.


(31/07/09)
ਗੁਰਮਤਿ ਸੰਚਾਰ ਸਭਾ (ਜਰਮਨੀ)

ਗੁਰਮਤਿ ਪ੍ਰੇਮੀਆਂ ਨੂੰ ਬੇਨਤੀ
ਤੱਤ ਗੁਰਮਤਿ ਪ੍ਰੀਵਾਰ ਵਲੋਂ ਅਰੰਭਿਆ ਗਿਆ ਉਪਰਾਲਾ ਵਾਕਿਆ ਹੀ ਕਾਬਲੇ ਤਾਰੀਫ ਹੈ ਜਿਸ ਲਈ ਉਹ ਸਾਰੇ ਵੀਰ ਵਧਾਈ ਦੇ ਪਾਤਰ ਹਨ ਜੋ ਮੇਹਨਤ ਕਰਕੇ ਪੂਰੀ ਸਿੱਖ ਰਹਿਤ ਗੁਰਮਰਿਆਦਾ ਅਨੁਸਾਰ ਲਿਖਣ ਲਈ ਕਾਰਜਸ਼ੀਲ ਹਨ। ਸਿੱਖ ਪੰਥ ਦਾ ਉਹ ਹਿੱਸਾ ਜਿਹੜਾ ਸਿਰਫ ਤੇ ਸਿਰਫ ਆਦਿ ਗੁਰੂ ਗ੍ਰੰਥ ਜੀ ਨੂੰ ਸਮਰਪਿਤ ਹੈ ਉਹਨਾਂ ਨੂੰ ਭੀ ਬਣ ਰਹੀ ਦਸਤਾਵੇਜ਼ ਨੂੰ ਗਹੁ ਨਾਲ ਵਾਚਣਾ ਚਾਹੀਦਾ ਹੈ ਤਾਂ ਕਿ ਪਿਛਲੇਰੀਆਂ ਭੁੱਲਾਂ ਦੁਹਰਾਈਆਂ ਨਾਂਹ ਜਾਂਣ, ਭਾਵ ਕੋਈ ਦੁਬਿਧਾ ਨਾਂਹ ਰਹੇ ਇਸ ਲਈ ਸਾਰੇ ਵਿਦਵਾਨ ਸਜਣਾਂ ਨੂੰ ਨਿਮਾਣੀ ਬੇਨਤੀ ਹੈ ਕਿ ਉਹ ਕ੍ਰਿਪਾ ਕਰਕੇ ਜ਼ਰੂਰ ਵਕਤ ਕੱਢ ਕੇ ਇਸ ਦਾ ਹਰ ਪੱਖ ਤੋਂ ਨਿਰੀਖਣ ਕਰਨ।
ਗੁਰਮਤਿ ਸੰਚਾਰ ਸਭਾ (ਜਰਮਨੀ)


(31/07/09)
ਦਲਜੀਤ ਸਿੰਘ ਹੋਠੀ

ਸਰਦਾਰ ਮੱਖਣ ਸਿੰਘ ਜੀ ਤੇ ਸਿੱਖ ਮਾਰਗ ਦੇ ਪਾਠਕਾ ਨੂੰ ਗੁਰੂ ਫ਼ਤਹਿ

ਸਿੱਖ ਮਾਰਗ ਤੇ ਸਰਦਾਰ ਜਸਵੀਰ ਸਿੰਘ ਜੀ ਦਾ ਲੇਖ ਅੰਤਿ ਕਾਲਿ ਜੋ ਲਛਮੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ॥ ਪੜ੍ਹਿਆ। ਜਿਸ ਦੇ ਅਰਥਾਂ ਨੂੰ ਬ੍ਰਾਹਮਣੀ ਰੰਗ ਚਾੜਿਆ ਹੋਇਆ ਸੀ। ਸਰਦਾਰ ਮੱਖਣ ਸਿੰਘ ਜੀ ਸਿੱਖ ਮਾਰਗ ਵਿਬਸਾਇਟ ਨਿਰੋਲ ਸਿੱਖੀ ਸਿਧਾਂਤਾਂ ਨੂੰ ਸਮੱਰਪਤ ਹੈ। ਇਸ ਲਈ ਇਹ ਜ਼ਮਣ ਮਰਨ, ਆਵਾਗਵਣ, ਧਰਮਰਾਜ, ਚਿੱਤਰ ਗੁੱਪਤ ਆਦਿ ਮੁੱਦਿਆ ਦੀ ਮੁਦੱਈ ਨਹੀ ਹੈ। ਇਹ ਨਿਰੋਲ ਗੁਰੂ ਨਾਨਕ ਦੇਵ ਜੀ ਦੇ ਨਿਆਰੇ ਪੰਥ ਦੀ ਮੁਦੱਈ ਹੈ। ਗੁਰੂ ਨਾਨਕ ਦੇਵ ਜੀ ਨੇ ਯੋਗ ਮੱਤ, ਕਾਜ਼ੀਆਂ ਤੇ ਬ੍ਰਾਹਮਣੀ ਮੱਤ ਬਿਲਕੁਲ ਰੱਦ ਕੀਤਾ ਹੈ, ਜਿਸ ਤਰਾ ਕਿ ਗੁਰਬਾਣੀ ਫੁਰਮਾਨ ਹੈ ਕਾਦੀ ਕੂੜੁ ਬੋਲਿ ਮਲੁ ਖਾਇ ॥ ਬ੍ਰਾਹਮਣੁ ਨਾਵੈ ਜੀਆ ਘਾਇ ॥ ਜੋਗੀ ਜੁਗਤਿ ਨ ਜਾਣੈ ਅੰਧੁ ॥ ਤੀਨੇ ਓਜਾੜੇ ਕਾ ਬੰਧੁ ॥ {ਪੰਨਾ 662} ਗੁਰੂ ਸਾਹਿਬ ਜੀ ਨੇ ਇਹ ਬ੍ਰਾਹਮਣੀ ਵਿਚਾਰਧਾਰਾ ਰੱਦ ਕੀਤੀ ਹੈ। ਅਸੀ ਗੁਰੂਬਾਣੀ ਦੇ ਅਰਥ ਉਸੇ ਤਰਾ ਕਿਉ ਕਰੀ ਜਾ ਰਹੇ ਹਾਂ, ਜੋ ਪੁਰਾਤਨ ਹਿੰਦੋਸਤਾਨ ਦੇ ਲੋਕ ਕਰਦੇ ਰਹੇ ਸਨ। ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਖਿਆ ਉਪਰ ਕਾਫੀ ਸਮੇਂ ਤੋ (ਵੇਦਾਂਤ) ਬ੍ਰਾਹਮਣੀ ਮੱਤ ਜਿਉ ਦਾ ਤਿਉ ਬਣਿਆ ਹੋਇਆ ਹੈ। ਮੱਧਕਾਲੀ ਸਮਿਆਂ ਵਿੱਚ ਇੱਕ ਵਿਸ਼ੇਸ਼ ਮੁਹਾਵਰੇ ਵਿੱਚ ਰਚੀ ਗੁਰੂਬਾਣੀ ਦਾ ਸੱਚ ਪ੍ਰਗਟ ਕਰਨਾ ਇੱਕ ਚਣੌਤੀ ਭਰਿਆ ਕੰਮ ਹੈ। ਇਹ ਡੇਰੇਦਾਰਾਂ, ਸਾਧਾ, ਗ੍ਰੰਥੀਆਂ ਜਾਂ ਸਧਾਰਣ ਕਿਸਮ ਦੇ ਆਪੂ ਬਣੇ ਵਿਦਵਾਨਾ ਦੀ ਖੇਡ ਨਹੀ ਹੈ। ਸਗੋ ਇਸ ਕੰਮ ਨੂੰ ਗਿਆਨ, ਵਿਗਿਆਨ ਦੀ ਰੋਸ਼ਨੀ ਵਿੱਚ ਉੱਚ ਕੋਟੀ ਦੇ ਵਿਦਵਾਨਾਂ ਦਾ ਇਕੱਠ ਸੱਦ ਕੇ ਨੇਪਰੇ ਚਾੜਿਆ ਜਾਵੇ। ਇਹ ਅਤੀ ਗੰਭੀਰ ਤੇ ਜਿੰਮੇਵਾਰੀ ਵਾਲਾ ਕਾਰਜ਼ ਹੈ, ਗੁਰਮੁੱਖ ਵਿਦਵਾਨਾ ਨੂੰ ਚਾਹਿਦਾ ਹੈ ਕਿ ਸਿੱਖੀ ਦਾ ਸੰਦੇਸ਼ ਜਿਸ ਮੁਹਾਵਰੇ ਵਿੱਚ ਦੇਣਾ ਹੈ ਉਸ ਨਾਲ ਗੁਰਬਾਣੀ ਦੇ ਮੁਹਾਵਰੇ ਦਾ ਤਾਲਮੇਲ ਬਿਠਾਉਣਾ ਅੱਜ ਦੀ ਫੌਰੀ ਲੋੜ ਹੈ। ਬਿਪਰਵਾਦ ਨੇ ਸਿੱਖੀ ਦੇ ਰੂਪ ਵਿੱਚ ਗੁਰੂਘਰਾਂ ਦਾ ਕਬਜ਼ਾ ਲੈ ਕੇ ਆਪਣੀ ਦੂਸ਼ਿਤ ਮਾਨਸਿਕਤਾ ਦੀ ਸਿੱਖੀ ਨੂੰ ਐਸੀ ਪੁੱਠ ਚਾੜ੍ਹੀ ਕਿ ਗੁਰਮੱਤਿ ਨੂੰ ਮਨਮੱਤ ਵਿੱਚ ਬਦਲ ਦਿੱਤਾ। ਰਾਗ ਗੁਜਰੀ ਵਿੱਚ ਭਗਤ ਤਰਲੋਚਨ ਜੀ ਆਪਣੇ ਸ਼ਬਦ ਰਾਹੀ ਸਾਨੂੰ ਕੀ ਸਮਝਾਉਣਾ ਚਾਹੁੰਦੇ ਹਨ, ਅੰਤਿ ਕਾਲਿ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਸਰਪ ਜੋਨਿ ਵਲਿ ਵਲਿ ਅਉਤਰੈ ॥੧॥ ਅਰੀ ਬਾਈ ਗੋਬਿਦ ਨਾਮੁ ਮਤਿ ਬੀਸਰੈ ॥ ਰਹਾਉ ॥ ਅੰਤਿ ਕਾਲਿ ਜੋ ਇਸਤ੍ਰੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਬੇਸਵਾ ਜੋਨਿ ਵਲਿ ਵਲਿ ਅਉਤਰੈ ॥੨॥ ਅੰਤਿ ਕਾਲਿ ਜੋ ਲੜਿਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਸੂਕਰ ਜੋਨਿ ਵਲਿ ਵਲਿ ਅਉਤਰੈ ॥੩॥ ਅੰਤਿ ਕਾਲਿ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਪ੍ਰੇਤ ਜੋਨਿ ਵਲਿ ਵਲਿ ਅਉਤਰੈ ॥੪॥ ਅੰਤਿ ਕਾਲਿ ਨਾਰਾਇਣੁ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਬਦਤਿ ਤਿਲੋਚਨੁ ਤੇ ਨਰ ਮੁਕਤਾ ਪੀਤੰਬਰੁ ਵਾ ਕੇ ਰਿਦੈ ਬਸੈ ॥੫॥੨॥ {ਪੰਨਾ 526} ਸਾਨੂੰ ਇਸ ਸ਼ਬਦ ਨੂੰ ਸਮਝਣ ਲਈ ਗੁਰੁ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦਾ ਸਿਧਾਂਤ, ਤਰੀਕਾ ਲਿਖਣ ਦਾ ਢੰਗ ਅਤੇ ਦੁਨਿਆਵੀ ਪ੍ਰਚਲਤ ਕਹਾਣੀਆਂ ਤੇ ਅਨੇਕਾਂ ਧਰਮਾਂ ਦੇ ਅੰਧ-ਵਿਸ਼ਵਾਸ਼ਾਂ ਨੂੰ ਪਹਿਲਾਂ ਸਮਝਣਾ ਪਵੇਗਾ। ਗੁਰੂ ਗ੍ਰੰਥ ਸਾਹਿਬ ਵਿੱਚ ਅਨੇਕਾਂ ਇਸ ਤਰਾਂ ਦੇ ਸ਼ਬਦ ਹਨ, ਜਿਹਨਾ ਨੂੰ ਗੁਰੂ ਸਾਹਿਬ ਪਹਿਲਾ ਉਹਨਾ ਪ੍ਰਚਲਤ ਸਮੇਂ ਦੀਆਂ ਕਹਾਣੀਆਂ ਦੀਆਂ ਉਦਾਹਰਣਾ ਦਿੰਦੇ ਹਨ, ਤੇ ਅਖੀਰ ਵਿੱਚ ਵਿਚਾਰ ਆਪਣੇ ਰੱਖਦੇ ਹਨ। ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਉਹੀ ਸ਼ਬਦ ਪਾਏ ਹਨ ਜੋ ਗੁਰੁ ਨਾਨਕ ਦੇਵ ਜੀ ਦੀ ਵਿਚਾਰਧਾਰਾ ਨਾਲ ਮੇਲ ਖਾਂਦੇ ਹੋਣ। ਸ਼ਬਦ ਹੈ ਇਕ ਦਝਹਿ ਇਕ ਦਬੀਅਹਿ ਇਕਨਾ ਕੁਤੇ ਖਾਹਿ ॥ ਇਕਿ ਪਾਣੀ ਵਿਚਿ ਉਸਟੀਅਹਿ ਇਕਿ ਭੀ ਫਿਰਿ ਹਸਣਿ ਪਾਹਿ ॥ ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ ॥੨॥ {ਪੰਨਾ 648} { ਇਸੇ ਤਰਾ ਗੁਰੂ ਨਾਨਕ ਦੇਵ ਜੀ ਪਹਿਲਾ ਜੋ ਪ੍ਰਚਲਤ ਲੋਕੀ ਕਰਦੇ ਸੀ ਉਸੀ ਤਰਾ ਲਿਖ ਕੇ ਅਖੀਰ ਵਿੱਚ ਆਪਣੇ ਵਿਚਾਰ ਰੱਖਦੇ ਹਨ। ਗੁਰੁ ਨਾਨਕ ਦੇਵ ਜੀ ਦੀ ਵਿਚਾਰ ਹੈ। ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ ਇਸੇ ਤਰਾ ਭਗਤ ਤਰਲੋਚਨ ਜੀ ਆਪਣੀ ਵਿਚਾਰ ਰੱਖਦੇ ਹਨ, ਅਰੀ ਬਾਈ ਗੋਬਿਦ ਨਾਮੁ ਮਤਿ ਬੀਸਰੈ ਰਹਾਉ ਦੀ ਤੁਕ ਨੂੰ ਧਿਆਨ ਨਾਲ ਦੇਖੋ ਪ੍ਰਚਲਤ ਲੋਕਾ ਵਿੱਚ ਇਹ ਵਹਿਮ ਸੀ (ਅੰਤ ਕਾਲ ਵਿੱਚ) ਅਖੀਰਲੇ ਸਮੇਂ ਵਿੱਚ ਬੰਦਾ ਜੋ ਆਪਣੇ ਮਨ ਵਿੱਚ ਰੱਖਦਾ ਹੈ ਉਸੀ ਤਰਾ ਬੰਦਾ ਅਗਲੇ ਜ਼ਨਮ ਵਿੱਚ ਅਉਤਰੈ, ਸੂਰ, ਸੱਪ, ਵੇਸਵਾ, ਪ੍ਰੇਤ ਦੀ ਜੂਨ ਵਿੱਚ ਪੈਂਦਾ ਹੈ। ਇਹ ਉਹਨਾ ਲੋਕਾ ਦੀ ਸੋਚਣੀ ਸੀ ਨਾਂ ਕਿ ਭਗਤ ਤਰਲੋਚਨ ਜੀ ਦੀ ਇਹ ਸੋਚਣੀ ਸੀ। ਭਗਤ ਤਰਲੋਚਨ ਜੀ ਦੀ ਸੋਚਣੀ ਸੀ ਅਰੀ ਬਾਈ ਗੋਬਿਦ ਨਾਮੁ ਮਤਿ ਬੀਸਰੈ। ਗੁਰੂਬਾਣੀ ਅਗਲੇ ਪਿਛਲੇ ਜ਼ਨਮ ਨੂੰ ਨਹੀ ਮੰਨਦੀ। ਭਗਤ ਤਰਲੋਚਨ ਜੀ ਮਰਨ ਤੋ ਬਾਅਦ ਕਿਸੇ ਮੁੱਕਤੀ ਦੀ ਗੱਲ ਨਹੀ ਕਰਦੇ। ਇਸੇ ਤਰਾ ਗੁਰਬਾਣੀ ਵਿੱਚ ਹੋਰ ਬਹੁਤ ਸ਼ਬਦ ਹਨ। ਸ਼ਬਦ ਹੈ ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥ ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ ॥ਸਹਸ ਅਠਾਰਹ ਕਹਨਿ ਕਤੇਬਾ ਅਸੁਲੂ ਇਕੁ ਧਾਤੁ ॥ ਲੇਖਾ ਹੋਇ ਤ ਲਿਖੀਐ ਲੇਖੈ ਹੋਇ ਵਿਣਾਸੁ ॥ਨਾਨਕ ਵਡਾ ਆਖੀਐ ਆਪੇ ਜਾਣੈ ਆਪੁ ॥੨੨॥ ਇਸੇ ਤਰਾ ਗੁਰੂ ਨਾਨਕ ਦੇਵ ਜੀ ਪਹਿਲਾ ਜੋ ਪ੍ਰਚਲਤ ਲੋਕੀ ਸਮਝਦੇ ਸੀ ਉਸੀ ਤਰਾ ਲਿਖ ਕੇ ਅਖੀਰ ਵਿੱਚ ਆਪਣੇ ਵਿਚਾਰ ਰੱਖਦੇ ਹਨ। ਲੇਖਾ ਹੋਇ ਤ ਲਿਖੀਐ ਲੇਖੈ ਹੋਇ ਵਿਣਾਸੁ ॥ਨਾਨਕ ਵਡਾ ਆਖੀਐ ਆਪੇ ਜਾਣੈ ਆਪੁ ਸ਼ਬਦ ਹਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ ॥ ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣੁ ॥ਜਿਵ ਤਿਸੁ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣੁ ॥ ੳਪਰਲੀ ਪੰਗਤੀ ਪ੍ਰਚਲਤ ਲੋਕੀ ਸਮਝਦੇ ਸੀ ਹੇਠਾ ਗੁਰੂ ਨਾਨਕ ਦੇਵ ਜੀ ਦੇ ਆਪਣੇ ਵਿਚਾਰ ਹਨ ਓਹੁ ਵੇਖੈ ਓਨਾ ਨਦਰਿ ਨ ਆਵੈ ਬਹੁਤਾ ਏਹੁ ਵਿਡਾਣੁ ॥ ਪਰ ਗੁਰਬਾਣੀ ਨੂੰ ਸਮਝਣ ਲਈ ਗੁਰਮਤ ਦੀਆ ਐਨਕਾਂ ਲਾਉਣੀਆ ਪੈਣੀਆਂ ਹਨ ਨਾਂ ਕਿ ਬ੍ਰਾਹਮਣੀ ਮੱਤ ਦੀਆ।

ਧੰਨਵਾਦ

ਦਲਜੀਤ ਸਿੰਘ ਹੋਠੀ ਰਾਚੈਸਟਰ ਨਿਉਯਾਰਕ (585 698 0146)


(31/07/09)
ਗੁਰਮੀਤ ਸਿੰਘ ਆਸਟ੍ਰੇਲੀਆ

Waheguru jee ka Khalsa Waheguru jee kee Fateh

On the Sikh Marg Website: www.sikhmarg.com every week I have been reading very good Articles based on "Gurbaani and Gurmatt". In fact, all Sikh families should read and follow the Sikh Way of Life.

Prof. Gurbachan Singh jee Thailand Wale is superb in conveying the right knowledge of Sikhie. This week he has shared his experience in Norway and UK Gurduaras. It seems that he has delivered Gurmatt Lectures at RAMGARHIA GURDUARAS in UK. It reminds me about the Ravidasias Temples or Gurduaras in Vienna, Austria and Italy, etc. including Punjab.

Are they work as carpenters, blacksmiths or other artisans? If they follow the Sikh Reht Maryada, why then they call themselves as Ramgarhias? It is not clear whether Prof. Gurbachan Singh jee discussed this issue with them in 2008 and advise them to change such un-Sikhie label.

Since I don't have his Email Address, I am sharing with you, though majority of Sikhs will curse me for raising such a silly point.

Here in Sydney, such a group meets twice a month as Ramgarhia Sikh Welfare Association and conducts Congregations in a hired Hall. Though several persons are known to me and they do invite, I have never attended any session due to the said label. If I am wrong, please do advise me.

Gurmit Singh (Australia)


(30/07/09)
ਅਵਤਾਰ ਸਿੰਘ ਮਿਸ਼ਨਰੀ

ਤੱਤ ਗੁਰਮਤਿ ਪ੍ਰਵਾਰ ਦੇ ਸਿੱਖ ਰਹਿਤ ਮਰਯਾਦਾ ਬਾਰੇ ਦਿੱਤੇ ਗਏ ਵਿਚਾਰਾਂ ਦੀ ਪ੍ਰੋੜਤਾ
ਜੇ ਰੱਬ ਇੱਕ ਹੈ, ਸਿੱਖਾਂ ਦਾ ਸ਼ਬਦ ਗੁਰੂ ਇੱਕ ਹੈ, ਸਿੱਖ ਪੰਥ ਇੱਕ ਹੈ, ਫਿਰ ਸਿੱਖ ਦੀ ਰਹਿਤ ਵੀ ਇੱਕ ਹੀ ਹੋਣੀ ਚਾਹੀਦੀ ਹੈ। ਸੰਪ੍ਰਦਾਈ, ਟਕਸਾਲੀ ਅਤੇ ਡੇਰੇਦਾਰ ਸਿੱਖ ਆਪਣੀ-ਆਪਣੀ ਵੱਖਰੀ-ਵੱਖਰੀ ਰਹਿਤ ਮਰਯਾਦਾ ਬਣਾਈ ਫਿਰਦੇ ਹਨ। ਸਿੱਖ ਦੀ ਰਹਿਤ ਮਰਯਾਦਾ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਅਨੁਸਾਰ ਹੋਣੀ ਚਾਹੀਦੀ ਹੈ। ਮਹਾਂਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਉਦਾਸੀ, ਨਿਰਮਲੇ ਅਤੇ ਹੋਰ ਡੇਰੇਦਾਰ ਸਿੱਖ ਪੰਥ ਵਿਖੇ ਪੈਦਾ ਹੋ ਗਏ ਜੋ ਸਨਸਤਨੀ ਬ੍ਰਾਹਮਣੀ ਮਰਯਾਦਾ ਦੇ ਧਾਰਨੀ ਸਨ। ਫਿਰ ਸਿੰਘ ਸਭਾ ਲਹਿਰ ਪੈਦਾ ਹੋਈ ਜਿਸ ਨੇ ਡੇਰਦਾਰ ਸੰਪ੍ਰਦਾਈਆਂ ਨੂੰ ਗੁਰਦੁਆਰਿਆਂ ਦੇ ਪ੍ਰਬੰਧ ਅਤੇ ਪ੍ਰਚਾਰ ਤੋਂ ਤਾਂ ਲਾਂਭੇ ਕਰ ਦਿੱਤਾ ਪਰ ਇਹ ਲੋਕ ਆਪਣੇ-ਆਪਣੇ ਵੱਖਰੇ ਡੇਰੇ ਬਨਾਉਣ ਵਿੱਚ ਫੁੱਟ ਪਾਊ ਅੰਗ੍ਰੇਜਾਂ ਅਤੇ ਵਰਨਵੰਡਵਾਦੀ ਬ੍ਰਾਹਮਣ ਦੀ ਸ਼ਹਿ ਤੇ ਕਾਮਯਾਬ ਹੋ ਗਏ।
ਪੰਥ ਨੇ ਸਿੰਘ ਸਭਾ ਦੇ ਉਦਮ ਨਾਲ ਰਲ ਕੇ ਉਸ ਵੇਲੇ ਇੱਕ ਸਿੱਖ ਰਹਿਤ ਮਰਯਾਦਾ ਤਾਂ ਬਣਾਈ ਪਰ ਉਸ ਵਿੱਚ ਵੀ ਸੰਪ੍ਰਦਾਈਆਂ ਦੀ ਸੁਰ ਭਾਰੂ ਰਹੀ। ਜਿਸ ਸਦਕਾ ਗੁਰੂ ਗ੍ਰੰਥ ਸਹਿਬ ਜੀ ਦੀ ਵਿਚਾਰਧਾਰਾ ਤੋਂ ਉਲਟ ਅਖੌਤੀ ਦਸਮ ਗ੍ਰੰਥ ਅਤੇ ਹੋਰ ਲਿਖਾਰੀਆਂ ਦੇ ਰਹਿਤਨਾਮੇ ਵੀ ਘਸੋੜ ਦਿੱਤੇ ਗਏ ਜਿਵੇਂ ਸਿੱਖ ਦਾ ਰੋਜਾਨਾਂ ਦਾ ਨਿਤਨੇਮ, ਅਰਦਾਸ ਆਦਿਕ ਵਿੱਚ ਅਖੋਤੀ ਦਸਮ ਗ੍ਰੰਥ ਹਾਵੀ ਕਰ ਦਿੱਤਾ ਗਿਆ ਜਿਸ ਕਰਕੇ ਅੱਜ ਬਹੁਤੇ ਸਿੱਖ ਸ਼ਕਲੋਂ ਸਿੱਖ ਹਨ ਪਰ ਸਿਧਾਂਤ ਪੱਖੋਂ ਬ੍ਰਾਹਮਣੀ ਕਰਮਕਾਂਡਾਂ ਦੇ ਧਾਰਨੀ ਹਨ। ਸਿੱਖਾਂ ਦੇ ਕੇਂਦਰੀ ਅਸਥਾਨਾਂ ਅਤੇ ਸੰਸਥਾਵਾਂ ਤੇ ਅਜਿਹੀ ਵਿਚਾਰਧਾਰਾ ਵਾਲੇ ਲੋਕਾਂ ਦਾ ਕਬਜਾ ਹੈ ਇਸ ਲਈ ਉਹ ਨਿਰੋਲ ਗੁਰਬਾਣੀ ਦੀ ਵਿਚਾਰਧਾਰਾ ਵਾਲੀ ਮਰਯਾਦਾ ਦਾ ਵਿਰੋਧ ਕਰਦੇ ਹਨ। ਜਰਾ ਸੋਚੋ ਜਿਸ ਬਾਣੀ ਨੂੰ ਗੁਰਤਾ ਹਾਸਲ ਨਹੀਂ ਉਹ ਸਿੱਖ ਦੀ ਮਰਯਾਦਾ ਵਿੱਚ ਕਿਵੇਂ ਸ਼ਾਮਲ ਹੋ ਸਕਦੀ ਹੈ। ਜੇ ਸਿੱਖਾਂ ਦਾ ਗੁਰੂ ਗ੍ਰੰਥ ਹੈ ਤਾਂ ਮਰਯਾਦਾ ਵੀ ਗੁਰੂ ਗ੍ਰੰਥ ਵਿੱਚੋਂ ਹੀ ਹੋਣੀ ਚਾਹੀਦੀ ਹੈ ਨਾ ਕਿ ਕਿਸੇ ਹੋਰ ਗ੍ਰੰਥ ਜਾਂ ਸੰਪ੍ਰਦਾਈ ਡੇਰੇਦਾਰ ਦੇ ਗ੍ਰੰਥਾਂ ਵਿੱਚੋਂ। ਹੁਣ ਪੰਥ ਦਾ ਕੁੱਝ ਹਿੱਸਾ ਅਗਿਆਨਤਾ ਦੀ ਨੀਂਦ ਚੋਂ ਜਾਗ ਚੁੱਕਾ ਹੈ। ਹੁਣ ਕੁੱਝ ਅਖਬਾਰ, ਰਸਾਲੇ ਅਤੇ ਵੈਬਸਾਈਟਾਂ ਨਿਰੋਲ ਗੁਰਬਾਣੀ ਦਾ ਪ੍ਰਚਾਰ ਕਰ ਰਹੀਆਂ ਹਨ। ਇਸ ਕਰਕੇ ਸਾਨੂੰ ਹੁਣ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਨੂੰ ਫਾਲੋ ਕਰਕੇ ਅਧੂਰੇ ਪਏ ਫੈਸਲੇ ਹੱਲ ਕਰ ਲੈਣੇ ਚਾਹੀਦੇ ਹਨ। ਗੁਰੂ ਗਰੰਥ ਸਾਹਿਬ ਜੀ ਦੀ ਪਵਿਤਰ ਬਾਣੀ ਤੋਂ ਬਿਨਾ ਸਿੱਖ ਦਾ ਹੋਰ ਕਿਸੇ ਅਖੌਤੀ ਗ੍ਰੰਥ ਦੀ ਬਾਣੀ ਦਾ ਨਿਤਨੇਮ ਅਤੇ ਅਰਦਾਸ ਨਹੀਂ ਹੋਣੀ ਚਾਹੀਦੀ। ਸਿੱਖ ਮਿਸ਼ਨਰੀਆਂ ਨੂੰ ਵੀ ਇਧਰ ਯੋਗ ਧਿਆਨ ਦੇਣਾ ਚਾਹੀਦਾ ਹੈ ਨਾਂ ਕਿ ਡੇਰੇਦਾਰ ਅਖੌਤੀ ਜਥੇਦਾਰ ਜੋ ਬਾਦਲ ਦੇ ਲਿਫਾਫੇ ਵਿੱਚੋਂ ਨਿਕਲਦੇ ਹਨ ਉਨ੍ਹਾਂ ਦੇ ਛੇਕਣ ਤੋਂ ਹੀ ਡਰਦੇ ਰਹਿਣਾ ਚਾਹੀਦਾ ਹੈ। ਸਿਖਾਂ ਵਿੱਚ ਕੋਈ ਪੁਜਾਰੀ ਜਮਾਤ ਨਹੀਂ ਸਿੱਖਾਂ ਦਾ ਸਭ ਕੁੱਝ ਗੁਰੂ ਗਰੰਥ ਸਾਹਿਬ ਹੀ ਹੈ ਜਿਸ ਦੀ ਅਗਵਾਈ ਹਰੇਕ ਸਿੱਖ ਨੂੰ ਕਬੂਲਣੀ ਚਾਹੀਦੀ ਹੈ ਨਾਂ ਕਿ ਭੰਬਲਭੂਸੇ ਵਿੱਚ ਪਏ ਹੋਏ ਡੇਰੇਦਾਰ ਜਥੇਦਾਰਾਂ ਦੀ ਜੋ ਆਪ ਸਿੱਖ ਰਹਿਤ ਮਰਯਾਦਾ ਨੂੰ ਤਾਂ ਮੰਨਦੇ ਨਹੀਂ ਸਗੋਂ ਮੰਨਣ ਵਾਲਿਆਂ ਨੂੰ ਆਏ ਦਿਨ ਧਮਕੀਆਂ ਦਿੰਦੇ ਰਹਿੰਦੇ ਹਨ। ਇਸ ਵਿੱਚ ਕੁੱਝ ਵਿਦੇਸ਼ਾਂ ਵਿੱਚ ਭੈਠੇ ਚਫੇਰ ਗੜੀਏ ਵੀ ਜਥੇਦਾਰਾਂ ਦੇ ਕੰਨ ਵਿਦਵਾਨਾਂ ਦੇ ਵਿਰੁੱਧ ਭਰਦੇ ਰਹਿੰਦੇ ਹਨ। ਅਸੀਂ ਤੱਤ ਗੁਰਮਤਿ ਪਰਵਾਰ ਨਾਲ ਤਹਿ ਦਿਲੋਂ ਸਹਿਮਤ ਹਾਂ ਜੋ ਸਿੱਖਾਂ ਨੂੰ ਜਗਾਉਣ ਦੇ ਯੋਗ ਉਪਰਾਲੇ ਕਰ ਰਹੇ ਹਨ। ਅਤੇ ਬੇਨਤੀ ਕਰਦੇ ਹਾਂ ਕਿ ਵੱਧ ਤੋਂ ਵੱਧ ਗੁਰੂ ਗ੍ਰੰਥ ਨਾਲ ਜੁੜੋ ਅਤੇ ਜੋੜੋ ਭਾਵ ਆਪ ਬੁਰਬਾਣੀ ਪੜ੍ਹੋ ਵਿਚਾਰੋ ਅਤੇ ਹੋਰਨਾਂ ਨੂੰ ਵੀ ਸਿਖਾਓ ਤਾਂ ਕਿ ਅਖੌਤੀ ਸੰਤਾਂ ਸਾਧਾਂ ਜਥੇਦਾਰਾਂ ਅਤੇ ਉਨ੍ਹਾਂ ਦੀਆਂ ਵੱਖ ਵੱਖ ਬਣਾਈਆ ਗਈਆ ਮਰਯਾਦਾਵਾਂ ਤੋਂ ਆਮ ਸਿੱਖਾਂ ਨੂੰ ਬਚਾਇਆ ਜਾ ਸਕੇ। ਸਭ ਮਾਈ ਭਾਈ ਨੂੰ ਗੁਰ ਫਤਿਹ ਪ੍ਰਵਾਣ ਹੋਵੇ ਜੀ।
ਅਵਤਾਰ ਸਿੰਘ ਮਿਸ਼ਨਰੀ ਜਨਰਲ ਸਕੱਤਰ
ਗੁਰੂ ਗ੍ਰਥ ਪ੍ਰਚਾਰ ਮਿਸ਼ਨ ਆਫ ਯੂ ਐਸ ਏ
(510-432-5827)


(30/07/09)
ਗੁਰਪ੍ਰੀਤ ਸਿੰਘ ਸਮਰਾ

Dear Editor and readers of Sikhmarg,
Regarding the shabad/sloka of Bhagat Tarlochan ji, I want to share the information that it is based on Bhagwat Gita which is a part of Mahabharat.
In the 8th chapter of Geeta, verse 5 and 6 Krishna says :
Anta-kale ca mam eva smaran muktva kalevaram
Yah prayati sa mad-bhavam yati nasty atra samsayah(5)
Yam yam vapi smaran bhavam tayjaty ante kalevaram
Tam tam evati kaunteya sada tad-bhava-bhavitah(6)
And whoever, at the end of his life, quits his body, remembering Me alone, at once attains My nature. Of this there is no doubt.
Whatever state of being one remembers when he quits his body, O son of Kuntī, that state he will attain without fail.
Krishna (a fictional character) further says in chapter 9:
Even if one commits the most abominable action, if he is engaged in devotional service to me at the end he is to be considered saintly because he is properly situated in his determination.(30)
Bhagat Tarlochan in his Shabad has actually condemned the teachings of Gita.
For the information of readers, I just want to add that Krishna is a fictional character who never existed and Gita is “handbook of terrorism”.
Krishna tells Arjuna to kill other people by saying that soul never dies so people he will be killing will not die and tells Arjuna that he should not be afraid of death himself as he will not die in the war because soul never dies. If someone today gives this argument in court he will be sent to mental hospital.
Regarding the issue of life after death, Kabir Saab has clearly said :
ਜਸ ਜੰਤੀ ਮਹਿ ਜੀਉ ਸਮਾਨਾ ॥ ਮੂਏ ਮਰਮੁ ਕੋ ਕਾ ਕਰ ਜਾਨਾ ॥੩॥
ਜਿਵੇਂ (ਜਦੋਂ ਗਵਈਆ ਆਪਣਾ ਹੱਥ ਸਾਜ਼ ਤੋਂ ਹਟਾ ਲੈਂਦਾ ਹੈ, ਤਾਂ) ਰਾਗ ਦੀ ਅਵਾਜ਼ ਸਾਜ਼ ਦੇ ਵਿੱਚ (ਹੀ) ਲੀਨ ਹੋ ਜਾਂਦੀ ਹੈ (ਕੋਈ ਦੱਸ ਨਹੀਂ ਸਕਦਾ ਕਿ ਉਹ ਕਿਥੇ ਗਈ, ਤਿਵੇਂ ਮਰੇ ਮਨੁੱਖ ਦਾ ਭੇਤ (ਕਿ ਉਸ ਦੀ ਜਿੰਦ ਕਿਥੇ ਗਈ) ਕੋਈ ਮਨੁੱਖ ਕਿਵੇਂ ਜਾਣ ਸਕਦਾ ਹੈ?

Gurpreet Singh Sumra
Brampton,Canada


(30/07/09)
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ

ਜਸਬੀਰ ਸਿੰਘ ਕੈਲਗਿਰੀ ਜੀ ਨੂੰ “ਗੂਜਰੀ॥ ਅੰਤਿ ਕਾਲਿ ਜੋ ਲਛਮੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ॥” ਦੀ ਵਿਆਖਿਆ ਬਾਰੇ ਕੁੱਝ ਸਵਾਲ॥
ਗੂਜਰੀ ਸ੍ਰੀ ਨਾਮਦੇਵ ਜੀ ਕੇ ਪਦੇ ਘਰੁ 1
ੴ ਸਤਿਗੁਰ ਪ੍ਰਸਾਦਿ॥ ਜੌ ਰਾਜੁ ਦੇਹਿ ਤ ਕਵਨ ਬਡਾਈ॥ ਜੌ ਭੀਖ ਮੰਗਾਵਹਿ ਤ ਕਿਆ ਘਟਿ ਜਾਈ॥ 1॥ ਤੂੰ ਹਰਿ ਭਜੁ ਮਨ ਮੇਰੇ ਪਦੁ ਨਿਰਬਾਨੁ॥ ਬਹੁਰਿ ਨ ਹੋਇ ਤੇਰਾ ਆਵਨ ਜਾਨੁ॥ 1॥ ਰਹਾਉ॥ ਸਭ ਤੈ ਉਪਾਈ ਭਰਮ ਭੁਲਾਈ॥ ਜਿਸ ਤੂੰ ਦੇਵਹਿ ਤਿਸਹਿ ਬੁਝਾਈ॥ 2॥ ਸਤਿਗੁਰੁ ਮਿਲੈ ਤ ਸਹਸਾ ਜਾਈ॥ ਕਿਸੁ ਹਉ ਪੂਜਉ ਦੂਜਾ ਨਦਰਿ ਨ ਆਈ॥ 3॥ ਏਕੈ ਪਾਥਰ ਕੀਜੈ ਭਾਉ॥ ਦੂਜੈ ਪਾਥਰ ਧਰੀਐ ਪਾਉ॥ ਜੇ ਓਹੁ ਦੇਉ ਤ ਓਹੁ ਭੀ ਦੇਵਾ॥ ਕਹਿ ਨਾਮਦੇਉ ਹਮ ਹਰਿ ਕੀ ਸੇਵਾ॥ 4॥ 1॥ {ਪੰਨਾ 525}
ਗੂਜਰੀ ਘਰੁ 1॥ ਮਲੈ ਨ ਲਾਛੈ, ਪਾਰਮਲੋ, ਪਰਮਲੀਓ ਬੈਠੋ ਰੀ ਆਈ॥ ਆਵਤ ਕਿਨੈ ਨ ਪੇਖਿਓ, ਕਵਨੈ ਜਾਣੈ, ਰੀ ਬਾਈ॥ 1॥ ਕਉਣੁ ਕਹੈ, ਕਿਣਿ ਬੂਝੀਐ, ਰਮਈਆ ਆਕੁਲੁ, ਰੀ ਬਾਈ॥ 1॥ ਰਹਾਉ॥ ਜਿਉ ਆਕਾਸੈ ਪੰਖੀਅਲੋ, ਖੋਜੁ ਨਿਰਖਿਓ ਨ ਜਾਈ॥ ਜਿਉ ਜਲ ਮਾਝੈ ਮਾਛਲੋ, ਮਾਰਗੁ ਪੇਖਣੋ ਨ ਜਾਈ॥ 2॥ ਜਿਉ ਆਕਾਸੈ ਘੜੂਅਲੋ, ਮ੍ਰਿਗ ਤ੍ਰਿਸਨਾ ਭਰਿਆ॥ ਨਾਮੇ ਚੇ ਸੁਆਮੀ ਬੀਠਲੋ, ਜਿਨਿ ਤੀਨੈ ਜਰਿਆ॥ 3॥ 2॥ {ਪੰਨਾ 525}
ਗੂਜਰੀ ਸ੍ਰੀ ਰਵਿਦਾਸ ਜੀ ਕੇ ਪਦੇ ਘਰੁ 3
ੴ ਸਤਿਗੁਰ ਪ੍ਰਸਾਦਿ॥ ਦੂਧੁ ਤ ਬਛਰੈ ਥਨਹੁ ਬਿਟਾਰਿਓ॥ ਫੂਲੁ ਭਵਰਿ, ਜਲੁ ਮੀਨਿ ਬਿਗਾਰਿਓ॥ 1॥ ਮਾਈ ਗੋਬਿੰਦ ਪੂਜਾ ਕਹਾ ਲੈ ਚਰਾਵਉ॥ ਅਵਰੁ ਨ ਫੂਲੁ, ਅਨੂਪੁ ਨ ਪਾਵਉ॥ 1॥ ਰਹਾਉ॥ ਮੈਲਾਗਰ ਬੇਰ੍ਹੇ ਹੈ ਭੁਇਅੰਗਾ॥ ਬਿਖੁ ਅੰਮ੍ਰਿਤੁ ਬਸਹਿ ਇੱਕ ਸੰਗਾ॥ 2॥ ਧੂਪ ਦੀਪ ਨਈਬੇਦਹਿ ਬਾਸਾ॥ ਕੈਸੇ ਪੂਜ ਕਰਹਿ ਤੇਰੀ ਦਾਸਾ॥ 3॥ ਤਨੁ ਮਨੁ ਅਰਪਉ ਪੂਜ ਚਰਾਵਉ॥ ਗੁਰ ਪਰਸਾਦਿ ਨਿਰੰਜਨੁ ਪਾਵਉ॥ 4॥ ਪੂਜਾ ਅਰਚਾ ਆਹਿ ਨ ਤੋਰੀ॥ ਕਹਿ ਰਵਿਦਾਸ ਕਵਨ ਗਤਿ ਮੋਰੀ॥ 5॥ 1॥ {ਪੰਨਾ 525}
ਗੂਜਰੀ ਸ੍ਰੀ ਤ੍ਰਿਲੋਚਨ ਜੀਉ ਕੇ ਪਦੇ ਘਰੁ 1
ੴ ਸਤਿਗੁਰ ਪ੍ਰਸਾਦਿ॥ ਅੰਤਰੁ ਮਲਿ, ਨਿਰਮਲੁ ਨਹੀ ਕੀਨਾ, ਬਾਹਰਿ ਭੇਖ ਉਦਾਸੀ॥ ਹਿਰਦੈ ਕਮਲੁ ਘਟਿ ਬ੍ਰਹਮੁ ਨ ਚੀਨਾੑ, ਕਾਹੇ ਭਇਆ ਸੰਨਿਆਸੀ॥ 1॥ ਭਰਮੇ ਭੂਲੀ ਰੇ ਜੈ ਚੰਦਾ॥ ਨਹੀ ਨਹੀ ਚੀਨਿੑਆ ਪਰਮਾਨੰਦਾ॥ 1॥ ਰਹਾਉ॥ ਘਰਿ ਘਰਿ ਖਾਇਆ, ਪਿੰਡੁ ਬਧਾਇਆ, ਖਿੰਥਾ ਮੁੰਦਾ ਮਾਇਆ॥ ਭੂਮਿ ਮਸਾਣ ਕੀ ਭਸਮ ਲਗਾਈ, ਗੁਰ ਬਿਨੁ ਤਤੁ ਨ ਪਾਇਆ॥ 2॥ ਕਾਇ ਜਪਹੁ ਰੇ, ਕਾਇ ਤਪਹੁ ਰੇ, ਕਾਇ ਬਿਲੋਵਹੁ ਪਾਣੀ॥ ਲਖ ਚਉਰਾਸੀਹ ਜਿਨਿੑ ਉਪਾਈ, ਸੋ ਸਿਮਰਹੁ ਨਿਰਬਾਣੀ॥ 3॥ ਕਾਇ ਕਮੰਡਲੁ ਕਾਪੜੀਆ ਰੇ, ਅਠਸਠਿ ਕਾਇ ਫਿਰਾਹੀ॥ ਬਦਤਿ ਤ੍ਰਿਲੋਚਨੁ ਸੁਨੁ ਰੇ ਪ੍ਰਾਣੀ, ਕਣ ਬਿਨੁ ਗਾਹੁ ਕਿ ਪਾਹੀ॥ 4॥ 1॥ {ਪੰਨਾ 525-526}
ਗੂਜਰੀ॥ ਅੰਤਿ ਕਾਲਿ ਜੋ ਲਛਮੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ॥ ਸਰਪ ਜੋਨਿ ਵਲਿ ਵਲਿ ਅਉਤਰੈ॥ 1॥ ਅਰੀ ਬਾਈ, ਗੋਬਿਦ ਨਾਮੁ ਮਤਿ ਬੀਸਰੈ॥ ਰਹਾਉ॥ ਅੰਤਿ ਕਾਲਿ ਜੋ ਇਸਤ੍ਰੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ॥ ਬੇਸਵਾ ਜੋਨਿ ਵਲਿ ਵਲਿ ਅਉਤਰੈ॥ 2॥ ਅੰਤਿ ਕਾਲਿ ਜੋ ਲੜਿਕੇ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ॥ ਸੂਕਰ ਜੋਨਿ ਵਲਿ ਵਲਿ ਅਉਤਰੈ॥ 3॥ ਅੰਤਿ ਕਾਲਿ ਜੋ ਮੰਦਰ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ॥ ਪ੍ਰੇਤ ਜੋਨਿ ਵਲਿ ਵਲਿ ਅਉਤਰੈ॥ 4॥ ਅੰਤਿ ਕਾਲਿ ਨਾਰਾਇਣੁ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ॥ ਬਦਤਿ ਤਿਲੋਚਨੁ, ਤੇ ਨਰ ਮੁਕਤਾ, ਪੀਤੰਬਰੁ ਵਾ ਕੇ ਰਿਦੈ ਬਸੈ॥ 5॥ 2॥ {ਪੰਨਾ 526}
ਪਿਛਲੇ ਪੰਨੇ ਤੇ ਆਏ ਸਲੋਕਾਂ ਤੋਂ ਇਸ ਕਰਕੇ ਸ਼ੁਰੂ ਕੀਤਾ ਹੈ ਕਿ ਸਾਰੇ ਪਾਠਕਾਂ ਨੂੰ ਇਸ ਦਾ ਪਤਾ ਚੱਲ ਸਕੇ ਕਿ ਇਨ੍ਹਾਂ ਪੰਨਿਆਂ ਤੇ ਅੰਕਿਤ ਕੀਤੇ ਸਲੋਕਾਂ ਦਾ ਵਿਸ਼ਾ ਵਸਤੂ ਕੀ ਹੈ? ਇਨ੍ਹਾਂ ਸਾਰੇ ਸਲੋਕਾਂ ਵਿੱਚ ਉਸ ਵੇਲੇ ਦੇ ਪ੍ਰਚੱਲਤ ਕਰਮ-ਕਾਂਡਾਂ ਦੀ ਨਿਖੇਦੀ ਕੀਤੀ ਗਈ ਹੈ।
ਜਿਵੇਂ: ਤੂੰ ਹਰਿ ਭਜੁ ਮਨ ਮੇਰੇ ਪਦੁ ਨਿਰਬਾਨੁ॥ ਬਹੁਰਿ ਨ ਹੋਇ ਤੇਰਾ ਆਵਨ ਜਾਨੁ॥ 1॥ ਰਹਾਉ॥
ਕਉਣੁ ਕਹੈ, ਕਿਣਿ ਬੂਝੀਐ, ਰਮਈਆ ਆਕੁਲੁ, ਰੀ ਬਾਈ॥ 1॥ ਰਹਾਉ॥
ਮਾਈ ਗੋਬਿੰਦ ਪੂਜਾ ਕਹਾ ਲੈ ਚਰਾਵਉ॥ ਅਵਰੁ ਨ ਫੂਲੁ, ਅਨੂਪੁ ਨ ਪਾਵਉ॥ 1॥ ਰਹਾਉ॥
ਭਰਮੇ ਭੂਲੀ ਰੇ ਜੈ ਚੰਦਾ॥ ਨਹੀ ਨਹੀ ਚੀਨਿੑਆ ਪਰਮਾਨੰਦਾ॥ 1॥ ਰਹਾਉ॥
ਅਰੀ ਬਾਈ, ਗੋਬਿਦ ਨਾਮੁ ਮਤਿ ਬੀਸਰੈ॥ ਰਹਾਉ॥
ਉਪਰਲੀਆਂ ਸਾਰੀਆਂ ਰਹਾਉ ਦੀਆਂ ਤੁਕਾਂ ਵਿੱਚ ਇਸ ਮਨੁੱਖਾ ਜੀਵ ਨੂੰ ਮੁੱਖ ਉਪਦੇਸ਼ ਇਹ ਹੈ ਕਿ ਜਿਉਂਦੇ ਜੀਅ ਤੁ ਪਰਮਾਤਮਾ/ਸੱਚੇ ਗਿਆਨ ਨਾਲ ਜੁੜਿਆ ਰਹੋ ਇਸੇ ਵਿੱਚ ਹੀ ਤੇਰਾ ਕਲਿਆਣ ਹੈ। ਹੇਰਾ ਫੇਰੀਆਂ, ਚਲਾਕੀਆਂ ਤੇ ਧੋਖਾਧੜੀਆਂ ਨੇ ਤੇਰੇ ਕਿਸੇ ਕੰਮ ਨਹੀਂ ਆਉਣਾ।
ਸ੍ਰ. ਜਸਬੀਰ ਸਿੰਘ ਜੀ ਭਗਤ ਤ੍ਰਲੋਚਨ ਜੀ ਦੇ ਇਸ ਸਬਦ ਦਾ ਸਰੀਰਕ ਤੌਰ ਤੇ ਮਰਨ ਨਾਲ ਸਬੰਧਿ ਤੁਸੀਂ ਕਿਵੇਂ ਜੋੜਿਆ?
ਜੇ ਮਰਨ ਵੇਲੇ ਨਰਾਇਣ ਕਹਿਣ ਨਾਲ ਹੀ ਮੁਕਤੀ ਮਿਲ ਜਾਣੀ ਹੈ ਜਾਂ ਪਾਰਉਤਾਰਾ ਹੋ ਜਾਣਾ ਹੈ ਤਾਂ ਸਾਰੀ ਜਿੰਦਗੀ ਚੰਗੇ ਬਣਨ ਦੀ ਲੋੜ ਨਹੀਂ। ਸ਼ਾਇਦ ਇਸੇ ਕਰਕੇ ਹੀ ਸਾਰਾ ਹਿੰਦੋਸਤਾਨ ਗਰਕ ਚੁਕਿਆ ਤੇ ਸ੍ਰ. ਜਸਬੀਰ ਸਿੰਘ ਜੀ ਵੀ ਕੈਨੇਡਾ ਰਹਿ ਕੇ ਹੀ ਪੰਡਿਤ ਵਾਦ ਨੂੰ ਕੈਨੇਡਾ ਵਿੱਚ ਫੈਲਾਅ ਕੇ ਇਸ ਧਰਤੀ ਨੂੰ ਵੀ ਨਰਕ ਦਾ ਦਰਜ਼ਾ ਦੇਣਾ ਚਾਹੁੰਦੇ ਹਨ।
‘ਐਸੀ ਚਿੰਤਾ ਮਹਿ ਜੇ ਮਰੈ’ ਕੀ ਮਰਨ ਵੇਲੇ ਕਿਸੇ ਨੂੰ ਕੋਈ ਚਿੰਤਾ ਹੁੰਦੀ ਹੈ?
‘ਅੰਤਿ ਕਾਲਿ ਨਾਰਾਇਣੁ ਸਿਮਰੈ’ ਗੁਰੂ ਗ੍ਰੰਥ ਸਾਹਿਬ ਜੀ ਦਾ ਸਿਧਾਂਤ ਹੈ ਤਾਂ ‘ਜਾ ਕੀ ਟਹਲ ਨ ਬਿਰਥੀ ਜਾਇ॥ ਸਦਾ ਸਦਾ ਹਰਿ ਕੇ ਗੁਣ ਗਾਇ॥ 3॥ …. .॥
ਆਠ ਪਹਰ ਸਿਮਰਹੁ ਪ੍ਰਭ ਨਾਮੁ॥ ਅਨਿਕ ਤੀਰਥ ਮਜਨੁ ਇਸਨਾਨੁ॥ ਪਾਰਬ੍ਰਹਮ ਕੀ ਸਰਣੀ ਪਾਹਿ॥ ਕੋਟਿ ਕਲੰਕ ਖਿਨ ਮਹਿ ਮਿਟਿ ਜਾਹਿ॥ 3॥ ਬੇਮੁਹਤਾਜੁ ਪੂਰਾ ਪਾਤਿਸਾਹੁ॥ ਪ੍ਰਭ ਸੇਵਕ ਸਾਚਾ ਵੇਸਾਹੁ॥ ਗੁਰਿ ਪੂਰੈ ਰਾਖੇ ਦੇ ਹਾਥ॥ ਨਾਨਕ ਪਾਰਬ੍ਰਹਮ ਸਮਰਾਥ॥ 4॥ 26॥ 95॥ {ਪੰਨਾ 184} ਤਾਂ ਗੁਰੂ ਸਾਹਿਬ ਜੀ ਦੇ ਇਨ੍ਹਾਂ ਫੁਰਮਾਣਾਂ ਦੀ ਕੀ ਕਰੀਏ?
ਮਰਨ ਤੋਂ ਬਾਅਦ ਬੰਦਾ ਕੀ ਬਣਦਾ ਹੈ, ਕਿਧਰ ਜਾਂਦਾ ਹੈ, ਇਸਦਾ ਕਲਿਆਣ ਕਿਵੇਂ ਹੋਣਾ ਹੈ ਤੇ ਕੀਹਨੇ ਕਰਨਾ ਹੈ ਆਦਿ ਇਸਦਾ ਸਿਰਫ ਤੇ ਸਿਰਫ ਪੰਡਿਤ ਜੀ ਨੂੰ ਪਤਾ ਹੈ ਤੇ ਗੁਰੂ ਸਾਹਿਬ ਇਸਦਾ ਸ਼ਰੇ-ਆਮ ਖੰਡਨ ਕਰਦੇ ਹਨ।
ਗਉੜੀ ਮਹਲਾ 1॥ ਕਿਰਤੁ ਪਇਆ ਨਹ ਮੇਟੈ ਕੋਇ॥ ਕਿਆ ਜਾਣਾ ਕਿਆ ਆਗੈ ਹੋਇ॥ ਜੋ ਤਿਸੁ ਭਾਣਾ ਸੋਈ ਹੂਆ॥ ਅਵਰੁ ਨ ਕਰਣੈ ਵਾਲਾ ਦੂਆ॥ 1॥ {ਪੰਨਾ 154}
ਜਦੋਂ ਗੁਰੂ ਸਾਹਿਬਾਨ ਆਪ ਲਿਖਦੇ ਹਨ ਕਿ ਭਾਈ ਪਤਾ ਨਹੀਂ ਕੱਲ੍ਹ ਨੂੰ ਕੀ ਹੋਣ ਵਾਲਾ ਹੈ। ਐ ਬੰਦੇ ਜੋ ਤੂੰ ਕਿਰਤ ਕੀਤੀ ਹੈ ਇਵਜ਼ਾਨਾ ਤੈਨੂੰ ਇਸਦਾ ਹੀ ਮਿਲਣਾ ਹੈ। ਇਸ ਵਿਚੋਂ ਕਿਸੇ ਨੇ ਤਿਲ ਭਰ ਵੀ ਤੈਨੂੰ ਘੱਟ ਨਹੀਂ ਦੇਣਾ। ਪਰਮਾਤਮਾ ਦੇ ਨਿਯਮ ਅਨੁਸਾਰ ਹੀ ਸੱਭ ਕੁੱਝ ਹੋਣਾ ਹੈ।
ਨਿਕੁਟੀ ਦੇਹ ਦੇਖਿ ਧੁਨਿ ਉਪਜੈ, ਮਾਨ ਕਰਤ ਨਹੀ ਬੂਝੈ॥ ਲਾਲਚੁ ਕਰੈ ਜੀਵਨ ਪਦ ਕਾਰਨ, ਲੋਚਨ ਕਛੂ ਨ ਸੂਝੈ॥ ਥਾਕਾ ਤੇਜੁ, ਉਡਿਆ ਮਨੁ ਪੰਖੀ, ਘਰਿ ਆਂਗਨਿ ਨ ਸੁਖਾਈ॥ ਬੇਣੀ ਕਹੈ ਸੁਨਹੁ ਰੇ ਭਗਤਹੁ, ਮਰਨ ਮੁਕਤਿ ਕਿਨਿ ਪਾਈ॥ 5॥ {ਪੰਨਾ 93}
ਮਰਨ ਤੋਂ ਬਾਅਦ ਵਾਲੀ ਮੁਕਤੀ ਵੀ ਸਿੱਖੀ ਵਿੱਚ ਪਰਵਾਨ ਨਹੀਂ ਤਾਂ ਗੁਰੂ ਜੀ ਭਗਤ ਤ੍ਰਲੋਚਨ ਜੀ ਦੇ ਇਸ ਸਬਦ ਨੂੰ ਗੁਰੂ ਗੰਥ ਵਿੱਚ ਕਿਉਂ ਦਰਜ਼ ਕਰਨਗੇ ਜਿਸਦਾ ਸਿਧਾਂਤ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਨਾਲ ਮੇਲ ਨਹੀਂ ਖਾਂਦਾ?
ਬਾਕੀ ਅਗਲੀ ਚਿੱਠੀ ਵਿਚ।
ਗੁਰੂ ਪੰਥ ਦਾ ਦਾਸ,
ਗੁਰਚਰਨ ਸਿੰਘ (ਜਿਉਣ ਵਾਲਾ) ਕੈਨੇਡਾ, ਬਰੈਂਪਟਨ।

www.singhsabhacanada.com


(30/07/09)
ਸੰਤੋਖ ਸਿੰਘ ਆਸਟ੍ਰੇਲੀਆ

Respectede Principal Sahib Jio
Just now read your article in sikh Marg, about Gurdwara elctions. Marvellous!
Some years ago, I also wrote an article about this subject. If have time then please go through it. It also published then in Sikh Marg.
Regards
Santokh Singh


(29/07/09)
ਸਰਵਜੀਤ ਸਿੰਘ

ਸਤਿਕਾਰ ਯੋਗ ਸੰਪਾਦਕ ਜੀ ਅਤੇ ਪਿਆਰੇ ਪਾਠਕ ਜਨੋਂ
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।

ਸ: ਜਸਬੀਰ ਸਿੰਘ ਜੀ (ਕੈਲਗਰੀ) ਅਤੇ ਪ੍ਰੋ: ਸੁਖਵਿੰਦਰ ਸਿੰਘ ਦਦੇਹਰ ਜੀ ਦੇ ਲੇਖ, ਜੋ ਭਗਤ ਤ੍ਰਿਲੋਚਨ ਜੀ ਵਲੋਂ ਉਚਾਰਣ ਕੀਤੇ ਗਏ, ਰਾਗ ਗੂਜਰੀ ਵਿੱਚ ਸ਼ਬਦ (ਪੰਨਾ-526) ਦੀ ਵਿਆਖੀਆ ਹੀ ਹਨ, ਦੇ ਅਖੀਰ ਵਿਚ ਸ: ਮੱਖਣ ਸਿੰਘ ਜੀ ਵਲੋ ਦਿੱਤੇ ਗਏ ਨੋਟ ਕਾਰਨ ਹੀ ਇਹ ਪੱਤਰ ਲਿਖ ਰਿਹਾ ਹਾਂ। ਵਰਨਾ ਇਸ ਵਿਸ਼ੇ ਤੇ ਬੁਹਤ ਹੀ ਲੰਮੀ-ਚੌੜੀ ਵਿਚਾਰ-ਚਰਚਾ ਹੋ ਚੁੱਕੀ ਹੈ।
ਭਗਤ ਤ੍ਰਿਲੋਚਨ ਜੀ ਖੁਦ ਬ੍ਰਹਾਮਣ ਜਾਤ `ਚ ਸਨ। ਉਹ, ਉਸ ਵੇਲੇ ਸਮਾਜ ਵਿਚ ਪ੍ਰਚੱਲਤ ਸਾਰੇ ਰਸਮੋ-ਰਿਵਾਜਾਂ ਨੂੰ ਚੰਗੀ ਤਰ੍ਹਾਂ ਜਾਣਦੇ ਸਨ। ਇਸੇ ਲਈ ਭਗਤ ਜੀ ਨੇ ਜੋ ਉਪਦੇਸ਼ ਸਮਾਜ ਨੂੰ ਦੇਣਾ ਹੈ ਉਹ ਪ੍ਰਚੱਲਤ ਮਨਾਉਤਾਂ ਅਤੇ ਬੋਲੀ ਵਿਚ ਹੀ ਦਿੱਤਾ ਹੈ ਤਾਂ ਜੋ ਜੰਤਾਂ ਨੂੰ ਸਮਝ ਆ ਸਕੇ। ਉਸ ਵੇਲੇ ਦੇ ਸਮਾਜ ਵਿਚ ਇਹ ਮੰਨਿਆ ਜਾਂਦਾ ਸੀ ਕਿ ਜੋ ਇਨਸਾਨ ਮੌਤ ਸਮੇ ਧਨ-ਦੌਲਤ ਨੂੰ ਯਾਦ ਕਰਦਾ ਹੈ ਉਹ ਸੱਪ ਦੀ ਜੂਨੀ ਵਿੱਚ ਪੈਂਦਾ ਹੈ, ਜਿਸ ਦਾ ਧਿਆਨ ਔਰਤ ਵੱਲ ਹੋਵੇ ਉਹ ਵੇਸਵਾ ਦੀ ਜੂਨੀ ਪੈਂਦਾ ਹੈ। ਅਖੀਰ ਦੇ ਵੇਲੇ ਜਿਹੜਾ ਕੋਈ ਪੁੱਤਰਾਂ ਦਾ ਖਿਆਲ ਕਰਦਾ ਹੈ ਸੂਰ ਦੀ ਜੂਨੀ ਪੈਂਦਾ ਹੈ। ਜਿਸ ਦੇ ਖਿਆਲ ਵਿਚ ਮਹਿਲ-ਮਾੜੀਆਂ ਹੋਣ ਉਹ ਭੂਤ ਦੀ ਜੂਨ ਵਿੱਚ ਪੈਂਦਾ ਹੈ ਅਤੇ ਅਖੀਰ ਵੇਲੇ ਜੇ ਕੋਈ ਨਾਰਾਇਣੁ ਨੂੰ ਯਾਦ ਕਰਦਾ ਹੈ ਉਸ ਦਾ ਪਾਰ ਉਤਾਰਾ ਹੋ ਜਾਂਦਾ ਹੈ।
ਇਸ ਪਾਵਨ ਸ਼ਬਦ ਦੀ ਤੀਜੀ ਪੰਗਤੀ, ‘ਅੰਤਿ ਕਾਲਿ ਜੇ ਲੜਿਕੇ ਸਿਮਰੈ’ ਅਤੇ ਆਖਰੀ ਪੰਗਤੀ ‘ਅੰਤਿ ਕਾਲਿ ਨਾਰਾਇਣੁ ਸਿਮਰੈ’ ਵੱਲ ਖਾਸ ਧਿਆਨ ਦੇਣ ਦੀ ਲੋੜ ਹੈ। ਇਨ੍ਹਾਂ ਦੋਵਾਂ ਪੰਗਤੀਆਂ ਵਿਚ ਹੀ ਧਿਆਨ ਤਾਂ ਪੁੱਰਤ ਵੱਲ ਹੈ ਪਰ ਤੀਜੀ ਪੰਗਤੀ ਦੇ ਮੁਤਾਬਕ ਸੂਰ ਦੀ ਜੂਨੀ ਮਿਲਦੀ ਹੈ ਅਤੇ ਆਖਰੀ ਪੰਗਤੀ ਮੁਤਾਬਕ ਮੁਕਤੀ। ਇਸ ਨੂੰ ਸਮਝਣ ਲਈ ਸਾਨੂੰ ਹਿੰਦੂ ਮਿਤਿਹਾਸ ਦਾ ਆਸਰਾ ਲੈਣਾ ਪਵੇਗਾ।
ਅਜਾਮਲ, ਅਜਾਮੁਲ, ਅਜਾਮਿਲ: ਸੰਗਯਾ- ਕਨੌਜ ਦੇਸ਼ ਦਾ ਇੱਕ ਦੁਰਾਚਾਰੀ ਬ੍ਰਾਹਮਣ, ਜਿਸ ਨੇ ਇੱਕ ਵੇਸ਼ਯਾ ਨਾਲ ਵਿਆਹ ਕੀਤਾ ਸੀ, ਜਿਸ ਦੇ ਉਦਰ ਤੋਂ ਦਸ ਪੁਤ੍ਰ ਹੋਏ, ਭਗਤਮਾਲ ਅਤੇ ਭਾਗਵਤ ਵਿੱਚ ਕਥਾ ਹੈ ਕਿ ਛੋਟੇ ਪੁਤ੍ਰ ਦਾ ਨਾਉਂ ਨਾਰਾਯਣ ਹੋਣ ਕਰਕੇ ਅਜਾਮਿਲ ਨਾਰਾਯਣ ਦਾ ਭਗਤ ਹੋਕੇ ਮੁਕਤਿ ਦਾ ਅਧਿਕਾਰੀ ਬਣਿਆ। “ਬਿਆਧ ਅਜਮੁਲ ਤਾਰੀਅਲੇ” (ਗਉ ਨਾਮਦੇਵ) । (ਮਹਾਨਕੋਸ਼)
“ਇਸੇ ਤਰ੍ਹਾਂ ਦਾ ਮਨੋਰੋਗ ਇਸ ਬ੍ਰਾਹਮਣ ਅਜਾਮਿਲ ਨੂੰ ਸੀ। ਇੱਕ ਰਾਜੇ ਕੋਲੋਂ ਅੱਛੀ ਖਾਸੀ ਤਨਖਾਹ ਲੈ ਕੇ ਇਹ ਕੁਲ ਪ੍ਰੋਹਿਤ ਦੀ ਨੌਕਰੀ ਕਰਦਾ ਸੀ। ਅੰਨ੍ਹਾਂ ਪੈਸਾ, ਰਾਜ ਦਰਬਾਰ ਦੀਆਂ ਅਨੇਕ ਸਹੂਲਤਾਂ ਨੇ ਬੁੱਧੀ ਭਰਿਸ਼ਟ ਕਰ ਦਿੱਤੀ, ਕੁਰਾਹੇ ਪੈ ਗਿਆ। ਨਸ਼ੇ ਸਰੀਰ ਨੂੰ ਖਾਣ ਲੱਗੇ, ਵੇਸ਼ਵਾ ਦੇ ਕੋਠਿਆਂ ਤੇ ਵਕਤ ਬਰਬਾਦ ਹੋਣ ਲੱਗਿਆ। ਰਾਜ ਦਰਬਾਰ ਵੱਲੋਂ ਨੌਕਰੀ ਤੋਂ ਜਵਾਬ ਮਿਲ ਗਿਆ। ਸ਼ਹਿਰ ਵਾਲਿਆਂ ਨੇ ਸ਼ਹਿਰ ਚੋਂ ਕੱਢ ਦਿੱਤਾ। ਜੰਗਲ ਵਿਚ ਛੱਪਰ ਬਣਾ ਕੇ ਰਹਿਣ ਲੱਗਾ। ਵੇਸ਼ਵਾ ਪਤਨੀ ਨੇ ਦਸ ਪੁੱਤਰਾਂ ਨੂੰ ਜਨਮ ਦਿੱਤਾ। ‘‘ਰਾਮ ਨਾਮ`` ਉੱਕਾ ਹੀ ਮਨੋਂ ਵਿਸਾਰ ਦਿੱਤਾ। ਇੱਕ ਦਿਨ ਕਿਸੇ ਸਾਧੂ ਨੇ ਉਪਦੇਸ਼ ਕੀਤਾ ਕਿ ਅਜਾਮਿਲ ‘‘ਨਾਮ`` ਜਪਿਆ ਕਰ। ਆਖਣ ਲੱਗਾ ਜੀ ਦਿਲ ਨਹੀਂ ਮੰਨਦਾ। ਸਾਧੂ ਨੇ ਸਲਾਹ ਦਿੱਤੀ, ਪੁੱਤਰ ਦਾ ਨਾਮ ਹੀ ਨਾਰਾਇਣ ਰੱਖ ਦੇਹ, ਜਦੋਂ ਇਸ ਨੂੰ ਆਵਾਜ਼ ਮਾਰੇਂਗਾ ਤਦੋਂ ਰੱਬ ਚੇਤੇ ਆ ਜਾਇਆ ਕਰੇਗਾ। ਅਜਾਮਿਲ ਨੇ ਇਵੇਂ ਹੀ ਕੀਤਾ ਤੇ ਨਾਰਾਇਣ ਆਖਦਿਆਂ ਜਦੋਂ ਪ੍ਰਾਣ ਨਿਕਲਣ ਲੱਗੇ ਤਦੋਂ ਵਿਸ਼ਨੂੰ ਭਗਵਾਨ ਆਪ ਚੱਲ ਕੇ ਆਇਆ। ਆਪਦੇ ਵਿਮਾਨ ਵਿਚ ਬਿਠਾ ਕੇ ਸਦਾ ਲਈ ਸਵਰਗ ਵਿਚ ਲੈ ਗਿਆ। ਪਾਠਕ ਜਨੋਂ ਇਹ ਹਿੰਦੂ ਪੌਰਾਣਕ ਕਹਾਣੀ ਦਾ ਖੁੱਲ੍ਹਾ ਜਿਹਾ ਖੁਲਾਸਾ ਹੈ। ਆਖਰੀ ਵਕਤ ਅਜਾਮਿਲ ਪਰਮੇਸ਼ਰ ਨੂੰ ਧੋਖਾ ਦੇਣ ਵਿਚ ਸਫਲ ਹੋ ਗਿਆ। ਨਾਮ ਲਿਆ ਪੁੱਤਰ ਦਾ, ਆਵਾਜ਼ ਮਾਰੀ ‘‘ਬੇਟਾ ਨਾਰਾਇਣ`` ਆਖਕੇ। ਭਗਵਾਨ ਨੂੰ ਗਲਤ ਫਹਿਮੀ ਹੋ ਗਈ ਕਿ ਸ਼ਾਇਦ ਮੈਨੂੰ ਯਾਦ ਕਰਦਾ ਹੈ। ਵਿਚਾਰਾ ਭਗਵਾਨ ਜੀ ! ਕਿੰਨਾ ਭੋਲਾ ਹੈ, ਉਸ ਨੂੰ ਇਹ ਭੀ ਨਹੀਂ ਪਤਾ ਕਿ ਲੋਕ ਮੈਨੂੰ ਕਿਵੇਂ ਬੇਵਕੂਫ ਬਣਾ ਰਹੇ ਹਨ। ਮੈਨੂੰ ਭਗਵਾਨ ਨੂੰ ਪਿਤਾ ਮੰਨਣ ਦੀ ਥਾਂ ਪੁੱਤਰ ਬਣਾਈ ਜਾਂਦੇ ਹਨ। ਚਲੋ ਕੋਈ ਗੱਲ ਨਹੀਂ, ਚਾਹੇ ਪੁੱਤ ਬਣਾਕੇ ਭਾਵੇਂ ਬਾਪ ਬਣਾ ਕੇ ਯਾਦ ਕਰਨ ਸਹੀ, ਜਿਵੇਂ ਦਿਲ ਕਰੇ ਉਵੇਂ ਹੀ ਸਹੀ। ਦੂਜੀ ਗੱਲ ! ਵੱਡਾ ਕੁਕਰਮੀ, ਜ਼ਿੰਦਗੀ ਭਰ ਨੀਚ ਕੰਮ ਕਰਨ ਵਾਲਾ ਅਜਾਮਿਲ ਬ੍ਰਾਹਮਣ ਜਾਤ ਨਾਲ ਸਬੰਧਤ ਹੈ ਨਾ। ਇਸੇ ਲਈ ਹਰ ਹੀਲਾ ਵਰਤਕੇ ਉਸ ਨੂੰ ‘‘ਅਖੌਤੀ ਨਰਕਾਂ`` ਤੋਂ ਜ਼ਰੂਰ ਬਚਾਉਣਾ ਸੀ। ਸਗੋਂ ‘‘ਪੁੱਤਰ ਨਾਰਾਇਣ``ਰਾਹੀਂ ਸਵਰਗਾਂ ਵਿਚ ਭੇਜਣ ਦਾ ਪੱਕਾ ਪ੍ਰਬੰਧ ਕਰਨਾ ਸੀ, ਸੋ ਕਰ ਦਿੱਤਾ।
(ਪੁਰਾਣ ਕਕਥਾਵਾਂ ਦਾ ਅੰਤ, ਪੋ: ਇੰਦਰ ਸਿੰਘ ਘੱਗਾ)

ਇਹ ਹੈ ਅੰਤ ਸਮੇ ਨਾਰਇਣ ਨੂੰ ਧਿਆਉਣ ਦੀ ਅਸਲ ਸਾਖੀ। ਭਗਤ ਤ੍ਰਿਲੋਚਨ ਜੀ ਨੇ ਆਪਣੇ ਵੇਲੇ ਸਮਾਜ ਵਿਚ ਪ੍ਰਚੱਲਤ ਇਨ੍ਹਾਂ ਸਾਖੀਆਂ ਦਾ ਹਵਾਲਾ ਦੇ ਕੇ ਸਮਾਜ ਨੂੰ ਸਮਝਾਉਣ ਦਾ ਉਪਰਾਲਾ ਕੀਤਾ ਸੀ। ਕਿ ਤੁਸੀ ਆਖਦੇ ਹੋ ਕੇ ਅੰਤ ਵੇਲੇ ਧਨ-ਦੌਲਤ ਨੂੰ ਯਾਦ ਕਰਨ ਵਾਲ਼ਾ ਸੱਪ ਦੀ ਜੂਨੀ ਵਿੱਚ, ਔਰਤ ਨੂੰ ਯਾਦ ਕਰਨ ਵਾਲ਼ਾ ਵੇਸਵਾ ਦੀ ਜੂਨੀ ਵਿੱਚ, ਪੁੱਤਰਾਂ ਦਾ ਖਿਆਲ ਕਰਨ ਵਾਲ਼ਾ ਸੂਰ ਦੀ ਜੂਨੀ ਵਿੱਚ, ਮਹਿਲ-ਮਾੜੀਆਂ ਦਾ ਧਿਆਨ ਕਰਨ ਵਾਲ਼ਾ ਭੂਤ ਦੀ ਜੂਨ ਵਿੱਚ ਅਤੇ ਜੋ ਨਾਰਾਇਣੁ ਦਾ ਯਾਦ ਕਰਦਾ ਹੈ ਉਸ ਨੂੰ ਮੁਕਤੀ ਪ੍ਰਾਪਤ ਹੋ ਜਾਂਦੀ ਹੈ। ਇਸ ਤਰ੍ਹਾਂ ਦੀਆਂ ਹੋਰ ਵੀ ਕਈ ਉਧਾਹਰਣਾਂ ਬਾਣੀ ਵਿਚ ਮਿਲਦੀਆਂ ਹਨ;
ਅਜਾਮਲ ਪ੍ਰੀਤਿ ਪੁਤ੍ਰ ਪ੍ਰਤਿ ਕੀਨੀ ਕਰਿ ਨਾਰਾਇਣ ਬੋਲਾਰੇ ॥
ਮੇਰੇ ਠਾਕੁਰ ਕੈ ਮਨਿ ਭਾਇ ਭਾਵਨੀ ਜਮਕੰਕਰ ਮਾਰਿ ਬਿਦਾਰੇ ॥ (ਪੰਨਾ 981)
ਅਜਾਮਲ, ਗਜ, ਗਨਿਕਾ, ਪਤਿਤ ਕਰਮ ਕੀਨੇ।। ਤੇਊ ਉਤਰਿ ਪਾਰਿ ਪਰੇ, ਰਾਮ ਨਾਮ ਲੀਨੇ।।
ਸੂਕਰ, ਕੂਕਰ ਜੋਨਿ ਭ੍ਰਮੇ, ਤਊ ਲਾਜ ਨ ਆਈ।। ਰਾਮ ਨਾਮ, ਛਾਡਿ ਅੰਮ੍ਰਿਤ, ਕਾਹੇ ਬਿਖੁ ਖਾਈ।। (ਪੰਨਾ 692)
ਅਜਾਮਲ ਕਉ ਅੰਤ ਕਾਲ ਮਹਿ ਨਾਰਾਇਣ ਸੁਧਿ ਆਈ।।
ਜਾਂ ਗਤਿ ਕਉ ਜੋਗੀਸੁਰ ਬਾਛਤ ਸੋ ਗਤਿ ਛਿਨ ਮਹਿ ਪਾਈ।।(ਪੰਨਾ 902)
ਅਜਾਮਲੁ, ਪਿੰਗਲਾ, ਲੁਭਤੁ ਕੁੰਚਰੁ, ਗਏ ਹਰਿ ਕੈ ਪਾਸਿ।।
ਐਸੇ ਦੁਰਮਤਿ ਨਿਸਤਰੇ ਤੂ ਕਿਉ ਨ ਤਰਹਿ ਰਵਿਦਾਸ।। (ਪੰਨਾ 1124)
ਇਹ ਸਾਨੂੰ ਸਮਝਾਉਣ ਲਈ ਉਧਾਹਰਣਾਂ ਹਨ ਪਰ ਸਾਡਾ ਦੁਖਾਤ ਇਹ ਹੈ ਕਿ ਅਸੀ ਉਦਾਹਰਣਾਂ ਨੂੰ ਹੀ ਸਿਧਾਂਤ ਸਮਝ ਬੈਠੈ। ਇਸ ਪਾਵਨ ਸ਼ਬਦ ਵਿਚ ਸਿਧਾਤ ਤਾਂ ਰਹਾਉ ਵਾਲੀ ਪੰਗਤੀ ਵਿਚ ਹੈ ‘ਅਰੀ ਬਾਈ ਗੋਬਿੰਦ ਨਾਮੁ ਮਤਿ ਬੀਸਰੈ॥’ ਭਗਤ ਜੀ ਜੋ ਗੱਲ ਕਹਿਣਾ ਚਾਹੁੰਦੇ ਹਨ, ਉਹ ਇਹ ਹੈ ਕੇ ਧੰਨ-ਦੋਲਤ, ਧੀਆਂ-ਪੁੱਤਰਾਂ ਮਹਿਲ-ਮਾੜੀਆਂ ਵਿਚ ਹੀ ਖਚਿਤ ਨਹੀ ਹੋਣਾ, ਆਪਣੀਆਂ ਦੁਨੀਆਵੀ ਜਿਮੇਵਾਰੀਆਂ ਨੂੰ ਵੀ ਪੂਰੀ ਇਮਾਨਦਾਰੀ ਨਾਲ ਨਿਭਾਉਣਾ ਹੈ। ਪਰ ਅਕਾਲ ਪੁਰਖ ਨੂੰ ਵੀ ਹਰ ਵੇਲੇ ਯਾਦ ਰੱਖਣਾ ਹੈ। ਤਾਂ ਜੋ ਇਸ ਜੀਵਨ ਨੂੰ ਵਧੀਆਂ ਤਰੀਕੇ ਨਾਲ ਬਤੀਤ ਕਰ ਸਕੀਏ। ਮਰਨ ਤੋਂ ਪਿਛੋ ਮੁਕਤੀ, ਗੁਰਮਿਤ ਦਾ ਸਿਧਾਂਤ ਨਹੀ ਹੈ।
ਮੂਏ ਹੂਏ ਜਉ ਮੁਕਤਿ ਦੇਹੁਗੇ ਮੁਕਤਿ ਨ ਜਾਨੈ ਕੋਇਲਾ ॥(ਪੰਨਾ 1292)
ਆਦਰ ਸਹਿਤ
ਸਰਵਜੀਤ ਸਿੰਘ


(29/07/09)
ਦਲੇਰ ਕੌਰ

ਪਿਆਰੇ ਐਡੀਟਰ ਜੀ,

ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫ਼ਤਹਿ॥

ਮੈਨੂੰ ਇੱਕ ਗੁਰਸਿੱਖ ਵੀਰ ਨੇ ਸਿੱਖ ਮਾਰਗ ਦਾ ਇੱਕ ਲੇਖ “ਸਿੱਖ ਰਹਿਤ ਮਰਿਆਦਾ ਦੀ ਪੁਨਰ ਪੜਚੋਲ ਕਿਓਂ” ਜ਼ਰੂਰੀ ਪੋਸਟ ਕੀਤਾ। ਲੇਖ ਪੜ੍ਹਨ ਮਗਰੋਂ ਤੁਹਾਡਾ ਵੈੱਬ ਸਾਈਟ ਵੇਖਿਆ। ਚੰਗਾ ਲਗਿਆ।

ਪਰ, ਇਸ ਲੇਖ ਵਿੱਚ ਇੱਕ ਗ਼ਲਤੀ ਨਜ਼ਰ ਆਈ, ਲੇਖਕ ਨੂੰ ਕਹਿਣਾ ਸੋਧ ਲੈਣ। ਲੇਖ ਵਿੱਚ ਪੁਆਇੰਟ 4 (ਅ) ਵਿੱਚ ਦੋ ਪ੍ਰਸ਼ਨ ਉਠਦੇ ਹਨ:

1. ਸਿੱਖਾਂ ਦੇ ਤਖ਼ਤ 5 ਨਹੀਂ ਇੱਕ ਹਨ। ਇਹ ਠੀਕ ਹੈ। ਪਰ ਲੇਖਕ ਦਾ ਇਹ ਕਹਿਣਾ ਕਿ 10-12 ਸਾਲ ਪਹਿਲਾਂ ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ ਨੇ 5 ਤਖਤਾਂ ਤੇ ਕਿੰਤੂ ਕੀਤਾ ਸੀ ਸਹੀ ਨਹੀਂ ਹੈ। ਉਨ੍ਹਾਂ ਨੇ ਇਹ ਕਦੇ ਵੀ ਨਹੀਂ ਕਿਹਾ। ਸਗੋਂ 2002 ਤਕ ਤਕ ਉਹ ਅਕਾਲ ਤਖਤ ਦਾ ਜਥੇਦਾਰ ਅਹੁਦਾ ਵੀ ਮੰਨਦੇ ਰਹੇ ਹਨ ਤੇ ਪੰਜ ਤਖਤਾਂ ਨੂੰ ਚਿੱਠੀਆਂ ਵੀ ਲਿਖਦੇ ਰਹੇ ਹਨ। ਇਹ ਉਨ੍ਹਾਂ ਦੀ ਆਪਣੀ ਪੁਸਤਕ ਵਿਚੋਂ ਵੀ ਪੜ੍ਹਿਆ ਜਾ ਸਕਦਾ ਹੈ।

ਅਕਾਲ ਤਖ਼ਤ ਦੇ ਜਥੇਦਾਰ ਦੇ ਅਹੁਦੇ ਨੂੰ 1988 ਵਿੱਚ ਡਾ ਹਰਜਿੰਦਰ ਸਿੰਘ ਦਿਲਗੀਰ ਨੇ ਅਮਰੀਕਾ ਤੋਂ ਛਪਦੀ ਅਖ਼ਬਾਰ ਵਰਲਡ ਸਿੱਖ ਨਿਊਜ਼ ਵਿੱਚ ਲੇਖ ਲਿਖ ਕੇ ਚੈਲੰਜ ਕੀਤਾ ਸੀ। ਇਸ ਲੇਖਕ ਨੇ ਕਿਹਾ ਸੀ ਕਿ ਜਥੇਦਾਰ ਦਾ ਅਹੁਦਾ ਸਿੱਖ ਸਿਧਾਂਤਾਂ ਦੇ ਉਲਟ ਹੈ। ਦਿਲਗੀਰ ਨੇ ਜਥੇਦਾਰ ਦੀ ਥਾਂ ‘ਮੁਖ ਸੇਵਾਦਾਰ’ ਸ਼ਬਦ ਵਰਤਿਆ ਸੀ ਜੋ ਉਸ ਮਗਰੋਂ ਹੁਣ ਸਾਰੇ ਵਿਦਵਾਨ ਵਰਤਦੇ ਹਨ।

2. ਇਹ ਵੀ ਠੀਕ ਨਹੀਂ ਕਿ ਅਕਾਲ ਤਖਤ ਤੋਂ ਬਿਨਾਂ ਬਾਕੀ ‘ਤਖਤ’ ਦਸਮੇਸ਼ ਜੀ ਨਾਲ ਸਬੰਧਤ ਹਨ। ਪਟਨਾ ਸਾਹਿਬ ਗੁਰੁ ਤੇਗ ਬਹਾਦਰ ਜੀ ਕਰ ਕੇ ਤਖ਼ਤ ਹੈ ਕਿਉਂ ਕਿ ਉਹ ਇਥੇ 6-7 ਸਾਲ ਰਹੇ ਤੇ ਇਥੋਂ ਹੁਕਮਨਾਮੇ ਜਾਰੀ ਕਰਦੇ ਹੁੰਦੇ ਹਨ। ਦਸਮ ਗੁਰੁ ਤਾਂ ਪਟਨੇ ਜੰਮੇ ਸਨ ਪਰ ਉਨ੍ਹਾਂ ਇਥੋਂ ਹੁਕਨਾਮਾ ਕਦੇ ਜਾਰੀ ਨਹੀਂ ਸੀ ਕੀਤਾ।

ਬਾਕੀ ਇਸ ਲੇਖ ਨਾਲ ਮੈਂ ਤਕਰੀਬਨ ਪੂਰੀ ਤਰ੍ਹਾਂ ਸਹਿਮਤ ਹਾਂ। ਮੇਰੀਆਂ ਸ਼ੁਭ ਇੱਛਾਵਾਂ।

ਦਲੇਰ ਕੌਰ

(ਸੰਪਾਦਕ ਵਲੋਂ ਟਿੱਪਣੀ:- ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ ਦੀਆਂ ਕਈ ਕਿਤਾਬਾਂ, ਜਿਵੇਂ ਕਿ ਗੁਰ ਬਿਲਾਸ ਪਾਤਸ਼ਾਹੀ ਛੇਵੀਂ ਅਤੇ ਬਚਿੱਤਰ ਨਾਟਕ ਲੜੀਵਾਰ ‘ਸਿੱਖ ਮਾਰਗ’ ਤੇ ਛਪ ਚੁੱਕੀਆਂ ਹਨ। ਭਾਵੇਂ ਕਿ ਹੁਣ ਉਹ ‘ਸਿੱਖ ਮਾਰਗ’ ਤੇ ਨਹੀਂ ਹਨ। ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਲੇਖ ਇੱਥੇ ਛਪ ਚੁੱਕੇ ਹਨ। ਇਹ ਸਾਰੇ ਹੁਣ ‘ਸਿੱਖ ਮਾਰਗ’ ਤੇ ਨਹੀਂ ਹਨ। ਸਿਰਫ ਉਹਨਾ ਦੀਆਂ ਖਾਸ ਚਿੱਠੀਆਂ ਅਤੇ ਕੁੱਝ ਕੁ ਲੇਖ ਹੀ ਹਨ। ਇਸ ਦੇ ਦੋ ਮੁੱਖ ਕਾਰਨ ਸਨ। ਇੱਕ ਤਾਂ ਇਹ ਕਿ ਅੱਜ ਤੋਂ 8-10 ਸਾਲ ਪਹਿਲਾਂ ਵੈੱਬ ਸਾਈਟ ਲਈ ਥਾਂ ਬਹੁਤ ਘੱਟ ਮਿਲਦੀ ਸੀ ਅਤੇ ਜਿਆਦਾ ਲੈਣ ਲਈ ਬਹੁਤ ਮਹਿੰਗੀ ਪੈਂਦੀ ਸੀ। ਦੂਸਰਾ ਕਾਰਨ ਸੀ ਕਿ ਉਹਨਾ ਦੀ ਆਪਣੀ ਸਾਈਟ ਤੇ ਸਾਰੀਆਂ ਕਿਤਾਬਾਂ ਉਹਨਾ ਨੇ ਪਾਈਆਂ ਹੋਈਆਂ ਸਨ। ਤਖ਼ਤਾ ਬਾਰੇ ਕਾਲੇ ਅਫ਼ਗਾਨੇ ਦਾ ਇੱਕ ਲੇਖ 2002 ਦੇ ਸ਼ੁਰੂ ਵਿੱਚ ‘ਸਿੱਖ ਮਾਰਗ’ ਤੇ ਪੀ. ਡੀ. ਐੱਫ. ਫੌਰਮੇਟ ਵਿੱਚ ਛਪਿਆ ਸੀ। ਇਹ ਉਸ ਚਿੱਠੀ ਦਾ ਭਾਗ ਹੈ ਜਿਹੜੀ ਕਿ ਉਸ ਨੇ ਜਨਵਰੀ 1999 ਨੂੰ ਪ੍ਰੋ: ਮਨਜੀਤ ਸਿੰਘ ਨੂੰ ਲਿਖੀ ਸੀ। ਇਸ ਲੇਖ ਵਿਚੋਂ ਕੁੱਝ ਸਤਰਾਂ ਅਸੀਂ ਪਾਠਕਾਂ ਦੀ ਦਿਲਚਸਪੀ ਲਈ ਹੇਠਾਂ ਛਾਪ ਰਹੇ ਹਾਂ-ਸੰਪਾਦਕ)

ਇਕ ਤੋਂ ਪੰਜ?

ਦਾਸ ਨੇ ਮਿਤੀ 15 ਜਨਵਰੀ 1999 ਨੂੰ ਸਿੰਘ ਸਾਹਿਬ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ 21 ਜਨਵਰੀ ਨੂੰ ਸਿੰਘ ਸਾਹਿਬ ਪ੍ਰੋ: ਮਨਜੀਤ ਸਿੰਘ ਜੀ ਜਥੇਦਾਰ ਤਖ਼ਤ ਸ੍ਰੀ ਕੇਸਗੜ ਸਾਹਿਬ ਵਲ ਲਿਖੇ ਬੇਨਤੀ ਪੱਤਰਾਂ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਏਕਤਾ ਭੰਗ ਹੋਣ ਬਾਰੇ ਜੋ ਕੁੱਝ ਕੁੱਝ ਪੁਛਿਆ ਸੀ, ਉਨ੍ਹਾਂ ਦਾ ਸੰਖੇਪ ਰੂਪ ਇਸ ਪ੍ਰਕਾਰ ਹੈ--

ਕੀ, ਖ਼ਾਲਸਾ ਜੀ ਨੇ ਇਹ ਪਾਵਨ ਤਖ਼ਤ-ਸਿਆਸੀ ਸ਼ਕਤੀ ਪ੍ਰਾਪਤ ਕਰਨ ਦੀ ਪ੍ਰੇਰਨਾ ਮਿਲਦੀ ਰਹਿਣ ਲਈ ਸਿਰਜੇ ਹਨ ਕਿ, ਜਾਂ ਇਹ ਪਾਵਨ ਪਵਿੱਤ੍ਰ ਤਖ਼ਤ ਰੱਬੀ ਬਾਦਸ਼ਾਹਤ ਦੇ ਪ੍ਰਤੀਕ ਹਨ ਜੀ?

ਸੰਸਾਰ ਦੇ ਕਈ ਦੇਸ਼ਾਂ ਵਿੱਚ ਰਾਜ ਕਰ ਰਹੇ ਅੰਗ੍ਰੇਜ਼ ਦੀ ਵਿਸ਼ਾਲ ਹਕੂਮਤ ਦਾ ਕੇਵਲ ਮਾਤ੍ਰ ਸ਼ਾਹੀ-ਤਖ਼ਤ ਇੰਗਲੈਂਡ ਵਿੱਚ ਹੀ ਰਿਹਾ. ਦਿੱਲੀ ਦੇ ਸਮਰਾਟ ਆਗਰੇ ਲਾਹੌਰ ਅਤੇ ਹੋਰ ਕਈ ਥਾਂਈਂ ਟਿਕਦੇ ਰਹੇ ਸਨ। ਜਿਥੇ ਵੀ ਬਾਦਸ਼ਾਹ ਦਰਬਾਰ ਵਿੱਚ ਬੈਠਦਾ ਸੀ ਉਸ ਸਿੰਘਸਣ ਨੂੰ ਸਦਾ ਤਖ਼ਤ ਹੀ ਕਿਹਾ ਜਾਂਦਾ ਰਿਹਾ ਹੈ। ਪਰ ਭਾਰਤੀ ਸਰਕਾਰ ਦਾ ਤਖ਼ਤ ਦਿੱਲੀ ਹੀ ਰਿਹਾ ਸੀ? ਸਪਸ਼ਟ ਹੈ ਕਿ ਕੋਈ ਵੀ ਹਕੂਮਤਿ ਇੱਕ ਤੋਂ' ਵੱਧ ਤਖ਼ਤ ਬਣਾ; ਲੈਣ ਵਿੱਚ ਅਪਣੀ ਸਲਾਮਤੀ ਨਹੀਂ ਮੰਨਦੀ। ਇੱਕ ਤੋਂ ਵੱਧ ਤਖ਼ਤ ਫੁੱਟ ਦੇ ਪ੍ਰਤੀਕ ਤਾਂ ਹੋ ਸਕਦੇ ਹਨ ਰਾਜ ਦੀ ਸ਼ਕਤੀ ਵਧਾਉਣ ਵਿੱਚ ਸਹਾਈ ਕਦੇ ਨਹੀਂ ਬਣ ਸਕਦੇ।

(ੳ) ਕੀ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਕਾਲ ਤਖ਼ਤ ਦੀ ਸਿਰਜਣਾ ਕੇਵਲ ਫ਼ੁਰਮਾਨ ਜਾਰੀ ਕਰਨ ਦੀ ਸਹੂਲਤ ਲਈ ਕੀਤੀ ਸੀ? ਫਿਰ ਕੀ, ਕੀਰਤ ਪੁਰ ਸਾਹਿਬ ਵਿਖੇ ਵਿਚਰਦੇ ਸਮੇ, ਸਤਿਗੁਰਾਂ ਨੇ ਕੋਈ ਵੀ ਫ਼ੁਰਮਾਨ ਨਹੀਂ ਸੀ ਲਿਖਿਆ? ਕੀ, ਸਤਿਗੁਰਾਂ ਦੀ ਸਿਖਿਆ ਅਥਵਾ, ਉਨ੍ਹਾਂ ਦਾ ਉਪਦੇਸ਼ ਸਾਡੇ ਲਈ ਹੁਕਮ ਨਹੀਂ ਸੀ ਸਮਝਿਆ ਜਾਂਦਾ?

(ਅ) ਜੇ ਹੁਕਮ ਜਾਰੀ ਹੋਣ ਵਾਲੇ ਥਾਂ ਤੇ ਤਖ਼ਤ ਬਣਾਏ ਜਾਣੇ ਹੁੰਦੇ ਤਾਂ, ਕੀ, ਜੰਗ ਦੇ ਮੈਦਾਨ ਵਿੱਚ ਫੌਜਾਂ ਦੀ ਅਗਵਾਈ ਕਰਦੇ ਸਮੇਂ-- ਸ਼ਾਹੀ ਰਥਾਂ ਤੋਂ, ਹਾਥੀਆਂ ਦੀ ਪਿੱਠਾਂ ਤੋ ਅਥਵਾਂ ਘੋੜਿਆਂ ਦੀਆਂ ਕਾਠੀਆਂ ਤੋਂ-- ਰਾਜੇ, ਮਹਾਰਾਜੇ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਅਥਵਾ ਸ਼ਾਹਿਨ- ਸ਼ੈਹਨ-ਸ਼ਾਹ ਗੁਰੁ ਗੋਬਿੰਦ ਸਿੰਘ ਸਾਹਿਬ ਜੀ--ਕਈ ਬੜੇ ਜ਼ਰੂਰੀ ਫ਼ੁਰਮਾਨ ਜਾਰੀ ਨਹੀਂ ਸਨ ਕਰਦੇ ਰਹੇ?

(ੲ) ਕੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ--ਸਭ ਤੋਂ ਸ੍ਰੇਸ਼ਟ ਹੁਕਮ ਨਹੀਂ ਹਨ? --ਹਉ ਆਪਹੁ ਬੋਲਿ ਨ ਜਾਣਦਾ ਮੈ ਕਹਿਆ ਸਭੁ ਹੁਕਮਾਉ ਜੀਉ।। ਫਿਰ ਕਿ, ਰਾਮਸਰ ਸੋਰਵਰ ਜਿੱਥੇ ਪੰਚਮ ਪਾਤਿਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ -ਰੂਪ--ਹੁਕਮਾਉ ਦੀ ਸਿਰਜਣਾ ਸੰਪਾਦਨਾ--ਕੀਤੀ ਸੀ, ਉਸ ਥਾਂ ਤੇ ਕਿਸ ਦਲੀਲ ਨਾਲ ਮਹਾਨ ਤਖ਼ਤ ਸਾਹਿਬ ਦੀ ਸਿਰਜਣਾ ਨਾ ਕੀਤੀ ਗਈ?

(ਸ) ਇਤਿਹਾਸਕ ਤੱਥਾਂ ਤੋਂ ਸਪੱਸ਼ਟ ਹੈ, ਕਿ ਪਟਨਾ ਸਾਹਿਬ ਵਿਖੇ ਜਿਸ ਥਾਂ ਪਾਵਨ ਤਖ਼ਤ ਸਾਹਿਬ ਸਸ਼ੋਬਤ ਹਨ, ਉਸ ਪਾਵਨ ਥਾਂ ਤੇ ਸ੍ਰੀ ਗੁਰੂ ਨਾਨਕ ਸਾਹਿਬ ਦੀ ਜੋਤਿ ਜੁਗਤਿ ਦਾ ਮਾਲਕ (ਬਣਨ ਉਪ੍ਰੰਤ), ਕਿਸੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੋਈ ਫ਼ੁਰਮਾਨ ਨਹੀਂ ਸੀ ਲਿਖਿਆ। ਏਥੇ ਪਾਵਨ ਤਖ਼ਤ ਸਾਹਿਬ ਦੀ ਸਿਰਜਣਾ ਤੋਂ ਹੁਕਮ ਲਿਖੇ ਜਾਣ ਵਾਲੇ ਨਿਯੱਮ ਦੀ ਗੱਲ ਸੱਚ ਨਹੀਂ ਰਹਿ ਜਾਂਦੀ।

(ਹ) ਅਤੇ ਜੇ ਗੁਰੂ ਨਾਨਕ ਸਾਹਿਬ ਜੀ ਦੀ ਜੋਤਿ ਜੁਗਤਿ ਦੇ ਮਾਲਕ ਸਤਿਗੁਰੂ ਜੀ ਦੇ ਜਨਮ ਅਸਥਾਨ ਨੂੰ ਤਖ਼ਤ ਬਣਾਏ ਜਾਣ ਦਾ ਸਿਧਾਂਤ ਮੰਨ ਲਿਆ ਜਾਵੇ, ਤਾਂ ਅਜੇਹਾ ਪਰਮ ਪਾਵਨ ਅਸਥਾਨ ਕੇਵਲ ਅਤੇ ਕੇਵਲ ਨਨਕਾਣਾ ਸਾਹਿਬ ਹੀ ਹੈ। ਲਗ-ਪਗ ਸਾਰੇ ਇਤਿਹਾਸ-ਕਾਰਾਂ ਨੇ ਦਸ ਸਤਿਗੁਰਾਂ ਵਿਚੋਂ ਕੇਵਲ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੂੰ ਹੀ ਜਨਮ-ਸਿੱਧ ਗੁਰੂ ਲਿਖਿਆ ਹੈ। ਬਾਕੀ ਸਾਰੇ (ਬਾਬਾ ਲਹਿਣਾ ਜੀ ਦੇਵੀ ਦੀ ਪੂਜਾ ਤਿਆਗ ਕੇ ਅਤੇ ਬਾਬਾ ਅਮਰਦਾਸ ਜੀ ਗੰਗਾ-ਮੱਯਾ ਦੀ ਪੂਜਾ ਭੁੱਲ ਕੇ) ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਟਹਿਲੂਏ ਸਿਦਕੀ ਸਿੱਖ ਬਣੇ ਸਨ। ਭਾਵ ਦਸ਼ਮੇਸ਼ ਜੀ ਤੱਕ ਗੁਰਿਅਈ ਪ੍ਰਾਪਤ ਹੋਣ ਦੇ ਉਪ੍ਰੰਤ ਹੀ ਗੁਰੂ ਨਾਨਕ ਸਾਹਿਬ ਦੀ ਜੋਤਿ ਜੁਗਤਿ ਦੇ ਮਾਲਕ ਪੂਰਨ ਸਤਿਗੁਰੂ ਬਣਦੇ ਰਹੇ ਸਨ। ਪਹਿਲਾਂ ਸਾਹਿਬਜ਼ਾਦੇ ਵੀ ਗੂਰੂ ਸਿੱਖਾਂ ਦੇ ਗੁਰੂ-ਭਾਈ ਹੀ ਸਨ। ਸਪੱਸ਼ਟ ਹੈ ਕਿ ਪਟਨਾ ਸਾਹਿਬ ਵਿਖੇ ਬਣੇ ਪਾਵਨ ਤਖ਼ਤ ਤੋਂ ਇਹ ਦੂਜਾ ਸਿਧਾਂਤ ਵੀ ਗ਼ਲਤ ਸਿੱਧ ਹੁੰਦਾ ਹੈ।

(ਕ) ਜੇ ਗੁਰੂ ਪੰਥ ਨੇ, ਗੁਰਿਆਈ ਪ੍ਰਪਤ ਸਤਿਗੁਰਾਂ ਦੇ ਜੋਤੀ ਜੋਤਿ ਸਮਾਉਣ ਵਾਲੀ ਥਾਂ ਤਖ਼ਤ ਬਣਾਉਣ ਦਾ ਸਿਧਾਂਤ ਮੰਨਿਆਂ ਹੁੰਦਾ ਤਾਂ ਨਾਦੇੜ ਵਿਖੇ ਸ੍ਰੀ ਹਜ਼ੂਰ ਸਾਹਿਬ ਜੀ ਦੇ ਨਾਲ--ਕਰਤਾਰ ਪੁਰ ਸਾਹਿਬ (ਪਾਕਿਸਤਾਨ) -- ਖਡੂਰ ਸਾਹਿਬ, ਗੋਇੰਦਵਾਲ, ਲਾਹੌਰ (ਪਾਕਿਸਤਾਨ), ਕੀਰਤ ਪੁਰ ਅਤੇ ਚਾਂਦਨੀ ਚੌਕ ਦਿੱਲੀ--ਇਨ੍ਹੀਂ ਸਾਰੇ ਥਾਈਂ ਵੀ ਜ਼ਰੂਰ ਤਖ਼ਤ ਬਣਾਉਣੇ ਸਨ।

ਕੇਵਲ ਦਸ਼ਮੇਸ਼ ਜੀ ਦੀ ਜੀਵਨੀ ਨਾਲ ਸੰਬੰਧਤ ਥਾਵਾਂ ਤੇ ਹੀ, ਚਾਰੇ ਤਖ਼ਤ ਬਣਾਏ ਜਾਣ ਦਾ ਅਸਲ ਕਾਰਨ:--

ਸ੍ਰੀ ਬਿਚਿੱਤਰ ਨਾਟਕ ਦੇ ਪੰਜਵੇਂ ਅਧਿਆਇ ਦੀ--ਸਤਵੀਂ ਚੌਪਈ ਤੋਂ ਦਸਵੀਂ ਚੌਪਈ ਤੱਕ ਸ੍ਰੀ ਗੁਰੂ ਨਾਨਕ ਸਾਹਿਬ ਜੀ ਤੋਂ--ਜੋਤਿ ਓਹਾ ਜੁਗਤਿ ਸਾਇ--ਵਾਲੀ ਦੈਵੀ ਮਰਯਾਦਾ, ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਤੱਕ ਪੁੱਜਦੀ ਦਰਸਾ ਕੇ ਉਨ੍ਹਾਂ ਚੋਹਾਂ ਸਤਿਗੁਰਾਂ ਨੂੰ ਉਸੇ ਇੱਕ ਜੋਤਿ ਦੇ ਮਾਲਕ ਦਰਸਾਇਆ ਹੋਇਆ ਹੈ। ਕਾਰਨ ਇਹ ਹੈ ਕਿ, ਕਹਾਣੀ ਅਨੁਸਾਰ ਹਜ਼ਰਾਂ ਸਾਲ ਪਹਿਲਾਂ ਕਥਿਤ ਬੇਦੀ ਕੁਲ ਰਾਜੇ ਨੇ ਕਥਿਤ ਸੋਢੀ ਕੁਲ ਰਾਜੇ ਨਾਲ ਬਚਨ ਕੀਤਾ ਹੋਇਆ ਸੀ ਕਿ ਉਹ ਕਲਜੁਗ ਵਿੱਚ ਜਨਮ ਲੈ ਕੇ, ਸੰਸਾਰ ਤੋਂ ਜਾਣ ਤੋਂ ਪਹਿਲਾਂ ਆਪਣਾ ਗੁਰਿਆਈ-ਰਾਜ ਸੋਢੀ ਕੁਲ ਵਿੱਚ ਜਨਮੇ ਉਸੇ ਨੂੰ ਹੀ ਸੌਂਪ ਦੇਣਗੇ। ਸਤਵੀਂ ਚੌਪਈ ਵਿੱਚ ਗੁਰੂ ਨਾਨਕ ਸਾਹਿਬ ਜੀ ਅਥਵਾ ਗੁਰੂ ਅੰਗ਼ਦ ਸਾਹਿਬ ਜੀ ਨੂੰ ਸੰਸਾਰ ਤੋਂ ਦੇਵ ਲੋਕ ਨੂੰ ਜਾਂਦੇ ਨਹੀਂ ਦਰਸਾਇਆ। ਪਰ ਜਦੋਂ ਹੀ ਗੁਰੂ ਅਮਰਦਾਸ ਜੀ ਨੇ ਸੋਢੀ ਕੁਲ ਰਾਮਦਾਸ ਜੀ ਨੂੰ ਗੁਰਿਆਈ ਸੌਪ ਦਿੱਤੀ ਤਾਂ ਅਠਵੀ ਚੌਪਈ ਦੀ ਅੰਤਲੀ ਸਤਰ ਇਉਂ ਹੈ--ਅਮਰਦਾਸ ਸੁਰਪੁਰਿ ਮਗੁ ਲੀਆ।। ਭਾਵ ਸ੍ਰੀ ਰਾਮਦਾਸ ਜੀ ਦੇ ਗੁਰੂ ਬਣਦਿਆਂ ਹੀ ਗੁਰੂ ਅਮਰਦਾਸ ਜੀ (ਸੁਰਪਰਿ) -ਦੇਵਪੁਰੀ ਦੇ (ਮਗੁ) -ਰਸਤੇ ਪੈ ਗਏ। ਨੌਵੀ ਅਤੇ ਦਸਵੀਂ ਚੋਪਈ ਵਿੱਚ ਇਨ੍ਹਾਂ ਚੌਹਾਂ ਗੁਰੂ ਸਾਹਿਬਾਨ ਨੂੰ ਕੇਵਲ ਇੱਕ (ਸ੍ਰੀ ਗੁਰੂ ਨਾਨਕ ਜੀ ਦਾ ਹੀ) ਰੂਪ ਜਾਨਣ ਦੀ ਤਾਕੀਦ ਲਿਖੀ ਹੋਈ ਹੈ।

ਅੱਗੇ 11ਵੀ 12ਵੀਂ ਦੋ ਚੋਪਈਆਂ ਅਨੁਸਾਰ ਪੰਚਮ ਪਾਤਸ਼ਾਹ ਜੀ ਤੋਂ ਨੌਵੇਂ ਪਾਤਸ਼ਾਹ ਜੀ ਤੱਕ, ਸਾਰੇ ਸਤਿਗੁਰੂ ਸਾਹਿਬਾਨ ਬਾਰੇ, ਗੁਰੂ ਗੱਦੀ ਤੇ ਬਿਰਾਜਮਾਨ ਹੋਣ ਤੱਕ ਦਾ ਜ਼ਿਕਰ ਤੱਕ ਨਹੀਂ ਹੈ। ਸਗੋਂ ਝੱਟ ਪਰਲੋਕ ਸਿਧਰਾਦੇ ਤੁਰੇ ਗਏ ਦਰਸਾਏ ਹੋਏ ਹਨ:--

ਰਾਮਦਾਸ ਹਰਿ ਸੋ ਮਿਲ ਗਏ।। ਗੁਰਤਾ ਦੇਤ ਅਰਜਨਹਿ ਭਏ।।

ਜਬ ਅਰਜਨ ਪ੍ਰਭ ਲੋਕ ਸਿਧਾਏ।। ਹਰਿ ਗੋਬਿੰਦ ਤਿਹਨਾਂ ਠਹਿਰਾਏ।। 11. ।

{ਹੁਣ ਬਪੁ ਧਰਾ ਨਾ ਰਿਹਾ, ਦੀਪਕ ਤੋ ਦੀਪ ਵੀ ਨਾ ਜਗਿਆ ਅਤੇ ਅਰਜਨ ਦੇਵ ਜੀ ਨਹੀਂ ਸਗੋਂ ਅਰਜਨਹਿ ਜਾ ਅਰਜਨ ਬਣ ਗਏ?}

ਹਰਿ ਗੋਬਿੰਦ ਪ੍ਰਭ ਲੋਕ ਸਿਧਾਰੇ।। ਹਰੀਰਾਇ ਤਿਹ ਠਾਂ ਬੈਠਾਰੇ।।

ਹਰੀ ਕ੍ਰਿਸ਼ਨ ਤਿਨ ਕੇ ਸੁਤ ਵਏ।। ਤਿਨ ਤੇ ਤੇਗ ਬਹਾਦਰ ਭਏ।। 12. ।

ਭਾਵ ਨੌਂਵੇਂ ਸਤਿਗੁਰਾਂ ਤੱਕ ਸ੍ਰੀ ਗੁਰੂ ਨਾਨਕ ਜੀ ਦੀ ਜੋਤਿ ਜੁਗਤਿ ਤੋਂ ਬਿਨਾ ਹੀ ਵਿਚਰੇ ਦਰਸਾਏ ਹੋਏ ਹਨ। ਇਸ ਪੰਜਵੇਂ ਅਧਿਆਏ ਵਿੱਚ ਦਸ਼ਮੇਸ਼ ਜੀ ਦਾ ਜ਼ਿਕਰ ਕਿਸ ਕਾਰਨ ਨਹੀਂ ਹੈ? ਇਹ ਸਮਝ ਪੁਸਤਕ ਪੜ੍ਹਨ ਤੇ ਆਵੇਗੀ। ਸ੍ਰੀ ਬਿਚਿਤ੍ਰ ਨਾਟਕ ਦੇ ਛੇਵੇਂ ਅਧਿਆਇ ਵਿਚ, ਦਸ਼ਮੇਸ਼ ਜੀ ਨੂੰ ਅਕਾਲ ਪਰਖ ਤੋਂ ਹੀ ਬਰਕਤਾਂ ਅਤੇ ਅਸੀਸਾਂ ਲੈ ਕੇ ਸੰਸਾਰ ਵਿੱਚ ਨਵਾਂ ਪੰਥ ਚਲਾਉਣ ਲਈ ਆਏ ਸਿੱਧ ਕੀਤਾ ਹੋਇਆ ਹੈ। ਭਾਵੇਂ ਜ਼ਬਾਨੀ ਦਸ਼ਮੇਸ਼ ਜੀ ਨੂੰ ਦਸਵੇਂ ਗੁਰੂ ਨਾਨਕ ਹੀ ਕਹਿ ਰਹੇ ਹਾਂ, ਪਰ ਇਸ ਵਿੱਚ ਜ਼ਰਾ ਵੀ ਅਤਿ-ਕਥਨੀ ਨਹੀਂ ਕਿ ਲਗ-ਪਗ ਸਾਰੇ ਸਿੱਖ ਜਗਤ ਨੇ ਵਾਸਤਵ ਵਿੱਚ, ਦਸ਼ਮੇਸ਼ ਜੀ ਨੂੰ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਜੋਤਿ ਜੁਗਤਿ ਦੇ ਮਾਲਕ ਹੋਣ ਦੀ ਪਾਬੰਦੀ ਤੋਂ ਮੁਕਤ ਧੁਰੋਂ ਸ਼ਕਤੀਆਂ ਦੇ ਮਾਲਕ ਬਣ ਕੇ ਅਕਾਲਪੁਰਖ ਦੀ ਨਿੱਜੀ ਅਸ਼ੀਰਵਾਦ ਲੈਣ ਉਪ੍ਰੰਤ ਨਵਾਂ ਪੰਥ ਚਲਾਉਣ ਆਏ ਮੰਨਿਆ ਹੋਇਆ ਹੈ।

ਪੰਥ ਵਲੋਂ ਬਣੇ ਚਾਰੇ ਤਖਤ ਕੇਵਲ ਦਸ਼ਮੇਸ਼ ਜੀ ਦੇ ਹੀ ਨਾਮ ਨਾਲ ਜੁੜੀਆਂ ਥਾਂਵਾਂ ਤੇ ਬਣਨ ਨਾਲ ਅਸੀਂ (ਸਿੱਖ ਜਗਤ ਨਾਲ ਸੰਬਧਤ) ਇਸ ਇਲਜ਼ਾਮ ਤੋਂ ਕਿਵੇਂ ਬਚ ਸਕਦੇ ਹਾਂ ਕਿ--ਸਾਰੇ ਗੁਰੂ ਸਾਹਿਬਾਨ ਨੂੰ ਇੱਕ ਹੀ ਜੋਤਿ ਜੁਗਤਿ ਦੇ ਮਾਲਕ ਹੋਣ ਦਾ ਢੰਡੋਰਾ ਦੇਣ ਵਾਲੇ ਇਨ੍ਹਾਂ ਸਿੱਖਾਂ ਨੇ-- ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਬਾਕੀ ਗੁਰੂ-ਸਰੂਪਾਂ ਦੀ ਮਹਾਨਤਾ ਵੱਲ ਵਾਸਤਵ ਵਿਚ, ਪੰਥਕ ਤੌਰ ਤੇ ਪਿੱਠ ਕਰ ਲਈ ਹੋਈ ਹੈ? ਇਨ੍ਹਾਂ ਦੁਬਾਜਰਿਆਂ ਦਾ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਸਮੁੱਚੇ (11ਵੇਂ ਸਰੂਪ ਤੱਕ) ਸਰੂਪ ਨਾਲ ਸਿੱਖਾਂ ਦਾ ਦਿਲੋਂ ਇਕਸਾਰ ਪਿਆਰ ਅਤੇ ਸ਼ਰਧਾ ਬਿਲਕੁਲ ਨਹੀਂ ਹੈ। ਇਨ੍ਹਾਂ ਦੇ ਮਨ ਵਿੱਚ ਹੋਰ ਹੈ ਅਤੇ ਕਹਿੰਦੇ ਕੁੱਝ ਹੋਰ ਹਨ। ਆਪਣੇ ਆਪ ਵਿੱਚ ਗੁਰੂ ਬਣੀ ਬੈਠਾ ਇਹ ਖ਼ਾਲਸਾ ਪੰਥ, ਸ੍ਰੀ ਗੁਰੂ-ਗ੍ਰੰਥ ਸਾਹਿਬ ਲਈ ਕੱਚਾ ਅਥਵਾ ਬੇਇਤਬਾਰਾ ਬਣ ਚੁੱਕਿਆ ਹੈ--ਦਿਲਹੁ ਮੁਹਬਤਿ ਜਿੰਨ ਸੇਈ ਸਚਿਆ।। ਜਿਨ ਮਨ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ।। ਲੋਕ ਵਿਖਾਵੇ ਲਈ ਸਿੰਘ ਬਣੇ ਬੈਠੇ ਸਾਨੂੰ ਅੰਮ੍ਰਿਤ ਧਾਰੀਆਂ ਨੂੰ ਸਿੱਖ ਮੰਨਣਾ ਤਾਂ ਕਿਤੇ ਰਿਹਾ, ਦਸਮ ਸਤਿਗੁਰੂ ਨਾਨਕ ਸਾਹਿਬ- ਸ੍ਰੀ ਕਲਗ਼ੀਧਰ ਪਾਤਸ਼ਾਹ ਜੀ ਤਾਂ ਸਾਨੂੰ ਮਰਦ ਅਥਵਾ ਮਨੁੱਖ ਵੀ ਨਹੀਂ ਮੰਨ ਰਹੇ --ਹਮੂੰ ਮਰਦ ਬਾਇਅਦ ਸ਼ਵਦ ਸੁਖ਼ਨਵਰ।। ਨਾ ਸ਼ਿਕਮੇ ਫਿਗਰ ਦਰ ਦਹਾਨੇ ਦਿਗਰ।।

ਅਜੇਹੇ ਭਰਮ ਭੁਲੇਖੇ ਪਾਉਣ ਵਾਲੀ ਅਗਿਆਨਤਾ ਦੀ ਧੁੰਧ-- ਕਿਸ ਮਘੋਰੇ ਥਾਣੀ ਪੱਸਰਦੀ ਆ ਰਹੀ ਹੈ? ਸੁਹਿਰਦਤਾ ਨਾਲ ਅਰੰਭੀ ਡੂੰਘੀ ਖੋਜ ਦਾ ਸਦਕਾ, ਸਤਿਗੁਰਾਂ ਦੀ ਬਖ਼ਸ਼ਸ਼, ਦਾਸ ਦੀ ਮਨ-ਬੁੱਧੀ ਨੇ ਕਬੂਲ ਕਰ ਲਿਆ ਕਿ, ਅਗਿਆਨਤਾ ਨੂੰ ਗੁਰਮਤਿ-ਗਿਆਨ ਦਾ ਭਰਮ ਬਣਾ ਕੇ ਤੀਸਰਾ ਪੰਥ ਚਲਾਉਣ ਦਾ ਸੰਕਲਪ ਅਤੇ ਸਿਰਜਣਾਂ ਦਾ ਕਾਰਜ, ਉਚੇਚੇ ਤੌਰ ਤੇ ਦਸ਼ਮੇਸ਼ ਜੀ ਨਾਲ ਜਾ ਜੋੜਨ ਦਾ ਖ਼ਿਆਲ ਪੈਦਾ ਕਰਨ ਦਾ ਮੂਲ ਸੋਮਾਂ ਦਸਮ ਗ੍ਰੰਥ ਸਾਹਿਬ ਅਥਵਾ ਉਸ ਦੇ ਪ੍ਰਸਿਧ ਭਾਗ, ਸ੍ਰੀ ਬਚਿਤ੍ਰ ਨਾਟਕ, ਚਰਿਤ੍ਰੋ ਪਾਖਯਾਨ, ਚੰਡੀ ਚਰਿਤ੍ਰ ਆਦਿ ਹਨ। ਸੱਚੇ ਸੁੱਚੇ ਗੁਰਸਿਖ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਜੋਤਿ ਜੁਗਤਿ ਦੇ ਯਾਰਵੇਂ (11ਵੇਂ) ਸਦੀਵੀ ਪ੍ਰਕਾਸ਼, ਸਮਰੱਥ ਸਤਿਗੁਰੂ, ਸੱਚੇ ਹਿਰਦੇ ਤੋਂ ਮੰਨਦੇ ਅਤੇ ਸਤਿਕਾਰਦੇ ਸਨ, ਉਨ੍ਹਾਂ ਲਈ ਜ਼ਰੂਰੀ ਬਣਦਾ ਸੀ ਕਿ, ਕਿਸੇ ਪ੍ਰਕਾਰ ਦਾ ਧਾਰਮਿਕ ਨਿਰਣਾ ਕਰਨ ਤੋਂ ਪਹਿਲਾਂ, ਇਸ ਅਦਭੁਤ ਗ੍ਰੰਥ ਦੀ ਸਾਰੀ ਲਿਖਤ ਨੂੰ ਗੁਰੂ ਬਾਣੀ ਦੀ ਕਸਵੱਟੀ ਤੇ ਇਕ-ਸਾਰ ਪਰਖ ਲੈਂਦੇ। ਜੇ ਖੀਰ ਦੀ ਦੇਗ ਵਿੱਚ ਸੁਆਹ ਦੇ ਬੁੱਕ ਰਲ ਚੁੱਕੇ ਹੋਣ ਤਦ ਤਾਂ ਕੋਈ ਚਾਰਾ ਨਹੀਂ, ਪਰ ਡੁੱਲ੍ਹੇ ਬੇਰਾਂ ਦਾ ਕੁੱਝ ਨਹੀ ਵਿਗੜਿਆ ਹੁੰਦਾ। ਆਉ ਅਸੀਂ ਸਾਰੇ ਰਲ ਮਿਲ ਕੇ, ਸਤਿਗੁਰਾਂ ਦੇ ਚਰਨਾਂ ਵਿੱਚ ਧਿਆਨ ਧਰ ਕੇ ਅਰਦਾਸ ਕਰੀਏ ਕਿ ਉਹ ਸਾਡੇ ਨਿਤਾਣੇ ਭੁੱਲੜਾਂ ਦੇ ਸਿਰ ਤੇ ਮਿਹਰ ਦਾ ਹੱਥ ਰੱਖ ਕੇ ਸਮਰਥਾ ਬਖ਼ਸ਼ਸ਼ ਕਰਨ ਕਿ, ਅਸੀਂ, ਦਸਮ ਗ੍ਰੰਥ ਦੇ ਉਪ੍ਰੋਕਤ ਵਰਨਣ ਵਿਸ਼ੇਸ਼ ਭਾਗ ਨੂੰ, ਗੁਰੂ ਬਾਣੀ ਦੀ ਕਸਵੱਟੀ ਤੇ ਪਰਖ ਕੇ, ਸਰਬ ਪ੍ਰਵਾਣਤ ਨਿਰਣਾ ਲੱਭਣ ਵਿੱਚ ਸਫ਼ਲ ਹੋਈਏ:---

ਜੀਅ ਕੀ ਬਿਰਥਾ ਹੋਇ ਸੁ ਗੁਰ ਪਹਿ ਅਰਦਾਸਿ ਕਰਿ।। ਛੋਡਿ ਸਿਆਣਪ ਸਗਲ ਮਨੁ ਤਨੁ ਅਰਪਿ ਧਰਿ।। ਪੂਜਹੁ ਗੁਰ ਕੇ ਪੈਰ ਦੁਰਮਤਿ ਜਾਇ ਜਰਿ।। ਸਾਧ ਜਨਾ ਕੈ ਸੰਗਿ ਭਵਜਲ ਬਿਖਮੁ ਤਰਿ।। ਸੇਵਹੁ ਸਤਿਗੁਰ ਦੇਵ ਅਗੈ ਨਾ ਮਰਹੁ ਡਰਿ।। ਖਿਨ ਮਹਿ ਕਰੇ ਨਿਹਾਲੁ ਊਣੇ ਸੁਭਰ ਭਰਿ।। ਮਨ ਕਉ ਹੋਇ ਸੰਤੋਖ ਧਿਆਈਐ ਸਦਾ ਹਰਿ।। ਸੋ ਲਗਾ ਸਤਿਗੁਰ ਸੇਵ ਜਾ ਕਉ ਕਰਮੁ ਹਰਿ।। 6. । {519}

ਕਬੀਰ ਕਸਉਟੀ ਰਾਮ ਕੀ ਝੂਠਾ ਟਿਕੈ ਨ ਕੋਇ।। ਰਾਮ ਕਸਉਟੀ ਸੋ ਸਹੈ ਜੋ ਮਰਿ ਜੀਵਾ ਹੋਇ।। 33. । {1366}


(28/07/09)
ਬਲਜਿੰਦਰ ਸਿੰਘ ਨਿਊਜ਼ੀਲੈਂਡ

ਸ਼ਬਦ ਗੁਰੂ, ਬ੍ਰਹਾਮਣੀ ਭਰਮਾਂ ਨੂੰ ਤੋੜਦਾ ਹੈ

ਮੇਰੇ ਸਾਹਿਬਾ ਹਉ ਆਪੇ ਭਰਮਿ ਭੁਲਾਣੀ॥ ਅਖਰ ਲਿਖੇ ਸੇਈ ਗਾਵਾ ਅਵਰ ਨ ਜਾਣਾ ਬਾਣੀ॥ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ੧੧੭੧ `ਤੇ ਬਸੰਤ ਰਾਗ ਵਿਚ, ਗੁਰੂ ਨਾਨਕ ਸਾਹਿਬ ਜੀ ਦੇ ਉਚਾਰਣ ਕੀਤੇ ਹੋਏ ਸ਼ਬਦ ਦੀ ਵਿਚਾਰ, ਗੁਰਦੁਆਰਾ ਵਲਿੰਗਟਨ ਨਿਊਜ਼ੀਲੈਂਡ ਵਿਖੇ, ਸਿੱਖ ਕੌਮ ਦੇ ਮਹਾਨ ਕਥਾਵਾਚਕ ਭਾਈ ਗੁਰਬਚਨ ਸਿੰਘ ਜੀ ਥਾਈਲੈਂਡ ਵਾਲਿਆਂ ਨੇ ਕਰਦਿਆਂ, ਦੋ ਦੀਵਾਨਾਂ ਵਿੱਚ ਇਸ ਗੱਲ `ਤੇ ਜ਼ੋਰ ਦਿੱਤਾ, ਕਿ ਅੱਜ ਸਮੇਂ ਦੀ ਜ਼ਰੂਰਤ ਹੈ ਕਿ ਬ੍ਰਹਾਮਣੀ ਕਰਮ-ਕਾਂਡ ਦੇ ਫਲਾਏ ਮੱਕੜੀ ਜਾਲ ਵਿਚੋਂ ਸਿੱਖ ਕੌਮ ਨੂੰ ਬਾਹਰ ਕੱਢ ਕੇ ਗੁਰ-ਸ਼ਬਦ ਸਿਧਾਂਤ ਨਾਲ ਜੋੜਿਆ ਜਾਏ। ਧਰਮ ਵਿੱਚ ਆਏ ਕਰਮ ਕਾਂਡ ਨੂੰ ਸ਼ਰਧਾ ਦਾ ਨਾਂ ਦੇ ਕੇ ਉਸ ਦੀ ਪੂਜਾ ਕਰ ਰਹੇ ਹਾਂ। ਕਿਉਂ ਕਿ ਅਸੀਂ ਅੰਧ ਵਿਸ਼ਵਾਸ ਨੂੰ ਹੀ ਅਸਲੀ ਧਰਮ ਸਮਝ ਕੇ ਬਹੁਤ ਵੱਡਾ ਭਰਮ ਪਾਲ ਲਿਆ ਹੈ।
ਗੁਰਦੁਆਰਾ ਸਿਰੀ ਗੁਰੂ ਸਿੰਘ ਸਭਾ ਸ਼ੈਰਲੀ ਰੋਡ ਪਾਪਾਟੋਏਟੋਏ ਨਿਊਜ਼ੀਲੈਂਡ ਵਲੋਂ ਗੁਰਦੁਆਰਾ ਵਲਿੰਗਟਨ ਨਿਊਜ਼ੀਲੈਂਡ ਦੀ ਸੰਗਤ ਤੇ ਪ੍ਰਬੰਧਕ ਕਮੇਟੀ ਵਲੋਂ ਉਚੇਚੇ ਤੌਰ `ਤੇ ਬਣਾਏ ਪ੍ਰੋਗਰਾਮ ਅਨੁਸਾਰ ਦੋ ਦਿਵਾਨਾਂ ਤੇ ਫਿਰ ਖੁਲ੍ਹੀਆਂ ਵਿਚਾਰਾਂ ਰਾਂਹੀ ਗੁਰਮਤ ਨੂੰ ਸਮਝਣ ਦਾ ਸਾਰਥਿਕ ਯਤਨ ਕੀਤਾ ਗਿਆ। ਭਾਈ ਗੁਰਬਚਨ ਸਿੰਘ ਜੀ ਥਾਈਲੈਂਡ ਵਾਲਿਆਂ ਨੇ ਗੁਰਬਾਣੀ ਸ਼ਬਦ ਦੁਆਰਾ ਇਹ ਦਸਿਆ ਕਿ ਅੱਜ ਸਿੱਖ ਧਰਮ ਦੇ ਪ੍ਰਚਾਰ ਥਾਂ `ਤੇ ਬ੍ਰਹਾਮਣੀ ਕਰਮ-ਕਾਂਡ ਦੀ ਵਿਚਾਰਧਾਰਾ ਦਾ ਹੀ ਹੋ ਰਿਹਾ ਹੈ। ਅਸੀਂ ਨਿੱਕੀਆਂ ਨਿੱਕੀਆਂ ਗੱਲਾਂ ਵਿੱਚ ਉਲ਼ਝ ਕੇ ਰਹਿ ਗਏ ਹਾਂ। ਪੰਜਾਬ ਵਿੱਚ ਲਗ-ਪਗ ਹਰ ਪਿੰਡ ਵਿੱਚ ਕਿਸੇ ਨਾ ਕਿਸੇ ਸਾਧ ਦਾ ਡੇਰਾ ਕਾਇਮ ਹੋ ਚੁੱਕਿਆ ਹੈ। ਕਥਾ ਕਰਦਿਆਂ ਹੀ ਸੰਗਤਾਂ ਵਲੋਂ ਬਹੁਤ ਸਾਰੇ ਸਵਾਲਾਂ ਦੇ ਜੁਆਬ ਵੀ ਨਾਲ ਦੀ ਨਾਲ ਦਿੱਤੇ ਗਏ। ਇਹ ਸਾਰੇ ਉਹ ਸਵਾਲ ਸਨ ਜੋ ਗੁਰਦੁਆਰਾ ਵਿੱਚ ਨਿਤਾ ਪ੍ਰਤੀ ਕੀਤੇ ਜਾਂਦੇ ਹਨ ਪਰ ਗੁਰਮਤ ਦਾ ਹਿੱਸਾ ਨਹੀਂ ਹਨ। ਜਿਸ ਤਰ੍ਹਾਂ ਕੀ ਗੁਰੂ ਗ੍ਰੰਥ ਸਾਹਿਬ ਜੀ ਲਾਗੇ ਰੱਖਿਆ ਹੋਇਆ ਜਲ ਅੰਮ੍ਰਿਤ ਹੁੰਦਾ ਹੈ? ਕੀ ਸਰੋਵਰਾਂ ਵਿਚੋਂ ਇਸ਼ਨਾਨ ਕਰਨ ਨਾਲ ਸਾਡੇ ਰੋਗ ਦੂਰ ਨਹੀਂ ਹੁੰਦੇ ਹਨ? ਭਾਈ ਸਾਹਿਬ ਜੀ ਨੇ ਇਹਨਾਂ ਸਾਰੇ ਸੁਆਲਾਂ ਦਾ ਜੁਆਬ ਗੁਰਬਾਣੀਆਂ ਦੀਆਂ ਤੁਕਾਂ ਰਾਂਹੀ ਦੇ ਕੇ ਗੁਰਮਤ ਸਿਧਾਂਤ ਨੂੰ ਉਜਾਗਰ ਕੀਤਾ।
ਪ੍ਰਬੰਧਕ ਕਮੇਟੀ ਤੇ ਭਾਈ ਗੁਰਤੇਜ ਸਿੰਘ, ਭਾਈ ਨਰਿੰਦਰ ਸਿੰਘ ਵਲੋਂ ਦੋਨਾਂ ਦੀਵਾਨਾਂ ਦੀ ਸਮਾਪਤੀ ਉਪਰੰਤ ਖੁਲ੍ਹੀਆਂ ਵਿਚਾਰਾਂ ਕਰਨ ਦਾ ਯੋਗ ਪ੍ਰਬੰਧ ਕੀਤਾ ਗਿਆ। ਇਹਨਾਂ ਵਿੱਚ ਇੱਕ ਅਹਿਮ ਸੁਆਲ ਬਚਿਤ੍ਰ ਨਾਟਕ ਸੰਬੰਧੀ ਆਇਆ। ਕਿ, ਕੀ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈ? ਦੁਖਾਂਤ ਹੈ ਕਿ ਸੰਗਤ ਤੇ ਆਮ ਆਦਮੀ ਨੂੰ ਇਹ ਪਤਾ ਹੈ ਕਿ ਗੁਰਿਆਈ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿੱਤੀ ਗਈ ਸੀ। ਪਰ ਫਿਰ ਵੀ ਸਿੱਖੀ ਸਰੂਪ ਵਿੱਚ ਬ੍ਰਹਾਮਣੀ ਪਰਚਾਰ ਦੁਆਰਾ ਦਸਮ-ਗ੍ਰੰਥ ਨਾਮ ਦਾ ਗ੍ਰੰਥ ਸਿੱਖੀ ਵਿੱਚ ਘੁਸਰ ਆਇਆ ਹੈ। ਹਾਜ਼ਰ ਸਰੋਤਾ ਜਨ ਨੂੰ ਇਹ ਬੇਨਤੀ ਕੀਤੀ ਗਈ ਕਿ ਜ਼ਿਆਦਾ ਵਿਸਥਾਰ ਜਾਨਣ ਲਈ ਸਿੰਘ ਸਭਾ ਕਨੇਡਾ ਤੇ ਸਿੱਖ ਮਾਰਗ ਦੀਆਂ ਸਾਈਟਾ ਤੋਂ ਬੀਬੀ ਜੁਗਰਾਜ ਕੌਰ ਜੀ ਤੇ ਭਾਈ ਦਿਲਬੀਰ ਸਿੰਘ ਜੀ ਫ਼ਰੀਦਾਬਾਦ ਵਾਲਿਆਂ ਦੀਆਂ ਡੀ. ਵੀ. ਦੇਖੀਆਂ ਜਾ ਸਕਦੀਆਂ ਹਨ। ਤੇ ਬਚਿੱਤ੍ਰ ਨਾਟਕ ਦੀਆਂ ਅਸ਼ਲੀਲ ਰਚਨਾਵਾਂ ਵੀ ਇਹਨਾਂ ਸਾਈਟਾਂ ਤੋਂ ਵਿਸਥਾਰ ਸਹਿਤ ਪੜ੍ਹੀਆਂ ਜਾ ਸਕਦੀਆਂ ਹਨ। ਇਸ ਸਾਰੀ ਵਿਚਾਰ ਵਿੱਚ ਸਿਰੀ ਗੁਰੂ ਸਿੰਘ ਸਭਾ ਸ਼ੈਰਲ਼ੀ ਰੋਡ ਦੇ ਪ੍ਰਬੰਧਕ ਵੀਰ ਹਰਨੇਕ ਸਿੰਘ ਜੀ ਤੇ ਇਹਨਾਂ ਨਾਲ ਗਏ ਵੀਰ ਸੁਰਜੀਤ ਸਿੰਘ ਜੀ ਨੇ ਬਹੁਤ ਹੀ ਖ਼ੂਬਸੂਰਤੀ ਨਾਲ ਗੁਰਮਤ ਦੇ ਜੁਆਬ ਦਿੱਤੇ।
ਸੰਗਤ ਨਾਲ ਖੁਲ੍ਹੀ ਵਿਚਾਰ ਕਰਦਿਆਂ ਵੀਰ ਹਰਨੇਕ ਸਿੰਘ ਜੀ ਨੇ ਬਹੁਤ ਭਾਵ ਪੂਰਤ ਗੱਲ ਕਹੀ ਕੇ ਗੁਰਬਾਣੀ ਵਿਚਾਰ ਕਰਨ ਲਈ ਸਾਨੂੰ ਗੁਰਬਾਣੀ ਦੀ ਹੀ ਡਿਕਸ਼ਨਰੀ ਦੀ ਵਰਤੋਂ ਕਰਨੀ ਚਾਹੀਦੀ ਹੈ। ਸਾਡੀ ਬਦ-ਕਿਸਮਤੀ ਹੈ ਕਿ ਅਸੀਂ ਸ਼ਬਦ ਗੁਰਬਾਣੀ ਵਿਚੋਂ ਲੈਂਦੇ ਹਾਂ ਪਰ ਉਸ ਦੀ ਵਿਚਾਰਧਾਰਾ ਬ੍ਰਹਾਮਣੀ ਕਰਮ ਕਾਂਡ ਦੀ ਡਿਕਸ਼ਨਰੀ ਅਨੁਸਾਰ ਕਰਕੇ ਫ਼ਕਰ ਮਹਿਸੂਸ ਕਰ ਰਹੇ ਹਾਂ। ਉਹਨਾਂ ਨੇ ਕਿਹਾ ਕਿ ਫ਼ਰੀਦਾਬਾਦ ਤੋਂ ਸੂਝਵਾਨ ਵੀਰਾਂ ਭੈਣਾਂ ਦੀ ਜੱਥੇਬੰਦੀ ਹਰ ਮਹੀਨੇ ਦੀ ਤੇਰ੍ਹਾਂ ਤਰੀਕ ਨੂੰ ਬਚਿੱਤ੍ਰ ਨਾਟਕ (ਦਸਮ ਗ੍ਰੰਥ) ਕਾਲਾ ਦਿਵਸ ਮਨਾ ਰਹੀ ਹੈ।
ਇੱਕ ਸੁਆਲ ਦਾ ਜੁਆਬ ਦੇਂਦਿਆਂ ਭਾਈ ਹਰਨੇਕ ਸਿੰਘ ਹੁਰਾਂ ਕਿਹਾ ਕੋਈ ਪਤਨੀ ਆਪਣਾ ਅਧਿਕਾਰ ਥੋੜਾ ਜੇਹਾ ਵੀ ਕਿਸੇ ਹੋਰ ਮਨੁੱਖ ਨੂੰ ਦੇਵੇ ਤਾਂ ਪਤੀ ਪਤਨੀ ਦੇ ਰਿਸ਼ਤੇ ਵਿੱਚ ਦਰਾੜ ਆ ਜਾਂਦੀ ਹੈ ਪਰ ਅਸੀਂ ਗੁਰੂ ਗ੍ਰੰਥ ਨੂੰ ਪਤੀ ਮੰਨ ਕੇ ਅੱਜ ਦੇ ਸਾਧਾਂ ਸੰਤ ਨੂੰ ਵੀ ਪਤੀ ਵਾਲਾ ਦਰਜਾ ਦਈ ਜਾ ਰਹੇ ਹਾਂ। ਕੀ ਇੰਜ ਕਰਨ ਨਾਲ ਗੁਰੂ ਪਤੀ ਸਾਡੇ ਨਾਲ ਨਰਾਜ਼ ਨਹੀਂ ਹੋਣਗੇ? ਕੀ ਸਾਡੇ ਤੇ ਗੁਰੂ ਦਰਮਿਆਨ ਦਰਾੜ ਨਹੀਂ ਆਵੇਗੀ।
ਭਾਈ ਗੁਰਬਚਨ ਸਿੰਘ ਜੀ ਹੁਰਾਂ ਨੇ ਇਤਿਹਾਸ ਵਿੱਚ ਗੈਰ ਕੁਦਰਤੀ ਸਾਖੀਆਂ ਸਬੰਧੀ ਜਾਣਕਾਰੀ ਦਿੱਤੀ। ਜਨਮ ਮਰਣ, ਧਰਮਰਾਜ, ਨਰਕ ਸਵਰਗ, ਪਰਮਾਤਮਾ ਕਿੱਥੇ ਰਹਿੰਦਾ ਹੈ ਆਦ ਸੁਆਲਾਂ ਦੇ ਜੁਆਬ ਗੁਰਬਾਣੀ ਵਿਚੋਂ ਦਿਤੇ। ਭਾਈ ਹਰਜਿੰਦਰ ਸਿੰਘ ਜੀ ਬਸਿਆਲਾ ਅਜੀਤ ਅਖ਼ਬਾਰ ਦੇ ਸੀਨੀਅਰ ਪੱਤਰਕਾਰ ਵੀ ਔਕਲੈਂਡ ਤੋਂ ਸਾਰੀ ਕਵਰਿੰਗ ਕਰਨ ਲਈ ਗਏ ਸਨ। ਸੰਗਤ ਵਲੋਂ ਮੰਗ ਸੀ ਕਿ ਅਜੇਹੇ ਪ੍ਰੋਗਰਾਮ ਹੋਣੇ ਚਾਹੀਦੇ ਹਨ ਤਾਂ ਕਿ ਸੰਗਤ ਨੂੰ ਸ਼ਬਦ ਗੁਰੂ ਦੀ ਸਹੀ ਜਾਣ ਕਾਰੀ ਮਿਲ ਸਕੇ। ਵਧੇਰੇ ਜਾਣਕਾਰੀ ਲੈਣ ਲਈ ਭਾਈ ਹਰਨੇਕ ਸਿੰਘ ਜੀ ਨਾਲ ਟੈਲੀਫ਼ੂਨ ਤੇ ਗੱਲ ਕਰ ਸਕਦੇ ਹੋ ੦੦੬੪-੨੭੨੩੧੬੩੮੧
ਬਲਜਿੰਦਰ ਸਿੰਘ ਸਟੇਜ ਸਕੱਤਰ,
ਸਿਰੀ ਗੁਰੂ ਸਿੰਘ ਸਭਾ ਸ਼ੈਰਲੀ ਰੋਡ ਪਾਪਾਟੋਏਟੋਏ
ਨਿਊਜ਼ੀਲੈਂਡ।
*********************************
ਵੀਰ ਮੱਖਣ ਸਿੰਘ ਜੀ ਪੁਰੇਵਾਲ
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਹ॥
ਵੀਰ ਜੀ ਵੀਰ ਨਿਰਭੈ ਸਿੰਘ ਜੀ ਦੁਆਰਾ ਲਿਖਿਆ ਹੋਇਆ ਲੇਖ ‘ਅੰਧੀ ਰਯਤਿ ਗਿਆਨ ਵਿਹੂਣੀ’ ਬਹੁਤ ਸੁੰਦਰ ਸੀ ਜੋ ਕੇ ਅੱਜ ਦੇ ਹਾਲਾਤ ਨੂੰ ਮੁੱਖ ਰੱਖ ਕੇ ਲਿਖਿਆ ਗਿਆ ਹੋਇਆ ਹੈ। ਇਸ ਲਈ ਅਸੀਂ ਇਸ ਲੇਖ ਦੀਆਂ ਫੋਟੋ ਕਾਪੀਆਂ ਕਰਾ ਕੇ ਸੰਗਤ ਦੀ ਜਾਣ ਕਾਰੀ ਲਈ ਵੰਡੀਆਂ ਹਨ। ਵੀਰ ਨਿਰਭੈ ਸਿੰਘ ਜੀ ਨੂੰ ਅਸੀਂ ਵਧਾਈ ਦੇਂਦੇ ਹਾਂ ਤੇ ਬੇਨਤੀ ਕਰਦੇ ਹਾਂ ਕਿ ਹੁਣ ਹਰ ਹਫਤੇ ਜ਼ਰੂਰ ਇੱਕ ਲੇਖ ਲਿਖਿਆ ਕਰਨ।
ਬਲਜਿੰਦਰ ਸਿੰਘ


(28/07/09)
ਗੁਰਸ਼ਰਨ ਸਿੰਘ ਕਸੇਲ

ਸਤਿਕਾਰ ਯੋਗ ਸੰਪਾਦਕ ਸ੍ਰ. ਮੱਖਣ ਸਿੰਘ ਜੀ ਅਤੇ ਪਾਠਕੋ,
ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਹਿ॥
ਇਸ ਹਫਤੇ ਸਿੱਖ ਮਾਰਗ `ਤੇ ਪ੍ਰੋ. ਸੁਖਵਿੰਦਰ ਸਿੰਘ ਦਦੇਹਰ ਜੀ ਦਾ ਲੇਖ “ਅੰਤਿ ਕਾਲਿ ਜੋ ਲਛਮੀ ਸਿਮਰੈ” ਅਤੇ ਸ੍ਰ. ਜਸਬੀਰ ਸਿੰਘ ਵੈਨਕੁਵਰ ਜੀ ਦਾ ਇਸੇ ਸ਼ਬਦ ਬਾਰੇ ਕੁੱਝ ਸਮਾਂ ਪਹਿਲਾਂ ਲਿਖਿਆ ਹੋਇਆ ਲੇਖ ਪੜ੍ਹਿਆ। ਇਨ੍ਹਾਂ ਦੋਵਾਂ ਸਤਿਕਾਰ ਯੋਗ ਲੇਖਕਾਂ ਦੇ ਸਮਝਾਉਣ ਵਿੱਚ ਭਾਵੇ ਇੱਕ ਦੂਜੇ ਨਾਲੋਂ ਥੋੜਾ ਫਰਕ ਹੈ ਪਰ ਇਹ ਦੋਵੇ ਮੈਂਨੂੰ ਆਪਣੀ ਤੁੱਛ ਬੁੱਧੀ ਅਨੁਸਾਰ ਗੁਰਮਤਿ ਅਨੁਸਾਰ ਲੱਗੇ ਹਨ। ਇਹਨਾਂ ਦੋਵਾਂ ਵੀਰਾਂ ਦਾ ਗੁਰਮਤਿ ਅਨੁਸਾਰ ਪ੍ਰਚਾਰ ਕਰਨ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਆਸ ਕਰਦਾ ਹਾਂ ਕਿ ਇਹ ਵੀਰ ਇੰਜ਼ ਹੀ ਆਪਣੀਆਂ ਲਿਖਤਾਂ ਰਾਹੀਂ ਸਿੱਖਾਂ ਨੂੰ ਅੰਧਵਿਸ਼ਵਾਸਾਂ ਅਤੇ ਕਰਮਕਾਂਡਾਂ ਤੋਂ ਨਿਜ਼ਾਤ ਦਿਵਾਉਣ ਵਿੱਚ ਆਪਣਾ ਯੋਗਦਾਨ ਪਾਉਂਦੇ ਰਹਿਣਗੇ।
ਸਤਿਕਾਰ ਸਹਿਤ,
ਗੁਰਸ਼ਰਨ ਸਿੰਘ ਕਸੇਲ


(28/07/09)
ਗੁਰਮੀਤ ਸਿੰਘ ਆਸਟ੍ਰੇਲੀਆ

Dear Moderator S. Makhan Singh jee,
Waheguru jee ka Khalsa Waheguru jee kee Fateh
It is good to read (www.sikhmarg.com) that Khalsa Nari Manch has also awakened the Sikhs while praying to Akaal Purkh in the presence of the Guru Granth Sahib. I absolutely agree with them that we should change starting para of Ardaas.
At the same time, we should also utter correct Name of Guru Sahib i.e.
"GRUU HAR KISHAN SAHIB"
His Name was derived from his parents name i.e. Guru "Har" Rai Sahib and Mata "Kishan" Kaur.
It seems that subsequently, someone has added "R" and now no one pays any attention but go on reciting as Guru Har Krishan Sahib.
Let us not expect any wonders from the SGPC or its Head Ministers because they will never bring any improvement. Sikhs abroad should modify the Sikh Reht Maryada, and discard any such insertion which is contrary to Gurbaani in the Guru Granth Sahib.
Thanks,
Gurmit Singh (Australia)
(ਨੋਟ:- ਇਸ ਲੇਖ ਨੂੰ ਉਹਨਾ ਨੇ ਦੁਬਾਰਾ ਫੋਟੋ ਸਮੇਤ ਭੇਜਿਆ ਹੈ ਇਸ ਲਈ ਜੇ ਹੋ ਸਕੇ ਤਾਂ ਫਿਰ ਪੜ੍ਹਨ ਦੀ ਖੇਚਲ ਕਰਨੀ-ਸੰਪਾਦਕ)


(26/07/09)
ਗੁਰਿੰਦਰ ਸਿੰਘ ‘ਮੋਹਾਲੀ’

ਬਾਣੀ ਸਿਰਫ਼ ਪੜ੍ਹਨ ਲਈ ਨਹੀਂ!
ਬਾਣੀ ਸਿਰਫ਼ ਪੜ੍ਹਨ ਲਈ ਨਹੀਂ ਪਿਆਰੇ,
ਬਾਣੀ ਨੂੰ ਵੀਚਾਰਨਾ ਵੀ ਹੈ ਜ਼ਰੂਰ ਸਿੱਖਾ।
ਬਾਣੀ ਨੂੰ ਅਮਲ ਵਿੱਚ ਲਿਆ ਪਿਆਰੇ,
ਜੀਵਨ ਨੂੰ ਸੰਵਾਰਨਾ ਵੀ ਹੈ ਜ਼ਰੂਰ ਸਿੱਖਾ।
ਪੜ੍ਹ ਪੜ੍ਹ ਕੇ ਗੱਡੇ ਲੱਦੀ ਫਿਰਦੇ,
ਅੱਖਰ ਇੱਕ ਨਾ ਵਿਚਾਰਿਆ ਕੋਈ,
ਲੜੀਆਂ ਅੰਖਡ ਪਾਠਾਂ ਦੀਆਂ ਚਲਾ ਕੇ,
ਆਪਣਾ ਕੀ, ਕਿਸੇ ਦਾ ਨਾ ਸੰਵਾਰਿਆ ਕੋਈ।
ਬਾਣੀ ਮੁੱਲ ਖਰੀਦਣ ਲਈ ਨਹੀਂ ਪਿਆਰੇ,
ਬਾਣੀ ਨੂੰ ਹਿਰਦੇ ਵਿੱਚ ਵਸਾ ਜ਼ਰੂਰ ਸਿੱਖਾ।
ਬਾਣੀ ਸਿਰਫ਼ ਪੜ੍ਹਨ ਲਈ ਨਹੀਂ ਪਿਆਰੇ,
ਬਾਣੀ ਨੂੰ ਵੀਚਾਰਨਾ ਵੀ ਹੈ ਜ਼ਰੂਰ ਸਿੱਖਾ।
ਕੰਮ ਸਾਰੇ ਬਾਣੀ ਤੋਂ ਉਲਟ ਕਰੀ ਜਾਂਦੇ,
ਕਹਾਉਂਦੇ ਫਿਰ ਵੀ ਗੁਰੂ ਸਿੱਖ ਪਿਆਰੇ,
ਰੀਤਾਂ ਸਾਰੀਆਂ ਬਿਪਰਨ ਦੀਆਂ ਕਰੀ ਜਾਂਦੇ,
ਦਾਵਾ ਕਰਦੇ ਹਾਂ, ਹੁੰਦੇ ਨੇ ਖਾਲਸੇ ਨਿਆਰੇ।
ਰੱਬ ਨੂੰ ਧੌਖਾ ਨਾ ਕਦੇ ਦੇਈਂ ਪਿਆਰੇ,
ਰੱਬ ਵਸਦਾ ਹੈ ਹਾਜ਼ਰਾ ਹਜ਼ੂਰ ਸਿੱਖਾ।
ਬਾਣੀ ਸਿਰਫ਼ ਪੜ੍ਹਨ ਲਈ ਨਹੀਂ ਪਿਆਰੇ,
ਬਾਣੀ ਨੂੰ ਵੀਚਾਰਨਾ ਵੀ ਹੈ ਜ਼ਰੂਰ ਸਿੱਖਾ।
ਬਾਹਰੀ ਸਤਿਕਾਰ ਤਾਂ ਬਾਣੀ ਕਰੀ ਜਾਂਦੇ,
ਅੰਦਰ ਦਾ ਭੁਲਿਆ ਸਾਨੂੰ ਸਤਿਕਾਰ ਪਿਆਰੇ,
ਬਾਹਰੋਂ ਰੁਮਾਲੇ ਤਾਂ ਸੋਹਣੇ ਪਾਈ ਜਾਂਦੇ,
ਅੰਦਰੋਂ ਗੁਰੂ ਨਾਲ ਨਾ ਪਾਇਆ ਪਿਆਰ ਪਿਆਰੇ।
ਗੁਰੂ ਅੱਗੇ ਸਿਰਫ ਝੁੱਕਣਾ ਨਹੀਂ ਪਿਆਰੇ,
ਗੁਰੂ ਦਾ ਹੁਕਮ ਵੀ ਮੰਨਣਾ ਹੈ ਜ਼ਰੂਰ ਸਿੱਖਾ।
ਬਾਣੀ ਸਿਰਫ਼ ਪੜ੍ਹਨ ਲਈ ਨਹੀਂ ਪਿਆਰੇ,
ਬਾਣੀ ਨੂੰ ਵੀਚਾਰਨਾ ਵੀ ਹੈ ਜ਼ਰੂਰ ਸਿੱਖਾ।
ਬਾਣੀ ਨੂੰ ਅਮਲ ਵਿੱਚ ਲਿਆ ਪਿਆਰੇ,
ਜੀਵਨ ਨੂੰ ਸੰਵਾਰਨਾ ਵੀ ਹੈ ਜ਼ਰੂਰ ਸਿੱਖਾ।
ਗੁਰਿੰਦਰ ਸਿੰਘ ‘ਮੋਹਾਲੀ’


(26/07/09)
ਸਤਿੰਦਰਜੀਤ ਸਿੰਘ ਗਿੱਲ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ …
ਸ਼੍ਰੀ ਮਾਨ ਜੀ ਮੈਂ ਆਪ ਜੀ ਦੀ ਸਾਇਟ ਉਪਰ ਬਹੁਤ ਹੀ ਜਾਣਕਾਰੀ ਭਰਪੂਰ ਲੇਖ ਪੜ੍ਹੇ, ਕਾਫੀ ਭੁਲੇਖੇ ਦੂਰ ਹੋਏ ਮਨ ਦੇ। ਮੈਂ ਆਪ ਦੇ ਇਸ ਯਤਨ ਦੀ ਸ਼ਲਾਘਾ ਕਰਦਾਂ। ਮੇਰਾ ਨਾਮ ਸਤਿੰਦਰਜੀਤ ਸਿੰਘ ਹੈ।
ਮੇਰੇ ਮਨ ਵਿੱਚ ਇੱਕ-ਦੋ ਪ੍ਰਸ਼ਨ ਪੈਦਾ ਹੋਏ ਹਨ, ਜੋ ਆਪ ਦੇ ਸਨਮੁਖ ਕਰ ਰਿਹਾਂ ਹਾਂ, ਉਮੀਦ ਹੈ ਆਪ ਤਸੱਲੀਬਖਸ਼ ਉਤਰ ਦਿਓਗੇ …
1. ਪਹਿਲਾ ਪ੍ਰਸ਼ਨ ਤਾਂ ਇਹ ਹੈ ਕਿ 'ਜਨ-ਗਣ-ਮਨ' ਜਿਸ ਨੂੰ ਕਿ 'ਰਾਸ਼ਟਰੀ ਗੀਤ' ਕਿਹਾ ਜਾਂਦਾ ਇਸ ਦਾ ਮਤਲਬ (ਸਰਲ-ਅਰਥ) ਕੀ ਹੈ? ਕੀ ਇਹ ਗੀਤ ਪੰਜਾਬ ਦੇ ਜਾਂ ਕਿਸੇ ਵੀ ਹੋਰ ਸੂਬੇ ਦੇ ਸਕੂਲਾਂ ਵਿੱਚ ਸਵੇਰ ਦੀ ਸਭਾ ਵਿੱਚ ਗਾਉਣ ਦਾ ਕੋਈ ਫਾਇਦਾ ਜਾਂ ਮਤਲਬ ਹੈ?
2. ਦੂਸਰਾ ਜਦੋਂ ਸਵੇਰ ਦੀ ਸਭਾ ਵਿੱਚ ਬੱਚੇ 'ਗੁਰੂ ਗਰੰਥ ਸਾਹਿਬ ਜੀ' ਦੀ ਬਾਣੀ ਵਿਚੋਂ ਸ਼ਬਦ ਪੜ੍ਹਦੇ ਹਨ ਤਾਂ ਕੀ ਸਿਰ ਢਕਣਾ 'ਤੇ ਜੁਤੇ ਉਤਾਰਨੇ ਚਾਹੀਦੇ ਹਨ (ਜਾਂ ਸਿਰਫ ਸਿਰ ਢਕਣਾ ਹੀ ਠੀਕ ਹੈ)
ਉਮੀਦ ਹੈ ਕਿ ਆਪ ਇਹਨਾਂ ਦੇ ਜਵਾਬ ਜਲਦੀ ਦਿਓਗੇ।
ਸਤਿੰਦਰਜੀਤ ਸਿੰਘ ਗਿੱਲ

ਸੰਪਾਦਕ ਵਲੋ:- ਤੁਸੀਂ ਆਪਣੇ ਪਹਿਲੇ ਸਵਾਲ ਦਾ ਜਵਾਬ ਇੰਟਨੈੱਟ ਤੇ ਸਰਚ ਕਰਕੇ ਲੱਭ ਸਕਦੇ ਹੋ। ਇਸ ਦਾ ਇੱਕ ਲਿੰਕ ਇਹ ਵੀ ਹੈ:
http://www.indianchild.com/national_anthem.htm
ਤੁਹਾਡੇ ਦੂਸਰੇ ਸਵਾਲ ਦਾ ਜਵਾਬ ਹੈ ਕਿ ਜੇ ਕਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਹੈ ਤਾਂ ਜੁੱਤੇ ਉਤਾਰਨ ਦਾ ਵਹਿਮ ਨਹੀਂ ਕਰਨਾ ਚਾਹੀਦਾ। ਸਤਿਕਾਰ ਸਹਿਤ ਸਿਰ ਢਕਣਾ ਚੰਗੀ ਗੱਲ ਹੈ।


(24/07/09)
ਗੁਰਮੀਤ ਸਿੰਘ ਆਸਟ੍ਰੇਲੀਆ

Dear Sikh Marg Moderator S. Makhan Singh jee (Canada),

Waheguru jee ka Khalsa Waheguru jee kee Fateh

On going through the views expressed by S. Sarbjit Singh jee by clicking: www.sikhmarg.com
I wish to say that the Draft Attachment was also earlier sent to you as well as other well-wishers but none took any notice. Since Tatgurmat has taken the initiative and Definition of a "Sikh" has been shared for appropriate modification, I am again forwarding the Attachment for discussion part by part. As soon as Definition is agreed to, then next part about Five Baanis, Ardaas and other aspects could be looked into.
With best wishes,
Gurmit Singh (Australia)
(ਸਰਦਾਰ ਗੁਰਮੀਤ ਸਿੰਘ ਜੀ ਤੁਹਾਡੀ ਇੱਕ ਚਿੱਠੀ ਇਸ ਵਿਚਾਰ ਬਾਰੇ ਅਪ੍ਰੈਲ 13/09 ਨੂੰ ‘ਸਿੱਖ ਮਾਰਗ’ ਤੇ ਪਾਈ ਸੀ ਅਤੇ ਨਾਲ ਹੀ ਉਸ ਤੇ ਅਸੀਂ ਟਿੱਪਣੀ ਜਵਾਬ ਦੇ ਰੂਪ ਵਿੱਚ ਕੀਤੀ ਸੀ। ਜਿਸ ਦਾ ਕਿ ਤੁਸੀਂ ਕੋਈ ਮੁੜਵਾਂ ਜਵਾਬ ਨਹੀਂ ਸੀ ਦਿੱਤਾ। ਇਸ ਲਈ ਗੱਲ ਅਗਾਂਹ ਨਹੀਂ ਤੁਰ ਸਕੀ। ਹੁਣ ਹਾਲ ਦੀ ਘੜੀ ਇਸ ਤੇ ਵਿਚਾਰ ਚਰਚਾ ਨੂੰ ਰੋਕ ਲਓ, ਪਹਿਲਾਂ ਤੱਤ ਗੁਰਮਤਿ ਵਾਲਿਆਂ ਨੂੰ ਸਾਰੀ ਰਹਿਤ ਮਰਯਾਦਾ ਤੇ ਆਪਣਾ ਪੱਖ ਪੇਸ਼ ਕਰ ਲੈਣ ਦਿਓ। ਉਸ ਤੋਂ ਬਾਅਦ ਇਕ-ਇਕ ਵਿਸ਼ੇ ਨੂੰ ਲੈ ਕੇ ਵਿਚਾਰ ਚਰਚਾ ਕਰਾਂਗੇ। ਜਦੋਂ ਗੁਰਬਾਣੀ ਦੇ ਅਧਾਰ ਤੇ ਸਹਿਮਤੀ ਹੋ ਜਾਵੇਗੀ ਤਾਂ ਉਸ ਨੂੰ ਫਾਈਨਲ ਕਰਕੇ ਫਿਰ ਅਗਲਾ ਵਿਸ਼ਾ ਲਵਾਂਗੇ। ਇਸ ਬਾਰੇ ਵਿਚਾਰ ਚਰਚਾ ਲਈ ਇੱਕ ਵੱਖਰਾ ਪੰਨਾ ਸ਼ੁਰੂ ਕਰਾਂਗੇ ਅਤੇ ਫਾਈਨਲ ਲਈ ਵੱਖਰਾ-ਸੰਪਾਦਕ)


(24/07/09)
ਦਲਜੀਤ ਸਿੰਘ ਹੋਠੀ ਰਾਚੈਸਟਰ ਨਿਉਯਾਰਕ

ਸ੍ਰ ਮੱਖਣ ਸਿੰਘ ਜੀ ਤੇ ਸਿੱਖ ਮਾਰਗ ਦੇ ਪਾਠਕਾ ਨੂੰ ਗੁਰੂ ਫਤਹਿ ਪ੍ਰਵਾਨ ਹੋਵੇ

ਬਾਤ ਕਰੁ ਅਬ ਕੀ ਨਾਂ ਤਬ ਕੀ ਹੋਤੇ ਨਾਂ ਗੁਰੂ ਗੋਬਿੰਦ ਸਿੰਘ ਸੁੰਨਤ ਹੋਤੀ ਸਭ ਕੀ ਬੀਬਾ ਕਮਲੇਸ਼ ਅਹੀਰ’ ’ ਦਾ ਸਿੱਖਾਂ ਬਾਰੇ ਗਲਤ ਪ੍ਰਚਾਰ ਦੀ ਵੀਡੀਓ ਮੈ u tube ਤੇ ਦੇਖੀ ਇਸ ਬੀਬਾ ਨੇ ਗੁਰੂ ਗੋਬਿੰਦ ਸਿੰਘ ਜੀ ਤੇ ਗੁਰੂ ਨਾਨਕ ਦੇਵ ਜੀ ਨੂੰ ਮਹਾਤਮਾ ਬੁੱਧ ਤੋ ਛੋਟਾ ਦਿਖਾਇਆ ਹੈ ਤੇ ਸ਼ਬਦਾਵਲੀ ਵੀ ਬੜੀ ਮਾੜੀ ਬੋਲੀ ਹੈ ਜਿਸ ਤਰਾ ਇੱਕ ਆਮ ਇਨਸਾਨ ਬਾਰੇ ਬੋਲਿਆ ਜਾਂਦਾ ਹੈ । ਜੇ ਕੋਈ ਵੀ ਸੱਜਣ ਉਸ ਨੂੰ ਜਾਣਦਾ ਹੋਵੇ, ਉਸ ਬੀਬਾ ਨੂੰ ਇੱਕ ਸੁਨੇਹਾ ਜਰੂਰ ਦੇ ਦੇਵੇ, ਉਸ ਨੂੰ ਦੱਸ ਦੇਵੇ ਕਿ ਬੀਬਾ ਕਮਲੇਸ਼ ਅਹੀਰ ਜੇ ਗੁਰੂ ਗੋਬਿੰਦ ਸਿੰਘ ਜੀ ਨਾਂ ਹੁੰਦੇ ਤਾਂ ਤੁਸੀ ਬੁਰਕੇ ਵਿੱਚ ਹੋਣਾ ਸੀ। ਜਿਸ ਤਰਾ ਤੁਰਕੀ ਜਾਂ ਅਰਬ ਕੰਟਰੀ ਵਿੱਚ ਔਰਤਾ ਮੂੱਹ ਸਿਰ ਲਪੇਟ ਕੇ ਰੱਖਦੀਆਂ ਹਨ ਇਸ ਤਰਾ ਕਿਤੇ ਬੀਬਾ ਕਮਲੇਸ਼ ਅਹੀਰ ਨੇ ਮੂੱਹ ਸਿਰ ਲਪੇਟ ਕੇ ਕਿਸੇ ਪੀਰ ਦੀ ਕਬਰ ਤੇ ਮੰਨਤ ਮੰਗਦੀ ਹੋਣਾ ਸੀ। ਧੰਨਵਾਦ

, ,, ,, ,, ,, ,, ,, ,, ,, ,, ,, ,, ,, ,, ,, ,, ,, ,, ,, ,, ,, ,, ,, ,, ,, ,, ,, ,, ,, ,, ,, ,, ,, ,, ,, ,, ,, ,, ,, ,, ,,

ਪਿੱਛਲੇ ਮਹੀਨੇ ਸ਼ੇਰੇ ਪੰਜਾਬ ਰੇਡੀੳ ਤੇ ਡਾਕਟਰ ਸਮਰੇ ਦੀ ਜ਼ੁਬਾਨੀ (ਸਰਕਾਰੀ ਸਾਨ) ਮਾਨ ਸਿੰਘ ਪਹੇਵੇ ਵਾਲੇ ਵਾਰੇ ਸੁਣਨ ਨੂੰ ਮਿਲਿਆ, ਜੋ ਕਿ ਆਪ ਵੀ ਸਾਨ ਦਾ ਗੜਵਈ ਸੀ, ਦੋਵੇ ਇਕੱਠੇ ਹੀ ਮੰਦ ਕਰਤੂਤਾਂ ਕਰਦੇ ਰਹੇ। ਆਪਸ ਵਿੱਚ ਵਿਗੜ ਜਾਣ ਕਾਰਨ ਦੋਵੇ ਆਪਣੇ ਭੇਦ ਖੋਲਣ ਲੱਗ ਪੲੈ। ਸਮਰੇ ਦੀ ਜ਼ੁਬਾਨੀ ਡਾਕਟਰ ਸਮਰਾ ਸਰਕਾਰੀ ਸਾਨ ਨੂੰ ਕਹਿੰਦਾ ਹੈ ਕਿ ਤੂੰ ਵਿਆਹ ਕਿਉ ਨਹੀ ਕਰਵਾ ਲੈਂਦਾ। ਤੇ ਸਾਨ ਅੱਗਿਉ ਜ਼ਵਾਬ ਦਿੰਦਾ ਹੈ ਕਿ ਵਿਆਹ ਕਰਵਾ ਕੇ ਤਾਂ ਇੱਕ ਹੀ ਮਿਲਣੀ ਹੈ, ਪਰ ਜੋ ਡੇਰੇ ਤੇ ਆਉਦੀਆਂ ਹਨ ਉਹ ਆਪਣੀਆਂ ਹੀ ਹਨ। ਪਾਠਕ ਆਪ ਹੀ ਅੰਦਾਜਾ ਲਾ ਸਕਦੇ ਹਨ ਕਿ ਸਾਧ ਲਾਣਾ ਤਕਰੀਬਨ ਛੜਾ ਹੀ ਹੈ ਤੇ ਕਾਮੀਂ ਵੀ ਹੈ, ਕਿਉਕਿ ਇਹ ਸਿੱਖਿਆ ਹੀ ਕਾਮ ਦੀ ਲੈਦੇਂ ਹਨ। ਇਹ ਸਾਰੇ ਸਾਧ ਦਸਮ ਗਰੰਥ ਦੇ ਸਹਾਰੇ ਟਿਕੇ ਹੋਏ ਹਨ। ਜੇ ਕੋਈ ਦਸਮ ਗ੍ਰੰਥ ਦੀ ਗੱਲ ਕਰਦਾ ਹੈ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਨਹੀ ਹੈ, ਤਾਂ ਸਾਰੇ ਸਾਧ ਲਾਣੇ ਨੂੰ ਫਿਕਰ ਪੈ ਜਾਂਦਾ ਹੈ! ਕਿ ਜੇ ਸਿੱਖ ਕੌਮ ਜਾਗ ਪਈ, ਤਾਂ ਸਾਡਾ ਸਾਰਾ ਧੰਦਾ ਹੀ ਚੌਪਟ ਹੋ ਜਾਣਾ ਹੈ। ਦਸਮ ਗ੍ਰੰਥ ਨੂੰ ਮੰਨਣ ਵਾਲੇ ਇੱਕ ਗੱਲ ਜਰੂਰ ਕਹਿੰਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਲਿੱਖਿਆ ਕਿ ਸਿੰਘ ਇਸ ਨੂੰ ਪੜ੍ਹ ਕੇ ਸਿੱਖਿਆ ਲੈਣ ਕਿ ਕਿਸ ਤਰਾ ਵਿਭਚਾਰੀ ਔਰਤਾਂ ਤੋ ਬਚਣਾ ਹੈ। ਦਸਮ ਗ੍ਰੰਥ ਨੂੰ ਮੰਨਣ ਵਾਲਾ ਕੋਈ ਵੀ ਇਹ ਲਿਖਤ ਪੜ੍ਹਦਾ ਹੋਵੇ, ਜਾਂ ਉਹਨਾ ਨੂੰ ਕੋਈ ਸਿੱਖ ਮਾਰਗ ਦਾ ਪਾਠਕ ਜਾਣਦਾ ਹੋਵੇ ਇੱਕ ਗੱਲ ਜਰੂਰ ਪੁਛੇ ਕਿ ਇਹਨਾ ਨੇ ਦਸਮ ਗ੍ਰੰਥ ਨੂੰ ਪੜਿਆ ਹੈ ਤੇ ਪੜ੍ਹ ਕੇ ਆਪਣੀ ਮਾਂ ਭੈਣ ਜਾਂ ਧੀ ਨੂੰ ਸਿੱਖਿਆ ਦਿੱਤੀ ਹੈ। ਜੇ ਦਿੱਤੀ ਹੈ ਤਾਂ ਬਹੁਤ-ਬਹੁਤ ਮੁਬਾਰਕ, ਜੇ ਨਹੀ ਦਿੱਤੀ ਤਾਂ ਵਕਤ ਲੰਘਦਾ ਜਾਦਾਂ ਹੈ ਕਿਤੇ ਵਕਤੋ ਖੁੰਜ ਨਾਂ ਜਾਣ ਸਿੱਖਿਆ ਦੀ ਇੱਕ ਲਾਇਨ ਮੈਂ ਲਿਖ ਦਿੰਦਾ ਹਾਂ ਬਾਕੀ ਕੰਜ਼ਰ ਕਵਿਤਾ ਤੋ ਪੜ੍ਹ ਕੇ ਦੇ ਦੇਣ।

ਸਿੱਖਿਆ ਤ੍ਰਿਯ ਕੀ ਝਾਂਟ ਨ ਮੂੰਡੀ ਜਾਈ॥ ਬੇਦਪੁਰਾਨਨ ਮੈ ਸੁਨਿ ਪਾਈ॥ ਹਸਿਕਰਿ ਰਾਵ ਬਚਨ ਯੌ ਠਾਨਯੋ॥ ਮੈਂ ਅਪੁਨੇ ਜਿਯ ਸਾਚ ਨ ਜਾਨਯੋ॥ ਤੈਂ ਤ੍ਰਿਯਾ ਹਮ ਸੋ ਝੂਠ ਉਚਾਰੀ॥ ਹਮ ਮੂੰਡੈਂਗੇ ਝਾਂਟਿ ਤਿਹਾਰੀ॥ ਤੇਜ ਅਸਤੁਰਾ ਏਕ ਮੰਗਾਯੋ॥ ਨਿਜ ਕਰ ਗਹਿਕੈ ਰਾਵ ਚਲਾਯੋ॥ ਤਾਂ ਕੀ ਮੂੰਡਿ ਝਾਂਟਿ ਸਭ ਡਾਰੀ॥ ਦੈਕੈ ਹਸੀ ਚੰਚਲਾ ਤਾਰੀ॥ ਚ੍ਰਿਤਰ 190॥ "

ਗੁਰੂਬਾਣੀ ਦੀ ਸੋਝੀ ਰੱਖਣ ਵਾਲੇ ਪਾਠਕ ਇਸ ਦਸਮ ਗ੍ਰੰਥ ਬਾਰੇ ਸੱਚ ਝੂਠ ਦਾ ਨਿਰਣਾ ਆਪਣੇ ਆਪ ਹੀ ਕਰ ਸਕਦੇ ਹਨ । ਧੰਨਵਾਦ

ਦਲਜੀਤ ਸਿੰਘ ਹੋਠੀ ਰਾਚੈਸਟਰ ਨਿਉਯਾਰਕ (585 698 0146)


(24/07/09)
ਗੁਰਇੰਦਰ ਸਿੰਘ ਪਾਲ

ਗੁਰੂ (ਗ੍ਰੰਥ ਜੀ) ਦੇ ਸਿਖ/ਸੇਵਕਾਂ ਦੀ ਸੇਵਾ ਵਿੱਚ ਬੇਨਤੀ:
ਅਜ ਕੱਲ ਨਿੱਕੇ ਛੋਟੇ ਵਿਸ਼ਿਆਂ ਤੇ ਬੇਲੋੜੇ ਵਿਵਾਦ ਖੜੇ ਕੀਤੇ ਜਾ ਰਹੇ ਹਨ। ਇਨ੍ਹਾਂ ਪੁਆੜਿਆਂ ਦੇ ਜ਼ਿਆਦਾ ਜ਼ਿੰਮੇਦਾਰ ਧਰਮ ਦੇ ਅਗਿਆਨ ਸਰਪਰਸਤ ਹੀ ਹਨ। ਇਉਂ ਲਗਦਾ ਹੈ ਕਿ ਉਹ ਜਾਣਬੁੱਝ ਕੇ, ਕਿਸੇ ਸੁਆਰਥ ਦੇ ਪ੍ਰਭਾਵ ਅਧੀਨ, ਚੁੱਪ ਸਾਧੀ ਬੈਠੇ ਹਨ! ਉਹ ਸਾਡੇ ਵਰਗੇ ਅਲਹੜਾਂ ਦੇ ਸ਼ੰਕੇ ਨਿਵਿਰਤ ਕਰਨ ਦੀ ਬਜਾਏ ਮਚਲੇ ਹੋਏ ਰਹਿੰਦੇ ਹਨ।
ਅਜਕਲ ਦਾ ਇੱਕ ਤੱਤਾ ਵਿਸ਼ਾ ਰਹਿਤ-ਮਰਯਾਦਾ ਦਾ ਹੈ। ਗੁਰਮਤ ਅਨੁਸਾਰ ਦੁਨਿਆਵੀ ਮਰਯਾਦਾ ਮਨੁਖਤਾ ਨੂੰ ਖੰਡਿਤ ਕਰਦੀ ਹੈ। (ਮਰਯਾਦਾ ਦਾ ਸ਼ਾਬਦਿਕ ਅਰਥ ਵੀ ਵੰਡ ਦਾ ਨਿਸ਼ਾਨ ਹੈ)। ਇਸ ਸੱਚਾਈ ਨੂੰ ਮੁਖ ਰੱਖਦਿਆਂ, ਮਹਾਂਪੁਰਖਾਂ ਨੇ ਦੁਨਿਆਵੀ ਰਹਿਤਾਂ ਦਾ ਪੂਰਣ ਪਰਿਤਿਆਗ ਕਰਕੇ, ਮਨ, ਆਤਮਾ ਅਤੇ ਆਚਾਰ ਨੂੰ ਸੁੱਚਤਾ ਪ੍ਰਦਾਨ ਕਰਨ ਹਿਤ ਕਈ ਪੁਰਸ਼ਾਰਥੀ ਜੁਗਤੀਆਂ ਦਰਸਾਈਆਂ ਹਨ। ਇਹ ਜੁਗਤੀਆਂ ਹੀ ਸਾਡੀ ਰਹਿਤ ਹੋਣੀ ਚਾਹੀਦੀ ਹੈ।
ਇਸ ਵਿੱਚ ਕੋਈ ਦੂਜੀ ਰਾਇ ਨਹੀਂ ਕਿ ਪ੍ਰਚਲਿੱਤ ਰਹਿਤਾਂ/ਰੀਤੀਆਂ ਗੁਰਮੱਤ ਦੀ ਕਸਵੱਟੀ ਤੇ ਪੂਰੀਆਂ ਨਹੀਂ ਉਤਰਦੀਆਂ। ਇਹ ਰਹਿਤਾਂ/ਰੀਤਿਆਂ ਅਧਿਆਤਮਿਕ ਨਹੀਂ ਸਗੋਂ ਸੰਸਾਰਕ ਹਨ। ਅਤੇ ਇਹ ਰਹਿਤਾਂ/ਰਿਵਾਜ ਗੁਰਬਾਣੀ ਤੋਂ ਨਾਵਾਕਿਫ ਸੁਆਰਥੀ ਮਾਇਆ-ਦਾਸ ਸਾਕਤਾਂ ਦੀ ਕਾਢ ਹਨ। ਇਨ੍ਹਾਂ ਕਾਰਣ ਧਾਰਮਿਕ ਵਾਤਾਵਰਣ ਦਾ ਅਪਵਿੱਤ੍ਰੀਕਰਣ ਹੋ ਚੁੱਕਿਆ ਹੈ। ਇਹੋ ਜਿਹੀਆਂ ਹੋਰ ਰਵਾਯਤਾਂ ਦਾ ਨਿਰਮਾਣ ਕਰਕੇ ਰਹੀ ਸਹੀ ਕਸਰ ਵੀ ਪੂਰੀ ਨਾਂ ਕਰੀਏ! ! !
ਜਦ ਅਸੀਂ ਆਪਣੀ ਸੂਝ ਮੁਤਾਬਕ, ਜੀਵਨ-ਜੁਗਤੀ ਬਾਰੇ, ਗੁਰਬਾਣੀ ਨੂੰ ਪਰੋਖੇ ਰੱਖਕੇ ਕੋਈ ਸੁਝਾਉ ਦਿੰਦੇ ਹਾਂ ਤਾਂ ਇਉਂ ਲਗਦਾ ਹੈ ਜਿਵੇਂ ਅਸੀਂ ਅਸਿੱਧੇ ਢੰਗ ਨਾਲ ਇਹ ਜਤਾ ਰਹੇ ਹੋਈਏ ਕਿ ਗੁਰਬਾਣੀ ਵਿੱਚ ਜੋ ਗੱਲ ਅਧੂਰੀ ਰਹਿ ਗਈ ਸੀ ਉਹ ਅਸੀਂ ਪੂਰੀ ਕਰ ਰਹੇ ਹਾਂ। ਸੇਵਕ ਸੱਜਨੋ, ਇਉਂ ਸੋਚਣਾ/ਕਰਨਾਂ ਮਨਮਤ ਹੈ। ਗੁਰੁ ਗ੍ਰੰਥ ਜੀ ਸਰਵ ਪੱਖੋਂ ਸੰਪੂਰਣ ਹੈ। ਕੋਤਾਹੀ ਸਾਡੀ ਸਮਝ/ਸੋਚ ਵਿੱਚ ਹੈ।
“ਕਬੀਰ ਸਾਚਾ ਸਤਿਗੁਰੁ ਕਿਆ ਕਰੈ, ਜਉ ਸਿਖਾ ਮਹਿ ਚੂਕ॥
ਅੰਧੇ ਏਕ ਨ ਲਾਗਈ, ਜਿਉ ਬਾਂਸੁ ਬਜਾਈਐ ਫੂਕ॥”
ਸਾਡਾ/ਮਨੁਖਤਾ ਦਾ ਇੱਕੋ ਹੀ ਪਰਿਪੂਰਣ ਪਵਿਤਪੁਨੀਤ ਰਹਿਤਨਾਮਾ ਹੈ ਜਿਸ ਦਾ ਨਾਮ ਹੈ: ਗੁਰਬਾਣੀ। ਦਾਸ ਦਾ ਇਹ ਦ੍ਰਿੜ ਵਿਸ਼ਵਾਸ ਹੈ ਕਿ ਧਰਮ ਨਾਲ ਸੰਬੰਧਿਤ ਸਾਡੇ ਹਰ ਪ੍ਰਸ਼ਨ ਦਾ ਉੱਤਰ ਗੁਰਬਾਣੀ ਵਿੱਚ ਹੈ; ਸਿਰਫ ਭਾਲਣ ਦੀ ਲੋੜ ਹੈ।
ਸੋ, ਦਾਸ ਦੀ ਬੇਨਤੀ ਹੈ ਕਿ ਅਸੀਂ ਆਪਣੇ ਆਪ ਨੂੰ ਮੂਹਰੇ ਲਿਆਉਣ ਦੀ ਬਜਾਏ ਗੁਰੂ ਦੇ ਪਿੱਛੇ ਤੁਰੀਏ, ਗੁਰਬਾਣੀ ਦੇ ਲੜ ਲੱਗੀਏ! ! ਤਕਰਾਰਾਂ ਦਾ ਫੈਸਲਾ ਗੁਰਮੱਤ ਨਾਲ ਕਰੀਏ, ਮਨਮਤ ਨਾਲ ਨਹੀਂ।
ਭੁੱਲ ਚੁਕ ਲਈ ਖਿਮਾ ਦਾ ਜਾਚਕ
ਦਾਸ,
ਗੁਰਇੰਦਰ ਸਿੰਘ ਪਾਲ


(22/07/09)
ਸਰਵਜੀਤ ਸਿੰਘ

ਤੱਤ ਗੁਰਮਤਿ ਪਰਿਵਾਰ ਦੇ ਮੈਬਰਾਂ ਨੂੰ,
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਿਹ।
ਪਾਠਕਾਂ ਨੂੰ ਯਾਦ ਹੋਵੇਗਾ ਕੇ ਕਈ ਮਹੀਨੇ ਪਹਿਲਾ ਸ: ਮੱਖਣ ਸਿੰਘ ਜੀ ਨੇ ‘ਸਿੱਖ ਰਹਿਤ ਮਰਿਆਦਾ’ ਬਾਰੇ ਵਿਚਾਰ ਕਰਨ ਲਈ ਸੱਦਾ ਦਿੱਤਾ ਸੀ। ਪਰ ਹੈਰਾਨੀ ਹੋਈ ਕੇ ਕਿਸੇ ਵੀ ਪਾਠਕ ਨੇ ਇਸ ਸੱਦੇ ਵੱਲ ਧਿਆਨ ਨਹੀ ਦਿੱਤਾ। ਕਾਫੀ ਸਮਾਂ ਪਹਿਲਾ ਡਾ: ਦਲਗੀਰ ਜੀ ਨੇ ਵੀ ਸਿੱਖ ਰਹਿਤ ਮਰਿਆਦਾ’ ਬਾਰੇ ਵੀ ਸੁਝਾਅ ਮੰਗੇ ਸਨ ਪਰ ਉਸ ਦਾ ਸਿੱਟਾ ਕੀ ਨਿਕਲਿਆ, ਉਸ ਬਾਰੇ ਕੋਈ ਜਾਣਕਾਰੀ ਨਹੀ ਮਿਲੀ; ਜੇ ਸ: ਗੁਰਮੀਤ ਸਿੰਘ ਜੀ (ਆਸਟ੍ਰੇਲੀਆ) ਪਾਸ ਇਸ ਸਬੰਧੀ ਕੋਈ ਜਾਣਕਾਰੀ ਹੋਵੇ ਤਾਂ ਸਿੱਖ ਮਾਰਗ ਦੇ ਪਾਠਕਾਂ ਨਾਲ ਜਰੂਰ ਸਾਝੀ ਕਰਨ। ਤੱਤ ਗੁਰਮਤਿ ਪਰਿਵਾਰ ਵਲੋ, ਕੁੱਝ ਮਿਸ਼ਨਰੀ ਵੀਰਾਂ ਵਲੋ ਸਹਿਯੋਗ ਨਾ ਮਿਲਣ ਦੀ ਸ਼ਕਾਇਤ ਵੀ ਠੀਕ ਹੋ ਸਕਦੀ ਹੈ। ਮਿਸ਼ਨਰੀ ਵੀਰਾਂ ਦੇ ਸ਼ੰਕੇ ਵੀ ਆਪਣੇ ਥਾਂ ਠੀਕ ਹੋ ਸਕਦੇ ਹਨ। ਫ਼ਰਜ ਤਾਂ ਆਪਣੇ ਆਪ ਨੂੰ ਮੁਖੀ ਅਖਵਾਉਣ ਵਾਲਿਆਂ ਦਾ ਬਣਦਾ ਸੀ ਕੇ ਸਪੱਸ਼ਟ ਫੈਸਲੇ ਲੇਕੇ ਪੰਥ ਦੀ ਏਕਤਾਂ ਨੂੰ ਕਾਇਮ ਰਖਦੇ ਪਰ ਉਹ ਤਾਂ ਖੁਦ ਗੁਲਾਮਾਂ ਦੇ ਗੁਲਾਮ ਬਣੇ ਹੋਏ ਹਨ। ਰਾਗਮਾਲਾ, ਅਖੌਤੀ ਦਸਮ ਗ੍ਰੰਥ, ਕੈਲੰਡਰ ਜਾਂ ਕੋਈ ਹੋਰ ਮੁੱਦਾ , ਹਰ ਸਮੇ ਗੱਲ ਨੂੰ ਲਮਕਾਉਣ ਦੀ ਨੀਤੀ ਹੀ ਅਪਣਾਈ ਜਾਂਦੀ ਹੈ। ਇਨ੍ਹਾਂ ਨਾਲ ਦਲੀਲ ਨਾਲ ਗੱਲ ਕਰਨੀ ਤਾਂ..., ਪਰ ਕਿਸੇ ਨਾ ਕਿਸੇ ਨੂੰ ਤਾਂ ਬਿੱਲੀ ਦੇ ਗਲ਼ੇ ਟੱਲੀ ਬੰਨਣੀ ਹੀ ਪੈਣੀ ਹੈ। ਆਓ ਸਾਰੇ ਇਕੱਠੇ ਹੋਕੇ ਹੱਭਲਾ ਮਾਰੀਏ।
(1) ਸਿੱਖ ਦੀ ਤਾਰੀਫ: ਇਸ ਸਿਰਲੇਖ ਅਧੀਨ ਸਿੱਖ ਦੀ ਜੋ ਪਰਿਭਾਸ਼ਾ ‘ਸਿੱਖ ਰਹਿਤ ਮਰਿਆਦਾ’ ਦਰਜ ਹੈ।
“ਜੋ ਇਸਤਰੀ ਜਾਂ ਪੁਰਸ਼ ਇੱਕ ਅਕਾਲ ਪੁਰਖ, ਦਸ ਗੁਰੂ ਸਾਹਿਬਾਨ (ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ), ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬਾਨ ਦੀ ਬਾਣੀ ਤੇ ਸਿੱਖਿਆ ਅਤੇ ਦਸ਼ਮੇਸ਼ ਜੀ ਦੇ ਅੰਮ੍ਰਿਤ ਉੱਤੇ ਨਿਸਚਾ ਰੱਖਦਾ ਹੈ ਅਤੇ ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ, ਉਹ ਸਿੱਖ ਹੈ।”
ਵਿਚਾਰ:- ਇਸ ਸ਼ਬਦਾਵਲੀ ਵਿਚ ਸੋਧ ਕਰਨ ਦੀ ਸਖਤ ਜਰੂਰਤ ਹੈ। ਇਹ ਬੁਹਤ ਹੀ ਸਪੱਸ਼ਟ ਅਤੇ ਸੰਖੇਪ ਹੋਣੀ ਚਾਹੀਦੀ ਹੈ।
“ਜੋ ਇਨਸਾਨ ਸਿਰਫ ਇਕ ਅਕਾਲ ਪੁਰਖ ਉਪਰ ਹੀ ਟੇਕ ਰੱਖਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਤੇ ਖੰਡੇ ਦੀ ਪਹੁਲ ਉੱਤੇ ਨਿਸਚਾ ਰੱਖਦਾ ਹੈ। ਕੋਈ ਹੋਰ ਕਰਮ-ਕਾਂਡ ਨਹੀਂ ਕਰਦਾ, ਉਹ ਸਿੱਖ ਹੈ।”
ਆਦਰ ਸਹਿਤ
ਸਰਵਜੀਤ ਸਿੰਘ


(21/07/09)
ਮਹਿੰਦਰ ਸਿੰਘ

ਗੁਰੂ ਰੂਪ ਸਿੱਖ ਮਾਰਗ ਦੀ ਸੰਗਤ ਜੀਓ,

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ॥

ਆਪ ਜੀ ਨੂੰ ਇਹ ਜਾਣ ਕੇ ਬਹੁਤ ਖ਼ੁਸੀ ਹੋਵੇਗੀ ਕੇ ਸਾਡੇ ਵੱਡੇ ਵੀਰ ਸਰਦਾਰ ਦਲਜੀਤ ਸਿੰਘ ਹੋਠੀ ਜੀ ਜੋ ਕਦੀ ਕਦੀ ਇਥੇ ਸਿੱਖ ਮਾਰਗ ਤੇ ਲਿਖਦੇ ਵੀ ਨੇ, ਉਹਨਾ ਨੇ ਗੁਰੂ ਦੇ ਸਿੱਖ ਹੋਣ ਦੀ ਨਿਸ਼ਾਨੀ ਜੋ ਉਹ ਬਹੁਤ ਦੇਰ ਤੋ ਸੋਚ ਰਹੇ ਸਨ ਕੇ ਰੱਖਣਗੇ, ਪਰ ਉਹ ਸੁਭਾਗੀ ਘੜੀ ਦੋ ਹਫਤੇ ਪਹਿਲਾਂ ਆਈ ਜਦੋਂ ਉਹਨਾ ਨੇ ਗੁਰਦੁਆਰੇ ਵਿੱਚ ਇਹ ਪ੍ਰਣ ਕੀਤਾ ਕੇ ਉਹ ਹੁਣ ਤੋ ਆਪਣੇ ਕੇਸ ਕਤਲ ਨਹੀਂ ਕਰਨਗੇ। ਉਹਨਾ ਦੇ ਇਸ ਪ੍ਰਣ ਤੇ ਸੰਗਤ ਵੱਲੋਂ ਪੰਜ ਜੈਕਾਰਿਆਂ ਨਾਲ ਉਹਨਾ ਦੀ ਹੌਂਸਲਾਂ ਅਫਜਾਈ ਕੀਤੀ ਗਈ ਤੇ ਜੀ ਆਇਆਂ ਨੂੰ ਆਖਿਆ।

ਇਸ ਐਤਵਾਰ ਨੂੰ ਗੁਰਦੁਆਰੇ ਦੇ ਦੀਵਾਨ ਤੋਂ ਬਾਅਦ ਸੰਗਤ ਉਹਨਾ ਦੇ ਘਰ ਗਈ ਤੇ ਉਹਨਾ ਨੂੰ ਦਸਤਾਰ ਭੇਟ ਕੀਤੀ। ਇਸ ਸੋਹਣੇ ਮੌਕੇ ਤੇ ਉਹਨਾ ਨੇ "celebrating dastaar bandhi – congratulations Daljit singh" ਲਿਖੇ ਵਾਲਾ ਕੇਕ ਵੀ ਕੱਟਿਆ।

ਉਪਰੋਂ ਉਪਰੋਂ ਸ਼ਰਮਾਹ ਰਹੇ ਸਨ ਪਰ ਅੰਦਰੋਂ ਖ਼ੁਸ਼ੀ ਮਹਿਸੂਸ ਕਰ ਰਹੇ ਸਨ। ਇਹ ਖ਼ਬਰ ਮੈਂ ਸੋਚਿਆ ਕੇ ਸਿੱਖ ਮਾਰਗ ਤੇ ਸਾਂਝੀ ਕੀਤੀ ਜਾਵੇ ਤਾ ਕੇ ਸਾਡੇ ਹੋਰ ਵੀਰ ਵੀ ਜੋ ਦਿੱਲੋਂ ਸਿੱਖੀ ਨਾਲ ਪਿਆਰ ਕਰਦੇ ਹਨ ਪਰ ਗਿਣਤੀ ਉਹ ਗੈਰ ਸਿੱਖਾਂ ਦੀ ਵਧਾ ਰਹੇ ਨੇ, ਹੋ ਸਕਦਾ ਹੈ ਕੇ ਉਹਨਾ ਦਾ ਜ਼ਮੀਰ ਵੀ ਉਹਨਾ ਨੂੰ ਆਪਣੇ ਘਰ ਮੁੜਣ ਵਾਸਤੇ ਮਜਬੂਰ ਕਰੇ।

ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ॥

ਆਪਣੇ ਭਾਣੈ ਵਿੱਚ ਚੱਲਣ ਵਾਲੇ ਹਮੇਸ਼ਾ ਚੋਟਾਂ ਖਾਂਦੇ ਨੇ। ਭਾਣੇ ਵਿੱਚ ਤਾਂ ਅਸੀ ਗੁਰੂ ਦੇ ਚੱਲਣ ਦੀ ਜਾਚ ਸਿੱਖਣੀ ਹੈ ਕਿਉਂਕਿ ਗੁਰੂ ਦੇ ਭਾਣੇ ਵਿੱਚ ਚੱਲਣ ਵਾਲਾ ਮਨੁੱਖ ਹੀ ਅਕਾਲ ਪੁਰਖੁ ਦੇ ਭਾਣੇ ਨੂੰ ਸਤਿ ਸਤਿ ਕਰਕੇ ਮੰਨਣ ਦੇ ਲਈ ਤਿਆਰ ਹੋਵੇਗਾ। ਤੇ ਗੁਰੂ ਦਾ ਖ਼ਾਲਸੇ ਨੂੰ ਪਹਿਲਾ ਹੁਕਮ ਇਹ ਹੀ ਹੈ ਕੇ ਉਹ ਆਪਣੇ ਕੇਸਾਂ ਨੂੰ ਕਤਲ ਨਹੀਂ ਕਰੇਗਾ।

ਇਸ ਕਰਕੇ ਜਿਹੜੇ ਮੇਰੇ ਵੀਰ ਅਜੇ ਵੀ ਇਹ ਸੋਚਦੇ ਨੇ ਕੇ ਸਰੂਪ ਵਿੱਚ ਸਿੱਖੀ ਨਹੀ, ਸਿੱਖੀ ਵਿੱਚ ਸਰੂਪ ਹੈ ਤੇ ਅਜੇ ਵੀ ਆਪਣੇ ਕੇਸਾਂ ਦੀ ਬੇਅਦਬੀ ਕਰਦੇ ਨੇ ਪਰ ਸੋਚਦੇ ਨੇ ਕੇ ਕਦੀ ਨਾ ਕਦੀ ਰੱਖ ਲਵਾਂਗੇ। ਉਹਨਾ ਨੂੰ ਮੇਰੀ ਸਲਾਹ ਇਹ ਹੀ ਕੇ time to do it is, NOW!

ਅਗਰ ਉਹਨਾ ਨੂੰ ਅਜੇ ਵੀ ਥੋੜੀ ਜਿਹੀ motivation ਦੀ ਲੋੜ ਹੈ ਤਾਂ ਉਹ ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ ਜੀ ਦੇ ਹੇਠ ਲਿਖੇ ਲੇਖ ਪੜਣ ਦੀ ਖੇਚਲ ਕਰਨ।

  1. ਸਰੂਪ ਗਿਆ ਤਾਂ ਸਿੱਖੀ ਵੀ ਗਈ।
  2. ਸਿੱਖੀ ਕਿਰਦਾਰ ਤੇ ਅਜੋਕਾ ਸਿੱਖ

ਦਲਜੀਤ ਸਿੰਘ ਹੋਠੀ ਜੀ ਨੂੰ ਦੋ ਲਫ਼ਜ਼ ਲਿੱਖ ਕੇ congratulate ਕਰੋ ਜੀ।

*********************

ਸਰਦਾਰ ਮੱਖਣ ਸਿੰਘ ਜੀ,

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ॥

ਤੁਸੀਂ ਮੇਰੀ ਪਿਛਲੀ ਚਿੱਠੀ ਪੁਰਾਣਾ ਪਾਠਕ ਹੋਣ ਦੇ ਨਾਤੇ ਕਰਕੇ ਪਾ ਦਿੱਤੀ ਇਸ ਲਈ ਆਪ ਦਾ ਧੰਨਵਾਦ ਕਰਦਾ ਹਾਂ ਤੇ ਨਾਲੇ ਹੀ ਆਪ ਜੀ ਨੂੰ ਇਸ ਗੱਲ ਦੀ ਇਜ਼ਾਜ਼ਤ ਦਿੰਦਾ ਹਾਂ ਕੇ ਅਗਰ ਮੇਰੀ ਚਿੱਠੀ ਵਿਚਲੀ ਕੋਈ ਗੱਲ ਆਪ ਜੀ ਨੂੰ ਲਗਦਾ ਹੈ ਕੇ ਸਿੱਖ ਮਾਰਗ ਲਈ ਠੀਕ ਨਹੀਂ ਤਾਂ ਉਸ ਨੂੰ ਤੁਸੀਂ ਕੱਟ ਕੇ ਮੈਨੂੰ ਦੋ ਲੱਫਜ਼ ਲਿੱਖ ਕੇ ਦੱਸ ਦੇਣਾ ਕੇ ਕਿਉਂ ਨਹੀਂ ਪਾਈ। ਮੈਨੂੰ ਕੋਈ ਰੋਸ ਨਹੀਂ ਹੋਵੇਗਾ।

ਆਪਜੀ ਦਾ ਧੰਨਵਾਦੀ।

ਮਹਿੰਦਰ ਸਿੰਘ

Rochester, NY

(585) 503 - 5328


(20/07/09)
ਗੁਰਿੰਦਰ ਸਿੰਘ ਕੋਟਕਪੂਰਾ

“ਸ਼ੇਰੇ ਪੰਜਾਬ ਰੇਡੀਓ” ਕੈਨੇਡਾ ਦੇ ਸਿੱਧੇ ਪ੍ਰਸਾਰਣ ਮੌਕੇ ਨੂਰਮਹਿਲੀਏ ਸਾਧ ਆਸ਼ੂਤੋਸ਼ ਸਬੰਧੀ ਚਰਚਾ!
ਰੋਜ਼ਾਨਾ ਸਪੋਕਸਮੈਨ’ ਦੇ ਸੀਨੀਅਰ ਪੱਤਰਕਾਰ ਗੁਰਿੰਦਰ ਸਿੰਘ ਅਤੇ ਪ੍ਰਸਿੱਧ ਵਿਦਵਾਨ ਭਾਈ ਅਮਰਜੀਤ ਸਿੰਘ ਲੁਧਿਆਣਾ ਸਮੇਤ ਹੋਰ ਪਤਵੰਤਿਆਂ ਬਹਿਸ ਵਿੱਚ ਲਿਆ ਹਿੱਸਾ!
ਅਮਰਜੀਤ ਸਿੰਘ ਲੁਧਿਆਣਾ ਵਲੋਂ ਪਾਖੰਡੀ ਸਾਧਾਂ ਨੂੰ ਚੁਣੌਤੀ ਕਿ ਉਹ ਗੁਰੂ ਨਾਨਕ ਜਿਹਾ ਇੱਕ ਵੀ ਕੰਮ ਕਰਕੇ ਵਿਖਾ ਦੇਣ ਤੇ 100 ਕਰੋੜ ਰੁਪੈ ਦਾ ਇਨਾਮ ਜਿੱਤ ਲੈਣ!
ਮਲੋਟ, 20 ਜੁਲਾਈ (ਹਰਦੀਪ ਸਿੰਘ ਖਾਲਸਾ) :- “ਸ਼ੇਰੇ ਪੰਜਾਬ ਰੇਡੀਓ” ਕੈਨੇਡਾ ਦੇ ਸਿੱਧੇ ਪ੍ਰਸਾਰਣ ਵਾਲੇ ਪ੍ਰੋਗਰਾਮ ‘ਦਿਲਾਂ ਦੀ ਸਾਂਝ’ ਵਿੱਚ ਨੂਰਮਹਿਲੀਏ ਸਾਧ ਆਸ਼ੂਤੋਸ਼ ਦੀ 25 ਜੁਲਾਈ ਨੂੰ ਨਿਊਯਾਰਕ ਵਿਖੇ ਆਮਦ ਨੂੰ ਲੈ ਕੇ ਇੱਕ ਟਾਕ ਸ਼ੋਅ ਕਰਵਾਇਆ ਗਿਆ। ਜਿਸ ਵਿੱਚ ‘ਰੋਜ਼ਾਨਾ ਸਪੋਕਸਮੈਨ’ ਦੇ ਸੀਨੀਅਰ ਪੱਤਰਕਾਰ ਗੁਰਿੰਦਰ ਸਿੰਘ ਕੋਟਕਪੂਰਾ, ਪ੍ਰਸਿੱਧ ਵਿਦਵਾਨ ਭਾਈ ਅਮਰਜੀਤ ਸਿੰਘ ਲੁਧਿਆਣਾ ਸਮੇਤ ਹੋਰ ਪਤਵੰਤਿਆਂ ਵੀ ਹਿੱਸਾ ਲਿਆ। ਇਸ ਮੌਕੇ ਪ੍ਰੋਗਰਾਮ ਦੇ ਸੰਚਾਲਕ ਸ. ਕੁਲਦੀਪ ਸਿੰਘ ਵਲੋਂ ਨੂਰਮਹਿਲੀਏ ਸਾਧ ਦੇ ਕਿਰਦਾਰ ਤੇ ਪਾਖੰਡਾਂ ਸਬੰਧੀ ਇੱਕ ਸੰਖੇਪ ਰਿਪੋਰਟ ਪੜ ਕੇ ਉਸਦੀਆਂ ਕਰਤੂਤਾਂ ਸਬੰਧੀ ਸਰੋਤਿਆਂ ਨੂੰ ਜਾਣੂ ਕਰਵਾਇਆ ਗਿਆ ਅਤੇ ਆਸ਼ੂਤੋਸ਼ ਦੀ 25 ਜੁਲਾਈ ਨੂੰ ਨਿਊਯਾਰਕ ਵਿਖੇ ਫੇਰੀ ਨੂੰ ਲੈ ਕੇ ਉਥੋਂ ਦੀਆਂ ਪੰਥਕ ਜਥੇਬੰਦੀਆਂ ਨੂੰ ਸਵਾਲ ਕੀਤੇ ਗਏ ਕਿ ਉਨਾ ਵਲੋਂ ਕੀ ਪ੍ਰੋਗਰਾਮ ਬਣਾਇਆ ਜਾ ਰਿਹਾ ਹੈ? ਕਰੀਬ ਡੇਢ ਘੰਟੇ ਤੱਕ ਚੱਲੇ ਪ੍ਰੋਗਰਾਮ ਦਾ ਸਾਰਾ ਵਿਸ਼ਾ ਨੂਰਮਹਿਲੀਏ ਸਾਧ ਵਲੋਂ ਸਿੱਖ ਧਰਮ ਨੂੰ ਲਾਈ ਜਾ ਰਹੀ ਢਾਹ ਅਤੇ ਦਿੱਤੀ ਜਾ ਰਹੀ ਵੰਗਾਰ ਨਾਲ ਸਬੰਧਤ ਰਿਹਾ।
ਪ੍ਰੋਗਰਾਮ ਦੇ ਸੰਚਾਲਕ ਸ. ਕੁਲਦੀਪ ਸਿੰਘ ਨੇ ਗੁਰਿੰਦਰ ਸਿੰਘ ਕੋਟਕਪੂਰਾ ਨੂੰ ਪੁੱਛਿਆ ਕਿ ਉਕਤ ਸਾਧ ਦੀਆਂ ਪੰਜਾਬ ਦੀ ਧਰਤੀ `ਤੇ ਸਿੱਖ ਧਰਮ ਖਿਲਾਫ ਕੀਤੀਆਂ ਜਾ ਰਹੀਆਂ ਕਾਰਵਾਈਆਂ ਨੂੰ ਰੋਕਣ ਵਾਲੀਆਂ ਪੰਥਕ ਜੱਥੇਬੰਦੀਆਂ ਚੁੱਪ ਕਿਉ ਹਨ? ਕੀ ਉਕਤ ਸਾਧ ਐਨੀ ਸ਼ਕਤੀ ਤੇ ਪਹੁੰਚ ਦਾ ਮਾਲਕ ਹੈ ਕਿ ਉਸ ਖਿਲਾਫ ਕੋਈ ਵੀ ਬੋਲਣ ਦੀ ਜੁਰੱਅਤ ਨਹੀ ਕਰਦਾ? ਗੁਰਿੰਦਰ ਸਿੰਘ ਕੋਟਕਪੂਰਾ ਨੇ ਉਕਤ ਸਾਧ ਦੇ ਕਿਰਦਾਰ ਦੇ ਬਖੀਏ ਉਧੇੜਦਿਆਂ ਦੱਸਿਆ ਕਿ ਇਸ ਸਾਧ ਦੀਆਂ ਕਰਤੂਤਾਂ ਦਾ ਪਰਦਾਫਾਸ਼ ਕਰਨ ਲਈ ਇਸ ਦੇ ਸਾਬਕਾ ਡਰਾਈਵਰ ਪੂਰਨ ਸਿੰਘ ਦੇਸਲ ਨੇ ‘ਰੋਜ਼ਾਨਾ ਸਪੋਕਸਮੈਨ’ ਰਾਹੀਂ ਸਾਰੀ ਕਹਾਣੀ ਬਿਆਨ ਕਰ ਦਿੱਤੀ। ‘ਰੋਜ਼ਾਨਾ ਸਪੋਕਸਮੈਨ’ ਵਿੱਚ ਉਕਤ ਸਾਧ ਦਾ ਪਰਦਾਫਾਸ਼ ਹੁੰਦਿਆਂ ਹੀ ਉਸ ਨੇ ਪੰਜਾਬ ਭਰ ਵਿਚਲੇ ਆਪਣੇ ਚੇਲਿਆਂ ਨੂੰ ਸਪੋਕਸਮੈਨ ਦੇ ਪੱਤਰਕਾਰਾਂ ਨੂੰ ਸਬਕ ਸਿਖਾਉਣ ਦਾ ਫੁਰਮਾਣ ਜਾਰੀ ਕਰ ਦਿੱਤਾ। ਇਸ ਕੰਮ ਲਈ ਸਾਧ ਨੇ ਆਪਣੀਆਂ ਚੇਲੀਆਂ ਨੂੰ ਮੂਹਰੇ ਲਿਆਂਦਾ। ਮਿਤੀ 29 ਸਤੰਬਰ 2007 ਨੂੰ ‘ਰੋਜ਼ਾਨਾ ਸਪੋਕਸਮੈਨ’ ਦੇ ਪੰਜਾਬ ਵਿਚਲੇ 7 ਸਬ-ਦਫਤਰਾਂ ਵਿੱਚ ਪਏ ਕੰਪਿਊਟਰ, ਫੈਕਸ ਮਸ਼ੀਨਾਂ ਅਤੇ ਹੋਰ ਕੀਮਤੀ ਸਮਾਨ ਤਬਾਹ ਕਰ ਦਿੱਤਾ ਗਿਆ। ਪੱਤਰਕਾਰਾਂ ਦੀ ਕੁੱਟਮਾਰ ਕਰਕੇ ਉਨਾਂ ਨੂੰ ਅਪਮਾਨਿਤ ਕੀਤਾ ਗਿਆ ਜਿਸ ਨੂੰ ਦੁਨੀਆਂ ਭਰ ਵਿੱਚ ਬੈਠੇ ਲੋਕਾਂ ਨਿਊਜ਼ ਟੀ. ਵੀ. ਚੈਨਲਾਂ ਦੇ ਸਿੱਧੇ ਪ੍ਰਸਾਰਣ ਰਾਹੀਂ ਦੇਖਿਆ। ਪਰ ਦੋ ਘੰਟੇ ਤੱਕ ਪੰਜਾਬ-ਬਿਹਾਰ ਬਣਿਆ ਰਿਹਾ। ਅਫਸੋਸ ਇਸ ਗੱਲ ਦਾ ਹੈ ਕਿ ਮੁਖ ਮੰਤਰੀ ਸਮੇਤ ਪੰਜਾਬ ਦੇ ਕਿਸੇ ਵਜ਼ੀਰ ਜਾਂ ਅਫਸਰ ਨੇ ਅਫਸੋਸ ਦੇ ਦੋ ਸ਼ਬਦ ਵੀ ਮੁਖ ਸੰਪਾਦਕ ਨੂੰ ਕਹਿਣ ਦੀ ਜਰੂਰਤ ਹੀ ਨਾ ਸਮਝੀ। ਗੁਰਿੰਦਰ ਸਿੰਘ ਨੇ ਐਲਾਨੀਆਂ ਕਿਹਾ ਕਿ ਜਿਸ ਤਰ੍ਹਾਂ ਵਿਦੇਸ਼ਾਂ ਦੀ ਧਰਤੀ `ਤੇ
www.singhsabhacanada.com, www.wakeupkhalsa.com, www.jagookhalsa.com, www.sikhmarg.com ਅਤੇ ‘ਸ਼ੇਰੇ ਪੰਜਾਬ ਰੇਡੀਓ’ ਗੁਰੂ ਨਾਨਕ ਦਾ ਫਲਸਫਾ ਲੋਕਾਂ ਤੱਕ ਪਹੁੰਚਾਉਣ ਅਤੇ ਪਾਖੰਡੀ ਸਾਧਾਂ ਦੇ ਪਰਦੇਫਾਸ਼ ਕਰਨ ਦੀ ਸੇਵਾ ਨਿਭਾ ਰਹੇ ਹਨ ਉਸੇ ਤਰ੍ਹਾਂ ਇੰਡੀਆਂ ਦੀ ਧਰਤੀ `ਤੇ ‘ਰੋਜ਼ਾਨਾ ਸਪੋਕਸਮੈਨ’ ਇਹੀ ਦਲੇਰੀ ਕਰ ਰਿਹਾ ਹੈ। ਬੇਸ਼ੱਕ ਪੰਥ ਦਾ ਮੁਖੌਟਾ ਪਾਈ ਫਿਰਦੀਆਂ ਕੁੱਝ ਸਿਆਸੀ ਤੇ ਗੈਰ-ਸਿਆਸੀ ਜੱਥੇਬੰਦੀਆਂ ਨੇ ਸਪੋਕਸਮੈਨ ਬੰਦ ਕਰਾਉਣ ਲਈ ਹਰ ਤਰਾਂ ਦੇ ਹੱਥਕੰਡੇ ਵਰਤੇ ਪਰ ਗੁਰੂ ਨਾਨਕ ਨਾਮਲੇਵਾ ਸੰਗਤਾਂ ਦੇ ਸਹਿਯੋਗ ਸਦਕਾ ਉਕਤ ਅਖ਼ਬਾਰ ਦਿਨੋਂ-ਦਿਨ ਇਨਕਲਾਬੀ ਪੁਲਾਂਘਾ ਪੁੱਟਦਾ ਜਾ ਰਿਹਾ ਹੈ। ਜਿਕਰਯੋਗ ਹੈ ਕਿ ਇਸ ਸਾਰੇ ਪ੍ਰੋਗਰਾਮ ਦੀ ਰਿਕਾਰਡਿੰਗ ਦੁਨੀਆਂ ਭਰ ਵਿੱਚ ਬੈਠਾ ਕੋਈ ਵੀ ਵਿਅਕਤੀ www.wakeupkhalsa.com, www.jagookhalsa.com, `ਤੇ ਸੁਣ ਸਕਦਾ ਹੈ।
ਪ੍ਰੋਗਰਾਮ ਦੇ ਸੰਚਾਲਕ ਸ. ਕੁਲਦੀਪ ਸਿੰਘ ਵਲੋਂ ਫੋਨ ਦੀ ਦੂਜੀ ਫੋਨ ਲਾਈਨ ਰਾਹੀਂ ਪ੍ਰਸਿੱਧ ਪੰਥਕ ਵਿਦਵਾਨ ਤੇ ਚਿੰਤਕ ਭਾਈ ਅਮਰਜੀਤ ਸਿੰਘ ਲੁਧਿਆਣਾ ਨੂੰ ਜਦੋਂ ਨੂਰਮਹਿਲੀਏ ਸਾਧ ਵਲੋਂ ਆਪਣੇ ਆਪ ਨੂੰ ਰੱਬ, ਅਕਾਲ ਪੁਰਖ ਤੇ ਸਤਿਗੁਰੂ ਅਖਵਾਉਣ ਸਬੰਧੀ ਪੁੱਛਿਆ ਗਿਆ ਤਾਂ ਉਨਾਂ ਇਕ-ਇਕ ਗੱਲ ਦਾ ਜਵਾਬ ਗੁਰਬਾਣੀ ਦੀਆਂ ਵੱਖ-ਵੱਖ ਸਤਰਾਂ ਦਾ ਹਵਾਲਾ ਦੇ ਕੇ ਬੜੇ ਵਿਸਥਾਰ ਨਾਲ ਦਿੱਤਾ। ਉਨਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਸਮੁੱਚੀ ਇਨਸਾਨੀਅਤ ਦੇ ਗੁਰੂ ਸਨ, ਇਕੱਲੇ ਸਿੱਖਾਂ ਦਾ ਗੁਰੂ ਕਹਿ ਕੇ ਉਨਾਂ ਦੀ ਨਿਰਾਦਰੀ ਕਰਨ ਬਰਾਬਰ ਹੈ। ਉਨਾਂ “ਏਕਾ ਬਾਣੀ, ਇੱਕ ਗੁਰੂ, ਏਕੋ ਸ਼ਬਦ ਵੀਚਾਰ” ਗੁਰਬਾਣੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਵਾਹਿਗੁਰੂ ਇਕ, ਗੁਰੂ ਵੀ ਇੱਕ ਤੇ ਉਨਾਂ ਦਾ ਸਿਧਾਂਤ ਵੀ ਇੱਕ। ਬੇਸ਼ੱਕ ਆਸ਼ੂਤੋਸ਼ ਸਾਧ ਨੂੰ ਕਿਸੇ ਦੀ ਸ਼ਹਿ ਹੈ ਤੇ ਉਹ ਆਪਣੇ ਆਪ ਨੂੰ ਅਕਾਲ ਪੁਰਖ ਕਹਿੰਦਾ ਹੈ ਪਰ ਜੇਕਰ ਉਹ ਜਾਂ ਇਸ ਤੋਂ ਇਲਾਵਾ ਦੁਨੀਆਂ ਭਰ ਵਿੱਚ ਵਸਦਾ ਕੋਈ ਵੀ ਵਿਅਕਤੀ ਗੁਰੂ ਨਾਨਕ ਦੇ ਮੁਕਾਬਲੇ ਦਾ ਇੱਕ ਵੀ ਕੰਮ ਕਰਕੇ ਦਿਖਾ ਦੇਵੇ ਤਾਂ ਉਹ ਉਸ ਨੂੰ 100 ਕਰੋੜ ਰੁਪਿਆ ਇਨਾਮ ਦੇਣਗੇ। ਉਨਾਂ ਭੁੱਲੜ ਸਿੱਖਾਂ ਨੂੰ ਸ਼ਰਮ ਦਿੰਦਿਆਂ ਕਿਹਾ ਕਿ ਜੋ ਭਈਆ ਸਾਡਾ ਝੋਨਾ ਵੱਢਣ ਲਈ ਸਾਡੇ ਤਰਲੇ ਕਰਦਾ ਰਿਹਾ ਹੈ, ਤੁਸੀ ਆਪਣੀਆਂ ਮੁਟਿਆਰ ਧੀਆਂ ਉਸ ਨੂੰ ਅਰਪਣ ਕਰਕੇ ਕਲੰਕਿਤ ਹੋ ਰਹੇ ਹੋ। ਉਨਾਂ ਕਿਹਾ ਕਿ ਜਵਾਨ ਲੜਕੀਆਂ ਦੇ ਨਾਚ-ਗਾਣੇ ਕਰਾਉਣੇ ਤੇ ਨਸ਼ੇ ਕਰਾ ਕੇ ਨੌਜਵਾਨ ਲੜਕਿਆਂ ਨੂੰ ਉਨਾ ਦੇ ਨਾਲ ਨਚਾਉਣਾ ਕਿਥੋਂ ਦੀ ਸੰਤਗਿਰੀ ਹੈ? ਸੰਚਾਲਕ ਕੁਲਦੀਪ ਸਿੰਘ ਨੇ ਪ੍ਰੋਗਰਾਮ ਸੁਣਨ ਵਾਲੇ ਸਰੋਤਿਆਂ ਨੂੰ ਦੱਸਿਆ ਕਿ ਭਾਈ ਅਮਰਜੀਤ ਸਿੰਘ ਲੁਧਿਆਣਾ 90 ਤੋਂ ਵੀ ਜਿਆਦਾ ਧਾਰਮਿਕ ਪੁਸਤਕਾਂ ਲਿਖ ਚੁੱਕੇ ਹਨ ਤੇ ਅਜੇ ਵੀ ਧਰਮ ਦੇ ਪ੍ਰਚਾਰ ਲਈ ਯਤਨਸ਼ੀਲ ਹਨ।


(19/07/09)
ਨਿਰਭੈ ਸਿੰਘ

ਮੰਦ ਬੁੱਧੀ

ਇਨਸਾਂਨ ਦੇ ਹਰ ਕੰਮ ਕਰਨ ਤੋਂ ਪਹਿਲਾਂ ਉਸ ਦੇ ਦਿਮਾਗ ਵਿੱਚ ਖਿਆਲ ਪੈਦਾ ਹੁੰਦਾ ਹੈ। ਇਸ ਵਾਸਤੇ ਅੱਛੇ ਕੰਮ ਲਈ ਅੱਛੇ ਖਿਆਲ ਦਾ ਹੋਣਾ ਬਹੁਤ ਹੀ ਲਾਜ਼ਮੀ ਹੈ। ਠੀਕ ਸੋਚਣ ਵਾਸਤੇ ਮਨੁੱਖ ਨੂੰ ਆਪਣੀ ਅੰਤਰ-ਆਤਮਾਂ ਦੀ ਅਵਾਜ਼ ਨੂੰ ਪਹਿਲ ਦੇਣੀ ਚਾਹੀਦੀ ਹੈ ਨਾ ਕਿ ਹਾਲਾਤਾਂ ਦੇ ਪ੍ਰਭਾਵ ਨੂੰ ਕਬੂਲ ਕੇ ਕੋਈ ਅੰਤਿਮ ਫੈਸਲਾ ਕਰਨਾਂ ਚਾਹੀਦਾ ਹੈ। ਕਿਉਂ ਕਿ ਮਨ ਦੀ ਆਵਾਜ਼ ਨੂੰ ਨਾਂਹ ਸੁਣਨ ਕਰਕੇ ਅਮੂਮਨ ਗ਼ਲਤ ਸਿੱਟੇ ਨਿਕਲਦੇ ਹਨ।

ਮਨ ਕਾ ਸੁਭਾਉ ਮਨਹਿ ਬਿਆਪੀ। ਮਨਹਿ ਮਾਰਿ ਕਵਨ ਸਿਧਿ ਥਾਪੀ॥ (ਭਗਤ ਕਬੀਰ ਜੀ ਪੰਨਾ ੩੨੮)

ਖਿਆਲ ਅਮਲ ਨੂੰ ਜਨਮ ਦਿੰਦਾ ਹੈ ਅਗਰ ਮਨੁੱਖ ਦੇ ਅਮਲ ਠੀਕ ਹੋਣਗੇ ਤਾਂ ਉਸ ਦਾ ਚਲਣ ਉੱਚਾ ਹੋਵੇਗਾ। ਇਸ ਤੋਂ ਉਲਟ ਜੇ ਅਮਲ ਭੈੜੇ ਹੋਣਗੇ ਤਾਂ ਕੁਦਰਤੀ ਚਲਣ ਭੀ ਭੈੜਾ ਹੀ ਹੋਵੇਗਾ। ਜਿਸ ਤਰਾਂ ਦੇ ਅਮਲ ਮਨੁੱਖ ਦੇ ਹੋਣਗੇ ਉਸ ਤਰਾਂ ਦੀ ਹੀ ਉਸਦੀ ਅਦਤ ਬਣ ਜਾਏਗੀ। ਇਨਸਾਂਨ ਆਦਤ ਤੋਂ ਮਜਬੂਰੀ ਬਸ ਹੀ ਕਈ ਏਸ ਤਰਾਂ ਦੇ ਅਮਲ ਕਰ ਜਾਂਦਾ ਹੈ ਕਿ ਉਸ ਨੂੰ ਉਹਨਾਂ ਦਾ ਖਮਿਆਜ਼ਾ ਭੁਗਤਣਾ ਪੈਂਦਾ ਹੈ, ਚੰਗਾ ਜਾਂ ਮਾੜਾ। ਇਸ ਵਾਸਤੇ ਹਰ ਮਨੁੱਖ ਨੂੰ ਆਪਣੀ ਸੋਚ, ਸਮਝ ਤੇ ਅਕਲ ਨੂੰ ਸਿੱਧੇ ਰਸਤੇ ਤੋਰਨ ਲਈ ਅਰਦਾਸ ਰਾਹੀਂ ਰੱਬ ਜੀ ਦੀ ਮਿਹਰ ਨਾਲ ਆਪਣੇ ਅੰਦਰ ਰੁਹਾਨੀ ਗਿਆਨ ਦਾ ਭੰਡਾਰ ਵਧਾਉਣ ਲਈ ਗੁਰਬਾਣੀ ਦਾ ਅਧਿਅਨ ਕਰਨਾਂ ਪਵੇਗਾ ਅਤੇ ਆਪਣੀ ਅੰਦਰ ਦੀ ਆਵਾਜ਼ ਨੂੰ ਹੀ ਤਰਜੀਹ ਦੇਣੀ ਪਵੇਗੀ ਗੁਰੂ ਨਾਨਕ ਪਾਤਸ਼ਾਹ ਏਸੇ ਕਰਕੇ ਇਹਨਾਂ ਨੂੰ ਤਰਾਸ਼ਣ ਲਈ ਨਸੀਅਤ ਕਰ ਰਹੇ ਹਨ: ਘੜੀਐ ਸੁਰਤਿ ਮਤਿ ਮਨਿ ਬੁਧਿ (ਜਪੁ ਜੀ)। ਐਸਾ ਕਰਨ ਨਾਲ ਅਸੀਂ ਆਪਣਾ ਅਮਲ ਠੀਕ ਕਰ ਸਕਦੇ ਹਾਂ। ਜਿਸ ਦਿਨ ਮਨੁੱਖ ਦਾ ਅਮਲ ਠੀਕ ਹੋ ਗਿਆ ਉਸ ਦਿਨ ਹਰ ਇਨਸਾਂਨ ਅੰਦਰ ਭਾਈ, ਭਰਾਅ ਜਾਂ ਵੀਰ ਭਾਵ ਜਾਗ ਪਵੇਗਾ ਅਤੇ ਉਹ ਹਰ ਜੀਅ ਨੂੰ ਰੱਬ ਦਾ ਬੰਦਾ ਮੰਨ ਕੇ ਕੋਈ ਮੇਰ ਤੇਰ ਨਹੀਂ ਕਰੇਗਾ।

ਜੀਅ ਜੰਤ ਸਭਿ ਤਿਸ ਦੇ ਸਭਨਾ ਕਾ ਸੋਈ। ਮੰਦਾ ਕਿਸ ਨੋ ਅਖੀਐ ਜੇ ਦੂਜਾ ਹੋਈ॥ (ਪੰਨਾ ੪੨੫)

ਜਿਸ ਦਿਨ ਇਨਸਾਂਨ ਇਸ ਰਸਤੇ ਦਾ ਪਾਂਧੀ ਬਣ ਗਿਆ ਉਸ ਦਿਨ ਦੁਨੀਆਂ ਵਿੱਚ ਧਰਮ, ਨਸਲ ਅਤੇ ਮੁਲਕਾਂ ਦਰਮਿਆਨ ਲੜਾਈ ਝਗੜੇ ਅਤੇ ਨਫਰਤ ਖਤਮ ਹੋ ਜਾਏਗੀ, ਭਾਰਤ ਵਿੱਚ ਭੀ ਧਾਰਮਿਕ ਅਤੇ ਜ਼ਾਤੀਵਾਦੀ ਨਫਰਤ ਫੈਲੌਣ ਵਾਲੇ ਸ਼ੈਤਾਂਨ ਜੋ ਧਰਮ ਦੇ ਬੁਰਕੇ ਥੱਲੇ ਵਿਚਰ ਰਹੇ ਵਖਰੇ ਵਖਰੇ ਫਿਰਕਿਆਂ ਵਿੱਚ ਫਸਾਦ ਕਰਾਉਣ ਵਿੱਚ ਸਰਗਰਮ ਹਨ ਸਫਲ ਨਹੀਂ ਹੋ ਸਕਣਗੇ।

ਮਈ ਵਿੱਚ ਵਿਆਂਨਾ ਵਿਖੇ ਵਾਪਰੇ ਅਤਿ ਦੁਖਦਾਈ, ਅਫਸੋਸਨਾਕ ਅਤੇ ਸ਼ਰਮਨਾਕ ਘਟਨਾਂ ਦੀ ਜਾਚ ਕਰਕੇ ਆਏ ਸ੍ਰ: ਪਰਮਜੀਤ ਸਿੰਘ ਸਰਨਾ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਵਲੋਂ ਇੰਗਲੈਂਡ ਦੇ ਰੇਡੀਓ ਨਾਲ ਇੰਟਰਵਿਊ ਦੌਰਾਂਨ ਦਿਲ ਕੰਬਾਊ ਅਤੇ ਰੌਂਗਟੇ ਖੜ੍ਹੇ ਕਰਨ ਵਾਲੇ ਪ੍ਰਗਟਾਵੇ ਕੀਤੇ ਗਏ ਹਨ। ਉਹਨਾਂ ਦਾ ਕਹਿਣਾ ਹੈ ਕਿ ਗੁਰੂ ਗ੍ਰੰਥ ਸਹਿਬ ਜੀ ਦੀ ਹਜ਼ੂਰੀ ਵਿੱਚ ਸਾਧਾਂ ਦੇ ਸ਼ਰਧਾਲੂ ਨੇ ਜਦੋਂ ਗੁਰੂ ਗ੍ਰੰਥ ਸਹਿਬ ਜੀ ਲਈ ਲਿਆਂਦਾ ਰੁਮਾਲਾ ਜਦੋਂ ਪਹਿਲਾਂ ਸਾਧਾਂ (ਜੋ ਪੈਸੇ ਕਮੌਣ ਦੇ ਮਕਸਦ ਨਾਲ ਵਿਦੇਸਾਂ ਵਿੱਚ ਰਹਿੰਦੇ ਸ਼ਰਧਾਲੂਆਂ ਦੀ ਲੁੱਟ ਕਰਨ ਆਏ ਸਨ - ਗੁਰੁ ਪੀਰ ਸਦਾਏ ਮੰਗਣ ਜਾਇ। ਤਾ ਕੈ ਮੂਿਲ ਨ ਲਗੀਐ ਪਾਇ॥ ਪੰਨਾ ੧੨੪੫)

ਦੇ ਪੈਰਾਂ ਨਾਲ ਛੁਹਾ ਕੇ ਗੁਰੂ ਗ੍ਰੰਥ ਸਹਿਬ ਜੀ ਉੱਪਰ ਦੇਣ ਲੱਗੇ ਤਾਂ ਛੇਅ ਕੁ ਸਿੰਘਾਂ ਵਲੋਂ ਇਸ ਦਾ ਵਿਰੋਧ ਕਰਨ ਤੇ ਸਾਧਾਂ ਦੇ ਸ਼ਰਧਾਲੂਆਂ ਨੇ ਕ੍ਰਿਪਾਨਾਂ ਤੇ ਛੁਰੀਆਂ ਨਾਲ ਸਿੰਘਾਂ ਉੱਪਰ ਹਮਲਾ ਕਰ ਦਿੱਤਾ ਜਿਵੇਂ ਪਹਿਲਾਂ ਤੋਂ ਹੀ ਵਿਓਂਤਿਆ ਗਿਆ ਹੋਵੇ। ਸਾਧਾਂ ਦੇ ਹਮਲਾਵਰ ਸ਼ਰਧਾਲੂ ਜੋ ਤਿੰਨ ਸੌ ਤੋਂ ਉੱਪਰ ਸਨ ਵਲੋਂ ਅਚਾਨਕ ਹਮਲੇ ਤੋਂ ਆਪਣੇ ਬਚਾਅ ਵਿੱਚ ਸਿੰਘਾਂ ਵਲੋਂ ਸਫ਼ਤ ਮੁਕਾਬਲੇ ਦੇ ਬਾਵਜੂਦ ਉਹ ਸਾਧਾਂ ਤੇ ਹੋਰਨਾਂ ਸਮੇਤ ਆਪ ਭੀ ਬਹੁਤ ਜ਼ਖਮੀ ਹੋਣ ਕਰਕੇ ਬੇਹੋਸ਼ ਹੋ ਗਏ। ਸਾਧੂਆਂ ਦੇ ਸ਼ਰਧਾਲੂਆਂ ਵਲੋਂ ਰਿਝ੍ਹਦੀ ਹੋਈ ਦਾਲ ਅਤੇ ਚਾਹ ਲਿਆ ਕੇ ਬੇਹੌਸ਼ ਸਿੰਘਾਂ ਉੱਪਰ ਪਾਈ ਗਈ ਜਿਸ ਨਾਲ ਉਹਨਾਂ ਦੀ ਚਮੜੀ ਉਬਲੇ ਆਲੂ ਵਾਂਗ ਹੋ ਗਈ। ਇਸ ਪਿੱਛੋਂ ਸਿੰਘਾਂ ਦੀਆਂ ਦ੍ਹਾੜੀਆਂ ਅਤੇ ਕੇਸ ਪੁੱਟੇ ਗਏ। ਕੀ ਇਸ ਤੋਂ ਇਹ ਅੰਦਾਜ਼ਾ ਸਹਿਜੇ ਹੀ ਨਹੀਂ ਲਗਾਇਆ ਜਾ ਸਕਦਾ ਕਿ ਇਹ ਸਾਧ ਕਿਹੋ ਜਿਹਾ ਨਫਰਤ ਭਰਿਆ ਪ੍ਰਚਾਰ ਕਰ ਰਹੇ ਹਨ? ਸਮਾਜ ਅਤੇ ਮਨੁੱਖਤਾ ਵਿਰੋਧੀ ਇਸ ਪ੍ਰਚਾਰ ਦਾ ਅਸਰ ਪੰਜਾਬ ਵਿੱਚ ਹੋਈ ਹਿੰਸਾ ਤੋਂ ਭੀ ਲਗਾਇਆ ਜਾ ਸਕਦਾ ਹੈ ਜੋ ਇਹਨਾਂ ਸਾਧਾਂ ਦੇ ਡੇਰੇ ਔਣ ਵਾਲਿਆਂ ਕੀਤਾ! ਇਸ ਵਿੱਚ ਭੀ ਕੋਈ ਸ਼ੱਕ ਨਹੀਂ ਕਿ ਪੰਜਾਬ ਵਿੱਚ ਜੋ ਕੁੱਝ ਵਿਆਂਨਾ ਘਟਨਾਂ ਤੋਂ ਬਾਅਦ ਵਾਪਰਿਆ ਉਹ ਪੰਜਾਬ ਸਰਕਾਰ ਦੀ ਮਿਲੀਭੁਗਤ ਦਾ ਹੀ ਨਤੀਜਾ ਸੀ। ਪੰਜਾਬ ਸਰਕਾਰ ਚੂੰ ਕਿ ਆਰ ਐਸ ਐਸ ਦੀਆਂ ਹਦਾਇਤਾਂ ਨਾਲ ਚਲ ਰਹੀ ਹੈ ਜੋ ਮੰਨੂੰ ਵਿਚਾਰਧਾਰਾ ਦੀ ਕਟੜ ਮੁਦਈ ਹੈ। ਮੰਨੂੰ ਸੋਚ ਮਨੁੱਖਤਾ ਨੂੰ ਵੰਡਣ ਦਾ ਆਧਾਰ ਹੈ ਪਰ ਸਿੱਖ ਸੋਚ ਪੂਰੀ ਮਨੁੱਖਤਾ ਨੂੰ ਇੱਕ ਪਿਤਾ ਦੀ ਸੰਤਾਂਨ ਸਮਝਦੀ ਹੈ (ਏਕੁ ਪਿਤਾ ਏਕਸ ਕੇ ਹਮ ਬਾਰਿਕ - ਪੰਨਾ 611)। ਇਸ ਕਰਕੇ ਦੋਨਾਂ ਵਿਚਾਰਧਾਰਾਵਾਂ ਦਾ ਟਕਰਾਅ ਗੁਰੂ ਬਾਬਾ ਨਾਨਕ ਜੀ ਦੇ ਵੇਲੇ ਤੋਂ ਚਲਿਆ ਆ ਰਿਹਾ ਹੈ।

ਸਭ ਤੋਂ ਵਧ ਅਫਸੋਸ ਦੀ ਗਲ ਇਹ ਹੈ ਕਿ ਜਿਸ ਭਗਤ ਰਵਿਦਾਸ ਜੀ ਦੀ ਰੁਹਾਨੀ ਰਚਨਾ ਨੂੰ ਹੋਰ ਅਨੇਕਾਂ ਭਗਤਾਂ ਦੀ ਰਚਨਾ ਸਮੇਤ ਗੁਰੂ ਸਹਿਬਾਂ ਗੁਰੂ ਗ੍ਰੰਥ ਸਹਿਬ ਜੀ ਵਿੱਚ ਦਰਜ਼ ਕਰਕੇ ਸਤਿਕਾਰ ਦਿੱਤਾ ਹੋਇਆ ਹੈ। ਓਸੇ ਰਵਿਦਾਸ ਜੀ ਦੇ ਅਖੌਤੀ ਭਗਤਾਂ ਨੇ ਓਸ ਗੁਰੂ ਗ੍ਰੰਥ ਸਹਿਬ ਜੀ ਦਾ ਅਤੇ ਉਸ ਦੇ ਸਿੱਖਾਂ ਦਾ ਵੰਡ ਪਾਊ ਤਕਤਾਂ ਦੇ ਢਹੇ ਚੜ੍ਹ ਕੇ ਦੁਬਿਧਾ ਵਸ ਜੋ ਨਿਰਾਦਰ ਕੀਤਾ ਹੈ ਇਸ ਵਰਗੀ ਅਕ੍ਰਿਤਘਣਤਾ ਹੋਰ ਕੋਈ ਹੋ ਹੀ ਨਹੀਂ ਸਕਦੀ। ਮਨਮੁਿਖ ਬਹੁਤੁ ਫਿਰੈ ਬਿਲਲਾਦੀ ਦੂਜੈ ਭਾਇ ਖੁਆਈ ਹੇ॥ (ਪੰਨਾ ੧0੪੪) ਯਾਦ ਰਹੇ ਕਿ ਪੰਜਾਬ ਤੋਂ ਇਲਾਵਾ ਬਾਕੀ ਸਾਰੇ ਭਾਰਤ ਵਿੱਚ ਹਾਲੇ ਭੀ ਇਸ ਅਕ੍ਰਿਤਘਣ ਫਿਰਕੇ ਨੂੰ ਪੰਜਾਬ ਦੀ ਬਨਿਸਪਤ ਕਿਤੇ ਵਧ ਨਫਰਤ ਕੀਤੀ ਜਾਂਦੀ ਅਤੇ ਦੁਰਕਰਿਆ ਜਾਂਦਾ ਹੈ।

ਹੋਰ ਤਾਂ ਹੋਰ ਇਹ ਖੁਦ ਹੀ ਦੁਬਾਰਾ ਉਸ ਤੰਗ ਤੇ ਗੰਦੇ ਮਹੌਲ ਵਿੱਚ ਦੁਬਾਰਾ ਮਿਲਣਾ ਚਾਹ ਰਹੇ ਹਨ ਜਿਸ ਵਿਚੋਂ ਭਗਤ ਰਵਿਦਾਸ ਜੀ ਨੇ ਇਹਨਾਂ ਨੂੰ ਕਢਣ ਲਈ ਪੂਰਾ ਤਾਣ ਲਾਇਆ ਸੀ ਭਾਵੇਂ ਉਹ ਪੂਰੀ ਤਰਾਂ ਸਫਲ ਨਹੀਂ ਹੋਏ। ਪਰ ਗੁਰੂ ਬਾਬੇ ਨਾਨਕ ਜੀ ਨੇ ਤਾਂ ਭਗਤ ਜੀ ਦੀ ਰੱਬੀ ਰਚਨਾਂ ਨੂੰ ਸਦੀਵੀ ਕਾਲ ਲਈ ਗੁਰੂ ਗ੍ਰੰਥ ਸਹਿਬ ਜੀ ਵਿੱਚ ਥਾਂਹ ਦੇ ਕੇ ਗੁਰੂ ਵਜੋਂ ਸਤਿਕਾਰਿਤ ਕਰ ਦਿੱਤਾ ਹੋਇਆ ਹੈ। ਪਰ ਭਗਤ ਜੀ ਦੇ ਅਖੌਤੀ ਭਗਤਾਂ ਨੇ ਆਪਣੀ ਸੌੜੀ ਸੋਚ ਕਾਰਨ ਮੰਨੂੰ ਵਾਦੀਆਂ ਦੇ ਏਜੰਟਾਂ ਦੇ ਪਿਛਲੱਗ ਬਣਕੇ ਉਹਨਾਂ ਦੀ ਰਚਨਾਂ ਨੂੰ ਗੁਰਬਾਣੀ ਤੋਂ ਅਲੱਗ ਕਰਕੇ ਭਗਤ ਜੀ ਦਾ ਸਤਿਕਾਰ ਘਟਾਇਆ ਹੀ ਹੈ। ਸ਼ਾਇਦ ਇਹ ਸਮੁੰਦਰ ਦੀ ਮੱਛੀ ਵਾਂਗਰ ਵਿਸ਼ਾਲਤਾ ਮਾਨਣੀ ਨਹੀਂ ਚਾਹੁੰਦੇ ਬਲਕਿ ਛਪੜੀ ਦੀ ਮੱਛੀ ਵਾਂਗੂੰ ਹੀ ਹਮੇਸ਼ਾਂ ਲਈ ਵਿਚਰਨਾਂ ਪਸੰਦ ਕਰਦੇ ਹੋਣ। ਇਹਨਾਂ ਮੰਦ ਬੁਧੀ ਅਖੌਤੀ ਭਗਤਾਂ ਨੂੰ ਸ਼ਾਇਦ ਪਤਾ ਹੀ ਨਹੀਂ ਕਿ ਜਿਸ ਗੁਰੂ ਗ੍ਰੰਥ ਸਹਿਬ ਜੀ ਤੋਂ ਤੁਸੀਂ ਅਲੱਗ ਹੋਣ ਦੀ ਡੌਂਡੀ ਪਿੱਟ ਕੇ ਬਾਹਮਣ ਦੀ ਸਾਜਿਸ਼ ਦਾ ਸ਼ਿਕਾਰ ਹੋਣ ਜਾ ਰਹੇ ਹੋ ਉਸ ਦੀ ਬਾਣੀ ਨੂੰ ਯੂ ਐਨ ਓ ਵਲੋਂ ਸਾਰੇ ਧਰਮਾਂ ਦੇ ਅਧਿਅਨ ਕਰਨ ਪਿਛੋਂ (ਜੋ ਦੁਨੀਆਂ ਦੇ ਪ੍ਰਸਿਧ ਦਾਨਸ਼ਿਵਰ ਡਾ: ਅਰਨੌਲਡ ਟਾਇਨਬੀ ਨੇ ਕੀਤਾ ਸੀ) ਪੂਰੀ ਦੁਨੀਆਂ ਦਾ ਭਵਿਖਤ ਧਰਮ ਹੋਣ ਦਾ ਮਾਣ ਪ੍ਰਾਪਤ ਹੈ।

ਨਿਰਭੈ ਸਿੰਘ


(19/07/09)
ਸਿੱਖ ਮਾਰਗ ਦਾ ਇਕ ਪਾਠਕ

ਸ੍ਰ ਮੱਖਣ ਸਿੰਘ ‘ਪੁਰੇਵਾਲ’ ਜੀ ਸਤਿ ਸ੍ਰੀ ਅਕਾਲ ਪ੍ਰਵਾਨ ਹੋਵੇ

ਬੀਬੀ ‘ਕਮਲੀ ਕਲੀਸ’ ਦਾ ਸਿੱਖਾਂ ਬਾਰੇ ਗਲਤ ਪ੍ਰਚਾਰ ਦੀ ਵੀਡੀਓ ਮੈ “ਪੰਜਾਬ ਮੀਡੀਆ ਡਾਟ ਕਾਮ” ਉਤੇ ਦੇਖੀ ਸੀ ਮੈ ਤੁਹਾਂਨੂੰ ਲਿਖਦਾ ਲਿਖਦਾ ਰਹਿ ਗਿਆ ਕਿਊਕਿ ਅੱਜ ਕੱਲ ਮੇਰੇ ਸਾਰੇ ਪ੍ਰਵਾਰ ਤੇ ਬਹੁਤ ਵੱਡਾ ਭਾਂਣਾਂ ਬੀਤ ਗਿਆ ਇਸ ਕਰਕੇ ਲਿਖਣ ਨੂੰ ਦਿਲ ਨਹੀਂ ਕੀਤਾ ਕਿ ਇਸ ਵੀਡੀਓ ਨੂੰ ਸਿੱਖ ਮਾਰਗ ਤੇ ਪਾਵੋ। ਸੋ ਮੈਂ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ ਕਿ ਇਸ ਬੀਬੀ ਨੇ ਸਾਡੇ ਗੁਰੂ ਗੋਬਿੰਦ ਸਿੰਘ ਜੀ ਤੇ ਬਾਬਾ ਨਾਨਕ ਦੇਵ ਜੀ ਨੂੰ ਗੌਤਮ ਬੁੱਧ ਤੋ ਛੋਟਾ ਦਿਖਾਇਆ ਹੈ ਤੇ ਬੋਲਣ ਵਿੱਚ ਸਾਡੇ ਗੁਰੂਆਂ ਬਾਰੇ ਇਓ ਬੋਲਿਆ ਹੈ ਜਿਵੇ ਆਪਾਂ ਇੱਕ ਆਮ ਬੰਦੇ ਨੂੰ ਬੋਲਦੇ ਹਾਂ। ਸੋ ਕੋਸ਼ਿਸ਼ ਕਰਕੇ ਬੀਬੀ ‘ਕਮਲੀ ਕਲੀਸ’ ਦੀ ਵੀਡੀਓ ਜਰੂਰ ਸਿੱਖ ਮਾਰਗ ਤੇ ਪਾਵੋ ਜਿਹੜੀ ਊਸਨੇ ਜਰਮਨ ਵਿੱਚ ਟੇਪ ਕਰਵਾਈ ਸੀ। ਮੇਹਰਬਾਨੀ।
(ਸੰਪਾਦਕ ਵਲੋਂ:- ਇਸ ਬੀਬੀ ਦਾ ਸ਼ਾਇਦ ਅਸਲੀ ਨਾਮ ‘ਕਮਲੇਸ਼ ਅਹੀਰ’ ਹੈ ਪਰ ਵੀਡੀਓ ਉਪਰ ਇਸ ਦਾ ਗਲਤ ਨਾਮ ਲਿਖਿਆ ਹੋਇਆ ਸੀ। ਇਸ ਬੀਬੀ ਦੀਆਂ ਹੋਰ ਵੀ ਵੀਡੀਓ ਹਨ ਉਹਨਾ ਦੇ ਲਿੰਕ ਅਸੀਂ ਹੇਠਾਂ ਨੰ: 1 ਤੇ ਪਾ ਰਹੇ ਹਾਂ। ਜਿੱਥੇ ਲਿਖਿਆ ਹੈ 'ਸਿੱਖਾਂ ਬਾਰੇ ਗ਼ਲਤ ਪ੍ਰਚਾਰ' ਉਸ ਨੂੰ ਜਰੂਰ ਦੇਖੋ। ਇਸ ਦੇ ਜਵਾਬ ਵਿੱਚ ਵੀ ਵੀਡੀਓ ਪਉਣੇ ਸ਼ੁਰੂ ਹੋ ਚੁੱਕੇ ਹਨ ਅਤੇ ਉਹਨਾ ਦਾ ਲਿੰਕ ਨੰ: 2 ਹੈ-ਸੰਪਾਦਕ)

1. http://www.youtube.com/results?search_query=Kamlesh+ahir&search_type=&aq=f
2. http://www.youtube.com/watch?v=xIKEVwUj8Oc


(19/07/09)
ਹਰਿਸਿਮਰਤ ਕੌਰ ਖ਼ਾਲਸਾ

AFFIRMATION

By Harsimrat Kaur Khalsa

President

Guru Granth Parchar Mission of USA, Inc.

001-510-432-5827

The following is a self affirmation composition I made that we all should read every morning before we start our busy day. I was deeply inspired to write when studying the meanings in the Guru Granth Sahib.

I am the powerhouse that transforms my obstacles into challenges

I am deaf and blind to negativism

I forgot how to speak fear and doubt

I am the tree that sheds off useless leaves for winter

I am the trunk that commands new leaves to replenish the branches that touch the sky

I am the developing fruit nurtured by wisdom and experience

I am astride the soaring eagle that flies into the eternal, infinite sky

Whose wings shelter the oppressed and glide safe from danger

I am the boat to carry others across the sea of stress, fear, and pain

I am the honeybee that works to the end

Serving the Queen Bee, savor of fruition and sacrifice of love

Wisdom is the nursing whale, keen in communication and affection

I am everywhere at the same time, unbound by time dimension, or space

I am the pillar and foundation stone of my independence

I am awake from the illusion of ego and pride

I have entered the realm of truth and savored the immortal ambrosial reality

To administer to others lifes blessing of

Gods Golden Touch of Life


(18/07/09)
ਗੁਰਇੰਦਰ ਸਿੰਘ ਪਾਲ

ਨਿਰਮਲ ਸਿੰਘ ਜੀ,
ਆਪ ਜੀ ਦੀ ਕਵਿਤਾ—ਬੂਬਨੇ ਬਾਬੇ—ਪੜ੍ਹ ਕੇ ਬਹੁਤ ਪ੍ਰਭਾਵਿਤ ਹੋਏ। ਆਪ ਨੇ ਬੜੇ ਸਰਲ, ਸਪਸ਼ਟ ਅਤੇ ਸੁੱਥਰੇ ਸ਼ਬਦਾਂ ਵਿੱਚ ਪਾਮਰ-ਮੰਡਲੀ ਦੇ ਪਾਜੀਆਂ ਦਾ ਪਾਜ ਉਘਾੜਿਆ ਹੈ।
ਇਹ ਕਵਿਤਾ ਕਾਵਿ-ਸਾਹਿਤ ਦਾ ਇੱਕ ਸੁੰਦਰ ਨਮੂਨਾ ਹੈ।
ਗੁਰਇੰਦਰ ਸਿੰਘ ਪਾਲ
ਜੁਲਾਈ ੧੮, ੨੦੦੯.


(17/07/09)
ਗੁਰਿੰਦਰ ਸਿੰਘ “ਮੋਹਾਲੀ”

ਪੱਲਾ ਫ਼ੱੜਿ ਦਲੀਲ ਦਾ!
ਪੱਲਾ ਛੱਡ ਦਲੀਲ ਦਾ, ਡਾਂਗਾਂ ਲੈਂਦੇ ਹਾਂ ਅਸੀਂ ਚੁੱਕ।
ਸੱਚ ਦੀ ਗੱਲ ਜੇ ਕੋਈ ਆਖੇ, ਡਰਾ ਕੇ ਕਰਾਂਦੇ ਹਾਂ ਅਸੀਂ ਚੁੱਪ।
ਸੱਚ ਦਾ ਹੌਕਾ ਸਾਰੇ ਹਾਂ ਦੇਂਦੇ, ਪਰ ਲਗਦਾ ਹੈ ਸੱਚ ਕੌੜਾ,
ਜੋਸ਼ ਨਾਲ ਕੰਮ ਬਹੁਤਾ ਲੈਂਦੇ, ਅਕਲ ਤੋਂ ਲੈਂਦੇ ਹਾਂ ਥੋੜਾ।
ਗਿਆਨ ਦੇ ਚਾਨਣ ਤੋਂ ਸੱਖਣੇ ਫਿਰਦੇ, ਜਿਵੇਂ ਜ਼ਿੰਦਗੀ ਹਨੇਰਾ ਘੁੱਪ।
ਪੱਲਾ ਛੱਡ ਦਲੀਲ ਦਾ, ਡਾਂਗਾਂ ਲੈਂਦੇ ਹਾਂ ਅਸੀਂ ਚੁੱਕ।
‘ਰੋਸ ਨ ਕੀਜੈ ਉਤੱਰ ਦੀਜੈ’, ਬਾਬਾ ਨਾਨਕ ਦਾ ਇਹ ਹੋਕਾ,
ਦਲੀਲ ਵਾਲੇ ਨੂੰ ਨਾਸਤਕ ਕਹਿਣ ਦਾ ਗਵਾਂਦੇ ਨਾ ਅਸੀਂ ਮੌਕਾ।
ਕਿਉਂ ਪਿਆਰ ਦੀ ਗੱਲ ਨਾ ਕਰਦੇ, ਕੀ ਖੂਨ ਗਿਆ ਹੈ ਸਾਡਾ ਸੁੱਕ।
ਪੱਲਾ ਛੱਡ ਦਲੀਲ ਦਾ, ਡਾਂਗਾਂ ਲੈਂਦੇ ਹਾਂ ਅਸੀਂ ਚੁੱਕ।
ਜੇ ਕਰੀਏ ਗੱਲ ਦਲੀਲ ਨਾਲ ਤਾਂ ਨਿਕਲ ਜਾਣਗੇ ਸਾਰੇ ਹੱਲ,
ਮਸਲੇ ਭਾਵੇਂ ਜਿੰਨੇ ਵੀ ਹਨ, ਬੱਸ ਹੁਣ ਤਾਂ ਹੈ ਚੱਲ ਸੋ ਚੱਲ।
ਨੁਹਾਰ ਧਰਤੀ ਦੀ ਬਦਲ ਸਕਦੇ ਹਾਂ, ਲਿਆ ਕੇ ਇੱਕ ਨਵੀਂ ਰੁੱਤ।
ਪੱਲਾ ਫੱੜਿ ਦਲੀਲ ਦਾ, ਹਰ ਪਾਸੇ ਹੋ ਸਕਦਾ ਹੈ ਸੁੱਖ।
ਗੁਰਿੰਦਰ ਸਿੰਘ “ਮੋਹਾਲੀ”


(16/07/09)
ਨਿਰਮਲ ਸਿੰਘ ਕੰਧਾਲਵੀ

ਬੂਬਨੇ ਬਾਬੇ

ਰਾਤੋ ਰਾਤੀ ਉੱਗਦੇ ਬਾਬੇ,
ਡਾਰਾਂ ਬੰਨ੍ਹ ਬੰਨ੍ਹ ਆਈ ਜਾਂਦੇ।
ਚਿਮਟੇ, ਤੀਰਾਂ, ਗੜਵਿਆਂ ਵਾਲੇ,
ਵੱਖ ਵੱਖ ਨਾਮ ਧਰਾਈ ਜਾਂਦੇ।
ਸੋਲਾਂ ਹਜ਼ਾਰ ਪੰਜਾਬ `ਚ ਬੈਠੇ,
ਚੂੰਡ ਚੂੰਡ ਸਭ ਖਾਈ ਜਾਂਦੇ।
ਗੁਰੂ ਗ੍ਰੰਥ ਦੀ ਤਾਬਿਆ ਬਹਿ ਕੇ,
ਪੈਰੀਂ ਹੱਥ ਲੁਆਈ ਜਾਂਦੇ।
ਬਾਂਹ ਨਾਲ ਜੋ ਨਲ਼ੀ ਪੂੰਝਦੇ,
ਬਾਬਾ ਜੀ ਅਖਵਾਈ ਜਾਂਦੇ।
ਅੰਨ-ਦਾਣੇ ਨੂੰ ਮੂੰਹ ਨਹੀਂ ਲਾਉਂਦੇ,
ਗਰੀ ਛੂਆਰੇ ਖਾਈ ਜਾਂਦੇ।
ਚਰਦੇ ਰਹਿੰਦੇ ਵਿਹਲੇ ਰਹਿ ਰਹਿ,
ਗੋਗੜ ਖ਼ੂਬ ਵਧਾਈ ਜਾਂਦੇ।
ਜੰਤਾ ਬੈਠੀ ਮੂੰਹ ਧੋਣ ਤੋਂ,
ਬਾਬੇ ਮਲ਼ ਮਲ਼ ਨ੍ਹਾਈ ਜਾਂਦੇ।
ਸੁਰਗਾਂ ਦੇ ਲਾ ਝੂਠੇ ਲਾਰੇ,
ਆਪਣਾ ਸੁਰਗ ਬਣਾਈ ਜਾਂਦੇ।
ਸਿੱਧਾ ਕਰਨ ਲਈ ਆਪਣਾ ਉੱਲੂ,
ਕਲ਼ਾ-ਕਲੇਸ਼ ਕਰਾਈ ਜਾਂਦੇ।
ਫੁੱਟ ਪਾਉਂਦੇ ਨੇ ਵਿੱਚ ਟੱਬਰਾਂ ਦੇ,
ਬੁਝਾਈ, ਕਿਧਰੇ ਲਾਈ ਜਾਂਦੇ।
ਬ੍ਰਹਮਚਰਜ ਦਾ ਹੋਕਾ ਦੇ ਕੇ,
ਖਰੇ `ਚ ਖੋਟ ਰਲਾਈ ਜਾਂਦੇ।
ਸੰਗਮਰਮਰ ਦੇ ਇਹ ਦੀਵਾਨੇ,
ਹਰੇਕ ਨਿਸ਼ਾਨੀ ਢਾਈ ਜਾਂਦੇ।
ਕਾਰ-ਸੇਵਾ ਦਾ ਝੁਰਲੂ ਲੈ ਕੇ,
ਸਿੱਖ ਇਤਿਹਾਸ ਮਿਟਾਈ ਜਾਂਦੇ।
ਗੁੰਬਦਾਂ ਉੱਪਰ ਚਾੜ੍ਹਨ ਸੋਨਾ,
ਸਿਧਾਂਤ `ਤੇ ਮਿੱਟੀ ਪਾਈ ਜਾਂਦੇ।
ਲੰਘੇ ਨਹੀਂ ਸਕੂਲ ਦੇ ਅੱਗਿਉਂ,
ਕਥਾ ਵਖਿਆਨ ਸੁਣਾਈ ਜਾਂਦੇ।
ਬਾਣੀ ਦੀ ਤੁਕ ਇੱਕ ਨਹੀਂ ਪੜ੍ਹਦੇ,
ਟੱਪੇ ਜੋੜ ਸੁਣਾਈ ਜਾਂਦੇ।
ਅੱਠ ਅੱਠ ਚਿਮਟੇ ਵੱਜਣ ਨਾਲ,
ਰੌਲਾ-ਰੱਪਾ ਪਾਈ ਜਾਂਦੇ।
ਕਹਿੰਦੇ ਮਾਇਆ ਹੁੰਦੀ ਨਾਗਣ,
ਆਪ ਜੇਬ ਵਿੱਚ ਪਾਈ ਜਾਂਦੇ।
ਪੈਸਾ-ਧੇਲਾ, ਜੜੀ-ਜ਼ਮੀਨ,
ਜੋ ਹੱਥ ਆਉਂਦੈ ਖਾਈ ਜਾਂਦੇ,
ਚੋਣਾਂ ਵੇਲੇ ਹੁੰਦੇ ਕਿੰਗ-ਮੇਕਰ,
ਲਾਰੇ ਵੋਟ ਦੇ ਲਾਈ ਜਾਂਦੇ,
ਧਰਮ-ਕਰਮ, ਸਿਆਸਤ ਉੱਤੇ,
ਬਈ ਬਾਬੇ ਹਰ ਥਾਂ ਛਾਈ ਜਾਂਦੇ।
ਲੜਦੇ ਰਹਿੰਦੇ ਆਪਸ ਵਿੱਚ ਵੀ,
ਮਾੜੇ ਨੂੰ ਤਕੜੇ ਢਾਈ ਜਾਂਦੇ।
ਸਿੱਖ ਪੰਥ ਤੋਂ ਇਹ ਨੇ ਆਕੀ,
ਟਿੰਡ ਵਿੱਚ ਕਾਨਾ ਪਾਈ ਜਾਂਦੇ।
ਮਰਯਾਦਾ ਆਪਣੀ ਚੁੱਕੀ ਫਿਰਦੇ,
ਤੇਲ ਜੜ੍ਹਾਂ ਵਿੱਚ ਪਾਈ ਜਾਂਦੇ।
ਅਕਾਲ ਤਖ਼ਤ ਦੇ ਇਹ ਨੇ ਦੋਖੀ,
ਢਾਅ ਪੰਥ ਨੂੰ ਲਾਈ ਜਾਂਦੇ।

ਏਨ੍ਹਾਂ ਪਿੱਛੇ ਮੂਲ ਨਾ ਲੱਗੋ,
ਹੁਕਮ ਸਤਿਗੁਰ ਦਾ ਮੰਨੋ।
ਬੂਬਨਿਆਂ ਤੋਂ ਬਚ ਜਾਉ ਸਿੱਖੋ,
ਸਿਰਫ਼ ਸਿੱਖ-ਸਿਧਾਂਤ ਨੂੰ ਮੰਨੋ।
ਪੰਥ-ਪ੍ਰਵਾਣਿਤ ਰਹਿਤ ਮਰਯਾਦਾ,
ਇਹ ਗੁਰੂ-ਪੰਥ ਦਾ ਹੋਕਾ ਹੈ।
ਬਾਕੀ ਸਭ ਹੈ ਫੋਕੀ ਕਿਰਿਆ,
ਤੇ ਗੁਰੂ-ਪੰਥ ਨਾਲ ਧੋਖਾ ਹੈ।

ਨਿਰਮਲ ਸਿੰਘ ਕੰਧਾਲਵੀ


(14/07/09)
ਬਸੰਤ ਕੌਰ

* ਗਿਆਨੀ ਗੁਰਬਚਨ ਸਿੰਘ ਨੂੰ ਗੁਰਦੁਆਰਿਆਂ ਵਿੱਚ ਸਮਲਿੰਗੀ ਵਿਆਹ ਉਤੇ ਰੋਕ ਲਾਉਣ ਵਾਲੇ ਐਲਾਨ ਨੂੰ ਅਮਲੀਜਾਮਾ ਪਹਿਨਾਉਣ ਲਈ ਸਭ ਤੋਂ ਪਹਿਲਾਂ ਸਮਲਿੰਗੀ ਰਿਸ਼ਤਿਆਂ ਦੀ ਸਿੱਖਿਆ ਦੇਣ ਵਾਲੇ ਬਚਿੱਤਰ ਨਾਟਕ/ਅਖੌਤੀ ਦਸਮ ਗ੍ਰੰਥ ਦਾ ਪ੍ਰਕਾਸ਼ ਗੁਰੂ ਅਸਥਾਨਾਂ ਤੋਂ ਹਟਵਾਉਣਾ ਚਾਹੀਦਾ ਹੈ।
* ਗੁਰਦਵਾਰਿਆਂ ਵਿੱਚ ਸਮਲਿੰਗਕ ਵਿਆਹ ਉਤੇ ਰੋਕ ਲਾਉਣ ਵਾਲੇ ਗਿਆਨੀ ਗੁਰਬਚਨ ਸਿੰਘ ਅੰਦਰਖਾਤੇ ਸਮਲਿੰਗੀ ਰਿਸ਼ਤੇ ਦੀ ਸਿੱਖਿਆਵਾਂ ਨੂੰ ਸਿਰ ਝੂਕਾਉਂਦੇ ਹਨ -ਸ. ਸੁਰਿੰਦਰ ਸਿੰਘ

ਫ਼ਰੀਦਾਬਾਦ: (ਬਸੰਤ ਕੌਰ)
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪੱਤ ਜੱਥੇਬੰਦੀ ਦਸਮ ਗ੍ਰੰਥ (ਬਚਿੱਤਰ ਨਾਟਕ) ਵਿਚਾਰ ਮੰਚ ਇੰਟਰਨੈਸ਼ਨਲ ਦੇ ਕੋਆਰਡੀਨੇਟਰ ਸ. ਸੁਰਿੰਦਰ ਸਿੰਘ ਜੀ ਨੇ ਕੀਤਾ। ਉਨ੍ਹਾਂ ਅੱਜ ਇਥੇ ਕਾਲਾ ਦਿਵਸ ਮੌਕੇ ਬੋਲਦਿਆਂ ਕਿਹਾ ਕਿ ਪਿਛਲੇ ਦਿਨੀਂ ਅਦਾਲਤ ਵੱਲੋਂ ਸਮਲਿੰਗਤਾ ਦੀ ਹਮਾਇਤ ਕਰਦੇ ਹੋਏ ਇਸ ਨੂੰ ਖੁਲ੍ਹੀ ਛੁੱਟੀ ਦੇ ਦਿੱਤੀ ਗਈ, ਪਰ ਧਾਰਮਕ ਖੇਤਰ ਵਿੱਚ ਇਸ ਨੂੰ ਅਨੈਤਿਕ ਵਰਤਾਰਾ ਮੰਨਣ ਵਾਲੇ ਭਾਰਤ ਦੇ ਧਾਰਮਕ ਆਗੂਆਂ ਨੇ ਕੁਦਰਤ ਦੇ ਨਿਯਮ ਨੂੰ ਵਿਗਾੜਨ ਸਦਕਾ ਅਦਾਲਤ ਦੇ ਇਸ ਅਨੈਤਿਕ ਨਿਯਮ ਨੂੰ ਮੰਨਣ ਤੋਂ ਇਨਕਾਰ ਕੀਤਾ ਜਿਸ ਵਿੱਚ ਸਿੱਖ ਕੌਮ ਦੇ ਮੁੱਖ ਸੇਵਾਦਾਰ ਗਿਆਨੀ ਗੁਰਬਚਨ ਸਿੰਘ ਵੀ ਸ਼ਾਮਲ ਹੋਏ, ਉਨ੍ਹਾਂ ਗੱਜ-ਗੱਜ ਕੇ ਆਦੇਸ਼ ਵੀ ਜਾਰੀ ਕੀਤਾ ਕਿ ਗੁਰਦਵਾਰਿਆਂ ਵਿੱਚ ਸਮਲਿੰਗਕ ਵਿਆਹ ਨਹੀਂ ਕੀਤੇ ਜਾਣਗੇ ਅਤੇ ਕਿਹਾ ਕਿ ਗੁਰਮਤਿ ਵਿੱਚ ਸਮਲਿੰਗਕਤਾ ਦੀ ਕੋਈ ਥਾਂ ਨਹੀਂ। ਮੁੱਖ ਸੇਵਾਦਾਰ ਦੇ ਪਿਛਲੇ ਦਿਨੀਂ ਦਿੱਤੇ ਇਸ ਬਿਆਨ ਉਤੇ ਮੰਚ ਦੇ ਕੋਆਰਡੀਨੇਟਰ ਸ. ਸੁਰਿੰਦਰ ਸਿੰਘ ਨੇ ਹੈਰਾਨੀ ਜਤਾਉਂਦਿਆ ਕਿਹਾ ਕਿ ਗੁਰਮਤਿ ਦੀ ਸੌਝੀ ਰੱਖਣ ਦਾ ਢੋਲ ਪਿੱਟਣ ਦੇ ਬਾਵਜੂਦ ਵੀ ਮੁੱਖ ਸੇਵਾਦਾਰ ਗਿਆਨੀ ਗੁਰਬਚਨ ਸਿੰਘ ਅੰਦਰਖਾਤੇ ਸਮਲਿੰਗੀ ਰਿਸ਼ਤਿਆਂ ਦੀ ਪ੍ਰੋੜਤਾ ਕਰਦੇ ਆਏ ਹਨ ਜਿਸ ਦਾ ਪ੍ਰਤੱਖ ਸਬੂਤ, ਸਮਲਿੰਗੀ ਰਿਸ਼ਤਿਆਂ ਦੀ ਸਿੱਖਿਆ ਦੇਣ ਵਾਲੇ ਅਸ਼ਲੀਲ ਰਚਨਾਵਾਂ ਨਾਲ ਭਰਪੂਰ ਪੁਸਤਕ ਬਚਿੱਤਰ ਨਾਟਕ/ਅਖੌਤੀ ਦਸਮ ਗ੍ਰੰਥ ਦੇ ਅਖੰਡ ਪਾਠ ਮੌਕੇ ੧੩ ਨਵੰਬਰ ੨੦੦੬ ਨੂੰ ਪਿੰਡ ਭਾਈ ਕਾ ਦਿਆਲਪੁਰਾ ਵਿਖੇ ਸ਼ਾਮਲ ਹੋਣਾ ਅਤੇ ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾਗੱਦੀ ਪੂਰਬ ਮੌਕੇ ਮਾਤਾ ਸਾਹਿਬ ਦੇਵਾਂ ਨਾਂਦੇੜ ਦੇ ਗੁਰਦੁਆਰੇ ਵਿੱਚ ਅਖੌਤੀ ਦਸਮ ਗ੍ਰੰਥ ਦੀ ਸੰਥਿਆ ਵਾਲੇ ਸਮਾਗਮ ਵਿੱਚ ਸ਼ਾਮਲ ਹੋਣਾ, ਇਹੀ ਦਰਸਾਉਂਦਾ ਹੈ ਕਿ ਗਿਆਨੀ ਗੁਰਬਚਨ ਸਿੰਘ ਅਖੌਤੀ ਦਸਮ ਗ੍ਰੰਥ ਵਿੱਚ ਦਰਜ਼ ਸਿੱਖਿਆਵਾਂ ਨੂੰ ਕਿੰਨਾ ਪਿਆਰ ਕਰਦੇ ਹਨ। ਇਸ ਲਈ ਉਨ੍ਹਾਂ ਨੂੰ ਗੁਰਦੁਆਰਿਆਂ ਵਿੱਚ ਸਮਲਿੰਗਕ ਵਿਆਹ ਉਤੇ ਰੋਕ ਲਾਉਣ ਵਾਲੇ ਐਲਾਨ ਨੂੰ ਅਮਲੀਜਾਮਾ ਪਹਿਨਾਉਣ ਲਈ ਸਭ ਤੋਂ ਪਹਿਲਾਂ ਸਮਲਿੰਗੀ ਰਿਸ਼ਤਿਆਂ ਦੀ ਸਿੱਖਿਆ ਦੇਣ ਵਾਲੇ ਬਚਿੱਤਰ ਨਾਟਕ/ਅਖੌਤੀ ਦਸਮ ਗ੍ਰੰਥ ਦੇ ਗੁਰੂ ਅਸਥਾਨਾਂ ਵਿਖੇ ਹੋ ਰਹੇ ਪ੍ਰਕਾਸ਼ ਉਤੇ ਰੋਕ ਲਾਉਣੀ ਚਾਹੀਦੀ ਹੈ। ਸ. ਸੁਰਿੰਦਰ ਸਿੰਘ ਨੇ ਦਸਿਆ ਕਿ ਅੱਜ ਦਾ ਦਿਨ ਕਾਲੇ ਦਿਵਸ ਵੱਜੋਂ ਮਨਾਉਂਦੇ ਹੋਏ ਸੰਗਤਾਂ ਨੂੰ ਜਾਗਰੂਕ ਕਰਣ ਲਈ ਮੰਚ ਵੱਲੋਂ ੧੩ ਜੁਲਾਈ ੨੦੦੯ ਨੂੰ ਸਪੋਕਸਮੈਨ ਦੇ ਪੰਨਾ ਨੰ ੧੨ `ਤੇ ਛੱਪੀ ਅਖੌਤੀ ਦਸਮ ਗ੍ਰੰਥ ਦੀ ਸਚਾਈ ਤੋਂ ਜਾਣੂ ਕਰਵਾਉਂਦੀ ਕਵਿਤਾ ਨੂੰ ਵੀ ਵੱਡੀ ਤਾਦਾਦ ਵਿੱਚ ਵੰਡ ਕੇ ਸੰਗਤਾਂ ਨੂੰ ਅਖੌਤੀ ਦਸਮ ਗ੍ਰੰਥ ਦੀ ਸਚਾਈ ਤੋਂ ਜਾਣੂ ਕਰਵਾਇਆ । ਇਸ ਮੌਕੇ ਉਨ੍ਹਾਂ ਨਾਲ ਮੰਚ ਦੇ ਕਨਵੀਨਰ ਸ. ਉਪਕਾਰ ਸਿੰਘ, ਸਿੱਖ ਵਿਦਵਾਨ ਸ. ਦਲਬੀਰ ਸਿੰਘ, ਯੰਗ ਸਿੱਖ ਐਸੋਸਿਏਸ਼ਨ ਦੇ ਪ੍ਰਧਾਨ ਸ. ਗੁਰਿੰਦਰ ਸਿੰਘ, ਉੱਘੇ ਸਮਾਜਸੇਵੀ ਸ. ਸੁਰਜੀਤ ਸਿੰਘ, ਗੁਰਸਿੱਖ ਫੈਮਿਲੀ ਕਲੱਬ ਫ਼ਰੀਦਾਬਾਦ ਦੇ ਸ. ਰਣਜੀਤ ਸਿੰਘ, ਸ. ਨਿਰਮਲ ਸਿੰਘ, ਸ. ਸ਼ਿੰਗਾਰਾ ਸਿੰਘ, ਸ. ਭੁਪਿੰਦਰ ਸਿੰਘ, ਅਤੇ ਖਾਲਸਾ ਨਾਰੀ ਮੰਚ ਦੇ ਕਈ ਮੈਂਬਰ ਬੀਬੀਆਂ ਵੀ ਹਾਜ਼ਰ ਸਨ।


(ਨੋਟ:- 1. ਅੱਜ ਸਾਨੂੰ ਗੁਰਮਤਿ ਸੰਚਾਰ ਸਭਾ (ਜਰਮਨੀ) ਵਲੋਂ ਲਿਖਿਆ ਹੋਇਆ ਇੱਕ ਲੇਖ ਮਿਲਿਆ ਹੈ। ਇਹ ਲੇਖ ਕਿਸੇ ਹੋਰ ਥਾਂ ਤੇ ਛਪੇ ਇਹਨਾ ਦੇ ਲੇਖ ਦੇ ਉਤਰ ਵਿੱਚ ਉਤਰ ਦਾ ਉਤਰ ਹੈ। ਚੰਗਾ ਤਾਂ ਇਹੀ ਹੈ ਕਿ ਇਹ ਲੇਖ ਉਥੇ ਹੀ ਛਪਣਾ ਚਾਹੀਦਾ ਹੈ ਜਿਥੇ ਪਹਿਲਾਂ ਇਹਨਾ ਦੀ ਵਿਚਾਰ ਚਰਚਾ ਚਲਦੀ ਹੈ ਤਾਂ ਕਿ ਪਾਠਕਾਂ ਦੀ ਦਿਲਚਸਪੀ ਬਣੀ ਰਹੇ। ਜੇ ਕਰ ਉਹ ਨਹੀਂ ਛਾਪਦੇ ਤਾਂ ਫਿਰ ਅਸੀਂ ਸਿੱਖ ਮਾਰਗ ਤੇ ਪਾ ਦੇਵਾਗੇ।
2. ਇੱਕ ਲਿੰਕ ਸਾਨੂੰ ਇਕਵਾਕ ਸਿੰਘ ਪੱਟੀ ਨੇ ਯੂ-ਟਿਊਬ ਦਾ ਭੇਜਿਆ ਸੀ। ਜਿਸ ਵਿੱਚ ਕਿ ਇੱਕ ਕੈਮਲੀ ਕਲੇਸ਼ ਨਾਮ ਦੀ ਔਰਤ ਸਿੱਖ ਧਰਮ ਬਾਰੇ ਬੜੀਆਂ ਤਰੋੜ ਮਰੋੜ ਕੇ ਦਲੀਲਾਂ ਪੇਸ਼ ਕਰ ਰਹੀ ਸੀ ਅਤੇ ਸਿੱਖ ਧਰਮ ਨੂੰ ਬੁੱਧ ਧਰਮ ਤੋਂ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਅਸੀਂ ਇਹ ਵੀਡੀਓ ਦੇਖ ਕੇ ਇਸ ਦਾ ਲਿੰਕ ਪਉਣ ਬਾਰੇ ਸੋਚ ਰਹੇ ਸੀ ਪਰ ਇਸ ਦੇ ਇੰਡ ਤੇ ਬੜੇ ਘਟੀਆ ਜਿਹੇ ਇਮਜ਼ ਆਉਂਦੇ ਹਨ ਇਸ ਲਈ ਪਉਣ ਤੋਂ ਸੰਕੋਚ ਕਰ ਲਿਆ। ਦਿਲਚਸਪੀ ਵਾਲੇ ਸੱਜਣ ਇਸ ਨਾਮ ਤੇ ਸਰਚ ਕਰਕੇ ਦੇਖ ਸਕਦੇ ਹਨ-ਸੰਪਾਦਕ)


(13/07/09)
ਮੱਖਣ ਸਿੰਘ ਪੁਰੇਵਾਲ

ਕਿਰਪਾ ਕਰਕੇ ਡੇਰਿਆਂ ਨਾਲ ਸੰਬੰਧਿਤ ਵਿਆਕਤੀਆਂ ਦੀਆਂ ਗਲਤ ਗੱਲ੍ਹਾਂ ਨੂੰ ‘ਸਿੱਖ ਮਾਰਗ’ ਤੇ ਨਾ ਲਿਆਓ!
ਜਿਹੜੇ ਲੋਕ ਦਹਾਕਿਆਂ ਬੱਧੀ ਝੂਠ ਬੋਲਣ ਵਾਲਿਆਂ ਨੂੰ ਬ੍ਰਹਮਗਿਆਨੀ ਮਹਾਂ ਪੁਰਸ਼ਾਂ ਦੀਆਂ ਡਿਗਰੀਆਂ ਦੇ ਸਕਦੇ ਹਨ ਉਹਨਾ ਲਈ ਹੋਰ ਗਲਤ ਪਰਾਪੇਗੰਡਾ ਕਰਨਾ ਕਿਹੜੀ ਔਖੀ ਗੱਲ ਹੈ। ਮੈਂ ਗੱਲ ਕਰ ਰਿਹਾ ਹਾਂ ਸਰਦਾਰ ਮਹਿੰਦਰ ਸਿੰਘ ਦੀ ਚਿੱਠੀ ਦੀ ਜਿਹੜੀ ਕਿ 11 ਜੁਲਾਈ 2009 ਨੂੰ ‘ਸਿੱਖ ਮਾਰਗ’ ਤੇ ਪਾਈ ਸੀ। ਇਹ ਕੋਈ ਹੁਣ ਦੀ ਗੱਲ ਨਹੀਂ ਹੈ ਇਹ ਜਾਣਕਾਰੀ ਕਈ ਸਾਲਾਂ ਦੀ ਇੰਟਰਨੈੱਟ ਤੇ ਘੁੰਮ ਰਹੀ ਹੈ। ਇਹ ਮੈਨੂੰ ਪਹਿਲਾਂ ਵੀ ਕਈ ਵਾਰੀ ਕਈਆਂ ਨੇ ਭੇਜੀ ਸੀ ਅਤੇ ਇਸ ਦੇ ਲਿੰਕ ਵੀ ਭੇਜੇ ਸਨ। ਮੈਨੂੰ ਪਤਾ ਸੀ ਕਿ ਇਹ ਗੱਲ ਕੋਈ ਕਰਾਮਾਤੀ ਜਿਹੀ ਲਗਦੀ ਹੈ ਜੋ ਕਿ ਬਿੱਲਕੁੱਲ ਸਿੱਖ ਸਿਧਾਂਤਾਂ ਦੇ ਉਲਟ ਹੈ। ਇਸ ਲਈ ਮੈਂ ਇਸ ਬਾਰੇ ਕੋਈ ਖਾਸ ਧਿਆਨ ਨਹੀਂ ਸੀ ਦਿੱਤਾ। ਹੁਣ ‘ਸਿੱਖ ਮਾਰਗ’ ਦੇ ਇੱਕ ਪੁਰਾਣੇ ਪਾਠਕ ਵਲੋਂ ਭੇਜੀ ਹੋਈ ਹੋਣ ਕਰਕੇ ਮੈਂ ਇਸ ਲਈ ਪਾ ਦਿੱਤੀ ਕਿ ਕੋਈ ਲੇਖਕ/ਪਾਠਕ ਇਸ ਬਾਰੇ ਸਹੀ ਜਾਣਕਾਰੀ ਦੇ ਕੇ ਇਸ ਸ਼ੰਕੇ ਨੂੰ ਨਿਵਿਰਤ ਕਰ ਦੇਵੇਗਾ। ਪਰ ਅਫਸੋਸ ਕਿ ਕਿਸੇ ਨੇ ਵੀ ਇਸ ਬਾਰੇ ਲਿਖਣ ਦੀ ਖੇਚਲ ਨਹੀਂ ਕੀਤੀ ਉਂਜ ਆਪਸ ਵਿੱਚ ਦਸਤ ਪੰਜਾ ਕਰਨ ਲਈ ਹਰ ਵੇਲੇ ਤਿਆਰ ਰਹਿੰਦੇ ਹਨ। ਮੈਂ ਅੱਜ ਥੋੜਾ ਜਿਹਾ ਸਮਾ ਕੱਢ ਕੇ ਇਸ ਬਾਰੇ ਸੰਖੇਪ ਜਿਹੀ ਜਾਣਕਾਰੀ ਦੇ ਰਿਹਾ ਹਾਂ।
1984 ਤੋਂ ਬਾਅਦ ਡੇਰਾਵਾਦੀਆਂ ਵਲੋਂ ਇਸ ਤਰ੍ਹਾਂ ਦੀਆਂ ਕਈ ਗੱਲਾਂ ਦਾ ਝੂਠਾ ਪਰਾਪੇਗੰਡਾ ਕੀਤਾ ਜਾਂਦਾ ਰਿਹਾ ਹੈ। ਕਈ ਮਨ ਘੜਤ ਸੌ ਸਾਖੀਆਂ ਦੇ ਰੂਪ ਵਿੱਚ ਕਿਤਾਬਾਂ ਛਪਵਾਈਆਂ ਗਈਆਂ ਕਿ ਇਹ ਗੁਰੂ ਸਾਹਿਬ ਜੀ ਨੇ ਭਵਿੱਖਤ ਬਾਣੀਆਂ ਕੀਤੀਆਂ ਸਨ ਕਿ ਹੁਣ ਆ ਹੋ ਜਾਣਾ ਹੈ ਜਾਂ ਇਤਨੇ ਚਿਰ ਨੂੰ ਔਹ ਹੋ ਜਾਣਾ ਹੈ। ਕਦੀ ਗੁਰਬਾਣੀ ਵਿਚਲੇ 78 ਅਤੇ 97 ਵਾਲੇ ਸੰਕੇਤਾਂ ਨੂੰ 1978 ਦੀ ਵਿਸਾਖੀ ਨਾਲ ਜੋੜ ਕੇ 97 ਵਿੱਚ ਕਥਿਤ ਖ਼ਾਲਿਸਤਾਨ ਬਣਨ ਦੇ ਸੁਪਨੇ ਲੈਂਦੇ ਰਹੇ ਸਨ।
ਹੁਣ ਮੈਂ ਮਹਿੰਦਰ ਸਿੰਘ ਦੀ ਚਿੱਠੀ ਦੀਆਂ ਅਖੀਰਲੀਆਂ ਦੋ ਗੱਲਾਂ ਜੋ ਕਿ ਇੰਦਰਾ ਗਾਂਧੀ ਅਤੇ ਅਹਿਮਦਸ਼ਾਹ ਅਬਦਾਲੀ ਬਾਰੇ ਹਨ ਸਿਰਫ ਉਹਨਾ ਬਾਰੇ ਹੀ ਸੰਖੇਪ ਜਿਹੀ ਜਾਣਕਾਰੀ ਸਾਂਝੀ ਕਰਾਂਗਾ। ਸਮੇਂ ਦੀ ਮਜਬੂਰੀ ਕਰਕੇ ਸਾਰੀਆਂ ਗੱਲਾਂ ਦੀਆਂ ਤਰੀਕਾ ਬਾਰੇ ਸਹੀ ਜਾਣਕਾਰੀ ਦੇਣੀ ਕੁੱਝ ਮੁਸ਼ਕਲ ਹੈ। ਹੋ ਸਕਦਾ ਹੈ ਕਿ ਕੋਈ ਇੱਕ ਅੱਧੀ ਗੱਲ ਠੀਕ ਵੀ ਹੋਵੇ। ਇਹ ਤਾਂ ਸਭ ਜਾਣਦੇ ਹਨ ਕਿ 1984 ਦਾ ਅਟੈਕ 3-6 ਜੂਨ ਨੂੰ ਹੋਇਆ ਸੀ ਅਤੇ ਇਸ ਨੂੰ ਮਨਾਉਂਦੇ ਵੀ ਬਹੁਤੇ 6 ਜੂਨ ਨੂੰ ਹੀ ਹਨ। ਪਰ ਇਹਨਾ ਨੇ 153 ਦਿਨ ਪੂਰੇ ਕਰਨ ਲਈ ਆਪਣੇ ਕੋਲੋਂ ਹੀ ਦੋ ਦਿਨ ਜੋੜ ਕੇ ਇਸ ਨੂੰ 1 ਜੂਨ ਲਿਖ ਦਿੱਤਾ ਹੈ। ਚਲੋ ਇਹ ਤਾਂ ਕੋਈ ਖਾਸ ਗੱਲ ਨਹੀਂ। ਅਹਿਮਦਸ਼ਾਹ ਅਬਦਾਲੀ ਬਾਰੇ ਇਹ ਤਰੀਕ 5 ਫਰਵਰੀ 1762 ਦੀ ਦਿੰਦੇ ਹਨ ਕਿ ਉਸ ਨੇ ਇਸ ਤਾਰੀਕ ਨੂੰ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ। ਜੋ ਕਿ ਸਰਾਸਰ ਗਲਤ ਹੈ। ਇਹ ਤਾਰੀਕ ਤਾਂ ਸਿੱਖਾਂ ਨਾਲ ਹੋਏ ਸਭ ਤੋਂ ਵੱਡੇ ਘੱਲੂਘਾਰੇ ਦੀ ਹੈ ਜਦੋਂ ਅਬਦਲੀ ਨੇ ਕਤਲੇਆਮ ਕਰਕੇ ਸਿੱਖਾਂ ਦੀ ਅੱਧੀ ਕੌਮ ਨੂੰ ਇੱਕ ਦਿਨ ਵਿੱਚ ਹੀ ਕਤਲ ਕਰ ਦਿੱਤਾ ਸੀ ਇਹ ਗਿਣਤੀ 25 ਤੋਂ 30 ਹਜ਼ਾਰ ਦੀ ਕਹਿੰਦੇ ਹਨ ਅਤੇ ਇਹ ਵਾਕਿਆ ਕੁੱਪ ਰਹੀੜਾ ਅਤੇ ਕੁਤਬਾ ਬਾਹਮਣੀਆਂ ਵਿੱਚ ਹੋਇਆ ਸੀ ਜੋ ਕਿ ਮਾਲਵੇ ਵਿੱਚ ਹੈ (ਇਹ ਮੈਂ ਯਾਦਦਾਸਤ ਦੇ ਅਧਾਰ ਤੇ ਹੀ ਲਿਖਿਆ ਹੈ ਹੋ ਸਕਦਾ ਹੈ ਸਪੈਲਿੰਗ ਕੁੱਝ ਗਲਤ ਵੀ ਹੋਣ) ਕਹਿੰਦੇ ਹਨ ਕਿ ਹਾਲੇ ਵੀ ਉਥੇ ਧਰਤੀ ਵਿਚੋਂ ਹੱਡੀਆਂ ਮਿਲਦੀਆਂ ਹਨ। ਇਸ ਤੋਂ ਬਾਅਦ ਅਪ੍ਰੈਲ 1762 ਵਿੱਚ ਉਹ ਦਰਬਾਰ ਸਾਹਿਬ ਢਾਹੁੰਦਾ ਹੈ। ਇਸ ਤੋਂ 6 ਕੁ ਮਹੀਨੇ ਬਾਅਦ ਫਿਰ ਉਸ ਦੀ ਸਿੱਖਾਂ ਨਾਲ ਲੜਾਈ ਹੁੰਦੀ ਹੈ। ਸੰਨ 1765 ਵਿੱਚ ਸਿੱਖ ਲਹੌਰ ਤੇ ਕਬਜ਼ਾ ਕਰਦੇ ਹਨ ਉਹ ਹਾਲੇ ਵੀ ਜਿੰਦਾ ਹੈ ਪਰ ਸਿੱਖਾਂ ਨਾਲ ਲੜਨ ਤੋਂ ਕੰਨੀ ਕਤਰਾਂਉਂਦਾ ਹੈ। ਅਹਿਮਦਸ਼ਾਹ ਅਬਦਾਲੀ ਨੇ ਅਖੀਰਲਾ ਹਮਲਾ ਪੰਜਾਬ ਤੇ ਸੰਨ 1767 ਵਿੱਚ ਕੀਤਾ ਸੀ ਪਰ ਇਹ 153 ਦਿਨਾਂ ਵਾਲੇ ਗੱਪੀ ਉਸ ਨੂੰ 1762 ਵਿੱਚ ਹੀ ਮਾਰ ਦਿੰਦੇ ਹਨ। ਹੈ ਨਾ ਕਮਾਲ!


(11/07/09)
ਬਲਜਿੰਦਰ ਸਿੰਘ

ਗੰਢੇ ਭੰਨਣ ਵਾਲੀ ਸਾਖੀ ਸਿੱਖ ਸਿਧਾਂਤ ਨਹੀਂ ਹੈ

ਸਰਦਾਰ ਮੱਖਣ ਸਿੰਘ ਜੀ ਪੁਰੇਵਾਲ,

ਵਾਹਿਗੁਰੂ ਜੀ ਕਾ ਖਾਲਸਾ॥

ਵਾਹਿਗੁਰੂ ਜੀ ਕੀ ਫਤਹ॥

ਵੀਰ ਜੀ ਅਸੀਂ ਬਹੁਤ ਲੰਬੇ ਸਮੇਂ ਤੋਂ ਸਿੱਖ ਮਾਰਗ ਨਾਲ ਜੁੜੇ ਹੋਏ ਹਾਂ। ਸਿੱਖ ਮਾਰਗ ਦੁਆਰਾ ਸਾਡੇ ਸਾਰੇ ਹੀ ਭਰਮ-ਭੁਲੇਖੇ ਦੂਰ ਹੋਏ ਹਨ ਤੇ ਸਾਨੂੰ ਤੱਤ ਗੁਰਮਤ ਦੀ ਸੋਝੀ ਆਈ ਹੈ। ਅਸੀਂ ਆਸ ਕਰਦੇ ਹਾਂ ਕਿ ਆਪ ਏਸੇ ਤਰ੍ਹਾਂ ਹੀ ਸਿੱਖ ਪੰਥ ਦੀ ਨਿੱਗਰ ਤੇ ਨਰੋਈ ਸੇਵਾ ਕਰਦੇ ਰਹੋਗੇ। ਕ੍ਰਿਪਾ ਕਰਕੇ ਇਹ ਖ਼ਬਰ ਸਿੱਖ ਮਾਰਗ `ਤੇ ਪਾ ਦੇਣੀ ਜੀ।

ਗੁਰਦੁਆਰਾ ਸਿਰੀ ਗੁਰੁ ਸਿੰਘ ਸਭਾ ਸ਼ੈਰਲ਼ੀ ਰੋਡ ਪਾਪਾਟੋਏਟੋਏ ਨਿਉਜ਼ੀਲੈਂਡ ਵਿਖੇ ੫ ਜੁਲਾਈ ੨੦੦੯ ਦਿਨ ਐਤਵਾਰ ਸਿਰੀ ਗੁਰੁ ਹਰਿ ਗੋਬਿੰਦ ਸਾਹਿਬ ਜੀ ਦਾ ਆਗਮਨ ਮਾਨਉਂਦਿਆ ਹੋਇਆਂ, ਸੰਗਤਾਂ ਦੇ ਭਰਵੇਂ ਇਕੱਠ ਵਿੱਚ "ਪੁਤੀਂ ਗੰਢੁ ਪਵੈ ਸੰਸਾਰਿ" ਦੇ ਸਲੋਕ ਦੀ ਵਿਚਾਰ ਕਰਦਿਆਂ ਸਿੱਖ ਪੰਥ ਦੇ ਨਾਮਵਰ ਪਰਚਾਰਕ ਭਾਈ ਗੁਰਬਚਨ ਸਿੰਘ ਜੀ ਥਾਈਲੈਂਡ ਵਾਲਿਆਂ ਨੇ ਕਿਹਾ ਕਿ ਗੁਰ-ਬਿਲਾਸ ਪਾਤਸ਼ਾਹੀ ਛੇਵੀਂ ਵਰਗੀਆਂ ਸਿੱਖ ਵਿਰੋਧੀ ਪੁਸਤਕਾਂ ਦੀਆਂ ਸਾਖੀਆਂ ਤਾਂ ਸੰਗਤਾਂ ਨੂੰ ਬਹੁਤ ਸੁਣਾਈਆਂ ਜਾ ਰਹੀਆਂ ਹਨ ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਫਲਸਫ਼ੇ ਨੂੰ ਅਸੀਂ ਕਦੇ ਸਮਝਣ ਦਾ ਯਤਨ ਨਹੀਂ ਕੀਤਾ। ਇਸ ਪੁਸਤਕ ਵਿੱਚ ਗੈਰ-ਕੁਦਰਤੀ ਸਾਖੀ ਦਿਤੀ ਹੋਈ ਹੈ ਕਿ ਗੁਰੁ ਹਰਿ ਗੋਬਿੰਦ ਸਾਹਿਬ ਜੀ ਦਾ ਆਗਮਨ ਬਾਬਾ ਬੁੱਢਾ ਜੀ ਦੇ ਗੰਢਾ ਭੰਨਣ ਨਾਲ ਤੇ ਬਾਬਾ ਜੀ ਦੇ ਵਰ ਨਾਲ ਹੋਇਆ ਹੈ। ਭਾਈ ਗੁਰਬਚਨ ਸਿੰਘ ਜੀ ਥਾਈਲੈਂਡ ਵਾਲਿਆਂ ਕਿਹਾ ਗੁਰਬਾਣੀ ਵਿਚਾਰਧਾਰਾ ਹੈ "ਮਨੁਖ ਟੇਕ ਬ੍ਰਿਥੀ ਸਭ ਜਾਨੁ॥ ਦੇਵਨ ਕਉ ਏਕੈ ਭਗਵਾਨੁ"॥ ਦੂਸਰਾ ਸਿੱਖ ਸਿਧਾਂਤ ਤਾਂ ਸਾਨੂੰ ਰੱਬੀ ਹੁਕਮ ਵਿੱਚ ਤੁਰਨ ਲਈ ਕਹਿ ਰਿਹਾ ਹੈ। ਸਲੋਕ ਦੇ ਵਿਸਥਾਰ ਵਿੱਚ ਜਾਂਦਿਆ ਉਹਨਾਂ ਨੇ ਕਿਹਾ ਕਿ ਏੱਥੇ ਪੁਤਰਾਂ ਨਾਲ ਸੰਸਾਰ ਵਿੱਚ ਖਾਨਦਾਨ ਦੇ ਵਾਧੇ ਦੀ ਗੱਲ ਨਹੀਂ ਕਹੀ ਇਸ ਸਲੋਕ ਵਿੱਚ ਤਾਂ ਟੁਟੀਆਂ ਹੋਈਆਂ ਵਸਤੂਆਂ ਦੇ ਮੁੜ ਜੁੜਣ ਦੀ ਗੱਲ ਸਮਝਾਈ ਗਈ ਹੈ। ਉਹਨਾਂ ਨੇ ਹੋਰ ਵਿਸਥਾਰ ਵਿੱਚ ਜਾਂਦਿਆਂ ਕਿਹਾ ਕਿ ਇਸ ਸਾਖੀ ਵਿੱਚ ਕੁੱਝ ਅਜੇਹੇ ਅੰਸ਼ ਵੀ ਹਨ ਜੋ ਸੰਗਤਾਂ ਨਾਲ ਸਾਂਝੇ ਨਹੀਂ ਕੀਤੇ ਜਾ ਸਕਦੇ। ਇਹਨਾਂ ਬ੍ਰਹਾਮਣੀ ਕਰਾਮਾਤੀ ਗਪੌੜਿਆਂ ਨਾਲ ਗੁਰੂ ਸਾਹਿਬ ਜੀ ਦੇ ਜੀਵਨ ਦੀ ਮਹਾਨਤਾ ਨਹੀਂ ਹੈ। ਅੱਜ ਲੋੜ ਹੈ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਰਸ਼ ਨੂੰ ਵਿਚਾਰਨ ਦੀ। ਹੈਰਾਨਗੀ ਦੀ ਗੱਲ ਕਰਦਿਆ ਉਹਨਾਂ ਨੇ ਕਿਹਾ ਦੇਖੋ ਜੋ ਬਾਣੀ ਗੁਰੂ ਸਾਹਿਬ ਜੀ ਉਚਾਰਨ ਕੀਤੀ ਜਾਂ ਇਕੱਠੀ ਕੀਤੀ ਹੈ ਉਸ ਨੂੰ ਪੜ੍ਹਨ ਵਿਚਾਰਨ ਦਾ ਸਾਡੇ ਪਾਸ ਸਮਾਂ ਨਹੀਂ ਹੈ ਪਰ ਬਿੱਪਰੀ ਲੇਖਾਰੀਆਂ ਦੀਆਂ ਲਿਖਤਾਂ ਨੂੰ ਸੰਗਤਾਂ ਵਿੱਚ ਸੁਣਾਇਆ ਜਾ ਰਿਹਾ ਹੈ। ਇਸ ਮੌਕੇ `ਤੇ ਭਾਈ ਗੁਰਿੰਦਰ ਸਿੰਘ ਜੀ ਸਟੇਜ ਸਕੱਤਰ ਹੁਰਾਂ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਅਸੀਂ ਆਪਣੇ ਗੁਰਬਾਣੀ ਸਭਿਆਚਾਰ ਤੇ ਇਤਿਹਾਸ ਦੇ ਅਮੀਰ ਵਿਰਸੇ ਨੂੰ ਆਪ ਸਮਝ ਕੇ ਆਪਣੇ ਬੱਚਿਆਂ ਨੂੰ ਸਮਝਾਈਏ। ਉਹਨਾਂ ਨੇ ਦੱਸਿਆ ਕਿ ਭਾਈ ਸਾਹਿਬ ਜੀ ਸਾਡੇ ਪਾਸ ਇੱਕ ਮਹੀਨਾ ਰਹਿਣਗੇ ਹਰ ਰੋਜ਼ ਸਾਂਮ ਦੀ ਕਥਾ ਸੱਤ ਤੋਂ ਅੱਠ ਵਜੇ ਹੋਵੇਗੀ ਤੇ ਸਾਡੇ ਅੱਠ ਵਜੇ ਤਾਂਈ ਸੁਆਲਾਂ ਦੇ ਜੁਆਬ ਦਿਆ ਕਰਨਗੇ। ਇਸ ਤੋਂ ਇਲਾਵਾ ਐਤਵਾਰ ਸ਼ਾਮ ਨੂੰ ਟੌਰੰਗੇ ਵੀ ਸ਼ਬਦ ਦੀ ਵਿਚਾਰ ਕਰਿਆ ਕਰਨਗੇ। ਇਸ ਸਬੰਧੀ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਭਾਈ ਹਰਨੇਕ ਸਿੰਘ ਨਾਲ ਟੈਲੀ. ੬੪-੨੭੨੩੧੬੩੮੧ ਤੇ ਸੰਪਰਕ ਕੀਤਾ ਜਾ ਸਕਦਾ ਹੈ। ਭਾਈ ਗੁਰਬਚਨ ਸਿੰਘ ਜੀ ਥਾਈਲੈਂਡ ਵਾਲਿਆਂ ਦਾ ਨੰਬਰ ੦੦੬੪-੨੧੧੫੦੩੫੬੨ ਹੈ ਜੀ।

ਬਲਜਿੰਦਰ ਸਿੰਘ

ਸਹਾਇਕ ਸਟੇਜ ਸਕੱਤਰ

ਗੁਰਦੁਆਰਾ ਸਿਰੀ ਗੁਰੁ ਸਿੰਘ ਸਭਾ ਸ਼ੈਰਲੀ ਰੋਡ

ਪਾਪਾਟੋਏਟੋਏ ਨਿਉਜ਼ੀਲੈਂਡ।


(11/07/09)
ਨਰਿੰਦਰਪਾਲ ਸਿੰਘ

9 ਜੁਲਾਈ ਦੇ ਸਪੋਕਸਮੈਨ ਦੇ ਪੰਨਾ 7 ਉਤੇ ਛਪੀ ਖਬਰ ਤੋਂ ਪਤਾ ਲੱਗਾ ਕਿ ਸ੍ਰ: ਅਵਤਾਰ ਸਿੰਘ ਮਿਸ਼ਨਰੀ ਵਲੋਂ ਨਿਤਨੇਮ ਦੀਆਂ ਬਾਣੀਆਂ ਉਤੇ ਕਿਤੂੰ ਪ੍ਰਤੂੰ ਕਰਨ ਸਬੰਧੀ ਮੁਖ ਸੇਵਾਦਾਰ ਨੇ ਉਸਨੂੰ ਸਪੱਸ਼ਟੀਕਰਨ ਦੇਣ ਲਈ ਅਕਾਲ ਤਖਤ ਉਤੇ ਸੱਦਿਆ ਹੈ। ਮੈ ਸਿੱਖ ਮਾਰਗ ਦੇ ਵਿਦਵਾਨਾਂ (ਖਾਸ ਕਰਕੇ ਜਿਨਾਂ ਦੇ ਲੇਖ ਸਿੱਖ ਮਾਰਗ ਉਤੇ ਛਪਦੇ ਹਨ) ਅਤੇ ਪਾਠਕਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਆਪਣੇ ਵਿਚਾਰ ਪੇਸ਼ ਕਰਨ ਕਿ ਸ੍ਰ: ਅਵਤਾਰ ਸਿੰਘ ਮਿਸ਼ਨਰੀ ਨੂੰ ਕੀ ਸਟੈਂਡ ਲੈਣਾ ਚਾਹੀਦਾ ਹੈ। ਆਸ ਹੈ ਸਾਰੇ ਵਿਦਵਾਨ ਉਨਾਂ ਦੀ ਮਦਤ ਕਰਨਗੇ ਤੇ ਉਹ ਕਿਸੇ ਵੀ ਤਰ੍ਹਾਂ ਆਪਣੇ ਆਪ ਨੂੰ ਇਕੱਲੇ ਨਹੀਂ ਮਹਿਸੂਸ ਕਰਨਗੇ।
ਗੁਰੂ ਪੰਥ ਦਾ ਦਾਸਰਾ
ਨਰਿੰਦਰਪਾਲ ਸਿੰਘ
ਬਰਿਸਬਨ, ਆਸਟਰੇਲੀਆ
(ਸੰਪਾਦਕ ਵਲੋਂ:- ਗੁਰਮਤਿ ਨੂੰ ਸਮਰਪੱਤ ਸਿੱਖ ਵਿਦਵਾਨਾਂ ਨੂੰ ਰਾਜਨੀਤਕ ਲੋਕਾਂ ਦੇ ਗੁਲਾਮ ਪੁਜਾਰੀਆਂ ਅਥਵਾ ਕਿਸੇ ਅਖੌਤੀ ਜਥੇਦਾਰ ਦੀਆਂ ਬੇਥਵੀਆਂ ਗੱਲਾਂ ਵੱਲ ਕੋਈ ਵੀ ਧਿਆਨ ਨਹੀਂ ਦੇਣਾ ਚਾਹੀਦਾ। ਇਹਨਾ ਨੂੰ ਪੜ੍ਹ ਕੇ ਹਊ ਪਰੇ ਕਰ ਦੇਣਾ ਚਾਹੀਦਾ ਹੈ। ਜੇ ਕਰ ਉਹ ਨਾ ਹੀ ਹਟਣ ਅਤੇ ਕੋਈ ਗਿੱਦੜ ਚਿੱਠੀ ਭੇਜ ਹੀ ਦੇਣ ਤਾਂ ਉਹਨਾ ਤੋਂ ਪਹਿਲਾਂ ਸ਼ਪਸ਼ਟੀਕਰਨ ਮੰਗਣਾ ਚਾਹੀਦਾ ਹੈ ਕਿ ਉਹ ਕਿਉਂ ਨੀ ਕੋਈ ਸ਼ਪਸ਼ਟੀਕਰਨ ਕਰਨ ਦਿੰਦੇ? ਉਹ ਫੂਨ ਲਾਈਨਾ ਕੱਟ ਕੇ ਕਿਉਂ ਭੱਜਦੇ ਹਨ? ਆਏ ਦਿਨ ਨਵਾ ਝੂਠ ਕਿਉਂ ਬੋਲਦੇ ਹਨ? ਕਿੰਨੀ ਵਾਰੀ ਇਹ ਅਖੌਤੀ ਜਥੇਦਾਰ ਦਸਮ ਗ੍ਰੰਥ ਬਾਰੇ ਵਿਦਵਾਨਾਂ ਤੋਂ ਫੈਸਲਾ ਕਰਵਾਉਣ ਦਾ ਬਿਆਨ ਦੇ ਕੇ ਮੁੱਕਰਿਆ ਹੈ। ਜੇ ਕਰ ਸਿੱਖੀ ਦਾ ਕੁੱਝ ਸਵਾਰਨਾ ਹੈ ਤਾਂ ਇਹਨਾ ਸਾਰੇ ਆਰ. ਐੱਸ. ਐੱਸ. ਦੇ ਟਾਉਟ ਟੋਲਿਆਂ ਬਾਰੇ ਜੋ ਦਸਮ ਗ੍ਰੰਥੀਏ ਹਨ ਸਭ ਨਾਲ ਹੀ ਸਖਤੀ ਨਾਲ ਪੇਸ਼ ਆਉਂਣਾ ਪੈਣਾ ਹੈ।)


(11/07/09)
ਮਹਿੰਦਰ ਸਿੰਘ

ਗੁਰੂ ਰੂਪ ਸਿੱਖ ਮਾਰਗ ਦੀ ਸੰਗਤ ਜੀਓ,

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ॥

ਸਭ ਤੋਂ ਪਿਹਲਾ ਮੈਂ ਸਿੰਘ ਸਭਾ ਕਨੇਡਾ ਦਾ ਬਹੁਤ ਧੰਨਵਾਦੀ ਹਾਂ ਜਿੰਨਾ ਨੇ ਪ੍ਰੋ: ਸਰਬਜੀਤ ਸਿੰਘ ਜੀ ਦੀਆਂ videos ਆਪਣੀ website ਤੇ ਪਾਈਆਂ ਤੇ ਸਾਨੂੰ ਇੱਕ ਹੋਰ ਬਹੁਤ ਹੀ ਵਧੀਆ ਕਥਾਕਾਰ ਨਾਲ ਜਾਣੂ ਕਰਵਾਇਆ। ਜੋ ਕੁੱਝ ਵੀ ਹਾਲੇ ਤੱਕ ਉਹਨਾ ਦਾ ਸੁਨਣ ਨੂੰ ਮਿਲਿਆ ਹੈ ਉਹ ਬਹੁਤ ਹੀ ਕਾਬਲੇਤਾਰੀਫ ਹੈ। ਉਮਰ ਵੀ ਉਹਨਾ ਦੀ ਕੋਈ ਜਿਆਦਾ ਵੱਡੀ ਨਹੀ ਲੱਗਦੀ ਤੇ ਉਹਨਾ ਨੂੰ ਦੇਖ ਕੇ ਸਾਨੂੰ ਵੀ ਕੁੱਝ ਕਰਨ ਲਈ ਉਤਸ਼ਾਹ ਮਿਲੇਗਾ। ਇਸ ਲਈ ਮੈਂ ਸਿੰਘ ਸਭਾ ਕਨੇਡਾ ਦਾ ਦਿਲੌਂ ਧੰਨਵਾਦੀ ਹਾਂ।

ਇੱਕ ਹੋਰ ਗੱਲ ਜੋ ਮੈਂ ਸਿੱਖ ਮਾਰਗ ਦੀ ਸੰਗਤ ਨਾਲ ਸਾਂਝੀ ਕਰਨਾ ਚਾਹੁੰਦਾ ਹਾਂ ਤੇ ਜਵਾਬ ਵਿੱਚ ਉਹਨਾ ਦੀ ਰਾਇ ਦੀ ਉਡੀਕ ਕਰਾਂਗਾ। ਉਹ ਇਹ ਹੈ ਕਿ internet ਤੇ ਕਿਸੇ ਸਿੱਖ ਦੀ profile ਪੜਦਿਆਂ ਹੇਠ ਲਿੱਖੀਆਂ ਸਤਰਾਂ ਪੜਣ ਨੂੰ ਮਿੱਲੀਆਂ। ਕ੍ਰਿਪਾ ਕਰਕੇ ਆਪਣੇ ਵਿਚਾਰ ਲਿੱਖ ਕੇ ਦੱਸਣ ਦੀ ਕ੍ਰਿਪਾਲਤਾ ਕਰਨੀ ਕੇ ਇਸ ਵਿੱਚ ਕਿੰਨੀ ਕੁ ਸਚਾਈ ਹੈ। ਅਗਰ ਇਹ ਸੱਚ ਹੈ ਤਾ ਬਹੁਤ ਹੀ ਵਧੀਆ ਇੱਤਫ਼ਾਕ ਹੈ। ਪੜਣ ਨੂੰ ਮਿੱਲਆ ਕੇ:

ਦਰਬਾਰ ਸਾਹਿਬ ਤੇ ਹਮਲਾ ਕਰਨ ਵਾਲੇ ਹਮਲਾਵਰ 153 ਤੋ ਦਿਨਾ ਤੋਂ ਵੱਧ ਜਿੰਦਾ ਨਹੀਂ ਰਿਹਾ।

ਮੱਸੇ ਰੰਘੜ ਨੇ 03-08-1740 ਨੂੰ ਹਮਲਾ ਕੀਤਾ ਤੇ 153 ਦਿਨ ਬਾਦ 02-01-1741 ਨੂੰ ਮਾਰਿਆ ਗਿਆ।

ਯਕਰੀਆ ਖ਼ਾਨ ਨੇ 13-11-1746 ਨੂੰ ਹਮਲਾ ਕੀਤਾ ਤੇ 153 ਦਿਨ ਬਾਦ 13-04-1747 ਨੂੰ ਮਾਰਿਆ ਗਿਆ।

ਜ਼ਹਾਨ ਖ਼ਾਨ ਨੇ 18-01-1757 ਨੂੰ ਹਮਲਾ ਕੀਤਾ ਤੇ 153 ਦਿਨ ਬਾਦ 19-06-1757 ਨੂੰ ਮਾਰਿਆ ਗਿਆ।

ਅਬਦਾਲੀ ਨੇ 05 – 02 1762 ਨੂੰ ਹਮਲਾ ਕੀਤਾ ਤੇ 153 ਦਿਨ ਬਾਦ 08-07-1762 ਨੂੰ ਮਾਰਿਆ ਗਿਆ।

ਇੰਦਰਾ ਗਾਂਧੀ ਨੇ 01-06-1984 ਨੂੰ ਹਮਲਾ ਕੀਤਾ ਤੇ 31-10-1984 ਨੂੰ ਮਾਰੀ ਗਈ

ਇਹ ਮੈਂ ਜਿਸ ਤਰ੍ਹਾਂ ਪੜਿਆ ਉਸੇ ਤਰ੍ਹਾਂ ਹੀ ਆਪ ਸਭ ਸੰਗਤ ਨਾਲ ਸ਼ੇਅਰ ਕਰ ਰਿਹਾ ਹਾਂ। ਮੈਂ ਤੇ ਹਾਲੇ ਇਹ ਵੀ ਕਾਂਉਂਟ ਨਹੀ ਕੀਤਾ ਕੇ ਵਾਕਿਯ ਹੀ ਦੋ ਤਰੀਕਾਂ ਦੇ ਵਿਚਕਾਰਲਾ ਸਮਾਂ 153 ਦਿਨ ਹੀ ਬਣਦੇ ਹਨ।

ਭੁੱਲ ਚੁੱਕ ਲਈ ਖਿਮਾ ਦਾ ਜਾਚਕ

ਮਹਿੰਦਰ ਸਿੰਘ

Rochester NY

(585) 503 - 5328


(08/07/09)
ਗੁਰਮਤਿ ਸੰਚਾਰ ਸਭਾ (ਜਰਮਨੀ)

Gurmukh pyare jio,

WahGuru ji ka Khalsa, WahGuru ji ki Fateh.

1. On the sad demise of humanrights activist late Mr.Ram narayan Kumar.

ਸਤਿਕਾਰਯੋਗ ਮਹਿਰੂਮ ਡਾਕਟਰ ਰਾਮ ਨਰਾਇਣ ਕੁਮਾਰ ਅਕਾਲਪੁਰਖ ਜੀ ਦੇ ਹੁਕਮ ਅਨੁਸਾਰ ਇਸ ਨਾਸਵਾਨ ਦੁਨੀਆਂ ਦਾ ਸਫਰ ਪੂਰਾ ਕਰਕੇ ਸਾਨੂੰ ਹਮੇਸ਼ਾਂ ਲਈ ਵਿਛੋੜਾ ਦੇ ਗਏ ਹਨ, ਇਹ ਪਤਾ ਲਗਣ ਨਾਲ ਅਸੀਂ ਅਤਿ ਦੁੱਖ ਮਹਿਸੂਸ ਕਰਦੇ ਹੋਏ ਪਰਮਾਤਮਾਂ ਦੇ ਚਰਨਾਂ ਵਿੱਚ ਦਿਲੋਂ ਅਰਦਾਸ ਜੋਦੜੀ ਕਰਦੇ ਹਾਂ ਕਿ ਉਹ ਸਰਬੱਤ ਸ੍ਰਿਸ਼ਟੀ ਦਾ ਸਾਜਣਹਾਰ ਦਾਤਾਰ ਵਿਛੜੀ ਹੋਈ ਮਾਨਵ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਅਤੇ ਪਿੱਛੇ ਉਹਨਾਂ ਦੇ ਪ੍ਰਵਾਰ (Dr. Gertrud R. Kumar and Kids) ਨੂੰ ਭਾਣਾ ਮੰਨਣ ਦਾ ਬਲ ਅਤੇ ਹੌਂਸਲਾ ਬਖਸ਼ਣ। ਅਕਾਲ ਪੁਰਖ ਜੀ ਰਹਿਮਤ ਕਰਕੇ ਪੂਰੇ ਪ੍ਰੀਵਾਰ ਨੂੰ ਤੰਦਰੁਸਤੀਆਂ ਨਾਲ ਨਿਵਾਜਣ ਦੀ ਕ੍ਰਿਪਾਲਤਾ ਕਰਨ ਲਈ ਬੇਨਤੀ ਹੈ।

ਡਾਕਟਰ ਜੀ ਨੇ ਸਾਡੇ ਸੱਦੇ ਊੱਪਰ ਪਿਛਲੇ ਮਹੀਨੇ ੬ ਜੂਨ ਨੂੰ ਪੰਜਾਬ ਵਿੱਚ ਮਨੁੱਖੀ ਅਧਿਕਾਰਾਂ ਬਾਰੇ ਸੈਮੀਨਾਰ ਵਿੱਚ ਸ਼ਮੂਲੀਅਤ ਕਰਨੀ ਸੀ ਪਰ ਅਫਸੋਸ ਰੱਬ ਦਾ ਭਾਣਾ ਐਸਾ ਵਰਤਿਆ ਕਿ ਡਾਕਟਰ ਹੋਰੀਂ ਬੀਮਾਰ ਹੋ ਗਏ ਅਤੇ ਉਹਨਾਂ ਨੂੰ ਆਸਟਰੀਆ ਦੇ ਹਸਪਤਾਲ ਵਿੱਚ ਦਾਖਲ ਹੋ ਕੇ ਇਲਾਜ ਕਰੌਣਾ ਪਿਆ, ਜਿਸ ਕਾਰਨ ਉਹ ਸੈਮੀਨਾਰ ਵਿੱਚ ਭਾਗ ਨਹੀਂ ਸਨ ਲੈ ਸਕੇ। ਦਸ ਕੁ ਦਿਨ ਦੇ ਇਲਾਜ ਉਪ੍ਰੰਤ ਉਹ ਹਸਪਤਾਲ ਤੋਂ ਘਰ ਆ ਗਏ ਤੇ ਬਾਅਦ ਵਿੱਚ ਖਾਟਮੰਡੂ (ਨਿਪਾਲ) ਚਲੇ ਗਏ ਸਨ ਜਿੱਥੇ ਉਹ ਦਖਣ ਏਸ਼ੀਆ (South Asia Forum for Human Rights -SAHRF)‚ ਚ ਮਨੁੱਖੀ ਅਧਿਕਾਰਾਂ ਦੇ ਸਬੰਧ ਵਿੱਚ ਰੀਸਰਚ ਪ੍ਰਾਜੈਕਟ ਦੇ ਡਾਇਰੈਕਟਰ ਵਜੋਂ ਕੰਮ ਕਰ ਰਹੇ ਸਨ।

ਯਾਦ ਰਹੇ ਕਿ ਡਾ: ਕੁਮਾਰ ਨੇ ਪੰਜਾਬ ਵਿੱਚ ਸਰਕਾਰੀ ਤਸ਼ੱਦਦ ਦੀ ਘੋਖਮੀਂ ਪੜਤਾਲ ਕਰਕੇ ਬਹੁਤ ਹੀ ਕਠਨ ਪਰ ਸ਼ਲਾਗਾਯੋਗ ਕੀਮਤੀ ਕੰਮ ਕੀਤਾ ਸੀ। ਇਸ ਸਬੰਧ ਵਿੱਚ ਉਹਨਾਂ ਨੇ ਕਈ ਲੇਖ ਲਿਖੇ ਅਤੇ ਬਾਅਦ ਵਿੱਚ ਉਹਨਾਂ ਨੂੰ ਕਿਤਾਬੀ ਰੂਪ ਭੀ ਦਿੱਤੇ। ਹਾਲ ਹੀ ਵਿੱਚ ਉਹਨਾਂ ਦੀ ਕਿਤਾਬ ਟੈਰਰ ਇੰਨ ਪੰਜਾਬ Terror in Punjab: Narratives, Knowledge and Truth, ਆਈ ਸੀ ਜੋ ਪੰਜਾਬ ਵਿੱਚ ਹੋਏ ਸਰਕਾਰੀ ਤਸ਼ੱਦਦ ਅਤੇ ਸਰਕਾਰੀ ਸ਼ੈਹ ਉੱਪਰ ਹੋਏ ਅਤਿਵਾਦ ਦਾ ਪਰਦਾ ਫਾਸ਼ ਕਰਦੀ ਹੈ।

ਏਸ ਕਰਕੇ ਅਸੀਂ ਗੁਰਮਤਿ ਸੰਚਾਰ ਸਭਾ ਜਰਮਨੀ ਦੀ ਤਰਫੋਂ ਉਹਨਾਂ ਵਲੋਂ ਮਨੁੱਖਤਾ ਦੇ ਹਿੱਤ ਵਿੱਚ ਕੀਤੇ ਹੋਏ ਕੰਮਾਂ ਦੀ ਸ਼ਲਾਗਾ ਅਤੇ ਉਹਨਾਂ ਦੀ ਵਿਛੜੀ ਸਫ਼ਸ਼ੀਅਤ ਨੂੰ ਸਰਧਾਂਜਲੀ ਪੇਸ਼ ਕਰਦੇ ਹਾਂ।

ਗੁਰਮਤਿ ਸੰਚਾਰ ਸਭਾ (ਜਰਮਨੀ)

2. ਸ੍ਰ ਹਰਜਿੰਦਰ ਸਿੰਘ 'ਸਭਰਾ' ੧੨ ਜੁਲਾਈ ਤੋਂ ਯੌਰਪ ਵਿੱਚ ਧਰਮ ਪ੍ਰਚਾਰ ਹਿਤ ਪਹੁੰਚ ਰਹੇ ਹਨ। ਕ੍ਰਿਪਾ ਕਰਕੇ ਨੌਜਵਾਨ ਪ੍ਰਚਾਰਕ ਦੇ ਪ੍ਰੋਗਰਾਮ ਕਰੌਣ ਕਈ ਸੰਪਰਕ ਕਰੋ ਜੀ।


(08/07/09)
ਗੁਰਮੀਤ ਸਿੰਘ ਆਸਟ੍ਰੇਲੀਆ

Respected Followers of the Sikh Marg,

Will some one share the exact Date when Martyrdom of Bhai Mani Singh jee took place ? i.e.

Whether on 24 June 1734; or 9 July 1737; or in November 1738 ???

Thanks,

Gurmit Singh


(07/07/09)
ਇੰਦਰਜੀਤ ਸਿੰਘ

ਸਿੱਖ ਮਾਰਗ ਦੇ ਪਾਠਕ ਸੱਜਣੋ,
ਜੇ ਕਰ ਘਰ ਵਿੱਚ ਇੱਕ ਜ਼ਹਿਰੀਲਾ ਸੱਪ ਹੋਵੇ ਤਾਂ ਉਹ ਜਾਨ ਲੇਵਾ ਸਾਬਤ ਹੋ ਸਕਦਾ ਹੈ। ਪਰ ਪੰਜਾਬ ਵਿੱਚ ਤਾਂ ਹਜਾਰਾਂ ਹੀ ਜ਼ਹਿਰੀਲੇ ਸੱਪ ਝੂਠੇ ਅਤੇ ਪਖੰਡੀ ਡੇਰਿਆਂ ਦੇ ਰੂਪ ਵਿੱਚ ਪੈਦਾ ਹੋ ਗਏ ਹਨ। ਇਹਨਾ ਨੂੰ ਖੁੱਡਾਂ ਲਈ ਜ਼ਮੀਨ ਦੇਣ ਵਾਲੇ ਅਤੇ ਦੁੱਧ ਪਿਲਾ ਕੇ ਮੋਟੇ ਕਰਨ ਵਾਲੇ ਕੋਈ ਹੋਰ ਨਹੀਂ ਹਨ, ਇਹ ਸਾਡੇ ਆਪਣੇ ਹੀ ਗ਼ਦਾਰ ਰਾਜਨੀਤਕ ਅਤੇ ਧਾਰਮਿਕ ਆਗੂ ਹੀ ਹਨ। ਆਏ ਦਿਨ ਇਹ ਆਗੂ ਡੇਰਿਆਂ ਤੇ ਨੱਕ ਰਗੜਦੇ ਅਤੇ ਲੈਕਚਰ ਦਿੰਦੇ ਵੇਖੇ ਜਾ ਸਕਦੇ ਹਨ। ਹਰ ਸਾਖ਼ ਪੇ ਉਲੂ ਬੈਠਾ ਹੈ ਅੰਜਾਮ ਗੁਲਸਤਾਂ ਕਿਆ ਹੋਗਾ?
ਇੰਦਰਜੀਤ ਸਿੰਘ


(07/07/09)
ਡਾ: ਨਰਿੰਦਰ ਧਾਲੀਵਾਲ

I was told about you web site last month and I am so enjoying it very much.
Thanks
Dr dhaliwal


(07/07/09)
ਪ੍ਰੇਮ ਸਿੰਘ ਬਰਨਬੀ

ਅਰਦਾਸ

ਟੁੱਟੇ ਫੁੱਟੇ ਲਫ਼ਜ਼ਾਂ `ਚ ਕਰਦਾਂ ਬੇਨੰਤੀ ਪ੍ਰਭੂ, ਢੰਗ ਮਰਯਾਦਾ ਨਾ ਤਰੀਕਾ ਕੋਈ ਖਾਸ ਜੀ
ਪਰ, ਪੂਰਨ ਭਰੋਸਾ ਰੱਖਾਂ ਦ੍ਰਿੜ ਵਿਸ਼ਵਾਸ ਜੀ, ਅਦਬ ਤੇ ਪ੍ਰੇਮ ਨਾਲ ਕਰਾਂ ਅਰਦਾਸ ਜੀ
ਤਨ ਮਨ ਧਨ ਸਭ ਤੇਰਾ ਹੀ ਹੈ ਦਾਤਾ ਜੀਓ, ਦੁੱਖ ਸੁੱਖ ਸਮੇਂ ਸਿਰ ਨੀਤਾਂ ਕਰੇਂ ਰਾਸ ਜੀ
ਦਾਸ ਤੇਰੇ ਦਰ ਤੋਂ ਹਮੇਸ਼ਾ ਦਾਨ ਪਾਂਵਦਾ ਏ, ਜੋ ਵੀ ਤਨ ਮਨ ਨੇ ਚਿਤਾਰੀ ਭੁੱਖ ਪਿਆਸ ਜੀ
ਪੰਜੇ ਹੀ ਵਿਕਾਰ ਤਜਿ ਪੰਜੇ ਗੁਣ ਝੋਲੀ ਪਾ ਦੇਹ, ਝੂਠ ਲੋਭ ਨਿੰਦਿਆ ਦਾ ਕਰ ਦੇਵੋ ਨਾਸ ਜੀ
ਦਹ ਦਿਸ ਧਾਂਵਦੇ ਦੇ ਮਨ ਉੱਤੇ ਪਾਓ ਕਾਬੂ, ਰਸਾਂ ਕਸਾਂ ਵੱਲੋਂ ਕਰ ਦੇਵਣਾ ਉਦਾਸ ਜੀ
ਰੱਬੀ ਬਾਣੀ ਸ਼ਬਦ ਹੈ ਰੂਪ ਪ੍ਰਮਾਤਮਾ ਦਾ ਇਸੇ ਨਾਮ-ਬਾਣੀ ਵਾਲਾ ਹੋਵੇ ਅਭਿਆਸ ਜੀ
ਜਿੱਥੇ ਬੋਲ ਬਾਲਾ ਹੋਵੇ ਗੁਰੂ ਗ੍ਰੰਥ ਪਾਤਸ਼ਾਹ ਦਾ, ਉੱਥੇ ਸਾਧ ਸੰਗੇ ਕਰ ਦੇਵਨਾ ਨਿਵਾਸ ਜੀ
ਦਾਨਾਂ ਵਿੱਚੋਂ ਮੁੱਖ ਦਾਨ ਨਾਮ-ਦਾਨ ਦੇਵੋ ਗੁਰੂ, ਚੱਲਦਾ ਜੋ ਰਹੇ ਵਿੱਚ ਸੁਆਸ ਤੇ ਗਿਰਾਸ ਜੀ
ਜ਼ਿੰਦਗੀ ਦਾ ਏਹੋ ਹੀ ਮਨੋਰਥ ਹੈ ਪਿਆਰਿਆ, ਬਿਨੈ ਪਰਵਾਣੋ ਕਰੋ ਰਿਦ ਪਰਗਾਸ ਜੀ
ਮੰਗਤੇ ਨੂੰ ਖਾਲੀ ਹੱਥ ਮੋੜੀਂ ਨਾ ਦਾਤਾਰ ਜੀਓ, ਤੇਰੇ ਦਰ ਉੱਤੇ ਆਇ ਖੜਾ ਤੇਰਾ ਦਾਸ ਜੀ
ਪੂਰਨ ਭਰੋਸਾ ਰੱਖਾਂ ਦ੍ਰਿੜ ਵਿਸ਼ਵਾਸ ਜੀ, ਅਦਬ ਤੇ “ਪ੍ਰੇਮ” ਨਾਲ ਕਰਾਂ ਅਰਦਾਸ ਜੀ

Prem Singh Burnaby, B.C. Canada


(07/07/09)
ਹਰਦੀਪ ਸਿੰਘ

ਸਿਡਨੀ ਵਿੱਚ ਗਿਆਨੀ ਸੰਤੋਖ ਸਿੰਘ ਜੀ ਦਾ ਸਨਮਾਨ

ਪੰਜਾਬੀ ਕੌਂਸਲ ਆਫ਼ ਆਸਟ੍ਰੇਲੀਆ ਨੇ ਬੀਤੀ ਤਿੰਨ ਜੁਲਾਈ ਨੂੰ ਸਿਡਨੀ ਦੇ ਪ੍ਰਸਿੱਧ ਪੈਰਾਵਿਲਾ ਹਾਲ ਵਿੱਚ ਇੱਕ ਸਾਹਿਤਕ ਸ਼ਾਮ ਸ਼ਾਨਦਾਰ ਢੰਗ ਨਾਲ ਮਨਾਈ ਜਿਸ ਵਿੱਚ ਸਿਡਨੀ ਨਿਵਾਸੀ ਪ੍ਰਸਿੱਧ ਲੇਖਕ, ਗਿਆਨੀ ਸੰਤੋਖ ਸਿੰਘ ਜੀ ਨੂੰ ਪੰਜਾਬੀ ਸੱਥ (ਲਾਂਬੜਾ) ਵਲੋਂ ਸ਼ੁੱਧ ਸੋਨੇ ਦੇ ਮੈਡਲ ਨਾਲ ਸਨਮਾਨਿਆ ਗਿਆ।
ਪ੍ਰੋਗਰਾਮ ਦਾ ਆਰੰਭ, ਪੰਜਾਬੀ ਕੌਂਸਲ ਆਫ਼ ਆਸਟ੍ਰੇਲੀਆ ਦੇ ਕੋਆਰਡੀਨੇਟਰ, ਡਾ. ਮਨਿੰਦਰ ਸਿੰਘ ਵਲੋਂ ਸਾਰਿਆਂ ਨੂੰ ‘ਜੀ ਆਇਆਂ’ ਕਹਿਣ ਨਾਲ ਹੋਇਆ। ਸਟੇਜ ਸੈਕਟਰੀ ਦੀ ਭੂਮਿਕਾ ਕੌਂਸਲ ਦੇ ਪ੍ਰਧਾਨ, ਡਾ. ਪ੍ਰਭਜੋਤ ਸਿੰਘ ਸੰਧੂ ਨੇ ਨਿਭਾਉਂਦਿਆਂ, ਦੂਰੋਂ ਆਏ ਮਹਿਮਾਨਾਂ ਦੇ ਜੀਵਨ ਤੇ ਪੰਛੀ ਝਾਤ ਪੁਆਈ ਜਿਨ੍ਹਾਂ ਵਿੱਚ ਸਰਦਾਰ ਮੋਤਾ ਸਿੰਘ ਸਰਾਏ, ਉਹਨਾਂ ਨਾਲ ਇੰਗਲੈਂਡ ਤੋਂ ਆਏ ਹੋਏ ਪੰਜਾਬੀ ਕਵੀ, ਸ. ਹਰਜਿੰਦਰ ਸਿੰਘ ਸੰਧੂ ਅਤੇ ਅੰਮ੍ਰਿਤਸਰ ਤੋਂ ਆਏ ਮਿਊਜ਼ਕ ਡਾਇਰੈਕਟਰ, ਸ. ਗੁਰਮੀਤ ਸਿੰਘ ਵੀ ਸ਼ਾਮਲ ਸਨ।
ਗਿਆਨੀ ਜੀ ਨੂੰ ਗੋਲਡ ਮੈਡਲ ਸਿਰੋਪਾ, ਲੋਈ ਅਤੇ ਸਾਈਟੇਸ਼ਨ ਨਾਲ਼, ਸੱਥ ਵੱਲੋਂ ਸ. ਮੋਤਾ ਸਿੰਘ ਸਰਾਇ ਅਤੇ ਬਾਕੀ ਹਾਜਰ ਸੱਜਣਾਂ ਨੇ ਸਮੁਚੇ ਤੌਰ ਤੇ ਸਨਮਾਨਤ ਕੀਤਾ। ਇਸਦੇ ਨਾਲ਼ ਹੀ ਸੱਥ ਵੱਲੋਂ ਗਿਆਨੀ ਜੀ ਨੂੰ ਸੱਥ ਦੀ ਆਸਟ੍ਰੇਲੀਅਨ ਇਕਾਈ ਦੇ ਸਰਪ੍ਰਸਤ ਥਾਪ ਕੇ, ਅਗੋਂ ਸੱਥ ਦੀ ਸੰਸਥਾ ਕਾਇਮ ਕਰਨ ਲਈ ਇਹਨਾਂ ਨੂੰ ਜ਼ਿਮੇਵਾਰੀ ਦਿਤੀ। ਇਸ ਬਰਾਂਚ ਵਿੱਚ ਆਸਟ੍ਰੇਲੀਆ ਤੋਂ ਇਲਾਵਾ, ਨਿਊ ਜ਼ੀਲੈਂਡ, ਫ਼ਿਜੀ ਅਤੇ ਪ੍ਰਸ਼ਾਂਤ ਮਹਾਂਸਾਗਰ ਦੇ ਬਾਕੀ ਦੇ ਦੇਸ਼ ਵੀ ਸਾਮਲ ਹੋਣਗੇ।
ਇਸ ਮੌਕੇ `ਤੇ ਬੋਲਦੇ ਹੋਏ ਪੰਜਾਬੀ ਸੱਥ (ਯੂਰਪੀਅਨ) ਦੇ ਸੰਚਾਲਕ, ਸਰਦਾਰ ਮੋਤਾ ਸਿੰਘ ਸਰਾਏ, ਨੇ ਦੱਸਿਆ, “ਗਿਆਨੀ ਸੰਤੋਖ ਸਿੰਘ ਹੋਰਾਂ ਵਲੋਂ ਪੰਜਾਬੀ ਸਾਹਿਤ ਦੀ ਕੀਤੀ ਜਾ ਰਹੀ ਸੇਵਾ ਕਾਰਨ, ਪੰਜਾਬੀ ਸੱਥ (ਲਾਂਬੜਾ) ਨੇ 2008 ਵਿੱਚ ਪ੍ਰੋ. ਪੂਰਨ ਸਿੰਘ ਐਵਾਰਡ ਗਿਆਨੀ ਜੀ ਹੋਰਾਂ ਨੂੰ ਦੇਣ ਦਾ ਫੈਸਲਾ ਕੀਤਾ ਸੀ ਪਰ ਸੱਥ ਚਾਹੁੰਦੀ ਸੀ ਕਿ ਇਹ ਸਨਮਾਨ ਗਿਆਨੀ ਜੀ ਹੋਰਾਂ ਦੀ ਆਪਣੀ ਕਰਮ ਭੁਮੀ, ਆਸਟ੍ਰੇਲੀਆ ਵਿੱਚ ਹੀ ਜਾ ਕੇ ਦਿੱਤਾ ਜਾਵੇ। ਇਸ ਕਰਕੇ ਪੰਜਾਬੀ ਸੱਥ ਵਾਲਿਆਂ ਨੇ ਇਹ ਜਿੰਮੇਵਾਰੀ ਮੈਨੂੰ ਸੌਂਪੀ ਸੀ ਤੇ ਅੱਜ ਮੈ ਉਹ ਜਿੰਮੇਵਾਰੀ ਨਿਭਾਉਣ ਲਈ ਏਥੇ ਆਇਆ ਹਾਂ।”
ਸ. ਮੋਤਾ ਸਿੰਘ ਨੇ ਹੋਰ ਅੱਗੇ ਗਿਆਨੀ ਜੀ ਦੀ ਲੇਖਣੀ ਬਾਰੇ ਚਾਨਣਾ ਪਾਉਂਦਿਆਂ ਹੋਇਆਂ ਦੱਸਿਆ ਕਿ ਉਹਨਾਂ ਦੀ ਕਲਮੀ ਸਾਂਝ, ਇਹਨਾਂ ਨਾਲ਼ ਕੁੱਝ ਸਾਲਾਂ ਤੋਂ ਸੰਸਾਰ ਭਰ ਵਿੱਚ ਛਪ ਰਹੇ ਪੰਜਾਬੀ ਪੱਤਰਾਂ ਵਿਚਲੇ, ਇਹਨਾਂ ਦੇ ਲੇਖਾਂ ਰਾਹੀਂ ਬਣੀ। ਇਹਨਾਂ ਦੇ ਲਿਖੇ ਲੇਖ ਪੜ੍ਹ ਕੇ ਸੱਥ ਵਾਲ਼ਿਆਂ ਨੂੰ ਪਤਾ ਲੱਗਾ ਕਿ ਚਾਰ ਦਹਾਕਿਆਂ ਦੇ ਕਰੀਬ, ਪੰਜਾਬੋਂ ਬਾਹਰ ਫਿਰਨ ਵਾਲਾ ਇੱਕ ਫ਼ਕੀਰ ਬਿਰਤੀ ਦਾ ਵਿਦਵਾਨ ਸੱਜਣ, ਪੰਜਾਬੀ ਮਾਂ ਬੋਲੀ ਦੀ ਕਲਮ ਤੇ ਭਾਸ਼ਨਾਂ ਰਾਹੀਂ ਸੇਵਾ ਕਰ ਰਿਹਾ ਹੈ। ਅਜਿਹੇ ਸਿਰੜੀ ਪੰਜਾਬੀ ਦੀ ਹੌਸਲਾ ਅਫ਼ਜ਼ਾਈ ਕਰਨੀ ਚਾਹੀਦੀ ਹੈ। ਭਾਵੇਂ ਕਿ ਇਹਨਾਂ ਨੇ ਅਜਿਹੇ ਕਿਸੇ ਮਾਣ ਸਨਮਾਨ ਦੀ ਆਸ ਤੇ ਨਹੀ ਇਹ ਕਾਰਜ ਕੀਤਾ ਪਰ ਸੱਥ ਦਾ ਇਹ ਫ਼ਰਜ਼ ਬਣਦਾ ਹੈ ਕਿ ਇਹਨਾਂ ਦੀ ਸੇਵਾ ਨੂੰ ਮਾਨਤਾ ਦਈਏ। ਗਿਆਨੀ ਜੀ ਦੀ ਲਿਖਤ ਉਪਰ, “ਜੇਹਾ ਡਿਠਾ ਮੈ ਤੇਹੋ ਕਹਿਆ॥” ਅਨੁਸਾਰ ਚਸ਼ਮਦੀਦ ਗਵਾਹੀ ਵਾਲ਼ੀ ਬਾਤ ਢੁਕਦੀ ਹੈ। ਇਹਨਾਂ ਦੀ ਸੋਚ ਅਤੇ ਲਿਖਤ ਉਪਰ ਗੁਰਬਾਣੀ, ਸਿੱਖ ਸਾਹਿਤ ਅਤੇ ਸਿੱਖ ਇਤਿਹਾਸ ਤੋਂ ਪ੍ਰਾਪਤ ਸੰਦੇਸ਼, ਸਰਬ ਸਾਂਝੀਵਾਲਤਾ, ਦਾ ਬਹੁਤ ਹੀ ਜ਼ਿਆਦਾ ਪ੍ਰਭਾਵਤ ਹੈ। ਗੁਰਮਤਿ ਮਨੁਖਤਾ ਨੂੰ ਸਰਬੱਤ ਦਾ ਭਲਾ ਲੋਚਣ ਤੇ ਸੋਚਣ ਲਈ ਪ੍ਰੇਰਨਾ ਕਰਦੀ ਹੈ। ਸੰਸਾਰ ਵਿੱਚ ਵੱਸ ਅਤੇ ਵਿਚਰ ਰਹੇ ਪੰਜਾਬੀ ਸਮਾਜ ਵਿੱਚ ਇਹਨਾਂ ਦੇ ਭਾਸ਼ਨਾਂ ਅਤੇ ਲੇਖਾਂ ਨੂੰ ਉਤਸੁਕਤਾ ਨਾਲ਼ ਉਡੀਕਿਆ ਜਾਂਦਾ ਹੈ। ਸ੍ਰੋਤਿਆਂ, ਪਾਠਕਾਂ ਅਤੇ ਪ੍ਰਸੰਸਕਾਂ ਵਲੋਂ ਜੋਰ ਦੇਣ ਤੇ, ਪਿਛਲੇ ਤਿੰਨ ਕੁ ਸਾਲਾਂ ਤੋਂ ਗਿਆਨੀ ਜੀ ਨੇ ਆਪਣੇ ਲੇਖਾਂ ਨੂੰ, ਕਿਤਾਬੀ ਰੂਪ ਵਿੱਚ ਵੀ ਪਾਠਕਾਂ ਦੀ ਭੇਟਾ ਕਰਨ ਦਾ ਉਦਮ ਕੀਤਾ ਹੈ। ਇਸ ਸਮੇ ਵਿੱਚ ਹੀ ਇਹਨਾਂ ਨੇ ਤਿੰਨ ਕਿਤਾਬਾਂ ਪਾਠਕਾਂ ਦੀ ਭੇਟਾ ਕੀਤੀਆਂ ਹਨ। ਧਾਰਮਿਕ ਲੇਖਾਂ ਦੀ ਇਹਨਾਂ ਦੀ ਪਹਿਲੀ ਕਿਤਾਬ ‘ਸਚੇ ਦਾ ਸਚਾ ਢੋਆ’ ਦੇ ਤਾਂ ਤਿੰਨ ਐਡੀਸ਼ਨ ਵੀ ਛਪ ਚੁੱਕੇ ਹਨ। ਦੂਜੀਆਂ ਦੋ ਕਿਤਾਬਾਂ, ਉਜਲ ਕੈਹਾਂ ਚਿਲਕਣਾ ਅਤੇ ਯਾਦਾਂ ਭਰੀ ਚੰਗੇਰ, ਇਹਨਾਂ ਦੇ ਆਪਣੇ ਨਿਜੀ ਤਜੱਰਬੇ ਹਨ, ਜੋ ਕਿ ਨਿਜੀ ਨਾ ਰਹਿ ਕੇ, ਸਾਰੇ ਸਿੱਖ ਸਮਾਜ ਦੇ ਬਣ ਚੁੱਕੇ ਹਨ। ਇਹਨਾਂ ਕਿਤਾਬਾਂ ਵਿਚ, ਸੰਸਾਰ, ਪੰਜਾਬ, ਸਿੱਖ ਅਤੇ ਅਕਾਲੀ ਦਲ ਦਾ, ਪਿਛਲੇ ਛੇ ਦਹਾਕਿਆਂ ਦਾ ਅੱਖੀਂ ਵੇਖਿਆ ਇਤਿਹਾਸ ਹੈ। ਇਹਨਾਂ ਦੀ ਲੇਖਣੀ “ਕੁੱਜੇ ਵਿੱਚ ਸਮੁੰਦਰ” ਸਮਾਨ ਹੈ। ਸਚਾਈ ਬਿਆਨ ਕਰਦਿਆਂ ਵੀ ਇਹ ਕਿਸੇ ਦੇ ਸਨਮਾਨ ਨੂੰ ਠੇਸ ਨਹੀ ਪੁਚਾਉਂਦੇ। ਕੁੱਝ ਵਿਦਵਾਨਾਂ ਦਾ ਤਾਂ ਇਹ ਵੀ ਵਿਚਾਰ ਹੈ ਕਿ ਗਿਆਨੀ ਜੀ ਦੀਆਂ ਇਹ ਤਿੰਨ ਕਿਤਾਬਾਂ ਪੜ੍ਹ ਕੇ, ਕੋਈ ਵਿਦਵਾਨ ਪੰਜਾਬ ਅਤੇ ਅਕਾਲੀ ਸਿਆਸਤ ਉਪਰ ਡਾਕਟ੍ਰੇਟ ਕਰ ਸਕਦਾ ਹੈ। ਉਹਨਾਂ ਨੇ ਅੰਤ ਵਿੱਚ ਇਹ ਕਿਹਾ ਕਿ ਅਸੀਂ ਗਿਅਨੀ ਜੀ ਨੂੰ ਸਨਮਾਨਤ ਨਹੀ ਕਰ ਰਹੇ ਸਗੋਂ ਇਹਨਾਂ ਨੇ ਇਹ ਸਨਮਾਨ ਸਵੀਕਾਰ ਕਰਕੇ ਸੱਥ ਦਾ ਸਨਮਾਨ ਕੀਤਾ ਹੈ।
ਗਿਆਨੀ ਜੀ ਨੇ ਆਪਣੇ ਸੰਖੇਪ ਭਾਸ਼ਨ ਵਿੱਚ ਪੰਜਾਬੀ ਬੋਲੀ ਦਾ ਇਤਿਹਾਸ ਅਤੇ ਖੇਤਰ ਦਾ ਵਿਦਵਤਾ ਪੂਰਣ ਵਰਨਣ ਕਰਦਿਆਂ ਦੱਸਿਆ ਕਿ ਇਸ ਦਾ ਖੇਤਰ ਦਰਿਆ ਜਮਨਾ ਤੋਂ ਲੈ ਕੇ ਸਿੰਧ ਅਤੇ ਆਰੰਭ, ਸੰਸਾਰ ਦੀ ਸਭ ਤੋਂ ਪੁਰਾਣੀ ਪੁਸਤਕ ‘ਰਿਗ ਵੇਦ’ ਤੋਂ ਸ਼ੁਰੂ ਹੁੰਦਾ ਹੈ।
ਇਸ ਸਮੇ ਬੋਲਦਿਆਂ ਸਿਡਨੀ ਨਿਵਾਸੀ, ਸ. ਪਰਮਜੀਤ ਸਿੰਘ ਨੇ ਆਪਣੇ ਸੰਖੇਪ ਭਾਸ਼ਨ ਵਿੱਚ ਪੰਜਾਬੀ ਸੱਥ (ਲਾਂਬੜਾ) ਦਾ, ਗਿਆਨੀ ਸੰਤੋਖ ਸਿੰਘ ਦਾ ਸਨਮਾਨ ਕਰਨ ਲਈ ਧੰਨਵਾਦ ਕੀਤਾ ਅਤੇ ਗਿਆਨੀ ਜੀ ਦੀ ਸਾਹਿਤ ਤੇ ਧਾਰਮਿਕ ਵਿਦਿਅਕ ਯੋਗਤਾ ਬਾਰੇ ਚਾਨਣਾ ਪਾਇਆ। ਉਹਨਾਂ ਨਾਲ਼ ਆਪਣੀ ਤਿੰਨ ਦਹਾਕੇ ਪੁਰਾਣੀ ਸਾਂਝ ਦਾ ਜਜ਼ਬਾਤੀ ਜ਼ਿਕਰ ਵੀ ਕੀਤਾ। ਉਹਨਾਂ ਨੇ ਵਿਚਾਰ ਪਰਗਟ ਕੀਤੇ ਕਿ ਗਿਆਨੀ ਜੀ ਦੀ ਯੋਗਤਾ ਅਤੇ ਮਨੁਖਤਾ ਦੀ ਸੇਵਾ ਅਜਿਹੇ ਸਨਮਾਨਾਂ ਤੋਂ ਵੀ ਉਚੇਰੀ ਹੈ ਅਤੇ ਕਿਸੇ ਵੀ ਸੰਸਥਾ ਨੂੰ. ਇਹਨਾਂ ਦਾ ਸਨਮਾਨ ਕਰਦਿਆਂ, ਆਪਣਾ ਸਨਮਾਨ ਹੋਇਆ ਸਮਝਣਾ ਚਾਹੀਦਾ ਹੈ।
ਕੌਂਸਲ ਦੇ ਪ੍ਰਧਾਨ ਡਾ. ਪ੍ਰਭਜੋਤ ਸਿੰਘ ਸੰਧੂ ਹੋਰਾਂ ਨੇ ਦੱਸਿਆ ਕਿ ਆਸਟ੍ਰੇਲੀਆ ਦੇ ਸਿੱਖ ਗਿਆਨੀ ਜੀ ਦੀਆਂ, ਧਾਰਮਿਕ, ਸਮਾਜਕ ਅਤੇ ਸਾਹਿਤਕ ਸੇਵਾਵਾਂ ਤੋਂ ਭਲੀ ਭਾਂਤ ਜਾਣੂ ਹਨ। ਇਹਨਾਂ ਦੀਆਂ ਕੌਮੀ ਸੇਵਾਵਾਂ ਅਤੇ ਵਿਦਵਤਾ ਦਾ ਮਾਣ ਕਰਦਿਆਂ ਹੋਇਆਂ, ਕੁੱਝ ਸਾਲ ਪਹਿਲਾਂ, ਆਪਣੇ ਪਹਿਲੇ ਸਮਾਗਮ ਸਮੇ, ਪੰਜਾਬੀ ਕੌਂਸਲ ਨੇ ਵੀ ਇਹਨਾਂ ਨੂੰ, ‘ਪੰਜਾਬੀਅਤ ਦਾ ਮਾਣ’ ਭਗਤ ਪੂਰਨ ਸਿੰਘ’ ਐਵਾਰਡ ਦੇ ਕੇ ਸਨਮਾਨਤ ਕੀਤਾ ਸੀ।
ਪੰਜਾਬੀ ਕੌਂਸਲ ਦੇ ਬੋਰਡ ਮੈਂਬਰਾਨ ਡਾ. ਮਨਿੰਦਰ ਸਿੰਘ, ਡਾ. ਪ੍ਰਭਜੋਤ ਸਿੰਘ ਸੰਧੂ, ‘ਪੰਜਾਬ ਐਕਸਪ੍ਰੈਸ’ ਦੇ ਮੁਖ ਸੰਪਾਦਕ ਰਾਜਵੰਤ ਸਿੰਘ ਜ਼ੀਰਾ, ਮੁਹਾਲੀ ਵਾਲੇ ਕਮਲਜੀਤ ਸਿੰਘ ਵਾਲੀਆ, ਮਨਧੀਰ ਸਿੰਘ ਸੰਧਾ, ਬਲਰਾਜ ਸਿੰਘ ਸੰਘਾ ਆਦਿ ਵਲੋਂ, ਇੰਗਲੈਂਡ ਤੋਂ ਆਏ, ਸ. ਮੋਤਾ ਸਿੰਘ ਸਰਾਏ ਅਤੇ ਸ. ਹਰਜਿੰਦਰ ਸਿੰਘ ਸੰਧੂ ਨੂੰ, ‘ਪੰਜਾਬੀਅਤ ਦਾ ਮਾਣ’ ਸਨਮਾਨ ਨਾਲ ਸਨਮਾਨਤ ਕੀਤਾ ਗਿਆ। ਇਸ ਪ੍ਰੋਗਰਾਮ ਦੌਰਾਨ ਸਮੇ ਸਮੇ `ਤੇ ਉਚ ਪਾਏ ਦੀ ਗਾਇਕੀ ਅਤੇ ਕਵਿਤਾਵਾਂ ਦਾ ਦੌਰ ਵੀ ਚੱਲਿਆ। ਅੰਮ੍ਰਿਤਸਰ ਤੋਂ ਆਏ ਗੁਰਮੀਤ ਸਿੰਘ ਹੋਰਾਂ:
ਤੂੰ ਬਾਪੂ ਓਦੋਂ ਨਾ ਆਇਆ ਜਦੋਂ ਲੋਕ ਘੂਰਦੇ ਸੀ।
ਸੁਣਾਇਆ। ਪੰਜਾਬੀ ਗਾਇਕ ਕੂਲਜੀਤ ਸੰਧੂ ਨੇ ਉਚ ਪਧਰ ਦੇ ਸਾਹਿਤਕ ਗੀਤ ਪੇਸ਼ ਕਰਕੇ, ਮਾਹੌਲ ਨੂੰ ਵੱਖਰਾ ਰੰਗ ਚਾੜ੍ਹ ਦਿੱਤਾ।
ਇਸ ਮੌਕੇ `ਤੇ ਹੋਰਨਾਂ ਤੋਂ ਇਲਾਵਾ, ਪ੍ਰਸਿੱਧ ਪੰਜਾਬੀ ਰੇਡੀਓ ‘ਮੇਲਾ ਗੀਤਾਂ ਦਾ’ ਤੋਂ ਹਰਜੀਤ ਸਿੰਘ ਕਾਲਾ ਅਤੇ ਸ਼ਾਮ ਕੁਮਾਰ ਜੀ, ‘ਨਵਾਂ ਜ਼ਮਾਨਾ’ ਦੇ ਸਾਬਕਾ ਪੱਤਰਕਾਰ ਜਤਿੰਦਰ ਪੂਨੀਆਂ, ਮੋਹਣ ਸਿੰਘ ਸੇਖੋਂ, ਕਾਮਰੇਡ ਜਤਿੰਦਰ ਪੰਨੂੰ ਦਾ ਬੇਟਾ ਅਮਿੱਟਜੋਤ ਪੰਨੂੰ ਅਤੇ ਭਾਣਜਾ ਡਿੰਪੀ ਸੰਧੂ ਆਦਿ ਵੀ ਹਾਜ਼ਰ ਸਨ।
ਪ੍ਰੋਗਰਾਮ ਦੀ ਸਮਾਪਤੀ ਪੰਜਾਬੀ ਕੌਂਸਲ ਆਫ਼ ਆਸਟ੍ਰੇਲੀਆ ਵਲੋਂ ਸਾਰਿਆਂ ਦੇ ਧੰਨਵਾਦ ਅਤੇ ਪੈਰਾਵਿਲਾ ਫੰਕਸ਼ਨ ਸੈਂਟਰ ਦੇ ਮਾਲਕ, ਕਮਲਜੀਤ ਸਿੰਘ ਅਠਵਾਲ ਵਲੋਂ ਦਿੱਤੇ ਸ਼ਾਨਦਾਰ ਖਾਣੇ ਨਾਲ ਹੋਈ।
ਹਰਦੀਪ ਸਿੰਘ


(05/07/09)
ਸਿੰਘ ਸਭਾ ਇੰਟਰਨੈਸ਼ਨਲ

ਜਦੋਂ ਜੱਥੇਦਾਰ ਅਕਾਲ ਤਖਤ ਰੈਡੀਓ ਲਾਈਨ ਛੱਡ ਕੇ ਭੱਜਿਆ।

ਭਾਰਤੀ ਸਵਿਧਾਨ ਬਨਾਮ ਦਸਮ ਗ੍ਰੰਥ।

ਮੁਢ-ਕਦੀਮ ਤੋਂ ਹੀ ਚੱਲੀ ਆ ਰਹੀ ਬਿਮਾਰੀ ਸਮਲਿੰਗੀ, ਜਿਸ ਨੂੰ ਬੁਹਗਿਣਤੀ ਕੁਦਰਤ ਦੇ ਬਣਾਏ ਹੋਏ ਨਿਯਮਾਂ ਦੇ ਵਿਰੁਧ ਸਮਝਦੀ ਹੈ ਪਰ ਕਈ ਇਸ ਨੂੰ ਬਰਾਬਰ ਦਾ ਹੱਕ। ਵੱਖ-ਵੱਖ ਦੇਸ਼ਾਂ ਵਿੱਚ ਇਸ ਬਾਰੇ ਅਕਸਰ ਚਰਚਾ ਹੁੰਦੀ ਹੀ ਰਹਿੰਦੀ ਹੈ। ਦਿੱਲੀ ਹਾਈ ਕੋਰਟ ਵਲੋ ਆਏ ਫੈਸਲੇ ਨੇ ਇੰਡੀਆ ਵਿੱਚ ਬੁਹਤ ਹੀ ਹੱਲ-ਚੱਲ ਮਚਾ ਦਿੱਤੀ ਹੈ। ਜਿਥੇ ਮੁੱਠੀ ਭਰ ਲੋਕ (0.3%) ਇਸ ਨੂੰ ਆਪਣੇ ਹੱਖਾਂ ਦੀ ਜਿੱਤ ਸਮਝਦੇ ਹਨ ਉਥੇ ਹੀ ਬੁਹ ਗਿਣਤੀ ਇਸ ਦੇ ਖਿਲਾਫ਼ ਹੈ। ਜੇ ਇਹ ਕਹਿ ਲਿਆ ਜਾਵੇ ਕੇ ਪੂਰੀ ਦੁਨੀਆਂ ਹੀ ਇਸ ਮਸਲੇ `ਤੇ ਵੰਡੀ ਹੋਈ ਹੈ ਤਾਂ ਕੋਈ ਅੱਤ ਕਥਨੀ ਨਹੀ ਹੋਵੇਗੀ। ਜਿਥੇ ਮੁਸਲਮ ਦੇਸ਼ਾਂ ਵਿੱਚ ਇਸ ਅਪਰਾਧ ਲਈ ਮੌਤ ਦੀ ਸਜਾ ਦਾ ਵਿਧਾਨ ਹੈ ਉਥੇ ਹੀ ਪੱਛਮੀ ਦੇਸ਼ਾਂ ਵਿੱਚ ਇਹ ਵਿਧਾਨਕ ਹੱਕ।

ਭਾਰਤ ਦੇ ਸੰਵਿਧਾਨ ਵਿੱਚ ਵੀ ਧਾਰਾ 377 ਅਧੀਨ ਇਹ ਇੱਕ ਸਜਾ ਯੋਗ ਅਪਰਾਧ ਹੈ ਅਤੇ ਇਸ ਜੁਰਮ ਲਈ 10 ਸਾਲ ਦੀ ਸਖਤ ਸਜਾਂ ਦਾ ਪ੍ਰਬੰਧ ਹੈ। ਇਹ ਕਨੂੰਨ ਲੱਗ-ਭੱਗ 150 ਸਾਲ ਪੁਰਾਣਾ ਹੈ। ਇਸੇ ਸੰਵਿਧਾਨ ਵਿੱਚ ਧਾਰਾ 14, 15 ਅਤੇ 21, ਅਜੇਹੀਆਂ ਧਰਾਂਵਾ ਹਨ ਜੋ ਧਾਰਾ 377 ਨੂੰ ਲਾਗੂ ਕਰਨ ਦੇ ਰਾਹ ਵਿੱਚ ਅੜਿੱਕਾ ਬਣੀਆਂ ਹਨ। ਆਪਸੀ ਸਹਿਮਤੀ ਨਾਲ ਬਣਾਏ ਜਾਣ ਵਾਲੇ ਗੈਰ ਕੁਦਰਤੀ ਸਬੰਧਾਂ ਉਪਰ ਜੇ ਧਾਰਾ 377 ਲਾਗੂ ਕੀਤੀ ਜਾਂਦੀ ਹੈ ਤਾਂ ਇਹ ਵਿਅਕਤੀ ਵਿਸ਼ੇਸ਼ ਦੇ ਮੌਲਿਕ ਅਧਿਕਾਂਰਾ ਦਾ ਘਾਣ ਕਰਦੀ ਹੈ।

ਦਿੱਲੀ ਹਾਈ ਕੋਰਟ ਦੇ ਇਸ ਫੈਸਲੇ ਉਪ੍ਰੰਤ ਵੱਖ-ਵੱਖ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਨੇ ਇਸ ਦਾ ਸਖਤ ਵਿਰੋਧ ਕਰਦਿਆਂ ਇਸ ਫੈਸਲੇ ਨੂੰ ਇਨਸਾਨੀਅਤ ਲਈ ਘਾਤਕ ਕਰਾਰ ਦਿੱਤਾ ਹੈ। ਜਿਥੇ ਮੁਸਲਿਮ ਧਾਰਮਿਕ ਆਗੁਆਂ ਨੇ ਇਸ ਦਾ ਡਟਵਾਂ ਵਿਰੋਧ ਕੀਤਾ ਹੈ ਉਥੇ ਹੀ ਹਿੰਦੂ ਜਥੇਬੰਦੀਆਂ ਨੇ ਵੀ ਸੁਪਰੀਮ ਕੋਰਟ ਵਿੱਚ ਜਾਣ ਦਾ ਐਲਾਨ ਕੀਤਾ ਹੈ। ਅਜੇਹੇ ਸਮੇ ਸਾਡੇ ਜਥੇਦਰ ਗਿਆਨੀ ਗੁਰਬਚਨ ਸਿੰਘ ਜੀ ਕਿਵੇ ਪਿਛੇ ਰਹਿ ਸਕਦੇ ਸਨ? ਉਨਾਂ ਵੇ ਵੀ ਅਖ਼ਬਾਰਾਂ ਵਿੱਚ ਬਿਆਨ ਛਪਵਾਉਣ ਦੀ ਆਪਣੀ ਜਿਮੇਵਾਰੀ ਨੂੰ ਬਾ-ਖੂਬੀ ਨਿਭਾਇਆ ਹੈ। ਪਰ ਉਹ ਭੁਲ ਜਾਂਦੇ ਹਨ ਕਿ ਜਿਸ ਅਖੌਤੀ ਦਸਮ ਗ੍ਰੰਥ ਨੂੰ ਉਹ ਆਪ ਮੱਥੇ ਟੇਕਦੇ ਹਨ (ਭਾਵੇ ਉਨ੍ਹਾਂ ਨੂੰ ਅਜੇਹਾ ਕਰਨ ਲਈ ਪਜਾਮਾ ਵੀ ਕਿਓ ਨਾ ਉਤਾਰਨਾ ਪਵੇ) ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਇਸ ਦਾ ਪ੍ਰਕਾਸ਼ ਕਰਨ ਵਾਲਿਆਂ ਅਤੇ ਇਸ ਦਾ ਪ੍ਰਚਾਰ ਕਰਨ ਵਾਲਿਆਂ ਦੀ ਪਿੱਠ ਵੀ ਪੂਰਦੇ ਹਨ, ਉਸ ਗ੍ਰੰਥ ਵਿੱਚ ਤਾਂ ਇਹ ਸਭ ਕੰਜਰਪੁਣਾ ਦਰਜ ਹੈ।

ਇਸ ਸਵਾਲ ਦਾ ਜਵਾਬ ਕੌਣ ਦੇਵੇ ਕਿ, “ਸਮਲਿੰਗਤਾ ਮਨੁਖਤਾਂ ਨੂੰ ਤਬਾਹੀ ਵਲ ਲੈ ਜਾਵੇਗੀ” ਵਰਗਾ ਬਿਆਨ ਦੇਣ ਵਾਲੇ `ਚਰਿਤ੍ਰੋਪਾਖਿੑਯਾਨ (ਕੰਜਰ ਕਵਿਤਾ) ਨੂੰ ਮੱਥੇ ਕਿਸ ਦਲੀਲ ਨਾਲ ਟੇਕਦੇ ਹਨ? ਆਪਣੇ ਆਪ ਨੂੰ ਜਥੇਦਾਰ ਅਖਵਾਉਣ ਵਾਲੇ ਤਾਂ ਸਵਾਲ ਪੁੱਛਣ ਤੇ ਟੈਲੀਫੂਨ ਦੀਆਂ ਲਾਈਨਾਂ ਛੱਡ ਕੇ ਭੱਜ ਜਾਂਦੇ ਹਨ।

ਮਿਤੀ 4 ਜੁਲਾਈ 2009 ਨੂੰ ਬੈਂਡ AM770 ਤੇ ਰੈਡੀਓ ‘ਨੱਚਦਾ ਪੰਜਾਬ ਟਰੰਟੋਂ ਕੈਨੇਡਾ ਦੇ 11: 30 ਵਜੇ ਜਦੋਂ ਅਕਾਲ ਤਖਤ ਦੇ ਅਖੌਤੀ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਹੋਰਾਂ ਨੂੰ ਇਹ ਪੁਛਿਆ ਗਿਆ ਕਿ ਤੁਸੀਂ ਦਿੱਲੀ ਹਾਈ ਕੋਰਟ ਦੇ ਉਸ ਫੈਸਲੇ ਦਾ ਵਿਰੋਧ ਕਰਦੇ ਹੋ ਜਿਸ ਵਿੱਚ ਅਦਾਲਤ ਨੇ ਸਮਲਿੰਗੀਆਂ ਨੂੰ ਬਰਾਬਰ ਦੇ ਸ਼ਹਿਰੀ ਹੱਕ ਹਕੂਕ ਦੇਣ ਦਾ ਫੈਸਲਾ ਕੀਤਾ ਹੈ। ਤੁਹਾਡਾ ਅਸੀਂ ਸਵਾਗਤ ਕਰਦੇ ਹਾਂ, ਪਰ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਿਸ ‘ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਨੂੰ ਤੁਸੀਂ ਨਮਸਕਾਰ ਵੀ ਪਜਾਮਾ ਲਾਹ ਕੇ ਕਰਦੇ ਹੋ ਉਸ ਦੇ ਪੰਨਾ 964 ਤੇ ਚਰਿਤ੍ਰ 109 ਵਿੱਚ ਔਰਤ ਦਾ ਔਰਤ ਨਾਲ, ਚਰਿਤ੍ਰ 105 ਪੰਨਾ 952 ਤੇ ਆਦਮੀ ਦਾ ਆਦਮੀ ਨਾਲ ਅਤੇ ਚਰਿਤ੍ਰ 134, ਪੰਨਾ 1009 ਵੀ ਗੁਦਾ ਭੋਗ ਕਰਨ ਦੀ ਸਹਿਮਤੀ ਬਾਰੇ ਸਪੱਸ਼ਟ ਲਿਖਿਆ ਹੈ। ਇਸ ਬਾਰੇ ਤੁਸੀਂ ਆਪਣੇ ਵਿਚਾਰ ਸਪੱਸ਼ਟ ਕਰੋ ਜੀ।

ਬਸ ਇਨ੍ਹੀ ਗੱਲ ਕਹਿਣ ਦੀ ਦੇਰ ਸੀ ਕਿ ਜੱਥੇਦਾਰ ਜੀ ਕਹਿਣ ਲੱਗੇ ਕਿ ਜੋ ਵਿਸ਼ਾ ਤੁਸੀਂ ਸ਼ੁਰੂ ਕਰਨਾ ਚਾਹੁੰਦੇ ਹੋ ਉਸ ਬਾਰੇ ਮੈਂ ਤੁਹਾਡੇ ਨਾਲ ਕੋਈ ਗੱਲ ਨਹੀਂ ਕਰਨੀ ਚਾਹੁੰਦਾ ਤੇ ਫਤਹਿ ਬੁਲਾ ਕੇ ਲਾਈਨ ਕੱਟ ਗਏ।

ਗੁਰੂ ਪੰਥ ਦੇ ਦਾਸ,

ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਬਰੈਂਪਟਨ, ਵਿਨੀਪੈਗ, ਐਡਮੋਨਟਨ, ਵੈਨਕੂਵਰ।

ਸਿੰਘ ਸਭਾ ਇੰਟਰਨੈਸ਼ਨਲ ਅਮਰੀਕਾ ਸੈਕਰਾਮਿੰਟੋ, ਸਿਆਟਲ,

ਸਿੰਘ ਸਭਾ ਇੰਟਰਨੈਸ਼ਨਲ ਯੂ. ਕੇ ਸਾਊਥਾਲ।


(05/07/09)
ਗੁਰਨਾਮ ਸਿੰਘ ਕੁੰਢਾਲ

ਵਾਹਿਗੁਰੂ ਜੀ ਕਾ ਖਾਲਸਾ!

ਵਾਹਿਗੁਰੂ ਜੀ ਕੀ ਫਤਹਿ!

ਟੌਰੰਟੋ ਤੋਂ ਸਿੱਖ ਕੌਮ ਅਤੇ ਸਿੱਖ ਕੌਮ ਦੇ ਮਸਲਿਆਂ ਤੇ ਕੇਂਦਰਤ ਪੰਜਾਬੀ ਵਿੱਚ “ਸਿੱਖ ਵੀਕਲੀ” ਨਾਮੀ ਅਖਬਾਰ ਸ਼ੁਰੂ ਕੀਤੀ ਗਈ ਹੈ ਜੀ। ਇਹ ਟੌਰੰਟੋ ਦੇ ਆਲੇ ਦੁਆਲੇ ਪਰਿੰਟ ਕਰਵਾ ਕੇ ਵੰਡੀ ਜਾਂਦੀ ਹੈ ਅਤੇ ਇੰਟਰਨੈਟ ਤੇ ਸਾਰੀ ਦੁਨੀਆਂ ਵਿੱਚ www.sikhweekly.com ਤੇ ਪੜ੍ਹੀ ਜਾ ਸਕਦੀ ਹੈ। ਮੈਂ ਇਸ ਸਬੰਧੀ ਇੱਕ ਪੋਸਟਰ ਵੀ ਭੇਜ ਰਿਹਾ ਹਾਂ ਜੋ ਇਸ ਅਖਬਾਰ ਵਾਰੇ ਹੋਰ ਜਾਣਕਾਰੀ ਦੇਂਦੇ ਹਨ। ਕ੍ਰਿਪਾ ਕਰਕੇ ਇਹ ਪੋਸਟਰ ਪਾਠਕਾਂ ਦੀ ਜਾਣਕਾਰੀ ਲਈ ‘ਪਾਠਕਾਂ ਦੇ ਪੱਤਰ’ ਸੈਕਸ਼ਨ ਵਿੱਚ ਪਾ ਦੇਣੇ ਜੀ। ਦਾਸ ਅਤੀ ਧੰਨਵਾਦੀ ਹੋਵੇਗਾ।

ਪਾਠਕਾਂ ਅੱਗੇ ਵੀ ਬੇਨਤੀ ਹੈ ਕਿ ਇਸ ਅਖਬਾਰ ਨੂੰ ਜ਼ਰੂਰ ਪੜ੍ਹਨ ਅਤੇ ਆਪਣੇ ਕੀਮਤੀ ਸੁਝਾ 416-998-7517 ਜਾਂ [email protected] ਤੇ ਸਾਨੂੰ ਭੇਜਣ ਤਾਂ ਕਿ ਅਸੀਂ ਇਸ ਨੂੰ ਹੋਰ ਵੀ ਲਾਹੇਬੰਦ ਬਣਾ ਸਕੀਏ ਅਤੇ ਸਿੱਖਾਂ ਤੇ ਕੇਂਦਰਤ ਮਸਲੇ ਸੋਹਣੇ ਤੇ ਸੁਚੱਜੇ ਤਰੀਕੇ ਨਾਲ ਆਪਸ ਵਿੱਚ ਪੂਰੀ ਦੁਨੀਆਂ ਦੇ ਲੈਵਲ ਤੇ ਸਾਂਝੇ ਕਰ ਸਕੀਏ। ਇਸ ਵਕਤ ਇੰਟਰਨੈਟ ਤੇ ਦੂਜੀ ਇਸ਼ੂ ਪਾਈ ਗਈ ਹੈ ਜੀ।

ਧੰਨਵਾਦ ਸਹਿਤ,

ਗੁਰਨਾਮ ਸਿੰਘ ਕੁੰਢਾਲ


(04/07/09)
ਰਵਿੰਦਰ ਸਿੰਘ ਪਿੰਜੌਰ

ਗੁਰਬਖਸ਼ ਸਿੰਘ ਜੀ ਕਾਲਾ ਅਫਗਾਨਾ ਜੀ ਨੂੰ ਬੇਨਤੀ
ਸਤਿਕਾਰਯੋਗ ਗੁਰਬਖਸ਼ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਹਿ॥
ਦਾਸ ਨੂੰ ਉਘੇ ਪੰਥਦਰਦੀ ਪ੍ਰਿੰਸੀਪਲ ਨਰਿੰਦਰ ਸਿੰਘ ਜੀ ਰਾਹੀਂ ਜਾਨਕਾਰੀ ਮਿਲੀ ਹੈ ਕਿ ਆਪ ਜੀ ਨੇ ਭਾਈ ਗੁਰਦਾਸ ਜੀ ਦੀ ਪ੍ਰਚਲਿਤ ਵਾਰਾਂ ਸੰਬੰਧ ਵਿੱਚ ਖੋਜ ਕੀਤੀ ਹੈ। ਆਪ ਜੀ ਦੀ ਪੁਸਤਕ ਲੜੀ ‘ਬਿਪਰਨ ਦੀ ਰੀਤ ਤੋਂ ਸੱਚ ਦਾ ਮਾਰਗ’ ਵਿੱਚ ਵੀ ਇਸ ਸੰਬੰਧੀ ਕੁੱਝ ਟਿਪਣੀਆਂ ਮਿਲਦੀਆਂ ਹਨ। ਦਾਸ ਵੀ ਭਾਈ ਗੁਰਦਾਸ ਦੀ ਪ੍ਰਚਲਿਤ ਵਾਰਾਂ ਬਾਰੇ ਪੜਚੋਲਵਾਂ ਅਧਿਐਨ ਕਰ ਰਿਹਾ ਹੈ। ਦਾਸ ਦੀ ਨਿਮਰਤਾ ਸਾਹਿਤ ਬੇਨਤੀ ਹੈ ਕਿ ਆਪ ਜੀ ਇਸ ਸੰਬੰਧੀ ਮੈਟਰ ਭੇਜਨ ਦੀ ਕਿਰਪਾਲਤਾ ਕਰੋ ਜੀ। ਦਾਸ ਤਹਿ ਦਿਲੋਂ ਧੰਨਵਾਦੀ ਹੋਵੇਗਾ। ਕਾਲਾ ਅਫਗਾਨਾ ਜੀ ਦਾ ਕੋਈ ਨਜਦੀਕੀ ਜੇ ਇਸ ਬੇਨਤੀ ਨੂੰ ਪੜੇ ਤਾਂ ਕਿਰਪਾ ਕਰਕੇ ਉਹਨਾਂ ਤੱਕ ਪਹੁੰਚਾ ਦੇਵੇ। ਉਹਨਾਂ ਦਾ ਈ-ਮੇਲ, ਵੈਬਸਾਈਟ, ਤੇ ਫੋਨ ਨੰ. ਵੀ ਭੇਜਨ ਦੀ ਕਿਰਪਾਲਤਾ ਕਰਨਾ ਜੀ।
ਧੰਨਵਾਦ।
ਗੁਰ ਫਤਹਿ॥
ਦਾਸ
ਰਵਿੰਦਰ ਸਿੰਘ ਪਿੰਜੌਰ
(ਸੰਪਾਦਕ ਵਲੋ:- ਗੁਰਬਖਸ਼ ਸਿੰਘ ਕਾਲਾ ਅਫਗਾਨਾ ਦਾ ਈ-ਮੇਲ ਅਤੇ ਫੂਨ ਨੰਬਰ ਤੁਹਾਨੂੰ ਈ-ਮੇਲ ਰਾਹੀਂ ਭੇਜ ਦਿੱਤਾ ਹੈ ਅਤੇ ਉਹਨਾ ਦੀ ਵੈੱਬ ਸਾਈਟ ਦਾ ਪਤਾ ਹੈ:
http://www.kalaafghana.com/)


(04/07/09)
ਗੁਰਮੁੱਖ ਸਿੰਘ ਬਾਠ, ਬਰੈਂਪਟਨ

ਵੇ ਮਾਹੀਆ
ਵੇ ਮਾਹੀਆ ਤੈਨੂੰ ਅਜੇ ਨਾ ਆਈ ਪੂਰੀ ਦੁਨੀਆ ਦਾਰੀ।
ਟਰੱਕ ਚਲਾਉਂਦੇ ਦੀ ਲੰਘੂਗੀ ਸਦੀ ਇਹ ਸਾਰੀ।
ਕਿਵੇਂ ਪੜ੍ਹਾਵਾਂ ਤੈਨੂੰ ਹੁਣ ਮੈਂ, ਪੜ੍ਹ ਗਈ ਦੁਨੀਆਂ ਸਾਰੀ।
ਪੜ੍ਹ ਲੈ ਤੂੰ ਵੀ ਦਸਮ ਗ੍ਰੰਥ ਤੇ ਆਪਾਂ ਵੀ ਡੇਰਾ ਪਾਵਾਂਗੇ।
ਤੂੰ ਪਾ ਲੈ ਵੇ ਲੰਮਾ ਚੋਲਾ, ਲੋਕਾਂ ਨੂੰ ਲੁੱਟ ਲੁੱਟ ਖਾਵਾਂਗੇ।
ਗੱਲ ਮੰਨੇ ਜੇ ਮੇਰੀ, ਭਰ ਜਾਏ ਪੈਸਿਆਂ ਨਾਲ ਹਵੇਲੀ।
ਮੋਟੀਆਂ ਮੋਟੀਆਂ ਖੁੱਚਾਂ ਵਾਲਾ, ਸਾਧ ਬਣਾ ਇੱਕ ਬੇਲੀ।
ਰੱਖ ਆਪਾਂ ਦਸਮ ਗ੍ਰੰਥ, ਤੇ ਕਰੀਏ ਕਥਾ ਨਵੇਲੀ।
ਊਟ ਪਟਾਂਗ ਜਿਹਾ ਬੋਲ ਬਾਲ ਕੇ, ਕਰਾਮਾਤ ਕੋਈ ਵਖਾਵਾਂਗੇ।
ਤੂੰ ਪਾ ਲੈ ਵੇ ਲੰਮਾ ਚੋਲਾ, ਲੋਕਾਂ ਨੂੰ ਲੁੱਟ ਖਾਵਾਂਗੇ।
ਕੀ ਹੋਇਆ ਜੇ ਲੋਕ ਜਾਗ ਪਏ, ਕਿਸ ਗੱਲੋਂ ਦੁੱਖ ਮਨਾਈਏ।
ਦੋਵੇਂ ਹੱਥੀਂ ਲੁੱਟਦੇ ਬਾਬੇ ਆਪਾਂ ਕਿਉਂ ਸ਼ਰਮਾਈਏ।
ਇਸੇ ਪੱਗ ਨੂੰ ਗੋਲ ਬੰਨ ਕੇ ਛੇਤੀ ਭੇਸ ਵਟਾਈਏ।
ਕੱਚੇ ਪੱਕੇ ਵਾਲਿਆ ਆਪਾਂ ਵੀ ਅੰਬਰਸਰੀਏ ਸੰਤ ਕਹਾਵਾਂਗੇ।
ਤੂੰ ਪਾ ਲੈ ਵੇ ਲੰਮਾ ਚੋਲਾ, ਲੋਕਾਂ ਨੂੰ ਲੁੱਟ ਖਾਵਾਂਗੇ।
ਗੁਰਮੁੱਖ ਸਿੰਘ ਬਾਠ, ਬਰੈਂਪਟਨ, ਕੈਨੇਡਾ।


(03/07/09)
ਹਰਮਨਜੀਤ ਸਿੰਘ ਅਕਾਲੀ

ਸ਼ੇਰ ਸਿੰਘ ਏਕ ਭਇਓ ਨਿਹੰਗ।
ਦਸਮ ਗ੍ਰੰਥ ਪ੍ਰਚਾਰੇ ਹੋਕਰ ਨਿਸੰਗ। ੧।
ਦਸਮ ਗ੍ਰੰਥ ਕਾ ਭੇਦ ਨ ਜਾਨੈ।
ਅਪਨੇ ਆਪ ਕੋ ਵਿਦਵਾਨ ਪ੍ਰਮਾਨੈ। ੨।
ਦਿਸੇ ਨਿਤ ਪੜਿਆ ਲਿਖਿਆ।
ਰਾਸਟਰੀ ਸੰਘ ਸੇ ਲਈ ਭਿਖਿਆ। ੩।
ਕੀਯਸ ਗੁਰੂ ਨਾਨਕ ਕੇ ਘਰ ਖਾਯਾ ਲੂਣ ਹਰਾਮ।
ਕਹੈ ਦਸਮ ਪਾਤਸ਼ਾਹ ਕਵੀ ਰਾਮ ਸਯਾਮ। ੪।
ਐਸੇ ਲੋਗਨ ਨਿਹੰਗ ਹੈ ਨਕਲੀ।
ਸਿਖ ਲਗੈ ਸਿਰਫ ਹੈ ਸ਼ਕਲੀ। ੫।
ਵਾਹਿਗੁਰੂ ਬਖਸ਼ੇ ਇਨਕੋ ਸੁਮਤਿ।
ਜੁੜੇ ਯੇ ਵੀ ਸੇ ਗੁਰਮਤਿ। ੬। {੧੨-੦੮-੦੮}
ਇਤਿ ਸ੍ਰੀ ਚਰਿਤ੍ਰ ਪਖਯਾਨੇ ਲੀਡਰ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਪੰਚਮੋ ਚਰਿਤ੍ਰ
ਸਮਾਪਤਮ ਸਤੁ ਸੁਭਮ ਸਤੁ। ੫। ੩੦। ਅਫਜੂੰ।
ਹਰਮਨਜੀਤ ਸਿੰਘ ਅਕਾਲੀ


(02/07/09)
ਗੁਰਸ਼ਰਨ ਸਿੰਘ ਕਸੇਲ

ਸਤਿਕਾਰ ਯੋਗ ਸੰਪਾਦਕ ਸ੍ਰ. ਮੱਖਣ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਹਿ ॥
ਰੋਜਾਨਾ ਸਪੋਕਸਮੈਨ ਦੇ ਜੂਨ ੧੭-੦੯ ਵਾਲੇ ਪੇਪਰ ਵਿਚ ਸ੍ਰ. ਬਲਵੰਤ ਸਿੰਘ ਜੀ ਵੱਲੋਂ ਲਿਖਿਆ, “ ਸਿੰਧੀ ਭਾਈਚਾਰੇ ਦੀ ਬਹੁ-ਧਰਮ ਪੰਪਰਾ । ਕੀ ਉਨ੍ਹਾਂ ਨੂੰ ਸਹਿਜਧਾਰੀ ਕਹਿਣਾ ਚਾਹਾਂਗੇ ਜਾਂ ਗੁਰਬਾਣੀ ਪ੍ਰੇਮੀ ਹਿੰਦੂ ”? ਲੇਖ ਪੜ੍ਹਿਆ ਸੀ। ਇਸ ਬਾਰੇ ਕੁਝ ਵਿਚਾਰ ਆਪਣੀ ਤੁੱਛ ਬੁੱਧੀ ਅਨੁਸਾਰ ਭੇਜ ਰਿਹਾ ਹਾਂ ।
ਜਦੋਂ ਵੀ ਕੋਈ ਵਿਅਕਤੀ ਇਹ ਆਖਦਾ ਹੈ ਕਿ ਮੇਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਰਧਾ ਹੈ ਅਤੇ ਇਸ ਅੱਗੇ ਸਿਰ ਝੁਕਾਉਂਦਾ ਹਾਂ ਪਰ ਦੂਸਰੇ ਪਾਸੇ ਇਕ ਅਕਾਲ ਪੁਰਖ‘ਤੇ ਓਟ ਆਸਰਾ ਰੱਖਣ ਦੀ ਬਜਾਏ ਹਿੰਦੂ ਧਰਮ ਦੇ ਮੰਨੇ ਜਾਂਦੇ ਦੇਵੀ ਦੇਵਤਿਆਂ, ਕਬਰਾਂ ਜਾਂ ਕਿਸੇ ਦੇਹਧਾਰੀ ਨੂੰ ਵੀ ਆਪਣਾ ਇਸ਼ਟ ਮੰਨਦਾ ਹੈ, ਉਹ ਵਿਅਕਤੀ ਜਿਥੇ ਸਿੱਖ ਕੌਮ ਨੂੰ ਧੋਖਾ ਦੇਂਦਾ ਹੈ ਉਥੇ ਆਪਣੇ ਆਪਨੂੰ ਵੀ ਧੋਖਾ ਦੇਂਦਾ ਹੈ । ਕਿਉਂਕਿ ਜਿਹਨਾ ਮਨੁੱਖਾਂ ਨੇ ਆਪ ਗੁਰਬਾਣੀ ਪੜ੍ਹੀ ਜਾਂ ਧਿਆਨ ਨਾਲ ਸੁਣੀ ਹੈ ਉਹ ਜਾਣਦੇ ਹਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਕਿਸੇ ਦੇਵੀ ਦੇਵਤਿਆਂ ਨੂੰ ਮੰਨਣ ਦੀ ਗੱਲ ਨਹੀਂ ਕਰਦੇ । ਜੋ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਵੀ ਮੱਥਾ ਟੇਕਦੇ ਅਤੇ ਪਾਠ ਵੀ ਕਰਦੇ ਹਨ ਅਤੇ ਨਾਲ-ਨਾਲ ਹਿੰਦੂ ਧਰਮ ਅਨੁਸਾਰ ਕਰਮ ਅਤੇ ਰੀਤੀ ਰਿਵਾਜ ਵੀ ਕਰਦੇ ਹਨ ਅਜਿਹੇ ਲੋਕਾਂ ਬਾਰੇ ਗੁਰਬਾਣੀ ਦਾ ਇਹ ਫਰਮਾਨ ਹੈ, “ ਦਿਲਹੁ ਮੁਹਬਤਿ ਜਿੰਨੑ ਸੇਈ ਸਚਿਆ॥ ਜਿਨੑ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ॥ ੧॥ (ਭਗਤ ਫਰੀਦ ਜੀ, ਪੰਨਾ ੪੮੮)
ਦੌ-ਤਿੰਨ ਧਰਮਾਂ ਨੂੰ ਮੰਨਣ ਵਾਲੇ ਲੋਕ ਕਿਸੇ ਵੀ ਧਰਮ ਪ੍ਰਤੀ ਸੁਹਿਰਦ ਨਹੀਂ ਹੁੰਦੇ । ਅਜਿਹੇ ਲੋਕਾਂ ਦਾ ਧਾਰਮਿਕ ਗ੍ਰੰਥਾਂ ਦਾ ਪਾਠ ਕਰਨਾ ਜਾਂ ਸੁਣਨਾਂ ਸਿਰਫ ਵਕਤ ਲਘਾਉਣਾ ਜਾਂ ਕੰਨ ਰਸ ਜਾਂ ਕੁਝ ਹੋਰ ਹੋ ਸਕਦਾ ਹੈ ਪਰ ਆਪਣੇ ਜੀਵਨ ਦੀ ਸੇਧ ਉਸ ਗਿਆਨ ਅਨੁਸਾਰ ਬਣਾਉਣ ਦਾ ਮਕਸਦ ਨਹੀਂ ਹੁੰਦਾ । ਨਹੀਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਵਾਲਾ ਮੂਰਤੀ ਪੁਜਕ, ਕਰਵਾ ਚੌਥ ਦਾ ਵਰਤ ਰੱਖਣ ਵਾਲਾ, ਦੇਵੀ ਦੇਵਤਿਆਂ ਅਤੇ ਸ਼ੁੱਭ ਅਸ਼ੁੱਭ ਥਿੱਤੀ ਵਾਰ ਮੰਨ ਵਾਲਾ ਕਿਵੇਂ ਹੋ ਸਕਦਾ ਹੈ । ਅਜਿਹੇ ਅੰਧਵਿਸ਼ਵਾਸਾਂ ਅਤੇ ਕਰਮਕਾਂਡਾਂ ਨੂੰ ਨਾ ਕਰਨ ਬਾਰੇ ਹੀ ਤਾਂ ਗੁਰਬਾਣੀ ਦੱਸਦੀ ਹੈ: ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗਉ ਕਿਆ ਦੇਹਿ॥
ਪਾਹਣੁ ਨੀਰਿ ਪਖਾਲੀਐ ਭਾਈ ਜਲ ਮਹਿ ਬੂਡਹਿ ਤੇਹਿ॥ (ਮ: 1, ਪੰਨਾ 637)
ਸਾਹਿਬੁ ਮੇਰਾ ਏਕੋ ਹੈ॥ ਏਕੋ ਹੈ ਭਾਈ ਏਕੋ ਹੈ॥ ੧॥ ਰਹਾਉ॥ (ਮ: ੧, ਪੰਨਾ ੩੫੦)
ਸਾਹਿਬੁ ਮੇਰਾ ਏਕੁ ਹੈ ਅਵਰੁ ਨਹੀ ਭਾਈ॥ ਕਿਰਪਾ ਤੇ ਸੁਖੁ ਪਾਇਆ ਸਾਚੇ ਪਰਥਾਈ॥ (ਮ: ੧, ਪੰਨਾ ੪੨੦)
ਸਲੋਕੁ॥ ਸਾਹਿਬੁ ਮੇਰਾ ਸਦਾ ਹੈ ਦਿਸੈ ਸਬਦੁ ਕਮਾਇ॥ ਓਹੁ ਅਉਹਾਣੀ ਕਦੇ ਨਾਹਿ ਨਾ ਆਵੈ ਨਾ ਜਾਇ॥ ਸਦਾ ਸਦਾ ਸੋ ਸੇਵੀਐ ਜੋ ਸਭ ਮਹਿ ਰਹੈ ਸਮਾਇ॥ ਅਵਰੁ ਦੂਜਾ ਕਿਉ ਸੇਵੀਐ ਜੰਮੈ ਤੈ ਮਰਿ ਜਾਇ॥ ਨਿਹਫਲੁ ਤਿਨ ਕਾ ਜੀਵਿਆ ਜਿ ਖਸਮੁ ਨ ਜਾਣਹਿ ਆਪਣਾ ਅਵਰੀ ਕਉ ਚਿਤੁ ਲਾਇ॥ ਨਾਨਕ ਏਵ ਨ ਜਾਪਈ ਕਰਤਾ ਕੇਤੀ ਦੇਇ ਸਜਾਇ॥ (ਮ: 3, ਗੁ. ਗ. ਸ. ੫੦੯)
ਏਕੈ ਪਾਥਰ ਕੀਜੈ ਭਾਉ॥ ਦੂਜੈ ਪਾਥਰ ਧਰੀਐ ਪਾਉ॥ ਜੇ ਓਹੁ ਦੇਉ ਤ ਓਹੁ ਭੀ ਦੇਵਾ॥ ਕਹਿ ਨਾਮਦੇਉ ਹਮ ਹਰਿ ਕੀ ਸੇਵਾ॥ (ਭਗਤ ਨਾਮਦੇਵ ਜੀ, ਪੰਨਾ 525)
ਥਿਤੀ ਵਾਰ ਸੇਵਹਿ ਮੁਗਧ ਗਵਾਰ॥ ਨਾਨਕ ਗੁਰਮੁਖਿ ਬੂਝੈ ਸੋਈ ਪਾਇ॥ ਇਕਤੁ ਨਾਮਿ ਸਦਾ ਰਹਿਆ ਸਮਾਇ॥ (ਮ: 3, ਪੰਨਾ 842)
ਛੋਡਹਿ ਅੰਨੁ ਕਰਹਿ ਪਾਖੰਡ॥ ਨਾ ਸੋਹਾਗਨਿ ਨਾ ਓਹਿ ਰੰਡ॥ (ਭਗਤ ਕਬੀਰ ਜੀ, ਪੰਨਾ ੮੭੩)

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਜਿਹੇ ਸ਼ਬਦ ਪੜ੍ਹਕੇ ਕਿਵੇਂ ਕੋਈ ਸੱਚੇ ਦਿਲੋਂ ਇਸ ਤੇ ਸ਼ਰਧਾ ਰੱਖਣ ਵਾਲਾ ਜਗਆਸੂ ਮੂਰਤੀ ਅੱਗੇ ਸਿਰ ਝੁਕਾ ਸਕਦਾ ਹੈ ਅਤੇ ਕਿਵੇਂ ਅੰਧਵਿਸ਼ਵਾਸੀ ਜਾਂ ਕਰਮਕਾਂਡੀ ਹੋ ਸਕਦਾ ਹੈ। ਗੁਰਮਤਿ ਦਾ ਰਾਹ ਸਿਰਫ ਪੂਜਾ ਪਾਠ ਕਰਨਾ ਨਹੀਂ ਹੈ ਉਸ ਪੜ੍ਹੀ ਸੁਣੀ ਗੁਰਬਾਣੀ `ਤੇ ਆਪਣੀ ਆਤਮਾ ਨੂੰ ਤੋਰਨਾ ਵੀ ਬਹੁਤ ਜਰੂਰੀ ਹੈ।
ਮੇਰੇ ਖਿਆਲ ਅਨੁਸਾਰ ਤਾਂ ਇਹੋ ਜਿਹੇ ਲੋਕਾਂ ਦੀ ਉਸ ਕਹਾਵਤ ਵਾਲੀ ਗੱਲ ਹੈ “ਗੰਗਾ ਗਏ ਤਾਂ ਗੰਗਾ ਰਾਮ, ਜਮਨਾ ਗਏ ਤਾਂ ਜਮਨਾ ਦਾਸ” । ਆਪਾਂ ਸਾਰੇ ਜਾਣਦੇ ਹਾਂ ਕਿ ਦੌ ਬੇੜੀਆਂ ਵਿਚ ਸਵਾਰ ਹੋਕੇ ਦਰਿਆ ਪਾਰ ਕਰਨ ਬਾਰੇ ਸੋਚਣ ਵਾਲ ਕਦੀ ਦਰਿਆ ਪਾਰ ਨਹੀਂ ਕਰ ਸਕਦਾ ਹਾਂ ਡੁਬ ਤਾਂ ਸਕਦਾ ਹੈ । ਇਸ ਲਈ ਸਿੱਖ ਉਹੀ ਹੈ ਜੋ ਸਿਰਫ ਤੇ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ (ਸ਼ਬਦ ਗੁਰੂ) ਦੇ ਦੱਸੇ ਗਿਆਨ ਅਨੁਸਾਰ ਆਪਣਾ ਜੀਵਨ ਬਣਾਉਣ ਅਤੇ ਆਪਣੇ ਹੀ ਅੰਦਰੋਂ ਅਕਾਲ ਪੁਰਖ ਨੂੰ ਭਾਲਣ ਦੀ ਕੋਸ਼ਿਸ਼ ਕਰਦਾ ਹੈ ਅਤੇ ਸਿਰਫ ਅਕਾਲ ਪਰਖ ਦੀ ਪੂਜਾ ਕਰਦਾ ਹੈ ।
ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਜੋ ਵਿਅਕਤੀ ਕਿਸੇ ਹੋਰ ਧਰਮ ਦੇ ਅਵਤਾਰਾਂ ਜਾਂ ਦੇਹਧਾਰੀ ਨੂੰ ਗੁਰੁ ਮੰਨਦਾ ਹੈ ਉਹ ਭਾਂਵੇ ਸਿੰਧੀ ਹੋਵੇ ਜਾਂ ਪੰਜਾਬੀ ਉਹ ਨਾਂ ਤਾਂ ਪ੍ਰੇਮੀ ਹੋ ਸਕਦਾ ਹੈ ਨਾਂ ਸਹਿਜਧਾਰੀ।
ਅਜਿਹੀ ਗਿਆਨ ਵਿਹੁਣੀ ਸ਼ਰਧਾ ਵਾਲਿਆਂ ਲੋਕਾਂ ਨੇ ਹੀ ਅੱਜ ਸਿੱਖ ਕੌਮ/ ਧਰਮ ਦੀ ਇਹ ਹਾਲਤ ਕੀਤੀ ਹੋਈ ਹੈ। ਅੱਜ ਵੇਖਣ ਨੂੰ ਕਈ ਸਿੱਖ ਲੱਗਣ ਵਾਲਿਆਂ ਨੂੰ ਵੀੰ “ਸ਼ਬਦ ਗੁਰੂ” ਨਾਲੋਂ ਜਿਆਦਾ ਸ਼ਰਧਾ ਅਖੌਤੀ ਸੰਤਾਂ ਸਾਧਾਂ ਅਤੇ ਮੌਲੀ ਦੇ ਧਾਗੇ `ਤੇ ਟਿਕੀ ਹੋਈ ਹੈ।
ਗੁਰਮਤਿ ਪ੍ਰਤੀ ਜਾਗਰੂਕ ਸਿੱਖਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਅਜਿਹੇ ਲੋਕਾਂ ਦੀ ਗੁਰਬਾਣੀ ਪ੍ਰਤੀ ਵਿਖਾਉਣ ਵਾਲੀ ਸ਼ਰਧਾ ਤੋਂ ਸੁਚੇਤ ਰਹਿਣ ।
ਆਦਰ ਸਹਿਤ,
ਗੁਰਸ਼ਰਨ ਸਿੰਘ ਕਸੇਲ
ਕਨੇਡਾ


(02/07/09)
ਜਤਿੰਦਰ ਪਾਲ ਸਿੰਘ

WAHEGURU JI KA KHALSA WAHEGURU JI KI FATEH
Dr.S.SARABJIT SINGH JI SAT SIRI AKAAL JI
SIR
i am jatinder pal singh 49y from DELHI INDIA
aap ji di GURBANI vichaar http://www.sikhmarg.com/p-waheguru.html te pari he
par ke duvida vich pe gaia han kirpa ker ke saas giraas simran jo ki GURBANI updesh
he kis terhan karie samjau ji naam dhan, sacha dhan sanchie
JO SAAS GIRAAS DHIYAE MERA HAR HAR SO GURSIKH GURU MANN BHAVE
LAKH LAKH GEDHA AAKHIE EK NAAM JAGDISH
NANAK KE GHAR KEVAL NAAN
JINA SAAS GIRAAS NA VISRE HAR NAAMA MANN MANT
JAN LAGA HAR EKE NAAY TIS AAS NA BIRTHI JAYE
WAHEGURU NAAM JAHAJ HE CHARE SO UTRE PAAR
SATNAAM SIRI WAHEGURU SAHIB JI
WAHEGURU WAHEGURU
MITE PAAP JAPIE HAR BIND
BIJ MANTAR HAR KIRTAN GAAO AAGE MILI NITHAVE THAV
SUN KE JAM KE DOOT NAAY TERE CHADE JAE
WAHEGURU GURUMANTAR KHALSE KO DINA PT 10V
WAHEGURU JI KA KHALSA WAHEGURU JI KI FATEH


(30/06/09)
ਗੁਰਮੀਤ ਸਿੰਘ ਆਸਟ੍ਰੇਲੀਆ

Respected Sikh Members of the Sikh Marg,

Waheguru jee ka Khalsa Waheguru jee kee Fateh
Many thanks for sharing various Articles based on Gurbaani and Gurmatt and I have been learning a lot every week.// www.sikhmarg.com //

With reference to Article: "Manukh Toan Devtaiy" by Prof. Gurbachan Singh Jee Thailand Wale, I wish to invite your kind attention to my earlier Article: "Asa Kee Vaar" wherein I have tried to explain that Akaal Purkh has created human beings as well as various gods/goddesses without any delay.

We are also advised to perform righteous deeds so that an ordinary person becomes a true Devotee of Akaal Purkh just as Sachiar - Gurmukh and thereby attain emancipation in life. Hindu Devi-Devtas are not considered superior than human beings. On the contrary, gods crave for human body (GGS page 1159).

Since there are about (33) crore Devi-Devtas, will anyone share which Devi or Devta has been found to be an ideal or more superior/trustworthy because their actions are no better than we human beings ! Then, why God should change a person into god when God alone is the Creator of all? I shall therefore be grateful if Name of any Devta is cited, who has been praised in Gurbaani for his/her Super Virtue or Character. Thanks for guidance.

Gurmit Singh (Australia)


(29/06/09)
ਗੁਰਿੰਦਰ ਸਿੰਘ ‘ਮੋਹਾਲੀ’

ਅਸੀਂ ਹੋ ਗਏ ਹਾਂ ਕੁੱਝ ਹੋਰ ਹੋਰ!

ਬਾਬੇ ਨਾਨਕ ਦੀ ਗੱਲ ਇੱਕੋ ਇੱਕ ਦੀ,
ਅਸੀਂ ਗੱਲਾਂ ਕਰਦੇ ਹਾਂ ਕਈਂ ਹੋਰ ਹੋਰ।
ਬਾਬੇ ਨਾਨਕ ਦਾ ਰੱਬ ਇੱਕੋ ‘ਸੱਚ’,
ਅਸੀਂ ਮੰਨ ਲਏ ਰੱਬ ਕਈਂ ਹੋਰ ਹੋਰ।
ਬਾਬੇ ਨਾਨਕ ਦਾ ਗੁਰੂ, ‘ਸ਼ਬਦ ਰੂਪੀ ਗਿਆਨ’,
ਅਸੀਂ ਮੰਨ ਲਏ ਗੁਰੂ ਕਈਂ ਹੋਰ ਹੋਰ।
ਬਾਬੇ ਨਾਨਕ ਨੇ ਦਿੱਤਾ ਸਾਨੂੰ ‘ਗ੍ਰੰਥ’ ਇੱਕੋ,
ਅਸੀਂ ਬਣਾ ਲਏ ਗ੍ਰੰਥ ਕਈਂ ਹੋਰ ਹੋਰ।
ਬਾਬੇ ਨਾਨਕ ਦੀ ‘ਵਿਚਾਰਧਾਰਾ’ ਦਸਾਂ ਵਿੱਚ ਇੱਕੋ,
ਦਸਵੇਂ ਜਾਮੇ ਨੂੰ ਅਖੌਤੀ ‘ਗ੍ਰੰਥ’ ਦਸੇ ਹੋਰ ਹੋਰ।
ਬਾਬੇ ਨਾਨਕ ਨੇ ਸਾਨੂੰ ਲੜ ਲਾਇਆ ਸੱਚੀ ਬਾਣੀ ਦੇ,
ਅਸੀਂ ਪੜ੍ਹਦੇ ਹਾਂ ‘ਬਾਣੀਆਂ’ ਕਈਂ ਹੋਰ ਹੋਰ।
ਕਹਿੰਦੇ ਨੇ ਬੁੱਧੀ ਵਾਲੇ ਨੂੰ ਇਸ਼ਾਰਾ ਹੈ ਕਾਫੀ,
ਨਾਸਮਝ ਮਤਲਬ ਕੱਢਣਗੇ ਇਸਦੇ ਕਈਂ ਹੋਰ ਹੋਰ।

ਗੁਰਿੰਦਰ ਸਿੰਘ ‘ਮੋਹਾਲੀ’


(27/06/09)
ਸਿੰਘ ਸਭਾ ਇੰਟਰਨੈਸ਼ਨਲ

ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ/ਅਮਰੀਕਾ ਵਲੋਂ ਸਰਕਾਰੀ ਜੱਥੇਦਾਰ ਇਕਬਾਲ ਸਿੰਘ ਪਟਨਾ ਵਾਲਿਆਂ ਦੀਆਂ ਗਿੱਦੜ-ਭਵਕੀਆਂ ਦਾ ਜਵਾਬ।

ਸਰਕਾਰੀ ਜੱਥੇਦਾਰ ਜੀ ਆਪਣੀ ਆਪਣੀ ਗਲੀ ਵਿੱਚ ਹਰ ਕੋਈ ਸ਼ੇਰ ਹੀ ਹੁੰਦਾ ਹੈ ਤੇ ਤੁਸੀਂ ਵੀ ਆਪਣੀ ਸਟੇਜ ਤੇ ਹੀ ਮੂੰਹ ਖੋਲਣ ਦੀ ਹਿੰਮਤ ਕਰਦੇ ਹੋ। ਤੁਹਾਨੂੰ ਯਾਦ ਹੋਵੇਗਾ ਕਿ ਤੁਸੀਂ ਅਪਰੈਲ 2008 ਵਿੱਚ ਪਰਮਿੰਦਰ ਸਿੰਘ ਸੋਚ ਹੋਰਾਂ ਦੇ ਘਰ, ਰਾਚਿਸਟਰ, ਨਿਊਯਾਰਕ ਵਿਖੇ ਲਿਫਾਫਾ ਲੈਣ ਲਈ ਪਧਾਰੇ ਸੀ ਤੇ ਕੈਨੇਡਾ ਤੋਂ ਸਿੰਘ ਸਭਾ ਦੇ ਮੈਂਬਰ ਤੁਹਾਡੇ ਨਾਲ ਦਸਮ ਗ੍ਰੰਥ ਬਾਰੇ ਗੱਲਬਾਤ ਕਰਨ ਲਈ ਉਚੇਚੇ ਤੌਰ ਤੇ ਉਥੇ ਪਹੁੰਚੇ ਸਨ। ਤੁਸੀਂ ਸਾਡੇ ਕਿਸੇ ਵੀ ਸਵਾਲ ਦਾ ਜਵਾਬ ਦੇਣ ਤੋਂ ਕੋਰਾ ਇਨਕਾਰ ਕਰ ਦਿੱਤਾ ਸੀ। ਇਸਦੀ ਵੀਡੀਓ ਰੀਕਾਰਡਿਗ, ‘Reality of Jathedar Iqbal Singh Patnewala’ on www.singhsabhacanada.com ਵੀ ਦੇਖੀ/ਸੁਣੀ ਜਾ ਸਕਦੀ ਹੈ। ਇਹ ਅਖੋਤੀ ਜੱਥੇਦਾਰ ਭਿੱਜੀ ਬਿਲੀ ਵਾਂਗਰ ਹੱਥ ਵਿੱਚ ਕ੍ਰਿਪਾਨ ਫੜੀ ਕੁਰਸੀ ਤੇ ਬੈਠਾ ਦਸਮ ਗ੍ਰੰਥ ਬਾਰੇ ਕਿਸੇ ਵੀ ਸਵਾਲ ਦਾ ਜਵਾਬ ਦੇਣ ਤੋਂ ਇਨਕਾਰੀ ਹੋਇਆ ਇੰਞ ਝੂਲ ਰਿਹਾ ਹੈ ਜਿਵੇਂ ਚੌਥੀ ਸ਼ਾਦੀ ਦੀ ਤਿਆਰੀ `ਚ ਹੋਵੇ। ਇਸਨੇ ਦਸਮ ਗ੍ਰੰਥ ਬਾਰੇ ਤਾਂ ਕਿਸੇ ਸਵਾਲ ਦਾ ਜਵਾਬ ਕੀ ਦੇਣਾ ਸੀ ਇਸ ਨੂੰ ਤਾਂ ਇਹ ਵੀ ਪਤਾ ਨਹੀਂ ਕਿ ‘ਸ਼ਰਧਾ’ ਦਾ ਕੀ ਮਤਲਬ ਹੈ।

ਜੱਥੇਦਾਰ ਜੀ ਇਹ ਗੱਲ ਬਿਲਕੁਲ ਠੀਕ ਹੈ ਕਿ ਸੰਗਤ ਹੁਣ ਜਾਗਣੀ ਸ਼ੁਰੂ ਹੋ ਗਈ ਹੈ। ਇਸੇ ਦਾ ਹੀ ਇਹ ਨਤੀਜਾ ਹੈ ਕਿ ਬਲਾਤਕਾਰੀ ਸਾਧ ਮਾਨ ਸਿੰਘ ਪਿਹੋਵੇ ਵਾਲੇ ਨੂੰ ਜਾਗਰੁਕ ਸਿੱਖ ਸੰਗਤਾਂ ਨੇ ਗੁਰਦਵਾਰਾ ਕਲਗੀਧਰ ਐਬਸਫੋਰਡ (ਵੈਨਕੂਵਰ) ਦੀ ਸਟੇਜ ਤੇ ਹੀ ਚੜ੍ਹਨ ਨਹੀਂ ਦਿੱਤਾ। ਇਸੇ ਤਰ੍ਹਾਂ ਹੀ ਹਰੀ ਸਿੰਘ ਰੰਧਾਵੇ ਵਾਲਾ ਵੀ ਨਿਊਯਾਰਕ ਵਿਖੇ ਸੰਗਤਾਂ ਦੇ ਰੋਹ ਨੂੰ ਵੇਖ ਕੇ ਸਟੇਜ ਛੱਡ ਕੇ ਭਗੌੜਾ ਹੋ ਗਿਆ ਸੀ। ਇਹ ਸਾਧਾਂ ਤੇ ਜੱਥੇਦਾਰਾਂ ਦੇ ਦਿੱਨ ਪੁੱਗਣ ਦੀ ਨਿਸ਼ਾਨੀ ਹੈ। ਹੁਣ ਆਮ ਜਨਤਾ ਵੀ ਸਮਝਣ ਲੱਗ ਪਈ ਹੈ ਕਿ ਜਿਤਨੇ ਵੀ ਸਾਧ ਹਨ ਉਹ ਕਿਸੇ ਨਾ ਕਿਸੇ ਤਰੀਕੇ ਬਨਾਰਸ ਦੇ ਠੱਗ ਹੀ ਹਨ ਅਤੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨਾਲੋਂ ਤੋੜਕੇ ਆਪਣੇ ਆਪ ਨਾਲ ਤੇ ਦਸਮ ਗ੍ਰੰਥ ਦੀ ਕੰਜਰ ਕਵਿਤਾ ਨਾਲ ਜੋੜ ਕੇ ਸਾਡੇ ਧਨ ਤੇ ਇੱਜਤ ਦਾ ਖਿਲਵਾੜ ਕਰਦੇ ਹਨ। ਇਹ ਖੁਦ ਵੀ ਕੰਜਰ ਹਨ ਤੇ ਕੰਮ ਵੀ ਕੰਜਰਾਂ ਵਾਲੇ ਹੀ ਕਰਦੇ ਹਨ ਤੇ ਸਾਨੂੰ ਜੋੜਦੇ ਵੀ ਕੰਜਰ ਕਵਿਤਾ ਨਾਲ ਹੀ ਹਨ।

ਭਾਈ ਇਕਬਾਲ ਸਿੰਘ ਜੀ ਤੁਸੀਂ ਤਾਂ ਝੂਠ ਬੋਲ/ਲਿਖ ਨਹੀਂ ਸਕਦੇ? ਇਸ ਕਰਕੇ ਹੁਣ ਆਪਾਂ ਤੁਹਾਡੀ ਕਿਤਾਬ "ਵਾਹਿਗੁਰੂ ਨਾਮ ਅਭਿਆਸ" ਦੇ ਪੰਨਾ 98-99 ਤੇ ਨਜ਼ਰ ਮਾਰੀਏ ਤੇ ਵੀਚਾਰੀਏ ਕਿ ਤੁਸੀਂ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਝੂਠਾ ਸਾਬਤ ਕਰਦੇ ਹੋ ਜਾਂ ਗੁਰੂ ਗੋਬਿੰਦ ਸਿੰਘ ਜੀ ਨੂੰ। ਆਪਣੀ ਕਿਤਾਬ ਵਿੱਚ ਤੁਸੀਂ ਲਿਖਦੇ ਹੋ:

"ਮਾਰੂ ਮਹਲਾ 3॥ ਜੁਗ ਛਤੀਹ ਕੀਓ ਗੁਬਾਰਾ॥ ਤੂ ਆਪੇ ਜਾਣਹਿ ਸਿਰਜਣਹਾਰਾ॥ {ਪੰਨਾ 1061}

ਪਉੜੀ॥ ਛਤੀਹ ਜੁਗ ਗੁਬਾਰੁ ਸਾ ਆਪੇ ਗਣਤ ਕੀਨੀ॥ {ਪੰਨਾ 949}

ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸਿੱਖਾਂ ਨੂੰ ਦੱਸਿਆ ਕਿ ਗੁਰੂ ਨਾਨਾਕ ਅਕਾਲ ਪੁਰਖ ਸਾਹਿਬ ਨੇ ਇੱਕ ਇੱਕ ਅੱਖਰ ਤੇ 9-9 ਜੁਗ ਜਾਪ ਕੀਤਾ, ਛਤੀਹ ਜੁਗ ਵਾਹਿਗੁਰੂ ਮੰਤ੍ਰ ਤੇ ਜਾਪ ਕਰਕੇ ਸਿੱਧ ਕੀਤਾ।

ਫਿਰ ਅਵਤਾਰ ਧਾਰਨ ਕਰਨ ਤੋਂ ਪਹਿਲਾਂ ਸਰਬ ਲੋਹ ਗ੍ਰੰਥ ਵਿੱਚ ਗੁਰੂ ਗੋਬਿੰਦ ਸਿੰਘ ਜੀ ਲਿਖਦੇ ਹਨ

ਸਾਰ ਮੰਤ੍ਰ ਚਾਰੋਂ ਕਾ ਚਾਰ। ਵਾਹਿਗੁਰੂ ਮੰਤ੍ਰ ਨਿਰਧਾਰ॥ ਕਲਪ ਕਲਪ ਪ੍ਰਭ ਅਖਛਰ ਕਹੀ॥ ਸ੍ਰੀ ਗੁਰੂ ਨਾਨਾਕ ਜਾਪਯੋ ਸਹੀ॥ ਨਿਜ ਆਤਮ ਪਰਮਾਤਮ ਦਰਸਯੋ॥ ਚਾਰ ਕਲਪ ਮਹਿ ਮੰਤ੍ਰ ਸਰਜਯੋ॥ ਸਾ ਮੰਤ੍ਰ ਪ੍ਰਭ ਖਾਲਸਹ ਦੀਨਾ॥ ਵਾਹਿਗੁਰੂ ਪਦ ਪਾਵਨ ਕੀਨਾ॥

ਸਤਿਯਗ 17, 28000, ਤ੍ਰੇਤਾ 12, 96000, ਦੁਆਪਰ 8, 64000, ਕਲਯੁਜ 4, 32000॥ ਚਾਰ ਜੁਗਾਂ ਦੀ ਉਮਰ 43, 20, 000 ਸਾਲ॥ ਚਾਰ ਯੁਗਾਂ ਦੀ ਇੱਕ ਚੌਕੜੀ ਦਾ ਨਾਮ ਮਹਾਂ ਯੁਗ ਹੈ।

ਹਜਾਰ ਮਹਾਂਯੁਗ 8, 64, 0000000॥ ਅੱਠ ਅਰਬ ਤੇ 64 ਕਰੋੜ ਸਾਲਾਂ ਦਾ ਬ੍ਰਹਮਾ ਦਾ ਇੱਕ ਦਿਨ ਰਾਤ। ਅਰਥਾਤ ਇੱਕ ਕਲਪ।

ਇਕ- ਇੱਕ ਅੱਖਰ ਤੇ ਇੱਕ –ਇਕ ਕਲਪ ਗੁਰੂ ਨਾਨਕ ਦੇਵ ਜੀ ਨੇ ਜਾਪ ਕੀਤਾ … …॥

ਇਹ ਗੱਲ ਸਰਬ ਲੋਹ ਗ੍ਰੰਥ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਲਿਖੀ ਹੈ"। (ਵਾਹਿਗੁਰੂ ਨਾਮ ਅਭਿਆਸ ਪੰਨਾ 99, ਲੇਖਕ ਅਤੇ ਪ੍ਰਕਾਸ਼ਕ- ਸਿੱਘ ਸਾਹਿਬ ਗਿਆਨੀ ਇਕਬਾਲ ਸਿੰਘ, ਜੱਥੇਦਾਰ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਬਿਹਾਰ, ਐਡੀਸ਼ਨ 2002)

ਤੁਹਾਡੀ ਖੋਜ: ਗੁਰੂ ਅਰਜਨ ਪਾਤਸ਼ਾਹ ਮੁਤਾਬਕ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਇਕ-ਇਕ ਅੱਖਰ ਤੇ 9-9 ਯੁੱਗ ਕੁੱਲ 36 ਯੁੱਗ ਭਾਵ ਨੌਂ ਮਹਾਂਯੁਗ ਜਾਪ ਕੀਤਾ ਸੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਇਹ ਵੀ ਤੁਹਾਡੀ ਖੋਜ ਮੁਤਾਬਕ, ਸਰਬ ਲੋਹ ਵਿੱਚ ਇਹ ਲਿਖਿਆ ਹੈ ਇਕ- ਇੱਕ ਅੱਖਰ ਤੇ ਇੱਕ ਇੱਕ ਕਲਪ ਭਾਵ 2 ਹਜਾਰ ਮਹਾਂਯੁਗ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਾਪ ਕੀਤਾ। ਹੁਣ ਤੁਸੀਂ ਇਹ ਦੱਸਣ ਦੀ ਖੋਚਲ ਕਰਨੀ ਕਿ ਦੋਹਾਂ ਗੁਰੂਆਂ ਵਿਚੋਂ ਕੌਣ ਠੀਕ ਹੈ? ਕਿਉਂਕਿ ਇਹ ਹਿਸਾਬ ਕਿਤਾਬ ਵਿੱਚ ਤਾਂ ਅਰਬਾਂ ਸਾਲਾਂ ਦਾ ਫਰਕ ਹੈ। (2000-9= 1991x43, 2000=? ਸਾਲ)

ਝੂਠੁ ਨ ਬੋਲਿ ਪਾਡੇ ਸਚੁ ਕਹੀਐ॥ {ਪੰਨਾ 904-905}

ਇਸ ਤਰ੍ਹਾਂ ਦੇ ਜਾਪਾਂ-ਤਾਪਾਂ ਨੂੰ ਗੁਰਬਾਣੀ ਵਿੱਚ ਕੋਈ ਥਾਂ ਨਹੀਂ। ਇਹ ਬ੍ਰਹਾਮਣ ਦੀਆਂ ਮਨੋਕਪੋਲ ਕਹਾਣੀਆ ਹਨ। ਗੁਰਬਾਣੀ ਦਾ ਫੁਰਮਾਣ ਹੈ:

ਸਿਰੀ ਰਾਗੁ ਮਹਲਾ 1॥ ਜਪੁ ਤਪੁ ਸੰਜਮੁ ਸਾਧੀਐ ਤੀਰਥਿ ਕੀਚੈ ਵਾਸੁ॥ ਪੁੰਨ ਦਾਨ ਚੰਗਿਆਈਆ ਬਿਨੁ ਸਾਚੇ ਕਿਆ ਤਾਸੁ॥ ਜੇਹਾ ਰਾਧੇ ਤੇਹਾ ਲੁਣੈ ਬਿਨੁ ਗੁਣ ਜਨਮੁ ਵਿਣਾਸੁ॥ 1॥ ਮੁੰਧੇ, ਗੁਣ ਦਾਸੀ ਸੁਖੁ ਹੋਇ॥ ਅਵਗਣ ਤਿਆਗਿ ਸਮਾਈਐ ਗੁਰਮਤਿ ਪੂਰਾ ਸੋਇ॥ 1॥ ਰਹਾਉ॥ {ਪੰਨਾ 56-57}

ਕਾਨੜਾ ਮਹਲਾ 5॥ ਜਾਪ ਤਾਪ ਨੇਮ ਸੁਚਿ ਸੰਜਮ ਨਾਹੀ ਇਨ ਬਿਧੇ ਛੁਟਕਾਰ॥ ਗਰਤ ਘੋਰ ਅੰਧ ਤੇ ਕਾਢਹੁ ਪ੍ਰਭ ਨਾਨਕ ਨਦਰਿ ਨਿਹਾਰਿ॥ 2॥ 8॥ 19॥ (ਪੰਨਾ 1301)

ਤੁਹਾਡੇ ਚੇਲੇ-ਚਪਟੇ ਜਾਂ ਇੰਞ ਕਹਿ ਲਓ ਕਿ ਤੁਹਾਡੇ ਸਾਥੀ, ਬਾਬਾ ਸਰਬਜੋਤ ਸਿੰਘ ਬੇਦੀ, ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਗੱਦੀਆਂ ਲਾ ਕੇ ਮੱਥੇ ਟਿਕਵਾਉਣ ਵਾਲਾ, ਆਪਣੇ ਆਪ ਨੂੰ ਗੁਰੂ ਨਾਨਕ ਸਾਹਿਬ ਦੀ ਕੁਲ ਵਿੱਚ ਸਤਾਰਵੇਂ ਥਾਂ ਦੱਸਣ ਵਾਲਾ, ਜਦੋਂ ਕਿ ਗੁਰਬਾਣੀ ਮੁਤਾਬਕ ਕਿਸੇ ਮਨੁੱਖ ਦੀ ਕੋਈ ਵੀ ਕੁਲ ਜਾਂ ਜਾਤੀ ਨਹੀਂ:

ਗਉੜੀ ਕਬੀਰ ਜੀ॥ ਗਰਭ ਵਾਸ ਮਹਿ ਕੁਲੁ ਨਹੀ ਜਾਤੀ॥ ਬ੍ਰਹਮ ਬਿੰਦੁ ਤੇ ਸਭ ਉਤਪਾਤੀ॥ 1॥ {ਪੰਨਾ 324}

ਜੱਗਬਾਣੀ ਵਿੱਚ ਝੂਠਾ ਬਿਆਨ ਛਪਵਾ ਕਿ ਹਰੀ ਸਿੰਘ ਰੰਧਾਵੇ ਵਾਲੇ ਦੀ ਮੱਦਦ ਕਰਨ ਲਈ ਮੈਦਾਨ ਵਿੱਚ ਉਤਰਿਆ ਹੈ। ਅਖੇ ਸ਼੍ਰੋ. ਗੁ. ਪ੍ਰ. ਕਮੇਟੀ ਅੰਮ੍ਰਿਤਸਰ ਨੇ ਵੀ ਆਪਣੇ ਪੱਤਰ ਨੰਬਰ 36672 ਮਿਤੀ 3 ਅਗਸਤ 1973 ਵਿੱਚ ਇਹ ਲਿਖਿਆ ਹੈ ਕਿ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਹੈ। ਜਦੋਂ ਕਿ ਇਹ ਕੋਰਾ ਝੂਠ ਹੈ। ਇਸ ਪੱਤਰ (ਨੰਬਰ 36672 ਮਿਤੀ 3 ਅਗਸਤ 1973) ਦੇ ਮਤਾ ਨੰਬਰ 2 ਤੇ ਇਹ ਲਿਖਿਆ ਹੋਇਆ ਹੈ, "ਚਰਿਤ੍ਰੋਪਖਿਯਾਨ ਜੋ ਦਸਮ ਗ੍ਰੰਥ ਵਿੱਚ ਅੰਕਿਤ ਹਨ, ਇਹ ਦਸ਼ਮੇਸ਼ ਬਾਣੀ ਨਹੀਂ। ਇਹ ਪੁਰਾਤਨ ਹਿੰਦੂ ਮਿਥਿਹਾਸਿਕ ਸਾਖੀਆਂ ਦਾ ਉਤਾਰਾ ਹੈ"।

ਹਰੀ ਸਿੰਘ ਰੰਧਾਵੇ ਵਾਲਾ, ਜਿਸਨੂੰ ਅਖੌਤੀ ਜੱਥੇਦਾਰ ਇਕਬਾਲ ਸਿੰਘ ਜੀ ਦਸਮ ਗ੍ਰੰਥ ਦਾ ਪ੍ਰਚਾਰਕ ਕਹਿ ਰਹੇ ਹਨ, ਭਾਲਿਆ ਨਹੀਂ ਥਿਆਇਆ ਕਿ ਉਹ ਹੈ ਕਿਥੇ? ਸ੍ਰ. ਮਲਕੀਤ ਸਿੰਘ ਜੀ ਦੇ ਰਾਹੀਂ ਉਹ ਬਿਆਨ ਦੇ ਰਿਹਾ ਹੈ ਕਿ ਦਸਮ ਗ੍ਰੰਥ ਬਾਰੇ ਮੇਰੇ ਨਾਲ ਕੋਈ ਵੀ ਵਿਚਾਰ ਚਰਚਾ ਕਰ ਸਕਦਾ ਹੈ ਪਰ ਜਦੋਂ ਸਟੇਜ ਤੇ ਬਿਠਾਇਆ ਗਿਆ ਤਾਂ ਟਪੂਸੀ ਮਾਰ ਕੇ ਅਹੁ ਗਿਆ ਅਹੁ ਗਿਆ ਵਾਲੀ ਗੱਲ ਸਾਬਤ ਕਰ ਵਿਖਾਈ। ਅਖੇ ਅਕਾਲ ਤਖਤ ਸਾਹਿਬ ਦਾ ਹੁਕਮ ਹੈ ਕਿ ਦਸਮ ਗ੍ਰੰਥ ਬਾਰੇ ਕੋਈ ਵਿਚਾਰ ਨਹੀਂ ਕਰਨੀ। ਹਰੀ ਸਿੰਘ ਦਾ ਇਹ ਬਿਆਨ ਵੀ ਸਚਾਈ ਤੋਂ ਕੋਂਹਾ ਦੂਰ ਹੈ, ਜਦੋਂ ਕਿ ਅਕਾਲ ਤਖਤ ਸਾਹਿਬ ਵਲੋਂ ਮਿਤੀ 27 ਨਵੰਬਰ 2006 ਨੂੰ ਜਾਰੀ ਪੱਤਰ ਵਿੱਚ ਮਤਾ ਨੰ: 2 ਤੇ ਇਹ ਸਪੱਸ਼ਟ ਲਿਖਿਆ ਹੋਇਆ ਹੈ ਕਿ, "ਮਾਮਲੇ ਨੂੰ ਧਿਆਨ ਵਿੱਚ ਰੱਖਦਿਆਂ ਦੀਰਘ ਵਿਚਾਰ ਕਰਨ ਉਪਰੰਤ ਪੰਜ ਸਿੰਘ ਸਾਹਿਬਾਨ ਵਲੋਂ ਨਿਰਨਾ ਲਿਆ ਜਾਂਦਾ ਹੈ ਕਿ ਗੁਰੂ ਪੰਥ ਨੂੰ ਸਮ੍ਰਪਤ ਵਿਦਵਾਨ ਅਜਿਹੇ ਸ਼ਰਾਰਤੀ ਅਨਸਰਾਂ ਵਲੋਂ ਕੀਤੇ ਜਾ ਰਹੇ ਕੂੜ ਪ੍ਰਚਾਰ ਦਾ ਇਤਹਾਸਕ ਤੱਥਾਂ ਅਤੇ ਗੁਰਮਤਿ ਦੀ ਰੋਸਨੀ ਦੇ ਅਧਾਰ ਤੇ ਢੁਕਵਾਂ ਉੱਤਰ ਦੇਣ"। ਅਗਲੇ ਦਿਨ ਜਦੋਂ ਅਮਰੀਕਾ ਦੇ ਮੀਡੀਏ ਵਿੱਚ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਤਾਂ ਹਰੀ ਸਿੰਘ ਰੰਧਾਵੇ ਨੇ ਅਮਰੀਕਾ ਦੇ ਅਖਬਾਰਾਂ ਵਿੱਚ ਆਪਣਾ ਪੱਖ ਨਾ ਪੇਸ਼ ਕਰਕੇ ਸਗੋਂ ਹਿੰਦੂ ਅਖਬਾਰ ‘ਜਗਬਾਣੀ’, ਜੋ ਇਨ੍ਹਾਂ ਦਾ ਭਾਈਵਾਲ ਹੈ, ਨੂੰ ਆਪਣਾ ਪੱਖ ਪੇਸ ਕਰਨ ਲਈ ਚੁਣਿਆ। ਜੱਥੇਦਾਰ ਜੀ ਇਹ ਹੈ ਤੁਹਾਡੇ ਪਹਿਲਵਾਨਾਂ ਦੀ ਅਸਲੀਅਤ। ਪੈਸੇ ਦੇ ਕੇ ਖਬਰਾਂ ਛਪਵਾਉਣੀਆਂ।

ਲਓ ਹੁਣ ਸੁਣੋ ਤੁਸੀਂ ਆਪਣੀ ਤੇ ਆਪਣੇ ਪਹਿਲਵਾਨਾਂ ਦੀ ਅਸਲੀ ਅਤੇ ਸੰਖੇਪ ਕਹਾਣੀ।

  1. ਜੱਥੇਦਾਰ ਜੀ ਤੁਸੀਂ ਰੇਡੀਓ ਸ਼ੇਰ-ਏ ਪੰਜਾਬ, ਪ੍ਰੋਗਰਾਮ ‘ਦਿਲਾਂ ਦੀ ਸਾਂਝ’ ਜਿਸਦੇ ਸੰਚਾਲਕ ਹਨ ਸ੍ਰ. ਕੁਲਦੀਪ ਸਿੰਘ, ਦੀ ਲਾਈਨ ਬੰਦ ਕਰਕੇ ਭੱਜ ਗਏ ਸੀ ਜਦੋਂ ਤੁਹਾਨੂੰ "ਚਰਿਤ੍ਰੋਪਖਿਯਾਨ’ ਦੇ 402ਵੇਂ ਚਰਿਤ੍ਰੋਪਖਿਯਾਨ ਦੀ ਵਿਆਖਿਆ ਕਰਨ ਲਈ ਕਿਹਾ ਗਿਆ ਸੀ।
  2. ਦੂਜਾ ਵੱਡਾ ਸ਼ੇਰ ਡਾ. ਜੋਧ ਸਿੰਘ ਜਿਸਨੇ ਇਸ ਗ੍ਰੰਥ ਦਾ ਅੰਗਰੇਜੀ ਤੇ ਹਿੰਦੀ ਵਿੱਚ ਵੀ ਅਨੁਵਾਦ ਕੀਤਾ ਹੈ ਵੀ ਉਪਰੋਕਤ ਰੇਡੀਓ ਤੇ ਇਹ ਮੰਨ ਕੇ ਗਿਆ ਹੈ ਕਿ ਇਹ ਸਾਰਾ ਗ੍ਰੰਥ ਗੁਰੂ ਜੀ ਦਾ ਨਹੀਂ ਹੋ ਸਕਦਾ। ਇਸ ਦੀ ਰੀਕਾਰਡਿਗ ਵੀ www.singhsabhacanada.com ਤੇ ਪਾਈ ਹੋਈ ਹੈ।
  3. ਉਪਰੋਕਤ ਰੇਡੀਓ ਤੇ ਹੀ ਦਮਦਮੀ ਟਕਸਾਲ ਵਾਲਾ ਧੁੰਮਾ ਵੀ ਲਾਈਨ ਛੱਡ ਕੇ ਭੱਜਿਆ ਸੀ।
  4. ਪ੍ਰੋ. ਹਰਭਜਨ ਸਿੰਘ ਵੀ ਚਰਚਾ ਕਰਨ ਤੋਂ ਭੱਜਿਆ ਹੈ। ਉਸਦੇ ਨਾਮ ਚਿੱਠੀਆਂ ਹਾਲੇ ਵੀ ਸਿੱਖ ਮਾਰਗ (www.sikhmarg.com) ਪੜ੍ਹੀਆਂ ਜਾ ਸਕਦੀਆਂ ਹਨ।
  5. ਵਕੀਲ ਗੁਰਸ਼ਰਨਜੀਤ ਸਿੰਘ ਲਾਂਬਾ ਟੋਰਾਂਟੋ ਵਿੱਚ ਚਰਚਾ ਸਮੇਂ ਸਾਰੇ ਹੱਥਿਆਰ ਸੁੱਟ ਕੇ ਭੱਜਿਆ ਹੈ। ਇਹ ਰੀਕਾਰਡਿਗ ਸਾਡੇ ਕੋਲ ਹੈ।
  6. ਡਾ ਹਰਪਾਲ ਸਿੰਘ ਪੰਨੂੰ ਤੇ ਹੋਰ ਬਾਕੀ ਦੇ ਛੋਟੇ ਮੱਲ ਵੀ ਕਿਸੇ ਸਵਾਲ ਦਾ ਜਵਾਬ ਨਹੀਂ ਦੇ ਸਕੇ।

ਭਾਈ ਇਕਬਾਲ ਸਿੰਘ ਜੀ, ਸਾਡਾ ਤੁਹਾਨੂੰ ਚੈਲਿੰਜ ਹੈ ਕਿ ਜਦੋਂ ਕਦੇ ਵੀ ਤੁਸੀਂ ਅਮਰੀਕਾ-ਕੈਨੇਡਾ ਲਿਫਾਫੇ ਇੱਕਠੇ ਕਰਨ ਆਓ ਤਾਂ ਆਪਣੇ ਆਉਣ ਦੀ ਸੂਚਨਾ ਮੀਡੀਏ ਰਾਹੀਂ ਸਾਨੂੰ ਜਰੂਰ ਦੇਣੀ। ਅਸੀਂ ਹਰ ਹਾਲਤ ਵਿੱਚ ਤੁਹਾਡੇ ਨਾਲ ਆਹਮਣੇ ਸਾਹਮਣੇ ਬੈਠ ਕੇ ਵਿਚਾਰ ਚਰਚਾ ਕਰਨ ਲਈ ਪਹੁੰਚਾਂਗੇ ਤਾਂ ਜੋ ਇਸ ਦਸਮ ਗ੍ਰੰਥ ਦੀ ਅਤੇ ਤੁਹਾਡੀ ਅਸਲੀਅਤ ਨੂੰ ਸੰਗਤਾਂ ਦੇ ਸਾਹਮਣੇ ਲਿਆਂਦਾ ਜਾ ਸਕੇ।

ਗੁਰੂ ਪੰਥ ਦੇ ਦਾਸ,

ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਬਰੈਂਪਟਨ, ਵਿਨੀਪੈਗ, ਐਡਮੋਨਟਨ, ਵੈਨਕੂਵਰ, ਯੂ. ਕੇ ਸਾਊਥਾਲ ਅਤੇ ਅਮਰੀਕਾ ਨਿਊਯਾਰਕ-ਸੈਕਰਾਮਿੰਟੋ।


(27/06/09)
ਇੰਟਰਨੈਸ਼ਨਲ ਸਿੱਖ ਮਿਸ਼ਨ

ਵਿਦੇਸ਼ੀ ਮੁੰਡੇ ਹੀ ਨਹੀਂ ਕੁੜੀਆਂ ਵੀ ਮੁੰਡਿਆਂ ਦੀਆਂ ਜ਼ਿੰਦਗੀਆਂ ਨਾਲ ਖੇਡਾਂ ਕਰਦੀਆਂ ਹਨ
ਲੰਡਨ/ਬਲਾਚੌਰ- (ਵਿਸ਼ੇਸ਼ ਪੱਤਰਪਰੇਰਕ) – ਦੁਨੀਆਂ ਭਰ ਵਿੱਚ ਚਰਚਾ ਹੈ ਕਿ ਵਿਦੇਸ਼ੀ ਲਾੜੇ ਚਾਰ-ਚਾਰ ਵਿਆਹ ਕਰ ਕੇ ਕੁੜੀਆਂ ਦੀ ਜ਼ਿੰਦਗੀ ਖ਼ਰਾਬ ਕਰਦੇ ਹਨ ਪਰ ਦੂਜੇ ਪਾਸੇ ਵਿਦੇਸ਼ੀ ਕੁੜੀਆਂ ਵੀ ਮੁੰਡਿਆਂ ਨਾਲ ਖੇਡਾਂ ਕਰ ਕੇ ਉਨ੍ਹਾਂ ਦੀ ਜ਼ਿੰਦਗੀ ਖ਼ਰਾਬ ਕਰਨ ਵਿੱਚ ਘਟ ਨਹੀਂ ਹਨ। ਅਜਿਹੀ ਹੀ ਇੱਕ ਘਟਨਾ ਬਲਾਚੌਰ ਤਹਿਸੀਲ ਦੇ ਪਿੰਡ ਮਜਾਰੀ ਦੇ ਨੇੜਲੇ ਪਿੰਡ ਰਾਣੇਵਾਲ ਟੱਪਰੀਆਂ ਵਿੱਚ ਰਹਿੰਦੇ ਇੱਕ ਸਿੱਖ ਨੌਜਵਾਨ ਕੁਲਵਿੰਦਰ ਸਿੰਘ ਸਾਧੜਾ ਨਾਲ ਹੋਈ। ਕੁਲਵਿੰਦਰ ਸਿੰਘ 2007 ਦੀਆਂ ਗਰਮੀਆਂ ਵਿੱਚ ਆਪਣੇ ਇੱਕ ਦੋਸਤ ਦੇ ਵਿਆਹ ਵਿੱਚ ਸ਼ਾਮਿਲ ਹੋਣ ਵਾਸਤੇ ਇੰਗਲੈਂਡ ਗਿਆ ਹੋਇਆ ਸੀ। ਜਿਵੇਂ ਕਿ ਵਿਆਹ ਵਿੱਚ ਹੁੰਦਾ ਹੈ ਇੱਕ ਵਲੈਤਣ ਕੁੜੀ ਦੀਪਜੋਤ ਕੌਰ (ਜੋਤੀ) ਦੀਆਂ ਅੱਖਾਂ ਇਸ ਨੌਜਵਾਨ ਨਾਲ ਚਾਰ ਹੋ ਗਈਆਂ। ਇਸ ਮਗਰੋਂ ਦੋਵੇਂ ਕਈ ਵਾਰ ਮਿਲੇ ਅਤੇ ਅਖ਼ੀਰ ਦੋਹਾਂ ਨੇ ‘ਇਕ’ ਹੋਣ ਦਾ ਫ਼ੈਸਲਾ ਕਰ ਲਿਆ। ਪਹਿਲਾਂ ਤਾਂ ਕੁੜੀ ਦੇ ਬਾਪ ਡਾ: ਗੁਰਦੀਪ ਸਿੰਘ ਨੇ ਇਹ ਰਿਸ਼ਤਾ ਮਨਜ਼ੂਰ ਨਾ ਕੀਤਾ ਪਰ ਅਖ਼ੀਰ ਉਸ ਨੇ ਹਥਿਆਰ ਸੁੱਟ ਦਿੱਤੇ। ਦਰਅਸਲ ਕੁੜੀ ਦੇ ਬਾਪ ਨਾਲ ਵੀ ਅਜਿਹਾ ਹੋ ਚੁਕਾ ਸੀ। ਉਸ ਨੂੰ ਵੀ ਉਸ ਦੀ ਪਤਨੀ ਨੇ ਤਿਆਗ ਦਿੱਤਾ ਸੀ ਤੇ ਅਖ਼ੀਰ ਉਸ ਨੇ ਪੱਕਾ ਹੋਣ ਵਾਸਤੇ ਇੱਕ ਤਲਾਕਸ਼ੁਦਾ ਰਾਧਾ ਸੁਆਮਨ ਕੁੜੀ, ਜਿਸ ਦਾ ਪਹਿਲੇ ਵਿਆਹ ਚੋਂ ਇੱਕ ਦਸ ਕੂ ਸਾਲ ਦਾ ਮੁੰਡਾ ਵੀ ਸੀ, ਨਾਲ ਵਿਆਹ ਕਰ ਲਿਆ ਸੀ। ਇਸ ਦਾ ਇੱਕ ਹੋਰ ਕਾਰਨ ਇਹ ਵੀ ਸੀ ਕਿ ਕੁੜੀ ਦਾ ਪਹਿਲਾਂ ਕਸੇ ਹੋਰ ਨਾਲ ਵਿਆਹ ਰੱਖਿਆ ਹੋਇਆ ਸੀ ਤੇ ਉਹ ਕੁੜੀ ਨੂੰ ਵਿਆਹੁਣ ਤੋਂ ਮੁਕਰ ਗਏ ਸਨ। ਦੋਹਾਂ ਦਾ ਵਿਆਹ ਸਾਦੇ ਢੰਗ ਨਾਲ 22 ਅਗਸਤ 2007 ਦੇ ਦਿਨ ਗੁਰਦੁਆਰੇ ਵਿੱਚ ਹੋਣਾ ਨੀਅਤ ਹੋਇਆ। ਪਰ ਇੱਕ ਸਾਜ਼ਿਸ਼ ਹੇਠ 21 ਅਗਸਤ ਨੂੰ ਕੁਲਵਿੰਦਰ ਸਿੰਘ ਦੇ ਘਰ ਪੁਲੀਸ ਭੇਜ ਕੇ ਉਸ ਨੂੰ ਗ੍ਰਿਫ਼ਤਾਰ ਕਰਵਾ ਦਿੱਤਾ ਗਿਆ। ਉਸ ਨੂੰ ਸ਼ੱਕ ਸੀ ਕਿ ਇਹ ਸਾਜ਼ਿਸ਼ ਉਸ ਦੇ ਹੋਣ ਵਾਲੇ ਸਹੁਰੇ ਗੁਰਦੀਪ ਸਿੰਘ ਨੇ ਕੀਤੀ ਸੀ।
ਕੁਲਵਿੰਦਰ ਸਿੰਘ ਦੇ ਪਿਆਰ ਵਿੱਚ ਅਜੇ ਜਾਨ ਸੀ। ਦੀਪਜੋਤ ਕੌਰ ਉਸ ਨੂੰ ਜੇਲ੍ਹ ਵਿੱਚ ਫ਼ੂਨ ਕਰ ਕੇ ਪਿਆਰ ਜਿਤਾਂਦੀ ਰਹੀ। ਪਰ ਕਾਨੂੰਨ ਉਸ ਵਿਚਾਰੇ ਪਰੇਮੀ ਦੇ ਰਾਹ ਵਿੱਚ ਖੜੋ ਗਿਆ। ਉਸ ਨੂੰ ਡੇਢ ਮਹੀਨਾ ਜੇਲ੍ਹ ਵਿੱਚ ਰੱਖਣ ਮਗਰੋਂ 9 ਸਤੰਬਰ 2007 ਨੂੰ ਦਿੱਲੀ ਡਿਪੋਰਟ ਕਰ ਦਿੱਤਾ ਗਿਆ। ਜਦ ਉਹ ਪਿੰਡ ਪੁੱਜਾ ਤਾਂ ਉਸ ਨੇ ਜੋਤੀ ਨਾਲ ਫੇਰ ਰਾਬਤਾ ਕਾਇਮ ਕਰ ਲਿਆ ਤੇ ਦੋਹਾਂ ਵਿੱਚ ਫਿਰ ਪਿਆਰ ਪੀਂਘਾਂ ਵਧਣ ਲਗ ਪਈਆਂ। ਉਨ੍ਹਾਂ ਨੇ ਪੰਜਾਬ ਵਿੱਚ ਵਿਆਹ ਕਰਵਾਉਣ ਦਾ ਫੈਸਲਾ ਕੀਤਾ। ਵਿਆਹ ਦੀ ਤਾਰੀਖ਼ 20 ਫ਼ਰਵਰੀ 2008 ਰੱਖੀ ਗਈ। ਕੁੜੀ ਨੇ 7 ਫ਼ਰਵਰੀ ਨੂੰ ਲੰਡਨ ਤੋਂ ਜਹਾਜ਼ ਫੜਨਾ ਸੀ। ਪਰ ਵਿਚਾਰਾ ਕੁਲਵਿੰਦਰ ਸਿੰਘ ਇਸ ਵਾਰ ਫੇਰ ਪਿਆਸਾ ਰਹਿ ਗਿਆ। ਫਲਾਈਟ ਤੋਂ ਇੱਕ ਦਿਨ ਪਹਿਲਾਂ ਕੁੜੀ ਕਿਸੇ ਹੋਰ ਪਰੇਮੀ ਨਾਲ ਘਰੋਂ ਭੱਜ ਗਈ। ਹੁਣ ਪਤਾ ਲਗਾ ਹੈ ਕਿ ਕੁੜੀ ਉਸ ਨੂੰ ਵੀ ਛੱਡ ਗਈ ਹੈ। ਦੁਖ ਦੀ ਗੱਲ ਤਾਂ ਇਹ ਹੈ ਕਿ ਕੁੜੀ ਦਾ ਬਾਪ ਧਰਮ ਦੇ ਲੈਕਚਰ ਕਰਦਾ ਰਹਿੰਦਾ ਹੈ ਤੇ ਉਸ ਦਾ ਆਪਣਾ ਜੀਵਨ ਅਧਾਰਮਿਕ ਤਾਂ ਹੈ ਈ ਤੇ ਉਸ ਦੀ ਕੁੜੀ ਆਪ ਮੁੰਡਿਆਂ ਦੀਆਂ ਜ਼ਿੰਦਗੀਆਂ ਨਾਲ ਖੇਡਦੀ ਹੈ। ਇਹੋ ਜਿਹੀਆਂ ਕੁੜੀਆਂ ਬਰਤਾਨੀਆ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਹਨ।
ਨੋਟ: ਇਸ ਕੇਸ ਬਾਰੇ ਡਾ ਦਿਲਗੀਰ ਸਿੰਘ ਜੀ ਨੂੰ ਵੀ ਸਾਰਾ ਕੁੱਝ ਪਤਾ ਹੈ


(27/06/09)
ਗੁਰਮੀਤ ਸਿੰਘ ਆਸਟ੍ਰੇਲੀਆ

Respected Giani Surjit Singh jee (New Delhi),
Waheguru jee ka Khalsa Waheguru jee kee Fateh
Every week I read your Articles based on Gurbaani as enshrined in the Guru Granth Sahib by clicking: www.sikhmarg.com
In fact, you have been doing this Nishkaam Seva for the last over (50) years and you also fully know all the Shabds.
In the current Article on the above subject matter, you have quoted more than (50) Shabds but after reading, your message it seems to me that you continue to believe in Transmigration just as Hindus do. Will you confirm it or I have not properly understood the conclusion of your lengthy Article?
As a student of Sikh Religion, I have been given to understand that Gurus Sahibaan did not believe in such Hindus' rituals or brahminical doctrine such as caste, re-incarnation, transmigration, devi-devtas, heaven or hell, pilgrimages at holy places, etc. etc. Since you are Principal and I am an ordinary student, I am seeking your advice when convenient.
With best wishes,
Gurmit Singh (Sydney-Australia)


(25/06/09)
ਨਿਰਭੈ ਸਿੰਘ

ਸਤਿਕਾਰਯੋਗ ਮੱਖਣ ਸਿੰਘ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਗੁਰੂ ਜੀ ਕੀ ਫਤਿਹ।

ਐਸੇ ਗੁਰਸਿੱਖ ਜ਼ਰੂਰ ਹਨ ਜੋ ਗੁਰਮਤਿ ਨੂੰ ਪ੍ਰਣਾਏ ਹੋਣ ਕਰਕੇ ਗੁਰਬਾਣੀ ਨੂੰ ਪੜ੍ਹ, ਸੁਣ ਕੇ ਵਿਚਾਰਦੇ ਹਨ ਔਰ ਆਪਣਾ ਜੀਵਨ ਗੁਰਬਾਣੀ ਵਿੱਚ ਦਰਜ਼ ਜੀਵਨ ਸ਼ੈਲੀ ਅਨੁਸਾਰ ਬਸਰ ਕਰ ਰਹੇ ਹਨ, ਪਰ ਹੈਨ ਵਿਰਲੇ ਘਣੇ ਨਹੀਂ। ਐਸੇ ਗੁਰਸਿੱਖ ਅਪਣੇ ਆਪ ਨੂੰ ਹੋਰ ਗੁਰਸਿੱਖਾਂ ਦੇ ਭਾਈ ਜਾਂ ਵੀਰ ਹੀ ਸਮਝਦੇ ਹਨ।
ਦੂਜੇ ਬੰਨੇ ਅੱਜ ਦੇ ਜ਼ਮਾਨੇ ਵਿੱਚ ਕੋਈ ਐਸਾ ਸਾਧ, ਸੰਤ ਡੇਰੇਦਾਰ ਹੈ ਹੀ ਨਹੀਂ ਜੋ ਗੁਰਮਤਿ ਦਾ ਧਾਰਨੀ ਹੋਵੇ, ਕਿਉਂ ਕਿ ਹਰ ਡੇਰੇਦਾਰ ਦੀ ਡੋਰ ਕਿਸੇ ਨਾਂ ਕਿਸੇ ਸਿਆਸੀ ਪਾਰਟੀ ਨਾਲ ਜੁੜੀ ਹੋਈ ਹੋਣ ਕਰਕੇ ਮੌਕੇ ਦੀ ਸਰਕਾਰ ਨਾਲ ਅੰਦਰ ਖਾਤੇ ਸਾਂਝ ਦਾ ਰਸਤਾ ਮੋਕਲਾ ਹੋ ਹੀ ਜਾਂਦਾ ਹੈ। ਭਾਰਤ ਸਰਕਾਰ ਤਾਂ ਤਹਈਆ ਕਰੀ ਬੈਠੀ ਹੈ ਕਿ ਕੁਛ ਵੀ ਕਰਨਾਂ ਪਏ ਘੱਟਗਿਣਤੀ ਕੌਮਾਂ ਨੂੰ, ਖਾਸ ਕਰ ਸਿੱਖਾਂ ਨੂੰ ਏਨਾਂ ਦਬਾ ਕੇ ਰਖਣਾ ਹੈ ਕਿ ਸਿੱਖ ਜ਼ਲੀਲ ਹੋਣੋਂ ਸਿੱਖੀ ਨੂੰ ਤਿਲਾਂਜਲੀ ਦੇਣ ਲਈ ਮਜ਼ਬੂਰ ਹੋ ਜਾਂਣ੍ਹ ਤਾਂ ਕਿ ਸਿੱਖ ਧਰਮ ਨੂੰ ਸਹਿਜੇ ਹੀ ਹਿੰਦੂਆਂ ਵਿੱਚ ਜਜ਼ਬ ਕੀਤਾ ਜਾ ਸਕੇ। ਏਸ ਸੋਚ ਤਹਿਤ ਹੀ ਉਹ ਬੂਬਨਿਆਂ ਨਾਲ ਭਾਈਵਾਲੀ ਪਾ ਕੇ ਉਹਨਾਂ ਨੂੰ ਸ਼ੈਹ ਦੇ ਕੇ ਅਤੇ ਹਿਫਾਜ਼ਤ ਮੁਹਈਆ ਕਰ ਕੇ ਉਹਨਾਂ ਤੋਂ ਉਹ ਕੰਮ ਕਰਾਉਂਦੇ ਹਨ ਜਿਸ ਨਾਲ ਸਿੱਖਾਂ ਵਿੱਚ ਵੰਡੀਆਂ ਪੈਣ, ਨਿਘਾਰ ਆਏ ਅਤੇ ਉਹ ਧਰਮ ਦੇ ਅਸਲ ਨਾਲੋਂ ਟੁੱਟ ਜਾਣ। ਤਾਂਹੀਓਂ ਤਾਂ ਸ੍ਰ: ਦਰਸ਼ਨ ਸਿੰਘ ਘਣਕੱਸ ਹੋਰੀਂ ਇਹ ਲਾਈਨਾਂ ਲਿਖੀਆਂ ਹਨ:
ਦਸਮ ਗ੍ਰੰਥ ਦੇ ਸਾਧ ਪੂਜਾਰੀ, ਨਾ ਪੁਤ, ਨਾ ਧੀ, ਨਾ ਘਰਵਾਲੀ,
ਲੁੱਚੇ ਲੰਡੇ ਤੇ ਵਿਭਚਾਰੀ, ਸਾਧ ਨਾ ਆਖੋ ਨੀ, ਆਖੋ ਸ੍ਹਾਨ ਸਰਕਾਰੀ।
ਚਿੱਟੀਆਂ ਪੱਗਾਂ, ਚਿੱਟੇ ਚੋਲ੍ਹੇ, ਚਿੱਟੀਆਂ ਕਾਰਾਂ, ਵਿੱਚ ਕਬੂਤੱਰ ਗੋਲੇ,
ਛੜੇ ਸਾਧਾਂ ਦੀ ਸਦਾ ਦਵਾਲੀ, ਨਾ ਪੁਤ, ਨਾ ਧੀ, ਨਾ ਘਰਵਾਲੀ,
ਲੁੱਚੇ ਲੰਡੇ ਤੇ ਵਿਭਚਾਰੀ, ਸਾਧ ਨਾ ਆਖੋ ਨੀ, ਆਖੋ ਸ੍ਹਾਨ ਸਰਕਾਰੀ।

ਸਿੱਖਾਂ ਵਿੱਚ ਪਹਿਲਾਂ ਨਾਂਹ ਕੋਈ ਸਾਧ ਬੂਬਨਾ ਹੋਇਆ ਨਾਂਹ ਸੰਤ, ਬ੍ਰਹਮਗਿਆਨੀ, ਮਹਾਂਪੁਰਖ ਅਤੇ ਨਾਂਹ ਕੋਈ ਨੰਬਰੀਆ (108-1008)। ਇਹ ਸਾਰੇ ਖਿਤਾਬ ਬੂਬਨੇ ਆਪੇ ਹੀ ਲਗਾ ਕੇ ਅਪਣੀ ਮਹਤੱਤਾ ਵਧਾਉਂਦੇ ਹਨ। ਇਹ ਆਪਣੇ ਚਾਟੜਿਆਂ ਕੋਲੋਂ ਅਫਵਾਹਾਂ ਫੈਲਾ ਕੇ ਭੋਲੇ ਭਾਲੇ ਲੋਕਾਂ ਨੂੰ ਫਸਾ ਕੇ ਉਹਨਾਂ ਦੀ ਮਾਇਕ ਲੁੱਟ ਕਰਦੇ ਹਨ, ਸਰੀਰਿਕ ਸੋਸ਼ਣ ਕਰਦੇ ਹਨ ਅਤੇ ਧਰਮ ਨਾਲੋਂ ਤੋੜ ਕੇ ਕੁਰਾਹੇ ਪੌਂਦੇ ਹਨ। ਲਗਪਗ ਸਾਰੇ ਹੀ ਸਾਧ ਮੱਥਾ ਟਕੌਂਦੇ ਹਨ ਉਹ ਵੀ ਗੁਰੂ ਗ੍ਰੰਥ ਸਹਿਬ ਦੀ ਹਜ਼ੂਰੀ ਵਿੱਚ ਅਤੇ ਇਸ ਤਰਾਂ ਇੱਕ ਪਾਸੇ ਗੁਰੂ ਗ੍ਰੰਥ ਦੇ ਸ਼ਰੀਕ ਬਣਨ ਦੀ ਅਵੱਗਿਆ ਕਰਦੇ ਹਨ ਦੂਸਰੇ ਇਸ ਤਰਾਂ ਕਰਕੇ ਤੁਹਾਡੀ ਗੁਰੂ ਗ੍ਰੰਥ ਸਹਿਬ ਪ੍ਰਤੀ ਸ਼ਰਧਾ ਤੋੜਨ ਲਈ ਅਗਵਾਈ ਕਰਦੇ ਹਨ। ਇਹਨਾਂ ਦਾ ਖਾਣ-ਪੀਣ ਰਹਿਣ-ਸਹਿਣ ਐਸ਼ੋ-ਇਸ਼ਰਤ ਸਭ ਲੋਕਾਂ ਸਿਰ ਭਾਵ ਤੁਹਾਡੇ ਸਿਰ। ਇਸ ਤਰਾਂ ਵੇਹਲੜਾਂ ਦੀ ਇਹ ਧਾੜ ਟੱਬਰਦਾਰੀ ਅਤੇ ਧਰਮ ਤੋਂ ਭਗੌੜੀ ਹੈ ਕਿਉਂ ਕਿ ਧਰਮ ਤਾਂ ਦਸਾਂ ਨੌਂਹਾਂ ਦੀ ਕਿਰਤ ਕਰਦਿਆਂ ਗ੍ਰਿਹਸਤੀ ਜੀਵਨ ਵਿੱਚ ਵਿਚਰਦਿਆਂ ਅਕਾਲ-ਪੁਰਖ ਦੀ ਯਾਦ ਨਾਲ ਸੁਆਸ ਸੁਆਸ ਜੁੜ ਕੇ ਰਹਿੰਦਿਆਂ ਜਿਊਣ ਦੀ ਜਾਚ ਸਿਖੌਂਦਾ ਹੈ। ਗੁਰ ਵਾਕ ਹਨ ‘ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ’ (ਪੰਨਾਂ 522)। ਪੰਜਾਬ ਵਿੱਚ ਐਸ ਵੇਲੇ ਲਗਪਗ 16000 ਇਹਨਾਂ ਬਨਾਰਸ ਕੇ ਠਗਾਂ ਦੇ ਡੇਰੇ ਹਨ ਜੋ ਆਮ ਜਨਤਾ ਸਿਰ ਵਾਧੂ ਦਾ ਭਾਰ ਹਨ। ਜਿੰਨੀ ਜਲਦੀ ਹੋ ਸਕੇ ਪੰਜਾਬ ਵਾਸੀਆਂ ਨੂੰ ਇਹਨਾਂ ਬੇ ਮੌਸਮੀ ਜੋਕਾਂ ਤੋਂ ਖਹਿੜਾ ਛੁਡੌਣਾ ਚਾਹੀਦਾ ਹੈ ਤਾਂ ਕਿ ਆਮ ਪੰਜਾਬੀ ਅਤੇ ਸਿੱਖ ਖਾਸ ਤੌਰ ਉੱਪਰ ਬੇਇਜ਼ਤ ਔਰ ਬੇਦੀਨੇ ਹੋਣੋਂ ਬਚ ਸਕਣ।
ਮੇਰੇ ਖਿਆਲ ਵਿੱਚ ਸ੍ਰ: ਮਖਣ ਸਿੰਘ ਜੀ ਹੁਣਾਂ ਦੇ ਸਵਾਲ ਦਾ ਅਸਲ ਮਕਸਦ ਸਾਧਾਂ ਨਾਲ ਵਰਤੋਂ ਕਰਨ ਵੇਲੇ ਕਿਸੇ ਨੂੰ ਚੰਗਾ ਤੇ ਕਿਸੇ ਨੂੰ ਮਾੜਾ ਸਮਝਣਾਂ ਹੈ - ਇਹ ਸਿਰਫ ਸਾਡੀ ਅਗਿਆਨਤਾ ਹੀ ਹੈ ਪਰ ਹੈਨ ਇਹ ਸਾਰੇ ਇੱਕੋ ਥੈਲੀ ਦੇ ਚੱਟੇ ਵੱਟੇ ਜ਼ਿਆਦਾ ਜਾਂ ਘਟ ਮਸ਼ਹੂਰੀ ਮਾਹਿਨੇ ਨਹੀਂ ਰਖਦੀ। ਏਸ ਕਰਕੇ ਸਭ ਸਾਧਾਂ ਅਤੇ ਡੇਰਿਆਂ ਦਾ ਹਰ ਪੰਜਾਬੀ ਨੂੰ ਖਾਸ ਕਰ ਗੁਰੂ ਕੇ ਸਿੱਖਾਂ ਨੂੰ ਬਾਈਕਾਟ ਕਰ ਦੇਣਾਂ ਚਾਹੀਦਾ ਹੈ ਤਾਂ ਕਿ ਇਹਨਾਂ ਲੁਟੇਰਿਆਂ ਦੀ ਸਪਲਾਈ ਲਾਈਨ ਬੰਦ ਹੋਵੇ ਅਤੇ ਇਹ ਅਣਿਆਈ ਮੌਤੇ ਮਾਰੇ ਜਾਣ। ਏਸ ਵਿੱਚ ਹੀ ਸਰਬਤ ਦੀ ਭਲਾਈ, ਬੇਹਤਰੀ, ਬਚਤ ਤੇ ਖੁਸ਼ਹਾਲੀ ਅਤੇ ਸਭ ਤੋਂ ਵਧ ਇਜ਼ੱਤ ਦੀ ਮੈਹਫੂਜ਼ਤਾ ਹੈ। ਇਹ ਤਾਂਹੀਓਂ ਸੰਭਵ ਹੈ ਜਦੋਂ ਅਸੀਂ ਸਿਰਫ ਤੇ ਸਿਰਫ ਇੱਕ ਅਕਾਲ-ਪੁਰਖ ਦੇ ਲੜ, ਗੁਰੂ ਗ੍ਰੰਥ ਸਹਿਬ ਵਿੱਚ ਬਿਆਨ ਕੀਤੇ ਹੋਏ ਸ਼ਬਦ ਨੂੰ ਵੀਚਾਰ ਦੁਆਰਾ ਸਮਝ ਕੇ, ਲਗ ਗਏ। ਗੁਰ ਸ਼ਬਦ ਨੂੰ ਸਮਝਣ ਲਈ ਪ੍ਰੋ: ਸਾਹਿਬ ਸਿੰਘ ਦਾ ਦਰਪਣ ਕਾਫੀ ਅਗਵਾਈ ਕਰ ਸਕਦਾ ਹੈ ਜੋ ਇੰਟਰਨੈਟ ਤੋਂ ਡਾਊਨਲੋਡ ਭੀ ਕੀਤਾ ਜਾ ਸਕਦਾ ਹੈ।
ਆਪ ਜੀ ਦਾ ਹਿਤੂ, ਨਿਰਭੈ ਸਿੰਘ


(25/06/09)
ਜਰਨੈਲ ਸਿੰਘ ਆਸਟ੍ਰੇਲੀਆ

Dear Surjit Singh ji

You made the following statement in your article published couple of weeks ago.

ਮਨੁੱਖਾ ਜੂਨ ਫ਼ਿਰ ਤੋਂ ਅਵਸਰ ਹੁੰਦਾ ਹੈ ਜਨਮ-ਮਰਣ ਦੇ ਗੇੜ ਚੋਂ ਨਿਕਲਣ ਲਈ ਤੇ ਇਸ ਮਕਸਦ ਦੀ ਪ੍ਰਾਪਤੀ ਲਈ ਮਨੁੱਖ ਨੂੰ ‘ਮਨ’ ਵਾਲੀ ਦਾਤ ਮਿਲਦੀ ਹੈ।

If I understand you correctly here, you are saying that God has blessed human beings with ‘mind’ which becomes a vehicle of their liberation if used properly. Do you think that other species do not have a mind. And could you please quote a few verses from SGGS to substantiate this statement.

Regards

Jarnail Singh

Sydney Australia


(24/06/09)
ਗੁਰਮਤਿ ਸੰਚਾਰ ਸਭਾ ਜਰਮਨੀ

ਅਗਿਆਨਤਾ `ਚ ਅਸੀਂ ਕੀ ਕਰ ਰਹੇ ਹਾਂ!
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਬਾਬਾ ਪ੍ਰੇਮ ਸਿੰਘ ਜੀ ਮੁਰਾਰੇ ਵਾਲੇ ਅਤਿ ਸਤਿਕਾਰਿਤ ਸਖਸ਼ੀਅਤ ਦੇ ਮਾਲਕ ਸਨ। ਉਹਨਾਂ ਦੀ ਬਦੌਲਤ ਸਦਕਾ ਹੀ ਪਾਕਿਸਤਾਨ ਤੋਂ ਉਜੜਨ ਬਾਅਦ ਸਿੱਖ ਕੌਮ ਦੇ ਇੱਕ ਹਿੱਸੇ (ਲੁਬਾਣਾ ਭਾਈਚਾਰਾ) ਨੂੰ ਇੱਕ ਖਾਸ ਇਲਾਕੇ ਵਿੱਚ ਵਸੇਬਾ ਕਰਾ ਸਕਣਾ ਅਤੇ ਜੋ ਉਹਨਾਂ ਨੇ ਵਿਦਿਆ ਦੇ ਖੇਤਰ ਵਿੱਚ ਤਰੱਕੀ ਵਾਸਤੇ ਉੱਪਰਾਲੇ ਕੀਤੇ ਉਹ ਓਸ ਤੋਂ ਭੀ ਸ਼ਲਾਗਾਯੋਗ ਹਨ। ਪੰਜਾਬ ਵਿੱਚ ਐਮ ਐਲ ਏ ਰਹਿੰਦੇ ਹੋਏ ਵੀ ਉਹਨਾਂ ਨੇ ਆਪਣੇ ਸਿੱਖ ਭਾਈਚਾਰੇ ਦੀ ਬੇਹਤਰੀ ਲਈ ਕਈ ਸ਼ਾਨਦਾਰ ਉਪਰਾਲੇ ਕੀਤੇ ਜਿਸ ਵਾਸਤੇ ਉਹ ਮਾਣ ਸਤਿਕਾਰ ਦੇ ਪਾਤਰ ਹਨ।

ਪਰ ਜਦੋਂ ਪੂਰੀ ਸਿੱਖ ਕੌਮ ਪੰਚਮ ਨਾਨਕ ਪਾਤਸ਼ਾਹ ਦਾ ਸ਼ਹੀਦੀ ਪੁਰਬ ਅਤੇ ਚੌਰਾਸੀ ਦਾ ਤੀਜਾ ਵਡਾ ਘਲੂਕਾਰਾ ਸੋਗ ਵਿੱਚ ਡੁਬੀ ਹੋਈ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਥਾਂਹ ਪੁਰ ਥਾਂਹ ਸਮਾਗਮ ਕਰ ਰਹੀ ਹੋਵੇ ਉਸ ਵੇਲੇ ਗੁਰੂ ਕੇ ਸਿੱਖ ਅਖਵੌਣ ਵਾਲੇ (ਜੋ ਆਪਣੇ ਆਪ ਨੂੰ ਲੁਬਾਣੇ ਅਖੌਣਾ ਜ਼ਿਆਦਾ ਪਸੰਦ ਕਰਦੇ ਹਨ ਸ਼ਾਇਦ!) ਬਹੁਤ ਹੀ ਜਲੌਅ ਵਿੱਚ ਰੰਗ ਬਰੰਗੇ ਭੁਕਾਨੇ ਲਾ ਕੇ, ਸਵਾਗਤੀ ਗੇਟ ਬਣਾ ਕੇ ਮੁਰਾਰੇ ਵਾਲੇ (ਸੰਤ) ਪ੍ਰੇਮ ਸਿੰਘ ਜੀ ਦੀ ਬਰਸੀ ਮਨਾ ਰਹੇ ਹੋਣ ਅਤੇ ਇਸ ਮੌਕੇ ਖਾਸ ਲੰਗਰ ਦਾ ਪ੍ਰਬੰਧ ਭੀ ਵਿਸੇਸ਼ ਤੌਰ ਤੇ ਕੀਤਾ ਹੋਇਆ ਹੋਵੇ ਜਿਸ ਵਿੱਚ ਲੱਡੂ, ਜਲੇਬੀਆਂ, ਬੇਸਣ, ਫਲ, ਖੀਰ, ਚਾਹ, ਪਕੌੜੇ ਸ਼ਰਬਤ ਵਗੈਰਾ ਵਰਤਾਏ ਜਾ ਰਹੇ ਹੋਣ ਇਹ ਸੋਭਦਾ ਨਹੀਂ। ਕਿਸ ਖੁਸ਼ੀ ਵਿੱਚ ਇਹ ਸਭ ਕੁੱਝ ਕੀਤਾ ਜਾ ਰਿਹਾ ਸੀ? ਸਾਡੇ ਵੀਰਾਂ ਭੈਣਾਂ ਨੂੰ ਥੋੜ੍ਹਾ ਠਰੰਮੇ ਅਤੇ ਸਬਰ ਵਰਤਦੇ ਹੋਏ ਸੂਝ ਤੋਂ ਕੰਮ ਲੈਣਾ ਚਾਹੀਦਾ ਹੈ ਭਾਵ ਜਦੋਂ ਉਪਰੋਤਕ ਸ਼ਹੀਦੀ ਪੁਰਬ ਅਤੇ ਘਲੂਕਾਰੇ ਦੀ ਯਾਦ ਵਿੱਚ ਕਰਵਾਏ ਜਾ ਰਹੇ ਸਮਾਗਮ ਹੋ ਹਟਣ ਤੋਂ ਬਾਅਦ ਹੀ ਐਸੇ ਜਲੌਅ ਕਰਨੇ ਸੋਭਦੇ ਹਨ। ਕਿਉਂ ਕਿ ਘੱਟੋ ਘੱਟ ਜੂਨ ਦਾ ਪੂਰਾ ਮਹੀਨਾ ਸਾਰੇ ਪੰਜਾਬ ਨੇ ਅਤਿ ਦਰਜੇ ਦਾ ਜ਼ੁਲਮ ਹਿੰਦ ਸਰਕਾਰ ਦੀ ਫੌਜ ਹੱਥੋਂ ਅਪਣੇ ਪਿੰਡੇ ਉੱਤੇ ਹੰਡਾਇਆ ਸੀ ਅਤੇ ਹਜ਼ਾਰਾਂ ਸ਼ਹੀਦੀਆਂ ਹੋਈਆਂ ਸਨ।
ਸ਼ਹੀਦ ਦਾ ਦਰਜਾ ਕਿਉਂ ਕਿ ਬਹੁਤ ਹੀ ਉੱਚਾ ਅਤੇ ਸਤਿਕਾਰਿਤ ਹੈ। ਕਿਉਂ ਕਿ ਸ਼ਹੀਦ ਮਨੁੱਖਤਾ ਦੇ ਭਲੇ ਲਈ ਆਪਾ ਕੁਰਬਾਨ ਕਰਦਾ ਹੈ ਜਿਸ ਵਿੱਚ ਉਸ ਦਾ ਨਿੱਜਪੁਣਾ ਬਿਲਕੁਲ ਮਨਫੀ ਹੁੰਦਾ ਹੈ। ਚੌਰਾਸੀ’ ਚ ਜਿਸ ਸ਼ਹੀਦੀ ਪੁਰਬ ਵੇਲੇ ਦਰਬਾਰ ਸਹਿਬ ਉੱਪਰ ਹਮਲਾ ਕੀਤਾ ਗਿਆ ਸੀ ਉਸ ਪੁਰਬ ਦਾ ਸਬੰਧ ਤਾਂ ਪੰਚਮ ਗੁਰੂ ਨਾਨਕ ਨਾਲ ਮਿਲਦਾ ਹੈ। ਅਗਰ ਅਸੀਂ ਐਸੇ ਮੌਕੇ ਜਲੌਅ ਵਜੋਂ ਕੁੱਝ ਕਰਦੇ ਹਾਂ ਤਾਂ ਸੋਚੋ ਸਾਡਾ ਆਪਣੇ ਪਹਿਲੇ ਸ਼ਹੀਦ ਗੁਰੂ ਪਾਤਸ਼ਾਹ ਅਤੇ ਉਹਨਾਂ ਦੇ ਏਸੇ ਪੁਰਬ ਮੌਕੇ ਸ਼ਰਧਾਂਜਲੀ ਅਰਪਣ ਕਰਨ ਆਈ ਹਜ਼ਾਰਾਂ ਦੀ ਗਿਣਤੀ ਵਿੱਚ ਜ਼ਾਲਮ ਹੱਥੋਂ ਸ਼ਹੀਦ ਹੋਈ ਸਿੱਖ ਸੰਗਤ ਪ੍ਰਤੀ ਕਿੰਨਾਂ ਕੁ ਸਤਿਕਾਰ ਹੈ?
ਸਾਡੇ ਵੀਰਾਂ ਨੂੰ ਇਹ ਨਹੀਂ ਭੁਲਣਾ ਚਾਹੀਦਾ ਕਿ ਸਾਡੀ ਹੋਂਦ ਗੁਰੁ ਸਹਿਬਾਂਨ ਅਤੇ ਅਨੇਕਾਂ ਗੁਰਸਿੱਖਾਂ ਦੀਆਂ ਸ਼ਹਾਦਤਾਂ ਕਰਕੇ ਹੈ ਨਾਂਹ ਕਿ ਕਿਸੇ ਡੇਰੇ ਜਾਂ ਸਾਧ ਕਰਕੇ। ਇਹ ਭੀ ਯਾਦ ਰੱਖਣ ਯੋਗ ਹੈ ਕਿ ਬਾਬਾ ਪ੍ਰੇਮ ਸਿੰਘ ਦੀ ਵਡਿਆਈ ਵੀ ਉਹਨਾਂ ਦੇ ਗੁਰੂ ਮਾਰਗ ਉੱਪਰ ਚਲਣ ਜਾਂ ਉਸ ਨੂੰ ਅਪਨੌਣ ਕਰਕੇ ਹੈ ਨਾਂਹ ਕਿ ਲੁਬਾਣਾ ਜ਼ਾਤ ਕਰਕੇ। ਸਾਨੂੰ ਇਹ ਭੀ ਪਤਾ ਹੋਣਾਂ ਚਾਹੀਦਾ ਹੈ ਕਿ ਅਸੀਂ ਗੁਰੁ ਕੇ ਸਿੱਖਾਂ ਨੇ ‘ਠਾਕੁਰੁ ਛੋਡਿ ਦਾਸੀ ਕਉ ਸਿਮਰਹਿ ਮਨਮੁਖ ਅੰਧ ਅਗਿਆਨਾ (ਪੰਨਾਂ 1138)’ ਵਾਲਾ ਰਸਤਾ ਨਹੀਂ ਅਪਨੌਣਾ ਬਲਕਿ ਸਿੱਧੇ ਸ਼ਬਦ ਗੁਰੂ ਤੋਂ ਸੇਧ ਲੈਣੀ ਹੈ। ਇਹ ਸੁਨੇਹਾ ਹੀ ਭਾਈ ਮਖਣ ਸ਼ਾਹ ਵਣਜਾਰੇ ਨੇ ਗੁਰੂ ਲਾਧੋ ਰੇ, ਭਾਵ ਮੈਨੂੰ ਸੱਚਾ ਗੁਰੂ ਲਭ ਗਿਆ ਹੈ, ਆਖ ਕੇ ਦਿਤਾ ਸੀ। ਪਰ ਕੀ ਅਸੀਂ ਐਸੀ ਸੋਚ ਨੂੰ ਸਮਰਪਿਤ ਹਾਂ? ਜ਼ਾਹਿਰ ਹੈ ਨਹੀਂ ਕਿਉਂ ਕਿ ਅਸੀਂ ਤਾਂ ਪ੍ਰੇਮ ਸਿੰਘ ਲਾਧੋਰੇ ਜਾਂ ਲੁਬਾਣਾ ਬਰਾਦਰੀ ਲਾਧੋਰੇ ਦੁਆਲੇ ਹੀ ਗੇੜੇ ਦੇ ਕੇ ਗੁਰੂ ਤੋਂ ਬੇਮੁੱਖ ਹੋ ਰਹੇ ਹਾਂ। ਯਾਦ ਰਹੇ ਜ਼ਾਤ ਬਰਾਦਰੀ ਦਾ ਢੰਡੋਰਾ ਪਿੱਟਣ ਨਾਲ ਸਿਰਫ ਵੰਡੀਆਂ ਪੈਂਦੀਆਂ ਹਨ ਅਤੇ ਵਿਕਾਰ ਵਿਕਸਤ ਹੁੰਦੇ ਹਨ ਪਰ ਗੁਰੂ ਸ਼ਬਦ ਦਾ ਦਾਮਨ ਫੜਨ ਨਾਲ ਚੜ੍ਹਦੀ ਕਲਾ ਝੋਲੀ ਪੈਂਦੀ ਹੈ।
ਸਪੇਨ ਦੇ ਇੱਕ ਗੁਰਦੁਆਰੇ ਵਿੱਚ ਪੰਥ ਦੇ ਸਿੱਖ ਵਿਦਵਾਨ ਡਾ: ਦਿਲਗੀਰ ਹੋਰਾਂ ਨੇ ਗੂਰੂ ਗ੍ਰੰਥ ਸਹਿਬ ਜੀ ਦੀ ਹਜ਼ੂਰੀ ਵਿੱਚ ਜਾਣੇ ਜਾਂ ਅਣਜਾਣੇ ਵਿੱਚ ਜ਼ਾਤ ਬਰਾਦਰੀ ਅਧਾਰਿਤ ਲੈਕਚਰ ਦੇ ਕੇ ਗੁਰੁ ਤੋਂ ਬੇਮੁੱਖਤਾ ਦਾ ਹੀ ਸਬੂਤ ਦਿੱਤਾ ਹੈ, ਜਿਸ ਦੀ ਨਿਖੇਧੀ ਕਰਨੀ ਬਣਦੀ ਹੈ। ਜ਼ਾਤ ਬਰਾਦਰੀ ਦਾ ਕ੍ਹੋੜ ਸਰੀਰਿਕ ਕ੍ਹੋੜ ਨਾਲੋਂ ਕਿਤੇ ਵਧ ਖਤਰਨਾਕ ਹੈ ਜਿਸ ਦਾ ਗੁਰੂ ਸਹਿਬਾਨ ਨੇ 539 ਸਾਲ ਪਹਿਲਾਂ ਹੀ ‘ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ (ਪੰਨਾ 1349)’ ਆਖ ਕੇ ਦਰਿੜਤਾ ਨਾਲ ਨਿਕਾਰ ਕੇ ਖੰਡਨ ਕਰ ਦਿੱਤਾ ਸੀ।
ਬਾਬਾ ਪ੍ਰੇਮ ਸਿੰਘ ਜੀ ਨੇ ਜਿਵੇਂ ਗੁਰੂ ਗ੍ਰੰਥ ਸਹਿਬ ਜੀ ਤੋਂ ਸੇਧ ਲੈ ਕੇ ਆਪਣਾ ਅਤੇ ਸਿੱਖ ਕੌਮ ਦਾ ਭਵਿਖ ਸਵਾਰਨ ਲਈ ਯੋਗਦਾਨ ਪਾਇਆ ਓਸ ਸੋਚ ਨੂੰ ਅਪਣਾ ਕੇ ਸਿੱਖ ਕੌਮ ਦੀ ਚੜ੍ਹਦੀ ਕਲਾ ਵਾਸਤੇ ਉਪਰਾਲੇ ਕਰਨੇ ਮੁਬਾਰਿਕ ਹਨ ਪਰ ਡੇਰੇਵਾਦ ਦਾ ਪ੍ਰਚਾਰ ਕਰਨਾ ਸਰਾ-ਸਰ ਗ਼ਲਤ ਹੈ ਕਿਉਂ ਕਿ ਇਸ ਤਰਾਂ ਕੌਮ ਵਿੱਚ ਵੰਡੀ ਪੈਂਦੀ ਹੈ। ਪੰਥ ਦੋਖੀਆਂ ਦਾ ਸਾਰਾ ਜ਼ੋਰ ਹੀ ਸਾਡੇ ਵਿੱਚ ਵੰਡੀਆਂ ਪੌਣ ਲਈ ਲਗਿਆ ਹੋਇਆ ਹੈ ਏਸ ਕਰਕੇ ਸਾਨੂੰ ਸਾਵਧਾਨੀ ਨਾਲ ਵਿਚਰਨਾ ਚਾਹੀਦਾ ਹੈ। ਖਾਸ ਕਰਕੇ ਜਦੋਂ ਅਸੀਂ ਵਿਦੇਸ ਵਿੱਚ ਕੋਈ ਸਮਾਗਮ ਕਿਸੇ ਡੇਰੇ, ਸਾਧ ਨਾਲ ਜਾਂ ਕਿਸੇ ਜ਼ਾਤ ਬਰਾਦਰੀ ਦੇ ਵਿਅਕਤੀ ਵਿਸੇਸ਼ ਨਾਲ ਸਬੰਧਿਤ ਹੋਣ ਕਾਰਨ ਮਨੌਂਦੇ ਹਾਂ ਤਾਂ ਸਾਡੀ ਇੱਕਜੁਟਤਾ ਕਮਜ਼ੋਰ ਪੈਂਦੀ ਹੈ। ਐਸੇ ਸਮਾਗਮ ਮੁਕਾਮੀ ਤੌਰ ਤੇ ਹੀ ਚੰਗੇ ਲਗਦੇ ਹਨ ਨਾਂਹ ਕਿ ਦੇਸੋਂ ਬਾਹਰ। ਸਾਨੂੰ ਗੁਰੂ ਸਹਿਬ ਦਾ ਉਪਦੇਸ਼ ਤਾਂ ‘ਮੇਰੀ ਜਾਤਿ ਕਮੀਨੀ ਪਾਤਿ ਕਮੀਨੀ ਓਛਾ ਜਨਮੁ ਹਮਾਰਾ (ਪੰਨਾਂ 659) ‘ਹੈ। ਏਸ ਲਈ ਸਾਨੂੰ ਅਕਲ ਦੀ ਵਰਤੋਂ ਕਰਦੇ ਹੋਏ ਪਛਾਣਨਾ ਚਾਹੀਦਾ ਹੈ ਕਿ ਅਸੀਂ ਕੀ ਕਰ ਰਹੇ ਹਾਂ ਅਤੇ ਕਿਥੇ ਖੜੇ ਹਾਂ ਅਤੇ ਗੁਰੂ ਸਾਨੂੰ ਕੀ ਆਖ ਰਿਹਾ ਹੈ। ਅਸੀਂ ਆਪਣੀ ਪਛਾਣ ਗੁਰੂ ਕਰਕੇ ਬਣੌਨੀ ਹੈ ਜ਼ਾਤ ਬਰਾਦਰੀ ਕਰਕੇ ਨਹੀਂ। ਅਸੀਂ ਗੁਰੁ ਦੇ ਸਿੱਖ ਹਾਂ ਨਾਂਹ ਕਿ ਕਿਸੇ ਬਰਾਦਰੀ ਦੇ, ਡੇਰੇ ਦੇ, ਜਾਂ ਸਾਧ ਦੇ ਕਿਉਂ ਕਿ ‘ਸਬਦ ਗੁਰ ਪੀਰਾ ਗਹਿਰ ਗੰਭੀਰਾ ਬਿਨੁ ਸਬਦੈ ਜਗੁ ਬਉਰਾਨੰ’ ਪੰਨਾਂ 636.
ਅਗਰ ਹਰ ਪਿੰਡ ਦੇ ਵਸਨੀਕ ਕਿਸੇ ਓਥੋਂ ਦੇ ਸਾਧ ਜਾਂ ਡੇਰੇ ਦੇ ਸਬੰਧ ਵਿੱਚ ਸਮਾਗਮ ਕਰੌਣ ਲਗ ਜਾਂਣਗੇ ਤਾਂ ਨਿਸਚੇ ਹੀ ਸਾਨੂੰ ਗੁਰੂ ਸਹਿਬਾਨ ਦੇ ਪੁਰਬ ਮਨੌਣ ਲਈ ਕੋਈ ਸਮਾਂ ਹੀ ਨਹੀਂ ਮਿਲੇਗਾ ਨਤੀਜਨ ਅਸੀਂ ਗੁਰੂ ਸਿਧਾਂਤ ਤੋਂ ਟੁੱਟ ਜਾਵਾਂਗੇ।
ਆਸ ਹੈ ਅਤੇ ਬੇਨਤੀ ਭੀ ਕਿ ਅੱਗੇ ਤੋਂ ਸਾਡੇ ਵੀਰ ਗੁਰੂ ਕੇ ਸਿੱਖ ਹੋਣ ਨਾਤੇ ਗੁਰੂ ਸਹਿਬਾਨ ਨੂੰ ਸਮਰਪਿਤ ਹੀ ਕੋਈ ਪ੍ਰੋਗਰਾਮ ਉਲੀਕਿਆ ਕਰਨਗੇ।
ਦੂਸਰੀ ਨਿਮਰਤਾ ਸਹਿਤ ਬੇਨਤੀ ਹੈ ਕਿ ਗੁਰੂ ਗ੍ਰੰਥ ਸਹਿਬ ਜੀ ਦੇ ਸਤਿਕਾਰ ਨੂੰ ਮੁੱਖ ਰਖਦੇ ਹੋਏ ਗੁਰੂ ਸਹਿਬ ਦੇ ਦਰਬਾਰ ਵਿੱਚ ਫੋਟੋ ਜਾਂ ਇਸ਼ਤਿਹਾਰ ਰੂਪੀ ਪੋਸਟਰ ਨਾਂਹ ਲਗਾਏ ਜਾਣ ਐਸਾ ਕਰਨਾ ਅਗਰ ਕੋਈ ਜ਼ਰੂਰੀ ਸਮਝਦਾ ਹੀ ਹੈ ਤਾਂ ਇਹ ਲੰਗਰ ਹਾਲ ਵਿੱਚ ਲਗਾਏ ਜਾ ਸਕਦੇ ਹਨ ਜਾਂ ਪ੍ਰਵੇਸ਼ ਦਰਵਾਜ਼ੇ ਕੋਲ।
ਮਲਕੀਅਤ ਸਿੰਘ
(ਮੁੱਖ-ਸੇਵਾਦਾਰ)
ਗੁਰਮਤਿ ਸੰਚਾਰ ਸਭਾ ਜਰਮਨੀ


(24/06/09)
ਗੁਰਤੇਜ ਸਿੰਘ ਚੰਡੀਗੜ੍ਹ

ਪ੍ਰੈੱਸ-ਨੋਟ

ਅੰਮ੍ਰਿਤਸਰ,

23 ਜੂਨ 2009

ਭਾਰਤੀ ਸੈਨਾ ਦੇ ਜੂਨ 1984 ਵਿੱਚ ਸ੍ਰੀ ਅੰਮ੍ਰਿਤਸਰ ਵਿਖੇ ਗੁਰੂ ਦੇ ਦਰਬਾਰ ਉੱਤੇ ਕੀਤੇ ਹਮਲੇ ਤੋਂ ਪਹਿਲਾਂ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਵਿੱਚ 15000 ਕਿਤਾਬਾਂ ਸਨ ਅਤੇ 5000 ਤੋਂ ਵੱਧ ਬੇਹੱਦ ਕੀਮਤੀ ਹੱਥ-ਲਿਖਤਾਂ ਸਨ ਜਿਨ੍ਹਾਂ ਵਿੱਚ ਕਈ ਸੈਂਕੜੇ ਸਾਲ ਪੁਰਾਣੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਸਨ। ਹੋਰ ਵੀ ਬੇਸ਼ਕੀਮਤੀ ਹੱਥ-ਲਿਖਤਾਂ ਸਨ। ਇਹਨਾਂ ਸਾਰਿਆਂ ਦੀ ਮੁਕੰਮਲ ਸੂਚੀ SGPC ਕੋਲ ਮੌਜੂਦ ਹੈ। ਪਰ ਇਹਨਾਂ ਵਿੱਚੋਂ ਕੇਵਲ ਕੁੱਝ ਕੁ ਪੁਸਤਕਾਂ ਆਦਿ ਹੀ ਅੱਜ ਲਾਇਬ੍ਰੇਰੀ ਵਿੱਚ ਉਪਲਬਧ ਹਨ।

ਸਾਰੇ ਸੰਸਾਰ ਦੇ ਸਿੱਖ ਅਤੇ ਸੰਸਾਰ ਦੇ ਹੋਰ ਦਾਨਿਸ਼ਵਰ ਜਾਣਨਾ ਚਾਹੁੰਦੇ ਹਨ ਕਿ ਮਨੁੱਖਤਾ ਦੀ ਏਸ ਕੀਮਤੀ ਵਿਰਾਸਤ ਨਾਲ ਕੀ ਹੋਣੀ ਵਾਪਰੀ?

ਭਾਰਤ ਸਰਕਾਰ ਨੇ ਏਸ ਅਹਿਮ ਮੁੱਦੇ ਉੱਤੇ ਕਈ ਮੁਖ਼ਤਲਫ਼ ਪੈਂਤੜੇ ਲਏ ਹਨ:

(ੳ) 6 ਜੂਨ 1984 ਨੂੰ ਲਾਇਬ੍ਰੇਰੀ ਨੂੰ ਹਾਦਸਾਪੂਰਵਕ ਲੱਗੀ ਅੱਗ ਵਿੱਚ ਸਭ ਕੁੱਝ ਸੜ ਗਿਆ ਸੀ। (ਲੇਕਿਨ ਚਸ਼ਮਦੀਦ ਗਵਾਹ ਜਿਨ੍ਹਾਂ ਵਿੱਚ ਗਿਆਨੀ ਪੂਰਨ ਸਿੰਘ ਹਨ, ਦੱਸਦੇ ਹਨ ਕਿ 6 ਜੂਨ ਨੂੰ ਅੱਗ ਨਹੀਂ ਲੱਗੀ। ਬਾਅਦ ਵਿੱਚ ਕੁੱਝ ਹੱਥ-ਲਿਖਤਾਂ, ਕਿਤਾਬਾਂ ਆਦਿ ਵਾਪਸ ਵੀ ਕੀਤੀਆਂ ਗਈਆਂ।)

(ਅ) ਸਰਕਾਰ ਏਥੋਂ ਕੁੱਝ ਵੀ ਲੈ ਕੇ ਨਹੀਂ ਗਈ ---- ਸਤਨਾਮ ਸਿੰਘ ਦੇ ਹਾਈ ਕੋਰਟ ਵਿੱਚ ਕੀਤੇ ਕੇਸ ਵਿੱਚ ਸਰਕਾਰ ਦਾ ਜੁਆਬਦਾਵਾ।

(ੲ) ਜੋ ਕੁੱਝ ਸਰਕਾਰ ਲੈ ਕੇ ਗਈ ਸੀ ਉਹ ਸਭ ਕੁੱਝ ਵਾਪਸ ਕਰ ਦਿੱਤਾ ਹੈ ---- ਏ. ਕੇ. ਐਂਟਨੀ ਦਾ ਪਾਰਲਾਮੈਂਟ ਵਿੱਚ ਬਿਆਨ।

SGPC ਨੇ ਇੱਕ ਹਲਫ਼ਨਾਮੇ ਵਿੱਚ ਤਸਦੀਕ ਕੀਤਾ ਹੈ ਕਿ ਉਹਨਾਂ ਦਾ ਸਰਕਾਰ ਉੱਤੇ ਕੋਈ ਦਾਅਵਾ ਬਾਕੀ ਨਹੀਂ ਰਿਹਾ। ਏਸ ਤਰ੍ਹਾਂ ਦਾ ਕੋਈ ਹਲਫ਼ਨਾਮਾ ਨਹੀਂ ਹੈ। ਵਾਪਸ ਕੀਤੀਆਂ ਵਸਤੂਆਂ ਦੀ ਇੱਕ ਟਾਈਪ ਕੀਤੀ ਲਿਸਟ ਵਿੱਚ ਕਿਸੇ ਨੇ ਦਸਤਖ਼ਤ ਕਰਨ ਵਾਲਿਆਂ ਦੇ ਦਸਤਖ਼ਤਾਂ ਤੋਂ ਉੱਤੇ ਘਸੋੜ ਕੇ ਹੱਥ ਨਾਲ ਇੱਕ ਸਤਰ ਲਿਖੀ ਹੈ: ‘ SGPC ਦਾ ਹੋਰ ਕੋਈ ਕਲੇਮ ਨਹੀਂ ਰਿਹਾ, ਨਾ ਫ਼ੌਜ ਉੱਤੇ ਨਾ ਸਰਕਾਰ ਉੱਤੇ।’ SGPC ਵੱਲੋਂ ਦਸਤਖ਼ਤ ਕਰਨ ਵਾਲਿਆਂ ਵਿੱਚੋਂ ਇੱਕ ਨੇ ਦੱਸਿਆ ਕਿ ਏਸ ਤਰ੍ਹਾਂ ਦਾ ਕੋਈ ਵਿਚਾਰ-ਵਟਾਂਦਰਾ ਨਹੀਂ ਹੋਇਆ ਅਤੇ ਨਾ ਹੀ ਦਸਤਖ਼ਤ ਕਰਦੇ ਵਕਤ ਇਹ ਹੱਥ ਨਾਲ ਲਿਖੀ ਸਤਰ ਦਸਤਾਵੇਜ਼ ਵਿੱਚ ਮੌਜੂਦ ਸੀ। ਕਿਸੇ ਸਰਕਾਰੀ ਧਿਰ ਨੇ ਬਾਅਦ ਵਿੱਚ ਇਹ ਸਤਰ ਲਿਖੀ ਜਾਪਦੀ ਹੈ।

(ਸ) ਓਸ ਵਕਤ ਦੇ ਰੱਖਿਆ ਮੰਤਰੀ ਜੌਰਜ ਫ਼ਰਨਾਂਡੇਜ਼ ਦਾ SGPC ਨੂੰ ਲਿਖਿਆ ਪੱਤਰ ਹੈ ਕਿ ਸਭ ਕੁੱਝ CBI ਨੂੰ ਸੌਂਪ ਦਿੱਤਾ ਗਿਆ ਸੀ।

(ਹ) ਓਸ ਵੇਲੇ ਦੇ ਪ੍ਰਧਾਨ ਮੰਤਰੀ ਸ੍ਰੀ ਚੰਦਰ ਸ਼ੇਖਰ ਨੇ ਏਸ ਕਮੇਟੀ ਦੇ ਇੱਕ ਮੈਂਬਰ (ਗੁਰਤੇਜ ਸਿੰਘ) ਨੂੰ ਦੱਸਿਆ ਕਿ ਸਭ ਕੁੱਝ ਮੇਰਠ ਵਿਖੇ ਸਿੱਖ ਰੈਜੀਮੈਂਟਲ ਸੈਂਟਰ ਵਿੱਚ ਪਿਆ ਹੈ ਅਤੇ ਵਾਪਸ ਕਰ ਦਿੱਤਾ ਜਾਵੇਗਾ।

28 ਫ਼ਰਵਰੀ 2009 ਨੂੰ ਕੁੱਝ ਸੁਹਿਰਦ ਲੋਕਾਂ ਦੀ ਚੰਡੀਗੜ੍ਹ ਵਿੱਚ ਹੋਈ ਇਕੱਤਰਤਾ ਨੇ ਇੱਕ ਪੰਜ ਮੈਂਬਰੀ ਸੱਚਾਈ ਦੀ ਘੋਖ ਕਰਨ ਵਾਲੀ ਕਮੇਟੀ ਬਣਾਈ ਸੀ। ਇਹ ਉਪਲਬਧ ਸਬੂਤ, ਤੱਥ ਇਕੱਠੇ ਕਰਕੇ ਲਾਇਬ੍ਰੇਰੀ ਦੇ ਸੜਨ ਸਬੰਧੀ ਸੱਚ ਦੀ ਖੋਜ ਕਰ ਰਹੀ ਹੈ।

ਇਸ ਕਮੇਟੀ ਨੇ RTI ਐਕਟ ਦੇ ਤਹਿਤ ਸਰਕਾਰ ਕੋਲੋਂ ਕੁੱਝ ਜਾਣਕਾਰੀ ਪ੍ਰਾਪਤ ਕੀਤੀ ਹੈ ਅਤੇ SGPC ਕੋਲੋਂ ਵੀ ਕੁੱਝ ਜਾਣਕਾਰੀ ਮੰਗੀ ਹੈ। ਲੋੜੀਂਦੀ ਜਾਣਕਾਰੀ ਦੀ ਨਿਸ਼ਾਨਦੇਹੀ ਕਰ ਲਈ ਗਈ ਹੈ ਅਤੇ SGPC ਦੇ ਸਕੱਤਰ ਨੇ ਸਬੰਧਤ ਚਿੱਠੀਆਂ, ਸੂਚੀਆਂ ਆਦਿ ਦੀਆਂ ਨਕਲਾਂ ਮੁਹੱਈਆ ਕਰਨ ਦਾ ਵਾਅਦਾ ਕੀਤਾ ਹੈ। ਇਹਨਾਂ ਨੂੰ ਪ੍ਰਾਪਤੀ ਉਪਰੰਤ ਘੋਖਿਆ ਜਾਵੇਗਾ ਅਤੇ ਸਰਕਾਰ ਨੂੰ ਆਪਣਾ ਪੱਖ ਸਪਸ਼ਟ ਕਰਨ ਅਤੇ ਸਿੱਖ ਵਿਰਾਸਤ ਦੀ ਵਾਪਸੀ ਲਈ ਸਾਂਝੇ ਤੌਰ `ਤੇ ਸਬੰਧਤ ਅਦਾਲਤ ਵਿੱਚ ਮੁਕੱਦਮਾ ਦਾਇਰ ਕੀਤਾ ਜਾਵੇਗਾ। ਨਾਲ ਹੀ, ਲਾਇਬ੍ਰੇਰੀ ਦੀ ਪੁਨਰ-ਸਥਾਪਤੀ ਲਈ ਅਤੇ ਢੁਕਵੇਂ ਮੁਆਵਜ਼ੇ ਲਈ ਵੀ ਕਿਹਾ ਜਾਵੇਗਾ।

ਏਸ ਸੰਭਾਵਨਾ ਨੂੰ ਵੀ ਘੋਖਿਆ ਜਾਵੇਗਾ ਕਿ ਸਿੱਖ ਵਿਰਾਸਤ ਦੇ ਬੇਸ਼ਕੀਮਤੀ ਖਜ਼ਾਨੇ ਨੂੰ ਹਮਲਾਵਰ ਫ਼ੌਜ ਨੇ ਮਨੁੱਖੀ ਇਤਿਹਾਸ ਦੇ ਸਭ ਤੋਂ ਵਹਿਸ਼ੀਆਨਾ ਕਾਰੇ ਉਪਰੰਤ ਨਿਹੱਥੇ ਗ੍ਰੰਥੀਆਂ, ਹਰ ਉਮਰ ਦੇ ਸ਼ਰਧਾਲੂਆਂ ਅਤੇ ਸੰਤ ਜਰਨੈਲ ਸਿੰਘ ਦੀ ਅਗਵਾਈ ਹੇਠਲੇ ਚਾਲੀ ਤੋਂ ਵੀ ਘੱਟ ਜਾਂਬਾਜ਼ ਰਾਖਿਆਂ ਉੱਤੇ ‘ਮਹਾਨ ਜਿੱਤ’ ਦੇ ਜਸ਼ਨ ਵਜੋਂ ਤਾਂ ਅੱਗ ਨਹੀਂ ਲਾਈ? ਅਜਿਹਾ ਬੜੇ ਜੇਤੂ ਅੰਦਾਜ਼ ਵਿੱਚ 7 ਜੂਨ 1984 ਸਵੇਰ ਦੇ 11: 30 ਵਜੇ ਕੀਤਾ ਗਿਆ। ਜੇ ਸਥਿਤੀ ਏਹੋ ਹੋਈ ਤਾਂ ਦੁਨੀਆ ਨੂੰ ਹੱਕ ਹੈ ਕਿ ਉਹ ‘ਸੰਸਾਰ ਦੀ ਸਭ ਤੋਂ ਵੱਡੀ ਜਮਹੂਰੀਅਤ’ ਤੋਂ ਜੁਆਬ ਮੰਗੇ ਕਿ ਉਹ ਇੱਕ ਅਜਿਹੇ ਸੱਭਿਆਚਾਰ ਨੂੰ ਕਿਉਂ ਤਬਾਹ ਕਰਨਾ ਲੋਚਦੀ ਹੈ ਜਿਸਦੇ ਅਨੁਯਾਈਆਂ ਨੇ ਏਸ ਦੀ ਸਾਢੇ ਪੰਜ ਸਦੀਆਂ ਦੀ ਸਮੁੱਚੀ ਹੋਂਦ ਦੌਰਾਨ ਮਨੁੱਖੀ-ਮਨ ਦੇ ਸਭ ਤੋਂ ਨੇੜਲੇ ਕਾਜਾਂ ਦੀ ਸੇਵਾ ਕੀਤੀ ਹੈ? ਇਉਂ ਇਤਿਹਾਸ ਵਿੱਚ ਜ਼ਾਲਮਾਂ ਦੇ ਚਿਹਰਿਆਂ `ਤੇ ਕਾਲਖ ਪੋਤੀ ਜਾਵੇਗੀ ਅਤੇ ਇਹਨਾਂ ਦੇ ਨਕਾਬਾਂ ਉਹਲੇ ਲੁਕੀਆਂ ਕਮੀਨੀਆਂ ਬਦਰੂਹਾਂ ਜੱਗ-ਜ਼ਾਹਰ ਹੋ ਜਾਣਗੀਆਂ।

ਤੱਥ-ਖੋਜ ਕਮੇਟੀ ਕੋਲ ਬਹਰਹਾਲ ਸੰਸਾਰ ਭਰ ਦੇ ਸਿੱਖਾਂ, ਜਾਗਰੁਕ ਬਾਸ਼ਿੰਦਿਆਂ ਅਤੇ ਦੇਸ਼ਵਾਸੀਆਂ ਨੂੰ ਸਿੱਖ ਰੈਫ਼ਰੈਂਸ (ਅਤੇ ਖੋਜ) ਲਾਇਬ੍ਰੇਰੀ ਸਬੰਧੀ ਦੱਸਣ ਲਈ ਏਹੋ ਕੁੱਝ ਹੈ।


(23/06/09)
ਸਤਨਾਮ ਕੌਰ

* ਭੋਪਾਲ ਵਿਖੇ ਤਿੰਨ ਰੋਜ਼ਾ ਗੁਰਮਤਿ ਸਿੱਖਿਆ ਕੈਂਪ ਰਾਹੀਂ ਸਿੱਖ ਬੀਬੀਆਂ ਨੂੰ ਗੁਰਬਾਣੀ, ਗੁਰ ਇਤਿਹਾਸ ਅਤੇ ਗੁਰਮਤਿ ਫਲਸਫੇ ਤੋਂ ਜਾਣੂ ਕਰਵਾਇਆ ਗਿਆ
* ਦਰਬਾਰ ਸਾਹਿਬ ਵਿੱਚ ਸਿੱਖ ਬੀਬੀਆਂ ਨੂੰ ਸੇਵਾ ਤੇ ਕੀਰਤਨ ਦੇ ਅਧਿਕਾਰ ਤੋਂ ਵਾਂਝਾ ਰੱਖਣ ਪ੍ਰਤੀ ਸਿੱਖ ਬੀਬੀਆਂ ਨੇ ਖੁਲ੍ਹ ਕੇ ਵਿਚਾਰ ਪੇਸ਼ ਕੀਤੇ।
* ਬੀਬੀਆਂ ਨੂੰ ਆਤਮਰੱਖਿਆ ਵਿੱਚ ਪਰਪੱਕ ਕਰਨ ਲਈ ਗਤਕੇ ਦੀ ਸਿਖਲਾਈ ਵੀ ਦਿੱਤੀ ਗਈ।

(ਸਤਨਾਮ ਕੌਰ)
ਖਾਲਸਾ ਯੂਥ ਵਿੰਗ ਦੀ ਸ਼ਾਖਾ ਮਾਈ ਭਾਗੋ ਵਿੰਗ ਨੇ ਗੁਰਦੁਆਰਾ ਅਰੇਰਾ ਕਾਲੌਨੀ ਮੱਧ ਪ੍ਰਦੇਸ਼ (ਭੋਪਾਲ) ਵਿਖੇ ੧੯ ਜੂਨ ਤੋਂ ੨੧ ਜੂਨ ਤਕ ਤਿੰਨ ਰੋਜ਼ਾ ਗੁਰਮਤਿ ਸਿੱਖਿਆ ਕੈਂਪ ਦਾ ਆਯੋਜਨ ਕੀਤਾ। ਜਿਸ ਵਿੱਚ ਸਿੱਖ ਬੀਬੀਆਂ ਨੂੰ ਗੁਰਮਤਿ ਦੀ ਸਿਖਲਾਈ ਦੇਣ ਲਈ ਉਚੇਚੇ ਤੌਰ `ਤੇ ਫ਼ਰੀਦਾਬਾਦ (ਹਰਿਆਣਾ) ਤੋਂ ਮਾਤਾ ਸਾਹਿਬ ਕੌਰ ਗੁਰਮਤਿ ਕਾਲਜ ਫ਼ਰੀਦਾਬਾਦ ਤੋਂ ਪ੍ਰੋਫੈਸਰ ਸੁਰਿੰਦਰ ਸਿੰਘ ਤੇ ਪ੍ਰੋਫੈਸਰ ਭੁਪਿੰਦਰ ਸਿੰਘ, ਖਾਲ਼ਸਾ ਨਾਰੀ ਮੰਚ ਦੇ ਕਨਵੀਨਰ ਬੀਬੀ ਹਰਬੰਸ ਕੌਰ, ਬੀਬੀ ਗਗਨਜੋਤ ਕੌਰ, ਬੀਬੀ ਬਸੰਤ ਕੌਰ ਅਤੇ ਗਤਕੇ ਦੀ ਸਿਖਲਾਈ ਲਈ ਦਿੱਲੀ ਤੋਂ ਬੀਬੀ ਮਨਮੀਤ ਕੌਰ ਨੂੰ ਸੱਦਾ ਦਿੱਤਾ ਗਿਆ। ਖਾਲਸਾ ਯੂਥ ਵਿੰਗ ਭੋਪਾਲ ਦੇ ਪ੍ਰਧਾਨ ਸ. ਜਤਿੰਦਰ ਸਿੰਘ ਨੇ ਦਸਿਆ ਕਿ ਇਸ ਕੈਂਪ ਵਿੱਚ ਭੋਪਾਲ ਤੋਂ ੧੫ ਸਾਲ ਤੋਂ ਉਪਰ ੩੦੦ ਤੋਂ ਵੱਧ ਸਿੱਖ ਪਰਵਾਰ ਦੀਆਂ ਨੌਜਵਾਨ ਬੱਚੀਆਂ ਅਤੇ ਬੀਬੀਆਂ-ਭੈਣਾਂ ਦਾ ਰਜਿਸਟ੍ਰੇਸ਼ਨ ਕੀਤਾ ਗਿਆ। ਪ੍ਰੋਫੈਸਰ ਸਵਰਨਜੀਤ ਕੌਰ, ਭੋਪਾਲ ਨੇ ਦਸਿਆ ਕਿ ਸਿੱਖ ਬੀਬੀਆਂ ਲਈ ਇਸ ਕੈਂਪ ਦਾ ਆਯੋਜਨ ਇਸ ਕਰ ਕੇ ਕੀਤਾ ਗਿਆ ਕਿਉਂਕਿ ਜਿਥੇ ਇਸ ਕੈਂਪ ਰਾਹੀਂ ਗੁਰਮਤਿ ਗਿਆਨ ਹਾਸਲ ਕਰ ਕੇ ਸਿੱਖ ਬੀਬੀ ਆਪਣੇ ਜੀਵਨ ਨੂੰ ਮਹਿਕਾਵੇਗੀ ਉਥੇ ਆਪਣੇ ਪਰਵਾਰ ਤੇ ਬਚਿਆਂ ਨੂੰ ਵੀ ਸਿੱਖ ਵਿਰਸੇ ਨਾਲ ਜੋੜਨ ਵਿੱਚ ਮਹੱਤਵਪੂਰਨ ਕੰਮ ਕਰੇਗੀ। ਇਸ ਕੈਂਪ ਵਿੱਚ ਵੇਖਣ ਵਾਲੀ ਖਾਸ ਗੱਲ ਇਹ ਸੀ ਕਿ ਜਿਥੇ ਗੁਰੂਆਂ ਦੀ ਧਰਤੀ ਅਖਵਾਉਣ ਵਾਲੇ ਪੰਜਾਬ ਵਿੱਚ ਵਧੇਰੇ ਪ੍ਰਚਾਰ ਤੋਂ ਬਾਅਦ ਵੀ ਪਤਿਤਪੁਨਾ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ, ਉਥੇ ਇਸ ਸ਼ਹਿਰ ਵਿੱਚ ਸਿੱਖ ਬੀਬੀਆਂ ਨੇ ਆਪਣੇ ਕੇਸਾਂ ਤੇ ਰੋਮਾਂ ਨੂੰ ਸਾਂਭ ਕੇ ਰਖਿਆ ਹੋਇਆ ਸੀ। ਇਸ ਕੈਂਪ ਵਿੱਚ ਸਿੱਖ ਬੀਬੀਆਂ ਨੂੰ ਮਲਟੀਮੀਡੀਆ ਤਕਨੀਕ ਰਾਹੀਂ ਗੁਰਬਾਣੀ, ਗੁਰ ਇਤਿਹਾਸ ਅਤੇ ਗੁਰਮਤਿ ਫਲਸਫੇ ਤੋਂ ਜਾਣੂ ਕਰਾਇਆ ਗਿਆ। ਇਸ ਤੋਂ ਇਲਾਵਾ ਜਪ ਬਾਣੀ ਦੇ ਸ਼ੁਧ ਉਚਾਰਨ, ਪੰਜਾਬੀ ਦੀ ਸਿਖਲਾਈ ਅਤੇ ਆਤਮ ਰਖਿਆ ਲਈ ਮਾਰਸ਼ਲ ਆਰਟ ਦੀ ਟ੍ਰੇਨਿੰਗ ਵੀ ਦਿੱਤੀ ਗਈ।
ਕੈਂਪ ਦੇ ਅਖੀਰਲੇ ਦਿਨ ਗੁਰਮਤਿ ਦੇ ਨਾਂ ਉਤੇ ਪੈਦਾ ਕੀਤੇ ਗਏ ਭੁਲੇਖਿਆਂ ਅਤੇ ਸ਼ੰਕਿਆਂ ਨੂੰ ਦੂਰ ਕਰਣ ਲਈ ‘ਖੁਲ੍ਹਾ ਦਰਬਾਰ’ ਪ੍ਰੋਗਰਾਮ ਉਲੀਕਿਆ ਗਿਆ, ਜਿਸ ਵਿੱਚ ਸਿੱਖ ਬੀਬੀਆਂ ਨੇ ਸਿੱਖੀ ਜੀਵਨ ਨੂੰ ਸਹੀ ਤਰੀਕੇ ਨਾਲ ਜਿਉਣ ਲਈ ਕਈ ਪ੍ਰਸ਼ਨ ਕੀਤੇ, ਜਿਨ੍ਹਾਂ ਦਾ ਗੁਰਮਤਿ ਦੀ ਰੋਸ਼ਨੀ ਵਿੱਚ ਬੀਬੀ ਹਰਬੰਸ ਕੌਰ ਵੱਲੋਂ ਜਵਾਬ ਦਿੱਤਾ ਗਿਆ। ਇਸ ਮੌਕੇ ਕਈ ਸੁਚੇਤ ਸਿੱਖ ਬੀਬੀਆਂ ਨੇ ਦਰਬਾਰ ਸਾਹਿਬ ਵਿੱਚ ਸਿੱਖ ਬੀਬੀਆਂ ਨੂੰ ਸੇਵਾ ਤੇ ਕੀਰਤਨ ਦੇ ਅਧਿਕਾਰ ਤੋਂ ਵਾਂਝਾ ਰੱਖਣ ਨੂੰ ਮੰਦਭਾਗਾ ਦਸਦਿਆ ਇਸ ਵਿਸ਼ੇ ਉਤੇ ਖੁਲ੍ਹ ਕੇ ਆਪਣੇ ਵਿਚਾਰ ਪੇਸ਼ ਕੀਤੇ। ਕੈਂਪ ਦੀ ਸਮਾਪਤੀ ਸਮਾਰੋਹ ਵਿੱਚ ਗੁਰਦੁਆਰਾ ਅਰੇਰਾ ਕਾਲੌਨੀ ਦੇ ਦੀਵਾਨ ਹਾਲ ਵਿੱਚ ਸਿੱਖ ਬੀਬੀਆਂ ਨੇ ਆਪਣੇ ਕੈਂਪ ਦੇ ਅਨੁਭਵਾਂ ਨੂੰ ਸੰਗਤਾਂ ਨਾਲ ਸਾਂਝਾ ਕੀਤਾ। ਇਸ ਕੈਂਪ ਵਿੱਚ ਬੀਬੀ ਹਰਪ੍ਰੀਤ ਕੌਰ ਨੂੰ ਬੈਸਟ ਕੈਂਪਰ, ਬੀਬੀ ਖੁਸ਼ਬੀਰ ਕੌਰ ਅਤੇ ਮਿਲਨਪ੍ਰੀਤ ਕੌਰ ਨੂੰ ਬੈਸਟ ਇਨ ਗੁਰਮਤਿ ਅਵੇਅਰਨੈਸ, ਬੀਬੀ ਸੋਨਮ ਕੌਰ ਅਤੇ ਅਨਮੋਲ ਕੌਰ ਨੂੰ ਬੈਸਟ ਇਨ ਗਤਕਾ, ਬੀਬੀ ਗੁਰਸਿਮਰਨ ਕੌਰ ਅਤੇ ਰਵਿੰਦਰ ਕੌਰ ਨੂੰ ਚੰਗੇ ਅਨੁਸ਼ਾਸ਼ਨ ਲਈ, ਬੀਬੀ ਸੁਰਿੰਦਰ ਕੌਰ ਅਤੇ ਬੀਬੀ ਬਲਜੀਤ ਕੌਰ ਨੂੰ ਬੈਸਟ ਇਨ ਐਕਟੀਵਿਟੀ, ਸੋਹਣੇ ਸਿੱਖੀ ਸਰੂਪ ਲਈ ਬੀਬੀ ਅਨਜੀਤ ਕੌਰ ਅਤੇ ਬੀਬੀ ਹਰਸ਼ਜੀਤ ਕੌਰ ਅਤੇ ਬੈਸਟ ਗਰੁੱਪ ਲੀਡਰ ਦਾ ਖਿਤਾਬ ਬੀਬੀ ਰਮਨੀਕ ਕੌਰ ਨੇ ਜਿੱਤਿਆ। ਇਸ ਤੋਂ ਇਲਾਵਾ ਬੀਬੀਆਂ ਨੂੰ ਉਤਸ਼ਾਹਤ ਕਰਣ ਲਈ ਕੋਨਸੋਲੇਸ਼ਨ ਇਨਾਮ ਵੀ ਵੰਡੇ ਗਏ।


(22/06/09)
ਜਸਬੀਰ ਸਿੰਘ ਆਸਟ੍ਰੇਲੀਆ

Dear Sardar Makhan Singh jee,
With the article of Mr. Abhinav and subsequent enquiries a new discussion has appeared. The basic problem among us is we have failed to bring missionaries who can disseminate Guru's message. Many of our scholars can only be understood by people whose intellect level is of a university graduate. Organisations like SGPC, DSGPC, Maharashtra Sikh Board, Chief Khalsa Deewan have done nothing or a little . Till to date we do not have books on Sikh History and Gurbani with respect to age groups. Many of our scholars are very rigid, they are blind but are reluctant to sit with others and see light.
Guru Nanak's philosophy is a poetry. In the poetry poet uses various scenarios to convey his message. Guru Nanak used the Rahao or pause or main ideas at the end of Shabads but we are still argueing over issues like meat eating on which Guru Sahib wrote a whole shabad.
Regarding Rama and Krishna, they are mythical heroes of the society. Guru Sahib educated people with these stories like Ram is gone......, Rovey Ram.........
Kali Nath ki Vadda Bhayya. A beautiful book on the subject is published by SGPC named Sikh Matt tey Annhey Matt by Giani Lal Singh Sangrur Valey.
Ram was son of Dashrath. He killed a citizen named Shambook. His only fault was to belonging to a low caste and doing meditation. Ram also did agni priksha of Sita. Even still she was sent to jungles while she was carrying baby of Ram in her womb. This system of agni priskha is still felt in society and has done a great harm to ladies cause. Moguels just had to kidnap a woman and they were polluted and could not be absorbed in society.
Krishna sided with gamblers. In Geeta he says when on earth sin reaches beyond telerance I take birth in the form of humans as avatars. No Avatar ever born in west. What does this signifie? India was the land full of sinners. That is why so many avatars were born here. Can someone also tell us story of how Pandvas died. It is very interesting but I have forgotten. Krishna cheated on many occasions including stealing of Parjat tree which Guru Nanak mentions in Asa Dee War. Durjodhan was a King. He won Darpodi in gambling but she disrespected him as a result billions of people died. This is a big lie because total population of humans were no way near it that time.
We are still divided based on Jats, Gots etc. Latest incident in Viena is a shame and exposed us. Bhagat Ravidas was a great soul and his name was used to divide society based on caste system. Hate between Dalits of Punjab and UP/Bihar are well known due to economic reasons. No Punjabi dalit ever marries his/her daughter son to a dalit of Punjabi. Bhagat Ravidas belonged to UP and never ever visited Punjab. His name was used to divide Sikhs. Questions were even raised to declared Bhagat Ravidas as first Guru otherwise they will turn away. Editorial regarding this appeared in Rozana Spokeman. We must finish divisions in society based on Jat system and follow Guru Granth Sahib as a Guru of humanity. People who preach/follow Jat must be condemned and their names be published in media. Thanks.
regards,
Jasbir Singh (Sydney, Australia)


(21/06/09)
ਗੁਰਿੰਦਰ ਸਿੰਘ ‘ਮੋਹਾਲੀ’

ਹਾਕਮ ਤੇ ਪੁਜਾਰੀ ਯਾਰ ਲੰਗੋਟੀਏ!
ਪੰਥ ਦੀ ਸਾਰ ਨਾ ਲੈਂਦਾ ਕੋਈ,
ਸੱਭ ਨੂੰ ਚੌਧਰਾਂ ਪਿਆਰੀਆਂ ਨੇ।
ਹਾਕਮ ਤੇ ਪੁਜਾਰੀ ਨੇ ਯਾਰ ਲੰਗੋਟੀਏ,
ਦੋਨਾਂ ਦੀਆਂ ਪੱਕੀਆਂ ਯਾਰੀਆਂ ਨੇ।
ਜਿਹੜੇ ਕਰਦੇ ਨੇ ਘਾਣ ਪੰਥ ਦਾ,
ਉਹਨਾਂ ਨੂੰ ਦੇਂਦੇ ਇਹ ਜੱਥੇਦਾਰੀਆਂ ਨੇ।
ਆਪੂੰ ਬਣੇ ਸੰਤ ਹਾਕਮਾਂ ਦੇ,
ਹਾਕਮਾਂ ਹੇਠ, ਸੰਤਾਂ ਦੀਆਂ ਦੁਕਾਨਦਾਰੀਆਂ ਨੇ।
ਮੂੰਹੋਂ ਤਾਂ ਇਹ ਗੁਰਬਾਣੀ ਪੜ੍ਹਦੇ,
ਅੰਦਰ ਬਿਪਰਨ ਰੀਤਾਂ ਸਾਰੀਆਂ ਨੇ
ਸਿੱਖੀ ਸਿਧਾਂਤਾਂ ਤੋਂ ਖੋਖਲੇ ਜਾਪਣ,
ਫਿਰ ਵੀ ਉੱਚੀਆਂ ਅਹੁਦੇਦਾਰੀਆਂ ਨੇ।
ਹੁਕਮ ਇਹਨਾਂ ਦੇ ਜੋ ਉਲਟ ਜਾਵੇ,
ਦੇਂਦੇ ਪੰਥ ਵਿੱਚੋਂ ਛੇਕੇਦਾਰੀਆਂ ਨੇ।
ਹੁਣ ਬਦਲਣ ਵਾਸਤੇ ਰੁਖ ਤੁਫਾਨ ਦਾ,
ਚੱਲ ਪਈਆਂ ਹਵਾਵਾਂ ਨਿਆਰੀਆਂ ਨੇ।
ਗੁਰਿੰਦਰ ਸਿੰਘ ‘ਮੋਹਾਲੀ’


(20/06/09)
ਮਨਜੀਤ ਸਿੰਘ ਫਿੰਨਲੈਂਡ

ਸਰਦਾਰ ਮੱਖਣ ਸਿਘ ਜੀਉ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਇੱਕ ਹੋਰ ਸਾਧ ਪਿਹੋਵੇ ਵਾਲਾ ਮਾਨ ਸਿੰਘ ਜਿਹੜਾ ਕਿ ਅੜਿੰਗ ਕੇ ਬੜਕਾਂ ਮਾਰਦਾ ਹੈ ਪਿਛਲੇ ਦਰਵਾਜੇ ਰਾਹੀਂ ---ਦੌੜ ਗਿਆ। ਕਨੇਡਾ ਦੇ ਸ਼ਹਿਰ ਐਬਟਸਫੋਰਡ ਦੇ ਗੁਰਦਵਾਰਾ ਕਲਗੀਧਰ ਦਰਬਾਰ ਦੀ ਕਮੇਟੀ ਨੇ ਬਹੁਤ ਹੀ ਸਿਆਣਪ ਤੋਂ ਕੰਮ ਲਿਆ ਹੈ ਅਤੇ ਇਸ ਸਾਧ ਦੇ ਸਾਰੇ ਪਰੋਗਰਾਮ ਰਦ ਕਰ ਦਿਤੇ ਹਨ ਭਾਵੇਂ ਕਿ ਸੰਗਤਾਂ ਦੇ ਡਰ ਤੇ ਰੋਹ ਨੂੰ ਦੇਖਦਿਆਂ ਹੋਇਆਂ। ਜਿਵੇਂ ਕਿ ਸੰਗਤਾਂ ਨੇ ਇਹ ਐਲਾਨ ਭੀ ਕਰ ਦਿਤਾ ਹੈ ਕਿ ਜੇਕਰ ਹੋਰ ਕਿਤੇ ਭੀ ਕਿਸੇ ਗੁਰਦਵਾਰਾ ਕਮੇਟੀ ਜਾਂ ਧਾਰਮਿਕ ਸੰਸਥਾ ਨੇ ਇਸ ਸਾਧ ਦਾ ਪਰੋਗਰਾਮ ਕਰਵਾਉਣ ਦੀ ਕੋਸ਼ਿਸ਼ ਕੀਤੀ ਤਾਂ ਸੰਗਤਾਂ ਉਥੇ ਭੀ ਪਹੁੰਚ ਕੇ ਇਸ ਸਾਧ ਲਾਣੇ ਨੂੰ ਭਾਜੜਾਂ ਪੁਆਉਣਗੇ। ਇਹ ਬਹੁਤ ਹੀ ਖੁਸ਼ੀ ਦੀ ਗਲ ਹੈ ਕਿ ਸੰਗਤਾਂ ਹੁਣ ਜਾਗਰੂਕ ਹੋ ਗਈਆਂ ਹਨ ਤੇ ਇਨਾਂ ਸਾਧਾਂ ਦੀ ਅਸਲੀਅਤ ਸਮਝ ਗਈਆਂ ਹਨ। ਇਥੇ ਇੱਕ ਗਲ ਬਹੁਤ ਹੀ ਜਰੂਰੀ ਸਾਮਣੇ ਆਈ ਹੈ ਕਿ ਜਦੋਂ ਕਮੇਟੀ ਵਾਲਿਆਂ ਨੂੰ ਪਹਿਲਾਂ ਹੀ ਪਤਾ ਸੀ ਕਿ ਇਸਂ ਸਾਧ ਦੀਆਂ ਕਰਤੂਤਾਂ ਬਾਰੇ ਸੰਗਤਾਂ ਜਾਣਦੀਆਂ ਹਨ ਅਤੇ ਇਸ ਨੂੰ ਬੋਲਣ ਨਹੀਂ ਦੇਣਾਂ ਤਾਂ ਇਸ ਨੂੰ ਸਦਿਆ ਹੀ ਕਿਉਂ? ਜੇਕਰ ਪੁਲਸ ਨੰਗੇ ਸਿਰ ਤੇ ਜੁਤੀਆਂ ਸਮੇਤ ਗੁਰਦਵਾਰੇ ਵਿੱਚ ਦਾਖਲ ਹੋਈ ਹੈ ਤਾਂ ਇਸ ਬੇਅਦਵੀ ਦੀ ਜਿਮੇਵਾਰ ਗੁਰਦਵਾਰਾ ਕਮੇਟੀ ਹੈ ਨਾਂ ਕਿ ਸੰਗਤ। ਇਸ ਘਟਨਾ ਤੋਂ ਉਪਰੰਤ ਹੁਣ ਸਾਰਿਆਂ ਗੁਰਦਵਾਰਿਆਂ ਦੇ ਪਰਬੰਧਕਾਂ ਨੂੰ ਸਬਕ ਸਿਖਣਾ ਚਾਹੀਦਾ ਹੈ ਕਿ ਹੁਣ ਸੰਗਤਾਂ ਜਾਗਰੂਕ ਹੋ ਚੁਕੀਆਂ ਹਨ, ਅਗੋਂ ਤੋਂ ਕਿਸੇ ਭੀ ਸਾਧ ਜਾਂ ਸਾਧ ਲਾਣੇ ਨੂੰ ਵੜਨ ਨਹੀਂ ਦੇਣਾ। ਇਨਾਂ ਵਿਚੋਂ ਇੱਕ ਭੀ ਚੰਗਾ ਨਹੀਂ ਹੈ ਤੇ ਇਨਾਂ ਦੇ ਦਿਨ ਪੂਰੇ ਹੋ ਚੁਕੇ ਹਨ। ਸਿਖ ਕੌਂਮ ਕੋਲ ਬਹੁਤ ਹੀ ਉਚ ਕੋਟੀ ਦੇ ਵਿਦਵਾਨ ਮੌਜੂਦ ਹਨ ਜਿਹੜੇ ਕਿ ਸਿਰਫ ਤੇ ਸਿਰਫ ਸ੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਸਮਰਪਤ ਹਨ ਅਤੇ ਇਸ ਦੀ ਵਿਚਾਰਧਾਰਾ ਦੀ ਹੀ ਗਲ ਕਰਦੇ ਹਨ। ਉਨਾਂ ਨੂੰ ਸਦ ਕੇ ਸੰਗਤਾਂ ਨੂੰ ਗੁਰੂ ਦੇ ਲੜ ਲਾਉ ਨਾ ਕਿ ਇਨਾਂ ਲਕੜਬਕੇ ਸਾਧਾਂ ਦੇ। ਸੰਗਤ ਜੀ ਜਦੋਂ ਸਾਡੇ ਕੋਲ ਸਾਰਿਆਂ ਨਾਲੋਂ ਵਡਾ ਬਾਬਾ ਸ੍ਰੀ ਗੁਰੂ ਗਰੰਥ ਸਾਹਿਬ ਜੀ ਮੌਜੂਦ ਹਨ ਤਾਂ ਅਸੀਂ ਇਨਾਂ ਸਾਧਾਂ ਤੋਂ ਕੀ ਲੈਣਾ ਹੈ। ਨਾਲੇ ਇਨਾਂ ਕੋਲ ਹੈ ਭੀ ਕੀ ਕਿਸੇ ਨੂੰ ਕੁੱਝ ਦੇਣ ਲਈ ਸਿਵਾਏ ਸਾਡੀਆਂ ਧੀਆਂ ਭੈਣਾਂ ਦੀ ਇਜਤ ਲੁਟਣ ਦੇ ਤੇ ਸਾਡੀ ਮਿਹਨਤ ਦੀ ਕਮਾਈ ਲੁਟਣ ਦੇ। ਇੱਕ ਹੋਰ ਸਾਧ ਰੰਧਾਵੇ ਵਾਲਾ ਹਰੀ ਸਿੰਘ ਆਪਣੇ ਚੇਲਿਆਂ ਤੇ ਸੰਗਤਾਂ ਨੂੰ ਸਾਧਾਂ ਦੇ ਸਰਾਪ ਤੋਂ ਡਰਾਉਂਦਾ ਫਿਰਦਾਂ ਹੈ। ਸੰਗਤ ਜੀ ਗੁਰਬਾਣੀ ਵਰ ਤੇ ਸਰਾਪ ਵਿੱਚ ਵਿਸ਼ਵਾਸ਼ ਨਹੀਂ ਕਰਦੀ ਇਹ ਐਵੇਂ ਹੀ ਤੁਹਾਡੇ ਦਿਲਾਂ ਵਿੱਚ ਡਰ ਪੈਦਾ ਕਰ ਕੇ ਤੁਹਾਡੀ ਸਖਤ ਮਿਹਨਤ ਨਾਲ ਕੀਤੀ ਹੋਈ ਕਮਾਈ ਨੂੰ ਡਕਾਰ ਕੇ ਐਸ਼ਾਂ ਕਰਦੇ ਹਨ। ਕਨੇਡਾ ਦੀਆਂ ਸੰਗਤਾਂ ਵਾਂਗ ਸਾਰੀ ਦੁਨੀਆਂ ਦੀਓ ਸੰਗਤੋ ਇਨਾਂ ਸਾਧ ਲਾਣਿਆਂ ਨੂੰ ਵੜਨ ਨਾਂ ਦਿਉ ਅਤੇ ਗੁਰਦਵਾਰਿਆਂ ਦੇ ਪਰਬੰਧਕੋ ਤੁਸੀਂ ਜਾਗੋ ਤੇ ਸਾਧਾਂ ਦਾ ਬਾਈਕਾਟ ਕਰੋ। ਬਾਕੀ ਜਿਹੜੇ ਭਰਾ ਇਨਾਂ ਦੇ ਚੇਲੇ ਬਣੇ ਹੋਏ ਹਨ ਉਨਾਂ ਅਗੇ ਭੀ ਬੇਨਤੀ ਹੈ ਕਿ ਇਨਾਂ ਦਾ ਖਹਿੜਾ ਛਡੋ ਤੇ ਇਸ ਗਲ ਦਾ ਧਿਆਨ ਰਖੋ ਜੇਕਰ ਇਹ ਲੋਕਾਂ ਦੀਆਂ ਧੀਆਂ ਭੈਣਾਂ ਨਾਲ ਬਲਾਤਕਾਰ ਕਰ ਸਕਦੇ ਹਨ ਤਾਂ ਤੁਹਾਡੀਆਂ ਭੀ ਇਨਾਂ ਦੀਆਂ ਕੁੱਝ ਨਹੀਂ ਲਗਦੀਆਂ। ਇਨਾਂ ਨੂੰ ਕਹੌ ਕਿ ਪਹਿਲਾਂ ਪੰਜਾਬ ਵਿੱਚ ਤਾਂ ਸੁਧਾਰ ਕਰ ਲਉ ਜਿਥੇ ੯੦% ਜਵਾਨੀ ਸਿਖੀ ਤੋਂ ਦੂਰ ਜਾ ਚੁਕੀ ਹੈ ਅਤੇ ਨਸ਼ਿਆਂ ਵਿੱਚ ਡੁਬ ਚੁਕੀ ਹੈ, ਜਿਥੇ ਕਿ ਇਹ ਆਪ ਬਹੁਤ ਨੇੜੇ ਰਹਿੰਦੇ ਹਨ। ਇਥੇ ਬਾਹਰ ਤਾਂ ਬਹੁਤ ਕੁੱਝ ਠੀਕ ਹੀ ਹੈ ਸਾਰੇ ਆਪਣੀ ੨ ਮਿਹਨਤ ਕਰਕੇ ਢਿਡ ਪਾਲਦੇ ਹਨ। ਇਨਾਂ ਦੀ ਜਿਆਦਾ ਜਰੂਰਤ ਪੰਜਾਬ ਵਿੱਚ ਹੈ। ਅਖੀਰ ਵਿੱਚ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਗੁਰਬਾਣੀ ਨੂੰ ਪੜ ਕੇ ਇਸ ਦੇ ਅਰਥ ਸਮਝੋ ਤੇ ਇਸ ਨੂੰ ਆਪਣੇ ਜੀਵਨ ਦਾ ਅਧਾਰ ਬਣਾਉ। ਇਹ ਕੋਈ ਔਖਾ ਕੰਮ ਨਹੀਂ ਹੈ। ਇਸ ਸਾਰੇ ਦੇ ਸਾਰੇ ਸਾਧ ਲਾਣੇ ਨੂੰ ਚਲਦਾ ਕਰੋ।
ਮਨਜੀਤ ਸਿੰਘ ਫਿੰਨਲੈਂਡ।


(19/06/09)
ਸਪੋਕਸਮੈਨ ਵਿਚੋਂ ਸਾਧ ਬਾਰੇ ਇਕ ਖ਼ਬਰ

ਸੰਗਤਾਂ ਦੇ ਵਿਰੋਧ ਕਾਰਨ ਸਾਧ ਮਾਨ ਸਿੰਘ ਪਿਹੋਵਾ ਅਪਣੇ ਢੋਲਕੀਆਂ, ਛੈਣੇ ਚੁੱਕ ਕੇ ਗੁਰਦਵਾਰੇ ਦੇ ਪਿਛਲੇ ਦਰਵਾਜ਼ੇ ਨੂੰ ਦੌੜਿਆ
ਐਬਸਫ਼ੋਰਡ, 19 ਜੂਨ (ਕੈਨਵਲਪ੍ਰੀਤ): ਕਿਸੇ ਸਮੇਂ ਸਾਧਾਂ ਵਲੋਂ ਫੈਲਾਏ ਗਏ ਅੰਧ ਵਿਸ਼ਵਾਸਾਂ ਕਾਰਨ, ਲੋਕ ਉਨ੍ਹਾਂ ਦੇ ਕਹੇ ਬੋਲਾਂ ਨੂੰ ਰੱਬੀ ਪ੍ਰਵਚਨ ਮੰਨਣ ਲੱਗ ਪਏ ਸਨ। ‘ਸੰਤਗਿਰੀ’ ਦੀ ਆੜ ਹੇਠ ਬਹੁਤ ਸਾਰੇ ਸਾਧਾਂ ਨੇ ਅਪਣੇ ਡੇਰੇ ਕਾਇਮ ਕਰ ਲਏ ਤੇ ਅਪਣੀਆਂ ਚੇਲੀਆਂ ਨਾਲ ‘ਮੁਜਰੇ’ ਕਰਦੇ ਰਹੇ ਪਰ ਜਦੋਂ ਤੋਂ ਸਪੋਕਸਮੈਨ ਨੇ ਸਾਧਾਂ ਵਿਰੁਧ ਮੁਹਿੰਮ ਛੇੜੀ ਹੈ, ਸਾਧਾਂ ਵਿਰੁਧ ਲੋਕ ਇਨਕਲਾਬ ਪੈਦਾ ਹੋਣ ਦੀ ਸੰਭਾਵਨਾ ਪੈਦਾ ਹੋ ਗਈ ਹੈ। ਸਾਧਾਂ ਵਿਰੁਧ ਇਸ ਤਰ੍ਹਾਂ ਦੇ ਹੀ ਲੋਕ ਰੋਹ ਦਾ ਪ੍ਰਗਟਾਵਾ ਉਦੋਂ ਹੋਇਆ ਜਦੋਂ ਬਲਾਤਕਾਰੀ ਸਾਧ ਵਜੋਂ ਮਸ਼ਹੂਰ ਪਿਹੋਵੇ ਦਾ ਮਾਨ ਸਿੰਘ ਐਬਸਫ਼ੋਰਡ ਸ਼ਹਿਰ ਵਿੱਚ ਕੀਰਤਨ ਕਰਨ ਲਈ ਪੁਜਿਆ। ਇਹ ਸਾਧ ਇਥੇ ਗੁਰਦਵਾਰਾ ਕਲਗੀਧਰ ਕਮੇਟੀ ਦੇ ਸੱਦੇ `ਤੇ ਕੀਰਤਨ ਕਰਨ ਲਈ ਆਇਆ ਸੀ। ਇਥੇ ਇਹ ਜ਼ਿਕਰਯੋਗ ਹੈ ਕਿ ਇਸ ਸਾਧ ਵਿਰੁਧ ਕਈ ਕੁੜੀਆਂ ਨੇ ਬਲਾਤਕਾਰ ਕਰਨ ਦੇ ਦੋਸ਼ ਲਾਏ ਹਨ। ਇਥੋਂ ਦੀਆਂ ਸੰਗਤਾਂ ਨੇ ਸਾਧ ਨੂੰ ਸਿੱਖ ਕਦਰਾਂ ਕੀਮਤਾਂ ਤੋਂ ਡਿਗਿਆ ਹੋਣ ਕਾਰਨ ਕੀਰਤਨ ਕਰਨ ਤੋਂ ਰੋਕ ਦਿਤਾ। ਐਬਸਫ਼ੋਰਡ ਦੇ ਗੁਰੂ ਘਰ ਸਾਹਮਣੇ ਹਾਲਤ ਉਸ ਸਮੇਂ ਧਮਾਕਾਖ਼ੇਜ਼ ਹੋ ਗਈ ਜਦੋਂ ਸਾਧ ਇਥੇ ਕੀਰਤਨ ਕਰਨ ਲਈ ਪੁਜਿਆ। ਇਸ ਮੌਕੇ ਸਿੱਖ ਸੰਗਤਾਂ ਨੇ ਸਾਧ ਦੀਆਂ ਕਰਤੂਤਾਂ ਦੇ ਬੈਨਰ ਚੁਕੇ ਹੋਏ ਸਨ ਤੇ ਉਹ ਸਾਧ ਵਿਰੁਧ ਨਾਹਰੇਬਾਜ਼ੀ ਕਰ ਰਹੀਆਂ ਸਨ। ਸੰਗਤਾਂ ਨੇ ਜਦੋਂ ਸਾਧ ਤੇ ਗੁਰਦਵਾਰਾ ਕਮੇਟੀ ਦੀ ਖਿਚਾਈ ਕੀਤੀ ਤਾਂ ਸਾਧ ਗੁਰਦਵਾਰੇ ਦੇ ਪਿਛਲੇ ਦਰਵਾਜ਼ੇ ਨੂੰ ਭੱਜ ਗਿਆ। ਰੋਸ ਪ੍ਰਗਟ ਕਰ ਰਹੀ ਸੰਗਤ ਨੇ ਸਾਧ ਦੇ ਨਾਲ ਨਾਲ ਗੁਰਦਵਾਰਾ ਕਮੇਟੀ `ਤੇ ਵੀ ਦੋਸ਼ ਲਾਇਆ ਕਿ ਉਹ ਸਿੱਖ ਮਰਿਆਦਾ ਦੀ ਉਲੰਘਣਾ ਕਰ ਰਹੀ ਹੈ ਤੇ ਸਾਧ ਨੂੰ ਉਸ ਨੇ ਜਾਣਬੁੱਝ ਕੇ ਬੁਲਾਇਆ ਹੈ। ਸੰਗਤਾਂ ਦਾ ਦੋਸ਼ ਸੀ ਕਿ ਗੁਰਦਵਾਰਾ ਕਮੇਟੀਆਂ ਦੇ ਮਾੜੇ ਪ੍ਰਬੰਧਾਂ ਕਰ ਕੇ ਸਾਡੀ ਨੌਜਵਾਨ ਪੀੜ੍ਹੀ ਗੁਰੂ ਘਰਾਂ ਤੋਂ ਦੂਰ ਜਾ ਰਹੀ ਹੈ। ਸਾਧਾਂ ਦੇ ਮਾੜੇ ਚਰਿੱਤਰ ਕਾਰਨ ਨੌਜਵਾਨ ਪੀੜ੍ਹੀ ਸਿੱਖ ਪ੍ਰੰਪਰਾਵਾਂ ਨੂੰ ਛੱਡ ਰਹੀ ਹੈ। ਇਸ ਸਮੇਂ ਪ੍ਰਬੰਧਕਾਂ ਤੇ ਉਨ੍ਹਾਂ ਦੇ ਹਮਾਇਤੀਆਂ ਨੇ ਵਿਰੋਧ ਕਰਨ ਵਾਲੀ ਸੰਗਤ ਨਾਲ ਹੱਥੋਪਾਈ ਵੀ ਕੀਤੀ। ਪ੍ਰਬੰਧਕਾਂ ਦੀ ਹੱਥੋਪਾਈ ਦਾ ਸ਼ਿਕਾਰ ਪੱਤਰਕਾਰ ਵੀ ਹੋਏ। ਵੈਨਕੂਵਰ ਤੋਂ ਛਪਦੇ ਅਖ਼ਬਾਰ `ਚੜ੍ਹਦੀ ਕਲਾ’ ਦੇ ਪੱਤਰਕਾਰ ਦਾ ਕੈਮਰਾ ਖੋਹ ਲਿਆ। ਸੀ. ਬੀ. ਸੀ ਦੀ ਪੱਤਰਕਾਰ ਮੀਰਾ ਬੈਂਸ ਨਾਲ ਵੀ ਪ੍ਰਬੰਧਕਾਂ ਨੇ ਤਲਖ ਕਲਾਮੀ ਕੀਤੀ। ਪੱਤਰਕਾਰਾਂ ਨੇ ਜਦੋਂ ਸਾਧ ਨੂੰ ਘੇਰ ਕੇ ਸਵਾਲ ਕੀਤੇ ਕਿ ਤੁਹਾਡਾ ਆਸਟਰੇਲੀਆ, ਅਮਰੀਕਾ ਵਿੱਚ ਭਾਰੀ ਵਿਰੋਧ ਹੋਇਆ ਹੈ, ਫਿਰ ਤੁਸੀਂ ਕੈਨੇਡਾ ਕਿਉ ਆਏ ਹੋ? ਤਾਂ ਉਸ ਨੇ ਕਿਹਾ ਕਿ ਪ੍ਰਬੰਧਕ ਕਮੇਟੀ ਨੇ ਮੈਨੂੰ ਧਰਮ ਪ੍ਰਚਾਰ ਕਰਨ ਲਈ ਸਦਿਆ ਹੈ। ਸਾਧ ਨੇ ਅਪਣੇ `ਤੇ ਲੱਗੇ ਦੋਸ਼ਾਂ ਬਾਰੇ ਕਿਹਾ ਕਿ ਲੋਕਾਂ ਨੂੰ ਗਲਤਫਹਿਮੀ ਹੋਈ ਹੈ, ਉਸ ਨੇ ਕੁੱਝ ਵੀ ਨਹੀਂ ਕੀਤਾ। ਜਦੋਂ ਪੁਛਿਆ ਕਿ ਤੁਸੀਂ ਹੁਣ ਇਥੇ ਕੀਰਤਨ ਕਰੋਗੇ? ਤਾਂ ਉਸ ਨੇ ਕਿਹਾ ਕਿ ਜ਼ਰੂਰ ਕਰਾਂਗਾ, ਜੇ ਗੁਰਦਵਾਰੇ ਨਾ ਹੋ ਸਕਿਆ ਤਾਂ ਅਪਣੇ ਸੇਵਕਾਂ ਦੇ ਘਰ ਜਾ ਕੇ ਕਰਾਂਗਾ। ਸਾਧ ਨੇ ਇੱਕ ਹੋਰ ਦਲੀਲ ਦਿਤੀ ਕਿ ਗੁਰੂ ਨਾਨਕ ਸਾਹਿਬ ਕਿਹੜਾ ਗੁਰਦਵਾਰੇ ਕੀਰਤਨ ਕਰਿਆ ਕਰਦੇ ਸਨ। ਅੱਜ ਦੀ ਇਸ ਘਟਨਾ ਤੋਂ ਬਾਅਦ ਹਾਲਤ ਤਣਾਅਪੂਰਨ ਬਣੀ ਹੋਈ ਹੈ।


(17/06/09)
ਗੁਰਮੀਤ ਸਿੰਘ ਆਸਟ੍ਰੇਲੀਆ

Waheguru jee ka Khalsa Waheguru jee kee Fateh

Will you please assist me by providing Email of S. Manjit Singh of Finland, with his consent.

I am very impressed by their timely action to modify Sikh Ardaas so as to conform to Gurbaani contained in the Guru Granth Sahib.

In fact, I wish to convey that if Sant-Samaj, Taksaals, Thaats, Patna Sahib, Hazoor Sahib, AKJ, etc. could have their own separate Maryadas, why not Finland and Sikhs in other countries? Hence, there is no need to take prior permission from the SGPC or its goluck employees, whose jurisdiction is restricted to Punjab, Haryana, Himachal Pradesh and Union Territory Chandigarh only.

NitNem Baanis are mentioned at pages 1 to 13 of the Guru Granth Sahib. When Guru Gobind Singh Sahib had ordained all the Sikhs to obey "Guru Maniyo Granth" then why to depend on any other seconday literature such as charitro pakhiyan, Chauvees Avtar - Ram Avtar, Chandi Dee Vaar, Akal Ustit, bachiter Natak,etc?

With best wishes,

Gurmit Singh (Australia)


(16/06/09)
ਮਨਜੀਤ ਸਿੰਘ ਫਿੰਨਲੈਂਡ

ਸਰਦਾਰ ਮੱਖਣ ਸਿੰਘ ਜੀਓ, ਗੁਰੂ ਫਤੇਹਿ ਪਰਵਾਨ ਕਰਨੀ।
ਜਿਵੇਂ ਕਿ ਆਪ ਜੀ ਨੇ ਸੰਗਤਾਂ ਦੇ ਵਿਚਾਰ ਪੁਛੇ ਸਨ ਕਿ ਹੁਣ ਕੀ ਹੋਣਾਂ ਚਾਹੀਦਾ ਹੈ। ਦਾਸ ਆਪਣੇ ਵਿਚਾਰ ਪੇਸ਼ ਕਰਦਾ ਹੈ। ਇਹ ਮਹਾਨ ਤੇ ਕਠਨ ਕੰਮ ਜਿਹੜਾ ਕਿ ਤੁਸੀਂ ੧੧ ਕੁ ਸਾਲ ਤੋਂ ਚੁਕਿਆ ਹੋਇਆ ਹੈ, ਬਹੁਤ ਹੀ ਨਿਡਰਤਾ ਅਤੇ ਬਿਨਾਂ ਕਿਸੇ ਭੇਦ ਭਾਵ ਦੇ ਨਿਭਾ ਰਹੇ ਹੋ। ਇਸ ਨੂੰ ਇਸ ਤਰਾਂ ਹੀ ਤੁਸੀਂ ਆਪ ਹੀ ਜਿੰਨਾਂ ਚਿਰ ਸੇਵਾ ਕਰ ਸਕਦੇ ਹੋ ਤਕੜੇ ਹੋ ਕੇ ਕਰੀ ਜਾਓ ਕਿਉਂਕਿ ਇਸ ਵੈੱਬ ਸਾਈਟ ਨੂੰ ਪੜ ਕੇ ਹਜਾਰਾਂ ਹੀ ਲੋਕਾਂ ਨੂੰ ਸੇਧ ਮਿਲੀ ਹੈ। ਤੁਸੀਂ ੧੦ ਦਿਨ ਛੁੱਟੀਆਂ ਤੇ ਹੋਣ ਕਰਕੇ ਇਹ ਉਥੇ ਦਾ ਉਥੇ ਹੀ ਖੜਾ ਰਿਹਾ। ਕਿਸੇ ਨੇ ਭੀ ਇਨਾਂ ਸਮਾਂ ਨਹੀਂ ਕੱਢਣਾ। ਇਸ ਤੋਂ ਉਪਰੰਤ ਆਪ ਜੀ ਨੇ ਪੜ ਹੀ ਲਿਆ ਹੋਵੇਗਾ ਕਿ ਫਿੰਨਲੈਂਡ ਦੀਆਂ ਸੰਗਤਾਂ ਅਤੇ ਗੁਰਦਵਰਾ ਕਮੇਟੀ ਨੇ ਬਹੁਤ ਹੀ ਹਿੰਮਤ ਕਰਕੇ ਅਰਦਾਸ ਵਿਚੋਂ ਭਗੌਤੀ ਦੇਵੀ ਨੂੰ ਜਿਹੜੀ ਕਿ ਦੁਰਗਾ ਦੀ ਵਾਰ ਦਾ ਹੀ ਹਿਸਾ ਹੈ ਕੱਢ ਕੇ ਸਿਰਫ ਤੇ ਸਿਰਫ ਅਕਾਲ ਪੁਰਖ ਅਗੇ ਅਰਦਾਸ ਕਰਨੀ ਹੈ, ਦਾ ਉਪਰਾਲਾ ਕੀਤਾ ਹੈ। ਸ੍ਰੀ ਗੁਰੂ ਗਰੰਥ ਸਾਹਿਬ ਜੀ ਤੋਂ ਬਿਨਾਂ ਹੋਰ ਕਿਸੇ ਗਰੰਥ ਜਾਂ ਕਿਤਾਬ ਨੂੰ ਨਹੀਂ ਮੰਨਣਾਂ। ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਬਰਾਬਰ ਹੋਰ ਕਿਸੇ ਗਰੰਥ ਜਾਂ ਕਿਤਾਬ ਦਾ ਪਰਕਾਸ਼ ਨਹੀਂ ਹੋ ਸਕਦਾ।
ਜਿਵੇਂ ਕਿ ਬਹੁਤ ਸਾਰੇ ਵਿਦਵਾਨ ਇਹ ਸਿਧ ਕਰ ਚੁਕੇ ਹਨ ਕਿ ਬਚਿਤਰ ਨਾਟਕ ਗੁਰੂ ਗੋਬੰਦ ਸਿੰਘ ਜੀ ਦੀ ਕ੍ਰਿਤ ਨਹੀਂ ਹੈ। ਅਸੀਂ ਉਨਾਂ ਸਾਰਿਆਂ ਨੂੰ ਚਾਹੇ ਉਹ ਮਿਸ਼ਨਰੀ ਹੋਣ ਜਾਂ ਕੋਈ ਹੋਰ ਜਿਨਾਂ ਨੇ ਇਸ ਸੱਚ ਨੂੰ ਸਮਝ ਲਿਆ ਹੈ ਕਮ ਸੇ ਕਮ ਉਨਾਂ ਨੂੰ ਇਸ ਸਚਾਈ ਦੇ ਨਾਲ ਜਰੂਰ ਡਟ ਕੇ ਖੜੋਣਾਂ ਚਾਹੀਦਾ ਹੈ। ਅਜ ਤਕ ਕੁੱਝ ਇੱਕ ਜਥੇਬੰਦੀਆਂ ਹੀ ਖੁੱਲ ਕੇ ਸਾਮਣੇ ਆਈਆਂ ਹਨ। ਕਿਸੇ ਭੀ ਮਿਸ਼ਨਰੀ ਨੇ ਅਜੇ ਤਕ ਜੁਬਾਨ ਤਕ ਨਹੀਂ ਖੋਲੀ ਜੇਕਰ ਇਨਾਂ ਦੀ ਕਹਿਣੀ ਅਤੇ ਕਰਨੀ ਇੱਕ ਹੈ ਤਾਂ ਨਿਡਰਤਾ ਨਾਲ ਸਾਮਣੇ ਆਉਣਾ ਚਾਹੀਦਾ ਹੈ ਤੇ ਆਪਣੇ ੨ ਵਿਚਾਰ ਪੇਸ਼ ਕਰਨੇ ਚਾਹੀਦੇ ਹਨ। ਇਸ ਗੱਲ ਦਾ ਬਹਾਨਾ ਨਹੀਂ ਬਣਾਉਣਾ ਕਿ ਸਾਨੂੰ ਸਟੇਜਾਂ ਤੇ ਬੋਲਣ ਨਹੀਂ ਦੇਣਗੇ। ਜਦੋਂ ਸੰਗਤਾਂ ਨੂੰ ਸੱਚ ਦਾ ਪਤਾ ਲਗ ਗਿਆ ਤਾਂ ਉਨਾਂ ਆਪ ਹੀ ਨਾਲ ਆ ਖੜੋਣਾ ਹੈ। ਜਿਵੇਂ ਕਿ ਫਿੰਨਲੈਂਡ ਦੀਆਂ ਸੰਗਤਾਂ ਨੇ ਸੱਚ ਦੀ ਗੱਲ ਕੀਤੀ ਹੈ। ਕਮ ਸੇ ਕਮ ਹਰੇਕ ਦੇਸ਼ ਵਿੱਚ ਇੱਕ ੨ ਗੁਰਦਵਾਰਾ ਐਸਾ ਸਥਾਪਤ ਕਰੋ ਜਿਥੇ ਕਿ ਸਿਰਫ ਤੇ ਸਿਰਫ ਸੱਚ ਦਾ ਅਤੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਵਿਚਾਰਧਾਰਾ ਦਾ ਪਰਚਾਰ ਹੋਵੇ। ਸੰਗਤਾਂ ਨੇ ਆਪ ਹੀ ਨਾਲ ਆ ਖੜੋਣਾ ਹੈ ਤੇ ਇਨਾਂ ਦੇ ਡੇਰੇ ਆਪਣੇ ਆਪ ਹੀ ਬੰਦ ਹੋ ਜਾਣੇ ਹਨ। ਸਾਰੀਆਂ ਜਥੇਬੰਦੀਆਂ, ਸੰਗਤਾਂ ਜਿਹੜੀਆਂ ਕਿ ਸਿਰਫ ਤੇ ਸਿਰਫ ਸ੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਸਮਰਪਤ ਹਨ ਇਨਾਂ ਜਥੇਦਾਰਾਂ ਨੂੰ ਮਜਬੂਰ ਕਰ ਦਿਉ ਕਿ ਛੇਤੀਂ ਤੋਂ ਛੇਤੀਂ ਸਰਬੱਤ ਖਾਲਸਾ ਸੱਦ ਕੇ ਰਹਿਤ ਮਰਿਯਾਦਾ ਵਿੱਚ ਅਤੇ ਹੋਰ ਵਿਵਾਦ ਗਰਸਤ ਮਸਲਿਆਂ ਤੇ ਵਿਚਾਰ ਵਟਾਂਦਰਾ ਕਰਕੇ ਸੋਧਾਂ ਕੀਤੀਆਂ ਜਾਣ। ਅਖੀਰ ਵਿੱਚ ਦਾਸ ਦੀ ਹਥ ਜੋੜ ਕੇ ਬੇਨਤੀ ਹੈ ਕਿ ਸੰਗਤਾਂ, ਮਿਸ਼ਨਰੀ, ਅਖੰਡਕੀਰਤਨੀ ਜਥੇ ਵਾਲੇ ਅਤੇ ਕੋਈ ਭੀ ਹੋਰ ਪਹਿਲਾਂ ਆਪ ਬਚਿਤਰ ਨਾਟਕ ਨੂੰ ਪੜਨ ਤੇ ਇਸ ਦੇ ਅਰਥ ਸਮਝਣ ਤੇ ਇਸ ਨੂੰ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਦੇ ਅਧਾਰ ਤੇ ਪਰਖਣ। ਫਿਰ ਆਪਣੇ ਆਪ ਹੀ ਇਹ ਸਮੱਸਿਆ ਹੱਲ ਹੋ ਜਾਵੇਗੀ। ਇਹ ਵਾਦ ਵਿਵਾਦ ਇਸ ਕਰਕੇ ਹੈ ਕਿ ੯੯% ਨੇ ਇਸ ਨੂੰ ਪੜਿਆ ਹੀ ਨਹੀਂ। ਚਾਹੇ ਸਾਡੇ ਵਿਚਾਰ ਵਖਰੇ ੨ ਹੋਣ ਪਰ ਸਿਖ ਭਰਾ ਹੋਣ ਦੇ ਨਾਤੇ ਆਓ ਇਹ ਫੈਸਲਾ ਕਰੀਏ ਕਿ ਅਸੀਂ ਆਪਸ ਵਿੱਚ ਕਦੇ ਨਹੀਂ ਲੜਨਾ। ਸਾਰੇ ਮਸਲੇ ਵਿਚਾਰ ਵਟਾਂਦਰੇ ਨਾਲ ਅਤੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਤੋਂ ਸੇਧ ਲੈ ਕੇ ਕਰਨੇ ਹਨ। ਅਸੀਂ ਸਭ ਤੋਂ ਪਹਿਲਾਂ ਸਿਖ ਭਰਾ ਹਾਂ ਬਾਅਦ ਵਿੱਚ ਮਿਸ਼ਨਰੀ, ਟਕਸਾਲੀਏ, ਅਖੰਡਕੀਰਤਨੀਏ ਜਾਂ ਕੋਈ ਹੋਰ। ਇਸ ਦੇ ਨਾਲ ਸਾਡੇ ਦੁਸ਼ਮਣ ਨੂੰ ਭੀ ਪਤਾ ਲੱਗ ਜਾਵੇਗਾ ਕਿ ਅਸੀਂ ਬੇਅਕਲ ਤੇ ਬੇਵਕੂਫ ਨਹੀਂ ਹਾਂ, ਜਿਹੜਾ ਕਿ ਸਾਨੂੰ ਆਪਸ ਵਿੱਚ ਲੜਾਕੇ ਆਪ ਤਮਾਸ਼ਾ ਦੇਖਦਾ ਹੈ ਨਾਲੇ ਸਾਡੇ ਤੇ ਹਸਦਾ ਹੈ। ਜੇਕਰ ਕਿਸੇ ਦੇ ਦਿਲ ਨੂੰ ਦਾਸ ਦੇ ਵਿਚਾਰਾਂ ਨਾਲ ਠੇਸ ਲਗੀ ਹੋਵੇ ਤਾਂ ਦਾਸ ਖਿਮਾਂ ਦਾ ਜਾਚਕ ਹੈ।
ਮਨਜੀਤ ਸਿੰਘ ਫਿੰਨਲੈਂਡ।


(15/06/09)
ਸਰਵਜੀਤ ਸਿੰਘ

ਗਿਆਨੀ ਸੰਤੋਖ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ,
ਵਹਿਗੁਰੂ ਜੀ ਕੀ ਫਤਿਹ।
ਆਪ ਜੀ ਵਲੋ ਮੰਗੀ ਗਈ ਜਾਣਕਾਰੀ ਦੇ ਸਬੰਧ ਵਿਚ ਬੇਨਤੀ ਹੈ ਕਿ ਨਾਂ ਤਾਂ ਅੱਜ ਸਾਡੇ ਪਾਸ ਅਸਲੀ ਲਿਖਤਾਂ ਮੌਜੂਦ ਹਨ ਅਤੇ ਨਾਂ ਹੀ ਉੱਲਥੇ ਕਰਨ ਵਾਲਿਆਂ ਨੇ ਆਪਣੇ ਧਰਮ ਨੂੰ ਨਿਭਾਇਆ ਹੈ। ਮੇਰੇ ਪਾਸ ਦੋ ਰਾਮਾਇਣਾਂ ਹਨ । ਦੋਹਾਂ ਵਿਚ ਵੱਖ-ਵੱਖ ਜਾਣਕਾਰੀ ਹੈ। ਹੁਣ ਇਹ ਪਾਠਕ ਤੇ ਨਿਰਭਰ ਕਰਦਾ ਹੈ ਕਿ ਉਹ ਇਤਿਹਾਸ/ਮਿਥਿਹਾਸ ਪੜ੍ਹ ਰਿਹਾ ਹੈ ਜਾਂ ਸ਼ਰਧਾ ਨਾਲ ਧਾਰਮਿਕ ਗ੍ਰੰਥ। ਮੈ ਦੋਹਾਂ `ਚ ਹੀ ਹਵਲੇ ਦੇ ਰਿਹਾ ਹਾਂ।
੧- ਸ੍ਰੀ ਰਾਮ ਚੰਦਰ ਜੀ ਦਾ ਅੰਤ ਕਾਲ:- ...‘ਹੇ ਮੁਨੀ! ਆਪ ਦਾ ਕੀ ਕੰਮ ਹੈ?’ ਸ੍ਰੀ ਰਾਮ ਜੀ ਨੇ ਪੁਛਿਆ।
‘ਹੇ ਦੇਵਾ ਦੇਵ! ਮੈਨੂੰ ਬ੍ਰਹਮਾ ਜੀ ਨੇ ਭੇਜਿਆ ਹੈ। ਮੈ ਉਹਨਾਂ ਦਾ ਪੁੱਤਰ ‘ਕਾਲ’ ਹਾਂ, ਆਪ ਨੂੰ ਦੇਵ ਲੋਕ ਚੱਲਣ ਵਾਸਤੇ ਸੰਦੇਸ਼ ਦੇਣ ਆਇਆ ਹਾਂ’। ਕਾਲ ਨੇ ਉੱਤਰ ਦਿੱਤਾ।
ਜਦ ਦੋਵੇਂ ਗੱਲਾਂ ਕਰ ਰਹੇ ਸਨ ਤਾਂ ਲਛਮਣ ਜੀ ਹੀ ਅੰਦਰ ਆ ਗਏ। ਉਹਨਾਂ ਨੇ ਕਾਲ ਨੂੰ ਦੇਖ ਲਿਆ। ਉਹ ਮਹਾਂ ਰਿਸ਼ੀ ਦੁਰਬਾਸ਼ਾਂ ਦਾ ਆਉਣਾ ਦੱਸਣ ਆਏ ਸਨ। ਦੁਰਬਾਸ਼ਾ ਕ੍ਰੋਧ ਵਾਲਾ ਰਿਸ਼ੀ ਸੀ ਅਗਲੇ ਦਿਨ ਲਛਮਨ ਜੀ ਪ੍ਰਲੋਕ ਗਮਨ ਕਰ ਗਏ। ਭਰਤ ਨੂੰ ਰਾਜ ਦੇ ਕੇ ਸ੍ਰੀ ਰਾਮ ਚੰਦਰ ਜੀ ਭੀ ਦੇਵ ਲੋਕ ਨੂੰ ਪਧਾਰ ਗਏ।
(ਸੰਪੂਰਨ ਅਸਲੀ ਗ੍ਰੰਥ - ਸ੍ਰੀ ਬਾਲਮੀਕ ਰਾਮਾਇਣ ਪੰਨਾ ੨੨੩)

੨- ਮਹਾਰਿਸ਼ੀ ਦੁਰਵਾਸਾ ਦਾ ਆਉਣਾ ਅਤੇ ਲਛਮਣ ਜੀ ਦਾ ਤਿਆਗ:-ਭਗਵਾਨ ਤਾਂ ਅੰਦਰ ਬੈਠੇ ਕਾਲ ਨਾਲ ਗੱਲਬਾਤ ਕਰ ਰਹੇ ਸਨ, ਮਹਾਰਿਸ਼ੀ ਦੁਰਵਾਦਾ ਭਵਨ ਦੇ ਦੁਆਰ ਤੇ ਆ ਪੁਹੰਚੇ। ਉਨ੍ਹਾ ਨੇ ਲਛਮਣ ਜੀ ਨੂੰ ਕਿਹਾ- ਮੈਂ ਤੁਰੰਤ ਰਾਮਚੰਦਰ ਜੀ ਨੂੰ ਮਿਲਣਾ ਚਾਹੁੰਦਾ ਹਾਂ। ... ਕਾਲ ਨੂੰ ਵਿਦਾ ਕਰਕੇ ਭਗਵਾਨ ਨੇ ਲਛਮਣ ਨੂੰ ਕਿਹਾ- ਉਨ੍ਹਾਂ ਨੂੰ ਅੰਦਰ ਲੈ ਆਓ।...ਮਹਾਰਿਸ਼ੀ ਦੇ ਵਚਨ ਸੁਣ ਕੇ ਲਛਮਣ ਸਭਾ ਤੋਂ ਬਾਹਰ ਨਿਕਲ ਗਏ ਅਤੇ ਸਰਯੂ ਨਦੀ ਦੇ ਤਟ ਤੇ ਜਾ ਕੇ ਯੋਗਾਭਿਆਸ ਕਰਕੇ ਸਦੇਹ ਸਵਰਗ ਲੋਕ ਨੂੰ ਚਲੇ ਗਏ।

ਰਾਮਚੰਦਰ ਜੀ ਦਾ ਪਰਮਧਾਮ ਗਮਨ:- ਲਛਮਣ ਜੀ ਦਾ ਤਿਆਗ ਕਰਨ ਤੋਂ ਬਾਦ ਸ਼੍ਰੀ ਰਾਮਚੰਦਰ ਜੀ ਦੁਖੀ ਹੋ ਕੇ ਮੰਤਰੀਆਂ ਨੂੰ ਬੋਲੇ, ਹੁਣ ਮੈਂ ਵੀ ਭਰਤ ਨੂੰ ਰਾਜ ਸੌਂਪ ਕੇ ਲਛਮਣ ਦਾ ਅਨੁਸਰਨ ਕਰਨਾ ਚਾਹੁੰਦਾ ਹਾਂ।...ਸਵੇਰ ਹੁੰਦੇ ਹੀ ਭਗਵਾਨ ਵੇਦ ਮੰਤਰਾਂ ਦਾ ਉਚਾਰਨ ਕਰਦੇ ਹੋਏ ਸਰਯੂ ਨਦੀ ਵਲ ਤੁਰ ਪਏ।... ਸਰਯੂ ਦੇ ਤਟ ਤੇ ਪਹੁੰਚ ਕੇ ਉਨ੍ਹਾਂ ਨੇ ਨਦੀ ਦੇ ਪਵਿੱਤਰ ਜਲ ਵਿਚ ਪ੍ਰਵੇਸ਼ ਕੀਤਾ।....।
(ਸ਼੍ਰੀ ਰਾਮ ਚਰਿਤ ਮਾਨਸ ਰਾਮਾਇਣ , ਪੰਨਾ ੩੫੪-੩੫੬)

ਆਪ ਜੀ ਦੇ ਦੂਜੇ ਸਵਾਲ ਸਬੰਧੀ ਬੇਨਤੀ ਹੈ ਕਿ ਇਸ ਦਾ ਸਹੀ ਉੱਤਰ ਤਾਂ ਉਹ ਹੀ ਦੇ ਸਕਦੇ ਹਨ ਜੋ ਇਸ ਨੂੰ ਪੜ੍ਹਦੇ ਹਨ। ਕਿ ਉਹ ਇਸ ਨੂੰ ਕਿਓ ਪੜ੍ਹਦੇ ਹਨ?
ਰਾਮ ਕਥਾ ਜੁਗ ਜੁਗ ਅਟਲ ਸਭ ਕੋਊ ਭਾਖਤ ਨੇਤ॥
ਸੁਰਗ ਬਾਸ ਰਘਬਰ ਕਰਾ ਸਗਰੀ ਪੁਰੀ ਸਮੇਤ॥੮੫੮॥
ਇਹ ਪੰਗਤੀਆਂ ਆਖੇ ਜਾਂਦੇ ਦਸਮ ਗ੍ਰੰਥ ਦੇ ਪੰਨਾ ੨੫੩ (ਭਾਗ ਪਹਿਲਾ) `ਤੇ ‘ ਅਬ ਤੀਨੋ ਭ੍ਰਾਤਾ ਤ੍ਰੀਅਨ ਸਹਿਤ ਮਰਬੋ ਕਥੰਨ’ ਦੇ ਸਿਰਲੇਖ ਹੇਠ ਦਰਜ ਹਨ। ਇਸ ਤੋ ਅਗਲੇ ਪੰਨੇ ਤੇ ਇਹ ਕਥਾ ਸਮਾਪਤ ਹੁੰਦੀ ਹੈ। ਇਤਿ ਸ੍ਰੀ ਰਾਮਾਇਣ ਸਮਾਪਤ। (ਪੰਨਾ ੨੫੪)
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੋ ਵੀ ਵਿਅਕਤੀ ਜਨਮ ਲੈ ਕੇ ਇਸ ਸੰਸਾਰ ਵਿਚ ਆਉਦਾ ਹੈ ਅਤੇ ਕੁਝ ਸਮੇਂ ਪਿਛੋ ਮਰ ਜਾਂਦਾ ਹੈ ( ਮੌਤ ਦਾ ਕਾਰਨ ਆਤਮ ਹੱਤਿਆ ਹੋਵੇ ਜਾਂ ਕੋਈ ਹੋਰ) ਕੀ ਉਹ ਪ੍ਰਮਾਤਮਾ ਹੋ ਸਕਦਾ ਹੈ?
ਆਦਰ ਸਹਿਤ
ਸਰਵਜੀਤ ਸਿੰਘ


(15/06/09)
ਅਭਿਨਵ

Veer Gurpreet Singh Sumra Ji,
ਆਪ ਜੀ ਦੀ ਰਾਮ ਚੰਦਰ ਬਾਰੇ ਦਿਤੀ ਗਈ ਜਾਣਕਾਰੀ ਤਾਰੀਫ ਦੇ ਕਾਬਿਲ ਹੈ ਅਤੇ ਆਪਨੇ ਆਪ ਵਿੱਚ ਇੱਕ ਵਖਰਾ article ਹੈ। ਮੇਰੇ ਖੇਆਲ ਨਾਲ ਬਹੁਤ ਸਾਰੇ ਵੀਰ ਆਪ ਜੀ ਦੀ ਦਿਤੀ ਜਾਨਕਾਰੀ ਤੋਂ ਲਾਭ ਲੈ ਸਕਣਗੇ ਅਤੇ ਰਾਮ ਚੰਦਰ ਦੇ ਭੰਬਲ ਭੂਸੇ ਵਿੱਚ ਫਸੇ ਮਨੁਖਾਂ ਨੂੰ ਜਾਗਰਤ ਕਰਨਗੇ। ਅਗੇ ਰਾਬਤਾ ਰਖਨ ਵਾਸਤੇ ਆਪਨੇ ਬਾਰੇ ਜਾਨਕਾਰੀ ਦੇਨ ਦੀ ਕਿਰਪਾ ਕਰੋ ਜੀ।
ਅਭਿਨਵ


(15/06/09)
ਸੰਤੋਖ ਸਿੰਘ

ਬਹੁਤ ਬਹੁਤ ਧੰਨਵਾਦ, ਸਰਦਾਰ ਸਮਰਾ ਜੀਓ
ਤੁਸੀਂ ਬੜਵੀ ਡੂੰਘਾਈ ਤੱਕ ਜਾ ਕੇ, ਵਿਸਥਾਰਤ ਚਿੱਠੀ ਰਾਹੀਂ. ਭਰਪੂਰ ਜਾਣਕਾਰ ਦੇ ਕੇ, ਮੇਰੇ ਗਿਆਨ ਵਿੱਚ ਵਾਧਾ ਕੀਤਾ ਹੈ। ਭਾਵੇਂ ਕਿ ਮੈਨੂੰ ਬਹੁਤੀ ਅੰਗ੍ਰੇਜ਼ੀ ਨਹੀ ਆਉਂਦੀ ਪਰ ਏਨੀ ਕੁ ਮੈ ਪੜ੍ਹ ਤੇ ਸਮਝ ਲੈਂਦਾ ਹਾਂ। ਫਿਰ ਤੁਹਾਡੀ ਅੰਗ੍ਰੇਜ਼ੀ ਬਹੁਤ ਸਰਲ ਹੈ। ਪ੍ਰੋਫ਼ੈਸਰਾਂ ਵਾਂਗ ਡਿਕਸ਼ਰੀ ਵਿਚੋਂ ਔਖੇ ਸ਼ਬਦ ਲਭ ਲਭ ਕੇ ਆਪਣੀ ਲਿਖਤ ਨੂੰ ਬੋਝਲ ਨਹੀ ਬਣਾਇਆ ਤੁਸੀਂ। ਕਈ ਵਾਰੀਂ ਮੈ ਸੋਚਦਾ ਹਾਂ ਕਿ ਕਿਸੇ ਪੰਜਾਬੀ ਦੀ ਲਿਖੀ ਹੋਈ ਅੰਗ੍ਰੇਜ਼ੀ ਨਾਲ਼ੋਂ ਕਿਸੇ ਅੰਗ੍ਰੇਜ਼ ਦੀ ਲਿਖੀ ਅੰਗ੍ਰੇਜ਼ੀ ਮੈਨੂੰ ਕਿਉਂ ਸੌਖੀ ਸਮਝ ਆ ਜਾਂਦੀ ਹੈ। ਫਿਰ ਸੋਚ ਵਿਚਾਰ ਪਿਛੋਂ ਇਹੀ ਸਮਝ ਆਈ ਕਿ ਅੰਗ੍ਰੇਜ਼ ਸ਼ਾਇਦ ਲਿਖਣ ਸਮੇ ਡਿਕਸ਼ਨਰੀ ਦੀ ਸਹਾਇਤਾ ਨਾ ਲੈਂਦੇ ਹੋਣ ਕਰਕੇ, ਉਹਨਾਂ ਦੀ ਸ਼ਬਦਾਵਲੀ ਸੌਖੇਰੀ ਹੁੰਦੀ ਹੈ।
ਇਕ ਵਾਰ ਫਿਰ ਧੰਨਵਾਦ
ਸ਼ੁਭਚਿੰਤਕ
ਸੰਤੋਖ ਸਿੰਘ


(15/06/09)
ਸਰਵਜੀਤ ਸਿੰਘ ਅਤੇ ਸਾਥੀ

ਭਾਈ ਹਰੀ ਸਿੰਘ ਜੀ ਹਰ ਨਵੇਂ ਦਿਨ ਆਪ ਦਾ ਬਿਆਨ ਬਦਲ ਕਿਉਂ ਜਾਂਦਾ?
ਨਿਊਯਾਰਕ ਵਿੱਚ ਦਸਮ ਗ੍ਰੰਥ ਬਾਰੇ ਸਿੱਧੀ ਬਹਿਸ ਦਾ ਖੁਲਾ ਸੱਦਾ ਦੇਣ ਵਾਲੇ ਭਾਈ ਹਰੀ ਸਿੰਘ ਰੰਧਾਵੇ ਵਾਲੇ ਅਤੇ ਮਲਕੀਤ ਸਿੰਘ (ਜਨਰਲ ਸਕੱਤਰ ਅਕਾਲੀ ਦਲ ਬਾਦਲ) ਜਿਥੇ ਆਪਾ ਵਿਰੋਧੀ ਬਿਆਨ ਦੇ ਕੇ ਸੰਗਤਾਂ ਨੂੰ ਗੁੰਮਰਾਹ ਕਰਨ ਦਾ ਅਸਫਲ ਯਤਨ ਕਰ ਹਰੇ ਹਨ ੳਥੇ ਹੀ ਆਪ ਵੀ ਭੰਬਲਭੂਸੇ ਵਿੱਚ ਫਸੇ ਹੋਏ ਨਜ਼ਰ ਆਉਂਦੇ ਹਨ। ਯਾਦ ਰਹੇ ਭਾਈ ਹਰੀ ਸਿੰਘ ਰੰਧਾਵੇ ਵਾਲੇ ਵਲੋਂ (ਮਲਕੀਤ ਸਿੰਘ ਰਾਹੀ) ਦਸਮ ਗ੍ਰੰਥ ਬਾਰੇ ਵਿਚਾਰ-ਚਰਚਾ ਕਰਨ ਦੇ ਸੱਦੇ ਨੂੰ ਪ੍ਰਵਾਨ ਕਰਿਦਆ ਭਾਈ ਕੁਲਦੀਪ ਸਿੰਘ ਜੀ ਨੇ ਆਪਣੇ ਜਥੇ ਸਮੇਤ ਭਾਈ ਟੈਹਲ ਸਿੰਘ ਜੀ, ਮੁੱਖ ਸੇਵਾਦਾਰ ਸਿੱਖ ਕਲਚਰਲ ਸੁਸਾਇਟੀ, ਰਿੰਚਮੰਡ ਹਿੱਲ (ਨਿਊਯਾਰਕ) ਨਾਲ ਵਿਚਾਰ ਕੀਤਾ ਤਾਂ ਭਾਈ ਭਾਈ ਟੈਹਲ ਸਿੰਘ ਨੇ ਖੁਸ਼ੀ-ਖੁਸ਼ੀ ‘ਸਿੱਖ ਕਲਚਰਲ ਸੁਸਾਇਟੀ’ ਵਲੋ ਪੂਰੇ ਸਹਿਯੋਗ ਦਾ ਭਰੋਸਾ ਦਿੱਤਾ। ਪ੍ਰਬੰਧਕਾਂ ਵਲੋਂ ਇਸ ਵਿਚਾਰ-ਚਰਚਾ ਲਈ ਭਾਈ ਗੁਰਚਰਨ ਸਿੰਘ ਜਿਉਣਵਾਲਾ (ਕਨੇਡਾ) ਨਾਲ ਵਿਚਾਰ ਕਰਕੇ ਮਿਤੀ 23 ਮਈ ਦਿਨ ਸ਼ਨੀਵਾਰ ਦਾ ਸਮਾਂ ਮਿੱਥ ਲਿਆ ਗਿਆ। ਨਿਰਧਾਰਤ ਸਮੇਂ, ਹਉਮੈ ਦੇ ਭਰੇ ਹੋਏ ਹਰੀ ਸਿੰਘ ਨੇ ਇਹ ਕਹਿ ਕੇ, “ਗੁਰਚਰਨ ਸਿੰਘ ਮੇਰੇ ਪੱਧਰ ਦਾ ਵਿਦਵਾਨ ਨਹੀਂ ਹੈ” ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ। ਪ੍ਰਬੰਧਕਾਂ ਵਲੋ ਪੁਛਣ ਤੇ ਹਰੀ ਸਿੰਘ ਨੇ ਕਿਹਾ ਕੇ ਪ੍ਰੋ: ਦਰਸ਼ਨ ਸਿੰਘ ਹੀ ਮੇਰੇ ਹਾਣ ਦਾ ਹੈ, ਮੈ ਉਸ ਨਾਲ ਹੀ ਵਿਚਾਰ-ਚਰਚਾ ਕਰਾਗਾਂ। ਭਾਈ ਕੁਲਦੀਪ ਸਿੰਘ ਜੀ ਨੇ, ਪ੍ਰੋ: ਦਰਸ਼ਨ ਸਿੰਘ ਜੀ ਨਾਲ ਸਪੰਰਕ ਕਰੇਕੇ ਵਿਚਾਰ-ਚਰਚਾ ਲਈ 25 ਮਈ ਸੋਮਵਾਰ ਦਿਨ ਦੇ ਗਿਆਰਾਂ ਵਜੇ ਦਾ ਸਮਾਂ ਮਿਥ ਲਿਆ। ਇਸ ਦੀ ਪੁਸ਼ਟੀ ਭਾਈ ਮਲਕੀਤ ਸਿੰਘ ਨੇ 24 ਮਈ ਦਿਨ ਐਤਵਾਰ ਨੂੰ ਰੇਡੀਓ ਸ਼ੇਰ-ਏ-ਪੰਜਾਬ (ਵੈਨਕੂਵਰ) `ਤੇ ਵੀ ਕੀਤੀ ਸੀ।
25 ਮਈ ਦਿਨ ਸੋਮਵਾਰ ਨੂੰ, ਨਿਰਧਾਰਤ ਸਮੇਂ ਜਦੋ ਭਾਈ ਹਰੀ ਸਿੰਘ ਜੀ ਅਤੇ ਪੋ: ਦਰਸ਼ਨ ਸਿੰਘ ਜੀ ਸਟੇਜ ਉਪਰ ਬਿਰਾਜਮਾਨ ਹੋਏ ਅਤੇ ਦੋਵਾਂ ਅੱਗੇ ਮਾਈਕ ਵੀ ਰੱਖੇ ਜਾ ਚੁੱਕੇ ਸਨ ਤਾਂ, ਆਖਰੀ ਸਮੇਂ ਭਾਈ ਹਰੀ ਸਿੰਘ ਨੇ ਆਪ ਮੁਹਾਰੇ ਹੀ ਇਹ ਐਲਾਨ ਕਰਕੇ, “ਕਿ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਏ ਹੁਕਮਨਾਮੇ ਨੂੰ ਮੰਨਦੇ ਹੋਏ ਉਹ ਦਸਮ ਗ੍ਰੰਥ ਸਾਹਿਬ ਸਬੰਧੀ ਕੋਈ ਬਹਿਸ ਨਹੀਂ ਕਰਨਗੇ” ਦਸਮ ਗ੍ਰੰਥ ਬਾਰੇ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਸਟੇਜ ਤੋਂ ਉਠ ਕੇ ਚਲੇ ਗਏ।
ਹੁਣ ਸਵਾਲ ਪੈਦਾ ਹੁੰਦਾ ਹੈ ਜਦੋ ਭਾਈ ਹਰੀ ਸਿੰਘ ਨੇ ਆਪਣੇ ਆਪ ਨੂੰ ਵਿਦਵਾਨ ਸਾਬਤ ਕਰਨ ਲਈ ਇਹ ਸੱਦਾ ਦਿੱਤਾ ਸੀ ਕੇ ਕੋਈ ਵੀ ਮੇਰੇ ਨਾਲ ਸ੍ਰੀ ਦਸਮ ਗ੍ਰੰਥ ਸਾਹਿਬ ਬਾਰੇ ਵਿਚਾਰ ਕਰ ਸਕਦਾ ਹੈ, ਕੀ ਉਦੋ ਅਕਾਲ ਤਖ਼ਤ ਸਾਹਿਬ ਵਲੋ ਜਾਰੀ ਹੋਏ ਹੁਕਮਨਾਂਮੇ ਬਾਰੇ ਉਨਾਂ ਨੂੰ ਜਾਣਕਾਰੀ ਨਹੀ ਸੀ? ਜਦੋ ਕੇ ਇਹ ਹੁਕਮਨਾਂਮਾ 14 ਮਈ 2000 ਨੂੰ ਜਾਰੀ ਹੋਇਆ ਸੀ। ਅਕਾਲ ਤਖ਼ਤ ਸਾਹਿਬ ਵਲੋ ਜਾਰੀ ਇਸ ਹੁਕਮਨਾਂਮੇ ਨੂੰ ਰੱਦ ਕਰਨ ਵਾਲਾ ਇੱਕ ਹੋਰ ਆਦੇਸ਼, ਇਸ ਤੋਂ ਲੱਗ-ਭਗ ਸਾਢੇ ਛੇ ਸਾਲ ਪਿਛੋ ਭਾਈ ਜੋਗਿੰਦਰ ਸਿੰਘ ਵੇਦਾਂਤੀ, ਮੁਖ ਸੇਵਾਦਾਰ ਸ੍ਰੀ ਆਕਾਲ ਤਖ਼ਤ ਸਾਹਿਬ ਵਲੋ ਜਾਰੀ ਕੀਤਾ ਜਾ ਚੁਕਾ ਹੈ। ਜਿਸ ਵਿੱਚ ਪੰਥਕ ਵਿਦਵਾਨਾ ਨੂੰ, ਦਸਮ ਗ੍ਰੰਥ ਵਿਰੋਧੀਆਂ ਦੇ ਸ਼ੰਕਿਆਂ ਦਾ ਢੁਕਵਾਂ ਉਤਰ ਦੇਣ ਲਈ ਕਿਹਾ ਗਿਆ ਸੀ।
ਮਿਤੀ 27 ਨਵੰਬਰ 2006 ਨੂੰ ਜਾਰੀ ਉਪ੍ਰੋਕਤ ਮਤੇ ਵਿੱਚ ਇਹ ਸਪੱਸ਼ਟ ਲਿਖਿਆ ਹੋਇਆ ਹੈ, “ਮਾਮਲੇ ਨੂੰ ਧਿਆਨ ਵਿੱਚ ਰੱਖਦਿਆਂ ਦੀਘਰ ਵਿਚਾਰ ਕਰਨ ਉਪਰੰਤ ਪੰਜ ਸਿੰਘ ਸਾਹਿਬਾਨ ਵਲੋਂ ਨਿਰਣਾ ਲਿਆ ਜਾਂਦਾ ਹੈ ਕਿ ਗੁਰੂ ਪੰਥ ਨੂੰ ਸਮਰਪਿਤ ਵਿਦਵਾਨ ਅਜੇਹੇ ਸ਼ਰਾਰਤੀ ਅਨਸਰਾਂ ਵਲੋਂ ਕੀਤੇ ਜਾ ਰਹੇ ਕੂੜ ਪ੍ਰਚਾਰ ਦਾ ਇਤਹਾਸਕ ਤੱਥਾਂ ਅਤੇ ਗੁਰਮਤਿ ਦੀ ਰੋਸ਼ਨੀ ਦੇ ਅਧਾਰ `ਤੇ ਢੁਕਵਾਂ ਉੱਤਰ ਦੇਣ"। ਕੀ ਇਹ ਦਸਮ ਗ੍ਰੰਥ ਦੇ ਹਮਾਇਤੀਆਂ ਵਲੋਂ, ਵਿਰੋਧੀਆਂ ਨੂੰ ਢੁਕਵੇਂ ਉੱਤਰ ਦੇਣ ਦਾ ਸਹੀ ਮੌਕਾ ਨਹੀਂ ਸੀ? ਇਹ ਕਿਵੇ ਮੰਨ ਲਿਆ ਜਾਂਵੇ ਕੇ ਭਾਈ ਹਰੀ ਸਿੰਘ ਜੀ ਨੂੰ ਇਸ ਬਾਰੇ ਜਾਣਕਾਰੀ ਨਹੀ ਹੋਵੇਗੀ?
ਉਸ ਤੋ ਪਿਛੋ ਸ਼ੁਰੂ ਹੋਇਆ ਰੰਗ-ਬਰੰਗੇ ਬਿਆਨ ਦੇਣ ਦਾ ਸਿਲਸਲਾ, ਜੋ ਲਗਾਤਾਰ ਜਾਰੀ ਹੈ।
ਦਸਮ ਗ੍ਰੰਥ ਦੇ ਵਿਰੋਧੀ ਸੰਗਤਾਂ ਦੇ ਵਿਰੋਧ ਕਾਰਨ ਘਟੀਆਂ ਦੂਸ਼ਣਬਾਜ਼ੀ ਤੇ ਉਤਰੇ: ਭਾਈ ਮਲਕੀਤ ਸਿੰਘ (ਜਗ ਬਾਣੀ ਮਈ 29)
ਬਾਬਾ ਹਰੀ ਸਿੰਘ ਦਸਮ ਗ੍ਰੰਥ `ਤੇ ਚਰਚਾ ਕਰਨ ਲਈ ਅੱਜ ਵੀ ਤਿਆਰ- ਮਲਕੀਤ ਸਿੰਘ (ਜਗ ਬਾਣੀ ਜੂਨ 5)
ਦਸਮ ਗ੍ਰੰਥ ਉਤੇ ਬਹਿਸ ਮੌਕੇ ਸੰਗਤਾਂ ਵਲੋਂ ਪ੍ਰੋਫ਼ੈਸਰ ਦਰਸ਼ਨ ਸਿੰਘ ਦੇ ਵਿਰੋਧ ਦੀ ਵੀਡੀਓ ਜਲਦੀ ਜਾਰੀ ਕਰਾਗੇ; ਮਲਕੀਤ ਸਿੰਘ (ਸਪੋਕਸਮੈਨ ਜੂਨ 7)

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਸਮ ਗ੍ਰੰਥ ਬਾਰੇ ਵਿਵਾਦ ਦੇ ਹੱਲ ਲਈ ਅੱਗੇ ਆਉਣ; ਬਹਿਸ ਸਬੰਧੀ ਵਿਰੋਧੀਆਂ ਦੀ ਚੁਣੌਤੀ ਸਵੀਕਾਰ: ਜਥਾ ਰੰਧਾਵਾ (ਜਗ ਬਾਣੀ ਜੂਨ 10)
ਹੁਣ ਜਦੋ ਭਾਈ ਹਰੀ ਸਿੰਘ ਦਾ ਇਹ ਸੱਦਾ ਵੀ ਪ੍ਰਵਾਨ ਕਰ ਲਿਆ ਗਿਆ ਹੈ, “ਸ: ਉਪਕਾਰ ਸਿੰਘ, ਨੇ ਸਰਦਾਰ ਮਲਕੀਤ ਸਿੰਘ ਦੇ ਚੈਲੰਜ ਨੂੰ ਕਬੂਲਦਿਆਂ ਕਿਹਾ ਕਿ ਦਸਮ ਗ੍ਰੰਥ ਸੰਬੰਧੀ ਕਿਸੇ ਵੀ ਤਖ਼ਤ ਉਪਰ ਵਿਚਾਰ ਮੰਚ ਵੱਲੋਂ 11 ਵਿਦਵਾਨਾਂ ਦਾ ਪੈਨਲ ਵਿਚਾਰ ਗੋਸ਼ਟੀ ਕਰਣ ਲਈ ਤਿਆਰ ਹੈ ਜੇਕਰ ਇਸ ਦਾ ਸਿੱਧਾ ਪ੍ਰਸਾਰਣ ਟੀ ਵੀ ਚੈਨਲਾਂ ਰਾਹੀਂ ਕਰਵਾਉਣ ਦਾ ਪ੍ਰਬੰਧ ਕੀਤਾ ਜਾਏ ਤਾਂ ਜੁ ਸੱਚ-ਝੂਠ ਦਾ ਨਿਬੇੜਾ ਸਿੱਖ ਸੰਗਤਾਂ ਵੱਲੋਂ ਸਾਮੂਹਿਕ ਤੌਰ `ਤੇ ਕੀਤਾ ਜਾ ਸਕੇ”। (ਸਪੋਕਸਮੈਨ ਜੂਨ 10)
ਤਾਂ ਭਾਈ ਹਰੀ ਸਿੰਘ ਜੀ ਦਾ ਨਵਾਂ ਬਿਆਨ ਆ ਗਿਆ ਹੈ, ‘ਦਸਮ ਗ੍ਰੰਥ ਬਾਰੇ ਤਖ਼ਤਾਂ ਦੇ ਜਥੇਦਾਰ ਹੀ ਫੈਸਲਾ ਲੈ ਸਕਦੇ ਹਨ: ਸੰਤ ਰੰਧਾਵੇ ਵਾਲੇ (ਅੰਮ੍ਰਿਤਸਰ ਟਾੲਮਿਜ਼, ਜੂਨ10-16 ਪੰਨਾ 6)
ਭਾਈ ਹਰੀ ਸਿੰਘ ਰੰਧਾਵਾ ਜੀ, ਇਸ ਤਰਾਂ ਆਪਾ ਵਿਰੋਧੀ ਬਿਆਨ ਦੇਣ ਨਾਲ ਇਸ ਮਸਲੇ ਦਾ ਹੱਲ ਨਹੀ ਹੋਣਾ। ਇਸ ਤਰਾਂ ਦੀ ਦੋਗਲੀ ਨੀਤੀ ਨਾਲ ਤਾਂ ਜਿਥੇ ਸੰਗਤਾਂ ਵਿੱਚ ਦੁਬਧਾ ਪੈਦਾ ਹੁੰਦੀ ਹੈ ਉਥੇ ਹੀ ਆਪ ਦੀ ਸਥਿਤੀ ਵੀ ਹਾਸੋਹੀਣੀ ਬਣੀ ਹੋਈ ਹੈ। ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਆਪਣੇ ਸਾਥੀਆ ਨਾਲ ਬੈਠ ਕੇ ਰਾਇ ਕਰੋ ਅਤੇ ਫੇਰ ਇੱਕ ਸਪੱਸ਼ਟ ਬਿਆਨ ਦਿਓ ਕਿ ਤੁਸੀ ਦਸਮ ਗ੍ਰੰਥ ਬਾਰੇ ਖੁਲੀ ਵਿਚਾਰ-ਚਰਚਾ ਕਰਨ ਲਈ ਤਿਆਰ ਹੋ ਜਾਂ ਨਹੀ ਹੈ।
ਆਦਰ ਸਹਿਤ
ਸਰਵਜੀਤ ਸਿੰਘ, ਅਵਤਾਰ ਸਿੰਘ ਮਿਸ਼ਨਰੀ, ਪੋ: ਮੱਖਣ ਸਿੰਘ, ਗਿਆਨ ਸਿੰਘ, ਡਾਂ: ਗੁਰਮੀਤ ਸਿੰਘ


(15/06/09)
ਸਿੱਖ ਮਿਸ਼ਨ ਇੰਟਰਨੈਸ਼ਨਲ

ਦੁਨੀਆਂ ਭਰ ਵਿੱਚ ਸੰਤ ਬਾਬਾ ਪ੍ਰੇਮ ਸਿੰਘ ਮੁਰਾਲਾ ਜੀ ਦੀ ਯਾਦ ਵਿੱਚ ਵਿਸ਼ੇਸ਼ ਸਮਾਗਮ ਕੀਤੇ ਗਏ
ਸਪੇਨ- (ਪੱਤਰਪਰੇਰਕ) - ਲੁਬਾਣਾ ਬਰਾਦਰੀ ਦੇ ਮਹਾਨ ਸੇਵਕ ਬਾਬਾ ਪ੍ਰੇਮ ਸਿੰਘ ਮੁਰਾਲਾ ਜੀ ਦੀ ਮਿੱਠੀ ਯਾਦ ਵਿੱਚ ਦੁਨੀਆਂ ਭਰ ਵਿੱਚ ਲੁਬਾਣਾ ਬਰਾਦਰੀ ਦੇ ਆਗੂਆਂ ਤੇ ਸੰਗਤਾਂ ਵੱਲੋਂ ਵਿਸ਼ੇਸ਼ ਸਮਾਗਮ ਕੀਤੇ ਗਏ। ਇਸ ਸਬੰਧ ਵਿੱਚ ਅਮਰੀਕਾ, ਇੰਗਲੈਂਡ, ਬੈਲਜੀਅਮ, ਸਪੇਨ ਤੇ ਹੋਰ ਬਹੁਤ ਸਾਰੇ ਦੇਸ਼ਾਂ ਵਿੱਚ ਗੁਰਦੁਆਰਿਆਂ ਵਿੱਚ ਦੀਵਾਨ ਸਜਾਏ ਗਏ। ਇਨ੍ਹਾਂ ਦੀਵਾਨਾਂ ਵਿੱਚ ਉਨ੍ਹਾਂ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ, ਕੀਰਤਨ ਪਰਵਾਹ ਚੱਲੇ ਅਤੇ ਗੁਰੁ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠਾਂ ਦੇ ਭੋਗ ਪਾਏ ਗਏ।
ਇਸ ਸਬੰਧ ਵਿੱਚ ਸਭ ਤੋਂ ਵਿਲੱਖਣ ਸਮਾਗਮ ਸਪੇਨ ਦੇ ਵੱਡੇ ਸ਼ਹਿਰ ਬਾਰਸਲੋਨਾ ਇਸ ਸੰਘਣੀ ਸਿੱਖ ਵਸੋਂ ਵਾਲੇ ਇਲਾਕੇ ਓਲੋਟ ਦੇ ਗੁਰਦੁਆਰਾ ਗੁਰਸੰਗਤ ਸਾਹਿਬ ਵਿੱਚ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਿੱਸਾ ਲਿਆ। ਸਮਾਗਮ ਦੇ ਸਬੰਧ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਦੇ ਭੋਗ ਉਪਰੰਤ ਗਿਆਨੀ ਅਵਤਾਰ ਸਿੰਘ ਲੁਧਿਆਣਾ ਵਾਲਿਆਂ ਦੇ ਜਥੇ ਨੇ ਰਸਭਿੰਨਾ ਕੀਰਤਨ ਕੀਤਾ।
ਇਸ ਸਮਾਗਮ ਦੀ ਸਭ ਤੋਂ ਅਹਿਮ ਖਿੱਚ ਮਸ਼ਹੂਰ ਸਿੱਖ ਇਤਿਹਾਸਕਾਰ ਡਾਕਟਰ ਹਰਜਿੰਦਰ ਸਿੰਘ ਦਿਲਗੀਰ ਦਾ ਲੈਕਚਰ ਸੀ ਜੋ ਇੰਗਲੈਂਡ ਤੋਂ ਉਚੇਚੇ ਤੌਰ `ਤੇ ਬੁਲਾਏ ਹੋਏ ਸਨ। ਉਨ੍ਹਾਂ ਨੇ ਬਾਬਾ ਪ੍ਰੇਮ ਸਿੰਘ ਮੁਰਾਲਾ ਜੀ ਬਾਰੇ ਜਾਣਕਾਰੀ ਦਿੱਤੀ ਕਿ ਕਿਵੇਂ ਉਹ 25 ਸਾਲ ਲਗਾਤਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮਟੀ ਦੇ ਮੈਂਬਰ ਬਣੇ ਤੇ 1947 ਤੋਂ ਪਹਿਲਾਂ ਦੋ ਵਾਰ ਪੰਜਾਬ ਅਸੈਂਬਲੀ ਵਿੱਚ ਦੋ ਤਿਹਾਈ ਤੋਂ ਵਧ ਵੋਟਾਂ ਲੈ ਕੇ ਜਿੱਤਦੇ ਰਹੇ। ਡਾ ਦਿਲਗੀਰ ਨੇ ਲੁਬਾਣਿਆਂ ਦੇ ਪਿਛੋਕੜ ਦਾ ਇਤਿਹਾਸ ਦਸਦਿਆਂ ਪਿਛਲੇ 1300 ਸਾਲ ਦੀ ਤਵਾਰੀਖ਼ ਸੁਣਾ ਕੇ, ਤੇ ਇਹ ਦੱਸ ਕੇ ਕਿ ਦਿੱਲੀ ਸ਼ਹਿਰ ਦੀ ਨੀਂਹ ਲੁਬਾਣਿਆਂ ਨੇ ਰੱਖੀ ਸੀ, ਲੋਕਾਂ ਨੂੰ ਦੰਗ ਕਰ ਦਿੱਤਾ। ਉਨ੍ਹਾਂ ਨੇ ਭਾਈ ਮੱਖਣ ਸ਼ਾਹ ਲੁਬਾਣਾ ਅਤੇ ਉਸ ਦੇ ਪਿਤਾ ਭਾਈ ਦਾਸਾ ਬਾਰੇ ਵੀ ਅਹਿਮ ਜਾਣਕਾਰੀ ਦਿੱਤੀ ਤੇ ਦੱਸਿਆਂ ਕਿ ਭਾਈ ਦਾਸਾ ਲੁਬਾਣਾ ਦਾ ਸਸਕਾਰ ਗੁਰੁ ਹਰਿ ਰਾਏ ਸਾਹਿਬ ਨੇ ਆਪਣੇ ਹੱਥੀਂ ਕੀਤਾ ਸੀ। ਡਾ ਦਿਲਗੀਰ ਦਾ ਲੈਕਚਰ ਸੁਣਦਿਆਂ ਏਨੀ ਕਮਾਲ ਦੀ ਖ਼ਾਮੋਸ਼ੀ ਸੀ ਹੈਰਾਨੀ ਹੁੰਦੀ ਸੀ।
ਸਮਾਗਮ ਵਿੱਚ ਡਾ ਦਿਲਗੀਰ ਦੀ ਕਿਤਾਬ “ਭਾਈ ਮੱਖਣ ਸ਼ਾਹ ਲੁਬਾਣਾ” ਰਲੀਜ਼ ਕੀਤੀ ਗਈ। ਇਸ ਦੀਆਂ ਪਹਿਲੀਆਂ ਕਾਪੀਆਂ ਗਿਆਨੀ ਅਵਤਾਰ ਸਿੰਘ, ਸ ਕੁਲਵਿੰਦਰ ਸਿੰਘ ਜਾਡਲਾ ਨੇ ਰਲੀਜ਼ ਕੀਤੀਆਂ।
ਇਸ ਮੌਕੇ `ਤੇ ਸਿੱਖ ਮਿਸ਼ਨ ਇੰਟਰਨੈਸ਼ਨਲ ਵੱਲੌਂ ਇੱਕ ਸਟਾਲ ਵੀ ਲਾਇਆ ਗਿਆ ਜਿਸ ਵਿੱਚ ਗੁਰਮਤਿ ਟਕਸਾਲ ਦੀਆਂ ਸਿੱਖ ਧਰਮ ਅਤੇ ਫ਼ਲਸਫ਼ੇ ਸਬੰਧੀ ਛਪੀਆਂ ਕਿਤਾਬਾਂ ਅਤੇ ਸੀ. ਡੀਜ਼ ਸੰਗਤਾਂ ਨੂੰ ਮੁਹੱਈਆ ਕੀਤੀਆਂ ਗਾਈਆਂ। ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਕੁਲਵਿੰਦਰ ਸਿੰਘ ਜਥੇਦਾਰ ਗੁਰਮਤਿ ਟਕਸਾਲ ਅਤੇ ਕਨਵੀਨਰ ਸਿੱਖ ਮਿਸ਼ਨ ਇੰਟਰਨੈਸ਼ਨਲ, ਰਜਿੰਦਰ ਪਾਲ ਸਿੰਘ ਬਾਜਵਾ, ਬਲਬੀਰ ਸਿੰਘ ਪਟਨਾ ਸਾਹਿਬ, ਬਗੀਚਾ ਸਿੰਘ ਤੇ ਸੁਰਿੰਦਰ ਸਿੰਘ ਜੌਹਲ, ਤਰਲੋਚਨ ਸਿੰਘ ਜਿਰੋਨਾ, ਗੁਰਮੀਤ ਸਿੰਘ, ਸੰਤੋਖ ਸਿੰਘ, ਬਲਕਾਰ ਸਿੰਘ, ਜਸਪਾਲ ਸਿੰਘ, ਮੋਹਣਜੀਤ ਸਿੰਘ, ਮਨਜੀਤ ਸਿੰਘ ਵਾਲੀਆ, ਲਖਵਿੰਦਰ ਸਿੰਘ, ਮਾਨ ਸਿੰਘ ਪਰਦੇਸੀ, ਜਗਜੀਤ ਸਿੰਘ ਧਰਮੀ ਫ਼ੌਜੀ, ਗੁਰਪਾਲ ਸਿੰਘ ਸਾਹਿਬਪੁਰ, ਜਸਵੰਤ ਸਿੰਘ ਬਿੱਟੂ, ਰਾਜਵਿੰਦਰ ਸਿੰਘ ਅਣਜਾਨ, ਜਸਵਿੰਦਰ ਸਿੰਘ ਲਾਡੀ, ਹਰਮਨ ਸਿੰਘ, ਮਨਜੀਤ ਸਿੰਘ ਗਿੱਧਾ, ਜਸਵੰਤ ਸਿੰਘ ਢਿਲਵਾਂ, ਸੁਖਦੇਵ ਸਿੰਘ, ਸ: ਸੇਠੀ ਆਦਿਕ ਵੀ ਹਾਜ਼ਰ ਸਨ। ਸਮਾਗਮ ਦੇ ਸਮਾਪਤੀ `ਤੇ ਗੁਰਦੁਆਰਾ ਕਮੇਟੀ ਵੱਲੋਂ ਡਾ ਦਿਲਗੀਰ ਨੂੰ ਸਿਰਪਾਓ ਨਾਲ ਨਿਵਾਜਿਆ ਗਿਆ। ਦੁਪਹਿਰ ਢਾਈ ਵਜੇ ਤਕ ਚਲੇ ਇਸ ਸਮਾਗਮ ਵਿੱਚ ਸੰਗਤਾਂ ਨੇ ਕਮਾਲ ਦੀ ਖ਼ਾਮੋਸ਼ੀ ਨਾਲ ਕੀਰਤਨ ਤੇ ਲੈਕਚਰ ਸੁਣੇ।


(15/06/09)
ਗੁਰਿੰਦਰ ਸਿੰਘ “ਮੋਹਾਲੀ”

ਬਾਬਾ ਨਾਨਕ ਤੇਰਾ ਸਿੱਖ!
ਕੋਈ ਕਿਸੇ ਦਾ, ਕੋਈ ਕਿਸੇ ਦਾ, ਕੋਈ ਕਿਸੇ ਦਾ ਮਿਲਦਾ ਸਿੱਖ,
ਲੱਭਿਆਂ ਅੱਜ ਕੋਈ ਲੱਭਦਾ ਨਾ ਬਾਬਾ ਨਾਨਕ ਤੇਰਾ ਸਿੱਖ।
ਕੋਈ ਸੰਪਰਦਾਈ, ਕੋਈ ਸੰਤ ਦਾ, ਕੋਈ ਡੇਰੇ ਦਾ ਮਿਲਦਾ ਸਿੱਖ,
ਲੱਭਿਆਂ ਅੱਜ ਕੋਈ ਲੱਭਦਾ ਨਾ ਬਾਬਾ ਨਾਨਕ ਤੇਰਾ ਸਿੱਖ।
ਕਈਂ ਮੜ੍ਹੀ ਮਸਾਣੀ ਪੂਜਦੇ, ਕਈਂ ਕਬਰਾਂ ਨੂੰ ਜਾਈ ਜਾਂਦੇ,
ਕਰਮਕਾਂਡ ਹਾਂ ਸਾਰੇ ਕਰਦੇ, ਫਿਰ ਵੀ ਸਿੱਖ ਕਹਾਈ ਜਾਂਦੇ,
ਗੁਰੂ ਦਾ ਕੋਈ ਸਿਧਾਂਤ ਨਾ ਮੰਨਦੇ, ਉਪਰੋਂ ਭਾਵੇਂ ਸਿੱਖ ਦੀ ਦਿੱਖ,
ਲੱਭਿਆਂ ਅੱਜ ਕੋਈ ਲੱਭਦਾ ਨਾ ਬਾਬਾ ਨਾਨਕ ਤੇਰਾ ਸਿੱਖ।
ਕੋਈ ਸਿਰਸੇ ਵੱਲ ਭੱਜੀ ਫਿਰਦਾ, ਕੋਈ ਬਿਆਸ ਵੱਲ ਦੌੜੀ ਜਾਂਦਾ,
ਕੋਈ ਆਸ਼ੁਤੋਸ਼ ਦਾ ਪਿਆਰਾ ਕੋਈ ਹੱਥ ਭਨਿਆਰੇ ਨੂੰ ਜੋੜੀ ਜਾਂਦਾ,
ਵਿਹਲੇ ਮਾਇਆ ਦੇ ਢੇਰ ਲਗਾਂਦੇ ਸੰਗਤਾਂ ਤੋਂ ਲੈ ਲੈ ਕੇ ਭਿੱਖ,
ਲੱਭਿਆਂ ਅੱਜ ਕੋਈ ਲੱਭਦਾ ਨਾ ਬਾਬਾ ਨਾਨਕ ਤੇਰਾ ਸਿੱਖ।
ਕਈਂ ਸੰਸਥਾਵਾਂ, ਕਈਂ ਜੱਥੇ, ਕਈਂ ਧੱੜੇ ਅਸੀਂ ਬਣਾਈ ਫਿਰਦੇ,
ਧਾਕ ਜਮਾ ਕੇ ਸੰਗਤਾਂ ਵਿੱਚ ਹਉਮੈ ਆਪਣੀ ਵਧਾਈ ਫਿਰਦੇ,
ਖਿੰਡ ਗਿਆ ਅੱਜ ਪੰਥ ਗੁਰੂ ਦਾ ਗੁਆਚ ਗਈ ਖਾਲਸੇ ਦੀ ਦਿੱਖ,
ਲੱਭਿਆਂ ਅੱਜ ਕੋਈ ਲੱਭਦਾ ਨਾ ਬਾਬਾ ਨਾਨਕ ਤੇਰਾ ਸਿੱਖ।

ਗੁਰਿੰਦਰ ਸਿੰਘ “ਮੋਹਾਲੀ”


(15/06/09)
ਗੁਰਮੀਤ ਸਿੰਘ ਆਸਟ੍ਰੇਲੀਆ

Ref: www.sikhmarg.com - Your Letters:

Will someone advise me where could I read the entire story about -Ram Kathaa Jugg Jugg Atul..... in the Bachiter Natak & under which Chapter?

Most of the Raagis, Bhais and Gianis are very fond of such stories instead of Gurbaani in the Guru Granth Sahib. I don't understand their Agenda. When request for clarification, they are very expert to avoid direct answer.

Gurmit Singh (Australia)


(14/06/09)
ਗੁਰਪ੍ਰੀਤ ਸਿੰਘ ਸਮਰਾ

Dear Santokh Singh ji and other readers,

Santokh Singh ji has asked the question “Where it is written that Ram committed suicide?”

1) It is written right within the Ramayana in the seventh book of Ramayana called “Uttara Kanda”. Most of the translators do not go into details about it.

Ram first forced his brother Lakshman to commit suicide by jumping into Saryu river and later Ram felt so depressed and frustrated from his life that he himself committed suicide with entire population of Ayodhya including animals.

I am quoting directly from the translation of Ramayan :

All the people of Ayodhya followed Ram with love and devotion. Even the animals followed him, the cows and goats and elephants, not to mention the monkeys and bears. The very stones on the streets of Ayodhya wept, for they could not follow him and the trees bent low and brushed his head while he passed. Every creature which could walk or roll or dance or totter, followed him. Sumantra was waiting at the banks of the river with the four red horses which he had freed from the chariot. Guha, the hunter king was also there. The whole pan came to the pellucid waters of the river Sarayu, which circled the land of Kosala like a silver girdle. Ram walked into the icy cold water accompanied by all the rest. The waters closed over their heads lit a benediction. The heavens opened and the celestials rained flower Brahma spoke, "0 gracious Vishnu. Be pleased to return to your celestial abode. Thou art the Soul of All - indestructible, immutable an eternal. Be pleased to give up this form of maya and resume your swaroopa”

I am quoting from the English translation of well known Bengali civil servant, writer and historian who translated many books including Ramayana and Mahabharat and also served as the President of Indian National Congress in 1899; Romesh Chunder Dutt :

The death of Rama and his brothers was in accordance with Hindu ideas of the death of the righteous. Lakshman died under somewhat peculiar circumstances. A messenger from heaven sought a secret conference with Rama, and Rama placed Lakshman at the gate, with strict injunctions that whoever intruded on the private conference should be slain. Lakshman himself had to disturb the conference by the solicitation of the celestial rishi Durvasa, who always appears on earth to create mischief. And true to the orders passed by Rama, he surrendered his life by penances, and went to heaven.

In the fulness of time, Rama and his other brothers left Ayodhya, crossed the Sarayu, surrendered their mortal life, and entered heaven.”

This can also be read online by clicking on the following link and going to the end of the page.

http://www.sacred-texts.com/hin/dutt/ramaconc.htm

In the above it is clear that first Ram forced his younger brother Lakshman to commit suicide and then he himself committed suicide.

By the way, Santokh Singh ji it is only a fictional story. No Ram ever existed, it is just like the stories and cartoon that children watch today like Superman, Spiderman, Tom and Jerry. You should not worry about such fictional characters. Govt. of India itself has declared that Ram never existed.

Also Santokh Singh ji has quoted the line :

ਰਾਮ ਕਥਾ ਜੁਗ ਜੁਗ ਅਟਲ ਸਭ ਕੋਊ ਭਾਖਤ ਨੇਤ॥
ਸੁਰਗ ਬਾਸ ਰਘਬਰ ਕਰਾ ਸਗਰੀ ਪੁਰੀ ਸਮੇਤ॥
ਜੋ ਇਹ ਕਥਾ ਸੁਨੈ ਅਰ ਗਾਵੈ॥
ਦੂਖ ਪਾਪ ਤਿਹ ਨਿਕਟ ਨ ਆਵੈ॥“

The second line itself says that Ram went to heaven(committed suicide) with entire city.

The next line in this Kanjar Kavita is

“Bishan Bhagat kiye Phal hoyi, Aadh Bayadh Chhe sake naa koi”

This line means that listening to this story will provide you the benefits of devotion of Vishnu or Vishnu Bhagti.

I am quoting the English Translation of Dr. Jodh Singh of entire Paragraph:

Rama’s story, recited daily by people, will live for ever. Thus Rama went to heaven along with the entire town.

Thus concludes the chapter dealing with Rama’s departure to heaven along with the entire townsmen in Rama Avtar.

Chaupai

He who sings or hears this story, sufferings and sins will not come near him. The result of the devotion to Vishnu’s incarnation will be that no physical or mental ailment will ever affect him”(Sri Dasam Granth Sahib Dr. Jodh Singh and Dr. Dharam Singh, Vol II, page 271)

Departure to heaven with entire town means committed suicide with entire town.

Note : Before anyone objects about my calling it Kanjar Kavita, let me make it clear that I call it Kanjar Kavita not because of its contents. I call it Kanjar Kavita because it is written by group of Kanjars.

Gurpreet Singh Sumra

Brampton, Canada


(14/06/09)
ਸੰਤੋਖ ਸਿੰਘ

ਪਿਆਰੇ ਸਤਿਕਾਰ ਯੋਗ ਅਭਿਨਵ ਜੀ
ਬਹੁਤ ਹੀ ਸ਼ੁਕਰੀਆ ਮੇਰੀ ਪੁੱਛ ਦਾ ਜਵਾਬ ਦੇਣ ਦਾ। ਮੈ ਰੋਜ ਹੀ ਸਿਖ ਮਾਰਗ ਖੋਹਲ ਕੇ ਇਸ ਉਤਰ ਨੂੰ ਲਭਦਾ ਸਾਂ ਪਰ ਇਸ ਵਾਰੀ ਇਹ ਅੱਪਡੇਟ ਕੁੱਝ ਦੇਰ ਨਾਲ ਹੋਣ ਕਰਕੇ, ਇਹ ਚਿੱਠੀ ਲੇਟ ਹੀ ਛਪੀ ਹੈ। ਜੋ ਆਪ ਜੀ ਨੇ ਗੁਰਬਾਣੀ ਦੇ ਹਵਾਲੇ ਦਿਤੇ ਹਨ, ਸਤਿਗੁਰਾਂ ਦੀ ਕਿਰਪਾ ਅਤੇ ਆਪ ਜੀ ਵਰਗੇ ਸ਼ੁਭਚਿੰਤਕਾਂ ਦੀ ਕਿਰਪਾ ਸਦਕਾ ਪਹਿਲਾ ਹੀ ਮੇਰੇ ਗਿਆਨ ਵਿੱਚ ਹਨ। ਮੈ ਤਾਂ ਇਹ ਜਾਨਣਾ ਚਾਹਿਆ ਸੀ ਕਿ ਇਹ ਕਿਸ ਗ੍ਰੰਥ ਵਿੱਚ ਲਿਖਿਆ ਹੈ ਕਿ ਅਯੋਧਿਆ ਪਤੀ, ਸ੍ਰੀ ਰਾਮ ਚੰਦਰ ਜੀ, ਸਮੇਤ ਪਰਵਾਰ, ਸਰਯੂ ਨਦੀ ਵਿੱਚ ਡੁੱਬ ਮੋਏ ਸਨ। ਇਹ ਜਾਣਕਾਰੀ ਪੰਜਾਬੀ ਯੂਨੀਵਰਸਿਟੀ ਵੱਲੋਂ ਛਪੀ ਕਿਤਾਬ ਵਿੱਚ ਹੈ ਕਿ ਪ੍ਰੋ ਘੱਗਾ ਜੀ ਵਾਲੀ ਕਿਤਾਬ ਵਿਚ! ਜਦੋਂ ਹੀ ਇਹ ਦੋਵੇਂ ਕਿਤਾਬਾਂ ਮੇਰੇ ਹੱਥ ਲੱਗੀਆਂ ਇਹਨਾਂ ਨੂੰ ਪੜ੍ਹਨ ਦਾ ਯਤਨ ਕਰਾਂਗਾ। ਇਸ ਵੇਲ਼ੇ ਮੇਰੀ ਪਹੁੰਚ ਵਿੱਚ ਇਹ ਨਹੀ ਹਨ। ਫਿਰ ਕਿਰਪਾ ਕਰਨੀ ਖਾਸ ਉਸ ਕਿਤਾਬ ਦਾ ਨਾਂ ਦੱਸਣ ਦੀ, ਜਿਸ ਵਿੱਚ ਵਾਰਤਾ ਦਰਜ ਹੋਵੇ। ਜੇਕਰ ਕੋਈ ਹੋਰ ਵਿਦਵਾਨ ਵੀ ਇਹ ਜਾਣਕਾਰੀ ਦੇ ਸਕਦਾ ਹੋਵੇ ਤਾਂ ਮੈ ਉਸਦਾ ਧੰਨਵਾਦੀ ਹੋਵਾਂਗਾ ਜੀ।
ਧੰਨਵਾਦ ਸਹਿਤ ਸ਼ੁਭਚਿੰਤਕ
ਸੰਤੋਖ ਸਿੰਘ


(14/06/09)
ਜਸਬੀਰ ਸਿੰਘ ਬਰੈਂਪਟਨ

Dear Brother S. Makhan Singh Ji

I am a regular reader of Sikh Marg website and Rozana Spokesman News Paper. Both of these sources are bringing awareness among the Sikhs and is taking away the fear created by the fairy tales imposed by the so called bachelor sect of Sant Samaj especially NANAKSAR SECT. I like the writings of the Dr Sarbjit Singh Of Bombay, Jasbir Singh, S.Inder Singh Ghagga, S.Gurbachan Singh Thailand, S Surjit Singh Missionary, S.Gurcaran Singh Jeonwala, S.Gurdev Singh Sandhewalia, S Gursharan Singh Ksail and many more.The way of discussing and sorting out the misconcepts we have for ages is the Sikh Way of life as shown by Baba Nanak. Let us not worry about what we were BEFROE and what we will be AFTER but instead focus on how to make this life useful for us and for others. ਆਜੁ ਮਿਲਾਵਾ ਸੇਖ ਫਰੀਦ ਟਾਕਿਮ ਕੂੰਜੜੀਆ ਮਨਹੁ ਮਚਿੰਦੜੀਆ ॥੧॥ ਰਹਾਉ ॥

Sincerely

Jasbir Singh Brampton

(ਨੋਟ:- ਤੁਹਾਡੀ ਇਹ ਚਿੱਠੀ ਕੁੱਝ ਐਡਿਟ ਕਰਕੇ ਪਾਈ ਹੈ। ਤੁਸੀਂ ਕੁੱਝ ਨਾਮ ਗਲਤ ਲਿਖੇ ਹੋਏ ਸਨ। ਜਸਬੀਰ ਸਿੰਘ ਵੈਨਕੂਵਰ ਦੇ ਰਹਿਣ ਵਾਲੇ ਹਨ ਅਤੇ ਡਾ: ਸਰਬਜੀਤ ਸਿੰਘ ਮੁੰਬਈ ਦੇ ਹਨ। ਡਾ: ਦਿਲਗੀਰ ਨਾਲ ਸੰਬੰਧਿਤ ਲਾਈਨਾ ਕੱਟ ਦਿੱਤੀਆਂ ਹਨ ਕਿਉਂਕਿ ਉਹ ਜਾਂ ਉਹਨਾ ਦਾ ਕੋਈ ਸਹਿਯੋਗੀ ਹੁਣ ‘ਸਿੱਖ ਮਾਰਗ’ ਤੇ ਕਿਸੇ ਵੀ ਵਿਚਾਰ ਚਰਚਾ ਵਿੱਚ ਸ਼ਾਮਲ ਨਹੀਂ ਹੈ। ਅਗਾਂਹ ਜੇ ਕਰ ਕੋਈ ਇਸ ਤਰ੍ਹਾਂ ਦੀ ਗੱਲ ਬਾਤ ਚੱਲੇ ਤਾਂ ਤੁਸੀਂ ਸ਼ਾਮਲ ਹੋ ਕੇ ਮੌਕੇ ਮੁਤਾਬਕ ਜੋ ਲਿਖਣਾ ਚਾਹੁੰਦੇ ਹੋ ਲਿਖ ਦੇਣਾ-ਸੰਪਾਦਕ)


(14/06/09)
ਬਸੰਤ ਕੌਰ

ਦਰਬਾਰ ਸਾਹਿਬ ਦੀ ਨਕਲ ਬਰਦਾਸ਼ਤ ਨਾ ਕਰਣ ਵਾਲਿਆਂ ਨੇ ਗੁਰੂ ਦੇ ਸ਼ਰੀਕ ਨੂੰ ਤਾਂ ਅੱਖਾਂ ਮੁੰਦ ਕੇ ਬਰਦਾਸ਼ਤ ਕੀਤਾ ਹੋਇਆ ਹੈ: ਯੰਗ ਸਿੱਖ ਐਸੋਸਿਏਸ਼ਨ
੧੩ ਜੂਨ ੨੦੦੯: ਫ਼ਰੀਦਾਬਾਦ: (ਬਸੰਤ ਕੌਰ)
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਯੰਗ ਸਿੱਖ ਐਸੋਸਿਏਸ਼ਨ ਦੇ ਪ੍ਰਧਾਨ ਸ. ਗੁਰਿੰਦਰ ਸਿੰਘ ਨੇ ਕੀਤਾ ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ `ਤੇ ਅਖੌਤੀ ਸਾਧ ਵੱਲੋਂ ਨਕਲੀ ਦਰਬਾਰ ਸਾਹਿਬ ਤਿਆਰ ਹੋਣ `ਤੇ ਸ਼੍ਰੋਮਣੀ ਕਮੇਟੀ ਨੂੰ ਹੁਣ ਗਫ਼ਲਤ ਦੀ ਨੀਂਦਰ ਤੋਂ ਜਾਗ ਆਈ ਹੈ ਜੋ ਕਿ ਸ਼੍ਰੋਮਣੀ ਕਮੇਟੀ ਨੂੰ ਹੁਣ ਬਰਦਾਸ਼ਤ ਨਹੀਂ ਕਿਉਂਕਿ ਇਸ ਨਾਲ ਇਨ੍ਹਾਂ ਨੂੰ ਦਰਬਾਰ ਸਾਹਿਬ ਦੀ ਮਾਨਤਾ ਘੱਟਦੀ ਮਹਿਸੂਸ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਸ਼੍ਰੋਮਣੀ ਕਮੇਟੀ ਦਰਬਾਰ ਸਾਹਿਬ ਦੀ ਹੁ-ਬ-ਹੁ ਇਮਾਰਤ ਬਣਾਉਣ ਵਾਲਿਆਂ ਨੂੰ ਬਰਦਾਸ਼ਤ ਨਹੀਂ ਕਰ ਪਾ ਰਹੀ। ਉਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਨੂੰ ਸਿੱਖੀ ਸਿਧਾਂਤਾਂ ਨੂੰ ਖੇਰੂੰ-ਖੇਰੂੰ ਕਰਣ ਵਾਲੀਆਂ ਰਚਨਾਵਾਂ ਨੂੰ ਵੀ ਬਰਦਾਸ਼ਤ ਨਹੀਂ ਕਰਣਾ ਚਾਹੀਦਾ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਗੁਰਮਤਿ ਵਿਰੋਧੀ ਲਿਖਤ ਬਚਿੱਤਰ ਨਾਟਕ/ਅਖੌਤੀ ਦਸਮ ਗ੍ਰੰਥ ਦੇ ਪ੍ਰਕਾਸ਼ ਉਤੇ ਵੀ ਰੋਕ ਲਾਉਣ ਲਈ ਕਦਮ ਚੁੱਕਣੇ ਚਾਹੀਦੇ ਹਨ।
ਗੁਰਸਿੱਖ ਫੈਮਿਲੀ ਕਲੱਬ ਫਰੀਦਾਬਾਦ ਦੇ ਕੋਆਰਡੀਨੇਟਰ ਸ. ਰਣਜੀਤ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਆਪਣੇ ਪੱਤਰ ਵਿਹਾਰ ਕੋਰਸ ਵਿੱਚ ਸਿਰਫ ਗੁਰੂ ਗ੍ਰੰਥ ਸਾਹਿਬ ਸੰਬੰਧੀ ਸਿੱਖਿਆਵਾਂ ਨਾਲ ਹੀ ਨਵੀਂ ਪਨੀਰੀ ਨੂੰ ਜੋੜਨ ਦਾ ਕੰਮ ਕਰਣਾ ਚਾਹੀਦਾ ਹੈ, ਉਨ੍ਹਾਂ ਕਿਹਾ ਕਿ ਗੁਰਾਂ ਦੀ ਧਰਤੀ ਅਖਵਾਉਣ ਵਾਲੇ ਪੰਜਾਬ ਅੰਦਰ ਪਹਿਲਾਂ ਹੀ ਨੌਜਵਾਨ ਪਤਿਤਪੁਨੇ ਅਤੇ ਨਸ਼ਿਆਂ ਦੀ ਦਲਦਲ ਵਿੱਚ ਬੁਰੀ ਤਰ੍ਹਾਂ ਜਕੜਿਆ ਪਿਆ ਹੈ ਅਜਿਹੇ ਮੌਕੇ ਉਨ੍ਹਾਂ ਨੂੰ ਪੱਤਰ ਵਿਹਾਰ ਕੋਰਸ ਦੇ ਨਾਂ ਥੱਲੇ ਗੁਰਮਤਿ ਵਿਰੋਧੀ ਲਿਖਤ ਬਚਿੱਤਰ ਨਾਟਕ/ ਅਖੌਤੀ ਦਸਮ ਗ੍ਰੰਥ ਨਾਲ ਜੋੜਨਾ ਉਨ੍ਹਾਂ ਲਈ ਤਬਾਹੀ ਵਾਲੇ ਰਾਹ ਨੂੰ ਪੁਖਤਾ ਕਰਣ ਦੇ ਸਮਾਨ ਹੋਵੇਗਾ।
ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉਚਤਾ ਨੂੰ ਸਮਰਪਤ ਜੱਥੇਬੰਦੀ ਦਸਮ ਗ੍ਰੰਥ (ਬਚਿੱਤਰ ਨਾਟਕ) ਵਿਚਾਰ ਮੰਚ ਇੰਟਰਨੈਸ਼ਨਕਲ ਦੇ ਕੋਆਰਡੀਨੇਟਰ ਸ. ਸੁਰਿੰਦਰ ਸਿੰਘ ਨੇ ਦਸਿਆ ਕਿ ਅੱਜ ਦਾ ਦਿਨ ਕਾਲੇ ਦਿਵਸ ਵੱਜੋਂ ਮਨਾਉਂਦੇ ਹੋਏ ਸੰਗਤਾਂ ਨੂੰ ਜਾਗਰੂਕ ਕਰਣ ਲਈ ਮੰਚ ਵੱਲੋਂ ੧੩ ਜੂਨ ੨੦੦੯ ਨੂੰ ਸਪੋਕਸਮੈਨ ਦੇ ਪੰਨਾ ਨੰ ੧੨ `ਤੇ ਛੱਪੇ “ਆਓ! ਸ਼੍ਰੋਮਣੀ ਕਮੇਟੀ ਦੇ ਦਸਮ ਗ੍ਰੰਥੀ ਸਕੂਲ਼ ਦੀ ਪੜ੍ਹਾਈ ਵੇਖੀਏ” ਸੰਬੰਧੀ ਇਸ਼ਤਿਹਾਰ ਨੂੰ ਵੱਡੀ ਤਾਦਾਦ ਵਿੱਚ ਵੰਡ ਕੇ ਸੰਗਤਾਂ ਨੂੰ ਅਖੌਤੀ ਦਸਮ ਗ੍ਰੰਥ ਦੀ ਸਚਾਈ ਤੋਂ ਜਾਣੂ ਕਰਵਾਇਆ।


(13/06/09)
ਅਭਿਨਵ

ਪਿਆਰੇ ਸ. ਸੰਤੋਖ ਸਿੰਘ ਜੀ
WAHE GRUU JI KA KHALSA WAHE GRUU JI KI FATEH
Veer ji,

ਗੁਰਬਾਣੀ ਵਿੱਚ ਬਹੁਤ ਜਗਹ ਰਾਮ ਸ਼ਬਦ ਆਯਾ ਹੈ ਜਿਸ ਦਾ ਅਰਥ ਰਮਿਆ ਹੋਇਆ ਹੈ ਤੇ ਗੁਰਬਾਣੀ ਸਾਨੂੰ ਸਿਰਫ ਨਿਰੰਕਾਰ ਨਾਲ ਜੋੜਦੀ ਹੈ ਕਿਸੇ ਕਿਸਮ ਦੇ ਦੇਵਤੇ ਜਾਂ ਅਵਤਾਰ ਨਾਲ ਨਹੀਂ। ਗੁਰਬਾਣੀ ਫੁਰਮਾਨ ਪੜੋ:
ਕਬੀਰ ਰਾਮ ਕਹਨ ਮਹਿ ਭੇਦੁ ਹੈ ਤਾ ਮਹਿ ਏਕੁ ਬਿਚਾਰੁ।। ਸੋਈ ਰਾਮੁ ਸਭੈ ਕਹਹਿ ਸੋਈ ਕਉਤਕਹਾਰ।।
ਕਬੀਰ ਰਾਮੈ ਰਾਮ ਕਹੁ ਕਹਿਬੇ ਮਾਹਿ ਬਿਬੇਕ।।
ਏਕੁ ਅਨੇਕਹਿ ਮਿਲਿ ਗਇਆ ਏਕ ਸਮਾਨਾ ਏਕ।। ੧੩੭੪

ਪਰ ਜਿਥੇ ਦਸ਼ਰਥ ਦੇ ਬੇਟੇ ਰਾਮ ਦੀ ਗੱਲ ਆਈ ਹੈ ਓਥੇ ਗੁਰਬਾਣੀ ਦੇ ਫਰਮਾਨ ਹਨ:
ਰਾਮੁ ਝੁਰੈ ਦਲ ਮੇਲਵੈ ਅੰਤਰਿ ਬਲੁ ਅਧਿਕਾਰ।।
ਬੰਤਰ ਕੀ ਸੈਨਾ ਸੇਵੀਐ ਮਨਿ ਤਨਿ ਜੁਝੁ ਅਪਾਰੁ।।
ਸੀਤਾ ਲੈ ਗਇਆ ਦਹਸਿਰੋ ਲਛਮਣੁ ਮੂਓ ਸਰਾਪਿ।।
ਨਾਨਕ ਕਰਤਾ ਕਰਣਹਾਰੁ ਕਰਿ ਵੇਖੈ ਥਾਪਿ ਉਥਾਪਿ।। ੧੪੧੨
ਰੋਵੈ ਰਾਮੁ ਨਿਕਾਲਾ ਭਇਆ।। ਸੀਤਾ ਲਖਮਣੁ ਵਿਛੁੜਿ ਗਇਆ।। ੯੫੩
ਪਾਂਡੇ ਤੁਮਰਾ ਰਾਮਚੰਦੁ ਸੋ ਭੀ ਆਵਤੁ ਦੇਖਿਆ ਥਾ।।
ਰਾਵਨ ਸੇਤੀ ਸਰਬਰ ਹੋਈ ਘਰ ਕੀ ਜੋਇ ਗਵਾਈ ਥੀ।। ੮੭੫

ਐਸੇ ਹੋਰ ਅਨੇਕਾਂ ਸ਼ਬਦ ਗੁਰਬਾਣੀ ਵਿੱਚ ਮੌਜੂਦ ਨੇ। ਜਿਸ ਗੱਲ ਦਾ ਜਿਕਰ ਮੈ ਆਪਨੇ ਲੇਖ ਵਿੱਚ ਕੀਤਾ ਹੈ ਆਪ ਜੀ ਨੂੰ ਉਸ ਬਾਰੇ ਪੂਰੀ ਜਾਣਕਾਰੀ ਪੰਜਾਬੀ ਯੂਨੀਵਰਸਿਟੀ ਵਲੋਂ ਛਪੀ ਕਿਤਾਬ “ਹਿੰਦੂ ਮਿਥਿਹਾਸ ਕੋਸ਼” ਵਿਚੋ ਮਿਲ ਸਕਦੀ ਹੈ ਤੇ ਨਾਲ ਹੀ ਸਾਡੇ ਇੱਕ ਬਹੁਤ ਸੂਝਵਾਨ ਵਿਦਵਾਨ ਇੰਦਰ ਸਿੰਘ ਘੱਗਾ ਜੀ ਦੀ ਕਿਤਾਬ “ਪੋਰਾਣਕ ਕਥਾਵਾਂ ਦਾ ਅੰਤ” ਵਿੱਚ ਗੁਰਬਾਣੀ ਦੀ ਕਸੋਟੀ ਤੇ ਸਾਰੇ ਅਵਤਾਰਾਂ ਦਾ ਖੰਡਨ ਕਰ ਕੇ ਬਹੁਤ ਹੀ ਜਬਰਦਸਤ ਕੰਮ ਭਾਈ ਸਾਹਿਬ ਨੇ ਕੀਤਾ ਹੋਇਆ ਹੈ ਆਪ ਜੀ ਇਸ ਕਿਤਾਬ ਨੂੰ ਜਰੂਰ ਪੜ੍ਹੋ।
ਉਪਰ ਦਿਤੀ ਗਈ ਗੁਰਬਾਣੀ ਦੀ ਕੋਈ ਵੀ ਤੁਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਹੇਠ ਲਿਖੀ ਬਾਣੀ ਨੂੰ ਵੲਰਿਡੇ ਨਹੀ ਕਰਦੀ ਇਸ ਵਾਸਤੇ ਅਸੀ ਇਸ ਨੂੰ ਬਾਣੀ ਨਹੀਂ ਮੰਨਦੇ। ਤੇ ੳਪਰ ਦਿਤੇ ਸਾਰੇ ਸ਼ਬਦਾਂ ਵਿੱਚ ਰਾਮ ਚੰਦਰ ਆਪ ਹੀ ਦੁਖੀ ਹੋ ਕੇ ਦਰ ਦਰ ਭਟਕ ਰਿਹਾ ਹੈ “ਜੋ ਇਹ ਕਥਾ ਸੁਨੈ ਅਰ ਗਾਵੈ॥ਦੂਖ ਪਾਪ ਤਿਹ ਨਿਕਟ ਨ ਆਵੈ॥” ਤੇ ਇਹ ਸ਼ਬਦ ਪੜ ਕੇ ਲੋਕਾਂ ਨੂੰ ਸੁਖ ਕਿਵੇ ਮਿਲ ਸਕਦਾ ਹੈ?
ਲਿਖਣ ਵਿੱਚ ਕੁੱਝ ਗਲਤੀਆਂ ਹੋ ਗਈਆਂ ਹੋਣ ਤੇ ਮਾਫੀ ਦਾ ਜਾਚਕ ਹਾਂ।
ਅਭਿਨਵ


(10/06/09)
ਸੰਤੋਖ ਸਿੰਘ

ਪਿਆਰੇ ਸ. ਮੱਖਣ ਸਿੰਘ ਜੀ
ਅਭਿਨਵ ਜੀ ਦੇ ਲੇਖ ਵਿੱਚ ਇੱਕ ਪੈਗਰਾਫ਼, ਸ਼੍ਰੀ ਰਾਮ ਚੰਦਰ ਜੀ ਬਾਰੇ ਆਉਂਦਾ ਹੈ। ਉਸ ਵਿੱਚ ਅਭਿਨਵ ਜੀ ਦੱਸਦੇ ਹਨ ਕਿ ਸ਼੍ਰੀ ਰਾਮ ਚੰਦਰ ਜੀ, ਸਮੇਤ ਪਰਵਾਰ, ਸਰਜੂ ਨਦੀ ਵਿੱਚ ਡੁੱਬ ਕੇ, ਆਤਮ ਹੱਤਿਆ ਕਰ ਗਏ ਸਨ। ਇਹ ਕਿਸ ਗ੍ਰੰਥ ਵਿਚੋਂ ਉਹਨਾਂ ਨੇ ਜਾਣਕਾਰੀ ਪ੍ਰਾਪਤ ਕੀਤੀ ਹੈ। ਹਰੇਕ ਡੇਰੇ ਤੇ ਸੰਪਰਦਾ ਦੇ ਕਬਜੇ ਵਾਲ਼ੇ ਗੁਰਦੁਆਰਾ ਸਾਹਿਬ ਵਿਚ, ਹਰੇਕ ਸ਼ਾਮ ਨੂੰ, ਸੰਗਤਾਂ ਨੂੰ ਇਹ ਪੜ੍ਹ ਕੇ ਸੁਣਾਇਆ ਜਾਂਦਾ ਹੈ:
ਰਾਮ ਕਥਾ ਜੁਗ ਜੁਗ ਅਟਲ ਸਭ ਕੋਊ ਭਾਖਤ ਨੇਤ॥
ਸੁਰਗ ਬਾਸ ਰਘਬਰ ਕਰਾ ਸਗਰੀ ਪੁਰੀ ਸਮੇਤ॥
ਜੋ ਇਹ ਕਥਾ ਸੁਨੈ ਅਰ ਗਾਵੈ॥
ਦੂਖ ਪਾਪ ਤਿਹ ਨਿਕਟ ਨ ਆਵੈ॥

ਅਤੇ ਸੰਗਤਾਂ ਨੂੰ ਵਿਸ਼ਵਾਸ਼ ਕਰਵਾਇਆ ਜਾਂਦਾ ਹੈ ਕਿ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਵਿਤਰ ਮੁਖਾਰਬਿੰਦ ਤੋਂ ਉਚਾਰੀ ਗਈ ਬਾਣੀ ਹੈ ਤੇ ਇੱਕ ਸਿੱਖ ਵਾਸਤੇ ਓਨੀ ਹੀ ਸਨਮਾਨ ਅਤੇ ਮੰਨਣ ਯੋਗ ਹੈ ਜਿੰਨੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ।
ਰਘਬਰ ਦਾ ਮਤਲਬ ਏਥੇ ਸ਼੍ਰੀ ਰਾਮ ਚੰਦਰ ਜੀ ਹੈ। ਇਹ ਬੜੀ ਦਿਲਚਸਪ ਜਾਣਕਾਰੀ ਹੋਵੇਗੀ ਜੇਕਰ ਅਭਿਨਵ ਜੀ ਜਾਂ ਕੋਈ ਵੀ ਸੱਜਣ ਇਸ ਇਤਿਹਾਸਕ/ਮਿਥਿਹਾਸਕ ਤੱਥ ਬਾਰੇ ਚਾਨਣਾ ਪਾ ਸਕੇ।
ਵੈਸੇ ਤਾਂ ਮੈ ਇਹ ਗੱਲ ਲਿਖਣੀ ਹੀ ਸ਼ੱਕ ਵਾਲ਼ੀ ਸਮਝਦਾ ਹਾਂ ਕਿ ਕਿਸੇ ਵਿਦਵਾਨ ਤੋਂ ਸਵਾਲ ਪੁਛਣ ਸਮੇ, ਜਗਿਆਸੂ ਨੂੰ ਸਫ਼ਾਈ ਦੇਣੀ ਪਵੇ ਕਿ ਮੈ ਇਹ ਸਵਾਲ ਸਿਰਫ਼ ਜਾਣਕਾਰੀ ਵਾਸਤੇ ਹੀ ਪੁੱਛ ਰਿਹਾ ਹਾਂ; ਵਿਦਵਾਨ ਦੀ ਵਿਦਵਤਾ ਤੇ ਸ਼ੰਕਾ ਨਹੀ ਕਰ ਰਿਹਾ ਪਰ ਦੁਧ ਦਾ ਸੜਿਆ ਜਿਵੇਂ ਲੱਸੀ ਨੂੰ ਵੀ ਫੂਕਾਂ ਮਾਰਨ ਲੱਗ ਪੈਂਦਾ ਹੈ; ਇਸ ਤਰ੍ਹਾਂ ਮੈ ਪਹਿਲਾਂ ਹੀ ਸਪੱਸ਼ਟ ਕਰ ਦਿਆਂ ਕਿ ਮੇਰਾ ਇਹ ਸਵਾਲ ਸਿਰਫ ਆਪਣੀ ਜਾਣਕਾਰੀ ਵਾਸਤੇ ਹੀ ਹੈ; ਵਿਦਵਾਨ ਦੀ ਵਿਦਵਤਾ ਬਾਰੇ ਕਿਸੇ ਪ੍ਰਕਾਰ ਦੀ ਸ਼ੰਕਾ ਨਹੀ ਮੈ ਕਰ ਰਿਹਾ। ਇਸ ਲਈ ਮੈਨੂੰ ਸਿਰਫ਼ ਇਹ ਜਾਣਕਾਰੀ ਹੀ ਚਾਹੀਦੀ ਹੈ; ਉਲ਼ਟਾ ਮੇਰੇ ਤੇ ਹੀ ਸਵਾਲ ਕਰ ਕੇ ਆਪਣੀ ਸ਼ਕਤੀ ਅਜਾਈਂ ਨਾ ਗਵਾਈ ਜਾਵੇ।
ਸ਼ੁਭਚਿੰਤਕ
ਸੰਤੋਖ ਸਿੰਘ


(10/06/09)
ਦਰਸਨ ਸਿੰਘ ਘੱਣਕਸ

ਦਸਮ ਗ੍ਰੰਥ ਦੇ ਪੁਜਾਰੀ।
ਦਸਮ ਗ੍ਰੰਥ ਦੇ ਸਾਧ ਪੂਜਾਰੀ,
ਨਾ ਪੁਤ, ਨਾ ਧੀ, ਨਾ ਘਰਵਾਲੀ,
ਲੂਚੇ ਲੰਡੇ ਤੇ ਭਿਵਚਾਰੀ,
ਸਾਧ ਨਾ ਆਖੋ ਨੀ, ਆਖੋ ਸ੍ਹਾਨ ਸਰਕਾਰੀ।
ਚਿਟੀਆਂ ਪੱਗਾਂ, ਚਿਟੇ ਚੋਲ੍ਹੇ,
ਚਿਟੀਆਂ ਕਾਰਾਂ, ਵਿੱਚ ਕਬੂਤੱਰ ਗੋਲੇ,
ਛੜੇ ਸਾਧਾਂ ਦੀ ਸਦਾ ਦਵਾਲੀ,
ਨਾ ਪੁਤ, ਨਾ ਧੀ, ਨਾ ਘਰਵਾਲੀ,
ਲੂਚੇ ਲੰਡੇ ਤੇ ਭਿਵਚਾਰੀ,
ਸਾਧ ਨਾ ਆਖੋ ਨੀ, ਆਖੋ ਸ੍ਹਾਨ ਸਰਕਾਰੀ।
ਬਾਜਾ ਢੋਲਕ, ਬੱਜਣ ਸੈਣੇ,
ਤੱੜਕੇ ਉਠਕੇ ਦਰਸਨ ਦੇਣੇ,
ਕਦੇ ਮੱਸਿਆ, ਕਦੇ ਪੂਰਣਮਾਸੀ,
ਕਦੇ ਪੂਨਿਆ, ਕਦੇ ਸਾਧਾ ਦੀ ਵਰਸੀ,
ਕੌਣ ਸੱਮਝਾਵੇ ਨੀ, ਲੋਕਾਂ ਦੀ ਮੱਤ ਮਾਰੀ,
ਸਾਧ ਨਾ ਆਖੋ ਨੀ, ਆਖੋ ਸ੍ਹਾਨ ਸਰਕਾਰੀ,
ਸਾਧਾਂ ਨੇ ਹੈ ਜਾਲ ਵਸਾਇਆ,
ਦਸਮ ਗ੍ਰੰਥ ਦਾ ਪਾਖੰਡ ਰਚਾਇਆ,
ਭੋਲੇ ਲੋਕਾਂ ਨੂੰ ਭਰਮਾਇਆ,
ਗੱਵਰੂ ਮੁੰਡੇ, ਸਾਧਾਂ ਭੋਗ ਰਚਾਇਆ,
ਅੰਨੀ ਪੂਜਾ ਅੰਨੇ ਪੂਜਾਰੀ,
ਲੂਚੇ ਲੰਡੇ ਤੇ ਭਿਵਚਾਰੀ,
ਸਾਧ ਨਾ ਆਖੋ ਨੀ, ਆਖੋ ਸਾਨ੍ਹ ਸਰਕਾਰੀ।
ਸਿਖ੍ਹ ਲੀਡਰ ਸਾਧਾਂ ਦੀ ਝੋਲੀ,
ਪਰਜਾ ਫਿਰਦੀ ਅੰਨ੍ਹੀ ਬੋਲੀ,
ਜਥੇਦਾਰਾਂ ਦੀ ਸਾਧਾਂ ਨਾਲ ਯਾਰੀ,
ਧਰਮ ਕਰਮ ਦੀ ਸਾਰ ਨਾ ਜਾਣੀ,
ਸਾਧ ਨਾ ਆਖੋ ਨੀ, ਆਖੋ ਸਾਨ੍ਹ ਸਰਕਾਰੀ।
ਤ੍ਰੀਆ ਚਰਿਤ੍ਰ ਔਰਤ ਨੂੰ ਭੰਡੇ,
ਇਸ ਨੂੰ ਪੜਦੇ ਲੂਚੇ ਲੰਡੇਂ,
ਸੰਤਾ, ਪੂਲਾ ਸੀ, ਦੱਲੇ ਸਰਕਾਰੀ, ਨਿਹੰਗਾਂ ਦੀ ਮੱਤਮਾਰੀ,
ਸਾਧ ਨਾ ਆਖੋ ਨੀ, ਆਖੋ ਸਾਨ੍ਹ ਸਰਕਾਰੀ।

ਦਰਸਨ ਸਿੰਘ ਘੱਣਕਸ


(10/06/09)
ਪਵਿੱਤਰਜੀਤ ਸਿੰਘ

ਸ੍ਰੀ ਹਰਿਮੰਦਰ ਸਾਹਿਬ ਦੀ ਤਿਆਰ ਕੀਤੀ ਗਈ ਨਕਲੀ ਇਮਾਰਤ ਨੂੰ ਸੀਲ ਕੀਤਾ ਜਾਵੇ
ਅੰਮ੍ਰਿਤਸਰ (ਪਵਿੱਤਰਜੀਤ ਸਿੰਘ) 10 ਜੂਨ 09
ਮਾਲਵੇ ਵਿੱਚ ਨਿਰਮਲ ਸਿੰਘ ਸਿਹੋੜੇ ਵਾਲੇ ਵੱਲੋਂ ਰੂਹਾਨੀਅਤ ਦੇ ਕੇਂਦਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਨਕਲੀ ਇਮਾਰਤ ਤਿਆਰ ਕਰਕੇ ਸਿੱਖ ਪੰਥ, ਕੌਮ ਵਿੱਚ ਇੱਕ ਨਵਾਂ ਵਿਵਾਦ ਛੇੜ ਦਿੱਤਾ ਹੈ। ਇਸ ਸਬੰਧ ਵਿੱਚ ਸਥਾਨਕ ਗੁਰੂ ਨਾਨਕ ਦੇਵ ਜੀ ਮਿਸ਼ਨ ਜਥੇਬੰਦੀ ਦੀ ਇੱਕ ਵਿੱਚ ਵਿਸ਼ੇਸ਼ ਮੀਟਿੰਗ ਜੋਧ ਨਗਰ, ਸੁਲਤਾਨਵਿੰਡ ਰੋਡ ਸਥਿਤ ਦਫ਼ਤਰ ਵਿੱਚ ਹੋਈ। ਜਿਸਦੀ ਪ੍ਰਧਾਨਗੀ ਸੁਰ-ਸਾਂਝ ਗੁਰਮਤਿ ਸੰਗੀਤ ਅਕੈਡਮੀ ਦੇ ਮੈਨੇਜਿੰਗ ਡਾਇਰੈਕਟਰ ਅਤੇ ਜਥੇਬੰਦੀ ਦੇ ਮੁੱਖ ਸਰਪ੍ਰਸਤ ਸ. ਇਕਵਾਕ ਸਿੰਘ ਪੱਟੀ ਨੇ ਕੀਤੀ। ਇਸ ਮੌਕੇ ਬੋਲਦਿਆਂ ਸ. ਪੱਟੀ ਨੇ ਕਿਹਾ ਜਿੱਥੇ ਸਾਧ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾਂ ਕੀਤੀ ਗਈ ਹੈ ਉੱਥੇ ਸਿੱਖਾਂ ਧਾਰਮਿਕ ਭਾਵਨਾਵਾਂ ਨਾਲ ਕਿਲ਼ਵਾੜ ਕੀਤਾ ਗਿਆ। ਉਹਨਾਂ ਕਿਹਾ ਕਿ ਸਾਧ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੀ ਨਕਲੀ ਇਮਾਰਤ ਤਿਆਰ ਕਰਨਾ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਰਾਬਰੀ ਕਰਨ ਦੇ ਬਰਾਬਰ ਹੈ, ਜੋ ਕਿ ਨਾ ਮੁਆਫੀ ਯੋਗ ਅਪਰਾਧ ਹੈ। ਸ. ਪੱਟੀ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਇਸ ਇਮਾਰਤ ਨੂੰ ਤੁਰੰਤ ਸੀਲ ਕੀਤਾ ਜਾਵੇ। ਇਸ ਮੌਕੇ ਜਥੇਬੰਦੀ ਦੇ ਸੀਨੀਅਰ ਮੈਂਬਰ ਸ. ਕੁਲਦੀਪ ਸਿੰਘ, ਸ. ਬਲਵਿੰਦਰ ਸਿੰਘ, ਸ. ਪਵਿੱਤਰਜੀਤ ਸਿੰਘ, ਸ. ਸੁਖਦੇਵ ਸਿੰਘ ਆਦਿ ਨੇ ਸਾਝੈ ਰੂਪ ਵਿੱਚ ਕਿਹਾ ਕਿ ਸਿੱਖ ਕੌਮ ਤਰੁੰਤ ਇਸ ਸਾਧ ਦੇ ਖਿਲਾਫ ਐਕਸ਼ਨ ਲਵੇ। ਸ. ਭੁਪਿੰਦਰ ਸਿੰਘ ਜ. ਸਕੱਤਰ ਨੇ ਕਿਹਾ ਸਿੱਖ ਇਸ ਨਕਲੀ ਇਮਾਰਤ ਨੂੰ ਕਦੇ ਵੀ ਪ੍ਰਵਾਨ ਨਹੀਂ ਕਰਨਗੇ।
ਮੀਟਿੰਗ ਵਿੱਚ ਸ. ਲਖਵਿੰਦਰ ਸਿੰਘ, ਸ. ਧਰਮਬੀਰ ਸਿੰਘ, ਸ. ਦਮਨਦੀਪ ਸਿੰਘ, ਸ. ਮਨਪ੍ਰੀਤ ਸਿੰਘ, ਸ. ਮਨਦੀਪ ਸਿੰਘ, ਸ. ਜਸਦੀਪ ਸਿੰਘ, ਗੁਰਵਿੰਦਰ ਸਿੰਘ, ਸ. ਪਰਮਜੀਤ ਸਿੰਘ, ਸ. ਸਤਨਾਮ ਸਿੰਘ, ਸ. ਇੰਦਰਜੀਤ ਸਿੰਘ, ਸ. ਲਖਬੀਰ ਸਿੰਘ, ਸ. ਜਸਵਿੰਦਰ ਸਿੰਘ ਆਦਿ ਵਿਸ਼ੇਸ਼ ਤੌਰ ਤੇ ਸ਼ਾਮਿਲ ਸਨ।


(09/06/09)
ਬੀਬੀ ਬਸੰਤ ਕੌਰ, ਫ਼ਰੀਦਾਬਾਦ

ਮਲਕੀਤ ਸਿੰਘ ਦੇ ਚੈਲੰਜ ਨੂੰ ਕਬੂਲਦਿਆਂ ਕਿਹਾ, ਦਸਮ ਗ੍ਰੰਥ ਸੰਬੰਧੀ ਕਿਸੇ ਵੀ ਤਖ਼ਤ ਉਪਰ ਵਿਚਾਰ ਮੰਚ ਵੱਲੋਂ ੧੧ ਵਿਦਵਾਨਾਂ ਦਾ ਪੈਨਲ ਵਿਚਾਰ ਗੋਸ਼ਟੀ ਕਰਣ ਲਈ ਤਿਆਰ ਹੈ। : ਸ. ਉਪਕਾਰ ਸਿੰਘ
(ਬੀਬੀ ਬਸੰਤ ਕੌਰ, ਫ਼ਰੀਦਾਬਾਦ)
ਹਰੀ ਸਿੰਘ ਰੰਧਾਵੇ ਦੇ ਚੇਲੇ ਅਤੇ ਬਾਦਲ ਦਲੀਏ ਮਲਕੀਤ ਸਿੰਘ ਵੱਲੋਂ ਅਖਬਾਰਾਂ ਵਿੱਚ “ਪੰਜ ਤਖ਼ਤਾਂ ਵਿਚੋਂ ਕਿਸੇ ਵੀ ਤਖ਼ਤ ਉਤੇ ਦਸਮ ਗ੍ਰੰਥੀ ਸੰਬੰਧੀ ਖੁਲ੍ਹੀ ਬਹਿਸ ਦਾ ਚੈਲੰਜ” ਇਸ਼ਤਿਹਾਰ ਦੇ ਪ੍ਰਕਾਸ਼ਨ ਉਤੇ ਪ੍ਰਤੀਕਰਮ ਕਰਦਿਆਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪੱਤ ਜੱਥੇਬੰਦੀ ਦਸਮ ਗ੍ਰੰਥ ਵਿਚਾਰ ਮੰਚ ਇੰਟਰਨੈਸ਼ਨਲ ਦੇ ਕਨਵੀਨਰ ਸ. ਉਪਕਾਰ ਸਿੰਘ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਬਾਣੀ ਅਨੁਸਾਰ ਗੁਰਸਿੱਖ ਦੁਬਿਧਾਵਾਂ ਦੇ ਹਲ ਲਈ ਵਿਚਾਰ-ਗੋਸ਼ਟੀ ਕਰਦੇ ਹਨ ਨਾ ਕਿ ਬਹਿਸ। ਉਨ੍ਹਾਂ ਕਿਹਾ ਕਿ ਨਿਉਯਾਰਕ ਵਿਖੇ ਹਰੀ ਸਿੰਘ ਰੰਧਾਵੇ ਅਤੇ ਪ੍ਰੋਫੈਸਰ ਦਰਸ਼ਨ ਸਿੰਘ ਵੱਲੋਂ ਦਸਮ ਗ੍ਰੰਥ ਸੰਬੰਧੀ ਹੋਣ ਵਾਲੀ ਵਿਚਾਰ-ਗੋਸ਼ਟੀ ਨੂੰ ਸ਼ੁਰੂ ਹੋਣ ਤੋਂ ਪਹਿਲਾਂ ਹੀ ਗੋਸ਼ਟੀ ਦਾ ਇਹ ਕਹਿ ਕੇ ਭੋਗ ਪਾ ਦੇਣਾ ਕਿ ਅਕਾਲ ਤਖ਼ਤ ਇਸ ਦੀ ਇਜ਼ਾਜ਼ਤ ਨਹੀਂ ਦੇਂਦਾ ਤਾਂ ਇਸ ਸਾਰੀ ਘਟਨਾਕ੍ਰਮ ਪਿੱਛੇ ਸਾਧ ਰੰਧਾਵੇ ਦੀ ਬਹਾਨੇਖੋਰੀ ਹੀ ਜਾਪਦੀ ਹੈ ਕਿਉਂਕਿ ਅਕਾਲ ਤਖ਼ਤ ਦੇ ਜਿਸ ਹੁਕਮਨਾਮੇ ਦਾ ਸਹਾਰਾ ਲੈ ਕੇ ਸਾਧ ਰੰਧਾਵਾ ਵਿਚਾਰਾਂ ਕਰਣ ਤੋਂ ਭੱਜ ਉਠਿਆ, ਉਹ ਸਨ ੨੦੦੦ ਦਾ ਹੁਕਮਨਾਮਾ ਸੀ ਜਦਕਿ ੨੦੦੬ ਦੇ ਨਵੇਂ ਹੁਕਮਨਾਮੇ ਵਿੱਚ ਜੋਗਿੰਦਰ ਸਿੰਘ ਵੇਦਾਂਤੀ ਦਸਮ ਗ੍ਰੰਥੀ ਪਹਿਲਵਾਨਾਂ ਨੂੰ ਤੱਤ ਗੁਰਮਤਿ ਵਾਲਿਆਂ ਦੇ ਦਸਮ ਗ੍ਰੰਥ ਸੰਬੰਧੀ ਜੁਆਬ ਦੇਣ ਲਈ ਹੁਕਮਨਾਮਾ ਜਾਰੀ ਕਰਦਾ ਹੈ। ਇਸ ਲਈ ਹਰੀ ਸਿੰਘ ਰੰਧਾਵਾ ਅਤੇ ਉਸ ਦੀ ਜੁੰਡਲੀ ਜੋ ਨਿਉਯਾਰਕ ਵਿਖੇ ੨੫ ਮਈ ਨੂੰ ਅਕਾਲ ਤਖ਼ਤ ਦਾ ਸਹਾਰਾ ਲੈ ਕੇ ਦਸਮ ਗ੍ਰੰਥ ਸੰਬੰਧੀ ਵਿਚਾਰ ਗੋਸ਼ਟੀ ਛੱਡ ਗਏ ਸਨ ਉਹ ਭਗੋੜੇ ਹਨ।
ਸ. ਉਪਕਾਰ ਸਿੰਘ ਨੇ ਕਿਹਾ ਕਿ ਜਿਹੜਾ ਹਰੀ ਸਿੰਘ ਰੰਧਾਵੇ ਵਾਲਾ ਨਿਉਯਾਰਕ ਵਿਖੇ ਹੋਣ ਵਾਲੀ ਬਹਿਸ ਨੂੰ ਅਕਾਲ ਤਖ਼ਤ ਦੇ ਹੁਕਮਨਾਮੇ ਦਾ ਸਹਾਰਾ ਲੈ ਕੇ ਛੱਡ ਆਇਆ ਤੇ ਆਖਦਾ ਰਿਹਾ ਕਿ ਅਕਾਲ ਤਖ਼ਤ ਵੱਲੋਂ ਦਸਮ ਗ੍ਰੰਥ ਵਿਸ਼ੇ ਤੇ ਬਹਿਸ ਸੰਬੰਧੀ ਰੋਕ ਹੈ ਤਾਂ ਹੁਣ ਕੀ ਮਲਕੀਤ ਸਿੰਘ ਅਤੇ ਹਰੀ ਸਿੰਘ ਰੰਧਾਵੇ ਨੇ ਅਕਾਲ ਤਖ਼ਤ ਤੋਂ ਪ੍ਰਵਾਨਗੀ ਲੈ ਲਈ ਹੈ? ਜਾਂ ਆਪਣੀ ਸ਼ਾਖ ਬਚਾਉਣ ਲਈ ਸਿਰਫ ਇਸ਼ਤਿਹਾਰਬਾਜ਼ੀ ਕਰ ਰਹੇ ਹਨ। ਸ. ਉਪਕਾਰ ਸਿੰਘ, ਨੇ ਸਰਦਾਰ ਮਲਕੀਤ ਸਿੰਘ ਦੇ ਚੈਲੰਜ ਨੂੰ ਕਬੂਲਦਿਆਂ ਕਿਹਾ ਕਿ ਦਸਮ ਗ੍ਰੰਥ ਸੰਬੰਧੀ ਕਿਸੇ ਵੀ ਤਖ਼ਤ ਉਪਰ ਵਿਚਾਰ ਮੰਚ ਵੱਲੋਂ ੧੧ ਵਿਦਵਾਨਾਂ ਦਾ ਪੈਨਲ ਵਿਚਾਰ ਗੋਸ਼ਟੀ ਕਰਣ ਲਈ ਤਿਆਰ ਹੈ ਜੇਕਰ ਇਸ ਦਾ ਸਿੱਧਾ ਪ੍ਰਸਾਰਣ ਟੀ. ਵੀ ਚੈਨਲਾਂ ਰਾਹੀਂ ਕਰਵਾਉਣ ਦਾ ਪ੍ਰਬੰਧ ਕੀਤਾ ਜਾਏ ਤਾਂ ਜੁ ਸੱਚ-ਝੂਠ ਦਾ ਨਿਬੇੜਾ ਸਿੱਖ ਸੰਗਤਾਂ ਵੱਲੋਂ ਸਾਮੂਹਿਕ ਤੌਰ `ਤੇ ਕੀਤਾ ਜਾ ਸਕੇ।


(08/06/09)
ਰਵਿੰਦਰ ਸਿੰਘ ਪਿੰਜੌਰ

ਬੇਨਤੀ
ਸਿੱਖ ਮਾਰਗ ਦੇ ਸੂਝਵਾਨ ਪਾਠਕ ਅਤੇ ਵਿਦਵਾਨ ਸੱਜਣੋ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ॥
ਦਾਸ ਭਾਈ ਗੁਰਦਾਸ ਜੀ ਦੀ ਪ੍ਰਚਲਿਤ ਵਾਰਾਂ ਦੇ ਖੇਤਰ ਵਿੱਚ (ਮਿਲਾਵਟ ਅਤੇ ਗਲਤ ਪ੍ਰਚਾਰਿਤ ਵਿਆਖਿਆ ਆਦਿ ਪੱਖੋਂ) ਪੜਚੋਲਵਾਂ ਅਧਿਐਨ ਕਰ ਰਿਹਾ ਹੈ। ਦਾਸ ਦੀ ਸਾਰੇ ਵਿਦਵਾਨਾਂ ਅਤੇ ਪਾਠਕਾਂ ਨੂੰ ਬੇਨਤੀ ਹੈ ਕਿ ਇਸ ਸੰਬੰਧੀ ਮੈਟਰ ਜਾਂ ਅਪਨੇ ਕੀਮਤੀ ਵਿਚਾਰ ਦਾਸ ਨੂੰ ਲਿਖਤੀ ਰੂਪ ਵਿੱਚ ਈ-ਮੇਲ ਰਾਹੀਂ ਭੇਜਨ ਦੀ ਕਿਰਪਾਲਤਾ ਕਰੋ ਜੀ। ਦਾਸ ਸਾਰਿਆਂ ਦਾ ਤਹਿ ਦਿਲੋਂ ਧੰਨਵਾਦੀ ਹੋਵੇਗਾ ਜੀ।
ਗੁਰ ਫਤਹਿ।
ਦਾਸ
ਰਵਿੰਦਰ ਸਿੰਘ ਪਿੰਜੌਰ
ਈ-ਮੇਲ :
[email protected]


(07/06/09)
ਸਿੰਘ ਸਭਾ ਇੰਟਰਨੈਸ਼ਨਲ

ਫਿਨਲੈਂਡ ਵਾਲੇ ਸਿੱਖ ਲੱਖਾਂ ਦੇ ਪੁਜਾਰੀ ਟੋਲੇ ਕੱਖਾਂ ਦੇ।
ਅਖੌਤੀ ਜੱਥੇਦਾਰੋ! ਸੱਭ ਤੋਂ ਪਹਿਲਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਆਖਰ ਸਾਨੂੰ ਇਹ ਕਦਮ ਚੁਕਣਾ ਹੀ ਕਿਉਂ ਪਿਆ? ਜੇ ਕਰ ਤੁਸੀਂ ਇਮਾਨਦਾਰੀ ਨਾਲ ਸਿੱਖੀ ਦੀ ਸੇਵਾ ਕਰ ਰਹੇ ਹੁੰਦੇ ਤਾਂ ਅੱਜ ਤਕ ਇਸ “ਸਿੱਖ ਰਹਿਤ ਮਰਯਾਦਾ” ਵਿੱਚ ਜੋ ਕਮੀਆਂ ਨਜ਼ਰ ਆਈਆਂ ਹਨ ਉਹ ਕਦੋਂ ਦੀਆਂ ਕੱਢ ਦਿੱਤੀਆਂ ਹੁੰਦੀਆਂ। ਪਰ ਨਹੀਂ। ਤੁਸੀਂ ਤਾਂ ਆਪਣੀ ਜ਼ਮੀਰ, ਜੇ ਕੋਈ ਤੁਹਾਡੇ ਕੋਲ ਹੈ ਵੀ ਤਾਂ, ਗਿਰਵੀ ਰੱਖ ਚੁਕੇ ਹੋ। ਇਸੇ ਕਰਕੇ ਹੀ ਅੱਜ ਕੱਲ੍ਹ ਅਖਬਾਰ ਤੁਹਾਨੂੰ ਲਿਫਾਫਾ ਜੱਥੇਦਾਰ ਲਿਖ ਰਹੇ ਹਨ।
ਫਿਨਲੈਂਡ ਵਾਲਿਆਂ ਨੂੰ ਤੁਸੀਂ ਅਕਾਲ ਤੱਖਤ ਤੇ ਸੱਦਣ ਦਾ ਡਾਰਾਵਾ ਦਿੱਤਾ ਹੈ। ਇਸ ਤੋਂ ਪਹਿਲਾਂ ਕਿ ਤੁਸੀਂ ਇਹ ਕਰਦੇ ਤੁਹਾਨੂੰ ਬੀਬੀ ਬਸੰਤ ਕੌਰ ਫਰੀਦਾਬਾਦ ਨੇ ਇਹ ਚੈਲਿੰਜ ਕੀਤਾ ਹੈ ਕਿ ਤੁਸੀਂ ਫਿਨਲੈਂਡ ਵਾਲਿਆਂ ਨੂੰ ਇਤਨੀ ਦੂਰੋਂ ਕਿਉਂ ਬਲਾਉਂਦੇ ਹੋ ਅਸੀਂ ਫਰੀਦਾਬਾਦ ਵਾਲੇ ਤੁਹਾਡੇ ਨੇੜੇ ਬੈਠੇ ਹਾਂ। ਸਾਡੇ ਨਾਲ ਵਿਚਾਰ ਲਈ ਸਾਡੇ ਸਨਮੁੱਖ ਹੋਵੋ। ਕੀ ਤੁਸੀਂ ਇਹ ਚੈਲਿੰਜ਼ ਕਬੂਲ ਕਰ ਲਿਆ ਹੈ ਜਾਂ ਨਹੀਂ? ਅਕਾਲ ਤਖਤ ਦੇ ਮੁੱਖ ਸੇਵਾਦਾਰ ਜੀ ਛੇਤੀ ਕਰੋ ਇਹ ਚੈਲਿੰਜ਼ ਕਬੂਲ ਕਰੋ ਕਿਤੇ ਲਿਫਾਫੇ ਵਿਚੋਂ ਕੱਲ੍ਹ ਨੂੰ ਕੋਈ ਹੋਰ ਜੱਥੇਦਾਰ ਨਾ ਨਿਕਲ ਆਵੇ।
ਤੁਹਾਨੂੰ ਫਰੀਦਾਬਾਦ ਵੀ ਜਾਣ ਦੀ ਲੋੜ ਨਹੀਂ। ਚੌਕ ਮਹਿਤਾ ਤੁਹਾਡੇ ਕੋਲ ਹੀ ਹੈ। ਦਮਦਮੀ ਟਕਸਾਲ ਨੂੰ ਪੁਛੋ ਕੀ ਉਹ ਤੁਹਾਡੀ “ਸਿੱਖ ਰਹਿਤ ਮਰਯਾਦਾ” ਨੂੰ ਮੰਨਦੇ ਹਨ? ਤੁਹਾਨੂੰ ਉਨ੍ਹਾਂ ਨੂੰ ਵੀ ਪੁੱਛਣ ਦੀ ਲੋੜ ਨਹੀਂ ਤੁਸੀਂ ਵੀ ਉਸੇ ਟਕਸਾਲ ਦੇ ਚੇਲੇ-ਬਾਲਕੇ ਹੋ। ਤੁਹਾਨੂੰ ਪਤਾ ਹੀ ਹੈ ਕਿ ਚੌਕ ਮਹਿਤਾ “ਸਿੱਖ ਰਹਿਤ ਮਰਯਾਦਾ” ਦੇ ਉਲਟ ‘ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪ੍ਰਕਾਸ਼ ਕੀਤਾ ਜਾਂਦਾ ਹੈ ਜਦੋਂ ਕਿ ਸਿੱਖ ਰਹਿਤ ਮਰਯਾਦਾ ਦੇ ਪੰਨਾ 11 (ਹ) ਮੁਤਾਬਕ ਇਹ ਨਹੀਂ ਹੋਣਾ ਚਾਹੀਦਾ। ਕੀ ਤੁਸੀਂ ਚੌਕ ਮਹਿਤੇ ਨੂੰ ਕਦੀ ਅਵਾਜਾ ਦੇਵੋਗੇ? ਕੀ ਤੁਸੀਂ ਕਦੀ ਟਕਸਾਲ ਨੂੰ ਪੁਛੋਗੇ ਕਿ ਬਈ ਤੁਸੀਂ ਅਕਾਲ ਤਖਤ ਦੀ ਮੋਹਰ ਲੱਗਾ ਕੇ ਸ਼੍ਰੋ. ਗੁ. ਪ੍ਰ. ਕਮੇਟੀ ਅੰਮ੍ਰਿਤਸਰ ਵਲੋਂ ਛਾਪੀ ਗਈ ਸਿੱਖ ਰਹਿਤ ਮਰਯਾਦਾ ਨੂੰ ਕਿਉਂ ਨਹੀਂ ਮੰਨਦੇ?
ਕਲੇਰਾਂ ਵਾਲੇ ਚਿੱਟ ਕਪੜੀਏ ਸਾਧ ਤੁਹਾਡੇ ਕੋਲ ਹੀ ਹਨ। ਪਿਛਲੇ ਸਾਲ ਇਨ੍ਹਾਂ ਨੇ ਗੁਰੂ ਨਾਨਕ ਸਾਹਿਬ ਦਾ ਆਦਮ ਕੱਦ ਬੁਤ ਬਣਾ ਕੇ ਨਗਰ ਕੀਰਤਨ ਕੱਢੇ। ਕੀ ਤੁਹਾਡੀਆਂ ਅੱਖਾਂ ਖੁਲੀਆਂ ਹਨ? ਕੀ ਤੁਹਾਡੇ ਕੰਨ ਸੁਣਦੇ ਨਹੀਂ? ਦਿਮਾਗ ਕੰਮ ਕਰਦਾ ਨਹੀਂ? ਕੀ ਤੁਸੀਂ ਇਸ ਬਾਰੇ ਅਖਬਾਰਾਂ ਵਿੱਚ ਪੜ੍ਹਿਆ ਨਹੀਂ? ਕੀ ਤੁਹਾਨੂੰ ਇਸ ਬਾਰੇ ਕਿਸੇ ਨੇ ਦੱਸਿਆ ਨਹੀਂ? ਚਲੋ ਜੇ ਅੱਜ ਤਕ ਤੁਹਾਨੂੰ ਇਸ ਬਾਰੇ ਪਤਾ ਨਹੀਂ ਲੱਗਿਆ ਤਾਂ ਹੁਣ ਹੀ ਸੁਣ ਲਓ, ਪੜ੍ਹ ਲਓ। ਇਨ੍ਹਾਂ ਨੇ ਆਪਣੇ ਗੁਟਕਿਆਂ ਵਿੱਚ ਗੁਰੂ ਅਰਜਨ ਪਾਤਸ਼ਾਹ ਦੀ ਲਿਖੀ ਬਾਣੀ “ਸੁਖਮਨੀ” ਦੀ ਲਿਖਣ ਵਿਧੀ ਨੂੰ ਬਦਲ ਕੇ ਆਪਣੇ ਕੋਲੋਂ ਸੰਪਟ ਲਾ ਲਾ ਕੇ ਗੁਰੂ ਨੂੰ ਇੱਕ ਸਾਧਾਰਣ ਮਨੁੱਖ ਦੇ ਦਰਜੇ ਤੋਂ ਵੀ ਥੱਲੇ ਲੈ ਆਂਦਾ ਹੈ। ਅਸੀਂ ਤੁਹਾਨੂੰ ਪੁੱਛਦੇ ਹਾਂ ਕਿ ਕੀ ਇਨ੍ਹਾਂ ਨੂੰ ਗੁਰੂ ਨਾਲੋਂ ਸਮਝ ਜ਼ਿਆਦਾ ਹੈ ਜਿਹੜੇ ਗੁਰੂ ਦੀ ਬਾਣੀ ਵਿੱਚ ਤਬਦੀਲੀਆਂ ਕਰਨ ਦੇ ਸਮਰੱਥ ਹਨ? ਬਹੰਗਮ ਹੋਣਾ ਸਿੱਖ ਧਰਮ ਦਾ ਅੰਗ ਨਹੀਂ। ਫਿਰ ਇਹ ਲੋਕ ਕਿਉਂ ਲੋਕਾਂ ਨੂੰ ਭਰਮਾ ਕੇ ਉਨ੍ਹਾਂ ਦੀ ਮਾਇਆ ਤੇ ਇਜਤ ਲੁੱਟੀ ਜਾ ਰਹੇ ਹਨ। ਇਹ ਨਾਨਕਸਰੀਏ ਬਾਹਰਲਿਆਂ ਮੁਲਕਾਂ `ਚ ਤੇ ਖਾਸ ਕਰਕੇ ਕੈਨੇਡਾ ਵਿੱਚ ਲੋਕਾਂ ਦੀਆਂ ਧੀਆਂ, ਭੈਣਾਂ ਤੇ ਘਰ ਵਾਲੀਆਂ ਦੀ ਇਜਤ ਲੁਟਦੇ ਕਈ ਵਾਰੀ ਫੜੇ ਗਏ ਹਨ। ਐਡਮੈਂਟਨ ਵਾਲਾ ਬਾਬਾ ਹਰਨੇਕ ਸਿੰਘ ਸ਼ਰਾਬੀ ਹਾਲਤ ਵਿੱਚ ਗੱਡੀ ਚਲਾਉਂਦਾ ਫੜਿਆ ਗਿਆ, ਚਾਰਜ ਵੀ ਹੋਇਆ। ਕੋਈ ਅਕਾਲ ਤਖਤ ਹਰਕਤ ਵਿੱਚ ਨਹੀਂ ਆਇਆ। ਕੀ ਤੁਹਾਨੂੰ ਇਨ੍ਹਾਂ ਤੋਂ ਡਰ ਲਗਦਾ ਹੈ? ਜੇ ਤੁਹਾਡੇ `ਚ ਹਿੰਮਤ ਹੈ ਤਾਂ ਸੱਦੋ ਇਨ੍ਹਾਂ ਨੂੰ ਅਕਾਲ ਤਖਤ ਤੇ। ਫਿਰ ਭਾਂਡੇ ਮਾਂਜਣ, ਪਾਠ ਕਰਨ, ਝਾੜੂ ਫੇਰਨ ਜਾਂ ਗੋਲਕ ਵਿੱਚ ਮਾਇਆ ਪਾਉਣ ਤੇ ਪਾਠ ਕਰਾਉਣ ਲਈ ਨਾ ਕਹਿਣਾ। ਕਿਉਂਕਿ ਜੇ ਇਹ ਸਾਰਾ ਕੁੱਝ ਸਜਾ ਹੈ ਤਾਂ ਫਿਰ ਸਿੱਖ ਧਰਮ ਮੁਤਾਬਕ ਸੇਵਾ ਕੀ ਹੈ? ਕਰੋ ਇਨ੍ਹਾਂ ਦੇ ਡੇਰੇ ਬੰਦ ਸਜਾ ਇਹ ਹੋਣੀ ਚਾਹੀਦੀ ਹੈ।
ਕੁੱਝ ਦਿਨ ਪਹਿਲਾਂ ਦੀ ਗੱਲ ਹੈ। ਆਹ ਸਾਧ ਹਰੀ ਸਿੰਘ ਰੰਧਾਵੇ ਵਾਲ ਜਿਹੜਾ ਆਪਣੇ ਨਾਮ ਨਾਲ ਸੰਤ ਵੀ ਲਾਉਂਦਾ ਹੈ ਸਾਡੇ ਨਾਲ “ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਬਾਰੇ ਵਿਚਾਰ ਕਰਨ ਲਈ ਗੁਰਦਵਾਰੇ ਰਿਚਮੁੰਡ ਹਿਲ ਨਿਊਯਾਰਕ ਵਿੱਚ ਪਹੁੰਚਿਆ। ਪ੍ਰੋ. ਦਰਸ਼ਨ ਸਿੰਘ ਦੇ ਬਰਾਬਰ ਬੈਠ ਕੇ ਕਿਸੇ ਪੁਰਾਣੇ ਹੁਕਮਨਾਮੇ, 2000, ਦਾ ਵੇਰਵਾ ਦੇ ਕੇ ਇਹ ਕਹਿਕੇ ਤੁਰਦਾ ਬਣਿਆ ਕਿ ਦਸਮ ਗ੍ਰੰਥ ਬਾਰੇ ਚਰਚਾ ਕਰਨ ਤੋਂ ਅਕਾਲ ਤਖਤ ਦਾ ਹੁਕਮਨਾਮਾ ਵਰਜਿਤ ਕਰਦਾ ਹੈ ਜਦੋਂ ਕਿ ਤੁਸੀਂ ਖੁਦ ਤੇ ਵੇਦਾਂ ਦੇ ਮਾਹਰ ਵੇਦਾਂਤੀ ਜੋਗਿੰਦਰ ਸਿੰਘ ਸਾਬਕਾ ਪੁਜਾਰੀ ਫਤਹਿ ਦਿਵਸ ਮਨਾ ਕੇ 14. 06. 2000 ਦੇ ਹੁਕਮਨਾਮੇ ਦੀ ਉਲੰਙਣਾ ਕਰ ਚੁਕੇ ਹੋ ਅਤੇ 27. 11. 2006 ਵਿੱਚ ਜਾਰੀ ਹੋਇਆ ਹੁਕਮ ਨਾਮਾ ਇਹ ਹੁਕਮ ਕਰਦਾ ਹੈ ਕਿ ਦਸਮ ਗ੍ਰੰਥ ਦੇ ਉਲਟ ਪ੍ਰਚਾਰ ਕਰਨ ਵਾਲਿਆਂ ਨੂੰ ਗੁਰਮਤਿ ਮੁਤਾਬਕ ਜਵਾਬ ਦੇਓ। ਹੁਣ ਤੁਸੀਂ ਇਹ ਦੱਸਣ ਦੀ ਕ੍ਰਿਪਾਲਤਾ ਕਰਨ ਕਿ ਕੀ ਤੁਸੀਂ ਆਪਣੇ ਆਪ, ਜੋਗਿੰਦਰ ਸਿੰਘ ਵੇਦਾਂਤੀ ਅਤੇ ਭਗੌੜੇ ਹਰੀ ਸਿੰਘ ਨੂੰ ਵੀ ਕਦੀ ਸਦੋਗੇ ਜਾਂ ਅਕਾਲ ਤਖਤ ਤੁਹਾਡੀ ਮੱਤ ਨਾਲ ਮੱਤ ਦੇ ਨਾ ਮੇਲ ਖਾਣ ਵਾਲਿਆਂ ਨੂੰ ਹੀ ਸੱਦਣ ਵਾਸਤੇ ਹੈ?
ਸਾਰੇ ਦਾ ਸਰਾ ਸੰਤ ਸਮਾਜ ਵੀ ਤਨਖਾਹੀਆ ਹੈ। ਪਤਾ ਕਰੋ ਸੰਤ ਮੱਖਣ ਸਿੰਘ ਸੱਤੋ ਦੀ ਗਲੀ ਵਾਲਿਆਂ ਤੋਂ ਜਿਨ੍ਹਾਂ ਨੇ ਸੰਤ ਸਮਾਜ ਦੇ ਮੁਖੀ ਹੁੰਦਿਆਂ ‘ਸਿੱਖ ਰਹਿਤ ਮਰਯਾਦਾ’ ਵਿਚੋਂ ਕੁੱਝ ਗੱਲਾਂ ਚੋਰੀ ਕੀਤੀਆਂ ਤੇ ਬਾਕੀ ਦੇ ਸੰਤ ਸਮਾਜ ਨੂੰ ਕਬੂਲ ਨੁਕਤੇ ਆਪਣੇ ਕੋਲੋਂ ਪਾ ਕੇ ਇੱਕ ਨਵੀਂ ਸੰਤ ਸਮਾਜ ਦੀ “ਸਿੱਖ ਰਹਿਤ ਮਰਯਾਦਾ” ਤਿਆਰ ਕਰਕੇ ਅਕਾਲ ਤਖਤ ਦੀ ਪ੍ਰਵਾਨਤ ਮਰਯਾਦਾ ਦੇ ਮੁਕਾਬਲੇ ਤੇ ਹੋਰ “ਸੰਤ ਸਮਾਜ ਰਹਿਤ ਮਰਯਾਦਾ” ਖੜੀ ਕਰ ਦਿੱਤੀ। ਇਸ ਬਾਰੇ ਅਕਾਲ ਤਖਤ ਕਦੋਂ ਹਰਕਤ ਵਿੱਚ ਆਵੇਗਾ? ਕੀ ਤੁਸੀਂ ਸੰਤਾਂ ਦੇ ਸਮਾਜ ਤੋਂ ਡਰਦੇ ਉਨ੍ਹਾਂ ਨੂੰ ਅਕਾਲ ਤਖਤ ਤੇ ਨਹੀਂ ਬੁਲਾਉਂਦੇ? ਫਿਨਲੈਂਡ ਵਾਲਿਆਂ ਨੇ ਤਾਂ ਇੱਕ ਜਾਂ ਦੋ ਤਬਦੀਲੀਆਂ ਰਹਿਤ ਮਰਯਾਦਾ ਵਿੱਚ ਕਰ ਦਿੱਤੀਆਂ ਤਾਂ ਅਖੇ ਅਸੀਂ ਉਨ੍ਹਾਂ ਦੇ ਵਰੰਟ ਜਾਰੀ ਕਰਾਂਗੇ ਤੇ ਉਹ ਵੀ ਨਾਨਬੇਲਏਬਲ।
ਤੁਸੀਂ ਕਦੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੂੰ ਗੁਰੂ ਗ੍ਰੰਥ ਸਾਹਿਬ ਦੇ ਹੁਕਮਾਂ ਦੇ ਉਲਟ ਮੁੰਕਟ ਲਾ ਕੇ ਤਿਲਕ ਲਗਾਉਣ ਬਾਰੇ ਪੁਛੋਗੇ? ਹਵਨ ਕਰਨ ਬਾਰੇ ਪੁਛੋਗੇ? ਸਰਸਾ ਸਾਧ ਦੇ ਚਰਨਾਂ ਵਿੱਚ ਬੈਠ ਕੇ ਵੋਟਾਂ ਲਈ ਲੇਲੜੀਆਂ ਕੱਢਣ ਬਾਰੇ ਪੁਛੋਗੇ? ਉਨ੍ਹਾਂ ਦੀ ਧਰਮ ਪਤਨੀ ਦਾ ਸਾਧਾਂ ਦੇ ਡੇਰੇ ਮੱਥਾ ਟੇਕਣ ਬਾਰੇ ਪੁਛੋਗੇ? ਢੀਂਢਸੇ ਦੇ ਰਮਾਇਣ ਦੇ ਪਾਠ ਕਰਵਾਉਣ ਬਾਰੇ ਕੋਈ ਹੁਕਮ ਜਾਰੀ ਕਰੋਗੇ?
ਸਿੱਖ ਇਤਹਾਸ `ਚ ਅਕਾਲ ਤਖਤ ਦਾ ਰੋਲ ਦੇ ਪੰਨਾ 26 ਤੇ ਡਾ. ਹਰਜਿੰਦਰ ਸਿੰਘ ਦਲਗੀਰ ਸਾਬਕਾ ਮੁਖ ਪੁਜਾਰੀ ਜੋਗਿੰਦਰ ਸਿੰਘ ਵੇਦਾਂਤੀ ਤੇ ਪੈਸੇ ਲੈ ਕੇ ਮੁਲਜ਼ਮਾ ਨੂੰ ਬਰੀ ਕਰਨ ਦੇ ਦੋਸ਼ ਲਾਉਂਦੇ ਹਨ ਤੇ ਨਾਲ ਹੀ ਇਹ ਵੀ ਦੋਸ਼ ਹੈ ਕਿ ਉਨ੍ਹਾਂ ਨੇ ਕੁੱਲ ਦੋ ਕਰੋੜ ਰੁਪੈ ਗਬਨ ਕੀਤੇ ਹਨ। ਕਦੀ ਜੋਗਿੰਦਰ ਸਿੰਘ ਵੇਦਾਂਤੀ ਨੂੰ ਅਕਾਲ ਤਖਤ ਤੇ ਸੱਦੋਗੇ? ਜਵਾਬ ਹੈ ਨਹੀਂ। ਕਿਉਂਕਿ ਉਹ ਤੁਹਾਡੇ ਹੀ ਭਾਈਚਾਰੇ ਚੋਂ ਹਨ ਤੇ ਨਾਲ ਹੀ ਕੁੜਮਾਚਾਰੀ ਵੀ ਹੈ।
ਕੁੱਝ ਦਿਨ ਪਹਿਲਾਂ ਸਪੋਕਸਮੈਨ ਨੇ ਛਾਪਿਆ ਸੀ ਕਿ ਮਸਤੁਆਣੇ ਅਕਾਲ ਤਖਤ ਦੇ ਹੁਕਮਾਂ ਦੇ ਉਲਟ ਪੰਜਾਬ `ਚ ਅੰਮ੍ਰਿਤਸਰ ਦਰਬਾਰ ਵਰਗਾ ਇੱਕ ਹੋਰ ਦਰਬਾਰ ਬਣ ਗਿਆ ਹੈ ਜਦੋਂ ਕਿ ਇਸ ਨੂੰ ਬਣਨ ਤੋਂ ਰੋਕਣ ਲਈ ਗੁਰਚਰਨ ਸਿੰਘ ਟੋਹੜੇ ਨੇ ਹੁਕਮ ਜਾਰੀ ਕਰਵਾਇਆ ਸੀ। ਫਿਨਲੈਂਡ ਵਾਲਿਆਂ ਤਾਂ ਕਿਸੇ ਹੁਕਮ ਦੀ ਉਲੰਙਣਾ ਵੀ ਨਹੀਂ ਕੀਤੀ। ਮੁਖ ਪੁਜਾਰੀ ਸ੍ਰ. ਗੁਰਬਚਨ ਸਿੰਘ ਜੀ ਹੁਣ ਤੁਸੀਂ ਕੀ ਕਰੋਗੇ?
ਇਸ ਤਰ੍ਹਾਂ ਦੇ ਹੋਰ ਹਜ਼ਾਰਾਂ ਕਾਰਨਾਮੇ ਤੁਹਾਨੂੰ ਯਾਦ ਹਨ ਪਰ ਫਿਰ ਵੀ ਤੁਸੀਂ, ਬਿਨਾ ਸੋਚੇ ਸਮਝੇ, ਚੁਪ ਚਾਪ ਅਕਾਲ ਤਖਤ ਤੇ ਰਾਜ ਕਰੀ ਜਾ ਰਹੇ ਹੋ। ਇਹ ਕਿਸ ਤਰ੍ਹਾਂ ਦੀ ਜੱਥੇਦਾਰੀ ਹੈ?
ਗੁਰੂ ਪੰਥ ਦੇ ਸੇਵਕ,
ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਬਰੈਂਪਟਨ, ਵਿਨੀਪੈਗ, ਐਡਮੈਂਟਨ ਅਲਬਰਟਾ, ਸੈਕਰਾਮਿੰਟੋ ਕੈਲੇਫੋਰਨੀਆ ਅਤੇ ਵੈਨਕੂਵਰ।


(07/06/09)
ਅਭਿਨਵ

Veer ji ,

Sat Shri Akal,

 ਮੈ ਆਪ ਜੀ ਦੇ ਸੁਜਾਓ ਮੁਤਾਬਿਕ ਆਪਨੀ ਲੇਖਨੀ ਵਿੱਚ ਸੁਦਾਰ ਲ਼ੇਆਨ ਦੀ ਕੋਸ਼ਿਸ਼ ਕਰ ਰੇਹਾ ਹਾਂ। ਬ੍ਰਾਮਨਵਾਰ ਤੇ ਕੁਛ ਵਿਚਾਰਾਂ ਲਿਖਨ ਦੀ ਨਿਮਾਨੀ ਜੇਹੀ ਕੋਸ਼ਿਸ਼ ਕਿਤੀ ਹੈ। ਆਪ ਜੀ ਨੂ ਬੇਨਤੀ ਹੈ ਕੀ ਇਸ ਨੂ check ਕਰ ਕੇ ਅਪਨਾ ਸੁਜਾਵ ਦੇਓ ਕਿ ਹੋਰ ਸੁਦਾਰ ਕਿਵੇ ਲੇਆਆ ਜਾਏ।

ਆਪ ਜੀ ਦਾ ਸੇਵਕ,

ਅਭਿਨਵ

(ਸੰਪਾਦਕ ਵਲੋਂ:- ਅਭਿਨਵ ਜੀ ਤੁਹਾਡੀ ਇਹ ਉਪਰ ਵਾਲੀ ਚਿੱਠੀ ਦੀ ਲਿਖਤ ਵਿੱਚ ਮੈਂ ਕੋਈ ਤਬਦੀਲੀ ਨਹੀਂ ਕੀਤੀ। ਇਸ ਨੂੰ ਹੂ-ਬ-ਹੂ ਪਾ ਰਿਹਾ ਹਾਂ। ਤੁਹਾਡੇ ਲੇਖ ਨੂੰ ਠੀਕ ਕਰਕੇ ਪਉਣ ਵਿੱਚ ਮੈਨੂੰ 3 ਘੰਟੇ ਦੇ ਕਰੀਬ ਸਮਾਂ ਲੱਗਿਆ ਹੈ। ਹੋ ਸਕਦਾ ਹੈ ਕਿ ਕੁੱਝ ਗਲਤੀਆਂ ਹਾਲੇ ਵੀ ਰਹਿ ਗਈਆਂ ਹੋਵਣ। ਹੁਣ ਤੁਹਾਡੀ ਇਸ ਉਪਰ ਵਾਲੀ ਚਿੱਠੀ ਨੂੰ ਠੀਕ ਕਰਕੇ ਹੇਠਾਂ ਪਾ ਰਿਹਾ ਹਾਂ ਤਾਂ ਕਿ ਤੁਹਾਨੂੰ ਅਪਾਣੀ ਲਿਖਤ ਵਿੱਚ ਸੁਧਾਈ ਕਰਨ ਲਈ ਸਹਾਇਤਾ ਹੋ ਸਕੇ। ਉਪਰ ਜੋ ਲਿਖਿਆ ਹੈ ਅਤੇ ਉਸ ਦੀ ਥਾਂ ਜੋ ਲਿਖਣਾ ਚਾਹੀਦਾ ਸੀ:

ਮੈਂ ਆਪ ਜੀ ਦੇ ਸੁਝਾਓ ਮੁਤਾਬਕ ਆਪਣੀ ਲੇਖਣੀ ਵਿੱਚ ਸੁਧਾਰ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਬ੍ਰਾਹਮਣਵਾਦ ਤੇ ਕੁੱਝ ਵਿਚਾਰਾਂ ਲਿਖਣ ਦੀ ਨਿਮਾਣੀ ਜਿਹੀ ਕੋਸ਼ਿਸ਼ ਕੀਤੀ ਹੈ। ਆਪ ਜੀ ਨੂੰ ਬੇਨਤੀ ਹੈ ਕਿ ਇਸ ਨੂੰ ਚਿੱਕ ਕਰਕੇ ਆਪਣਾ ਸੁਝਾਓ ਦੇਓ ਤਾਂ ਕਿ ਹੋਰ ਸੁਧਾਰ ਕਿਵੇਂ ਲਿਆਂਦਾ ਜਾਏ)


(04/06/09)
ਸਰਵਜੀਤ ਸਿੰਘ

ਹਰੀ ਸਿੰਘ ਰੰਧਾਵੇ ਵਾਲਾ
ਅਕਾਲ ਤਖ਼ਤ ਦਾ ਭਗੌੜਾ?
ਸੰਤ ਸਮਾਜ ਦੇ ਆਪੂ ਬਣੇ ਆਗੂ ਹਰੀ ਸਿੰਘ ਰੰਧਾਵੇ ਵਾਲੇ ਵਲੋਂ (ਮਲਕੀਤ ਸਿੰਘ, ਨਿਊਯਾਰਕ ਰਾਹੀ) ਦਸਮ ਗ੍ਰੰਥ ਬਾਰੇ ਵਿਚਾਰ-ਚਰਚਾ ਕਰਨ ਦੇ ਸੱਦੇ ਨੂੰ ਪ੍ਰਵਾਨ ਕਰਿਦਆ ਭਾਈ ਕੁਲਦੀਪ ਸਿੰਘ ਜੀ ਨੇ ਆਪਣੇ ਜਥੇ ਸਮੇਤ ਭਾਈ ਟੈਹਲ ਸਿੰਘ ਜੀ, ਮੁਖ ਸੇਵਾ ਦਾਰ ‘ਸਿੱਖ ਕਲਚਰਲ ਸੁਸਾਇਟੀ’ ਨਾਲ ਵਿਚਾਰ ਕੀਤਾ ਤਾਂ ਭਾਈ ਭਾਈ ਟੈਹਲ ਸਿੰਘ ਨੇ ਖੁਸ਼ੀ-ਖੁਸ਼ੀ ‘ਸਿੱਖ ਕਲਚਰਲ ਸੁਸਾਇਟੀ’ ਵਲੋ ਪੂਰੇ ਸਿਹਯੋਗ ਦਾ ਭਰੋਸਾ ਦਿੱਤਾ। ਪ੍ਰਬੰਧਕਾਂ ਵਲੋਂ ਇਸ ਵਿਚਾਰ-ਚਰਚਾ ਲਈ ਭਾਈ ਗੁਰਚਰਨ ਸਿੰਘ ਜਿਉਣਵਾਲਾ ਨਾਲ ਵਿਚਾਰ ਕਰਕੇ ਮਿਤੀ 23 ਮਈ ਦਿਨ ਸ਼ਨੀਵਾਰ ਦਾ ਸਮਾਂ ਮਿੱਥ ਲਿਆ ਗਿਆ। ਨਿਰਧਾਰਤ ਸਮੇਂ, ਹਉਮੈ ਦੇ ਭਰੇ ਹੋਏ ਹਰੀ ਸਿੰਘ ਨੇ ਇਹ ਕਹਿ ਕੇ, “ਗੁਰਚਰਨ ਸਿੰਘ ਮੇਰੇ ਦੇ ਪੱਧਰ ਦਾ ਵਿਦਵਾਨ ਨਹੀਂ ਹੈ” ਵਿਚਾਰ ਕਰਨ ਤੋਂ ਇਨਾਕਰ ਕਰ ਦਿੱਤਾ। ਪ੍ਰਬੰਧਕਾਂ ਵਲੋ ਪੁਛਣ ਤੇ ਹਰੀ ਸਿੰਘ ਨੇ ਕਿਹਾ ਕੇ ਪ੍ਰੋ: ਦਰਸ਼ਨ ਸਿੰਘ ਹੀ ਮੇਰੇ ਹਾਣ ਦਾ ਹੈ, ਮੈ ਉਸ ਨਾਲ ਹੀ ਵਿਚਾਰ-ਚਰਚਾ ਕਰਾਗਾਂ। ਭਾਈ ਕੁਲਦੀਪ ਸਿੰਘ ਜੀ ਨੇ, ਪ੍ਰੋ: ਦਰਸ਼ਨ ਸਿੰਘ ਜੀ ਨਾਲ ਸਪੰਰਕ ਕਰੇਕੇ ਵਿਚਾਰ-ਚਰਚਾ ਲਈ 25 ਮਈ ਸੋਮਵਾਰ ਦਿਨ ਦੇ ਗਿਆਰਾਂ ਵਜੇ ਦਾ ਸਮਾਂ ਮਿਥ ਲਿਆ ਗਿਆ। ਇਸ ਦੀ ਪੁਸ਼ਟੀ ਭਾਈ ਮਲਕੀਤ ਸਿੰਘ (ਜਨਰਲ ਸਕੱਤਰ ਅਕਾਲੀ ਦਲ ਬਾਦਲ) ਨੇ 24 ਮਈ ਦਿਨ ਐਤਵਾਰ ਨੂੰ ਰੇਡੀਓ ਸ਼ੇਰ-ਏ-ਪੰਜਾਬ ਤੇ ਵੀ ਕੀਤੀ ਸੀ।
25 ਮਈ ਦਿਨ ਸੋਮਵਾਰ ਨੂੰ, ਨਿਰਧਾਰਤ ਸਮੇਂ ਜਦੋ ਭਾਈ ਹਰੀ ਸਿੰਘ ਜੀ ਅਤੇ ਪੋ: ਦਰਸ਼ਨ ਸਿੰਘ ਜੀ ਸਟੇਜ ਉਪਰ ਬਿਰਾਜਮਾਨ ਹੋਏ ਅਤੇ ਦੋਵਾਂ ਅੱਗੇ ਮਾਈਕ ਵੀ ਰੱਖੇ ਜਾ ਚੁੱਕੇ ਸਨ ਤਾਂ, ਆਖਰੀ ਸਮੇਂ ਭਾਈ ਹਰੀ ਸਿੰਘ ਨੇ ਆਪ ਮੁਹਾਰੇ ਹੀ ਐਲਾਨ ਕਰਕੇ ਕੇ ਦਸਮ ਗ੍ਰੰਥ ਬਾਰੇ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ, “ਕਿ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਏ ਹੁਕਮਨਾਮੇ ਨੂੰ ਮੰਨਦੇ ਹੋਏ ਉਹ ਦਸਮ ਗ੍ਰੰਥ ਸਾਹਿਬ ਸਬੰਧੀ ਕੋਈ ਬਹਿਸ ਨਹੀਂ ਕਰਨਗੇ” ਅਤੇ ਸਟੇਜ ਤੋਂ ਉਠ ਕੇ ਚਲੇ ਗਏ।
ਹੁਣ ਸਵਾਲ ਪੈਦਾ ਹੁੰਦਾ ਹੈ ਜਦੋ ਭਾਈ ਹਰੀ ਸਿੰਘ ਨੇ ਆਪਣੇ ਆਪ ਨੂੰ ਵਿਦਵਾਨ ਸਾਬਤ ਕਰਨ ਲਈ ਇਹ ਸੱਦਾ ਦਿੱਤਾ ਸੀ ਕੇ ਕੋਈ ਵੀ ਮੇਰੇ ਨਾਲ ਸ੍ਰੀ ਦਸਮ ਗ੍ਰੰਥ ਸਾਹਿਬ ਬਾਰੇ ਵਿਚਾਰ ਕਰ ਸਕਦਾ ਹੈ, ਕੀ ਉਦੋ ਅਕਾਲ ਤਖ਼ਤ ਸਹਿਬ ਵਲੋ ਜਾਰੀ ਹੋਏ ਹੁਕਮਨਾਂਮੇ ਬਾਰੇ ਉਨਾਂ ਨੂੰ ਜਾਣਕਾਰੀ ਨਹੀ ਸੀ? ਜਦੋ ਕੇ ਇਹ ਹੁਕਮਨਾਂਮਾ 14 ਮਈ 2000 ਨੂੰ ਜਾਰੀ ਹੋਇਆ ਸੀ। ਅਕਾਲ ਤਖ਼ਤ ਸਾਹਿਬ ਵਲੋ ਜਾਰੀ ਇਸ ਹੁਕਮਨਾਂਮੇ ਨੂੰ ਰੱਦ ਕਰਨ ਵਾਲਾ ਇੱਕ ਹੋਰ ਆਦੇਸ਼, ਇਸ ਤੋਂ ਲੱਗ-ਭੱਗ ਸਾਂਢੇ ਛੇ ਸਾਲ ਪਿਛੋ ਭਾਈ ਜੋਗਿੰਦਰ ਸਿੰਘ ਵੇਦਾਂਤੀ, ਮੁਖ ਸੇਵਾਦਾਰ ਸ੍ਰੀ ਆਕਾਲ ਤਖ਼ਤ ਸਾਹਿਬ ਵਲੋ ਜਾਰੀ ਕੀਤਾ ਜਾ ਚੁਕਾ ਹੈ। ਜਿਸ ਅਨੁਸਾਰ ਕਥਿਤ ਪੰਥਕ ਵਿਦਵਾਨਾ ਵਲੋਂ ਢੁਕਵਾਂ ਉਤਰ ਦੇਣ ਲਈ ਕਿਹਾ ਗਿਆ ਸੀ। ਕੀ ਇਹ ਕਥਿਤ ਅਖੌਤੀ ਦਸਮ ਗ੍ਰੰਥੀਏ ਵਲੋਂ ਢੁਕਵਾਂ ਉਤਰ ਦੇਣ ਦਾ ਮੌਕਾ ਨਹੀਂ ਸੀ? ਇਹ ਦਸਮ ਗ੍ਰੰਥੀਏ ਵਿਦਵਾਨ ਬੜ੍ਹਕਾਂ ਤਾਂ ਸਾਹਨਾ ਵਾਗੂੰ ਮਾਰਦੇ ਹਨ ਫਿਰ ਮੋਕ ਮਾਰ ਕੇ ਗਉ ਦੇ ਜਾਏ ਬਣ ਕੇ ਭੱਜ ਕਿਉਂ ਜਾਂਦੇ ਹਨ?
ਇਹ ਕਿਵੇ ਮੰਨ ਲਿਆ ਜਾਵੇ ਕੇ ਭਾਈ ਹਰੀ ਸਿੰਘ ਨੂੰ ਉਪ੍ਰੋਕਤ ਆਦੇਸ਼ ਦੀ ਕੋਈ ਜਾਣਕਾਰੀ ਨਹੀ ਹੋਵੇਗੀ। ਇਹ ਤਾਂ ਉਹ ਗੱਲ ਹੋਈ ਕਿ, ਫੋਕਾ ਦਬਕਾ ਮਾਰ ਦਿਓ, ਜੇ ਚੱਲ ਗਿਆ ਤਾਂ ਮੈ ਵਿਦਵਾਨ ਬਣ ਜਾਵਾਗਾ ਜੇ ਕਿਸੇ ਨੇ ਮੇਰਾਂ ਸੱਦਾ ਪ੍ਰਵਾਨ ਕਰ ਲਿਆ ਤਾਂ, ਅਕਾਲ ਤਖ਼ਤ ਦੇ 14 ਮਈ 2000 ਹੁਕਮਨਾਂਮੇ ਦਾ ਹਵਾਲਾ ਦੇ ਕੇ ਭੱਜ ਜਾਵਾਂਗਾ। ਅਜੇਹਾ, ਇਸ ਅਖੌਤੀ ਵਿਦਵਾਨ ਵਲੋ ਪਹਿਲਾ ਵੀ ਕੀਤਾ ਜਾਂਦਾ ਰਿਹਾ ਹੈ।
ਮਿਤੀ 27 ਨਵੰਬਰ 2006 ਨੂੰ ਜਾਰੀ ਉਪ੍ਰੋਕਤ ਮਤੇ ਵਿੱਚ ਇਹ ਸਪੱਸ਼ਟ ਲਿਖਿਆ ਹੋਇਆ ਹੈ, “ਮਾਮਲੇ ਨੂੰ ਧਿਆਨ ਵਿੱਚ ਰੱਖਦਿਆਂ ਦੀਘਰ ਵਿਚਾਰ ਕਰਨ ਉਪਰੰਤ ਪੰਜ ਸਿੰਘ ਸਾਹਿਬਾਨ ਵਲੋਂ ਨਿਰਣਾ ਲਿਆ ਜਾਂਦਾ ਹੈ ਕਿ ਗੁਰੂ ਪੰਥ ਨੂੰ ਸਮਰਪਿਤ ਵਿਦਵਾਨ ਅਜੇਹੇ ਸ਼ਰਾਰਤੀ ਅਨਸਰਾਂ ਵਲੋਂ ਕੀਤੇ ਜਾ ਰਹੇ ਕੂੜ ਪ੍ਰਚਾਰ ਦਾ ਇਤਹਾਸਕ ਤੱਥਾਂ ਅਤੇ ਗੁਰਮਤਿ ਦੀ ਰੋਸ਼ਨੀ ਦੇ ਅਧਾਰ `ਤੇ ਢੁਕਵਾਂ ਉੱਤਰ ਦੇਣ"
ਹਰੀ ਸਿੰਘ ਦਸਮ ਗ੍ਰੰਥ ਬਾਰੇ ਵਿਚਾਰ ਕਰਨ ਲਈ ਆਪਣੇ ਵਲੋ ਕੀਤੇ ਗਏ ਚੈਂਲਜ ਤੋ ਹੀ ਮੁਨਕਰ ਨਹੀ ਹੋਇਆ ਸਗੋ ਭਾਈ ਜੋਗਿੰਦਰ ਸਿੰਘ ਵੇਦਾਂਤੀ ਵਲੋ ਜਾਰੀ ਕੀਤੇ ਗਏ ਆਦੇਸ਼, (ਮਿਤੀ 27 ਨਵੰਬਰ 2006) ਦੀ ਉਲੰਗਣਾ ਵੀ ਕੀਤੀ ਹੈ। ਜੇ ਇਹ ਅਕਾਲ ਤਖ਼ਤ ਸਾਹਿਬ ਵਲੋਂ ਜਾਰੀ ਆਦੇਸ਼ਾਂ ਨੂੰ ਨਹੀ ਮੰਨਦਾ ਤਾਂ ਇਹ ਅਕਾਲ ਤਖ਼ਤ ਦਾ ਭਗੌੜਾ ਹੈ। ਸਾਰੀ ਸਿੱਖ ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਹਰੀ ਸਿੰਘ ਨੂੰ ਕਿਸੇ ਵੀ ਸਟੇਜ ਤੋਂ ਬੋਲਣ ਦਾ ਸਮਾਂ ਨਾ ਦਿੱਤਾ ਜਾਵੇ ਜਿਨ੍ਹਾਂ ਚਿਰ ਇਹ ਆਪਣੀਆਂ ਭੁਲਾਂ ਦੀ ਖਿਮਾ ਨਹੀ ਮੰਗਦਾ।
ਆਸ ਸਹਿਤ
ਸਰਵਜੀਤ ਸਿੰਘ


(03/06/09)
ਸਿੰਘ ਸਭਾ ਕੈਨੇਡਾ

ਤੱਤ ਗੁਰਮਤਿ ਵਾਲੇ ਟਕਰੇ ਜਦੋਂ ਬਣ ਕੇ ‘ਬਾਬਾ ਬੰਦਾ ਸਿੰਘ ਦੀ ਵਾਰ’। ਹਰੀ ਸਿੰਘ ਸਾਧ ਫਿਰ ਘਰ ਨੂੰ ਹੋ ਗਿਆ ਫਰਾਰ॥
ਸੰਤ ਬਾਬਾ ਹਰੀ ਸਿੰਘ ਰੰਧਾਵੇ ਵਾਲਾ ਖੁਦ ਭਗੌੜਾ ਹੈ। ਇਹੀ ਖਬਰ ਸਪੋਕਸਮੈਨ ਦੇ 2 ਜੂਨ ਦੇ ਪੰਨਾ 7 ਤੇ ਪੜ੍ਹੀ ਜਾ ਸਕਦੀ ਹੈ।
28 ਮਈ ਦੀ ਜੱਗ ਬਾਣੀ ਦੀ ਖਬਰ ਝੂਠੀ ਹੈ। 22 ਮਈ ਰਾਤ ਦੇ 9. 30 ਵਜੇ ਮੇਰੇ ਨਾਲ ਸ੍ਰ. ਕੁਲਦੀਪ ਸਿੰਘ ਨਿਊਯਾਰਕ ਵਾਲਿਆਂ ਨੇ ਰਾਬਤਾ ਕਾਇਮ ਕੀਤਾ ਕਿ ਜੇ ਦਸਮ ਗ੍ਰੰਥ ਬਾਰੇ ਚਰਚਾ ਹੋਵੇ ਤਾਂ ਕੀ ਤੁਸੀਂ ਜਲਦੀ ਤੋਂ ਜਲਦੀ ਆ ਸਕਦੇ ਹੋ? ਮੇਰੇ ਹਾਂ ਪੱਖੀ ਉੱਤਰ ਮਿਲਣ ਤੇ ਸ੍ਰ. ਕੁਲਦੀਪ ਸਿੰਘ ਜੀ ਨੇ ਦਸਮ ਗ੍ਰੰਥ ਪੱਖੀ ਧਿਰ ਨਾਲ ਗੱਲਬਾਤ ਕਰਕੇ ਮੈਨੂੰ ਉਸੇ ਦਿਨ ਸ਼ਾਮ ਨੂੰ 9. 30 ਤੇ ਨਿਊਯਾਰਕ ਪਹੁੰਚਣ ਲਈ ਸੱਦਾ ਦਿੱਤਾ ਤੇ ਮੈਂ 9. 45 ਤੇ ਟਿਕਟ ਖਰੀਦ ਕੇ ਸ੍ਰ. ਕੁਲਦੀਪ ਸਿੰਘ ਜੀ ਨੂੰ ਇਹ ਕਿਹਾ ਕਿ ਮੈਂ 8. 40 ਤੇ ਸਵੇਰੇ ਸ਼ਨਿਚਰ ਵਾਰ 23 ਮਈ ਨੂੰ ਹਵਾਈ ਅੱਡਾ (ਜੇ. ਐਫ. ਕੇ) ਤੇ ਪਹੁੰਚ ਰਿਹਾ ਹਾਂ। ਮੇਰੇ ਨਿਊਯਾਰਕ ਪਹੁੰਚਣ ਤੇ ਸ਼ਨਿਚਰਵਾਰ ਨੂੰ ਹੀ ਮੈਂ ਸਿੱਖ ਸੰਗਤਾਂ ਨਾਲ ਰਾਬਤਾ ਕਾਇਮ ਕਰਕੇ ਸ੍ਰ. ਕੁਲਦੀਪ ਸਿੰਘ ਜੀ ਦੇ ਘਰ ਵਿੱਚ ਹੀ ਦਸਮ ਗ੍ਰੰਥ ਦੇ ਦਰਸ਼ਨ ਆਈਆਂ ਸੰਗਤਾਂ ਨੂੰ ਕਰਵਾਉਣੇ ਸ਼ੁਰੂ ਕਰ ਦਿੱਤੇ। ਜਦੋਂ ਇਹ ਖਬਰ ਸ੍ਰ. ਹਰੀ ਸਿੰਘ ਰੰਧਾਵਾਲੇ ਨੂੰ ਮਿਲੀ ਕਿ ਦਸਮ ਗ੍ਰੰਥ ਦਾ ਮੂਲ ਹਿੰਦੂ ਗ੍ਰੰਥ ਜਿਵੇ: ਸ਼੍ਰੀ ਮਦ ਭਗਵਤ ਸੁਖ ਸਾਗਰ, ਸ੍ਰੀ ਮਾਰਕੰਡੇ ਪੁਰਾਣ, ਸ਼ਿਵ ਪੁਰਾਣ, ਵਿਸ਼ਣੂ ਪੁਰਾਣ ਆਦਿ ਲੈ ਕੇ ਪਹੁੰਚ ਚੁਕਿਆ ਹਾਂ ਤਾਂ ਰੰਧਾਵੇ ਵਾਲੇ ਨੇ ਕਿਹਾ ਕਿ ਗੁਰਚਰਨ ਸਿੰਘ ਜਿਉਣ ਵਾਲਾ ਮੇਰੇ ਬਰਾਬਰ ਦਾ ਗੁਰਸਿੱਖ ਨਹੀਂ ਤੇ ਮੈਂ ਉਸ ਨਾਲ ਦਸਮ ਗ੍ਰੰਥ ਬਾਰੇ ਚਰਚਾ ਨਹੀਂ ਕਰਨੀ ਚਾਹੁੰਦਾ। ਇਹ ਸਿੱਖ ਧਰਮ ਦੇ ਮੁਢਲੇ ਅਸੂਲਾਂ ਦੀ ਉਲੰਙਣਾ ਹੈ। ਕਿਸੇ ਅੰਮ੍ਰਿਤਧਾਰੀ ਬਾਬੇ ਦੇ ਇਹ ਅਲਫਾਜ਼ ਉਸਦੀ ਅਸਲੀ ਕਰਤੂਤ ਹੀ ਜ਼ਾਹਰ ਕਰ ਰਹੇ ਹਨ। ਅਸਲ ਵਿੱਚ ਸਾਰੇ ਬਾਬਿਆਂ ਦੀ ਹੀ ਇਹ ਮੂੰਹ ਬੋਲਦੀ ਤਸਵੀਰ ਹੈ ਇੱਕ ਦੀ ਨਹੀਂ।
ਇਤਨੀ ਖਬਰ ਮਿਲਦਿਆਂ ਸਾਰ ਹੀ ਅਸੀਂ ਸਾਬਕਾ ਜੱਥੇਦਾਰ ਸ੍ਰ. ਦਰਸ਼ਨ ਸਿੰਘ ਹੀ ਹੋਰਾਂ ਨਾਲ ਰਾਬਤਾ ਕਾਇਮ ਕਰਕੇ ਐਤਵਾਰ ਸ਼ਾਮ ਨੂੰ ਉਨ੍ਹਾਂ ਦਾ ਨਿਊਯਾਰਕ ਪਹੁੰਚਣ ਦਾ ਪਰੋਗਰਾਮ ਬਣਾ ਲਿਆ। 25 ਮਈ ਦਿਨੇ ਗਿਆਰਾਂ ਵਜੇ ਸਿੱਖ ਸੰਗਤਾਂ ਦੇ ਸਾਹਮਣੇ ਦੋਵੇਂ ਸੱਜਣ ਮਾਈਕਰੋਫੂਨ ਦੇ ਸਾਹਮਣੇ, ਸਿੱਖ ਕਲਚਰ ਸੋਸਾਈਟੀ ਦੇ ਗੁਰਦਵਾਰਾ ਰਿਮੁੰਡ ਹਿਲ, ਸਟੇਜ ਤੇ ਬੈਠ ਗਏ। ਜਿਉਂ ਹੀ ਬੈਠੇ ਤਾਂ ਆਪਣੀ ਪੁਰਾਣੀ ਨੀਤੀ ਅਨੁਸਾਰ ਹਰੀ ਸਿੰਘ ਰੰਧਾਵੇਵਾਲੇ ਨੇ ਮਾਈਕਰੋਫੂਨ ਨੂੰ ਕਾਬੂ ਕਰਦਿਆਂ ਹੀ ਫਤਹਿ ਦੀ ਸਾਂਝ ਕਰਕੇ ਬੋਲਣਾ ਸ਼ੁਰੂ ਕੀਤਾ ਤੇ ਇਉਂ ਕਿਹਾ, “ਸੱਭ ਨੂੰ ਪਤਾ ਹੈ ਕਿ ਦਸਮ ਗ੍ਰੰਥ ਇੱਕ ਵਿਵਾਦਤ ਮਸਲਾ ਹੈ ਤੇ ਇਸ ਬਾਰੇ ਚਰਚਾ ਨਾ ਕਰਨ ਬਾਰੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਵੀ ਜਾਰੀ ਹੋਇਆ ਹੋਇਆ ਹੈ ਤੇ ਮੈਂ ਹੁਕਮਨਾਮੇ ਮੂਹਰੇ ਸੀਸ ਝੁਕਾਉਂਦਾ ਹਾਂ ਅਤੇ ਪ੍ਰੋ. ਦਰਸਨ ਸਿੰਘ ਜੀ ਵੀ ਮੇਰੇ ਵਿਚਾਰ ਨਾਲ ਸਹਿਮਤ ਹਨ। ਇਸ ਕਰਕੇ ਇਹ ਚਰਚਾ ਇੱਥੇ ਹੀ ਖਤਮ ਕੀਤੀ ਜਾ ਰਹੀ ਹੈ”॥ । ਇਤਨੇ ਲਫਜ਼ ਕਹਿ ਕੇ ਸ੍ਰ. ਹਰੀ ਸਿੰਘ ਜੀ ਨਾਲ ਦੀ ਤਸਵੀਰ ਵਿੱਚ ਸਟੇਜ ਤੋਂ ਨੀਚੇ ਉਤਰਦੇ ਦਿਖਾਈ ਦੇ ਰਹੇ ਹਨ ਤੇ ਪ੍ਰੌ. ਦਰਸਨ ਸਿੰਘ ਜੀ ਹਾਲੇ ਵੀ ਸਟੇਜ ਤੇ ਬੈਠੇ ਹਨ।
ਜਦੋਂ ਹੀ ਬਾਬਾ ਹਰੀ ਸਿੰਘ ‘ਅਹੁ ਗਿਆ ਅਹੁ ਗਿਆ’ ਵਾਲੀ ਨੀਤੀ ਅਪਣਾ ਕਿ ਤੁਰਦਾ ਬਣਿਆ ਤਾਂ ਸਾਬਕਾ ਜੱਥੇਦਾਰ ਜੀ ਹੈਰਾਨ ਹੋ ਗਏ ਕਿ ਇਹ ਕੀ ਬਣ ਗਿਆ ਹੈ। ਇਸ ਤੋਂ ਬਾਅਦ ਬਾਬੇ ਦੇ ਹਮਾਇਤੀ ਨਹੀਂ ਸਨ ਚਾਹੁੰਦੇ ਕਿ ਸਾਬਕਾ ਜੱਥੇਦਾਰ ਜੀ ਆਪਣਾ ਪੱਖ ਪੇਸ਼ ਕਰਨ। ਜਦੋਂ ਹੀ ਪ੍ਰੋ. ਦਰਸਨ ਸਿੰਘ ਜੀ ਨੂੰ ਸਟੇਜ ਤੋਂ ਬੋਲਣ ਲਈ ਗੁਰਦਵਾਰੇ ਦੇ ਪ੍ਰਧਾਨ ਸ੍ਰ. ਟਹਿਲ ਸਿੰਘ ਜੀ ਵਲੋਂ ਸਮਾਂ ਦਿਤਾ ਗਿਆ ਤਾਂ ਟਕਸਾਲੀਆਂ ਨੇ ਪੁਰਾਣੀ ਨੀਤੀ ਅਨੁਸਾਰ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਸ੍ਰ. ਰਾਜਿੰਦਰ ਸਿੰਘ ਤੇ ਸ੍ਰ. ਟਹਿਲ ਸਿੰਘ ਜੀ ਨੇ ਜ਼ੋਰ ਦੇ ਕੇ ਕਿਹਾ ਕਿ ਸਾਬਕਾ ਜੱਥੇਦਾਰ ਜੀ ਹਰ ਹਾਲਤ ਵਿੱਚ ਆਪਣਾ ਪੱਖ ਪੇਸ ਕਰਨਗੇ ਤਾਂ ਦਸਮ ਗ੍ਰੰਥ ਹਮਾਇਤੀ ਚੁਪ ਕਰ ਗਏ।
ਪ੍ਰੋ. ਦਰਸ਼ਨ ਸਿੰਘ ਜੀ ਨੇ ਬੜੀ ਹੀ ਹਲੀਮੀ ਨਾਲ ਸੰਗਤਾਂ ਨੂੰ ਸੰਬੋਧਨ ਕਰਕੇ ਕਿਹਾ ਕਿ ਸਬੱਬ ਨਾਲ ਮੌਕਾ ਬਣਿਆ ਸੀ, ਮੈਂ ਵਿਵਾਦ ਕਰਨ ਨਹੀਂ ਆਇਆ ਸਗੋਂ ਗੋਸ਼ਟੀ ਕਰਨ ਆਇਆ ਹਾਂ ਤੇ ਪਤਾ ਨਹੀਂ ਅਸੀਂ ਇਸ ਨੂੰ ਵਿਵਾਦਤ ਕਿਉਂ ਬਣਾਈ ਜਾ ਰਹੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ‘ਸਿਧ ਗੋਸਟਿ’ ਬਾਣੀ ਦਰਜ਼ ਹੈ ਜੋ ਇਹ ਦਸਦੀ ਹੈ ਕਿ ਬਾਬਾ ਜੀ ਨੇ ਸਿੱਧਾਂ ਨਾਲ ਵਿਚਾਰ ਕੀਤੀ ਤੇ ਭਾਈ ਗੁਰਦਾਸ ਜੀ ਨੇ ਵੀ ਇਸਦਾ ਜ਼ਿਕਰ ਵਾਰ ਪਹਿਲੀ ਪਉੜੀ 31ਵੀਂ `ਚ ਕੀਤਾ ਹੈ, ‘ਸਬਦਿ ਜਿਤੀ ਸਿਧਿ ਮੰਡਲੀ ਕੀਤੋਸ ਅਪਣਾ ਪੰਥੁ ਨਿਰਾਲਾ’।
ਇਹ ਵਿਚਾਰ ਸੁਣ ਕੇ ਅੱਧਵਾਟੇ ਲਟਕ ਰਹੀ ਸੰਗਤ ਪ੍ਰੋ. ਦਰਸਨ ਸਿੰਘ ਦੇ ਵਿਚਾਰ ਸੁਣਨ ਤੇ ਦਸਮ ਗ੍ਰੰਥ ਬਾਰੇ ਹਿੰਦੂ ਗ੍ਰੰਥ ਵੇਖਣ ਲਈ ਸਾਡੇ ਨਾਲ ਸ੍ਰ. ਰਾਜਿੰਦਰ ਸਿੰਘ ਜੀ ਦੇ ਘਰ ਚਲੀ ਆਈ ਤੇ ਇਸਦੀ ਵੀ. ਡੀਓ ਸਿੰਘ ਸਭਾ ਕੈਨੇਡਾ ਅਤੇ ਜਾਗੋ ਖਾਲਸਾ ਤੇ ਪਾਈ ਜਾ ਚੁਕੀ ਹੈ।
(www.singhsabhacanda.com &www.wakwupkhalsa.com)। ਇਸ ਤੋਂ ਬਾਅਦ ਸ੍ਰ. ਹਰੀ ਸਿੰਘ ਜੀ ਸਿਆਟਲ ਚਲੇ ਗਏ ਜਿਥੇ ਇਨ੍ਹਾਂ ਨੂੰ ਫਿਰ ਨਿਰਾਸ਼ਤਾ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਪਰੋਗਰਾਮ ਮੁਤਾਬਕ ਇਨ੍ਹਾਂ ਦੀ ਕਥਾ ਰੈਡੀਓ ਤੇ ਪ੍ਰਾਸਰਣ ਹੋਣੀ ਸੀ ਪਰ ਸਰਦਾਰ ਅਜੈ ਸਿੰਘ ਜੀ ਨੇ “ਰੈਡੀਓ ਅਵਾਜ਼” ਤੇ ਬਾਬੇ ਹਰੀ ਸਿੰਘ ਦੀ ਕਥਾ ਪਰਸਾਰਣ ਕਰਨ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕੇ ਬਾਬਾ ਜੀ ਭਗੌੜੇ ਹਨ। ਇਨ੍ਹਾਂ ਨੇ ਵਾਹਦੇ ਮੁਤਾਬਕ ਸਿੱਖ ਸੰਗਤਾਂ ਨਾਲ ਧਰੋਹ ਕੀਤਾ ਹੈ। ਸ਼ੁਕਰਵਾਰ ਨੂੰ ਜਦੋਂ ਚਰਚਾ ਕਰਨ ਦਾ ਪਰੋਗਰਾਮ ਬਣਾਇਆ ਜਾ ਰਿਹਾ ਸੀ ਤਾਂ ਬਾਬੇ ਨੂੰ ਉਦੋਂ ਯਾਦ ਨਹੀਂ ਆਇਆ ਕਿ ਦਸਮ ਗ੍ਰੰਥ ਵਿਵਾਦਤ ਮਸਲਾ ਹੈ। ਅਸੀਂ ਚਰਚਾ ਨਹੀਂ ਕਰਨੀ ਅਕਾਲ ਤਖਤ ਦੇ ਹੁਕਮ ਦੀ ਉਲੰਙਣਾ ਹੋਵੇਗੀ?
ਸਿੱਖ ਭਰਾਵੋ ਸੰਤਾਂ ਦੀ ਯੁਨੀਅਨ ਦੇ ਲੀਡਰ ਦਾ ਇਹ ਕਿਰਦਾਰ ਹੈ ਤਾਂ ਤੁਸੀਂ ਬਾਕੀ ਦੇ ਸੰਤਾਂ ਦੀ ਕਾਲੀ ਕਾਇਆਂ ਦਾ ਅੰਦਾਜਾ ਆਪ ਹੀ ਲਗਾ ਸਕਦੇ ਹੋ। ਸਿਰਫ ਥੋੜਾ ਜਿਹਾ ਜਾਗਣ ਦਾ ਲੋੜ ਹੈ। ਇਹ ਸੰਤ ਤਾਂ ਭਾਲੇ ਨਹੀਂ ਥਿਆਉਣੇ। ਅਸੀਂ ਧੰਨਵਾਦ ਕਰਦੇ ਹਾਂ ਸ੍ਰ. ਕੁਲਦੀਪ ਸਿੰਘ ਵੈਨਕੂਵਰ ਵਾਲਿਆਂ ਦਾ ਜਿਹੜੇ ਹਰ ਹਫਤੇ ਰੈਡੀਓ ਸ਼ੇਰੇ ਪੰਜਾਬ ਤੇ ਪਰੋਗਰਾਮ ‘ਦਿਲਾਂ ਦੀ ਸਾਂਝ’ ਵਿੱਚ ਸਿੱਖ ਧਰਮ ਦੇ ਭੱਖਦੇ ਸਮਲਿਆਂ ਤੇ ਵਿਚਾਰ ਚਰਚਾ ਕਰਨ ਲਈ ਵਿਦਵਾਨਾਂ ਨੂੰ ਸਮਾਂ ਦਿੰਦੇ ਹਨ। ਅਸੀਂ ਧੰਨਵਾਦੀ ਹਾਂ ਸ੍ਰ. ਅਜੈ ਸਿੰਘ ਦੇ ਜਿਨ੍ਹਾਂ ਨੇ ਆਪਣੀ ਜ਼ਮੀਰ ਦੇ ਫੈਸਲੇ ਨੂੰ ਮੁੱਖ ਰੱਖ ਕੇ ਹਰੀ ਸਿੰਘ ਰੰਧਾਵੇ ਵਾਲੇ ਨੂੰ ਆਪਣੇ ਰੈਡੀਓ ਤੇ ਸਮਾ ਨਾ ਦੇ ਕੇ ਕੂੜੇ ਪ੍ਰਚਾਰ ਨੂੰ ਬੰਦ ਕੀਤਾ ਹੈ ਤੇ ਸਿੱਖ ਸੰਗਤਾਂ ਨੂੰ ਗੁਮਰਾਹ ਹੋਣ ਤੋਂ ਬਚਾਇਆ ਹੈ। ਸਿੱਖ ਭਰਾਵੋ ਸਿੱਖ ਧਰਮ `ਚ ਕਿਸੇ ਕਹਾਣੀ ਨੂੰ ਕੋਈ ਥਾਂ ਨਹੀਂ। ਜੇ ਕੋਈ ਸੰਤ ਕੋਈ ਕਹਾਣੀ ਸੁਣਾਉਣ ਲੱਗਦਾ ਹੀ ਹੈ ਤਾਂ ਉਸ ਨੂੰ ਰੋਕੋ ਅਤੇ ਕਹੋ ਕਿ ਜੇ ਤੇਰੇ ਕੋਲ ਗੁਰੂ ਸ਼ਬਦ ਦੀ ਵਿਚਾਰ ਨਹੀਂ ਤਾਂ ਸਟੇਜ ਤੋਂ ਥੱਲੇ ਉਤਰ।
ਧੰਨਵਾਦ ਸਹਿਤ।
ਗੁਰੂ ਦੇ ਪੰਥ ਦੇ ਦਾਸ,
ਸਿੰਘ ਸਭਾ ਕੈਨੇਡਾ ਬਰੈਂਪਟਨ, ਵਿਨੀਪੈਗ, ਕੈਲਗਿਰੀ, ਐਡਮੈਂਟਨ ਅਤੇ ਵੈਨਕੂਵਰ।


(03/06/09)
ਪ੍ਰੇਮ ਸਿੰਘ ਬਰਨਬੀ

ਸੁਹਾਗਣ / ਦੁਹਾਗਣ
ਜੋ ਗੁਰ-ਪ੍ਰਮੇਸ਼ਰ ਪੂਜਦੀ ਸੋ ਧੰਨ ਸੁਹਾਗਣ ਨਾਰ।
ਮੈਂ ਦੁਹਾਗਣ ਜਿਹੀ ਨੂੰ, ਨਾ ਸ਼ਬਦ-ਸੁਰਤਿ ਦੀ ਸਾਰ।
ਸੁਹਾਗਣ:
ਮੁੱਖ ਮਸਤਕ `ਤੇ ਧੂੜੀ ਲਾਵੇ, ਭਾਗ-ਭਰੀ ਮੂੰਹ ਨ੍ਹੇਰੇ, ਸੰਝ ਸਵੇਰੇ।
ਸੋਚ ਇਸ਼ਨਾਨਾ ਕਰਕੇ ਭਾਗੋ ਲਾਵੇ ਚਰਨੀਂ ਡੇਰੇ, ਪਹਿਲੇ ਪਹਿਰੇ।
ਓਤ ਪਰੋਤੀ ਧੰਨ ਸੋਹਾਗਣ, ਪੀਢੇ ਗੰਢ ਵਧੇਰੇ, ਸਾਸਿ ਚਿਤੇਰੇ।
ਕਰਮ-ਬਿਧਾਤੇ ਕਿਰਪਾ ਕੀਤੀ ਸੁਹਣੇ ਲੇਖ ਉਕੇਰੇ, ਸਿਰ ਤੇ ਤੇਰੇ।
ਦੁਹਾਗਣ:
ਖਸਮੋਂ ਘੁੱਥੀ ਮੈਂ ਦੁਹਾਗਣ, ਅੱਧ-ਮੋਈ ਪਾਸੇ ਫੇਰਾਂ, ਅੱਖਾਂ ਟੇਰਾਂ।
ਨਾਂ ਸੁੱਤੀ ਨਾਂ ਕੱਤ ਕਮਾਇਆ, ਕਿਹੜਾ ਸੂਤ ਅਟੇਰਾਂ, ਹੰਝੂ ਕੇਰਾਂ।
ਨਾ ਬਾਣੀ ਨ ਬਾਤ ਪਛਾਣੀ, ਨਾ ਸਿਮਰਾਂ ਇੱਕ ਵੇਰਾਂ, ਕੇਹਾ ਚੇਰਾਂ?
ਜਿੰਦ ਨਿਮਾਣੀ ਗੋਤੇ ਖਾਵੇ, ਅੰਦਰ ਘੁੰਮਨਘੇਰਾਂ, ਪੈਦੀਆਂ ਲੇਰਾਂ।
ਸੁਹਾਗਣ:
ਅੰਬਾਂ ਤੇ ਜਿਉਂ ਬੈਠੀ ਕੋਇਲ, ਗੀਤ ਬਿਰਹੜੇ ਗਾਵੇ, ਲੈ ਲੈ ਹਾਵੇ।
ਵਰਖਾ-ਬੂੰਦ ਬਿਨਾਂ ਚਾਤ੍ਰਿਕ ਨੂੰ, ਕੁੱਝ ਹੋਰ ਨਾ ਭਾਵੇ, ਤੇ ਤ੍ਰਿਹਾਵੇ।
ਚਕਵੀ ਦੀ ਜਿਉਂ ਰਾਤ ਲੰਮੇਰੀ, ਕਦ ਸੂਰਜ ਉਦਿਆਵੇ, ਚਕਵਾ ਭਾਵੇ।
ਭਾਗਭਰੀ ਲੋਚਾ ਇਉਂ ਕਰਦੀ ਕਦ ਬਾਹੜੀ ਵਲਾਵੇ, ਅੰਕਿ ਸਮਾਵੇ।
ਦੁਹਾਗਣ:
ਮਾਇਆ ਮੱਤੀ ਮੈਂ ਦੁਹਾਗਣ ਦਾਤੇ ਨੂੰ ਵਿਸਰਾਵਾਂ, ਦਾਤ ਹੰਢਾਵਾਂ।
ਪੱਕੇ ਰੰਗ ਮਜੀਠੇ ਨੂੰ ਛੱਡ, ਰੰਗ ਕਸੁੰਭਾ ਪਾਵਾਂ, ਕੂੜ ਕਮਾਵਾਂ।
ਅੰਮ੍ਰਿਤ ਜਲ ਬਿਨ ਹੋਈ ਤੀਲਾ, ਰੋਜ਼ ਰੋਜ਼ ਮੁਰਝਾਵਾਂ, ਤੇ ਕੁਮਲਾਵਾਂ।
ਕਿਰਪਾ ਦ੍ਰਿਸ਼ਟ ਕਰੇ ਜੇ ਸਾਂਈ ਮੈਂ ਸੁੱਕੀ ਹਰੀਆਵਾਂ, ਬਖ਼ਸ਼ੀ ਜਾਵਾਂ।
ਪ੍ਰੇਮ ਸਿੰਘ ਬਰਨਬੀ, ਕਨੇਡਾ


(03/06/09)
ਦਰਸਨ ਸਿੰਘ ਘਣਕਸ

ਨੀਲਾ ਤਾਰਾ
ਜੂਨ ਮਾਹੀਨਾ ਸਾਲ ਚੂਰਾਸੀ
ਸਿਖੀ ਵੇਹੜੇ
ਸਿਖਾਂ ਦੇ ਘਰ ਤੇ
ਇਕ ਮੌਤ ਦਾ ਝੱਖੜ ਵਰਿਆ
ਇਕ ਨੀਲਾ ਤਾਰਾ ਚੜਿਆ।
ਰਾਜ ਦਿਲੀ ਦਾ
ਹੁਕਮ ਫੌਜਾਂ ਨੂੰ
ਗ਼ੌਲੀਆਂ ਮਾਰੋ
ਕ਼ੈਦ ਚ ਸੂਟੋ
ਬਾਤ ਨਾ ਪੂਛੋ
ਸਿਖ਼ ਔਰਤ ਦੀ
ਪੱਤ ਲੁਟੋ
ਸਿਖ ਅਤਵਾਦੀ, ਸਿਖ ਹੱਤਿਆਰੇ
ਬੱਚੇ, ਬੁਡੇ, ਗੱਭਰੂ ਸਾਰੇ
ਹਨੇਰੀਆਂ ਰਾਤਾਂ, ਕੋਹ ਕੋਹ ਮਾਰੇ
ਪੁਤ ਮਾਂਵਾਂ ਦੇ, ਲਾਸ਼ਾਂ ਬਣੀਆਂ
ਮ੍ਹੜੀ ਮਾਸਾਣੀ ਢੇਰੀਆ ਬਣੀਆਂ
ਲਾਵਾਰਸ ਕਹਿ ਕਹਿ ਸੜੀਆਂ
ਕਿਨੇ ਕੁ ਮਾਰੇ ਕੋਈ ਜਾਣੇ
ਚੂਪ ਚੁਪੀਤੇ ਲੋਕੀ ਸਾਰੇ
ਸਹਿਮ ਦੇ ਮਾਰੇ
ਨਾ ਕੋਈ ਹੱਸੇ, ਨਾ ਕੋਈ ਰੋਵੇ
ਅੱਖਾਂ ਰਾਂਹੀ ਗੱਲਾਂ ਕਰਦੇ
ਏਹ ਕੀ ਭਾਣਾ ਬਣਿਆ।
ਜੂਨ ਮਹੀਨਾ ਸਾਲ ਚਰਾਸੀ
ਸਿਖੀ ਵੇਹੜੇ
ਸਿਖਾਂ ਦੇ ਘਰ ਤੇ
ਇੱਕ ਮੌਤ ਦਾ ਝੱਖੜ ਵਰਿਆ
ਇੱਕ ਨੀਲਾ ਤਾਰਾ ਚੱਿੜਆ।
ਤਵਾਰੀਖ ਦੇ ਪੱਤਰੇ ਬੋਲਣ
ਗੱਦਾਰਾਂ ਦੀਆਂ ਮੱੜੀਆਂ ਫੋਲਣ
ਉਹ ਹੀ ਲੀਡਰ, ਉਹ ਹੀ ਡੇਰੇ
ਲੂਚੇ ਲੰਡੇ ਘੱਤਣ ਘੇਰੇ
ਅਸਾਂ ਲੱੜ ਸਾਧਾ ਦਾ ਫੱੜਿਆ
ਜੂਨ ਮਹੀਨਾ ਸਾਲ ਚੁਰਾਸੀ
ਸਿਖੀ ਵੇਹੜੇ, ਸਿਖਾਂ ਦੇ ਘਰ ਤੇ
ਇੱਕ ਮੋਤ ਦਾ ੜੱਖੜ ਵਰਿਆ
ਇੱਕ ਨੀਲਾ ਤਾਰਾ ਚੜਿਆ

ਦਰਸਨ ਸਿੰਘ ਘਣਕਸ


(02/06/09)
ਸਿੰਘ ਸਭਾ ਇੰਟਰਨੈਸ਼ਨਲ

ਗਿਆਨੀ ਗੁਰਬਚਨ ਸਿੰਘ ਜੀ ਮੁੱਖ ਸੇਵਾਦਾਰ, ਸ੍ਰੀ ਅਕਾਲ ਤਖ਼ਤ ਸਾਹਿਬ,
ਗਿਆਨੀ ਤਰਲੋਚਨ ਸਿੰਘ ਜੀ ਮੁੱਖ ਸੇਵਾਦਾਰ, ਤਖ਼ਤ ਸ੍ਰੀ ਕੇਸਗੜ ਸਾਹਿਬ,

ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਵਿਸ਼ਾ:- ਸਿੱਖ ਰਹਿਤ ਮਰਯਾਦਾ
ਸਤਿਕਾਰ ਯੋਗ ਮੁਖ ਸੇਵਾਦਾਰ ਜੀਓ, ਆਪ ਜੀ ਦੇ ਹੇਠ ਲਿਖੇ ਬਿਆਨ ਪ੍ਹੜ ਕੇ ਬੁਹਤ ਹੀ ਖੁਸ਼ੀ ਹੋਈ ਹੈ ਕਿ ਆਪ ਜੀ ਪੰਥਕ ਏਕਤਾ ਪ੍ਰਤੀ ਕਿੰਨੇ ਜਾਗਰੂਕ ਹੋ। ਸਿੱਖ ਧਰਮ ਦੇ ਤਖ਼ਤਾਂ ਦੇ ਮੁਖ ਸੇਵਾ ਦਾਰ ਹੋਣ ਦੇ ਨਾਤੇ ਆਪ ਜੀ ਦਾ ਇਹ ਫ਼ਰਜ ਵੀ ਬਣਦਾ ਹੈ ਅਤੇ ਆਪ ਜੀ ਦੀ ਇਹ ਜਿਮੇਵਾਰੀ ਵੀ ਹੈ ਕਿ ਆਪ ਜੀ ਪੰਥ ਦੀ ਏਕਤਾ ਅਤੇ ਚੜਦੀ ਕਲਾ ਲਈ ਸਦਾ ਯਤਨਸ਼ੀਲ ਰਹੋ।
ਗਿਆਨੀ ਗੁਰਬਚਨ ਸਿੰਘ ਜੀ ਦਾ ਬਿਆਨ, “ਕਿਸੇ ਨੂੰ ਕੋਈ ਹੱਕ ਨਹੀ ਕਿ ਉਹ ਆਪਣੀ ਮਨਮਰਜ਼ੀ ਨਾਲ ਸਿੱਖ ਰਹਿਤ ਮਰਯਾਦਾ ਵਿੱਚ ਕੋਈ ਤਬਦੀਲੀ ਕਰੇ। ਕਿਸੇ ਵੀ ਤਰ੍ਹਾਂ ਦੀ ਸੋਧ ਸਮੁਚਾ ਪੰਥ ਹੀ ਕਰ ਸਕਦਾ ਹੈ। ਅਸੀ ਛੇਤੀ ਹੀ ਮੁਖ ਸੇਵਾ ਦਾਰਾਂ ਦੀ ਮੀਟਿੰਗ ਕਰਕੇ ਫ਼ਿਨਲੈਡ ਦੇ ਗੁਰਦਵਾਰੇ ਦੇ ਪ੍ਰਬੰਧਕਾਂ ਨੂੰ ਅਕਾਲ ਤਖ਼ਤ `ਤੇ ਬੁਲਾਵਾਂਗੇ ਅਤੇ ਉਨ੍ਹਾਂ ਵਿਰੁਧ ਯੋਗ ਕਰਾਵਾਈ ਕਰਾਂਗੇ।”
ਗਿਆਨੀ ਤਰਲੋਚਨ ਸਿੰਘ ਜੀ ਦਾ ਬਿਆਨ, “ਕੁਝ ਲੋਕਾਂ ਨੇ ਆਪਣੀ ਮਰਜ਼ੀ ਨਾਲ ਨਾਲ ਅਰਦਾਸ ਵਿੱਚ ਤਬਦੀਲੀ ਕਰ ਕੇ ਅਕਾਲ ਤਖ਼ਤ ਨੂੰ ਚੁਨੌਤੀ ਦਿੱਤੀ ਹੈ। ਇਨ੍ਹਾਂ ਲੋਕਾਂ ਵਿਰੁਧ ਪੰਥਕ ਰਵਾਇਤਾਂ ਮੁਤਾਬਕ ਕਰਾਵਾਈ ਕੀਤੀ ਜਾਵੇਗੀ।”
ਸਿੱਖ ਰਹਿਤ ਮਰਯਾਦਾ ਦੇ ਸਬੰਧ ਵਿੱਚ ਬੇਨਤੀ ਹੈ ਕਿ ਹਰ ਸਿੱਖ ਦਾ ਇਹ ਫ਼ਰਜ ਬਣਦਾ ਹੈ ਕੇ ਉਹ ਇਸ ਦੀ ਪਾਲਣਾ ਕਰੇ। ਦੁਨੀਆਂ ਭਰ ਵਿੱਚ ਸਾਰੇ ਗੁਰਦਵਾਰਿਆਂ ਦੇ ਪ੍ਰਬੰਧਕਾਂ ਦਾ ਇਹ ਫ਼ਰਜ ਬਣਦਾ ਹੈ ਕਿ ਉਹ ਪੰਥ ਪ੍ਰਵਾਣਿਤ ਰਹਿਤ ਮਰਯਾਦਾ ਨੂੰ ਲਾਗੂ ਕਰਨ। ਸਿੱਖ ਰਹਿਤ ਮਰਯਾਦਾ ਵਿੱਚ ਸੋਧ ਕਰਵਾਉਣ ਲਈ ਯਤਨ ਕਰਨਾ ਇੱਕ ਵੱਖਰੀ ਗੱਲ ਹੈ ਪਰ ਇਸ ਨੂੰ ਰੱਦ ਕਰਕੇ ਆਪਣੀ ਵੱਖਰੀ ਮਰਯਾਦਾ ਬਣਾ ਲੈਣੀ, ਇਹ ਪੰਥ ਦੇ ਫੈਸਲੇ ਦੇ ਖਿਆਫ਼ ਬਗਾਵਤ ਸਮਝੀ ਜਾਣੀ ਚਾਂਹੀਦੀ ਹੈ ਜੋ ਸਾਧ ਲਾਣਾ ਬੁਹਤ ਪਹਿਲਾਂ, ਅਪ੍ਰੈਲ 1994 `ਚ ਕਰ ਚੁੱਕਾ ਹੈ।
‘ਗੁਰਮਤਿ ਸਿਧਾਂਤ ਪ੍ਰਚਾਰਕ (?) ਸੰਤ ਸਮਾਜ’ ਵਲੋ ਪੰਥਕ ਰਹਿਤ ਮਰਯਾਦਾ ਨੂੰ ਰੱਦ ਕਰਕੇ ਬਾਣਈ ਗਈ ਵੱਖਰੀ ਮਰਯਾਦਾ `ਚ ਕੁੱਝ ਹਵਾਲੇ;
(1) ਗੁਰੂ: “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਿੱਚ ‘ੴ ਤੋਂ ਲੈ ਕੇ ਅਠਾਰਾਹ ਦਸ ਬੀਸ’ ਤੱਕ ਕਿਸੇ ਨੂੰ ਵੀ ਕੋਈ ਅੱਖਰ ਲਗ-ਮਾਤਰ ਵਾਧ-ਘਾਟ ਕਰਨ ਦਾ ਅਧਿਕਾਰ ਨਹੀਂ। ਅੱਖਰ-ਅੱਖਰ ਤੇ ਗੁਰੂ ਭਾਵਨਾ ਰੱਖਣੀ ਹਰ ਇੱਕ ਗੁਰਸਿੱਖ ਦਾ ਪਰਮ ਧਰਮ ਹੈ।” (ਪੰਨਾ 2)
(2) ਅਰਦਾਸ ਉਪਰੰਤ ਦੋਹਰਾ ਪੜ੍ਹਿਆ ਜਾਵੇ, ‘ਆਗਿਆ ਭਈ ਅਕਾਲ ਕੀ…ਬਚੇ ਸ਼ਰਨ ਜੋ ਹੋਏ।’ (ਪੰਨਾ5)
(3) ਗੁਰਮਤਿ ਦੇ ਪ੍ਰਚਾਰ ਨੂੰ ਮੁਖ ਰੱਖਿਦਿਆਂ ਸਿੱਧੀਆਂ ਧਰਾਨਾ ਨਾਲ ਵੀ ਕੀਰਤਨ ਤੇ ਵਖਿਆਨ ਕੀਤਾ ਕੀਤਾ ਜਾ ਸਕਦਾ ਹੈ। (ਪੰਨਾ10)
(4) ਪਾਠ ਦੇ ਭੋਗ ਵੇਲੇ ਰਾਗ-ਮਾਲਾ ਤੋਂ ਉਪਰੰਤ ਸ੍ਰੀ ਜਪੁਜੀ ਸਾਹਿਬ ਜੀ ਦੀਆਂ ਪੰਜ ਪਉੜੀਆਂ ਤੇ ਸਲੋਕ ਪ੍ਹੜ ਕੇ ਅਰਦਾਸ ਕਰੇ। (ਪੰਨਾ 11)
(5) ਸ੍ਰੀ ਅਖੰਡ ਪਾਠ ਸਾਹਿਬ ਦੇ ਨਾਲ ਹੀ ਸ੍ਰੀ ਜੁਪਜੀ ਸਾਹਿਬ ਜੀ ਦੀ ਪੋਥੀ ਦਾ ਵੱਖਰਾ ਪ੍ਰਕਾਸ਼ ਕਰਕੇ ਪਾਠ ਕਰਨਾ ਚਾਹੀਦਾ ਹੈ। ਕੁੰਭ, ਨਾਰੀਏਰ, ਧੂਪ ਆਦਿ ਖੁਸ਼ਬੂਦਾਰ ਸਮੱਗਰੀ ਅਤੇ ਦੇਸੀ ਘਿਉ ਦੀ ਜੋਤ ਜਗਾਉਣੀ ਚਾਹੀਦੀ ਹੈ। (ਪੰਨਾ 12)
(6) ਜੈਤਸਰੀ ਦੀ ਵਾਰ (704 ਅੰਗ ਤੇ) ਪਾਠ ਦੇ ਮੱਧ ਦੀ ਅਰਦਾਸ ਕੀਤੀ ਜਾਵੇ। (ਪੰਨਾ 12)
(7) ਸ੍ਰੀ ਅਖੰਡ ਪਾਠ ਜੀ ਦੇ ਭੋਗ ਦੇ ਸਮੇਂ ਨਾਵੇਂ ਮਹੱਲੇ ਦੇ ਸਲੋਕ ਸ਼ੁਰੂ ਹੋਣ ਤੋਂ ਪਹਿਲਾ-ਪਹਿਲਾ ਹੀ ਕੜਾਹ ਪ੍ਰਸ਼ਾਦਿ ਮਹਾਰਾਜ ਜੀ ਦੀ ਹਜੂਰੀ ਵਿੱਚ ਪਹੁੰਚਣਾ ਜ਼ਰੂਰੀ ਹੈ। (ਪੰਨਾ 13)
(8) ਅਰਦਾਸ ਕਰਦੇ ਸਮੇਂ ਜਿਸ ਵੇਲੇ ਅਰਦਾਸੀਆ ਇਹ ਤੁਕ “ਕਰੀ ਪਾਕਸਾਲ ਸੋਚ ਪਵਿਤ੍ਰਾ ਹੁਣਿ ਲਾਵਹੁ ਭੋਗ ਹਰਿ ਰਾਇ॥” ਪੜ੍ਹੇ ਤਾਂ ਕੜਾਹ ਪ੍ਰਸ਼ਾਦ (ਸਰਬ ਲੋਹ ਦੀ) ਕ੍ਰਿਪਾਨ ਭੇਟ ਕੀਤਾ ਜਾਵੇ।” (ਪੰਨਾ 14)
(9) ਉਪਰੰਤ…ਇਕੋ ਅਵਾਜ਼ ਨਾਲ ਪੰਜ ਵਾਰੀ ਮੂਲਮੰਤ੍ਰ (ੴ ਤੋਂ ਨਾਨਕ ਹੋਸੀ ਭੀ ਸਚੁ ਤੱਕ) ਅਤੇ ਪੰਜ ਵਾਰੀ ਗੁਰਮੰਤ੍ਰ ‘ਵਾਹਿਗੁਰੂ’ ਰਟਨ (ਦਿੜ੍ਰ) ਕਰਵਾਉਣ। (ਪੰਨਾ 21)
(10) ਹੋਰ ਮਤਾਂ ਦੇ ਧਾਰਨ ਕਰਨ ਵਾਲੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ‘ਲਾਵਾਂ’ ਵਿਆਹ ਕਰਵਾ ਸਕਦੇ ਹਨ। (ਪੰਨਾਂ 28)
ਸਤਿਕਾਰ ਯੋਗ ਮੁਖ ਸੇਵਾਦਾਰ ਜੀਓ, ਇਹ ਤਾਂ ਹਨ ਅਖੌਤੀ ਸੰਤ ਸਮਾਜ ਦੀ ਮਰਯਾਦਾ `ਚ ਆਪ ਜੀ ਦੀ ਜਾਣਕਾਰੀ ਲਈ ਕੁੱਝ ਹਵਾਲੇ। ‘ਗੁਰਬਾਣੀ ਪਾਠ ਦਰਪਣ’ `ਚ ਹਵਾਲੇ ਏਸ ਲਈ ਨਹੀ ਦਿੱਤੇ ਗਏ ਕੇ ਆਪ ਜੀ ਨੇ ਤਾਂ ਉਸੇ ਸੰਸਥਾ ਤੋਂ ਵਿਦਿਆ ਪ੍ਰਾਪਤ ਕੀਤੀ ਹੋਈ ਹੈ ਇਸ ਲਈ ਆਪ ਜੀ ਤਾਂ ਭਲੀ ਭਾਤ ਜਾਣਦੇ ਹੀ ਹੋ। ਇਥੇ ਸਿਰਫ਼ ਇੱਕ ਹਵਾਲਾ ਹੀ ਦਰਜ ਕਰਨ ਦੀ ਇਜਾਜਤ ਚਾਹੁੰਦਾਂ ਹਾਂ।
(1) ਪਾਠ:- ਸਤਿਗੁਰਾਂ ਦੇ ਸਿੱਖੀ ਪੰਥ ਵਿੱਚ ਅਨੇਕ ਵਿਧੀਆਂ ਦੇ ਪਾਠਾਂ ਦੀ ਮਰਯਾਦਾ ਹੈ, ਜੋ ਸਤਿਗੁਰਾਂ ਨੇ ਅਤੇ ਮਹਾਰਾਜ ਜੀ ਦੇ ਨਿਕਟ ਵਰਤੀ ਸਿੰਘਾਂ ਨੇ ਚਲਾਈਆਂ, ਉਹ ਇਹ ਹਨ।
(1) ਸਧਾਰਨ ਪਾਠ-1 ਸਧਾਰਨ ਮ੍ਰਿਤਕ ਦਾ। 2 ਖੁਸ਼ੀ ਦਾ। 3 ਸੰਥਾ ਪੜ੍ਹਨ ਵਾਸਤੇ ਆਦਿ।
(2) ਸ੍ਰੀ ਅਖੰਡ ਪਾਠ।
(3) ਸੰਪਟ ਪਾਠ- 1 ਅਖੰਡ ਸੰਪਟ ਪਾਠ। 2 ਸਧਾਰਨ ਸੰਪਟ ਪਾਠ।
(4) ਸਪਤਾਹਕ।
(5) ਕਥਾ ਪ੍ਰਦਾਨ ਅਰਥਾਂ ਸੰਜੁਕਤ।
(6) ਸ੍ਰੀ ਦਸਮ ਗ੍ਰੰਥ ਸਾਹਿਬ ਜੀ -1 ਸ੍ਰੀ ਅਖੰਡ ਪਾਠ। 2 ਸਧਾਰਨ ਪਾਠ (ਪੰਨਾ131, ਗੁਰਬਾਣੀ ਪਾਠ ਦਰਪਣ)
ਆਪ ਜੀ ਦੇ ਬਚਨ, “ਕਿਸੇ ਵੀ ਤਰ੍ਹਾਂ ਦੀ ਸੋਧ ਸਮੁਚਾ ਪੰਥ ਹੀ ਕਰ ਸਕਦਾ ਹੈ।” ਸਬੰਧੀ ਨਿਮਰਤਾ ਸਹਿਤ ਬੇਨਤੀ ਹੈ ਕਿ ਸਿੱਖ ਰਹਿਤ ਮਰਯਾਦਾ ਵਿੱਚ ਹੁਣ ਤਾਂਈ ਜੋ ਸੋਧਾਂ ਹੋਈਆਂ ਹਨ ਕੀ ਇਹ ਸਮੁਚੇ ਪੰਥ ਦੀ ਮਨਜੂਰੀ ਨਾਲ ਹੀ ਹੋਈਆ ਹਨ? ਵੇਰਵਾ ਹਾਜਰ ਹੈ ਜੀ।
ਸਿੱਖ ਰਹਿਤ ਮਰਯਾਦਾ ਦੇ ਪਹਿਲੇ ਖਰੜੇ ਵਿੱਚ ਤਾਂ ਸਪੱਸ਼ਟ ਲਿਖਿਆ ਹੋਇਆ ਹੈ। ਭੋਗ (ੳ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ (ਸਧਾਰਨ ਜਾਂ ਅਖੰਡ) ਦਾ ਭੋਗ ਮੁਦੰਵਾਣੀ ਉਤੇ ਪਾਇਆ ਜਾਵੇ। (ਹਵਾਲਾ-ਗੁਰਮਤ ਨਿਰਣਯ ਕੋਸ਼, ਪੰਨਾ 213, ਡਾ: ਗੁਰਸ਼ਰਨਜੀਤ ਸਿੰਘ) ਪਰ ਅੱਜ, ਭੋਗ (ੳ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ (ਸਹਿਜ ਜਾਂ ਅਖੰਡ) ਦਾ ਭੋਗ ਮੁਦੰਵਾਣੀ ਉਤੇ ਜਾਂ ਰਾਗਮਾਲਾ ਪੜ੍ਹ ਕੇ ਚਲਦੀ ਸਥਾਨਕ ਰੀਤੀ ਅਨੁਸਾਰ ਪਾਇਆ ਜਾਵੇ। (ਪੰਨਾ18)
ਸਤਿਕਾਰ ਯੋਗ ਮੁਖ ਸੇਵਾਦਾਰ ਜੀਓ, ਕੀ ਇਹ ਸੋਧ ਸਮੁਚੇ ਪੰਥ ਨੇ ਹੀ ਕੀਤੀ ਸੀ?
ਸੱਚ ਦੇ ਦਰਬਾਰ ਦੇ ਮੁਖ ਸੇਵਾਦਾਰ ਜੀਓ, ਕਿਸੇ ਇੱਕ ਦੇ ਖਿਲਾਫ ਕਾਰਵਾਈ ਕਰਨ ਨਾਲ ਇਹ ਸਮੱਸਿਆ ਹਲ ਨਹੀ ਹੋਣੀ। ਇੱਕ ਸਥਾਨਿਕ ਕਮੇਟੀ ਦੇ ਖਿਲਾਫ ਤਾਂ ਕਾਰਵਾਈ ਕਰਨੀ ਪਰ ਵੱਡੀਆਂ-ਵੱਡੀਆਂ ਸੰਸਥਾਵਾਂ ਵਲੋ ਅੱਖਾਂ ਮੀਟ ਲੈਣੀਆਂ, ਕੀ ਇਹ ਆਪ ਜੀ ਦੇ ਅਹੁਦੇ ਦੀ ਮਾਣ-ਮਰਯਾਦਾ ਦੇ ਅਨਕੂਲ ਹੈ? ਆਪ ਜੀ ਵਲੋ ਇਹ ਕਹਿਣਾ ਕੇ ਪੰਜ ਸਿੰਘ ਸਾਹਿਬਾਨ ਦੀ ਦੀ ਮੀਟਿੰਗ ਬੁਲਾ ਕੇ ਅਜੇਹੀ ਕਾਰਵਾਈ ਰਕਨ ਵਾਲਿਆ ਖਿਆਫ ਸਖਤ ਐਕਸ਼ਨ ਲੈਣ ਦਾ ਨਿਰਨਾ ਲਿਆ ਜਾਵੇਗਾ। ਇਸ ਸਬੰਧੀ ਬੇਨਤੀ ਹੈ ਕੀ ਪੰਜ ਸਖਤ ਸਾਹਿਬ ਤੇ ਇਹ ਮਰਯਾਦਾ ਲਾਗੂ ਹੈ?
ਸਤਿਕਾਰ ਯੋਗ ਮੁਖ ਸੇਵਾਦਾਰ ਜੀਓ, ਜੇ ਆਪ ਜੀ ਸੱਚੇ ਦਿਲੋ ਇਹ ਚਹੁੰਦੇ ਹੋ ਕੇ ਸਾਰੇ ਪੰਥ ਦੀ ਇੱਕ ਹੀ ਮਰਯਾਦਾ ਹੋਵੇ ਤਾਂ ਕਰੋ ਇਹ ਸਪੱਸ਼ਟ ਐਲਾਨ, ਅੱਜ ਤੋਂ ਜਿਥੇ-ਜਿਥੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੌਜੂਦ ਹਨ ਉਥੇ ਪੰਥ ਪ੍ਰਵਾਣਤ ਸਿੱਖ ਰਹਿਤ ਮਰਯਾਦਾ ਹੀ ਲਾਗੂ ਹੋਵੇਗੀ। ਇਸ ਦੀ ਅੱਵਗਿਆ ਕਰਨ ਵਾਲੀਆਂ ਸਸੰਥਾਵਾਂ, ਪ੍ਰਬੰਧਕ ਕਮੇਟੀਆਂ ਅਤੇ ਵਿਅਕਤੀਆਂ ਦੇ ਖਿਲਾਫ਼, ਪੰਥਕ ਰਵਾਇਤਾਂ ਦੇ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਜੋ ਵੀ ਇਸ ਮਰਯਾਦਾ ਦੀ ਪਾਲਣਾ ਨਹੀ ਕਰ ਸਕਦਾ / ਨਹੀ ਕਰਨੀ ਚਹੁੰਦਾ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਤਿਕਾਰ ਸਹਿਤ ਨੇੜੇ ਦੇ ਗੁਰਦਵਾਰੇ ਪੁਜਦਾ ਕਰ ਦੇਵੇ। ਜੋ ਵੀ ਵਿਅਕਤੀ ਜਾਂ ਸੰਸਥਾ, ਸਿੱਖ ਰਹਿਤ ਮਰਯਾਦਾ ਵਿੱਚ ਕਿਸੇ ਤਬਦੀਲੀ ਲਈ ਸੁਝਾਅ ਦੇਣਾ ਚਾਹੇ ਉਹ ਵੀ ਲਏ ਜਾਣ। ਪੰਥ ਦੇ ਵਿਦਵਾਨ ਉਸ ਤੇ ਖੁਲੀਆਂ ਵਿਚਾਰਾਂ ਕਰਨ ਅਤੇ ਸਰਬਤ ਖਾਲਸਾ ਬੁਲਾ ਕੇ, ‘ਸਿੱਖ ਰਹਿਤ ਮਰਯਾਦਾ’ ਵਿੱਚ ਕੀਤੀਆਂ ਗਈਆਂ ਸੋਧਾਂ ਦੀ ਪ੍ਰਵਾਨਗੀ ਲਈ ਜਾਵੇ। ਇਸ ਮਹਾਨ ਕਾਰਜ ਲਈ ਇੱਕ ਖਾਸ ਸਮਾਂ-ਸੀਮਾ ਨਿਰਧਾਰਤ ਕੀਤੀ ਜਾਵੇ।
ਆਸ ਕਰਦੇ ਹਾਂ ਕੇ ਆਪ ਜੀ, ਪੰਥ ਦੀ ਚੜ੍ਹਦੀ ਕਲਾ ਵਾਸਤੇ ਇਨ੍ਹਾ ਬੇਨਤੀਆਂ `ਤੇ ਜਰੂਰ ਵਿਚਾਰ ਕਰੋਗੇ।
ਆਦਰ ਸਹਿਤ,
ਸਿੰਘ ਸਭਾ ਇੰਟਰਨੈਸ਼ਨਲ।
ਸਰਵਜੀਤ ਸਿੰਘ ਸੈਕਰਾਮੈਂਟੋ, ਅਵਤਾਰ ਸਿੰਘ ਮਿਸ਼ਨਰੀ, ਪ੍ਰੋ ਮੱਖਣ ਸਿੰਘ (ਅਮਰੀਕਾ)
ਗੁਰਚਰਨ ਸਿੰਘ ਜੀਉਣ ਵਾਲਾ, ਗੁਰਸ਼ਰਨ ਸਿੰਘ ਕਸੇਲ (ਕਨੇਡਾ)


(02/06/09)
ਗੁਰਿੰਦਰ ਸਿੰਘ ਕੋਟਕਪੂਰਾ

ਦਸਮ ਗ੍ਰੰਥ ਬਾਰੇ ਖੁਲੀ ਬਹਿਸ ਕਰਨ ਤੋਂ ਐਨ ਮੌਕੇ ਤੇ ਮੁਕਰਿਆ ਹਰੀ ਸਿੰਘ ਰੰਧਾਵੇ ਵਾਲਾ
ਅਖੇ ਮੈਂ ਅਕਾਲ ਤਖਤ ਤੋਂ ਜਾਰੀ ਹੁਕਮਨਾਮੇ ਮੁਤਾਬਿਕ ਬਹਿਸ ਨਹੀਂ ਕਰ ਸਕਦਾ

ਕੋਟਕਪੂਰਾ 26 ਮਈ (ਗੁਰਿੰਦਰ ਸਿੰਘ) :-ਕੇਨੇਡਾ ਦੇ ਸ਼ਹਿਰ ਵੈਨਕੂਵਰ ਤੋਂ ਚਲਦੇ ਰੇਡੀਓ ਸ਼ੇਰੇ ਪੰਜਾਬ ਦੇ ਪ੍ਰੋਗਰਾਮ ‘ਗੁਰਬਾਣੀ ਵਿਚਾਰ’ ਵਿੱਚ ਦਸਮ ਗ੍ਰੰਥ ਨੂੰ ਗੁਰਬਾਣੀ ਦਾ ਹਿੱਸਾ ਮੰਨਣ ਵਾਲੇ ਅਤੇ ਇਸ ਦਾ ਵਿਰੋਧ ਕਰਨ ਵਾਲੇ ਸਿੱਖ ਭਾਈਚਾਰੇ ਨੇ ਇੱਕ ਵਿਸ਼ੇਸ਼ ਸਿੱਧੀ ਗੱਲਬਾਤ ਦੌਰਾਨ ਖੁਲੀ ਬਹਿਸ ਵਾਲਾ ਪ੍ਰੋਗਰਾਮ ਪੇਸ਼ ਕਰਨ ਦਾ ਸਮਾਂ ਮਿਥਿਆ ਸੀ। ਇਹ ਪ੍ਰੋਗਰਾਮ ਦਸਮ ਗ੍ਰੰਥ ਦੇ ਹਮਾਇਤੀ ਅਤੇ ਸੰਤ ਸਮਾਜ ਦੇ ਆਗੂ ਹਰੀ ਸਿੰਘ ਰੰਧਾਵੇ ਵਾਲਿਆਂ ਵੱਲੋ ਦਿੱਤੀ ਚੁਨੌਤੀ ਨੂੰ ਸਵੀਕਾਰ ਕਰਦਿਆਂ ਸਿੱਖ ਕਲਚਰ ਸੁਸਾਇਟੀ ਨਿਊਯਾਰਕ ਦੇ ਪ੍ਰਧਾਨ ਟਹਿਲ ਸਿੰਘ ਨੇ ਖੁਲੀ ਬਹਿਸ ਦਾ ਪਲੇਟਫਾਰਮ ਮੁਹੱਈਆ ਕਰਵਾਇਆ ਸੀ। ਪਰ ਸੰਤ ਸਮਾਜ ਦੇ ਆਗੂ ਘੜੀਆਂ-ਘੜਾਈਆਂ ਫੋਕੀਆਂ ਦਲੀਲਾਂ ਦੇ ਕੇ ਬਹਿਸ ਕਰਨ ਤੋਂ ਇਨਕਾਰ ਕਰਦਿਆਂ ਉਥੋ ਚਲਦੇ ਬਣੇ। ਦਿਲਚਸਪ ਗੱਲ ਇਹ ਹੈ ਕਿ ਉਕਤ ਆਗੂ ਨੇ ਬਹਿਸ ਕਰਨ ਤੋਂ ਇਨਕਾਰ ਉਸ ਸਮੇਂ ਕੀਤਾ ਜਦੋਂ ਐਨ ਮੌਕੇ `ਤੇ ਅੱਗੇ ਮਾਈਕ ਵੀ ਰੱਖੇ ਜਾ ਚੁੱਕੇ ਸਨ।
ਪੰਜਾਬੀ ਨਿਊਜ ਆਨਲਾਈਨ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸੰਤ ਸਮਾਜ ਦੇ ਆਗੂ ਨੇ ਦਸਮ ਗ੍ਰੰਥ ਨੂੰ ਗੁਰਬਾਣੀ ਦਾ ਹਿੱਸਾ ਮਨਦਿਆਂ ਇਸ ਸਬੰਧੀ ਖੁਲੀ ਬਹਿਸ ਕਰਨ ਦੀ ਚੁਨੌਤੀ ਦਿੱਤੀ। ਜਿਸ ਨੂੰ ਕਬੂਲ ਕਰਦਿਆਂ ਦਸਮ ਗ੍ਰੰਥ ਦਾ ਵਿਰੋਧ ਕਰਨ ਵਾਲਿਆਂ ਖੁਲੀ ਬਹਿਸ ਦਾ ਪਲੇਟਫਾਰਮ ਮੁਹੱਈਆ ਕਰਵਾ ਦਿੱਤਾ। ਮਿਤੀ 23 ਮਈ ਦਿਨ ਸ਼ਨੀਵਾਰ ਨੂੰ ਖੁਲੀ ਬਹਿਸ ਦਾ ਸਮਾਂ ਮਿੱਥ ਲਿਆ ਗਿਆ। ਇਸ ਲਈ ਸਿੱਖ ਵਿਦਵਾਨ ਭਾਈ ਗੁਰਚਰਨ ਸਿੰਘ ਜਿਉਣਵਾਲਾ ਨੂੰ ਹਰੀ ਸਿੰਘ ਰੰਧਾਵੇ ਵਾਲਿਆਂ ਨਾਲ ਬਹਿਸ ਕਰਨ ਲਈ ਬੁਲਾਇਆ ਗਿਆ। ਪਰ ਹਰੀ ਸਿੰਘ ਨੇ ਉਹਨਾਂ ਨਾਲ ਬਹਿਸ ਕਰਨ ਤੋਂ ਇਹ ਕਹਿ ਕਿ ਇਨਾਕਰ ਕਰ ਦਿੱਤਾ ਕਿ ਉਹ ਉਨ੍ਹਾਂ ਦੇ ਪੱਧਰ ਦਾ ਵਿਦਵਾਨ ਨਹੀਂ ਹੈ। ਸਿੱਖ ਸੰਗਤ ਨੇ ਸ਼੍ਰੀ ਹਰੀ ਸਿੰਘ ਰੰਧਾਵੇ ਵਾਲਿਆਂ ਦੀ ਸਹਿਮਤੀ ਨਾਲ ਪ੍ਰਸਿੱਧ ਵਿਦਵਾਨ ਪ੍ਰੋ. ਦਰਸ਼ਨ ਸਿੰਘ ਖਾਲਸਾ ਨੂੰ ਬਹਿਸ ਲਈ ਕੇਨੈਡਾ ਤੋਂ ਨਿਉਯਾਰਕ ਬੁਲਾਇਆ ਤੇ 25 ਮਈ ਨੂੰ ਦਿਨ ਦੇ ਗਿਆਰਾਂ ਵਜੇ ਬਹਿਸ ਆਰੰਭ ਹੋਣੀ ਸੀ। ਸਿੱਖ ਸੰਗਤ ਦੂਰੋ-ਦੂਰੋ ਦਸਮ ਗ੍ਰੰਥ ਵਿਵਾਦ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਪਹੁੰਚੀ ਹੋਈ ਸੀ। ਪਰ ਜਦੋਂ ਬਹਿਸ ਦੀ ਸੁਰੂਆਤ ਲਈ ਦੋਵਾਂ ਵਿਦਵਾਨਾਂ ਪ੍ਰੋ. ਦਰਸ਼ਨ ਸਿੰਘ ਅਤੇ ਹਰੀ ਸਿੰਘ ਰੰਧਾਵੇ ਵਾਲਿਆਂ ਮੂਹਰੇ ਮਾਈਕ ਰੱਖੇ ਗਏ ਤਾਂ ਉਹਨਾਂ ਇਸ ਮਸਲੇ ਉਪਰ ਬਹਿਸ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਸ਼੍ਰੀ ਅਕਾਲ ਤਖਸ ਸਾਹਿਬ ਵੱਲੋ ਜਾਰੀ ਕੀਤੇ ਉਸ ਹੁਕਮਨਾਮੇ ਦੀ ਉਲੰਘਣਾ ਨਹੀਂ ਕਰਨਗੇ ਜਿਸ ਵਿੱਚ ਦਸਮ ਗ੍ਰੰਥ ਬਾਰੇ ਬਹਿਸ ਕਰਨ ਤੋਂ ਮਨਾਹੀ ਕੀਤੀ ਹੋਈ ਹੈ। ਇਹਨਾਂ ਕਹਿੰਦਿਆਂ ਉਹ ਆਪਣੇ ਹਮਾਇਤੀਆਂ ਨਾਲ ਲੈ ਕੇ ਬਿਨਾਂ ਕੋਈ ਵਿਚਾਰ ਕਰੇ ਚਲਦੇ ਬਣੇ।
ਸਿੱਖ ਸੰਗਤ ਸਵਾਲ ਕਰਦੀ ਹੈ ਕਿ ਜੇਕਰ ਦਸਮ ਗ੍ਰੰਥ ਬਾਰੇ ਬਹਿਸ ਕਰਨ ਦੀ ਮਨਾਹੀ ਹੈ ਤਾਂ ਫਿਰ ਇਨ੍ਹੇ ਦਿਨਾਂ ਤੋਂ ਮੀਡੀਏ ਰਹੀ ਸਿੱਖ ਵਿਦਵਾਨਾਂ ਨਾਲ ਖੁਲੀ ਬਹਿਸ ਕਰਨ ਦੀ ਚੁਨੌਤੀ ਕਿਉਂ ਦਿੱਤੀ ਜਾ ਰਹੀ ਸੀ? ਮਿਤੀ 24 ਮਈ ਨੂੰ ਐਤਵਾਰ ਵਾਲੇ ਦਿਨ ਆਪਣੇ ਸ਼ਰਧਾਲੂ ਮਲਕੀਤ ਸਿੰਘ ਦੇ ਘਰ ਹਰੀ ਸਿੰਘ ਰੰਧਾਵੇ ਵਾਲਿਆਂ ਸ਼ੇਰੇ ਪੰਜਾਬ ਰੇਡੀਓ ਤੋ ਖੁਲੀ ਬਹਿਸ ਕਰਨ ਦੀ ਗੱਲ ਕਿਉਂ ਕਹੀ? ਕਿ ਉਦੋਂ ਉਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦਾ ਚੇਤਾ ਨਹੀਂ ਸੀ? ਜਾਂ ਉਹਨਾਂ ਸਿੱਖ ਸੰਗਤ ਦੇ ਰੋਹ ਨੂੰ ਦੇਖਦੇ ਹੋਏ ਪੱਤਰੇ ਵਾਚਨ ਵਿੱਚ ਹੀ ਭਲਾਈ ਸਮਝੀ? ਸਿੱਖ ਸੰਗਤ ਦੇ ਉਕਤ ਵਾਜਬ ਸਵਾਲ ਹਰੀ ਸਿੰਘ ਰੰਧਾਵੇ ਵਾਲਿਆਂ ਅੱਗੇ ਚਟਾਨ ਵਾਗੂੰ ਖੜੇ ਹਨ। ਇਸ ਮੌਕੇ ਪ੍ਰਸਿੱਧ ਕਥਾ ਵਾਚਕ ਗਿਆਨੀ ਜਗਤਾਰ ਸਿੰਘ ਜਾਚਕ, ਜਸਵੰਤ ਸਿੰਘ ਪਰਵਾਨਾ, ਬਾਬਾ ਬਲਵਿੰਦਰ ਸਿੰਘ ਰਾੜਾ ਸਾਹਿਬ ਵਾਲਿਆਂ ਤੋਂ ਬਿਨਾਂ ਅਮਰੀਕਾ ਦੇ ਕਈ ਹੋਰ ਸੂਬਿਆਂ ਦੇ ਪੰਥਕ ਆਗੂ ਪਹੁੰਚੇ ਹੋਏ ਸਨ।
ਗੁਰਿੰਦਰ ਸਿੰਘ ਕੋਟਕਪੂਰਾ
098728-10153


(02/06/09)
ਗੁਰਤੇਜ ਸਿੰਘ ਚੰਡੀਗੜ੍ਹ

1. The thesis that Sikh Rahit Marjada, is extraneous to Guru Granth was propounded by Tagore- M.K. Gandhi combine. He used to ask Sikhs where it is written that you have to carry kirpans. He would harangue the ordinary innocent visitor with, ‘I have read your Granth. I don’t have to take your permission to read it. Where is ……….written’ and so on. The purpose was to oust the Tenth Guru from the Sikh tradition.
Much material was presented to the court to establish that the Sikh Rehat Maryada was based on Guru Granth particularly in respect of keshas.
The Tagore-Gandhian thesis is very dangerous and destructive of Khalsa ethos and aims eventually at dissolving Sikh identity. The Sikhs must not accept this thesis if they cherish their identity and want to live on as distinct people dedicated to serving humankind.
On the other hand if it is true that the rahit has nothing to do with Guru Granth (which is grossly wrong) then we have to revise much of what we believe ( for every valid reasons) to be Sikhi.
2. The operative part of judgment is right but for the wrong reason. There is no cause to decry the judgment and there is no cause for celebration. A piquant situation may be created if it goes to the Supreme Court of India.
3. The court had asked the SGPC to enlighten it on theological and philosophical aspects of keeping the hair unshorn. Material on the subject before it was not used.
4. The court appears to have also erred in laying down that it has right to intervene in religious matters.
Courts have failed to do justice to the Punjab in constitutional matters for instance that of the riparian rights to river water. God knows what it will lead to if the court is able to establish its right to interfere in religious matters—in whatever circumstances.
5. On personal note, my biodata had clearly mentioned that I was Professor of Sikhism up to 2003. The court erred in not pointing it out. This has no bearing on the issue before the court but I am mentioning it because it may create misunderstandings.
I am of the opinion that the judgment must be carefully read and properly analyzed before the Sikh people react to it. According to me it is certainly not worth hailing. The use phrase ‘religious consciousness’ without pointing out the source of such consciousness may turn out to be a dicey affair. This and several other aspects will have to be analysed in detail before sitting down to judge the judgment.
I had promised that the evidence that I had presented would be disseminated once the judgment is out. In accordance with that I am enclosing the relevant files with this letter.
Regards.
Gurtej Singh


(ਨੋਟ:- ਮੈਂ ਪਿਛਲੇ ਦਸ ਦਿਨਾਂ ਤੋਂ ਛੁੱਟੀਆਂ ਲੈ ਕੇ ਆਪਣੇ ਸ਼ਹਿਰ ਤੋਂ ਬਾਹਰ ਗਿਆ ਹੋਇਆ ਸੀ, ਇਸ ਲਈ ‘ਸਿੱਖ ਮਾਰਗ’ ਅੱਪਡੇਟ ਨਹੀਂ ਸੀ ਹੋ ਸਕਿਆ। ਕੱਲ 31 ਮਈ ਨੂੰ ਸ਼ਾਮ ਨੂੰ ਵਾਪਸ ਆਇਆ ਸੀ। ਅੱਜ ਇੱਕ ਜੂਨ ਨੂੰ ਪਾਠਕਾਂ ਦਾ ਪੰਨਾ ਅੱਪਡੇਟ ਕਰ ਦਿੱਤਾ ਹੈ। ਜੇ ਕਰ ਕਿਸੇ ਪਾਠਕ ਦਾ ਕੋਈ ਪੱਤਰ ਛਪਣੋਂ ਰਹਿ ਗਿਆ ਹੋਵੇ ਜਾਂ ਮੇਰੇ ਤੋਂ ਗਲਤੀ ਨਾਲ ਡਿਲੀਟ ਹੋ ਗਿਆ ਹੋਵੇ ਤਾਂ ਉਹ ਦੁਬਾਰਾ ਭੇਜ ਦੇਵੇ-ਸੰਪਾਦਕ)


(01/06/09)
ਬੀਬੀ ਬਸੰਤ ਕੌਰ, ਫਰੀਦਾਬਾਦ

ਦੂਜਿਆਂ ਨੂੰ ਸੇਧ ਦੇਣ ਵਾਲੇ ਹਰਨਾਮ ਸਿੰਘ ਧੁੰਮਾ ਪਹਿਲਾਂ ਆਪ ਤਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਬੰਦ ਕਰਣ: ਖਾਲਸਾ ਨਾਰੀ ਮੰਚ
ਸਿੱਖੀ ਦਾ ਮੁਖੌਟਾ ਧਾਰਣ ਕਰਣ ਵਾਲਿਆਂ ਦੀ ਦੋਗਲੀ ਨੀਤੀਆਂ ਸਦਕਾ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਰਾਬਰੀ ਕਰਨ ਲਈ ਦੂਜਿਆਂ ਦੀ ਹਿਮੰਤ ਵੱਧੀ

(ਬੀਬੀ ਬਸੰਤ ਕੌਰ, ਫ਼ਰੀਦਾਬਾਦ ੧ ਜੂਨ ੨੦੦੯)
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਖਾਲਸਾ ਨਾਰੀ ਮੰਚ ਦੀ ਕਨਵੀਨਰ ਬੀਬੀ ਹਰਬੰਸ ਕੋਰ, ਫ਼ਰੀਦਾਬਾਦ ਨੇ ਕੀਤਾ ਉਨ੍ਹਾਂ ਖਾਲਿਸਤਾਨ ਨਿਉਜ਼ ਦੀ ਵੈਬਸਾਈਟ
(www.khalistannews.com) ਜਿਸ ਵਿੱਚ ਵਿਆਨਾ ਘਟਨਾ ਦੇ ਸੰਬੰਧ ਵਿੱਚ ਡੇਰਾ ਬੱਲਾ ਦੇ ਮੁਖੀਆ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਰਾਬਰੀ ਦੇ ਸੰਬੰਧ ਵਿੱਚ ਬੀਤੇ ਦਿਨ ਸੰਤ ਸਮਾਜ ਦੇ ਮੁਖੀ ਹਰਨਾਮ ਸਿੰਘ ਧੁੰਮਾ ਦੇ ਬਿਆਨ “ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ ਦਾ ਅਧਿਕਾਰ ਕਿਸੇ ਨੂੰ ਨਹੀਂ” ਉਤੇ ਪ੍ਰਤੀਕਰਮ ਕਰਦਿਆ ਕਿਹਾ ਕਿ ਦੂਜਿਆਂ ਨੂੰ ਸਿਖਿਆ ਦੇਣ ਵਾਲੇ ਹਰਨਾਮ ਸਿੰਘ ਧੁੰਮਾਂ ਪਹਿਲਾਂ ਆਪ ਤਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਬੰਦ ਕਰਣ। ਉਨ੍ਹਾਂ ਕਿਹਾ ਕਿ ਡੇਰਾ ਸਚਖੰਡ ਦੇ ਮੁਖੀਆਂ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਬੇਅਦਬੀ ਕੀਤੀ ਗਈ ਹੈ ਉਹ ਨਿੰਦਣਯੋਗ ਕਰਮ ਹੈ ਅਤੇ ਪੂਰੇ ਸਿੱਖ ਜਗਤ ਨੂੰ ਇਸ ਦਾ ਰੋਸ ਹੈ ਪਰ ਉਸ ਤੋਂ ਵੀ ਜ਼ਿਆਦਾ ਉਹ ਲੋਕ ਜਿੰਨ੍ਹਾਂ ਦੁਆਰਾ ਗੁਰੂ ਦੀ ਬਰਾਬਰੀ ਕਰਨਾ ਵਾਲਿਆਂ ਨੂੰ ਸ਼ਹਿ ਮਿਲੀ ਉਹ ਹੋਰ ਵੀ ਦੁਖਦਾਈ ਹੈ। ਉਨ੍ਹਾਂ ਕਿਹਾ ਕਿ ਹਰਨਾਮ ਸਿੰਘ ਧੁੰਮਾ ਵੱਲੋਂ ਦਿੱਤਾ ਬਿਆਨ ਨਿਰਾ ਦੋਗਲਾਪਨ ਹੈ। ਉਹ ਆਪ ਇਸ ਗੱਲ `ਤੇ ਕਿੰਨਾ ਕੁ ਪਹਿਰਾ ਦਿੰਦੇ ਹਨ ਇਸ ਗੱਲ ਲਈ ਉਹ ਜ਼ਰਾ ਕੁ ਆਪਣੇ ਪਿਛਲੇ ਕੀਤੇ ਕੁਕਰਮਾਂ ਵੱਲ ਵੀ ਝਾਤ ਪਾ ਲੈਣ, ਜਿਸ ਵਿੱਚ ਉਨ੍ਹਾਂ ਵੱਲੋਂ ੧੩ ਨਵੰਬਰ ੨੦੦੬ ਨੂੰ ਪਿੰਡ ਭਾਈ ਕਾ ਦਿਆਲਪੁਰਾ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਅਖੌਤੀ ਦਸਮ ਗ੍ਰੰਥ ਦਾ ਪ੍ਰਕਾਸ਼ ਕਰ ਕੇ ਅਖੰਡ ਪਾਠ ਦੇ ਭੋਗ ਪਾ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਰੀਕ ਪੈਦਾ ਕੀਤਾ। ਦੂਜੀ ਘਟਨਾ, ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ੩੦੦ ਸਾਲਾ ਗੁਰਤਾਗੱਦੀ ਮੌਕੇ ਹਜ਼ੂਰ ਸਾਹਿਬ ਨਾਂਦੇੜ ਵਿਖੇ ਮਾਤਾ ਸਾਹਿਬ ਦੇਵਾਂ ਦੇ ਗੁਰਦੁਆਰੇ ਵਿੱਚ ਦਮਦਮੀ ਟਕਸਾਲ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਿੱਠ ਵਿਖਾ ਕੇ ਅਖੌਤੀ ਦਸਮ ਗ੍ਰੰਥ ਦੀ ਸੰਥਿਆ ਕਰਵਾਈ ਅਤੇ ਸਮਾਪਤੀ ਸਮਾਰੋਹ ਵਿੱਚ ਅਕਾਲ ਤਖ਼ਤ ਦੇ ਮੁੱਖ ਸੇਵਾਦਾਰ ਨੂੰ ਸਿਰੋਪਾ ਦਿੱਤਾ।
ਉਨ੍ਹਾਂ ਹਰਨਾਮ ਸਿੰਘ ਧੁੰਮਾ ਨੂੰ ਆੜੇ ਹਥੀਂ ਲੈਂਦਿਆ ਕਿਹਾ ਕਿ ਸਿੱਖੀ ਦਾ ਮੁਖੌਟਾ ਧਾਰਣ ਕਰਣ ਵਾਲਿਆਂ ਦੀ ਦੋਗਲੀ ਨੀਤੀਆਂ ਸਦਕਾ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਰਾਬਰੀ ਕਰਨ ਲਈ ਦੂਜਿਆਂ ਦੀ ਹਿਮੰਤ ਵੱਧੀ ਹੈ। ਉਨ੍ਹਾਂ ਕਿਹਾ ਕਿ ਜੇ ਹਰਨਾਮ ਸਿੰਘ ਧੁੰਮਾ ਨੇ ਸਚਮੁਚ ਗੁਰੂ ਦੇ ਸਤਿਕਾਰ ਲਈ ਅਜਿਹਾ ਬਿਆਨ ਦਿੱਤਾ ਹੈ ਤਾਂ ਪਹਿਲਾਂ ਉਹ ਆਪ ਟਕਸਾਲਾਂ ਵਿੱਚ ਹੋ ਰਹੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਅਖੌਤੀ ਦਸਮ ਗ੍ਰੰਥ ਦੇ ਪ੍ਰਕਾਸ਼ ਨੂੰ ਹਟਾਉਣ ਦੀ ਪਹਿਲਕਦਮੀ ਕਰਣ।
ਬੀਬੀ ਹਰਬੰਸ ਕੌਰ ਨੇ ਬਲਾਂ ਡੇਰੇ ਵਾਲੇ ਸਤਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਮੱਥੇ ਟਿਕਵਾਉਣ ਕਾਰਣ ਪੈਦਾ ਹੋਏ ਵਿਵਾਦ ਨੂੰ ਨਿੰਦਣਯੋਗ ਦਸਦਿਆਂ ਦਲਿਤ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਭਗਤ ਰਵਿਦਾਸ ਜੀ ਦੀ ਸਿਖਿਆਵਾਂ ਉਤੇ ਪਹਿਰਾ ਦਿੰਦੇ ਹੋਏ ਸ਼ਬਦ ਗੁਰੂ ਨਾਲ ਜੁੜਨ ਦੀ ਲੋੜ ਹੈ ਨਾ ਕਿ ਦੇਹ ਨਾਲ।


(01/06/09)
ਜਸਬੀਰ ਸਿੰਘ (ਕੈਲਗਰੀ)

ਸਿੱਖ ਮਾਰਗ ਦੇ ਪਾਠਕ ਸੱਜਣੋ! ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।
ਅੱਜ 23 ਮਈ 2009 ਨੂੰ “ਗੁਰਬਾਣੀ ਟੀ ਵੀ” ਪਰੋਗ੍ਰਾਮ ਤੇ ਗੁਰਚਰਨ ਸਿੰਘ ਜਿਉਣਵਾਲਾ ਦਾ ਅਤੇ ਇਸ ਤੋਂ ਪਿਛਲੇ ਹਫ਼ਤੇ ਪ੍ਰੋ: ਦਰਸ਼ਨ ਸਿੰਘ ਜੀ ਦਾ ਇੰਟਰਵਿਊ ਸੁਣਿਆ। ਸਿੱਖੀ ਨੂੰ ਖ਼ਤਮ ਕਰਨ ਲਈ ਜੋ ਗੁੱਝੀਆਂ ਸਾਜਿਸ਼ਾਂ ਹੋ ਰਹੀਆਂ ਹਨ, ਉਨ੍ਹਾਂ ਬਾਰੇ ਜੋ ਜੋ ਜਾਣਕਾਰੀ ਉਨ੍ਹਾਂ ਨੇ ਦਿੱਤੀ ਦਿਲ ਰੋ ਉਠਦਾ ਹੈ ਕਿ ਸਿੱਖਾਂ ਨਾਲ ਕੀ ਕੁੱਝ ਹੋ ਰਿਹਾ ਹੈ ਪਰ ਅਸੀਂ ਸੁੱਤੇ ਹੀ ਪਏ ਹਾਂ। ਪਤਾ ਨਹੀਂ ਹੋਰ ਕੀ ਕੁੱਝ ਹੋਣ ਦੀ ਉਡੀਕ ਕਰ ਰਹੇ ਹਾਂ ਜਿਸ ਨਾਲ ਸਾਡੀ ਜਾਗ ਖੁੱਲ੍ਹੇ। ਗੁਰੂ ਗ੍ਰੰਥ ਸਾਹਿਬ ਵਿੱਚ ਅਤ ਦਰਜੇ ਦੀ ਘਟੀਆਂ ਲਿਖਤ ਦਾ ਰਲਾ ਪਾਉਣ ਲਈ ਗੁਰੂ ਗ੍ਰੰਥ ਸਾਹਿਬ ਅਤੇ ਅਖੌਤੀ ਦਸਮ ਗ੍ਰੰਥ ਨੂੰ ਇਕੋ ਬੀੜ ਵਿੱਚ ਇਕੱਠਾ ਕਰਕੇ ਜੋ ਗੁਨਾਹ ਕੀਤਾ ਗਿਆ ਹੈ, ਏਨਾ ਵੱਡਾ ਗੁਨਾਹ ਹੋਣ ਤੇ ਵੀ ਅਤੇ ਪ੍ਰੋ: ਦਰਸ਼ਨ ਸਿੰਘ, ਗੁਰਚਰਨ ਸਿੰਘ ਜਿਉਣਵਾਲਾ, ਸਪੋਕਸ ਮੈਨ ਆਦਿ ਵਿਦਵਾਨਾਂ ਦੇ ਏਨੇ ਹਲੂਣੇ ਦੇਣ ਦੇ ਬਾਵਜੂਦ ਸਾਡੇ “ਸਿੱਖੀ ਦੇ ਅਖਵਾਉਂਦੇ ਪਹਿਰੇਦਾਰ/ ਜੱਥੇਦਾਰ” ਗ਼ਫ਼ਲਤ ਦੀ ਨੀਂਦ ਤੋਂ ਨਹੀਂ ਜਾਗ ਰਹੇ। ਜਾਂ ਫੇਰ ਇਹ ਸਿੱਖਾਂ ਦੇ ਅਖਵਾਉਂਦੇ ‘ਪਹਿਰੇਦਾਰ’ ਆਪ ਹੀ ਪੰਥ ਦੋਖੀਆਂ ਨਾਲ ਮਿਲ ਕੇ ਸਿੱਖੀ ਦਾ ਘਾਣ ਵਗਾਉਣ ਤੇ ਤੁਲੇ ਹੋਏ ਹਨ ਇਹ ਤਾਂ ਰੱਬ ਹੀ ਜਾਣਦਾ ਹੈ। ਲੱਗਦਾ ਹੈ ‘ਇਸ ਘਰ ਕੋ ਆਗ ਲਗ ਗਈ ਘਰ ਕੇ ਹੀ ਚਿਰਾਗ ਸੇ’ ਵਾਲੀ ਹੀ ਗੱਲ ਹੈ। ਸੋ ਆਪਣੇ ਕਿਸੇ ਆਕਾ ਤੋਂ ਆਪਣੇ ਬਚਾਵ ਦੀ ਉਮੀਦ ਰੱਖਣ ਦੀ ਬਜਾਇ ਹਰ ਗੁਰਸਿੱਖ ਜਿਸ ਨੂੰ ਕਿ ਸਿੱਖੀ ਨਾਲ ਪਿਆਰ ਹੈ, ਆਪ ਹੀ ਸੁਚੇਤ ਹੋ ਕੇ ਕੁੱਝ ਕਰਨ ਦੀ ਲੋੜ ਹੈ। ਅੱਜ ਪ੍ਰੋ: ਦਰਸ਼ਨ ਸਿੰਘ, ਗੁਰਚਰਨ ਸਿੰਘ ਜਿਉਣਵਾਲਾ, ਗੁਰਬਾਣੀ ਟੀ ਵੀ, ਸਪੋਕਸ ਮੈਨ ਅਤੇ ਇਸ ਤਰ੍ਹਾਂ ਦੇ ਹੋਰ ਪੰਥ ਦਰਦੀਆਂ ਅਤੇ ਸੰਸਥਾਵਾਂ ਨੂੰ ਸਹਿਜੋਗ ਦੇ ਕੇ ਸਿੱਖੀ ਨੂੰ ਬਚਾਉਣ ਦੀ ਲੋੜ ਹੈ। ਜਿਉਣਵਾਲਾ ਨੇਂ ਦਸਮ ਗ੍ਰੰਥ ਵਿਰੁਧ ਲਹਿਰ ਚਲਾਉਣ ਦੀ ਗੱਲ ਕੀਤੀ ਹੈ, ਸੋ ਹਰ ਪੰਥ ਦਰਦੀ ਨੂੰ ਇਸ ਪਾਸੇ ਧਿਆਨ ਦੇਣ ਦੀ ਜਰੂਰਤ ਹੈ।
ਦਸਮ ਗ੍ਰੰਥ ਦੀ ਬਾਣੀ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਮੰਨਣ ਵਾਲਿਆਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਅੱਜ ਜਦੋਂ ਕਿ ਪਹਿਲਾਂ ਵਾਲੇ ਕੋਈ ਹਾਲਾਤ ਨਹੀਂ ਪਹਿਲਾਂ ਵਾਲੀ ਕੋਈ ਮਜਬੂਰੀ ਨਹੀਂ ਜਿਹੜੀ ਕਿ ਸਿੱਖਾਂ ਨੂੰ ਉਸ ਸਮੇਂ ਸੀ ਜਦੋਂ ਗੁਰਦੁਆਰਿਆਂ ਦਾ ਪ੍ਰਬੰਧ ਮਹੰਤਾਂ ਕੋਲ ਸੀ। ਉਹ ਮਹੰਤ ਜਿਵੇਂ ਮਰਜੀ ਸਿੱਖੀ ਵਿੱਚ ਰਲਾ ਪਾ ਸਕਦੇ ਸੀ ਅਤੇ ਪਾਇਆ ਗਿਆ ਹੈ। ਇੱਕ ਪਲ ਲਈ ਆਪਣੀ ਕੋਰੀ ਸ਼ਰਧਾ ਦੀ ਡੋਰ ਨੂੰ ਥੋੜ੍ਹੀ ਢਿੱਲੀ ਕਰ ਕੇ ਸੋਚੋ ਕਿ ਜੇ ਅੱਜ ਏਨੀ ਵੱਡੀ ਅਤੇ ਘਟੀਆ ਹਰਕਤ ਕੀਤੀ ਜਾ ਸਕਦੀ ਹੈ ਤਾਂ ਕੀ ਉਸ ਵਕਤ ਕੋਈ ਪੰਥ ਦੋਖੀ ਇਸ ਤਰ੍ਹਾਂ ਦੀ ਘਟੀਆਂ ਚਾਲ ਨਹੀਂ ਸੀ ਚੱਲ ਸਕਦਾ? ਕਿਸੇ ਹੋਰ ਦੀ ਘਟੀਆਂ ਲਿਖਤ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਕਹਿ ਕੇ ਨਹੀਂ ਸੀ ਪ੍ਰਚਾਰਿਆ ਜਾ ਸਕਦਾ? ਜਰਾ ਸੋਚੋ ਜਿਹੜਾ ਗੁਰੂ ਬ੍ਰਹਮਣ ਦੀਆਂ ਛਨੀ ਦੇਵਤੇ ਵਰਗੀਆਂ ਝੂਠੀਆਂ ਕਹਾਣੀਆਂ ਦਾ ਪਾਜ ਖੋਲ੍ਹਦਾ ਹੋਵੇ ਉਹ ਆਪ ਬੇ ਸਿਰ ਪੈਰ ਦੀਆਂ ਗੱਲਾਂ ਕਰ ਸਕਦਾ ਹੈ?
ਪ੍ਰੋ: ਦਰਸ਼ਨ ਸਿੰਘ, ਗੁਰਚਰਨ ਸਿੰਘ ਜਿਉਣਵਾਲਾ ਅਤੇ ਹੋਰ ਵੀ ਬਹੁਤ ਸਾਰੇ ਸੱਜਣ ਜੋ ਦਸਮ ਗ੍ਰੰਥ ਅਤੇ ਇਸ ਸੰਬੰਧ ਵਿੱਚ ਘਟੀਆ ਚਾਲਾਂ ਚੱਲਣ ਵਾਲਿਆਂ ਦਾ ਪੜਦਾ ਫ਼ਾਸ਼ ਕਰਕੇ ਸਿੱਖੀ ਨੂੰ ਬਚਾਉਣ ਦੇ ਉਪਰਾਲੇ ਵਿੱਚ ਲੱਗੇ ਹੋਏ ਹਨ ਉਨ੍ਹਾਂ ਸਭ ਦਾ ਧੰਨਵਾਦ ਹੈ। ਪਰਮਾਤਮਾ ਇਨ੍ਹਾਂ ਨੂੰ ਚੜ੍ਹਦੀ ਕਲਾ ਬਖਸ਼ੇ।
ਜਸਬੀਰ ਸਿੰਘ (ਕੈਲਗਰੀ)

************************************************************************

ਦਲਜੀਤ ਸਿੰਘ ਹੋਠੀ ਜੀ ਅਤੇ ਸਿੱਖ ਮਾਰਗ ਦੇ ਪਾਠਕ ਸੱਜਣੋਂ!

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।

ਸ: ਦਲਜੀਤ ਸਿੰਘ ਹੋਠੀ ਜੀ! ਸ: ਗੁਰਪ੍ਰੀਤ ਸਿੰਘ ਸਮਰਾ ਦੇ ਨਾਮ ਪੱਤਰ ਵਿੱਚ ਤੁਸੀਂ ਲਿਖਿਆ ਹੈ “ਮੈਂ ਗੁਰੂ ਨਾਨਕ ਦੇਵ ਜੀ ਦੀ ਬੋਲੀ ਦੀ ਉਦਾਹਰਣ ਦਿੱਤੀ ਸੀ ਕਿ ਗੁਰੂ ਸਹਿਬਾਨ ਕਿਤੇ ਪਿਆਰ ਨਾਲ ਸਮਝਾਉਂਦੇ ਹਨ ਤਾਂ ਕਿਤੇ ਸਖ਼ਤੀ ਨਾਲ ਸਮਝਾਉਂਦੇ ਹਨ”।

ਦਲਜੀਤ ਸਿੰਘ ਜੀ! ਗੁਰਚਰਨ ਸਿੰਘ ਜਿਉਣਵਾਲਾ ਦੀ ਬੋਲੀ ਨੂੰ ਤੁਸੀਂ ਗੁਰੂ ਨਾਨਕ ਦੇਵ ਜੀ ਦੀ ਬੋਲੀ ਨਾਲ ਸਮਾਨਤਾ ਦਿੰਦੇ ਹੋ। ਚਲੋ ਤੁਹਾਨੂੰ ਇਸ ਤਰ੍ਹਾਂ ਲੱਗਦਾ ਹੈ ਤਾਂ ਇਸੇ ਤਰ੍ਹਾਂ ਸਹੀ। ਪਰ ਜਿਸ ਤਰ੍ਹਾਂ ਦੀ ਬੋਲੀ ਅਤੇ ਜਿਸਤਰ੍ਹਾਂ ਦੇ ਨਾਵਾਂ ਨਾਲ ਗੁਰਚਰਨ ਸਿੰਘ ਜੀ, ਪ੍ਰੋ: ਤਰਲੋਚਨ ਸਿੰਘ ਨੂੰ ਸੰਬੋਧਨ ਕਰਦੇ ਰਹੇ ਹਨ ਉਸੇ ਤਰ੍ਹਾਂ ਦੇ ਨਾਵਾਂ ਨਾਲ ਜੇ ਪ੍ਰੋ: ਤਰਲੋਚਨ ਸਿੰਘ ਜਾਂ ਕੋਈ ਹੋਰ ਸੱਜਣ, ਤੁਹਾਨੂੰ ਅਤੇ ਤੁਹਾਡੇ ਗੁਰਚਰਨ ਸਿੰਘ ਜਿਉਣਵਾਲਾ ਨੂੰ ਸੰਬੋਧਨ ਕਰਨ ਤਾਂ ਤੁਹਾਨੂੰ ਕੋਈ ਇਤਰਾਜ ਤਾਂ ਨਹੀਂ? ਕਿਉਂਕਿ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਮੁਤਾਬਕ ਉਹ ਵੀ ਗੁਰੂ ਨਾਨਕ ਦੇਵ ਜੀ ਦੇ ਪੂਰਨਿਆਂ ਤੇ ਚੱਲ ਰਹੇ ਹੋਣਗੇ। ਇਹ ਗੱਲ ਆਪਣੇ ਗੁਰਚਰਨ ਸਿੰਘ ਤੋਂ ਪੁੱਛ ਕੇ ਦੱਸ ਦੇਣੀ, ਤਾਂ ਕਿ ਅੱਗੋਂ ਤੋਂ ਤੁਹਾਨੂੰ ਅਤੇ ਸ: ਗੁਰਚਰਨ ਸਿੰਘ ਨੂੰ ਉਸੇ ਤਰ੍ਹਾਂ ਦੇ ਨਾਵਾਂ ਨਾਲ ਸੰਬੋਧਿਤ ਕੀਤਾ ਜਾ ਸਕੇ। ਜੇ ਤੁਹਾਨੂੰ ਗੁਰਚਰਨ ਸਿੰਘ ਦੀ ਬੋਲੀ ਗੁਰੂ ਨਾਨਕ ਦੇਵ ਜੀ ਵਰਗੀ ਲੱਗਦੀ ਹੈ ਤਾਂ, ਜਦੋਂ ਸ: ਮੱਖਣ ਸਿੰਘ ਜੀ ਪੁਰੇਵਾਲ ਨੇ ਪਾਠਕਾਂ ਪਾਸੋਂ ਸੁਝਾਵ ਮੰਗੇ ਸੀ ਕਿ “ਹੁਣ ਕੀ ਹੋਣਾ ਚਾਹੀਦਾ ਹੈ?” ਉਸ ਵਕਤ ਇਹ ਸੁਝਾਵ ਉਨ੍ਹਾਂ ਨੂੰ ਦੇ ਦੇਣਾ ਸੀ ਕਿ ਜਿਸ ਤਰ੍ਹਾਂ ਦੀ ਬੋਲੀ ਦਾ ਪ੍ਰਯੋਗ ਗੁਰਚਰਨ ਸਿੰਘ ਜਿਉਣਵਾਲਾ ਕਰ ਰਹੇ ਹਨ ਉਸੇ ਤਰ੍ਹਾਂ ਦੀ ਬੋਲੀ ਸਾਰੇ ਪੱਠਕ/ ਲੇਖਕ ਵੀ ਇਸਤੇਮਾਲ ਕਰਨ।

ਤੁਸੀਂ ਲਿਖਿਆ ਹੈ ਕਿ “ਤੁਹਾਡੀ ਚਿੱਠੀ ਪੜ੍ਹਕੇ ਪਤਾ ਲੱਗਦਾ ਹੈ ਕਿ ਤੁਸੀਂ ਚਿੱਠੀ ਦਰਸ਼ਨ ਸਿੰਘ ਜੀ ਘਨਕਸ ਦੇ ਕਹਿਣ ਤੇ ਲਿਖੀ ਹੈ”।

28/04/09 ਦੇ ਆਪਣੇ ਪੱਤਰ ਵਿੱਚ ਤੁਸੀਂ ਲਿਖਿਆ ਹੈ “ਸਰਦਾਰ ਜਸਬੀਰ ਸਿੰਘ ਜੀ! ਜਦੋਂ ਤੁਸੀਂ ਅਗੈ ਤੇ ਆਗੇ ਦਾ ਮਤਲਬ ਠੀਕ ਸਮਝ ਗਏ, ਮਰਨ ਤੋਂ ਬਾਅਦ ਨਹੀਂ ਜਿਉਂਦੇ ਜੀ ਹੈ, ਤਾਂ ਫਿਰ ਅਸੀਂ ਤੁਹਾਡੇ ਨਾਲ ਸਵਾਲ ਜਵਾਬ ਕਰਨ ਲਈ ਤਿਆਰ ਹਾਂ…”।

ਦਲਜੀਤ ਸਿੰਘ ਜੀ! ਇਹ ਜਿਹੜਾ ਤੁਸੀਂ ਲਿਖਿਆ ਹੈ “ਅਸੀਂ ਤੁਹਾਡੇ ਨਾਲ…” ਇਹ ਤੁਸੀਂ ਕਿਸ ਦੇ ਕਹਿਣ ਤੇ ਲਿਖਿਆ ਹੈ? “ਅਸੀਂ” ਤੋਂ ਤੁਹਾਡਾ ਕੀ ਮਤਲਬ ਹੈ? ਦੂਸਰੀ ਗੱਲ, ਮੈਂ ਤੁਹਾਡੀਆਂ ਕਦੋਂ ਮਿੰਨਤਾਂ ਕੀਤੀਆਂ ਸੀ ਕਿ ਮਿਹਰਬਾਨੀ ਕਰਕੇ ਮੇਰੇ ਨਾਲ ਸਵਾਲ ਜਵਾਬ ਕਰੋ?

ਤੁਸੀਂ ਲਿਖਿਆ ਹੈ “ਸ: ਜੀ! ਤੁਸੀਂ ਉਹੀ ਸਮਰਾ ਹੋ ਜਿਹੜੇ ਇੱਕ ਚਿੱਠੀ ਤਰਲੋਚਨ ਸਿੰਘ ਜੀ ਨੂੰ ਲਿਖਕੇ ਦੂਸਰੀ ਵਿੱਚ ਮਾਫੀ ਮੰਗ ਲਈ ਸੀ”। … “ਸਰਦਾਰ ਦਰਸ਼ਨ ਸਿੰਘ ਜੀ ਜਦੋਂ ਮਨੁੱਖ ਦੇ ਸੁਭਾਅ ਵਿੱਚੋਂ ਆਤਮਿਕ ਸੂਝ ਖਤਮ ਹੋ ਜਾਂਦੀ ਹੈ ਤੇ ਕ੍ਰੋਧ ਵਰਗੀਆਂ ਭਿਆਨਕ ਬਿਮਾਰੀਆਂ ਜਨਮ ਲੈਂਦੀਆਂ ਹਨ। ਤੇ ਮਨੁੱਖ ਜਬਲੀਆਂ ਮਾਰਨ ਲੱਗ ਜਾਂਦਾ ਹੈ”।

ਦਲਜੀਤ ਸਿੰਘ ਜੀ! ਇਹ ਵੀ ਆਪਣੀ ਆਪਣੀ ਸਮਝ ਦਾ ਫ਼ਰਕ ਹੈ। ਗੁਰਪ੍ਰੀਤ ਸਿੰਘ ਸਮਰਾ ਨੇ ਅਤੇ ਦਰਸ਼ਨ ਸਿੰਘ ਘਨਕਸ ਨੇ ਆਪਣੀ ਆਪਣੀ ਗ਼ਲਤੀ ਸਵਿਕਾਰ ਕੀਤੀ ਹੈ। ਅਤੇ ਉਸ ਦੀ ਮੁਆਫੀ ਵੀ ਮੰਗ ਲਈ ਹੈ। ਮੇਰੇ ਮੁਤਾਬਕ ਜਦੋਂ ਬੰਦੇ ਨੂੰ ਆਤਮਕ ਸੂਝ ਆਉਂਦੀ ਹੈ ਉਦੋਂ ਉਹ ਆਪਣੀ ਭੁਲ ਦਾ ਅਹਿਸਾਸ ਕਰਕੇ ਸਵਿਕਾਰਦਾ ਹੈ। ਅਤੇ ਗ਼ਲਤੀ ਦੀ ਮੁਆਫੀ ਮੰਗਣੀ ਉਸ ਤੋਂ ਵੀ ਵੱਧ ਦਲੇਰੀ ਦਾ ਕੰਮ ਹੈ। ਜਿੰਨੀਂ ਦੇਰ ਆਤਮਕ ਸੂਝ ਨਹੀਂ ਆਉਂਦੀ ਉਨੀਂ ਦੇਰ ਬੰਦਾ ਹੰਕਾਰ ਦਾ ਭਰਿਆ ਹੋਇਆ ਦੁਜਿਆਂ ਨੂੰ ਮੰਦੇ ਲਫ਼ਜ਼ ਹੀ ਬੋਲੀ ਜਾਂਦਾ ਹੈ, ਫੇਰ ਵੀ ਉਸ ਨੂੰ ਆਪਣੇ ਆਪ ਵਿੱਚ ਕੋਈ ਗ਼ਲਤੀ ਨਜ਼ਰ ਹੀ ਨਹੀਂ ਆਉਂਦੀ। ਦੂਜਿਆਂ ਨੂੰ ਜਬਲੀਆਂ ਆਦਿ ਲਫ਼ਜ਼ ਬੋਲ/ਲਿਖ ਕੇ ਵੀ ਅਹਿਸਾਸ ਨਾ ਹੋਣਾ ਕਿ ਇਹ ਮੰਦੇ ਲਫ਼ਜ਼ ਹਨ, ਆਤਮਕ ਸੂਝ ਦੀ ਕਮੀ ਦੀ ਨਿਸ਼ਾਨੀ ਹੈ।

ਤੁਸੀਂ ਲਿਖਿਆ ਹੈ “ਪ੍ਰੋ: ਇੰਦਰ ਸਿੰਘ ਜੀ ਘੱਗਾ ਤੇ ਗਿਆਨੀ ਗੁਰਬਚਨ ਸਿੰਘ ਜੀ ਥਾਈਲੈਂਡ ਵਾਲਿਆਂ ਨੇ ਹਜਾਰਾਂ ਬੰਦਿਆਂ ਨੂੰ ਬ੍ਰਹਮਣੀ ਦਲਦਲ ਵਿੱਚੋਂ ਕੱਢਿਆ”।

ਦਲਜੀਤ ਸਿੰਘ ਜੀ! ਇਹ ਠੀਕ ਹੈ ਕਿ ਉਨ੍ਹਾਂ ਨੇ ਬ੍ਰਹਮਣੀ ਕਰਮ ਕਾਂਡਾਂ ਦਾ ਪਾਜ ਉਘਾੜਿਆ ਹੈ (ਜੋ ਕਿ ਪਹਿਲਾਂ ਵੀ ਬਹੁਤ ਸਾਰੇ ਵਿਦਵਾਨਾਂ ਨੇ ਉਘਾੜਿਆ ਹੈ, ਅਤੇ ਉਘਾੜ ਰਹੇ ਹਨ) ਪਰ ਉਨ੍ਹਾਂ ਨੇ ਬ੍ਰਹਮਣੀ ਦਲਦਲ ਦੀਆਂ ਗੱਲਾਂ ਕਰਕੇ ਇਸ ਦੇ ਨਾਲ ਨਾਲ ……। ਇਸ ਬਾਰੇ ਸਮਾਂ ਆਉਣ ਤੇ ਫੇਰ ਕਦੇ ਗੱਲ ਕੀਤੀ ਜਾਵੇਗੀ।

---------

ਸ: ਦਰਸ਼ਨ ਸਿੰਘ ਘਨਕਸ ਜੀ! ਤੁਸੀਂ ਆਪਣੀ ਗ਼ਲਤੀ ਦਾ ਅਹਿਸਾਸ ਕੀਤਾ ਇਹ ਹੀ ਵੱਡੀ ਗੱਲ ਹੈ। ਉਮੀਦ ਹੈ ਡਰਾਇਵਰ ਭਰਾਵਾਂ ਨੇਂ ਤੁਹਾਨੂੰ ਮੁਆਫ਼ ਵੀ ਕਰ ਦਿੱਤਾ ਹੋਵੇਗਾ। ਮਿਹਰਬਾਨੀ ਕਰਕੇ ਸਿੱਖ ਮਾਰਗ ਤੇ ਆਪਣੇ ਵਿਚਾਰ ਦੇਣੇ ਬੰਦ ਨਾ ਕਰੋ ਜੀ। ਧੰਨਵਾਦ।

ਜਸਬੀਰ ਸਿੰਘ (ਕੈਲਗਰੀ)


(01/06/09)
ਸੁਰਜੀਤ ਸਿੰਘ

Waheguru ji ka Khalsa, Waheguru ji ki Fateh,
I wanted to know whether it was possible for you to put online (so we could download it and distribute it) the debate that was broadcasted on Shere Panjab few days ago, it was about the collecting of Dasam Granth and Guru Granth Sahib.
The debaters were Principal surinder Singh , Paramjit Singh Sarna, and Prof. Darshan Singh.
Thank you.
Yours faithfully
Surjeet Singh
Waheguru ji ka Khalsa, waheguru ji ki Fateh


(01/06/09)
ਸੁਰਜੀਤ ਸਿੰਘ ਖ਼ਾਲਸਾ

Dear S Makhan Singh Ji,
Please put this on your news/article section under the heading:
The RSS Network among the Sikhs
Rahstriya Sikh Sangat, the Sikh wing of RSS the Hindu militant organisation in its Nagpur meeting has conferred status of permanent invitees on certain Sikhs (B team). It further declared that RSS would even like to honour certain individuals publicly. The Punjabi email has following names.
Special Invitees to the meetings of the RSS:
1. Pritam Singh Bhatia, Faridabad
2. Giani Kulwinder Singh
3. Gurcharanjit Singh Lamba
4. Dr.Gurdip Singh Jagbir, Punjab Radio, London
5. Dr. Harpal Singh Pannu, Patiala University
6. Dr. Jodh Singh, Patiala University
7. Prof. Harbhajan Singh Dehradoon
8. Ratinder Singh Indore (he is head of the team that publishes 'Panthic weekly' on internet)
9. Kashmir Singh Patiala University
10. Guriqbal Singh Mata Kaulan Taksal (Religious preacher)
11. Harbans Singh Jagadhari (Religious preacher)
12. Giani Pooran Singh, (ex Jathedar Akal Takhat)
13. Sant Hari Singh Zira
14. Prof. Davinder Singh Jammu (writer)
15. Prof. Davinder Singh Mohali (writer)
16. ADS Mangat Canada (we daily receive propaganda mails from him. Usually it is the news clippings)
17. Inder Singh (Has been too much active on internet)

All these are Dasam Granthis and the touts of the RSS. Panth beware of their conspiracies.
Let us have social boycott of these Panthic Ghadaars/traitors.
Surjeet Singh Khalsa

*************************************

ਰਾਸ਼ਟਰੀਆ ਸਿੱਖ ਸੰਗਤ ਦੀ 25. 5. 2009 ਦੀ ਮੀਟੰਗ (ਸਰਕੂਲਰ)
ਨਾਗਪੁਰ 25. 5. 2009
ਰਾਸ਼ਟਰੀਆ ਸਿੱਖ ਸੰਗਤ ਦੀ ਏਪਕਸ ਕਮੇਟੀ ਵਿੱਚ ਮੈਂਬਰ ਚੁਣੇ ਗਏ:
ਚਿਰੰਜੀਵ ਸਿੰਘ ਸਰਪਰਸਤ, ਰੁਲਦਾ ਸਿੰਘ ਪ੍ਰਧਾਨ, ਵੀਰੇਂਦਰ ਸਿੰਘ ਦਿੱਲੀ, ਗੁਰਚਰਨ ਸਿੰਘ ਗਿੱਲ ਜੈਪੁਰ, ਰਵਿੰਦਰਪਾਲ ਸਿੰਘ ਦਿੱਲੀ, ਜਗਜੀਵਨਜੋਤ ਸਿੰਘ ਉਤਰਾਂਚਲ, ਡਾ ਜਸਵਿੰਦਰ ਸਿੰਘ, ਡਾ ਅਵਤਾਰ ਸਿੰਘ ਸ਼ਾਸਤਰੀ, ਬਾਬੂ ਸਿੰਘ ਦੁਖੀਆ, ਦਲਜੀਤ ਸਿੰਘ ਖਾਲਸਾ, ਰਜਿੰਦਰ ਸਿੰਘ ਭੰਗੂ, ਰਣਜੀਤ ਸਿੰਘ ਰਾਣਾ ਬਰਮਿੰਘਮ, ਮਨਜਿੰਦਰ ਸਿੰਘ ਸਰਸਾ, ਵਿੰਗ ਕਮਾਂਡਰ ਜੇ. ਐਸ. ਚੱਢਾ, ਪ੍ਰਤਾਪ ਸਿੰਘ ਫ਼ੌਜਦਾਰ, ਰਣਬੀਰ ਸਿੰਘ, ਸ਼ੇਰ ਸਿੰਘ ਫ਼ੌਜੀ।
ਏਪਕਸ ਕਮੇਟੀ ਦੀਆਂ ਬੈਠਕਾਂ ਵਿੱਚ ਵਿਸ਼ੇਸ਼ ਤੌਰ ਪਰ ਸੱਦੇ ਜਾਣ ਵਾਲਿਆਂ ਵਿਚ: ਪ੍ਰੀਤਮ ਸਿੰਘ ਭਾਟੀਆ ਫ਼ਰੀਦਾਬਾਦ, ਗਿਆਨੀ ਕੁਲਵਿੰਦਰ ਸਿੰਘ, ਗੁਰਚਰਨਜੀਤ ਸਿੰਘ ਲਾਂਬਾ ਸੰਤ ਸਿਪਾਹੀ, ਡਾ ਗੁਰਦੀਪ ਸਿੰਘ ਜਗਬੀਰ ਪੰਜਾਬ ਰੇਡੀਓ ਲੰਡਨ, ਡਾ ਹਰਪਾਲ ਸਿੰਘ ਪੰਨੂ ਪਟਿਆਲਾ ਯੂਨੀਵਰਸਿਟੀ, ਡਾ ਜੋਧ ਸਿੰਘ ਪਟਿਆਲਾ ਯੂਨੀਵਰਸਿਟੀ, ਪ੍ਰੋ ਹਰਭਜਨ ਸਿੰਘ ਡੇਹਰਾਦੂਨ, ਰਤਿੰਦਰ ਸਿੰਘ ਇੰਦੌਰ, ਕਸ਼ਮੀਰ ਸਿੰਘ ਪਟਿਆਲਾ ਯੂਨੀਵਰਸਿਟੀ, ਗੁਰਇਕਬਾਲ ਸਿੰਘ ਕੌਲਾਂ ਟਕਸਾਲ, ਰਾਗੀ ਹਰਬੰਸ ਸਿੰਘ ਜਗਾਧਰੀ, ਗਿਆਨੀ ਪੂਰਨ ਸਿੰਘ, ਸੰਤ ਹਰੀ ਸਿੰਘ ਜ਼ੀਰਾ, ਪ੍ਰੋ ਦਵਿੰਦਰ ਸਿੰਘ ਜੰਮੂ, ਪ੍ਰੋ ਦਵਿੰਦਰ ਸਿੰਘ ਮੋਹਾਲੀ, ਏ. ਡੀ. ਐਸ. ਮਾਂਗਟ ਕਨੇਡਾ, ਇੰਦਰ ਸਿੰਘ।
ਰਾਸ਼ਟਰ ਸੋਇਮ ਸੇਵਕ ਸੰਘ ਵੱਲੋਂ ਸ੍ਰੀ ਕੁਲਦੀਪ ਚੰਦ ਅਗਨੀਹੋਤਰੀ ਇਸ ਕਮੇਟੀ ਦੇ ਸੰਚਾਲਕ ਬਣਾਏ ਗਏ।
ਮੀਟਿੰਗ ਵਿੱਚ ਗਿਆਨ ਸਿੰਘ ਆਹੂਜਾ ਜਬਲਪੁਰ ਦੇ ਨਿਧਨ ਤੇ ਦੋ ਮਿੰਟ ਦਾ ਮੋਨ ਧਾਰਨ ਕੀਤਾ ਗਿਆ।
ਮਤਾ ਪਾਸ ਹੋਇਆ ਕਿ ਸੰਤ ਹਰਨਾਮ ਸਿੰਘ ਧੁੰਮਾ, ਭਾਈ ਬਲਦੇਵ ਸਿੰਘ ਅਖੰਡ ਕੀਰਤਨੀ ਜਥਾ, ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਸੰਤ ਸੁਧ ਸਿੰਘ, ਸੰਤ ਬੇਅੰਤ ਸਿੰਘ, ਸੰਤ ਸੁਖਦੇਵ ਸਿੰਘ, ਨਿਹੰਗ ਸ਼ੇਰ ਸਿੰਘ, ਨਿਹੰਗ ਬਲਦੇਵ ਸਿੰਘ, ਸੰਤ ਗਿਆਨਦੇਵ ਸਿੰਘ, ਸੰਤ ਬਲਬੀਰ ਸਿੰਘ ਸੀਚੇਵਾਲ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇ।


(01/06/09)
ਬੀਬੀ ਬਸੰਤ ਕੌਰ, ਫਰੀਦਾਬਾਦ

ਸ਼੍ਰੋਮਣੀ ਸਿੱਖ ਸਮਾਜ ਨੇ ਅੱਜ ਤੋਂ ਪੰਜ ਸਾਲ ਪਹਿਲਾਂ ਅਰਦਾਸ ਵਿੱਚ “ਭਗੌਤੀ ਸਿਮਰ” ਦੇ ਸੱਚ ਨੂੰ ਜਾਣ ਕੇ ਅਰਦਾਸ ਵਿੱਚ ‘ਭਗੌਤੀ’ ਸ਼ਬਦ ਦੀ ਥਾਂ ‘ਅਕਾਲ ਪੁਰਖ’ ਸੋਧ ਕਰ ਲਿਆ ਸੀ:
ਸ. ਉਪਕਾਰ ਸਿੰਘ

ਕੋਈ ਵੀ ਗੁਰੂ ਦਾ ਸਿੱਖ ‘ਦੂਰਗਾ ਭਗਤ’ ਬਣਨ ਲਈ ਤਿਆਰ ਨਹੀਂ ਹੋਵੇਗਾ: ਸ. ਸੁਰਿੰਦਰ ਸਿੰਘ
(ਬੀਬੀ ਬਸੰਤ ਕੌਰ, ਫਰੀਦਾਬਾਦ)
ਸਪੋਕਮਮੈਨ ਵਿੱਚ ਛੱਪੀ ਖਬਰ ਜਿਸ ਵਿੱਚ ਫਿਨਲੈਂਡ ਦੇ ਗੁਰਦੁਆਰੇ ਦੀ ਸੰਗਤ ਵੱਲੋਂ ਸਰਬ ਸਮੰਤੀ ਨਾਲ ਅਰਦਾਸ ਵਿੱਚ ਭਗੌਤੀ ਦੀ ਥਾਂ ਅਕਾਲ ਪੁਰਖ ਧਿਆਉਣ ਦੇ ਫੈਸਲੇ ਨੂੰ ਅੱਜ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ. ਉਪਕਾਰ ਸਿੰਘ ਨੇ ਸ਼ਲਾਘਾ ਭਰਪੂਰ ਦਲੇਰਾਨਾ ਕਦਮ ਦਸਿਆ ਅਤੇ ਕਿਹਾ ਕਿ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੀ ਸੰਗਤਾਂ ਨੇ ਪੰਜ ਸਾਲ ਪਹਿਲਾਂ ਹੀ ਭਗੌਤੀ ਸਿਮਰ ਵਾਲੇ ਸਚ ਨੂੰ ਜਾਣ ਕੇ ਅਰਦਾਸ ਵਿੱਚ ਭਗੌਤੀ ਸ਼ਬਦ ਦੀ ਥਾਂ ਅਕਾਲ ਪੁਰਖ ਸੋਧ ਲਿਆ ਸੀ ਅਤੇ ਹਰ ਪਰਵਾਰਕ ਤੇ ਸਮਾਜਕ ਇਕੱਠ ਵਿੱਚ ਗੁਰਮਤਿ ਅਨੁਸਾਰ ਅਰਦਾਸ ਕਰਣ ਲਗ ਪਏ ਸਨ ਅਤੇ ਇਹ ਸਿਲਸਿਲਾ ਅੱਜ ਤਕ ਜਾਰੀ ਹੈ। ਅਕਾਲ ਤਖ਼ਤ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਫਿਨਲੈਂਡ ਦੀ ਸੰਗਤ ਉਤੇ ਕਾਰਵਾਈ ਕਰਣ ਉਤੇ ੳਨ੍ਹਾਂ ਕਿਹਾ ਕਿ ਜੱਥੇਦਾਰਾਂ ਨੂੰ ਇੰਨੀ ਦੂਰ ਤੋਂ ਫਿਨਲੈਂਡ ਦੀ ਸੰਗਤ ਨੂੰ ਬੁਲਾਉਣ ਦੀ ਲੋੜ ਨਹੀਂ ਅਸੀਂ ਉਨ੍ਹਾਂ ਦੇ ਨੇੜੇ ਬੈਠੈ ਹਾਂ, ਉਹ ਇਸ ਵਿਸ਼ੇ `ਤੇ ਗੁਰਮਤਿ ਸਿਧਾਂਤਾਂ ਅਨੁਸਾਰ ਜਿਹੜੀ ਵਿਚਾਰ ਚਰਚਾ ਕਰਨਾ ਚਾਹੁੰਦੇ ਹਨ ਉਸ ਲਈ ਅਸੀਂ ਤਿਆਰ ਹਾਂ।
ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪੱਤ ਜੱਥੇਬੰਦੀ ਦਸਮ ਗ੍ਰੰਥ (ਬਚਿਤੱਰ ਨਾਟਕ) ਵਿਚਾਰ ਮੰਚ ਇੰਟਰਨੈਸ਼ਨਲ ਦੇ ਕੋਆਰਡੀਨੇਟਰ ਸ. ਸੁਰਿੰਦਰ ਸਿੰਘ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪੱਤ ਸਿੱਖ ਕਾਫੀ ਚਿਰ ਤੋਂ ਇਸ ਗੱਲ ਨੂੰ ਸਮਝ ਚੁੱਕੇ ਹਨ ਕਿ ਅਰਦਾਸ ਵਿੱਚ ਭਗੌਤੀ ਨੂੰ ਸਿਮਰਨਾ ਗੁਰਮਤਿ ਸਿਧਾਤਾਂ ਦੀ ਉਲੰਘਣਾ ਹੈ ਅਤੇ ਕਾਫੀ ਚਿਰ ਤੋਂ ਇਸ ਮਸਲੇ ਨੂੰ ਸੁਲਝਾਉਣ ਲਈ ਮੰਗ ਕਰ ਰਹੇ ਹਨ ਪਰ ਧਰਮ ਦੇ ਠੇਕਦਾਰ ਤਾਂ ਜਿਵੇਂ ਇਸ ਮਸਲੇ ਨੂੰ ਲਟਕਾਉਣ ਵਿੱਚ ਹੀ ਖੁਸ਼ੀ ਮਹਿਸੂਸ ਕਰਦੇ ਹਨ। ਉਨ੍ਹਾਂ ਕਿਹਾ ਕਿ ਸਿਰਫ ਫਿਨਲੈਂਡ ਦੀ ਸੰਗਤ ਹੀ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਤ ਹੋ ਕੇ ਹਰ ਸੱਚਾ ਸਿੱਖ ਜਦ ਅਰਦਾਸ ਦੇ ਆਰੰਭ ਵਿੱਚ ਭਗੌਤੀ ਸਿਮਰ ਦੇ ਸਚ ਤੋਂ ਜਾਣੂ ਹੋ ਜਾਵੇਗਾ ਤਾਂ ਖੁਦ ਬ ਖੁਦ ਇਹ ਸਮਝ ਜਾਏਗਾ ਕਿ ਜਿਸ ਭਗੌਤੀ ਨੂੰ ਉਹ ਸਿਮਰ ਰਹੇ ਹਨ ਉਹ ਅਕਾਲ ਪੁਰਖ ਜਾਂ ਕਿਸੇ ਸ਼ਸ਼ਤਰ ਦੇ ਪ੍ਰਥਾਇ ਨਹੀਂ ਸਗੋਂ ਦੂਰਗਾ ਪਾਠ ਹੈ। ਅਜਿਹੀ ਸੂਰਤ ਵਿੱਚ ਕੋਈ ਵੀ ਗੁਰੂ ਦਾ ਸਿੱਖ ਦੂਰਗਾ ਭਗਤ ਬਣਨ ਲਈ ਤਿਆਰ ਨਹੀਂ ਹੋਵੇਗਾ ਅਤੇ ਦੇਵੀ ਦੀ ਉਸਤਤਿ ਨੂੰ ਛੱਡ ਕੇ ਗੁਰਮਤਿ ਅਨੁਸਾਰ ਬਣਦੀ ਅਰਦਾਸ ਕਰਣ ਲਗੇਗਾ।


(01/06/09)
ਨਿਰਭੈ ਸਿੰਘ (ਜਰਮਨੀ)

ਪਿਆਰੇ ਐਡੀਟਰ ਜੀਓ,
ਵਾਹਗੁਰੁ ਜੀ ਕਾ ਖ਼ਾਲਸਾ, ਵਾਹਗੁਰੂ ਜੀ ਕੀ ਫਤਿਹ।
ਜਿਸ ਕਿਤਾਬ ਦਾ ਓਸ ਦੀ ਹੋਂਦ ਤੋਂ ਹੀ ਵਿਵਾਦ ਚਲਿਆ ਆ ਰਿਹਾ ਹੈ ਉਸ ਬਾਰੇ ਗੁਰਦੁਆਰਾ ਹੈਲਸਿੰਕੀ ਫਿੰਨਲੈਂਡ ਦੇ ਮਰਦ ਪ੍ਰਬੰਧਕਾਂ ਵਲੋਂ ਬਾਈਕਾਟ ਕਰਨ ਉੱੁਪਰ ਅਕਾਲ ਤਖ਼ਤ ਉੱਤੇ ਬਠਾਏ ਹੋਏ ਸ਼੍ਰੀ ਮਾਨ ਬਾਦਲ ਦੀ ਲਿਫਾਫਾ ਉਪਜ ਮਿੱਟੀ ਦੇ ਬਾਵੇ ਪੁਜਾਰੀਆਂ ਨੂੰ ਪਿੱਸੂ ਕਿਉਂ ਪੈ ਗਏ ਹਨ।
ਹਾਲਾਂ ਕਿ ਅਨੇਕਾਂ ਵਾਰ ਰਹਿਤ ਮਰਿਯਦਾ ਦੀ ਉਲੰਘਣਾ ਕਰਨ ਵਾਲੇ ਸ਼੍ਰੀ ਮਾਨ ਬਾਦਲ ਬਾਰੇ ਕਿਉਂ ਤੁਹਾਡੇ ਮੂੰਹ ਨੂੰ ਤਾਲੇ ਲੱਗ ਜਾਂਦੇ ਹਨ? ਸਿਰਫ ਦੋ ਦਿਨ ਪਹਿਲਾਂ ਹੀ ਸ਼੍ਰੀ ਮਾਨ ਬਾਦਲ ਨੇ (ਸਮੇਤ ਸੰਧੂ ਦੇ) ਤਾਂਤਰਿਕ ਦੀ ਪੈਰੀਂ ਹੱਥ ਲਾ ਕੇ ਗੁਰੂ ਸਹਿਬਾਂ ਦੇ ਹੁਕਮਾਂ ਦੀ ਖਿੱਲੀ ਉਡਾਈ ਹੈ ਉਸ ਨੂੰ ਅਕਾਲ ਤ ਖ਼ਤ ਉੱਪਰ ਜਬਾਵ ਤਲਬੀ ਲਈ ਸਦਣ ਬਾਰੇ ਤੁਹਾਡੀ ਜ਼ਬਾਂਨ ਨੇ ਕਿਉਂ ਹਰਕਤ ਨਹੀਂ ਕੀਤੀ?
ਅਕਾਲ ਤਖ਼ਤ ਤਾਂ ਸਭ ਨਾਲ ਇੱਕੋ ਜੇਹਾ ਵਰਤਾਰਾ ਔਰ ਇੰਨਸਾਫ ਕਰਨ ਦਾ ਪ੍ਰਤੀਕ ਹੈ ਅਗਰ ਐਸਾ ਨਹੀਂ ਹੈ ਤਾਂ ਕ੍ਰਿਪਾ ਕਰਕੇ ਬੇਨਤੀ ਹੈ ਕਿ ਏਸ ਬਾਰੇ ਵਿਆਖਿਆ ਕਰਨ ਦੀ ਖੇਚਲ ਕਰਨੀ ਜੀ। ਲਗਦੇ ਹੱਥ ਪਿਛਲੇ ਸਮੇਂ ਵਿੱਚ ਬਾਦਲ ਪ੍ਰੀਵਾਰ ਦੇ ਜੀਆਂ ਵਲੋਂ ਬਾਰ ਬਾਰ ਪੰਥਕ ਰਹਿਤ ਮਰਿਯਾਦਾ ਦੀ ਉਲੰਘਣਾ ਕਰਨ ਬਦਲੇ ਆਪ ਜੀ ਨੇ ਏਸ ਪ੍ਰੀਵਾਰ ਵਲੋਂ ਕੀਤੀਆਂ ਕੁਰਹਿਤਾਂ ਬਾਰੇ ਕੀ ਕੀਤਾ ਹੈ ਏਸ ਬਾਰੇ ਭੀ ਵਿਸਥਾਰ ਦੇਣ ਦੀ ਮੇਹਰਬਾਨੀ ਕਰਨੀ ਜੀ।
ਅਸੀਂ ਜ਼ਕੀਨ ਨਾਲ ਕੈਹ ਸਕਦੇ ਹਾਂ ਕਿ ਜਿਵੇਂ ਭੂਤਕਾਲ ਵਿੱਚ ਤੁਸੀਂ ਬਾਦਲ ਪ੍ਰੀਵਾਰ ਜਾਂ ਹੋਰਨਾਂ ਪਿੱਛਲੱਗ (ਅ) ਕਾਲੀਆਂ ਜਿਹਨਾਂ ਨੇ ਪੰਥਕ ਰਹਿਤ ਮਰਿਯਾਦਾ ਨੂੰ ਤੁੱਛ ਕਰਕੇ ਜਾਣਦਿਆਂ ਹੋਇਆਂ ਅਣਧਰਮੀ ਕਰਮਕਾਂਡਾਂ ਰਾਹੀਂ ਕੁਰਹਿਤਾਂ ਕੀਤੀਆਂ ਵਿਰੁਧ ਕੋਈ ਕਾਰਵਾਈ ਨਹੀਂ ਕੀਤੀ ਹੁਣ ਵੀ ਕੁਛ ਨਹੀਂ ਕਰੋਗੇ। ਕਾਰਨ ਸਾਫ ਹੈ ਕਿ ਆਪ ਖ਼ੁਦ ਸ਼੍ਰੀ ਬਾਦਲ ਦੀ ਮੇਹਰ ਸਦਕਾ ਏਸ ਔਹਦੇ ਉੱਤੇ ਵਿਰਾਜਣ ਵਾਲੇ ਵਿਅਕਤੀ ਹੋ ਏਸ ਲਈ ਤੁਹਾਨੂੰ ਬਾਦਲ ਦਲੀਆਂ ਦੀਆਂ ਕੀਤੀਆਂ ਕੁਰਹਿਤਾਂ ਤਾਂ ਨਜ਼ਰ ਔਂਣੀਆਂ ਹੀ ਨਹੀਂ।
ਦੂਸਰੇ ਜਿਹੜਾ ਵਿਅਕਤੀ ਖ਼ੁਦ ਆਪ ਪੰਥਕ ਰਹਿਤ ਮਰਿਯਾਦਾ ਦੀ ਉਲੰਘਣਾ ਕਰਨ ਦਾ ਅਪਰਾਧੀ ਹੋਵੇ ਉਹ ਹੋਰ ਕਿਸੇ ਨੂੰ ਕਿਵੇਂ ਇਸ ਪੱਖੋਂ ਤਲਬ ਕਰਨ ਦੀ ਸੋਚ ਸਕਦਾ ਹੈ!
ਖ਼ਾਲਸਾ ਪੰਥ ਦੀ ਸਹਿਮਤੀ ਬਿਨਾਂ ਅਕਾਲ ਤਖ਼ਤ ਦੀ ਨੁਮਾਇੰਦਗੀ ਕਰਨ ਦਾ ਹੱਕ ਕਿਸੇ ਵਿਅਕਤੀ ਨੂੰ ਨਹੀਂ ਮਿਲ ਸਕਦਾ, ਏਸ ਕਰਕੇ ਕੋਈ ਗ੍ਰੰਥੀ ਭਾਵੇਂ ਕੋਈ ਡਿਊਟੀ ਕਰ ਰਿਹਾ ਹੋਵੇ ਕਿਸੇ ਸਿੱਖ ਨੂੰ ਕਿਵੇਂ ਤਲਬ ਕਰ ਸਕਦਾ ਹੈ? ਕੀ ਅਕਾਲ ਤਖ਼ਤ ਦਾ ਮੁਖੀ ਕਿਸੇ ਕੇਸਾਂਧਾਰੀ ਬ੍ਰਾਹਮਣ ਦੇ ਆਖੇ ਪਜਾਮਾਂ ਲਾਹ ਕੇ ਗੁਰੂ ਗ੍ਰੰਥ ਸਹਿਬ ਦੇ ਬਰਾਬਰ ਕਿਸੇ ਹੋਰ ਕਿਤਾਬ (ਜਿਸ ਵਿੱਚ ਦਰਜ ਅਸ਼ਲੀਲਤਾ ਨੂੰ ਅਕਾਲ ਤਖ਼ਤ ਨੇ ਤਸਲੀਮ ਕੀਤਾ ਹੋਇਆ ਹੈ) ਦੇ ਪ੍ਰਕਾਸ਼ ਕਰਨ ਨੂੰ ਬਰਦਾਸ਼ਤ ਕਰ ਸਕਦਾ ਹੈ? ਓਸ ਅੱਗੇ ਮੱਥਾ ਟੇਕ ਸਕਦਾ ਹੈ? ਜਦ ਕਿ ਦਸਮ ਨਾਨਕ ਕਲਗੀਧਰ ਪਾਤਸ਼ਾਹ ਨੇ ਸਿਰਫ ਗੁਰੂ ਗ੍ਰੰਥ। ਸਹਿਬ ਨੂੰ ਗੁਰਿਅਈ ਦਿੱਤੀ ਹੋਈ ਹੈ ਅਤੇ ਰਹਿਤ ਮਰਿਯਾਦਾ ਵਿੱਚ ਸਾਫ ਲਿਖਿਆ ਹੋਇਆ ਹੈ ਕਿ ਗੁਰੂ ਗ੍ਰੰਥ ਸਹਿਬ ਤੁਲ ਹੋਰ ਕਿਸੇ ਕਿਤਾਬ ਜਾਂ ਗ੍ਰੰਥ ਦਾ ਪ੍ਰਕਾਸ਼ ਨਹੀਂ ਕਰਨਾਂ, ਜੋ ਤੁਸਾਂ ਸ਼ਰੇਆਮ ਕੀਤਾ ਹੈ। ਕੀ ਇਹ ਇੱਕ ਅਤਿ ਸੰਗੀਨ ਜੁਰਮ ਨਹੀਂ? ਦੂਸਰੇ ਲਫਜ਼ਾਂ ਵਿੱਚ ਸਿੱਖ ਰਹਿਤ ਮਰਿਆਦਾ ਦੀ ਘੋਰ ਅਵਗਿਆ ਨਹੀਂ ਕੀਤੀ ਗਈ ਮੌਜੂਦਾ ਅਕਾਲ ਤਖ਼ਤ ਦੇ ਮੁਖੀ ਵਲੋਂ?
ਸਿੱਖ ਰਹਿਤ ਮਰਿਯਾਦਾ ਵਿੱਚ ਦਰਜ ਹੈ ਜੋਤਾਂ ਨਹੀਂ ਜਗੌਣੀਆਂ। ਕੀ ਏਸ ਅਸੂਲ ਦੀ ਦਰਬਾਰ ਸਹਿਬ ਵਿੱਚ ਜੋਤ ਜਗਾ ਕੇ ਮਰਿਯਾਦਾ ਦੀ ਘੋਰ ਉਲੰਘਣਾ ਨਹੀਂ ਕੀਤੀ ਜਾ ਰਹੀ?
ਹੇ ਅਖੌਤੀ ਜਥੇਦਾਰ ਜੀਓ ਕੁੱਝ ਕੁ ਉੱਪਰ ਲਿਖੀਆਂ ਕੁਰਹਿਤਾਂ ਦਾ ਪਹਿਲਾਂ ਹਿਸਾਬ ਕਿਤਾਬ ਕਰ ਕੇ ਖ਼ਾਲਸਾ ਪੰਥ ਨੂੰ ਉੱਤਰ ਦੇ ਕੇ ਪਹਿਲਾਂ ਸੁਰਖਰੂ ਹੋਵੋ ਫੇਰ ਸਰਬਤ ਖ਼ਾਲਸਾ (ਜਿਸ ਵਿੱਚ ਪੰਥ ਦੀ ਹਰ ਧਿਰ ਸ਼ਾਮਿਲ ਹੋਵੇ ਸਮੇਤ ਹਰ ਦੇਸ ਦੇ ਨੁਮਾਇੰਦਿਆਂ ਦੇ) ਬੁਲਾ ਕੇ ਰਹਿਤ ਮਰਿਯਾਦਾ ਅਤੇ ਅਰਦਾਸ ਉੱਪਰ ਨਜ਼ਰਸਾਨੀ ਕਰਨ ਦਾ ਮਹੌਲ ਪੈਦਾ ਕਰੋ ਏਸ ਵਿੱਚ ਹੀ ਖ਼ਾਲਸਾ ਪੰਥ ਦਾ ਭਲਾ ਹੈ।
ਕਿਸੇ ਨੂੰ ਤਲਬ ਕਰਨ ਦਾ ਵੇਲਾ ਹੁਣ ਨਹੀਂ ਰਿਹਾ ਏਸ ਲਈ ਕ੍ਰਿਪਾ ਕਰਕੇ ਸੰਜੀਦਗੀ ਤੋਂ ਕੰਮ ਲਵੋ ਅਤੇ ਅਕਾਲ ਤਖ਼ਤ ਸਹਿਬ ਦੀ ਸਾਖ ਨੂੰ ਹੋਰ ਠੇਸ ਨਾਂਹ ਪਹੁੰਚਾਓ।
ਖ਼ਾਲਸਾ ਪੰਥ ਦੀ ਚੜ੍ਹ ਦੀ ਕਲਾ ਦਾ ਖ਼ੈਰ ਖ਼ੁਆਹ
ਨਿਰਭੈ ਸਿੰਘ (ਜਰਮਨੀ)


(01/06/09)
ਗੁਰਪ੍ਰੀਤ ਸਿੰਘ ਸਮਰਾ

To all the readers of SikhMarg,

I will keep my reply to Daljit Singh Hothi in points so that it is easy to grasp and understand.

1) First of all, I want to thank Dr. Daljit Singh Hothi (He has a Doctorate in Gurbani) because of his letter I have understand some shabads which I have been struggling to understand for a long time. He writes :

ਤੁਹਾਨੂੰ ਗੁਰਮਤਿ ਬਾਰੇ ਕੋਈ ਗਿਆਨ ਨਹੀਂ।

I agree with Dr. Hothi that I don’t have any knowledge about Gurmat and Gurbani. I am learning from people like Dr. Hothi. I would like to ask Dr. Hothi :

1) As claimed by him that he is a Master of Gurmat, When and from which University he obtained his Doctorate in Gurmat? or

2) Was he born with the Mastery of Gurmat? If not

3) Then on which Date, Time and Location he came to know that he is the Master of Gurmat and others don’t know Gurmat?

4) Who gave him the information that he is a Master of Gurmat? Did Akal Purakh or Guru Nanak came and told him or some one else told him?

I think in the following Sabad Guru Arjan is talking about Daljit Singh Hothi :

ਮੇਰੇ ਠਾਕੁਰ ਰਖਿ ਲੇਵਹੁ ਕਿਰਪਾ ਧਾਰੀ॥ ਕੋਟਿ ਮਧੇ ਕੋ ਵਿਰਲਾ ਸੇਵਕੁ ਹੋਰਿ ਸਗਲੇ ਬਿਉਹਾਰੀ॥ 1॥ ਰਹਾਉ॥ {ਪੰਨਾ 495}

ਹੇ ਮੇਰੇ ਮਾਲਕ-ਪ੍ਰਭੂ ! ਕਿਰਪਾ ਕਰ ਕੇ ਮੈਨੂੰ (ਦੁਰਮਤਿ ਤੋਂ) ਬਚਾਈ ਰੱਖ। (ਮੈਂ ਵੇਖਦਾ ਹਾਂ ਕਿ) ਕੋ੍ਰੜਾਂ ਮਨੁੱਖਾਂ ਵਿਚੋਂ ਦਲਜੀਤ ਸਿੰਘ ਹੋਠੀ (ਤੇਰਾ ਸੱਚਾ) ਭਗਤ ਹੈ (ਦੁਰਮਤਿ ਦੇ ਕਾਰਨ) ਹੋਰ ਸਾਰੇ ਮਤਲਬੀ ਹੀ ਹਨ (ਆਪਣੇ ਮਤਲਬ ਦੀ ਖ਼ਾਤਰ ਵੇਖਣ ਨੂੰ ਹੀ ਧਾਰਮਿਕ ਕੰਮ ਕਰ ਰਹੇ ਹਨ)। 1. ਰਹਾਉ।

2) Then he writes :

ਸਰਦਾਰ ਜੀ ਪੰਜਾਬੀ ਵਲੋ ਤੁਹਾਡਾ ਹੱਥ ਤੰਗ ਲਗਦਾ ਹੈ, ਪੰਜਾਬੀ ਸਮਝਣ ਲੱਗਿਆਂ ਵੀ ਤੁਹਾਨੂੰ ਬਹੁਤ ਤੰਗੀ ਹੁੰਦੀ ਹੋਣੀ ਹੈ। ਕਿਹੜਾ ਕਾਰਨ ਸੀ ਤੁਸੀ ਆਪਣੀ ਮਿੰਠੀ ਜ਼ਬਾਨ ਮਾਂ ਬੋਲੀ ਤੋ ਮੂੱਹ ਮੋੜ ਲਿਆ।“

And

“ਅੱਗੇ ਵਾਸਤੇ ਚਿੱਠੀ ਲਿੱਖਣੀ ਤਾਂ ਪੰਜਾਬੀ ਵਿੱਚ ਲਿਖਣੀ”

2.1) Daljit Singh Hothi is right, I can not read, speak and write Punjabi. I have hired a person who read and write for me. If that is a problem with Dr. Hothi then it is his problem, not mine. I will keep writing the same way I am writing, If he don’t like it then I am sorry I can’t help him with this problem.

This is the website of Makhan Singh Purewal, the day he stops putting my letter, I will stop writing. Simple and Straight.

2.2) I have been writing on Sikh Marg for past 5-6 years, how come you never had any indigestion (Badhajmi) from my writing in the past?

3) Dr. Hothi further writes :

ਤੁਹਾਡੀ ਚਿੱਠੀ ਪੜ੍ਹ ਕੇ ਪਤਾ ਲੱਗਦਾ ਹੈ ਕਿ ਤੁਸੀ ਚਿੱਠੀ ਦਰਸ਼ਨ ਸਿੰਘ ਜੀ ਘਣਕਸ ਦੇ ਕਹਿਣ ਤੇ ਲਿੱਖੀ ਹੈ।“

3.1) Those who know me personally they know that I never write at anyone’s behest. About two and a half years ago, I wrote the same type of letter when same person tried to malign the reputation of some well known person.

Nobody till date has replied to that letter and it was stopped from being published in SikhBulletin.

Note to everyone including Daljit Singh Hothi : If anyone is interested in those letters that were forwarded to me to provoke me against well known Sikh Scholar and my reply to it you can ask for my email address from Makhan Singh Purewal and I will forward those letters and my reply to you. It contains 7 attachments.

Otherwise, we can also follow the advice of Hindi song by Asha Bhonsle :

“Parde main Rehne Do, Parda Naa Utthao, Parda Jo Utth Gaya To Raaz Khul Jaayega”

3.2) I never call on telephone any website or magazine to publish my letter/article nor do I call anyone to stop the letter of some one else from being published.

4) Daljit Singh Hothi contradicts himself in his own letter and is not willing to accept he committed “CHROI” He writes :

ਸਰਦਾਰ ਬਹਾਦਰ ਗਿਆਨ ਸਿੱਖਿਆ ਤੇ ਵੰਡਿਆ ਜਾਂਦਾ ਹੈ, ਗਿਆਨ ਕੋਈ ਚੋਰੀ ਕਰਨ ਵਾਲੀ ਚੀਜ਼ ਨਹੀ।“

Then he contradicts himself by writing :

ਸ: ਜੀ ਪ੍ਰੋ. ਇੰਦਰ ਸਿੰਘ ਘੱਗਾ ਜੀ ਦੀ ਕਾਪੀ ਮੈ ਸਿਰਫ ਸਮਝਾਉਣ ਲਈ ਕੀਤੀ ਸੀ, ਹਾਂ ਇਹ ਮੇਰੀ ਗਲਤੀ ਸੀ ਕਿ ਮੈਂ ਉਹਨਾ ਦਾ ਨਾਂ ਲਿਖਣਾ ਭੁੱਲ ਗਿਆ।“

ਅੰਧੇ ਕੈ ਰਾਹਿ ਦਸਿਐ ਅੰਧਾ ਹੋਇ ਸੁ ਜਾਇ॥ ਹੋਇ ਸੁਜਾਖਾ ਨਾਨਕਾ ਸੋ ਕਿਉ ਉਝੜਿ ਪਾਇ॥ ਅੰਧੇ ਏਹਿ ਨ ਆਖੀਅਨਿ ਜਿਨ ਮੁਖਿ ਲੋਇਣ ਨਾਹਿ॥ ਅੰਧੇ ਸੇਈ ਨਾਨਕਾ ਖਸਮਹੁ ਘੁਥੇ ਜਾਹਿ॥ 1॥ {ਪੰਨਾ 954}

ਜੇ ਕੋਈ ਅੰਨ੍ਹਾ ਮਨੁੱਖ (ਕਿਸੇ ਹੋਰ ਨੂੰ) ਰਾਹ ਦੱਸੇ ਤਾਂ (ਉਸ ਰਾਹ ਉਤੇ) ਉਹੀ ਤੁਰਦਾ ਹੈ ਜੋ ਆਪ ਅੰਨ੍ਹਾ ਹੋਵੇ; ਹੇ ਨਾਨਕ ! ਸੁਜਾਖਾ ਮਨੁੱਖ (ਅੰਨ੍ਹੇ ਦੇ ਆਖੇ) ਕੁਰਾਹੇ ਨਹੀਂ ਪੈਂਦਾ। (ਪਰ ਆਤਮਕ ਜੀਵਨ ਵਿਚ) ਇਹੋ ਜਿਹੇ ਬੰਦਿਆਂ ਨੂੰ ਅੰਨ੍ਹੇ ਨਹੀਂ ਕਹੀਦਾ ਜਿਨ੍ਹਾਂ ਦੇ ਮੂੰਹ ਉਤੇ ਅੱਖਾਂ ਨਹੀਂ ਹਨ, ਹੇ ਨਾਨਕ ! ਅੰਨ੍ਹੇ ਉਹੀ ਹਨ ਜੋ ਮਾਲਕ-ਪ੍ਰਭੂ ਤੋਂ ਖੁੰਝੇ ਜਾ ਰਹੇ ਹਨ। 1.

Since Daljit Singh Hothi himself has claimed that he is a Master of Gurbani and Gurmat and I don’t know Gurmat, I want to ask him a question :

4.1) In Guru Granth Sahib where ever there is any composition of any Bhagat or Bhatt or even Surdas who only has one line, Guru Saab has given his name.

Why their name has been given? And Why Guru Saab did not write like you : ਗਿਆਨ ਸਿੱਖਿਆ ਤੇ ਵੰਡਿਆ ਜਾਂਦਾ ਹੈ, ਗਿਆਨ ਕੋਈ ਚੋਰੀ ਕਰਨ ਵਾਲੀ ਚੀਜ਼ ਨਹੀ।?

ਮਃ 4॥ ਸਤਿਗੁਰ ਪੁਰਖਿ ਜਿ ਮਾਰਿਆ ਭ੍ਰਮਿ ਭ੍ਰਮਿਆ ਘਰੁ ਛੋਡਿ ਗਇਆ॥ ਓਸੁ ਪਿਛੈ ਵਜੈ ਫਕੜੀ ਮੁਹੁ ਕਾਲਾ ਆਗੈ ਭਇਆ॥ ਓਸੁ ਅਰਲੁ ਬਰਲੁ ਮੁਹਹੁ ਨਿਕਲੈ ਨਿਤ ਝਗੂ ਸੁਟਦਾ ਮੁਆ॥ ਕਿਆ ਹੋਵੈ ਕਿਸੈ ਹੀ ਦੈ ਕੀਤੈ ਜਾਂ ਧੁਰਿ ਕਿਰਤੁ ਓਸ ਦਾ ਏਹੋ ਜੇਹਾ ਪਇਆ॥ ਜਿਥੈ ਓਹੁ ਜਾਇ ਤਿਥੈ ਓਹੁ ਝੂਠਾ ਕੂੜੁ ਬੋਲੇ ਕਿਸੈ ਨ ਭਾਵੈ॥ ਵੇਖਹੁ ਭਾਈ ਵਡਿਆਈ ਹਰਿ ਸੰਤਹੁ ਸੁਆਮੀ ਅਪੁਨੇ ਕੀ ਜੈਸਾ ਕੋਈ ਕਰੈ ਤੈਸਾ ਕੋਈ ਪਾਵੈ॥ ਏਹੁ ਬ੍ਰਹਮ ਬੀਚਾਰੁ ਹੋਵੈ ਦਰਿ ਸਾਚੈ ਅਗੋ ਦੇ ਜਨੁ ਨਾਨਕੁ ਆਖਿ ਸੁਣਾਵੈ॥ 2॥ {ਪੰਨਾ 653}

ਜੋ ਮਨੁੱਖ ਗੁਰੂ ਪਰਮੇਸਰ ਵਲੋਂ ਮਾਰਿਆ ਹੋਇਆ ਹੈ (ਭਾਵ, ਜਿਸਨੂੰ ਰੱਬ ਵਾਲੇ ਪਾਸੇ ਤੋਂ ਉੱਕਾ ਹੀ ਨਫ਼ਰਤ ਹੈ) ਉਹ ਭਰਮ ਵਿੱਚ ਭਟਕਦਾ ਹੋਇਆ ਆਪਣੇ ਟਿਕਾਣੇ ਤੋਂ ਹਿੱਲ ਜਾਂਦਾ ਹੈ। ਉਸ ਦੇ ਪਿੱਛੇ ਲੋਕ ਫੱਕੜੀ ਵਜਾਂਦੇ ਹਨ, ਤੇ ਅੱਗੇ (ਜਿਥੇ ਜਾਂਦਾ ਹੈ) ਮੁਕਾਲਖ ਖੱਟਦਾ ਹੈ।

ਉਸ ਦੇ ਮੂੰਹੋਂ ਨਿਰਾ ਬਕਵਾਸ ਹੀ ਨਿਕਲਦਾ ਹੈ ਉਹ ਸਦਾ ਨਿੰਦਾ ਕਰ ਕੇ ਹੀ ਦੁੱਖੀ ਹੁੰਦਾ ਰਹਿੰਦਾ ਹੈ। ਕਿਸੇ ਦੇ ਭੀ ਕੀਤਿਆਂ ਕੁੱਝ ਨਹੀਂ ਹੋ ਸਕਦਾ (ਭਾਵ, ਕੋਈ ਉਸ ਨੂੰ ਸੁਮੱਤ ਨਹੀਂ ਦੇ ਸਕਦਾ), ਕਿਉਂਕਿ ਮੁੱਢ ਤੋਂ (ਕੀਤੇ ਮੰਦੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਹੁਣ ਭੀ) ਇਹੋ ਜਿਹੀ (ਭਾਵ, ਨਿੰਦਾ ਦੀ ਮੰਦੀ) ਕਮਾਈ ਕਰਨੀ ਪਈ ਹੈ।

ਉਹ (ਮਨਮੁਖ) ਜਿਥੇ ਜਾਂਦਾ ਹੈ ਉਥੇ ਹੀ ਝੂਠਾ ਹੁੰਦਾ ਹੈ, ਝੂਠ ਬੋਲਦਾ ਹੈ ਤੇ ਕਿਸੇ ਨੂੰ ਚੰਗਾ ਨਹੀਂ ਲੱਗਦਾ। ਹੇ ਸੰਤ ਜਨੋਂ ! ਪਿਆਰੇ ਮਾਲਕ ਪ੍ਰਭੂ ਦੀ ਵਡਿਆਈ ਵੇਖੋ, ਕਿ ਜਿਹੋ ਜਿਹੀ ਕੋਈ ਕਮਾਈ ਕਰਦਾ ਹੈ, ਉਹੋ ਜਿਹਾ ਉਸ ਨੂੰ ਫਲ ਮਿਲਦਾ ਹੈ। ਇਹ ਸੱਚੀ ਵਿਚਾਰ ਸੱਚੀ ਦਰਗਾਹ ਵਿੱਚ ਹੁੰਦੀ ਹੈ, ਦਾਸ ਨਾਨਕ ਪਹਿਲਾਂ ਹੀ ਤੁਹਾਨੂੰ ਆਖ ਕੇ ਸੁਣਾ ਰਿਹਾ ਹੈ (ਤਾਂ ਜੁ ਭਲਾ ਬੀਜ ਬੀਜ ਕੇ ਭਲੇ ਫਲ ਦੀ ਆਸ ਹੋ ਸਕੇ)। 2.

Daljit Singh Hothi has written :

ਸ: ਜੀ ਤੁਸੀ ਉਹੀ ਸਮਰਾ ਹੋ ਜਿਹੜੇ ਇੱਕ ਚਿੱਠੀ ਤਰਲੋਚਨ ਸਿੰਘ ਜੀ ਨੂੰ ਲਿਖ ਕੇ ਦੂਸਰੀ ਚਿੱਠੀ ਵਿੱਚ ਮਾਫੀ ਮੰਗ ਲਈ ਸੀ।“

Yes I am same Sumra, I asked sorry to Tarlochan Singh because I am not Sher/Lion like you.

Since Daljit Singh Hothi has claimed that he knows entire Gurmat, I would like to invite Dr.(Doctor in Gurmat) Hothi to explain to all the readers what does Gurmat says about :

“Forgiveness”.

Note : To all the readers of SikhMarg, I have nothing personal against any person but I am responding as per my limited intellect and understanding. If anyone other then Daljit Singh Hothi and his Gang thinks I am wrong and wants me to stop, I will stop and will not hesitate to say sorry even to Daljit Singh Hothi. I don’t care what Daljit Singh Hothi say to me or when he attacks me personally.I am replying based on the principles, I learnt from Gurbani.

ਕਵਨ ਥਾਨ ਧੀਰਿਓ ਹੈ ਨਾਮਾ ਕਵਨ ਬਸਤੁ ਅਹੰਕਾਰਾ॥ ਕਵਨ ਚਿਹਨ ਸੁਨਿ ਊਪਰਿ ਛੋਹਿਓ ਮੁਖ ਤੇ ਸੁਨਿ ਕਰਿ ਗਾਰਾ॥ 1॥ ਸੁਨਹੁ ਰੇ ਤੂ ਕਉਨੁ ਕਹਾ ਤੇ ਆਇਓ॥ ਏਤੀ ਨ ਜਾਨਉ ਕੇਤੀਕ ਮੁਦਤਿ ਚਲਤੇ ਖਬਰਿ ਨ ਪਾਇਓ॥ 1॥ ਰਹਾਉ॥ ਸਹਨ ਸੀਲ ਪਵਨ ਅਰੁ ਪਾਣੀ ਬਸੁਧਾ ਖਿਮਾ ਨਿਭਰਾਤੇ॥ ਪੰਚ ਤਤ ਮਿਲਿ ਭਇਓ ਸੰਜੋਗਾ ਇਨ ਮਹਿ ਕਵਨ ਦੁਰਾਤੇ॥ 2॥ ਜਿਨਿ ਰਚਿ ਰਚਿਆ ਪੁਰਖਿ ਬਿਧਾਤੈ ਨਾਲੇ ਹਉਮੈ ਪਾਈ॥ ਜਨਮ ਮਰਣੁ ਉਸ ਹੀ ਕਉ ਹੈ ਰੇ ਓਹਾ ਆਵੈ ਜਾਈ॥ 3॥ ਬਰਨੁ ਚਿਹਨੁ ਨਾਹੀ ਕਿਛੁ ਰਚਨਾ ਮਿਥਿਆ ਸਗਲ ਪਸਾਰਾ॥ ਭਣਤਿ ਨਾਨਕੁ ਜਬ ਖੇਲੁ ਉਝਾਰੈ ਤਬ ਏਕੈ ਏਕੰਕਾਰਾ॥ 4॥ 4॥ {ਪੰਨਾ 999}

ਹੇ ਭਾਈ ! ਸੁਣ (ਵਿਚਾਰ ਕਿ) ਤੂੰ ਕੌਣ ਹੈਂ ? (ਤੇਰਾ ਅਸਲਾ ਕੀਹ ਹੈ ?), ਤੂੰ ਕਿਥੋਂ (ਇਸ ਜਗਤ ਵਿਚ) ਆਇਆ ਹੈਂ ? ਮੈਂ ਤਾਂ ਇਤਨੀ ਗੱਲ ਭੀ ਨਹੀਂ ਜਾਣਦਾ (ਕਿ ਜੀਵ ਨੂੰ ਅਨੇਕਾਂ ਜੂਨਾਂ ਵਿਚ) ਤੁਰਦਿਆਂ ਕਿਤਨਾ ਸਮਾ ਲੱਗ ਜਾਂਦਾ ਹੈ । ਕਿਸੇ ਨੂੰ ਭੀ ਇਹ ਖ਼ਬਰ ਨਹੀਂ ਮਿਲ ਸਕਦੀ । (ਫਿਰ, ਦੱਸ, ਆਪਣੇ ਉੱਤੇ ਮਾਣ ਕਾਹਦਾ ?)। 1. ਰਹਾਉ।

(ਹੇ ਭਾਈ ! ਤੇਰਾ ਉਹ) ਨਾਮ (ਤੇਰੇ ਅੰਦਰ) ਕਿੱਥੇ ਟਿਕਿਆ ਹੋਇਆ ਹੈ (ਜਿਸ ਨੂੰ ਲੈ ਲੈ ਕੇ ਕੋਈ ਤੈਨੂੰ ਗਾਲ੍ਹ ਕੱਢਦਾ ਹੈ ?) ਉਹ ਅਹੰਕਾਰ ਕੀਹ ਚੀਜ਼ ਹੈ (ਜਿਸ ਨਾਲ ਤੂੰ ਆਫਰਿਆ ਫਿਰਦਾ ਹੈਂ)  ? ਹੇ ਭਾਈ ! ਸੁਣ, ਤੈਨੂੰ ਉਹ ਕਿਹੜੇ ਫੱਟ ਲੱਗੇ ਹਨ ਕਿਸੇ ਦੇ ਮੂੰਹੋਂ ਗੱਲਾਂ ਸੁਣ ਕੇ, ਜਿਸ ਕਰਕੇ ਤੂੰ ਕੋ੍ਰਧਵਾਨ ਹੋ ਜਾਂਦਾ ਹੈਂ ?  । 1.

ਹੇ ਭਾਈ ! ਹਵਾ ਅਤੇ ਪਾਣੀ (ਇਹ ਦੋਵੇਂ ਤੱਤ) ਸਹਾਰ ਸਕਣ ਦੇ ਸੁਭਾਉ ਵਾਲੇ ਹਨ । ਧਰਤੀ ਤਾਂ ਨਿੱਸੰਦੇਹ ਖਿਮਾ-ਰੂਪ ਹੀ ਹੈ । ਪੰਜ ਤੱਤ ਮਿਲ ਕੇ (ਮਨੁੱਖ ਦਾ) ਸਰੀਰ ਬਣਦਾ ਹੈ । ਇਹਨਾਂ ਪੰਜਾਂ ਤੱਤਾਂ ਵਿਚੋਂ ਭੈੜ ਕਿਸ ਵਿੱਚ ਹੈ ?  । 1.

(ਪਰ ਜੀਵਾਂ ਦੇ ਭੀ ਕੀਹ ਵੱਸ ?) ਜਿਸ ਸਿਰਜਣਹਾਰ ਕਰਤਾਰ ਨੇ ਇਹ ਰਚਨਾ ਰਚੀ ਹੈ, ਉਸ ਨੇ (ਸਰੀਰ ਬਣਾਣ ਵੇਲੇ) ਹਉਮੈ ਭੀ ਨਾਲ ਹੀ (ਹਰੇਕ ਦੇ ਅੰਦਰ) ਪਾ ਦਿੱਤੀ ਹੈ । ਉਸ (ਹਉਮੈ) ਨੂੰ ਹੀ ਜਨਮ ਮਰਨ (ਦਾ ਗੇੜ) ਹੈ, ਉਹ ਹਉਮੈ ਹੀ ਜੰਮਦੀ ਮਰਦੀ ਹੈ (ਭਾਵ, ਉਸ ਹਉਮੈ ਦੇ ਕਾਰਨ ਹੀ ਜੀਵ ਲਈ ਜੰਮਣ ਮਰਨ ਦਾ ਚੱਕਰ ਬਣਿਆ ਰਹਿੰਦਾ ਹੈ)  । 3.

ਹੇ ਭਾਈ ! ਇਹ ਸਾਰਾ ਜਗਤ-ਖਿਲਾਰਾ ਨਾਸਵੰਤ ਹੈ, ਇਸ ਰਚਨਾ ਵਿੱਚ (ਥਿਰਤਾ ਦਾ) ਕੋਈ ਬਰਨ ਚਿਹਨ ਨਹੀਂ ਹੈ । ਨਾਨਕ ਆਖਦਾ ਹੈ— (ਹੇ ਭਾਈ !) ਜਦੋਂ ਪਰਮਾਤਮਾ ਇਸ ਖੇਡ ਨੂੰ ਉਜਾੜਦਾ ਹੈ ਤਦੋਂ ਇੱਕ ਆਪ ਹੀ ਆਪ ਹੋ ਜਾਂਦਾ ਹੈ । 4. 4.

Gurpreet Singh Sumra (Who don’t know Gurmat)

Brampton,Canada


(01/06/09)
ਸਰਵਜੀਤ ਸਿੰਘ

ਗਿਆਨੀ ਸੁਰਜੀਤ ਸਿੰਘ ਜੀ
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਆਪ ਜੀ ਦੇ ਪੱਤਰ ਦੇ ਸਬੰਧ ਵਿਚ ਬੇਨਤੀ ਹੈ ਕੇ ‘ਪੰਥਕ ਮਤੇ’ ਸੰਪਾਦਕ ਡਾ: ਮਾਨ ਸਿੰਘ ਨਿਰੰਕਾਰੀ, ਵਿਚ ਦਸਮ ਗ੍ਰੰਥ ਨਾਲ ਸਬੰਧਤ ਤਿੰਨ ਮਤਿਆਂ ਦਾ ਜਿਕਰ ਦਰਜ ਹੈ।
(੧) ਦਸਮ ਗ੍ਰੰਥ ਪ੍ਰਕਾਸ਼ ਤੇ ਪਾਠ
ਸਿੰਘ ਸਭਾ ਯੂਗੰਡਾ ਦੀ ਚਿੱਠੀ ਪੇਸ਼ ਹੋ ਕੇ ਫ਼ੈਸਲਾ ਹੋਇਆ ਕਿ ਦਸਮ ਗ੍ਰੰਥ ਦਾ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤੁਲ ਨਹੀਂ ਹੋ ਸਕਦਾ ਅਤੇ ਨਾ ਹੀ ਗੁਰੂ ਗ੍ਰੰਥ ਸਾਹਿਬ ਵਾਂਗੂ ਇਸਦਾ ਭੋਗ ਪਾਇਆ ਜਾ ਸਕਦਾ ਹੈ। ਕੇਵਲ ਆਪਣੀ ਵਾਕਫ਼ੀਅਤ ਅਥਵਾ ਵਿਚਾਰ ਅਤੇ ਖੋਜ ਲਈ ਪ੍ਰਕਾਸ਼ ਕਰਕੇ ਪਾਠ ਕੀਤਾ ਅਥਵਾ ਭੋਗ ਪਾਇਆ ਜਾ ਸਕਦਾ ਹੈ । (ਪੰਨਾ ੧੨, ਮਿਤੀ ੨੦ ਫਰਵਰੀ ੧੯੩੪)
(੨) ਦਸਮ ਗ੍ਰੰਥ ਅਖੰਡ ਪਾਠ:
ਜਥੇਦਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦੀ ਪੱਤਿ੍ਕਾ ਨੰ: ੬੮੪ ਮਿਤੀ ੧੧-੧-੧੯੪੨, ਜਿਸ ਰਾਹੀਂ ਧਾਰਮਿਕ ਸਲਾਹਕਾਰਾਂ ਪਾਸੋਂ ਪੁਛ ਕਰਨ ਲਈ ਲਿਖਿਆ ਗਿਆ ਸੀ ਕਿ ਅਕਾਲ ਤਖਤ ਸਾਹਿਬ ਕਈ ਪ੍ਰੇਮੀ ਦਸਮ ਗ੍ਰੰਥ ਸਾਹਿਬ ਦਾ ਅਖੰਡ ਪਾਠ ਕਰਾਉਂਦੇ ਹਨ । ਇਸ ਸਬੰਧੀ ਕੀ ਕੀਤਾ ਜਾਣਾ ਚਾਹੀਦਾ ਹੈ, ਪੇਸ਼ ਹੋ ਕੇ ਪ੍ਰਵਾਨ ਹੋਇਆ ਕਿ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਰਹ ਦਸਮ ਗ੍ਰੰਥ ਦਾ ਅਖੰਡ, ਸਧਾਰਨ ਜਾਂ ਸਪਤਾਹਕ ਪਾਠ ਕਰਨਾ ਠੀਕ ਨਹੀਂ, ਵੈਸੇ ਇਸਦਾ ਪੜ੍ਹਨਾ ਤੇ ਵਿਚਾਰਨਾ ਲਾਭਦਾਇਕ ਹੋ ਸਕਦਾ ਹੈ। (ਪੰਨਾ ੨੧, ਮਿਤੀ ੪-੫-੪੨)
(੩) ਦਸਮ ਗ੍ਰੰਥ ਪਾਠ
ਸ੍ਰੀ ਦਸਮ ਗ੍ਰੰਥ ਜੀ ਅਖੰਡ ਪਾਠ ਕਰਾਏ ਜਾਣ ਸਬੰਧੀ ਅਗੇ ਪਿਛਲੀਆਂ ਦੋ ਮੀਟਿੰਗਾਂ ਵਿਚ ਵਿਚਾਰ ਹੋ ਚੁੱਕੀ ਹੈ, ਇਸ ਲਈ ਇਸ ਮਾਲਲੇ `ਤੇ ਵਿਚਾਰ ਕਰਨ ਦੀ ਕੋਈ ਲੋੜ ਨਹੀਂ। (ਪੰਨਾ ੪੧, ਮਿਤੀ ੨੭-੫-੪੫)
ਆਦਰ ਸਹਿਤ
ਸਰਵਜੀਤ ਸਿੰਘ


{ਨੋਟ:- ਪਿਛਲੇ ਹੋਰ ਪੱਤਰ ਪੜ੍ਹਨ ਲਈ ਐਰੋ (ਤੀਰ) ਨੂੰ ਕਲਿਕ ਕਰੋ ਜੀ}


HOME
.