.


(20/05/09)
ਗੁਰਮੀਤ ਸਿੰਘ ਆਸਟ੍ਰੇਲੀਆ

Param Satkaarjog Giani Surjit Singh jee,
Waheguru jee ka Khalsa Waheguru jee kee Fateh
Book: Panthic Matey, compiled by Dr. Kirpal Singh (Ed.2002) published
by Dr. Man Singh Niranakri, Chandigarh at page 21 it is reproduced:
Dharmik Salahkaar Committee Dee Athveen Meeting dated 4 - 5 - 1942.. DASAM GRANTH AKHAND PAATH: In his letter No.684 dated 11-1-1942 Jathedhar Sahib Sri Akal Takht Sahib sought advice that several shardhaloos/Premis arrange Dasam Granth Sahib Akhand Paath and what should be done? It was agreed that like Guru Granth Sahib, Dasam Granth daa Akhand, sadharan or Saptahik Paath karnaa Thheek Naheen, though its reading & narration could be useful. I don't recollect exactly but during some Internet discussion, it was stated that such Akhand Paath took place at Akaal Takht Sahib or may be in any Article published in the Sant-Sipahi because Editor was propagating his viewpoint?
With best wishes,
Gurmit Singh


(20/05/09)
ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ

Satkar Jog S. Makhan Singh Jeo & S.Gurmit Singh Jeo
Waheguru Ji Ka Khalsa Waheguru Ji Ki Fateh
You are requested to please confirm me if possible that if on 5th of April 1942 (may be somewhere after or before) that sometimes the SGPC had ever banned the Akhand Path of so called ‘Dasam Granth’ upon Akal Takhat Sahib.
With regards- Surjit Singh

(20/05/09)
ਦਲਜੀਤ ਸਿੰਘ ਹੋਠੀ

ਗੁਰਪ੍ਰੀਤ ਸਿੰਘ ਸਮਰਾ ਤੇ ਸਿੱਖ ਮਾਰਗ ਦੇ ਪਾਠਕਾ ਨੂੰ ਗੁਰੂ ਫ਼ਤਹਿ

ਸਰਦਾਰ ਜੀ ਪੰਜਾਬੀ ਵਲੋ ਤੁਹਾਡਾ ਹੱਥ ਤੰਗ ਲਗਦਾ ਹੈ, ਪੰਜਾਬੀ ਸਮਝਣ ਲੱਗਿਆਂ ਵੀ ਤੁਹਾਨੂੰ ਬਹੁਤ ਤੰਗੀ ਹੁੰਦੀ ਹੋਣੀ ਹੈ। ਕਿਹੜਾ ਕਾਰਨ ਸੀ ਤੁਸੀ ਆਪਣੀ ਮਿੰਠੀ ਜ਼ਬਾਨ ਮਾਂ ਬੋਲੀ ਤੋ ਮੂੱਹ ਮੋੜ ਲਿਆ। ਸ: ਜੀ ਤੁਸੀ ਉਹੀ ਸਮਰਾ ਹੋ ਜਿਹੜੇ ਇੱਕ ਚਿੱਠੀ ਤਰਲੋਚਨ ਸਿੰਘ ਜੀ ਨੂੰ ਲਿਖ ਕੇ ਦੂਸਰੀ ਚਿੱਠੀ ਵਿੱਚ ਮਾਫੀ ਮੰਗ ਲਈ ਸੀ। ਸਰਦਾਰ ਬਹਾਦਰ ਗਿਆਨ ਸਿੱਖਿਆ ਤੇ ਵੰਡਿਆ ਜਾਂਦਾ ਹੈ, ਗਿਆਨ ਕੋਈ ਚੋਰੀ ਕਰਨ ਵਾਲੀ ਚੀਜ਼ ਨਹੀ। ਗਿਆਨਵਾਨ ਲੋਕੀ ਗਿਆਨ ਵੰਡਦੇ ਰਹਿੰਦੇ ਹਨ ਅਤੇ ਸਮਝਦਾਰ ਲੋਕੀ ਗਿਆਨ ਗਰਿਹਣ ਕਰਦੇ ਰਹਿੰਦੇ ਹਨ । ਤੁਹਾਨੂੰ ਗੁਰਮਤਿ ਬਾਰੇ ਕੋਈ ਗਿਆਨ ਨਹੀਂ। ਗਿਆਨ ਚੋਰੀ ਨਹੀਂ ਹੁੰਦਾ ਗੁਰਵਾਕ ਇਸ ਤਰ੍ਹਾਂ ਹੈ: ਗੁਰ ਕਾ ਬਚਨੁ ਬਸੈ ਜੀਅ ਨਾਲੇ॥ ਜਲਿ ਨਹੀ ਡੂਬੈ ਤਸਕਰੁ ਨਹੀ ਲੇਵੈ ਭਾਹਿ ਨ ਸਾਕੈ ਜਾਲੇ॥ 1॥ ਰਹਾਉ॥ {ਪੰਨਾ 679}। ਤਸਕਰ ਚੋਰ ਨੂੰ ਕਹਿੰਦੇ ਹਨਹੇ ਭਾਈ ! (ਪਰਮਾਤਮਾ ਦੀ ਸਿਫ਼ਤਿ-ਸਾਲਾਹ ਨਾਲ ਭਰਪੂਰ) ਗੁਰੂ ਦਾ ਸ਼ਬਦ ਮੇਰੀ ਜਿੰਦ ਦੇ ਨਾਲ ਵੱਸਦਾ ਹੈ। (ਪਰਮਾਤਮਾ ਦਾ ਨਾਮ ਇੱਕ ਐਸਾ ਧਨ ਹੈ, ਜੇਹੜਾ ਪਾਣੀ ਵਿੱਚ ਡੁੱਬਦਾ ਨਹੀਂ, ਜਿਸ ਨੂੰ ਚੋਰ ਚੁਰਾ ਨਹੀਂ ਸਕਦਾ, ਜਿਸ ਨੂੰ ਅੱਗ ਸਾੜ ਨਹੀਂ ਸਕਦੀ। 1. ਰਹਾਉ।। ਸ: ਜੀ {ਅਕਲ ਪਿੱਛੇ ਡਾਂਗ ਲੈ ਕੇ ਦੌੜਨਾ} ਪੰਜਾਬੀ ਦਾ ਮੁਹਾਵਰਾ ਹੈ ਜਿਹੜੀ ਪੰਜਾਬੀ ਤੁਹਾਨੂੰ ਆਉਦੀ ਨਹੀ। ਗਿਆਨ ਤਰਕ ਦਲੀਲ ਦੀ ਗੱਲ ਗੁਰਬਾਣੀ ਵੀ ਕਰਦੀ ਹੈ। ਤਕਰੀਬਨ ਸਾਰੇ ਗੁਣੀ ਗਿਆਨੀ ਕਰਦੇ ਹਨ। ਸ: ਜੀ ਸ: ਜਸਵੀਰ ਸਿੰਘ ਜੀ ਨੂੰ ਮੈ ਗੁਰੂ ਨਾਨਕ ਦੇਵ ਜੀ ਦੀ ਬੋਲੀ ਦੀ ਉਦਾਹਰਣ ਦਿੱਤੀ ਸੀ ਕਿ ਗੁਰੁ ਸਹਿਬਾਨ ਕਿਤੇ ਪਿਆਰ ਨਾਲ ਸਮਝਾਉਦੇ ਹਨ ਤਾਂ ਕਿਤੇ ਸਖਤੀ ਨਾਲ ਸਮਝਾਉਦੇ ਹਨ। ਤੁਹਾਡੀ ਚਿੱਠੀ ਪੜ੍ਹ ਕੇ ਪਤਾ ਲੱਗਦਾ ਹੈ ਕਿ ਤੁਸੀ ਚਿੱਠੀ ਦਰਸ਼ਨ ਸਿੰਘ ਜੀ ਘਣਕਸ ਦੇ ਕਹਿਣ ਤੇ ਲਿੱਖੀ ਹੈ। ਅੱਗੇ ਵਾਸਤੇ ਚਿੱਠੀ ਲਿੱਖਣੀ ਤਾਂ ਪੰਜਾਬੀ ਵਿੱਚ ਲਿਖਣੀ ਤੇ ਆਪਣੀ ਸਮਝ ਮੁਤਾਬਕ ਲਿਖਣੀ। ਧੰਨਵਾਦ …………………………………………………………

 ਸਰਦਾਰ ਦਰਸ਼ਨ ਸਿੰਘ ਘਣਕਸ ਜੀ ਜਦੋ ਮਨੁੱਖ ਦੇ ਸੁਭਾਅ ਵਿੱਚੋ ਆਤਮਿਕ ਸੂਝ ਖਤਮ ਹੋ ਜਾਂਦੀ ਹੈ ਤੇ ਕ੍ਰੋਧ ਵਰਗੀਆਂ ਭਿਆਨਕ ਬਿਮਾਰੀਆ ਜਨਮ ਲੈਦੀਆਂ ਹਨ। ਤੇ ਮਨੁੱਖ ਜਬਲੀਆਂ ਮਾਰਨ ਲੱਗ ਜਾਦਾਂ ਹੈ। ਸ: ਜੀ ਸਿੱਖ ਮਾਰਗ ਦੇ ਪਾਠਕ ਸਮਝ ਗਏ ਹਨ ਕਿ ਤੁਸੀ ਮਾਨਸਿਕ ਤੌਰ ਤੇ ਪ੍ਰੇਸ਼ਾਨ ਹੋ। ਜਿਹੜਾ ਬੰਦਾ ਇੱਕ ਗੱਲ ਨੂੰ ਵਾਰ ਵਾਰ ਦੁਹਰਾਈ ਜਾਵੇ, ਉਸ ਆਦਮੀ ਨੂੰ ਡਾਕਟਰ ਦੀ ਸਲਾਹ ਲੈ ਲੈਣੀ ਚਾਹਿਦੀ ਹੈ। ਧੰਨਵਾਦ …………………………………………………………………………………

ਸਰਦਾਰ ਤਰਲੋਚਨ ਸਿੰਘ ਜੀ ਗੁਰੂ ਫ਼ਤਹਿ

ਗੁਰਸਿੱਖ ਲਈ ਜਰੂਰੀ ਹੈ ਕਿ ਉਹ ਗੁਰਬਾਣੀ ਦੇ ਅਰਥ ਕਰਨ ਸਮੇਂ: {ਆਪੇ ਸਾਜੇ ਕਰੇ ਆਪਿ ਜਾਈ ਭਿ ਰਖੈ ਆਪਿ ॥ ਤਿਸੁ ਵਿਚਿ ਜੰਤ ਉਪਾਇ ਕੈ ਦੇਖੈ ਥਾਪਿ ਉਥਾਪਿ ॥ ਕਿਸ ਨੋ ਕਹੀਐ ਨਾਨਕਾ ਸਭੁ ਕਿਛੁ ਆਪੇ ਆਪਿ ॥੨॥ {ਪੰਨਾ 475} ਵਾਲੇ ਗੁਰਮੱਤ ਸਿਧਾਂਤ ਨੂੰ ਕਦੇ ਨਾਂ ਭੁਲੇ। ਜੇ ਕਿਤੇ ਅੱਖਰੀ ਅਰਥਾ ਤੋ ਭੁਲੇਖਾ ਪੈਂਦਾ ਹੋਵੇ ਤੇ ਉਸੇ ਤਰਾ ਦੇ ਹੋਰ ਗੁਰੁ ਫਰਮਾਨਾ ਦੇ ਅਧਾਰ ਲਵੇ। ਗੁਰਮੱਤ ਸਿਧਾਂਤ ਦਾ ਆਦਰ ਸਦਾ ਬਣਾਈ ਰੱਖਣਾ ਗੁਰੁ ਸਹਿਬਾਨ ਦੀ ਸੱਚੀ ਸੇਵਾ ਹੈ। ਸ: ਜੀ ਪ੍ਰੋ. ਇੰਦਰ ਸਿੰਘ ਘੱਗਾ ਜੀ ਦੀ ਕਾਪੀ ਮੈ ਸਿਰਫ ਸਮਝਾਉਣ ਲਈ ਕੀਤੀ ਸੀ, ਕਿੳਕਿ ਪ੍ਰ. ਸਾਹਿਬ ਸਿੰਘ ਜੀ ਨੇ ਇਸ ਸ਼ਬਦ ਦੀ ਗਹਿਰਾਈ ਵਿੱਚ ਜਾ ਕੇ ਪਰਖ ਨਹੀ ਕੀਤੀ ਸੀ, ਹਾਂ ਇਹ ਮੇਰੀ ਗਲਤੀ ਸੀ ਕਿ ਮੈਂ ਉਹਨਾ ਦਾ ਨਾਂ ਲਿਖਣਾ ਭੁੱਲ ਗਿਆ। ਇਹ ਕਾਪੀ ਮੈਂ ਕੀਤੀ ਸੀ ਨਾਂ ਕਿ ਸ: ਗੁਰਚਰਨ ਸਿੰਘ ਜੀ ਜਿਉਣਵਾਲਾ ਨੇ। ਤੁਸੀ ਤਕਰੀਬਨ ਆਪਣੀ ਚਿੱਠੀ ਵਿੱਚ ਬਿਨਾ ਕਿਸੇ ਕਾਰਨ ਪ੍ਰੋ. ਇੰਦਰ ਸਿੰਘ ਜੀ ਘੱਗਾ ਤੇ ਗਿਆਨੀ ਗੁਰਬਚਨ ਸਿੰਘ ਜੀ ਥਾਈਲੈਡ ਵਾਲਿਆ ਦਾ ਜਿਕਰ ਕਰਦੇ ਹੋ ਆਪਣੇ ਅੰਦਰ ਝਾਤੀ ਮਾਰ ਕੇ ਦੇਖੋ ਤੁਸੀ ਉਹਨਾ ਵਰਗੇ ਬਣ ਸਕਦੇ ਹੋ। ਪ੍ਰੋ. ਇੰਦਰ ਸਿੰਘ ਜੀ ਘੱਗਾ ਤੇ ਗਿਆਨੀ ਗੁਰਬਚਨ ਸਿੰਘ ਜੀ ਥਾਈਲੈਡ ਵਾਲਿਆ ਨੇ ਹਜਾਰਾ ਬੰਦਿਆ ਨੂੰ ਬ੍ਰਾਹਮਣੀ ਦਲਦਲ ਵਿੱਚੋ ਕੱਢਿਆ, ਉਹ ਤੁਹਾਡੇ ਵਰਗੇ ਨਾਂ ਸਮਝਾਂ ਦੀ ਪ੍ਰਵਾਹ ਨਹੀ ਕਰਦੇ। ਧੰਨਵਾਦ ਦਲਜੀਤ ਸਿੰਘ ਹੋਠੀ {ਰਾਚੈਸਟਰ, ਨਿਉਯਾਰਕ}


(20/05/09)
ਜਗਮੋਹਣ ਕੌਰ ਬੱਸੀ ਪਠਾਣਾ

ਡਾਕਟਰ ਦਿਲਗੀਰ ਦੀ ਮਾਤਾ ਦੇ ਸਸਕਾਰ ਵੇਲੇ ਹਰ ਬ੍ਰਾਹਮਣੀ ਰੀਤ ਨੂੰ ਰੱਦ ਕੀਤਾ ਗਿਆ
ਸਿੱਖਾਂ ਨੂੰ ਇੰਜ ਕਰਨਾ ਚਾਹੀਦਾ ਹੈ ਮਿਰਤਕ ਦੇਹ ਦਾ ਸਸਕਾਰ ਅਤੇ ਅੰਤਮ ਅਰਦਾਸ

3 ਮਈ 2009 ਦੇ ਦਿਨ ਸਿੱਖ ਇਤਿਹਾਸਕਾਰ ਡਾਕਟਰ ਹਰਜਿੰਦਰ ਸਿੰਘ ਦਿਲਗੀਰ ਦੇ ਮਾਤਾ ਜਗਤਾਰ ਕੌਰ ਜੀ ਚਲਾਣਾ ਕਰ ਗਏ ਸਨ। ਡਾ ਦਿਲਗੀਰ ਇੰਗਲੈਂਡ ਵਿੱਚ ਤੇ ਉਨ੍ਹਾਂ ਦੀ ਭੇਣ ਅਮਰੀਕਾ ਵਿੱਚ ਹੋਣ ਕਰ ਕੇ ਮਿਰਤਕ ਦੇਹ ਦਾ ਸਸਕਾਰ 7 ਮਈ ਨੂੰ ਚੰਡੀਗੜ੍ਹ ਵਿੱਚ ਕੀਤਾ ਗਿਆ। ਮੌਰਚਰੀ ਵਿਚੋਂ ਦੇਹ ਨੂੰ ਕਿਸੇ ਗੁਰਦੁਆਰੇ ਮੱਥਾ ਟਿਕਾਉਣ ਦੀ ਬ੍ਰਾਹਮਣੀ ਰੀਤੀ ਕਰਨ ਦੀ ਥਾਂ ਤੇ ਸਿੱਧਾ ਸ਼ਮਸ਼ਾਨ ਵਿੱਚ ਲਿਜਾਇਆ ਗਿਆ। ਇਸ ਮੌਕੇ `ਤੇ ਨਾ ਤਾਂ ਦੇਹ ਨੂੰ ‘ਇਸ਼ਨਾਨ’ ਕਰਵਾਇਆ ਗਿਆ ਤੇ ਨਾ ਹੀ ਨਵੇਂ ਕਪੜੇ ਪੁਆਏ ਗਏ। ਬ੍ਰਾਹਮਣੀ ਸੋਚ ਦੇ ਰਿਸ਼ਤੇਦਾਰਾਂ ਦੀਆਂ ਸਲਾਹਾਂ ਨੂੰ ਰੱਦ ਕਰਦੇ ਹੋਏ ਲਕੜਾਂ ਨਾਲ ਸਸਕਾਰਨ ਦੀ ਜਗਹ ਬਿਜਲੀ ਰਾਹੀਂ ਸਸਕਾਰ ਕੀਤਾ ਗਿਆ। ਡਾ ਦਿਲਗੀਰ ਨੇ ਸਸਕਾਰ ਵੇਲੇ ਆਪ ਅਰਦਾਸ ਕੀਤੀ। ਇਸ ਮਗਰੋਂ ਇੱਕ ਸ਼ਬਦ ਦਾ ਕੀਰਤਨ ਅਤੇ ਸੋਹਿਲਾ ਦੇ ਪਾਠ ਮਗਰੋਂ (ਸਿਰਫ਼ 5 ਮਿੰਟ ਮਗਰੋਂ ਹੀ) ਇੱਕ ਵਾਰ ਫੇਰ ਨਵੀਂ ਅਰਦਾਸ ਕਰਨ ਦੀ ਜਗਹ ਸੰਗਤ ਗੁਰਦੁਆਰਾ ਸੈਕਟਰ 46 ਵਿੱਚ ਚਲੀ ਗਈ। ਉੱਥੇ ਅਲਾਹੁਣੀਆਂ ਦਾ ਪਾਠ ਕੀਤਾ ਗਿਆ ਤੇ ਅਰਦਾਸ ਖਾਲਸਾ ਪੰਚਾਇਤ ਦੇ ਰਜਿੰਦਰ ਸਿੰਘ ਖਾਲਸਾ ਨੇ ਕੀਤੀ ਤੇ ਅਲਾਹੁਣੀਆਂ ਦੀ ਕਥਾ ਡਾ ਦਿਲਗੀਰ ਦੇ ਮਿਸ਼ਨਰੀ ਕਲਾਸ ਦੇ ਵਿਦਿਆਰਥੀ ਸੁਰਿੰਦਰ ਸਿੰਘ ਛੇ ਫ਼ੇਜ਼ ਨੇ ਕੀਤੀ। ਸ਼ਾਮ ਵੇਲੇ ਮਿਰਤਕ ਦੀਆਂ ਅਸਥੀਆਂ ਨੂੰ ਰੋਪੜ ਕੋਲ ਚਲਦੀ ਨਹਿਰ ਦੇ ਪਾਣੀ (ਨਾ ਕਿ ਕੀਰਤਪੁਰ ਦੀ ਬਿਪਰਨ-ਸਿੱਖ ਰੀਤ ਵਾਂਗ) ਵਿੱਚ ਮਾਤਾ ਜਗਤਾਰ ਕੌਰ ਦੀਆਂ ਧੀਆਂ (ਇਸ ਰਸਮ ਵਾਸਤੇ ਸਿਰਫ਼ ਮਰਦਾਂ ਦੀ ਮਨਾਪਲੀ ਤੋੜਨ ਵਾਸਤੇ) ਨੇ ਜਲ ਪਰਵਾਹ ਕੀਤਾ।
ਇਸ ਮਗਰੋਂ ਮਾਤਾ ਜਗਤਾਰ ਕੌਰ ਦੀਆਂ ਪੰਜੇ ਧੀਆਂ ਤੇ ਪੁੱਤਰ ਹਰਜਿੰਦਰ ਸਿੰਘ ਨੇ ਆਪ ਗੁਰੁ ਗ੍ਰੰਥ ਸਾਹਿਬ ਦਾ ਸਹਿਜ ਪਾਠ ਕੀਤਾ ਅਤੇ ਮੁੰਦਾਵਣੀ ਤੇ ਭੋਗ ਪਾਇਆ। ਇਸ ਸਾਰਾ ਹਫ਼ਤਾ ਦੌਰਾਨ ਘਰ ਵਿੱਚ ਕੋਈ ਸੋਗ ਨਹੀਂ ਮਨਾਇਆ ਗਿਆ ਬਲਕਿ ਡਾ ਦਿਲਗੀਰ ਇਸ ਦੌਰਾਨ ਪੰਥ ਰਤਨ ਮਹਿੰਦਰ ਸਿੰਘ ਜੋਸ਼ ਦੇ ਘਰ ਪੰਥਕ ਸਮਾਗਮ ਤੇ ਵੀ ਗਏ, ਅਨੰਦਪੁਰ ਸਾਹਿਬ ਵਿੱਚ ਪੁੱਜੀਆਂ ਦੋ ਬੀੜਾਂ (ਗੁਰੁ ਗ੍ਰੰਥ ਸਾਹਿਬ ਤੇ ਅਖੌਤੀ ਦਸਮ ਗ੍ਰੰਥ ਦੀ ਇਕੱਠੀ ਜਿਲਦ ਵਾਲੀਆਂ) ਦੀ ਪੜਤਾਲ ਵਾਸਤੇ ਵੀ ਦੌਰਾ ਕੀਤਾ ਤੇ ਸ਼ਿਵਾਲਿਕ ਸਕੂਲ ਵਿੱਚ ਧਰਮ ਬਾਰੇ ਲੈਕਚਰ ਕਰਨ ਵੀ ਪੁੱਜੇ।
ਐਤਵਾਰ 17 ਮਈ ਨੂੰ ਇਸ ਸਬੰਧ ਵਿੱਚ ਕੀਤੇ ਗੁਰਮਤਿ ਸਮਾਗਮ (ਭੋਗ ਜਾਂ ਅਖਾਉਤੀ ਅੰਤਮ ਅਰਦਾਸ ਨਹੀਂ) ਵਿੱਚ ਬਹੁਤ ਸਾਰੇ ਵਿਦਵਾਨਾਂ ਨੇ ਹਿੱਸਾ ਲਿਆ ਅਤੇ ਮੌਜੂਦਾ ਪੰਥਕ ਹਾਲਾਤ ਅਤੇ ਹੋਰ ਪੰਥਕ ਮਸਲਿਆਂ ਬਾਰੇ ਵਿਚਾਰਾਂ ਕੀਤੀਆਂ। ਸਮਾਗਮ ਵਿੱਚ ਹਿੱਸਾ ਲੈਣ ਵਾਲਿਆਂ ਵਿੱਚ ਪੰਥ ਦੀ ਆਵਾਜ਼ ਰੋਜ਼ਾਨਾ ਸਪੋਕਸਮੈਨ ਦੇ ਚੀਫ਼ ਐਡੀਟਰ ਜੋਗਿੰਦਰ ਸਿੰਘ ਜੀ, ਸਪੋਕਸਮੈਨ ਦੇ ਡਾਇਰੈਕਟਰ ਜਗਜੀਤ ਕੌਰ ਜੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪਰਚਾਰ ਕਮੇਟੀ ਦੇ ਚੇਅਰਮੈਨ ਤਰਸੇਮ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੈਂਬਰ ਗੁਰਵਿੰਦਰ ਸਿੰਘ ਸ਼ਾਮਪੁਰਾ, ਪ੍ਰਿੰਸੀਪਲ ਨਰਿੰਦਰ ਸਿੰਘ ਜੰਮੁ, ਮਸ਼ਹੂਰ ਪਰਚਾਰਕ ਹਰਬੰਸ ਸਿੰਘ ਤੇਗ਼, ਮਸ਼ਹੂਰ ਕਥਾਕਾਰ ਗਿਆਨੀ ਅਮਰੀਕ ਸਿੰਘ ਸੋਲਖੀਆਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਪਰਤਾਪ ਸਿੰਘ ਰਿਆੜ, ਸਰਬ ਹਿੰਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਸਵੰਤ ਸਿੰਘ ਮਾਨ, ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਚੇਅਰਮੈਨ ਇੰਦਰਜੀਤ ਸਿੰਘ ਰਾਣਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹਰਦੀਪ ਸਿੰਘ ਤੇ ਪ੍ਰੋਫ਼ੈਸਰ ਜੋਗਿੰਦਰ ਸਿੰਘ, ਸ਼੍ਰੋਮਣੀ ਖਾਲਸਾ ਪੰਚਾਇਤ ਦੇ ਕਨਵੀਨਰ ਰਜਿੰਦਰ ਸਿੰਘ ਖਾਲਸਾ, ਉਤਰਾਂਚਲ ਤੋਂ ਅਮਰਜੀਤ ਸਿੰਘ ਚੰਦੀ, ਖਾਲਸਾ ਪੰਚਾਇਤ ਦੇ ਰਵਿੰਦਰ ਸਿੰਘ ਮੋਹਾਲੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਾ: ਕੁਲਵਿੰਦਰ ਸਿੰਘ ਬਾਜਵਾ, ਤਤ ਗੁਰਮਤਿ ਲਹਿਰ ਦੇ ਰਵਿੰਦਰ ਸਿੰਘ ਪਿੰਜੌਰ, ਸ਼੍ਰੋਮਣੀ ਸਿੱਖ ਸਮਾਜ ਦੇ ਕਰਨਲ ਗੁਰਦੀਪ ਸਿੰਘ, ਦਿੱਲੀ ਅਕਾਲੀ ਦਲ ਦੇ ਕਨਵੀਨਰ ਹਰਮਹਿੰਦਰ ਸਿੰਘ ਖਾਲਸਾ, ਬੀਬੀ ਸੁਰਿੰਦਰ ਕੌਰ ਨਿਹਾਲ, ਮੋਢੀ ਮਿਸ਼ਨਰੀ ਡਾ ਤਰਲੋਚਨ ਸਿੰਘ, ਮਿਸ਼ਨਰੀ ਸੁਖਦੇਵ ਸਿੰਘ ਮੋਹਾਲੀ, ਗੁਰਮਤਿ ਟਕਸਾਲ ਦੇ ਪ੍ਰੀਤਮ ਸਿੰਘ ਮਟਵਾਣੀ, ਲੇਖਕ ਡਾ ਸਰਬਜੀਤ ਕੌਰ ਮੋਹਾਲੀ, ਬੀਬੀ ਜਗਮੋਹਣ ਕੌਰ ਗੁਰਮਤਿ ਨਾਰੀ ਮੰਚ, ਅਮਰ ਸਿੰਘ ਚਾਹਲ ਪ੍ਰਧਾਨ ਬਾਰ ਐਸੋਸੀਏਸ਼ਨ ਚੰਡੀਗੜ੍ਹ, ਭਾਈ ਲਾਲੋ ਫ਼ਾਊਂਡੇਸ਼ਨ ਦੇ ਜਸਬਿੰਦਰ ਸਿੰਘ ਖਾਲਸਾ ਡੁਬਈ ਵਾਲੇ, ਮਿਸ਼ਨਰੀ ਤੇ ਲੇਖਕ ਦਲਬੀਰ ਸਿੰਘ ਫ਼ਰੀਦਾਬਾਦ, ਗੁਰਮਤਿ ਪ੍ਰਚਾਰ ਜਥਾ ਦੇ ਮੁਖੀ ਬਲਦੇਵ ਸਿੰਘ ਦਿੱਲੀ, ਪੰਜਾਬ ਯੂਨੀਵਰਸਿਟੀ ਦੇ ਮਸ਼ਹੂਰ ਵਿਦਵਾਨ ਡਾਕਟਰ ਦਰਸ਼ਨ ਸਿੰਘ, ਗੁਰੁ ਨਾਨਕ ਇੰਸਟੀਚਿਊਟ ਦੇ ਜੋਗਿੰਦਰ ਸਿੰਘ ਦੀਪ, ਪ੍ਰਸਿਧ ਪ੍ਰਚਾਰਕ ਪ੍ਰੋ: ਇੰਦਰ ਸਿੰਘ ਘੱਗਾ, ਪ੍ਰਿੰਸੀਪਲ ਨਰਿੰਦਰ ਸਿੰਘ ਜੰਮੂ ਤੇ ਉਨ੍ਹਾਂ ਦੀ ਸਿੰਘਣੀ, ਪ੍ਰੋ ਪਰਕਾਸ਼ ਕੌਰ, ਜੱਜ ਸੰਦੀਪ ਕੌਰ ਰਾਜਿਸਥਾਨ, ਭਾਟ ਸਿੱਖ ਸੰਪਰਦਾ ਦੇ ਆਗੂ ਜਾਗੀਰ ਸਿੰਘ ਹਮਦਰਦ ਇੰਗਲੈਂਡ, ਗਿਆਨੀ ਦਿੱਤ ਸਿੰਘ ਇੰਸਟੀਚਿਊਟ ਘੁਮਾਣ ਦੇ ਪ੍ਰਿੰਸੀਪਲ ਦਲਬੀਰ ਸਿੰਘ, ਮਿਸ਼ਨਰੀ ਇੰਸਪੈਕਟਰ ਕਿਹਰ ਸਿੰਘ, ਗੁਰਮਤਿ ਟਕਸਾਲ ਦੇ ਮਸ਼ਹੂਰ ਰਾਗੀ ਮਨਜੀਤ ਸਿੰਘ, ਛੇ ਫ਼ੇਜ਼ ਦੇ ਹੈਡ ਗਰੰਥੀ ਸੁਰਿੰਦਰ ਸਿੰਘ, 15 ਸੈਕਟਰ ਦੇ ਹੈੱਡ ਗਰੰਥੀ ਇੰਦਰਜੀਤ ਸਿੰਘ, ਕਰਨਲ ਡਾਕਟਰ ਉਦੈ ਸਿੰਘ, ਕਨੇਡੀਅਨ ਕਹਾਣੀਕਾਰ ਖੋਜੀ ਕਾਫ਼ਿਰ, ਇੰਗਲੈਂਡ ਤੋਂ ਰਾਮਗੜ੍ਹੀਆ ਯੂਥ ਫ਼ਾਰ ਸਿੱਖਇਜ਼ਮ ਦੇ ਮਨਜੀਤ ਸਿੰਘ, ਪ੍ਰਸਿੱਧ ਪਰਚਾਰਕ ਗੁਰਮੀਤ ਸਿੰਘ ਮਹਿਰੋਂ ਅਤੇ ਹੋਰ ਬਹੁਤ ਸਾਰੇ ਆਗੂਆਂ ਨੇ ਆਪਣੇ ਵਿਚਾਰ ਰੱਖੇ। ਇਸ ਸਮਾਗਮ ਦੀ ਕਾਰਵਾਈ ਗੁਰਮਤਿ ਟਕਸਾਲ ਦੇ ਕਮਲਜੀਤ ਸਿੰਘ ਕੁੰਡਲ ਨੇ ਚਲਾਈ। ਇਸ ਵਾਰ ਵੀ ਅਰਦਾਸ ਡਾਕਟਰ ਦਿਲਗੀਰ ਨੇ ਆਪ ਕੀਤੀ ਅਤੇ ਰਾਜਿਸਥਾਨ ਤੋਂ ਆਏ ਜੱਜ ਸੰਦੀਪ ਕੌਰ ਬਾਠ (ਮਿਰਤਕ ਦੀ ਦੋਹਤਰੀ) ਨੇ ਸਭ ਦਾ ਧੰਨਵਾਦ ਕੀਤਾ।
ਮਿਰਤਕ ਦੇ ਸਸਕਾਰ, ਅਸਥੀਆਂ ਦੇ ਜਲ ਪ੍ਰਵਾਹ ਤੇ ‘ਭੋਗ’ ਸਬੰਧੀ ਇਹ ਸਾਰਾ ਕੁੱਝ ਵੇਖ ਕੇ ਲੋਕ ਕਹਿ ਰਹੇ ਸਨ ਕਿ ਡਾ ਦਿਲਗੀਰ ਸਿਰਫ਼ ਸਿਖਿਆ ਹੀ ਨਹੀਂ ਦੇਂਦਾ ਬਲਕਿ ਆਪ ਵੀ ਅਮਲ ਕਰਦਾ ਹੈ। ਹਰ ਸਿੱਖ ਨੂੰ ਇਸ ਤੋਂ ਸਬਕ ਲੈਣਾ ਚਾਹੀਦਾ ਹੈ ਤੇ ਆਪਣੀ ਜ਼ਿੰਦਗੀ ਤੇ ਰਸਮਾਂ ਵਿਚੋਂ ਬ੍ਰਾਹਮਣਵਾਦ ਨੂੰ ਜਲਾਵਤਨ ਕਰਨਾ ਚਾਹੀਦਾ ਹੈ।
- ਜਗਮੋਹਣ ਕੌਰ ਬੱਸੀ ਪਠਾਣਾ


(19/05/09)
ਜਸਬੀਰ ਸਿੰਘ (ਕੈਲਗਰੀ)

ਸ: ਗੁਰਚਰਨ ਸਿੰਘ ਜਿਉਣਵਾਲਾ ਅਤੇ ਸਿੱਖ ਮਾਰਗ ਦੇ ਪਾਠਕ ਸੱਜਣੋਂ!

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।

ਤੁਸੀਂ ਮੈਨੂੰ ਪੁਛਿਆ ਹੈ ਕਿ ਕਿਹੜੀ ਵਿਧੀ ਵਿਧਾਨ ਮੁਤਾਬਕ “ਅਗੈ ਅਤੇ ਆਗੈ” ਦਾ ਮਤਲਬ ਅੱਜ ਤੋਂ ਬਾਅਦ ਆਉਣ ਵਾਲਾ ਕਲ੍ਹ ਛੱਡ ਕੇ ਮਰਨ ਤੋਂ ਬਾਅਦ ਵਾਲਾ ਕਲ੍ਹ ਜਾਂ ਮਰਨ ਤੋਂ ਬਾਅਦ ਵਾਲਾ ਅੱਗਾ ਕਰਦਾ ਹਾਂ। ਇਸ ਦਾ ਜਵਾਬ ਮੈਂ ਕਿਹੜੀ ਤਰੀਕ ਨੂੰ ਦਿੱਤਾ ਸੀ?

ਸ: ਗੁਰਚਰਨ ਸਿੰਘ ਜੀ! ਪਹਿਲਾਂ ਮੈਨੂੰ ਇਹ ਦੱਸੋ ਕਿ ਤੁਹਾਨੂੰ ਕਿਹੜੀ ਭਾਸ਼ਾ ਵਿੱਚ ਗੱਲ ਸੌਖੀ ਸਮਝ ਆਉਂਦੀ ਹੈ? ਮੈਨੂੰ ਲੱਗਿਆ ਸੀ ਕਿ ਤੁਸੀਂ ਪੰਜਾਬੀ ਠੀਕ ਤਰ੍ਹਾਂ ਅਤੇ ਸੌਖੀ ਸਮਝਦੇ ਹੋ ਇਸ ਲਈ ਮੈਂ ਤੁਹਾਡੇ ਨਾਲ ਪੰਜਾਬੀ ਵਿੱਚ ਗੱਲ ਕਰਦਾ ਰਿਹਾ ਹਾਂ। ਅਤੇ ਪੰਜਾਬੀ ਵਿੱਚ ਹੀ ਮੈਂ ਤੁਹਾਨੂੰ ਆਗੈ, ਅਗੈ ਬਾਰੇ ਅਤੇ ਹੋਰ ਸਵਾਲਾਂ ਦੇ ਜਵਾਬ ਦਿੰਦਾ ਰਿਹਾ ਹਾਂ। ਪਰ ਪਤਾ ਨਹੀਂ ਕਿਉਂ ਤੁਹਾਨੂੰ ਮੇਰੇ ਜਵਾਬ ਨਜ਼ਰ ਨਹੀਂ ਆਏ। ਜਾਂ ਫੇਰ ਸ਼ਾਇਦ ਮੇਰੇ ਲਿਖਣ ਦਾ ਲਹਿਜਾ ਤੁਹਾਨੂੰ ਪਸੰਦ ਨਹੀਂ ਹੈ। ਮੈਂ ਤੁਹਾਡੇ ਵਾਲੇ ਲਹਿਜੇ ਵਿੱਚ ਜਵਾਬ ਨਹੀਂ ਦੇ ਸਕਦਾ ਇਹ ਮੇਰੀ ਕਮਜ਼ੋਰੀ ਹੈ। ਇਸ ਲਈ ਮੈਂ ਤੁਹਾਡੇ ਕੋਲੋਂ ਮੁਆਫੀ ਚਾਹੁੰਦਾ ਹਾਂ।

ਤੁਸੀਂ ਮੈਨੂੰ ਲਿਖਿਆ ਹੈ ਕਿ, ਅਗੈ ਅਤੇ ਆਗੈ ਦਾ ਜਵਾਬ ਮੈਂ ਕਿਹੜੀ ਤਰੀਕ ਨੂੰ ਦਿੱਤਾ ਸੀ? ਗਿਆਨ ਵਿਹੂਣੀ ਚਰਚਾ ਵਿੱਚ ਤੁਹਾਨੂੰ ਕੋਈ ਦਿਲਚਸਪੀ ਨਹੀਂ।

ਪਹਿਲਾਂ ਤੁਹਾਡੀ ਦੂਜੀ ਗੱਲ ਦਾ ਜਵਾਬ ਕਿ ਗਿਆਨ ਵਿਹੂਣੀ ਚਰਚਾ ਵਿੱਚ ਤੁਹਾਨੂੰ ਕੋਈ ਦਿਲਚਸਪੀ ਨਹੀਂ। ਗੁਰਚਰਨ ਸਿੰਘ ਜੀ! ਮੈਂ ਤੁਹਾਨੂੰ ਹਰ ਗੱਲ ਦਾ ਜਵਾਬ ਗੁਰਬਾਣੀ ਦੀਆਂ ਉਦਾਹਰਣਾਂ ਸਮੇਤ ਦਿੰਦਾ ਆ ਰਿਹਾ ਹਾਂ ਜੇ ਇਸ ਨੂੰ ਤੁਸੀਂ ਗਿਆਨ ਵਿਹੂਣੀ ਚਰਚਾ ਸਮਝਦੇ ਹੋ ਤਾਂ ਤੁਹਾਡੀ ਸਮਝ ਬਾਰੇ ਮੈਂ ਕੁੱਝ ਨਹੀਂ ਕਰ ਸਕਦਾ। ਅਤੇ ਪਹਿਲੀ ਗੱਲ ਕਿ ਮੈਂ ਜਵਾਬ ਦੇਣ ਦੀ ਤਰੀਕ ਦੱਸਾਂ। ਗੁਰਚਰਨ ਸਿੰਘ ਜੀ! ਮੈਂ ਤੁਹਾਨੂੰ ਤਰੀਕ ਨਹੀਂ ਬਲਕਿ ਤਰੀਕਾਂ ਦੱਸ ਰਿਹਾ ਹਾਂ, ਨੋਟ ਕਰੋ:

*12/09/08- ਆਪਣੇ ਇੱਕ ਲੇਖ ਵਿੱਚ ਤੁਸੀਂ ਪ੍ਰੋ: ਤਰਲੋਚਨ ਸਿੰਘ ਨੂੰ “ਅਗੈ ਤੇ ਆਗੈ” ਬਾਰੇ ਕੁੱਝ ਸਵਾਲ ਪੁੱਛੇ ਸੀ। ਸੋ “ਅਗੈ ਤੇ ਆਗੈ” ਵਿਸ਼ੇ ਤੇ ਮੈਂ ਤੁਹਾਡੇ ਨਾਲ ਪਹਿਲੇ ਪੱਤਰ ਤੋਂ ਵਿਚਾਰ ਚਰਚਾ ਛੁਰੂ ਕੀਤੀ ਸੀ। ਇਸ ਸੰਬੰਧ ਵਿੱਚ ਮੈਂ ਗੁਰਬਾਣੀ ਦੀਆਂ ਕੁੱਝ ਪੰਗਤੀਆਂ ਪੇਸ਼ ਕੀਤੀਆਂ ਸੀ। ਦੇਖੋ- “ਟੂਟੀ ਨਿੰਦਕ ਕੀ ਅਧ ਬੀਚ ਈਹਾ ਦੁਖੁ ਆਗੈ……” ਤੋਂ ਲੈ ਕੇ “ਫਰੀਦਾ ਅਮਲ ਜਿ ਕੀਤੇ ਦੁਨੀ ਵਿੱਚ ਦਰਗਹ ਆਏ ਕੰਮਿ॥” ਤੱਕ। ਸੋ ਮੇਰਾ ਪਹਿਲਾ ਪੱਤਰ ਹੀ ਤੁਹਾਡੇ “ਅਗੈ ਤੇ ਆਗੈ” ਬਾਰੇ ਸੀ।

(15/09/08 ਦੇ ਆਪਣੇ ਪੱਤਰ ਵਿੱਚ ਇਨ੍ਹਾਂ ਤੁਕਾਂ ਬਾਰੇ ਤੁਸੀਂ ਲਿਖ ਦਿੱਤਾ ਕਿ ਮੈਂ ਠੀਕ ਅਰਥ ਨਹੀਂ ਕੀਤੇ। ਜਦੋਂ ਕਿ ਇਨ੍ਹਾਂ ਤੁਕਾਂ ਦੇ ਅਰਥ ਮੈਂ ਲਿਖੇ ਹੀ ਨਹੀਂ ਸੀ ਬਲਕਿ ਅਰਥ ਮੈਂ ਤੁਹਾਡੇ ਕੋਲੋਂ ਪੁੱਛੇ ਸੀ)।

*18/09/08- ਉਪਰ ਦੱਸੇ 12/09/08 ਵਾਲੇ ਪੱਤਰ ਦੇ ਹਵਾਲੇ ਮੈਂ ਦੁਬਾਰਾ ਪੇਸ਼ ਕਰ ਦਿੱਤੇ।

(19/09/08 ਵਾਲੇ ਆਪਣੇ ਪੱਤਰ ਵਿੱਚ ਤੁਸੀਂ ਮੇਰੀਆਂ ਗੱਲਾਂ ਦਾ ਜਵਾਬ ਦੇਣ ਦੀ ਬਜਾਇ ਹੋਰ ਹੋਰ ਗੱਲਾਂ ਛੇੜ ਦਿੱਤੀਆਂ ਅਤੇ ਲਿਖ ਦਿਤਾ ਕਿ ਮੈਨੂੰ ਤੁਹਾਡੀਆਂ ਪੇਸ਼ ਕੀਤੀਆਂ ਤੁਕਾਂ ਦੇ ਅਰਥ ਕਰਨ ਦੀ ਜਰੂਰਤ ਨਹੀਂ)।

*21/09/08 ਦੇ ਆਪਣੇ ਪੱਤਰ ਵਿੱਚ ਫੇਰ ਮੈਂ ਲਿਖਿਆ ਸੀ: ਮੈਂ “ਅਗੈ ਤੇ ਆਗੈ” ਬਾਰੇ ਭੁਲੇਖਾ ਦੂਰ ਕਰਨ ਲਈ ਗੁਰਬਾਣੀ ਚੋਂ ਕੁੱਝ ਤੁਕਾਂ ਪੇਸ਼ ਕੀਤੀਆਂ ਸੀ ਤੁਸੀਂ ਇਨ੍ਹਾਂ ਦੇ ਅਰਥ ਨਹੀਂ ਕਰਨੇ ਚਾਹੁੰਦੇ। ਚਲੋ ਕੋਈ ਗੱਲ ਨਹੀਂ ਪ੍ਰੋ: ਸਾਹਿਬ ਸਿੰਘ ਦੁਆਰਾ ਕੀਤੇ ਅਰਥ ਮੈਂ ਪੇਸ਼ ਕਰ ਰਿਹਾ ਹਾਂ”। ਸੋ ਪ੍ਰੋ: ਸਾਹਿਬ ਸਿੰਘ ਦੇ ਅਰਥਾਂ ਸਮੇਤ “ਅਗੈ ਤੇ ਆਗੈ” ਬਾਰੇ ਮੈਂ ਗੁਰਬਾਣੀ ਤੁਕਾਂ ਫੇਰ ਪੇਸ਼ ਕਰ ਦਿੱਤੀਆਂ।

(ਇਸ ਤੋਂ ਮਗ਼ਰੋਂ 09/10/08 ਦੇ ਆਪਣੇ ਪੱਤਰ ਵਿੱਚ ਅਗੈ, ਆਗੈ ਬਾਰੇ ਜਵਾਬ ਤੁਸੀ ਦੇਣਾ ਸੀ। ਉਲਟਾ ਮੈਨੂੰ ਲਿਖ ਦਿੱਤਾ ਕਿ “ਅਗੈ ਅਤੇ ਆਗੈ” ਬਾਰੇ ਮੇਰਾ ਕੋਈ ਜਵਾਬ ਨਹੀਂ ਆਇਆ)।

*06/11/08- ਤਰੀਕ ਦੇ ਆਪਣੇ ਜਵਾਬ ਵਿੱਚ ਮੈਂ ਤੁਹਾਨੂੰ ਲਿਖਿਆ ਸੀ: “ਪੇਸ਼ ਹਨ ਤੁਹਾਡੇ ਇਸ ਸਵਾਲ ਦੇ ਜਵਾਬ ਵਿੱਚ ਮੇਰੇ ਵੱਲੋਂ ਪੇਸ਼ ਕੀਤੀਆਂ ਗੁਰਬਾਣੀ ਦੀਆਂ ਕੁੱਝ ਪੰਗਤੀਆਂ ਜੋ ਪਹਿਲਾਂ ਤਿੰਨ ਵਾਰੀਂ ਪੇਸ਼ ਕਰ ਚੁੱਕਾ ਹਾਂ”। ਅਤੇ ਅਗੈ, ਆਗੈ ਬਾਰੇ ਮੈਂ ਪਿਛਲੇ ਪੱਤਰ ਦੀ Cut paste ਲਗਾਈ ਸੀ। ਅਤੇ ਇਸੇ ਪੱਤਰ ਵਿੱਚ “ਆਵਾਗਉਣ” ਨੂੰ ਨਾ ਮੰਨਣ ਕਰਕੇ ਪੈਦਾ ਹੋਏ ਸਵਾਲਾਂ ਬਾਰੇ ਮੈਂ ਤੁਹਾਨੂੰ 10-12 ਸਵਾਲ ਕੀਤੇ ਸੀ। ਅਤੇ ਨਾਲ ਲਿਖਿਆ ਸੀ ਕਿ ਮੇਰੇ ਵੱਲੋਂ ਪੇਸ਼ ਸਾਰੇ ਜਵਾਬ ਆਉਣ ਤੇ ਹੀ ਅੱਗੋਂ ਤੁਹਾਡੇ ਕਿਸੇ ਸਵਾਲ ਦਾ ਜਵਾਬ ਦਿੱਤਾ ਜਾਵੇਗਾ। (ਇਹ ਇਸ ਲਈ ਲਿਖਣਾ ਪਿਆ ਸੀ ਕਿ ਮੈਂ ਤੁਹਾਡੇ ਹਰ ਸਵਾਲ ਦਾ ਜਵਾਬ ਦੇਈ ਜਾ ਰਿਹਾ ਸੀ ਪਰ ਤੁਸੀਂ ਮੇਰੇ ਸਵਾਲਾਂ ਦਾ ਜਵਾਬ ਦੇਣ ਦੀ ਬਜਾਇ ਆਪਣੇ ਹੋਰ ਹੋਰ ਸਵਾਲ ਕਰੀ ਜਾ ਰਹੇ ਸੀ)।

(ਇਸ ਦੇ ਜਵਾਬ ਵਿੱਚ 12/11/08 ਦੇ ਆਪਣੇ ਪੱਤਰ ਵਿੱਚ ਤੁਸੀਂ “ਅਗੈ-ਆਗੈ” ਬਾਰੇ ਮੇਰੇ ਵੱਲੋਂ ਪੇਸ਼ ਕੁੱਝ ਕੁ ਪੰਗਤੀਆਂ ਦੇ ਅਰਥ ਕਰਕੇ ਦੱਸੇ ਸੀ, ਜੋ ਕਿ ਮੇਰੇ ਵੱਲੋਂ ਪੇਸ਼ 10-12 ਸਵਾਲਾਂ ਵਿੱਚੋਂ ਸਿਰਫ ਇੱਕ ਸਵਾਲ ਦੇ ਕੁੱਝ ਕੁ ਹਿੱਸੇ ਦਾ ਹੀ ਜਵਾਬ ਸੀ)।

*15/11/08- ਤੁਹਾਡੇ 12/11/08 ਦੇ ਪੱਤਰ ਦੇ ਜਵਾਬ ਵਿੱਚ ਮੈਂ ਲਿਖਿਆ ਸੀ ਕਿ ਤੁਸੀਂ ਮੇਰੇ ਵੱਲੋਂ ਪੇਸ਼ 10-12 ਸਵਾਲਾਂ ਵਿੱਚੋਂ ਸਿਰਫ ਇੱਕ ਸਵਾਲ ਦਾ ਹੀ ਜਵਾਬ ਦਿੱਤਾ ਹੈ ਉਹ ਵੀ ਅਧੂਰਾ। ਇਸ ਲਈ ਪਹਿਲਾਂ ਮੇਰੇ ਸਾਰੇ ਸਵਾਲਾਂ ਦੇ ਜਵਾਬ ਦਿਓ। ਫੇਰ ਤੁਹਾਡੇ ਨਾਲ ਵਿਚਾਰ ਅੱਗੇ ਤੋਰੀ ਜਾਵੇਗੀ।

(16/11/08 ਦੇ ਆਪਣੇ ਪੱਤਰ ਵਿੱਚ ਤੁਸੀਂ ਫੇਰ ਉਹੀ ਲਿਖ ਦਿੱਤਾ ਕਿ ਪਹਿਲਾਂ ਮੈਂ “ਅਗੈ ਤੇ ਆਗੈ” ਦਾ ਮਤਲਬ ਇਸ ਜਨਮ ਤੋਂ ਅਗਲੇ ਜਨਮ ਲਈ ਆਇਆ ਸਮਝਾਵਾਂ। ਮੇਰੇ ਵਾਲੀ ਹੀ ਗੱਲ ਮੈਨੂੰ ਲਿਖ ਦਿੱਤੀ ਕਿ ਫੇਰ ਮੇਰੇ ਨਾਲ ਵਿਚਾਰ ਅੱਗੇ ਚੱਲੇਗੀ। ਅਤੇ ਨਾਲ ਲਿਖ ਦਿੱਤਾ ਕਿ “ਅਗੈ, ਆਗੈ” ਇਸੇ ਜਨਮ ਲਈ ਲਿਖਿਆ ਮੰਨਣ ਨਾਲ ਮੇਰੇ 10-12 ਸਵਾਲਾਂ ਦੇ ਜਵਾਬ ਆਪੇ ਖ਼ਤਮ ਹੋ ਜਾਣ ਗੇ)।

*19/11/08- ਇੱਥੇ ਵਿਚਾਰ ਬਹਿਸ ਬਣਕੇ ਰੁਕ ਗਈ ਸੀ, ਸੋ ਵਿਚਾਰ ਨੂੰ ਅੱਗੇ ਤੋਰਨ ਲਈ ਮੈਂ ਲਿਖ ਦਿੱਤਾ ਕਿ ਮੈਂ ਮੰਨ ਲੈਂਦਾ ਹਾਂ ਕਿ ਅਗੈ, ਆਗੈ ਸਿਰਫ ਇਸੇ ਜਨਮ ਲਈ ਹੀ ਆਇਆ ਹੈ, ਹੁਣ ਦੱਸੋ ਕਿ ਮੇਰੇ 10- 12 ਸਵਾਲ ਆਪੇ ਕਿਸ ਤਰ੍ਹਾਂ ਖ਼ਤਮ ਹੋ ਜਾਣਗੇ?

(ਇਸ ਦੇ ਜਵਾਬ ਵਿੱਚ ਤੁਸੀਂ ਜੋ ਪੱਤਰ ਲਿਖਿਆ ਬੜਾ ਹੀ ਹਾਸੋ-ਹੀਣਾ ਹੈ। ਤੁਸੀਂ ਲਿਖਿਆ ਹੈ: “ਜਦੋਂ ਤੁਸੀਂ ਮੰਨ ਲਿਆ ਕਿ ਅਗੈ, ਆਗੈ” ਦਾ ਮਤਲਬ ਮੌਤ ਤੋਂ ਬਾਅਦ ਨਹੀਂ ਤਾਂ ਤੁਹਾਡੇ ਕਰਮਾਂ ਸਿਧਾਂਤ ਨਾਲ ਸੰਬੰਧਿਤ ਤੇ ਆਤਮਾ ਨਾਲ ਸੰਬੰਧਿਤ ਸਾਰੇ ਸਵਾਲ ਹੀ ਖ਼ਤਮ ਹੋ ਗਏ”। ਅਰਥਾਤ ਜਿੰਨੀਂ ਦੇਰ ਮੈਂ ਇਹ ਨਾਂ ਮੰਨਾ ਕਿ ਅਗੈ ਆਗੈ ਸਿਰਫ ਇਸੇ ਜਨਮ ਲਈ ਹੈ, ਓਨੀਂ ਦੇਰ ਮੇਰੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਜਾਵੇਗਾ। ਜੇ ਮੈਂ ਵਿਚਾਰ ਨੂੰ ਅਗੇ ਤੋਰਨ ਲਈ ਮੰਨ ਲਵਾਂ ਕਿ “ਅਗੈ ਆਗੈ” ਇਸੇ ਜਨਮ ਲਈ ਹੈ, ਤਾਂ ਤੁਸੀਂ ਕਹਿ ਦਿੱਤਾ ਕਿ ਕਿਉਂ ਕਿ ਮੈਂ ਮੰਨ ਗਿਆ ਹਾਂ “ਅੱਗੈ ਤੇ ਆਗੈ” ਇਸੇ ਜਨਮ ਲਈ ਆਇਆ ਹੈ ਤਾਂ ਮੇਰੇ ਸਾਰੇ ਸਵਾਲ ਹੀ ਖ਼ਤਮ ਹੋ ਗਏ। ਕਿਆ ਅਜੀਬ ਜਵਾਬ ਹੈ)।

*14/12/08- ਮੈਂ ਤੁਹਾਨੂੰ ਲਿਖਿਆ ਸੀ ਕਿ ਤੁਸੀਂ ਚਾਹੇ ਦਿਲੋਂ ਨਾ ਮੰਨੋਂ ਸਿਰਫ਼ ਤਸੱਵੁਰ ਕਰੋ ਕਿ “ਅਗੈ ਤੇ ਆਗੈ” ਅਗਲੇ ਜਨਮ ਲਈ ਵੀ ਆਇਆ ਹੈ, ਫੇਰ ਦੇਖੋ ਮੇਰੇ ਸਾਰੇ ਸਵਾਲਾਂ ਦੇ ਜਵਾਬ ਆਪੇ ਆਉਂਦੇ ਹਨ ਕਿ ਨਹੀਂ? ਇਸ ਗੱਲ ਦਾ ਤੁਸੀਂ ਕੋਈ ਜਵਾਬ ਨਹੀਂ ਦਿੱਤਾ।

(19/01/09 ਦੇ ਪੱਤਰ ਵਿੱਚ ਤੁਸੀਂ ਮੈਨੂੰ ਝੂਠਾ ਦੱਸਿਆ ਅਤੇ ਇਥੇ ਫੇਰ ਚਰਚਾ ਬਹਿਸ ਦਾ ਰੂਪ ਧਾਰ ਗਈ)।

*23/01/09- ਵਿਚਾਰ ਨੂੰ ਅਗੇ ਤੋਰਨ ਲਈ ਮੇਰੇ ਵੱਲੋਂ ਪੇਸ਼ ਗੁਰਬਾਣੀ ਦੀਆਂ ਪੰਗਤੀਆਂ ਵਿੱਚੋਂ ਕੁੱਝ ਕੁ ਪੰਗਤੀਆਂ ਦੇ ਜੋ ਤੁਸੀਂ 12/11/08 ਨੂੰ ਅਰਥ ਕੀਤੇ ਸੀ ਉਥੋਂ ਮੈਂ ਵਿਚਾਰ ਫੇਰ ਅੱਗੇ ਤੋਰ ਦਿੱਤੀ।

(ਮੇਰੇ 23/01/09 ਦੇ ਪੱਤਰ ਨੂੰ ਨਜ਼ਰ-ਅੰਦਾਜ ਕਰਕੇ ਤੁਸੀਂ 01/03/09 ਦੇ ਆਪਣੇ ਪੱਤਰ ਵਿੱਚ ਇੱਕ ਲਾਇਨ ਲਿਖ ਦਿੱਤੀ “ਜੇ ਤੁਹਾਡੇ ਕੋਲ “ਅਗੈ ਤੇ ਆਗੈ” ਦਾ ਜਵਾਬ ਹੈ ਤਾਂ ਜਰੂਰ ਲਿਖੋ)।

ਸ: ਮੱਖਣ ਸਿੰਘ ਜੀ ਪੁਰੇਵਾਲ ਦੀ ਹਿਦਾਇਤ ਕਿ ਆਵਾਗਉਣ ਸੰਬੰਧੀ ਹੁਣ ਪੱਤਰ ਨਹੀਂ ਛਾਪੇ ਜਾਣਗੇ। ਮੈਂ ਵਿਚਾਰ ਚਰਚਾ ਇੱਥੇ ਹੀ ਬੰਦ ਕਰ ਦਿੱਤੀ।

(ਦਲਜੀਤ ਸਿੰਘ ਹੋਠੀ ਨੇ ਆਪਣੇ 19/04/09 ਦੇ ਪੱਤਰ ਵਿੱਚ ਲਿਖ ਦਿੱਤਾ ਕਿ “ਤੁਹਾਨੂੰ ਵੀ ਸ: ਗੁਰਚਰਨ ਸਿੰਘ ਨੇ ਅਗੈ ਤੇ ਆਗੈ ਦਾ ਜਵਾਬ ਮੰਗਿਆ ਸੀ ਪਰ ਤੁਸੀਂ ਅਜੇ ਤੱਕ ਵੀ ਗੁਰਚਰਨ ਸਿੰਘ ਦੀ ਦਲੀਲ ਦਾ ਜਵਾਬ ਨਹੀਂ ਦੇ ਸਕੇ” )।

*23/04/09 ਦੇ ਆਪਣੇ ਪੱਤਰ ਵਿੱਚ ਮੈਂ ਸ: ਦਲਜੀਤ ਸਿੰਘ ਨੂੰ ਯਾਦ ਦਿਵਾਇਆ ਕਿ 23/01/09 ਦੇ ਆਪਣੇ ਪੱਤਰ ਵਿੱਚ ਮੈਂ ਤੁਹਾਨੂੰ ਜਵਾਬ ਦੇ ਚੱਕਾ ਹਾਂ। 23/01/09 ਦੇ ਜਵਾਬ ਦੀ Cut paste ਵੀ ਲਗਾ ਦਿੱਤੀ ਸੀ। ਅਤੇ ਦਲਜੀਤ ਸਿੰਘ ਤੋਂ ਮੈਂ ਮੰਗ ਕੀਤੀ ਸੀ ਕਿ ਮੇਰੇ 23/01/09 ਦੇ ਪੱਤਰ ਦਾ ਤੁਸੀਂ (ਗੁਰਚਰਨ ਸਿੰਘ ਨੇ) ਜੇ ਕੋਈ ਜਵਾਬ ਦਿੱਤਾ ਹੈ ਤਾਂ ਤਰੀਕ ਦੱਸਣੀ। ਜੋ ਕਿ ਉਨ੍ਹਾਂ ਨੇ ਹਜੇ ਤੱਕ ਨਹੀਂ ਦੱਸੀ।

ਹੁਣ ਚਾਰ ਪੰਜ ਮਹੀਨਿਆਂ ਪਿੱਛੋਂ ਅਚਾਨਕ ਤੁਹਾਨੂੰ ਪਤਾ ਨਹੀਂ ਕੀ ਚੇਤਾ ਆ ਗਿਆ ਤੁਸੀਂ ਉਹੀ ਪਰਾਣੀ ਰੱਟ ਫੇਰ ਦੁਹਰਾ ਦਿੱਤੀ “ਕਿਹੜੇ ਵਿਧੀ ਵਿਧਾਨ ਮੁਤਾਬਕ “ਅਗੈ ਤੇ ਆਗੈ” ਦਾ ਮਤਲਬ ਮਰਨ ਤੋਂ ਬਾਅਦ ਵਾਲਾ ਅੱਗਾ ਕਰਦਾ ਹਾਂ”।

ਹੁਣ ਤੁਹਾਨੂੰ ਇੱਕ ਵਾਰੀ ਫੇਰ ਯਾਦ ਕਰਾ ਦਿਆਂ ਕਿ ਆਪਣੇ ਸਭ ਤੋਂ ਪਹਿਲੇ ਪੱਤਰ ਤੋਂ ਲੈ ਕੇ ਹੁਣ ਤੱਕ ਤਕਰੀਬਨ ਨੌਂ ਪੱਤਰਾਂ ਵਿੱਚ “ਅਗੈ ਤੇ ਆਗੈ” ਬਾਰੇ ਮੈਂ ਆਪਣੇ ਵਿਚਾਰ ਦਿੰਦਾ ਆ ਰਿਹਾ ਹਾਂ ਅਤੇ 23/04/09 ਨੂੰ ਵੀ ਮੈਂ “ਅਗੈ ਤੇ ਆਗੇ” ਬਾਰੇ ਆਪਣੇ ਵਿਚਾਰ ਦੇ ਚੁੱਕਾ ਹਾਂ। ਹੁਣ ਤੁਸੀਂ ਇਸ ਦਾ ਜਵਾਬ ਦੇਣਾ ਹੈ, ਮੈਂ ਨਹੀਂ।

ਇਹ ਉਪਰ ਦਿੱਤੀਆਂ ਸਾਰੀਆਂ ਤਰੀਕਾਂ ਨੋਟ ਕਰ ਲਵੋ। ਅਤੇ ਸਾਰੇ ਪੱਤਰ ਪੜ੍ਹ ਕੇ ਦੇਖੋ ਅਤੇ ਮੈਨੂੰ ਦੱਸੋ ਕਿ ਮੇਰੇ ਵੱਲੋਂ “ਅਗੈ ਤੇ ਆਗੈ” ਬਾਰੇ ਜਵਾਬ ਆਇਆ ਹੈ ਕਿ ਨਹੀਂ? (ਸਿਰਫ ਇਹੀ ਦੱਸਣਾ ਹੈ ਕਿ ਜਵਾਬ ਆਇਆ ਹੈ ਕਿ ਨਹੀਂ? ਜਵਾਬ ਠੀਕ ਹੈ ਜਾਂ ਗ਼ਲਤ ਬਾਰੇ ਤੁਸੀਂ ਮੈਨੂੰ ਉਸ ਵਕਤ ਦੱਸਣਾ ਸੀ, ਜਿਸ ਦਾ ਕਿ ਉਸ ਵਕਤ ਨਿਰਣਾ ਕੀਤਾ ਜਾਣਾ ਸੀ)।

{ਦਲਜੀਤ ਸਿੰਘ ਹੋਠੀ ਜੀ! ਤੁਸੀਂ ਵੀ ਤਰੀਕਾਂ ਨੋਟ ਕਰ ਲੈਣੀਆਂ ਜੀ ਅਤੇ ਸਾਰੇ ਪੱਤਰ ਪੜ੍ਹ ਕੇ ਦੱਸਣਾ ਕਿ ਜਵਾਬ ਮੈਂ ਨਹੀਂ ਦਿੱਤਾ ਜਾਂ ਤੁਹਾਡੇ ਗੁਰਚਰਨ ਸਿੰਘ ਜਿਉਣਵਾਲਾ ਨੇ ਨਹੀਂ ਦਿੱਤਾ?}

ਗੁਰਚਰਨ ਸਿੰਘ ਜੀ! ਹੁਣ ਜੇ ਵਿਚਾਰ ਅੱਗੇ ਤੋਰਨੀ ਹੈ ਤਾਂ ਅੱਗੇ ਵਾਲਾ ਕੰਮ ਨਹੀਂ ਚੱਲਣਾ ਕਿ ਜੇ ਤੁਹਾਡੇ ਕੋਲ ਜਵਾਬ ਨਾ ਹੋਇਆ ਤਾਂ “ਅਗੈ ਤੇ ਆਗੇ” ਦਾ ਜਾਂ ਕੋਈ ਹੋਰ ਬਹਾਨਾ ਲਗਾ ਕੇ ਉਲਟਾ ਮੇਰੇ ਤੇ ਸਵਾਰ ਹੋਏ ਰਹੋਂ। ਪਹਿਲਾਂ ਮੇਰੇ ਵੱਲੋਂ ਪੇਸ਼ ਜਵਾਬ ਬਾਰੇ ਤੁਹਾਨੂੰ ਦੱਸਣਾ ਪਏਗਾ ਕਿ ਮੈਂ ਕਿੱਥੇ ਅਤੇ ਕਿਸਤਰ੍ਹਾਂ ਗ਼ਲਤ ਹਾਂ। ਅਤੇ ਨਾਲ ਹੀ ਪਿਛਲੇ 10-12 ਸਵਲਾਂ ਦੇ ਜਵਾਬ ਦੇਣੇ ਪੈਣਗੇ। ਮੈਂ ਠੀਕ ਹੋਵਾਂ ਜਾਂ ਗ਼ਲਤ ਇਸ ਬਾਰੇ ਵਿਚਾਰ ਉਸ ਤੋਂ ਅਗਲੇ ਪੱਤਰ ਵਿੱਚ ਕੀਤੀ ਜਾਵੇਗੀ।

ਤੁਸੀਂ ਗੁਰਬਾਣੀ ਦੀ ਪੰਗਤੀ ਪੇਸ਼ ਕੀਤੀ ਹੈ “ਆਵਾਗਉਣੁ ਬਜਾਰੀਆ ਬਾਜਾਰੁ ਜਿਨੀ ਰਚਾਇਆ॥ ਇਕੁ ਥਿਰੁ ਸਚਾ ਸਾਲਾਹਣਾ ਜਿਨ ਮਨਿ ਸਚਾ ਭਾਇਆ॥ (ਪੰਨਾ-1290)।

ਗੁਰਚਰਨ ਸਿੰਘ ਜੀ! ਇਸ ਪਉੜੀ ਵਿੱਚ, ਧਾਰਮਿਕ ਭੇਖ ਬਣਾ ਕੇ ਦੇਸ਼ ਦਸਾਂਤਰਾਂ ਦਾ ਰਟਣ ਕਰਨ ਵਾਲੇ ਨੂੰ ਆਵਾਗਉਣ ਹੋਣ ਦਾ ਜ਼ਿਕਰ ਕੀਤਾ ਗਿਆ ਹੈ। ਇਹ ਨਹੀਂ ਲਿਖਿਆ ਕਿ ਜੇ ਕੋਈ ਆਵਾਗਉਣ ਨੂੰ ਮੰਨਦਾ ਹੈ ਤਾਂ ਉਸ ਨੂੰ ਆਵਾਗਉਣ ਹੈ। ਜੇ ਕੋਈ ਨਹੀਂ ਮੰਨਦਾ ਤਾਂ ਉਸ ਨੂੰ ਆਵਾਗਉਣ ਨਹੀਂ ਹੈ। ਦੂਜੇ ਲਫ਼ਜ਼ਾਂ ਵਿੱਚ ਇਹ ਕਹਿ ਕੇ ਛੁਟਕਾਰਾ ਨਹੀਂ ਕਿ ਮੈਂ ਤਾਂ ਆਵਾਗਉਣ ਨੂੰ ਮੰਨਦਾ ਨਹੀਂ ਇਸ ਲਈ ਮੇਰੇ ਤੇ ਇਹ ਹੁਕਮ, ਕਨੂੰਨ ਲਾਗੂ ਹੀ ਨਹੀਂ ਹੈ।

ਜਿਹੜਾ ਤੁਸੀਂ ਉਪਰਲੀਆਂ ਪੰਗਤੀਆਂ ਬਾਰੇ ਲਿਖਿਆ ਹੈ “ਆਵਾਗਉਣ ਦਾ ਪ੍ਰਚਾਰ (?) ਕਰਨ ਲਈ ਲੋਕ ਬਜਾਰ ਲਾਈ ਬੈਠੇ ਹਨ…. .” ਇਹ ਅਰਥ ਬਿਲਕੁਲ ਠੀਕ ਨਹੀਂ ਹਨ। ਸਾਰੀ ਪਉੜੀ ਇਸ ਤਰ੍ਹਾਂ ਹੈ:

“ਪਉੜੀ॥ ਹਉ ਕਿਆ ਆਖਾ ਇੱਕ ਜੀਭ ਤੇਰਾ ਅੰਤ ਨ ਕਿਨਹੀ ਪਾਇਆ॥ ਸਚਾ ਸਬਦੁ ਵੀਚਾਰਿ ਸੇ ਤੁਝ ਹੀ ਮਾਹਿ ਸਮਾਇਆ॥ ਇਕਿ ਭਗਵਾ ਵੇਸੁ ਕਰਿ ਭਰਮਦੇ ਵਿਣੁ ਸਤਿਗੁਰ ਕਿਨੈ ਨ ਪਾਇਆ॥ ਦੇਸ ਦਿਸੰਤਰ ਭਵਿ ਥਕੇ ਤੁਧੁ ਅੰਦਰਿ ਆਪੁ ਲੁਕਾਇਆ॥ ਗੁਰ ਕਾ ਸਬਦੁ ਰਤੰਨੁ ਹੈ ਕਰਿ ਚਾਨਣੁ ਆਪਿ ਦਿਖਾਇਆ॥ ਆਵਾਗਉਣੁ ਬਜਾਰੀਆ ਬਾਜਾਰੁ ਜਿਨੀ ਰਚਾਇਆ॥ ਇਕੁ ਥਿਰੁ ਸਚਾ ਸਾਲਾਹਣਾ ਜਿਨ ਮਨਿ ਸਚਾ ਭਾਇਆ॥ (ਪੰਨਾ-1290)।

ਆਵਾਗਉਣ ਬਜਾਰੀਆਂ ਨੂੰ ਹੈ।

ਇੱਥੇ ਬਾਜਰੀ ਕਿਨ੍ਹਾਂ ਨੂੰ ਕਿਹਾ ਗਿਆ ਹੈ? ਜਿਹੜੇ ਭਗਵਾਂ ਭੇਸ ਬਣਾ ਕੇ ਅਰਥਾਤ ਉਪਰੋਂ ਵਿਖਾਵੇ ਦਾ ਧਾਰਮਿਕ ਭੇਖ ਬਣਾਕੇ, ਦੇਸ਼ ਦਸੰਤਰਾਂ ਦਾ ਰਟਨ ਕਰਦੇ ਫਿਰਦੇ ਹਨ।

ਤੁਹਾਡੇ ਆਪਣੇ ਹੀ ਪੇਸ਼, ਪ੍ਰੋ: ਸਾਹਿਬ ਸਿੰਘ ਦੁਆਰਾ ਕੀਤੇ ਅਰਥਾਂ ਨੂੰ ਜ਼ਰਾ ਧਿਆਨ ਨਾਲ ਪੜ੍ਹੋ: “(ਪਰ) ਜਿਨ੍ਹਾਂ (ਭੇਖੀਆਂ ਨੇ) ਵਿਖਾਵੇ ਦਾ ਢੌਂਗ ਰਚਾਇਆ ਹੋਇਆ ਹੈ ਉਨ੍ਹਾਂ ਪਖੰਡੀਆਂ ਨੂੰ ਜਨਮ ਮਰਨ (ਦਾ ਗੇੜ) ਮਿਲਦਾ ਹੈ….”।

ਸ: ਮੱਖਣ ਸਿੰਘ ਜੀ ਪੁਰੇਵਾਲ ਅੱਗੇ ਬੇਨਤੀ: ਸ: ਮੱਖਣ ਸਿੰਘ ਜੀ! ਜਿਸ ਤਰ੍ਹਾਂ ਕਿ ਆਪਾਂ ਸਭ ਨੂੰ ਪਤਾ ਹੈ ਕਿ ਤੁਸੀਂ ‘ਆਵਾਗਉਣ, ਆਤਮਾ, ਜੂਨਾਂ, ਕਰਮ ਆਦਿ ਵਿਸ਼ਿਆਂ ਤੇ ਵਿਚਾਰ ਚਰਚਾ ਕਰਨੀਂ ਬੰਦ ਕਰ ਦਿੱਤੀ ਹੈ। ਪਰ ਫੇਰ ਵੀ ਸ: ਗੁਰਚਰਨ ਸਿੰਘ ਜਿਉਣਵਾਲਾ ਅਤੇ ਦਲਜੀਤ ਸਿੰਘ ਹੋਠੀ ਮੁੜ ਮੁੜ ਉਸੇ ਵਿਸ਼ੇ ਤੇ ਹੀ ਸਵਾਲ ਕਰੀ ਜਾ ਰਹੇ ਹਨ। ਹੁਣ ਜਾਂ ਤਾਂ ਇਨ੍ਹਾਂ ਉਪਰ ਦਿੱਤੇ ਵਿਸ਼ਿਆਂ ਬਾਰੇ ਵਿਚਾਰ ਕਰਨ ਦੀ ਖੁਲ੍ਹ ਦਿੱਤੀ ਜਾਵੇ ਜਾਂ ਫੇਰ ਇਨ੍ਹਾਂ ਦੋਨਾਂ ਸੱਜਣਾ ਨੂੰ ਸਮਝਾਇਆ ਜਾਵੇ ਕਿ ਇਨ੍ਹਾਂ ਵਿਸ਼ਿਆਂ ਤੇ ਵਿਚਾਰ ਬੰਦ ਹੋ ਚੁੱਕੀ ਹੈ। ਇਸ ਲਈ ਅੱਗੇ ਤੋਂ ਇਨ੍ਹਾਂ ਵਿਸ਼ਿਆਂ ਤੇ ਸਵਾਲ ਨਾ ਕੀਤੇ ਜਾਣ। ਧੰਨਵਾਦ।

ਜਸਬੀਰ ਸਿੰਘ (ਕੈਲਗਰੀ)

(ਸੰਪਾਦਕ ਵਲੋਂ:- ਇਹ ਆਵਾਗਉਣ ਵਾਲੀ ਵਿਚਾਰ ਚਰਚਾ ਬੰਦ ਹੈ ਅਤੇ ਬਿੱਲਕੁੱਲ ਬੰਦ ਹੈ। ਇਸ ਬਾਰੇ ਦੋਹਾਂ ਪਾਸਿਆਂ ਤੋਂ ਬਹੁਤ ਕੁੱਝ ਲਿਖਿਆ ਜਾ ਚੁੱਕਾ ਹੈ। ਦੁਬਾਰਾ ਮੁੜ-ਮੁੜ ਕੇ ਉਹੀ ਗੱਲਾਂ ਦੁਹਰਾਈ ਜਾਣ ਦਾ ਕੋਈ ਫਾਇਦਾ ਨਹੀਂ। ਜਿਹੜਾ ਇਸ ਆਵਾਗਉਣ ਬਾਰੇ ਹੀ ਬਾਰ ਬਾਰ ਸੋਚਦਾ ਹੈ ਤਾਂ ਉਹ ਪਿਛਲੀਆਂ ਲਿਖਤਾਂ ਪੜ੍ਹ ਸਕਦਾ ਹੈ)


(19/05/09)
ਅਵਤਾਰ ਸਿੰਘ ਲੰਡਨ

Dear All
Through his letter dated 18th May 2009 Darshan Singh Ghanks has very boldly spoken about his sick mental health. I have already written in my letters addressed to him that he is burning with ego and has inconsistent behaviour. That made him very angry and he then threatened me. Now he has admitted that and writes as under:-
"I woke up from my egocentric thoughts".
"This is my last letter to Sikh Marg,i have got tired, answering to non sikhs and pattit sikhs, atheists, comrades".
He accepts that he is egocentric. In last line of his letter he shows his contempt towards non sikhs, and pattit sikhs, atheists, comrades. How easily he forgets Gurbani which says:-
"Kabir sabh te hum bure, hum taj bhalo sabh koe" SGGS Page 1364
He is full of ego, hate and anger. This Amritdhari does not even know that Guru Nanak went to the bad and condemned people like Sajjan Thug, Kauda Rakish, Bhoomia chor etc . He is suffering from "Compulsive personality disorder". He needs our sympathy.
Regards.

Avtar Singh . London.


(19/05/09)
ਗੁਰਸ਼ਰਨ ਸਿੰਘ ਕਸੇਲ

ਸ੍ਰ. ਤਰਲੋਚਨ ਸਿੰਘ ਜੀ ਅਤੇ ਪਾਠਕੋ,
ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਹਿ ॥
ਆਪ ਦੀ ੧੮-੦੫-੦੯ ਵਾਲੀ ਚਿਠੀ ਵਿਚ ਲਿਖੀ ਕਹਾਣੀ ਤੋਂ ਮੈਂਨੂੰ ਇੰਝ ਮਹਿਸੂਸ ਹੋਇਆ ਜਿਵੇਂ ਆਪ ਦਾ ਗਿਲਾ ਤਮਾਸ਼ਾਹੀ ਤੇ ਨਹੀਂ ਸਗੋਂ ਤਮਾਸ਼ਬੀਨਾਂ ਤੇ ਹੋਵੇ । ਜਿਵੇਂ ਆਪਨੇ ਲਿਖਿਆ ਹੈ, “ ਕਿਸੇ ਜਗ੍ਹਾ, ਦੋ ਵੱਖੋ ਵਖਰੇ ਧਾਰਮਿਕ ਆਗੂਆਂ ਵਿੱਚ ਕਿਸੇ ਵਿਸ਼ੇ ਤੇ ਬਹਿਸ ਚਲ ਰਹੀ ਸੀ, ਨਤੀਜਾ ਨਹੀਂ ਸੀ ਨਿਕਲ ਰਿਹਾ, ਆਖਰਕਾਰ ਉਹੋ ਹੀ ਹੋਇਆ ਜਿਸ ਦਾ ਡਰ ਹੁੰਦਾ ਹੈ, ਬਹਿਸ ਵਧਦੀ ਵਧਦੀ ਲੜਾਈ ਦਾ ਰੂਪ ਧਾਰਨ ਕਰ ਗਈ, ਦੋਵੇਂ ਧਰਮਾਂ ਦੇ ਲੀਡਰਾਂ ਨੇ ਆਪੋ ਆਪਣੀਆਂ ਤਲਵਾਰਾਂ ਮਿਆਨ ਵਿਚੋਂ ਖਿੱਚ ਲਈਆਂ, ਇੱਕ ਲੀਡਰ (ੳ) ਸੀ ਤੇ ਦੂਜਾ (ਅ) , ਅੱਧਾ ਘੰਟਾ ਤਲਵਾਰ ਬਾਜੀ ਹੁੰਦੀ ਰਹੀ, ਸਾਰੇ ਤਮਾਸ਼ਬੀਨ ਬਣ ਵੇਖ ਰਹੇ ਸਨ। ਕਿਸੇ ਵਿੱਚ ਵੀ ਲੜਾਈ ਨੂੰ ਰੁਕਵਾਉਣ ਦਾ ਹੌਸਲਾ ਨਹੀਂ ਸੀ ਪੈ ਰਿਹਾ”।
ਸ੍ਰ. ਤਰਲੋਚਨ ਸਿੰਘ ਜੀ, ਜੇਕਰ ਤਮਾਸ਼ਾਹੀ, ਤਮਾਸ਼ਾ ਲੱਗਾਵੇਗਾ ਤਾਂ ਤਮਾਸ਼ਗੀਰ ਤਾਂ ਵੇਖਣਗੇ ਹੀ ? ਇਸ ਵਿਚ ਤਮਾਸ਼ਬੀਨਾ ਦਾ ਕੀ ਕਸੂਰ ?
ਹੁਣ ਵੇਖੋ ਤੁਹਾਡੀ ਲਿਖੀ ਇਸ ਕਹਾਣੀ ਤੋਂ ਆਪਾਂ ਸਾਰੇ ਕੀ ਸਿੱਖਦੇ ਹਾਂ ।
ਆਦਰ ਸਹਿਤ,
ਗੁਰਸ਼ਰਨ ਸਿੰਘ ਕਸੇਲ


(18/05/09)
ਨਿਰਭੈ ਸਿੰਘ

ਗਿਆਨੀ ਗੁਰਬਚਨ ਸਿੰਘ ਜੀ (ਥਾਈਲੈਂਡ) ਦੀ ਸਵਿਸ ਫੇਰੀ
ਸਵਿਟਜ਼ਰਲੈਂਡ ਦੇ ਸ਼ਹਿਰ ਲਾਂਗਨਥਾਲ ਵਿੱਚ ਬਣੇ ਨਵੇਂ ਗੁਰਦੁਆਰਾ ਸਹਿਬ ਦੇ ਪ੍ਰਬੰਧਕਾਂ ਨੇ ਪੰਥ ਦੇ ਉੱਘੇ ਗੁਰਮਤਿ ਦੇ ਵਿਆਖਿਆਕਾਰ ਸਰਦਾਰ ਗਿਆਨੀ ਗੁਰਬਚਨ ਸਿੰਘ ਜੀ ਥਾਈਲੈਂਡ ਵਾਲਿਆਂ ਨੂੰ ਉਚੇਚੇ ਤੌਰ ਉੱਪਰ 17 ਮਈ ਨੂੰ ਹਫਤਾ ਵਾਰੀ ਦੀਵਾਨ ਅੰਦਰ ਗੁਰ-ਸ਼ਬਦ ਵਿਚਾਰ ਕਰਨ ਲਈ ਬੇਨਤੀ ਕੀਤੀ ਗਈ ਸੀ। ਗਿਆਨੀ ਜੀ ਏਸ ਵੇਲੇ ਸਿੱਖ ਧਰਮ ਦੀ ਸਿਕ ਰਖਣ ਵਾਲੇ ਅਤੇ ਪ੍ਰਫੁਲਤਾ ਦੇ ਚਾਹਵਾਨ ਮਨਹਾਈਮ ਤੋਂ ਸਰਦਾਰ ਮਲਕੀਅਤ ਸਿੰਘ ਜੀ ਦੇ ਉਦਮ ਸਦਕਾ ਯੌਰਪ ਵਿੱਚ ਧਰਮ ਪ੍ਰਚਾਰ ਫੇਰੀ ਉੱਪਰ ਹਨ। ਚਾਰ ਹਫਤੇ ਨੌਰਵੇ ਦੇ ਔਸਲੋ ਸ਼ਹਿਰ ਵਿੱਚ ਧਾਰਮਿਕ ਕਲਾਸਾਂ ਲਗੌਣ ਅਤੇ ਸੰਗਤ ਸਾਹਮਣੇ ਗੁਰ-ਸ਼ਬਦ ਵਿਚਾਰ ਕਰਨ ਉਪ੍ਰੰਤ ਗਿਆਨੀ ਜੀ ਨੇ ਜਰਮਨੀ ਦੇ ਸ਼ਹਿਰ ਫਰੈਂਕਫਰਟ ਵਿੱਚ ਭੀ 10 ਮਈ ਵਾਲੇ ਦਿਨ ਸੰਗਤਾਂ ਨੂੰ ਗੁਰਬਾਣੀ ਦੀ ਵਿਅਖਿਆ ਨਾਲ ਨਿਹਾਲ ਕੀਤਾ।
ਲਾਂਗਨਥਾਲ ਗੁਰਦੁਆਰਾ ਸਹਿਬ ਦੇ ਪ੍ਰਬੰਧਕ ਮਾਸਟਰ ਕਰਨ ਸਿੰਘ, ਸ: ਰਣਜੀਤ ਸਿੰਘ ਆਦਿ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆਂ ਗਿਆਨੀ ਗੁਰਬਚਨ ਸਿੰਘ ਜੀ ਥਾਈਲੈਂਡ ਵਾਲਿਆਂ ਨੇ 17 ਮਈ ਦਿਨ ਐਤਵਾਰ ਨੂੰ ਸਵਿਸ ਸੰਗਤਾਂ ਦੀ ਸੇਵਾ ਗੁਰ-ਸ਼ਬਦ ਵਿਚਾਰ ਰਾਹੀਂ ਕੀਤੀ। ਏਥੇ ਸੰਗਤਾਂ ਨੂੰ ਅਪੀਲ ਕਰਦਿਆਂ ਗਿਆਨੀ ਜੀ ਹੋਰਾਂ ਬੇਨਤੀ ਕੀਤੀ ਕਿ ਸੰਗਤ ਜੀ ਤੁਸਾਂ ਗੁਰਦੁਆਰਾ ਸਹਿਬ ਦੀ ਬਹੁਤ ਹੀ ਸੁੰਦਰ ਇਮਾਰਤ ਬਣਾਈ ਹੈ ਜਿਸ ਵਾਸਤੇ ਆਪ ਸਭ ਵਧਾਈ ਦੇ ਹਕਦਾਰ ਹੋ ਪਰ ਮੈਂ ਪ੍ਰਬੰਧਕ ਵੀਰਾਂ ਨੂੰ ਖਾਸ ਅਤੇ ਸਮੂੰਹ ਸਵਿਸ ਸੰਗਤਾਂ ਨੂੰ ਆਮ ਤੌਰ ਉੱਪਰ ਬੇਨਤੀ ਕਰਦਾ ਹਾਂ ਕਿ ਏਸ ਸੁਹਾਵੀ ਥਾਂਹ ਨੂੰ ਗੁਰਮਤਿ ਦੇ ਸਿਧਾਂਤ ਨੂੰ ਫਲੌਣ ਵਾਲਾ ਕੇਂਦਰ ਬਣੌਨ ਦਾ ਉਪਰਾਲਾ ਕਰੋ ਤਾਂ ਕਿ ਏਥੋਂ ਗੁਰਮਤਿ ਦਾ ਚਾਨਣ ਚਾਰੇ ਪਾਸੇ ਫੈਲ ਸਕੇ ਤਾਂਹੀਓਂ ਗੁਰਦੁਆਰੇ ਦੀ ਮਹਾਨਤਾ ਉਜਾਗਰ ਹੋ ਸਕਦੀ ਹੈ। ਅਗਰ ਐਸਾ ਨਹੀਂ ਹੁੰਦਾ ਤਾਂ ਤੁਹਾਡਾ ਲਗਾਇਆ ਸਰਮਾਇਆ ਅਤੇ ਕੀਤੀ ਮੇਹਨਤ ਦਾ ਕੋਈ ਬਹੁਤਾ ਲਾਭ ਨਹੀਂ ਹੋਵੇਗਾ।
ਗੁਰਮਤਿ ਵੀਚਾਰ ਕਰਦਿਆਂ ਗਿਆਨੀ ਜੀ ਹੋਰਾਂ ਸਿਰੀਰਾਗ (ਮ: 1 ਘਰ 3 ਪੰਨਾ 24) ਦੇ ਸ਼ਬਦ “ਅਮਲੁ ਕਰਿ ਧਰਤੀ ਬੀਜੁ ਸਬਦੋ ਕਰਿ ਸਚ ਕੀ ਆਬ ਨਿਤ ਦੇਹਿ ਪਾਣੀ „ ਦੀ ਵਿਚਾਰ ਕਰਦਿਆਂ ਕਿਹਾ ਕਿ ਅਸੀਂ ਗੁਰਦੁਆਰੇ ਜ਼ਰੂਰ ਅਉਂਦੇ ਹਾਂ ਪਰ ਤੱਤ ਗੁਰਮਤਿ ਨੂੰ ਸਮਝ ਕੇ ਅਮਲੀ ਜੀਵਨ ਵਿੱਚ ਅਪਨੌਣ ਦਾ ਯਤਨ ਨਹੀਂ ਕਰਦੇ। ਏਸ ਕਰਕੇ ਅਸੀਂ ਅੱਜ ਪੰਜ ਤੋਂ ਉੱਤੇ ਸਦੀਆਂ ਬੀਤਣ ਬਾਅਦ ਭੀ ਬ੍ਰਾਹਮਣੀ ਕਰਮ-ਕਾਂਡਾਂ ਵਿੱਚ ਗ਼ਲਤਾਨ ਹਾਂ। ਨਤੀਜੇ ਵਜੋਂ ਅਸਾਡੀ ਰੋਜ਼ਮਰਾ ਦੀ ਜ਼ਿੰਦਗੀ ਗੁਰੂ ਸਹਿਬਾਨ ਵਲੋਂ ਦਰਸਾਏ ਹੋਏ ਉੱਚੇ-ਸੁੱਚੇ ਅਤੇ ਸਿੱਧੇ-ਸਾਧੇ ਮਾਰਗ ਤੋਂ ਭਟਕ ਕੇ ਕੁਲੀਹੇ ਪੈ ਗਈ ਹੈ। ਅਸੀਂ ਮੱਥਾ ਤਾਂ ਜ਼ਰੂਰ ਗੁਰੂ ਗ੍ਰੰਥ ਸਹਿਬ ਨੂੰ ਟੇਕਦੇ ਹਾਂ ਪਰ ਇਸ ਵਿੱਚ ਦਰਜ ਸ਼ਬਦ ਦੀ ਵੀਚਾਰ ਕਰਨ ਲਈ ਬਿਲਕੁਲ ਤਿਆਰ ਨਹੀਂ। ਅਸੀਂ ਗੁਰੂ ਜੀ ਨੂੰ ਕੀਮਤੀ ਤੋਂ ਕੀਮਤੀ ਰੁਮਾਲਾ ਜ਼ਰੂਰ ਚੜ੍ਹਾਅ ਦਿੰਦੇ ਹਾਂ, ਭਾਵੇਂ ਓਥੇ ਰੁਮਾਲਿਆਂ ਦੇ ਅੰਬਾਰ ਲਗੇ ਹੋਏ ਹੋਣ, ਪਰ ਗੁਰੂ ਜੀ ਦੀ ਮਤਿ ਲੈਣ ਲਈ ਜਾਂ ਗੁਰੂ ਜੀ ਦੇ ਆਖੇ ਲਗਣ ਲਈ ਉੱਕਾ ਹੀ ਤਿਆਰ ਨਹੀਂ। ਕਿਉਂ ਕਿ ਅਸੀਂ ਅਪਣੀ ਮਰਜ਼ੀ ਕਰਨ ਦੇ ਆਦੀ ਹੋਣ ਕਰਕੇ ਗੁਰੂ ਜੀ ਦੇ ਉਪਦੇਸ਼ ਨੂੰ ਨਕਾਰ ਰਹੇ ਹਾਂ ਜਾਂ ਮਨਮੁੱਖ ਬਣ ਗਏ ਹਾਂ। ਅਸੀਂ ਮਨਮੁੱਖਤਾ ਤੋਂ ਤਾਂ ਹੀ ਛੁਟਕਾਰਾ ਪਾ ਸਕਾਂਗੇ ਜਦੋਂ ਅਸੀਂ ਗੁਰ-ਸ਼ਬਦ ਦੀ ਵੀਚਾਰ ਮਨ ਲਗਾ ਕੇ ਕਰਾਂਗੇ ਜਾਂ ਸੁਣਾਂਗੇ ਅਤੇ ਗੁਰੂ-ਹੁਕਮ ਨੂੰ ਸਮਝ ਕੇ ਅਪਣੇ ਜੀਵਨ ਵਿੱਚ ਇਸ ਨੂੰ ਅਮਲੀ ਰੂਪ ਵਿੱਚ ਢਾਲਾਂਗੇ।
ਗਿਆਨੀਂ ਜੀ ਹੋਰੀ ਸ਼ਬਦ ਦੀ ਡੂੰਘਾਈ ਵਿੱਚ ਵੀਚਾਰ ਕਰਦਿਆਂ ਅੱਗੇ ਸਵਾਲੀਆ ਲਹਿਜੇ ਚ ਕਿਹਾ ਕਿ ਅਸੀਂ ਡੱਡੂ ਵਾਂਗ ਤਾਂ ਨਹੀਂ ਹੋ ਗਏ! ਜਿਵੇਂ ਡੱਡੂ ਕੰਵਲ ਦੇ ਫੁੱਲ ਦੀ ਸਾਰ ਨਹੀਂ ਜਾਣਦਾ ਰਹਿੰਦਾ ਭਾਵੇਂ ਉਸ ਦੇ ਕੋਲ ਹੀ ਹੈ। ਬਿਲਕੁਲ ਏਸੇ ਤਰਾਂ ਅਸੀਂ ਗੁਰੂ ਗ੍ਰੰਥ ਸਹਿਬ ਜੀ ਦੀ ਮਹਾਨਤਾ ਦਾ ਰਾਗ ਤਾਂ ਜ਼ਰੂਰ ਅਲਾਪਦੇ ਹਾਂ ਪਰ ਇਸ ਦੀ ਸਿੱਖਿਆ ਨੂੰ ਸਮਝਣ, ਅਪਣੌਨ ਅਤੇ ਇਸ ਦੀ ਸਰਬਉੱਚਤਾ ਕਬੂਲਣ ਲਈ ਤਿਆਰ ਨਹੀਂ ਹਾਂ। ਏਸੇ ਕਰਕੇ ਪੰਥ ਦੋਖੀ ਸਾਡੇ ਸਾਹਮਣੇ ਗੁਰੂ ਗ੍ਰੰਥ ਸਹਿਬ ਜੀ ਦੇ ਬਰਾਬਰ ਬਚਿਤ੍ਰ ਨਾਟਕ (ਦਸਮ ਗ੍ਰੰਥ - ਹਿੰਦੂ ਪੋਥੀਆਂ ਦਾ ਅਨੁਵਾਦ) ਵਰਗੀ ਪੁਸਤਕ ਦਾ ਪ੍ਰਕਾਸ਼ ਹੋਣਾ ਸ਼ੁਰੂ ਹੋ ਗਿਆ ਹੈ ਪਰ ਅਸੀਂ ਕੁੰਭਕਰਨੀ ਨੀਦ ਸੁੱਤੇ ਪਏ ਹਾਂ।
ਗਿਆਨੀ ਜੀ ਹੁਣੀ ਗੁਰਦੁਅਰਿਆਂ ਬਾਰੇ ਗਲ ਕਰਦਿਆਂ ਆਪਣੇ ਤਜਰਬੇ ਦੇ ਅਧਾਰ ਤੇ ਆਖਿਆ ਕਿ ਥਾਈਲੈਂਡ ਤੋਂ ਇਲਾਵਾ ਨਿਊਜ਼ੀਲੈਂਡ, ਅਮਰੀਕਾ, ਕਨੇਡਾ, ਇੰਗਲੈਂਡ ਅਤੇ ਯੌਰਪ ਦੇ ਕਈ ਮੁਲਕਾਂ ਵਲ ਜਦੋਂ ਮੈਂ ਝਾਤ ਮਾਰਦਾ ਹਾਂ ਤਾਂ ਇੰਝ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਸਾਡੇ ਗੁਰਦੁਆਰੇ ਫੂਡ, ਫਾਈਟ ਅਤੇ ਫਨ ਦਾ ਕੇਂਦਰ ਬਣ ਗਏ ਹੋਣ। ਕੀ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਐਸੀ ਧਰਮਸਾਲ ਦਾ ਵਜੂਦ ਦਿੱਤਾ ਸੀ? ਸਾਨੂੰ ਆਪਣਾ ਚੀਨਣ ਦੀ ਜੁਗਤੀ ਸਿੱਖਣੀ ਪਵੇਗੀ ਤਾਂ ਹੀ ਅਸੀਂ ਮਨਮਤਿ ਦੀ ਮੰਝਦਾਰ ਵਿਚੋਂ ਨਿਕਲ ਸਕਾਂਗੇ। ਸਵਿਸ ਦੇ ਇਸ ਆਲੀਸ਼ਾਨ ਗੁਰਦੁਆਰੇ ਦੀ ਜ਼ਿਕਰ ਕਰਦੇ ਹੋਏ ਉਹਨਾਂ ਨੇ ਪ੍ਰਬੰਧਕਾਂ ਨੂੰ ਬੇਨਤੀ ਕੀਤੀ ਕਿ ਜਿਥੇ ਤੁਸੀਂ ਇਸ ਖੂਬਸੂਰਤ ਇਮਾਰਤ ਦਾ ਇਸਤੇਮਾਲ ਗੁਰਦੁਆਰੇ ਲਈ ਕਰਨਾਂ ਹੈ ਓਥੇ ਇਸ ਦੀ ਵਰਤੋਂ ਗੁਰਮਤਿ ਦੀਆਂ ਕਲਾਸਾਂ ਬੱਚਿਆਂ ਅਤੇ ਵਡਿਆਂ ਦੋਵਾਂ ਲਈ ਲਗਾ ਕੇ ਪੂਰਾ ਪੂਰਾ ਫਾਇਦਾ ਲੈਣ ਦਾ ਯਤਨ ਕਰੋ ਅਤੇ ਲਗਾਏ ਹੋਏ ਸਰਮਾਏ ਦਾ ਸੁਚੱਜਾ ਲਾਹਾ ਲੈ ਕੇ ਹੋਰਨਾਂ ਲਈ ਪ੍ਰੇਰਨਾਂ ਸਰੋਤ ਭੀ ਬਣੋ।
ਪੰਜਾਬ ਦੀ ਗਲ ਕਰਦਿਆਂ ਗਿਆਨੀ ਜੀ ਹੋਰਾਂ ਕਿਹਾ ਕਿ ਭਰੂਣ ਹੱਤਿਆ, ਨਸ਼ਾਖੋਰੀ ਅਤੇ ਪਤਿਤਪੁਣੇ ਦੀਆਂ ਅੱਥਰੀਆਂ ਲਹਿਰਾਂ ਉੱਚੀਆਂ ਛੱਲਾਂ ਸਾਨੂੰ ਗੁਰਮਤਿ ਦੀਆਂ ਮਾਨਵੀ ਕਦਰਾਂ ਕੀਮਤਾਂ ਤੋਂ ਦੂਰ ਅਰ ਦੂਰ ਲਿਜਾ ਕੇ ਮਾਰਦੀਆਂ ਨਜ਼ਰ ਆ ਰਹੀਆਂ ਹਨ। ਪਰ ਅਫਸੋਸ ਅਸੀਂ ਨਾਮ ਧਰੀਕ ਚਿਮਚਿਆਂ ਦੇ ਇਸ ਮਾਰੂ ਸਭਿਆਚਾਰ ਵਿੱਚ ਫਸ ਕੇ ਰਹਿ ਗਏ ਹਾਂ। ਐਸੇ ਗੁਰਮਤਿ ਅਤੇ ਮਨੁੱਖਤਾ ਵਿਰੋਧੀ ਮਾਇਆ ਜਾਲ ਦੇ ਸਬੰਧ ਵਿੱਚ ਜਾਣਨ ਲਈ ਉਹਨਾਂ ਨ
www.sikhmarg.com, www.singhsabhacanada.com, www.indiaawareness.com, www.sikh-religion.de, www.sikhvirsa.com, ਵਗੈਰਾ ਨੂੰ ਇੰਨਟਰਨੈੱਟ ਉੱਪਰ ਵੇਖਣ ਲਈ ਕਿਹਾ ਅਤੇ ਸਿੱਖ ਫੁਲਵਾੜੀ ਪੜਨ ਦਾ ਸੁਝਾਅ ਭੀ ਦਿਤਾ। ਅਗੇ ਚਲ ਕੇ ਉਹਨਾਂ ਬੇਨਤੀ ਕੀਤੀ ਕਿ ਅਗਰ ਤੁਹਾਨੂੰ ਗੁਰਮਤਿ ਕਲਾਸਾਂ ਲਗੌਣ ਲਈ (ਜਾਂ ਗੁਰਦੁਆਰੇ ਲਈ ਗ੍ਰੰਥੀ ਸਿੰਘ) ਸਿਖਲਾਈ ਯਾਫਤਾ ਗੁਰਸਿੱਖ ਚਾਹੀਦਾ ਹੋਵੇ ਤਾਂ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਜਾਂ ਸਿੰਘ ਸਭਾ ਕਨੇਡਾ ਨਾਲ ਸੰਪਰਕ ਕਰੋ ਜੀ।
ਅੰਤ ਵਿੱਚ ਗਿਆਨੀ ਜੀ ਨੇ ਮਾਸਟਰ ਕਰਨ ਸਿੰਘ, ਸ: ਰਣਜੀਤ ਸਿੰਘ, ਸ੍ਰ: ਗੁਰਦੇਵ ਸਿੰਘ, ਜੋ ਅਥਾਹ ਪੰਥ ਦਰਦ ਦਿਲ ਵਿੱਚ ਸਮੋਈ ਬੈਠੇ ਹਨ, ਦਾ ਤੈਹ ਦਿਲੋਂ ਸ਼ੁਕਰਾਨਾ ਕੀਤਾ ਜਿਹਨਾਂ ਦੇ ਉਦਮ ਸਦਕਾ ਇਸ ਦੀਵਾਨ ਦੀ ਹਾਜ਼ਰੀ ਭਰਨ ਦਾ ਮੌਕਾ ਬਣ ਸਕਿਆ। ਇਸ ਤੋਂ ਇਲਾਵਾ ਗਿਆਨੀ ਜੀ ਨੇ ਸਵਿਟਜ਼ਰਲੈਂਡ ਦੇ ਸ੍ਰ: ਸੰਤੋਖ ਸਿੰਘ ਜੀ ਦਾ ਧੰਨਵਾਦ ਕੀਤਾ ਜਿਹਨਾਂ ਨੇ ਗਿਆਨੀ ਜੀ ਅਤੇ ਸਾਥੀਆਂ ਦੀ ਰਹਾਇਸ਼ ਦਾ ਪ੍ਰਬੰਧ ਕੀਤਾ ਅਤੇ ਸ੍ਰ: ਮਲਕੀਅਤ ਸਿੰਘ ਜੀ ਜਰਮਨੀ ਵਾਲਿਆਂ ਦਾ ਭੀ ਸ਼ੁਕਰੀਆ ਕੀਤਾ ਗਿਆ ਜਿਹਨਾਂ ਦੀ ਬਦੌਲਤ ਉਹਨਾਂ ਦੀ ਯੌਰਪ ਫੇਰੀ ਸੰਭਵ ਹੋ ਸਕੀ। ਦੀਵਾਨ ਦੇ ਅੰਤ ਵਿੱਚ ਗਿਆਨੀ ਜੀ ਅਤੇ ਉਹਨਾਂ ਨਾਲ ਜਰਮਨੀ ਤੋਂ ਆਏ ਸਾਥੀਆਂ ਦਾ ਧੰਨਵਾਦ ਔਰ ਸਭ ਨੂੰ ਗੁਰਦੁਆਰਾ ਲਾਂਗਨਥਾਲ ਦੀ ਪੇਂਟਿੰਗ ਨਾਲ ਸ੍ਰ: ਜਸਵੀਰ ਸਿੰਘ ਜੀ ਨੇ ਸਨਮਾਨਤ ਕੀਤਾ ਗਿਆ। ਭੋਗ ਉਪ੍ਰੰਤ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ।
ਨਿਰਭੈ ਸਿੰਘ


(18/05/09)
ਅਵਤਾਰ ਸਿੰਘ ਲੰਡਨ

Dear Kulwinder Singh, Jagdev Singh, Tarlochan Singh, Ravinder Singh and Jasvir Singh Jee

Waheguru ji ka khalsa Waheguru ji ki fatteh

Nanak rejected the invitation of Malik Bhago instead he went to stay at the home of a "Kirti" Bhai Lalo ,who was a honest and hard working man.Nanak honoured the dignity of labour.Brahmin,who believed,in upper caste and lower caste, the classification of lower grade work and upper grade work system did not like it. Even today Amritdhari Brahmin will never like/accept Truck or Taxi drivers equal to them.They don't care what Nanak did and preached.
Regards. Avtar Singh. London.


(18/05/09)
ਤਰਲੋਚਨ ਸਿੰਘ (ਫਿਜਿਕਸ)

ਤਰਲੋਚਨ ਸਿੰਘ (ਫਿਜਿਕਸ)
09888169226
ਸਿੱਖ ਮਾਰਗ ਦੇ ਪਾਠਕ ਸਜਣੋ
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਿਹ॥
ਸਤਿਕਾਰ ਜੀਓ
ਗੁਰਚਰਨ ਜੀਓ, ਮੈਂ ਅਜ ਆਪਣੀਆਂ ਤਰੰਗਾਂ ਨਾਲ ਤੁਹਾਡੇ ਬਾਰੇ ਇਹ ਦੱਸਣ ਜਾ ਰਿਹਾ ਹਾਂ ਕਿ ਤੁਸੀਂ ਬਦਲਾ ਲਓ ਭਾਵਨਾ ਨਾਲ ਨਕੋ ਨਕ ਭਰੇ ਹੋਏ ਹੋ। ਜਦ ਤਕ ਤੁਸੀਂ ਇਸ ਦਾ ਤਿਆਗ ਨਹੀਂ ਕਰਦੇ ਤਦ ਤਕ ਤੁਸੀਂ ਗੁਰਮਤਿ ਦੇ ਉਸ ਰੂਹਾਨੀ ਮਾਰਗ ਤੇ ਨਹੀਂ ਤੁਰ ਸਕੋਗੇ। ਦੂਜਿਆਂ ਨੂੰ ਮੰਦਾ ਬੋਲਣਾ ਸੌਖਾ ਹੈ, ਦੂਜਿਆਂ ਨੂੰ ਦੁਖ ਦੇਣਾ ਸੌਖਾ ਹੈ, ਦੂਜਿਆਂ ਵਿੱਚ ਨੁਕਸ ਕਢਣੇ ਸੌਖੇ ਹਨ, ਦੂਜਿਆਂ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਉਣੀ ਸੋਖੀ ਹੈ। ਪਰ ਇਸ ਤੋਂ ਉਲਟਾ ਵੀ ਕਰ ਕੇ ਵੇਖੋ ਜਿਹੜਾ ਔਖਾ ਹੈ ਪਰ ਅਲੌਕਿਕ ਅਨੰਦ ਉਸੇ ਵਿੱਚ ਹੀ ਹੈ। ਮੈਂ ਤੁਹਾਨੂੰ ਇੱਕ ਵਾਕਿਆ ਸੁਣਾ ਰਿਹਾ ਹਾਂ ਬਦਲਾ ਲਓ ਭਾਵਨਾ ਬਾਰੇ, ਸੁਣੋ!
ਕਿਸੇ ਜਗ੍ਹਾ, ਦੋ ਵੱਖੋ ਵਖਰੇ ਧਾਰਮਿਕ ਆਗੂਆਂ ਵਿੱਚ ਕਿਸੇ ਵਿਸ਼ੇ ਤੇ ਬਹਿਸ ਚਲ ਰਹੀ ਸੀ, ਨਤੀਜਾ ਨਹੀਂ ਸੀ ਨਿਕਲ ਰਿਹਾ, ਆਖਰਕਾਰ ਉਹੋ ਹੀ ਹੋਇਆ ਜਿਸ ਦਾ ਡਰ ਹੁੰਦਾ ਹੈ, ਬਹਿਸ ਵਧਦੀ ਵਧਦੀ ਲੜਾਈ ਦਾ ਰੂਪ ਧਾਰਨ ਕਰ ਗਈ, ਦੋਵੇਂ ਧਰਮਾਂ ਦੇ ਲੀਡਰਾਂ ਨੇ ਆਪੋ ਆਪਣੀਆਂ ਤਲਵਾਰਾਂ ਮਿਆਨ ਵਿਚੋਂ ਖਿੱਚ ਲਈਆਂ, ਇੱਕ ਲੀਡਰ (ੳ) ਸੀ ਤੇ ਦੂਜਾ (ਅ) , ਅੱਧਾ ਘੰਟਾ ਤਲਵਾਰ ਬਾਜੀ ਹੁੰਦੀ ਰਹੀ, ਸਾਰੇ ਤਮਾਸ਼ਬੀਨ ਬਣ ਵੇਖ ਰਹੇ ਸਨ। ਕਿਸੇ ਵਿੱਚ ਵੀ ਲੜਾਈ ਨੂੰ ਰੁਕਵਾਉਣ ਦਾ ਹੌਸਲਾ ਨਹੀਂ ਸੀ ਪੈ ਰਿਹਾ, ਤਮਾਸ਼ਬੀਨਾਂ ਦੇ ਸਾਹ ਰੁਕ ਗਏ ਜਦੋਂ ਉਨ੍ਹਾਂ ਵੇਖਿਆ ਕਿ (ੳ) ਨੇ (ਅ) ਨੂੰ ਹੇਠਾਂ ਸੁੱਟ ਲਿਆ ਤੇ ਤਲਵਾਰ ਨਾਲ ਉਸ ਦੀ ਗਰਦਨ ਅੱਡ ਹੋਣ ਜਾ ਰਹੀ ਸੀ ਕੇ ਅਚਾਨਕ (ਅ) ਨੇ (ੳ) ਦੇ ਮੂੰਹ ਤੇ ਥੁਕ ਦਿਤਾ, ਇੱਕ ਦਮ (ੳ) ਦੀ ਤਲਵਾਰ (ਅ) ਦੀ ਗਰਦਨ ਤੇ ਆ ਕੇ ਰੁਕ ਗਈ ਉਹ ੳਸ ਦਾ ਗਲਾ ਨਾ ਕੱਟ ਸਕੀ, (ੳ) ਨੇ (ਅ) ਨੂੰ ਛੱਡ ਦਿਤਾ, ਉਸ ਦੀ ਜਾਨ ਬਖ਼ਸ਼ ਦਿਤੀ। ਸਭ ਹੈਰਾਨ ਸਨ ਕੇ ਮਾਮਲਾ ਕੀ ਹੈ। ਲੋਕਾਂ ਨੇ ਅਰਜ ਕੀਤੀ ਕੇ (ਅ) ਨੂੰ ਕਿਉਂ ਛੱਡ ਦਿਤਾ ਗਿਆ ਜਦੋਂ ਕੇ ਉਸ ਨੇ (ੳ) ਨਾਲ ਬਦਤਮੀਜ਼ੀ ਵੀ ਕੀਤੀ ਸੀ, ਉਸ ਦੇ ਮੂੰਹ ਤੇ ਥੁੱਕਿਆ ਸੀ ਤਾਂ (ੳ) ਨੇ ਉਤਰ ਦਿਤਾ, ਦੋਸਤੋ ਸੁਣੋ, ਸਾਡੇ ਵਿੱਚ ਧਰਮ ਦੇ ਨਾਮ ਤੇ ਲੜਾਈ ਚਲ ਰਹੀ ਸੀ, ਸਾਡੀ ਕੋਈ ਜਾਤੀ ਦੁਸ਼ਮਣੀ ਨਹੀਂ ਸੀ, ਮੈਂ ਆਪਣੇ ਸਾਥੀ ਨੂੰ ਜਾਣਦਾ ਤਕ ਨਹੀਂ ਕੇ ਇਹ ਕੌਣ ਹੈ? , ਕਿਥੋਂ ਆਇਆ ਹੈ? ਕੀ ਕਰਦਾ ਹੈ? , ਮੈਂ ਆਪਣੇ ਸਾਥੀ ਦੀ ਗਰਦਨ ਉਡਾ ਦੇਣੀ ਸੀ ਪਰ ਜਦੋਂ ਉਸ ਨੇ ਮੇਰੇ ਤੇ ਥੁੱਕਿਆ ਤਾਂ ਮੇਰੀ ਤਲਵਾਰ ਰੁਕ ਗਈ, ਕਿਉਂਕਿ ਜੇ ਮੈਂ ਹੁਣ ਉਸ ਨੂੰ ਮਾਰਦਾ ਤਾਂ ਇਹ ਮੇਰੀ ਪਰਸਨਲ ਬਦਲਾ ਲਓ ਭਾਵਨਾ ਹੋਣੀ ਸੀ, ਮੈਂ ਧਰਮ ਨੂੰ ਛੱਡ ਕੇ ਆਪਣਾ ਬਦਲਾ ਲੈਣ ਲਈ ਉਸ ਦਾ ਸਿਰ ਕਲਮ ਕਰ ਦਿੰਦਾ ਤਾਂ ਇਹ ਮੇਰਾ ਨਿਜੀ ਸਵਾਰਥ ਹੋਣਾ ਸੀ। ਇਹ ਉਤਰ ਸੁਣ ਕੇ ਸਾਰੇ ਅਵਾਕ ਰਹਿ ਗਏ, ਉਨ੍ਹਾਂ ਨੂੰ ਸਮਝ ਆਉਣ ਲਗੀ ਕੇ ਬਦਲੇ ਦੀ ਭਾਵਨਾ ਕੀ ਹੁੰਦੀ ਹੈ। ਉਨ੍ਹਾਂ ਨੂੰ ਸਮਝ ਆਉਣ ਲਗੀ ਕੇ ਧਰਮ ਚਾਹੇ ਵੱਖੋ ਵਖਰੇ ਹਨ ਪਰ ਉਨ੍ਹਾਂ ਦਾ ਪਿਤਾ ਇਕੋ ਹੈ। ਉਨ੍ਹਾਂ ਨੂੰ ਸਮਝ ਆਉਣ ਲਗੀ ਕੇ ਜੇ ਉਨ੍ਹਾਂ ਦੇ ਪਿਤਾ ਨੂੰ ਇਕੋ ਧਰਮ ਚੰਗਾ ਲਗਦਾ ਤਾਂ ਉਸ ਨੇ ਬਾਕੀਆਂ ਦੀ ਹਸਤੀ ਨੂੰ ਮਿਟਾ ਦੇਣਾ ਸੀ, ਇਹ ਸਾਰਾ ਕੁੱਝ ਮਹਿਸੂਸ ਕਰਦੇ ਹੋਏ ਉਨ੍ਹਾਂ ਦੋਵਾਂ ਆਗੂਆਂ ਨੇ ਘੁੱਟ ਕੇ ਇੱਕ ਦੂਜੇ ਨੂੰ ਚੁੰਮਿਆ ਤੇ ਬਹਿਸ ਨੂੰ ਖਤਮ ਕਰਦੇ ਹੋਏ ਆਪੋ ਆਪਣੇ ਰਹਿ ਪੈ ਗਏ।
ਸਮਝ ਪਈ ਗੁਰਚਰਨ ਸਿੰਘ ਕੁਝ!
ਤਰਲੋਚਨ ਸਿੰਘ


(18/05/09)
ਦਰਸਨ ਸਿੰਘ ਘਣਕਸ

Kulwinder Singh,Jagdev Singh,Tarlochan Singh, Ravinder Singh, Jasvir Singh.and all the other readers, Guru Fateh.
This letter is a supplement to my Punjabi letter for apology.
I am very sorry for writing wrong words and thoughts in answering to Daljit Hothi’s silly letters about my life, he kept on writing base less things, no body stop him, perhaps he is in your team, yes I got angry, in that anger I made mistake in expressing my side. I was trying to compare my Karma with one preacher who does not believe in any Karm just his AKAL.
All the people in the world are earning their lively hood one way or the other and I am one of them. Some are born in rich families; some are horn in slums of poverty.
I accept the will of God in everything in this world.
My fight is still on with some people about the will of God, Hukm,Bhanna,Raza.
I made this mistake and Hukm is telling me to check my ego, it is getting out of control, Guru jee came to warn me through you, and I woke up from my egocentric thoughts, and thanks goes to you, and my Guru jee.
Here are some Divine thoughts from GGS.
ਸਿਰੀਰਾਗੁ ਮਹਲਾ ੩ ॥ ਪੰਖੀ ਬਿਰਖਿ ਸੁਹਾਵੜਾ ਸਚੁ ਚੁਗੈ ਗੁਰ ਭਾਇ ॥ ਹਰਿ ਰਸੁ ਪੀਵੈ ਸਹਜਿ ਰਹੈ ਉਡੈ ਨ ਆਵੈ ਜਾਇ ॥ ਨਿਜ ਘਰਿ ਵਾਸਾ ਪਾਇਆ ਹਰਿ ਹਰਿ ਨਾਮਿ ਸਮਾਇ ॥੧॥ ਮਨ ਰੇ ਗੁਰ ਕੀ ਕਾਰ ਕਮਾਇ ॥ ਗੁਰ ਕੈ ਭਾਣੈ ਜੇ ਚਲਹਿ ਤਾ ਅਨਦਿਨੁ ਰਾਚਹਿ ਹਰਿ ਨਾਇ ॥੧॥ ਰਹਾਉ ॥ ਪੰਖੀ ਬਿਰਖ ਸੁਹਾਵੜੇ ਊਡਹਿ ਚਹੁ ਦਿਸਿ ਜਾਹਿ ॥ ਜੇਤਾ ਊਡਹਿ ਦੁਖ ਘਣੇ ਨਿਤ ਦਾਝਹਿ ਤੈ ਬਿਲਲਾਹਿ ॥ ਬਿਨੁ ਗੁਰ ਮਹਲੁ ਨ ਜਾਪਈ ਨਾ ਅੰਮ੍ਰਿਤ ਫਲ ਪਾਹਿ ॥੨॥ ਗੁਰਮੁਖਿ ਬ੍ਰਹਮੁ ਹਰੀਆਵਲਾ ਸਾਚੈ ਸਹਜਿ ਸੁਭਾਇ ॥ ਸਾਖਾ ਤੀਨਿ ਨਿਵਾਰੀਆ ਏਕ ਸਬਦਿ ਲਿਵ ਲਾਇ ॥ ਅੰਮ੍ਰਿਤ ਫਲੁ ਹਰਿ ਏਕੁ ਹੈ ਆਪੇ ਦੇਇ ਖਵਾਇ ॥੩॥ ਮਨਮੁਖ ਊਭੇ ਸੁਕਿ ਗਏ ਨਾ ਫਲੁ ਤਿੰਨਾ ਛਾਉ ॥ ਤਿੰਨਾ ਪਾਸਿ ਨ ਬੈਸੀਐ ਓਨਾ ਘਰੁ ਨ ਗਿਰਾਉ ॥ ਕਟੀਅਹਿ ਤੈ ਨਿਤ ਜਾਲੀਅਹਿ ਓਨਾ ਸਬਦੁ ਨ ਨਾਉ ॥੪॥ ਹੁਕਮੇ ਕਰਮ ਕਮਾਵਣੇ ਪਇਐ ਕਿਰਤਿ ਫਿਰਾਉ ॥ ਹੁਕਮੇ ਦਰਸਨੁ ਦੇਖਣਾ ਜਹ ਭੇਜਹਿ ਤਹ ਜਾਉ ॥ ਹੁਕਮੇ ਹਰਿ ਹਰਿ ਮਨਿ ਵਸੈ ਹੁਕਮੇ ਸਚਿ ਸਮਾਉ ॥੫॥ ਹੁਕਮੁ ਨ ਜਾਣਹਿ ਬਪੁੜੇ ਭੂਲੇ ਫਿਰਹਿ ਗਵਾਰ ॥ ਮਨਹਠਿ ਕਰਮ ਕਮਾਵਦੇ ਨਿਤ ਨਿਤ ਹੋਹਿ ਖੁਆਰੁ ॥ ਅੰਤਰਿ ਸਾਂਤਿ ਨ ਆਵਈ ਨਾ ਸਚਿ ਲਗੈ ਪਿਆਰੁ ॥੬॥ ਗੁਰਮੁਖੀਆ ਮੁਹ ਸੋਹਣੇ ਗੁਰ ਕੈ ਹੇਤਿ ਪਿਆਰਿ ॥ ਸਚੀ ਭਗਤੀ ਸਚਿ ਰਤੇ ਦਰਿ ਸਚੈ ਸਚਿਆਰ ॥ ਆਏ ਸੇ ਪਰਵਾਣੁ ਹੈ ਸਭ ਕੁਲ ਕਾ ਕਰਹਿ ਉਧਾਰੁ ॥੭॥ ਸਭ ਨਦਰੀ ਕਰਮ ਕਮਾਵਦੇ ਨਦਰੀ ਬਾਹਰਿ ਨ ਕੋਇ ॥ ਜੈਸੀ ਨਦਰਿ ਕਰਿ ਦੇਖੈ ਸਚਾ ਤੈਸਾ ਹੀ ਕੋ ਹੋਇ ॥ ਨਾਨਕ ਨਾਮਿ ਵਡਾਈਆ ਕਰਮਿ ਪਰਾਪਤਿ ਹੋਇ ॥੮॥੩॥੨੦॥ {ਪੰਨਾ 66
Once again I am sorry to act like a Munmukh, I am hurt too when I see my mistakes, no body wants to make mistakes, thanks for helping me to see myself.
Good by to all, good luck to all.
This is my last letter to Sikhmarg, I have got tired, answering to non Sikhs and Pattit Sikhs, Atheists, Comrades .
Darshan Singh Ghankas


(17/05/09)
ਗੁਰਪ੍ਰੀਤ ਸਿੰਘ ਸਮਰਾ

To all the readers of Sikh Marg,

I am writing this letter after lot of thinking. I think some one else should have written this letter as there are much more learned people here. I will enumerate my letter so that the points are crystal clear to every body.

1) There is no doubt, at least not to me that Prof. Tarlochan Singh has exposed through his “tarangs” that the letters written by Daljit Singh Hothi and Gurcharan Singh Jeonwala are written by the same person. Who that person is? That is for the readers to decide.

If someone is not ready to accept this fact, then we should follow Guru Angad’s advice:

ਮਃ 2॥ ਸਾਹਿਬਿ ਅੰਧਾ ਜੋ ਕੀਆ ਕਰੇ ਸੁਜਾਖਾ ਹੋਇ॥ ਜੇਹਾ ਜਾਣੈ ਤੇਹੋ ਵਰਤੈ ਜੇ ਸਉ ਆਖੈ ਕੋਇ॥ ਜਿਥੈ ਸੁ ਵਸਤੁ ਨ ਜਾਪਈ ਆਪੇ ਵਰਤਉ ਜਾਣਿ॥ ਨਾਨਕ ਗਾਹਕੁ ਕਿਉ ਲਏ ਸਕੈ ਨ ਵਸਤੁ ਪਛਾਣਿ॥ 2॥ {ਪੰਨਾ 954}

ਜਿਸ ਮਨੁੱਖ ਨੂੰ ਮਾਲਕ-ਪ੍ਰਭੂ ਨੇ ਆਪ ਅੰਨ੍ਹਾ ਕਰ ਦਿੱਤਾ ਹੈ ਉਹ ਤਾਂ ਹੀ ਸੁਜਾਖਾ ਹੋ ਸਕਦਾ ਹੈ ਜੇ ਪ੍ਰਭੂ ਆਪ (ਸੁਜਾਖਾ) ਬਣਾਏ, (ਨਹੀਂ ਤਾਂ, ਅੰਨ੍ਹਾ ਮਨੁੱਖ ਤਾਂ) ਜਿਹੋ ਜਿਹੀ ਸਮਝ ਰੱਖਦਾ ਹੈ ਉਸੇ ਤਰ੍ਹਾਂ ਕਰੀ ਜਾਂਦਾ ਹੈ ਭਾਵੇਂ ਉਸ ਨੂੰ ਕੋਈ ਸੌ ਵਾਰੀ ਸਮਝਾਏ। ਜਿਸ ਮਨੁੱਖ ਦੇ ਅੰਦਰ ‘ਨਾਮ’ -ਰੂਪ ਪਦਾਰਥ ਦੀ ਸੋਝੀ ਨਹੀਂ ਓਥੇ ਆਪਾ-ਭਾਵ ਦੀ ਵਰਤੋਂ ਹੋ ਰਹੀ ਸਮਝੋ, (ਕਿਉਂਕਿ) ਹੇ ਨਾਨਕ ! ਗਾਹਕ ਜਿਸ ਸਉਦੇ ਨੂੰ ਪਛਾਣ ਹੀ ਨਹੀਂ ਸਕਦਾ ਉਸ ਨੂੰ ਉਹ ਵਿਹਾਵੇ ਕਿਵੇਂ ?

2) In the letter of Daljit Singh Hothi (authored by who?) he has copied an entire paragraph, word to word from the article of Inder Singh Ghagga. This is known in literary world as Plagiarism.According to Merriam-Webster Dictionary, this is what plagiarism means :

: to steal and pass off (the ideas or words of another) as one's own : use (another's production) without crediting the source

: to commit literary theft : present as new and original an idea or product derived from an existing source

In simple words “CHROI”. If Inder Singh Ghagga wants he can proceed a legal action for copying his matter without giving him credit.

I also think that Sikh Marg should clearly put guidelines that if anyone is copying anything from someone else, it should be done by proper citation (Book Name/Article, Date of publication, page no.).

If someone still wants to back Daljit Singh Hothi for committing theft/Chori, then he is not following the directions of Guru Nanak :

ਚੋਰ ਕੀ ਹਾਮਾ ਭਰੇ ਨ ਕੋਇ॥ ਚੋਰੁ ਕੀਆ ਚੰਗਾ ਕਿਉ ਹੋਇ॥ 1॥ {ਪੰਨਾ 662}

In his latest letter Daljit Singh Hothi has again committed theft, He has written :

ਜ਼ਿਦਗੀ ਦੇ ਹਰ ਪਹਿਲੂ ਤੋ ਹਾਰ ਚੁੱਕੇ ਮਨੁੱਖ, ਗਿਆਨ ਤਰਕ ਦਲੀਲ ਤੇ ਵਿਗਿਆਨਕ ਨਜ਼ਰੀਏ ਵਾਲੀ ਕੋਈ ਵੀ ਵਿਚਾਰ ਸੁਨਣ ਨੂੰ ਤਿਆਰ ਨਹੀ ਹੁੰਦੇ, ਜੇ ਉਹਨਾ ਨੂੰ ਕੋਈ ਅਕਲ ਦੀ ਗੱਲ ਦੱਸ ਵੀ ਦੇਵੇ ਤਾਂ ਅਕਲ ਪਿਛੇ ਡਾਂਗ ਲੈ ਕੇ ਦੌੜਦੇ ਹਨ।

These are again the words of Inder Singh Ghagga, said by him, recorded in one of his CD’s and also said to me during a personal face-to-face interaction.

3) Some people here are resorting to Name calling or Ad-Hominem attacks by distorting other people’s name.For example, “Some Truck Drivers” wrote Darshan Singh Ghankas as “Ghanshyam” , Darshan Singh removed Singh from the name of Daljit Singh Hothi and the latest example by Jeonwala :

ਮੈਂ ਸਰਕਾਰੀ ਟੁਕੜਿਆਂ ਤੇ ਪਲਣ ਵਾਲਾ ਮਹਾਜਨ ਨਹੀਂ”।

Prof. Tarlochan Singh has stopped using “Mahajan” with his name long time ago so there is no point in calling or referring to him as Mahajan.

ਜਾਤਿ ਕਾ ਗਰਬੁ ਨ ਕਰੀਅਹੁ ਕੋਈ॥ ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਹੋਈ॥ 1॥ ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ॥ ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ॥ 1॥

Gurcharan Singh Jeonwala has written :

ਜਿਹੜੇ ਲੋਕ ਸਰਕਾਰੀ ਟੁਕੜਿਆਂ ਤੇ ਪਲਦੇ ਹਨ ਤੇ ਬੁਢਾਪੇ ਨੂੰ ਵੀ ਸਰਕਾਰੀ ਓਟ ਆਸਰੇ ਨਾਲ ਬਿਤਾਉਣ ਦੀ ਸੋਚ ਰਹੇ ਹਨ ਉਹ ਲੋਕ ਸੱਚ ਕਦੇ ਨਹੀਂ ਬੋਲ ਸਕਦੇ”।

In Canada everybody gets Old age pension from Government, I would like to know what is Gurcharan Singh Jeonwala going to do with his pension?

4) Gurcharan Singh Jeonwala writes :

ਮੇਰੇ ਸ਼ਹਿਰ `ਚ ਤੁਹਾਡੇ ਹਮਾਇਤੀ, ਚਹੇਤੇ ਤੇ ਪਾਸ਼ੂ ਸ੍ਰ. ਦਰਸਨ ਸਿੰਘ ਘਣਕਸ ਰਹਿੰਦੇ ਹਨ। ਉਹ ਮੈਨੂੰ ਤੇ ਦਲਜੀਤ ਸਿੰਘ ਹੋਠੀ ਨੂੰ ਵੀ ਜਾਣਦੇ ਹਨ। ਤੁਹਾਡੇ ਵਫਾਦਾਰ ਸ੍ਰ. ਮਹਿੰਦਰ ਸਿੰਘ ਰਾਚਿਸਟਰ ਵੀ ਸਾਨੂੰ ਦੋਹਾਂ ਨੂੰ ਹੀ ਜਾਣਦੇ ਹਨ”।

Lets assume that Darshan Singh Ghankas and Mohinder Singh are loyalists of Tarlochan Singh but , Daljit Singh Hothi has crossed all his limits by comparing Gurcharan Singh Jeonwala to Guru Nanak. This is what he writes in his letter dated 19/04/09:

“ਸਰਦਾਰ ਜਸਵੀਰ ਸਿੰਘ ਜੀ ਗੁਰੁ ਨਾਨਕ ਦੇਵ ਜੀ ਦੀ ਬੋਲੀ ਨੂੰ ਤੁਸੀ ਸਰਦਾਰ ਤਰਲੋਚਨ ਸਿੰਘ ਜੀ ਤੇ ਉਹਨਾ ਦੇ ਸਾਥੀਆਂ ਵਾਲੇ ਪਾਸੇ ਰੱਖੋਗੇ ਜਾਂ ਸਰਦਾਰ ਗੁਰਚਰਨ ਸਿੰਘ ਦੇ ਪਾਸੇ ਰੱਖੋਗੇ”।

ਖਸਮੈ ਕਰੇ ਬਰਾਬਰੀ ਫਿਰਿ ਗੈਰਤਿ ਅੰਦਰਿ ਪਾਇ॥ ਵਜਹੁ ਗਵਾਏ ਅਗਲਾ ਮੁਹੇ ਮੁਹਿ ਪਾਣਾ ਖਾਇ॥ {ਪੰਨਾ 474}

ਪਰ ਜੇ ਸੇਵਕ ਆਪਣੇ ਮਾਲਕ ਦੀ ਬਰਾਬਰੀ ਕਰਦਾ ਹੈ (ਭਾਵ, ਮਾਲਕ ਨਾਲ ਸਾਵਾਂ ਹੋਣ ਦਾ ਜਤਨ ਕਰਦਾ ਹੈ), ਉਹ ਮਨ ਵਿੱਚ ਸ਼ਰਮਿੰਦਗੀ ਹੀ ਉਠਾਂਦਾ ਹੈ, ਆਪਣੀ ਪਹਿਲੀ ਤਨਖ਼ਾਹ ਭੀ ਗਵਾ ਬੈਠਦਾ ਹੈ ਤੇ ਸਦਾ ਮੂੰਹ ਤੇ ਜੁੱਤੀਆਂ ਖਾਂਦਾ ਹੈ।

Gurcharan Singh Jeonwala writes at the end:

ਸ੍ਰ: ਤਰਲੋਚਨ ਸਿੰਘ ਜੀ ਆਪਣਾ ਫਰੰਟ ਹੁਣ ਖੋਲੀ ਰੱਖਣਾ ਬੰਦ ਨਾ ਕਰਨਾ”।

My front is always open : Jo Jee Aaye So Raji Jaaye

But it is my humble request to follow Guru’s advice:

ਰੋਸੁ ਨ ਕਾਹੂ ਸੰਗ ਕਰਹੁ ਆਪਨ ਆਪੁ ਬੀਚਾਰਿ॥ ਹੋਇ ਨਿਮਾਨਾ ਜਗਿ ਰਹਹੁ ਨਾਨਕ ਨਦਰੀ ਪਾਰਿ॥ 1॥

ਪਉੜੀ॥ ਰਾਰਾ ਰੇਨ ਹੋਤ ਸਭ ਜਾ ਕੀ॥ ਤਜਿ ਅਭਿਮਾਨੁ ਛੁਟੈ ਤੇਰੀ ਬਾਕੀ॥ ਰਣਿ ਦਰਗਹਿ ਤਉ ਸੀਝਹਿ ਭਾਈ॥ ਜਉ ਗੁਰਮੁਖਿ ਰਾਮ ਨਾਮ ਲਿਵ ਲਾਈ॥ ਰਹਤ ਰਹਤ ਰਹਿ ਜਾਹਿ ਬਿਕਾਰਾ॥ ਗੁਰ ਪੂਰੇ ਕੈ ਸਬਦਿ ਅਪਾਰਾ॥ ਰਾਤੇ ਰੰਗ ਨਾਮ ਰਸ ਮਾਤੇ॥ ਨਾਨਕ ਹਰਿ ਗੁਰ ਕੀਨੀ ਦਾਤੇ॥ 44॥ {ਪੰਨਾ 259}

(ਹੇ ਭਾਈ !) ਕਿਸੇ ਹੋਰ ਨਾਲ ਗੁੱਸਾ ਨਾਹ ਕਰੋ, (ਇਸ ਦੇ ਥਾਂ) ਆਪਣੇ ਆਪ ਨੂੰ ਵਿਚਾਰੋ (ਸੋਧੇ, ਕਿ ਕਿਸੇ ਨਾਲ ਝਗੜਨ ਵਿੱਚ ਆਪਣਾ ਕੀਹ ਕੀਹ ਦੋਸ ਹੈ)। ਹੇ ਨਾਨਕ ! ਜੇ ਤੂੰ ਜਗਤ ਵਿੱਚ ਧੀਰੇ ਸੁਭਾਵ ਵਾਲਾ ਬਣ ਕੇ ਰਹੇਂ, ਤਾਂ ਪ੍ਰਭੂ ਦੀ ਮਿਹਰ ਦੀ ਨਜ਼ਰ ਨਾਲ ਇਸ ਸੰਸਾਰ-ਸਮੁੰਦਰ ਵਿਚੋਂ ਪਾਰ ਲੰਘ ਜਾਇਂਗਾ (ਜਿਸ ਵਿੱਚ ਕ੍ਰੋਧ ਦੀਆਂ ਬੇਅੰਤ ਲਹਿਰਾਂ ਪੈ ਰਹੀਆਂ ਹਨ)। 1.

ਪਉੜੀ : —ਸਾਰੀ ਲੋਕਾਈ ਜਿਸ ਗੁਰੂ ਦੀ ਚਰਨ-ਧੂੜ ਹੁੰਦੀ ਹੈ, ਤੂੰ ਭੀ ਉਸ ਦੇ ਅੱਗੇ ਆਪਣੇ ਮਨ ਦਾ ਅਹੰਕਾਰ ਦੂਰ ਕਰ, ਤੇਰੇ ਅੰਦਰੋਂ ਕ੍ਰੋਧ ਦੇ ਸੰਸਕਾਰਾਂ ਦਾ ਲੇਖਾ ਮੁੱਕ ਜਾਏ। ਹੇ ਭਾਈ ! ਇਸ ਜਗਤ-ਰਣ-ਭੂਮੀ ਵਿੱਚ ਤੇ ਪ੍ਰਭੂ ਦੀ ਹਜ਼ੂਰੀ ਵਿੱਚ ਤਦੋਂ ਹੀ ਕਾਮਯਾਬ ਹੋਵੇਂਗਾ, ਜਦੋਂ ਗੁਰੂ ਦੀ ਸਰਨ ਪੈ ਕੇ ਪ੍ਰਭੂ ਦੇ ਨਾਮ ਵਿੱਚ ਸੁਰਤਿ ਜੋੜੇਂਗਾ। ਪੂਰੇ ਗੁਰੂ ਦੇ ਸ਼ਬਦ ਵਿੱਚ ਜੁੜਿਆਂ ਬੇਅੰਤ ਵਿਕਾਰ ਸਹਜੇ ਸਹਜੇ ਦੂਰ ਹੋ ਜਾਂਦੇ ਹਨ।

Gurpreet Singh Sumra

Brampton,Canada


(17/05/09)
ਤਰਲੋਚਨ ਸਿੰਘ (ਫਿਜਿਕਸ)

ਤਰਲੋਚਨ ਸਿੰਘ (ਫਿਜਿਕਸ)

09888169226

ਸਿੱਖ ਮਾਰਗ ਦੇ ਪਾਠਕ ਸਜਣੋ

ਵਾਹਿਗੁਰੂ ਜੀ ਕਾ ਖਾਲਸਾ॥

ਵਾਹਿਗੁਰੂ ਜੀ ਕੀ ਫਤਿਹ॥

ਸਤਿਕਾਰ ਜੀਓ

ਗੁਰਚਰਨ ਸਿੰਘ ਜੀ ਜਿਹੋ ਜਿਹੇ ਤੁਸੀਂ ਆਪ ਹੋ ਉਹੋ ਜਿਹੇ ਤੁਹਾਨੂੰ ਸਭ ਨਜ਼ਰ ਆਉਂਦੇ ਹਨ। ਗੁਰਬਾਣੀ ਵਿੱਚ ਬੜਾ ਸੋਹਣਾ ਕਹਿਆ ਗਿਆ ਹੈ ਜਿਸ ਦਾ ਭਾਵ ਅਰਥ ਹੈ ‘ਰੋਗੀ ਦੇ ਭਾਣੇ ਸਭ ਰੋਗੀ’ ਤੁਹਾਨੂੰ ਵੀ ਅਜਿਹਾ ਹੀ ਰੋਗ ਹੈ, ਇਹ ਹੈ ਬੜਾ ਖਤਰਨਾਕ, ਮੇਰੇ ਕੋਲ ਪਟਿਆਲੇ ਆਓ, ਤੁਹਾਡਾ ਮੈਂ ਆਪਣੇ ਹੱਥੀਂ ਇਲਾਜ਼ ਕਰਾਂਗਾ। ਇਲਾਜ਼ ਕਰਨ ਦੀ ਵੀ ਲੋੜ ਨਹੀਂ ਪਵੇਗੀ ਮੇਰੇ ਕੋਲ ਆ ਕੇ ਬੈਠੋਗੇ ਆਪੂੰ ਇਲਾਜ਼ ਹੋ ਜਾਏਗਾ। ਫਿਰ ਤੁਹਾਨੂੰ ਸਭ ਪਾਸੇ ਸੱਚ ਹੀ ਸੱਚ ਨਜਰ ਆਵੇਗਾ। ਕਿਤੇ ਕੋਈ ਝੂਠ ਨਹੀਂ ਦਿਸੇਗਾ।

ਗੁਰਚਰਨ ਤੁਹਾਡੇ ਵਿੱਚ ਇੱਕ ਹੋਰ ਬੜੀ ਗੰਦੀ ਬਿਮਾਰੀ ਹੈ ਉਹ ਹੈ ਬਦਲਾ ਲੈਣ ਦੀ। ਜਦ ਤਕ ਇਹੋ ਜਿਹੀ ਭਾਵਨਾ ਤੁਹਾਡੇ ਵਿੱਚ ਮੌਜੂਦ ਹੈ ਤਾਂ ਤੁਸੀਂ ਕਿਵੇਂ ਗੁਰਮਤਿ ਦਾ ਪ੍ਰਚਾਰ ਕਰ ਸਕਦੇ ਹੋ। ਮੈਂ ਜਦੋਂ ਦਸਿਆ ਕਿ ਕਿਵੇਂ ਘੱਗੇ ਦੇ ਪੁਰੇ ਦੇ ਪੂਰੇ ਪਹਿਰੇ ਨੂੰ ਕਟ ਪੇਸਟ ਕੀਤਾ ਗਿਆ ਹੈ, ਨਾਲ ਦੇ ਨਾਲ ਮੇਰੀਆਂ ਕਵਿਤਾਵਾਂ ਦਾ ਹਵਾਲਾ ਤੁਸੀਂ ਦੇ ਦਿਤਾ। ਹਵਾਲਾ ਦੇਣ ਤੋਂ ਪਹਿਲਾਂ ਜਰਾ ਕੁ ਕਸ਼ਟ ਕਰ ਲੈਂਦੇ ਕੇ ਕੀ ਇਹ ਲਾਈਨਾਂ ਇਨ ਬਿਨ ਕਿਸੇ ਦੀਆਂ ਕਵਿਤਾਵਾਂ ਨਾਲ ਮਿਲਦੀਆਂ ਹਨ ਕਿ ਨਹੀਂ। ਜਰਾ ਕੁ ਨਜ਼ਰ ਦੀਆਂ ਐਨਕਾਂ ਲਾ ਕੇ ਵੇਖੋ

ਮੇਰੀ ਕਵਿਤਾ

ਅੱਜ ਆਖਾਂ ਆਪਣੇ ਰੱਬ ਨੂੰ ਕਿਤੇ ਅੰਬਰਾਂ ਵਿਚੋਂ ਬੋਲ।

ਆਪਣੇ ਰੱਬ ਨੂੰ ਸਜ਼ਦਾ ਕੀਤਾ ਗਿਆ ਹੈ

ਕਿਸੇ ਹੋਰ ਦੀ ਕਵਿਤਾ

ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੇ ਕਬਰਾਂ ਵਿਚੋਂ ਬੋਲ

ਦੁਨਆਵੀ ਸ਼ਾਇਰ ਨੂੰ ਕਬਰਾਂ ਵਿਚੋਂ ਬੁਲਾਇਆ ਗਿਆ ਹੈ

ਮੇਰੇ ਕਵਿਤਾ ਦੇ ਲਫਜ ਦੇ ਵੱਖਰੇਵੇਂ ਨਾਲ ਕਵਿਤਾ ਦੀ ਸਾਰਾ ਹਾਵ ਭਾਵ ਹੀ ਬਦਲ ਜਾਂਦਾ ਹੈ। ਕਵਿਤਾ ਰਾਹੀਂ ਹੀ ਬੋਲਾਂ ਦੇ ਵੱਖਰੇਵੇਂ ਨਾਲ ਆਪਣੀ ਗਲ ਕਹੀ ਜਾਂਦੀ ਹੈ, ਕਈ ਵਾਰ ਪ੍ਰਸ਼ਨਾਂ ਦੇ ਉਤਰ ਵੀ ਕਵਿਤਾ ਦੇ ਬੋਲਾਂ ਦੇ ਵੱਖਰੇਵੇਂ ਨਾਲ ਦਿਤੇ ਜਾਂਦੇ ਹਨ। ਕੀ ਤੁਸੀਂ ਇਸ ਨੂੰ ਨਕਲ ਕਹੋਗੇ। ਉਹ ਅਕਲ ਦੇ ਕਚਿਆ ਤੂੰ ਗੁਰਬਾਣੀ ਵੀ ਪੜੀ ਨਹੀਂ ਲਗਦੀ। ਮੈਂ ਕੁੱਝ ਗੁਰਬਾਣੀ ਦੇ ਹਵਾਲੇ ਦੇ ਰਿਹਾ ਹਾਂ ਜਿਥੇ ਸਬਦਾਂ ਦੇ ਵੱਖਵਰੇਵੇਂ ਹਨ (ਮੇਰਾ ਭਾਵ ਇਹ ਨਹੀਂ ਕਿ ਮੈਂ ਗੁਰਬਾਣੀ ਦੀ ਨਕਲ ਕਰ ਰਿਹਾ ਹਾਂ, ਮੈਂ ਗੁਰਬਾਣੀ ਉਚਾਰਨ ਵਾਲੇ ਗੁਰੂਆਂ ਪੀਰਾਂ ਫਕੀਰਾਂ ਦੀ ਚਰਨਾਂ ਦੀ ਧੂੜ ਦੇ ਨਿਆਈਂ ਵੀ ਨਹੀਂ)

ਫਰੀਦ ਜੀ

ਫਰੀਦਾ ਰਤੀ ਰਤੁ ਨ ਨਿਕਲੈ ਜੇ ਤਨੁ ਚੀਰੈ ਕੋਇ॥ ਜੋ ਤਨ ਰਤੇ ਰਬ ਸਿਉ ਤਿਨ ਤਨਿ ਰਤੁ ਨ ਹੋਇ॥ 51॥

ਗੁਰੂ ਸਾਹਿਬਾਨ ਵਲੋਂ ਉਤਰ ਉਸੇ ਲਹਿਜੇ ਵਿਚ

ਮਃ 3॥ ਇਹੁ ਤਨੁ ਸਭੋ ਰਤੁ ਹੈ ਰਤੁ ਬਿਨੁ ਤੰਨੁ ਨ ਹੋਇ॥ ਜੋ ਸਹ ਰਤੇ ਆਪਣੇ ਤਿਤੁ ਤਨਿ ਲੋਭੁ ਰਤੁ ਨ ਹੋਇ॥

ਕਹਿ ਤਾਂ ਗੁਰਚਰਨ ਸਿੰਘਾਂ ਮੈਂ ਦੁਨਆਵੀ ਕਵਿਤਾਵਾਂ ਦੇ ਕਈ ਹਵਾਲੇ ਦੇ ਸਕਦਾ ਹਾਂ ਜਿਥੇ ਲਫਜਾਂ ਦੇ ਵੱਖਰੇਵਿਆਂ ਨੂੰ ਇਸਤੇਮਾਲ ਕੀਤਾ ਗਿਆ। ਤੂੰ ਇਸੇ ਨੂੰ ਨਕਲ ਦਸੀਂ ਜਾਂਦੈ (ਹਾਂ ਜਰਾ ਕੁ ਦਸੀਂ ਘੱਗੇ ਦੇ ਪੂਰੇ ਪਹਿਰੇ ਨੂੰ ਵਰਤੋਂ ਕਰਨ ਲਗਿਆਂ ਨਕਲੀ ਨਹੀਂ ਸੀ)

ਗੁਰਚਰਨਿਆ ਬਾਣੀ ਪੜਿਆ ਕਰ।

ਫਿਰ ਸਵਾਲ ਕਰਿਆ ਕਰ।

ਐਵੇਂ ਸਾਰਿਆਂ ਦਾ ਸਮਾ ਬਰਬਾਦ ਨਾ ਕਰਿਆ ਕਰ।

ਹਾਂ ਮੈਂ ਹਰਜਿੰਦਰ ਸਿੰਘ ਨੂੰ ਕੁੱਝ ਸਵਾਲ ਕੀਤੇ ਸਨ ਤਾਂ ਸ਼ੇਰ ਜੀਓ ਤੁਸੀਂ ਹੀ ਜਵਾਬ ਦੇ ਦਿਓ

ਤਾਂ ਹਰਜਿੰਦਰ ਸਿੰਘ ਜੀ ਬਾਕੀ ਕਰੋੜਾਂ ਦੀ ਅਬਾਦੀ ਜੋ ਆਪਣੇ ਨਾਲ ਸਿੰਘ ਲਿਖਦੀ ਹੈ ਉਹ ਕੀ ਹਨ? ਕੀ ਉਹ ਸ਼ੇਰ ਨਹੀਂ ਹਨ? ਜਾਂ ਐਵੇਂ ਹੀ ਉਹ ਸਿੰਘ ਲਿਖਦੇ ਹਨ? ਤੁਸੀਂ ਵੀ ਆਪਣੇ ਨਾਲ ਸਿੰਘ ਲਿਖਦੇ ਹੋ ਤਾਂ ਕੀ ਤੁਸੀਂ ਆਪਣੇ ਆਪ ਨੂੰ ਸ਼ੇਰ ਨਹੀਂ ਸਮਝਦੇ? ਜਰਾ ਕੁ ਦੱਸਿਓ, ਸ਼ੇਰ ਕਿਹੋ ਜਿਹੇ ਹੁੰਦੇ ਹਨ? ਉਨ੍ਹਾਂ ਦੀ ਪਹਿਚਾਣ ਕੀ ਹੈ? ਕੀ ਜਿਹੜੇ ਆਵਾਗਵਣ ਵਿੱਚ ਵਿਸ਼ਵਾਸ ਨਹੀਂ ਕਰਦੇ, ਜੂਨਾਂ ਨੂੰ ਨਹੀਂ ਮੰਨਦੇ ਜਿਵੇਂ ਘੱਗਾ ਜੀ ਜਾਂ ਗੁਰਬਚਨ ਸਿੰਘ (ਥਾਈਲੈਂਡ ਵਾਲੇ) ਵਰਗੇ, ਕੀ ਉਹ ਵੀ ਸ਼ੇਰ ਹਨ ਜਾਂ ਨਹੀਂ? ਜਾਂ ਜਿਹੜੇ ਮੈਨੂੰ ਗਾਲ਼ਾਂ ਕਢਦੇ ਹਨ ਉਨ੍ਹਾਂ ਨੂੰ ਤੁਸੀਂ ਸ਼ੇਰ ਸਮਝਦੇ ਹੋ। ਕ੍ਰਿਪਾ ਕਰਕੇ ਬਲਦੇਵ ਸਿੰਘ (ਫ਼ਿਰੋਜਪੁਰ) ਵਾਂਗੂੰ ਤੁਸੀਂ ਵੀ ਮੇਰੇ ਸਵਾਲ ਪੁਛਣ ਦਾ ਬੁਰਾ ਨਾ ਮਨਾ ਲੈਣਾ।

ਤਰਲੋਚਨ ਸਿੰਘ


(17/05/09)
ਦਰਸਨ ਸਿੰਘ ਘਣਕਸ

ਸਾਰੇ ਡਰਾਈਵਰਾਂ ਤੋਂ ਖਿਮਾਂ ਮੰਗਦਾ ਹਾਂ।
ਕੁਲਵਿੰਦਰ ਸਿੰਘ, ਜੱਗਦੇਵ ਸਿੰਘ, ਤਰਲੋਚਨ ਸਿੰਘ, ਰਵਿੰਦਰ ਸਿੰਘ, ਜਸਵੀਰ ਸਿੰਘ ਅਤੇ ਹੋਰ ਸਾਰੇ ਹੀ ਡਰਾਈਵਰਾਂ ਤੋਂ ਮੈ ਖਿਮਾਂ ਮੰਗਦਾਂ ਹਾਂ, ਪਰ ਇੱਕ ਤੋਂ ਨਹੀ। ਮੇਰੀ ਗੱਲ ਦਾ ਸਬੰਧ ਇੱਕ ਨਾਲ ਹੀ ਸੀ, ਮੈ ਉਸ ਨਾਲ ਹੀ ਅਪਣੇ ਕਰਮਾਂ ਦੇ ਝੱਗੜੇ ਦੀ ਲੜਾਈ ਲੜ੍ਹ ਰਿਹਾਂ।
ਜਿਸ ਚਿਠੀ ਦਾ ਮੈ ਉਤਰ ਦਿਤਾ ਹੈ, ਉਸ ਚਿਠੀ ਵਿੱਚ ਮੇਰੇ ਜੀਵਨ ਦੇ ਪਹਿਲੂਆ ਵਿੱਚ ਮੈਨੂੰ ਹਾਰਿਆ ਲਿਖਿਆ ਹੈ, ਮੈ ਸਿਰਫ ਤੇ ਸਿਰਫ ਮੇਰੇ ਪਹਿਲੂਆਂ ਦੀ ਤੁਲਨਾ ਕਰਮਾ ਦੀ
Theory ਤੇ ਕਰਨਾ ਚਾਹੁਦਾਂ ਸੀ, ਪਰ ਇੱਕ ਆਦਮੀ ਨਾਲ।
ਕੋਈ ਵੀ ਆਦਮੀ ਆਪਦੇ ਜੀਵਨ ਦੇ ਪਹਿਲੂਆਂ ਵਿੱਚ ਹਾਰਨਾ ਨਹੀ ਚਾਹੁੰਦਾਂ, ਪਰ ਕਰਮਾ ਦੇ ਘੇਰੇ ਵਿੱਚ ਕਈ ਪਹਿਲੂਆਂ ਤੋਂ ਹਾਰ ਜਾਦਾਂ ਹੈ, ਕਈਆਂ ਤੋਂ ਜਿਤ ਜਾਦਾਂ ਹੈ। ਮੈਨੂੰ ਅੱਜ ਤੱਕ ਕੋਈ ਐਸਾ ਆਦਮੀ ਨਹੀ ਮਿਲਿਆ ਜੇਹੜਾਂ ਹਰ ਪਹਿਲੂਆਂ ਤੋ ਜਿਤਿਆ ਹੋਵੇ।
ਮੈ ਆਪਣੀ ਗੱਲ ਵਿੱਚ ਗੱਲਤੀ ਕੀਤੀ ਹੈ, ਤੇ ਮੈ ਅਪਣੀ ਗੱਲਤੀ ਮੰਨਦਾ ਹਾ। ਮੇਰੀ ਗੱਲਤੀ ਦਾ ਇਜਹਾਰ ਕਰਾਉਣ ਦਾ ਧੰਨਵਾਦ ਕਰਦਾਂ ਹਾਂ।
ਮੈਂ ਅੱਜ ਤੋਂ ਬਾਦ ਸਿਖ ਮਾਰਗ ਤੇ ਕੁੱਝ ਵੀ ਨਹੀਂ ਲਿਖਾਂਗਾ, ਅਤੇ ਮੈਂ ਆਸ ਕਰਦਾ ਹਾਂ, ਕੋਈ ਹੋਰ ਵੀ ਮੇਰੇ ਜੀਵਨ ਦੇ ਪਹਿਲੂਆਂ ਦੀ ਗੱਲ ਨਾ ਕਰੇ। ਸਿਖ ਮਾਰਗ ਕਿਸੇ ਆਦਮੀ ਦੇ ਪਹਿਲੂਆਂ ਦੀਆਂ ਗੱਲਾਂ ਕਰਨ ਵਾਸਤੇ ਨਹੀਂ ਹੈ।
ਮੈਨੂੰ ਏਹ ਵੀ ਗੱਲ ਚੰਗੀ ਤਰਾਂ ਸਮਝ ਆ ਚੁਕੀ ਹੈ, ਕੇ ਹਰ ਪਰਾਣੀ ਆਪਣੇ ਅਪਣੇ ਭਾਡੇ ਵਿਚਲੇ ਪਾਣੀ ਨੂੰ ਹੀ ਸਾਫ ਤੇ ਪਵਿਤਰ ਸਮਝਦਾ ਹੈ, ਮੈ ਹੀ ਠੀਕ ਹਾਂ, ਏਹ ਹੀ ਝੱਗੜੇ ਦਾ ਕਾਰਨ ਬਣਦਾ ਹੈ।
ਮੇਰੇ ਲਈ ਸਭ ਕੁੱਝ ਹੀ ਭਾਣਾ ਹੈ।
ਮੈ ਸਾਰੇ ਹੀ ਪਾਠਕ ਸੱਜਣਾ ਤੋਂ ਖਿਮਾਂ ਮੰਗਦਾਂ ਹਾਂ, ਮੈ ਸਿਖ ਮਾਰਗ ਤੇ ਲਿਖ ਲਿਖ ਕੇ ਕੋਈ ਵੀ ਅਕਲ ਦਾ ਕੰਮ ਨਹੀਂ ਕੀਤਾ, ਕਿਉਕੇ ਮੇਰੇ ਪਾਸ ਅਕਲ ਦੀ ਘਾਟ ਹੈ।
ਆਖਰੀ ਖੁਸ਼ੀ ਵਾਲੀ ਗੱਲ ਇਹ ਹੈ, ਕੇ ਗੁਰਚਰਨ ਸਿੰਘ ਜੀਉਣ ਵਾਲਾ ਪ੍ਰਫੈਸਰ ਤਰਲੋਚਨ ਸਿੰਘ ਦੀ ਪਰੋਫੈਸਰੀ ਨੂੰ ਮੰਨ ਗਿਆ ਹੈ। ਪੱਟਿਆ ਪਹਾੜ ਤੇ ਨਿਕਲਿਆ ਚੂਹਾ।
ਸਾਰਿਆਂ ਦਾ ਧੰਨਵਾਦ, ਮੇਰੀਆਂ ਭ਼ੁਲਾਂ ਨੂੰ ਭੁਲਾ ਦੇਣਾ ਜੀ, ਸੰਗਤ ਹਮੇਸਾ ਬਖਸ਼ਣਹਾਰ ਹੈ।
ਗੁਰੂ ਜੀ ਦੀ ਫਤਹਿ ਪਰਵਾਨ ਕਰਨੀ ਜੀ। ਸਾਡਾ ਸਾਰਿਆਂ ਦਾ ਰੱਬ ਰਾਖਾ।

Good by , good luck to all readers.
ਦਰਸਨ ਸਿੰਘ ਘਣਕਸ


(17/05/09)
ਬੀਬੀ ਬਸੰਤ ਕੌਰ: ਫਰੀਦਾਬਾਦ

ਗਿਆਨੀ ਗੁਰਬਚਨ ਸਿੰਘ ਦਾ ਗੁਰੂ ਗ੍ਰੰਥ ਸਾਹਿਬ ਤੇ ਦਸਮ ਗ੍ਰੰਥ ਨੂੰ ਵੱਖ ਵੱਖ ਕਰਨ ਦਾ ਫੈਸਲਾ ਸ਼ਲਾਘਾਯੋਗ ਨਹੀਂ ਸਗੋਂ ਦੋਗਲਾਪਨ: ਸ. ਉਪਕਾਰ ਸਿੰਘ
ਸਿੱਖ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਸ. ਸੁਰਿੰਦਰ ਸਿੰਘ ਨੂੰ ਪੁਜਾਰੀਆਂ ਦੀ ਦੋਗਲੀ ਨੀਤੀ ਨੂੰ ਚੰਗੀ ਤਰ੍ਹਾਂ ਸਮਝਣ ਦੀ ਲੋੜ: ਸ. ਸੁਰਿੰਦਰ ਸਿੰਘ

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉਚੱਤਾ ਨੂੰ ਸਮਰਪੱਤ ਜੱਥੇਬੰਦੀ ਦਸਮ ਗ੍ਰੰਥ (ਬਚਿੱਤਰ ਨਾਟਕ) ਵਿਚਾਰ ਮੰਚ ਇੰਟਰਨੈਸ਼ਨਲ ਦੇ ਕਨਵੀਨਰ ਸ. ਉਪਕਾਰ ਸਿੰਘ ਅਤੇ ਕੋਆਰਡੀਨੇਟਰ ਸ. ਸੁਰਿੰਦਰ ਸਿੰਘ ਨੇ ਰੋਜ਼ਾਨਾ ਸਪੋਕਸਮੈਨ ਵਿੱਚ ਛੱਪੇ ਸਿੱਖ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਸ. ਸੁਰਿੰਦਰ ਸਿੰਘ ਦੇ ਬਿਆਨ ਜਿਸ ਵਿੱਚ ਜੱਥੇਦਾਰਾਂ ਦੇ ਦਸਮ ਗ੍ਰੰਥ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਵੱਖ ਵੱਖ ਕਰਨ ਦੇ ਫੈਸਲੇ ਨੂੰ ਪੁਜਾਰੀਆਂ ਦਾ ਸ਼ਲਾਘਾਯੋਗ ਕਦਮ ਦਸਣ `ਤੇ ਪ੍ਰਤੀਕਰਮ ਕਰਦਿਆਂ ਕਿਹਾ ਕਿ ਪ੍ਰਿੰਸੀਪਲ ਸੁਰਿੰਦਰ ਸਿੰਘ ਵੱਲੋਂ ਇਕੋ ਜਿਲਦ ਵਿੱਚ ਗੁਰੂ ਗ੍ਰੰਥ ਸਾਹਿਬ ਅਤੇ ਦਸਮ ਗ੍ਰੰਥ ਨੂੰ ਸੰਪਾਦਤ ਕਰਣ ਵਾਲੇ ਮਸਲੇ `ਤੇ ਸਿੱਖ ਕੌਮ ਦਾ ਧਿਆਨ ਦਿਵਾਉਣ ਪ੍ਰਤੀ ਸਿੱਖ ਕੌਮ ਉਨ੍ਹਾਂ ਦੀ ਧੰਨਵਾਦੀ ਰਹੇਗੀ ਪਰ ਉਨ੍ਹਾਂ ਨੂੰ ਪੁਜਾਰੀਆਂ ਦੀ ਦੋਗਲੀ ਚਾਲਾਂ ਨੂੰ ਵੀ ਚੰਗੀ ਤਰ੍ਹਾਂ ਸਮਝਣ ਦੀ ਲੋੜ ਹੈ। ਮੰਚ ਦੇ ਕੋਆਰਡੀਨੇਟਰ ਸ. ਸੁਰਿੰਦਰ ਸਿਘ ਨੇ ਕਿਹਾ ਕਿ ਪੁਜਾਰੀਆਂ ਦੇ ਹੁਕਮਨਾਮਿਆਂ ਨੂੰ ਉਸ ਦਿਨ ਸ਼ਲਾਘਾਯੋਗ ਮੰਨਿਆ ਜਾਵੇਗਾ ਜਿਸ ਦਿਨ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਅਖੌਤੀ ਦਸਮ ਗ੍ਰੰਥ ਦੇ ਪ੍ਰਕਾਸ਼ ਨੂੰ ਰੋਕਣ ਲਈ ਉਪਰਾਲੇ ਕਰਣਗੇ ਅਤੇ ਪੰਜਾਬ ਤੋਂ ਬਾਹਰ ਦੋ ਤਖ਼ਤਾਂ ਉਤੇ ਹੋ ਰਹੇ ਬਰਾਬਰ ਪ੍ਰਕਾਸ਼ ਵਾਲੀ ਥਾਂ `ਤੇ ਮੱਥਾ ਨਾ ਟੇਕਣ ਲਈ ਸੰਗਤਾਂ ਦੇ ਨਾਂ ਅਪੀਲ ਜਾਰੀ ਕਰਣਗੇ।
ਸ. ਉਪਕਾਰ ਸਿੰਘ ਨੇ ਗਿਆਨੀ ਗੁਰਬਚਨ ਸਿੰਘ ਦਾ ਗੁਰੂ ਗ੍ਰੰਥ ਸਾਹਿਬ ਤੇ ਦਮਮ ਗ੍ਰੰਥ ਨੂੰ ਵੱਖ ਵੱਖ ਕਰਨ ਦੇ ਫੈਸਲੇ ਨੂੰ ਸ਼ਲਾਘਾਯੋਗ ਨਹੀਂ ਸਗੋਂ ਦੋਗਲਾਪਨ ਦਸਿਆ ਉਨ੍ਹਾਂ ਕਿਹਾ ਕਿ ਗਿਆਨੀ ਗੁਰਬਚਨ ਸਿੰਘ ਜਿਹੜੇ ਆਪ ੧੩ ਨਵੰਬਰ ੨੦੦੬ ਨੂੰ ਪਿੰਡ ਭਾਈ ਕਾ ਦਿਆਲਪੁਰਾ ਬਠਿੰਡਾ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਅਖੌਤੀ ਦਸਮ ਗ੍ਰੰਥ ਦੇ ਅਖੰਡ ਪਾਠ ਦੇ ਭੋਗ ਵਾਲੇ ਸਮਾਗਮ `ਤੇ ਪੰਥ ਦਰਦੀ ਸਿੱਖਾਂ ਦੇ ਤਿੱਖੇ ਵਿਰੋਧ ਦੇ ਬਾਵਜੂਦ ਵੀ ਪੁੱਜ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਰੀਕ ਪੈਦਾ ਕਰਦੇ ਹਨ ਅਤੇ ਫਿਰ ਦੂਜੀ ਵਾਰ ਗੁਰੂ ਗ੍ਰੰਥ ਸਾਹਿਬ ਜੀ ਦੇ ੩੦੦ ਸਾਲਾ ਗੁਰਤਾਗੱਦੀ ਸਮਾਗਮ ਸਮੇਂ ਨਾਂਦੇੜ ਵਿਖੇ ਅਖੌਤੀ ਦਸਮ ਗ੍ਰੰਥ ਦੀ ਸੰਥਿਆ ਦੇ ਭੋਗ ਮੌਕੇ ਪੁੱਜ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉਚੱਤਾ ਉਤੇ ਸ਼ੰਕੇ ਖੜੇ ਕਰਦੇ ਹਨ। ਅਜਿਹੇ ਤਨਖਾਹੀਏ ਜੱਥੇਦਾਰਾਂ ਦੇ ਕਦਮ ਸ਼ਲਾਘਾਯੋਗ ਕਿਸ ਤਰ੍ਹਾਂ ਹੋ ਸਕਦੇ ਹਨ? ਜੇਕਰ ਗਿਆਨੀ ਗੁਰਬਚਨ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਤਖੱਤਾਂ ਦੇ ਜੱਥੇਦਾਰਾਂ ਦੀ ਜੁੰਡਲੀ ਸਮੇਤ ਆਪਣੀ ਵੀ ਤਨਖਾਹ ਲਵਾ ਕੇ ਗੁਰੂ ਪੰਥ ਅੱਗੇ ਆਪਣੀ ਗਲਤੀ ਸਵੀਕਾਰ ਕਰ ਲੈਂਦੇ ਹਨ ਤਾਂ ਉਸ ਦਿਨ ਉਨ੍ਹਾਂ ਦੇ ਕਦਮ ਦੀ ਸ਼ਲਾਘਾ ਕਰਣੀ ਬਣਦੀ ਹੈ ਨਹੀਂ ਤਾਂ ਇਕੋ ਬੀੜ ਨੂੰ ਵੱਖ ਵੱਖ ਕਰਨ ਦੇ ਫੈਸਲੇ ਵਿੱਚ ਨਿਰੇ ਦੋਗਲੇਪਨ ਦਾ ਹੀ ਝਲਕਾਰਾ ਹੁੰਦਾ ਹੈ।


(16/05/09)
ਜਸਬੀਰ ਸਿੰਘ (ਕੈਲਗਰੀ)

ਸਿੱਖ ਮਾਰਗ ਦੇ ਪਾਠਕ ਸੱਜਣੋਂ!
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।

ਹਰ ਗੁਰਸਿੱਖ ਦਾ ਫ਼ਰਜ ਹੈ ਕਿ ਉਹ ਆਪਣੇ ਗੁਰੂ ਤੇ ਪੂਰਾ ਯਕੀਨ, ਭਰੋਸਾ ਅਤੇ ਸ਼ਰਧਾ ਰੱਖੇ। ਜੇ ਗੁਰੂ ਤੇ ਸ਼ਰਧਾ ਹੀ ਨਹੀਂ ਤਾਂ ਫੇਰ ਸਿੱਖੀ ਕਾਹਦੀ? ਦਸਮ ਗ੍ਰੰਥ ਨੂੰ ਮੰਨਣ ਵਾਲੇ ਵੀ ਇਸੇ ਵਿਚਾਰ ਦੇ ਧਾਰਣੀ ਹਨ। ਉਨ੍ਹਾਂ ਮੁਤਾਬਕ ਦਸਮ ਗ੍ਰੰਥ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਹੈ, ਇਸ ਲਈ ਇਸ ਬਾਣੀ ਤੇ ਅਰਥਾਤ ਦਸਮ ਗ੍ਰੰਥ ਤੇ ਪੂਰੀ ਸ਼ਰਧਾ ਰੱਖਣੀ ਹਰ ਗੁਰ ਸਿੱਖ ਦਾ ਧਰਮ ਹੈ।
ਸ਼ਰਧਾ ਰੱਖਣੀ ਚੰਗੀ ਗੱਲ ਹੈ ਪਰ ਇਸ ਦੇ ਨਾਲ ਨਾਲ ਵਿਚਾਰ ਦੀ ਵੀ ਬਹੁਤ ਜਰੂਰਤ ਹੈ।
ਸਭ ਤੋਂ ਪਹਿਲੀ ਗੱਲ ਵਿਚਾਰਨ ਵਾਲੀ ਇਹ ਹੈ ਕਿ ਜੇ ਗੁਰੂ ਸਾਹਿਬ, ਗੁਰੂ ਤੇਗ ਬਹਾਦਰ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰ ਸਕਦੇ ਸੀ ਤਾਂ ਉਹ ਆਪਣੀ ਬਾਣੀ ਵੀ ਇਸ ਵਿੱਚ ਦਰਜ ਕਰ ਸਕਦੇ ਸੀ। ਪਰ ਉਨ੍ਹਾਂ ਨੇ ਐਸਾ ਨਹੀਂ ਕੀਤਾ। ਜਿਸ ਤਰ੍ਹਾਂ ਦੂਸਰੇ ਗੁਰੂ ਸਾਹਿਬਾਂ ਨੇ ਆਪਣੀ ਬਾਣੀ ਦੇ ਮੁੱਢ “ਮਹਲਾ ਪਹਿਲਾ, ਮਹਲਾ ਦੂਜਾ, ਮਹਲਾ ਤੀਜਾ” ਆਦਿ ਲਿਖਿਆ ਹੈ ਕੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਆਪਣੀ ਕਿਸੇ ਬਾਣੀ ਦੇ ਸ਼ੁਰੂ ਵਿੱਚ “ਮਹਲਾ ਦਸਵਾਂ” ਲਿਖਿਆ ਹੈ? ਨਹੀਂ। ਕੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਗਾਉਣ ਲੱਗਿਆਂ ਇਹ ਹਿਦਾਇਤ ਵੀ ਕੀਤੀ ਸੀ ਕਿ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣਾ ਹੈ ਅਤੇ ਨਾਲ ਹੀ ਸਾਡੀ ਬਾਣੀ ਨੂੰ ਵੀ ਗੁਰੂ ਗ੍ਰੰਥ ਸਾਹਿਬ ਤੁਲ ਹੀ ਸਮਝਣਾ ਹੈ। ਜਦੋਂ ਗੁਰੂ ਸਾਹਿਬ ਨੇਂ ਆਪ ਆਪਣੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਕੀਤੀ ਅਤੇ ਉਨ੍ਹਾਂ ਨੇਂ ਆਪਣੀ ਕਿਸੇ ਬਾਣੀ ਨੂੰ ਗੁਰੂ ਸਮਾਨ ਸਮਝਣ ਦੀ ਕੋਈ ਹਦਾਇਤ ਨਹੀਂ ਕੀਤੀ। ਤਾਂ ਕੀ ਆਪਾਂ ਦਸਮ ਗ੍ਰੰਥ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਮੰਨ ਕੇ ਗੁਰੂ ਸਾਹਿਬ ਦੀ ਹੁਕਮ ਅਦੂਲੀ ਨਹੀਂ ਕਰ ਰਹੇ? ਜੇ ਗੁਰੂ ਸਾਹਿਬ ਚਾਹੁੰਦੇ ਕਿ ੳੇੁਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਸਮਝੀ ਜਾਵੇ ਤਾਂ ਉਨ੍ਹਾਂ ਨੇ ਆਪ ਆਪਣੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰ ਦੇਣੀ ਸੀ ਜਾਂ ਫੇਰ ਗੁਰੂ ਗ੍ਰੰਥ ਸਾਹਿਬ ਦੇ ਲੜ ਲਗਾਉਣ ਲੱਗਿਆਂ ਉਨ੍ਹਾਂ ਨੇਂ ਨਾਲ ਐਸੀ ਕੋਈ ਹਦਾਇਤ ਕਰ ਦੇਣੀ ਸੀ।
ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਸਿੱਖ ਪੰਥ ਕਿਸ ਕਿਸ ਭਿਆਕ ਦੌਰ ਵਿੱਚੋਂ ਗੁਜ਼ਰਿਆ ਹੈ। ਗੁਰਦੁਆਰਿਆਂ ਦਾ ਪ੍ਰਬੰਧ ਬ੍ਰਹਮਣ ਰੂਪੀ ਮਹੰਤਾਂ ਦੇ ਹੱਥ ਵਿੱਚ ਰਿਹਾ ਹੈ। ਜਿਸ ਤਰ੍ਹਾਂ ਉਨ੍ਹਾਂ ਮਹੰਤਾਂ ਨੇ ਦਰਬਾਰ ਸਾਹਿਬ ਵਿੱਚ ਅਤੇ ਹੋਰ ਕਈ ਗੁਰਦੁਆਰਿਆਂ ਵਿੱਚ ਮੂਰਤੀਆਂ ਸਥਾਪਤ ਕਰ ਦਿੱਤੀਆਂ ਸੀ। ਗੁਰਦੁਆਰਿਆਂ ਵਿੱਚ ਬ੍ਰਹਮਣੀ ਕਰਮਕਾਂਡ ਵਾੜ ਦਿੱਤੇ ਗਏ ਸੀ ਇਸੇ ਤਰ੍ਹਾਂ ਬਹੁਤ ਸਾਰਾ ਬ੍ਰਹਮਣੀ ਲਿਟਰੇਚਰ ਵੀ ਛਾਪ ਕੇ ਸਿੱਖ ਇਤਿਹਾਸ ਨਾਲ ਜੋੜ ਦਿੱਤਾ ਗਿਆ।
ਬ੍ਰਹਮਣੀ ਧਰਮ ਗ੍ਰੰਥਾਂ ਵਿੱਚ ਜੋ ਮਿਥਿਹਾਸਕ ਅਤੇ ਘਟੀਆ ਗੱਲਾਂ ਲਿਖੀਆਂ ਪਈਆਂ ਹਨ ਉਹ ਵਿਚਾਰ ਦੀ ਕਸਵੱਟੀ ਤੇ ਖਰੀਆਂ ਉਤਰਨੀਆਂ ਤਾਂ ਦੂਰ ਦੀ ਗੱਲ ਇਨ੍ਹਾਂ ਤੇ ਕੋਈ ਬੱਚਾ ਵੀ ਯਕੀਨ ਨਹੀਂ ਕਰ ਸਕਦਾ। ਪਰ ਕਿਉਂਕਿ ਉਹ ਲਿਖਤਾਂ ਹਨ ਮਿਟਾਈਆਂ ਵੀ ਨਹੀਂ ਜਾ ਸਕਦੀਆਂ। ਇਸ ਦਾ ਇੱਕੋ ਹੀ ਹਲ ਸੀ ਕਿ ਹੋਰ ਸਾਰੇ ਲੋਕਾਂ ਨੂੰ ਵੀ ਉਨ੍ਹਾਂ ਮਿਥਿਹਾਸਕ ਗੱਲਾਂ ਵਿੱਚ ਲਪੇਟ ਲਿਆ ਜਾਂਦਾ। ਜੇ ਸਾਰੇ ਇੱਕੋ ਜਿਹੇ ਹੋਣ ਤਾਂ ਕੋਣ ਕਿਸ ਨੂੰ ਗ਼ਲਤ ਕਹੇਗਾ? ਪਿਛਲੇ ਸਮੇਂ ਵਿੱਚ ਜਦੋਂ ਕਿਸੇ ਚੋਰ ਦਾ ਚੋਰੀ ਕਰਨ ਲੱਗੇ ਦਾ ਘਰ ਦਿਆਂ ਨੂੰ ਪਤਾ ਲੱਗ ਜਾਂਦਾ ਸੀ ਤਾਂ ਚੋਰ ਭੱਜ ਜਾਂਦਾ ਸੀ। ਘਰ ਦੇ ਲੋਕ ਚੋਰ ਚੋਰ ਦਾ ਰੌਲਾ ਪਾ ਕੇ ਉਸ ਦੇ ਪਿੱਛੇ ਦੌੜ ਪੈਂਦੇ ਸੀ। ਕਈ ਚਲਾਕ ਚੋਰ ਕੀ ਕਰਦੇ ਸੀ, ਉਹ ਆਪ ਵੀ ਚੋਰ ਚੋਰ ਦਾ ਰੌਲਾ ਪਾ ਕੇ ਅੱਗੇ ਦੌੜੀ ਜਾਂਦੇ ਸੀ। ਹੋਰ ਲੋਕ ਸਮਝਦੇ ਸੀ ਕਿ ਇਹ (ਚੋਰ) ਵੀ ਹੋਰ ਲੋਕਾਂ ਦੇ ਨਾਲ ਦਾ ਹੀ ਹੈ ਜੋ ਕਿਸੇ ਚੋਰ ਦੇ ਪਿੱਛੇ ਦੌੜ ਰਿਹੇ ਹਨ। ਬ੍ਰਹਮਣ ਨੇ ਇਹੀ ਫਾਰਮੁਲਾ ਅਪਨਾਇਆ। ਇਹ ਸਿੱਖਾਂ ਨੂੰ ਬ੍ਰਹਮਣਵਾਦੀ (ਹਿੰਦੂ) ਬਨਾਉਣ ਲਈ ਹਮੇਸ਼ਾਂ ਯਤਨਸ਼ੀਲ ਰਿਹਾ। ਕਦੇ ਪੱਥਰਾਂ ਚੋਂ ਰੱਬ ਪਾਉਣ ਵਰਗੀਆਂ ਕਹਾਣੀਆਂ ਭਗਤ ਧੰਨਾ ਜੀ ਨਾਲ ਜੋੜੀਆਂ ਗਈਆਂ ਅਤੇ ਹੋਰ ਭਗਤਾਂ ਨਾਲ ਮਿਥਿਹਾਸਕ ਕਹਾਣੀਆਂ ਜੋੜੀਆਂ ਗਈਆਂ ਅਤੇ ਕਦੇ ਸਿੱਖਾਂ ਨੂੰ ਹਿੰਦੂ ਕਹਿ ਕੇ ਪ੍ਰਚਾਰਿਆ ਜਾਂਦਾ ਹੈ। ਦਸਮ ਗ੍ਰੰਥ ਦੀ ਹੋਂਦ ਵੀ ਇਸੇ ਕੜੀ ਦਾ ਹੀ ਹਿੱਸਾ ਹੈ। ਗੁਰੂ ਤੇ ਸ਼ਰਧਾ ਰੱਖਦਿਆਂ ਹੋਇਆਂ ਇਸ ਗੱਲ ਦੀ ਅਸਲੀਅਤ ਜਾਣ ਲੈਣੀ ਜਰੂਰੀ ਹੈ ਕਿ:
ਕੀ ਸਾਡਾ ਗੁਰੂ ਐਸੀਆਂ ਘਟੀਆ ਰਚਨਾਵਾਂ ਲਿਖ ਸਕਦਾ ਹੈ ਜੋ ਅਖੌਤੀ ਦਸਮ ਗ੍ਰੰਥ ਵਿੱਚ ਦਰਜ ਹਨ?
ਕੀ ਸਾਡੇ ਗੁਰੂ ਨੇਂ ਸਾਨੂੰ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਕਿਸੇ ਹੋਰ ਰਚਨਾ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਮੰਨਣ ਦੀ ਹਦਾਇਤ ਕੀਤੀ ਸੀ? (ਰਚਨਾ ਇਸ ਲਈ ਲਿਖਿਆ ਹੈ ਕਿਉਂਕਿ ਇਹ ਅਖੌਤੀ ਦਸਮ ਗ੍ਰੰਥ, ਗ੍ਰੰਥ ਰੂਪ ਵਿੱਚ ਗੁਰੂ ਸਾਹਿਬਾਂ ਤੋਂ ਕਈ ਸਦੀਆਂ ਮਗ਼ਰੋਂ ਹੋਂਦ ਵਿੱਚ ਆਇਆ ਹੈ ਅਤੇ ਇਸ ਨਾਲ ਭੁਲੇਖਾ ਪਾਉਣ ਵਾਲਾ ਲਫ਼ਜ਼ “ਦਸਮ” ਉਸ ਤੋਂ ਵੀ ਬਹੁਤ ਚਿਰ ਮਗ਼ਰੋਂ ਹੋਂਦ ਵਿੱਚ ਆਇਆ ਹੈ)।
ਕੀ ਕਾਰਣ ਹੋ ਸਕਦਾ ਹੈ ਕਿ ਗੁਰੂ ਸਾਹਿਬ ਨੇਂ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰ ਦਿੱਤੀ ਪਰ ਆਪਣੀ ਬਾਣੀ ਗੁਰੂ ਗ੍ਰੰਥ ਸਾਹਿਬ ਤੋਂ ਜੁਦਾ ਰੱਖੀ?
ਕੀ ਕਾਰਣ ਹੋ ਸਕਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਹੋਰ ਗੁਰੂ ਸਾਹਿਬਾਂ ਵਾਂਙੂੰ ਆਪਣੀ ਬਾਣੀ ਵਿੱਚ “ਨਾਨਕ” ਸ਼ਬਦ ਨਹੀਂ ਵਰਤਿਆ?
ਕੀ ਕਾਰਣ ਹੋ ਸਕਦਾ ਹੈ ਕਿ ਹੋਰ ਗੁਰੂ ਸਾਹਿਬਾਂ ਵਾਂਙੂੰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਕਿਸੇ ਵੀ ਬਾਣੀ ਦੇ ਸ਼ੁਰੂ ਵਿੱਚ “ਮਹਲਾ ਦਸਵਾਂ” ਸ਼ਬਦ ਨਹੀਂ ਵਰਤਿਆ?
ਇਨ੍ਹਾਂ ਅਤੇ ਇਸ ਤਰ੍ਹਾਂ ਦੇ ਹੋਰ ਅਨੇਕਾਂ ਪ੍ਰਸ਼ਨਾਂ ਤੇ ਵਿਚਾਰ ਕਰਨੀ ਜਰੂਰੀ ਹੈ। ਗੁਰੂ ਤੇ ਸ਼ਰਧਾ ਰੱਖਣੀ ਜਰੂਰੀ ਹੈ ਪਰ ਇਸ ਦੇ ਨਾਲ ਇਸ ਚੀਜ ਦਾ ਨਿਰਣਾ ਕਰ ਲੈਣਾ ਜਰੂਰੀ ਹੈ ਕਿ ਜਿਸ ਚੀਜ ਨੂੰ ਆਪਾਂ ਗੁਰੂ ਦੀ ਸਮਝ ਰਹੇ ਹਾਂ ਕੀ ਇਹ ਚੀਜ ਗੁਰੂ ਦੀ ਹੈ ਵੀ ਜਾਂ ਨਹੀਂ। ਐਸਾ ਨਾ ਹੋਵੇ ਕਿ ਦੁਸ਼ਮਣ ਆਪਣੀ ਚਾਲ ਵਿੱਚ ਆਪਾਂ ਨੂੰ ਫਸਾ ਕੇ ਖਿਲਖਿਲਾ ਕੇ ਹੱਸੇ ਅਤੇ ਸਿੱਖਾਂ ਨੂੰ ਹਿੰਦੂ ਬਨਾਉਣ ਵਾਲੀ ਉਸ ਦੀ ਚਾਲ ਵੀ ਕਾਮਯਾਬ ਹੋ ਜਾਵੇ।
ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਕੋਈ ਵੀ ਬਾਣੀ (ਜੋ ਕਿ ਗੁਰੂ ਸਾਹਿਬਾਂ ਦੀ ਬਾਣੀ ਲੱਗਦੀ ਵੀ ਹੈ) ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਕੀਤੀ ਅਤੇ ਨਾ ਹੀ ਉਨ੍ਹਾਂ ਨੇ ਉਸ ਬਾਰੇ ਕੋਈ ਹਦਾਇਤ ਹੀ ਕੀਤੀ ਹੈ। ਇਸ ਲਈ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਕਿਸੇ ਵੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਦੇ ਸਮਾਨ ਦਰਜਾ ਨਹੀਂ ਦਿੱਤਾ ਜਾਣਾ ਚਾਹੀਦਾ। ਗੁਰੂ ਸਾਹਿਬ ਨੇ ਜਾਣ ਬੁੱਝ ਕੇ ਹੀ ਆਪਣੀ ਕਿਸੇ ਵੀ ਰਚਨਾ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਕੀਤਾ। ਗੁਰੂ ਸਾਹਿਬ ਦੀ ਇਹ ਗੱਲ ਨਾ ਮੰਨ ਕੇ ਆਪਾਂ ਗੁਰੂ ਸਾਹਿਬ ਤੇ ਸ਼ਰਧਾ ਦੀ ਬਜਾਇ ਕਿਤੇ ਗੁਰੂ ਸਾਹਿਬਾਂ ਦੀ ਹੁਕਮ-ਅਦੂਲੀ ਤਾਂ ਨਹੀਂ ਕਰ ਰਹੇ?
-------------------------------------------
ਦਲਜੀਤ ਸਿੰਘ ਹੋਠੀ ਜੀ!
ਦਸਮ ਗ੍ਰੰਥ ਦੇ ਮਸਲੇ ਦੀ ਗੰਭੀਰਤਾ ਨੂੰ ਸਮਝੋ। ਦਰਸ਼ਨ ਸਿੰਘ ਘਨਕਸ ਨਾਲ ਜਿਹੜੀਆਂ ਗੱਲਾਂ ਤੁਸੀਂ ਕਰੀ ਜਾ ਰਹੇ ਹੋ, ਉਨ੍ਹਾਂ ਦੇ ਬਾਰ ਬਾਰ ਕਹਿਣ ਤੇ ਵੀ ਕਿ ਅੱਗੋਂ ਤੋਂ ਤੁਸੀਂ ਉਨ੍ਹਾਂ ਦੇ ਨਾਮ ਪੱਤਰ ਨਾ ਲਿਖਣਾ, ਤੁਸੀਂ ਹੋ ਚੁੱਕੀਆਂ ਗੱਲਾਂ ਦਾ ਖਹਿੜਾ ਨਹੀਂ ਛੱਡ ਰਹੇ। ਇਨ੍ਹਾਂ ਗੱਲਾਂ ਚੋਂ ਕੁੱਝ ਹਾਸਲ ਨਹੀਂ ਹੋਣਾ। ਮੇਰੇ ਇਸ ਪੱਤਰ ਦੇ ਸੰਬੰਧ ਵਿੱਚ ਤੁਹਾਡੇ ਵੱਲੋਂ ਲਿਖੇ ਗਏ ਪੱਤਰ ਦਾ ਜਵਾਬ ਨਹੀਂ ਦਿੱਤਾ ਜਾਵੇਗਾ। ਕੋਈ ਗੱਲ ਤੁਹਾਨੂੰ ਚੰਗੀ ਨਾ ਲੱਗੇ ਤਾਂ ਮੈਂ ਮੁਆਫੀ ਚਾਹੁੰਦਾ ਹਾਂ। ਧੰਨਵਾਦ।
ਜਸਬੀਰ ਸਿੰਘ (ਕੈਲਗਰੀ)


(16/05/09)
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ

ਪ੍ਰੋ. ਤਰਲੋਚਨ ਸਿੰਘ ਮਹਾਜਨ ਜੀ!
ਵਾਹਿ ਗੁਰੂ ਜੀ ਕਾ ਖਾਲਸਾ, ਵਾਹਿ ਗੁਰੂ ਜੀ ਕੀ ਫਤਹਿ।
ਤਰਲੋਚਨ ਸਿੰਘ ਜੀ ਤੁਸੀਂ ਮੈਨੂੰ ਚਿੱਠੀ ਲਿਖਣ ਵਾਸਤੇ ਮਜਬੂਰ ਕਰ ਦਿੱਤਾ ਹੈ। ਤੁਸੀਂ ਕਿਸੇ ਦੇ ਝੂਠਾਂ ਦੀ ਗਿਣਤੀ ਕਰ ਕਰਕੇ ਦੱਸਦੇ ਹੋ ਕਿਤੇ ਆਪਣੀ ਪੀਹੜੀ ਥੱਲੇ ਵੀ ਸੋਟਾ ਫੇਰਿਆ ਕਰੋ। ਹੁਣ ਮੈਨੂੰ ਵੀ ਤੁਹਾਡੇ ਝੂਠਾਂ ਦੀ ਗਿਣਤੀ ਕਰ ਕਰਕੇ ਹੀ ਦੱਸਣੀ ਪਏਗੀ।
ਪਹਿਲਾ ਝੂਠ:
ਤੁਹਾਡੀ 17/3/9 ਦੀ ਚਿੱਠੀ: ਪੇਸ਼ ਹੈ ਮੇਰੀ ਕਵਿਤਾ:
ਅੱਜ ਆਖਾਂ ਆਪਣੇ ਰੱਬ ਨੂੰ ਕਿਤੇ ਅੰਬਰਾਂ ਵਿਚੋਂ ਬੋਲ।
ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੇ ਕਬਰਾਂ ਵਿਚੋਂ ਬੋਲ। ਅੰਮ੍ਰਿਤਾ ਪ੍ਰੀਤਮ
ਜੇ ਥੱਲੇ ਵਾਲੀ ਸਤਰ ਅੰਮ੍ਰਿਤਾ ਪ੍ਰੀਤਮ ਦੀ ਹੈ ਤਾਂ ਉਪਰ ਵਾਲੀ ਤੁਹਾਡੀ ਕਿਵੇਂ?
ਤੁਹਾਡੀ ਕਵਿਤਾ: ਭੋਲੇ ਭਾ ਰੱਬ ਉਨ੍ਹਾਂ ਨੂੰ ਮਿਲਦਾ ਜਿਨ੍ਹਾਂ ਦੀਆਂ ਨੀਤਾਂ ਸੱਚੀਆਂ।
ਬੁਲਿਆ ਰੱਬ ਉਨ੍ਹਾਂ ਨੂੰ ਮਿਲਦਾ ਸੱਚੀਆਂ ਜਿਨ੍ਹਾਂ ਦੀਆਂ ਨੀਤਾਂ। ਨੀ ਮੈਂ ਕਮਲੀਆਂ।
ਕਦੀ ਨਕਲ ਬੁਲੇ ਸ਼ਾਹ ਦੀ, ਕਦੀ ਪ੍ਰੋ. ਪੂਰਨ ਸਿੰਘ ਦੇ ‘ਅੰਬੀ ਦਾ ਬੂਟਾ’ ਦੀ ਤੇ ਕਦੇ ਅੰਮ੍ਰਿਤਾ ਪ੍ਰੀਤਮ ਦੀ ਪਰ ਲਿਖਾਰੀ ਦਾ ਨਾਮ ਹੈ ਪ੍ਰੋ. ਤਰਲੋਚਨ ਸਿੰਘ ਮਹਾਜਨ ਜੀ? ? ? ?
ਮੈਨੁੰ ਇੰਞ ਮਹਿਸੂਸ ਹੋਇਆ ਹੈ ਕਿ ਪੰਜਾਬ ਵਿੱਚ ਰਹਿੰਦਿਆਂ ਰਹਿੰਦਿਆਂ ਇਹ ਨਕਲ ਮਾਰਨੀ ਤੁਹਾਨੂੰ ਪੀ. ਐਚ. ਡੀ. ਦੀ ਡਿਗਰੀ ਪ੍ਰਾਪਤ ਕਰਨ ਵਿੱਚ ਜਰੂਰ ਸਹਾਈ ਹੋਵੇਗੀ।
ਦੂਜਾ ਝੂਠ:
ਕਿ ਮੈਂ ਦਲਜੀਤ ਸਿੰਘ ਹੋਠੀ ਦੇ ਨਾਮ ਥੱਲੇ ਚਿੱਠੀ ਲਿਖਦਾ ਹਾਂ। ਕੀ ਮੈਨੂੰ ਆਪਣਾ ਨਾਮ ਪਸੰਦ ਨਹੀਂ? ਵਗੈਰਾ ਵਗੈਰਾ।
ਤੁਸੀ, ਆਪਣੀ ਰੈਕੀ ਅਤੇ ਨਾਮ ਜਪਣ ਨਾਲ ਨਿਕਲਣ ਵਾਲੀਆਂ ਤਰੰਗਾਂ ਦੇ ਆਸਰੇ ਮੇਰੇ ਅਤੇ ਦਲਜੀਤ ਸਿੰਘ ਵਿੱਚ ਕੀ ਫਰਕ ਹੈ, ਨੂੰ ਸਮਝਣ ਵਿੱਚ ਨਾਕਾਮਯਾਬ ਰਹੇ ਹੋ। ਐਸਾ ਊਟ ਪਟਾਂਗ ਬਹੁਤੇ ਹੱਥ ਦੇਖਣ ਵਾਲੇ ਪੰਡੇ ਲੋਕ ਕਰਦੇ ਹਨ। ਤੁਸੀਂ ਕਿਤੇ ਹੁਣ ਇੱਕ ਨਵਾ ਕੰਮ ਤਾਂ ਨਹੀਂ ਚਲਾ ਲਿਆ?
ਮੇਰੇ ਸ਼ਹਿਰ `ਚ ਤੁਹਾਡੇ ਹਮਾਇਤੀ, ਚਹੇਤੇ ਤੇ ਪਾਸ਼ੂ ਸ੍ਰ. ਦਰਸਨ ਸਿੰਘ ਘਣਕਸ ਰਹਿੰਦੇ ਹਨ। ਉਹ ਮੈਨੂੰ ਤੇ ਦਲਜੀਤ ਸਿੰਘ ਹੋਠੀ ਨੂੰ ਵੀ ਜਾਣਦੇ ਹਨ। ਤੁਹਾਡੇ ਵਫਾਦਾਰ ਸ੍ਰ. ਮਹਿੰਦਰ ਸਿੰਘ ਰਾਚਿਸਟਰ ਵੀ ਸਾਨੂੰ ਦੋਹਾਂ ਨੂੰ ਹੀ ਜਾਣਦੇ ਹਨ। ਉਨ੍ਹਾਂ ਕੋਲੋਂ ਹੀ ਤਫਦੀਸ਼ ਕਰ ਲੈਂਦੇ ਜੇ ਕਰ ਤੁਹਾਡੀਆਂ ਤਰੰਗਾਂ ਨੇ ਕੰਮ ਕਰਨਾ ਛੱਡ ਦਿੱਤਾ ਸੀ ਤਾਂ?
ਜਿਹੜੇ ਲੋਕ ਸਰਕਾਰੀ ਟੁਕੜਿਆਂ ਤੇ ਪਲਦੇ ਹਨ ਤੇ ਬੁਢਾਪੇ ਨੂੰ ਵੀ ਸਰਕਾਰੀ ਓਟ ਆਸਰੇ ਨਾਲ ਬਿਤਾਉਣ ਦੀ ਸੋਚ ਰਹੇ ਹਨ ਉਹ ਲੋਕ ਸੱਚ ਕਦੇ ਨਹੀਂ ਬੋਲ ਸਕਦੇ। ਕਿਉਂ? ਕਿਉਂਕਿ ਉਹ ਗੁਲਾਮ ਬਿਰਤੀ ਵਾਲੇ ਲੋਕ ਝੂਠ ਤਾਂ ਆਪ ਬੋਲਦੇ ਹੀ ਹਨ ਪਰ ਤੁਹਮਤਾਂ ਦੁਜਿਆਂ ਦੇ ਸਿਰ ਮੜ੍ਹਦੇ ਹਨ। ਇਹ ਹੈ ਝੂਠੇ ਪ੍ਰੋ. ਤਰਲੋਚਨ ਸਿੰਘ ਮਹਾਜਨ ਜੀ ਦੀ ਹਾਲਤ।
ਮੈਨੂੰ ਮੇਰਾ ਨਾਮ ਬਹੁਤ ਪਿਆਰਾ ਲੱਗਦਾ ਹੈ ਤੇ ਮੈਂ ਕਦੀ ਵੀ ਮੋਮੋ ਠੱਗਣੇ, ਘੁਸ ਪੈਠੀਏ ਕੋਇਰ ਸਿੰਘ (ਪ੍ਰੋ. ਤਰਲੋਚਨ ਸਿੰਘ ਮਹਾਜਨ) ਤਰੰਗੀ ਤੇ ਚਾਲਬਾਜਾਂ ਤੋਂ ਡਰਦਾ ਨਹੀਂ ਤੇ ਕਿਸੇ ਹੋਰ ਦੇ ਨਾਮ ਥੱਲੇ ਚਿੱਠੀ ਲਿਖਣ ਦੀ ਮੈਨੂੰ ਕੀ ਜ਼ਰੂਰਤ? ਮੈਨੁੰ ਸਰਕਾਰੀ ਟੁਕੜਿਆਂ ਦੀ ਵੀ ਕੋਈ ਝਾਕ ਨਹੀਂ। ਮੈਨੂੰ ਇਨ੍ਹਾਂ ਰੋਟੀਆਂ ਦੀ ਕੋਈ ਉਮੀਦ ਨਹੀਂ। ਮੈਂ ਸਰਕਾਰੀ ਟੁਕੜਿਆਂ ਤੇ ਪਲਣ ਵਾਲਾ ਮਹਾਜਨ ਨਹੀਂ।
ਤੀਜਾ ਝੂਠ:
ਮੈਂ 21/3/9 ਨੂੰ ਤੁਹਾਡੇ ਨਾਮ ਚਿੱਠੀ ਲਿਖੀ ਸੀ ਜਿਸਦਾ ਅੱਜ ਤਕ ਜਵਾਬ ਨਹੀਂ ਆਇਆ। ਸਵਾਲ ਸਨ: ਕੀ ਗੁਰੂ ਨਾਨਕ ਸਾਹਿਬ ਨੇ ਮੋਦੀ ਖਾਨਾ ਲੁਟਾਇਆ ਸੀ? ਕੀ ਰੱਬ 2+2= 4 ਸਾਬਤ ਕਰਨ ਵਾਸਤੇ ਹੈ ਜਾਂ ਰੱਬ ਦੀ ਹੋਂਦ ਨਾਲ ਹੀ ਇਹ ਚਾਰ ਸਾਬਤ ਹੁੰਦੇ ਹਨ? ਇਸ ਤੋਂ ਬਾਅਦ ਦੋ ਚਿੱਠੀਆਂ ਮੈਂ ਸਰਦਾਰ ਮੱਖਣ ਸਿੰਘ ਹੋਰਾਂ ਦੇ ਨਾਮ 1/4/ ਤੇ 12/4 ਨੂੰ ਲਿਖੀਆਂ ਸਨ ਤੇ ਇੱਕ ਚਿੱਠੀ ਸੁਖਬਿੰਦਰ ਸਿੰਘ ਜੋਹਲ ਹੋਰਾਂ ਨੂੰ 27/4 ਨੂੰ ਲਿਖੀ ਸੀ। ਇਸ ਤੋਂ ਇਲਾਵਾ ਮੈਂ ਕਿਸੇ ਦੇ ਨਾਮ ਥੱਲੇ ਕਿਸੇ ਨੂੰ ਵੀ ਕੋਈ ਚਿੱਠੀ ਨਹੀਂ ਲਿਖੀ। ਜਾਂ ਤਾਂ ਤੁਸੀਂ ਇਹ ਸਾਬਤ ਕਰੋ ਕਿ ਮੈਂ ਕਿਸੇ ਦੇ ਨਾਮ ਥੱਲੇ ਚਿੱਠੀਆਂ ਲਿਖਦਾ ਹਾਂ ਜਾਂ ਫਿਰ ਆਪਣਾ ਝੂਠ ਵਾਪਸ ਲਓ? ਕਿਸੇ ਨੇ ਕਿਸੇ ਦੀ ਚਿੱਠੀ ਵਿਚੋਂ ਕੁੱਝ ਹਿਸਾ ਗੁਰ ਬਾਣੀ ਦਾ ਲੈ ਲਿਆ ਤਾਂ ਇਹ ਨਹੀਂ ਹੋ ਜਾਂਦਾ ਕਿ ਦਲਜੀਤ ਸਿੰਘ ਹੋਠੀ ਗੁਰਚਰਨ ਸਿੰਘ ਜਿਉਣ ਵਾਲਾ ਬਣ ਗਿਆ ਜਾਂ ਉਲਟ। ਜੇ ਕਰ ਤੁਸੀਂ ਮੇਰੀ 21/3 ਦੀ ਚਿੱਠੀ ਦਾ ਜਵਾਬ ਲਿਖਿਆ ਸੀ ਤਾਂ ਦੱਸਣਾ ਕਿ ਜਵਾਬ ਕਿਹੜੀ ਤਰੀਕ ਦਾ ਸੀ?
ਚੌਥਾ ਝੂਠ:
ਅੱਜ ਤਕ ਤੁਸੀਂ ਤੇ ਤੁਹਾਡੇ ਹਮਾਇਤੀਆਂ ਨੇ ਇਹੀ ਪ੍ਰਚਾਰ ਕੀਤਾ ਸੀ ਕਿ ਗੁਰਚਰਨ ਸਿੰਘ ਦੀ ਬੋਲੀ ਵਿੱਚ ਪਿਆਰ ਦੀ ਕਮੀ ਹੈ। ਇਹ ਅੜਬ ਬੋਲੀ ਬੋਲਦਾ/ਲਿਖਦਾ ਹੈ। ਮਹਾਜਨ ਜੀ ਜਿਹੜੀ ਚਿੱਠੀ ਤੁਸੀਂ ਸ੍ਰ. ਹਰਜਿੰਦਰ ਸਿੰਘ ਦੇ ਨਾਮ ਲਿਖੀ ਹੈ: “ਜਰਾ ਕੁ ਦੱਸਿਓ, ਸ਼ੇਰ ਕਿਹੋ ਜਿਹੇ ਹੁੰਦੇ ਹਨ?” ਕੀ ਇਹ ਮਿਠੀ ਬੋਲੀ ਹੈ?
ਰਹਿਓ ਸੰਤ ਹਉ ਟੋਲਿ, ਸਾਧ ਬਹੁਤੇਰੇ ਡਿਠੇ॥ ਸੰਨਿਆਸੀ ਤਪਸੀਅਹ, ਮੁਖਹੁ ਏ ਪੰਡਿਤ ਮਿਠੇ॥ {ਪੰਨਾ 1395}
ਤੁਹਾਡੀ ਚਾਲੇ ਚੱਲਣ ਵਾਲਿਆਂ ਨੂੰ ਮੈਂ ਹੀ ਪੰਡਿਤ ਨਹੀਂ ਲਿਖ ਰਿਹਾ ਸਗੋਂ ਇਹ ਸਿਖਿਆ ਮੈਂ ਗੁਰੂ ਜੀ ਤੋਂ ਲਈ ਹੈ।
ਤੁਹਾਡੇ ਝੂਠਾਂ ਦੀ ਗਿਣਤੀ ਅੱਜ ਇੱਥੇ ਹੀ ਬੰਦ ਕਰਦਾ ਹਾਂ ਕਿਉਂਕਿ ਮੈਨੂੰ ਕਿਧਰੇ ਜਾਣਾ ਪਿਆ ਤੇ ਬਾਕੀ ਦੀ ਗਿਣਤੀ ਫਿਰ ਕਰਾਂਗਾ। ਸ੍ਰ. ਤਰਲੋਚਨ ਸਿੰਘ ਜੀ ਆਪਣਾ ਫਰੰਟ ਹੁਣ ਖੋਲੀ ਰੱਖਣਾ ਬੰਦ ਨਾ ਕਰਨਾ।
ਧੰਨਵਾਦ।
ਗੁਰੂ ਪੰਥ ਦਾ ਦਾਸ,
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ ਕੈਨੇਡਾ।

*****************************
ਸ੍ਰ. ਜਸਵੀਰ ਸਿੰਘ ਕੈਲਗਿਰੀ ਨੂੰ ਗੁਰ ਫਤਹਿ ਬੁਲਾਈ ਪ੍ਰੀਵਾਨ ਹੋਵੇ ਜੀ।
ਮੈਂ ਤੁਹਾਨੂੰ ਪੁਛਿਆ ਸੀ ਕਿ ਤੁਸੀਂ ਕਿਹੜੇ ਵਿਧੀ ਵਿਧਾਨ ਮੁਤਾਬਕ “ਅਗੈ ਅਤੇ ਆਗੇ” ਦਾ ਮਤਲਬ ਅੱਜ ਤੋਂ ਬਾਅਦ ਆਉਣ ਵਾਲਾ ਕੱਲ੍ਹ ਛੱਡ ਕੇ ਮਰਨ ਤੋਂ ਬਾਅਦ ਵਾਲਾ ਕੱਲ੍ਹ ਜਾਂ ਮਰਨ ਤੋਂ ਬਾਅਦ ਵਾਲਾ ਅੱਗਾ ਕਰਦੇ ਹੋ? ਇਸਦਾ ਜਵਾਬ ਤੁਸੀਂ ਕਿਹੜੀ ਤਰੀਕ ਨੂੰ ਦਿੱਤਾ ਸੀ? ਗਿਆਨ ਵਿਹੂਣੀ ਚਰਚਾ ਵਿੱਚ ਮੈਨੂੰ ਕੋਈ ਦਿਲਚਸਪੀ ਨਹੀਂ।
ਆਵਾ ਗਉਣੁ ਬਜਾਰੀਆ ਬਾਜਾਰੁ ਜਿਨੀ ਰਚਾਇਆ॥ ਇਕੁ ਥਿਰੁ ਸਚਾ ਸਾਲਾਹਣਾ ਜਿਨ ਮਨਿ ਸਚਾ ਭਾਇਆ॥ 25॥ (ਪੰਨਾ 1290)
(ਪਰ) ਜਿਨ੍ਹਾਂ (ਭੇਖੀਆਂ ਨੇ) ਵਿਖਾਵੇ ਦਾ ਢੌਂਗ ਰਚਾਇਆ ਹੋਇਆ ਹੈ ਉਹਨਾਂ ਪਖੰਡੀਆਂ ਨੂੰ ਜਨਮ ਮਰਨ (ਦਾ ਗੇੜ) ਮਿਲਦਾ ਹੈ; ਤੇ, ਜਿਨ੍ਹਾਂ ਨੂੰ ਮਨ ਵਿੱਚ ਸੱਚਾ ਪ੍ਰਭੂ ਪਿਆਰਾ ਲੱਗਦਾ ਹੈ ਉਹ ਸਦਾ-ਥਿਰ ਰਹਿਣ ਵਾਲੇ ਇੱਕ ਪ੍ਰਭੂ ਦਾ ਗੁਣ ਗਾਂਦੇ ਹਨ। 25. ਪ੍ਰੋ. ਸਾਹਿਬ ਸਿੰਘ।
ਆਵਾ ਗਉਣ ਦਾ ਪ੍ਰਚਾਰ ਕਰਨ ਲਈ ਲੋਕ ਬਜਾਰ ਲਾਈ ਬੈਠੇ ਹਨ ਪਰ ਜਿਹੜੇ ਜੀਵਾਂ ਦੇ ਮਨ ਨੂੰ ਸੱਚਾ ਪ੍ਰਭੂ ਭਾ ਜਾਂਦਾ ਹੈ/ ਮਨ ਵਿੱਚ ਪਰਮਾਤਮਾ ਦਾ ਯਾਦ ਵੱਸ ਜਾਂਦੀ ਹੈ ਉਹ ਸਦਾ ਰਹਿਣ ਵਾਲੇ ਪਰਮਾਤਮਾ ਨਾਲ ਜੁੜ ਜਾਂਦੇ ਹਨ।
ਧੰਨਵਾਦ।
ਗੁਰੂ ਪੰਥ ਦਾ ਦਾਸ,
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ ਕੈਨੇਡਾ।


(16/05/09)
ਦਰਸ਼ਨ ਸਿੰਘ ਘਨਕਸ

Gurmit Singh jee Australia-Sydney:
Guru fateh to you and all the other readers.
Gurmit Singh jee, I want to thank you for bringing these divine words from Guru Granth Sahib jee, for reading of Sikhmarg readers.
When ever I open Sikhmarg, the first thing I do is read these words of divine, it is so peace full even it is for very short time, and than I reflect on the times of my life, past, present and whatever time is remaining to complete this journey of my life.
It is so clear that I wasted so much time without understanding this divine scheme, now glimpse of the system of the Lord-God is visible, I see the mechanism under the command of law of Karma, every one and everything is managed so beautifully.
We Sikhs have failed to understand the real essence of GGS, we only learned how to do rituals, karm-kands, and fight each other to destroy the
Sikh Nation.
Please keep on, may Guru Nanak jee bless you, with good health and long life.
Thanks again,
Darshan S Ghankas


(16/05/09)
ਕੁੱਝ ਡਰਾਈਵਰ

ਭਾਈ ਦਰਸ਼ਨ ਘਣਸ਼ਾਮ ਜੀ ਗੁਰੂ ਫ਼ਤਿਹ
ਘਣਸ਼ਾਮ ਜੀ ਤੁਸੀ ਦੁਨੀਆਂ ਵਿੱਚ ਵਸੇ ਲੱਖਾ ਟਰੱਕ ਡਰਾਇਵਰਾ ਤੇ ਟੈਕਸੀ ਡਰਾਇਵਰਾ ਨੂੰ ਮੇਹਣਾ ਮਾਰਿਆ, ਤੁਹਾਡੇ ਕੋਲੋ ਇਹੀ ਉਮੀਦ ਸੀ। ਜਿੰਨੇ ਵੀ ਅਸੀ ਡਰਾਇਵਰ ਹਾਂ ਕਿਰਤ ਕਰਦੇ ਹਾਂ ਚੋਰੀ ਨਹੀ ਕਰਦੇ, ਤੇ ਨਾਲ ਗੁਰਮਤ ਦੀ ਖੋਜ ਕਰਦੇ ਹਾਂ। ਲੱਖ ਲਾਹਨਤ ਹੈ ਤੁਹਾਡੇ ਗੁਰਬਾਣੀ ਸਮਝਣ ਤੋ ਬਿਨਾ ਹੀ ਪੜ੍ਹੀ ਜਾਂਦੇ ਹੋ। ਤੁਹਾਡੀ ਖੰਡੇ ਦੀ ਪਹੁਲ ਲੈਣ ਦਾ ਕੀ ਫਾਇਦਾ ਤੁਸੀ ਦੂਜਿਆ ਦੇ ਮਨਾ ਨੂੰ ਠੇਸ ਪਚਾਉਦੇ ਹੋ। ਵਲੋ: ਕੁਲਵਿੰਦਰ ਸਿੰਘ, ਜਗਦੇਵ ਸਿੰਘ, ਤਰਲੋਚਨ ਸਿੰਘ, ਰਵਿਦਰ ਸਿੰਘ, ਜਸਵੀਰ ਸਿੰਘ


(15/05/09)
ਸਰਵਜੀਤ ਸਿੰਘ

ਭਾਈ ਅਵਤਾਰ ਸਿੰਘ ਜੀ (ਮਿਸ਼ਨਰੀ)
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਆਪ ਜੀ ਦੇ ਪੱਤਰ, “ਅਖੌਤੀ ਦਸਮ ਗ੍ਰੰਥ ਅਤੇ ਮਰਯਾਦਾ ਬਾਰੇ ਕੁੱਝ ਸਵਾਲ ਜੋ ਗੰਭੀਰ ਧਿਆਨ ਮੰਗਦੇ ਹਨ” ਸਬੰਧੀ ਮੇਰੇ ਵਿਚਾਰ ਹੇਠ ਇਸ ਤਰਾਂ ਹਨ।
ਸਵਾਲ:- ਕੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰਲੇ ਕਿਸੇ ਗ੍ਰੰਥ ਦੀ ਬਾਣੀ ਨੂੰ “ਗੁਰਤਾ ਪ੍ਰਾਪਤ ਬਾਣੀ” ਕਿਹਾ ਜਾ ਸਕਦਾ ਹੈ? ਗੁਰੂ ਗ੍ਰੰਥ ਜੀ ਦੀ ਮਹਾਂਨਤਾ ਘਟਾਉਣ ਲਈ ਤਾਂ ਹੋਰ ਗ੍ਰੰਥ “ਗੁਰੂ ਗ੍ਰੰਥ” ਦੇ ਬਰਾਬਰ ਪ੍ਰਕਾਸ਼ ਤਾਂ ਨਹੀਂ ਕੀਤੇ ਜਾ ਰਹੇ?
ਜਵਾਬ:- ਸਾਡੇ ਗੁਰੂ ਸਿਰਫ਼ ਤੇ ਸਿਰਫ਼ ‘ਗੁਰੂ ਗ੍ਰੰਥ ਸਾਹਿਬ ਜੀ’ ਹਨ। ਅੱਜ ਜਿਹੜਾ ਵੀ ‘ਗੁਰੂ ਗ੍ਰੰਥ ਸਾਹਿਬ ਜੀ’ ਦੇ ਬਰਾਬਰ ਕਿਸੇ ਹੋਰ ਗ੍ਰੰਥ ਦਾ ਪ੍ਰਕਾਸ਼ ਕਰਦਾ ਹੈ ਉਹ ਆਰ ਐਸ ਐਸ ਦੇ ਕੁਹੜੇ ਦਾ ਦਸਤਾ ਹੈ।
ਸਵਾਲ:- ਸਿੱਖ ਧਰਮ ਦੇ ਬਾਨੀ ਜਗਤ ਗੁਰੂ ਨਾਨਕ ਦੇਵ ਜੀ ਹਨ ਜਾਂ ਉਨ੍ਹਾਂ ਦੇ ਦਸਵੇਂ ਜਾਂਨਸ਼ੀਨ ਗੁਰੂ ਗੋਬਿੰਦ ਸਿੰਘ ਜੀ?
ਜਵਾਬ:- ਗੁਰੂ ਨਾਨਕ ਸਾਹਿਬ ਜੀ।

ਸਵਾਲ:- ਜੇ ਬਾਕੀ ਗੁਰੂ ਸਾਹਿਬਾਨਾਂ ਨੇ ਬਾਣੀ ਰਚਣ ਸਮੇਂ “ਨਾਨਕ” ਨਾਮ ਦੀ ਮੋਹਰ ਲਾਈ ਹੈ ਭਾਵ ਆਪਣਾ ਨਾਂ ਨਹੀਂ ਵਰਤਿਆ ਸਗੋਂ ਜਗਤ ਗੁਰੂ ਨਾਨਕ ਦਾ ਨਾਮ ਹੀ ਵਰਤਿਆ ਹੈ। ਜੇ ਗੁਰੂ ਗੋਬਿੰਦ ਸਿੰਘ ਜੀ ਵੀ ਬਾਣੀ ਰਚਦੇ ਤਾਂ ਉਨ੍ਹਾਂ ਵੀ “ਨਾਨਕ” ਸ਼ਬਦ ਹੀ ਵਰਤਣਾ ਸੀ ਪਰ ਦਸਮ ਗ੍ਰੰਥ ਵਿਖੇ ਐਸਾ ਕਿਉਂ ਨਹੀਂ?
ਜਵਾਬ:- ਕਿਉਂਕਿ ਅਖੌਤੀ ਦਸਮ ਗ੍ਰੰਥ ਗੁਰੂ ਜੀ ਦੀ ਰਚਨਾ ਨਹੀ ਹੈ। ਹਾਂ! ਜਿਨ੍ਹਾਂ ਦੀ ਇਹ ਰਚਨਾ ਹੈ ਉਨ੍ਹਾਂ ਦੇ ਨਾਮ ਇਸ ਵਿਚ ਮਿਲਦੇ ਹਨ।
ਸੁ ਕਬਿ ਕਾਲ ਹੀ ਭਯੋ ਪੂਰਨ ਕਥਾ ਪ੍ਰਸੰਗ। ੫੨॥ (੨੧੭)
ਹੋ ਸੁ ਕਬਿ ਸਯਾ੍ਮ ਇਹ ਕਥਾ ਤਬੈ ਪੁਰਨ ਭਈ।੧੧॥(੨੨੭)
ਚੋਰ ਹੈ ਸਾਧਨ ਕੇ ਦੁਖ ਕੋ ਸੁਖ ਕੋ ਬਰੁ ਦਾਇਕ ਸਯਾ੍ਮ ਉਚਾਰਿਓ। (੧੦੦੧)
ਸਵਾਲ:- ਕੀ ਦਸਵੇਂ ਗੁਰੂ ਦਾ ਪੰਥ ਬਾਕੀ ਗੁਰੂਆਂ ਤੋਂ ਵੱਖਰਾ ਸੀ?
ਜਵਾਬ :- ਨਹੀ! ਸਾਰੇ ਗੁਰੂ ਸਾਹਿਬ ਜੀ ਇੱਕੋ ਹੀ ਜੋਤ ਸਨ
ਸਵਾਲ:- ਕੰਮਪੈਰੇਟਿਵ ਸਟੱਡੀ ਵਾਸਤੇ ਤੁਸੀਂ ਦੁਨੀਆਂ ਦਾ ਕੋਈ ਵੀ ਗ੍ਰੰਥ ਪੜ੍ਹ ਸਕਦੇ ਹੋ। ਕੀ ਐਸੇ ਕਿਸੇ ਲਿਖਾਰੀ ਦੇ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਕਿਹਾ ਜਾ ਸਕਦਾ ਹੈ?
ਜਵਾਬ:- ਨਹੀ।
ਸਵਾਲ:- ਜੇ ਮੰਨ ਲਿਆ ਜਾਵੇ ਕਿ ਅਖੌਤੀ ਦਸਮ ਗ੍ਰੰਥ ਬਾਕੀ ਹੋਰ ਹਿੰਦੂ ਗ੍ਰੰਥਾਂ ਦਾ ਉਲੱਥਾ ਹੈ ਤਾਂ ਉਹ ਬਾਕੀ ਗ੍ਰੰਥਾਂ ਦੇ ਉਲੱਥੇ ਦੀ ਇੱਕ ਪੋਥੀ ਜਾਂ ਕਿਤਾਬ ਮੰਨੀ ਜਾ ਸਕਦੀ ਹੈ ਨਾਂ ਕਿ ਗੁਰੂ ਦੀ ਬਾਣੀ?
ਜਵਾਬ:- ਦੁਨੀਆਂ ਵਿਚ ਅਣਗਿੱਣਤ ਹੀ ਲਿਖਤਾਂ ਦੇ ਹੋਰ ਭਸ਼ਾਵਾਂ ਵਿਚ ਉਲਥੇ ਮਿਲਦੇ ਹਨ ਅਤੇ ਅੱਜ ਵੀ ਹੋ ਰਹੇ ਹਨ। ਇਸੇ ਤਰਾਂ ਹੀ ਔਖਤੀ ਦਸਮ ਗ੍ਰੰਥ ਵੀ ਹੈ।
ਸਵਾਲ:- ਗੁਰੂ ਗ੍ਰੰਥ ਸਾਹਿਬ ਵਿਖੇ ਗੁਰੂਆਂ ਤੋਂ ਬਿਨਾਂ ਜਿੰਨੇ ਵੀ ਹੋਰ ਭਗਤਾਂ, ਭੱਟਾਂ ਅਤੇ ਗੁਰਸਿੱਖਾਂ ਦੀ ਬਾਣੀ ਆਈ ਹੈ ਸਭ ਦੇ ਨਾਂਮ ਲਿਖੇ ਹੋਏ ਹਨ ਜੇ ਦਸਵੇਂ ਗੁਰੂ ਜੀ ਨੇ ਕੋਈ ਬਾਣੀ ਰਚੀ ਤਾਂ ਆਪਣਾ ਨਾਂ ਕਿਉਂ ਨਹੀਂ ਲਿਖਿਆ ਜਾਂ “ਨਾਨਕ” ਨਾਮ ਦੀ ਮੋਹਰ ਕਿਉਂ ਨਹੀਂ ਲਾਈ?
ਜਵਾਬ:- ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਕੋਈ ਬਾਣੀ ਨਹੀ ਰਚੀ ਜੇ ਗੁਰੂ ਜੀ ਬਾਣੀ ਦੀ ਰਚਨਾ ਕਰਦੇ ਤਾਂ ਸਲੋਕ ਮਹਲਾ ੧੦ ਨਾਲ ਹੀ ਅਰੰਭ ਕਰਦੇ ਅਤੇ ਅੰਤ ਵਿਚ ਨਾਨਕ ਨਾਮ ਦੀ ਮੋਹਰ ਹੀ ਲਾਉਦੇ।
ਸਵਾਲ:- ਜੇ ਦਸਮ ਗ੍ਰੰਥ ਹੈ, ਤਾਂ ਫਿਰ ਪਹਿਲਾ, ਦੂਜਾ, ਤੀਜਾ, ਚੌਥਾ, ਪੰਜਵਾਂ, ਛੇਵਾਂ, ਸਤਵਾਂ, ਅਠਵਾਂ ਅਤੇ ਨੌਵਾਂ ਗ੍ਰੰਥ ਕਿੱਥੇ ਹਨ? ਕੀ ਗੁਰੂ ਗ੍ਰੰਥ ਸਾਹਿਬ ਪਹਿਲਾ ਗ੍ਰੰਥ ਹੈ? ਕੀ ਗੁਰੂ ਜੀ ਗਿਣਤੀ ਮਿਣਤੀ ਦੇ ਗ੍ਰੰਥ ਲਿਖਣੇ ਚਾਹੁੰਦੇ ਸਨ? ਕੀ ਗੁਰੂ ਜੀ ਨੇ ਲੋਕਾਈ ਨੂੰ ਸ਼ਬਦ ਗੁਰੂ ਨਾਲ ਜੋੜਿਆ ਜਾਂ ਗ੍ਰੰਥਾਂ ਨਾਲ?
ਜਵਾਬ:- ਸਿਰਫ਼ ਤੇ ਸਿਰਫ਼ ਇਕ ਹੀ ਗ੍ਰੰਥ ਹੈ ਉਹ ਹੈ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਜੀ ਨੇ ਸਾਨੂੰ ਸ਼ਬਦ ਨਾਲ ਜੋੜਿਆ ਹੈ ਅਤੇ ਉਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਹੈ।
ਸਵਾਲ:- ਜੇ ਬਾਕੀ ਗੁਰੂਆਂ ਭਗਤਾਂ ਅਤੇ ਗੁਰਸਿੱਖਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਖੇ ਦਰਜ ਹੈ ਤਾਂ ਗੁਰੂ ਗੋਬਿੰਦ ਸਿੰਘ ਜੀ ਦੀ ਕਿਉਂ ਨਹੀਂ? ਜਦ ਕਿ ਦਸਾਂ ਗੁਰਾਂ ਦੀ ਇੱਕ ਜੋਤਿ ਹੈ।
ਜਵਾਬ:- ਜੇ ਗੁਰੂ ਗੋਬਿੰਦ ਸਿੰਘ ਜੀ ਬਾਣੀ ਦੀ ਰਚਨਾ ਕਰਦੇ ਤਾਂ ਗੁਰੂ ਜੀ ਨੇ ਹੀ ਆਪਣੀ ਰਚਨਾ ਨੂੰ ਵੀ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦੇ ਨਾਲ ਹੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਕਰ ਦੇਣਾ ਸੀ।
ਸਵਾਲ:- ਕੀ ਗੁਰੂ ਵਲੋਂ ਬਾਣੀ ਰਚਨੀ ਜਰੂਰੀ ਸੀ? ਤਾਂ ਫਿਰ 6ਵੇਂ, 7ਵੇਂ ਅਤੇ 8ਵੇਂ ਗੁਰੂ ਨੇ ਕਿਉਂ ਨਾਂ ਰਚੀ? ਸਗੋਂ ਬਾਕੀ ਗੁਰੂਆਂ ਦੀ ਬਾਣੀ ਦਾ ਹੀ ਪ੍ਰਚਾਰ ਕੀਤਾ ਹੈ ਕੀ ਉਹ ਗੁਰੂ ਨਹੀਂ ਸਨ?
ਜਵਾਬ:- ਗੁਰੂ ਵਲੋਂ ਬਾਣੀ ਦੀ ਰਚਨਾ ਜਰੂਰੀ ਨਹੀ ਸੀ। ਸਾਰੇ ਗੁਰੂ ਜੀ ਇਕ ਜੋਤ ਹੀ ਸਨ। ਇਸ ਲਈ ਹੀ ਸਾਰੀ ਬਾਣੀ ਨਾਨਕ ਨਾਮ ਹੀ ਰਚੀ ਗਈ ਹੈ।
ਸਵਾਲ:- ਇਤਿਹਾਸਕਾਰ ਮੰਨਦੇ ਹਨ ਕਿ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਕਾਫੀ ਚਿਰ ਬਾਅਦ ਹੋਂਦ ਵਿੱਚ ਆਇਆ ਪਹਿਲਾਂ ਇਸ ਦਾ ਨਾਂ ਵੀ ਦਸਮ ਗ੍ਰੰਥ ਨਹੀਂ ਸੀ। ਇਧਰੋਂ ਓਧਰੋਂ ਕਵੀਆਂ ਦੀਆਂ ਰਚਨਾਵਾਂ ਇਕੱਠੀਆਂ ਕੀਤੀਆਂ ਹੋਈਆਂ ਹਨ। ਫਿਰ ਉਹ ਗੁਰੂ ਗੋਬਿੰਦ ਸਿੰਘ ਜੀ ਦਾ ਲਿਖਿਆ ਕਿਵੇਂ ਹੋ ਸਕਦਾ ਹੈ?
ਜਵਾਬ:- ਅਖੌਤੀ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਦਾ ਲਿਖਿਆ ਹੋਇਆਂ ਨਹੀ ਹੈ।
ਸਵਾਲ:- ਗੁਰੂ ਗ੍ਰੰਥ ਸਾਹਿਬ ਵਿਖੇ ਅਕਾਲ ਪੁਰਖ ਦੀ ਉਸਤਤਿ ਹੈ ਅਤੇ ਦਸਮ ਗ੍ਰੰਥ ਵਿਖੇ ਦੁਨੀਆਂ ਭਰ ਦੇ ਅਖੌਤੀ ਦੇਵੀ ਦੇਵਤਿਆਂ ਦੀ ਹੱਦੋਂ ਵੱਧ ਉਪਮਾਂ ਕੀਤੀ ਗਈ ਹੈ। ਕੀ ਗੁਰੂ ਜੀ ਐਸਾ ਕਰ ਸਕਦੇ ਸਨ?
ਜਵਾਬ:- ਨਹੀ! ਗੁਰੂ ਜੀ ਐਸਾ ਕੁਝ ਵੀ ਨਹੀ ਕੀਤਾ। ਹਾਂ, ਜਿਨਹਾਂ ਦੀ ਇਹ ਲਿਖਤ ਹੈ ਉਹ ਤਾਂ ਆਪਣੇ ਦੇਵੀ-ਦੇਵਤਿਆਂ ਦੀ ਉਪਮਾਂ ਕਰ ਸਕਦੇ ਸਨ।

ਸਵਾਲ:- ਗੁਰੂ ਗ੍ਰੰਥ ਸਾਹਿਬ ਸੰਸਾਰ ਦੀ ਰਚਨਾਂ ਸੱਚੇ ਕਰਤਾਰ ਤੋਂ ਮੰਨਦੇ ਹਨ ਪਰ ਦਸਮ ਗ੍ਰੰਥ ਕਿਸੇ ਦੇ ਕੰਨਾਂ ਦੀ ਮੈਲ ਤੋਂ ਸ੍ਰਿਸ਼ਟੀ ਰਚਨਾਂ ਮੰਨਦਾ ਦਾ ਹੈ। ਕੀ ਗੁਰੂ ਜੀ ਆਪਾ ਵਿਰੋਧੀ ਅਣਹੋਣੀਆਂ ਗੱਲਾਂ ਲਿਖ ਸਕਦੇ ਸਨ?
ਜਵਾਬ:- ਕੰਨਾਂ ਦੀ ਮੈਲ ਤੋਂ ਸ੍ਰਿਸ਼ਟੀ ਰਚਨਾਂ ਦੀ ਮਨੌਤ ਹਿੰਦੂ ਮਿਥਿਹਾਸ ਦੀ ਗਪੌੜ ਹੈ।
ਸਵਾਲ:- ਗੁਰੂ ਗ੍ਰੰਥ ਸਾਹਿਬ ਵਿਖੇ ਇਸਤ੍ਰੀ ਨੂੰ ਮਰਦ ਦੇ ਬਰਾਬਰ ਮਾਨਤਾ ਦਿੱਤੀ ਗਈ ਹੈ ਪਰ ਅਖੌਤੀ ਦਸਮ ਗ੍ਰੰਥ ਇਸਤ੍ਰੀਆਂ ਦੀ ਨਿੰਦਿਆ ਕਰਦਾ ਹੋਇਆ ਕਹਿੰਦਾ ਹੈ ਕਿ ਇਸਤ੍ਰੀ ਪੈਦਾ ਕਰਕੇ ਰੱਬ ਨੇ ਬਹੁਤ ਵੱਡੀ ਭੁੱਲ ਕੀਤੀ ਹੈ। ਕੀ ਐਸਾ ਗ੍ਰੰਥ ਗੁਰੂ ਦਾ ਹੋ ਸਕਦਾ ਹੈ?
ਜਵਾਬ :- ਨਹੀ।
ਸਵਾਲ:- ਦੁਨੀਆਂ ਭਰ ਦਾ ਲੁੱਚਪੁਣਾ ਜੋ ਤ੍ਰਿਆ ਚਰਿਤ੍ਰਾਂ ਤੇ ਹਕਾਇਤਾਂ ਵਿਖੇ ਚਿਤਰਿਆ ਗਿਆ ਹੈ ਜਿਸ ਨੂੰ ਪੜ੍ਹਦੇ-ਸੁਣਦੇ ਵੀ ਸ਼ਰਮ ਆਉਂਦੀ ਹੈ ਜਿਵੇਂ ਭਰਾ ਭੈਣ ਨਾਲ, ਪਿਉ ਧੀ ਨਾਲ ਅਤੇ ਪਤੀ ਬੇਗਾਨੀਆਂ ਔਰਤਾਂ ਨਾਲ ਵਿਸ਼ੇ ਭੋਗਦਾ ਦਰਸਾਇਆ ਗਿਆ ਹੈ। ਕੀ ਐਸੀ ਗੰਦੀ ਰਚਨਾਂ ਗੁਰੂਆਂ ਦੇ ਨਾਂ ਨਾਲ ਜੋੜੀ ਜਾ ਸਕਦੀ ਹੈ ਜੇ ਨਹੀਂ ਤਾਂ ਐਸਾ ਕਿਉਂ? ਫਿਰ ਇਸ ਦੀ ਕਥਾ ਸੰਗਤ ਵਿੱਚ ਕਿਉਂ ਨਹੀਂ ਹੁੰਦੀ?
ਜਵਾਬ:- ਸ਼ੇਰ-ਏ-ਪੰਜਾਬ ਰੇਡੀਓ ਤੇ ਵਿਚਾਰ ਚਰਚਾ ਵਿਚ ਭਾਗ ਲੈ ਰਹੇ ਦਮਦਮੀ ਟਕਸਾਲ ਦੇ ਵਿਦਿਆਰਥੀ ਅਤੇ ਕਥਾਕਾਰ ਭਾਈ ਕੁਲਦੀਪ ਸਿੰਘ ਨੇ ਦੱਸਿਆ ਸੀ ਕੇ, ਸੰਤ ਗੁਰਬਚਨ ਸਿੰਘ ਜੀ, ਸੰਤ ਜਰਨੈਲ ਸਿੰਘ ਜੀ ਅਤੇ ਸੰਤ ਕਰਤਾਰ ਸਿੰਘ ਜੀ ਸੰਗਤ `ਚ ਤ੍ਰਿਆ ਚਿਰਤ੍ਰਾਂ ਦੀ ਕਥਾ ਕਰਦੇ ਸਨ।
ਸਵਾਲ:- ਗੁਰੂ ਗ੍ਰੰਥ ਸਾਹਿਬ ਵਿਖੇ ਦੁਨੀਆਂ ਦੇ ਮਾਰੂ ਨਸ਼ਿਆਂ ਨੂੰ ਤਿਆਗਣ ਦਾ ਉਪਦੇਸ਼ ਹੈ ਪਰ ਦਸਮ ਗ੍ਰੰਥ ਸ਼ਰਾਬ, ਭੰਗ, ਪੋਸਤ, ਅਫੀਮ ਧਤੂਰਾ ਆਦਿ ਨਸ਼ਿਆਂ ਦੀ ਖੁਲ੍ਹੀ ਵਰਤੋਂ ਕਰਕੇ ਔਰਤਾਂ ਕੋਲ ਜਾਣ ਦਾ ਉਪਦੇਸ਼ ਦਿੰਦਾ ਹੈ। ਕੀ ਗੁਰੂ ਜੀ ਨਸ਼ੇ ਸੇਵਨ ਕਰਕੇ ਪਰਾਈਆਂ ਔਰਤਾਂ ਕੋਲ ਜਾਣ ਬਾਰੇ ਲਿਖ ਸਕਦੇ ਸਨ?
ਜਵਾਬ:- ਨਹੀ।
ਸਵਾਲ:- ਅਖੌਤੀ ਦਸਮ ਗ੍ਰੰਥ ਵਿਖੇ ਹਿੰਦੂਆਂ ਦੀ ਖਾਤਰ ਗੁਰੂ ਤੇਗ ਬਹਾਦਰ ਦੀ ਕੁਰਬਾਨੀ ਦਾ ਤਾਂ ਵਰਨਣ ਹੈ ਪਰ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਜੀ ਅਤੇ ਚੋਟੀ ਦੇ ਸ਼ਹੀਦ ਸਿੱਖਾਂ ਦਾ ਜਿਕਰ ਕਿਉਂ ਨਹੀਂ?
ਜਵਾਬ:- ਕਿੳਕਿ ਅਖੌਤੀ ਦਸਮ ਗ੍ਰੰਥ ਦੇ ਲਿਖਾਰੀਆਂ ਦਾ ਮੰਤਵ ਸਿੱਖ ਇਤਿਹਾਸ ਲਿਖਣਾ ਨਹੀ ਸੀ।
ਸਵਾਲ:- ਕੀ ਗੁਰੂ ਤੇਗ ਬਹਾਦਰ ਜੀ ਨੇ ਮਜਲੂਮ ਹਿੰਦੂਆਂ ਦੀ ਖਾਤਰ ਕੁਰਬਾਨੀ ਦਿੱਤੀ ਜਾਂ ਤਿਲਕ ਜੰਝੂ ਦੀ ਖਾਤਰ?
ਜਵਾਬ:- ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਜੂਲਮ ਦੇ ਖਿਲਾਫ ਸੀ।
ਸਵਾਲ:- ਕੀ ਐਸੇ ਸਮਾਜ ਵਿਰੋਧੀ ਗ੍ਰੰਥ ਤੋਂ ਬਿਨਾਂ ਸਿੱਖਾਂ ਦਾ ਪਾਰਉਤਾਰਾ ਨਹੀਂ ਹੋ ਸਕਦਾ?
ਜਵਾਬ:- ਸਿੱਖ ਦਾ ਗੁਰੂ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਹਨ। ਸਿੱਖ ਨੂੰ ਕਿਸੇ ਹੋਰ ਕੂੜ-ਕਵਾੜ ਦੀ ਲੋੜ ਨਹੀ ਹੈ।
ਸਵਾਲ:- ਕੀ ਦਸਵੇਂ ਗੁਰੂ ਨੇ ਗੁਰਤਾ ਗੁਰੂ ਗ੍ਰੰਥ ਸਾਹਿਬ ਨੂੰ ਦਿੱਤੀ ਕਿ ਅਖੌਤੀ ਦਸਮ ਗ੍ਰੰਥ ਨੂੰ?
ਜਵਾਬ:- ਦਸਵੇ ਗੁਰੂ ਜੀ ਨੇ ਗੁਰ ਗੱਦੀ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦਿੱਤੀ ਸੀ।
ਸਵਾਲ:- ਕੀ ਅੰਮ੍ਰਿਤ ਸੰਚਾਰ ਦੀ ਰਸਮ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸੰਪੂਰਨ ਨਹੀਂ? ਜੇ ਹੈ ਤਾਂ ਹੋਰ ਬਾਹਰੋਂ ਮੰਗਣ ਦੀ ਲੋੜ ਕੀ ਹੈ? ਭਾਵ ਕਿਸੇ ਦਸਮ ਗ੍ਰੰਥ ਦੀ ਰਚਨਾਂ ਵਿੱਚ ਰਲਾਉਣ ਦੀ ਕੀ ਜਰੂਰਤ ਹੈ? ਗੁਰੂ ਤਾਂ ਫੁਰਮਾਂਦੇ ਹਨ ਕਿ “ਜੇ ਘਰਿ ਹੋਂਦੇ ਮੰਗਣ ਜਾਈਏ ਫਿਰਿ ਉਲਾਮਾ ਮਿਲੇ ਤਹੀ॥ (ਗੁਰੂ ਗ੍ਰੰਥ)
ਜਵਾਬ:- ਇਤਿਹਾਸ `ਚ ਇਹ ਜਾਣਕਾਰੀ ਨਹੀ ਮਿਲਦੀ ਕਿ ੧੬੯੯ ਵਿਚ ਕੇਹੜੀਆਂ ਬਾਣੀਆਂ ਪੜ੍ਹੀਆਂ ਗਈਆਂ ਸਨ। ਅੱਜ ‘ਖੰਡੇ ਦੀ ਪੁਹਲ’ ਤਿਆਰ ਕਰਨ ਵੇਲੇ ਪੜ੍ਹੀਆਂ ਜਾਣ ਵਾਲੀਆਂ ਪੰਜ ਬਾਣੀਆਂ `ਚ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿਰਫ਼ ਦੋ ਬਾਣੀਆਂ ਹੀ ਹਨ ਅਤੇ ਤਿੰਨ ਵਿਵਾਦ ਗ੍ਰੱਸਤ ਦਸਮ ਗ੍ਰੰਥ `ਚ ਹਨ। ਇਸ ਵਿਸ਼ੇ ਤੇ ਵੱਖਰੀ ਵਿਚਾਰ ਕੀਤੀ ਜਾਣੀ ਚਾਹੀਦੀ ਹੈ।
ਸਵਾਲ:- ਕੀ ਕੇਵਲ ਗੁਰੂ ਗ੍ਰੰਥ ਸਹਿਬ ਜੀ, ਜਿਨ੍ਹਾਂ ਨੂੰ ਗੁਰਤਾ ਪ੍ਰਾਪਤ ਹੈ, ਜੋ ਮੌਕੇ ਦੇ ਗੁਰੂ ਹਨ, ਉਨ੍ਹਾਂ ਦੀ ਪਾਵਨ ਪਵਿੱਤ੍ਰ ਬਾਣੀ ਪੜ੍ਹ ਕੇ ਅੰਮ੍ਰਿਤ ਨਹੀਂ ਛਕਾਇਆ ਜਾ ਸਕਦਾ?
ਜਵਾਬ:- ਗੁਰੂ ਗ੍ਰੰਥ ਸਾਹਿਬ ਜੀ ਬਾਣੀ ਪੜ੍ਹਕੇ ਹੀ ਅੰਮ੍ਰਿਤ ਤਿਆਰ ਕਰਨਾ ਚਾਹੀਦਾ ਹੈ। ਇਸ ਲਈ ਸਾਨੂੰ ਸਿੱਖ ਰਹਿਤ ਮਰਯਾਦਾ ਵਿਚ ਸੋਧ ਕਰਵਾਉਣ ਲਈ ਯਤਨ ਕਰਨਾ ਚਾਹੀਦਾ ਹੈ।
ਸਵਾਲ:- ਕੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਨਿਤਨੇਮ ਸਿੱਖ ਨੂੰ ਕਰਨਾਂ ਚਾਹੀਦਾ ਹੈ ਜਾਂ ਕਿਸੇ ਹੋਰ ਗ੍ਰੰਥ ਦੀ ਬਾਣੀ ਦਾ?
ਜਵਾਬ:- ਗੁਰੂ ਸਾਹਿਬ ਜੀ ਨੇ ਆਪ ਗੁਰੂ ਗ੍ਰੰਥ ਸਾਹਿਬ ਦੀ ਦੇ ਅਰੰਭ ਵਿਚ ਹੀ ਨਿਤਨੇਮ ਦੀਆਂ ਬਾਣੀਆਂ ਨੂੰ ਦਰਜ ਕੀਤਾ ਹੈ। ਸਾਨੂੰ ਕਿਸੇ ਹੋਰ ਅੜਿਲ-ਵੜਿਲ ਪੜ੍ਹਨ ਦੀ ਲੋੜ ਨਹੀ ਹੈ। ਸਾਨੂੰ ਸਿੱਖ ਰਹਿਤ ਮਰਯਾਦਾ ਵਿਚ ਸੋਧ ਕਰਵਾਉਣ ਲਈ ਯਤਨ ਕਰਨਾ ਚਾਹੀਦਾ ਹੈ।
ਸਵਾਲ:- ਟਕਸਾਲੀ, ਸੰਪ੍ਰਦਾਈ ਡੇਰੇਦਾਰ ਆਪੋ ਆਪਣੀ ਮਰਯਾਦਾ ਬਣਾਈ ਫਿਰਦੇ ਹਨ ਪਰ ਪੰਥਕ ਮਰਯਾਦਾ ਨੂੰ ਮਾਨਤਾ ਨਹੀਂ ਦਿੰਦੇ ਜੇ ਇਹ ਸੱਚ ਹੈ ਤਾਂ ਕੀ ਇਹ ਲੋਕ ਪੰਥ ਵਿੱਚ ਫੁੱਟ ਨਹੀਂ ਪਾ ਰਹੇ? ਹਾਂ ਮਜੂਦਾ ਪੰਥਕ ਰਹਿਤ ਮਰਯਾਦਾ ਵਿੱਚ ਇਸ ਮੌਕੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਮੁਤਾਬਿਕ ਸੋਧਾਂ ਹੋ ਸਕਦੀਆਂ ਹਨ ਜੋ ਪੰਥਕ ਏਕਤਾ ਅਤੇ ਗੁਰ ਸਿਧਾਂਤਾਂ ਨੂੰ ਮੁੱਖ ਰੱਖਕੇ ਕਰਨੀਆਂ ਵੀ ਚਾਹੀਦਆਂ ਹਨ।
ਜਵਾਬ:- ਟਕਸਾਲੀ, ਸੰਪ੍ਰਦਾਈ ਡੇਰੇਦਾਰ ਜਾਂ ਸੰਤ ਸਮਾਜ ਜਿਨ੍ਹਾਂ ਨੇ ਵੀ ਆਪੋ-ਆਪਣੀ ਮਰਯਾਦਾ ਬਣਾਈ ਹੋਈ ਹੈ । ਇਨ੍ਹਾਂ ਸਾਰਿਆਂ ਨੇ ਪੰਥ ਦੇ ਫੈਸਲੇ ਖਿਲਾਫ ਬਗਾਵਤ ਕੀਤੀ ਹੈ।
ਸਵਾਲ:- ਅਕਾਲ ਤਖਤ ਦਾ ਨਾਂ ਵਰਤਨ ਵਾਲੇ ਟਕਸਾਲੀ ਅਤੇ ਡੇਰੇਦਾਰ ਅਕਾਲ ਤਖਤ ਤੋਂ ਪ੍ਰਵਾਣਿਤ ਮਰਯਾਦਾ ਨੂੰ ਕਿਉਂ ਨਹੀਂ ਮੰਨਦੇ? ਇਨ੍ਹਾਂ ਨੇ ਵੱਖਰੀ ਮਰਯਾਦਾ ਛਾਪ ਕੇ ਕਿਉਂ ਵੰਡੀ ਤੇ ਉਸ ਦਾ ਵੱਖਰਾ ਪ੍ਰਚਾਰ ਕਿਉਂ ਕਰ ਰਹੇ ਹਨ?
ਜਵਾਬ:- ਸਿਰਫ ਆਪਣੀ ਵੱਖਰੀ ਦੁਕਾਨ ਚਲਾਉਣ ਲਈ।
ਸਵਾਲ:- ਟਕਸਾਲੀਆਂ ਦਾ ਨਿਤਨੇਮ, ਰਹਿਰਾਸ ਅਤੇ ਸੋਹਿਲਾ ਪੰਥ ਨਾਲੋਂ ਕਿਉਂ ਵੱਖਰਾ ਹੈ? ਗੁਟਕੇ ਦੇਖੋ!
ਜਵਾਬ:- ਕਿਉਂਕਿ ਉਹ ਆਪ ਸਿੱਖ ਪੰਥ ਨਾਲੋ ਵੱਖਰੇ ਹਨ।
ਸਵਾਲ:- ਰਹਿਰਾਸ ਦੇ ਪਾਠ ਨਾਲ “ਅਖੌਤੀ ਦਸਮ ਗ੍ਰੰਥ” ਵਿੱਚੋਂ ‘ਰਾਮ ਕਥਾ ਜੁਗ ਜੁਗ ਅਟੱਲ, ਅੜਿਲ ਅਤੇ ਤ੍ਰਿਆ ਚਰਿਤ੍ਰ ਚੋਂ ਦੋਹਰੇ ਕਿਉਂ ਪੜ੍ਹੇ ਜਾਂਦੇ ਹਨ?
ਜਵਾਬ:- ਇਹ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਰਹਿਰਾਸ ਅਤੇ ਸੋਹਿਲੇ ਦੀ ਬਾਣੀ ਨੂੰ ਸਪੂਰਨ ਨਹੀ ਮੰਨਦੇ।
ਸਵਾਲ:- ਪੰਥਕ ਮਰਯਾਦਾ ਵਿੱਚ ਵੀ ਸੋਧ ਦੀ ਲੋੜ ਹੈ ਕਿਉਂਕਿ ਜਦ ਬਣੀ ਸੀ ਓਦੋਂ ਕਈ ਸੰਪ੍ਰਦਾਈ ਤੇ ਡੇਰੇਦਾਰ ਵੀ ਹਾਵੀ ਸਨ ਜੋ ਕਈ ਫੈਂਸਲੇ ਜਿਵੇਂ ਰਾਗ ਮਾਲਾ ਪੜੋ ਜਾਂ ਨਾਂ ਪੜ੍ਹੋ, ਕੇਸਕੀ, ਕੁੱਠਾ ਮਾਸ ਅਤੇ ਨਿਤਨੇਮ ਅਤੇ ਖੰਡੇ ਦੀ ਪਾਹੁਲ ਵੇਲੇ ਨਿਰੋਲ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਪ੍ਰਾਪਤ ਬਾਣੀ ਪੜ੍ਹਨੀ ਆਦਿਕ ਮਸਲੇ ਹੱਲ ਕਰਨ ਦੀ ਬਜਾਏ ਵਿੱਚੇ ਲਟਕਦੇ ਛੱਡ ਗਏ ਕਿਉਂ?
ਜਵਾਬ :- ਇਸ ਸਵਾਲ ਦਾ ਜਵਾਬ ਤਾਂ ਆਪ ਜੀ ਨੇ ਆਪਣੇ ਸਵਾਲ ਵਿਚ ਹੀ ਲਿਖ ਦਿੱਤਾ ਹੇ, “ਕਿਉਂਕਿ ਜਦ ਬਣੀ ਸੀ (ਪੰਥਕ ਮਰਯਾਦਾ) ਓਦੋਂ ਕਈ ਸੰਪ੍ਰਦਾਈ ਤੇ ਡੇਰੇਦਾਰ ਵੀ ਹਾਵੀ ਸਨ”।
ਸਵਾਲ:- ਕੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਨਾਨਕ ਜੀ ਦੇ ਨਿਰਮਲ ਪੰਥ ਨੂੰ ਖਾਲਸਾ ਪੰਥ ਦਾ ਨਾਂ ਦਿੱਤਾ ਸੀ ਜਾਂ ਕੋਈ ਡੇਰਾ, ਸੰਪ੍ਰਦਾ ਜਾਂ ਟਕਸਾਲ ਦਾ? ਭਾਵ ਗੁਰੂ ਨੇ ਖ਼ਾਲਸਾ ਪੰਥ ਸਾਜਿਆ ਸੀ ਜਾਂ ਡੇਰੇ ਅਤੇ ਟਕਸਾਲਾਂ?
ਜਵਾਬ:- ਸਿਰਫ਼ ਤੇ ਸਿਰਫ਼ ‘ਖਾਲਸਾ ਪੰਥ’।
ਸਵਾਲ:- ਕੀ ਬ੍ਰਾਹਮਣ ਦੀ ਮੁਥਾਜੀ ਕੱਟਣ ਵਾਲੇ ਗੁਰੂ ਜੀ, ਪੰਜ ਸਿੱਖਾਂ ਨੂੰ ਕਾਂਸ਼ੀ ਬਨਾਰਸ ਵਿਖੇ ਨਿਰਮਲਆਂ ਦੇ ਰੂਪ ਵਿੱਚ ਭੇਜ ਸਕਦੇ ਸਨ? ਕੀ ਗੁਰੂ ਘਰ ਵਿਖੇ ਵਿਦਿਆ ਦਾ ਕੋਈ ਪ੍ਰਬੰਧ ਨਹੀਂ ਸੀ? ਕੀ ਬ੍ਰਾਹਮਣ ਪੰਡਿਤ ਗੁਰੂ ਜੀ ਨਾਲੋਂ ਜਿਆਦੇ ਵਿਦਵਾਨ ਸਨ? ਜਿੱਥੋਂ ਸਿੱਖਾਂ ਨੇ ਸਿੱਖ ਕੇ ਟਕਸਾਲਾਂ ਚਲਾਈਆਂ? ਇਸ ਤੋਂ ਵੱਡੀ ਗੁਰੂ ਨਾਲ ਗਦਾਰੀ ਕੀ ਹੋ ਸਕਦੀ ਹੈ ਕਿ ਗੁਰੂ ਵਿਦਿਆ ਵਿੱਚ ਪੂਰਾ ਨਹੀਂ ਸੀ।
ਜਵਾਬ:- ਇਹ ਸਾਖੀ ਤਾਂ ਨਿਰਮਲਿਆਂ ਨੇ ਆਪਣੇ ਆਪ ਨੂੰ ਵਿਦਵਾਨ ਅਖਵਾਉਣ ਲਈ ਘੜੀ ਹੈ।
ਸਵਾਲ:- ਕੀ ਪਹਿਲੇ ਨੌ ਗੁਰੂਆਂ ਵੇਲੇ ਵੀ ਸਿੱਖ ਬ੍ਰਾਹਮਣ ਕੋਲੋਂ ਸਿੱਖਣ ਜਾਂਦੇ ਸਨ? ਜੇ ਨਹੀ ਤਾਂ ਦਸਵੇਂ ਵੇਲੇ ਕਿਉਂ ਗਏ? ਜਾਂ ਗੁਰੂ ਘਰ ਦੀ ਹੇਠੀ ਕਰਨ ਵਾਸਤੇ ਗੁਰੂ ਦੋਖੀਆਂ ਨੇ ਐਸਾ ਲਿਖ ਦਿੱਤਾ?
ਜਵਾਬ:-ਇਹ ਸਾਖੀਆਂ ਇਤਿਹਾਸਕ ਨਹੀ ਹਨ।
ਸਵਾਲ:- ਕੀ ਇੱਕ ਮਿਆਨ ਵਿੱਚ ਦੋ ਤਲਵਾਰਾਂ ਪਾਈਆਂ ਜਾ ਸਕਦੀਆਂ ਹਨ? ਜੇ ਨਹੀਂ ਤਾਂ ਗੁਰੂ ਗਰੰਥ ਸਾਹਿਬ ਜੀ ਦੇ ਬਰਾਬਰ ਕਿਸੇ ਅਸ਼ਲੀਲ ਬਾਣੀ ਨਾਲ ਭਰੀ ਰਚਨਾਂ ਦਾ ਬਰਾਬਰ ਪ੍ਰਕਾਸ਼ ਕਰਕੇ ਹੁਕਮਨਾਮਾਂ ਲਿਆ ਜਾ ਸਕਦਾ ਹੈ? ਕੀ ਇਹ ਜਹਿਰ ਨੂੰ ਅੰਮ੍ਰਿਤ ਨਾਲ ਮਿਲਾਉਣ ਵਾਲੀ ਗੱਲ ਨਹੀਂ? ਜੇ ਹੈ ਤਾਂ ਸੰਪ੍ਰਦਾਈ ਟਕਸਾਲੀ ਅਤੇ ਡੇਰੇਦਾਰ ਐਸਾ ਕਿਉਂ ਕਰ ਰਹੇ ਹਨ?
ਜਵਾਬ:- ਕਿਉਂਕਿ
S G P C (ਸ੍ਰੋਮਣੀ ਗੋਲਕ ਪ੍ਰਬੰਧਕ ਕਮੇਟੀ) ਦੇ ਮੁਲਾਜਮਾਂ ਦੀ ਹਮਾਇਤ, ਉਨ੍ਹਾਂ ਨੂੰ ਹਾਸਲ ਹੈ।
ਸਵਾਲ:- ਸਿੱਖਾਂ ਦਾ ਗੁਰੂ ਇੱਕ, ਪੰਥ ਇੱਕ, ਵਿਧਾਨ ਇੱਕ, ਨਿਸ਼ਾਨ ਇੱਕ ਫਿਰ ਗੁਰੂ ਗ੍ਰੰਥ ਸਾਹਿਬ ਬਰਾਬਰ ਕਿਸੇ ਹੋਰ ਗ੍ਰੰਥ ਦੀ ਰਚਨਾਂ ਵੱਖਰੀ ਗੁਰਬਾਣੀ ਕਿਵੇਂ ਮੰਨੀ ਤੇ ਪ੍ਰਕਾਸ਼ ਕੀਤੀ ਜਾ ਸਕਦੀ ਹੈ?
ਜਵਾਬ:- ਸਿੱਖ ਅਜੇਹਾ ਨਹੀ ਕਰਦਾ। ਸਿੱਖਾਂ ਦੇ ਭੇਸ ਵਿਚ ਜੋ ਵੀ ਅਜੇਹਾ ਕਰਦਾ ਹੈ ਉਸ ਦੀ ਅਸਲੀਅਤ ਨੂੰ ਸਮਝਣ ਦੀ ਲੋੜ ਹੈ।
ਭਾਈ ਅਵਤਾਰ ਸਿੰਘ , ਆਪ ਜੀ ਦੇ ਬੁਹਤੇ ਸਵਾਲ ਤਾਂ ਸਿੱਖ ਰਹਿਤ ਮਰਯਾਦਾ ਨਾਲ ਹੀ ਸਬੰਧਤ ਹਨ। ਇਸ ਲਈ ਜਰੂਰੀ ਹੈ ਕੇ ਸਿੱਖ ਰਹਿਤ ਮਰਯਾਦਾ ਵਿਚ ਸੋਧ ਕਰਵਾਉਣ ਲਈ ਯਤਨ ਅਰੰਭੇ ਜਾਣ। ਯਾਦ ਰਹੇ ਸਮੇਂ-ਸਮੇਂ ਇਸ ਵਿਚ ਸੋਧਾਂ ਹੁੰਦੀਆਂ ਵੀ ਰਹੀਆਂ ਹਨ। ਇਥੇ ਮੈ ਇਹ ਸਪੱਸ਼ਟ ਕਰ ਦੇਵਾ ਕੇ ਸਿੱਖ ਰਹਿਤ ਮਰਯਾਦਾ ਵਿਚ ਸੋਧ ਕਰਵਾਉਣ ਲਈ ਯਤਨ ਕਰਨਾ ਇਕ ਵੱਖਰੀ ਗੱਲ ਹੈ ਪਰ ਇਸ ਨੂੰ ਰੱਦ ਕਰਕੇ ਆਪਣੀ ਵੱਖਰੀ ਮਰਯਾਦਾ ਬਣਾ ਲੈਣੀ, ਇਹ ਪੰਥ ਦੇ ਫੇਸਲੇ ਦੇ ਖਿਲਾਫ਼ ਬਗਾਵਤ ਸਮਝੀ ਜਾਣੀ ਚਾਹੀਦੀ ਹੈ ਜੋ ਸਾਧ ਲਾਣਾ ਕਰ ਚੁੱਕਾ ਹੈ।
ਆਦਰ ਸਹਿਤ
ਸਰਵਜੀਤ ਸਿੰਘ


(15/05/09)
ਦਰਸਨ ਸਿੰਘ ਘਣਕਸ

DALJIT HOTHI,

Sat Shri Akal.

You must have read my earlier letter in Punjabi; this is my last letter to you, Please stop mentioning my name direct or indirect in any of your silly letters. It takes so much time to answer your meaning less things about my life. This site is not for stupidities.

I was happy when you made agreement with me last time, and I send warm gratitude’s to you for that compromise, but you fail to keep your promise.

You are utterly ignorant about Gurubani and its massage for humanity, you have been brainwashed by some atheist preachers.

Mr. Makhan Singh jee, should not put your letters on Sikhmarg. It is wastage of space and time on this site.

You are unethical, ruthless, incompetent, immature, illiterate, and illogical about the purpose of life and the will of God.

ਸਲੋਕ ਮਃ ੩ ॥ ਸਤਿਗੁਰ ਕੈ ਭਾਣੈ ਜੋ ਚਲੈ ਤਿਸੁ ਵਡਿਆਈ ਵਡੀ ਹੋਇ ॥ ਹਰਿ ਕਾ ਨਾਮੁ ਉਤਮੁ ਮਨਿ ਵਸੈ ਮੇਟਿ ਨ ਸਕੈ ਕੋਇ ॥ ਕਿਰਪਾ ਕਰੇ ਜਿਸੁ ਆਪਣੀ ਤਿਸੁ ਕਰਮਿ ਪਰਾਪਤਿ ਹੋਇ ॥ ਨਾਨਕ ਕਾਰਣੁ ਕਰਤੇ ਵਸਿ ਹੈ ਗੁਰਮੁਖਿ ਬੂਝੈ ਕੋਇ ॥੧॥ {ਪੰਨਾ 90}

ਅਰਥ:- ਜੋ ਮਨੁੱਖ ਸਤਿਗੁਰੂ ਦੇ ਭਾਣੇ ਵਿੱਚ ਜੀਵਨ ਬਤੀਤ ਕਰਦਾ ਹੈ, ਉਸ ਦਾ ਹਰੀ ਦੀ ਦਰਗੱਹ ਵਿਚ) ਬੜਾ ਆਦਰ ਹੁੰਦਾ ਹੈ, ਪ੍ਰਭੂ ਦਾ ਉਤਮ ਨਾਮ ਉਸ ਦੇ ਮਨ ਵਿੱਚ ਘਰ ਕਰਦਾ ਹੈ (ਟਿਕਦਾ ਹੈ), ਤੇ ਕੋਈ (ਮਾਇਕ ਪਦਾਰਥ ਉਤਮ ‘ਨਾਮ’ ਦੇ ਸੰਸਕਾਰਾ ਨੂੰ ਉਸ ਦੇ ਹਿਰਦੇ ਵਿਚੋਂ) ਦੂਰ ਨਹੀਂ ਕਰ ਸਕਦਾ (ਪਰ ਨਾਮ-ਪ੍ਰਾਪਤੀ ਦਾ ਕਾਰਨ, ਭਾਵ, ਭਾਣਾ ਮੰਨਣ ਦਾ ੳਦਮ, ਮਨੁੱਖ ਦੇ ਆਪਣੇ ਵੱਸ ਵਿੱਚ ਨਹੀਂ), ਕੋਈ ਗੁਰਮੁਖ ਜੀਅੜਾ ਸਮਝਦਾ ਹੈ, ਕਿ ਜਿਸ ਤੇ (ਹਰੀ ਆਪ) ਆਪਣੀ ਮਿਹਰ ਕਰੇ, ਉਸ ਨੂੰ ਉਸ ਮਿਹਰ ਸਦਕਾ (ਉਤਮ ਨਾਮ) ਪ੍ਰਾਪਤ ਹੁੰਦਾ ਹੈ, (ਕਿਉਂਕਿ) ਹੇ ਨਾਨਕ! ਕਾਰਣ ਸਿਰਜਨਹਾਰ ਦੇ ਵੱਸ ਵਿੱਚ ਹੈ।।

Thanks,

Darshan Singh Ghankas.


(15/05/09)
ਦਲਜੀਤ ਸਿੰਘ ਹੋਠੀ, ਰਾਚੈਸਟਰ ਨਿਉਯਾਰਕ

ਸਰਦਾਰ ਦਰਸ਼ਨ ਸਿੰਘ ਘਣਕਸ ਜੀ ਤੇ ਸਿੱਖ ਮਾਰਗ ਦੇ ਪਾਠਕਾ ਨੂੰ ਗੁਰੂ ਫ਼ਤਹਿ

ਸਿੱਖੀ ਤੁਹਾਡੀ ਜਾਂ ਸਾਡੀ ਨਹੀ, ਇਹ ਤਾਂ ਜਿਸ ਨੇ ਸਾਜੀ ਜਾਂ ਨਿਭਾਈ ਉਸ ਦੀ ਹੈ ਹਾਂ ਇਸ ਨੂੰ ਖੋਰਾ ਲਾਉਣ ਵਾਲਾ ਇਸ ਦੇ ਸੁਨਹਿਰੀ ਸਿਧਾਤਾਂ ਨੂੰ ਮਲੀਆ ਮੇਟ ਕਰਨ ਵਾਲਾ ਬਿੱਪਰ ਤਬਕਾ ਸਿੱਖੀ ਭੇਸ ਵਿੱਚ ਦਾਖਲ ਜਰੂਰ ਹੋ ਗਿਆ ਹੈ। ਆਉ ਆਪਣੇ ਅੰਦਰ ਝਾਤੀ ਮਾਰੀਏ, ਆਪਣੇ ਆਪ ਨੂੰ ਸਿੱਖ ਸਮਝਣ ਵਾਲੇ ਅਸੀ ਕਿੰਨੇ ਕੁ ਹਾਂ ਜਿਹੜੇ ਸਦਾ ਸੱਚੀ ਗੱਲ ਕਰਦੇ ਹਾਂ ਤੇ ਘੁਮੰਡ ਤੇ ਈਰਖਾ ਨਹੀ ਕਰਦੇ। ਕੀ ਸਾਨੂੰ ਕਦੇ ਖਿਆਲ ਨਹੀ ਆਇਆ ਕਿ ਸਾਡੀਆਂ ਕਰਤੂਤਾਂ ਨਾਲ ਸਾਡੇ ਚੰਗੇ ਮਾੜੇ ਵਿਚਾਰ ਨੂੰ ਵੀ ਨਾਲੋ ਨਾਲ ਪੜ੍ਹ ਕੇ ਫੈਸਲਾ ਕਰੀ ਜਾਣ ਵਾਲਾ ਸੱਚਾ ਨਿਆਂਕਾਰੀ ਸਾਡੇ ਅੰਦਰ ਹੀ ਕਚਿਹਰੀ ਲਾਈ ਬੈਠਾ ਹੈ। ਅੰਦਰਿ ਰਾਜਾ ਤਖਤੁ ਹੈ ਆਪੇ ਕਰੇ ਨਿਆਉ ॥ ਗੁਰ ਸਬਦੀ ਦਰੁ ਜਾਣੀਐ ਅੰਦਰਿ ਮਹਲੁ ਅਸਰਾਉ ॥ ਖਰੇ ਪਰਖਿ ਖਜਾਨੈ ਪਾਈਅਨਿ ਖੋਟਿਆ ਨਾਹੀ ਥਾਉ ॥ ਸਭੁ ਸਚੋ ਸਚੁ ਵਰਤਦਾ ਸਦਾ ਸਚੁ ਨਿਆਉ ॥ ਅੰਮ੍ਰਿਤ ਕਾ ਰਸੁ ਆਇਆ ਮਨਿ ਵਸਿਆ ਨਾਉ ॥੧੮॥ {ਪੰਨਾ 1092} ਸਤਿਗੁਰਾ ਦਾ ਉਪਦੇਸ਼ ਹੈ ਕਿ! ਅਸਾ ਸਦਾ ਹੀ ਗੁਰੂ ਸਹਿਬਾਨ ਦੇ ਹੁੱਕਮ ਅਨੁਸਾਰ ਚੱਲਦਿਆਂ ਆਪਣੇ ਵਿੱਚ ਉੱਚੇ ਗੁਣ ਬਣਾਈ ਰੱਖਣ ਲਈ ਯਤਨਸ਼ੀਲ ਰਹਿਣਾ ਹੀ ਸਿੱਖੀ ਹੈ। 18 ਵੀ ਸਦੀ ਵਿੱਚ ਹੀ ਬ੍ਰਾਹਮਣ ਪਹੁਲਧਾਰੀ ਸਿੰਘਾ ਦਾ ਬੁੱਰਕਾ ਪਾ ਕੇ ਸਿੱਖ ਪੰਥ ਵਿੱਚ ਆ ਵੜ ਗਿਆ ਸੀ, ਅਤੇ ਸਿੰਘਾ ਨੂੰ ਗੁਰਬਾਣੀ ਗਿਆਨ ਤੋ ਵਾਝੇ ਰੱਖਣ ਵਾਲੀ ਮਰਿਆਦਾ ਬੜੀ ਸਫਲਤਾ ਨਾਲ ਸਿੱਖ ਪੰਥ ਵਿੱਚ ਵਾੜ ਚੁੱਕਿਆ ਸੀ। ਉਸ ਨੇ ਗੁਰਮੱਤ ਸਿਧਾਂਤ ਦੇ ਥਾਂ ਲੱਗ ਪੱਗ ਸਾਰੇ ਦੇ ਸਾਰੇ ਬ੍ਰਾਹਮਣੀ ਫ਼ੋਕਟ ਕਰਮਕਾਂਢ ਪੰਥਕ ਮਰਿਆਦਾ ਵਿੱਚ ਸ਼ਾਮਲ ਕਰ ਦਿੱਤੇ ਸਨ ਹਿੰਦੂ ਧਰਮ ਵਾਲੇ ਕਰਮਕਾਢੀ ਸੰਸਕਾਰਾਂ ਦਾ ਰਿਵਾਜ ਸਾਰੇ ਸਿੱਖ ਪੰਥ ਨੇ ਕਬੂਲ ਕਰ ਲਿਆ ਹੋਇਆ ਸੀ। ਅਕਾਲੀ ਲਹਿਰ ਨੇ ਗੁਰੂ ਘਰਾਂ ਨੂੰ ਮਹੰਤਾਂ ਦੀ ਪਕੜ੍ਹ ਤੋ ਅਜਾਦ ਕਰਵਾਇਆ। ਸਿੰਘ ਸਭਾ ਨੇ ਪੰਥ ਨੂੰ ਬ੍ਰਾਹਮਣੀ ਰੀਤਾਂ ਤੋ ਮੁੱਕਤ ਕਰਵਾਉਣ ਦਾ ਬਹੁਮੁੱਲਾ ਯਤਨ ਤਾਂ ਜਰੂਰ ਕੀਤਾ, ਪਰ ਪੰਥ ਨੂੰ ਗੁਰੂ ਗਰੰਥ ਸਾਹਿਬ ਦੇ ਗਿਆਨ ਦੇ ਗਿਆਤਾ ਅਥਵਾ ਗੁਰਮੱਤ ਵਿੱਚ ਵਿਦਵਾਨ ਬਣਉਣ ਵਾਸਤੇ ਕੋਈ ਪਰਵੰਧ ਨਾਂ ਹੋ ਸਕਿਆ

ਮੈ ਨਹੀ ਚਾਹੁੰਦਾ ਕਿ ਤੁਹਾਨੂੰ ਚਿੱਠੀ ਲਿਖ ਕੇ ਆਪਣਾ ਟਾਈਮ ਖਰਾਬ ਕਰਾਂ। ਸ. ਜੀ ਤੁਸੀ ਨਮਸਕਾਰ ਲਿਖ ਕੇ ਆਪਣਾ ਆਪ ਜਾਹਰ ਕੀਤਾ ਹੈ, ਭੇਖੀ ਸਿੱਖੀ ਪਹਿਰਾਵੇ ਵਿੱਚ ਵੜ ਕੇ ਵੀ ਆਪਣੀ ਬੋਲੀ ਬੋਲਣ ਵਿੱਚ ਝਿਜਕ ਮਹਿਸੂਸ ਨਹੀ ਕਰਦਾ। ਆਪਣੇ ਆਪ ਨੂੰ ਜੋ ਮਰਜੀ ਕਹੀ ਜਾਵੇ ਪਰ ਬੋਲੀ ਵਿੱਪਰਾਂ ਵਾਲੀ ਹੀ ਬੋਲਦਾ ਹੈ। ਕੀ ਤੁਸੀ ਸਿੱਖ ਮਾਰਗ ਦੇ ਪਾਠਕਾਂ ਨੂੰ ਦੱਸ ਸਕਦੇ ਹੋ ਕਿ ਗੁਰਚਰਨ ਸਿੰਘ ਨੇ ਤੁਹਾਡਾ ਕਿਹੜਾ ਝੂਠ ਨੰਗਾ ਕੀਤਾ ਹੈ? ਤੁਹਾਨੂੰ ਹਰ ਵੇਲੇ ਉਠਦੇ ਬਹਿੰਦੇ ਖਾਂਦੇ ਪੀਦੇ ਗੁਰਚਰਨ ਸਿੰਘ ਹੀ ਦਿਖਾਈ ਦਿੰਦਾ ਹੈ ਕਿਉ? ਕੀ ਜਾਂ ਗੁਰਚਰਨ ਸਿੰਘ ਨੇ ਤੁਹਾਡੀ ਪੂਛ ਤੇ ਪੈਰ ਰੱਖ ਦਿੱਤਾ ਹੈ? ਜਾਂ ਗੁਰਚਰਨ ਸਿੰਘ ਤੁਹਾਡੇ ਅੰਦਰ ਵਹਿਮ ਦਾ ਭੂਤ ਬਣ ਕੇ ਵੜ ਗਿਆ ਹੈ, ਜੇ ਵਹਿਮ ਦਾ ਭੂਤ ਬਣ ਕੇ ਵੜ ਗਿਆ ਹੈ ਤਾਂ ਇਸ ਦਾ ਕੋਈ ਇਲਾਜ ਨਹੀ ਹੈ। ਜਦੋ ਕੋਈ ਆਦਮੀ ਮਾਨਸਿਕ ਤੋਰ ਤੇ ਪਰੇਸ਼ਾਨ ਹੋਵੇ ਉਸ ਨੂੰ ਹਰ ਵੇਲੇ ਕੋਈ ਨਾ ਕੋਈ ਡਰ ਚੁੰਬੜਿਆ ਰਹਿੰਦਾ ਹੈ। ਜਿਸ ਤਰਾ ਇੱਕ ਆਦਮੀ ਸੀ ਉਸ ਨੂੰ ਕਿਸੀ ਨੇ ਕਿਹ ਦਿੱਤਾ ਕਿ ਜਿਸ ਵੇਲੇ ਤੂੰ ਸੁੱਤਾ ਪਿਆ ਸੀ ਤੇਰੇ ਮੂਹ ਵਿੱਚ ਸੱਪ ਵੜਦਾ ਦੇਖਿਆ, ਉਸ ਬੰਦੇ ਨੂੰ ਵਹਿਮ ਹੋ ਗਿਆ ਕਿ ਵਾਕਿਆ ਮੇਰੇ ਅੰਦਰ ਸੱਪ ਵੜ ਗਿਆ ਹੈ। ਉਹ ਬੰਦਾ ਸੱਪ ਦੇ ਡਰ ਦਾ ਮਾਰਿਆ ਸੁੱਕ ਸੁੱਕ ਕੇ ਮਰ ਗਿਆ। ਇਸੇ ਤਰਾ ਤੁਹਾਡਾ ਹਾਲ ਹੈ ਤੁਹਾਡੇ ਅੰਦਰ ਵੀ ਗੁਰਚਰਨ ਸਿੰਘ ਜਿਉਣਵਾਲੇ ਦੇ ਡਰ ਦਾ ਸੱਪ ਵੜ ਚੁੱਕਿਆ ਹੈ। ਤੁਸੀ ਚਿੱਠੀ ਕਿਸੇ ਨੂੰ ਲਿੱਖਦੇ ਤੇ ਨਾਂ ਗੁਰਚਰਨ ਸਿੰਘ ਦਾ ਹੀ ਲਈ ਜਾਂਦੇ। ਅੱਗੇ ਵਾਸਤੇ ਖੱਤ ਲਿੱਖਣ ਲੱਗੇ ਧਿਆਨ ਰੱਖਿਉ ਜਿਸ ਨੂੰ ਖੱਤ ਲਿਖੂਗੇ ਨਾਂ ਉਸ ਦਾ ਹੀ ਲਿਖਿਉ। ਜੇ ਗੁਰਚਰਣ ਸਿੰਘ, ਗੁਰਚਰਣ ਸਿੰਘ ……………. ਹੀ ਲਿੱਖੀ ਗਏ ਤਾਂ ਸਿੱਖ ਮਾਰਗ ਦੇ ਸਾਰੇ ਪਾਠਕ ਸਮਝਣਗੇ ਕਿ ਵਾਕਿਆ ਹੀ ਗੁਰਚਰਣ ਸਿੰਘ ਵਹਿਮ ਦਾ ਭੂਤ ਬਣ ਕੇ ਤੁਹਾਡੇ ਅੰਦਰ ਵੜ ਗਿਆ ਹੈ। ਤੁਹਾਡੀਆਂ ਲਿਖਤਾਂ ਤੋ ਪਤਾ ਲੱਗਦਾ ਹੈ ਖੰਡੇ ਦੀ ਪਹੁਲ ਲੈਣ ਲੱਗਿਆ ਵੀ ਤੁਸੀ ਆਪਣੀ ਉਚੀਆਂ ਜਾਤਾ ਵਾਲੀ ਲਾਇਨ ਵੱਖਰੀ ਲਾਈ ਹੋਣੀ ਹੈ। ਕਿਉਕਿ ਤੁਸੀ ਜਾਤਾਂ ਪਾਤਾਂ ਅਤੇ ਊਚ ਨੀਚ ਨੂੰ ਬਹੁਤ ਮੰਨਦੇ ਹੋ, ਆਮ ਕੰਮ ਕਰਨ ਵਾਲੇ ਬੰਦੇ ਤੁਹਾਨੂੰ ਕੁੱਝ ਵੀ ਨਹੀ ਲੱਗਦੇ। ਤੁਹਾਡੀ ਲਿਖਤ:

 1-ਮੈਨੂੰ ਗੁਰੁ ਜੀ ਨੇ ਟੈਕਸੀ ਚਲਾਉਣ ਦੀ ਜਹਿਮੱਤ ਨਾਲ ਕਮਾਈ ਕਰਵਾਉਣ ਦੇ ਧੰਦੇ ਵਿੱਚ ਨਹੀ ਪਾਇਆ, ਧੰਨ ਗੁਰੁ ਨਾਨਕ ਜੀ, ਤੇਰਾ ਲੱਖ ਲੱਖ ਸ਼ੁਕਰ ਹੈ।

2-ਮੈਨੂੰ ਗੁਰੁ ਨਾਨਕ ਜੀ ਨੇ ਦਿਨ ਤੇ ਰਾਤ ਟਰੱਕ ਚਲਾਉਣ ਦੇ ਮੁਸੱਕਤ ਭਰੇ ਡਾਲਰ ਕਮਾਉਣ ਦੇ ਚੱਕਰ ਵਿੱਚ ਨਹੀ ਘੱਤਿਆ, ਧੰਨ ਗੁਰੁ ਨਾਨਕ ਜੀ ਤੇਰਾ ਲੱਖ ਲੱਖ ਸ਼ੁਕਰ ਹੈ।

ਤੁਸੀ ਗੁਰੁ ਨਾਨਕ ਦੇਵ ਜੀ ਦਾ ਲੱਖ ਲੱਖ ਸ਼ੁਕਰ ਕਰਦੇ ਹੋ ਕਿ ਤੁਹਾਨੂੰ ਟਰੱਕ ਤੇ ਟੈਕਸੀ ਚਲਾਉਣ ਦੇ ਕਿੱਤੇ ਤੋ ਬਚਾ ਲਿਆ, ਪਰ ਤੁਸੀ ਗੁਰੁ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਨਹੀ ਸਮਝਿਆਂ। ਜੇ ਤੁਸੀ ਉਹਨਾ ਦੀ ਵਿਚਾਰਧਾਰਾ ਨੂੰ ਸਮਝ ਲੈਦੇ ਤਾਂ ਤੁਹਾਨੂੰ ਆਪਣੇ ਜੀਵਨ ਦੀ ਸਹੀ ਸਮਝ ਆ ਜਾਂਦੀ। ਪਰ ਤੁਹਾਡੀ ਜਿੰਦਗੀ ਵਿੱਚ ਕੋਈ ਤਬਦੀਲੀ ਨਹੀ ਆਈ। ਆਮ ਸਿੱਖ ਵਿੱਚ ਇੰਨੀਆਂ ਕਮਜੋਰੀਆਂ ਨਹੀ ਜਿਨੀਆਂ ਤੁਹਾਡੇ ਵਿੱਚ ਹਨ। ਆਮ ਆਦਮੀ ਨਾਲੋ ਵੱਧ ਲੋਭ, ਲਾਲਚ, ਹੰਕਾਰ, ਕਰਮਕਾਢੀ ਜੀਵਨ ਤੁਹਾਡਾ ਵੇਖਿਆ ਜਾ ਸਕਦਾ ਹੈ। ਗੁਰੂ ਜੀ ਨੇ ਸਰਬਸਾਝੇ ਉਪਦੇਸ਼ ਰਾਹੀ ਘਟੀਆਂ ਸਲਾਹਾਂ ਦੇਣ ਵਾਲੇ ਲੋਕਾ ਤੋ ਸੰਚੇਤ ਕੀਤਾ ਹੈ। ਮੇਹਨਤ ਨੂੰ ਤਿਲਾਜਲੀ ਦੇ ਕੇ ਹੱਡ ਹਰਾਮੀ ਬਣਨ ਤੋ ਰੋਕਿਆ ਹੈ। ਤੁਸੀ ਗੁਰਬਾਣੀ ਨੂੰ ਨਹੀ ਸਮਝਿਆ ਕਿਉਕਿ ਗੁਰਮੁਖੀ ਪੜ੍ਹਨੀ ਅਤੇ ਲਿਖਣੀ ਤੁਹਾਨੂੰ ਨਹੀ ਆਉਦੀ। ਤੁਹਾਡੀ ਅੱਧੀ ਚਿੱਠੀ ਤਾਂ ਆਮ ਸਿੱਖ ਮਾਰਗ ਦੇ ਪਾਠਕਾਂ ਦੀ ਸਮਝ ਨਹੀ ਆਉਦੀ। ਮੈ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਗੁਰੂ ਦੀ ਮੱਤ ਲੈਣ ਤੋ ਪਹਿਲਾ ਉਹਨਾ ਦੀ ਬੋਲੀ ਪੜ੍ਹਨੀ ਤੇ ਲਿਖਣੀ ਜਰੂਰ ਆਉਣੀ ਚਾਹਿਦੀ ਹੈ। ਜੇ ਬੋਲੀ ਪੜ੍ਹਨੀ ਲਿੱਖਣੀ ਨਹੀ ਆਉਦੀ ਤਾਂ ਤੁਸੀ ਗੁਰਬਾਣੀ ਨੂੰ ਨਹੀ ਸਮਝ ਸਕਦੇ। ਧੰਨਵਾਦ ਦਲਜੀਤ ਸਿੰਘ ਹੋਠੀ, ਰਾਚੈਸਟਰ ਨਿਉਯਾਰਕ


(15/05/09)
ਇੰਟਰਨੈਸ਼ਨਲ ਸਿੱਖ ਮਿਸ਼ਨ

ਡਾ: ਹਰਜਿੰਦਰ ਸਿੰਘ ਦਿਲਗੀਰ ਦੇ ਮਾਤਾ ਦੀ ਅੰਤਿਮ ਅਰਦਾਸ ਸਬੰਧੀ ਸਮਾਗਮ ਐਤਵਾਰ 17 ਮਈ ਨੂੰ ਚੰਡੀਗੜ੍ਹ ਵਿਚ
ਚੰਡੀਗੜ੍ਹ – ਸਿੱਖ ਇਤਿਹਾਸਕਾਰ ਡਾਕਟਰ ਹਰਜਿੰਦਰ ਸਿੰਘ ਦਿਲਗੀਰ ਦੇ ਮਾਤਾ ਜੀ, ਜੋ ਬੀਤੇ ਦਿਨ ਚਲਾਣਾ ਕਰ ਗਏ ਸਨ, ਦੀ ਅੰਤਿਮ ਅਰਦਾਸ ਸਬੰਧੀ ਸਮਾਗਮ ਐਤਵਾਰ 17 ਮਈ ਦੇ ਦਿਨ ਚੰਡੀਗੜ੍ਹ ਦੇ ਸੈਕਟਰ 46 ਦੇ ਗੁਰਦੁਆਰਾ ਵਿਚ, ਸਵੇਰੇ 11 ਵਜੇ ਤੋਂ ਇੱਕ ਵਜੇ ਤਕ ਹੋਵੇਗਾ। ਇਸ ਮੌਕੇ `ਤੇ ਵਖ ਵਖ ਸਿੱਖ ਜਥੇਬੰਦੀਆਂ ਤੇ ਸੰਸਥਾਵਾਂ ਦੇ ਆਗੂ ਪੁੱਜਣਗੇ। ਕੀਰਤਨ ਉਪਰੰਤ ਗੁਰਮਤਿ ਸਮਾਗਮ ਹੋਵੇਗਾ ਜਿਸ ਵਿੱਚ ਗੁਰਮਤਿ ਦੇ ਵਖ ਵਖ ਵਿਸ਼ਿਆਂ ਅਤੇ ਪੰਥਕ ਹਾਲਾਤ ਬਾਰੇ ਵਿਚਾਰਾਂ ਕੀਤੀਆਂ ਜਾਣਗੀਆਂ। ਇਹ ਸਮਾਗਮ ਪਰਿਵਾਰਕ ਨਾ ਹੋ ਕੇ ਇੱਕ ਪੰਥਕ ਇਕੱਠ ਵਜੋਂ ਕੀਤਾ ਜਾਵੇਗਾ।


(14/05/09)
ਜਸਬੀਰ ਸਿੰਘ ਅਤੇ ਹੋਰ ਪੰਥ ਦਰਦੀ

ਅਪੀਲ

ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਬਖ਼ਸ਼ਿਸ਼ ਕੀਤੀ ਗਿਆਨ ਦੀ ਨਿਰਮਲ ਧਾਰਾ ਨੂੰ ਕਈ ਪੱਖਾਂ ਤੋਂ ਗੰਧਲਾ ਕਰਨ ਲਈ, ਗੁਰੂ ਕਾਲ ਤੋਂ ਬਾਅਦ ਛੇਤੀ ਹੀ ਵਿਰੋਧੀਆਂ ਨੇ ਕਮਰਕੱਸੇ ਕਰ ਲਏ ਸਨ। ਓਦੋਂ ਤੋਂ ਹੀ ਗੁਰਮਤਿ ਵਿਚਾਰਧਾਰਾ ਦਾ ਵਿਰੋਧ ਕਰਨ ਵਾਲੀਆਂ ਇਨ੍ਹਾਂ ਸ਼ਕਤੀਆਂ ਵਲੋਂ ਕਿਸੇ ਨਾ ਕਿਸੇ ਰੂਪ ਵਿੱਚ ਗੁਰਮਤਿ ਦੇ ਤੱਤ ਗਿਆਨ ਵਿੱਚ ਖੋਟ ਰਲਾਉਣ ਦੀ ਕੁਚੇਸ਼ਟਾ ਹੁੰਦੀ ਆ ਰਹੀ ਹੈ। ਅਜਿਹੀਆਂ ਤਾਕਤਾਂ ਵਲੋਂ ਖ਼ਾਲਸਾ ਪੰਥ ਨੂੰ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜਨ ਲਈ ਸਮੇਂ ਸਮੇਂ ਕਈ ਤਰ੍ਹਾਂ ਦੇ ਹੱਥਕੰਢੇ ਅਪਣਾਏ ਗਏ। ਇਨ੍ਹਾਂ ਵਿਚੋਂ ਸਭ ਤੋਂ ਵਧੇਰੇ ਭਿਆਨਕ ਸੀ / ਹੈ ਅਖਾਉਤੀ ਦਸਮ ਗ੍ਰੰਥ ਨੂੰ ਦਸਮੇਸ਼ ਜੀ ਕ੍ਰਿਤ ਦਰਸਾ ਕੇ ਗੁਰੂ ਗੰਥ ਸਾਹਿਬ ਨਾਲੋਂ ਸਿੱਖ ਜਗਤ ਨੂੰ ਤੋੜਨਾ।
ਭਾਵੇਂ ਕੁੱਝ ਜਾਗਰੂਪ ਸਿੰਘਾਂ ਨੇ ਵਿਰੋਧੀਆਂ ਦੀ ਚਾਲ ਨੂੰ ਸਮਝਦਿਆਂ ਹੋਇਆਂ ਇਸ ਦੇ ਵਿਰੁੱਧ ੳਦੋਂ ਤੋਂ ਹੀ, ਜਦੋਂ ਤੋਂ ਇਸ ਕਥਿੱਤ ਗ੍ਰੰਥ ਨੂੰ ਪਹਿਲਾਂ ਬਚਿੱਤ੍ਰ ਨਾਟਕ ਦੇ ਨਾਮ ਨਾਲ ਸਿੱਖ ਜਗਤ ਦੇ ਸਾਹਮਣੇ ਪੇਸ਼ ਕੀਤਾ ਗਿਆ ਅਵਾਜ਼ ਉਠਾਈ ਸੀ ਪਰੰਤੂ ਹਾਲਾਤ ਅਜਿਹੇ ਬਣਦੇ ਗਏ ਕਿ ਇਨ੍ਹਾਂ ਪੰਥਕ ਦਰਦੀਆਂ ਦੀ ਅਵਾਜ਼ ਸਮੁੱਚੇ ਖ਼ਾਲਸਾ ਪੰਥ ਦੀ ਆਵਾਜ਼ ਨਾ ਬਣ ਸਕੀ। ਇਸ ਕਥਿੱਤ ਗ੍ਰੰਥ ਨੂੰ ਦਸਮੇਸ਼ ਪਾਤਸ਼ਾਹ ਦੇ ਪਵਿੱਤਰ ਨਾਮ ਨਾਲ ਜੋੜਨ ਵਿੱਚ ਵਿਰੋਧੀ ਤਾਕਤਾਂ ਨੂੰ ਕਾਮਯਾਬੀ ਮਿਲਦੀ ਗਈ ਅਤੇ ਇਸ ਕਾਮਯਾਬੀ ਦੀ ਬਦੌਲਤ ਹੀ ਖੰਡੇ ਦੀ ਪਾਹੁਲ ਸਮੇਂ ਪੜ੍ਹੀਆਂ ਜਾਂਦੀਆਂ ਬਾਣੀਆਂ ਵਿੱਚ ਤਿੰਨ ਬਾਣੀਆਂ ਇਸ ਕਥਿੱਤ ਗ੍ਰੰਥ ਵਿਚੋਂ ਸ਼ਾਮਲ ਕਰਾਉਣ ਵਿੱਚ ਖ਼ਾਲਸਾ ਪੰਥ ਨੂੰ ਢਾਹ ਲਾਉਣ ਵਾਲੀ ਸ਼੍ਰੇਣੀ ਨੂੰ ਸਫਲਤਾ ਮਿਲ ਗਈ। (ਨੋਟ: ਖੰਡੇ ਦੀ ਪਾਹੁਲ ਸਮੇਂ ਅੱਜ ਜਿਨ੍ਹਾਂ ਪੰਜ ਬਾਣੀਆਂ ਦਾ ਪਾਠ ਕੀਤਾ ਜਾਂਦਾ ਹੈ, ਗੁਰੂ ਗੋਬਿੰਦ ਸਿੰਘ ਜੀ ਵਲੋਂ ਇਨ੍ਹਾਂ ਬਾਣੀਆਂ ਨੂੰ ਪੜ੍ਹਨ ਦਾ ਕਿਸੇ ਵੀ ਪੁਰਾਤਨ ਲਿਖਤ ਵਿੱਚ ਜ਼ਿਕਰ ਨਹੀਂ ਹੈ।) ਨਿਤਨੇਮ ਅਤੇ ਖੰਡੇ ਦੀ ਪਾਹੁਲ ਸਮੇਂ ਇਹਨਾਂ ਰਚਨਾਵਾਂ ਦੀ ਸ਼ਮੂਲੀਅਤ ਕਾਰਨ ਸਿੱਖ ਜਗਤ ਸਹਜੇ ਸਹਜੇ ਇਹ ਭੁੱਲ ਹੀ ਗਿਆ ਕਿ ਇਸ ਗ੍ਰੰਥ ਦੀ ਹੋਂਦ ਗੁਰੂ ਗ੍ਰੰਥ ਸਾਹਿਬ ਦਾ ਸ਼ਰੀਕ ਪੈਦਾ ਕਰਕੇ ਸੰਗਤਾਂ ਨੂੰ ਗੁਮਰਾਹ ਕਰਨਾ ਹੀ ਸੀ।
ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ `ਤੇ ਇਸ ਗ੍ਰੰਥ ਨੂੰ ਪ੍ਰਚਾਰਨ ਵਾਲੀਆਂ ਤਾਕਤਾਂ ਨੇ ਫਿਰ ਬਚਿੱਤ੍ਰ ਨਾਟਕ ਦੀ ਥਾਂ ਇਸ ਨਾਲ ਦਸਮ ਗ੍ਰੰਥ ਸ਼ਬਦ ਵਰਤਣਾ ਸ਼ੁਰੂ ਕਰ ਦਿੱਤਾ, ਫਿਰ ਸ੍ਰੀ ਦਸਮ ਗ੍ਰੰਥ। ਆਮ ਸਿੱਖਾਂ ਵਲੋਂ ਕਿਸੇ ਤਰ੍ਹਾਂ ਦਾ ਵਿਰੋਧ ਨਾ ਹੋਣ ਦੀ ਸੂਰਤ ਵਿੱਚ ਅਜਿਹੀ ਸ਼੍ਰੇਣੀ ਨੇ ਫਿਰ ਇਸ ਗ੍ਰੰਥ ਨਾਲ ਦਸਮ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਖਣਾ ਸ਼ੁਰੂ ਕਰ ਦਿੱਤਾ। ਆਮ ਸਿੱਖ ਸੰਗਤਾਂ ਸ਼ਰਧਾ ਵੱਸ ਅਣਭੋਲ ਹੀ ਇਸ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਸਵੀਕਾਰ ਕਰ ਬੈਠੀਆਂ ਅਤੇ ਵਿਦਵਾਨ ਤਬਕਾ ਵੀ ਇਸ ਸੋਚ ਦਾ ਧਾਰਨੀ ਹੋ ਗਿਆ।
ਹਾਲਾਤ ਅਜਿਹੇ ਬਣ ਗਏ ਕੇ ਕਿ ਜੇਕਰ ਕਿਸੇ ਪੰਥ ਦਰਦੀ ਵਿਦਵਾਨ ਨੇ ਇਸ ਸਬੰਧ ਵਿੱਚ ਅਵਾਜ਼ ਉਠਾਈ ਤਾਂ ਉਸ ਨੂੰ ਪੰਥ ਤੋਂ ਛੇਕ ਕੇ ਉਸ ਦੀ ਅਵਾਜ਼ ਨੂੰ ਬੰਦ ਕਰਨ ਦੀ ਕੁ –ਚੇਸ਼ਟਾ ਕੀਤੀ ਗਈ। ਪਰ ਅਜਿਹੀ ਪਰਿਸਥਿੱਤੀ ਵਿੱਚ ਵੀ ਕੁੱਝ ਪੰਥ ਦਰਦੀਆਂ ਨੇ ਇਸ ਅਵਾਜ਼ ਨੂੰ ਬੁਲੰਦ ਕਰਨ ਲਈ ਕਮਰਕੱਸਾ ਕਰ ਲਿਆ। ਭਾਵੇਂ ਉਨ੍ਹਾਂ ਨੂੰ ਵੀ ਪੰਥ `ਚੋਂ ਛੇਕਣ ਦੀਆਂ ਧਮਕੀਆਂ ਮਿਲਣ ਲੱਗ ਪਈਆਂ ਪਰੰਤੂ ਉਨ੍ਹਾਂ ਨੇ ਇਨ੍ਹਾਂ ਧਮਕੀਆਂ ਤੋਂ ਡਰ ਕੇ ਚੁੱਪ ਕਰਕੇ ਬੈਠਣ ਦੀ ਬਜਾਏ, ਪਹਿਲਾਂ ਨਾਲੋਂ ਵੀ ਵੱਧ ਦਲੇਰੀ ਨਾਲ ਇਸ ਦੇ ਵਿਰੁੱਧ ਅਵਾਜ਼ ਬੁਲੰਦ ਕਰ ਦਿੱਤੀ। ਸਿੱਟੇ ਵਜੋਂ ਉਨ੍ਹਾਂ ਨੂੰ ਸਿੱਖ ਪੰਥ ਤੋਂ ਛੇਕਣ ਦੇ ਫਤਵੇ ਜਾਰੀ ਕਰ ਦਿੱਤੇ। ਪਰੰਤੂ ਇਨ੍ਹਾਂ ਸੂਰਮਿਆਂ ਨੇ ਇਨ੍ਹਾਂ ਫਤਵਿਆਂ ਦੀ ਪਰਵਾਹ ਨਾ ਕਰਦਿਆਂ ਹੋਇਆਂ, ਇਸ ਕਥਿੱਤ ਦਸਮ ਗ੍ਰੰਥ ਦੀ ਅਸਲੀਅਤ ਸਿੱਖ ਸੰਗਤਾਂ ਦੇ ਸਾਹਮਣੇ ਰੱਖਣ ਲਈ ਮੈਦਾਨ ਵਿੱਚ ਡਟੇ ਰਹੇ। ਇਨ੍ਹਾਂ ਸੂਰਮਿਆਂ ਦੀ ਬਦੌਲਤ ਹੀ ਅੱਜ ਸਿੱਖ ਜਗਤ ਵਿੱਚ ਕਾਫੀ ਜਾਗਰੂਪਤਾ ਆ ਗਈ ਹੈ।
ਹੁਣ ਮੀਡੀਏ ਵਿੱਚ ਇਹ ਖ਼ਬਰ ਪ੍ਰਕਾਸ਼ਤ ਹੋਣ ਨਾਲ ਕਿ ਅਜਿਹੀਆਂ ਪੰਥ ਵਿਰੋਧੀ ਤਾਕਤਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਹੀ ਇਸ ਕਥਿੱਤ ਦਸਮ ਗ੍ਰੰਥ ਨੂੰ ਛਪਵਾ ਦਿੱਤਾ ਹੈ, ਭਾਵ ਗੁਰੂ ਗ੍ਰੰਥ ਸਾਹਿਬ ਅਤੇ ਅਖਾਉਤੀ ਦਸਮ ਗ੍ਰੰਥ ਨੂੰ ਇੱਕ ਬੀੜ ਦਾ ਰੂਪ ਦੇ ਦਿੱਤਾ ਹੈ। ਪੰਥ ਵਿਰੋਧੀਆਂ ਵਲੋਂ ਇਹ ਬਹੁਤ ਹੀ ਖ਼ਤਰਨਾਕ ਸਾਜ਼ਸ ਰਚੀ ਗਈ ਹੈ। ਅਜੇ ਤਾਂ ਇਸ ਤਰ੍ਹਾਂ ਦੀ ਇੱਕ ਬੀੜ ਹੀ ਸਾਹਮਣੇ ਆਈ ਹੈ, ਇਸ ਤਰ੍ਹਾਂ ਦੀਆਂ ਪਤਾ ਨਹੀਂ ਕਿੰਨੀਆਂ ਕੁ ਬੀੜਾਂ ਛਪਵਾ ਕੇ ਕਈ ਥਾਂਈ ਅਜਿਹੇ ਵਿਅਕਤੀਆਂ ਨੇ ਪਹੁੰਚਾਈਆਂ ਹੋਣ ਗੀਆਂ, ਇਸ ਬਾਰੇ ਸਹਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਪੰਥ ਦਰਦੀਆਂ ਨੂੰ ਸ਼ੁਰੂ ਤੋਂ ਜਿਸ ਗੱਲ ਦਾ ਡਰ ਸੀ ਅੱਜ ਉਹ ਸਾਰਿਆਂ ਦੇ ਸਾਹਮਣੇ ਇਸ ਰੂਪ ਵਿੱਚ ਆ ਗਿਆ ਹੈ।
ਅਜਿਹੀ ਸਥਿੱਤੀ ਵਿੱਚ ਅਕਾਲ ਤਖ਼ਤ ਦੇ ਜਥੇਦਾਰ ਦਾ ਬਿਆਨ / ਸਟੈਂਡ ਕਿ ਇਹ ਗ੍ਰੰਥ ਸੌ ਕੁ ਸਾਲ ਪੁਰਾਣਾ ਹੈ ਅਤੇ ਇਸ ਦਾ ਛੇਤੀ ਸਸਕਾਰ ਕਰ ਦਿੱਤਾ ਜਾਵੇਗਾ, ਬਹੁਤ ਹੀ ਹਾਸੋਹੀਣਾ ਅਤੇ ਗ਼ੈਰਜ਼ਿੰਮੇਵਾਰ ਹੈ। ਅਸੀਂ ਸਮੂਹ ਸਭਾ ਸੁਸਾਇਟੀਆਂ, ਜਥੇਬੰਦੀਆਂ, ਵਿਦਵਾਨਾਂ ਆਦਿ ਨੂੰ ਬੇਨਤੀ ਕਰਦੇ ਹਾਂ ਕਿ ਉਹ ਗੁਰੂ ਗ੍ਰੰਥ ਸਾਹਿਬ ਦੇ ਨਾਲ ਇਸ ਕਥਿੱਤ ਗ੍ਰੰਥ ਨੂੰ ਛਾਪਣ ਦੀ ਨਿਖੇਧੀ ਕਰਨ ਤਾਂ ਕਿ ਗੁਰੂ ਗ੍ਰੰਥ ਸਾਹਿਬ ਦਾ ਸ਼ਰੀਕ ਪੈਦਾ ਕਰਨ ਵਾਲੀਆਂ ਤਾਕਤਾਂ ਨੂੰ ਇਹ ਦਰਸਾਇਆ ਜਾ ਸਕੇ ਕਿ ਸਿੱਖ ਜਗਤ ਹੁਣ ਜਾਗ ਚੁਕਾ ਹੈ ਅਤੇ ਇਸ ਨੂੰ ਅਜਿਹੀਆਂ ਸਾਜ਼ਸਾ ਰਚ ਕੇ ਗੁਮਰਾਹ ਨਹੀਂ ਕੀਤਾ ਜਾ ਸਕਦਾ।
ਬੇਨਤੀ ਕਰਤਾ : ਦਸਮੇਸ਼ ਪਾਤਸ਼ਾਹ ਜੀ ਦੇ ਬਚਨਾਂ `ਚ ਪੂਰਨ ਭਰੋਸਾ ਕਰ ਕੇ, ਗੁਰੂ ਗ੍ਰੰਥ ਸਾਹਿਬ ਨੂੰ ਹੀ ਗੁਰੂ ਦੇ ਰੂਪ ਵਿੱਚ ਦੇਖਦੇ ਹੋਏ ਕਿਸੇ ਹੋਰ ਅਖਾਉਤੀ ਗ੍ਰੰਥ ਨੂੰ ਗੁਰੂ ਦੀ ਕ੍ਰਿਤ ਮੰਨਣ ਤੋਂ ਇਨਕਾਰ ਕਰਨ ਵਾਲੇ ਗੁਰੂ ਪੰਥ ਦੇ ਦਾਸ:
ਜਸਬੀਰ ਸਿੰਘ, ਪਰੀਤਮ ਸਿੰਘ ਔਲਖ, ਚਰਨਜੀਤ ਸਿੰਘ ਬੱਲ, ਬਚਿੱਤਰ ਸਿੰਘ, ਜਸਬੀਰ ਸਿੰਘ (ਬਰਨਬੀ), ਡਾਕਟਰ ਪੂਰਨ ਸਿੰਘ।


(13/05/09)
ਮਲਕੀਅਤ ਸਿੰਘ

ਗੁਰਬਾਣੀ ਦੀ ਵਿਚਾਰਧਾਰਾ ਨੂੰ ਸਮਝਣ ਤੋਂ ਬਿਨਾਂ ਸਾਡੇ ਝਗੜੇ ਖ਼ਤਮ ਨਹੀਂ ਹੋ ਸਕਦੇ
ਫ਼ਰੈਂਕਫੋਰਟ---10-5-09--ਮਲਕੀਅਤ ਸਿੰਘ ---

ਫ਼ਰੈਂਕਫੋਰਟ ਦੇ ਸਭ ਤੋਂ ਵੱਡੇ ਗੁਰਦੁਆਰਾ ਸਾਹਿਬ ਵਿਖੇ, ਹਫਤਵਾਰੀ ਸਜੇ ਦੀਵਾਨ ਅੰਦਰ ਸੰਗਤਾਂ ਦੇ ਜੁੜੇ ਭਾਰੀ ਇਕੱਠ ਵਿੱਚ ਉਚੇਚੇ ਤੌਰ `ਤੇ ਪੰਥ ਦੇ ਪ੍ਰਸਿੱਧ ਵਿਆਖਿਆਕਾਰ ਭਾਈ ਗੁਰਬਚਨ ਸਿੰਘ ਥਾਈਲੈਂਡ ਵਾਲਿਆਂ ਨੇ ਬਹੁਤ ਹੀ ਬਰੀਕੀ ਨਾਲ ਤੇ ਗਹਿਰਾਈ ਵਿੱਚ ਜਾ ਕੇ ਗੁਰ-ਸ਼ਬਦ ਦੀ ਵਿਚਾਰ ਕੀਤੀ। ਉਹਨਾਂ ਨੇ ਰਾਗ ਮਾਰੂ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਉਚਾਰਣ ਕੀਤੇ “ਕਰਣੀ ਕਾਗਦੁ ਮਨੁ ਮਸਵਾਣੀ ਬੁਰਾ ਭਲਾ ਦੋਇ ਲੇਖ ਪਏ’ ਸ਼ਬਦ ਦੀ ਠੇਠ ਪੰਜਾਬੀ, ਸਰਲ ਸ਼ਬਦਾਂ ਤੇ ਭਾਵ ਅਰਥ ਵਿੱਚ ਸਿਧਾਂਤਕ ਢੰਗ ਨਾਲ ਵਿਚਾਰ ਕੀਤੀ। ਸੰਗਤਾਂ ਨੇ ਇਕਾਗਰ ਚਿੱਤ ਹੋ ਕੇ ਬੜੇ ਉਤਸ਼ਾਹ ਨਾਲ ਸ਼ਬਦ ਦੀ ਇਕੱਲੀ ਇਕੱਲੀ ਤੁਕ ਨੂੰ ਗੁਹ ਨਾਲ ਸੁਣਿਆਂ। ਉਹਨਾਂ ਨੇ ਇਸ ਭਰੇ ਇਕੱਠ ਵਿੱਚ ਬਹੁਤ ਬੇਬਾਕੀ ਨਾਲ ਕਿਹਾ ਸਾਡੀਆਂ ਨਿੱਕੀਆਂ ਨਿੱਕੀਆਂ ਲੜਾਈਆਂ ਤੇ ਆਪਸੀ ਧੜੇਬੰਦੀ ਦਾ ਮੂਲ ਕਾਰਨ ਗੁਰਬਾਣੀ ਦੇ ਸਿਧਾਂਤ ਨੂੰ ਨਾ ਸਮਝਣਾ ਹੈ। ਅਸੀਂ ਸ਼ਤਾਬਦੀਆਂ ਤਾਂ ਬਹੁਤ ਹੀ ਧੂਮ-ਧਾਮ ਨਾਲ ਮਨਾ ਰਹੇ ਹਾਂ ਪਰ ਗੁਰ-ਸ਼ਬਦ ਦੀ ਵਿਚਾਰਧਾਰਾ ਨੂੰ ਜਾਨਣ ਦਾ ਯਤਨ ਨਹੀਂ ਕਰ ਰਹੇ। ਉਹਨਾਂ ਨੇ ਇੱਕ ਸਵਾਲ ਕੀਤਾ, ਕਿ ਕੀ ਕਾਰਨ ਹਨ? ਕਿ ਗੁਰਦੁਆਰੇ ਆਉਂਦੇ ਹੀ ਅਸੀਂ ਇੱਕ ਦੂਜੇ ਨੂੰ ਨਫ਼ਰਤ ਦੀ ਨਿਗਾਹ ਨਾਲ ਦੇਖਦੇ ਹਾਂ ਜਦੋਂ ਕਿ ਗੁਰਦੁਆਰੇ ਤੋਂ ਬਾਹਰ ਸਾਡਾ ਝਗੜਾ ਕੋਈ ਨਹੀਂ ਰਹਿੰਦਾ।
ਗੁਰਬਾਣੀ ਸ਼ਬਦ ਦੀ ਵਿਚਾਰ ਕਰਦਿਆਂ ਭਾਈ ਗੁਰਬਚਨ ਸਿੰਘ ਥਾਈਲੈਂਡ ਵਾਲਿਆਂ ਨੇ ਕਿਹਾ, “ਅੱਜ ਪੰਜਾਬ ਵਿੱਚ ਨਸ਼ਿਆਂ ਦਾ ਪੰਜਵਾਂ ਦਰਿਆ ਵਹਿ ਰਿਹਾ ਹੈ। ਸਾਡਿਆਂ ਪਿੰਡਾਂ ਦੇ ਬੱਚੇ ਪਤਿਤਪੁਣੇ ਦੀ ਦਲਦਲ ਵਿੱਚ ਫਸਦੇ ਜਾ ਰਹੇ ਹਨ, ਪਰ ਧਰਮ ਦੇ ਨਾਂ `ਤੇ ਡੇਰਾਵਾਦ ਅਮਰਵੇਲ ਵਾਂਗ ਵੱਧਦਾ ਜਾ ਰਿਹਾ ਹੈ। ਹੈਰਾਨੀ ਦੀ ਗੱਲ ਦੇਖੋ ਕਿ ਇਹ ਸਾਰੇ ਡੇਰੇ ਸਿੱਖ ਰਹਿਤਮਰਯਾਦਾ ਨੂੰ ਮੰਨਦੇ ਨਹੀਂ ਤੇ ਕਹਿ ਰਹੇ ਹਨ ਕਿ ਅਸੀਂ ਸਿਖੀ ਦਾ ਪਰਚਾਰ ਕਰ ਰਹੇ ਹਾਂ”। ਅੱਜ ਸਮੇਂ ਦੀ ਲੋੜ ਹੈ ਕਿ ਅਸੀਂ ਆਪ ਸ਼ਬਦ ਦੀ ਵਿਚਾਰ ਕਰਨ ਦਾ ਯਤਨ ਕਰੀਏ ਤਾਂ ਕਿ ਧਰਮ ਦੇ ਨਾਂ `ਤੇ ਹੋ ਰਹੇ ਧਾਰਮਕ ਕਰਮ-ਕਾਂਡ, ਸਮਾਜਕ ਕੁਰੀਤੀਆਂ ਤੇ ਆਪਸੀ ਝਗੜਿਆਂ ਤੋਂ ਬਚ ਸਕੀਏ। ਉਹਨਾਂ ਨੇ ਸ਼ਬਦ ਦੇ ਹੋਰ ਵਿਸਥਾਰ ਵਿੱਚ ਜਾਂਦਿਆਂ ਕਿਹਾ ਕਿ ਸਾਡੇ ਮਨ ਵਿੱਚ ਬੁਰੇ ਖ਼ਿਆਲ ਜੋ ਉਪਜ ਰਹੇ ਹਨ ਜੇ ਅਸੀਂ ਉਹਨਾਂ ਖ਼ਿਆਲਾਂ ਨੂੰ ਭਲਿਆਂ ਖ਼ਿਆਲਾਂ ਵਿੱਚ ਤਬਦੀਲ ਕਰ ਲਈਏ ਤਾਂ ਚੰਗੇ ਪਰਵਾਰ, ਸਮਾਜ ਤੇ ਦੇਸ਼ ਦੀ ਸਿਰਜਣਾ ਹੋ ਸਕਦੀ ਹੈ। ਅੱਜ ਬਹੁਤ ਵੱਡੇ ਦੁੱਖ ਦੀ ਗੱਲ ਹੈ ਕਿ ਸਾਨੂੰ ਚੰਗੀਆਂ ਪੁਸਤਕਾਂ ਪੜ੍ਹਨ ਦੀ ਆਦਤ ਨਹੀਂ ਹੈ, ਕਾਸ਼ ਜੇ ਸਾਨੂੰ ਪੜ੍ਹਨ ਦੀ ਆਦਤ ਪੈ ਜਾਏ ਤਾਂ ਸਾਡੀ ਚੰਗੀ ਸੋਚ ਜਨਮ ਲੈ ਸਕਦੀ ਹੈ। ਕੀ ਸਿੱਖ ਆਪ ਅਖੰਡ-ਪਾਠ ਦੀ ਰੌਲ ਨਹੀਂ ਲਗਾ ਸਕਦਾ? ਅਸੀਂ ਤੇ ਇਹ ਵੀ ਅੱਜ ਭੇਟਾ ਦੇ ਕੇ ਹੀ ਕੰਮ ਸਾਰ ਰਹੇ ਹਾਂ। ਉਹਨਾਂ ਨੇ ਕੁੱਝ ਸਿਧਾਂਤਕ ਪੁਸਤਕਾਂ ਦੇ ਨਾਂ ਦੱਸਦਿਆਂ ਹੋਇਆਂ, ਸਿੰਘ ਸਭਾ ਕਨੇਡਾ, ਸਿੱਖ ਮਾਰਗ, ਸਿੱਖ ਵਿਰਸਾ, ਇੰਡੀਆ ਅਵੇਅਰਨੈੱਸ ਤੇ ਲਿਵਿੰਗ ਟਰੀਅਰ ਨੂੰ ਇੰਟਰਨੈੱਟ ਦੇ ਜ਼ਰੀਏ ਪੜ੍ਹਨ ਲਈ ਸੰਗਤਾਂ ਨੂੰ ਕਿਹਾ। ਇੱਕ ਖ਼ੁਸ਼ੀ ਦੀ ਗੱਲ ਹੋਈ ਕਿ ਬਹੁਤ ਸਾਰੀਆਂ ਬੱਚੀਆਂ ਤੇ ਬੱਚਿਆਂ ਨੇ ਦੀਵਾਨ ਦੀ ਸਮਾਪਤੀ ਦੇ ਉਪਰੰਤ ਦੁਬਾਰਾ ਵੈਬਸਾਈਟਾਂ ਦੇ ਨਾਂ ਪੁੱਛੇ ਤੇ ਲਿਖੇ। ਖ਼ੁਸ਼ੀ ਦੀ ਗਲ ਹੈ ਕਿ ਗੁਰਦੁਆਰਾ ਸਾਹਿਬ ਦੇ ਵੱਡ-ਅਕਾਰੀ ਹਾਲ ਵਿੱਚ ਸੰਗਤਾਂ ਦੇ ਇਸ ਭਰਵੇਂ ਇਕੱਠ ਨੇ ਗੁਰ-ਸ਼ਬਦ ਦੀ ਵਿਚਾਰ ਤੇ ਸਿੱਖੀ ਸਿਧਾਂਤ ਨੂੰ ਬਹੁਤ ਹੀ ਇਕਾਗਰ ਚਿੱਤ ਸੁਣਿਆਂ।
ਅਖ਼ੀਰ ਵਿੱਚ ਭਾਈ ਜੀ ਨੇ ਪ੍ਰਬੰਧਕਾਂ ਵੀਰਾਂ ਤੇ ਸੰਗਤਾਂ ਦਾ ਧੰਨਵਾਦ ਕਰਦਿਆਂ ਨੇ ਕਿਹਾ ਕਿ ਆਉ ਨਿੱਕੀਆਂ ਨਿੱਕੀਆਂ ਈਰਖਾਵਾਂ ਤੇ ਆਪਸੀ ਨਫ਼ਰਤ ਨੂੰ ਪਰੇ ਵਗ੍ਹਾ ਕੇ ਮਾਰੀਏ ਤੇ ਗੁਰਬਾਣੀ ਦੀ ਲੋਅ ਵਿੱਚ ਚੰਗੇ ਜੀਵਨ ਦੀ ਸਿਰਜਣਾ ਕਰੀਏ। ਦੂਸਰਾ ਸਾਨੂੰ ਅੱਜ ਆਪੋ ਆਪਣਾ ਪਿੰਡ ਸੰਭਾਲਣ ਦਾ ਯਤਨ ਕਰਨਾ ਚਾਹੀਦਾ ਹੈ। ਸਿੰਘ ਸਭਾ ਕਨੇਡਾ ਤੇ ਗੁਰਮਤ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਸਹਿਯੋਗ ਨਾਲ ਗੁਰਮਤ ਪਰਚਾਰ ਕੇਂਦਰ ਸਥਾਪਤ ਕਰਕੇ ਆਪਣੇ ਬਚੇ ਬੱਚੀਆਂ ਨੂੰ ਗੁਰਬਾਣੀ ਤੇ ਸਿੱਖ ਰਹਿਤ ਮਰਯਾਦਾ ਨਾਲ ਜੋੜਨ ਦਾ ਯਤਨ ਕਰੀਏ। ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਕਾਇਮ ਰੱਖਦਿਆਂ ਸ਼ਬਦ ਦੀ ਵਿਚਾਰਧਾਰਾ ਨੂੰ ਸਮਝ ਕੇ ਆਪਣੇ ਜੀਵਨ ਵਿੱਚ ਅਪਨਾਉਣ ਦਾ ਉਪਰਾਲਾ ਕਰਨਾ ਚਾਹੀਦਾ ਹੈ।
ਅੱਜ ਗੁਰਦੁਆਰਿਆਂ ਵਿੱਚ ਅਣ-ਸਿਖਾਂਦਰੂ ਪਰਚਾਰਕਾਂ ਦੇ ਪਰਚਾਰ ਕਰਕੇ ਇੰਜ ਲੱਗਦਾ ਹੈ ਕਿ ਸ਼ਾਇਦ ਸਾਡਾ ਆਲਮੀ ਧਰਮ ਕੇਵਲ ਕਰਾਮਾਤੀ ਤੇ ਗੈਰ ਕੁਦਰਤੀ ਸਾਖੀਆਂ ਤੀਕ ਹੀ ਸੀਮਤ ਹੋ ਕੇ ਰਹਿ ਗਿਆ ਹੈ। ਕੋਈ ਸ਼ਬਦ ਲੈ ਲਓ ਉਹ ਸਾਡੇ ਜੀਵਨ ਦੀ ਅਗਵਾਈ ਕਰਦਾ ਹੈ, ਪਰ ਅਸੀਂ ਬ੍ਰਹਾਮਣੀ ਕਰਮ-ਕਾਂਡ ਦੀਆਂ ਕਥਾ ਕਹਾਣੀਆਂ ਹੀ ਸੁਣ-ਸੁਣਾ ਰਹੇ ਹਾਂ। ਪਿੱਛਲੇ ਕੁੱਝ ਅਰਸੇ ਤੋਂ ਅਸੀਂ ਸਿੱਖੀ ਸਿਧਾਂਤ ਵਲੋਂ ਥਿੜਕ ਕੇ ਜਪ-ਤਪ, ਨਰਕ-ਸਵਰਗ, ਬੇ-ਲੋੜੇ ਸਭਿਆਚਰਕ ਮੇਲੇ, ਜੰਮਣਾ-ਮਰਣਾ, ਸੁਖਣਾ ਦੇ ਪਾਠ, ਰੁਮਾਲੇ ਚੜਾੳਣ ਦੀ ਬਹੁਤਾਤ ਤੇ ਆਪਣਿਆਂ ਦੀਆਂ ਜਾਂ ਸਾਧਾਂ ਦੀਆਂ ਬਰਸੀਆਂ ਮਨਾੳਣ ਤਕ ਸੀਮਤ ਹੋ ਕੇ ਰਹਿ ਗਏ ਹਾਂ। ਮੇਰਾ ਆਪਣਾ ਵਿਚਾਰ ਹੈ ਕਿ ਜੇ ਭਾਈ ਗੁਰਬਚਨ ਸਿੰਘ ਥਾਈਲੈਂਡ ਵਾਲਿਆਂ ਵਾਂਗ ਨਿਰੋਲ ਸ਼ਬਦ ਦੀ ਸਿਧਾਤਕ ਵਿਚਾਰ ਕੀਤੀ ਜਾਏ ਤਾਂ ਸਾਡਾ ਸਿੱਖੀ ਦਾ ਨਿਆਰਾਪਨ ਕਾਇਮ ਰਹਿ ਸਕਦਾ ਹੈ। ਗੁਰਦੁਆਰਿਆਂ ਵਿੱਚ ਪੜ੍ਹੇ-ਲਿਖੇ ਤੇ ਸਿਖਾਂਦਰੂ ਗ੍ਰੰਥੀ ਪਰਚਾਰਕ ਰੱਖਣ ਲਈ ਤੇ ਹੋਰ ਵਧੇਰੇ ਜਾਣਕਾਰੀ ਲਈ 017629920366 ਤੇ ਸੰਪਰਕ ਕਰੋ ਜੀ ਅਸੀਂ ਹਰ ਪਰਕਾਰ ਦਾ ਸਹਿਯੋਗ ਦਿਆਂਗੇ ਜੀ।


(13/05/09)
ਜਸਬੀਰ ਸਿੰਘ (ਕੈਲਗਰੀ)

ਸ: ਦਲਜੀਤ ਸਿੰਘ ਹੋਠੀ ਜੀ ਅਤੇ ਸਿੱਖ ਮਾਰਗ ਦੇ ਪਾਠਕ ਸੱਜਣੋਂ!
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।

ਦਲਜੀਤ ਸਿੰਘ ਜੀ! ਆਵਾਗਉਣ, ਕਰਮ ਸਿਧਾਂਤ, ਆਤਮਾ ਆਦਿ ਬਾਰੇ ਵਿਚਾਰ ਚਰਚਾ ਸ: ਮੱਖਣ ਸਿੰਘ ਜੀ ਨੇ ਸਿੱਖ ਮਾਰਗ ਤੇ ਪਾਉਣੀ ਬੰਦ ਕਰ ਦਿੱਤੀ ਹੈ। ਇਸ ਲਈ ਮੈਂ ਤੁਹਾਡੇ ਪੱਤਰ ਦਾ ਜਵਾਬ ਨਾ ਦੇਣ ਬਾਰੇ ਫੈਸਲਾ ਕੀਤਾ ਸੀ। ਪਰ ਮੈਂ ਮਹਿਸੂਸ਼ ਕੀਤਾ ਹੈ ਕਿ ਤੁਹਾਡੇ ਪੱਤਰ ਦਾ ਜਵਾਬ ਨਾ ਦੇਣ ਦਾ ਸ਼ਾਇਦ ਤੁਸੀਂ ਕੁੱਝ ਹੋਰ ਹੀ ਮਤਲਬ ਨਾ ਸਮਝ ਰਹੇ ਹੋਵੋ। ਇਸ ਲਈ ਮੈਂ ਥੋੜ੍ਹਾ ਜਿਹਾ ਸਪਸ਼ਟੀਕਰਣ ਦੇਣਾ ਚਾਹੁੰਦਾ ਹਾਂ।
ਤੁਸੀਂ ਮੇਰੇ ਨਾਲ ਵਿਚਾਰ ਚਰਚਾ ਇਹ ਕਹਿਕੇ ਸ਼ੁਰੂ ਕੀਤੀ ਸੀ ਕਿ ਮੈਂ ਪਹਿਲਾਂ ਗੁਰਚਰਨ ਸਿੰਘ ਦੇ “ਅਗੈ, ਆਗੈ” ਦਾ ਜਵਾਬ ਦੇਵਾਂ ਤਾਂ ਮੇਰੇ ਨਾਲ ਅੱਗੇ ਚਰਚਾ ਤੋਰੀ ਜਾਵੇ ਗੀ। ਇਸ ਸੰਬੰਧ ਵਿੱਚ ਮੈਂ ਆਪਣੇ ਪੁਰਾਣੇ ਪੱਤਰ ਦੀ
Cut paste ਲਗਾਈ ਸੀ, ਇਹ ਦੱਸਣ ਲਈ ਕਿ ਮੈਂ ਗੁਰਚਰਨ ਸਿੰਘ ਨੂੰ ਜਵਾਬ ਦੇ ਚੱਕਾ ਹਾਂ, ਬਲਕਿ ਉਨ੍ਹਾਂ ਨੇ ਮੇਰੇ ਕਿਸੇ ਸਵਾਲ ਦਾ ਜਵਾਬ ਨਹੀਂ ਦਿੱਤਾ। ਤੁਸੀਂ ਮੈਨੂੰ ਗੁਰਚਰਨ ਸਿੰਘ ਨੇ ਜੋ ਮੇਰੇ ਪੱਤਰ ਦਾ ਜਵਾਬ ਦਿੱਤਾ ਹੈ ਉਸ ਦੀ ਸਿਰਫ਼ ਤਰੀਕ ਦੱਸਣੀ ਸੀ ਜਾਂ ਫੇਰ ਮੈਂ ਗੁਰਬਾਣੀ ਦੀਆਂ ਜੋ ਉਦਾਹਰਣਾਂ ਦਿੱਤੀਆਂ ਸੀ ਉਨ੍ਹਾਂ ਦੇ ਅਰਥ ਸਮਝਾ ਕੇ ਇਹ ਦੱਸਣਾ ਸੀ ਕਿ ਉਨ੍ਹਾਂ ਉਦਾਹਰਣਾਂ ਵਿੱਚ “ਅਗੈ, ਆਗੈ” ਇਸੇ ਜਨਮ ਲਈ ਆਇਆ ਹੈ, ਅਗਲੇ ਜਨਮ ਲਈ ਨਹੀਂ। ਤੁਸੀਂ ਤਰੀਕ ਦੱਸਣ ਜਾਂ ਗੁਰਬਾਣੀ ਦੀਆਂ ਤੁਕਾਂ ਦੇ ਅਰਥ ਸਮਝਾਉਣ ਦੀ ਬਜਾਏ ਗੁਰਚਰਨ ਸਿੰਘ ਦੀ ਹੀ ਤਰਜ ਤੇ ਲੰਮੀਆਂ ਚੌੜੀਆਂ ਹੋਰ ਕਹਾਣੀਆਂ ਸੁਣਾ ਦਿੱਤੀਆਂ ਹਨ।
ਕਿਉਂਕਿ ਉਪਰ ਦਿੱਤੇ ਵਿਸ਼ਿਆਂ ਬਾਰੇ ਵਿਚਾਰ ਚਰਚਾ ਹੁਣ ਛਾਪਣੀ ਬੰਦ ਕਰ ਦਿੱਤੀ ਗਈ ਹੈ ਇਸ ਲਈ ਤੁਸੀਂ ਸਿਰਫ ਗੁਰਚਰਨ ਸਿੰਘ ਨੇ ਮੇਰੇ 23-01-09 ਦੇ ਪੱਤਰ ਦਾ ਜੋ ਜਵਾਬ ਦਿਤਾ ਹੈ ਉਸ ਦੀ ਤਰੀਕ ਹੀ ਦੱਸਣੀ ਹੈ। ਹੋਰ ਲੰਮੇ ਚੌੜੇ ਵਿਚਾਰ ਦੇਣ ਦੀ ਜਰੂਰਤ ਨਹੀਂ, ਕਿਉਂਕਿ ਅੱਗੇ ਲੰਮੀਆਂ ਚੌੜੀਆਂ ਵਿਚਾਰਾਂ ਹੋ ਕੇ ਹੀ ਵਿਚਾਰ ਇੱਥੇ ਤੱਕ ਪਹੁੰਚੀ ਹੈ। ਜਿਹੜੀਆਂ ਗੁਰਬਾਣੀ ਦੀਆਂ ਉਦਾਹਰਣਾਂ ਤੁਸੀਂ ਪੇਸ਼ ਕੀਤੀਆਂ ਹਨ ਉਨ੍ਹਾਂ ਸਾਰੀਆਂ ਬਾਰੇ ਵੀ ਵਿਚਾਰ ਪਹਿਲਾਂ ਹੋ ਚੁੱਕੀ ਹੈ। ਜੇ ਤੁਸੀਂ ਗੁਰਚਰਨ ਸਿੰਘ ਦੇ ਜਵਾਬ ਦੀ ਤਰੀਕ ਨਾ ਦੱਸ ਸਕੋਂ ਤਾਂ ਸਿਰਫ਼ ਏਨਾ ਲਿਖ ਦੇਣਾ ਕਿ “ਗੁਰਚਰਨ ਸਿੰਘ ਨੇ ਮੇਰੇ ਪੱਤਰ ਦਾ ਜਵਾਬ ਨਹੀਂ ਦਿੱਤਾ”। ਜੇ ਤਰੀਕ ਦੱਸ ਦਿਉਂ ਤਾਂ ਮੈਂ ਉਨ੍ਹਾਂ ਤੋਂ ਮੁਆਫ਼ੀ ਮੰਗ ਲਵਾਂਗਾ।
ਤੁਸੀਂ ਪ੍ਰੋ: ਸਾਹਿਬ ਸਿੰਘ ਦੇ ਅਰਥਾਂ ਨੂੰ ਗ਼ਲਤ ਸਿੱਧ ਕਰਕੇ ਇੰਦਰ ਸਿੰਘ ਘੱਗਾ ਨੂੰ ਪ੍ਰੋ: ਸਾਹਿਬ ਸਿੰਘ ਤੋਂ ਵੀ ਵੱਧ ਵਿਦਵਾਨ ਸਿੱਧ ਕਰਨ ਦੀ ਕੋਸ਼ਿਸ਼ ਕਰ ਰਹੇ ਹੋ (ਇੰਦਰ ਸਿੰਘ ਘੱਗਾ ਦਾ ਸਿੱਧੇ ਤੌਰ ਤੇ ਤੁਸੀਂ ਨਾਮ ਨਹੀਂ ਲਿਆ ਪਰ ਉਨ੍ਹਾਂ ਦੀਆਂ ਲਿਖਤਾਂ ਦ
ੀ cut paste ਲਗਾਈ ਹੈ)। “ਕਬੀਰ ਦੀ ਜੰਜੀਰ ਕਿਵੇਂ ਟੁੱਟੀ” ਅਤੇ “ਨਾਮ ਦੇਵ ਨੇਂ ਗਊ ਕਿਵੇਂ ਜਿਊਂਦੀ ਕੀਤੀ”, ਸ: ਘੱਗਾ ਦੇ ਇਹ ਦੋ ਲੇਖ ਬਹੁਤ ਬਹੁਤ ਕਾਬਲੇ ਤਾਰੀਫ਼ ਹਨ ਇਸ ਵਿੱਚ ਕੋਈ ਸ਼ਕ ਨਹੀਂ ਹੈ। ਪਰ ਇਨ੍ਹਾਂ ਦੋ ਲੇਖਾਂ ਤੋਂ ਸਿਵਾਇ ਉਨ੍ਹਾਂ ਦੇ ਤਕਰੀਬਨ ਹੋਰ ਸਾਰੇ ਹੀ ਸ਼ਬਦਾਂ ਦੀ ਵਿਆਖਿਆ ਠੀਕ ਗ਼ਲਤ ਹੋਣ ਬਾਰੇ ਹੋਰ ਵਿਚਾਰ ਦੀ ਮੰਗ ਕਰਦੀ ਹੈ। ਇਸ ਸੰਬੰਧ ਵਿੱਚ ਮੇਰਾ ਲੇਖ “ਆਵਾਗਉਣ ਅਤੇ 84 ਲੱਖ ਜੂਨਾਂ” ਪੜ੍ਹੋ ਜੋ ਕਿ ਸਿੱਖ ਮਾਰਗ ਤੇ “ਦਸ ਲੇਖਾਂ ਤੋਂ ਘੱਟ ਸਾਂਝੇ ਲੇਖਾਂ” ਵਿੱਚ ਪਿਆ ਹੈ। ਜੋ ਕਿ ਇੰਦਰ ਸਿੰਘ ਘੱਗਾ ਦੇ ਦੋ ਸ਼ਬਦਾਂ ਦੀ ਵਿਆਖਿਆ ਬਾਰੇ ਹੈ।
ਆਵਾਗਉਣ ਬਾਰੇ ਅੱਗੇ ਵਿਚਾਰ ਨਹੀਂ ਤੋਰੀ ਜਾਵੇਗੀ।
ਜਿਸ ਗੱਲ ਨਾਲ ਗੁਰਮਤ ਬਾਰੇ ਕੋਈ ਸੇਧ ਮਿਲਣ ਦੀ ਉਮੀਦ ਨਾ ਹੋਈ ਸਿਰਫ਼ ਬਹਿਸ ਦੇ ਮਕਸਦ ਨਾਲ ਗੱਲ ਵਧਾਈ ਗਈ ਹੋਵੇ, ਉਸ ਦਾ ਜਵਾਬ ਨਹੀਂ ਦਿੱਤਾ ਜਾਵੇਗਾ ਜੀ। ਧੰਨਵਾਦ।

ਜਸਬੀਰ ਸਿੰਘ (ਕੈਲਗਰੀ)


(13/05/09)
ਤਰਲੋਚਨ ਸਿੰਘ (ਫਿਜਿਕਸ)

ਤਰਲੋਚਨ ਸਿੰਘ (ਫਿਜਿਕਸ)
09888169226
ਸਿੱਖ ਮਾਰਗ ਦੇ ਪਾਠਕ ਸਜਣੋ
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਿਹ॥
ਸਤਿਕਾਰ ਜੀਓ
ਹਰਜਿੰਦਰ ਸਿੰਘ ਜੀ (ਟਰਾਂਟੋ)
ਤੁਹਾਡੀ ਚਿੱਠੀ ਤੋਂ ਕੁੱਝ ਗਲਾਂ ਦੀ ਸਮਝ ਨਹੀਂ ਲਗੀ, ਕ੍ਰਿਪਾ ਕਰਕੇ ਵਿਸਥਾਰ ਨਾਲ ਚਾਨਣਾ ਪਾਓ। ਤੁਸਾਂ ਲਿਖਿਆ ਕੇ ਦੋ ਹੀ ਸ਼ੇਰ ਹਨ
(1) ----------------
(2) ----------------
ਤਾਂ ਹਰਜਿੰਦਰ ਸਿੰਘ ਜੀ ਬਾਕੀ ਕਰੋੜਾਂ ਦੀ ਅਬਾਦੀ ਜੋ ਆਪਣੇ ਨਾਲ ਸਿੰਘ ਲਿਖਦੀ ਹੈ ਉਹ ਕੀ ਹਨ? ਕੀ ਉਹ ਸ਼ੇਰ ਨਹੀਂ ਹਨ? ਜਾਂ ਐਵੇਂ ਹੀ ਉਹ ਸਿੰਘ ਲਿਖਦੇ ਹਨ? ਤੁਸੀਂ ਵੀ ਆਪਣੇ ਨਾਲ ਸਿੰਘ ਲਿਖਦੇ ਹੋ ਤਾਂ ਕੀ ਤੁਸੀਂ ਆਪਣੇ ਆਪ ਨੂੰ ਸ਼ੇਰ ਨਹੀਂ ਸਮਝਦੇ? ਜਰਾ ਕੁ ਦੱਸਿਓ, ਸ਼ੇਰ ਕਿਹੋ ਜਿਹੇ ਹੁੰਦੇ ਹਨ? ਉਨ੍ਹਾਂ ਦੀ ਪਹਿਚਾਣ ਕੀ ਹੈ? ਕੀ ਜਿਹੜੇ ਆਵਾਗਵਣ ਵਿੱਚ ਵਿਸ਼ਵਾਸ ਨਹੀਂ ਕਰਦੇ, ਜੂਨਾਂ ਨੂੰ ਨਹੀਂ ਮੰਨਦੇ ਜਿਵੇਂ ਘੱਗਾ ਜੀ ਜਾਂ ਗੁਰਬਚਨ ਸਿੰਘ (ਥਾਈਲੈਂਡ ਵਾਲੇ) ਵਰਗੇ, ਕੀ ਉਹ ਸ਼ੇਰ ਹਨ? ਜਾਂ ਜਿਹੜੇ ਮੈਨੂੰ ਗਾਲ਼ਾਂ ਕਢਦੇ ਹਨ ਉਨ੍ਹਾਂ ਨੂੰ ਤੁਸੀਂ ਸ਼ੇਰ ਸਮਝਦੇ ਹੋ। ਕ੍ਰਿਪਾ ਕਰਕੇ ਬਲਦੇਵ ਸਿੰਘ (ਫ਼ਿਰੋਜਪੁਰ) ਵਾਂਗੂੰ ਤੁਸੀਂ ਵੀ ਮੇਰੇ ਸਵਾਲ ਪੁਛਣ ਦਾ ਬੁਰਾ ਨਾ ਮਨਾ ਲੈਣਾ।
ਤਰਲੋਚਨ ਸਿੰਘ


(12/05/09)
ਹਰਜਿੰਦਰ ਸਿੰਘ (ਟੋਰਾਂਟੋ)

ਤਰਲੋਚਨ ਸਿੰਘ ਮਹਾਜਨ ਜੀ
ਵਾਹ ਜੀ ਵਾਹ! ਕਿਉਂਕਿ ਤੁਸੀਂ ਦੋ ਵੱਖੋ-ਵੱਖਰੇ ਇਨਸਾਨਾਂ ਗੁਰਚਰਨ ਸਿੰਘ ਜਿਉਣਵਾਲਾ (ਬਰੈਂਪਟਨ, ਕਨੇਡਾ) ਅਤੇ ਦਲਜੀਤ ਸਿੰਘ ਹੋਠੀ (ਰਾਚੈਸਟਰ, ਅਮਰੀਕਾ) ਨੂੰ ਇੱਕ ਕਹੀ ਜਾ ਰਹੇ ਹੋ। ਇਸ ਦਾ ਇੱਕ ਕਾਰਨ ਇਹ ਵੀ ਹੋ ਸਕਦਾ ਕਿ ਇਹ ਦੋਵੇਂ ਤੁਹਾਡੇ ਨਾਲ ਵਿਚਾਰ ਚਰਚਾ ਕਰਦੇ ਹਨ ਤੇ ਤੁਹਾਨੂੰ ਗੁਰੂ ਨਾਨਕ ਦੇ ਨਿਆਰੇ ਨਿਰਮਲ ਗੁਰਮਤਿ ਸਿਧਾਂਤ ਨੂੰ ਮਿਲਗੋਭਾ ਕਰਣ ਤੋਂ ਰੋਕਦੇ ਹਨ। ਜੇਕਰ ਆਪ ਜੀ ਨੂੰ ਇਹਨਾਂ ਬਾਰੇ ਸ਼ੱਕ ਹੈ ਤਾਂ ਆਪਜੀ ਆਪਣੇ ਹਮਾਇਤੀਆਂ ਕੋਲੋਂ ਪੁੱਛ ਸਕਦੇ ਹੋ ਕਿ ਇਹ ਦੋ ਹਨ ਜਾਂ ਇੱਕ ਹਨ। ਇੱਕ ਹਮਾਇਤੀ ਦਰਸ਼ਨ ਸਿੰਘ ਜੀ ਘਣਕਸ ਜੋ ਕਿ ਬਰੈਂਪਟਨ, ਕਨੇਡਾ ਵਿੱਚ ਰਹਿੰਦੇ ਹਨ ਤੇ ਗੁਰਚਰਨ ਸਿੰਘ ਜਿਉਣਵਾਲਾ ਨੂੰ ਤਾਂ ਚੰਗੀ ਤਰ੍ਹਾਂ ਜਾਣਦੇ ਹਨ ਤੇ ਸ਼ਾਇਦ ਦਲਜੀਤ ਸਿੰਘ ਹੋਠੀ ਨੂੰ ਵੀ ਜਾਣਦੇ ਹੋਣ। ਤੁਹਾਡੇ ਦੂਜੇ ਹਮਾਇਤੀ ਹਨ ਮਹਿੰਦਰ ਸਿੰਘ ਰਾਚੈਸਟਰ, ਅਮਰੀਕਾ ਤੋਂ ਇਹ ਤਾਂ ਦੋਹਾਂ ਨੂੰ ਹੀ ਚੰਗੀ ਤਰ੍ਹਾਂ ਜਾਣਦੇ ਹਨ। ਮਹਾਜਨ ਜੀ! ਇਹ ਠੀਕ ਹੈ ਕਿ ਦੋਹਾਂ ਦੀ ਲਿਖਣ ਸ਼ੈਲੀ ਇਕੋ ਜਿਹੀ ਹੈ ਪਰ ਹੈਨ ਇਹ ਦੋ। ਨਾਲੇ ਇਹ ਦੋਵੇਂ ਸ਼ੇਰ ਹਨ ਇਹ ਆਪਣਾ ਨਾਂ ਬਦਲ ਕਿ ਨਹੀਂ ਲਿਖਦੇ ਅਤੇ ਨਾ ਹੀ ਇਹਨਾਂ ਨੂੰ ਕੋਈ ਗਰਜ਼ ਹੈ। ਕਿਉਂਕਿ ਅਜਿਹਾ ਕਰਨ ਨਾਲ ਗੁਰਚਰਨ ਸਿੰਘ ਜਿਉਣਵਾਲਾ ਨੂੰ ਕੋਈ ਉਪਾਧੀ ਆਦਿ ਨਹੀਂ ਮਿਲ ਜਾਣੀ। ਹੋਰ ਮੈਂ ਇਹਨਾਂ ਦੋਵਾਂ ਨੂੰ ਆਪ ਜਾਣਦਾ ਹਾਂ। ਇੱਕ ਬੇਨਤੀ ਹੋਰ ਹੈ ਕਿ ਕੇਵਲ ਇਹਨਾਂ ਬਾਰੇ ਜ਼ਿਆਦਾ ਨਾ ਸੋਚੋ ਤੇ ਜੇਕਰ ਕੁੱਝ ਲਿਖਣਾ ਹੀ ਹੈ ਤਾਂ ਕੋਈ ਚੰਗੀ ਗੱਲ ਲਿਖਿਆ ਕਰੋ ਕਿਉਂਕਿ ਬਲਦੇਵ ਸਿੰਘ ਜੀ ਦੇ ਕਹਿਣ ਅਨੁਸਾਰ ਤੁਸੀਂ ਕੇਵਲ ਟਿੰਡ ਵਿੱਚ ਕਾਨਾ ਪਾਈ ਰੱਖਦੇ ਹੋ।
ਸ ਦਰਸ਼ਨ ਸਿੰਘ ਜੀ ਘਣਕਸ
ਦੂਸਰਿਆਂ ਨੂੰ ਭੁਲ ਲਈ ਮਾਫੀ ਮੰਗਣ ਤੇ ਵਧਾਈ ਦੇਣੀ ਬਹੁਤ ਹੀ ਚੰਗੀ ਗੱਲ ਹੈ। ਪਰ ਇਸ ਤੋਂ ਆਪਾਂ ਵੀ ਕੁੱਝ ਸਿੱਖ ਸਕੀਏ ਤਾਂ ਹੋਰ ਵੀ ਸੋਨੇ ਤੇ ਸੁਹਾਗਾ ਵਾਲੀ ਗੱਲ ਹੋਵੇਗੀ।
ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫ਼ਤਿਹ।
ਹਰਜਿੰਦਰ ਸਿੰਘ (ਟੋਰਾਂਟੋ)


(12/05/09)
ਦਰਸਨ ਸਿੰਘ ਘਣਕਸ

ਸ੍ਰੀ ਮਾਨ ਦਲਜੀਤ ਹੋਠੀ ਜੀ ਨਮਸਕਾਰ।

ਦਲਜੀਤ ਜੀ ਤੂਸੀ ਮੈਨੂੰ ਚਿਠੀਆਂ ਲਿਖਣੀਆਂ ਬੰਦ ਕਰ ਦੇਵੋ, ਕਿਉਂ ਕੇ ਤੂਹਾਡੇ ਵਿੱਚ ਸਿਆਣੇ ਆਦਮੀ ਵਾਲਾ character ਨਹੀ ਹੈ। ਤੁਸੀਂ ਅਪਣੇ ਨਾਮ ਦੇ ਨਾਲ ਆਪਣੇ ਉਸਤਾਦ ਦਾ ਨਾ ਵੀ ਲਿਖਿਆ ਕਰੋ, ਅਤੇ ਦੋਹਾਂ ਦੀ ਫੋਟੋ ਵੀ ਲਾ ਦਿਤੀ, ਤਾਂ ਕੇ ਸਿਖ ਮਾਰਗ ਦੇ ਪਾਠਕਾਂ ਦਾ ਸੰਸਾਂ ਮੁਕ ਜਾਵੇ, ਜੇ ਤੱਸਵੀਰਾਂ ਵਿੱਚ ਫਰਕ ਹੈ, ਤਾ ਕੀ, ਪਰ ਵਿਚਾਰਧਾਰਾ ਤਾਂ ਇੱਕ ਹੈ। ਇਸ ਨਾਲ ਤੂਹਾਡੇ ਦੋਹਾਂ ਦੀ ਮੱਸਹੂਰੀ ਮੁਫਤ ਹੀ ਹੋ ਜਾਇਆ ਕਰੋ।

ਮੈਨੂੰ ਤੂਹਾਡੀਆਂ ਚਿਠੀਆਂ ਪੜ੍ਹਕੇ ਕੋਈ ਸੱਦਮਾਂ ਨਹੀ ਹੂੰਦਾ, ਬਲਕੇ ਤੂਹਾਡੀ ਬੇਸਮਝੀ ਤੇ ਹਾਸਾ ਵੀ ਅਉਦਾਂ ਹੈ, ਤੇ ਤਰਸ ਵੀ ਆਉਦਾਂ ਹੈ, ਗੁਰੂ ਜੀ ਨੇ ਤੂਹਾਨੂੰ ਲੋਕਾਂ ਤੋਂ ਗਾਲਾਂ ਖਾਣ ਵਾਲੇ ਕਰਮਾਂ ਦੀ ਮੂਧਾਣੀ ਵਿੱਚ ਪਾ ਰੱਖਿਆ ਹੈ।

ਮੈ ਜਿਦਗੀ ਦੇ ਕਿਸੇ ਵੀ ਪਹਿਲੂ ਤੋ ਕਦੇ ਨਹੀ ਹਾਰਿਆ, ਇਹ ਤੂਹਾਡੀ ਈਰਖਾ ਹੈ। ਤੂਹਾਨੂੰ ਨਾ ਤਰਕ ਦੇ ਭਾਵ ਅਰਥ ਦਾ ਪਤਾ ਹੈ, ਨਾ ਵਿਗਿਆਨ ਦੀ ਸਮਝ ਹੈ। ਮੈ ਬੜੀ ਵਿਸ਼ਾਲ ਜਿਦਗੀ ਬਤੀਤ ਕੀਤੀ ਹੈ, ਤੇ ਕਰ ਰਿਹਾ ਹਾਂ, ਏਹ ਮੇਰੇ ਗੁਰੂ ਨਾਨਕ ਜੀ ਦੀ ਬਖਸਿਸ ਹੈ।

1-ਮੈਨੂੰ ਗੁਰੁ ਜੀ ਨੇ ਟੈਕਸੀ ਚਲਾਉਣ ਦੀ ਜਹਿਮੱਤ ਨਾਲ ਕਮਾਈ ਕਰਵਾਉਣ ਦੇ ਧੰਦੇ ਵਿੱਚ ਨਹੀ ਪਾਇਆ, ਧੰਨ ਗੁਰੁ ਨਾਨਕ ਜੀ, ਤੇਰਾ ਲੱਖ ਲੱਖ ਸ਼ੁਕਰ ਹੈ।

2-ਮੈਨੂੰ ਗੁਰੁ ਨਾਨਕ ਜੀ ਨੇ ਦਿਨ ਤੇ ਰਾਤ ਟਰੱਕ ਚਲਾਉਣ ਦੇ ਮੁਸੱਕਤ ਭਰੇ ਡਾਲਰ ਕਮਾਉਣ ਦੇ ਚੱਕਰ ਵਿੱਚ ਨਹੀ ਘੱਤਿਆ, ਧੰਨ ਗੁਰੁ ਨਾਨਕ ਜੀ ਤੇਰਾ ਲੱਖ ਲੱਖ ਸ਼ੁਕਰ ਹੈ।

ਮੈਨੂੰ ਗੁਰੂ ਨਾਨਕ ਜੀ ਨੇ ਜਿਦੰਗੀ ਦਾ ਹਰ ਪਹਿਲੂ ਖੁਸੀਆਂ ਭਰਿਆ ਅਤੇ ਗਮੀਆਂ ਭਰਿਆਂ ਬੱਖਸਿਆ ਹੈ, ਜਦੋਂ ਤੋਂ ਗੁਰੁ ਜੀ ਨੇ ਕਰਮਾਂ ਦੀ ਖੇਡ ਦੇ ਡਰਾਮੇ ਦੀ ਸਮਝ ਬੱਖਸੀ ਹੈ, ਤਾਂ ਮੰਨ ਭਾਣੇ ਵਿੱਚ ਰਹਿਣ ਦਾ ਅਨੰਦ ਮਾਨਣ ਲੱਗ ਗਿਆ ਹੈ।

ਤੂਹਾਨੂੰ, ਮੈ ਪਹਿਲਾਂ ਵੀ ਕਈ ਵਾਰ ਦੱਸ ਚੁਿਕਆਂ ਹਾਂ, ਕੇ ਅਕਲ ਵੀ ਕਰਮਾ ਨਾਲ ਮਿਲਦੀ ਹੈ, ਤੂਸੀ ਅਪਣੀ ਅਕਲ ਦੀ ਭਾਲ ਕਰੋ ਕਿਥੇ ਲੁਕੀ ਬੈਠੀ ਹੈ। ਜੇ ਤੂਹਾਨੂੰ ਅਕਲ ਹੂੰਦੀ ਤਾਂ ਤੂਸੀ ਸਿਖੀ ਧਾਰਣ ਕੀਤੀ ਹੂੰਦੀ, ਤੇ ਬਾਦ ਵਿੱਚ ਅਪਣੇ ਮਾਸਟਰ ਜੀ ਦੀ ਤਰਾਂ ਥਾਂ ਤਾਂ ਤੇ ਸ੍ਰੀ ਮਾਨ ਦਲਜੀਤ ਦੀਆਂ ਫੋਟੋਆਂ ਚੰਮਕਦੀਆਂ ਨਜਰ ਆਉਂਦੀਆਂ।

ਮੇਰੇ ਪਾਸ ਸਿਖੀ ਦਾ ਕੋਈ ਸਰਟੀਫੀਕੇਟ ਨਹੀ ਹੈ, ਪਰ ਮੈ ਦੇਖਣ ਨੂੰ ਤਾਂ ਸਿਖ੍ਹ ਨਜਰ ਆਉਦਾਂ ਹਾਂ। ਤੇਰੇ ਜਹੇ ਦੋਗਲੇ ਲੋਕਾਂ ਤੋਂ ਸਿਖ੍ਹੀ ਨੂੰ ਖੱਤਰਾ ਹੈ। ਪਰ ਸਿਖ੍ਹੀ ਸਰੂਪ ਨਾ ਧਾਰਣ ਦਾ ਤੇਰਾ ਕਸੂਰ ਨਹੀ ਹੈ, ਏਸ ਭੂਲੇਖੇ ਵਿੱਚ ਤੈਨੂੰ ਤੇਰੇ Mentor ਨੇ ਪਾਇਆ ਹੈ, ਏਹ ਉਸ ਦਾ ਕਸੂਰ ਹੈ, ਜੇਹੜਾਂ ਤੈਨੂੰ ਕਹਿ ਰਿਹਾ ਹੈ ਕੇ "ਸਿਖ੍ਹੀ ਸਰੂਪ ਵਿੱਚ ਨਹੀ ਹੈ, ਸਿਖ੍ਹੀ ਵਿੱਚ ਸਰੂਪ ਹੈ"।

ਦਲਜੀਤ ਜੀ ਸਰੂਪ ਪਹਿਲਾਂ ਹੈ, ਕਿਉਂਕ ਏਹ ਜਨਮ ਤੋਂ ਹੀ ਸੁਰੁ ਹੋ ਜਾਂਦਾ ਹੈ। ਇਸ ਵਿੱਚ ਦੋ ਰਾਹ ਨਹੀ ਹਨ। ਜੇ ਤੈਨੂੰ ਸਿਖ੍ਹ ਅੱਖਵਾਉਣ ਦਾ ਚਾ ਹੈ, ਮਾਣ ਹੈ, ਤੇ ਫੇਰ ਘਾਉਲ ਕਿਉ ਕਰਨੀ ਹੈ, ਆ ਜਾ ਮੈਦਾਨ ਵਿਚ, ਗੱਲੀਂ ਜੋਗ ਨਹੀ ਹੁੰਦਾ।

ਸਾਡੇ ਗੁਰੂ ਸਾਹਿਬ ਜੀ, ਅਤੇ ਚਰਖੜੀਆਂ ਤੇ ਚੜਣ ਵਾਲੇ ਸਾਰੇ ਹੀ ਸਿਖ੍ਹ ਅਤੇ, ਸਾਡੇ ਮਾਤਾ ਪਿਤਾ ਜੀ, ਸਾਡੇ ਬਾਬੇ ਪੱੜਦਾਦੇ ਸਿਖ੍ਹੀ ਸਰੂਪ ਵਾਲੇ ਸਨ, ਹੈਂਕੜ ਛੱਡ ਦੇਵੋ, ਸਿਖ੍ਹੀ ਦੇ ਘਰ ਮੁੜ ਆਵੋ। ਸਾਰੀਆਂ ਗੱਲਾਂ ਆਪਣੇ ਟੀਚਰ ਦੀਆਂ ਨਾ ਮੱਨੋ, ਤੂਹਾਡਾ ਮਾਸਟਰ ਜੀ ਕਈ ਗੱਲ੍ਹਾਂ ਠੀਕ ਕਰਦੇ ਹਨ, ਕਈ ਗੱਲਾਂ ਗਲ੍ਹਤ ਕਰਦੇ ਹਨ।

ਬਾਕੀ ਰਹੀ ਗੱਲ ਕੰਜਰ ਕਹਾਣੀਆਂ ਦੀ, ਇਸ ਕੰਜਰ ਕਹਾਣੀਆਂ ਦੀ ਕਿਤਾਬ ਵਾਰੇ ਮੈ 20 ਸਾਲਾਂ ਤੋਂ ਦੂਹਾਈ ਪਾ ਰਿਹਾਂ ਹਾਂ। ਦੋ ਕੋ ਸਾਲ ਪਹਿਲਾਂ ਸਿੰਘ ਸਭਾ ਦੀ ਮੀਟਿਗੰ ਵਿੱਚ ਮੈ ਗੱਲ ਕੀਤੀ ਸੀ, ਕੇ ਅਸੀਂ ਆਪਣੇ ਟੱਵਰਾਂ ਨੂੰ ਅਕੱਠੇ ਕਰਕੇ, ਮੇਰੇ ਘਰ ਦੇ driveway ਵਿੱਚ ਕੰਜਰ ਕਹਾਣੀਆਂ ਦੀਆਂ ਕਤਾਂਬਾਂ ਅਕੱਠੀਆਂ ਕਰ ਕੇ, ਢੇਰ ਲਾ ਕੇ ਮੇਰੀ ਘਰ ਵਾਲੀ ਤੋ ਇਸ ਨੂੰ ਲਾਂਬੂ ਲਵਾ ਦੇਦੇਂ ਹਾਂ, ਫੇਰ ਇਸ ਦੀਆਂ ਫੋਟੋ ਸਾਰੇ ਅੱਖਵਾਰਾਂ ਨੂੰ ਤੇ ਇਨਰਨੈਟ ਤੇ ਪਾ ਕੇ ਇਸ ਦਾ ਭੋਗ ਪਾ ਦਿੰਦੇ ਹਾਂ, ਪਰ ਸਿੰਘ ਸਭਾ ਦੇ ਕਾਰਕੂਨਾ ਨੇ ਮੇਰੇ {ਮਤੇ} ਖਿਆਲ ਤੇ ਮੀਟੀ ਪਾ ਦਿਤੀ ਸੀ, ਇਸ ਗੱਲ ਦਾ ਪਤਾ ਆਪਣੇ ਗਿਆਨੀ ਗੁਰਚਰਨ ਸਿੰਘ ਤੋਂ ਜਰੂਰ ਕਰ ਲੈਣਾ

ਦੂਸਰਾ ਸੂਆਲ ਤੂਸੀ ਰਾਗਮਾਲਾ ਦਾ ਕੀਤਾ ਹੈ, ਇਸ ਤੇ ਸਮਾ ਖਰਾਬ ਕਰਨ ਦੀ ਲੋੜ ਨਹੀ ਹੈ, 99%9 ਸਿਖਾਂ ਨੂੰ ਇਸ ਦਾ ਪਤਾ ਨਹੀ ਕੀ ਲਿਖਿਆ ਹੈ, ਇਸ ਦਾ ਗੁਰੂ ਗਿਆਨ ਨਾਲ ਕੋਈ ਸਬੰਦ ਨਹੀ ਹੈ, ਫੇਰ ਤੂਹਾਨੂੰ ਚਿੰਤਾਂ ਕਿਉਂ, ਇਹ ਤਾਂ ਸਿਖ੍ਹੀ ਸਰੂਪ ਵਾਲੇ ਪੂਰੇ ਸਿਖ੍ਹਾਂ ਦਾ ਮੱਸਲਾ ਹੈ। ਜਿਸ ਦਿਨ ਪੰਥ ਆਪਣੇ ਪੈਰਾਂ ਤੇ ਖੜਾ ਹੋ ਗਿਆ ਉਸ ਦਿਨ ਕੰਜਰ ਕਹਾਣੀਆਂ ਦਾ ਤੇ ਰਾਗਮਾਲਾ ਦਾ ਵੀ ਭੋਗ ਪਾ ਦੇਵਾਂਗੇ, ਤੂਸੀ ਪਹਿਲਾਂ ਆਪਣਾ ਆਪ ਸੂਧਾਰੋ।

ਆਖਰ ਵਿੱਚ ਮੈ ਤੇਰੇ ਪਾਸ ਇੱਕ ਮਿੱਨਤ ਕਰਦਾ ਹਾਂ, ਹੋ ਸੱਕਦਾ ਹੈ, ਮੈ ਤੇਰੇ ਪਿਤਾ ਜੀ ਦੀ ਉਮਰ ਦਾ ਹੋਵਾਂ, ਮੈ ਅਪਣੇ ਕਰਮਾ ਮੁਤਾਬੱਕ ਬਹੁਤ ਸਾਰੇ ਦੋਸਤ, ਅਤੇ ਢੇਰ ਸਾਰੇ ਦੁਸ਼ਮਣ ਵੀ ਹੰਢਾਏ ਹਨ, ਤੂੰ ਮੇਰੇ ਨਾਲ competition ਨਾ ਕਰਿਆ ਕਰ, ਤੇਰੇ ਲਈ ਸਿਆਣਪ ਨਹੀ ਹੈ। ਤੂੰ ਤੇ ਤੇਰਾ mentor ਮੇਰੇ ਕਰਮਾ ਦੀ ਰੀਸ ਨਹੀ ਕਰ ਸੱਕਦੇ ਕਿਉਂਕੇ ਸਾਰੇ ਜੀਵ ਜੰਤ ਕਰਮਾਂ ਦੇ, ਹੁਕਮ ਦੇ, ਭਾਣੇ ਦੇ, ਭਾਗਾਂ ਦੇ ਬੱਸ ਹਨ।

ਹੇਠਾਂ ਵਾਲਾ ਗੁਰੁ ਜੀ ਦਾ ਸਬਦ ਮੰਨ ਵਿੱਚ ਧਾਰੋ, ਤੂਹਾਡੀ ਅਕਲ ਵਾਲੇ ਭੂਤਾਂ ਦੀ ਬਿਮਾਰੀ ਠੀਕ ਹੋ ਜਾਵੇ ਗੀ। ਕਿਉਂ ਕੇ, ਤੂਹਾਨੂੰ, ਅਕਲ ਦੀਆਂ ਭੂਤਾਂ ਚੁਮੜੀਆ ਹੋਈਆ ਹਨ, ਗੁਰੁ ਬਾਣੀ ਅਕਲ ਤੇ ਚੁਤਰਾਈ ਦੀਆਂ ਭੂਤਾਂ ਦਾ ਪੱਕਾ ਇਲਾਜ ਕਰਦੀ ਹੈ।

ਅਸਟਪਦੀ ॥ ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨੁ ॥ ਦੇਵਨ ਕਉ ਏਕੈ ਭਗਵਾਨੁ ॥ ਜਿਸ ਕੈ ਦੀਐ ਰਹੈ ਅਘਾਇ ॥ ਬਹੁਰਿ ਨ ਤ੍ਰਿਸਨਾ ਲਾਗੈ ਆਇ ॥ ਮਾਰੈ ਰਾਖੈ ਏਕੋ ਆਪਿ ॥ ਮਾਨੁਖ ਕੈ ਕਿਛੁ ਨਾਹੀ ਹਾਥਿ ॥ ਤਿਸ ਕਾ ਹੁਕਮੁ ਬੂਝਿ ਸੁਖੁ ਹੋਇ ॥ ਤਿਸ ਕਾ ਨਾਮੁ ਰਖੁ ਕੰਠਿ ਪਰੋਇ ॥ ਸਿਮਰਿ ਸਿਮਰਿ ਸਿਮਰਿ ਪ੍ਰਭੁ ਸੋਇ ॥ ਨਾਨਕ ਬਿਘਨੁ ਨ ਲਾਗੈ ਕੋਇ ॥੧॥ {ਪੰਨਾ 281}

ਅਰਥ:- (ਹੇ ਮਨ!) (ਕਿਸੇ) ਮਨੁੱਖ ਦਾ ਆਸਰਾ ਉੱਕਾ ਹੀ ਵਿਅਰਥ ਸਮਝ, ਇੱਕ ਅਕਾਲ ਪੁਰਖ ਹੀ (ਸਭ ਜੀਆਂ ਨੂੰ) ਦੇਣ ਜੋਗਾ ਹੈ; ਜਿਸ ਦੇ ਦਿੱਤਿਆਂ (ਮਨੁੱਖ) ਰੱਜਿਆ ਰਹਿੰਦਾ ਹੈ ਤੇ ਮੁੜ ਉਸ ਨੂੰ ਲਾਲਚ ਆ ਕੇ ਦਬਾਉਂਦਾ ਨਹੀਂ ਪ੍ਰਭੂ ਆਪ ਹੀ (ਜੀਵਾਂ ਨੂੰ) ਮਾਰਦਾ ਹੈ (ਜਾਂ) ਪਾਲਦਾ ਹੈ, ਮਨੁੱਖ ਦੇ ਵੱਸ ਕੁੱਝ ਨਹੀਂ ਹੈ। (ਤਾਂ ਤੇ) ਉਸ ਮਾਲਕ ਦਾ ਹੁਕਮ ਸਮਝ ਕੇ ਸੁਖ ਹੁੰਦਾ ਹੈ। (ਹੇ ਮਨ!) ਉਸ ਦਾ ਨਾਮ ਹਰ ਵੇਲੇ ਯਾਦ ਕਰ। ਉਸ ਪ੍ਰਭੂ ਨੂੰ ਸਦਾ ਸਿਮਰ। ਹੇ ਨਾਨਕ! (ਸਿਮਰਨ ਦੀ ਬਰਕਤਿ ਨਾਲ) (ਜ਼ਿੰਦਗੀ ਦੇ ਸਫ਼ਰ ਵਿਚ) ਕੋਈ ਰੁਕਾਵਟ ਨਹੀਂ ਪੈਂਦੀ। 1.

ਇਕ ਆਖਰੀ ਬੁਨਤੀ ਤੁਹਾਡੇ ਅੱਗੇ ਫੇਰ ਰੱਖ ਰਿਹਾਂ ਹਾਂ। ਕਿਰਪਾ ਕਰ ਕੇ ਕਾਮਰੇਡਾਂ ਵਾਲੀ ਅਕਲ ਤੇ ਵਿਚਾਰਧਾਰਾ ਤੋ ਬਾਹਰ ਆ ਜਾਉ, 5, 10 ਸਾਲਾਂ ਨੂੰ ਵੀ ਤਾਂ ਆਵੋਂਗੇ ਹੀ, ਹੁਣੇ ਆ ਜਾਉ ਤਾਂ ਪੰਥ ਲਈ ਚੰਗਾ ਹੈ।

ਭੂਲਾਂ ਦੀ ਖਿਮਾ ਕਰਨੀ, ਕਈ ਵਾਰ ਵੱਡੇ ਵੀਰਾਂ ਤੋਂ ਅਕਲ ਦੀ ਘਾਟ ਕਾਰਨ ਗੁਸਤਾਕੀਆਂ ਹੋ ਜਾਦੀਆਂ ਹਨ।

ਪ੍ਰੋਫੈਸਰ, ਮਾਸਟਰ, ਮਾਹਾਂਪੂਰਖ, ਮੂਰਖਪੂਰਖ, ਗਿਆਨੀ, ਅਗਿਆਨੀ, ਸੰਤ, ਮਹੰਤ, ਲੰਬੜਦਾਰ,

ਪੰਚ, ਸਰਪੰਚ। ਸਿਖ੍ਹ ਧਰਮ ਦਾ ਠੇਕੇਦਾਰ।

{ਦਰਸਨ ਸਿੰਘ ਘਣਕਸ}


(09/05/09)
ਦਲਜੀਤ ਸਿੰਘ ਹੋਠੀ

ਸਰਦਾਰ ਦਰਸ਼ਨ ਸਿੰਘ ਘਣਕਸ ਤੇ ਸਿੱਖ ਮਾਰਗ ਦੇ ਪਾਠਕਾ ਨੂੰ ਗੁਰੂ ਫ਼ਤਹਿ
ਸਰਦਾਰ ਦਰਸ਼ਨ ਸਿੰਘ ਘਣਕਸ ਜੀ ਜ਼ਿਦਗੀ ਦੇ ਹਰ ਪਹਿਲੂ ਤੋ ਹਾਰ ਚੁੱਕੇ ਮਨੁੱਖ, ਗਿਆਨ ਤਰਕ ਦਲੀਲ ਤੇ ਵਿਗਿਆਨਕ ਨਜ਼ਰੀਏ ਵਾਲੀ ਕੋਈ ਵੀ ਵਿਚਾਰ ਸੁਨਣ ਨੂੰ ਤਿਆਰ ਨਹੀ ਹੁੰਦੇ, ਜੇ ਉਹਨਾ ਨੂੰ ਕੋਈ ਅਕਲ ਦੀ ਗੱਲ ਦੱਸ ਵੀ ਦੇਵੇ ਤਾਂ ਅਕਲ ਪਿਛੇ ਡਾਂਗ ਲੈ ਕੇ ਦੌੜਦੇ ਹਨ। ਸਰਦਾਰ ਦਰਸ਼ਨ ਸਿੰਘ ਘਣਕਸ ਜੀ ਮੈਂ ਤੁਹਾਡਾ ਨਾਂ ਲੈ ਕੇ ਕੋਈ ਚਿੱਠੀ ਨਹੀ ਲਿਖੀ, ਜੇ ਤੁਹਾਨੂੰ ਮੇਰੀ ਕੋਈ ਚਿੱਠੀ ਪੜ੍ਹ ਕੇ ਸਦਮਾ ਪਹੁੰਚਾ ਤਾਂ ਮੈਂ ਅਫਸੋਸ ਹੀ ਕਰ ਸਕਦਾ ਹਾਂ। ਸ: ਜੀ ਤੁਹਾਨੂੰ ਸਿੱਖੀ ਦੇ ਸ੍ਰਟੀਫਕਿਟ ਜਾਰੀ ਕਰਨ ਦਾ ਸਿੱਖ ਪੰਥ ਨੇ ਕਦੋ ਅਧਿਕਾਰ ਦਿੱਤਾ। ਮਸਲੇ ਤਾਂ ਹੋਰ ਬਹੁਤ ਹਨ ਪਰ ਤੁਸੀ ਦਸਮ ਗ੍ਰੰਥ ਤੇ ਰਾਗਮਾਲਾ ਵਰੁਧ ਜ਼ਬਾਨ ਖੋਹਲਣ ਦਾ ਕਸ਼ਟ ਕਰੋ ਤਾਂ ਤੁਹਾਡਾ ਧੰਨਵਾਦੀ ਹੋਵਾਗਾਂ।

{ਦਲਜੀਤ ਸਿੰਘ ਹੋਠੀ } ਰਾਚੈਸਟਰ, ਨਿਉਯਾਰਕ


(09/05/09)
ਪਵਿੱਤਰਜੀਤ ਸਿੰਘ

ਮਾਮਲਾ ਸ਼ਬਦ ਗੁਰੂ ਦੇ ਸਰੂਪ ਨਾਲ ਦਸਮ ਗ੍ਰੰਥ ਸੰਪਾਦਤ ਕਰਨ ਦਾ
ਜਥੇਦਾਰ ਵੱਲੋਂ ਬਿਨ੍ਹਾਂ ਵਿਸ਼ੇਸ਼ ਜਾਂਚ ਪੜਤਾਲ ਕੀਤਿਆ ਸਰੂਪ ਨੂੰ 100 ਸਾਲ ਪੁਰਾਣਾ ਕਹਿਣਾ ਅਤੇ ਸਸਕਾਰ ਕਰਨ ਦਾ ਆਦੇਸ਼ ਦੇਣਾ ਮੰਦਭਾਗਾ: ਪੱਟੀ
ਅੰਮ੍ਰਿਤਸਰ (ਪਵਿੱਤਰਜੀਤ ਸਿੰਘ) 9 ਮਈ 09
ਬੀਤੇ ਦਿਨੀਂ ਸਿੱਖ ਮਿਸ਼ਨਰੀ ਕਾਲਜ ਸ੍ਰੀ ਅਨੰਦਪੁਰ ਸਾਹਿਬ ਦੇ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਵੱਲੋਂ ਬੜਾ ਹੀ ਗੰਭੀਰ ਮੁੱਦਾ ਸਿੱਖ ਸੰਗਤਾਂ ਅਤੇ ਖਾਲਸਾ ਪੰਥ, ਕੌਮ ਦੇ ਅੱਗੇ ਲਿਆਂਦਾ ਹੈ। ਜਿਸ ਤੇ ਸਾਰੀ ਹੀ ਕੋਮ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵ-ਉੱਚਤਾ ਅਤੇ ਸਾਨੋ ਸ਼ੋਕਤ ਨੂੰ ਕਾਇਮ ਰੱਖਣ ਲਈ ਬਿਨ੍ਹਾਂ ਦੇਰੀ ਕੀਤਿਆਂ ਇੱਕ ਮੰਚ ਉੱਪਰ ਇਕੱਠੇ ਹੋ ਕੇ ਫੈਂਸਲਾ ਕਰਨਾ ਚਾਹੀਦਾ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਦਸਮ ਗ੍ਰੰਥ ਨੂੰ ਸੰਪਾਦਤ ਕਰਨ ਵਾਲਿਆਂ ਵਿਰੁੱਧ ਸਖਤ ਕਾਰਾਵਾਈ ਕਰਨੀ ਚਾਹੀਦੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਾਟਾਵਾ ਗੁਰੂ ਨਾਨਕ ਦੇਵ ਜੀ ਮਿਸ਼ਨ ਜਥੇਬੰਦੀ ਦੇ ਨੌਜਵਾਨ ਆਗੂ ਸ. ਇਕਵਾਕ ਸਿੰਘ ਪੱਟੀ ਨੇ ਅੱਜ ਗੱਲਬਾਤ ਕਰਦਿਆਂ ਕੀਤਾ। ਸ. ਪੱਟੀ ਨੇ ਅਫਸੋਸ ਜ਼ਾਹਰ ਕੀਤਾ ਕਿ ਬਦਕਿਸਮਤੀ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਤਨਖਾਹਦਾਰ ਜਥੇਦਾਰ ਨੇ ਬਿਨ੍ਹਾਂ ਕਿਸੇ ਵਿਸ਼ੇਸ਼ ਜਾਂਚ –ਪੜਤਾਲ ਦੇ ਐਲਾਨ ਕਰ ਦਿੱਤਾ ਕਿ ਇਹ ਗ੍ਰੰਥ 100 ਸਾਲ ਦੇ ਕਰੀਬ ਪੁਰਾਣਾ ਹੈ ਅਤੇ ਛੇਤੀ ਹੀ ਇਸਦਾ ਸਸਕਾਰ ਕਰ ਦਿੱਤਾ ਜਾਵੇਗਾ, ਜੋ ਕਿ ਆਪਣੇ ਆਪ ਵਿੱਚ ਹੀ ਇੱਕ ਹਾਸੋ-ਹੀਣਾ ਬਿਆਨ ਹੈ। ਕਿਉਂਕਿ ਇਹ ਮਸਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ, ਨਿਰਮਲ ਵੀਚਾਰਧਾਰਾ ਨੂੰ ਚੁਨੌਤੀ ਦੇਣ ਦੇ ਬਰਾਬਰ ਹੋਣ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਵੀ ਹੈ।
ਸ. ਇਕਵਾਕ ਸਿੰਘ ਨੇ ਕਿਹਾ ਕਿ ਸਾਰੀ ਕੋਮ ਨੂੰ ਇੱਕਮੁਠ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਿਸੇ ਹੋਰ ਪੁਸਤਕ ਨੂੰ ਮੜ੍ਹਨ ਵਾਲਿਆਂ ਵਿਰੁੱਧ ਕਾਰਾਵਈ ਕਰਨੀ ਚਾਹੀਦੀ ਹੈ ਅਤੇ ਅਖੌਤੀ ਪੁਜਾਰੀਆਂ ਦਾ ਕਹਾ ਮੰਨ ਕੇ ਇਸ ਗੱਲ ਤੇ ਪਰਦਾ ਨਹੀਂ ਪੈਣ ਦੇਣਾ ਚਾਹੀਦਾ। ਸਿੱਧੇ ਰੂਪ ਵਿੱਚ ਸਪੱਸ਼ਟ ਹੈ ਕਿ ਇਹ ਇੱਕ ਸੋਚੀ ਸਮਝੀ ਅਤੇ ਡੂੰਘੀ ਸਾਜਸ਼ ਦੇ ਅਧੀਨ ਕੀਤਾ ਗਿਆ ਕਾਰਾ ਹੈ ਅਤੇ ਸਾਨੂੰ ਲਾਮਬੰਧ ਹੋ ਕੇ ਇਸ ਬਾਰੇ ਕੋਈ ਠੋਸ ਨਿਰਣਾ ਲੈਣਾ ਚਾਹੀਦਾ ਹੈ। ਕੇਵਲ ਇਸ ਸਰੂਪ ਦਾ ਸਸਕਾਰ ਕਰਨ ਨਾਲ ਮਾਮਲਾ ਖਤਮ ਨਹੀਂ ਹ ਜਾਣਾ ਚਾਹੀਦਾ ਸਗੋਂ ਇਸ ਦੀ ਤਹਿਕੀਕਾਤ ਕਰਨੀ ਵੀ ਜ਼ਰੂਰੀ ਹੈ।
ਇਸ ਮੌਕੇ ਉਹਨਾਂ ਨਾਲ ਸ. ਕਮਲਜੋਤ ਸਿੰਘ, ਸ. ਮਹਿੰਦਰ ਸਿੰਘ, ਸ. ਅੰਮਿਰਤਪਾਲ ਸਿੰਘ, ਸ. ਦਮਨਦੀਪ ਸਿੰਘ ਆਦਿ ਹਾਜ਼ਰ ਸਨ।


(08/05/09)
ਜਸਬੀਰ ਸਿੰਘ (ਕੈਲਗਰੀ)

ਸ: ਬਲਦੇਵ ਸਿੰਘ (ਫਿਰੋਜਪੁਰ) ਜੀ, ਅਤੇ ਸਿੱਖ ਮਾਰਗ ਦੇ ਪਾਠਕ ਸੱਜਣੋ!
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।

ਬਲਦੇਵ ਸਿੰਘ ਜੀ! ਮੈਂ ਤੁਹਾਨੂੰ ਆਪਣੇ ਨਾਲੋਂ, ਪ੍ਰੋ: ਤਰਲੋਚਨ ਸਿੰਘ ਨਾਲੋਂ ਅਤੇ ਹੋਰ ਬਹੁਤ ਸਾਰੇ ਸੱਜਣਾਂ ਨਾਲੋਂ ਕੁੱਝ ਵੱਖਰੀ ਸੋਚ ਦੇ ਮਾਲਕ ਸਮਝਦਾ ਹਾਂ। ਮੇਰੇ ਸਮੇਤ ਹੋਰ ਬਹੁਤ ਸਾਰੇ ਸੱਜਣਾਂ ਦੀ ਆਦਤ ਹੈ ਕਿ ਮੁੱਦੇ ਦੀ ਗੱਲ ਛੱਡ ਕੇ, ਬੇ ਮਤਲਬ ਪਾਣੀ `ਚ ਮਧਾਣੀ ਪਾਈ ਰੱਖਣੀ। ਪਰ ਤੁਹਾਨੂੰ ਮੈਂ ਦੋ ਧੜਿਆਂ ਵਿੱਚ ਚੱਲ ਰਹੇ ਵਿਵਾਦ ਨੂੰ ਖ਼ਤਮ ਕਰਨ ਵਿੱਚ ਯੋਗਦਾਨ ਪਾਉਣ ਵਾਲੇ ਸਮਝਦਾ ਹਾਂ। ਪਰ ਮੁਆਫ਼ ਕਰਨਾ ਤੁਸੀਂ ਵੀ ਕੋਈ ਸਾਡੇ ਨਾਲੋਂ ਕੁੱਝ ਵੱਖਰਾ ਕਰਕੇ ਨਹੀਂ ਦਿਖਾਇਆ। ਬਿਹਤਰ ਤਾਂ ਇਹ ਸੀ ਕਿ ਆਪਾਂ ਛੋਟੀਆਂ ਛੋਟੀਆਂ ਫਾਲਤੂ ਦੀਆਂ ਬਹਿਸਾਂ ਛੱਡ ਕੇ ਸਿਰਫ਼ ਗੁਰਮਤ ਵਿੱਚ ਪਏ ਭੁਲੇਖਿਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੇ। ਪਰ ਤੁਸੀਂ ਵੀ ਗੁਰਬਾਣੀ ਦਾ ਮੁੱਖ ਮੁੱਦਾ ਜਿਹੜਾ ਤੁਸੀਂ ਸ਼ੁਰੂ ਕੀਤਾ ਸੀ ਉਸ ਨੂੰ ਪਾਸੇ ਰੱਖ ਕੇ ਰਾਗਾਂ, ਨਾਦਾਂ ਵਰਗੀਆਂ ਗੱਲਾਂ ਵਿੱਚ ਹੀ ਉਲਝ ਕੇ ਰਹਿ ਗਏ ਹੋ। ਜੇ ਪ੍ਰੋ: ਤਰਲੋਚਨ ਸਿੰਘ ਨੇ ਛੋਟੀਆਂ ਛੋਟੀਆਂ ਗੱਲਾਂ ਨਹੀਂ ਛੱਡੀਆਂ ਤਾਂ ਤੁਸੀਂ ਹੀ ਪਹਿਲ ਕਰਕੇ ਦਿਖਾਉਂਦੇ ਅਤੇ, ਗੁਰਬਾਣੀ ਦੀਆਂ ਉਦਾਹਰਣਾਂ ਪੇਸ਼ ਨਾ ਕਰਦੇ। ਕਿਉਂਕਿ ਇਸ ਤਰੀਕੇ ਨਾਲ ਤਾਂ ਗੱਲ ਕਦੇ ਮੁੱਕ ਨਹੀਂ ਸਕਦੀ।
ਪ੍ਰੋ: ਤਰਲੋਚਨ ਸਿੰਘ ਅੱਗੇ ਵੀ ਮੇਰੀ ਬੇਨਤੀ ਹੈ ਕਿ ਆਪਾਂ ਛੋਟੀਆਂ ਛੋਟੀਆਂ ਗੱਲਾਂ ਛੱਡ ਕੇ ਗੁਰਮਤ ਦੇ ਮੁੱਖ ਵਿਸ਼ਿਆਂ ਬਾਰੇ ਗੱਲ ਕਰੀਏ। ਉਹ ਵੀ ਸਹਿਜ ਭਾਵ ਵਿੱਚ। ਸ: ਬਲਦੇਵ ਸਿੰਘ ਜੀ ਨਾਲ ਚੱਲ ਰਹੇ ਵਿਸ਼ੇ ਤੇ ਹੁਣ ਹੋਰ ਅੱਗੇ ਸਵਾਲ ਜਵਾਬ ਨਾ ਕਰੋਂ ਤਾਂ ਬਿਹਤਰ ਹੋਵੇ ਗਾ ਇਸੇ ਵਿੱਚ ਹੀ ਸਾਰਿਆਂ ਦੀ ਭਲਾਈ ਹੈ।
ਗੁਰਬਾਣੀ ਵਿਚਾਰ ਆਪਾਂ ਇਸ ਲਹਿਜੇ ਵਿੱਚ ਕਰੀਏ ਕਿ ਆਪਾਂ ਸਾਰੇ ਗੁਰਸਿੱਖ ਭਰਾ ਹਾਂ ਅਤੇ ਗੁਰਬਾਣੀ ਬਾਰੇ ਵਿਚਾਰ ਵਟਾਂਦਰਾ ਕਰ ਰਹੇ ਹਾਂ। ਇੱਕ ਦੂਜੇ ਦੇ ਭੁਲੇਖੇ ਦੂਰ ਕਰਨ ਦੀ ਕੋਸ਼ਿਸ਼ ਕਰੀਏ, ਕਿਸੇ ਨੂੰ ਜ਼ਬਰਦਸਤੀ ਆਪਣੀ ਗੱਲ ਮਨਵਾਉਣ ਦੀ ਕੋਸ਼ਿਸ਼ ਨਾ ਕਰੀਏ। ਤਲਖੀ ਵਾਲੇ ਲਹਿਜੇ ਨੂੰ ਤਿਆਗੀਏ। (ਮੁਆਫ਼ ਕਰਨਾ ਮੈਂ ਆਪ ਇਸ ਗੱਲ ਤੇ ਕਿੰਨਾ ਕੁ ਅਮਲ ਕਰ ਸਕਾਂ ਗਾ ਇਸ ਬਾਰੇ ਮੈਨੂੰ ਆਪ ਨੂੰ ਵੀ ਸ਼ੱਕ ਹੈ, ਪਰ ਆਪਾਂ ਕੋਸ਼ਿਸ਼ ਤਾਂ ਕਰ ਹੀ ਸਕਦੇ ਹਾਂ)।
ਕਿਸੇ ਸੱਜਣ ਨੂੰ ਮੇਰੀ ਕੋਈ ਗੱਲ ਚੰਗੀ ਨਾ ਲੱਗੀ ਹੋਵੇ ਤਾਂ ਮੈਂ ਮੁਆਫੀ ਚਾਹੁੰਦਾ ਹਾਂ। ਧੰਨਵਾਦ।
ਜਸਬੀਰ ਸਿੰਘ (ਕੈਲਗਰੀ)


(08/05/09)
ਬੀਬੀ ਬਸੰਤ ਕੌਰ: ਫਰੀਦਾਬਾਦ

ਗਿਆਨੀ ਗੁਰਬਚਨ ਸਿੰਘ ਦਾ ਵਿਵਾਦਤ ਸਰੂਪ ਨੂੰ ੧੦੦ ਸਾਲ ਪੁਰਾਣਾ ਦਸਣਾ ਤੁਕਾ ਨਹੀਂ ਸਗੋਂ ਇੱਕ ਵੱਡੀ ਸਾਜਿਸ਼ ਹੈ
ਗਿਆਨੀ ਗੁਰਬਚਨ ਸਿੰਘ ਨੂੰ ਜੇਕਰ ਇਕੋ ਜਿਲਦ ਵਿੱਚ ਦੋ ਗ੍ਰੰਥਾਂ ਦਾ ਸੰਪਾਦਨ ਪੰਥ ਵਿਰੋਧੀਆਂ ਦੀ ਸਾਜਸ਼ ਲਗਦਾ ਹੈ ਤਾਂ ਇਸ ਜਿਲਦ ਨੂੰ ਸੰਭਾਲ ਕੇ ਰਖਣ ਦੀ ਲੋੜ ਹੈ ਨਾ ਕਿ ਇਸ ਸਰੂਪ ਦਾ ਸਸਕਾਰ ਕਰ ਕੇ ਸਬੂਤਾਂ ਨੂੰ ਖਤਮ ਕਰਨ ਦੀ: ਸ. ਉਪਕਾਰ ਸਿੰਘ
ਬੀਬੀ ਬਸੰਤ ਕੌਰ: ਫਰੀਦਾਬਾਦ
ਸਪੋਕਸਮੈਨ ਵਿੱਚ ਛੱਪੀ ਖਬਰ ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਤੇ ਦਸਮ ਗ੍ਰੰਥ ਨੂੰ ਇਕੋ ਹੀ ਬੀੜ ਵਿੱਚ ਸੰਪਾਦਤ ਕੀਤੇ ਜਾਣ ਉਤੇ ਅੱਜ ਇਥੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪੱਤ ਜੱਥੇਬੰਦੀ ਦਸਮ ਗ੍ਰੰਥ (ਬਚਿੱਤਰ ਨਾਟਕ) ਵਿਚਾਰ ਮੰਚ ਇੰਟਰਨੈਸ਼ਨਲ ਦੀ ਹੰਗਾਮੀ ਮੀਟਿੰਗ ਵਿੱਚ ਬੋਲਦਿਆਂ ਮੰਚ ਦੇ ਕਨਵੀਨਰ ਸ. ਉਪਕਾਰ ਸਿੰਘ ਨੇ ਕਿਹਾ ਕਿ ਗਿਆਨੀ ਗੁਰਬਚਨ ਸਿੰਘ ਨੇ ਇਕੋ ਬੀੜ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ ਰਚਨਾਵਾਂ ਦੇ ਨਾਲ ਅਸ਼ਲੀਲ ਰਚਨਾਵਾਂ ਨਾਲ ਭਰਪੂਰ ਪੁਸਤਕ ਅਖੌਤੀ ਦਸਮ ਗ੍ਰੰਥ ਨੂੰ ੧੦੦ ਸਾਲ ਪੁਰਾਣਾ ਸਰੂਪ ਤੁੱਕੇ ਰਾਹੀਂ ਨਹੀਂ ਸਗੋਂ ਇੱਕ ਸੋਚੀ ਸਮਝੀ ਸਾਜਿਸ਼ ਤਹਿਤ ਦਸਿਆ ਹੈ। ਉਨ੍ਹਾਂ ਕਿਹਾ ਕਿ ਗਿਆਨੀ ਗੁਰਬਚਨ ਸਿੰਘ ਦਾ ਇਸ ਸਰੂਪ ਨੂੰ ੧੦੦ ਸਾਲ ਪੁਰਾਣਾ ਦਸਣਾ ਉਸ ਨੂੰ ਇਤਿਹਾਸਕ ਮਾਨਤਾ ਦਿਵਾਉਣ ਲਈ ਰੱਚੀ ਗਈ ਇੱਕ ਵੱਡੀ ਸਾਜਿਸ਼ ਦਾ ਹਿੱਸਾ ਹੈ। ਉਨ੍ਹਾ ਕਿਹਾ ਕਿ ਗਿਆਨੀ ਗੁਰਬਚਨ ਸਿੰਘ ਮੁਤਾਬਕ ਜੇਕਰ ਇਕੋ ਜਿਲਦ ਵਿੱਚ ਦੋ ਗ੍ਰੰਥਾਂ ਦਾ ਸੰਪਾਦਨ ਪੰਥ ਵਿਰੋਧੀਆਂ ਦੀ ਸਾਜਸ਼ ਹੈ ਤਾਂ ਇਸ ਜਿਲਦ ਨੂੰ ਸੰਭਾਲ ਕੇ ਰਖਣ ਦੀ ਲੋੜ ਹੈ ਨਾ ਕਿ ਇਸ ਸਰੂਪ ਦਾ ਸਸਕਾਰ ਕਰ ਕੇ ਸਬੂਤਾਂ ਨੂੰ ਖਤਮ ਕਰਨ ਦੀ। ਉਨ੍ਹਾ ਕਿਹਾ ਕਿ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਅਤੇ ਤਖ਼ਤਾਂ ਦੇ ਜੱਥੇਦਾਰ ਬ੍ਰਾਹਮਣਵਾਦੀਆਂ ਦੇ ਚੁੰਗਲ ਵਿੱਚ ਫਸ ਚੁੱਕੇ ਹਨ ਅਤੇ ਉਨ੍ਹਾਂ ਦੇ ਇਸ਼ਾਰੇ `ਤੇ ਹੀ ਇਕੋ ਜਿਲਦ ਵਿੱਚ ਦੋ ਗ੍ਰੰਥਾਂ ਦੇ ਸੰਪਾਦਨ ਵਾਲੀ ਵਿਵਾਦਤ ਬੀੜ ਨੂੰ ਖਤਮ ਕਰ ਕੇ ਪੰਥ ਵਿਰੋਧੀ ਤਾਕਤਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਬੇਨਤੀ ਕੀਤੀ ਕਿ ਉਹ ਆਪਣੀ ਬਣਦੀ ਪੰਥਕ ਜਿੰਮੇਂਵਾਰੀਆਂ ਨੂੰ ਸਮਝਦੇ ਹੋਏ ਜਲਦ ਤੋਂ ਜਲਦ ਇਸ ਸਰੂਪ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਇਸ ਪੋਥੇ ਨੂੰ ਪ੍ਰਕਾਸ਼ਤ ਕਰਣ ਵਾਲੇ ਦੇ ਖਿਲਾਫ ਸਖ਼ਤ ਕਾਰਵਾਈ ਕਰਣ।
ਇਸ ਮੌਕੇ ਮੰਚ ਦੇ ਕੋਆਰਡੀਨੇਟਰ ਸ. ਸੁਰਿੰਦਰ ਸਿੰਘ ਨੇ ਕਿਹਾ ਕਿ ਇੱਕ ਪਾਸੇ ਗਿਆਨੀ ਗੁਰਬਚਨ ਸਿੰਘ ਦੋਵੇਂ ਗ੍ਰੰਥਾਂ ਦੇ ਸੁਮੇਲ ਨੂੰ ਇਕੋ ਜਿਲਦ ਵਿੱਚ ਹੋਣ ਨੂੰ ਪੰਥ ਵਿਰੋਧੀ ਤਾਕਤਾਂ ਦੀ ਸਾਜਿਸ਼ ਕਹਿ ਰਹੇ ਹਨ ਦੂਜੇ ਪਾਸੇ ਖੁਦ ਦੋਵੇਂ ਗ੍ਰੰਥਾਂ ਨੂੰ ਬਰਾਬਰ ਮਾਨਤਾ ਦੇਣ ਲਈ ਆਪ ੩੦੦ ਸਾਲਾ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾਗੱਦੀ ਸਮਾਗਮ ਮੌਕੇ ਅਖੌਤੀ ਦਸਮ ਗ੍ਰੰਥ ਦੇ ਪਾਠ –ਬੋਧ ਸਮਾਗਮ ਸਮੇਂ ਹਜ਼ੂਰ ਸਾਹਿਬ ਨਾਂਦੇੜ ਵਿਖੇ ਹਾਜ਼ਰੀਆਂ ਭਰ ਕੇ ਗੁਰੂ ਗ੍ਰੰਥ ਸਾਹਿਬ ਦੀ ਸਰਵਉਚਤਾ ਨੂੰ ਚੁਨੌਤੀ ਦਿੰਦੇ ਹਨ। ਉਨ੍ਹਾਂ ਸਿੱਖ ਸੰਗਤਾਂ ਨੂੰ ਅਪੀਲ ਕਰਦੇ ਕਿਹਾ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਰਵਉਚਤਾ ਨੂੰ ਸਦੀਵੀ ਕਾਇਮ ਰੱਖਣ ਲਈ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਕਿਸੇ ਹੋਰ ਗ੍ਰੰਥ ਉਤੇ ਟੇਕ ਨਾ ਰੱਖੀ ਜਾਵੇ ਵਰਨਾ ਉਹ ਦਿਨ ਦੂਰ ਨਹੀਂ ਜਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਅਸ਼ਲੀਲ ਅਖੌਤੀ ਦਸਮ ਗ੍ਰੰਥ ਨੂੰ ਸਿੱਖਾਂ ਦੇ ਦੂਜੇ ਗ੍ਰੰਥ ਵੱਜੋਂ ਮਾਨਤਾ ਦਿਵਾਉਣ ਵਿੱਚ ਬ੍ਰਾਹਮਣਵਾਦੀ ਤਾਕਤਾਂ ਸਫਲ ਹੋ ਜਾਣਗੀਆਂ। ਇਸ ਮੌਕੇ ਉਨ੍ਹਾਂ ਦੇ ਨਾਲ ਸਰਗਰਮ ਮੈਂਬਰ ਸ. ਰਣਜੀਤ ਸਿੰਘ, ਯੰਗ ਸਿੱਖ ਐਸੋਸਿਏਸ਼ਨ ਦੇ ਪ੍ਰਧਾਨ ਸ. ਗੁਰਿੰਦਰ ਸਿੰਘ, ਸ. ਸ਼ਿਗਾਰਾ ਸਿੰਘ, ਸ. ਭੁਪਿੰਦਰ ਸਿੰਘ ਆਦਿ ਹਾਜ਼ਰ ਸਨ।


(07/05/09)
ਮਹਿੰਦਰ ਸਿੰਘ

ਸਰਦਾਰ ਸਰਵਜੀਤ ਸਿੰਘ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ॥
ਅਗਰ ਮੇਰੀ ਲਿਖਤ ਨੇ ਤੁਹਾਡੇ ਮਨ੍ਹ ਨੂੰ ਖੁਸ਼ ਕੀਤਾ ਹੈ ਤਾਂ ਮੈਨੂੰ ਇਸ ਦੀ ਬਹੁਤ ਖੁਸ਼ੀ ਹੈ। ਚਲੋ ਤੁਹਾਡੀ ਖੁਸ਼ੀ ਵਿੱਚ ਥੋੜਾ ਜਿਹਾ ਇਜਾਫਾ ਹੋਰ ਕਰ ਦਿੰਦਾ ਹਾਂ ਕਿ ਮੈਂ ਚੋਬੀਸ ਅਵਤਾਰ, ਚੰਡੀ ਚਰਿਤ੍ਰ, ਨੂੰ ਵੀ ਗੁਰੂ ਬਾਣੀ ਨਹੀ ਮੰਨਦਾ ਪਰ ਇਸ ਨੂੰ ਮੈਂ ਉਸ ਨਾਮ ਨਾਲ ਨਹੀਂ ਬੁਲਾ ਸਕਦਾ ਜਿਸ ਨਾਮ ਨਾਲ ਬਹੁਤੇ ਜਾਣੇ ਚਰਿਤ੍ਰੋਪਾਖਿਯਾਨ ਨੂੰ ਬੁਲਾਉਂਦੇ ਹਨ। ਚੌਬੀਸ ਅਵਤਾਰ ਚਾਹੇ ਸਾਡੇ ਨਹੀ ਤੇ ਨਾ ਹੀ ਸਾਡਾ ਉਹਨਾ ਨਾਲ ਕੋਈ ਵਾਸਤਾ ਹੈ ਲੇਕਿਨ ਫੇਰ ਵੀ ਉਹਨਾ ਚੌਬੀਸ ਅਵਤਾਰਾਂ ਨਾਲ ਦੁਨੀਆਂ ਦੀ ਲੱਗਭੱਗ 20% ਅਬਾਦੀ ਜੁੜੀ ਹੋਈ ਹੈ। ਤੇ ਸਾਨੂੰ ਹਰ ਧਰਮ ਦੀ ਤੇ ਉਹਨਾ ਦੇ ਰਹਿਬਰਾਂ ਦੀ ਇਜ਼ਤ ਕਰਨ ਦਾ ਗੁਰੂ ਵੱਲੋਂ ਉਪਦੇਸ਼ ਹੈ।
ਸਿੱਖਾਂ ਦੇ ਗੁਰੂ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਹਨ ਇਸ ਵਿੱਚ ਕੋਈ ਸ਼ੱਕ ਨਹੀ। ਬਚਿੱਤਰ ਨਾਟਕ, ਦਸਮ ਗ੍ਰੰਥ, ਸ੍ਰੀ ਦਸਮ ਗ੍ਰੰਥ ਸਾਹਿਬ, ਤੇ ਹੁਣ ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ ਨੂੰ ਸਿੱਖਾਂ ਦੇ ਗੁਰੂ, ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪ੍ਰਕਾਸ਼ ਕਰਨ ਦਾ ਤੇ ਉਹ ਹੀ ਸ਼ਾਨ-ਔ-ਸ਼ੋਕਤ ਨਾਲ ਸਤਿਕਾਰਨ ਦਾ ਜੋ ਨਾਪਾਕ ਪਾਪ ਕੀਤਾ ਜਾ ਰਿਹਾ ਹੈ ਉਸਦਾ ਮੈਂ ਦਿੱਲੋਂ ਵਿਰੋਧੀ ਹਾਂ।
ਜਿੰਨੇ ਵੀ ਵਿਦਵਾਨ ਕੌਮ ਨੂੰ ਜਾਗਰਿਤ ਕਰਨ ਲਈ ਜਤਨਸ਼ੀਲ ਹਨ ਉਹਨਾ ਦਾ ਮੈਂ ਦਿੱਲੋਂ ਧੰਨਵਾਦੀ ਹਾਂ। ਲੇਕਿਨ ਕਿਸੀ ਦੀ ਲਿਖਤ ਸਾਨੂੰ ਸੋਚਣ ਤੇ ਖੋਜਣ ਲਈ ਪ੍ਰੇਂਰਨਾ ਦੇ ਸਕਦੀ ਹੈ ਪਰ ਆਖਰੀ ਫੈਂਸਲਾ ਸਾਡਾ ਆਪਣਾ ਹੁੰਦਾ ਹੈ ਤੇ ਹੋਣਾ ਵੀ ਇਸੀ ਤਰ੍ਹਾਂ ਹੀ ਚਾਹੀਦਾ ਹੈ।
ਗੁਰਬਖ਼ਸ਼ ਸਿੰਘ ਕਾਲਾ ਅਫਗਾਨਾ ਜੀ ਦੀਆਂ ਲਿਖਤਾਂ ਨੇ ਸਿੱਖ ਕੌਮ ਵਿੱਚ ਜਾਗਰਿਤੀ ਲਿਆਂਦੀ ਤੇ ਅੱਜ ਅਨੇਕਾਂ ਹੋਰ ਕਲਮਾਂ ਉਹਨਾ ਦੇ ਨਾਲ ਜੁੜ੍ਹ ਗਈਆਂ ਨੇ। ਦਲਬੀਰ ਸਿੰਘ ਜੀ ਦੀ ਖ਼ੋਜ ਅੱਜ ਸਭ ਤੋ
latest ਹੈ ਜੋ ਸਾਰੇ ਹੀ ਦਸਮ ਗ੍ਰੰਥ ਨੂੰ ਗੁਰੂ ਦੀ ਕ੍ਰਿਤ ਨਹੀਂ ਮੰਨਦੀ। ਇਸ ਤਰਾਂ ਵੀ ਹੋ ਸਕਦਾ ਹੈ ਲੇਕਿਨ ਅਜੇ ਤੱਕ ਮੈਂ ਉਹਨਾ ਵੱਲੋਂ ਲਿੱਖੀ ਜਾ ਰਹੀ ਕਿਤਾਬ (Guru Granth vs Dasam Granth comparatively study) ਨਹੀਂ ਪੜ੍ਹੀ ਤੇ ਨਾ ਹੀ ਉਹਨਾ ਚਾਰਾਂ ਗ੍ਰੰਥਾਂ ਨੂੰ ਖੁਦ ਦੇਖਿਆ-ਫਰੋਲਿਆ ਹੈ ਜਿੰਨਾ ਦੀ ਗੱਲ ਉਹ ਮੂਵੀ ਵਿੱਚ ਕਰਦੇ ਹਨ। ਇਸ ਕਰਕੇ ਮੈਂ ਇਹ ਨਹੀ ਕਹਿ ਸਕਦਾ ਕੇ ਦਸਮ ਗ੍ਰੰਥ ਸਾਰਾ ਹੀ ਗੁਰੂ ਦੀ ਕ੍ਰਿਤ ਨਹੀ।
ਅਜੇ ਤੱਕ ਵੀ ਮੈਨੂੰ ਜਾਪੁ ਸਾਹਿਬ ਵਿੱਚ ਕੁੱਝ ਐਸਾ ਨਜ਼ਰ ਨਹੀਂ ਆਉਂਦਾ ਕੇ ਮੈਂ ਇਹ ਕਹਿ ਸਕਾਂ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਨਹੀ ਹੈ। ਐਸਾ ਹੀ ਮੇਰਾ ਹਾਲ ਅਕਾਲ ਉਸਤਤਿ, ਸਵਯੇ, ਇੱਕ ਹੋਰ ਰਚਨਾ ਜੋ ‘ਸ਼ਬਦ’ ਸਿਰਲੇਖ ਹੇਠਾਂ ਹੈ ਜਿੰਨਾ ਬਾਰੇ ਮੈਂ ਕੁੱਝ ਨਹੀ ਕਹਿ ਸਕਦਾ ਤੇ ਨਾ ਹੀ ਅਜੇ ਤੱਕ ਮੈਂ ਉਹਨਾ ਦੀ ਸਟੱਡੀ ਕੀਤੀ ਹੈ। ਚੋਬੀਸ ਅਵਤਾਰ ਮੈਂ ਥੋੜੇ-ਥੋੜੇ ਪੜ੍ਹੇ ਤੇ ਸ਼ੁਰੂ ਚੋਂ ਹੀ ਮਨ ਨੇ ਕਿਹਾ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੋ ਹੀ ਨਹੀਂ ਸਕਦੀ।
ਵੀਰ ਸਰਵਜੀਤ ਸਿੰਘ ਜੀ ਜਰੂਰੀ ਨਹੀ ਹੈ ਕਿ ਬਹੁਤ ਸਾਰਾ ਲਿਖਣ ਨਾਲ ਹੀ ਆਪਣਾ
point ਅੱਗੇ ਰੱਖਿਆ ਜਾਂ ਸਾਬਤ ਕੀਤਾ ਜਾਂਦਾ ਹੈ। ਅਗਰ ਐਸਾ ਹੁੰਦਾ ਤਾਂ ਵੀਰ ਬਲਦੇਵ ਸਿੰਘ ਜੀ ਨੇ ਵੀ ‘ਨਾਮੁ’ ਉਪਰ 28 ਪੇਜ਼ ਦੀ ਪਿਹਲੀ ਚਿੱਠੀ ਪਾਈ ਸੀ ਪਰ ਕੀ ਬਣਿਆ? ਆਵਾਗਵਣ ਤੇ ਕਰਮਾ ਥਿਊਰੀ ਉਪਰ ਵੀ ਬਹੁਤ ਵੱਡੀ-ਵੱਡੀ ਬਹਿਸ ਹੋਈ ਕੀ result ਨਿਕਲਿਆ?
ਇਸ ਕਰਕੇ ਚਾਹੇ ਥੋੜ੍ਹਾ ਲਿਖੀਏ ਪਰ ਪਿਆਰ ਨਾਲ ਲਿਖੀਏ। ਕਿਸੇ ਨੂੰ ਸਵਾਲ ਕਰੀਏ ਪਿਆਰ ਨਾਲ ਕਰੀਏ ਤਾਂ ਕੇ ਅਗਲਾ ਵੀ ਬਿਨਾ ਝਿਜਕ ਆਪਣੀ ਸਮਝ ਮੁਤਾਬਿਕ ਜਵਾਬ ਦੇ ਸਕੇ। ਜਿੱਤਣ-ਹਰਾਉਣ ਦਾ ਵੀ ਮਸਲਾ ਨਹੀ ਹੋਣਾ ਚਾਹੀਦਾ ਇਥੇ।
ਅੱਜ ਲਈ ਇੰਨਾ ਕੁ ਹੀ ਸਵੀਕਾਰ ਕਰੋ।
ਸਤਿਕਾਰ ਨਾਲ।
ਮਹਿੰਦਰ ਸਿੰਘ
Rochester, New York
(585) 503 - 5328


(07/05/09)
ਬਲਦੇਵ ਸਿੰਘ

ਪ੍ਰੋ: ਤਰਲੋਚਨ ਸਿੰਘ ਜੀ,

ਅਤੇ ਸਿੱਖ ਮਾਰਗ ਦੇ ਸੱਭ ਪਾਠਕਾਂ ਨੂੰ

ਗੁਰੂ ਫਤਹਿ ਬੁਲਾਈ ਪ੍ਰਵਾਨ ਹੋਵੇ ਜੀ।

ਵੀਰ ਤਰਲੋਚਨ ਸਿੰਘ ਜੀ, ੩ ਅਪ੍ਰੈਲ ਦੇ ਆਪਣੇਂ ਪੱਤਰ ਵਿੱਚ ਮੈਂ ਤਾਂ ਤੁਹਾਨੂੰ ਬੇਨਤੀ ਕੀਤੀ ਸੀ ਕੇ, ਵੀਰ ਜੀ ਮੇਰੀ ਬੇਨਤੀ ਹੈ ਕਿ ਆਪਾਂ ਇਸ ਕਵਿਤਾ ਵਾਲੀ ਗੱਲ ਨੂੰ ਜਿਆਦਾ ਨਾਂ ਵਧਾਈਏ। ਆਉ ਆਪਾਂ ਗੁਰਬਾਣੀਂ ਦੀ ਵਿਚਾਰ ਕਰੀਏ, ਜਿਹੜਾ ਆਪਣਾਂ ਅਸਲ ਕੰਮ ਹੈ। ਅੱਜ ਆਪਾਂ ਤੁਹਾਡੇ ਹੀ ਦਰਸਾਏ ਜਾਂ ਦੱਸੇ ਹੋਏ ਨੁਕਤਿਆ ਤੇ ਵਿਚਾਰ ਕਰਦੇ ਹਾਂ।

ਧਰਮਰਾਜ ਨੇ ਪੋਟਲੀ ਕਰਮਾਂ ਦੀ ਖੋਲ੍ਹਣੀ ਹੀ ਖੋਲ੍ਹਣੀ ਹੈ। ਡਰੋ ਨਾ। ਕਰਮ ਚੰਗੇ ਕਰੋ। ਕਿਸੇ ਸਿਆਣੇ ਨੇ ਕਿਹਾ ਹੈ ‘ਪਲੇ ਹੋਵੇ ਸਚ ਤਾਂ ਬੇਖ਼ੌਫ ਹੋ ਕੇ ਨਚ’ ਇਸ ਲਈ ਨੱਚਣ ਦੀ ਤਿਆਰੀਆਂ ਕਰੋ ਹੋਠੀ ਜੀ ਵੇਲਾ ਹੱਥੋਂ ਲੰਘਦਾ ਜਾ ਰਿਹਾ ਹੈ। ਜਦੋਂ ਸਾਗਰ ਨੇ ਉਛਾਲੇ ਲੈਣੇ ਸ਼ੁਰੂ ਕਰ ਦਿਤੇ ਫਿਰ ਸਾਰੀਆਂ ਸਿਆਣਪਾਂ ਧਰੀਆਂ ਦੀ ਧਰੀਆਂ ਰਹਿ ਜਾਣਗੀਆਂ।

ਮੈਂ ਤੁਹਾਡੀਆਂ ਇਹ ਊਪਰ ਵਾਲੀਆਂ ਲਾਈਨਾਂ ਦੀ ਬੜੀ ਸੰਜੀਦਗੀ ਨਾਲ ਹਮਾਇਤ ਕੀਤੀ ਸੀ। ਪਰ ਲੱਗਦਾ ਹੈ ਤੁਹਾਡੇ ਹੀ ਦਰਸਾਇ ਨੁਕਤਿਆਂ ਤੇ ਜੋ ਅਮਲ ਕਰਨ ਦੀ ਤੁਹਾਨੂੰ ਬੇਨਤੀ ਕੀਤੀ ਸੀ, ਉਸ ਦਾ ਸ਼ਾਇਦ ਤੁਹਾਨੂੰ ਗੁੱਸਾ ਲੱਗਾ।

ਇਸੇ ਕਰਕੇ ੧ ਮਈ ਦੇ ਆਪਣੇਂ ਪੱਤਰ ਵਿੱਚ ਤੁਸਾਂ ਇਸ ਵਿਸ਼ੇ ਨੂੰ ਇੱਕ ਇਕ ਅੱਖਰ ਨੂੰ ਵੱਖ ਵੱਖ ਰੰਗ ਦੇ ਕੇ ਅਤੇ ਬੋਲਡ ਕਰਕੇ ਹੋਰ ਵੀ ਹਾਈ ਲਾਈਟ ਕਰਕੇ ਲਿਖਿਆ ਕੇ,

ਬਲਦੇਵ ਸਿੰਘ (ਫ਼ਿਰੋਜ਼ਪੁਰ) ਅਨੁਸਾਰ ਵੈਸੇ ਵੀ ਗੁਰਬਾਣੀਂ ਵਿੱਚ ਰਾਗ ਨਾਦ ਗੀਤ ਕਬਿਤ ਕਵਿਤਾ ਨੂੰ ਕੋਈ ਚੰਗਾ ਨਹੀਂ ਮੰਨਿਆ ਗਿਆ

ਤੁਹਾਡੇ ਇਸ ਪੱਤਰ ਦਾ ਉੱਤਰ ਲਿਖਣ ਲੱਗਾ ਸੀ ਕੇ ਗੁਰਪ੍ਰੀਤ ਸਿੰਘ ਜੀ ਦਾ ਪੱਤਰ ਆ ਗਿਆ, ਸੋਚਿਆਂ ਚਲੋ ਤੁਹਾਡੀ ਤਸੱਲੀ ਹੋ ਗਈ ਹੋਵੇਗੀ। ਇਸ ਵਾਸਤੇ ਪੱਤਰ ਨਾਂ ਲਿਖਿਆ, ਪਰ ਤੁਸਾਂ ਫਿਰ ਵੀ ਇਸ ਵਿਸ਼ੇ ਨੂੰ ਬੰਦ ਨਾਂ ਕੀਤਾ। ਫਿਰ ਤੁਸੀਂ ਆਪਣੇਂ ਸੁਭਾ ਮੁਤਾਬਿਕ ਗੁਰਪ੍ਰੀਤ ਸਿੰਘ ਜੀ ਨਾਲ ਆਹਮਣੇਂ ਸਾਹਮਣੇਂ ਹੋ ਗਏ। ਅੱਜ ੬ ਮਈ ਨੂੰ ਜਸਗੀਰ ਸਿੰਘ ਕੈਲਗਰੀ ਜੀ ਦੀ ਧੰਨਵਾਦ ਦੀ ਚਿੱਠੀ ਵੀ ਇਸੇ ਵਿਸ਼ੇ ਵਿੱਚ ਆਈ। ਅਜੇ ਵੇਖੋ ਇਸ ਵਿਸ਼ੇ ਨੂੰ ਤੁਸੀਂ ਹੋਰ ਕਿਨਾਂ ਲੱਮਾਂ ਖਿਚਦੇ ਹੋ। ਇਸ ਵਕਤ ਤੁਸੀਂ ਆਪਣੇਂ ਆਪ ਨੂੰ ਸੱਭ ਤੋਂ ਸਿਆਣਾਂ ਸਮਝਦੇ ਹੋ।

ਜੋ ਮੈਂ ਇਹ ਲਿਖਿਆ ਵੈਸੇ ਵੀ ਗੁਰਬਾਣੀਂ ਵਿੱਚ ਰਾਗ ਨਾਦ ਗੀਤ ਕਬਿਤ ਕਵਿਤਾ ਨੂੰ ਕੋਈ ਚੰਗਾ ਨਹੀਂ ਮੰਨਿਆ ਗਿਆ ਇਹ ਲਾਈਨ ਲਿਖ ਕੇ ਮੈਂ ਕੀ ਅਨਰਥ ਕਰ ਦਿੱਤਾ ਜੋ ਤੁਸਾਂ ਇਸ ਗੱਲ ਨੂੰ ਏਨਾਂ ਤੂਲ ਦਿੱਤਾ।

ਮੈਂ ਲਿਖਿਆ ਸੀ, ਕਿ ਮੈਂ ਜੋ ਵੀ ਲਿਖਦਾ ਗੁਰਬਾਣੀਂ ਵਿਚੋਂ ਪੜ੍ਹੇ ਅਨੂੰਸਾਰ ਲਿਖਦਾ ਹਾਂ ਪਰ ਪ੍ਰਮਾਣ ਵਾਸਤੇ ਅਜੇ ਗੁਰਬਾਣੀਂ ਦੀਆਂ ਤੁਕਾਂ ਨਾਲ ਨਹੀਂ ਲਾ ਸੱਕਦਾ, ਕਿਉਂ ਕੇ ਮੇਰਾ ਸਾਰਾ ਡਾਟਾ ਲਾਸ ਹੋ ਗਿਆ ਸੀ। ਸੋ ਵੀਰ ਜੀ ਤੁਹਾਡੇ ਸ਼ੰਕੇ ਦੂਰ ਕਰਨ ਵਾਸਤੇ ਅਗੇ ਗੁਰਬਾਣੀਂ ਦੀਆਂ ਕੁੱਝ ਕੜੀਆਂ ਲਿਖ ਰਿਹਾ ਹਾਂ, ਜੋ ਤੁਹਾਡੇ ਗੀਤਾਂ ਰਾਗਾਂ ਦੇ ਵਿਸ਼ੇ ਤੇ ਹਨ, ਅਰਥ ਤੁਸੀਂ ਆਪੇ ਹੀ ਕਰ ਲੈਣਾਂ, (ਕਿਉਂ ਕੇ ਤੁਸੀਂ ਸੱਭ ਤੋਂ ਵੱਧ ਸਿਆਣੇਂ ਪਰੋਫੈਸਰ ਹੋ) ਅਗਰ ਮੈਂ ਤੁਹਾਨੂੰ ਇਸ ਦੇ ਅਰਥ ਦੱਸੇ ਤਾਂ ਤੁਸੀਂ ਫਿਰ ਗੁਸਾ ਕਰੋ ਗੇ। ਹੋਰ ਮੱਤ ਦੀ ਗੱਲ ਤਾਂ ਤੁਹਾਨੁੰ ਕੋਈ ਚੰਗੀ ਲੱਗਣੀਂ ਨਹੀ, ਫਰੋਲ ਫਰੋਲ ਕੇ ਤੁਸੀਂ ਉਹ ਗੱਲ ਲੱਭੋ ਗੇ ਜਿਸ ਨਾਲ ਸਿਰਫ ਝਗੜਾ ਕੀਤਾ ਜਾ ਸਕੇ, ਜਾਂ ਵਿਵਾਦ ਵਧਾਇਆ ਜਾ ਸਕੇ। ਤੁਕਾਂ ਤਾਂ ਹੋਰ ਵੀ ਬਹੁਤ ਹਨ ਇਸ ਵਿਸ਼ੇ ਤੇ, ਅਤੇ ਵੱਧ ਤੋਂ ਵੱਧ ਸਪਸ਼ਟ ਅਤੇ ਸਿਖਿਆ ਵਾਲੀਆਂ, ਪਰ ਅਜੇ ਪੂਰਾ ਡਾਟਾ ਮੇਰੇ ਹੱਥ ਨਹੀਂ ਲੱਗਾ।

ਗੀਤ ਰਾਗ ਘਨ ਤਾਲ ਸਿ ਕੂਰੇ ॥ ਤ੍ਰਿਹੁ ਗੁਣ ਉਪਜੈ ਬਿਨਸੈ ਦੂਰੇ ॥

ਵੀਰ ਜੀ ਮੇਰਾ ਖਿਆਲ ਹੈ, ਜੇ ਤਾਂ ਤੁਸੀਂ ਗੁਰਬਾਣੀਂ ਨੂੰ ਸੱਚ ਮੰਨਦੇ ਹੋ, ਤਾਂ ਇਹ ਇੱਕ ਕੜੀ ਹੀ ਕਾਫੀ ਹੈ ਮੇਰੀ ਗੱਲ ਦੇ ਪ੍ਰਮਾਣ ਵਾਸਤੇ। ਇਸ ਵਾਸਤੇ ਵੀਰ ਜੀ ਜੇ ਤੁਸੀਂ ਵਾਕਿਆ ਹੀ ਗੁਰਬਾਣੀਂ ਨੂੰ ਸੱਚ ਮੰਨਦੇ ਹੋ ਤਾਂ, ਪਾਣੀਂ ਵਿੱਚ ਮਧਾਣੀਂ ਪਾਕੇ, ਗੁਰਬਾਣੀਂ ਦੀ ਵਚਾਰ ਨੂੰ ਲੀਹੋਂ ਲਾਹ ਕੇ, ਫਜੂਲ ਦੀ ਬਹਿਸ ਕਰਕੇ, ਪਾਠਕਾਂ ਦਾ ਏਨਾਂ ਸਮਾਂ ਬਰਬਾਦ ਕਰਨ ਵਾਸਤੇ, ਕੀ ਤੁਸੀਂ ਵੀ, ਗੁਰਪ੍ਰੀਤ ਸਿੰਘ ਜੀ ਵਾਗੂੰ ਪਾਠਕਾਂ ਪਾਸੋਂ ਆਪਣੀਂ ਭੁੱਲ ਸਵੀਕਾਰ ਕਰਨ ਦੀ ਹਿੰਮਤ ਕਰੋਗੇ? । ਤਾਂ ਜੋ ਜਸਬੀਰ ਸਿੰਘ ਕੈਲਗਰੀ ਜੀ ਨੂੰ ਉਨੀ ਹੀ ਖੁਸ਼ੀ ਹੋਵੇ ਜਿਨੀਂ ਕੇ ਗੁਰਪ੍ਰੀਤ ਸਿੰਘ ਜੀ ਦੀ ਵਾਰੀਂ ਹੋਈ ਹੈ। ਉਚੇਚੇ ਤੌਰ ਤੇ ਤੁਹਾਡੀ ਹਿੰਮਤ ਦੀ ਵੀ ਦਾਦ ਦੇ ਸੱਕਣ, ਅਤੇ ਇੱਕ ਧਨਵਾਦ ਪੱਤਰ ਤਹਾਡੇ ਨਾਂਮ ਵੀ ਲਿਖ ਸੱਕਣ।

ਤੁਸੀਂ ਗੁਰਬਾਣੀਂ ਦੇ ਰਾਗਾਂ ਬਾਰੇ ਪੁਛਿੱਆ ਹੈ, ਸੋ ਕੁੱਝ ਕੜੀਆਂ ਗੁਰਬਾਣੀਂ ਦੇ ਰਾਗਾਂ ਬਾਰੇ ਲਿਖ ਰਿਹਾ ਹਾਂ, ਪਹਿਲੀ ਗੱਲ ਤਾਂ ਇਹ ਜਿਹੜੇ ਰਾਗਾਂ ਵਿੱਚ ਬਾਣੀਂ ਲਿਖੀ ਗਈ ਹੈ, ਉਹਨਾਂ ਵਿਚੋਂ ਸ਼ਾਇਦ ਹੀ ਕੋਈ ਰਾਗ, ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ "ਰਾਗਮਾਲਾ" ਨਾਲ ਹੀ ਮੇਲ ਖਾਂਦਾ ਹੋਵੇ, ਫਿਰ ਤੁਹਾਡੇ ਕਲਪਿਤ (ਝੂਠੇ) ਦੁਨਿਆਵੀ ਰਾਗਾਂ ਨਾਲ ਇਹ ਕਿਵੇਂ ਮੇਲ ਖਾ ਸੱਕਦਾ ਹੈ। ਅਗੇ "ਬਿਲਾਵਲੁ" ਰਾਗ ਗੁਰਬਾਣੀਂ ਦੀਆਂ ਕੁੱਝ ਕੜੀਆਂ ਲਿਖ ਰਿਹਾ ਹਾਂ। ਕਿਉਂ ਕੇ ਸ਼ਾਇਦ ਗੁਰਬਾਣੀਂ ਵਿੱਚ ਬਿਲਾਵਲ ਰਾਗ ਨੂੰ ਹੋਰ ਵੀ ਇੱਕ ਥਾਂ ਤੇ ਰਾਗਾਂ ਵਿਚੋਂ ਉੱਤਮ ਲਿਖਿਆ ਹੈ।

ਹਰਿ ਉਤਮੁ ਹਰਿ ਪ੍ਰਭੁ ਗਾਵਿਆ ਕਰਿ ਨਾਦੁ ਬਿਲਾਵਲੁ ਰਾਗੁ ॥ ਉਪਦੇਸੁ ਗੁਰੂ ਸੁਣਿ ਮੰਨਿਆ ਧੁਰਿ ਮਸਤਕਿ ਪੂਰਾ ਭਾਗੁ ॥ ੮੪੯

ਰਾਗ ਨਾਦ ਛੋਡਿ ਹਰਿ ਸੇਵੀਐ ਤਾ ਦਰਗਹ ਪਾਈਐ ਮਾਨੁ ॥ ਨਾਨਕ ਗੁਰਮੁਖਿ ਬ੍ਰਹਮੁ ਬੀਚਾਰੀਐ ਚੂਕੈ ਮਨਿ ਅਭਿਮਾਨੁ ॥੨॥ ਪਉੜੀ ॥

ਦੂਜੈ ਭਾਇ ਬਿਲਾਵਲੁ ਨ ਹੋਵਈ ਮਨਮੁਖਿ ਥਾਇ ਨ ਪਾਇ।। ਪਾਖੰਡਿ ਭਗਤਿ ਨ ਹੋਵਈ ਪਾਰਬ੍ਰਹਮੁ ਨ ਪਾਇਆ ਜਾਇ।। (੮੪੯)

ਵੀਰ ਜੀ ਇਸ ਊਪਰ ਵਾਲੀ ਕੜੀ ਵਿੱਚ ਰਾਗ ਨੂੰ ਵੀ ਛੱਡਣ ਵਾਸਤੇ ਕਿਹਾ ਹੈ। ਜੇ ਰਾਗਾਂ ਨਾਦਾਂ ਨੂੰ ਛੱਡੋ ਗੇ, ਤਾਂ ਹੀ ਬਿਲਾਵਲੁ ਹੋਣਾਂ ਹੈ। ਅਤੇ ਬਿਲਾਵਲ ਕਿਵੇਂ ਹੋਣਾਂ ਹੈ, ਅਗਲੀ ਕੜੀ ਵਿੱਚ ਲਿਖਿਆ ਹੈ।

ਬਿਲਾਵਲੁ ਤਬ ਹੀ ਕੀਜੀਐ ਜਬ ਮੁਖਿ ਹੋਵੈ ਨਾਮੁ।। ੮੪੯

ਅਗਲੀ ਕੜੀ ਵਿਚ

ਬਿਲਾਵਲੁ ॥ ਬਿਦਿਆ ਨ ਪਰਉ ਬਾਦੁ ਨਹੀ ਜਾਨਉ ॥ ਹਰਿ ਗੁਨ ਕਥਤ ਸੁਨਤ ਬਉਰਾਨੋ ॥੧॥ (੮੫੫)

ਵੀਰ ਜੀ ਬਿਲਾਵਲੁ ਕਰਨ ਦਾ ਵੱਲ ਸਿੱਖੋ! ਜਦ ਬਿਲਾਵਲੁ ਹੋਵੇ ਗਾ, ਤਾਂ ਉਹ ਅਸਲੀ ਰਾਗ ਹੈ, ਜਿਸ ਨੂੰ ਤੁਸੀਂ ਰਾਗ ਸਮਝਦੇ ਹੋ ਉਹ ਗੁਰਬਾਣੀਂ ਦਾ ਰਾਗ ਨਹੀਂ ਹੈ।

ਵੀਰ ਜੀ ਤੁਸੀਂ ਆਪ ਹੀ ਤਾਂ ਨੱਚਣ ਦੀ ਗੱਲ ਕੀਤੀ ਸੀ, ‘ਪਲੇ ਹੋਵੇ ਸਚ ਤਾਂ ਬੇਖ਼ੌਫ ਹੋ ਕੇ ਨਚ’ ਮੈ ਵੀ ਤੁਹਾਡੀ ਇਸ ਗੱਲ ਸਮੇਤ ਸਾਰੀਆਂ ਹੀ ਗੱਲਾਂ ਦੀ ਤਾਈਦ ਕੀਤੀ ਸੀ, ਪਰ ਸ਼ਾਇਦ ਤੁਹਾਨੂੰ ਮੇਰੀ ਤਾਈਦ ਵੀ ਜਲਦੇ ਜਲਦੇ ਅੰਗਾਰਾਂ ਵਾਗੂੰ ਲਗੀ। ਕਿਉਂ ਕੇ ਗੁਰਬਾਣੀਂ ਕਹਿੰਦੀ ਹੈ ਮਨਮੁੱਖ ਨੂੰ ਸੱਚ ਅੰਗਾਰਿਆਂ ਵਾਂਗੂੰ ਲੱਗਦਾ ਹੈ।

ਵੀਰ ਜੀ ਜੋ ਮੈਂ ਤੁਹਾਨੂੰ ਕਿਹਾ, ਕਿ ਕਿਸੇ ਨੂੰ ਨਚਾਉਣ ਤੋਂ ਪਹਿਲਾਂ ਖੁੱਦ ਨੱਚਣ ਦਾ ਵੱਲ ਸਿੱਖੋ, ਇਹ ਗਲਤ ਨਹੀਂ ਕਿਹਾ। ਨੱਚਣਾਂ ਦੋ ਤਰਾਂ ਦਾ ਹੂੰਦਾ ਹੈ, ਇਕ ਮਨਮੁੱਖਾਂ (ਦੁਨੀਂਆਂ) ਦਾ ਨਚਣਾਂ ਅਤੇ ਇੱਕ ਗੁਰਮੁੱਖਾਂ ਦਾ ਨੱਚਣਾਂ। ਮਨਮੁੱਖਾਂ ਦਾ ਨੱਚਣਾਂ ਤਾਂ ਸਾਰੇ ਹੀ ਜਾਣਦੇ ਹਨ, ਮੇਰੇ ਕਹਿਣ ਤੋਂ ਭਾਵ ਸੀ ਤੁਸੀਂ ਗੁਰਮੁਖਾਂ ਵਾਂਗੂ ਨੱਚਣ ਦਾ ਵੱਲ ਸਿੱਖੋ। ਗੀਤਾਂ ਰਾਗਾਂ ਵਾਗੂੰ ਹੀ ਗੁਰਬਾਣੀਂ ਇਹ ਵੀ ਕਹਿੰਦੀ ਹੈ, ਕਿ ਸਾਰੀ ਦੁਨੀਆਂ ਆਪਣੇਂ ਹਿਸਾਬ ਨਾਲ ਗਾਉਂਦੀ ਹੈ, ਨੱਚਦੀ ਹੈ। ਇਸੇ ਤਰਾਂ ਗੁਰਮੁੱਖ ਵੀ ਘੂੰਗਰੂ ਬੰਨ ਕੇ ਗਾਉਂਦੇ ਹਨ, ਨੱਚਦੇ ਹਨ, ਪਰ ਆਪਣੇਂ ਹਿਸਾਬ (ਤਰੀਕੇ) ਨਾਲ।

ਗੁਰਮੁਖਿ ਗਾਵੈ ਗੁਰਮੁਖਿ ਬੂਝੈ ਗੁਰਮੁਖਿ ਸਬਦੁ ਬੀਚਾਰੇ ॥ ਜੀਉ ਪਿੰਡੁ ਸਭੁ ਗੁਰ ਤੇ ਉਪਜੈ ਗੁਰਮੁਖਿ ਕਾਰਜ ਸਵਾਰੇ ॥ ਮਨਮੁਖਿ ਅੰਧਾ ਅੰਧੁ ਕਮਾਵੈ ਬਿਖੁ ਖਟੇ ਸੰਸਾਰੇ ॥ ਮਾਇਆ ਮੋਹਿ ਸਦਾ ਦੁਖੁ ਪਾਏ ਬਿਨੁ ਗੁਰ ਅਤਿ ਪਿਆਰੇ ॥੨॥ (੭੫੩)

ਨਾਚਨੁ ਸੋਇ ਜੁ ਮਨ ਸਿਉ ਨਾਚੈ ॥ ਝੂਠਿ ਨ ਪਤੀਐ ਪਰਚੈ ਸਾਚੈ ॥ ਇਸੁ ਮਨ ਆਗੇ ਪੂਰੈ ਤਾਲ ॥ ਇਸੁ ਨਾਚਨ ਕੇ ਮਨ ਰਖਵਾਲ ॥੨॥ (੮੭੨)

ਮਹਲਾ ੫ ॥ ਕਰ ਕਰਿ ਤਾਲ ਪਖਾਵਜੁ ਨੈਨਹੁ ਮਾਥੈ ਵਜਹਿ ਰਬਾਬਾ ॥ ਕਰਨਹੁ ਮਧੁ ਬਾਸੁਰੀ ਬਾਜੈ ਜਿਹਵਾ ਧੁਨਿ ਆਗਾਜਾ ॥ ਨਿਰਤਿ ਕਰੇ ਕਰਿ ਮਨੂਆ ਨਾਚੈ ਆਣੇ ਘੂਘਰ ਸਾਜਾ ॥੧॥ ਰਾਮ ਕੋ ਨਿਰਤਿਕਾਰੀ ॥ ਪੇਖੈ ਪੇਖਨਹਾਰੁ ਦਇਆਲਾ ਜੇਤਾ ਸਾਜੁ ਸੀਗਾਰੀ ॥੧॥ ਰਹਾਉ

ਘਰਿ ਘਰਿ ਨਿਰਤਿ ਹੋਵੈ ਦਿਨੁ ਰਾਤੀ ਘਟਿ ਘਟਿ ਵਾਜੈ ਤੂਰਾ ॥ ਏਕਿ ਨਚਾਵਹਿ ਏਕਿ ਭਵਾਵਹਿ ਇਕਿ ਆਇ ਜਾਇ ਹੋਇ ਧੂਰਾ ॥ ਕਹੁ ਨਾਨਕ ਸੋ ਬਹੁਰਿ ਨ ਨਾਚੈ ਜਿਸੁ ਗੁਰੁ ਭੇਟੈ ਪੂਰਾ ॥ (੮੮੪)

ਕੀ ਗੁਰਬਾਣੀਂ ਅਨੁਸਾਰ ਇਹ ਉਹ ਨੱਚਣਾਂ ਹੈ, ਜਿਹੜਾ ਤੁਸੀਂ ਨੱਚਦੇ ਹੋ? । ਕੀ ਗੁਰਬਾਣੀਂ ਉਹ ਗੀਤ ਜਾ ਰਾਗ ਗਾਉਂਣ ਵਾਸਤੇ ਕਹਿੰਦੀ ਹੈ, ਜਿਹੜੇ ਤੁਸੀਂ ਕਵਿਤਾ ਦੇ ਰੂਪ ਵਿੱਚ ਲਿਖਦੇ ਜਾਂ ਗਾਉਂਦੇ ਹੋ? । ਜੇ ਅਜੇ ਵੀ ਤੁਹਾਡੀ ਤਸੱਲੀ ਨਹੀਂ ਹੋਈ ਤਾਂ ਮੈਂ ਸਰਦਾਰ ਗੁਰਚਰਨ ਸਿੰਘ ਜੀ ਸਮੇਤ ਸਾਰੇ ਹੀ ਵੀਰਾਂ ਨੂੰ ਬੇਨਤੀ ਕਰਾਂ ਗਾ। ਕਿ ਉਹ ਸਾਰੇ ਹੀ ਪ੍ਰੋ: ਤਰਲੋਚਨ ਸਿੰਘ ਜੀ ਤੋਂ ਮਾਫੀ ਮੰਗ ਲੈਣ, (ਕਿਉਂ ਕੇ ਇਹ ਸੱਭ ਤੋਂ ਵੱਡੇ ਵਿਦਵਾਨ ਹਨ) ਮੈਂ ਵੀ ਮੰਗਦਾ ਹਾਂ।

ਵੀਰ ਜੀ ਅੱਗੇ ਸੁਣੋਂ ਕਿ ਗੁਰਬਾਣੀਂ ਜਿਹੜੇ ਗੀਤ, ਰਾਗ, ਨਾਦ, ਜਾਂ ਸ਼ਬਦ ਆਦਿ ਸੁਣਨ ਜਾਂ ਗਾਉਣ ਵਾਸਤੇ ਕਹਿੰਦੀ ਹੈ। ਉਹ ਦੁਨਿਆਵੀ ਸਾਜਾਂ ਜਾਂ ਇੰਸਟਰੂਮੈਂਟਸ ਤੋਂ ਬਿਨਾਂ ਹੀ ਵੱਜਦੇ ਹਨ, (ਦੁਨਿਆਵੀ ਸਾਜਾਂ ਰਾਗਾਂ ਦਾ ਗੁਰਬਾਣੀਂ ਤੇ ਕਿਨਾਂ ਉਲਟ ਪ੍ਰਭਾਵ ਪੈ ਰਿਹਾ ਹੈ, ਜਰੂਰਤ ਹੋਈ ਤਾਂ ਫਿਰ ਕਿਤੇ ਲਿਖਾਂਗਾ)।

ਅਣਮੜਿਆ ਮੰਦਲੁ ਬਾਜੈ ॥ ਬਿਨੁ ਸਾਵਣ ਘਨਹਰੁ ਗਾਜੈ ॥ ਬਾਦਲ ਬਿਨੁ ਬਰਖਾ ਹੋਈ ॥ (੬੫੭)

ਵਿਣੁ ਵਜਾਈ ਕਿੰਗੁਰੀ ਵਾਜੈ ਜੋਗੀ ਸਾ ਕਿੰਗੁਰੀ ਵਜਾਇ ॥ ਕਹੈ ਨਾਨਕੁ ਮੁਕਤਿ ਹੋਵਹਿ ਜੋਗੀ ਸਾਚੇ ਰਹਹਿ ਸਮਾਇ ॥੧੨ ੯੦੯

ਰਾਸਿ ਮੰਡਲੁ ਕੀਨੋ ਆਖਾਰਾ ॥ ਸਗਲੋ ਸਾਜਿ ਰਖਿਓ ਪਾਸਾਰਾ ॥੧॥ ਰਹਾਉ ॥ (੭੪੬)

ਉਸ ਅਕਾਲ ਪੁਰਖ ਨੇਂ ਤਾਂ ਆਪ ਰਾਸ ਮੰਡਲ ਵੀ ਰਚਾਏ ਹੋਇ ਹਨ, ਤੇ ਅਖਾੜੇ ਵੀ ਲਾਏ ਹੋਇ ਹਨ, ਵੀਰ ਜੀ ਇਹ ਨਕਲੀ ਮਨਪ੍ਰਚਾਵੇ ਛੱਡੋ, (ਕਵਿਤਾ ਲਿਖਣ ਦੇ)। ਅਸਲੀ ਮਨਪ੍ਰਚਾਵੇ ਕਰੋ ਤਾਂ ਝਗੜਾ ਮੁੱਕੇਗਾ। ਮੈਂ ਅਸਲ ਨਾਲ ਜੁੜਨ ਵਾਸਤੇ ਕਹਿੰਦਾ ਹਾਂ, ਤੁਸੀਂ ਗੁੱਸਾ ਕਰਦੇ ਹੋ।

ਓਅੰਕਾਰਿ ਏਕ ਧੁਨਿ ਏਕੈ ਏਕੈ ਰਾਗੁ ਅਲਾਪੈ ॥ ਏਕਾ ਦੇਸੀ ਏਕੁ ਦਿਖਾਵੈ ਏਕੋ ਰਹਿਆ ਬਿਆਪੈ ॥

ਬਾਜਾ ਮਾਣੁ ਤਾਣੁ ਤਜਿ ਤਾਨਾ ਪਾਉ ਨ ਬੀਗਾ ਘਾਲੈ ॥ ਫੇਰੀ ਫੇਰੁ ਨ ਹੋਵੈ ਕਬ ਹੀ ਏਕੁ ਸਬਦੁ ਬੰਧਿ ਪਾਲੈ ॥੨॥ ਨਾਰਦੀ ਨਰਹਰ ਜਾਣਿ ਹਦੂਰੇ ॥ ਘੂੰਘਰ ਖੜਕੁ ਤਿਆਗਿ ਵਿਸੂਰੇ ॥ ਸਹਜ ਅਨੰਦ ਦਿਖਾਵੈ ਭਾਵੈ ॥ ਏਹੁ ਨਿਰਤਿਕਾਰੀ ਜਨਮਿ ਨ ਆਵੈ ॥੩॥ ਜੇ ਕੋ ਅਪਨੇ ਠਾਕੁਰ ਭਾਵੈ ॥ ਕੋਟਿ ਮਧਿ ਏਹੁ ਕੀਰਤਨੁ ਗਾਵੈ ॥ ਸਾਧਸੰਗਤਿ ਕੀ ਜਾਵਉ ਟੇਕ ॥ ਕਹੁ ਨਾਨਕ ਤਿਸੁ ਕੀਰਤਨੁ ਏਕ ॥੪॥੮॥ (੮੮੫)

ਗੁਰਬਾਣੀਂ ਤਾਂ ਕਹਿੰਦੀ ਹੈ, ਕੋਈ ਕਰੋੜਾਂ ਵਿਚੋਂ ਇੱਕ ਹੋਵੇ ਗਾ ਜੋ ਇਸ ਰਾਗ ਨੂੰ, ਕੀਰਤਨ ਨੂੰ ਗਾਵੇ ਗਾ, ਅਤੇ ਉਹਦੇ ਵਾਸਤੇ ਸਿਰਫ ਇੱਕ ਕੀਰਤਨ ਹੈ, ਇਕੋ ਹੀ ਰਾਗ ਹੈ, ਇਕੋ ਹੀ ਧੁਨ ਹੈ, ਉਹ ਹੋਰ ਕਿਸੇ ਰਾਗ ਨਾਦ ਗੀਤ ਕਬਿਤ ਕਵਿਤਾ ਨੂੰ ਨਹੀਂ ਜਾਣਦਾ।

ਓਅੰਕਾਰਿ ਏਕ ਧੁਨਿ ਏਕੈ ਏਕੈ ਰਾਗੁ ਅਲਾਪੈ ॥ ਏਕਾ ਦੇਸੀ ਏਕੁ ਦਿਖਾਵੈ ਏਕੋ ਰਹਿਆ ਬਿਆਪੈ ॥

ਜੇ ਕੋ ਅਪਨੇ ਠਾਕੁਰ ਭਾਵੈ ॥ ਕੋਟਿ ਮਧਿ ਏਹੁ ਕੀਰਤਨੁ ਗਾਵੈ ॥ ਸਾਧਸੰਗਤਿ ਕੀ ਜਾਵਉ ਟੇਕ ॥ ਕਹੁ ਨਾਨਕ ਤਿਸੁ ਕੀਰਤਨੁ ਏਕ।।

ਹਾਂ ਤੁਸੀਂ ਅਗਰ ਗੁਰਬਾਣੀਂ ਨੂੰ ਨਹੀਂ ਮੰਨਦੇ ਤਾਂ ਤੁਸੀਂ ਆਪਣੇਂ ਇਹਨਾਂ ਰਾਗ ਨਾਦ ਗੀਤ ਕਬਿਤ ਕਵਿਤਾ ਨਾਲ ਜੁੜੇ ਰਹੋ ਅਤੇ ਖੂਬ ਪਰਚਾਰ ਕਰੋ ਇਹਨਾਂ ਦਾ, ਹੋਰ ਵੀ ਹਾਈ ਲਾਈਟ ਕਰੋ ਇਹਨਾਂ ਨੂੰ। ਤੁਹਾਨੂੰ ਕੌਣ ਰੋਕ ਸੱਕਦਾ ਹੈ।

ਪਿਆਰੇ ਵੀਰ, ਤੁਸੀਂ ਮੈਥੋਂ ਝੂਠੀਆਂ ਖੁਸ਼ੀਆਂ ਦੀ ਆਸ ਕਰਦੇ ਹੋ, ਜੋ ਮੇਰੇ ਪਾਸ ਨਹੀਂ ਹਨ। ਪਰ ਮੈਂ ਤਾਂ ਤੁਹਾਨੂੰ ਸੱਚੀਆਂ ਖੁਸ਼ੀਆਂ ਵਲ ਪ੍ਰੇਰਦਾ ਹਾਂ ਜੋ ਤੁਸੀਂ ਲੈਣਾਂ ਨਹੀਂ ਚਾਹੁੰਦੇ। ਜਿਹੜੀ ਚੀਜ ਤੁਹਾਡੇ ਅੰਦਰ ਹੈ (ਸੱਚ) ਉਸ ਨੂੰ ਤਾਂ ਤੁਸੀਂ ਖੋਜਦੇ ਨਹੀਂ, ਅਤੇ ਜਿਹੜੀ ਚੀਜ ਮੇਰੇ ਅੰਦਰ ਨਹੀਂ ਹੈ (ਵੈਰ, ਵਿਰੋਧ, ਈਰਖਾਂ, ਪੱਖਪਾਤ ਅਦਿ) ਉਸ ਨੂੰ ਤੁਸੀਂ ਖੋਜਦੇ ਹੋ। ਜਿਹੜੀ ਚੀਜ ਮੇਰੇ ਅੰਦਰ ਹੀ ਨਹੀਂ, ਉਸ ਨੂੰ ਤੁਸੀਂ ਕਿਵੇਂ ਖੋਜ ਸੱਕਦੇ ਹੋ। ਤੁਸਾਂ ਨੇਂ ਜਿਸ ਸਲੀਕੇ ਨਾਲ ਮੈਨੂੰ ਉੱਤਰ ਦਿੱਤਾਂ, ਮੈਂ ਉਸ ਤਰੀਕੇ ਨਾਲ ਤੁਹਾਨੂੰ ਉੱਤਰ ਇਸ ਵਾਸਤੇ ਦਿੱਤਾ, ਤਾਂ ਜੋ ਤੁਸੀਂ ਕੁੱਝ ਸਮਝ ਸਕੋ, ਕੁੱਝ ਸਿੱਖ ਸੱਕੋ ਕੇ ਆਪਣੇਂ ਵਾਰੀਂ ਅੰਗਿਆਰ ਕਿਨੇਂ ਤੱਤੇ ਲੱਗਦੇ ਹਨ। ਵੀਰ ਤਰਲੋਚਣ ਸਿੰਘ ਜੀ ਕੀ ਤੁਸੀਂ ਮੇਰੇ ਪਾਸੋਂ ਸੱਚਮੁਚ ਹੀ ਅੰਤਾਂ ਦੀਆਂ ਖੁਸ਼ੀਆਂ ਹਾਸਲ ਕਰਨਾਂ ਚਾਹੁੰਦੇ ਹੋ!

ਤੁਸੀਂ ਮੇਰੇ ਪ੍ਰਤੀ ਕਈ ਰੰਗ ਬਦਲ ਚੁੱਕੇ ਹੋ, ਪਰ ਮੇਰੇ ਤੁਸੀਂ ਉਹੋ ਹੀ ਪਹਿਲੇ ਵਾਲੇ ਵੀਰ ਹੀ ਹੋ। ਤੁਹਾਡੇ ਪ੍ਰਤੀ ਮੇਰੇ ਮਨ ਵਿੱਚ ਜਦੋਂ ਕੋਈ ਮੈਲ ਨਹੀਂ, ਮੰਦ ਭਾਵਨਾਂ ਹੀ ਨਹੀਂ, ਤਾਂ ਮੈਂ ਤੁਹਾਡੀ ਕਿਸੇ ਗੱਲ ਦਾ ਗੁੱਸਾ ਹੀ ਕਿਉਂ ਕਰਾਂ।

ਮੈਂ ਤੁਹਾਨੂੰ ਜਦ ਵੀ ਕੁੱਝ ਕਿਹਾ, ਜਾਂ ਲਿਖਿਆਂ, ਤੁਹਾਨੂੰ ਕੁੱਝ ਸਮਝਾਉਂਣ ਦੀ ਨੀਅਤ ਨਾਲ, ਕੁੱਝ ਦੇਣ ਦੀ ਨੀਅਤ ਨਾਲ। ਪਰ ਤੁਸਾਂ ਜੋ ਕੁੱਝ ਲਿਖਿਆਂ ਕਿਸ ਨੀਅਤ ਨਾਲ ਲਿਖਿਆਂ, ਦੱਸਣ ਦੀ ਜਰੂਰਤ ਨਹੀਂ।

ਮੈਂ ਤੁਹਾਨੂੰ ਅਗਰ ਕੋਈ ਪ੍ਰਸ਼ਨ ਵੀ ਕੀਤੇ ਤਾਂ ਤੁਹਾਡੀ ਚੇਤਨਤਾ ਨੂੰ ਜਗਾਉਂਣ ਵਾਸਤੇ, ਤੁਹਾਡੇ ਗਿਆਨ ਨੂੰ ਵਧਾਉਣ ਵਾਸਤੇ (ਤੁਹਾਨੂੰ ਹੀ ਨਹੀਂ ਸੱਭ ਨੂੰ ਸਾਂਝੇ ਹੀ ਕੀਤੇ ਸਨ) ਤੁਹਾਡੀ ਰੁਹਾਨੀਂ ਅਵਸਥਾ ਨੂੰ ਉੱਚਾ ਚੁਕਣ ਵਾਸਤੇ। ਪਰ ਤੁਸੀਂ ਮੈਨੂੰ ਨੀਚਾ ਦਿਖਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ। ਧੰਨਵਾਦ!

ਜਗੁ ਕਊਆ ਮੁਖਿ ਚੁੰਚ ਗਿਆਨੁ ॥ ਅੰਤਰਿ ਲੋਭੁ ਝੂਠੁ ਅਭਿਮਾਨੁ ॥ ਬਿਨੁ ਨਾਵੈ ਪਾਜੁ ਲਹਗੁ ਨਿਦਾਨਿ ॥੧॥ (੮੩੨)

ਵੀਰ ਜੀ ਇਸ ਚੁੰਝ ਗਿਆਨ ਨੂੰ ਛੱਡੋ, ਸੱਚ ਦੇ ਗਿਆਨ ਨੂੰ ਪਕੜੋ।

ਸੱਚੇ ਰਾਗ ਸੁਣਨ ਦਾ ਵੱਲ ਸਿੱਖੋ!

ਸੱਚੇ ਗੀਤ ਜਾਂ ਕਵਿਤਾ ਗਾਉਂਣ ਦਾ ਵੱਲ ਸਿੱਖੋ!

ਘੁੰਗਰੂ ਬੰਨ ਕੇ ਗੁਰਮੁਖਾਂ ਵਾਗ ਨੱਚਣ ਦਾ ਵੱਲ ਸਿੱਖੋ!

ਆਪਣੇਂ ਰਾਗ ਅਲਾਪਣੇਂ ਛੱਡੋ, ਉਹ ਰਾਗ ਅਤੇ ਧੁਨਾਂ ਸੁਣੋਂ ਜੋ ਪ੍ਰਭੂ ਆਪ ਅਲਾਪ ਰਿਹਾ ਹੈ, ਓਅੰਕਾਰਿ ਏਕ ਧੁਨਿ ਏਕੈ ਏਕੈ ਰਾਗੁ ਅਲਾਪੈ ॥

ਵੀਰ ਜਸਬੀਰ ਸਿੰਘ ਜੀ, ਤੁਸੀਂ ਹੀ ਦੱਸੋ, ਪ੍ਰੋ: ਤਰਲੋਚਨ ਸਿੰਘ ਜੀ ਨੂੰ ਮੈਂ ਕੋਈ ਗੱਲਤ ਮੱਤ ਦਿੱਤੀ ਹੈ। ਤਰਲੋਚਨ ਸਿੰਘ ਜੀ ਪ੍ਰਤੀ ਮੇਰੇ ਪਿਆਰ ਵਿੱਚ ਤੁਹਾਨੂੰ ਕੀ ਕੋਈ ਖੋਟ ਨਜਰ ਆਉਂਦੀ ਹੈ? ।

ਬਲਦੇਵ ਸਿੰਘ

ਫਿਰੋਜ਼ਪੁਰ


(ਨੋਟ:- ਅੱਜ ਸਾਨੂੰ ਮਨਜੀਤ ਸਿੰਘ ਖਾਲਸਾ ਵਲੋਂ, ਹਰਮੋਹਿੰਦਰ ਸਿੰਘ ਅਤੇ ਅਮਰੀਕ ਸਿੰਘ ਗਿੱਲ ਦੀ ਅਡਵਾਨੀ ਨੂੰ ਲਿਖੀ ਹੋਈ ਖੁੱਲੀ ਚਿੱਠੀ ਮਿਲੀ ਹੈ। ਕਿਉਂਕਿ ‘ਸਿੱਖ ਮਾਰਗ’ ਨਿਰੋਲ ਧਾਰਮਿਕ ਸਾਈਟ ਹੈ ਇਸ ਲਈ ਅਸੀਂ ਇਹ ਚਿੱਠੀ ਪਉਣ ਤੋਂ ਗੁਰੇਜ਼ ਕੀਤੀ ਹੈ। ਇਸ ਤਰ੍ਹਾਂ ਦੀਆਂ ਚਿੱਠੀਆਂ ਜੇ ਕਰ ਸਪੋਕਸਮੈਨ ਵਰਗੇ ਅਖਬਾਰਾਂ ਵਿੱਚ ਛਪਣ ਤਾਂ ਜ਼ਿਆਦਾ ਢੁਕਵੀਆਂ ਲਗਾਦੀਆਂ ਹਨ ਅਤੇ ਚੰਗਾ ਅਸਰ ਕਰਦੀਆਂ ਹਨ-ਸੰਪਾਦਕ)


(06/05/09)
ਸਰਵਜੀਤ ਸਿੰਘ

ਸ: ਮਹਿੰਦਰ ਸਿੰਘ ਸਿੰਘ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਆਪ ਜੀ ਦਾ ਪੱਤਰ ਪੜ੍ਹ ਕੇ ਬੁਹਤ ਹੀ ਖੁਸ਼ੀ ਹੋਈ ਹੈ ਕੇ ਆਪ ਜੀ ਵੀ ਨੇ ਲੱਗ-ਭੱਗ ਅੱਧੇ ਦਸਮ ਗ੍ਰੰਥ ਨੂੰ ਤਾਂ ਰੱਦ ਕਰ ਦਿੱਤਾ ਹੈ। ਇਸ ਲਈ ਆਪ ਜੀ ਦਾ ਬੁਹਤ-ਬੁਹਤ ਧੰਨਵਾਦ।
ਆਪ ਜੀ ਦੇ ਬਚਨ, “ਚਰਿਤ੍ਰੋਪਾਖਿਯਾਨ ਨੂੰ ਕੋਈ ਕੰਜਰ ਕਵਿਤਾ ਲਿਖੇ ਜਾਂ ਕੋਕ ਸ਼ਾਸਤਰ ਲਿਖੇ ਕੋਈ ਫਰਕ ਨਹੀ ਪੇਂਦਾ। ਤੇ ਮੇਰੇ ਖਿਆਲ ਨਾਲ ਇਹ ਨਾਮ ਇਹੋ ਜਹੀਆਂ ਰੱਚਣਾ ਤੇ ਢੁਕਦੇ ਵੀ ਸਹੀ ਨੇ” ਅੱਗੇ ਆਪ ਜੀ ਲਿਖਦੇ ਹੋ, “ਪਰ ਜਦੋ ਕੋਈ ਪੂਰੇ ਗ੍ਰੰਥ ਨੂੰ ਕੰਜਰ ਕਵਿਤਾ ਲਿਖਦਾ ਹੈ ਤਾਂ ਮਨ ਬਹੁਤ ਦੁੱਖੀ ਹੁੰਦਾ ਹੈ, ਤੇ ਉਸਦੇ ਕਾਰਨ ਮੈਂ ਤੁਹਾਨੂੰ ਪਿਛਲੀ ਚਿੱਠੀ ਵਿੱਚ ਲਿਖ ਆਇਆਂ ਹਾਂ” ਆਪ ਜੀ ਨੇ ਆਪਣੇ ਪਹਿਲੇ ਪੱਤਰ ਵਿਚ ਵੀ ਲਿਖਿਆ ਸੀ, “ਇਸ ਤਰ੍ਹਾਂ ਲਿੱਖਣ ਨਾਲ ਅਸੀ ਆਪਣੇ ਧਰਮ ਪਿਤਾ, ਸਰਬੰਸ ਦਾਨੀ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਕੀ ਲਿੱਖ ਰਹੇ ਹਾਂ?” ਵੀਰ ਜੀ ਮੈਨੂੰ ਇਸ ਗੱਲ ਦੀ ਸਮਝ ਨਹੀ ਆਈ ਕਿ ਇਥੇ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਕਿਵੇ ਆ ਗਿਆ? ਕੀ ਆਪ ਜੀ ਬਾਕੀ ਦੀਆਂ ਰਚਨਾਵਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਤ ਮੰਨਦੇ ਹੋ?
ਆਪ ਜੀ ਨੇ ਆਪਣੇ ਪਿਛਲੇ ਪੱਤਰ ਵਿਚ ਲਿਖਿਆ ਸੀ, “ਬੜਾ ਕੁੱਝ ਲਿਖਿਆ ਜਾ ਸਕਦਾ ਹੈ ਪਰ ਮੇਰਾ ਮਕਸਦ ਚਿੱਠੀ ਨੂੰ ਲੰਬਾ ਕਰਨਾ ਨਹੀ ਬਸ ਆਪਣੀ ਗੱਲ ਨੂੰ ਘੱਟ ਤੋ ਘੱਟ ਸ਼ਬਦਾ ਵਿੱਚ ਸਾਹਮਣੇ ਰੱਖਣਾ ਹੈ।” ਇਹ ਆਪ ਜੀ ਦੀ ਖੂਬੀ ਹੈ ਕਿ ਆਪ ਜੀ ਘੱਟ ਤੋ ਘੱਟ ਸ਼ਬਦਾਂ ਦੀ ਵਰਤੋ ਕਰਕੇ ਵੀ ਬੁਹਤ ਕੁਝ ਕਹਿ ਜਾਂਦੇ ਹੋ। ਪਰ ਮੇਰੀ ਬੇਨਤੀ ਹੈ ਕਿ ਆਪ ਜੀ ਆਪਣੇ ਲਿਖੇ ਸ਼ਬਦਾ, “ਬੜਾ ਕੁੱਝ ਲਿਖਿਆ ਜਾ ਸਕਦਾ ਹੈ” ਉਪਰ ਅਮਲ ਕਰੋ। ਵੈਬ ਸਾਈਟ ਦਾ ਏਹੀ ਤਾਂ ਫਾਇਦਾ ਹੈ। ਇਥੇ ਅਖ਼ਬਾਰਾਂ ਦੀ ਤਰਾਂ ਨਾਂ ਤਾਂ ਥਾਂ ਦੀ ਕੋਈ ਕਮੀ ਹੁੰਦੀਂ ਹੈ ਅਤੇ ਨਾਂ ਹੀ ਸਮੇਂ ਦੀ ਕੋਈ ਪਾਬੰਦੀ। ਸਰਦਾਰ ਮੱਖਣ ਸਿੰਘ ਜੀ ਨੇ ਵੀ ਭੂਤ ਅਤੇ ਭਵਿੱਖ ਦਾ ਵਿਸ਼ਾ ਬੰਦ ਕਰਕੇ ਵਰਤਮਾਨ ਬਾਰੇ ਵਿਚਾਰ-ਚਰਚਾ ਕਰਨ ਲਈ ਖੁੱਲਾ ਸੱਦਾ ਦਿੱਤਾ ਹੋਇਆ ਹੈ। ਕੀ ਹੁਣ ਆਪਣਾ ਇਹ ਫ਼ਰਜ ਨਹੀ ਬਣਦਾ ਕਿ ਆਪਾਂ ਸਾਰੇ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ‘ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ’ ਉਪਰ ਅਮਲ ਕਰੀਏ ਅਤੇ ਜੋ ਪ੍ਰਚਾਰਕ, ਵਿਦਵਾਨ ਜਾਂ ਸੰਸਥਾਵਾਂ, ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਰੀਕ ਪੈਦਾ ਕਰਕੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਨਾਲ ਦੁਨੀਆਂ ਭਰ ਦੇ ਕੂੜ-ਕਬਾੜ ਨੂੰ ਜੋੜਨ ਕੇ ਕੋਝਾਂ ਯਤਨ ਕਰ ਰਹੇ ਹਨ, ਉਨ੍ਹਾਂ ਦੀ ਇਸ ਬਦਨੀਤੀ ਨੂੰ ਯੱਗ ਜਾਹਿਰ ਕਰੀਏ?
ਆਦਰ ਸਹਿਤ
ਸਰਵਜੀਤ ਸਿੰਘ


(06/05/09)
ਦਰਸ਼ਨ ਸਿੰਘ ਘਨਕਸ

Bravo Gurpreet,

1. God, where we are wrong, make us willing to change, where we are right; make us easy to live with.

2. Faults are easiest things to find.

3. The man who never makes mistakes loses great many chances to learn.

Thanks for your humbleness,

Darshan S. Ghankas.

------------------------------------------------------------------------------------------------------

Respected, Makhan Singh jee,

I am sorry being unreasonable to you.

Thanks for being kind to everybody.

You’re Brother,

Darshan S. Ghankas


(06/05/09)
ਜਸਬੀਰ ਸਿੰਘ (ਕੈਲਗਰੀ)

ਗੁਰਪ੍ਰੀਤ ਸਿੰਘ ਸਮਰਾ ਅਤੇ ਸਿੱਖ ਮਾਰਗ ਦੇ ਪਾਠਕ ਸੱਜਣੋਂ!
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
ਗੁਰਪ੍ਰੀਤ ਸਿੰਘ ਜੀ! ਤੁਸੀਂ ਪ੍ਰੋ: ਤਰਲੋਚਨ ਸਿੰਘ ਨੂੰ ਲਿਖੇ ਪੱਤਰ ਦੇ ਸੰਬੰਧ ਵਿੱਚ ਆਪਣੀ ਭੁੱਲ ਨੂੰ ਸਵਿਕਾਰ ਕੀਤਾ, ਬਹੁਤ ਹੀ ਚੰਗਾ ਲੱਗਾ। ਆਪ ਦਾ ਬਹੁਤ ਬਹੁਤ ਧੰਨਵਾਦ ਹੈ। ਇਹ ਹਿੰਮਤ ਕੋਈ ਕੋਈ ਕਰ ਸਕਦਾ ਹੈ। ਕਾਸ਼ ਕਿ ਪਰਮਾਤਮਾ ਸਾਨੂੰ ਵੀ ਆਪਣੀਆਂ ਭੁੱਲਾਂ ਨੂੰ ਸਮਝਣ ਅਤੇ ਸਵਿਕਾਰਨ ਦੀ ਸਮਝ ਅਤੇ ਹਿੰਮਤ ਬਖਸ਼ੇ। ਧੰਨਵਾਦ।
ਜਸਬੀਰ ਸਿੰਘ (ਕੈਲਗਰੀ)


(06/05/09)
ਤਰਲੋਚਨ ਸਿੰਘ (ਫਿਜਿਕਸ)

ਤਰਲੋਚਨ ਸਿੰਘ (ਫਿਜਿਕਸ)

09888169226

ਸਿੱਖ ਮਾਰਗ ਦੇ ਪਾਠਕ ਸਜਣੋ

ਵਾਹਿਗੁਰੂ ਜੀ ਕਾ ਖਾਲਸਾ॥

ਵਾਹਿਗੁਰੂ ਜੀ ਕੀ ਫਤਿਹ॥

ਸਤਿਕਾਰ ਜੀਓ

ਗੁਰਚਰਨ ਸਿੰਘ ਜੀ ਸਿਖ ਮਾਰਗ ਤੇ ਤੁਸੀਂ ਸਾਨੂੰ ਨਸਹੀਅਤ ਦਿੰਦੇ ਹੋ ਕਿ ਨਾਮ ਬਦਲ ਕੇ ਨਹੀਂ ਲਿਖਣਾ ਚਾਹੀਦਾ, ਪਰ ਆਪੂੰ ਸਿਖ ਮਾਰਗ ਤੇ ਦਲਜੀਤ ਸਿੰਘ ਹੋਠੀ ਬਣ ਕੇ ਲਿਖ ਰਹੇ ਹੋ। ਕਿਉਂ? ਕੀ ਤੁਹਾਨੂੰ ਆਪਣਾ ਨਾਮ ਪਸੰਦ ਨਹੀਂ ਜਾਂ ਤੁਹਾਨੂੰ ਦਲਜੀਤ ਸਿੰਘ ਹੋਠੀ ਨਾਮ ਜਿਆਦਾ ਪਸੰਦਾ ਹੈ। ਇਹ ਮੈਂ ਖੁਲਾਸਾ ਤੁਹਾਡੇ ਕਹਿਣ ਤੇ ਹੀ ਕਰਨ ਜਾ ਰਿਹਾ ਹਾਂ। ਦਲਜੀਤ ਸਿੰਘ ਉਰਫ ਗੁਰਚਰਨ ਸਿੰਘ ਨੇ ਸਬੂਤ ਮੰਗੇ ਹਨ, ਸੋ ਸਬੂਤ ਹਾਜਰ ਹਨ ਸਿੱਖ ਮਾਰਗ ਦੀਆਂ ਸੰਗਤਾਂ ਸਾਹਮਣੇ।

(1) ਦੋ ਵੱਖਰੇ ਵੱਖਰੇ ਬੰਦੇ ਚਿੱਠੀ ਦੇ ਅਖੀਰ ਵਿੱਚ ਇਕੋ ਪੰਕਤੀ ਲਿਖ ਕੇ ਕਿਵੇਂ ਚਿਠੀ ਬੰਦ ਕਰ ਸਕਦੇ ਹਨ? ਪਰ ਇਵੇਂ ਹੋਇਆ ਹੈ। ਹਾਜਰ ਹਨ ਉਹ ਚਿਠੀਆਂ ਜਿਨ੍ਹਾਂ ਦੇ ਅਖੀਰ ਬਿਲਕੁਲ ਇਕੋ ਜਿਹਾ ਹੈ

(11/03/09) ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ

ਪਰ ਸਿੱਖਾਂ ਨੂੰ ਗੁਰੂ ਜੀ ਵਿਚਾਰਵਾਨ ਸਿੱਖ ਹੋਣ ਵਾਸਤੇ ਫੁਰਮਾਨ ਕਰਦੇ ਹਨ: ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ॥ ਭਾਲਿ ਰਹੇ ਹਮ ਰਹਣੁ ਨ ਪਾਇਆ ਜੀਵਤਿਆ ਮਰਿ ਰਹੀਐ॥ 5॥ 2॥ {ਪੰਨਾ 660} ਧੰਨਵਾਦ।

(19/03/09) ਦਲਜੀਤ ਸਿੰਘ ਹੋਠੀ

ਪਰ ਸਿੱਖਾਂ ਨੂੰ ਗੁਰੂ ਜੀ ਵਿਚਾਰਵਾਨ ਸਿੱਖ ਹੋਣ ਵਾਸਤੇ ਫੁਰਮਾਨ ਕਰਦੇ ਹਨ: ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ॥ ਭਾਲਿ ਰਹੇ ਹਮ ਰਹਣੁ ਨ ਪਾਇਆ ਜੀਵਤਿਆ ਮਰਿ ਰਹੀਐ॥ 5॥ 2॥ {ਪੰਨਾ 660} ਧੰਨਵਾਦ।

(2) ਦਲਜੀਤ ਸਿੰਘ ਹੋਠੀ ਦੀ ਪਹਿਲੀ ਚਿਠੀ 24/2/09 ਨੂੰ ਸਿੱਖ ਮਾਰਗ ਤੇ ਆਈ, ਉਨ੍ਹਾਂ ਦੀ ਇਸ ਚਿਠੀ ਵਿੱਚ ਲਿਖਿਆ ਤੁਸੀਂ ਆਪਣੇ ਵਿਚਾਰ ਖੁਲ਼ੀ ਤੇ ਧੜੱਲੇਦਾਰ ਬੋਲੀ ਵਿੱਚ ਕਰਿਆ ਕਰੋ। ਤੁਹਾਡੀ ਲਿਖਤ ਦਾ ਮੈਂ ਬੁਰਾ ਨਹੀਂ ਮਨਾਉਂਦਾ। ਚਿੱਠੀ ਪੱਤਰ ਵਿੱਚ ਬੋਲੀ ਐਸੀ ਹੀ ਹੁੰਦੀ ਹੈ। ਜੇ ਜੱਟਾਂ ਨੇ ਜੱਟਕਾ ਸਵਾਦ ਹੀ ਨਾ ਦਿਖਾਇਆ ਤਾਂ ਉਹ ਜੱਟ ਹੀ ਕਾਹਦੇ। ਖੂਬ ਗਾਹਲਾਂ ਵਗੈਰਾ ਕੱਢਿਆ ਕਰੋ। ਅਚਾਰ ਤੋਂ ਬਗੈਰ ਕਈ ਵਾਰੀ ਸਬਜੀ ਜਿਤਨੀ ਮਰਜ਼ੀ ਸਵਾਦ ਹੋਵੇ ਰੋਟੀ ਖਾਣ ਦਾ ਸਵਾਦ ਹੀ ਨਹੀਂ ਆਉਂਦਾ। ਸਿੱਖ ਮਾਰਗ ਤੇ ਸਾਨੂੰ ਪਤਾ ਹੈ ਕਿ ਗਾਹਲਾਂ ਕਢਣ ਵਾਲ ਜੱਟ ਦਲਜੀਤ ਸਿੰਘ ਹੋਠੀ ਨਹੀਂ ਹੋ ਸਕਦਾ

(19/03/09) ਦਲਜੀਤ ਸਿੰਘ ਹੋਠੀ ਦਲਜੀਤ ਸਿੰਘ ਅਨੁਸਾਰ ਤੁਸੀ ਕਈ ਵਾਰੀ ਲਿੱਖਿਆ ਹੈ ਕਿ ਨਾਂਮ ਜਪਣ ਕਰਕੇ ਤੁਹਾਡੇ ਸਰੀਰ ਵਿੱਚੋ ਤਰੰਗਾਂ ਫੁਟਦੀਆਂ ਹਨ ਤੇ ਤੁਹਾਡੇ ਵਿੱਦਿਆਰਥੀ ਤੁਹਾਡੀਆਂ ਗੱਲਾ ਵੀ ਮੰਨਦੇ ਹਨ

ਦਲਜੀਤ ਸਿੰਘ ਨੇ 24/2 ਨੂੰ ਲਿਖਣਾ ਸ਼ੁਰੂ ਕੀਤਾ ਔਰ ਉਸ ਨੂੰ ਕਿਥੋਂ ਇਲਮ ਹੋ ਗਿਆ ਮੇਰੀਆਂ ਤਰੰਗਾਂ ਬਾਰੇ। ਚਲੋ ਮੰਨ ਲੈਂਦੇ ਹਾਂ ਕਿ ਉਨ੍ਹਾਂ ਨੇ ਮੇਰਾ ਕੋਈ ਆਰਟੀਕਲ ਪੜ੍ਹ ਲਿਆ ਹੋਣੈ ਪਰ ਵਿੱਦਿਆਰਥੀ ਤੁਹਾਡੀਆਂ ਗੱਲਾ ਵੀ ਮੰਨਦੇ ਹਨ ਇਹ ਗਲ ਤਾਂ ਗੁਰਚਰਨ ਸਿੰਘ ਨੇ ਸਾਲ ਕੁ ਪਹਿਲਾਂ ਮੇਰੇ ਨਾਲ ਜੋੜੀ ਸੀ ਜਦੋਂ ਉਸ ਨੇ ਘੱਗੇ ਨੂੰ ਮੇਰੇ ਕਾਲਜ ਮੇਰੀ ਇੰਟਰਵੀਊ ਲੈਣ ਲਈ ਭੇਜਿਆ ਸੀ। ਚਲੋ ਇਹ ਵੀ ਮੰਨ ਲੈਂਦੇ ਹਾਂ ਕਿ ਦਲਜੀਤ ਸਿੰਘ ਨੇ ਮੇਰ ਸਬੰਧ ਵਿੱਚ ਇੱਕ ਇੱਕ ਚਿਠੀ ਨੂੰ ਬੜੀ ਧਿਆਨ ਨਾਲ ਪੜ੍ਹਿਆ ਪਰ ਸ਼ਕ ਦੀ ਸੂਈ ਉਦੋਂ ਘੁੰਮਦੀ ਹੈ ਜਦੋਂ ਹੋਠੀ ਜੀ 26/3 ਨੂੰ ਕਹਿੰਦੇ ਹਨ ਸਰਦਾਰ ਗੁਰਚਰਨ ਸਿੰਘ ਜਿਉਣ ਵਾਲਾ ਨੇ ਸਿੱਖ ਮਾਰਗ ਤੇ ਤਰੰਗਾਂ ਬਾਰੇ ਤੁਹਾਨੂੰ ਇੱਕ ਲੇਖ ਪਾਇਆ ਹੋਇਆ ਹੈ, ਤੁਸੀ ਅਜੇ ਤੱਕ ਉਸ ਦਾ ਜਵਾਬ ਨਹੀ ਦਿਤਾ। ਮੈਂ ਹਰ ਇੱਕ ਪ੍ਰਸ਼ਨ ਦਾ ਜਵਾਬ ਦੇ ਚੁਕਾ ਹਾਂ ਇਹ ਲਫਜ ਕਹਿਣ ਵਾਲਾ ਕਿ ਮੈਂ ਜਵਾਬ ਨਹੀਂ ਦਿਤਾ ਇਹ ਆਦਤ ਇਕੋ ਇੱਕ ਵਿਦਵਾਨ ਦੀ ਹੈ ਉਹ ਹੈ ਗੁਰਚਰਨ ਸਿੰਘ।

ਜਸਬੀਰ ਸਿੰਘ ਨੂੰ ਇੱਕ ਚਿਠੀ ਵਿੱਚ ਦਲਜੀਤ ਸਿੰਘ ਜੀ ਲਿਖਦੇ ਹਨ ਤੁਹਾਨੂੰ ਵੀ ਸਰਦਾਰ ਗੁਰਚਰਨ ਸਿੰਘ ਨੇ (‘ਅਗੈ’ ਤੇ ‘ਆਗੇ’) ਦਾ ਜਵਾਬ ਮੰਗਿਆਂ ਸੀ। ਪਰ ਤੁਸੀ ਅਜੇ ਤੱਕ ਵੀ ਗੁਰਚਰਨ ਸਿੰਘ ਦੀ ਦਲੀਲ ਦਾ ਜਵਾਬ ਨਹੀ ਦੇ ਸਕੇ, ਤੁਸੀ ਹੋਰ ਪਾਸੇ ਆਪਣਾ ਵਕਤ ਖਰਾਬ ਕਰੀ ਜਾਂਦੇ ਹੋ। ਸਿਖ ਮਾਰਗ ਦੇ ਪਾਠਕ ਸਮਝ ਸਕਦੇ ਹਨ ਕਿ ਇਹ ਵਿਚਾਰ ਗੁਰਚਰਨ ਸਿੰਘ ਤੋਂ ਬਿਨਾ ਕਿਸੇ ਹੋਰ ਦੇ ਨਹੀਂ ਹੋ ਸਕਦੇ। ਉਹੋ ਹੀ ਬਾਰ ਬਾਰ ਇਕੋ ਗਲ ਦੁਹਰਾਉਂਦੇ ਹਨ ਜਵਾਬ ਨਹੀਂ ਦਿਤਾ, ਜਵਾਬ ਨਹੀਂ ਦਿਤਾ

ਜਿਹੜੇ ਲਫਜਾਂ ਨਾਲ ਕਿਸੇ ਵੇਲੇ ਗੁਰਚਰਨ ਸਿੰਘ ਨੇ ਮੈਨੂੰ ਗਾਹਲਾਂ ਕਢੀਆਂ ਸਨ ਉਹੋ ਲਫਜ ਢੌਂਗੀ, ਫਰੇਬੀ, ਮੋਮੋ ਠੱਗਣਾ,  ਸਰੰਗੀ ਮਾਸਟਰ, ਤਰੰਗੀ ਮਾਸਟਰ …… (ਇਨ-ਬਿਨ) ਦਲਜੀਤ ਸਿੰਘ ਕਿਵੇਂ ਵਰਤ ਸਕਦੇ ਹਨ।

ਸਾਨੂੰ ਪਤਾ ਹੈ ਕਿ ਗੁਰਚਰਨ ਸਿੰਘ ਦੀ ਪੁਰਾਣੀ ਆਦਾਤ ਹੈ ਕਟ ਪੇਸਟ ਕਰ ਕੇ ਚਿਠੀਆਂ ਲਾਉਣ ਦੀ ਇਹ ਕਿਵੇਂ ਹੋ ਸਕਦਾ ਹੈ ਕਿ ਦਲਜੀਤ ਸਿੰਘ ਹੋਠੀ ਦੀ ਵੀ ਇਹੋ ਆਦਤ ਹੋਵੇ ਜਿਹੜੀ ਆਦਤ ਗੁਰਚਰਨ ਸਿੰਘ ਦੀ ਹੈ। ਇਸ ਦੀ ਤਾਜਾ ਉਦਾਹਰਣ ਹੈ ਦਲਜੀਤ ਸਿੰਘ ਹੋਠੀ ਦੀ ਚਿਠੀ 4/5/09 ਦੀ ਹੈ ਜਿਸ ਵਿੱਚ ਉਨ੍ਹਾਂ ਨੇ ਘੱਗੇ ਦੇ ਆਰਟੀਕਲ ਤੋਂ ਕਟ-ਪੇਸਟ ਕੀਤਾ ਹੈ।

ਵੇਖੋ: ਦਲਜੀਤ ਸਿੰਘ ਹੋਠੀ ਲਿਖਦੇ ਹਨ:

ਪ੍ਰੋ. ਸਾਹਿਬ ਸਿੰਘ ਜੀ ਨੇ ਇਸ ਸ਼ਬਦ ਦੀ ਗਹਿਰਾਈ ਵਿੱਚ ਜਾ ਕੇ, ਪਰਖ ਨਹੀਂ ਕੀਤੀ ਜੰਜੀਰਾਂ ਵਿੱਚ ਜਕੜਿਆ ਵਿਅਕਤੀ ਜੇ ਪਾਣੀ ਵਿੱਚ ਸੁੱਟ ਦਿੱਤਾ ਜਾਵੇ, ਉਹ ਅਵੱਸ਼ ਹੀ ਡੁੱਬ ਮਰੇਗਾ। ਪਾਣੀ ਭਾਵੇਂ ਗੰਗਾ, ਜਮਨਾ, ਗੋਦਾਵਰੀ ਜਾਂ ਰਾਵੀ ਦਾ ਹੋਵੇ, ਹਰ ਥਾਂ ਪਾਣੀ ਦੀ ਤਾਸੀਰ ਇੱਕੋ ਹੀ ਹੈ ਗੰਗਾ ਵਿੱਚ ਅਜਿਹੀ ਕਿਹੜੀ ਪਰਉਪਕਾਰੀ ਰਗ ਫੜਕ ਪਈ ਕਿ ਕਬੀਰ ਜੀ ਦੀਆਂ ਜੰਜੀਰਾਂ ਤੋੜ ਦੇਵੇ। ਫਿਰ ਕਿਸੇ ਚਮਤਕਾਰ ਦੁਆਰਾ ਮ੍ਰਿਗ ਆਸਣ (ਮ੍ਰਿਗ ਦੀ ਖੱਲ) ਘੱਲ ਦੇਵੇ। ਕਬੀਰ ਜੀ ਚੌਂਕੜਾ ਮਾਰ ਕੇ ਉਸ ਕਰਾਮਾਤੀ ਖੱਲ ਉਪਰ ਬੈਠ ਗਏ। ਉਹ ਹਿਰਨ ਦੀ ਖੱਲ ਭੀ ਤਾਂ ਕੋਈ ਬੇੜੀ ਜਾਂ ਕਿਸ਼ਤੀ ਨਹੀਂ ਸੀ ਕਿ ਆਰਾਮ ਨਾਲ ਪਾਰ ਕਰਵਾ ਦਿੰਦੀ। ਇੱਕ ਮਨੁੱਖ ਦਾ ਭਾਰ ਚੁੱਕ ਕੇ ਮ੍ਰਿਗ ਦੀ ਖੱਲ ਹਰਗਿਜ ਪਾਣੀ ਤੇ ਨਹੀਂ ਤੈਰ ਸਕਦੀ। ਫਿਰ ਜੋ ਲੋਕ ਕਬੀਰ ਜੀ ਨੂੰ ਡੁਬੋ ਕੇ ਮਾਰਨ ਲਈ ਹੀ ਲਿਆਏ ਸਨ, ਉਹਨਾਂ ਦੁਬਾਰਾ ਡੋਬਣ ਦਾ ਕਿਉਂ ਜਤਨ ਨਾ ਕੀਤਾ? "ਕੀ ਗੰਗਾ ਦੇ ਅਰਥ ਕੇਵਲ ਗੰਗਾ ਦਰਿਆ ਹੀ ਹਨ।.....................................................

ਘੱਗਾ ਜੀ ਦਾ ਆਰਟੀਕਲ

ਪ੍ਰੋ. ਸਾਹਿਬ ਸਿੰਘ ਜੀ ਨੇ ਇਸ ਸ਼ਬਦ ਦੀ ਗਹਿਰਾਈ ਵਿੱਚ ਜਾ ਕੇ, ਪਰਖ ਨਹੀਂ ਕੀਤੀ। ਉਹਨਾਂ ਦੀਆਂ ਮਜ਼ਬੂਰੀਆਂ ਕੋਈ ਭੀ ਹੋ ਸਕਦੀਆਂ ਹਨ। ਜੰਜੀਰਾਂ ਵਿੱਚ ਜਕੜਿਆ ਵਿਅਕਤੀ ਜੇ ਪਾਣੀ ਵਿੱਚ ਸੁੱਟ ਦਿੱਤਾ ਜਾਵੇ, ਉਹ ਅਵੱਸ਼ ਹੀ ਡੁੱਬ ਮਰੇਗਾ। ਪਾਣੀ ਭਾਵੇਂ ਗੰਗਾ, ਜਮਨਾ, ਗੋਦਾਵਰੀ ਜਾਂ ਰਾਵੀ ਦਾ ਹੋਵੇ, ਹਰ ਥਾਂ ਪਾਣੀ ਦੀ ਤਾਸੀਰ ਇੱਕੋ ਹੀ ਹੈ ਗੰਗਾ ਵਿੱਚ ਅਜਿਹੀ ਕਿਹੜੀ ਪਰਉਪਕਾਰੀ ਰਗ ਫੜਕ ਪਈ ਕਿ ਕਬੀਰ ਜੀ ਦੀਆਂ ਜੰਜੀਰਾਂ ਤੋੜ ਦੇਵੇ। ਫਿਰ ਕਿਸੇ ਚਮਤਕਾਰ ਦੁਆਰਾ ਮ੍ਰਿਗ ਆਸਣ (ਮ੍ਰਿਗ ਦੀ ਖੱਲ) ਘੱਲ ਦੇਵੇ। ਕਬੀਰ ਜੀ ਚੌਂਕੜਾ ਮਾਰ ਕੇ ਉਸ ਕਰਾਮਾਤੀ ਖੱਲ ਉਪਰ ਬੈਠ ਗਏ। ਉਹ ਹਿਰਨ ਦੀ ਖੱਲ ਭੀ ਤਾਂ ਕੋਈ ਬੇੜੀ ਜਾਂ ਕਿਸ਼ਤੀ ਨਹੀਂ ਸੀ ਕਿ ਆਰਾਮ ਨਾਲ ਪਾਰ ਕਰਵਾ ਦਿੰਦੀ। ਇੱਕ ਮਨੁੱਖ ਦਾ ਭਾਰ ਚੁੱਕ ਕੇ ਮ੍ਰਿਗ ਦੀ ਖੱਲ ਹਰਗਿਜ ਪਾਣੀ ਤੇ ਨਹੀਂ ਤੈਰ ਸਕਦੀ। ਫਿਰ ਜੋ ਲੋਕ ਕਬੀਰ ਜੀ ਨੂੰ ਡੁਬੋ ਕੇ ਮਾਰਨ ਲਈ ਹੀ ਲਿਆਏ ਸਨ, ਉਹਨਾਂ ਦੁਬਾਰਾ ਡੋਬਣ ਦਾ ਕਿਉਂ ਜਤਨ ਨਾ ਕੀਤਾ? ‘ਕੀ ਗੰਗਾ ਦੇ ਅਰਥ ਕੇਵਲ ਗੰਗਾ ਦਰਿਆ ਹੀ ਹਨ।

ਕੀ ਅਸੀਂ ਕਿਸੇ ਦੇ ਆਰਟੀਕਲ ਦਾ ਕਟ ਪੇਸਟ ਵਰਤ ਸਕਦੇ ਹਾਂ। ਕੀ ਅਜਿਹਾ ਦਲਜੀਤ ਸਿੰਘ ਹੋਠੀ ਜੀ ਵਲੋਂ ਇਹ ਹੋਇਆ ਹੈ ਜਾਂ ਗੁਰਚਰਨ ਸਿੰਘ ਜੀ ਵਲੋਂ।

ਗੁਰਚਰਨ ਸਿੰਘ ਜੀ ਜੇ ਤੁਸੀਂ ਗੁਰਚਰਨ ਸਿੰਘ ਜੀ ਬਣ ਕੇ ਲਿਖੋਗੇ ਤਾਂ ਤੁਹਾਡੇ ਪਾਠਕਾਂ ਨੂੰ ਜਿਆਦਾ ਚੰਗਾ ਲਗੇਗਾ ਨਾ ਕਿ ਦਲਜੀਤ ਸਿੰਘ ਹੋਠੀ ਬਣ ਕੇ। ਵਿਚਾਰ ਚਰਚਾ ਵਿੱਚ ਆਪਣੀ ਗਲ ਮਨਵਾਉਣ ਲਈ ਕੋੜੇ ਲਫਜਾਂ ਦਾ ਤਿਆਗ ਕਰ ਦਿਓ ਤਾਂ ਸਭ ਰੋਲੇ ਰੱਪੇ ਮੁੱਕ ਜਾਣਗੇ। ਜੇ ਹੋਰ ਸਬੂਤਾਂ ਦੀ ਲੋੜ ਹੋਵੇ ਤਾਂ ਲਿਖਣਾ ਮੈਂ ਤਰੰਗਾਂ ਨਾਲ ਉਨ੍ਹਾਂ ਨੂੰ ਵੀ ਲਭ ਸਕਦਾ ਹਾਂ। ਹਾਂ ਕੁੱਝ ਸਮਾਂ ਲਗਾ ਸਕਦਾ ਹੈ।

ਤਰਲੋਚਨ ਸਿੰਘ


(05/05/09)
ਗੁਰਪ੍ਰੀਤ ਸਿੰਘ ਸਮਰਾ

To all the readers of SikhMarg and Prof. Tarlochan Singh,

I thought Prof. Tarlochan Singh was talking anout Dasam Granth because most of the Dasam Granth proponents uses the same logic of the poets of Guru Gobind Singh.

I acted in haste so I admit my mistake. I am sorry for that.

ਜੈਸਾ ਬਾਲਕੁ ਭਾਇ ਸੁਭਾਈ ਲਖ ਅਪਰਾਧ ਕਮਾਵੈ ॥ ਕਰਿ ਉਪਦੇਸੁ ਝਿੜਕੇ ਬਹੁ ਭਾਤੀ ਬਹੁੜਿ ਪਿਤਾ ਗਲਿ ਲਾਵੈ ॥ ਪਿਛਲੇ ਅਉਗੁਣ ਬਖਸਿ ਲਏ ਪ੍ਰਭੁ ਆਗੈ ਮਾਰਗਿ ਪਾਵੈ ॥੨॥{ਪੰਨਾ 624}

ਹੇ ਭਾਈ! ਜਿਵੇਂ ਕੋਈ ਬੱਚਾ ਆਪਣੀ ਲਗਨ ਅਨੁਸਾਰ ਸੁਭਾਵ ਅਨੁਸਾਰ ਲੱਖਾਂ ਗ਼ਲਤੀਆਂ ਕਰਦਾ ਹੈ, ਉਸ ਦਾ ਪਿਉ ਉਸ ਨੂੰ ਸਿੱਖਿਆ ਦੇ ਦੇ ਕੇ ਕਈ ਤਰੀਕਿਆਂ ਨਾਲ ਝਿੜਕਦਾ ਭੀ ਹੈ, ਪਰ ਫਿਰ ਆਪਣੇ ਗਲ ਨਾਲ (ਉਸ ਨੂੰ) ਲਾ ਲੈਂਦਾ ਹੈ, ਇਸੇ ਤਰ੍ਹਾਂ ਪ੍ਰਭੂ-ਪਿਤਾ ਭੀ ਜੀਵਾਂ ਦੇ ਪਿਛਲੇ ਗੁਨਾਹ ਬਖ਼ਸ਼ ਲੈਂਦਾ ਹੈ, ਤੇ ਅਗਾਂਹ ਵਾਸਤੇ (ਜੀਵਨ ਦੇ) ਠੀਕ ਰਸਤੇ ਉਤੇ ਪਾ ਦੇਂਦਾ ਹੈ।੧।

By the way it is not `ਚੁਨਰੀ ਕੇ ਪੀਛੇ ਕਿਆ ਹੈ’ it is Choli ke Peeche.Prof Tarlochan Singh should not distort someone’s poetry. It is considered an intellectual crime.

Gurpreet Singh Sumra

Brampton,Canada


(05/05/09)
ਮਹਿੰਦਰ ਸਿੰਘ

ਸੰਪਾਦਕ ਸਾਹਿਬ ਸਰਦਾਰ ਮੱਖਣ ਸਿੰਘ ਜੀ,

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥

ਸਭ ਤੋ ਪਹਿਲਾਂ ਸੰਪਾਦਕੀ ਨੋਟ ਤੇ ਲੇਖ ‘ਕੀ ਪਖਯਾਨ ਚਰਿਤ੍ਰ (ਕੰਜਰ ਕਵਿਤਾ) ਬਾਣੀ ਹੈ?’ ਤੇ ਵਿਦਵਾਨ ਮਹਿੰਦਰ ਸਿੰਘ ‘ਜੋਸ’ ਬਾਰੇ ਦੱਸਣ ਲਈ ਆਪ ਦਾ ਬਹੁਤ ਬਹੁਤ ਧੰਨਵਾਦ।

ਚਰਿਤ੍ਰੋਪਾਖਿਯਾਨ ਨੂੰ ਕੋਈ ਕੰਜਰ ਕਵਿਤਾ ਲਿਖੇ ਜਾਂ ਕੋਕ ਸ਼ਾਸਤਰ ਲਿਖੇ ਕੋਈ ਫਰਕ ਨਹੀ ਪੇਂਦਾ। ਤੇ ਮੇਰੇ ਖਿਆਲ ਨਾਲ ਇਹ ਨਾਮ ਇਹੋ ਜਹੀਆਂ ਰੱਚਣਾ ਤੇ ਢੁਕਦੇ ਵੀ ਸਹੀ ਨੇ।

ਪਰ ਜਦੋ ਕੋਈ ਪੂਰੇ ਗ੍ਰੰਥ ਨੂੰ ਕੰਜਰ ਕਵਿਤਾ ਲਿਖਦਾ ਹੈ ਤਾਂ ਮਨ ਬਹੁਤ ਦੁੱਖੀ ਹੁੰਦਾ ਹੈ, ਤੇ ਉਸਦੇ ਕਾਰਨ ਮੈਂ ਤੁਹਾਨੂੰ ਪਿਛਲੀ ਚਿੱਠੀ ਵਿੱਚ ਲਿਖ ਆਇਆਂ ਹਾਂ। ਤੇ ਐਸਾ ਕਈ ਵਾਰ ਹੋਇਆ ਹੈ ਇਸ ਕਰਕੇ ਹੀ ਮੈਂ ਤੁਹਾਡਾ ਧਿਆਨ ਇਸ ਗੱਲ ਵੱਲ ਦਿਵਾਇਆ ਸੀ। ਪਿੱਛੇ ਜਾ ਕੇ ਹਵਾਲੇ ਦਿੱਤੇ ਜਾ ਸਕਦੇ ਹਨ ਪਰ ਫੇਰ ਗੱਲ ਹੋਰ ਪਾਸੇ ਨੂੰ ਚਲੀ ਜਾਏਗੀ। ਜੋ ਮੈਂ ਬਿਲਕੁਲ ਨਹੀ ਚਹੁੰਦਾ।

ਸਾਰੇ ਗ੍ਰੰਥ ਬਾਰੇ ਇਹ ਸ਼ਬਦਾਵਲੀ ਵਰਤਣੀ ਠੀਕ ਨਹੀ ਇਹ ਤੁਸੀ ਵੀ ਮੰਨ ਗਏ। ਬਾਕੀ ਸਾਰੇ ਪਾਠਕਾਂ ਨਾਲ ਗੱਲ ਸਾਂਝੀ ਹੋ ਗਈ ਇਹ ਹੀ ਮੇਰੀ ਚਿੱਠੀ ਦਾ ਮੁੱਖ ਉਦੇਸ਼ ਸੀ। ਚਿੱਠੀ ਨੂੰ ਛਾਪਣ ਲਈ ਆਪਦਾ ਧੰਨਵਾਦ।

ਸਤਿਕਾਰ ਸਹਿਤ।

ਮਹਿੰਦਰ ਸਿੰਘ

Rochester, New York

(585) 503 - 5328


(05/05/09)
ਦਰਸ਼ਨ ਸਿੰਘ ਘਨਕਸ

ਸ: ਮੱਖਣ ਸਿੰਘ ਅਤੇ ਸਾਰੇ ਸਿਖ ਪਾਠਕ ਜਨਾ ਨੂੰ ਗੁਰੂ ਫਤਿ।

ਸ: ਮੱਖਣ ਸਿੰਘ ਜੀ, ਮੈਨੂੰ ਤੂਹਾਡੇ ਤੇ ਇਤਰਾਜ ਹੈ। ਤੂਸੀਂ ਮੇਰੀ ਚਿਠੀ ਨੂੰ cut ਕੇ ਪਠਕਾਂ ਦੇ ਮੰਨ ਵਿੱਚ ਛੱਕ ਪਾ ਦਿਤਾ ਹੈ, ਕੇ ਸਾਇਦ ਦਰਸਨ ਸਿੰਘ ਨੇ ਦਲਜੀਤ ਹੋਠੀ ਨੂੰ ਮੰਦ ਭਾਸ਼ਾ ਵਰਤੀ ਹੋਵੇ ਗੀ, ਅਗਰ ਏਹ ਗੱਲ ਠੀਕ ਨਿਕਲੀ ਤਾਂ ਮੈ ਦਲਜੀਤ ਹੋਠੀ ਤੋਂ ਮੂਆਫੀ ਮੰਗਾਂ ਗਾ। ਪਰ ਜੋ ਦਲਜੀਤ ਹੋਠੀ ਮੇਰੇ ਲਈ ਲਿਖਦਾ ਰਿਹਾ ਹੈ, ਉਸਦਾ ਕੋਣ ਫੈਸਲਾ ਕੋਣ ਕਰੇਗਾ, ਤੂਸੀਂ ਉਸਦੀ ਕੋਈ ਗੱਲ ਨਹੀ ਕੱਟਦੇ, ਭਾਵੇ ਦਲਜੀਤ ਦਾ ਸਿਰਫ ਨਾ ਹੀ ਵਰਤਿਆ ਜਾ ਰਿਹਾ ਹੈ।

ਮੈ ਦਲਜੀਤ ਹੋਠੀ ਨੂੰ NON Sikh ਸਮਝਦਾ ਹਾਂ, ਅਗਰ ਉਸ ਨੇ ਸਿਖੀ ਸਰੂਪ ਧਾਰਨ ਨਹੀ ਕੀਤਾ। ਜੇ ਸਾਰੇ ਲੋਕ ਜੋ ਸਿਖ ਨਹੀ ਹਨ, ਸਿਖ ਮਾਰਗ ਤੇ ਸਿਖ ਧਰਮ ਵਾਰੇ ਲਿਖਣਾ ਚਾਹੁਣ, ਜਾਂ ਟੀਕਾ ਟੀਪਣੀ ਕਰਨ, ਭਾਵੇ ਉਹ ਸਿਖੀ ਸਰੂਪ ਨੂੰ ਵੀ ਆਖਣ ਕੇ, ਇਸ ਦੀ ਲੋੜ ਨਹੀ, ਕੀ ਤੂਸੀਂ ਸਿਖ ਮਾਰਗ ਤੇ ਪਾਓਗੇ?

ਮੇਰੀ ਕਹਾਣੀ, ਰਾਹ ਪਿਆ ਜਾਣੀਏ, ਜਾਂ ਵਾਹ ਪਿਆ ਜਾਣੀਏ, ਸਿੰਘ ਸਭਾ ਦਾ ਮੱਸਲਾ ਨਹੀ ਸੀ ਤੂਸੀ 4 ਬੰਦਿਆਂ ਨੇ ਉਸ ਨੂੰ ਭੱਬਲਭੂਸੇ ਵਿੱਚ ਆੳਣ ਲਈ, ਸਿੰਘ ਸਭਾ ਦਾ ਝੱਗੜਾ ਕਹਿ ਕੇ ਅਸਲੀ ਮੁੱਦਾ [SUBJECT]  ਤੇ ਮਿਟੀ ਪਾ ਦਿਤੀ ਹੈ। ਉਸ ਬਹਿਸ ਵਿਚੋਂ ਕੋਈ ਵਿਚਾਰਧਾਰਾ ਬਾਹਰ ਆਈ ਹੈ, ਮੈ ਵਿਚਾਰਧਾਰਾ ਨੂੰ ਪਾਠਕਾਂ ਦੇ ਸਾਹਮਣੇ ਰੱਖਣੀ ਚਾਹੁਦਾਂ ਹਾਂ। ਇੱਕ ਆਦਮੀ ਜੋ ਆਪਣੇ ਆਪ ਨੂੰ ਸਿਖੀ ਦਾ ਪਰਚਾਰਕ ਕਹਾ ਰਿਹਾ ਹੈ, ਉਹ ਹੁਕਮ ਨੂੰ ਭਾਣੇ ਨੂੰ ਰੱਦ ਕਰ ਰਿਹਾ 8 ਆਦਮੀਆਂ ਦੇ ਸਾਮਣੇ, ਅਤੇ ਅਕਾਲਪੁਰਖ ਦੀ ਖੇਡ ਨੂੰ ਰੱਦ ਕਰ ਕੇ, ਅਪਣੀ ਅਕਲ ਨਾਲ ਮੋਤ ਨੂੰ ਵੀ ਟਾਲਣ ਦੀ ਗੱਲ ਕਰਦਾ ਹੈ।

ਜੇ ਤੁਸੀਂ ਦਲਜੀਤ ਹੋਠੀ ਦੀ ਚਿਠੀ ਨਾ ਲਾੳਂਦੇ ਤਾਂ ਮੈਨੂੰ ਕੋਈ ਚਾ ਵੀ ਨਹੀ ਸੀ, ਕੇ ਮੈ ਫਿਰ ਤੋਂ ਅੱਖਰੀ ਲੜਾਈ ਸੁਰੂ ਕਰਾਂ। ਤੂਹਾਨੂੰ ਜਾਦ ਹੋਵੇਗਾ ਕੇ ਮੈਂ ਦਲਜੀਤ ਹੋਠੀ ਦਾ ਧੰਨਵਾਦ ਵੀ ਕਰ ਚੁਕਿਆਂ ਹਾਂ, ਮੇਰੇ ਨਾਲ ਰਾਜੀਨਾਮਾ ਕਰਨ ਦਾ, ਪਰ ਫੇਰ ਵੀ ਦਲਜੀਤ ਹੋਠੀ ਦੀ ਆਦਤ ਦੀ ਮਜਬੂਰੀ ਨੇ ਮੇਰੇ ਤੇ ਅੱਖਰਾਂ ਦੀ ਮਾਰ ਕੀਤੀ ਹੈ, ਉਸ ਵਾਰੇ ਕੀ ਕਹੀਏ।

Without prejudice,

Darshan Singh Ghankas.

(ਸੰਪਾਦਕ ਵਲੋਂ:- ਦਰਸ਼ਨ ਸਿੰਘ ਘਨਕਸ ਜੀ ਮੈਂ ਪਹਿਲਾਂ ਵੀ ਕਈ ਵਾਰੀ ਲਿਖ ਚੁੱਕਾ ਹਾਂ ਕਿ ‘ਸਿੱਖ ਮਾਰਗ’ ਤੇ ਮੈਂ ਕਿਸੇ ਨਾਲ ਵੀ ਜਾਣ ਬੁੱਝ ਕੇ ਨਾ ਤਾਂ ਪੱਖ-ਪਾਤ ਕਰਦਾ ਹਾਂ ਅਤੇ ਨਾ ਹੀ ਕਿਸੇ ਵੀ ਵਿਦਵਾਨ, ਲਿਖਾਰੀ, ਲੀਡਰ, ਪਾਠਕ ਜਾਂ ਕਿਸੇ ਅਖੌਤੀ ਜਥੇਦਾਰ ਦਾ ਕੋਈ ਦਬਾਅ ਹੀ ਝੱਲਦਾ ਹਾਂ। ਤੁਸੀਂ ਆਪਣੀ ਚਿੱਠੀ ਵਿੱਚ ਮੰਦ ਭਾਸ਼ਾ ਤਾਂ ਭਾਵੇਂ ਨਹੀਂ ਸੀ ਵਰਤੀ ਪਰ ਤੁਸੀਂ ਉਹੀ ਗੱਲਾਂ ਕਾਮਰੇਡ ਆਦਕਿ ਮੁੜ ਕੇ ਲਿਖੀਆਂ ਸਨ। ਜਿਹੜੀ ਗੱਲ ਇੱਕ ਵਾਰੀ ਤੁਸੀਂ ਲਿਖ ਦਿੱਤੀ ਉਹ ਮੈਂ ਪਾ ਦਿੱਤੀ। ਕੀ ਉਹ ਥੋੜੇ ਜਿਹੇ ਹਫਤਿਆਂ ਬਾਅਦ ਪੁਰਾਣੀ ਹੋ ਗਈ, ਜਿਸ ਨੂੰ ਥੋੜੇ ਜਿਹੇ ਚਿਰ ਬਾਅਦ ਦੁਹਰਾਉਣ ਦੀ ਲੋੜ ਹੈ? ਤੁਸੀਂ ਆਪਣੀ ਪਿਛਲੀ ਚਿੱਠੀ ਵਿੱਚ ਜੋ ਲਿਖਿਆ ਸੀ ਅਤੇ ਉਸ ਦਾ ਜੋ ਪਹਿਰਾ ਮੈਂ ਕੱਟਿਆ ਸੀ ਉਹ ਹੂ-ਬ-ਹੂ ਇਸ ਤਰ੍ਹਾਂ ਹੈ:

“ਉਸ ਕਹਾਣੀ ਦੀ ਅੱਸਲੀਅੱਤ ਤੇ ਪੱੜਦਾ ਪਾਉਣ ਲਈ ਤੂਸੀਂ ਤਿਨਾ ਨੇ, ਗੁਰਚਰਨ ਸਿੰਘ ਨੇ, ਗੁਰਸਰਨ ਸਿੰਘ ਕਸੇਲ ਨੇ, ਅਤੇ ਦਲਜੀਤ ਸਿੰਘ ਹੋਠੀ ਨੇ ਪਾਠਕਾਂ ਨੂੰ ਭੱਬਲਭੂਸੇ ਵਿੱਚ ਪਾਉਣ ਦੀ ਪੂਰੀੋ ਕਸਿਸ ਕੀਤੀ ਹੈ, ਤੂਸੀ ਤਿਨਾ ਨੇ ਏਹ ਕਿਹਾ ਕੇ ਏਹ ਸਿੰਘ ਸਭਾ ਦਾ ਮੱਸਲਾ ਹੈ, ਤੇ ਇਸ ਦੀ ਸਿਖ੍ਹ ਮਾਰਗ ਤੇ ਪਾਉਣ ਦੀ ਜਰੂਰੱਤ ਨਹੀ ਸੀ, ਮੈ ਸ: ਮੱਖਣ ਸਿੰਘ ਜੀ ਦਾ ਸੂਕਰਗੁਜਾਰ ਹਾਂ, ਊਨਾ ਨੇ ਦਲੇਰੀ ਨਾਲ ਏਹ ਸਾਖੀ ਸਿਖ੍ਹ ਮਾਰਗ ਤੇ ਲਾ ਦਿਤੀ ਅਤੇ ਪਾਠਕਾਂ ਨੂੰ ਏਸ ਕਹਾਣੀ ਵਿਚੋਂ ਗੁਰਚਰਨ ਸਿੰਘ ਕਾਮਰੇਡ ਦੀ ਅੱਸਲੀਅੱਤ ਨਜਰ ਆਈ ਹੈ, ਕੇ ਏਹ ਆਦਮੀ ਰੱਬ ਜੀ ਦੀ ਹੋਂਦ ਨੂੰ ਨਹੀ ਮੰਨਦਾ, ਸਿਰਫ ਅਪਣੀ ਅੱਕਲ ਨੂੰ ਹੀ ਰੱਬ ਨਾਲੋ ਵੱਡੀ ਮੰਨਦਾ ਹੈ”।

ਹੁਣ ਤੁਸੀਂ ਆਪਣੀ ਪਹਿਲੀ ਲਿਖੀ ਹੋਈ ਚਿੱਠੀ ਦੇ ਇਸ ਉਪਰ ਵਾਲੇ ਪਹਿਰੇ ਨੂੰ ਪੜ੍ਹੋ ਅਤੇ ਹੁਣ ਵਾਲੀ ਚਿੱਠੀ ਨੂੰ ਪੜ੍ਹੋ। ਪਹਿਲਾਂ ਤੁਸੀਂ ਤਿੰਨਾ ਦੀ ਗੱਲ ਕਰਦੇ ਹੋ ਅਤੇ ਹੁਣ ਨਾਲ ਮੈਂਨੂੰ ਵੀ ਰਲਾ ਲਿਆ ਹੈ ਕਿਉਂਕਿ ਮੈਂ ਤੁਹਾਡੀ ਇਸ ਚਿੱਠੀ ਵਿਚਲੀਆਂ ਦੁਹਰਾਓ ਵਾਲੀਆਂ ਗੱਲਾਂ ਕੱਟ ਦਿੱਤੀਆਂ ਸਨ। ਮੈਨੂੰ ਨਹੀਂ ਸਮਝ ਆਉਂਦੀ ਕਿ ਤੁਸੀਂ ਇਤਨੇ ਤੰਗ ਦਿਲ ਕਿਉਂ ਹੋ? ਜੇ ਕਰ ਗੁਰਚਰਨ ਸਿੰਘ ਨੇ ‘ਸਿੱਖ ਮਾਰਗ’ ਤੇ ਕਿਤੇ ਲਿਖਿਆ ਹੈ ਕਿ ਉਹ ਰੱਬ ਦੀ ਹੋਂਦ ਨੂੰ ਨਹੀਂ ਮੰਨਦਾ ਤਾਂ ਤੁਸੀਂ ਉਸ ਦਾ ਹਵਾਲਾ ਦੇ ਕੇ, ਠੋਕ ਕੇ ਦਲੀਲ ਨਾਲ ਗੁਰਬਾਣੀ ਦੇ ਅਧਾਰ ਤੇ ਜਵਾਬ ਦਿਓ। ਜੇ ਕਰ ਉਸ ਨੇ ਦਸ ਬੰਦਿਆਂ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਹਨ ਤਾਂ ਉਹਨਾ ਦਾ ਜਵਾਬ ਉਥੇ ਦਿਓ। ਉਸ ਨੂੰ ਘੜੀਸ ਕੇ ਇੱਥੇ ਕਿਉਂ ਲਿਆਉਂਦੇ ਹੋ? ਇਹ ਸਾਈਟ ਉਸ ਦੀ ਨਹੀਂ। ਜਿਸ ਤਰ੍ਹਾਂ ਬਾਕੀ ਹੋਰ ਲਿਖਦੇ ਹਨ ਉਸੇ ਤਰ੍ਹਾਂ ਉਹ ਲਿਖਦਾ ਹੈ। ਜਿਹੜੀ ਗੱਲ ਪਹਿਲਾਂ ਮੈਂ ਨਰਮੀ ਨਾਲ ਲਿਖਦਾ ਸੀ ਉਹ ਅੱਜ ਸਖਤੀ ਨਾਲ ਲਿਖ ਰਿਹਾ ਹਾਂ। ਇਸ ਬਾਰੇ ਕਿਸੇ ਨਾਲ ਕੋਈ ਲਿਹਾਜ਼ ਨਹੀਂ ਹੋਵੇਗਾ।

ਅੱਜ ਤੋਂ ਬਾਅਦ ‘ਸਿੱਖ ਮਾਰਗ’ ਕੋਈ ਵੀ ਲੇਖ ਜਾਂ ਚਿੱਠੀ ਨਹੀਂ ਪਾਈ ਜਾਵੇਗੀ ਜਿਸ ਵਿੱਚ ਕਿ ਅਗਲੇ ਪਿਛਲੇ ਜਨਮ ਮਰਨ ਦੀ ਗੱਲ ਹੋਵੇ ਜਾਂ ਮਰਨ ਤੋਂ ਬਾਅਦ ਕੀ ਹੁੰਦਾ ਹੈ ਜਾਂ ਕੁੱਝ ਵੀ ਨਹੀਂ ਹੁੰਦਾ। ਇਹ ਵਿਚਾਰ ਬਹੁਤ ਲੰਮਾ ਸਮਾ ਹੋ ਚੁੱਕੀ ਹੈ। ਜਿਹੜੇ ਆਵਾਗਉਣ ਨੂੰ ਮੰਨਦੇ ਹਨ ਉਹ ਨਾ ਮੰਨਣ ਵਾਲਿਆਂ ਨੂੰ ਕਾਮਰੇਡ ਅਤੇ ਨਾਸਤਕ ਕਹਿੰਦੇ ਹਨ ਅਤੇ ਜਿਹੜੇ ਨਹੀਂ ਮੰਨਦੇ ਉਹ ਦੂਜਿਆਂ ਨੂੰ ਬ੍ਰਾਹਮਣਬਾਦ ਨਾਲ ਜੋੜਦੇ ਹਨ। ਮੈਂ ਤਾਂ ਦੋਹਾਂ ਪਾਸਿਆਂ ਨੂੰ ਇਹੀ ਕਹਿਣਾ ਚਾਹੁੰਦਾ ਹਾਂ ਕਿ ਆਪ ਰੱਬ ਬਣਨਾ ਛੱਡ ਦਿਓ ਅਤੇ ਇਸ ਗੱਲ ਨੂੰ ਪ੍ਰਮਾਤਮਾ ਤੇ ਛੱਡ ਦਿਓ ਕਿ ਉਹ ਅੱਗੇ ਕੀ ਕਰਦਾ ਹੈ। ਇਹ ਮਸਲਾ ਤਾਂ ਉਸੇ ਤਰ੍ਹਾਂ ਦਾ ਹੈ ਜਿਸ ਤਰ੍ਹਾਂ ਕਿ ਸ਼੍ਰਿਸ਼ਟੀ ਰਚਨਾ ਦਾ। ਹੁਣ ਤੱਕ ਅਨੇਕਾਂ ਸਾਇੰਸਦਾਨ ਸਿਰ ਖਪਾਈ ਕਰਕੇ ਮਰ ਚੁੱਕੇ ਹਨ ਪਰ ਉਹ ਕਿਸੇ ਵੀ ਇੱਕ ਸਾਂਝੀ ਰਾਏ ਤੇ ਨਹੀਂ ਪਹੁੰਚ ਸਕੇ। ਇਸ ਬਾਰੇ ਗੁਰੂ ਨਾਨਕ ਪਾਤਸ਼ਾਹ ਪਹਿਲਾਂ ਹੀ ਲਿਖ ਗਏ ਹਨ ਕਿ, “ਜਾ ਕਰਤਾ ਸਿਰਠੀ ਕਉ ਸਾਜੇ, ਆਪੇ ਜਾਣੈ ਸੋਈ॥” ਸੋ ਅੱਜ ਤੋਂ ਬਾਅਦ ਇਹ ਵਿਚਾਰ ਬੰਦ ਹੈ। ਇਸ ਬਾਰੇ ਮੈਂ ਕਿਸੇ ਦੀ ਕੋਈ ਧੌਂਸ ਨਹੀਂ ਝੱਲਣੀ। ਜਿਸ ਨੂੰ ਚੰਗਾ ਲਗਦਾ ਉਹ ਇਹ ਸਾਈਟ ਪੜ੍ਹੇ ਜਾਂ ਲਿਖੇ ਜਿਸ ਨੂੰ ਨਹੀਂ ਚੰਗਾ ਲਗਦਾ ਉਹ ਨਾ ਪੜ੍ਹੇ ਅਤੇ ਨਾ ਹੀ ਲਿਖੇ। ਮਸਲੇ ਤਾਂ ਹੋਰ ਹੀ ਬਥੇਰੇ ਹਨ ਕੀ ਇਹੀ ਇੱਕ ਮਸਲਾ ਹੈ? ਸਾਰੇ ਸਾਧ ਅਤੇ ਰਾਜਨੀਤਕ ਲੋਕ ਰਲ ਕੇ ਸਿੱਖੀ ਦੀ ਜੱਖਣਾ ਪੱਟ ਰਹੇ ਹਨ ਅਤੇ ਪ੍ਰਚਾਰਕ ਬਹੁਤੇ ਦਸਮ ਗ੍ਰੰਥ ਬਾਰੇ ਦੋਗਲੀਆਂ ਜਿਹੀਆਂ ਗੱਲਾਂ ਕਰਕੇ ਸਿੱਖਾਂ ਨੂੰ ਭੰਵਲਭੂਸੇ ਵਿੱਚ ਪਾ ਰਹੇ ਹਨ। ਜੇ ਲਿਖਣ ਅਤੇ ਵਿਚਾਰ ਕਰਨ ਦਾ ਚਾਅ ਹੈ ਤਾਂ ਇਹਨਾ ਮੁੱਦਿਆਂ ਤੇ ਲਿਖੋ)


(04/05/09)
ਦਲਜੀਤ ਸਿੰਘ ਹੋਠੀ ਰਾਚੈਸਟਰ ਨਿਉਯਾਰਕ

ਸਰਦਾਰ ਤਰਲੋਚਨ ਸਿੰਘ ਜੀ ਕੈਲਗਰੀ ਤੇ ਸਿੱਖ ਮਾਰਗ ਦੇ ਪਾਠਕਾ ਨੂੰ ਗੁਰੂ ਫ਼ਤਹਿ

ਸਰਦਾਰ ਤਰਲੋਚਨ ਸਿੰਘ ਜੀ ਬਚਪਨ ਦੀਆਂ ਯਾਦਾਂ ਵਾਕਿਆ ਹੀ ਬੜੀਆਂ ਨਿਰਾਲੀਆਂ ਹੁੰਦੀਆਂ ਹਨ। ਮੇਰਾ ਖਿਆਲ ਹੈ ਅਜੇ ਵੀ ਤੁਹਾਡੇ ਦਿਮਾਗ ਵਿੱਚ ਬਹੁਤ ਕੁੱਝ ਫਸਿਆ ਹੋਇਆ ਹੈ, ਜਿਹੜਾ ਕਿ ਗੁਰਬਾਣੀ ਦੇ ਚਾਨਣ ਨਾਲ ਬਾਹਰ ਨਿਕਲਣਾ ਹੈ। ਤੁਸੀ ਆਪਣੇ ਸ਼ਰਾਰਤੀ ਦੋਸਤ ਬਾਰੇ ਜੋ ਲਿਖਿਆ ਸੀ ਉਹ ਬੜਾ ਹੀ ਅਜੀਬ ਲੱਗਿਆ। ਤੁਸੀ ਲਿਖਿਆ ਕਿ ਤੁਹਾਡਾ ਦੋਸਤ ਡਰਦਾ ਮਾਰਾ ਤੇ ਕੰਬਦਾ ਹੋਇਆ ਘਰ ਨੂੰ ਦੌੜ ਜਾਂਦਾ ਸੀ ਅਤੇ ਕਈ ਕਈ ਦਿਨ ਸਕੂਲ ਨਹੀ ਸੀ ਆਉਂਦਾ। ਸ: ਜੀ ਜਿਹੜਾ ਬੱਚਾ ਇੱਕ ਦਿਨ ਸਕੂਲ ਨਾਂ ਆਵੇ, ਉਸ ਨੂੰ ਉਸ ਦਾ ਟੀਚਰ ਜਰੂਰ ਪੁੱਛਦਾ ਹੈ ਕਿ ਕਾਕਾ ਤੂੰ ਕੱਲ੍ਹ ਸਕੂਲ ਕਿਉ ਨਹੀ ਆਇਆਂ। ਪਰ ਤੁਹਾਡਾ ਦੋਸਤ ਤਾਂ ਕਈ ਕਈ ਦਿਨ ਸਕੂਲੇ ਨਹੀ ਸੀ ਆਉਂਦਾ। ਮੇਰਾ ਖਿਆਲ ਹੈ ਕਿ ਤੁਹਾਡੇ ਦੋਸਤ ਦਾ ਕੋਈ ਕਸੂਰ ਨਹੀਂ, ਜੇ ਕਸੂਰ ਹੈ ਤਾਂ ਉਸ ਟੀਚਰ ਦਾ। ਜੋ ਵਿਚਾਰ ਟੀਚਰ ਨੇ ਬੱਚੇ ਨੂੰ ਛੋਟੀ ਉਮਰ ਤੋਂ ਦੇਣੇ ਸਨ ਉਹਨਾਂ ਵਿਚਾਰਾਂ ਨੂੰ ਧਾਰਨ ਕਰਕੇ ਬੱਚਾ ਉਸੇ ਤਰਾਂ ਦਾ ਇਨਸਾਨ ਬਣ ਜਾਵੇਗਾ। ਇਹ ਨਿਰਭਰ ਕਰਦਾ ਹੈ ਕਿ ਲਿਖਾਉਂਣ ਪੜ੍ਹਾਉਂਣ ਵਾਲਾ ਖੁਦ ਕਿੰਨਾ ਗਿਆਨਵਾਨ ਹੈ। ਜਿਸ ਤਰਾਂ ਦੇ ਅਧਿਆਪਕ ਹੋਣਗੇ ਬੱਚੇ ਕਿਸੇ ਤਰਾਂ ਵੀ ਉਹਨਾ ਤੋ ਚੰਗੇ ਨਹੀ ਹੋ ਸਕਣਗੇ। ਬੱਚੇ ਵਾਸਤੇ ਮਾਤਾ ਪਿਤਾ ਤੋ ਬਾਅਦ ਅਧਿਆਪਕ ਹੀ ਰੋਲ ਮਾਡਲ ਹੋਇਆ ਕਰਦੇ ਹਨ। ਜੇ ਅਧਿਆਪਕ ਅਗਿਆਨੀ ਹੈ, ਕਰੋਧੀ ਹੈ, ਵਿਕਾਰੀ ਹੈ, ਢੌਂਗੀ, ਫਰੇਬੀ, ਮੋਮੋ ਠੱਗਣਾ, ਝੂਠ ਬੋਲਦਾ ਹੈ, ਵਹਿਮਾ ਭਰਮਾ ਤੇ ਜਨਮ ਮਰਨ ਦੇ ਚਕਰਾ ਵਿੱਚ ਫਸਿਆ ਹੈ, ਤਾਂ ਬੱਚਿਆ ਤੋ ਚੰਗੇ ਨਾਗਰਿਕ ਬਣਨ ਦੀ ਆਸ ਰੱਖਣੀ ਬੇਮਾਹਨੀ ਹੈ। ਸ: ਜੀ ਤੁਸੀ ਲਿਖਦੇ ਹੋ ਹਾਂ ਮੈਂ ਪਹਿਲਾਂ ਵੀ ਗੁਜਾਰਸ਼ ਕੀਤੀ ਸੀ ਹੋਠੀ ਜੀ ਤੁਹਾਨੂੰ ਕੇ ਤੁਸੀਂ ਖੁਦ ਲਿਖਿਆ ਕਰੋ, ਕਿਉਂ ਆਪਣਾ ਨਾਮ ਤੇ ਆਪਣੀ ਜ਼ਮੀਰ, ਦੂਜਿਆਂ ਕੋਲ ਗਹਿਣੇ ਰੱਖਦੇ ਹੋ? ਸ਼ਰਦਾਰ ਤਰਲੋਚਨ ਸਿੰਘ ਜੀ ਇੱਕ ਗੱਲ ਸੱਚ ਦੱਸਿਉ ਕਿ ਤੁਸੀ ਮੇਰੀ ਲਿਖਾਈ ਪਛਾਣ ਲੈਦੇ ਹੋ, ਜਾਂ ਤਰੰਗਾਂ ਰਾਹੀ ਮੈਨੂੰ ਦੇਖ ਲੈਦੇ ਹੋ? ਜਾਂ ਕੋਈ ਤੁਹਾਡਾ ਪਿਆਰਾ ਚਹੇਤਾ ਮੇਰੇ ਬਾਰੇ ਦੱਸਦਾ ਹੈ। ਸ: ਜੀ ਤੁਸੀ ਇਹ ਜਰੂਰ ਸਾਬਤ ਕਰਨਾ ਕਿ ਇਹ ਚਿੱਠੀ ਮੇਰੀ ਨਹੀ ਲਿਖੀ ਕਿਸੇ ਹੋਰ ਦੀ ਲਿਖੀ ਹੋਈ ਹੈ। ਸ: ਜੀ ਜੇ ਤੁਸੀ ਨਾਂ ਸਾਬਤ ਕੀਤਾ ਤਾਂ ਉਪਰ ਲਿਖੇ ਅਧਿਆਪਕ ਵਾਲੇ ਗੁਣ ਮੈਂ ਤੁਹਾਡੇ ਮੰਨਾਗਾਂ। ਸ: ਜੀ ਤੁਸੀ ਲਿਖਦੇ ਹੋ ਧਰਮਰਾਜ ਨੇ ਪੋਟਲੀ ਕਰਮਾਂ ਦੀ ਖੋਲ੍ਹਣੀ ਹੀ ਖੋਲ੍ਹਣੀ ਹੈ। ਡਰੋ ਨਾ। ਕਰਮ ਚੰਗੇ ਕਰੋ। ਸ: ਜੀ ਤੁਸੀ ਦੱਸ ਸਕਦੇ ਹੋ ਧਰਮਰਾਜ ਕਿਸ ਤਰਾ ਦਾ ਹੈ, ਤੇ ਕਿੱਥੇ ਬੈਠਦਾ ਹੈ? ਸਿੱਖ ਧਰਮ ਦੇ ਧਰਮਰਾਜ ਨੇ ਮਰਨ ਤੋ ਬਾਅਦ ਪਟਾਰੀ ਨਹੀ ਖੋਲਣੀ ਗੁਰੁ ਅਰਜਨ ਦੇਵ ਜੀ ਨੇ ਲੇਖਾ ਹੀ ਪਾੜ ਦਿੱਤਾ ਹੈ ਧਰਮ ਰਾਇ ਅਬ ਕਹਾ ਕਰੈਗੋ ਜਉ ਫਾਟਿਓ ਸਗਲੋ ਲੇਖਾ ॥ {ਪੰਨਾ 614} ਸਰਦਾਰ ਤਰਲੋਚਨ ਸਿੰਘ ਜੀ ਮਰਨ ਤੌ ਬਾਅਦ ਕੋਈ ਲੇਖਾ ਨਹੀ ਹੁੰਦਾ। ਸਿੱਖਾ ਦਾ ਰੱਬ ਨਿਰਭਉ ਹੈ ਤੇ ਸਿੱਖ ਨੇ ਨਿਰਭਉ ਬਣਨਾ ਹੈ। ਗੁਰੁ ਸਹਿਬਾਨ ਸਾਡੇ ਨਿਡੱਰ ਸਨ, ਅਸੀ ਵੀ ਕਿਸੇ ਤੋ ਡਰਨਾ ਨਹੀ। ਸ: ਜੀ ਗੁਰਮਤ ਦੀ ਸੋਝੀ ਰੱਖਣ ਵਾਲੇ ਸੁਚੇਤ ਪਾਠਕ ਜਾਣਦੇ ਹਨ, ਭਾਵੇ ਅਜੇ ਵੀ ਬ੍ਰਾਹਮਣੀ ਵਿਚਾਰਾਂ ਦੀ ਰਹਿੰਦ ਖੂੰਹਦ ਬਥੇਰੀ ਬਾਕੀ ਹੈ, ਪਰ ਇਹ ਵੀ ਸੱਚ ਹੈ ਕਿ ਅੱਜ ਖੁੱਲ੍ਹ ਕੇ ਬ੍ਰਾਹਮਣੀ ਕਰਤੂਤਾਂ ਵਰੁਧ ਅਵਾਜ ਉਠਾਈ ਜਾ ਸਕਦੀ ਹੈ। ਸ: ਜੀ ਡਰ ਤੇ ਭਉ ਵਾਰੇ ਤੁਸੀ ਹੀ ਦੱਸਣ ਦੀ ਖੇਚਲ ਕਰੋ। ਇਹ ਵਿਚਾਰ ਮੇਰੇ ਹਨ ਜੇ ਤੁਹਾਨੂੰ ਕੋਈ ਇਤਰਾਜ ਹੋਵੇ ਤਾਂ ਤੁਸੀ 585 698 0146 ਮਿਲਾ ਕੇ ਪਤਾ ਕਰ ਲੈਣਾ ਤਰੰਗਾਂ ਰਾਹੀ ਪਤਾ ਕਰਨ ਦੀ ਕੋਸ਼ਿਸ ਨਹੀ ਕਰਨੀ। ਧੰਨਵਾਦ

…………………………………………………………………………………………………

ਸਰਦਾਰ ਜਸਵੀਰ ਸਿੰਘ ਜੀ ਕੈਲਗਰੀ ਗੁਰੂ ਫ਼ਤਹਿ ਸਤਿਗੁਰੂ ਸਾਹਿਬ ਜੀ ਨੇ ਗੁਰਬਾਣੀ ਉਪਦੇਸ਼ ਰਾਹੀ, ਗੱਜ ਵੱਜਕੇ ਬ੍ਰਾਹਮਣੀ ਕਰਮਕਾਡਾਂ ਨੂੰ ਇੱਕ ਵੱਡਿਉਂ ਰੱਦ ਕੀਤਾ ਹੈ। ਇਹਨਾ ਪਖੰਡ ਕਰਮਾਂ ਦੇ ਮੂਲ ਸਰੋਤ ਵੇਦਾ ਨੂੰ ਜੜੋ ਹੀ ਨਿਕਾਰਿਆ ਹੈ। ਗੁਰਬਾਣੀ ਨੇ ਇਸ ਮੌਜੂਦਾ ਜੀਵਨ ਨੂੰ, ਬੰਧਨ ਮੁਕਤ ਤੇ ਸੁਖੀ ਬਣਾਉਣਾ ਲੋਚਿਆ ਹੈ ਨਾਂ ਕਿ ਕੋਈ ਅਗਲੇ ਜਨਮਾਂ ਦੇ ਲਾਰੇ ਲਾਏ ਹਨ। ਕੁੱਝ ਸ਼ਬਦਾਵਲੀ ਗੁਰਬਾਣੀ ਵਿੱਚ ਅਜੇਹੀ ਵਰਤੀ ਗਈ ਹੈ ਕਿ ਡੂੰਘੀ ਖੋਜ ਤੋ ਬਗੈਰ, ਕਿਸੇ ਅਸੂਲ ਬਾਰੇ ਫੈਸਲਾ ਸੁਣਾ ਦੇਣਾ ਵਾਜਬ ਨਹੀ। ਜੇ ਇੱਕ ਥਾਵੇਂ ਪਾਠਕਾ ਨੂੰ ਗੁਰਬਾਣੀ ਵਿੱਚੋ ਅਗਲੇ ਪਿੱਛਲੇ ਜਨਮ ਦੀ ਪ੍ਰੋੜਤਾ ਹੁੰਦੀ ਮਹਿਸੂਸ ਹੋ ਰਹੀ ਹੈ ਤਾਂ ਕਿਸੇ ਹੋਰ ਥਾਵੇ ਅਗਲੇ ਪਿੱਛਲੇ ਜਨਮ ਦਾ ਸਪਸ਼ਟ ਵਿਰੋਧ ਲਿਖਿਆ ਮਿਲ ਜਾਵੇਗਾ। ਕੀ ਗੁਰੁ ਸਾਹਿਬ ਆਪਣੇ ਵਿਚਾਰਾਂ ਦੀ ਖੁਦ ਹੀ ਕਾਟ ਕਰ ਸਕਣਗੇ? ਨਹੀ ਜੀ! ਇਹ ਸਾਡੀ ਸਮਝ ਦੀ ਕਮੀ ਹੈ। ਗੁਰਬਾਣੀ ਵਿੱਚੋ ਕਈ ਪੰਗਤੀਆਂ ਨੂੰ ਲੈ ਕੇ ਕਈ ਲਿਖਾਰੀ ਪਰਲੋਕ ਵਿੱਚ ਨਰਕ ਭੋਗਣ ਦੀਆ ਤੇ ਅਨੇਕਾਂ ਜੂਨਾਂ ਵਿੱਚ ਭਟਕਣ ਦੀਆਂ ਗੱਲਾਂ ਕਰਦੇ ਹਨ, ਕਿਉਕਿ ਸਿੱਖਾ ਦੀ ਸਮਾਜਿਕ ਵਰਤੋ ਵਿਹਾਰ, ਬ੍ਰਾਹਮਣੀ ਕਲਚਰ ਵਿੱਚ ਡੁੱਬੇ ਹੋਏ ਹਿੰਦੂ ਸਮਾਜ ਨਾਲ ਪੈਂਦੀ ਹੈ। ਭਾਵੇ ਗੁਰਬਾਣੀ ਨੇ ਫੋਕਟ ਵਿਚਾਰਾਂ ਨੂੰ ਇੱਕ ਵੱਢਿਉਂ ਰੱਦ ਕੀਤਾ ਹੋਇਆ ਹੈ, ਪਰ ਫਿਰ ਵੀ ਆਮ ਸਿੱਖ ਸਮਾਜ ਗੁਰਬਾਣੀ ਤੋ ਸੱਖਣਾ ਹੈ। 95% ਸਿੱਖ ਸਮਾਜ ਵੀ ਧਰਮਰਾਜ, ਯਮਰਾਜ, ਨਰਕ, ਸਵੱਰਗ, ਜੂਨਾ, ਪਰਲੋਕਾ ਵਿੱਚ ਫਸਿਆ ਹੋਇਆ ਹੈ। ਸਿੱਖਾ ਦਾ ਬਹੁਗਿਣਤੀ ਪ੍ਰਚਾਰਕ ਲਾਣਾ ਕਾਂਸ਼ੀ ਵਿਚਲੀ ਬਿੱਪਰੀ ਵਿੱਦਿਆ ਦਾ ਦਿਵਾਨਾ ਹੋ ਕੇ ਸਿੱਖ ਧਰਮ ਦੀਆਂ ਬੰਧਨ ਮੁਕਤ ਸੁੰਦਰ ਮਾਨਤਾਵਾਂ ਨੂੰ ਕੱਖੋ ਹੌਲੀਆਂ ਕਰ ਰਿਹਾ ਹੈ। ਕਹਿੰਦੇ ਹਨ ਕਿ ਇਨਸਾਨ ਨੂੰ ਬੁਰੇ ਕੰਮਾਂ ਤੋ ਵਰਜ ਕੇ ਚੰਗੇ ਪਾਸੇ ਲਾਉਣ ਲਈ ਜੇ ਭੈੜੀਆਂ ਜੂਨਾਂ ਜਾਂ ਨਰਕ ਆਦਿ ਦਾ ਡਰ ਦਿੱਤਾ ਜਾਵੇ ਤਾਂ ਕੀ ਬੁਰਾਈ ਹੈ? ਪਰਤੱਖ ਨੂੰ ਪ੍ਰਮਾਣ ਦੀ ਲੋੜ ਨਹੀ ਦੀ ਕਹਾਵਤ ਮੁਤਾਬਕ ਇਹ ਪਰਲੋਕਾ ਤੇ ਜੂਨਾਂ ਦਾ ਡਰ ਸੁਧਾਰ ਵਾਸਤੇ ਨਹੀ ਸਗੋ ਲੁੱਟ ਕੇ ਖਾਣ ਲਈ ਹੈ। ਮਨੁਖਾ ਜੀਵਨ ਦਾ ਅਸਲੀ ਮਕਸਦ ਸੀ ਸੰਸਾਰ ਵਿਚ ਜਿੰਮੇਵਾਰੀਆ ਚੰਗੇਰੇ ਢੰਗ ਨਾਲ ਨਿਭਾਈਆਂ ਜਾਣ। ਸਮਾਜ ਵਿੱਚੋ ਵੈਰ ਵਿਰੋਧ ਲੁੱਟ ਖਸੁੱਟ ਇਨਸਾਨੀਅਤ ਵਿਰੋਧੀ ਸਾਰੇ ਕੰਮ ਆਦਿ ਖਤਮ ਕਰਨ ਵਿੱਚ ਯੋਗਦਾਨ ਪਾਉਣਾ। ਹੋਇਆ ਇਹ ਕਿ ਗੁਰਬਾਣੀ ਦੀ ਸੋਝੀ ਤੋ ਬਿਨਾ ਕੱਚੇ ਪਿੱਲੇ ਲੇਖਕਾ ਤੇ ਪ੍ਰਚਾਰਕਾ ਨੇ ਜੂਨਾਂ ਤੇ ਪ੍ਰਲੋਕ ਦਾ ਅਜਿਹਾ ਤਾਣਾ ਬਾਣਾ ਬੁਣਿਆਂ ਕਿ ਆਮ ਵਿਆਕਤੀ ਤਾਂ ਸੋਚਦਾ ਹੀ ਰਹਿ ਜਾਦਾਂ ਹੈ ਮੇਰਾ ਪ੍ਰਲੋਕ ਵਿੱਚ ਕੀ ਬਣੂ। ਜੂਨਾਂ ਤੇ ਪ੍ਰਲੋਕ ਦਾ ਗੇੜ ਇੰਨਾ ਹਾਵੀ ਹੋ ਗਿਆ ਹੈ ਕਿ ਗੁਰਬਾਣੀ ਦੇ ਅਨਮੋਲ ਬਚਨ ਮਾਨੋ ਵਿਸਰ ਹੀ ਗਏ ਹਨ। ਜੇ ਕੋਈ ਜਿੰਦਗੀ ਵਿੱਚ ਘਟਨਾ ਘਟਦੀ ਹੈ, ਉਸ ਦਾ ਵਿਗਿਆਨਕ ਕਾਰਨ ਲੱਭਣ ਦੀ ਥਾਵੇਂ ਪਿਛਲੇ ਜਨਮ ਦੇ ਗੁਨਾਹਾ ਨਾਲ ਜੋੜ ਲਿਆ ਜਾਦਾਂ ਹੈ। ਸਰਦਾਰ ਜਸਵੀਰ ਸਿੰਘ ਜੀ ਜੇ ਤੁਸੀ ਕਰਮ ਸਿਧਾਂਤ ਨੂੰ ਮੰਨਦੇ ਹੋ ਤਾਂ ਇਸ ਗੱਲ ਦਾ ਜੁਆਬ ਜਰੂਰ ਦੇਣਾ, ਜਦੋ ਸ੍ਰਿਸ਼ਟੀ ਸਾਜੀ ਗਈ, ਉਸ ਸਮੇ ਸਭ ਤੋ ਪਹਿਲਾ ਚੰਗਾ ਮੰਦਾ ਨਾਂ ਕੰਮ ਸੀ ਨਾਂ ਕੋਈ ਜੀਵ ਸੀ? ਪਹਿਲੀ ਵਾਰ ਕਿੰਨਾਂ ਗੁਣਾਂ ਨੂੰ ਵੇਖਕੇ, ਨਿਰੰਕਾਰ ਨੇ ਮਨੁੱਖਾ ਦੇਹੀ ਦਿੱਤੀ? ਕਿਹੜੇ ਪਾਪ ਕਰਮਾਂ ਦੀ ਸਜਾ ਦੇਣ ਲਈ ਕੀੜੇ, ਕਾਢੇ, ਪਸ਼ੂ ਪੰਛੀ ਇਹਨਾ ਮੰਦੀਆਂ ਜੂਨਾਂ ਵਿੱਚ ਪਾ ਦਿੱਤੇ? ਅਜਿਹੀ ਬੇਇਨਸਾਫੀ ਰੱਬ ਜੀ ਨੇ ਕਿਸ ਅਧਾਰ ਤੇ ਕੀਤੀ? ਜਬ ਕਛੁ ਨ ਸੀਓ ਤਬ ਕਿਆ ਕਰਤਾ ਕਵਨ ਕਰਮ ਕਰਿ ਆਇਆ ॥ ਅਪਨਾ ਖੇਲੁ ਆਪਿ ਕਰਿ ਦੇਖੈ ਠਾਕੁਰਿ ਰਚਨੁ ਰਚਾਇਆ ॥ {ਪੰਨਾ 748} ਸਤਗੁਰੂ ਸਪਸ਼ਟ ਆਖ ਰਹੇ ਹਨ ਕਿ ਸਭ ਕੁੱਝ ਸੁੰਨ ਵਿੱਚੋ ਪੈਦਾ ਹੋਇਆ ਹੈ ਸੁੰਨਹੁ ਖਾਣੀ ਸੁੰਨਹੁ ਬਾਣੀ ॥ ਸੁੰਨਹੁ ਉਪਜੀ ਸੁੰਨਿ ਸਮਾਣੀ ॥ ਉਤਭੁਜੁ ਚਲਤੁ ਕੀਆ ਸਿਰਿ ਕਰਤੈ ਬਿਸਮਾਦੁ ਸਬਦਿ ਦੇਖਾਇਦਾ ॥ {ਪੰਨਾ 1037- ਚਲੋ ਸਤਗੁਰੂ ਜੀ ਤੋ ਪੁਛੀਏ ਸੰਸਾਰ ਬਣੀਆ ਫਿਰ ਕਿਦਾ। ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ ॥ ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ ॥ {ਪੰਨਾ 19}ਸਤਗੁਰੂ ਜੀ ਤੋ ਪੁਛੀਏ ਜੀਵ ਦੇ ਪੈਦਾ ਹੋਣ ਦੀ ਵਿਧੀ ਕੀ ਹੈ ਸਾਕਤ ਨਿਰਗੁਣਿਆਰਿਆ ਆਪਣਾ ਮੂਲੁ ਪਛਾਣੁ ॥ ਰਕਤੁ ਬਿੰਦੁ ਕਾ ਇਹੁ ਤਨੋ ਅਗਨੀ ਪਾਸਿ ਪਿਰਾਣੁ ॥ ਪਵਣੈ ਕੈ ਵਸਿ ਦੇਹੁਰੀ ਮਸਤਕਿ ਸਚੁ ਨੀਸਾਣੁ ॥ {ਪੰਨਾ -63। ਸਤਗੁਰੂ ਜੀ ਤੋ ਪੁਛੀਏ ਮਨੁੱਖ ਮਰਕੇ ਕਿੱਧਰ ਜਾਦਾਂ ਹੈ, ਗੁਰਵਾਕ ਹਨ ਪਵਨੈ ਮਹਿ ਪਵਨੁ ਸਮਾਇਆ ॥ ਜੋਤੀ ਮਹਿ ਜੋਤਿ ਰਲਿ ਜਾਇਆ ॥ ਮਾਟੀ ਮਾਟੀ ਹੋਈ ਏਕ ॥ ਰੋਵਨਹਾਰੇ ਕੀ ਕਵਨ ਟੇਕ ॥ {ਪੰਨਾ 885}। ਗੁਰੂ ਸਹਿਬਾਨ ਜੀ ਨੇ ਉਤਮ ਮੱਤ ਦੇ ਕੇ ਸਾਰੀ ਖੇਡ ਸਮਝਾ ਦਿੱਤੀ। ਭਰਮਾ ਦੇ ਸਾਰੇ ਪੜਦੇ ਪਾੜ ਦਿੱਤੇ, ਕੁਦਰਤ ਦੀ ਸਾਰੀ ਅਸਲੀਅਤ ਸਮਝਾ ਦਿੱਤੀ ਇਥੇ ਨਾਂ ਕੋਈ ਮਰਦਾ ਹੈ, ਨਾਂ ਕੋਈ ਮਰਕੇ ਕਿਤੇ ਜਾਦਾਂ ਹੈ। ਕੇਵਲ ਤੱਤਾਂ ਵੱਲੋਂ ਮਿਲਕੇ ਕੰਮ ਕਰਨ ਦੀ ਤਰਤੀਬ ਬਿਖਰ ਜਾਂਦੀ ਹੈ। ਗੁਰੁ ਸਹਿਬਾਨ ਜੀ ਦੱਸਦੇ ਹਨ ਪਉਣੈ ਪਾਣੀ ਅਗਨੀ ਕਾ ਮੇਲੁ ॥ ਚੰਚਲ ਚਪਲ ਬੁਧਿ ਕਾ ਖੇਲੁ ॥ ਨਉ ਦਰਵਾਜੇ ਦਸਵਾ ਦੁਆਰੁ ॥ ਬੁਝੁ ਰੇ ਗਿਆਨੀ ਏਹੁ ਬੀਚਾਰੁ ॥੧॥ ਕਥਤਾ ਬਕਤਾ ਸੁਨਤਾ ਸੋਈ ॥ ਆਪੁ ਬੀਚਾਰੇ ਸੁ ਗਿਆਨੀ ਹੋਈ ॥੧॥ ਰਹਾਉ ॥ ਦੇਹੀ ਮਾਟੀ ਬੋਲੈ ਪਉਣੁ ॥ ਬੁਝੁ ਰੇ ਗਿਆਨੀ ਮੂਆ ਹੈ ਕਉਣੁ ॥ {ਪੰਨਾ 152। ਇੱਕ ਹੋਰ ਪਰਮਾਣ ਦੇਖੋ ਆਵਨ ਜਾਨੁ ਇਕੁ ਖੇਲੁ ਬਨਾਇਆ ॥ ਆਗਿਆਕਾਰੀ ਕੀਨੀ ਮਾਇਆ ॥ ਸਭ ਕੈ ਮਧਿ ਅਲਿਪਤੋ ਰਹੈ ॥ ਜੋ ਕਿਛੁ ਕਹਣਾ ਸੁ ਆਪੇ ਕਹੈ ॥ ਆਗਿਆ ਆਵੈ ਆਗਿਆ ਜਾਇ ॥ ਨਾਨਕ ਜਾ ਭਾਵੈ ਤਾ ਲਏ ਸਮਾਇ ॥੬॥ {ਪੰਨਾ 294}। ਸ: ਜੀ ਇੱਕ ਗੱਲ ਜਰੂਰ ਦੱਸਣੀ ਕਿ ਜਿੳਦੇ ਮਨੁੱਖ ਤੋ ਰੱਬ ਡਰਦਾ ਹੇ ਜੋ ਮਰਨ ਤੋ ਬਾਅਦ ਪ੍ਰਲੋਕ ਵਿੱਚ ਜਾ ਕੇ ਹਿਸਾਬ ਲੈਦਾਂ ਹੈ? ਪ੍ਰਲੋਕ ਹੈ ਕਿਥੇ? ਜੇ ਪਤਾ ਹੈ ਤਾਂ ਸਰਨਾਵਾਂ ਜਰੂਰ ਦੇਣਾ।

ਸ਼: ਜੀ ਤੁਸੀ ਇਹ ਤਾਂ ਮੰਨਦੇ ਹੋ ਕਿ ਉਤਮ ਟੀਕਾ ਪ੍ਰ: ਸਾਹਿਬ ਸਿੰਘ ਜੀ ਦਾ ਹੈ। ਪ੍ਰ: ਸਾਹਿਬ ਸਿੰਘ ਜੀ ਦਾ ਟੀਕਾ ਇਸ ਲਈ ਵਧੀਆਂ ਕਿਉਕਿ ਉਹਨਾ ਨੇ ਗੁਰੁ ਸਹਿਬਾਨ ਜੀ ਦੀ ਵਿਚਾਰਧਾਰਾ ਨੂੰ ਪਛਾਣਿਆ, ਤੇ ਉਹਨਾ ਨੇ ਇੱਕ ਰਾਹ ਲੱਭਿਆ। ਜਦੋ ਤੁਸੀ ਪ੍ਰ: ਸਾਹਿਬ ਸਿੰਘ ਜੀ ਦਾ ਟੀਕਾ ਪੜਦੇ ਹੋ ਤਾਂ ਦੇਖਣਾ ਉਹ ਕਹਿੰਦੇ ਹਨ ਕਿ ਅਜੇ ਸਾਨੂੰ ਗੁਰੁ ਗ੍ਰੰਥ ਸਾਹਿਬ ਜੀ ਦੇ ਖਜਾਨੇ ਵਿੱਚੋ ਹੋਰ ਮੋਤੀ ਲੱਭਣੇ ਬਾਕੀ ਹਨ, ਤੇ ਖੋਜ ਜਾਰੀ ਰੱਖਿਉ। ਗੁਰਬਾਣੀ ਦੀ ਕਸਵੱਟੀ ਤੇ ਬਹੁਤ ਕੁਛ ਪਰਖਣਾ ਅਜੇ ਬਾਕੀ ਹੈ। ਤੁਹਾਨੂੰ ਪ੍ਰ: ਸਾਹਿਬ ਸਿੰਘ ਜੀ ਦੇ ਟੀਕੇ ਦੀਆਂ ਸਿਰਫ ਦੋ ਉਦਾਹਰਣਾ ਦੇਵਾਗਾ ਜਿਹੜੀਆਂ ਗੁਰਬਾਣੀ ਦੀ ਕਸਵੱਟੀ ਤੇ ਖਰੀਆਂ ਨਹੀ ਉਤਰਦੀਆਂ, ਇਸ ਤਰਾ ਦੀਆਂ ਹੋਰ ਬਹੁਤ ਉਦਾਹਰਣਾ ਹਨ ਜਿਹੜੀਆਂ ਗੁਰਬਾਣੀ ਦੀ ਕਸਵੱਟੀ ਤੇ ਖਰੀਆਂ ਨਹੀ ਉਤਰਦੀਆਂ ਗੰਗ ਗੁਸਾਇਨਿ ਗਹਿਰ ਗੰਭੀਰ ॥ ਜੰਜੀਰ ਬਾਂਧਿ ਕਰਿ ਖਰੇ ਕਬੀਰ ॥੧॥ ਮਨੁ ਨ ਡਿਗੈ ਤਨੁ ਕਾਹੇ ਕਉ ਡਰਾਇ ॥ ਚਰਨ ਕਮਲ ਚਿਤੁ ਰਹਿਓ ਸਮਾਇ ॥ ਰਹਾਉ ॥ ਗੰਗਾ ਕੀ ਲਹਰਿ ਮੇਰੀ ਟੁਟੀ ਜੰਜੀਰ ॥ ਮ੍ਰਿਗਛਾਲਾ ਪਰ ਬੈਠੇ ਕਬੀਰ ॥੨॥ ਕਹਿ ਕੰਬੀਰ ਕੋਊ ਸੰਗ ਨ ਸਾਥ ॥ ਜਲ ਥਲ ਰਾਖਨ ਹੈ ਰਘੁਨਾਥ ॥ {ਪੰਨਾ 1162}

ਇਸ ਸ਼ਬਦ ਦੇ ਅਰਥ ਕਰਨ ਵਕਤ ਪ੍ਰੋ. ਸਾਹਿਬ ਸਿੰਘ ਜੀ ਕਿਸੇ ਕਾਰਨ ਭਾਵ ਅਰਥ ਸਪੱਸ਼ਟ ਕਰਨ ਤੋਂ ਖੁੰਝ ਗਏ ਅੱਖਰੀ ਅਰਥ ਉਹਨਾਂ ਇਉਂ ਕੀਤੇ ਹਨ:

(ਹੇ ਭਾਈ!) ਜਿਸ ਮਨੁੱਖ ਦਾ ਮਨ ਪ੍ਰਭੂ ਦੇ ਚਰਨਾਂ ਵਿੱਚ ਲੀਨ ਰਹੇ, ਉਸ ਦਾ ਮਨ (ਕਿਸੇ ਕਸ਼ਟ ਵੇਲੇ) ਡੋਲਦਾ ਨਹੀਂ, ਉਸਦੇ ਸਰੀਰ ਨੂੰ (ਕਸ਼ਟ ਦੇ ਕੇ) ਡਰਾਉਣ ਤੋਂ ਕੋਈ ਲਾਭ ਨਹੀਂ ਹੋ ਸਕਦਾ। ਰਹਾਉ।

(ਇਹ ਵਿਰੋਧੀ ਲੋਕ) ਮੈਨੂੰ (ਕਬੀਰ ਨੂੰ) ਜੰਜੀਰਾਂ ਨਾਲ ਬੰਨ੍ਹ ਕੇ ਡੂੰਘੀ ਗੰਭੀਰ ਗੰਗਾ ਮਾਤਾ ਵਿੱਚ (ਡੋਬਣ ਲਈ) ਲੈ ਗਏ, (ਭਾਵ ਉਸ ਗੰਗਾ ਵਿੱਚ ਲੈ ਗਏ ਜਿਸਨੂੰ ਇਹ "ਮਾਤਾ" ਆਖਦੇ ਹਨ)। ਉਸ ਮਾਤਾ ਕੋਲੋਂ ਮੈਨੂੰ ਜਾਨੋਂ ਮਰਵਾਣ ਦਾ ਅਪਰਾਧ ਕਰਨ ਲੱਗੇ।1। (ਪਰ ਡੁੱਬਣ ਦੇ ਥਾਂ) ਗੰਗਾ ਦੀਆਂ ਲਹਿਰਾਂ ਨਾਲ ਮੇਰੀ ਜੰਜੀਰ ਟੁੱਟ ਗਈ। ਮੈਂ (ਕਬੀਰ) ਉਸ ਜਲ ਉੱਤੇ ਇਉਂ ਤਰਨ ਲੱਗ ਪਿਆ ਜਿਵੇਂ ਮ੍ਰਿਗਛਾਲਾ ਉੱਤੇ ਬੈਠਾ ਹੋਇਆ ਹਾਂ।2। ਕਬੀਰ ਆਖਦਾ ਹੈ (ਹੇ ਭਾਈ! ਤੁਹਾਡੇ ਮਿੱਥੇ ਹੋਏ ਕਰਮਕਾਂਡ ਜਾਂ ਤੀਰਥ ਇਸ਼ਨਾਨ) ਕੋਈ ਭੀ ਸੰਗੀ ਨਹੀਂ ਬਣ ਸਕਦੇ। ਪਾਣੀ ਤੇ ਧਰਤੀ ਹਰ ਥਾਂ, ਇੱਕ ਪਰਮਾਤਮਾ ਹੀ ਰੱਖਣ ਜੋਗ ਹੈ। ਗੁਰੂ ਗ੍ਰੰਥ ਪੰਨਾ-1162, ਦਰਪਣ ਪੋਥੀ 8-446

ਪ੍ਰੋ. ਸਾਹਿਬ ਸਿੰਘ ਜੀ ਨੇ ਇਸ ਸ਼ਬਦ ਦੀ ਗਹਿਰਾਈ ਵਿੱਚ ਜਾ ਕੇ, ਪਰਖ ਨਹੀਂ ਕੀਤੀ ਜੰਜੀਰਾਂ ਵਿੱਚ ਜਕੜਿਆ ਵਿਅਕਤੀ ਜੇ ਪਾਣੀ ਵਿੱਚ ਸੁੱਟ ਦਿੱਤਾ ਜਾਵੇ, ਉਹ ਅਵੱਸ਼ ਹੀ ਡੁੱਬ ਮਰੇਗਾ। ਪਾਣੀ ਭਾਵੇਂ ਗੰਗਾ, ਜਮਨਾ, ਗੋਦਾਵਰੀ ਜਾਂ ਰਾਵੀ ਦਾ ਹੋਵੇ, ਹਰ ਥਾਂ ਪਾਣੀ ਦੀ ਤਾਸੀਰ ਇੱਕੋ ਹੀ ਹੈ ਗੰਗਾ ਵਿੱਚ ਅਜਿਹੀ ਕਿਹੜੀ ਪਰਉਪਕਾਰੀ ਰਗ ਫੜਕ ਪਈ ਕਿ ਕਬੀਰ ਜੀ ਦੀਆਂ ਜੰਜੀਰਾਂ ਤੋੜ ਦੇਵੇ। ਫਿਰ ਕਿਸੇ ਚਮਤਕਾਰ ਦੁਆਰਾ ਮ੍ਰਿਗ ਆਸਣ (ਮ੍ਰਿਗ ਦੀ ਖੱਲ) ਘੱਲ ਦੇਵੇ। ਕਬੀਰ ਜੀ ਚੌਂਕੜਾ ਮਾਰ ਕੇ ਉਸ ਕਰਾਮਾਤੀ ਖੱਲ ਉਪਰ ਬੈਠ ਗਏ। ਉਹ ਹਿਰਨ ਦੀ ਖੱਲ ਭੀ ਤਾਂ ਕੋਈ ਬੇੜੀ ਜਾਂ ਕਿਸ਼ਤੀ ਨਹੀਂ ਸੀ ਕਿ ਆਰਾਮ ਨਾਲ ਪਾਰ ਕਰਵਾ ਦਿੰਦੀ। ਇੱਕ ਮਨੁੱਖ ਦਾ ਭਾਰ ਚੁੱਕ ਕੇ ਮ੍ਰਿਗ ਦੀ ਖੱਲ ਹਰਗਿਜ ਪਾਣੀ ਤੇ ਨਹੀਂ ਤੈਰ ਸਕਦੀ। ਫਿਰ ਜੋ ਲੋਕ ਕਬੀਰ ਜੀ ਨੂੰ ਡੁਬੋ ਕੇ ਮਾਰਨ ਲਈ ਹੀ ਲਿਆਏ ਸਨ, ਉਹਨਾਂ ਦੁਬਾਰਾ ਡੋਬਣ ਦਾ ਕਿਉਂ ਜਤਨ ਨਾ ਕੀਤਾ? "ਕੀ ਗੰਗਾ ਦੇ ਅਰਥ ਕੇਵਲ ਗੰਗਾ ਦਰਿਆ ਹੀ ਹਨ।"

ਆਉ ਹੁਣ ਅਸਲ ਮੁੱਦੇ ਵੱਲ ਪਰਤੀਏ! ਉਹ ਕਿਹੜੀ ਜੰਜੀਰ ਸੀ ਜੋ ਕਬੀਰ ਜੀ ਨੇ ਤੋੜ ਦਿੱਤੀ? ਉਹ ਕਿਹੜੀਆਂ ਬੇੜੀਆਂ ਸਨ ਜੋ ਕਬੀਰ ਜੀ ਨੂੰ ਜਕੜਨ ਲਈ ਵਰਤੀਆਂ ਗਈਆ? ਉਹ ਕਿਹੜੀ ਗੰਗਾ ਸੀ ਜਿਸ ਵਿੱਚ ਕਬੀਰ ਜੀ ਨੂੰ ਡੋਬਿਆ ਜਾ ਰਿਹਾ ਸੀ? ਕਬੀਰ ਜੀ ਨੇ ਬੇੜੀਆਂ ਤੋੜੀਆਂ ਸਨ ਉਹ ਸਨ ਬ੍ਰਾਹਮਣੀ ਵਿਚਾਰਧਾਰਾ ਦੀਆਂ ਬੇੜੀਆਂ ਹਥਕੜੀਆਂ। ਉਹਨਾਂ ਨੇ ਹਰ ਇੱਕ ਰਸਮੋ ਰਿਵਾਜ਼, ਨੂੰ ਕਰਮਕਾਂਡ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ, ਜੋ ਮਨੁੱਖ ਨੂੰ ਕਿਸੇ ਦੂਜੇ ਦਾ ਗੁਲਾਮ ਬਣਾਉਂਦਾ ਹੋਵੇ। ਤਾਂ ਫਿਰ ਗੰਗਾ ਘਾਟੀ ਵਿੱਚ ਪ੍ਰਵਾਨ ਚੜ੍ਹੀ ਬ੍ਰਾਹਮਣੀ ਵਿਚਾਰਧਾਰਾ ਰੂਪੀ ਸੰਗਲ ਰੱਸੇ (ਬੰਧਨ) ਕਬੀਰ ਜੀ ਨੇ ਤੋੜ ਦਿੱਤੇ। ਉਹੀ ਹਨ ਮਨੁੱਖਤਾ ਦੇ ਗਲ ਪਏ ਬੰਧਨ ਜਿਨ੍ਹਾਂ ਨੂੰ ਕਬੀਰ ਜੀ ਨੇ ਤੋੜ ਦਿੱਤਾ ਹੈ, ਸਾਨੂੰ ਪੂਰੀ ਤਰ੍ਹਾਂ ਮੁਕਤ ਮਾਰਗ ਤੇ ਚੱਲਣ ਦਾ ਰਾਹ ਪੱਧਰਾ ਕੀਤਾ ਹੈ। ਵੈਦਿਕ ਵਿਚਾਰਧਾਰਾ ਜਾਂ ਬ੍ਰਾਹਮਣੀ ਭਰਮਜਾਲ ਨੂੰ ਗੁਰਬਾਣੀ ਪੂਰੀ ਤਰ੍ਹਾਂ ਰੱਦ ਕਰਦੀ ਹੋਈ ਮਨੁੱਖ ਮਾਤਰ ਨੂੰ ਸੁਤੰਤਰਤਾ ਪਰਦਾਨ ਕਰਦੀ ਹੈ। ਇਹ ਬੇੜੀਆਂ ਤੇ ਹਥਕੜੀਆਂ ਵਿੱਚ ਜਕੜ ਕੇ ਇਕੱਲੇ ਕਬੀਰ ਜੀ ਨੂੰ ਹੀ "ਗੰਗਾ ਦੀ ਲਹਿਰ" (ਹਿੰਦੂ ਸੱਭਿਅਤਾ) ਵਿੱਚ ਨਹੀਂ ਗਰਕ ਕੀਤਾ ਗਿਆ। ਸਗੋਂ ਵੱਡੇ ਵੱਡੇ ਧਰਮ, ਸ਼ਕਤੀਸ਼ਾਲੀ ਰਾਜੇ, ਸੋਹਣੇ ਸਮਾਜ, ਇਸ "ਗੰਗਾ ਦੀ ਦਲਦਲ" ਵਿੱਚ ਗਰਕ ਹੋ ਗਏ ਹਨ ਇੱਕ ਹੋਰ ਉਦਾਹਰਣ ਭਗਤ ਨਾਮ ਦੇਵ ਜੀ ਦੀ ਹੈ ਸੁਲਤਾਨੁ ਪੂਛੈ ਸੁਨੁ ਬੇ ਨਾਮਾ ॥ ਦੇਖਉ ਰਾਮ ਤੁਮ੍ਹ੍ਹਾਰੇ ਕਾਮਾ ॥੧॥ ਨਾਮਾ ਸੁਲਤਾਨੇ ਬਾਧਿਲਾ ॥ ਦੇਖਉ ਤੇਰਾ ਹਰਿ ਬੀਠੁਲਾ ॥੧॥ ਰਹਾਉ ॥ ਬਿਸਮਿਲਿ ਗਊ ਦੇਹੁ ਜੀਵਾਇ {ਪੰਨਾ 1165-1166} ਨੋਟ ਇਹ ਸ਼ਬਦ ਪੂਰਾ ਨਹੀ ਹੈ ਤੁਸੀ ਗੁਰੂ ਗ੍ਰੰਥ ਦਰਪਣ ਤੇ ਜਾ ਕੇ ਦੇਖ ਲੇਣਾ

ਅਰਥ:- (ਮੁਹੰਮਦ-ਬਿਨ-ਤੁਗ਼ਲਕ) ਬਾਦਸ਼ਾਹ ਪੁੱਛਦਾ ਹੈ—ਹੇ ਨਾਮੇ! ਸੁਣ, ਮੈਂ ਤੇਰੇ ਰਾਮ ਦੇ ਕੰਮ ਵੇਖਣੇ ਚਾਹੁੰਦਾ ਹਾਂ। 1.

(ਬਾਦਸ਼ਾਹ ਨੇ ਗਾਂ ਜਿਵਾਲਣ ਲਈ ਇੱਕ ਪਹਿਰ ਮੁਹਲਤ ਦਿੱਤੀ ਹੋਈ ਸੀ) ਜਦੋਂ (ਘੜਿਆਲ ਤੇ) ਸੱਤ ਘੜੀਆਂ ਗੁਜ਼ਰੀਆਂ ਸੁਣੀਆਂ, ਤਾਂ (ਮੈਂ ਨਾਮੇ ਨੇ ਸੋਚਿਆ ਕਿ) ਅਜੇ ਤਕ ਭੀ ਤ੍ਰਿਲੋਕੀ ਦਾ ਮਾਲਕ ਪ੍ਰਭੂ ਨਹੀਂ ਆਇਆ। 14 (ਬੱਸ! ਉਸੇ ਵੇਲੇ) ਖੰਭਾਂ ਦੇ ਫੜਕਣ ਦਾ ਖੜਾਕ ਆਇਆ, ਵਿਸ਼ਨੂੰ ਭਗਵਾਨ ਗਰੁੜ ਤੇ ਚੜ੍ਹ ਕੇ ਆ ਗਿਆ। 15. ਪ੍ਰਭੂ ਜੀ ਗਰੁੜ ਤੇ ਚੜ੍ਹ ਕੇ ਆ ਗਏ, ਤੇ ਉਹਨਾਂ ਆਪਣੇ ਭਗਤ ਦੀ ਰੱਖਿਆ ਕਰ ਲਈ। 16. (ਗੋਪਾਲ ਦੀ ਇਸ ਕਿਰਪਾ ਤੇ) ਮੈਂ ਨਾਮੇ ਨੇ (ਉਹਨਾਂ ਲੋਕਾਂ ਨੂੰ) ਬੇਨਤੀ ਕੀਤੀ— (ਗਊ ਨੂੰ) ਨਿਆਣਾ ਪਾ ਦਿਉ। (ਤਾਂ ਉਹਨਾਂ) ਵੱਛਾ ਛੱਡ ਕੇ ਗਾਂ ਚੋ ਲਈ। 19.

ਕਾਜ਼ੀਆਂ ਤੇ ਮੌਲਵੀਆਂ ਦੀ ਰਾਹੀਂ ਉਸ ਨੇ ਬੇਨਤੀ (ਕਰ ਘੱਲੀ) —ਹੇ ਹਿੰਦੂ! ਮੈਨੂੰ ਹੁਕਮ ਕਰ (ਜੋ ਹੁਕਮ ਤੂੰ ਦੇਵੇਂਗਾ ਮੈਂ ਕਰਾਂਗਾ), ਮੈਨੂੰ ਬਖ਼ਸ਼, ਮੈਂ ਤੇਰੀ ਗਾਂ ਹਾਂ। 21, 22. ਸਰਦਾਰ ਜਸਵੀਰ ਸਿੰਘ ਜੀ ਆਪਾ ਸਿਰਫ ਦੋ ਪੰਗਤੀਆਂ ਹੀ ਵਾਚਣੀਆਂ ਹਨ, ॥ ਕਹਹਿ ਤ ਮੁਈ ਗਊ ਦੇਉ ਜੀਆਇ ॥ਇਹ ਕੋਈ ਕਰਾਮਾਤ ਨਾਲ ਗਾਂ ਨਹੀ ਸੀ ਜੀਵਤ ਕੀਤੀ, ਕਿਹੜੀ ਗਾਂ ਜੀਵਤ ਕੀਤੀ ਜੇ ਆਖੇ ਤਾਂ ਮੁਰਦਿਆਂ ਵਰਗੇ (ਸੱਚ ਤੋ ਬੇਮੁੱਖ) ਹੋ ਚੱਕੇ ਲੋਕਾ ਕੋਲੋ ਬਹਾਦਰੀ ਵਾਲੇ ਕਾਰਜ ਕਰਵਾ ਦੇਈਏ। ਅੱਗੇ ਲਿਖਦੇ ਹਨ ਬਖਸੀ ਹਿੰਦੂ ਮੈ ਤੇਰੀ ਗਾਇ ਅਸੀ ਵੀ ਤੁਹਾਡੀਆਂ ਗਊਆਂ ਹਨ ਸਾਨੂੰ ਬਖਸ਼ ਦਿਉ।। ਅੱਗੇ ਲਿਖਦੇ ਹਨ ਪਾਖੰਤਣ ਬਾਜ ਬਜਾਇਲਾ ॥ ਗਰੁੜ ਚੜ੍ਹ੍ਹੇ ਗੋਬਿੰਦ ਆਇਲਾ ਇੱਕ ਦਮ ਖੰਬਾਂ ਦੀ ਫੜਫੜਾਹਟ ਸੁਣੀ ਕਿਉਕਿ ਗਰੁੜ ਤੇ ਚੜ ਕੇ ਰੱਬ ਆਂ ਗਿਆਂ। ਸਰਦਾਰ ਜਸਵੀਰ ਸਿੰਘ ਜੀ ਫਿਰ ਇਹ ਕਿਹੜਾ ਰੱਬ ਸੀ? ਇਥੇ ਜਿਹੜੇ ਭਗਤ ਨਾਮ ਦੇਵ ਜੀ ਦੇ ਸਤਸੰਗੀ ਸਨ ਉਹਨਾ ਨੂੰ ਹੀ ਰੱਬ ਦਾ ਰੂਪ ਮੰਨਣਾ ਪਵੇਗਾ, ਕਿਉਕਿ ਇਹ ਭਗਤ ਜੀ ਦਾ ਸਮਝਾਉਣ ਦਾ ਤਰੀਕਾ ਹੈ। ਗੁਰਮਤਿ ਰੱਬ ਨੂੰ ਅਜੂਨੀ ਮੰਨਦੀ ਹੈ ਉਹ ਕਦੇ ਵੀ ਜੂਨਾਂ ਵਿੱਚ ਨਹੀ ਆਉਦਾਂ, ਸਗੋ ਕਰੜੀ ਚਿਤਾਵਨੀ ਦਿੱਤੀ ਹੈ ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ ॥੩॥ ਜਨਮਿ ਨ ਮਰੈ ਨ ਆਵੈ ਨ ਜਾਇ ॥ ਨਾਨਕ ਕਾ ਪ੍ਰਭੁ ਰਹਿਓ ਸਮਾਇ ॥{ਪੰਨਾ 1136} ਸਰਦਾਰ ਜਸਵੀਰ ਸਿੰਘ ਜੀ ਸਿੱਖ ਸਮਾਜ ਦਾ ਆਲਾ ਦੁਆਲਾ ਬ੍ਰਾਮਣੀ ਕਰਮਕਾਂਡਾ ਨਾਲ ਭਰਿਆ ਪਿਆ ਹੈ ਇਸ ਮਨਮੱਤ ਦਾ ਰੰਗ ਸਿੱਖ ਪਰਵਾਰਾ ਤੇ ਚੜਿਆ ਸਹਿਜੇ ਹੀ ਦੇਖ ਸਕਦੇ ਹਾਂ। ਇਸ ਮਨਮੱਤ ਦੇ ਰੰਗ ਵਿੱਚ ਤੁਸੀ ਤੇ ਤੁਹਾਡੇ ਸਾਰੇ ਸਾਥੀ ਰੰਗੇ ਹੋਏ ਹਨ। ਸ: ਜੀ ਤੁਸੀ ਗੁਰੁ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਨਹੀ ਸਮਝਿਆਂ। ਗੁਰੁ ਅਰਜਨ ਦੇਵ ਜੀ ਨੇ ਗੁਰੁ ਗ੍ਰੰਥ ਸਾਹਿਬ ਵਿੱਚ ਉਹੀ ਸ਼ਬਦ ਪਾਏ ਹਨ ਜਿਹੜੇ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨਾਲ ਮੇਲ ਖਾਦੇਂ ਹਨ। ਸਰਦਾਰ ਜਸਵੀਰ ਸਿੰਘ ਜੀ ਗੁਰੁ ਸਹਿਬਾਨ ਨੇ ਹਿੰਦੂ ਦੇਵੀ ਦੇਵਤਿਆਂ ਦੇ ਨਾਂ ਉਹਨਾ ਵਲੋ ਕੀਤੇ ਕੁੱਝ ਚੰਗੇ ਮੰਦੇ ਕੰਮਾਂ ਦਾ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਜਿਕਰ ਹੈ। ਇਸੇ ਤਰ੍ਹਾਂ ਨਰਕ, ਸੁਰਗ, ਚੁਰਾਸੀ ਲੱਖ ਜੂਨਾਂ, ਚਾਰ ਜੁਗ, ਯਮਰਾਜ਼ ਧਰਮਰਾਜ਼, ਲੇਖਾ, ਪ੍ਰਲੋਕ ਆਦਿਕ ਲੋਕਾ ਦੀ ਜ਼ੁਬਾਨ ਚੜ੍ਹੇ ਹੋਏ ਸਨ। ਭਾਵੇ ਕਿ ਉਹਨਾਂ ਨੇ ਕਿਸੇ ਖ਼ਾਸ ਨੁਕਤੇ ਨੂੰ ਸਮਝਾਉਣ ਲਈ ਇਹ ਤਰੀਕਾ ਵਰਤਿਆ ਸੀ। ਪਰ ਕੱਚੇ ਪਿੱਲੇ ਸਿੱਖ ਪ੍ਰਚਾਰਕਾ ਤੇ ਲਿਖਾਰੀਆਂ ਦੀ ਕੋਈ ਉਚੇਰੀ ਪੜ੍ਹਾਈ ਨਾਂ ਹੋਣ ਕਰਕੇ ਉਹ ਹਿੰਦੂ ਪੌਰਾਣਕ ਕਹਾਣੀਆਂ ਨੂੰ ਹੀ ਗੁਰਮੱਤ ਦਾ ਲੇਬਲ ਲਾ ਕੇ ਸਿਖ ਕੌਮ ਨੂੰ ਗੁਮਰਾਹ ਕਰੀ ਜਾ ਰਹੇ ਹਨ। ਸਰਦਾਰ ਜਸਵੀਰ ਸਿੰਘ ਜੀ ਹੁਣ 5% ਸਿੱਖ ਕੌਮ ਜਾਗ ਚੁੱਕੀ ਹੈ। ਤੁਸੀ ਹੁਣ ਬ੍ਰਹਾਮਣੀ ਦਲਦਲ ਵਿੱਚੋ ਨਿੱਕਲਕੇ ਸਿੱਖ ਕੌਮ ਦੇ ਭਲੇ ਬਾਰੇ ਸੋਚੋ। ਦਸਮ ਗ੍ਰੰਥ ਤੇ ਰਾਗਮਾਲਾ ਨੂੰ ਸਿੱਖ ਕੌਮ ਦੇ ਗਲੋ ਲਾਹੁਣ ਬਾਰੇ ਸੋਚੋ। ਸਰਦਾਰ ਜਸਵੀਰ ਸਿੰਘ ਜੀ ਤੁਸੀ ਲਿਖਿਆ। ਤੁਹਾਨੂੰ ਕੋਈ ਸ਼ਕ ਹੋਵੇ ਤਾਂ ਆਪਣੇ ਵਿਚਾਰ ਭੇਜ ਦਿਉ। ਜੇ ਸ਼ੱਕ ਬਾਕੀ ਨਾ ਰਹੇ ਤਾਂ ਮੇਰੇ ਪਿਛਲੇ 10-12 ਸਵਾਲਾਂ ਦੇ ਜਵਾਬ ਭੇਜ ਦੇਣੇ ਜੀ। ਇਸ ਪੱਤਰ ਵਿੱਚ ਆਏ ਜਿਹੜੇ ਸਵਾਲਾਂ ਦੇ ਜਵਾਬ ਨਾ ਆਏ ਉਹ 10-12 ਸਵਾਲਾਂ ਵਿੱਚ ਜਮ੍ਹਾਂ ਹੋ ਜਾਣ ਗੇ"। ਜੇ ਤੁਹਾਡੇ ਕਿਸੇ ਵੀ ਸਵਾਲ ਦਾ ਜਵਾਬ ਰਹਿ ਗਿਆ ਹੋਵੇ ਤਾਂ ਦੱਸ ਦੇਣਾ, ਆਪਣੇ ਸਾਥੀਆਂ ਨੂੰ ਵੀ ਸਮਝਾ ਦੇਣਾ ਸਿੱਖ ਕੌਮ ਜਾਗਣੀ ਸ਼ੁਰੂ ਹੋ ਗਈ ਹੈ। ਮਖਣ ਸਿੰਘ ਜੀ ਅੱਗੇ ਬੇਨਤੀ ਹੈ ik ਇਸ ਖੱਤ ਨੂੰ ਇਸੇ ਤਰ੍ਹਾਂ ਹੀ ਛਾਪ ਦਿਉਗੇ ਤਾਂ ਅਤਿ ਧੰਨਵਾਦੀ ਹੋਵਾਗਾਂ ਕਿਉਕਿ ਇਹ ਵਿਸ਼ਾ ਤੁਸੀ ਪਹਿਲਾ ਬੰਦ ਕਰ ਚੁੱਕੇ ਹੋ। ( ਧੰਨਵਾਦ)

ਦਲਜੀਤ ਸਿੰਘ ਹੋਠੀ ਰਾਚੈਸਟਰ ਨਿਉਯਾਰਕ {585- 698- 0146}


(04/05/09)
ਜਗਤਾਰ ਸਿੰਘ ਜਾਚਕ, ਨਿਊਯਾਰਕ

ਪ੍ਰੈਸ ਨੋਟ: ਮਿਤੀ- 4 ਮਈ 2009
ਨਾਮਧਾਰੀਆਂ ਨੇ ਸਿੱਖ-ਡੇ-ਪਰੇਡ ਵਿੱਚ ਦੇਹਧਾਰੀ ਗੁਰੂ ਦਾ ਪ੍ਰਦਰਸ਼ਨ ਕੀਤਾ

ਸਿੱਖ-ਡੇ-ਪਰੇਡ ਨਿਊਯਾਰਕ ਦਾ ਮੁਖ ਮਨੋਰਥ ਅਮਰੀਕਨ ਲੋਕਾਂ ਸਾਹਮਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਗਿਆਨ ਗੁਰੂ ਦੀ ਅਗਵਾਈ ਵਿੱਚ ਜੀਊਣ ਵਾਲੀ ਸਿੱਖ ਕੌਮ ਦੀ ਹੋਂਦ, ਹਸਤੀ, ਇੱਕਮੁੱਠਤਾ ਅਤੇ ਸ਼ਾਨਦਾਰ ਖ਼ਾਲਸਈ ਪਰੰਪਰਾਵਾਂ ਤੇ ਪ੍ਰਾਪਤੀਆਂ ਦਾ ਪ੍ਰਦਰਸ਼ਨ ਕਰਦਿਆਂ ਮਾਨਵਵਾਦੀ ਤੇ ਸਰਬਸਾਂਝੇ ਗੁਰਮਤਿ ਫ਼ਲਸਫ਼ੇ ਤੇ ਇਤਿਹਾਸ ਨੂੰ ਪ੍ਰਚਾਰਨਾ ਹੈ। ਪਰ, ਦੋ ਵੀਕ ਪਹਿਲਾਂ ਹੋਈ ਇਸ ਵਾਰੀ ਦੀ ਸਿੱਖ-ਡੇ-ਪਰੇਡ ਸਹਿਯੋਗ ਦੀ ਘਾਟ ਅਤੇ ਦਿਸ਼ਾ-ਹੀਣ ਹੋਣ ਕਰਕੇ ਉਪਰੋਕਤ ਮੁੱਦਿਆਂ ਦੀ ਪੂਰਤੀ ਪੱਖੋਂ ਤਾਂ ਬਿਲਕੁਲ ਅਸਫਲ ਸਿੱਧ ਹੋਈ। ਭਾਵੇਂ ਇਹ ਕੋਈ ਹੈਰਾਨੀ ਦੀ ਗੱਲ ਨਹੀ ਕਿਉਂਕਿ ਜਿਨ੍ਹਾਂ ਚਿਰ ਪਰੇਡ ਦੀ ਜ਼ਿਮੇਵਾਰੀ ਇਥੋਂ ਦੇ ਜੰਮਪਲ ਸਿੱਖ ਨੌਜੁਆਨਾਂ ਨੂੰ ਅਰਥਾਤ ਯੂਨਾਈਟਿੱਡ ਸਿੱਖਜ਼ ਅਤੇ ਸਿੱਖ ਕੁਲੀਸ਼ਨ ਵਰਗੀਆਂ ਸਿੱਖ ਸੰਸਥਾਵਾਂ ਦੇ ਹੱਥ ਵਿੱਚ ਨਹੀ ਅਉਂਦੀ, ਐਸਾ ਹੁੰਦਾ ਰਹੇਗਾ। ਪਰ, ਪਰੇਡ ਦਾ ਇਹ ਪੱਖ ਸਭ ਤੋਂ ਵਧੇਰੇ ਦੁਖਦਾਈ ਤੇ ਚਿੰਤਾਜਨਕ ਹੈ ਕਿ ਨਾਮਧਾਰੀ ਸੰਪਰਦਾ ਆਪਣੇ ਮਾਟੋ ਉੱਪਰ ਮੋਟੇ ਅਖਰਾਂ ਵਿੱਚ ‘ਸ੍ਰੀ ਸਤਿਗੁਰੂ ਰਾਮ ਸਿੰਘ ਜੀ ਸਹਾਇ’ ਲਿਖ ਕੇ ਦੇਹਧਾਰੀ ਗੁਰੂ ਦਾ ਪ੍ਰਦਰਸ਼ਨ ਕਰਦਿਆਂ ਆਪਣੀ ਹੋਂਦ ਅਤੇ ਗੁਰੂਡੰਮ ਨੂੰ ਪ੍ਰਚਾਰਨ ਵਿੱਚ ਸੌ ਫੀਸਦੀ ਸਫਲ ਸਿੱਧ ਹੋ ਗਈ।
ਗੁਰਮਤਿ ਸਿਧਾਂਤਾਂ ਪੱਖੋਂ ਜਾਗਰੂਕ ਗੁਰਸਿੱਖ ਇਹ ਸੁਆਲ ਉਠਾ ਰਹੇ ਸਨ ਕਿ ਨਾਮਧਾਰੀਆਂ ਨੂੰ ਇੱਕ ਸੰਸਥਾ ਵਜੋਂ ਸਿੱਖ-ਪਰੇਡ ਵਿੱਚ ਸ਼ਾਮਲ ਹੋਣ ਦੀ ਆਗਿਆ ਕਿਉਂ ਦਿੱਤੀ ਗਈ? ਕੀ ਪ੍ਰਬੰਧਕ ਸਜਣ ਜਾਣਦੇ ਨਹੀ ਹਨ ਕਿ ਨਾਮਧਾਰੀ ਸੰਪਰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਸਰੂਪ ਵਿੱਚ ਪ੍ਰਵਾਨ ਨਹੀ ਕਰਦੀ ਅਤੇ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਅੱਗੇ ਵੀ ਵਿਅਕਤੀਗਤ ਤੌਰ `ਤੇ ਗੁਰਿਆਈ ਦਾ ਸਿਲਸਲਾ ਚਲਾ ਰਹੀ ਹੈ? ਕੀ ਪ੍ਰਬੰਧਕ ਵੀਰਾਂ ਨੂੰ ਪਤਾ ਨਹੀ ਹੈ ਕਿ ਇਸ ਸਮੇਂ ਉਹਨਾਂ ਦਾ ਮਜੂਦਾ ਸਤਿਗੁਰੂ ਜਗਜੀਤ ਸਿੰਘ ਹੈ ਤੇ ਉਹ ਆਪਣੇ ਸਮਾਗਮਾਂ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਥਾਂ ਤਖ਼ਤ ਉਪਰ ਬਾਬਾ ਜਗਜੀਤ ਸਿੰਘ ਜੀ ਨੂੰ ਜਾਂ ਉਨ੍ਹਾਂ ਦੀ ਫੋਟੋ ਨੂੰ ਹੀ ਸਤਿਗੁਰੂ ਵਜੋਂ ਸ਼ਸ਼ੋਭਿਤ ਕਰਦੇ ਹਨ? ਕੀ ਪਰੇਡ ਦੇ ਸੰਚਾਲਕਾਂ ਨੇ ਨਾਮਧਾਰੀ ਫੇਥ ਵਿਬ ਨਹੀ ਦੇਖੀ, ਜਿਸ ਰਾਹੀਂ ਉਹ ਪ੍ਰਚਾਰ ਰਹੇ ਹਨ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਨਹੀ ਸੀ ਦਿੱਤੀ। ਇਸ ਲਈ ‘ਆਦਿ ਗ੍ਰੰਥ ਤੇ ਦਸਮ ਗ੍ਰੰਥ’ ਇੱਕ ਸਮਾਨ ਹਨ? ਕੀ ਪ੍ਰਬੰਧਕੀ ਵੀਰਾਂ ਨੇ ਵਿਬ ਉਤੇ ਇਹ ਲਿਖਿਆ ਨਹੀ ਪੜ੍ਹਿਆ ਕਿ ਬਾਰਵੇਂ ਸਤਿਗੁਰੂ ਰਾਮ ਸਿੰਘ ਜੀ ਨੇ ਸੰਨ 1757 ਵਿੱਚ ਇੱਕ ਖਾਸ ਪ੍ਰੀਵਰਤਨ ਕਰਦਿਆਂ ਸਿੱਖਾਂ ਲਈ ‘ਅੰਮ੍ਰਿਤਧਾਰੀ’ ਦੀ ਥਾਂ ‘ਨਾਮਧਾਰੀ’ ਸ਼ਬਦ ਦੀ ਵਰਤੋਂ ਸ਼ੁਰੂ ਕਰ ਦਿੱਤੀ ਸੀ?
ਸਿੱਖ ਸੰਗਤਾਂ ਅੰਦਰ ਇਹ ਵੀ ਚਰਚਾ ਹੈ ਕਿ ਸ਼ਾਇਦ ਨਾਮਧਾਰੀ ਸੰਪਰਦਾ ਨੇ ਆਪਣੀ ਸ਼ਮਲੂੀਅਤ ਲਈ ਪੰਜਾਬ ਸਰਕਾਰ ਦੇ ਰਾਜਸੀ ਪ੍ਰਭਾਵ ਦੀ ਵਰਤੋਂ ਕੀਤੀ ਹੋਵੇ, ਕਿਉਂਕਿ, ਵੋਟਾਂ ਦੇ ਦਿਨ ਹਨ।
ਆਸ ਹੈ ਕਿ ਸਿੱਖ ਪਰੇਡ ਦੇ ਸੰਚਾਲਕ ਉਪਰੋਕਤ ਸ਼ੰਕਿਆਂ ਪ੍ਰਤੀ ਆਪਣਾ ਸਪਸ਼ਟੀਕਰਣ ਦੇ ਕੇ ਸਿੱਖ ਸੰਗਤਾਂ ਦੀ ਸੰਸਾ ਨਵਿਰਤੀ ਕਰਦੇ ਹੋਏ ਇਸ ਬਜਰ ਗਲਤੀ ਲਈ ਖ਼ਾਲਸਾ ਪੰਥ ਪਾਸੋਂ ਮੁਆਫ਼ੀ ਮੰਗਣਗੇ।

ਪੰਥਕ ਹਿਤੂ: ਜਗਤਾਰ ਸਿੰਘ ਜਾਚਕ, ਨਿਊਯਾਰਕ. ਫੋਨ: 516. 761. 1853,


(04/05/09)
ਇੰਟਰਨੈਸ਼ਨਲ ਸਿੱਖ ਮਿਸ਼ਨ

ਸਿੱਖ ਇਤਿਹਾਸਕਾਰ ਡਾ: ਹਰਜਿੰਦਰ ਸਿੰਘ ਦਿਲਗੀਰ ਦੇ ਮਾਤਾ ਜਗਤਾਰ ਕੌਰ ਜੀ ਚੜ੍ਹਾਈ ਕਰ ਗਏ
ਚੰਡੀਗੜ੍ਹ – ਅਜ ਏਥੇ ਨਾਮਵਰ ਸਿੱਖ ਇਤਿਹਾਸਕਾਰ ਡਾ: ਹਰਜਿੰਦਰ ਸਿੰਘ ਦਿਲਗੀਰ ‘ਨੈਸ਼ਨਲ ਪਰੋਫ਼ੈਸਰ ਆਫ਼ ਸਿੱਖ ਹਿਸਟਰੀ’ ਦੇ ਸਤਿਕਾਰ ਯੋਗ ਮਾਤਾ ਸਰਦਾਰਨੀ ਜਗਤਾਰ ਕੌਰ ਜੀ ਅਕਾਲ ਪੁਰਖ ਵੱਲੋਂ ਬਖ਼ਸ਼ੀ ਉਮਰ ਭੋਗ ਕੇ ਚੜ੍ਹਾਈ ਕਰ ਗਏ। ਉਨ੍ਹਾਂ ਦੀ ਉਮਰ 85 ਸਾਲ ਤੋਂ ਵਧ ਸੀ। ਆਪਣੀ ਉਮਰ ਦੇ ਆਖ਼ਰੀ ਦਿਨ ਤਕ ਉਹ ਦਿਨ ਵਿੱਚ ਦੋ ਵਾਰ ਨਿਤਨੇਮ ਬਾਕਾਇਦਾ ਕਰਦੇ ਹੁੰਦੇ ਸਨ। ਸਰਦਾਰਨੀ ਜਗਤਾਰ ਕੌਰ ਨੇ ਬਹੁਤ ਸਾਰੇ ਅਕਾਲੀ ਮੋਰਚਿਆ ਵਿੱਚ ਵੀ ਹਿੱਸਾ ਲਿਆ ਸੀ। ਉਹ 1955 ਤੇ 1960 ਦੇ ਪੰਜਾਬੀ ਸੂਬਾ ਮੋਰਚਿਆਂ ਅਤੇ ਧਰਮ ਯੁਧ ਮੋਰਚਾ 1982 ਦੌਰਾਨ ਜੇਲ੍ਹ ਵੀ ਗਏ ਸਨ। 1960 ਦੇ ਮੋਰਚੇ ਵਿੱਚ ਉਨ੍ਹਾਂ ਦਾ ਸਾਰਾ ਪਰਵਾਰ ਕੈਰੋਂ ਦੀਆਂ ਜੇਲ੍ਹਾਂ ਵਿੱਚ ਸੀ। ਇਸ ਵਕਤ ਡਾਕਟਰ ਹਰਜਿੰਦਰ ਸਿੰਘ ਦਿਲਗੀਰ ਜੀ ਇੰਗਲੈਂਡ ਵਿੱਚ ਹੋਣ ਕਰ ਕੇ, ਆਪ ਦਾ ਸਸਕਾਰ 7 ਮਈ 2009 ਦੇ ਦਿਨ ਵੀਰਵਾਰ ਸਵੇਰ ਨੂੰ ਚੰਡੀਗੜ੍ਹ ਵਿੱਚ ਕੀਤਾ ਜਾਵੇਗਾ। ਉਨ੍ਹਾਂ ਦੀ ਯਾਦ ਵਿੱਚ ਗੁਰਮਤਿ ਸਮਾਗਮ (ਅਖੰਡ ਪਾਠ ਦਾ ਭੋਗ ਨਹੀਂ) 17 ਮਈ ਐਤਵਾਰ ਦੇ ਦਿਨ ਚੰਡੀਗੜ੍ਹ ਵਿੱਚ ਕੀਤਾ ਜਾਵੇਗਾ।


(ਨੋਟ:- ਇਸ ਪੰਨੇ ਉਪਰ ਜੋ ਫੋਟੋਆਂ ਸਨ ਉਹ ਅੱਜ ਐਤਵਾਰ ਮਈ 03, 2009 ਨੂੰ ਦਸਮ ਗ੍ਰੰਥ ਦੇ ਲਿੰਕ ਵਾਲੇ ਪੰਨੇ ਉਪਰ ਤਬਦੀਲ ਕਰ ਦਿੱਤੀਆਂ ਗਈਆਂ ਹਨ। ਉਹਨਾ ਵਿੱਚ ਕਾਲੇ ਅਫ਼ਗਾਨੇ ਦੀ ਫੋਟੋ ਵੀ ਦੁਬਾਰਾ ਪਾ ਦਿੱਤੀ ਗਈ ਹੈ। ਕਿਉਂਕਿ ਬਹੁਤੇ ਪਾਠਕ ਇਸ ਤਰ੍ਹਾਂ ਚਾਹੁੰਦੇ ਸਨ ਇਸ ਲਈ ਉਹਨਾ ਦੀ ਇਹ ਗੱਲ ਮੰਨ ਲਈ ਗਈ ਹੈ। ਪਰ ਮੈਨੂੰ ਹੈਰਾਨੀ ਇਸ ਗੱਲ ਦੀ ਜ਼ਰੂਰ ਹੋਈ ਹੈ ਕਿ ਜਦੋਂ ਮੈਂ ਇਹਨਾ ਨੂੰ ਪਾਇਆ ਸੀ ਤਾਂ ਕਿਸੇ ਵੀ ਪਾਠਕ ਨੇ ਇਹਨਾ ਦੇ ਹੱਕ ਵਿੱਚ ਨਹੀਂ ਸੀ ਲਿਖਿਆ ਪਰ ਵਿਰੋਧਤਾ ਵਿੱਚ ਕਈਆਂ ਨੇ ਜ਼ਰੂਰ ਲਿਖਿਆ ਸੀ। ਉਂਜ ਇੱਕ ਗੱਲ ਤਾਂ ਪਾਠਕਾਂ ਨੂੰ ਸਪਸ਼ਟ ਹੋ ਗਈ ਹੋਵੇਗੀ ਕਿ ਇੱਥੇ ‘ਸਿੱਖ ਮਾਰਗ’ ਤੇ ਨਾ ਤਾਂ ਕਿਸੇ ਦਾ ਲਿਹਾਜ਼ ਕੀਤਾ ਜਾਂਦਾ ਹੈ ਅਤੇ ਨਾ ਹੀ ਕੋਈ ਪੱਖਪਾਤ। ਇੱਕ ਗੱਲ ਹੋਰ ਵੀ ਸਾਫ ਕਰ ਦਿਆਂ ਜਿਹੜੀ ਕਿ ਸਰਵਜੀਤ ਸਿੰਘ ਨੇ ਮੇਰੇ ਇੱਕ ਲੇਖ ਵਿਚੋਂ ਹਵਾਲੇ ਨਾਲ ਲਿਖੀ ਸੀ। ਉਹ ਸੀ, “ਇਹਨਾ ਵਿਚੋਂ ਪਹਿਲੇ ਦੋ ਸਿੱਖ ਇਸ ਦੁਨੀਆਂ ਤੇ ਨਹੀਂ ਰਹੇ ਇਸ ਲਈ ਉਹਨਾ ਦੇ ਫੋਟੋ ਹਟਾਉਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਅਤੇ ਦੂਸਰੇ ਦੋ ਹਾਲੇ ਜ਼ਿੰਦਾ ਹਨ ਜੇ ਕਰ ਉਹ ਕੋਈ ਗੀਦੀਪੁਣਾਂ ਕਰ ਗਏ ਤਾਂ ਉਹ ਜ਼ਰੂਰ ਫਿਰ ਹਟਾ ਦੇਵਾਂਗੇ, ਉਦਾਂ ਨਹੀਂ”। ਜਿਸ ਪੈਰੇ ਵਿਚੋਂ ਇਹ ਸਤਰਾਂ ਲਈਆਂ ਗਈਆਂ ਸਨ ਜੇ ਕਰ ਉਸ ਸਾਰੇ ਨੂੰ ਪੜ੍ਹ ਲਿਆ ਜਾਵੇ ਤਾਂ ਗੱਲ ਆਪੇ ਹੀ ਸਾਫ ਹੋ ਜਾਂਦੀ ਹੈ ਕਿ ਇਹ ਕਿਸ ਸੰਦਰਭ ਵਿੱਚ ਲਿਖੀਆਂ ਸਨ। ਉਥੇ ਸਾਫ ਮਤਲਬ ਸੀ ਕਿ ਕਿਸੇ ਦੇ ਦਬਾਅ ਥੱਲੇ ਆ ਕੇ ਨਹੀਂ। ਉਂਜ ਸਾਰੇ ਪਾਠਕਾਂ/ਲੇਖਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜੇ ਕਰ ਕੋਈ ਵੀ ਆਪਣੀਆਂ ਲਿਖਤਾਂ ਫੋਟੋਆਂ ਨੂੰ ਆਪ ਹਟਾਉਣਾ ਚਾਹਵੇ ਤਾਂ ਮੈਂ ਕਿਸ ਤਰ੍ਹਾਂ ਇਨਕਾਰ ਕਰ ਸਕਦਾ ਹਾਂ-ਸੰਪਾਦਕ)


(03/05/09)
ਮਹਿੰਦਰ ਸਿੰਘ

ਸੰਪਾਦਕ ਸਾਹਿਬ ਸਰਦਾਰ ਮੱਖਣ ਸਿੰਘ ਜੀ,

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥

ਸੰਪਾਦਕ ਸਾਹਿਬ ਜਿਸ ਤਰਾਂ ਅੱਜਕਲ ਤੁਸੀ ਭੱਦੀ ਸ਼ਬਦਾਵਲੀ ਦੀ ਕਾਟ ਕਰਕੇ ‘ਸਿੱਖ ਮਾਰਗ’ ਤੇ ਚਿੱਠੀ ਪਾਉਂਦੇ ਹੋ ਇਸੇ ਹੀ ਤਰਾਂ ਮੈਂ ਆਪ ਦਾ ਧਿਆਨ ਇੱਕ ਹੋਰ ਅਹਿਮ ਗੱਲ ਵੱਲ ਦਿਵਾਉਣਾ ਚਾਹੁੰਦਾ ਹਾਂ। ਅਗਰ ਤੁਹਾਨੂੰ ਸਹੀ ਲੱਗੇ ਤਾਂ ਕ੍ਰਿਪਾ ਕਰਕੇ ਇਸ ਬਾਬਤ ਅੱਜ ਹੀ ਤੁਸੀ ਸੰਪਾਦਕੀ ਨੋਟ ਵਿੱਚ ਕੁੱਝ ਲਿਖ ਕੇ ਆਪਣੀ ਸਿਹਮਤੀ ਦਾ ਪਰਗਟਾਵਾ ਕਰਨਾ ਤੇ ਬਾਕੀਆ ਨੂੰ ਇਸ ਬਾਰੇ ਆਪਣੀਆਂ ਲਿਖਤਾਂ ਵਿੱਚ ਹੁਣ ਤੋ ਸੁਧਾਈ ਕਰਨ ਲਈ ਕਹਿਣਾ।

ਮੇਰਾ ਇਸ਼ਾਰਾ ਹੈ ਸ਼ਬਦ ‘ਕੰਜਰ ਕਵਿਤਾ’ ਵੱਲ। ਕੁੱਝ ਵੀਰ ਨਾਸਮਝੀ ਨਾਲ ਜਾਂ ਫਿਰ ਜਾਣ ਬੁਝ ਕੇ ਇਸ ਤਰਾਂ ਲਿਖਦੇ ਹਨ, ਤੇ ਇੰਝ ਜਾਪਦਾ ਹੈ ਜਿਵੇਂ ਉਹ ਇਸ ਤਰਾਂ ਕਰਕੇ ਆਪਣੇ ਬਹਾਦਰ ਹੋਣ ਦਾ ਸਬੂਤ ਦੇ ਰਹੇ ਹੋਣ। ਨਾ ਤਾਂ ਇਸ ਵਿੱਚ ਕੋਈ ਬਹਾਦਰੀ ਵਾਲੀ ਗੱਲ ਹੈ ਤੇ ਨਾ ਹੀ ਇਸ ਤਰਾਂ ਦੀ ਬੋਲੀ ਕੋਈ ਸੁਲਝਿਆ ਹੋਇਆ ਵਿਦਵਾਨ ਆਪਣੀ ਲਿੱਖਤ ਵਿੱਚ ਵਰਤਦਾ ਹੀ ਹੈ।

ਦਸਮ ਗ੍ਰੰਥ ਨੂੰ ਕੰਜਰ ਕਵਿਤਾ ਕਿਉਂ ਨਹੀ ਲਿਖਣਾ ਚਾਹਿਦਾ, ਕਾਰਨ:

ਦਸਮ ਗ੍ਰੰਥ = ਕੰਜਰ ਕਵਿਤਾ (ਜਿਸ ਤਰਾਂ ਕਈ ਸਜਨ ਲਿਖਦੇ ਹਨ)

ਦਸਮ = ਕੰਜਰ

ਗ੍ਰੰਥ = ਕਵਿਤਾ

ਇਸ ਤਰ੍ਹਾਂ ਲਿੱਖਣ ਨਾਲ ਅਸੀ ਆਪਣੇ ਧਰਮ ਪਿਤਾ, ਸਰਬੰਸ ਦਾਨੀ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ () ਕੀ ਲਿੱਖ ਰਹੇ ਹਾਂ?

ਇਸੇ ਹੀ ਗ੍ਰੰਥ ਵਿੱਚ ਹੋਰ ਵੀ ਅਨੇਕਾ ਹੀ ਸਤਿਕਾਰਤ ਸ਼ਬਦ ਹਨ ਜਿੰਨਾ ਦਾ ਵੇਰਵਾ ਬਿਆਨ ਕਰਨਾ ਸੰਭਵ ਨਹੀ। ਫਿਰ ਵੀ ਸਾਂਝ ਲਈ ਕੁਛ ਇਸ ਤਰਾਂ ਹਨ:

ੴ, ਅਕਾਲ ਪੁਰਖੁ ਲਈ ਵਰਤੇ ਗਏ ਜਾਪੁ ਸਾਹਿਬ ਵਿੱਚ ਅਨੇਕਾ ਕਿਰਤਮ ਨਾਮ, ਗੁਰੂ ਨਾਨਕ, ਗੁਰੂ ਅੰਗਦ, ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ, ਗੁਰੂ ਹਰਗੋਬਿੰਦ, ਗੁਰੂ ਹਰ ਰਾਇ, ਗੁਰੂ ਹਰਿ ਕ੍ਰਿਸ਼ਨ, ਗੁਰੂ ਤੇਗ ਬਹਾਦਰ, ਤੇ ਪਾਤਿਸ਼ਾਹੀ ਦਸਵੀਂ॥

ਹੇਠ ਲਿੱਖੇ ਵਿਦਵਾਨਾਂ ਵਿੱਚੋਂ ਵੀ ਮੈਂ ਨਾ ਤਾਂ ਕਿਸੇ ਨੂੰ ਇਸ ਤਰਾਂ ਲਿਖਦੇ ਤੇ ਨਾ ਹੀ ਉਹਨਾ ਦੀਆਂ ਕੈਸਿਟਾ ਵਿੱਚ ਦਸਮ ਗੰਥ ਨੂੰ ਕੰਜਰ ਕਵਿਤਾ ਬੋਲਦੇ ਕਦੀ ਸੁਣਿਆ ਹੈ। ਹਾਲਾਕੇ ਇਹ ਸਾਰੇ ਹੀ ਦਸਮ ਗ੍ਰੰਥ ਬਾਰੇ ਕੌਮ ਨੂੰ ਜਾਗਰਿਤ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਆ ਰਹੇ ਹਨ। ਜਿਵੇਂ ਕੇ:

ਗੁਰਬਖ਼ਸ਼ ਸਿੰਘ ਕਾਲਾ ਅਫਗਾਨਾ, ਸਿੰਘ ਸਾਹਿਬ ਪ੍ਰੋ. ਦਰਸਨ ਸਿੰਘ ਜੀ ਖ਼ਾਲਸਾ, ਪ੍ਰਿੰਸੀਪਲ ਸੁਰਜੀਤ ਸਿੰਘ ਜੀ, ਪ੍ਰੋ. ਇੰਦਰ ਸਿੰਘ ਜੀ ਘੱਗਾ, ਡਾਕਟਰ ਹਰਜਿੰਦਰ ਸਿੰਘ ਜੀ ਦਿਲਗੀਰ, ਵੀਰ ਭੁਪਿੰਦਰ ਸਿੰਘ ਜੀ, ਜਗਤਾਰ ਸਿੰਘ ਜੀ ਜਾਚਕ, ਤੇ ਹੋਰ ਕਈ ਵਿਦਵਾਨ ਸੱਜਨ।

ਵਿਦਰੋਹ ਜਰੂਰੀ ਹੈ ਪਰ ਮਿਆਰੀ ਬੋਲੀ ਵੀ ਜਰੂਰੀ ਹੈ। ਸੋ ਉਮੀਦ ਕਰਦਾ ਹਾਂ ਕਿ ਤੁਸੀ ਇਸ ਨਾਲ ਸਹਿਮਤ ਹੋਵੋਗੇ ਤੇ ਇਸ ਬਾਰੇ ਕੋਈ ਠੋਸ ਨਿਰਣਾ ਲਵੋਗੇ।

ਬੜਾ ਕੁੱਝ ਲਿਖਆ ਜਾ ਸਕਦਾ ਹੈ ਪਰ ਮੇਰਾ ਮਕਸਦ ਚਿੱਠੀ ਨੂੰ ਲੰਬਾ ਕਰਨਾ ਨਹੀ ਬਸ ਆਪਣੀ ਗੱਲ ਨੂੰ ਘੱਟ ਤੋ ਘੱਟ ਸ਼ਬਦਾ ਵਿੱਚ ਸਾਹਮਣੇ ਰੱਖਣਾ ਹੈ। ਉਮੀਦ ਕਰਦਾ ਹਾਂ ਕਿ I made my point across.

ਸਤਿਕਾਰ ਨਾਲ,

ਮਹਿੰਦਰ ਸਿੰਘ

Rochester, NY

(585) 503 – 5328

(ਸੰਪਾਦਕ ਵਲੋਂ:- ਅਸੀਂ ਹਮੇਸ਼ਾਂ ਹੀ ਚੰਗੀ ਸ਼ਬਦਾਵਲੀ ਵਰਤਣ ਲਈ ਲਿਖਦੇ ਰਹਿੰਦੇ ਹਾਂ ਪਰ ਜੋ ਨੁਕਤਾ ਤੁਸੀਂ ਆਪਣੇ ਇਸ ਪੱਤਰ ਵਿਚ, ‘ਕੰਜਰ ਕਵਿਤਾ’ ਬਾਰੇ ਉਠਾਇਆ ਹੈ ਉਸ ਬਾਰੇ ਅਸੀਂ ਇਹ ਹੀ ਕਹਿਣਾ ਚਾਹੁੰਦੇ ਹਾਂ ਕਿ ਜੇ ਕਰ ਤਾਂ ਉਹਨਾ ਦਾ ਮਤਲਬ ਸਿਰਫ ਤ੍ਰਿਆ ਚਰਿਤਰ ਅਤੇ ਹੋਰ ਦਸਮ ਗ੍ਰੰਥ ਵਿਚਲੀਆਂ ਗੰਦੀਆਂ ਲਿਖਤਾਂ ਬਾਰੇ ਹੈ ਤਾਂ ਇਸ ਨੂੰ ਗਲਤ ਨਹੀਂ ਕਿਹਾ ਜਾ ਸਕਦਾ ਕਿਉਂਕਿ ਜੋ ਕੁੱਝ ਇਹਨਾ ਵਿੱਚ ਦਰਜ਼ ਹੈ ਉਹ ਕੰਜਰ ਪੁਣਾ ਜਾਂ ਲੁਚਪੁਣਾ ਹੀ ਤਾਂ ਹੈ। ਹਾਂ, ਸਾਰੇ ਗ੍ਰੰਥ ਬਾਰੇ ਇਹ ਸ਼ਬਦਾਵਲੀ ਵਰਤਣੀ ਠੀਕ ਨਹੀਂ। ਤੁਹਾਡੀ ਜਾਣਕਾਰੀ ਲਈ ਇਹ ਵੀ ਦੱਸ ਦੇਵਾਂ ਕਿ ‘ਸਿੱਖ ਮਾਰਗ’ ਤੇ ਇੱਕ ਲੇਖ ਬਹੁਤ ਸਾਲ ਪਹਿਲਾਂ ਦਾ ਛਪਿਆ ਹੋਇਆ ਹੈ ਜਿਹੜਾ ਕਿ ਸਾਂਝੇ ਲੇਖਾਂ ਵਿੱਚ ਹੀ ਪਿਆ ਰਿਹਾ ਅਤੇ ਉਹ ਦਸਮ ਗ੍ਰੰਥ ਵਾਲੇ ਲੇਖਾਂ ਵਿੱਚ ਪਉਣ ਤੋਂ ਕਿਸੇ ਕਾਰਨ ਵਿਸਰ ਗਿਆ ਸੀ। ਉਸ ਲੇਖ ਦਾ ਹੈਡਿੰਗ ਹੀ ਇਹ ਹੈ, ਕੀ ਪਖਯਾਨ ਚਰਿਤ੍ਰ (ਕੰਜਰ -ਕਵਿਤਾ) ਗੁਰਬਾਣੀ ਹੈ” ? ਇਸ ਨੂੰ ਅੱਜ ਦਸਮ ਗ੍ਰੰਥ ਵਾਲੇ ਲੇਖਾਂ ਵਿੱਚ ਵੀ ਪਾ ਦਿੱਤਾ ਗਿਆ ਹੈ ਅਤੇ ਇਹ ਲੇਖ ਸੁਖਦੇਵ ਸਿੰਘ ਅਤੇ ਮਹਿੰਦਰ ਸਿੰਘ 'ਜੋਸ਼` ਦਾ ਲਿਖਿਆ ਹੋਇਆ ਹੈ। ਮਹਿੰਦਰ ਸਿੰਘ ਜੋਸ਼ ਬਹੁਤ ਹੀ ਪੜ੍ਹੇ ਲਿਖੇ ਮਿਸ਼ਨਰੀ ਸਨ)


(03/05/09)
ਦਰਸ਼ਨ ਸਿੰਘ ਘਣਕਸ

Dear Amrik Singh jee,
Sat Shiri Akal.
Amrik jee, that book [Gandhi under cross-examination } by G.B. Singh is available at amazon.com. I just seen it to-day on amazon.
Regards
Darshan Singh Ghankas.

(03/05/09)
ਤਰਲੋਚਨ ਸਿੰਘ (ਫਿਜਿਕਸ)

ਤਰਲੋਚਨ ਸਿੰਘ (ਫਿਜਿਕਸ)

09888169226

ਸਿੱਖ ਮਾਰਗ ਦੇ ਪਾਠਕ ਸਜਣੋ

ਵਾਹਿਗੁਰੂ ਜੀ ਕਾ ਖਾਲਸਾ॥

ਵਾਹਿਗੁਰੂ ਜੀ ਕੀ ਫਤਿਹ॥

ਸਤਿਕਾਰ ਜੀਓ

ਮੈਨੂੰ ਬੇਹੱਦ ਅਫਸੋਸ ਹੈ ਗੁਰਪ੍ਰੀਤ ਸਿੰਘ ਸਮਰਾ ਜੀ ਦੀ ਸੋਚ ਤੇ, ਜਿਸਨੂੰ ਕਵਿਤਾ ਦੀ ਅਹਿਮੀਅਤ ਦਾ ਪਤਾ ਨਹੀਂ, ਸਮਰਾ ਦੀ ਹਾਲਤ ਬੜੀ ਤਰਸਯੋਗ ਹੈ ਕਿਉਂਕਿ ਉਨ੍ਹਾਂ ਦਾ ਧਿਆਨ `ਚੁਨਰੀ ਕੇ ਪੀਛੇ ਕਿਆ ਹੈ’ ਤੇ ਅਟਿਕਆ ਹੋਇਆ ਹੈWhat are Prof. Tarlochan Singh’s views about this Kavita and Raag?(Personally speaking this is one of my favourite songs).ਇਸ ਗਾਣੇ ਨੂੰ ਉਹ ਕਵਿਤਾ ਦਸਦੇ ਹਨ ਤੇ ਇਹ ਉਨ੍ਹਾਂ ਦਾ Favorite ਹੈ। ਉਹ ਗਾਣਾ ਜਿਸ ਦਾ ਕੋਈ ਸਿਰ ਪੈਰ ਨਹੀਂ ਇਹ ਉਸ ਨੂੰ ਰਾਗਾਂ ਵਿੱਚ ਦਸਦੇ ਹਨ (ਸਮਰਾ ਜੀ ਕ੍ਰਿਪਾ ਕਰਕੇ ਦਸਿਓ ਕੇ ਤੁਹਾਡਾ ਇਹ ਗਾਣਾ ਕਿਹੜੇ ਰਾਗ ਵਿੱਚ ਹੈ)। ਵਾਹ ਸਮਰਾ ਜੀ, ਕਿਆ ਪਹਿਚਾਣ ਕੀਤੀ ਹੈ ਰਾਗਾਂ ਦੀ ਤੁਸੀਂ!

ਸਮਰਾ ਜੀ ਝੂਠ ਵੀ ਚੰਗਾ ਬੋਲ ਲੈਂਦੇ ਹਨ।

ਪਹਿਲਾ ਝੂਠ ਉਹ ਲਿਖਦੇ ਹਨ:

According to Prof. Tarlochan Singh, Guru Gobind Singh used to hold Kavi Darbar and Kavi Sammelan where he used to listen to cheap and erotic poems.

ਮੈਂ ਇਹ ਕਦੀ ਵੀ ਨਹੀਂ ਲਿਖਿਆ ਕੇ ਗੁਰੂ ਜੀ ਦੇ ਦਰਬਾਰ ਵਿੱਚ cheap and erotic poems ਪੜੀਆਂ ਜਾਦੀਆਂ ਸਨਂ ਇਹ ਗੰਦੀ ਸੋਚਣੀ ਸਮਰਾ ਜੀ ਦੀ ਹੈ।

ਦੂਜਾ ਝੂਠ ਉਹ ਲਿਖਦੇ ਹਨ:

He has unmasked himself by propagating such cock and bull stories that Guru Gobind Singh had poets in his court and thereby he has come across as a hidden proponent of Kanjar Kavita called Dasam Granth.

ਮੈਂ ਕਦੀਂ ਵੀ ਆਪਣੀ ਕਿਸੇ ਵੀ ਚਿਠੀ ਵਿੱਚ ਦਸਮ ਗ੍ਰੰਥ ਦਾ ਜਿਕਰ ਨਹੀਂ ਕੀਤਾ।

ਤੀਜਾ ਝੂਠ ਉਹ ਲਿਖਦੇ ਹਨ:

There are numerous other references, but Prof. Tarlochan Singh is saying that Guru Gobind Singh used to preach Gurbani to others and he himself used to hold and attend Kavi Sammelan.

ਗੁਰਬਾਣੀ ਵਿੱਚ ਅਜਿਹੀਆਂ ਕਈ ਤੁਕਾਂ ਹਨ ਜਿਨ੍ਹਾਂ ਵਿੱਚ ਸਾਨੂੰ ਪ੍ਰਭੂ ਦੇ ਗੁਣਾਂ ਦਾ ਗਾਇਨ ਕਰਨ ਵਾਸਤੇ ਕਹਿਆ ਗਿਆ ਹੈ। ਕਵੀ ਸਮੇਲਨ ਉਹ ਪ੍ਰਵਾਨ ਹਨ ਜਿਨ੍ਹਾਂ ਵਿੱਚ ਪ੍ਰਭੂ ਦਾ ਹਰ ਜਸ ਗਾਇਣ ਕੀਤਾ ਜਾਂਦਾ ਹੈ।

  • ਸੇਵਾ ਸੁਰਤਿ ਰਹਸਿ ਗੁਣ ਗਾਵਾ ਗੁਰਮੁਖਿ ਗਿਆਨੁ ਬੀਚਾਰਾ॥ ਖੋਜੀ ਉਪਜੈ ਬਾਦੀ ਬਿਨਸੈ ਹਉ ਬਲਿ ਬਲਿ ਗੁਰ ਕਰਤਾਰਾ॥ (ਪੰਨਾ 1255)
  • ਸਿਰੀ ਰਾਗੁ ਮਹਲਾ 4॥ ਗੁਣ ਗਾਵਾ ਗੁਣ ਵਿਥਰਾ, ਗੁਣ ਬੋਲੀ ਮੇਰੀ ਮਾਇ॥
  • ਸਾ ਬੁਧਿ ਦੀਜੈ ਜਿਤੁ ਵਿਸਰਹਿ ਨਾਹੀ॥ ਸਾ ਮਤਿ ਦੀਜੈ ਜਿਤੁ ਤੁਧੁ ਧਿਆਈ॥ ਸਾਸ ਸਾਸ ਤੇਰੇ ਗੁਣ ਗਾਵਾ ਓਟ ਨਾਨਕ ਗੁਰ ਚਰਣਾ ਜੀਉ॥ 4॥ 12॥ 19॥ {ਪੰਨਾ 100}
  • ਲਾਗੀ ਪ੍ਰੀਤਿ ਨ ਤੂਟੈ ਮੂਲੇ॥ ਹਰਿ ਅੰਤਰਿ ਬਾਹਰਿ ਰਹਿਆ ਭਰਪੂਰੇ॥ ਸਿਮਰਿ ਸਿਮਰਿ ਸਿਮਰਿ ਗੁਣ ਗਾਵਾ ਕਾਟੀ ਜਮ ਕੀ ਫਾਸਾ ਜੀਉ॥ 2॥
  • ਅਨਦਿਨੁ ਗੁਣ ਗਾਵਾ ਪ੍ਰਭ ਤੇਰੇ॥ ਤੁਧੁ ਸਾਲਾਹੀ ਪ੍ਰੀਤਮ ਮੇਰੇ॥ (130)

ਅਫਸੋਸ, ਸਮਰਾ ਜੀ ਨੂੰ ਪਤਾ ਹੀ ਨਹੀਂ ਕਿ ਗਾਇਆ ਕਿਵੇਂ ਜਾਂਦਾ ਹੈ।

ਚੌਥਾ ਝੂਠ ਉਹ ਲਿਖਦੇ ਹਨ:

I request Prof. Tarlochan Singh to please provide all the readers of Sikh Marg with the poems of the imaginary poets of Guru Gobind Singh that exists only in his mind.

ਕਿਉਂਕਿ ਤਿੰਨ ਕਵੀਆਂ ਬਾਰੇ ਮੈਂ ਪੜਿਆ ਸੀ ਕਿ ਇਹ ਕਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਸਬੰਧਿਤ ਸਨ ਜਿਨ੍ਹਾਂ ਵਿਚੋਂ ਭਾਈ ਨੰਦ ਲਾਲ ਗੋਯਾ, ਦੂਜਾ ਸੁਖਦੇਵ ਤੀਜਾ ਸੇਨਾਪਤਿ.

ਪੰਜਵਾਂ ਝੂਠ ਉਹ ਲਿਖਦੇ ਹਨ

Prof. Tarlochan Singh has compared his poetry to Bhai Nand Lal, so let me give all the readers a sample of Nand Lal’s composition and decide for themselves

ਮੈਂ ਆਪਣੀ ਕਿਸੇ ਵੀ ਲਿਖਤ ਵਿੱਚ ਆਪਣੇ ਆਪ ਨੂੰ ਭਾਈ ਨੰਦ ਲਾਲ ਜੀ ਗੋਯਾ ਨਾਲ ਤੁਲਨਾ ਨਹੀਂ ਕੀਤੀ, ਅਤੇ ਨਾ ਹੀ ਕਰ ਸਕਦਾ ਹਾਂ, ਮੈਂ ਉਨ੍ਹਾਂ ਦੇ ਚਰਨਾ ਦੀ ਧੂੜ ਦੇ ਬਰਾਬਰ ਵੀ ਨਹੀਂ। ਇਹ ਸਮਰਾ ਜੀ ਦਾ ਝੂਠ ਹੈ। ਹਾਂ ਮੈਂ ਬਲਦੇਵ ਸਿੰਘ ਜੀ ਨੂੰ ਜਰੂਰ ਸਵਾਲ ਪਾਇਆ ਸੀ ਕਿ ਨੰਦ ਲਾਲ ਜੀ ਗੋਯਾ ਕਵੀ ਸਨ ਕੇ ਨਹੀਂ।

ਛੇਵਾਂ ਝੂਠ ਜੋ ਉਹ ਲਿਖਦੇ ਹਨ:

but Prof. Tarlochan Singh is saying that Guru Gobind Singh used to hold Kavi Sammelan and used to listen to Kanjar Kavita.

ਅਜਿਹਾ ਮੈਂ ਕਿਤੇ ਵੀ ਆਪਣੀ ਚਿਠੀ ਵਿੱਚ ਨਹੀਂ ਲਿਖਿਆ। ਮੈਂ ਅਜਿਹਾ ਹਾਂ ਕਿ ਆਪਣੇ ਦੁਸ਼ਮਣ ਲਈ ਵੀ ਕੰਜਰ ਲਫਜ ਇਸਤੇਮਾਲ ਨਹੀਂ ਕਰਾਂਗਾ।

ਸਤਵਾਂ ਝੂਠ ਉਹ ਲਿਖਦੇ ਹਨ

It is crystal clear that Prof. Tarlochan Singh has a hidden agenda of promoting Kanjar Kavita and is an advocate of so called Dasam Granth.

ਇਹ ਉਨ੍ਹਾਂ ਦੀ ਸੋਚ ਹੈ ਜੋ ਕੇ ਮੇਰੇ ਪ੍ਰਤੀ ਇਰਖਾ ਦਾ ਪ੍ਰਗਟਾਵਾ ਹੈ।

ਇਨ੍ਹਾਂ ਸਪਸਟੀਕਰਣ ਦੇ ਨਾਲ

ਤਰਲੋਚਨ ਸਿੰਘ


(02/05/09)
ਸਰਬਜੀਤ ਸਿੰਘ

Gur Fateh,

GB Singh's contact information is:

Phone: 719-526-6316
Email: @hotmail.com


Please forward it to Amrik Singh.

Thanks,
Sarbjit Singh

(ਬਿਨਾ ਕਿਸੇ ਖਾਸ ਕਾਰਣ ਦੇ ਅਸੀਂ ਕਿਸੇ ਦਾ ਵੀ ਈ-ਮੇਲ ‘ਸਿੱਖ ਮਾਰਗ’ ਤੇ ਨਹੀਂ ਪਉਂਦੇ। ਕਿਉਂਕਿ ਜੰਕ ਮੇਲ ਬਹੁਤ ਆਉਣ ਲੱਗ ਪੈਂਦੀ ਹੈ। ਬਾਅਦ ਵਿੱਚ ਸਾਡੇ ਲਈ ਕੱਢਣਾ ਔਖਾ ਹੋ ਜਾਂਦਾ ਹੈ। ਇਸੇ ਲਈ ਹੀ ‘ਸਿੱਖ ਮਾਰਗ’ ਦਾ ਈ-ਮੇਲ ਸਿਰਫ ਮੁੱਖ ਪੰਨੇ ਤੇ ਹੀ ਲਿਖਿਆ ਹੁੰਦਾ ਹੈ। ਇਹ ਈ-ਮੇਲ ਵੀ ਅਸੀਂ ਅਗਲੇ ਹਫਤੇ ਹਟਾ ਦੇਵਾਂਗੇ। ਅਮਰੀਕ ਸਿੰਘ ਧੌਲ ਅਤੇ ਹੋਰ ਲੋੜਬੰਦ ਪਾਠਕ ਇਸ ਨੂੰ ਨੋਟ ਕਰ ਕੇ ਰੱਖ ਲੈਣ-ਸੰਪਾਦਕ)


(02/05/09)
ਬਾਵਾ ਸਿੰਘ

Dear Editor
Sikh Marg.
WJKK WJKFateh!!!!!
sikh marg is great plateform for whome those want to express their thoughts to the sikh world.
As per request of someone for email address of GB SINGH , below is
@hotmail.com

Bawa Singh
Brampton
Canada


(02/05/09)
ਗੁਰਪ੍ਰੀਤ ਸਿੰਘ ਸਮਰਾ

Dear Makhan Singh ji Purewal,

This mail is regarding the information being asked by Amrik Singh Dhaul about Col. G.B.Singh.

His email address is : @hotmail.com.

Regarding his book : "Gandhi Under Cross Examination", it can be bought online from the website of the publisher

www.sovstar.com

regards,

Gurpreet Singh Sumra
Brampton,Canada

*************************************************************

To all the readers of SikhMarg,

I will keep my letter short and to the point. First I will address the points of Prof. Tarlochan Singh and then let readers decide what he is upto.

He has unmasked himself by propagating such cock and bull stories that Guru Gobind Singh had poets in his court and thereby he has come across as a hidden proponent of Kanjar Kavita called Dasam Granth.

  1. He writes :

"ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪਾਉਂਟਾ ਸਾਹਿਬ ਵਿਖੇ ਐਡੇ ਸਾਰੇ ਕਵੀ ਰੱਖੇ ਹੋਏ ਸਨ, ਤੇ ਉਨ੍ਹਾਂ ਕਵੀਆਂ ਨੂੰ ਮਾਨ ਸਨਮਾਨ ਹਾਸਲ ਸੀ। ਫਿਰ ਤੁਸੀਂ ਕਿਉਂ ਕਹਿ ਰਹੇ ਹੋ ਕਵਿਤਾ ਨੂੰ ਚੰਗਾ ਨਹੀਂ ਮੰਨਿਆ ਗਿਆ।"

This is an entirely fabricated story that Guru Gobind Singh had 52 poets in his court. This story was made up and rumored by the proponents of so called Dasam Granth.

According to Prof. Tarlochan Singh, Guru Gobind Singh used to hold Kavi Darbar and Kavi Sammelan where he used to listen to cheap and erotic poems.

But we have to check this with Gurbani. Gurbani says :

ਜਿਸੁ ਸਿਮਰਤ ਸਭਿ ਕਿਲਵਿਖ ਨਾਸਹਿ ਪਿਤਰੀ ਹੋਇ ਉਧਾਰੋ ॥ ਸੋ ਹਰਿ ਹਰਿ ਤੁਮ੍ਹ੍ਹ ਸਦ ਹੀ ਜਾਪਹੁ ਜਾ ਕਾ ਅੰਤੁ ਨ ਪਾਰੋ ॥੧॥ ਪੂਤਾ ਮਾਤਾ ਕੀ ਆਸੀਸ ॥ ਨਿਮਖ ਨ ਬਿਸਰਉ ਤੁਮ੍ਹ੍ਹ ਕਉ ਹਰਿ ਹਰਿ ਸਦਾ ਭਜਹੁ ਜਗਦੀਸ ॥੧॥ ਰਹਾਉ ॥ ਸਤਿਗੁਰੁ ਤੁਮ੍ਹ੍ਹ ਕਉ ਹੋਇ ਦਇਆਲਾ ਸੰਤਸੰਗਿ ਤੇਰੀ ਪ੍ਰੀਤਿ ॥ ਕਾਪੜੁ ਪਤਿ ਪਰਮੇਸਰੁ ਰਾਖੀ ਭੋਜਨੁ ਕੀਰਤਨੁ ਨੀਤਿ ॥੨॥ ਅੰਮ੍ਰਿਤੁ ਪੀਵਹੁ ਸਦਾ ਚਿਰੁ ਜੀਵਹੁ ਹਰਿ ਸਿਮਰਤ ਅਨਦ ਅਨੰਤਾ ॥ ਰੰਗ ਤਮਾਸਾ ਪੂਰਨ ਆਸਾ ਕਬਹਿ ਨ ਬਿਆਪੈ ਚਿੰਤਾ ॥੩॥ ਭਵਰੁ ਤੁਮ੍ਹ੍ਹਾਰਾ ਇਹੁ ਮਨੁ ਹੋਵਉ ਹਰਿ ਚਰਣਾ ਹੋਹੁ ਕਉਲਾ ॥ ਨਾਨਕ ਦਾਸੁ ਉਨ ਸੰਗਿ ਲਪਟਾਇਓ ਜਿਉ ਬੂੰਦਹਿ ਚਾਤ੍ਰਿਕੁ ਮਉਲਾ ॥੪॥੩॥੪॥ {ਪੰਨਾ 496}

ਇਕ ਘੜੀ ਨ ਮਿਲਤੇ ਤਾ ਕਲਿਜੁਗੁ ਹੋਤਾ ॥ ਹੁਣਿ ਕਦਿ ਮਿਲੀਐ ਪ੍ਰਿਅ ਤੁਧੁ ਭਗਵੰਤਾ ॥ ਮੋਹਿ ਰੈਣਿ ਨ ਵਿਹਾਵੈ ਨੀਦ ਨ ਆਵੈ ਬਿਨੁ ਦੇਖੇ ਗੁਰ ਦਰਬਾਰੇ ਜੀਉ ॥੩॥ ਹਉ ਘੋਲੀ ਜੀਉ ਘੋਲਿ ਘੁਮਾਈ ਤਿਸੁ ਸਚੇ ਗੁਰ ਦਰਬਾਰੇ ਜੀਉ ॥੧॥ ਰਹਾਉ ॥ ਭਾਗੁ ਹੋਆ ਗੁਰਿ ਸੰਤੁ ਮਿਲਾਇਆ ॥ ਪ੍ਰਭੁ ਅਬਿਨਾਸੀ ਘਰ ਮਹਿ ਪਾਇਆ ॥ ਸੇਵ ਕਰੀ ਪਲੁ ਚਸਾ ਨ ਵਿਛੁੜਾ ਜਨ ਨਾਨਕ ਦਾਸ ਤੁਮਾਰੇ ਜੀਉ ॥੪॥ ਹਉ ਘੋਲੀ ਜੀਉ ਘੋਲਿ ਘੁਮਾਈ ਜਨ ਨਾਨਕ ਦਾਸ ਤੁਮਾਰੇ ਜੀਉ ॥ ਰਹਾਉ ॥੧॥੮॥ {ਪੰਨਾ 96-97}

ਕਾਹੇ ਏਕ ਬਿਨਾ ਚਿਤੁ ਲਾਈਐ ॥ ਊਠਤ ਬੈਠਤ ਸੋਵਤ ਜਾਗਤ ਸਦਾ ਸਦਾ ਹਰਿ ਧਿਆਈਐ ॥੧॥ ਰਹਾਉ ॥{ਪੰਨਾ 379}

There are numerous other references, but Prof. Tarlochan Singh is saying that Guru Gobind Singh used to preach Gurbani to others and he himself used to hold and attend Kavi Sammelan.

I request Prof. Tarlochan Singh to please provide all the readers of Sikh Marg with the poems of the imaginary poets of Guru Gobind Singh that exists only in his mind.

He further writes :

"ਗੁਰਬਾਣੀ ਤਾਂ ਆਪ ਰਾਗਾਂ ਵਿੱਚ ਹੈ। ਫਿਰ ਰਾਗ ਨੂੰ ਚੰਗਾ ਕਿਉਂ ਨਹੀਂ ਮੰਨਿਆ ਗਿਆ? (ਤੁਹਾਡੇ ਮੁਤਾਬਿਕ) "

Baldev Singh Ferozepur is correct. Raags, Poems and other musical attractions that further pushes you into vices has not been considered good in Gurbani.

Gurbani is written in Raags because Guru Nanak and his successors wanted to channelize this source into proper direction and that is the direction of God. Prof. Sahib Singh has explained it properly in his discourse about Vaars.

Eg. "Choli ke Peeche Kya hai, Choli ke peeche kya hai" a very famous song of 90’s is also a poem(Kavita) and sung with Raags.

What are Prof. Tarlochan Singh’s views about this Kavita and Raag?(Personally speaking this is one of my favourite songs).

This is what Guru Arjan says about Raag and Kavita :

ਜਹ ਸਾਧ ਸੰਤਨ ਹੋਵਹਿ ਇਕਤ੍ਰ ॥ ਤਹ ਹਰਿ ਜਸੁ ਗਾਵਹਿ ਨਾਦ ਕਵਿਤ ॥ ਸਾਧ ਸਭਾ ਮਹਿ ਅਨਦ ਬਿਸ੍ਰਾਮ ॥ ਉਨ ਸੰਗੁ ਸੋ ਪਾਏ ਜਿਸੁ ਮਸਤਕਿ ਕਰਾਮ ॥੩॥{ਪੰਨਾ 676}

ਹੇ ਭਾਈ! ਸਾਧ ਸੰਤ ਜਿੱਥੇ (ਭੀ) ਇਕੱਠੇ ਹੁੰਦੇ ਹਨ ਉਥੇ ਉਹ ਸਾਜ ਵਰਤ ਕੇ ਬਾਣੀ ਪੜ੍ਹ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ (ਹੀ) ਗਾਂਦੇ ਹਨ। ਹੇ ਭਾਈ! ਸੰਤਾਂ ਦੀ ਸੰਗਤਿ ਵਿਚ ਬੈਠਿਆਂ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ ਸ਼ਾਂਤੀ ਹਾਸਲ ਹੁੰਦੀ ਹੈ। ਪਰ, ਉਹਨਾਂ ਦੀ ਸੰਗਤਿ ਉਹੀ ਮਨੁੱਖ ਪ੍ਰਾਪਤ ਕਰਦਾ ਹੈ ਜਿਸ ਦੇ ਮੱਥੇ ਉੱਤੇ ਬਖ਼ਸ਼ਸ਼ (ਦਾ ਲੇਖ ਲਿਖਿਆ ਹੋਵੇ)।੩।

Prof. Tarlochan Singh has compared his poetry to Bhai Nand Lal, so let me give all the readers a sample of Nand Lal’s composition and decide for themselves

"Nanak so Angad Gur Devna

So Amar das Har Sewna

So RamDas so Arjana

So HarGobind Har Parsana

So Karta Har Rai Dataranam

So Har Krishan Agam Aparanam

So Tegh Bahadur Sat Saroopna

So Guru Gobind Singh Har Ka Roopna

Sab Eko eko Ekana

Nahi Bhed Naa Kachu hi Pekhna

Sadka Sarbat Sadh Sangta

Satgur te Har Naam Mangta"(Jyot Bigas 27-32 and 43)

Bhai Nand Lal is clearly saying that there is no difference between Guru Nanak and Guru Gobind Singh, but Prof. Tarlochan Singh is saying that Guru Gobind Singh used to hold Kavi Sammelan and used to listen to Kanjar Kavita.

Since I have not read any of the poems of the poets of Guru Gobind Singh, so I request Prof. Tarlochan Singh to tell us where are those poems and where he read them?

It is crystal clear that Prof. Tarlochan Singh has a hidden agenda of promoting Kanjar Kavita and is an advocate of so called Dasam Granth.

ਕੂੜੁ ਠਗੀ ਗੁਝੀ ਨਾ ਰਹੈ ਕੂੜੁ ਮੁਲੰਮਾ ਪਲੇਟਿ ਧਰੇਹੁ ॥ ਕੂੜੀ ਕਰਨਿ ਵਡਾਈਆ ਕੂੜੇ ਸਿਉ ਲਗਾ ਨੇਹੁ ॥ {ਪੰਨਾ 311}

ਕੂੜ (ਰੂਪ) ਮੁਲੰਮਾ (ਬੇਸ਼ੱਕ ਸੱਚ ਨਾਲ) ਲਪੇਟ ਕੇ ਰਖੋ, (ਫਿਰ ਭੀ) ਜੋ ਝੂਠ ਤੇ ਠੱਗੀ ਹੈ ਉਹ ਲੁਕੇ ਨਹੀਂ ਰਹਿ ਸਕਦੇ। (ਹਿਰਦੇ ਵਿਚ ਠੱਗੀ ਰੱਖਣ ਵਾਲੇ ਐਵੇਂ) ਝੂਠੀ ਵਡਿਆਈ ਕਰਦੇ ਹਨ, ਉਹਨਾਂ ਦਾ ਪਿਆਰ ਝੂਠ ਨਾਲ (Dasam Granth/Kanjar Kavita) ਹੀ ਹੁੰਦਾ ਹੈ (ਤੇ ਇਹ ਗੱਲ ਲੁਕੀ ਨਹੀਂ ਰਹਿੰਦੀ)।

Gurpreet Singh Sumra

Brampton,Canada


(01/05/09)
ਅਮਰੀਕ ਸਿੰਘ ਧੌਲ

The author of Gandhi: G.B.Singh's email address

Dear Editors,

Gur Fateh

Can U please obtain for me the email address of the above author?

I simply would like him to know that we in Britain are badly being failed to buy his books owing to the fact that the well known booksellers like WH Smith and Waterstones have not catalogued his books on their lists.

Specifically 'Gandhi Under Cross Examination' became a very difficult iem to order. It has been a year since I heve been striving to buy the book but each time I tried the book sellers in question reported the book was not known to them. Second, the books are being printed in Pakistan, that also becomes a hurdle as Pakistan's creditibility in the minds of the white people or sales people is not laudable.

Look forward to receiving his email address.

Thanks

Amrik Singh Dhaul

(ਨੋਟ:- ਜੇ ਕਰ ਕਿਸੇ ਪਾਠਕ ਨੂੰ ਇਸ ਬਾਰੇ ਜਾਣਕਾਰੀ ਹੋਵੇ ਤਾਂ ਉਹ 'ਸਿੱਖ ਮਾਰਗ' ਤੇ ਸਾਂਝੀ ਕਰੇ-ਸੰਪਾਦਕ)


(01/05/09)
ਜਸਬੀਰ ਸਿੰਘ (ਕੈਲਗਰੀ)

ਸ ਦਲਜੀਤ ਸਿੰਘ ਹੋਠੀ ਅਤੇ ਸਿੱਖ ਮਾਰਗ ਦੇ ਪਾਠਕ ਸੱਜਣੋ!

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।

ਸ: ਦਲਜੀਤ ਸਿੰਘ ਜੀ! ਤੁਹਾਡੇ ਪੱਤਰ ਵਿੱਚ ਜਿੰਨੇ ਵੀ ਨੁਕਤੇ ਲਿਖੇ ਗਏ ਹਨ ਸਾਰਿਆਂ ਦਾ ਜਵਾਬ ਨਾ ਦੇ ਕੇ ਸਿਰਫ ‘ਕਰਮ ਸਿਧਾਂਤ’ ਅਤੇ ‘ਅਗੈ- ਆਗੈ’ ਬਾਰੇ ਹੀ ਗੱਲ ਕੀਤੀ ਜਾਵੇ ਗੀ ਕਿਉਂਕਿ ਬਾਕੀ ਸਾਰੇ ਨੁਕਤੇ ਸਿਰਫ ਬਹਿਸ ਵਿੱਚ ਪੈਣ ਵਾਲੇ ਹੀ ਹਨ। ਇਸ ਲਈ ਸਿਰਫ ਗੁਰਬਾਣੀ ਵਿਚਾਰ ਵਾਲੇ ਨੁਕਤਿਆਂ ਤੇ ਹੀ ਵਿਚਾਰ ਕਰ ਰਿਹਾ ਹਾਂ।

"ਕਰਮਾ ਸੰਦੜਾ ਖੇਤ" ਤਰਲੋਚਨ ਸਿੰਘ ਦੇ ਲੇਖ ਦਾ ਇਹ ਸਿਰਲੇਖ ਗੁਰਬਾਣੀ ਵਿੱਚੋਂ ਲਿਆ ਗਿਆ ਹੈ।

(ਮਹਲਾ 5) - "ਜਿਤੁ ਦਿਨਿ ਦੇਹ ਬਿਨਸਸੀ ਤਿਤੁ ਵੇਲੇ ਕਹਸਨਿ ਪ੍ਰੇਤ॥ ਪਕੜਿ ਚਲਾਇਨਿ ਦੂਤ ਜਮ ਕਿਸੈ ਨ ਦੇਨੀ ਭੇਤੁ॥ ਛਡਿ ਖਲੋਤੇ ਖਿਨੈ ਮਾਹਿ ਜਿਨ ਸਿਉ ਲਾਗਾ ਹੇਤ॥ ਹਥ ਮਰੋੜੈ ਤਨੁ ਕਪੇ ਸਿਆਹੁ ਹੋਆ ਸੇਤੁ॥ ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ॥" (ਪੰਨਾ-137)। ਅਰਥ; ਜਿਸ ਦਿਨ ਮਨੁੱਖ ਦਾ ਸਰੀਰ ਨਾਸ ਹੋਵੇਗਾ (ਜਦੋਂ ਮਨੁੱਖ ਮਰ ਜਾਇਗਾ) ਉਸ ਵੇਲੇ (ਸਾਡੇ ਸਾਕ- ਅੰਗ) ਆਖਣਗੇ ਕਿ ਇਹ ਹੁਣ ਗੁਜ਼ਰ ਗਿਆ ਹੈ। (ਲੋਥ ਅਪਵਿੱਤ੍ਰ ਪਈ ਹੈ, ਇਸ ਨੂੰ ਛੇਤੀ ਬਾਹਰ ਲੈ ਚੱਲੋ)। ਜਮਦੂਤ (ਜਿੰਦ ਨੂੰ) ਫ਼ੜ ਕੇ ਅੱਗੇ ਲਾ ਲੈਂਦੇ ਹਨ ਕਿਸੇ ਨੂੰ (ਇਹ) ਭੇਤ ਨਹੀਂ ਦੱਸਦੇ (ਕਿ ਕਿੱਥੇ ਲੈ ਚੱਲੇ ਹਾਂ)। (ਜਿਨ੍ਹਾਂ ਸੰਬੰਧੀਆਂ ਨਾਲ (ਸਾਰੀ ਉਮਰ ਬੜਾ) ਪਿਆਰ ਬਣਿਆ ਰਹਿੰਦਾ ਹੈ ਉਹ ਪਲ ਵਿੱਚ ਹੀ ਸਾਥ ਛੱਡ ਬੈਠਦੇ ਹਨ। (ਮੌਤ ਆਈ ਵੇਖ ਕੇ ਮਨੁੱਖ ਬੜਾ ਪਛਤਾਉਂਦਾ ਹੈ, ਉਹ ਕਾਲੇ ਤੋਂ ਚਿੱਟਾ ਪਿਆ ਹੁੰਦਾ ਹੈ (ਘਬਰਾਹਟ ਨਾਲ ਇੱਕ ਰੰਗ ਆਉਂਦਾ ਹੈ ਇੱਕ ਜਾਂਦਾ ਹੈ)। ਇਹ ਸਰੀਰ ਮਨੁੱਖ ਦੇ ਕੀਤੇ ਕਰਮਾਂ ਦਾ ਖੇਤ ਹੈ, ਜੋ ਕੁੱਝ ਮਨੁੱਖ ਇਸ ਵਿੱਚ ਬੀਜਦਾ ਹੈ ਉਹੀ ਫ਼ਸਲ ਵੱਢਦਾ ਹੈ (ਜੇਹੇ ਕਰਮ ਕਰਦਾ ਹੈ ਤੇਹਾ ਫ਼ਲ ਪਾਂਦਾ ਹੈ)। (ਅਰਥ- ਪ੍ਰੋ: ਸਾਹਿਬ ਸਿੰਘ)।

ਕਰਮ: "ਜੋ ਕਰਣ ਵਿੱਚ ਆਵੇ ਉਸ ਦਾ ਨਾਉਂ ਕਰਮ ਹੈ, ਆਪਣੇ ਕੀਤੇ ਕਰਮ ਹੀ ਜੀਵ ਨੂੰ ਦੁਖ ਸੁਖ ਔਰ ਯੋਨੀਆਂ ਦਾ ਕਾਰਣ ਹੁੰਦੇ ਹਨ: (ਭਾਈ ਕਾਨ੍ਹ ਸਿੰਘ ਨਾਭਾ- ਗੁਰੁਮਤ ਪ੍ਰਭਾਕਰ)।

ਕਰਮ ਸਿਧਾਂਤ ਗੁਰੂ ਸਾਹਿਬਾਂ ਨੇਂ ਥਾਪਿਆ ਹੈ ਤਰਲੋਚਨ ਸਿੰਘ ਨੇ ਨਹੀਂ। ਉਪਰ ਦਿੱਤੇ "ਕਰਮਾਂ ਸੰਦੜਾ ਖੇਤ" ਦੇ ਨਾਲ ਲੱਗਦੀਆਂ ਤੁਕਾਂ ਪੜ੍ਹੋ ਇਨ੍ਹਾਂ ਵਿੱਚ ਬੰਦੇ ਦੇ ਮਰਨ ਵੇਲੇ ਦਾ ਡਰ, ਜਮਦੂਤਾਂ ਦੁਆਰਾ ਪਕੜ ਕੇ ਲਿਜਾਣ ਦਾ ਜ਼ਿਕਰ ਕੀਤਾ ਗਿਆ ਹੈ, ਇਹ ਡਰ ਤਰਲੋਚਨ ਸਿੰਘ ਦਾ ਪਾਇਆ ਹੋਇਆ ਨਹੀਂ, ਗੁਰੂ ਸਾਹਿਬਾਂ ਦੀ ਫਲੌਸਫੀ ਹੈ। ਤਰਲੋਚਨ ਸਿੰਘ ਤੋਂ ਪਹਿਲਾਂ ਪ੍ਰੋ: ਸਾਹਿਬ ਸਿੰਘ ਅਤੇ ਭਾਈ ਕਾਨ੍ਹ ਸਿੰਘ ਨਾਭਾ ਨੇ ਜੋ ਵਿਆਖਿਆ ਕੀਤੀ ਹੈ ਉਹ ਵੀ ਉਪਰ ਹਾਜ਼ਰ ਹੈ। ਯਾਦ ਰਹੇ ਕਿ ਪ੍ਰੋ: ਸਾਹਿਬ ਸਿੰਘ ਅਤੇ ਕਾਨ੍ਹ ਸਿੰਘ ਨਾਭਾ ਦੀਆਂ ਲਿਖਤਾਂ ਪੰਥ ਪ੍ਰਮਾਣਿਤ ਹਨ ਅਤੇ ਆਵਾਗਉਣ ਨੂੰ ਨਾ ਮੰਨਣ ਵਾਲੇ ਵੱਡੇ ਵੱਡੇ ਵਿਦਵਾਨ ਵੀ ਉਨ੍ਹਾਂ ਦੀਆਂ ਲਿਖਤਾਂ ਦੇ ਹਵਾਲੇ ਦੇ ਕੇ ਗੱਲ ਕਰਦੇ ਹਨ। ਕਰਮ ਸਿਧਾਂਤ ਜਾਂ ਆਵਾਗਉਣ ਸਿਧਾਂਤ ਅਤੇ ਪਛਤਾਵੇ ਅਤੇ ਡਰ ਦੀ ਗੱਲ ਗੁਰੂ ਸਾਹਿਬ ਨੇ ਕੀਤੀ ਹੈ ਪ੍ਰੋ: ਤਰਲੋਚਨ ਸਿੰਘ ਨੇ ਆਪਣੇ ਕੋਲੋਂ ਕੁੱਝ ਨਵਾਂ ਘੜ ਕੇ ਪੇਸ਼ ਨਹੀਂ ਕੀਤਾ।

ਪ੍ਰੋ: ਤਰਲੋਚਨ ਸਿੰਘ ਦੀ ਤੁਸੀਂ ਅਧੂਰੀ ਲਿਖਤ ਹੀ ਪੜੀ ਲੱਗਦੀ ਹੈ। ਉਨ੍ਹਾਂ ਨੇ ਸਿਰਫ ਡਰ ਦੀ ਗੱਲ ਨਹੀਂ ਕੀਤੀ "ਇਹ ਧਰਤੀ ਤੇ ਸ੍ਵਰਗ ਦੀ ਰਚਨਾ ਹੋ ਸਕਦੀ ਹੈ" ਇਹ ਪੜ੍ਹਨੀ ਸ਼ਾਇਦ ਤੁਸੀਂ ਭੁੱਲ ਗਏ ਹੋ। ਇਹ ਨਹੀਂ ਹੋ ਸਕਦਾ ਕਿ ਧਰਤੀ ਤੇ ਸ੍ਵਰਗ ਤਾਂ ਹੋਵੇ ਪਰ ਕਰਮ ਅਸੀਂ ਆਪਣੀ ਮਰਜੀ ਦੇ ਚੰਗੇ ਜਾਂ ਮਾੜੇ ਕਰੀ ਜਾਈਏ ਕੋਈ ਪੁੱਛਣ ਵਾਲਾ ਨਾ ਹੋਵੇ। ਗੁਰਬਾਣੀ ਕਹਿੰਦੀ ਹੈ "ਜੇਹੇ ਕਰਮ ਕਮਾਇ ਤੇਹਾ ਹੋਇਸੀ" (ਪੰਨਾ-730)।

ਕਰਮ+ਹੁਕਮ ਸਿਧਾਂਤ ਬਾਰੇ ਮੈਂ ਪਹਿਲਾਂ ਵੀ ਕਾਫੀ ਕੁੱਝ ਲਿਖ ਚੁੱਕਾ ਹਾਂ। ਇੱਥੇ ਹੋਰ ਜਿਆਦਾ ਲਿਖਣਾ ਮੁਨਾਸਬ ਨਹੀਂ।

"ਅਗੈ ਅਤੇ ਆਗੇ" - ਦਲਜੀਤ ਸਿੰਘ ਜੀ! ਅਗੈ ਅਤੇ ਆਗੇ ਬਾਰੇ ਮੈਂ ਗੁਰਚਰਨ ਸਿੰਘ ਜਿਉਣਵਾਲਾ ਨੂੰ ਜੋ ਲਿਖਿਆ ਸੀ ਪੇਸ਼ ਹੈ ਉਸ ਦੀ Cut paste.

(ਮਖਣ ਸਿੰਘ ਜੀ ਅੱਗੇ ਬੇਨਤੀ- ਮੈਂ ਮੰਨਦਾ ਹਾਂ ਕਿ ਇਹ ਵਿਸ਼ਾ ਤੁਸੀਂ ਛਾਪਣਾ ਬੰਦ ਕਰ ਚੁੱਕੇ ਹੋ ਪਰ ਗੁਰਚਰਨ ਸਿੰਘ ਜਿਉਣਵਾਲਾ ਅਤੇ ਦਲਜੀਤ ਸਿੰਘ ਹੋਠੀ ਵੱਲੋਂ ਬਾਰ ਬਾਰ ਇਹ ਜਤਾ ਕੇ ਸਿੱਖ ਮਾਰਗ ਦੇ ਪਾਠਕਾਂ ਨੂੰ ਭੁਲੇਖੇ ਵਿੱਚ ਪਾਇਆ ਜਾ ਰਿਹਾ ਹੈ ਕਿ ਮੈਂ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਨਹੀਂ ਦਿੱਤੇ। ਇਸ ਲਈ ਪੁਰਾਣੀ Cut paste. ਇੱਥੇ ਲਗਾਣੀ ਜਰੂਰੀ ਹੈ। ਉਮੀਦ ਹੈ ਇਸ ਨੂੰ ਇਸੇ ਤਰ੍ਹਾਂ ਹੀ ਛਾਪ ਦਿਉਗੇ- ਧੰਨਵਾਦ।)

ਮੇਰੇ 23-01-09 ਦੇ ਪੱਤਰ ਦੀ Cut paste. - "ਤੁਹਾਡੇ 12/11/08 ਦੇ ਪੱਤਰ ਦੇ ਸੰਬੰਧ ਵਿੱਚ: ਤੁਸੀਂ ਗੁਰਬਾਣੀ’ ਚੋਂ ਮੇਰੇ ਵੱਲੋਂ ਪੇਸ਼ ਕੀਤੀਆਂ ਕੁੱਝ ਪੰਗਤੀਆਂ ਦੇ ਅਰਥ ਕਰਕੇ ਦੱਸੇ ਹਨ। ਤੁਹਾਡੇ ਕੀਤੇ ਅਰਥਾਂ ਤੋਂ ਲੱਗਦਾ ਹੈ ਕਿ ਕੋਈ ਵਿਅਕਤੀ ਜਨਮ ਤੋਂ ਲੈ ਕੇ ਮਰਨ ਤੱਕ ਜਿਸ ਤਰ੍ਹਾਂ ਦਾ ਹੈ ਉਸੇ ਤਰ੍ਹਾਂ ਹੀ ਰਹਿੰਦਾ ਹੈ। ਜੇ ਕੋਈ ਗੁਰਮੁਖ ਹੈ ਉਹ ਮਨਮੁਖ ਨਹੀਂ ਬਣ ਸਕਦਾ ਅਤੇ ਜੇ ਕੋਈ ਮਨਮੁਖ ਹੈ ਤਾਂ ਉਹ ਗੁਰਮੁਖ ਨਹੀਂ ਬਣ ਸਕਦਾ। ਪੇਸ਼ ਹਨ ਪੰਗਤੀਆਂ:

"ਐਥੈ ਸਾਚੇ ਸੁ ਆਗੈ ਸਾਚੈ॥" (ਪੰਨਾ-116)। (ਅਰਥ ਜੋ ਪ੍ਰੋ: ਸਾਹਿਬ ਸਿੰਘ ਨੇ ਕੀਤੇ ਹਨ: ਐਥੈ-ਇਸ ਲੋਕ ਵਿੱਚ, ਇਸ ਮਨੁੱਖਾ ਜਨਮ ਵਿੱਚ. . ਆਗੈ-ਪਰਲੋਕ ਵਿੱਚ। (ਹੇ ਭਾਈ!) ਜੇਹੜੇ ਮਨੁੱਖ ਇਸ ਲੋਕ ਵਿੱਚ ਅਡੋਲ-ਚਿੱਤ ਰਹਿੰਦੇ ਹਨ, ਉਹ ਪਰਲੋਕ ਵਿੱਚ ਭੀ ਪ੍ਰਭੂ ਨਾਲ ਇਕ-ਮਿਕ ਹੋਏ ਰਹਿੰਦੇ ਹਨ)।

ਤੁਹਾਡੇ ਕੀਤੇ ਅਰਥ: "ਜੇ ਮੈਂ ਇੱਥੇ ਸੱਚਾ ਹਾਂ ਤਾਂ ਕੱਲ੍ਹ ਨੂੰ ਅਗਲੇ ਜਨਮ ਵਿੱਚ ਨਹੀਂ ਸਗੋਂ ਇਸੇ ਜਨਮ ਵਿੱਚ ਸੱਚਾ ਹਾਂ। ਜੇ 11 ਨਵੰਬਰ ਨੂੰ ਸੱਚਾ ਹਾਂ ਤਾਂ ਮੈਂ 12 ਨਵੰਬਰ ਨੂੰ ਸੱਚਾ ਹੋ ਸਕਦਾ ਹਾਂ"।

ਤੁਹਾਡੇ ਮੁਤਾਬਕ ਤਾਂ ਜੇ ਕੋਈ ਵਿਅਕਤੀ 11 ਨਵੰਬਰ ਨੂੰ ਸੱਚਾ ਹੈ ਤਾਂ ਹੀ 12 ਨਵੰਬਰ ਨੂੰ ਸੱਚਾ ਹੋ ਸਕਦਾ ਹੈ। ਅਰਥਾਤ ਜੇ ਕੋਈ 11 ਨੂੰ ਸੱਚਾ ਨਹੀਂ ਤਾਂ 12 ਨੂੰ ਵੀ ਸੱਚਾ ਨਹੀਂ ਹੋ ਸਕਦਾ। ਇਸੇ ਤਰ੍ਹਾਂ ਜੇ ਉਹ ਵਿਅਕਤੀ 12 ਨੂੰ ਸੱਚਾ ਹੈ ਤਾਂ 13 ਨੂੰ ਵੀ ਸੱਚਾ ਹੋਇਆ। ਇਸੇ ਤਰ੍ਹਾਂ ਇੱਕ ਇੱਕ ਦਿਨ ਕਰਕੇ ਅਖੀਰਲੇ ਦਿਨ ਅਰਥਾਤ ਮਰਨ ਤੱਕ ਅਤੇ ਜੇ ਇੱਕ ਇੱਕ ਦਿਨ ਕਰਕੇ ਪਿੱਛੇ ਦਾ ਹਿਸਾਬ ਲਗਾਈਏ ਤਾਂ ਜਨਮ ਤੋਂ ਲੈ ਕੇ ਮਰਨ ਤੱਕ ਜਿਸ ਤਰ੍ਹਾਂ ਦਾ ਬੰਦਾ, ਸੱਚਾ ਜਾਂ ਝੂਠਾ ਹੈ ਉਸੇ ਤਰ੍ਹਾਂ ਹੀ ਰਹਿੰਦਾ ਹੈ। ਜੇ ਕੋਈ ਸੱਜਣ ਅੱਜ ਠੱਗ ਹੈ ਤਾਂ ਕਲ੍ਹ ਵੀ ਠੱਗ ਹੀ ਰਹੇਗਾ। ਬਲਕਿ ਸਾਰੀ ਉਮਰ ਠੱਗ ਹੀ ਰਹੇਗਾ। ਉਸ ਨੂੰ ਸਮਝਾਉਣ ਦਾ ਕੋਈ ਫਾਇਦਾ ਨਹੀਂ। ਕਿਰਪਾ ਕਰਕੇ ਦੱਸੋ ਗੇ, ਕਿਸ ਡਿਕਸ਼ਨਰੀ ਮਾਤਾਬਕ "ਐਥੈ" ਦਾ ਅਰਥ ਤੁਸੀਂ ਅੱਜ/ (11 ਤਰੀਕ) ਕੀਤਾ ਹੈ? ਮੇਰੇ ਮੁਤਾਬਕ ਐ= ਐਸ ਜਾਂ ਏਸ, ਥੈ= ਥਾਂ ਤੇ, ਹੁੰਦਾ ਹੈ।

ਇਕ ਹੋਰ ਪੰਗਤੀ ਪ੍ਰੋ: ਸਾਹਿਬ ਸਿੰਘ ਦੇ ਅਰਥਾਂ ਸਮੇਤ: "ਈਹਾ ਖਾਟਿ ਚਲਹੁ ਹਰਿ ਲਾਹਾ ਆਗੈ ਬਸਨੁ ਸੁਹੇਲਾ॥"। (ਜੇ ਸੇਵਾ ਕਰੋਗੇ, ਤਾਂ) ਇਸ ਜਨਮ ਵਿੱਚ ਪ੍ਰਭੂ ਦੇ ਨਾਮ ਦੀ ਖੱਟੀ ਖੱਟ ਕੇ ਜਾਵੋਗੇ, ਅਤੇ ਪਰਲੋਕ ਵਿੱਚ ਰਹਿਣਾ ਸੌਖਾ ਹੋ ਜਾਇਗਾ।

ਇੱਕ ਹੋਰ ਸ਼ਬਦ ਦੀਆਂ ਤੁਕਾਂ ਦੇ ਪ੍ਰੋ: ਸਾਹਿਬ ਸਿੰਘ ਦੇ ਕੀਤੇ ਅਰਥ ਜੋ ਕਿ ਤੁਸੀਂ ਹੀ ਪੇਸ਼ ਕੀਤੇ ਹਨ।

"ਈਹਾ ਦੁਖੁ ਆਗੈ ਨਰਕੁ ਭੁਚੈ ਬਹੁ ਜੋਨੀ ਭਰਮਾਵੈ॥" ਅਰਥ: ਨਿੰਦਕ ਇਸ ਲੋਕ ਵਿੱਚ ਦੁੱਖ ਪਾਂਦਾ ਹੈ, (ਕਿਉਂਕਿ ਕੋਈ ਉਸ ਦੀ ਇੱਜਤ ਨਹੀਂ ਕਰਦਾ), ਪਰਲੋਕ ਵਿੱਚ ਉਹ ਨਰਕ ਭੋਗਦਾ ਹੈ, ਅਨੇਕਾਂ ਜੂਨਾਂ ਵਿੱਚ ਭਟਕਦਾ ਹੈ।

"ਨਾਨਕ ਈਹਾ ਮੁਕਤੁ ਆਗੈ ਸੁਖੁ ਪਾਵੈ"॥ (ਪੰਨਾ-278)। ਪ੍ਰੋ: ਸਾਹਿਬ ਸਿੰਘ ਦੇ ਕੀਤੇ ਹੋਏ ਅਰਥ: ਹੇ ਨਾਨਕ! (ਉਹ ਮਨੁੱਖ) ਇਸ ਜਿੰਦਗੀ ਵਿੱਚ ਵਿਕਾਰਾਂ ਤੋਂ ਬਚਿਆ ਰਹਿੰਦਾ ਹੈ ਤੇ ਪਰਲੋਕ ਵਿੱਚ ਸੁਖ ਪਾਂਦਾ ਹੈ।

ਉਪਰ ਦਿੱਤੀਆਂ ਪੰਗਤੀਆਂ ਵਿੱਚ ਆਇਆ ‘ਪਰਲੋਕ’ ਇਸੇ ਜਨਮ ਵਿੱਚ ਕਿੱਥੇ ਹੈ?

ਪੇਸ਼ ਹਨ ਆਗੈ ਸ਼ਬਦ ਵਾਲੀਆਂ ਕੁੱਝ ਹੋਰ ਪੰਗਤੀਆਂ:

"ਹਉਮੈ ਵਿਚਿ ਜਗਤ ਮੁਆ ਮਰਦੋ ਮਰਦਾ ਜਾਇ॥ ਜਿਚਰੁ ਵਿੱਚ ਦੰਮੁ ਹੈ ਤਿਚਰੁ ਨ ਚੇਤਈ ਕਿ ਕਰਗੁ ਅਗੈ ਜਾਇ ਗਿਆਨੀ ਹੋਇ ਸੁ ਚੇਤੰਨੁ ਹੋਇ ਅਗਿਆਨੀ ਅੰਧੁ ਕਮਾਇ॥ ਨਾਨਕ ਏਥੈ ਕਮਾਵੈ ਸੋ ਮਿਲੈ ਅਗੈ ਪਾਇ ਜਾਇ॥" (ਪੰਨਾ-555)।

ਅਰਥ (ਪ੍ਰੋ: ਸਾ: ਸਿ: ) - ਸੰਸਾਰ ਹਉਮੈ ਵਿੱਚ ਮੁਇਆ ਪਿਆ ਹੈ, ਨਿੱਤ (ਹੇਠਾਂ ਹੇਠਾਂ) ਪਿਆ ਗਰਕਦਾ ਹੀ ਹੈ, ਜਦ ਤਾਂਈ ਸਰੀਰ ਵਿੱਚ ਦਮ ਹੈ, ਪ੍ਰਭੂ ਨੂੰ ਯਾਦ ਨਹੀਂ ਕਰਦਾ, (ਸੰਸਾਰੀ ਜੀਵ ਹਉਮੈ ਵਿੱਚ ਰਹਿ ਕੇ ਕਦੇ ਨਹੀਂ ਸੋਚਦਾ ਕਿ) ਅਗਾਹਾਂ ਦਰਗਹ ਵਿੱਚ ਜਾ ਕੇ ਕੀ ਹਾਲ ਹੋਵੇਗਾ। ਜੋ ਮਨੁੱਖ ਗਿਆਨਵਾਨ ਹੁੰਦਾ ਹੈ, ਉਹ ਸੁਚੇਤ ਰਹਿੰਦਾ ਹੈ ਤੇ ਅਗਿਆਨੀ ਮਨੁੱਖ ਅਗਿਆਨਤਾ ਦਾ ਕੰਮ ਹੀ ਕਰਦਾ ਹੈ, ਹੇ ਨਾਨਕ! ਮਨੁਖਾ ਜਨਮ ਵਿੱਚ ਜੋ ਕੁੱਝ ਕਮਾਈ ਕਰਦਾ ਹੈ, ਉਹੋ ਮਿਲਦੀ ਹੈ, ਪਰਲੋਕ ਵਿੱਚ ਭੀ ਜਾ ਕੇ ਓਹੋ ਮਿਲਦੀ ਹੈ।

"ਮਨ ਤੂੰ ਗਾਰਬਿ ਅਟਿਆ ਗਾਰਬਿ ਲਦਿਆ ਜਾਹਿ॥ ਮਾਇਆ ਮੋਹਣੀ ਮੋਹਿਆ ਫਿਰਿ ਫਿਰਿ ਜੂਨੀ ਭਵਾਹਿ॥ ਗਾਰਬਿ ਲਾਗਾ ਜਾਹਿ ਮੁਗਧ ਮਨ ਅੰਤਿ ਗਇਆ ਪਛੁਤਾਵਹੇ॥ ਅਹੰਕਾਰੁ ਤਿਸਨਾ ਰੋਗੁ ਲਗਾ ਬਿਰਥਾ ਜਨਮੁ ਗਵਾਵਹੇ॥ ਮਨਮੁਖ ਮੁਗਧ ਚੇਤਹਿ ਨਾਹੀ ਅਗੈ ਗਇਆ ਪਛੁਤਾਵਹੇ॥ ਇਉ ਕਹੈ ਨਾਨਕੁ ਮਨ ਤੂੰ ਗਾਰਬਿ ਅਟਿਆ ਗਾਰਬਿ ਲਦਿਆ ਜਾਵਹੇ॥" (ਪੰਨਾ-441)। ਅਰਥ: ਹੇ ਮਨ! ਤੂੰ (ਹੁਣ) ਅਹੰਕਾਰ ਨਾਲ ਲਿਬੜਿਆ ਪਿਆ ਹੈਂ, ਅਹੰਕਾਰ ਨਾਲ ਲਦਿਆ ਹੋਇਆ ਹੀ (ਜਗਤ ਤੋਂ) ਚਲਾ ਜਾਵੇਂਗਾ, (ਵੇਖਣ ਨੂੰ) ਸੋਹਣੀ ਮਾਇਆ ਨੇ ਤੈਨੂੰ (ਆਪਣੇ) ਮੋਹ ਵਿੱਚ ਫਸਾਇਆ ਹੋਇਆ ਹੈ (ਇਸ ਦਾ ਨਤੀਜਾ ਇਹ ਨਿਕਲੇਗਾ ਕਿ) ਤੈਨੂੰ ਮੁੜ ਮੁੜ ਅਨੇਕਾਂ ਜੂਨਾਂ ਵਿੱਚ ਪਾਇਆ ਜਾਇਗਾ। ਹੇ ਮੂਰਖ ਮਨ! ਜਦੋਂ ਤੂੰ ਅਹੰਕਾਰ ਵਿੱਚ ਫ਼ਸਿਆ ਹੋਇਆ ਹੀ ਏਥੋਂ ਤੁਰੇਂਗਾ ਤਾਂ ਤੁਰਨ ਵੇਲੇ ਹੱਥ ਮਲੇਂਗਾ, ਤੈਨੂੰ ਅਹੰਕਾਰ ਚੰਬੜਿਆ ਹੋਇਆ ਹੈ ਤੈਨੂੰ ਤ੍ਰਿਸ਼ਨਾ ਦਾ ਰੋਗ ਲੱਗਾ ਹੋਇਆ ਹੈ ਤੂੰ (ਇਹ ਮਨੁੱਖਾ) ਜਨਮ ਵਿਅਰਥ ਗਵਾ ਰਿਹਾ ਹੈਂ। ਹੇ ਆਪ-ਹੁਦਰੇ ਮੂਰਖ ਮਨ! ਤੂੰ ਪਰਮਾਤਮਾ ਨੂੰ ਨਹੀਂ ਸਿਮਰਦਾ, ਪਰਲੋਕ ਵਿੱਚ ਜਾ ਕੇ ਅਫ਼ਸੋਸ ਕਰੇਂਗਾ। (ਤੈਨੂੰ) ਨਾਨਕ ਇਉਂ ਦੱਸਦਾ ਹੈ ਕਿ ਤੂੰ ਇੱਥੇ ਅਹੰਕਾਰ ਨਾਲ ਭਰਿਆ ਹੋਇਆ ਹੈਂ (ਜਗਤ ਤੋਂ ਤੁਰਨ ਵੇਲੇ ਭੀ) ਅਹੰਕਾਰ ਨਾਲ ਲੱਦਿਆ ਹੋਇਆ ਹੀ ਜਾਵੇਂਗਾ

ਉਪਰ ਦਿੱਤੇ ਸਲੋਕ/ ਸ਼ਬਦ/ ਪੰਗਤੀਆਂ ਪ੍ਰੋ: ਸਾਹਿਬ ਸਿੰਘ ਦੇ ਕੀਤੇ ਅਰਥਾਂ ਸਮੇਤ ਹਾਜਰ ਹਨ ਜਿਨ੍ਹਾਂ ਵਿੱਚ ਜ਼ਾਹਰ ਤੌਰ ਤੇ "ਅਗੈ" ਲਫ਼ਜ਼ ਅਗਲੇ ਜਨਮ ਲਈ ਆਇਆ ਹੈ। ਤੁਹਾਨੂੰ ਕੋਈ ਸ਼ਕ ਹੋਵੇ ਤਾਂ ਆਪਣੇ ਵਿਚਾਰ ਭੇਜ ਦਿਉ। ਜੇ ਸ਼ੱਕ ਬਾਕੀ ਨਾ ਰਹੇ ਤਾਂ ਮੇਰੇ ਪਿਛਲੇ 10-12 ਸਵਾਲਾਂ ਦੇ ਜਵਾਬ ਭੇਜ ਦੇਣੇ ਜੀ। ਇਸ ਪੱਤਰ ਵਿੱਚ ਆਏ ਜਿਹੜੇ ਸਵਾਲਾਂ ਦੇ ਜਵਾਬ ਨਾ ਆਏ ਉਹ 10-12 ਸਵਾਲਾਂ ਵਿੱਚ ਜਮ੍ਹਾਂ ਹੋ ਜਾਣ ਗੇ"।

ਦਲਜੀਤ ਸਿੰਘ ਜੀ! ਮੇਰੇ ਇਸ ਪੱਤਰ ਦਾ ਜਵਾਬ ਜੇ ਗੁਰਚਰਨ ਸਿੰਘ ਨੇ ਦੇ ਦਿੱਤਾ ਹੋਵੇ ਤਾਂ ਮਿਹਰਬਾਨੀ ਕਰਕੇ ਤਰੀਕ ਦੱਸ ਦੇਣੀ ਕਿ ਕਿਸ ਤਰੀਕ ਨੂੰ ਉਨ੍ਹਾਂ ਦਾ ਜਵਾਬ ਛਪਿਆ ਸੀ। ਜੇ ਉਨ੍ਹਾਂ ਦਾ ਜਵਾਬ ਨਹੀਂ ਆਇਆ ਤਾਂ ਤੁਸੀਂ ਜਵਾਬ ਭੇਜ ਦੇਣਾ ਜੀ। ਭੁਲ ਚੁਕ ਲਈ ਮੁਆਫੀ ਚਾਹੁੰਦਾ ਹਾਂ। ਧੰਨਵਾਦ।

ਜਸਬੀਰ ਸਿੰਘ (ਕੈਲਗਰੀ)


(01/05/09)
ਤਰਲੋਚਨ ਸਿੰਘ

ਤਰਲੋਚਨ ਸਿੰਘ (ਫਿਜਿਕਸ)

09888169226

ਸਿੱਖ ਮਾਰਗ ਦੇ ਪਾਠਕ ਸਜਣੋ

ਵਾਹਿਗੁਰੂ ਜੀ ਕਾ ਖਾਲਸਾ॥

ਵਾਹਿਗੁਰੂ ਜੀ ਕੀ ਫਤਿਹ॥

ਸਤਿਕਾਰ ਜੀਓ

ਬਲਦੇਵ ਸਿੰਘ (ਫਿਰੋਜ਼ਪੁਰ) ਜੀ

ਖਿਮਾ ਕਰਨਾ, ਮੈਂ ਤੁਹਾਨੂੰ ਅੰਤਾਂ ਦੀ ਖੁਸ਼ੀ ਝੋਲੀ ਵਿੱਚ ਪਾਉਣ ਲਈ ਗੁਜਾਰਸ਼ ਕੀਤੀ ਸੀ ਪਰ ਤੁਸੀਂ ਤਾਂ ਜਲਦੇ ਜਲਦੇ ਅੰਗਾਰ ਹੀ ਮੇਰੇ ਮੂੰਹ ਵਿੱਚ ਰੱਖ ਦਿਤੇ (ਸਾਖੀ ਅਨੁਸਾਰ)। ਸਿਆਣੇ ਠੀਕ ਕਹਿੰਦੇ ਐ ਮੰਗਿਆਂ ਤਾਂ ਭੀਖ ਵੀ ਨਹੀਂ ਮਿਲਦੀ ਹੁੰਦੀ, ਫਿਰ ਖੁਸ਼ੀ ਕਿਵੇਂ ਮਿਲ ਸਕਦੀ ਐ ਮੰਗਣ ਨਾਲ। ਖੈਰ। ਕੰਮ ਦੀ ਗਲ ਵਲ ਆਈਏ। ਤੁਹਾਡੀ ਪਿਛਲੀ ਚਿੱਠੀ ਵਿੱਚ ਅਰਥ ਸਪਸ਼ਟ ਨਹੀ ਸਨ, ਕਿਉਂ ਜੋ ਤੁਸੀਂ ਲਿਖਿਆ ਸੀ ਕਿ:

ਬਲਦੇਵ ਸਿੰਘ (ਫ਼ਿਰੋਜ਼ਪੁਰ) ਅਨੁਸਾਰ ਵੈਸੇ ਵੀ ਗੁਰਬਾਣੀਂ ਵਿੱਚ ਰਾਗ ਨਾਦ ਗੀਤ ਕਬਿਤ ਕਵਿਤਾ ਨੂੰ ਕੋਈ ਚੰਗਾ ਨਹੀਂ ਮੰਨਿਆ ਗਿਆ

  • ਗੁਰਬਾਣੀ ਤਾਂ ਆਪ ਰਾਗਾਂ ਵਿੱਚ ਹੈ। ਫਿਰ ਰਾਗ ਨੂੰ ਚੰਗਾ ਕਿਉਂ ਨਹੀਂ ਮੰਨਿਆ ਗਿਆ? (ਤੁਹਾਡੇ ਮੁਤਾਬਿਕ)
  • ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪਾਉਂਟਾ ਸਾਹਿਬ ਵਿਖੇ ਐਡੇ ਸਾਰੇ ਕਵੀ ਰੱਖੇ ਹੋਏ ਸਨ, ਤੇ ਉਨ੍ਹਾਂ ਕਵੀਆਂ ਨੂੰ ਮਾਨ ਸਨਮਾਨ ਹਾਸਲ ਸੀ। ਫਿਰ ਤੁਸੀਂ ਕਿਉਂ ਕਹਿ ਰਹੇ ਹੋ ਕਵਿਤਾ ਨੂੰ ਚੰਗਾ ਨਹੀਂ ਮੰਨਿਆ ਗਿਆ।
  • ਤੁਸਾਂ ਨੇ ਸਾਨੂੰ ਗੁਰਬਾਣੀ ਦੇ ਅਰਥਾਂ ਲਈ ਪ੍ਰਸ਼ਨ ਪਾਇਆ ਸੀ। ਮੈਂ ਕਵਿਤਾ ਰੂਪ ਵਿੱਚ ਉਸ ਦਾ ਉਤਰ ਦਿਤਾ। ਹੋਰ ਵੀ ਕਈ ਵੀਰਾਂ ਨੇ ਉਤਰ ਦਿਤਾ। ਪਰ ਤੁਸਾਂ ਆਪਣਾ ਅੰਤਿਮ ਨਿਰਣਾ ਨਹੀਂ ਸੁਨਾਇਆ। ਕਿਉਂ?

ਤਰਲੋਚਨ ਸਿੰਘ


(01/05/09)
ਦਰਸ਼ਨ ਸਿੰਘ ਘਣਕਸ

ਦਲਜੀਤ ਸਿੰਘ ਹੋਠੀ ਜੀ ਸਤਿ ਸ੍ਰੀ ਅਕਾਲ।
ਤੁਸੀਂ ਬੱਚਨਾ ਦੇ ਕੱਚੇ ਹੋ, ਤੂਹਾਡੀਆਂ ਬੱਚਿਆਂ ਵਾਲੀਆਂ ਆਦਤਾਂ ਹਨ। ਤੁਸੀਂ ਮਾਰਚ 31, 09 ਦੀ ਚਿਠੀ ਵਿੱਚ ਮੇਰੇ ਨਾਲ ਰਾਜੀਨਾਮਾ ਕਰਕੇ ਮੁਕਰ ਗਏ ਹੋ।
01, 04, 09 ਦੀ ਚਿਠੀ ਵਿੱਚ ਫੇਰ ਤੂਸੀ ਮੇਰੇ ਤੇ ਲੱਫਜਾਂ ਦਾ ਵਾਰ ਕੀਤਾ ਹੈ, ਨਮੀ ਪਿਤ ਪਾਈ ਹੈ, ਭਾਵੇ ਤੁਸੀਂ ਮੇਰਾ ਨਾ ਨਹੀ ਲਿਖਆ, ਪਰ ਤੂਸੀ ਮੇਰੀ ਕਹਾਣੀ-ਰਾਹ ਪਿਆਂ ਜਾਣੀਏ ਜਾਂ, ਬਾਹ ਪਿਆਂ ਜਾਣੀਏ ਦਾ ਜਬਾਬ ਦਿਤਾ ਹੈ, ਤੇ ਅਪਣੇ ਦੁਨੀਆਵੀ ਗੁਰੂ,
{Mentor} ਦੀ ਰਾਖੀ ਕੀਤੀ ਹੈ, ਤੇ ਮੇਰੇ ਮਾਨਸਿਕ ਪੱਧਰ ਅਤੇ, ਮੇਰੇ ਸਮਾਜਿਕ ਰੁਤਬੇ ਦੀ ਗੱਲ ਕੀਤੀ ਹੈ, ਤੇ ਮੇਰੀ ਉਮਰ ਦੀ ਗੱਲ ਕੀਤੀ ਹੈ।
ਬਾਕੀ ਰਹੀ ਗੱਲ ਤੁਹਾਡੇ ਲਫਜਾਂ ਦੀ, ਤੁਹਾਡੀ ਬੋਲ ਬਾਣੀ ਦੀ ਜੋ ਤੁਸੀਂ ਮੇਰੇ ਲਈ ਜਾਂ ਪ੍ਰੋਫੈਸਰ ਤਰਲੋਚਨ ਸਿੰਘ ਜੀ ਲਈ ਲਿਖੀ ਹੈ, ਇਸ ਵਾਰੇ ਮੈ ਬਹੁਤ ਕੁੱਝ ਕਹਿਣਾ ਜਾਣਦਾ ਹਾਂ, ਹੋ ਸਕਦਾ ਕਿਸੇ ਦਿਨ ਫੂਨ ਤੇ ਆਪਣਾ ਮੰਨ ਹਲਕਾ ਕਰ ਲਵਾਂ।
ਵਲੋਂ: ਦਰਸ਼ਨ ਸਿੰਘ ਘਣਕਸ।
(ਨੋਟ:- ਇਸ ਪੱਤਰ ਦਾ ਅਸੀਂ ਬਹੁਤਾ ਹਿੱਸਾ ਕੱਟ ਦਿੱਤਾ ਹੈ। ਅਸੀਂ ਗੱਲ ਘਟਾਉਣੀ ਚਾਹੁੰਦੇ ਹਾਂ, ਵਧਾਉਣੀ ਨਹੀਂ। ਸੋ ਜੇ ਕਰ ਸਾਰੇ ਪਾਠਕ ‘ਸਿੱਖ ਮਾਰਗ’ ਨੂੰ ਚਲਦਾ ਰੱਖਣਾ ਚਾਹੁੰਦੇ ਹਨ ਤਾਂ ਤੁਹਾਨੂੰ ਸਾਰਿਆਂ ਨੂੰ ਇਸ ਬਾਰੇ ਸਹਿਯੋਗ ਦੇਣਾ ਚਾਹੀਦਾ ਹੈ ਅਤੇ ਸ਼ਬਦਾਵਲੀ ਇੱਕ ਦੂਸਰੇ ਪ੍ਰਤੀ ਚੰਗੀ ਵਰਤਣੀ ਚਾਹੀਦੀ ਹੈ-ਸੰਪਾਦਕ)


{ਨੋਟ:- ਪਿਛਲੇ ਹੋਰ ਪੱਤਰ ਪੜ੍ਹਨ ਲਈ ਐਰੋ (ਤੀਰ) ਨੂੰ ਕਲਿਕ ਕਰੋ ਜੀ}


HOME
.