.



(30/04/09)
ਗੁਰਸ਼ਰਨ ਸਿੰਘ ਕਸੇਲ

ਸ੍ਰ. ਜਸਬੀਰ ਸਿੰਘ ਜੀ ਕੈਲਗਰੀ, ਸ੍ਰ. ਦਲਜੀਤ ਸਿੰਘ ਜੀ ਹੋਠੀ ਅਤੇ ਪ੍ਰੋ. ਤਰਲੋਚਨ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਹਿ॥
ਆਪ ਸੱਭ ਵੀਰਾਂ ਨੂੰ ਬੇਨਤੀ ਹੈ ਕਿ ਕੁਝ ਸਮਾਂ ਆਵਾਗਉਣ ਵਾਲੇ ਵਿਸ਼ੇ ਨੂੰ ਰਹਿਣ ਦਿਉ । ਆਪ ਨੂੰ ਇਹ ਨਹੀਂ ਆਖਦਾ ਕਿ ਇਹ ਵਿਸ਼ਾ ਜਰੂਰੀ ਨਹੀਂ ਹੈ ? ਇਸ ਵਿਸ਼ੇ ਦਾ ਵੀ ਹੱਲ ਹੋਣਾ ਜਰੂਰੀ ਹੈ, ਕਿਉਂਕਿ ਗੁਰਮਤਿ ਅਨੁਸਾਰ ਤਾਂ ਇਕ ਹੀ ਸਿਧਾਂਤ ਹੋਵੇਗਾ ਕਿ ਆਵਾਗਉਣ ਨੂੰ ਮੰਨਣਾ ਹੈ ਜਾਂ ਨਹੀਂ ? ਪਰ ਇਸ ਸਮੇਂ ਸਿੱਖ ਕੌਮ ਪ੍ਰਤੀ ਸੁਹਿਰਦ ਜਿਹੜੇ ਸਿੱਖ ਦਸਮ ਗ੍ਰੰਥ, ਰਾਗ ਮਾਲਾ ਅਤੇ ਪੰਥਕ ਮਰਯਾਦਾ ਬਾਰੇ ਸੋਚਦੇ ਹਨ ਆਪਾਂ ਸੱਭ ਨੂੰ ਵੀ ਆਪਣੀ-ਆਪਣੀ ਸੋਚ ਮੁਤਾਬਕ ਉਸ ਵਿਚ ਉਸਾਰੋ ਹਿੱਸਾ ਪਾਉਣ ਦੀ ਲੋੜ ਹੈ ।
ਸੋ, ਵੀਰ ਜੀਓ, ਜਿਵੇਂ ਸੰਪਾਦਕ ਜੀ ਨੇ ਪੰਥਕ ਮਰਯਾਦਾ ਬਾਰੇ ਵਿਚਾਰ ਕਰਨ ਵਾਸਤੇ ਕਿਹਾ ਹੈ ਉਸ ਬਾਰੇ ਆਪਾਂ ਸਾਰੇ ਆਪਣੇ-ਆਪਣੇ ਵਿਚਾਰ ਦਈਏ । ਆਸ ਕਰਦਾ ਹਾਂ ਕਿ ਤੁਸੀਂ ਵੀਰ ਵੀ ਆਵਾਗਉਣ ਵਾਲੇ ਮਸਲੇ ਨੂੰ ਕੁਝ ਚਿਰ ਲਈ ਪਾਸੇ ਕਰਕੇ ਦਸਮ ਗ੍ਰੰਥ, ਰਾਗ ਮਾਲਾ ਅਤੇ ਮਰਯਾਦਾ ਬਾਰੇ ਸੰਪਾਦਕ ਜੀ ਵੱਲੋਂ ਮੰਗੇ ਸੁਝਾ ਪ੍ਰਤੀ ਹਮੇਸ਼ਾਂ ਵਾਂਗਰ ਇਸ ਵਿਸ਼ੇ ਤੇ ਵੀ ਆਪਣਾ ਕੀਮਤੀ ਯੋਗਦਾਨ ਜਰੂਰ ਪਾਵੋਗੇ ।
ਆਦਰ ਸਹਿਤ,
ਗੁਰਸ਼ਰਨ ਸਿੰਘ ਕਸੇਲ


(30/04/09)
ਪ੍ਰੇਮ ਸਿੰਘ ਬਰਨਬੀ

ਮੇਰੇ ਮਨ (ਸੋਲਹੇ)
ਨਾ ਹੋ ਹਾਲੋਂ ਬੇਹਾਲ ਮਨਾ, ਦਰ ਦਰ ਦੀ ਛੱਡ ਦੇਹ ਭਾਲ ਮਨਾ
ਕਰ ਭਾਉ ਭਗਤਿ ਦਾ ਖਿਆਲ ਮਨਾ, ਗੁਰ-ਸ਼ਬਦੁ ਅਧਾਰ ਬਣਾਈਦਾ
ਕਰ ਸੇਵਾ ਗੁਰ ਪਰਮੇਸ਼ਰ ਦੀ, ਇਉਂ ਸੱਚੇ ਸੰਗ ਸਮਾਈਦਾ
ਮਨ! ਪੱਲਾ ਛੱਡ ਬੇਗਾਨੇ ਦਾ, ਹੈ ਵਕਤੀ ਠੈਹਰ ਜਹਾਨੇ ਦਾ
ਕੀ ਰਹਿਣ ਮੁਸਾਫ਼ਿਰਖ਼ਾਨੇ ਦਾ, ਭਲਕੇ ਨੂੰ ਉੱਠ ਤੁਰ ਜਾਈਦਾ
ਕਰ ਸੇਵਾ ਗੁਰ ਪਰਮੇਸ਼ਰ ਦੀ …. .
ਸਿੱਖੀ ਦੇ ਦੌਲਤਖ਼ਾਨੇ ਦਾ, ‘ਪੀਊ ਦਾਦੇ’ ਦੇ ਮਾਲ-ਖਜ਼ਾਨੇ ਦਾ,
ਇੱਕ ਕਿਣਕਾ ਨਾਮ ਨਿਧਾਨੇ ਦਾ, ਖੁਦ ਫੜ ਕੇ ਝੋਲ਼ੀ ਪਾਈਦਾ
ਕਰ ਸੇਵਾ ਗੁਰ ਪਰਮੇਸ਼ਰ ਦੀ …. .
ਸਿੱਖ ਪੂਜਨ ਗੁਰ ਦੇ ਚਰਨ ਮਨਾ, ਪੜ੍ਹ ਸੁਣਕੇ ਹਿਰਦੇ ਧਰਨ ਮਨਾ
ਤੂੰ ਵੀ ਪੈ ਬਾਣੀ ਦੀ ਸ਼ਰਨ ਮਨਾ, ਜਮਡੰਡਾ ਮੂੰਡਿ ਨਾ ਖਾਈਦਾ
ਕਰ ਸੇਵਾ ਗੁਰ ਪਰਮੇਸ਼ਰ ਦੀ …. .
ਲਾਮ੍ਹਾਂ ਦੇ ਗ੍ਰੰਥ ਬਥੇਰੇ ਨੇ, ਓਹ ਅਪਨੀ ਜਗ੍ਹਾ ਚੰਗੇਰੇ ਨੇ
ਸਿੱਖਾਂ ਲਈ ਗੁਰੂ ਵਡੇਰੇ ਨੇ, ਬੱਸ! ਸ਼ਬਦ-ਗੁਰੂ ਵਡਿਆਈਦਾ
ਕਰ ਸੇਵਾ ਗੁਰ ਪਰਮੇਸ਼ਰ ਦੀ …. .
ਗੁਰ ਪੂਰਾ ਗੁਣੀ-ਨਿਧਾਨ ਮਨਾ, ਲੋਹਿਆ ਕਾਸਟ ਨੂੰ ਜਾਣ ਮਨਾ
ਬੰਦਨ ਕਰ ਇੱਕ-ਧਿਆਨ ਮਨਾ, ਲਗ ਚਰਨੀਂ ਜਗਤ ਤਰਾਈਦਾ
ਕਰ ਸੇਵਾ ਗੁਰ ਪਰਮੇਸ਼ਰ ਦੀ …. .
ਕੀ ਲੈਣਾ ਕਰਿ ਪ੍ਰਤੀਤ ਮਨਾ, ਸਭ ਦਿਸਦੇ ਭਾਈ ਮੀਤ ਮਨਾ
ਪਾ ਸਭਨਾਂ ਸੰਗੇ ਪ੍ਰੀਤ ਮਨਾ, ਮਿਲ ਬਹਿ ਖਾਂ ਸਫ਼ਾ ਵਿਛਾਈਦਾ
ਕਰ ਸੇਵਾ ਗੁਰ ਪਰਮੇਸ਼ਰ ਦੀ …. .
ਤੂੰ ਕਾਹਦਾ ਕਰੇਂ ਗਰੂਰ ਮਨਾ, ਕਰ ਆਤਮ ਭੇਟ ਹਜ਼ੂਰਿ ਮਨਾ
ਹਰਿ ਕਰਦਾ ਦ੍ਰਿਸਟ ਜ਼ਰੂਰ ਮਨਾ ‘ਮੈਂ ਤੂੰ’ ਦਾ ਭੇਦ ਮਿਟਾਈਦਾ
ਕਰ ਸੇਵਾ ਗੁਰ ਪਰਮੇਸ਼ਰ ਦੀ …. .
ਬਿਰਥਾ ਨਾ ਜਾਵੇ ਸਾਸ ਮਨਾ, ਲੱਗੀ ਰਹੇ ਹਰਿ-ਜਸ ਪਿਆਸ ਮਨਾ,
ਛੱਡ ਹੈਂਕੜ ਕਰ ਅਰਦਾਸ ਮਨਾ, ਗਾ-ਗਾ ਕੇ ਪਿਆਰ ਵਧਾਈਦਾ
ਕਰ ਸੇਵਾ ਗੁਰ ਪਰਮੇਸ਼ਰ ਦੀ …. .
ਸਿਮਰੀ ਜਾਹ ਸਹਿਜੀ ਚਾਲ ਮਨਾ, ਇੱਕ-ਰਸ ਇੱਕ-ਸੁਰ ਇੱਕ-ਤਾਲ ਮਨਾ
ਫਿਰ ਪਵੇ ਨਾ ਸੰਕਟ-ਜਾਲ ਮਨਾ, ਹੈ ਇੱਕ-ਮਨ ਇੱਕ-ਚਿੱਤ ਗਾਈਦਾ
ਕਰ ਸੇਵਾ ਗੁਰ ਪਰਮੇਸ਼ਰ ਦੀ, ਇਉਂ ਸੱਚੇ ਸੰਗ ਸਮਾਈਦਾ

Prem Singh, Burnaby, B.C. CANADA


(30/04/09)
ਬਲਦੇਵ ਸਿੰਘ ਫਿਰੋਜ਼ਪੁਰ

ਪ੍ਰੋ: ਤਰਲੋਚਨ ਸਿੰਘ ਜੀ

ਵਾਹਿਗੁਰੂ ਜੀ ਕਾ ਖਾਲਸਾ,

ਵਾਹਿਗੁਰੂ ਜੀ ਕੀ ਫਤਹਿ।

ਵੀਰ ਜੀ, ਆਪਣੀਂ ਵਿਚਾਰ ਚਰਚਾ ਚੱਲ ਰਹੀ ਸੀ ਗੁਰਬਾਣੀਂ ਦੇ ਅਸਲ ਅਤੇ ਨਿਰੋਲ ਭਾਵ ਅਰਥ ਜਾਨਣ ਦੀ, ਪਹਿਲੇ ਵੀ ਤੁਸੀਂ ਇਸ ਵਿਚਾਰ ਚਰਚਾ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਹੀ, ਇਸ ਨੂੰ ਕਿਧਰ ਨੂੰ ਮੋੜ ਦਿੱਤਾ। ਹੁਣ ਇਹ ਜੋ ਤੁਸਾਂ ਸਵਾਲ ਕੀਤਾ ਹੈ, ਇਸ ਦਾ ਗੁਰਬਾਣੀਂ ਵਿਚਾਰ ਨਾਲ ਜਾਂ ਗੁਰਬਾਣੀਂ ਦੇ ਅਸਲ ਭਾਵ ਅਰਥ ਸਮਝਣ ਨਾਲ ਕੀ ਸਬੰਧ। ਅਗਰ ਸਾਨੂੰ ਕਿਸੇ ਗੱਲ ਦੀ ਜਾਣਕਾਰੀ ਨਹੀਂ ਹੈ, ਤਾਂ ਇਸ ਗੱਲ ਨੂੰ ਮੰਨ ਲੈਣਾਂ ਕੋਈ ਜ਼ੁਰਮ ਨਹੀਂ ਹੈ।

ਇਸ ਵਾਸਤੇ ਵੀਰ ਜੀ, ਤੁਹਾਡੀ ਅੰਤਾ ਦੀ ਖੁਸ਼ੀ ਵਾਸਤੇ ਦੱਸ ਦੇਂਦਾ ਹਾਂ, ਕਿ ਮੈਨੂੰ ਇਹ ਨਹੀਂ ਪਤਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕਵੀਆਂ ਦੀ ਗਿਣਤੀ ਕਿਨੀ ਸੀ। ਮੈਨੂੰ ਇਹ ਵੀ ਨਹੀਂ ਪਤਾ ਕਿ ਅਸਲ ਵਿੱਚ ਉਹਨਾਂ ਨੂੰ ਕਿਸ ਧਰਤੀ ਤੇ, ਅਤੇ ਕਾਹਦੇ ਲਈ ਰਖਿਆ ਸੀ। (ਕਿਉਂ ਕੇ ਮੈਂ ਪਹਿਲੇ ਵੀ ਬਹੁਤ ਵਾਰ ਦੱਸ ਚੁਕਾ ਹਾਂ ਕੇ, ਮੈਂ ਨਾਂ ਤਾਂ ਵਿਦਵਾਨ ਹਾਂ, ਅਤੇ ਨਾਂ ਹੀ ਲਿਖਾਰੀ) ਪਰ ਭਾਈ ਨੰਦ ਸਿੰਘ ਜੀ ਬਾਰੇ ਮੈਂ ਕਾਫੀ ਸੁਣਿਆ ਹੋਇਆ ਹੈ। ਅਤੇ ਇਹ ਵੀ ਸੱਚ ਹੈ ਕਿ, ਭਾਈ ਨੰਦ ਸਿੰਘ ਜੀ ਤੋਂ ਇਲਾਵਾ ਮੈਂ ਕਿਸੇ ਵੀ ਕਵੀ ਦਾ ਨਾਂਮ ਨਹੀਂ ਜਾਣਦਾ।

ਲਉ ਵੀਰ ਜੀ, ਜਿਨੀਂ ਕੁ ਜਾਨਕਾਰੀ ਮੈਨੂੰ ਸੀ, ਮੈਂ ਤੁਹਾਨੂੰ ਦੱਸ ਦਿੱਤੀ ਹੈ, ਹੁਣ ਤੁਹਾਨੂੰ ਅੰਤਾਂ ਦੀ ਖੁਸ਼ੀ ਹੋਈ ਜਾਂ ਉਸ ਤੋਂ ਵੀ ਜਿਆਦਾ, ਮੈਂ ਇਹ ਨਹੀਂ ਚਾਹਵਾਂ ਗਾ ਕੇ ਤੁਸੀਂ ਮੈਨੂੰ ਦੱਸੋ, ਕਿ ਤਹਾਨੂੰ ਕਿਨੀਂ ਖੁਸ਼ੀ ਹੋਈ ਹੈ। ਖੁਸ਼ੀ ਸਮ੍ਹਾਲ ਕੇ ਰੱਖਣੀਂ ਚਾਹੀਦੀ ਹੈ।

ਵੀਰ ਜੀ, ਤੁਹਾਡੀ ਜਾਣਕਾਰੀ ਵਾਸਤੇ ਦੱਸਣਾਂ ਚਾਹੁੰਦਾ ਹਾਂ, ਕੇ ਭਾਈ ਨੰਦ ਸਿੰਘ ਜੀ, ਇੱਕ ਕਵੀ ਦੇ ਨਾਲ ਨਾਲ, ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਵੀ ਸੀ। ਮਤਲਬ ਗੁਰਮੁੱਖ ਗੁਰਸਿੱਖ ਸੀ। ਗੁਰਮੁੱਖ ਦਾ ਕਹਿਆ "ਹਰ ਬਚਨ ਪਰਵਾਨ" ਹੁੰਦਾ ਹੈ ਭਾਵੇਂ ਕਵਿਤਾ ਹੋਵੇ ਜਾਂ ਸਧਾਰਨ ਬਾਤ ਚੀਤ। ਮੈਨੂੰ ਪੱਕਾ ਪਤਾ ਤਾਂ ਨਹੀਂ ਪਰ ਮੇਰਾ ਖਿਆਲ ਹੈ ਕਿ, ਪ੍ਰੋ: ਸਾਹਿਬ ਸਿੰਘ ਜੀ ਦੇ ਟੀਕੇ ਵਾਂਗ ਭਾਈ ਨੰਦ ਸਿੰਘ ਜੀ ਦੀਆਂ ਰਚਨਾਵਾਂ ਵੀ ਪੰਥ ਪ੍ਰਵਾਣ ਹਨ। ਕੀ ਤੁਸੀਂ ਆਪਣੇਂ ਆਪ ਨੂੰ ਭਾਈ ਨੰਦ ਸਿੰਘ ਜੀ ਦੀ ਕਤਾਰ ਵਿੱਚ ਖੜਾ ਮੰਨਦੇ ਹੋ।

ਇਕ ਵਾਰ ਇੱਕ ਮਹਾਤਮਾਂ ਕਿਤੇ ਜਾ ਰਿਹਾ ਸੀ, ਨਾਲ ਇੱਕ ਚੇਲਾ ਵੀ ਸੀ। ਰਸਤੇ ਵਿੱਚ ਉਸ ਮਹਾਤਮਾਂ ਦੇ ਸੇਵਕ ਮਿਲਦੇ ਸਨ, ਸੰਗਤ ਮਹਾਤਮਾਂ ਨੂੰ ਪ੍ਰਨਾਮ ਕਰਦੀ ਮਹਾਤਮਾਂ ਜੀ ਸੰਗਤ ਨੂੰ ਗਲੇ ਲਾਕੇ ਪਿਆਰ ਕਰਦੇ ਅਤੇ ਅਸ਼ੀਰ ਵਾਦ ਦੇਂਦੇਂ। ਸੰਗਤ ਵਿੱਚ ਬੀਬੀਆਂ ਵੀ ਹੁੰਦੀਆਂ ਸਨ, ਰੀਸ ਨਾਲ ਚੇਲਾ ਵੀ ਉਵੇਂ ਹੀ ਕਰਦਾ। ਮਹਾਤਮਾਂ ਨੇਂ ਚੇਲੇ ਨੂੰ ਸਮਝਾਉਣ ਵਾਸਤੇ ਇੱਕ ਕੌਤਕ ਰਚਿਆ। ਥੋੜੀ ਦੂਰ ਗਏ ਤਾਂ ਅਗੇ ਇੱਕ ਲੋਹਾਰ ਨੇਂ ਭੱਠੀ ਤਾਈ ਹੋਈ ਸੀ। ਮਹਾਤਮਾਂ ਨੇਂ ਮੱਘਦੇ ਮੱਘਦੇ ਕੋਲੇ ਮੂੰਹ ਵਿੱਚ ਪਾਉਣੇਂ ਸ਼ੁਰੂ ਕਰ ਦਿੱਤੇ। ਹੁਣ ਚੇਲਾ ਮੁੰਹ ਵਿੱਚ ਕੋਲੇ ਕਿਵੇਂ ਪਾਏ?

ਸੋ ਵੀਰ ਜੀ ਕਹਾਣੀਂ ਦਾ ਮਤਲਬ ਤਾਂ ਤੁਸੀਂ ਸਮਝ ਹੀ ਗਏ ਹੋਵੋ ਗੇ। ਅਗਰ ਭਾਈ ਨੰਦ ਸਿੰਘ ਜੀ ਦੀ ਕਵਿਤਾ ਲਿਖਣ ਵਿੱਚ ਰੀਸ ਕਰਨੀ ਹੈ, ਤਾਂ ਬਾਕੀ ਕੰਮ ਵੀ ਕਰਕੇ ਦਿਖਾਉ ਜੋ ਉਨਾਂ ਨੇਂ ਕੀਤੇ ਸਨ।

ਵੀਰ ਜੀ ਮੇਰੀ ਬੇਨਤੀ ਹੈ ਕਿ ਆਪਾਂ ਇਸ ਕਵਿਤਾ ਵਾਲੀ ਗੱਲ ਨੂੰ ਜਿਆਦਾ ਨਾਂ ਵਧਾਈਏ। ਆਉ ਆਪਾਂ ਗੁਰਬਾਣੀਂ ਦੀ ਵਿਚਾਰ ਕਰੀਏ, ਜਿਹੜਾ ਆਪਣਾਂ ਅਸਲ ਕੰਮ ਹੈ। ਅੱਜ ਆਪਾਂ ਤੁਹਾਡੇ ਹੀ ਦਰਸਾਏ ਜਾਂ ਦੱਸੇ ਹੋਏ ਨੁਕਤਿਆ ਤੇ ਵਿਚਾਰ ਕਰਦੇ ਹਾਂ।

ਧਰਮਰਾਜ ਨੇ ਪੋਟਲੀ ਕਰਮਾਂ ਦੀ ਖੋਲ੍ਹਣੀ ਹੀ ਖੋਲ੍ਹਣੀ ਹੈ। ਡਰੋ ਨਾ। ਕਰਮ ਚੰਗੇ ਕਰੋ। ਕਿਸੇ ਸਿਆਣੇ ਨੇ ਕਿਹਾ ਹੈ ‘ਪਲੇ ਹੋਵੇ ਸਚ ਤਾਂ ਬੇਖ਼ੌਫ ਹੋ ਕੇ ਨਚ’ ਇਸ ਲਈ ਨੱਚਣ ਦੀ ਤਿਆਰੀਆਂ ਕਰੋ ਹੋਠੀ ਜੀ ਵੇਲਾ ਹੱਥੋਂ ਲੰਘਦਾ ਜਾ ਰਿਹਾ ਹੈ। ਜਦੋਂ ਸਾਗਰ ਨੇ ਉਛਾਲੇ ਲੈਣੇ ਸ਼ੁਰੂ ਕਰ ਦਿਤੇ ਫਿਰ ਸਾਰੀਆਂ ਸਿਆਣਪਾਂ ਧਰੀਆਂ ਦੀ ਧਰੀਆਂ ਰਹਿ ਜਾਣਗੀਆਂ।

ਇਹ ਗੱਲਾਂ ਤੁਸੀਂ ਸਰਦਾਰ ਦਲਜੀਤ ਸਿੰਘ ਹੋਠੀ ਜੀ ਦੇ ਪੱਤਰ ਦੇ ਉੱਤਰ ਵਿੱਚ ਲਿਖੀਆਂ ਹਨ। ਇਹ ਗੱਲਾਂ ਤੁਹਾਡੀਆਂ ਬਹੁਤ ਹੀ ਸਿਆਣੀਆਂ ਅਤੇ ਸੱਚ ਹਨ। ਬਾਕੀ ਹੇਣੇਂ ਮੇਹਣੇਂ ਬੰਦ ਕਰੋ। ਜੇ ਉਹ ਨਹੀਂ ਹਾਰਦੇ ਤਾਂ ਤੁਸੀਂ ਹੀ ਹਾਰ ਜਾਉ। ਪਰ ਜੇ ਇਹ ਗੱਲਾਂ ਤੁਸੀਂ ਦੇ ਭਲੇ ਜਾਂ ਪਰ ਉਪਕਾਰ ਵਾਸਤੇ ਕਰਦੇ ਹੋ, ਅਤੇ ਉਹਨਾਂ ਨੂੰ ਜਰੂਰ ਹੀ ਸਮਝਾਉਣਾਂ ਚਾਹੁੰਦੇ ਹੋ। ਤਾਂ ਇਹ ਗੱਲਾਂ ਉਹਨਾਂ ਨੂੰ ਦੱਸਣ ਜਾਂ ਸਮਝਾਉਣ ਤੋਂ ਪਹਿਲੇ ਤੁਹਾਨੂੰ ਖੁਦ ਅਮਲ ਵਿੱਚ ਲਿਆਉਣੀਆਂ ਚਾਹੀਦੀਆ ਹਨ। ਫਿਰ ਆਪਣੇਂ ਕਮਾਏ ਹੋਇ ਤਜਰਬੇ ਦੇ ਅਧਾਰ ਤੇ ਅਗਰ ਗੱਲ ਕਰੋਗੇ, ਤਾਂ ਸੁਣਨ ਵਾਲੇ ਤੇ ਕੁੱਝ ਨਾਂ ਕੁੱਝ ਅਸਰ ਜਰੂਰ ਹੋਵੇ ਗਾ। ਇਸ ਦਾ ਤਰੀਕਾ ਮੈਂ ਤੁਹਾਨੂੰ ਦੱਸਦਾ ਹਾਂ। ਜਿਵੇਂ ਕਿ ਤੁਸੀਂ ਲਿਖਿਆ ਹੈ, ਧਰਮਰਾਜ ਨੇ ਪੋਟਲੀ ਕਰਮਾਂ ਦੀ ਖੋਲ੍ਹਣੀ ਹੀ ਖੋਲ੍ਹਣੀ ਹੈ। ਡਰੋ ਨਾ। ਕਰਮ ਚੰਗੇ ਕਰੋ। ਵੀਰ ਜੀ ਇਹ ਗੱਲ ਦੂਜਿਆ ਨੂੰ ਦੱਸਣ ਤੋਂ ਪਹਿਲੇ ਤੁਹਾਨੂੰ ਇਹ ਪਤਾ ਹੋਣਾਂ ਚਾਹੀਦਾ ਹੈ, ਕੇ ਚੰਗੇ ਕਰਮ ਕੀ ਹੁੰਦੇ ਹਨ, ਅਤੇ ਕਿਹੜੇ ਕਰਮ ਕੀਤਿਆ ਕੀ ਫਲ ਮਿਲੇਗਾ?

ਤੁਸਾਂ ਅੱਗੇ ਲਿਖਿਆ ਹੈ ‘ਪਲੇ ਹੋਵੇ ਸਚ ਤਾਂ ਬੇਖ਼ੌਫ ਹੋ ਕੇ ਨਚ’ ਇਹ ਬਹੁਤ ਹੀ ਉਚੀ ਗੱਲ ਹੈ। ਵੀਰ ਜੀ ਤੁਹਾਨੂੰ ਇਹ ਵੀ ਪਤਾ ਹੋਣਾਂ ਚਾਹੀਦਾ ਹੈ ਕੇ ਉਹ ਕਿਹੜਾ ਸੱਚ ਹੈ, ਜਿਹੜਾ ਕੋਲ ਹੋਵੇ ਤਾਂ ਅਸੀਂ ਬੇਖੌਫ ਹੋ ਸੱਕਦੇ ਹਾਂ। ਦੂਜਿਆਂ ਨੂੰ ਨਚਾਉਣ ਤੋ ਪਹਿਲਾਂ ਸਾਨੂੰ ਖੁੱਦ ਨੂੰ ਨੱਚਣ ਦਾ ਵੱਲ ਆਉਣਾਂ ਚਾਹੀਦਾ ਹੈ। ਆਪ ਵੀ ਨੱਚੋ ਅਤੇ ਦੂਸਰਿਆਂ ਨੂੰ ਵੀ ਨਚਾਉ ਇਸ ਤੋਂ ਚੰਗਾ ਕੰਮ ਹੋਰ ਕੀ ਹੋ ਸੱਕਦਾ ਹੈ, ਇਹ ਗੱਲ ਮੈਂ ਬਹੁਤ ਸੰਜੀਦਗੀ ਨਾਲ ਕਹਿ ਰਿਹਾ ਹਾਂ।

ਜਦੋਂ ਸਾਗਰ ਨੇ ਉਛਾਲੇ ਲੈਣੇ ਸ਼ੁਰੂ ਕਰ ਦਿਤੇ ਫਿਰ ਸਾਰੀਆਂ ਸਿਆਣਪਾਂ ਧਰੀਆਂ ਦੀ ਧਰੀਆਂ ਰਹਿ ਜਾਣਗੀਆਂ। ਇਹ ਗੱਲਾਂ ਤੁਹਾਡੀਆਂ ਸਾਰੀਆਂ ਹੀ ਬਹੁਤ ਕੀਮਤੀ ਹਨ। ਪਰ ਇਹਨਾਂ ਗੱਲਾਂ ਦੀ ਅਸਲ ਕੀਮਤ ਤਾਂ ਪੈਣੀਂ ਹੈ ਜੇ ਸਾਗਰ ਦੇ ਉੱਛਲਣ ਤੋਂ ਪਹਿਲੇ, ਤਰਨ ਵਾਸਤੇ ਪਹਿਲਾਂ ਆਪਣਾਂ ਖੁਦ ਦਾ ਬੇੜਾ ਤਿਆਰ ਹੋਵੇ, ਤਾਂ ਫਿਰ ਦੂਜਿਆਂ ਨੂੰ ਨਸੀਹਤ ਕਰਨੀਂ ਚਾਹੀਦੀ ਹੈ। ਇਹ ਸਾਰੀਆਂ ਗੱਲਾਂ ਪ੍ਰੈਕਟੀਕਲੀ ਹੋਣੀਆਂ ਚਾਹੀਦੀਆਂ ਹਨ, ਨਾਂ ਕੇ ਪੜੀਆਂ ਪੜ੍ਹਾਈਆਂ ਜਾਂ ਸੁਣੀਆਂ ਸੁਣਾਈਆਂ।

ਪਰ ਕਿਉਂ ਕੀ ਬਾਰ ਬਾਰ ਉਹਨਾਂ ਹੀ ਗੱਲਾਂ ਦਾ ਦੁਹਰਾਉ ਹੋ ਰਿਹਾ ਹੈ, ਇਸ ਵਾਸਤੇ ਇਸ ਝਗੜੇ ਨੂੰ ਛੱਡਣਾਂ ਹੀ ਭਲਾ ਹੈ।

ਤੁਹਾਡਾ ਵੀਰ

ਬਲਦੇਵ ਸਿੰਘ

ਫਿਰੋਜ਼ਪੁਰ


(29/04/09)
ਤਰਲੋਚਨ ਸਿੰਘ (ਫਿਜਿਕਸ)

ਤਰਲੋਚਨ ਸਿੰਘ (ਫਿਜਿਕਸ)
09888169226
ਸਿੱਖ ਮਾਰਗ ਦੇ ਪਾਠਕ ਸਜਣੋ
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਿਹ॥
ਸਤਿਕਾਰ ਜੀਓ
ਬਚਪਨ ਬੜਾ ਨਿਰਾਲਾ ਤੇ ਮਸਤ ਹੁੰਦਾ ਹੈ, ਕੁੱਝ ਅਜਿਹੀਆਂ ਬਚਪਨ ਦੀਆਂ ਯਾਦਾਂ ਮੇਰੇ ਦਿਮਾਗ ਵਿੱਚ ਅਜੇ ਵੀ ਉੱਕਰੀਆਂ ਹੋਈਆਂ ਹਨ ਜਦੋਂ ਕਿਤੇ ਚੇਤੇ ਆਉਂਦੀਆਂ ਹਨ ਤਾਂ ਇੱਕ ਅਜੀਬ ਜਿਹੀ ਝੁਨਝੁਨਾਹਟ ਸਰੀਰ ਵਿੱਚ ਦੋੜ ਜਾਂਦੀ ਹੈ
ਮੇਰੇ ਨਾਲ ਇੱਕ ਸ਼ਰਾਰਤੀ ਦੋਸਤ ਪੜ੍ਹਦਾ ਹੁੰਦਾ ਸੀ, ਗਲ ਚੌਥੀ ਜਾਂ ਪੰਜਵੀਂ ਕਲਾਸ ਦੀ ਹੈ। ਇਸੇ ਕਲਾਸ ਵਿੱਚ ਇੱਕ ਬੜਾ ਡੀਲ ਡੋਲ ਵਾਲਾ ਮੁੰਡਾ ਵੀ ਸੀ ਜਿਹੜਾ ਖ਼ਾਹ-ਮਖ਼ਾਹ ਦੂਜਿਆਂ ਤੇ ਰੋਬ ਝਾੜਦਾ ਰਹਿੰਦਾ, ਹਰ ਇੱਕ ਨਾਲ ਪੰਗੇ ਲੈਣੇ ਉਸ ਦਾ ਧਰਮ ਸੀ, ਦੂਜਿਆਂ ਨੂੰ ਮਾੜਾ ਬੋਲਣਾ ਉਸ ਦੀ ਸ਼ਾਨ ਸੀ। ਸ਼ਰਾਰਤੀ ਦੋਸਤ ਨੂੰ ਇਹ ਚੰਗਾ ਨਾ ਲਗਦਾ, ਜਦੋਂ ਹੱਦ ਹੋ ਜਾਂਦੀ ਤਾਂ ਉਹ ਡੀਲ ਡੋਲ ਵਾਲੇ ਦੇ ਕੰਨ ਵਿੱਚ ਕੁੱਝ ਕਹਿ ਦਿੰਦਾ ਤਾਂ ਡੀਲ ਡੋਲ ਵਾਲਾ ਸੁਣਦੇ ਸਾਰ ਕੰਬਣ ਲਗਦਾ ਤੇ ਘਰ ਨੂੰ ਦੋੜ ਜਾਂਦਾ। ਮੈਂ ਸ਼ਰਾਰਤੀ ਨੂੰ ਕਿਹਾ ਮੈਨੂੰ ਵੀ ਇਹ ਨੁਸਖ਼ਾ ਦਸ, ਉਹ ਮੁਸਕਰਾ ਕੇ ਬੋਲਿਆ ਬੜਾ ਸਿੰਪਲ ‘ਮੈਂ ਉਸ ਨੂੰ ਕਹਿ ਦਿੰਦਾ ਹਾਂ ਕਿ ਅਜ ਮਾਸਟਰ ਜੀ ਨੇ ਤੇਰੇ ਘਰਦਿਆਂ ਨੂੰ ਬੁਲਾਇਆ ਹੋਇਆ ਹੈ ਤੇ ਉਹਨਾਂ ਸਾਹਮਣੇ ਤੇਰੀ ਹੁਣ ਤਕ ਦੀ ਕਾਰਗੁਜ਼ਾਰੀ ਦਾ ਜਿਕਰ ਕਲਾਸ ਵਿੱਚ ਕੀਤਾ ਜਾਵੇਗਾ। ਕਾਰਗੁਜ਼ਾਰੀ ਡੀਲ ਡੋਲ ਦੀ ਅੰਤਾਂ ਦੀ ਮਾੜੀ ਸੀ ਤੇ ਉਹ ਵਿਚਾਰਾ ਡਰਦਾ ਮਾਰਾ ਤੇ ਕੰਬਦਾ ਹੋਇਆ ਘਰ ਦੋੜ ਜਾਂਦਾ, ਕਈ ਕਈ ਦਿਨ ਫਿਰ ਉਹ ਸਕੂਲ਼ ਦਾ ਰੁਖ ਨਾ ਕਰਦਾ।
ਦਲਜੀਤ ਸਿੰਘ ਹੋਠੀ ਉਰਫ ‘… … … …. .’ ਸਮਝੋ ਇਸ ਕਥਾ ਤੋਂ, ਜਿਨ੍ਹਾਂ ਨੇ ਹੋਮ ਵਰਕ ਕੀਤਾ ਹੋਇਆ ਹੈ ਉਨ੍ਹਾਂ ਨੂੰ ਕਿਸ ਦਾ ਡਰ। ਕਰਮ ਥਿਊਰੀ ਦਾ ਡਰ ਹੋਏਗਾ ਉਨ੍ਹਾਂ ਨੂੰ ਜਿਨ੍ਹਾਂ ਦੇ ਕਰਮ ਨਹੀਂ ਚੰਗੇ। ਜੇ ਮੇਰੀ ਕਾਰਗੁਜ਼ਾਰੀ ਮਾੜੀ ਹੋਵੇਗੀ ਤਾਂ ਮੈਂ ਕੰਬਾਂਗਾ ਕਰਮ ਥਿਊਰੀ ਤੋਂ, ਚੀਕ ਚਿਹਾੜਾ ਪਾਵਾਂਗਾ, ਇਸ ਨੂੰ ਨਕਾਰਾਂਗਾ। ਮੇਰੇ ਜਾਂ ਤੁਹਾਡੇ ਨਕਾਰਨ ਨਾਲ ਇਸ ਥਿਊਰੀ ਨੇ ਖਤਮ ਨਹੀਂ ਹੋ ਜਾਣਾ। ਕਾਮਰੇਡ ਲੱਖਾਂ ਸਾਲਾਂ ਤੋਂ ਚੀਕ ਚਿਹਾੜਾ ਪਾ ਰਹੇ ਹਨ ਕੇ ਰੱਬ ਨਹੀਂ ਹੈ ਤਾਂ ਕੀ ਰੱਬ ਖਤਮ ਹੋ ਗਿਆ? ਧਰਮਰਾਜ ਨੇ ਪੋਟਲੀ ਕਰਮਾਂ ਦੀ ਖੋਲ੍ਹਣੀ ਹੀ ਖੋਲ੍ਹਣੀ ਹੈ। ਡਰੋ ਨਾ। ਕਰਮ ਚੰਗੇ ਕਰੋ। ਕਿਸੇ ਸਿਆਣੇ ਨੇ ਕਿਹਾ ਹੈ ‘ਪਲੇ ਹੋਵੇ ਸਚ ਤਾਂ ਬੇਖ਼ੌਫ ਹੋ ਕੇ ਨਚ’ ਇਸ ਲਈ ਨੱਚਣ ਦੀ ਤਿਆਰੀਆਂ ਕਰੋ ਹੋਠੀ ਜੀ ਵੇਲਾ ਹੱਥੋਂ ਲੰਘਦਾ ਜਾ ਰਿਹਾ ਹੈ। ਜਦੋਂ ਸਾਗਰ ਨੇ ਉਛਾਲੇ ਲੈਣੇ ਸ਼ੁਰੂ ਕਰ ਦਿਤੇ ਫਿਰ ਸਾਰੀਆਂ ਸਿਆਣਪਾਂ ਧਰੀਆਂ ਦੀ ਧਰੀਆਂ ਰਹਿ ਜਾਣਗੀਆਂ। ਹਾਂ ਮੈਂ ਪਹਿਲਾਂ ਵੀ ਗੁਜਾਰਸ਼ ਕੀਤੀ ਸੀ ਹੋਠੀ ਜੀ ਤੁਹਾਨੂੰ ਕੇ ਤੁਸੀਂ ਖੁਦ ਲਿਖਿਆ ਕਰੋ, ਕਿਉਂ ਆਪਣਾ ਨਾਮ ਤੇ ਆਪਣੀ ਜ਼ਮੀਰ, ਦੂਜਿਆਂ ਕੋਲ ਗਹਿਣੇ ਰੱਖਦੇ ਹੋ?
ਹਾਂ ਜਿਹੜਾ ਹਰ ਵਾਰ ਤੁਸੀਂ ਡਰ ਜਾਂ ਭਓ ਦਾ ਵਾਵਰੋਲਾ ਪਾਈ ਰੱਖਦੇ ਹੋ ਤਾਂ ਕ੍ਰਿਪਾ ਕਰਕੇ ਦਸਿਓ, ਕੀ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਉਹ ਸਾਰੀਆਂ ਤੁਕਾਂ ਦੇ ਅਰਥ ਕੀਤੇ ਹਨ ਜਿਨ੍ਹਾਂ ਵਿੱਚ ਭਓ ਜਾਂ ਡਰ ਆਦਿ ਦਾ ਜਿਕਰ ਹੋਇਆ ਹੈ? ਜਰਾ ਕੁ ਰਿਸਰਚ ਕਰਓ, ਤੁਹਾਡੇ ਨਤੀਜੇ ਦਾ ਇੰਤਜਾਰ ਰਹੇਗਾ। ਹਾਂ ਵਿਚਾਰ ਤੁਹਾਡੇ ਹੋਣੇ ਚਾਹੀਦੇ ਹਨ ਨਾ ਕਿ ਕਿਸੇ ਹੋਰ ਦੇ।
ਬਲਦੇਵ ਸਿੰਘ (ਫਿਰੋਜਪੁਰ ਜੀ) ਫਤਿਹ ਪ੍ਰਵਾਨ ਹੋਵੇ।
ਗੁਸਤਾਖੀ ਲਈ ਖਿਮਾਂ, ਅੰਤਾਂ ਦੀ ਖੁਸ਼ੀ ਹੋਏਗੀ ਜੇ ਜਰਾ ਕੁ ਚਾਨਣਾ ਪਾਓਗੇ ਕਿ ਦਸ਼ਮ ਪਾਤਸ਼ਾਹ ਪਿਤਾ ਗੁਰੂ ‘ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ’ ਨੇ ਪਉਂਟਾ ਸਾਹਿਬ ਦੀ ਪਵਿਤਰ ਧਰਤੀ ਤੇ ਜਿਹੜੇ ਕਵੀ ਰੱਖੇ ਸਨ, ਉਹ ਕਿਸ ਲਈ? ਕਾਹਦੇ ਲਈ ਤੇ ਉਨ੍ਹਾਂ ਦੀ ਗਿਣਤੀ ਕਿੰਨੀ ਸੀ? ਭਾਈ ਨੰਦਾ ਲਾਲ ਜੀ ਕੋਣ ਸਨ।
ਤੁਹਾਡਾ ਚੋਕੇ ਮਾਰਨ ਵਾਲਾ ਤਰਲੋਚਨ ਸਿੰਘ


(28/04/09)
ਦਲਜੀਤ ਦਲਜੀਤ ਸਿੰਘ ਹੋਠੀ

ਸਰਦਾਰ ਜਸਵੀਰ ਸਿੰਘ ਜੀ ਕੈਲਗਰੀ ਤੇ ਸਿੱਖ ਮਾਰਗ ਦੇ ਪਾਠਕਾ ਨੂੰ ਗੁਰੂ ਫ਼ਤਹਿ

ਸਰਦਾਰ ਜਸਵੀਰ ਸਿੰਘ ਜੀ! ਸ: ਤਰਲੋਚਨ ਸਿੰਘ ਜੀ ਆਪਣੇ ਲੇਖ (ਕਰਮਾ ਸੰਦੜਾ ਖੇਤੁ) ਵਿੱਚ ਦੁਨੀਆਂ ਨੂੰ ਡਰਾ ਕੇ ਕਰਮ ਸਿਧਾਂਤ ਲਾਗੂ ਕਰਨਾ ਚਾਹੁੰਦੇ ਸੀ ਤਾਂ ਕਿ ਦੁਨੀਆਂ ਬਹਿਸ਼ਤ ਬਣ ਸਕੇ, ਉਹ ਲਿਖਦੇ ਸੀ ਕਿ ਕਰਮ ਥਿਊਰੀ ਦੇ ਸਿਧਾਂਤ ਨੂੰ ਜੇ ਅਸੀਂ ਦਿਲੋਂ ਕਬੂਲ ਕਰੀਏ ਤਾਂ ਇਹ ਧਰਤੀ ਤੇ ਸਵਰਗ ਦੀ ਰਚਨਾ ਹੋ ਸਕਦੀ ਹੈ। ਜੇ ਇਸ ਸਿਧਾਂਤ ਦਾ ਡਰ ਸਮਾਜ ਨੂੰ ਨਾ ਰਿਹਾ ਤਾਂ ਫਿਰ ਜੰਗਲ ਰਾਜ ਵੀ ਹੋ ਸਕਦਾ ਹੈ। ਕੀ ਦੁਨੀਆਂ ਨੂੰ ਡਰ ਦਾ ਗੁਲਾਮ ਬਣਾਉਣਾ ਹੀ ਸਿੱਖ ਸਿਧਾਂਤ ਹੈ? ਗੱਲ ਦਲਜੀਤ ਸਿੰਘ ਤੇ ਗੁਰਚਰਨ ਸਿੰਘ ਦੇ ਡਰਨ ਡਰਾਉਣ ਦੀ ਨਹੀ ਹੈ, ਸਾਡੇ ਡਰ ਦੀ ਗੱਲ ਨਹੀ; ਡਰਿ ਡਰਿ ਮਰਤੇ ਜਬ ਜਾਨੀਐ ਦੂਰਿ ॥ ਡਰੁ ਚੂਕਾ ਦੇਖਿਆ ਭਰਪੂਰਿ ॥੧॥ ਸਤਿਗੁਰ ਅਪਨੇ ਕਉ ਬਲਿਹਾਰੈ ॥ ਛੋਡਿ ਨ ਜਾਈ ਸਰਪਰ ਤਾਰੈ ॥ ਗੱਲ ਇਸ ਡਰ ਦੀ ਹੈ। ਸਰਦਾਰ ਜਸਵੀਰ ਸਿੰਘ ਜੀ ਤੁਹਨੂੰ ਉਹ ਗੱਲਾਂ ਚੰਗੀਆਂ ਲੱਗਦੀਆਂ ਹਨ ਜਿਹੜੀਆਂ ਬ੍ਰਾਹਮਣੀ ਕਰਮਕਾਢ ਦੇ ਵਿੱਚੋ ਦੀ ਹੋ ਕੇ ਲੰਘਦੀਆਂ ਹਨ। ਜੇ ਕੋਈ ਇਨਸਾਨ ਅਗਲੇ ਪਿਛਲੇ ਕਰਮ ਜਾਂ ਕਿਸੇ ਵਹਿਮ ਭਰਮ ਵਿੱਚ ਫਸਿਆ ਹੋਵੇ ਸਾਨੂੰ ਉਸ ਨਾਲ ਕੋਈ ਫਰਕ ਨਹੀ ਪੈਂਦਾ, ਉਹ ਆਪਣੇ ਘਰੇ ਰਹਿ ਕੇ ਜੋ ਮਰਜੀ ਕਰੇ। ਪਰ ਜੇ ਕੋਈ ਗੁਰੁ ਨਾਨਕ ਦੇਵ ਜੀ ਦੇ ਸਿਧਾਂਤ ਨੂੰ ਵਿਗਾੜ ਕੇ ਮੀਡੀਏ ਵਿੱਚ ਪੇਸ਼ ਕਰਦਾ ਹੈ ਤਾਂ ਸਾਨੂੰ ਫਰਕ ਪੈਦਾਂ ਹੈ, ਸਾਡੀ ਜ਼ਿਦਗੀ ਤੇ ਅਸਰ ਹੁੰਦਾ ਹੈ। ਸਰਦਾਰ ਜਸਵੀਰ ਸਿੰਘ ਜੀ ਤੁਸੀ ਆਪਣੇ ਪਹਿਲੇ ਖਤਾ ਵਿੱਚ ਵੀ ਲਿਖ ਚੁਕੇ ਹੋ; ਅਸਲ ਵਿੱਚ ਮੈਂ ਇਹ ਮੰਨਿਆਂ ਨਹੀਂ ਕਿ ਗੁਰਬਾਣੀ ਵਿੱਚ ਜਿੱਥੇ ਵੀ ਅਗੈ ਜਾਂ ਆਗੈ ਸ਼ਬਦ ਆਇਆ ਹੈ ਉਹ ਸਿਰਫ ਇਸੇ ਜਨਮ ਵਿੱਚ ਆਉਣ ਵਾਲੇ ਸਮੇਂ ਲਈ ਹੀ ਆਇਆ ਹੈ। ਮੈਂ ਦਿਲੋਂ ਮੰਨਾਂ ਜਾਂ ਨਾ ਇਸ ਨਾਲ ਤੁਹਾਨੂੰ ਮੇਰੇ ਸਵਾਲਾਂ ਦਾ ਜਵਾਬ ਦੇਣ ਵਿੱਚ ਕੀ ਫਰਕ ਪੈਦਾ ਹੈ? ਸਰਦਾਰ ਜਸਵੀਰ ਸਿੰਘ ਜੀ ਜਦੋ ਤੁਸੀ ਅਗੈ ਤੇ ਆਗੇ ਦਾ ਮਤਲਬ ਠੀਕ ਸਮਝ ਗਏ, ਮਰਨ ਤੋ ਬਾਅਦ ਨਹੀ ਜਿਉਦੇ ਜੀ ਹੈ, ਤਾਂ ਫਿਰ ਅਸੀ ਤੁਹਾਡੇ ਨਾਲ ਸਵਾਲ ਜਵਾਬ ਕਰਨ ਲਈ ਤਿਆਰ ਹਾਂ ਨਹੀ ਤਾਂ ਖੜੇ ਪਾਣੀ ਵਿੱਚ ਰੋੜੇ ਮਾਰਨ ਵਾਲੀ ਗੱਲ ਨਹੀ ਕਰਨੀ। ਸ: ਜੀ ਜਿਹੜੇ ਲੋਕ ਗੁਰਬਾਣੀ ਨਾਲ ਅਨਿਆਏ ਕਰਦੇ ਹਨ ਉਹਨਾ ਨੂੰ, ਸ਼ਰਨਾਰਥੀ ਢੌਂਗੀ, ਫਰੇਬੀ, ਮੋਮੋ ਠੱਗਣਾ, ਸਰੰਗੀ ਮਾਸਟਰ, ਤਰੰਗੀ ਮਾਸਟਰ ……. ਆਦਿ ਲਫਜ਼ਾਂ ਨਾਲ ਸੰਬੋਧਨ ਕਰਨਾ ਕੋਈ ਮਾੜੀ ਗੱਲ ਨਹੀ। ਸ: ਜੀ ਜਾਂ ਤਾਂ ਤੁਹਾਨੂੰ ਮੇਰੀ ਲਿਖੀ ਗੱਲ ਸਮਝ ਨਹੀ ਆਈ ਜਾਂ ਤੁਸੀ ਸਮਝਣ ਦੀ ਕੋਸਿਸ਼ ਨਹੀ ਕੀਤੀ। ਤੁਹਾਨੂੰ ਗੁਰਬਾਣੀ ਦੇ ਸ਼ਬਦ ਅਰਥ ਕਰਵਾਉਣ ਲਈ ਨਹੀ ਸੀ ਲਿਖੇ ਸਿਰਫ ਸਮਝਾਉਣ ਲਈ ਲਿਖੇ ਸਨ ਕਿ ਗੁਰੂ ਸਹਿਬਾਨ ਵੀ ਗੁਰਬਾਣੀ ਵਿੱਚ ਸਖਤ ਭਾਸ਼ਾ ਵਰਤਦੇ ਹਨ ਚਾਹੇ ਉਹ ਆਪਣੇ ਮਨ ਨਾਲ ਕਰਦੇ ਹੋਣ ਜਾਂ ਕਿਸੇ ਨੂੰ ਸਮਝਾਉਣ ਲਈ, । ਲਬੁ ਕੁਤਾ ਕੂੜੁ ਚੂਹੜਾ ਠਗਿ ਖਾਧਾ ਮੁਰਦਾਰੁ ॥ ਪਰ ਨਿੰਦਾ ਪਰ ਮਲੁ ਮੁਖ ਸੁਧੀ ਅਗਨਿ ਕ੍ਰੋਧੁ ਚੰਡਾਲੁ {ਪੰਨਾ 15}ਰਹਿਓ ਸੰਤ ਹਉ ਟੋਲਿ ਸਾਧ ਬਹੁਤੇਰੇ ਡਿਠੇ ॥ ਸੰਨਿਆਸੀ ਤਪਸੀਅਹ ਮੁਖਹੁ ਏ ਪੰਡਿਤ ਮਿਠੇ ॥ {ਪੰਨਾ1395}ਜੇ ਜੀਵੈ ਪਤਿ ਲਥੀ ਜਾਇ ॥ ਸਭੁ ਹਰਾਮੁ ਜੇਤਾ ਕਿਛੁ ਖਾਇ ॥{ਪੰਨਾ 142} ਸਰਦਾਰ ਜਸਵੀਰ ਸਿੰਘ ਜੀ ਜਿਹਨਾ ਨੂੰ ਅਸੀ ਫਰਜੀ ਨਾਂ ਦੱਸਦੇ ਹਾਂ, ਤੁਹਾਡੇ ਕੋਲ ਕੋਈ ਪਰੂਫ ਹੈ ਇਹ ਸਹੀ ਨਾਂ ਹਨ, ਜੇ ਹੈ ਤਾਂ ਜਰੂਰ ਦੱਸਣਾ, ਕਿਉਕਿ ਤੁਸੀ ਉਦਾਹਰਣਾ ਵੀ ਫਰਜੀ ਨਾਵਾ ਵਾਲਿਆ ਦੀਆ ਹੀ ਦਿੰਦੇ ਹੋ। ਸਰਦਾਰ ਜਸਵੀਰ ਸਿੰਘ ਜੀ ਸਿੱਖ ਧਰਮ ਤੁਹਾਡੇ ਕੁੱਝ ਚੰਦ ਬੰਦਿਆ ਦਾ ਧਰਮ ਨਹੀ ਹੈ, ਸਾਰੀ ਦੁਨੀਆਂ ਵਿੱਚ ਵਸਦੇ ਸਿੱਖਾ ਦਾ ਹੈ। ਜਿਹੜਾ ਤੁਹਾਡੀ ਬੋਲੀ ਬੋਲੇ ਉਸ ਨੂੰ ਤੁਸੀ ਪਰਮਾਰਥੀ ਵੀਰ ਮੰਨਦੇ ਹੋ, ਤੇ ਜਿਹੜਾ ਸਰਦਾਰ ਗੁਰਚਰਨ ਸਿੰਘ ਜਿਉਣ ਵਾਲੇ ਦੀ ਤਰਾ ਤੁਹਾਨੂੰ ਖਰੀਆਂ ਖਰੀਆਂ ਸੁਣਾ ਦੇਵੇ, ਤਾਂ ਉਹ ਤੁਹਾਡੇ ਲਈ ਗਾਲੀ ਗਲੋਚ ਵਾਲੀ ਬੋਲੀ ਹੋਈ। ਭੁਲ ਚੁਕ ਦੀ ਖਿਮਾ ਧੰਨਵਾਦ

ਦਲਜੀਤ ਦਲਜੀਤ ਸਿੰਘ ਹੋਠੀ


(28/04/09)
ਬਲਦੇਵ ਸਿੰਘ ਫਿਰੋਜ਼ਪੁਰ

ਸਤਿਕਾਰ ਯੋਗ ਸਰਦਾਰ ਮੱਖਣ ਸਿੰਘ ਜੀ,

ਸ: ਜਸਬੀਰ ਸਿੰਘ ਜੀ, ਸਿੱਖ ਮਾਰਗ ਦੇ ਸਾਰੇ ਲੇਖਕ ਅਤੇ ਪਾਠਕ ਸੱਜਣਾਂ ਨੂੰ

ਗੁਰੁ ਫਤਹਿ ਬੁਲਾਈ ਪ੍ਰਵਾਨ ਹੋਵੇ ਜੀ।

ਸਰਦਾਰ ਸਾਹਿਬ ਸ: ਮੱਖਣ ਸਿੰਘ ਜੀ ਇਹ ਬਿਲਕੁਲ ਠੀਕ ਹੈ, ਇਸ ਵਿੱਚ ਕੋਈ ਸ਼ੱਕ ਨਹੀਂ ਕੇ ਇਹ ਪਾਣੀਂ ਵਿੱਚ ਮਧਾਣੀਂ ਹੈ, ਅਤੇ ਇਹ ਸਿਲਸਲਾ ਬੜੀ ਦੇਰ ਤੋਂ ਚੱਲਦਾ ਆ ਰਿਹਾ ਹੈ। ਮੈਂ ਇਹ ਜੋ ਨੁਕਤਾ ਉਠਾਇਆ ਸੀ, । ਅਗਰ ਸਿਰਫ ਅਰਥ ਹੀ ਦੱਸਣੇਂ ਹੁੰਦੇ ਤਾਂ 8 ਅਪਰੈਲ ਨੂੰ ਸ: ਦਰਸ਼ਨ ਸਿੰਘ ਜੀ ਦੇ ਪੱਤਰ ਦੇ ਉੱਤਰ ਵਿੱਚ ਇਸ ਕੜੀ ਦੇ ਹੋਰ ਵੀ ਡੂਗੇ ਅਰਥ ਜੋ ਮੇਰੀ ਸਮਝ ਵਿੱਚ ਸਨ, ਲਿਖ ਦੇਂਦਾ। ਪਰ ਮੇਰਾ ਮਕਸਦ ਸਿਰਫ ਗੁਰਬਾਣੀਂ ਦੇ ਸਹੀ ਅਰਥ ਦੱਸਣਾਂ ਹੀ ਨਹੀਂ ਸੀ। 5 ਅਪਰੈਲ 2009 ਦੇ ਹਾਲਾਤ ਅਤੇ ਤੁਹਾਡੇ ਸੰਪਾਦਕੀ ਨੋਟ ਨੂੰ ਮੱਧੇ ਨਜ਼ਰ ਰੱਖ ਕੇ, ਜਿਸ ਵਿੱਚ ਤੁਸੀਂ ਲਿਖਿਆ ਸੀ,

ਸਿੱਖ ਮਾਰਗ ਕਿਉਂ ਕੇ ਗੁਰਮੱਤ ਸਿੱਖਣ ਦੀ ਬਜਾਏ ਧੜੇਬੰਦੀ, ਗਰੁਪਬਾਜੀ, ਨਿੱਜੀ ਦੂਸ਼ਣਬਾਜ਼ੀ, ਦਾ ਅਖਾੜਾ ਬਣਦਾ ਜਾ ਰਿਹਾ ਹੈ, ਜੋ ਅਤਿ ਮੰਦ ਭਾਗੀ ਗੱਲ ਹੈ।

ਇਸ ਗੱਲ ਨੂੰ ਪਾਠਕ ਵੀ ਸਮਝਦੇ ਹਨ, ਅਤੇ ਪਹਿਲੇ ਵੀ ਕਈ ਪਾਠਕਾਂ ਨੇ ਜਿਨ੍ਹਾਂ ਪਹਿਲੇ ਕਦੇ ਵੀ ਪੱਤਰ ਨਹੀਂ ਸੀ ਲਿਖਿਆ, ਸਿਰਫ ਇਸ ਝਗੜੇ ਨੂੰ ਮਹਿਸੂਸ ਕਰ ਕੇ ਹੀ ਪੱਤਰ ਵੀ ਲਿਖੇ। ਇਸ ਵਾਸਤੇ ਇਹ ਕੋਈ ਮਮੂਲੀ ਮਸਲਾ ਨਹੀ ਹੈ। ਸੋ ਗੁਰਬਾਣੀਂ ਦੇ ਵਿਚਾਰ ਨਾਲੋਂ ਵੀ ਜਰੂਰੀ ਸੀ ਤੁਹਾਡੇ ਸੰਪਾਦਕੀ ਨੋਟ ਨੂੰ ਵਿਚਾਰਨਾਂ ਅਤੇ ਹਲ ਲੱਭਣਾਂ। ਗੁਰਬਾਣੀਂ ਦੀਆਂ ਕੜੀਆਂ ਦਾ ਭੇੜ ਤਾਂ ਕਈ ਸਾਲਾ ਤੋਂ ਚੱਲ ਰਿਹਾ ਹੈ ਜੀ, ਪਰ ਵੀਰ ਜੀਓ! ਦੇਖ ਲਵੋ ਇਸੇ ਹੀ ਕਾਰਨ 5 ਅਪ੍ਰੈਲ ਨੂੰ ਤੁਸੀਂ ਇੱਕ ਲੇਖ ਵਰਗਾ ਨੋਟ ਲਿਖ ਕੇ ਲੇਖਕਾਂ ਪਾਠਕਾਂ ਦੇ ਸੁਝਾਓ ਵੀ ਮੰਗੇ, ਜੋ ਕੇ ਕਈ ਪਾਂਠਕਾਂ ਨੇਂ ਆਪਣੇਂ ਸੁਝਾਉ ਲਿਖੇ ਵੀ ਹਨ।

ਇਸ ਤੋਂ ਪਹਿਲੇ ਵੀ ਇੱਕ ਦੋ ਵਾਰ ਅਜੇਹੇ ਹਾਲਾਤ ਬਣੇਂ, ਕੇ ਤੁਹਾਨੂੰ ਕਹਿਣਾਂ ਪਿਆ ਕੇ ਅਸੀਂ ਸਿੱਖ ਮਾਰਗ ਦੀ ਵੈਬ ਸਾਈਟ ਨੂੰ ਅੱਪਡੇਟ ਕਰਨਾਂ ਬੰਦ ਕਰ ਦਿੰਦੇ ਹਾਂ। ਕਈ ਸੰਪਾਦਕੀ ਨੋਟਾਂ ਰਾਹੀਂ ਤੁਸੀਂ ਲੇਖਕਾਂ ਨੂੰ ਚੰਗੀ ਸ਼ਬਦਾਵਲੀ ਲਿਖਣ ਵਾਸਤੇ ਬੇਨਤੀਆਂ ਵੀ ਕਰ ਚੁੱਕੇ ਹੋ, ਕਈ ਤਰਾਂ ਦੇ ਸੁਝਾ ਦੇ ਚੁਕੇ ਹੋ। ਮੈਂ ਵੀ ਪਹਿਲੇ ਇੱਕ ਵਾਰ ਦੋਹਾਂ ਧੜਿਆਂ ਵਿੱਚ ਸੁਲ੍ਹਾ ਕਰਵਾਉਂਣ ਦੀ ਕੋਸ਼ਿਸ਼ ਕਰ ਚੁੱਕਾ ਹਾਂ, ਪਰ ਕੋਈ ਲਾਭ ਨਹੀਂ ਹੋਇਆ।

ਇਸ ਵਾਸਤੇ ਇਸ ਝਗੜੇ ਦੇ ਪੱਕੇ ਹਲ ਵਾਸਤੇ ਤੁਹਾਡੀ ਅਤੇ ਪਾਠਕਾਂ ਦੀ ਇਜ਼ਾਜਤ ਨਾਲ ਮੈਂ ਇੱਕ ਵਾਰ ਫਿਰ ਕੋਸ਼ਿਸ਼ ਕਰਨੀਂ ਚਾਹੁੰਦਾ ਹਾਂ ਜੀ, ਭਾਵੇਂ ਇਸ ਨੂੰ ਇੱਕ ਤਜਰਬਾ ਵੀ ਕਹਿ ਸੱਕਦੇ ਹਾਂ। ਸੋ ਬਾਣੀਂ ਦੇ ਅਰਥਾਂ ਨਾਲੋਂ ਝੱਗੜੇ ਦਾ ਹਲ ਪਹਿਲੇ ਜਰੂਰੀ ਹੈ, ਤਾਂ ਜੋ ਸੁਖਾਵੇਂ ਮਾਹੌਲ ਵਿੱਚ ਪ੍ਰੇਮ ਪਿਆਰ ਨਾਲ ਗੁਰ ਸਿੱਖਾਂ ਵਾਂਗੂ ਵਿਚਾਰ ਹੋ ਸਕੇ। ਇੱਕ ਪ੍ਰੋਫੈਸਰ ਨੂੰ ਪ੍ਰੋ: ਨਾਂ ਸਾਬਤ ਕਰਨ ਵਾਸਤੇ ਕਿਤਨਾਂ ਸਮਾਂ ਲੱਗ ਗਿਆ, "ਅਗੈ ਅਤੇ ਆਗੇ" ਦਾ ਸਵਾਲ ਕਈ ਮਹੀਨਿਆ ਤੋਂ ਵਿਚੇ ਲਟਕ ਰਿਹਾ ਹੈ। ਇਸ ਤੋਂ ਵੀ ਪਹਿਲੇ ਕਰਮ ਸਿਧਾਂਤ, ਜੂਨਾਂ, ਪੁਨਰ ਜਨਮ, ਵਰਗੇ ਹੋਰ ਵੀ ਕਈ ਵਿਸ਼ਿਆ ਤੇ ਵਿਚਾਰ ਹੋਈ, ਜੋ ਬਿਨਾਂ ਕਿਸੇ ਨਤੀਜੇ ਤੇ ਪਹੁੰਚੇ ਖਤਮ ਕਰਨੀਂ ਪਈ। ਜਿਨੀਂ ਕੂ ਮੈਨੂੰ ਜਾਨਕਾਰੀ ਹੈ, ਉਸ ਮੁਤਾਬਿਕ ਮੇਰਾ ਖਿਆਲ ਹੈ ਕੇ ਅੱਜ ਤੱਕ ਕਿਸੇ ਵੀ ਵਿਸ਼ੇ ਤੇ ਵਿਦਵਾਨਾਂ ਅਤੇ ਲਿਖਾਰੀਆਂ ਵਿੱਚ ਆਪਸੀ ਸਹਿਮਤੀ ਨਹੀਂ ਹੋਈ।

ਕੋਈ ਵੀ ਝਗੜਾ ਖਤਮ ਕਰਨਾਂ ਹੋਵੇ ਤਾਂ ਝਗੜੇ ਦੀ ਜੜ ਨੂੰ ਖਤਮ ਕਰਨਾਂ ਜਰੂਰੀ ਹੈ। ਅਤੇ ਝਗੜੇ ਦੀ ਜੱੜ ਕਿਥੇ ਹੈ, ਇਹ ਜਾਨਣਾਂ ਵੀ ਜਰੂਰੀ ਹੈ। ਅਤੇ ਜੱੜ ਇਹ ਹੈ ਕਿ, ਅਸੀਂ ਸਾਰੇ ਹੀ ਆਪਣੇਂ ਆਪ ਨੂੰ ਇੱਕ ਦੂਸਰੇ ਤੋਂ ਵੱਧ ਬੁੱਧੀਮਾਨ ਸਮਝਦੇ ਹਾਂ, ਦੂਸਰੇ ਦੀ ਹਰ ਗੱਲ ਨੂੰ ਕੱਟਦੇ ਹਾਂ, ਬਹਿਸ ਸ਼ੁਰੂ ਹੋ ਜਾਂਦੀ ਹੈ, ਅਤੇ ਝਗੜਾ ਵਧ ਜਾਂਦਾ ਹੈ। ਝਗੜਾ ਕਰਨ ਤੋਂ ਜਿਸ ਨੂੰ ਵੀ ਰੋਕਾਂ ਗੇ, ਉਹੋ ਹੀ ਗੁਸਾ ਕਰੇ ਗਾ। ਸ: ਜਸਬੀਰ ਸਿੰਘ ਜੀ, ਪ੍ਰੌ: ਤਰਲੋਚਨ ਸਿੰਘ ਜੀ ਅਤੇ ਮੇਰੀ ਆਪਸ ਵਿੱਚ ਕੋਈ ਨਰਾਜਗੀ ਨਹੀਂ, ਸ਼ਾਇਦ ਇਹ ਵੀ ਇਸ ਤਜਰਬੇ ਦਾ ਹੀ ਇੱਕ ਹਿਸਾ ਹੋ ਗੁਜਰੇ ਗਾ। ਇਸ ਤਜ਼ਰਬੇ ਤੋਂ ਅਸੀਂ ਸਬਕ ਸਿੱਖ ਸੱਕਦੇ ਹਾਂ ਕਿ ਝਗੜਾ ਕਿਉਂ ਹੁੰਦਾ ਹੈ।

ਮੈਂ ਚਾਹੁੰਦਾ ਹਾਂ ਕੇ ਸਾਰੇ ਹੀ ਵਿਦਵਾਨ ਅਤੇ ਲਿਖਾਰੀ ਵੀਰ ਇੱਕ ਨੁਕਤੇ ਤੇ ਸਹਿਮਤ ਹੋਣ। ਕਿਸੇ ਵਿੱਚ ਵੀ ਕੋਈ ਮੱਤਭੇਦ ਨਾਂ ਰਹਿ ਜਾਵੇ, ਕੋਈ ਧੜੇਬੰਦੀ ਨਾਂ ਹੋਵੇ। ਸਾਰਿਆਂ ਵਿੱਚ ਭਰਾਵਾਂ ਵਾਲਾ ਪਿਆਰ ਹੋਵੇ। ਬੇਸ਼ੱਕ ਇਹ ਬਹੁਤ ਔਖਾ ਕੰਮ ਹੈ, ਪਰ ਇੱਕ ਨੁਕਤਾ ਹੈ ਅਜੇਹਾ ਵੀ ਜਿਸ ਤੇ ਸਾਰੇ ਹੀ ਇੱਕ ਮੱਤ ਹੋ ਸਕਦੇ ਹਨ। ਇਸ ਰਾਜ਼ ਨੂੰ ਸਮਝਣ ਵਾਸਤੇ, ਗੁਰਬਾਣੀਂ ਦਾ ਇੱਕ ਐਸਾ ਟੀਕਾ ਵੀ ਹੈ ਜਿਸ ਨੂੰ ਉਸ ਕਰਤੇ ਅਕਾਲ ਪੁਰਖ ਨੇਂ ਆਪ ਲਿਖਿਆ ਹੈ, ਅਗਰ ਅਸੀਂ ਉਸ ਟੀਕੇ ਨੂੰ ਪੜ੍ਹ ਲਈਏ ਤਾਂ ਸੱਭ ਝਗੜੇ ਸਮਾਪਤ ਹੋ ਸੱਕਦੇ ਹਨ। ਉਸ ਨੂੰ ਪੜ੍ਹ ਕੇ ਫਿਰ ਗੁਰਬਾਣੀਂ ਦੇ ਅਰਥਾਂ ਦਾ ਕੋਈ ਵੀ ਭੁਲੇਖਾ ਨਹੀਂ ਰਹਿ ਜਾਂਦਾ। ਜਿਨਾਂ ਚਿਰ ਅਸੀਂ ਉਸ ਟੀਕੇ ਨੂੰ ਨਹੀਂ ਪੜ੍ਹਦੇ ਉਨਾਂ ਚਿਰ ਗੁਰਬਾਣੀਂ ਦੇ ਸਹੀ ਅਰਥਾਂ ਦਾ ਪਤਾ ਨਹੀਂ ਲੱਗਦਾ, ਅਤੇ ਝਗੜਾ ਖਤਮ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੋ ਸੱਕਦਾ।

ਸੋ ਸਤਿਕਾਰ ਯੋਗ ਸੰਪਾਦਕ, ਵੀਰ ਸ: ਮੱਖਣ ਸਿੰਘ ਜੀ, ਸਾਰੇ ਵਿਦਵਾਨ, ਲਿਖਾਰੀ, ਅਤੇ ਸਿੱਖ ਮਾਰਗ ਦੇ ਸੱਭ ਪਾਠਕ, ਵੀਰਾਂ ਨੂੰ (ਜਿਹੜੇ ਇਸ ਕੜੀ ਦੇ ਹੋਰ ਵੀ ਡੂੰਗੇ ਅਰਥਾਂ ਅਤੇ ਅਸਲ ਭਾਵ ਨੂੰ ਜਾਨਣਾਂ ਚਾਹੁੰਦੇ ਹਨ) ਬੇਨਤੀ ਹੈ ਕਿ ਮੈਂ ਤਾਂ ਇਹ ਚਾਹੁੰਦਾ ਹਾਂ ਕਿ ਤੁਸੀਂ ਇਸ ਇੱਕ ਹੀ ਕੜੀ ਨਹੀਂ, ਬਲਕਿ ਸਾਰੇ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀਂ ਦੇ ਅਸਲ ਭਾਵ ਅਰਥ ਨੂੰ ਬਿਨਾਂ ਕਿਸੇ ਦੇ ਦੱਸੇ, ਖੁਦ ਹੀ ਜਾਣ ਸੱਕੋ।

ਅੇਡੇ ਵਡੇ ਕੰਮ ਨੂੰ ਕਰਨ ਵਾਸਤੇ, ਅਤੇ ਇਹ ਹਾਸਲ ਕਰਨ ਵਾਸਤੇ ਸੱਭ ਵੀਰਾਂ ਦਾ ਕੁੱਝ ਸਮਾਂ ਖਰਾਬ ਹੋ ਵੀ ਜਾਵੇ ਤਾਂ ਸ਼ਾਇਦ ਇਹ ਮਹਿੰਗਾ ਸੌਦਾ ਨਹੀਂ ਹੈ। ਫਿਰ ਵੀ ਤੁਹਾਡਾ ਸੱਭ ਦਾ ਕੀਮਤੀ ਸਮਾਂ ਖਰਾਬ ਹੋਇਆ, ਇਸ ਦਾ ਮੈਨੂੰ ਅਫਸੋਸ ਹੈ।

ਬੇਨਤੀ ਹੈ ਟਾਈਮ ਘੱਟ ਹੋਣ ਕਰਕੇ ਕਿ ਮੇਰੇ ਸਾਰੇ ਹੀ ਪੱਤਰ ਕਾਹਲੀ ਵਿੱਚ ਹੀ ਲਿਖੇ ਹੁੰਦੇ ਹਨ। ਇਸ ਵਾਸਤੇ ਲਿਖਦੇ ਸਮੇਂ ਕੋਈ ਗੱਲ, ਘਟ ਵੱਧ ਜਾਂ ਗਲਤ ਲਿਖੀ ਜਾਵੇ ਤਾਂ ਮਾਫ ਕਰ ਦੇਣਾਂ ਜੀ।

ਸੇਵਕ

ਬਲਦੇਵ ਸਿੰਘ

ਫਿਰੋਜ਼ਪੁਰ


(27/04/09)
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ

ਸ੍ਰ. ਸੁਖਬਿੰਦਰ ਸਿੰਘ ਜੋਹਲ ਜੀ! ਵਾਹਿ ਗੁਰੂ ਜੀ ਕਾ ਖਾਸਲਾ ਵਾਹਿ ਗੁਰੂ ਜੀ ਕੀ ਫਤਹਿ।
ਤੁਹਾਡਾ ਈ. ਮੇਲ ਸਿਰਨਾਵਾਂ ਸਿੱਖ ਮਾਰਗ ਤੋਂ ਲੈ ਕੇ ਤੁਹਾਨੂੰ ਚਿੱਠੀ ਭੇਜਣ ਦੀ ਨਾਕਾਮ ਕੋਸ਼ਿਸ਼ ਕੀਤੀ ਤੇ ਆਖਰ ਨੂੰ ਇਹ ਚਿੱਠੀ ਸਿੱਖ ਮਾਰਗ ਤੇ ਹੀ ਪਾਉਣ ਲਈ ਸ੍ਰ. ਮੱਖਣ ਸਿੰਘ ਨੂੰ ਬੇਨਤੀ ਕਰ ਰਿਹਾ ਹਾਂ। ਪਰਮਾਤਮਾ ਦੀ ਤੁਹਾਡੇ ਤੇ ਅਪਾਰ ਕ੍ਰਿਪਾ ਹੋਈ ਹੈ ਕਿ ਤੁਸੀਂ ਦਸਮ ਗ੍ਰੰਥ ਦੀ ਕਹਾਣੀ ਸਮਝ ਗਏ ਹੋ। ਤੁਸੀਂ ਮੁਬਾਰਕਬਾਦ ਦੇ ਪਾਤਰ ਹੋ। ਹੋਰ ਹਿੰਮਤ ਕਰਦੇ ਜਾਓ ਤੇ ਆਪਣੇ ਸਾਥੀਆਂ ਨੂੰ ਵੀ ਅੱਗੇ ਵੱਧਣ ਵਿੱਚ ਮੱਦਦ ਕਰੋ ਤਾਂ ਕਿ ਆਪਾਂ ਸਾਰੇ ਰਲ ਮਿਲ ਕੇ ਮਰ ਰਹੇ ਸਿੱਖੀ ਸਿਧਾਂਤ ਨੂੰ ਮੁੜ ਸੁਰਜੀਤ ਕਰਨ ਵਿੱਚ ਕਾਮਯਾਬੀ ਹਾਸਲ ਕਰੀਏ।
ਇਸ ਕੰਮ ਲਈ ਤੁਹਾਨੂੰ ਮੈਂ ਇੱਕ ਜਗਰੂਪ ਸਿੰਘ ਦਾ ਨੰਬਰ ਭੇਜ ਰਿਹਾ ਹਾਂ ਜੋ ਕੇ ਸਾਊਥਾਲ ਵਿੱਚ ਹੀ ਰਹਿ ਰਿਹਾ ਹੈ। ਉੱਸ ਕੋਲੋਂ ਤੁਹਾਨੂੰ ਕਾਫੀ ਚੰਗੀਆਂ
CD’s and DVD’s ਮਿਲ ਸਕਦੀਆਂ ਹਨ। ਕਈਆਂ ਮੁਲਕਾਂ ਵਿੱਚ ਅਸੀਂ “ਸਿੰਘ ਸਭਾ ਇੰਟਰਨੈਸ਼ਨਲ” ਦੇ ਨਾਮ ਥੱਲੇ ਕੰਮ ਕਰ ਰਹੇ ਹਾਂ ਤੇ ਹੋਰਨਾਂ ਦੇ ਸਾਥ ਦੀ ਵੀ ਮੰਗ ਕਰਦੇ ਹਾਂ। ਕ੍ਰਿਪਾ ਕਰਕੇ ਜਗਰੂਪ ਸਿੰਘ ਨਾਲ ਇਸ ਨੰਬਰ ਤੇ ਸੰਪਰਕ ਕਰੋ ਜੀ। 793 975 4498- 208 573 2301 ਹੈ। ਧੰਨਵਾਦ।
ਤੁਹਾਡਾ ਵੀਰ,
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ ਕੈਨੇਡਾ।


(27/04/09)
ਸੁਖਰਾਜ ਸਿੰਘ

guru fatha veer tusi dasm granth da vaved pa ka bhot sona kita pur ap nu istra ni lagda ka asi dasm granth nu sai traka nal rad ni kar sakha tusi taksal wala ta bhot study wala bula laya pur sikhi di gal karn wala koi khas ni c . tusi ouna nu blona c jo dasm granth nu books rahi khtm kar chuka han jistra inder singh ghaga , kala afgna , darshan singh khalsa, ............
(ਸੰਪਾਦਕ ਵਲੋਂ:- ‘ਸਿੱਖ ਮਾਰਗ’ ਦਾ ਇਸ ਵਿਚਾਰ ਚਰਚਾ ਨਾਲ ਕੋਈ ਸੰਬੰਧ ਨਹੀਂ ਸੀ। ਇਹ ਤਾਂ ਮੈਨੂੰ ਕਿਸੇ ਸੱਜਣ ਨੇ ਦੱਸਿਆ ਸੀ ਕਿ ਇਸ ਰੈਡੀਓ ਤੇ ਇਸ ਤਰ੍ਹਾਂ ਦੇ ਦਸਮ ਗ੍ਰੰਥ ਨੂੰ ਮੰਨਣ ਵਾਲੇ ਬੁਲਾਰਿਆਂ ਨੇ ਬੋਲਣਾ ਹੈ। ਇਹ ਤਾਂ ਮੈਂ ਰੀਕਾਰਡ ਕਰ ਕੇ ਸਿਰਫ ਇਸ ਲਈ ਹੀ ਪਾਈ ਹੈ ਤਾਂ ਕਿ ਆਮ ਸਿੱਖਾਂ ਨੂੰ ਪਤਾ ਲੱਗ ਸਕੇ ਕੇ ਉਹ ਕਿਸ ਤਰ੍ਹਾਂ ਦੀਆਂ ਦਲੀਲਾਂ ਦਿੰਦੇ ਹਨ। ਉਂਜ ‘ਸਿੱਖ ਮਾਰਗ’ ਤੇ ਲਿਖਣ ਵਾਲੇ ਸੱਜਣਾਂ ਵਲੋਂ ਉਹਨਾ ਸਾਰੇ ਦਸਮ ਗ੍ਰੰਥੀਆਂ ਨੂੰ ਕਈ ਸਾਲਾਂ ਦਾ ਖੁੱਲਾ ਚੈਲਿੰਜ਼ ਕੀਤਾ ਹੋਇਆ ਹੈ ਜਿਹੜੇ ਇਸ ਦੇ ਹੱਕ ਵਿੱਚ ਹਨ। ਪਰ ਹਾਲੇ ਤੱਕ ਤਾਂ ਕੋਈ ਹਿੰਮਤ ਕਰਕੇ ਅੱਗੇ ਆਇਆ ਨਹੀਂ, ਆਉਣ ਵਾਲੇ ਸਮੇਂ ਵਿੱਚ ਕੋਈ ਆ ਜਾਵੇ ਤਾਂ ਕਹਿ ਨਹੀਂ ਸਕਦੇ)


(26/04/09)
ਸੁਰਿੰਦਰ ਸਿੰਘ

ਬਰਿਸਟਲ ਵਿੱਚ ਵਿਸਾਖੀ ਦੇ ਸਬੰਧ ਵਿੱਚ ਆਲੀਸ਼ਾਨ ਨਗਰ ਕੀਰਤਨ – ਤਿੰਨ ਐਮ. ਪੀ. ਤੇ ਸਿੱਖ ਇਤਿਹਾਸਕਾਰ ਡਾਕਟਰ ਦਿਲਗੀਰ ਉਚੇਚੇ ਤੌਰ ਤੇ ਪੁੱਜੇ
ਬਰਿਸਟਲ
ਖਾਲਸੇ ਨੂੰ ਪਰਗਟ ਕਰਨ ਦੀ 310ਵੀਂ ਵਰ੍ਹੇਗੰਢ ਦੇ ਸਬੰਧ ਵਿੱਚ ਹੋਣ ਵਾਲੇ ਸਮਾਗਮਾਂ ਦੀ ਲੜੀ ਵਿੱਚ ਇੱਕ ਆਲੀਸ਼ਾਨ ਸਮਾਗਮ ਇੰਗਲੈਂਡ ਦੀ ਪਹਿਲੀ ਰਾਜਧਾਨੀ ਬਰਿਸਟਲ ਵਿੱਚ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਇਸ ਸਬੰਧ ਵਿੱਚ ਸਾਰੇ ਗੁਰਦੁਆਰਿਆਂ ਵਿੱਚ ਜਿਥੇ ਵਿਸਾਖੀ ਦੇ ਦਿਨ ਦੀਵਾਨ ਸਜਾਏ ਗਏ ਉਥੇ ਐਤਵਾਰ 26 ਅਪਰੈਲ ਦੇ ਦਿਨ ਸ਼ਹਿਰ ਵਿੱਚ ਇੱਕ ਵੱਡਾ ਨਗਰ ਕੀਰਤਨ ਵੀ ਕੱਢਿਆ ਗਿਆ। ਇਸ ਨਗਰ ਕੀਰਤਨ ਦੀ ਕਮਾਲ ਇਹ ਸੀ ਕਿ ਇਸ ਵਿੱਚ ਬਰਿਸਟਲ ਦੇ ਅੱਧੇ ਸਿੱਖ ਪੁੱਜੇ ਹੋਏ ਸਨ। ਬਰਿਸਟਲ, ਜੋ ਲੰਡਨ ਤੋਂ ਪਹਿਲਾਂ ਇੰਗਲੈਂਡ ਦੀ ਰਾਜਧਾਨੀ ਹੋਇਆ ਕਰਦੀ ਸੀ, ਵਿੱਚ ਲਗਭਗ ਚਾਰ ਹਜ਼ਾਰ ਸਿਖ ਰਹਿੰਦੇ ਹਨ ਤੇ ਇਸ ਨਗਰ ਕੀਰਤਨ ਵਿੱਚ ਦੋ ਹਜ਼ਾਰ ਸੰਗਤ ਸ਼ਾਮਿਲ ਹੋਈ। ਇੰਗਲੈਂਡ ਦੇ ਕਿਸੇ ਸ਼ਹਿਰ ਵਿਚ, ਲੋਕਲ ਆਬਾਦੀ ਦੇ ਹਿਸਾਬ ਨਾਲ, ਏਨੀ ਸੰਗਤ ਕਿਤੇ ਵੀ ਸ਼ਾਮਿਲ ਨਹੀਂ ਹੋਈ ਸੀ। ਸ਼ਹਿਰ ਦੇ ਸਾਰੇ ਗੁਰਦੁਆਰਿਆਂ, ਬਾਥ ਤੇ ਸਵਿੰਡਨ ਦੇ ਗੁਰਦੁਆਰਿਆਂ ਦੀਆਂ ਕਮੇਟੀਆਂ ਦੇ ਸਾਰੇ ਅਹੁਦੇਦਾਰ ਇਸ ਨਗਰ ਕੀਰਤਨ ਵਿੱਚ ਸ਼ਾਮਿਲ ਹੋਏ।
ਨਗਰ ਕੀਰਤਨ ਬਰਿਸਟਲ ਦੇ ਸਭ ਤੋਂ ਵੱਡੇ ਗੁਰਦੁਆਰੇ ਸ੍ਰੀ ਗੁਰੁ ਸਿੰਘ ਸਭਾ ਚਰਚ ਰੋਡ ਤੋਂ ਸ਼ੁਰੂ ਹੋਇਆ ਤੇ ਸ਼ਹਿਰ ਦੇ ਸੈਂਟਰ ਵਿੱਚ ਮੈਰੀਅਲ ਹੋਟਲ ਦੇ ਬਾਹਰ ਪਾਰਕ ਵਿੱਚ ਸਮਾਗਮ ਦੀ ਸਟੇਜ ਲਾਈ ਗਈ। ਸਿਰਫ਼ ਸਿੱਖ ਸੰਗਤਾਂ ਹੀ ਨਹੀਂ ਬਲਕਿ ਬਹੁਤ ਸਾਰੇ ਗੋਰੇ ਵੀ ਇਸ ਮੌਕੇ ਤੇ ਪੁੱਜੇ ਹੋਏ ਸਨ; ਇਸ ਕਰ ਕੇ ਸਟੇਜ ਤੋਂ ਲਗਭਗ ਸਾਰੇ ਲੈਕਚਰ ਅੰਗਰੇਜ਼ੀ ਵਿੱਚ ਹੀ ਕੀਤੇ ਗਏ। ਲੈਕਚਰ ਕਰਨ ਵਾਲਿਆਂ ਵਿਚੋਂ ਮੁਖ ਸਨ ਸਟੀਫ਼ਨ ਵਿਲੀਅਮਜ਼ ਐਮ. ਪੀ. , ਕੈਰੀ ਮੈਕਾਰਥੀ ਐਮ. ਪੀ. , ਪਰਮਜੀਤ ਢਾਂਡਾ ਐਮ. ਪੀ. , ਕੈਸੰਡਰਾ ਹੋਵ (ਚੇਅਰ-ਪਰਸਨ ਮਲਟੀ ਫ਼ੇਥ ਆਰਗੇਨਾਈਜ਼ੇਸ਼ਨ), ਜੂਲੀਅਨ ਮੌਸ (ਪੁਲੀਸ ਚੀਫ਼)। ਇਸ ਮੌਕੇ ਤੇ ਸਿੱਖ ਇਤਿਹਾਸਕਾਰ ਡਾਕਟਰ ਹਰਜਿੰਦਰ ਸਿੰਘ ਦਿਲਗੀਰ ਜੀ ਸਾਊਥਾਲ ਤੋਂ ਉਚੇਚੇ ਤੌਰ ਤੇ ਪੁੱਜੇ ਹੋਏ ਸਨ। ਉਨ੍ਹਾਂ ਨੇ ਆਪਣੇ ਵਿਦਵਤਾ ਭਰਪੂਰ ਲੈਕਚਰ ਵਿੱਚ ਕਿਹਾ ਕਿ ਅਜ ਯੂ. ਐਨ. ਓ. ਦਾ ਚਾਰਟਰ ਵਿਚਲੇ ਦੋ ਮੁਖ ਨੁਕਤੇ, ਧਾਰਮਿਕ ਅਜ਼ਾਦੀ ਦਾ ਹੱਕ ਅਤੇ ਜੀਓ ਤੇ ਜੀਣ ਦਿਓ, ਸਿੱਖ ਪੰਥ ਦੀ ਦੇਣ ਹਨ। ਸਿੱਖ ਵਿਦਵਾਨ ਨੇ ਸਿੱਖੀ ਦੇ ਮੁਢਲੇ ਸਿਧਾਂਤਾਂ ਬਾਰੇ ਸੁਚੱਜੇ ਢੰਗ ਨਾਲ ਬਿਆਨ ਕਰ ਕੇ ਗੋਰਿਆਂ ਅਤੇ ਸਿੱਖਾਂ ਨੂੰ ਕੀਲ ਲਿਆ। ਉਨ੍ਹਾਂ ਤੋਂ ਇਲਾਵਾ ਸਿੱਖ ਸਜੇ ਨੀਦਰਲੈਂਡੀ ਗੋਰੇ ਭਾਈ ਹਰਜਿੰਦਰ ਸਿੰਘ ਖਾਲਸਾ, ਸਤਚਿਤ ਸਿੰਘ, ਵਿਲਾਇਤੀ ਸਿੰਘ ਪ੍ਰਧਾਨ ਗੁਰਦੁਆਰਾ ਫ਼ਿਸ਼ ਪਾਊਂਡ, ਜਗਬੀਰ ਸਿੰਘ ਤੇ ਮਲਕੀਅਤ ਸਿੰਘ ਨੇ ਵੀ ਆਪਣੇ ਵਿਚਾਰ ਰਖੇ। ਪਹਿਲਾਂ ਗੁਰਦੁਆਰਾ ਚਰਚ ਰੋਡ ਤੋਂ ਨਗਰ ਕੀਰਤਨ ਦੇ ਸ਼ੁਰੂ ਵਿੱਚ ਨਗਰ ਕੀਰਤਨ ਕਮੇਟੀ ਦੇ ਮਾਨਯੋਗ ਮੈਂਬਰਾਂ ਜਸਵੰਤ ਸਿੰਘ ਰੌਧ, ਮਹਿੰਦਰ ਸਿੰਘ ਚੌਧਰੀ, ਗੁਰਦਿਆਲ ਸਿੰਘ, ਅਮਰਜੀਤ ਸਿੰਘ ਟਾਕ ਤੇ ਵਿਆਸਰਾਜ ਸਿੰਘ ਨੇ ਵੀ ਸੰਗਤਾਂ ਨੂੰ ਸੰਬੋਧਨ ਕੀਤਾ। ਸਟੇਜ ਦੀ ਕਾਰਵਾਈ ਗਿਆਨੀ ਮਨਬੀਰ ਸਿੰਘ ਜੀ ਲੰਡਨ ਨੇ ਬੜੇ ਸੁਚੱਜੇ ਢੰਗ ਨਾਲ ਨਿਭਾਈ। ਨਗਰ ਕੀਰਤਨ ਦੀ ਇੱਕ ਹੋਰ ਮੁਖ ਝਲਕੀ ਨੌਜਵਾਨਾਂ ਵਲੋਂ ਖੇਡਿਆ ਗਿਆ ਗਤਕਾ ਵੀ ਸੀ।
ਸੁਰਿੰਦਰ ਸਿੰਘ


(26/04/09)
ਬਲਦੇਵ ਸਿੰਘ ਫਿਰੋਜ਼ਪੁਰ

ਸਰਦਾਰ ਜਸਬੀਰ ਸਿੰਘ ਜੀ,

ਅਤੇ ਸਿੱਖ ਮਾਰਗ ਦੇ ਸਾਰੇ ਪਾਠਕ ਸੱਜਣਾ ਨੂੰ

ਗੁਰੂ ਫਤਹਿ ਬੁਲਾਈ ਪਰਵਾਨ ਹੋਵੇ ਜੀ।

ਵੀਰ ਜੀ ਚਿੰਤਾ ਨਾਂ ਕਰੋ, ਆਪਣੀਂ ਇਹ ਗੱਲ ਬਾਤ ਅਪਸੀ ਗਿਲੇ ਸ਼ਿਕਵੇ ਅਤੇ ਗਲਤ ਫਹਿਮੀਆਂ ਦੂਰ ਕਰਨ ਵਾਸਤੇ ਹੈ। ਇਸ ਨਾਲ ਆਪਣੀਂ ਗੁਰਮੱਤ ਬਾਰੇ ਚੱਲ ਰਹੀ ਵਿਚਾਰ ਤੇ ਕੋਈ ਅਸਰ ਨਹੀਂ ਪਵੇ ਗਾ ਜੀ।

ਸ: ਜਸਬੀਰ ਸਿੰਘ ਜੀ, ਮੇਰੀ ਕਦੇ ਵੀ ਕੋਈ ਗੱਲ ਬਨਾਉਟੀ ਨਹੀਂ ਹੁੰਦੀ। ਜੇ ਤੁਹਾਡੇ ਨਾਲ ਜਾਂ ਪ੍ਰੋ: ਤਰਲੋਚਨ ਸਿੰਘ ਜੀ ਨਾਲ ਮੈਨੂੰ ਪਿਆਰ ਹੈ ਤਾਂ ਪਿਆਰ ਹੀ ਲਿਖਾਂ ਗਾ, ਹੋਰ ਮੈਂ ਕੀ ਲਿਖਾਂ! ।

ਉਕਸਾਹਟ ਵਾਲੀ ਗੱਲ ਕੀ ਮੈਂ ਝੂਠ ਲਿਖੀ ਹੈ? ਅਤੇ ਕੀ ਤੁਸੀਂ ਉਕਸਾਹਟ ਵਿੱਚ ਨਹੀਂ ਆਏ? ਜੇ ਤੁਹਾਡਾ ਤੈਸ਼ ਵਿੱਚ ਆਉਂਣ ਦਾ ਕਾਰਨ ਕੁੱਝ ਹੋਰ ਹੈ ਤਾਂ ਫਿਰ ਪ੍ਰੋ: ਤਰਲੋਚਨ ਸਿੰਘ ਜੀ ਦਾ ਬਹਾਨਾਂ ਕਿਉਂ?

ਵੀਰ ਜੀ ਤੁਸੀਂ ਕਹਿੰਦੇ ਹੋ,

ਉਨ੍ਹਾਂ ਦਾ ਏਨਾ ਲਿਖਣ ਤੇ ਕਿ “ਤੁਸੀਂ ਮੇਰਾ ਅਤੇ ਮੇਰੇ ਵੀਰਾਂ ਦਾ ਇਮਤਿਹਾਨ ਨਾ ਲਿਆ ਕਰੋ” ਇਸ ਗੱਲ ਦਾ ਤੁਸੀਂ ਏਨਾ ਗੁੱਸਾ ਮਨਾ ਗਏ

ਵੀਰ ਜੀ ਤੁਸੀ ਪੂਰਾ ਨਹੀਂ ਪੜ੍ਹਿਆ, ਉਹਨਾਂ ਦਾ ਲਿਖਿਆ ਚੰਗੀ ਤਰਾਂ ਪੜ੍ਹੋ

ਬਲਦੇਵ ਸਿੰਘ (ਫਿਰੋਜਪੁਰ) ਜੀ ਤੁਸੀਂ ਮੇਰਾ ਤੇ ਮੇਰੇ ਵੀਰਾਂ ਦਾ ਇਮਤਿਹਾਨ ਨਾ ਲਿਆ ਕਰੋ। ਅਸੀਂ ਅਨਪੜ੍ਹ ਹਾਂ, ਫਰਜੀ ਡਿਗਰੀਆਂ ਨਾਲ ਢੋਈ ਫਿਰਦੇ ਹਾਂ, ਮੋਮੋ ਠਗਣੇ ਹਾਂ, ਸਾਡਾ ਦਿਮਾਗੀ ਤਵੋਜਮ ਠੀਕ ਨਹੀਂ ਹੈ।

ਤੁਸੀਂ ਹੀ ਦੱਸੋ ਵੀਰ ਜੀ, ਇਹ ਸਾਰੀਆਂ ਗੱਲਾਂ ਉਹਨਾਂ ਨੂੰ ਮੈਂ ਕਦੋਂ ਕਹੀਆਂ ਸਨ? ਜੇ ਮੈਂ ਉਹਨਾਂ ਨੂੰ ਕੋਈ ਸਵਾਲ ਪੁੱਛ ਲਿਆ ਸੀ ਤਾਂ ਅੱਗੋਂ ਇਹ ਟਾਂਚਾਂ ਕਰਨ ਦਾ ਮਤਲਬ ਵੀ ਹੁਣ ਤੁਸੀਂ ਹੀ ਸਮਝਾਉ, ਮੈਂ ਕਿਤੇ ਫਿਰ ਇਸ ਦਾ ਗਲਤ ਮਤਲਬ ਨਾਂ ਲੈ ਲਵਾਂ, ਕੀ ਇਹ ਸੱਭ ਜਾਇਜ਼ ਹਨ? । ਹਾਂ ਅਗਰ ਉਹਨਾਂ ਵਿਚੋਂ (ਜਿਨ੍ਹਾਂ ਨੇ ਇਹ ਕਿਹਾ ਸੀ) ਕੋਈ ਸਵਾਲ ਕਰਦਾ ਤਾਂ ਉਹਨਾਂ ਨੂੰ ਇਹ ਇਸ ਤਰਾਂ ਕਹਿ ਸੱਕਦੇ ਸਨ। ਅੱਗੇ ਹੋਰ ਵੀ ਪੜ੍ਹੋ

ਹਾਂ ਗਿਆਨੀ ਗੁਰਬਚਨ ਸਿੰਘ ਜੀ ਤੋਂ ਅਰਥ ਪੁਛ ਸਕਦੇ ਹੋ ਕਿਉਂਕਿ ਉਹ ਗੁਰਬਾਣੀ ਦੇ ਅਰਥ ਆਪਣੇ ਖਾਸ ਅੰਦਾਜ ਵਿੱਚ ਕਰਦੇ ਹਨ। ਘੱਗਾ ਜੀ ਤੋਂ ਪੁਛ ਸਕਦੇ ਹੋ ਕਿਉਂਕਿ ਉਹ ਆਪਣੀਆਂ ਕਿਤਾਬਾਂ ਦਾ ਹੈਡਿੰਗ ਬੜੇ ਅੰਦਾਜ ਵਿੱਚ ਚਿਤਰਦੇ ਹਨ। ਹੋਰ ਵੀ ਏਥੇ ਕਈ ਸੰਤ ਮਹਾਪੁਰਸ਼ ਹਨ ਜਿਨ੍ਹਾਂ ਤੋਂ ਤੁਸੀਂ ਕੁੱਝ ਵੀ ਪੁੱਛ ਸਕਦੇ ਹੋ ਔਰ ਉਹ ਤੁਹਾਨੂੰ ਬੜੀ ਮਿਠੀ ਮਿਠੀ ਬੋਲੀ ਵਿੱਚ ਉਤਰ ਦੇਣਗੇ। ਕਿਉਂਕਿ ਉਹ ਜਾਣਦੇ ਹਨ ਕਿ ਸਾਡਾ ਸਵਾਮੀ (ਪਰਮਾਤਮਾ) ਵੀ ਮਿਠ ਬੋਲੜਾ ਹੈ ਇਹ ਉਹ ਚੰਗੀ ਤਰ੍ਹਾਂ ਸਮਝਦੇ ਹਨ।

ਇਹ ਕੀ ਹੈ? ਇਸ ਨੂੰ ਤੁਸੀਂ ਕੀ ਕਹੋ ਗੇ? ਇਹਨਾਂ ਗੱਲਾਂ ਦਾ ਕੀ ਮਤਲਬ, ਕ੍ਰਿਪਾ ਕਰ ਕੇ ਤੁਸੀਂ ਹੀ ਦੱਸੋ।

ਜਿਹੜੀ ਗੱਲ ਇਹਨਾਂ ਨੇਂ ਇਹ ਕੀਤੀ ਹੈ, “ਪ੍ਰੋ. ਸਾਹਿਬ ਸਿੰਘ ਦੇ ਅਰਥਾਂ ਨੂੰ ਇਸ ਸਾਈਟ ਤੇ ਸਭ ਤੋਂ ਉਤਮ ਮੰਨਿਆ ਗਿਆ ਹੈ, ਫਿਰ ਹੋਰ ਅਰਥਾਂ ਦਾ ਸਵਾਲ ਕਿਉਂ? ਕੀ ਤੁਸੀਂ ਦੱਸ ਸੱਕਦੇ ਹੋ ਕੇ ਇਹ ਗੱਲ ਲਿਖਣ ਪਿੱਛੇ ਇਹਨਾਂ ਦਾ ਛੁਪਿਆ ਹੋਇਆ ਮਕਸਦ ਕੀ ਹੈ? ।

ਸ: ਜਸਵੀਰ ਸਿੰਘ ਜੀ ਏਨੇ ਮਜਾਕ, ਜਾਂ ਚਤਰਾਈਆਂ ਕਰਨ ਤੋਂ ਬਾਦ, ਅਜੇ ਵੀ ਤੁਸੀਂ ਕਹੋਗੇ ਕੇ ਮੇਰੇ ਨਾਂਮ ਤੇ ਜੋ ਕਵਿਤਾ ਇਨ੍ਹਾਂ ਨੇਂ ਲਿਖੀ ਹੈ, ਮੇਰੀ ਸ਼ਾਨ ਵਿੱਚ ਲਿਖੀ ਹੈ, ਅਤੇ ਮੈਂ ਇਹਨਾਂ ਦੀ ਕਵਿਤਾ ਦਾ ਮਜਾਕ ਉਡਾਇਆ ਹੈ। ਵੈਸੇ ਵੀ ਗੁਰਬਾਣੀਂ ਵਿੱਚ ਰਾਗ ਨਾਦ ਗੀਤ ਕਬਿਤ ਕਵਿਤਾ ਨੂੰ ਕੋਈ ਚੰਗਾ ਨਹੀਂ ਮੰਨਿਆ ਗਿਆ।

ਵੀਰ ਜੀ ਤੁਹਾਨੂੰ ਪਤੇ ਦੀ ਇੱਕ ਹੋਰ ਗੱਲ ਦੱਸਦਾ ਹਾਂ। ਮੇਰੀ ਗੱਲ ਨੂੰ ਤੁਸੀਂ ਵਿਅੰਗ ਕਹੋ ਜਾਂ ਕੁੱਝ ਹੋਰ, ਇਸ ਦਾ ਪ੍ਰੋ: ਤਰਲੋਚਨ ਸਿੰਘ ਜੀ ਨੂੰ ਫਾਇਦਾ ਹੋਇਆ ਹੈ, ਤੇ ਹੋਰ ਵੀ ਹੋਵੇਗਾ। ਪਰ ਤੁਹਾਡੀ ਹਮਾਇਤ ਦਾ ਇਸ ਨੂੰ ਨੁਕਸਾਨ ਹੋਵੇ ਗਾ। ਪੁੱਛੋ ਕਿਉਂ! ਮੇਰੀ ਨੋਕ ਝੋਕ ਵਿਚੋਂ ਇਸ ਨੂੰ ਕੁੱਝ ਸਿੱਖਿਆ ਮਿਲੇ ਗੀ। ਪਰ ਤੁਹਾਡੀ ਸਚਾਈ ਵਲੋਂ ਅੱਖਾਂ ਬੰਦ ਕਰਕੇ ਕੀਤੀ ਹਮਾਇਤ ਵਿਚੋਂ ਇਸ ਨੂੰ ਸ਼ਹਿ ਤੋਂ ਇਲਾਵਾ ਕੁੱਝ ਨਹੀਂ ਮਿਲੇਗਾ। ਤੁਹਾਡੀ ਹਮਾਇਤ ਵਿਚੋਂ ਕੀ ਸਿੱਖਿਆ ਮਿਲੀ ਹੈ, ਪ੍ਰੋ: ਜੀ ਨੂੰ ਜਰਾ ਵਿਚਾਰ ਕਰਕੇ ਦੱਸਨਾਂ।

ਤੁਸੀਂ ਬੇਸ਼ੱਕ ਕਹੋ ਕੇ ਮੈਂ ਗੁੱਸਾ ਕੀਤਾ, ਇਵੇਂ ਹੀ ਸਹੀ, ਪਰ ਹੋ ਸੱਕਦਾ ਹੈ ਮੇਰਾ ਗੁੱਸਾ ਮਾਹੌਲ ਸੁਖਾਵਾਂ ਬਨਾਉਣ ਵਿੱਚ ਸਹਾਈ ਹੋਵੇ। ਕਿਉਂ ਕੇ ਜਿਨ੍ਹਾਂ ਨੂੰ ਇਹ ਗਲੀਂ ਬਾਤੀਂ ਲੜਨ ਵਾਸਤੇ ਉਕਸਾ ਰਹੇ ਹਨ, ਉਹ ਕੋਈ ਅਨਜਾਣ ਨਹੀਂ ਹਨ। ਗੁਸਾ ਤਾਂ ਉਹਨਾਂ ਨੂੰ ਵੀ ਆਉਂਦਾ ਹੀ ਹੋਵੇ ਗਾ। ਪਰ ਸ਼ਾਇਦ ਉਹਨਾਂ ਦਾ ਗੁੱਸਾ ਕੁੱਝ ਸ਼ਾਂਤ ਹੋ ਜਾਏ ਕੇ ਇਹਨਾਂ (ਪ੍ਰੋ: ਜੀ) ਨੂੰ ਸੱਚੀ ਗੱਲ ਕਹਿਣ ਵਾਲਾ ਵੀ ਕੋਈ ਹੈ।

ਪਰ ਤੁਹਾਡੀ ਹਮਾਇਤ ਤਾਂ ਇਹਨਾ ਨੂੰ ਹਲਾ ਸ਼ੇਰੀ ਹੀ ਦੇਵੇਗੀ। ਵੀਰ ਜੀ ਮੇਰੇ ਪਿਆਰ ਦਾ ਇਹ ਅੰਦਾਜ ਹੈ, ਭਾਵੇਂ ਤੁਸੀਂ ਇਸ ਨੂੰ ਨਿਰਾਲਾ ਕਹੋ, ਚੰਗਾ ਸਮਝੋ ਜਾਂ ਮਾੜਾ

ਸ: ਜਸਬੀਰ ਸਿੰਘ ਜੀ ਮੇਰੀ ਗੱਲ ਦਾ ਤੁਸੀਂ ਜੋ ਚਾਹੇ ਮਤਲਬ ਕੱਢਦੇ ਰਹਿਣਾਂ, ਮੈਂ ਕਦੇ ਵੀ ਬਨਾਉਟੀ ਗੱਲ ਨਹੀਂ ਕਰਦਾ, ਮੈਨੂੰ ਤੁਹਾਡੇ ਅਤੇ ਪ੍ਰੋ: ਤਰਲੋਚਨ ਸਿੰਘ ਜੀ ਨਾਲ ਦਿਲੀ ਪਿਆਰ ਹੈ। ਗੱਲ ਤਾਂ ਕਰਨੀਂ ਹੀ ਪੈਂਦੀ ਹੈ, ਪਰ ਮੈਂ ਤੁਹਾਡੀ ਕਿਸੇ ਵੀ ਗੱਲ ਦਾ ਗੁੱਸਾ ਨਹੀਂ ਕਰਦਾ। ਅਗਰ ਤੁਹਾਨੂੰ ਮੇਰੀ ਕੋਈ ਗੱਲ ਬਨਾਉਟੀ ਲੱਗੇ ਤਾਂ ਬੇਝਿਜਕ ਦੱਸਣਾਂ ਜੀ।

ਵੀਰ ਜੀ ਇਹ ਤਾ ਸੀ ਮੇਰੀ ਵੀਰ ਤਰਲੋਚਨ ਸਿੰਘ ਜੀ ਦੇ ਸਬੰਧ ਵਿੱਚ ਸਫਾਈ। ਇਸ ਪੱਤਰ ਵਿੱਚ ਕੁੱਝ ਤੁਹਾਡੇ ਵੱਲੋਂ ਵੀ ਸਵਾਲ ਕੀਤੇ ਗਏ ਹਨ ਜਿਨਾਂ ਦਾ ਸਬੰਧ ਗੁਰਬਾਣੀਂ ਵਿਚਾਰ ਨਾਲ ਹੈ, ਸ਼ਾਇਦ ਕੱਝ ਦਾ ਉੱਤਰ ਤੁਹਾਨੂੰ ਕੱਲ ਵਾਲੇ ਪੱਤਰ ਵਿੱਚ ਮਿਲ ਗਿਆ ਹੋਵੇ। ਬਾਕੀ ਆਪਾ ਗੁਰਬਾਣੀਂ ਵਿਚਾਰ ਵਿੱਚ ਵਿਚਾਰਾਂ ਗੇ।

ਪਾਠਕ ਵੀਰੋ, ਮੈਂ ਕੁੱਝ ਦਿਨਾਂ ਵਾਸਤੇ ਸ਼ਹਿਰੋਂ ਬਾਹਰ ਜਾ ਰਿਹਾ ਹਾ ਜੀ ਇਸ ਵਾਸਤੇ ਕੁੱਝ ਦਿਨ ਪੱਤਰ ਨਹੀਂ ਲਿਖ ਸਕਾਂ ਗਾ ਜੀ

ਤੁਹਾਡਾ ਅਤੇ ਸੱਭ ਦਾ ਵੀਰ

ਬਲਦੇਵ ਸਿੰਘ

ਫਿਰੋਜ਼ਪੁਰ

(ਸੰਪਾਦਕੀ ਨੋਟ:- ਬਲਦੇਵ ਸਿੰਘ ਅਤੇ ਹੋਰ ਪਾਠਕਾਂ ਨੂੰ ਬੇਨਤੀ ਹੈ ਕਿ ਜੇ ਕਰ ਕੋਈ ਵਿਚਾਰ ਕਰਨੀ ਹੈ ਤਾਂ ਕਿਸੇ ਨੁਕਤੇ ਤੇ ਵੀਚਾਰ ਗੁਰਬਾਣੀ ਅਨੁਸਾਰ ਕਰੋ ਨਾ ਕਿ ਐਵੇਂ ਹੀ ਪਾਣੀ ਵਿੱਚ ਮਧਾਣੀ ਪਾ ਕੇ ਇਧਰਲੀਆਂ ਉਧਰਲੀਆਂ ਲਿਖ ਕੇ ਆਪਣਾ ਅਤੇ ਹੋਰ ਪਾਠਕਾਂ ਦਾ ਸਮਾ ਖਰਾਬ ਕਰੋ। ਬਲਦੇਵ ਸਿੰਘ ਦੀ ਇਹ ਪਿਛਲੇ ਕੁੱਝ ਦਿਨਾ ਤੋਂ ਸੱਤਵੀਂ ਚਿੱਠੀ ਹੈ। ਜੋ ਨੁਕਤਾ ਉਹਨਾ ਨੇ ਉਠਾਇਆ ਸੀ ਉਸ ਨੂੰ ਦੂਸਰੇ ਜਾਂ ਤੀਸਰੇ ਪੱਤਰ ਵਿੱਚ ਸਪਸ਼ਟ ਕਰ ਦੇਣਾ ਚਾਹੀਦਾ ਸੀ ਜੋ ਕਿ ਹਾਲੇ ਤੱਕ ਨਹੀਂ ਕੀਤਾ ਗਿਆ)


(24/04/09)
ਜਸਬੀਰ ਸਿੰਘ (ਕੈਲਗਰੀ)

ਬਲਦੇਵ ਸਿੰਘ ਜੀ ਅਤੇ ਸਿੱਖ ਮਾਰਗ ਦੇ ਪਾਠਕ ਸੱਜਣੋਂ!
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।

ਵੀਰ ਜੀ! ਤੁਸੀਂ ਮੈਨੂੰ ਆਪਣਾ ਪਰਮਾਰਥੀ ਵੀਰ ਮੰਨਦੇ ਹੋ ਜਾਣ ਕੇ ਬਹੁਤ ਖੁਸ਼ੀ ਹੋਈ। ਇਸ ਤੋਂ ਵੀ ਵੱਧ ਖੁਸ਼ੀ ਇਸ ਗੱਲ ਦੀ ਹੋਈ ਕਿ ਤੁਸੀਂ ਪ੍ਰੋ: ਤਰਲੋਚਨ ਸਿੰਘ ਨੂੰ ਵੀ ਆਪਣਾ ਵੀਰ ਸਮਝਦੇ ਹੋ। ਪਰ ਤੁਹਾਡੇ ਪੱਤਰ ਤੋਂ ਉਨ੍ਹਾਂ ਪ੍ਰਤੀ ਜਿਹੜਾ ਪਿਆਰ ਝਲਕਾਂ ਮਾਰ ਰਿਹਾ ਹੈ ਬੜੇ ਅਜੀਬ ਕਿਸਮ ਦਾ ਲੱਗਿਆ। ਕਿਸੇ ਹੋਰ ਦਾ ਗੁੱਸਾ ਵੀਰ ਤਰਲੋਚਨ ਸਿੰਘ ਤੇ ਉਤਰ ਗਿਆ ਲੱਗਦਾ ਹੈ। ਨਹੀਂ ਤਾਂ ਉਨ੍ਹਾਂ ਦਾ ਏਨਾ ਲਿਖਣ ਤੇ ਕਿ “ਤੁਸੀਂ ਮੇਰਾ ਅਤੇ ਮੇਰੇ ਵੀਰਾਂ ਦਾ ਇਮਤਿਹਾਨ ਨਾ ਲਿਆ ਕਰੋ” ਇਸ ਗੱਲ ਦਾ ਤੁਸੀਂ ਏਨਾ ਗੁੱਸਾ ਮਨਾ ਗਏ ਕਿ ਇਸ ਨੂੰ ਤੁਸੀਂ ਉਕਸਾਉਣਾ ਮੰਨ ਬੈਠੇ। ਵੀਰ ਜੀ! ਇਹ ਤਾਂ ਤੁਸੀਂ ਆਪ ਹੀ ਲਿਖਿਆ ਸੀ ਕਿ ਸੰਬੰਧਤ ਤੁਕ ਦੇ ਪ੍ਰੋ: ਸਾਹਿਬ ਸਿੰਘ ਦੇ ਕੀਤੇ ਅਰਥ ਠੀਕ ਹਨ ਪਰ ਕਿਸ ਤਰ੍ਹਾਂ? ਜੇ ਤੁਹਾਡੀ ਨਜ਼ਰ ਵਿੱਚ ਤੁਕ ਵਿੱਚ ਕੋਈ ਹੋਰ ਵੀ ਡੂੰਘੀ ਗੱਲ ਨਜ਼ਰ ਆਉਂਦੀ ਹੈ ਤਾਂ ਤੁਸੀਂ ਸਵਾਲ ਪੁੱਛਣ ਦੀ ਬਜਾਏ ਉਸ ਬਾਰੇ ਵਿਚਾਰ ਸਾਂਝੇ ਕਰਨੇ ਸੀ। ਜਿਸ ਤਰ੍ਹਾਂ ਤੁਸੀਂ ਸਵਾਲ ਪੁੱਛਿਆ ਹੈ ਉਸ ਤੋਂ ਤਾਂ ਇਹ ਇਮਤਿਹਾਨ ਲੈਣਾ ਹੀ ਨਜ਼ਰ ਆ ਰਿਹਾ ਹੈ। ਉਕਸਾਉਣਾ ਤਾਂ ਤੁਸੀਂ ਇਸ ਤਰ੍ਹਾਂ ਲਿਖ ਦਿੱਤਾ ਜਿਵੇਂ ਉਨ੍ਹਾਂ ਨੇਂ ਕਿਸੇ ਨੂੰ ਕੋਈ ਕਤਲ ਕਰਨ ਲਈ ਪਰੇਰ ਦਿੱਤਾ ਹੋਵੇ। ਗੁਰਬਾਣੀ ਬਾਰੇ ਤਾਂ ਵਿਚਾਰ ਚਰਚਾ ਪਹਿਲਾਂ ਵੀ ਹੁੰਦੀ ਆ ਰਹੀ ਹੈ। ਤਰਲੋਚਨ ਸਿੰਘ ਦੀ ਉਪਰ ਲਿਖੀ ਲਾਇਨ ਤੋਂ ਬਿਨਾਂ ਵੀ ਹੁੰਦੀ ਰਹਿਣੀ ਹੈ। ਇਸ ਵਿੱਚ ਉਕਸਾਉਣ ਵਾਲੀ ਕਿਹੜੀ ਗੱਲ ਹੈ। ਬਲਕਿ ਇਸ ਦੇ ਬਦਲੇ ਵਿੱਚ ਜਿਹੜਾ ਤੁਸੀਂ ਚੌਕਿਆਂ ਤੇ ਛਿੱਕੇ ਮਾਰਨ ਵਾਲੀ ਗੱਲ ਕੀਤੀ ਹੈ ਇਹ ਛਿੱਕੇ ਮਾਰਨ ਵਾਲਿਆਂ ਨੂੰ ਉਕਸਾਉਣ ਵਾਲੀ ਗੱਲ ਲੱਗ ਰਹੀ ਹੈ।
ਤਰਲੋਚਨ ਸਿੰਘ ਨਾਲ ਤੁਸੀਂ ਪਿਆਰ ਜਤਾ ਕੇ ਬਾਕੀ ਪਾਠਕਾਂ ਦੀ ਗਵਾਹੀ ਵੀ ਪਵਾਈ ਹੈ ਕਿ ਆਪਾਂ ਸਾਰੇ ਪ੍ਰੋ: ਤਰਲੋਚਨ ਸਿੰਘ ਨਾਲ ਪਿਆਰ ਕਰਦੇ ਹਾਂ। ਨਾਲ ਹੀ ਇਹ ਵੀ ਲਿਖ ਦਿੱਤਾ ਕਿ ਤਰਲੋਚਨ ਸਿੰਘ ਜੀ! ਤੁਸੀਂ ਮੁਫ਼ਤ ਵਿੱਚ ਜ਼ਲੀਲ ਹੁੰਦੇ ਹੋ ਲੋਕਾਂ ਨੂੰ ਸਮਝਾ ਸਮਝਾ ਕੇ। ਬਲਦੇਵ ਸਿੰਘ ਜੀ! ਸਾਰੇ ਤਾਂ ਪ੍ਰੋ: ਸਾਹਿਬ ਨੂੰ ਪਿਆਰ ਕਰਦੇ ਹਨ ਫੇਰ ਜ਼ਲੀਲ ਕੌਣ ਕਰਦਾ ਹੈ? ਮੈਂ ਇਹ ਗੱਲ ਨਹੀਂ ਸਮਝ ਸਕਿਆ।
ਤੁਸੀਂ ਪ੍ਰੋ: ਸਾਹਿਬ ਦੀ ਕਵਿਤਾ ਤੇ ਜੋ ਵਿਅੰਗ ਕਸੇ ਹਨ, ਇਹ ਤਾਂ ਸ਼ਾਇਦ ਤੁਹਾਡਾ ਪਿਆਰ ਜਤਾਉਣ ਦਾ ਅੰਦਾਜ ਹੋਣਾ ਹੈ।
ਤੁਸੀਂ ਗੁੱਸਾ ਕਰਨ ਵਾਲੇ ਲੱਗਦੇ ਤਾਂ ਨਹੀਂ। ਦੋ ਧਿਰਾਂ ਵਿੱਚ ਚੱਲ ਰਹੀ ਤਕਰਾਰ ਨੂੰ ਖ਼ਤਮ ਕਰਾਉਣ ਵਿੱਚ ਤੁਹਾਡਾ ਬਹੁਤ ਵੱਡਾ ਰੋਲ ਰਿਹਾ ਹੈ। ਇਸ ਲਈ ਤੁਸੀਂ ਕਿਸੇ ਨੂੰ ਚੌਕਿਆਂ ਤੇ ਛਿਕੇ ਮਾਰਨ ਲਈ ਕਿਸ ਤਰ੍ਹਾਂ ਉਕਸਾ ਸਕਦੇ, ਹੋ ਉਹ ਵੀ ਕਿਸ ਗੱਲ ਤੇ? ਸਿਰਫ਼ ਏਨਾ ਕਹਿਣ ਤੇ ਕਿ “ਵੀਰਾਂ ਦਾ ਇਮਤਿਹਾਨ ਨਾ ਲਿਆ ਕਰੋ”। ਨਾ ਹੀ ਤੁਸੀਂ ਕਿਸੇ ਦੀ ਲਿਖਤ/ ਕਵਿਤਾ ਦਾ ਮਜਾਕ ਉਡਾ ਸਕਦੇ ਹੋ। ਹੋ ਸਕਦਾ ਹੈ ਕਿਸੇ ਹੋਰ ਦਾ ਗੁੱਸਾ ਤਰਲੋਚਨ ਸਿੰਘ ਤੇ ਉਤਰ ਗਿਆ ਹੋਵੇ।
ਵੀਰ ਜੀ! ਜਿਸ ਤਰ੍ਹਾਂ ਦਾ ਪਿਆਰ ਤੁਸੀਂ ਪ੍ਰੋ: ਤਰਲੋਚਨ ਸਿੰਘ ਨਾਲ ਜਤਾਇਆ ਹੈ ਇਸੇ ਤਰ੍ਹਾਂ ਸਾਰਿਆਂ ਨੂੰ ਪਿਆਰ ਵੰਡੀ ਜਾਵੋ ਪਰਮਾਤਮਾ ਤੁਹਾਨੂੰ ਹੋਰ ਵੀ ਕਾਮਯਾਬੀ ਬਖਸ਼ੇ। ਵੀਰ ਜੀ! ਇਸ ਲਿਖਤ ਨੂੰ ਆਪਣੀ ਗੁਰਮਤ ਬਾਰੇ ਚੱਲ ਰਹੀ ਵਿਚਾਰ ਨਾਲੋਂ ਵੱਖਰਾ ਰਖਿਆ ਜਾਵੇ ਜੀ। ਇਸ ਲਿਖਤ ਦਾ ਕੋਈ ਵੀ ਹਿੱਸਾ ਗੁਰਮਤ ਵਾਲੀ ਵਿਚਾਰ ਦੇ ਨਾਲ ਨਾ ਜੋੜਿਆ ਜਾਵੇ ਜੀ। ਭੁਲ ਚੁਕ ਲਈ ਮੁਆਫੀ ਚਾਹੁੰਦਾ ਹਾਂ। ਧੰਨਵਾਦ।
ਜਸਬੀਰ ਸਿੰਘ (ਕੈਲਗਰੀ)


(24/04/09)
ਬਲਦੇਵ ਸਿੰਘ ਫਿਰੋਜ਼ਪੁਰ

ਸ: ਜਸਬੀਰ ਸਿੰਘ ਜੀ,
ਅਤੇ ਸਿੱਖ ਮਾਰਗ ਦੇ ਸਾਰੇ ਪਾਠਕ ਸੱਜਨਾਂ ਨੂੰ
ਗੁਰੂ ਫਤਹਿ ਬੁਲਾਈ ਪਰਵਾਨ ਹੋਵੇ ਜੀ।

ਵੀਰ ਜੀ ਤੁਸਾਂ ਲਿਖਿਆ ਹੈ
ਬਲਦੇਵ ਸਿੰਘ ਜੀ! ਆਪਣੀ ਛੋਟੀ ਜਿਹੀ ਸਮਝ ਮੁਤਾਬਕ ਮੈਂ ਆਪਣੇ ਵਿਚਾਰ ਦੇ ਦਿੱਤੇ ਹਨ। ਜੇ ਹਜੇ ਵੀ ਤੁਹਾਡੀ ਤੱਸਲੀ ਨਾ ਹੋਈ ਹੋਵੇ ਤਾਂ ਤੁਸੀਂ ਮੈਨੂੰ ਸਵਾਲ ਨਾ ਕਰਨੇ ਬਲਕਿ ਤੁਹਾਡੇ ਮੁਤਾਬਕ ਇਨ੍ਹਾਂ ਤੁਕਾਂ ਦੇ ਕੀ ਅਰਥ ਹਨ ਉਹ ਸਮਝਾਉਣ ਦੀ ਖੇਚਲ ਕਰਨੀ ਜੀ।
ਵੀਰ ਜਸਵੀਰ ਸਿੰਘ ਜੀ, ਤੁਸੀਂ ਮੇਰੇ ਸਵਾਲਾਂ ਨੂੰ ਸਵਾਲ ਨਾਂ ਸਮਝੋ, ਇਹ ਸਵਾਲ ਨਹੀਂ, ਇੱਕ ਹੋਕਾ ਹੈ। ਜਾਹਰ ਹੈ ਕੇ ਕੋਈ ਫੇਰੀ ਵਾਲਾ ਅਗਰ ਹੋਕਾ ਦੇਵੇ ਗਾ ਤਾਂ ਮਾਲ ਤਾਂ ਉਸ ਨੂੰ ਵੇਚਣਾਂ ਹੀ ਪਵੇਗਾ।
ਵੀਰ ਜੀ ਤੁਸਾਂ ਇੱਕ ਗੱਲ ਜਰੂਰ ਨੋਟ ਕੀਤੀ ਹੋਵੇਗੀ, ਕੇ ਮੈਂ ਅੱਜ ਤੱਕ ਜਿਆਦਾ ਤਰ ਗੱਲ ਇਸ਼ਾਰਿਆ ਜਾਂ ਬੁਝਾਰਤਾਂ ਵਿੱਚ ਹੀ ਕੀਤੀ ਹੈ, ਸਮਝ ਲਵੋ ਕੇ ਹੋਕਾ ਹੀ ਦਿੱਤਾ ਹੈ। ਕੋਈ ਗਾਹਕ ਹੀ ਨਾਂ ਹੋਵੇ ਤਾਂ ਮਾਲ ਕਿਸ ਨੂੰ ਵੇਚਾਂ।
ਕੁਝ ਗਾਹਕ ਸਿਰਫ ਭਾ (ਰੇਟ) ਪੁੱਛਣ ਵਾਲੇ ਹੀ ਹੁੰਦੇ ਹਨ, ਲੈਣਾਂ ਦੇਣਾਂ ਕੁੱਝ ਨਹੀਂ ਹੁੰਦਾ, ਦੂਜੀ ਗੱਲ ਇਹ ਵੀ ਹੈ, ਕਿ ਮਾਲ ਖਰੀਦਨ ਵਾਸਤੇ ਜੇਬ ਵਿੱਚ ਪੈਸਾ (ਭਾਵ ਗੁਣ) ਵੀ ਹੋਣਾਂ ਚਾਹੀਦਾ ਹੈ। ਫੇਰੀ ਵਾਲਾ ਵੀ ਗਾਹਕ ਨੂੰ ਭਾਂਪ ਲੈਂਦਾ ਹੈ, ਉਹ ਮਾਲ ਉਸ ਨੂੰ ਦਿਖਾਉਂਦਾ ਹੈ, ਜਿਹੜਾ ਗਾਹਕ ਹੋਵੇ।
ਵੀਰ ਜੀ ਮੈਨੂੰ ਕਹਿਣ ਵਿੱਚ ਕੋਈ ਝਿਜਕ ਨਹੀਂ ਕਿ ਤੁਹਾਡੇ ਵਿੱਚ ਸਾਰੇ ਗੁਣ ਹਨ।
ਮੈਂ ਤਾਂ ਆਪਣੇ ਵੱਲੋਂ ਆਪਣੀ ਜਾਣਕਾਰੀ ਮੁਤਾਬਕ ਸਾਰੀ ਤੁਕ ਦੇ ਵਿਚਾਰ ਸਾਂਝੇ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਤੁਸੀਂ ਇਸ ਤਰ੍ਹਾਂ ਜ਼ਾਹਿਰ ਕਰ ਦਿੱਤਾ ਜਿਸ ਤਰ੍ਹਾਂ ਮੈਂ ਜਾਣ ਬੁੱਝ ਕੇ ਹੋਰ ਗੱਲਾਂ ਵਿੱਚ ਉਲਝਾਉਣ ਦੀ ਕੋਸ਼ਿਸ਼ ਕੀਤੀ ਹੋਵੇ। ਇਹ ਮੇਰੀ ਥੋੜ੍ਹੀ ਸਮਝ ਦਾ ਕਸੂਰ ਹੋ ਸਕਦਾ ਹੈ ਜਾਣ ਬੁੱਝ ਕੇ ਉਲਝਾਉਣ ਵਾਲਾ ਇਲਜਾਮ ਠੀਕ ਨਹੀਂ। ਇੱਕ ਵਾਰੀਂ ਫੇਰ ਕੋਸ਼ਿਸ਼ ਕਰ ਰਿਹਾ ਹਾਂ।
ਵੀਰ ਜੀ ਤੁਹਾਡਾ ਕੋਈ ਕਸੂਰ ਨਹੀਂ, ਆਪਾਂ ਦੇਖ ਹੀ ਰਹੇ ਹਾਂ ਗੁਰਮੱਤ ਵਿਚਾਰ ਦੇ ਨਾਂ ਤੇ ਅੱਜ ਕੱਲ ਸਿੱਖ ਮਾਰਗ ਤੇ ਕਿਸ ਤਰਾਂ ਇੱਕ ਦੂਜੇ ਨਾਲ ਸਿੰਗ ਫਸਾਉਣ ਵਾਲੀ ਬਹਿਸ ਚੱਲ ਰਹੀ ਹੈ। ਇਸ ਦਾ ਥੋੜਾ ਬਹੁਤ ਅਸਰ ਸੱਭ ਦੇ ਮਨ ਤੇ ਹੈ। ਲਿਖਣ ਦੇ ਤਰੀਕੇ ਵਿੱਚ ਵੀ ਇਸ ਦਾ ਅਸਰ ਆ ਜਾਂਦਾ ਹੈ। ਬਹੁਤ ਕੰਟਰੋਲ ਕਰਨ ਦੇ ਬਾਵਜੂਦ, ਮੈਂ ਖੁਦ ਵੀ ਕਈ ਵਾਰ ਕੁੱਝ ਗਲਤੀਆਂ ਕਰ ਜਾਂਦਾ ਹਾਂ, ਬਾਦ ਵਿੱਚ ਸੋਚਦਾ ਹਾਂ ਕੇ ਇਹ ਗੱਲ ਮੈਨੂੰ ਇੰਜ ਨਹੀਂ ਇੰਜ ਲਿਖਣੀਂ ਚਾਹੀਦੀ ਸੀ। ਲਿਖਣ ਦਾ ਸਟਾਈਲ ਹੀ ਕਈ ਵਾਰ ਗੱਲ ਦਾ ਭਾਵ ਬਦਲ ਦੇਂਦਾ ਹੈ, ਸਮਝਣ ਵਿੱਚ ਗਲਤੀ ਵੀ ਹੋ ਸੱਕਦੀ ਹੈ। ਬਸ ਇਨੀਂ ਕੂ ਗੱਲ ਹੈ ਵੀਰ ਜੀ, ਤੁਹਾਡੇ ਵਰਗੇ ਵੀਰਾਂ ਦੀ ਮਦਦ ਨਾਲ ਸੱਭ ਭੁਲੇਖੇ, ਸੱਭ ਝਗੜੇ ਖਤਮ ਕਰਨੇਂ ਲੋਚਦਾ ਹਾਂ। ਉਸ ਦਾਤਾਰ ਨੇਂ ਚਾਹਿਆ ਤਾਂ ਹੋ ਸੱਕਦਾ ਹੈ, ਜਲਦੀ ਹੀ ਇਹ ਵਿਚਾਰ ਕਰਨ ਦਾ ਤਰੀਕਾ ਹੀ ਬਦਲ ਜਾਵੇਗਾ। ਮੇਰੀ ਕਿਸੇ ਗੱਲ ਨਾਲ ਤੁਹਾਡੇ ਮਨ ਨੂੰ ਠੇਸ ਲੱਗੀ ਹੈ, ਤਾਂ ਮਾਫ ਤਾਂ ਕਰਨਾਂ ਹੀ ਪਵੇਗਾ।
ਤੁਸੀਂ ਜੋ ਸਮਝਾਉਣ ਦੀ ਕੋਸ਼ਿਸ਼ ਕੀਤੀ, ਤੁਹਾਡੇ ਵਿਚਾਰ ਸ: ਗੁਰਸ਼ਰਨ ਸਿੰਘ ਜੀ ਦੇ ਸਵਾਲਾਂ ਨਾਲ ਮਿਲਦੇ ਜੁਲਦੇ ਹਨ, ਇਸ ਵਾਸਤੇ ਮੈਂ ਸਮਝਦਾ ਹਾਂ ਤਹਾਡੇ ਵੀ ਕਾਫੀ ਸਵਾਲਾਂ ਦੇ ਉੱਤਰ ਮਿਲ ਗਏ ਹੋਣ ਗੇ। ਵਿਸਥਾਰ ਵਿੱਚ ਵਿਚਾਰ ਕਰਨਾਂ ਤਾਂ ਅਜੇ ਬਹੁਤ ਬਾਕੀ ਹੈ।
ਵੀਰ ਅੱਜ ਮੈਂ ਥੱਕਿਆ ਹੋਇਆ ਸੀ, ਕੁੱਝ ਵੀ ਲਿਖਣ ਦਾ ਜਾਂ ਤੁਹਡੇ ਪੱਤਰ ਦਾ ਉੱਤਰ ਦੇਣ ਦਾ ਮਨ ਨਹੀਂ ਸੀ, ਸੁਬਹਾ ਅੱਖ ਖੁੱਲੀ ਤਾਂ ਚਾਰ ਲਾਈਨਾਂ ਲਿਖੀਆਂ ਹਨ, ਵਿਸਥਾਰ ਨਾਲ ਗੱਲਾਂ ਤਾਂ ਹੁੰਦੀਆਂ ਹੀ ਰਹਿਣ ਗੀਆਂ। ਜਲਦੀ ਵਿੱਚ ਬਿਨਾਂ ਵਿਚਾਰੇ ਕੁੱਝ ਗੱਲਤ ਲਿਖਿਆ ਗਿਆ ਹੋਵੇ ਤਾਂ ਤੁਸੀਂ ਵੀ ਬਿਨਾਂ ਵਿਚਾਰੇ ਹੀ ਮਾਫ ਕਰ ਦੇਣਾਂ ਜੀ।
ਬਲਦੇਵ ਸਿੰਘ
ਫਿਰੋਜ਼ਪੁਰ


(23/04/09)
ਅਵਤਾਰ ਸਿੰਘ ਮਿਸ਼ਨਰੀ

ਸਿੱਖ ਮਾਰਗ ਦੇ ਲੇਖਕਾਂ, ਪਾਠਕਾਂ ਅਤੇ ਹੋਰ ਪੜ੍ਹਨ ਸੁਣਨ ਵਾਲੇ ਪੰਥ ਦਰਦੀਆਂ ਨੂੰ ਅਪੀਲ

ਸਭ ਨੂੰ ਗੁਰ ਫਤਿਹ ਪ੍ਰਵਾਨ ਹੋਵੇ ਜੀ!
ਬੇਨਤੀ ਹੈ ਕਿ ਜਿਵੇਂ ਸ੍ਰ ਮੱਖਣ ਸਿੰਘ ਜੀ ਪੁਰੇਵਾਲ ਨੇ ਪੰਥਕ ਰਹਿਤ ਮਰਯਾਦਾ ਅਤੇ ਅਖੌਤੀ ਦਸਮ ਗ੍ਰੰਥ ਦੀ ਗੱਲ ਕੀਤੀ ਹੈ ਕਿ ਜਿਵੇਂ ਹਰੇਕ ਡੇਰੇਦਾਰ ਅਤੇ ਸੰਪ੍ਰਦਾ ਆਪਣੀ ਆਪਣੀ ਮਰਯਾਦਾ ਬਣਾਈ ਅਤੇ ਚਲਾਈ ਫਿਰਦੀ ਹੈ ਪਰ ਪੰਥ ਉਨ੍ਹਾਂ ਨੂੰ ਰੋਕ ਨਹੀਂ ਰਿਹਾ ਸਗੋਂ ਉਨ੍ਹਾਂ ਦੀ ਹਾਂ ਚ’ ਹਾਂ ਮਿਲਾ ਰਿਹਾ ਹੈ। ਜਿਸ ਕਰਕੇ ਗੁਰੂ ਸਿਧਾਂਤਾਂ ਦੀ ਉਲੰਘਣਾ ਹੋ ਰਹੀ ਅਤੇ ਕਰਮਕਾਂਡਾਂ, ਵਹਿਮਾਂ ਭਰਮਾਂ ਅਤੇ ਅਨਹੋਣੀਆਂ ਗੱਲਾਂ ਦਾ ਪ੍ਰਚਾਰ ਹੋ ਰਿਹਾ ਹੈ। ਗੁਰੂ ਗ੍ਰੰਥ ਜੀ ਨੂੰ ਸਿਰਫ ਮਨੋਕਲਪਿਤ ਦੇਵੀ ਦੇਵਤਿਆਂ ਦੀਆਂ ਮੂਰਤਾਂ ਵਾਂਗ ਪੂਜਿਆ ਜਾ ਰਿਹਾ ਹੈ। ਟਾਵੇਂ ਗੁਰੂ ਘਰਾਂ ਨੂੰ ਛੱਡ ਕੇ ਬਾਕੀ ਸਾਰਿਆਂ ਵਿਖੇ ਡੇਰਿਆਂ ਅਤੇ ਸੰਪ੍ਰਦਾਵਾਂ ਦੀ ਮਰਯਾਦਾ ਹੀ ਚੱਲ ਰਹੀ ਹੈ। ਐਸਾ ਕਰੀਬ ੬੦-੭੦ ਸਾਲ ਤੋਂ ਹੁੰਦਾ ਆ ਰਿਹਾ ਹੈ। ਇਸ ਗੱਲ ਨੂੰ ਸਮਝਣ ਵਾਲੇ ਵਿਦਵਾਨ ਵੀਰ ਅਤੇ ਮਿਸ਼ਨਰੀ ਕਿਉਂ ਚੁੱਪ ਹਨ? ਸਾਰੇ ਇਕੱਠੇ ਹੋ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਅਨੁਸਾਰ ਮਰਯਾਦਾ ਵਿੱਚ ਸੋਧ ਕਰਕੇ ਸਭ ਤੋਂ ਪਹਿਲਾਂ ਆਪਣੇ ਉੱਪਰ ਲਾਗੂ ਕਰਨ ਤੇ ਫਿਰ ਉਸ ਦਾ ਪ੍ਰਚਾਰ ਕਰਨ। ਸਾਰੀ ਉਮਰ ਇਨ੍ਹਾਂ ਅਖੌਤੀ ਜਥੇਦਾਰਾਂ ਵੱਲ ਦੇਖ ਦੇਖ ਕੇ ਸਮਾਂ ਬਰਬਾਦ ਕਰਨ ਦੀ ਲੋੜ ਨਹੀਂ। ਸਾਡਾ ਸਭ ਦਾ ਗੁਰੂ ਜਥੇਦਾਰ ਸੰਤ ਬਾਬਾ ਕੇਵਲ ਤੇ ਕੇਵਲ “ਗੁਰੂ ਗ੍ਰੰਥ ਸਾਹਿਬ” ਹੀ ਹੈ।
ਸਭ ਤੋਂ ਪਹਿਲਾਂ ਅਸੀਂ ਜਿੰਨੇ ਵੀ ਸਿੱਖ ਮਾਰਗ ਦੇ ਲੇਖਕ, ਪਾਠਕ, ਸਰੋਤੇ ਅਤੇ ਹਮਦਰਦ, ਸਿਖਿਆਰਥੀ ਹਾਂ ਸਭ ਨੂੰ ਆਪਣੇ ਗੁੱਸੇ ਗਿਲੇ ਮਿਟਾ ਕੇ ਸ੍ਰ ਪੁਰੇਵਾਲ ਦੀ ਕੀਤੀ ਗਈ ਹਮਦਰਦੀ ਭਰੀ ਅਪੀਲ ਅਤੇ ਨਸੀਹਤ ਨੂੰ ਮੁੱਖ ਰੱਖ ਕੇ ਸਭ ਨੂੰ ਸਭ ਤੋਂ ਪਹਿਲਾਂ ਅਖੌਤੀ ਦਸਮ ਗ੍ਰੰਥ ਅਤੇ ਸੰਤ ਬਾਬਿਆਂ ਦਾ ਖਹਿੜਾ ਛੱਡਣਾ ਚਾਹੀਦਾ ਹੈ ਅਤੇ ਦੂਜਾ ਸਿੱਖ ਰਹਿਤ ਮਰਯਾਦਾ ਨੂੰ ਗੁਰਬਾਣੀ ਅਨੁਸਾਰ ਸੋਧ ਕੇ ਪ੍ਰਵਾਣ ਕਰ ਲੈਣਾ ਚਾਹੀਦਾ ਹੈ ਅਤੇ ਬ੍ਰਾਹਮਣਵਾਦ ਦਾ ਖਹਿੜਾ ਛੱਡਣਾ ਚਾਹੀਦਾ ਹੈ।
ਨੋਟ-ਸਾਰੇ ਲੇਖਕਾਂ, ਪਾਠਕਾਂ ਅਤੇ ਹੋਰ ਹਮਜੋਲੀ ਵਿਦਵਾਨਾਂ ਦਾ ਨਾਂ ਪਤਾ ਅਤੇ ਟੇਲੀਫੋਨ ਨੰਬਰ ਸਿੱਖ ਮਾਰਗ ਤੇ ਛਾਪਣਾ ਚਾਹੀਦਾ ਹੈ ਤਾਂ ਕਿ ਸਭ ਨਾਲ ਰਾਬਤਾ ਕਾਇਮ ਕਰਕੇ ਕੋਈ ਹੱਲ ਕੱਢਿਆ ਜਾ ਸਕੇ ਅਤੇ ਕੀਮਤੀ ਵਿਚਾਰਾਂ ਇੱਕ ਦੂਜੇ ਨਾਲ ਸਾਂਝੀਆਂ ਕੀਤੀਆਂ ਜਾ ਸਕਣ। ਰਾਗਮਾਲਾ, ਦਸਮ ਗ੍ਰੰਥ ਅਤੇ ਗੁਰਮਤਿ ਵਿਰੋਧੀ ਮਰਯਾਦਾ ਘੱਟ ਤੋਂ ਘੱਟ ਆਪਣੇ ਘਰਾਂ ਅਤੇ ਧਰਮ ਅਸਥਾਨਾਂ ਵਿੱਚ ਫੌਰੀ ਬੰਦ ਕੀਤੀ ਜਾਵੇ। ਕਿਸੇ ਅਖੌਤੀ ਜਥੇਦਾਰ ਜਾਂ ਸੰਤ ਸੰਪ੍ਰਦਾਈ ਤੋਂ ਡਰਨ ਦੀ ਲੋੜ ਨਹੀਂ ਕਿਉਂਕਿ ਸਾਡਾ ਸਭ ਕੁੱਝ ਗੁਰੂ ਗ੍ਰੰਥ ਸਾਹਿਬ ਹੀ ਹੈ। ਇਸ ਨਾਲ ਖੋਟੇ ਖਰੇ ਮਿਸ਼ਨਰੀਆਂ ਅਤੇ ਹੋਰ ਵਿਦਵਾਨਾਂ ਦਾ ਵੀ ਪਤਾ ਲੱਗ ਜਾਵੇਗਾ ਕਿ ਵਾਕਿਆ ਹੀ ਉਹ ਗੁਰੂ ਦੇ ਨਾਲ ਹਨ ਜਾਂ ਅਖੌਤੀ ਜਥੇਦਾਰਾਂ ਜਾਂ ਸਾਧਾਂ ਸੰਤਾਂ ਸੰਪ੍ਰਦਾਈਆਂ ਦੇ। ਇਨਕਲਾਬ ਗੱਲਾਂ ਨਾਲ ਨਹੀਂ ਸਗੋਂ ਕ੍ਰਾਂਤੀਕਾਰੀ ਕਾਰਨਾਮਿਆਂ ਅਤੇ ਕਰਤੱਬਾਂ ਨਾਲ ਹੀ ਲਿਆਇਆ ਜਾ ਸਕਦਾ ਹੈ। ਗੁਰੂ ਸਾਨੂੰ ਸਭ ਨੂੰ ਸੁਮੱਤ ਬਖਸ਼ੇ।
ਅਵਤਾਰ ਸਿੰਘ ਮਿਸ਼ਨਰੀ


(23/04/09)
ਸੁਖਬਿੰਦਰ ਸਿੰਘ ਜੌਹਲ ਯੂ: ਕੇ:

ਦਸਮ ਗਰੰਥ ਅਤੇ ਅਸ਼ਲੀਲਤਾ

ਸਿੱਖ-ਮਾਰਗ ਦੀ ਆਪ ਜੀ ਦੀ ਵੈੱਬਸਾਈਟ ਤੋਂ ਦਸਮ-ਗਰੰਥ ਬਾਰੇ ਚੱਲ ਰਹੀ ਚਰਚਾ ਪੜ੍ਹ ਕੇ ਮੈਂ ਇੱਕ ਹੋਰ ਵੈੱਬਸਾਈਟ ਤੋਂ ਦਸਮ-ਗਰੰਥ ਦੇ ਕੁੱਝ ਕੁ ਸ਼ਬਦ-ਅਰਥ ਪੜ੍ਹੇ। ਵਧੇਰੇ ਇਤਰਾਜ਼ ਚਰਿਤ੍ਰੋਪਾਖਿਆਨ ਬਾਰੇ ਸੁਣੇ ਹੋਣ ਕਾਰਨ ਮੈਂ ਵੀ ਸੋਚਿਆ ਕਿ ਇਸ ਰਚਨਾ ਦੇ ਵਿਸ਼ੇ-ਵਸਤੂ ਉੱਤੇ ਉੜਦੀ ਹੋਈ ਨਜ਼ਰ ਪਾ ਕੇ ਵੇਖੀਏ ਤਾਂ ਸਹੀ, ਸੱਚ ਕੀ ਹੈ?
ਚਰਿਤ੍ਰੋਪਾਖਿਆਨ ਦਾ ਵਿਸ਼ਾ ਹੀ ਇਹ ਗੱਲ ਸਪਸ਼ਟ ਕਰ ਦਿੰਦਾ ਹੈ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਲਿਖੀ ਰਚਨਾ ਹੋ ਹੀ ਨਹੀਂ ਸਕਦੀ। ਇਸ ਅਧਿਆਏ ਨੂੰ ਭਾਵੇਂ ਜਿਸ ਪੰਨੇ ਤੋਂ ਵੀ ਖੋਲ੍ਹ ਕੇ ਪੜ੍ਹ ਲਓ, ਮਰਦ ਤੇ ਇਸਤਰੀ ਦੇ ਸਰੀਰਕ ਸਬੰਧ ਤੋਂ ਇਲਾਵਾ ਹੋਰ ਕੋਈ ਗੱਲ ਹੀ ਨਹੀਂ ਲੱਭਦੀ। ਜਿੰਨੇ-ਕੁ ਕਾਂਡ ਮੈਂ ਪੜ੍ਹੇ, ਉਹਨਾਂ ਵਿੱਚ ਇੱਕ ਗੱਲ ਸਾਂਝੀ ਸੀ, ਕਿ ਕੋਈ ਰਾਜਾ ਹੈ, ਉਸ ਦਾ ਕੋਈ ਦਰਬਾਰੀ ਜਾਂ ਕੋਈ ਹੋਰ ਵਿਅਕਤੀ ਰਾਜੇ ਨੂੰ ਖੁਸ਼ ਕਰਨ ਲਈ ਕਈਆਂ ਇਸਤਰੀਆਂ ਦੀਆਂ ਕਾਮੁਕ ਹਰਕਤਾਂ ਦੀਆਂ ਕਹਾਣੀਆਂ ਰਾਜੇ ਨੂੰ ਖੁਸ਼ ਕਰਨ ਲਈ ਸੁਣਾਈ ਜਾ ਰਿਹਾ ਹੈ, ਤੇ ਹਰੇਕ ਕਹਾਣੀ ਦੇ ਅੰਤ ਵਿੱਚ ਇਹ ਸਿੱਖਿਆ ਮਿਲਦੀ ਹੈ, ਕਿ ਇਸਤਰੀ ਚਲਿੱਤਰ-ਹਾਰੀ ਹੁੰਦੀ ਹੈ, ਤੇ ਉਸ ਦੇ ਉੱਤੇ ਯਕੀਨ ਨਹੀਂ ਕਰਨਾ ਚਾਹੀਦਾ।
ਕਹਾਣੀਆਂ ਅਣਗਿਣਤ ਲਿਖੀਆਂ ਹੋਈਆਂ ਹਨ, ਪਰ ਵਿਸ਼ਾ ਇੱਕੋ ਹੀ ਹੈ: ਮਰਦ ਤੇ ਔਰਤ ਦੇ ਸਰੀਰਕ ਸਬੰਧਾਂ ਦਾ ਚਟਖਾਰੇ ਲੈ-ਲੈ ਕੇ ਕੀਤਾ ਗਿਆ ਬੇਸ਼ਰਮ ਕਿਸਮ ਦਾ ਬਿਆਨ, ਔਰਤ ਦੀ ਨਿਰਲੱਜਤਾ/ਖੇਖਣ-ਪੁਣਾ ਤੇ ਮਰਦ ਦੀ ਮੂਰਖਤਾ।
ਇਸ ਤਰ੍ਹਾਂ ਦੀ ਅਣ-ਸਾਹਿਤਕ ਅਤੇ ਬੇ-ਮਤਲਬੀ ਅਸ਼ਲੀਲਤਾ ਨਾਲ ਲੱਦੀ ਹੋਈ ਰਚਨਾ ਨੂੰ ਮੇਲਿਆਂ ਵਿੱਚ ਵਿਕਣ ਵਾਲੇ ਕਿੱਸੇ ਵਿੱਚ ਦਰਜ ਹੋਣਾ ਤਾਂ ਸਮਝਿਆ ਜਾ ਸਕਦਾ ਹੈ, ਪਰ ਸਿੱਖ ਤਾਂ ਕੀ, ਕਿਸੇ ਵੀ ਧਰਮ ਦੇ ਪਵਿੱਤਰ ਗਰੰਥ ਦਾ ਹਿੱਸਾ ਹੋਣ ਦੀ ਗੱਲ ਮੰਨਣ ਵਿੱਚ ਨਹੀਂ ਆਉਂਦੀ।
ਠੀਕ ਹੈ, ਕਿ ਨਾ-ਸਮਝੀ ਵਿੱਚ ਅਸੀਂ ਅੱਗੇ ਦਸਮ ਗਰੰਥ ਨੂੰ ਸਤਿਕਾਰ ਦਿੰਦੇ ਰਹੇ ਹਾਂ, ਪਰ ਹੁਣ ਜਦੋਂ ਸਮਝ ਆ ਹੀ ਗਈ ਹੈ, ਫਿਰ ਵੀ ਅੱਖੀਂ ਦੇਖ ਕੇ ਮੱਖੀ ਨਿਗਲੀ ਜਾਣੀ ਬੱਜਰ ਮੂਰਖਤਾ ਹੀ ਕਹੀ ਜਾ ਸਕਦੀ ਹੈ। ਵਿਸ਼ੇ-ਵਸਤੂ ਤੇ ਸ਼ੈਲੀ ਵਜੋਂ ਜਿਹੜੀਆਂ ਰਚਨਾਵਾਂ ਸਿੱਖ ਧਰਮ ਦੀਆਂ ਸਿੱਖਿਆਵਾਂ ਨਾਲ ਮੇਲ-ਖਾਂਦੀਆਂ ਹਨ, ਉਹਨਾਂ ਨੂੰ ਛੱਡ ਕੇ, ਬਾਕੀਆਂ ਨੂੰ ਦਸਮ-ਗਰੰਥ ਵਿੱਚੋਂ ਛੇਕ ਦੇਣਾ ਚਾਹੀਦਾ ਹੈ, ਤੇ ਇਹ ਕੰਮ ਸਰਬ-ਸੰਮਤੀ ਨਾਲ ਕੀਤਾ ਜਾਵੇ। ਇਹ ਖੋਜ ਚੱਲਦੀ ਰਹੇ, ਕਿ ਇਹ ਰਚਨਾ ਕਿਸਨੇ ਜਾਣ ਕੇ ਜਾਂ ਅਣਜਾਣਤਾ ਵਿੱਚ ਗੁਰੂ ਗੋਬਿੰਦ ਸਿੰਘ ਦੇ ਪਵਿੱਤਰ ਗਰੰਥ ਵਿੱਚ ਸ਼ਾਮਲ ਕੀਤੀ ਹੋਵੇਗੀ।
ਏਨਾ ਤਾਂ ਮੇਰੇ ਵਰਗੇ ਸਿੱਧੜ-ਜਹੇ ਬੰਦੇ ਨੂੰ ਵੀ ਪਤਾ ਹੈ, ਕਿ ਜੇ ਸਾਡੇ ਕਿਸੇ ਵੀ ਗੁਰੂ ਸਾਹਿਬ ਨੇ ਜੇ ਕਰ ਜ਼ਿੰਦਗੀ ਵਿੱਚ ਕਾਮੁਕਤਾ ਜਾਂ ਲੱਚਰ-ਪੁਣੇ ਤੋਂ ਬਚਣ ਦਾ ਉਪਦੇਸ਼ ਕਰਨਾ ਹੋਵੇ, ਤਾਂ ਸੰਕੇਤਕ ਤੇ ਸੰਖੇਪ ਰੂਪ ਵਿੱਚ ਹੀ ਸਮਝਾ ਸਕਦੇ ਸਨ। ਕਰੋਧ ਦੀ ਗੱਲ ਕਰਨ ਲਈ, ਮੱਥੇ ਦੀਆਂ ਤਿਊੜੀਆਂ ਦੀ ਗਿਣਤੀ ਦੱਸਣ ਦੀ ਲੋੜ ਨਹੀਂ ਹੁੰਦੀ ਤੇ ਨਾ ਹੀ ਕਾਮ ਬਾਰੇ ਉਪਦੇਸ਼ ਦੇਣ ਲਈ ਲੱਚਰਤਾ-ਭਰੀਆਂ 2੦-25 {ਸੱਚੀਆਂ ਜਾਂ ਘੜੀਆਂ ਹੋਈਆਂ} ਕਹਾਣੀਆਂ ਨਾਲ ਵਰਕੇ ਕਾਲੇ ਕਰਨ ਦੀ ਲੋੜ ਹੁੰਦੀ ਹੈ! ਅਕਲਮੰਦ ਲਈ ਇਸ਼ਾਰਾ ਹੀ ਕਾਫ਼ੀ ਹੁੰਦਾ ਹੈ!
ਦਸਮ ਗਰੰਥ ਦੇ ਮਾਮਲੇ ਵਿੱਚ ਅਸੀਂ ਕਾਫ਼ੀ ਅਰਸੇ ਤੱਕ ਬੇਵਕੂਫ਼ ਬਣਾਏ ਜਾ ਚੁੱਕੇ ਹਾਂ। ਏਨੀ ਦੇਰ ਬਾਦ ਵੀ ਜੇ ਅੱਖਾਂ ਖੁੱਲ੍ਹ ਗਈਆਂ ਹਨ, ਤਾਂ ਸਾਡੇ ਧੰਨ-ਭਾਗ ਹਨ! ਜੋ ਸਾਨੂੰ ਹੁਣ ਉੱਘੜ ਕੇ ਦਿਸ ਰਿਹਾ ਹੈ, ਉਸ ਤੋਂ ਵੀ ਜੇ ਅਸੀਂ ਮਚਲੇ ਬਣ ਕੇ ਅੱਖਾਂ ਮੀਟੀ ਬੈਠੇ ਰਹੇ, ਤਾਂ ਅੱਖਾਂ ਦੀ ਸਾਡੀ ਇਸ ਰੱਬ-ਬਖਸ਼ੀ ਜੋਤ ਦਾ ਨਾ ਸਾਨੂੰ ਕੋਈ ਲਾਭ ਹੋਵੇਗਾ, ਤੇ ਨਾ ਹੀ ਬਾਕੀ ਦੇ ਸਿੱਖ ਜਗਤ ਨੂੰ! !
ਸੁਖਬਿੰਦਰ ਸਿੰਘ ਜੌਹਲ ਯੂ: ਕੇ:


(23/04/09)
ਬੀਬੀ ਸਤਨਾਮ ਕੌਰ, ਫਰੀਦਾਬਾਦ

ਗੁਰਦੁਆਰੇ ਦੀ ਆਰੰਭਤਾ ਅਖੰਡ ਪਾਠ ਵਾਲੀ ਬ੍ਰਾਹਮਣੀ ਮਰਿਆਦਾ ਨੂੰ ਛੱਡ ਕੇ ਸਹਿਜ ਪਾਠ ਦੇ ਭੋਗ ਨਾਲ ਕਰਣਾ ਇੱਕ ਚੰਗਾ ਸਨੇਹਾ

ਬਰੈਂਪਟਨ ਵਿਖੇ ਨਵੇਂ ਗੁਰਦੁਆਰੇ ਸਿੱਖ ਲਹਿਰ ਸੈਂਟਰ ਦੀ ਆਰੰਭਤਾ ਮੌਕੇ ਗਿਆਨੀ ਗੁਰਬਚਨ ਸਿੰਘ ਦਾ ਪੁੱਜਣਾ ਕੋਈ ਚੰਗਾ ਸੰਦੇਸ਼ ਨਹੀਂ: ਸ. ਉਪਕਾਰ ਸਿੰਘ

(ਬੀਬੀ ਸਤਨਾਮ ਕੌਰ, ਫਰੀਦਾਬਾਦ)

ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਲੈ ਕੇ ਨਵਾਂ ਗੁਰਦੁਆਰਾ ਸਿੱਖ ਲਹਿਰ ਸੈਂਟਰ ਜਿਸ ਦੀ ਆਰੰਭਤਾ ੨੫ ਅਪ੍ਰੈਲ ੨੦੦੯ ਨੂੰ ਬਰੈਂਪਟਨ ਵਿਖੇ ਸਹਿਜ ਪਾਠ ਦੇ ਭੋਗ ਨਾਲ ਕਰਣ ਸੰਬੰਧੀ ਵੇਰਵੇ ਬਾਰੇ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ. ਉਪਕਾਰ ਸਿੰਘ ਨੇ ਇਸ ਗੱਲ ਉਤੇ ਖੁਸ਼ੀ ਜਾਹਰ ਕਰਦੇ ਹੋਏ ਕਿਹਾ ਕਿ ਇਸ ਗੁਰਦੁਆਰੇ ਦੀ ਆਰੰਭਤਾ ਬ੍ਰਾਹਮਣੀ ਮਰਿਆਦਾ ਵਾਲੇ ਅਖੰਡ ਪਾਠ ਨੂੰ ਤਿਲਾਂਜਲੀ ਦੇ ਕੇ ਸਹਿਜ ਪਾਠ ਦੇ ਭੋਗ ਨਾਲ ਕਰਣਾ ਇੱਕ ਚੰਗਾ ਸੁਨੇਹਾ ਹੋਵੇਗਾ। ਉਨ੍ਹਾਂ ਕਿਹਾ ਕਿ ਅਜੋਕਾ ਗੁਰਦੁਆਰਾ ਪ੍ਰਬੰਧ, ਗੁਰਦੁਆਰੇ ਦੇ ਸਹੀ ਰੂਪ ਤੋਂ ਕੋਹਾਂ ਦੂਰ ਛਕਣ-ਛਕਾਉਣ, ਬਿਲਡਿੰਗ ਤੋੜੋ-ਬਿਲਡਿੰਗ ਜੋੜੋ, ਅਤੇ ਚੌਧਰ ਭੁੱਖ ਵਿੱਚ ਬੁਰੀ ਤਰ੍ਹਾਂ ਗਲਤਾਨ ਹੋ ਚੁਕਿੱਆ ਹੈ ਇਸ ਲਈ ਪ੍ਰਾਪਤ ਜਾਨਕਾਰੀ ਮੁਤਾਬਕ ਜਿਨ੍ਹਾਂ ਉਦੇਸ਼ਾਂ ਨੂੰ ਲੈ ਕੇ ਇਹ ਨਵਾਂ ਗੁਰਦੁਆਰਾ ਬਣਾਇਆ ਜਾ ਰਿਹਾ ਹੈ ਉਹ ਇੱਕ ਚੰਗਾ ਉਪਰਾਲਾ ਹੋਵੇਗਾ। ਗੁਰਦੁਆਰੇ ਨੂੰ ਸਿਧਾਂਤਕ ਰੂਪ ਵਿੱਚ ਪੇਸ਼ ਕਰਣ ਲਈ ਜੋ ਯੋਜਨਾ ਸਿੱਖ ਲਹਿਰ ਸੇਂਟਰ ਨੇ ਬਣਾਈ ਹੈ ਉਹ ਵਾਕਈ ਸ਼ਲਾਘਾਯੋਗ ਕਦਮ ਹੈ। ਪਰ ਨਾਲ ਹੀ ਇਸ ਸਮਾਗਮ ਵਿੱਚ ਗਿਆਨੀ ਗੁਰਬਚਨ ਸਿੰਘ ਦੀ ਸ਼ਮੂਲੀਅਤ ਉਤੇ ਉਨ੍ਹਾਂ ਅਫਸੋਸ ਜਤਾਉਂਦਿਆਂ ਕਿਹਾ ਕਿ ੧੩ ਨਵੰਬਰ ੨੦੦੬ ਨੂੰ ਪਿੰਡ ਭਾਈ ਕਾ ਦਿਆਲਪੁਰਾ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਅਖੌਤੀ ਦਸਮ ਗ੍ਰੰਥ ਦੇ ਅਖੰਡ ਪਾਠ ਦੇ ਭੋਗ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ੩੦੦ ਸਾਲਾ ਗੁਰਤਾਗੱਦੀ ਮੌਕੇ ਮਾਤਾ ਸਾਹਿਬ ਦੇਵਾਂ ਹਜ਼ੂਰ ਸਾਹਿਬ ਵਿੱਚ ਅਸ਼ਲੀਲ਼ ਰਚਨਾਵਾਂ ਨਾਲ ਭਰਪੂਰ ਪੁਸਤਕ ਅਖੌਤੀ ਦਸਮ ਗ੍ਰੰਥ ਦੀ ਸੰਥਿਆ ਸਮਾਗਮ ਵੇਲੇ ਗਿਆਨੀ ਗੁਰਬਚਨ ਸਿੰਘ ਜਿਹੇ ਦਸਮ ਗ੍ਰੰਥੀਆਂ ਨੂੰ ਗੁਰਦੁਆਰੇ ਦੇ ਉਦਘਾਟਨੀ ਸਮਾਰੋਹ ਵਿੱਚ ਸ਼ਾਮਲ ਕਰ ਕੇ, ਸਿੱਖ ਲਹਿਰ ਸੈਂਟਰ ਦੇ ਪ੍ਰਬੰਧਕ ਗੁਰੂ ਨਾਲ ਧ੍ਰੋਹ ਨਾ ਕਮਾਉਣ।


(23/04/09)
ਜਸਬੀਰ ਸਿੰਘ (ਕੈਲਗਰੀ)

ਸ ਦਲਜੀਤ ਸਿੰਘ ਹੋਠੀ ਅਤੇ ਸਿੱਖ ਮਾਰਗ ਦੇ ਪਾਠਕ ਸੱਜਣੋ!

ਵਾਹਿਗੁਰੂ ਜੀ ਕਾਂ ਖਾਲਸਾ ਵਾਹਿਗੁਰੂ ਜੀ ਕੀ ਫਤਹਿ।

ਸ: ਦਲਜੀਤ ਸਿੰਘ ਜੀ! ਗਾਲੀ ਗਲੋਚ ਵਾਲੀ ਗੱਲ ਮੈਂ ਆਪਣੇ ਕੋਲੋਂ ਨਹੀਂ ਸੀ ਕਹੀ। ਗੁਰਚਰਨ ਸਿੰਘ ਜਿਉਣਵਾਲਾ ਨੇਂ ਖਦਸ਼ਾ ਜਾਹਿਰ ਕੀਤਾ ਸੀ ਕਿ “ਜਿਹੜੇ ਲੋਕ ਆਪਣਾ ਸਿਰਨਾਵਾਂ ਤੇ ਫੁਨ ਨੰਬਰ ਇਸ ਕਰਕੇ ਨਹੀਂ ਲਿਖਦੇ ਕਿ ਕੋਈ ਮੈਨੂੰ ਗਾਲ੍ਹਾਂ ਕੱਢੇਗਾ ਜਾਂ ਬੁਰਾ ਭਲਾ ਕਹੇਗਾ…. .”। ਮੈਂ ਤਾਂ ਸਿਰਫ਼ ਉਨ੍ਹਾਂ ਦੇ ਸ਼ੰਕੇ ਦੀ ਪ੍ਰੋੜਤਾ ਹੀ ਕੀਤੀ ਹੈ। ਦੂਸਰੀ ਗੱਲ ਜਿਹੜਾ ਤੁਸੀਂ ਲਿਖਿਆ ਹੈ ਕਿ ਮੇਰਾ ਇਲਜਾਮ ਝੂਠਾ ਅਤੇ ਤੱਥਾਂ ਤੋਂ ਸੱਖਣਾ ਹੈ। ਦਲਜੀਤ ਸਿੰਘ ਜੀ! ਜਿਸਤਰ੍ਹਾਂ ਦੀ ਸ਼ਬਦਾਵਲੀ ਤੁਹਾਡੇ ਗੁਰਚਰਨ ਸਿੰਘ ਜੀ ਵਰਤਦੇ ਹਨ ਉਹ ਸਾਰੇ ਪੱਤਰ ਇੱਥੇ ਸਿੱਖ ਮਾਰਗ ਤੇ ਹੀ ਪਏ ਹਨ। ਉਨ੍ਹਾਂ ਦੀ ਸ਼ਬਦਾਵਲੀ ਕਾਰਣ ਹੀ ਕਈ ਸੱਜਣਾਂ ਜਾਂ ਭੈਣਾ ਨੇ ਉਨ੍ਹਾਂ ਬਾਰੇ ਜੋ ਲਿਖਿਆ ਹੈ ਉਨ੍ਹਾਂ ਚੋਂ ਇੱਕ ਪੱਤਰ ਦੇ ਕੁੱਝ ਅੱਸ਼ ਪੇਸ਼ ਕਰ ਰਿਹਾ ਹਾਂ “I am sorry to say that Gurcharan Singh Jiunwala is wrong. He has always behaved as an autocrate, an agressive person and as if he is vain and proud (full of HAUMEI) whereas his knowledge of Sikhism is not perfect .” (ਗੁਨਿੰਦਰ ਕੌਰ 12-02-09 ਦਾ ਪੱਤਰ)। ਇਹ ਇੱਕੋ ਹੀ ਉਦਾਹਰਣ ਹੈ ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਉਪਾਧੀਆਂ ਜੋ ਪਾਠਕਾਂ ਵੱਲੋਂ ਗੁਰਚਰਨ ਸਿੰਘ ਜੀ ਨੂੰ ਦਿੱਤੀਆਂ ਗਈਆਂ ਹਨ ਸਿੱਖ ਮਾਰਗ ਉਤੇ ਛਪੇ ਪੱਤਰਾਂ ਵਿੱਚ ਪੜ੍ਹੀਆਂ ਜਾ ਸਕਦੀਆਂ ਹਨ। ਸ: ਮੱਖਣ ਸਿੰਘ ਪੁਰੇਵਾਲ ਨੂੰ ਐਵੇਂ ਹੀ ਨਹੀਂ ਲਿਖਣਾ ਪਿਆ ਕਿ ਠੀਕ ਸ਼ਬਦਾਵਲੀ ਦਾ ਪ੍ਰਯੋਗ ਕਰੋ, ਗ਼ਲਤ ਸ਼ਬਦਾਵਲੀ ਨੂੰ ਕੱਟ ਦਿਤਾ ਜਾਵੇਗਾ। ਅਤੇ ਸ: ਮੱਖਣ ਸਿੰਘ ਜੀ ਵੱਲੋ ਗੁਰਚਰਨ ਸਿੰਘ ਦੀ ਲਿਖਤ ਦੇ Delete ਕੀਤੇ ਲਫ਼ਜ਼ਾਂ ਵਾਲੇ ਪੱਤਰ ਵੀ ਪੜ੍ਹੇ ਜਾ ਸਕਦੇ ਹਨ। ਤੁਸੀਂ ਗੁਰਚਰਨ ਸਿੰਘ ਦੀ ਸ਼ਬਦਾਵਲੀ ਨੂੰ ਗੁਰੂ ਨਾਨਕ ਸਾਹਿਬ ਦੇ ਤੁਲ ਸਮਝਦੇ ਹੋ, ਤੁਹਾਡੀ ਸੋਚ ਤੁਹਾਨੂੰ ਮੁਬਾਰਕ।

ਤੁਸੀਂ ਗੁਰੂ ਗ੍ਰੰਥ ਸਾਹਿਬ ਦੀਆਂ ਜਿੜੀਆਂ ਤਿੰਨ ਉਦਾਹਰਣਾਂ ਦਿੱਤੀਆਂ ਹਨ ਉਨ੍ਹਾਂ ਵਿੱਚ ਪਹਿਲੀ ਤੁਕ ਵਿੱਚ ਗੁਰੂ ਸਾਹਿਬ ਨੇਂ ਆਪਣੇ ਮਨ ਨੂੰ ਹੀ “ਮਨ ਅੰਧੇ ਕੁਤੇ ਕੁੜਿਆਰ” ਕਿਹਾ ਹੈ। ਕਿਸੇ ਨੂੰ ਅੰਧੇ ਕੁਤੇ ਆਦਿ ਕਹਿ ਕੇ ਸੰਬੋਧਨ ਨਹੀਂ ਕੀਤਾ। ਇਸ ਨੂੰ ਕਿਸੇ ਪ੍ਰਤੀ ਵਰਤੀ ਗਈ ਮਾੜੀ ਸ਼ਬਦਾਵਲੀ ਨਹੀਂ ਕਿਹਾ ਜਾ ਸਕਦਾ। ਦੂਜੀ ਤੁਕ ਵਿੱਚ ਜ਼ਿਕਰ ਹੈ ਕਿ –ਚੋਰਾਂ, ਲੁੱਚੇ ਬੰਦਿਆਂ ਵਿਭਚਾਰਨ ਔਰਤਾਂ ਤੇ ਦਲੀਆਂ ਦਾ ਆਪਸ ਵਿੱਚ ਬਹਿਣ ਖਲੋਣ ਹੁੰਦਾ ਹੈ” ਇਥੇ ਵੀ ਕਿਸੇ ਖਾਸ ਵਿਅਕਤੀ ਨੂੰ ਇਨ੍ਹਾਂ ਲੱਫ਼ਜ਼ਾਂ ਨਾਲ ਸੰਬੋਧਨ ਨਹੀਂ ਕੀਤਾ ਗਿਆ। ਜਿਸ ਵਿਸ਼ੇ ਬਾਰੇ ਕੋਈ ਗੱਲ ਕਰਨੀਂ ਹੋਵੇ ਉਸ ਵਿਸ਼ੇ ਦੇ ਲਫਜ਼ ਇਸਤੇਮਾਲ ਕਰਨੇ ਜਰੂਰੀ ਹੁੰਦੇ ਹਨ ਇਸ ਨੂੰ ਕਿਸੇ ਬਾਰੇ ਮਾੜੀ ਸ਼ਬਦਾਵਲੀ ਨਹੀਂ ਕਿਹਾ ਜਾ ਸਕਦਾ। ਤੀਜੀ ਉਦਾਹਰਣ ਵਿੱਚ ਜਗਤ ਵਿੱਚ ਹਰ ਕਿਸਮ ਦੇ ਵਿਅਕਤੀਆਂ ਦੇ ਹੋਣ ਬਾਰੇ ਕਿਹਾ ਗਿਆ ਹੈ ਕਿਸੇ ਖਾਸ ਵਿਅਕਤੀ ਨੂੰ ਬੁਰੇ ਲਫ਼ਜ਼ਾਂ ਨਾਲ ਸੰਬੋਧਨ ਨਹੀਂ ਕੀਤਾ ਗਿਆ। ਜਦੋਂ ਕਿ ਗੁਰਚਰਨ ਸਿੰਘ ਨੇ ਸੁਖਦੇਵ ਸਿੰਘ ਨੂੰ ਸ਼ਰਨਾਰਥੀ, ਪ੍ਰੋ: ਤਰਲੋਚਨ ਸਿੰਘ ਨੂੰ ਢੌਂਗੀ, ਫਰੇਬੀ, ਮੋਮੋ ਠੱਗਣਾ, ……. ਆਦਿ ਲਫਜ਼ਾਂ ਨਾਲ ਸੰਬੋਧਨ ਕੀਤਾ ਹੈ।

ਤੁਸੀਂ ਲਿਖਿਆ ਹੈ “ਗੁਰੂ ਨਾਨਕ ਦੇਵ ਜੀ ਅਨੇਕ ਖਤਰੇ ਸਹੇੜ ਕੇ ਮਲਕ ਭਾਗੋ ਨੂੰ ਖਰੀਆਂ ਖਰੀਆਂ ਸੁਣਾ ਕੇ ਫਿਟਕਾਰਾਂ ਪਾ ਸਕਦੇ ਸਨ….”।

ਤੁਸੀਂ ਸ: ਗੁਰਚਰਨ ਸਿੰਘ ਨੂੰ ਗੁਰੂ ਨਾਨਕ ਦੇਵ ਜੀ ਦੇ ਤੁਲ ਖਰੀਆਂ ਸੁਨਾਉਣ ਵਾਲਾ ਅਤੇ ਜਿਨ੍ਹਾਂ ਨੂੰ ਉਨ੍ਹਾਂ ਨੇ (ਆਪਣੀ ਸ਼ਬਦਾਵਲੀ ਵਿੱਚ) ਖਰੀਆਂ ਸੁਣਾਈਆਂ ਹਨ ਉਨ੍ਹਾਂ ਨੂੰ ਮਲਕ ਭਾਗੋ ਦੱਸ ਰਹੇ ਹੋ। ਇਸ ਗੱਲ ਤੇ ਮੈਂ ਅਫਸੋਸ ਹੀ ਜਾਹਰ ਕਰ ਸਕਦਾ ਹਾਂ ਇਸ ਤੋਂ ਵੱਧ ਕੁੱਝ ਨਹੀਂ ਕਰ ਸਕਦਾ।

ਨਾਮ ਸਿਮਰਨ ਜੋ ਕਿ ਗੁਰਮਤ ਦਾ ਸਭ ਤੋਂ ਮੁਢਲਾ ਸੰਕਲਪ ਹੈ ਉਸ ਨੂੰ ਤੁਸੀਂ “ਘੁਮਣ ਘੇਰੇ ਵਿੱਚ ਉਲਝਾਉਣਾ” ਦੱਸਦੇ ਹੋ।

ਤੁਸੀਂ ਲਿਖਿਆ ਹੈ ਜਿਹੜਾ ਮਰਜੀ ਨਾਂ ਬਦਲ ਕੇ ਕਿਸੇ ਨੂੰ ਵੀ ਸਿੱਖ ਮਾਰਗ ਤੇ ਬੁਰਾ ਭਲਾ ਕਹੀ ਜਾਵੇ। ਜਿਹੜੇ ਕਦੀ ਕਿਸੇ ਬੀਬੀ ਦੇ ਨਾਮ ਨਾਲ ਕਦੇ ਕਿਸੇ ਪ੍ਰੋਫੈਸਰ ਦੇ ਫਰਜੀ ਨਾਮ ਨਾਲ ਚਿੱਠੀ ਲਿਖਦੇ ਹਨ……।

ਦਲਜੀਤ ਸਿੰਘ ਜੀ! ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਦਾ ਹੈ ਕਿ ਫ਼ਰਜੀ ਨਾਮ ਨਾਲ ਪੱਤਰ ਲਿਖਿਆ ਗਿਆ ਹੈ? ਕਿਸੇ ਦੀ ਲਿਖਤ ਤੋਂ ਅੰਦਾਜਾ ਹੀ ਲਗਾਉਂਦੇ ਹੋ ਨਾਂ? (ਅੰਦਾਜਾ ਠੀਕ ਹੈ ਜਾਂ ਗ਼ਲਤ ਇਸ ਬਾਰੇ ਪਤਾ ਨਹੀਂ)। ਮੰਨ ਲਓ ਜੇ ਕੋਈ ਫਰਜੀ ਨਾਮ ਨਾਲ ਪੱਤਰ ਲਿਖਦਾ ਹੈ। ਉਹ ਫਰਜੀ ਨਾਮ ਨਾਲ ਪੱਤਰ ਤਾਂ ਹੀ ਲਿਖੇ ਗਾ ਨਾ ਕਿ ਅਸਲੀ ਨਾਮ ਨਾਲ ਉਹ ਸਿੱਖ ਮਾਰਗ ਤੇ ਲਿਖਣ ਤੋਂ ਆਉਟ ਹੋ ਗਿਆ ਹੈ। ਪਰ ਜੇ ਕੋਈ ਫਰਜੀ ਨਾਮ ਨਾਲ ਕੁੱਝ ਲਿਖੇਗਾ ਤਾਂ, ਲਿਖਤ ਤਾਂ ਉਸ ਦੀ ਉਹੀ ਰਹਿਣੀ ਹੈ ਨਾ? ਜੇ ਕੋਈ ਠੀਕ ਨਾਮ ਨਾਲ ਨਹੀਂ ਟਿਕ ਸਕਿਆ ਤਾਂ ਗ਼ਲਤ ਨਾਮ ਨਾਲ ਉਹ ਕਿਸ ਤਰ੍ਹਾਂ ਟਿਕ ਸਕੇਗਾ। ਫੇਰ ਜੇ ਕੋਈ ਗ਼ਲਤ (ਗੁਰਮਤ ਦੇ ਉਲਟ) ਲਿਖੇ ਗਾ ਵੀ ਤਾਂ ਸ: ਮਖਣ ਸਿੰਘ ਜੀ ਨੂੰ ਤੁਸੀਂ ਨਿਕੰਮਾਂ ਜਾਂ ਗੁਰਮਤ ਤੋਂ ਕੋਰਾ ਸਮਝ ਰਖਿਆ ਹੈ? ਛਾਪਣ ਤੋਂ ਪਹਿਲਾਂ ਦੇਖਣ ਗੇ ਨਹੀਂ ਜਾਂ ਦੇਖਦੇ ਨਹੀਂ ਕਿ ਲਿਖਤ ਛਾਪਣ ਦੇ ਕਾਬਲ ਹੈ ਜਾਂ ਨਹੀਂ?

ਤੁਸੀਂ ਲਿਖਿਆ ਹੈ ਕਿ “ਗੁਰਮਤ ਸਾਨੂੰ ਡਰਨਾ ਨਹੀਂ ਸਿਖਾਉਂਦੀ”।

ਕੋਈ ਹਵਾਲਾ ਪੇਸ਼ ਕਰ ਸਕਦੇ ਹੋ ਕਿ ਕਿਸ ਨੇ ਅਤੇ ਕਿਸ ਤਰ੍ਹਾਂ ਤੁਹਾਨੂੰ ਜਾਂ ਗੁਰਚਰਨ ਸਿੰਘ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਸੀ?

ਤੁਸੀਂ ਲਿਖਿਆ ਹੈ “ਕਈ ਸੱਜਣ ਅਗਲੇ ਤੇ ਪਿਛਲੇ ਜਨਮ ਵਿੱਚ ਹੀ ਫ਼ਸੇ ਹੋਏ ਹਨ”। ਦਲਜੀਤ ਸਿੰਘ ਜੀ! ਜੇ ਕੋਈ ਅਗਲੇ ਪਿਛਲੇ ਜਨਮ ਵਿੱਚ ਫ਼ਸਿਆ ਪਿਆ ਹੈ ਤਾਂ ਇਸ ਨਾਲ ਤੁਹਾਨੂੰ ਕੀ ਫ਼ਰਕ ਪੈਂਦਾ ਹੈ?

ਤੁਸੀਂ ਲਿਖਿਆ ਹੈ “ਤੁਹਾਨੂੰ ਵੀ ਸਰਦਾਰ ਗੁਰਚਰਨ ਸਿੰਘ ਨੇਂ (ਅਗੈ ਤੇ ਆਗੇ) ਦਾ ਜਵਾਬ ਮੰਗਿਆ ਸੀ। ਪਰ ਤੁਸੀਂ ਅਜੇ ਤੱਕ ਵੀ ਗੁਰਚਰਨ ਸਿੰਘ ਦੀ ਦਲੀਲ ਦਾ ਜਵਾਬ ਨਹੀਂ ਦੇ ਸਕੇ”।

ਦਲਜੀਤ ਸਿੰਘ ਜੀ! ਜਾਂ ਤਾਂ ਤੁਸੀਂ ਸਿੱਖ ਮਾਰਗ ਤੇ ਸਾਰੇ ਪੱਤਰ ਪੜ੍ਹਦੇ ਨਹੀਂ ਅਤੇ ਜਾਂ ਫੇਰ ਤੁਸੀਂ ਸ: ਗੁਰਚਰਨ ਸਿੰਘ ਦੀਆਂ ਐਨਕਾਂ ਲਗਾ ਕੇ ਪੱਤਰ ਪੜ੍ਹਦੇ ਹੋ। ਸਾਰੀ ਸਮਗਰੀ ਹਜੇ ਸਿੱਖ ਮਾਰਗ ਤੇ ਹੀ ਪਈ ਹੈ। ਮਿਹਬਾਨੀ ਕਰਕੇ ਮੇਰੇ ਅਤੇ ਸ: ਗੁਰਚਰਨ ਸਿੰਘ ਵਿੱਚ ਹੋਈ ਵਿਚਾਰ ਚਰਚਾ ਵਾਲੇ ਸਾਰੇ ਪੱਤਰ ਬਿਨਾ ਪੱਖ-ਪਾਤ ਤੋਂ ਪੜ੍ਹੋ ਅਤੇ ਦੱਸੋ ਕਿ ਦਲੀਲਾਂ ਦਾ ਜਵਾਬ ਮੈਂ ਨਹੀਂ ਦਿੱਤਾ ਕਿ ਗੁਰਚਰਨ ਸਿੰਘ ਨੇਂ ਨਹੀਂ ਦਿੱਤਾ। ਇਸ ਵਿਚਾਰ ਚਰਚਾ ਵਿੱਚ ਜੋ ਜੋ ਲਿਖਿਆ ਗਿਆ ਦੁਬਾਰਾ ਦੁਹਰਾਉਣਾ ਵਾਜਿਬ ਵੀ ਨਹੀਂ ਅਤੇ ਮੁਮਕਿਨ ਵੀ ਨਹੀਂ। ਸਿਰਫ਼ ਏਨਾ ਦੱਸ ਦਿਆਂ ਕਿ ਮੈਂ 23-01-09 ਦੇ ਆਪਣੇ ਪੱਤਰ ਤੋਂ ਦੁਬਾਰਾ ਵਿਚਾਰ ਚਰਚਾ ਸ਼ੁਰੂ ਕਰ ਦਿੱਤੀ ਸੀ (ਜੋ ਕਿ ਉਨ੍ਹਾਂ ਨੇ ਅਗੈ- ਆਗੇ ਦਾ ਬਹਾਨ ਬਣਾ ਕੇ ਰੋਕ ਰੱਖੀ ਸੀ)। ਆਪਣੇ ਉਸ ਪੱਤਰ ਵਿੱਚ ਅਗੈ- ਆਗੇ ਸੰਬੰਧੀ ਤੁਕਾਂ ਦੇ ਸ: ਗੁਰਚਰਨ ਸਿੰਘ ਦੇ ਕੀਤੇ ਅਰਥ ਮੈਂ ਉਨ੍ਹਾਂ ਨੂੰ ਦੱਸੇ ਸੀ ਕਿ ਕਿਸ ਤਰ੍ਹਾਂ ਉਨ੍ਹਾਂ ਦੇ ਕੀਤੇ ਅਰਥ ਗ਼ਲਤ ਹਨ। ਅਤੇ ਉਨ੍ਹਾਂ ਤੁਕਾਂ ਵਿੱਚ ਅਗੈ ਅਤੇ ਆਗੇ ਲਫ਼ਜ਼ ਅਗਲੇ ਜਨਮ ਲਈ ਆਇਆ ਹੈ। ਇਸ ਸੰਬੰਧ ਵਿੱਚ ਉਨਾਂ ਦਾ ਜਵਾਬ ਆਉਣਾ ਸੀ। ਜਵਾਬ ਆਉਣ ਦੀ ਬਜਾਏ ਆਪਣੀ ਪੁਰਾਣੀ ਆਦਤ ਬੁਤਾਬਕ 01-03-09 ਦੇ ਪੱਤਰ ਵਿੱਚ ਉਨ੍ਹਾਂ ਨੇ ਇੱਕ ਲਾਇਨ ਲਿਖ ਕੇ ਭੇਜ ਦਿੱਤੀ ਕਿ “ਜੇ ਤੁਹਾਡੇ ਕੋਲ ਅਗੈ ਤੇ ਆਗੇ ਦਾ ਜਵਾਬ ਹੈ ਤਾਂ ਜਰੂਰ ਲਿਖੋ”।

ਦਲਜੀਤ ਸਿੰਘ ਜੀ! ਹੁਣ ਤੁਸੀਂ ਪਹਿਲਾਂ ਤੇ ਇਹ ਕਰੋ ਕਿ 23-01-09 ਦਾ ਮੇਰਾ ਪੱਤਰ ਪੜ੍ਹੋ ਅਤੇ ਫੇਰ ਇਸ ਤੋਂ ਮਗ਼ਰੋਂ ਅੱਜ ਤੱਕ ਦੇ ਪੱਤਰਾਂ ਵਿੱਚ ਦੇਖ ਕੇ ਦੱਸੋ ਕਿ ਕੀ ਗੁਰਚਰਨ ਸਿੰਘ ਨੇ ਮੇਰੇ ਪੱਤਰ ਦਾ ਜਵਾਬ ਦਿੱਤਾ ਹੈ? ਜੇ ਕੋਈ ਜਵਾਬ ਉਨ੍ਹਾਂ ਨੇਂ ਦਿੱਤਾ ਹੈ ਤਾਂ ਮਿਹਰਬਾਨੀ ਕਰਕੇ ਉਸ ਬਾਰੇ ਮੈਨੂੰ ਵੀ ਜਾਣਕਾਰੀ ਦੇਣਾ। ਕਿਉਂਕਿ ਮੈਨੂੰ ਉਨ੍ਹਾਂ ਦੇ ਜਵਾਬ ਵਾਲਾ ਕੋਈ ਪੱਤਰ ਨਜ਼ਰ ਨਹੀਂ ਆਇਆ। ਅਤੇ ਜੇ ਉਨ੍ਹਾਂ ਨੇ ਮੇਰੇ ਪੱਤਰ ਦਾ ਜਵਾਬ ਨਹੀਂ ਦਿੱਤਾ ਤਾਂ ਮਿਹਰਬਾਨੀ ਕਰਕੇ ਉਨ੍ਹਾਂ ਨੂੰ ਕਹੋ ਕਿ ਮੇਰੇ ਪੱਤਰ ਦਾ ਜਵਾਬ ਦੇ ਦੇਣ। ਜਾਂ ਫੇਰ ਤੁਸੀਂ ਵੀ ਉਸ ਤੋਂ ਅਗੇ ਵਿਚਾਰ ਚਰਚਾ ਸ਼ੁਰੂ ਕਰ ਸਕਦੇ ਹੋ। ਜੇ ਤੁਸੀਂ ਵਿਚਾਰ ਚਰਚਾ ਸ਼ੁਰੂ ਕਰਨੀ ਹੋਵੇ ਤਾਂ ਮੈਂ ਤੁਹਾਨੂੰ ਇੱਕ ਗੱਲ ਯਾਦ ਕਰਵਾ ਦਿਆਂ ਕਿ ਗੁਰਚਰਨ ਸਿੰਘ ਨੂੰ ਕੀਤੇ ਹੋਏ ਮੇਰੇ 10-12 ਸਵਾਲ ਹਜੇ ਪਏ ਹਨ ਉਨ੍ਹਾਂ ਦੇ ਜਵਾਬ ਵੀ ਦੇ ਦੇਣੇ ਜੀ।

ਭੁਲ ਚੁਕ ਲਈ ਮੁਆਫੀ ਚਾਹੁੰਦਾ ਹਾਂ। ਧੰਨਵਾਦ।

----------------------------------

ਸ: ਬਲਦੇਵ ਸਿੰਘ (ਫਿਰੋਜਪੁਰ) ਜੀ!

ਤੁਸੀਂ “ਦੇਦਾ ਦੇ ਲੈਦੇ ਥਕਿ ਪਾਹਿ॥ ਜੁਗਾ ਜੁਗੰਤਰਿ ਖਾਹੀ ਖਾਹਿ॥” ਤੁਕਾਂ ਵਿੱਚ ਆਏ ਲਫ਼ਜ਼ “ਥਕ ਪਾਹਿ” ਬਾਰੇ ਖਾਸ ਤੋਰ ਤੇ ਪੁਛਿਆ ਸੀ। ਮੈਂ ਤਾਂ ਆਪਣੇ ਵੱਲੋਂ ਆਪਣੀ ਜਾਣਕਾਰੀ ਮੁਤਾਬਕ ਸਾਰੀ ਤੁਕ ਦੇ ਵਿਚਾਰ ਸਾਂਝੇ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਤੁਸੀਂ ਇਸ ਤਰ੍ਹਾਂ ਜ਼ਾਹਿਰ ਕਰ ਦਿੱਤਾ ਜਿਸ ਤਰ੍ਹਾਂ ਮੈਂ ਜਾਣ ਬੁੱਝ ਕੇ ਹੋਰ ਗੱਲਾਂ ਵਿੱਚ ਉਲਝਾਉਣ ਦੀ ਕੋਸ਼ਿਸ਼ ਕੀਤੀ ਹੋਵੇ। ਇਹ ਮੇਰੀ ਥੋੜ੍ਹੀ ਸਮਝ ਦਾ ਕਸੂਰ ਹੋ ਸਕਦਾ ਹੈ ਜਾਣ ਬੁੱਝ ਕੇ ਉਲਝਾਉਣ ਵਾਲਾ ਇਲਜਾਮ ਠੀਕ ਨਹੀਂ। ਇੱਕ ਵਾਰੀਂ ਫੇਰ ਕੋਸ਼ਿਸ਼ ਕਰ ਰਿਹਾ ਹਾਂ।

ਮੈਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਸੀ ਕਿ ਹਰ ਜੀਵ ਦੇ ਰਿਜਕ ਲਈ ਉਸ ਦੇ ਭੰਡਾਰ ਹਮੇਸ਼ਾਂ ਭਰੇ ਹੋਏ ਹਨ। ਜੇ ਰਿਜਕ ਦੇ ਭੰਡਾਰ ਭਰੇ ਹੋਏ ਹਨ ਕਦੇ ਮੁਕਦੇ ਨਹੀਂ ਤਾਂ ਕੁਦਰਤੀ ਗੱਲ ਹੈ ਕਿ ਕੋਈ ਕਿੰਨਾ ਵੀ ਖਾਈ ਜਾਏ ਉਹ ਦਿੰਦਾ ਥਕਦਾ ਨਹੀਂ ਲੈਣ ਵਾਲਾ ਥੱਕ ਸਕਦਾ ਹੈ। ਬਲਦੇਵ ਸਿੰਘ ਜੀ! ਇਸ ਤੋਂ ਅਗਲੀ ਲਾਇਨ ਵੀ ਪੜ੍ਹੋ ਲਿਖਿਆ ਹੈ “ਹੁਕਮੀ ਹੁਕਮੁ ਚਲਾਏ ਰਾਹੁ ਨਾਨਕ ਵਿਗਸੈ ਵੇਪਰਵਾਹੁ॥” ਸਭ ਕੁੱਝ ਉਸ ਦੇ ਹੁਕਮ ਵਿੱਚ ਚੱਲ ਰਿਹਾ ਹੈ। ਅਤੇ ਹੁਕਮ ਦਾ ਮਤਲਬ ਹੈ ਕਿ ਉਸ ਦੇ ਕੁੱਝ ਕਨੂੰਨ ਹਨ। ਹੁਕਮ ਅਦੂਲੀ ਹੋਣ ਤੇ ਉਸ ਦਾ ਇਵਜਾਨਾਂ ਵੀ ਭੁਗਤਣਾ ਪਏਗਾ। ਅਰਥਾਤ ਉਹ ਰਿਜਕ ਵਾਲੀ ਦਾਤ ਤੋਂ ਮਹਰੂਮ ਵੀ ਹੋ ਸਕਦਾ ਹੈ। ਕਿਸੇ ਵੀ ਅਜਾਦ ਮੁਲਕ ਵਿੱਚ ਉਥੋਂ ਦੇ ਹਰ ਬਸ਼ਿੰਦੇ ਨੂੰ ਖੁਲ੍ਹੀ ਛੁੱਟੀ ਹੁੰਦੀ ਹੈ ਜਿੱਥੇ ਮਰਜੀ ਆ ਜਾ ਸਕਦਾ ਹੈ। ਜੇ ਕੋਈ ਜੇਲ ਵਿੱਚ ਡੱਕਿਆ ਕੈਦੀ ਕਹੇ ਕਿ ਮੈਂ ਤਾਂ ਜੇਲ ਦੀ ਚਾਰਦਿਵਾਰੀ ਤੋਂ ਬਾਹਰ ਤੱਕ ਵੀ ਨਹੀਂ ਜਾ ਸਕਦਾ ਇਹ ਕਿਸ ਤਰ੍ਹਾਂ ਦੀ ਅਜਾਦੀ ਹੈ? ਤਾਂ ਉਸ ਨੂੰ ਸਮਝਣ ਦੀ ਜਰੂਰਤ ਹੈ ਕਿ ਜਿਸ ਕਨੂੰਨ ਦੀ ਕਿਤਾਬ ਵਿੱਚ ਲਿਖਿਆ ਹੈ ਕਿ ਦੇਸ਼ ਦਾ ਹਰ ਬਸ਼ਿੰਦਾ ਜਿੱਥੇ ਮਰਜੀ ਘੁੰਮ ਫਿਰ ਸਕਦਾ ਹੈ, ਉਸੇ ਕਿਤਾਬ ਵਿੱਚ ਕਿਤੇ ਇਹ ਵੀ ਲਿਖਿਆ ਹੈ ਕਿ ਦੇਸ਼ ਦਾ ਕਨੂੰਨ ਤੋੜਨ ਤੇ ਜੇਲ ਵਿੱਚ ਡੱਕਿਆ ਜਾ ਸਕਦਾ ਹੈ। ਤੁਰਨ ਫਿਰਨ ਵਾਲੀ ਅਜਾਦੀ ਤੋਂ ਮਹਰੂਮ ਵੀ ਹੋ ਸਕਦਾ ਹੈ। ਸੋ ਗੁਰਬਾਣੀ ਦੀ ਕਿਸੇ ਇੱਕ ਪੰਗਤੀ ਚੋਂ ਇਕ-ਦੋ ਲਫ਼ਜ਼ ਲੈ ਕੇ ਉਸਦੇ ਸਹੀ ਨਤੀਜੇ ਤੇ ਨਹੀਂ ਪਹੁੰਚਿਆ ਜਾ ਸਕਦਾ। ਜਿੱਥੇ ਗੁਰਬਾਣੀ ਵਿੱਚ ਇਹ ਲਿਖਿਆ ਹੈ “ਦੇਦਾ ਦੇ ਲੈਦੇ ਥਕਿ ਪਾਹਿ” ਉਥੇ ਇਹ ਵੀ ਲਿਖਿਆ ਹੈ “ਇਕਿ ਰਾਜੇ ਤਖਤਿ ਬਹਹਿ ਨਿਤ ਸੁਖੀਏ ਇਕਨਾ ਭਿਖ ਮੰਗਾਇਆ ਜੀਓ॥ (ਪੰਨਾ-173)।” ਇਕਿ ਨਿਹਾਲੀ ਪੈ ਸਵਨ੍ਹਿ ਇਕਿ ਉਪਰਿ ਰਹਨਿ ਖੜੇ॥ ਤਿਨ੍ਹਾ ਸਵਾਰੇ ਨਾਨਕਾ ਜਿਨ੍ਹ ਕਉ ਨਦਰਿ ਕਰੇ॥ (ਪੰਨਾ-474)।

ਤੁਹਾਡਾ ਸਵਾਲ ਸੀ ਕਿ “ਇਕ ਗ਼ਰਬਿ ਬਿਮਾਰ ਮਜਦੂਰ ਕੀ ਐਸ਼ ਕਰ ਲਵੇਗਾ, ਫਿਰ ਵੀ ਉਹ ਦਾਤਾ ਉਸ ਨੂੰ ਏਨਾ ਦੇਂਦਾ ਹੈ ਕਿ ਉਹ ਲੈਂਦਾ ਲੈਂਦਾ ਥੱਕ ਜਾਂਦਾ ਹੈ, ਉਹ ਦਾਤਾ ਫਿਰ ਵੀ ਦੇਈ ਜਾਂਦਾ ਹੈ, ਬੱਸ ਨਹੀਂ ਕਰਦਾ”।

ਬਲਦੇਵ ਸਿੰਘ ਜੀ! ਉਹ ਦਾਤਾਂ ਦੇਣ ਲੱਗਾ ਵਿਤਕਰਾ ਨਹੀਂ ਕਰਦਾ। ਪਰ ਜਿਸ ਨੂੰ ਉਸ ਦੀਆਂ ਦਾਤਾਂ ਨਹੀਂ ਮਿਲੀਆਂ ਹੋ ਸਕਦਾ ਹੈ ਉਸ ਨੇ ਉਸ ਦੇ ਹੁਕਮ ਦੀ ਪਾਲਣਾ ਨਾ ਕੀਤੀ ਹੋਵੇ। ਤੁਹਾਡੇ ਮੁਤਾਬਕ ਇਹ ਹੋਣਾ ਚਾਹੀਦਾ ਹੈ ਕਿ ਕੋਈ ਪ੍ਰਭੂ ਦਾ ਹੁਕਮ ਮੰਨੇਂ ਜਾਂ ਨਾ, ਕੋਈ ਪ੍ਰਭੂ ਦੀ ਹੋਂਦ ਨੂੰ ਮੰਨੇਂ ਜਾਂ ਨਾ ਪਰ ਉਸ ਨੂੰ ਦਾਤਾਂ ਸਾਰੀਆਂ ਮਿਲੀ ਜਾਣੀਆਂ ਚਾਹੀ ਦੀਆਂ ਹਨ। (ਇਸ ਤਰ੍ਹਾਂ ਵੀ ਹੋ ਸਕਦਾ ਸੀ ਪਰ ਇਸ ਤਰ੍ਹਾਂ ਹੋਣ ਨਾਲ ਫੇਰ ਕੀ ਹੁੰਦਾ, ਇਹ ਫੇਰ ਵੱਖਰਾ ਇੱਕ ਲੰਮਾ ਵਿਸ਼ਾ ਹੈ)

ਬਲਦੇਵ ਸਿੰਘ ਜੀ! ਇਹ ਇਨਸਾਨੀਂ ਫਿਤਰਤ ਹੈ ਕਿ ਉਹ ਚਾਹੁੰਦਾ ਹੈ ਕਿ ਕੋਈ ਮੈਨੂੰ ਬਸ ਦੇਈ ਹੀ ਜਾਵੇ, ਮੈਂ ਲੈਂਦਾ ਲੈਂਦਾ ਥੱਕਾਂ ਨਾ। ਮੇਰੀ ਆਪਣੀ ਕੋਈ ਜੁੰਮੇਵਾਰੀ ਨਾ ਹੋਵੇ। ਸੋ ਜਿੱਥੇ ਗੁਰਬਾਣੀ ਵਿੱਚ ਦਾਤਾਂ ਲੈਣ ਦੀ ਗੱਲ ਆਪਾਂ ਪੜ੍ਹਦੇ ਹਾਂ ਉਥੇ ਆਪਣਾ ਕੀ ਫ਼ਰਜ ਹੈ ਉਹ ਸੁਨੇਹਾ ਵੀ ਪੜ੍ਹਨਾ ਹੈ। ਜਿੱਥੇ ਆਪਾਂ ਇਹ ਪੜ੍ਹਦੇ ਹਾਂ ‘ਦੇਦਾ ਦੇ ਲੈਦੇ ਥਕਿ ਪਾਹਿ” ਉਥੇ ਇਹ ਵੀ ਪੜ੍ਹਨ ਦੀ ਜਰੂਰਤ ਹੈ “ਬਿਨੁ ਸਿਮਰਨ ਆਵਹਿ ਫੁਨਿ ਜਾਵਹਿ ਗ੍ਰਭ ਜੋਨੀ ਨਰਕ ਮਝਾਰਾ ਹੇ॥ ੯॥ ਸਾਕਤ ਜਮ ਕੀ ਕਾਣਿ ਨ ਚੂਕੈ॥ ਜਮ ਕਾ ਡੰਡੁ ਨ ਕਬਹੂ ਮੂਕੈਬਾਕੀ ਧਰਮਰਾਇ ਕੀ ਲੀਜੈ ਸਿਰਿ ਅਪਰਿਓ ਭਾਰੁ ਅਪਾਰਾ ਹੇ॥ ੧੦॥ ਬਿਨੁ ਗੁਰ ਸਾਕਤ ਕਹਹੁ ਕੋ ਤਰਿਆ॥ ਹਉਮੈ ਕਰਤਾ ਭਵਜਲਿ ਪਰਿਆ॥ ਬਿਨੁ ਗੁਰ ਪਾਰੁ ਨ ਪਾਵੈ ਕੋਈ ਹਰਿ ਜਪੀਐ ਪਾਰਿ ਉਤਾਰਾ ਹੇ॥ ੧੧॥ ਗੁਰ ਤੇ ਭੂਲੇ ਆਵਹੁ ਜਾਵਹੁਜਨਮਿ ਮਰਹੁ ਫੁਨਿ ਪਾਪ ਕਮਾਵਹੁ॥ ਸਾਕਤ ਮੂੜ ਅਚੇਤ ਨ ਚੇਤਹਿ ਦੁਖੁ ਲਾਗੈ ਤਾ ਰਾਮੁ ਪੁਕਾਰਾ ਹੇ॥ ੧੨॥ ਸੁਖੁ ਦੁਖੁ ਪੂਰਬ ਜਨਮ ਕੇ ਕੀਏਸੋ ਜਾਣੈ ਜਿਨਿ ਦਾਤੈ ਦੀਏ॥ ਕਿਸੁ ਕਉ ਦੋਸੁ ਦੇਹਿ ਤੂ ਪ੍ਰਾਣੀ ਸਹੁ ਅਪਣਾ ਕੀਆ ਕਰਾਰਾ ਹੇ॥ ੧੨॥ (ਪੰਨਾ 1030)। ਜੇ ਕਿਸੇ ਗ਼ਰੀਬ ਬਿਮਾਰ ਨੂੰ ਰੱਜਵਾਂ ਰਿਜਕ ਨਹੀਂ ਮਿਲ ਰਿਹਾ ਤਾਂ ਉਹ ਆਪਣੇ ਹੀ ਕੀਤੇ ਕਰਮਾਂ ਕਰਕੇ ਦੁਖ ਸਹਾਰ ਰਿਹਾ ਹੈ।

ਬਲਦੇਵ ਸਿੰਘ ਜੀ! ਆਪਣੀ ਛੋਟੀ ਜਿਹੀ ਸਮਝ ਮੁਤਾਬਕ ਮੈਂ ਆਪਣੇ ਵਿਚਾਰ ਦੇ ਦਿੱਤੇ ਹਨ। ਜੇ ਹਜੇ ਵੀ ਤੁਹਾਡੀ ਤੱਸਲੀ ਨਾ ਹੋਈ ਹੋਵੇ ਤਾਂ ਤੁਸੀਂ ਮੈਨੂੰ ਸਵਾਲ ਨਾ ਕਰਨੇ ਬਲਕਿ ਤੁਹਾਡੇ ਮੁਤਾਬਕ ਇਨ੍ਹਾਂ ਤੁਕਾਂ ਦੇ ਕੀ ਅਰਥ ਹਨ ਉਹ ਸਮਝਾਉਣ ਦੀ ਖੇਚਲ ਕਰਨੀ ਜੀ।

ਆਪਣੀ ਵਿਚਾਰ ‘ਰਿਜਕ ਖਾ ਕੇ ਢਿੱਡ ਭਰਨ’ ਤੱਕ ਹੀ ਸੀਮਿਤ ਸੀ। ਪਰ ਇਨਸਾਨ ਦੀ ਢਿੱਡ ਭਰਨ ਤੋਂ ਬਿਨਾ ਵੀ ਇੱਕ ਭੁੱਖ ਹੈ ਮਨ ਦੀ ਜੋ ਕਿ ਕਦੇ ਵੀ ਤ੍ਰਿਪਤ ਨਹੀਂ ਹੁੰਦੀ। ਇਸ ਬਾਰੇ ਪ੍ਰੋ: ਤਰਲੋਚਨ ਸਿੰਘ ਨੇ ਆਪਣੀ ਕਵਿਤਾ ਦੇ ਜਰੀਏ ਆਪਣੇ ਵਿਚਾਰ ਦਿੱਤੇ ਹਨ। ਇਨ੍ਹਾਂ ਤੇ ਵੀ ਗੌਰ ਕਰ ਲੈਣੀ। ਇਹ ਜਿਹੜੀ ਮਨ ਦੀ ਭੁੱਖ ਹੈ ਇਹ ਵੀ ਉਹ ਪ੍ਰਭੂ ਪੂਰੀ ਕਰਦਾ ਹੈ। ਇਨਸਾਨ ਜਿਸਤਰ੍ਹਾਂ ਦੀਆਂ ਇੱਛਾਵਾਂ ਸਾਰਾ ਜੀਵਨ ਰੱਖਦਾ ਹੈ, ਮਰਨ ਤੱਕ ਵੀ ਉਹ ਰੱਜਦਾ ਨਹੀਂ। ਇਸ ਭੁੱਖ ਦੀ ਤ੍ਰਿਪਤੀ ਲਈ ਉਸ ਪ੍ਰਭੂ ਦੇ ਹੁਕਮ ਵਿੱਚ ਉਸ ਨੂੰ ਆਪਣੀ ਭੁਖ ਮੁਤਾਬਕ ਹੋਰ ਜਨਮ ਲੈਣਾ ਪੈਂਦਾ ਹੈ।

ਭੁਲ ਚੁਕ ਲਈ ਮੁਆਫੀ ਚਾਹੁੰਦਾ ਹਾਂ। ਧੰਨਵਾਦ।

ਜਸਬੀਰ ਸਿੰਘ (ਕੈਲਗਰੀ)


(23/04/09)
ਬਲਦੇਵ ਸਿੰਘ ਫਿਰੋਜ਼ਪੁਰ

ਬਲਦੇਵ ਸਿੰਘ

ਫਿਰੋਜ਼ਪੁਰ

ਸਰਦਾਰ ਗੁਰਸ਼ਰਨ ਸਿੰਘ ਜੀ,

ਅਤੇ ਸਿੱਖ ਮਾਰਗ ਦੇ ਪਾਠਕ ਜਨ ਜੀਓ,

ਗੁਰੂ ਫਤਹਿ ਬੁਲਾਈ ਪ੍ਰਵਾਨ ਹੋਵੇ ਜੀ।

ਸ੍ਰ: ਗੁਰਸ਼ਰਨ ਸਿੰਘ ਜੀ, ਤੁਹਾਡੀ ਗੱਲ ਵੀ ਗਲਤ ਨਹੀਂ ਹੈ,

ਜਿਵੇਂ ਗੁਰਵਾਕ ਹੈ: ਸੈਲ ਪਥਰ ਮਹਿ ਜੰਤ ਉਪਾਏ ਤਾ ਕਾ ਰਿਜਕੁ ਆਗੈ ਕਰਿ ਧਰਿਆ॥ (ਮ: 5, ਪੰਨਾ 10) ਫਿਰ ਧੁਪ, ਗਰਮੀ, ਸਰਦੀ, ਹਵਾ, ਪਾਣੀ ਅਤੇ ਰੋਸਨੀ ਆਦਿਕ ਵੀ ਤਾਂ ਅਸੀਂ ਲੈ-ਲੈ ਕੇ ਥੱਕ ਰਹੇ ਹਾਂ ਪਰ ਉਹ ਖਤਮ ਨਹੀਂ ਹੁੰਦੇ ਅਤੇ ਸਾਰਾ ਸੰਸਾਰ ਚਲੀ ਜਾ ਰਿਹਾ ਹੈ।

ਜਿਵੇਂ ਇੱਕ ਬੋਹੜ ਦਾ ਦਰਖਤ ਹੈ, ਉਸ ਦੇ ਪੱਤੇ, ਟਹਿਣੀਂ, ਡਾਲੇ, ਤਨਾਂ, ਮੁੱਢ ਜਾਂ ਜੜ, ਇਹਨਾਂ ਵਿਚੋਂ ਕਿਸੇ ਨੂੰ ਵੀ ਹੱਥ ਲਾ ਕੇ ਅਸੀਂ ਦੱਸ ਸੱਕਦੇ ਹਾਂ ਕੇ ਇਹ ਬੋਹੜ ਦਾ ਦਰਖਤ ਹੈ।

ਇਸੇ ਤਰਾਂ, ਜਿਵੇਂ ਕੇ ਸ: ਜਸਬੀਰ ਸਿੰਘ ਜੀ ਨੇਂ ਵੀ ਜੋ ਜੋ ਉਧਾਰਨਾਂ ਦਿੱਤੀਆ ਹਨ, ਕਹਿ ਸੱਕਦੇ ਹਾਂ ਕਿ ਉਹ ਵੀ ਇਸ ਸਵਾਲ, ਜਾਂ ਇਸ ਸਚਾਈ ਰੂਪੀ ਦਰਖਤ ਦੀਆਂ ਟਹਿਣੀਆਂ ਸ਼ਾਖਾਂ ਜਾਂ ਪੱਤੇ ਹਨ। ਪਰ ਆਪਾਂ ਮੁੱਢ, ਜੜ ਜਾਂ ਮੂਲ ਨੂੰ ਪਕੜਨਾਂ ਹੈ।

ਉਧਾਰਨ ਦੇ ਤੌਰ ਤੇ ਸ: ਜਸਬੀਰ ਸਿੰਘ ਜੀ ਨੇਂ ਵੱਖ ਵੱਖ ਜੂਨਾਂ ਦੀ ਮਿਸਾਲ ਦਿੱਤੀ ਹੈ, ਗੁਰਬਾਣੀਂ ਅਨੂਸਾਰ ਮਨੁੱਖ ਜਾਮਾਂ ਸੱਭ ਤੋਂ ਉੱਤਮ ਹੈ, ਅਤੇ ਸੱਭ ਜੂਨਾਂ ਦਾ ਮੂਲ ਵੀ ਹੈ ਅਤੇ ਮੁਕਤੀ ਦਾ ਦਰਵਾਜਾ ਵੀ ਹੈ। ਅਸੀਂ ਸਾਰੇ ਵੀ ਇਸ ਵੇਲੇ ਮਨੁੱਖ ਜਾਮੇਂ ਵਿੱਚ ਹਾਂ। ਇਹ ਥੱਕਣ ਥਕਾਉਣ ਦਾ ਕੰਮ ਮਨੁੱਖ ਜਾਮੇਂ ਤੋਂ ਸ਼ੁਰੂ ਹੁੰਦਾ ਹੈ ਅਤੇ ਇਸੇ ਜਾਮੇਂ ਤੋ ਹੀ ਸਮਾਪਤ ਹੁੰਦਾ ਹੈ। ਬਾਕੀ ਸੱਭ ਜੂਨਾਂ ਤਾਂ ਇਸ ਥੱਕਣ ਥਕਾਉਣ ਵਾਲੇ ਕੰਮ ਨੂੰ ਭੋਗਣ ਦਾ ਇੱਕ ਜ਼ਰੀਆ ਹਨ।

(ਵੀਰ ਜੀ ਇੱਕ ਬੇਨਤੀ ਹੈ ਕਿ ਜੋ ਗੱਲਾਂ ਮੈਂ ਲਿਖ ਰਿਹਾਂ, ਪ੍ਰਮਾਣ ਵਾਸਤੇ ਨਾਲ ਗੁਰਬਾਣੀਂ ਦੀਆਂ ਕੜੀਆਂ ਨਾਲ ਨਹੀਂ ਲਗਾ ਰਿਹਾ। ਕਿਉਂ ਕੇ ਜਿਸ ਡਾਟੇ ਵਿਚੋਂ ਮੈਂ ਕੜੀਆਂ ਨੂੰ ਕਟ ਪੇਸਟ ਕਰਦਾ ਸੀ, ਮੇਰਾ ਉਹ ਸਾਰਾ ਡਾਟਾ ਲਾਸ ਹੋ ਗਿਆ ਸੀ, ਜੋ ਮੈਂ ਅਜੇ ਇਕੱਠਾ ਕਰ ਰਿਹਾ ਹਾਂ, ਕੁੱਝ ਦੇਰ ਲੱਗੇ ਜੀ। ਵੈਸੇ ਮੈਂ ਜੋ ਲਿਖਦਾ ਹਾਂ, ਗੁਰਬਾਣੀਂ ਵਿਚੋਂ ਪੜ੍ਹੇ ਦੇ ਆਧਾਰ ਤੇ ਲਿਖਦਾ ਹਾਂ)

ਜਿਵੇਂ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਹੋਣ, ਕਿ ਹਰੇਕ ਜੀਵ ਜੋ ਵੀ ਇਸ ਦੁਨੀਆਂ ਤੇ ਆਇਆ ਹੈ ਉਸਦੀ ਖੁਰਾਕ ਅਕਾਲ ਪੁਰਖ ਵੱਲੋਂ ਪਹਿਲਾਂ ਹੀ ਤਿਆਰ ਕੀਤੀ ਹੋਈ ਹੈ। ਜਿਵੇਂ ਮਨੁੱਖ ਦੇ ਬੱਚੇ ਲਈ ਮਾਂ ਦਾ ਦੁੱਧ ਅਤੇ ਕਈ ਤਰ੍ਹਾਂ ਦੇ ਫਲ, ਅਨਾਜ ਅਤੇ ਸਬਜੀਆਂ ਹਨ। ਫਿਰ ਵੇਖੋ, ਅਕਾਲ ਪੁਰਖ ਨੇ ਜੋ ਮਨੁੱਖ ਦੇ ਖਾਣ ਯੋਗ ਫਲ, ਅਨਾਜ ਅਤੇ ਸਬਜੀਆਂ ਬਣਾਏ ਹਨ ਉਨ੍ਹਾਂ ਹਰੇਕ ਵਿਚੋਂ ਸਾਨੂੰ ਸਰੀਰ ਨੂੰ ਨਰੋਆ ਰੱਖਣ ਲਈ ਜਿਹੜੇ ਵੀ (Nutrients) ਤੱਤ ਚਾਹੀਦੇ ਹਨ ਉਹ ਮਿਲਦੇ ਹਨ। ਇਵੇਂ ਹੀ ਅਕਾਲ ਪੁਰਖ ਨੇ ਜਾਨਵਰਾਂ, ਪੰਛੀਆਂ ਅਤੇ ਕੀੜੇ ਮਕੋੜਿਆਂ ਲਈ ਵੀ ਖੁਰਾਕ ਪੈਦਾ ਕੀਤੀ ਹੋਈ ਹੈ।

ਇਹ ਊਪਰ ਜੋ ਤੁਸਾਂ ਮਿਸਾਲਾਂ ਦਿੱਤੀਆਂ ਹਨ। ਇਹ ਸ਼ਾਖਾ ਹਨ, ਅਤੇ ਇਹਨਾਂ ਸੱਭ ਦਾ ਸਬੰਧ ਸਿੱਧਾ ਹੀ ਪੇਟ ਨਾਲ ਹੈ। ਵੀਰ ਜੀ ਏਥੇ ਇੱਕ ਗੱਲ ਹੋਰ ਨੋਟ ਕਰੋ ਜੋ ਹਮੇਸ਼ਾਂ ਯਾਦ ਰੱਖਣ ਵਾਲੀ ਹੈ, ਬਾਣੀਂ ਵਿੱਚ ਲਿਖਿਆ ਜਿਸ ਨੂੰ ਵੀ ਪੇਟ ਲੱਗਾ ਹੈ ਉਹ ਸੱਭ ਮਾਇਆ ਹੈ।

ਸ਼ਾਇਦ ਗੁਰੂ ਸਾਹਿਬ ਸਾਨੂੰ ਇਨ੍ਹਾਂ ਪੰਗਤੀਆਂ ਰਾਹੀਂ ਅਕਾਲ ਪੁਰਖ ਵੱਲੋਂ ਦਿਤੇ ਜਾ ਰਹੇ ਇਸ ਅਨਮੋਲ ਅਤੇ ਕਦੀ ਵੀ ਨਾ ਮੁਕਣ ਵਾਲੇ ਖਜਾਨੇ ਦੀ ਗੱਲ ਕਰ ਰਹੇ ਹੋਣ। ਉਂਝ ਵੀ ਜਪੁ ਜੀ ਸਾਹਿਬ ਦੀ ਇਹ ਸਾਰੀ ਪਾਉੜੀ ਅਕਾਲ ਪੁਰਖ ਦੀ ਬੇਅੰਤਾ ਬਾਰੇ ਹੈ। ਇਹ ਪੰਗਤੀਆਂ ਕਿਸੇ ਅਜਿਹੇ ਆਦਮੀ ਜਿਸ ਕੋਲ ਖਾਣ ਨੂੰ ਰੋਟੀ ਨਹੀਂ ਜਾਂ ਤਨ ਤੇ ਪਾਉਣ ਲਈ ਕਪੜਾ ਨਹੀਂ ਉਸ ਬਾਰੇ ਨਹੀਂ; ਸਗੋਂ ਇੰਜ ਲੱਗਦਾ ਹੈ ਗੁਰੂ ਸਾਹਿਬ ਪੂਰੀ ਕਾਇਨਾਤ ਬਾਰੇ ਗੱਲ ਕਰ ਰਹੇ ਹੋਣ।

ਬਿਲਕੁਲ ਠੀਕ ਹੈ ਜੀ, ਮੈਂ ਵੀ ਇੱਕ ਭਾਰਤ ਦੇ ਗਰੀਬ ਤੋਂ ਲੈਕੇ ਅਮਰੀਕਾ ਕਨੈਡਾ ਦੇ ਅਮੀਰਾਂ ਤੱਕ ਦੀ ਗੱਲ ਕੀਤੀ ਹੈ। ਕਿਉਂ ਕੇ ਅਮਰੀਕਾ ਕਨੈਡਾ ਦੇ ਗਰੀਬਾਂ ਨੂੰ ਤਾਂ ਮੈਂ ਵੇਖਿਆ ਨਹੀਂ, ਅਮੀਰਾਂ ਬਾਰੇ ਤਾਂ ਅੰਦਾਜਾ ਹੈ ਈ ਸੀ। ਸਾਰੇ ਹੀ ਅਮੀਰ, ਗਰੀਬ, ਰਾਜੇ, ਹਕੂਮਤਾਂ ਵਾਲੇ, ਰਾਵਣ ਵਰਗੇ ਜਿਨਾਂ ਦੇ ਇੱਕ ਲੱਖ ਪੂਤ ਸਵਾ ਲੱਖ ਨਾਤੀ ਸੀ, ਕੋਈ ਵੀ ਇਸ ਦਾਇਰੇ ਤੋਂ ਬਾਹਰ ਨਹੀਂ ਹੈ, ਸਮੇਤ ਜੀਵ ਜੰਤੂਆਂ ਦੇ।

ਵੀਰ ਜੀ ਇਹ ਜਪ ਜੀ ਸਾਹਿਬ ਜੀ ਦੀ ਹੀ ਇੱਕ ਕੜੀ ਨਹੀ, ਆਪਾਂ ਨੂੰ ਸਾਰੀ ਹੀ ਬਾਣੀਂ ਤੇ ਵਿਚਾਰ ਕਰਨਾਂ ਚਾਹੀਦਾ ਹੈ। ਪਰ ਵਾਰੀ ਵਾਰੀ ਇੱਕ ਇਕ ਕਰਕੇ।

ਸੇਵਕ

ਬਲਦੇਵ ਸਿੰਘ

ਫਿਰੋਜ਼ਪੁਰ


(22/04/09)
ਤੱਤ ਗੁਰਮਤਿ ਪਰਿਵਾਰ

ਅਤਿ ਸਤਿਕਾਰਯੋਗ ਵੀਰ ਮੱਖਣ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਹਿ।।

ਆਪ ਜੀ ਵਲੋਂ ‘ਸਿੱਖ ਮਾਰਗ` ਤੇ ਪਾਏ ਗਏ ਪੱਤਰ ਨੂੰ ਵਿਚਾਰਿਆ। ‘ਤੱਤ ਗੁਰਮਤਿ ਪਰਿਵਾਰ` ਇਸ ਬਾਰੇ ਪੂਰੀ ਸੁਹਿਰਦਤਾ ਅਤੇ ਗੰਭੀਰਤਾ ਨਾਲ ਹੇਠ ਲਿਖੇ ਵਿਚਾਰ ਅਤੇ ਸੁਝਾਅ ਸਾਂਝੇ ਕਰਨਾ ਚਾਹੁੰਦਾ ਹੈ।
1. ਆਪ ਜੀ ਦੀ ਸੁਹਿਰਦਤਾ, ਨਿਰਪੱਖਤਾ ਅਤੇ ਪੰਥ ਦਰਦ ਬਾਰੇ ‘ਤੱਤ ਗੁਰਮਤਿ ਪਰਿਵਾਰ` ਦੇ ਮਨ ਵਿੱਚ ਕੋਈ ਸ਼ੰਕਾ ਨਹੀਂ ਹੈ। ਇਹ ਕਹਿਨ ਵਿੱਚ ਵੀ ਕੋਈ ਅਤਿਕਥਨੀ ਜਾਂ ‘ਬੇਲੋੜੀ ਉਸਤਤ` ਨਹੀਂ ਹੈ ਕਿ ‘ਸਿੱਖ ਮਾਰਗ` ਨੇ ਹੁਣ ਤੱਕ ਇੱਕ ‘ਨਿਰਪੱਖ ਸੰਸਥਾ` ਦੀ ਤਰਾਂ ਕੰਮ ਕੀਤਾ ਹੈ ਤੇ ਕਰ ਰਿਹਾ ਹੈ। ਸੋ ਇਸ ਨੂੰ ਬੰਦ ਕਰਨ ਬਾਰੇ ਸੋਚਣਾ ਬਹੁਤ ਗੈਰ-ਵਾਜਿਬ ਹੋਵੇਗਾ। ਕਿਉਕਿ ਬਾਕੀ ਜ਼ਿਆਦਾਤਰ ਪੰਥਕ ‘ਵੈਬਸਾਈਟਾਂ` ਖਾਸ ਸੰਸਥਾਵਾਂ, ਧੜੇ ਜਾਂ ਵਿਦਵਾਨਾਂ ਨਾਲ ਜੁੜੀਆਂ ਲਗਦੀਆਂ ਹਨ, ਉਹਨਾਂ ਵਿੱਚ ਨਿਰਪੱਖਤਾ ਦੀ ਘਾਟ ਜਾਪਦੀ ਹੈ। ‘ਸਿਖ ਮਾਰਗ` ਹੀ ਤੱਤ ਗੁਰਮਤਿ ਦੀ ਸੋਚ ਵਾਲਿਆਂ ਵਾਸਤੇ ਇੱਕ ਸਾਂਝਾ ਪਲੇਟਫਾਰਮ (ਮੰਚ) ਹੈ।
2. ਗੁਰਬਖਸ਼ ਸਿੰਘ ਜੀ ਕਾਲਾ ਅਫਗਾਨਾ ਜੀ ਦੀ ਫੋਟੋ ਵਾਲੇ ਕੇਸ ਬਾਰੇ ਤੱਤ ਗੁਰਮਤਿ ਪਰਿਵਾਰ ਨੇ ਵੀ ‘ਹਾਂ-ਪੱਖੀ` ਆਲੋਚਣਾ ਆਪ ਜੀ ਨੂੰ ਭੇਜੀ ਸੀ। ਜਿਸ ਵਿੱਚ ਪਰਿਵਾਰ ਕੇਵਲ ਇਹ ਬੇਨਤੀ ਕਰਨਾ ਚਾਹੁੰਦਾ ਹੈ ਕਿ ਸਿੱਖ ਮਾਰਗ ਤੇ ਜਿਨ੍ਹਾਂ ਵੀ ਵਿਦਵਾਨਾਂ ਦੀਆਂ ਤਸਵੀਰਾਂ ਲਗਾਈਆਂ ਗਈਆਂ ਹਨ ਉਹ ਉਨ੍ਹਾਂ ਦੇ ਗੁਰਮਤਿ ਸਾਹਿਤ ਵਿੱਚ ਪਾਏ ਉਚੇਚੇ ਯੋਗਦਾਨ ਕਾਰਣ ਹੀ ਲਗਾਈਆਂ ਗਈਆਂ ਹਨ ਨਾ ਕਿ ਨਿਜੀ ਕਾਰਨਾ ਕਰਕੇ। ਨਿਜੀ ਕਾਰਣਾਂ ਕਰਕੇ, ਜਾਂ ਕਿਸੇ ਨੂੰ ਮਾਣ ਸਨਮਾਨ ਦੇਣ ਜਾਂ ਨਾ ਦੇਣ ਕਾਰਣ ਉਸਦੀ ਗੁਰਮਤਿ ਸਾਹਿਤ ਵਿੱਚ ਕੀਤੀ ਘਾਲਣਾ ਨੂੰ ਨਜਰ ਅੰਦਾਜ ਨਹੀਂ ਕੀਤਾ ਜਾ ਸਕਦਾ, ਜੇਕਰ ਨਿਜੀ ਕਾਰਣਾਂ ਕਰਕੇ ਕਿਸੇ ਦੀ ਤਸਵੀਰ ਲਗਾਈ ਜਾਂ ਉਤਾਰੀ ਜਾ ਸਕਦੀ ਹੈ ਤਾਂ ਪਰਿਵਾਰ ਇਹ ਕਹਿਣ ਵਿੱਚ ਬਿਲਕੁਲ ਸੰਕੋਚ ਨਹੀ ਕਰੇਗਾ ਕਿ ਫਿਰ ਸ਼ਇਦ ਉੱਥੇ ਕਿਸੇ ਦੀ ਵੀ ਤਸਵੀਰ ਨਹੀਂ ਲੱਗਾਈ ਜਾ ਸਕੇਗੀ। ਇਸ ਲਈ ਪਰਿਵਾਰ ਆਪ ਜੀ ਦੇ ਚਰਣਾਂ ਵਿੱਚ ਬੇਨਤੀ ਕਰਦਾ ਹੈ ਕਿ ਕਿਸੇ ਵੀ ਵਿਦਵਾਨ ਦੀਆਂ ਨਿਜੀ ਗਲਾਂ ਨੂੰ ਅਨਗੋਲਿਆਂ ਕਰਕੇ ਕੇਵਲ ਗੁਰਮਤਿ ਸਾਹਿਤ ਵਿੱਚ ਪਾਏ ਯੋਗਦਾਨ ਨੂੰ ਹੀ ਪਹਿਲ ਦਿਤੀ ਜਾਵੇ ਜੀ।
3. ਪਰਿਵਾਰ ਦਾ ਵਿਚਾਰ ਹੈ ਕਿ ‘ਸਿੱਖ ਮਾਰਗ` ਨੂੰ ਹੁਣ ਇੱਕ ਨਵਾਂ ਰੂਪ ਦਿਤਾ ਜਾਵੇ। ਇਸ ਵਿੱਚ ਹੁਣ ਤੱਕ ਦੇ ਸਾਰੇ ਲੇਖ ਜੋ ਗੁਰਮਤਿ ਅਨੁਸਾਰੀ ਹਨ, ਰਖੇ ਰਹਿਣ ਦਿੱਤੇ ਜਾਣ ਪਰ ਹੁਣ ਤੱਕ ਦੇ ‘ਪਾਠਕਾਂ ਦੇ ਖੱਤ` (ਵਿਚਾਰ ਚਰਚਾ) ਸਾਰੇ ਮਿਟਾ ਦਿਤੇ ਜਾਣ। ਖੱਤ ਸਿਰਫ ਉਹੀ ਲਾਏ ਜਾਣ ਜਿਹੜੇ ਸਿਧਾਂਤਕ ਸੇਧ, ਉਸਾਰੂ ਆਲੋਚਣਾ, ਅਤੇ ਚੰਗੀ ਸ਼ਬਦਾਵਾਲੀ ਵਾਲੇ ਹੋਣ।
4. ਜੇ ਕਰ ਕਿਸੇ ਲਿਖਤ ਬਾਰੇ ਕਿਸੇ ਨੇ ਕੋਈ ਸਵਾਲ ਪੁੱਛਣਾ ਹੋਵੇ ਤਾਂ ਉਹ ਸੰਬੰਧਤ ਵਿਦਵਾਨ ਨੂੰ ਈ ਮੇਲ ਰਾਹੀਂ ਜਿੱਨ੍ਹੇ ਮਰਜੀ ਸਵਾਲ ਪੁੱਛ ਸਕਦਾ ਹੈ ਉਸਦੇ ਜਵਾਬ ਵਿੱਚ ਜੇ ਕਰ ਕੋਈ ਘਟੀਆ ਸ਼ਬਦਾਵਲੀ ਵਰਤ ਕੇ ਨਿੱਜੀ ਦੂਸ਼ਣ ਲਗਉਂਦਾ ਹੈ ਤਾਂ ਨਿਰਸੰਦੇਹ ਉਹਨ੍ਹਾਂ ਨੂੰ ਗੁਰਸਿੱਖ ਵਿਦਵਾਨਾਂ ਵਿੱਚ ਸ਼ਾਮਿਲ ਹੀ ਨਹੀਂ ਕੀਤਾ ਜਾਣਾ ਚਾਹੀਦਾ। ਕਿਉਕਿ ਗੁਰਸਿੱਖ ਵਾਸਤੇ ਨਿਮਰਤਾ ਦਾ ਗੁਣ ਧਾਰਣ ਕਰਨਾ ਬਹੁਤ ਹੀ ਜਰੂਰੀ ਹੈ। ਬੇਸ਼ੱਕ ਘਟੀਆ ਸ਼ਬਦਾਵਲੀ ਵਰਤਣ ਵਾਲਿਆਂ ਨੂੰ ਇੱਕ ਮਹੀਨਾ ਤਾਂ ਕੀ ਉਨੀਂ ਦੇਰ ਤਕ ਸਿੱਖ ਮਾਰਗ ਤੇ ਨਾਂ ਪਾਇਆ ਜਾਵੇ ਜਿਨ੍ਹੀਂ ਦੇਰ ਤੱਕ ਉਹ ਆਪਣੀ ਸ਼ਬਦਾਵਲੀ ਵਿੱਚ ਲੋੜੀਦੀ ਸੋਧ ਨਾ ਕਰ ਲਏ। ਇਸ ਵਿੱਚ ਸੰਪਾਦਕ ਦੀ ਜੁਮੇਵਾਰੀ ਸੈਨਸਰ ਬੋਰਡ ਵਰਗੀ ਹੋਣੀ ਚਾਹੀਦੀ ਹੈ। ਇਸ ਕੰਮ ਲਈ ਸੰਪਾਦਕ ਜੀ ੩ ਤੋਂ ੬ ਵਿਦਵਾਨਾਂ (ਜੋ ਨਿਰਪੱਖ ਜਾਪਦੇ ਹੋਣ) ਦਾ ਪੈਨਲ ਬਣਾਕੇ ਮਦਦ ਲੈ ਸਕਦੇ ਜਨ। ਸਿੱਖ ਮਾਰਗ ਨੂੰ ਜਲਦੀ ਜਲਦੀ ਅਪਡੇਟ ਕਰਨ ਦੀ ਥਾਂ ਮਹੀਨੇ ਵਿੱਚ ਸਿਰਫ ਇੱਕ ਵਾਰ ਹੀ ਅਪਡੇਟ ਕੀਤਾ ਜਾਵੇ। ਇਸ ਦੌਰਾਣ ਆਏ ਸਾਰੇ ਲੇਖ ਇਸ ਪੈਨਲ ਦੇ ਵਿਦਵਾਨਾਂ ਨੂੰ ਈ-ਮੇਲ ਰਾਹੀਂ ਭੇਜ ਦਿਤੇ ਜਾਣ ਤੇ ਉਹਨਾਂ ਤੋਂ ਵਿਚਾਰ ਲੈ ਕੇ, ਉਹਨਾਂ ਦੇ ਆਧਾਰ ਤੇ ਹੀ ਅਪਡੇਟ ਕੀਤਾ ਜਾਵੇ ਜੀ।
5. ਇਸ ਵਿੱਚ ਕੋਈ ਸ਼ੱਕ ਨਹੀਂ ਕਿ ‘ਆਵਾਗਵਨ, ਕਰਮ ਸਿਧਾਂਤ` ਵਾਲੇ ਮੁੱਦੇ ਤੇ ਤੱਤ ਗੁਰਮਤਿ ਨਾਲ ਜੁੜੇ ਵਿਦਵਾਨਾਂ ਵਿੱਚ ਵੀ ਤਿੱਖੇ ਮਤਭੇਦ ਹਨ। ਅਫਸੋਸ ਇਸ ਮੁੱਦੇ ਤੇ ‘ਸਿੱਖ ਮਾਰਗ` ਵਲੋਂ ਸ਼ੁਰੂ ਕੀਤੀ ਵਿਚਾਰ ਚਰਚਾ ‘ਸਿਧਾਂਤਕ` ਦੀ ਥਾਂ ਬਾਜ਼ਾਰੂ ਜਿਆਦਾ ਹੋ ਗਈ। ਬੇਸ਼ਕ ਇਸ ਮੁੱਦੇ ਉਪਰ ‘ਪਬਲਿਕ ਵਿਚਾਰ` ਰੋਕ ਦਿਤੀ ਜਾਵੇ। ਪਰ ਇਹ ਮੁੱਦਾ ਸੁੱਟ ਪਾਉਣ ਵਾਲਾ ਵੀ ਨਹੀਂ ਹੈ। ‘ਪਰਿਵਾਰ` ਦਾ ਵਿਚਾਰ ਹੈ ਕਿ ਇਸ ਮੁੱਦੇ ਬਾਰੇ ੨-੩ ਮਹੀਨੇ ਦਾ ਸਮਾਂ ਦੇ ਕੇ ਤੱਤ ਗੁਰਮਤਿ ਦੀ ਸੋਚ ਵਾਲੇ ਵਿਅਕਤੀਆਂ ਵਲੋਂ ਇੱਕ ਖਾਸ ਪਤੇ (ਖੱਤ ਜਾਂ ਈ-ਮੇਲ ਰਾਹੀਂ) ਖੁਲੇ ਵਿਚਾਰ ਮੰਗੇ ਜਾਣ (ਪਰ ਪਬਲਿਸ਼ ਨਾ ਕੀਤੇ ਜਾਣ)। ਫੇਰ ਨਿਰਪੱਖ ਤੱਤ ਗੁਰਮਤਿ ਵਿਦਵਾਨਾਂ ਦੇ ਪੈਨਲ ਵਿੱਚ ਇਹਨਾਂ ਲਿਖਤਾਂ ਦੇ ਆਧਾਰ ਤੇ ‘ਬੰਦ ਕਮਰਾ` ਵਿਚਾਰ ਕੀਤਾ ਜਾਵੇ ਤੇ ਉਨਾਂ ਨੂੰ ਦਲੀਲ ਆਧਾਰਿਤ ਫੈਸਲੇ ਤੇ ਸਹਿਮਤ ਹੋਣ ਲਈ ਪ੍ਰੇਰਿਆ ਜਾਵੇ। ਉਸ ਤੋਂ ਬਾਅਦ ਇਸ ਨੂੰ ਆਮ ਪਬਲਿਕ ਵਿੱਚ ਪ੍ਰਚਾਰਿਆ ਜਾਵੇ।
6. ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ‘ਸਿੱਖ ਰਹਿਤ ਮਰਿਯਾਦਾ` ਵਿਚਲੀ ਤਰੁਟੀਆਂ (ਸਮੇਤ ਨਿਤਨੇਮ, ਅਰਦਾਸ, ਖੰਡੇ ਦੀ ਪਾਹੁਲ) ਆਦਿ ਬਾਰੇ ਤੱਤ ਗੁਰਮਤਿ ਦੀ ਸੋਚ ਨਾਲ ਜੁੜੇ ਲੋਕਾਂ ਨੂੰ ਜਲਦੀ ਫੈਸਲਾ ਕਰਨਾ ਚਾਹੀਦਾ ਹੈ। ਇਸ ਬਾਰੇ ਪਰਿਵਾਰ ਦਾ ਵਿਚਾਰ ਹੈ ਕਿ ਮੌਜੂਦਾ ਮਰਿਯਾਦਾ ਵਿੱਚ ਗੁਰਮਤਿ ਅਨੁਸਾਰੀ ਗੱਲਾਂ ਘੱਟ ਹਨ ਤੇ ਕਮੀਆਂ ਜ਼ਿਆਦਾ। ਸੋ ਇਸ ਮਰਿਯਾਦਾ ਨੂੰ ਪੂਰੀ ਤਰਾਂ ਬਦਲ ਕੇ ਤੱਤ ਗੁਰਮਤਿ ਆਧਾਰਿਤ ਇੱਕ ਨਵੀਂ ਮਰਿਯਾਦਾ, ‘ਜੀਵਨ ਜਾਚ` (ਇਸ ਵਿੱਚ ਮੌਜੂਦਾ ਮਰਿਯਾਦਾ ਦੇ ਕੇਵਲ ਗੁਰਮਤਿ ਅਨੁਸਾਰੀ ਪੱਖ ਹੀ ਲਏ ਜਾਣ ਜੀ) ਤਿਆਰ ਕਰਨ ਲਈ ਸੁਹਿਰਦ ਜਤਨ ਹੋਣੇ ਚਾਹੀਦੇ ਹਨ। ਤੱਤ ਗੁਰਮਤਿ ਪਰਿਵਾਰ ਆਉਣ ਵਾਲੇ ਸਮੇਂ ਵਿੱਚ ਰਹਿਤ ਮਰਿਯਾਦਾ ਵਿੱਚ ਰਹਿ ਗਈਆਂ ਕਮੀਆਂ/ ਤਰੂਟੀਆਂ ਬਾਰੇ ਸਿੱਖ ਕੌਮ ਨੂੰ ਜਾਣੂੰ ਕਰਵਾ ਕੇ ਇਸ ਵਿੱਚ ਲੋੜੀਦੀਆਂ ਸੋਧਾਂ ਲਈ ਜਤਨ ਕਰਦਾ ਰਹੇਗਾ।
ਗੁਰ ਫਤਹਿ।
ਧੰਨਵਾਦ ਅਤੇ ਨਿਮਰਤਾ ਸਹਿਤ ਸਭ ਦੇ ਸਹਿਯੋਗ ਦੀ ਆਸ ਵਿਚ.
ਤੱਤ ਗੁਰਮਤਿ ਪਰਿਵਾਰ

(ਸੰਪਾਦਕ ਵਲੋਂ:- ਇਸ ਪੱਤਰ ਵਿਚਲੇ ਪਹਿਲੇ ਦੋ ਸੁਝਾਵਾਂ ਬਾਰੇ ਤਾਂ ਤਕਰੀਬਨ ਸਾਰੇ ਹੀ ਪਾਠਕ ਇਕਮਤ ਹਨ। ਇਸ ਲਈ ਇਸ ਬਾਰੇ ਹੋਰ ਵਿਚਾਰ ਦੀ ਲੋੜ ਨਹੀਂ। ਕੁੱਝ ਹਫਤਿਆਂ ਤੱਕ ਕਾਲੇ ਅਫਗਾਨੇ ਦੀ ਫੋਟੋ ਪਾ ਕੇ ਇਹਨਾ ਫੋਟੋਆਂ ਨੂੰ ਦਸਮ ਗ੍ਰੰਥ ਵਾਲੇ ਲਿੰਕ ਉਪਰ ਤਬਦੀਲ ਕਰ ਦੇਵਾਂਗਾ। ਬਾਕੀ ਵਿਚਾਰੇ ਨੁਕਤਿਆਂ ਬਾਰੇ, ਗੱਲ ਕਿਸੇ ਸਹਿਮਤੀ ਤੇ ਨਹੀਂ ਪਹੁੰਚ ਰਹੀ ਇਸ ਲਈ ਸਾਰੇ ਪਾਠਕਾਂ/ਲੇਖਕਾਂ ਨੂੰ ਰਲ ਕੇ ਕੋਈ ਸਾਂਝਾ ਹੱਲ ਲੱਭਣਾ ਚਾਹੀਦਾ ਹੈ। ਮੇਰੇ ਇਕੱਲੇ ਵਾਸਤੇ ਕੋਈ ਨਿਰਣਾ ਲੈਣਾ ਮੁਸ਼ਕਲ ਜਾਪ ਰਿਹਾ ਹੈ)


(22/04/09)
ਗੁਰਸ਼ਰਨ ਸਿੰਘ ਕਸੇਲ

ਸਤਿਕਾਰ ਯੋਗ ਸੰਪਾਦਕ ਜੀ ਅਤੇ ਸਿੱਖ ਮਾਰਗ ਦੇ ਪਾਠਕੋ,

ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ॥

ਸ੍ਰ. ਬਲਦੇਵ ਸਿੰਘ ਜੀ, ਫਿਰੋਜਪੁਰ।

ਆਪ ਜੀ ਨੇ ਜੋ ਜਪੁ ਜੀ ਸਾਹਿਬ ਵਿਚੋਂ ਗੁਰਬਾਣੀ ਦੀਆਂ "ਦੇਦਾ ਦੇ ਲੈਦੇ ਥਕਿ ਪਾਹਿ॥ ਜੁਗੰਤਰਿ ਖਾਹੀ ਖਾਹਿ"॥ 3॥ ਵਾਲੀਆਂ ਪੰਗਤੀਆਂ ਬਾਰੇ ਪਾਠਕਾਂ ਤੋਂ ਵਿਚਾਰ ਪੁੱਛੇ ਹਨ। ਉਸ ਬਾਰੇ ਪ੍ਰੋ. ਸਾਹਿਬ ਸਿੰਘ ਜੀ ਦੀ ਵਿਆਖਿਆ ਪੜ੍ਹਕੇ ਇੰਜ ਜਾਪਦਾ ਹੈ, ਜਿਵੇਂ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਹੋਣ, ਕਿ ਹਰੇਕ ਜੀਵ ਜੋ ਵੀ ਇਸ ਦੁਨੀਆਂ ਤੇ ਆਇਆ ਹੈ ਉਸਦੀ ਖੁਰਾਕ ਅਕਾਲ ਪੁਰਖ ਵੱਲੋਂ ਪਹਿਲਾਂ ਹੀ ਤਿਆਰ ਕੀਤੀ ਹੋਈ ਹੈ। ਜਿਵੇਂ ਮਨੁੱਖ ਦੇ ਬੱਚੇ ਲਈ ਮਾਂ ਦਾ ਦੁੱਧ ਅਤੇ ਕਈ ਤਰ੍ਹਾਂ ਦੇ ਫਲ, ਅਨਾਜ ਅਤੇ ਸਬਜੀਆਂ ਹਨ। ਫਿਰ ਵੇਖੋ, ਅਕਾਲ ਪੁਰਖ ਨੇ ਜੋ ਮਨੁੱਖ ਦੇ ਖਾਣ ਯੋਗ ਫਲ, ਅਨਾਜ ਅਤੇ ਸਬਜੀਆਂ ਬਣਾਏ ਹਨ ਉਨ੍ਹਾਂ ਹਰੇਕ ਵਿਚੋਂ ਸਾਨੂੰ ਸਰੀਰ ਨੂੰ ਨਰੋਆ ਰੱਖਣ ਲਈ ਜਿਹੜੇ ਵੀ (Nutrients) ਤੱਤ ਚਾਹੀਦੇ ਹਨ ਉਹ ਮਿਲਦੇ ਹਨ। ਇਵੇਂ ਹੀ ਅਕਾਲ ਪੁਰਖ ਨੇ ਜਾਨਵਰਾਂ, ਪੰਛੀਆਂ ਅਤੇ ਕੀੜੇ ਮਕੋੜਿਆਂ ਲਈ ਵੀ ਖੁਰਾਕ ਪੈਦਾ ਕੀਤੀ ਹੋਈ ਹੈ। ਜਿਵੇਂ ਗੁਰਵਾਕ ਹੈ: ਸੈਲ ਪਥਰ ਮਹਿ ਜੰਤ ਉਪਾਏ ਤਾ ਕਾ ਰਿਜਕੁ ਆਗੈ ਕਰਿ ਧਰਿਆ॥ (ਮ: 5, ਪੰਨਾ 10) ਫਿਰ ਧੁਪ, ਗਰਮੀ, ਸਰਦੀ, ਹਵਾ, ਪਾਣੀ ਅਤੇ ਰੋਸਨੀ ਆਦਿਕ ਵੀ ਤਾਂ ਅਸੀਂ ਲੈ-ਲੈ ਕੇ ਥੱਕ ਰਹੇ ਹਾਂ ਪਰ ਉਹ ਖਤਮ ਨਹੀਂ ਹੁੰਦੇ ਅਤੇ ਸਾਰਾ ਸੰਸਾਰ ਚਲੀ ਜਾ ਰਿਹਾ ਹੈ। ਇਵੇਂ ਹੀ ਬਨਾਸਪਤੀ ਦੀ ਖੁਰਾਕ ਅਤੇ ਵਧਣ ਫੁਲਣ ਲਈ ਉਸਨੇ ਪ੍ਰਬੰਧ ਕੀਤਾ ਹੋਇਆ ਹੈ।

ਸ਼ਾਇਦ ਗੁਰੂ ਸਾਹਿਬ ਸਾਨੂੰ ਇਨ੍ਹਾਂ ਪੰਗਤੀਆਂ ਰਾਹੀਂ ਅਕਾਲ ਪੁਰਖ ਵੱਲੋਂ ਦਿਤੇ ਜਾ ਰਹੇ ਇਸ ਅਨਮੋਲ ਅਤੇ ਕਦੀ ਵੀ ਨਾ ਮੁਕਣ ਵਾਲੇ ਖਜਾਨੇ ਦੀ ਗੱਲ ਕਰ ਰਹੇ ਹੋਣ। ਉਂਝ ਵੀ ਜਪੁ ਜੀ ਸਾਹਿਬ ਦੀ ਇਹ ਸਾਰੀ ਪਾਉੜੀ ਅਕਾਲ ਪੁਰਖ ਦੀ ਬੇਅੰਤਾ ਬਾਰੇ ਹੈ। ਇਹ ਪੰਗਤੀਆਂ ਕਿਸੇ ਅਜਿਹੇ ਆਦਮੀ ਜਿਸ ਕੋਲ ਖਾਣ ਨੂੰ ਰੋਟੀ ਨਹੀਂ ਜਾਂ ਤਨ ਤੇ ਪਾਉਣ ਲਈ ਕਪੜਾ ਨਹੀਂ ਉਸ ਬਾਰੇ ਨਹੀਂ; ਸਗੋਂ ਇੰਜ ਲੱਗਦਾ ਹੈ ਗੁਰੂ ਸਾਹਿਬ ਪੂਰੀ ਕਾਇਨਾਤ ਬਾਰੇ ਗੱਲ ਕਰ ਰਹੇ ਹੋਣ।

ਬਾਕੀ ਤੁਹਾਡੇ ਅਤੇ ਪਾਠਕਾਂ ਦੇ ਵਿਚਾਰਾਂ ਤੋਂ ਹੋਰ ਜਾਣਕਾਰੀ ਮਿਲੇਗੀ। ਹੋ ਸਕਦਾ ਜਿਹੜੇ ਗੁਰਮਤਿ ਦੇ ਵਿਦਵਾਨ ਸੱਜਣ ਹਨ ਉਹ ਹੋਰ ਵੀ ਚੰਗੀ ਤਰ੍ਹਾਂ ਜਾਣਕਾਰੀ ਦੇਣਗੇ।

ਸਤਿਕਾਰ ਸਹਿਤ,

ਗੁਰਸ਼ਰਨ ਸਿੰਘ ਕਸੇਲ


(22/04/09)
ਬਲਦੇਵ ਸਿੰਘ ਫਿਰੋਜ਼ਪੁਰ

ਪਿਆਰੇ

ਪਿਆਰੇ

ਵੀਰ

ਪ੍ਰੋ: ਤਰਲੋਚਨ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।

ਇਹ ਤਾਂ ਮੈਂ ਸੋਚ ਵੀ ਨਹੀਂ ਸੀ ਸੱਕਦਾ, ਕੇ ਗੁਰਬਾਣੀਂ ਦੇ ਵਿਚਾਰ ਦਾ ਸੱਦਾ ਦੇਣ ਵਾਸਤੇ, ਤੁਸੀਂ ਮੇਰੀ ਗੱਲ ਦਾ ਇਨਾਂ ਗੁਸਾ ਕਰ ਲਵੋ ਗੇ, ਮੇਰੀ ਸੋਚ ਏਨੀਂ ਗਲਤ ਕਿਵੇਂ ਹੋ ਗਈ! ਘਟੋ ਘਟ ਤੁਹਾਡੇ ਤੋਂ ਤਾਂ ਇਹ ਉਮੀਦ ਨਹੀਂ ਸੀ। ਤੌਬਾ! ਇਨਾਂ ਗੁਸਾ, ਕੇ ਤੁਸਾਂ ਮੈਨੂੰ ਫਤਹਿ ਵੀ ਨਹੀਂ ਬੁਲਾਈ। ਖੈਰ ਗੁੱਸਾ ਆਪਣਿਆਂ ਨਾਲ ਹੀ ਕੀਤਾ ਜਾਂਦਾ ਹੈ, ਗੈਰਾਂ ਨਾਲ ਨਹੀਂ। ਮੈਨੂੰ ਤੁਹਾਡੇ ਗੁੱਸੇ ਵਿਚੋਂ ਵੀ ਪਿਆਰ ਝਲਕਦਾ ਦਿਖਾਈ ਦੇਂਦਾ ਹੈ।

ਪ੍ਰੋ: ਸਾਹਿਬ ਜੀ ਤੁਸੀਂ ਤਾਂ ਸ: ਜਸਬੀਰ ਸਿੰਘ ਜੀ ਨੂੰ ਜਾਂ ਕਿਸੇ ਹੋਰ ਨੂੰ ਲੋੜ ਵਾਸਤੇ, ਜਾਂ ਸਵਾਰਥ ਵਾਸਤੇ ਵੀਰ ਮੰਨਦੇ ਹੋਵੋ ਗੇ, ਪਰ ਮੈਂ ਤਾਂ ਨਿਰਸਵਾਰਥ ਉਹਨਾਂ ਨੂੰ ਆਪਣਾਂ ਸੱਚਾ ਮਰਮਾਰਥੀ ਵੀਰ ਮੰਨਦਾ ਹਾਂ। ਜਿਵੇਂ ਕੇ ਮੈਂ ਤੁਹਾਨੂੰ ਵੀ ਆਪਣਾਂ ਪਿਆਰਾ ਵੀਰ ਸਮਝਦਾ ਹਾਂ ਅਤੇ ਹਮੇਸ਼ਾ ਹਮੇਸ਼ਾ ਸਮਝਦਾ ਰਹਾਂ ਗਾ।

ਕੀ ਵੀਰ ਵੀਰ ਆਪਸ ਵਿੱਚ ਗੁਰਬਾਣੀਂ ਤੇ ਵਿਚਾਰ ਵਟਾਂਦਰਾ ਨਹੀਂ ਕਰ ਸੱਕਦੇ, ਅਤੇ ਜੇ ਦੋ ਵੀਰ ਗੁਰਬਾਣੀਂ ਤੇ ਵਿਚਾਰ ਕਰਣ ਤਾਂ ਕੀ ਉਹ ਦੁਸ਼ਮਣ ਹੋ ਜਾਂਦੇ ਹਨ। ਕੀ ਗੁਰਬਾਣੀਂ ਦਾ ਸਾਡੇ ਅਜੇਹਾ ਅਸਰ ਹੋ ਜਾਂਦਾ ਹੈ। ਗੁਰਬਾਣੀਂ ਕਾਹਦੇ ਵਾਸਤੇ ਬਣਾਈ ਗਈ ਹੈ, ਕੀ ਸਿਰਫ ਝਗੜਾ ਕਰਨ ਵਾਸਤੇ, ਕੀ ਗੁਰਬਾਣੀਂ ਤੇ ਵਿਚਾਰ ਕਰਨਾਂ ਮਨ੍ਹਾਂ ਹੈ। ਜਾਂ ਗੁਰਬਾਣੀਂ ਤੇ ਵਿਚਾਰ ਸਿਰਫ ਅਪਸੀ ਵਰੋਧੀ ਹੀ ਕਰ ਸਕਦੇ ਹਨ।

ਤੁਸਾਂ ਲਿਖਿਆ ਹੈ।

ਬਲਦੇਵ ਸਿੰਘ (ਫਿਰੋਜਪੁਰ) ਜੀ ਤੁਸੀਂ ਮੇਰਾ ਤੇ ਮੇਰੇ ਵੀਰਾਂ ਦਾ ਇਮਤਿਹਾਨ ਨਾ ਲਿਆ ਕਰੋ।

ਆਹ ਤਾਂ ਤੁਸੀਂ ਆਪਣੇਂ ਵੀਰਾਂ ਨੂੰ ਉਕਸਾਉਣ ਵਾਲੀ ਗੱਲ ਕਰ ਦਿੱਤੀ, ਬਹੁਤ ਖੂਬ।

ਪ੍ਰੋ: ਸਾਹਿਬ ਜੀ, ਮੈਂ ਕੌਣ ਹੁੰਦਾ ਹਾਂ ਜੀ, ਤੁਹਾਡਾ ਇਮਤਿਹਾਨ ਲੈਂਣ ਵਾਲਾ, ਮੈਂ ਤੇ ਤੁਹਾਨੂੰ ਕੁੱਝ ਸਮਝਾਉਣਾਂ ਚਾਹੁੰਦਾ ਸੀ। ਮੈਂ ਜੋ ਕਹਿਣਾਂ ਚਾਹੁੰਦਾ ਸੀ ਘਟੋ ਘਟ ਸੁਣ ਤਾਂ ਲੈਂਦੇ। ਮੰਨਣਾਂ ਜਾਂ ਨਾਂ ਮੰਨਣਾਂ ਉਹ ਤਾਂ ਬਾਦ ਦੀ ਗੱਲ ਸੀ।

ਖੈਰ ਸੰਗਤ ਜੀਓ ਦੇਖ ਲਵੋ ਮੇਰੀ ਇੱਕ ਗੱਲ ਤਾਂ ਸੱਚੀ ਹੋ ਗਈ, "ਕਿ ਸਿੱਖ ਮਾਰਗ ਦੇ ਜਿਨੇ ਵੀ ਵਿਦਵਾਨ ਜਾਂ ਲਿਖਾਰੀ ਹਨ, ਇਹਨਾਂ ਵਿਚੋਂ ਸ਼ਾਇਦ ਹੀ ਕਿਸੇ ਨੇਂ ਕਦੇ ਕਿਸੇ ਦੀ ਗੱਲ ਮੰਨੀਂ ਹੋਵੇ"। ਜਦ ਕੇ ਪ੍ਰੋ: ਸਾਹਿਬ ਜੀ ਨਾਲ ਤਾਂ ਆਪਾਂ ਸੱਭ ਨੂੰ ਹੀ ਪਿਆਰ ਅਤੇ ਹਮਦਰਦੀ ਹੈ।

ਸੱਚ ਦੀ ਪਹਿਚਾਣ ਕਰ ਕੇ ਕਈ ਮਹਾਨ ਡਿਗਰੀਆਂ ਅਸੀਂ ਹਾਸਲ ਕਰ ਚੁਕੇ ਹਾਂ, ਸ਼ਾਇਦ ਅਗਾਂਹ ਨੂੰ ਹੋਰ ਡਿਗਰੀਆਂ ਨਾਲ ਵੀ ਨਿਵਾਜਿਆ ਜਾਵੇ।

ਪ੍ਰੋ: ਸਾਹਿਬ ਜੀ ਇਹ ਤਾਂ ਬਹੁਤ ਹੀ ਚੰਗੀ ਗੱਲ ਹੈ ਕਿ, ਤੁਹਾਨੂੰ ਸੱਚ ਦਾ ਗਿਆਨ ਹੋ ਗਿਆ ਹੈ। ਗਿਆਨੀ ਪੁਰਸ਼ ਮਾਨ ਅਪਮਾਨ ਦੀ ਪਰਵਾਹ ਨਹੀਂ ਕਰਦੇ।

ਤੁਸਾਂ ਲਿਖਿਆਂ ਹੈ,

ਪ੍ਰੋ. ਸਾਹਿਬ ਸਿੰਘ ਦੇ ਅਰਥਾਂ ਨੂੰ ਇਸ ਸਾਈਟ ਤੇ ਸਭ ਤੋਂ ਉਤਮ ਮੰਨਿਆ ਗਿਆ ਹੈ, ਫਿਰ ਹੋਰ ਅਰਥਾਂ ਦਾ ਸਵਾਲ ਕਿਉਂ?

ਆਪਣੀਂ ਇਸ ਊਪਰ ਲਿਖੀ ਗੱਲ ਨੂੰ ਅਗਰ ਤੁਸੀਂ ਸਚਮੁਚ ਖੁਦ ਵੀ ਦਿਲੋਂ ਸਹੀ ਮੰਨਦੇ ਹੋ, ਤਾਂ ਛੱਡ ਪਰਾਂ ਯਾਰ ਤੁਹਾਨੂੰ ਡਿਗਰੀਆਂ ਲੈਣ ਦਾ ਕੀ ਚਾ ਚੜ੍ਹਿਆ ਹੋਇਆ ਹੈ। ਗੁਰਬਾਣੀਂ ਵੀ ਸੱਭ ਦੇ ਪਾਸ ਹੈ, ਮਾਣਯੋਗ ਪ੍ਰੋ: ਸਾਹਿਬ ਸਿੰਘ ਜੀ ਦਾ ਟੀਕਾ ਵੀ ਨੈਟ ਤੇ ਉਪਲੱਭਦ ਹੈ, ਤੁਸੀਂ ਕਿਉਂ ਮੁਫਤ ਵਿੱਚ ਜ਼ਲੀਲ ਹੁੰਦੇ ਹੋ ਲੋਕਾਂ ਨੂੰ ਸਮਝਾ ਸਮਝਾ ਕੇ। ਕਿਉਂ ਕਾਗਜ ਕਾਲੇ ਕਰਦੇ ਹੋ, ਲੇਖ ਲਿਖ ਲਿਖ ਕੇ।

ਪੋ: ਸਾਹਿਬ ਸਿੰਘ ਜੀ, ਦੀ ਜਿਨੀਂ ਕਦਰ ਮੇਰੇ ਦਿਲ ਵਿੱਚ ਹੈ, ਤੁਸੀਂ ਅਦਾਜਾ ਵੀ ਨਹੀਂ ਲਗਾ ਸੱਕਦੇ, ਉਹਨਾਂ ਦੀ ਤਾਰੀਫ ਕੀਤੀ ਹੀ ਨਹੀਂ ਜਾ ਸੱਕਦੀ। ਅਜੇਹੇ ਮਹਾਂਪੁਰਸ਼ ਕਿਤੇ ਕਈ ਸਦੀਆਂ ਵਿੱਚ ਇੱਕ ਅੱਧੀ ਵਾਰ ਹੀ ਆਉਂਦੇ ਹਨ।

ਵੀਰ ਜੀ ਤੁਹਾਡੀ ਲਿਖੀ ਕਵਿਤਾ ਮੈਨੂੰ ਬਹੁਤ ਚੰਗੀ ਲੱਗੀ ਹੈ। ਤਾਰੀਫ ਕੀ ਕਰਾਂ, ਨਿਰਾ ਗੁਰਬਾਣੀਂ ਦਾ ਭੁਲੇਖਾ ਪਾਉਂਦੀ ਹੈ। ਅਗਰ ਕਿਤੇ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਰਾਗਮਾਲਾ ਹਟਾਉਣ ਬਾਰੇ, ਪੰਥ ਵਿੱਚ ਸਹਿਮਤੀ ਹੋ ਗਈ ਤਾਂ ਹੋ ਸੱਕਦਾ ਹੈ ਖਾਲੀ ਥਾਂ ਭਰਨ ਵਾਸਤੇ ਤੁਹਾਡੀ ਕਵਿਤਾ ਤੇ ਵਿਚਾਰ ਕੀਤਾ ਜਾ ਸਕੇ। ਕਵਿਤਾ ਲਿਖਣ ਤੇ ਇਸੇ ਤਰਾਂ ਮੇਹਨਤ ਕਰਦੇ ਰਹੋ।

ਵੀਰ ਜੀ ਇੱਕ ਕਵਿਤਾ ਦੂਜਿਆ ਨੂੰ ਉਕਸਾਉਣ ਵਾਲੇ ਗਿਆਨੀ ਪੁਰਸ਼ ਦੀ ਤਰੀਫ ਵਿੱਚ ਵੀ ਜਰੂਰ ਲਿਖਣਾਂ ਜੀ।

ਵੀਰ ਜੀ ਇੱਕ ਗੱਲ ਹੋਰ, ਅੱਜ ਕੱਲ ਤੁਸੀਂ ਆਪਣੇਂ ਪੱਤਰਾਂ ਵਿੱਚ ਬਿਨਾਂ ਮਤਲਬ ਹੀ ਚੌਕੇ ਜਿਹੇ ਮਾਰਦੇ ਰਹਿੰਦੇ ਹੋ, ਬਲਕਿ ਕੁੱਝ ਜਿਆਦਾ ਹੀ ਮਾਰਨ ਲੱਗ ਪਏ ਹੋ। ਸਾਨੂੰ ਫਿਕਰ ਜਿਹਾ ਲੱਗ ਜਾਂਦਾ ਹੈ, ਕਿ ਕਿਤੇ ਫਿਰ ਤੁਹਾਡੇ ਤੇ ਅਚਾਨਕ ਛਿਕਿਆਂ ਦੀ ਬੌਛਾਰ ਨਾਂ ਸ਼ੁਰੂ ਹੋ ਜਾਵੇ।

ਪ੍ਰੋ: ਤਰਲੋਚਨ ਸਿੰਘ ਜੀ ਮੈਂ ਤੁਹਾਨੂੰ ਦਿਲੋਂ ਪਿਆਰ ਕਰਦਾ ਹਾਂ, ਇਹ ਬਿਲਕੁਲ ਸੱਚ ਹੈ। ਮੰਨੋ ਜਾਂ ਨਾਂ ਮੰਨੋਂ।

ਤੁਹਾਡਾ ਵੀਰ

ਬਲਦੇਵ ਸਿੰਘ

ਫਿਰੋਜ਼ਪੁਰ


(21/04/09)
ਤਰਲੋਚਨ ਸਿੰਘ (ਫਿਜਿਕਸ)

ਤਰਲੋਚਨ ਸਿੰਘ (ਫਿਜਿਕਸ)

9888169226

ਸਿੱਖ ਮਾਰਗ ਦੇ ਪਾਠਕ ਸਜਣੋ

ਵਾਹਿਗੁਰੂ ਜੀ ਕਾ ਖਾਲਸਾ॥

ਵਾਹਿਗੁਰੂ ਜੀ ਕੀ ਫਤਿਹ॥

ਬਲਦੇਵ ਸਿੰਘ (ਫਿਰੋਜਪੁਰ) ਜੀ ਤੁਸੀਂ ਮੇਰਾ ਤੇ ਮੇਰੇ ਵੀਰਾਂ ਦਾ ਇਮਤਿਹਾਨ ਨਾ ਲਿਆ ਕਰੋ। ਅਸੀਂ ਅਨਪੜ੍ਹ ਹਾਂ, ਫਰਜੀ ਡਿਗਰੀਆਂ ਨਾਲ ਢੋਈ ਫਿਰਦੇ ਹਾਂ, ਮੋਮੋ ਠਗਣੇ ਹਾਂ, ਸਾਡਾ ਦਿਮਾਗੀ ਤਵੋਜਮ ਠੀਕ ਨਹੀਂ ਹੈ।

ਸੱਚ ਦੀ ਪਹਿਚਾਣ ਕਰ ਕੇ ਕਈ ਮਹਾਨ ਡਿਗਰੀਆਂ ਅਸੀਂ ਹਾਸਲ ਕਰ ਚੁਕੇ ਹਾਂ, ਸ਼ਾਇਦ ਅਗਾਂਹ ਨੂੰ ਹੋਰ ਡਿਗਰੀਆਂ ਨਾਲ ਵੀ ਨਿਵਾਜਿਆ ਜਾਵੇ। ਗਿਆਨ ਸਾਨੂੰ ਅਜੇ ਨਹੀਂ। ਜੇ ਗਿਆਨ ਹੋ ਗਿਆ ਤਾਂ ਪਤਾ ਨਹੀਂ ਕੀ ਅਨੱਰਥ ਹੋ ਜਾਏਗਾ?

ਪ੍ਰੋ. ਸਾਹਿਬ ਸਿੰਘ ਦੇ ਅਰਥਾਂ ਨੂੰ ਇਸ ਸਾਈਟ ਤੇ ਸਭ ਤੋਂ ਉਤਮ ਮੰਨਿਆ ਗਿਆ ਹੈ, ਫਿਰ ਹੋਰ ਅਰਥਾਂ ਦਾ ਸਵਾਲ ਕਿਉਂ? ਹਾਂ ਗਿਆਨੀ ਗੁਰਬਚਨ ਸਿੰਘ ਜੀ ਤੋਂ ਅਰਥ ਪੁਛ ਸਕਦੇ ਹੋ ਕਿਉਂਕਿ ਉਹ ਗੁਰਬਾਣੀ ਦੇ ਅਰਥ ਆਪਣੇ ਖਾਸ ਅੰਦਾਜ ਵਿੱਚ ਕਰਦੇ ਹਨ। ਘੱਗਾ ਜੀ ਤੋਂ ਪੁਛ ਸਕਦੇ ਹੋ ਕਿਉਂਕਿ ਉਹ ਆਪਣੀਆਂ ਕਿਤਾਬਾਂ ਦਾ ਹੈਡਿੰਗ ਬੜੇ ਅੰਦਾਜ ਵਿੱਚ ਚਿਤਰਦੇ ਹਨ। ਹੋਰ ਵੀ ਏਥੇ ਕਈ ਸੰਤ ਮਹਾਪੁਰਸ਼ ਹਨ ਜਿਨ੍ਹਾਂ ਤੋਂ ਤੁਸੀਂ ਕੁੱਝ ਵੀ ਪੁੱਛ ਸਕਦੇ ਹੋ ਔਰ ਉਹ ਤੁਹਾਨੂੰ ਬੜੀ ਮਿਠੀ ਮਿਠੀ ਬੋਲੀ ਵਿੱਚ ਉਤਰ ਦੇਣਗੇ। ਕਿਉਂਕਿ ਉਹ ਜਾਣਦੇ ਹਨ ਕਿ ਸਾਡਾ ਸਵਾਮੀ (ਪਰਮਾਤਮਾ) ਵੀ ਮਿਠ ਬੋਲੜਾ ਹੈ ਇਹ ਉਹ ਚੰਗੀ ਤਰ੍ਹਾਂ ਸਮਝਦੇ ਹਨ।

ਮੇਰੀ ਇੱਕ ਕਵਿਤਾ ਤੁਹਾਡੇ ਲਈ ਪੇਸ਼ ਹੈ

ਦੇਣ ਵਾਲਾ ਦੇ ਰਿਹਾ ਹੈ

ਅਸੀਂ ਲੈ ਰਹੇ ਹਾਂ

ਹਵਾਵਾਂ ਵੱਗ ਰਹੀਆਂ ਹਨ

ਦਿਵਸ ਤੇ ਰਾਤ ਦੀ ਖੇਡ ਵਿੱਚ

ਦੇਹੀ ਦਾ ਮਾਸ ਬਦਲ ਰਿਹਾ ਹੈ

ਸਵਾਸ ਚਲ ਰਹੇ ਹਨ

ਕਦੋਂ ਤੋਂ

ਯੁਗਾਂ ਯੁਗਾਂ ਤੋਂ

ਕਪੜਾ ਨਸੀਬ ਹੋ ਰਿਹਾ ਹੈ

ਉਸ ਨੂੰ ਭੋਗ ਰਹੇ ਹਾਂ

ਹਰ ਛਣ ਭੋਗਦੇ ਹਾਂ

ਜੀਵਨ ਦੇ ਅਖੀਰਲੇ ਪਲਾਂ ਵਿਚ

ਥੱਕ ਜਾਂਦੇ ਹਾਂ

ਵਾਸਨਾਵਾਂ ਨਹੀਂ ਥੱਕਦੀਆਂ

ਅਗਲਾ ਜਨਮ ਹੁੰਦਾ ਹੈ

ਫਿਰ ਭੋਗਦੇ ਹਾਂ

ਫਿਰ ਥੱਕਦੇ ਹਾਂ

ਵਾਸਨਾਵਾਂ ਨਹੀਂ ਥੱਕਦੀਆਂ

ਇਹ ਸਿਲਸਿਲਾ ਅਨੰਤ ਕਾਲ ਤੋਂ ਚਲ ਰਿਹਾ ਹੈ

ਇਕ ਰਾਹ ਤੋਂ ਦੂਜੇ ਰਾਹ

ਸਾਡੇ ਕਰਮਾਂ ਸਦਕਾ

ਰਸਤਾ ਬਣਿਆ ਚਲਾ ਜਾਂਦਾ ਹੈ

ਉਨ੍ਹਾਂ ਰਸਤਿਆਂ ਵਿਚ

ਕਦੀ ਭਿਖਾਰੀ ਦਾ ਕਟੋਰਾ ਸਾਡੇ ਹੱਥਾਂ ਵਿੱਚ ਹੁੰਦਾ ਹੈ

ਕਦੀ ਰਾਜ ਮੁਕਟ ਨਾਲ ਸਜੇ ਹੁੰਦੇ ਹਾਂ

ਕਦੀ ਚੀਕਾਂ ਮਾਰਦੇ ਹਾਂ

ਰੋਟੀ ਤੇ ਦਵਾਈਆਂ ਲਈ

ਕਦੀ ਮੁਰਗਿਆਂ ਨੂੰ ਤੰਦੂਰਾਂ ਵਿਚ

ਸੇਕ ਸੇਕ ਖਾਂਦੇ ਹਾਂ

ਉਹ ਬੇਪਰਵਾਹ ਹੈ

ਸਾਡੇ ਰਸਤੇ ਹਨ

ਸਾਨੂੰ ਮੁਬਾਰਕ

ਕਦੀ ਛਤੀ ਤਰ੍ਹਾਂ ਦੇ ਪਦਾਰਥਾਂ ਵਿਚੋਂ ਖੂਨ ਰਿਸਦਾ ਹੈ

ਕਦੀ ਸੂਕੀ ਰੋਟੀ ਵਿਚੋਂ ਦੁੱਧ ਦੀਆਂ ਬੂੰਦਾਂ ਟਪਕਦੀਆਂ ਹਨ

ਉਹ ਬੇਪਰਵਾਹ ਹੈ

ਸਾਡੇ ਰਸਤੇ ਹਨ

ਸਾਨੂੰ ਮੁਬਾਰਕ

ਇਕ ਨਾ ਮੁਕਣ ਵਾਲਾ ਸਿਲਸਿਲਾ ਚਲ ਰਿਹਾ ਹੈ

ਯੁਗਾਂ ਯੁਗਾਂ ਦੇ

ਅਨੰਤ ਕਾਲਾਂ ਤਕ

ਚਲਦਾ ਰਹੇਗਾ

ਅਨੰਤ ਕਾਲਾਂ ਤਕ

ਤਰਲੋਚਨ ਸਿੰਘ



(20/04/09)
ਬਲਦੇਵ ਸਿੰਘ ‘ਬੁੱਧ ਸਿੰਘ ਵਾਲਾ’ ਹਾਂਗ ਕਾਂਗ

(ਬਲਦੇਵ ਸਿੰਘ ‘ਬੁੱਧ ਸਿੰਘ ਵਾਲਾ’ ਹਾਂਗ ਕਾਂਗ)

(20 ਅਪ੍ਰੈਲ 2009)

ਸਿੱਖ ਮਾਰਗ ਨਾਲ ਜੁੜੇ ਭੈਣੋ ਤੇ ਭਰਾਵੋ ਫਤਹਿ ਪ੍ਰਵਾਨ ਕਰਨੀ’

ਮੈ, ਜਨਮ ਮਰਨ, ਸਵਰਗ ਨਰਕ, ਅਗਲੇ ਜੀਵਨ ਤੇ ਪਿਛਲੇ ਜੀਵਨ ਅਤੇ 84 ਲੱਖ ਜੂਨਾਂ ਦੇ ਚੱਕਰ ਵਿੱਚ ਪੈ ਗਿਆ ਸੀ। ਕਾਫੀ ਬਹਿਸ ਹੋਈ ਕਿਸੇ ਨੂੰ ਦਾਸਾਂ ਦਾ ਦਾਸ ਕਿਹਾ ਗਿਆ ਕਿਸੇ ਨੂੰ ਧੋਤੀ ਮਾਸਟਰ ਕਿਹਾ ਗਿਆ ਕਿਸੇ ਨੂੰ ਹੈਂਕੜ ਬਾਜ ਕਿਹਾ ਗਿਆ ਕਿਸੇ ਨੂੰ ਅਨਪੜ ਕਿਹਾ ਗਿਆ ਅੰਬਸਰੀਆਂ ਦੇ ਕਹਿਣ ਵਾਂਗੂੰ ਬਹੁਤ ਕੁੱਕੜ ਖੇਹ ਉਡਾਈ ਪਰ ਗੱਲ ਕਿਸੇ ਸਿਰੇ ਨਹੀ ਲੱਗੀ। ਮੈ ਕੁਛ ਸੁਆਲਾਂ ਦਾ ਜਵਾਬ ਦੇਣਾਂ ਸੀ ਊਹ ਵੀ ਨਹੀ ਦੇ ਸਕਿਆ। ਕਿਊਕਿ ਆਵਾਗਵਨ ਜਾਂ ਮਰਨ ਤੋ ਬਾਅਦ ਮੇਰੇ ਨਾਲ ਕੀ ਹੋਵੇਗਾ ਇਸ ਚੱਕਰ ਵਿੱਚ ਪੈ ਗਿਆ ਸੀ। ਪਰ ਹੁਣ ਚੱਕਰ ਵਿੱਚੋ ਨਿਕਲ ਗਿਆ ਹਾਂ ਕਿਉਕਿ ਮੈ ਸਮਝ ਗਿਆ ਹਾਂ ਕਿ

ਆਹ ਜੱਗ ਮਿੱਠਾ ਅਗਲਾ ਕਿਸ ਡਿੱਠਾ।

ਖਾਓ ਪੀਓ ਲਾਓ ਨੰਦ ਭੈਣ …ਪ੍ਰਮਾਂ ਨੰਦ।

ਛਕੋ ਛਕਾਓ ਰਾਮ ਰਾਜੇ।

ਖਾਓ ਪੀਓ ਐਸ ਕਰੋ ਮਿੱਤਰੋ। ਵਗੈਰਾ, ਵਗੈਰਾ, ਵਗੈਰਾ।

*********************

ਸਰਵਜੀਤ ਸਿੰਘ ਜੀ

ਫਤਹਿ ਪ੍ਰਵਾਨ ਕਰਨੀ,

ਸੂਹੀ ਮਹਲਾ।। 4. । ਜਿੱਥੈ ਹਰਿ ਅਰਾਧੀਐ ਤਿਥੈ ਹਰਿ ਮਿਤੁ ਸਹਾਈ।। ਗੁਰ ਕਿਰਪਾ ਤੇ ਹਰਿ ਮਨਿ ਵਸੈ ਹੋਰਤੁ ਬਿਧਿ ਲਇਆ ਨ ਜਾਈ।। 1. । ਹਰਿ ਧਨੁ ਸੰਚੀਐ ਭਾਈ।। ਜਿ ਹਲਤਿ ਪਲਤਿ ਹਰਿ ਹੋਇ ਸਖਾਈ।। ਰਹਾਉ।। ਸਤਸੰਗਤੀ ਸੰਗਿ ਹਰਿ ਧਨੁ ਖਟੀਏ ਹੋਰ ਥੈ ਹੋਰਤੁ ਉਪਾਇ ਹਰਿ ਧਨੁ ਕਿਤੈ ਨ ਪਾਈ।। ਹਰਿ ਰਤਨੈ ਕਾ ਵਪਾਰੀਆ ਹਰਿ ਰਤਨੁ ਧਨੁ ਵਿਹਾਝੇ ਕਚੈ ਕੇ ਵਾਪਾਰੀਏ ਵਾਕਿ ਹਰਿ ਧਨੁ ਲਇਆ ਨ ਜਾਈ।। 2. । (ਪੰਨਾਂ 733)

ਅਰਥ- ਹੇ ਭਾਈ! ਜੇਹੜਾ ਹਰੀ ਇਸ ਲੋਕ ਵਿੱਚ ਅਤੇ ਪਰਲੋਕ ਵਿੱਚ ਮਿੱਤਰ ਬਣਦਾ ਹੈ, ਉਸ ਦਾ ਨਾਂਮ-ਧਨ ਇਕੱਠਾ ਕਰਨਾਂ ਚਾਹੀਦਾ ਹੈ।। ਰਹਾਉ।।

ਹੇ ਭਾਈ! ਜਿਸ ਭੀ ਥਾਂ ਪਰਮਾਤਮਾਂ ਦਾ ਅਰਾਧਨ ਕੀਤਾ ਜਾਏ, ਉਹ ਮਿੱਤਰ ਪਰਮਾਤਮਾਂ ਉਥੇ ਹੀ ਆ ਮਦਦਗਰਾਰ ਬਣਦਾ ਹੈ। (ਪਰ ਉਹ) ਪਰਮਾਤਮਾਂ ਗੁਰੂ ਦੀ ਕਿਰਪਾ ਨਾਲ (ਹੀ ਮਨੁੱਖ ਦੇ) ਮਨ ਵਿੱਚ ਵਸਦਾ ਹੈ, ਕਿਸੇ ਭੀ ਹੋਰ ਤਰੀਕੇ ਨਾਲ ਲੱਭਿਆ ਨਹੀ ਜਾ ਸਕਦਾ। 1. ਹੇ ਭਾਈ! ਸਤਸੰਗੀਆਂ ਨਾਲ (ਮਿਲਕੇ) ਪਰਮਾਤਮਾ ਦਾ ਨਾਮ-ਧਨ ਖੱਟਿਆ ਜਾ ਸਕਦਾ ਹੈ (ਸਤਸੰਗ ਤੋ ਬਿਨਾ) ਕਿਸੇ ਭੀ ਹੋਰ ਥਾਂ ਹੋਰ ਜਤਨ ਨਾਲ ਹੋਰ-ਨਾਮ ਧਨ ਖਰੀਦਦਾ ਹੈ, ਨਾਸਵੰਤ ਪਦਾਰਥਾਂ ਦੇ ਵਪਾਰੀ (ਮਾਇਕ ਪਦਾਰਥ ਹੀ ਖਰੀਦਦੇ ਹਨ ਉਹਨਾਂ ਦੀ) ਸਿੱਖਿਆ ਨਾਲ ਹਰਿ-ਨਾਮ ਧਨ ਪ੍ਰਾਪਤ ਨਹੀ ਕੀਤਾ ਜਾ ਸਕਦਾ। 2.

ਚਿੱਟੇ ਰੰਗ ਦੇ ਕਾਂਵਾਂ ਬਾਰੇ-

ਮੈ ਲਿਖਿਆ ਸੀ ਬਾਣੀ ਸੁਣਕੇ ਭਾਰਦਵਾਜ ਠੀਕ ਹੋਣ ਬਾਰੇ ਤੁਸੀ 25/2/09 ਦੇ ਵਿੱਚ ਪੁੱਛਿਆ ਸੀ ਕਿ ਕਿ ਜਿਹੜੇ ਕਾਂ ਅੰਬਰਸਰ ਦੇ ਸਰੋਵਰ ਵਿੱਚ ਨਹਾ ਕੇ ਚਿੱਟੇ ਹੋ ਗਏ ਤੇ ਅੱਜਕੱਲ ਕਿੱਥੇ ਹਨ ਜਾ ਅਲੋਪ ਹੋ ਗਏ। ਦੇਖੋ ਸਰਵਜੀਤ ਸਿੰਘ ਜੀ ਇੰਡੀਆ ਵਿੱਚ ਕਾਂਵਾ ਬਾਰੇ ਕੁਛ ਕਿਹਾ ਨਹੀ ਜਾ ਸਕਦਾ। ਕਿਉਕਿ ਮੈ ਇੰਡੀਆ ਦੇ ਕਿਸੇ ਵੀ ਚਿੜੀਆ ਘਰ ਵਿੱਚ ਚਿੱਟੇ ਕਾਂ ਨਹੀ ਦੇਖੇ ਕਿਉਕਿ ਮੈ ਸਾਰਾ ਇੰਡੀਆ ਬਹੁਤ ਚੰਗੀ ਤਰਾਂ ਦੇਖਿਆ ਹੈ। ਤੇ ਨਾਂ ਹੀ ਚਿੱਟੇ ਜਾਂ ਕਾਲੇ ਕਾਂਵਾਂ ਬਾਰੇ ਸੋਚਿਆ ਸੀ। ਮੈ ਜਿੱਥੇ ਗਿਆ ਹਾਂ ਚਿੜੀਆ ਘਰ ਵੀ ਜਰੂਰ ਦੇਖਿਆ ਹੈ। ਹੋ ਸਕਦਾ ਹੈ ਚਿੱਟੇ ਕਾਂ ਲੋਕਾਂ ਖਾ ਲਏ ਹੋਣ ਜਾਂ ਚਿੱਟੇ ਕਾਂਵਾਂ ਦੀ ਨਸਲ ਹੀ ਕਿਸੇ ਹੋਰ ਤਰੀਕੇ ਨਾਲ ਖਤਮ ਹੋ ਗਈ ਹੋਵੇ ਜਿਵੇ ਕਿ ਪੰਜਾਬ ਵਿੱਚੋ ਗਿਰਝਾ, ਗਿੱਦੜ, ਖਰਗੋਸ਼, ਰੋਜ ਜਾਂ ਸੰਸਾਰ ਵਿੱਚੋ ਡਾਇਨਾਸੌਰ ਤੇ ਪਾਂਡਾ ਵਗੈਰਾ। ਪਰ ਅਮਰੀਕਾ ਵਿੱਚ ਚਿੱਟੇ ਹਨ। ਜੂਨ 1998 ਵਿੱਚ ਅਮਰੀਕਾ ਦੇ PIEDMONT HOIO ਇਲਾਕੇ ਵਿੱਚ ਦੇਖਿਆ ਗਿਆ ਫਿਰ 25 ਅਕਤੂਬਰ ਨਿਊਯਾਰਕ ਦੇ ‘ਵਿਸਟਲ’ ਇਲਾਕੇ ਵਿੱਚ ਚਿੱਟਾ ਕਾਂ ਦੇਖਿਆ ਗਿਆ। ਕੋਈ ਵੀ ਆਦਮੀ ਜਾਂ ਤੁਸੀ ਇਹ ਨਹੀ ਕਹਿ ਸਕਦੇ ਕਿ ਚਿੱਟੇ ਕਾਂ ਹੈ ਹੀ ਨਹੀ!

ਮੈ ਭਾਰਦਵਾਜ ਕੈਸਰ ਤੋ ਠੀਕ ਹੋਣ ਬਾਰੇ ਲਿਖਿਆ ਸੀ। ਮੈ ਤਾਂ ਮੰਨਦਾ ਹਾਂ ਕਿ ਵਹਿਗੁਰੂ, ਗੁਰੁ ਗ੍ਰੰਥ ਸਹਿਬ ਸਰਵ ਸ਼ਕਤੀਮਾਨ ਹੈ, ਸੁਪਰੀਮ ਪਾਵਰ ਹੈ ਕੁਛ ਵੀ ਕਰ ਸਕਦਾ ਹੈ ਰਾਜੇ ਨੂੰ ਰੰਕ ਤੇ ਰੰਕ ਨੂੰ ਰਾਜਾ ਬਣਾਂ ਸਕਦਾ ਹੈ। ਬੀਮਾਰ ਨੂੰ ਮੌਤ ਦੇ ਮੂੰਹ ਵਿੱਚੋ ਕੱਢ ਸਕਦਾ ਹੈ। ਜਿਵੇ ਕਿ ਉਪਰਲੇ ਸਬਦ ਵਿੱਚ ਲਿਖਿਆ ਹੈ, ਇਵੇ ਭਾਰਦਵਾਜ ਨੂੰ ਵੀ ਠੀਕ ਕਰ ਦਿੱਤਾ ਹੋਵੇਗਾ। ਕਿਉਕਿ ਮੈ ਕਈ ਆਦਮੀਆਂ ਤੋ ਪੁੱਛ ਕੇ ਲਿਖਿਆ ਕਿ ਪ੍ਰਮਾਤਮਾਂ ਆਵਦੇ ਵੱਲ ਧਿਆਨ ਖਿੱਚਣ ਵਾਸਤੇ ਕੋਈ ਕ੍ਰਸ਼ਿਮਾਂ ਕਰ ਦਿੰਦਾ ਹੈ। ਪਰ ਮੈ ਇਹ ਨੀ ਸੀ ਲਿਖਿਆ ਕਿ ਬਾਣੀ ਸਾਰੀਆਂ ਬੀਮਾਰੀਆਂ ਦਾ ਇਲਾਜ ਕਰ ਸਕਦੀ ਹੈ ਜਾਂ ਕੋਈ ਵੀ ਬੀਮਾਰੀ ਵਾਲਾ ਬੰਦਾ ਪਾਠ ਕਰਕੇ ਠੀਕ ਹੋ ਜਾਵੇਗਾ। ਤੁਸੀ ਪੁੱਛਿਆ ਸੀ ਕਿ ਜੇ ਬਾਣੀ ਸੁਣਕੇ ਬੰਦਾ ਠੀਕ ਹੋ ਜਾਵੇ ਫਿਰ ਹੱਸਪਤਾਲ ਖ੍ਹੋਲਣ ਦੀ ਕੀ ਲੋੜ? ਬਾਈ ਜੀ ਬਾਣੀ ਨੂੰ ਮੈ ਗੁਰੁ ਗ੍ਰੰਥ ਸਹਿਬ ਜੀ ਨੂੰ ਦੁਵਾਈਆਂ ਦੀ ਦੁਕਾਨ ਦੇ ਬਰਾਬਰ ਨਹੀ ਸੀ ਲਿਖਿਆ, ਤੇ ਮੁਆਫ ਕਰਨਾਂ ਨਾਂ ਹੀ ਬਾਣੀ ਦੁਆਈਆਂ ਦੀ ਦੁਕਾਨ ਹੈ। ਮੇਰਾ ਲੇਖ ਦੁਬਾਰਾ ਪੜਨ ਦੀ ਖੇਚਲ ਕਰੋ। ਜੇ ਤੁਸੀ ਸੋਚਦੇ ਹੋ ਕਿ ਭਾਰਦਵਾਜ ਝੂਠ ਬੋਲਦਾ ਹੈ ਕੈਸਰ ਤੋ ਬਾਣੀ ਸੁਣਕੇ ਠੀਕ ਨਹੀ ਹੋਇਆ ਤਾਂ ਉਸ ਤੇ ਮੁਕੱਦਮਾਂ ਚਲਾਵੋ ਤਾਂ ਕਿ ਅੱਗੇ ਤੋ ਕੋਈ ਝੂਠ ਨਾਂ ਬੋਲੇ। ਮੁਕੱਦਮਾਂ ਚਲਾਉਣ ਵਾਸਤੇ ਖਰਚਾ ਵੀ ਦੱਸ ਦਿੰਦਾ ਹਾਂ ਜੇ ਮੋਗੇ, ਜਲੰਧਰ, ਅੰਬਰਸਰ, ਚੰਡੀਗੜ ਜਾਂ ਪੰਜਾਬ ਦੇ ਕੋਈ ਵੀ ਜਿਲੇ ਤੋ ਕੋਈ ਵੀ ਮੁਕੱਦਮਾਂ ਕਰਨਾਂ ਹੋਵੇ ਤਾਂ ਖਰਚਾ ਤਕਰੀਬਨ ਸਵਾ ਲੱਖ ਤੇ ਜੇ ਦਿੱਲੀ ਤੋ ਮੁਕੱਦਮਾਂ ਦਾਇਰ ਕਰਨਾਂ ਹੋਵੇ ਤਾਂ ਸਵਾ ਕਰੋੜ ਤੇ ਵੱਧ ਪੈਸਾ ਚਾਹੀਦਾ ਹੈ ਸੋ ਕਿਸੇ ਨੂੰ ਪੈਸੈ ਭੇਜੋ ਤੇ ਭਾਰਦਵਾਜ ਤੇ ਝੂਠ ਬੋਲਣ ਦਾ ਮੁਕੱਦਮਾਂ ਸੁਰੂ ਕਰੋ। ਕੇਸ ਕਰਨ ਤੋ ਪਹਿਲਾਂ ਇਹ ਵੀ ਸੋਚ ਲੈਣਾਂ ਕਿ ਜੇ ਭਾਰਦਵਾਜ਼ ਸੱਚਾ ਹੋਇਆ ਤੇ ਕੇਸ ਜਿੱਤ ਗਿਆ ਮਾਨਹਾਨੀ ਦਾ ਦਾਅਵਾ ਤੁਹਾਡੇ ਤੇ ਵੀ ਹੋ ਸਕਦਾ ਹੈ। ਹੁਣ ਇਹ ਤੁਸੀ ਸੋਚਣਾਂ ਹੈ ਕੇਸ ਕਰਨਾਂ ਹੈ ਕਿ ਪਾਣੀ ਵਿੱਚ ਮਧਾਂਣੀ ਪਾਉਣੀ ਹੈ। ਤੁਸੀ ਪੁੱਛਿਆ ਸੀ ਕਿ ਬਾਣੀ ਸੁਣਕੇ ਕਿੰਨੇ ਆਦਮੀ ਠੀਕ ਹੋਏ ਹਨ? ਬਾਈ ਜੀ ਜਿਆਦਾ ਤਾਂ ਮੈਨੂੰ ਪਤਾ ਨਹੀ ਅਤੇ ਨਾਂ ਹੀ ਮੈ ਪਤਾ ਕੀਤਾ ਹੀ ਹੈ ਤੇ ਨਾਂ ਹੀ ਮੈਨੁੰ ਲੋੜ ਪਈ ਪਰ ਤੁਹਾਡੇ ਪੁੱਛਣ ਤੇ ਇੱਕ ਬੰਦੇ ਦਾ ਪਤਾ ਕੀਤਾ ਹੈ ਪੜੋ-

ਸੁਰਜੀਤ ਸਿੰਘ ਬਾਣੀ ਸੁਣਕੇ ਠੀਕ ਹੋਇਆ:-ਇਹ ਨੌਜਵਾਨ ਪੱਟੀ ਦੇ ਰਹਿਣ ਵਾਲਾ ਹੈ। ਇਸ ਖੰਘ ਤੋ ਦਮਾਂ ਦਮੇ ਤੋ ਟੀਬੀ ਤੇ ਟੀ ਬੀ। ਦਵਾਈਆਂ ਖਾ ਖਾ ਕੇ ਸਰੀਰ ਦੇ ਅੰਦਰ ਜ਼ਖਮ ਹੋ ਗਏ। ਸਮਝੋ ਕੈਸਰ ਬਣ ਗਿਆ ਜਾਂ ਕੋਈ ਹੋਰ ਜਾਨ ਲੇਵਾ ਬੀਮਾਰੀ ਲੱਗ ਗਈ। ਅੰਮ੍ਰਿਤਸਰ ਹੱਸਪਤਾਲ ਵਿੱਚੋ ਡਾਕਟਰਾਂ ਨੇ ਜਵਾਬ ਦੇ ਦਿੱਤਾ। ਘਰ ਵਾਲੇ ਰੋਂਦੇ ਕੁਰਲਾਉਦੇ ਘਰ ਲੈ ਆਏ। ਕਿਉਕਿ ਇਸਦੀ ਉਮਰ ਉਦੋ ਕੋਈ 25 ਵਰਿਆਂ ਦੀ ਸੀ। ਹੁਣ ਪੁੱਤਾਂ ਧੀਆਂ ਵਾਲਾ ਹੈ। ਜਦੋ ਇਸ ਨੂੰ ਘਰ ਲੈ ਆਏ ਤਾਂ ਪੱਟੀ ਵਿੱਚ ਇੱਕ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਹੈ ਉਸਦਾ ਡੇਅਰੀ ਫਾਰਮ ਵੀ ਹੈ ਉਸਨੇ ਕਿਹਾ ਇਸ ਨੂੰ ਸੁਖਮਨੀ ਸਹਿਬ ਦਾ ਪਾਠ ਸੁਣਾਂਵੋ। ਘਰਦਿਆਂ ਨੇ ਸ੍ਰ ਬਹਾਲ ਸਿੰਘ ਜੀ ਦੇ ਲੜਕੇ ਸ੍ਰ ਸਤਨਾਂਮ ਸਿੰਘ ਜੀ ਨੂੰ ਪਾਠ ਵਾਸਤੇ ਕਿਹਾ। ਕਿਉਕਿ ਇਸਦਾ ਬਾਪ ਵੀ ਬਾਣੀ ਦਾ ਰਸੀਆ ਸੀ ਤੇ ਉਸਦੇ ਲੜਕੇ ਦਾ ਬਾਣੀ ਨਾਲ ਪਿਆਰ ਕੁਦਰਤੀ ਹੋਣਾਂ ਸੀ। ਸ੍ਰ ਸਤਨਾਂਮ ਸਿੰਘ ਜੀ ਨੂੰ ਵੀ ਬਾਣੀ ਦਾ ਬਹੁਤ ਗਿਆਨ ਹੈ ਤੇ ਆਵਾਜ਼ ਵਿੱਚ ਬਹੁਤ ਰਸ ਹੈ। ਹਾਂਗ ਕਾਂਗ ਹਰ ਰੋਜ਼ ਅੱਠ ਵਜੇ ਤੋ ਸਾਢੇ ਅੱਠ ਤੱਕ ਆਏ ਵਾਕ ਦੇ ਅਰਥ ਕਰਦੇ ਹਨ ਤੇ ਬੁੱਧਵਾਰ/ਸ਼ਨਿਚਰਵਾਰ ਸੁਖਮਨੀ ਸਹਿਬ ਦੇ ਅਰਥ ਬੜੇ ਸੋਹਣੇ ਤਰੀਕੇ ਨਾਲ ਕਰਦੇ ਹਨ। ਸੋ ਪੱਟੀ ਵਿੱਚ ਸਤਨਾਂਮ ਸਿੰਘ ਜੀ ਨੇ ਸੁਖਮਨੀ ਸਹਿਬ ਦਾ ਪਾਠ ਸਵੇਰੇ ਸਾਢੇ ਸੱਤ ਵਜੇ ਸੁਰੂ ਕਰ ਦਿੱਤਾ, ਇਕੱਠ ਨਹੀ ਸੀ ਘਰਦੇ ਹੀ ਮੈਬਰ ਸਨ। ਊਹ ਨੌਜਵਾਨ ਬੈਠ ਨਹੀ ਸੀ ਸਕਦਾ ਉਸਨੂੰ ਰਜਾਈਆਂ ਦਾ ਆਸਰਾ ਦੇਕੇ ਬਿਠਾਇਆ ਗਿਆ। ਤੇ ਪਾਠ ਸੁਣਦਾ ਰਿਹਾ ਕੋਈ ਨੌ ਜਾਂ ਦਸ ਅਸ਼ਟਪਦੀਆਂ ਪੜੀਆਂ ਹੋਣਣਗੀਆਂ ਕਿ ਉਸਨੂੰ ਉਲਟੀ ਆਈ ਬਾਥ ਰੂਮ ਵਿੱਚ ਲੈ ਗਏ ਖੂਨ ਦੀ ਉਲਟੀ ਸੀ। ਸ੍ਰ ਸਤਨਾਮ ਸਿੰਘ ਜੀ ਨੇ ਪਾਠ ਜਾਰੀ ਰੱਖਿਆ ਪਾਠ ਪੂਰਾ ਪੜਕੇ ਅਰਦਾਸ ਕਰਕੇ ਸ੍ਰ ਸਤਨਾਂਮ ਸਿੰਘ ਜੀ ਘਰ ਚਲੇ ਗਏ। ਉਹ ਨੌਜਵਾਨ ਹੌਲੀ ਹੌਲੀ ਠੀਕ ਹੋ ਗਿਆ। ਜਿਸ ਵਾਸਤੇ ਪਾਠ ਪੜਕੇ ਅਰਦਾਸ ਕੀਤੀ ਸੀ ਅੱਜ ਉਹ ਪੱਟੀ ਵਿੱਚ ਜਿਉਦਾ ਜਾਗਦਾ ਹੈ ਉਸਦੀ ਮੂਵੀਆਂ ਬਨਾਉਣ ਦੀ ਦੁਕਾਨ ਹੈ। ਜੇ ਵੀਰ ਜੀ ਤੁਹਾਂਨੂੰ ਕੋਈ ਸ਼ੱਕ ਹੋਵੇ ਤਾਂ ਤੁਸੀ ਹਾਂਗ ਕਾਂਗ ਸ੍ਰ ਸਤਨਾਂਮ ਸਿੰਘ ਜੀ ਜੋ ਕਿ ਹਾਂਗ ਕਾਂਗ ਗੁਰਵਦਾਰਾ ਸਹਿਬ ਦੇ ਹਿੱਡ ਗ੍ਰੰਥੀ ਹਨ ਉਸ ਨੂੰ ਪੁੱਛ ਸਕਦੇ ਉਹਨਾਂ ਦਾ ਫੂਨ ਨੰਬਰ ਹੈ -852-66449840

ਜੇ ਜੱਜ ਨੇ ਛਾਂਣ ਬੀਣ ਕਰਕੇ ਆਖ ਦਿੱਦਾ ਹੈ ਕਿ ਭਾਰਵਾਜ਼ ਠੀਕ ਬੋਲਦਾ ਬਾਣੀ ਸੁਣਕੇ ਕੈਂਸਰ ਤੋ ਮੁਕਤੀ ਮਿਲੀ ਹੈ। ਅਤੇ ਹਾਂਗ ਕਾਂਗ ਦੇ ਗ੍ਰੰਥੀ ਵੀ ਆਖ ਦਿੰਦਾ ਹੈ ਕਿ ਮੈ ਖੁਦ ਸੁਖਮਨੀ ਸਹਿਬ ਦਾ ਪਾਠ ਕੀਤਾ ਤੇ ਸੁਰਜੀਤ ਸਿੰਘ ਸੁਰਜੀਤ ਹੋ ਗਿਆ ਮਤਲਬ ਠੀਕ ਹੋ ਗਿਆ। ਪਰ ਮੰਨਣਾਂ ਤੁਸੀ ਫਿਰ ਵੀ ਨਹੀ ਕਿਉਕਿ ਤੁਸੀ ਹੋ "ਮੈ ਨਾਂ ਮਾਨੂੰ" !

ਨੋਟ-ਇਹ ਤਾਂ ਸਿੱਧੀ ਜੀ ਗੱਲ ਹੈ ਜੇ ਬਾਣੀ ਪੜਕੇ ਜਾਂ ਸੁਣਕੇ ਕੋਈ ਫਾਇਦਾ ਹੀ ਨਹੀ ਹੋਣਾਂ ਫਿਰ ਬਾਣੀ ਨਾਲੋ ਹੀਰ ਪੜੀ ਬਿਹਤਰ ਹੈ।

ਹੋਈਆਂ ਭੁੱਲਾਂ ਦੀ ਖਿਮਾਂ ਦਾ ਜਾਚਕ

ਬਲਦੇਵ ਸਿੰਘ ‘ਬੁੱਧ ਸਿੰਘ ਵਾਲਾ’ ਹਾਂਗ ਕਾਂਗ ਫੂਨ 852-94445134

(ਨੋਟ:- ਹੋ ਸਕਦਾ ਮੈਂ ਗਲਤ ਹੋਵਾਂ ਪਰ ਮੇਰਾ ਖਿਆਲ ਹੈ ਕਿ ਭਾਰਦਵਾਜ ਕਾਫੀ ਚਿਰ ਦਾ ਅਕਾਲ ਚਲਾਣਾ ਕਰ ਚੁੱਕਾ ਹੈ-ਸੰਪਾਦਕ)


(20/04/09)
ਬਲਦੇਵ ਸਿੰਘ ਫਿਰੋਜ਼ਪੁਰ

ਬਲਦੇਵ ਸਿੰਘ

ਫਿਰੋਜ਼ਪੁਰ

ਸਰਦਾਰ ਜਸਵੀਰ ਸਿੰਘ ਜੀ,

ਵਾਹਿਗੁਰੂ ਜੀ ਕਾ ਖਾਲਸਾ,

ਵਾਹਿਗੁਰੂ ਜੀ ਕੀ ਫਤਹਿ।।

ਵੀਰ ਜੀ ਜੋ ਗੱਲ ਤੁਸੀਂ ਕਹਿ ਰਹੇ ਹੋ, ਉਸ ਨਾਲ ਤਾਂ ਮੈਂ ਪਹਿਲੇ ਹੀ ਸਹਿਮਤ ਹਾਂ, ਕਿ ਉਹ ਦਾਤਾ ਸਚਮੁਚ ਹੀ ਸੱਭ ਜੀਵਾਂ ਨੂੰ ਬਹੁਤ ਦੇਂਦਾ ਹੈ।

ਤੁਸਾਂ ਨੇਂ ਗੁਰਬਾਣੀਂ ਦੀਆਂ ਜਿਨ੍ਹਾਂ ਕੜੀਆਂ ਦਾ ਹਵਾਲਾ ਦਿੱਤਾ ਹੈ। ਉਹਨਾਂ ਕੜੀਆਂ ਦੇ ਭਾਵ ਵਿੱਚ ਅਤੇ ਦੇਦਾ ਦੇ ਲੈਦੇ ਥਕਿ ਪਾਹਿ। ਜੁਗਾ ਜੁਗੰਤਰਿ ਖਾਹੀ ਖਾਹਿ॥ ਇਸ ਕੜੀ ਦੇ ਭਾਵ ਵਿੱਚ ਥੋੜਾ ਅੰਤਰ ਹੈ। ਅਤੇ ਉਹ ਅੰਤਰ ਹੈ ਥੱਕ ਜਾਣ ਦਾ।

ਤੁਸਾਂ ਜਿਨੀਆਂ ਵੀ ਕੜੀਆਂ ਦਾ ਹਵਾਲਾ ਦਿੱਤਾ ਹੈ। ਇਹ ਜੀਵ ਦੀ ਪਰਵਰਿਸ਼, ਰਿਜ਼ਕ, ਉਦਮ ਦੀ ਚਿੰਤਾ, ਸਾਂਭ ਸਮਾਲ, ਪੱਥਰਾਂ ਦੇ ਕੀੜਿਆ ਤੱਕ ਨੂੰ ਖਾਧ ਖੁਰਾਕ, ਆਦਿ ਦੇ ਸਬੰਧ ਵਿੱਚ ਹਨ ਅਤੇ ਵੱਖ ਵੱਖ ਜੂਨਾਂ ਨਾਲ ਸਬੰਧਤ ਹਨ। ਪਰ ਮੇਰਾ ਇਸ਼ਾਰਾ ਇੱਕ ਜਿਉਂਦੇ ਜਾਗਦੇ ਇਨਸਾਨ ਵੱਲ ਹੈ।

ਵੀਰ ਜੀ ਮੇਰਾ ਇਹ ਸਵਾਲ ਨਹੀਂ ਸੀ ਕਿ ਮਾਂ ਦੇ ਪੇਟ ਵਿੱਚ ਬੱਚਾ ਕਿਵੇਂ ਪਰਵਰਿਸ਼ ਪਾਉਂਦਾ ਹੈ, ਜਾਂ ਕੱਛੂ ਕੁਮੀਂ ਆਪਣੇਂ ਬਚਿਆਂ ਦੀ ਸਮ੍ਹਾਲ ਕਿਵੇਂ ਕਰਦੀ ਹੈ। ਨਾਂ ਹੀ ਮੇਰਾ ਇਹ ਸਵਾਲ ਸੀ ਕੇ ਪਹਿਲੋ ਜੀਵ ਪੈਦਾ ਹੋਇਆ ਜਾਂ ਰਿਜ਼ਕ, ਜਾਂ ਇਹਨਾਂ ਦੋਹਾਂ ਵਿਚੋਂ ਪਹਿਲੇ ਕੌਣ ਇਸ ਸੰਸਾਰ ਵਿੱਚ ਆਇਆ ਸੀ। ਅਤੇ ਨਾਂ ਹੀ ਮੈਂ ਧਰਮਰਾਜ ਬਾਰੇ ਕੁੱਝ ਪੁਛਿਆ ਸੀ। ਅਤੇ ਨਾਂ ਹੀ ਮੈਂ ਉਹਨਾਂ ਲਮੀਆਂ ਚੌੜੀਆਂ ਗੱਲਾਂ ਬਾਰੇ ਪੁੱਛਿਆ ਸੀ, ਜੋ ਤੁਸੀਂ ਲਿਖੀਆਂ ਹਨ।

ਵੀਰ ਜੀ ਮੇਰੀ ਇੱਕ ਬੇਨਤੀ ਹੈ ਕਿ ਆਪਾਂ ਮਿਲ ਕੇ ਵਿਚਾਰ ਕਰਨੀ ਹੈ, ਬਹਿਸ ਜਾਂ ਵਾਦ ਵਿਵਾਦ ਨਹੀਂ ਕਰਨਾਂ, ਇਸ ਵਾਸਤੇ, ਇੱਕ ਵਾਰ ਸਿਰਫ ਇੱਕ ਹੀ ਵਿਸ਼ੇ ਤੇ ਗੱਲ ਬਾਤ ਹੋਵੇ ਜਿਆਦਾ ਚੰਗਾ ਹੈ ਜੀ। ਇਹ ਵਿਚਾਰ ਸਿਰਫ ਗੁਰਬਾਣੀਂ ਦੇ ਨਿਰੋਲ ਅਤੇ ਅਸਲ ਭਾਵ ਨੂੰ ਸਮਝਣ ਵਾਸਤੇ ਹੋਣੀਂ ਚਾਹੀਦੀ ਹੈ।

ਵੀਰ ਜੀ ਤੁਹਾਡੇ ਲੇਖ ਵਿਚੋਂ ਕਟ ਪੇਸਟ ਕੀਤੀਆ ਅਗਲੀਆਂ ਕੁੱਝ ਲਾਈਨਾਂ ਨੂੰ ਧਿਆਂਨ ਨਾਲ ਪੜ੍ਹੋ

ਹੁਣ ਸਵਾਲ ਉਠਦਾ ਹੈ ਕਿ ਬਹੁਤੇ ਜੀਵ ਆਪਣੇ ਜੀਵਨ ਦੀਆਂ ਬੁਨਿਆਦੀ ਅਤੇ ਮੁਢਲੀਆਂ ਲੋੜਾਂ ਨੂੰ ਹੀ ਤਰਸਦੇ ਮਰ ਜਾਂਦੇ ਹਨ। ਮੰਗਣ ਤੇ ਉਹ (ਦਾਤਾਰ) ਕਿਸੇ ਗ਼ਰੀਬ ਬਿਮਾਰ ਨੂੰ ਦਵਾਈ ਵਾਸਤੇ ਪੈਸਾ ਵੀ ਨਹੀਂ ਦਿੰਦਾ। ਫਿਰ ਇਹ ਦੇਣ ਵਾਲਾ ਉਨ੍ਹਾਂ ਨੂੰ ਕੀ ਅਤੇ ਕਿਵੇਂ ਦਿੰਦਾ ਹੈ?

ਆਪਾਂ ਦੇਖਦੇ ਹਾਂ ਕਿ ਦੁਨੀਆਂ ਤੇ ਕਈ ਜੀਵ ਐਸੇ ਥਾਂ ਜਨਮ ਲੈਂਦੇ ਹਨ ਕਿ ਸਾਰੀ ਉਮਰ ਸੁਖ ਦੀ ਜਿੰਦਗ਼ੀ ਬਸਰ ਕਰਦੇ ਹਨ ਅਤੇ ਕਈ ਐਸੇ ਥਾਂ ਜਨਮ ਲੈਂਦੇ ਹਨ ਜਿਨ੍ਹਾਂ ਨੂੰ ਦੋ ਵਕਤ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ, ਅਤੇ ਉਹ ਸਾਰੀ ਉਮਰ ਦੁਖ ਹੀ ਭੋਗਦੇ ਹਨ। ਐਸਾ ਕਿਉਂ ਹੁੰਦਾ ਹੈ?

ਜੀਵ ਨੂੰ ਸੁਖ ਦੁਖ ਪ੍ਰਭੂ ਦੇ ਭਾਣੇ ਵਿੱਚ ਹੀ ਮਿਲਦੇ ਹਨ।

"ਸੁਖ ਦੁਖ ਭਾਣੇ ਤਿਸੈ ਰਜਾਇ॥" (ਪੰਨਾ- 223)।

ਵੀਰ ਜੀ ਇਥੇ ਵੀ ਮੇਰਾ ਸਵਾਲ ਕੁੱਝ ਹੋਰ ਹੈ, ਉੱਤਰ ਤੁਸੀਂ ਕੁੱਝ ਹੋਰ ਦੇ ਰਹੇ ਹੋ। ਤੁਹਾਡਾ ਇਹ ਉੱਤਰ ਤਾਂ ਠੀਕ ਹੋਣਾਂ ਸੀ, ਜੇ ਮੇਰਾ ਸਵਾਲ ਕੁੱਝ ਇਸ ਤਰਾਂ ਦਾ ਹੁੰਦਾ,

"ਬਹੁਤੇ ਜੀਵ ਆਪਣੇਂ ਜੀਵਨ ਦੀਆਂ ਬੁਨਿਆਦੀ ਜਾਂ ਮੁਢਲੀਆ ਲੋੜਾਂ ਨੂੰ ਹੀ ਤਰਸਦੇ ਮਰ ਜਾਂਦੇ ਹਨ, ਤੇ ਕੁੱਝ ਸਾਰੀ ਜਿੰਦਗੀ ਸੁੱਖ ਦੀ ਬਤੀਤ ਕਰਦੇ ਹਨ, ਕਿਉਂ?"

ਪਰ ਵੀਰ ਜੀ ਮੇਰਾ ਸਵਾਲ ਸੀ, "ਦੇਣ ਵਾਲਾ ਉਹਨਾਂ ਨੂੰ ਕੀ ਅਤੇ ਕਿਵੇਂ ਦੇਂਦਾ ਹੈ" ਜੋ ਉਹ ਲੈਂਦੇ ਲੈਂਦੇ ਥੱਕ ਜਾਂਦੇ ਹਨ।

ਸ: ਜਸਬੀਰ ਸਿੰਘ ਜੀ, ਆਪਣੇਂ ਲਿਖੇ ਨੂੰ ਧਿਆਨ ਨਾਲ ਪੜੋਂ ਇੰਜ ਲੱਗਦਾ ਹੈ ਜਿਵੇਂ ਮੇਰੇ ਸਵਾਲ ਦੇ ਜਵਾਬ ਵਿਚ, ਤੁਸੀਂ ਇੱਕ ਨਵਾਂ ਸਵਾਲ ਬਨਾ ਕੇ ਅਤੇ ਫਿਰ ਆਪ ਹੀ ਆਪਣੇਂ ਸਵਾਲ ਦਾ ਉੱਤਰ ਦੇ ਰਹੇ ਹੋ।

ਵੀਰ ਜੀ ਮੈਂ ਆਪਣੇਂ ਸਵਾਲ ਨੂੰ ਹੋਰ ਸਪੱਸ਼ਟ ਅਤੇ ਸੌਖਾ ਕਰਨ ਵਾਸਤੇ ਇੱਕ ਹੋਰ ਮਿਲਦੀ ਜੁਲਦੀ ਜਿਹੀ ਉਧਾਰਨ ਦਿੰਦਾ ਹਾਂ

ਇਕ ਗਰੀਬ ਬਿਮਾਰ ਮਜਦੂਰ ਕੀ ਐਸ਼ ਕਰ ਲਵੇਗਾ, ਫਿਰ ਵੀ ਉਹ ਦਾਤਾ ਉਸ ਨੂੰ ਇਨਾਂ ਦੇਂਦਾ ਹੈ, ਕੇ ਉਹ ਲੈਂਦਾ ਲੈਂਦਾ ਥੱਕ ਜਾਂਦਾ ਹੈ, ਉਹ ਦਾਤਾ ਫਿਰ ਵੀ ਦੇਈ ਜਾਂਦਾ ਹੈ, ਬੱਸ ਨਹੀਂ ਕਰਦਾ, ਇਹ ਬਿਲਕੁਲ ਸੱਚ ਹੈ। ਪਰ ਕਿਵੇਂ?

ਵੀਰ ਜੀ ਸਾਇਦ ਤੁਸੀਂ ਵੀ ਮੇਰੀ ਇਸ ਗੱਲ ਨਾਲ ਸਹਿਮਤ ਹੋਵੋ, ਕਿ ਜੀਵ ਤਾਂ ਜੀਵ ਹੀ ਹੈ ਭਾਵੇਂ ਉਹ ਭਾਰਤ ਵਿੱਚ ਰਹਿਣ ਵਾਲਾ ਗਰੀਬ ਬਿਮਾਰ ਮਜਦੂਰ ਹੋਵੇ, ਜਾਂ ਫਿਰ ਅਮਰੀਕਾ ਕਨੈਡਾ ਜਾਂ ਯੂ ਕੇ ਦਾ ਕੋਈ ਅਮੀਰ, ਉਹ ਦਾਤਾ ਦੋਹਾਂ ਨੂੰ ਹੀ ਬਰਾਬਰ ਦੇਂਦਾ ਹੈ। ਮੇਰੀ ਇਸ ਗੱਲ ਨਾਲ ਤਾਂ ਤੁਸੀਂ ਸਹਿਮਤ ਹੀ ਹੋਵੋਗੇ, ਕੇ ਉਹ ਦਾਤਾ, ਦਾਤਾਂ ਦੇਣ ਵੇਲੇ ਕਿਸੇ ਨਾਲ ਵਿਤਕਰਾ ਨਹੀਂ ਕਰਦਾ ਸੱਭ ਨੂੰ ਹੀ ਦੇਂਦਾ ਹੈ।

ਤੁਸਾਂ ਆਪ ਵੀ ਲਿਖਿਆ ਹੈ।

ਪ੍ਰਭੂ ਕਿਸੇ ਨਾਲ ਵਿਤਕਰਾ ਨਹੀਂ ਕਰਦਾ ਸਾਰਿਆਂ ਵਾਸਤੇ ਇਕੋ ਜਿਹਾ ਹੀ ਹੁਕਮ ਵਰਤਦਾ ਹੈ। ਸੁਖ ਦੁਖ ਜੀਵ ਦੇ ਆਪਣੇ ਹੀ ਸਹੇੜੇ ਹੋਏ ਹਨ। ਪ੍ਰਭੂ ਕਿਸੇ ਨਾਲ ਬੇ-ਇਨਸਾਫ਼ੀ ਨਹੀਂ ਕਰਦਾ।

ਵੀਰ ਜੀ ਲਿਖਦਿਆਂ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫੀ ਚਾਹਵਾਂ ਗਾ ਜੀ

ਬਲਦੇਵ ਸਿੰਘ।

*******************************

ਪਿਆਰੇ ਵੀਰ ਹਰਮੀਤ ਸਿੰਘ ਜੀ

ਤੁਹਾਡਾ ਦੂਸਰਾ ਪੱਤਰ ਪੜਿਆ, ਤੁਸੀਂ ਇਨੇ ਉਤਾਵਲੇ ਨਾਂ ਹੋਵੋ, ਥੋੜਾ ਜਿਹਾ ਧੀਰਜ ਰੱਖੋ। ਦਾਤੇ ਨੇਂ ਚਾਹਿਆ ਤਾਂ ਤੁਹਾਡੇ ਸਾਰੇ ਸ਼ੰਕੇ ਦੂਰ ਹੋਣਗੇ ਜੀ।

ਬਲਦੇਵ ਸਿੰਘ

ਫਿਰੋਜਪੁਰ


(19/04/09)
ਇਕਵਾਕ ਸਿੰਘ ਪੱਟੀ

ੴ ਵਾਹਿਗੁਰੂ ਜੀ ਕੀ ਫ਼ਤਹਿ॥

ਸਿੱਖ ਰਹਿਤ ਮਰਿਯਾਦਾ ਨੂੰ ਗੁਰਬਾਣੀ ਦੀ ਕਸਵੱਟੀ ਤੇ ਮੁੜ ਸੋਧਣ ਦੀ ਲੋੜ!

ਸਤਿਕਾਰਯੋਗ ਸ. ਮੱਖਣ ਸਿੰਘ ਜੀਉ!
ਵਾਹਿਗੁਰੂ ਜੀ ਕਾ ਖ਼ਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ॥
ਸੱਭ ਤੋਂ ਪਹਿਲਾਂ ਆਪ ਜੀ ਵੱਲੋਂ ਸਿੱਖ ਮਾਰਗ ਰਾਹੀਂ ਕੌਮ ਦੀ ਕੀਤੀ ਜਾ ਰਹੀ ਅਦੁੱਤੀ ਸੇਵਾ ਨੂੰ ਮੇਰੇ ਵੱਲੋਂ ਪ੍ਰਣਾਮ। ਆਪ ਜੀ ਨੇ ਬੀਤੇ ਸਮੇਂ ਵਿੱਚ ਕੁੱਝ ਨੁਕਤੇ ਸਿੱਖ ਸੰਗਤਾਂ/ਵਿਦਵਾਨਾਂ/ਬੁੱਧੀਜੀਵੀਆਂ/ਤੱਤ ਗੁਰਮਤਿ ਦੇ ਲੇਖਕਾਂ ਅੱਗੇ ਰੱਖੇ ਹਨ, ਮੇਰੀ ਨਜ਼ਰੇ ਬਹੁੱਤ ਹੀ ਸਾਲਾਹੁਣਯੋਗ ਹਨ। ਜਿਹਨਾਂ ਵਿੱਚੋਂ ਸਿੱਖ ਰਹਿਤ ਮਰਯਾਦਾ ਸਬੰਧੀ ਉਠਾਇਆ ਗਿਆ ਨੁਕਤਾ ਤਾਂ ਕਾਬਿਲ-ਏ-ਤਾਰੀਫ ਹੈ। ਮੈਂ ਕੋਈ ਵਿਦਵਾਨ ਨਹੀਂ ਹਾਂ, ਪਰ ਇੱਕ ਸਿੱਖ ਹੋਣ ਦੇ ਨਾਤੇ ਮੇਰੀ ਲਈ ਵੀ ਇਹ ਇੱਕ ਬੜਾ ਵੱਡਾ ਮਸਲਾ ਪੈਦਾ ਹੋ ਜਾਂਦਾ ਹੈ ਜਦੋਂ ਕਈ ਵਾਰ ਆਪਣੀ ਅਕੈਡਮੀ ਵਿੱਚ ਵਿਦਿਆਰਥੀਆਂ ਨੂੰ ਗੁਰਮਤਿ ਸਬੰਧੀ ਸਿੱਖਿਆ ਦਿੰਦੇ ਹੋਏ ਜਾਂ ਕਿਧਰੇ ਵੀ ਗੁਰਮਤਿ ਵੀਚਾਰ ਚਰਚਾ ਕਰਦੇ ਸਮੇਂ, ਸਿੱਖ ਰਹਿਤ ਮਰਿਯਾਦਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਵੀਚਾਰਧਾਰਾ ਵਿਚਲੀਆਂ ਕੁੱਝ ਆਪਾ ਵਿਰੋਧੀ ਤੱਥ ਸਾਹਮਣੇ ਆ ਜਾਂਦੇ ਹਨ। ਇਸ ਲਈ ਮਨ ਵਿੱਚ ਇਹ ਵੀਚਾਰ ਅਕਸਰ ਆ ਜਾਂਦਾ ਹੈ ਕਿ ਸਿੱਖ ਰਹਿਤ ਮਰਿਯਾਦਾ ਨੂੰ ਮੁੜ ਸੋਧਣ ਦੀ ਸਖ਼ਤ ਲੋੜ ਹੈ। ਪਰ ਇਸ ਲਈ ਵਿਸ਼ੇਸ਼ ਉੱਦਮ ਤਾਂ ਮਿਸ਼ਨਰੀ ਵੀਰ/ ਤੱਤ ਗੁਰਮਤਿ ਦੇ ਪ੍ਰਚਾਰਕ ਆਦਿ ਹੀ ਕਰ ਸਕਦੇ ਹਨ। ਪਰ ਪਤਾ ਨਹੀਂ ਕਿਉਂ ਉਹ ਕੌਮ ਵਿੱਚ ਹੋਰ ਨਵਾਂ ਵਰਗ ਬਣ ਜਾਣ ਤੋਂ ਡਰਦੇ ਚੁੱਪ ਕਰ ਰਹਿੰਦੇ ਹਨ ਅਤੇ ਪੰਥਕ ਏਕਤਾ ਦੀ ਦੁਹਾਈ ਦਿੰਦੇ ਹਨ, ਪਰ ਜੋ ਵੀ ਹੈ ਆਉਣ ਵਾਲੇ ਸਮੇਂ ਵਿੱਚ ਇਹ ਸਾਡੇ ਲਈ, ਸਾਡੀ ਨਵੀਂ ਪੀੜ੍ਹੀ ਲਈ, ਇੱਕ ਵੱਡੀ ਸਮੱਸਿਆ ਪੈਦਾ ਕਰ ਸਕਦਾ ਹੈ।
ਮੈਂ ਕਾਫੀ ਦੇਰ ਤੋਂ ਆਪ ਜੀ ਨੂੰ ਪੱਤਰ ਲਿਖਣ ਦੀ ਸੋਚ ਰਿਹਾ ਸੀ, ਪਰ ਬੀ. ਏ. ਭਾਗ ਪਹਿਲਾ ਦੇ ਇਮਤਿਹਾਨਾਂ ਕਰਕੇ ਸਮਾਂ ਨਹੀਂ ਕੱਢ ਪਾਇਆ ਅਤੇ ਨਾ ਹੀ ਕੋਈ ਨਵਾਂ ਲੇਖ ਭੇਜ ਸਕਿਆ ਸੀ। ਸੋ ਆਪ ਜੀ ਵੱਲੋਂ ਉਠਾਇਆ ਗਿਆ ਮਸਲਾ ਬਹੁੱਤ ਹੀ ਵਧੀਆ ਹੈ ਅਤੇ ਇਸ ਕਾਰਜ ਨੂੰ ਵੱਡੇ ਪੱਧਰ ਤੇ ਕਰਨਾ ਵੀ ਚਾਹੀਦਾ ਹੈ, ਕਿਉਂਕਿ ਸਿੱਖ ਰਹਿਤ ਮਰਿਯਾਦਾ ਵੀ ਪੰਥ ਨੂੰ ਕਿਤੇ ਕਿਤੇ ਦੋਗਲੀ ਜਿਹੀ ਸਿੱਖਿਆ ਦਿੰਦੀ ਹੈ ਅਤੇ ਸਾਰੀ ਹੀ ਰਹਿਤ ਮਰਿਯਾਦਾ ਨੂੰ ਗੁਰਬਾਣੀ ਦੀ ਕਸਵੱਟੀ ਤੇ ਮੁੜ ਸੋਧਣ ਦੀ ਲੋੜ ਹੈ। ਸਿੱਖ ਰਹਿਤ ਮਰਿਯਾਦਾ ਵਿਚਲੇ ਮੁੱਦੇ ਮਿਸਾਲ ਦੇ ਤੌਰ ਤੇ ਰਾਗਮਾਲਾ, ਦਸਮ ਗ੍ਰੰਥ, ਨਿੱਤਨੇਮ ਦੀਆਂ ਬਾਣੀਆਂ, ਮਾਸ ਖਾਣਾ ਜਾਂ ਨਾ ਖਾਣਾ, ਕੁੱਠਾ ਨਹੀਂ ਖਾਣਾ, ਅਰਦਾਸ ਵਿੱਚ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਭਗੌਤੀ ਨੂੰ ਸਿਮਰਨਾ ਆਦਿਕ ਪਹਿਲੂਆਂ ਤੇ ਮੁੜ ਵੀਚਾਰ ਕਰਨੀ ਸਮੇਂ ਦੀ ਲੋੜ ਹੈ।
ਸਤਿਗੁਰੂ ਨਾਨਕ ਸਾਹਿਬ ਜੀ ਕ੍ਰਿਪਾ ਕਰਨ ਕੇ ਪੰਥ ਵਿੱਚ ਇੱਕਸਾਰਤਾ ਕਾਇਮ ਹੋ ਸਕੇ। ਆਪ ਜੀ ਵੱਲੋਂ/ਪੰਥਕ ਵਿਦਵਾਨਾਂ/ਤੱਤ ਗੁਰਮਤਿ ਬੁਧੀਜੀਵੀਆਂ/ ਸਪੋਕਸਮੈਨ ਅਤੇ ਹੋਰ ਵੀ ਸਾਰੇ ਤੱਤ ਗੁਰਮਤਿ ਨੂੰ ਸਮਰਪਤ ਸੰਸਥਾਵਾ, ਜਥੇਬੰਦੀਆਂ, ਸਭਾ-ਸੁਸਾਇਟੀਆਂ ਵੱਲੋਂ ਸਿੱਖੀ ਦੀ ਪ੍ਰਫੁਲਤਾ ਪ੍ਰਤੀ ਕੀਤੇ ਜਾ ਰਹੇ ਕਾਰਜਾਂ ਨੂੰ ਬੂਰ ਪਵੇ।
ਗੁਰੂ ਅੰਗ ਸੰਗ ਸਹਾਈ ਹੋਵੇ।
ਦਾਸਰਾ
-ਇਕਵਾਕ ਸਿੰਘ ਪੱਟੀ
98150-24920
(ਨੋਟ:- ਇਹ ਤਾਂ ਗੁਰਮਤਿ ਦੇ ਜਾਣੂ ਸਾਰੇ ਹੀ ਕਹੀ ਜਾਂਦੇ ਹਨ ਕਿ ਪੰਥਕ ਰਹਿਤ ਮਰਯਾਦਾ ਨੂੰ ਸੋਧਣ ਦੀ ਲੋੜ ਹੈ। ਪਰ ਜੇ ਕਰ ਅਸੀਂ ਕਹਿੰਦੇ ਹਾਂ ਕਿ ਆਓ ਰਲ ਕੇ ਇਸ ਕੰਮ ਨੂੰ ਕਰੀਏ ਤਾਂ ਸਾਰੇ ਹੀ ਘੁਗੂ ਬਾਟੇ ਬਣ ਜਾਂਦੇ ਹਨ। ਜੇ ਕਰ ਕੋਈ ਮਾੜਾ ਜਿਹਾ ਬੋਲਦਾ ਵੀ ਹੈ ਤਾਂ ਦੁਬਾਰਾ ਪੁੱਛਣ ਤੇ ਚੁੱਪ ਸਾਧ ਲੈਂਦਾ ਹੈ। ਇਸੇ ਕਰਕੇ ਹੀ ਮੈਂ ਮਿਸ਼ਨਰੀਆਂ ਨੂੰ ਡਰਪੋਕ ਅਤੇ ਸਾਧਾਂ ਨਾਲੋਂ ਵੀ ਨਿਕੰਮੇ ਲਿਖਿਆ ਸੀ ਜੋ ਕਿ ਹੁਣ ਪ੍ਰਤੱਖ ਸਾਬਤ ਹੋ ਚੁੱਕਾ ਹੈ। ਮਿਸ਼ਨਰੀ ਤੋਂ ਮੇਰਾ ਭਾਵ ਉਸ ਵਿਆਕਤੀ ਤੋਂ ਨਹੀਂ ਹੈ ਕਿ ਜਿਹੜਾ ਆਪਣੇ ਨਾਮ ਨਾਲ ਮਿਸ਼ਨਰੀ ਲਿਖਦਾ ਹੈ ਜਾਂ ਕਿਸੇ ਮਿਸ਼ਨਰੀ ਕਾਲਜ਼ ਦਾ ਪੜ੍ਹਿਆ ਲਿਖਿਆ ਹੈ। ਮਿਸ਼ਨਰੀ ਤੋਂ ਮੇਰਾ ਭਾਵ ਉਹਨਾਂ ਸਾਰੇ ਪੜ੍ਹੇ ਲਿਖੇ ਤਬਕੇ ਤੋਂ ਹੈ, ਇਹਨਾ ਵਿੱਚ ਸਾਰੇ ਹੀ ਪ੍ਰੋ:, ਡਾਕਟਰ, ਇੰਜਨੀਆਰ, ਵਕੀਲ, ਜੱਜ ਅਤੇ ਹੋਰ ਬੁੱਧੀਜੀਵੀ ਆ ਜਾਂਦੇ ਹਨ। ਇਹਨਾ ਵਿਚੋਂ ਬਹੁਤਿਆਂ ਦਾ ਮੁੱਖ ਮਨੋਰਥ ਚੰਗੇ ਪੈਸੇ ਕਮਾ ਕੇ ਚੰਗੀ ਐਸ਼ ਵਾਲੀ ਜਿੰਦਗੀ ਬਿਤਾਉਣਾ ਹੀ ਹੈ। ਸਿੱਖ ਕੌਮ ਨੂੰ ਇਹਨਾ ਨੇ ਸਾਧਾਂ ਦੇ ਤਰਸ ਤੇ ਹੀ ਛੱਡਿਆ ਹੋਇਆ ਹੈ। ਮੌਕੇ ਮੁਤਾਬਕ ਇਹ ਚੰਗੀ ਸੇਧ ਦੇਣ ਤੋਂ ਹਮੇਸ਼ਾਂ ਹੀ ਝਿਜਕਦੇ ਹਨ-ਸੰਪਾਦਕ)


(19/04/09)
ਦਲਜੀਤ ਸਿੰਘ ਹੋਠੀ

ਸਰਦਾਰ ਜਸਵੀਰ ਸਿੰਘ ਜੀ ਕੈਲਗਰੀ ਤੇ ਸਿੱਖ ਮਾਰਗ ਦੇ ਪਾਠਕਾ ਨੂੰ ਗੁਰੂ ਫ਼ਤਹਿ

ਸਰਦਾਰ ਜਸਵੀਰ ਸਿੰਘ ਜੀ ਤੁਸੀ ਗੁਰਚਰਨ ਸਿੰਘ ਜਿਉਣਵਾਲਾ ਵਾਰੇ ਲਿੱਖਿਆ ਇਹ ਕਿਹੜੀ ਕਸਵੱਟੀ ਹੈ ਕਿ, ਜੇ ਕੋਈ ਨਰਮ ਬੋਲੀ ਦਾ ਪ੍ਰਯੋਗ ਕਰਦਾ ਹੈ ਤਾਂ ਉਹ ਸਿੱਖ ਧਰਮ ਦਾ ਵਿਰੋਧੀ ਹੈ ਅਤੇ ਜੇ ਕੋਈ ਗਾਲੀ ਗਲੋਚ ਵਾਲੀ ਬੋਲੀ ਵਰਤਦਾ ਹੈ ਤਾਂ ਉਹ ਸਿੱਖ ਧਰਮ ਪੱਖੀ ਹੈ? ਸਰਦਾਰ ਜਸਵੀਰ ਸਿੰਘ ਜੀ ਤੁਸੀ ਸਖਤ ਬੋਲੀ ਨੂੰ ਗਾਲੀ ਗਲੋਚ ਵਾਲੀ ਬੋਲੀ ਕਹਿੰਦੇ ਹੋ। ਇਹ ਇਲਜ਼ਾਮ ਝੂਠਾ ਅਤੇ ਤੱਥਾ ਤੋ ਸੱਖਣਾ ਹੈ। ਸਰਦਾਰ ਗੁਰਚਰਨ ਸਿੰਘ ਜੀ ਦੀ ਕਿਸੇ ਨਾਲ ਜਾਤੀ ਦੁਸ਼ਮਣੀ ਨਹੀ। ਸਰਦਾਰ ਜਸਵੀਰ ਸਿੰਘ ਜੀ ਗੁਰੁ ਨਾਨਕ ਦੇਵ ਜੀ ਦੀ ਬੋਲੀ ਨੂੰ ਤੁਸੀ ਸਰਦਾਰ ਤਰਲੋਚਨ ਸਿੰਘ ਜੀ ਤੇ ਉਹਨਾ ਦੇ ਸਾਥੀਆਂ ਵਾਲੇ ਪਾਸੇ ਰੱਖੋਗੇ ਜਾਂ ਸਰਦਾਰ ਗੁਰਚਰਨ ਸਿੰਘ ਦੇ ਪਾਸੇ ਰੱਖੋਗੇ। ਸੁਣਿ ਮਨ ਅੰਧੇ ਕੁਤੇ ਕੂੜਿਆਰ ॥ ਬਿਨੁ ਬੋਲੇ ਬੂਝੀਐ ਸਚਿਆਰ ॥ {ਪੰਨਾ 662} ਚੋਰਾ ਜਾਰਾ ਰੰਡੀਆ ਕੁਟਣੀਆ ਦੀਬਾਣੁ॥ ਵੇਦੀਨਾ ਕੀ ਦੋਸਤੀ ਵੇਦੀਨਾ ਕਾ ਖਾਣੁ॥ (ਪੰਨਾ 790) ਅਸੰਖ ਮੂਰਖ ਅੰਧ ਘੋਰ ॥ ਅਸੰਖ ਚੋਰ ਹਰਾਮਖੋਰ ॥ (ਪੰਨਾ 4) ਗੁਰੂ ਨਾਨਕ ਦੇਵ ਜੀ ਅਨੇਕ ਖੱਤਰੇ ਸਹੇੜ ਕੇ ਮਾਲਕ ਭਾਗੋ ਨੂੰ ਖਰੀਆਂ ਖਰੀਆਂ ਸੁਣਾਂ ਕੇ ਫਿਟਕਾਰਾਂ ਪਾ ਸਕਦੇ ਸਨ। ਅੱਜ ਉਨ੍ਹਾਂ ਦੇ ਸੱਚੇ ਗਿਆਨ ਨੂੰ ਜਿੰਦਿਆਂ ਅੰਦਰ ਬੰਦ ਕਰ ਦਿੱਤਾ ਹੈ। ਕੁੱਝ ਚੱਤਰ ਵਿਆਕਤੀ ਮਿੰਠੀਆਂ ਮਿੰਠੀਆਂ ਗੱਲਾ ਕਰਕੇ ਲੋਕਾ ਨੂੰ ਭਰਮਾਂ ਸਕਦੇ ਹਨ, ਕੱਚਾ ਅਧੂਰਾ ਗਿਆਨ ਕਈ ਉਲਝਣਾ ਮੁਸ਼ਕਲਾ ਖੜੀਆਂ ਕਰ ਦਿੰਦਾ ਹੈ। ਸਾਡਾ ਆਮ ਪਾਠਕ ਵਰਗ ਤਾਂ ਨਿਰੋਲ (ਸਾਉਂ ਗਾਊਂ) ਬਣਕੇ ਸਭ ਕੁੱਝ ਪ੍ਰਵਾਨ ਕਰੀ ਜਾ ਰਿਹਾ ਹੈ, ਸਮੇਤ ਸੋ ਪ੍ਰਤੀਸ਼ਤ ਝੂਠ ਫਰੇਬ ਦੇ। ਸਾਰਾ ਸਾਧ ਲਾਣਾ ਵੀ ਸਿੱਖਾ ਦਾ ਅਣਖੀਲਾ ਸੁਭਾ ਖਤਮ ਕਰਕੇ ਨਾਮ ਸਿਮਰਨ ਵਾਲੇ ਘੁਮਣ ਘੇਰੇ ਵਿੱਚ ਉਲਝਾਂਉਦਾ ਰਿਹਾ। ਤੁਸੀ ਲਿੱਖਿਆ; ਜੇ ਕੋਈ ਸੱਜਣ ਕਿਸੇ ਬਾਰੇ ਲਿਖਦਾ ਹੈ ਕਿ …. . ਪੱਤਰ ਫਰਜੀ ਨਾਮ ਨਾਲ ਲਿਖਿਆ ਗਿਆ ਹੈ ਤਾਂ ਇਸ ਤੱਥ ਦਾ ਸਬੂਤ ਨਾਲ ਲਗਾਇਆ ਜਾਏ ਕਿ ਕਿਸ ਤਰ੍ਹਾਂ ਕਿਸੇ ਨੇਂ ਫ਼ਰਜੀ ਨਾਮ ਵਰਤਿਆ ਹੈ; ਜਿਹੜਾ ਮਰਜੀ ਨਾਂ ਬਦਲ ਕੇ ਕਿਸੇ ਨੂੰ ਵੀ ਸਿੱਖ ਮਾਰਗ ਤੇ ਬੁਰਾ ਭਲਾ ਕਹੀ ਜਾਵੇ। ਜਿਹੜੇ ਕਦੀ ਕਿਸੇ ਬੀਬੀ ਦੇ ਨਾਮ ਨਾਲ ਕਦੇ ਕਿਸੇ ਪ੍ਰੋਫੈਸਰ ਦੇ ਫਰਜੀ ਨਾਮ ਨਾਲ ਚਿੱਠੀ ਲਿਖਦੇ ਹਨ, ਜਿਹੜੇ ਸੱਜਣ ਆਪਣਾ ਅਤਾ ਪਤਾ ਦੱਸਣ ਲਗੇ ਡਰਨ ਉਹਨਾ ਨੂੰ ਸਿੱਖ ਮਾਰਗ ਤੇ ਲਿੱਖਣ ਦੀ ਲੋੜ ਨਹੀ ਹੈ, ਗੁਰਮਤ ਸਾਨੂੰ ਡਰਨਾ ਨਹੀ ਸਿਖਾਉਦੀ। ਗੁਰਮਤ ਤਾਂ ਸਾਡੇ ਅੰਦਰ ਪਿਆ ਡਰ ਬਾਹਰ ਕੱਢਦੀ ਹੈ। ਜਿਹੜੇ ਬੰਦੇ ਡਰਦੇ ਹਨ ਅਸਲ `ਚ ਇਹ ਲੋਕ ਬੁਜ਼ਦਿਲ ਤੇ ਕਾਇਰ ਹਨ । ਤੁਹਾਡੇ ਖਿਆਲਾਂ ਮੁਤਾਬਕ ਜਿਹੜਾ ਮਰਜੀ ਸਿੱਖ ਪੰਥ ਨੂੰ ਹਨੇਰੀ ਗੁਫਾ ਵੱਲ ਧੱਕੀ ਜਾਵੇ, ਸਰਦਾਰ ਗੁਰਚਰਨ ਸਿੰਘ ਵਰਗੇ ਸੱਜਣ ਵੀ (ਸਾਉਂ ਗਾਊਂ) ਬਣਕੇ ਸਭ ਕੁੱਝ ਪ੍ਰਵਾਨ ਕਰੀ ਜਾਣ। ਸਿੱਖ ਸਮਾਜ ਪਰੇਸ਼ਾਨੀਆਂ ਵਿੱਚ ਵਿੱਲਕ ਰਿਹਾ ਹੈ, ਅਸਲ ਗੱਲ ਸੀ ਕੁਦਰਤ ਦੇ ਕਨੂੰਨ ਨੂੰ ਸਮਝਣ ਦੀ, ਪਰ ਕਈ ਸੱਜਣ ਅਗਲੇ ਤੇ ਪਿੱਛਲੇ ਜਨਮ ਵਿੱਚ ਹੀ ਫਸੇ ਹੋਏ ਹਨ। ਤੁਹਾਨੂੰ ਵੀ ਸਰਦਾਰ ਗੁਰਚਰਨ ਸਿੰਘ ਨੇ (‘ਅਗੈ’ ਤੇ ‘ਆਗੇ’) ਦਾ ਜਵਾਬ ਮੰਗਿਆਂ ਸੀ। ਪਰ ਤੁਸੀ ਅਜੇ ਤੱਕ ਵੀ ਗੁਰਚਰਨ ਸਿੰਘ ਦੀ ਦਲੀਲ ਦਾ ਜਵਾਬ ਨਹੀ ਦੇ ਸਕੇ, ਤੁਸੀ ਹੋਰ ਪਾਸੇ ਆਪਣਾ ਵਕਤ ਖਰਾਬ ਕਰੀ ਜਾਂਦੇ ਹੋ। ਧੰਨਵਾਦ

ਦਲਜੀਤ ਸਿੰਘ ਹੋਠੀ ਰਾਚੈਸਟਰ ਨਿਉਯਾਰਕ {585- 698- 0146}


(19/04/09)
ਹਰਮੀਤ ਸਿੰਘ ਖਾਲਸਾ

ਵਾਹਿਗੁਰੂ ਜੀ ਖਾਲਸਾ
ਵਾਹਿਗੁਰੂ ਜੀ ਕੀ ਫਤਹਿ
ਵੀਰ ਜੀ ਕਾਣੀ ਵੰਡ ਦੀ ਗੱਲ ਤਾਂ ਸਮੱਝ ਆਉਂਦੀ ਹੈ ਪਰ ਉਦਮ ਵਾਲੀ ਗੱਲ ਸਮੱਝ ਨਹੀ ਆਉਂਦੀ, ਕਿ ਕੋਈ ਇਸ ਹਦ ਤੱਕ ਵੀ ਦਲਿਦਰੀ ਹੋ ਸਕਦਾ ਹੈ ਕਿ ਭੁੱਖਾ ਤੇ ਉਹ ਮਰਦਾ ਪਿਆ ਹੋਵੇ ਪਰ ਆਪਣੀ ਭੁੱਖ ਨੂੰ ਦੂਰ ਕਰਨ ਵਾਸਤੇ ਉਦਮ ਨਾ ਕਰੇ?
ਦਾਸਰਾ
ਹਰਮੀਤ ਸਿੰਘ ਖਾਲਸਾ


(19/04/09)
ਬਲਦੇਵ ਸਿੰਘ ਫਿਰੋਜ਼ਪੁਰ

ਬਲਦੇਵ ਸਿੰਘ

ਫਿਰੋਜ਼ਪੁਰ

ਪਿਆਰੇ ਵੀਰ

ਸਰਦਾਰ ਹਰਮੀਤ ਸਿੰਘ ਖਾਲਸਾ ਜੀ,

ਵਾਹਿਗੁਰੂ ਜੀ ਕਾ ਖਾਲਸਾ।

ਵਾਹਿਗੁਰੂ ਜੀ ਕੀ ਫਤਹਿ॥

ਵੀਰ ਜੀ, ਤੁਹਾਨੂੰ ਪੂਰਾ ਪੂਰਾ ਹਕ ਹੈ ਆਪਣੇਂ ਮਨ ਦੀ ਗੱਲ ਕਹਿਣ ਦਾ। ਪਰ ਮੁਆਫ ਕਰਨਾਂ ਵੀਰ ਜੀ ਤੁਸਾਂ ਜੋ ਲਿਖਿਆ ਹੈ, ਮੈਂ ਇਸ ਨਾਲ ਸਹਿਮਤ ਨਹੀਂ ਹਾਂ ਮੇਰਾ ਇਹ ਭਾਵ ਨਹੀਂ ਸੀ।

ਵੀਰ ਜੀ ਕਿਤੇ ਨਾਰਾਜ ਨਾਂ ਹੋ ਜਾਣਾਂ, ਤੁਹਾਡੀ ਜਾਣਕਾਰੀ ਵਾਸਤੇ ਸੰਖੇਪ ਜਿਹੇ ਵਿੱਚ ਦੋ ਕੂ ਗੱਲਾਂ ਤੁਹਾਨੂੰ ਦੱਸਣਾਂ ਚਾਹੁੰਦਾ ਹਾਂ। ਤੁਸੀਂ ਵੀ, ਜਾਂ ਕੋਈ ਹੋਰ ਵੀ ਵੀਰ, ਜੀ ਸਦਕੇ ਆਪਣੇਂ ਮਨ ਦੇ ਚਾਹੇ ਕਿਨੇਂ ਵੀ ਸੰਕੇ ਭਰਮ ਦੂਰ ਕਰਨ ਵਾਸਤੇ ਅਜੇਹੇ ਸਵਾਲ ਉਠਾ ਸੱਕਦੇ ਹਨ, ਜਾਂ ਪੁੱਛ ਸੱਕਦੇ ਹਨ। ਪਰ ਵੀਰ ਜੀ ਇਸ ਵੇਲੇ ਲੋੜ ਇਹ ਸਾਬਤ ਕਰਨ ਦੀ ਨਹੀਂ ਹੈ, ਕੇ ਕਿਸੇ ਪੰਕਤੀ ਦੇ ਅਰਥ ਕਿਸੇ ਤੇ ਢੁਕਦੇ ਹਨ ਜਾਂ ਨਹੀਂ। ਬਲਕਿ ਲੋੜ ਹੈ, ਬਾਣੀਂ ਦੇ ਅਸਲ ਅਤੇ ਨਿਰੋਲ ਭਾਵ ਅਰਥ ਸਮਝਣ ਦੀ। ਪੰਕਤੀ ਵੀ ਠੀਕ ਸੱਚ ਕਹਿ ਰਹੀ ਹੈ, ਪ੍ਰੋ: ਸਾਹਿਬ ਸਿੰਘ ਜੀ ਦੇ ਕੀਤੇ ਹੋਇ ਅਰਥ ਵੀ ਠੀਕ ਹਨ।

ਜਿਵੇਂ ਕੇ ਮੈਂ ਪਿਛਲੇ ਪੱਤਰ ਵਿੱਚ ਲਿਖਿਆ ਸੀ ਅਰਥ ਹੈਨ ਤਾਂ ਠੀਕ ਪਰ ਕਿਵੇਂ?

ਵੀਰ ਹਰਮੀਤ ਸਿੰਘ ਖਾਲਸਾ ਜੀ, ਅਤੇ ਸੱਭ ਪਾਠਕ ਜਨ ਜੀਓ, ਮੈਂ ਆਪਣੀਂ ਗੱਲ ਨੂੰ ਇੱਕ ਵਾਰ ਕੁੱਝ ਹੋਰ ਸਪਸ਼ਟ ਕਰ ਦੇਂਦਾ ਹਾਂ ਤਾਂ ਜੋ ਕਿਸੇ ਨੂੰ ਸਮਝਣ ਵਿੱਚ ਭੁਲੇਖਾ ਨਾਂ ਲੱਗ ਜਾਵੇ,

“ਉਹ ਦਾਤਾ ਸੱਚਮੁਚ ਹੀ ਸੱਭ ਜੀਵਾਂ ਨੂੰ ਬਹੁਤ ਦੇਂਦਾ ਹੈ, ਇਨਾਂ ਦੇਂਦਾ ਹੈ ਕੇ ਜੀਵ ਲੈਂਦੇ ਲੈਂਦੇ ਥੱਕ ਜਾਂਦੇ ਹਨ। ਉਹ (ਦਾਤਰ) ਫਿਰ ਵੀ ਦਿੱਤੀ ਜਾਂਦਾ ਹੈ, ਦੇਂਦਾ ਦੇਂਦਾ ਥੱਕਦਾ ਨਹੀਂ ਹੈ। ਇਹ ਸੱਭ ਜੀਵ ਜੁਗਾਂ ਜੁਗਾਂਤਰਾਂ ਤੱਕ ਵੀ ਉਸ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਖਾ ਮੁਕਾ ਨਹੀਂ ਸੱਕਦੇ”।

ਇਸ ਕੜੀ ਦੇ ਇਹ ਅਰਥ ਹਨ। ਪ੍ਰੋ: ਸਾਹਿਬ ਸਿੰਘ ਜੀ ਦੇ ਕੀਤੇ ਹੋਇ ਅਰਥਾਂ ਦਾ ਭਾਵ ਵੀ ਇਹੀ ਹੈ।

ਮੇਰਾ ਸਵਾਲ ਤਾਂ ਸਿਰਫ ਇਹ ਸੀ, ਕਿ ਇਹ ਅਰਥ ਬਿਲਕੁਲ ਠੀਕ ਹਨ, ਇਹ ਬਿਲਕੁਲ ਸੱਚ ਹੈ, ਪਰ ਕਿਵੇਂ? । ਕਿਉਂ ਕੇ ਜਾਹਰਾ ਤਾਂ ਇਸ ਤਰਾਂ ਦਿਖਾਈ ਨਹੀਂ ਦੇਂਦਾ। ਜਿਹੜਾ ਸਾਰੀ ਉਮਰ ਉਸ ਦੀਆਂ ਦਾਤਾਂ ਨੂੰ ਤਰਸਦਾ ਮਰ ਜਾਵੇ, ਉਹ ਕਿਵੇਂ ਮੰਨੇ ਗਾ ਇਸ ਸਚਾਈ ਨੂੰ। ਕਈ ਦੁਖੀਏ ਰੱਬ ਨੂੰ ਗਾਹਲਾਂ ਕੱਢਦੇ ਵੀ ਦੇਖੇ ਜਾ ਸੱਕਦੇ ਹਨ।

ਵੀਰ ਹਰਮੀਤ ਸਿੰਘ ਖਾਲਸਾ ਜੀ, ਮੇਰਾ ਅਸਲ ਸਵਾਲ ਤਾਂ ਇਹ ਸੀ।

ਵੀਰ ਜੀ ਜਿਸ ਕੜੀ ਦਾ ਤੁਸਾਂ ਹਵਾਲਾ ਦਿੱਤਾ ਹੈ, ਉਹ ਕੜੀ ਵੀ ਬਿਲਕੁਲ ਸੱਚ ਹੈ ਅਤੇ ਅਰਥ ਵੀ ਠੀਕ ਹਨ।

ਇਹ ਕਦੀ ਹੋ ਹੀ ਨਹੀਂ ਸੱਕਦਾ ਕੇ ਗੁਰਬਾਣੀਂ ਦੀ ਕੋਈ ਕੜੀ ਕਦੇ ਵੀ ਕਿਤੇ ਸਹੀ ਨਾਂ ਢੁੱਕਦੀ ਹੋਵੇ, ਪਰ ਅਗਰ ਸਾਨੂੰ ਕਿਸੇ ਵੇਲੇ ਅਜੇਹਾ ਲੱਗਦਾ ਹੈ, ਤਾਂ ਇਹ ਸਾਡੀ ਅਗਿਆਨਤਾ ਹੈ, ਅਗਿਆਨਤਾ ਹੀ ਵਿਵਾਦ ਦਾ ਕਾਰਨ ਹੈ।

ਵੀਰ ਹਰਮੀਤ ਸਿੰਘ ਖਾਲਸਾ ਜੀ, ਖੱਤ ਲਿਖਣ ਵਾਸਤੇ ਬਹੁਤ ਬਹੁਤ ਧਨਵਾਦ, ਹੋ ਸੱਕਦਾ ਤੁਹਾਡੇ ਵਾਂਗ ਹੋਰ ਵੀ ਕਿਸੇ ਨੂੰ ਭੁਲੇਖਾ ਲੱਗਾ ਹੋਵੇ, ਅੱਛਾ ਹੋਇਆ ਜੋ ਤੁਸਾਂ ਖੱਤ ਲਿਖਿਆ। ਅਸਲ ਵਿੱਚ ਟਾਈਪ ਕਰਨ ਤੇ ਮੇਰਾ ਬਹੁਤ ਟਾਈਮ ਲੱਗ ਜਾਂਦਾ ਹੈ, ਕਿਉਂ ਕੇ ਮੇਰੀ ਟਾਈਪ ਦੀ ਸਪੀਡ ਬਹੁਤ ਘੱਟ ਹੈ। ਇਸ ਵਾਸਤੇ ਮੇਰੀ ਕੋਸ਼ਿਸ ਇਹ ਹੁੰਦੀ ਹੈ ਕੇ ਘੱਟ ਤੋਂ ਘੱਟ ਸ਼ਬਦਾਂ ਵਿੱਚ ਜਿਆਦਾ ਗੱਲ ਲਿਖਾਂ, ਇਸ ਵਾਸਤੇ ਕਈ ਵਾਰ ਕਿਸੇ ਪਾਠਕ ਵੀਰ ਨੂੰ ਭੁਲੇਖਾ ਲੱਗ ਸੱਕਦਾ ਹੈ। ਸੋ ਮੁਆਫ ਕਰਨਾਂ ਜੀ।

ਬਲਦੇਵ ਸਿੰਘ

ਫਿਰੋਜ਼ਪੁਰ


(18/04/09)
ਹਰਮੀਤ ਸਿੰਘ ਖਾਲਸਾ

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜ ਕੀ ਫਤਹਿ
ਵੀਰ ਜੀਉ, ਬਲਦੇਵ ਸਿੰਘ ਜੀ ਫਿਰੋਜਪੁਰ ਨਾਲ ਮਿਲਦੀ ਜੁਲਦੀ ਦਾਸ ਦੀ ਵੀ ਇੱਕ ਸ਼ੰਕਾ ਹੈ,
ਸੋ ਦਰ ਦੇ ਸ਼ਬਦ “ਕਾਹੇ ਰੇ ਮਨ ਚਿਤਵਹਿ ਉਦਮੁ ਜਾ ਆਹਰਿ ਹਰਿ ਜੀਉ ਪਰਿਆ”
ਵਿਚਲੀ ਪੰਕਤੀ ਹੈ,
“ਜਨਨਿ ਪਿਤਾ ਲੋਕ ਸੁਤ ਬਨਿਤਾ ਕੋਇ ਨ ਕਿਸ ਕੀ ਧਰਿਆ॥
ਸਿਰਿ ਸਿਰਿ ਰਿਜਕੁ ਸੰਬਾਹੇ ਠਾਕੁਰੁ ਕਾਹੇ ਮਨ ਭਉ ਕਰਿਆ॥ 2॥”

ਜਿਸ ਦੀ ਪ੍ਰੋ ਸਾਹਿਬ ਸਿੰਘ ਜੀ ਨੇ ਵਿਆਖਿਆ ਕਿਤੀ ਹੈ,
(ਹੇ ਮਨ!) ਮਾਂ, ਪਿਉ, ਪੁੱਤਰ, ਲੋਕ, ਵਹੁਟੀ—ਕੋਈ ਭੀ ਕਿਸੇ ਦਾ ਆਸਰਾ ਨਹੀਂ ਹੈ। ਹੇ ਮਨ! ਤੂੰ ਕਿਉਂ ਡਰਦਾ ਹੈਂ? ਪਾਲਣਹਾਰ ਪ੍ਰਭੂ ਹਰੇਕ ਜੀਵ ਨੂੰ ਆਪ ਹੀ ਰਿਜ਼ਕ ਅਪੜਾਂਦਾ ਹੈ। 2.
ਪਰ ਦਾਸ ਦੀ ਇਹ ਸ਼ੰਕਾ ਹੈ ਕਿ ਪੂਰੀ ਦੁਨਿਆ ਵਿੱਚ ਹਜ਼ਾਰਾਂ ਹੀ ਜੀਵ ਭੁਖਮਰੀ ਨਾਲ ਮਰ ਜਾਂਦੇ ਹਨ, ਇਸ ਲਈ ਇਸ ਪੰਕਤੀ ਦੀ ਵਿਆਖਿਆ ਜੋ ਮਾਨਯੋਗ ਪ੍ਰੋ ਸਾਹਿਬ ਸਿੰਘ ਜੀ ਨੇ ਕਿਤੀ ਹੈ ਉਨ੍ਹਾ ਉਪਰ ਨਹੀ ਢੁਕਦੀ।
ਦਾਸਰਾ
ਹਰਮੀਤ ਸਿੰਘ ਖਾਲਸਾ
(ਸੰਪਾਦਕ ਵਲੋਂ:- ਗੁਰਬਾਣੀ, ਡਰ ਅਤੇ ਫਿਕਰ ਨੂੰ ਦੂਰ ਕਰਕੇ ਉਦਮ ਕਰਨ ਲਈ ਕਹਿੰਦੀ ਹੈ। ਜੇ ਕਰ ਛੱਤੀ ਪ੍ਰਕਾਰ ਦੇ ਖਾਣੇ ਮੇਜ਼ ਤੇ ਸਜੇ ਹੋਣ ਪਰ ਉਤਨਾ ਚਿਰ ਸਾਡੀ ਭੁੱਖ ਦੂਰ ਨਹੀਂ ਹੋਵੇਗੀ ਜਿਤਨਾ ਚਿਰ ਅਸੀਂ ਆਪ ਉਦਮ ਕਰਕੇ ਹੱਥ ਨਾਲ ਆਪਣੇ ਮੂੰਹ ਵਿੱਚ ਨਹੀਂ ਪਉਂਦੇ। ਪੰਜਾਬ ਵਿੱਚ ਇਸ ਵੇਲੇ ਕਣਕ ਦੇ ਗੁਦਾਮ ਭਰੇ ਪਏ ਹਨ ਅਤੇ ਪਿਛਲੇ ਸਾਲ ਦੀ ਕਣਕ ਵੀ ਪਈ ਖਰਾਬ ਹੋ ਰਹੀ ਹੈ। ਦੂਸਰੇ ਪਾਸੇ ਹਿੰਦੋਸਤਾਨ ਵਿੱਚ ਹਜ਼ਾਰਾਂ ਹੀ ਲੋਕਾਂ ਨੂੰ ਰੱਜਵੀਂ ਰੋਟੀ ਨਸੀਬ ਨਹੀਂ ਹੁੰਦੀ। ਇਸ ਦਾ ਮੁੱਖ ਕਾਰਣ ਕਾਣੀ ਵੰਡ ਅਤੇ ਲੀਡਰਾਂ ਦੀ ਨਿਲਾਇਕੀ ਹੈ। ਇਸ ਵਿਸ਼ੇ ਬਾਰੇ ਹੋਰ ਜਾਣਕਾਰੀ ਤੁਸੀਂ ਕੱਲ ਨੂੰ ਪਾਏ ਜਾ ਰਹੇ ਜਸਬੀਰ ਸਿੰਘ ਕੈਲਗਰੀ ਦੇ ਲੇਖ ਵਿੱਚ ਪੜ੍ਹ ਸਕਦੇ ਹੋ)


(16/04/09)
ਬਲਦੇਵ ਸਿੰਘ ਫਿਰੋਜ਼ ਪੁਰ

ਬਲਦੇਵ ਸਿੰਘ

ਫਿਰੋਜ਼ ਪੁਰ,

ਸਿੱਖ ਮਾਰਗ ਦੇ ਸੰਪਾਦਕ ਸ੍ਰ; ਮੱਖਣ ਸਿੰਘ ਜੀ,

ਅਤੇ ਸੱਭ ਪਾਠਕ, ਲੇਖਕ, ਵਿਦਵਾਨ, ਵੀਰਾਂ ਨੂੰ

ਗੁਰੂ ਫਤਹਿ ਬੁਲਾਈ ਪ੍ਰਵਾਨ ਹੋਵੇ ਜੀ।

ਵਾਹਿਗੁਰੂ ਜੀ ਕਾ ਖਾਲਸਾ

ਵਾਹਿਗੁਰੂ ਜੀ ਕੀ ਫਤਹਿ।

ਸੱਭ ਸੰਗਤ ਜੀਓ, ਮੁਆਫ ਕਰਨਾਂ ਜੀ, ਤੁਸੀਂ ਜਾਣਦੇ ਹੋ ਕਿ ਮੈਂ ਕਈ ਮਹੀਨਿਆਂ ਬਾਦ ਪੱਤਰ ਲਿਖ ਰਿਹਾ ਹਾਂ ਜੀ। ਕਈ ਮੌਕੇ ਪਹਿਲੇ ਵੀ ਅਜੇਹੇ ਆਏ ਸਨ, ਜਦ ਤੁਹਾਡੇ ਨਾਲ ਵਿਚਾਰ ਸਾਂਝੇ ਕਰਨ ਨੂੰ ਬਹੁਤ ਦਿਲ ਕਰਦਾ ਸੀ। ਪਰ ਜਿਵੇਂ ਕੇ ਪਹਿਲੇ ਵੀ ਮੈਂ ਆਪਣੀਂ ਮਜਬੂਰੀ ਤੁਹਾਨੂੰ ਦੱਸ ਹੀ ਚੁੱਕਾਂ ਹਾਂ ਕੇ ਕੁੱਝ ਘਰੇਲੂ ਕੰਮ ਦੀ ਵਜਹਾ ਕਰਕੇ ਕੁੱਝ ਲਿਖ ਨਾਂ ਸਕਿਆ।

ਪਿਛਲੇ ਕੁੱਝ ਸਮੇਂ ਤੋਂ ਜੋ ਵੀ ਕੁੱਝ ਹੋਇਆ, ਜਾਂ ਜਿਸ ਵੀ ਤਰਾਂ ਦਾ ਮਾਹੌਲ ਆਪਾਂ ਸਾਰਿਆਂ ਨੇਂ ਵੇਖਿਆ, ਤੁਸੀਂ ਸੱਭ ਜਾਣਦੇ ਹੀ ਹੋ। ਇਸ ਨੂੰ ਆਪਾਂ ਠੀਕ ਨਹੀਂ ਕਹਿ ਸੱਕਦੇ। ਜੋ ਹਾਲਾਤ ਇਸ ਵੇਲੇ ਸਾਡੇ ਸਾਹਮਣੇਂ ਹਨ, ਨੂੰ ਵੇਖਦੇ ਹੋਇਆਂ ਕਈ ਮਜਬੂਰੀਆਂ ਦੇ ਬਾਵਜ਼ੂਦ ਮੈਂ ਵੀ ਤੁਹਾਡੇ ਨਾਲ ਆਪਣੇਂ ਕੁੱਝ ਵਿਚਾਰ ਸਾਂਝੇ ਕਰਨੇਂ ਚਾਹੁੰਦਾ ਹਾਂ ਜੀ।

ਇਸ ਝਗੜੇ ਦੀ ਜੜ੍ਹ ਕਿੱਥੇ ਹੈ, ਇਹ ਕਾਹਦਾ ਝਗੜਾ ਹੈ? , ਤੇ ਕਿਉਂ? ਜੋ ਸ੍ਰ; ਮੱਖਣ ਸਿੰਘ ਜੀ ਨੂੰ ਇਹ ਕਹਿਣਾਂ ਪਿਆ, ਕੇ ਹੁਣ ਕੀ ਹੋਣਾਂ ਚਾਹੀਦਾ ਹੈ --? ਜਿਸ ਦੇ ਉੱਤਰ ਵਿੱਚ ਕਈ ਵੀਰਾਂ ਨੇਂ ਆਪਣੇਂ ਕੀਮਤੀ ਸੁਝਾਅ ਵੀ ਭੇਜੇ ਹਨ, ਅਤੇ ਕਈ ਹੋਰ ਅਜੇ ਭੇਜ ਰਹੇ ਹਨ। ਸਾਰੇ ਹੀ ਵਿਦਵਾਨ, ਲੇਖਕ, ਪਾਠਕ, ਪੜ੍ਹੇ ਲਿਖੇ, ਬਹੁਤ ਹੀ ਸੂਝਵਾਨ, ਮੈਂ ਤਾਂ ਇਹਨਾਂ ਸੱਭ ਦੇ ਮੁਕਾਬਲੇ ਇੱਕ ਤਰਾਂ ਨਾਲ ਅਨਪੜ੍ਹ ਹੀ ਹਾਂ।

ਸੁਝਾਵਾਂ ਦਾ ਸੱਭ ਤੋਂ ਪਹਿਲਾ ਪੱਤਰ ਪ੍ਰੋ: ਇਕਬਾਲ ਸਿੰਘ ਜੀ ਦਾ ਅਇਆ ਸੀ, ਉਹਨਾਂ ਨੇਂ ਕੁੱਝ ਸੁਝਾ ਦਿੱਤੇ ਅਤੇ ਆਪਣੇਂ ਦਿਲ ਦੀ ਅਵਾਜ਼ ਦਸੀ ਕੇ

ਸਿਰਫ਼ ਖ਼ਬਰਾਂ, ਸੂਚਨਾਵਾਂ ਹੀ ਰੱਖੀਆਂ ਜਾਣ ਤਾਂ ਜੋ ਵਖ ਵਖ ਥਾਵਾਂ `ਤੇ ਹੋ ਰਹੇ ਗੁਰਮਤਿ ਸਮਾਗਮਾਂ ਦਾ ਪਤਾ ਲਗਦਾ ਰਹੇ। ਇੰਜ ਹੀ ਕਿਸੇ ਨਵੀ ਰਚਨਾ, ਪੁਸਤਕ, ਸੀ. ਡੀ. , ਫਿਲਮ ਬਾਰੇ ਸੂਚਨਾ ਹੋਵੇ ਤਾਂ ਦਿਤੀ ਜਾਵੇ।

ਅਜੇਹੇ ਸੁਝਾਅ ਦੇਣ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਗਿਆਰਾਂ ਸਾਲ ਗੁਰਮੱਤ ਅਤੇ ਗੁਰਬਾਣੀਂ ਦਾ ਪ੍ਰਚਾਰ ਸੇਵਾ ਕਰਨ ਤੋਂ ਬਾਦ ਇਹ ਵੈਬ ਸਾਈਟ ਸਿਰਫ ਖਬਰਾਂ ਸੂਚਨਾਵਾਂ ਤੱਕ ਹੀ ਸੀਮਤ ਹੋ ਜਾਵੇ, ਜਾਂ ਅੱਗੇ ਵਾਸਤੇ ਅੱਪਡੇਟ ਨਾਂ ਹੋਵੇ, ਕੀ ਇਹ ਠੀਕ ਹੈ? । ਅਤੇ ਅਜੇਹੇ ਹਾਲਾਤਾਂ ਦੀ ਪੈਦਾਵਾਰ ਦੇ ਜਿਮੇਂਵਾਰ ਵੀਰਾਂ ਨੂੰ ਵੀ ਕੁੱਝ ਸੋਚਣਾਂ ਚਾਹੀਦਾ ਹੈ। ਗੁਰਸ਼ਰਨ ਸਿੰਘ ਜੀ ਕਸੇਲ ਅਤੇ ਅਵਤਾਰ ਸਿੰਘ ਜੀ ਦੇ ਕਾਫੀ ਸੁਝਾ ਠੀਕ ਹਨ।

ਮਾਹੌਲ ਨੂੰ ਸੁਖਾਵਾਂ ਬਨਾਉਣ ਵਾਸਤੇ, ਸਮੇਂ ਸਮੇਂ ਤੇ ਸਰਦਾਰ ਮੱਖਣ ਸਿੰਘ ਜੀ ਭਰਪੂਰ ਕੋਸ਼ਿਸ ਕਰਦੇ ਹਨ। ਪਰ ਸਾਰਿਆਂ ਨੂੰ ਖੁਸ਼ ਰਖਣਾਂ ਮੁਸ਼ਕਿਲ ਸਾਬਤ ਹੋਇਆ ਹੈ। ਵੇਖ ਲਵੋ ਕਈ ਵਾਰ ਇਹਨਾਂ ਨੂੰ ਤੀਰਾਂ ਵਰਗੇ ਤਿੱਖੇ ਤਾਹਨੇਂ ਵੀ ਸਹਿਣੇਂ ਪਏ। ਕੀ ਇਹਨਾਂ ਦੀ ਦਸ ਸਾਲਾਂ ਦੀ ਇਸ ਘਾਲਣਾਂ ਦਾ ਇਹ ਫਲ ਹੋਣਾਂ ਚਾਹੀਦਾ ਹੈ ਜੋ ਇਹਨਾਂ ਨੂੰ ਗਿਆਰਵੇਂ ਸਾਲ ਵਿੱਚ ਮਿਲਿਆ ਹੈ।

ਹੋ ਸੱਕਦਾ ਹੈ ਕਈ ਵੀਰਾਂ ਨੂੰ ਮੇਰੀ ਕੋਈ ਗੱਲ ਆਪਣੇਂ ਵਿਰੋਧੀ ਲੱਗੇ। ਇਸ ਵਾਸਤੇ ਕੁੱਝ ਵੀ ਲਿਖਣ ਤੋਂ ਪਹਿਲਾਂ ਮੈਂ ਆਪਣੀਂ ਗੱਲ ਫਿਰ ਇੱਕ ਵਾਰ ਦੁਹਰਾਉਣਾਂ ਚਾਹੁੰਦਾ ਹਾਂ ਕੇ ਮੈਂ ਕਿਸੇ ਦਾ ਵਰੋਧੀ ਨਹੀਂ, ਅਤੇ ਨਾਂ ਹੀ ਕਿਸੇ ਦਾ ਹਮਾਇਤੀ ਹਾਂ, ਮੇਰੇ ਵਾਸਤੇ ਸਾਰੇ ਹੀ ਬਰਾਬਰ ਹਨ। ਮੈਨੂੰ ਕੋਈ ਦੂਜਾ ਨਹੀਂ ਦਿਸਦਾ। ਮੈਂ ਕਿਸੇ ਦਾ ਵੀ ਵਿਰੋਧ ਨਹੀਂ ਕਰਦਾ, ਹਾਂ ਅਗਰ ਗੁਰਬਾਣੀਂ ਦੇ ਆਧਾਰ ਤੇ ਮੈਨੂੰ ਕੋਈ ਗਲਤ ਲੱਗੇ ਟੋਕਾ ਟਾਕੀ ਜਰੂਰ ਕਰ ਦਿੰਦਾ ਹਾਂ, ਉਹ ਵੀ ਦੂਸਰੇ ਦੀ ਭਲਾਈ ਵਾਸਤੇ, ਕਿਸੇ ਨੂੰ ਨੀਚਾ ਦਿਖਾਉਣ ਵਾਸਤੇ ਨਹੀਂ। ਮਿਸਾਲ ਦੇ ਤੌਰ ਤੇ ਪ੍ਰੋ: ਤਰਲੋਤਨ ਸਿੰਘ ਜੀ ਅਤੇ ਸਰਦਾਰ ਗੁਰਚਰਨ ਸਿੰਘ ਜੀ ਦੇ ਕਰਮਾਂ ਸੰਦੜਾ ਖੇਤ ਜਾਂ ਕਰਮ ਸਿਧਾਂਤ ਨੂੰ ਲੈ ਕੇ ਚਲ ਰਹੇ ਵਿਵਾਦ ਵੇਲੇ ਹੋਇਆ ਸੀ। ਮੈਂ ਦੋਹਾਂ ਹੀ ਧਿਰਾਂ ਨੂੰ ਟੋਕਿਆ ਵੀ ਸੀ ਅਤੇ ਦੋਹਾਂ ਨੂੰ ਸਮਝਾਉਣ ਦੀ ਕੋਸਿਸ਼ ਵੀ ਕੀਤੀ ਸੀ।

ਮੈਂ ਇਹ ਵੀ ਲਿਖਿਆ ਸੀ ਕਿ ਮੈਂ ਠੀਕ ਨੂੰ ਠੀਕ ਅਤੇ ਗਲਤ ਨੂੰ ਗਲਤ ਕਹਾਂਗਾ। ਪ੍ਰੋ: ਤਰਲੋਚਨ ਸਿੰਘ ਜੀ ਨੂੰ ਮੈਂ ਸੱਭ ਤੋਂ ਵੱਧ ਟੋਕਿਆ ਸੀ, ਅਤੇ ਅਤੇ ਉਹਨਾਂ ਨੂੰ ਤਾਂ ਇਥੋਂ ਤੱਕ ਵੀ ਕਹਿ ਦਿੱਤਾ ਸੀ ਕੇ ਤੁਹਾਨੂੰ ਪੂਰਾ ਗਿਆਨ ਨਹੀਂ ਹੈ। ਜਿਸ ਕਰਕੇ ਪ੍ਰੋ: ਸਾਹਿਬ ਜੀ ਮੇਰੇ ਨਾਲ ਥੋੜਾ ਨਰਾਜ ਵੀ ਹੋ ਗਏ ਸਨ। ਮੈਂ ਪਰੋਫੈਸਰ ਤਰਲੋਚਨ ਸਿੰਘ ਜੀ ਅਤੇ ਉਹਨਾਂ ਦੇ ਹਮ ਖਿਆਲ ਸਾਰੇ ਲਿਖਾਰੀਆਂ ਦੇ ਵਿਚਾਰਾਂ ਨਾਲ ਸਹਿਮਤ ਹਾਂ। ਇਸ ਵਾਸਤੇ ਕਈ ਮੇਰੇ ਹਮ ਵਿਚਾਰ ਵੀਰਾਂ ਨੂੰ ਆਸ ਸੀ ਕੇ ਮੈਂ ਸਰਦਾਰ ਗੁਰਚਰਨ ਸਿੰਘ ਜੀ ਨੂੰ ਉਹਨਾਂ ਦੀ ਹੀ ਭਾਸ਼ਾ ਵਿੱਚ ਉੱਤਰ ਦੇਣ ਵਿੱਚ ਇਹਨਾਂ ਦਾ ਸਾਥ ਦੇਵਾਂਗਾ, ਪਰ ਮੈਂ ਇਸ ਤਰਾਂ ਨਹੀਂ ਕੀਤਾ। ਜਿਸ ਕਰਕੇ ਕਈਆਂ ਨੇਂ ਮੈਨੂੰ ਡਰਪੋਕ ਅਤੇ ਕਈਆਂ ਨੇਂ ਹੋਰ ਵੀ ਕਈ ਕੁੱਝ ਕਿਹਾ, ਪਰ ਮੈਂ ਦੋਹਾਂ ਧੜਿਆਂ ਵਿਚੋਂ ਕਿਸੇ ਦਾ ਵੀ ਕਦੇ ਗੁੱਸਾ ਨਹੀਂ ਕੀਤਾ।

ਮੈਂ ਕਿਸੇ ਦੀਆਂ ਬੁਰਾਈਆਂ ਨਹੀਂ ਦੇਖਦਾ, ਕਿਉਂ ਕੇ ਮੈਨੂੰ ਸਾਰੇ ਹੀ ਆਪ ਤੋਂ ਚੰਗੇ ਲੱਗਦੇ ਹਨ। ਜਿਨ੍ਹਾਂ ਨੂੰ ਅੱਜ ਅਸੀਂ ਬੁਰੇ ਸਮਝਦੇ ਹਾਂ, ਹੋ ਸੱਕਦਾ ਹੈ ਕੱਲ ਨੂੰ ਉਹ ਸਾਡੇ ਤੋਂ ਵੀ ਚੰਗੇ ਬਣ ਜਾਣ। ਅਤੇ ਜਿਨ੍ਹਾਂ ਨੂੰ ਅੱਜ ਅਸੀਂ ਸਲਾਹੁੰਦੇ ਹਾਂ, ਹੋ ਸੱਕਦਾ ਹੈ ਕੱਲ ਨੂੰ ਸਾਨੂੰ ਉਹਨਾਂ ਦੀ ਨਿੰਦਾ ਕਰਨੀਂ ਪੈ ਜਾਵੇ। ਮੈਨੂੰ ਦੋਹਾਂ ਹੀ ਧੜਿਆਂ ਨੇਂ ਇਕੋ ਜੁਬਾਨ ਨਾਲ ਚੰਗਾ ਵੀ ਕਿਹਾ ਤੇ ਬੁਰਾ ਵੀ ਕਿਹਾ।

ਹੋ ਸੱਕਦਾ ਹੈ ਸਰਦਾਰ ਗੁਰਚਰਨ ਸਿੰਘ ਜੀ ਕੱਲ ਨੂੰ ਸਾਡੇ ਤੋਂ ਵੀ ਚੰਗਾ, ਗੁਰਮੁੱਖ, ਮਿਠਬੋਲੜਾ, ਅਤੇ ਸੱਚਾ ਗੁਰਸਿੱਖ ਤੇ ਦਾਸ ਬਣ ਜਾਵੇ, ਸਾਨੂੰ ਸੱਭ ਨੂੰ ਇਹ ਆਸ ਵੀ ਕਰਨੀਂ ਚਾਹੀਦੀ ਹੈ, ਅਤੇ ਜਿਹੜੇ ਆਪਣੇਂ ਆਪ ਨੂੰ ਗੁਰ ਸਿੱਖ ਅਤੇ ਸਹੀ ਸਮਝਦੇ ਹਨ, ਉਹਨਾਂ ਨੂੰ ਚਾਹੀਦਾ ਹੈ ਕਿ ਅਜੇਹਾ ਬਣਨ ਵਿੱਚ ਉਹ ਸ੍ਰ: ਗੁਰਚਰਨ ਸਿੰਘ ਜੀ ਦੀ ਮਦਦ ਵੀ ਕਰਨ। ਗੁਰਚਰਨ ਸਿੰਘ ਦੇ ਨਹਿਲੇ ਤੇ ਦਹਿਲਾ ਮਾਰਨ ਦੀ ਕੋਸ਼ਿਸ਼ ਕਰਨਾਂ ਗੁਰਮੱਤ ਨਹੀ ਹੈ।

ਝਗੜਾ ਕਿਉਂ ਹੁੰਦਾ ਹੈ, ਕਿਉਂ ਕੇ ਅਸੀਂ ਸਾਰੇ ਆਪਣੇਂ ਆਪ ਨੂੰ ਸੱਭ ਤੋਂ ਜਿਆਦਾ ਬੁੱਧੀਮਾਨ ਸਮਝਦੇ ਹਾਂ। ਅਤੇ ਆਪਣੀਂ ਹੀ ਗੱਲ ਸਾਰਿਆਂ ਨੂੰ ਮਨਵਾਉਣੀਂ ਚਾਹੁੰਦੇ ਹਾਂ। ਸਿੱਖ ਮਾਰਗ ਦੇ ਜਿਨੇ ਵੀ ਵਿਦਵਾਨ ਜਾਂ ਲਿਖਾਰੀ ਹਨ, ਮੈਨੂੰ ਅਜੇਹਾ ਲੱਗਦਾ ਹੈ ਕਿ ਇਹਨਾਂ ਵਿਚੋਂ ਸ਼ਾਇਦ ਹੀ ਕਿਸੇ ਨੇਂ ਕਦੇ ਕਿਸੇ ਦੀ ਗੱਲ ਮੰਨੀਂ ਹੋਵੇ। ਸਾਰੇ ਹੀ ਆਪਣੀਂ ਗੱਲ ਨੂੰ, ਆਪਣੇਂ ਵਿਚਾਰਾਂ ਸਹੀ ਮੰਨਦੇ ਹਨ ਅਤੇ ਦੂਜਿਆ ਤੇ ਧੋਪਣਾਂ ਚਾਹੁੰਦੇ ਹਨ। ਅਤੇ ਵੇਖੋ ਝਗੜਾ ਵੀ ਕਿਉਂ ਕਰਦੇ ਹਨ, ਗੁਰਬਾਣੀਂ ਦੇ ਅਰਥਾਂ ਨੂੰ ਲੈ ਕੇ। ਜਦਿ ਕੇ ਸਾਰੇ ਦੇ ਸਾਰੇ ਹੀ ਪ੍ਰੋ: ਸਾਹਿਬ ਸਿੰਘ ਜੀ ਦੇ ਕੀਤੇ ਹੋਇ ਟੀਕੇ ਵਿਚੋਂ ਅਰਥ ਲੈਂਦੇ ਹਨ। ਗੁਰਬਾਣੀਂ ਅਤੇ ਗੁਰਮਤ ਦੇ ਪਰਚਾਰ ਦਾ ਬਹਾਨਾਂ ਬਨਾ ਕੇ ਆਪਣੀਆਂ ਆਪਣੀਆਂ ਨਿੱਜੀ ਕਿੜਾਂ ਕੱਡਦੇ ਹਨ।

ਇਹ ਕਹਿਣਾਂ ਸ਼ਾਇਦ ਗਲਤ ਨਹੀਂ ਹੋਵੇਗਾ ਕਿ ਇਸ ਵਕਤ ਸਾਡੇ ਵਿਦਵਾਨ ਲਿਖਾਰੀ ਅਤੇ ਪਾਠਕ, ਮੁੱਖ ਕਰਕੇ ਪ੍ਰੋ: ਤਰਲੋਚਨ ਸਿੰਘ ਜੀ ਅਤੇ ਸਰਦਾਰ ਗੁਰਚਰਨ ਸਿੰਘ ਜੀ ਦੇ ਦੋ ਧੜਿਆਂ ਵਿੱਚ ਵੰਡੇ ਹੋਏ ਹਨ। ਪ੍ਰੋ: ਤਰਲੋਚਨ ਸਿੰਘ ਜੀ ਦੇ ਵਿਚਾਰਾਂ ਨਾਲ ਸਹਿਮਤੀ ਵਾਲੇ ਵੀਰ, ਖਾਸ ਕਰ ਰੈਗੁਲਰ ਲਿਖਾਰੀ ਦਰਸਣ ਸਿੰਘ ਜੀ ਘਣਕਸ, ਜਸਵੀਰ ਸਿੰਘ ਜੀ ਕੈਲਗਰੀ, ਅਤੇ ਹੋਰ ਵੀ ਬਹੁਤ ਸਾਰੇ ਵੀਰ ਜਿਨਾਂ ਨੇਂ ਪ੍ਰੋ: ਤਰਲੋਚਨ ਸਿੰਘ ਜੀ ਦੇ ਵਿਚਾਰਾਂ ਦੀ ਹਮਾਇਤ ਕੀਤੀ ਹੈ, ਅਤੇ ਮੈਂ ਇਹ ਵੀ ਦੱਸ ਦੇਵਾਂ, ਕਿ ਮੈ ਵੀ ਤਰਲੋਚਨ ਸਿੰਘ ਜੀ ਅਤੇ ਇਹਨਾਂ ਸਾਰਿਆ ਦੇ ਵਿਚਾਰਾਂ ਨਾਲ ਹੀ ਸਹਿਮਤ ਹਾਂ, ਇਨ੍ਹਾਂ ਸਾਰਿਆ ਦਾ ਸਚਾਈ ਵਲ ਨੂੰ ਮੂੰਹ ਹੈ, ਸਾਰੇ ਸਚਾਈ ਨੂੰ ਮੰਨਦੇ ਹਨ, ਪਰ ਫਿਰ ਵੀ ਸਰਦਾਰ ਗੁਰਚਰਨ ਸਿੰਘ ਜੀ ਨੂੰ ਆਪਣੀਂ ਗੱਲ ਮਨਾ ਨਹੀਂ ਸਕੇ, ਜਾਂ ਸਹਿਮਤ ਨਹੀਂ ਕਰਵਾ ਸਕੇ, ਕਿਉਂ? । ਕਿਉਂ ਕੇ ਬੇਸ਼ੱਕ ਇਹ ਸਾਰੇ ਵੀਰ, ਇਨ੍ਹਾਂ ਸਾਰਿਆ ਦਾ ਸਚਾਈ ਵਲ ਨੂੰ ਮੂੰਹ ਵੀ ਹੈ, ਸਾਰੇ ਸਚਾਈ ਨੂੰ ਮੰਨਦੇ ਵੀ ਹਨ, ਸਚਾਈ ਦੇ ਨੇੜੇ ਵੀ ਹਨ, ਪਰ ਸਚਾਈ (ਸੱਚ) ਨੂੰ ਜਾਣਦੇ ਨਹੀਂ। ਪਰ ਇਹ ਵੀਰ ਗੁਰਬਾਣੀਂ ਅਤੇ ਗੁਰਮੱਤ ਅਨੂੰਸਾਰ ਚੱਲਨ ਦੀ ਪੂਰੀ ਪੂਰੀ ਕੋਸ਼ਿਸ ਕਰ ਰਹੇ ਹਨ, ਇਹਨਾਂ ਦੀ ਸੇਧ ਜਾਂ ਨਿਸ਼ਾਨਾਂ ਵੀ ਠੀਕ ਹੈ, ਅਤੇ ਇਹ ਸਹੀ ਰਸਤੇ ਤੇ ਚੱਲ ਰਹੇ ਹਨ। ਹੋ ਸੱਕਦਾ ਹੈ ਇੱਕ ਦਿਨ ਇਹ ਸੱਚ ਨੂੰ ਵੀ ਜਾਣ ਲੈਣ। ਕਿਸੇ ਨੂੰ ਸੱਚ ਦਾ ਗਿਆਨ ਦੇਣ ਵਾਸਤੇ ਪਹਿਲੇ ਖੁਦ ਨੂੰ ਗਿਆਨ ਹੋਣਾਂ ਜਰੂਰੀ ਹੈ।

ਨਿਰੋਲ ਧਾਰਮਿਕ ਵੈਬ ਸਾਈਟ ਹੋਣ ਕਰਕੇ ਗੁਰਬਾਣੀਂ ਦੀ ਵਿਚਾਰ ਮੁੱਖ ਵਿਸ਼ਾ ਹੈ ਇਸ ਸਾਈਟ ਦਾ। ਅਤੇ ਜਿਆਦਾ ਤਰ ਵਿਵਾਦ ਵੀ ਗੁਰਬਾਣੀਂ ਦੇ ਅਰਥਾਂ ਨੂੰ ਲੈ ਕੇ ਹੀ ਹੁੰਦਾ ਹੈ। ਮਿਸਾਲ ਦੇ ਤੌਰ ਤੇ, ੮ ਅਪ੍ਰੈਲ ੨੦੦੯ ਨੂੰ ਲਿਖੇ ਦਰਸ਼ਨ ਸਿੰਘ ਘਣਕਸ ਜੀ ਦੇ ਪੱਤਰ ਤੇ ਵਿਚਾਰ ਕਰਦੇ ਹਾਂ। ਉਹ ਵੀ ਲਿਖਦੇ ਹਨ,

ਪਿਆਰੇ ਪਾਠਕ ਜਨੋ, ਅਸੀਂ ਸਾਰੇ ਹੀ ਸਿਖ, ਗੁਰੂ ਗਰੰਥ ਜੀ ਦਾ ਅਸਲ ਭਾਵ-ਅਰਥ ਜਾਣਨ ਦੀ ਭਾਲ ਵਿੱਚ ਹਾਂ। ਬਹੁਤ ਸਾਰੇ ਸਿਖ ਪਰਚਾਰਕ ਗੁਰੁ ਸਬਦ ਦਾ ਨਚੋੜ ਵੱਖਰੇ ਵੱਖਰੇ ਅੱਰਥਾਂ ਨਾਲ ਦੱਸ ਰਹੇ ਹਨ, ਸਾਨੂੰ ਸਾਰਿਆਂ ਨੂੰ ਖੋਜ ਕਰ ਲੈਣੀ ਚਾਹੀਦੀ ਹੈ, ਤਾਂ ਕੇ ਅਸੀ ਟੱਪਲਾ ਨਾ ਖਾ ਜਾਈ ਏ, ਬਹੁਤੀ ਵਾਰ ਪਰਚਾਰਕ ਅਪਣੇ ਵਿਸਵਾਸ ਨੂੰ ਗੁਰੂ ਬਾਣੀ ਦੀ ਰੰਗਤ ਦੇ ਦੇਦਾਂ ਹੈ। ਪਰ ਅਸੀਂ ਨਿਰੋਲ ਸਬਦ ਦਾ ਭਾਵ ਲੱਭਣਾ ਹੈ। ਏਹ ਜੁਮੇਵਾਰੀ ਸਾਡੀ ਬਣ ਜਾਦੀਂ ਹੈ। ਸਾਡੇ ਪਾਸ ਹਾਲੇ ਤੱਕ ਇੱਕ ਹੀ ਟੀਕਾ ਹੈ, ਡਾਕਟਰ ਸਾਹਿਬ ਸਿੰਘ ਜੀ ਦਾ, ਜੋ ਪੰਥ ਪਰਵਾਣਕ ਹੈ।

ਊਪਰ ਲਿਖੀ ਇਹਨਾਂ ਦੀ ਗੱਲ ਬਿਲਕੁਲ ਠੀਕ ਹੀ ਹੈ। ਇਹਨਾਂ ਦੇ ਕਹਿਣ ਅਨੁਸਾਰ ਆਪਾਂ ਗੁਰਬਾਣੀਂ ਦੇ ਨਿਰੋਲ ਭਾਵ ਅਰਥ ਸਮਝਣ ਦੀ ਕੋਸ਼ਿਸ਼ ਕਰੀਏ ਆਉ ਸਾਰੇ ਮਿਲ ਕੇ ਖੋਜ ਕਰੀਏ। ਅੱਗੇ ਆਪ ਕੁੱਝ ਸਬਦਾਂ ਦੀ ਮਿਸਾਲ, ਵੀਰ ਭੁਪਿੰਦਰ ਸਿੰਘ ਜੀ ਦੇ ਅਰਥਾਂ ਦਾ ਹਵਾਲਾ ਦੇ ਕੇ ਦਿੰਦੇ ਹਨ।

ਹੇਠਾਂ ਲਿਖੇ ਸਬਦਾਂ ਦੇ ਭਾਵ ਅਰਥ, ਪਰੋਫੇਸਰ ਸਹਿਬ ਸਿੰਘ ਜੀ ਦੇ ਹਨ, ਇਸੇ ਸਬਦ ਦੇ ਅਰਥ ਵੀਰ ਭੁਪਿੰਦਰ ਸਿੰਘ ਜੀ ਦੇ, ਸਿਖ ਮਾਰਗ ਦੇ ਲੇਖ ਵਿੱਚ ਆ ਚੁਕੇ ਹਨ। ਕਿਰਪਾ ਕਰਕੇ ਆਪ, ਤੁਲਣਾ ਕਰ ਲੈਣੀ।

ਸਿਖ ਆਪਣੇ ਗੁਰੁ ਤੋਂ ਹਾਮੇਸਾ ਹੀ ਆਪਣੀਆਂ ਲੋੜਾਂ ਦੀ ਪੂਰਤੀ ਵਾਸਤੇ ਮੰਗਾਂ, ਮੰਗਦਾ ਰਹਿੰਦਾ ਹੈ, ਤੇ ਗੁਰੂ ਜੀ ਸਾਡੀਆਂ ਮੰਗਾਂ ਪੂਰੀਆਂ ਕਰਦੇ ਜਾਦੇਂ ਹਨ, ਇਸੇ ਵਿਚਾਰ ਵਾਰੇ, ਜਪੁ ਜੀ ਦੀ ਬਾਣੀ ਵਿੱਚ ਗੁਰੁ ਨਾਨਕ ਸਾਹਿਬ ਜੀ ਉਚਾਰਨ ਕਰਦੇ ਹਨ, {ਦੇਦਾ ਦੇ, ਲੈਦੇ ਥਕਿ ਪਾਹਿ।। ਜੁਗਾ ਜੁਗੰਤਰਿ ਖਾਹੀ ਖਾਹਿ।।}

ਸੰਗਤ ਜੀਉ ਆਉ ਤਜਰਬੇ ਦੇ ਤੌਰ ਤੇ ਹੀ ਸਹੀ, ਆਪਾਂ ਇੱਕ ਤਰਾਂ ਨਾਲ ਸਰਦਾਰ ਦਰਸ਼ਨ ਸਿੰਘ ਘਣਕਸ ਜੀ ਦੇ ਇਸ ਸੱਦੇ ਨੂੰ ਮੰਨ ਕੇ, ਸਿਰਫ ਜਪੁ ਜੀ ਦੀ ਕੜੀ, ਦੇਦਾ ਦੇ ਲੈਦੇ ਥਕਿ ਪਾਹਿ। ਜੁਗਾ ਜੁਗੰਤਰਿ ਖਾਹੀ ਖਾਹਿ।। ਦੇ ਅਸਲ ਅਤੇ ਨਿਰੋਲ ਭਾਵ ਅਰਥ ਸਮਝਣ ਦੀ ਕੋਸ਼ਿਸ ਕਰੀਏ। ਇੱਕ ਤਾਂ ਇਹ ਨਿੱਤ ਨੇਮ ਵਾਲੇ ਪਾਠ ਦੀ ਕੜੀ ਹੈ। ਦੂਜਾ ਇਹ ਕਾਫੀ ਸਰਲ ਅਤੇ ਸਪੱਸ਼ਟ ਅਰਥਾਂ ਵਾਲੀ ਕੜੀ ਹੈ ਕੋਈ ਔਖੀ ਨਹੀਂ ਹੈ। ਪ੍ਰੋ: ਸਾਹਿਬ ਸਿੰਘ ਜੀ ਦਾ ਟੀਕਾ ਵੀ ਸਾਡੇ ਕੋਲ ਮੌਜ਼ੂਦ ਹੈ, ਹੇਠ ਲਿਖੇ ਭਾਵ ਅਰਥ, ਪ੍ਰੋ: ਸਾਹਿਬ ਸਿੰਘ ਜੀ ਦੇ ਹਨ। ਕੋਈ ਮੁਸ਼ਕਿਲ ਕੰਮ ਨਹੀਂ ਹੈ। ਫਿਰ ਵੀ ਅਗਰ ਅਸੀਂ ਇਸ ਕੜੀ ਦੇ ਅਸਲ ਅਤੇ ਨਿਰੋਲ ਭਾਵ ਅਰਥ ਨਹੀਂ ਸਮਝ ਸਕੇ ਤਾਂ ਬਾਂਕੀ ਬਾਣੀਂ ਨੂੰ ਕੀ ਸਮਝਾਂ ਗੇ, ਅਤੇ ਸਾਰੇ ਝਗੜਿਆ ਦਾ ਹਲ ਕਿਵੇਂ ਹੋਵੇਗਾ।

ਪਦਅਰਥ:- ਦੇਦਾ-ਦੇਂਦਾ, ਦੇਣ ਵਾਲਾ, ਦਾਤਾਰ ਰੱਬ। ਦੇ- (ਸਦਾ) ਦੇਂਦਾ ਹੈ, ਦੇ ਰਿਹਾ ਹੈ। ਲੈਦੇ-ਲੈਂਦੇ, ਲੈਣ ਵਾਲੇ ਜੀਵ। ਥਕਿ ਪਾਹਿ-ਥਕ ਪੈSਦੇ ਹਨ। ਜੁਗਾ ਜੁਗੰਤਰਿ-ਜੁਗ ਜੁਗ ਅੰਤਰਿ, ਸਾਰੇ ਜੁਗਾਂ ਵਿੱਚ ਹੀ, ਸਦਾ ਤੋਂ ਹੀ। ਖਾਹੀ ਖਾਹਿ-ਖਾਂਦੇ ਹੀ ਖਾਂਦੇ ਹਨ, ਵਰਤਦੇ ਚਲੇ ਆ ਰਹੇ ਹਨ।

ਅਰਥ:- ਦਾਤਾਰ ਅਕਾਲ ਪੁਰਖ (ਸਭ ਜੀਆਂ ਨੂੰ ਰਿਜ਼ਕ) ਦੇ ਰਿਹਾ ਹੈ, ਪਰ ਜੀਵ ਲੈ ਲੈ ਕੇ ਥੱਕ ਪੈਂਦੇ ਹਨ। (ਸਭ ਜੀਵ) ਸਦਾ ਤੋਂ ਹੀ (ਰੱਬ ਦੇ ਦਿੱਤੇ ਪਦਾਰਥ) ਖਾਂਦੇ ਚਲੇ ਆ ਰਹੇ ਹਨ।

ਸਿੱਖ ਮਾਰਗ ਤੇ ਪੜ੍ਹੇ ਲਿਖੇ, ਨਾਮੀਂ ਗਿਰਾਮੀ, ਤਜਰਬੇ ਕਾਰ ਖੋਜੀ, ਪ੍ਰੋਫੈਸਰ, ਪ੍ਰਿੰਸੀਪਲ, ਅਤੇ ਪਰਚਾਰਕਾਂ ਦੀ ਕੋਈ ਕਮੀਂ ਨਹੀਂ ਹੈ। ਮੈਂ ਇਹਨਾਂ ਸੱਭ ਦੇ ਅੱਗੇ ਬੇਨਤੀ ਕਰਦਾ ਹਾਂ, ਕਿ ਊਪਰ ਵਾਲੇ ਦੋਹਾਂ ਹੀ ਅਰਥਾਂ ਨੂੰ ਲੈ ਕੇ ਮੇਰੇ, ਅਨਪੜ੍ਹ ਜਿਹੇ ਬੰਦੇ ਦੇ ਮਨ ਵਿੱਚ ਕੁੱਝ ਸ਼ੰਕੇ ਕੁੱਝ ਸਵਾਲ ਪੈਦਾ ਹੋ ਗਏ ਹਨ, । ਤੁਸੀ ਸਾਰੇ ਮਿਲ ਕੇ ਮੇਰੇ ਸ਼ੰਕਿਆ ਨੂੰ ਦੂਰ ਕਰਨ ਅਤੇ ਇਸ ਕੜੀ ਦੇ ਅਸਲ ਭਾਵ ਅਰਥ ਸਮਝਣ ਵਿੱਚ ਮੇਰੀ ਮਦਦ ਕਰੋ ਤਾਂ ਬਹੁਤ ਮਿਹਰਬਾਨੀ ਹੋਵੇਗੀ ਜੀ। ਸਰਦਾਰ ਦਰਸਨ ਸਿੰਘ ਜੀ ਦੇ ਸੁਝਾੳ ਤੇ ਵੀ ਅਮਲ ਹੋ ਜਾਵੇ ਗਾ, ਅਤੇ ਸੰਗਤ ਦੀ ਸੇਵਾ ਵੀ, ਅਤੇ ਗੁਰਮੱਤ ਦਾ ਗਿਆਨ ਅਤੇ ਪ੍ਰਚਾਰ ਸੋ ਵੱਖਰਾ। ਅਤੇ ਸ਼ਾਇਦ ਇਸ ਬਹਾਨੇ ਸਭ ਭਰਾਵਾਂ ਵਿੱਚ ਪਿਆਰ ਵੀ ਵਧੇਗਾ, ਮੈਂ ਤਾਂ ਅਜੇਹੀ ਹੀ ਆਸ ਕਰਦਾ ਹਾਂ।

ਮੇਰੇ ਕੁੱਝ ਸ਼ੰਕੇ ਇਸ ਤਰਾਂ ਹਨ ਜੀ:- ਜਿਵੇਂ ਕਿ ਅਰਥ ਹਨ, ਉਹ ਦਾਤਾਰ ਅਕਾਲ ਪੁਰਖ (ਸਭ ਜੀਆਂ ਨੂੰ ਰਿਜ਼ਕ) ਦੇ ਰਿਹਾ ਹੈ, ਪਰ ਜੀਵ ਲੈ ਲੈ ਕੇ ਥੱਕ ਪੈਂਦੇ ਹਨ। (ਸਭ ਜੀਵ) ਸਦਾ ਤੋਂ ਹੀ (ਰੱਬ ਦੇ ਦਿੱਤੇ ਪਦਾਰਥ) ਖਾਂਦੇ ਚਲੇ ਆ ਰਹੇ ਹਨ।

ਊਪਰ ਵਾਲੇ ਅਰਥ ਹੈਨ ਤਾਂ ਠੀਕ ਪਰ ਕਿਵੇਂ? , ਕਿਉਂ ਕੇ ਅਸਲ ਵਿੱਚ ਤਾਂ ਬਹੁਤੇ ਜੀਵ ਆਪਣੇਂ ਜੀਵਨ ਦੀਆਂ ਬੁਨਿਆਦੀ ਜਾਂ ਮੁਢਲੀਆ ਲੋੜਾਂ ਨੂੰ ਹੀ ਤਰਸਦੇ ਮਰ ਜਾਂਦੇ ਹਨ। ਮੰਗਣ ਤੇ ਉਹ (ਦਾਤਾਰ) ਕਿਸੇ ਗਰੀਬ ਬਿਮਾਰ ਨੂੰ ਦਵਾਈ ਵਾਸਤੇ ਪੈਸਾ ਵੀ ਨਹੀਂ ਦਿੰਦਾ। ਫਿਰ ਇਹ ਦੇਣ ਵਾਲਾ ਉਹਨਾਂ ਨੂੰ ਕੀ ਅਤੇ ਕਿਵੇਂ ਦਿੰਦਾ ਹੈ? ਉਹ (ਦਾਤਾ) ਦੇਂਦਾ ਥੱਕਦਾ ਨਹੀ, ਪਰ ਉਹ (ਸਭ ਜੀਵ) ਕੀ ਲੈ ਲੈ ਕੇ ਅਤੇ ਕਿਵੇਂ ਥੱਕ ਜਾਂਦੇ ਹਨ? ਅਤੇ ਉਹ ਉਸ ਨੂੰ ਜੁੱਗਾਂ ਤੱਕ ਕਿਵੇਂ ਖਾਈ ਜਾਂਦੇ ਹਨ? । ਵਿਦਵਾਨ ਵੀਰੋ! ਕੜੀ ਵੀ ਸੌਖੀ ਹੈ। ਅਰਥ ਵੀ ਸੌਖੇ ਹਨ। ਅਤੇ ਮੇਰੇ ਸ਼ੰਕੇ ਵੀ ਸਧਾਰਨ ਹਨ, ਅਤੇ ਇਸ ਕੜੀ ਨੂੰ ਆਪਾਂ ਰੋਜ਼ ਹੀ ਪੜ੍ਹਦੇ ਹਾਂ।

ਹੋ ਸੱਕਦਾ ਹੈ ਕਈ ਵਿਦਵਾਨ ਵੀਰ ਮੇਰੇ ਸ਼ੰਕੇ ਨਿਵਿਰਤ ਕਰਨ ਵਿੱਚ ਮੇਰੀ ਮਦਦ ਕਰਨਾਂ ਚਾਹੁੰਦੇ ਹੋਣ, ਪਰ ਇਸ ਝਿਜਕ ਕਰਕੇ ਚੁੱਪ ਰਹਿਣ ਕਿ ਸਾਨੂੰ ਨਹੀ ਕਿਹਾ। ਜਾਂ ਇਹ ਸੋਚਣ ਕੇ ਕੋਈ ਹੋਰ ਵਿਦਵਾਨ ਉੱਤਰ ਦੇ ਦੇਵੇਗਾ। ਇਸ ਵਾਸਤੇ ਮੈਂ ਖਾਸ ਕਰ ਭਾਈ ਜਸਬੀਰ ਸਿੰਘ ਜੀ ਵੈਨਕੂਵਰ, ਪ੍ਰੋ: ਗੁਰਬਚਨ ਸਿੰਘ ਜੀ ਥਾਈਲੈਂਡ ਵਾਲੇ, ਜਸਵੀਰ ਸਿੰਘ ਜੀ ਕੈਲਗਰੀ, ਭਾਈ ਗੁਰਚਰਨ ਸਿੰਘ ਜੀ ਜਿਉਣਵਾਲਾ ਪ੍ਰੋ: ਤਰਲੋਚਨ ਸਿੰਘ ਜੀ, ਜਾਂ ਕੋਈ ਹੋਰ ਵੀ ਵੀਰ, ਸੱਭ ਨੂੰ ਇਸ ਕੰਮ ਵਿੱਚ ਸਹਾਇਤਾ ਕਰਨ ਦੀ ਬੇਨਤੀ ਕਰਦਾ ਹਾਂ ਜੀ।

ਭੁਲ ਕੇ ਕੁੱਝ ਗਲਤ ਲਿਖਿਆ ਗਿਆ ਹੋਵੇ ਤਾਂ ਖਿਮਾਂ ਕਰਨਾਂ ਜੀ

ਬਲਦੇਵ ਸਿੰਘ

ਫਿਰੋਜ਼ ਪੁਰ


(15/04/09)
ਜਸਬੀਰ ਸਿੰਘ (ਕੈਲਗਰੀ)

ਸ: ਮੱਖਣ ਸਿੰਘ ਜੀ ਅਤੇ ਸਿੱਖ ਮਾਰਗ ਦੇ ਪਾਠਕ ਸੱਜਣੋ!
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।
ਸ: ਮੱਖਣ ਸਿੰਘ ਜੀ! ਆਪਜੀ ਨੇ ਸਿੱਖ ਮਾਰਗ ਤੇ ਛਪਣ ਵਾਲੇ ਲੇਖਾਂ, ਪੱਤਰਾਂ ਵਿੱਚ ਸੁਧਾਰ ਲਿਆਉਣ ਦੇ ਮਕਸਦ ਨਾਲ ਪਾਠਕਾਂ ਪਾਸੋਂ ਕੁੱਝ ਸੁਝਾਉ ਮੰਗੇ ਹਨ। ਇੱਕ ਨੁਕਤੇ ਤੇ ਮੈਂ ਆਪਣੇ ਕੁੱਝ ਸੁਝਾਉ ਦੇਣੇ ਚਾਹੁੰਦਾ ਹਾਂ।
ਜਿਸ ਤਰ੍ਹਾਂ ਕਿ ਕਈ ਵਿਦਵਾਨ ਆਪਣੇ ਲੇਖਾਂ ਦੇ ਜਰੀਏ ਆਪਣੇ ਵਿਚਾਰ ਲਿਖਦੇ ਹਨ। ਕਈ ਵਾਰੀਂ ਕਿਸੇ ਪਾਠਕ ਨੂੰ ਜੇ ਲੱਗਦਾ ਹੈ ਕਿ ਗੁਰਬਾਣੀ ਦੇ ਜੋ ਹਵਾਲੇ ਦਿੱਤੇ ਗਏ ਹਨ ਉਨ੍ਹਾਂ ਦੇ ਅਰਥ ਜਾਂ ਭਾਵਾਰਥ ਠੀਕ ਨਹੀਂ ਕੀਤੇ ਗਏ। ਬੇਸ਼ਕ ਪੜ੍ਹਨ ਸੁਣਨ ਨੂੰ ਬਹੁਤ ਚੰਗੇ ਲੱਗਦੇ ਹਨ ਪਰ ਗੁਰਮਤ ਦੀ ਕਸਵੱਟੀ ਤੇ ਖਰੇ ਨਹੀਂ ਉਤਰਦੇ। ਇਸ ਸੰਬੰਧ ਵਿੱਚ ਜੇ ਕੋਈ ਪਾਠਕ (ਸ਼ਿਸ਼ਟਾਚਾਰ ਦੀ ਮਰਿਯਾਦਾ ਦੇ ਦਾਇਰੇ ਅੰਦਰ ਰਹਿੰਦਿਆਂ ਹੋਇਆਂ) ਲੇਖ ਦੇ ਹਵਾਲਿਆਂ ਸਹਿਤ ਆਪਣੇ ਵਿਚਾਰ ਭੇਜਣੇ ਚਾਹੇ ਤਾਂ ਉਸ ਨੂੰ / ਉਨ੍ਹਾਂ ਨੂੰ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਹਾਂ ਉਸ ਪਾਠਕ ਦੇ ਸਵਾਲਾਂ ਦੇ ਜਵਾਬ ਸੰਬੰਧਤ ਲੇਖਕ ਦੇਣੇ ਚਾਹੇ ਜਾਂ ਨਾਂ ਉਸ ਦੀ ਮਰਜੀ ਹੋਣੀ ਚਾਹੀਦੀ ਹੈ। ਉਸ ਤੋਂ ਇਸ ਚੀਜ ਦੀ ਮੰਗ ਨਾ ਕੀਤੀ ਜਾਏ ਕਿ ਜਵਾਬ ਕਿਉਂ ਨਹੀ ਆਇਆ?
ਕਿਉਂਕਿ ਕਈ ਵਾਰੀਂ ਛਪ ਰਹੇ ਲੇਖਾਂ ਦੇ ਅਰਥ ਜਾਂ ਭਾਵਾਰਥ ਪ੍ਰੋ: ਸਾਹਿਬ ਸਿੰਘ ਦੇ ਕੀਤੇ ਅਰਥਾਂ ਨਾਲ ਮੇਲ ਨਹੀਂ ਖਾਂਦੇ। ਜੇ ਇਨ੍ਹਾਂ ਭੁਲੇਖਿਆਂ ਨੂੰ ਦੂਰ ਨਾ ਕੀਤਾ ਜਾਏ ਤਾਂ ਭੁਲੇਖੇ ਦੂਰ ਹੋਣ ਦੀ ਬਜਾਇ ਹੋਰ ਵਧ ਸਕਦੇ ਹਨ ਅਤੇ ਮੈਂ ਸਮਝਦਾ ਹਾਂ ਕਿ ਵਧ ਰਹੇ ਹਨ।
ਜੇ ਕੋਈ ਸੱਜਣ ਕਿਸੇ ਬਾਰੇ ਲਿਖਦਾ ਹੈ ਕਿ …. . ਪੱਤਰ ਫਰਜੀ ਨਾਮ ਨਾਲ ਲਿਖਿਆ ਗਿਆ ਹੈ ਤਾਂ ਇਸ ਤੱਥ ਦਾ ਸਬੂਤ ਨਾਲ ਲਗਾਇਆ ਜਾਏ ਕਿ ਕਿਸ ਤਰ੍ਹਾਂ ਕਿਸੇ ਨੇਂ ਫ਼ਰਜੀ ਨਾਮ ਵਰਤਿਆ ਹੈ। ਜੇ ਸਿਰਫ਼ ਕਿਆਸ ਅਰਾਈਆਂ ਹੀ ਲਗਾਈਆਂ ਗਈਆਂ ਹਨ ਤਾਂ ਇਸ ਤਰ੍ਹਾਂ ਦਾ ਪੱਤਰ ਸਿੱਖ ਮਾਰਗ ਤੇ ਨਾਂ ਛਾਪਿਆ ਜਾਏ।
ਸ: ਗੁਰਚਰਨ ਸਿੰਘ (ਜਿਉਣਵਾਲਾ) ਜੀ!
ਤੁਸੀਂ ਲਿਖਿਆ ਹੈ ਕਿ ਜਿਹੜੇ ਲੋਕ ਆਪਣਾ ਸਿਰਨਾਵਾਂ ਤੇ ਫੂਨ ਨੰਬਰ ਇਸ ਲਈ ਨਹੀਂ ਲਿਖਦੇ ਕਿ ਕੋਈ ਮੈਨੂੰ ਗਾਲ੍ਹਾਂ ਕਢੇਗਾ ਜਾਂ ਬੁਰਾ ਭਲਾ ਕਹੇਗਾ …. ਅਸਲ ਵਿੱਚ ਇਹ ਲੋਕ ਚਾਹੁੰਦੇ ਹਨ ਕਿ ਸਖ਼ਤ ਬੋਲੀ ਦਾ ਵਾਸਤਾ ਪਾ ਕੇ ਸਿੱਖ ਧਰਮ ਪੱਖੀਆਂ ਨੂੰ ਬੋਲਣ ਤੋਂ ਬੰਦ ਕਰਾਇਆ ਜਾਵੇ…. . ।
ਗੁਰਚਰਨ ਸਿੰਘ ਜੀ! ਤੁਸੀਂ ਬਿਲਕੁਲ ਠੀਕ ਲਿਖਿਆ ਹੈ। ਜਿਆਦਾਤਰ ਲੋਕੀਂ ਆਪਣਾ ਸਿਰਨਾਵਾਂ ਅਤੇ ਫੋਨ ਨੰਬਰ ਤੁਹਾਡੇ ਵੱਲੋਂ ਵਰਤੀ ਜਾਂਦੀ ਬੋਲੀ ਕਾਰਣ ਹੀ ਨਹੀਂ ਦਿੰਦੇ। ਤੁਹਾਡੀ ਬੋਲ-ਬਾਣੀ ਕਾਰਣ ਹੀ ਬਹੁਤ ਸਾਰੇ ਸੱਜਣ ਆਪਣੇ ਵਿਚਾਰ ਦੇਣ ਤੋਂ ਜਕਦੇ ਹਨ। ਪਰ ਕਿਸੇ ਨੂੰ ਗਾਲ੍ਹਾਂ ਕਢ੍ਹ ਕੇ ਬੁਰਾ ਭਲਾ ਬੋਲ ਕੇ ਆਪਣੀ ਗੱਲ ਮਨਵਾਉਣੀ ਇਹ ਸਿੱਖ ਧਰਮ ਦਾ ਕਿਹੜਾ ਪੱਖ ਪੂਰਿਆ ਜਾ ਰਿਹਾ ਹੈ?
ਇਹ ਕਿਹੜੀ ਕਸਵੱਟੀ ਹੈ ਕਿ, ਜੇ ਕੋਈ ਨਰਮ ਬੋਲੀ ਦਾ ਪ੍ਰਯੋਗ ਕਰਦਾ ਹੈ ਤਾਂ ਉਹ ਸਿੱਖ ਧਰਮ ਦਾ ਵਿਰੋਧੀ ਹੈ ਅਤੇ ਜੇ ਕੋਈ ਗਾਲੀ ਗਲੋਚ ਵਾਲੀ ਬੋਲੀ ਵਰਤਦਾ ਹੈ ਤਾਂ ਉਹ ਸਿੱਖ ਧਰਮ ਪੱਖੀ ਹੈ?
ਹਜੇ ਵੀ ਤੁਸੀਂ ਇਹ ਗੱਲ ਲਿਖਣ ਦੀ ਬਜਾਏ ਕਿ ਅੱਗੋਂ ਤੋਂ ਆਪਣੀ ਬੋਲ ਬਾਣੀ ਦਾ ਧਿਆਨ ਰੱਖਿਆ ਜਾਏਗਾ, ਲੱਗਦਾ ਹੈ ਤੁਸੀਂ ਆਪਣਾ ਉਹੀ ਅੰਦਾਜ ਜਾਰੀ ਰੱਖਣਾ ਚਾਹੁੰਦੇ ਹੋ।
ਭੁੱਲ ਚੁਕ ਲਈ ਮੁਆਫ਼ੀ ਚਾਹੁੰਦਾ ਹਾਂ। ਧੰਨਵਾਦ।
ਜਸਬੀਰ ਸਿੰਘ (ਕੈਲਗਰੀ)


(14/04/09)
ਡਾ. ਅਮਰਜੀਤ ਟਾਂਡਾ

ਸ਼ਬਦ ਤੇ ਕਲਮ - ਡਾ. ਅਮਰਜੀਤ ਟਾਂਡਾ
ਪੱਤਰਕਾਰੀ ਬਹੁਤ ਸੰਜੀਦਾ ਅਤੇ ਜ਼ਿੰਮੇਵਾਰੀ ਵਾਲਾ ਕਿੱਤਾ ਹੈ ਤੇ ਇਨਾਮਾਂ ਦਾ ਐਲਾਨ ਕਰਨ ਦੀ ਕਾਰਵਾਈ ਸਿਆਣੇ ਪਲਾਂ ਨਾਲ ਮੇਲ ਨਹੀ ਖਾਂਦੀ। ਜਰਨੈਲ ਸਿੰਘ ਦੀ ਬੱਲੇ ਬੱਲੇ ਸਿਆਸੀ ਸ਼ੋਹਰਤ ਖਾਤਰ ਅਤੇ ਇਨਾਮ ਦੇਣ ਦੀ ਕਾਰਵਾਈ ਦਾ ਸਖ਼ਤ ਨੋਟਿਸ ਲੈਣਾ ਬਣਦਾ ਹੈ- ਪੱਤਰਕਾਰੀ ਵਿਸ਼ਵਾਸ ਦਾ ਨੁਕਸਾਨ ਸੱਭ ਤੋਂ ਵੱਧ ਹੋਇਆ ਹੈ ਇੰਜ-। ਪੱਤਰਕਾਰ ਦਾ ਹਥਿਆਰ ਉਸ ਦੀ ਕਲਮ ਅਤੇ ਜ਼ੁਬਾਨ ਹੀ ਹੈ ਜਿਸ ਨਾਲ ਉਹ ਗੁੱਸੇ, ਖੁਸ਼ੀ, ਸਹਿਮਤੀ ਜਾਂ ਅਸਿਮਤੀ ਦਾ ਪ੍ਰਗਟਾਵਾ ਕਰ ਸਕਦਾ ਹੈ। ਜੇ ਲਾਜਿਕ ਹੈ ਤਾਂ ਕਰੋਧ ਨਹੀ ਉਗਦਾ-ਜਰਨੈਲ ਸਿੰਘ ਆਪਣੇ ਕਿੱਤੇ ਦੇ ਲਸੰਸੀ ਹਥਿਆਰਾਂ ਦੀ ਵਰਤੋਂ ਕਰਨ ਵਿੱਚ ਨਾਕਾਮ ਹੋਇਆ ਹੈ।
ਗੁੱਸੇ, ਅਸਿਮਤੀ ਦਾ ਪ੍ਰਗਟਾਵਾ ਕਲਮ ਕਈ ਤਰੀਕਿਆਂ ਨਾਲ ਕਰ ਸਕਦੀ ਹੈ-ਮੈਂ ਮੰਤਰੀ ਦਾ ਪੱਖ ਨਹੀ ਪੂਰ ਰਿਹਾ-ਅਗਾਂਹ ਲਈ ਰਾਹ ਦੀ ਗੱਲ ਕਰ ਰਿਹਾ ਹਾਂ ਕਿ ਕੀ ਹੋਵੇ ਨਹੀ ਤਾਂ ਅਗਲੇ ਜੇਲਾਂ ਚ ਝੋਕ ਦੇਣਗੇ-ਬਹੁਤ ਲੋਕਾਂ ਨੂੰ ਸੇਕ ਲੱਗਾ ਸੀ ਓਸ ਵੇਲੇ-ਖੁਦਾ ਕਰੇ ਇਹੋ ਜੇਹੀ ਅੱਗ ਦਰਾਂ ਤੇ ਨਾ ਹੀ ਆਵੇ-ਰੋਸ ਪਰਗਟਾਵਾ ਲਿਖ ਕੇ ਕਰੋ-ਕਲਮ ਜਿੱਡਾ ਹਥਿਆਰ ਅਜੇ ਤੀਕ ਕੋਈ ਨਹੀ ਬਣਾ ਸਕਿਆ- ਇਹ ਤਰੀਕਾ ਅੱਛਾ ਨਹੀ ਲਗਦਾ ਇੱਕ ਸੋਹਣੇ ਸਿੱਖ ਸਰਦਾਰ ਲਈ-ਅਸੀਂ ਕਲਗੀਆਂ ਵਾਲੇ ਦੇ ਜਾਏ ਹਾਂ ਤਾਂ ਸ਼ਾਨ ਵੀ ਦਸਤਾਰ ਦੀ ਸਾਡੇ ਹੱਥ ਹੈ ਤੇ ਰੱਖਣੀ ਵੀ ਹੈ ਹਰ ਵੇਲੇ-ਇਹ ਕੰਮ ਰੋਸ ਕਰਕੇ ਵੀ ਕਮਾ ਸਕਦੇ ਸੀ-
ਇਸ ਵਿਸ਼ਵਾਸਘਾਤ ਦੀ ਸਜ਼ਾ ਜਰਨੈਲ ਸਿੰਘ ਨੂੰ ਘੱਟ ਤੇ ਕਿੱਤੇ ਨੂੰ ਵੱਧ ਮਿਲੇਗੀ। ਅਮਰੀਕੀ ਆਗੂ ਪੱਤਰਕਾਰਾਂ ਦੇ ਤਸਮਿਆਂ ਵਾਲੇ ਅਤੇ ਘੁੱਟ ਕੇ ਬੰਨੇ ਬੂਟਾਂ ਦੀ ਸ਼ਰਤ ਰੱਖਣ ਲੱਗ ਪਏ ਹਨ। ਵੇਖ ਲੈਣਾ ਸਿਆਸੀ ਆਗੂਆਂ ਦੀਆਂ ਪ੍ਰੈਸ ਕਾਨਫਰੰਸਾਂ ਸਮੇਂ ਜੁੱਤੀਆਂ ਲਾਹ ਕੇ, ਸੈੱਲ ਫੋਨ, ਰਿਕਾਰਡਰ ਅਤੇ ਵਗਾਹ ਮਾਰਨ ਵਾਲੀ ਨੋਟ ਬੁੱਕਾਂ ਬਾਹਰ ਰੱਖ ਕੇ ਆਉਣ ਦੀ ਸ਼ਰਤ ਵੀ ਲੱਗ ਸਕਦੀ ਹੈ। ਮੂਵੀ ਕੈਮਰੇ ਅਤੇ ਸਟਿੱਲ ਕੈਮਰੇ ਵੀ ਲੱਕ ਨਾਲ ਬੰਨਣ ਦੀ ਮੰਗ ਰੱਖੀ ਜਾ ਸਕਦੀ ਹੈ ਤਾਂ ਕਿ ਹਥਿਆਰ ਵਾਂਗ ਨਾ ਵਰਤੇ ਜਾ ਸਕਣ-ਇਹ ਕਲਮਾਂ ਕਹਿੰਦੀਆਂ ਸੁਣੀਆਂ ਗਈਆਂ ਹਨ। ਕੋਈ ਬੰਧਨ ਜਾਂ ਕੋਈ ਮਰਿਯਾਦਾ ਹੁੰਦੀ ਹੈ ਹਰ ਕਿੱਤੇ ਚ ਅਤੇ ਕਿੱਤਾਕਾਰ ਨੂੰ ਇਸ ਮਰਯਾਦਾ ਦਾ ਪਾਲਣ ਕਰਨਾ ਚਾਹੀਦਾ ਹੈ। ਪੱਤਰਕਾਰ/ ਕਿੱਤਾਕਾਰ ਇਨਸਾਨ ਹੈ ਅਤੇ ਉਸ `ਤੇ ਹਰ ਘਟਨਾ ਇੱਕ ਆਮ ਇਨਸਾਨ ਵਾਂਗ ਅਸਰ ਪਾਉਂਦੀ ਹੈ। ਹਰ ਆਦਮੀ ਕਿਸੇ ਨਾ ਕਿਸੇ ਦੇ ਖਿਲਾਫ਼ ਸਮੇਂ ਸਮੇਂ ਰੋਸ ਰੱਖਦਾ ਹੈ। ਕੀ ਬਣੇਗਾ ਜੇ ਇੱਕ ਮੰਤਰੀ ਦੇ ਅੱਗੇ ਫਾਈਲ ਲੈ ਕੇ ਆਇਆ ਸੰਤਰੀ ਅਜਿਹਾ ਕਰੇ-ਵਿਗਿਆਨੀ, ਡਾਕਟਰ ਜਾਂ ਫੌਜੀ ਅਤੇ ਹੋਰ ਇੰਝ ਰੋਸ ਕਰਨ ਲੱਗ ਪੈਣ ਤਾਂ-ਅਸੀਂ ਸਮੇਂ ਨੂੰ ਲਾਜਿਕ ਨਾਲ ਲੁਟਣਾ ਹੈ-ਡੀਵੇਟ ਕਰੋ-ਬਹੁਤ ਜਾਣਦੇ ਹਨ ਕਿ ਫੈਸਲੇ ਕਈ ਗਲਤ ਹਨ, ਹੁੰਦੇ ਹਨ-ਪਰ ਅਸੀਨ ਆਪਣੀ ਲਿਆਕਤ ਤੇ ਸ਼ਾਨ ਨੂੰ ਸੀਨੇ ਚ ਰੱਖ ਕੇ ਪਿਆਰ ਤੇ ਮਾਣ ਵੀ ਦਰਸਾਉਣਾ ਹੈ- ਤੁਸੀਂ ਕਹੋਗੇ ਕਿ ਜੀ ਏਥੇ ਸੁਣਦਾ ਕੌਣ ਹੈ-ਸਾਰੇ ਸੁਣਦੇ ਹਨ-ਦਲੀਲ ਵੀ ਇੱਕ ਅਪੀਲ ਹੀ ਹੁਮਦਿ ਹੈ- ਗੁਰੁ ਨਾਨਕ ਕੋਲ ਲਾਜਿਕ ਸੀ ਪਿਆਰ ਸੀ, ਨਫਰਤ ਦਾ ਤਿਆਗ ਉਸ ਨੇ ਲੁਕਾਈ ਨੂੰ ਗੇੜਾ ਦਿਤਾ-ਵੇਖ ਲੈਣਾ ਅਸੀਂ ਜਦੋਂ ਵੀ ਗੁਆਇਆ ਗੁੱਸੇ ਨਾਲ ਲੁਟਾਇਆ-ਲੋਕ ਕਹਿ ਦਿੰਦੇ ਹਨ ਕਿ ਸਿੱਖ ਕਰੋਧੀ ਹਨ-ਵਾਕਿਆ ਹੀ ਅਸੀਂ ਨਿੱਤ ਨਵੀਂ ਲੜਾਈ ਸਿਰ ਲੈ ਬਹਿੰਨੇ ਹਾਂ-ਫਿਰ ਅਸੀਂ ਪਿੱਤਰਕਾਰਾਂ ਨੂੰ ਜੇ ਆਗੂ ਸੰਭਾਵੀ ਹਮਲਾਵਰ ਸਮਝ ਕੇ ਸ਼ੱਕ ਨਾਲ ਵੇਖਣ ਲੱਗ ਪਏ ਤਾਂ ਪੱਤਰਕਾਰੀ ਦੇ ਕਿੱਤੇ ਅਤੇ ਲੋਕਾਂ ਦੇ ਹਿੱਤਾਂ ਦਾ ਨੁਕਸਾਨ ਹੋਵੇਗਾ। ਹਰੇਕ ਨੂੰ ਖੁੱਲ ਹੈ ਰੋਸ ਕਰਨ ਦੀ-ਪਰ ਤਰੀਕੇ ਛੱਤੀ ਨੇ-
ਹੁਣ ਜਰਨੈਲ ਸਿੰਘ ਨੂੰ ਘਟਨਾ `ਤੇ ਦੁੱਖ ਹੈ। ਇਹ ਰੋਸ ਜਾਹਰ ਕਰਨ ਦੇ ਤਰੀਕੇ ਨੂੰ ਗ਼ਲਤ ਮੰਨਿਆ ਜਾਵੇਗਾ-ਇਹ ਸਿੱਖੀ ਨਹੀ ਹੈ-ਸਿੱਖ ਦਲੀਲ ਨਾਲ ਜਿੱਤ ਸਕਦਾ ਹੈ, ਉਸ ਕੋਲ ਰੋਸ ਹੀ ਨਹੀ ਦਲੀਲ ਵੀ ਬਹੁਤ ਹੈ। ਅਖੇ ਜੁੱਤੀ ਰੋਸ ਪ੍ਰਗਟ ਕਰਨ ਵਾਸਤੇ ਹੀ ਸੁੱਟੀ ਸੀ, ਕੋਈ ਨੁਕਸਾਨ ਪਹੁੰਚਾਣ ਵਾਸਤੇ ਨਹੀਂ। ਨੁਕਸਾਨ ਕੀ ਹੋ ਸਕਦਾ ਸੀ? ਸੱਟ ਜਾਂ ਝਰੀਟ - ਕਿਸੇ ਵੱਲ ਜੁਤੀ ਸੁੱਟਣਾ ਉਸ ਦੀ ਬੇਇਜਤੀ ਕਰਨਾ ਹੈ ਸਿਰਫ। ਬਾਦਲ ਜਦ ਆਪਣੇ ਬੰਗਲਿਆਂ ਜਾਂ ਦਫ਼ਤਰਾਂ ਵਿੱਚ ਹੁੰਦੇ ਹਨ ਤਦ ਵੀ ਆਟੋਮੈਟਿਕ ਹਥਿਆਰਾਂ ਵਾਲੇ ਉਹਨਾਂ ਦੀ ਰਾਖੀ ਕਰਦੇ ਹਨ ਅਤੇ ਜਦ ਬਾਹਰ ਨਿਕਲਦੇ ਹਨ ਤਾਂ ਰਾਹਗੀਰਾਂ ਨੂੰ ਵੀ ਵਖਤ ਪੈ ਜਾਂਦਾ ਹੈ। ਕੀ ਲੋੜ ਹੈ ਉਹਨਾਂ ਨੂੰ ਉਹ ਕਿਉਂ ਇੰਜ਼ ਕਰ ਰਹੇ ਹਨ-ਪੱਤਰਕਾਰੀ ਦਾ ਫੀਤਾ ਲਗਾ ਕੇ ਪ੍ਰੋਟੈਸਟ ਕਰਨ ਵਾਲਾ ਕਦੇ ਉਹਨਾਂ ਨੂੰ ਅਤੇ ਹੋਰ ਆਗੂਆਂ ਨੂੰ ਵੀ ਟੱਕਰ ਸਕਦਾ ਹੈ। ਵੱਖ ਵੱਖ ਢੰਗਾਂ ਨਾਲ ਪ੍ਰੋਟੈਸਟ ਕਰਦੇ ਹਨ ਲੋਕ ਆਗੂਆਂ ਦੇ ਖਿਲਾਫ਼ ਪਰ ਤਰੀਕੇ ਜਾਇਜ ਅਤੇ ਕਈ ਨਾਜਾਇਜ ਮੰਨੇ ਜਾਂਦੇ ਹਨ ਕਈ-ਹਿੰਸਕ ਤੇ ਕਈ ਸ਼ਾਂਤੀਪੂਰਨ। ਸਿੰਘ ਕਹਿਣਗੇ ਜੀ ਸਾਡੇ ਕੋਲ ਹੈ ਨਈ ਸਾਂਤੀ-ਨਾ ਹੀ ਕੋਈ ਆਖੇ ਲਗਦਾ ਹੈ ਬਿਨਾ ਇਸ ਤੋਂ। ਇਸ ਕਿਸਮ ਦੇ ਰੋਸ ਕਰਨ ਵਾਸਤੇ ਪੱਤਰਕਾਰੀ ਨਹੀਂ ਹੁੰਦੀ-ਪੱਤਰਕਾਰ ਘਟਨਾਵਾਂ ਦੀ ਰਪੋਰਟਿੰਗ ਕਰਨ ਵਾਲੇ ਹੁੰਦੇ ਹਨ। ਲੋਕ ਭਾਵਨਾਵਾਂ ਦਾ ਪ੍ਰਗਟਾਵਾ ਕਰਨ ਵਾਸਤੇ ਪੱਤਰਕਾਰਾਂ ਨੂੰ ਆਮ ਸ਼ਹਿਰੀ ਬਣ ਕੇ ਪ੍ਰੋਟੈਸਟ ਕਰਨਾ ਪਵੇਗਾ ਅਤੇ ਉਹਨਾਂ ਨੂੰ ਅਜੇਹਾ ਕਰਨ ਦਾ ਪੂਰਾ ਹੱਕ ਵੀ ਹੈ। ਦਿੱਲੀ ਅਤੇ ਪੰਜਾਬ ਵਿੱਚ ਇਸ ਮਾਮਲੇ `ਤੇ ਸਿੱਖਾਂ ਨੇ ਹਫ਼ਤਾ ਭਰ ਬਹੁਤ ਪ੍ਰੋਟੈਸਟ ਕੀਤੇ ਹਨ ਅਤੇ ਜਰਨੈਲ ਸਿੰਘ ਕਿਸੇ ਪ੍ਰੋਟੈਸਟ ਵਿੱਚ ਸ਼ਾਮਲ ਨਹੀ ਹੋਇਆ।
ਮੁੱਦਾਹੀਣ ਬਣ ਕੇ ਰਹਿ ਗਏ ਅਕਾਲੀਆਂ ਨੂੰ ਚੋਣਾਂ ਵਿੱਚ ਇੱਕ ਵੱਡਾ ਮੁੱਦਾ ਮਿਲ ਗਿਆ ਸੀ ਅਤੇ ਉਹਨਾਂ ਕਈ ਕਿਸਮ ਦੇ ਬਿਆਨ ਦਿੱਤੇ ਹਨ। ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਜੁੱਤੀ ਵਗਾਹ ਕੇ ਮਾਰਨ ਦੀ ਘਟਨਾ ਉਸ ਗਹਿਰੀ ਅਤੇ ਵਿਆਪਕ ਜਨਤਕ ਪੀੜਾ ਤੇ ਗ਼ਮੋ-ਗੁੱਸੇ ਦਾ ਪ੍ਰਤੀਕ ਹੈ ਜਿਸ ਦੀ ਜੜ੍ਹ 1984 ਦੇ ਦਰਦਨਾਕ ਘਟਨਾਕਰਮ ਵਿੱਚ ਹੈ। ਸ: ਬਾਦਲ ਵਾਸਤੇ ਇਹ ਸਿੱਖ ਗੁੱਸੇ ਦਾ ਪ੍ਰਗਟਾਵਾ ਹੈ ਪਰ ਸ: ਬਾਦਲ ਭੁੱਲ ਗਏ ਹਨ ਕਿ ਉਹ ਆਮ ਸਿੱਖ ਅਤੇ ਪੀੜ੍ਹਤ ਸਿੱਖਾਂ ਦੇ ਗੁੱਸੇ ਨੂੰ ਇੱਕ ਪੱਤਰਕਾਰ ਦੀਆਂ ਜਿੰਮੇਵਾਰੀਆਂ ਨਾਲ ਮਿਲਾ ਰਹੇ ਹਨ। ਸ: ਬਾਦਲ ਨਾਲ ਵੀ ਕਈ ਲੋਕ ਗੁੱਸੇ ਹਨ ਤੇ ਉਹਨਾਂ ਦੇ ਪੱਤਰਕਾਰ ਵੀ ਕਦੇ ਇੰਝ ਗੁੱਸੇ ਦਾ ਪ੍ਰਗਟਾਵਾ ਕਰਨ ਦੀ ਸੋਚ ਸਕਦੇ ਹਨ। ਸ: ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਜੁੱਤੀ ਸੁੱਟ ਕੇ ਜਰਨੈਲ ਸਿੰਘ ਨੇ ਲੋਕ ਆਵਾਜ਼ ਨੂੰ ਬੁਲੰਦ ਕੀਤਾ ਹੈ। ਸ: ਸੁਖਬੀਰ ਸਿੰਘ ਬਾਦਲ ਦਾ ਪ੍ਰੀਕਰਮ ਕੀ ਹੋਵੇਗਾ-ਜੇ ਬਿੱਟੂ ਹੋਰਾਂ ਦੇ ਸਮਰਥਕ ਆਪਣੀ ਅਵਾਜ਼ ਬੁਲੰਦ ਕਰਨ ਲਗ ਪਏ ਇੰਝ-ਕੀ ਜੁਆਬ ਹੋਵੇਗਾ ਜਰਨੈਲ ਕੋਲ। ਹੁਣ ਜਾਂ ਵਿੱਚ ਸ਼ੀਸ਼ਾ ਜਾਂ ਨੈੱਟ ਲਗਾਏ ਜਾਣ ਦੀ ਰਵਾਇਤ ਚਲੇਗੀ ਪ੍ਰੈਸ ਕਾਨਫਰੰਸਾਂ ਸਮੇਂ। ਅਜੇਹੇ ਨਿਯਮਾਂ ਨਾਲ ਪੱਤਰਕਾਰੀ ਅਤੇ ਲੋਕਾਂ ਤੱਕ ਜਾਣਕਾਰੀ ਪੁੱਜਦੀ ਕਰਨ ਵਿੱਚ ਰੋਕ ਬਣ ਜਾਵੇਗੀ ਅਤੇ ਮੀਡੀਆ ਆਪਣਾ ਢੁਕਵਾਂ ਤੇ ਕਾਰਗਰ ਰੋਲ ਅਦਾ ਨਹੀਂ ਕਰ ਸਕੇਗਾ। ਆਗੂ ਪੱਤਰਕਾਰਾਂ ਤੋਂ ਦੂਰ ਰਹਿਣ ਦਾ ਰੁਖ ਕਰ ਸਕਦੇ ਹਨ। ਜੁੱਤੀ ਸੁੱਟਣ ਦਾ ਮਾਮਲਾ ਸਿਆਸੀ ਤਮਾਸ਼ੇ ਕਰਨ ਵਾਲਿਆਂ ਦੇ ਖੂਬ ਰਾਸ ਆਇਆ ਹੈ।
ਟਾਈਟਲਰ ਤੇ ਸੱਜਣ ਕੁਮਾਰ ਨੂੰ ਕਾਂਗਰਸ ਵਲੋਂ ਟਿਕਟਾਂ ਦਿਤੇ ਜਾਣ `ਤੇ ਮੈ ਵੀ ਦੁਬਾਰਾ ਫੈਸਲਾ ਲੈਣ ਲਈ ਲਿਖਿਆ ਸੀ-ਤੇ ਲਿਆ ਵੀ ਗਿਆ ਹੈ-ਉਸ ਦੀ ਕਲਮ ਪਤਰਕਾਰ ਦਾ ਸਭ ਤੋਂ ਵੱਡਾ ਹਥਿਆਰ ਹੈ, ਜਿਸ ਨਾਲ ਉਹ ਜਿੱਥੇ ਆਪਣੇ ਜ਼ਜ਼ਬਾਤ ਪ੍ਰਗਟ ਕਰ ਸਕਦਾ ਹੈ, ਉਥੇ ਕਿਸੇ ਵੀ ਜ਼ੁਲਮ ਤਸ਼ੱਦਦ, ਬੇਇਨਸਾਫੀ, ਵਿੱਤਕਰੇ ਤੇ ਸੋਸ਼ਨ ਬਾਰੇ ਖੁਲ੍ਹ ਕੇ ਲਿਖ ਵੀ ਸਕਦਾ ਹੈ।
ਸਰਕਾਰ ਚਲਾਉਣ ਤੋਂ ਬਿਨਾ ਪੰਜਾਬ ਵਿੱਚ ਇਸ ਦਾ ਸਿੱਖਾਂ ਦੀ ਮਿੰਨੀ-ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਰਬ-ਉਚ ਸੰਸਥਾ ਅਕਾਲ ਤਖ਼ਤ ਸਾਹਿਬ ਉਤੇ ਵੀ ਕਬਜ਼ਾ ਹੈ ਤੇ ਸਾਰੇ ਆਪਸ ਵਿੱਚ ਵੰਡੇ ਹੋਏ ਹਨ ਧੜਿਆਂ ਚ। ਅਕਾਲੀ ਦਲ ਦੇ ਕਈ ਧੜੇ ਹਨ, ਜੋ ਇੱਕ ਦੂਜੇ ਦੇ ਕੱਟੜ ਵਿਰੋਧੀ ਹਨ ਤੇ ਹਰ ਸਮੇਂ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਲਈ ਕੋਈ ਕਸਰ ਨਹੀਂ ਛੱਡਦੇ- ਅਕਾਲੀ ਲੀਡਰ ਇਸ ਘਟਨਾ ਤੋਂ ਬਹੁਤੇ ਖੁਸ਼ ਨਾ ਹੋਣ, -ਇਸ ਤਰ੍ਹਾਂ ਦੀ ਘਟਨਾ ਹੁਣ ਆਮ ਹੋ ਸਕਦੀ ਹੈ-ਤੇ ਹੋਇਆ ਕਰੇਗੀ- ਜਰਨੈਲ਼ ਸਿੰਘ ਦੀ ਹਰਕਤ ਨੂੰ ਸਹੀ ਕਰਾਰ ਦਿਤਾ ਹੈ ਸਿੱਖ ਲੀਡਰਾਂ ਨੇ ਸਿੱਧੇ ਜਾਂ ਅਸ਼ਿੱਧੇ ਤੌਰ `ਤੇ। ਲੋਕਾਂ ਨੇ ਸੋਨੇ ਦੇ ਮੈਡਲ, ਮੁਫਤ ਕਾਨੂਨੀ ਸਹਾਇਤਾ ਤੇ ਨੌਕਰੀਆਂ ਦੇਣ ਦਾ ਐਲਾਨ ਕੀਤਾ ਹੈ। ਹੁਣ ਉਹ ਲੋਕ ਜੋ ਨੌਕਰੀ ਤੋਂ ਜਾਂ ਸਮੇਂ ਤੋਂ ਤੰਗ ਹਨ, ਅਜਿਹੇ ਢੰਗ ਅਪਣਾ ਕੇ ਲਾਭ ਲੈਣ ਲਈ ਅੱਗੇ ਔਣਗੇ-ਅੱਛੇ ਤਰੀਕੇ ਦੇ ਰੋਸ ਪਰਦਰਸ਼ਨਾਂ ਲਈ ਵੀ ਸੂਝ ਕੰਮ ਕਰੇ ਤਾਂ ਬਹੁਤੇ ਕੰਮ ਸੌਰ ਜਾਂਦੇ ਹਨ-ਕਲੰਕਤਾਂ ਜੋ ਬਚਣ ਲਈ ਪਲਾਂ ਨੂੰ ਬਹਿ ਕੇ ਫੈਸਲੇ ਕਰਨੇ ਪੈਣਗੇ-ਮੱਥੇ ਦੀ ਸੋਚ ਚ ਕਲਮ ਨੂੰ ਸਮਿਲਤ ਕਰਕੇ ਜਦੋਂ ਸ਼ਬਦ ਬਣ ਹਿੱਕਾਂ ਤੇ ਡਿੱਗੇ ਤਾਂ ਕਈਆਂ ਕੋਲੋਂ ਸਹਾਰਿਆ ਨਹੀ ਜਾਵੇਗਾ-ਸਮੇਂ ਦੀ ਚਾਲ ਨੂੰ ਪੁੱਠਾ ਗੇੜਾ ਵੀ ਕਲਮ ਹੀ ਦਿੰਦੀ ਹੈ। ਸ਼ਬਦਾਂ ਦੇ ਹਥਿਆਰ ਕਲਮ ਦੇ ਹੋਟਾਂ ਤੇ ਬਹਿ ਜਦ ਰਾਤਾਂ ਦੀ ਨੀਂਦ ਹਰਾਮ ਕਰਦੇ ਹਨ-ਸਾਨੂੰ ਉਹ ਪਲ ਹਥੇਲੀਆਂ ਤੇ ਬੀਜਣੇ ਪੈਣਗੇ-


(13/04/09)
ਗੁਰਮੀਤ ਸਿੰਘ ਆਸਟ੍ਰੇਲੀਆ

Dear Website Moderator of Sikh Marg (Canada),
Waheguru jee ka Khalsa Waheguru jee kee Fateh
Aftar a lot of discussion and writings for the last (30) years, Question is stuck up - Who will bell the cat/rat? Perhaps, this aspect could be achieved by The Sikh Diaspora by undertaking the Revision of the current Sikh Reht Maryada. Hence, you may wish to liaison through your Website so that we may continue to follow the Gurbaani contained in the Guru Granth Sahib only, and discard other secondary literature. Draft is for consideration -
CHAPTER I, Article I : THE DEFINITION OF A SIKH
The person, who faithfully believes in -
(i) Almighty God, the ever-existent Supreme True Entity,
() Sikh Sacred Scripture, Guru Granth Sahib from the Commencing Verse and Japp to Mundavani,
(i) Teachings of Ten Gurus from Guru Nanak to Guru Gobind Singh (1469 - 1708),
(iv) Unshorn hair, beard, moustaches and eye-brows having Turban for Singh male and headscarf for Kaur female,
(v) Equality without any distinction of caste, class, colour, gender, profession, race, region or status,
(vi) Amrit Initiation Ceremony, (Khanday Dee Pahul) bequeathed by Guru Gobind Singh on 30 March 1699, and does not owe allegiance to any other religion or cult, is a Sikh.
CHAPTER II, Article II : SIKH LIVING
A Sikh's life has two aspects: Personal and Corporate in the spirit of Piri and Miri - (Spirituality and Temporality) Chapter III - draft will follow.
Thanks,
Gurmit Singh (Sydney - Australia)
(ਸੰਪਾਦਕ ਵਲੋ:- ਗੁਰਮੀਤ ਸਿੰਘ ਜੀ ਜੇ ਕਰ ਤੁਸੀਂ ਇਸ ਮਸਲੇ ਪ੍ਰਤੀ ਗੰਭੀਰ ਹੋ ਤਾਂ ਪਹਿਲਾਂ ਆਪਣੇ ਸੰਪਰਕ ਵਾਲੇ ਸਾਰੇ ਵਿਦਵਾਨਾਂ ਨਾਲ ਰਾਬਤਾ ਕਾਇਮ ਕਰਕੇ ਸਲਾਹ ਕਰੋ ਕਿ ਉਹ ਇਸ ਲਈ ਤਿਆਰ ਹਨ। ਜੇ ਕਰ ਹਨ ਤਾਂ ਆਪਾਂ ਮੁੱਢ ਤੋਂ ਵਿਚਾਰ ਸ਼ੁਰੂ ਕਰ ਸਕਦੇ ਹਾਂ। ਕਿਉਂਕਿ ਇਹ ਆਪਣਾ ਦੋਹਾਂ ਦਾ ਮਸਲਾ ਤਾਂ ਨਹੀਂ ਹੈ ਅਤੇ ਨਾ ਹੀ ਦੋਹਾਂ ਦੇ ਹੱਲ ਕਰਨ ਵਾਲਾ ਹੈ। ਪਰ ਇਹ ਕਿਤਉਂ ਕਦੇ ਤਾਂ ਸ਼ਰੂ ਕਰਨਾ ਹੀ ਪੈਣਾ ਹੈ ਜਾਂ ਸਿਰਫ ਗੱਲਾਂ ਹੀ ਕਰੀ ਜਾਣੀਆਂ ਹਨ। ਇੱਕ ਗੱਲ ਹੋਰ ਵੀ ਉਹਨਾਂ ਨੂੰ ਪੁੱਛ ਲਿਓ ਕਿ ਉਹ ਪੰਜਾਬੀ ਵਿੱਚ ਲਿਖ ਸਕਦੇ ਹਨ ਕਿ ਨਹੀਂ। ‘ਸਿੱਖ ਮਾਰਗ’ ਤੇ ਇਸ ਬਾਰੇ ਵਿਚਾਰ ਅਸੀਂ ਸਿਰਫ ਪੰਜਾਬੀ ਵਿੱਚ ਹੀ ਕਰਨਾ ਚਾਹੁੰਦੇ ਹਾਂ ਤਾਂ ਕਿ ਹਰਇਕ ਦੇ ਚੰਗੀ ਤਰ੍ਹਾਂ ਸਮਝ ਵਿੱਚ ਆ ਸਕੇ। ਹੋਰ ਵਾਧੂ ਵਿਚਾਰ ਤੁਸੀਂ ਆਪਣੇ ਡਿਸਕਸ਼ਨ ਗਰੁੱਪਾਂ ਵਿੱਚ ਜਿਸ ਤਰ੍ਹਾਂ ਮਰਜ਼ੀ ਕਰੀ ਜਾਇਓ)


(13/04/09)
ਸ. ਪ੍ਰਿਤਪਾਲ ਸਿੰਘ, ਰੁਦਰਪੁਰ

ਸਿੱਖੀ ਸਿਧਾਂਤਾਂ ਨੂੰ ਮਲਿਆਮੇਟ ਕਰਣ ਦੀ ਜਿੰਮੇਵਾਰੀ ਬੱਚਿਤਰ ਨਾਟਕ/ਅਖੌਤੀ ਦਸਮ ਗ੍ਰੰਥ ਦੇ ਹਮਾਇਤੀਆਂ ਦੇ ਹਿੱਸੇ : ਸ. ਪ੍ਰਿਤਪਾਲ ਸਿੰਘ, ਰੁਦਰਪੁਰ

(ਰੁਦਰਪੁਰ/ਉਤਰਾਂਚਲ)

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉਚਤਾ ਲਈ ਲਗਾਤਾਰ ਹਰ ਮਹੀਨੇ ਦੀ ੧੩ ਤਾਰੀਖ ਨੂੰ ਵਿੱਢੇ ਗਏ ਸੰਘਰਸ਼ ਵਿੱਚ ਰੁਦਰਪੁਰ ਤੋਂ ਕਾਲਾ ਦਿਵਸ ਮਨਾਉਂਦਿਆਂ ‘ਦਾ ਖਾਲਸਾ’ ਜੱਥੇਬੰਦੀ ਦੇ ਆਗੂ ਸ. ਪ੍ਰਿਤਪਾਲ ਸਿੰਘ ਨੇ ਸਪੋਕਸਮੈਨ ਵਿੱਚ ਛੱਪੇ ਇਸ਼ਤਿਹਾਰ ਦੀ ਸ਼ਲਾਘਾ ਕੀਤੀ। ਉਨ੍ਹਾਂ ਇਸ਼ਤਿਹਾਰ ਵਿੱਚ ਛੱਪੇ ਤੱਥਾਂ ਬਾਰੇ ਦਸਦਿਆਂ ਕਿਹਾ ਕਿ ਬ੍ਰਾਹਮਣੀ ਗ੍ਰੰਥਾਂ ਉਤੇ ਆਧਾਰਤ ਬਚਿਤਰ ਨਾਟਕ/ਅਖੌਤੀ ਦਸਮ ਗ੍ਰੰਥ, ਸਿੱਖ ਸਿਧਾਂਤਾਂ ਨੂੰ ਮਲਿਆਮੇਟ ਕਰਨ ਦੀ ਇੱਕ ਬਹੁਤ ਵੱਡੀ ਸਾਜਸ਼ ਹੈ, ਜਿਸ ਤੋਂ ਸਿੱਖ ਸੰਗਤਾਂ ਨੂੰ ਸੁਚੇਤ ਹੋਣ ਦੀ ਲੋੜ ਹੈ। ਉਨ੍ਹਾਂ ਸਿੱਖ ਸੰਗਤਾਂ ਨੂੰ ਇੰਟਰਨੈਟ ਉਤੇ ਸਿੱਖ ਵਿਦਵਾਨ ਸ. ਦਲਬੀਰ ਸਿੰਘ ਜੀ ਦੀ ਨਿਵੇਕਲੀ ਖੋਜ (ਅਖੌਤੀ ਦਸਮ ਗ੍ਰੰਥ ਦੀ ਅਸਲੀਅਤ) ਬਾਰੇ ਵੀਡੀਓ ਵੇਖਣ ਲਈ ਵੀ ਪ੍ਰੇਰਤ ਕੀਤਾ। (http://www.thesikhaffairs.org/dasham/dasham.html)

ਜਿਸ ਵਿੱਚ ਸਿੱਖ ਵਿਦਵਾਨ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਤਿੰਨ ਬ੍ਰਾਹਮਣੀ ਗ੍ਰੰਥ ਮਾਰਕੰਡੇ ਪੁਰਾਣ, ਭਾਗਵਤ ਪੁਰਾਣ ਅਤੇ ਸ਼ਿਵ ਪੁਰਾਣ ਦੀ ਹੁ-ਬ-ਹੁ ਨਕਲ ਕਰਕੇ ਚਲਾਕ ਸਿੱਖ ਵਿਰੋਧੀਆਂ ਨੇ ਦਸਮ ਸਕੰਧ ਨੂੰ ਦਸਮ ਗ੍ਰੰਥ ਬਣਾ ਕੇ ਭੁਲੇਖਾ ਪੈਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਸਰਬਪੱਖੀ ਅਤੇ ਸਮਰਥ ਗਿਆਨ ਦੇ ਸੋਮੇ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਰੀਕ ਅਖੌਤੀ ਦਸਮ ਗ੍ਰੰਥ ਰਾਹੀਂ ਪੈਦਾ ਕਰਨਾ ਚਾਹੁੰਦੇ ਹਨ ਉਹ ਸਿੱਖ ਕੌਮ ਦੇ ਗੱਦਾਰ ਹਨ, ਸਿੱਖੀ ਸਿਧਾਂਤਾਂ ਨੂੰ ਮਲਿਆਮੇਟ ਕਰਣ ਦੀ ਜਿੰਮੇਵਾਰੀ ਇੰਨ੍ਹਾਂ ਬਚਿੱਤਰ ਨਾਟਕ ਨੂੰ ਸ਼ੈਅ ਦੇਣ ਵਾਲੇ ਦੇ ਹਿੱਸੇ ਅੰਦਰ ਆਵੇਗੀ । ਇਸ ਮੌਕੇ ਉਨ੍ਹਾਂ ਦੇ ਨਾਲ ਦਾ ਖਾਲਸਾ ਜਥੇਬੰਦੀ ਦੇ ਸਰਕਲ ਪਿੰਡ ਅਲਖਦੇਵਾ ਤੋਂ ਸ. ਬਲਿਹਾਰ ਸਿੰਘ, ਸਰਦਾਰ ਸਿੰਘ, ਜਗੀਰ ਸਿੰਘ। ਧੌਲਪੁਰ ਸਰਕਲ ਤੋਂ ਸ. ਹਰਵਿੰਦਰ ਸਿੰਘ, ਜੈ ਨਗਰ ਤੋਂ ਸ. ਗੁਰਤੇਜ ਸਿੰਘ, ਰੁਦਰਪੁਰ ਤੋਂ ਦਲਜੀਤ ਸਿੰਘ, ਅਰਵਿੰਦਰ ਸਿੰਘ, ਸ. ਸੁਖਬੀਰ ਸਿੰਘ; ਹਲਦਵਾਨੀ ਇਲਾਕੇ ਤੋਂ ਸ. ਦਰਸ਼ਨ ਸਿੰਘ, ਪ੍ਰਦੀਪ ਸਿੰਘ, ਬਲਵੰਤ ਸਿੰਘ ਆਦਿ ਹਾਜ਼ਰ ਸਨ। ਇਸ ਮੌਕੇ ਸਿੱਖ ਵਿਦਵਾਨ ਸ. ਅਮਰਜੀਤ ਸਿੰਘ ਚੰਦੀ ਉਤਰਾਂਚਲ ਨੇ ਵੀ ਆਪਣੇ ਖੋਜ਼ ਭਰਪੂਰ ਪਰਚੇ ਰਾਹੀਂ ਅਖੌਤੀ ਦਸਮ ਗ੍ਰੰਥ ਦੀ ਅਸਲੀਅਤ ਤੋਂ ਸੰਗਤਾਂ ਨੂੰ ਜਾਣੂ ਕਰਾਇਆ।


(12/04/09)
ਦਲਜੀਤ ਸਿੰਘ ਹੋਠੀ

ਸਰਦਾਰ ਮੱਖਣ ਸਿੰਘ ਜੀ ਤੇ ਸਿੱਖ ਮਾਰਗ ਦੇ ਪਾਠਕਾ ਨੂੰ ਗੁਰੂ ਫ਼ਤਹਿ
ਜਿਸ ਰਾਹ ਤੇ ਮਨੁੱਖ ਤੁਰ ਰਿਹਾ ਹੋਵੇ ਉਸਨੂੰ ਉਤਨੀ ਦੇਰ ਕੋਈ ਪਸ਼ਤਾਵਾ ਨਹੀ ਹੁੰਦਾ, ਜਦੋ ਤੱਕ ਇਹ ਪਤਾ ਨਾਂ ਲੱਗ ਜਾਵੇ ਕਿ ਮੈਂ ਕੁਰਾਹੇ ਪੈ ਚੁੱਕਿਆ ਹਾਂ। ਜਦੋ ਕੋਈ ਅਗਿਆਨਤਾਂ ਦੀ ਪੱਟੀ ਬੱਨ ਕੇ ਲੰਮੇ ਸਮੇਂ ਤੱਕ ਇੱਕੋ ਰਾਹ ਤੁਰਦਾ ਰਹੇ ਉਸ ਨੂੰ ਉਹੀ ਰਾਹ ਸਹੀ ਪ੍ਰਤੀਤ ਹੋਣ ਲੱਗ ਪੈਂਦਾ ਹੈ। ਸਦੀਆਂ ਤੋ ਚਲੇ ਆ ਰਹੇ ਮਨੁੱਖਤਾ ਵਰੋਧੀ ਵਰਤਾਰੇ ਨੂੰ ਗੁਰਬਾਣੀ ਨੇ ਤਾਰ ਤਾਰ ਕਰ ਦਿੱਤਾ। ਦੱਬੇ ਕੁਚਲੇ ਮਨੁੱਖ ਨੂੰ ਹੋਂਸਲਾ ਦੇ ਕੇ ਸਿਰ ਉੱਚਾ ਕਰਕੇ ਤੁਰਨ ਦੀ ਦਲੇਰੀ ਦਿੱਤੀ। ਜਗਤ ਗੁਰੁ ਬ੍ਰਾਹਮਣ ਨੂੰ ਖੂੰਜੇ ਲਾ ਕੇ ਰੱਖ ਦਿੱਤਾ, ਦੇਵੀਆਂ ਨੂੰ ਘੁੱਰਨਿਆ ਵਿੱਚ ਵਾੜ ਦਿੱਤਾ, ਦੇਵਤਿਆ ਦੀ ਸਿਰਮੋਰਤਾ ਖਤਮ ਕਰ ਦਿੱਤੀ, ਮਨੁੱਖ ਨੂੰ ਜੀਉਣ ਦਾ ਢੰਗ ਦੱਸਿਆ, ਤੇ ਏਕੇ ਦੇ ਲੜ ਲਾਇਆ। ਪਰ ਹੋਲੀ ਹੋਲੀ ਸਮਾਂ ਪਾ ਕੇ ਸਿੱਖ ਫਿਰ ਬ੍ਰਾਹਮਣੀ ਦਲਦਲ ਵਿੱਚ ਗਰਕ ਹੋ ਗਿਆ। ਸਿੱਖਾ ਦੇ ਧਰਮ ਵਿੱਦਿਆ ਤੋ ਹੀਣੇ ਧਾਰਮਿਕ ਮੁੱਖੀਆ ਦੀ ਹਾਲਤ ਦੇਖੋ, ਇਹਨਾ ਨੂੰ ਗੁਰੂ ਦੀ ਸੱਚੀ ਬਾਣੀ ਅਤੇ ਬਿੱਪਰਾ ਦੀ ਲਿੱਖੀ ਹੋਈ ਲੱਚਰ ਕਵਿਤਾ ਦੀ ਪਛਾਣ ਹੀ ਨਹੀ ਰਹੀ। ਧਰਮ ਦੇ ਠੇਕੇਦਾਰ ਪੰਥ ਦੇ ਦੁਸ਼ਮਣਾ ਦੇ ਹੱਥ ਠੋਕੇ ਬਣੇ ਹੋਏ ਹਨ, ਤਾਂ ਹੀ ਇਹਨਾ ਨੇ ਲੁੱਚੀਆਂ ਕਹਾਣੀਆਂ ਨਾਲ ਭਰਿਆ ਬਚਿੱਤਰ ਨਾਟਕ ਗੁਰੁ ਗ੍ਰੰਥ ਸਾਹਿਬ ਜੀ ਦੇ ਬਰਾਬਰ ਟਿਕਾ ਦਿੱਤਾ ਹੈ। ਪਰ ਜੀਵੇ ਜੋਹਰੀ ਹੀਰਿਆਂ ਦੀ ਪਰਖ ਕਰਨੀ ਜਾਣਦਾ ਹੁੰਦਾ, ਉਹ ਦੇਖ ਕੇ ਦੱਸ ਦਿੰਦਾ ਹੈ ਕਿ ਹੀਰੇ ਨਕਲੀ ਹਨ ਜਾਂ ਅਸਲੀ ਹਨ। ਇਸੇ ਤਰਾਂ ਹੀ ਗੁਰੁ ਦਾ ਸੱਚਾਂ ਤੇ ਸਿਆਣਾਂ ਸਿੱਖ ਗੁਰੂ ਦੇ ਸ਼ਬਦ ਗੁਰਬਾਣੀ ਨੂੰ ਸੁਣਕੇ ਜਾਂ ਪੜਕੇ ਪਛਾਣ ਲੈਦਾਂ ਹੈ, ਕਿ ਇਹ ਖਾਲਿਸ ਗੁਰਬਾਣੀ ਹੈ, ਜਾਂ ਕਿਸੇ ਹੋਰ ਬਿਪਰਵਾਦੀ ਦੀ ਲਿਖੀ ਹੋਵੇ ਤਾਂ ਪਛਾਣ ਕਰਕੇ ਰੱਦ ਕਰ ਦਿੰਦਾ ਹੈ। ਇਸੇ ਤਰਾ ਹੀ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾਂ ਜੀ ਨੇ ਕੀਤਾ। ਸਰਦਾਰ ਮੱਖਣ ਸਿੰਘ ਜੀ ਸਰਦਾਰ ਗੁਰਬਖਸ਼ ਸਿੰਘ ਜੀ ਦੀ ਬੋਲੀ ਵਿੱਚ ਨੁਕਸ ਹੋ ਸਕਦਾ ਹੈ, ਪਰ ਸਿਧਾਤਕ ਤੋਰ ਤੇ ਉਹਨਾ ਵਿੱਚ ਕੋਈ ਨੁਕਸ ਨਹੀ। ਸਿਧਾਤਕ ਤੋਰ ਤੇ ਸਰਦਾਰ ਗੁਰਬਖਸ਼ ਸਿੰਘ ਜੀ ਕਾਲਾ ਅਫਗਾਨਾ ਨੇ ਇੱਕ ਨਵੀ ਲਹਿਰ ਪੈਦਾ ਕੀਤੀ ਹੈ। ਸਰਦਾਰ ਜੀ ਨੇ ਵਿੱਦਿਆ ਭਰਪੂਰ ਗੁਰਬਾਣੀ ਬਾਰੇ ਖੋਜ ਦਾ ਕੰਮ ਕੀਤਾ, ਉਹ ਸਦਾ ਹੀ ਯਾਦ ਰਹੇਗਾ। ਜਿਹੜੇ ਲੇਖਕ ਸੱਚ ਲਿਖਣੋ ਝੁਕਦੇ ਰਹੇ, ਜਿਨਾ ਬੁਰਾਈਆਂ ਨੂੰ ਰੱਦ ਕਰਨ ਲਈ ਲੇਖਕ ਕੰਬਣ ਲੱਗ ਪੈਂਦੇ ਸਨ, ਕਿਤੇ ਪੁਜਾਰੀ (ਅਖੌਤੀ ਧਰਮ ਦੇ ਠੇਕੇਦਾਰ) ਮੁਸੀਬਤ ਖੜੀ ਨਾਂ ਕਰ ਦੇਣ। ਗੁਰਬਾਣੀ ਦੀਆਂ ਅੱਧੀਆਂ ਪੰਗਤੀਆਂ ਲੈ ਕੇ ਗੁਰਮਤ ਵਿਰੋਧੀ ਅਰਥ ਆਂਮ ਹੀ ਕੀਤੇ ਜਾ ਰਹੇ ਸਨ ਸਰਦਾਰ ਗੁਰਬਖਸ਼ ਸਿੰਘ ਜੀ ਨੇ ਸੈਕੜੇ ਵਿਸ਼ੇ ਸਾਹਮਣੇ ਲਿਆਦੇ ਜੋ ਪਹਿਲਾ ਗਲਤ ਪ੍ਰਚਾਰੇ ਜਾ ਰਹੇ ਸਨ। ਸਰਦਾਰ ਗੁਰਬਖਸ਼ ਸਿੰਘ ਜੀ ਦੀ ਫੋਟੋ ਲਾਹੇ ਜਾਣ ਨਾਲ ਉਹਨਾ ਦੇ ਵਿਰੋਧੀ ਤੇ ਅਖੌਤੀ ਪੁਜਾਰੀ ਤਾਂ ਖੁਸ਼ ਹੋ ਸਕਦੇ ਹਨ ਪਰ ਜਿਹਨਾ ਵਿੱਚ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਨੇ ਇੱਕ ਨਵੀ ਰੂਹ ਫੂਕ ਦਿੱਤੀ ਉਹ ਸਿਧਾਤਕ ਤੋਰ ਤੇ ਖੁਸ਼ ਨਹੀ ਹੋਣਗੇ। ਸਰਦਾਰ ਮੱਖਣ ਸਿੰਘ ਜੀ ਸਿੱਖ ਮਾਰਗ ਦੀ ਦਿਖ ਤੇ ਅਦੱਰਸ਼ ਉਹੀ ਹੋਣਾ ਚਾਹਿਦਾ ਹੈ, ਜਿਥੋ ਸਿੱਖ ਮਾਰਗ ਚੱਲਿਆ ਸੀ।
ਧੰਨਵਾਦ
ਦਲਜੀਤ ਸਿੰਘ ਹੋਠੀ (ਰਾਚੈਸਟਰ ਨਿਉਯਾਰਕ)585- 698- 0146


(12/04/09)
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ

ਸ੍ਰ. ਮੱਖਣ ਸਿੰਘ ਜੀ! ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਹਿ।
ਤੁਸੀਂ ਆਪਣੀ ਅਜ਼ਾਦ ਹਸਤੀ ਕਾਇਮ ਰੱਖੋ ਜੀ। ਇਹ ਵੈਬ-ਸਾਈਟ ਤੁਹਾਡੀ ਹੈ ਤੇ ਮਿਹਨਤ ਵੀ ਤੁਹਾਡੀ। ਪੈਸੇ ਦੀ ਆਪਾਂ ਗੱਲ ਨਹੀਂ ਕਰਦੇ ਕਿਉਂਕਿ ਬਹੁਤੇ ਖਰਚ ਨਹੀਂ ਹੁੰਦੇ।
ਡਾ. ਹਰਜਿੰਦਰ ਸਿੰਘ ਦਲਗੀਰ ਦੇ ਹਮਾਇਤੀ, ਜਿਹੜੇ ਕਦੀ ਕਿਸੇ ਬੀਬੀ ਦੇ ਨਾਮ ਨਾਲ ਕਦੇ ਕਿਸੇ ਪ੍ਰੋਫੈਸਰ ਦੇ ਫਰਜੀ ਨਾਮ ਨਾਲ ਚਿੱਠੀ ਲਿਖਦੇ ਹਨ ਅਸਲ `ਚ ਇਹ ਲੋਕ ਬੁਜ਼ਦਿਲ ਤੇ ਕਾਇਰ ਹਨ। ਗੁਰੂ ਫੁਰਮਾਣ ਇੰਞ ਹੈ:
ਸਲੋਕ ਮਃ 3॥ ਮਨਮੁਖੁ ਕਾਇਰੁ ਕਰੂਪੁ ਹੈ ਬਿਨੁ ਨਾਵੈ ਨਕੁ ਨਾਹਿ॥ ਅਨਦਿਨੁ ਧੰਧੈ ਵਿਆਪਿਆ ਸੁਪਨੈ ਭੀ ਸੁਖੁ ਨਾਹਿ॥ ਨਾਨਕ ਗੁਰਮੁਖਿ ਹੋਵਹਿ ਤਾ ਉਬਰਹਿ ਨਾਹਿ ਤ ਬਧੇ ਦੁਖ ਸਹਾਹਿ॥ 1॥ {ਪੰਨਾ 591}
ਜਿਹੜੇ ਲੋਕ ਆਪਣਾ ਸਿਰਨਾਵਾਂ ਤੇ ਫੂਨ ਨੰਬਰ ਇਸ ਕਰਕੇ ਨਹੀਂ ਲਿਖਦੇ ਕਿ ਕੋਈ ਮੈਨੂੰ ਗ੍ਹਾਲਾਂ ਕੱਢੇਗਾ ਜਾਂ ਬੁਰਾ ਭਲਾ ਕਹੇਗਾ ਉਹ ਲੋਕ ਸਿੱਖ ਧਰਮ ਤੇ ਝੁੱਲ ਰਹੀ ਕਾਲੀ ਬੋਲੀ ਹਨੇਰੀ ਨੂੰ ਕਦੋਂ ਸਮਝਣਗੇ? ਅਸਲ `ਚ ਇਹ ਲੋਕ ਚਾਹੁੰਦੇ ਹੀ ਇਹ ਹਨ ਕਿ ਸਖਤ ਬੋਲੀ ਦਾ ਵਾਸਤਾ ਪਾ ਕੇ ਸਿੱਖ ਧਰਮ ਪੱਖੀਆਂ ਨੂੰ ਬੋਲਣ ਤੋਂ ਬੰਦ ਕਰਵਾਇਆ ਜਾਵੇ ਤੇ ਸਿੱਖ ਧਰਮ ਵਿਰੋਧੀਆਂ ਨੂੰ ਫਿਰ ਤੋਂ ਨਿਰੋਲ ਸਿੱਖ ਧਰਮ ਦਾ ਪ੍ਰਚਾਰ ਕਰ ਰਹੀ ਵੈਬ-ਸਾਈਟ, ‘ਸਿੱਖ ਮਾਰਗ’ ਤੇ ਲਿਖਣ ਦੀ ਖੁਲ ਪ੍ਰਦਾਨ ਹੋਵੇ ਅਤੇ ਇਸ ਵੈਬ-ਸਾਈਟ ਨੂੰ ਆਪਣੇ ਰਸਤੇ ਤੋਂ ਲਾਂਬੇ ਕੀਤਾ ਜਾ ਸਕੇ।
ਇਸਦੇ ਉਲਟ ਮੈਂ ਕਿਸੇ ਵੀ ਵਿਆਕਤੀ ਦੀ ਲਿਖਤ ‘ਸਿੱਖ ਮਾਰਗ’ ਤੇ ਪੋਸਟ ਕਰਨ ਦੇ ਹੱਕ ਵਿੱਚ ਹਾਂ ਬਸ਼ਰਤੇ ਕਿ ਉਸ ਲਿਖਤ ਵਿੱਚ ਸਿੱਖ ਸਿਧਾਂਤ ਦੀ ਗੱਲ ਹੋਵੇ। ਹਾਂ ਜੇ ਕਿਸੇ ਨੇ ਕਿਸੇ ਨੂੰ ਸਿਰਫ ਇਸ ਕਰਕੇ ਨਿੰਦਿਆ ਹੈ ਕਿ ਜਦੋਂ ਉਹ ਬੋਲਦਾ ਹੈ ਤਾਂ ਦਾਹੜੀ ਹਿਲਦੀ ਹੈ ਜਾਂ ਜਦੋਂ ਉਹ ਆਟਾ ਗੁੰਨਦੀ ਹੈ ਤਾਂ ਕੰਨਾਂ ਦੇ ਕਾਂਟੇ ਹਿਲਦੇ ਹਨ ਤਾਂ ਉਸਨੂੰ ਸਿੱਖ ਮਾਰਗ ਤੇ ਆਉਣ ਤੋਂ ਬਲਿਕੁਲ ਵਰਜਿਆ ਜਾਵੇ। ਪਿਛਲੇ ਸਮੇਂ ਵਿੱਚ ਕਈ ਐਸੀਆਂ ਚਿੱਠੀਆਂ ਤੁਸੀਂ ਵੈਬ-ਸਾਈਟ ਤੇ ਪੋਸਟ ਵੀ ਕੀਤੀਆਂ ਹਨ ਤੇ ਨਾਲ ਆਪਣੇ ਫੈਸਲੇ ਵੀ ਲਿਖੇ ਸਨ। ਐਸਾ ਕਰਨ ਦੀ ਲੋੜ ਨਹੀਂ।
ਜੇ ਕਰ ਆਪਾਂ ਰਾਗਮਾਲਾ ਜਾਂ ਦਸਮ ਗ੍ਰੰਥ ਬਾਰੇ ‘ਸਿੱਖ ਮਾਰਗ’ ਤੇ ਗੱਲ ਕਰਨੀ ਬੰਦ ਵੀ ਕਰ ਦੇਈਏ ਤਾਂ ਕੀ ਇਹ ਮਸਲਾ ਆਪਣੇ ਆਪ ਹੱਲ ਹੋ ਜਾਵੇਗਾ? ਨਹੀਂ। ਸੋ ਇਸ ਕਰਕੇ ਬਿਨਾ ਕਿਸੇ ਝਿਜਕ ਦੇ ਸਾਨੂੰ ਇਨ੍ਹਾਂ ਮਸਲਿਆਂ ਤੇ ਜਿਵੇਂ ਸਿੱਖ ਰਹਿਤ ਮਰਯਾਦਾ, ਦਸਮ ਗ੍ਰੰਥ, ਪੰਜ ਬਾਣੀਆਂ, ਰਾਗਮਾਲਾ, ਗੁਰਦਵਾਰੇ ਤੇ ਇਨ੍ਹਾਂ ਦਾ ਪ੍ਰਬੰਧ, ਦਸਵੰਦ, ਨਿਸ਼ਾਨ-ਸਾਹਿਬ, ਰੁਮਾਲੇ, ਲੰਗਰ, ਪਾਠ, ਅਖੰਡ ਪਾਠ, ਸੰਪਟ ਪਾਠ, ਨਾਨਕ ਸਰੀਏ, ਰਾਧਾ ਸੁਆਮੀਏ, ਨੂਰਮਹਿਲੀਏ ਤੇ ਹੋਰ ਅਨੇਕਾਂ ਮਸਲਿਆਂ ਤੇ ਲੋਕਾਂ ਨੂੰ ਜਾਗਰਤ ਕਰਨ ਲਈ ਆਪਣੇ ਆਪਣੇ ਵਿਚਾਰ ਪੇਸ਼ ਕਰਦੇ ਹੀ ਰਹਿਣਾ ਚਾਹੀਦਾ ਹੈ।
ਗੁਰੂ ਸਾਹਿਬਾਨ ਮੁਤਾਬਕ ਸਿੱਖਾਂ ਨੂੰ ਬਬੇਕ ਬੁੱਧੀ ਪ੍ਰਾਪਤ ਕਰਨੀ ਜਰੂਰੀ ਹੈ ਜਿਸ ਨਾਲ ਖਰੇ ਸੱਚ-ਝੂਠ ਦੀ ਪਰਖ ਕਰਨ ਦੀ ਜਾਂਚ ਆ ਜਾਂਦੀ ਹੈ।
ਧੰਨਵਾਦ।
ਗੁਰੂ ਪੰਥ ਦਾ ਦਾਸ,
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ, ਕੈਨੇਡਾ।


(12/04/09)
ਤਰਲੋਚਨ ਸਿੰਘ (ਫਿਜਿਕਸ)

ਤਰਲੋਚਨ ਸਿੰਘ (ਫਿਜਿਕਸ)

੦੯੮੮੮੧੬੯੨੨੬

ਸਿੱਖ ਮਾਰਗ ਦੇ ਪਾਠਕ ਸਜਣੋ

ਵਾਹਿਗੁਰੂ ਜੀ ਕਾ ਖਾਲਸਾ।।

ਵਾਹਿਗੁਰੂ ਜੀ ਕੀ ਫਤਿਹ।।

ਸਤਿਕਾਰ ਜੀਓ

ਮੈਂ ਸੋਚਦਾਂ

ਸਿੱਖ ਮਾਰਗ ਤੇ

ਮਾੜਾ ਨਹੀਂ ਕਹਿਆ ਜਾਵੇਗਾ

ਸਤਿਕਾਰ ਹੋਵੇਗਾ

ਚੰਗੀ ਗਲ ਹੈ

ਪਰ

ਅੰਦਰਲੇ ਵਾਵਰੋਲੇ ਸਾਂਤ ਕਿਵੇਂ ਹੋਣਗੇ

ਸੋਚਣ ਵਾਲੀ ਗਲ ਹੈ

ਜੇ ਅੰਦਰਲਾ ਗੁਬਾਰ ਬਾਹਰ ਨਾ ਨਿਕਲਿਆ

ਬਿਮਾਰੀ ਫੈਲ ਜਾਏਗੀ

ਵਿਚਾਰਨ ਵਾਲੀ ਗਲ ਹੈ

ਗਾਲ੍ਹਾਂ ਕੱਢਣ ਵਾਲੀ ਜੁਬਾਨ ਵਿਚੋਂ

ਜੀ ਜੀ ਨਿਕਲੇਗਾ

ਹੈਰਾਨੀ ਵਾਲੀ ਗਲ ਹੈ

ਤਰਲੋਚਨ ਨੂੰ

ਢੌਂਗੀ ਮਹਾਜਨ/ ਬ੍ਰਾਹਮਣ, ਪਾਖੰਡੀ, ਢੋਗੀ,

ਬ੍ਰਾਹਮਣ, 1008, ਵਿਦਿਆ ਮਾਰਤੰਡ, ਰੈਕੀ ਮਸਟਰ,

ਤਰੰਗੀ ਮਾਸਟਰ, ਧੋਤੀ ਮਾਸਟਰ, ਮੋਮੋ ਠਗੱਣਾ

ਕਹਿਣ ਵਾਲਾ ਕੋਣ ਹੋਵੇਗਾ

ਸਮਝਣ ਵਾਲੀ ਗਲ ਹੈ

ਦੁਨੀਆ ਵੀ ਉਹੀ

ਦੁਨੀਆ ਵਾਲੇ ਵੀ ਉਹੀ

ਸਭ ਦਾ ਸਤਿਕਾਰ ਕਰਨਗੇ

ਕਿਸੇ ਨੂੰ ਮਾੜਾ ਨਹੀਂ ਕਹਿਣਗੇ

ਜੀ ਜੀ ਕਰਨਗੇ

ਹੈਰਾਨੀ ਵਾਲੀ ਗਲ ਹੈ

ਤਰਲੋਚਨ ਸਿੰਘ


(11/04/09)
ਜਸਵੰਤ ਸਿੰਘ ਪੰਨੂ

ਸਤਿਕਾਰ ਯੋਗ ਸ੍ਰ ਮੱਖਣ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ,

ਸਭ ਤੋਂ ਪਹਿਲਾਂ ਤਾਂ ਆਪ ਵਲੋਂ ਸਿੱਖ ਮਾਰਗ ਰਾਂਹੀ ਕੀਤੀ ਜਾ ਰਹੀ ਗੁਰੂ ਪੰਥ ਦੀ ਸੇਵਾ ਲਈ ਆਪਦਾ ਅਤੀ ਧੰਨਵਾਦੀ ਹਾਂ ਅਤੇ ਅਕਾਲ ਪੁਰਖ ਅੱਗੇ ਅਰਦਾਸ ਬੇਨਤੀ ਹੈ ਕਿ ਆਪ ਜੀ ਸਦਾ ਹੀ ਚ੍ਹੜਦੀ ਕਲਾ ਵਿੱਚ ਰਹੋ ਜਿੰਨੀ ਕੁ ਮੈਨੂੰ ਜਾਨਕਾਰੀ ਹੈ ਦੇ ਅਨੁਸਾਰ ਮੇਰੇ ਵਰਗੇ ਆਮ ਪਾਠਕ ਸਿੱਖ ਮਾਰਗ ਤੇ ਆਉਣ ਵਾਲੇ ਲੇਖਾਂ ਅਤੇ ਪਾਠਕਾਂ ਦੇ ਪੇਜ਼ ਤੇ ਆਉਣ ਵਾਲੀ ਵਿਚਾਰ ਚਰਚਾ ਰਾਂਹੀ ਗੁਰਸਿੱਖੀ ਦੇ ਫਲਸਫੇ ਬਾਰੇ ਭਰਪੂਰ ਜਾਨਕਾਰੀ ਮਿਲਦੀ ਹੈ ਅਤੇ ਹੋਰ ਖੋਜ ਭਰਪੂਰ ਜਾਨਕਾਰੀ ਦੀ ਕਾਮਨਾ ਸਦਾ ਹੀ ਕਰਦੇ ਰਹਾਂਗੇ ਜੀ। ਲਿਖਾਰੀ ਸੱਜਣ ਕਾਫੀ ਮਿਹਨਤ ਕਰਕੇ ਰਚਨਾਵਾਂ ਪਾਠਕਾਂ ਵਾਸਤੇ ਭੇਜਦੇ ਹਨ, ਕਈ ਵਾਰ ਸ਼ਬਦਾਵਲੀ ਭਾਂਵੇ ਤਲਖੀ ਵਾਲੀ ਵੀ ਹੁੰਦੀ ਹੈ ਪਰ ਫਿਰ ਵੀ ਜਾਨਕਾਰੀ ਤਾਂ ਮਿਲਦੀ ਹੀ ਹੈ। ਕੁਛ ਵੀਰ ਭੈਣਾਂ ਨੇ ਜਿਉਣਵਾਲਾ, ਹੋਠੀ ਅਤੇ ਕਸੇਲ ਜੀ ਬਾਰੇ ਇਤਰਾਜ਼ ਕੀਤੇ ਹਨ, ਉਹਨਾਂ ਨੇ ਕਿਸ ਤਰਾਂ ਮਹਿਸੂਸ ਕੀਤਾ ਹੈ ਮੈਂ ਨਹੀਂ ਕਹਿ ਸਕਦਾ, ਪਰ ਮੇਰਾ ਖਿਆਲ ਹੈ ਕਿ ਇਤਰਾਜ਼ ਕਰਤਾ ਅਗਰ ਏਹਨਾਂ ਹੀ ਲਿਖਾਰੀਆਂ ਦੇ ਹੋਰ ਲੇਖ ਜੋ ਕਿ ਸਿੱਖ ਮਾਰਗ ਦੇ ਖਜਾਨੇ ਵਿੱਚ ਸਾਂਭੇ ਪਏ ਹਨ ਨੂੰ ਪੜ੍ਹਨ ਤਾਂ ਜਰੂਰ ਹੀ ਇਨ੍ਹਾਂ ਦੀ ਸੋਚ ਵਿੱਚ ਤਬਦੀਲੀ ਆਵੇਗੀ ਕਿਉਂਕਿ ਸਭ ਲੇਖ ਬਹੁਤ ਹੀ ਜਾਨਕਾਰੀ ਭਰਪੂਰ ਹਨ, ਪ੍ਰੰਤੂ ਏਹ ਸਭ ਪੜ੍ਹਨ ਵਾਲੇ ਦੀ ਭਾਵਨਾ ਤੇ ਨਿਰਭਰ ਕਰਦਾ ਹੈ ਕਿ ਉਹ ਸਿੱਖੀ ਫਲਸਫੇ ਦੀ ਜਾਨਕਾਰੀ ਵਾਸਤੇ ਹੈ ਜਾਂ ਸਿਰਫ ਟਿੰਡ ਚ ਕਾਨਾ ਪਾਉਣ ਲਈ।
ਕਾਲਾ ਅਫਗਾਨਾ ਸਾਹਿਬ ਦੀ ਪੰਥ ਨੂੰ ਮਹਾਨ ਦੇਣ ਹੈ ਜਿਸ ਕਰਕੇ ਉਹ ਮਾਣ ਪ੍ਰਾਪਤ ਕਰਨ ਦੇ ਹੱਕਦਾਰ ਹਨ, ਪਰ ਇਸਦੇ ਨਾਲ ਦੂਸਰਿਆਂ ਨੂੰ ਮਾਣ ਦੇਣਾ ਇੱਕ ਸਤਿਕਾਰਤ ਸ਼ਖਸ਼ੀਅਤ ਦੀ ਇਖਲਾਕੀ ਜੁਮੇਵਾਰੀ ਬਣਦੀ ਹੈ ਅਸੀਂ ਸਭ ਜੋ ਉਹਨਾਂ ਨੂੰ ਪਿਆਰ ਤੇ ਸਤਿਕਾਰ ਕਰਦੇ ਹਾਂ ਇਸਦੀ ਤਵੱਕੋ ਕਰ ਸਕਦੇ ਹਾਂ।
ਆਪਜੀ ਵਲੋਂ ਦਿੱਤੇ ਸੁਝਾਅ ਬਹੁਤ ਨਰੋਏ ਅਤੇ ਅਸਰਦਾਰ ਹਨ, ਪਰ ਜੋ ਸਿਖ ਮਾਰਗ ਦੀ ਬਜਾਏ ਦੂਸਰੀ ਵੈੱਬ ਸਾਈਟ ਵਾਲਾ ਵਿਚਾਰ ਮੇਰੇ ਸਣ੍ਹੇ ਅਨੇਕਾਂ ਹੋਰ ਪਾਠਕਾਂ ਦੇ ਗਲੇ ਤੋਂ ਨਹੀਂ ਉਤਰਨਾ, ਸਾਨੂੰ ਆਪ ਵਲੋਂ ਕੀਤੀ ਜਾ ਰਹੀ ਸੇਵਾ ਤੋਂ ਸੰਤੁਸ਼ਟਤਾ ਹੈ, ਆਪ ਵਾਹਿਗੁਰੂ ਦੀ ਕਿਰਪਾ ਨਾਲ ਇਸੇ ਚਾਲੇ ਚਲਦੇ ਚਲੋ ਮਾੜੀਆਂ ਮੋਟੀਆਂ ਅੜਿਚਣਾ ਆਂਉਦੀਆਂ ਜਾਂਦੀਆਂ ਰਹਿੰਦੀਆਂ ਹਨ। ਆਪ ਅਤੇ ਆਪ ਵਰਗੇ ਹੋਰ ਸੁਹਿਰਦ ਪਿਆਰਿਆਂ ਦੀ ਘ੍ਹਾਲਣਾ ਸਦਕਾ ਹੀ ਅਸੀਂ ਸਿੱਖੀ ਦੇ ਮੌਜੂਦਾ ਅਤੇ ਨਿੱਤ ਪਣਪ ਰਹੇ ਦੋਖੀਆਂ ਦੇ ਦੰਦ ਖੱਟੇ ਕਰ ਸਕਦੇ ਹਾਂ ਵਾਹਿਗੁਰੂ ਆਪ ਸਹਾਈ ਹੋਕੇ ਸਭ ਕਾਰਜ ਸਫਲ ਕਰੇਗਾ, ਇਹ ਸਿੱਖੀ ਨੂੰ ਦਿਲੋਂ ਪਿਆਰ ਕਰਨ ਵਾਲੇ ਹਰ ਸਿੱਖ ਦਾ ਭਰੋਸਾ ਹੈ।
ਮੇਰੀਆਂ ਤਾਂ ਇਤਨੀਆਂ ਹੀ ਬੇਨਤੀਆਂ ਹਨ, ਭੁੱਲ ਚੁੱਕ ਦੀ ਮੁਆਫੀ ਚਾਹੁੰਦਾ ਗੁਰਸਿੱਖੀ ਦੀ ਚੜ੍ਹਦੀ ਕਲਾ ਦਾ ਆਸਵੰਦ!
ਜਸਵੰਤ ਸਿੰਘ ਪੰਨੂ


(11/04/09)
ਅਵਤਾਰ ਸਿੰਘ ਮਿਸ਼ਨਰੀ

ਅਵਤਾਰ ਸਿੰਘ ਮਿਸ਼ਨਰੀ (510-432-5827)

ਹੁਣ ਕੀ ਹੋਣਾਂ ਚਾਹੀਦਾ ਹੈ? ਇਸ ਬਾਰੇ ਆਪ ਜੀ ਦੇ ਸੁਝਾਅ ਅਤੇ ਦਾਸ ਦੇ ਵਿਚਾਰ-

ਆਓ ਹੁਣ ‘ਸਿੱਖ ਮਾਰਗ’ ਬਾਰੇ ਅਤੇ ਪਾਠਕਾਂ ਦੇ ਪੰਨੇ ਬਾਰੇ ਵੀ ਗੱਲ ਕਰ ਲਈਏ ਕਿ ਕੀ ਹੋਣਾ ਚਾਹੀਦਾ ਹੈ? ਹੇਠਾਂ ਮੈਂ ਕੁੱਝ ਸੁਝਾਓ ਲਿਖ ਰਿਹਾ ਹਾਂ, ‘ਸਿੱਖ ਮਾਰਗ’ ਦੇ ਰੈਗੂਲਰ ਪਾਠਕ/ਲੇਖਕ ਵੀ ਆਪਣੇ ਸੁਝਾਓ ਭੇਜਣ।
1. ‘ਸਿੱਖ ਮਾਰਗ’ ਤੇ ਹੁਣ ਤੱਕ ਜੋ ਛਪ ਚੁੱਕਾ ਹੈ ਉਹ ਠੀਕ ਹੈ ਇਸ ਤੇ ਹੋਰ ਕੁੱਝ ਪਉਣਾ ਬੰਦ ਕਰ ਦੇਣਾ ਚਾਹੀਦਾ ਹੈ ਕਿਉਂਕਿ ਇਹ ਇੱਕ ਦੂਜੇ ਤੇ ਕੀਤੀ ਜਾ ਰਹੀ ਦੂਸ਼ਣਬਾਜ਼ੀ ਨੂੰ ਕੰਟਰੋਲ ਵਿੱਚ ਨਹੀਂ ਰੱਖ ਸਕਿਆ ਅਤੇ ਇਸ ਨੇ ਬਹੁਤ ਸਾਰਿਆਂ ਨੂੰ ਨਰਾਜ਼ ਕਰ ਲਿਆ ਹੈ। ਕਿਸੇ ਹੋਰ ਸੱਜਣ ਨੂੰ ਨਵੀਂ ਸਾਈਟ ਸ਼ੁਰੂ ਕਰਨੀ ਚਾਹੀਦੀ ਹੈ ਖਾਸ ਕਰਕੇ ਗੁਰਨਾਮ ਸਿੰਘ ਕੁੰਢਾਲ ਵਰਗੇ ਨੂੰ ਜਿਸ ਦਾ ਇਸ ਬਾਰੇ ਤਜ਼ਰਬਾ ਵੀ ਹੈ ਅਤੇ ਉਹ ਟਾਈਮ ਵੀ ਦੇ ਸਕਦਾ ਹੈ ਕਿਉਂਕਿ ਉਹ ਆਪ ਵੀ ਇਸ ਦਾ ਜ਼ਿਕਰ ਵੀ ਕਰ ਚੁੱਕਾ ਹੈ। ਜਾਂ ਫਿਰ ‘ਸਿੱਖ ਅਫੇਅਰ’ ਵਾਲੇ ਨੌਜੁਆਨ ਇਹ ਸੇਵਾ ਸੰਭਾਲ ਸਕਦੇ ਹਨ। ਉਂਜ ਤਾਂ ਬਹੁਤ ਸਾਰੇ ਵਿਦਵਾਨਾਂ ਦੀਆਂ ਆਪਣੀਆਂ ਨਿੱਜੀ ਸਾਈਟਾਂ ਵੀ ਹਨ ਉਹਨਾ ਵਿਚੋਂ ਵੀ ਕੋਈ ਵਿਚਾਰੀ ਜਾ ਸਕਦੀ ਹੈ। ਇੰਡੀਆ ਅਵੇਅਰਨਿੱਸ ਵਾਲੇ ਵੀ ਇਹ ਕੰਮ ਕਰ ਸਕਦੇ ਹਨ।

ਪਹਿਲਾ ਵਿਚਾਰ-ਜੋ ਕੁੱਝ ਵੀ ਪਹਿਲੇ ਛਪ ਚੁੱਕਾ ਹੈ ਹਰੇਕ ਦੇ ਆਪਣੇ-੨ ਵਿਚਾਰ ਹਨ ਸਾਨੂੰ ਗੁਣਾ ਦੀ ਸਾਂਝ ਕਰਨੀ ਚਾਹੀਦੀ ਹੈ ਅਤੇ ਉਸ ਵਿੱਚ ਜੋ ਗੁਰਮਤਿ ਅਨੁਸਾਰ ਠੀਕ ਹੈ ਅਪਣਾਅ ਲੈਣਾ ਚਾਹੀਦਾ ਹੈ। ਸ੍ਰੇਸ਼ਟਾਚਾਰ ਭਾਸ਼ਾ ਵਿੱਚ ਉਸਾਰੂ ਤਰਕ ਵੀ ਕਰਨੀ ਚਾਹੀਦੀ ਹੈ। ਬਾਕੀ ਵਾਈਬ ਸਾਈਟਾਂ ਹੋਰ ਵੀ ਬਹੁਤ ਹਨ ਅਤੇ ਆਪਣੇ-੨ ਢੰਗ ਨਾਲ ਚੱਲ ਰਹੀਆਂ ਹਨ ਪਰ ਜੋ ਸਿੱਧ ਗੋਸਟਿ “ਸਿੱਖ ਮਾਰਗ” ਤੇ ਚੱਲ ਰਹੀ ਹੈ ਇਹ ਹੋਰਨਾਂ ਨਾਲੋਂ ਵਿਲੱਖਣ ਹੈ ਅਤੇ ਇਹ ਇਵੇਂ ਹੀ ਚਲਦੀ ਰਹਿਣੀ ਚਾਹੀਦੀ ਹੈ ਕਿਉਂਕਿ ਇਹ ਬਗੈਰ ਕਿਸੇ ਦੇ ਦਬਾਅ ਦੇ ਚੱਲ ਰਹੀ ਹੈ ਅਤੇ ਪੰਥਕ ਮਾਨ ਹਾਸਲ ਕਰਦੀ ਹੋਈ ਬਹਤਿ ਸਾਰੇ ਦੇਸ਼ਾਂ ਵਿਦੇਸ਼ਾਂ ਵਿੱਚ ਪੜ੍ਹੀ ਜਾ ਰਹੀ ਹੈ।

2. ਗੁਰਮਤਿ ਤੱਤ ਵਾਲਿਆਂ ਦਾ ਸੁਝਾਓ ਸੀ ਕਿ ਹਰ ਇੱਕ ਲਿਖਤ ਪਉਣ ਤੋਂ ਪਹਿਲਾਂ ਵਿਦਵਾਨਾ ਦੇ ਪੈਨਲ ਵਿੱਚ ਵਿਚਾਰੀ ਜਾਣੀ ਚਾਹੀਦੀ ਹੈ। ਮੇਰੇ ਖਿਆਲ ਮੁਤਾਬਕ ਇਹ ਗੱਲ ਕਿਸੇ ਮਾਸਕ ਮੈਗਜ਼ੀਨ ਲਈ ਤਾਂ ਠੀਕ ਹੋ ਸਕਦੀ ਹੈ ਪਰ ਇੰਟਰਨੈੱਟ ਤੇ ਰੋਜ਼ਾਨਾ ਲਿਖਤਾਂ ਲਈ ਇਹ ਸੰਭਵ ਨਹੀਂ। ਹਾਂ ਜੇਕਰ ਇਸ ਤਰ੍ਹਾਂ ਦੇ ਵਿਦਵਾਨ ਕਿਸੇ ਇਕੋ ਸ਼ਹਿਰ ਵਿੱਚ ਰਹਿੰਦੇ ਹੋਣ ਅਤੇ ਉਹਨਾ ਦੀ ਸ਼ਿਫਟ ਵੀ ਇਕੋ ਹੋਵੇ ਤਾਂ ਇਹ ਸੰਭਵ ਹੋ ਸਕਦਾ ਹੈ। ਜੇ ਕਰ ਚੰਡੀਗੜ੍ਹ ਜਾਂ ਜੰਮੂੰ ਵਾਲੇ ਸਿੰਘ ਇਹ ਕਰ ਸਕਦੇ ਹੋਣ ਤਾਂ ਉਹਨਾ ਨੂੰ ਕਰਨਾ ਚਾਹੀਦਾ ਹੈ।

ਦੂਜਾ ਵਿਚਾਰ-ਇਹ ਗੁਰਮਤਿ ਤੱਤ ਵਾਲਿਆਂ ਦੇ ਵਿਚਾਰ ਹਨ ਜੇ ਉਨ੍ਹਾਂ ਕੋਲ ਇਤਨਾਂ ਸਮਾ ਹੈ ਤਾਂ ਵਿਦਵਾਨਾਂ ਦੇ ਲੇਖ ਅਤੇ ਚਿੱਠੀਆਂ ਪਹਲੇ ਵਾਚ ਕੇ ਫਿਰ ਸਿੱਖ ਮਾਰਗ ਤੇ ਪਾ ਦਿਆ ਕਰਨ ਇਸ ਨਾਲ ਸ੍ਰ ਪੁਰੇਵਾਲ ਦਾ ਕੰਮ ਵੀ ਸੌਖਾ ਹੋ ਜਾਵੇਗਾ ਹਾਂ ਇਹ ਜਰੂਰ ਦੇਖਿਆ ਜਾਵੇ ਕਿ ਇਸ ਬੰਦੇ ਨੇ ਗੁਰਮਤਿ ਵਿਦਿਆ ਕਿੱਥੋਂ ਹਾਸਲ ਕੀਤੀ ਹੈ? ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚਾਰਾਂ ਨੂੰ ਪ੍ਰਮੁਖਤਾ ਦਿੰਦਾ ਹੈ?

3. ‘ਸਿੱਖ ਮਾਰਗ’ ਤੇ ਪਾਠਕਾਂ ਵਾਲਾ ਪੰਨਾ ਬੰਦ ਕਰ ਦੇਣਾ ਚਾਹੀਦਾ ਹੈ ਸਿਰਫ ਲੇਖ ਹੀ ਪਾਏ ਜਾਣ।

ਤੀਜਾ ਵਿਚਾਰ-ਜੇ ਐਸਾ ਹੋ ਗਿਆ ਤਾਂ ਉਸਾਰੂ ਵਿਚਾਰ ਚਰਚਾ ਸਿੱਧ ਗੋਸ਼ਟ ਕਿਵੇਂ ਹੋ ਸਕੇਗੀ? ਬਾਕੀ ਇਸ ਵੈਬ ਸਾਈਡ ਦੀ ਵਿਲੱਖਣਤਾ ਹੀ ਦੋਨਾਂ (ਲੇਖ ਅਤੇ ਚਿੱਠੀਆਂ) ਨਾਲ ਹੈ। ਸੋ ਇਹ ਬੰਦ ਨਹੀ ਹੋਣਾ ਚਾਹੀਦਾ ਲੋੜ ਲੇਖਕਾਂ ਨੂੰ ਹਮਦਰਦੀ ਨਾਲ ਸੁਲਝੇ ਵਿਚਾਰ ਪੇਸ਼ ਕਰਨ ਦੀ ਹੈ ਜੋ ਕਿਸੇ ਤੇ ਜਾਤੀ ਅਟੈਕ ਨਾਂ ਹੋਣ ਸਗੋਂ ਸਿੱਖਣ ਸਿਖਾਣ ਦੀ ਗੱਲ ਹੋਵੇ।

4. ਜੇ ਕਰ ਕਿਸੇ ਲਿਖਤ ਬਾਰੇ ਕਿਸੇ ਨੇ ਕੋਈ ਸਵਾਲ ਪੁੱਛਣਾ ਹੋਵੇ ਤਾਂ ਉਹ ਆਏ ਹੋਏ ਜਵਾਬ ਵਿਚੋਂ ਹੋਰ ਸਵਾਲ ਜਵਾਬ ਨਾ ਕਰੇ।

ਚੌਥਾ ਵਿਚਾਰ-ਇਹ ਨਹੀ ਹੋ ਸਕਦਾ ਸਵਾਲ ਜੁਵਾਬ ਤਾਂ ਚਲਦੇ ਹੀ ਰਹਿਣ ਜੋ ਗੁਰਮਤਿ ਅਧਾਰਤ ਹੋਣ ਭਾਵ ਈਰਖਾ ਵੱਸ ਨਾਂ ਕੀਤੇ ਹੋਣ।

5. ਜੇ ਕਰ ਕੋਈ ਦੂਸਰੇ ਪ੍ਰਤੀ ਘਟੀਆ ਸ਼ਬਦਾਵਲੀ ਵਰਤ ਕੇ ਨਿੱਜੀ ਦੂਸ਼ਣ ਲਉਂਦਾ ਹੋਵੇ ਤਾਂ ਉਸ ਦੀਆਂ ਲਿਖਤਾਂ ਘੱਟੋ ਘੱਟ ਇੱਕ ਮਹੀਨੇ ਲਈ ਪਉਣੀਆਂ ਬੰਦ ਕਰ ਦਿੱਤੀਆਂ ਜਾਣ।

ਪੰਜਵਾਂ ਵਿਚਾਰ-ਇਹ ਠੀਕ ਹੈ ਕੋਈ ਨਾਂ ਕੋਈ ਸਜਾ ਤਾਂ ਹੋਣੀ ਹੀ ਚਾਹੀਦੀ ਹੈ ਨਹੀਂ ਤਾਂ ਸੁਧਾਰ ਹੋਣਾ ਮੁਸ਼ਕਲ ਹੈ।

6. ਹੁਣ ਤੱਕ ਛਪ ਚੁੱਕੀਆਂ ਲਿਖਤਾਂ ਵਿੱਚ ਜੇ ਕਰ ਕਿਸੇ ਦੇ ਮਨ ਨੂੰ ਘਟੀਆ ਸ਼ਬਦਾਵਲੀ ਕਾਰਨ ਠੇਸ ਪੁੱਜੀ ਹੋਵੇ ਤਾਂ ਉਹ ਸ਼ਬਦਾਵਲੀ ਬਦਲੀ ਜਾਵੇ ਜਾਂ ਕੱਟ ਦਿੱਤੀ ਜਾਵੇ। ਇਹਨਾ ਲਿਖਤਾਂ ਵਾਲੇ ਲਿੰਕ ਕੱਢ ਕੇ ਉਹਨਾ ਪਾਠਕਾਂ/ਲੇਖਕਾਂ ਨੇ ਭੇਜਣੇ ਹੋਣਗੇ ਜਿਹਨਾ ਨੂੰ ਇਹਨਾ ਬਾਰੇ ਰੋਸ ਹੈ ਅਤੇ ਨਾਲ ਹੀ ਸੁਝਾਓ ਵੀ ਦੇਣਾ ਹੋਵੇਗਾ ਕਿ ਠੀਕ ਸ਼ਬਦਾਵਲੀ ਕੀ ਵਰਤੀ ਜਾਵੇ। ਸੰਪਾਦਕ ਨੇ ਬਾਕੀ ਕਾਰਵਾਈ ਕਰਨੀ ਹੋਵੇਗੀ। ਇਹ ਜਿੰਨੀ ਛੇਤੀਂ ਹੋ ਸਕੇ ਉਤਨਾ ਹੀ ਚੰਗਾ ਹੈ। ਜੇ ਕਰ ਪਾਠਕਾਂ ਦੇ ਪੰਨਿਆਂ ਵਿਚੋਂ ਕੋਈ ਪੱਤਰ ਕੱਢਣਾ ਹੋਵੇ ਤਾਂ ਉਸ ਨਾਲ ਸੰਬੰਧਿਤ ਪੱਤਰ ਵੀ ਕੱਢਣਾ ਪਵੇਗਾ।

ਛੇਵਾਂ ਵਿਚਾਰ-ਆਪ ਜੀ ਦਾ ਇਹ ਵਿਚਾਰ ਠੀਕ ਹੈ।

7. ਲਿਖਤਾਂ ਭੇਜਣ ਵੇਲੇ ਇਹ ਸੋਚਣਾ ਹੋਵੇਗਾ ਕਿ ਜਿਸ ਤਰ੍ਹਾਂ ਦੀ ਸ਼ਬਦਾਵਲੀ ਮੈਂ ਦੂਸਰੇ ਲਈ ਵਰਤ ਰਿਹਾ ਹਾਂ ਜੇ ਕੋਈ ਇਹੀ ਮੇਰੇ ਪ੍ਰਤੀ ਵਰਤੇ ਤਾਂ ਮੈਨੂੰ ਕਿਸ ਤਰ੍ਹਾਂ ਮਹਿਸੂਸ ਹੋਵੇਗਾ?

ਸੱਤਵਾਂ ਵਿਚਾਰ-ਇਹ ਵੀ ਬਿਲਕੁਲ ਠੀਕ ਹੈ।

8. ਆਵਾਗਉਣ, ਕਰਮ ਸਿਧਾਂਤ ਅਤੇ ਆਤਮਾ ਬਾਰੇ ਹੋਰ ਕੋਈ ਵੀ ਲੇਖ ਨਾ ਭੇਜੇ ਜਾਣ ਅਤੇ ਨਾ ਹੀ ਹੋਰ ਵਿਚਾਰ ਹੋਵੇ। ਜਿਤਨੇ ਕੁ ਲੇਖ ਛਪਣ ਵਾਲੇ ਰਹਿੰਦੇ ਹਨ ਉਹੀ ਪਾਏ ਜਾਣ। ਵਿਦਵਾਨ ਇਸ ਬਾਰੇ ਹਾਲ ਦੀ ਘੜੀ ਹੋਰ ਲੇਖ ਨਾ ਲਿਖਣ ਕਿਉਂਕਿ ਇਸ ਨਾਲ ਆਪਸੀ ਵੈਰ ਵਿਰੋਧ ਹੋਰ ਵਧਦਾ ਹੈ।

ਅੱਠਵਾਂ ਵਿਚਾਰ-ਵਿਚਾਰ ਤਾਂ ਹੋਣਾ ਹੀ ਚਾਹੀਦਾ ਹੈ ਇਸ ਵਿੱਚ ਔਖੇ ਹੋਣ ਦੀ ਲੋੜ ਨਹੀਂ। ਵਿਚਾਰਾਂ ਨਾਲ ਹੀ ਗੁਰਮਤਿ ਨਿੱਖਰ ਕੇ ਸਾਹਮਣੇ ਆਵੇਗੀ। ਹੌਸਲੇ ਨਾਲ ਵਿਚਾਰ ਕਰਨ ਦੀ ਲੋੜ ਹੈ ਨਾਂ ਕਿ ਲੜਨ ਦੀ, ਪ੍ਰਮੁਖਤਾ ਗੁਰੂ ਗ੍ਰੰਥ ਵਾਲੇ ਵਿਚਾਰਾਂ ਨੂੰ ਹੀ ਦਿੱਤੀ ਜਾਣੀ ਚਾਹੀਦੀ ਹੈ।

9. ਸਿੱਖ ਰਹਿਤ ਮਰਯਾਦਾ ਵਿੱਚ ਜੋ ਤਰੁੱਟੀਆਂ ਹਨ ਉਹਨਾ ਬਾਰੇ ਵਿਚਾਰ ਹੋਵੇ ਅਤੇ ਜਿਤਨੀ ਛੇਤੀਂ ਹੋ ਸਕੇ ਇਸ ਵਿੱਚ ਸੋਧ ਕੀਤੀ ਜਾਵੇ।

ਨੌਵਾਂ ਵਿਚਾਰ-ਇਹ ਸੁਝਾਅ ਬਿਲਕੁਲ ਠੀਕ ਹਨ।

10. ਰਾਗਮਾਲਾ ਨਾ ਪੜ੍ਹਨ ਬਾਰੇ ਵੀ ਵਿਚਾਰ ਕੀਤਾ ਜਾਵੇ ਜੇ ਕਰ ਕੋਈ ਤੁਹਾਡਾ ਨਿੱਜੀ ਪ੍ਰੋਗਰਾਮ ਹੋਵੇ ਤਾਂ ਇਸ ਨੂੰ ਪੂਰੀ ਤਨਦੇਹੀ ਨਾਲ ਲਾਗੂ ਕਰਨ ਬਾਰੇ ਵੀ ਵਿਚਾਰ ਕੀਤੀ ਜਾਵੇ।

ਦਸਵਾਂ ਵਿਚਾਰ-ਜਦ ਸ੍ਰੀ ਅਕਾਲ ਤਖਤ ਵਿਖੇ ਹੀ ਰਾਗ ਮਾਲਾ ਨਹੀਂ ਪੜ੍ਹੀ ਜਾਂਦੀ ਅਤੇ ਪੰਥ ਦਾ ਵੱਡਾ ਅਤੇ ਸੂਝਵਾਨ ਹਿੱਸਾ ਜਿਵੇਂ ਅਖੰਡ ਕੀਰਤਨੀ ਜਥਾ, ਮਿਸ਼ਨਰੀ ਜਥੇਬੰਦੀਆਂ ਨਹੀਂ ਪੜ੍ਹਦੀਆਂ; ਬਾਕੀ ਇਸ ਦਾ ਕੋਈ ਸਬੂਤ ਨਹੀਂ ਕੀਹਨੇ ਲਿਖੀ ਹੈ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨਾਲ ਵੀ ਇਸ ਦਾ ਕੋਈ ਮੇਲ ਨਹੀਂ ਅਤੇ ਸੂਰਜ ਪ੍ਰਕਾਸ਼ ਦੇ ਕਰਤਾ ਭਾਈ ਸੰਤੋਖ ਸਿੰਘ ਵੀ ਲਿਖਦੇ ਹਨ ਕਿ-ਰਾਗਮਾਲਾ ਗੁਰ ਕੀ ਕਿਰਤ ਨਾਹਿ ਮੁੰਦਾਣੀ ਲਗਿ ਗੁਰਿ ਬੈਣ॥ ਪੰਥ ਦੇ ਪ੍ਰਸਿੱਧ ਵਿਦਵਾਨ ਅਤੇ ਮਹਾਂਨ ਕੋਸ਼ ਕਰਤਾ ਭਾ. ਕਾਨ੍ਹ ਸਿੰਘ ਨਾਭਾ ਵੀ ਮੁੰਦਾਵਣੀ ਤੱਕ ਗੁਰਬਾਣੀ ਮੰਨਦੇ ਹਨ। ਕੁੱਝ ਵਿਦਵਾਨ ਤਾਂ ਕਹਿੰਦੇ ਹਨ ਕਿ ਮਾਧਵਾ ਨਲ ਅਤੇ ਕਾਂਮ ਕੰਧਲਾ ਕੰਜਰ ਆਸ਼ਕਾਂ ਦੇ ਕਿਸੇ ਵਿਖੇ ਇਹ ਰਾਗ ਮਾਲਾ ਲਿਖੀ ਹੋਈ ਹੈ ਜੇ ਗੁਰਬਾਣੀ ਹੁੰਦੀ ਤਾਂ ਓਥੇ ਕਿਉਂ ਹੁੰਦੀ? ਬਾਕੀ ਜਿੰਨੇ ਵੀ ਗੁਰੂਆਂ ਭਗਤਾਂ ਅਤੇ ਸਿੱਖਾਂ ਨੇ ਗੁਰਬਾਣੀ ਰਚੀ ਹੈ ਸਭ ਦਾ ਨਾਮ ਹੈ ਕੀਹਨੇ ਲਿਖੀ ਹੈ। ਗੁਰੂਆਂ ਨੇ “ਨਾਨਕ” ਨਾਮ ਦੀ ਮੋਹਰ ਲਾਈ ਹੈ ਮਹੱਲਾ ਪਹਿਲਾ ਦੂਜਾ ਆਦਿਕ ਲਿਖੇ ਹਨ ਅਤੇ ਭਗਤਾਂ ਅਤੇ ਸਿੱਖਾਂ ਨੇ ਆਪਣੇ ਨਾਂਮ ਲਿਖੇ ਹਨ ਜਿਵੇਂ ਕਹਿ ਕਬੀਰ ਅਤੇ ਕਹਿ ਸੁੰਦਰ ਆਦਿਕ।

11. ਮਿਸ਼ਨਰੀ ਸੋਚ ਵਾਲੇ ਸਿੱਖ ਡਰੂ ਜਿਹੀ ਤਬੀਅਤ ਦੇ ਮਾਲਕ ਹਨ ਅਤੇ ਪਖੰਡੀ ਡੇਰਿਆਂ ਵਾਲਿਆਂ ਨਾਲੋਂ ਵੀ ਨਿਕੰਮੇ। ਕਿਉਂਕਿ ਹਰ ਡੇਰੇਦਾਰ ਦੀ ਆਪਣੀ ਵੱਖਰੀ ਮਰਯਾਦਾ ਹੈ ਅਤੇ ਉਹ ਪੰਥਕ ਮਰਯਾਦਾ ਨੂੰ ਟਿਚ ਕਰਕੇ ਵੀ ਨਹੀਂ ਜਾਣਦੇ। ਇਧਰ ਇਹ ਮਿਸ਼ਨਰੀ ਕਈ ਦਹਾਕੇ ਦੋਗਲੀਆਂ ਜਿਹੀਆਂ ਗੱਲਾਂ ਹੀ ਕਰੀ ਜਾਣਗੇ ਠੋਸ ਕਦਮ ਕੋਈ ਵੀ ਨਹੀਂ। ਇਸ ਲਈ ਜਿੰਨੀ ਛੇਤੀਂ ਹੋ ਸਕੇ ਖੰਡੇ ਦੀ ਪਹੁਲ ਅਤੇ ਨਿਤਨੇਮ ਦੀਆਂ ਬਾਣੀਆਂ ਬਾਰੇ ਖੁੱਲੀ ਵਿਚਾਰ ਚਰਚਾ ਕਰਕੇ ਕੋਈ ਤਾਰੀਖ ਪੱਕੀ ਕਰ ਲੈਣੀ ਚਾਹੀਦੀ ਹੈ ਅਤੇ ਉਸ ਤੋਂ ਬਾਅਦ ਇਸ ਤੇ ਪੂਰੀ ਤਰ੍ਹਾਂ ਅਮਲ ਕਰਨਾ ਚਾਹੀਦਾ ਹੈ। ਇਹ ਸਾਰੀਆਂ ਬਾਣੀਆਂ ਗੁਰੂ ਗ੍ਰੰਥ ਸਾਹਿਬ ਵਿਚੋਂ ਹੀ ਹੋਣ। ਜੇ ਕਰ ਇਹ ਸੋਚਦੇ ਹੋ ਕਿ ਕੋਈ ਅਖੌਤੀ ਜਥੇਦਾਰ ਇਹ ਕੰਮ ਕਰੇਗਾ ਤਾਂ ਤੁਸੀਂ ਮੂਰਖਾਂ ਦੀ ਦੁਨੀਆਂ ਵਿੱਚ ਰਹਿ ਰਹੇ ਹੋਵੋਂਗੇ। ਕੀ ਤੁਹਾਨੂੰ ਇਤਨੀ ਵੀ ਸੋਝੀ ਨਹੀਂ ਕਿ ਇਹਨਾ ਵਿਚੋਂ ਬਹੁਤੇ ਪੜ੍ਹ ਕੇ ਕਿਥੋਂ ਆਉਂਦੇ ਹਨ ਅਤੇ ਉਥੇ ਕੀ ਸਿਖਾਇਆ ਜਾਂਦਾ ਹੈ? ਸਾਰੇ ਅਕਾਲੀ ਦਲੀਏ ਸਾਧਾਂ ਦੇ ਗੁਲਾਮ ਹਨ ਅਤੇ ਸਾਧ ਸਾਰੇ ਹੀ ਦਸਮ ਗ੍ਰੰਥੀਏ ਹਨ। ਫਿਰ ਤੁਸੀਂ ਇਹ ਦੱਸੋ ਕਿ ਜਿਸ ਨੂੰ ਤੁਸੀਂ ਪੰਥ ਕਹਿੰਦੇ ਹੋ ਉਹ ਸਾਰਾ ਪੰਥ ਇਸ ਤੇ ਇੱਕ ਰਾਏ ਕਿਸ ਤਰ੍ਹਾਂ ਹੋ ਸਕਦਾ ਹੈ? ਸੋ ਇਹ ਤਾਂ ਹੋਏ ਮੇਰੇ ਆਪਣੇ ਸੁਝਾਓ। ਹੁਣ ਪਾਠਕ/ਲੇਖਕ ਆਪਣੇ ਦੱਸਣ ਕਿ ਕੀ ਹੋਣਾ ਚਾਹੀਦਾ ਹੈ ਅਤੇ ਤੁਸੀਂ ਉਪਰ ਦਿੱਤੇ ਕਿਹੜੇ ਸੁਝਾਓ ਨਾਲ ਸਹਿਮਤ ਹੋ। ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ॥ ਪੰਨਾ 661॥

ਮੱਖਣ ਸਿੰਘ ਪੁਰੇਵਾਲ (ਅਪ੍ਰੈਲ 05, 2009.)

ਗਿਆਰਵਾਂ ਵਿਚਾਰ-ਆਪ ਜੀ ਨੇ ਮਿਸ਼ਨਰੀਆਂ ਨੂੰ ਡਰੂ ਤਬੀਅਤ ਦੇ ਲਿਖਿਆ ਹੈ ਇਹ ਠੀਕ ਨਹੀਂ ਸਾਰੇ ਮਿਸ਼ਨਰੀ ਐਸੇ ਨਹੀਂ ਹਨ। ਆਪ ਜੀ ਨੂੰ ਯਾਦ ਹੋਣਾ ਚਾਹੀਦਾ ਹੈ ਕਿ ਗੁਰਬਾਣੀ ਦੀ ਤੱਤ ਵਿਚਾਰ ਅਤੇ ਇਤਿਹਾਸ ਦੀ ਸੁਧਾਈ ਦਾ ਅਰੰਭ ਸਿੱਖ ਮਿਸ਼ਨਰੀਆਂ ਨੇ ਹੀ ਸ਼ੁਰੂ ਕੀਤਾ ਸੀ। ਅੱਜ ਮਿਸ਼ਨਰੀ ਕਾਲਜ ਵਿੱਚ ਵੀ ਗੁਰਮਤਿ ਵਿਰੋਧੀਆਂ ਦੀ ਘੁਸਪੈਠ ਹੋ ਗਈ ਲਗਦੀ ਹੈ ਜਿਸ ਕਰਕੇ ਕੋਈ ਠੋਸ ਫੈਸਲਾ ਨਹੀਂ ਕਰਦੇ। ਬਾਕੀ ਮਿਸ਼ਨਰੀ ਸਿੱਖ ਤਾਂ ਇੱਕ ਅਕਾਲ ਪੁਰਖ, ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਰਹਿਤ ਮਰਯਾਦਾ ਨੂੰ ਪ੍ਰਮੁਖਤਾ ਦੇ ਕੇ ਚਲਦੇ ਹਨ। ਪਰ ਅੱਜ ਜਿਵੇਂ ਆਪ ਜੀ ਨੇ ਲਿਖਿਆ ਹੈ ਅਕਾਲੀ ਅਤੇ ਜਥੇਦਾਰ ਸਾਧਾਂ ਦੇ ਗੁਲਾਮ ਹੋ ਚੁੱਕੇ ਹਨ। ਇਸ ਲਈ ਮਿਸ਼ਨਰੀ ਵਿਦਵਾਨ ਸਿੱਖਾਂ ਨੂੰ ਵੀ ਇਨ੍ਹਾਂ ਦੋਗਲੇ ਅਕਾਲੀਆਂ ਅਤੇ ਜਥੇਦਾਰਾਂ ਦਾ ਖਹਿੜਾ ਛੱਡ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਅਨੁਸਾਰ ਹਮਜੋਲੀ ਜਥੇਬੰਦੀਆਂ ਨਾਲ ਮਿਲ ਕੇ ਚਿਰਾਂ ਤੋਂ ਅਟਕੇ ਪਏ ਮਸਲੇ ਵਿਚਾਰ ਕੇ ਤੁਰੰਤ ਫੈਸਲੇ ਲੈਣੇ ਚਾਹੀਦੇ ਹਨ। ਹੁਣ ਤਾਂ ਵਿਗਿਆਨ ਅਤੇ ਇੰਟ੍ਰਨੈੱਟ ਦਾ ਜੁੱਗ ਹੈ ਪੱਥਰ ਜੁੱਗ ਨਹੀਂ। ਹੁਣ ਜਮਾਨਾ ਤੇਜ ਹਵਾ ਦੀ ਰਫਤਾਰ ਚੱਲ ਰਿਹਾ ਹੈ ਨਾਂ ਕਿ ਬੋਸੇ ਆਪਾ ਵਿਰੋਧੀ ਵਿਚਾਰਾਂ ਵਾਲੇ ਕਛੂਏ ਦੀ ਚਾਲ। ਇਸ ਸਬੰਧ ਵਿੱਚ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਅਤੇ ਇੰਟ੍ਰਨੈਸ਼ਨਲ ਸਿੰਘ ਸਭਾ ਪੰਜਾਬ ਵਿਖੇ ਦਸਾਂ ਪਿੰਡਾਂ ਦਾ ਇੱਕ ਸਰਕਲ ਬਣਾ ਕੇ ਕਰ ਰਹੇ ਹਨ। ਹੁਣ ਮੀਡੀਆ ਵੀ ਸਪੋਕਸਮੈਨ ਰਾਹੀਂ ਮਿਸ਼ਨਰੀਆਂ ਅਤੇ ਅਗਾਂਹਵਧੂ ਸਿੱਖਾਂ ਅਤੇ ਸਿੱਖ ਜਥੇਬੰਦੀਆਂ ਦਾ ਸਾਥ ਬੜੀ ਨਿਡਰਤਾ ਨਾਲ ਦੇ ਰਿਹਾ ਹੈ। ਲੋੜ ਇਕੱਠੇ ਹੋਣ ਦੀ ਹੈ ਜਦੋਂ ਸਾਰੇ ਮਿਸ਼ਨਰੀ ਅਤੇ ਅਗਾਂਹਾਂਵਧੂ ਵਿਚਾਰਾਂ ਵਾਲੇ ਵਿਦਵਾਨ ਇੱਕ ਮੰਚ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਅਤੇ ਪੰਥਕ ਏਕਤਾ ਨੂੰ ਮੁੱਖ ਰੱਖ ਕੇ ਇਕੱਠੇ ਹੋ ਗਏ ਤਾਂ ਰਾਗਮਾਲਾ ਅਤੇ ਅਖੌਤੀ ਦਸਮ ਗ੍ਰੰਥ ਵਰਗੇ ਮਸਲੇ ਝੱਟ-ਪੱਟ ਹੱਲ ਹੋ ਜਾਣਗੇ। ਬਾਕੀ ਤੁਹਾਡੀ ਗੱਲ ਸੋਲਾਂ ਆਨੇ ਠੀਕ ਹੈ ਕਿ ਅਜੋਕੇ ਸਾਧ ਸੰਤ ਅਤੇ ਅਖੌਤੀ ਜਥੇਦਾਰ ਅਤੇ ਲੀਡਰਾਂ ਤੋਂ ਸਾਨੂੰ ਆਸ ਨਹੀਂ ਰੱਖਣੀ ਚਾਹੀਦੀ ਜੋ ਅੰਦਰਖਾਤੇ ਸਿੱਖ ਵਿਰੋਧੀ ਜਥੇਬੰਦੀਆਂ ਦੇ ਲਾਲਚ ਵਿੱਚ ਆ ਕੇ ਕੌਮ ਦਾ ਬ੍ਰਾਹਮਣੀਕਰਨ ਕਰੀ ਜਾ ਰਹੇ ਹਨ। ਸੋ ਆਪ ਜੀ ਨੇ ਜਬ ਲਗ ਦੁਨੀਆਂ ਰਹੀਐ ਨਾਨਕ ਕਿਛੁ ਸੁਨੀਐ ਕਿਛੁ ਕਹੀਐ ਲਿਖ ਕੇ ਸਿੱਖ ਮਾਰਗ ਤੇ ਸਦਾ ਵਿਚਾਰ ਚਰਚਾ ਚਲਦੇ ਰਹਿਣ ਦੀ ਗੁਰੂ ਦੀ ਮੋਹਰ ਲਾ ਦਿੱਤੀ ਹੈ ਸੋ ਇਹ ਚਲਦੀ ਹੀ ਰਹਿਣੀ ਚਾਹੀਦੀ ਹੈ। ਗੁਰੂ ਰਾਖਾ!


(11/04/09)
ਗੁਰਸ਼ਰਨ ਸਿੰਘ ਕਸੇਲ

ਸਤਿਕਾਰ ਯੋਗ ਸੰਪਾਦਕ ਜੀ,
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ ॥
ਆਪ ਜੀ ਨੂੰ ਬੇਨਤੀ ਹੈ ਕਿ ਮੇਰੀ ਬਿਨਾਂ ਵਜਾਂ ਨੁਕਤਾਚੀਨੀ ਕਰਨ ਵਾਲੇ ਲੋਕਾਂ ਦੀਆਂ ਚਿਠੀਆਂ ਨੂੰ ਬਗੈਰ ਫੋਟੋ ਅਤੇ ਪੂਰੇ ਪਤੇ ਤੋਂ ਬਿਨਾ ਸਾਈਟ ‘ਤੇ ਨਾ ਪਾਇਆ ਜਾਵੇ । ਮੇਰੀ ਲਿਖਤ ਦਾ ਸਬੂਤ ਦੇ ਕੇ ਅਤੇ ਆਪਣਾ ਪੂਰਾ ਪਤਾ ਅਤੇ ਫੋਟੋ ਲਿਖਕੇ ਨੁਕਤਾਚੀਨੀ ਕਰਨ ਵਾਲਿਆਂ ਨੂੰ “ਜੀ ਆਇਆਂ ਨੂੰ” । ਹਾਂ, ਕੁਝ ਪੁਰਣੇ ਲੇਖਕ ਹਨ ਜਿਹੜੇ ਇਸ ਸਾਈਟ ਤੇ ਲੇਖ ਅਤੇ ਚਿਠੀ ਪੱਤਰ ਲਿਖਦੇ ਰਹਿੰਦੇ ਹਨ ਉਨ੍ਹਾਂ ਵਾਸਤੇ ਜਰੂਰੀ ਨਹੀਂ । ਮੈਂ ਨਹੀਂ ਚਾਹੁੰਦਾ ਕਿ ਇਸ ਸਾਈਟ ਤੇ ਹੋ ਰਹੇ ਸਿੱਖ ਧਰਮ ਦੇ ਪ੍ਰਚਾਰ ਨੂੰ “-----” ਬਿਰਤੀ ਵਾਲੇ ਲੋਕ ਲੀਹੋ ਲਾਉਣ ਵਿਚ ਕਾਮਜਾਬ ਹੋ ਸਕਣ । ਤੁਸੀਂ ਤਾਂ ਜਾਣਦੇ ਹੋ ਕਈ ਸਿੱਖੀ ਭੇਸ ਤੇ ਸਿੱਖ ਨਾਵਾਂ ਨਾਲ ਕਿਵੇਂ ਜਥੇਬੰਦੀਆਂ ਬਣਾ ਕੇ ਸ਼ਰੇਆਮ ਗੁਰਮਤਿ ਵਿਰੋਧੀ ਪ੍ਰਚਾਰ ਕਰ ਰਹੇ ਹਨ ਫਿਰ ਫਰਜੀ ਨਾਵਾਂ ਨਾਲ ਇਸ ਸਾਈਟ ਤੇ ਝਗੜੇ ਕਰਵਾਉਣੇ ਤਾਂ ਅਜਿਹੇ “---” ਲੋਕਾਂ ਲਈ ਕੀ ਮੁਸ਼ਕਲ ਕੰਮ ਹੈ ।
ਇਹ ਲੋਕ ਸਾਨੂੰ ਆਪਸ ਵਿਚ ਲੜਾਉਣਾ ਚਾਹੁੰਦੇ ਹਨ । ਕਦੀ ਡਾ; ਦਲਗੀਰ ਜੀ ਦੇ ਹਮਾਇਤੀ ਬਣਕੇ ਤੇ ਕਦੀ ਸਿੰਘ ਸੱਭਾ ਕਨੇਡਾ ਦੇ ਆਪਸੀ ਝਗੜੇ ਦਾ ਫਾਇਦਾ ਲੈ ਕੇ । ਡਾ: ਦਲਗੀਰ ਜੀ ਦੇ ਲੇਖ ਤੁਸੀਂ ਜਦੋਂ ਵੀ ਚਾਹੋ ਇਥੇ ਪੋਸਟ ਕਰ ਸਕਦੇ ਹੋ ਇਹ ਤੁਹਾਡੀ ਅਤੇ ਦਲਗੀਰ ਜੀ ਦੀ ਮਰਜੀ ਤੇ ਨਿਰਭਰ ਹੈ ।
ਇਕ ਸੁਝਾਅ ਹੈ ਕਿ ਜਿਵੇਂ ਸ੍ਰ. ਸਰਵਜੀਤ ਸਿੰਘ (ਸੈਕਰਾਮੈਂਟੋ) ਹੋਰਾਂ ਨੇ ਰਾਗ ਮਾਲਾ ਤੇ ਵਿਚਾਰ ਕਰਨ ਲਈ ਲਿਖਿਆ ਹੈ ਤੁਸੀਂ ਉਸ ਦੀ ਤਰੀਖ ਤੇ ਵਿਚਾਰ ਕਰਨ ਦੇ ਨਿਯਮ ਬਣਾਕੇ ਸਾਰੇ ਪੰਥ ਨੂੰ ਸਦਾ ਦੇਵੋ । ਫਿਰ ਆਪਾਂ ਉਸ ਤੇ ਵਿਚਾਰ ਸ਼ੁਰੂ ਕਰਾਂਗੇ ।
ਆਦਰ ਸਹਿਤ,
ਗੁਰਸ਼ਰਨ ਸਿੰਘ ਕਸੇਲ


(11/04/09)
ਸੁਰਿੰਦਰ ਕੌਰ/ਨਿਰਭੈ ਸਿੰਘ

ਪਰਮ ਪਿਆਰੇ ਜੀਓ,
ਵਾਹਗੁਰੂ ਜੀ ਕਾ ਖਾਲਸਾ। ਵਾਹਗੁਰੂ ਜੀ ਕੀ ਫਤਿਹ॥
ਆਪ ਜੀ ਸਭ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਇਸ ਸੰਸਾਰ ਅੰਦਰ ਆਗਮਨ ਦਿਵਸ ਦੀ ਅਤੇ ਉਹਨਾਂ ਦੀ ਦਸਮੀ ਜੋਤ ਅੰਦਰ ਖਾਲਸੇ ਨੂੰ ਰੱਬ ਦੀ ਮੌਜ ਵਿੱਚ ਪ੍ਰਗਟ ਕਰਨ ਮੌਕੇ ਵਿਸਾਖੀ ਦੇ ਸ਼ੁਭ ਤਿਓਹਾਰ ਦੀ ਲੱਖ ਲੱਖ ਵਧਾਈ ਅਤੇ ਧੁਰ ਦਿਲੋਂ ਮੁਬਾਰਕਬਾਦ ਹੋਵੇ ਜੀ।
ਅਕਾਲ ਪੁਰਖ ਮੇਹਰ ਕਰਕੇ ਅਪਣੀ ਨਦਰ ਨਿਹਾਲ ਰਾਹੀਂ ਆਪਣੇ ਨਾਮ ਦਾਨ ਦੀ ਬਖਸਿਸ਼ ਨਾਲ ਸਾਨੂੰ ਸਾਰਿਆਂ ਨੂੰ ਨਿਵਾਜਣ। ਪ੍ਰਮਾਤਮਾਂ ਕਰੇ ਦਸਮ ਪਿਤਾ ਵਲੋਂ ਬਖਸ਼ੀ ਖਾਲਸਾਈ ਪਹੁਲ ਦੀ ਤਾਜ਼ਗੀ ਦਾ ਅਹਿਸਾਸ ਹਰ ਗੁਰਸਿੱਖ ਦੇ ਹਿਰਦੇ ਵਿੱਚ ਉਪਜੇ। ਮਨ ਨੀਵਾਂ ਅਤੇ ਮਤਿ ਉੱਚੀ ਨੂੰ ਪ੍ਰਾਪਤ ਕਰਨ ਲਈ ਗੁਰਬਾਣੀ ਨੂੰ ਸਮਝਣ ਦੀ ਸਿੱਕ ਰੂਪੀ ਚਸ਼ਮਾਂ ਹਰ ਇੱਕ ਦੇ ਮਨ ਵਿੱਚ ਨਵੀਂ ਸਵੇਰ ਵਾਂਗ ਫੁਟੇ। ਤਾਂ ਕਿ ਹਰ ਮਾਈ ਭਾਈ ਗੁਰੂ ਗ੍ਰੰਥ ਸਹਿਬ ਦੀ ਸਿੱਖਿਆ ਅਨੁਸਾਰ ਸਰਬੱਤ ਦੇ ਭਲੇ ਲਈ ਤੱਤਪਰ ਹੋ ਕੇ ਮਾਨਵਤਾ ਦੀ ਭਲਾਈ ਵਿੱਚ ਜੁਟ ਸਕੇ। ਤਾਹੀਓਂ ਪੰਥ ਦੀ ਚੜ੍ਹਦੀ ਕਲਾ ਦਾ ਅਗਾਜ਼ ਹੋਏਗਾ।
ਸੁਰਿੰਦਰ ਕੌਰ/ਨਿਰਭੈ ਸਿੰਘ
ਫਰੈਂਕਫਰਟ (ਜਰਮਨੀ)


(10/04/09)
ਪ੍ਰੋ: ਇਕਬਾਲ ਸਿੰਘ

ਸਤਿਕਾਰੇ ਵੀਰ ਸਰਦਾਰ ਮੱਖਣ ਸਿੰਘ ਜੀ,
ਸਤਿ ਸ੍ਰੀ ਅਕਾਲ। ਮੈਂ ਤਾਂ ਤੁਹਾਨੂੰ ਵਾਤਾਵਰਣ ਸੁਖਾਲਾ ਹੋਣ ਦੀ ਇੱਛਾ ਨਾਲ ਪੱਤਰ ਲਿਖਿਆ ਸੀ। ਉਹ ਮੇਰਾ ਪਹਿਲਾ ਪੱਤਰ ਸੀ। ਮੈਨੂੰ ‘ਸਿੱਖ ਮਾਰਗ’ ਚੰਗਾ ਲਗਦਾ ਹੈ ਤੇ ਮੈਂ ਇਸ ਦਾ ਭਲਾ ਲੋਚਦਾ ਹਾਂ। ਇਸ ਵਿਚਾਰ ਨਾਲ ਲਿਖਿਆ ਸੀ। ਤੁਸੀਂ ਵੀ ਵਧੀਆ ਐਲਾਣ ਕੀਤਾ ਸੀ ਕਿ ਤੁਸੀਂ ਪੱਤਰਾਂ ਵਿੱਚ ਸੁਖਾਵਾਂ ਮਾਹੌਲ ਬਣਾਓਗੇ। ਪਰ, ਅਜ ਸਰਦਾਰ ਗੁਰਸ਼ਰਨ ਸਿੰਘ ਦਾ ਪੱਤਰ ਪੜ੍ਹ ਕੇ ਮਹਿਸੂਸ ਹੋਇਆ ਹੈ ਕਿ ਇਸ ਵੀਰ ਦੀ ਸੋਚ ਤੇ ਬੋਲੀ ਵਿੱਚ ਕੋਈ ਤਬਦੀਲੀ ਨਹੀਂ ਆਈ ਤੇ ਸ਼ੈਦ ਨਾ ਆਊ। ਤੁਸੀਂ ਜੋ ਲਿਖਿਆ ਸੀ ਉਸ ਨੂੰ ਪੂਰਾ ਕਰਨਾ ਸ਼ੈਦ ਔਖਾ ਹੋਵੇ। ਚਲੋ ਮੈਂ ਫਿਰ ਸਿਰਫ ਪਾਠਕ ਬਣਦਾ ਹਾਂ ਤੇ ਇਹ ਮੇਰਾ ਅਖੀਰਲਾ ਪਤਰ ਸਮਝਿਓ। ਭੁਲ ਚੁਕ ਮਾਫ ਕਰਨਾ ਜੀ।
ਦਾਸ ਗੁਰੂ ਦਾ
ਇਕਬਾਲ ਸਿੰਘ


(10/04/09)
ਦਲਜੀਤ ਸਿੰਘ ਹੋਠੀ

ਸਰਦਾਰ ਮੱਖਣ ਸਿੰਘ ਜੀ ਤੇ ਸਿੱਖ ਮਾਰਗ ਦੇ ਪਾਠਕਾ ਨੂੰ ਗੁਰੂ ਫ਼ਤਹਿ
ਸਿੱਖ ਮਾਰਗ ਦਾ ਅਰਥ ਹੈ! ਗੁਰੁ ਨਾਨਕ ਦੇਵ ਜੀ ਦਾ ਦਰਸਾਇਆ ਹੋਇਆ ਅਸਲੀ ਰਾਹ ਜਿਹੜਾ ਜਮਣ –ਮਰਨ ਦੇ ਲਾਰਿਆ ਤੋ ਮੁਕਤ ਕਰਵਾ ਕੇ ਸਚਿਆਰ ਮਨੁੱਖ ਬਣਨ ਦਾ ਸੁਨੇਹਾ ਦਿੰਦਾ ਹੈ। ਜਿਹੜੀਆ ਚਿੱਠੀਆਂ ਵਿੱਚ ਬ੍ਰਾਹਮਣੀ ਬਾਦ ਭਰਿਆ ਹੋਇਆ ਹੈ ਉਹ ਚਿੱਠੀਆਂ ਸਿੱਖ ਮਾਰਗ ਤੇ ਨਾਂ ਪਾਈਆਂ ਜਾਣ ਸਿਰਫ਼ ਸਿਧਾਂਤਕ ਚਿੱਠੀਆਂ ਹੀ ਪਾਈਆਂ ਜਾਣ। ਇਹ ਬ੍ਰਾਹਮਣੀ ਵਿਚਾਰਧਾਰਾ ਦੀ ਅਮਰ ਵੇਲ ਇੰਨੀ ਖਤਰਨਾਕ ਹੈ ਕਿ ਗੁਰਬਾਣੀ ਵਰਗੀ ਲਾਸਾਨੀ ਵਿਚਾਰਧਾਰਾ ਸਨਮੁੱਖ ਹੋਣ ਦੇ ਬਾਵਜੂਦ ਸਿੱਖ ਪੰਥ ਪੂਰੀ ਤਰ੍ਹਾਂ ਇਸ ਦੀ ਜਕੜ ਵਿੱਚ ਫਸਿਆ ਹੋਇਆ ਹੈ। ਸਰਦਾਰ ਮੱਖਣ ਸਿੰਘ ਜੀ ਮੈਂ ਪਹਿਲਾ ਵੀ ਬੇਨਤੀ ਕੀਤੀ ਸੀ ਕਿ ਸਿੱਖ ਮਾਰਗ ਤੇ ਕੋਈ ਵੀ ਨਵਾ ਲੇਖਕ ਆਪਣਾ ਸੁਝਾਹ ਦੇਣਾ ਚਾਂਹੇ ਉਹ ਆਪਣਾ ਪਤਾ ਤੇ ਫੂਨ ਨੰਬਰ ਜਰੂਰ ਦੱਸੇ ਤਾਂ ਕਿ ਸਿੱਖ ਮਾਰਗ ਦੇ ਪਾਠਕਾ ਨੂੰ ਪਤਾ ਲਗ ਸਕੇ ਕਿ ਇਸ ਸੱਜਣ ਦੀ ਅਸਲੀਅਤ ਕੀ ਹੈ। ਕਈ ਨਵੇਂ ਸੱਜਣ ਸਿੱਖ ਮਾਰਗ ਨੂੰ ਉਲਝਾਉਣਾਂ ਚਾਹੁੰਦੇ ਹਨ। ਸਿੱਖ ਮਾਰਗ ਆਪਣੀ ਤੋਰ ਤੇ ਤੁਰ ਰਿਹਾ ਹੈ, ਇਹ ਸੱਜਣ ਆਪਣਾ ਨਾਂ (ਪ੍ਰੀਤ ਕੌਰ, ਗੁਨਿੰਦਰ ਕੌਰ, ਮਨਮੀਤ ਕੌਰ, ਇਕਬਾਲ ਸਿੰਘ) ਬਦਲ ਕੇ ਸਿੱਖ ਮਾਰਗ ਨੂੰ ਲੀਹ ਤੋ ਲਾਹੁਣ ਦਾ ਯਤਨ ਕਰ ਰਹੇ ਹਨ। ਸਾਨੂੰ ਇਹਨਾ ਤੋ ਸੁਚੇਤ ਹੋਣ ਦੀ ਲੋੜ ਹੈ। ਸਰਦਾਰ ਮੱਖਣ ਸਿੰਘ ਜੀ ਜਿਹੜੇ ਸੱਜਣ ਤੁਹਾਨੂੰ ਸੁਝਾਹ ਦਿੰਦੇ ਹਨ ਕਿ ਤੁਸੀ ਇਹਨਾ ਲਿਖਾਰੀਆ (ਗੁਰਚਰਨ ਸਿੰਘ ਜਿਉਣਵਾਲਾ, ਗੁਰਸ਼ਰਨ ਸਿੰਘ ਕਸੇਲ, ਦਲਜੀਤ ਸਿੰਘ ਹੋਠੀ) ਨੂੰ ਸਿੱਖ ਮਾਰਗ ਤੇ ਚਿੱਠੀਆਂ ਵਾਲੇ ਖਾਨੇ ਵਿੱਚ ਥਾਂ ਨਾ ਦੇਵੋ। ਸਰਦਾਰ ਮੱਖਣ ਸਿੰਘ ਜੀ ਤੁਸੀਂ ਖੁੱਦ ਸਮਝਦਾਰ ਹੋ, ਤੁਹਾਨੂੰ ਪਤਾ ਹੈ ਕਿ ਲੇਖਕ ਆਪਣੇ ਗਿਆਨ ਦੀ ਵਰਤੋ ਮਨੁੱਖ ਦੀਆ ਸੁੱਤੀਆਂ ਕਲਾ ਜਗਾਉਣ ਲਈ ਕਰਦੇ ਹਨ। ਕਿਸੇ ਵੀ ਲੇਖਕ ਲਈ ਸਭ ਤੋ ਵੱਡਾ ਇਨਾਮ ਹੁੰਦਾ ਹੈ, ਆਪਣੇ ਲੋਕਾਂ ਵਲੋ ਮਿਲਿਆ ਪਿਆਰ। ਜੇ ਲੋਕ ਇੰਨੇ ਹੀ ਨਾਂ ਸਮਝ ਹੋਣ ਕਿ ਲੇਖਕ ਦੀ ਲਿੱਖੀ ਗੱਲ ਨਾਂ ਸਮਝ ਸਕਣ, ਤਾਂ ਭੀ ਲਿਖਾਰੀ ਨੇ ਹੋਸਲਾ ਨਹੀ ਛੱਡ ਦੇਣਾ। ਜੇ ਉਸ ਵਲੋ ਦਿੱਤੇ ਗਏ ਵਿਚਾਰ ਮਨੁੱਖ ਹਤੈਸ਼ੀ ਹਨ, ਸਰਕਾਰੀ ਜ਼ਬਰ ਨੂੰ ਨੰਗਾਂ ਕਰਨ ਵਾਲੇ ਹਨ, ਲੋਕਾ ਦੀ ਜ਼ਿਦਗੀ ਦਾ ਕੋਈ ਪਾਰਟ ਰੋਸ਼ਨ ਕਰਨ ਵਾਲੇ ਹਨ, ਤਾਂ ਦੇਰ ਸਵੇਰ ਉਸ ਦੀ ਕੀਮਤ ਅਵੱਸ਼ ਪਵੇਗੀ।
ਸਰਦਾਰ ਮੱਖਣ ਸਿੰਘ ਜੀ ਜਿਹੜਾ ਸੁਝਾਂਉ ਤੁਸੀ ਦੋ ਮੁੱਦਿਆ (ਦਸਮ ਗਰੰਥ ਤੇ ਰਾਗਮਾਲਾ) ਵਾਰੇ ਮੰਗਿਆ ਹੈ, ਇਸ ਤਰਾ ਦੇ ਮੁੱਦਿਆ ਵਾਰੇ ਲਿਖਦੇ ਜਾਉ। ਵਿਚਾਰ ਅਧੀਨ ਮਸਲਾ ਰਾਗ ਮਾਲਾ ਦਾ ਹੈ! ਕੀ ਗੁਰਬਾਣੀ ਨਾਲ ਇਸਦਾ ਕੋਈ ਉਪਦੇਸ਼ ਮਿਲਦਾ ਹੈ? ਕੀ ਸਤਿਗੁਰੂ ਅਰਜਨ ਸਾਹਿਬ ਜੀ ਨੇ ਇਸ ਨੂੰ ਖੁੱਦ ਲਿੱਖਿਆ ਹੈ? ਸਿੱਖਾ ਦਾ ਸੁਭਾ ਹੀ ਬਣ ਗਿਆ ਮਸਲੇ ਨਿਬੇੜਨ, ਫੈਸਲਾ ਕਰਨ ਦੀ ਥਾਂ, ਲਟਕਾਉਣ ਵਿੱਚ ਹੀ ਬਿਹਤਰੀ ਸਮਝਣ ਲੱਗ ਪਏ ਹਨ। ਅੱਜ ਦਾ ਦਿਨ ਲੰਘਾਉ ਕੱਲ ਨੂੰ ਵੇਖੀ ਜਾਏਗੀ। ਦਸਮ ਗਰੰਥ ਜਿਸ ਦਿਨ ਤੋਂ ਹੋਂਦ ਵਿੱਚ ਆਇਆ ਹੈ, ਉਸੇ ਦਿਨ ਤੋਂ ਵਿਵਾਦਾਂ ਵਿੱਚ ਹੈ, ਗੁਰੂ ਗ੍ਰੰਥ ਸਾਹਿਬ ਦੇ ਨਿਰਮਲ ਉਪਦੇਸ਼ਾ ਦਾ ਘਾਣ ਕਰ ਰਿਹਾ ਹੈ। ਦਸਮ ਪਾਤਿਸ਼ਾਹ ਜੀ ਦੀ ਪਵਿੱਤਰ ਸ਼ਖ਼ਸੀਅਤ ਨੂੰ ਮਲੀਨ ਕਰ ਰਿਹਾ ਹੈ। ਫਿਰ ਵੀ ਸਾਡੇ ਨਿਕੰਮੇ ਪੁਜਾਰੀਆ ਨੇ ਕਦੀ ਇਸ ਪਾਸੇ ਧਿਆਨ ਨਹੀਂ ਦਿੱਤਾ। ਮੇਰੀ ਸਮਝ ਮੁਤਾਬਕ ਪਾਠਕ ਅਜੇ ਤੱਕ ਆਪਣੇ ਆਪ ਫੈਸਲਾ ਕਰਨ ਜੋਗੇ ਨਹੀ ਹੋਏ। ਨਾਂ ਹੀ ਇਹ ਆਪਣੇ ਆਪ ਫੈਸਲਾ ਕਰ ਸਕਦੇ ਹਨ। ਕਿਉਕਿ ਪਾਠਕ ਪੁਜਾਰੀਆਂ ਦੇ ਫੈਸਲੇ ਦੀ ਉਡੀਕ ਕਰਦੇ ਹਨ। ਉਹ ਪੁਜਾਰੀ ਜਿਹੜੇ ਆਰ ਐਸ ਐਸ ਦੇ ਧੱਕੇ ਚੜੇ ਹੋਏ ਹਨ, ਸਿੱਖ ਪੰਥ ਨੂੰ ਕੁਰਾਹੇ ਤਾਂ ਪਾ ਸਕਦੇ ਹਨ ਪਰ ਪੰਥ ਨੂੰ ਕੋਈ ਚੰਗੀ ਸੇਧ ਨਹੀ ਦੇ ਸਕਦੇ। ਧੰਨਵਾਦ
{ ਦਲਜੀਤ ਸਿੰਘ ਹੋਠੀ } ਰਾਚੈਸਟਰ ਨਿਉਯਾਰਕ {585- 698- 0146}


(10/04/09)
ਸਰਵਜੀਤ ਸਿੰਘ

ਸ: ਮੱਖਣ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।
ਵਿਸ਼ਾ:- ਹੁਣ ਕੀ ਕਰਨਾ ਚਾਹੀਦਾ ਹੈ?
੧. ਸਿੰਘ ਸਭਾ ਇੰਟਰਨੈਸ਼ਨਲ ਬਾਰੇ:- ਮੈ ਇਸ ਸੰਸਥਾ ਨਾਲ ੧੯੯੮ ਤੋਂ ਹੀ ਜੁੜਿਆ ਹੋਇਆ ਹਾਂ। ਜਦੋਂ ਮੈ ਹਰਦੇਵ ਸਿੰਘ ਸ਼ੇਰਗਿੱਲ ਦਾ ਪੱਤਰ, ‘ਸਿੱਖਾਂ ਦੀ ਤਲਾਸ਼’ (ਮਈ ੧੯੯੮) ਪੜ੍ਹਿਆ ਸੀ। ਇਸ ਪੱਤਰ ਨੂੰ ਪੜ੍ਹਨ ਉਪ੍ਰੰਤ ਮੈ ਦੋ ਹੋਰ ਮਿਸ਼ਨਰੀ ਵਿਚਾਰਾਂ ਵਾਲੇ ਸੱਜਣਾਂ ਨਾਲ ਉਸ ਨੂੰ ਮਿਲਣ ਗਿਆ ਸੀ। ਹੋਰ ਵਿਚਾਰ ਤੋਂ ਇਲਾਵਾ ਉਸ ਨੇ ਸਾਨੂੰ ਸ: ਗੁਰਬਖ਼ਸ ਸਿੰਘ ਕਾਲਾ ਅਫਗਾਨਾ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਇਹ ਵੀ ਦੱਸਿਆ ਕੇ ਗੁਰਬਖ਼ਸ ਸਿੰਘ ਕਾਲਾ ਅਫਗਾਨਾ ਇਥੇ (ਰੋਜਵੈਲ-ਕੈਲੇਫੋਰਨੀਆ) ਆ ਰਿਹਾ ਹੈ। ਮੈ ਗੁਰਬਖ਼ਸ ਸਿੰਘ ਕਾਲਾ ਅਫਗਾਨਾ ਨੂੰ ੧੯੯੮ ਦੇ ਅਖੀਰ ਵਿਚ ਪਹਿਲੀ ਵਾਰ ਮਿਲਿਆ ਸੀ। ਮੇਰੇ ਮਨ ਵਿਚ ਸਿੱਖ ਧਰਮ ਬਾਰੇ ਕਈ ਸਵਾਲ ਪੈਦਾ ਹੋ ਗਏ ਸਨ ਜਦੋਂ ਮੈ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਤੋ ਦੋ ਸਾਲਾ ਪੱਤਰ-ਵਿਹਾਰ ਕੋਰਸ ਕੀਤਾ ਸੀ। ਮੈ ਉਹ ਸਵਾਲ ਸ: ਗੁਰਬਖ਼ਸ ਸਿੰਘ ਜੀ ਨੂੰ ਪੁੱਛੇ ਅਤੇ ਉਨ੍ਹਾ ਨੇ ਦਲੀਲ ਨਾਲ ਮੇਰੀ ਤਸੱਲੀ ਕਰਵਾਈ। ਉਸ ਦਿਨ ਤੋ ਅੱਜ ਤਾਂਈ ਮੇਰਾ ਉਸ ਨਾਲ ਸਪੰਰਕ ਕਾਇਮ ਹੈ। ਇਹ ਗੱਲ ਵੱਖਰੀ ਹੈ ਕੇ ਉਨ੍ਹਾ ਨੇ ਮੈਨੂੰ ਇਕ ਵੇਰਾ ਫੂਨ ਉਪਰ ਹੀ ਆਪਣੀ ਠਾਣੇਦਾਰੀ ਦੇ ਦਰਸ਼ਣ ਵੀ ਕਰਵਾ ਦਿੱਤੇ ਸਨ। ਯਾਦ ਰਹੇ ਗੁਰਬਖ਼ਸ ਸਿੰਘ ਜੀ ਨੇ ਮੈਨੂੰ ‘ਸਿੱਖ ਮਾਰਗ’ ਬਾਰੇ ਦੱਸਿਆ ਸੀ। ੧੯੯੮ ਤੋਂ ਅਰੰਭ ਹੋਈ, ‘ਸਿੰਘ ਸਭਾਂ ਇਨਰਨੈਸ਼ਲਨ’ ੨੦੦੩ ਤਾਂਈ ਪੂਰੇ ਜੋਬਨ ਵਿਚ ਪੁਹੰਚ ਚੁੱਕੀ ਸੀ ਜਦੋ ਅਸੀ ਸ: ਗੁਰਬਖ਼ਸ ਸਿੰਘ ਜੀ ਨੂੰ ਰੋਜਵੈਲ ਵਿਖੇ ਸਨਮਾਨਤ ਕੀਤਾ ਸੀ ਅਤੇ ਚੰਡੀਗੜ੍ਹ ਵਿਚ ਸੰਮੇਲਨ ਹੋਇਆ ਸੀ। ਉਸ ਪਿੱਛੋ ਇਸ ਸੰਸਥਾ ਦਾ ਨਿਘਾਰ ਅਰੰਭ ਹੋ ਗਿਆ। ਇਸ ਦਾ ਕਾਰਨ ਮੇਰੀ ਸਮਝ ਮੁਤਾਬਕ ਸਥਾਪਤ ਧਿਰਾਂ ਵਲੋ ਇਸ ਲਹਿਰ ਨੂੰ ਬੰਦ ਕਰਵਾਉਣ ਲਈ ਚੱਲੀਆਂ ਗਈਆ ਚਾਲਾਂ ਹਨ।
੨. ਫੋਟੋ ਬਾਰੇ:- ਆਪ ਜੀ ਨੇ ਆਪਣੀ ਇਕ ਲਿਖਤ, ‘ਨਾਨਕ ਦਾ ਧੂਤਰੂ’ ਵਿਚ ਲਿਖਆ ਸੀ, “ ਇਹਨਾ ਨੂੰ ਛੇਕੇ ਹੋਏ-ਛੇਕੇ ਹੋਏ ਕਹਿ ਕੇ ਦੁਰ-ਦੁਰ ਦੇ ਉਲਟ ਸਨਮਾਨ ਦੇਣਾ ਹੈ। ਇਹਨਾ ਵਿਚੋਂ ਪਹਿਲੇ ਦੋ ਸਿੱਖ ਇਸ ਦੁਨੀਆਂ ਤੇ ਨਹੀਂ ਰਹੇ ਇਸ ਲਈ ਉਹਨਾ ਦੇ ਫੋਟੋ ਹਟਾਉਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਅਤੇ ਦੂਸਰੇ ਦੋ ਹਾਲੇ ਜ਼ਿੰਦਾ ਹਨ ਜੇ ਕਰ ਉਹ ਕੋਈ ਗੀਦੀਪੁਣਾਂ ਕਰ ਗਏ ਤਾਂ ਉਹ ਜ਼ਰੂਰ ਫਿਰ ਹਟਾ ਦੇਵਾਂਗੇ, ਉਦਾਂ ਨਹੀਂ...।” ਚੰਗਾ ਹੁੰਦਾ ਜੇ ਆਪ ਜੀ ਫੋਟੋ ਨੂੰ ਹਟਾਉਣ ਦਾ ਫੇਸਲਾ ਲੈਣ ਤੋ ਪਹਿਲਾ, ਆਪਣੀ ਉਪ੍ਰੋਕਤ ਲਿਖਤ ਨੂੰ ਧਿਆਨ ਵਿਚ ਰੱਖਦੇ।
੩. ਪਾਠਕਾਂ ਦਾ ਪੰਨਾ:-ਮੈ ਇਸ ਵੈਬ ਸਾਈਟ ਨਾਲ ਪਿਛਲੇ ੧੦ ਸਾਲ ਤੋਂ ਜੁੜਿਆ ਹੋਇਆ ਹਾਂ। ਮੈ ਵੀ ਪਹਿਲਾ ਪੱਤਰ ਲਿਖਣੇ ਹੀ ਅਰੰਭ ਕੀਤੇ ਸਨ। ਆਪ ਜੀ ਵਲੋ ਉਤਸ਼ਾਹਤ ਕਰਨ ਤੇ ਮੈ ਵੀ ਲੇਖ ਲਿਖਣੇ ਅਰੰਭ ਕਰ ਦਿੱਤੇ। ਪਿਛਲੇ ੧੦ ਸਾਲਾਂ ਵਿਚ ਕਦੇ ਵੀ ਅਜੇਹੀ ਸਮੱਸਿਆ ਨਹੀ ਸੀ ਆਈ ਜਿਸ ਨਾਲ ਅੱਜ ਅਸੀ ਦੋ-ਚਾਰ ਹੋ ਰਹੇ ਹਾਂ। ਇਸ ਸਮੱਸਿਆ ਦਾ ਅਰੰਭ ਮੇਰੀ ਜਾਣਕਾਰੀ ਮੁਤਾਬਕ ਅਮਿਤ ਕੁਮਾਰ ਲਾਡੀ ਦੇ ਪੱਤਰਾਂ ਤੋ ਹੋਇਆ ਸੀ ਉਸ ਪਿਛੋ ਇਹ ਵਤੀਰਾ ਫ਼ਰਜੀ ਨਾਂਵਾਂ ਨਾਲ ਪੱਤਰ ਲਿਖਣ ਤਾਂਈ ਜਾ ਪੁੱਜਾ। ਸਾਨੂੰ ਇਸ ਦੇ ਕਾਰਨਾਂ ਦੀ ਪੜਤਾਲ ਕਰਕੇ ਇਸ ਸਮੱਸਿਆ ਦਾ ਹੱਲ ਕਰਨਾ ਚਾਹੀਦਾ ਹੈ ਨਾਂਕਿ ਪੱਤਰ ਪਾਉਣੇ ਹੀ ਬੰਦ ਕਰਨੇ।
ਸਾਰੇ ਪਾਠਕਾਂ ਨੂੰ ਬੇਨਤੀ ਹੈ ਕਿ ਕਿਸੇ ਵੀ ਲਿਖਤ ਦਾ ਖੰਡਨ ਜਾਂ ਮੰਡਨ ਸਿਧਾਤਕ ਤੌਰ ਤੇ ਹੋਣਾ ਚਾਹੀਦਾ ਹੈ ਨਾਂਕਿ ਨਿਜੀ ਤੌਰ ਤੇ। ਇਹ ਜਰੂਰੀ ਨਹੀ ਕਿ ਆਪਾਂ ਸਾਰੇ ਇਕ ਦੂਜੇ ਦੇ ਵਿਚਾਰਾਂ ਨਾਲ ਸਹਿਮੱਤ ਹੋਈਏ ਪਰ ਆਪਾਂ ਦੂਜਿਆਂ ਦਾ ਸਿਤਕਾਰ ਤਾਂ ਕਰ ਹੀ ਸਕਦੇ ਹਾਂ। ਆਪਣੇ ਵਿਚਾਰ ਦਲੀਲ ਨਾਲ ਪੇਸ਼ ਕਰਨੇ ਚਾਹੀਦੇ ਹਨ ਨਾਂਕਿ ਠੋਸਣੇ। ਨਿਜੀ ਵਿਸ਼ਿਆਂ ਨਾਲ ਸਬੰਧਤ ਪੱਤਰਾਂ ਨੂੰ ਪਾਉਣ ਤੋਂ ਵੀ ਸਕੋਚ ਕਿਤਾ ਜਾਵੇ। ਫ਼ਰਜੀ ਨਾਂਵਾਂ ਤੇ ਪੱਤਰ ਲਿਖਣ ਵਾਲਿਆ ਨੂੰ ਰੋਕਣ ਲਈ ਇਹ ਜਰੂਰੀ ਹੈ ਕਿ ਉਨ੍ਹਾਂ ਬਾਰੇ ਪੂਰੀ ਜਾਣਕਾਰੀ ਲਈ ਜਾਵੇ, ਖਾਸ ਕਰਕੇ ਨਵੇ ਪਾਠਕਾਂ ਤੋਂ।
੪. ਸਿੱਖ ਰਹਿਤ ਮਰਯਾਦਾ:- ਇਸ ਵਿਚ ਕੋਈ ਸ਼ੱਕ ਨਹੀ ਕੇ ਇਸ ਵਿਚ ਤਰੁੱਟੀਆ ਹਨ। ਇਸ ਵਿਚ ਡੇਰੇਦਾਰਾਂ ਦੇ ਕਹਿਣ ਤੇਂ ਕਈ ਸੋਧਾਂ ਵੀ ਕੀਤੀਆਂ ਗਈਆਂ ਹਨ। ਇਹ ਵੀ ਸੱਚ ਹੈ ਕੇ ਸੰਤਾਂ ਦੀ ਯੂਨੀਅਨ ਨੇ ਪੰਧਕ ਮਰਯਾਦਾ ਨੂੰ ਰੱਦ ਕਰਕੇ ਅਪ੍ਰੈਲ ੧੯੯੪ ਵਿਚ ਆਪਣੀ ਵੱਖਰੀ ਮਰਯਾਦਾ ਵੀ ਬਣਾ ਲਈ ਗਈ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕੇ ਆਪਾਂ ਇਸ ਬਾਰੇ ਕੀ ਕਰ ਸਕਦੇ ਹਾਂ? ਇਸ ਸਬੰਧੀ ਮੇਰੀ ਬੇਨਤੀ ਹੈ ਕਿ ਆਪਾਂ ਇਕ–ਇਕ ਨੁਕਤਾ ਲੈਕੇ ਉਸ ਤੇ ਵਿਚਾਰ ਕਰੀਏ ਅਤੇ ਹੋਰ ਸੰਗਤਾ ਨੂੰ ਵੀ ਜਾਣੂ ਕਰਵਾਈਏ। ਜਿਵੇ ਆਪ ਜੀ ਨੇ ਰਾਗਮਾਲਾ ਦਾ ਜਿਕਰ ਕੀਤਾ ਹੈ। ਆਓ ਸਾਰੇ ਇਸ ਤੇ ਵਿਚਾਰ ਕਰੀਏ । ਕੀ ਇਹ ਬਾਣੀ ਹੈ ਜਾਂ ਨਹੀ? ਜੇ ਬਾਣੀ ਹੈ ਤਾਂ ਕਿਵੇ? ਜੇ ਨਹੀ ਤਾਂ ਕਿਓ? ਇਸ ਤੋ ਬਾਅਦ ਆਪਾਂ ਨਿਤਨੇਮ ਅਤੇ ਖੰਡੇ ਦੀ ਪੁਹਲ ਤਿਆਰ ਕਰਨ ਵੇਲੇ ਪੜ੍ਹੀਆਂ ਜਾਂਦੀਆਂ ਬਾਣੀਆਂ ਬਾਰੇ ਵੀ ਵਿਚਾਰ ਕਰ ਸਕਦੇ ਹਾਂ।
ਆਦਰ ਸਹਿਤ
ਸਰਵਜੀਤ ਸਿੰਘ (ਸੈਕਰਾਮੈਂਟੋ)


#####################################
ਸਤਿਕਾਰ ਯੋਗ ਭੈਣ ਮਨਮੀਤ ਕੌਰ ਜੀ ਅਤੇ ਪ੍ਰੋ: ਇਕਬਾਲ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।
ਆਪ ਜੀ ਦੇ ਪੱਤਰ ਪੜ੍ਹਕੇ ਹੈਰਾਨੀ ਹੋਈ ਹੈ ਆਪ ਜੀ ਬਿਨਾ ਕਿਸੇ ਦਲੀਲ ਜਾਂ ਸਬੂਤ ਦੇ ਹੀ ਸਿੱਖ ਮਾਰਗ ਦੇ ਪਾਠਕਾਂ ਬਾਰੇ ਆਪਣੇ ਵਿਚਾਰ ਲਿਖੇ ਭੇਜੇ ਹਨ। ਕਿੰਨਾ ਚੰਗਾ ਹੁੰਦਾ ਜੇ ਆਪ ਜੀ ਉਨ੍ਹਾਂ ਦੀਆਂ ਲਿਖਤਾਂ `ਚ ਹਵਾਲਾ ਦੇ ਕੇ ਪੱਤਰ ਲਿਖਦੇ। ਅਜੇਹੇ ਪੱਤਰਾਂ ਕਰਕੇ ਹੀ ਤਾਂ ਸੰਪਾਦਕ ਜੀ ਨੂੰ ਇਹ ਸੋਚਣਾ ਪਿਆ ਹੈ ਕਿ ਹੁਣ ਕੀ ਕੀਤਾ ਜਾਵੇ, ਪਰ ਆਪ ਜੀ ਨੇ ਫੇਰ ਓਹੀ ਰਾਗ (ਧੱੜੇਬੰਦੀ ਦਾ) ਅਲਾਪਣਾ ਅਰੰਭ ਕਰ ਦਿੱਤਾ। ਬੇਨਤੀ ਹੈ ਕੇ ਅੱਗੋ ਤੋਂ ਪੱਤਰ ਲਿਖਣ ਵੇਲੇ ਇਸ ਗੱਲ ਦਾ ਖਿਆਲ ਰੱਖਿਆ ਜਾਵੇ। ਜਿਸ ਵੀ ਲਿਖਤ ਤੇ ਕੋਈ ਟਿੱਪਣੀ ਕਰਨੀ ਹੋਵੇ ਉਸ ਦਾ ਹਵਾਲਾ ਜਰੂਰ ਦਿੱਤਾ ਜਾਵੇ।
Copy-Paste ਕਰਨ ਨੂੰ ਕੋਈ ਜਿਆਦਾ ਸਮਾਂ ਨਹੀ ਲਗਦਾ।
ਧੰਨਵਾਦ
ਸਰਵਜੀਤ ਸਿੰਘ (ਸੈਕਰਾਮੈਂਟੋ)


(09/04/09)
ਗੁਰਸ਼ਰਨ ਸਿੰਘ ਕਸੇਲ

ਸਤਿਕਾਰ ਯੋਗ ਸੰਪਾਦਕ ਜੀ,

ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ ॥

ਸਿੱਖ ਮਾਰਗ ਸਾਈਟ ਨੂੰ ਅੱਪਡੇਟ ਨਾਂ ਕਰਨ ਜਾਂ ਪਾਠਕਾਂ ਦਾ ਪੰਨਾ ਬੰਦ ਕਰਨ ਬਾਰੇ ਸੋਚਣਾ ਹੀ ਨਹੀਂ ਚਾਹੀਦਾ । ਪਾਠਕਾਂ ਦੇ ਪੰਨੇ ਵਿਚ ਸਵਾਲ ਜੁਵਾਬ ਕਰਨ ਨਾਲ ਜਿਆਦਾ ਜਾਣਕਾਰੀ ਮਿਲਦੀ ਹੈ । ਕਈ ਸਵਾਲਾਂ ਦੇ ਜਵਾਬ ਦੇਣ ਤੇ ਫਿਰ ਸਵਾਲ ਕਰਨਾ ਪੈਦਾ ਹੈ । ਇਹ ਨਿਰਭਰ ਸਵਾਲ ਅਤੇ ਜਵਾਬ ਤੇ ਕਰਦਾ ਹੈ ਕਿ ਹੋਰ ਸਵਾਲ ਕਰਨ ਦੀ ਜਰੂਰਤ ਹੈ ਜਾਂ ਨਹੀਂ । ਪਰ ਇਹ ਜਰੂਰੀ ਹੈ ਕਿ ਕਿਸੇ ਵੀ ਸਵਾਲ ਕਰਨ ਵਾਲੇ ਤੇ ਨਿਜੀ ਟਿਪਣੀ ਨਾਂ ਕੀਤੀ ਜਾਵੇ । ਉਹ ਸ਼ਬਦਾਵਲੀ ਵੀ ਜਿਸ ਤਰ੍ਹਾਂ ਦੀ ਆਪ ਆਸ ਕਰਦਾ ਹੈ ਉਸਨੂੰ ਸੋਚ ਕੇ ਲਿਖੇ ਅਤੇ ਵਿਸ਼ੇ ਤੋਂ ਬਾਹਰ ਨਾ ਜਾਵੇ ।

ਕੋਈ ਵੀ ਇਸ ਸਾਈਟ ਨੂੰ ਆਪਣੇ ਨਿਜੀ ਝਗੜੇ ਜਾਂ ਨਿਜੀ ਸੰਸਥਾ ਲਈ ਨਾਂ ਵਰਤੇ । ਜੋ ਪਾਠਕ ਇਸ ਤਰ੍ਹਾਂ ਕਰੇ ਜਾਂ ਸ਼ਬਦਾਵਲੀ ਝਗੜੇ ਵਾਲੀ ਵਰਤੇ ਉਸ ਦੀ ਲਿਖਤ ਪੋਸਟ ਨਾਂ ਕੀਤੀ ਜਾਵੇ ।

ਜਿਸ ਵੀ ਪਾਠਕ ਨੇ ਪਤਰ ਜਾਂ ਲੇਖ  ਭੇਜਣਾ ਹੋਵੇ ਉਹ ਆਪਣਾ ਪੂਰਾ ਨਾਮ, ਸ਼ਹਿਰ ਜਾਂ ਪਿੰਡ ਦਾ ਨਾਂਮ ਅਤੇ ਜਿਸ ਤੋਂ ਸਵਾਲ ਪੁੱਛਿਆ ਗਿਆ ਹੈ ਜਾਂ ਜਿਸਦੀ ਬਗੈਰ ਵਜਾ ਨੁਕਤਾਚੀਨੀ ਕੀਤੀ ਗਈ ਹੈ ਉਸਨੂੰ ਪੂਰਾ ਹੱਕ ਹੋਵੇ ਕੇ ਉਹ ਨੁਕਤਾਚੀਨੀ ਕਰਨ ਵਾਲੇ ਖਾਸ ਕਰਕੇ ਨਵੇਂ ਪਾਠਕ ਜਾਂ ਲੇਖਕ ਦੀ ਫੋਟੋ ਮੰਗਣ ਤੇ ਸਿੱਖ ਮਾਰਗ ਨੂੰ ਫੋਟੋ ਭੇਜੇ । ਜੇਕਰ ਉਹ ਨਹੀਂ ਭੇਜਦਾ / ਭੇਜਦੀ ਤਾਂ ਉਸਦੀ ਲਿਖਤ ਸਾਈਟ ਤੋਂ ਲਾਹ ਦਿਤੀ ਜਾਵੇ । ਕਈ ਪਾਠਕ ਸਿਰਫ ਆਪਣਾ ਨਾਅ ਹੀ ਲਿਖ ਕੇ ਨੁਕਤਾਚੀਨੀ ਕਰਦੇ ਹਨ ਸ਼ਾਇਦ ਉਹ ਆਪਣੇ ਆਪਨੂੰ ਪ੍ਰਧਾਨ ਮੰਤਰੀ ਸ੍ਰ. ਮਨਮੋਹਣ ਸਿੰਘ ਜਾਂ ਪ੍ਰੋ: ਸਾਹਿਬ ਸਿੰਘ ਜਾਂ ਬੀਬੀ ਜਗੀਰ ਕੌਰ ਜਾਂ ਬੀਬੀ ਰਜਿੰਦਰ ਕੌਰ ਜਾਂ ਕਿਸੇ ਅਜਿਹੇ ਵਿਅਕਤੀ ਨਾਲ ਮੇਲ ਕਰਦੇ ਹੋਣ ਜਿਸਨੂੰ ਸਾਰਾ ਸਿੱਖ ਜਗਤ ਜਾਣਦਾ ਹੋਵੇ ਕਿ ਇਹ ਚਿਠੀ ਫਲਾਣੇ ਸਿੰਘ ਜਾਂ ਕੌਰ ਦੀ ਹੈ । ਪੂਰਾ ਪਤਾ ਨਾਂ ਲਿਖਣ ਦੇ ਕਾਰਨ ਕਈ ਕੈਟ ਬਿਰਤੀ ਵਾਲੇ ਲੋਕ ਗਲਤ ਨਾਂਅ ਨਾਲ ਦਾਖਲ ਹੋਕੇ ਇਸ ਸਾਈਟ ਨੂੰ ਲੀਹੋ ਲਾਉਣ ਦੀ ਕੋਸ਼ਿਸ ਕਰ ਰਹੇ ਹਨ । ਇਸ ਲਈ ਕਿਸੇ ਪਾਠਕ ਦੇ ਲੇਖ ਜਾਂ ਚਿਠੀ ਬਾਰੇ ਨੁਕਤਾਚੀਨੀ ਜਾਂ ਮੰਦਾ ਲਿਖਣ ਤੋਂ ਪਹਿਲਾਂ ਆਪਣਾ ਪੂਰਾ ਪਤਾ ਤੇ ਫੋਟੋ ਸੰਪਾਦਕ ਜੀ ਨੂੰ ਜਰੂਰ ਭੇਜੇ ਤਾਂ ਜੋ ਉਹ ਸਾਈਟ ਤੇ ਪੋਸਟ ਕਰ ਸਕਣ । ਜੇਕਰ ਕੋਈ ਬੀਬੀ ਆਪਣੀ ਫੋਟੋ ਨਹੀਂ ਭੇਜਣਾ ਚਾਹੁੰਦੀ ਤਾਂ ਆਪਣੇ ਪ੍ਰਵਾਰ ਦੇ ਕਿਸੇ ਜੁਮੇਵਾਰ ਮੈਂਬਰ ਦੀ ਫੋਟੋ ਤੇ ਉਸਦਾ ਪੂਰਾ ਪਤਾ ਭੇਜੇ । ਜਿਸ ਵਿਚ ਏਨੀ ਵੀ ਹਿਮੰਤ ਨਹੀਂ ਹੈ ਉਹ ਕਿਸੇ ਤੇ ਨੁਕਤਾਚੀਨੀ ਵੀ ਨਾਂ ਕਰੇ । 

ਜਿਵੇਂ ਤੁਸੀਂ ਨੰਬਰ 6. ਤੇ ਲਿਖਿਆ ਹੈ ਹੁਣ ਤੱਕ ਛਪ ਚੁੱਕੀਆਂ ਲਿਖਤਾਂ ਵਿੱਚ ਜੇ ਕਰ ਕਿਸੇ ਦੇ ਮਨ ਨੂੰ ਘਟੀਆ ਸ਼ਬਦਾਵਲੀ ਕਾਰਨ ਠੇਸ ਪੁੱਜੀ ਹੋਵੇ ਤਾਂ ਉਹ ਸ਼ਬਦਾਵਲੀ ਬਦਲੀ ਜਾਵੇ ਜਾਂ ਕੱਟ ਦਿੱਤੀ ਜਾਵੇ ਇਹਨਾ ਲਿਖਤਾਂ ਵਾਲੇ ਲਿੰਕ ਕੱਢ ਕੇ ਉਹਨਾ ਪਾਠਕਾਂ/ਲੇਖਕਾਂ ਨੇ ਭੇਜਣੇ ਹੋਣਗੇ ਜਿਹਨਾ ਨੂੰ ਇਹਨਾ ਬਾਰੇ ਰੋਸ ਹੈ ਅਤੇ ਨਾਲ ਹੀ ਸੁਝਾਓ ਵੀ ਦੇਣਾ ਹੋਵੇਗਾ ਕਿ ਠੀਕ ਸ਼ਬਦਾਵਲੀ ਕੀ ਵਰਤੀ ਜਾਵੇ

ਆਪ ਦੇ ਇਸ ਸੁਝਾਅ ਨਾਲ ਵੀ ਪੂਰੀ ਤਰ੍ਹਾਂ ਸਹਿਮਤ ਹਾਂ ਕਿ ਜਿਹੜਾ ਵੀ ਪਾਠਕ ਕਿਸੇ ਤੇ ਇਲਜਾਮ ਲਗਾਉਣ ਦੇ ਨਾਲ ਲਿੰਕ ਕੱਢਕੇ ਅਤੇ ਠੀਕ ਸ਼ਬਦਾਵਲੀ ਕੀ ਵਰਤੀ ਜਾਵੇ ਲਿਖਕੇ ਨਹੀਂ ਭੇਜਦਾ ਉਸਦੀ ਚਿੱਠੀ ਉਨ੍ਹਾਂ ਚਿਰ ਸਾਈਟ ਤੇ ਨਾ ਪਾਈ ਜਾਵੇ ।

ਸੰਪਾਦਕ ਜੀ ਨੂੰ ਕਿਸੇ ਵੀ ਵਿਦਵਾਨ ਦੀਆਂ ਲਿਖਤਾਂ ਸਾਈਟ ਤੇ ਪਾਉਣ ਜਾਂ ਹਟਾਉਣ ਦਾ ਪੂਰਾ ਹੱਕ ਹੈ । ਉਹ ਜਿਸ ਵੀ ਲੇਖਕ ਦੀ ਲਿਖਤ ਨੂੰ ਸਮਝਣ ਕਿ ਇਸ ਦੀ ਸ਼ਬਦਾਵਲੀ ਚੰਗੀ ਨਹੀਂ ਜਾਂ ਇਸ ਵਿਚ ਗੁਰਮਤਿ ਬਾਰੇ ਗੱਲ ਨਹੀਂ  ਉਸਦੀ ਲਿਖਤ ਨੂੰ  ਸਾਈਟ ਤੇ ਪਾਉਣ ਤੋਂ ਨਾਂਹ ਕਰ ਸਕਦੇ ਹਨ ਅਤੇ ਉਸ ਲੇਖਕ ਨੂੰ ਅੱਗੇ ਤੋਂ ਮਨ੍ਹਾ ਕਰ ਸਕਦੇ ਹਨ ।

ਜਿੰਨਾਂ ਚਿਰ ਖੰਡੇ ਬਾਟੇ ਦੀ ਪਾਹੁਲ ਧਾਰਨ ਕਰਨ ਸਮੇਂ ਦਸਮ ਗ੍ਰੰਥ ਵਾਲੀਆਂ ਬਾਣੀਆਂ ਪੜ੍ਹੀਆਂ ਜਾਂਦੀਆਂ ਰਹਿਣਗੀਆਂ, ਉਨ੍ਹਾਂ ਚਿਰ ਦਸਮ ਗ੍ਰੰਥ ਦਾ ਸੰਬਧ ਸਿੱਖਾਂ ਨਾਲੋਂ ਵੱਖ ਕਰਨਾ ਨਾ ਮੁਮਕਨ ਹੈ । ਪਰ ਸਾਰੀਆਂ ਬਾਣੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਪੜ੍ਹੀਆਂ ਜਾਣ, ਇਹ ਵੀ ਸਿੱਖਾਂ ਲਈ ਬਹੁਤ ਵੱਡਾ ਮਸਲਾ ਹੈ । ਇਸ ਬਾਰੇ ਸਿੱਖਾਂ ਨੂੰ ਆਪ ਜਾਗਰੂਕ ਹੋਣ ਅਤੇ ਹੋਰਨਾ ਨੂੰ ਕਰਨ ਦੀ ਬਹੁਤ ਲੋੜ ਹੈ । ਇਸ ਮਸਲੇ ਤੇ ਕੌਮ ਦੇ ਵੰਡੇ ਜਾਣ ਦਾ ਡਰ ਹੈ ।  ਜਿਹੜੇ ਵਿਦਵਾਨਾਂ ਨੇ ਦਸਮ ਗ੍ਰੰਥ ਦੀਆਂ ਲਿਖਤਾਂ ਦੀ ਖੋਜ ਕਰਕੇ ਇਹ ਸਿਧ ਕੀਤਾ ਹੈ ਕਿ ਇਸ ਵਿਚ ਗੁਰੂ ਗੋਬਿੰਦ ਸਿੰਘ ਜੀ ਦੀ ਆਪਣੀ ਕੋਈ ਲਿਖਤ ਨਹੀਂ ਹੈ ਉਨ੍ਹਾਂ ਨੂੰ ਸਿੱਖਾਂ ਵੱਲੋਂ ਕੋਈ ਕਦਮ ਚੁੱਕਣ ਤੋਂ ਪਹਿਲਾਂ ਇਸ ਬਾਰੇ ਚੰਗੀ ਤਰ੍ਹਾਂ ਪੜਤਾਲ ਕਰ ਲੈਣੀ ਚਾਹੀਦੀ ਹੈ । ਫਿਰ ਕੌਮ ਪ੍ਰਤੀ ਸੁਹਿਰਦਤਾ ਰੱਖਣ ਵਾਲੇ ਵਿਦਵਾਨ ਇਸ ਬਹੁਤ ਹੀ ਮਹੱਤਵ ਪੂਰਨ ਮਸਲੇ ਪ੍ਰਤੀ ਕੋਈ ਹੱਲ ਲੱਭਣ ।

ਜਿਹੜੇ ਸਿੱਖ ਰਾਗ ਮਾਲਾ ਦੀ ਅਸਲੀਅਤ ਤੋਂ ਜਾਗਰਿਤ ਹੋ ਚੁੱਕੇ ਹਨ ਉਹ ਇਸ ਬਾਰੇ ਹੋਰ ਸਿੱਖਾਂ ਨੂੰ ਵੀ ਜਾਗਰੂਕ ਕਰਨ ।

ਕੁਝ ਚਿਰ ਲਈ ਆਵਾਗਉਣ, ਆਤਮਾ ਅਤੇ ਪਿਛਲੇ ਜਨਮਾਂ ਦੇ ਕਰਮ ਸਿਧਾਂਤ ਬਾਰੇ ਕੁਝ ਸਮੇਂ ਲਈ ਸਾਈਟ ਤੇ ਨਾਂ ਪਾਏ ਜਾਣ । ਇਨ੍ਹਾਂ ਵਿਸ਼ਿਆਂ ਤੇ ਲਿਖਣ ਵਾਲੇ ਵਿਦਵਾਨ ਗੁਰਮਤਿ ਦੇ ਇਨ੍ਹਾਂ ਸਿਧਾਂਤ ਬਾਰੇ ਹੋਰ ਖੋਜ ਕਰਨ ।

ਆਪਨੇ ਜੋ ਸ੍ਰ. ਕਾਲਾ ਅਫਗਾਨਾ ਜੀ ਦੀ ਫੋਟੋ ਪਾਉਣ ਜਾਂ ਹਟਾਉਣ ਦੀ ਗੱਲ ਕੀਤੀ ਹੈ । ਉਸ ਬਾਰੇ ਮੇਰਾ ਸੁਝਾਅ ਇਹ ਹੈ ਕਿ ਉਹਨਾ ਦੇ ਸੁਭਾਅ ਬਾਰੇ ਤਾਂ ਸ਼ਾਇਦ ਤੁਹਾਨੂੰ ਪਹਿਲਾ ਹੀ ਪਤਾ ਸੀ ਪਰ ਉਹਨਾ ਵੱਲੋਂ ਕੀਤੇ ਜਿਸ ਕਾਰਜ ਕਰਕੇ ਤੁਸੀਂ ਫੋਟੋ ਪਾਈ ਸੀ ਉਸ ਵਿਚ ਤਾਂ ਅਜੇ ਉਹਨਾਂ ਵਲੋਂ ਕੋਈ ਤਬਦੀਲੀ ਨਹੀਂ ਹੋਈ । ਅੱਗੇ ਜਿਵੇਂ ਆਪ ਨੂੰ ਚੰਗਾ ਲੱਗੇ ।

ਸਤਿਕਾਰ ਸਹਿਤ,

ਗੁਰਸ਼ਰਨ ਸਿੰਘ ਕਸੇਲ

*************************************************************

ਪ੍ਰੋ: ਇਕਬਾਲ ਸਿੰਘ ਜੀ ਅਤੇ ਬੀਬੀ ਮਨਮੀਤ ਕੌਰ ਜੀ,
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ ॥
ਪ੍ਰੋਫੈਸਰ ਜੀ, ਤੁਸੀਂ ਲਿਖਿਆ ਹੈ, “ਇਸ ਧੜੇਬੰਦੀ, ਦੂਸ਼ਣ ਬਾਜ਼ੀ ਤੇ ਨਿਜੀ ਕਿੜਾਂ ਕੱਢਣ ਨੇ ਸਾਡੇ (ਸਿਖ ਮਾਰਗ) ਤੋਂ ਸਿੱਖ ਇਤਿਹਾਸਕਾਰ-ਵਿਦਵਾਨ ਡਾ: ਹਰਜਿੰਦਰ ਸਿੰਘ ਦਿਲਗੀਰ ਨੂੰ ਦੂਰ ਕੀਤਾ ਸੀ। ਮਾਫ਼ ਕਰਨਾ, ਚਾਲੀ ਪੰਜਾਹ ਕਿਤਾਬਾਂ ਲਿਖਣ ਵਾਲੇ (ਜੋ ਇਤਿਹਾਸ ਤੇ ਫਲਸਫੇ ਦਾ ਮਾਹਿਰ ਹੈ) ਨਾਲ ਬੇਵਜਹ ਕਿੜਾਂ ਕੱਢਣ ਵਾਲਿਆਂ ਦੀ ਕੌਮ ਨੂੰ ਕਿਹੜੀ ਦੇਣ ਹੈ?”
ਪ੍ਰੋਫੈਸਰ ਜੀ, ਤੁਸੀਂ ਤਾਂ ਬਹੁਤ ਪੜ੍ਹੇ ਲਿਖੇ ਸੁਲਝੇ ਹੋਏ ਇਨਸਾਨ ਲੱਗਦੇ ਹੋ । ਤੁਹਾਡੇ ਰਾਹੀਂ ਹੀ ਤਾਂ ਸਿੱਖ ਕੌਮ ਦਾ ਭਵਿਖ ਬਣਨਾ ਹੈ । ਜੋ ਤੁਸੀਂ ਆਪਣੀ ਚਿੱਠੀ ਵਿਚ ਲਿਖਿਆ ਹੈ ਇਸਦਾ ਸਬੂਤ ਵੀ ਤੁਹਾਡੇ ਕੋਲ ਜਰੂਰ ਹੋਵੇਗਾ । ਇਸ ਲਈ ਮੇਹਰਬਾਨੀ ਕਰਕੇ ਉਹ ਸਬੂਤ ਸਿੱਖ ਮਾਰਗ ਦੇ ਪਾਠਕਾਂ ਨਾਲ ਸਾਂਝਾ ਕਰੋ ਜਿਸ ਤੋਂ ਇਹ ਸਿਧ ਹੁੰਦਾ ਹੈ ਕਿ ਮੇਰੀ ਪਹਿਲਾਂ ਤੋਂ ਹੀ ਡਾ: ਦਲਗੀਰ ਜੀ ਨਾਲ ਕੋਈ ਧੜੇਬੰਦੀ ਜਾਂ ਦੂਸ਼ਣ ਬਾਜੀ ਸੀ ? ਮੇਰੀ ਤਾਂ ਕੌਮ ਨੂੰ ਕੋਈ ਦੇਣ ਨਹੀਂ ਹੈ; ਤੁਸੀਂ ਤਨਖਾਹ ਲੈ ਕੇ ਵਿਦਿਆਰਥੀਆਂ ਨੂੰ ਪੜਾਉਣ ਤੋਂ ਇਲਾਵਾ ਕੌਮ ਲਈ ਹੋਰ ਕੀ-ਕੀ ਕੀਤਾ ਹੈ ਉਹ ਵੀ ਸਾਂਝਾ ਕਰ ਦੇਣਾ । ਇਹ ਨਾ ਹੋਵੇ ਕਿ ਤੁਹਾਡੀ ਕੀਤੀ ਕੌਮ ਲਈ ਕੁਰਬਾਨੀ ਅਜਾਈ ਚਲੀ ਜਾਵੇ ?
ਆਪ ਦੀ ਜਾਣਕਾਰੀ ਦੇਣ ਤੋਂ ਬਾਦ ਫਿਰ ਆਪਾਂ ਉਸ ਤੋਂ ਅੱਗੇ ਵਿਚਾਰ ਕਰ ਲਵਾਂਗੇ ਕਿ ਦਲਗੀਰ ਜੀ ਆਪ ਇਹ ਸਾਈਟ ਛੱਡਕੇ ਗਏ ਹਨ ਜਾਂ ਮੇਰੇ ਜਾਂ ਕਿਸੇ ਹੋਰ ਦੇ ਕਾਰਨ ਗਏ ਹਨ ?
ਬੀਬੀ ਮਨਮੀਤ ਕੌਰ ਜੀ, ਤੁਸੀਂ ਵੀ ਲਿਖਿਆ ਹੈ ਕਿ
“It is really sickening. Especially Gurcharan Singh Joonwala, Daljit Singh Hothi and Gursharan Singh Kasel have shown themselves as pride, misbehaving, over-reacting and even telling lies. All this does not behove a Sikh at least.” । ਇਹ ਜੋ ਗੱਲਾਂ ਤੁਹਾਨੂੰ ਮੇਰੇ ਵਿਚ ਬੁਰੀਆਂ ਲੱਗੀਆਂ ਹਨ ਉਹ ਜਿਹੜੀ-ਜਿਹੜੀ ਮੰਦੀ ਸ਼ਬਦਾਵਲੀ ਵਾਲੀਆਂ ਚਿਠੀਆਂ ਮੇਰੇ ਵਲੋਂ ਸ੍ਰ. ਘਣਕਸ ਜੀ ਜਾਂ ਕਿਸੇ ਹੋਰ ਨੂੰ ਲਿਖੀਆਂ ਦੱਸਦੇ ਹੋ ਉਨ੍ਹਾਂ ਨੂੰ ਸਿੱਖ ਮਾਰਗ ਤੇ ਪਾਓ ਅਤੇ ਨਾਲ ਹੀ ਉਨ੍ਹਾਂ ਨੇ ਜਾਂ ਜਿਸ ਕਿਸੇ ਨੇ ਬੜੇ ਸਤਿਕਾਰ ਨਾਲ ਮੈਂਨੂੰ ਚਿਠੀ ਲਿਖੀ ਦੱਸਦੇ ਹੋ ਉਹ ਦੋਵੇਂ ਚਿਠੀਆਂ ਸਿੱਖ ਮਾਰਗ ਤੇ ਭੇਜਣ ਦੀ ਖੇਚਲ ਕਰਨੀ ਜੀ । ਕੀ ਬਗੈਰ ਵਜਾ ਕਿਸੇ ਦੀ ਨੁਕਤਾਚੀਨੀ ਕਰਨੀ ਜਾਂ ਝੂਠਾ ਇਲਜਾਮ ਲਾਉਣਾ ਸਿੱਖ ਸਿਧਾਂਤ ਵਿਚ ਕਦੋਂ ਦਾ ਸ਼ਾਮਲ ਕੀਤੇ ਜੇ ? ਇਸ ਤੋਂ ਬਆਦ ਬਾਕੀ ਵਿਚਾਰ ਕਰਾਂਗੇ ।
ਤੁਹਾਨੂੰ ਦੋਵਾਂ ਨੂੰ ਬੇਨਤੀ ਹੈ ਕਿ ਅਜੇ ਤੁਸੀਂ ਆਪਣੇ ਨਾਂਅ ਨਾਲ ਸ਼ਹਿਰ ਜਾਂ ਪਿੰਡ ਦਾ ਨਾਂਅ ਵੀ ਲਿਖਣਾ ।
ਤੁਹਾਡੀਆਂ ਚਿਠੀਆਂ ਦੀ ਉਡੀਕ ਵਿਚ,
ਸਤਿਕਾਰ ਸਹਿਤ,
ਗੁਰਸ਼ਰਨ ਸਿੰਘ ਕਸੇਲ
ਕਨੇਡਾ


(09/04/09)
ਵੀਰਪਾਲ ਸਿੰਘ

Dear Makkhan Singh Jee,

WJKK WJKF..

Few days back I saw your note about 'Letters from Readers' section. I too think that letters should be filtered, this has got other benefits as well apart from having good content on the site. I know you are very busy and its not feasible for you to go through each letter but I have some suggestions in this :-
1. There are many readers who admire Sikhmarg site and may be ready to come forward for any sewa and participation. If we can have shared mailbox then You can give volunteers as key user roleand keep the Admin role with yourself, like this proper distribution of task can be done.
2. There should be a page describing the rules of posting a letter so that all readers are aware of it and volunteers can do there task as per those guidelines.
Thanks,
Veerpal Singh


(09/04/09)
ਅਵਤਾਰ ਸਿੰਘ ਲੰਡਨ

Dear All
Will any learned member help me to understand the meaning of below noted Guru Shabad?
ਵਿਣੁ ਤੁਧ ਹੋਰੁ ਜਿ ਮੰਗਣਾ ਸਿਰਿ ਦੁਖਾਂ ਦੇ ਦੁਖ ਦੇਹਿ ਨਾਮ ਸੰਤੋਖੀਐ ਉਤਰੈ ਮਨ ਕੀ ਭੁਖ Page SGGS.957
According to Professor Sahib Singh.
" Hey Prabhu to demand anything without your name is a load of
sufferings. Give me your name to relieve me from my hunger for desires".
I may be wrong in understanding or giving its interpretation.
My learning is that "Kirt Karni, Wand chhakna and Naam Japnaa" are the three pillars to follow Gurmat way of life.
Regards. Avtar Singh. London.


(09/04/09)
ਮਨਮੀਤ ਕੌਰ

Thank you S Narinderpal Singh Ji for referring to my letter.
I am sorry to say that you too have not read my letter properly.
I have never said to stop writings by certain persons. I have just requested to stop letters and not articles. You have seen the tone and text of letters by Gurcharn Singh Jiunwala, Hothi and Kasel.
I do not want artilcles and debate to be stopped. It is exchange of material that makes us wise.
Sorry if I have said anything wrong/incorrect/unpleasant.
Yours sisterly
Manmet Kaur


(08/04/09)
ਨਰਿੰਦਰ ਪਾਲ ਸਿੰਘ

Waheguru Ji Ka Khalsa Waheguru Ji Ki Fateh
Dear S. Makhan Singh Ji
I am sending my views about “what should be done now”.
1. To think of closing Sikh Marg is a loss that cannot be compensated.
2. More and more should be written about topics like courtesy, truthfulness, love, humbleness, open-mindedness, straight of mind, forgiveness, fearlessness etc.
3. More should be written about topics like hatred, jealousy, back-biting, sorrow, pride, ego, falsehood etc
4. About the readers’ letters – it should not be neglected in any case. It should be improved not shut down. Suggestions about reader’s letters
a. No reader should use dishonourable language. If he does, he should be dealt with strictly. If he repeats, he should be given last warning. His letters should not be published on Sikh Marg unless he realises his mistake.
b. No writer should ask anyone’s titles and qualifications. If someone writes against Gurmat, he should be made to understand with love, respect, reason/logic and references from Gurbani, not by going against his dignity. If any writer does not agree, you should use your repo and make agree with Gurmat. If he is still not satisfied, he should be refused to write on Sikh Marg.
5. It is not that missionary spirited persons are all fearful. There have been strong minded and fearless persons like Gurcharan Singh Junewala, Jagtar Singh , Jachak and Avtar Singh Missionary of Sikh Marg.
6. I personally request the readers and writers that we all should read Sidh Goshat with translation and explanations and learn about asking questions and giving answers.
7. Raag mala is not Gurbani and not written by any Guru. It should be excluded.
8. Pressure should be put on the related highest authorties and organisations ( Akal Takhat And S.G.P.C.) about Dasam Granth and changes in Banis of Nitnem. There should be discussion through media, letters and personal meetings with these organisations. In this way Sikh Panth can be avoided from splitting. We should start a campaign to awaken the Sikh Sangat.
I do not agree with Manmeet Kaur. She should tell with logic that the writers, she has criticized/written about, are wrong at these points. It is not wise to say that their writings should not be published on Sikh Marg while these writers always write with logic and Gurbani references. Their writings are leading the readers in the direction of Gurbani.
Regards
Narinder Pal Singh
Brisbane, Australia
Mob: 0434348453

(ਨੋਟ:- ਮੈਂ ‘ਸਿੱਖ ਮਾਰਗ’ ਨੂੰ ਬੰਦ ਕਰਨ ਬਾਰੇ ਨਹੀਂ ਲਿਖਿਆ, ਅੱਪਡੇਟ ਬੰਦ ਕਰਨ ਬਾਰੇ ਲਿਖਿਆ ਸੀ। ਕਹਿਣ ਤੋਂ ਭਾਵ ਇਹ ਸੀ ਕਿ ਜਿਤਨੀ ਕੁ ਜਾਣਕਾਰੀ ਪਾਈ ਹੋਈ ਹੈ ਉਹ ਠੀਕ ਹੈ ਬਸ ਹੋਰ ਨਾ ਪਾਈ ਜਾਵੇ। ਸਾਰੇ ਮਿਸ਼ਨਰੀ ਡਰਪੋਕ ਨਹੀਂ ਬਹੁਤੇ ਹਨ। ਰਾਗਮਾਲਾ, ਪਾਹੁਲ ਬਾਰੇ ਦਸਮ ਗ੍ਰੰਥ ਦੀਆਂ ਬਾਣੀਆਂ, ਨਿਤਨੇਮ ਦੀਆਂ ਬਾਣੀਆਂ ਅਤੇ ਰਹਿਤ ਮਰਯਾਦਾ ਬਾਰੇ ਸੰਕੇਤ ਮਾਤਰ ਜ਼ਿਕਰ ਕੀਤਾ ਸੀ। ਬਹੁਤਿਆਂ ਨੇ ਇਹ ਨੁਕਤਾ ਸਮਝਿਆ ਨਹੀਂ। ਇਸ ਬਾਰੇ ਥੋੜਾ ਹੋਰ ਵਿਸਥਾਰ ਨਾਲ ਐਤਵਾਰ ਲਿਖਾਂਗਾ-ਸੰਪਾਦਕ)


(08/04/09)
ਦਰਸ਼ਨ ਸਿੰਘ ਘਣਕਸ

ਜੋ ਮਾਗਹਿ ਠਾਕੁਰ ਅਪਨੇ ਤੇ ਸੋਈ ਸੋਈ ਦੇਵੈ।। {ਪੰਨਾ 681}
ਪਿਆਰੇ ਪਾਠਕ ਜਨੋ, ਅਸੀਂ ਸਾਰੇ ਹੀ ਸਿਖ, ਗੁਰੂ ਗਰੰਥ ਜੀ ਦਾ ਅਸਲ ਭਾਵ-ਅਰਥ ਜਾਣਨ ਦੀ ਭਾਲ ਵਿੱਚ ਹਾਂ। ਬਹੁਤ ਸਾਰੇ ਸਿਖ ਪਰਚਾਰਕ ਗੁਰੁ ਸਬਦ ਦਾ ਨਚੋੜ ਵੱਖਰੇ ਵੱਖਰੇ ਅੱਰਥਾਂ ਨਾਲ ਦੱਸ ਰਹੇ ਹਨ, ਸਾਨੂੰ ਸਾਰਿਆਂ ਨੂੰ ਖੋਜ ਕਰ ਲੈਣੀ ਚਾਹੀਦੀ ਹੈ, ਤਾਂ ਕੇ ਅਸੀ ਟੱਪਲਾ ਨਾ ਖਾ ਜਾਈ ਏ, ਬਹੁਤੀ ਵਾਰ ਪਰਚਾਰਕ ਅਪਣੇ ਵਿਸਵਾਸ ਨੂੰ ਗੁਰੂ ਬਾਣੀ ਦੀ ਰੰਗਤ ਦੇ ਦੇਦਾਂ ਹੈ। ਪਰ ਅਸੀਂ ਨਿਰੋਲ ਸਬਦ ਦਾ ਭਾਵ ਲੱਭਣਾ ਹੈ। ਏਹ ਜੁਮੇਵਾਰੀ ਸਾਡੀ ਬਣ ਜਾਦੀਂ ਹੈ। ਸਾਡੇ ਪਾਸ ਹਾਲੇ ਤੱਕ ਇੱਕ ਹੀ ਟੀਕਾ ਹੈ, ਡਾਕਟਰ ਸਾਹਿਬ ਸਿੰਘ ਜੀ ਦਾ, ਜੋ ਪੰਥ ਪਰਵਾਣਕ ਹੈ।

ਹੇਠਾਂ ਲਿਖੇ ਸਬਦਾਂ ਦੇ ਭਾਵ ਅਰਥ, ਪਰੋਫੇਸਰ ਸਹਿਬ ਸਿੰਘ ਜੀ ਦੇ ਹਨ, ਇਸੇ ਸਬਦ ਦੇ ਅਰਥ ਵੀਰ ਭੁਪਿੰਦਰ ਸਿੰਘ ਜੀ ਦੇ, ਸਿਖ ਮਾਰਗ ਦੇ ਲੇਖ ਵਿੱਚ ਆ ਚੁਕੇ ਹਨ। ਕਿਰਪਾ ਕਰਕੇ ਆਪ, ਤੁਲਣਾ ਕਰ ਲੈਣੀ।
ਸਿਖ ਆਪਣੇ ਗੁਰੁ ਤੋਂ ਹਾਮੇਸਾ ਹੀ ਆਪਣੀਆਂ ਲੋੜਾਂ ਦੀ ਪੂਰਤੀ ਵਾਸਤੇ ਮੰਗਾਂ, ਮੰਗਦਾ ਰਹਿੰਦਾ ਹੈ, ਤੇ ਗੁਰੂ ਜੀ ਸਾਡੀਆਂ ਮੰਗਾਂ ਪੂਰੀਆਂ ਕਰਦੇ ਜਾਦੇਂ ਹਨ, ਇਸੇ ਵਿਚਾਰ ਵਾਰੇ, ਜਪੁ ਜੀ ਦੀ ਬਾਣੀ ਵਿੱਚ ਗੁਰੁ ਨਾਨਕ ਸਾਹਿਬ ਜੀ ਉਚਾਰਨ ਕਰਦੇ ਹਨ, {ਦੇਦਾ ਦੇ, ਲੈਦੇ ਥਕਿ ਪਾਹਿ।। ਜੁਗਾ ਜੁਗੰਤਰਿ ਖਾਹੀ ਖਾਹਿ।।}

ਧਨਾਸਰੀ ਮਹਲਾ ੫ ॥ ਚਤੁਰ ਦਿਸਾ ਕੀਨੋ ਬਲੁ ਅਪਨਾ ਸਿਰ ਊਪਰਿ ਕਰੁ ਧਾਰਿਓ ॥ ਕ੍ਰਿਪਾ ਕਟਾਖ੍ਯ੍ਯ ਅਵਲੋਕਨੁ ਕੀਨੋ ਦਾਸ ਕਾ ਦੂਖੁ ਬਿਦਾਰਿਓ ॥੧॥ ਹਰਿ ਜਨ ਰਾਖੇ ਗੁਰ ਗੋਵਿੰਦ ॥ ਕੰਠਿ ਲਾਇ ਅਵਗੁਣ ਸਭਿ ਮੇਟੇ ਦਇਆਲ ਪੁਰਖ ਬਖਸੰਦ ॥ ਰਹਾਉ ॥ ਜੋ ਮਾਗਹਿ ਠਾਕੁਰ ਅਪੁਨੇ ਤੇ ਸੋਈ ਸੋਈ ਦੇਵੈ ॥ ਨਾਨਕ ਦਾਸੁ ਮੁਖ ਤੇ ਜੋ ਬੋਲੈ ਈਹਾ ਊਹਾ ਸਚੁ ਹੋਵੈ ॥੨॥੧੪॥੪੫॥ {ਪੰਨਾ 681}
ਸਾਹਿਬ ਸਿੰਘ ਜੀ ਦੇ: ਅਰਥ: ਹੇ ਭਾਈ! ਪਰਮਾਤਮਾ ਆਪਣੇ ਸੇਵਕਾਂ ਦੀ (ਸਦਾ) ਰਾਖੀ ਕਰਦਾ ਹੈ। (ਸੇਵਕਾਂ ਨੂੰ ਆਪਣੇ) ਗਲ ਨਾਲ ਲਾ ਕੇ ਦਇਆ-ਦਾ-ਘਰ ਸਰਬ-ਵਿਆਪਕ ਬਖ਼ਸ਼ਣਹਾਰ ਪ੍ਰਭੂ ਉਹਨਾਂ ਦੇ ਸਾਰੇ ਔਗੁਣ ਮਿਟਾ ਦੇਂਦਾ ਹੈ।ਰਹਾਉ।ਹੇ ਭਾਈ! ਜਿਸ ਪ੍ਰਭੂ ਨੇ ਚੌਹੀਂ ਪਾਸੀਂ (ਸਾਰੀ ਸ੍ਰਿਸ਼ਟੀ ਵਿਚ) ਆਪਣੀ ਕਲਾ ਵਰਤਾਈ ਹੋਈ ਹੈ, ਉਸ ਨੇ (ਆਪਣੇ ਦਾਸ ਦੇ) ਸਿਰ ਉੱਤੇ ਸਦਾ ਹੀ ਆਪਣਾ ਹੱਥ ਰੱਖਿਆ ਹੋਇਆ ਹੈ। ਮੇਹਰ ਦੀ ਨਿਗਾਹ ਨਾਲ ਆਪਣੇ ਦਾਸ ਵੱਲ ਤੱਕਦਾ ਹੈ, ਤੇ, ਉਸ ਦਾ ਹਰੇਕ ਦੁੱਖ ਦੂਰ ਕਰ ਦੇਂਦਾ ਹੈ।੧। ਹੇ ਭਾਈ! ਪ੍ਰਭੂ ਦੇ ਦਾਸ ਆਪਣੇ ਪ੍ਰਭੂ ਪਾਸੋਂ ਜੋ ਕੁਝ ਮੰਗਦੇ ਹਨ ਉਹ ਉਹੀ ਕੁਝ ਉਹਨਾਂ ਨੂੰ ਦੇਂਦਾ ਹੈ। ਹੇ ਨਾਨਕ! (ਪ੍ਰਭੂ ਦਾ) ਸੇਵਕ ਜੋ ਕੁਝ ਮੂੰਹੋਂ ਬੋਲਦਾ ਹੈ, ਉਹ ਇਸ ਲੋਕ ਵਿਚ ਪਰਲੋਕ ਵਿਚ ਅਟੱਲ ਹੋ ਜਾਂਦਾ ਹੈ।੨।੧੪।੪੫।
ਹੇਠਾਂ ਵਾਲਾ ਸਬਦ ਵੀ ਇਸੇ ਲੜੀ ਦਾ ਹੈ।

ਰਾਗੁ ਸੋਰਠਿ ॥ ਭੂਖੇ ਭਗਤਿ ਨ ਕੀਜੈ ॥ ਯਹ ਮਾਲਾ ਅਪਨੀ ਲੀਜੈ ॥ ਹਉ ਮਾਂਗਉ ਸੰਤਨ ਰੇਨਾ ॥ ਮੈ ਨਾਹੀ ਕਿਸੀ ਕਾ ਦੇਨਾ ॥੧॥ ਮਾਧੋ ਕੈਸੀ ਬਨੈ ਤੁਮ ਸੰਗੇ ॥ ਆਪਿ ਨ ਦੇਹੁ ਤ ਲੇਵਉ ਮੰਗੇ ॥ ਰਹਾਉ ॥ ਦੁਇ ਸੇਰ ਮਾਂਗਉ ਚੂਨਾ ॥ ਪਾਉ ਘੀਉ ਸੰਗਿ ਲੂਨਾ ॥ ਅਧ ਸੇਰੁ ਮਾਂਗਉ ਦਾਲੇ ॥ ਮੋ ਕਉ ਦੋਨਉ ਵਖਤ ਜਿਵਾਲੇ ॥੨॥ ਖਾਟ ਮਾਂਗਉ ਚਉਪਾਈ ॥ ਸਿਰਹਾਨਾ ਅਵਰ ਤੁਲਾਈ ॥ ਊਪਰ ਕਉ ਧਾ ॥੩॥ ਮੈ ਨਾਹੀ ਕੀਤਾ ਲਬੋ ॥ ਇਕੁ ਨਾਉ ਤੇਰਾ ਮੈ ਫਬੋ.ਮਾਂਗਉ ਖੀਂਧਾ ॥ ਤੇਰੀ ਭਗਤਿ ਕਰੈ ਜਨੁ ਥੀ ॥ ਕਹਿ ਕਬੀਰ ਮਨੁ ਮਾਨਿਆ ॥ ਮਨੁ ਮਾਨਿਆ ਤਉ ਹਰਿ ਜਾਨਿਆ ॥੪॥੧੧॥ {ਪੰਨਾ 656}
ਪਦਅਰਥ: ਭੂਖ—ਰੋਜ਼ੀ ਮਾਇਆ ਆਦਿਕ ਦੀ ਤਾਂਘ। ਭੂਖਾ—ਰੋਜ਼ੀ ਮਾਇਆ ਆਦਿਕ ਦੀ ਤ੍ਰਿਸ਼ਨਾ ਦੇ ਅਧੀਨ। ਭੂਖੇ—ਰੋਜ਼ੀ ਮਾਇਆ ਆਦਿਕ ਦੀ ਤ੍ਰਿਸ਼ਨਾ ਦੇ ਅਧੀਨ ਰਿਹਾਂ। ਨ ਕੀਜੈ—ਨਹੀਂ ਕੀਤੀ ਜਾ ਸਕਦੀ। ਯਹ—ਇਹ। ਲੀਜੈ—ਕਿਰਪਾ ਕਰ ਕੇ ਲੈ ਲਉ। ਯਹ.........ਲੀਜੈ—ਹੇ ਪ੍ਰਭੂ! ਇਹ ਆਪਣੀ ਮਾਲਾ ਮੈਥੋਂ ਲੈ ਲਉ।
ਨੋਟ: ਕੀ ਭਗਤ ਕਬੀਰ ਜੀ ਮਾਲਾ ਨਾਲ ਭਗਤੀ ਕਰਿਆ ਕਰਦੇ ਸਨ? ਬਿਲਾਵਲ ਰਾਗ ਦੇ ਇਕ ਸ਼ਬਦ ਵਿਚ ਭੀ ਕਬੀਰ ਜੀ ਦੀ ਮਾਲਾ ਦਾ ਜ਼ਿਕਰ ਆਉਂਦਾ ਹੈ ਜਦੋਂ ਉਹਨਾਂ ਦੀ ਮਾਂ ਗਿਲਾ ਕਰਦੀ ਹੈ ਕਿ-
"ਹਮਾਰੈ ਕੁਲ ਕਉਨੈ ਰਾਮੁ ਕਹਿਓ ॥ ਜਬ ਕੀ ਮਾਲਾ ਲਈ ਨਿਪੂਤੇ ਤਬ ਤੇ ਸੁਖੁ ਨ ਭਇਓ ॥ਰਹਾਉ॥"
ਪਰ ਮਾਲਾ ਬਾਰੇ ਕਬੀਰ ਜੀ ਦੇ ਆਪਣੇ ਖ਼ਿਆਲ ਤਾਂ ਇਉਂ ਹਨ:
(੧) "ਕਬੀਰ ਮੇਰੀ ਸਿਮਰਨੀ ਰਸਨਾ ਊਪਰਿ ਰਾਮ ॥" {ਸਲੋਕ
(੨) "ਮਾਥੇ ਤਿਲਕੁ ਹਥ ਮਾਲਾ ਬਾਨਾ ॥ ਲੋਗਨ ਰਾਮ ਖਿਲਉਨਾ ਜਾਨਾ ॥" {ਭੈਰਉ
ਇਹਨਾਂ ਪ੍ਰਮਾਣਾਂ ਤੋਂ ਇਉਂ ਜ਼ਾਹਰ ਹੁੰਦਾ ਹੈ ਕਿ ਕਬੀਰ ਜੀ ਮਾਲਾ ਨੂੰ ਦਿਖਲਾਵਾ ਸਮਝਦੇ ਸਨ। ਜੀਭ ਉੱਤੇ ਹਰ ਵੇਲੇ ਰਾਮ ਦਾ ਨਾਮ ਟਿਕਿਆ ਰਹਿਣਾ-ਇਹ ਉਹਨਾਂ ਦੀ ਮਾਲਾ ਸੀ।
ਪਰ, ਉੱਪਰਲੇ ਸ਼ਬਦ ਵਿਚ ਉਹ ਆਪ ਪ੍ਰਭੂ ਨੂੰ ਆਖਦੇ ਹਨ ਕਿ ਆਪਣੀ ਮਾਲਾ ਲੈ ਲਉ, ਤੇ ਬਿਲਾਵਲ ਰਾਗ ਵਾਲੇ ਸ਼ਬਦ ਵਿਚ ਉਹਨਾਂ ਦੀ ਮਾਂ ਸ਼ਿਕਾਇਤ ਕਰਦੀ ਹੈ ਕਿ "ਜਬ ਕੀ ਮਾਲਾ ਲਈ ਨਿਪੂਤੇ"।
ਸੁਆਦਲੀ ਗੱਲ ਇਹ ਹੈ ਕਿ ਦੋਹੀਂ ਥਾਈਂ ਗਿਲਾ ਕਰਨ ਦੇ ਸੰਬੰਧ ਵਿਚ ਹੀ 'ਮਾਲਾ' ਦਾ ਜ਼ਿਕਰ ਆਇਆ ਹੈ। ਕਦੇ ਪ੍ਰਭੂ-ਪਿਆਰ ਵਿਚ ਆ ਕੇ ਭਗਤ ਜੀ ਨੇ ਕਿਤੇ 'ਮਾਲਾ' ਦੀ ਗੱਲ ਨਹੀਂ ਕੀਤੀ। ਇਉਂ ਜਾਪਦਾ ਹੈ ਕਿ ਇਹਨੀਂ ਦੋਹੀਂ ਥਾਈਂ ਲਫ਼ਜ਼ 'ਮਾਲਾ' ਦੀ ਰਾਹੀਂ ਕਿਸੇ ਐਸੇ ਕੰਮ ਦਾ ਜ਼ਿਕਰ ਕੀਤਾ ਜਾ ਰਿਹਾ ਹੈ, ਜੋ ਲਫ਼ਜ਼ 'ਮਾਲਾ' ਵਰਤਣ ਵਾਲੇ ਨੂੰ ਪਸੰਦ ਨਹੀਂ ਹੈ।
ਅਰਥ: ਹੇ ਪ੍ਰਭੂ! ਤੈਥੋਂ ਸ਼ਰਮ ਕੀਤਿਆਂ ਨਹੀਂ ਨਿਭ ਸਕਣੀ; ਸੋ, ਜੇ ਤੂੰ ਆਪ ਨਾਹ ਦੇਵੇਂਗਾ, ਤਾਂ ਮੈਂ ਹੀ ਮੰਗ ਕੇ ਲੈ ਲਵਾਂਗਾ।ਰਹਾਉ।
ਜੇ ਮਨੁੱਖ ਦੀ ਰੋਟੀ ਵਲੋਂ ਹੀ ਤ੍ਰਿਸ਼ਨਾ ਨਹੀਂ ਮੁੱਕੀ, ਤਾਂ ਉਹ ਪ੍ਰਭੂ ਦੀ ਭਗਤੀ ਨਹੀਂ ਕਰ ਸਕਦਾ, ਫਿਰ ਉਹ ਭਗਤੀ ਵਿਖਾਵੇ ਦੀ ਹੀ ਰਹਿ ਜਾਂਦੀ ਹੈ। (ਪ੍ਰਭੂ! ਇੱਕ ਤਾਂ ਮੈਨੂੰ ਰੋਟੀ ਵਲੋਂ ਬੇ-ਫ਼ਿਕਰ ਕਰ, ਦੂਜੇ) ਮੈਂ ਸੰਤਾਂ ਦੀ ਚਰਨ-ਧੂੜ ਮੰਗਦਾ ਹਾਂ, ਤਾਕਿ ਮੈਂ ਕਿਸੇ ਦਾ ਮੁਥਾਜ ਨਾਹ ਹੋਵਾਂ।੧।
ਮੈਨੂੰ ਦੋ ਸੇਰ ਆਟੇ ਦੀ ਲੋੜ ਹੈ, ਇਕ ਪਾਉ ਘਿਉ ਤੇ ਕੁਝ ਲੂਣ ਚਾਹੀਦਾ ਹੈ, ਮੈਂ ਤੈਥੋਂ ਅੱਧ ਸੇਰ ਦਾਲ ਮੰਗਦਾ ਹਾਂ-ਇਹ ਚੀਜ਼ਾ ਮੇਰੇ ਦੋਹਾਂ ਵੇਲਿਆਂ ਦੀ ਗੁਜ਼ਰਾਨ ਲਈ ਕਾਫ਼ੀ ਹਨ।੨।
ਸਾਬਤ ਮੰਜੀ ਮੰਗਦਾ ਹਾਂ, ਸਿਰਾਣਾ ਤੇ ਤੁਲਾਈ ਭੀ। ਉਪਰ ਲੈਣ ਲਈ ਰਜ਼ਾਈ ਦੀ ਲੋੜ ਹੈ-ਬੱਸ! ਫਿਰ ਤੇਰਾ ਭਗਤ (ਸਰੀਰਕ ਲੋੜਾਂ ਵਲੋਂ ਬੇ-ਫ਼ਿਕਰ ਹੋ ਕੇ) ਤੇਰੇ ਪ੍ਰੇਮ ਵਿਚ ਭਿੱਜ ਕੇ ਤੇਰੀ ਭਗਤੀ ਕਰੇਗਾ।੩।
ਕਬੀਰ ਆਖਦਾ ਹੈ-ਹੇ ਪ੍ਰਭੂ! ਮੈਂ (ਮੰਗਣ ਵਿਚ) ਕੋਈ ਲਾਲਚ ਨਹੀਂ ਕੀਤਾ, ਕਿਉਂਕਿ (ਉਹ ਚੀਜ਼ਾਂ ਤਾਂ ਸਰੀਰਕ ਨਿਰਬਾਹ-ਮਾਤ੍ਰ ਹਨ) ਅਸਲ ਵਿਚ ਤਾਂ ਮੈਨੂੰ ਤੇਰਾ ਨਾਮ ਹੀ ਪਿਆਰਾ ਹੈ। ਮੇਰਾ ਮਨ (ਤੇਰੇ ਨਾਮ ਵਿਚ) ਪਰਚਿਆ ਹੋਇਆ ਹੈ, ਤੇ ਜਦੋਂ ਦਾ ਪਰਚਿਆ ਹੈ ਤਦੋਂ ਤੋਂ ਤੇਰੇ ਨਾਲ ਮੇਰੀ (ਡੂੰਘੀ) ਜਾਣ-ਪਛਾਣ ਹੋ ਗਈ ਹੈ।੪।੧੧।
ਸ਼ਬਦ ਦਾ ਭਾਵ: ਜਦ ਤਕ ਮਨੁੱਖ ਦਾ ਮਨ ਤ੍ਰਿਸ਼ਨਾ ਦੇ ਅਧੀਨ ਹੈ, ਪਰਮਾਤਮਾ ਦੀ ਭਗਤੀ ਨਹੀਂ ਕੀਤੀ ਜਾ ਸਕਦੀ। ਤ੍ਰਿਸ਼ਨਾ ਤੇ ਭਗਤੀ ਦਾ ਕਦੇ ਜੋੜ ਨਹੀਂ ਹੋ ਸਕਦਾ।
ਹੇਠਾਂ ਵਾਲੇ ਸਬਦ ਵਿੱਚ ਵੀ ਸਿਖ, ਆਪਣੇ ਗੁਰੁ ਤੋਂ ਮੰਗਦਾ ਹੈ, ਤੇ ਗੁਰੁ ਜੀ ਦੇਦਾਂ ਹੈ।
ਧੰਨਾ ॥ ਗੋਪਾਲ ਤੇਰਾ ਆਰਤਾ ॥ ਜੋ ਜਨ ਤੁਮਰੀ ਭਗਤਿ ਕਰੰਤੇ ਤਿਨ ਕੇ ਕਾਜ ਸਵਾਰਤਾ ॥੧॥ ਰਹਾਉ ॥ ਦਾਲਿ ਸੀਧਾ ਮਾਗਉ ਘੀਉ ॥ ਹਮਰਾ ਖੁਸੀ ਕਰੈ ਨਿਤ ਜੀਉ ॥ ਪਨ੍ਹ੍ਹੀਆ ਛਾਦਨੁ ਨੀਕਾ ॥ ਅਨਾਜੁ ਮਗਉ ਸਤ ਸੀ ਕਾ ॥੧॥ ਗਊ ਭੈਸ ਮਗਉ ਲਾਵੇਰੀ ॥ ਇਕ ਤਾਜਨਿ ਤੁਰੀ ਚੰਗੇਰੀ ॥ ਘਰ ਕੀ ਗੀਹਨਿ ਚੰਗੀ ॥ ਜਨੁ ਧੰਨਾ ਲੇਵੈ ਮੰਗੀ ॥੨॥੪॥ {ਪੰਨਾ 695}

ਪਦਅਰਥ: ਆਰਤਾ—ਲੋੜਵੰਦਾ, ਦੁਖੀਆ, ਮੰਗਤਾ {Skt. आर्तं}।੧।ਰਹਾਉ।
ਸੀਧਾ—ਆਟਾ। ਮਾਗਉ—ਮੰਗਦਾ ਹਾਂ। ਜੀਉ—ਜਿੰਦ, ਮਨ। ਪਨ੍ਹ੍ਹੀਆ—ਜੁੱਤੀ {Skt. उपानह् }। ਛਾਦਨੁ—ਕਪੜਾ। ਨੀਕਾ—ਸੋਹਣਾ। ਸਤ ਸੀ ਕਾ ਅਨਾਜ—ਸੱਤ ਸੀਆਂ ਵਾਲਾ ਅੰਨ, ਉਹ ਅੰਨ ਜੋ ਪੈਲੀ ਨੂੰ ਸੱਤ ਵਾਰੀ ਵਾਹ ਕੇ ਪੈਦਾ ਕੀਤਾ ਹੋਵੇ।੧।
ਲਾਵੇਰੀ—ਦੁੱਧ ਦੇਣ ਵਾਲੀ। ਤਾਜਨਿ ਤੁਰੀ—ਅਰਬੀ ਘੋੜੀ। ਗੀਹਨਿ—{Skt. गृहिनी} ਇਸਤ੍ਰੀ। ਮੰਗੀ—ਮੰਗਿ, ਮੰਗ ਕੇ।੨।
ਅਰਥ: ਹੇ ਪ੍ਰਿਥਵੀ ਦੇ ਪਾਲਣ ਵਾਲੇ ਪ੍ਰਭੂ! ਮੈਂ ਤੇਰੇ ਦਰ ਦਾ ਮੰਗਤਾ ਹਾਂ (ਮੇਰੀਆਂ ਲੋੜਾਂ ਪੂਰੀਆਂ ਕਰ); ਜੋ ਜੋ ਮਨੁੱਖ ਤੇਰੀ ਭਗਤੀ ਕਰਦੇ ਹਨ ਤੂੰ ਉਹਨਾਂ ਦੇ ਕੰਮ ਸਿਰੇ ਚਾੜ੍ਹਦਾ ਹੈਂ।੧।ਰਹਾਉ।
ਮੈਂ (ਤੇਰੇ ਦਰ ਤੋਂ) ਦਾਲ, ਆਟਾ ਤੇ ਘਿਉ ਮੰਗਦਾ ਹਾਂ, ਜੋ ਮੇਰੀ ਜਿੰਦ ਨੂੰ ਨਿੱਤ ਸੁਖੀ ਰੱਖੇ, ਜੁੱਤੀ ਤੇ ਸੋਹਣਾ ਕੱਪੜਾ ਭੀ ਮੰਗਦਾ ਹਾਂ, ਤੇ ਸੱਤਾਂ ਸੀਆਂ ਦਾ ਅੰਨ ਭੀ (ਤੈਥੋਂ ਹੀ) ਮੰਗਦਾ ਹਾਂ।੧।
ਹੇ ਗੋਪਾਲ! ਮੈਂ ਗਾਂ ਮਹਿੰ ਲਵੇਰੀ (ਭੀ) ਮੰਗਦਾ ਹਾਂ, ਤੇ ਇਕ ਚੰਗੀ ਅਰਬੀ ਘੋੜੀ ਭੀ ਚਾਹੀਦੀ ਹੈ। ਮੈਂ ਤੇਰਾ ਦਾਸ ਧੰਨਾ ਤੈਥੋਂ ਮੰਗ ਕੇ ਘਰ ਦੀ ਚੰਗੀ ਇਸਤ੍ਰੀ ਭੀ ਲੈਂਦਾ ਹਾਂ।੨।੧।
ਇਕ ਹੋਰ ਸਬਦ ਏਸੇ ਧਾਰਾ ਵਿਚ।
ਸਿਰੀਰਾਗੁ ਮਹਲਾ ੫[ਪੰਨਾ 70} ॥ ਜਾ ਕਉ ਮੁਸਕਲੁ ਅਤਿ ਬਣੈ ਢੋਈ ਕੋਇ ਨ ਦੇਇ ॥ ਲਾਗੂ ਹੋਏ ਦੁਸਮਨਾ ਸਾਕ ਭਿ ਭਜਿ ਖਲੇ ॥ ਸਭੋ ਭਜੈ ਆਸਰਾ ਚੁਕੈ ਸਭੁ ਅਸਰਾਉ ॥ ਚਿਤਿ ਆਵੈ ਓਸੁ ਪਾਰਬ੍ਰਹਮੁ ਲਗੈ ਨ ਤਤੀ ਵਾਉ ॥੧॥ ਸਾਹਿਬੁ ਨਿਤਾਣਿਆ ਕਾ ਤਾਣੁ ॥ ਆਇ ਨ ਜਾਈ ਥਿਰੁ ਸਦਾ ਗੁਰ ਸਬਦੀ ਸਚੁ ਜਾਣੁ ॥੧॥ ਰਹਾਉ ॥ ਜੇ ਕੋ ਹੋਵੈ ਦੁਬਲਾ ਨੰਗ ਭੁਖ ਕੀ ਪੀਰ ॥ ਦਮੜਾ ਪਲੈ ਨਾ ਪਵੈ ਨਾ ਕੋ ਦੇਵੈ ਧੀਰ ॥ ਸੁਆਰਥੁ ਸੁਆਉ ਨ ਕੋ ਕਰੇ ਨਾ ਕਿਛੁ ਹੋਵੈ ਕਾਜੁ ॥ ਚਿਤਿ ਆਵੈ ਓਸੁ ਪਾਰਬ੍ਰਹਮੁ ਤਾ ਨਿਹਚਲੁ ਹੋਵੈ ਰਾਜੁ ॥੨॥ ਜਾ ਕਉ ਚਿੰਤਾ ਬਹੁਤੁ ਬਹੁਤੁ ਦੇਹੀ ਵਿਆਪੈ ਰੋਗੁ ॥ ਗ੍ਰਿਸਤਿ ਕੁਟੰਬਿ ਪਲੇਟਿਆ ਕਦੇ ਹਰਖੁ ਕਦੇ ਸੋਗੁ ॥ ਗਉਣੁ ਕਰੇ ਚਹੁ ਕੁੰਟ ਕਾ ਘੜੀ ਨ ਬੈਸਣੁ ਸੋਇ ॥ ਚਿਤਿ ਆਵੈ ਓਸੁ ਪਾਰਬ੍ਰਹਮੁ ਤਨੁ ਮਨੁ ਸੀਤਲੁ ਹੋਇ ॥੩॥ ਕਾਮਿ ਕਰੋਧਿ ਮੋਹਿ ਵਸਿ ਕੀਆ ਕਿਰਪਨ ਲੋਭਿ ਪਿਆਰੁ ॥ ਚਾਰੇ ਕਿਲਵਿਖ ਉਨਿ ਅਘ ਕੀਏ ਹੋਆ ਅਸੁਰ ਸੰਘਾਰੁ ॥ ਪੋਥੀ ਗੀਤ ਕਵਿਤ ਕਿਛੁ ਕਦੇ ਨ ਕਰਨਿ ਧਰਿਆ ॥ ਚਿਤਿ ਆਵੈ ਓਸੁ ਪਾਰਬ੍ਰਹਮੁ ਤਾ ਨਿਮਖ ਸਿਮਰਤ ਤਰਿਆ ॥੪॥
{ਪੰਨਾ 70} ਡਾਕਟਰ ਸਾਹਿਬ ਸਿੰਘ: ਅਰਥ:- ਮਾਲਕ-ਪ੍ਰਭੂ ਕਮਜ਼ੋਰਾਂ ਦਾ ਸਹਾਰਾ ਹੈ, ਉਹ ਨਾਹ ਜੰਮਦਾ ਹੈ ਨਾਹ ਮਰਦਾ ਹੈ, ਸਦਾ ਹੀ ਕਾਇਮ ਰਹਿਣ ਵਾਲਾ ਹੈ। (ਹੇ ਭਾਈ!) ਗੁਰੂ ਦੇ ਸ਼ਬਦ ਵਿੱਚ ਜੁੜ ਕੇ ਉਸ ਸਦਾ-ਥਿਰ ਰਹਿਣ ਵਾਲੇ ਪ੍ਰਭੂ ਨਾਲ ਡੂੰਘੀ ਸਾਂਝ ਬਣਾ। 1. ਰਹਾਉ। ਜਿਸ ਮਨੁੱਖ ਨੂੰ (ਕੋਈ) ਭਾਰੀ ਬਿਪਤਾ ਆ ਪਏ (ਜਿਸ ਤੋਂ ਬਚਣ ਲਈ) ਕੋਈ ਮਨੁੱਖ ਉਸ ਨੂੰ ਸਹਾਰਾ ਨਾਹ ਦੇਵੇ, ਵੈਰੀ ਉਸ ਦੇ ਮਾਰੂ ਬਣ ਜਾਣ, ਉਸ ਦੇ ਸਾਕ-ਸਨਬੰਧੀ ਉਸ ਤੋਂ ਪਰੇ ਦੌੜ ਜਾਣ, ਉਸ ਦਾ ਹਰੇਕ ਕਿਸਮ ਦਾ ਆਸਰਾ ਖ਼ਤਮ ਹੋ ਜਾਏ, ਹਰੇਕ ਤਰ੍ਹਾਂ ਦਾ ਸਹਾਰਾ ਮੁੱਕ ਜਾਏ, ਜੇ ਉਸ (ਬਿਪਤਾ-ਮਾਰੇ) ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ (ਯਾਦ) ਆ ਜਾਏ, ਤਾ ਉਸ ਦਾ ਵਾਲ ਭੀ ਵਿੰਗਾ ਨਹੀਂ ਹੁੰਦਾ। 1.
ਜੇ ਕੋਈ ਮਨੁੱਖ (ਅਜੇਹਾ) ਕਮਜ਼ੋਰ ਹੋ ਜਾਏ (ਕਿ) ਭੁੱਖ ਨੰਗ ਦਾ ਦੁੱਖ (ਉਸ ਨੂੰ ਹਰ ਵੇਲੇ ਖਾਂਦਾ ਰਹੇ), ਜੇ ਉਸ ਦੇ ਪੱਲੇ ਪੈਸਾ ਨਾਹ ਹੋਵੇ, ਕੋਈ ਮਨੁੱਖ ਉਸ ਨੂੰ ਹੌਸਲਾ ਨਾ ਦੇਵੇ; ਕੋਈ ਮਨੁੱਖ ਉਸ ਦੀ ਲੋੜ-ਗ਼ਰਜ਼ ਪੂਰੀ ਨਾਹ ਕਰੇ, ਉਸ ਪਾਸੋਂ ਆਪਣਾ ਕੋਈ ਕੰਮ ਸਿਰੇ ਨਾਹ ਚੜ੍ਹ ਸਕੇ (ਅਜੇਹੀ ਦੁਰਦਸ਼ਾ ਵਿੱਚ ਹੁੰਦਿਆਂ ਭੀ) ਜੇ ਪਰਮਾਤਮਾ ਉਸ ਦੇ ਚਿੱਤ ਵਿੱਚ ਆ ਵੱਸੇ, ਤਾਂ ਉਸ ਦਾ ਅਟੱਲ ਰਾਜ ਬਣ ਜਾਂਦਾ ਹੈ (ਭਾਵ, ਉਸ ਦੀ ਆਤਮਕ ਅਵਸਥਾ ਅਜੇਹੇ ਬਾਦਸ਼ਾਹਾਂ ਵਾਲੀ ਹੋ ਜਾਂਦੀ ਹੈ ਜਿਨ੍ਹਾਂ ਦਾ ਰਾਜ ਕਦੇ ਨਾਹ ਡੋਲੇ)। 2.
ਜਿਸ ਮਨੁੱਖ ਨੂੰ ਹਰ ਵੇਲੇ ਬੜੀ ਚਿੰਤਾ ਬਣੀ ਰਹੇ, ਜਿਸ ਦੇ ਸਰੀਰ ਨੂੰ (ਕੋਈ ਨ ਕੋਈ) ਰੋਗ ਗ੍ਰਸੀ ਰੱਖੇ, ਜੇਹੜਾ ਗ੍ਰਿਹਸਤ (ਦੇ ਜੰਜਾਲ) ਵਿੱਚ ਪਰਵਾਰ (ਦੇ ਜੰਜਾਲ) ਵਿੱਚ (ਸਦਾ) ਫਸਿਆ ਰਹੇ, ਜਿਸ ਨੂੰ ਕਦੇ ਕੋਈ ਖ਼ੁਸ਼ੀ ਹੈ ਤੇ ਕਦੇ ਕੋਈ ਗ਼ਮ ਘੇਰੀ ਰਖਦਾ ਹੈ, ਜੇਹੜਾ ਮਨੁੱਖ ਸਾਰੀ ਧਰਤੀ ਉੱਤੇ ਇਸ ਤਰ੍ਹਾਂ ਭਟਕਦਾ ਫਿਰਦਾ ਹੈ ਕਿ ਉਸ ਨੂੰ ਘੜੀ ਭਰ ਬਹਿਣਾ ਭੀ ਨਸੀਬ ਨਹੀਂ ਹੁੰਦਾ, ਪਰ ਜੇ ਪਰਮਾਤਮਾ ਉਸ ਦੇ ਚਿੱਤ ਵਿੱਚ ਆ ਵੱਸੇ, ਤਾਂ ਉਸ ਦਾ ਤਨ ਸ਼ਾਂਤ ਹੋ ਜਾਂਦਾ ਹੈ ਉਸ ਦਾ ਮਨ (ਸੰਤੋਖ ਨਾਲ) ਠੰਢਾ-ਠਾਰ ਹੋ ਜਾਂਦਾ ਹੈ। 3.
ਜੇ ਕਿਸੇ ਮਨੁੱਖ ਨੂੰ ਕਾਮ ਨੇ ਕ੍ਰੋਧ ਨੇ ਮੋਹ ਨੇ ਆਪਣੇ ਵੱਸ ਵਿੱਚ ਕੀਤਾ ਹੋਇਆ ਹੋਵੇ, ਜੇ ਉਸ ਸ਼ੂਮ ਦਾ ਪਿਆਰ (ਸਦਾ) ਲੋਭ ਵਿੱਚ ਹੀ ਹੋਵੇ, ਜੇ ਉਸ ਨੇ (ਉਹਨਾਂ ਵਿਕਾਰਾਂ ਦੇ ਵੱਸ ਹੋ ਕੇ) ਚਾਰੇ ਹੀ ਉੱਘੇ ਪਾਪ-ਅਪਰਾਧ ਕੀਤੇ ਹੋਏ ਹੋਣ, ਜੇ ਉਹ ਅਜੇਹਾ ਭੈੜਾ ਹੋ ਗਿਆ ਹੋਵੇ ਕਿ ਉਸ ਦਾ ਮਾਰ ਦੇਣਾ ਹੀ ਚੰਗਾ ਹੋਵੇ, ਜੇ ਉਸ ਨੇ ਕਦੇ ਭੀ ਕੋਈ ਧਰਮ-ਪੁਸਤਕ ਕੋਈ ਧਰਮ-ਗੀਤ ਕੋਈ ਧਾਰਮਿਕ ਕਵਿਤਾ ਸੁਣੀ ਨਾਹ ਹੋਵੇ, ਪਰ ਜੇ ਪਰਮਾਤਮਾ ਉਸ ਦੇ ਚਿੱਤ ਵਿੱਚ ਆ ਵੱਸੇ, ਤਾਂ ਉਹ ਅੱਖ ਦੇ ਫੋਰ ਜਿਤਨੇ ਜਿਤਨੇ ਸਮੇ ਲਈ ਹੀ ਪ੍ਰਭੂ ਦਾ ਸਿਮਰਨ ਕਰ ਕੇ (ਇਹਨਾਂ ਸਾਰੇ ਵਿਕਾਰਾਂ ਦੇ ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ। 4.

ਭੂਲਾਂ ਦੀ ਖਿਮਾਂ ਕਰਨੀ ਜੀ।
ਦਰਸਨ ਸਿੰਘ ਘਣਕਸ


(08/04/09)
ਡਾ. ਅਮਰਜੀਤ ਟਾਂਡਾ

ਕਿਰਤ ਕਰਮ ਅਨੁਭਵ ਤੇ ਵੰਡ ਛਕਣਾ-

ਸੁਖਾਵਾਂ ਮਹੌਲ ਸਿਰਜਿਆ ਜਾਂਦਾ ਹੈ, ਪੈਦਾ ਨਹੀਂ ਹੁੰਦਾ-ਹਾਂ ਜੇ ਮਹੌਲ ਸੁਖਾਵਾਂ ਬਣ ਜਾਵੇ ਸਾਰੀ ਕਾਇਨਾਤ ਆਪਣੀ ਬਣ ਨੇੜੇ ਹੋ ਬਹਿੰਦੀ ਹੇ-ਅਸੀਂ ਸਿਰਜਾਨਮਿਕ ਪਲਾਂ ਦੀ ਉਡੀਕ ਚ ਹੀ ਨਹੀਂ ਬੈਠਦੇ-ਖੋਜ ਦੀ ਆਦਤ ਅਜੇ ਸਾਡੀ ਨਹੀਂ ਬਣੀ –ਆਮ ਦੇਖਿਆ ਹੈ ਬੱਚਿਆ ਵਰਗੇ ਸਕੂਲੋਂ ਦੌੜੇ ਮੁੰਡੂ ਪਰਚਾਰਕ ਬਣ ਗਏ ਹਨ-ਜਦੋਂ ਕੋਈ ਡੂੰਘਾਈ ਚ ਸੁਆਲ ਪਾਇਆ ਜਾਂਦਾ ਹੈ ਤਾਂ ਜੁਆਬ ਉਹਨਾਂ ਕੀ ਦੇਣਾ ਹੇ-ਅਗਲੇ ਪਲ ਹੀ ਖਿਸਕ ਜਾਦੇ ਹਨ, ਕੋਈ ਬਹਾਨਾ ਜੇਹਾ ਬਣਾ-ਸਾਡੇ ਗੁਰੂ ਘਰਾਂ ਚ ਨਾ ਹੀ ਅਜੇ ਤੀਕ ਅੱਛੇ ਕੀਰਤਨੀਏ ਪੈਦਾ ਹੋ ਸਕੇ ਤੇ ਨਾ ਹੀ ਪਰਚਾਰਕ –ਗੱਲ ਪੁਛਦੇ ਹਾਂ ਤਾਂ ਕਹਿਣਗੇ ਜੀ ਅਸੀਂ ਬਹਿਸ ਚ ਨਹੀ ਪੈਣਾ ਚਾਹਂੁੰਦੇ –ਬਹਿਸ ਲੜਾਈ ਝਗੜਾ ਨਹੀ ਹੁੰਦਾ ਸਗੋਂ –ਵਿਚਾਰਾਂ ਨੁੰ ਹੋਰ ਤਰਾਸ ਵਿਧੀ ਸੰਗ ਚਮਕਾਉਣਾ ਹੁੰਦਾ ਹੈ-ਤੁਸੀਂ ਇਹ ਦੱਸੋ ਇੱਕ 5 ਜਮਾਤਾਂ ਫੇਲ ਕੀ ਸਿਖਾਵੇਗਾ ਤੁਹਾਨੁੰ- ਤੇ ਹਾਂ ਤੁਸੀਂ ਓਸੇ ਪਲ ਬੋਲੋਗੇ ਕਿ ਗੁਰੁ ਨਾਨਕ ਕਿਹੜਾ ਪੀ ਐਚ ਡੀ ਸੀਗਾ- ਗੁਰੁ ਨਾਨਕ –ਸਧਾਰਨ ਵਿਅਕਤੀ ਨਹੀ ਹੈ-ਇਕ ਚਿੰਤਕ, ਕਵੀ, ਫਿਲਾਸਫਰ ਹੇ-ਉਸ ਕੋਲ ਭਗਤੀ ਹੈ-ਸ਼ਬਦ ਹਨ-ਉਹ ਕਿਰਤ ਦੀ ਗੱਲ ਕਰਦਾ ਹੈ ਤਾਂ ਪਹਿਲਾਂ ਆਪ ਕਿਰਤ ਕਰਦਾ ਵੀ ਹੈ- ਸਿੱਖ ਨੂੰ ਸੱਚ ਤੇ ਧਰਮ ਹੀ ਪਾਲਣਾ ਚਾਹੀਦਾ ਹੈ, ਝੂਠ ਨਹੀਂ -
ਕੁੱਝ ਹਫਤੇ ਪਹਿਲਾਂ ਗਰੁਦਵਾਰੇ ਇੱਕ ਅੰਬਰਸਰੋਂ ਉਚੇ ਘਰ ਦਾ ਸੰਭਾਲੂ –ਕੋਈ ਸਕੱਤਰ ਆਇਆ ਤੇ ਉਹ ਵੀ ਕਿਰਤ ਦੀਆਂ ਗੱਲਾਂ ਕਰਨ ਲਗ ਪਿਆ-ਅਸਲ ਚ ਮੇਰਾ ਮਨ ਬਣਿਆ ਕਿ ਇਹਦੀਆਂ ਹਥੇਲੀਆ ਜਰੂਰ ਵੇਖਣੀਆਂ ਹਨ ਤੇ ਹੱਥਾਂ ਤੇ ਪਏ ਰੱਟਣ-ਫੇਰ ਮੰਨਾਂਗਾ-ਜਦੋਂ ਮੈਂ ਇੰਟਰਵਿਊ ਲਈ ਪਤਾ ਕੀਤਾ ਤਾਂ ਪਤਾ ਲੱਗਾ ਕਿ ਉਹ ਕਮਾਊ ਅਸਲ ਚ ਲੋਕਾਂ ਦੀ ਕਿਰਤ ਖਾਊ ਪੁੱਤ ਹੋਰ ਸ਼ਹਿਰ ਨੂੰ ਕਿਰਤ ਦੀ ਨਵੀ ਪਿਰਤ ਪਾਉਣ ਉਡ ਗਿਆ ਸੰਗਤ ਦੀ ਲੈ ਕੇ ਦਿਤੀ ਹਵਾਈ ਟਿਕਟ `ਤੇ। ਅਸੀਂ ਦੱਸਣਾ ਸੀ ਕਿ ਕਿਰਤ ਕਮਾਈ ਆਹ ਲੋਕ ਕਰਦੇ ਹਨ, ਜੋ ਅੱਧੀ ਰਾਤ ਤੋਂ ਟੈਕਸੀ, ਰੇਲ ਜਾਂ ਬੱਸ ਚਲਾਉਂਦੇ ਨੇ ਕਿ ਤੁਸੀਂ ਵਿਹਲੜ੍ਹ-ਇਹ ਤੁਸੀਂ ਵੀ ਦੱਸੋ-ਕਿਹੜਾ ਸਾਧ, ਸੰਤ ਕਿਰਤ ਕਰਕੇ ਖਾਂਦਾ ਹੈ-ਹਰ ਵੇਲੇ ਉਹਨੂੰ ਬਾਹਰਲੇ ਹੀ ਸੱਦਿਆਂ ਦੀ ਤਾਂਘ ਰਹਿੰਦੀ ਹੈ-ਸੰਤ ਇੱਕ ਸੰਤਰੀ ਰਹੇ ਤਾਂਹੀ ਮਨਜੂਰ ਹੈ ਸਾਨੂੰ-ਨਾਨਕ ਵਰਗਾ-
ਵੰਡ ਛਕਣ ਦੀ ਸਿਰਫ ਸਾਡੇ ਚ ਰਟਣ ਹੀ ਹੈ-ਅਸੀਂ ਤਾਂ ਅਗਲੇ ਦੇ ਮੂਹਰਿਓਂ ਵੀ ਚੁਰਾ ਕੇ ਖਾਣ ਨੂੰ ਫਿਰਦੇ ਹਾਂ-ਹਾਂ ਕਹਿਣ ਚ ਪੂਰੇ ਹਾਂ-ਗੁਰੂ ਘਰਾਂ ਚ ਨਿੱਤ ਕਾਹਦੀ ਲ਼ੜਾਈ ਹੇ –ਸਿਰਫ ਵੰਡ ਛਕਣ ਦੀ ਕਿ ਗੋਲਕ ਨੂੰ ਮੈਂ ਹੀ ਕੱਲਾ ਖਾ ਜਾਂਵਾਂ-ਜੇ ਇਹੀ ਮਾਇਆ ਸਾਂਝੇ ਤੇ ਲੋੜੀਂਦੇ ਕਾਰਜਾਂ ਚ ਸਮਾਵੇ ਤਾਂ ਕੋਈ ਕਿੰਤੂ ਵੀ ਨਾ ਕਰੇ- ਕਰੇਗਾ ਵੀ ਕਿਉਂ ਜਦੋਂ ਸੱਭ ਠੀਕ ਹੋਵੇਗਾ-ਸਲਾਹ ਨਾਲ – ਕਿਸੇ ਦਾ ਬੁਰਾ ਨਾ ਸੋਚੋ। ਗੁੱਸਾ ਵੀ ਨਹੀਂ ਚੰਗਾ। ਪਰੇਸ਼ਾਨੀ ਸਮੇਂ ਸਾਥ ਲੱਭੋ। ਗੁਰਬਾਣੀ ਨਾਲ ਸਤਿਸੰਗਤ ਚੰਗੀ। ਸਮਾਂ ਸੰਭਾਲੋ, ਕੰਮ ਕਰੋ ਜਿਹੜਾ ਠੀਕ ਤਰ੍ਹਾਂ ਕਰ ਸਕਦੇ ਹੋ। ਚੰਗੇ ਮਿਤੱਰ, ਚੰਗੀਆਂ ਪੁਸਤਕਾਂ ਤੇ ਗਿਆਨ ਵਿੱਚ ਵਾਧੇ ਲਈ ਸਦਾ ਬੇਸਬਰ ਰਹੋ। ਧੰਨਵਾਦ ਕਰਨ ਦੀ ਆਦਤ ਪਾਉ ਤੇ ਗਲਤੀ ਮੰਨਣੀ ਸਿੱਖੋ। ਕਿਸੇ ਦਾ ਕੰਮ ਨਹੀਂ ਕਰ ਸਕਦੇ ਹੋ ਤਾਂ ਨਾਂਹ ਵੀ ਕਰਨੀ ਸਿੱਖੋ ਪਰ ਪਿਆਰ ਨਾਲ। ਗੁਰੂ ਦੀ ਮਤ ਬੁਰੀ ਨਹੀਂ ਹੁੰਦੀ। ਸਾਨੁੰ ਨਾਨਕ ਦੇ ਨਾਨਕੇ ਦਾਦਕੇ ਪਿੰਡ ਦੀ ਬਹੁਤ ਚਿੰਤਾ ਹੈ, ਜਨਮ ਤਾਰੀਖਾਂ ਦਾ ਮਸਲਾ ਬਣਾ ਲਿਆ ਹੈ-ਓਹਦੇ ਉਪਦੇਸਾਂ ਨੂੰ ਪਿੱਛੇ ਕਿਤੇ ਹਨੇਰੀ ਕੋਠੜੀ ਚ ਬੰਦ ਕਰ ਬੈਠੇ ਹਾਂ- ਵੰਡ ਛਕਣ ਚ ਆਪ ਹੀ ਦੇਖੋ ਕਿੰਨਾ ਨਜ਼ਾਰਾ ਹੈ- ਤਰਿਪਤੀ ਹੇ ਸੰਤੁਸ਼ਟਤਾ ਹੈ- ਮਨ ਨੂੰ ਸਕੂਨ ਘੇਰਦਾ ਹੈ-ੳਾਦਸੀ ਦੂਰ ਹੁਮਦਿ ਹੈ- ਖੁਸੀ ਦੀ ਰਿਮਝਿਮ ਉਸਰਦੀ ਹੈ-ਪਲ ਸੁਖਾਵੇਂ ਹੋ ਗਏ-ੳਦਾਸ ਹੋਵੋ ਤਾਂ ਬੂਟੇ ਫੁੱਲ ਪੱਤੀਆਂ ਵੀ ਨੇੜੇ ਹੋ 2 ਢਾਰਸ ਦਿੰਦੇ ਹਨ –ਤੇ ਅਸੀਨ ਹੋਰ ਚੂਲ ਮਰੋਰੜਨ ਚ ਵਿਸ਼ਵਾਸ ਪਾਲਿਆ ਹੈ-ਵੰਡ ਛਕਣ ਚ ਕਿਰਤ ਕਿਰਦੀ ਹੈ-ਆਪਣੇ ਅੰਦਰ ਅੱਛੇ ਗੁਣ ਪਾਲੋ ਅਤੇ ਉਨ੍ਹਾਂ ਨਾਲ ਪਿਆਰ ਵਿੱਚ ਵਾਧਾ ਕਰੋ। ਘੁਣ ਤਾਂ ਸਾਡੇ ਚ ਕੱਲੇ 2 ਚ ਹੀ ਨਹੀਂ ਸਾਂਭੇ ਜਾਂਦੇ-ਜਰਾ ਸਟੇਜ਼ ਦਿਓ ਸਹੀ-10 ਮਿੰਟ ਚ ਅਜੇ ਫਤਿਹ ਹੀ ਉਚਾਰੀ ਜਾਂਦੀ ਹੈ-ਕੱਚੀਆਂ ਧਾਰਨਾਵਾਂ ਤਾਂ ਅਸੀਂ ਹਜਾਰਾਂ ਬਣਾ ਸਕਦੇ ਹਾਂ –ਤੇ ਤਰਜ਼ਾਂ ਓਦਾਂ ਬਥੇਰੀਆਂ ਗੀਤਾਂ ਦੀਆਂ-ਰਾਗ ਦੀ ਸਾਡੇ ਚ ਸੋਝੀ ਹੈ ਨਹੀ- ਨਾ ਹੀ ਕਦੇ ਕੋਸਿਸ਼ ਹੀ ਕਰਦੇ ਹਾਂ ਭਾਲਣ ਦੀ-ਸਮੇਂ ਦੀ ਚਿੰਤਾ ਨਹੀ ਹੈ-ਮਾਇਆ ਮੋਹ ਦਾ ਵਿਸ਼ਾ ਹੈ-ਤੇ ਅੱਖ ਸਾਡੀ ਲੋਕਾਂ ਦੀਆਂ ਜੇਬਾਂ ਵੱਲ ਹੇ-ਨਿੱਤ ਕਿਉਂ ਗਾਇਕਾਂ ਵਾਂਗ ਰਾਗੀ ਉੱਗ ਰਹੇ ਹਨ-ਸੰਤ ਕਿਉਂ ਧੜਾ ਧੜ ਉੱਠ ਰਹੇ ਹਨ- ਗੱਲ ਕੀ ਘਰੋਂ ਨਿਕੰਮਿਆਂ ਨੂੰ ਪਈਆਂ ਨਹੀ ਤਾਂ ਚੱਲ ਸਾਧਾਂ ਦੇ ਡੇਰੇ- ਟੱਲੀਆਂ ਛੈਣੇ ਸਿੱਖ ਕਿ ਇੱਕ ਹੋਰ ਬਾਬਾ ਤਿਆਰ-ਹੋਰ ਦੇਖੋ ਇਹਨਾਂ ਲਈ 10-10ਗੱਡੀਆਂ ਚਾਹੀਦੀਆਂ ਹਨ-ਸੈਰ ਲਈ ਤੇ ਚਿੱਟੇ ਲਿਸ਼ਕਦੇ ਬਾਣੇ-ਕੀ ਦੱਸਣਗੇ ਕਿਰਤ ਬਾਰੇ ਇਹ ਲੋਕ-ਇਹ ਤਾਂ ਘੁਣ ਲੱਗ ਗਏ ਨੇ ਸਮਾਜ ਨੂੰ-ਅਸੀਂ ਨਿੱਤ ਦਿਨ ਹੀ ਨਗਰ ਕੀਰਤਨਾਂ ਤੇ ਲੱਖਾਂ ਚ ਪੈਸਾ, ਸਮਾਂ ਬਰਬਾਦ ਕਰੀ ਜਾ ਰਹੇ ਹਾਂ- ਸੋਨੇ ਦੀ ਕਹੀ ਨਾਲ ਭੇਟਾ ਕੱਠੀ ਕਰਦੇ ਹਾਂ- ਬਾਬੇ ਨੂੰ 2-2 ਮਿੰਟ ਬਾਦ ਰੁਮਾਲੇ ਬਦਲਦੇ ਹਾਂ-ਕੀ ਇਹ ਜਰੂਰਤ ਹੈ ਮੇਰੇ ਨਾਨਕ ਦੇ ਸਬਦ ਨੁੰ-ਹੈ ਕਿਤੇ ਲਿਖਿਆ-ਕੱਚੀਆਂ ਲੱਸੀਆਂ ਨਾਲ ਧੋ ਰਹੇ ਹਾਂ ਥਾਵਾਂ ਨੂੰ, ਪਾਈਪਾਂ ਨੂੰ-ਕੀ ਹੈ ਇਹ ਉਸਰ ਰਿਹਾ-ਅੰਬਰਸਰ ਕਿੰਨੇ ਲੋਕ ਵਿਹਲੜ ਖਾ ਰਹੇ ਹਨ- ਕੀ ਅਸੀਂ ਸਿਮਰਨ ਦੇ ਨਾਲ ਫੈਕਟਰੀਆਂ ਲਾ 2 ਕੰਮ ਕਿਰਤ ਕਰਕੇ ਹੋਰ ੳਤਪਾਦਨ, ਨਵੀਂ ਦਸਤਕਾਰੀ ਨਹੀ ਕਰ ਸਕਦੇ-ਜੇ ਕੋਈ ਸੇਵਾ ਕਰਦਾ ਹੈ ਤਾਂ ਸੇਵਾ ਕਰੇ –ਲੋਕਾਂ ਦੀ ਭੇਟਾ ਵੱਲ ਨਾ ਦੇਖੇ-ਆਪਾਂ ਨੁੰ ਛੋਟੇ 2 ਯੂਨਿਟ ੳੇਸਾਰਨ ਦੀ ਲੋੜ ਹੈ, ਕਈ ਕਿਸਮ ਦੇ ਰੋਜਗਾਰ ਚਲਾ ਸਕਦੇ ਹਾਂ, ਇਹਨਾਂ ਵਿਹਲੜਾਂ ਨਮੂ ਵੀ ਕੰਮ ਦੇਣ ਖਾਤਰ-ਕੋਈ ਲੋੜ ਨਹੀ ਹੈ ਬਰਛੇ ਕਿਰਪਾਨਾਂ ਲੈ ਕੇ ਖੜਨ ਦੀ ਕਿਸੇ ਵੀ ਗਰੂਘਰ ਚ-ਕਿਤੇ ਨਹੀ ਖਤਰਾ ਵਾਜਾਂ ਮਾਰ ਰਿਹਾ ਨਾਨਕ ਦੇ ਵਿਹੜੇ ਨੂੰ- ਇਹਨਾਂ ਵਿਹਲੜਾਂ ਦੀਆਂ ਤਨਖਾਹਾਂ ਲੰਗਰ ਬੰਦ ਕਰਾਓ-ਫਿਰ ਯਾਦ ਕਰਨਗੇ ਜਦੋਂ ਕਰ ਕੇ ਖਾਣਾ ਪਿਆ-ਜਿਹਦੇ ਕੱਪੜੇ ਹੀ ਦੁੱਧ ਧੋਤੇ ਹਨ-ਕੀ ਉਹ ਕਿਰਤੀ ਹੋ ਸਕਦਾ ਹੈ-ਜੇ ਕਿਰਤ ਦੀ ਪਿਰਤ ਦੇਖਣੀ ਹੈ ਤਾਂ ਲਾਲੋ ਦੇ ਘਰ ਉਸਾਰੋ-ਦੰਡ ਦਿਓ ਇਹੋ ਜੇਹੇ ਮਲਕ ਭਾਗੋਆਂ ਨੂੰ-ਹਰੇਕ ਨੂੰ ਮਹੀਨੇ ਬਾਦ ਰਿਪੋਰਟ ਦੇਣ ਲਈ ਕਹੋ ਕਿ ਕੀਤਾ ਤੈਂ ਗੁਰੁ ਘਰ ਲਈ-ਨਹੀ ਤਾਂ ਭਜਾ ਦਿਓ ਇਹੋ ਜੇਹੇ ਨਿਖੱਟੂਆਂ ਨੂੰ-ਵੱਡੇ ਤੋਂ ਛੋਟੇ ਤੱਕ ਦੀ ਅਸਿੱਸਮੈਂਟ ਹੋਵੇ ਜਿਵੇਂ ਪਰਾਈਵੇਟ ਅਦਾਰਿਆਂ ਚ ਹੁੰਦੀ ਹੈ-ਨਹੀ ਤਾਂ ਛੁੱਟੀ ਕੋਈ ਮੌਕਾ ਨਾ ਦਿਤਾ ਜਾਵੇ ਹੋਰ-ਕੋਈ ਸਿਫਾਰਸ ਨਾ ਕਰੇ ਇੱਕ ਦੂਸਰੇ ਦੀ-
ਬਾਹਰਲੇ ਦੇਸਾਂ ਚ ਵੀ ਆਪਾਂ ਨੂੰ ਚਾਹੀਦਾ ਹੈ ਕਿ ਅੱਛੇ ਇੰਟਰਵਿਊ ਕਰ ਕੇ ਕੀਰਤਨੀਏ ਰੱਖੀਏ-ਅਨਪੜ੍ਹ ਕੀਰਤਨ ਸੰਭਾਲੀ ਬੈਠੇ ਨੇ-ਤੇ ਇੱਕ ਮਿਉਜਿਕ ਚ ਪੀ ਐਚ ਡੀ ਸਕਿਉਰਟੀ ਕਰ ਰਿਹਾ ਹੈ-ਭਾਈ ਗੁਰਦੁਵਾਰੇ ਤੋਂ ਤਨਖਾਹ ਲੈ ਕੇ ਟੈਕਸੀ ਵੀ ਦਵੱਲੀ ਫਿਰਦਾ ਹੈ ਤੇ ਘਰ 2 ਪਾਠਾਂ ਦਾ ਵੀ ਗੇੜਾ ਦੇਈ ਜਾ ਰਿਹਾ ਹੈ। ਜੇ ਉਹ ਗੁਰਦੁਵਾਰੇ ਤੋਂ ਤਨਖਾਹ ਲੈ ਰਿਹਾ ਹੈ ਤਾਂ ਓਥੇ ਵਿਹਲੇ ਸਮੇਂ ਚ ਫਲ ਬੂਟੇ ਲਾਵੇ ਸਫਾਈ ਕਰੇ-ਇਹ ਵੀ ਓਹਦੇ ਹੀ ਕੰਮ ਨੇ-ਪਾਠ ਕੀਰਤਨ ਵੇਲੇ ਨਹਾ ਧੋ ਕੇ ਸਾਫ ਪਹਿਰਾਵਾ ਪਾਇਆ ਜਾ ਸਕਦਾ ਹੈ ਨਾ ਕਿ ਕਲੀਆਂ ਵਾਲਾ ਕੁੜਤਾ-
(ਅਗਲੀ ਵਾਰ ਫਿਰ ਸਹੀ-ਮਸਲਿਆਂ ਨੂੰ ਚਰਚਾ ਤੇ ਅਮਲ ਚ ਪਾਈਏ)


(07/04/09)
ਦਰਸ਼ਨ ਸਿੰਘ ਘਣਕਸ

Dear Mr. Makhan Singh jee Guru fateh.

My humble suggestions are just few.

1. Letters must be sensered, if there is any word, which is uncivilised, that letter must be ignored.

2. Writers must give reference to, from where that writing has been inspired.

3. The translations of GGS in any article are tested, on the basis of Dr. Sahib Singh’s interpretations; because that is the only measurement we have so far.

4. The people, who raised unwanted, unnecessary, issues in the past and wasted so much time and energy of readers, must ask for forgiveness from readers, because they have been asking other people to give proof of their qualifications, but fail to hold that standard for themselves.

5. More scholars of GGS and Sikh events of past and present are persuaded to write on Sikhmarg.

6. GS Kalaafgana’s photo on Sikhmarg will not be a bad idea, to honour that old warrior, he has paid big price by challenging the derawad--pujarries.

7. The subject of Dasam Granth and Ragmala and Sikh Maryzada are needed to be resolved, it can only be done if faithful Sikh are in Governing seat in Punjab. Perhaps we Sikhs in abroad have some system set up to lobby the vote bank in Punjab, we need millions and trillions to do that, Sikh people rather give money to Dhondrianwale,but not for a good cause.

At end, just a thought for all the readers, please find some time to do your own research about GGS, and for history of Sikhs of the past and present. I find only few people are crowding Sikhmarg site.

Best wishes.
DS Ghanaks.


(07/04/09)
ਸਿੱਖ ਮਿਸ਼ਨ ਇੰਟਰਨੈਸ਼ਨਲ

ਆਰ. ਐਸ. ਐਸ. ਨੇ ਸਿੱਖ ਧਰਮ ਦੇ ਵਿਰੁਧ ਪਰਚਾਰ ਵਾਸਤੇ ਦਰਜਨਾਂ ਵੈੱਬਸਾਈਟ ਬਣਾਏ: ਸਿੱਖ ਮਿਸ਼ਨ ਇੰਟਰਨੈਸ਼ਨਲ

ਬਾਰਸੀਲੋਨਾ, ਸਪੇਨ (ਪਤਰ ਪ੍ਰੇਰਕ) – ਸਿੱਖ ਮਿਸ਼ਨ ਇੰਟਰਨੈਸ਼ਨਲ ਨੇ ਇੱਕ ਪ੍ਰੈਸ ਰਲੀਜ਼ ਵਿੱਚ ਕਿਹਾ ਹੈ ਕਿ ਹਿੰਦੂ ਮੂਲਵਾਦੀ ਸੰਸਥਾ ਆਰ. ਐਸ. ਐਸ. (ਰਾਸ਼ਟਰੀਆ ਸੋਇਮ ਸੇਵਕ ਸੰਘ) ਵੱਲੋਂ ਸਿੱਖ ਧਰਮ ਤੇ ਇਸ ਦੇ ਇਤਿਹਾਸ ਨੂੰ ਵਿਗਾੜਣ ਵਾਸਤੇ ਖੜੀ ਕੀਤੀ ਜਮਾਤ ਰਾਸ਼ਟਰੀਆ ਸਿੱਖ ਸੰਗਤ ਨੇ ਸਿੱਖਾਂ ਵਿੱਚ ਗਲਤ ਪਰਚਾਰ ਕਰਨ ਤੇ ਉਨ੍ਹਾਂ ਨੂੰ ਉਲਝਾਉਣ ਵਾਸਤੇ ਹੁਣ ਇੰਟਰਨੈੱਟ ਰਾਹੀਂ ਪਰਚਾਰ ਸ਼ੁਰੂ ਕੀਤਾ ਹੋਇਆ ਹੈ। ਇਸ ਸਬੰਧ ਵਿੱਚ ਉਨ੍ਹਾਂ ਵੱਲੋਂ ਕਈ ਵੈਬਸਾਈਟ ਬਣਾਏ ਗਏ ਹਨ। ਸਭ ਤੋਂ ਪਹਿਲਾਂ ਉਨ੍ਹਾਂ ਨੇ “ਰਾਸ਼ਟਰੀਆਸਿੱਖਸੰਗਤ ਡਾਟ ਕਮ” ਬਣਾਇਆ ਸੀ ਪਰ ਇਹ ਸੋਚ ਕੇ ਕਿ ਇਸ ਦਾ ਤਾਂ ਸਿੱਖਾਂ ਨੂੰ ਸ਼ਰੇਆਮ ਪਤਾ ਲਗ ਜਾਵੇਗਾ ਉਨ੍ਹਾਂ ਨੇ “ਸਿੱਖਸੰਗਤ ਡਾਟ ਕਮ” ਤੇ “ਸਿੱਖਸੰਗਤ ਡਾਟ ਨੈੱਟ” ਬਣਾ ਲਏ। ਇਹ ਨਾਂ ਵੀ ਰਾਸ਼ਟਰੀਆ ਸਿੱਖ ਸੰਗਤ ਨਾਂ ਨਾਲ ਮਿਲਦੇ ਸਨ, ਇਸ ਕਰ ਕੇ ਉਨ੍ਹਾਂ ਨੇ ਕਈ ਵਖ ਵਖ ਨਾਂਵਾਂ ਦੇ ਵੈੱਬ ਸਾਈਟ ਬਣਾ ਲਏ ਜਿਨ੍ਹਾਂ ਵਿਚੋਂ ਮੁਖ ਇਹ ਹਨ www..sikhsangat.com, www..sikhsangat.org, www.forums.panthic.net, www.panthic.org, www.guppshupp.com, www.sangatsansar.com, www.rajkaregakhalsa.net, www.buysignsup.com

www.mumbaionline.org, www.silobreaker.com, www.popularsikh.com, www.videosandblogs.com, www.kosmix.com

ਇਨ੍ਹਾਂ ਵੈੱਬ ਸਾਈਟਾਂ ਰਾਹੀਂ ਸਿੱਖ ਸਿਧਾਂਤਾਂ ਨੂੰ ਉਲਝਾਇਆ ਤਾਂ ਜਾਂਦਾ ਹੀ ਹੈ ਪਰ ਨਾਲ ਹੀ ਸਹੀ ਸਿੱਖ ਵਿਦਵਾਨਾਂ ਅਤੇ ਤੱਤ ਜਾਂ ਨਿਰੋਲ ਗੁਰਮਤਿ ਦੀ ਗੱਲ ਕਰਨ ਵਾਲਿਆਂ ਦੇ ਵਿਰੁਧ ਧੂੰਆਂ-ਧਾਰ ਪਰਚਾਰ ਵੀ ਕੀਤਾ ਜਾਂਦਾ ਹੈ। ਬੀਤੇ ਇੱਕ ਸਾਲ ਵਿੱਚ ਇਨ੍ਹਾਂ ਵੈੱਬ ਸਾਈਟਾਂ ਰਾਹੀਂ ਦਸਮ ਗ੍ਰੰਥ ਦੇ ਵਿਰੋਧੀਆਂ, ਸਪੋਕਸਮੈਨ ਅਖ਼ਬਾਰ, ਪ੍ਰੋ ਦਰਸ਼ਨ ਸਿੰਘ ਰਾਗੀ, ਤਿੰਨ ਪ੍ਰਚਾਰਕਾਂ ਗਿਆਨੀ ਇੰਦਰ ਸਿੰਘ ਘੱਗਾ, ਗਿਆਨੀ ਜਗਤਾਰ ਸਿੰਘ ਜਾਚਕ ਤੇ ਗਿਆਨੀ ਗੁਰਬਖ਼ਸ਼ ਸਿੰਘ ਗੁਲਸ਼ਨ, ਨਾਮਵਰ ਸਿੱਖ ਇਤਿਹਾਸਕਾਰ ਡਾ: ਹਰਜਿੰਦਰ ਸਿੰਘ ਦਿਲਗੀਰ, ਪ੍ਰੋ ਗੁਰਤੇਜ ਸਿੰਘ ਵਿਰੁਧ ਘਟ ਤੋਂ ਘਟ ਤੀਹ ਚਾਲ੍ਹੀ ਪ੍ਰੈਸ ਰਲੀਜ਼ ਤੇ ਹੋਰ ਗੁਮਰਾਹਕੁਨ ਪਰਚਾਰ ਕੀਤਾ ਗਿਆ ਹੈ। ਦੂਜੇ ਪਾਸੇ ਇਨ੍ਹਾਂ ਵਿੱਚ ਰਾਸ਼ਟਰੀਆ ਸਿੱਖ ਸੰਗਤ, ਦਸਮ ਗ੍ਰੰਥ, ਚੌਪਈ ਦੇ ਪਾਠ, ਬਚਿਤਰ ਨਾਟਕ ਵਗੈਰਾ ਦੇ ਹੱਕ ਵਿੱਚ ਰੱਜ ਕੇ ਪਰਚਾਰ ਕੀਤਾ ਹੁੰਦਾ ਹੈ।

ਇਕ ਦਿਲਚਸਪ ਗੱਲ ਇਹ ਹੈ ਕਿ ਇਨ੍ਹਾਂ ਸਾਰਿਆਂ ਵਿੱਚ ਇੱਕ ਹੀ ਖ਼ਬਰ/ਸਮਗੱਰੀ, ਇਕੋ ਫ਼ੌਂਟ ਤੇ ਇਕੋ ਡਿਜ਼ਾਈਨ ਵਿੱਚ ਲਗੀ ਹੁੰਦੀ ਹੈ। ਇਸ ਤੋਂ ਸਾਫ਼ ਪਤਾ ਲਗਦਾ ਹੈ ਕਿ ਇਹ ਸਭ ਇੱਕ ਥਾਂ `ਤੇ ਹੀ ਤਿਆਰ ਕੀਤਾ ਜਾਂਦਾ ਹੈ। ਬੀਤੇ ਦਿਨ ਯਾਹੂ ਡਿਸਕਸ਼ਨ ਗਰੁਪਾਂ “ਸਿੱਖ-ਨਿਊਜ਼-ਡਿਸਕਸ਼ਨ” ਅਤੇ “ਆਈ ਐਚ ਆਰ ਓ” ਵਿੱਚ ਡਾਕਟਰ ਗੁਰਦੇਵ ਸਿੰਘ ਸਿੱਧੂ ਦੀ ਛਪੀ ਇੱਕ ਚਿੱਠੀ ਵਿੱਚ ਰਾਸ਼ਟਰੀਆ ਸਿੱਖ ਸੰਗਤ ਦੇ ਉਪਰਲੇ ਵੈੱਬਸਾਈਟਾਂ ਦੇ ਨਾਂਵਾਂ ਦਾ ਪਰਦਾ ਫ਼ਾਸ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਹੈ ਕਿ ਭਵਿੱਖ ਵਿੱਚ ਰਾਸ਼ਟਰੀਆ ਸਿੱਖ ਸੰਗਤ ਹੋਰ ਨਾਵਾਂ ਦੇ ਵੈੱਬ ਸਾਈਟ ਬਣਾ ਕੇ ਸਿੱਖਾਂ ਨੂੰ ਉਲਝਾਉਣ ਤੇ ਮੂਰਖ ਬਣਾਉਣ ਦੀ ਕੋਸ਼ਿਸ਼ ਕਰੇਗੀ। ਸਿੱਖਾਂ ਨੂੰ ਇਨ੍ਹਾਂ ਤੋਂ ਬਚ ਕੇ ਰਹਿਣ ਦੀ ਲੋੜ ਹੈ।

ਪ੍ਰੈੱਸ ਰਲੀਜ਼ ਵਿੱਚ ਇਹ ਵੀ ਕਿਹਾ ਕਿ www.burningpanjab.com, ਜਿਹੜਾ ਕਿ ਸੁਖਬੀਰ ਸਿੰਘ ਓਸਾਹਨ ਨੇ ਸ਼ੁਰੂ ਕੀਤਾ ਸੀ ਤੇ ਇਸ ਦਾ ਰੋਲ ਪੰਥਕ ਸੀ, ਤੇ ਵੀ ਰਾਸ਼ਟਰੀਆ ਸਿੱਖ ਸੰਗਤ ਦੇ ਹਿਮਾਇਤੀ ਗਰੁਪ ਦਾ ਕਬਜ਼ਾ ਹੋ ਚੁਕਾ ਹੈ। ਹੋਰ ਤਾਂ ਹੋਰ www.tapoban.org, ਜਿਹੜਾ ਭਗਵੰਤ ਸਿੰਘ ਦਿਲਾਵਰੀ ਦਾ ਵੈੱਬਸਾਈਟ ਹੈ, ਵਿੱਚ ਵੀ ਕੋਈ ਵਿਅਕਤੀ ਬੈਠਾ ਹੈ ਜੋ ਇਸ ਧੜੇ ਦੀਆਂ ਖ਼ਬਰਾਂ ਲਾਉਂਦਾ ਹੈ। ਪਿੱਛੇ ਜਿਹੇ ਇਸ ਨੇ ਕਾਲਾ ਅਫ਼ਗਾਨਾ ਤੇ ਡਾਕਟਰ ਦਿਲਗੀਰ ਦੇ ਖ਼ਿਲਾਫ਼ ਘਟੀਆ ਪਰਚਾਰ ਵਾਲੀਆਂ ਖ਼ਬਰਾਂ ਲਾਈਆਂ ਸਨ। ਕਈ ਵਾਰ ਤਾਂ ਸਿੱਖ ਵਿਚਾਰ ਮੰਚ ਦਾ ਬਲਬੀਰ ਸਿੰਘ ਸੂਚ ਵੀ ਆਪਣੇ ਵੈੱਬਸਾਈਟ www.sikhvicharmanch.com ਰਾਹੀਂ ਕਈ ਵਾਰ ਕੁੱਝ ਸਿੱਖ ਵਿਦਵਾਨਾਂ ਨਾਲ ਆਪਣੀ ਨਿਜੀ ਕਿੜ ਕਾਰਨ ਇਨ੍ਹਾਂ ਦੇ ਹੱਕ ਦੀ ਸਮੱਗਰੀ ਦੇਣ ਤੋਂ ਸੰਕੋਚ ਨਹੀਂ ਕਰਦਾ। ਯਾਹੂ ਡਿਸਕਸ਼ਨ ਗਰੁਪਾਂ “ਆਈਐਚਆਰਓ” ਜਿਹੜਾ ਕਿ ਲੁਧਿਆਣਾ ਦੇ ਡੀ. ਐਸ. ਗਿੱਲ ਵਕੀਲ ਦਾ ਹੈ ਉਹ ਵੀ ਦਸਮ ਗ੍ਰੰਥ ਦੇ ਸਵਾਲ `ਤੇ ਇਨ੍ਹਾਂ ਨਾਲ ਪੂਰਾ ਮਿਲਵਰਤਣ ਕਰਦਾ ਹੈ ਤੇ ਕਈ ਵਾਰ ਤਾਂ ਉਹ ਅਜਿਹਾ ਪਰਚਾਰ ਕਰਦਾ ਹੈ ਕਿਉਹ ਮਨੁੱਖੀ ਹੱਕਾਂ ਦਾ ਨਾ ਹੋ ਕੇ ਦਸਮ ਗ੍ਰੰਥੀਆਂ ਦਾ ਸਾਈਟ ਨਜ਼ਰ ਆਉਂਦਾ ਹੈ। ਸਿੱਖਾਂ ਨੂੰ ਅਜਿਹੇ ਵੈੱਸਾਈਟਾਂ ਤੋਂ ਖ਼ਬਰਦਾਰ ਰਹਿਣਾ ਚਾਹੀਦਾ ਹੈ। ਇਹ ਵੈੱਬਸਾਈਟ ਦਿਖਾਵੇ ਵਜੋਂ ਕੁੱਝ ਕੁੱਝ ਖ਼ਬਰਾਂ ਪੰਥਕ ਵੀ ਦੇ ਦੇਂਦੇ ਹਨ ਤਾਂ ਜੋ ਇਨ੍ਹਾਂ ਦੇ ਪੰਥਕ ਹੋਣ ਦਾ ਭੁਲੇਖਾ ਪਵੇ ਪਰ ਅਸਲ ਵਿੱਚ ਇੱਕ ਦੋ ਖ਼ਬਰਾਂ ਏਨੀਆਂ ਪਰਚਾਰੀਆਂ ਹੁੰਦੀਆਂ ਹਨ ਜਿਹੜੀਆਂ ਕਿ ਸਾਜ਼ਸ਼ੀ ਪਰਚਾਰ ਹੁੰਦੀਆਂ ਹਨ।


(06/04/09)
ਗੁਰਨਾਮ ਸਿੰਘ ਕੁੰਢਾਲ

ਸ: ਮੱਖਣ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ!
ਵਾਹਿਗੁਰੂ ਜੀ ਕੀ ਫਤਹਿ!
ਹੁਣ ਕੀ ਕਰਨਾ ਚਾਹੀਦਾ ਹੈ? ਵਾਰੇ ਸੁਝਾਹ
1. ਕਾਲਾ ਅਫਗਾਨਾ ਜੀ ਦੀ ਫੋਟੋ ਵਾਰੇ ਤਾਂ ਹੁਣ ਆਪ ਜੀ ਦੀ ਮਰਜ਼ੀ ਹੈ ਤੁਸੀਂ ਸਿਆਣੇ ਹੋ। ਇੱਕ ਖਿਆਲ ਦੁਬਾਰਾ ਦੁਹਰਾਉਣਾਂ ਚਾਹੁੰਦਾ ਹਾਂ। ਉਹ ਹੈ ਕਿ ਕਾਲਾ ਅਫਗਾਨਾ ਜੀ ਬਹੁਤ ਬਜ਼ੁਰਗ ਹੋ ਗਏ ਹਨ, ਉਨ੍ਹਾਂ ਦੀ ਪੰਥ ਨੂੰ ਦੇਣ ਅਮੁੱਲ ਹੈ, ਉਨ੍ਹਾਂ ਨੇ ਜੋ ਗਲਤੀਆਂ ਕੀਤੀਆਂ ਹੋਣਗੀਆਂ ਉਹ ਮੇਰੀ ਸਮਝੇ ਤੁੱਛ ਹਨ। ਐਸੇ ਬੰਦਿਆਂ ਦੀ ਅਸੀਂ ਕਦਰ ਕਰਾਂਗੇ, ਤਦ ਹੀ ਹੋਰ ਬਹਾਦਰ ਬੰਦੇ ਉਪਜਣਗੇ ਜੋ ਤੁਹਾਡੇ ਦਿੱਤੇ ਹੋਏ ਸੁਝਾਵਾਂ ਵਰਗੇ ਮਸਲਿਆਂ ਦਾ ਹੱਲ ਲੱਭਣ ਦੀ ਹਿੰਮਤ ਕਰ ਸਕਣਗੇ। ਫਿਰ ਗੁਰੂ ਸਾਹਿਬ ਇਸ ਵਾਰੇ ਇੱਕ ਬਹੁਤ ਸੁੰਦਰ ਵਿਚਾਰ ਵੀ ਦਿੰਦੇ ਹਨ:
ਜਿਨ ਅੰਤਰਿ ਹਰਿ ਹਰਿ ਪ੍ਰੀਤਿ ਹੈ ਤੇ ਜਨ ਸੁਘੜ ਸਿਆਣੇ ਰਾਮ ਰਾਜੇ ॥
ਜੇ ਬਾਹਰਹੁ ਭੁਲਿ ਚੁਕਿ ਬੋਲਦੇ ਭੀ ਖਰੇ ਹਰਿ ਭਾਣੇ ॥
ਹਰਿ ਸੰਤਾ ਨੋ ਹੋਰੁ ਥਾਉ ਨਾਹੀ ਹਰਿ ਮਾਣੁ ਨਿਮਾਣੇ ॥
ਜਨ ਨਾਨਕ ਨਾਮੁ ਦੀਬਾਣੁ ਹੈ ਹਰਿ ਤਾਣੁ ਸਤਾਣੇ ॥੧॥ (੪੫੦-੧੬, ਆਸਾ, ਮਃ ੪)

ਅਰਥ:- (ਹੇ ਭਾਈ!) ਜਿਨ੍ਹਾਂ ਬੰਦਿਆਂ ਦੇ ਹਿਰਦੇ ਵਿਚ ਪਰਮਾਤਮਾ ਦਾ ਪਿਆਰ ਮੌਜੂਦ ਹੈ (ਪਰਮਾਤਮਾ ਦੀਆਂ ਨਜ਼ਰਾਂ ਵਿਚ) ਉਹ ਬੰਦੇ ਸੁਚੱਜੇ ਹਨ ਸਿਆਣੇ ਹਨ। ਜੇ ਉਹ ਕਦੇ ਉਕਾਈ ਖਾ ਕੇ ਗ਼ਲਤੀ ਨਾਲ ਬਾਹਰ ਲੋਕਾਂ ਵਿਚ (ਉਕਾਈ ਵਾਲੇ ਬੋਲ) ਬੋਲ ਬੈਠਦੇ ਹਨ ਤਾਂ ਭੀ ਪਰਮਾਤਮਾ ਨੂੰ ਉਹ ਚੰਗੇ ਪਿਆਰੇ ਲੱਗਦੇ ਹਨ। (ਹੇ ਭਾਈ!) ਪਰਮਾਤਮਾ ਦੇ ਸੰਤਾਂ ਨੂੰ (ਪਰਮਾਤਮਾ ਤੋਂ ਬਿਨਾ) ਹੋਰ ਕੋਈ ਆਸਰਾ ਨਹੀਂ ਹੁੰਦਾ (ਉਹ ਜਾਣਦੇ ਹਨ ਕਿ) ਪਰਮਾਤਮਾ ਹੀ ਨਿਮਾਣਿਆਂ ਦਾ ਮਾਣ ਹੈ। ਹੇ ਨਾਨਕ! (ਆਖ) ਪਰਮਾਤਮਾ ਦੇ ਸੇਵਕਾਂ ਵਾਸਤੇ ਪਰਮਾਤਮਾ ਦਾ ਨਾਮ ਹੀ ਸਹਾਰਾ ਹੈ, ਪਰਮਾਤਮਾ ਹੀ ਉਹਨਾਂ ਦਾ ਬਾਹੂ ਬਲ ਹੈ (ਜਿਸ ਦੇ ਆਸਰੇ ਉਹ ਵਿਕਾਰਾਂ ਦੇ ਟਾਕਰੇ ਤੇ) ਤਕੜੇ ਰਹਿੰਦੇ ਹਨ ॥੧॥
2. ਤੁਸੀਂ ਬਹੁਤ ਸੁਝਾ ਲਿਖੇ ਹਨ। ਸੱਭ ਤੋਂ ਪਹਿਲੇ ਇਹ ਕਹਿਣਾ ਚਾਹਾਂਗਾ ਕਿ ਪਾਠਕਾਂ ਦਾ ਪੰਨਾ ਬੰਦ ਕਰਨ ਦੇ ਸੁਝਾ ਵਾਰੇ ਤਾਂ ਤੁਹਾਨੂੰ ਸੋਚਣਾ ਵੀ ਨਹੀਂ ਚਾਹੀਦਾ। ਤੱਤ ਗੁਰਮਤਿ ਦੇ ਪ੍ਰਚਾਰ ਲਈ ਸਹੀ ਮਾਨਿਆਂ ਵਿੱਚ ਬਾਣੀ ਸਮਝਣੀ ਅੱਤਿ ਜ਼ਰੂਰੀ ਹੈ, ਸਵਾਲ ਜਵਾਬ ਬਿਨਾਂ ਇਹ ਕਰ ਸਕਣਾਂ ਅਸੰਭਵ ਹੈ। ਸਿਰਫ ਲੋੜ ਹੈ ਕਿ ਜੋ ਵੀ ਸਵਾਲ ਜਵਾਬ ਹੋਣ ਉਹ ਲਿਖਤਾਂ ਵਾਰੇ ਹੋਣ, ਤਰਕਾਂ ਅਤੇ ਸਚਾਈਆਂ ਸਮਝਣ ਦੇ ਮਕਸਦ ਲਈ ਨਾਂ ਕਿ ਦੂਸਰੇ ਨੂੰ ਜਾਤੀ ਸਵਾਲਾਂ ਜਵਾਬਾਂ ਦੇ ਰਾਹੀਂ ਘਟੀਆ ਦਿਖਾ ਕੇ ਚੁੱਪ ਕਰਵਾਉਣ ਦਾ ਤਰੀਕਾ ਵਰਤਣ ਲਈ। ਮੇਰੀ ਸਮਝ ਅਨੁਸਾਰ ਇਹ ਕਰ ਸਕਣ ਦਾ ਸੱਭ ਤੋਂ ਵਧੀਆ ਤਰੀਕਾ ਜੋ ਤੁਸੀਂ ਨੰਬਰ 7 ਵਾਲੇ ਨੁਕਤੇ `ਚ ਦਿੱਤਾ ਹੈ ਕਿ “ਲਿਖਤਾਂ ਭੇਜਣ ਵੇਲੇ ਇਹ ਸੋਚਣਾ ਹੋਵੇਗਾ ਕਿ ਜਿਸ ਤਰ੍ਹਾਂ ਦੀ ਮੈਂ ਸ਼ਬਦਾਵਲੀ ਦੂਸਰੇ ਲਈ ਵਰਤ ਰਿਹਾ ਹਾਂ ਜੇ ਕੋਈ ਇਹੀ ਮੇਰੇ ਪ੍ਰਤੀ ਵਰਤੇ ਤਾਂ ਮੈਨੂੰ ਕਿਸ ਤਰ੍ਹਾਂ ਮਹਿਸੂਸ ਹੋਵੇਗਾ?” ਹੀ ਹੈ।
ਕੋਈ ਕੀ ਹੈ, ਕੀ ਸੀ, ਕੀ ਨਹੀਂ ਵਾਰੇ ਸਾਨੂੰ ਫਿਕਰ ਕਰਨ ਦੀ ਕੋਈ ਚਿੰਤਾ ਹੀ ਨਹੀਂ ਹੋਣੀ ਚਾਹੀਦੀ, ਸਿੱਖ ਮਾਰਗ ਦੇ ਪਾਠਕ ਸੁਚੇਤ ਹਨ ਕੋਈ ਵੀ ਗੁਮਰਾਹ ਨਹੀਂ ਕਰ ਸਕਦਾ ਕਿਸੇ ਨੂੰ, ਵਿਚਾਰਾਂ ਰਾਹੀਂ ਸੱਚਾਈ ਪਰਗਟ ਹੋ ਜਾਣੀ ਇੱਕ ਪਾਇਦਾਰ ਨਿਯਮ ਹੈ। ਜਿੰਨੀ ਵਿਚਾਰ ਹੋਵੇਗੀ ਤੱਤ ਨੂੰ ਭਾਲਣ ਲਈ ਉਨੀਂ ਹੀ ਚੰਗੀ ਹੈ, ਸਿਰਫ ਖਿਆਲ ਇਹ ਰੱਖਣਾ ਹੈ ਕਿ ਹਰ ਵਿਚਾਰ ਪਿਆਰ ਅਤੇ ਇਜ਼ਤ ਨਾਲ ਦਿੱਤਾ ਜਾਏ। ਇਸ ਨਿਯਮ ਵਾਰੇ ਸਾਰਿਆਂ ਨੂੰ ਜਾਣੂੰ ਕਰ ਦੇਣਾ ਚਾਹੀਦਾ ਹੈ, ਤਿੰਨ ਮਹੀਨੇ ਟਰਾਇਲ ਦਾ ਸਮਾਂ ਹੋਵੇ, ਅਗਰ ਫਿਰ ਵੀ ਕੋਈ ਗਲਤੀ ਹੁੰਦੀ ਹੋਵੇ ਤਾਂ ਫਿਰ ਵਿਚਾਰ ਕਰਕੇ ਹੋਰ ਸੋਚਿਆ ਜਾ ਸਕਦਾ ਹੈ।
ਮੈਂ ਤੁਹਾਡੇ ਨਾਲ ਸਹਿਮਤ ਹਾਂ ਕਿ ਆਵਾਗਵਣ, ਕਰਮ ਸਿਧਾਂਤ ਅਤੇ ਆਤਮਾ ਬਾਰੇ ਹੋਰ ਵਿਚਾਰ ਕਰਨ ਦੀ ਕੋਈ ਲੋੜ ਨਹੀਂ।
ਸਿੱਖ ਮਾਰਗ ਦੀ ਜਗਾਹ ਹੋਰ ਕਿਸੇ ਵੈਬ ਸਾਈਟ ਤੇ ਇਹ ਸਵਾਲ ਜਵਾਬ ਕਰਨੇ ਵੀ ਠੀਕ ਨਹੀਂ ਹੋਵੇਗਾ, ਕਿਉਂਕਿ ਬਹੁਤ ਸਵਾਲ ਤਾਂ ਉਪਜਦੇ ਹੀ ਲੇਖਾਂ ਤੋਂ ਹਨ। ਸਾਨੂੰ ਇਸ ਸਾਈਟ ਨੂੰ ਹੀ ਵੱਧ ਤੋਂ ਵੱਧ ਲਾਭਦਾਇਕ ਬਣਾਨ ਵਿੱਚ ਫਾਇਦਾ ਹੈ।
3. ਤੁਸੀਂ ਜੋ ਮਰਿਯਾਦਾ ਵਿੱਚ ਤਰੁੱਟੀਆਂ ਵਾਰੇ ਉਦਮ ਕਰਨ ਲਈ ਕਿਹਾ ਹੈ, ਉਹ ਇਸ ਤਰ੍ਹਾਂ ਕਰਨਾਂ ਚਾਹੀਦਾ ਹੈ ਜਿਸ ਨਾਲ ਪੰਥ ਵਿੱਚ ਹੋਰ ਵੰਡੀਆਂ ਨਾ ਪੈ ਜਾਣ। ਮੇਰਾ ਸੁਝਾਹ ਹੈ ਕਿ ਸ਼ੁਰੂ ਵਿੱਚ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਚਿੱਠੀਆਂ ਰਾਹੀਂ ਇਨ੍ਹਾਂ ਮਸਲਿਆਂ ਨੂੰ ਹਲ ਕਰਨ ਦੀ ਜ਼ਰੂਰਤ ਵਾਰੇ ਐਸ ਜੀ ਪੀ ਸੀ ਅਤੇ ਅਕਾਲ ਤੱਖਤ ਨੂੰ ਪ੍ਰਭਾਵਤ ਕਰਨਾਂ ਚਾਹੀਦਾ ਹੈ, ਤਾਂ ਜੋ ਉਹ ਇਸ ਲੋੜ ਵਾਰੇ ਜਾਣੂੰ ਹੋ ਜਾਣ। ਉਸ ਤੋਂ ਬਾਅਦ ਪੰਜਾਬ ਵਿੱਚ ਨਾਮਵਰ ਪੇਪਰ ਜਿਵੇਂ ਸਪੋਕਸਮੈਨ ਹੈ ਵਿੱਚ ਇਸ਼ਤਿਹਾਰ ਦੇ ਕੇ ਇੱਕ ਰਾਇ ਕਾਇਮ ਕਰਨੀ ਚਾਹੀਦੀ ਹੈ। ਹੋਰ ਕੋਈ ਵੱਡਾ ਕਦਮ ਲੈਣ ਤੋਂ ਪਹਿਲੇ ਇਹ ਕਰਨਾਂ ਮੇਰੇ ਖਿਆਲ ਅਨੁਸਾਰ ਠੀਕ ਹੋਵੇਗਾ।
ਭੁੱਲ ਚੁੱਕ ਮੁਆਫ ਕਰਨੀ ਜੀ!
ਗੁਰਨਾਮ ਸਿੰਘ ਕੁੰਢਾਲ


(06/04/09)
ਪ੍ਰੋ: ਇਕਬਾਲ ਸਿੰਘ

ਪਿਆਰੇ ਭਰਾਤਾ ਸਰਦਾਰ ਮੱਖਣ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ॥ ਨਾਮ ਚਿਤ ਆਵੇ।
ਤੁਸੀਂ ‘ਸਿੱਖ ਮਾਰਗ’ ਦੇ ਚਿੱਠੀ ਪੱਤਰ ਵਾਲੇ ਸੈਕਸ਼ਨ ਵਿੱਚ ਸਹੀ ਕੀਤਾ ਹੈ ਕਿ ਇਹ ਸੈਕਸ਼ਨ ਧੜੇਬੰਦੀ, ਦੂਸ਼ਣ ਬਾਜ਼ੀ ਤੇ ਨਿਜੀ ਕਿੜਾਂ ਕੱਢਣ ਦਾ ਸੋਮਾ ਬਣਾ ਲਿਆ ਗਿਆ ਹੈ। ਮੈਂ ਕਈ ਵਾਰ ਲਿਖਣਾ ਚਾਹੁੰਦਾ ਰਿਹਾ ਹਾਂ ਪਰ ਡਰਦਾ ਸੀ ਕਿ ਫਿਰ ਕੋਈ ਧੜਾ ਮੇਰੇ ਸੁਝਾਅ ਦੇ ਵਿਰੁਧ ਹੀ ਡਾਂਗ ਚੁਕ ਲਵੇਗਾ। ਮਨਮੀਤ ਕੌਰ ਨੇ ਜੋ ਲਿਖਿਆ ਹੈ ਉਹ ਮੇਰੇ ਦਿਲ ਦੀ ਅਵਾਜ਼ ਵੀ ਹੈ ਤੇ ਮੇਰੇ ਨਾਲ ਰਾਬਤਾ ਰਖਣ ਵਾਲੇ ਹੋਰਾਂ ਸਾਰਿਆਂ ਦੀ ਵੀ।
ਮੇਰਾ ਸੁਝਾਅ ਹੈ ਕਿ ਇਸ ਸੈਕਸ਼ਨ ਵਿਚ:
1. ਸਿਰਫ਼ ਖ਼ਬਰਾਂ, ਸੂਚਨਾਵਾਂ ਹੀ ਰੱਖੀਆਂ ਜਾਣ ਤਾਂ ਜੋ ਵਖ ਵਖ ਥਾਵਾਂ `ਤੇ ਹੋ ਰਹੇ ਗੁਰਮਤਿ ਸਮਾਗਮਾਂ ਦਾ ਪਤਾ ਲਗਦਾ ਰਹੇ। ਇੰਜ ਹੀ ਕਿਸੇ ਨਵੀ ਰਚਨਾ, ਪੁਸਤਕ, ਸੀ. ਡੀ. , ਫਿਲਮ ਬਾਰੇ ਸੂਚਨਾ ਹੋਵੇ ਤਾਂ ਦਿਤੀ ਜਾਵੇ।
2. ਜੇ ਕਰ ਕਿਸੇ ਲਿਖਤ ਬਾਰੇ ਕਿਸੇ ਨੇ ਕੋਈ ਸਵਾਲ ਪੁੱਛਣਾ ਹੋਵੇ ਤਾਂ ਜ਼ਰੂਰ ਦਿੱਤਾ ਜਾਵੇ। ਉਸ ਦੇ ਨਾਲ ਹੀ ਜੇ ਉਸ ਲੇਖ ਦਾ ਲੇਖਕ ਜਵਾਬ ਦੇਣਾ ਚਾਹੇ ਤਾਂ ਉਹ ਵੀ ਨਾਲ ਹੀ ਦਿੱਤਾ ਜਾਵੇ। ਸਵਾਲ ਛੋਟੇ ਹੋਣ ਤੇ ਇਸ ਵਿੱਚ (ਫਜੂਲ) ਨੁਕਤਾਚੀਨੀ ਨਾ ਹੋਵੇ। ਪਰ ਸਵਾਲ ਦੇ ਦਿਤੇ ਜਵਾਬ ਤੇ ਅਗੋਂ ਹੋਰ ਸਵਾਲ ਨਹੀਂ ਹੋਣਾ ਚਾਹੀਦਾ।
3. ਜੇ ਕਿਸੇ ਨੇ ਕਿਸੇ ਵਿਦਵਾਨ ਤੋਂ ਕੋਈ ਸਵਾਲ ਪੁੱਛਣਾ ਹੋਵੇ ਜਾਂ ਜਾਣਕਾਰੀ ਲੇਣੀ ਹੋਵੇ ਤਾਂ ਉਹ ਵੀ ਪੁੱਛੀ ਜਾਣੀ ਚਾਹੀਦੀ ਹੈ ਪਰ ਉਸ ਦੇ ਜਵਾਬ ਤੇ ਫਿਰ ਅਗੋਂ ਬਹਿਸ ਨਹੀਂ ਕਰਨੀ ਚਾਹੀਦੀ।
ਇਸ ਧੜੇਬੰਦੀ, ਦੂਸ਼ਣ ਬਾਜ਼ੀ ਤੇ ਨਿਜੀ ਕਿੜਾਂ ਕੱਢਣ ਨੇ ਸਾਡੇ (ਸਿਖ ਮਾਰਗ) ਤੋਂ ਸਿੱਖ ਇਤਿਹਾਸਕਾਰ-ਵਿਦਵਾਨ ਡਾ: ਹਰਜਿੰਦਰ ਸਿੰਘ ਦਿਲਗੀਰ ਨੂੰ ਦੂਰ ਕੀਤਾ ਸੀ। ਮਾਫ਼ ਕਰਨਾ, ਚਾਲੀ ਪੰਜਾਹ ਕਿਤਾਬਾਂ ਲਿਖਣ ਵਾਲੇ (ਜੋ ਇਤਿਹਾਸ ਤੇ ਫਲਸਫੇ ਦਾ ਮਾਹਿਰ ਹੈ) ਨਾਲ ਬੇਵਜਹ ਕਿੜਾਂ ਕੱਢਣ ਵਾਲਿਆਂ ਦੀ ਕੌਮ ਨੂੰ ਕਿਹੜੀ ਦੇਣ ਹੈ? ਮੈਂ ਦਿਲਗੀਰ ਜੀ ਨੂੰ ਵੀ ਅਪੀਲ ਕਰਦਾ ਹਾਂ ਕਿ ਉਹ ਫਿਰ ਘਰ ਵੀ ਫੇਰਾ ਮਾਰਿਆ ਕਰਨ ਲੇਖ ਲਿਖਿਆ ਕਰਨ)। ਜੇ ਤੁਸੀਂ ਇਸ ਸੈਕਸ਼ਨ ਵਿੱਚ ਧੜੇਬੰਦੀ, ਦੂਸ਼ਣ ਬਾਜ਼ੀ ਤੇ ਨਿਜੀ ਕਿੜਾਂ ਕੱਢਣ ਵਾਲਿਆਂ ਦੀਆਂ ਚਿੱਠੀਆਂ ਵਾਲਾ ਊਲ ਜਲੂਲ ਬੰਦ ਕਰ ਦਿਓਗੇ ਤਾਂ ਦਿਲਗੀਰ ਜੀ ਵੀ ਮੁੜ ਆਉਣਗੇ, ਮੈਨੂੰ ਭਰੋਸਾ ਹੈ।
ਧੰਨਵਾਦ ਸਹਿਤ
ਇਕਬਾਲ ਸਿੰਘ


(ਨੋਟ:- ਸੋਮਵਾਰ 6 ਅਪਰੈਲ 2009 ਤੱਕ ਮੈਂ ‘ਸਿੱਖ ਮਾਰਗ’ ਤੇ ਕੋਈ ਪੱਤਰ ਨਹੀਂ ਪਉਣਾਂ। ਕਿਉਂਕਿ ਇਹ ਗੁਰਮਤਿ ਸਿੱਖਣ ਦੀ ਬਜਾਏ ਧੜੇਬੰਦੀ, ਗਰੁੱਪਬਾਜ਼ੀ ਅਤੇ ਨਿੱਜੀ ਦੂਸ਼ਣਬਾਜ਼ੀ ਦਾ ਅਖਾੜਾ ਬਣਦਾ ਜਾ ਰਿਹਾ ਹੈ ਜੋ ਕਿ ਅਤਿ ਮੰਦਭਾਗੀ ਗੱਲ ਹੈ। ਐਤਵਾਰ ਨੂੰ ਮੈਂ ਲਿਖਤੀ ਰੂਪ ਵਿੱਚ ਕੁੱਝ ਸੁਝਾਓ ਮੰਗਾਂਗਾ। ਉਸ ਤੋਂ ਬਾਅਦ ‘ਸਿੱਖ ਮਾਰਗ’ ਦੇ ਰੈਗੂਲਰ ਪਾਠਕਾਂ/ਲੇਖਕਾਂ ਦੇ ਸੁਝਾਓ ਅਨੁਸਾਰ ਅਗਲੀ ਨੀਤੀ ਤਹਿ ਕੀਤੀ ਜਾਵੇਗੀ –ਸੰਪਾਦਕ)


(02/04/09)
ਮਨਮੀਤ ਕੌਰ

Dear Editor Sahib Ji,

Sikh Marg is a very useful website for the Sikhs. But, I have been reading the letters section of the Sikh Marg. It is really sickening. Especially Gurcharan Singh Joonwala, Daljit Singh Hothi and Gursharan Singh Kasel have shown themselves as pride, misbehaving, over-reacting and even telling lies. All this does not behove a Sikh at least. I feel they are friends and always taken 'guns' against those who differ with any one of them. GS Jioonwala is unbelievably untolerable. Please dont waste your space for these people.
You have good articles and we like them. If I am in your place I will black-list these three persons (at least their letters).
I am no friend of DS Ghankhas but he seems to be humble and nice.

Sorry if I have said something wrong.

Sisterly
Manmeet Kaur


(02/04/09)
ਪ੍ਰੇਮ ਸਿੰਘ ਬਰਨਬੀ

ਪ੍ਰਭੂ ਮਿਲਾਪ

ਰੱਬ ਨੂੰ ਮਿਲਣ ਦੀ ਹਰ ਕੋਈ ਚਾਹ ਰੱਖੇ, ਕੋਈ ਪੂਰਬ ਕੋਈ ਪੱਛਮ ਨੂੰ ਨੱਸਦਾ ਹੈ।
ਮੰਦਰਾਂ ਤੀਰਥਾਂ ਜਾਂ ਪਰਬਤ ਕੈਲਾਸ਼ ਉੱਤੇ, ਕੋਈ ਜੰਨਤ ਨੂੰ ਕਮਰਕੱਸੇ ਕੱਸਦਾ ਹੈ।
ਕੋਈ ਕੁੰਡਲਣੀ ਦੇ ਰਾਹੀਂ ਪ੍ਰਾਣ ਚਾੜੇ, ਤੇ ਕੋਈ ਕੋਈ ਇੜਾ ਪਿੰਗਲਾ ਦੱਸਦਾ ਹੈ।
ਕਈ ਕਹਿਣ ਆਤਮਾ ਪ੍ਰਵੇਜ਼ ਕਰਦੀ, ਰੱਬ ਤਾਂ ਸੱਤਵੇਂ ਅਸਮਾਨ `ਤੇ ਵੱਸਦਾ ਹੈ।
ਭਾਂਤ ਭਾਂਤ ਦੇ ਬਾਬੇ ਵੀ ਬਹੁਤ ਫਿਰਦੇ, ਸਿੱਖਿਆਵਾਂ ਦਿੰਦੇ ਪਏ ਵੰਨ ਸੁਵੰਨੀਆਂ ਨੇ।
ਸਾਖੀਆਂ ਦੇਣ ਮਿਥਿਹਾਸ ਦੇ ਪੰਨਿਆਂ `ਚੋਂ, ਭੋਲੇ ਸਿੱਖਾਂ ਨੇ ਸੱਚ ਕਰ ਮੰਨੀਆਂ ਨੇ।
ਬਾਣੀ ਪੜ੍ਹਦਿਆਂ ਪੰਜ ਸੌ ਸਾਲ ਹੋ ਗਏ, ਕੀਤਾ ਗ੍ਰਹਿਣ ਕੀ? ਅਕਲਾਂ ਨੰਨ੍ਹੀਆਂ ਨੇ।
ਰਾਹੋਂ ਖੁੰਝਕੇ ਮੰਜ਼ਿਲ ਦੀ ਸੇਧ ਭੁੱਲੀ, ਤੇ ਪ੍ਰਭੂ ਨੂੰ ਮਿਲਣ ਲਈ ਆਸਾਂ ਬੰਨ੍ਹੀਆਂ ਨੇ।
ਪ੍ਰਭੂ ਜੀ ਤਾਂ ਸਰੀਰ ਦੇ ਵਿੱਚ ਵੱਸੇ, ਦੁਬਿਧਾ ਤਿਆਗ ਦੇਹ ‘ਪਤਾ’ ਨਾ ਟੋਲ ਘਰ ਦਾ।
ਸਦਾ ਸਤ, ਚਿੱਤ, ਅਨੰਦ ਦੀ ਮੂਰਤੀ ਜੋ, ਸਮੂੰਹ ਸਰੀਰਾਂ ਦੇ ਵਿੱਚ ਕਲੋਲ ਕਰਦਾ।
ਵਹਿਮਾਂ ਭਰਮਾਂ ਦੀ ਪੰਡ ਉਤਾਰ ਸਿਰ ਤੋਂ, ਪੂਰਨ ਪ੍ਰੀਤ, ਤੂੰ ਰੱਖ ਨਿਰੋਲ ਸ਼ਰਧਾ।
ਗੁਰਬਾਣੀ-ਗੁਰੂ ਗਿਆਨ ਦੀ ਕਰੇ ਵਰਖਾ, ਕਰੇ ਪਰਕਾਸ਼, ਕੂੜ ਦਾ ਖੋਲ੍ਹ ਪਰਦਾ।
ਦਸਾਂ ਦੇ ਦਸ ਸਰੂਪਾਂ ਵਿੱਚ ਨਾਨਕ, “ਧੁਰ ਕੀ ਬਾਣੀ” ਦੀ ਸਿੱਖਿਆ ਸਿਖਾਂਵਦਾ ਹੈ।
ਬਾਣੀ ਕੱਚੀ ਤੇ ਸੱਚੀ ਦੀ ਕਰੇ ਤੁਲਨਾ, ਫਿਰ ਖੋਲ੍ਹਕੇ ਕਪਟ `ਤੇ ਬੂਝ ਬੁਝਾਂਵਦਾ ਹੈ।
ਹੋ ਕੇ ਨਿਮਾਣਾ ਜੋ ਗੁਰੂ ਦੀ ਸ਼ਰਨ ਆਵੇ, ਫੜਕੇ ਬਾਂਹ ਗੁਰੂ ਪਾਸ ਬਿਠਾਂਵਦਾ ਹੈ।
ਗੁਰੂ ਗ੍ਰੰਥ ਦੇ ਚਰਨ ਲੱਗ “ਪ੍ਰੇਮ ਸਿੰਘਾ” ਸਤਿਗੁਰੂ ਨਾਮ ਦੇ ਕੇ ਢੋਲ ਮਿਲਾਂਵਦਾ ਹੈ।


(01/04/09)
ਗੁਰਸ਼ਰਨ ਸਿੰਘ ਕਸੇਲ

ਸ੍ਰ. ਗੁਰਨਾਮ ਸਿੰਘ ਕੁੰਢਾਲ ਜੀ,
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ ॥

ਵੀਰ ਜੀ, ਮੈਂ ਆਪ ਪਾਸੋਂ ਇਹ ਤੇ ਪੁੱਛਿਆਂ ਹੀ ਨਹੀਂ ਸੀ ਕਿ ਪਾਹੁਲਧਾਰਨ ਕਰਨ ਲਈ ਕਿਹੜੀਆਂ-ਕਿਹੜੀਆਂ ਗੱਲਾਂ ਜਰੂਰੀ ਹਨ ? ਫਿਰ ਮੇਰੇ ਕੇਸਾਧਾਰੀ ਹੋਣਾ ਜਾਂ ਨਾਂ ਹੋਣਾ ਵਿਚ ਕਿਥੋਂ ਆ ਗਿਆ ? ਇਹ ਬਹਾਨਾ ਤੁਸੀਂ ਵੀ ਸਿੱਖ ਪੇਸ਼ੇਵਾਰ ਭਾਈਆਂ, ਅਖੌਤੀ ਸੰਤ, ਬਾਬਿਆਂ ਵਾਲਾ ਹੀ ਕੀਤਾ ਹੈ । ਉਹਨਾ ਨੂੰ ਜਦ ਕਿਸੇ ਸਿੱਖ ਦੇ ਪੁੱਛੇ ਹੋਏ ਸਵਾਲ ਦਾ ਜਵਾਬ ਨਾਂ ਆਵੇ ਤਾਂ ਅੱਗੋਂ ਕਹਿਣਗੇ: ਤੂੰ ਕੇਸ ਨਹੀਂ ਰੱਖੇ, “ਸੁਖਮਨੀ ਸਾਹਿਬ ਦਾ ਪਾਠ ਕਿੰਨੀ ਵਾਰ ਕਰਦਾ ਹੈ ਜਾ ਪਹਿਲਾਂ ਗੁਰੂ ਵਾਲਾ ਬਣ” ਆਦਿਕ ਬਹਾਨੇ ਮਾਰਕੇ ਜਵਾਬ ਦੇਣੋ ਭੱਜ ਜਾਂਦੇ ਹਨ ।
ਦੂਸਰੀ ਗੱਲ ਜੋ ਤੁਸੀਂ ਲਿਖੀ ਹੈ ਕਿ “ਤੁਸੀਂ ਲਿਖਿਆ ਹੈ ਕਿ ਮੈਂ ਪਾਹੁਲ ਨਾਂ ਛਕਣ ਵਾਲਿਆਂ ਨੂੰ ਭੇਖੀ ਸਿੱਖ ਕਹਿੰਦਾ ਹਾਂ। ਮੈਂ ਇਹ ਕਦੀ ਨਹੀਂ ਕਿਹਾ ਨਾਂ ਹੀ ਕਹਿ ਸਕਦਾ ਹਾਂ”।
ਵੀਰ ਜੀ, ਜਿੰਨ੍ਹਾਂ ਦੀ ਮਦਦ ਤੇ ਤੁਸੀਂ ਆਏ ਹੋ, ਉਨ੍ਹਾਂ ਦੇ ਇਹ ਗੱਲ ਲਿਖਣ ਕਾਰਨ ਹੀ ਤਾਂ ਇਹ ਸਾਰੀ ਗੱਲ ਚੱਲੀ ਹੈ ? ਤੁਸੀਂ ਲਿਖਿਆ ਜਾਂ ਘਣਕਸ ਜੀ ਨੇ ਗੱਲ ਤਾਂ ਇਕੋ ਹੀ ਹੈ ? ਸ੍ਰ. ਘਣਕਸ ਹੋਰਾਂ ਦੀ ੧੫-੦੩-੦੯ ਵਾਲੀ ਚਿੱਠੀ ਪੜ੍ਹ ਲਵੋ ?
ਤੁਸੀਂ ਲਿਖਿਆ ਹੈ, “ਪਾਹੁਲ ਦੇ ਮੌਕੇ ਤੇ ਗੁਰਬਾਣੀਆਂ ਦਾਂ ਪੜ੍ਹਨ ਦਾ ਮਕਸਦ ਸਮੁੱਚੀ ਗੁਰਬਾਣੀ ਦੇ ਗਿਆਨ ਨੂੰ ਸਮਝਣ ਦੇ ਉਦਮ ਦੀ ਸ਼ੁਰੂਆਤ ਕਰਨੀ ਹੀ ਮੰਨਿਆਂ ਜਾ ਸਕਦਾ ਹੈ”।
ਵੀਰ ਜੀ, ਤੁਸੀਂ ਇਕ ਪਾਸੇ ਤਾਂ ਗੁਰਬਾਣੀ, ...ਗੁਰਬਾਣੀ ਦੀ ਰੱਟ ਲਾਈ ਜਾਂਦੇ ਹੋ ? ਦੂਜੇ ਪਾਸੇ ਦਸ਼ਮ ਗ੍ਰੰਥ ਵਾਲੀਆਂ ਬਾਣੀਆਂ ਨੂੰ ਗੁਰਬਾਣੀ ਵੀ ਨਹੀਂ ਮੰਨਦੇ ਪਰ ਨਾਲ-ਨਾਲ ਉਨ੍ਹਾਂ ਨੂੰ ਪੜ੍ਹਨ ਦਾ ਵੀ ਪ੍ਰਚਾਰ ਕਰਦੇ ਹੋ ? ਜੋ ਤੁਹਾਡੀ ਕਹਿਣੀ ਤੇ ਕਰਨੀ ਦੀ ਸਮਝ ਨਹੀਂ ਆਉਂਦੀ ? ਇਕ ਪਾਸੇ ਪੰਥ ਦੇ ਫੈਸਲੇ ਦੀ ਦੁਹਾਈ ਪਾਉਂਦੇ ਹੋ ਨਾਲੇ ਪੰਥਕ ਮਰਯਾਦਾ ਤੋਂ ਬਾਗੀ ਵੀ ਹੋ ? ਕੀ ਅਰਦਾਸ ਪੰਥਕ ਮਰਯਾਦਾ ਵਿਚ ਨਹੀਂ ਆਉਂਦੀ ? ਕੀ ਤੁਸੀਂ ਪੰਥਕ ਅਰਦਾਸ ਨੂੰ ਮੰਨਦੇ ਹੋ ਉਹ ਵੀ ਤਾਂ ਸ਼ੁਰੂ ਦਸ਼ਮ ਗ੍ਰੰਥ ਵਿਚੋਂ ਹੈ ? ਇਸ ਤੇ ਵਿਸਥਾਰ ਨਾਲ ਫਿਰ ਕਦੀ ਗੱਲ ਕਰ ਲਵਾਂਗੇ ਜੇ ਤੁਸੀਂ ਚਾਹੋਗੇ ਤਾਂ ?
ਤੁਸੀਂ ਲਿਖਿਆ ਹੈ, “ਮੈਂ ਇਹੀ ਬੇਨਤੀ ਕਰੂੰਗਾ ਕਿ ਗੁਰੂ ਦੀ ਮੱਤ ਲਵੋ, ਗੁਰੂ ਸਾਹਿਬ ਦੱਸਦੇ ਹਨ “ਚਤੁਰਾਈ ਨਾ ਚਤੁਰਭੁਜ ਪਾਈਐ”।
ਵੀਰ ਜੀ, ਏਹੀ ਗੱਲ ਤਾਂ ਤੁਹਾਡੀ ਸਮਝ ਵਿਚ ਨਹੀ ਆ ਰਹੀ ? ਤੁਸੀਂ ਚੁਤਰਾਈ ਕਰਕੇ ਪਾਹੁਲਧਾਰੀ ਵੀ ਬਣਨਾ ਚਾਹੁੰਦੇ ਹੋ ਅਤੇ ਦਸ਼ਮ ਗ੍ਰੰਥ ਵਾਲੀਆਂ ਬਾਣੀਆਂ ਨੂੰ ਕਿਸੇ ਆਮ ਲਿਖਾਰੀ ਦੀ ਪ੍ਰਚਾਰਕੇ ਸਿੱਖਾਂ ਦੇ ਵਿਦਵਾਨ ਵੀ ?
ਤੁਸੀਂ ਚਿੱਠੀ ਵਿੱਚ ਗੁਰਬਾਣੀ ਦੀਆਂ ਪੰਗਤੀਆਂ ਵਰਤੀਆਂ ਹਨ ਇਸ ਲਈ ਮੈਂ ਵੀ ਦੌ ਪੰਗਤੀ ਵਰਤ ਰਿਹਾ ਹਾਂ । ਸ਼ਾਇਦ ਤੁਸੀਂ ਕਦੀ ਗੁਰਬਾਣੀ ਦੀਆਂ ਇਨ੍ਹਾਂ ਪੰਗਤੀਆਂ ਵੱਲ ਧਿਆਨ ਨਹੀਂ ਦਿਤਾ ਲੱਗਦਾ । ਜੇ ਧਿਆਨ ਦਿਤਾ ਹੁੰਦਾ ਤਾਂ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿਚ ਸਿੱਖਾਂ ਨੂੰ ਦਸ਼ਮ ਗ੍ਰੰਥ ਵਾਲੀਆਂ ਬਾਣੀਆਂ ਪੜ੍ਹਨ ਦਾ ਢੌਗ ਕਰਨ ਲਈ ਨਾਂ ਆਖਦੇ: “ ਬਚਨੁ ਕਰੇ ਤੈ ਖਿਸਕਿ ਜਾਇ ਬੋਲੇ ਸਭੁ ਕਚਾ ॥(ਪੰਨਾ੧੦੯੯) ਜਿਨ੍ਹ ਮਨਿ ਹੋਰੁ ਮੁਖਿ ਹੋਰੁ, ਸਿ ਕਾਂਢੇ ਕਚਿਆ” ॥(ਪੰਨਾ ੪੮੮)
ਅਖੀਰ ਤੇ-: ਇਕ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰਵਾਨਿਤ ਪੰਥ ਰਹਿਤ ਮਰਯਾਦਾ ਵਿਚ ਕੀਤਾ ਫੈਸਲਾ ਵੀ ਹਰ ਸਿੱਖ ਲਈ ਮੰਨਣਾ ਜਰੂਰੀ ਹੈ । ਪਰ ਹੁਣ ਜਦ ਕਿ ਤੁਸੀਂ ਵਿਦਵਾਨਾਂ ਨੇ ਦੱਸ ਦਿਤਾ ਹੈ ਕਿ ਦਸਮ ਗ੍ਰੰਥ ਅਤੇ ਇਸ ਵਿਚੋਂ ਪਾਹੁਲ ਧਾਰਨ ਕਰਨ ਸਮੇਂ ਲਈਆਂ ਜਾਂਦੀਆਂ ਤਿੰਨ ਬਾਣੀਆਂ ਨਾਂ ਤਾਂ ਗੁਰਬਾਣੀ ਹੈ ਅਤੇ ਨਾਂ ਹੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈ ਤਾਂ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ ਉਸਨੂੰ ਗੁਰਬਾਣੀ ਮੰਨਣ ਦਾ ਢੌਂਗ ਨਹੀਂ ਕੀਤਾ ਜਾ ਸਕਦਾ । ਜਿਵੇਂ ਕਹਾਵਤ ਹੈ ਕਿ “ਅੱਖੀ ਵੇਖਕੇ ਮੱਖੀ ਨਹੀਂ ਖਾਦੀ ਜਾਂਦੀ” । ਹੁਣ ਜਿਥੇ ਤੁਸੀਂ ਵਿਦਵਾਨ ਦਸਮ ਗ੍ਰੰਥ ਦੀਆਂ ਪਾਹੁਲ ਧਾਰਨ ਕਰਨ ਵਾਲੇ ਸਮੇਂ ਪੜ੍ਹੀਆਂ ਜਾਂਦੀਆਂ ਬਾਣੀਆਂ ਬਾਰੇ ਸਿੱਖਾਂ ਨੂੰ ਜਾਗਰੂਕ ਕਰ ਰਹੇ ਹੋ ਉਸਦੇ ਨਾਲ ਹੁਣ ਸਿੱਖਾਂ ਨੂੰ ਬਿਨਾ ਦਸਮ ਗ੍ਰੰਥ ਵਾਲੀਆਂ ਬਾਣੀਆਂ ਅੱਗੇ ਸਿਰ ਝੁਕਾਉਣ ਤੋਂ ਪਾਹੁਲਧਾਰੀ ਬਣਾਉਣ ਦਾ ਕੋਈ ਰਾਹ ਵੀ ਲੱਭੋ ਅਤੇ ਦੱਸੋ ?
ਮੈਂ ਸਮਝਦਾ ਹਾਂ ਕਿ ਇਸ ਵਿਸ਼ੇ ਤੇ ਹੋਰ ਵਿਚਾਰ ਕਰਨੀ ਪਾਣੀ ਵਿਚ ਮਧਾਣੀ ਪਾਉਣ ਵਾਲੀ ਗੱਲ ਹੈ । ਮੇਰੇ ਜੋ ਵਿਚਾਰ ਸਨ ਉਹ ਦੇ ਦਿਤੇ ਹਨ । ਉਨ੍ਹਾਂ ਗੱਲਾਂ ਨੂੰ ਹੀ ਮੁੜ-ਮੁੜ ਦੁਹਰਾਈ ਜਾਣਾ ਸ੍ਰ. ਮੱਖਣ ਸਿੰਘ ਜੀ ਅਤੇ ਸਤਿਕਾਰ ਯੋਗ ਪਾਠਕਾਂ ਦਾ ਸਮਾਂ ਖਰਾਬ ਕਰਨਾ ਸਮਝਦਾ ਹਾਂ । ਇਸ ਲਈ ਆਪਣੇ ਵੱਲੋਂ ਇਹ ਵਿੱਸ਼ਾ ਬੰਦ ਕਰਦਾ ਹਾਂ ।
ਸਤਿਕਾਰ ਸਹਿਤ,
ਗੁਰਸ਼ਰਨ ਸਿੰਘ ਕਸੇਲ


(01/04/09)
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ

ਸ੍ਰ. ਮੱਖਣ ਸਿੰਘ ਜੀ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਹਿ।
ਸ੍ਰ. ਦਰਸ਼ਨ ਸਿੰਘ ਘਣਕਸ ਹੋਰਾਂ ਦੀ ਚਿੱਠੀ, ‘ਰਾਹ ਪਿਆਂ ਜਾਣੀਏ ਜਾਂ ਵਾਹ ਪਿਆਂ ਜਾਣੀਏ’ ਬਾਰੇ ਤੁਹਾਡਾ ਨੋਟ ਪੜ੍ਹਿਆ ਤਾਂ ਪਤਾ ਚੱਲਿਆ ਕਿ ਇਸ ਚਿੱਠੀ ਦਾ ‘ਸਿੱਖ ਧਰਮ’ ਤੇ ‘ਸਿੱਖ ਮਾਰਗ’ ਨਾਲ ਕੋਈ ਸਬੰਧ ਨਹੀਂ ਕਿਉਂਕਿ ਇਹ ਸਿੰਘ ਸਭਾ ਵਾਲਿਆਂ ਦਾ ਨਿਜੀ ਮਸਲਾ ਹੈ। ਜੇ ਇਹ ਗੱਲ ਹੈ ਤਾਂ ਤੁਹਾਨੁੰ ਇਹ ਚਿੱਠੀ ‘ਸਿੱਖ ਮਾਰਗ’ ਤੇ ਪਾਉਣੀ ਹੀ ਨਹੀਂ ਚਾਹੀਦੀ ਸੀ ਤੇ ਜੇ ਪਾਈ ਹੈ ਤਾਂ ਨੋਟ ਦੇਣ ਦੀ ਲੋੜ ਨਹੀਂ ਸੀ ਕਿਉਂਕਿ ਤੁਸੀਂ ਆਪਣੀ ਮਰਜੀ ਨਾਲ ਇਸ ਚਿੱਠੀ ਨੂੰ ਵੈਬ-ਸਾਈਟ ਤੇ ਪਾ ਰਹੇ ਹੋ।
ਧੰਨਵਾਦ।
ਗੁਰੂ ਪੰਥ ਦਾ ਦਾਸ,
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ, ਕੈਨੇਡਾ।


(01/04/09)
ਦਲਜੀਤ ਸਿੰਘ ਹੋਠੀ

ਸਰਦਾਰ ਮੱਖਣ ਸਿੰਘ ਜੀ ਤੇ ਸਿੱਖ ਮਾਰਗ ਦੇ ਪਾਠਕਾ ਨੂੰ ਗੁਰੁ ਫ਼ਤਹਿ
ਸਰਦਾਰ ਮੱਖਣ ਸਿੰਘ ਜੀ ਮੈਂ ਪਹਿਲਾ ਵੀ ਲਿੱਖਿਆ ਸੀ ਕਿ ਸ਼ਬਦੀ ਲੜਾਈ ਵਿੱਚ ਕੋਈ ਲਾਭ ਨਹੀ ਹੈ, ਇਸ ਤੋ ਲੇਖਕ ਦਾ ਮਾਨਸਿਕ ਪੱਧਰ ਕਿੱਨਾ ਕੁ ਹੈ, ਲੇਖਕ ਜਿਸ ਸਭਿਅਤਾ ਵਿੱਚ ਪਲਿਆ, ਪ੍ਰਵਾਨ ਚੱੜਿਆ, ਲੇਖਕ ਦਾ ਸਮਾਜਿਕ ਰੁਤਬਾ ਕਿੱਨਾ ਕੁ ਵੱਡਾ ਹੈ, ਉਸਦੀ ਉੱਮਰ ਵਿੱਚ ਹੰਡਾਇਆ ਤਜ਼ਰਬਾ ਕਿੰਨਾ ਕੁ ਹੈ ਉਸ ਅਨੁਸਾਰ ਉਹ ਲਿਖੇਗਾ। ਜੇ ਕਿਸੇ ਸੱਜਣ ਨੂੰ ਆਪਣੀ ਜ਼ਿਦਗੀ ਵਿੱਚ ਜੋ ਹੋਇਆ ਜਾਂ ਨਾ ਹੋਇਆ ਲਿੱਖਣ ਦਾ ਸ਼ੋਕ ਹੈ, ਉਹ ਸੱਜਣ ਆਪਣੀ ਨਿਜ਼ੀ ਡਾਇਰੀ ਵਿੱਚ ਲਿੱਖੇ, ਤੇ ਸਿੱਖ ਮਾਰਗ ਦੇ ਪਾਠਕਾ ਦਾ ਸਮਾਂ ਖਰਾਬ ਹੋਣੋ ਬੱਚ ਜਾਵੇ। ਸਿੱਖ ਮਾਰਗ ਤੇ ਗੁਰਮਤ ਵਿਚਾਰਧਾਰਾ ਦੀ ਗੱਲ ਕੀਤੀ ਜਾਵੇ ਨਾਂ ਕਿ ਆਪਣੇ ਨਿਜ਼ੀ ਝਗੜੇ ਦੀ ਗੱਲ ਕੀਤੀ ਜਾਵੇ। ਵੀਰ ਗੁਰਸ਼ਰਨ ਸਿੰਘ ਜੀ ਕਸੇਲ ਹੋਣਾ ਦੀ ਤਰਾ ਸਵਾਲ ਕੀਤੇ ਜਾਣ, ਤਾਂ ਕਿ ਜਿਹੜੀ ਸਿੱਖ ਕੌਮ ਵਿੱਚ ਮਿਲਾਵਟ ਕੀਤੀ ਹੋਈ ਹੈ, ਉਸ ਨੂੰ ਸਿੱਖ ਮਾਰਗ ਦੇ ਪਾਠਕ ਪੜ੍ਹ ਕੇ ਆਪਣੇ ਵਿਚਾਰ ਦੱਸਣ। ਇਸ ਤਰਾ ਨਾਂ ਹੋਵੇ ਕਿ ਜੇ ਕੋਈ ਸੱਜਣ ਅਕਲ ਦੀ ਗੱਲ ਕਰਨ ਦੀ ਗੁਸਤਾਖੀ ਕਰ ਜਾਵੇ, ਉਸ ਨੂੰ ਏਨ੍ਹਾ ਜ਼ਲੀਲ ਕਰੋ ਕਿ ਉਹ ਮੁੜ ਕੇ ਅਕਲ ਦੀ ਗੱਲ ਨਾਂ ਕਰੇ।
ਧੰਨਵਾਦ
{ਦਲਜੀਤ ਸਿੰਘ ਹੋਠੀ } {ਰਾਚੈਸਟਰ ਨਿਉਯਾਰਕ } {585- 698- 0146}


(01/04/09)
ਦਰਸ਼ਨ ਸਿੰਘ ਘਣਕਸ

Dear Daljit,

Wahe Guru jee Ka Khals, Wahe Guru Jee Kee Fateh.

I agree with you that my Punjabi writing is not good, I was out of practice 40 years, from now onward I will write in English only.

I do appreciate your gesture for reconciliation, yes there was nothing to learn or gain from our silly contest among us.

We should happily agree to disagree on some matters. All human beings are living on individual levels of our lives.

Yes, I have resigned from SSC on voluntarily bases; I did not want to make it hard for SSC. There are some misunderstanding and our personality clash, as well as Guru Bani understanding between me and Gurchran. There are 2 other people who has resign from SSC you should ask this thing from Gurchran.

If you are really keen to know more about me, my service to SSC than please speak to Jasvir Singh Mangat or Sukhdev Singh Sekhon or Harjinder Singh, your friend has their phone #.

I am grateful to all the HOTHI team for being humble, wise and sweet to bring peace and respect to all.

Remember all of us are seekers of the same truth, that is our Guru Granth Sahib jee which will lead us to God’s domain through our {metaphysical longings} prayers, through asking for forgiveness for our failings in this life travels.

Yesterday is gone let us meet for tomorrow, no body is better than anybody else, I have so many faults in me but due to my pride, I do not see them, only Guru can help me.

Love and respect to all the Hothi team.

I am your-Stupid old man: Darshan Singh Ghanks


(01/04/09)
ਅਭਿਨਵ ਗੁਪਤਾ

Veer ji,

Wahe guru ji ka khalsa Wahe guru ji ki phate,
I always use to study articles from this unique site and always found that these articles are full of new
research and thoughts and are easy for the new generation to understand the concept intrduced by Guru Nanak Dev ji.
Sir first time i had tried to type an article in punjabi which may contain lot many errors but i request you for your intervention to make it alright .
Attached is the same kindly see if it can help us to become and live like human beings rather than fighting and criticising others.
Thanks to the teams of Sikh Margh for contributing in restucturing the old human psychology.
Regards,
Abhinav
9419109844
Jammu

(ਅਭਿਨਵ ਗੁਪਤਾ ਜੀ ਆਪ ਜੀ ਦਾ ‘ਸਿੱਖ ਮਾਰਗ’ ਨੂੰ ਪੜ੍ਹਨ ਲਈ ਸ਼ਕਰੀਆ। ਆਪ ਜੀ ਦੇ ਲੇਖ ਵਿੱਚ ਗਲਤੀਆਂ ਕੁੱਝ ਜ਼ਿਆਦਾ ਹੀ ਹਨ ਅਤੇ ਲੇਖ ਵੀ ਹਿੰਦੀ ਪੰਜਾਬੀ ਦਾ ਮਿਸ਼ਰਤ ਜਿਹਾ ਹੈ ਜੋ ਕੇ ਮੇਰੇ ਵਾਸਤੇ ਠੀਕ ਕਰਕੇ ਪਉਣਾ ਮੁਸ਼ਕਲ ਕੰਮ ਹੈ। ਮੈਂ ਖੁਦ ਅੱਠ ਘੰਟੇ ਕੰਮ ਕਰਦਾ ਹਾਂ ਅਤੇ ਬਾਕੀ ਸਮਾ ਇੱਥੇ ਲਉਂਦਾ ਹਾਂ। ‘ਸਿੱਖ ਮਾਰਗ’ ਤੇ ਕੰਮ ਕਰਨ ਵਾਲੀ ਕੋਈ ਟੀਮ ਨਹੀਂ ਸਿਰਫ ਸਵਾ ਲੱਖੀ ਮੈਂ ਹੀ ਹਾਂ। ਤੁਹਾਡੇ ਵਲੋਂ ਉਠਾਏ ਕੁੱਝ ਨੁਕਤੇ ਠੀਕ ਹਨ ਪਰ ਸਾਰੇ ਨਹੀਂ। ਇਹ ਜ਼ਰੂਰੀ ਨਹੀਂ ਕਿ ਜੋ ਦੇਖਣ ਨੂੰ ਸਾਬਤ ਸੂਰਤ ਸਿੱਖ ਲਗਦਾ ਹੈ ਉਹ ਸਿੱਖ ਹੀ ਹੋਵੇਗਾ ਪਰ ਸਿੱਖ ਲਈ ਸਾਬਤ ਸੂਰਤ ਹੋਣਾ ਜ਼ਰੂਰੀ ਹੈ। ਇਸ ਵਿਸ਼ੇ ਤੇ ਤੁਸੀਂ ਬਹੁਤ ਸਾਰੇ ਲੇਖ ‘ਸਿੱਖ ਮਾਰਗ’ ਤੇ ਪੜ੍ਹ ਸਕਦੇ ਹੋ –ਸੰਪਾਦਕ)


{ਨੋਟ:- ਪਿਛਲੇ ਹੋਰ ਪੱਤਰ ਪੜ੍ਹਨ ਲਈ ਐਰੋ (ਤੀਰ) ਨੂੰ ਕਲਿਕ ਕਰੋ ਜੀ}


HOME
.