.


(28/08/09)
ਡਾ: ਗੁਰਮੁਖ ਸਿੰਘ

Dears,
This is my first attempt at Punjabi typing. Kindly correct typing errors.
There is a request for books on Puratan Sikh Ittehas. I can show the books in Delhi. Printed books can be downloaded from websites.
S Sarabjit Singh has written an article in his magazine 'India Awareness' of Aug 2009. This article is my response to that. Perhaps we can clarify by personal discussion. Other Sikh Marg contributors may help in having a single understanding of Gurbani. That will help us to formulate new Rahet Maryada. S Gurmit Singh has suggested a meeting of some members in Delhi. I have spoken to S Dalbir Singh and S. Sarabjit Singh. I will join if the meeting is arranged. S Makhan Singh may also give his advice.
This article will also be answer to other critical observations on my letters.
Dr Gurmukh Singh
(ਟਿੱਪਣੀ:- ਡਾ: ਗੁਰਮੁਖ ਸਿੰਘ ਜੀ ਪੰਜਾਬੀ ਵਿੱਚ ਟਾਈਪ ਕਰਨ ਦੀ ਸ਼ਰੂਆਤ ਲਈ ਧੰਨਵਾਦ। ਤੁਹਾਡੇ ਲੇਖ ਤੇ ਓਪਰੀ ਜਿਹੀ ਨਿਗਾਹ ਮਾਰੀ ਹੈ ਜਿਸ ਵਿੱਚ ਬਹੁਤੀਆਂ ਵੱਡੀਆਂ ਗਲਤੀਆਂ ਤਾਂ ਨਹੀਂ ਲਗਦੀਆਂ ਪਰ ਤੁਸੀਂ ਦਿੱਲੀ ਵਿੱਚ ਰਹਿੰਦੇ ਕਰਕੇ ਹਿੰਦੀ ਦਾ ਪ੍ਰਭਾਵ ਜਰੂਰ ਹੈ ਅਤੇ ਤੁਸੀਂ ਬਹੁਤੇ ਥਾਂਈ ਣ ਦੀ ਥਾਂ ਤੇ ਨ ਦੀ ਵਰਤੋਂ ਵਧੇਰੇ ਕੀਤੀ ਹੋਈ ਹੈ ਜੋ ਕਿ ਸਹਿਜੇ ਸਹਿਜੇ ਠੀਕ ਹੋ ਜਾਵੇਗੀ। ਤੁਹਾਡਾ ਇਹ ਲੇਖ ਠੀਕ ਕਰਕੇ 6 ਸਤੰਬਰ ਨੂੰ ਪਾਇਆ ਜਾਵੇਗਾ। ਕਿਉਂਕਿ ਅੱਜ ਤੋਂ ਬਾਅਦ ਅਗਲੇ ਤਿੰਨ ਦਿਨ ‘ਸਿੱਖ ਮਾਰਗ’ ਅੱਪਡੇਟ ਨਹੀਂ ਹੋ ਸਕੇਗਾ। ਬਾਕੀ ਪਾਠਕ ਵੀ ਇਹ ਗੱਲ ਨੋਟ ਕਰ ਲੈਣ-ਸੰਪਾਦਕ)


(26/08/09)
ਗੁਰਮੀਤ ਸਿੰਘ ਕਾਦੀਆਨੀ

ਪ੍ਰਚੱਲਤ ਅਰਦਾਸ ਵਿੱਚ ਗੈਰ ਜਰੂਰੀ ਸੋਧ ਸਿੱਖ ਕੌਮ ਦੇ ਹਿੱਤ ਵਿੱਚ ਨਹੀਂ।
ਪਿਛਲੇ ਕੁੱਝ ਸਮੇਂ ਤੋਂ ਵੱਖ ਵੱਖ ਫਰੰਟਾਂ ਉਪਰ ਕਈ ਸਿੱਖ ਵਿਦਵਾਨਾਂ ਨੂੰ ਨਿੱਤ ਕੀਤੀ ਜਾਂਦੀ ਅਰਦਾਸ ਵਿੱਚ ਸੋਧ ਕਰਨ ਦੀਆਂ ਗੱਲਾਂ ਕਰਦਿਆਂ ਸੁਣਿਆ ਹੈ। ਸਿੱਖ ਪੰਥ ਵਿੱਚ ਜਾਗ੍ਰਿਤੀ ਦੇ ਨਾਮ ਉਪਰ ਅਤੇ ਤੱਤ ਗੁਰਮਤਿ ਦੇ ਬੈਨਰ ਹੇਠ ਕੁੱਝ ਇਤਰਾਜ ਉਠਾਏ ਗਏ ਹਨ, ਜਿਹਨਾਂ ਬਾਰੇ ਹਰ ਕਿਸੇ ਦਾ ਆਪਣੀ ਆਪਣੀ ਸਮਝ ਅਨੁਸਾਰ ਵੱਖਰਾ ਵੱਖਰਾ ਨਜ਼ਰੀਆ ਹੈ। ਇਸ ਤੋਂ ਪਹਿਲਾਂ ਕਿ ਦਾਸ ਇਸ ਵਿਸ਼ੇ ਤੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰੇ, ਇਹ ਜਾਣਨਾ ਜਰੂਰੀ ਹੈ ਕਿ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਵਿੱਚ ਇਸ ਅਰਦਾਸ ਦਾ ਖਾਕਾ ਦਰਸਾਇਆ ਗਿਆ ਹੈ। ਹੁਣ ਤੱਕ ਅਸੀਂ ਇਹੀ ਕਹਿੰਦੇ ਆ ਰਹੇ ਹਾਂ ਕਿ ਇਸ ਮਰਿਆਦਾ ਵਿੱਚ ਤਬਦੀਲੀ ਕਰਨ ਦਾ ਅਧਿਕਾਰ ਕਿਸੇ ਨੂੰ ਵੀ ਨਹੀਂ। ਇਥੋਂ ਤੱਕ ਕਿ ਅਕਾਲ ਤਖਤ ਸਾਹਿਬ ਦਾ ਮੁੱਖ ਸੇਵਾਦਾਰ ਵੀ ਆਪਣੇ ਤੌਰ ਤੇ ਜਾਂ ਪੰਜ ਸਿੰਘ ਸਹਿਬਾਨ ਦੇ ਨਾਮ ਉਪਰ ਇਸ ਰਹਿਤ ਮਰਿਆਦਾ ਵਿੱਚ ਕਿਸੇ ਪ੍ਰਕਾਰ ਦੀ ਤਬਦੀਲੀ ਕਰਨ ਦਾ ਅਧਿਕਾਰ ਨਹੀਂ ਰੱਖਦਾ। ਜੇਕਰ ਅਜਿਹਾ ਨਿਯਮ ਨਾ ਹੁੰਦਾ ਤਾਂ ਸੰਨ 1945 ਵਿੱਚ ਜਾਰੀ ਹੋਈ ਇਸ ਮਰਿਆਦਾ ਵਿੱਚ ਵੱਖ ਵੱਖ ਸੰਪਰਦਾਵਾਂ, ਡੇਰਿਆਂ ਅਤੇ ਗੁਰਦੁਆਰਿਆਂ ਤੇ ਕਾਬਜ ਸਿਆਸੀ ਲੋਕਾਂ ਵਲੋਂ ਆਪਣੇ ਮਤਲਬ ਲਈ ਢੇਰਾਂ ਹੀ ਤਬਦੀਲੀਆਂ ਕਰ ਲਈਆਂ ਹੁੰਦੀਆਂ। ਇਸ ਗੱਲ ਤੋਂ ਕੋਈ ਇਨਕਾਰ ਨਹੀਂ ਕਿ ਲੁਕਵੇਂ ਤੌਰ ਤੇ ਇਸਦੇ ਪ੍ਰਕਾਸ਼ਕਾਂ ਵਲੋਂ ਇੱਕ ਦੋ ਜਗ੍ਹਾ ਤੇ ਮਾਮੂਲੀ ਹੇਰ ਫੇਰ ਕੀਤਾ ਗਿਆ ਸੀ, ਪਰ ਫਿਰ ਵੀ ਇਸ ਮਰਿਆਦਾ ਦੀ ਮੂਲ ਭਾਵਨਾ ਉਪਰ ਕੋਈ ਫਰਕ ਨਹੀਂ ਸੀ ਪਿਆ।
ਦਾਸ ਪੰਥਕ ਵਿਦਵਾਨਾਂ ਦੀ ਇਸ ਦਲੀਲ ਨਾਲ ਪੂਰੀ ਤਰ੍ਹਾਂ ਸਹਿਮਤ ਹੈ ਕਿ ਸਿੱਖ ਰਹਿਤ ਮਰਿਆਦਾ ਵਿੱਚ ਕਈ ਥਾਵਾਂ ਤੇ ਸਿੱਖੀ ਸਿਧਾਂਤਾਂ ਤੋਂ ਉਲਟ ਕਈ ਕਰਮਕਾਂਡ ਅਤੇ ਅਤਿਕਥਨੀਆਂ ਦਰਜ ਹਨ, ਪਰ ਫਿਰ ਵੀ ਸਿੱਖੀ ਸਿਧਾਂਤਾਂ ਦਾ ਇਹ 32 ਸਫਿਆਂ ਦਾ ਕਿਤਾਬਚਾ ਆਪਣੇ ਆਪ ਵਿੱਚ ਸਿੱਖੀ ਦੇ ਨਿਆਰੇਪਨ ਦੀ ਸਪੱਸ਼ਟ ਝਲਕ ਦਿਖਾਉਂਦਾ ਹੈ।
ਬਾਕੀ ਰਹੀ ਅਰਦਾਸ ਵਿੱਚ ਸੋਧ ਦੀ ਗੱਲ, ਮੈਨੂੰ ਰੋਜ਼ਾਨਾ ਸਪੋਕਸਮੈਨ ਸਮੇਤ ਕਈ ਹੋਰ ਗੁਰਮਤਿ ਸਮਾਗਮਾਂ ਵਿੱਚ ਕੁੱਝ ਸਿੰਘਾਂ ਵਲੋਂ ਅਰਦਾਸ ਦੌਰਾਨ ਪਹਿਲੇ ਬੰਦ ਨੂੰ ਬਦਲ ਕੇ ਅਰਦਾਸ ਕਰਦਿਆਂ ਸਣਿਆ ਹੈ, ਪਰ ਹਰ ਮੌਕੇ ਉਹਨਾਂ ਦੀ ਤਬਦੀਲੀ ਦਾ ਮਨੋਰਥ ਭਗੌਤੀ ਸ਼ਬਦ ਨੂੰ ਬਦਲਣ ਤੱਕ ਹੀ ਸੀਮਤ ਰਿਹਾ ਹੈ। “ਪ੍ਰਿਥਮ ਭਗਉਤੀ ਸਿਮਰ ਕੇ” ਦੀ ਜਗ੍ਹਾ ਤੇ “ਪਹਿਲਾਂ ਅਕਾਲਪੁਰਖ ਧਿਆ ਕੇ” ਵਾਲੀ ਤਬਦੀਲੀ ਕਰਕੇ ਇਹ ਵਿਅਕਤੀ ਆਪਣੇ ਵਲੋਂ ਕੁੱਝ ਵੱਖਰਾ ਕਰਨ ਦੀ ਕੋਸ਼ਿਸ਼ ਕਰਦੇ ਹੋਏ ਬਿਪਰਵਾਦ ਤੋਂ ਬਚਣ ਦਾ ਭਰਮ ਪਾਲੀ ਬੈਠੇ ਹਨ। ਜਦਕਿ ਪਹਿਲੇ ਬੰਦ ਦਾ ਹੀ ਬਾਕੀ ਹਿੱਸਾ ਅਖੌਤੀ ਦਸਮਗ੍ਰੰਥ ਦੀ ਇੱਕ ਵਿਵਾਦ ਗ੍ਰਸਤ ਰਚਨਾ ਚੋਂ ਲਿਆ ਗਿਆ ਹੈ। ਇਹ ਗੱਲ ਸਮਝ ਤੋਂ ਬਾਹਰ ਹੈ ਕਿ ਭਗਉਤੀ ਸ਼ਬਦ ਤੇ ਇਤਰਾਜ ਕਰਨ ਵਾਲੇ ਵੀਰ ਇਸ ਬੰਦ ਦੇ ਬਾਕੀ ਹਿੱਸੇ ਨੂੰ ਕਿਸ ਤਰ੍ਹਾਂ ਪੜ੍ਹੀ ਜਾ ਰਹੇ ਹਨ।
ਹੁਣ ਜੇਕਰ ਕੁੱਝ ਸੂਝਵਾਨ ਵੀਰਾਂ ਵਲੋਂ ਅਰਦਾਸ ਵਿੱਚ ਤਬਦੀਲੀਆਂ ਕਰਨ ਦਾ ਬੇੜਾ ਉਠਾਇਆ ਗਿਆ ਹੈ ਤਾਂ ਸੱਭ ਤੋਂ ਪਹਿਲੀ ਗੱਲ ਸਾਨੂੰ ਆਪਣੇ ਮਨ ਵਿੱਚ ਬਿਠਾਉਣੀ ਪਵੇਗੀ ਕਿ ਸਮੁੱਚੇ ਸਿੱਖ ਪੰਥ ਨੂੰ ਭਰੋਸੇ ਵਿੱਚ ਲਏ ਬਿਨਾਂ ਕੋਈ ਵੀ ਤਬਦੀਲੀ ਕਾਰਗਰ ਨਹੀਂ ਹੋ ਸਕੇਗੀ, ਉਲਟਾ ਸਿੱਖ ਪੰਥ ਵਿੱਚ ਬੇਇਤਫਾਕੀ ਹੋਰ ਵਧਾਏਗੀ।
ਵੈਸੇ ਦਾਸ ਦਾ ਇਹ ਬਿਲਕੁੱਲ ਨਿਜੀ ਵਿਚਾਰ ਹੈ ਕਿ ਤੱਤ ਗੁਰਮਤਿ ਪ੍ਰਵਾਰ ਵਲੋਂ ਸੁਝਾਈ ਗਈ ਅਰਦਾਸ ਵਿਚਲਾ ਪਹਿਲਾ ਬੰਦ ਕਾਫੀ ਹੱਦ ਤੱਕ ਵਰਤਮਾਨ ਅਰਦਾਸ ਦੇ ਪਹਿਲੇ ਬਿਪਰਵਾਦੀ ਬੰਦ ਦਾ ਬਦਲ ਹੋ ਸਕਦਾ ਹੈ। ਜੇਕਰ ਸਿੱਖ ਪੰਥ ਦੇ ਇਕਸਾਰ ਰਾਏ ਬਣੇ ਤਾਂ ਬੇਝਿਜਕ ਇਹ ਤਬਦੀਲੀ ਕਰ ਲੈਣੀ ਚਾਹੀਦੀ ਹੈ।
ਪਹਿਲੇ ਬੰਦ ਤੋਂ ਇਲਾਵਾ ਸੁਝਾਈਆਂ ਗਈਆਂ ਬਾਕੀ ਤਬਦੀਲ਼ੀਆਂ ਕਿਸੇ ਵੀ ਹਾਲਤ ਵਿੱਚ ਮੰਨਣਯੋਗ ਨਹੀਂ ਹੋ ਸਕਦੀਆਂ। ਕਿਉਂਕਿ ਵਰਤਮਾਨ ਅਰਦਾਸ ਦੇ ਪਹਿਲੇ ਬੰਦ ਨੂੰ ਛੱਡ ਕੇ ਬਾਕੀ ਦਾ ਹਿੱਸਾ ਸਿੱਖ ਵਿਚਾਰਧਾਰਾ, ਸਿੱਖ ਇਤਿਹਾਸ ਅਤੇ ਫਲਸਫੇ ਦਾ ਸਿਧਾਂਤਕ ਪੱਖ ਉਜਾਗਰ ਕਰਦਾ ਹੈ। ਨਵੀਂ ਸੁਝਾਈ ਗਈ ਅਰਦਾਸ ਵਿਚੋਂ ਪੰਜ ਪਿਆਰਿਆਂ, ਚਾਰ ਸਹਿਬਜਾਦਿਆਂ, ਚਾਲੀ ਮੁਕਤਿਆਂ ਸਮੇਤ ਸਿੱਖੀ ਅਣਖ ਲਈ ਮਰ ਮਿਟਣ ਵਾਲੇ ਸ਼ਹੀਦਾਂ ਦੀ ਯਾਦ ਦੇ ਨਾਲ ਨਾਲ ਸਰਬੱਤ ਦਾ ਭਲਾ ਚਾਹੁਣ ਵਾਲਾ ਸੱਚ ਗਾਇਬ ਕਰਨਾ ਬੇਹੱਦ ਦੁਖਦਾਈ ਹੈ।
ਮੋਟੇ ਤੌਰ ਤੇ ਦਾਸ ਦਾ ਇਹ ਦ੍ਰਿੜ ਵਿਚਾਰ ਹੈ ਕਿ ਜੇਕਰ ਸਿੱਖ ਪੰਥ ਵਿੱਚ ਅਜਿਹੀ ਤਬਦੀਲੀ ਕਰਨ ਬਾਰੇ ਇਕਸਾਰਤਾ ਕਾਇਮ ਹੁੰਦੀ ਹੈ ਤਾਂ ਬਿਨਾਂ ਦੇਰ ਕੀਤਿਆਂ ਅਰਦਾਸ ਦਾ ਪਹਿਲਾ ਬੰਦ ਫੌਰੀ ਤੌਰ ਤੇ ਬਦਲ ਦੇਣਾ ਚਾਹੀਦਾ ਹੈ। ਅਰਦਾਸ ਦੇ ਬਾਕੀ ਹਿੱਸੇ ਨੂੰ ਛੇੜਣਾ ਕਦਾਚਿੱਤ ਸਿੱਖ ਪੰਥ ਦਾ ਭਲਾ ਨਹੀਂ ਕਰੇਗਾ।
ਗੁਰਮੁੱਖ ਪਿਆਰਿਆਂ ਦੇ ਚਰਨਾਂ ਦੀ ਧੂੜ,
ਦਾਸਰਾ
ਇੰਜ: ਗੁਰਮੀਤ ਸਿੰਘ ਕਾਦੀਆਨੀ
ਕਪੂਰਥਲਾ
ਮੋਬਾਈਲ – 0977-924-3456


ਜਸਬੀਰ ਸਿੰਘ ਕੈਲਗਰੀ ਜੀ ਤੁਹਾਡੀ ਚਿੱਠੀ ‘ਸਿੱਖ ਦੀ ਤਾਰੀਫ’ ਬਾਰੇ ਮਿਲ ਗਈ ਹੈ ਪਰ ਹਾਲੇ ਉਹ ਪਾਈ ਨਹੀਂ ਜਾ ਸਕਦੀ ਕਿਉਂਕਿ ਇਸ ਬਾਰੇ ਵਿਚਾਰ ਆਪਾਂ ਹਾਲੇ ਸ਼ੁਰੂ ਕਰਨੀ ਹੈ। ਤੁਹਾਡਾ ਲੇਖ ਵੀ ਮਿਲ ਗਿਆ ਸੀ ਉਹ ਹਾਲੇ ਕੁੱਝ ਸਮਾ ਠਹਿਰ ਕੇ ਪਾਇਆ ਜਾਵੇਗਾ ਉਸ ਬਾਰੇ ਤੁਸੀਂ ਹੋਰ ਵਿਸਥਾਰ ਨਾਲ ਲਿਖੀ ਜਾਓ।
ਹੇ ਸਾਕਤ ਨਾਸਤਕ ਤਰਸੇਮ ਬੱਡੋਂ ਜੀ, ਤੁਹਾਡਾ ਇਸ ਵੈੱਬ ਸਾਈਟ ਤੇ ਕੀ ਕੰਮ ਹੈ। ਇਹ ਤਾਂ ਸਿੱਖ ਧਰਮ ਨੂੰ ਮੰਨਣ ਵਾਲਿਆਂ ਦੀ ਅਤੇ ਅਕਾਲ ਪੁਰਖ ਤੇ ਪੂਰਨ ਭਰੋਸਾ ਰੱਖਣ ਵਾਲਿਆਂ ਨਾਲ ਸੰਬੰਧਿਤ ਹੈ। ਤੁਸੀਂ ਇੱਥੇ ਦਖਲ ਕਿਉਂ ਦਿੰਦੇ ਹੋ? ਅਸੀਂ ਤਾਂ ਕਦੀ ਨਾਸਤਕਾਂ ਦੀ ਸਾਈਟ ਤੇ (ਜੇ ਕਰ ਕੋਈ ਹੈ) ਕਦੀ ਕੋਈ ਦਖਲ ਨਹੀਂ ਦਿੱਤਾ। ਤੁਸੀਂ ਤਾਂ ਬਹੁਤ ਵੱਡੇ ਗੁਰੂ ਕੇ ਨਿੰਦਕ ਹੋ। ਤੁਹਾਡੇ ਨਾਲ ਵਿਚਾਰ ਕਰਨੀ ਤਾਂ ਇੱਕ ਪਾਸੇ ਤੁਹਾਡੇ ਵਰਗਿਆਂ ਦੇ ਤਾਂ ਦਰਸ਼ਨ ਕਰਨੇ ਵੀ ਪਾਪ ਹਨ ਜਿਹੜੇ ਕਿ ਆਪਣੇ ਆਪ ਨੂੰ ਗੁਰੂ ਨਾਨਕ ਨਾਲੋਂ ਵੀ ਵੱਡੇ ਸਮਝਦੇ ਹੋ। ਜਿਹੜਾ ਗੁਰੂ ਨਾਨਕ ਬਾਣੀ ਦੇ ਸ਼ੁਰੂ ਵਿੱਚ ਹੀ ਅਕਾਲ ਪੁਰਖ ਨੂੰ ਚਾਰ ਕਾਲ (ਆਮ ਤਿੰਨ ਕਾਲਾ ਦੀ ਗੱਲ ਕੀਤੀ ਜਾਂਦੀ ਹੈ) ਸੱਚ ਸਮਝਦਾ ਹੈ। ਤੁਸੀਂ ਕਹਿੰਦੇ ਹੋ ਕਿ ਗੁਰਬਾਣੀ ਵਿਗਿਆਨਕ ਹੈ ਇਸ ਲਈ ਰੱਬ ਨੂੰ ਨਹੀਂ ਮੰਨਦੀ। ਤੁਹਾਨੂੰ ਇਤਨਾ ਕੁਫਰ ਤੋਲਣ ਲੱਗਿਆਂ ਸ਼ਰਮ ਮਹਿਸੂਸ ਕਿਉਂ ਨਹੀਂ ਹੁੰਦੀ। ਤੁਹਾਡੀ ਇਹ ਗੱਲ ਵੀ 100% ਝੂਠ ਹੈ ਕਿ ਸਾਰੇ ਵਿਗਿਆਨੀ ਤੁਹਾਡੇ ਵਰਗੇ ਨਾਸਤਕ ਹੁੰਦੇ ਹਨ। ਤੁਹਾਡੇ ਵਰਗੇ ਨਾਸਤਕ ਵੀ ਬਿਦੇਸ਼ਾਂ ਵਿੱਚ ਬਥੇਰੇ ਆਏ ਹੋਏ ਹਨ ਅਤੇ ਉਹਨਾ ਨੇ ਜਥੇਬੰਦੀਆਂ ਵੀ ਬਾਣਾਈਆਂ ਹੋਈਆਂ ਹਨ ਕੀ ਉਹਨਾ ਦਾ ਡਾਲਰਾਂ ਪੌਂਡਾਂ ਦੇ ਗੰਦ ਵਿੱਚ ਹਿੱਸਾ ਨਹੀਂ ਹੈ? ਇਹ ਗੱਲ ਵੀ ਚਿੱਟੇ ਦਿਨ ਵਾਂਗ ਸਾਫ ਹੈ ਕਿ ਜਿਹੜੇ ਨਾਸਤਕ ਕਥਿਤ ਸਮਾਜਵਾਦੀ ਅਮਰੀਕਾ ਨੂੰ ਨਿੰਦਦੇ ਨਹੀਂ ਥੱਕਦੇ ਉਹ ਵੀ ਆਪਣੇ ਧੀਆਂ ਪੁੱਤਾਂ ਦੇ ਰਿਸ਼ਤੇ ਅਮਰੀਕਾ ਵਿੱਚ ਹੀ ਕਰਕੇ ਖੁਸ਼ ਹਨ ਚੀਨ ਜਾਂ ਰੂਸ ਵਿੱਚ ਕਿਉਂ ਨਹੀਂ ਕਰਦੇ? ਰੋਸੁ ਨਾ ਕੀਜੈ ਉਤਰੁ ਦੀਜੈ ਵਾਲੀ ਗੱਲ ਉਹਨਾ ਲਈ ਹੈ ਜਿਹੜੇ ਸਿੱਖ ਧਰਮ ਨਾਲ ਸੰਬੰਧਿਤ ਹਨ ਨਾਸਤਕਾਂ ਲਈ ਨਹੀਂ। ਹੇ ਨਾਸਤਕ ਜੀ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਇੱਥੇ ਦਖਲ ਦੇ ਕੇ ਆਪਣਾ ਤੇ ਸਾਡਾ ਸਮਾਂ ਨਾ ਖਰਾਬ ਕਰੋ। ਅੱਜ ਤੋਂ ਬਾਅਦ ਤੁਹਾਡੀ ਚਿੱਠੀ ਸਰਵਰ ਤੇ ਹੀ ਡਿਲੀਟ ਕਰ ਦਿੱਤੀ ਜਾਵੇਗੀ –ਸੰਪਾਦਕ


(25/08/09)
ਬੀਬੀ ਬਸੰਤ ਕੌਰ, ਫਰੀਦਾਬਾਦ/ਹਰਪ੍ਰੀਤ ਕੌਰ, ਲੁਧਿਆਣਾ

(ਬੀਬੀ ਬਸੰਤ ਕੌਰ, ਫਰੀਦਾਬਾਦ/ਹਰਪ੍ਰੀਤ ਕੌਰ, ਲੁਧਿਆਣਾ)
ਵਿਦੇਸ਼ ਵਿੱਚ ਬੈਠੇ ਪੰਥ ਦਰਦੀਆਂ ਨੂੰ ਅਪੀਲ: ਜੱਥੇਦਾਰ ਜਿਥੇ ਵੀ ਜਾਵੇ ਇਸ ਦਾ ਬਾਈਕਾਟ ਕਰਕੇ ਇੰਡੀਆ ਵਾਪਸ ਭੇਜਿਆ ਜਾਵੇ ਤਾਂ ਜੁ ਇਸ ਨੂੰ ਅਕਾਲ ਤਖ਼ਤ ਦੇ ਮੁੱਖ ਸੇਵਾਦਾਰ ਦੇ ਪਦ ਤੋਂ ਜਲਦ ਹਟਾਇਆ ਜਾ ਸਕੇ -ਸ. ਉਪਕਾਰ ਸਿੰਘ
ਲੁਧਿਆਣਾ ਵਿੱਚ ਗੁਰਸਿੱਖਾਂ ਉੱਤੇ ਹਮਲਾ:
ਅੱਜ ਸ਼ਨੀ ਦੇ ਮੰਦਰ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਰੋਕਣ ਗਏ ਲੁਧਿਆਣਾ ਦੇ ਜਾਗਰੂਕ ਗੁਰਸਿੱਖਾਂ ਉਤੇ ਕਰਤਾਰ ਦਾਸ ਦੇ ਚੇਲਿਆਂ ਵੱਲੋਂ ਜਾਨਲੇਵਾ ਹਮਲਾ ਕੀਤਾ ਜਿਸ ਵਿੱਚ ਕਈ ਗੁਰਸਿੱਖ ਫੱਟੜ ਹੋਏ। ਸਿੱਖ ਸੰਗਤ ਦੇ ਗਿਆਨ ਹਿਤ ਇਹ ਦਸਣਾ ਜ਼ਰੂਰੀ ਹੈ ਕਿ ਇਸ ਹਮਲੇ ਲਈ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਪੂਰੀ ਤਰ੍ਹਾਂ ਜਿੰਮੇਵਾਰ ਹਨ। ਸਪੋਕਸਮੈਨ ਵਿੱਚ (25 ਅਗਸਤ, ਪੰਨਾ -5) ਛੱਪੀ ਖਬਰ ਅਨੁਸਾਰ ਅਕਾਲ ਤਖ਼ਤ ਦੇ ਲੈਟਰ ਪੈਡ ਉਤੇ ਕਰਤਾਰ ਦਾਸ ਨੂੰ ਅਖੰਡ ਪਾਠ ਕਰਣ ਦੀ ਪ੍ਰਵਾਨਗੀ ਜੱਥੇਦਾਰ ਵੱਲੋਂ ਆਪ ਦਿੱਤੀ ਗਈ। ਕਰਤਾਰ ਦਾਸ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਗਿਆਨੀ ਗੁਰਬਚਨ ਸਿੰਘ ਨੂੰ ਦਸਿਆ ਗਿਆ ਸੀ ਕਿ ਇਸ ਸਥਾਨ ਉਤੇ ਸ਼ਨੀ ਦੇਵਤੇ ਦਾ ਮੰਦਰ ਹੈ। ਜੱਥੇਦਾਰ ਦੀ ਇਸ ਕਾਲੀ ਹਰਕਤ ਉਤੇ ਦੇਸ਼ ਵਿਦੇਸ਼ਾਂ ਵਿਚੋਂ ਗਿਆਨੀ ਗੁਰਬਚਨ ਸਿੰਘ ਨੂੰ ਪੰਥ ਦਰਦੀ ਜੱਥੇਬੰਦੀਆਂ ਵੱਲੋਂ ਰੱਜ ਕੇ ਲਾਹਨਤਾਂ ਪਾਈਆਂ ਜਾ ਰਹੀਆਂ ਹਨ ਅਤੇ ਉਸ ਨੂੰ ਅਕਾਲ ਤਖ਼ਤ ਦੇ ਮੁੱਖ ਸੇਵਾਦਾਰ ਦੇ ਪਦ ਤੋਂ ਬਰਖਾਸਤ ਕਰਨ ਦੀਆਂ ਮੰਗਾਂ ਜ਼ੋਰ ਪਕੜਦੀ ਜਾ ਰਹੀ ਹੈ। ਇਸ ਘਟਨਾ ਦੀ ਗੁਰਸਿੱਖ ਫੈਮਿਲੀ ਕਲੱਬ ਫਰੀਦਾਬਾਦ, ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ, ਖਾਲਸਾ ਨਾਰੀ ਮੰਚ, ਗੁਰਸਿੱਖ ਨਾਰੀ ਮੰਚ ਲੁਧਿਆਨਾ, ਦੁਰਮਤਿ ਸੋਧਕ ਗੁਰਮਤਿ ਲਹਿਰ, ਯੰਗ ਸਿੱਖ ਐਸੋਸਿਏਸ਼ਨ ਆਦਿਕ ਜੱਥੇਬੰਦੀਆਂ ਨੇ ਰੱਜ ਕੇ ਨਿਖੇਧੀ ਕੀਤੀ ਅਤੇ ਜੱਥੇਦਾਰ ਦੀ ਇਸ ਅਣਗਹਿਲੀ `ਤੇ ਪ੍ਰਤੀਕਰਮ ਕਰਦਿਆਂ ਉਸ ਨੂੰ ਮੁੱਖ ਸੇਵਾਦਾਰ ਦੇ ਪਦ ਤੋਂ ਲਾਂਭੇ ਕਰਣ ਦੀ ਮੰਗ ਰੱਖੀ। ਇਸ ਬਾਬਤ ਜਦ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ. ਉਪਕਾਰ ਸਿੰਘ ਫਰੀਦਾਬਾਦ ਨੇ ਦੇਰ ਰਾਤ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਅਪਣਾ ਪੱਲਾ ਇਹ ਕਹਿ ਕੇ ਝਾੜ ਲਿਆ ਕਿ ਗਿਆਨੀ ਗੁਰਬਚਨ ਸਿੰਘ ਵਿਦੇਸ਼ ਦੌਰੇ `ਤੇ ਹਨ ਅਤੇ 30 ਅਗਸਤ ਨੂੰ ਵਾਪਸ ਪਰਤਣਗੇ। ਸ. ਉਪਕਾਰ ਸਿੰਘ ਨੇ ਵਿਦੇਸ਼ਾਂ ਵਿੱਚ ਬੈਠੇ ਪੰਥ ਦਰਦੀਆਂ ਨੂੰ ਜੋਰਦਾਰ ਅਪੀਲ ਕੀਤੀ ਕਿ ਜੱਥੇਦਾਰ ਜਿਥੇ ਵੀ ਜਾਵੇ ਇਸ ਦਾ ਬਾਈਕਾਟ ਕਰਕੇ ਇੰਡੀਆ ਵਾਪਸ ਭੇਜਿਆ ਜਾਵੇ ਤਾਂ ਜੁ ਇਸ ਨੂੰ ਅਕਾਲ ਤਖ਼ਤ ਦੇ ਮੁੱਖ ਸੇਵਾਦਾਰ ਦੇ ਪਦ ਤੋਂ ਜਲਦ ਹਟਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਗਿਆਨੀ ਗੁਰਬਚਨ ਸਿੰਘ ਦਾ ਕੋਈ ਈਮਾਨ ਨਹੀਂ ਇਹ ਪਹਿਲੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਦੇ ਬਰਾਬਰ ਅਖੋਤੀ ਦਸਮ ਗ੍ਰੰਥ ਦੇ ਪਾਠ ਵਿੱਚ ਸ਼ਾਮਲ ਹੁੰਦਾ ਆਇਆ ਹੈ, ਜੇ ਇੰਨ੍ਹਾਂ ਦਾ ਵਸ ਹੋਵੇ ਤਾਂ ਇਹ ਕੌਮ ਨੂੰ ਵੇਚ ਖਾਣ। ਉਨ੍ਹਾਂ ਲੁਧਿਆਣਾ ਦੀ ਉਨ੍ਹਾਂ ਸਾਰੀਆਂ ਜੱਥੇਬੰਦੀਆਂ ਨੂੰ ਵਧਾਈ ਦਿੱਤੀ ਜਿੰਨ੍ਹਾਂ ਦੇ ਉਦਮ ਸਦਕਾ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਮੰਦਰ ਵਿਚੋਂ ਚੁਕਵਾ ਦਿੱਤਾ ਗਿਆ।


(25/08/09)
ਗੁਰਇੰਦਰ ਸਿੰਘ ਪਾਲ

ਹਰਮਨਜੀਤ ਸਿੰਘ ਅਕਾਲੀ ਜੀ,
ਆਪ ਜੀ ਨੇ ਲਿਖਿਆ ਹੈ ਕਿ ‘ਵਾਹਿ ਗੁਰੂ ਜੀ ਕਾ ਖ਼ਾਲਸਾ, ਵਹਿ ਗੁਰੂ ਜੀ ਕੀ ਫ਼ਤਹਿ!’ ਜੰਗ ਦੇ ਮੈਦਾਨ ਦਾ ਜੈਕਾਰਾ ਨਹੀਂ ਸਗੋਂ ਜੰਗ ਦੇ ਮੈਦਾਨ ਵਿੱਚੋਂ ਜਿੱਤ ਕੇ ਆਉਣ ਤੇ ਦਿੱਤੀ ਵਧਾਈ ਦਾ ਜੈਕਾਰਾ/ਬੋਲ ਹੈ। ਇਸ ਜਾਣਕਾਰੀ ਨਾਲ ਦਾਸ ਦੇ ਗਿਆਨ ਵਿੱਚ ਜੋ ਵਾਧਾ ਹੋਇਆ ਹੈ, ਉਸ ਲਈ ਆਪ ਦਾ ਧੰਨਵਾਦ।
ਦੂਸਰਾ, ਜਿਨ੍ਹਾਂ ਸ਼ੰਕਿਆਂ ਦਾ ਸਪੱਸ਼ਟੀਕਰਨ ਦਾਸ ਨੇ ਰਣਦੀਪ ਸਿੰਘ ਜੀ ਤੋਂ ਮੰਗਿਆ ਸੀ, ਆਪ ਨੇ ਉਨ੍ਹਾਂ ਨੂੰ ਹੀ ਸਵਾਲ ਬਣਾ ਕੇ ਵਾਪਸ ਮੈਨੂੰ ਭੇਜ ਦਿੱਤਾ! ਦਾਸ ਨਾਲ ਇਹ ਬੇਇਨਸਾਫ਼ੀ ਹੈ।
ਤੀਸਰਾ, ਆਪ ਨੇ ਲਿਖਿਆ ਹੈ: ‘ਹੁਣ ਵਾਲੀ ਅਰਦਾਸ………ਪੂਰੀ ਗੁਰਮਤਿ ਦੇ ਅਨੁਕੂਲ ਨਹੀਂ ਹੈ’। ਆਪ ਇਹ ਦੱਸਣ ਦੀ ਖੇਚਲ ਕਰੋ ਕਿ ਇਹ ਗੁਰਮਤਿ ਦੇ ਅਨੁਕੂਲ ਕਿਉਂ ਨਹੀਂ, ਅਤੇ ਇਸ ਦਾ ਜ਼ਿਮੇਂਦਾਰ ਕੌਣ ਹੈ? ਆਪ ਦੀ ਬੜੀ ਮਿਹਰਬਾਨੀ ਹੋਵੇਗੀ।
ਚੌਥਾ, ‘ਬਾਕੀ ਇਹ ਕਹਿਣਾ ਕਿ ਗੁਰਬਾਣੀ ਪੜ੍ਹਣੀ ਜਾਂ ਸੁਨਣੀ ਬ੍ਰਹਮਣਵਾਦ ਹੈ, ਇਹ ਗੱਲ ਠੀਕ ਨਹੀਂ ਹੈ’। ਆਪ ਦਾ ਮੇਰੇ ਉਤੇ ਲਾਇਆ ਇਹ ਦੋਸ਼ ਮੇਰੇ ਲਈ ਅਚੰਭਾ ਹੈ! ਜੇ ਦਾਸ ਨੇ ਇਹ ਗੱਲ ਕਹੀ ਜਾਂ ਲਿਖੀ ਹੈ, ਤਾਂ ਦਾਸ, ਨਿਰਸੰਦੇਹ, ਪਾਪੀ ਹੈ। ਪਰ, ਜੇ ਦਾਸ ਨੇਂ ਇਹ ਵਾਕ ਨਾਂ ਤਾਂ ਕਿਹਾ ਹੈ ਤੇ ਨਾਂ ਹੀ ਲਿਖਿਆ ਹੈ ਤਾਂ………. ! ! ਕੀ ਕਹਾਂ? ?
ਮੇਰੀ ਹੋਰ ਕਿਸੇ ਬਿਨਤੀ ਦਾ ਜਵਾਬ ਆਪ ਦੇਵੋ ਨਾਂ ਦੇਵੋ, ਪਰ, ਇਹ ਗੱਲ ਜ਼ਰੂਰ ਦੱਸਣਾਂ ਕਿ ਦਾਸ ਨੇਂ ਇਹ ਗੱਲ ਕਦੋਂ ਅਤੇ ਕਿੱਥੇ ਕਹੀ ਜਾਂ ਲਿਖੀ ਹੈ? ਵਿਸਥਾਰ ਨਾਲ ਲਿਖਣਾ ਜੀ।
ਇਸ ਗੱਲ ਦਾ ਜਵਾਬ ਦੇਣ ਸਮੇਂ ਰਣਦੀਪ ਸਿੰਘ ਨੂੰ ਲਿਖੀ ਮੇਰੀ ਬਿਨਤੀ ਵਿੱਚ ਲਿਖੇ ਮੇਰੇ ਹੇਠ ਲਿਖੇ ਕਥਨ ਅਤੇ ਗੁਰਵਾਕ ਨੂੰ ਧਿਆਨ ਵਿੱਚ ਰੱਖਣਾ ਜੀ;
‘ਦਾਸ ਨੇ, ਆਪ ਦੇ ਕਹਿਣ ਮੁਤਾਬਕ, ਗੁਰਬਾਣੀ ਨਹੀਂ ਪੜ੍ਹੀ। ਪਰ, ਦਾਸ ਜੋ ਕੁੱਝ ਵੀ ਕਹਿੰਦਾ/ਲਿਖਦਾ ਹੈ, ਉਸ ਦਾ ਆਧਾਰ ਗੁਰਬਾਣੀ ਹੀ ਹੁੰਦਾ ਹੈ’।
“ਮੈ ਸਤਿਗੁਰ ਸੇਤੀ ਪਿਰਹੜੀ ਕਿਉ ਗੁਰ ਬਿਨੁ ਜੀਵਾ ਮਾਉ॥
ਮੈ ਗੁਰਬਾਣੀ ਅਧਾਰੁ ਹੈ ਗੁਰਬਾਣੀ ਲਾਗਿ ਰਹਾਉ॥” ਸੂਹੀ ਅ: ਮ: ੪
ਦਾਸ,
ਗੁਰਇੰਦਰ ਸਿੰਘ ਪਾਲ


(25/08/09)
ਇੰਦਰ ਜੀਤ ਸਿੰਘ

ਤੱਤ ਗੁਰਮਤਿ ਪਰਿਵਾਰ।
ਗੁਰੂ ਫਤਿਹ।

ਕਿਸੇ ਨਾ ਕਿਸੇ ਨੂੰ ਤੇ ਇਸ ਕੰਮ ਦੀ ਸ਼ੁਰੂਆਤ ਕਰਨੀ ਹੀ ਸੀ। ਸਤਿਗੁਰੂ ਜੀ ਨੇ ਆਪ ਜੀ ਨੂੰ ਇਹ ਕੰਮ ਸੌਂਪ ਦਿਤਾ ਹੈ, ਆਪ ਵਡਭਾਗੀ ਹੋ ਜੀ। ਦਾਸ ਤੱਤ ਗੁਰਮਤਿ ਪਰਿਵਾਰਤੋਂ ਬਹੁਤ ਕਰੀਬੀ ਤਰਾਂ ਵਾਕਿਫ ਨਹੀ ਹੈ, ਲੇਕਿਨ ਚੰਗੇ ਪੰਥਕ ਕਮ ਕਰਨ ਵਾਲਿਆਂ ਦਾ ਸੇਵਕ ਹੈ। ਤੱਤ ਗੁਰਮਤਿ ਨਾਲ ਜੁੜਨ ਤੋਂ ਪਹਿਲਾਂ ਦਾਸ ਇੱਕ ਗਲ ਸਾਫ ਤੌਰ ਤੇ ਸਪਸ਼ਟ ਕਰਨਾ ਚਾਹੁੰਦਾਂ ਹੈ। ਪਾਠਕ ਸਿੱਖ “ਤੱਤ” ਸ਼ਬਦ ਨੂੰ “ਤੱਤ ਖਾਲਸਾ” ਅਤੇ “ਬੰਦਅਈ ਖਾਲਸਾ” ਵਾਲੇ ਇਤਿਹਾਸ ਨਾਲ ਨਾ ਜੋੜਨ। ਸ਼ੇਰੈ -ਖਾਲਸਾ ਸਰਦਾਰ ਬੰਦਾ ਸਿੰਘ ਜੀ ਬਾਹਾਦੁਰ ਦੇ ਬਾਰੇ ਇਹ ਇਤਿਹਾਸ ਪ੍ਰਚਲਿਤ ਕੀਤਾ ਗਇਆ ਕੇ- ਦਸ਼ਮੇਸ਼ ਪਿਤਾ ਦੇ ਜੋਤੀ ਜੋਤ ਸਮਾਉਣ ਤੋ ਬਾਦ ਬੰਦਾ ਸਿੰਘ ਬਹਾਦੁਰ ਨੇ “ਬੰਦਅਈ ਖਾਲਸਾ” ਨਾਮ ਦਾ ਪੰਥ ਚਲਾ ਦਿਤਾ ਤੇ ਆਪ 11ਵਾਂ ਗੁਰੂ ਬਣ ਬੈਠਾ। ਐਸਾ ਇਤਿਹਾਸ ਲਿਖਣ ਵਾਲੇ “ਲਾਹਨਤ” ਦੇ ਭਾਗੀ ਹਨ। ਇਹ ਇਤਿਹਾਸ ਬ੍ਰਾਹਮਣਵਾਦੀ ਸਾਜਿਸ਼ਾਂ ਦੇ ਅਧੀਨ 18ਵੀ ਸਦੀ ਦੀ ਇੱਕ ਦੇਣ ਹੈ। ਜਿਸ ਵੇਲੇ “ਬਚਿਤ੍ਰ ਨਾਟਕ” ਦੇ ਰੂਪ ਵਿੱਚ (ਜੋ ਤਖਤ ਹਜੂਰ ਸਾਹਿਬ ਵਿੱਚ “ਸਬਦ ਗੁਰੁ” ਦੇ ਤੁਲ ਵਿਰਾਜਮਾਨ ਹੈ) ਦਾ “ਭਿਆਨਕ ਰੂਪ” ਤਿਆਰ ਕੀਤਾ ਗਇਆ। ਖੈਰ! “ਅਖੌਤੀ ਦਸਮ ਗ੍ਰੰਥ” ਬਾਰੇ, ਸਿੱਖ ਮਾਰਗ ਦੇ ਸਾਰੇ ਪਾਠਕ ਚੰਗੀ ਤਰਹ ਜਾਨਕਾਰ ਹਨ। ਦਾਸ ਵਿਸ਼ੈ ਨੂੰ ਦੋਹਰਾਨ ਦੀ ਕੋਈ ਲੋੜ ਨਹੀ ਸਮਝਦਾ। ਬੰਦਾ ਸਿੰਘ ਬਹਾਦੁਰ ਜਿਸਦੇ ਬੱਚੇ ਦਾ ਜਿਗਰ ਕਢ ਕੇ ਉਸ ਦੇ ਮੂਹ ਵਿੱਚ ਪਾਇਆ ਗਇਆ - ਫਿਰ ਵੀ ਉਹ ਗੁਰੁ ਦਾ ਪਿਆਰਾ, ਅਪਨੇ ਆਂਪ ਨੂੰ ਗੁਰੂ ਦਾ ਸਿੱਖ ਹੋਨ ਤੋਂ ਇਨਕਾਰੀ ਨਹੀ ਹੋਇਆ। ਏਸੇ ਬਹਾਦੁਰ ਗੁਰੂ ਪਿਆਰੇ ਸਿੱਖ ਨੂੰ ਬ੍ਰਾਹਮਣਵਾਦੀ ਤਾਕਤਾ ਨੇ “ਅਕਿਰਤ ਘਣ” ਸਿੱਖ ਦੇ ਰੂਪ ਵਿੱਚ ਪੇਸ਼ ਕਰਨ ਦੀ ਕੋਝੀ ਚਾਲ ਚਲੀ। ਜਿਸ ਬਾਰੇ ਸਿੱਖ ਜਗਤ ਨੂੰ “ਸੁਚੇਤ” ਹੋਨ ਤੇ ਕਰਨ ਦੀ ਲੋੜ ਹੈ।
ਤੱਤ ਗੁਰਮਤਿ ਇੱਕ ਸੋਚ ਦਾ ਨਾਮ ਹੈ ਜੋ “ਸ਼ਬਦ ਗੁਰੁ” ਦੇ ਰੂਪ ਵਿੱਚ ਇੱਕ ਸਿੱਖ ਦੀ ਹੀ ਨਹੀ ਸਾਰੀ ਲੋਕਾਈ ਦੀ ਰਹਨੁਮਾਈ ਕਰਦੀ ਹੈ।
ਮੂੜ ਵਿਸ਼ੇ ਨਾਲ ਜੁੜਦੇ ਹਾਂ ਜੀ। ਸਿਖ ਮਾਰਗ ਵਿੱਚ ਛੱਪੇ “ਅਰਦਾਸ” ਦਾ “ਖਰੜਾ”। ਤੱਤ ਪਰਿਵਾਰ ਦਾ ਸ਼ਲਾਘਾ ਯੋਗ ਉਪਰਾਲਾ ਹੈ। ਜੇ ਅਕਾਲ ਤਖਤ ਦਾ ਅਖੋਤੀ ਜਥੇਦਾਰ 100 ਸਾਲਾਂ ਤੋ ਇੱਕ ਵੀ ਸਰਬਤ ਖਾਲਸਾ ਨਾਂ ਬੁਲਾਵੇ ਤੇ ਖਾਲਸਾ ਪੰਥ ਦੇ ਵਿਵਾਦਿਤ ਅਤੇ ਅਨ ਸੁਲਝੇ ਮਸਲਿਆਂ ਦਾ ਹਲ ਕਢਣਾ ਤੇ ਦੂਰ, ਉਨਾਂ ਤੇ ਚਰਚਾ ਕਰਨਾ ਵੀ ਬੈਨ ਕਰ ਦਵੈ ਤਾਂ “ਸੁਚੇਤ ਖਾਲਸਾ” ਕੀ ਕਰੈ? ਪ੍ਰਥਮ (ਸਬਤੋ ਪਹਿਲਾਂ ਪ੍ਰਗਟ ਹੋਈ) ਭਗੌਤੀ (ਦੁਰਗਾ ਦੇਵੀ) ਨੂੰ ਹੀ ਸਿਮਰ ਸਿਮਰ ਕੇ ਅਰਦਾਸ ਕਰਦਾ ਰਹੇ। “ਸਰਬਤ ਖਾਲਸਾ” ਅਪਨੇ ਮਸਲਿਆਂ ਦਾ ਸਹੀ ਹਲ ਕਢਣਾ ਚੰਗੀ ਤਰਹ ਜਾਨਦਾ ਹੈ। ਤਤ ਗੁਰਮਤਿ ਪਰਿਵਾਰ ਦਾ ਇਹ ਉਪਰਾਲਾ ਇਸ ਦਿਸ਼ਾ ਵਿੱਚ ਪਹਲਾ ਕਦਮ ਹੈ।
ਦਾਸ ਆਪ ਜੀ ਦੇ ਛੱਪੇ ਖਰੜੇ ਨੂੰ ਅਧਾਰ ਬਣਾ ਕੇ ਕੁੱਝ ਪਰਿਵਰਤਨ ਚਾਉਦਾ ਹੈ। ਇਹ ਪਰਿਵਰਤਨ * ਚਿਨਹ ਨਾਲ ਅੰਕਿਤ ਹਨ। ਦਾਸ ਉਨਾਂ ਦਾ ਕਾਰਣ ਵੀ ਬਿਉਰੈਵਾਰ ਹੇਠਾਂ ਲਿਖ ਰਿਹਾ ਹੈ।
ਸਤਿਗੁਰੂ ਪ੍ਰਸਾਦਿ॥
ਤੂ ਠਾਕੁਰੁ ਤੁਮ ਪਹਿ ਅਰਦਾਸ॥
ਜਿਉ ਪਿੰਢ ਸਭੁ ਤੇਰੀ ਰਾਸ॥
ਤੁਮ ਮਾਤ ਪਿਤਾ ਹਮ ਬਾਰਿਕ ਤੇਰੇ॥
ਤੁਮਰੀ ਕ੍ਰਿਪਾ ਮੇ ਸੂਖ ਘਨੇਰੇ॥
ਕੋਏ ਨਾ ਜਾਨੇ ਤੁਮਰਾ ਅੰਤੁ॥
ਊਚੈ ਤੇ ਊਚਾ ਭਗਵੰਤੁ॥
ਸਗਲ ਸਮਗ੍ਰੀ ਤੁਮਰੇ ਸੂਤ੍ਰਿ ਧਾਰੀ॥
ਤੁਮ ਤੇ ਹੋਏ ਸੁ ਆਗਿਆਕਾਰੀ॥
ਤੁਮਰੀ ਗਤਿ ਮਿਤ ਤੁਮਹੀ ਜਾਨੀ॥
ਨਾਨਕ ਦਾਸ ਸਦਾ ਕੁਰਬਾਨੀ॥
 ਮਨ ਵਿੱਚ ਵਸਾ ਕੇ*
ਸਮੂਹ ਸ਼੍ਰਸ਼ਟੀ ਦੇ ਮਾਲਿਕ ਦੇ ਹਜੂਰ ਖਾਲਸਾ ਜੀ ਦੀ ਅਰਦਾਸ ਹੈ: *1-
ਸਿੱਖ ਪੰਥ ਦੇ ਆਗੂ ਗੁਰੁ ਨਾਨਕ ਸਾਹਿਬ ਜੀ।
ਗੁਰਮਤਿ ਪਾਠਸ਼ਾਲਾ ਦੇ ਮੋਡੀ ਗੁਰੁ ਅੰਗਦ ਸਾਹਿਬ ਜੀ।
ਗੁਰ ਭਗਤੀ ਤੇ ਸੇਵਾ ਦੇ ਦੂਤ ਗੁਰ ਅਮਰ ਦਾਸ ਜੀ।
ਨਿਰਮਲ ਭਗਤੀ ਦੇ ਸ੍ਰੋਤ ਗੁਰੁ ਰਾਮ ਦਾਸ ਜੀ।
ਸਹੀਦਾਂ ਦੇ ਸਰਤਾਜ ਗੁਰੁ ਅਰਜੁਨ ਸਾਹਿਬ ਜੀ।
ਮੀਰੀ ਪੀਰੀ ਦੇ ਦਾਤੇ ਗੁਰੁ ਹਰਿ ਗੋਬਿੰਦ ਸਾਹਿਬ ਜੀ। *2
ਰੋਗ ਨਿਵਾਰਣ ਸੋਗ ਉਬਾਰਣ ਗੁਰੁ ਹਰਿਰਾਏ ਜੀ। *3
ਬਾਲ ਗੁਰੁ, ਗਿਆਨ ਪੁੰਜ ਹਰਿਕਿਸ਼ਨ ਸਾਹਿਬ ਜੀ।
ਤਿਆਗ ਅਤੇ ਵੈਰਾਗ ਦੇ ਸੋਮੇ ਗਰੂ ਤੇਗ ਬਹਾਦੁਰ ਜੀ। *4
ਸਰਬੰਸ ਦਾਨੀ, ਸ਼ਬਦ ਗੁਰੁ ਦੇ ਉਪਾਸਕ ਗੁਰੁ ਗੋਬਿੰਦ ਸਿੰਘ ਜੀ। *5
ਇਂਨਾਂ ਪਰ ਉਪਕਾਰੀ- ਗੁਰੂ ਸਾਹਿਬਾਨ ਦਾ ਧਿਆਨ ਧਰ- ਖਾਲਸਾ ਜੀ ਬੋਲੋ ਜੀ ਵਾਹਿਗੁਰੂ।
ਪੋਥੀ ਪਰਮੇਸ਼ਰ ਕਾ ਥਾਨ-ਬਾਣੀ ਕਹੇ ਸੇਵਕ ਜਨ ਮਾਨੇ, ਪ੍ਰਤਖ ਗੁਰੁ ਨਿਸਤਾਰੇ ਦੇ ਮਹਾਵਾਕ ਅਨੁਸਾਰ*6-
ਸਿੱਖ ਪੰਥ ਦੇ ਪੱਥ ਪ੍ਰਦਰਸ਼ਕ- ਸ਼ਬਦ ਗੁਰੁ –ਗੁਰੂ ਗ੍ਰੰਥ ਸਾਹਿਬ ਜੀ ਦਾ ਧਿਆਨ ਅਤੇ ਸਨਮਾਨ*7 ਕਰਦਿਆ ਬੋਲੋ ਜੀ ਵਾਹਿਗੁਰੂ।
ਅਨ ਗਿਨਤ ਸਿੰਘਾ-ਸਿੰਘਨੀਆਂ ਜਿਨਾਂ ਪੰਥ ਦੀ ਅਨਖ, ਖਾਲ਼ਸੇ ਦੀ ਪਹਿਚਾਨ ਅਤੇ ਸਵੈਮਾਨ ਦੀ ਰਖਿਆ*8 ਲਈ ਕੁਰਬਾਨੀਆਂ ਦਿਤਿਆਂ, ਬੰਦ ਬੰਦ ਕਟਵਾਏ, ਖੋਪਰਿਆਂ ਉਤਰਵਾਈਆਂ-ਤਨ ਆਰਿਆਂ ਨਾਲ ਚਿਰਵਾਏ-ਧਰਮ ਨਹੀ ਹਾਰਿਆ ਸਿੱਖੀ ਕੇਸ਼ਾਂ ਸਵਾਸਾ ਨਾਲ ਨਿਭਾਈ -………. ਉਨਾਂ ਪਿਆਰੇ, ਸਚਿਆਰਿਆਂ ਦੀ ਗੁਰੁ ਪਰਵਾਨਿਤ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ।
ਹੈ! ਨਿਮਾਨਿਆਂ ਦੇ ਮਾਨ। ਨਿਤਾਨਿਆਂ ਦੇ ਤਾਨ। ਸਚੇ ਪਿਤਾ ਵਾਹੇਗੁਰੂ ਜੀ। ਆਪ ਜੀ ਦੇ ਹਜੂਰ ਰੱਬੀ ਬਾਣੀ…………ਦਾ ਗਾਯਨ/ਪਾਠ ਹੋਇਆ ਹੈ। ਪਾਠ ਕਰਦਿਆਂ ਅਨੇਕਾ ਗਲਤੀਆਂ ਹੋਈਆਂ ਹੋਨ ਗੀਆਂ ਆਪ ਜੀ ਦੀ ਅਪਾਰ ਕਿਰਪਾ ਦਾ ਸਦਕਾ ਸ਼ਬਦ ਗੁਰੁ ਗੁਰੂ ਗੰਥ ਸਾਹਿਬ ਜੀ ਦੀ ਹਜੂਰੀ, ਖਾਲਸਾ ਜੀ ਨੂੰ ਪ੍ਰਾਪਤ ਹੋਈ ਹੈ। ਆਪ ਜੀ ਦੇ ਹੁਕਮ- ਗਾਵੀਏ ਸੁਣਿਏ ਮਨ ਰਖਿਏ ਭਾਉ, ਦੁਖ ਪਰਿਹਰ ਸੁਖ ਘਰ ਲੇ ਜਾਉ. .॥ ਦਾ ਭਾਉ ਖਾਲਸਾ ਜੀ ਦੇ ਹਿਰਦੇ ਵਿੱਚ ਵਸਾਉਨ ਦਾ ਬਲ ਬਖਸ਼ਿਸ਼ ਕਰਨਾ ਜੀ। ਖਾਲਸਾ ਜੀ ਨੂੰ ਕਰਮਕਾੰਡਾ, ਵਹਿਮਾਂ ਅਤੇ ਬਿਪਰਨ ਦੀ ਰੀਤ*9 ਅਤੇ ਭਰਮਾਂ ਤੋ ਆਪ ਬਚਾਨਾ ਜੀ*। ਗੁਰਬਾਣੀ ਸ਼ੁਧ ਅਤੇ ਨਿਤ ਪੜਨ ਦਾ ਬਲ ਬਖਸ਼ਿਸ਼ ਕਰਨਾ ਜੀ।
ਸੇਈ ਪਿਆਰ ਮੇਲੋ, ਜਿਨਾਂ ਮਿਲਿਆਂ ਤੇਰਾ ਨਾਮ ਇੱਕ ਉਂਕਾਰ ਚਿਤ ਆਵੇ-ਨਾਨਕ ਨਾਮ ਚੜਦੀਕਲਾ –ਤੇਰੇ ਭਾਨੇ ਸਰਬਤ ਦਾ ਭਲਾ।
ਪਰਿਵਰਤਨ ਦੇ ਕਾਰਣ:
*1-ਇਕ ਊਂਕਾਰ ਨੂੰ ਮਨ ਵਿੱਚ ਵਸਾਨ ਤੇ ਜੋਰ ਇਸ ਲਈ ਦਿਤਾ ਗਿਆ ਹੈ ਤਿਖ “ਭਗੌਤੀ” ਨੂੰ ਭੁਲ ਇੱਕ ਪਰਮਾਤਮਾਂ ਨਾਲ ਜੁੜਨ।
*1- ਸਿੱਖ ਨੂੰ ਇਹ ਸੰਦੇਸ਼ ਜਾਵੇ ਕੈ ਸਭਦਾ ਮਾਲਿਕ ਇੱਕ ਹੈ। ਸਾਡੀ ਅਰਦਾਸ ਉਸ ਅਗੇ ਹੈ। “ਅਕਾਲ ਪੁਰਖ” ਸ਼ਬਦ ਦੀ ਵਰਤੋਂ ਦਸ਼ਮ ਗ੍ਰੰਥ ਵਿੱਚ ਬਹੁਤ ਹੈ।
*2- ਮੀਰੀ (ਸ਼ਕਤੀ) ਨਾਲ ਪੀਰੀ (ਭਗਤੀ) ਦੇ ਮਿਸ਼੍ਰਣ ਨਾਲ ਖਾਲਸਾ ਜੀਵਨ ਜੀਨਾਂ ਸਿਖੇ। ਇਹ ਸੰਦੇਸ਼ ਛੇਵੇ ਗੁਰੁ ਨੇ ਦਿਤਾ। ਇਹ ਸੰਦੇਸ਼ ਖਰੜੇ ਤੋ ਵਾਂਝਾ ਰਹਿ ਗਇਆ ਸੀ।
ਬਹੁਤ ਜਰੂਰੀ *3- ਰੋਗ ਉਬਾਰਨ-ਸੋਗ ਨਿਵਾਰਣ- ਅਰਦਾਸ ਦਾ ਖਰੜਾ ਥੋੜਾ “ਪੱਧ (ਕਵਿਤਾ ਰੂਪ) ਵਿੱਚ ਹੋਵੇ ਗੱਧ (ਲੇਖ ਰੂਪ) ਵਿੱਚ ਘਟ ਹੋਵੇ। ਤਾਕੇ ਪੜਨ ਵਿੱਚ ਸੌਖਾ ਤੇ ਸੁਚੱਜਾ ਲਗੇ।
*4-ਗੁਰੂ ਤੇਗ ਬਹਾਦੁਰ ਜੀ ਵੈਰਾਗ ਅਤੇ ਤਿਆਗ ਦਾ ਬੇਮਿਸਾਲ ਪਰਮਾਣ ਸਨ. ਖਰੜੇ ਵਿੱਚ ਇਹ ਪਖ ਰਹਿ ਗਇਆ ਸੀ।
*5- ਸ਼ਬਦ ਗੁਰੁ ਦੇ ਉਪਾਸਕ –ਸਿੱਖ ਕੌਮ ਨੂੰ ਇਸ ਗਲ ਲਈ ਪ੍ਰੌੜਤਾ ਪ੍ਰਦਾਨ ਕਰਦੀ ਹੈ ਕੇ-ਗੁਰੂ ਗੋਬਿੰਦ ਸਿੰਘ “ਸ਼ਬਦ ਗੁਰੁ ਦੇ ਉਪਾਸਕ ਸਨ- ਕਿਸੇ ਦੇਵੀ –ਦੁਰਗਾ ਅਤੇ ਭਗੌਤੀ ਦੇ ਨਹੀ।
*6- ਰੋਜਾਨਾਂ ਪੜੀ ਜਾਨ ਵਾਲੀ ਅਰਦਾਸ ਵਿੱਚ ਗੁਰਬਾਨੀ ਦੇ ਛੋਟੇ ਛੋਟੇ ਸ਼ਬਦ ਸੁਨਨ ੳਤੇ ਪੜਨ ਵਾਲੇ ਦੇ ਮਨ ਤੇ ਸਦੀਵੀ ਪ੍ਰਭਾਵ ਪਾਂਦੇ ਹਨ।
*7 ਇਹ ਸ਼ਬਦ ਸ਼ਬਦ ਗੁਰੁ ਦਾ ਸਨਮਾਨ ਕਰਨ ਲਈ ਪ੍ਰੇਰਿਤ ਕਰਦਾ ਹੈ।
*8 ਇਹ ਪਹਿਰਾ ਬਹੁਤ ਹੀ ਜਰੂਰੀ ਹੈ, ਜੋ ਸਿੱਖ ਨੂੰ ਅਪਨੇ ਸਵੈਮਾਨ ਅਤੇ ਅਪਨੀ ਪਹਿਚਾਨ (ਕੇਸ਼ਾਂ ਦੀ ਰਖਿਆ) ਕਰਨ ਲਈ ਪ੍ਰੇਰਿਤ ਕਰਦਾ ਹੈ।
*9ਸਿੱਖ ਕੌਮ ਦੇ ਮੌਜੂਦਾ ਪਤਨ ਦਾ ਕਾਰਣ ਬ੍ਰਾਹਮਨਵਾਦ ਹੈ। ਇਸ ਤੋ ਸੁਚੇਤ ਕਰਨਾ ਹਰ ਸਿੱਖ ਨੂੰ ਬਹੁਤ ਜਰੂਰੀ ਹੈ।
ਦਾਸ ਕੋਲੋ ਇਸ ਪਤਰ ਨੂੰ ਲਿਖਨ ਵਿੱਚ ਅਨੇਕਾਂ ਗਲਤਿਆ ਹੋਈਆਂ ਹਨ. ਵੱਕਤ ਦੀ ਘਾਟ ਕਰ ਕੇ ਅਪਨਾ ਇਹ ਪਤਰ ਸੁਧਾਰ ਨਹੀ ਸਕਿਆ। ਆਪ ਪਾਸ ਬਿਨਤੀ ਹੈ ਕੇ ਮੇਰੇ ਵਰਗੇ ਅਗਿਆਨੀ ਮਨੁਖ ਦੀ ਭਾਵਨਾ ਨੂੰ ਮੱਦੇ ਨਜਰ ਰਖਦਿਆ ਆਪ ਦਾਸ ਦੇ ਸੁਝਾਵ ਅਤੇ ਪਰਿਵਰਤਨਾਂ ਤੇ ਜਰੂਰ ਗੌਰ ਕਰੋਗੇ ਜੀ।
*10 “ਅਕਾਲ ਪੁਰਖ “ਦੀ ਥਾਂਉ “ਇਕ ਉਂਕਾਰ” ਦੀ ਵਰਤੋਂ ਜਿਆਦਾ ਢੁਕਵੀਂ ਹੈ।
ਜਰੂਰੀ ਬਿਨਤੀ:
1-ਦਾਸ ਕੇਵਲ ਅਰਦਾਸ ਹੀ ਨਹੀ ਪੂਰੀ ਸਿੱਖ ਰਹਿਤ ਮਰਿਆਦਾ, ਦਸ਼ਮ ਗ੍ਰੰਥ ਅਤੇ ਹੋਰ ਵਿਕ੍ਰਤ ਕੀਤੇ ਗਏ ਇਤਿਹਾਸ ਵਿੱਚ ਪਰਿਵਰਨ ਦਾ ਹਿਮਾਯਤੀ ਹੈ। ਤੱਤ ਗੁਰਮਤਿ ਪਰਿਵਾਰ ਦਾ ਇਹ ਉਪਰਾਲਾ ਇਕ
Home Work ਹੈ, ਜੋ ਬਹੁਤ ਜਰੂਰੀ ਹੈ। ਤਾਂ ਕਿ ਕਿਸੇ ਚੰਗੇ ਵੇਲੇ ਜਦੋਂ ਵਾਹਿਗੁਰੂ ਕੌਮ ਤੇ ਬਖਸ਼ਿਸ ਕਰਨਗੇ ਸਾਡੇ ਕੋਲ ਸਾਰੀ ਤਿਆਰੀ ਹੋਵੇ। ਦਾਸ ਦਾ ਇਹ ਸੁਝਾਵ ਹੈ ਕਿ ਵਿਅਕਤੀ ਗੱਤ ਰੂਪ ਵਿੱਚ ਤੇ ਕੋਈ ਸਿੱਖ ਇਸ ਅਰਦਾਸ ਨੂੰ ਬੇਸ਼ਕ ਪੜੇ। ਲੇਕਿਨ ਸੰਗਤ ਵਿੱਚ ਇਸ ਨੂੰ ਤਾਂ ਹੀ ਲਾਗੂ ਕੀਤਾ ਜਾਵੇ ਜਦੋਂ ਕੌਮ ਦਾ ਇੱਕ ਬਹੁਤ ਵੱਡਾ ਹਿੱਸਾ ਇਸ ਨੂੰ ਪਰਵਾਨਗੀ ਦੇ ਦੇਵੇ। ਇਹ ਖਰੜਾ ਇੱਕ ਵਿਅਕਤੀਗਤ ਵਿਚਾਰ ਹੀ ਬਨ ਕੇ ਨਾਂ ਰਹਿ ਜਾਵੇ। ਫੇਰ ਤਤ ਗੁਰਮਤਿ ਦਾ ਇਹ ਸਿਧਾਂਤ ਵੀ ਹੈ ਕੇਈ ਵੀ ਕਮ ਪੰਥ ਦੀ ਪਰਵਾਨਗੀ ਤੋਂ ਬਿਨਾ ਉਸ ਤੇ ਲਾਗੂ ਨਹੀਂ ਹੋ ਸਕਦਾ। ਇਹ ਸ਼ੁਰੂਆਤ ਹੈ ਬਹੁਤ ਕਮ ਦੀ ਲੋੜ ਹੈ। ਕੰਮ ਬਹੁਤ ਕਠਿਨ ਹੈ ਪਰ ਨਾਮੁਮਕਿਨ ਨਹੀ। ਸਤਗੁਰੂ ਮੇਹਰ ਕਰੇ।
2- ਇਸ ਸੰਵੇਦਨ ਸ਼ੀਲ ਮਸਲੇ ਨੂੰ “ਸਮਯ ਸੀਮਾਂ “ਵਿਚ ਨਾਂ ਬਨਿਆ ਜਾਵੇ। ਜਦ ਤਕ ਬਹੁ ਗਿਨਤੀ ਵਿੱਚ ਸੁਝਾਉ ਨਾਂ ਆ ਜਾਉਨ ਇਸ ਨੂੰ ਲਾਗੂ ਨਾਂ ਕੀਤਾ ਜਾਵੇ।
ਪੰਥ ਦੀ ਚੜਦੀਕਲਾ
ਦਾਸ
ਇੰਦਰ ਜੀਤ ਸ਼ਿੰਘ
ਕਾਨਪੁਰ


(25/08/09)
ਤੱਤ ਗੁਰਮਤਿ ਪਰਿਵਾਰ

ਸਿੰਘ ਸਭਾ ਇੰਟਰਨੈਸ਼ਨਲ (ਕਨੇਡਾ) ਦੇ ਸਜਣੋਂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ!

‘ਤੱਤ ਗੁਰਮਤਿ ਪਰਿਵਾਰ’ ਆਪ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਹੈ ਕਿ ਆਪ ਜੀ ਨੇ ਈ-ਮੇਲ ਰਾਹੀਂ ਸਾਡੇ ਨਾਲ ਸੰਪਰਕ ਕੀਤਾ ਹੈ।
ਆਪ ਜੀ ਨੇ ‘ਤੱਤ ਗੁਰਮਤਿ ਪਰਿਵਾਰ’ ਨੂੰ ਈ-ਮੇਲ ਭੇਜੀ ਸੀ, ਕਿ ਆਪ ਜੀ ਨੇ ‘ਅਰਦਾਸ’ ਦੀ ਸ਼ਬਦਾਵਲੀ ਤਿਆਰ ਕੀਤੀ ਹੋਈ ਹੈ, ਜੇ ‘ਤੱਤ ਗੁਰਮਤਿ ਪਰਿਵਾਰ’ ਵਾਲੇ ਚਾਹੁੰਣ ਤਾਂ ਅਸੀਂ ਉਹ ਸ਼ਬਦਾਵਲੀ ਭੇਜ ਦਿਆਂਗੇ।
ਅਸੀਂ ਆਪ ਜੀ ਨੂੰ ਈ-ਮੇਲ ਰਾਹੀਂ ਜਵਾਬ ਭੇਜਿਆ ਸੀ ਪਰ ਕਿਸੀ ਕਾਰਨ ਈ-ਮੇਲ ਪਹੁੰਚੀ ਨਹੀਂ। ਇਸ ਲਈ ਇਹ ਬੇਨਤੀ ਸਿੱਖ ਮਾਰਗ `ਤੇ ਪਾ ਰਹੇ ਹਾਂ ਕਿ ਉਹ ਅਰਦਾਸ ਦੀ ਸ਼ਬਦਾਵਲੀ ਜੇ ਤੁਸੀਂ ਠੀਕ ਸਮਝੋ ਤਾਂ ਸਿੱਖ ਮਾਰਗ `ਤੇ ਜਾਂ ਸਾਡੀ ਈ-ਮੇਲ
[email protected] `ਤੇ ਭੇਜਣ ਦੀ ਕ੍ਰਿਪਾ ਕਰਨੀ ਜੀ।
ਧੰਨਵਾਦ ਸਹਿਤ
ਤੱਤ ਗੁਰਮਤਿ ਪਰਿਵਾਰ


(25/08/09)
ਜਸਬੀਰ ਸਿੰਘ (ਕੈਲਗਰੀ)

ਸਿੱਖ ਮਾਰਗ ਦੇ ਪਾਠਕ ਸੱਜਣੋਂ!

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।

ਨਵੀਂ ਬਣ ਰਹੀ ਅਰਦਾਸ ਦੇ ਸੰਬੰਧ ਵਿੱਚ ਸ: ਸਰਬਜੀਤ ਸਿੰਘ ਜੀ ਨੇ ਨਵੀਂ ਬਣਨ ਵਾਲ਼ੀ ਅਰਦਾਸ ਦਾ ਖਰੜਾ ਬਣਾ ਕੇ ਭੇਜਿਆ ਹੈ। ਉਸ ਸੰਬੰਧ ਵਿੱਚ ਆਪਣੀ ਛੋਟੀ ਜਿਹੀ ਸਮਝ ਮੁਤਾਬਕ ਕੁੱਝ ਕਹਿਣਾ ਚਾਹੁੰਦਾ ਹਾਂ।

ਸ: ਸਰਬਜੀਤ ਸਿੰਘ ਜੀ ਦੀ ਅਰਦਾਸ ਅਨੁਸਾਰ ਲੱਗਦਾ ਹੈ ਕਿ ਉਹ ਪ੍ਰਭੂ ਅੱਗੇ ਅਰਦਾਸ ਨਹੀਂ ਕਰ ਰਹੇ ਬਲਕਿ ਸਾਰੀ ਦੀ ਸਾਰੀ ਗੁਰਮਤ ਫ਼ਲੌਸਫ਼ੀ ਹੀ ਬਿਆਨ ਕਰ ਦੇਣਾ ਚਾਹੁੰਦੇ ਹਨ। ਗੁਰਮਤ ਫ਼ਲੌਸਫ਼ੀ ਦੇ ਬਹੁਤ ਸਾਰੇ ਨੁਕਤੇ ਜੋ ਉਨ੍ਹਾਂ ਦੁਆਰਾ ਦਰਜ ਕੀਤੇ ਗਏ ਹਨ ਉਨ੍ਹਾਂ ਦਾ ਜ਼ਿਕਰ ਇੱਥੇ ਮੈਂ ਨਹੀਂ ਕਰ ਰਿਹਾ। ਅਰਦਾਸ ਦੇ ਨਜ਼ਰੀਏ ਤੋਂ ਉਨ੍ਹਾਂ ਨੇ ਜੋ ਲਿਖਿਆ ਹੈ ਉਹ ਇਸ ਤਰ੍ਹਾਂ ਹੈ:

“……ਅਗਿਆਨਤਾ ਤੋਂ ਮੁਕਤ ਕਰਵਾਉਣ ਵਾਲ਼ੇ ਨਾਨਕ ਜੋਤ ਦੇ ਦਸਾਂ ਸਰੂਪਾਂ ਅਤੇ ਨਾਨਕ ਜੋਤ ਨਾਲ਼ ਵਿਚਾਰਧਾਰਕ ਸਾਂਝ ਰੱਖਣ ਵਾਲ਼ੇ ਭਗਤਾਂ, ਭੱਟਾਂ, ਗੁਰਸਿੱਖਾਂ ਅਤੇ ਇਨ੍ਹਾਂ ਮਹਾਨ ਸ਼ਖ਼ਸੀਅਤਾਂ ਦੇ ਵਿਚਾਰਾਂ ਨੂੰ ਸੰਜੋਅ ਕੇ ਰੱਖਣ ਵਾਲ਼ੇ ਮਹਾਨ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਣਾਮ”।

ਇਹ ਠੀਕ ਹੈ ਕਿ ਅਗਿਆਨਤਾ ਤੋਂ ਮੁਕਤ ਕਰਵਾਉਣ ਵਾਲ਼ਾ ਗਿਆਨ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਇਸ ਲਈ ਇਸ ਨੂੰ ਪ੍ਰਣਾਮ ਹੈ। ਪਰ ਇਹ ਗਿਆਨ ਆਪਣੇ ਆਪ ਤਾਂ ਇਸ ਵਿੱਚ ਦਰਜ ਨਹੀਂ ਹੋਇਆ। ਜਿਨ੍ਹਾਂ ਮਹਾਨ ਸ਼ਖ਼ਸੀਅਤਾਂ ਦਾ ਇੱਥੇ ਜ਼ਿਕਰ ਕੀਤਾ ਗਿਆ ਹੈ ਅਤੇ ਜਿਨ੍ਹਾਂ ਦੁਆਰਾ ਇਹ ਗਿਆਨ ਨਾਜ਼ਲ ਹੋ ਕੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੋਇਆ ਹੈ ਉਨ੍ਹਾਂ ਬਾਰੇ ਇਸ ਪਹਿਰੇ ਵਿੱਚ ਕੁੱਝ ਨਹੀਂ ਕਿਹਾ ਗਿਆ।

ਇਸ ਤੋਂ ਅਗ਼ਲੇ ਦੋ ਪਹਿਰਿਆਂ ਵਿੱਚ ਲਿਖਿਆ ਹੈ: ਜਿਨ੍ਹਾਂ ਵੀ ਸਿਦਕੀ ਮਨੁੱਖਾਂ ਨੇ …ਭਲਾਈ ਦੇ ਕਾਰਜ ਕੀਤੇ…ਰੱਬੀ ਗੁਣਾਂ ਨੂੰ ਆਪਣੇ ਅੰਦਰ ਧਾਰਿਆ-ਉਨ੍ਹਾਂ ਗੁਣਵਾਨ ਮਨੁੱਖਾਂ ਦੇ ਗੁਣਾਂ ਨੂੰ ਪ੍ਰਣਾਮ। ……. ਜਿਨ੍ਹਾਂ ਮਨੁੱਖਾਂ ਨੇ ਸੱਚ ਦੇ ਗਿਆਨ ਤੋਂ ਪ੍ਰੇਰਣਾ ਲੈ ਕੇ ਪਰਮਾਤਮਾ ਨੂੰ ਸਮਝਿਆ …… ਉਨ੍ਹਾਂ ਸੂਝਵਾਨ ਮਨੁੱਖਾਂ ਦੀ ਸੂਝਬੂਝ ਨੂੰ ਪ੍ਰਣਾਮ ਹੈ।

ਇੱਥੇ ਵੀ ਦੋਨਾਂ ਪਹਿਰਿਆਂ ਵਿੱਚ ਚੰਗੇ ਗੁਣਾਂ ਨੂੰ ਪ੍ਰਣਾਮ ਹੈ ਪਰ ਜਿਨ੍ਹਾਂ ਨੇਂ ਚੰਗੇ ਕੰਮ ਕੀਤੇ ਉਨ੍ਹਾਂ ਬਾਰੇ ਕੁੱਝ ਜ਼ਿਕਰ ਨਹੀਂ ਹੈ। ਗੁਣਾਂ ਨੂੰ ਪ੍ਰਣਾਮ ਕਿਸ ਤਰ੍ਹਾਂ ਹੋ ਸਕਦਾ ਹੈ? ਚੰਗੇ ਗੁਣਾਂ ਵਾਲ਼ੇ ਵਿਅਕਤੀ ਨੂੰ ਪ੍ਰਣਾਮ ਹੋ ਸਕਦਾ ਹੈ। ਅੱਜ ਵੀ ਜੇ ਕੋਈ ਵਿਅਕਤੀ ਚੰਗੇ ਗੁਣਾਂ ਦਾ ਮਾਲਿਕ ਹੋਵੇ ਤਾਂ ਉਸ ਬਾਰੇ ਕਹੀਦਾ ਹੈ ਕਿ ਇਹ ਵਿਅਕਤੀ ਸਤਿਕਾਰਨ ਯੋਗ ਹੈ। ਜਾਂ ਜੇ ਕੋਈ ਚੰਗੇ ਗੁਣਾਂ ਦਾ ਵਿਅਕਤੀ ਪਹਿਲਾਂ ਹੋ ਚੁਕਾ ਹੈ ਉਸ ਬਾਰੇ ਕਿਹਾ ਜਾਂਦਾ ਹੈ ਕਿ ਉਹ ਵਿਅਕਤੀ ਚੰਗੇ ਗੁਣਾਂ ਦਾ ਧਾਰਣੀ ਸੀ ਇਸ ਲਈ (ਉਹ ਵਿਅਕਤੀ) ਸਤਿਕਾਰਨ ਯੋਗ ਹੈ। ਕਦੇ ਇਹ ਨਹੀਂ ਕਹੀਦਾ ਕਿ ਇਸ ਵਿਅਕਤੀ ਦੇ ਗੁਣ ਸਤਿਕਾਰਨ ਯੋਗ ਹਨ।

ਅਗਲੇ ਪਹਿਰੇ ਵਿੱਚ ਵੀ ਉਪਰ ਵਾਲ਼ੇ ਪਹਿਰਿਆਂ ਵਾਲ਼ੀ ਹੀ ਗੱਲ ਹੈ, …. ਉਨ੍ਹਾਂ ਸਿਦਕੀ ਮਨੁੱਖਾਂ ਦੇ ਮਹਾਨ ਆਦਰਸ਼ਾਂ ਨੂੰ ਪ੍ਰਣਾਮ ਕੀਤੀ ਗਈ ਹੈ, ਸਿਦਕੀ ਮਨੁੱਖਾਂ ਬਾਰੇ ਕੁੱਝ ਨਹੀਂ ਕਿਹਾ ਗਿਆ।

ਅਗਲੇ ਪਹਿਰੇ ਵਿੱਚ ਥੋੜ੍ਹਾ ਜਿਹਾ ਬਦਲਾਉ ਹੈ। ਲਿਖਿਆ ਹੈ: “ਸਮੁੱਚੀ ਮਨੁੱਖਤਾ ਵਿੱਚ ਭਾਈਵਾਲ਼ਤਾ, ਪ੍ਰੇਮ ਤੇ ਰੱਬੀ ਗੁਣਾਂ ਬਾਰੇ ਸੱਚ ਦਾ ਗਿਆਨ ਪ੍ਰਚਾਰਨ ਵਾਲ਼ੇ ਸਮੂਹ ਧਰਮ ਅਸਥਾਨਾਂ ਤੇ ਪ੍ਰਚਾਰਕਾਂ ਨੂੰ ਪ੍ਰਣਾਮ ਹੈ”।

ਇੱਥੇ ਭਾਈਵਾਲ਼ਤਾ, ਪ੍ਰੇਮ, ਤੇ ਰੱਬੀ ਗੁਣਾਂ ਨੂੰ ਪ੍ਰਣਾਮ ਨਹੀਂ ਕੀਤਾ ਗਿਆ, ਧਰਮ ਅਸਥਾਨਾਂ ਅਤੇ ਪ੍ਰਚਾਰਕਾਂ ਨੂੰ ਪ੍ਰਣਾਮ ਕੀਤਾ ਗਿਆ ਹੈ। ਕੀ ਇਸ ਤਰ੍ਹਾਂ ਕਰਨ ਨਾਲ਼ ਧਰਮ ਅਸਥਾਨਾਂ ਦੀਆਂ ਇਮਾਰਤਾਂ ਅਤੇ ਦੇਹਧਾਰੀ ਗੁਰੂਆਂ ਨੂੰ ਮੱਥੇ ਟੇਕਣ ਨੂੰ ਪ੍ਰੋਤਸਾਹਨ ਨਹੀਂ ਮਿਲੇਗਾ? ਯਾਦ ਰਹੇ ਕਿ ਸਰਬਜੀਤ ਸਿੰਘ ਜੀ ਵੀ ਕਰਮ-ਕਾਂਡਾਂ ਵਿਰੁੱਧ ਅਤੇ ਭਾਈਵਾਲ਼ਤਾ, ਪ੍ਰੇਮ, ਤੇ ਰੱਬੀ ਗੁਣਾਂ ਬਾਰੇ ਸੱਚ ਦਾ ਪ੍ਰਚਾਰ ਕਰ ਰਹੇ ਹਨ। ਅਤੇ ਹੋਰ ਬਹੁਤ ਸਾਰੇ ਸਿੱਖ ਇਸ ਰਸਤੇ ਤੇ ਚੱਲ ਰਹੇ ਹੋਣਗੇ ਤਾਂ ਕੀ ਸਾਰਿਆਂ ਨੂੰ ਪ੍ਰਣਾਮ ਕੀਤੀ ਜਾਵੇਗੀ?

ਭੁਲ ਚੁਕ ਲਈ ਖਿਮਾਂ ਦਾ ਜਾਚਕ

ਜਸਬੀਰ ਸਿੰਘ (ਕੈਲਗਰੀ)


(24/08/09)
ਤੱਤ ਗੁਰਮਤਿ ਪਰਿਵਾਰ

ਸੰਪਾਦਕ: ਸ. ਮੱਖਣ ਸਿੰਘ ਜੀ ਅਤੇ ‘ਸਿੱਖ ਮਾਰਗ’ ਦੇ ਪਾਠਕ/ਵਿਦਵਾਨ ਸਜਣੋਂ:
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ!

‘ਤੱਤ ਗੁਰਮਤਿ ਪਰਿਵਾਰ’ ਵੱਲੋਂ ਅਪੀਲ
‘ਤੱਤ ਗੁਰਮਤਿ ਪਰਿਵਾਰ’ ਆਪ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਹੈ ਕਿ ਆਪ ਜੀ ‘ਤੱਤ ਗੁਰਮਤਿ ਪਰਿਵਾਰ’ ਵੱਲੋਂ ਕੀਤੀ ਗਈ ‘ਸਿੱਖ ਰਹਿਤ ਮਰਿਆਦਾ’ ਦੀ ਪੜਚੋਲ ਨੂੰ ਬੜੇ ਉੱਤਸ਼ਾਹ ਨਾਲ ਵਿਚਾਰ ਰਹੇ ਹੋ। ‘ਤੱਤ ਗੁਰਮਤਿ ਪਰਿਵਾਰ’ ਦਾ ਮਕਸਦ ਹੀ ਇਹ ਹੈ ਕਿ ਆਪ ਜੀ ਵਰਗੇ ਸੂਝਵਾਨ ਅਤੇ ਸੁਹਿਰਦ ਪਾਠਕ/ਵਿਦਵਾਨ ਇਸ ਵਿਸ਼ੇ ਬਾਰੇ ਆਪਣੇ-ਆਪਣੇ ਸੁਝਾਉ ਭੇਜਣ ਤਾਂ ਕਿ ਸਾਰਿਆਂ ਦੇ ਸੁਝਾਉ ਨਾਲ ‘ਸਿੱਖ ਰਹਿਤ ਮਰਿਆਦਾ’ ਦਾ ਇੱਕ ‘ਖਰੜਾ’ ਤਿਆਰ ਕੀਤਾ ਜਾ ਸਕੇ, ਜੋ ਕਿ ਸਿਰਫ ਤੇ ਸਿਰਫ ‘ਗੁਰੂ ਗ੍ਰੰਥ ਸਾਹਿਬ ਜੀ’ `ਤੇ ਆਧਾਰਿਤ ਹੋਵੇ।
ਇਸ ਲਈ ਜ਼ਰੂਰੀ ਹੈ ਕਿ ‘ਸਿੱਖ ਰਹਿਤ ਮਰਿਆਦਾ’ ਦੇ ਇਕ-ਇਕ ਨੁਕਤੇ ਨੂੰ ਬੜੀ ਗੰਭੀਰਤਾ ਨਾਲ ਵਿਚਾਰਿਆ ਜਾਵੇ ਕਿਉਂ ਕਿ ਕੋਈ ਵੀ ਨੁੱਕਤਾ ਗੁਰਮਤਿ ਸਿਧਾਂਤਾਂ ਤੋਂ ਬਾਹਰ ਨਾ ਜਾ ਸਕੇ।
ਇਸ ਲਈ ਆਪ ਜੀ ਨੂੰ ਬੇਨਤੀ ਹੈ ਕਿ ਜਿਵੇਂ ‘ਤੱਤ ਗੁਰਮਤਿ ਪਰਿਵਾਰ’ ਵੱਲੋਂ ‘ਸਿੱਖ ਰਹਿਤ ਮਰਿਆਦਾ’ ਦੀ ਸ਼ੁਰੂ ਤੋਂ ਆਖੀਰ ਤੱਕ ਨੁਕਤਾ ਵਾਰ ਵਿਚਾਰ ਕੀਤੀ ਗਈ ਹੈ, ਉਸੇ ਤਰ੍ਹਾਂ ਆਪ ਜੀ ਨੇ ਵੀ ਸ਼ੂਰੂ ਤੋਂ ਆਖੀਰ ਤੱਕ ਨੁਕਤਾ ਵਾਰ ਵਿਚਾਰ ਚਰਚਾ ਕਰਨ ਦੀ ਕ੍ਰਿਪਾ ਕਰਨੀ ਜੀ। ਵਿਚਾਰ ਚਰਚਾ ਦਲੀਲ ਭਰਪੂਰ, ਸੁਝਾਉ ਭਰਪੂਰ ਅਤੇ ਰਚਨਾਤਮਕ ਹੋਣੀ ਚਾਹੀਦੀ ਹੈ ਨਾ ਕਿ ਭਾਵਨਾਤਮਕ। ਨਹੀਂ ਤਾਂ ਵਿਚਾਰ ਚਰਚਾ ਆਪਣੇ ਰਾਹ ਤੋਂ ਭਟਕ ਸਕਦੀ ਹੈ ਅਤੇ ਨਤੀਜਾ ਕੁੱਝ ਨਹੀਂ ਨਿਕਲਣਾ।
ਸ. ਮੱਖਣ ਸਿੰਘ ਜੀ ਨੂੰ ਬੇਨਤੀ ਹੈ ਕਿ ਉਹ ਇਕ-ਇਕ ਨੁਕਤੇ ਲਈ ਕੁੱਝ ਨਿਸ਼ਚਿਤ ਸਮਾਂ ਪਾਠਕਾਂ/ਵਿਦਵਾਨਾ ਨੂੰ ਦੇਣ ਤਾਂ ਕਿ ਅਗਲੇ ਨੁਕਤਿਆਂ ਲਈ ਅੱਗੇ ਵਧਿਆ ਜਾ ਸਕੇ।
‘ਸਿੱਖ ਰਹਿਤ ਮਰਿਆਦਾ ਦੀ ਪੜਚੋਲ’ ਦੀ ਅਗਲੇ ਹਫਤੇ ਸਤਵੀਂ ਅਤੇ ਆਖੀਰਲੀ ਕਿਸ਼ਤ ਸਿੱਖ ਮਾਰਗ `ਤੇ ਆ ਰਹੀ ਹੈ। ਉਸ ਤੋਂ ਬਾਅਦ ਹੀ ਨੁਕਤਾ ਵਾਰ ਵਿਚਾਰ ਚਰਚਾ ਸ਼ੁਰੂ ਕਰਨ ਦੀ ਕ੍ਰਿਪਾ ਕਰਨੀ ਜੀ। ਵੈਸੇ ਇਹ ਅਪੀਲ ਸੰਪਾਦਕ ਜੀ ਪਹਿਲਾਂ ਹੀ ਕਰ ਚੁੱਕੇ ਹਨ।
ਧੰਨਵਾਦ ਸਹਿਤ
‘ਤੱਤ ਗੁਰਮਤਿ ਪਰਿਵਾਰ’
(ਨੋਟ:- ਅਸੀਂ ਅੱਜ ਵਿਚਾਰ ਚਰਚਾ ਵਾਲਾ ਪੰਨਾ ਤਿਆਰ ਕਰਕੇ ਮੁੱਖ ਪੰਨੇ ਤੇ ਲਿੰਕ ਪਾ ਦਿੱਤਾ ਹੈ ਇਸ ਬਾਰੇ ਹੋਰ ਪਾਠਕਾਂ ਨੂੰ ਵੀ ਅਪੀਲ ਹੈ ਕਿ ਉਹ ਵੀ ਆਪਣੇ ਸੁਝਾਓ ਭੇਜਣ ਦੀ ਖੇਚਲ ਕਰਨ ਕਿ ਕਿਸ ਤਰ੍ਹਾਂ ਠੀਕ ਰਹੇਗਾ-ਸੰਪਾਦਕ)


(23/08/09)
ਤੱਤ ਗੁਰਮਤਿ ਪਰਿਵਾਰ

ਸਤਿਕਾਰਯੋਗ ਡਾ. ਗੁਰਮੁੱਖ ਸਿੰਘ ਜੀ,

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ!

‘ਤੱਤ ਗੁਰਮਤਿ ਪਰਿਵਾਰ’ ਤੁਹਾਡੇ ਵਿਚਾਰ ‘ਸਿੱਖ ਮਾਰਗ’ `ਤੇ ਪੜ੍ਹਦਾ ਰਹਿੰਦਾ ਹੈ, ਪਰ ਉਹ ਅੰਗਰੇਜ਼ੀ ਵਿੱਚ ਹੁੰਦੇ ਹਨ। ਚੰਗਾ ਹੋਵੇ, ਜੇ ਤੁਸੀਂ ਆਪਣੇ ਵਿਚਾਰ ਪੰਜਾਬੀ ਵਿੱਚ ਦਿਉ ਜੀ। ਤਾਂ ਜੋ ਸਾਰਿਆਂ ਨੂੰ ਸਮਝ ਆ ਸਕਣ, ਕਿਉਂ ਕਿ ਅੰਗਰੇਜ਼ੀ ਸਾਰਿਆਂ ਨੂੰ ਨਹੀਂ ਆਉਂਦੀ।

ਆਪ ਜੀ ਨੇ ‘ਤੱਤ ਗੁਰਮਤਿ ਪਰਿਵਾਰ’ ਦੀ ਇ-ਮੇਲ `ਤੇ ‘ਪੁਰਾਤਨ ਸਿੱਖ ਇਤਿਹਾਸ’ ਨਾਂ `ਤੇ ਸੁਣਨ ਲਈ ਕੁੱਝ ‘ਆਡੀਉ ਬੁੱਕਸ’ ਭੇਜੀਆਂ ਹਨ, ਜੋ ਕਾਫੀ ਲੰਬੀਆਂ ਹਨ।

ਚੰਗਾ ਹੋਵੇ ਜੇ ਇਹ ‘ਬੁੱਕਸ’ ਲਿਖਤੀ ਰੂਪ ਵਿੱਚ ਹੋਣ ਤਾਂ ਜੋ ਇਕ-ਇਕ ਨੁਕਤੇ `ਤੇ ਗੁਰਮਤਿ ਅਨੁਸਾਰੀ ਢੂੰਗੀ ਵਿਚਾਰ ਕੀਤੀ ਜਾ ਸਕੇ। ਸੁਣਨ ਨਾਲੋਂ ਲਿਖਤੀ ਰੂਪ ਨੂੰ ਸਾਹਮਣੇ ਰੱਖ ਕੇ ਚੰਗੀ ਵਿਚਾਰ ਹੋ ਸਕਦੀ ਹੈ। ਆਪ ਜੀ ਨੂੰ ਬੇਨਤੀ ਹੈ ਕਿ ਆਪ ਜੀ ਕੋਲ ਪੁਰਾਤਨ ਸਿੱਖ ਇਤਿਹਾਸ ਦੀਆਂ ਲਿਖਤ ਰੂਪ ਵਿੱਚ ਜੋ ਪੁਸਤਕਾਂ ਹਨ, ਉਨ੍ਹਾਂ ਨੂੰ [email protected] `ਤੇ ਭੇਜਣ ਦੀ ਕ੍ਰਿਪਾਲਤਾ ਕਰੋ ਜੀ।

ਧੰਨਵਾਦ ਸਹਿਤ

‘ਤੱਤ ਗੁਰਮਤਿ ਪਰਿਵਾਰ’


(23/08/09)
ਬਲਦੇਵ ਸਿੰਘ ਫਿਰੋਜ਼ਪੁਰ

ਬਲਦੇਵ ਸਿੰਘ ਫਿਰੋਜ਼ਪੁਰ

ਸਿੱਖ ਮਾਰਗ ਦੇ ਸਾਰੇ ਪਾਠਕ ਲੇਖਕ ਵੀਰਾਂ ਨੂੰ

ਫਤਹਿ ਬੁਲਾਈ ਪ੍ਰਵਾਨ ਹੋਵੇ ਜੀ,

ਵਾਹਿਗਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।

ਸ: ਸਰਬਜੀਤ ਸਿੰਘ ਜੀ,

ਤੁਹਾਡਾ ਲੇਖ ਨਹੀਂ ਵਾਹਿਗੁਰੂ-ਵਾਹਿਗੁਰੂ ਕਰਨਾਂ “ਨਾਮ ਸਿਮਰਨ” ਨਹੀਂ ਹੈ ਪੜ੍ਹਿਆ। ਪੜ੍ਹ ਕੇ ਮੈਂ ਤਾਂ ਸੱਚਮੁਚ ਹੀ ਜਜ਼ਬਾਤੀ ਹੋ ਗਿਆ ਹਾਂ ਜੀ, ਸ: ਮੱਖਣ ਸਿੰਘ ਜੀ ਬੇਨਤੀ ਹੈ, ਕਿ ਅੱਜ ਮੈਨੂੰ ਆਪਣੇਂ ਦਿਲ ਦੀ ਗੱਲ ਕਹਿਣ ਤੋਂ ਨਾਂ ਰੋਕਨਾਂ ਜੀ “ਪਲੀਜ਼”। ਸ: ਸਰਬਜੀਤ ਸਿੰਘ ਜੀ ਇਹ ਲੇਖ ਲਿਖਣ ਵਾਸਤੇ ਤੁਹਾਡਾ ਕਿਵੇਂ ਅਤੇ ਕਿਹੜੇ ਸ਼ਬਦਾਂ ਵਿੱਚ ਧਨਵਾਦ ਕੀਤਾ ਜਾਵੇ, ਮੈਨੂੰ ਸ਼ਬਦ ਨਹੀਂ ਮਿਲ ਰਹੇ ਜੀ। ਬੱਸ ਇਹੀ ਕਹਿ ਸੱਕਦਾ ਹਾਂ, ਕਿ ਤੁਹਾਡੇ ਲਿਖੇ ਇਸ ਲੇਖ ਦੇ ਇੱਕ ਇੱਕ ਅੱਖਰ ਬਦਲੇ ਤੁਹਾਡਾ ਸੌ ਸੌ ਵਾਰ ਨਹੀ, ਹਜ਼ਾਰ ਹਜ਼ਾਰ ਵਾਰ ਧੰਨਵਾਦ ਹੈ ਜੀ।

ਇਸ ਲੇਖ ਵਿੱਚ ਇੱਕ ਵੀ ਐਸੀ ਲਾਈਨ ਨਹੀਂ ਹੈ, ਜਿਸ ਤੇ ਕੇ ਕਿੰਤੂ ਪ੍ਰੰਤੂ ਜਾਂ ਕਿਸੇ ਵੀ ਤਰਾਂ ਦਾ ਕੋਈ ਤਰਕ ਕੀਤਾ ਜਾ ਸਕੇ। ਸਰਦਾਰ ਸਰਬਜੀਤ ਸਿੰਘ ਜੀਓ, ਕਾਫੀ ਦੇਰ ਪਹਿਲੇ ਮੈਂ ਇੱਕ ਪੱਤਰ ਵਿੱਚ “ਗੁਰਮਤਿ ਅਨੂਸਾਰ ਨਾਮ ਦੀ ਮਹਿਮਾਂ” ਬਾਰੇ ਲਿਖਿਆ ਸੀ, ਉਹ ਲੇਖ ਲਿਖਣ ਦਾ ਮੇਰਾ ਮਕਸਦ, ਸੱਭ ਨੂੰ ਨਾਮ ਦੇ ਮਹੱਤਵ, ਅਤੇ ਸਾਡੇ ਜੀਵਨ ਵਿੱਚ ਨਾਂਮ ਦੀ ਜਰੂਰਤ ਬਾਰੇ ਜਾਗਰੂਕ ਕਰਨਾਂ ਸੀ। ਹੋਰ ਹੋਰ ਤਰਾਂ ਦੇ ਸਵਾਲ ਤਾਂ ਕਾਫੀ ਪੁੱਛੇ ਗਏ, ਪਰ ਕਿਸੇ ਨੇਂ ਵੀ ਇਸ ਗੱਲ ਵਿੱਚ ਦਿਲਚੱਸਪੀ ਨਹੀਂ ਵਿਖਾਈ, ਕਿ ਅਗਰ ਨਾਮ ਦੀ ਏਨੀਂ ਭਾਰੀ ਮਹਿਮਾਂ ਹੈ, ਤਾਂ ਉਹ ਨਾਮ ਕੀ ਹੈ। ਅਗਰ ਕੋਈ ਉਸ ਵਕਤ ਮੈਨੂੰ ਇਹ ਸਵਾਲ ਕਰਦਾ, ਕੇ ਦੱਸੋ ਨਾਮ ਕੀ ਹੈ? ਤਾਂ ਨਿਸਚੇ ਹੀ ਅਗਲੇ ਪੱਤਰ ਵਿੱਚ ਮੈਂ ਇਹੋ ਹੀ ਲਿਖਣਾਂ ਸੀ ਜੋ ਤੁਸਾਂ ਲਿਖਿਆ ਹੈ। ਅਤੇ ਉਸ ਤੋਂ ਬਾਦ, ਉਸ ਤੋਂ ਅਗਲੇ ਪੱਤਰ ਵਿੱਚ ਇਸ ਦਾ ਉੱਤਰ ਦੇਣਾਂ ਸੀ ਕੇ “ਨਾਮ ਕੀ ਹੈ”। ਸੋ ਇਸ ਲੜੀ ਦਾ ਦੂਸਰਾ ਚਰਨ ਤਾਂ ਤੁਸਾਂ ਨੇਂ ਪੂਰਾ ਕਰ ਹੀ ਦਿੱਤਾ ਹੈ। ਆਉ ਇਸੇ ਹੀ ਤਰਾਂ ਆਪਾਂ ਮਿਲ ਕੇ ਇਸ ਲੜੀ ਦਾ ਤੀਸਰਾ ਚਰਨ ਵੀ ਪੂਰਾ ਕਰੀਏ, ਕਿ ਅਸਲ “ਨਾਮ ਕੀ ਹੈ”।

ਇਸ ਲੜੀ ਦੇ ਤੀਸਰੇ ਚਰਨ ਵਿੱਚ “ਨਾਮ ਕੀ ਹੈ”, ਇਸ ਬਾਰੇ ਮੈਂ ਅੱਜ ਇੱਕ ਹੋਰ ਇਸ਼ਾਰਾ ਜਾਂ ਕੁੱਝ ਨੁਕਤੇ ਦੱਸਦਾ ਹਾਂ, ਜਿਸ ਦੀ ਵਿਚਾਰ ਕਰਕੇ ਅਸੀਂ ਨਾਮ ਦੇ ਬਾਰੇ ਵਿੱਚ ਸਚਾਈ ਦੇ ਕਾਫੀ ਨੇੜੇ ਪਹੁੰਚ ਜਾਵਾਂ ਗੇ। ਜਿਵੇਂ ਕਿ ਭਾਈ ਗੁਰਦਾਸ ਜੀ ਦੀ ਵਾਰ ਦੀ ਇੱਕ ਕੜੀ ਵਿੱਚ ਲਿਖਿਆ ਹੈ, “ਵਾਹਿਗੁਰੂ ਗੁਰ ਮੰਤ੍ਰ ਹੈ ਜਪਿ ਹਾਉਮੈਂ ਖੋਈ”। ਕਈ ਵੀਰ ਇਹ ਤਰਕ ਦਿੰਦੇ ਹਨ, ਕਿ ਇਸ ਕੜੀ ਵਿੱਚ ਸਾਫ ਹੀ ਤਾਂ ਲਿਖਿਆ ਹੋਇਆ ਹੈ ਕਿ, ਵਾਹਿਗੁਰੂ ਹੀ ਗੁਰ ਮੰਤਰ ਜਾਂ ਨਾਮ ਹੈ, ਇਸ ਤਰਾਂ ਇਹ “ਵਾਹਿਗੁਰੂ-ਵਾਹਿਗੁਰੂ” ਦਾ ਸਿਮਰਨ ਹੀ ਨਾਮ ਸਿਮਰਨ ਸਮਝਿਆ ਜਾਣ ਲੱਗਾ। ਪਰ ਅਸਲ ਵਿੱਚ ਇਸ ਕੜੀ ਵਿੱਚ ਭਾਈ ਗੁਰਦਾਸ ਜੀ ਨੇਂ ਗੁਰਮੰਤ੍ਰ ਦੀ ਸਿਫਤ ਕੀਤੀ ਹੈ, ਕਿ ਗੁਰੂ ਦਾ ਮੰਤ੍ਰ (ਨਾਮ) ਧੰਨ ਹੈ, ਵਾਹੁ ਵਾਹੁ ਹੈ, ਜਿਸ ਦੇ ਜਪਨ ਨਾਲ ਹਾਉਮੈਂ ਦੂਰ ਹੋ ਜਾਂਦੀ ਹੈ।

ਐਸਾ ਨਹੀਂ ਹੈ ਕੇ ਭਾਈ ਗੁਰਦਾਸ ਜੀ ਨੇਂ ਆਪਣੀਆਂ ਵਾਰਾਂ ਵਿੱਚ ਨਾਮ ਬਾਰੇ ਕੋਈ ਸੰਕੇਤ ਹੀ ਨਹੀਂ ਦਿੱਤਾ। ਜੇ ਭਾਈ ਗੁਰਦਾਸ ਜੀ ਦੀ ਉਸ ਊਪਰ ਵਾਲੀ ਕੜੀ ਤੋਂ “ਵਾਹਿਗੁਰੂ” ਦੇ ਗੁਰਮੰਤਰ ਹੋਣ ਦਾ ਭੁਲੇਖਾ ਲੱਗਦਾ ਹੈ, ਤਾਂ ਅਸਲ ਨਾਮ ਜਾਂ ਗੁਰਮੰਤਰ ਕੀ ਹੈ ਇਸ ਦੀ ਖੋਜ ਵੀ ਅੱਜ ਅਸੀਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਤੋਂ ਹੀ ਸ਼ੁੱਰੂ ਕਰਾਂ ਗੇ।

ਨਿਰੰਕਾਰੁ ਅਕਾਰੁ ਕਰਿ ਏਕੰਕਾਰੁ ਅਪਾਰ ਸਦਾਇਆ॥ (39-2-1)

ਓਅੰਕਾਰੁ ਅਕਾਰੁ ਕਰਿ ਇਕੁ ਕਵਾਉ ਪਸਾਉ ਕਰਾਇਆ॥ (39-2-2)

ਪੰਜ ਤਤ ਪਰਵਾਣੁ ਕਰਿ ਪੰਜ ਮਿਤ੍ਰ ਪੰਜ ਸਤ੍ਰ ਮਿਲਾਇਆ॥ (39-2-3)

ਪੰਜੇ ਤਿਨਿ ਅਸਾਧ ਸਾਧਿ ਸਾਧੁ ਸਦਾਇ ਸਾਧੁ ਬਿਰਦਾਇਆ॥ (39-2-4)

ਪੰਜੇ ਏਕੰਕਾਰ ਲਿਖਿ ਅਗੋਂ ਪਿਛੀਂ ਸਹਸ ਫਲਾਇਆ॥ (39-2-5)

ਪੰਜੇ ਅਖਰ ਪਰਧਾਨ ਕਰਿ ਪਰਮੇਸਰੁ ਹੋਇ ਨਾਉ ਧਰਾਇਆ॥ (39-2-6)

ਸਤਿਗੁਰ ਨਾਨਕ ਦੇਉ ਹੈ ਗੁਰੁ ਅੰਗਦੁ ਅੰਗਹੁਂ ਉਪਜਾਇਆ॥ (39-2-7)

ਅੰਗਦ ਤੇ ਗੁਰੁ ਅਮਰਪਦ ਅੰਮ੍ਰਿਤ ਰਾਮ ਨਾਮੁ ਗੁਰੁ ਭਾਇਆ॥ (39-2-8)

ਰਾਮਦਾਸ ਗੁਰੁ ਅਰਜਨ ਛਾਇਆ॥ 2॥ (39-2-9)

ਵਾਰਾਂ ਦੀ ਇਸ ਪਾਉੜੀ ਵਿੱਚ ਬਿਲਕੁਲ ਸਾਫ ਲਿਖਿਆ ਹੈ, ਕਿ ਪਹਿਲੇ ਉਹ ਮਾਲਕ ਨਿਰੰਕਾਰ (ਨਿਰਾਅਕਾਰ) ਸੀ। ਉਸ ਦਾ ਕੋਈ ਰੂਪ ਨਹੀ ਸੀ, ਫਿਰ ਉਸ ਨੇਂ ਆਪਨਾਂ ਪਹਿਲਾ ਆਕਾਰ ਬਨਾਇਆ ਤੇ “ਏਕੰਕਾਰ” ਬਨਿਆ, ਅਤੇ ਆਪਣੇਂ ਆਪ ਨੂੰ ਆਪਾਰ (ਜਿਸ ਦਾ ਕੋਈ ਅੰਤ ਨਾਂ ਪਾ ਸਕੇ) ਸਦਾਉਣ ਲੱਗਾ, ਭਾਵ ਉਹ ਸੱਚਮੁੱਚ ਹੀ ਅਪਾਰ ਹੈ। ਫਿਰ ਉਸ ਅਪਾਰ ਪੁਰਸ਼ (ਪ੍ਰਭੂ) ਨੇਂ ਆਪਣਾਂ ਇੱਕ ਹੋਰ ਰੂਪ ਬਨਾਇਆ, ਅਤੇ ਉਸ ਰੂਪ ਦਾ ਨਾਂ ਰੱਖਿਆ “ਓਅੰਕਾਰ”। ਫਿਰ ਓਅੰਕਾਰ ਨੇਂ ਅਗੋਂ ਇੱਕ ਹੀ “ਕਵਾਉ” (ਹੁਕਮ) ਦੇ ਨਾਲ ਇਹ ਸਾਰਾ ਹੀ ਪਸਾਰਾ ਕਰ ਦਿੱਤਾ, ਜਿਸ ਨੂੰ ਕਿ ਅਸੀਂ ਸੱਭ ਦੇਖ ਸੁਣ ਰਹੇ ਹਾਂ। ਉਸ ਅਪਾਰ ਪ੍ਰਭੂ ਨੇਂ, ਆਪਣੇਂ ਕੀਤੇ (ਉਪਜਾਏ) ਇਸ ਖੇਲ ਵਿਚੋਂ ਹੀ ਪੰਜ ਵੱਖਰੇ ਵੱਖਰੇ ਏਕੰਕਾਰ ਭਾਵ ਧਨੀਂ (ਮਾਲਕ) ਬਨਾ (ਨਿਯੁਕਤ ਕਰ) ਦਿੱਤੇ ਹਨ। ਅਤੇ ਇਹਨਾਂ ਏਕੰਕਾਰਾਂ ਦੇ ਅਗੇ ਪਿੱਛੇ ਹਜਾਰਾਂ ਹੀ ਹੋਰ ਧਨੀਂ ਬਨਾਕੇ ਪਸਾਰਾ ਏਨਾਂ ਫੈਲਾਅ ਦਿੱਤਾ ਹੈ, ਕੇ ਵੇਖ ਕੇ ਹੈਰਾਨੀਂ ਹੁੰਦੀ ਹੈ। ਅਤੇ ਇਹਨਾਂ ਪੰਜਾਂ ਏਕੰਕਾਰਾਂ ਦੇ ਪੰਜਾਂ ਅੱਖਰਾਂ ਨੂੰ ਪਰਧਾਨ ਬਨਾਕੇ, ਉਹਨਾਂ ਅੱਖਰਾਂ ਨਾਲ ਉਸ ਆਪਾਰ ਪ੍ਰਭੂ ਨੇ ਆਪਣਾਂ (ਪਰਮੇਸ਼ਰ ਦਾ) ਇੱਕ “ਨਾਉ” ਰੱਖ ਦਿੱਤਾ, ਜਾਂ ਰੱਖ ਲਿਆ ਹੋਇਆ ਹੈ। ਸੰਗਤ ਜੀਓ, ਪ੍ਰਭੂ ਦਾ ਉਹ ਨਾਉ ਹੀ “ਨਾਮ” ਹੈ। ਪ੍ਰਮਾਤਮਾਂ ਨੇਂ ਜਿਹੜਾ ਅਪਣਾਂ ਨਾਉ ਆਪ ਰੱਖਿਆ ਹੈ ਜਾਂ ਮੁਕਰਰ ਕੀਤਾ ਹੈ, ਪ੍ਰਭੂ ਦਾ ਉਹ ਨਾਉ ਲੈ ਕੇ ਜੇ ਅਸੀਂ ਉਸ ਨੂੰ ਅਵਾਜ਼ ਮਾਰਾਂ ਗੇ ਤਾਂ ਹੀ ਉਹ ਬੋਲੇਗਾ, ਤਾਂ ਹੀ ਉਹ ਸਾਡੀ ਅਰਦਾਸ ਬੇਨਤੀ ਨੂੰ ਸੁਣੇਂ ਗਾ। ਵਰਨਾਂ ਅੱਲ੍ਹਾ ਅੱਲ੍ਹਾ, ਰਾਮ ਰਾਮ, ਵਾਹਿਗੁਰੂ ਵਾਹਿਗੁਰੂ, ਜਾਂ ਚਾਹੇ ਹੋਰ ਜਿਨੇਂ ਵੀ ਹਜ਼ਾਰਾਂ ਹੀ ਨਾਵਾਂ ਨਾਲ ਦੁਨੀਆਂ ਉਸ ਨੂੰ ਪੁਕਾਰਦੀ ਰਹੇ, ਦੁਖੀ ਹੋ ਕੇ ਭਾਵੇਂ ਕੀਰਨੇਂ ਵੀ ਕਿਉਂ ਨਾਂ ਪਾਉਦੀ ਰਹੇ, ਸਾਡੀ (ਕਿਸੇ ਦੀ ਵੀ) ਫਰਿਆਦ, ਬੇਨਤੀ, ਅਰਦਾਸ ਉਸ ਤੱਕ ਉਨਾਂ ਚਿਰ ਨਹੀਂ ਪਹੁੰਚਦੀ, ਜਿਨਾਂ ਚਿਰ ਕੇ ਅਸੀਂ ਉਸ ਦਾ ਅਸਲੀ ਨਾਉ ਲੈ ਕੇ ਉਸ ਨੂੰ ਨਹੀਂ ਪੁਕਾਰਦੇ। ਜਦੋਂ ਅਸੀਂ ਉਸ ਪਰਮੇਸਰ ਦਾ ਉਹ ਅਸਲੀ ਨਾਉ ਲੈ ਕੇ ਉਸ ਅੱਗੇ ਬੇਨਤੀ ਕਰਾਂ ਗੇ, ਫਿਰ ਉਹ ਸਾਡੀ ਹਰ ਛੋਟੀ ਵੱਡੀ ਅਰਦਾਸ ਨੂੰ ਸੁਣੇਂ ਗਾ। ਅਸਲ ਵਿੱਚ ਤਾਂ ਫਿਰ ਸਾਨੂੰ ਬੋਲ ਕੇ ਅਰਦਾਸ ਕਰਨ ਦੀ ਜਰੂਰਤ ਹੀ ਨਹੀਂ ਰਹਿ ਜਾਵੇਗੀ। ਫਿਰ ਅਸੀਂ ਕਹਾਂਗੇ “ਬਿਨੁ ਬੋਲਿਆ ਸਭੁ ਕਿਛੁ ਜਾਨਦਾ, ਤਿਸੁ ਆਗੈ ਕੀਜੈ ਅਰਦਾਸੁ” (ਬਾਣੀਂ ਦੀ ਇਹ ਕੜੀ ਮੈਂ ਮੁੰਹ ਜੁਬਾਨੀ ਲਿਖੀ ਹੈ ਜੀ ਇਸ ਵਿੱਚ ਕੋਈ ਗਲਤੀ ਹੋਵੇ ਤਾਂ ਮਾਫ ਕਰਨਾਂ ਜੀ)

ਨੋਟ:- ਵਾਰ ਦੀ ਇਸ ਪੌੜੀ ਦੀ ਤੀਸਰੀ ਅਤੇ ਚੌਥੀ ਲਾਈਨ ਦੇ ਅਰਥ ਨਹੀਂ ਕੀਤੇ ਹਨ ਜੀ, ਕਿਉਂ ਕੇ ਇਹਨਾਂ ਦੀ ਇਥੇ ਅਜੇ ਲੋੜ ਨਹੀਂ ਸੀ।

ਸੰਗਤ ਜੀਓ ਪਹਿਲੇ ਇਹਨਾਂ ਗੱਲਾਂ (ਜੋ ਮੈਂ ਇਸ ਪਾਉੜੀ ਦੇ ਅਰਥ ਦੱਸੇ ਹਨ, ਕੀ ਇਹ ਠੀਕ ਹਨ) ਦਾ ਵਿਸ਼ਵਾਸ ਹੋ ਜਾਣ ਤੋਂ ਬਾਦ ਹੀ ਅਸੀਂ ਅਗੇ ਵਿਚਾਰ ਕਰਾਂ ਗੇ, ਕੇ ਉਹ ਅਸਲੀ ਨਾਉ ਜਾਂ ਨਾਮ ਕੀ ਹੈ। ਅਗਰ ਕਿਸੇ ਵੀਰ ਦੇ ਵਿਚਾਰ ਇਹਨਾਂ ਅਰਥਾਂ ਨਾਲੋਂ ਭਿੰਨ ਹੋਣ, ਜਾਂ ਨਾਮ ਬਾਰੇ ਆਪਣੇਂ ਵਿਚਾਰ ਜਾਂ ਰਾਇ ਦੇਣੀਂ ਚਾਹੇ ਜਾਂ ਨਾਮ ਬਾਰੇ ਕੁੱਝ ਪੁੱਛਣਾਂ ਚਾਹੇ, ਤਾਂ ਉਸ ਵੀਰ ਦਾ ਸਵਾਗਤ ਹੈ ਜੀ।

ਸੇਵਕ

ਬਲਦੇਵ ਸਿੰਘ

ਫਿਰੋਜ਼ਪੁਰ


(23/08/09)
ਹਰਮਨਜੀਤ ਸਿੰਘ ਅਕਾਲੀ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ!
ਗੁਰਿੰਦਰ ਸਿੰਘ ਪਾਲ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਕੋਈ ਜੰਗੀ ਜੈਕਾਰਾ ਨਹੀ। ਇਹ ਤਾਂ ਖਾਲਸੇ ਦਾ ਕਿਸੇ ਨੂੰ ਮਿਲਣ ਵੇਲੇ ਦਾ ਨੇਮ ਹੈ। ਇਹ ਪੂਰੀ ਤਰਾਂ ਗੁਰਮਤਿ ਦੇ ਅਨੁਕੂਲ ਹੈ। ਭੰਗਾਣੀ ਦੇ ਜੰਗ ਤੋਂ ਬਾਅਦ ਵਿੱਚ ਜਦੋ ਸਿਖਾਂ ਨੇ ਗੁਰੂ ਜੀ ਨੂੰ ਜਿਤ ਦੀ ਵਧਾਈ ਦਿਤੀ ਤਾਂ ਗੁਰੂ ਜੀ ਨੇ ਕਿਹਾ ਕਿ ਜਿਤ ਮੇਰੀ ਨਹੀ ਵਾਹਿਗੁਰੂ ਦੀ ਹੈ। ਖਾਲਸਾ ਵੀ ਵਾਹਿਗੁਰੂ ਜੀ ਦਾ ਹੈ। ਇੱਕ ਚੰਗੀ ਗੱਲ ਹੈ ਕਿ ਤੁਸੀ ਨਾਮ ਨਾਲ ਜੁੜਨ ਨੂੰ ਮਹਾਨ ਮੰਨਦੇ ਹੋ ਪਰ ਸਿਖ ਧਰਮ ਦੇ ਸ਼ਾਨਦਾਰ ਇਤਿਹਾਸ ਨਾਲ ਵੀ ਜੁੜੋ। ਖਾਲਸੇ ਦਾ ਜੰਗੀ ਜੈਕਾਰਾ ‘(ਜੋ) ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਹੈ’। ਗੁਰਬਾਣੀ ਸਾਨੂੰ ਉਪਦੇਸ ਦਿੰਦੀ ਹੈ। ਸਿਖ ਇਤਿਹਾਸ ਸਾਨੂੰ ਗੁਰਬਾਣੀ ਵਿਚੋਂ ਨਹੀ ਮਿਲਣਾ।
“ਇਹ ਦੱਸਣ ਦੀ ਖੇਚਲ ਕਰਨਾਂ ਕਿ ਗੁਰਬਾਣੀ ਵਿੱਚ ‘ਖੰਡੇ ਦੀ ਪਾਹੁਲ’ ਕਿੱਥੇ ਹੈ? ਦੂਜਾ, ਕੀ ਗੁਰਬਾਣੀ ਵਿੱਚ ਕਿਸੇ ਵੀ ਸੰਸਾਰਕ ਮਰਯਾਦਾ ਦਾ ਸੁਝਾਉ/ਸਮਰਥਨ ਕੀਤਾ ਮਿਲਦਾ ਹੈ? ਤੀਜਾ, ਮਰਯਾਦਾ ਦੇ ਕੀ ਅਰਥ ਹਨ?”
ਉਪਰ ਦਿਤੀਆਂ ਗਈਆਂ ਲਾਈਨਾਂ ਵਿੱਚ ਆਪ ਕੀ ਕਹਿਣਾ ਚਾਹੁੰਦੇ ਹੋ? ਰਹਿਤ ਮਰਯਾਦਾ ਰੱਦ ਕਰ ਰਹੇ ਹੋ? ਖੰਡੇ ਕੀ ਪਾਹੁਲ ਰੱਦ ਕਰ ਰਹੇ ਹੋ? ਕ੍ਰਿਪਾ ਕਰਕੇ ਚੰਗੀ ਤਰਾਂ ਸਮਝਾਉਣ ਦੀ ਖੇਚਲ ਕਰਨੀ। ਰਹਿਤ ਮਰਯਾਦਾ, ਖੰਡੇ ਕੀ ਪਾਹੁਲ, ਪੰਜ ਕਰਾਰ ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਾਰੇ ਆਪਣਾ ਪੱਖ ਸਪਸਟ ਕਰੋ।
ਹੁਣ ਵਾਲੀ ਅਰਦਾਸ ਮਨੁਖਤਾ ਦਾ ਵਿਰੋਧ ਨਹੀ ਕਰਦੀ। ਇਹ ਜਰੂਰ ਹੈ ਕਿ ਇਹ ਪੂਰੀ ਗੁਰਮਤਿ ਦੇ ਅਨੁਕੂਲ ਨਹੀ ਹੈ।
ਬਾਕੀ ਇਹ ਕਹਿਣਾ ਕਿ ਗੁਰਬਾਣੀ ਪੜਨੀ ਜਾਂ ਸੁਨਣੀ ਬ੍ਰਾਹਮਣਵਾਦ ਹੈ, ਇਹ ਗੱਲ ਠੀਕ ਨਹੀ ਹੈ। ਅਸੀ ਇਹ ਕਹਿ ਸਕਦੇ ਹਾਂ ਕਿ ਗੁਰਬਾਣੀ ਪੜਨ ਦੇ ਨਾਲ ਸਮਝਣੀ ਜਿਆਦੀ ਲਾਹੇਵੰਦ ਹੈ। ਸਹਿਜ ਪਾਠ ਸਾਨੂੰ ਗੁਰਬਾਣੀ ਪੜਨ ਲਈ ਉਤਸ਼ਾਹਤ ਕਰਦਾ ਹੈ। ਜਦੋ ਕੋਈ ਸਹਿਜ ਪਾਠ ਕਰਦਾ ਹੈ ਤਾਂ ਗੁਰਬਾਣੀ ਸਮਝ ਪੈਣ ਲੱਗ ਪੈਦੀ ਹੈ ਅਤੇ ਸਾਡਾ ਮਨ ਗੁਰਬਾਣੀ ਨੂੰ ਹੋਰ ਡੂੰਗਈ ਵਿੱਚ ਸਮਝਣ ਲਈ ਪ੍ਰੇਰਤ ਹੁੰਦਾ ਹੈ। ਜੇ ਕੋਈ ਗੁਰਬਾਣੀ ਦਾ ਪਾਠ ਹੀ ਨਾਂ ਕਰੂ ਤਾ ਸਮਜਣ ਵਲ ਧਿਆਨ ਕਿਸ ਤਰਾਂ ਦਿਊ?
ਗੁਰਬਾਣੀ ਫੁਰਮਾਉਂਦੀ ਹੈ:
ਹਰਿ ਅੰਮ੍ਰਿਤ ਬਾਣੀ ਗਾਵੈ॥ ਸਾਧਾ ਕੀ ਧੂਰੀ ਨਾਵੈ॥ ਅਪੁਨਾ ਨਾਮੁ ਆਪੇ ਦੀਆ॥ ਪ੍ਰਭ ਕਰਣਹਾਰ ਰਖਿ ਲੀਆ॥ 3॥ {ਗੁਰੂ ਗ੍ਰੰਥ ਸਾਹਿਬ ਜੀ, ਪੰਨਾ 623}
ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ॥ {ਗੁਰੂ ਗ੍ਰੰਥ ਸਾਹਿਬ ਜੀ, ਪੰਨਾ 305}
ਗੁਰਬਾਣੀ ਗਾਵਹ ਭਾਈ॥ ਓਹ ਸਫਲ ਸਦਾ ਸੁਖਦਾਈ॥ ਨਾਨਕ ਨਾਮੁ ਧਿਆਇਆ॥ ਪੂਰਬਿ ਲਿਖਿਆ ਪਾਇਆ॥ 2॥ 17॥ 81॥ {ਗੁਰੂ ਗ੍ਰੰਥ ਸਾਹਿਬ ਜੀ, ਪੰਨਾ 628}
ਸੰਤ ਜਨਾ ਕਰਿ ਮੇਲੁ ਗੁਰਬਾਣੀ ਗਾਵਾਈਆ ਬਲਿ ਰਾਮ ਜੀਉ॥ {ਗੁਰੂ ਗ੍ਰੰਥ ਸਾਹਿਬ ਜੀ, ਪੰਨਾ 773}
ਅੰਮ੍ਰਿਤ ਬਾਣੀ ਹਰਿ ਹਰਿ ਤੇਰੀ॥ ਸੁਣਿ ਸੁਣਿ ਹੋਵੈ ਪਰਮ ਗਤਿ ਮੇਰੀ॥ ਜਲਨਿ
ਬੁਝੀ ਸੀਤਲੁ ਹੋਇ ਮਨੂਆ ਸਤਿਗੁਰ ਕਾ ਦਰਸਨੁ ਪਾਏ ਜੀਉ॥ 1॥ {ਗੁਰੂ ਗ੍ਰੰਥ ਸਾਹਿਬ ਜੀ, ਪੰਨਾ 103}

ਹਰਮਨਜੀਤ ਸਿੰਘ ਅਕਾਲੀ

*********************
Dr. Gurmukh Singh:
Waheguru Ji Ka Khalsa Waheguru Ji Ki Fateh!
I heard your audios part 7a and 7b. What are you trying to prove in those audios? Are you saying Khanday Kee Pahul never took place? Guru Gobind Singh Ji never gave Khanday Ke Pahul? By rejecting Khanday Kee Pahul, you reject many aspects of the Sikh faith. Rejecting Khanday Kee Pahul will be the first step to destruction of the Khalsa Panth. Khanday Kee Pahul is the initiation to Sikh Dharma. Everything has initiation. If you decide to become a police officer, you have to get initiated and go through the ceremony where you make pledge and vow to adhere to conduct. Khanday Kee Pahul is same thing. A person without Khanday Kee Pahul has no obligation to adhere to any rehat of Guru. A person becomes free to commit bajjar kurehits and other misdemeanours. Any person committing any bajjar kurehit is no longer a Sikh and must retake Pahul to become Sikh again. If there is no Pahul system, a person can one day claim to be Sikh and next day an atheist and next day a Sikh again. E.g. a person could be acting as a Sikh and try to control things in Gurduara. Next day he can be seen smoking and say he isn’t a Sikh. Then the day after that, he can come back to Gurudara and say he is Sikh.
Gurmukh Singh I asked you before too, if you don’t agree to the Khanday Kee Pahul maryada, how did you get the name Singh? Are you a Singh because you are a raajpoot or because 10th Nanak gave us the name Singh during Khanday Kee Pahul ceremony?
You also rejected Rehatnamas, Puratan Granths and Janam Sakhis in entirety. This also isn’t something a true scholar will do. A true scholar will try to extract good from bad. These rehatnamas, puratan granths and janam sakhis supply major portions of our history. A nation without history doesn’t survive very long.
Harmanjit Singh Akali


(21/08/09)
ਹਰਮੀਤ ਸਿੰਘ ਖਾਲਸਾ

ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਹਿ।।

ਵੀਰ ਜੀ ਦਾਸ ਨੂੰ ਜਿਨੀ ਕੁ ਗੁਰਮੱਤ ਦੀ ਸਮਝ ਹੈ ਉਸ ਅਨੁਸਾਰ ਦਾਸ, ਸਰਬਜੀਤ ਸਿੰਘ ਜੀ ਦਵਾਰਾ ਤਿਆਰ ਕਿਤੇ ਗਏ ਅਰਦਾਸ ਦੇ ਖਰੜੇ ਬਾਰੇ ਆਪਣੇ ਵਿਚਾਰ ਲਿੱਖ ਕੇ ਭੇਜ ਰਿਹਾ ਹੈ ਜੀ,

ਪਹਿਲੇ ਪੈਰੇ ਵਿੱਚ ਲਿਖਿਆ ਹੈ, “…ਜਿਸਦੇ ਗੁਣਾਂ ਨੂੰ ਸੱਚਾ ਗਿਆਨ ਬਖਸ਼ਣ ਵਾਲੇ ਗੁਰੂ ਸਦਕਾ ਸਮਝਿਆ ਜਾ ਸਕਦਾ ਹੈ - ਅਜਿਹੇ ਨਿਰਾਕਾਰ ਪਰਮਾਤਮਾ ਨੂੰ ਪ੍ਰਣਾਮ ਹੈ ਇਸ ਵਿੱਚ ਥੋੜਾ ਹੋਰ ਜੋੜ ਕਰ ਕੇ ਇਸ ਨੂੰ ਇਸ ਤਰ੍ਹਾ ਲਿਖਿਆ ਜਾ ਸਕਦਾ ਹੈ, “…ਜਿਸਦੇ ਗੁਣਾਂ ਨੂੰ ਸੱਚਾ ਗਿਆਨ ਬਖਸ਼ਣ ਵਾਲੇ ਗੁਰੂ ਸਦਕਾ ਸਮਝ ਕੇ ਆਪਣੇ ਜੀਵਨ ਵਿੱਚ ਧਾਰਨ ਕਿਤਾ ਜਾ ਸਕਦਾ ਹੈ - ਅਜਿਹੇ ਨਿਰਾਕਾਰ ਪਰਮਾਤਮਾ ਨੂੰ ਪ੍ਰਣਾਮ ਹੈ। ”

ਤੀਸਰੇ ਪੈਰੇ ਵਿੱਚ ਲਿਖਿਆ ਹੈ, “…ਧਾਰਮਕ ਕਾਰਨਾਂ ਕਰਕੇ ਆਪਣੇ ਨਾਲ ਹੋਈ ਬੇਇਨਸਾਫੀ ਨੂੰ ਨਜ਼ਰਅੰਦਾਜ਼ ਕਰਨ ਦੀ ਸਹਿਨਸ਼ੀਲਤਾ ਦਰਸਾਈ….” ਕਿਉਂਕਿ ਆਪਣੇ ਨਾਲ ਹੋਈ ਬੇਇੰਸਾਫੀ ਨੂੰ ਨਜ਼ਰਅੰਦਾਜ ਨਹੀ ਕਿਤਾ ਜਾ ਸਕਦਾ ਬਲਕਿ ਇਸ ਦੇ ਕਾਰਨਾ ਦਾ ਅਧਿਐਨ ਕਰ ਕੇ ਅਗੋਂ ਵਾਸਤੇ ਇਸ ਨੂੰ ਟਾਲਨ ਅਤੇ ਇਸ ਦਾ ਕੋਈ ਸਥਾਈ ਹੱਲ ਲਭਣ ਦੀ ਕੋਸ਼ਿਸ਼ ਕਿਤੀ ਜਾਣੀ ਚਾਹਿਦੀ ਹੈ, ਇਸ ਲਈ ਇਥੇ “ਨਜ਼ਰਅੰਦਾਜ ਕਰਨ” ਸ਼ਬਦ ਦੀ ਥਾਵੇ “ਬਰਦਾਸ਼ ਕਰਨ” ਜਾਂ ਹੋਰ ਵੀ ਕਿਸੇ ਢੁਕਵੇਂ ਸ਼ਬਦ ਦੀ ਵਰਤੋ ਕਿਤੀ ਜਾ ਸਕਦੀ ਹੈ।

ਅਰਦਾਸ ਦਾ ਇਹ ਖਰੜਾ ਪੂਰੀ ਮਾਨਵਤਾ ਦੇ ਸੰਦਰਭ ਵਿੱਚ ਲਿਖਿਆ ਗਿਆ ਹੈ, ਪਰ ਚੌਥੇ ਪੈਰੇ ਵਿੱਚ ਜੋ ਕਰਮ ਕਾਂਡਾ ਦਾ ਜਿਕਰ ਕਿਤਾ ਗਿਆ ਹੈ ਉਹ ਸਿਰਫ ਹਿੰਦੁ ਅਤੇ ਉਨ੍ਹਾ ਦੇ ਪ੍ਰਭਾਵ ਵਿੱਚ ਆਏ ਸਿੱਖ ਹੀ ਕਰਦੇ ਹਨ, ਪਰ ਇਨ੍ਹਾ ਕਰਮਕਾਂਡਾ ਨੂੰ ਮਾਨਵਤਾ ਖਾਸਕਰ ਸਿੱਖਾਂ ਵਿਚੋ ਕਡਣ ਲਈ ਇਨ੍ਹਾ ਦਾ ਜਿਕਰ ਕਰਨਾ ਵੀ ਬਹੁਤ ਜਰੂਰੀ ਹੈ ਇਸ ਲਈ ਇਸ ਨੂੰ ਇਸ ਤਰ੍ਹਾ, ਜਾਂ ਕਿਸੇ ਹੋਰ ਵੀ ਢੁਕਵੇਂ ਢੰਗ ਨਾਲ ਲਿਖਿਆ ਜਾ ਸਕਦਾ ਹੈ, “…ਜਿਨ੍ਹਾਂ ਨੇ ਮੂਰਤੀ-ਪੂਜਾ, ਵਰਤ, ਯੱਗ, ਮੌਲੀਆਂ ਬੰਨ੍ਹਣੀਆਂ, ਤੀਰਥ-ਯਾਤਰਾਵਾਂ, ਤੀਰਥ-ਇਸ਼ਨਾਨ, ਰਸਮੀ ਦਾਨ-ਪੁੰਨ, ਗਿਣਤੀਆਂ ਦੇ ਧਾਰਮਕ ਪਾਠ, ਜਾਦੂ-ਮੰਤਰ, ਟੂਣੇ-ਟਮਾਣਿਆਂ , ਮੜੀ ਮਸਾਣਾ, ਧਾਗੇ ਤਵੀਤਾਂ ਜਾਂ ਹੋਰ ਕਿਸੇ ਤਰ੍ਹਾ ਦੇ ਵੀ ਕਰਮਕਾਂਡਾਂ`(ਇਹ ਇਸ ਲਈ ਕਿਉਂਕਿ ਹੋਰ ਵੀ ਬਹੁਤ ਕਰਮਕਾਂਡ ਹੋਣਗੇ ਜਿਨ੍ਹਾ ਨੂੰ ਬਿਆਨ ਨਹੀ ਕਿਤਾ ਜਾ ਸਕਦਾ) ਦੇ ਵਿਸ਼ਵਾਸ ਨੂੰ ਤਿਆਗਿਆ, ਜਿਨ੍ਹਾਂ ਨੇ ਮਿਥਿਹਾਸਕ ਦੇਵੀ-ਦੇਵਤਿਆਂ ਦੀ ਜਾ ਇੱਕ ਅਕਾਲਪੁਰੱਖ ਤੋਂ ਛੁਟ ਹੋਰ ਕਿਸੇ ਦੀ ਵੀ ਅਰਾਧਨਾ ਕਰਨ ਅਤੇ ਮਨਮਤਿ ਫੈਲਾਉਣ ਵਾਲੇ ਦੇਹਧਾਰੀਆਂ ਦਾ ਸ਼ਰਧਾਲੂ ਬਣਨ ਦੀ ਬਜਾਏ ਗੁਰੂ ਗ੍ਰੰਥ ਸਾਹਿਬ ਰਾਹੀਂ ਸਰਬ-ਵਿਆਪਕ, ਨਿਰਾਕਾਰ ਪਰਮਾਤਮਾ ਦੇ ਗੁਣਾਂ ਦੀ ਅਰਾਧਨਾ ਕੀਤੀ ; ਜਿਨ੍ਹਾਂ ਨੇ ਰੱਬ ਦੀ ਭਗਤੀ ਦੇ ਨਾਂ `ਤੇ ਧਰਮ ਗ੍ਰੰਥਾਂ ਦੇ ਰਸਮੀ ਪਾਠਾਂ ਨੂੰ ਤਿਆਗਿਆ, ਮਾਲਾ ਫੇਰਨ, ਪਰਮਾਤਮਾ ਨੂੰ ਖੁਸ਼ ਕਰਨ ਲਈ ਬਾਰ-ਬਾਰ ਇਕੋ ਲਫ਼ਜ਼ ਰਟਨ ਦੀ ਪਿਰਤ ਨੂੰ ਤਿਆਗਿਆ ; ਜਿਨ੍ਹਾਂ ਨੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਈਰਖਾ, ਫੈਸ਼ਨ-ਪ੍ਰਸਤੀ, ਦਿਖਾਵਾ ਆਦਿਕ ਮਨੁੱਖੀ ਕਮਜ਼ੋਰੀਆਂ `ਤੇ ਕਾਬੂ ਪਾ ਕੇ ਆਪਣੇ ਮਨ ਨੂੰ ਜਿੱਤ ਕੇ ਇੱਕ ਆਦਰਸ਼ਕ ਜੀਵਨ ਜਾਂਚ ਅਪਣਾਈ - ਉਨ੍ਹਾਂ ਸੂਝਵਾਨ ਮਨੁੱਖਾਂ ਦੀ ਸੂਝਬੂਝ ਨੂੰ ਪ੍ਰਣਾਮ ਹੈ।

ਭਾਵੇ ਕਿ ਇਸ ਅਰਦਾਸ ਦੇ ਖਰੜੇ ਵਿੱਚ ਪੂਰੀ ਮਾਨਵਤਾ ਦੀ ਹੀ ਗੱਲ ਕਿਤੀ ਹਈ ਹੈ ਪਰ ਫੇਰ ਵੀ ਪੰਜਵੇਂ ਪੈਰੇ ਵਿੱਚ ਸਿਰਫ ਅਜੋਕੇ ਸਿੱਖ ਸ਼ਹੀਦਾਂ ਦਾ ਹੀ ਜਿਕਰ ਕਿਉਂ ਪੁਰਾਤਨ ਸਿੱਖ ਸ਼ਹਿਦਾਂ ਦਾ ਜਿਕਰ ਵੀ ਹੋਣਾ ਚਾਹਿਦਾ ਹੈ ਇਸ ਨੂੰ ਇਸ ਤਰ੍ਹਾ, ਜਾਂ ਕਿਸੇ ਹੋਰ ਵੀ ਢੁਕਵੇਂ ਢੰਗ ਨਾਲ ਲਿਖਿਆ ਜਾ ਸਕਦਾ ਹੈ, “ਜਿਨ੍ਹਾਂ ਨਿਰਦੋਸ਼ ਇਨਸਾਨਾਂ ਨੇ ਫਿਰਕਾਪ੍ਰਸਤੀ ਦੇ ਜਨੂੰਨ ਕਾਰਨ ਜਾਨ-ਮਾਲ-ਇੱਜ਼ਤ ਦਾ ਨੁਕਸਾਨ ਚੁੱਕਿਆ, ਸੱਚ ਦੇ ਧਰਮ ਦੀ ਖਾਤਰ ਸੀਸ ਦਿਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ, ਵੱਖ-ਵੱਖ ਤਸੀਹੇ ਸਹੇ, ਹੱਕ ਦੇ ਸੰਘਰਸ਼ ਦੌਰਾਨ ਜਾਨਾਂ ਗਵਾਈਆਂ, ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਗਏ, ਗਲਾਂ ਵਿੱਚ ਟਾਇਰ ਪਾ ਕੇ ਸਾੜੇ ਗਏ, ਧਰਮ ਅਸਥਾਨਾਂ ਦੀ ਬਰਬਾਦੀ ਬਰਦਾਸ਼ਤ ਕੀਤੀ ਪਰ ਬਦਲੇ ਦੀ ਅੱਗ ਵਿੱਚ ਨਿਰਦੋਸ਼ ਇਨਸਾਨਾਂ ਨੂੰ ਨੁਕਸਾਨ ਨਹੀਂ ਪੁਚਾਇਆ - ਉਨ੍ਹਾਂ ਸਿਦਕੀ ਮਨੁੱਖਾਂ ਦੇ ਮਹਾਨ ਆਦਰਸ਼ਾਂ ਨੂੰ ਪ੍ਰਣਾਮ ਹੈ ।

ਛੇਵੇਂ ਪੈਰੇ ਵਿੱਚ ਲਿਖਿਆ ਹੈ, “ਸਮੁੱਚੀ ਮਨੁੱਖਤਾ ਵਿੱਚ ਭਾਈਵਾਲਾਤਾ, ਪ੍ਰੇਮ ਤੇ ਰੱਬੀ ਗੁਣਾਂ ਬਾਰੇ ਸੱਚ ਦਾ ਗਿਆਨ ਪ੍ਰਚਾਰਨ ਵਾਲੇ ਸਮੂਹ ਧਰਮ ਅਸਥਾਨਾਂ ਤੇ ਪ੍ਰਚਾਰਕਾਂ ਨੂੰ ਪ੍ਰਣਾਮ ਹੈ । ” ਇਸ ਨੂੰ ਇਸ ਤਰ੍ਹਾ ਲਿਖਿਆ ਜਾ ਸਕਦਾ ਹੈ, “ਸਮੁੱਚੀ ਮਨੁੱਖਤਾ ਵਿੱਚ ਭਾਈਵਾਲਾਤਾ, ਪ੍ਰੇਮ ਤੇ ਰੱਬੀ ਗੁਣਾਂ ਬਾਰੇ ਸੱਚ ਦਾ ਗਿਆਨ ਪ੍ਰਚਾਰਨ ਵਾਲੇ ਸਮੂਹ ਧਰਮ ਅਸਥਾਨਾਂ ਤੇ ਪ੍ਰਚਾਰਕਾਂ ਦੇ ਸੱਚੇ ਸਿਧਾਂਤ ਨੂੰ ਪ੍ਰਣਾਮ ਹੈ । ”

ਸਤਵੇਂ ਪੈਰੇ ਦੀ ਇਸ ਤੁਕ ਨੂੰ, “…ਕਿ ਸਮੁੱਚੀ ਇਨਸਾਨੀਅਤ ਨੂੰ ਸੱਚ ਦੇ ਗਿਆਨ ਦੀ ਸੋਝੀ; ਅੰਧ-ਵਿਸ਼ਵਾਸਾਂ, ਧਾਰਮਕ ਸਮਝੇ ਜਾਂਦੇ ਕਰਮ-ਕਾਂਡਾਂ, ਆਤਮਕ ਵਿਕਾਰਾਂ ਤੋਂ ਮੁਕਤੀ ਪ੍ਰਾਪਤ ਹੋਵੇ ਜੀ… ”, ਇਸ ਨੂੰ ਇਸ ਤਰ੍ਹਾ ਲਿਖਿਆ ਜਾ ਸਕਦਾ ਹੈ, “…ਕਿ ਸਮੁੱਚੀ ਇਨਸਾਨੀਅਤ ਨੂੰ ਸੱਚ ਦੇ ਗਿਆਨ ਦੀ ਸੋਝੀ ਬਖਸ਼ੋ, ਅੰਧ ਵਿਸ਼ਵਾਸ਼ਾਂ ਤੇ ਧਾਰਮਕ ਸਮਝੇ ਜਾਂਦੇ ਕਰਮਕਾਂਡਾ ਤੋਂ ਛੁਟਕਾਰਾ ਬਖਸ਼ੋ, ਅਤੇ ਆਤਮਕ ਵਿਕਾਰ ਕਾਬੁ ਵਿੱਚ ਆ ਜਾਣ ਐਸਾ ਸੱਚ ਦਾ ਗਿਆਨ ਬਖਸ਼ੋ ਜੀ …”

ਅਗੇ ਲਿਖਿਆ ਹੈ ਕਿ, “ ਹੇ ਅਕਾਲ ਪੁਰਖ, ਸਮੁੱਚੀ ਇਨਸਾਨੀਅਤ ਦੇ ਸਹਾਈ ਦਾਤਾਰ ਜੀਉ! ਆਪ ਜੀ ਨੂੰ ਹਾਜ਼ਰ-ਨਾਜ਼ਰ ਮਹਿਸੂਸ ਕਰਦਿਆਂ ਆਪ ਅੱਗੇ ਅਰਦਾਸ ਹੈ ਜੀ … …

(ਇੱਥੇ ਜਿਸ ਕਾਰਜ ਵਾਸਤੇ ਅਰਦਾਸ ਕੀਤੀ ਜਾ ਰਹੀ ਹੈ, ਉਸਦਾ ਜ਼ਿਕਰ ਕਰੋ ਜੀ।) ”

ਪਰ ਉਪਰੋਕਤ ਲਿਖੀ ਹੋਈ ਗੱਲ, ਦਾਸ ਨੂੰ ਜਿਨੀ ਕੁ ਗੁਰਮੱਤ ਦੀ ਸਮਝ ਹੈ, ਉਸ ਅਨੁਸਾਰ ਗੁਰਮੱਤ ਨਾਲ ਮੇਲ ਨਹੀ ਖਾਂਦੀ ਕਿਉਂਕਿ ਗੁਰਮੱਤ ਇਨਸਾਨ ਨੂੰ ਕੁਦਰਤੀ ਨਿਯਮਾਂ ਅਨੁਸਾਰ ਚਲਣਾ ਸਿਖਾਉਂਦੀ ਹੈ, ਅਤੇ ਇਹ ਸੋਚਣਾ ਕਿ ਅਰਦਾਸ ਕਰਣ ਨਾਲ ਜਾਂ ਕਿਸੇ ਕੋਲੋਂ ਕਰਵਾਉਣ ਨਾਲ ਕੋਈ ਕੁਦਰਤੀ ਨਿਯਮਾਂ ਤੋਂ ਉਲਟ ਗੱਲ ਹੋ ਜਾਵੇਗੀ ਅਤੇ ਕੋਈ ਵੀ ਦੁਨਿਆਵੀ ਕਾਰਜ ਸਹੀ ਅਤੇ ਠੀਕ ਠਾਕ ਹੋ ਜਾਵੇਗਾ, ਇਹ ਗੁਰਮੱਤ ਨਹੀ, ਹਾਂ ਜੇ ਅਰਦਾਸ ਆਪਣੇ ਵਿਕਾਰੀ ਅਤੇ ਕੂੜ ਨਾਲ ਭਰੇ ਮਨ ਨੂੰ ਠੀਕ ਕਰਨ ਵਾਸਤੇ ਅਤੇ ਚੰਗੇ ਗੁਣਾ ਵਾਸਤੇ ਕਿਤੀ ਜਾਂਦੀ ਹੈ ਤਾਂ ਠੀਕ ਹੈ।

ਅਖਿਰਲੇ ਪੈਰੇ ਵਿਚ, “…ਸੰਪੂਰਨ ਸ੍ਰਿਸ਼ਟੀ ਵਿੱਚ ਸੱਚ ਦਾ ਬੋਲਬਾਲਾ ਹੋਵੇ, ਮਨਮਤਿ ਦਾ ਖ਼ਾਤਮਾ ਹੋਵੇ। ” ਇਸ ਨੂੰ ਇਸ ਤਰ੍ਹਾ ਲਿਖਿਆ ਜਾ ਸਕਦਾ ਹੈ, “…ਸੰਪੂਰਨ ਸ੍ਰਿਸ਼ਟੀ ਵਿੱਚ ਸੱਚ ਦਾ ਬੋਲਬਾਲਾ ਹੋਵੇ, ਮਨਮਤਿ ਦਾ ਖ਼ਾਤਮਾ ਹੋਵੇ ਅਤੇ ਸਰਬੱਤ ਦਾ ਭਲਾ ਹੋਵੇ”।

ਭੁੱਲ ਚੁੱਕ ਲਈ ਖਿਮਾਂ ਦਾ ਜਾਚਕ ਹਾਂ ਜੀ।

ਹਰਮੀਤ ਸਿੰਘ ਖਾਲਸਾ


(21/08/09)
ਜਸਬੀਰ ਸਿੰਘ (ਕੈਲਗਰੀ)

ਸਿੱਖ ਮਾਰਗ ਦੇ ਪਾਠਕ ਸੱਜਣੋਂ!
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।

ਗੁਰਮਤ ਰਹਿਤ ਮਰਿਆਦਾ ਬਨਾਉਣ ਸਮੇਂ ਇਹ ਗੱਲ ਵੀ ਧਿਆਨ ਰੱਖਣ ਵਾਲ਼ੀ ਹੈ ਕਿ:
ਬ੍ਰਹਮਣੀ ਮੱਤ ਵਿੱਚ ਕੁਦਰਤ ਦੀ ਹਰ ਕਿਸਮ ਦੀ ਸ਼ਕਤੀ ਨੂੰ ਦੇਵਤਾ ਸਮਝ ਕੇ ਉਸ ਨੂੰ ਪਰਮਾਤਮਾ ਦੀ ਤਰ੍ਹਾਂ ਪੂਜਿਆ ਜਾਂਦਾ ਹੈ/ਸੀ। ਅਤੇ ਮਾਰਕਸ-ਵਾਦ/ਕਮਿਊਨਿਜ਼ਮ ਐਸੀ ਵਿਚਾਰਧਾਰਾ ਹੈ ਕਿ ਉਸ ਮੁਤਾਬਕ ਕੁਦਰਤ ਦੀਆਂ ਸਭ ਸ਼ਕਤੀਆਂ, ਆਪਣੇ ਵਿਗਿਆਨਕ ਗੁਣਾਂ ਅਨੁਸਾਰ ਆਪਣੇ ਆਪ ਕੰਮ ਕਰ ਰਹੀਆਂ ਹਨ। ਇਸ ਵਿੱਚ ਕਿਸੇ ਪਰਮਾਤਮਾ ਦਾ ਕੋਈ ਦਖ਼ਲ ਨਹੀਂ ਹੈ। ਅਰਥਾਤ ਪਰਮਾਤਮਾ ਦੀ ਕੋਈ ਹੋਂਦ ਮਾਰਕਸ ਵਾਦੀ ਨਹੀਂ ਮੰਨਦੇ। ਪਰ ਗੁਰਮਤ ਇਨ੍ਹਾਂ ਦੋਨਾਂ ਵਿਚਾਰਧਾਰਾਵਾਂ ਤੋਂ ਵਖਰੀ ਅਤੇ ਨਿਵੇਕਲੀ ਹੈ। ਗੁਰਮਤ ਅਨੁਸਾਰ ਕੁਦਰਤ ਦੀਆਂ ਸਾਰੀਆਂ ਸ਼ਕਤੀਆਂ ਆਪਣੇ ਨਿਯਮਾਂ ਅਨੁਸਾਰ ਆਪੇ ਕੰਮ ਕਰ ਤਾਂ ਰਹੀਆਂ ਹਨ, ਕੋਈ ਵੱਖ ਵੱਖ ਦੇਵਤੇ ਇਨ੍ਹਾਂ ਸ਼ਕਤੀਆਂ ਨੂੰ ਨਹੀਂ ਚਲਾ ਰਹੇ। ਪਰ ਇਹ ਕੁਦਰਤ ਦੇ ਨਿਯਮ ਆਪਣੇ ਆਪ ਹੋਂਦ ਵਿੱਚ ਨਹੀਂ ਆਏ। ਇਨ੍ਹਾਂ ਨਿਯਮਾਂ ਨੂੰ ਬਨਾਉਣ ਵਾਲੀ ਕੋਈ ਇੱਕ ਸ਼ਕਤੀ ਹੈ। ਜਿਸ ਨੂੰ ਗੁਰਮਤ ਅਨੁਸਾਰ ਪਰਮਾਤਮਾ ਕਿਹਾ ਗਿਆ ਹੈ। “ਦੂਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ॥ (463)।
ਕਮਿਊਨਿਸਟ ਪਰਮਾਤਮਾ ਦੀ ਹੋਂਦ ਨੂੰ ਨਹੀਂ ਮੰਨਦੇ ਪਰ ਸਿੱਖੀ ਵਿੱਚ ਘੁਸ-ਪੈਠ ਕਰਨ ਦੇ ਇਰਾਦੇ ਨਾਲ, ਉਪਰੋਂ ਉਪਰੋਂ ਪਰਮਾਤਮਾ ਦੀ ਹੋਂਦ ਨੂੰ ਮੰਨਣ ਦੀ ਗੱਲ ਤਾਂ ਕਰਦੇ ਹਨ ਪਰ ਅਸਲ ਵਿੱਚ ਹੌਲ਼ੀ ਹੌਲ਼ੀ ਪਰਮਾਤਮਾ ਦੀ ਹੋਂਦ ਤੋਂ ਮੁਨਕਰ ਕਰਵਾਉਣ ਵਾਲ਼ੇ ਰਸਤੇ ਤੇ ਚੱਲ ਰਹੇ ਹਨ। ਸੋ ਸਭ ਨੂੰ ਏਸ ਗੱਲੋਂ ਵੀ ਸੁਚੇਤ ਰਹਿਣ ਦੀ ਜ਼ਰੂਰਤ ਹੈ ਕਿ ਬਣ ਰਹੀ ਰਹਿਤ ਮਰਿਆਦਾ ਵਿੱਚ ਕਿਸੇ ਐਸੀ ਗੱਲ ਦਾ ਜ਼ਿਕਰ ਨਾ ਹੋ ਜਾਵੇ ਜੋ ਓਪਰੀ ਨਜ਼ਰੇ ਤਾਂ ਪਰਮਾਤਮਾ ਦੀ ਹੋਂਦ ਨੂੰ ਮੰਨਣ ਵਾਲ਼ੀ ਲੱਗੇ, ਪਰ ਅਸਲ ਵਿੱਚ ਹੋਵੇ ਇਸ ਦੇ ਉਲਟ।
ਗੁਰਮਖੀ/ਪੰਜਾਬੀ ਸਿੱਖਣ ਦੀ ਗੱਲ ਬਾਰੇ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਹਾਂ ਕਿ ਪੰਜਾਬੀ ਨੂੰ ਖ਼ਤਮ ਕਰਨ ਲਈ ਤਾਂ ਆਰ ਐਸ ਐਸ ਅਤੇ ਸਰਕਾਰੀ ਮਸ਼ੀਨਰੀ ਪਹਿਲਾਂ ਹੀ ਆਪਣਾ ਪੂਰਾ ਜ਼ੋਰ ਲਗਾ ਰਹੀ ਹੈ। ਅਤੇ ਪੰਜਾਬੀ ਹੁਣ ਖ਼ਤਮ ਹੋਣ ਦੇ ਕਗਾਰ ਤੇ ਹੀ ਪਹੁੰਚੀ ਹੋਈ ਸਮਝਣੀ ਚਾਹੀਦੀ ਹੈ। ਹੁਣ ਤਾਂ ਇਸ ਨੂੰ ਬਚਾਉਣ ਦੇ ਉਪਰਾਲੇ ਬਾਰੇ ਸੋਚਣ ਦੀ ਜ਼ਰੂਰਤ ਹੈ। ਇਹ ਯਾਦ ਰੱਖਣਾ ਚਾਹੀਦਾ ਹੈ ਕਿ ਆਪਾਂ ਜਾਂ ਆਪਣੀਆਂ ਆਉਣ ਵਾਲ਼ੀਆਂ ਪੀੜ੍ਹੀਆਂ ਨੂੰ ਜੇ ਗੁਰਮੁਖੀ/ਪੰਜਾਬੀ ਨਹੀਂ ਆਉਂਦੀ ਹੋਵੇਗੀ ਤਾਂ ਆਪਾਂ ਗੁਰੂ ਗ੍ਰੰਥ ਸਾਹਿਬ ਨਾਲੋਂ/ਗੁਰਮਤ ਵਿਚਾਰਧਾਰਾ ਨਾਲ਼ੋਂ ਛੇਤੀ ਹੀ ਟੁੱਟ ਜਾਵਾਂਗੇ।
ਨਵੀਂ ਬਣ ਰਹੀ ਅਰਦਾਸ ਬਾਰੇ: ਜੇ ਅਰਦਾਸ ਵਿੱਚ ਗੁਰੂ ਸਾਹਿਬਾਂ ਦਾ ਨਾਮ ਨਹੀਂ ਲਿਆ ਜਾਵੇਗਾ ਤਾਂ ਗੁਰੂ ਸਾਹਿਬਾਂ ਬਾਰੇ ਵੀ ਆਉਣ ਵਾਲ਼ੀਆਂ ਪੀੜ੍ਹੀਆਂ ਜਲਦੀ ਹੀ ਭੁੱਲ ਜਾਣ ਗੀਆਂ। ਆਉਣ ਵਾਲ਼ੀਆਂ ਪੀੜ੍ਹੀਆਂ ਵਿੱਚ, ਜੇ ਕਿਸੇ ਨੂੰ ਇਤਿਹਾਸ/ਗੁਰ-ਇਤਿਹਾਸ ਬਾਰੇ ਦਿਲ-ਚਸਪੀ ਹੋਵੇਗੀ ਉਸੇ ਨੂੰ ਗੁਰੂ ਸਾਹਿਬਾਂ ਦੇ ਨਾਮ ਯਾਦ ਰਹਿਣ ਗੇ। ਰਹੀ ਗੱਲ ਭਗਤਾਂ ਅਤੇ ਭੱਟਾਂ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੋਣ ਬਾਰੇ ਅਤੇ ਅਰਦਾਸ ਵਿੱਚ ਗੁਰੂ ਸਾਹਿਬਾਂ ਦੇ ਬਰਾਬਰ ਨਾਮ ਉਚਾਰਣ ਬਾਰੇ। ਸਿੱਖ ਮੱਤ ਗੁਰੂ ਨਾਨਕ ਦੇਵ ਜੀ ਨੇ ਚਲਾਇਆ ਹੈ। ਅਰਥਾਤ ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਹੋਇਆ। ਬਾਕੀ ਸਾਰੇ ਭਗਤ ਗੁਰੂ ਸਾਹਿਬਾਂ ਤੋਂ ਪਹਿਲਾਂ ਹੋ ਚੁੱਕੇ ਸਨ। ਗੁਰੂ ਨਾਨਕ ਦੇਵ ਜੀ ਨੇ ਪੈਂਡੇ ਝਾਗ ਕੇ ਗੁਰਮਤ ਵਿਚਾਰਧਾਰਾ ਦੇ ਅਨੁਕੂਲ ਸੰਤਾਂ ਭਗਤਾਂ ਦੀ ਬਾਣੀ ਇਕੱਠੀ ਜਰੂਰ ਕੀਤੀ ਸੀ। ਪਰ ਐਸਾ ਕਿਤੇ ਕੋਈ ਸੰਕੇਤ ਨਹੀਂ ਮਿਲਦਾ ਕਿ ਗੁਰੂ ਸਾਹਿਬਾਂ ਦੇ ਸਮੇਂ ਭਗਤਾਂ ਨੂੰ ‘ਗੁਰੂ’ ਕਹਿ ਕੇ ਸੰਬੋਧਨ ਕੀਤਾ ਜਾਂਦਾ ਸੀ। ਭੱਟ ਜੋ ਕਿ ਗੁਰੂ ਸਾਹਿਬਾਂ ਦੇ ਸਮ-ਕਾਲੀ ਹੀ ਸਨ, ਉਨ੍ਹਾਂ ਦੀ ਬਾਣੀ ਨੂੰ ਵੀ ਬੇਸ਼ਕ ਗੁਰੂ ਗ੍ਰੰਥ ਸਾਹਿਬ ਵਿੱਚ ਸਥਾਨ ਦਿੱਤਾ ਗਿਆ ਹੈ। ਪਰ ਉਹ ਵੀ ਗੁਰੂ ਸਾਹਿਬਾਂ ਦੇ ਸਿੱਖ ਹੋਏ ਹਨ। ਉਨਾਂ ਨੂੰ ਵੀ ਗੁਰੂ ਕਹਿ ਕੇ ਸੰਬੋਧਨ ਕਰਨ ਦਾ ਸਵਾਲ ਪੈਦਾ ਨਹੀਂ ਹੁੰਦਾ। ਬੇਸ਼ਕ ਗੁਰਮਤ ਵਿਚਾਰਧਾਰਾ ਅਨੁਸਾਰ ਦੇਹਧਾਰੀ ਗੁਰੂ ਨੂੰ ਕੋਈ ਮਾਨਤਾ ਨਹੀਂ ਹੈ, ਗੁਰੂ ਸਾਹਿਬਾਂ ਦੇ ਸਮੇਂ ਵੀ ਨਹੀਂ ਸੀ। ਪਰ ਉਨ੍ਹਾਂ ਨੂੰ ਉਨ੍ਹਾਂ ਦੇ ਸਿੱਖ ਗੁਰੂ ਕਹਿ ਕੇ ਹੀ ਸੰਬੋਧਨ ਕਰਿਆ ਕਰਦੇ ਸਨ, ਇਸ ਬਾਰੇ ਭੱਟਾਂ ਅਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਤੋਂ ਸੰਕੇਤ ਮਿਲਦੇ ਹਨ। ਸੋ ਗੁਰੂ ਨਾਨਕ ਦੇਵ ਜੀ ਅਤੇ ਹੋਰ ਗੁਰੂ ਸਾਹਿਬਾਂ ਨੂੰ ਗੁਰੂ ਸ਼ਬਦ ਨਾਲ ਹੀ ਸੰਬੋਧਨ ਕੀਤਾ ਜਾਂਦਾ ਸੀ। ਜੇ ਗੁਰੂ ਗੋਬਿੰਦ ਸਿੰਘ ਜੀ ਨੇ ਵਸੀਅਤ ਕਰ ਕੇ ਅੱਗੋਂ ਦੇਹ ਰੂਪ ਵਿੱਚ ਗੁਰੂ ਪ੍ਰਥਾ ਖ਼ਤਮ ਕਰਕੇ, ਅੱਗੋਂ ਕਿਸੇ ਕਿਸਮ ਦੀ ਅਗਵਾਈ ਲੈਣ ਲਈ ਗੁਰੂ ਗ੍ਰੰਥ ਸਹਿਬ ਦੇ ਲੜ ਲਗਾਇਆ ਹੈ ਤਾਂ ਇਸ ਨਾਲ ਉਨ੍ਹਾਂ ਦਾ ਉਹ ਪਹਿਲਾਂ ਵਾਲ਼ਾ ਦਰਜਾ ਖ਼ਤਮ ਨਹੀਂ ਹੋ ਜਾਂਦਾ। ਜੇ ਕੋਈ ਪਿਤਾ ਆਪਣੇ ਪੁੱਤਰ ਦੇ ਨਾਮ ਵਸੀਅਤ ਕਰ ਦੇਵੇ ਤਾਂ ਉਸ ਦਾ ਪਿਤਾ ਵਾਲ਼ਾ ਦਰਜਾ ਤਾਂ ਖ਼ਤਮ ਨਹੀਂ ਹੋ ਜਾਂਦਾ। ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਆਪਾਂ ਗੁਰੂ ਮੰਨਦੇ ਹਾਂ, ਅਤੇ ਭਗਤਾਂ ਅਤੇ ਭੱਟਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਤਾਂ ਉਨ੍ਹਾਂ ਨੂੰ ਗੁਰੂ ਵਾਲ਼ੇ ਸਤਿਕਾਰ ਦਾ ਦਰਜਾ ਤਾਂ ਆਪੇ ਮਿਲ਼ ਹੀ ਜਾਂਦਾ ਹੈ। ਅਰਦਾਸ ਵਿੱਚ ਭੱਟਾਂ ਅਤੇ ਭਗਤਾਂ ਦਾ ਵੱਖਰੇ ਤੌਰ ਤੇ ਜ਼ਿਕਰ ਕਰਨ ਦੀ ਕੋਈ ਖਾਸ ਜਰੂਰਤ ਨਹੀਂ ਰਹਿ ਜਾਂਦੀ।
ਰਹੀ ਗੱਲ ਗੁਰੂ ਦਸ ਜਾਂ ਗਿਆਰਾਂ ਜਾਂ ਇੱਕ ਹੋਣ ਦੀ, ਜਿਨ੍ਹਾਂ ਦੁਆਰਾ ਗਿਆਨ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੋ ਕੇ ਸਾਡੇ ਤੱਕ ਪਹੁੰਚਿਆ ਜਦੋਂ ਇਸ ਬਾਰੇ ਕੋਈ ਜ਼ਿਕਰ ਹੋਵੇਗਾ ਤਾਂ ਸਰੀਰਕ ਤੌਰ ਤੇ ਦਸ ਗੁਰੂ ਸਾਹਿਬ ਹੀ ਹੋਏ ਹਨ। ਪਰ ਉਹੀ ਜੋਤ ਅਤੇ ਉਹੀ ਜੁਗਤ ਜਦੋਂ ਗਿਆਨ ਰੂਪ ਵਿੱਚ ਐਸ ਵੇਲ਼ੇ ਸਾਡੇ ਕੋਲ਼ ਮੌਜੂਦ ਹੈ ਉਹ ਇੱਕ ਗੁਰੂ “ਗੁਰੂ ਗ੍ਰੰਥ ਸਾਹਿਬ” ਹੀ ਹੈ। ਧੰਨਵਾਦ ਸਹਿਤ ਭੁਲ ਚੁਕ ਲਈ ਖ਼ਿਮਾ ਦਾ ਜਾਚਕ।
ਜਸਬੀਰ ਸਿੰਘ (ਕੈਲਗਰੀ)


(21/08/09)
‘ਤੱਤ ਗੁਰਮਤਿ ਪਰਿਵਾਰ’

ਸੰਪਾਦਕ: ਸ. ਮੱਖਣ ਸਿੰਘ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਜੋ ਆਪ ਜੀ ਨੇ ‘ਤੱਤ ਗੁਰਮਤਿ ਪਰਿਵਾਰ’ ਦੇ ਲੇਖਾਂ ਦਾ ਇੱਕ ਵੱਖਰਾ ਕਾਲਮ ਬਣਾ ਦਿੱਤਾ ਹੈ, ਉਸ ਲਈ ‘ਤੱਤ ਗੁਰਮਤਿ ਪਰਿਵਾਰ’ ਆਪ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਹੈ। ‘ਸਿੱਖ ਮਾਰਗ’ ਦੇ ਕਈ ਪਾਠਕਾਂ ਨੂੰ ‘ਤੱਤ ਗੁਰਮਤਿ ਪਰਿਵਾਰ’ ਦੇ ਪ੍ਰਬੰਧਕਾਂ ਅਤੇ ਇਸ ਦੇ ਢਾਂਚੇ ਦੀ ਮੁੱਢਲੀ ਜਾਣਕਾਰੀ ਵੱਜੋਂ ਕਈ ਸ਼ੰਕੇ ਹਨ, ਜੋ ਸਹੀ ਵੀ ਹਨ। ਜਦ ਕਿ ਆਪ ਜੀ ‘ਤੱਤ ਗੁਰਮਤਿ ਪਰਿਵਾਰ’ ਦੀ ਮੁੱਢਲੀ ਜਾਣਕਾਰੀ ਦਿੰਦਾ ਇੱਕ ਲੇਖ ‘ਤੱਤ ਗੁਰਮਤਿ ਪਰਿਵਾਰ’ ‘ਸ. ਰਵਿੰਦਰ ਸਿੰਘ ਪਿੰਜੋਰ’ ਦੇ ਨਾਂ ਹੇਠ ਛਾਪ ਚੁੱਕੇ ਹੋ। ਜੋ ਕਿ ‘ਲੇਖ ਲੜੀ ਦੂਜੀ’ ਵਿੱਚ ‘ਦਸ ਲੇਖਾਂ ਤੋਂ ਘੱਟ ਸਾਂਝੇ ਲੇਖ’ ਕਾਲਮ ਵਿੱਚ ਮੌਜੂਦ ਹੈ। ਇਸ ਵਿੱਚ ‘ਤੱਤ ਗੁਰਮਤਿ ਪਰਿਵਾਰ’ ਦਾ ਜੋ ਪਤਾ ਦਿੱਤਾ ਗਿਆ ਸੀ ਉਹ ਦਰੁਸਤ ਨਹੀਂ ਹੈ।
ਇਸ ਲਈ ਆਪ ਜੀ ਨੂੰ ਬੇਨਤੀ ਹੈ ਕਿ ਜੇ ਆਪ ਜੀ ਠੀਕ ਸਮਝੋ ਤਾਂ ਸੋਧ ਕੇ ਦਰੁਸਤ ਕੀਤੇ ਹੋਏ ਪਤੇ ਵਾਲਾ ਹੇਠ ਲਿਖਿਆ ਲੇਖ ‘ਤੱਤ ਗੁਰਮਤਿ ਪਰਿਵਾਰ ਦੀ ਮੁੱਢਲੀ ਜਾਣਕਾਰੀ’ ਵੱਜੋਂ ਦੁਬਾਰਾ ‘ਤੱਤ ਗੁਰਮਤਿ ਪਰਿਵਾਰ’ ਦੇ ਨਾਂ ਹੇਠ ‘ਤੱਤ ਗੁਰਮਤਿ ਪਰਿਵਾਰ’ ਦੇ ਕਾਲਮ ਵਿੱਚ ਮੁਢੱਲੇ ਲੇਖ ਵੱਜੋਂ ਛਾਪ ਸਕਦੇ ਹੋ ਅਤੇ ਪਹਿਲੇ ਵਾਲਾ ‘ਸ. ਰਵਿੰਦਰ ਸਿੰਘ ਪਿੰਜੋਰ’ ਦੇ ਨਾਂ ਹੇਠ ਛੱਪਿਆ ਲੇਖ ਉੱਥੋਂ ਹਟਾ ਸਕਦੇ ਹੋ।
ਧੰਨਵਾਦ ਸਹਿਤ
‘ਤੱਤ ਗੁਰਮਤਿ ਪਰਿਵਾਰ’


(21/08/09)
ਡਾ: ਗੁਰਮੁਖ ਸਿੰਘ

Dear Sardar Randeep Singh Brampton Ji,

You have heard only chapter 7a and 7b of my audio book.
Kindly hear the whole book. I hope you will come to the same conclusions as I have drawn.
You are also requested to read my letter to all contributors to Sikhmarg given under date 20/8/2009. That will clarify many doubts.

Dr Gurmukh Singh


(21/08/09)
ਤਰਲੋਚਨ ਸਿੰਘ (ਫਿਜਿਕਸ)

ਤਰਲੋਚਨ ਸਿੰਘ (ਫਿਜਿਕਸ)

ਸਿੱਖ ਮਾਰਗ ਦੇ ਪਾਠਕ ਸਜਣੋ

ਵਾਹਿਗੁਰੂ ਜੀ ਕਾ ਖਾਲਸਾ॥

ਵਾਹਿਗੁਰੂ ਜੀ ਕੀ ਫਤਿਹ॥

ਅਰਦਾਸ ਦੀ ਚਰਚਾ ਹੋ ਰਹੀ ਹੈ, ਇਹ ਕਿਹੋ ਜਿਹੀ ਹੋਵੇ? ਇਸ ਦੇ ਬੋਲ ਕੀ ਹੋਣ? ਕੀ ਇਨਸਾਨ ਆਪਣੇ ਸ਼ਬਦਾਂ ਨਾਲ ਰੱਬ ਨੂੰ ਖੁਸ਼ ਕਰ ਸਕਦੈ? ਜਦੋਂ ਕਿ ਉਹ ਅਨੰਤ ਹੈ ਤੇ ਅਸੀਂ ਜੀਰੋ। ਸਾਡਾ ਵਜੂਦ ਹੀ ਕੀ ਹੈ? ਉਸ ਸਾਹਮਣੇ ਅਸੀਂ ਕੁੱਝ ਵੀ ਨਹੀਂ। ਜਦੋਂ ਸਾਡਾ ਆਪਣਾ ਵਜੂਦ ਹੀ ਕੁੱਝ ਨਹੀਂ ਤਾਂ ਸਾਡੇ ਸਬਦ ਕਿਥੇ ਠਹਿਰਨਗੇ। ਫਿਰ ਉਹ ਸਾਡੇ ਸ਼ਬਦਾਂ ਨਾਲ ਕਿਵੇਂ ਖੁਸ਼ ਹੋਏਗਾ? ਇਸ ਵੈਬ-ਸਾਈਟ ਨਾਲ ਸਬੰਧਿਤ ਜਿਆਦਾ ਵੀਰਾਂ ਦਾ ਇਹ ਮੰਨਣਾ ਹੈ ਕਿ ਜਿਹੋ ਜਿਹਾ ਸਾਡਾ ਜੀਵਨ ਹੁੰਦਾ ਹੈ, ਸਾਡੀ ਕਰਨੀ ਹੁੰਦੀ ਹੈ, ਉਹੋ ਜਿਹਾ ਹੀ ਸਾਨੂੰ ਨਸੀਬ ਹੁੰਦਾ ਹੈ, ਜੇ ਇਹ ਮੰਨਣਾ ਹੈ ਤਾਂ ਫਿਰ ਅਰਦਾਸ ਦੀ ਲੋੜ ਕਿਉਂ? ਜੇ ਤੁਹਾਡੇ ਮੁਤਾਬਿਕ ਦੋ ਅਤੇ ਦੋ ਰਲ ਕੇ ਚਾਰ ਹੁੰਦੇ ਹਨ ਤਾਂ ਫਿਰ ਰੱਬ ਦੀ ਖੁਸ਼ਾਮਦ ਕਿਉਂ? (ਮੇਰੇ ਮੁਤਾਬਿਕ ਤਾਂ ਵੀਰੋ ਦੋ ਅਤੇ ਦੋ ਕਦੀ ਕਦੀ ਦੋ ਕਰੋੜ ਵੀ ਹੋ ਜਾਂਦੇ ਹਨ, ਜੇ ਉਸ ਦੀ ਨਦਰਿ ਹੋਵੇ ਤਾਂ) ਵੀਰੋ ਪਹਿਲਾਂ ਇਹ ਦਸੋ ਕੇ ਅਰਦਾਸ ਕਿਉਂ? ਕੀ ਤੁਹਾਨੂੰ ਲਗਦਾ ਹੈ ਕੇ ਅਰਦਾਸ ਨਾਲ ਉਨ੍ਹਾਂ ਗੁਣਾਂ ਦੀ ਸਾਨੂੰ ਪ੍ਰਾਪਤੀ ਹੋ ਸਕਦੀ ਹੈ ਜਿਨ੍ਹਾਂ ਦੇ ਅਸੀਂ ਪਾਤਰ ਨਹੀਂ? ਕੀ ਮੈਂ ਜੀਵਨ ਦੇ ਸੁੱਖਾਂ ਲਈ ਅਰਦਾਸ ਕਰ ਸਕਦਾ ਹਾਂ ਜੇ ਮੇਰੇ ਜੀਵਨ ਦੇ ਕਰਮ ਮਾੜੇ ਹਨ। ਕੀ ਮੇਰੀਆਂ ਕਰਤੂਤਾਂ ਨੂੰ ਨਾ ਵਿਚਾਰਦਾ ਹੋਇਆ ਵੀ ਉਹ ਮੈਨੂੰ ਮਾਫ਼ ਕਰ ਦਿੰਦਾ ਹੈ? , ਤੇ ਮੇਰੀ ਝੋਲੀ ਸੁੱਖਾਂ ਨਾਲ ਭਰ ਦਿੰਦਾ ਹੈ? । ਉਹ ਅਰਦਾਸ ਮੈਨੂੰ ਕਿਵੇਂ ਕਰਨੀ ਚਾਹੀਦੀ ਹੈ ਕੇ ਮੇਰੀਆਂ ਕਰਤੂਤਾਂ ਨੂੰ ਉਹ ਨਾ ਚਿਤਾਰੇ ਤੇ ਮੈਨੂੰ ਅੱਗੋਂ ਤੋਂ ਸਿਧੇ ਰਸਤੇ ਤੇ ਚਲਣ ਦਾ ਬਲ ਬਖ਼ਸ਼ੇ? ਕੀ ਅਰਦਾਸ ਕਰਨ ਲਈ ਬੋਲ ਚਾਹੀਦੇ ਹਨ? ਕੀ ਉਹ ਬਿਨਾਂ ਬੋਲਿਆਂ ਨਹੀਂ ਸਭ ਕੁੱਝ ਜਾਣਦਾ? ਜੇ ਉਹ ਘਟ ਘਟ ਜਾਣਨ ਵਾਲਾ ਹੈ ਤਾਂ ਫਿਰ ਉਸ ਨੂੰ ਅਸੀਂ ਕੀ ਸੁਣਾ ਰਹੇ ਹਾਂ? ਉਹ ਕਿੰਨਾ ਹੈਰਾਨ ਹੁੰਦਾ ਹੋਏਗਾ ਮਨੁੱਖ ਨੂੰ ਵੇਖ ਕੇ, ਕਿ ਉਹ ਅਰਦਾਸ ਕਰਨ ਲਈ ਹੀ ਝਗੜ ਰਿਹੈ! ਅਰਦਾਸ ਕਰਨ ਲਈ ਬੋਲਾਂ ਤੇ ਬਹਿਸ ਹੋ ਰਹੀ ਹੈ। ਇੱਕ ਕਹਿ ਰਿਹਾ ਹੈ ਇਹ ਬੋਲ ਬੋਲੇ ਜਾਣ ਦੂਜਾ ਕਹਿ ਰਿਹੈ ਗਲਤ, ਨਹੀਂ ਇਹ ਬੋਲ ਠੀਕ ਹਨ। ਕਿਸੇ ਪਿਆਰੇ ਨੇ ਸਿਖ ਮਾਰਗ ਤੇ ਕਲ ਹੀ ਜਿਹੜੀ ਅਰਦਾਸ ਲਿਖ ਭੇਜੀ ਹੈ, ਉਹ ਪੜਿ ਕੇ ਇਉਂ ਲਗਦੈ ਕਿ ਇਮਤਿਹਾਨ ਵਿੱਚ ਕੋਈ ਲੇਖ ਲਿਖਣ ਨੂੰ ਮਿਲਿਆ ਹੋਏ। ਪ੍ਰਮਾਤਮਾ ਨੂੰ ਦਸਿਆ ਜਾ ਰਿਹੈ ਕੇ ਤੂੰ ਇਹ ਕੁੱਝ ਹੈਂ। ਪ੍ਰਮਾਤਮਾ ਨੂੰ ਯਾਦ ਕਰਾਇਆ ਜਾ ਰਿਹੈ ਸਰਬ-ਵਿਆਪਕ ਇੱਕ ਨਿਰਾਕਾਰ ਪਰਮਾਤਮਾ, ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਹਰ ਕਿਸਮ ਦੇ ਡਰ ਤੋਂ ਰਹਿਤ ਹੈ, ਹਰ ਕਿਸਮ ਦੇ ਵੈਰ ਤੋਂ ਰਹਿਤ ਹੈ, ਸਮੇਂ ਦੇ ਪ੍ਰਭਾਵ ਤੋਂ ਰਹਿਤ ਹੈ, ਜੋ ਸਰੀਰ ਵਿੱਚ ਪ੍ਰਗਟ ਨਹੀਂ ਹੁੰਦਾ, ਜਿਸਦਾ ਪ੍ਰਕਾਸ਼ ਖ਼ੁਦ ਤੋਂ ਹੋਇਆ ਹੈ, ਜਿਸਦੇ ਗੁਣਾਂ ਨੂੰ ਸੱਚਾ ਗਿਆਨ ਬਖਸ਼ਣ ਵਾਲੇ ਗੁਰੂ ਸਦਕਾ ਸਮਝਿਆ ਜਾ ਸਕਦਾ ਹੈ ਕਿ ਤੂੰ ਇਹ ਕੁੱਝ ਹੈਂ ਕਿਤੇ ਭੁਲ ਨਾ ਜਾਈਂ। ਇਸੇ ਪਿਆਰੇ ਨੇ ਜਿਹੜੀ ਅਰਦਾਸ ਲਿਖੀ ਹੈ ਉਸ ਦੇ ਸ਼ਬਦ ਐਨੇ ਭਾਰੇ ਹਨ ਕੇ ਪੜ੍ਹਦੇ ਪੜ੍ਹਦੇ ਸਿਰ ਦੁਖਣ ਲਗਦੈ। ਮਿੱਤਰੋ ਅਰਦਾਸ ਬੜੀ ਪਿਆਰੀ ਹੁੰਦੀ ਹੈ, ਇਹ ਵਿਦਵਾਨਾਂ ਦੀ ਵਿਦਵਤਾ ਨਹੀਂ ਹੈ, ਅਰਦਾਸ ਸਿਧੀ ਸਾਧੀ ਤੇ ਸਰਲ ਹੁੰਦੀ ਹੈ, ਅਰਦਾਸ ਸਿਖਾਈ ਨਹੀਂ ਜਾਂਦੀ ਹੁੰਦੀ, ਇਹ ਹੋ ਜਾਇਆ ਕਰਦੀ ਹੈ।

ਜਦੋਂ ਕੋਈ ਬਾਦਸ਼ਾਹ ਹਾਲ ਵਿੱਚ ਆਉਂਦਾ ਹੁੰਦੈ ਤਾਂ ਸਿੱਖੇ ਸਿਖਾਏ ਬੋਲ ਉਸ ਦੀ ਉਸਤਤ ਵਿੱਚ ਬੋਲੇ ਜਾਂਦੇ ਹੁੰਦੇ ਐ, ਉਹ ਇੱਕ ਰੁਟੀਨ ਹੈ, ਬਾਦਸ਼ਾਹ ਖੁਸ਼ ਹੋ ਕੇ ਉਸ ਬੋਲਣ ਵਾਲੇ ਨੂੰ ਆਪਣੇ ਗਲ ਦੀ ਸੋਨੇ ਦੀ ਮਾਲਾ ਉਤਾਰ ਕੇ ਨਹੀਂ ਦੇ ਦਿੰਦਾ। ਉਸ ਨੂੰ ਉਹੋ ਬਦੀ ਬੰਧਾਈ ਤਨਖਾਹ ਮਿਲਣੀ ਹੈ। ਹਾਂ ਕਦੀ ਕਦੀ ਪ੍ਰਜਾ ਵਿਚੋਂ ਜਦੋਂ ਕੋਈ ਖੁਸ਼ਨਸੀਬ ਬੰਦਾ ਉਸ ਬਾਦਸ਼ਾਹ ਲਈ ਅਜਿਹੇ ਕੁੱਝ ਬੋਲ ਬੋਲ ਦਿੰਦਾ ਹੈ ਜਾਂ ਕਰ ਗੁਜ਼ਰਦਾ ਹੈ ਤਾਂ ਉਹ ਬਾਦਸ਼ਾਹ ਆਪਣਾ ਰਾਜ ਪਾਟ ਵੀ ਉਸ ਲਈ ਕੁਰਬਾਣ ਕਰਨ ਨੂੰ ਤਿਆਰ ਹੋ ਜਾਂਦੈ।

ਮੈਂ ਜਾਣਦਾਂ ਇੱਕ ਕੁੜੀ, ਮੁੰਡੇ ਨੂੰ, ਸਚਾ ਸੁਚਾ ਪ੍ਰੇਮ ਕਰਦੇ ਹੋਣੈ, ਅਚਾਨਕ ਵਿਛੁੜਿ ਗਏ, ਮੁੱਦਤਾਂ ਬਾਅਦ ਮਿਲੇ, ਜਦੋਂ ਮਿਲੇ ਤਾਂ ਬੋਲ ਹੀ ਖਤਮ ਸਨ, ਇੱਕ ਦੂਜੇ ਵਲ ਖੜੇ ਵੇਖਦੇ ਰਹੇ, ਬਸ ਵੇਖਦੇ ਹੀ ਰਹੇ। ਬੋਲ ਬੰਦ ਸਨ, ਅੱਖਾਂ ਗਲਾਂ ਕਰ ਰਹੀਆਂ ਸਨ। ਮੈਨੂੰ ਸਮਝ ਨਹੀਂ ਸੀ ਆ ਰਿਹਾ, ਪਰ ਉਹ ਸਭ ਕੁੱਝ ਸਮਝ ਰਹੇ ਸਨ।

ਪਿਆਰਿਓ ਜੇ ਅਰਦਾਸ ਕਰਨ ਨੂੰ ਚਿਤ ਕਰਦੈ ਤਾਂ, ਖੜੋ ਹੋ ਜਾਓ, ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ, ਹੱਥ ਜੋੜ ਲਓ, ਅੱਖਾਂ ਬੰਦ ਕਰ ਲਓ, ਇਹ ਮੰਨਣ ਕਰੋ ਕੇ ਹੇ ਰੱਬਾ ਮੇਰੇ ਕੋਲ ਅਜਿਹੇ ਬੋਲ ਨਹੀਂ ਹਨ ਜਿਨ੍ਹਾਂ ਬੋਲਾਂ ਨਾਲ ਤੇਰੀ ਉਸਤਤਿ ਕਰ ਸਕਾਂ, ਮੈਨੂੰ ਤੂੰ ਆਪੂੰ ਅਰਦਾਸ ਸਿਖਾ। ਜਦ ਤਕ ਉਹ ਤੁਹਾਨੂੰ ਅਰਦਾਸ ਨਹੀਂ ਸਿਖਾਂਦਾ, ਖੜੋ ਰਹੋ, ਅਰਜੋਈ ਕਰਦੇ ਜਾਓ। ਕਦੀ ਨਾ ਕਦੀ ਉਹ ਅਜਿਹੀ ਅਰਦਾਸ ਸਿਖਾ ਦਏਗਾ ਕਿ ਉਸ ਤੋਂ ਬਾਅਦ ਅਰਦਾਸ ਦੇ ਬੋਲ ਸੋਚਣ ਦੀ ਲੋੜ ਹੀ ਨਹੀਂ ਰਹੇਗੀ। ਹਰ ਪਾਸੇ ਅਰਦਾਸ ਹੀ ਅਰਦਾਸ ਹੁੰਦੀ ਦਿਸੇਗੀ। ਬਹਿਸਣ ਵਾਲੇ ਬਹਿਸਦੇ ਰਹਿਣਗੇ, ਲੜਨ ਵਾਲੇ ਲੜਦੇ ਰਹਿਣਗੇ, ਉਪਰ ਵਾਲਾ ਵੇਖ ਵੇਖ ਹੱਸਦਾ ਰਹੇਗਾ ਔਰ ਇਹੋ ਉਸਦੀ ਖੁਸ਼ੀ ਹੈ, ਹਸਣਾ ਹੀ ਉਸੀ ਦੀ ਖੁਸ਼ੀ ਹੈ। ਇਹ ਸਿਲਸਿਲਾ ਜਿਵੇਂ ਹੁਣ ਚਲ ਰਿਹਾ ਹੈ ਉਵੇਂ ਹੀ ਅਨੰਤ ਕਾਲ ਤਕ ਅੱਗੋਂ ਵੀ ਚਲਦਾ ਰਹੇਗਾ।

ਤਰਲੋਚਨ ਸਿੰਘ


(20/08/09)
ਸਰਬਜੀਤ ਸਿੰਘ

ਤੱਤ ਗੁਰਮਤਿ ਪਰਵਾਰ ਦੇ ਵੀਰਾਂ ਵੱਲੋਂ ਸਿੱਖ ਰਹਿਤ ਮਰਿਆਦਾ ਵਿੱਚ ਸੋਧ ਦੇ ਸਿਲਸਿਲੇ ਵਿੱਚ ਅਰਦਾਸ ਦਾ ਇੱਕ ਨਵਾਂ ਖਰੜਾ ਪੇਸ਼ ਕੀਤਾ ਗਿਆ ਹੈ। ਪਰ ਇਸ ਖਰੜੇ ਨੂੰ ਪੜ੍ਹਨ `ਤੇ ਇਹੀ ਸਪਸ਼ਟ ਹੁੰਦਾ ਹੈ ਕਿ ਅਸਲ ਵਿੱਚ ਇਹ ਅਰਦਾਸ ਇਹ ਸ਼ਬਦਾਵਲੀ ਮੌਲਿਕ ਰੂਪ ਵਿੱਚ ਨਵੀਂ ਨਾ ਹੋ ਕਰਕੇ ਪ੍ਰਚਲਿਤ ਅਰਦਾਸ ਦੀ ਸ਼ਬਦਾਵਲੀ ਦਾ ਹੀ ਸੋਧਿਆ ਹੋਇਆ ਰੂਪ ਹੈ। ਇਸ ਸ਼ਬਦਾਵਲੀ ਦੀਆਂ ਕੁੱਝ ਸਿਧਾਂਤਕ ਕਮੀਆਂ ਬਾਰੇ ਸਿੱਖ-ਮਾਰਗ ਦੇ ਪਾਠਕਾਂ ਨੇ ਆਪਣੇ ਵਿਚਾਰ ਪੇਸ਼ ਕਰਨੇ ਸ਼ੁਰੂ ਵੀ ਕਰ ਦਿੱਤੇ ਹਨ ਪਰ ਹਾਲਾਂ ਤੱਕ ਕਿਸੇ ਸੱਜਣ ਨੇ ਅਰਦਾਸ ਦਾ ਸਮੁੱਚਾ ਬਦਲਵਾਂ ਰੂਪ ਪੇਸ਼ ਨਹੀਂ ਕੀਤਾ। ਇਸ ਲਈ ਦਾਸ ਵੱਲੋਂ ਆਪਣੀ ਤੁੱਛ-ਬੁੱਧੀ ਅਨੁਸਾਰ ਅਰਦਾਸ ਦਾ ਇੱਕ ਨਵਾਂ ਖਰੜਾ ਤਿਆਰ ਕੀਤਾ ਗਿਆ ਹੈ। ਆਸ ਹੈ ਕਿ ਪਾਠਕ ਇਸ ਖਰੜੇ ਬਾਬਤ ਵੀ ਆਪਣੀਆਂ ਟਿੱਪਣੀਆਂ ਭੇਜਣ ਲਈ ਸਮਾਂ ਕਢ ਪਾਉਣ ਦੀ ਖੇਚਲ ਕਰਨਗੇ।

ਬੇਨਤੀ ਕਰਤਾ:
ਸਰਬਜੀਤ ਸਿੰਘ
ਸੰਪਾਦਕ-ਇੰਡੀਆ ਅਵੇਅਰਨੈੱਸ
ਵੈਬ-ਸਾਈਟ:
www.ndiaawareness.com

ਅਰਦਾਸ

ੴ ਸਤਿਗੁਰ ਪ੍ਰਸਾਦਿ।।
ਆਦਿ ਗੁਰਏ ਨਮਹ।। ਜੁਗਾਦਿ ਗੁਰਏ ਨਮਹ।।
ਸਤਿਗੁਰਏ ਨਮਹ।। ਸ੍ਰੀ ਗੁਰਦੇਵਏ ਨਮਹ।।

ਸਰਬ-ਵਿਆਪਕ ਇੱਕ ਨਿਰਾਕਾਰ ਪਰਮਾਤਮਾ, ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਹਰ ਕਿਸਮ ਦੇ ਡਰ ਤੋਂ ਰਹਿਤ ਹੈ, ਹਰ ਕਿਸਮ ਦੇ ਵੈਰ ਤੋਂ ਰਹਿਤ ਹੈ, ਸਮੇਂ ਦੇ ਪ੍ਰਭਾਵ ਤੋਂ ਰਹਿਤ ਹੈ, ਜੋ ਸਰੀਰ ਵਿੱਚ ਪ੍ਰਗਟ ਨਹੀਂ ਹੁੰਦਾ, ਜਿਸਦਾ ਪ੍ਰਕਾਸ਼ ਖ਼ੁਦ ਤੋਂ ਹੋਇਆ ਹੈ, ਜਿਸਦੇ ਗੁਣਾਂ ਨੂੰ ਸੱਚਾ ਗਿਆਨ ਬਖਸ਼ਣ ਵਾਲੇ ਗੁਰੂ ਸਦਕਾ ਸਮਝਿਆ ਜਾ ਸਕਦਾ ਹੈ - ਅਜਿਹੇ ਨਿਰਾਕਾਰ ਪਰਮਾਤਮਾ ਨੂੰ ਪ੍ਰਣਾਮ ਹੈ।

ਸੱਚ ਦਾ ਗਿਆਨ ਪ੍ਰਗਟਾਅ ਕੇ ਸੰਸਾਰ ਨੂੰ ਕਰਮ-ਕਾਂਡਾਂ, ਅੰਧ-ਵਿਸ਼ਵਾਸਾਂ, ਆਤਮਕ ਵਿਕਾਰਾਂ ਤੇ ਧਰਮ ਦੇ ਨਾਂ `ਤੇ ਪ੍ਰਚਲਿਤ ਅਗਿਆਨਤਾ ਤੋਂ ਮੁਕਤ ਕਰਵਾਉਣ ਵਾਲੇ ਨਾਨਕ ਜੋਤ ਦੇ ਦਸਾਂ ਸਰੂਪਾਂ ਅਤੇ ਨਾਨਕ ਜੋਤ ਨਾਲ ਵਿਚਾਰਧਾਰਕ ਸਾਂਝ ਰੱਖਣ ਵਾਲੇ ਭਗਤਾਂ, ਭਟਾਂ, ਗੁਰਸਿੱਖਾਂ ਅਤੇ ਇਨ੍ਹਾਂ ਮਹਾਨ ਸ਼ਖ਼ਸੀਅਤਾਂ ਦੇ ਵਿਚਾਰਾਂ ਨੂੰ ਸੰਜੋਅ ਕੇ ਰੱਖਣ ਵਾਲੇ ਮਹਾਨ ‘ਗੁਰੂ ਗ੍ਰੰਥ ਸਾਹਿਬ` ਨੂੰ ਪ੍ਰਣਾਮ ਹੈ।

ਸੰਸਾਰ ਦੇ ਜਿਨ੍ਹਾਂ ਵੀ ਸਿਦਕੀ ਮਨੁੱਖਾਂ ਨੇ ਧਰਮ/ਜਾਤ/ਬਿਰਾਦਰੀ ਦੇ ਵਿਤਕਰੇ ਬਿਨਾਂ ਇਨਸਾਨੀਅਤ ਦੀ ਭਲਾਈ ਦੇ ਕਾਰਜ ਕੀਤੇ, ਆਪਣੀ ਨੇਕ ਤੇ ਇਮਾਨਦਾਰੀ ਦੀ ਕਮਾਈ ਵਿੱਚੋਂ ਲੋੜਵੰਦਾਂ ਦੀ ਮਦਦ ਕੀਤੀ, ਦੀਨ-ਦੁਖੀਆਂ ਦੀ ਹੱਥੀਂ ਮਦਦ ਕੀਤੀ, ਧਾਰਮਕ ਕਾਰਨਾਂ ਕਰਕੇ ਆਪਣੇ ਨਾਲ ਹੋਈ ਬੇਇਨਸਾਫੀ ਨੂੰ ਨਜ਼ਰਅੰਦਾਜ਼ ਕਰਨ ਦੀ ਸਹਿਨਸ਼ੀਲਤਾ ਦਰਸਾਈ, ਰੱਬੀ ਗੁਣਾਂ ਨੂੰ ਆਪਣੇ ਜੀਵਨ ਅੰਦਰ ਧਾਰਿਆ - ਉਨ੍ਹਾਂ ਗੁਣਵਾਨ ਮਨੁੱਖਾਂ ਦੇ ਗੁਣਾਂ ਨੂੰ ਪ੍ਰਣਾਮ ਹੈ।

ਜਿਨ੍ਹਾਂ ਮਨੁੱਖਾਂ ਨੇ ਸੱਚ ਦੇ ਗਿਆਨ ਤੋਂ ਪ੍ਰੇਰਣਾ ਲੈ ਕੇ ਇੱਕ ਪਰਮਾਤਮਾ ਦੇ ਗੁਣਾਂ ਨੂੰ ਸਮਝਿਆ-ਵਿਚਾਰਿਆ ਤੇ ਆਪਣੀ ਜ਼ਿੰਦਗੀ ਵਿੱਚ ਅਪਣਾਇਆ; ਜਿਨ੍ਹਾਂ ਨੇ ਮੂਰਤੀ-ਪੂਜਾ, ਵਰਤ, ਯੱਗ, ਮੌਲੀਆਂ ਬੰਨ੍ਹਣੀਆਂ, ਤੀਰਥ-ਯਾਤਰਾਵਾਂ, ਤੀਰਥ-ਇਸ਼ਨਾਨ, ਰਸਮੀ ਦਾਨ-ਪੁੰਨ, ਗਿਣਤੀਆਂ ਦੇ ਧਾਰਮਕ ਪਾਠ, ਜਾਦੂ-ਮੰਤਰ, ਟੂਣੇ-ਟਮਾਣਿਆਂ `ਤੇ ਵਿਸ਼ਵਾਸ ਨੂੰ ਤਿਆਗਿਆ; ਜਿਨ੍ਹਾਂ ਨੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਈਰਖਾ, ਫੈਸ਼ਨ-ਪ੍ਰਸਤੀ, ਦਿਖਾਵਾ ਆਦਿਕ ਮਨੁੱਖੀ ਕਮਜ਼ੋਰੀਆਂ `ਤੇ ਕਾਬੂ ਪਾ ਕੇ ਆਪਣੇ ਮਨ ਨੂੰ ਜਿੱਤਿਆ; ਜਿਨ੍ਹਾਂ ਨੇ ਮਿਥਿਹਾਸਕ ਦੇਵੀ-ਦੇਵਤਿਆਂ ਦੀ ਅਰਾਧਨਾ ਕਰਨ ਅਤੇ ਮਨਮਤਿ ਫੈਲਾਉਣ ਵਾਲੇ ਦੇਹਧਾਰੀਆਂ ਦਾ ਸ਼ਰਧਾਲੂ ਬਣਨ ਦੀ ਬਜਾਏ ਗੁਰੂ ਗ੍ਰੰਥ ਸਾਹਿਬ ਰਾਹੀਂ ਸਰਬ-ਵਿਆਪਕ, ਨਿਰਾਕਾਰ ਪਰਮਾਤਮਾ ਦੇ ਗੁਣਾਂ ਦੀ ਅਰਾਧਨਾ ਕੀਤੀ; ਜਿਨ੍ਹਾਂ ਨੇ ਰੱਬ ਦੀ ਭਗਤੀ ਦੇ ਨਾਂ `ਤੇ ਧਰਮ ਗ੍ਰੰਥਾਂ ਦੇ ਰਸਮੀ ਪਾਠਾਂ ਨੂੰ ਤਿਆਗਿਆ, ਮਾਲਾ ਫੇਰਨ, ਪਰਮਾਤਮਾ ਨੂੰ ਖੁਸ਼ ਕਰਨ ਲਈ ਬਾਰ-ਬਾਰ ਇਕੋ ਲਫ਼ਜ਼ ਰਟਨ ਦੀ ਪਿਰਤ ਨੂੰ ਤਿਆਗਿਆ - ਉਨ੍ਹਾਂ ਸੂਝਵਾਨ ਮਨੁੱਖਾਂ ਦੀ ਸੂਝਬੂਝ ਨੂੰ ਪ੍ਰਣਾਮ ਹੈ।

ਜਿਨ੍ਹਾਂ ਨਿਰਦੋਸ਼ ਇਨਸਾਨਾਂ ਨੇ ਫਿਰਕਾਪ੍ਰਸਤੀ ਦੇ ਜਨੂੰਨ ਕਾਰਨ ਜਾਨ-ਮਾਲ-ਇੱਜ਼ਤ ਦਾ ਨੁਕਸਾਨ ਚੁੱਕਿਆ, ਵੱਖ-ਵੱਖ ਤਸੀਹੇ ਸਹੇ, ਹੱਕ ਦੇ ਸੰਘਰਸ਼ ਦੌਰਾਨ ਜਾਨਾਂ ਗਵਾਈਆਂ, ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਗਏ, ਗਲਾਂ ਵਿੱਚ ਟਾਇਰ ਪਾ ਕੇ ਸਾੜੇ ਗਏ, ਧਰਮ ਅਸਥਾਨਾਂ ਦੀ ਬਰਬਾਦੀ ਬਰਦਾਸ਼ਤ ਕੀਤੀ ਪਰ ਬਦਲੇ ਦੀ ਅੱਗ ਵਿੱਚ ਨਿਰਦੋਸ਼ ਇਨਸਾਨਾਂ ਨੂੰ ਨੁਕਸਾਨ ਨਹੀਂ ਪੁਚਾਇਆ - ਉਨ੍ਹਾਂ ਸਿਦਕੀ ਮਨੁੱਖਾਂ ਦੇ ਮਹਾਨ ਆਦਰਸ਼ਾਂ ਨੂੰ ਪ੍ਰਣਾਮ ਹੈ।

ਸਮੁੱਚੀ ਮਨੁੱਖਤਾ ਵਿੱਚ ਭਾਈਵਾਲਾਤਾ, ਪ੍ਰੇਮ ਤੇ ਰੱਬੀ ਗੁਣਾਂ ਬਾਰੇ ਸੱਚ ਦਾ ਗਿਆਨ ਪ੍ਰਚਾਰਨ ਵਾਲੇ ਸਮੂਹ ਧਰਮ ਅਸਥਾਨਾਂ ਤੇ ਪ੍ਰਚਾਰਕਾਂ ਨੂੰ ਪ੍ਰਣਾਮ ਹੈ।

ਹੇ ਸਮੁੱਚੀ ਸ੍ਰਿਸ਼ਟੀ ਤੇ ਇਨਸਾਨੀਅਤ ਦੇ ਸਿਰਜਨਹਾਰ ਪਰਮ ਪਿਤਾ ਪਰਮਾਤਮਾ ਜੀਉ! ਆਪ ਜੀ ਦੀ ਨਿਰਾਕਾਰ ਹੋਂਦ ਅੱਗੇ ਅਰਦਾਸ ਹੈ ਜੀ ਕਿ ਸਮੁੱਚੀ ਇਨਸਾਨੀਅਤ ਨੂੰ ਸੱਚ ਦੇ ਗਿਆਨ ਦੀ ਸੋਝੀ; ਅੰਧ-ਵਿਸ਼ਵਾਸਾਂ, ਧਾਰਮਕ ਸਮਝੇ ਜਾਂਦੇ ਕਰਮ-ਕਾਂਡਾਂ, ਆਤਮਕ ਵਿਕਾਰਾਂ ਤੋਂ ਮੁਕਤੀ ਪ੍ਰਾਪਤ ਹੋਵੇ ਜੀ। ਹਰ ਇਨਸਾਨ ਵਿੱਚ ਸੱਚ ਜਾਣਨ-ਸਮਝਨ ਦੀ ਲਾਲਸਾ, ਮਨਮਤੀ ਮਾਨਸਿਕਤਾ `ਤੇ ਕਾਬੂ ਪਾਉਣ ਦੀ ਸਮਰਥਾ ਅਤੇ ਆਪ ਜੀ ਨਾਲ ਇਕਮਿਕਤਾ ਕਰਵਾਉਣ ਵਾਲੇ ਸੱਚੇ ਗੁਣ ਵਿਕਸਿਤ ਹੋਣ।

ਹੇ ਅਕਾਲ ਪੁਰਖ, ਸਮੁੱਚੀ ਇਨਸਾਨੀਅਤ ਦੇ ਸਹਾਈ ਦਾਤਾਰ ਜੀਉ! ਆਪ ਜੀ ਨੂੰ ਹਾਜ਼ਰ-ਨਾਜ਼ਰ ਮਹਿਸੂਸ ਕਰਦਿਆਂ ਆਪ ਅੱਗੇ ਅਰਦਾਸ ਹੈ ਜੀ … …

(ਇੱਥੇ ਜਿਸ ਕਾਰਜ ਵਾਸਤੇ ਅਰਦਾਸ ਕੀਤੀ ਜਾ ਰਹੀ ਹੈ, ਉਸਦਾ ਜ਼ਿਕਰ ਕਰੋ ਜੀ।)

ਹੇ ਦਾਤਾਰ ਜੀਉ, ਕ੍ਰਿਪਾਲਤਾ ਕਿ ਇਹ ਕਾਰਜ ਦੀ ਸਫਲਤਾ ਤੁਹਾਡੇ ਅਟਲ ਨੇਮਾਂ ਦੀ ਪਾਲਣਾ ਕਰਦਿਆਂ ਹੀ ਹੋ ਸਕੇ। ਅਜਿਹੇ ਗੁਣਵਾਨ ਇਨਸਾਨਾਂ ਨਾਲ ਮੇਲ ਬਖਸ਼ੋ, ਜਿਨ੍ਹਾਂ ਦੀ ਸੰਗਤ ਸਦਕਾ ਤੁਹਾਡੇ ਗੁਣ ਗ੍ਰਹਿਣ ਕਰਨ ਦੀ ਪ੍ਰੇਰਨਾ ਮਿਲ ਸਕੇ ਜੀ। ਸੰਪੂਰਨ ਸ੍ਰਿਸ਼ਟੀ ਵਿੱਚ ਸੱਚ ਦਾ ਬੋਲਬਾਲਾ ਹੋਵੇ, ਮਨਮਤਿ ਦਾ ਖ਼ਾਤਮਾ ਹੋਵੇ।

ਵਾਹਿਗੁਰੂ ਜੀ ਖ਼ਾਲਸਾ, ਵਾਹਿਗੁਰੂ ਜੀ ਕੀ ਫਤਿਹ।।


(20/08/09)
ਗੁਰਇੰਦਰ ਸਿੰਘ ਪਾਲ

ਰਣਦੀਪ ਸਿੰਘ (ਬਰੈਂਪਟਨ) ਜੀ,

‘ਗੁਰਮਤ ਅਨੁਸਾਰੀ ਅਰਦਾਸ’ ਸੰਬੰਧੀ ਮੇਰੇ ਸ਼ੰਕਿਆਂ ਦੀ ਨਵਿਰਤੀ ਲਈ ਆਪ ਨੇ ਜੋ ਵਿਦਵਤਾ ਭਰੀਆਂ ਪੰਕਤੀਆਂ ਲਿਖ ਭੇਜੀਆਂ ਹਨ, ਉਨ੍ਹਾਂ ਲਈ ਬਹੁਤ ਬਹੁਤ ਧੰਨਵਾਦ। ਆਪ ਜਿਹੇ ਗੁਰਬਾਣੀ ਦੇ ਗਿਆਤਾ ਦੀ ਸੇਵਾ ਵਿੱਚ ਦਾਸ ਕੁੱਝ ਕਹਿਣ ਦੀ ਆਗਿਆ ਲੈਂਦਾ ਹੈ:-

  • ਵਿਸ਼ਾ ਹੈ ‘ਗੁਰਮਤ ਅਨੁਸਾਰੀ ਅਰਦਾਸ’। ਆਪ ਨੇ ਗੁਰਬਾਣੀ ਪੜ੍ਹੀ ਹੈ, ਦਾਸ ਨੇਂ ਨਹੀਂ। ਸੋ, ਇਹ ਦੱਸਣ ਦੀ ਖੇਚਲ ਕਰਨਾਂ ਕਿ ਗੁਰਬਾਣੀ ਵਿੱਚ ‘ਖੰਡੇ ਦੀ ਪਾਹੁਲ’ ਕਿੱਥੇ ਹੈ? ਦੂਜਾ, ਕੀ ਗੁਰਬਾਣੀ ਵਿੱਚ ਕਿਸੇ ਵੀ ਸੰਸਾਰਕ ਮਰਯਾਦਾ ਦਾ ਸੁਝਾਉ/ਸਮਰਥਨ ਕੀਤਾ ਮਿਲਦਾ ਹੈ? ਤੀਜਾ, ਮਰਯਾਦਾ ਦੇ ਕੀ ਅਰਥ ਹਨ?

  • ਦੂਸਰੇ ਨੁਕਤੇ ਤੇ ਵਿਚਾਰ ਕਰਨ ਤੋਂ ਪਹਿਲਾਂ ਦਾਸ ਆਪ ਨੂੰ ਇਹ ਦੱਸਣਾਂ ਜ਼ਰੂਰੀ ਸਮਝਦਾ ਹੈ ਕਿ ਦਾਸ ਦੇ ਮਨ ਵਿੱਚ ਗੁਰੁ ਗੋਬਿੰਦ ਸਿੰਘ ਜੀ ਦੇ ਸਾਜੇ/ਨਿਵਾਜੇ ਸਿੰਘ/ਖ਼ਾਲਸੇ ਲਈ ਅਕਹਿ ਸ਼ਰਧਾ ਅਤੇ ਸਤਿਕਾਰ ਹੈ। ਪਰ, ਭੇਖੀ ਤੇ ਨਾਮਧ੍ਰੀਕ ਸਿੰਘਾਂ/ਖ਼ਾਲਸਿਆਂ ਲਈ ਨਹੀਂ। ‘ਵਾਹਿਗਰੂ ਜੀ ਕਾ ਖ਼ਲਸਾ ਵਾਹਿਗੁਰੂ ਜੀ ਕੀ ਫ਼ਤਹਿ’ ਲਈ ਵੀ ਦਾਸ ਦੇ ਮਨ ਵਿੱਚ ਸਤਿਕਾਰ ਹੈ। ਪਰ, ਇਹ ਯੁੱਧ ਦੇ ਮੈਦਾਨ ਦਾ ਜੈਕਾਰਾ ਹੈ। ਇਸ ਜੈਕਾਰੇ ਦਾ, ਆਪ ਦੁਆਰਾ ਉਧੱਰਿਤ (quoted), ਕਬੀਰ ਜੀ ਦੇ ਦੋਨਾਂ ਸ਼ਲੋਕਾਂ ਨਾਲ ਕੀ ਸੰਬੰਧ ਹੈ? ਦਾਸ ਸਮਝ ਨਹੀਂ ਸਕਿਆ! ‘ਗੁਰਮਤ ਅਨੁਸਾਰੀ ਅਰਦਾਸ’ ਸਾਰੀ ਮਨੁਖਤਾ ਲਈ ਹੀ ਹੋਣੀ ਚਾਹੀਦੀ ਹੈ। ਆਪ ਇਸ ਵਿਚਾਰ ਨਾਲ ਤਾਂ ਸਹਿਮਤ ਹੋਵੋਗੇ! ਕੀ ਖ਼ਾਲਸਾ ਸ਼ਬਦ ਦਾ ਅਰਥ ਸਾਰੀ ਮਨੁਖਤਾ ਹੈ? ਸਾਰੇ ਗ੍ਰੰਥ ਸਾਹਿਬ ਵਿੱਚ ਖ਼ਾਲਸਾ ਸ਼ਬਦ ਸਿਰਫ਼ ਇੱਕ ਵਾਰੀ ਆਇਆ ਹੈ, ਉਹ ਵੀ ਕਬੀਰ ਜੀ ਦੀ ਬਾਣੀ ਵਿੱਚ: “ਪਰਿਓ ਕਾਲਿ ਸਭੈ ਜਗਿ ਊਪਰਿ, ਮਾਹਿ ਲਿਖੇ ਭ੍ਰਮ ਗਿਆਨੀ॥ ਕਹੁ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤਿ ਜਿਹ ਜਾਨੀ॥” ਸੋਰਠਿ ਕਬੀਰ ਜੀ. ਇਸ ਸ਼ਬਦ ਦਾ ਅਰਥ/ਭਾਵ ਆਪ ਨੂੰ ਪਤਾ ਹੀ ਹੈ।

  • ਜੋ ਅਰਦਾਸ ਹੁਣ ਤਕ ਹੁੰਦੀ ਆ ਰਹੀ ਹੈ, ਉਹ ਗੁਰਮਤ ਦੀ ਕਸਵੱਟੀ ਤੇ ਪੂਰੀ ਨਹੀਂ ਉਤਰਦੀ। ਤੱਤ ਗੁਰਮਤ ਪਰਿਵਾਰ ਨੇਂ ਇਸ ਬਾਰੇ ਬੜੇ ਤਰਕਸ਼ੀਲ ਢੰਗ ਨਾਲ ਵਿਚਾਰ ਕੀਤੀ ਹੈ। ਇਹ ਵਿਚਾਰ ਆਪ ਖ਼ੁਦ ‘ਸਿੱਖ ਮਾਰਗ’ ਤੇ ਪੜ੍ਹ ਸਕਦੇ ਹੋ।

  • ਚੌਥੇ ਨੁਕਤੇ ਬਾਰੇ ਦਾਸ ਆਪ ਨੂੰ ਸਿਰਫ਼ ਇਤਨੀਂ ਬੇਨਤੀ ਕਰੇਗਾ ਕਿ ਜੋ ਦੋ ਤੁਕਾਂ ਆਪ ਨੇਂ ਦਾਸ ਲਈ ਲਿਖੀਆਂ ਹਨ, ਉਨ੍ਹਾਂ ਤੁਕਾਂ ਨੂੰ ਆਪ ਖ਼ੁਦ ਇੱਕ ਵਾਰ ਵਿਚਾਰ ਲਵੋ। ਦੂਸਰਾ, ਗੁਰੂ ਨਾਨਕ ਦੇਵ ਜੀ ਦੇ ਸੋਦਰੁ ਵਿੱਚ ਆਏ ਦੋ ਸ਼ਬਦਾਂ, ‘ਸੁਣਿ ਵਡਾ ਆਖੈ ਸਭਿ ਕੋਇ॥ ਕੇਵਡ ਵਡਾ ਡੀਠਾ ਹੋਇ॥ ਕੀਮਤਿ ਪਾਇ ਨ ਕਹਿਆ ਜਾਇ॥ ਕਹਣੇ ਵਾਲੇ ਤੇਰੇ ਰਹੇ ਸਮਾਇ॥ …”. ਅਤੇ, “ਸਾਚੇ ਨਾਮ ਕੀ ਤਿਲੁ ਵਡਿਆਈ॥ ਅਖਿ ਥਕੈ ਕੀਮਤਿ ਨਹੀ ਪਾਈ॥ ਜੇ ਸਭਿ ਮਿਲਿ ਕੈ ਆਖਣਿ ਪਾਹਿ॥ ਵਡਾ ਨ ਹੋਵੈ ਘਾਟਿ ਨ ਜਾਇ॥” ਆਸਾ ਮ: ੧ ਸੋਦਰੁ, ਦੇ ਅਰਥ/ਭਾਵ, ਜੇ ਹੋ ਸਕੇ ਤਾਂ, ਵਿਚਾਰਣ ਦਾ ਯਤਨ ਕਰਨਾਂ।

  • ਆਪ ਦੀ ਵਰਤੀ ਸ਼ਬਦਾਵਲੀ: ‘ਜੈ ਮਾਰਕਸ’, ਕਿਰਪਾ ਕਾਲ ਕੇਰੀ। ਭਈ ਜੀਤ ਮੇਰੀ’, ਅਤੇ,’ ਤਾਲਿਬਾਨ ਅਰਦਾਸ’ ਆਦਿ ਦੀ ਦਾਸ ਨੂੰ ਕੋਈ ਸਮਝ ਨਹੀਂ, ਅਤੇ ਨਾਂ ਹੀ ਕੋਈ ਵਾਸਤਾ ਹੈ। ਅਜਿਹੀ ਸ਼ਬਦਾਵਲੀ, ਚੰਗੀ ਜਾਂ ਮੰਦੀ, ਆਪ ਜਿਹੇ ਵਿਦਵਾਨ ਨੂੰ ਹੀ ਮੁਬਾਰਕ!

  • ਦਾਸ ਨੇ, ਆਪ ਦੇ ਕਹਿਣ ਮੁਤਾਬਕ, ਗੁਰਬਾਣੀ ਨਹੀਂ ਪੜ੍ਹੀ। ਪਰ, ਦਾਸ ਜੋ ਕੁੱਝ ਵੀ ਕਹਿੰਦਾ/ਲਿਖਦਾ ਹੈ, ਉਸ ਦਾ ਆਧਾਰ ਗੁਰਬਾਣੀ ਹੀ ਹੁੰਦਾ ਹੈ।

  • “ਮੈ ਸਤਿਗੁਰ ਸੇਤੀ ਪਿਰਹੜੀ ਕਿਉ ਗੁਰ ਬਿਨੁ ਜੀਵਾ ਮਾਉ॥

  • ਮੈ ਗੁਰਬਾਣੀ ਅਧਾਰੁ ਹੈ ਗੁਰਬਾਣੀ ਲਾਗਿ ਰਹਾਉ॥ ਸੂਹੀ ਅ: ਮ: ੪

  • ਆਪ ਨੇ ‘ਸਿੱਖ ਮਾਰਗ’ ਰਾਹੀਂ ਦਾਸ ਨੂੰ ਜੋ ਗਿਆਨ ਬਖ਼ਸ਼ਿਆ ਹੈ, ਉਸ ਲਈ ਆਪ ਦਾ ਇੱਕ ਵਾਰ ਫੇਰ ਧੰਨਵਾਦ।

  • ਭੁੱਲ ਚੁਕ ਲਈ ਖਿਮਾ ਦਾ ਜਾਚਕ

  • ਦਾਸ,

  • ਗੁਰਇੰਦਰ ਸਿੰਘ ਪਾਲ


  • (20/08/09)
    ਗੁਰਸ਼ਰਨ ਸਿੰਘ ਕਸੇਲ

    ਸਤਿਕਾਰ ਯੋਗ ਸੰਪਾਦਕ ਜੀ,
    ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ॥
    ਆਪ ਜੀ ਅਤੇ ਤੱਤ ਗੁਰਮਤਿ ਪ੍ਰੀਵਾਰ ਵਾਲਿਆਂ ਨੇ ਜਿਥੋ ਸਿੱਖ ਮਾਰਗ ਸਾਈਟ ਤੋਂ ਉਹਨਾ ਆਪਣੇ ਨਾਂਅ ਪੜ੍ਹਨ ਲਈ ਆਖਿਆ ਸੀ ਉਥੋਂ ਤਾਂ ਮੈਂਨੂੰ ਇਹ ਹੇਠ ਲਿਖੇ ਨਾਂਅ ਹੀ ਮਿਲੇ ਹਨ। ਕੀ ਪੰਥਕ ਰਹਿਤ ਮਰਯਾਦਾ ਦੀ ਪੜਚੋਲ ਕਰਨ ਵਾਲੇ ਇਹਨਾ ਨਾਂਵਾਂ ਤੋਂ ਇਲਾਵਾ ਤੱਤ ਗੁਰਮਤਿ ਪ੍ਰੀਵਾਰ ਵਾਲਿਆਂ ਦੇ ਹੋਰ ਵੀ ਮੈਂਬਰ ਹਨ ਜਾਂ ਇਹ ਹੀ ਹਨ? ਇਹਨਾ ਦੀ ਲਿਖਤ ਮੁਤਾਬਿਕ ਤਾਂ ਹੇਠ ਲਿਖੇ ਨਾਂਵਾਂ ਵਾਲੀ ਕਮੇਟੀ ਉਸ ਸਮਾਗਮ ਤੋਂ ਬਾਅਦ ਭੰਗ ਹੋ ਚੁੱਕੀ ਹੈ। ਜੇਕਰ ਕਿਸੇ ਹੋਰ ਲੇਖ ਜਾਂ ਪੰਨੇ ਤੇ ਹੋਣ ਤਾਂ ਉਸ ਬਾਰੇ ਜਾਣਕਾਰੀ ਦੇਣ ਦੀ ਖੇਚਲ ਕਰਨੀ ਜੀ।
    ਤੱਤ ਗੁਰਮਤਿ ਪ੍ਰੀਵਾਰ ਵਾਲਿਆਂ ਨੇ ਪੰਥਕ ਰਹਿਤ ਮਰਯਾਦਾ ਦੀ ਪੜਚੋਲ ਕਰਕੇ ਇਸ ਦੀ ਗੁਰਮਤਿ ਅਨੁਸਾਰ ਸੋਧ ਕਰਨ ਦਾ ਬਹੁਤ ਵੱਡਾ ਕੰਮ ਅਰੰਭਿਆ ਹੈ ਪਰ ਪ੍ਰੀਵਾਰ ਦੇ ਮੈਂਬਰਾਂ ਦੇ ਨਾਂਅ ਲਿਖਣ ਵਾਸਤੇ ਵਕਤ ਕੱਢਣਾ ਮੁਸ਼ਕਲ ਲੱਗਦਾ ਹੈ।
    “ਇਹਨਾਂ ਪੈਨਲਾਂ ਦੇ ਗਠਨ ਦੇ ਮਕਸਦ ਨੂੰ ਸਾਹਮਣੇ ਰੱਖ ਕੇ ‘ਤੱਤ ਗੁਰਮਤਿ ਪਰਿਵਾਰ’ ਨੇ ਪਹਿਲ ਕਰਦੇ ਹੋਏ ‘ਤੱਤ ਗੁਰਮਤਿ ਸਮਾਗਮ’ ਕਰਵਾਉਣ ਦਾ ਨਿਸ਼ਕਾਮ ਤੇ ਨਿਮਾਣਾ ਜਿਹਾ ਉਪਰਾਲਾ ਕਰਨ ਦਾ ਵਿਚਾਰ ਬਣਾਇਆ ਹੈ। ਇਸ ਸਮਾਗਮ ਨੂੰ ਆਪ ਸਭ ਦੇ ਸਹਿਯੋਗ ਨਾਲ ਆਯੋਜਿਤ ਕਰਨ ਦੇ ਮਕਸਦ ਨਾਲ ਇੱਕ ‘ਤਾਲਮੇਲ ਕਮੇਟੀ’ ਬਣਾਈ ਗਈ ਹੈ। ਇਸ ਕਮੇਟੀ ਦੇ ਮੈਂਬਰ ਇਸ ਤਰਾਂ ਹਨ
    1. ਪ੍ਰਿੰਸੀਪਲ ਨਰਿੰਦਰ ਸਿੰਘ ਜੀ ਜੰਮੂ
    2. ਸ੍ਰ. ਮਨਜੀਤ ਸਿੰਘ ਜੀ ਖਾਲਸਾ ਮੋਹਾਲੀ
    3. ਸ੍ਰ. ਦਲੀਪ ਸਿੰਘ ਜੀ ਕਸ਼ਮੀਰੀ
    4. ਸ੍ਰ. ਗੁਰਿੰਦਰ ਸਿੰਘ ਜੀ ਮੋਹਾਲੀ
    5. ਸ੍ਰ. ਜਸਬਿੰਦਰ ਸਿੰਘ ਜੀ ਖਾਲਸਾ ਦੁਬਈ ਵਾਲੇ
    6. ਪ੍ਰਿੰਸੀਪਲ ਗੁਰਚਰਨ ਸਿੰਘ ਜੀ ਮਿਸ਼ਨਰੀ
    7. ਲੈਫ. ਕਰਨਲ ਗੁਰਦੀਪ ਸਿੰਘ ਜੀ
    ਇਸ ‘ਤਾਲਮੇਲ ਕਮੇਟੀ’ ਦਾ ਇਕੋ ਇੱਕ ਮਕਸਦ ‘ਤੱਤ ਗੁਰਮਤਿ ਏਕਤਾ ਸਮਾਗਮ’ ਨੂੰ ਨੇਪਰੇ ਚਾੜਣਾ ਹੈ। ਉਸ ਤੋਂ ਬਾਅਦ ਇਸ ਕਮੇਟੀ ਦੀ ਹੋਂਦ ਆਪੇ ਖਤਮ ਹੋ ਜਾਵੇਗੀ”।
    ਸਤਿਕਾਰ ਸਹਿਤ,
    ਗੁਰਸ਼ਰਨ ਸਿੰਘ ਕਸੇਲ


    (20/08/09)
    ਡਾ: ਗੁਰਮੁਖ ਸਿੰਘ

    Letter to all contributors to sikhmarg.com 19Aug 2009

    From Dr Gurmukh Singh, B6/58 Safdarjang enclave New Delhi

    (Kindly excuse me for writing in English. I may by be allowed to do so till I learn Punjabi typing or a Punjabi typist becomes available. The coordinator may allow English language. This may inspire English knowing Gursikhs, particularly in the west to learn Gurmat and join in the discussion.)

    I am grateful to members of Tat Gurmat Parivar for their criticism and comments.

    Let me summarize some points made by members.

    Two or four intellectuals will give one Bhavarth, and another two or four will give another Bhavarth. Who will decide which is correct?

    My comments.

    The observation is very correct.

    Gurmat Vichaar has two distinct objectives.

    (a) Gurbani Vichaar by the intellectuals to understand the teachings in general and translate in simple words, it helps writing Teekas. There can be many Arths and Bhavarths for debate.

    (b) Naam vichar and gursabad/ Sabad Guru vichaar is for undersatanding the Soul principle, Atma/ParamAtma within the body of every individual. This is the domain of Naam Abbhiasee, who practices Jap/Simran of poora Satguru and Akal Purkh. This is the self experience, Anubhav within the body of NaamAbhyasee. This is the path to recognition of Parbram ParaAtma within the Body and in the whole universe. Quote.( Har Marag Sadhu Dasseya Japeeyey Gurmantar.)

    Gurbani was uttered by Sikh Gurus, for giving an understanding of Naam Jyote roop Parmatma Ik-Ekankar, AkalPurkh, the Supreme Soul and JeevAtma, human life consciousness/jind.

    Naam Jyot creates human life consciousness embedded with, Bharam of Haun that is the false idea of ‘I am" given to the humans at birth.

    Human mind and Vichaar is restricted to the world as we know. Human mind and Vichhar cannot comprehend the ParamAtma beyond the universe. Human thought and Vichaar cannot not even understand its Atma/life consciousness. Naam Jyot Supreme consciousness and human life consciousness both reside within the body. Ignorance of Haun separates the the jeevAtma from ParamAtma.

    Gurbani Vichaar of the kind recommended by the Tat Gurmat Parivar says ‘Waheguru waheguru japna, naam simran nahin’. I will give a few meanings from Mahankosh. A) Gurmantar Naam= Beej Roop dharma Daa Mantar Jis Naal sevak Naam Japda Hai. B) Gursabad =Gurmantar Naam C) ekankaar= advait Brahm. Japna/Simarna/Aradhna has the same meaning in Gurbani.

    Gurbani Vichhar of Tat Gurmat Parivar reduces Gurbani preaching to worldly philosophy about the art of living. This leads to many Bhavarths, Gurbani Charcha and debates, presenting various view points.

    Gurbani is Brahm Ki Bani, Uttered by Sikh Gurus. Gurbani language comes from One and only One real Supreme Consciousness, Akal Purkh, Naam Jyot, who is Gian Swaroop, Supreme intelligence. Human mind cannot understand Akal purkh who is beyond the universe, who is agam,agadh, agochar, beyond human mat budh.

    Gurbani talks of two steps to understanding IK-ekankar Akal Purkh Parbrahm.

    (a) Gurbani Vichhar by Scholars at the level of worldly advice and philosophy which Sikh/Sevak is required to follow in practical life, and

    (b) Understanding Gurbani at the level of JeevAtma and ParmAtma by Gurmat Naam Simran. My translations of Gurbani quotes below are, partly different from translations given in well known Gurbani Teekas.

    Till recently our Teeka kars, were under the influence of Udaasis and Nirmalas who were scholars of Ved Bani and imported many meanings of VedBani, into Gurbani. I have explained this in my Audiobbook. I have taken word meanings from Mahan Kosh by Bhai Kahn Singh, and from Gurbani. Scholars are requested to hear the whole Audio book.

    Gurbani Quote,

    ‘Har mandar meh naam nidhan hai naa boojhey mugdh gawar.

    Gurparsadee cheeniya har raakhiyaa urdhaar.

    (human mind is mugdh gavaar, it does not understand that Naam Nidhaan is within the human body, that is His abode, harmandar. Naam can be recognized within the body by Kirpa of the Guru.)

    ‘Gur Ki Bani Gur Tey Jaatee Jey Sabad Ratey Rang Laaye.

    Pawit pawan se jan nirmal har kay naam samaaye’ p 1346 SGGS

    (Understanding of Naam Nidhaan comes from Jap Simran/ Dhyan on ‘Gurmantar Naam’/Sabad Guru’,Waheguru. The Mann/ Tan of such persons become Nirmal. Such persons in the highest stages of Simran are blessed with Anubhavi Gian of Naam Jyote and merge with the Supreme Being. They are Brahm Gyanis, beyond life and death.)

    Gurbani quote. ‘Antar Gian Naa Aiyo jit kichh sojhee paaye’ p646

    Antar Gyan means sojhee/ Gian/ recognition from within the body. Gian is Gyan/recognition of the Supreme Soul/PramAtma by Gurmat Naam Simran. This Gyan comes from Satguru, Guru Jyot who also lives in the same body.

    Gurbani quote

    Satgur Jinee naa savio sabad naa keeto vichhar.

    Antar Gyaan Naa Aaiyo, Mirtak Hai Sansar. Page 88

    ( savio means aradhia. Sabad vichhar means vichaar and gian from Sabad Guru, Gurmantar Naam. Sabad Guru dee Vichaar comes from Gurmat Naam Simran, It gives Anubhavi Gyan. Vichaar is Gian or understanding of reality that comes from within, by jaap/ Simran of Gurmantar Naam Sabad Guru.

    Gurbani Vichaar at the human intelligence level does not lead to the recognition of the Supreme Being Naam Jyote, ParamAtma, which is the purpose of life.

    I will quote from articles in India Awareness of August 2009 and similar suggestion from Tat Gurmat Parivar

    Page 15 of the magazine.

    Stop sadharan path and akhand path of Guru Granth Sahib. Gurbani should be recited only for Vichaar, understanding and following the directions of Gurbani in every day life. My comments on this were given in my letter of 15 Aug reproduced below.

    "Kist No 4. Critical examination of existing Rahet Maryada and suggestions for formulation of new Rehat Maryada, on the basis of Gurbani teachings, by Tat Gurmat Parivar. Sikh marg .com

    It has been suggested in the proposed new SRM that

    Gurbani Path, Nitnem, Sahej Path and Akhand Path should be stopped. New SRM suggests that all path without vichhar is only a ritual. This is not supported by Gurbani teachings.

    Quotes from Gurbani.

    1.Aaiyo Padhan Sunan Kau bani. 1219 GGS

    2. Amrit Bani Har Har Teree Sunn Sunn Hovey Param Gat Meree 103GGS

    3. Amrit Bani Gur Kee Meethee, gurmukh virlai kiney chakh dethhee. 113

    4. Aawoh sikh satguru ke piariho gaawo sachee Bani, 920 GGS

    5 Dookh rog santap utrey sunee sachee bani

    6. Gur Kee bani jis man vasay dookh dard bhram taakaa nassay

    Gurbani is Amrit roop. Gurbani automatically goes into the consciousness, and the mann, if recited with Surat /Dhyan in it. All dukhs, rogs are cured by hearing alone. We need Shardha and Bhavna also for better results. Gurbani Kirtan has the same effects.

    Gurbani Keertan and path produce Nirmal. Amrit roop curative vibrations, which affect the environment, every one in the vicinity even plants grow healthier. Vichar is not part of this listening. The uneducated also hear the Kirtan and experience sukh. The person, who recites Gurbani path, understands Gurbani in due course.

    We know that little children learn language by listening to the talk by parents and relatives. If the parents talk in English and Punjabi, both languages are learnt and the message understood. School teaching with alphabet and grammar commences much later.

    I

    Gurbani Vichaar by our intelligence and education is necessary and tells us, live a householders life, Garhist Jeevan, earn by honest means, speak the truth, practice nimrata/garibi, mitha bolna, parupkar, be merciful, spend some part of hard earned money for the welfare of the poor and needy. Live a life of acceptance of ‘what is’, Hukam-rajai challo. Bhana Mitha kar ke manno. All humanity has been advised to follow this advice.

    We know that humans cannot willingly accept dukh, disease, extreme pain, and death of a near relative. Is this only a sermon? Is willing acceptance, Bhana Mitha kar Ke mann-na possible for humans? We know from experience that this is not possible. Gurbani says this can be achieved by Sikh Bhagats, by Gurmat Naam Simran. Gurmat Naam Simran enables the practioner to dissociate from the worldly events.

    Gurbani Vichaar tells us; avoid avguns/Vikaars, Kaam, Kardh, Lobh, Moh, Ahankar, hatred, cruelty by word of mouth or physical. This too is very difficult to achieve. Gurmat Naam Simran enables us to achieve this. Gurbani Vichaar by translation etc is useful in life and is worldly Gian and philosophy. It is a necessary preparation and ground work for higher spiritual Gyan bestowed by the GurSabad, Sabad Guru on the Gursikh who practices Gurmat Naam Simran. Gurmat Simran alters the very thought structure and nature of the Mann of the Gursikh. The Avguns/Vikars of a Naam abhiasee are washed away and the Gunnas like Sat, Santokh ,Daya , Dharam are imbibed by the Jeevatma/Mann. Such a Gursikh by his changed nature does not want do any paap karam or bad deed; he becomes full of virtues and is parupkari by nature. He wants to serve humanity not because of a sermon by a priest, but because of subtle changes in Maan/thought system.

    The Saar Updesh of Gurbani is to Meditate on the Sat Guru and Akal Purkh by uttering Gursabad, also named Gurmantar Naam, Waheguru. Keep the surat, dhyan within the body and listen to the Sabad kirtan, NaamKirtan,of Gursabad Wageguru, being played within the body, listen to the sound of music and feel the vibrations within. Continuous practice, naam Abhyaas, washes away all the Avgans Vikars, and the Jeevatma imbibes the Gunas/ Virtues of Satguru and Naam roop Akal purkh. The person lives a balanced happy life and walks the path of Hukam Rajaaee Chaalna without Hath or force of will. Hath in these matters is dangerous.

    Gurbani says Sabad Guru, Gursabd or Gurmantar Naam is Gyan Raass. Jap/simran bestows Gyan from the Satguru and Gian from Gian sarup Akal Purkh.

    The holistic understanding of Gurbani is necessary for formulation of new SRM. Then only we can prepare a single Rehat Maryada according to teachings of Gurbani.

    The above has been explained in my Audio Book in the form of Katha and placed on my website sikhpanth.org. I request all the participants to down load the talk. Then only we will be on equal ground for further discussion.

    May I request the organizers to place the audio book on sikhmarg.com?

    The book will be typed and printed in the near future for distribution in every part of the world with the cooperation of magazine India Awareness. Those interested may place orders in advance.

    I will supply CD of the audio books on receipt of demand from any part of the world, with the active cooperation of the Editor of magazine India Awareness.

    My second Audio book, Puratan Sikh Ittehas has also been placed on my website sikhpanth.org.

    This too will be required for formulation of new SRM. This book is being printed and will be made available to all in any part of the world. CD of the audio Book will be sent to any one any where on demand. Sikhmarg.com may decide to place it on their website also.

    Brief details of study and conclusions from the fraudulent literature called Puratan Sikh Ittehas are given here under.

    1 Dasam Granth

    2 Sarab Loh Granth

    Sikhs took for granted they were Bani/writings of Guru Gobind Singh JI

    The study notes that the compositions begin with the invocation of the presiding deity, Isht, of the writer, which is Kaal, Mahaakal, Bhagauti or any other Devi Devta of Ved Bani, Vedas, shastras, simritees or puranas. They were written by scholars of Vedic faith.

    The writers were Nirmalas, Udasis or Brahmins. They knew Gurbani teacings also. They mixed the historical personalities of Sikh Gurus with the Mythical stories of Devi Devtaas and showed Ved Bani to be the source material of Gurbani. Study of Gurbani refutes this false notion.

    3 Many many Rahetnamaas

    Supposed to have been written by eminent Sikhs of the time of Guru Gobind Singh Ji, but written about 18 years after Gur Gobind Singh Ji had left this earth. The Rahetnamas tell the reader that the Rahets or code of conduct was dictated by Guru Gobind Singh Ji.

    4 Janam Sakhis

    Supposed to have been written by Sikh scholars after about 18 years of the passing away of the tenth master. Study of the Janam Sakhis shows that some of the writers begin with invocation of their presiding diety God or Goddess. None of the writers of these Janam Sakhis was a Sikh. The personality of the Sikh Guru presented by them is different from the personality projected in Guru Granth Sahib.

    It was essential to study all the above material to get a holistic picture of all the above literature and to understand the diabolical plan of the brahmnical organizations to enforce a wrong belief that the source material for Gurbani is Vedbani. They also wanted to present a reduced stature of Sikh Gurus from the stature presented by Gurbani. The Sikh Gurus are shown to be eulogising Devi/Devtas. Devi Devtas are The Isht Bhagwan of Sikh Gurus.

    Gurbani refutes this very forcefully.

    Our purpose is to expose the Brahmin, taking guidance from the Guru Granth Sahib only, and not basing our conclusions on any other source like Sikh History. Our purpose is to apprise the Sikhs of the Truth. The Sikhs should have total faith in Shri Guru Granth Sahib for purposes of their spiritual beliefs, worldly Rahet Maryada. I submit that the scholars formulating the new Rehat Maryada for Sikhs may take into account the conclusions drawn in the Audio talk. If there are any differences we may reconcile them now.

    May I draw the attention of the scholars to the main conclusions drawn from relevant parts of the fraudulent Puratan Sikh Ittehas. Puratan Sikh Ittehas creates a false personality of true Guru Gobind Singh. Let us understand that

    (a) True Guru Gobind Singh Ji did not perform Devi Pooja, before preparing the Khande the pahul, (b) True Guru Gobind Singh Ji did not create the Khalsa, a separate fighter sect among the Sikhs for protection of the Brahmin and the cow, as projected in this false literature (c) True Guru Gobind Singh Ji did not ask the faithful to offer their heads for the ultimate sacrifice to prove their faith in their Guru.(d) True Guru Gobind Singh Ji did not behead five Sikhs or five goats. True Guru Gobind Singh Ji could not have forgotten to put patashas in the pahul under preparation in case that was his intention, as he was ‘Abhul Guru Kartar’, (e) True Guru Gobind Singh Ji did not coin the war slogan Waheguru Ji Ka Khalsa waheguru ji Ki Fateh (f) he did not say Kal purkh hai pita hamara, mat Bhagwati mat Hamara. All this is against Gurmat teachings.

    Then who did all the above, surely the false, mythological Guru Gobind Singh created by the clever Brahmin.

    The anti sikh literature was created by anti Sikh Bramanical organizations, after 1725, that is 18 years after the merger of true Gobind Singh with Akal Purkh, in 1708. All this literature was the source material for preparing Sikh Rahet Maryada of 1936.That was our blunder.

    We also know that Sikh history of the period of Guru Gobind Singh was lost due to natural causes. We can draw our conclusions from hard facts of fraudulent Sikh Ittehas and True Gurbani teachings. My Audio Book has explained all details. Scholars are requested to hear the whole Audio Book instead of hearing conclusions alone. Most likely they will draw the same conclusions which I have drawn. We have no method of choosing any thing from the rahet naamas or puratan Sikh Ittehas for inclusion in new SRM.

    After knowing the facts, as above, the Tat Gurmat Parivar has taken the right decision to formulate new SRM, from Gurbani alone.

    Constructive criticism helps us in taking correct decisions.

    Dr Gurmukh Singh, B6/58, Safdarjang Enclave New Delhi


    (20/08/09)
    ਤਰਸੇਮ ਬੱਡੋਂ

    ਪਿਆਰੇ ਮੱਖਣ ਜੀ, ਜੈ ਸੰਘਰਸ਼,
    ਮੈਂ ਬਚਪਨ ਵਿੱਚ ਤੁਹਾਡੇ ਵਾਂਗ ਨਿਹੰਗ ਬਣ ਗਿਆ ਸੀ। ਫਿਰ ਮੈਨੂੰ ਜਲਦੀ ਹੀ ਅਹਿਸਾਸ ਹੋ ਗਿਆ ਕਿ ਮੈਂ ਕਰਮ ਕਾਂਡ ਦੀ ਸਖ਼ਤ ਜਕੜ ਵਿੱਚ ਘਿਰ ਗਿਆ ਹਾਂ। ਕਿਸੇ ਮਿਸ਼ਨਰੀ ਸਿਖ ਦੇ ਪਰਚਾਰ ਤੋਂ ਪ੍ਰਭਾਵਤ ਹੋ ਕੇ ਨਿਹੰਗ ਬਾਣਾ ਉਤਾਰ ਦਿਤਾ। ਫਿਰ ਮੈਂ ਤਰਕਸ਼ੀਲ ਸੰਸਥਾ ਦੇ ਸੰਪਰਕ ਵਿੱਚ ਆਇਆ ਤਾਂ ਜਾ ਕੇ ਸਹੀ ਗਿਆਨ ਹੋਇਆ ਕਿ ਧਰਮ ਅਸਲ ਵਿੱਚ ਲੋਕਾਂ ਨੂੰ ਜੋੜਨ ਲਈ ਨਹੀਂ ਤੋੜਨ ਵਿੱਚ ਸਹਾਈ ਹੁੰਦਾ ਹੈ। ਫਿਰ ਅਸੀਂ ਪੰਜਾਬ ਵਿੱਚ ਕਾਫ਼ੀ ਕੰਮ ਕੀਤਾ ਪਰ ਪੂਰੀ ਪੈਂਦੀ ਨਜ਼ਰ ਨਹੀਂ ਸੀ ਆਉਂਦੀ। ਜਦ ਤੁਹਾਡੀ ਵੈਬਸਾਈਟ ਦੇਖੀ ਅਤੇ ਤੁਹਾਡਾ ਪੁਰਾਣਾ ਹੁਲੀਆ ਦੇਖਿਆ ਤਾਂ ਅਨੁਮਾਨ ਹੋਇਆ ਕਿ ਤੁਸੀਂ ਵੀ ਮੇਰੇ ਹੀ ਰਸਤੇ ਪਰ ਚੱਲ ਰਹੇ ਹੋ। ਤੱਤ ਗੁਰਮੱਤ ਪਰਿਵਾਰ ਵਾਲ਼ਿਆਂ ਦੀਆਂ ਲਿਖਤਾਂ ਪੜ੍ਹ ਕੇ ਤਸੱਲੀ ਹੋਈ ਕਿ ਤੁਸੀਂ ਸਾਡਾ ਹੀ ਕੰਮ ਕਰ ਰਹੇ ਹੋ। ਸੱਚ ਮੁਚ ਕਰਮ ਕਾਂਡਾਂ ਨੇ ਸੰਸਾਰ ਨੂੰ ਖਾ ਲਿਆ ਹੈ।
    ਤੁਹਾਡਾ ਆਪਣਾ
    ਤਰਸੇਮ ਬੱਡੋਂ
    ਅਨੰਦ ਪੁਰ ਸਾਹਿਬ

    (ਨੋਟ:- ਅਸੀਂ ਗੁਰਮਤਿ ਦਾ ਪ੍ਰਚਾਰ ਗੁਰਬਾਣੀ ਦੇ ਸੱਚ ਨੂੰ ਸਾਹਮਣੇ ਰੱਖ ਕੇ ਅਕਾਲ ਪੁਰਖ ਦੀ ਭੈ ਭਾਵਨੀ ਵਿੱਚ ਕਰ ਰਹੇ ਹਾਂ ਅਤੇ ਕਰਦੇ ਰਹਾਂਗੇ ਨਾਸਤਕ ਬਣ ਕੇ ਨਹੀਂ। ਅਕਾਲ ਪੁਰਖ ਤੋਂ ਬਿਨਾ ਸਾਨੂੰ ਕਿਸੇ ਦਾ ਕੋਈ ਡਰ ਨਹੀਂ। ਤੁਹਾਡੀ ਚਿੱਠੀ ਤੋਂ ਇਸ ਤਰ੍ਹਾਂ ਲਗਦਾ ਹੈ ਕਿ ਤੁਹਾਨੂੰ ਅਕਾਲ ਪੁਰਖ ਅਤੇ ਗੁਰਬਾਣੀ ਦੀ ਕੋਈ ਸਮਝ ਨਹੀਂ ਇਸ ਲਈ ਤੁਹਾਡੀ ਪੂਰੀ ਚਿੱਠੀ ਇੱਥੇ ਛਪਣ ਯੋਗ ਨਹੀਂ-ਸੰਪਾਦਕ)


    {‘ਸਿੱਖ ਮਾਰਗ’ ਦੇ ਪਾਠਕਾਂ ਦੇ ਧਿਆਨ ਹਿਤ:- ਕਿਉਂਕਿ ‘ਸਿੱਖ ਮਾਰਗ’ ਨਿਰੋਲ ਧਾਰਮਿਕ ਸਾਈਟ ਹੈ ਜੋ ਕਿ ਗੁਰਬਾਣੀ ਦੇ ਸੱਚ ਨੂੰ ਹੀ ਸਮਰਪਿਤ ਹੈ। ਇਸ ਲਈ ਇੱਥੇ ਕਿਸੇ ਦਾ ਵੀ ਧੱਕਾ ਜਾਂ ਧੌਂਸ ਕੋਈ ਨਹੀਂ ਚਲਦੀ। ਨਿਰੋਲ ਸੱਚ ਦੇ ਅਧਾਰ ਤੇ ਹੀ ਨਿਰਣਾ ਹੁੰਦਾ ਹੈ। ਰਹਿਤ ਮਰਯਾਦਾ ਬਾਰੇ ਤਾਂ ਹਾਲੇ ਆਪਾਂ ਵਿਚਾਰ ਸ਼ੁਰੂ ਹੀ ਨਹੀਂ ਕੀਤੀ। ਭਾਵੇਂ ਕਿ ਕਈ ਪਾਠਕ ਕੁੱਝ ਕਾਹਲੇ ਪੈ ਕੇ ਆਪਣੇ ਵਿਚਾਰ ਦੇਣ ਵੀ ਲੱਗ ਪਏ ਹਨ। ਹਾਲੇ ਤਾਂ ਪੜਚੋਲ ਛਪ ਰਹੀ ਹੈ ਜਾਂ ਅਰਦਾਸ ਬਾਰੇ ਉਹਨਾ ਨੇ ਸੁਝਾਓ ਮੰਗੇ ਹਨ। ਜਦੋਂ ਵਿਚਾਰ ਸ਼ੁਰੂ ਹੋ ਗਈ ਉਦੋਂ ‘ਸਿੱਖ ਦੀ ਪ੍ਰੀਭਾਸ਼ਾ’ (ਸਿੱਖ ਕੌਣ ਹੈ) ਤੇ ਪੂਰੀ ਤਸੱਲੀ ਕਰ ਕੇ ਅਗਾਂਹ ਤੁਰਾਂਗੇ ਭਾਵੇ ਇਸ ਇੱਕ ਗੱਲ ਬਾਰੇ ਹੀ ਮਹੀਨਾ ਜਾਂ ਸਾਲ ਕਿਉਂ ਨਾ ਲੱਗ ਜਾਵੇ। ਬਹੁਤੇ ਪਾਠਕ ਤਾਂ ਜਾਣਦੇ ਹਨ ਪਰ ਕਈ ਪਾਠਕ ਮੁੱਖ ਪੰਨਾ ਵੀ ਧਿਆਨ ਨਾਲ ਨਹੀਂ ਦੇਖਦੇ ਕਿ ‘ਸਿੱਖ ਮਾਰਗ’ ਦੇ ਲੇਖ ਹਫਤੇ ਵਿੱਚ ਸਿਰਫ ਇੱਕ ਦਿਨ ਐਤਵਾਰ ਨੂੰ ਹੀ ਪਾਏ ਜਾਂਦੇ ਹਨ। ਕਈ ਪਾਠਕਾਂ/ਲੇਖਕਾਂ ਨੂੰ ਆਪਣੀ ਭੇਜੀ ਹੋਈ ਲਿਖਤ ਬਾਰੇ ਜਦੋਂ ਈ-ਮੇਲ ਭੇਜ ਕੇ ਕੁੱਝ ਪੁੱਛਣਾ ਪੈਂਦਾ ਹੈ ਤਾਂ ਉਹ ਮੁੜ ਕੇ ਜਵਾਬ ਹੀ ਨਹੀਂ ਦਿੰਦੇ। ਕੁੱਝ ਦਿਨ ਉਡੀਕ ਕੇ ਫਿਰ ਫੂਨ ਕਰਨਾ ਪੈਂਦਾ ਹੈ। ਇਸ ਹਫਤੇ ਤਿੰਨ ਲੇਖਕਾਂ ਨੂੰ ਅਜਿਹਾ ਕਰਨਾ ਪਿਆ। ਸਾਰੇ ਪਾਠਕਾਂ/ਲੇਖਕਾਂ ਨੂੰ ਬੇਨਤੀ ਹੈ ਕਿ ਆਪਣੀ ਲਿਖਤ ਨੂੰ ਮਾਈਕਰੋਸੌਫਟ ਵਰਡ (ਔਫਿਸ) ਵਿੱਚ ਭੇਜੋ। ਜੇ ਕਰ ਇਹ ਪ੍ਰੋਗਰਾਮ ਨਹੀਂ ਹੈ ਤਾਂ ਹੋਰ ਬਹੁਤ ਸਾਰੇ ਪ੍ਰੋਗਰਾਮ ਇੰਟਰਨਿੱਟ ਤੇ ਮੁਫਤ ਹਨ। ਤੁਸੀਂ ਉਹ ਵਰਤ ਕੇ ਫਾਈਲ ਨੂੰ ਆਰ ਟੀ ਐੱਫ ਫੌਰਮੇਟ ਵਿੱਚ ਭੇਜ ਸਕਦੇ ਹੋ। ਜੇ ਕਰ ਕਿਸੇ ਕਿਸਮ ਦੀ ਸਹਾਇਤਾ ਦੀ ਲੋੜ ਹੋਵੇ ਤਾਂ ਸਾਨੂੰ ਪੁੱਛ ਸਕਦੇ ਹੋ। ਕਈ ਪਾਠਕ ਆਪਣੀ ਲਿਖਤ ਨੂੰ ਟੈਕਸਟ ਫਾਈਲ ਵਿੱਚ ਭੇਜਦੇ ਹਨ ਜੋ ਕਿ ਠੀਕ ਨਹੀਂ ਹੈ। ਇਸ ਤਰ੍ਹਾਂ ਦੀ ਜਾਣਕਾਰੀ ਅਸੀਂ ਪਹਿਲਾਂ ਵੀ ਕਈ ਵਾਰੀ ਪਾ ਚੁੱਕੇ ਹਾਂ। ਨਵੇਂ ਪਾਠਕਾਂ ਨੂੰ ਯਾਦ ਦਿਲਾਉਣ ਲਈ ਥੋੜੇ ਕੁ ਚਿਰ ਬਾਅਦ ਫਿਰ ਲਿਖਣਾ ਪੈਂਦਾ ਹੈ-ਸੰਪਾਦਕ}


    (19/08/09)
    ਰਣਦੀਪ ਸਿੰਘ (ਬਰੈਂਪਟਨ)

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ!
    ਡਾ. ਗੁਰਮੁਖ ਸਿੰਘ:

    ਤੁਹਾਡੀ ਵੈਬ ਸਾਇਟ ਤੋਂ ਕਿਤਾਬ ਪੁਰਾਤਨ ਸਿੱਖ ਇਤਹਾਸ ਸੁਨਣ ਦਾ ਮੌਕਾ ਮਿਲਿਆ। ਸਾਰੀ ਕਿਤਾਬ ਤਾ ਨਹੀ ਸੁਣੀ ਸੀ ਪਰ ਭਾਗ 7ੳ ਅਤੇ 7ਬ ਸੁਨਣ ਦਾ ਟਾਈਮ ਮਿਲਿਆ ਸੀ। ਇਸ ਭਾਗ ਵਿੱਚ ਤੁਸੀਂ ਉਸ ਵੀਚਾਰਧਾਰਾ ਦੀ ਗੱਲ ਕੀਤੀ, ਜਿਹੜੀ ਸਿਖ ਧਰਮ ਦਾ ਮੁਢਲਾ ਹਿੱਸਾ ਹੈ, ਉਹ ਹੈ ਖੰਡੇ ਦੀ ਪਾਹੁਲ ਅਤੇ ਪੰਜ ਕਕਾਰ। ਇਸ ਕਿਤਾਬ ਵਿੱਚ ਤੁਸੀ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਖੰਡੇ ਦੀ ਪਾਹੁਲ ਅਤੇ ਪੰਜ ਕਕਾਰ ਦੀ ਮਰਯਾਦਾ ਬ੍ਰਮਣਵਾਦੀ ਸੋਚ ਵਾਲੇ ਲੋਕਾ ਨੇ ਬਣਾਈ ਹੈ। ਇਸ ਆਡੀਉ ਟਰੈਕ ਨੂੰ ਸੁਣ ਕੇ ਮਨ ਨੂੰ ਬਹੁਤ ਦੁਖ ਲਗਾ। ਆਪਣੇ ਆਪ ਨੂੰ ਸਿੱਖ ਵਿਦਵਾਨ ਅਖਵਾਉਣ ਵਾਲੇ ਇਥੋ ਤਕ ਪਾਹੁੰਚ ਗਏ ਹਨ ਕਿ ਖੰਡੇ ਦੀ ਪਾਹੁਲ ਦੀ ਹੋਂਦ ਨੂੰ ਵੀ ਰੱਦ ਕਰਨ ਲਗ ਪਏ ਹਨ।
    ਗੁਰਮੁਖ ਸਿੰਘ: ਇਕੋ ਬਾਟੇ ਵਿਚੋ ਪਾਹੁਲ ਛਕਣ ਨਾਲ ਬਿਮਾਰੀਆ ਫੈਲਦੀਆ ਹਨ।
    ਜਵਾਬ: ਗੁਰੁ ਸਾਹਿਬਾਨ ਨੇ ਸਾਰੋਵਰ ਅਤੇ ਖੂਹ ਬਣਵਾਏ ਤਾ ਜੋ ਲੋੜਵੰਦ ਲੋਕਾ ਲਈ ਇਸ਼ਨਾਨ ਅਤੇ ਪਾਣੀ ਪੀਣ ਦਾ ਸਾਧਣ ਬਣ ਸਕੇ। ਕੀ ਗੁਰੁ ਸਾਹਿਬ ਨੇ ਉਸ ਵੇਲੇ ਹਾਯੀਜੀਨ ਵਲ ਕੋਈ ਧਿਆਨ ਨਹੀਂ ਦਿਤਾ? ਕੀ ਗੁਰੁ ਸਾਹਿਬ ਨੇ ਕੋਈ ਗਲਤੀ ਕੀਤੀ ਸੀ? ਡਾਕਟਰ ਜੀ ਤੁਹਾਨੂੰ ਕਿਨੇ ਕਿ ਲੋਕ ਜਾਣਦੇ ਹਨ ਜੋ ਖੰਡੇ ਦੀ ਪਾਹੁਲ ਲੈਣ ਨਾਲ ਬਿਮਾਰ ਹੋ ਗਏ?
    ਗੁਰਮੁਖ ਸਿੰਘ: ਗੁਰੂ ਸਾਹਿਬ ਨੇ ਕੋਈ ਸਿਰ ਨਹੀ ਮੰਗੇ, ਇਹ ਇੱਕ ਬ੍ਰਹਮਣੀ ਰੀਤ ਹੈ ਜਿਸ ਵਿੱਚ ਸਿੱਖੀ ਦਾ ਕੋਈ ਥਾਂ ਨਹੀ।
    ਜਵਾਬ: ਗੁਰੂ ਸਾਹਿਬ ਆਪ ਹੀ ਜਵਾਬ ਦੇਂਦੇ ਹਨ ਕਿ ਕਿਹੜੇ ਸਿਰ ਉਨ੍ਹਾਂ ਨੇ ਮੰਗੇ ਸਨ।
    ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥ ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ॥ 20॥ {ਗੁਰੂ ਗ੍ਰੰਥ ਸਾਹਿਬ ਜੀ, ਪੰਨਾ 1412}
    ਗੁਰਮੁਖ ਸਿੰਘ: ਖੰਡੇ ਦੀ ਪਾਹੁਲ ਦੀ ਮਰਯਾਦਾ ਇੱਕ ਵੇਦਕ ਰਹੁ ਰੀਤੀ ਹੈ, ਇਹ ਸਭ ਗੁਰਮਤਿ ਵਿਰੁਧ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਪਹਲੀਆ ਨੌਂ ਪਾਤਸ਼ਾਹੀਆ ਵਿਰੁਧ ਕੋਈ ਕੰਮ ਨਹੀਂ ਕੀਤਾ। ਅਸੀਂ ਕਹਿ ਸਕਦੇ ਹਾਂ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਖੰਡੇ ਦੀ ਪਾਹੁਲ ਨਹੀਂ ਛਕਾਈ।
    ਜਵਾਬ:
    ਗੁਰਮੁਖ ਸਿੰਘ ਤੁਸੀ ਸਿਆਣੇ ਹੋ। ਗੁਰੂ ਸਾਹਿਬ ਨੇ ਕੀ ਇਤਹਾਸ ਸਿਰਜਿਆ ਸੀ ਸਨ 1699 ਵਿੱਚ? ਕੀ ਤੁਹਾਡੇ ਮੁਤਾਬਕ ਤਖਤ ਸ੍ਰੀ ਕੇਸਗੜ ਸਾਹਿਬ ਦੀ ਧਰਤੀ ਕਿਸੇ ਬ੍ਰਹਮਣ ਨੇ ਬਨਾਈ ਹੈ? ਤੁਸੀ ਜਰਾ ਚਾਨਣਾ ਪਾਉ ਕਿ ਗੁਰੂ ਸਾਹਿਬ ਨੇ ਕੀ ਕੀਤਾ ਸੀ ਜਾਂ ਸਾਰਾ ਕੁਛ ਹੀ ਬ੍ਰਹਮਣ ਦੀ ਚਾਲ ਹੈ?
    ਗੁਰਮੁਖ ਸਿੰਘ: ਗੁਰੂ ਗੋਬਿੰਦ ਸਿੰਘ ਨੇ ਖੰਡੇ ਦੀ ਪਾਹੁਲ ਤਿਆਰ ਕਰਨ ਨਾਲ ਨੌ ਪਾਤਸ਼ਾਹੀਆ ਨਾਲੋ ਵਖਰੇ ਹੋ ਜਾਂਦੇ ਹਨ ਇਸ ਕਰਕੇ ਗੁਰੂ ਜੀ ਨੇ ਖੰਡੇ ਦੀ ਪਾਹੁਲ ਨਹੀਂ ਛਕਾਈ।
    ਜਵਾਬ:
    ਤੁਸੀ ਵਾਰ ਵਾਰ ਗੁਰੂ ਗੋਬਿੰਦ ਸਿੰਘ ਕਿਉ ਕਹਿ ਰਹੇ ਹੋ। ਜੇ ਗੁਰੂ ਸਾਹਿਬ ਨੇ ਖੰਡੇ ਦੀ ਪਾਹੁਲ ਨਹੀਂ ਛਕਾਈ ਤਾ ਫਿਰ ਗੁਰੂ ਸਾਹਿਬ ਦੇ ਨਾਮ ਦੇ ਨਾਲ ਸਿੰਘ ਕਿਉ ਲਗਿਆ ਹੈ? ਗੁਰੂ ਅਰਜਨ ਸਾਹਿਬ ਜੀ ਨੇ ਆਦਿ ਬੀੜ ਭਾਈ ਗੁਰਦਾਸ ਜੀ ਤੋ ਲਖਾਈ ਸੀ। ਕੀ ਉਸ ਨੇ ਪਹਲੇ 4 ਗੁਰੂਆਂ ਨਾਲੋ ਵਖਰਾ ਕੀਤਾ? ਕੀ ਗੁਰੁ ਅਰਜਨ ਸਾਹਿਬ ਜੀ ਨੇ ਕੋਈ ਗਲਤੀ ਕੀਤੀ? ਗੁਰੂ ਹਰਿਗੋਬਿੰਦ ਸਾਹਿਬ ਜੇ ਨੇ ਜੁਲਮ ਦੇ ਖਿਲਾਫ ਆਵਾਜ ੳਠਾਈ, ਗੁਰੂ ਸਾਹਿਬ ਨੇ ਗਤਕਾ, ਮਲ਼ ਯੁਧ ਦੇ ਅਖਾੜੇ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਨੀਹਂ ਰਖੀ, ਕੀ ੳਨਾਂ ਨੇ ਕੋਈ ਗਲਤੀ ਕੀਤੀ ਜਾ ਉਹ ਵੀ ਕੋਈ ਬ੍ਰਹਮਣ ਦੀ ਕੋਈ ਚਾਲ ਹੈ?
    ਗੁਰਮੁਖ ਸਿੰਘ: ਗੁਰੁ ਨਾਨਕ ਸਾਹਿਬ ਦੇ ਸਮੇ ਤੋ, ਸਿਖ ਸਾਬਤ ਸੂਰਤ, ਕੇਸਾ ਧਾਰੀ ਪਗਰੀ ਬਨਣ ਵਾਲੇ ਅਤੇ ਕੇਸਾ ਦੀ ਕੰਗੀ ਸੇਵਾ ਸੰਭਾਲ ਕਰਦੇ ਸਨ। ਗੁਰੂ ਗੋਬਿੰਦ ਸਿੰਘ ਜੀ ਗੁਰੂ ਨਾਨਕ ਸਾਹਿਬ ਦਾ ਦਸਵੇ ਸਰੂਪ ਸਨ, ਗੁਰੂ ਜੋਤ ਇੱਕ ਹੀ ਸੀ। ਸਚੇ ਗੁਰੁ ਗੋਬਿੰਦ ਜੀ ਨੇ ਪਹਲੇ ਰਹਿਤ ਮਰਯਾਦਾ ਵਿੱਚ ਕੋਈ ਤਬਦੀਲੀ ਨਹੀਂ ਕੀਤੀ। ਸਚੇ ਗੁਰੁ ਗੋਬਿੰਦ ਜੀ ਨੇ ਸਿੱਖਾ ਨੂੰ ਕਛ, ਕੜਾ, ਕਿਰਪਾਨ ਧਾਰਨ ਦਾ ਹੁਕਮ ਨਹੀਂ ਦਿਤਾ।
    ਜਵਾਬ:
    ਜੇ ਤੁਸੀਂ ਮੰਨਦੇ ਹੋ ਕਿ ਗੁਰੂ ਗੋਬਿੰਦ ਸਿੰਘ ਜੀ ਅਤੇ ਗੁਰੂ ਨਾਨਕ ਸਾਹਿਬ ਇਕੋ ਹੀ ਜੋਤ ਹੈ। ਫਿਰ ਤਹਾਨੂੰ ਕਿਉ ਸ਼ਕ ਹੈ ਕਿ ਗੁਰੂ ਸਾਹਿਬ ਜੀ ਨੇ ਪੰਜ ਕਕਾਰ ਧਾਰਨ ਦਾ ਹੁਕਮ ਨਹੀਂ ਦਿਤਾ। ਤੁਸੀ ਪਹਿਲੇ ਸਿੱਖ ਵਿਦਵਾਨ ਹੈ ਜੋ ਆਪਣੀ ਕਿਤਾਬ ਵਿੱਚ ਲਿਖ ਚੁਕੇ ਕਿ ਪੰਜ ਕਕਾਰ ਧਾਰਨ ਦੀ ਕੋਈ ਲੋੜ ਨਹੀ। ਦਾਸ ਇਹ ਵੀ ਸੋਚਦਾ ਹੈ ਕਿ ਹੋਰ ਵੀ ਤੁਹਾਡੇ ਵਰਗੇ ਹੋਣਗੇ ਜੋ ਪੰਜ ਕਕਾਰ ਤੇ ਸ਼ੰਕਾ ਕਰਦੇ ਹਨ ਪਰ ਡਰਦੇ ਹਨ ਕਿ ਲੋਕ ਸਾਨੂੰ ਕੀ ਕਹਿਣਗੇ। ਪਹਿਲਾ ਤੁਹਾਡੇ ਵਰਗੇ ਲੋਕ ਇਹ ਕਹਿੰਦੇ ਹੰਦੇ ਸਨ ਕਿ ਅਸੀਂ ਪਾਹੁਲ ਨਹੀਂ ਛਕਣੀ ਕਿਉਕਿ ਦਸਮ ਗ੍ਰੰਥ ਦੀ ਬਾਣੀਆ ਵਿੱਚ ਹਨ। ਹੁਣ ਇਹ ਕਹਿਣ ਲਗ ਪਏ ਹਨ ਕਿ ਖੰਡੇ ਦੀ ਪਾਹੁਲ ਅਤੇ ਪੰਜ ਕਕਾਰ ਦੀ ਕੋਈ ਮਰਯਾਦਾ ਹੀ ਨਹੀ। ਜੇ ਤੁਸੀਂ ਪੁਰਾਤਨ ਇਤਿਹਾਸ, ਪੁਰਾਤਨ ਜਨਮਸਾਖੀਆਂ, ਪੁਰਾਤਨ ਗ੍ਰੰਥ ਅਤੇ ਪੁਰਾਤਨ ਰਹਿਤਨਾਮਿਆਂ ਨੂੰ ਪੂਰੀ ਤਰਾਂ ਰੱਦ ਕਰਦੇ ਹੋ ਤਾ ਤੁਸੀ ਗੁਰੂ ਸਾਹਿਬਾਨ ਦੇ ਨਾਮ, ਸਾਹਿਬਜਾਦਿਆਂ ਦੇ ਨਾਮ, ਪੁਰਾਤਨ ਸਿਖਾਂ ਦੇ ਨਾਮ, ਗੁਰੂ ਮਹਾਰਾਜ ਦੇ ਮਹਾਨ ਕਾਰਨਾਮਿਆਂ ਅਤੇ ਹੋਰ ਸਿਖ ਧਰਮ ਸਬੰਧਤ ਜਾਣਕਾਰੀ ਨੂੰ ਕਿਥੋ ਲੈ ਕੇ ਆਵੋਗੇ? ਗੁਰੂ ਗ੍ਰੰਥ ਸਾਹਿਬ ਜੀ ਵਿੱਚ ਨਾਂ ਤਾ 4 ਸਾਹਿਬਜਾਦਿਆਂ ਦਾ ਨਾਮ ਆਂਉਦਾ ਹੈ ਅਤੇ ਨਾਂ ਹੀ 6ਵੇ, 7ਵੇ, 8ਵੇ ਅਤੇ 10ਵੇ ਨਾਨਕ ਦਾ। ਤੁਹਾਡੀਆਂ ਚਾਲਾਂ ਤਾਂ ਦਸਮ ਗ੍ਰੰਥ ਦੇ ਹਮਾਇਤੀਆਂ ਨਾਲੋ ਵੀ ਖਤਰਨਾਖ ਜਾਪਦੀਆਂ ਹਨ।
    ਗੁਰਇੰਦਰ ਸਿੰਘ ਪਾਲ:
    1) ਕੀ ਤੁਸੀਂ ਖੰਡੇ ਕੀ ਪਾਹੁਲ ਦੀ ਮਰਯਾਦਾ ਨੂੰ ਮੰਨਦੇ ਹੋ?
    2) ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਕਹਿਣਾ ਕਿਸ ਤਰਾਂ ਗਲਤ ਹੈ? ਕੀ ਅਸੀਂ ਹੁਣ ਜੈ ਮਾਰਕਸ ਕਹੀਏ? ਸ਼ਾਇਦ ਤੁਸੀ ਗੁਰਬਾਣੀ ਨਹੀ ਪੜੀ।
    ਕਬੀਰ ਮੇਰਾ ਮੁਝ ਮਹਿ ਕਿਛੁ ਨਹੀ ਜੋ ਕਿਛੁ ਹੈ ਸੋ ਤੇਰਾ॥ ਤੇਰਾ ਤੁਝ ਕਉ ਸਉਪਤੇ ਕਿਆ ਲਾਗੈ ਮੇਰਾ॥ 203॥ ਕਬੀਰ ਤੂੰ ਤੂੰ ਕਰਤਾ ਤੂ ਹੂਆ ਮੁਝ ਮਹਿ ਰਹਾ ਨ ਹੂੰ॥ ਜਬ ਆਪਾ ਪਰ ਕਾ ਮਿਟਿ ਗਇਆ ਜਤ ਦੇਖਉ ਤਤ ਤੂ॥ 204॥ {ਗੁਰੂ ਗ੍ਰੰਥ ਸਾਹਿਬ ਜੀ, ਪੰਨਾ 1375}
    ਇਹ ਤੁਹਾਡੀ ਮਰਜੀ ਹੈ ਕਿ ਤੁਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ! ਕਹਿਣਾਂ ਚਾਹੁਂਦੇ ਹੋ ਜਾਂ
    ਕਿਰਪਾ ਕਾਲ ਕੇਰੀ। ਭਈ ਜੀਤ ਮੇਰੀ।
    3) ਕੀ ਹੁਣ ਤੱਕ ਸਿੱਖ ਤਾਲਿਬਾਨੀ ਅਰਦਾਸ ਕਰਦੇ ਆਏ ਹਨ?
    4) ਪਤਾਸ਼ਾਹਾਂ ਦੇ ਪਾਤਸ਼ਾਹ ਜਾਂ ਰਾਜਿਆਂ ਦੇ ਰਾਜਾ ਇਕੋ ਚੀਜ ਹੀ ਹਨ।
    ਗੁਰਬਾਣੀ ਕਹਿੰਦੀ ਹੈ:
    ਰਾਜਨ ਮਹਿ ਤੂੰ ਰਾਜਾ ਕਹੀਅਹਿ ਭੂਮਨ ਮਹਿ ਭੂਮਾ॥ {ਗੁਰੂ ਗ੍ਰੰਥ ਸਾਹਿਬ ਜੀ, ਪੰਨਾ 507}
    ਕੋਊ ਹਰਿ ਸਮਾਨਿ ਨਹੀ ਰਾਜਾ॥ ਏ ਭੂਪਤਿ ਸਭ ਦਿਵਸ ਚਾਰਿ ਕੇ ਝੂਠੇ ਕਰਤ ਦਿਵਾਜਾ॥ 1॥ {ਗੁਰੂ ਗ੍ਰੰਥ ਸਾਹਿਬ ਜੀ, ਪੰਨਾ 856}

    ਧੰਨਵਾਦ,
    ਰਣਦੀਪ ਸਿੰਘ (ਬਰੈਂਪਟਨ)


    (19/08/09)
    ਜਸਬੀਰ ਸਿੰਘ (ਕੈਲਗਰੀ)

    ਸਿੱਖ ਮਾਰਗ ਦੇ ਪਾਠਕ ਸੱਜਣੋਂ!
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।

    ਨਵੀਂ ਬਣ ਰਹੀ ਰਹਿਤ ਮਰਯਾਦਾ ਸੰਬੰਧੀ ਇਸ ਨੁਕਤੇ ਤੇ ਵੀ ਧਿਆਨ ਰੱਖਿਆ ਜਾਣਾ ਜਰੂਰੀ ਹੈ ਕਿ ਅੱਗਾ ਦੌੜ ਪਿੱਛਾ ਚੌੜ ਵਾਲੀ ਗੱਲ ਨਾ ਹੋਵੇ। ਕਿਸੇ ਵੀ ਮੱਤ ਨੂੰ ਜੇ ਕੋਈ ਕਿਸੇ ਪਾਸਿਓਂ ਥੋੜ੍ਹਾ ਜਿਹਾ ਵੀ ਖੋਰਾ ਲੱਗਾ ਹੋਇਆ ਹੈ ਤਾਂ ਉਸ ਮੱਤ ਦਾ ਖਾਤਮਾ ਜਲਦੀ ਹੀ ਹੋ ਜਾਣ ਦੀ ਸੰਭਾਵਨਾ ਹੁੰਦੀ ਹੈ। ਪਰ ਸਿੱਖੀ ਨੂੰ ਤਾਂ ਐਸ ਵੇਲੇ ਹੋਰ ਬਹੁਤ ਸਾਰੇ ਖੋਰਿਆਂ ਤੋਂ ਇਲਾਵਾ ਮੁਖ ਤੌਰ ਤੇ ਤਿੰਨ ਪਾਸਿਆਂ ਤੋਂ ਖੋਰਾ ਲੱਗਾ ਹੋਇਆ ਹੈ। ਆਰ ਐਸ ਐਸ, ਡੇਰੇ, ਅਤੇ ਮਾਰਕਸ ਵਾਦ। ਆਰ ਐਸ ਐਸ ਅਤੇ ਮਾਰਕਸ ਵਾਦ ਦੀ ਜੋ ਘੁਸਪੈਠ ਹੈ ਉਹ ਬਾਹਰੋਂ ਹੋ ਰਹੀ ਹੈ। ਪਰ ਡੇਰੇ ਵਾਦ ਦਾ ਜੋ ਖੋਰਾ ਹੈ ਉਸ ਦਾ ਜੇ ਕਾਰਣ ਲੱਭਣ ਦੀ ਕੋਸ਼ਿਸ਼ ਕਰਾਂਗੇ ਤਾਂ ਆਪਣੇ ਘਰੋਂ ਹੀ ਇਸ ਦੀ ਸ਼ੁਰੂਆਤ ਹੋਈ ਨਜ਼ਰ ਆਵੇਗੀ। ਕਈ ਭਰਾਵਾਂ ਨੂੰ ਮੇਰੀ ਇਹ ਗੱਲ ਸ਼ਾਇਦ ਚੰਗੀ ਨਾ ਲੱਗੇ ਪਰ ਸੱਚ ਤੋਂ ਮੂੰਹ ਫ਼ੇਰਿਆਂ ਸੱਚ ਨੇ ਬਦਲ ਨਹੀਂ ਜਾਣਾ। ਅੱਜ-ਕਲ੍ਹ ਆਮ ਤੌਰ ਤੇ ਹੁੰਦਾ ਇਹ ਹੈ ਕਿ ਖਾਸ ਤੌਰ ਤੇ ਅਮਰੀਕਾ ਕਨੇਡਾ ਵਿੱਚ, ਕੋਈ ਨਵਾਂ ਗੁਰਦੁਆਰਾ ਜਦੋਂ ਬਣਦਾ ਹੈ, ਸਾਂਝੇ ਉਦਮ ਨਾਲ ਬਣ ਜਾਂਦਾ ਹੈ। ਕੁੱਝ ਕੁ ਸਮਾਂ ਗੁਰਦੁਆਰੇ ਦਾ ਪ੍ਰਬੰਧ ਵੀ ਠੀਕ ਠਾਕ ਸਾਂਝੇ ਉਦਮ ਨਾਲ ਚੱਲਦਾ ਰਹਿੰਦਾ ਹੈ। ਪਰ ਕੁਝਕੁ ਸਮੇਂ ਪਿੱਛੋਂ ਪ੍ਰਬੰਧ ਉਚ ਜਾਤੀ ਦੇ ਸਿੱਖਾਂ (?) ਦੇ ਹੱਥ ਵਿੱਚ ਆ ਜਾਂਦਾ ਹੈ। ਇਹ ਉਚੀ ਜਾਤ ਦੇ ਸਿੱਖ ਗੁਰਦੁਆਰੇ ਦੇ ਪ੍ਰਬੰਧ ਵਿੱਚ ਹੋਰ ਜਾਤਾਂ (?) ਦੇ ਲੋਕਾਂ ਨੂੰ ਨੇੜੇ ਨਹੀਂ ਢੁਕਣ ਦਿੰਦੇ। ਇਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਵੱਖ ਵੱਖ ਫ਼ਿਰਕਿਆਂ ਨਾਲ ਸੰਬੰਧਤ ਵੱਖ ਵੱਖ, ਰਾਮਗੜ੍ਹੀਆਂ ਦਾ ਗੁਰਦੁਆਰਾ, ਰਵਿਦਾਸੀਆਂ ਦਾ ਗੁਰਦੁਆਰਾ … ਆਦਿ ਨਾਵਾਂ ਵਾਲੇ ਗੁਰਦੁਆਰੇ ਹੋਂਦ ਵਿੱਚ ਆ ਜਾਂਦੇ ਹਨ। ਜਾਂ ਫ਼ਿਰ ਇਹ ਲੋਕ ਡੇਰਿਆਂ ਦੀ ਸ਼ਰਨ ਵਿੱਚ ਚਲੇ ਜਾਂਦੇ ਹਨ। ਇਨ੍ਹਾਂ ਡੇਰੇਦਾਰਾਂ ਵੱਲੋਂ ਆਪਣੇ ਚੇਲੇ ਵਧਾਉਣ ਲਈ ਕਈ ਕਿਸਮ ਦੇ ਲਾਲਚ ਦਿੱਤੇ ਜਾਂਦੇ ਹਨ। ਹਰ ਡੇਰੇਦਾਰ ਦੂਸਰੇ ਡੇਰੇ ਨਾਲੋਂ ਕੁੱਝ ਵੱਖਰੀ ਹੀ ਗੱਲ, ਕੋਈ ਵੱਖਰੀ ਹੀ ਮਰਯਾਦਾ ਦੱਸਕੇ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਅਸਲੀ ਮਰਯਾਦਾ ਇਹ ਹੈ। ਇਸ ਤਰ੍ਹਾਂ ਬਹੁਤ ਸਾਰੇ ਸਿੱਖ ਨਾ ਚਾਹੁੰਦੇ ਹੋਏ ਵੀ ਅਸਲੀ ਧੁਰੇ ਨਾਲੋਂ ਟੁੱਟ ਜਾਂਦੇ ਹਨ।
    ਉਪਰੋਂ ਉਪਰੋਂ ਆਪਾਂ ਜਾਤੀ ਪ੍ਰਥਾ ਦਾ ਖੰਡਣ ਕਰਦੇ ਹਾਂ ਪਰ ਅਸਲ ਵਿੱਚ ਬ੍ਰਹਮਣੀ ਜਾਤੀ ਪ੍ਰਥਾ ਦੀ ਤਰ੍ਹਾਂ ਹੀ ਇਸ ਨੂੰ ਅਪਨਾਇਆ ਹੋਇਆ ਹੈ।
    ਜੇ ਆਪਾਂ ਚਾਹੁੰਦੇ ਹਾਂ ਕਿ ਨਵੀਂ ਬਣ ਰਹੀ ਰਹਿਤ ਮਰਯਾਦਾ ਕਾਮਯਾਬ ਰਹੇ ਤਾਂ ਇਸ ਜਾਤੀ ਪ੍ਰਥਾ, ਜਿਸ ਨੂੰ ਆਪਾਂ ਮੰਨਦੇ ਨਹੀਂ ਪਰ ਅਪਨਾਇਆ ਹੋਇਆ ਹੈ, ਨੂੰ ਜੜੋਂ ਉਖਾੜਨ ਦਾ ਉਪਰਾਲਾ ਕੀਤਾ ਜਾਵੇ। ਧੰਨਵਾਦ।
    ਜਸਬੀਰ ਸਿੰਘ (ਕੈਲਗਰੀ)

    ***************************************************

    ਸਿੱਖ ਮਾਰਗ ਦੇ ਪਾਠਕ ਸੱਜਣੋਂ!
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।
    ਸਿੱਖ ਰਹਿਤ ਮਰਿਆਦਾ ਦੀ ਪੜਚੋਲ (ਕਿਸ਼ਤ ਨੰ: 05)।
    (ੲ) “ਖਾਲਸਾ ਸਾਰੇ ਮੱਤਾਂ ਤੋਂ ਨਿਆਰਾ ਰਹੇ ਪਰ ਕਿਸੇ ਅਨਧਰਮੀ ਦਾ ਦਿਲ ਨਾ ਦੁਖਾਵੇ” ਦੇ ਸੰਬੰਧ ਵਿੱਚ।
    ਗੁਰਸਿੱਖ ਅਤੇ ਅਨਧਰਮੀ ਦੋਨਾਂ ਗੱਲਾਂ ਨੂੰ ਮਿਕਸ ਨਾ ਕੀਤਾ ਜਾਵੇ। ਰਹਿਤ ਮਰਿਆਦਾ ਗੁਰ ਸਿੱਖ ਲਈ ਬਣ ਰਹੀ ਹੈ। ਇਸ ਲਈ ਹਰ ਗੁਰਸਿੱਖ ਨੂੰ ਉਸ ਨੂੰ ਅਪਨਾਉਣਾ ਜਰੂਰੀ ਹੋਣਾ ਚਾਹੀਦਾ ਹੈ। ਗੁਰਸਿੱਖ ਨੇਂ ਵਰਤ ਨਹੀਂ ਰੱਖਣੇ, ਦਸਮ ਗ੍ਰੰਥ ਨੂੰ ਨਹੀਂ ਮੰਨਣਾ ਆਦਿ ਇਹ ਸਾਰੀਆਂ ਗੱਲਾਂ ਅੱਗੇ ਰਹਿਤ ਮਰਿਗ਼ਾਦਾ ਵਿੱਚ ਆ ਹੀ ਜਾਣੀਆਂ ਹਨ। ਸੋ ਹਰ ਗੁਰਸਿੱਖ ਨੇ ਰਹਿਤ ਮਰਿਆਦਾ ਵਿੱਚ ਆਈਆਂ ਸਾਰੀਆਂ ਦੀਆਂ ਸਾਰੀਆਂ ਸ਼ਰਤਾਂ ਜਰੂਰ-ਬਰ-ਜਰੂਰ ਮੰਨਣੀਆਂ ਹਨ। ਪਰ ਜੇ ਕੋਈ ਸਿੱਖ ਇਸ ਗੱਲ ਨੂੰ ਨਹੀਂ ਮੰਨਦਾ ਤਾਂ ਫ਼ੇਰ ਬੇਸ਼ਕ ਉਸ ਦਾ ਦਿਲ ਦੁਖੇ, ਗੁਰਮਤ ਵਿਰੋਧੀ ਗੱਲਾਂ ਬਾਰੇ ਉਸ ਨੂੰ ਸੁਚੇਤ ਕਰਨ ਵਿੱਚ ਜਾਂ ਕਰੀ ਜਾਣ ਵਿੱਚ ਕੋਈ ਹਰਜ ਨਹੀਂ। ਪਰ ਉਪਰ ਅਨਧਰਮੀ ਦੇ ਦਿਲ ਦੁਖਾਉਣ ਦੀ ਗੱਲ ਹੈ। ਜੇ ਕੋਈ ਅਨਧਰਮੀ ਆਪਣੀ ਸ਼ਰਧਾਂ ਭਾਵਨਾ ਅਨੁਸਾਰ ਜਾਂ ਕਿਸੇ ਵੀ ਕਾਰਣ ਕੋਈ ਗੁਰਮਤ ਦੇ ਉਲਟ ਕੰਮ ਕਰਦਾ ਹੈ ਤਾਂ ਬੇਸ਼ਕ ਕਰੀ ਜਾਵੇ ਉਸ ਦਾ ਦਿਲ ਨਹੀਂ ਦੁਖਾਉਣਾ ਚਾਹੀਦਾ।
    (ਸ) “ਸਿੱਖ ਲਈ ਗੁਰਮੁਖੀ ਵਿਦਿਆ ਪੜ੍ਹਨੀ ਜ਼ਰੂਰੀ ਹੈ” ਦੇ ਸੰਬੰਧ ਵਿੱਚ:
    ਗੁਰਮੁਖੀ ਦੀ ਵਿਦਿਆ ਜ਼ਰੂਰੀ ਕਰਨ ਨਾਲ ਸਿੱਖ ਮੱਤ ਖ਼ਾਸ ਖਿਤੇ ਵਿੱਚ ਬੰਦ ਨਹੀਂ ਹੁੰਦਾ। ਗੁਰਮੁਖੀ ਦੀ ਵਿਦਿਆ ਸਿੱਖਣ ਨਾਲ ਸਿੱਖ ਗੁਰੂ ਗ੍ਰੰਥ ਸਾਹਿਬ ਵਿੱਚ ਕੀ ਲਿਖਿਆ ਹੈ ਆਪ ਪੜ੍ਹ ਕੇ ਵਿਚਾਰ ਸਕਦਾ ਹੈ। ਜੇ ਉਸ ਨੂੰ ਗੁਰਮੁਖੀ ਨਹੀਂ ਆਉਂਦੀ ਤਾਂ ਉਸ ਨੂੰ ਪਰ ਅਧੀਨ ਹੀ ਰਹਿਣਾ ਪਵੇਗਾ। ਪਰ ਜੇ ਕਿਸੇ ਨੂੰ ਗੁਰਮੁਖੀ ਹੀ ਨਹੀਂ ਆਉਂਦੀ ਅਤੇ ਗੁਰਬਾਣੀ ਦਾ ਪ੍ਰਚਾਰ ਕਰਦਾ ਹੈ ਤਾਂ ਗੱਲ ਜਿਆਦਾ ਢੁਕਦੀ ਨਹੀਂ। ਜੇ ਕਿਸੇ ਨੂੰ ਗੁਰਮੁਖੀ ਦੇ ਨਾਲ ਹੋਰ ਭਾਸ਼ਾਵਾਂ ਦੀ ਮੁਹਾਰਤ ਜਿਆਦਾ ਹੈ ਤਾਂ ਹੋਰ ਭਾਸ਼ਾ ਵਿੱਚ ਗੁਰਬਾਣੀ ਬਾਰੇ ਗਿਆਨ ਹਾਸਲ ਕਰ ਸਕਦਾ ਹੈ ਪਰ ਠੀਕ ਗ਼ਲਤ ਦੀ ਸ਼ੰਕਾ ਸਮੇਂ ਉਹ ਆਪ ਗੁਰਬਾਣੀ ਬਾਰੇ ਸ਼ਕੇ ਦੂਰ ਕਰ ਸਕਦਾ ਹੋਵੇ। ਕਿਸੇ ਗ਼ੈਰ ਸਿੱਖ ਨੂੰ ਉਸ ਦੀ ਬੋਲੀ ਵਿੱਚ ਸਿੱਖ ਧਰਮ ਬਾਰੇ ਜਾਣਕਾਰੀ ਦਿੱਤੀ ਜਾ ਸਕਦੀ ਹੈ। ਅਤੇ ਗ਼ੈਰ-ਸਿੱਖ ਨੂੰ ਬੇਸ਼ਕ ਗੁਰਮੁਖੀ ਨਾ ਆਉਂਦੀ ਹੋਵੇ ਉਹ ਆਪਣੀ ਬੋਲੀ ਵਿੱਚ ਗਿਆਨ ਹਾਸਲ ਕਰ ਸਕਦਾ ਹੈ, ਉਸ ਦੇ ਲਈ ਇਹ ਸ਼ਰਤ ਨਾ ਹੈ ਅਤੇ ਨਾ ਹੋਣੀ ਚਾਹੀਦੀ ਹੈ ਕਿ ਉਸ ਦੇ ਲਈ ਪਹਿਲਾਂ ਗੁਰਮੁਖੀ ਸਿੱਖਣੀ ਜਰੂਰੀ ਹੈ। ਜੇ ਆਪਾਂ ਗੁਰਮੁਖੀ ਜਾਣਦੇ ਹਾਂ ਤਾਂ ਸਹਿਜੇ ਹੀ ਆਪਣੇ ਬੱਚਿਆਂ ਨੂੰ ਘਰੇ ਹੀ ਗੁਰਮੁਖੀ ਸਿਖਾ ਸਕਦੇ ਹਾਂ। ਪਰ ਗੁਰਮੁਖੀ ਸਿੱਖਣ ਦੀ ਸ਼ਰਤ ਹਟਾਣ ਨਾਲ ਤਾਂ ਆਉਣ ਵਾਲੀਆਂ ਪੀੜ੍ਹੀਆਂ ਵਿੱਚੋਂ ਜਲਦੀ ਹੀ ਗੁਰਮੁਖੀ ਪੜ੍ਹਨ/ ਲਿਖਣ/ ਸਮਝਣ ਦੀ ਆਦਤ ਖ਼ਤਮ ਹੋ ਜਾਵੇਗੀ। ਧੰਨਵਾਦ।
    ਜਸਬੀਰ ਸਿੰਘ (ਕੈਲਗਰੀ)


    (19/08/09)
    ਇਕਵਾਕ ਸਿੰਘ ਪੱਟੀ

    ੴ ਸਤਿਗੁਰ ਪ੍ਰਸਾਦਿ॥
    ਲੁਧਿਆਣਾ ਤੋਂ ਸ. ਰਣਜੀਤ ਸਿੰਘ ਜੀਉ,
    ਵਾਹਿਗੁਰੂ ਜੀ ਕਾ ਖ਼ਾਲਸਾ॥ ਵਾਹਿਗੁਰੂ ਜੀ ਕੀ ਫ਼ਤਹਿ॥

    ਆਪ ਜੀ ਨੇ ਪਿਛਲੇ ਦਿਨੀਂ ਇੰਡੀਆ ਅਵੇਅਰਨੈੱਸ ਵਿੱਚ ਬੀਬੀ ਸੁਰਿੰਦਰ ਕੌਰ ਜੀ ਨਿਹਾਲ ਦਾ ਲੇਖ ‘ਰੋਜ਼ਾਨਾ ਸਪੋਕਸਮੈਨ’ ਦੇ ਸੰਪਾਦਕ `ਤੇ ਗੰਭੀਰ ਇਲਜ਼ਾਮ’ ਬਾਰੇ ਸੱਚ ਦੱਸਣ ਲਈ ਕਿਹਾ ਹੈ। ਤਾਂ ਮੈਂ ਸੱਭ ਤੋਂ ਪਹਿਲਾਂ ਤਾਂ ਇਹੀ ਕਹਿਣਾ ਚਾਹਵਾਂਗਾ ਕਿ ਜਦੋਂ ਵੀ ਕਦੇ ਤੱਤ ਗੁਰਮਤਿ ਤੋਂ ਪ੍ਰਣਾਏ ਵਿਦਵਾਨਾਂ/ਬੁਧੀਜੀਵੀਆਂ/ਲੇਖਕਾਂ/ਗੁਰਮਤਿ ਖੋਜੀਆਂ ਨੇ ਸਿੱਖ ਧਰਮ ਦੇ ਕਿਸੇ ਵੀ ਅਸੂਲ ਜਾਂ ਸਿਧਾਂਤ ਤੋਂ ਬ੍ਰਹਾਮਣਵਾਦੀ ਗਲਬਾ ਉਤਾਰ ਕੇ ਗੁਰੂ ਨਾਨਕ ਸਾਹਿਬ ਜੀ ਦੇ ਸੱਚ ਦੀ ਰੋਸ਼ਨੀ ਨੂੰ ਲੋਕਾਂ ਸਾਹਮਣੇ ਰੱਖਿਆ ਹੈ ਤਾਂ ਪੁਰਾਤਨ ਸਮੇਂ ਤੋਂ ਉਸ ਕਰਮਕਾਂਢ ਜਾਂ ਅੰਧਵਿਸ਼ਵਾਸ਼ ਨੂੰ ਮੰਨਦੇ ਹੋਏ ਸਿੱਖਾਂ ਦੇ ਮਨ ਨੂੰ ਠੇਸ ਜ਼ਰੂਰ ਵੱਜਦੀ ਹੈ, ਪਰ ਗਹੁ ਨਾਲ ਨਿਰਪੱਖ ਹੋ ਕੇ ਗੁਰਬਾਣੀ ਦੀ ਰੋਸ਼ਨੀ ਵਿੱਚ ਦੇਖਿਆ ਜਾਵੇ ਤਾਂ ਸੱਭ ਕੁੱਝ ਠੀਕ ਪ੍ਰਤੀਤ ਹੁੰਦਾ ਜਾਪਦਾ ਹੈ ਤਾਂ ਮਨ ਅੰਦਰ ਜਾਗ੍ਰਿਤੀ ਆ ਜਾਂਦੀ ਹੈ। ਰਹੀ ਗੱਲ ਬੀਬੀ ਸੁਰਿੰਦਰ ਕੌਰ ਜੀ ਦੀ ਤਾਂ ਉਹਨਾਂ ਨੇ ਸੱਭ ਤੋਂ ਵੱਡਾ ਇਲਜ਼ਾਮ ਇਹੀ ਲਗਾਇਆ ਹੈ ਕਿ ਸਪੋਕਸਮੈਨ ਦਾ ਸੰਪਾਦਕ ਗੁਰੂ ਨਾਨਕ ਸਾਹਿਬ ਤੋਂ ਬਿਨ੍ਹਾਂ ਬਾਕੀ ਨੌਂ ਗੁਰੂਆਂ ਦੀ ਹੌਂਦ ਨੂੰ ਨਹੀਂ ਮੰਨਦਾ। ਪਰ ਇਹ ਇਲਜ਼ਾਮ ਬੀਬੀ ਜੀ ਦਾ ਨਿੱਜੀ ਹੈ ਕਿ ਕਿਉਂਕਿ ਉਹਨਾਂ ਦਾ ਕਹਿਣਾ ਹੈ ਜੋਗਿੰਦਰ ਸਿੰਘ ਨੇ ਮੇਰੇ ਨਾਲ ਹੋਈ ਗੱਲਬਾਤ ਦੌਰਾਨ ਮੰਨਿਆ ਹੈ।
    ਇਸ ਬਾਰੇ ਸਹੀ ਤਰੀਕੇ ਨਾਲ ਤਾਂ ਸ. ਜੋਗਿੰਦਰ ਸਿੰਘ ਜੀ ਹੀ ਦੱਸ ਸਕਦੇ ਹਨ ਪਰ ਤੁਸੀਂ ਜੁਆਬ ਮੇਰੇ ਕੋਲੋਂ ਮੰਗਿਆ ਹੈ ਤਾਂ ਮੈਂ ਸਮਝਦਾ ਹਾਂ ਕਿ ਜੇ ਐਸੀ ਗੱਲ ਹੋਵੇ ਤਾਂ ਜਦ ਪਖੰਡੀ ਸੌਦਾ ਸਾਧ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਤਰਜ਼ ਤੇ ਨਕਲੀ ਅੰਮ੍ਰਿਤ ਤਿਆਰ ਕਰਕੇ ਉਹਨਾਂ ਦਾ ਰੂਪ ਧਾਰਨ ਕਰਨ ਦਾ ਬੱਜਰ ਗੁਨਾਹ ਕੀਤਾ ਸੀ ਤਾਂ ਸੱਭ ਤੋਂ ਪਹਿਲਾਂ ਆਵਾਜ਼ ਬੁਲੰਦ ਕਰਨ ਵਾਲਾ ਸਪੋਕਸਮੈਨ ਸੰਪਾਦਕ ਅਤੇ ਅਖਬਾਰ ਹੀ ਸੀ। ਦਸ਼ਮ ਗ੍ਰੰਥ ਦਾ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰਨ ਤੇ ਲੋਕਾਈ ਨੂੰ ਸੁਚੇਤ ਕਰਨ ਵਾਲਾ ਸਪੋਕਸਮੈਨ ਹੀ ਸੀ ਤਾਂ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਪਾਕ ਪਵਿੱਤਰ ਦਾਮਨ ਨੂੰ ਅਸ਼ਲੀਲ ਰਚਨਾਵਾਂ ਨਾਲ ਜੋੜ ਕੇ ਕਲੰਕਿਤ ਕਰਨ ਤੋਂ ਬਚਾਇਆ ਜਾ ਸਕੇ ਅਤੇ ਕੌਮ ਨੂੰ ਜਾਗ੍ਰਿਤ ਕੀਤਾ ਜਾ ਸਕੇ। ਦਸ਼ਮ ਗ੍ਰੰਥ ਦੀਆਂ ਅਸ਼ਲੀਲ ਰਚਨਾਵਾਂ ਨੂੰ ਪੂਰੇ ਪੇਜ਼ ਤੇ ਛਾਪਣ ਦੀ ਹਿੰਮਤ ਕਰਨਾ ਵਾਲਾ ਸਪੋਕਸਮੈਨ ਹੀ ਸੀ। ਸਿੱਖ ਮੁੱਦਿਆਂ ਤੇ ਸੱਭ ਤੋਂ ਪਹਿਲਾਂ ਬਿਨ੍ਹਾਂ ਕਿਸੇ ਡਰ ਤੋਂ ਅੱਜ ਵੀ ਪ੍ਰਮੁੱਖ ਰੂਪ ਵਿੱਚ ਅੱਗੇ ਆ ਕੇ ਪੰਥਕ ਮਸਲੇ ਸਿੱਖ ਸੰਗਤਾਂ ਦੀ ਕਚਹਿਰੀ ਵਿੱਚ ਪੇਸ਼ ਕਰਨ ਵਾਲਾ ਸਪੋਕਸਮੈਨ ਸੰਪਾਦਕ ਹੀ ਹੈ ਅਤੇ ਇਹੀ ਇੱਕ ਅਖਬਾਰ ਹੈ, ਜਿਸਨੇ ਕੌਮ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਹੈ, ਇਸ ਵਿੱਚ ਕੋਈ ਸ਼ੱਕ ਨਹੀਂ। ਬੀਬੀ ਜੀ ਦਾ ਕਹਿਣਾ ਕਿ ਇਹ ਸੱਭ ਕੁੱਝ ਸਾਜਿਸ਼ ਦੇ ਅਧੀਨ ਹੋ ਰਿਹਾ ਹੈ ਅਤੇ ਇੱਕ ਡੇਰੇਦਾਰ ਵੱਲੋਂ ਕੀਤਾ ਗਿਆ ਇਸ ਅਖਬਾਰ ਦੇ ਦਫਤਰ ਤੇ ਹਮਲਾ ਵੀ ਇੱਕ ਸਜਿਸ਼ ਦਾ ਹਿੱਸਾ ਸੀ ਤਾਂ ਉਸ ਹਮਲੇ ਦੀ ਸਾਰੀ ਰਿਪੋਰਟ 22 ਦਸੰਬਰ 2008 ਸੋਮਵਾਰ ਦੇ ਅਖਬਾਰ ਦੇ ਪੇਜ਼ ਨੰ. 5 ਤੇ ਛੱਪ ਚੁੱਕੀ ਹੈ, ਜਿਸ ਵਿੱਚ ਚਿਹਰਾ ਮੋਹਰਾ ਸਿਰਲੇਖ ਹੇਠ ਉਸ ਡੇਰੇ ਵੱਲੋਂ ਸ਼ੁਰੂ ਕੀਤੇ ਡੇਰਾਵਾਦ ਦਾ ਖੁਲਾਸਾ ਵੀ ਕੀਤਾ ਗਿਆ ਹੈ। ਕੀ ਸਪੋਕਸਮੈਨ ਗੁਰਮਤਿ ਵਿਰੋਧੀ ਹੈ ਇਸ ਬਾਰੇ ਵਧੇਰੇ ਜਾਣਕਾਰੀ ਲਈ 19-20 ਅਗੱਸਤ 2008 ਦੀ ਸਪੋਕਸਮੈਨ ਦੇਖੀ ਜਾ ਸਕਦੀ ਹੈ। ਸ. ਗੁਰਿੰਦਰ ਸਿੰਘ ਜੀ ਮੰਹਿਦੀਰੱਤਾ ਨਾਲ ਵੀ ਮੇਰੀ ਗੱਲ ਹੋਈ ਉਹਨਾਂ ਵੀ ਦੱਸਿਆ ਕਿ ਮੇਰੀ ਬੀਬੀ ਜੀ ਨਾਲ ਗੱਲ ਹੋਈ ਸੀ ਜਦਕਿ ਇਹ ਬੀਬੀ ਜੀ ਪਹਿਲਾਂ ਸਪੋਕਸਮੈਨ ਦੇ ਸੋਹਿਲੇ ਗਾਉਂਦੇ ਨਹੀਂ ਥੱਕਦੇ ਸਨ। ਉਹਨਾਂ ਇਹ ਵੀ ਦੱਸਿਆ ਕਿ ਉਹ ਏਕਸ ਕੇ ਬਾਰਕ ਦੀ ਹਰ ਮੀਟਿੰਗ ਵਿੱਚ ਸ਼ਾਮਿਲ ਹੋ ਰਹੇ ਹਨ ਅਤੇ ਸਿਰਫ ਡਾ. ਹਰਜਿੰਦਰ ਸਿੰਘ ਦਲਗੀਰ ਜੀ ਦੇ ਮਾਤਾ ਜੀ ਦੇ ਭੋਗ ਦੌਰਾਨ ਉਹ ਹਾਜ਼ਰ ਨਹੀਂ ਸਨ। ਜੇ ਉੱਥੇ ਅਜਿਹੀ ਕੋਈ ਗੱਲ ਹੋਈ ਵੀ ਹੋਵੇ ਤਾਂ ਉੱਥੇ ਹੋਰ ਵੀ ਵਿਦਵਾਨ ਸਜਣ ਬੈਠੇ ਸਨ, ਉਹਨਾਂ ਨੇ ਇੱਹ ਮੁੱਦਾ ਕਿਉਂ ਨਹੀਂ ਉਠਾਇਆ? ਇਸ ਤੋਂ ਸਮਝਿਆ ਜਾ ਸਕਦਾ ਹੈ ਕਿ ਕਿਤੇ ਤਾਂ ਕੋਈ ਖਰਾਬੀ ਹੈ। ਕਿਉਂਕਿ ਇਸ ਤੋਂ ਪਹਿਲਾਂ ਵੀ ਅਖਬਾਰ ਦੇ ਕੁੱਝ ਪੱਤਰਕਾਰ ਵੀਰ ਸਪੋਕਸਮੈਨ ਦੇ ਖਿਲਾਫ ਹੋ ਗਏ ਸਨ ਕਾਰਣ ਇਹ ਸੀ ਕਿ ਇੱਕ ਨਵੀ ਸ਼ੁਰੂ ਹੋਈ ਅਖਬਾਰ ਨੇ ਵੱਧ ਲਾਲਚ ਦੇ ਕੇ ਉਹਨਾਂ ਨੂੰ ਖਰੀਦ ਲਿਆ ਸੀ ਬਾਅਦ ਵਿੱਚ ਉਹਨਾਂ ਵਿਚੱੋਂ ਕੁੱਝ ਆਪਣੀ ਗਲਤੀ ਮੰਨਦੇ ਹੋਏ ਵਾਪਸ ਫਿਰ ਸਪੋਕਸਮੈਨ ਨਾਲ ਟਰੱਸਟ ਨਾਲ ਜੁੜੇ ਸਨ। ਸ. ਗੁਰਿੰਦਰ ਸਿੰਘ ਜੀ ਨੂੰ ਵੀ ਖਰੀਦਣ ਦੀ ਕੋਸ਼ਿਸ਼ ਕੀਤੀ ਗਈ ਸੀ। ਇਹ ਕਹਿਣਾ ਕਿ ਸਪੋਕਸਮੈਨ ਪਿੱਛੇ ਵੀ ਆਰ. ਐੱਸ. ਐੱਸ ਦਾ ਕਬਜ਼ਾ ਹੋ ਗਿਆ ਹੈ ਤਾਂ ਤੁਸੀਂ ਹੀ ਦੱਸੋ ਕੀ ਦਸ਼ਮ ਗ੍ਰੰਥ ਦਾ ਵਿਰੋਧ ਕਰਨਾ ਆਰ. ਐਸ. ਐੱਸ ਦਾ ਕੰਮ ਹੈ? ਕੀ ਸ੍ਰੀ ਅਕਾਲ ਤਖਤ ਸਾਹਿਬ ਤੇ ਹੋ ਰਹੀਆਂ ਮਨਮਾਨੀਆਂ ਦਾ ਵਿਰੋਧ ਕਰਨਾ
    RSS ਦਾ ਕੰਮ ਹੈ?
    ਸ. ਜੋਗਿੰਦਰ ਸਿੰਘ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਰੱਖੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਬਨਿਆਦ ਤੋਂ ਵੀ ਇਨਕਾਰੀ ਹੈ ਬਾਰੇ ਮੈਂ ਇਹੀ ਕਹਿਣਾ ਚਾਹਵਾਂਗਾ ਕਿ ਇਸ ਦੀ ਸਫਾਈ ਲਈ 30 ਅਗੱਸਤ 2008 ਦਾ ਪਹਿਲਾ ਪੰਨਾ ਜਿਸਦਾ ਸਿਰਲੇਖ ਹੈ “ਇਹ ਹੋ ਗਿਆ ਜੇ ਹਾਲ ਨਵੀਨਤਮ ਸਿੱਖ ਧਰਮ ਦਾ ਅੱਜ ਦੇ ਯੁੱਗ ਵਿੱਚ, ਦਲੀਲ ਦਲੂਲ ਕੋਈ ਨਹੀ। ਂ”, 6 ਸਤੰਬਰ 2008 ਦੇ ਪਰਚੇ ਦੇ ਪਹਿਲਾ ਪੇਜ਼ ਸਿਰਲੇਖ “ਮੈਂ ਪੁਜਾਰੀਆਂ ਦਾ ਹੁਕਮ ਤਾਂ ਟਾਲ ਸਕਦਾ ਹਾਂ, ਗੁਰੂ ਦਾ ਹੁਕਮ ਟਾਲਣ ਦੀ ਗੁਸਤਾਖੀ ਨਹੀਂ ਕਰਾਂਗਾ।”, 13 ਸਤੰਬਰ 2008 ਦੇ ਪਰਚੇ ਦਾ ਫਿਰ ਪਹਿਲਾ ਪੇਜ਼ ਸਿਰਲੇਖ “ਸ੍ਰੀ ਅਕਾਲ ਤਖ਼ਤ ਦੀ ਅਵੱਗਿਆ ਕਰਨੀ ਤਾਂ ਇੱਕ ਪਾਸੇ ਰਹੀ, ਮੈਂ ਅਜਿਹਾ ਕਰਨ ਬਾਰੇ ਸੋਚ ਵੀ ਨਹੀਂ ਸਕਦਾ … “ਜੋ ਇਹ ਤਿੰਨੋ ਲੇਖ ਸ. ਜੋਗਿੰਦਰ ਸਿੰਘ ਵੱਲੋਂ ਲਿਖੇ ਪੜੇ ਜਾ ਸਕਦੇ ਹਨ।
    ਇਲਜ਼ਾਮ ਲਗਾਉਣਾ ਕੋਈ ਵੱਡੀ ਗੱਲ ਨਹੀਂ ਹੈ। ਮੈਂ ਤਾਂ ਇਹੀ ਕਹਿਣਾ ਚਾਹਵਾਂਗਾ, ਬਾਕੀ ਹਰ ਇੱਕ ਦਾ ਆਪੋ-ਆਪਣਾ ਨਜ਼ਰੀਆ ਹੈ। ਕਿਸੇ ਦੀ ਡਿਊਟੀ ਗੁਰਮਤਿ ਦਾ ਪ੍ਰਚਾਰ ਕਰਨ ਦੀ ਲੱਗੀ ਹੈ ਤਾਂ ਕਿਸੇ ਦੀ ਵਿਰੋਧ ਕਰਨਾ ਦੀ। ਇੱਥੇ ਹਰ ਕੋਈ ਆਪ ਆਪਣੀ ਡਿਊਟੀ ਨਿਭਾਅ ਰਿਹਾ ਹੈ। ਸਪੋਕਸਮੈਨ ਦੇ ਖਿਲਾਫ ਹੋਰ ਵੀ ਕਈ ਤਰੀਕਿਆਂ ਨਾਲ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ।
    ਆਪ ਜੀ ਦਾ ਛੋਟਾ ਵੀਰ:
    -ਇਕਵਾਕ ਸਿੰਘ ਪੱਟੀ
    ਸੁਲਤਾਨਵਿੰਡ ਰੋਡ, ਅੰਮ੍ਰਿਤਸਰ।


    (19/08/09)
    ਹਰਮਨਜੀਤ ਸਿੰਘ ਅਕਾਲੀ

    ਡਾ: ਗੁਰਮੁਖ ਸਿੰਘ ਦੀ ਨਵੀਂ ਲਿਖਤ ਪੜ ਕੇ ਮਨ ਨੂੰ ਬਹੁਤ ਠੇਸ ਪੁਜੀ। ਇਸ ਗੱਲ ਨੇ ਸਾਨੂੰ ਬਹੁਤ ਦੁਖ ਪਹੁਚਾਇਆ ਕਿ ਗੁਰਮੁਖ ਸਿੰਘ ਜੀ ਖੰਡੇ ਕੀ ਪਾਹੁਲ ਨੂੰ ਬ੍ਰਾਹਮਣੀ ਮਰਿਯਾਦਾ ਦੱਸ ਰਹੇ ਹਨ ਅਤੇ ਇਹ ਕਹਿ ਰਹੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕਦੇ ਖੰਡੇ ਕੀ ਪਾਹੁਲ ਛਕਾਈ ਹੀ ਨਹੀ।

    http://sikhpanth.org/downloads.aspx

    ਡਾ ਗੁਰਮੁਖ ਸਿੰਘ ਅਨੁਸਾਰ ੧੬੯੯ ਦੀ ਵਿਸਾਖੀ ਵਾਲੇ ਦਿਨ ਕੀ ਘਟਨਾ ਵਾਪਰੀ ਸੀ? ਗੁਰਮੁਖ ਸਿੰਘ ਨੇ ਇਹ ਵੀ ਕਿਹਾ ਕਿ ਸਾਰੇ ਰਹਿਤਨਾਮੇ ਅਤੇ ਪੁਰਾਤਨ ਗ੍ਰੰਥ ਪੂਰੀ ਤਰਾਂ ਰੱਦ ਕਰ ਦਿਤੇ ਜਾਣ। ਕਿਉਂ? ਜੇ ਸਾਡੇ ਘਰ ਦਾ ਰੰਗ ਖਰਾਬ ਹੋ ਜਾਵੇ ਤਾਂ ਅਸੀ ਘਰ ਢਾਉਂਦੇ ਨਹੀ, ਦੁਬਾਰਾ ਰੰਗ ਕਰ ਲੈਂਦੇ ਹਾਂ। ਰਹਿਤਾਨਾਮੇ ਅਤੇ ਹੋਰ ਸਿਖ ਧਰਮ ਸਬੰਧੀ ਗ੍ਰੰਥਾਂ ਨੂੰ ਛੱਡਣ ਦੀ ਵਜਾਏ, ਉਨ੍ਹਾਂ ਵਿਚ ਸੁਧਾਰ ਕਰਨ ਦੀ ਲੋੜ ਹੈ। ਜੇਕਰ ਗੁਰਮੁਖ ਸਿੰਘ ਅਨੁਸਾਰ ੧੬੯੯ ਵਿਚ ਗੁਰੂ ਜੀ ਨੇ ਖੰਡੇ ਕੀ ਪਾਹੁਲ ਨਹੀ ਛਕਾਈ ਤਾਂ ਫਿਰ ਗੁਰਮੁਖ ਸਿੰਘ ਹੁਣੀ ਆਪਣੇ ਨਾਮ ਨਾਲ ਸਿੰਘ ਕਿਉਂ ਲਗਾ ਰਹੇ ਹਨ?

    ਬਾਕੀ ਜਿਹੋ ਜਹੇ ਸੁਝਾ ਆ ਰਹੇ ਹਨ, ਉਨ੍ਹਾਂ ਨਾਲੋ ਹੁਣ ਵਾਲੀ ਰਹਿਤ ਮਰਯਾਦਾ ਮਾੜੀ ਨਹੀ। ਕੋਈ ਆਪਣੀ ਮੱਤ ਅਨੁਸਾਰ ਪਾਠ ਕਰਨ ਨੂੰ ਬ੍ਰਾਹਮਣਵਾਦ ਦੱਸੀ ਜਾਂਦਾ, ਕੋਈ ਖੰਡੇ ਕੀ ਪਾਹੁਲ ਨੂੰ ਬ੍ਰਾਹਮਵਾਦ ਦੱਸੀ ਜਾਂਦਾ, ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਨੂੰ ਗੁਰਮਤਿ ਵਿਰੁਧ ਦੱਸੀ ਜਾਂਦਾ, ਕੋਈ ਗੁਰੂ ਕੋਲੋ ਹੁਕਮ ਲੈਣ ਨੂੰ ਗੁਰਮਤਿ ਵਿਰੁਧ ਦੱਸੀ ਜਾਂਦਾ, ਕੋਈ ਕੁਛ ਕਹੀ ਜਾਂਦਾ ਅਤੇ ਕੋਈ ਕੁਛ ਕਹੀ ਜਾਂਦਾ।

    ਹਰਮਨਜੀਤ ਸਿੰਘ ਅਕਾਲੀ


    (19/08/09)
    ਗੁਰਜੰਟ ਸਿੰਘ ਰੂਪੋਵਾਲੀ

    ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।
    ਆਪ ਜੀ ਨੇ ਜੋ ਉਪਰਾਲਾ ਵੀਚਾਰ ਕਰਨ ਦਾ ਸ਼ੁਰੂ ਕੀਤਾ ਹੈ ਚੰਗੀ ਗੱਲ ਹੈ।
    ਕੀ ਇਹ ਖਰੜਾ ਸਾਰੀ ਮਨੁੱਖਤਾ ਲਈ ਹੈ ਜਾਂ ਕਿਸੇ ਖਾਸ ਫਿਰਕੇ (ਸਿੱਖਾਂ) ਲਈ ਹੈ?
    ਪਹਿਲੇ ਪਹਰੇ ਦੇ ਸਬੰਧ ਵਿਚ:- ਆਪ ਜੀ ਨੇ ਜੋ ਵਿਸ਼ਲੇਸ਼ਣ ਗੁਰੂ ਸਾਹਿਬਾਨ ਲਈ ਵਰਤੇ ਹਨ ਸ਼ਾਇਦ ਇਹ ਵੀ ਵੰਡੀਆਂ ਵਾਲੇ ਤੇ ਗੁਰੂ ਸਾਹਿਬਾਨ ਨੂੰ ਕੇਵਲ ਅੱਠ ਦਸ ਗੁਣਾਂ (ਵਿਸ਼ਲੇਸ਼ਣਾਂ) ਤੱਕ ਹੀ ਸੀਮਤ ਕਰਨ ਵਾਲੇ ਹਨ। ਪਹਿਲਾਂ ਹੀ ਪ੍ਰਚੱਲਿਤ ਹੈ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਧਿਆਉਣ ਨਾਲ ਤੇ ਦੇਖਣ ਨਾਲ ਸਾਰੇ ਦੁਖ ਦੂਰ ਹੋ ਜਾਂਦੇ ਹਨ। ਗੁਰੂ ਤੇਗ ਬਹਾਦਰ ਸਹਿਬ ਜੀ ਨੂੰ ਯਾਦ ਕਰਨ ਨਾਲ ਨੌ ਨਿਧੀਆਂ ਪ੍ਰਾਪਤ ਹੋ ਜਾਦੀਆਂ ਹਨ। ਠੀਕ ਏਸੇ ਤਰ੍ਹਾਂ:
    -ਕੀ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਪਹਿਲਾਂ ਸੱਚ ਦਾ ਮਾਰਗ ਸੀ ਕਿ ਨਹੀਂ?
    -ਕੀ ਗੁਰਮਤਿ ਪਾਠਸ਼ਾਲਾ (ਦੇ ਬਾਨੀ) ਗੁਰੂ ਅੰਗਦ ਸਾਹਿਬ ਜੀ ਨੇ ਸ਼ੁਰੂ ਕੀਤੀ ਜਾਂ?
    - ‘ਨਿਮਰਤਾ ਦੇ ਪੁੰਜ’ ਤੀਜੇ ਪਾਤਸ਼ਾਹ ਨੂੰ ਇਹ ਵਿਸ਼ਲੇਸ਼ਣ ਕੀ ਕਿਸੇ ਖਾਸ ਮਨਮੱਤੀ ਸਾਖੀ ਦੀ ਦੇਣ ਤੇ ਨਹੀਂ?
    -ਚੌਥੇ ਪਾਤਸ਼ਾਹ ਜੀ ਦੀ ਕੇਵਲ ਸੇਵਾ ਲਾਸਾਨੀ ਕਿਵੇਂ?
    - ਕੀ ਕੇਵਲ ਛੇਵੇਂ ਪਾਤਸ਼ਾਹ ਜੀ ਨੇ ਹੀ ਕੈਦੀਆਂ ਦੀ ਰਿਹਾਈ ਕਰਵਾਈ ਸੀ ਜਾਂ ਕੇਵਲ ਓਹੀ ਜੋਧੇ ਸਨ?
    - ‘ਰੋਗੀਆਂ ਦੇ ਵੈਦ’ ਕਿਸ ਸਾਖੀ ਜਾਂ ਘਟਨਾ ਦਾ ਅਧਾਰ ਬਣਾ ਕੇ?
    -ਛੋਟੀ ਉਮਰ ਤੇ ਡੂੰਘੀ ਸੋਚ ਕੀ ਗੁਰਮਤਿ ਵਿੱਚ ਸਰੀਰਕ ਤੇ ਉਮਰ ਦੀ ਕੋਈ ਸੀਮਾ ਹੈ?
    -ਕੇਵਲ ਮਨੁੱਖੀ ਅਧਿਕਾਰਾਂ ਦੇ ਰਾਖੇ ਅਤੇ ਮਰਦ ਅਗੰਮੜੇ ਵਿਸ਼ਲੇਸ਼ਣ ਹੀ ਕਿਉਂ?
    ਦੂਜੇ ਪਹਿਰੇ ਸਬੰਧ ਵਿਚ:-.
    -ਜੇਕਰ ਆਪ ਜੀ ਨੇ ਇਤਿਹਾਸ ਦਾ ਜਿਕਰ ਕਰਨਾ ਹੈ ਤਾਂ ਪੰਜ ਪਿਆਰੇ ਕਿਉਂ ਨਹੀਂ ਜਾਂ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਵੇਰਵਾ ਕਿਉਂ ਨਹੀਂ?
    -ਵਰਣਤ ਸ਼ਹਾਦਤਾਂ ਦਾ ਧਿਆਨ ਕਰਦਿਆਂ ਕੁੱਝ ਸਿੱਖਾਂ ਦੇ ਨਾਮ ਹੀ ਚੇਤੇ ਆਉਂਦੇ ਹਨ।
    -ਜਾਂ ਖਾਸ ਘਟਨਾ ਦਾ ਹਵਾਲਾ ਨਹੀਂ ਦੇਣਾ ਚਾਹੁੰਦੇ ਤਾਂ ਇੰਝ ਵੀ ਲਿਖਿਆ ਜਾਂ ਸਕਦਾ ਹੈ ‘ਸਮੂੰਹ ਸ਼ਹੀਦਾਂ ਤੇ ਪਰਉਕਾਰੀਆਂ’ ਦਾ ਧਿਆਨ…
    ਜੇਕਰ ਆਪ ਜੀ ਨੇ ਇਤਹਾਸ ਦਾ ਜਿਕਰ ਕਰਨਾ ਹੈ ਤਾਂ ਹੋਰ ਵਿਸ਼ਾਲ ਸੋਚ ਨਾਲ ਜਿਕਰ ਕਰੋ ਜੇ ਨਹੀਂ ਕਰਨਾ ਤਾਂ ਕੀ ਗੁਰੂ ਸਾਹਿਬਾਨ ਜਾ ਗੁਰਸਿੱਖਾਂ ਦੇ ਸਰੀਰਕ ਤੌਰ ਤੇ ਇਤਿਹਾਸ ਨੂੰ ਸਮੇਟਣ ਵੱਲ ਤੇ ਨਹੀਂ ਵਧ ਰਹੇ। ਕੀ ਅੱਜ ਦੇ ਮਾਈ ਭਾਈ ਫਿਰ ਕਿਧਰੇ ਨਿਰਾਸ਼ ਤੇ ਨਹੀਂ ਹੋ ਜਾਣਗੇ। ਕੀ ਪੰਜ ਪਿਆਰੇ ਤੇ ਚਾਰ ਸਾਹਿਬਜ਼ਾਦਿਆਂ, ਭਗਤਾਂ ਦਾ ਜ਼ਿਕਰ ਜ਼ਰੂਰੀ ਨਹੀਂ ਹੈ?
    ਆਸ ਹੈ ਆਪ ਜੀ ਵੀਚਾਰ ਕਰੋਗੇ।
    ਗੁਰਜੰਟ ਸਿੰਘ ਰੂਪੋਵਾਲੀ
    09890534320


    (18/08/09)
    ਹਰਜਿੰਦਰ ਸਿੰਘ

    ਅਰਦਾਸ ਦੇ ਖਰੜੇ ਬਾਰੇ
    ਤੱਤ ਗੁਰਮਤਿ ਪਰਵਾਰ ਵਲੋਂ ਅਰਦਾਸ ਦਾ ਜੋ ਖਰੜਾ ਬਣਾਇਆ ਗਿਆ ਹੈ ਉਸ ਬਾਬਤ ਇਹ ਖ਼ਿਆਲ ਰੱਖਣਾ ਬਹੁਤ ਜ਼ਰੂਰੀ ਹੈ ਕਿ ਜਿਵੇਂ ਕਿ ਪਹਿਲਾ ਪਹਿਰਾ ਗੁਰੂ ਸਾਹਿਬਾਨ ਨੂੰ ਵੱਖ ਵੱਖ ਲਕਬਾਂ ਨਾਲ ਸੰਬੋਧਨ ਕੀਤਾ ਗਿਆ ਹੈ ਉਹ ਠੀਕ ਪ੍ਰਤੀਤ ਨਹੀਂ ਹੋ ਰਿਹਾ ਕਿਉਂਕਿ ਉਸ ਵਿੱਚ ਕਾਰਜ ਖੇਤਰ ਵੰਡੇ ਹੋਣ ਦਾ ਝਾਉਲਾ ਪੈਂਦਾ ਹੈ।
    ਦੂਜਾ ਭਗਤ ਸਾਹਿਬਾਨ ਭੱਟ ਤੇ ਬਾਣੀ ਰਚੇਤਾ ਗੁਰਸਿਖਾਂ ਦਾ ਜ਼ਿਕਰ ਕਿਉਂ ਨਹੀਂ ਹੈ?
    ਪੰਜ ਪਿਆਰੇ ਜਾਂ ਚਾਰ ਸਾਹਿਬਜ਼ਾਦੇ ਆਦਿਕ ਦਾ ਕੋਈ ਜ਼ਿਕਰ ਨਹੀਂ?
    ਜੇ ਅਸੀਂ ਇਹ ਸੋਚਦੇ ਹਾਂ ਕਿ ਅਸੀਂ ਕੋਈ ਇਤਿਹਾਸ ਨਹੀਂ ਲਿਖ ਰਹੇ ਫਿਰ ਇਨ੍ਹਾਂ ਦਾ ਜ਼ਿਕਰ ਕਿਉਂ ਕਰੀਏ ਤਾਂ ਫਿਰ ਗੁਰੂ ਸਾਹਿਬਾਨ ਅਤੇ ਸ਼ਹੀਦਾਂ ਦਾ ਜ਼ਿਕਰ ਕਰਨਾ ਕਿਸ ਸੰਦਰਭ ਵਿੱਚ ਹੈ?
    ਨਾਮ ਚਿਤ ਆਵੇ ਦੀ ਥਾਂ ਗੁਰਮਤਿ ਗਿਆਨ ਮਨਿ ਭਾਵੇ ਦਾ ਕੀ ਅਰਥ ਹੈ? ਕੀ ਨਾਮ ਦੀ ਵਡਿਆਈ ਗੁਰਬਾਣੀ ਵਿੱਚ ਨਹੀਂ ਕੀਤੀ ਗਈ?
    ਮੇਰੇ ਖ਼ਿਆਲ ਮੁਤਾਬਕ ਇਹ ਨੁਕਤਾ ਵੀ ਪਹਿਲਾਂ ਸ਼ਪੱਸ਼ਟ ਕਰ ਲੈਣਾ ਚਾਹੀਦਾ ਹੈ ਕਿ ਜਿਹੜੀ ਮਰਯਾਦਾ ਜਾਂ ਅਰਦਾਸ ਬਣਾਉਣ ਦਾ ਯਤਨ ਹੋ ਰਿਹਾ ਹੈ ਉਸਦਾ ਕਾਰਜ ਖੇਤਰ ਸਾਰੀ ਮਨੁੱਖਤਾ ਹੈ ਜਾਂ ਕੇਵਲ ਸਿੱਖ ਕੌਮ? ਇਸ ਗੱਲ ਨੂੰ ਵਿਚਾਰੇ ਬਿਨ੍ਹਾਂ ਸ਼ਬਦਾਵਲੀ ਤੇ ਬਾਕੀ ਸਰਾ ਕੁੱਝ ਸ਼ਪੱਸ਼ਟ ਨਹੀਂ ਹੋ ਸਕੇਗਾ।
    ਭੁੱਲ ਲਈ ਖ਼ਿਮਾ
    ਹਰਜਿੰਦਰ ਸਿੰਘ


    (18/08/09)
    ਬਲਦੇਵ ਸਿੰਘ ਫਿਰੋਜ਼ਪੁਰ

    ਸਿੱਖ ਮਾਰਗ ਦੇ ਸਾਰੇ ਸੂਝਵਾਨ ਪਾਠਕ ਲਿਖਾਰੀ/ ਵਿਦਵਾਨ ਵੀਰੋ
    ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ

    ਪਾਠਕ ਵੀਰੋ ਅੱਜ ਦੀ ਜੋ ਗੱਲ ਹੈ ਰਹਿਤ ਮਰਿਆਦਾ ਦੇ ਮਾਮਲੇ ਵਿੱਚ ਤੱਤ ਪਰਿਵਾਰ ਦੇ ਮੈਂਬਰਾਂ ਦੇ ਇਸ ਸ਼ੁੱਭ ਕੰਮ ਨੂੰ ਕਾਮਯਾਬ ਕਰਨ ਵਾਸਤੇ ਸੂਝਵਾਨ ਪਾਠਕਾਂ ਦੇ ਬਹੁਤ ਹੀ ਸੁਹਣੇਂ ਸੁਹਣੇਂ ਸੁਝਾਅ ਆ ਰਹੇ ਹਨ। , ਗੁਰਮੱਤਿ ਦੀ ਜਰੂਤਤ ਨੂੰ ਸਾਰੇ ਹੀ ਮਹਿਸੂਸ ਕਰ ਰਹੇ ਹਨ। ਕਿਨੀਂ ਚੰਗੀ ਗੱਲ ਹੈ ਕਿ ਸਾਰੇ ਹੀ ਮੰਨਦੇ ਹਨ ਕਿ ਰਹਿਤ ਮਰਿਆਦਾ ਨਾਲੋਂ ਗੁਰਮੱਤਿ ਦਾ ਦਰਜਾ ਉੱਚਾ ਹੈ, ਅਤੇ ਰਹਿਤ ਮਰਿਆਦਾ ਗੁਰਮੱਤਿ ਅਨੂਸਾਰ ਹੋਣੀਂ ਚਾਹੀਦੀ ਹੈ। ਇਸ ਗੱਲ ਨਾਲ ਸਾਰੇ ਹੀ ਸਹਿਮਤ ਹਨ। ਗੁਰੂਮੱਤਿ ਗੁਰੂ ਦੇ ਬਚਨਾਂ ਵਿੱਚ ਹੈ, ਭਾਵ ਗੁਰਬਾਣੀਂ ਵਿੱਚ ਹੈ। ਪਰ ਇਥੇ ਵੀ ਗੁਰਬਾਣੀਂ ਦੇ ਅਰਥਾਂ ਨੂੰ ਲੈ ਕੇ ਝਗੜੇ ਦੀ ਉਹੀ ਪੁਰਾਣੀਂ ਗੱਲ, ਇਥੇ ਪ੍ਰੋ: ਤਰਲੋਚਨ ਸਿੰਘ ਜੀ ਪਟਿਆਲਾ ਦੀ ਇਹ ਗੱਲ ਸੱਚਮੁਚ ਹੀ ਧਿਆਨ ਵਿੱਚ ਰੱਖਣ ਯੋਗ ਹੈ।

    ਸੇਵਕ
    ਬਲਦੇਵ ਸਿੰਘ ਫਿਰੋਜ਼ਪੁਰ


    (18/08/09)
    ਰਣਜੀਤ ਸਿੰਘ

    ਸਾ. ਇਕਵਾਕ ਸਿੰਘ ਪੱਟੀ ਜੀ ਸਤਿ ਸ੍ਰੀ ਅਕਾਲ ਜੀ,
    ਮੈ ਰਣਜੀਤ ਸਿੰਘ ਲੁਧਿਆਣੇ ਤੋ ਹਾ ਜੀ ਮੈ ਸਪੋਕਸਮੈਨ ਕਾਫ਼ੀ ਚਿਰ ਤੋ ਪੜਦਾ ਹਾ ਇਸ ਵਿਚ ਤੁਹਾਡੇ ਲੇਖ ਵੀ ਪੜੇ ਨੇ, ਸਿੱਖ ਮਾਰਗ ਤੇ ਵੀ ਪੜਦਾ ਹਾ। ਪਰ ਇਕ ਲੇਖ ਜੋ ਸਰਦਾਰਨੀ ਸੁਰਿੰਦਰ ਕੌਰ ਨਿਹਾਲ ਜੀ ਦਾ ਮੈ ਪੜਿਆ ਹੈ ""ਰੋਜਾਨਾ ਸਪੋਕਸਮੈਨ ਦੇ ਸਪਾਦਕ ਤੇ ਗੰਭੀਰ ਇਲਜਾਮ""ਦੇ ਨਾਮ ਹੇਠ
    inadian awareness ਵਿਚ ਹੈ
    http://www.indiaawareness.com/archives/aug09/allegations_on_spokesman_editor.htm
    ਕੀ ਇਹ ਸਚ ਹੈ? ਇਸ ਬਾਰੇ ਚਾਨਣਾ ਪਾਓ ਜੀ


    (17/08/09)
    ਸੁਖਵਿੰਦਰ ਸਿੰਘ

    ਅਰਦਾਸ ਦੇ ਖਰੜੇ ਤੇ ਇੱਕ ਬੇਨਤੀ
    ਸਿੱਖ ਰਹਿਤ ਮਰਿਯਾਦਾ ਦੀ ਸੋਧਿ ਸੁਧਾਈ ਦਾ ਸੁੰਦਰ ਉਪਰਾਲਾ ਸੂਝਵਾਨ ਗੁਰਸਿੱਖਾਂ ਨੇ ਆਰੰਭ ਕੀਤਾ ਹੈ ਸ਼ਲਾਘਾਯੋਗ ਹੈ। ਅਰਦਾਸ ਦਾ ਜੋ ਖਰੜਾ ਪੇਸ਼ ਹੋਇਆ ਹੈ ਉਸ ਨੂੰ ਪੜਿਆ ਹੈ ਤੇ ਆਪ ਜੀ ਵਲੋਂ ਮੰਗੇ ਸੁਝਾਅ ਸਦਕਾ ਹੀ ਇਹ ਥੋੜਾ ਜਿਹਾ ਉਪਰਾਲਾ ਕਰ ਰਿਹਾ ਹਾਂ।
    ਪਹਿਲਾਂ ਤਾਂ ਅਸੀਂ ਇਹ ਸਾਰੇ ਹੀ ਮੰਨਦੇ ਹਾਂ ਕਿ ਕਿ ਸਾਡੀ ਅਰਦਾਸ ਗੁਰੂ ਜੀ ਦੇ ਰਾਹੀਂ ਸਿਰਫ ਅਕਾਲ ਪੁਰਖ ਅੱਗੇ ਹੈ। ਅਸਾਂ ਸਿਰਫ ਅਕਾਲ ਪੁਰਖ ਜੀ ਅੱਗੇ ਹੀ ਆਪਣੀ ਬੇਨਤੀ ਰੱਖਣੀ ਹੈ ਉਹ ਜਾਂ ਨਿਜੀ ਹੈ ਜਾਂ ਸੰਗਤੀ। ਇੱਕ ਗੱਲ ਹੋਰ ਵਿਚਾਰ ਮੰਗਦੀ ਹੈ ਕਿ ਜਦੋਂ ਸਿੱਖ ਇਕੱਲਾ ਜਾਂ ਸੰਗਤੀ ਰੂਪ ਵਿੱਚ ਅਕਾਲ ਪੁਰਖ ਅੱਗੇ ਅਰਦਾਸ ਕਰਦਾ ਹੈ ਤਾਂ ਕਿਸੇ ਤੀਜੇ ਪੁਰਖ ਨੂੰ ਵਿੱਚ ਵਿੱਚ ਸ਼ਾਮਲ ਨਹੀਂ ਕਰਦਾ। ਉਤਮ ਪੁਰਖ ਮਧਮ ਪਰਖ ਨਾਲ ਗਲ ਕਰ ਰਿਹਾ ਹੈ ਅਨ ਪੁਰਖ ਦੀ ਵਿੱਚਕਾਰ ਕੋਈ ਥਾਂ ਨਹੀਂ ਹੈ। ਗੱਲ ਅਕਾਲ ਪੁਰਖ ਜੀ ਨਾਲ ਕਰਦਿਆਂ ਹਰ ਥਾਂ ਤੇ ਬੋਲੋ ਜੀ ਵਾਹਿਗੁਰੂ ਜੀ ਕਿਸ ਨੂੰ ਕਹਿ ਰਹੇ ਹਾਂ। ਥੋੜਾ ਸੋਚ ਜਰੂਰ ਲੈਣਾ ਜੀ।
    ਇੱਕ ਪਾਸੇ ਤਾਂ ਤੱਤ ਗੁਰਮਤਿ ਪਰਿਵਾਰ ਗੁਰਬਾਣੀ ਦੀ ਕਸਵੱਟੀ ਤੇ ਚੱਲਣ ਦੀ ਗੱਲ ਆਖੀ ਸੀ ਦੂਜੇ ਪਾਸੇ ਅਰਦਾਸ ਦਾ ਮੁੱਢਲਾ ਪ੍ਰਚੱਲਿਤ ਪਹਿਰਾ ਰੱਦ ਕਰਦਿਆਂ ਸੋਧਿਆ ਹੋਇਆ ਜੋ ਪਹਿਰਾ ਦਿਤਾ ਹੈ ਉਹ ਵੀ ਗੁਰੁ ਸਾਹਿਬ ਜੀ ਨੂੰ ਫੇਰ ਵੱਖੋ ਵੱਖਰਾ ਰੂਪ ਪਹਿਲਾਂ ਦੀ ਪ੍ਰਚੱਲਿਤ ਤਰਜ ਤੇ ਹੀ ਦੇ ਦਿਤਾ ਹੈ। ਗੁਰੁ ਸਾਹਿਬ ਨੂੰ ਵੰਡਣ ਵਾਲੀ ਗੱਲ ਗੁਰਮਤਿ ਅਨੁਸਾਰੀ ਕਿਸੇ ਵੀ ਤਰਾਂ ਨਹੀਂ ਬਣਦੀ ਇਹ ਸਾਰੀ ਸ਼ਬਦਾਵਲੀ ਪ੍ਰਿੰ: ਸਤਿਬੀਰ ਸਿੰਘ ਜੀ ਨਾਲ ਮੇਲ ਖਾਂਦੀ ਹੈ। ਮਿਸਾਲ ਦੇ ਤੌਰ ਤੇ ਗੁਰੁ ਹਰਿਗੋਬਿੰਦ ਜੀ ਤਾਂ ਬੰਦੀ ਛੋੜ ਹੋ ਗਏ, ਗਰੂ ਨਾਨਕ ਜੀ ਬਾਬਰ ਦੀ ਜੇਲ ਚੋਂ ਕੈਦੀਆਂ ਛੁਡਵਾਉਣ ਵਾਲੇ ਸੀ, ਉਹਨਾਂ ਨੂੰ ਬੰਦੀ ਛੋਡ ਕਿਉਂ ਨਹੀਂ ਮੰਨਿਆ। ਗੁਰੁ ਹਰਿ ਰਾਏ ਜੀ ਰੋਗੀਆਂ ਦੇ ਵੈਦ ਹਨ, ਗੁਰੁ ਅਮਰਦਾਸ ਜੀ ਗੋਇੰਦਵਾਲ ਦਵਾਖਾਨਾ ਖੋਲਿਆ ਗੁਰੁ ਅਰਜੁਨ ਸਾਹਿਬ ਜੀ ਨੇ ਲਹੌਰ ਜਾਕੇ ਸੇਵਾ ਕੀਤੀ ਤਰਨ ਤਾਰਨ ਕੋਹੜੀ ਖਾਨਾ ਖੋਲਿਆ ਕੀ ਉਹ ਰੋਗੀਆਂ ਦੇ ਵੈਦ ਨਹੀਂ ਸੀ ਜੀ। ਸੇਵਾ ਗੁਰੁ ਰਾਮਦਾਸ ਜੀ ਨਾਲ ਜੋੜ ਦਿਤੀ ਜਿਵੇਂ ਬਾਕੀ ਸੇਵਾ ਕਰਦੇ ਹੀ ਨਹੀਂ ਸਨ। ਮਨੁੱਖੀ ਹੱਕਾਂ ਦੇ ਰਾਖੇ ਗੁਰੁ ਤੇਗ ਬਹਾਦੁਰ ਜੀ ਲਿਖ ਦਿਤੇ, ਗੁਰੁ ਅਰਜੁਨ ਸਾਹਿਬ ਕਿਉਂ ਨਹੀਂ। ਮਰਦ ਅਗੰਮੜਾ ਗੁਰੁ ਗੋਬਿੰਦ ਸਿੰਘ ਜੀ ਨੂੰ ਲਿਖ ਦਿਤਾ, ਤੇ ਪਹਿਲੇ ਗੁਰੁ ਸਾਹਿਬਾਨ ਕੀ ਮਰਦ ਅਗੰਮੜੇ ਨਹੀਂ ਸਨ ਜੀ।
    ਸੋ ਸਤਿਕਾਰਯੋਗ ਜੀਉ ਪਹਿਲੇ ਪਹਿਰੇ ਤੇ ਦੁਬਾਰਾ ਵੀਚਾਰ ਦੀ ਲੋੜ ਹੈ। ਕਿਉਂਕਿ ਜੇ ਹੁਣ ਇੱਕ ਵਾਰ ਇਹ ਖੋਲ ਹੀ ਲਿਆ ਹੈ ਤਾਂ ਕਾਹਲੀ ਨਾ ਕਰਿਉ ਕਿਉਂਕਿ ਹੋਰ ਦਸ ਸਾਲਾਂ ਨੂੰ ਕੋਈ ਫੇਰ ਖੋਲ ਕੇ ਬਹਿ ਜਾਏਗਾ। ਫਿਰ ਲੋਕ ਕੀ ਸੋਚਣਗੇ।
    ਸਿੱਖ ਮਾਰਗ ਤੇ ਅਸੀਂ ਗੁਰਮਤਿ ਦੀ ਵਿਚਾਰ ਵੀ ਦਿੰਦੇ ਹਾਂ ਤੇ ਬਾਕੀ ਗੁਰਸਿੱਖਾਂ ਦੇ ਵੀਚਾਰ ਵੀ ਪੜਦੇ ਹਾਂ।
    ਅਸੀਂ ਤੁਹਾਡੀ ਸਾਰੀ ਰਹਿਤ ਮਰਿਯਾਦਾ ਦੀ ਵਿਚਾਰ ਵੀ ਪੜੀ ਹੈ। ਬਹੁਤ ਉਪਰਾਲਾ ਵਧੀਆ ਹੈ ਪਰ ਥੋੜਾ ਸੋਚ ਕੇ ਚਲਣਾ ਹੈ ਕਾਹਲੀ ਨਹੀਂ ਕਰਨੀ ਬੇਨਤੀ ਹੈ।
    ਆਪ ਜੀ ਦੇ ਛੋਟੇ ਵੀਰ,
    ਸੁਖਵਿੰਦਰ ਸਿੰਘ


    (17/08/09)
    ਗੁਰਇੰਦਰ ਸਿੰਘ ਪਾਲ

    ਤੱਤ ਗੁਰਮਤ ਪਰਿਵਾਰ ਦੇ ਵਿਦਵਾਨਾਂ ਅਤੇ ਸਿੱਖ ਮਾਰਗ ਦੇ ਪਾਠਕਾਂ ਦੀ ਸੇਵਾ ਵਿੱਚ ਬੇਨਤੀ:
    ‘ਗੁਰਮਤ ਅਨੁਸਾਰੀ ਅਰਦਾਸ’

    ਤੱਤ ਗੁਰਮਤ ਪਰਿਵਾਰ ਨੇ ਅਰਦਾਸ ਦੇ ਅਹਿਮ ਮਸਲੇ ਨੂੰ ਨਜਿੱਠਣ ਲਈ ਜੋ ਦਲੇਰੀ ਤੇ ਯਤਨ ਕੀਤਾ ਹੈ ਉਹ ਬੇਹੱਦ ਪ੍ਰਸ਼ੰਸਾਯੋਗ ਹੈ। ਸਦੀਆਂ ਤੋਂ ਪ੍ਰਚਲਿੱਤ ਅਰਦਾਸ ਉਪਰੋਂ ਗੁਰਮੱਤ ਦੀ ਕਸਵੱਟੀ ਉੱਤੇ ਪੂਰੀਆਂ ਨਾ ਉਤੱਰਨ ਵਾਲੀਆਂ ਪੰਕਤੀਆਂ ਨੂੰ ਜਿਸ ਸੁਘੜਤਾ ਅਤੇ ਸਫਾਈ ਨਾਲ ਤਰਾਸ਼ਿਆ ਹੈ, ਉਹ ਵੀ ਘੱਟ ਪ੍ਰਸ਼ੰਸਾਯੋਗ ਨਹੀਂ; ਅਤੇ ਜਿਸ ਫ਼ਰਾਖ਼ਦਿਲੀ ਨਾਲ ਪਾਠਕਾਂ ਦੀ ਰਾਏ ਦੀ ਅਪੀਲ ਕੀਤੀ ਹੈ ਉਹ ਵੀ ਸ਼ਾਲਾਘਾਯੋਗ ਹੈ। ਇਸ ਬਾਰੇ ਕਿਸੇ ਕਿੰਤੂ ਦੀ ਗੁੰਜਾਇਸ਼ ਨਹੀਂ।

    ਪਰ, ‘ਗੁਰਮਤ ਅਨੁਸਾਰੀ ਅਰਦਾਸ’ ਦਾ ਜੋ ਖਰੜਾ ਪਾਠਕਾਂ ਨੂੰ ਭੇਜਿਆ ਗਿਆ ਹੈ ਉਸ ਬਾਰੇ ਦਾਸ ਦੇ ਕੁੱਝ ਸ਼ੰਕੇ ਅਤੇ ਵਿਚਾਰ ਹਨ:

    (1) ‘ਪਾਤਸ਼ਾਹਾਂ ਦੇ ਪਾਤਸ਼ਾਹ’ : ਇਉਂ ਲਗਦਾ ਹੈ ਕਿ ਅਸੀਂ ਸ੍ਰਿਸ਼ਟੀ ਦੇ ਇਕੋ ਇੱਕ ਪਾਤਸ਼ਾਹ ਦਾ ਮੁਕਾਬਲਾ ਦੁਨਿਆਵੀ ਬਾਦਸ਼ਾਹਾਂ ਨਾਲ ਕਰ ਰਹੇ ਹਾਂ! ! ੴ ਅਕਾਲਪੁਰਖ਼ ਨੂੰ ਕਿਸੇ ਲਕਬ ਦੀ ਲੋੜ ਨਹੀਂ।
    (2) ਪਰਮਪੁਰਖ ਪਰਮਾਤਮਾ ਦੇ ਚਰਣਾਂ ਵਿੱਚ ਕੀਤੀ ਜਾ ਰਹੀ ਅਰਦਾਸ ਵਿੱਚ ਗੁਰੂਆਂ ਨੂੰ ਆਦਰਸ਼ਿਆਉਣਾ ਠੀਕ ਨਹੀਂ ਲਗਦਾ!
    (3) ‘ਦਸ ਨਾਨਕ ਜਮਿਆਂ ਦੀ ਵਿਚਾਰਧਾਰਕ ਜੋਤ’ : ਗੁਰੂ ਗ੍ਰੰਥ ਸਾਹਿਬ ਵਿੱਚ ਛੇ ਗੁਰੂਆਂ ਦੀ ਬਾਣੀ ਅੰਕਿਤ ਹੈ। ਦੂਸਰਾ, ਛੇ ਗੁਰੂ ਸਾਹਿਬਾਨ ਤੋਂ ਬਿਨਾਂ ੨੮/੨੯ ਸੱਚਖੰਡ ਵਾਸੀ ਬ੍ਰਹਮਗਿਆਨੀਆਂ ਦੀ ਅੰਮ੍ਰਿਤ ਬਾਣੀ ਵੀ ਸਤਿਕਾਰ ਸਹਿਤ ਸ਼ਾਮਿਲ ਕੀਤੀ ਗਈ ਹੈ। ਕੀ ‘ਵਿਚਾਰਧਾਰਕ ਜੋਤ’ ਦੇ ਸਦੀਵੀ ਅਤੇ ਅਦੁੱਤੀ ਚਿਰਾਗ਼ ਵਿੱਚ ਉਨ੍ਹਾਂ ਮਹਾਂਪੁਰਖਾਂ ਦੇ ਆਤਮ-ਗਿਆਨ ਦਾ ਪਵਿੱਤ੍ਰ ਤੇਲ ਨਹੀਂ ਮਚ ਰਿਹਾ? ਕੀ ਉਨ੍ਹਾਂ ਸਾਰੇ, ਗੁਰੂਆਂ ਦੁਆਰਾ ਸਤਿਕਾਰੇ, ਬ੍ਰਹਮਗਿਆਨੀਆਂ ਨੂੰ ਅਰਦਾਸ ਵਿੱਚੋਂ ਛੇਕਣਾਂ ਗੁਰਮਤਿ ਹੈ?
    (4) ‘ਅਣਗਿਣਤ ਸਿੰਘਾਂ ਸਿੰਘਣੀਆਂ’ : ਕੀ ਇਹ ਪੈਰਾ ਕੇਵਲ ਅਮ੍ਰਿਤ-ਧਾਰੀ ਸਿੱਖਾਂ/ਸਿੱਖਣੀਆਂ ਲਈ ਹੀ ਹੈ? ਅਤੇ, ਜੇ ਇਹ ਅਮ੍ਰਿਤਧਾਰੀਆਂ ਲਈ ਹੀ ਹੈ, ਤਾਂ ਫਿਰ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਆਦਿ, ਅਤੇ ਰੱਬ ਦੇ ਹੋਰ ਅਨੇਕਾਂ ਬੰਦਿਆਂ ਦੀ ਲਾਸਾਨੀ ਸ਼ਹਾਦਤ ਕਿਸ ਗਿਣਤੀ ਵਿੱਚ ਅਉਂਦੀ ਹੈ?
    (5) ‘ਬੋਲੋ ਜੀ ਵਾਹਿਗੁਰੂ’ : ਇਸ ਵਿਸ਼ੇਸ਼ ਬੋਲ ਪਿੱਛੇ ਗੁਰਮਤ ਦਾ ਕਿਹੜਾ ਸਿਧਾਂਤ ਕੰਮ ਕਰ ਰਿਹਾ ਹੈ?
    (6) ‘ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ’ : ਇਸ ਬੋਲੇ ਦਾ ਗੁਰਮਤ ਨਾਲ ਕੀ ਸੰਬੰਧ ਹੈ? ਵਾਹਿਗੁਰੂ (ਜੇ ਇਸ ਦਾ ਭਾਵ ਅਕਾਲਪੁਰਖ ਹੀ ਹੈ ਤਾਂ) ਸਾਰੀ ਸ੍ਰਿਸ਼ਟੀ ਦੇ ਜੀਵਾਂ ਦਾ, ਸਮੁੱਚੀ ਮਨੁਖਤਾ ਦਾ ਪਿਤਾ, ਪਾਲਕ, ਅਤੇ ਰਖਵਾਲਾ ਹੈ; ਕਿਸੇ ਇੱਕ ਵਰਗ ਦਾ ਨਹੀਂ। ਇਹੋ ਜਿਹੀ ਸੁਆਰਥੀ ਮੰਗ ਗੁਰਬਾਣੀ ਵਿੱਚ ਕਿਤੇ ਨਹੀਂ ਹੈ।
    (7) ਜਦ ਅਸੀਂ ਗ੍ਰੰਥ ਸਾਹਿਬ ਦਾ ਪਾਠ ਵਿਚਾਰ ਕੇ ਕਰਦੇ ਹਾਂ ਤਾਂ ਸਾਨੂੰ ਸਹਿਲ ਹੀ ਸਮਝ ਆ ਜਾਂਦੀ ਹੈ ਕਿ ਅਸੀਂ ਕਿਸ ਅੱਗੇ ਅਰਦਾਸ ਕਰਨੀ ਹੈ, ਕਦੋਂ ਕਰਨੀ ਹੈ, ਅਤੇ ਕੀ ਮੰਗਣਾਂ ਹੈ ਅਦਿ। ਗੁਰਬਾਣੀ ਦੇ ਹਜ਼ਾਰਾਂ ਸ਼ਬਦ ਅਤੇ ਤੁਕਾਂ ਛੱਤੀ ਮਹਾਂਪੁਰਖਾਂ ਦੁਆਰਾ ਸੁਝਾਈ ਅਰਦਾਸ ਹੀ ਹਨ।
    (8) ਗ੍ਰੰਥ ਸਾਹਿਬ ਦਾ ਸੁਨੇਹਾ ਕਿਸੇ ਇੱਕ ਵਰਗ ਲਈ ਨਹੀਂ ਸਗੋਂ ਸਾਰੀ ਮਨੁਖਤਾ ਲਈ ਹੈ। ਇਸ ਵਾਸਤੇ, ਇਸ ਗ੍ਰੰਥ ਦੇ ਸਿੱਖ/ਸ਼੍ਰੱਧਾਲੂ ਹੋਣ ਦਾ ਦਾਅਵਾ ਕਰਨ ਵਾਲਿਆਂ ਦੀ ਅਰਦਾਸ ਵੀ ਸਾਰੀ ਮਨੁਖਤਾ ਦੇ ਭਲੇ ਲਈ (ਸਰਬੱਤ ਦਾ ਭਲਾ) ਹੀ ਹੋਣੀ ਚਾਹੀਦੀ ਹੈ।

    ਭੁੱਲ ਚੁਕ ਲਈ ਖਿਮਾ ਦਾ ਜਾਚਿਕ,

    ਗੁਰਇੰਦਰ ਸਿੰਘ ਪਾਲ


    (17/08/09)
    ਗੁਰਨਾਮ ਸਿੰਘ ਕੁੰਢਾਲ

    ਸਰਦਾਰ ਮੱਖਣ ਸਿੰਘ ਜੀ,
    ਵਾਹਿਗੁਰੂ ਜੀ ਕਾ ਖਾਲਸਾ!
    ਵਾਹਿਗੁਰੂ ਜੀ ਕੀ ਫਤਹਿ!

    ਡਾਕਟਰ ਗੁਰਮੁਖ ਸਿੰਘ ਜੀ ਨੂੰ ਅੰਗਰੇਜ਼ੀ ਵਿੱਚ ਜਵਾਬ ਦੇਣ ਦੀ ਗਲਤੀ ਲਈ ਮੁਆਫੀ ਚਾਹੁੰਦਾ ਹਾਂ। ਪਤਾ ਨਹੀਂ ਨੋਟ ਲਿਖਣ ਵੇਲੇ ਮੈਨੂੰ ਇਹ ਕਿਉਂ ਲਗਿਆ ਕਿ ਸ਼ਇਦ ਡਾਕਟਰ ਸਾਹਿਬ ਪੰਜਾਬੀ ਲਿਖਣ ਪੜ੍ਹਨ ਵਿੱਚ ਮੁਸ਼ਕਲ ਸਮਝਦੇ ਹੋਣ। ਵੈਸੇ ਮੈਂ ਉਨ੍ਹਾਂ ਵਲੋਂ ਲਿਖੇ ਹੋਏ ਬਹੁਤ ਖੋਜ ਭਰੇ ਲੇਖ ਸਿੱਖ ਮਾਰਗ ਤੇ ਪੜ੍ਹੇ ਹੋਏ ਸਨ। ਅੱਗੇ ਤੋਂ ਇਹ ਗਲਤੀ ਨਾਂ ਕਰਨ ਦਾ ਪੂਰਾ ਧਿਆਨ ਰਖਾਂਗਾ।

    ਗੁਰਨਾਮ ਸਿੰਘ ਕੁੰਢਾਲ


    (17/08/09)
    ਜਸਬੀਰ ਸਿੰਘ (ਕੈਲਗਰੀ)

    ਸਿੱਖ ਮਾਰਗ ਦੇ ਪਾਠਕ ਸੱਜਣੋ!
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।

    ਗੁਰਚਰਨ ਸਿੰਘ ਜਿਉਣਵਾਲਾ ਦੇ ਨਾਮ ਆਪਣੇ 12-08-09 ਦੇ ਪੱਤਰ ਦੇ ਸੰਬੰਧ ਵਿੱਚ ਮੈਂ ਥੋੜ੍ਹੀ ਜਿਹੀ ਗੱਲ ਸਪੱਸ਼ਟ ਕਰ ਦੇਣੀ ਚਾਹੁੰਦਾ ਹਾਂ ਕਿ ਉਸ ਪੱਤਰ ਵਿੱਚ ਗੁਰਚਰਨ ਸਿੰਘ ਜਿਉਣਵਾਲਾ ਤੋਂ ਮੁਆਫ਼ੀ ਮੰਗਣ ਵਾਲੀ ਗੱਲ ਤੋਂ ਪਾਠਕ ਇਹ ਅੰਦਾਜਾ ਨਾ ਲਗਾ ਲੈਣ ਕਿ ਉਨ੍ਹਾਂ ਨਾਲ ਵਿਚਾਰ ਚਰਚਾ ਦੌਰਾਨ ਆਪਣੇ ਵਿਚਾਰਾਂ ਸੰਬੰਧੀ ਮੈਂ ਉਨ੍ਹਾਂ ਤੋਂ ਮੁਆਫ਼ੀ ਮੰਗੀ ਹੈ। ਵਿਚਾਰ ਚਰਚਾ ਦੌਰਾਨ ਆਪਣੇ ਹੁਣ ਤੱਕ ਦੇ ਦਿੱਤੇ ਵਿਚਾਰਾਂ ਤੇ ਮੈਂ ਹਜੇ ਵੀ ਇੱਕ ਇਕ ਅੱਖਰ ਤੇ ਉਸੇ ਤਰ੍ਹਾਂ ਦ੍ਰਿੜ ਹਾਂ। ਸਮੇਂ ਦੀ ਮੰਗ ਅਤੇ ਗੁਰਚਰਨ ਸਿੰਘ ਜੀ ਦੀ ਦਸਮ ਗ੍ਰੰਥ ਵਿਸ਼ੇ ਤੇ ਲਗਨ ਅਤੇ ਮਿਹਨਤ ਨੂੰ ਦੇਖਦਿਆਂ ਹੋਇਆਂ ਮੈਂ ਇਹ ਮਹਿਸੂਸ ਕੀਤਾ ਸੀ ਕਿ ਮੇਰੇ ਨਾਲ ਵਿਚਾਰ ਚਰਚਾ ਜਾਰੀ ਰੱਖਣ ਨਾਲ ਉਨ੍ਹਾਂ ਦਾ ਧਿਆਨ ਅਤੇ ਸਮਾਂ ਮੇਰੇ ਕਾਰਣ ਵੰਡਿਆ ਜਾ ਰਿਹਾ ਸੀ। ਸੋ ਇਸ ਲਈ ਮੈਂ ਉਨ੍ਹਾਂ ਤੋਂ ਮੁਆਫ਼ੀ ਮੰਗੀ ਸੀ ਅਤੇ ਉਨ੍ਹਾਂ ਨਾਲ ਆਪਣੀ ਵਿਚਾਰ ਚਰਚਾ ਫ਼ਿਲਹਾਲ ਸਥਗਿਤ ਕਰਨ ਦਾ ਫ਼ੈਸਲਾ ਕੀਤਾ ਹੈ। ਮੌਕਾ ਆਉਣ ਤੇ ਫ਼ੇਰ ਤੋਂ ਵਿਚਾਰ ਚਰਚਾ ਜਾਰੀ ਕੀਤੀ ਜਾ ਸਕਦੀ ਹੈ।
    ਗੁਰਮਤ ਤੱਤ ਪਰਿਵਾਰ ਦੇ ਸੱਜਣੋਂ!
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ। ਗੁਰਮਤ ਰਹਿਤ ਮਰਯਾਦਾ ਸੰਬੰਧੀ ਆਪ ਨੇ ਜੋ ਉਪਰਾਲਾ ਸ਼ੁਰੂ ਕੀਤਾ ਹੈ ਬਹੁਤ ਹੀ ਕਾਬਲੇ ਤਾਰੀਫ਼ ਹੈ। ਮੇਰਾ ਇੱਕ ਸੁਝਾਉ ਹੈ। ਇਸ ਸੰਬੰਧ ਵਿੱਚ ‘ਪ੍ਰੋ: ਤਰਲੋਚਨ ਸਿੰਘ ਪਟਿਆਲਾ’ ਦੇ ਇਹ ਵਿਚਾਰ ਵੀ ਧਿਆਨ ਵਿੱਚ ਰੱਖਣ ਦੇ ਕਾਬਲ ਹਨ।
    “. . ਭਾਵ ਅਰਥ ਤਾਂ ਸਾਡੇ ਹੋਣਗੇ ਤਾਂ ਉਹ ਕਿੰਨੇ ਕੁ ਸਹੀ ਹੋਣਗੇ ਇਹ ਅਸੀਂ ਸੋਚ ਹੀ ਸਕਦੇ ਹਾਂ। ਦੋ ਚਾਰ ਬੰਦਿਆਂ ਦੇ ਭਾਵ ਅਰਥ ਕੁੱਝ ਹੋਰ ਹੋਣਗੇ ਤੇ ਦੂਜੇ ਦੋ ਚਾਰ ਬੰਦਿਆਂ ਦੇ ਭਾਵ ਅਰਥ ਕੁੱਝ ਹੋਰ। ਕੌਣ ਫ਼ੈਸਲਾ ਕਰੇਗਾ ਕਿ ਕਿਸ ਦੇ ਭਾਵ ਅਰਥ ਠੀਕ ਹਨ” ?
    ਇਸ ਸੰਬੰਧ ਵਿੱਚ ਮੈਂ ਸਮਝਦਾ ਹਾਂ ਕਿ ਪ੍ਰੋ: ਸਾਹਿਬ ਸਿੰਘ ਅਤੇ ਭਾਈ ਕਾਨ੍ਹ ਸਿੰਘ ਨਾਭਾ ਦੀਆਂ ਲਿਖਤਾਂ ਹੀ ਸਭ ਤੋਂ ਵੱਧ ਪ੍ਰਮਾਣਿਤ ਅਤੇ ਠੀਕ ਸਮਝੀਆਂ ਜਾਣੀਆਂ ਚਾਹੀਦੀਆਂ ਹਨ। ਪਰ ਕਈ ਨਵੀਂ ਸੋਚ ਦੇ ਵਿਦਵਾਨਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੀਆਂ ਲਿਖਤਾਂ ਸਮਾਂ ਪਾ ਕੇ ਹੁਣ ਪੂਰੀਆਂ ਦੀਆਂ ਪੂਰੀਆਂ ਸਹੀ ਮੰਨੀਆਂ ਜਾਣ ਦੇ ਕਾਬਲ ਨਹੀਂ ਰਹੀਆਂ। ਇਸ ਸੰਬੰਧ ਵਿੱਚ ਮੈਂ ਇਹ ਕਹਿਣਾ ਚਾਹਾਂਗਾ ਕਿ ਜੇ ਕਿਸੇ ਵਿਦਵਾਨ ਨੂੰ ਉਨ੍ਹਾਂ ਦੀ ਕਿਸੇ ਲਿਖਤ ਵਿੱਚ ਤਰੁਟੀ ਲੱਗਦੀ ਹੈ ਤਾਂ ਗੁਰਬਾਣੀ ਦੇ ਹਵਾਲੇ ਦੇ ਕੇ ਪਹਿਲਾਂ ਉਨ੍ਹਾਂ ਦੀਆਂ ਲਿਖਤਾਂ ਨੂੰ ਸਾਫ਼ ਲਫ਼ਜ਼ਾਂ ਵਿੱਚ ਗ਼ਲਤ ਸਾਬਤ ਕਰੇ ਅਤੇ ਫ਼ੇਰ ਆਪਣੇ ਵਿਚਾਰ ਅਨੁਸਾਰ ਅਰਥ ਕਰਕੇ ਦੱਸੇ। ਪਰ ਏਸ ਵਕਤ ਹੋ ਇਹ ਰਿਹਾ ਹੈ ਕਿ ਕਿਸੇ ਸ਼ਬਦ ਦੀ ਵਿਆਖਿਆ ਕਰਨ ਲੱਗੇ, ਨਵੀਂ ਸੋਚ ਦੇ ਵਿਦਵਾਨਾਂ ਵੱਲੋਂ ਇਨ੍ਹਾਂ ਦੋਨਾਂ ਵਿਦਵਾਨਾਂ ਦਾ ਹਵਾਲਾ ਤਾਂ ਦਿੱਤਾ ਜਾਂਦਾ ਹੈ ਪਰ ਅਰਥ/ਭਾਵ ਅਰਥ ਆਪਣੇ ਹੀ ਪੇਸ਼ ਕੀਤੇ ਜਾਂਦੇ ਹਨ। ਗੁਰੂ ਸਾਹਿਬ ਨੇ ਕੋਈ ਵੀ ਸ਼ਬਦ ਲਿਖਣ ਲੱਗਿਆਂ ਵਿਆਕਰਣ ਦਾ ਪੂਰਾ ਪੂਰਾ ਧਿਆਨ ਰੱਖਿਆ ਹੈ। ਇੱਥੋਂ ਤੱਕ ਕਿ ਜੇ ਕਿਸੇ ਛੰਦ ਦੀ ਚਾਲ ਠੀਕ ਰੱਖਣ ਲਈ ਕੋਈ ਲਗ ਮਾਤ੍ਰਾ ਬਦਲਣੀ ਵੀ ਪਈ ਤਾਂ ਉਸ ਸ਼ਬਦ ਨਾਲ ਅਸਲੀ ਲਗ ਮਾਤ੍ਰਾ ਵੀ ਨਾਲ ਲੱਗੀ ਰਹਿਣ ਦਿੱਤੀ ਹੈ। ਅਰਥਾਤ ਕਈ ਸ਼ਬਦਾਂ ਨਾਲ ਦੋ ਦੋ ਲਗਾਂ ਮਾਤ੍ਰਾਵਾ ਵੀ ਦੇਖੀਆ ਜਾ ਸਕਦੀਆਂ ਹਨ। ਪਰ ਅੱਜ ਕਲ੍ਹ ਦੇ ਵਿਦਵਾਨ ਅਰਥ ਕਰਨ ਲੱਗੇ ਵਿਆਕਰਣ ਦਾ ਧਿਆਨ ਰੱਖਣਾ ਤਾਂ ਦੂਰ, ਸ਼ਬਦ ਦੇ ਅਰਥ ਵੀ ਭਾਵ ਅਰਥਾਂ ਦੇ ਨਾਮ ਤੇ ਬਦਲੀ ਜਾ ਰਹੇ ਹਨ।
    ਹੁਣ ਤੱਕ ਗੁਰਮਤ ਵਿੱਚ ਜੋ ਨਿਘਾਰ ਆਇਆ ਹੈ ਉਸ ਦਾ ਮੁੱਖ ਕਾਰਣ ਵੀ ਮੈਂ ਇਹੀ ਸਮਝਦਾ ਹਾਂ ਕਿ ਗੁਰਬਾਣੀ ਦੇ ਅਰਥ ਹਰ ਵਿਦਵਾਨ ਆਪਣੇ ਹੀ ਢੰਗ ਨਾਲ ਕਰਕੇ ਭਾਵ ਅਰਥਾਂ ਦੇ ਨਾਮ ਤੇ ਆਪਣੇ ਨਿਜੀ ਵਿਚਾਰ ਪੇਸ਼ ਕਰ ਰਿਹਾ ਹੈ। ਹੋ ਸਕਦਾ ਹੈ ਇਹੀ ਕੰਮ ਇਸ ਚੱਲ ਰਹੀ ਰਹਿਤ ਮਰਯਾਦਾ ਬਣਨ ਸਮੇਂ ਵੀ ਹੋਇਆ ਹੋਏਗਾ। ਗੁਰਬਾਣੀ ਦੇ ਜਿਨ੍ਹਾਂ ਅਰਥਾਂ ਨੂੰ ਅੱਜ ਆਪਾਂ ਬ੍ਰਹਮਣੀ ਸੋਚ ਤੋਂ ਪ੍ਰਭਾਵਿਤ ਵਿਆਖਿਆਵਾਂ ਕਹਿੰਦੇ ਹਾਂ, ਇਹ ਵੀ ਉਸ ਸਮੇਂ ਦੇ ਬ੍ਰਹਮਣੀ ਸੋਚ ਰੱਖਣ ਵਾਲੇ ਪ੍ਰਸਿੱਧੀ ਪਾ ਚੁੱਕੇ ਵਿਦਵਾਨਾਂ ਕਾਰਣ ਹੋਇਆ ਹੈ। ਜੇ ਆਪਾਂ ਚਾਹੁੰਦੇ ਹਾਂ ਕਿ ਨਵੀਂ ਬਣ ਰਹੀ ਰਹਿਤ ਮਰਯਾਦਾ ਹਮੇਸ਼ਾਂ ਹਮੇਸ਼ਾਂ ਸਫ਼ਲ ਅਤੇ ਕਾਮਯਾਬ ਰਹੇ ਤਾਂ ਸਭ ਤੋਂ ਪਹਿਲਾਂ ਇਸੇ ਪਹਿਲੂ ਨੂੰ ਹੀ ਧਿਆਨ ਵਿੱਚ ਰੱਖਕੇ ਚੱਲਣਾ ਪਵੇਗਾ। ਕਿਉਂਕਿ ਗੁਰਬਾਣੀ ਦੇ ਅਧਾਰ ਤੇ ਹੀ ਰਹਿਤ ਮਰਯਾਦਾ ਬਣਨੀ ਹੈ। ਜੇ ਗੁਰਬਾਣੀ ਦੇ ਅਰਥਾਂ ਸੰਬੰਧੀ ਹੀ ਭੁਲੇਖੇ ਹੋਣਗੇ ਤਾਂ ਨਵੀਂ ਬਣ ਰਹੀ ਰਹਿਤ ਮਰਯਾਦਾ ਵਿੱਚ ਵੀ ਕਾਮਯਾਬੀ ਦੇ ਆਸਾਰ ਘਟ ਜਾਣਗੇ। ਜੇ ਕਿਸੇ ਇੱਕ ਬਣ ਚੁੱਕੇ ਪੁਰਾਣੇ (ਬ੍ਰਹਮਣੀ), ਜਾਂ ਨਵੇਂ (ਕਮਿਊਨਿਜ਼ਮ) ਪ੍ਰਭਾਵ ਹੇਠਾਂ ਰਹਿਤ ਮਰਯਾਦਾ ਬਣਦੀ ਹੈ ਤਾਂ ਉਸ ਦੇ ਸਫ਼ਲ ਹੋਣ ਵਿੱਚ ਵੀ ਸ਼ਕ ਦੀ ਗੁੰਜਾਇਸ਼ ਹੈ। ਇਸ ਲਈ ਸਭ ਤੋਂ ਪਹਿਲਾਂ ਇਮਾਨਦਾਰੀ ਨਾਲ ਗੁਰਬਾਣੀ ਦੇ ਸਹੀ ਅਰਥਾਂ ਅਤੇ ਭਾਵਾਰਥਾਂ ਵੱਲ ਧਿਆਨ ਦੇਣਾ ਪਵੇਗਾ। ਨਵੀਂ ਬਣ ਰਹੀ ਰਹਿਤ ਮਰਯਾਦਾ ਦੀ ਕਾਮਯਾਬੀ ਗੁਰਬਾਣੀ ਦੇ ਅਰਥਾਂ ਤੇ ਨਿਰਭਰ ਕਰਦੀ ਹੈ। ਜਿੰਨੇਂ ਆਪਾਂ ਗੁਰਬਾਣੀ ਦੇ ਅਰਥਾਂ ਪ੍ਰਤੀ ਇਮਾਨਦਾਰ, ਉਤਨੀ ਹੀ ਕਾਮਯਾਬ ਰਹਿਤ ਮਰਯਾਦਾ। ਜਿੰਨੇ ਆਪਾਂ ਆਪਣੇ ਹੀ ਬਣ ਚੁਕੇ ਵਿਚਾਰਾਂ ਅਨੁਸਾਰ ਅਰਥ ਮੰਨਕੇ ਚੱਲਾਂਗੇ ਉਤਨਾ ਹੀ ਇਸ ਨੂੰ ਮੰਨਣ ਅਤੇ ਅਪਨਾਉਣ ਵਾਲਿਆਂ ਦਾ ਘੇਰਾ ਛੋਟਾ। ਜੇ ਗੁਰਬਾਣੀ ਅਰਥਾਂ ਪ੍ਰਤੀ ਇਮਾਨਦਾਰ ਹਾਂ ਤਾਂ ਸ਼ੁਰੂ ਵਿੱਚ ਇਹ ਘੇਰਾ ਬੇਸ਼ਕ ਛੋਟਾ ਹੋਵੇ ਲੇਕਿਨ ਸਮਾਂ ਪਾ ਕੇ ਜਲਦੀ ਘੇਰਾ ਵਧਣਾ ਸ਼ੁਰੂ ਹੋ ਜਾਵੇਗਾ ਅਤੇ ਵਧਦਾ ਹੀ ਜਾਵੇਗਾ। ਪਰ ਜੇ ਅਰਥਾਂ ਪ੍ਰਤੀ ਪੂਰੇ ਇਮਾਨਦਾਰ ਨਹੀਂ ਅਤੇ ਕੁੱਝ ਕੱਚ ਰਹਿ ਗਿਆ ਤਾਂ ਬਣ ਰਹੀ ਰਹਿਤ ਮਰਯਾਦਾ ਵਿੱਚ ਵੀ ਕੱਚ ਰਹਿ ਜਾਵੇਗਾ, ਉਸ ਹਾਲਤ ਵਿੱਚ ਸ਼ੁਰੂ ਵਿੱਚ ਬੇਸ਼ਕ ਇਸ ਨੂੰ ਮੰਨਣ ਵਾਲਿਆਂ ਦਾ ਘੇਰਾ ਵੱਡਾ ਵੀ ਹੋਏ ਪਰ ਜੇ ਅਰਥਾਂ ਪ੍ਰਤੀ ਇਮਾਨਦਾਰ ਨਹੀਂ ਤਾਂ ਛੇਤੀ ਹੀ ਘੇਰਾ ਛੋਟਾ ਹੋਣ ਦੇ ਆਸਾਰ ਹਨ।
    ਹੁਣ ਕਿਉਂਕਿ ਨਵੀਂ ਰਹਿਤ ਮਰਯਾਦਾ ਬਣਨੀ ਸ਼ੁਰੂ ਹੋ ਚੁੱਕੀ ਹੈ ਇਸ ਲਈ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਅਰਥ ਠੀਕ ਗ਼ਲਤ ਬਾਰੇ ਫ਼ੈਸਲਾ ਕਰਨ ਦਾ ਸਮਾਂ ਨਹੀਂ ਹੈ ਸੋ ਪ੍ਰੋ: ਸਾਹਿਬ ਸਿੰਘ ਦੀ ਵਿਆਖਿਆ ਅਤੇ ਭਾਈ ਕਾਨ੍ਹ ਸਿੰਘ ਨਾਭਾ ਦੀਆਂ ਲਿਖਤਾਂ ਹੀ ਪ੍ਰਮਾਣਿਤ ਸਮਝੀਆਂ ਜਾਣੀਆਂ ਚਾਹੀ ਦੀਆਂ ਹਨ।
    ਭੁਲ ਚੁਕ ਲਈ ਮੁਆਫ਼ੀ ਚਾਹੁੰਦਾ ਹਾਂ। ਧੰਨਵਾਦ।
    ਜਸਬੀਰ ਸਿੰਘ (ਕੈਲਗਰੀ)


    (17/08/09)
    ਮਹਿੰਦਰ ਸਿੰਘ

    ਸ਼੍ਰੀ ਮਾਨ ਡਾ. ਗੁਰਮੁੱਖ ਸਿੰਘ ਜੀ,
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ॥
    ਆਪ ਜੀ ਨੂੰ ਪੰਜਾਬੀ ਵਿੱਚ ਲਿਖਣ ਵਾਸਤੇ ਮੈਂ ਵੀ ਬੇਨਤੀ ਕਰਨੀ ਸੀ ਪਰ ਉਹ ਬੇਨਤੀ ਪਹਿਲਾਂ ਹੀ ਸੰਪਾਦਕ ਸਾਹਿਬ ਨੇ ਆਪਜੀ ਨੂੰ ਕਰ ਦਿੱਤੀ। ਚੱਲੋ ਉਹ ਕੰਮ ਤੇ ਹੋ ਗਿਆ ਪੂਰਾ। ਕਿਉਂਕਿ ਅਗਰ ਮੈਂ ਗਲਤ ਨਹੀਂ ਹਾਂ ਤਾਂ ਡਾ. ਗੁਰਮੁੱਖ ਸਿੰਘ ਜੀ ਦੇ ਨਾਮ ਹੇਂਠਾ ਕਾਫੀ ‘ਦਸਮ ਗ੍ਰੰਥ’ ਬਾਰੇ ਲੇਖ ਛਪੇ ਹੋਏ ਹਨ ਜੋ ਕਿ ਸਾਰੇ ਹੀ ਗੁਰਮੁੱਖੀ ਵਿੱਚ ਹਨ, ਤੇ ਮੈਂ ਸਮਝਦਾ ਹਾਂ ਕੇ ਉਹ ਸਾਰੇ ਤੁਹਾਡੇ ਹੀ ਲਿਖੇ ਹੋਏ ਲੇਖ ਹਨ।
    ਪਰ ਇਹ ਵੀ ਹੋ ਸਕਦਾ ਹੈ ਕੇ ਇੱਕ ਤੋ ਵੱਧ ਡਾ. ਗੁਰਮੁੱਖ ਸਿੰਘ ਹੋਣ। ਐਨੀ ਵੇਅ……!
    ਤੁਹਾਡੀ ਵੱਲੋਂ ਲਿੱਖੀ ਗਈ ਪਿਛਲੀ ਚਿੱਠੀ ਬਾਰੇ ਤੁਹਾਨੂੰ ਇੱਕ ਸਵਾਲ ਕਰਨ ਲੱਗਾ ਹਾਂ ਜੋ ਇਸ ਪ੍ਰਕਾਰ ਹੈ। ਤੁਸੀਂ ਆਪਣੀ ਚਿੱਠੀ ਵਿੱਚ ਲਿਖਿਆ ਕੇ:

    I have something to say about, Kirpan Bhet, Panj Piaras etc also. Those who have understood spurious anti Sikh Puratan Sikh ittehas, know that such items in Sikh Rahet Mayada have come from this spurious Ittehas. Gurbani has nothing to do with these.
    ਅਗਰ ਮੇ ਮੋਟਾ ਜਿਹਾ ਅੰਦਾਜਾ ਲਗਾਵਾਂ ਤਾਂ ਇਹ ਗੱਲ ਤਾਂ ਸਮਝ ਚ ਆਉਂਦੀ ਹੈ ਕਿ ਸ਼ਾਇਦ ਤੁਸੀ ਇਹ ਕਿਹਨਾ ਚਾਹ ਰਹੇ ਹੋ ਕੇ ਕੜਾਹ ਪ੍ਰਸ਼ਾਦ ਨੂੰ ਜੋ ਕ੍ਰਿਪਾਨ ਭੇਟ ਕਰੀਦਾ ਹੈ ਉਹ ਮਨਮਤ ਹੈ। ਪਰ ਇਹ ਗੱਲ ਸਮਝ ਚ ਨਹੀ ਆਉਂਦੀ ਹੈ ਪੰਜ ਪਿਆਰਿਆ ਬਾਰੇ ਤੁਸੀ ਕੀ ਕਹਿਣਾ ਚਾਹੁੰਦੇ ਹੋ।
    ਕੀ ਤੁਹਾਡਾ ਇਹ ਮਤਲਬ ਹੈ ਕੇ ਪੰਜ ਪਿਆਰਿਆ ਲਈ ਜੋ ਕੜਾਹ ਪ੍ਰਸਾਦ ਪਹਿਲੇ ਕੱਢਿਆ ਜਾਂਦਾ ਹੈ ਉਹ ਬ੍ਰਹਮਣ ਵਾਦ ਵਰਗੀ ਕ੍ਰਿਆ ਹੈ ਜਾਂ ਕੇ ਤੁਹਾਡਾ ਮਤਲਬ ਹੈ ਕਿ ਪੰਜ ਪਿਆਰੇ ਵੀ ਕਦੀ ਹੋਏ ਹੀ ਨਹੀ? ਕ੍ਰਿਪਾ ਕਰਕੇ ਇਸ ਬਾਰੇ ਚਾਨਣਾ ਪਾਉ ਜੀ।
    ਆਦਰ ਸਹਿਤ।
    ਮਹਿੰਦਰ ਸਿੰਘ

    Rochester NY
    (585) 503 – 5328
    (ਸੰਪਾਦਕ ਵਲੋਂ ਨੋਟ:- ਇਹ ਓਹੀ ਡਾ: ਗੁਰਮੁਖ ਸਿੰਘ ਜੀ ਹਨ ਜਿਹਨਾ ਦੇ ਦਸਮ ਗ੍ਰੰਥ ਬਾਰੇ ਲੇਖ ‘ਸਿੱਖ ਮਾਰਗ’ ਤੇ ਪਾਏ ਹੋਏ ਹਨ। ਇਹਨਾ ਦੀ ਅਗਲੀ ਛਪਣ ਵਾਲੀ ਪੁਸਤਕ ਆਡੀਓ ਵਿੱਚ ਰੀਕਾਰਡ ਕਰ ਕੇ ਇਹਨਾ ਨੇ ਆਪਣੀ ਵੈੱਬ ਸਾਈਟ ਤੇ ਪਾਈ ਹੋਈ ਹੈ। ਮੈਨੂੰ ਤਾਂ ਹਾਲੇ ਸਮਾ ਨਹੀਂ ਮਿਲ ਸਕਿਆ ਸੁਣਨ ਦਾ ਜੇ ਕਰ ਤੁਹਾਡੇ ਕੋਲ ਸਮਾ ਹੋਵੇ ਤਾਂ ਸੁਣਨ ਦੀ ਕੋਸ਼ਿਸ਼ ਕਰਨੀ। ਹੋ ਸਕਦਾ ਹੈ ਕਿ ਤੁਹਾਡੇ ਸਵਾਲ ਦਾ ਜਵਾਬ ਉਥੋਂ ਹੀ ਮਿਲ ਜਾਵੇ। ਇਹਨਾ ਦੀ ਸਾਈਟ ਦਾ ਪਤਾ ਹੈ: www. sikhpanth.org )


    (17/08/09)
    ਕੁਲਵਿੰਦਰ ਸਿੰਘ(ਇੰਟਰਨੈਸ਼ਨਲ ਸਿੱਖ ਮਿਸ਼ਨ)

    Dear Editor,

    With this I hereby attach the Sikh Jeewan Jaach

    which was passed by Gurmat Taksaal in 2006-07 after deliberations by various Sikh scholars, at the residence of the Sikh historian Dr Harjinder Singh Dilgeer (at Mohali).

    Please publish it as anrticle and then preserve it in Tal Gurmat section.

    Dr Harjinder Singh Dilgeer founded Gurmat Taksal in 2004. Its first publications were: biographies of the Gurus in 3 volmes (written by Dr Dilgeer Ji) and Akal Takht (By S Mohinder Singh Josh Ji).

    With thanks
    Kulwinder Singh Jadla, Spain.


    (16/08/09)
    ਇਕਵਾਕ ਸਿੰਘ ਪੱਟੀ

    ਸਿੱਖ ਮਾਰਗ ਦੇ ਮੁੱਖ ਪ੍ਰਬੰਧਕ, ਸਮੂਹ ਵਿਦਵਾਨਾਂ/ਬੁਧੀਜੀਵੀਆਂ/ਲੇਖਕਾਂ ਅਤੇ ਪਾਠਕਾਂ ਨੂੰ
    ਵਾਹਿਗੁਰੂ ਜੀ ਕਾ ਖ਼ਾਲਸਾ॥ ਵਾਹਿਗੁਰੂ ਜੀ ਕੀ ਫ਼ਤਹਿ॥

    ਸਿੱਖ ਮਾਰਗ ਵੈੱਬ-ਸਾਈਟ ਵੱਲੋਂ ਪਹਿਲ ਦੇ ਆਧਾਰ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਓਟ ਆਸਰੇ ਹੇਠ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੀਚਾਰਧਾਰਾ ਅਤੇ ਰੋਸ਼ਨੀ ਦੇ ਵਿੱਚ ਸਮੁੱਚੀ ਕੌਮ ਲਈ ਗੁਰੂ ਨਾਨਕ ਸਾਹਿਬ ਜੀ ਦੇ ਸੰਦੇਸ਼ ਨੂੰ ਸਮਸਾਰ ਪੱਧਰ ਤੱਲ ਲਿਜਾਉਣ ਲਈ ਸ਼ੁਰੂ ਕੀਤੇ ਉਪਰਾਲੇ ਅਤੇ ਹੁਣ ‘ਸਿੱਖ ਰਹਿਤ ਮਰਿਯਾਦਾ’ ਸਬੰਧੀ ਕੀਤੀ ਜਾ ਰਹੀ ਵਿਸ਼ੇਸ਼ ਪੜਚੋਲ ਜਿਸ ਦੀ ਸ਼ੁਰੂਆਤ ਦਾ ਕੰਮ ਸਿੱਖ ਮਾਰਗ ਵੱਲੋਂ ਹੀ ਕੀਤਾ ਗਿਆ ਸੀ, ਇਸ ਲਈ ਵਧਾਈ ਦੀ ਪਾਤਰ ਹੈ। ਦੂਜਾ ‘ਤੱਤ ਗੁਰਮਤਿ ਪਰਿਵਾਰ’ ਦੇ ਸਮੁੱਚੇ ਮੈਂਬਰਾਂ ਵੱਲੋਂ ਪੇਸ਼ ਕੀਤੇ ਜਾ ਰਹੇ ਨੁਕਤੇ ਵੀ ਬਿਨ੍ਹਾਂ ਸ਼ੱਕ ਸ਼ਲਾਘਾਯੋਗ ਹਨ ਅਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੇ ਨਿਰਮਲ ਸਿਧਾਂਤਾਂ `ਤੇ ਆਧਾਰਿਤ ਹਨ। ਅਕਾਲ ਪੁਰਖ ਅੱਗੇ ਅਰਦਾਸ ਹੈ ਕਿ ਆਪ ਜੀ ਸਾਰੇ ਹੀ ਰਲ ਮਿਲ ਕੇ ਕੌਮ ਵਿੱਚ ਕੌਮੀ ਇਕਸਾਰਤਾ ਲਿਆਉਣ ਲਈ ਜੋ ਯਤਨ ਕਰ ਰਹੇ ਹੋ ਉਸ ਵਿੱਚ ਜ਼ਰੂਰ ਕਾਮਯਾਬ ਹੋਵੋ ਅਤੇ ਅਸੀਂ ਵੀ ਤੁਹਾਡੇ ਨਾਲ ਹਾਂ। ਗਰੂ ਨਾਨਕ ਸਾਹਿਬ ਜੀ ਦੇ ਸਿਧਾਂਤਾਂ ਨੂੰ ਸੌਖੇ ਤਰੀਕੇ ਨਾਲ ਸਿੱਖ ਸੰਗਤ ਵਿੱਚ ਪ੍ਰਚਾਰਿਆਂ ਕੌਮ ਵਿੱਚ ਜਾਗ੍ਰਿਤੀ ਆਵੇਗੀ ਅਤੇ ਗੁਰੂ ਨਾਨਕ ਸਾਹਿਬ ਜੀ ਦੀ ਪਵਿੱਤਰ ਵੀਚਾਰਧਾਰਾ ਅਤੇ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਗਿਆਨਕ ਸਿਧਾਂਤਾਂ ਦਾ ਅਸਰ ਲੋਕਾਈ ਉੱਪਰ ਜ਼ਰੂਰ ਹੋਵੇਗਾ। ਪ੍ਰਮਾਤਮਾ ਆਪ ਜੀਆਂ ਨੂੰ ਚੜ੍ਹਦੀ ਕਲਾ ਬਖਸ਼ੇ। ਗੁਰੂ ਭਲੀ ਕਰੇ।
    ਦਾਸਰਾ
    -ਇਕਵਾਕ ਸਿੰਘ ਪੱਟੀ
    ਸੁਲਤਾਨਵਿੰਡ ਰੋਡ, ਅੰਮ੍ਰਿਤਸਰ।


    (16/08/09)
    ਗੁਰਨਾਮ ਸਿੰਘ ਕੁੰਢਾਲ

    Dr. Gurmukh Singh Dehli Ji,
    WaheGuru Ji Ka Khalsa!
    WaheGuru Jee Ki fateh!

    I like to give my humble opinion wrt your comments that “Gurbani is Amrit and hearing and reading It alone can benefit even the uneducated and no Vichar is required”.

    It is true, it can happen in most cases as hearing and reading are the natural means for acquiring knowledge, irrespective of the kind of knowledge - be it science, religion or philosophy. In other words, when someone genuinely reads and hears about something and has some intelect, one will gain knowledge. And if this “knowledge” is about Gurbani, one will gain True Gian and benefit from it.

    This cannot be understood to mean that anyone, including the crooked and the cheats, will gain True Gian from reading and hearing Gurbani automatically. All around us we see that it is not happening (take examples of the Sacha Sauda, Ashutosh, Nanaksar followers - they read, hear and sing a lot of Gurbani). Gurbani makes it clear that merely reading Gurbani will do no good. In Aasa Di War, Guru tells straight that “no matter how much you read it will not benefit you, if you do not understand it”. Elsewhere, Guru Granth Sahib tells the same about “mere hearing” as well.

    Guru Granth Sahib emphasizes that good intent and Vichar only will give you the true knowledge. The means of getting this knowledge, of course, will always be the natural means of acquiring knowledge which are: reading, listening and singing only.

    With best regrads,

    Gurnam Singh Kundhal.

    (ਟਿੱਪਣੀ:- ਸਰਦਾਰ ਗੁਰਨਾਮ ਸਿੰਘ ਕੁੰਢਾਲ ਜੀ ਤੁਸੀਂ ਤਾਂ ਪੰਜਾਬੀ ਵਿੱਚ ਟਾਈਪ ਕਰ ਲੈਂਦੇ ਹੋ ਪਰ ਇਹ ਖ਼ਤ ਇੰਗਲਿਸ਼ ਵਿੱਚ ਲਿਖਣ ਦੀ ਕੀ ਜ਼ਰੂਰਤ ਪੈ ਗਈ। ਡਾ: ਗੁਰਮੁਖ ਸਿੰਘ ਜੀ ਹਾਲੇ ਪੰਜਾਬੀ ਵਿੱਚ ਟਾਈਪ ਕਰਨਾ ਨਹੀਂ ਜਾਣਦੇ ਪਰ ਹੁਣ ਮੈਂ ਉਹਨਾ ਨੂੰ ਤਾਗੀਦ ਕਰ ਦਿੱਤੀ ਹੈ ਕਿ ਉਹ ਪੰਜਾਬੀ ਵਿੱਚ ਟਾਈਪ ਕਰਨਾ ਸਿੱਖਣ ਅਤੇ ਰਹਿਤ ਮਰਯਾਦਾ ਦੀ ਵਿਚਾਰ ਵਿੱਚ ਭਾਗ ਲੈਣ। ਹੁਣ ਉਹ ਕੋਸ਼ਿਸ਼ ਕਰ ਰਹੇ ਹਨ ਉਮੀਦ ਹੈ ਕਿ ਜਦੋਂ ਵਿਚਾਰ ਚਰਚਾ ਸ਼ੁਰੂ ਹੋਵੇਗੀ ਉਦੋਂ ਤੱਕ ਉਹ ਸਿੱਖ ਜਾਣਗੇ। ਹੋਰ ਵੀ ਪਾਠਕ ਇਹ ਗੱਲ ਨੋਟ ਕਰ ਲੈਣ ਕਿ ਵਿਚਾਰ ਚਰਚਾ ਅਸੀਂ ਸਿਰਫ ਪੰਜਾਬੀ ਵਿੱਚ ਹੀ ਪਉਣੀ ਹੈ ਤਾਂ ਕਿ ਸਾਰੀ ਗੱਲ ਹਰਇਕ ਨੂੰ ਚੰਗੀ ਤਰ੍ਹਾਂ ਸਮਝ ਆ ਸਕੇ। ਜਿਹੜੇ ਪੰਜਾਬੀ ਵਿੱਚ ਟਾਈਪ ਕਰਨਾ ਨਹੀਂ ਜਾਣਦੇ ਪਰ ਉਹ ਇਸ ਵਿਚਾਰ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ ਤਾਂ ਉਹ ਕਿਰਪਾ ਕਰਕੇ ਸਿੱਖ ਲੈਣ ਜੇ ਕਰ ਕਿਸੇ ਸਹਾਇਤਾ ਦੀ ਲੋੜ ਹੈ ਤਾਂ ਸਾਡੇ ਨਾਲ ਸੰਪਰਕ ਕਰਨ-ਸੰਪਾਦਕ)


    (16/08/09)
    ਹਰਮਨਜੀਤ ਸਿੰਘ ਅਕਾਲੀ

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ!
    ਭਾਈ ਜਸਬੀਰ ਸਿੰਘ (ਕੈਲਗਰੀ) ਜੀ ਦੀ ਚਿਠੀ ਪੜ ਕੇ ਮਨੂਆ ਖੁਸ਼ ਹੋ ਗਿਆ। ਭਾਈ ਜੀ ਨੇ ਸਹੀ ਕਿਹਾ ਹੈ ਕਿ ਸਾਨੂੰ ਪੰਥਕ ਮਸਲੇ ਹੱਲ ਕਰਨ ਵੱਲ ਜੋਰ ਲਾਉਣਾ ਚਾਹੀਦਾ ਹੈ। ਰਹਿਤ ਮਰਯਾਦਾ ਬਨਾਉਣ ਵਾਲਾ ਕੰਮ ਬਹੁਤ ਵਧੀਆ ਹੈ। ਰਹਿਤ ਮਰਯਾਦਾ ਵਿਚ ਸੁਧਾਰ ਕਰਨਾ ਜਰੂਰੀ ਹੈ। ਰਹਿਤ ਮਰਯਾਦਾ ਆਪਾਂ ਬਣਾ ਤਾਂ ਲਵਾਂਗੇ ਪਰ ਇਸ ਨੂੰ ਲਾਗੂ ਕਰਨਾ ਇਸ ਤੋ ਵੀ ਕਠਨ ਹੋਵੇਗਾ। ਸਾਨੂੰ ਉਸ ਬਾਰੇ ਵੀ ਕੋਈ ਜੁਗਤ ਸੋਚਣੀ ਚਾਹੀਦੀ ਹੈ। ਬਾਕੀ ਮਰਯਾਦਾ ਬਾਰੇ ਸੁਝਾ ਦੇਣ ਵਾਲਾ ਕੰਮ ਵਧੀਆ ਹੈ।
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ!
    (ਕਿਰਪਾ ਕਰਕੇ ਆਪਣੇ ਪੱਤਰ ਦੇ ਥੱਲੇ ਆਪਣਾ ਨਾਮ ਜਰੂਰ ਲਿਖਿਆ ਕਰੋ। ਈ-ਮੇਲ ਐਡਰੈੱਸ ਤੋਂ ਕਈ ਵਾਰੀ ਅੰਦਾਜ਼ਾ ਲਉਣਾ ਮੁਸ਼ਕਲ ਹੋ ਜਾਂਦਾ ਹੈ-ਸੰਪਾਦਕ)


    (16/08/09)
    ਤਰਲੋਚਨ ਸਿੰਘ (ਫਿਜਿਕਸ)

    ਤਰਲੋਚਨ ਸਿੰਘ (ਫਿਜਿਕਸ)

    ਸਿੱਖ ਮਾਰਗ ਦੇ ਪਾਠਕ ਸਜਣੋ

    ਵਾਹਿਗੁਰੂ ਜੀ ਕਾ ਖਾਲਸਾ॥

    ਵਾਹਿਗੁਰੂ ਜੀ ਕੀ ਫਤਿਹ॥

    ਤਤ ਗਿਆਨ ਦੇ ਗਿਆਤਾ ਜੀਓ

    ਤੁਹਾਡਾ ਸਪਸ਼ਟੀਕਰਣ ਪੜਿ ਕੇ ਬੇਹੱਦ ਹੈਰਾਨੀ ਹੋਈ, ਜੋ ਮੈਂ ਕਿਹਾ ਹੀ ਨਹੀਂ ਉਹ ਤੁਸੀਂ ਮੇਰੇ ਨਾਂ ਕਰ ਰਹੇ ਹੋ, ਇਹ ਜਾਣ ਕੇ ਬੇਹੱਦ ਦੁਖ ਹੋਇਆ।

    ਤੁਸਾਂ ਲਿਖਿਆ ਹੈ ਕਿ:

    ਵੀਰ ਜੀ ਦਾ ਮੁੱਖ ਨੁਕਤਾ ਇਹ ਹੈ ਕਿ ਮੁੱਖ ਤੋਂ ਵਾਹਿਗੁਰੂ, ਰਾਮ, ਹਰੀ ਆਦਿ ਦਾ ਰਟਨ ਹੀ ਗੁਰਮਤਿ ਅਨੁਸਾਰ ਨਾਮ ਸਿਮਰਨ ਹੈ। ਵੀਰ ਜੀ ਨੇ ਗੁਰਬਾਣੀ ਦੀਆਂ ਕੁੱਝ ਤੁੱਕਾਂ ਦੇ ਹਵਾਲੇ ਵੀ ਦਿੱਤੇ ਹਨ।

    ਮੈਂ ਇਹ ਕਦੀ ਨਹੀਂ ਲਿਖਿਆ ਕੇ ਵਾਹਿਗੁਰੂ ਦਾ ਰਟਨ ਹੀ ਗੁਰਮਤਿ ਹੈ, ਮੈਂ ਆਪੂੰ ਇਹ ਮੰਨਦਾ ਹਾਂ ਜਿਵੇਂ ਕਿ ਮੈਂ ਆਪਣੀ ਚਿੱਠੀ ਵਿੱਚ ਲਿਖਿਆ ਸੀ ਕੇ ਰਟਨ ਕਰਨ ਦਾ ਕੋਈ ਫਾਇਦਾ ਨਹੀਂ ਜੇ ਦਿਲ ਵਿੱਚ ਕਪਟ ਜਾਂ ਝੂਠ ਭਰਿਆ ਹੈ

    ਇਨ੍ਹਾਂ ਤੱਤ ਗੁਰਮਤਿ ਪਰਿਵਾਰ ਦੀਆਂ ਉਨ੍ਹਾਂ ਗਲਾਂ ਨਾਲ ਮੈਂ ਸਹਿਮਤ ਹਾਂ ਜਿਹੜੀਆਂ ਗੁਰਬਾਣੀ ਅਨੁਸਾਰ ਹਨ, ਜਿਵੇਂ ਮੂੰਹ ਤੋਂ ਰਾਮ ਰਾਮ ਜਾਂ ਵਾਹਿਗੁਰੂ ਵਾਹਿਗੁਰੂ ਕਰੀ ਜਾਣਾ ਤੇ ਹਿਰਦੇ ਵਿੱਚ ਕਪਟ ਰੱਖਣਾ, ਪ੍ਰਮਾਤਮਾ ਨੂੰ ਨਹੀਂ ਭਾਉਂਦਾ। ਅਜਿਹੇ ਨਾਮ ਰਟਨ ਦਾ ਕੋਈ ਫਾਇਦਾ ਨਹੀਂ, ਬਿਲਕੁਲ ਠੀਕ ਹੈ। ਉਹ ਡੇਰਾ ਚਾਲਕ ਜਿਹੜੇ ਇਸ ਨੂੰ ਆਪਣੇ ਹਿਤ ਲਈ ਪੂਰਦੇ ਹਨ ਉਹ ਵੀ ਪਾਪਾਂ ਦੇ ਭਾਗੀਦਾਰ ਹਨ।

    ਪਰ ਮੈਂ ਤੁਹਾਡੇ ਇਨ੍ਹਾਂ ਬੋਲਾਂ ਨਾਲ ਸਹਿਮਤ ਨਹੀਂ ਸੀ

    ਇਸੇ ਭਾਗ ਵਿੱਚ ਲਿਖਿਆ ਹੈ ਕਿ ‘ਵਾਹਿਗੁਰੂ ਨਾਮ ਜਪੇ’। ਗੁਰਬਾਣੀ ਵਿੱਚ ਕਿਧਰੇ ਵੀ ਨਾਮ ਨੂੰ ‘ਵਾਹਿਗੁਰੂ’ ਕਰ ਕੇ ਨਹੀਂ ਦੱਸਿਆ

    ਉਪਰ ਲਿਖੀਆਂ ਲਾਈਨਾਂ ਗੁਰਬਾਣੀ ਵਿੱਚ ਕਿਧਰੇ ਵੀ ਨਾਮ ਨੂੰ ‘ਵਾਹਿਗੁਰੂ’ ਕਰ ਕੇ ਨਹੀਂ ਦੱਸਿਆ

    ਨਾਲ ਮੈਂ ਹੁਣ ਵੀ ਸਹਿਮਤ ਨਹੀਂ ਹਾਂ। ਕਿਉਂਕਿ ਵਾਹਿਗੁਰੂ ਦਾ ਨਾਮ ਜਪਣ ਬਾਰੇ ਇੱਕ ਦੋ ਤੁਕਾਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਨਾ ਹੋ ਕੇ ਕਈ ਪ੍ਰਮਾਣ ਹਨ। ਜੇ ਹੁਕਮ ਕਰੋ ਤਾਂ ਉਹ ਸਾਰੇ ਪ੍ਰਮਾਣ ਦਿਤੇ ਜਾ ਸਕਦੇ ਹਨ।

    ਹਾਂ ਤੁਸੀਂ ਇਸ ਤੇ ਜੋਰ ਦਿੰਦੇ ਹੋ ਕੇ ਸ਼ਬਦੀ ਅਰਥ ਨਾ ਵੇਖੋ, ਭਾਵ ਅਰਥ ਵੇਖੋ। ਤਾਂ ਤਤ ਗਿਆਨ ਦੇ ਗਿਆਤਾ ਜੀਓ ਕੋਣ ਦੱਸੇਗਾ ਕੇ ਕਿਥੇ ਭਾਵ ਅਰਥ ਕੀਤੇ ਜਾਣ ਤੇ ਕਿਥੇ ਸ਼ਬਦੀ ਅਰਥ ਕੀਤੇ ਜਾਣ? ਭਾਵ ਅਰਥ ਤਾਂ ਸਾਡੇ ਹੋਣਗੇ ਤਾਂ ਉਹ ਕਿੰਨੇ ਕੁ ਸਹੀ ਹੋਣਗੇ ਇਹ ਅਸੀਂ ਸੋਚ ਹੀ ਸਕਦੇ ਹਾਂ। ਦੋ ਚਾਰ ਬੰਦਿਆਂ ਦੇ ਭਾਵ ਅਰਥ ਕੁੱਝ ਹੋਰ ਹੋਣਗੇ, ਤੇ ਦੂਜੇ ਦੋ ਚਾਰ ਬੰਦਿਆਂ ਦੇ ਭਾਵ ਅਰਥ ਕੁੱਝ ਹੋਰ। ਕੋਣ ਫੈਸਲਾ ਕਰੇਗਾ ਕੇ ਕਿਸ ਦੇ ਭਾਵ ਅਰਥ ਠੀਕ ਹਨ।

    ਤੁਸਾਂ ਲਿਖਿਆ

    ਪਰ ਗੁਰਬਾਣੀ ਵਿੱਚ ਜਿੱਥੇ ਵੀ ‘ਜਪ’ ਹਾਂ-ਪੱਖੀ ਅਰਥਾਂ ਵਿੱਚ ਆਇਆ ਹੈ ਉੱਥੇ ਇਸ ਦਾ ਅਰਥ ਮੁੰਹ ਨਾਲ ਜਪਣ ਜਾਂ ਰਟਨ ਨਹੀਂ ਹੈ, ਬਲਕਿ ਇਸ ਦਾ ਭਾਵ ਅਰਥ ‘ਜੁੜਨਾ’ ਹੈ।

    ਕੀ ਤੁਹਾਨੂੰ ਨਹੀਂ ਲਗਦਾ ਕੇ ਜਿਹੋ ਜਿਹੇ ਤੁਸੀਂ ਭਾਵ ਅਰਥ ਕਰ ਰਹੇ ਹੋ ਉਹੋ ਜਿਹੇ ਭਾਵ ਅਰਥ ਕਰਨ ਨਾਲ ਪੰਜਾਬੀ ਦੀ ਸਾਰੀ ਵਿਆਕਰਣ ਹੀ ਗਲਤ ਹੋ ਜਾਏਗੀ? ਤੁਸਾਂ ਲਿਖਿਆ ਕੇ ਜਪਣ ਦਾ ਅਰਥ ਜੁੜਨਾ ਹੈ ਤਾਂ ਕ੍ਰਿਪਾ ਕਰਕੇ ਦਸੋਗੇ ਕੇ ਵਾਹਿਗੁਰੂ ਨਾਲ ਹਰ ਪਲ ਕਿਵੇਂ ਜੁੜਿਆ ਜਾ ਸਕਦਾ ਹੈ। ਵਾਹਿਗੁਰੂ ਸਾਡੇ ਵਰਗਾ ਕੋਈ ਜਿੰਦਾ ਜਾਗਦਾ ਮਨੁੱਖ ਤਾਂ ਹੈ ਹੀ ਨਹੀਂ ਜਿਸ ਨਾਲ ਜੁੜਿਆ ਜਾ ਸਕੇ ਤਾਂ ਕ੍ਰਿਪਾ ਕਰਕੇ ਦਸੋਗੇ ਕੇ ਜੁੜਨ ਤੋਂ ਤੁਹਾਡਾ ਭਾਵ ਕੀ ਹੈ?

    ਤਰਲੋਚਨ ਸਿੰਘ


    (16/08/09)
    ਬਲਦੇਵ ਸਿੰਘ ਫਿਰੋਜ਼ਪੁਰ

    ਤੱਤ ਗੁਰਮੱਤਿ ਪਰਿਵਾਰ ਅਤੇ ਸਿੱਖ ਮਾਰਗ ਦੇ ਪਾਠਕ ਵੀਰੋ

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

    ਤੱਤ ਗੁਰਮੱਤਿ ਪਰਿਵਾਰ ਜਿਨਾ ਸੁਹਣਾਂ ਨਾਮ ਹੈ, ਗੁਰੂ ਨਾਨਕ ਦੀ ਦਇਆ ਨਾਲ ਤੁਹਾਡਾ ਕਾਮ ਵੀ ਉਨਾਂ ਹੀ ਸੁਹਣਾਂ ਹੋਵੇ, ਮੇਰੀ ਇਹ ਦਿਲੀ ਖਾਹਸ਼ ਜਾਂ ਦੁਆ ਹੈ।

    ਤੱਤ ਗੁਰਮਤਿ ਪਰਿਵਾਰ ਜੀ, ਤੁਸਾਂ ਨੇਂ ਇਹ ਜੋ “ਸਿੱਖ ਰਹਿਤ ਮਰਿਆਦਾ” ਦੀ ਪੜਚੋਲ ਕਰਕੇ ਆਪਣੇਂ ਵਿਚਾਰ ਲਿਖੇ ਹਨ, ਜੋ ਕਿ ਅਜੇ ਛੱਪ ਰਹੇ ਹਨ। ਜਿਸ ਤੇ ਕੁੱਝ ਸੂਝਵਾਨ ਪਾਠਕਾਂ ਅਤੇ ਵਿਦਵਾਨਾਂ ਨੇ ਕੁੱਝ ਸ਼ੰਕੇ, ਕੁੱਝ ਇਤਰਾਜ਼, ਤੇ ਕੁੱਝ ਸਵਾਲ ਉਠਾਏ ਹਨ। ਜਿਸ ਦੇ ਉੱਤਰ ਵਿੱਚ ਇਹ ਲਿਖਿਆ ਹੈ।

    ਤੱਤ ਗੁਰਮਤਿ ਪਰਿਵਾਰ’ ਦੀ ਨੀਤੀ ਹੈ ਕਿ ਆਪਣੇ ਪ੍ਰਤੀ ਕੀਤੀ ਗਈ ਛੋਟੀ ਤੋਂ ਵੀ ਛੋਟੀ ਆਲੋਚਨਾ ਦਾ ਨੋਟਿਸ ਲੈ ਕੇ, ਉਸ ਦਾ ਸਪਸ਼ਟੀਕਰਨ ਦਿੱਤਾ ਜਾਵੇ। ‘ਤੱਤ ਗੁਰਮਤਿ ਪਰਿਵਾਰ’ ਵੱਲੋਂ ਆਪਣੀ ਤਾਰੀਫ ਦੀ ਥਾਂ ਆਲੋਚਨਾ ਨੂੰ ਜ਼ਿਆਦਾ ਇਹਿਮੀਅਤ ਦਿੱਤੀ ਜਾਂਦੀ ਹੈ। ਅਸੀਂ ਆਪਣੇ ਆਲੋਚਕਾਂ ਦੇ ਤਹਿ ਦਿਲੋਂ ਧੰਨਵਾਦੀ ਹਾਂ ਅਤੇ ਰਹਾਂਗੇ। ਕਿਉਂਕਿ ਇਸ ਆਲੋਚਨਾ ਰਾਹੀਂ ਅਸੀਂ ਆਪਣੀਆਂ ਕਮੀਆਂ ਅਤੇ ਕਮਜ਼ੋਰੀਆਂ ਵਿੱਚ ਸੁਧਾਰ ਲਿਆ ਸਕਦੇ ਹਾਂ।

    ਤੁਹਾਡੇ ਇਹ ਵਿਚਾਰ ਜਾਣ ਕੇ ਮਨ ਨੂੰ ਕਿੱਨੀਂ ਖੁਸ਼ੀ ਹੋਈ, ਬਿਆਨ ਤੋਂ ਬਾਹਰ ਹੈ। ਤੁਹਾਡੇ ਵਿਚਾਰ ਜਾਣ ਕੇ ਮਨ ਵਿੱਚ ਇੱਕ ਆਸ ਦੀ ਕਿਰਨ ਪੈਦਾ ਹੋਈ ਹੈ।

    1.’ਤੱਤ ਗੁਰਮਤਿ ਪਰਿਵਾਰ’ ਰੂਪੀ ਮੰਚ ਦੇ ਗਠਨ ਦਾ ਇੱਕ ਮੁੱਖ ਮਕਸਦ ‘ਨਾਨਕ ਫਲਸਫੇ’ ਨੂੰ ਇਸ ਦੇ ਖਰੇ, ਸਰਲ, ਅਤੇ ਸਪਸ਼ਟ ਰੂਪ ਵਿੱਚ ਸਾਹਮਣੇ ਲਿਆ ਕੇ ਉਸ `ਤੇ ਆਧਾਰਿਤ ਇੱਕ ‘ਗੁਰਮਤਿ ਜੀਵਨ ਜਾਚ’ ਤਿਆਰ ਕਰਨਾ ਹੈ। ਇਸ ‘ਗੁਰਮਤਿ ਜੀਵਨ ਜਾਚ’ ਦਾ ਪਾਲਣ ਕਰਨਾ ‘ਤੱਤ ਗੁਰਮਤਿ ਪਰਿਵਾਰ’ ਦੇ ਮੈਂਬਰਾਂ ਲਈ ਜ਼ਰੂਰੀ ਹੋਵੇਗਾ। ਇਸ ਕਰ ਕੇ ‘ਤੱਤ ਗੁਰਮਤਿ ਪਰਿਵਾਰ’ ਦਾ ‘ਗੁਰਮਤਿ ਜੀਵਨ ਜਾਚ’ ਤਿਆਰ ਕਰਨ ਦੇ ਸਟੈਂਡ ਤੋਂ ਪਿੱਛੇ ਹਟਣ ਦਾ ਕੋਈ ਸਵਾਲ ਨਹੀਂ ਹੈ। ਬਲਕਿ ਇਸ ‘ਗੁਰਮਤਿ ਜੀਵਨ ਜਾਚ’ ਦੇ ਤਿਆਰ ਹੋਣ ਤੋਂ ਬਾਅਦ ‘ਤੱਤ ਗੁਰਮਤਿ ਪਰਿਵਾਰ’ ਪਹਿਲ ਦੇ ਆਧਾਰ `ਤੇ ਇਸ ਨੂੰ ਆਪਣੇ ਉੱਪਰ ਲਾਗੂ ਕਰੇਗਾ।

    ਗੁਰੂ ਨਾਨਕ ਮੇਹਰ ਕਰਨ, ਤੁਸੀਂ ਆਪਣੇਂ ਇਸ ਮਕਸਦ ਵਿੱਚ ਕਾਮਯਾਬ ਹੋਵੋ। ਅਤੇ ਇਸੇ ਤਰਾਂ ਅਪਣੇਂ ਸਟੈਂਡ ਤੇ ਪੂਰੇ ਆਤਮ ਵਿਸ਼ਵਾਸ ਨਾਲ ਦ੍ਰਿੜ ਰਹੋ। ਵਾਕਿਆ ਹੀ ਇਹ ਇੱਕ ਬਹੁਤ ਹੀ ਸ਼ਲਾਘਾ ਯੋਗ ਕੰਮ ਹੈ। ਇਸ ਕੰਮ ਵਿੱਚ ਦਾਸ ਤੁਹਾਡਾ ਸੇਵਾਦਾਰ ਹੈ।

    ਤੱਤ ਪਰਿਵਾਰ ਜੀ, ਜਿਵੇਂ ਕੇ ਤੁਸੀਂ ਦੇਖ ਹੀ ਚੁੱਕੇ ਹੋ, ਕਿ ਤੁਹਾਡੇ ਵਲੋਂ ਕੀਤੀ ਪੜਚੋਲ ਅਜੇ ਪੂਰੀ ਛਪੀ ਵੀ ਨਹੀਂ ਹੈ, ਕਿ ਅਲੋਚਨਾਂ ਸ਼ੁਰੂ ਵੀ ਹੋ ਗਈ ਹੈ, ਇਹ ਕੋਈ ਵੱਡੀ ਗੱਲ ਨਹੀਂ ਹੈ, ਤੁਸੀਂ ਇਸ ਨੂੰ ਅਲੋਚਨਾਂ ਨਾਂ ਸਮਝੌ, ਇਸ ਅਲੋਚਨਾਂ ਨੂੰ ਤੁਸੀਂ ਵਿਚਾਰ ਦਾ ਦਰਜਾ ਦੇ ਦੇਵੋ। ਜੇ ਤੁਸੀਂ ਮੇਰੀ ਸੇਵਾ ਨੂੰ ਕਬੂਲ ਕਰੋਗੇ ਤਾਂ ਮੈਂ ਵੀ ਆਪਣੀਂ ਸਮਝ ਮਤਾਬਿਕ ਆਪ ਜੀ ਨੂੰ ਆਪਣੇਂ ਸੁਝਾਅ ਜਾਂ ਵਿਚਾਰ ਦੱਸਦਾ ਰਹਾਂ ਗਾ।

    ਤੁਸੀਂ ਦੋ ਪਾਠਕਾਂ ਦੇ ਵਿਚਾਰਾਂ ਦਾ ਸਪੱਸ਼ਟੀ ਕਰਨ ਦਿੱਤਾ ਹੈ, ਮੈਂ ਦੂਸਰੇ ਵਿਦਵਾਨ ਪਾਠਕ ਤਰਲੋਚਨ ਸਿੰਘ ਜੀ ਦੇ ਵਿਚਾਰ (ਅਲੋਚਨਾਂ) ਅਤੇ ਤੁਹਾਡੇ ਸਪੱਸ਼ਟੀ ਕਰਨ ਦੇ ਵਿਚਕਾਰਲਾ ਸੁਝਾਉ ਦੇਣਾਂ ਚਾਹੰਦਾ ਹਾਂ। ਜਿਵੇਂ ਕੇ ਜਾਹਿਰ ਹੈ ਅਲੋਚਨਾਂ ਜਾਂ ਵਿਚਾਰ ਦਾ ਵਿਸ਼ਾਂ ਹੈ ਨਾਮ। ਉਮੀਦ ਹੈ ਤੁਸੀਂ ਵੀ ਮੇਰੇ ਇਸ ਵਿਚਾਰ ਨਾਲ ਸਹਿਮਤ ਹੋਵੋ ਗੇ, ਕਿ ਨਾਮ ਬਾਰੇ ਵਿਚਾਰ (ਪੜਚੋਲ) ਕਰਨੀ ਵੀ ਬਹੁਤ ਹੀ ਜਰੂਰੀ ਹੈ, ਕਿਉਂ ਕੀ ਨਾਮ ਬਾਰੇ ਵੀ ਬਹੁਤ ਹੀ ਭੁਲੇਖੇ ਹਨ। ਤੁਸਾਂ ਇਹ ਜੋ “ਗੁਰਮੱਤਿ ਜੀਵਨ ਜਾਂਚ” ਤਿਆਰ ਕਰ ਰਹੇ ਹੋ ਇਹ ਵੀ ਨਾਮ ਦੀ ਪੜਚੋਲ ਤੋਂ ਬਿਨਾਂ ਅਧੂਰੀ ਹੀ ਹੋਵੇਗੀ। ਕਿਉਂ ਕੇ “ਗੁਰਮੱਤਿ ਜੀਵਨ ਜਾਂਚ” ਦੀਆਂ ਜਿੰਨੀਆਂ ਵੀ ਮਰਿਆਦਾ ਹੋਣਗੀਆਂ ਗੁਰਮੱਤਿ ਅਨੂਸਾਰ ਨਾਮ ਦੀ ਗੱਲ ਸੱਭ ਤੋਂ ਪਹਿਲੇ ਹੋਵੇਗੀ ਜਾਂ ਹੋਣੀਂ ਚਾਹੀਦੀ ਹੈ।

    ਸੱਭ ਤੋਂ ਪਹਿਲੇ ਮੈਂ ਆਪਣੇਂ ਪਿਆਰੇ ਵੀਰ ਤਰਲੋਚਨ ਸਿੰਘ ਜੀ ਨੂੰ ਬੇਨਤੀ ਕਰਾਂਗਾ, ਕੇ ਉਹ ਆਪਣੀਂ ਬੋਲੀ ਦਾ ਲਹਿਜਾ ਕੁੱਝ ਤਬਦੀਲ ਕਰਨ। ਵਿਚਾਰ ਤੁਹਾਡਾ ਠੀਕ ਹੈ ਪਰ ਤੁਹਾਡਾ ਕਹਿਣ ਦਾ ਅੰਦਾਜ਼ ਤੁਹਾਡੇ ਵਿਚਾਰ ਨੂੰ ਅਲੋਚਨਾਂ (ਤਕਰਾਰ) ਦਾ ਦਰਜਾ ਦੇ ਰਿਹਾ ਹੈ। ਤੁਹਾਡੇ ਇਸ ਅੰਦਾਜ਼ ਕਾਰਨ ਹੀ ਪਹਿਲੇ, ਆਪਣੀਂ ਵਿਚਾਰ ਵੀ ਤਕਰਾਰ ਵਿੱਚ ਬਦਲ ਗਈ ਸੀ। ਉਸ ਤਕਰਾਰ ਵਾਸਤੇ ਮੈਨੂੰ ਆਪਣਾਂ ਵੀਰ ਜਾਣ ਕੇ ਮਾਫ ਕਰ ਦੇਣਾਂ ਜੀ।

    ਤੱਤ ਪਰਿਵਾਰ ਜੀ, ਵੀਰ ਤਰਲੋਚਨ ਸਿੰਘ ਜੀ ਨੇ ਜੋ ਇਹ ਲਾਈਨ ਲਿਖੀ ਹੈ, ਤਤ ਪਰਿਵਾਰ ਜੀ ਨਾਮ ਹੀ ਵਾਹਿਗੁਰੂ ਹੈ, ਨਾਮ ਹੀ ਹਰੀ ਹੈ, ਨਾਮ ਹੀ ਰਾਮ ਹੈ। ਇਹ ਤਾਂ ਇਹਨਾਂ ਨੇ ਬਿਲਕੁਲ ਠੀਕ ਹੀ ਲਿਖਿਆ ਹੈ। ਇਹ ਸੱਚ ਹੈ, ਅਤੇ ਗੁਰਬਾਣੀਂ ਅਨੂੰਸਾਰ ਸਹੀ ਹੈ, ਲੇਕਿਨ ਇਹਨਾਂ ਦਾ ਬਿਆਨ ਕਰਨ ਦਾ ਤਰੀਕਾ ਗਲਤ ਹੈ, ਇਹ ਮੈਂ ਪਹਿਲੇ ਵੀ ਲਿਖ ਅਇਆ ਹਾਂ, ਇਸ ਵਾਸਤੇ ਕਈ ਵਾਰ ਸਹੀ ਹੁੰਦਿਆ ਹੋਇਆ ਵੀ ਇਹ ਗਲਤ ਸਾਬਤ ਹੋ ਜਾਂਦੇ ਹਨ।

    ਤੱਤ ਪਰਿਵਾਰ ਜੀ, ਤੁਸਾਂ ਨੇਂ ਤਰਲੋਚਨ ਸਿੰਘ ਜੀ ਦੀ ਅਲੋਚਨਾਂ ਦਾ ਜੋ ਸਪਸ਼ਟੀ ਕਰਨ ਦਿੱਤਾ ਹੈ ਤੁਹਾਡੀਆਂ ਗੱਲਾਂ ਵੀ ਕਾਫੀ ਠੀਕ ਹਨ। ਗੁਰਬਾਣੀਂ ਵਿੱਚ ਦੋਗਲਾਪਨ ਹੋਣ ਦਾ ਜੋ ਭਲੇਖਾ ਹੈ, ਬਹੁਤ ਹੀ ਮਾੜੀ ਗੱਲ ਹੈ, ਇਸ ਨੂੰ ਦੂਰ ਕਰਨ ਦੀ ਵੀ ਮੁੱਖ ਜਰੂਰਤ ਹੈ। ਬ੍ਰਾਹਮਣਵਾਦ ਕੀ ਹੈ, ਨਿਰੋਲ ਗੁਰਮੱਤਿ ਜੀਵਨ ਜਾਂਚ ਨੂੰ ਲਾਗੂ ਕਰਨ ਵਾਸਤੇ, ਇਸ ਨੂੰ ਸਮਝਣਾਂ ਬਹੁਤ ਜਰੂਰੀ ਹੈ। ਪਰ ਸਿਰਫ ਬ੍ਰਾਹਮਣਵਾਦ ਨੂੰ ਕੋਸਿਆਂ, ਜਾਂ ਕਿਸੇ ਨੂੰ ਬ੍ਰਾਹਮਣਵਾਦੀ (ਬ੍ਰਾਹਮਣੀ ਵਿਚਾਰਾਂ ਵਾਲਾ) ਕਹਿਣ ਨਾਲ ਮਸਲਾ ਹਲ ਨਹੀਂ ਹੋਣਾਂ। ਬ੍ਰਹਾਮਣਵਾਦ ਇੱਕ ਕੰਪਿਉਟਰ ਵਾਇਰਸ ਦੀ ਤਰਾਂ ਹੈ, ਅਤੇ ਸਾਡੇ ਸੱਭ ਦੇ ਜੀਵਨ ਵਿੱਚ ਲੁਕ ਕੇ ਬੈਠਾ ਹੋਇਆ ਹੈ, ਸਾਡੇ ਗੁਰਮੱਤਿ ਦੇ ਕੰਪਿਉਟਰ ਨੂੰ ਇਸ ਨੇਂ ਹੈਂਗ ਕਰ ਰੱਖਿਆ ਹੈ, ਅਤੇ ਅਸੀਂ ਹੈਂਗ ਹੋਇ ਕੰਪਿਉਟਰ ਦੇ ਕੀ-ਬੋਰਡ ਤੇ ਉਂਗਲਾਂ ਮਾਰੀ ਜਾਂਦੇ ਹਾਂ। ਜਿਸ ਨੂੰ ਅਸੀਂ ਬ੍ਰਾਹਮਣਵਾਦ ਸਮਝਦੇ ਹਾਂ, ਬ੍ਰਾਹਮਣਵਾਦ ਇਹ ਨਹੀਂ ਅਸਲ ਬ੍ਰਾਹਮਣਵਾਦ ਕੁੱਝ ਹੋਰ ਹੈ। ਇੱਕ ਬ੍ਰਾਹਮਣ ਵੀ ਸੱਚਾ ਸਿੱਖ ਹੋ ਸੱਕਦਾ ਹੈ, ਇਸ ਵਾਸਤੇ ਮੇਰੀ ਸੱਭ ਵੀਰਾਂ ਨੂੰ ਬੇਨਤੀ ਹੈ, ਕਿ ਕਿਸੇ ਨੂੰ ਵੀ ਬ੍ਰਾਹਮਣ ਦਾ ਤਾਹਨਾਂ ਨਾਂ ਮਾਰਿਆ ਜਾਵੇ। ਸਿਰਫ ਗੁਰਬਾਣੀਂ ਦੇ ਅਧਾਰ ਉਸ ਨੂੰ ਸਚਾਈ ਦਾ ਗਿਆਨ ਕਰਵਾਇਆ ਜਾਵੇ। ਤਰਲੋਚਣ ਸਿੰਘ ਜੀ ਜਾਂ ਜਸਬੀਰ ਸਿੰਘ ਜੀ ਨੂੰ ਬ੍ਰਾਹਮਣ ਜਾਂ ਮਹਾਜਨ ਜਾਂ ਕੁੱਝ ਹੋਰ ਕਹਿਣਾਂ ਉਚਿੱਤ ਨਹੀਂ ਹੈ।

    ਇਸ ਸੰਸਾਰ ਵਿੱਚ ਮੁੱਖ ਰੂਪ ਵਿੱਚ ਦੋ ਹੀ ਮੱਤ ਹਨ, ਇੱਕ ਹੈ ਵੇਦਾਂਤ ਮੱਤ ਅਤੇ ਦੂਸਰਾ ਹੈ ਸੰਤ ਮੱਤ ਜਾਂ ਗੁਰਮੱਤਿ। ਵੇਦਾਂਤ ਮੱਤ ਨਿਸਚੇ ਹੀ ਵਿਸ਼ ਜਾਂ ਜਹਿਰ ਹੈ, ਅਤੇ ਗੁਰਮਤਿ ਅਮ੍ਰਿਤ ਹੈ। ਗੁਰਬਾਣੀਂ ਦੀ ਇੱਕ ਕੜੀ ਹੈ, ਵੇਦ ਬਾਣੀ ਜੱਗੁ ਵਰਤਦਾ ਤ੍ਰੈ ਗੁਣੁ ਕਰੈ ਵਿਚਾਰੁ॥ ਸਾਰਾ ਸੰਸਾਰ ਹੀ ਵੇਦਾਂ ਦੇ ਦੱਸੇ ਹੋਇ ਰਸਤੇ ਤੇ ਚੱਲ ਰਿਹਾ ਹੈ। ਵੇਦਾਂ ਦੀ ਬਾਣੀਂ ਅਨੁਸਾਰ ਕਰਮ ਕਰ ਰਿਹਾ ਹੈ। ਬਾਣੀਂ ਪੱੜ੍ਹ ਕੇ ਸਾਨੂੰ ਥੋੜੇ ਬਹੁਤ ਅਖਰੀ ਅਰਥਾਂ ਦਾ ਪਤਾ ਲੱਗ ਜਾਂਦਾ ਹੈ, ਅਤੇ ਅਸੀਂ ਆਪਣੇਂ ਵਰੋਧੀ ਵਿਚਾਰਾਂ ਵਾਲਿਆਂ ਨੂੰ ਮਿੰਟ ਵਿੱਚ ਬ੍ਰਾਹਮਣ ਦਾ ਖਿਤਾਬ ਦੇ ਦੇਂਦੇ ਹਾਂ। ਤ੍ਰੈ ਗੁਣੁ ਕਰੈ ਵਿਚਾਰੁ ਤਿੰਨ ਗੁਣਾਂ ਦਾ ਬਾਣੀਂ ਵਿੱਚ ਬਾਰ ਬਾਰ ਜਿਕਰ ਆਉਂਦਾ ਹੈ। ਤਿਨ ਗੁਣ ਕੀ ਹਨ ਇਹ ਕੋਈ ਵੀ ਨਹੀਂ ਵਿਚਾਰਦਾ। ਜਿਹੜਾ ਇਹਨਾਂ ਤਿੰਨਾਂ ਗੁਣਾਂ ਵਿੱਚ ਵਿਚਰ ਰਿਹਾ ਹੈ, ਉਸ ਨੂੰ ਅਸੀਂ ਬ੍ਰਾਹਮਣ ਕਹਿ ਸੱਕਦੇ ਹਾਂ ਭਾਵੇਂ ਉਹ ਸਿੱਖ ਹੀ ਕਿਉਂ ਨਾਂ ਹੋਵੇ। ਅਗਰ ਕੋਈ ਬ੍ਰਹਾਮਣ ਜਾਤ ਦਾ ਹੈ ਅਤੇ ਉਹ ਗੁਰਮੱਤਿ ਤੇ ਚੱਲ ਰਿਹਾ ਹੈ ਤਾਂ ਉਹ ਸਿੱਖ ਹੈ, ਅਤੇ ਉਸ ਦੀ ਜਾਤ ਨੂੰ ਨਿੰਦਨਾਂ ਨਹੀਂ ਚਾਹੀਦਾ। ਅਸਲ ਬ੍ਰਾਹਮਣਵਾਦ ਵੇਦਾਂਤ ਮੱਤ, ਅਤੇ ਗੁਰਮੱਤਿ ਦਾ ਨਖੇੜਾ ਕਰਨਾਂ, ਅਤੇ ਇਸ ਦੋਗਲੇਪਣ ਨੂੰ ਸਮਝਣਾਂ ਗੁਰ ਸਿੱਖ ਵਾਸਤੇ ਬਹੁਤ ਜਰੂਰੀ ਹੈ।

    ਪ੍ਰੇਮ, ਪਿਆਰ, ਦਇਆਂ, ਖਿਮਾਂ, ਸੰਤੋਖ, ਨਫਰਤ, ਈਰਖਾ, ਝਗੜਾ, ਵੈਰ, ਵਿਰੋਧ, ਮਾਨ, ਅਭੀਮਾਨ, ਉਸਤਤ, ਨਿੰਦਾ, ਧਰਮ ਕਰਮ, ਪਾਪ, ਪੁੰਨ, ਦਾਨ, ਪੂਜਾਪਾਠ, ਤੀਰਥ ਬਰਤ, ਆਦਿ ਹੋਰ ਵੀ ਹਜ਼ਾਰਾਂ ਹੀ ਕਰਮ ਜੋ ਸਾਰਾ ਹੀ ਸੰਸਾਰ ਕਰ ਰਿਹਾ ਹੈ, ਤੇ ਆਪਾਂ ਵੀ ਕਰ ਰਹੇ ਹਾਂ, ਸੱਭ ਤਿੰਨਾਂ ਗੁਣਾਂ ਵਿੱਚ ਆਉਂਦੇ ਹਨ। ਤਿਨਾਂ ਗੁਣਾਂ ਤੋਂ ਬਾਹਰ ਕੋਈ ਵੀ ਨਹੀਂ ਹੈ, ਇਥੋਂ ਤੱਕ ਕੇ ਖਾਣਾਂ ਪੀਣਾਂ ਚੱਲਣਾਂ ਬੋਲਣਾਂ ਹੱਸਣਾਂ ਰੋਣਾਂ ਜੱਮਣਾਂ ਮਰਨਾਂ ਪੱੜਨਾਂ ਪੜਾਉਣਾਂ, ਖਾ ਜੋ ਵੀ ਅਸੀਂ ਅੱਖਾਂ ਨਾਲ ਦੇਖ ਰਹੇ ਹਾਂ, ਧਰਤੀ ਸੂਰਜ ਚੰਦ ਤਾਰੇ, ਖਿੱਤੀਆਂ ਆਦਿ ਸੱਭ ਤਿੰਨਾਂ ਗੁਣਾਂ ਵਿੱਚ ਬੱਝੇ ਹੋਇ ਹਨ। ਇਸ ਵਕਤ ਆਪਾਂ ਸੱਭ ਵੀ (ਜੋ ਆਪਣੇ ਆਪ ਨੂੰ ਤਿੱਨਾਂ ਗੁਣਾਂ ਤੋਂ ਬਾਹਰ ਸਮਝਦਾ ਹੈ ਕਿਰਪਾ ਕਰਕੇ ਉਹ ਦੱਸ ਸੱਕਦਾ ਹੈ। ਬਲਕਿ ਉਸ ਨੂੰ ਜਰੂਰ ਦੱਸਨਾਂ ਚਾਹੀਦਾ ਹੈ, ਤਾਂ ਜੋ ਦੂਸਰੇ ਵੀ ਉਸ ਤੋਂ ਕੁੱਝ ਸਿੱਖ ਸੱਕਣ) ਤਿੰਨਾਂ ਗੁਣਾਂ ਵਿੱਚ ਬੱਝੇ ਹੋਇ ਹਾਂ।

    ਜਿਵੇਂ ਕੇ ਤੁਸਾਂ ਲਿਖਿਆ ਹੈ, “ਜੇ ਅਸੀਂ ਗੁਰਮਤਿ ਸਿਧਾਂਤ ਬਾਰੇ ਜਾਣਕਾਰੀ ਲੈਣੀ ਚਾਹੁੰਦੇ ਹਾਂ ਤਾਂ ਜ਼ਰੂਰੀ ਹੈ ਕਿ ਅਸੀਂ ਅੱਖਰੀ ਅਰਥਾਂ ਦੀ ਥਾਂ ਭਾਵ ਅਰਥ ਲਈਏ ਅਤੇ ਗੁਰਮਤਿ ਨੂੰ ਸਮਝਣ ਲਈ ਨਾਨਕ ਪਾਤਸ਼ਾਹ ਜੀ ਦੇ ਵਿਚਾਰਾਂ ਵਾਲੀ ਐਨਕ ਲਾਉਣੀ ਪਵੇਗੀ, ਨਾ ਕਿ ਬ੍ਰਾਹਮਣਵਾਦ ਜਾਂ ਕਿਸੇ ਹੋਰ ਮੱਤ ਦੀ।“

    ਤੁਹਾਡੇ ਵਿਚਾਰ ਬਿਲਕੁੱਲ ਠੀਕ ਹਨ, ਸੱਚਮੁਚ ਗੁਰੂ ਨਾਨਕ ਦੇ ਵਿਚਾਰਾਂ ਵਾਲੀ ਐਨਕ ਲਾਉਣੀਂ ਬਹੁਤ ਹੀ ਜਰੂਰੀ ਹੈ। ਕੁੱਲ ਮਿਲਾ ਕੇ ਤੁਸਾਂ ਇਹ ਬਹੁੱਤ ਹੀ ਨੇਕ ਕੰਮ ਦਾ ਬੀੜਾ ਉਠਾਇਆ ਹੈ, ਤੁਸੀਂ ਸੱਚਮੁਚ ਵਧਾਈ ਦੇ ਪਾਤਰ ਹੋ।

    ਮੈਂ ਆਪ ਜੀ ਦਾ ਤਹਿ ਦਿਲੋਂ ਧਨਵਾਦ ਕਰਦਾ ਹਾਂ

    ਬਲਦੇਵ ਸਿੰਘ ਫਿਰੋਜ਼ਪੁਰ

    =========================================

    ਭਾਈ ਸਾਹਿਬ ਭਾਈ ਜਸਬੀਰ ਸਿੰਘ ਕੈਲਗਰੀ ਜੀ

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।

    ਗੁਰਚਰਨ ਸਿੰਘ ਜੀ ਤੋਂ ਮੁਆਫੀ ਮੰਗ ਕੇ ਤੁਸਾਂ ਨੇਂ ਸੱਚਮੁੱਚ ਹੀ ਇੱਕ ਸੱਚੇ ਗੁਰਸਿੱਖ ਹੋਣ ਦਾ ਸਬੂਤ ਦਿੱਤਾ ਹੈ, ਤੁਹਾਡੇ ਇਨਾਂ ਗੁਣਾਂ ਨੂੰ ਜਾਣਦਿਆਂ ਹੋਇਆਂ ਮੈਂ ਤਾਂ ਪਹਿਲੇ ਵੀ ਤੁਹਾਡੀ ਤਰੀਫ ਕਰ ਚੁੱਕਾ ਹਾਂ ਕਿ ਤੁਹਾਡੇ ਵਿੱਚ ਸਾਰੇ ਗੁਣ ਮੌਜ਼ੂਦ ਹਨ। ਤੁਸਾਂ ਸੱਚ ਹੀ ਇੱਕ ਕਾਬਲੇ ਤਾਰੀਫ ਕੰਮ ਕੀਤਾ ਹੈ। ਇਸ ਵਾਸਤੇ ਤੁਸੀਂ ਵਧਾਈ ਦੇ ਪਾਤਰ ਹੋ। ਆਪਣੇਂ ਆਪਸੀ ਵਿਚਾਰ ਵਟਾਂਦਰੇ ਸਮੇਂ ਮੇਰੀ ਕਿਸੇ ਗੱਲ ਨਾਲ ਤੁਹਾਡੇ ਮਨ ਨੂੰ ਠੇਸ ਪਹੁੰਚੀ ਹੋਵੇ ਤਾਂ ਮੈਨੂੰ ਆਪਣਾਂ ਵੀਰ ਸਮਝ ਕੇ ਮਾਫ ਕਰ ਦੇਣਾਂ ਜੀ। ਵੀਰ ਜੀ ਟਾਈਮ ਮਿਲਿਆ ਤਾਂ ਜਲਦ ਹੀ ਮੈਂ, ਗੁਰਬਾਣੀਂ ਦੀ ਕੜੀ “ਦੇਦਾ ਦੇ ਲੈਦੇ ਥਕਿ ਪਾਹਿ॥ ਜੁਗਾ ਜੁਗੰਤਰਿ ਖਾਹੀ ਖਾਹਿ॥” ਦੇ ਡੂੰਗੇ ਭਾਵ ਅਰਥ ਲਿਖਣ ਦੀ ਕੋਸ਼ਿਸ਼ ਕਰਾਂ ਗਾ ਜੀ।

    ਬਲਦੇਵ ਸਿੰਘ

    ਫਿਰੋਜ਼ਪੁਰ

    (ਟਿੱਪਣੀ:- ਬਲਦੇਵ ਸਿੰਘ ਜੀ ਤਸੀਂ ਲਿਖਣ ਵੇਲੇ ਨਾ ਤਾਂ ਜ਼ਜਬਾਤੀ ਹੋ ਕੇ ਲਿਖਿਆ ਕਰੋ ਅਤੇ ਨਾ ਹੀ ਪਾਣੀ ਵਿੱਚ ਮਧਾਣੀ ਪਾਇਆ ਕਰੋ ਜਿਵੇਂ ਕਿ ਤੁਸੀਂ ਪਿਛਲੇ ਹਫਤੇ ਲਿਖਿਆ ਸੀ ਜੋ ਪਾਇਆ ਨਹੀਂ ਸੀ ਗਿਆ। ਆਪਣੀ ਗੱਲ ਨੂੰ ਘੱਟ ਤੋਂ ਘੱਟ ਸ਼ਬਦਾਂ ਵਿੱਚ ਵੱਧ ਤੋਂ ਵੱਧ ਢੁਕਵੀਂ ਲਿਖਣ ਦੀ ਕੋਸ਼ਿਸ਼ ਕਰਿਆ ਕਰੋ ਅਤੇ ਗੱਲ ਉਸ ਮੁੱਦੇ ਨਾਲ ਹੀ ਸੰਬੰਧਿਤ ਰੱਖਿਆ ਕਰੋ। ਤੁਸੀਂ ਪਹਿਲਾਂ ਵੀ ਕਈ ਵਾਰੀ ਮੁੜ-ਮੁੜ ਕੇ ਉਹੀ ਗੱਲਾਂ ਲਿਖਦੇ ਰਹਿੰਦੇ ਸੀ ਅਤੇ ਜਦੋਂ ਗੱਲ ਕਿਸੇ ਸਿਰੇ ਨਹੀਂ ਲਗਦੀ ਤਾਂ ਮੁਆਫੀ ਮੰਗ ਲੈਂਦੇ ਸੀ ਜਾਂ ਫਿਰ ਆਪਣੀਆਂ ਲਿਖਤਾਂ ਨੂੰ ਹਟਾਉਣ ਬਾਰੇ ਕਹਿ ਦਿੰਦੇ ਸੀ। ‘ਸਿੱਖ ਮਾਰਗ’ ਤੇ ਲਿਖਣ ਵਾਲਾ ਕੋਈ ਵੀ ਲੇਖਕ ਕਿਸੇ ਵੀ ਕਥਿਤ ਧਰਮ ਰਾਜ, ਚਿਤਰ ਗੁਪਤ, ਨਰਕ ਸੁਰਗ, ਤਿੰਨ ਦੇਵਤਿਆਂ, 84 ਲੱਖ ਜੂਨਾਂ ਵਗੈਰਾ ਨੂੰ ਕੋਈ ਨਹੀਂ ਮੰਨਦਾ। ਜੇ ਕਰ ਤੁਹਾਡੇ ਵਿਚਾਰ ਇਸ ਨਾਲੋਂ ਵੱਖਰੇ ਹਨ ਤਾਂ ਫਿਰ ਕਿਤੇ ਇਹਨਾ ਬਾਰੇ ਜੇ ਕਰ ਤੁਸੀਂ ਵਿਚਾਰ ਕਰਨੀ ਹੋਵੇ ਤਾਂ ਕਰ ਲੈਣੀ ਪਰ ਹਾਲ ਦੀ ਘੜੀ ਇਹਨਾ ਨੂੰ ਵਿੱਚ ਨਾ ਘੜੀਸਣਾ-ਸੰਪਾਦਕ)


    (15/08/09)
    ਜਸਬੀਰ ਸਿੰਘ (ਕੈਲਗਰੀ)

    ਸ: ਗੁਰਸ਼ਰਨ ਸਿੰਘ ਕਸੇਲ ਜੀ ਅਤੇ ਸਿੱਖ ਮਾਰਗ ਦੇ ਪਾਠਕ ਸੱਜਣੋਂ!
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।

    ਸ: ਗੁਰਸ਼ਰਨ ਸਿੰਘ ਜੀ! ਬਾਕੀ ਗੱਲਾਂ ਨੂੰ ਪਿੱਛੇ ਛੱਡ ਕੇ ਦਸਮ ਗ੍ਰੰਥ ਬਾਰੇ ਪਏ ਝਮੇਲੇ ਨੂੰ ਨਜਿੱਠਣ ਦੀ ਪਹਿਲ ਦੇਣ ਵਾਲੇ ਮੇਰੇ ਕਦਮ ਨੂੰ ਤੁਸੀਂ ਅਤੇ ਕਈ ਹੋਰ ਸੱਜਣਾਂ ਨੇ ਸਰਾਹਿਆ ਹੈ ਆਪ ਸਭ ਦਾ ਧੰਨਵਾਦ ਹੈ।
    ਤੁਸੀਂ ਲਿਖਿਆ ਹੈ ਕਿ ਮੈਂ ਪੰਥਕ ਮਰਯਾਦਾ ਅਤੇ ਦਸਮ ਗ੍ਰੰਥ ਵਾਲੇ ਮਸਲੇ ਬਾਰੇ ਆਪਣਾ ਉਸਾਰੂ ਯੋਗਦਾਨ ਪਾਵਾਂ।
    ਮੈਂ ਆਪਣੇ ਬਾਰੇ ਕੁਝਕੁ ਜ਼ਾਤੀ ਜਾਣਕਾਰੀ ਸਾਂਝੀ ਕਰਨੀ ਚਾਹੁੰਦਾ ਹਾਂ। ਇੱਥੇ ਆਪਣੀ ਜ਼ਾਤੀ ਜਾਣਕਾਰੀ ਸਾਂਝੀ ਕਰਨੀ ਮੁਨਾਸਿਬ ਤਾਂ ਨਹੀਂ ਅਤੇ ਸ਼ਾਇਦ ਕਈ ਸੱਜਣਾਂ ਨੂੰ ਇਹ ਗੱਲ ਚੰਗੀ ਵੀ ਨਾ ਲੱਗੇ, ਇਸ ਲਈ ਮੈਂ ਮੁਆਫ਼ੀ ਚਾਹੁੰਦਾ ਹਾਂ।
    ਗੁਰਸ਼ਰਨ ਸਿੰਘ ਜੀ! ਕਾਫ਼ੀ ਸਮੇਂ ਦੀ ਗੱਲ ਹੈ ਮੈਂ ਨਾਨਕ ਸਰ ਦੇ ਗੁਟਕੇ ਵਿੱਚ ਛਪੀ ਰਹਿਰਾਸ ਦਾ ਨਿੱਤਨੇਮ ਨਾਲ ਪਾਠ ਕਰਿਆ ਕਰਦਾ ਸੀ। ਜਿਸ ਵਿੱਚ ਜਿਆਦਾਤਰ ਦਸਮ ਗ੍ਰੰਥ ਦੀ ਬਾਣੀ ਦਰਜ ਕੀਤੀ ਹੋਈ ਹੈ। ਉਸ ਵਕਤ ਇਹ ਨਹੀਂ ਸੀ ਪਤਾ ਕਿ ਇਹ ਜਿਹੜੀ ਫ਼ਾਲਤੂ ਬਾਣੀ ਗੁਟਕੇ ਵਿੱਚ ਭਰੀ ਹੋਈ ਹੈ ਇਹ ਦਸਮ ਗ੍ਰੰਥ ਦੀ ਹੈ ਅਤੇ ਦਸਮ ਗ੍ਰੰਥ ਦੀ ਬਾਣੀ ਦਾ ਕੋਈ ਝਮੇਲਾ ਵੀ ਹੈ। ਬਸ ਤੋਤਾ ਰਟਣੀ ਵਾਙੂੰ ਨਿਤਨੇਮ ਨਾਲ ਰਹਿਰਾਸ ਦਾ ਪਾਠ ਕਰਕੇ ਖੁਸ਼ੀ ਮਹਿਸੂਸ ਹੁੰਦੀ ਸੀ ਕਿ ਮੈਂ ਪੂਰਾ ਪਾਠ ਕਰਦਾ ਹਾਂ ਬਾਕੀ ਲੋਕ (ਜਿਹੜੇ ਨਾਨਕ ਸਰ ਦੇ ਗੁਟਕੇ ਤੋਂ ਪਾਠ ਨਹੀਂ ਕਰਦੇ) ਅਧੂਰਾ ਹੀ ਪਾਠ ਕਰਦੇ ਹਨ। ਅੱਜ ਤੋਂ ਕੋਈ ਪੱਚੀ-ਤੀਹ ਸਾਰ ਪਹਿਲਾਂ ਮੈਨੂੰ ਗਿਆਨੀ ਭਾਗ ਸਿੰਘ ਦੀ ਕਿਤਾਬ “ਦਸਮ ਗ੍ਰੰਥ ਨਿਰਣੈ” ਪੜ੍ਹਨ ਦਾ ਮੌਕਾ ਮਿਲਿਆ ਅਤੇ ਪਤਾ ਲੱਗਾ ਕਿ ਦਸਮ ਗ੍ਰੰਥ ਕੀ ਹੈ ਅਤੇ ਜਿਹੜਾ ਮੈਂ ‘ਪੂਰਾ ਪਾਠ’ ਸਮਝਦਾ ਹਾਂ ਉਸ ਦੀ ਅਸਲੀਅਤ ਕੀ ਹੈ। ਉਸ ਦਿਨ ਤੋਂ ਮੈਂ ਰਹਰਾਸ ਦਾ ਪਾਠ ਕਬਿਓ ਵਾਚ ਬੇਨਤੀ ਅਤੇ ਹੋਰ ਦਸਮ ਗ੍ਰੰਥ ਦੀਆਂ ਬਾਣੀਆਂ ਛੱਡ ਕੇ, ‘ਭਈ ਪਰਾਪਤਿ ਮਾਨੁਖ ਦੇਹੁਰੀਆ’ ਤੱਕ ਅਤੇ ਛੇ ਪਉੜੀਆਂ ਅਨੰਦ ਸਾਹਿਬ ਦੀਆਂ ਦਾ ਪਾਠ ਕਰਨਾ ਛੁਰੂ ਕਰ ਦਿੱਤਾ। ਉਨ੍ਹਾਂ ਦਿਨਾਂ ਵਿੱਚ ਹੀ ਮੈਨੂੰ ਪ੍ਰੋ: ਸਾਹਿਬ ਸਿੰਘ ਦਾ ਟੀਕਾ ਪੜ੍ਹਨ ਦਾ ਮੌਕਾ ਵੀ ਮਿਲਿਆ ਅਤੇ ਇਸ ਗੱਲ ਦੀ ਮੈਨੂੰ ਥੋੜ੍ਹੀ ਜਿਹੀ ਸਮਝ ਆਉਣ ਲੱਗੀ ਕਿ ਪਾਠ ਨੂੰ ਤੋਤਾ ਰਟਣੀ ਦੀ ਤਰ੍ਹਾਂ ਨਹੀਂ ਕਰਨਾ ਇਸ ਵਿੱਚ ਗੁਰੂ ਸਾਹਿਬ ਨੇ ਸਾਨੂੰ ਕੋਈ ਸੁਨੇਹਾ ਦਿੱਤਾ ਹੈ ਇਸ ਨੂੰ ਸਮਝ ਕੇ ਪੱਲੇ ਲਾਉਣਾ ਹੈ। ਉਸ ਦਿਨ ਤੋਂ ਬਾਅਦ ਨਿੱਤਨੇਮ ਵਾਲੀ ਗੱਲ ਛੱਡ ਕੇ ਜਦੋਂ ਵੀ ਮੌਕਾ ਮਿਲਦਾ ਸੀ ਗੁਰਬਾਣੀ ਨੂੰ ਸਮਝ ਕੇ ਪੜ੍ਹਨ ਦੀ ਆਦਤ ਪੈ ਗਈ। ਇੱਕ ਹੋਰ ਗੱਲ ਕਿ ਸਾਡੇ ਘਰ ਭਾਈ ਬਾਲੇ ਵਾਲੀ ਜਨਮ ਸਾਖੀ ਹੁੰਦੀ ਸੀ ਜਿਸ ਨੂੰ ਅਸੀਂ ਸਾਰਾ ਪਰਿਵਾਰ ਬੜੀ ਸ਼ਰਧਾ ਭਾਵਨਾ ਨਾਲ ਬੈਠ ਕੇ ਹਰ ਰੋਜ ਪੜ੍ਹਿਆ/ਸੁਣਿਆਂ ਕਰਦੇ ਸੀ। ਅਤੇ ਬੜੇ ਅਸਚਰਜ ਹੁੰਦੇ ਸੀ ਅਤੇ ਫ਼ਖ਼ਰ ਮਹਿਸੂਸ ਕਰਦੇ ਸੀ ਕਿ ਗੁਰੂ ਨਾਨਕ ਦੇਵ ਜੀ ਕਿੰਨੀ ਕਰਨੀ ਦੇ ਮਾਲਕ ਸੀ ਜਿਹੜੇ ਸੂਰਜ ਚੰਦ ਤੋਂ ਵੀ ਕਿੰਨੇ ਹਜਾਰਾਂ ਜੋਜਨ ਅਗੇ ਚਲੇ ਜਾਂਦੇ ਸੀ। ਉਨ੍ਹਾਂ ਦਿਨਾਂ ਵਿੱਚ ਹੀ ਮੈਨੂੰ ਕਰਮ ਸਿੰਘ ਹਿਸਟੋਰੀਅਨ ਦੀ ‘ਕੱਤਕ ਕਿ ਵਿਸਾਖ’ ਅਤੇ ਪ੍ਰੋ: ਸਾਹਿਬ ਸਿੰਘ ਦੀ ‘ਜੀਵਨ ਬ੍ਰਿਤਾਂਤ ਗੁਰੂ ਨਾਨਕ ਦੇਵ ਜੀ’ ਪੜ੍ਹਨ ਦਾ ਮੌਕਾ ਮਿਲਿਆ ਜਿਸ ਨਾਲ ਮੈਨੂੰ ਭਾਈ ਬਾਲੇ ਵਾਲ਼ੀ ਜਨਮ ਸਾਖੀ ਦੀ ਅਸਲੀਅਤ ਦਾ ਵੀ ਪਤਾ ਲੱਗਾ। ਉਨ੍ਹਾਂ ਦਿਨਾਂ ਵਿੱਚ ਹੀ ਮੈਨੂੰ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੇ ਕਿਤਾਬਚੇ ਪੜ੍ਹਨ ਦਾ ਵੀ ਮੌਕਾ ਮਿਲਿਆ। ਉਸ ਸਮੇਂ ਤੋਂ ਮੇਰੇ ਜੀਵਨ ਵਿੱਚ ਕਾਫ਼ੀ ਤਬਦੀਲੀ ਆ ਗਈ। ਇਹ ਸਭ ਸਾਡੇ ਰਿਸਤੇ ਚੋਂ ਮਾਮਾ ਜੀ ਲੱਗਦੇ ਹਨ ਉਨ੍ਹਾਂ ਦੀ ਮਿਹਰਬਾਨੀ ਨਾਲ ਹੋਇਆ।
    ਇਹ ਸਭ ਕੁੱਝ ਇੱਥੇ ਲਿਖਣ ਦਾ ਕਾਰਣ ਇਹ ਹੈ, ਕਿਉਂਕਿ ਮੈਂ ‘ਆਵਾਗਉਣ’ ਤੇ ਯਕੀਨ ਕਰਦਾ ਹਾਂ ਅਤੇ ਕਈ ਸੱਜਣਾਂ ਨੂੰ ਲੱਗਦਾ ਹੈ ਕਿ ਸ਼ਾਇਦ ਮੈਂ ਪੁਰਾਣੀਆਂ ਬਣ ਚੁੱਕੀਆਂ ਵਿਚਾਰਧਾਰਾਵਾਂ ਵਿੱਚ ਫ਼ਸਿਆ ਹੋਇਆ ਹਾਂ। ਜਿਸ ਤਰ੍ਹਾਂ ਕਿ ਗੁਰਮਤਿ ਸੰਚਾਰ ਸਭਾ (ਜਰਮਨੀ) ਵਾਲਿਆਂ ਨੇ ਲਿਖਿਆ ਹੈ ਕਿ ਪਰਮਾਤਾਮਾ ਮੈਨੂੰ ਗੁਰਮਤ ਦੀ ਨਵੀਨ ਤੇ ਸੁਲਝੀ ਹੋਈ ਸੋਝੀ ਦੀ ਬਖਸ਼ਿਸ਼ ਕਰਨ। ਸੋ ਇੱਥੇ ਮੈਨੂੰ ਆਪਣੀ ਜ਼ਾਤੀ ਜਿੰਦਗ਼ੀ ਬਾਰੇ ਗੱਲਾਂ ਸਾਂਝੀਆਂ ਕਰਨ ਦੀ ਜ਼ਰੂਰਤ ਇਸ ਲਈ ਮਹਿਸੂਸ ਹੋਈ ਕਿ ਮੈਂ ਇੱਹ ਦੱਸ ਦਿਆ ਕਿ ਜੇ ਮੈਂ ਅੱਜ ਤੋਂ ਪੱਚੀ ਤੀਹ ਸਾਲ ਪਹਿਲਾਂ ਪੁਰਾਣੀਆਂ ਗੁਰਮਤ ਵਿਰੋਧੀ ਬਣ ਚੁੱਕੀਆਂ ਧਾਰਣਾਵਾਂ ਦਾ ਤਿਆਗ ਕਰ ਸਕਦਾ ਸੀ ਤਾਂ ਹੁਣ ਵੀ ਕਰ ਸਕਦਾ ਹਾਂ। ਜਿਨ੍ਹਾਂ ਵਿਸ਼ਿਆਂ ਤੇ ਆਪਣੇ ਵਿਚਾਰ ਨਹੀਂ ਮਿਲਦੇ ਇਹ ਧਾਰਨਾਵਾਂ ਨਹੀ ਭੁਲੇਖੇ ਹਨ। ਇਹ ਭੁਲੇਖੇ ਮੇਰੇ ਵਿੱਚ ਵੀ ਹੋ ਸਕਦੇ ਹਨ, ਅਤੇ ਤੁਹਾਡੇ ਵਿੱਚ ਵੀ। ਵਰਨਾ ਮੈਂ ਲਕੀਰ ਦਾ ਫ਼ਕੀਰ ਬਣਨ ਵਾਲਿਆਂ ਚੋਂ ਨਹੀ ਹਾਂ। ਜਦੋਂ ਪਰਮਾਤਮਾ ਨੇ ਚਾਹਿਆ ਇਹ ਭੁਲੇਖੇ ਵੀ ਦੂਰ ਹੋ ਜਾਣਗੇ, ਉਸ ਤੇ ਭਰੋਸਾ ਰੱਖੋ। ਮੇਰੇ ਜਿਹੜੇ ਵਿਚਾਰ ਬਣੇ ਹੋਏ ਹਨ ਪੱਚੀ- ਤੀਹ ਸਾਲ ਤੋਂ ਪ੍ਰੋ: ਸਾਹਿਬ ਸਿੰਘ ਦਾ ਟੀਕਾ ਪੜ੍ਹਨ ਨਾਲ ਬਣੇ ਹਨ। ਅਤੇ ਮੇਰਾ ਪ੍ਰੋ: ਸਾਹਿਬ ਸਿੰਘ ਤੇ ਪੂਰਾ ਵਿਸ਼ਵਾਸ਼ ਹੋਣ ਦੇ ਬਾਵਜੂਦ ਦਲੀਲ ਦੀ ਕਸਵੱਟੀ ਨਾਲ ਜਰੂਰ ਰੱਖਦਾ ਹਾਂ।
    ਤੁਸੀਂ ਜੋ ਲਿਖਿਆ ਹੈ ਕਿ ਮੈਂ ਦਸਮ ਗ੍ਰੰਥ ਬਾਰੇ ਕੋਈ ਉਸਾਰੂ ਯੋਗਦਾਨ ਪਾਵਾਂ। ਗਿਆਨੀ ਭਾਗ ਸਿੰਘ ਦੀ ‘ਦਸਮ ਗ੍ਰੰਥ ਨਿਰਣੈ’ ਪੜ੍ਹਨ ਨਾਲ ਦਸਮ ਗ੍ਰੰਥ ਬਾਰੇ ਮੈਨੂੰ ਜੋ ਜਾਣਕਾਰੀ ਹਾਸਲ ਹੋਈ ਹੈ ਉਸ ਤੋਂ ਕਿਤੇ ਵੱਧ ਜਾਣਕਾਰੀ ਸਿੱਖ ਮਾਰਗ ਤੇ ਪਹਿਲਾਂ ਹੀ ਪਈ ਹੈ। ਇਸ ਤੋਂ ਵੱਧ ਜਾਣਕਾਰੀ ਮੈਨੂੰ ਹੈ ਨਹੀਂ। ਰਹੀ ਯੋਗਦਾਨ ਪਾਉਣ ਦੀ ਗੱਲ, ਮੈਂ ਸਮਝਦਾ ਹਾਂ ਕਿ ਜਿਹੜੇ ਸੱਜਣ ਇਸ ਕੰਮ ਵਿੱਚ ਮਿਹਨਤ ਅਤੇ ਲੱਗਨ ਨਾਲ ਲੱਗੇ ਹੋਏ ਹਨ ਜੇ ਮੈਂ ਉਨ੍ਹਾਂ ਦੇ ਰਸਤੇ ਵਿੱਚ ਰੁਕਾਵਟ ਨਾ ਬਣਾਂ ਤਾਂ ਫ਼ਿਲ ਹਾਲ ਇਤਨਾ ਹੀ ਕਾਫ਼ੀ ਸਮਝ ਲੈਣਾ ਚਾਹੀਦਾ ਹੈ।
    ਪੰਥਕ ਰਹਿਤ ਮਰਯਾਦਾ ਬਾਰੇ ਵੀ ਮੇਰਾ ਇਹੀ ਕਹਿਣਾ ਹੈ ਕਿ ‘ਗੁਰਮਤਿ ਤੱਤ ਪਰਿਵਾਰ’ ਵਾਲੇ ਜੋ ਕਰ ਰਹੇ ਹਨ ਮੇਰੀ ਛੋਟੇ ਜਿਹੇ ਲੈਵਲ ਦੀ ਸੋਚਣੀ ਤੋਂ ਕਿਤੇ ਵੱਧ ਉਚੇ ਲੈਵਲ ਦਾ ਕੰਮ ਕਰ ਰਹੇ ਹਨ। ਸੋ ਉਸ ਵਿੱਚ ਵੀ ਮੈਂ ਕੀ ਯੋਗਦਾਨ ਪਾ ਸਕਦਾ ਹਾਂ? ਹਾਂ ਇਤਨਾ ਦੱਸ ਦੇਣਾ ਚਾਹੁੰਦਾ ਹਾਂ ਕਿ ਮੇਰੀ ਸੋਚਣੀ ਉਨ੍ਹਾਂ ਦੀ ਸੋਚਣੀ ਤੋਂ ਬਹੁਤ ਨੀਵੇਂ ਦਰਜੇ ਦੀ ਜਰੂਰ ਹੈ ਪਰ ਉਨ੍ਹਾਂ ਤੋਂ ਵੱਖਰੀ ਜਾਂ ਉਲਟ ਨਹੀਂ। ਦੁੱਧ ਨਾਲ ਫ਼ਰਸ਼ ਧੋ ਕੇ ਉਸ ਉਪਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨ ਵਾਲਿਆਂ ਵਿੱਚ ਸ਼ਾਮਲ ਹੋਣ ਨਾਲੋਂ ਗੁਰਮਤਿ ਤੱਤ ਪਰਿਵਾਰ ਦਾ ਮੈਂਬਰ ਬਣਨ ਵਿੱਚ ਮੈਂ ਫ਼ਖ਼ਰ ਮਹਿਸੂਸ ਕਰਾਂਗਾ। ਗੁਰਮਤਿ ਤੱਤ ਪਰਿਵਾਰ ਵਾਲਿਆਂ ਦੀ ਛਪ ਰਹੀ ਪੰਥਕ ਰਹਿਤ ਮਰਯਾਦਾ ਬਾਰੇ ਇੱਕ ਛੋਟਾ ਜਿਹਾ ਨੁਕਤਾ ਹੈ ਜਿਸ ਬਾਰੇ ਗੱਲ ਕਰਨੀਂ ਚਾਹੁੰਦਾ ਹਾਂ ਉਹ ਇਹ ਕਿ ਉਨ੍ਹਾਂ ਦੀ ਕਿਸ਼ਤ ਨੰ: 3 ਵਿੱਚ ਲਿਖਿਆ ਹੈ “ਸਜੇ ਹੋਏ ਦਿਵਾਨ ਵਿੱਚ ਚੌਰ ਭੀ ਹੋਣੀ ਚਾਹੀਦੀ ਹੈ”। ਮੇਰੇ ਵਿਚਾਰ ਅਨੁਸਾਰ ਚਾਹੇ ਦਿਵਾਨ ਸਜਿਆਂ ਵੀ ਹੋਵੇ ਤਾਂ ਵੀ ਗੁਰੂ ਦਾ ਸਤਿਕਾਰ ਕਰਨ ਲਈ ਚੌਰ ਦੀ ਕੋਈ ਖਾਸ ਜਰੂਰਤ ਨਹੀਂ। ਪਹਿਲੀ ਕਿਸ਼ਤ ਵਿੱਚ ਲਫ਼ਜ਼ ਆਇਆ ਹੈ “ਜੋ ਮਨੁੱਖ” ਇਸ ਦੀ ਬਜਾਏ “ਜੋ ਪ੍ਰਾਣੀ” ਵੀ ਲਿਖਿਆ ਜਾ ਸਕਦਾ ਹੈ। ਇਹ ਮੇਰੇ ਕੋਈ ਤਰਕ ਨਹੀਂ ਸੁਝਾਵ ਹਨ, ਹੋ ਸਕਦਾ ਹੈ ਮੈਂ ਗ਼ਲਤ ਸੋਚਦਾ ਹੋਵਾਂ। ਗੁਰਮਤ ਤੱਤ ਪਰਿਵਾਰ ਵਾਲਿਆਂ ਦੇ ਪੂਰੇ ਵਿਚਾਰ ਛਪਣ ਤੋਂ ਪਹਿਲਾਂ ਹੀ ਵਿੱਚ ਦੱਖ਼ਲ ਦੇਣ ਲਈ ਮੁਆਫ਼ੀ ਚਾਹੁੰਦਾ ਹਾਂ।
    ਮੈਂ ਇਸ ਸੋਚਣੀ ਦਾ ਮਾਲਕ ਹਾਂ ਕਿ ਗੁਰਮਤ ਸੰਬੰਧੀ ਪਏ ਭੁਲੇਖਿਆਂ ਨੂੰ ਦੂਰ ਕਰਨ ਲਈ ਆਪਾਂ ਸਿੱਖ ਮਾਰਗ ਤੇ ਜਿੰਨੇ ਵੀ ਸੱਜਣ ਇੱਕਠੇ ਹੁੰਦੇ ਹਾਂ, ਚਾਹੇ ਤਰਲੋਚਨ ਸਿੰਘ ਹੋਵੇ ਜਾਂ ਗੁਰਚਰਨ ਸਿੰਘ ਜਿਉਣਵਾਲਾ ਜਾਂ ਤੁਸੀਂ ਅਤੇ ਮੈਂ ਜਾਂ ਕੋਈ ਹੋਰ ਆਪਾਂ ਸਾਰੇ ਹੀ ਗੁਰਸਿੱਖ ਭਰਾ ਹਾਂ। ਜੇ ਆਪਣੇ ਵਿਚਾਰ ਕਿਸੇ ਨਾਲ ਨਹੀਂ ਮਿਲਦੇ ਤਾਂ ਉਸ ਨਾਲ ਨਫ਼ਰਤ ਨਹੀਂ ਕਰਨੀ ਚਾਹੀਦੀ। ਜੇ ਆਪਾਂ ਗੁਰਮਤ ਵਿੱਚ ਪਏ ਭੁਲੇਖਿਆਂ ਵਿੱਚ ਸੁਧਾਰ ਦੇਖਣਾ ਚਾਹੁੰਦੇ ਹਾਂ ਤਾਂ ਆਪਾਂ ਨੂੰ ਇਸ ਵਿਚਾਰ ਦੇ ਵੀ ਧਾਰਣੀ ਬਣਨਾ ਚਾਹੀਦਾ ਹੈ ਕਿ “ਹੋ ਸਕਦਾ ਹੈ ਮੈਂ ਗ਼ਲਤ ਹੋਵਾਂ, ਹੋ ਸਕਦਾ ਹੈ ਜੋ ਕੁੱਝ ਕੋਈ ਦੂਸਰਾ ਕਹਿ ਰਿਹਾ ਹੈ ਉਹੀ ਠੀਕ ਹੋਵੇ”। ਭੁਲ ਚੁਕ ਲਈ ਮੁਆਫ਼ੀ ਚਾਹੁੰਦਾ ਹਾਂ। ਧੰਨਵਾਦ।
    ਜਸਬੀਰ ਸਿੰਘ (ਕੈਲਗਰੀ)
    (ਸੰਪਾਦਕ ਵਲੋਂ ਆਪ ਜੀ ਨੂੰ ਇੱਕ ਸਵਾਲ:- ਜਸਬੀਰ ਸਿੰਘ ਜੀ ਤੁਹਾਡਾ ਫੂਨ ਨੰ: ਚਲਦਾ ਨਹੀਂ ਅਤੇ ਤੁਸੀਂ ਕਿਸੇ ਈ-ਮੇਲ ਦਾ ਜਵਾਬ ਨਹੀਂ ਦਿੰਦੇ, ਜੇ ਕਰ ਕਿਸੇ ਕਾਰਨ ਤੁਹਾਡੇ ਨਾਲ ਸੰਪਰਕ ਕਰਨਾ ਹੋਵੇ ਤਾਂ ਕਿਵੇਂ ਹੋਵੇ?)


    (15/08/09)
    ਡਾ: ਗੁਰਮੁਖ ਸਿੰਘ ਦਿੱਲੀ

    Kist No 4. Critical examination of existing Rahet Maryada and suggestions for formulation of new Rehat Maryada, on the basis of Gurbani teachings, by Tat Gurmat Parivar. Sikh marg .com

    Permit me to make some suggestions regarding,
    Gurbani Path, Nitnem, Sahej Path and Akhand Path.

    Quotes from Gurbani.
    1.Aaiyo Padhan Sunan Kau bani. 1219 GGS
    2. Amrit Bani Har Har Teree Sunn Sunn Hovey Param Gat Meree 103GGS
    3. Amrit Bani Gur Kee Meethee, gurmukh virlai kiney chakh dethhee. 113
    4. Aawoh sikh satguru ke piariho gaawo sachee Bani, 920 GGS
    5 Dookh rog santap utrey sunee sachee bani
    6. Gur Kee bani jis man vasay dookh dard bhram taakaa nassay

    Gurbani is Amrit roop. Gurbani automatically goes into the consciousness, and the mann, if recited with Surat /Dhyan in it. All dukhs, rogs are cured by hearing alone. We need Shardha and Bhavna also for better results. Gurbani Kirtan has the same effects.

    Further vichaar.
    Gurbani Keertan and recitation produce Nirmal. Amrit roop curative vibrations, which affect the environment, every one in the vicinity even plants grow healthier. The children also benefit.
    The uneducated also benefit. No Vichhar is required. This is the understanding of Gurbani from Gurbani. This is Gurmat understanding.
    It will be dangerous to introduce Manmat our intelligence, into Gurmat.

    I have something to say about, Kirpan Bhet, Panj Piaras etc also. Those who have understood spurious anti Sikh Puratan Sikh ittehas, know that such items in Sikh Rahet Mayada have come from this spurious Ittehas. Gurbani has nothing to do with these.

    Please guide me if I have erred.

    Dr Gurmukh Singh New Delhi Tel 26102376


    (15/08/09)
    ਸਿੰਘ ਸਭਾ ਇੰਟ੍ਰਨੈਸ਼ਨਲ

    ਸਿੰਘ ਸਭਾ ਇੰਟ੍ਰਨੈਸ਼ਨਲ ਕਨੇਡਾ ਅਤੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਨਾ ਵਲੋਂ ਕੈਲੇਫੋਰਨੀਆਂ ਦੇ ਸ਼ਹਿਰ ਹੇਵਰਡ ਵਿਖੇ ਵਿਚਾਰ ਗੋਸ਼ਟੀ

    (ਅਵਤਾਰ ਸਿੰਘ ਮਿਸ਼ਨਰੀ/ਚਰਨਜੀਤ ਸਿੰਘ ਪੰਨੂੰ) ਸਿੰਘ ਸਭਾ ਇੰਟ੍ਰਨੈਸ਼ਨਲ ਅਤੇ ਸਹਿਯੋਗੀ ਜਥੇਬੰਦੀਆਂ ਵਲੋਂ ਮਿਤੀ 22 ਅਗਸਤ 2009 ਦਿਨ ਸ਼ਨੀਵਾਰ ਨੂੰ 31083
    Mission Blvd Hayward CA ਮਾਊਨਟੇਨ ਮਾਈਕੀ ਪੀਜ਼ਾ ਛਾਪਿੰਗ ਸੈਂਟਰ ਹੇਵਰਡ ਵਿਖੇ ਸਿੱਖ ਕੌਮ ਨੂੰ ਦਰਪੇਸ਼ ਧਾਰਮਿਕ ਮਸਲਿਆਂ ਅਤੇ ਉਨ੍ਹਾਂ ਦੇ ਉਪਚਾਰ ਲਈ ਇੱਕ ਵਿਚਾਰ ਗੋਸ਼ਟੀ ਦਾ ਅਯੋਜਨ ਕੀਤਾ ਜਾ ਰਿਹਾ ਹੈ ਜੋ ਕਿ ਸਿੰਘ ਸਭਾ ਇੰਟ੍ਰਨੈਸ਼ਨਲ ਅਤੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਨਾ ਦੇ ਸਹਿਯੋਗ ਨਾਲ ਪੰਜਾਬ ਦੇ ਪਿੰਡਾਂ ਵਿੱਚ ਕੀਤੇ ਜਾ ਰਹੇ ਧਰਮ ਪ੍ਰਚਾਰ ਬਾਰੇ ਕਨੇਡਾ ਤੋਂ ਆ ਰਹੇ ਵਿਦਵਾਨ ਸ੍ਰ ਗੁਰਚਰਨ ਸਿੰਘ ਜਿਊਣਵਾਲਾ ਅਤੇ ਭਾਈ ਪਰਮਿੰਦਰ ਸਿੰਘ ਇਸ ਬਾਰੇ ਵਿਸਥਾਰ ਨਾਲ ਦੱਸਣਗੇ ਕਿ ਕਿਵੇਂ ਐਸਾ ਕਾਰਜ ਨਿਭਾਇਆ ਜਾ ਰਿਹਾ ਹੈ? ਪੰਥ ਦੇ ਗੰਭੀਰ ਮਸਲਿਆਂ ਤੇ ਵੀ ਖੁੱਲ੍ਹ ਕੇ ਵਿਚਾਰ ਪੇਸ਼ ਕੀਤੇ ਜਾਣਗੇ ਅਤੇ ਇਸ ਬਾਰੇ ਆਏ ਵਿਦਵਾਨਾਂ ਦੇ ਵਿਚਾਰ ਵੀ ਲੈ ਜਾਣਗੇ। ਇਸ ਲਈ ਸਿੰਘ ਸਭਾ ਇੰਟ੍ਰਨੈਸ਼ਨਲ ਦੀਆਂ ਸਹਿਜੋਗੀ ਸਥਾਨਕ ਜਥੇਬੰਦੀਆਂ ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ ਐਸ ਏ, ਦਲ ਖਾਲਸਾ ਅਲਾਇਂਸ, ਮਿਸ਼ਨਰੀ ਸਰਕਲ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁਪਰੀਮ ਮੰਨਣ ਵਾਲੇ ਪੰਥ ਦਰਦੀ ਵਿਦਵਾਨਾਂ ਅਤੇ ਦਾਨੀ ਸਜਨਾ ਨੂੰ ਇਸ ਵਿਚਾਰ ਗੋਸ਼ਟੀ ਵਿੱਚ ਹਿੱਸਾ ਲੈਣ ਲਈ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ। ਸੰਪਰਕ ਲਈ ਆਪ ਇਨ੍ਹਾਂ ਨੰਬਰਾਂ 510-432-5827, 510-774-5909 ਅਤੇ 408-209-7072 ਤੇ ਫੋਨ ਕਰ ਸਕਦੇ ਹੋ।


    (14/08/09)
    ‘ਤੱਤ ਗੁਰਮਤਿ ਪਰਿਵਾਰ’

    ਸੰਪਾਦਕ ਸ: ਮੱਖਣ ਸਿੰਘ ਜੀ ਅਤੇ ‘ਸਿੱਖ ਮਾਰਗ’ ਦੇ ਪਾਠਕ ਸਜਣੋ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
    ‘ਤੱਤ ਗੁਰਮਤਿ ਪਰਿਵਾਰ’ ਵੱਲੋਂ ਪ੍ਰਚਲਿਤ ‘ਸਿੱਖ ਰਹਿਤ ਮਰਿਆਦਾ’ ਦੀ ਗੁਰਮਤਿ ਅਧਾਰਿਤ ਕੀਤੀ ਗਈ ਪੜਚੋਲ, ਸਿੱਖ ਮਾਰਗ `ਤੇ ਲੜੀਵਾਰ ਛੱਪ ਰਹੀ ਹੈ। ਇਸ ਵਿਸ਼ੇ ਵਿੱਚ ਕੁੱਝ ਸੂਝਵਾਨ ਅਤੇ ਸੁਹਿਰਦ ਪਾਠਕਾਂ/ਵਿਦਵਾਨਾਂ ਨੇ ਕੁੱਝ ਸ਼ੰਕੇ/ਇਤਰਾਜ਼/ਸਵਾਲ ‘ਤੱਤ ਗੁਰਮਤਿ ਪਰਿਵਾਰ’ ਪ੍ਰਤੀ ਉਠਾਏ ਹਨ। ਪਰਿਵਾਰ ਪੂਰੀ ਜ਼ਿੰਮੇਵਾਰੀ ਨਾਲ, ਹੇਠ ਲਿਖੇ ਕੁੱਝ ਸਪਸ਼ਟੀਕਰਨ ਅਤੇ ਸੁਝਾਅ ਪਾਠਕਾਂ ਨੂੰ ਦੇਣਾ ਚਾਹੁੰਦਾ ਹੈ।
    1.’ਤੱਤ ਗੁਰਮਤਿ ਪਰਿਵਾਰ’ ਰੂਪੀ ਮੰਚ ਦੇ ਗਠਨ ਦਾ ਇੱਕ ਮੁੱਖ ਮਕਸਦ ‘ਨਾਨਕ ਫਲਸਫੇ’ ਨੂੰ ਇਸ ਦੇ ਖਰੇ, ਸਰਲ, ਅਤੇ ਸਪਸ਼ਟ ਰੂਪ ਵਿੱਚ ਸਾਹਮਣੇ ਲਿਆ ਕੇ ਉਸ `ਤੇ ਆਧਾਰਿਤ ਇੱਕ ‘ਗੁਰਮਤਿ ਜੀਵਨ ਜਾਚ’ ਤਿਆਰ ਕਰਨਾ ਹੈ। ਇਸ ‘ਗੁਰਮਤਿ ਜੀਵਨ ਜਾਚ’ ਦਾ ਪਾਲਣ ਕਰਨਾ ‘ਤੱਤ ਗੁਰਮਤਿ ਪਰਿਵਾਰ’ ਦੇ ਮੈਂਬਰਾਂ ਲਈ ਜ਼ਰੂਰੀ ਹੋਵੇਗਾ। ਇਸ ਕਰ ਕੇ ‘ਤੱਤ ਗੁਰਮਤਿ ਪਰਿਵਾਰ’ ਦਾ ‘ਗੁਰਮਤਿ ਜੀਵਨ ਜਾਚ’ ਤਿਆਰ ਕਰਨ ਦੇ ਸਟੈਂਡ ਤੋਂ ਪਿੱਛੇ ਹਟਣ ਦਾ ਕੋਈ ਸਵਾਲ ਨਹੀਂ ਹੈ। ਬਲਕਿ ਇਸ ‘ਗੁਰਮਤਿ ਜੀਵਨ ਜਾਚ’ ਦੇ ਤਿਆਰ ਹੋਣ ਤੋਂ ਬਾਅਦ ‘ਤੱਤ ਗੁਰਮਤਿ ਪਰਿਵਾਰ’ ਪਹਿਲ ਦੇ ਆਧਾਰ `ਤੇ ਇਸ ਨੂੰ ਆਪਣੇ ਉੱਪਰ ਲਾਗੂ ਕਰੇਗਾ।
    2. ਕੁੱਝ ਪਾਠਕਾਂ (ਗੁਰਸ਼ਰਨ ਸਿੰਘ ਕਸੇਲ ਜੀ) ਨੇ ‘ਤੱਤ ਗੁਰਮਤਿ ਪਰਿਵਾਰ’ ਦੇ ਮੈਂਬਰਾਂ ਅਤੇ ਉਨ੍ਹਾਂ ਵੱਲੋਂ ਪਹਿਲਾਂ ਕੀਤੇ ਕੰਮਾਂ ਬਾਰੇ ਪੁੱਛਿਆ ਹੈ।
    ਇਸ ਵਿਸ਼ੇ ਵਿੱਚ ਨਿਮਰਤਾ ਸਹਿਤ ਬੇਨਤੀ ਹੈ ਕਿ ‘ਤੱਤ ਗੁਰਮਤਿ ਪਰਿਵਾਰ’ ਦੇ ਸੰਵਿਧਾਨ ਅਤੇ ਮੁੱਢਲੇ ਮੈਂਬਰਾਂ ਬਾਰੇ ਜਾਣਕਾਰੀ ਦਿੰਦਾ ਲੇਖ ਸਿੱਖ ਮਾਰਗ ਅਤੇ ਮਾਸਿਕ ਪੰਥਕ ਮੈਗਜ਼ੀਨ ਇੰਡੀਆ ਅਵੇਅਰਨੈਸ ਅਕਤੂਬਰ 2008 ਦੇ ਅੰਕ ਵਿੱਚ ਛੱਪ ਚੁੱਕਿਆ ਹੈ, ਜੋ ਜਾਣਕਾਰੀ ਲਈ ਪੜ੍ਹਿਆ ਜਾ ਸਕਦਾ ਹੈ। ਸ. ਮੱਖਣ ਸਿੰਘ ਜੀ ਜੇ ਠੀਕ ਸਮਝਣ ਤਾਂ ਉਸ ਲੇਖ ਨੂੰ ਵੈਬਸਾਈਟ ਦੇ ਮੁੱਖ ਪੰਨੇ `ਤੇ ਦੁਬਾਰਾ ਪਾ ਸਕਦੇ ਹਨ।
    (ਨੋਟ:- ਤੱਤ ਗੁਰਮਤਿ ਪਰਿਵਾਰ ਦੇ ਸਾਰੇ ਲੇਖ ਇੱਕ ਵੱਖਰੇ ਲਿੰਕ ਤੇ ਪਾ ਦਿੱਤੇ ਗਏ ਸਨ। ਇਸ ਲਿੰਕ ਨੂੰ ਮਾਉਸ ਨਾਲ ਲੇਖ ਲੜੀ ਤਿੰਨ ਉਪਰ ਲਿਜਾ ਕੇ ਕਲਿਕ ਕੀਤਾ ਜਾ ਸਕਦਾ ਹੈ। ਜਾਂ ਫਿਰ ਸਿੱਧੇ ਜਾਣ ਲਈ ਇਸ ਅਗਾਂਹ ਵਾਲੇ ਲਿੰਕ ਤੇ ਕਲਿਕ ਕਰੋ-ਸੰਪਾਦਕ)

    http://www.sikhmarg.com/article-tat-gurmat.html
    ਅਸੀਂ ਸਾਰੇ ਮੈਂਬਰ ਗੁਰਮਤਿ ਮਾਰਗ ਦੇ ਮੁੱਢਲੇ ਸਿਖਿਆਰਥੀ ਹਾਂ। ਇਸ ਕਰ ਕੇ ਸਾਡਾ ਵਿਦਵਾਨ ਹੋਣ ਬਾਰੇ ਕੋਈ ਦਾਅਵਾ ਜਾਂ ਭੁਲੇਖਾ ਨਹੀਂ ਹੈ। ਸਾਡੀ ਕੋਈ ਕਿਤਾਬ ਅਜੇ ਤੱਕ ਨਹੀਂ ਛਪੀ ਅਤੇ ਛਪੇ ਹੋਏ ਲੇਖਾਂ ਦੀ ਗਿਣਤੀ ਨਾ ਮਾਤਰ ਹੀ ਹੈ।
    3. ਸਿੱਖ ਮਾਰਗ `ਤੇ ‘ਸਿੱਖ ਰਹਿਤ ਮਰਿਆਦਾ’ ਨੂੰ ਸੋਧ ਕੇ ਨਵੀਂ ‘ਗੁਰਮਤਿ ਜੀਵਨ ਜਾਚ’ ਤਿਆਰ ਕਰਨ ਦੇ ਮਕਸਦ ਨਾਲ ਸ਼ੁਰੂ ਕੀਤੀ ਜਾ ਰਹੀ ਵਿਚਾਰ ਚਰਚਾ, ਬਿਨਾ ਸ਼ੱਕ ਬਹੁਤ ਵਧੀਆ ਕਦਮ ਹੈ। ਹਰ ਇੱਕ ਸੁਹਿਰਦ ਗੁਰਸਿੱਖ ਨੂੰ ਇਸ ਦਾ ਸਵਾਗਤ ਕਰਨਾ ਚਾਹੀਦਾ ਹੈ ਅਤੇ ਇਸ ਵਿੱਚ ਲਾਜ਼ਮੀ ਆਪਣਾ ਸਹਿਯੋਗ ਪਾਉਣਾ ਚਾਹੀਦਾ ਹੈ। ਪਰ ‘ਤੱਤ ਗੁਰਮਤਿ ਪਰਿਵਾਰ’ ਦੀ ਗੁਜ਼ਾਰਿਸ਼ ਹੈ ਕਿ ਇਸ ਵਿਚਾਰ ਚਰਚਾ ਵਿੱਚ ਵਿਦਵਾਨ, ਪਾਠਕ ਪੂਰੀ ਹਲੀਮੀ, ਨਿਮਰਤਾ, ਗੁਰਮਤਿ ਸਿਧਾਂਤ ਅਤੇ ਦਲੀਲ ਦਾ ਪੱਲਾ ਪਕੜ ਕੇ ਰਖਣ ਦੀ ਕ੍ਰਿਪਾ ਕਰਨ।
    ਪੁਰਾਤਨ ਚਲੀ ਆ ਰਹੀ ਪ੍ਰੰਪਰਾ ਜਾਂ ਸ਼ਰਧਾ ਨੂੰ ਪਹੁੰਚਦੀ ਠੇਸ ਆਦਿ, ਕੱਚੀਆਂ ਗੱਲਾਂ ਦਾ ਸਹਾਰਾ ਇਸ ਵਿਚਾਰ ਚਰਚਾ ਵਿੱਚ ਬਿਲਕੁਲ ਨਾ ਲਿਆ ਜਾਵੇ ਤਾਂ ਹੀ ਸਹੀ ਗੁਰਮਤਿ ਜੀਵਨ ਜਾਚ ਸਾਹਮਣੇ ਆ ਸਕਦੀ ਹੈ। ਆਪਸੀ ਤੋਹਮੱਤਬਾਜ਼ੀਆ ਅਤੇ ਤਾਨਾਕਸ਼ੀ (ਜਿਵੇਂ ਕਿ ਆਮ ਹੁੰਦਾ ਹੈ) ਤੋਂ ਬਚਿਆ ਜਾਣਾ ਚਾਹੀਦਾ ਹੈ।
    ਵਿਚਾਰ ਚਰਚਾ ਨਿਰੋਲ ਗੁਰਮਤਿ (‘ਗੁਰੂ ਗ੍ਰੰਥ ਸਾਹਿਬ ਜੀ’ ਰਾਗਮਾਲਾ ਤੋਂ ਬਗੈਰ) ਸਿਧਾਂਤ ਅਤੇ ਦਲੀਲ ਆਧਾਰਿਤ ਹੋਣੀ ਚਾਹੀਦੀ ਹੈ। ‘ਤੱਤ ਗੁਰਮਤਿ ਪਰਿਵਾਰ’ ਇਸ ਚਰਚਾ ਵਿੱਚ ਸਰਗਰਮੀ ਨਾਲ ਹਿਸਾ ਲਵੇਗਾ। ਪਰ ਜੇ ਵਿਚਾਰ ਚਰਚਾ ਰਾਹ ਤੋਂ ਥਿੜੱਕ (ਭਟਕ) ਗਈ (ਆਸ ਹੈ ਕਿ ਐਸਾ ਨਹੀਂ ਹੋਵੇਗਾ) ਤਾਂ ‘ਤੱਤ ਗੁਰਮਤਿ ਪਰਿਵਾਰ’ ਆਪਣੇ ਪਧੱਰ `ਤੇ ‘ਗੁਰਮਤਿ ਜੀਵਨ ਜਾਚ’ ਦਾ ਖਰੜਾ ਤਿਆਰ ਕਰ ਕੇ ਪ੍ਰਵਾਨਗੀ ਲਈ ਸੂਝਵਾਨ ਸਿੱਖਾਂ ਦੀ ਕਚਿਹਰੀ ਵਿੱਚ ਪੇਸ਼ ਕਰੇਗਾ। ਕਿਉਂਕਿ ਇਹ ਕੰਮ ‘ਤੱਤ ਗੁਰਮਤਿ ਪਰਿਵਾਰ’ ਲਈ ਜਲਦੀ ਕਰਨਾ ਬਹੁਤ ਜ਼ਰੂਰੀ ਹੈ
    ਗੁਰ ਫਤਿਹ।
    ਨਾਨਕ ਫਲਸਫੇ ਦੀ ਰਾਹ `ਤੇ
    ‘ਤੱਤ ਗੁਰਮਤਿ ਪਰਿਵਾਰ’

    ***********************************************

    ਤੱਤ ਗੁਰਮਤਿ ਪਰਿਵਾਰ ਵੱਲੋਂ ਆਲੋਚਨਾਵਾਂ ਦਾ ਸਪਸ਼ਟੀਕਰਨ;
    ‘ਤੱਤ ਗੁਰਮਤਿ ਪਰਿਵਾਰ’ ਦੀ ਨੀਤੀ ਹੈ ਕਿ ਆਪਣੇ ਪ੍ਰਤੀ ਕੀਤੀ ਗਈ ਛੋਟੀ ਤੋਂ ਵੀ ਛੋਟੀ ਆਲੋਚਨਾ ਦਾ ਨੋਟਿਸ ਲੈ ਕੇ, ਉਸ ਦਾ ਸਪਸ਼ਟੀਕਰਨ ਦਿੱਤਾ ਜਾਵੇ। ‘ਤੱਤ ਗੁਰਮਤਿ ਪਰਿਵਾਰ’ ਵੱਲੋਂ ਆਪਣੀ ਤਾਰੀਫ ਦੀ ਥਾਂ ਆਲੋਚਨਾ ਨੂੰ ਜ਼ਿਆਦਾ ਇਹਿਮੀਅਤ ਦਿੱਤੀ ਜਾਂਦੀ ਹੈ। ਅਸੀਂ ਆਪਣੇ ਆਲੋਚਕਾਂ ਦੇ ਤਹਿ ਦਿਲੋਂ ਧੰਨਵਾਦੀ ਹਾਂ ਅਤੇ ਰਹਾਂਗੇ। ਕਿਉਂਕਿ ਇਸ ਆਲੋਚਨਾ ਰਾਹੀਂ ਅਸੀਂ ਆਪਣੀਆਂ ਕਮੀਆਂ ਅਤੇ ਕਮਜ਼ੋਰੀਆਂ ਵਿੱਚ ਸੁਧਾਰ ਲਿਆ ਸਕਦੇ ਹਾਂ।
    ‘ਸਿੱਖ ਮਾਰਗ’ `ਤੇ ‘ਤੱਤ ਗੁਰਮਤਿ ਪਰਿਵਾਰ’ ਵੱਲੋਂ ਸ਼ੁਰੂ ਕੀਤੀ ਗਈ ਲੇਖ ਲੜੀ “ਸਿੱਖ ਰਹਿਤ ਮਰਿਆਦਾ ਦੀ ਪੁਨਰ ਪੜਚੌਲ ਕਿਉਂ ਜ਼ਰੂਰੀ?” ਬਾਰੇ ਦੋ ਵਿਦਵਾਨਾ/ਪਾਠਕਾਂ ਦੀ ਆਲੋਚਨਾ ਪ੍ਰਾਪਤ ਹੋਈ ਹੈ।
    ਪਹਿਲਾਂ ਤਾਂ ਅਸੀਂ ਉਨ੍ਹਾਂ ਦੇ ਨਿਮਰਤਾ ਸਹਿਤ ਤਹਿ ਦਿਲੋਂ ਧੰਨਵਾਦੀ ਹਾਂ, ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਆਪਣੇ ਵਿਚਾਰ ਦਿੱਤੇ ਹਨ।
    ਪਹਿਲੇ ਵਿਦਵਾਨ/ਪਾਠਕ ਹਨ ਬੀਬੀ ਦਲੇਰ ਕੌਰ ਜੀ (29-7-2009 ਦੀ ਚਿੱਠੀ)।
    ਦੂਜੇ ਵਿਦਵਾਨ/ਪਾਠਕ ਹਨ ਸ. ਤ੍ਰਿਲੋਚਨ ਸਿੰਘ ਜੀ ‘ਫਿਜਿਕਸ’ (2-8-2009 ਦੀ ਚਿੱਠੀ)।

    ਪਹਿਲਾ ਸਪਸ਼ਟੀਕਰਨ ਬੀਬੀ ਦਲੇਰ ਕੌਰ ਜੀ ਦੀ ਅਲੋਚਨਾ ਦਾ:
    ਬੀਬੀ ਜੀ ਨੇ ਦੋ ਨੁਕਤੇ ਉਠਾਏ ਹਨ।
    ਪਹਿਲਾ ਨੁਕਤਾ:
    ਕਾਲਾ ਅਫਗਾਨਾ ਜੀ ਵੱਲੋਂ ਪੰਜ ਤਖ਼ਤਾਂ ਦੀ ਗਲਤ ਪ੍ਰਚਲਿਤ ਹੋਂਦ ਬਾਰੇ ਪੇਸ਼ ਕੀਤੇ ਵਿਚਾਰ ਬਾਰੇ ਹੈ। ਜਿਸ ਦਾ ਸੰਪਾਦਕ ਜੀ ਨੇ ਸਪਸ਼ਟੀਕਰਨ ਦੇ ਹੀ ਦਿੱਤਾ ਹੈ। ਨਾਲ ਹੀ ਅਸੀਂ ਇਹ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਦਿਲਗੀਰ ਜੀ ਵੱਲੋਂ ਕੀਤੀ ਘਾਲਣਾ ਦੀ ਅਸੀਂ ਤਹਿ ਦਿਲੋਂ ਕਦਰ ਕਰਦੇ ਹਾਂ। ੳਨ੍ਹਾਂ ਦੀ ਇਸ ਬਾਰੇ ਲਿਖਤ ਵੱਲ ਸਾਡਾ ਧਿਆਨ ਨਹੀਂ ਸੀ ਗਿਆ। ਜੇ ਉਨ੍ਹਾਂ ਨੇ ਐਸਾ ਲਿਖਿਆ ਹੈ ਤਾਂ ਬਹੁਤ ਚੰਗੀ ਗੱਲ ਹੈ।
    ਬੀਬੀ ਜੀ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਵਿਦਵਾਨਾਂ ਵਿੱਚ ਮੁਕਾਬਲੇਬਾਜ਼ੀ ਪੈਦਾ ਕਰਵਾਉਣ ਵਾਲੇ ਵਿਚਾਰ ਨਾ ਹੀ ਪੇਸ਼ ਕੀਤੇ ਜਾਣ ਤਾਂ ਚੰਗੀ ਗੱਲ ਹੈ। ‘ਤੱਤ ਗੁਰਮਤਿ ਪਰਿਵਾਰ’ ਹਰ ਇੱਕ ਲੇਖਕ/ਜੱਥੇਬੰਦੀ ਦਾ ਉੱਥੋਂ ਤੱਕ ਸਮਰਥਨ ਕਰਦਾ ਹੈ ਜਿੱਥੇ ਤੱਕ ਉਹ ਗੁਰਮਤਿ ਦੀ ਗੱਲ ਕਰਦੇ ਹਨ। ਜੇ ਗੁਰਮਤਿ ਵਿਰੁਧ ਕੋਈ ਗੱਲ ਸਾਹਮਣੇ ਆਵੇ ਤਾਂ ਉਸ ਗੱਲ ਦੀ ਹਾਂ-ਪੱਖੀ ਸੁਧਾਰਮਈ ਅਲੋਚਨਾ ਕਰਨਾ ‘ਪਰਿਵਾਰ’ ਆਪਣਾ ਫਰਜ਼ ਸਮਝਦਾ ਹੈ। ਪਰ ਸਾਰੇ ਵਿਦਵਾਨਾਂ/ਪਾਠਕਾਂ ਨੂੰ ਬੇਨਤੀ ਹੈ ਕਿ ਕਿਸੇ ਖਾਸ ਵਿਦਵਾਨ ਦਾ ਜ਼ਿਕਰ ਨਾ ਕਰਨ ਦਾ ਗਿੱਲਾ ਕਰਨਾ ਜਾਇਜ਼ ਨਹੀਂ ਲਗਦਾ।
    ਦੂਜਾ ਨੁਕਤਾ: ਪ੍ਰਚਲਿਤ ਤਖ਼ਤ ਪਟਨਾ ਸਾਹਿਬ ਦਾ ਨੋਂਵੇਂ ਨਾਨਕ ਜੀ ਨਾਲ ਸਬੰਧਿਤ ਹੋਣ ਵਾਲਾ ਹੈ। ਉਨ੍ਹਾਂ ਅਨੁਸਾਰ ਨੋਂਵੇਂ ਨਾਨਕ ਜੀ ਨੇ ਇੱਥੋਂ ਹੁਕਮਨਾਮੇ ਜਾਰੀ ਕੀਤੇ ਸਨ, ਇਸ ਕਰ ਕੇ ਇਹ ਤਖ਼ਤ ਹੈ। ਇਸ ਤਰ੍ਹਾਂ ਬੀਬੀ ਜੀ ਇੱਕ ਤੋਂ ਵੱਧ ਤਖ਼ਤਾਂ ਦੀ ਪ੍ਰੋਢਤਾ ਹੀ ਕਰ ਰਹੇ ਹਨ। ਪਰ ਇਹ ਗੱਲ ਠੀਕ ਨਹੀਂ ਜਾਪਦੀ। ਪਟਨੇ ਦੇ ਗੁਰਦੁਆਰੇ ਵਿੱਚ ਇਸ ਨੂੰ ‘ਜਨਮ ਅਸਥਾਨ ਗੁਰੂ ਗੋਬਿੰਦ ਸਿੰਘ ਜੀ’ ਕਰ ਕੇ ਪ੍ਰਚਾਰਿਆ ਜਾਂਦਾ ਹੈ ਨਾ ਕਿ ਨੋਂਵੇਂ ਨਾਨਕ ਜੀ ਦੇ ਪ੍ਰਚਾਰਕ ਕੇਂਦਰ ਵੱਲੋਂ।
    ‘ਤੱਤ ਗੁਰਮਤਿ ਪਰਿਵਾਰ’ ਦਾ ਵਿਚਾਰ ਹੈ ਕਿ ਸਿੱਖਾਂ ਸਮੇਤ ਸਾਰੀ ਮਨੁੱਖਤਾ ਲਈ ਹੁਕਮਨਾਮਾ ਸਿਰਫ ‘ਸੱਚ ਦਾ ਗਿਆਨ’ (ਗੁਰੂ ਗ੍ਰੰਥ ਸਾਹਿਬ ਜੀ) ਹੀ ਹੈ। ਜੇ ਪ੍ਰਚਲਿਤ ਹੁਕਮਨਾਮੇ ਜਾਰੀ ਕਰਨ ਦੇ ਆਧਾਰ `ਤੇ ਤਖ਼ਤ ਬਣਦਾ ਹੁੰਦਾ ਤਾਂ ਤਖ਼ਤਾਂ ਦੀ ਗਿਣਤੀ ਪੰਜ ਨਹੀਂ, ਪੰਜਾਹ ਤੋਂ ਵੀ ਵੱਧ ਹੋਣੀ ਸੀ। ਕਿਉਂ ਕਿ ਨਾਨਕ ਜਾਮੇ ਜਿੱਥੇ-ਕਿੱਥੇ ਵੀ ਪ੍ਰਚਾਰਕ ਦੋਰਿਆਂ `ਤੇ ਗਏ ਉੱਥੋਂ ਹੀ ੳਨ੍ਹਾਂ ਨੇ ਸੱਚ ਦੇ ਗਿਆਨ ਰੂਪੀ ਹੁਕਮਨਾਮੇ ਸਾਰੀ ਮਨੁੱਖਤਾ ਨੂੰ ਦਿੱਤੇ। ਇਸ ਤਰ੍ਹਾਂ ਉਹ ਅਨਗਿਣਤ ਥਾਵਾਂ `ਤੇ ਗਏ ਸਨ।
    ਸਚਾਈ ਇਹ ਹੈ ਕਿ ਤਖ਼ਤਾਂ ਦੀ ਗਿਣਤੀ ਕੌਮ ਵਿੱਚ ਵੰਡੀਆਂ ਪਾਉਣ ਅਤੇ ਚੌਧਰ ਦੇ ਮਕਸਦ ਨਾਲ ਹੀ ਵਧਾਈ ਜਾਂਦੀ ਰਹੀ ਹੈ।
    ਦੂਜਾ ਸਪਸ਼ਟੀਕਰਨ ਸ. ਤ੍ਰਿਲੋਚਨ ਸਿਂਘ ਜੀ ‘ਫਿਜਿਕਸ’ ਦੀ ਅਲੋਚਨਾ ਦਾ:
    ਵੀਰ ਜੀ ਦਾ ਮੁੱਖ ਨੁਕਤਾ ਇਹ ਹੈ ਕਿ ਮੁੱਖ ਤੋਂ ਵਾਹਿਗੁਰੂ, ਰਾਮ, ਹਰੀ ਆਦਿ ਦਾ ਰਟਨ ਹੀ ਗੁਰਮਤਿ ਅਨੁਸਾਰ ਨਾਮ ਸਿਮਰਨ ਹੈ। ਵੀਰ ਜੀ ਨੇ ਗੁਰਬਾਣੀ ਦੀਆਂ ਕੁੱਝ ਤੁੱਕਾਂ ਦੇ ਹਵਾਲੇ ਵੀ ਦਿੱਤੇ ਹਨ।
    ਸ. ਤ੍ਰਿਲੋਚਨ ਸਿੰਘ ਜੀ, ਸਾਡੇ ਸਾਰਿਆਂ ਦੀ ਹੀ ਸਮੱਸਿਆ ਇਹ ਹੈ ਕਿ ਅਸੀਂ ਗੁਰਬਾਣੀ ਦੀਆਂ ਦੋ-ਤਿੰਨ ਤੁੱਕਾਂ ਦੇ ਅੱਖਰੀ ਅਰਥ ਲੈ ਕੇ ਪਹਿਲਾਂ ਪ੍ਰਚਲਿਤ ਵਿਚਾਰਧਾਰਵਾਂ (ਬ੍ਰਾਹਮਣਵਾਦ ਅਤੇ ਹੋਰ) ਦੇ ਅਸਰ ਹੇਠ ਆਪਣੇ ਵਿਚਾਰ ਬਣਾ ਲੈਂਦੇ ਹਾਂ। ਇਸ ਤਰ੍ਹਾਂ ਗੁਰਬਾਣੀ ਵਿੱਚ ਦੋਗਲਾਪਨ ਹੋਣ ਦਾ ਭੁਲੇਖਾ ਪੈਂਦਾ ਹੈ।
    ਜੇ ਅਸੀਂ ਗੁਰਮਤਿ ਸਿਧਾਂਤ ਬਾਰੇ ਜਾਣਕਾਰੀ ਲੈਣੀ ਚਾਹੁੰਦੇ ਹਾਂ ਤਾਂ ਜ਼ਰੂਰੀ ਹੈ ਕਿ ਅਸੀਂ ਅੱਖਰੀ ਅਰਥਾਂ ਦੀ ਥਾਂ ਭਾਵ ਅਰਥ ਲਈਏ ਅਤੇ ਗੁਰਮਤਿ ਨੂੰ ਸਮਝਣ ਲਈ ਨਾਨਕ ਪਾਤਸ਼ਾਹ ਜੀ ਦੇ ਵਿਚਾਰਾਂ ਵਾਲੀ ਐਨਕ ਲਾਉਣੀ ਪਵੇਗੀ, ਨਾ ਕਿ ਬ੍ਰਾਹਮਣਵਾਦ ਜਾਂ ਕਿਸੇ ਹੋਰ ਮੱਤ ਦੀ।
    ਉਦਾਹਰਣ ਲਈ ‘ਜਪ’ ਦੇ ਪ੍ਰਚਲਿਤ ਅਰਥ ਮੁੰਹ ਨਾਲ ਜਪਣ ਜਾਂ ਰਟਨ ਹਨ। ਪਰ ਗੁਰਬਾਣੀ ਵਿੱਚ ਜਿੱਥੇ ਵੀ ‘ਜਪ’ ਹਾਂ-ਪੱਖੀ ਅਰਥਾਂ ਵਿੱਚ ਆਇਆ ਹੈ ਉੱਥੇ ਇਸ ਦਾ ਅਰਥ ਮੁੰਹ ਨਾਲ ਜਪਣ ਜਾਂ ਰਟਨ ਨਹੀਂ ਹੈ, ਬਲਕਿ ਇਸ ਦਾ ਭਾਵ ਅਰਥ ‘ਜੁੜਨਾ’ ਹੈ। ਹੇਠ ਲਿਖਿਆ ਗੁਰਵਾਕ ਇਸ ਗੱਲ ਦੀ ਗਵਾਹੀ ਹੈ:
    ਐਸਾ ਗਿਆਨੁ ਜਪਹੁ ਮਨ ਮੇਰੇ॥ (ਪੰਨਾ 728)
    ਹੁਣ ਗਿਆਨ ਦਾ ਜਪਣ ਜਾਂ ਰਟਨ ਕਿਵੇਂ ਹੋ ਸਕਦਾ ਹੈ? ਇੱਥੇ ਜਪਣ ਦਾ ਸਪਸ਼ਟ ਭਾਵ ‘ਜੁੜਨਾ’ ਜਾਂ ‘ਧਾਰਨ ਕਰਨਾ’ ਹੈ।
    ਸਾਡੀ ਤ੍ਰਿਲੋਚਨ ਸਿੰਘ ਜੀ (ਅਤੇ ਹੋਰ ਇਸ ਤਰ੍ਹਾਂ ਦੇ ਵਿਚਾਰਾਂ ਵਾਲੇ ਸਜਣਾਂ) ਨੂੰ ਬੇਨਤੀ ਹੈ ਕਿ ਵਾਹਿਗੁਰੂ (ਤੇ ਹੋਰ ਲਫਜ਼ਾਂ) ਨਾਮ ਸਿਮਰਨ ਦੇ ਵਿਸ਼ੇ ਬਾਰੇ ਗੁਰਮਤਿ ਅਤੇ ਦਲੀਲ ਆਧਾਰਿਤ ਨਿਰਣਾ ਕਰਦਾ ਲੇਖ “ਨਹੀਂ, ਵਾਹਿਗੁਰੂ-ਵਾਹਿਗੁਰੂ ਕਰਨਾ ‘ਨਾਮ ਸਿਮਰਨ’ ਨਹੀਂ” (ਸਰਬਜੀਤ ਸਿੰਘ) ਮੁੱਖ ਸੰਪਾਦਕ ਪੰਥਕ ਮਾਸਿਕ ਮੈਗਜ਼ੀਨ ‘ਇੰਡੀਆ ਅਵੇਅਰਨੈਸ’
    www.indiaawareness.com ਦੇ ਪੰਨਾ 25 ਤੋਂ ਵਿਚਾਰ ਸਕਦੇ ਹਨ। ਜੇ ਸ. ਮਖਣ ਸਿੰਘ ਜੀ ਠੀਕ ਸਮਝਣ ਤਾਂ ਇਸ ਲੇਖ ਨੂੰ ( “ਨਹੀਂ, ਵਾਹਿਗੁਰੂ-ਵਾਹਿਗੁਰੂ ਕਰਨਾ ‘ਨਾਮ ਸਿਮਰਨ’ ਨਹੀਂ” ) ‘ਸਿੱਖ ਮਾਰਗ’ `ਤੇ ਪਾ ਸਕਦੇ ਹਨ, ਤਾਂ ਕਿ ਹੋਰ ਵੀ ਪਾਠਕ ਗੁਰਮਤਿ ਦੇ ਇਸ ਵਿਸ਼ੇ ਤੋਂ ਲਾਹਾ ਲੈ ਸਕਣ।
    ਅੰਤ ਵਿੱਚ ‘ਤੱਤ ਗੁਰਮਤਿ ਪਰਿਵਾਰ’ ਵੱਲੋਂ ਆਲੋਚਕਾਂ ਦਾ ਇੱਕ ਵਾਰ ਫਿਰ ਤਹਿ ਦਿਲੋਂ ਸਤਿਕਾਰਯੁਕਤ ਧੰਨਵਾਦ।
    ਗੁਰ ਫਤਿਹ।
    ਨਾਨਕ ਫਲਸਫੇ ਦੀ ਰਾਹ `ਤੇ
    ‘ਤੱਤ ਗੁਰਮਤਿ ਪਰਿਵਾਰ’


    (14/08/09)
    ਗੁਰਮਤਿ ਸੰਚਾਰ ਸਭਾ (ਜਰਮਨੀ)

    ਸਤਿਕਾਰਿਤ ਸਰਦਾਰ ਮੱਖਣ ਸਿੰਘ ਜੀਓ,
    ਵਾਹਗੁਰੂ ਜੀ ਕਾ ਖਾਲਸਾ। ਵਾਹਗੁਰੂ ਜੀ ਕੀ ਫਤਿਹ॥

    ਅਕਾਲ ਪੁਰਖ ਅੱਗੇ ਜੋਦੜੀ ਹੈ ਕਿ ਉਹ ਤੁਹਾਨੂੰ ਅਤੇ ਹਰ ਮਨੁੱਖ ਨੂੰ ਜੋ ਸਿੱਖ-ਮਾਰਗ ਨੂੰ ਪੜ੍ਹਦੇ ਸੁਣਦੇ ਹਨ ਨੂੰ ਤੰਦਰੁਸਤੀ ਅਤੇ ਚੜ੍ਹਦੀ ਕਲਾ ਦੀ ਬਖਸ਼ਿਸ਼ ਨਾਲ ਨਿਵਾਜਣ।
    ਸਮੇਂ ਦੀ ਮੁੱਖ ਲੋੜ ਨੂੰ ਧਿਆਂਨ ਵਿੱਚ ਰੱਖਦੇ ਹੋਏ ਸਰਦਾਰ ਜਸਵੀਰ ਸਿੰਘ (ਕੈਲਗਰੀ) ਜੀ ਵਲੋਂ ਫਰਾਖਦਿਲੀ ਦਿਖੌਂਦੇ ਹੋਏ ਬਿਨਾਂ ਝਿਜਕ ਸਰਦਾਰ ਗੁਰਚਰਨ ਸਿੰਘ (ਜਿਉਣਵਾਲਾ) ਜੀ ਕੋਲੋਂ ਮੁਆਫੀ ਮੰਗਣ ਲਈ ਜਿੱਥੇ ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਉਥੇ ਉਹਨਾਂ ਦੀ ਤਾਰੀਫ ਅਤੇ ਸ਼ਲਾਘਾ ਵੀ ਕਰਦੇ ਹਾਂ ਜਿਹਨਾਂ ਨੇ ਮਨ ਦਾ ਹਠ (ਜਿਸ ਦਾ ਗੁਰਮੱਤ ਖੰਡਨ ਕਰਦੀ ਹੈ) ਛੱਡ ਕੇ ਹੋਰਨਾਂ ਲਈ ਵੀ ਮਸਾਲ ਕਾਇਮ ਕਰਕੇ ਦਿਲ ਦੀ ਵਿਸ਼ਾਲਤਾ ਦਾ ਸਬੂਤ ਦਿੱਤਾ ਹੈ। ਪ੍ਰਮਾਤਮਾਂ ਉਹਨਾਂ ਨੂੰ ਗੁਰਮੱਤ ਦੀ ਨਵੀਨ ਤੇ ਸੁਲਝੀ ਹੋਈ ਸੋਝੀ ਦੀ ਬਖਸ਼ਿਸ਼ ਕਰਨ!
    ਸਰਦਾਰ ਜਿਉਣਵਾਲਾ ਜੀ ਦੀ ਵੀ ਕਦਰ ਅਤੇ ਸ਼ੁਕਰੀਆ ਕਰਦੇ ਹਾਂ ਜਿਹਨਾਂ ਮੇਹਨਤ ਅਤੇ ਲਗਨ ਨਾਲ ਕੂੜ ਨਾਲ ਭਰੀ ਹੋਈ ਪੁਸਤਕ, ਜਿਸ ਦਾ ਆਰ: ਐਸ: ਐਸ: ਵਾਲੇ ਗੁਰਦਵਾਰਿਆਂ ਵਿੱਚ ਸਥਾਪਨਾਂ ਲਈ ਯਤਨ ਸ਼ੀਲ ਹਨ, ਦਾ ਪਰਦਾ ਫਾਸ਼ ਕਰਨ ਲਈ ਉਪਰਾਲਾ ਅਰੰਭਿਆ ਹੋਇਆ ਹੈ।
    ਗੁਰਮਤਿ ਸੰਚਾਰ ਸਭਾ (ਜਰਮਨੀ)


    (14/08/09)
    ਗੁਰਸ਼ਰਨ ਸਿੰਘ ਕਸੇਲ

    ਸ੍ਰ. ਜਸਬੀਰ ਸਿੰਘ ਕੈਲਗਰੀ ਜੀ,
    ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ॥

    ਇਸ ਸਮੇਂ ਸਿੱਖ ਕੌਮ ਦੀ ਨਿਆਰੀ ਹੌਂਦ ਨੂੰ ਕਾਇਮ ਰੱਖਣ ਲਈ ਕਿਸ ਮਸਲੇ ਨੂੰ ਪਹਿਲ ਦੇਣੀ ਚਾਹੀਦੀ ਹੈ, ਉਸ ਬਾਰੇ ਜੋ ਆਪਨੇ ਸੋਚਿਆ ਹੈ, ਉਸ ਲਈ ਤੁਸੀਂ ਵਧਾਈ ਦੇ ਪਾਤਰ ਹੋ। ਆਸ ਹੈ ਕਿ ਤੁਸੀਂ ਪੰਥਕ ਮਰਯਾਦਾ ਅਤੇ ਦਸਮ ਗ੍ਰੰਥ ਵਾਲੇ ਮਸਲੇ ਬਾਰੇ ਆਪਣਾ ਉਸਾਰੂ ਯੋਗਦਾਨ ਪਾਵੋਗੇ।
    ਸਤਿਕਾਰ ਸਹਿਤ,
    ਗੁਰਸ਼ਰਨ ਸਿੰਘ ਕਸੇਲ


    (14/08/09)
    ਗੁਰਤੇਜ ਸਿੰਘ ਨਿਊਜ਼ੀਲੈਂਡ

    Wahiguru jee ka Khalsa Wahiguru jee kee Fateh

    ਗਿਆਨੀ ਗੁਰਬਚਨ ਸਿੰਘ ਜੀ ਥਾਈਲੈਂਡ ਵਾਲਿਆਂ ਨੇ ਹੁਣੇ ਹੀ ਆਪਣਾ ਨਿਊਜ਼ੀਲੈਂਡ ਦਾ ਦੌਰਾ ਪੂਰਾ ਕੀਤਾ ਹੈ। ਇਹ ਵੀਡਿਓ ਉਨ੍ਹਾਂ ਦੀ ਵੈਲਿੰਗਟਨ ਗੁਰਦੁਆਰਾ ਸਾਹਿਬ ਵਿਖੇ 26 ਜੁਲਾਈ 2009 ਦਿਨ ਐਤਵਾਰ ਨੂੰ ਕੀਤੀ ਕਥਾ ਵਿੱਚੋਂ ਹੈ।

    Giani Gurbachan Singh Thailand wale who recently completed his New Zealand tour visited Wellington in the second half of July 2009. This video is from his Sunday 26 July 2009 katha at Wellington Gurdwara:
    http://www.vimeo.com/6107654

    With regards,
    Gurtej Singh, Wellington-New Zealand


    (13/08/09)
    ਅਵਤਾਰ ਸਿੰਘ ਲੰਡਨ

    S.Jasbir Singh Ji Calgary has offered an unreserved apology to S.Gurcharan Singh Jeonwala , which shows a true character of a Gursikh . I pay my regards to such a Gursikh. Thanks.
    Regards.
    Avtar Singh. London.

    (12/08/09)
    ਜਸਬੀਰ ਸਿੰਘ (ਕੈਲਗਰੀ)

    ਸਿੱਖ ਮਾਰਗ ਦੇ ਪਾਠਕ ਸੱਜਣੋਂ!
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।

    ਗੁਰਚਰਨ ਸਿੰਘ (ਜਿਉਣਵਾਲਾ) ਦਸਮ ਗ੍ਰੰਥ ਦੀ ਅਸਲੀਅਤ ਬਾਰੇ ਜਾਣਕਾਰੀ ਦੇਣ ਲਈ ਅੱਜ ਕਲ੍ਹ ਕੈਲਗਰੀ ਆਏ ਹੋਏ ਹਨ। ਇੱਥੇ ਡੇਢ-ਦੋ ਘੰਟੇ ਦੇ ਲੈਕਚਰ ਦੌਰਾਨ ਉਨ੍ਹਾਂ ਨੇ ਦਸਮ ਗ੍ਰੰਥ ਦੇ ਇੱਕ ਇੱਕ ਪੰਨੇ ਬਾਰੇ ਜੋ ਜਾਣਕਾਰੀ ਦਿੱਤੀ ਉਸ ਤੋਂ ਉਨ੍ਹਾਂ ਦੀ ਇਸ ਵਿਸ਼ੇ ਤੇ ਮਿਹਨਤ ਅਤੇ ਲਗਨ ਬਹੁਤ ਹੀ ਕਾਬਲੇ ਤਾਰੀਫ਼ ਹੈ। ਇਨ੍ਹਾਂ ਦੀ ਇਸ ਲਗਨ ਅਤੇ ਮਸਰੂਫ਼ੀੳਤ ਨੂੰ ਦੇਖਦਿਆਂ ਹੋਇਆਂ ਉਨ੍ਹਾਂ ਨਾਲ ਆਵਾਗਉਣ ਸੰਬੰਧੀ ਮੈਂ ਜੋ ਵਿਚਾਰ ਚਰਚਾ ਜਾਰੀ ਰੱਖੀ ਉਸ ਬਾਰੇ ਮੈਂ ਆਪਣੇ ਆਪ ਨੂੰ ਦੋਸ਼ੀ ਸਮਝਦਾ ਹਾਂ ਉਹ ਇਸ ਲਈ ਕਿ ਬੇਸ਼ਕ ਆਵਾਗਉਣ ਅਤੇ ਗੁਰਮਤ ਸੰਬੰਧੀ ਹੋਰ ਕਈ ਮਸਲੇ ਸੁਲਝਾਏ ਜਾਣੇ ਜਰੂਰੀ ਹਨ ਪਰ ਦਸਮ ਗ੍ਰੰਥ ਅਤੇ ਰਹਿਤ ਮਰਯਾਦਾ ਦਾ ਜੋ ਮਸਲਾ ਹੈ ਉਹ ਕਿਤੇ ਵੱਧ ਜਰੂਰੀ ਅਤੇ ਜਲਦੀ ਸੁਝਾਉਏ ਜਾਣ ਵਾਲਾ ਹੈ। ਹਾਲਾਂ ਕਿ ਆਵਾਗਉਣ ਬਾਰੇ ਸਵਾਲ ਉਨ੍ਹਾਂ ਨੇ ਹੀ ਮੇਰੇ ਤੇ ਕੀਤੇ ਸੀ ਪਰ ਫ਼ੇਰ ਵੀ ਪਤਾ ਨਹੀਂ ਕਿਉਂ ਉਸ ਸੰਬੰਧ ਵਿੱਚ ਮੈਂ ਆਪਣੇ ਆਪ ਨੂੰ ਦੋਸ਼ੀ ਸਮਝਦਾ ਹਾਂ ਅਤੇ ਇਸ ਗੱਲ ਦੀ ਉਨ੍ਹਾਂ ਤੋਂ ਮੁਆਫ਼ੀ ਚਾਹੁੰਦਾ ਹਾਂ। ਪਰਮਾਤਮਾ ਉਨ੍ਹਾਂ ਨੂੰ ਇਸੇ ਤਰ੍ਹਾਂ ਦਸਮ ਗੰਥ ਬਾਰੇ ਹੋਰ ਵੀ ਜਾਰਕਾਰੀ ਹਾਸਲ ਕਰਨ ਦੀ ਹਿੰਮਤ ਬਖਸ਼ੇ। (ਆਵਾਗਉਣ ਸੰਬੰਧੀ ਫ਼ੇਰ ਕਦੇ ਵਿਚਾਰ ਚਰਚਾ ਜਾਰੀ ਕੀਤੀ ਜਾਵੇ ਗੀ)। ਧੰਨਵਾਦ।
    ਜਸਬੀਰ ਸਿੰਘ (ਕੈਲਗਰੀ)


    (11/08/09)
    ਮਹਿੰਦਰ ਸਿੰਘ

    ਵੱਡੇ ਵੀਰ ਸਰਦਾਰ ਮੱਖਣ ਸਿੰਘ ਜੀ,
    ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।
    ਜਿਹੜੀ ਇਹ ਤੱਤ ਗੁਰਮਤਿ ਪਰਿਵਾਰ ਵੱਲੋਂ ਸਿੱਖ ਰਹਿਤ ਮਰਯਾਦਾ ਦੀ ਪੜਚੋਲ ਲੜ੍ਹੀ ਵਾਰ ਚੱਲ ਰਹੀ ਹੈ ਉਸ ਬਾਰੇ ਵੀਚਾਰ ਜਾਂ ਸਵਾਲ ਪੂਰੀ ਪੜਚੋਲ ਤੋ ਬਾਅਦ ਹੀ ਦਿੱਤੇ ਜਾ ਸਕਦੇ ਹਨ ਜਾਂ ਅਸੀ ਹੁਣੇ ਹੀ ਕਰ ਸਕਦੇ ਹਾਂ?
    ਆਦਰ ਸਹਿਤ,
    ਮਹਿੰਦਰ ਸਿੰਘ

    Rochester, NY-14624
    (ਪੂਰੀ ਛਪਣ ਤੋਂ ਬਾਅਦ, ਇੱਕ ਮਹੀਨੇ ਤੱਕ-ਸੰਪਾਦਕ)


    (10/08/09)
    ਅਵਤਾਰ ਸਿੰਘ ਮਿਸ਼ਨਰੀ

    ਜਦੋਂ ਬੱਚਿਆਂ ਦੇ ਜਨਮ ਦਿਨ ਅਤੇ ਸ਼ਹੀਦਾਂ ਦੀ ਅਰਦਾਸ ਇਕੱਠੀ ਕੀਤੀ ਗਈ
    (ਅਵਤਾਰ ਸਿੰਘ ਮਿਸ਼ਨਰੀ)
    9 ਅਗੱਸਤ 2009 ਦਿਨ ਐਤਵਾਰ ਨੂੰ ਸਿੰਘ ਸਭਾ ਇੰਟ੍ਰਨੈਸ਼ਨਲ ਦੇ ਸਿਰਕੱਢ ਆਗੂ ਪ੍ਰੋ. ਮੱਖਣ ਸਿੰਘ ਜੀ ਦੇ ਸਮੂੰਹ ਪ੍ਰਵਾਰ ਨੇ ਸਮਿਲਤ ਹੋ ਕੇ ਬੱਚਿਆਂ ਦੇ ਜਨਮ ਦਿਨ ਅਤੇ ਸਮੂੰਹ ਸ਼ਹੀਦਾਂ ਦੀ ਯਾਦ ਵਿੱਚ ਆਪਣੇ ਗ੍ਰਿਹ ਸੈਕਰਾਮੈਂਟੋ ਵਿਖੇ ਅਖੰਡ ਪਾਠ ਦੇ ਭੋਗ ਉਪ੍ਰੰਤ ਇੱਕ ਵਿਸ਼ਾਲ ਦੀਵਾਨ ਸਜਾਇਆ। ਜਿਸ ਵਿੱਚ ਪਹਿਲੇ ਭਾਈ ਮਨਜੀਤ ਸਿੰਘ ਜੀ ਦੇ ਰਾਗੀ ਜਥੇ ਨੇ ਸ਼ਬਦ ਕੀਰਤਨ ਫਿਰ ਪੰਥ ਦੀ ਉੱਘੀ ਪ੍ਰਚਾਰਕ ਅਤੇ ਬੇਬੇ ਨਾਨਕੀ ਸਭਾ ਸੈਕਰਾਮੈਂਟੋ ਦੀ ਪ੍ਰਧਾਨ ਬੀਬੀ ਸੁਰਜੀਤ ਕੌਰ ਅਤੇ ਭਾਈ ਕੇਹਰ ਸਿੰਘ ਜੀ ਦੇ ਜਥੇ ਨੇ ਸਿਧਾਂਤਕ ਵਿਆਖਿਆ ਸਹਿਤ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ ਐਸ ਏ ਦੀ ਮੁੱਖ ਸੇਵਾਦਾਰ ਅਮਰੀਕਨ ਸਿੱਖ ਬੀਬੀ ਹਰਸਿਮਰਤ ਕੌਰ ਖ਼ਾਲਸਾ ਨੇ ਜਿੱਥੇ ਗਟਾਰ ਨਾਲ ਮਨ ਮੋਹਕ ਕੀਰਤਨ ਕੀਤਾ ਓਥੇ ਉਸੇ ਸਬਦ ਦੀ ਇੰਗਲਿਸ਼ ਵਿੱਚ ਟ੍ਰਾਂਸਲੇਸ਼ਨ ਕਰਕੇ ਵਿਆਖਿਆ ਕਰਦਿਆਂ ਸਿੱਖ ਕੌਮ ਨੂੰ ਫਾਲਤੂ ਰੀਤਾਂ ਰਸਮਾਂ ਅਤੇ ਆਪੂੰ ਬਣਾਈਆਂ ਮਰਯਾਦਵਾਂ ਨੂੰ ਛੱਡ ਕੇ ਨਿਰੋਲ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨਾਲ ਜੁੜਨ ਦਾ ਉਪਦੇਸ਼ ਦਿੱਤਾ ਅਤੇ ਕਿਹਾ ਕਿ ਜੇ ਮੈਂ ਇੱਕ ਅਮੈਰਕਨ ਹੋ ਕੇ ਪੰਜਾਬੀ-ਗੁਰਮੁਖੀ ਸਿੱਖ ਕੇ ਗੁਰਬਾਣੀ ਸਮਝ ਸਕਦੀ ਹਾਂ ਤਾਂ ਫਿਰ ਤੁਸੀਂ ਲੋਕ ਜੋ ਪੰਜਾਬੀ ਮਾਂ ਬੋਲੀ ਦੇ ਵਿਰਸੇ ਵਿੱਚ ਪੈਦਾ ਹੋਏ ਹੋ ਕਿਉਂ ਨਹੀਂ?
    ਇਸ ਤੋਂ ਬਾਅਦ ਭਾਈ ਸੁਖਵਿੰਦਰ ਸਿੰਘ ਜੀ ਗਰੇਵਾਲ ਦੇ ਢਾਢੀ ਜਥੇ ਨੇ ਗੁਰੂ ਦੇ ਹੁਕਮ ਨੂੰ ਮੰਨ ਕੇ ਗੁਰੂ ਦਰ ਤੇ ਪਵ੍ਰਾਣ ਹੋਏ ਭਾਈ ਲਹਿਣਾ ਜੀ, ਬਾਬਾ ਅਮਰਦਾਸ ਜੀ, ਭਾਈ ਜੇਠਾ ਜੀ ਅਤੇ ਗੁਰੂ ਅਰਜਨ ਦੇਵ ਜੀ ਦੇ ਇਤਿਹਾਸ ਬਾਰੇ ਵਾਰਾਂ ਗਾ ਕੇ ਅਤੇ ਵਖਿਆਨ ਕਰਕੇ ਚਾਨਣਾ ਪਾਇਆ। ਇਸ ਤੋਂ ਉਪਰੰਤ ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਦੇ ਜਨਰਲ ਸਕੱਤਰ ਭਾਈ ਅਵਤਾਰ ਸਿੰਘ ਮਿਸ਼ਨਰੀ ਨੇ ਜਿੱਥੇ ਇੰਟ੍ਰਨੈਸ਼ਨਲ ਸਿੰਘ ਸਭਾ, ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ ਐਸ ਏ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਅਤੇ ਦਲ ਖਾਲਸਾ ਅਲਾਇੰਸ ਦੇ ਸਾਂਝੇ ਉੱਦਮ ਨਾਲ ਹੇਵਰਡ ਵਿਖੇ ਰੱਖੀ ਗਈ ਇੱਕ ਵਿਚਾਰ ਗੋਸ਼ਟੀ ਬਾਰੇ ਐਲਾਨ ਕੀਤਾ ਓਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਆਪ ਪੜ੍ਹਨ, ਵਿਚਾਰਨ, ਧਾਰਨ ਅਤੇ ਆਪਣੇ ਜੀਵਨ ਵਿੱਚ ਲਾਗੂ ਕਰਨ ਦੀ ਤਾਗੀਦ ਕੀਤੀ, ਭੇਖੀ ਸਾਧਾਂ ਸੰਤਾਂ ਅਤੇ ਫੋਕਟ ਕਰਮਾਂ ਦਾ ਤਿਆਗ ਕਰਨ, ਕੁਦਰਤ ਕੇ ਸਭ ਬੰਦੇ ਦੇ ਸਿਧਾਂਤ ਨੂੰ ਅਪਣਾ ਕੇ ਜਾਤਾਂ ਪਾਤਾਂ ਦੇ ਕੋਹੜ ਨੂੰ ਕੱਢਣ ਦਾ ਉਪਦੇਸ਼ ਦਿੱਤਾ ਅਤੇ ਦੱਸਿਆ ਜਿ ਸਿੱਖ ਦਾ ਅਰਥ ਸਿਖਣਵਾਲਾ ਹੈ ਜੋ ਸਿੰਘ ਅਤੇ ਕੌਰ ਭਾਵ ਸਿੱਖ ਹੋ ਕੇ ਗੁਰੂ ਤੋਂ ਸਿੱਖਣ ਦੀ ਬਜਾਏ ਸਾਧਾਂ ਦੇ ਡੇਰਿਆਂ ਤੇ ਸਿੱਖਣ ਲਈ ਜਾਂਦਾ ਹੈ ਉਹ ਗੁਰੂ ਦਾ ਸਿੱਖ ਨਹੀਂ ਹੈ। ਫਿਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਵਿਦਵਾਨ ਕਵੀ ਸ੍ਰ ਗੁਰਮੀਤ ਸਿੰਘ ਬਰਸਾਲ ਨੇ ਆਪਣੀ ਨਵੀਂ ਕਿਤਾਬ “ਵਿਰਸੇ ਦੇ ਗੀਤ” ਚੋਂ ਗੁਰ ਸ਼ਬਦ ਅਤੇ ਦੇਹ ਦੇ ਵਿਸ਼ੇ ਤੇ ਬੜੀ ਹੀ ਭਾਵਪੂਰਤ ਕਵਿਤਾ ਸੁਣਾ ਕੇ ਦੇਹਧਾਰੀਆਂ ਤੋਂ ਬਚਣ ਦਾ ਪ੍ਰਚਾਰ ਕੀਤਾ।
    ਬੀਬੀ ਸੁਰਜੀਤ ਕੌਰ ਦੇ ਪ੍ਰਵਾਰ ਦੇ ਇੱਕ ਛੋਟੇ ਬੱਚੇ ਨੇ ਜਬਾਨੀ ਕੁੱਝ ਸ਼ਬਦ ਪੜ੍ਹ ਕੇ ਸੰਗਤ ਨੂੰ ਅਚੰਬਤ ਕੀਤਾ ਕਿ ਜੇ ਇੱਕ ਛੋਟਾ ਜਿਹਾ ਬੱਚਾ ਜਬਾਨੀ ਗੁਰਬਾਣੀ ਗਾ ਸਕਦਾ ਹੈ ਤਾਂ ਅਸੀਂ ਵੱਡੇ ਕਿਉਂ ਨਹੀਂ? ਸਟੇਜ ਦੀ ਸੇਵਾ ਬਾਖੂਬੀ ਪ੍ਰ. ਮੱਖਣ ਸਿੰਘ ਜੀ ਨੇ ਨਿਭਾਉਂਦੇ ਹੋਏ ਜਿਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕੀਤੇ ਜਾ ਰਹੇ ਨਕਲੀ ਗ੍ਰੰਥਾਂ, ਸਿੱਖ ਇਤਿਹਾਸ ਨੂੰ ਵਿਗਾੜਨ ਵਾਲੇ ਚਾਲਬਾਜ ਲੋਕਾਂ ਤੋਂ ਸੰਗਤਾਂ ਨੂੰ ਸੁਚੇਤ ਰਹਿਣ ਬਾਰੇ ਦਸਦੇ ਹੋਏ ਆਪਣੇ ਘਰਾਂ ਵਿੱਚ ਅਜਿਹੇ ਨਿਰੋਲ ਸਤਸੰਗ ਕਰੌਣ ਦੀ ਅਪੀਲ ਕੀਤੀ ਅਤੇ ਦੂਰੋਂ ਨੇੜਿਓਂ ਆਈਆਂ ਸੰਗਤਾਂ, ਰਿਸ਼ਤੇਦਾਰਾਂ ਅਤੇ ਵਿਦਵਾਨਾਂ ਦਾ ਬੜੇ ਭਾਵਪੂਰਤ ਸ਼ਬਦਾਂ ਨਾਲ ਧੰਨਵਾਦ ਕੀਤਾ। ਇਸ ਸਮੇਂ ਸ੍ਰ ਕੁਲਦੀਪ ਸਿੰਘ ਯੂਬਾ ਸਿਟੀ, ਸ੍ਰ ਸਰਬਜੀਤ ਸਿੰਘ, ਸ੍ਰ ਹਾਕਮ ਸਿੰਘ ਸੈਕਰਾਮੈਂਟੋ, ਕੰਵਲ ਫਿਜੀ ਵਾਲੇ ਅਤੇ ਹੋਰ ਵੀ ਪਤਵੰਤੇ ਸੱਜਣ ਹਾਜ਼ਰ ਸਨ। ਉਪ੍ਰੰਤ ਬੀਬੀ ਸੁਰਜੀਤ ਕੌਰ ਜੀ ਨੇ ਬੱਚਿਆਂ ਦੇ ਜਨਮ ਦਿਨ ਅਤੇ ਸ਼ਹੀਦਾਂ ਯਾਦ ਵਿੱਚ ਸਾਂਝੀ ਅਰਦਾਸ ਕੀਤੀ, ਹੁਕਨਾਮਾਂ (ਗੁਰ ਉਪਦੇਸ਼) ਲੈ ਕੇ ਕੜਾਹ ਪ੍ਰਸ਼ਾਦ ਵਰਤਾਉਣ ਤੋਂ ਬਾਅਦ ਗੁਰੂ ਕਾ ਲੰਗਰ ਵਰਤਾਇਆ ਗਿਆ। ਇਸ ਲਿੱਖਣ ਪ੍ਰੋਗਰਾਮ ਦੀ ਚਰਚਾ ਸੰਗਤਾਂ ਆਪਸ ਵਿੱਚ ਕਰਦੀਆਂ ਹੋਈਆਂ ਲੰਗਰ ਛੱਕ ਕੇ ਘਰਾਂ ਨੂੰ ਪਰਤੀਆਂ। ਸਾਰਿਆਂ ਦੀ ਜਬਾਨ ਤੇ ਸੀ ਇਹ ਕੈਸਾ ਗੁਰਮੁਖ ਪ੍ਰਵਾਰ ਹੈ ਜਿਸ ਨੇ ਲੋਕ ਲਾਜ ਤੋਂ ਉੱਪਰ ਉੱਠ ਕੇ ਜਨਮ ਅਤੇ ਮਰਨ ਭਾਵ ਸ਼ਹੀਦਾਂ ਦੀ ਯਾਦ ਵਿੱਚ ਇਕੱਠਾ ਪ੍ਰੋਗ੍ਰਾਮ ਕਰਵਾ ਕੇ ਭਰਮ ਨੂੰ ਦੂਰ ਕਰਦੇ ਹੋਏ ਗੁਰੂ ਪ੍ਰਤੀ ਦ੍ਰਿੜਤਾ ਦਾ ਇੱਕ ਵਿਲੱਖਣ ਨਮੂੰਨਾਂ ਪੇਸ਼ ਕੀਤਾ ਹੈ।


    (09/08/09)
    ਗੁਰਨਾਮ ਸਿੰਘ ਕੁੰਢਾਲ

    ਸਰਦਾਰ ਗੁਰਸ਼ਰਨ ਸਿੰਘ ਕਸੇਲ ਜੀ,
    ਵਾਹਿਗੁਰੂ ਜੀ ਕਾ ਖਾਲਸਾ!
    ਵਾਹਿਗੁਰੂ ਜੀ ਕੀ ਫਤਹਿ!

    ਮੈਂ ‘ਸਿੱਖ ਵੀਕਲੀ’ ਸ਼ੁਰੂ ਕਰਨ ਦੇ ਰੁਝੇਵਿਆਂ ਕਾਰਨ ਕੁੱਝ ਸਮਾਂ ਸਿੱਖ ਮਾਰਗ ਲਗਾਤਾਰ ਨਹੀਂ ਪੜ੍ਹ ਸਕਿਆ। ਕੁੱਝ ਦਿਨ ਪਹਿਲੇ ਜਦ ਮੈਂ ਰਹਿਤ ਮਰਯਾਦਾ ਦੀ ਪੜਚੋਲ ਵਾਰੇ ਸਰਦਾਰ ਮੱਖਣ ਸਿੰਘ ਜੀ ਦਾ ਲਿਖਿਆ ਨੋਟ ਪੜ੍ਹਿਆ ਤਾਂ ਉਸ ਵੇਲੇ ਮੈਨੂੰ ਪਤਾ ਨਹੀਂ ਸੀ ਕਿ ਪੜਚੋਲ ਦੇ ਕੁੱਝ ਹਿਸੇ ਸਿੱਖ ਮਾਰਗ ਤੇ ਪਹਿਲਾਂ ਹੀ ਛਪ ਚੁੱਕੇ ਹਨ। ਤੁਹਾਡੇ ਪੱਤ੍ਰ ਵਿੱਚ ਲਿਖੀ ਹੋਈ ਇੱਕ ਰਮਜ਼ ਨੇ ਮੈਨੂੰ ਸੰਕੇਤ ਦਿਤਾ ਕਿ ਸ਼ਾਇਦ ਪੜਚੋਲ ਦਾ ਕੁੱਝ ਹਿਸਾ ਸਿੱਖ ਮਾਰਗ ਤੇ ਪਾ ਦਿਤਾ ਗਿਆ ਹੋਵੇ। ਮੈਂ ਦੇਖਿਆ ਤਾਂ ਮੈਨੂੰ ਤਿੰਨ ਹਿਸੇ ਮਿਲ ਗਏ, ਜੋ ਮੈਂ ਇੱਕ ਵਾਰ ਪੜ੍ਹ ਵੀ ਲਏ ਹਨ। ਪਰ ਮੈਨੂੰ ਹੈਰਾਨੀ ਇਸ ਗਲ ਦੀ ਹੋਈ ਹੈ ਕਿ ਜੋ ਪਾਠਕ ਸਿੱਖ ਮਾਰਗ ਨੂੰ ਨਿਤਨੇਮ ਮਾਫਕ ਪੜ੍ਹਦੇ ਹਨ, ਉਨ੍ਹਾਂ ਨੇ ਹੁਣ ਤੱਕ ਇਸ ਸੁਚੱਜੀ ਲਿਖਤ ਵਾਰੇ ਆਪਣੇ ਕੋਈ ਵਿਚਾਰ ਕਿਉਂ ਨਹੀਂ ਲਿਖੇ।
    ਇਸ ਪੜਚੋਲ ਵਿੱਚ ਜੋ ਮੈਂ ਦੇਖਿਆ ਹੈ, ਉਸ ਮੁਤਾਬਕ ਮੈਂ ਇਹ ਕਹਿ ਸਕਦਾ ਹਾਂ ਕਿ ਇਸ ਦੇ ਲਿਖਾਰੀ ਸੂਝਵਾਨ, ਗੁਰਮਤਿ ਦੇ ਚੰਗੇ ਜਾਣੂ, ਸਿੱਖ ਧਰਮ ਦੇ ਸ਼ੁਭਚਿੰਤਕ, ਅਤੇ ਸੱਚ ਕਹਿ ਸਕਣ ਵਾਲੇ ਸੂਰਮੇ ਹਨ। ਹਰ ਸੁਝਾਹ ਗੁਰੂ ਗ੍ਰੰਥ ਸਾਹਿਬ ਜੀ ਦੇ ਗਿਆਨ ਦੀ ਰੌਸ਼ਨੀ ਅਤੇ ਗੁਰਮਤਿ ਦੀ ਸਹੀ ਫਿਲਾਸਫੀ ਅਨੁਸਾਰ ਹੈ ਅਤੇ ਦਲੀਲ ਭਰਪੂਰ ਹੈ। ਅਗਰ ਇਨ੍ਹਾਂ ਦੀਆਂ ਬਾਕੀ ਕਿਸ਼ਤਾ ਵੀ ਇਸੇ ਤਰ੍ਹਾਂ ਦੀਆਂ ਹੋਈਆਂ ਤਾਂ ਮੈਨੂੰ ਇਹ ਕਹਿਣ ਵਿੱਚ ਕੋਈ ਝਿਜਕ ਨਹੀਂ ਹੋਵੇਗੀ ਕਿ ਇਹ ਪੜਚੋਲ ਸਿੱਖ ਰਹਿਤ ਮਰਯਦਾ ਵਿੱਚ ਸੁਧਾਰ ਲਿਆਉਣ ਵਾਲੀ ਵਿਚਾਰ ਦਾ ਅਧਾਰ ਬਣ ਸਕਦੀ ਹੈ। ਪਰ ਐਸੀ ਵਿਚਾਰ ਤਾਂ ਹੀ ਕਾਮਯਾਬ ਹਵੇਗੀ ਜੇ ਚੰਗੀ ਸੋਚੀ ਸਮਝੀ ਵਿਉਂਤ ਅਤੇ ਤਰੀਕੇ ਅਨੁਸਾਰ ਹੋਵੇਗੀ।
    ਇਸ ਜੁਗਤ ਵਾਰੇ ਮੈਂ ਵੀ ਕੁੱਝ ਸੁਝਾਹ ਦੇ ਸਕਦਾ ਹਾਂ, ਪਰ ਪਹਿਲੇ ਸਰਦਾਰ ਮੱਖਣ ਸਿੰਘ ਹੁਰਾਂ ਤੋਂ ਇਹ ਜਾਨਣਾ ਚਾਹਾਂਗਾ ਕਿ ਇਹ ਪੜਚੋਲ ਕਿੰਨੀ ਕੁ ਲੰਬੀ ਹੋਵੇਗੀ, ਹੋਰ ਕਿਨੀਆਂ ਕਿਸ਼ਤਾ ਹੋਣਗੀਆਂ ਆਦਿ।
    ‘ਸਿੱਖ ਵੀਕਲੀ’ ਇੱਕ ਗਰੁੱਪ ਦਾ ਉਦਮ ਹੈ। ਦੂਸਰੇ ਮੈਂਬਰਾਂ ਨਾਲ ਗਲ ਕਰਕੇ ਹੀ ਦੱਸ ਸਕਦਾ ਹਾਂ ਕਿ ਅਸੀਂ ਇਹ ਵਿਚਾਰ ਛਾਪ ਸਕਾਂਗੇ ਕਿ ਨਹੀਂ। ਪਰ ਮੈਨੂੰ ਲਗਦਾ ਨਹੀਂ ਕਿ ਕੋਈ ਨਾਂਹ ਕਹੇ। ‘ਸਿੱਖ ਵੀਕਲੀ’ ਉਦਮ ਹੈ ਹੀ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ। ਸਹੀ ਰਹਿਤ ਮਰਯਾਦਾ ਨਾਲੋਂ ਹੋਰ ਕਿਹੜੀ ਚੀਜ਼ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਜਿਆਦਾ ਕਾਰਗਾਰ ਹੋ ਸਕਦੀ ਹੈ।
    ਭੁੱਲ ਚੁੱਕ ਮੁਆਫ!
    ਗੁਰਨਾਮ ਸਿੰਘ ਕੁੰਢਾਲ

    (ਨੋਟ:- ਰਹਿਤ ਮਰਯਾਦਾ ਵਾਲੀ ਪੜਚੋਲ 7 ਕਿਸ਼ਤਾਂ ਵਿੱਚ ਪੂਰੀ ਹੋਵੇਗੀ। ਪੜਚੋਲ ਦੇ ਕੁੱਲ 35 ਪੰਨੇ ਹਨ ਅਤੇ 5 ਪੰਨੇ ਹਰ ਹਫਤੇ ਪਉਂਦਾ ਹਾਂ, 4 ਕਿਸ਼ਤਾਂ ਅੱਜ ਤੱਕ ਪੈ ਚੁੱਕੀਆਂ ਹਨ ਅਤੇ 3 ਰਹਿੰਦੀਆਂ ਹਨ। ਜੇ ਕਰ ਉਹਨਾ ਨੇ ਕੋਈ ਹੋਰ ਵਾਧਾ ਨਾ ਕੀਤਾ ਤਾਂ ਅਗਲੇ 3 ਹਫਤਿਆਂ ਤੱਕ ਪੂਰੀ ਹੋ ਜਾਵੇਗੀ-ਸੰਪਾਦਕ)


    (07/08/09)
    ਇੰਦਰਜੀਤ ਸਿੰਘ ਬੁੱਟਰ

    Poor Inderjit Vallon,

    Payar Bhari Sat Shari Akaal Parvaan karni,

    "Wahe Guru Ji Ka Khalsa Wahe Guru ji Ki Fateh"

    I am Inderjit Singh Buttar, working in Abu Dhabi…. Fist time I did read the essay "Iran vich Sikh & Sikh Itihaas" by S. Gurdev Singh Batalvi. It impress my inner so deep down… and my eyes drops some tears the way they are trying to serve for Sikhism… I am very thankful for Sikhmarg.com and S. Gurdev Singh Batalvi for whole the things you/he/they are doing for Sikhism. I just did read S. Gurdev Singh’s essay… and very interesting to do read other "SAPTAHIK LEKH" and etc. Rab Rakha…

    Nank Naam Chad-di Kala

    Tere Bhane Sarbatt Da Bhala

    Wahe Guru Ji Ka Khalsa Wahe Guru ji Ki Fateh

    Kind regards,

    Inderjit Singh Buttar


    (06/08/09)
    ਗੁਰਸ਼ਰਨ ਸਿੰਘ ਕਸੇਲ

    ਸ੍ਰ. ਗੁਰਨਾਮ ਸਿੰਘ ਕੁੰਢਾਲ ਜੀ,
    ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ॥

    ਆਪ ਜੀ ਦੀ ਚਿੱਠੀ ਪੜ੍ਹਕੇ ਖੁਸ਼ੀ ਹੋਈ ਕਿ ਤੁਸੀਂ ਤੱਤ ਗੁਰਮਤਿ ਵਾਲਿਆਂ ਵੱਲੋਂ ਤਿਆਰ ਕਰ ਰਹੀ ਪੰਥਕ ਰਹਿਤ ਮਰਯਾਦਾ ਵਿੱਚ ਆਪਣਾ ਯੋਗਦਾਨ ਪਾਉਣ ਲਈ ਤਿਆਰ ਹੋ। ਭਾਂਵੇਂ ਕਿ ਤੁਹਾਨੂੰ ਅਜੇ ਇਹ ਵੀ ਨਹੀਂ ਪਤਾ ਇਸ ਕਾਰਜ ਨੂੰ ਅਰੰਭ ਕਰਨ ਵਾਲੇ ਕਿਹੜੇ-ਕਿਹੜੇ ਵਿਦਵਾਨ ਹਨ। ਮੇਰਾ ਵਿਚਾਰ ਹੈ ਕਿ ਜੇ ਅਸੀਂ ਕਿਸੇ ਇਨਸਾਨ ਜਾਂ ਜਥੇਬੰਦੀ ਦੇ ਪਿੱਛੇ ਲੱਗਣਾ ਜਾਂ ਸਾਥ ਦੇਣਾ ਹੈ ਤਾਂ ਸਾਨੂੰ ਉਹਨਾਂ ਬਾਰੇ ਪੁੱਛ ਲੈਣਾ ਕੋਈ ਗੁਨਾਹ ਨਹੀਂ ਹੈ।
    ਆਪ ਜੀ ਨੂੰ “ਸਿੱਖ ਵੀਕਲੀ” ਅਖਬਾਰ ਸ਼ੁਰੂ ਕਰਨ ਦੀ ਬਹੁਤ-ਬਹੁਤ ਵਧਾਈ ਹੋਵੇ। ਤੁਸੀਂ ਵੀ ਆਪਣੀ ਅਖਬਾਰ ਵਿੱਚ “ਸਿੱਖ ਮਾਰਗ” ਸਾਈਟ ਵਾਂਗੂ ਤੱਤ ਗੁਰਮਤਿ ਵਾਲਿਆਂ ਵੱਲੋਂ ਤਿਆਰ ਕੀਤੀ ਜਾ ਰਹੀ ਮਰਯਾਦਾ ਦੀ ਪੜਚੋਲ ਛਾਪਦੇ ਹੋਵੋਗੇ। ਜੇ ਨਹੀਂ ਛਾਪਦੇ ਤਾਂ ਮੇਰਾ ਆਪ ਜੀ ਨੂੰ ਨਿਮਰਤਾ ਸਹਿਤ ਸੁਝਾਅ ਹੈ ਕਿ ਤੁਸੀਂ ਵੀ ਛਾਪਿਆ ਕਰੋ। ਜਿਹੜੇ ਸਿੱਖ ਟੋਰਾਂਟੋ ਇਲਾਕੇ ਦੇ ਕੰਪਿਊਟਰ ਨਹੀਂ ਵਰਤਦੇ ਉਹ ਤੁਹਾਡੀ ਅਖਬਾਰ ਰਾਹੀਂ ਇਸ ਬਾਰੇ ਜਾਗਰੂਕ ਹੋਣਗੇ। ਆਸ ਹੈ ਕਿ ਤੁਸੀਂ ਸਿੱਖ ਕੌਮ ਦੇ ਇਸ ਕੰਮ ਵੱਲ ਖਾਸ ਧਿਆਨ ਦੇਵੋਗੇ।
    ਸਤਿਕਾਰ ਸਹਿਤ,
    ਗੁਰਸ਼ਰਨ ਸਿੰਘ ਕਸੇਲ


    (05/08/09)
    ਗੁਰਨਾਮ ਸਿੰਘ ਕੁੰਢਾਲ

    ਸਤਿਕਾਰ ਯੋਗ ਸੰਪਾਦਕ ਜੀ,
    ਵਾਹਿਗੁਰੂ ਜੀ ਕਾ ਖਾਲਸਾ!
    ਵਾਹਿਗੁਰੂ ਜੀ ਕੀ ਫਤਹਿ!

    ਤੱਤਿ ਗੁਰਮਤਿ ਵਾਲਿਆਂ ਵਲੋਂ ਰਹਿਤ ਮਰਯਾਦਾ ਦੀ ਪੜਚੋਲ ਪੇਸ਼ ਕਰਨਾਂ ਬਹੁਤ ਸ਼ਲਾਘਾ ਯੋਗ ਉਦਮ ਹੈ। ਸਾਨੂੰ ਸਾਰਿਆਂ ਨੂੰ ਇਸ ਵਿਚਾਰ ਵਿੱਚ ਸ਼ਾਮਲ ਹੋਣਾਂ ਚਾਹੀਦਾ ਹੈ। ਐਸ ਸਟੇਜ ਤੇ ਤੱਤ ਗੁਰਮਤਿ ਵਾਲਿਆਂ ਵਾਰੇ ਇਹ ਜਾਨਣ ਦੀ ਮੰਗ ਕਰਨਾਂ ਕਿ ਉਹ ਕੌਣ ਹਨ, ਕਿੰਨੇ ਕੁ ਵਿਦਵਾਨ ਹਨ ਗਲਤ ਮੰਗ ਜਾਪਦੀ ਹੈ। ਉਹ ਕਿਸੇ ਤੇ ਕੋਈ ਗਲ ਠੋਸ ਨਹੀਂ ਰਹੇ, ਵਿਚਾਰ ਸ਼ੁਰੂ ਕਰਨ ਲਈ ਮੁੱਢ ਬੰਨ੍ਹ ਰਹੇ ਹਨ। ਸਾਨੂੰ ਉਨ੍ਹਾਂ ਦਾ ਧੰਨਵਾਦ ਕਰਨਾ ਚਾਹੀਦਾ ਹੈ, ਨਹੀਂ ਤਾਂ ਬਿਲੀ ਦੇ ਗਲ ਕਿਸੇ ਨੇ ਟੱਲੀ ਨਹੀਂ ਸੀ ਬੰਨ੍ਹ ਸਕਣੀ।
    ਗੁਰਨਾਮ ਸਿੰਘ ਕੁੰਢਾਲ


    (05/08/09)
    ਮਨਜੀਤ ਸਿੰਘ ਫਿਨਲੈਂਡ

    ਸਰਦਾਰ ਬਹਾਦਰ ਮੱਖਣ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
    ਅਜ ਕਲ ਜਿਵੇਂ ਕਿ ਆਪ ਜੀ ਅਤੇ ਤਤ ਗੁਰਮਤਿ ਵਾਲਿਆਂ ਵਲੋਂ ਸਿਖ ਰਹਿਤ ਮਰਯਾਦਾ, ਨਿਤਨੇਮ ਦੀਆਂ ਬਾਣੀਆਂ ਅਤੇ ਸਿਖ ਅਰਦਾਸ ਬਾਰੇ ਵਿਚਾਰ ਵਟਾਂਦਰਾ ਚਲ ਰਿਹਾ ਹੈ। ਆਪ ਜੀ ਨੇ ਸਾਰੇ ਵਿਦਵਾਨਾਂ ਨੂੰ ਇਸ ਵਿੱਚ ਸ਼ਾਮਿਲ ਹੋਣ ਦਾ ਸਦਾ ਦਿਤਾ ਹੈ। ਦਾਸ ਦਾ ਸੁਝਾਅ ਹੈ ਕਿ ਕਿਸੇ ਤਰਾਂ ਦੀ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਸਭ ਵਿਦਵਾਨਾਂ ਨੂੰ ਜਿਨਾਂ ਨੇ ਇਸ ਬਹੁਤ ਹੀ ਜਰੂਰੀ ਅਤੇ ਸੰਗੀਨ ਵਿਸ਼ੇ ਵਿੱਚ ਹਿਸਾ ਲੈਣਾਂ ਹੈ, ਉਨਾਂ ਸਭਨਾਂ ਨੂੰ ਚੰਗੀ ਤਰਾਂ ਸਪਸ਼ਟ ਕਰ ਦਿਉ ਕਿ ਉਨਾਂ ਨੂੰ ਖੁਲ ਕੇ ਨਿਡਰਤਾ ਤੇ ਆਪਣੇ ਅਸਲੀ ਨਾਂ ਤੇ ਪਤੇ ਨਾਲ ਸਾਹਮਣੇ ਆਉਂਣਾਂ ਪੈਣਾਂ ਹੈ। ਇਸ ਤੋਂ ਬਾਅਦ ਪਿਛੇ ਨਹੀਂ ਹਟ ਹੋਣਾ। ਜਿਸ ਕਿਸੇ ਦੇ ਦਿਲ ਵਿੱਚ ਕਿਸੇ ਕਿਸਮ ਦਾ ਡਰ ਹੈ ਤਾਂ ਹੁਣ ਹੀ ਚੁਪ ਕਰਕੇ ਆਪਣੀ ਜਮੀਰ ਨੂੰ ਮਾਰ ਕੇ ਬੈਠਾ ਰਹਿਣ। ਜਦੋਂ ਵਿਚਾਰ ਵਟਾਂਦਰੇ ਤੋਂ ਬਾਅਦ ਇੱਕ ਰਾਇ ਨਾਲ ਫੈਸਲਾ ਹੋ ਗਿਆ ਤਾਂ ਇਹ ਗਲ ਇਥੇ ਹੀ ਖਤਮ ਨਹੀਂ ਹੋ ਜਾਣੀ। ਇਸ ਤੋਂ ਬਾਅਦ ਸਿਖ ਰਹਿਤ ਮਰਯਾਦਾ, ਸਿਖ ਅਰਦਾਸ ਅਤੇ ਨਿਤਨੇਮ ਦੀਆਂ ਬਾਣੀਆਂ ਛਪਾਈਆਂ ਜਾਣੀਆਂ ਹਨ। ਜਦੋਂ ਇਹ ਸਭ ਕੁੱਝ ਹੋ ਗਿਆ ਜਾਂ ਅਜੇ ਵਿਚਾਰ ਅਧੀਨ ਹੀ ਹੋਇਆ ਤਾਂ ਇਸ ਬਾਰੇ ਬਹੁਤ ਹਲਚਲ ਮਚਣੀ ਹੈ। ਸਾਰਿਆਂ ਪਾਸਿਆਂ ਤੋਂ ਸਿਰਫ ਕੁੱਝ ਜਾਗਰੂਕ ਸਿਖਾਂ ਨੂੰ ਛਡ ਕੇ ਮਾਰਨ ਤਕ ਦੀਆਂ ਧਮਕੀਆਂ, ਪੰਥ ਚੋਂ ਛੇਕਣ ਦੀਆਂ ਧਮਕੀਆਂ ਤੇ ਹੋਰ ਬਹੁਤ ਕੁੱਝ ਵਾਪਰਨਾ ਹੈ। ਇਨਾਂ ਸਭਨਾਂ ਲਈ ਪਹਿਲਾਂ ਹੀ ਤਿਆਰ ਰਹਿਣਾ ਪੈਣਾ ਹੈ। ਇਹ ਕੋਈ ਛੋਟੀ ਮੋਟੀ ਗਲ ਨਹੀਂ ਹੈ। ਕਿਉਂਕਿ ੯੯% ਸਿਖ ਅਜੇ ਤਕ ਬਰਾਹਮਣ ਵਾਦ ਵਿੱਚ ਤੇ ਪੂਜਾ ਪਾਠ ਵਿੱਚ ਹੀ ਫਸੇ ਹੋਏ ਹਨ। ਸਭ ਤੋਂ ਜਿਆਦਾ ਵਿਰੋਧ ਸਿਖਾਂ ਵਲੋਂ ਹੀ ਹੋਣਾ ਹੈ, ਦੁਸ਼ਮਣ ਦੀ ਗਲ ਤਾਂ ਇੱਕ ਪਾਸੇ ਰਹੀ। ਇਹ ਗਲਾਂ ਕਿਸੇ ਨੂੰ ਡਰਾਉਣ ਜਾਂ ਹੌਂਸਲਾ ਘਟਾਉਣ ਲਈ ਨਹੀਂ ਲਿਖੀਆਂ ਜਾ ਰਹੀਆਂ। ਮੇਰਾ ਇਹ ਸਭ ਲਿਖਣ ਤੋਂ ਭਾਵ ਇਹ ਹੈ ਕਿ ਜਦੋਂ ਇਨਾਂ ਆਉਣ ਵਾਲੀਆਂ ਮੁਸ਼ਕਲਾਂ ਦਾ ਪਹਿਲਾਂ ਹੀ ਪਤਾ ਹੋਵੇਗਾ ਤਾਂ ਫਿਰ ਨਿਡਰ ਤੇ ਸਿਰੀ ਗੁਰੂ ਗਰੰਥ ਸਾਹਿਬ ਦੀ ਸੋਚ ਤੇ ਪਹਿਰਾ ਦੇਣ ਵਾਲੇ ਵਿਦਵਾਨ ਹੀ ਹਿਸਾ ਲੈਣਗੇ। ਇਸ ਨਾਲ ਫੈਸਲੇ ਕਰਨੇ ਆਸਾਨ ਹੋ ਜਾਣਗੇ। ਅਖੀਰ ਵਿੱਚ ਰਹੀ ਗਲ ਲਾਗੂ ਕਰਨ ਦੀ, ਇਹ ਆਪਣੇ ਆਪ ਹੀ ਸੰਗਤਾਂ ਨੇ ਇਸ ਸਚ ਨੂੰ ਅਪਣਾ ਲੈਣਾ ਹੈ।
    ਮਨਜੀਤ ਸਿੰਘ ਫਿਨਲੈਂਡ


    (04/08/09)
    ਗੁਰਸ਼ਰਨ ਸਿੰਘ ਕਸੇਲ

    ਸਤਿਕਾਰ ਯੋਗ ਸੰਪਾਦਕ ਜੀ,
    ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਹਿ॥
    ਆਪ ਜੀ ਨੇ “ਸਿੱਖ ਮਾਰਗ ਸਾਈਟ” `ਤੇ ਲਿਖਣ ਵਾਲੇ ਸਾਰੇ ਲੇਖਕਾਂ ਨੂੰ ਹੁਕਮ ਕੀਤਾ ਹੈ ਕਿ “ਜਦੋਂ ਵੀ ਤੱਤ ਗੁਰਮਤਿ ਵਾਲਿਆਂ ਵਲੋਂ ਕੀਤੀ ਪੜਚੋਲ ਕਿਸ਼ਤ ਵਾਰ ਛਪ ਗਈ ਤਾਂ ‘ਸਿੱਖ ਮਾਰਗ’ ਨਾਲ ਸੰਬੰਧਿਤ ਸਾਰੇ ਲੇਖਕਾਂ/ਵਿਦਵਾਨਾ ਨੂੰ ਇਸ ਵਿਚਾਰ ਚਰਚਾ ਵਿੱਚ ਭਾਗ ਲੈਣਾ ਪੈਣਾ ਹੈ। ਜੇ ਕਰ ਕੋਈ ਨਹੀਂ ਲੈਂਦਾ ਤਾਂ ਉਸ ਦੀਆਂ ਲਿਖਤਾਂ ‘ਸਿੱਖ ਮਾਰਗ’ ਤੇ ਪਉਣੀਆਂ ਪੱਕੇ ਤੌਰ ਤੇ ਬੰਦ। ਇਸ ਵਿੱਚ ਕਿਸੇ ਨਾਲ ਕੋਈ ਲਿਹਾਜ਼ ਨਹੀਂ ਹੋਵੇਗਾ। ਜੇ ਕਰ ਬਹੁਤੇ ਲੇਖਕ ਢੀਠ ਬਣਕੇ ਘੇਸਲ ਵੱਟ ਗਏ ਤਾਂ ਫਿਰ ‘ਸਿੱਖ ਮਾਰਗ’ ਨੂੰ ਚਲਾਉਣ ਲਈ ਇਤਨਾ ਸਮਾਂ ਦੇਣ ਦਾ ਵੀ ਕੋਈ ਫਾਇਦਾ ਨਹੀਂ-ਸੰਪਾਦਕ)
    ਆਪ ਜੀ ਨੂੰ ਇਸ ਬਾਰੇ ਇੱਕ ਸੁਝਾਅ ਹੈ ਕਿ ਤੁਸੀਂ ਪਾਠਕਾਂ ਦੇ ਸੁਝਾਅ ਲੈਣ ਤੋਂ ਪਹਿਲਾਂ ਇਹ ਵੀ ਸਪਸ਼ਟ ਕਰਨ ਦੀ ਖੇਚਲ ਕਰੋ ਕਿ ਤੁਸੀਂ ਮਰਯਾਦਾ ਬਾਰੇ ਸਿਰਫ ਸੁਝਾਅ ਲੈਣ ਤੀਕਰ ਹੀ ਸੀਮਤ ਰਹਿਣਾ ਹੈ ਜਾਂ ਆਏ ਸੁਝਾਵਾਂ ਬਾਰੇ ਵਿਚਾਰ ਚਰਚਾ ਕਰਨ ਉਪਰੰਤ ਅੱਗੇ ਪੰਥਕ ਰਹਿਤ ਮਰਯਾਦਾ ਬਣਾਉਣ ਦਾ ਵੀ ਇਰਾਦਾ ਹੈ। ਇਹ ਗੱਲ ਪੁੱਛਣ ਦਾ ਮੇਰਾ ਇਹ ਕਾਰਨ ਹੈ ਕਿ ਇਸ ਬਾਰੇ ਕਿਸੇ ਨੂੰ ਕੋਈ ਭੁਲੇਖਾ ਨਹੀਂ ਹੋਣਾ ਕਿ ਅੱਜ ਦੇ ਆਖੇ ਜਾਂਦੇ ਜਥੇਦਾਰਾਂ ਦੀ ਸ਼ਮ਼ੂਲੀਅਤ ਤੋਂ ਬਗੈਰ ਕੋਈ ਸਿੱਖ ਮਰਯਾਦਾ ਬਣਾਉਣ ਜਾਂ ਕੁੱਝ ਬਦਲਣ ਦੀ ਗੱਲ ਕਰੇਗਾ ਤਾਂ ਸਾਡੇ ਕਹੇ ਜਾਂਦੇ ਜਥੇਦਾਰ ਉਸ ਸਿੱਖ ਜਾਂ ਜਥੇਬੰਦੀ ਨੂੰ ਜਰੂਰ ਪੰਥ ਵਿੱਚੋਂ ਛੇਕਣ ਦਾ ਫਰਮਾਨ ਜਾਰੀ ਕਰਨਗੇ। ਉਂਝ ਗੁਰਮਤਿ ਦੇ ਉਲਟ ਡੇਰੇਦਾਰ ਅਖੌਤੀ ਸੰਤ ਸਾਧ ਭਾਵੇ ਜਿੰਨੀਆਂ ਅਤੇ ਜਦੋਂ ਮਰਜੀ ਮਰਯਾਦਾ ਬਣਾ ਲੈਣ ਉਹਨਾਂ ਦੀ ਹਰ ਗੱਲ ਪ੍ਰਵਾਨ ਹੈ। ਇਸ ਕਰਕੇ ਤੁਸੀਂ ਪਾਠਕਾਂ ਤੋਂ ਸੁਝਾਅ ਲੈਣ ਤੋਂ ਪਹਿਲਾਂ ਇਹ ਜਰੂਰ ਸਪਸ਼ਟ ਕਰਨ ਦੀ ਖੇਚਲ ਕਰ ਦੇਵੋ ਕਿ ਤੁਸੀਂ ਮਰਯਾਦਾ ਦੀ ਵਿਚਾਰ ਨੂੰ ਕਿਸ ਹੱਦ ਤੀਕਰ ਲੈਕੇ ਜਾਣਾ ਚਾਹੁੰਦੇ ਹੋ?
    ਇਸ ਗੱਲ ਦਾ ਪਤਾ ਲੱਗਣ ਨਾਲ ਹਰ ਕੋਈ ਆਪਣੇ ਸੁਝਾਅ ਦੇਣ ਤੋਂ ਪਹਿਲਾਂ ਇਹ ਜਰੂਰ ਸੋਚ ਲਵੇ ਕਿ ਉਸ ਦੀਆਂ ਲੱਤਾਂ ਕਿੰਨਾ ਕੁ ਭਾਰ ਝਲਦੀਆਂ ਹਨ। ਸਿਰਫ ਸੁਝਾਅ ਅਤੇ ਵਿਚਾਰ ਚਰਚਾ ਹੀ ਕਰੀ ਜਾਣੀ ਕਾਫੀ ਨਹੀਂ ਹੈ।
    ਇਹ ਵੀ ਦੱਸਣ ਦੀ ਖੇਚਲ ਕਰਨੀ ਕਿ ਤੁਸੀਂ ਪੰਥਕ ਮਰਯਾਦਾ ਬਣਾਕੇ ਲਾਗੂ ਕਿਥੇ ਕਰਨੀ ਜਾਂ ਕਰਵਾਉਣੀ ਹੈ?
    ਸੰਪਾਦਕ ਜੀ, ਜਿਹੜੇ ਤੱਤ ਗੁਰਮਤਿ ਦੇ ਵਿਦਵਾਨ ਪੰਥਕ ਰਹਿਤ ਮਰਯਾਦਾ ਤਿਆਰ ਕਰ ਰਹੇ ਹਨ ਕੀ ਤੁਸੀਂ ਉਹਨਾਂ ਦੇ ਨਾਂਅ ਅਤੇ ਜੇਕਰ ਉਹਨਾ ਨੇ ਸਿੱਖ ਧਰਮ ਬਾਰੇ ਉਹਨਾਂ ਕੋਈ ਲੇਖ ਜਾ ਕਿਤਾਬਾਂ ਲਿਖੀਆਂ ਹੋਣ ਤਾਂ ਦੱਸਣ ਦੀ ਖੇਚਲ ਕਰਨੀ ਕਿ ਸਿੱਖ ਮਾਰਗ ਦੇ ਪਾਠਕ ਕਿਥੋਂ ਪੜ੍ਹ ਸਕਦੇ ਹਨ? ਇਸ ਤਰ੍ਹਾਂ ਉਹਨਾਂ ਵਿਦਵਾਨਾਂ ਦੇ ਵਿਚਾਰਾਂ ਬਾਰੇ ਕੁੱਝ ਪਤਾ ਲੱਗ ਜਾਵੇਗਾ।
    ਜਾਣਕਾਰੀ ਦੇਣ ਲਈ ਆਪ ਦਾ ਧੰਨਵਾਦੀ ਹੋਵਾਂਗਾ।
    ਸਤਿਕਾਰ ਸਹਿਤ,
    ਗੁਰਸ਼ਰਨ ਸਿੰਘ ਕਸੇਲ

    (ਸੰਪਾਦਕ ਵਲੋ ਜਵਾਬ: ਸਾਡੇ ਵਲੋਂ ‘ਤੱਤ ਗੁਰਮਤਿ’ ਵਾਲਿਆਂ ਨੂੰ ਅਤੇ ਹੋਰਨਾ ਨੂੰ ਜਿਵੇਂ ਕਿ ਡਾ: ਗੁਰਮੁਖ ਸਿੰਘ ਦਿੱਲੀ ਵਾਲੇ ਹਨ ਇਹ ਅਤੇ ਇਸ ਤਰ੍ਹਾਂ ਦੇ ਅਨੇਕਾਂ ਹੀ ਹੋਰ ਪੰਥ ਦਰਦੀ ਹਨ ਜਿਹੜੇ ਕਿ ਚਾਹੁੰਦੇ ਹਨ ਕਿ ਸਾਡੀ ਸਾਰੀ ਮਰਯਾਦਾ ਗੁਰੂ ਗ੍ਰੰਥ ਸਾਹਿਬ ਦੇ ਅਧਾਰਤ ਹੋਵੇ, ਦੇ ਲਈ ਇੱਕ ਸਾਂਝੀ ਸਟੇਜ ਮੁਹਈਆ ਕਰਵਾਉਣੀ ਹੈ। ਜਦੋਂ ਵਿਚਾਰ ਚਰਚਾ ਤੋਂ ਬਾਅਦ ਸਭ ਦੀ ਇੱਕ ਸਾਂਝੀ ਰਾਇ ਬਣ ਗਈ ਤਾਂ ਫਿਰ ਉਸ ਨੂੰ ਪਰਿੰਟ ਕਰਵਾਇਆ ਜਾਵੇਗਾ। ਇਸ ਤੋਂ ਬਾਅਦ ਜਿੱਥੇ-ਜਿੱਥੇ ਵੀ ਗੁਰਮਤਿ ਨੂੰ ਸਮਝਣ ਵਾਲੇ ਹੋਣਗੇ ਉਹ ਆਪਣੇ ਆਪ ਹੀ ਹੌਲੀ ਹੌਲੀ ਲਾਗੂ ਕਰਦੇ ਜਾਣਗੇ। ਜਿਵੇਂ ਕਿ ਫਿਨਲੈਂਡ ਵਾਲੇ ਅਤੇ ਹੋਰ ਕਈ ਥਾਵਾਂ ਤੇ ਜਿਹਨਾ ਨੇ ਆਪਣੇ ਆਪ ਹੀ ਅਰਦਾਸ ਵਿੱਚ ਕੁੱਝ ਤਬਦੀਲੀ ਕਰ ਲਈ ਹੈ। ਉਹਨਾ ਲਈ ਇਹ ਅਸਾਨ ਹੋਵੇਗਾ ਤਾਂ ਕਿ ਹਰ ਕੋਈ ਆਪਣੀ ਆਪਣੀ ਵੱਖਰੀ ਡਫਲੀ ਨਾ ਵਜਾਵੇ। ਇਹ ਕੋਈ ਧੱਕੇਸ਼ਾਹੀ ਵਾਲੀ ਗੱਲ ਨਹੀਂ ਕਿ ਹਰ ਕੋਈ ਇਸ ਨੂੰ ਮੰਨੇ। ਹਾਂ, ਜਿਹੜੇ ਗੁਰਮਤਿ ਦੇ ਗਿਆਤਾ ਹੋਣਗੇ ਉਹ ਆਪਣੇ ਆਪ ਹੀ ਸਹਿਜੇ ਸਹਿਜੇ ਅਪਣਾ ਲੈਣਗੇ। ਵਿਚਾਰ ਚਰਚਾ ਸ਼ੁਰੂ ਕਰਨ ਤੋਂ ਪਹਿਲਾਂ ਇਸ ਬਾਰੇ ਸਾਰੀ ਗੱਲ ਬਾਤ ਪਹਿਲਾਂ ਹੀ ਖੋਲ ਲਈ ਜਾਵੇਗੀ ਤਾਂ ਕਿ ਕੋਈ ਡਰਦਾ ਮਾਰਾ ਵਿਚੇ ਹੀ ਗੀਦੀ ਪੁਣਾ ਨਾ ਕਰ ਜਾਵੇ। ਤੱਤ ਗੁਰਮਤਿ ਵਾਲੇ ਆਪਣੇ ਬਾਰੇ ਅਤੇ ਇਸ ਨੁਕਤੇ ਬਾਰੇ ਆਪਣੀ ਰਾਇ ਸਾਨੂੰ ਜਰੂਰ ਛੇਤੀਂ ਤੋਂ ਛੇਤੀਂ ਭੇਜਣ ਕਿ ਜੋ ਅਸੀਂ ਲਿਖਿਆ ਹੈ ਉਹ ਇਸੇ ਤਰ੍ਹਾਂ ਠੀਕ ਹੈ ਜਾਂ ਨਹੀਂ)


    (04/08/09)
    ਗੁਰਮੀਤ ਸਿੰਘ ਆਸਟ੍ਰੇਲੀਆ

    Dear Sikh Marg Moderator,

    Waheguru jee ka Khalsa Waheguru jee kee Fateh

    In the light of initiative taken by the volunteers of Tatgurmat Organization, as suggested by you, it is much appreciated if all members share their considered views by suggesting appropriate amendments. Here, on this Website, we are not discussing Chemistry or Physics in a class room that whatever a Lecturer or Senior Lecturer says, students continue to listen without raising any doubt for seeking clarification.

    Yesterday, Dr. Gurmukh Singh jee (New Delhi) has also sent Email wherein he has also recommended that SRM needs modification so as it conforms to Gurbaani in the Guru Granth Sahib.

    Today, I have also forwarded YOUTUBE Recordings in five parts for about 30 minutes. If possible, the same may also be shared so that members don't go on preaching Hindus' terminology. If they don't agree, let them start their own Website as they have all the resources and manpower to operate as they wish.

    Many thanks for your selfless services.

    Gurmit Singh (Australia)

    *******************************

    Wahiguru jee ka Khalsa Wahiguru jee kee Fateh

    Giani Gurbachan Singh Thailandwale is on a visit to New Zealand these days. Here are two topical videos recorded last week:

    http://www.youtube.com/watch?v=vcHCSDJ2JcE

    and

    http://www.youtube.com/watch?v=7C1LETj0EQk

    With regards,

    Gurtej Singh, Wellington-New Zealand


    ਪੰਜਾਬ ਦੀ ਸ਼ੇਰ ਬੱਚੀ ਅਤੇ ਡਾ: ਸਾਹਿਬ ਸਿੰਘ ਦੀ ਦੋਹਤੀ ਨੂੰ ਯੂ: ਐਨ: ਓ ਵਿਚ ਪੰਜਾਬੀਆਂ ਦਾ ਮਾਣ ਸਤਿਕਾਰ ਵਧਾਉਣ ਅਤੇ ਭਰੂਣ ਹੱਤਿਆ ਬਾਰੇ ਸਹੀ ਰੀਪੋਰਟ ਪੇਸ਼ ਕਰਨ ਬਦਲੇ ਪੰਜਾਬ ਸਰਕਾਰ ਵਲੋਂ ਅਨੋਖਾ ਇਨਾਮ। ਇਸ ਦੀ ਜਾਣਕਾਰੀ ਲਈ ਉਹਨਾ ਦੀ ਆਪਣੀ ਜ਼ਬਾਨੀ ਸੁਣਨ ਲਈ ਹੇਠ ਲਿਖੇ ਲਿੰਕ ਤੇ ਕਲਿਕ ਕਰ ਕੇ ਸੁਣੋ ਜੀ।

    http://www.wakeupkhalsa.com/wakeupkhalsaplayer.php?play=./music/Dr.Harsinder [email protected]


    (03/08/09)
    ਬਲਜਿੰਦਰ ਸਿੰਘ

    ਜੇ ਹੇਮ ਕੁੰਟ ਨੂੰ ਮੰਨਦੇ ਹਾਂ ਤਾਂ ਪਹਿਲੇ ਨੌਂ ਗੁਰੂਆਂ ਦਾ ਵੀ ਪਿੱਛਲਾ ਜਨਮ ਲੱਭਣ ਪਏਗਾ

    ਨਿਉਜ਼ੀਲੈਂਡ—ਗੁਰਦੁਆਰਾ ਸਿਰੀ ਗੁਰੂ ਸਿੰਘ ਸਭਾ ਸ਼ੈਰਲ਼ੀ ਰੋਡ ਪਾਪਾਟੋਏਟੋਏ ਵਿਖੇ, ਸਿੱਖ ਪੰਥ ਦੇ ਸਿਧਾਂਤਕ ਵਿਚਾਰਧਾਰਕ ਵਿਆਖਿਆਕਾਰ ਤੇ ਲੇਖਕ ਭਾਈ ਗੁਰਬਚਨ ਸਿੰਘ ਜੀ ਥਾਈਲੈਂਡ ਵਾਲਿਆਂ ਨੇ ਇਸ ਹਫਤੇ ਗੁਰਬਾਣੀ ਸ਼ਬਦਾਂ ਦੀ ਵਿਚਾਰ ਕਰਦਿਆਂ ਤੇ ਗੁਰਮਤ ਦੀ ਕਲਾਸ ਲਗਾਉਂਦਿਆਂ ਹੋਇਆਂ ਵਿਚਾਰਿਆ, ਕਿ ਜੇ ਗੁਰੂ ਗੋਬਿੰਦ ਸਿੰਘ ਜੀ ਨੇ ਪਿੱਛਲੇ ਜਨਮ ਵਿੱਚ ਹੇਮ ਕੁੰਟ ਜਪ-ਤਪ ਜਾਂ ਤਪੱਸਿਆ ਕੀਤੀ ਹੈ ਜਾਂ ਕੋਈ ਸਾਧਨਾ ਸਾਧੀ ਹੈ, ਤਾਂ ਫਿਰ ਸਾਨੂੰ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਤੇਗ ਬਹਾਦਰ ਜੀ ਤੀਕ ਦੇ ਵੀ ਪਿਛੱਲੇ ਜਨਮਾਂ ਨੂੰ ਲੱਭਣਾ ਪਏਗਾ। ਗੁਰਬਾਣੀ ਸਿਧਾਂਤ ਬਰਫਾਂ ਦੀ ਤਪੱਸਿਆ ਤੇ ਜਪ-ਤਪ ਨੂੰ ਮੂਲੋਂ ਹੀ ਰੱਦ ਕਰਦੀ ਹੈ। ਸਾਨੂੰ ਕੀ ਬਿਪਤਾ ਪਈ ਹੈ ਕਿ ਅਸੀਂ ਬਚਿਤ੍ਰ ਨਾਟਕ ਵਰਗੇ ਗ੍ਰੰਥਾਂ ਦੇ ਪਿੱਛਲੱਗ ਬਣੀਏ। ਜਦ ਗੁਰਿਆਈ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਿਲੀ ਹੈ ਤਾਂ ਫਿਰ ਬਚਿੱਤ੍ਰ ਨਾਟਕ ਕਿਥੋਂ ਵਿੱਚ ਆ ਗਿਆ। ਗੁਰੂ ਨਾਨਕ ਸਾਹਿਬ ਜੀ ਨੇ ਭਾਈ ਲਹਿਣਾ ਜੀ ਨੂੰ ਗੁਣਾਂ ਦੇ ਅਧਾਰਤ ਗੁਰਤਾ ਦੀ ਜ਼ਿੰਮੇਵਾਰੀ ਸੌਂਪੀ ਸੀ। ਗੁਰੂ ਅੰਗਦ ਪਾਤਸ਼ਾਹ ਜੀ ਦੇ ਜੇ ਪਿੱਛਲੇ ਜਨਮ ਛੱਡ ਵੀ ਦਈਏ, ਤਾਂ ਉਹ ਏਸ ਜਨਮ ਵਿੱਚ ਜਵਾਲਾ ਦੇਵੀ ਦੇ ਦਰਸ਼ਨਾ ਨੂੰ ਜਾਂਦੇ ਸੀ, ਤਾਂ ਫਿਰ ਸਾਨੂੰ ਵੀ ਜਵਾਲਾ ਦੇਵੀ ਦੇ ਦਰਸ਼ਨਾਂ ਨੂੰ ਜਾਣਾ ਚਾਹੀਦਾ ਹੈ। ਇੰਜ ਹੀ ਗੁਰੂ ਅਮਰਦਾਸ ਜੀ ਦਾ ਜੀਵਨ ਹੈ। ਬਾਕੀ ਗੁਰੂ ਸਾਹਿਬਾਨ ਜੀ ਨੂੰ ਗੁਰਿਆਈ ਓਦੋਂ ਹੀ ਮਿਲੀ ਹੈ ਜਦੋਂ ਉਹਨਾਂ ਵਿੱਚ ਗੁਰੂ ਵਾਲੀ ਸੋਚ ਭਾਵ ਜੋਤ ਜਗ ਗਈ। ਹੇਮ ਕੁੰਟ ਦੀ ਕਥਾ ਗ਼ੈਰ-ਕੁਦਰਤੀ ਹੈ। ਬਚਿੱਤ੍ਰ ਨਾਟਕ ਦਾ ਲਿਖਾਰੀ ਲਿਖਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ ਮੇਰਾ ਮਾਤ ਲੋਕ ਵਿੱਚ ਆਉਣ ਨੂੰ ਚਿੱਤ ਨਹੀਂ ਕਰਦਾ ਸੀ ਪਰ ਰੱਬ ਜੀ ਦੇ ਕਹੇ ਅਨੁਸਾਰ ਮੈਨੂੰ ਮਜ਼ਬੂਰੀ ਵੱਸ ਆਉਣਾ ਪਿਆ। ਸਵਾਲ ਪੈਦਾ ਹੁੰਦਾ ਹੈ ਕਿ ਹੇਮ-ਕੁੰਟ ਪਰਬਤ ਤਾਂ ਏਸੇ ਧਰਤੀ `ਤੇ ਹੈ। ਫਿਰ ਜਪ-ਤਪ ਕਿੱਥੇ ਕੀਤਾ। ਐਡਾ ਵੱਡਾ ਗਪੌੜਾ ਹੋਣ ਦੇ ਨਾਤੇ ਵੀ ਸਾਡੇ ਕੁੱਝ ਵੀਰ ਇਸ ਬਚਿੱਤ੍ਰ ਨਾਟਕ ਨੂੰ ਗੁਰੂ ਜੀ ਦੀ ਕਿਰਤ ਦੱਸਦੇ ਹੋਏ ਦਸਮ ਗ੍ਰੰਥ ਦਾ ਨਾਮ ਦੇ ਦਿੱਤਾ ਹੈ।
    ਭਾਈ ਗੁਰਬਚਨ ਸਿੰਘ ਜੀ ਥਾਈ ਲੈਂਡ ਵਾਲਿਆਂ ਨੇ ਕਲਾਸ ਵਿੱਚ ਕੰਪਿਊਟਰ ਰਾਂਹੀ “ਅੰਤਿ ਕਾਲਿ ਜੋ ਲਛਮੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ॥ ਸਰਪ ਜੋਨਿ ਵਲਿ ਵਲਿ ਅਉਤਰੈ”॥  ਸ਼ਬਦ ਦੀਆਂ ਬਰੀਕੀਆਂ ਨੂੰ ਖੋਹਲਦਿਆਂ ਬਹੁਤ ਹੀ ਸਿੱਧ ਪੱਧਰੇ ਸ਼ਬਦਾਂ ਵਿੱਚ ਕਿਹਾ ਕਿ ਸਾਰੀ ਗੁਰਬਾਣੀ ਵਰਤਮਾਨ ਜੀਵਨ ਨੂੰ ਸੰਵਾਰਦੀ ਹੈ, ਪਰ ਅਸੀਂ ਮਰਣ ਤੋਂ ਬਆਦ ਦੀ ਆਸ ਲਾਈ ਬੈਠੇ ਹਾਂ। ਉਹਨਾਂ ਕਿਹਾ ਕਿ ਸਾਡੀ ਤਰਾਸਦੀ ਹੈ ਕਿ ਕੁੱਝ ਸ਼ਬਦਾਂ ਦੇ ਅਸੀਂ ਭਾਵ ਅਰਥ ਲੈਂਦੇ ਹਾਂ ਤੇ ਕੁੱਝ ਸ਼ਬਦਾਂ ਦੇ ਭਾਵ ਅਰਥ ਲੈਣ ਦੀ ਥਾਂ `ਤੇ ਬ੍ਰਹਾਮਣੀ ਸਿਧਾਂਤ ਦੀ ਵਿਆਖਿਆ ਕਰਕੇ ਅਜੀਬ ਪਰਕਾਰ ਦੀ ਖੁਸ਼ੀ ਲੈ ਰਹੇ ਹਾਂ। ਉਹਨਾਂ ਨੇ ਕਿਹਾ ਇਸ ਸ਼ਬਦ ਦਾ ਪੂਰਾ ਵਿਸਥਾਰ ਸਿੱਖ ਮਾਰਗ ਤੇ ਸਿੰਘ ਸਭਾ ਕਨੇਡਾ `ਤੇ “ਗੋਬਿਦ ਨਾਮੁ ਮਤਿ ਬੀਸਰੈ” ਦੇ ਸਿਰਲੇਖ ਹੇਠ ਪੜ੍ਹਿਆ ਜਾ ਸਕਦਾ ਹੈ। ਭਾਈ ਹਰਨੇਕ ਸਿੰਘ ਜੀ ਨੇ ਬਹੁਤ ਹੀ ਭਾਵਪੂਰਤ ਖ਼ਿਆਲ ਦੇਂਦਿਆ ਕਿਹਾ ਕਿ ਅਸੀਂ ਸ਼ਬਦਾਵਲੀ ਗੁਰਬਾਣੀ ਦੀ ਲੈਂਦੇ ਹਾਂ ਪਰ ਡਿਕਸ਼ਨਰੀ ਬ੍ਰਹਾਮਣ ਦੀ ਇਸਤੇਮਾਲ ਕਰਦੇ ਹਾਂ ਕਿਉਂ ਕਿ ਗੁਰਬਾਣੀ ਨਾਲੋਂ ਭਗਤਮਾਲਾ, ਗੁਰ-ਬਿਲਾਸ, ਬਚਿੱਤ੍ਰ ਨਾਟਕ ਵਰਗੇ ਗ੍ਰੰਥਾਂ ਦੇ ਪ੍ਰਭਾਵ ਨੂੰ ਮਨੋਂ ਕਬੂਲੀ ਬੈਠੇ ਹਾਂ। ਕਲਾਸ ਵਿੱਚ ਵਿਚਾਰਾਂ ਦੀ ਸਾਂਝ ਪਾਉਦਿਆਂ ਉਹਨਾਂ ਨੇ ਅੱਗੇ ਕਿਹਾ ਕਿ ਅਸੀਂ ਬ੍ਰਹਾਮਣੀ ਡਰ ਦੇ ਸਾਏ ਥੱਲੇ ਹੌਂਕਿਆਂ ਨਾਲ ਜੀਊ ਰਹੇ ਹਾਂ। ਗੁਰਬਾਣੀ ਨੂੰ ਸਮਝ ਕੇ ਅਸੀਂ ਵਰਤਮਾਨ ਜੀਵਨ ਵਿੱਚ ਸਚਿਆਰ ਦੀ ਮੰਜ਼ਿਲ ਪ੍ਰਾਪਤ ਕਰਨੀ ਹੈ।
    ਸ਼ਾਮ ਨੂੰ ਸ਼ਬਦ ਦੀ ਕਥਾ ਕਰਦਿਆਂ ਭਾਈ ਸਾਹਿਬ ਜੀ ਨੇ ਗੁਰਬਾਣੀ ਦੇ “ਕਈ ਜਨਮ ਭਏ ਕੀਟ ਪਤੰਗਾ॥ ਕਈ ਜਨਮ ਗਜ ਮੀਨ ਕੁਰੰਗਾ” ਸ਼ਬਦ ਦੀ ਵਿਆਖਿਆ ਬਹੁਤ ਹੀ ਸਰਲ ਸ਼ਬਦਾਂ ਵਿੱਚ ਕੀਤੀ ਜੋ ਹਰ ਇੱਕ ਦੀ ਸਮਝ ਵਿੱਚ ਆਉਂਦੀ ਸੀ। ਸੰਗਤ ਦੇ ਸਾਹਮਣੇ ਸਕਰੀਨ `ਤੇ ਸ਼ਬਦ ਲਿਆ ਕੇ ਖੁਲ੍ਹੀ ਵਿਚਾਰ ਕੀਤੀ। ਗੁਰਬਾਣੀ ਵਿਚੋਂ ਬਹੁਤ ਸਾਰੇ ਪ੍ਰਮਾਣ ਦੇ ਕੇ ਦੱਸਿਆ ਕਿ ਅਸੀਂ ਹੱਥਲੇ ਜੀਵਨ ਵਿੱਚ ਹੀ ਵੱਖ ਵੱਖ ਜੂਨਾਂ ਭੋਗ ਰਹੇ ਹਾਂ। ਉਹਨਾਂ ਨੇ ਕਿਹਾ ਕਿ ਅਸੀਂ ਸ਼ਬਦ ਦੀਆਂ ਪਹਿਲੀਆਂ ਤੁਕਾਂ ਹੀ ਪੜ੍ਹਦੇ ਹਾਂ ਅਗਲੇ ਬੰਦ “ਸਾਧਸੰਗਿ ਭਇਓ ਜਨਮੁ ਪਰਾਪਤਿ” ਦੀ ਵਿਚਾਰ ਨਹੀਂ ਕਰਦੇ। ਚੱਲ ਰਹੀ ਕਥਾ ਵਿੱਚ ਹੀ ਉਹਨਾਂ ਨੇ ਸੰਗਤ ਵਿਚੋਂ ਆਏ ਸਵਾਲਾਂ ਦੇ ਉੱਤਰ ਦੇ ਕੇ ਸਿੱਖੀ ਸਿਧਾਂਤ ਦੀ ਸਪੱਸ਼ਟ ਵਿਚਾਰਧਾਰਾ ਰੱਖੀ। ਸਭ ਤੋਂ ਜ਼ਿਆਦਾ ਖੁਸ਼ੀ ਇਸ ਗੱਲ ਦੀ ਹੈ ਕਿ ਸੰਗਤ ਤੇ ਕਲਾਸ ਵਿੱਚ ਪੰਜਾਬ ਤੋਂ ਪੜ੍ਹਨ ਆਏ ਨੌ-ਜਵਾਨ ਵੀਰ ਬਹੁਤ ਹੀ ਉਤਸ਼ਾਹ ਨਾਲ ਹਾਜ਼ਰੀ ਭਰ ਰਹੇ ਹਨ। ਹੋਰ ਵਧੇਰੇ ਜਾਣਕਾਰੀ ਲੈਣ ਲਈ ਭਾਈ ਹਰਨੇਕ ਸਿੰਘ ਜੀ ਨਾਲ ੦੦੬੪-੨੭੨੩੧੬੩੮੧ ਸੰਪਰਕ ਕਾਇਮ ਕੀਤਾ ਜਾ ਸਕਦਾ ਹੈ।
    ਬਲਜਿੰਦਰ ਸਿੰਘ ਸਟੇਜ ਸੈਕਟਰੀ,
    ਗੁਰਦੁਆਰਾ ਸਿਰੀ ਗੁਰੂ ਸਿੰਘ ਸਭਾ ਸ਼ੈਰਲ਼ੀ ਰੋਡ ਪਾਪਾਟੋਏਟੋਏ
    ਨਿਊਜ਼ੀਲੈਂਡ
    *********************************
    ਸਤਿਕਾਰ ਯੋਗ ਸਰਦਾਰ ਮੱਖਣ ਸਿੰਘ ਜੀ ਪੁਰੇਵਾਲ,
    ਵਾਹਿਗੁਰੂ ਜੀ ਕਾ ਖਾਲਸਾ॥
    ਵਾਹਿਗੁਰੂ ਜੀ ਕੀ ਫਤਹ॥
    ਵੀਰ ਜੀ ਸਿੰਘ ਸਭਾ ਕਨੇਡਾ, ਸਿੱਖ ਮਾਰਗ, ਰੋਜ਼ਾਨਾ ਸਪੋਕਸਮੈਨ, ਸਿੱਖ ਵਿਰਸਾ, ਤੱਤ ਗੁਰਮਤ ਤੇ ਇੰਡੀਆ ਅਵੇਅਰਨੈੱਸ ਰਾਂਹੀ ਸਿੱਖੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਰਮੋਰਤਾ ਦੀ ਨਵੀਂ ਜਾਗਰਤੀ ਆ ਰਹੀ ਹੈ। ਤੁਹਾਡੇ ਬਹੁਤ ਵੱਡੇ ਉਦਮ ਰਾਂਹੀਂ ਅਸੀਂ ਬ੍ਰਹਾਮਣੀ ਦਲ਼ਦਲ਼ ਵਿਚੋਂ ਬਾਹਰ ਨਿਕਲ਼ ਸਕਦੇ ਹਾਂ। ਪਰਮਾਤਮਾ ਤੁਹਾਨੂੰ ਹੋਰ ਉਦਮ ਦੇਣ।
    ਬਲਜਿੰਦਰ ਸਿੰਘ


    (02/08/09)
    ਤਰਲੋਚਨ ਸਿੰਘ (ਫਿਜਿਕਸ)

    ਤਰਲੋਚਨ ਸਿੰਘ (ਫਿਜਿਕਸ)

    ਸਿੱਖ ਮਾਰਗ ਦੇ ਪਾਠਕ ਸਜਣੋ

    ਵਾਹਿਗੁਰੂ ਜੀ ਕਾ ਖਾਲਸਾ॥

    ਵਾਹਿਗੁਰੂ ਜੀ ਕੀ ਫਤਿਹ॥

    ਮੇਰੇ ਪਿਆਰੇ ਮੱਖਣ ਸਿੰਘ ਜੀਓ

    ਤੁਸੀਂ ਸੂਝਵਾਨ ਚਿੰਤਕ ਹੋ, ਇਹ ਅਸੀਂ ਸਾਰੇ ਜਾਣਦੇ ਹਾਂ, ਤੁਸੀਂ ਦਿਲੋਂ ਚਾਹਵਾਨ ਹੋ ਕੇ ਸਾਰੀ ਸਿੱਖ ਪੰਥ ਵਿੱਚ ਪਿਆਰ ਹੋਵੇ, ਏਕਾ ਹੋਵੇ ਤੇ ਉਨ੍ਹਾਂ ਦਾ ਇਕੋ ਹੀ ਸਿਧਾਂਤ ਹੋਵੇ। ਸਾਇਦ ਇਹੋ ਸੋਚ ਕੇ ਇਹ ਸ਼ਬਦ ਤੁਸਾਂ ਲਿਖੇ ਹਨ।

    ਜਦੋਂ ਵੀ ਤੱਤ ਗੁਰਮਤਿ ਵਾਲਿਆਂ ਵਲੋਂ ਕੀਤੀ ਪੜਚੋਲ ਕਿਸ਼ਤ ਵਾਰ ਛਪ ਗਈ ਤਾਂ ‘ਸਿੱਖ ਮਾਰਗ’ ਨਾਲ ਸੰਬੰਧਿਤ ਸਾਰੇ ਲੇਖਕਾਂ/ਵਿਦਵਾਨਾ ਨੂੰ ਇਸ ਵਿਚਾਰ ਚਰਚਾ ਵਿੱਚ ਭਾਗ ਲੈਣਾ ਪੈਣਾ ਹੈ। ਜੇ ਕਰ ਕੋਈ ਨਹੀਂ ਲੈਂਦਾ ਤਾਂ ਉਸ ਦੀਆਂ ਲਿਖਤਾਂ ‘ਸਿੱਖ ਮਾਰਗ’ ਤੇ ਪਉਣੀਆਂ ਪੱਕੇ ਤੌਰ ਤੇ ਬੰਦ। ਇਸ ਵਿੱਚ ਕਿਸੇ ਨਾਲ ਕੋਈ ਲਿਹਾਜ਼ ਨਹੀਂ ਹੋਵੇਗਾ। ਜੇ ਕਰ ਬਹੁਤੇ ਲੇਖਕ ਢੀਠ ਬਣਕੇ ਘੇਸਲ ਵੱਟ ਗਏ ਤਾਂ ਫਿਰ ‘ਸਿੱਖ ਮਾਰਗ’ ਨੂੰ ਚਲਾਉਣ ਲਈ ਇਤਨਾ ਸਮਾਂ ਦੇਣ ਦਾ ਵੀ ਕੋਈ ਫਾਇਦਾ ਨਹੀਂ-ਸੰਪਾਦਕ)

    ਮੈਂ ਆਪਣੇ ਵੀਰ ਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਹਾਡੀ ਕਲਮ ਤੋਂ ਇਹ ਸ਼ਬਦ ਮੈਨੂੰ ਚੰਗੇ ਨਹੀਂ ਲਗੇ। ਪਤਾ ਨਹੀਂ ਕਿਉਂ? ਸ਼ਾਇਦ ਇਸ ਲਈ ਕੇ ਇਨ੍ਹਾਂ ਸ਼ਬਦਾਂ ਵਿੱਚ ਕਠੋਰਤਾ ਹੈ। ਪ੍ਰਮਾਤਮਾ ਨੇ ਭਾਂਤ ਭਾਂਤ ਦੀ ਮਿਟੀ ਤੋਂ ਇਨਸਾਨ ਨੂੰ ਸਾਜਿਆ ਹੈ, ਇਸ ਲਈ ਉਨ੍ਹਾਂ ਦੇ ਵਿਚਾਰ ਵੀ ਭਾਂਤ ਭਾਂਤ ਦੇ ਹਨ। ਕਿਸੇ ਨੂੰ ਵਿਚਾਰ ਚਰਚਾ ਵਿੱਚ ਭਾਗ ਲੈਣ ਲਈ ਮਜਬੂਰ ਨਹੀਂ ਕੀਤਾ ਜਾਣਾ ਚਾਹੀਦਾ। ਹਾਂ ਸਿੱਖ ਹਮੇਸ਼ਾ ਬੇਨਤੀ ਕਰਦਾ ਹੈ।

    ਧਰਮ ਨਾਲ ਜੁੜੇ ਮਸਲੇ ਬੜੇ ਸੰਵੇਦਨਸ਼ੀਲ ਹੁੰਦੇ ਹਨ। ਇਨ੍ਹਾਂ ਨਾਲ ਇਨਸਾਨ ਦੀਆਂ ਭਾਵਨਾਵਾਂ ਜੁੜੀਆਂ ਹੁੰਦੀਆਂ ਹਨ, ਇਨ੍ਹਾਂ ਨੂੰ ਹਲ਼ ਕਰਨ ਲਈ ਸਹਿਜ ਵਿੱਚ ਹੋਣਾ ਬੜਾ ਜਰੂਰੀ ਹੈ। ਇਹ ਵੀ ਸਚ ਹੈ ਕੇ ਇਹੋ ਜਿਹੇ ਮਸਲਿਆਂ ਦਾ ਰਾਤੋ ਰਾਤ ਵਿੱਚ ਹਲ਼ ਹੋਣਾ ਸੰਭਵ ਵੀ ਨਹੀਂ ਹੁੰਦਾ। ਵਿਚਾਰ ਚਰਚਾ ਚਲਦੀ ਰਹਿਣੀ ਚਾਹੀਦੀ ਹੈ ਪਰ ਉਹ ਚਰਚਾ ਗਾਲੀ ਗਲੋਚ ਵਿੱਚ ਨਹੀਂ ਬਦਲਣੀ ਚਾਹੀਦੀ ਜਿਵੇਂ ਕੇ ਸਿੱਖ ਮਾਰਗ ਤੇ ਆਮ ਹੀ ਇਵੇਂ ਹੁੰਦਾ ਹੈ। ਹਰ ਇੱਕ ਮੇਰੇ ਵਰਗਾ ਨਹੀਂ ਹੈ ਜੋ ਕੇ ਜੋ ਮਰਜ਼ੀ ਸੁਣ ਲਏਗਾ। ਹਰ ਇੱਕ ਨੂੰ ਆਪਣੀ ਇੱਜ਼ਤ ਪਿਆਰੀ ਹੈ। ਜੇ ਕੋਈ ਇਥੋਂ ਕੁੱਝ ਕੁ ਸੱਜਣਾਂ ਦੇ ਵਿਚਾਰਾਂ ਤੋਂ ਉਲਟ ਆਪਣੇ ਵਿਚਾਰ ਦਏਗਾ ਤਾਂ ਉਸ ਦਾ ਹਸ਼ਰ ਕੀ ਹੋਏਗਾ ਇਹ ਸਭ ਕੁੱਝ ਦੱਸਣ ਦੀ ਲੋੜ ਨਹੀਂ ਹੈ। ਹੁਣੇ ਹੁਣੇ ਦੀ ਇੱਕ ਤਾਜ਼ਾ ਉਦਾਹਰਣ ਹੈ ਕੇ ਇੱਕ ਗੁਰਸਿੱਖ ਭਾਈ ਨੇ ਆਪਣੇ ਵਿਚਾਰ ਦਿਤੇ, ਉਸ ਦੇ ਵਿਚਾਰ ਪਸੰਦ ਨਾ ਆਏ ਤਾਂ ਉਹ ਗੁਰਸਿੱਖ ਵੀਰ ਨੂੰ ਕਨੇਡਾ ਦਾ ਬ੍ਰਹਮਣ ਬਣਾ ਦਿਤਾ ਗਿਆ। ਕਿਉਂ?

    ਸ਼ਾਇਦ ਇਸੇ ਕਰਕੇ ਹੀ ਸਾਰਾ ਹਿੰਦੋਸਤਾਨ ਗਰਕ ਚੁਕਿਆ ਤੇ ਸ੍ਰ. ਜਸਬੀਰ ਸਿੰਘ ਜੀ ਵੀ ਕੈਨੇਡਾ ਰਹਿ ਕੇ ਹੀ ਪੰਡਿਤ ਵਾਦ ਨੂੰ ਕੈਨੇਡਾ ਵਿੱਚ ਫੈਲਾਅ ਕੇ ਇਸ ਧਰਤੀ ਨੂੰ ਵੀ ਨਰਕ ਦਾ ਦਰਜ਼ਾ ਦੇਣਾ ਚਾਹੁੰਦੇ ਹਨ।

    ਮੈਨੂੰ ਇਹ ਨਹੀਂ ਸਮਝ ਨਹੀਂ ਆਉਂਦੀ ਕੇ ਕੇਵਲ ਹਿੰਦੁਸਤਾਨ ਹੀ ਕਿਵੇਂ ਗਰਕਿਆ ਹੋਇਆ ਹੈ? ਅਜ ਸਾਰੇ ਜਾਣਦੇ ਹਨ ਕੇ ਰਿਸ਼ਤਿਆਂ ਨਾਤਿਆਂ ਵਲੋਂ ਪੂਰਾ ਸੰਸਾਰ ਹੀ ਗਰਕ ਰਿਹਾ ਹੈ, ਸਿਰਫ਼ ਮਾਇਆ ਦੀ ਚਕਾਚੌਂਧ ਨਾਲ ਕੋਈ ਵੱਡਾ ਨਹੀਂ ਹੋ ਜਾਇਆ ਕਰਦਾ।

    ਮੈਨੂੰ ਇਹ ਵੀ ਨਹੀਂ ਸਮਝ ਆਉਂਦੀ ਕਿ ਅਸੀਂ ਇਹੋ ਜਿਹੀ ਭਾਸ਼ ਕਿਉਂ ਵਰਤਦੇ ਹਾਂ। ‘ਸਿੱਖਾਂ ਦਾ ਬੇੜਾ ਕਿਵੇਂ ਗ਼ਰਕਿਆ?’ ‘ਹਿੰਦੁਸਤਾਨ ਗ਼ਰਕਿਆ’ ਆਦਿ ਅਸੀਂ ਸੁਪਨੇ ਵਿੱਚ ਵੀ ਨਹੀਂ ਸੋਚ ਸਦਕੇ ਕੇ ਕੋਈ ਦੁਸ਼ਮਣ ਵੀ ਸਾਡਾ ਗਕਰ ਜਾਏ। ਅਸੀਂ ਉਸ ਲਈ ਵੀ ਭਲਾ ਮੰਗਦੇ ਹਾਂ। ਫਿਰ ਹਿੰਦੁਸਤਾਨ ਦੀ ਮਿਟੀ ਕਿਉਂ ਗਰਕੇ?

    ਜਿਸ ਰਹਿਤ ਮਰਿਆਦਾ ਦੀ ਚਰਚਾ ਬਾਰੇ ਮੱਖਣ ਸਿੰਘ ਜੀ ਨੇ ਸਭ ਨੂੰ ਪੁਕਾਰ ਕੀਤੀ ਹੈ ਉਹ ਤੱਤ ਗੁਰਮਤਿ ਪਰਿਵਾਰ ਵਲੋਂ ਹੈ, ਇਸ ਪਰਿਵਾਰ ਵਿੱਚ ਕਿਹੜੇ ਕਿਹੜੇ ਸਜਣ ਹਨ ਜਿਨ੍ਹਾਂ ਨੂੰ ਤੱਤ ਗਿਆਨ ਦੀ ਸੋਝੀ ਹੋਈ ਹੈ (ਅਜਿਹੀ ਸੋਝੀ ਭਾਗਾਂ ਵਾਲੇ ਇਨਸਾਨ ਨੂੰ ਹੀ ਹੁੰਦੀ ਹੈ), ਕ੍ਰਿਪਾ ਕਰਕੇ ਦਸਿਆ ਜਾਏ ਤਾਂ ਬਹੁਤ ਮਿਹਰਬਾਨੀ ਹੋਵੇਗੀ।

    ਇਨ੍ਹਾਂ ਤੱਤ ਗੁਰਮਤਿ ਪਰਿਵਾਰ ਦੀਆਂ ਉਨ੍ਹਾਂ ਗਲਾਂ ਨਾਲ ਮੈਂ ਸਹਿਮਤ ਹਾਂ ਜਿਹੜੀਆਂ ਗੁਰਬਾਣੀ ਅਨੁਸਾਰ ਹਨ, ਜਿਵੇਂ ਮੂੰਹ ਤੋਂ ਰਾਮ ਰਾਮ ਜਾਂ ਵਾਹਿਗੁਰੂ ਵਾਹਿਗੁਰੂ ਕਰੀ ਜਾਣਾ ਤੇ ਹਿਰਦੇ ਵਿੱਚ ਕਪਟ ਰੱਖਣਾ, ਪ੍ਰਮਾਤਮਾ ਨੂੰ ਨਹੀਂ ਭਾਉਂਦਾ। ਅਜਿਹੇ ਨਾਮ ਰਟਨ ਦਾ ਕੋਈ ਫਾਇਦਾ ਨਹੀਂ, ਬਿਲਕੁਲ ਠੀਕ ਹੈ। ਉਹ ਡੇਰਾ ਚਾਲਕ ਜਿਹੜੇ ਇਸ ਨੂੰ ਆਪਣੇ ਹਿਤ ਲਈ ਪੂਰਦੇ ਹਨ ਉਹ ਵੀ ਪਾਪਾਂ ਦੇ ਭਾਗੀਦਾਰ ਹਨ।

    ਪਰੰਤੂ ਹੇਠ ਲਿਖੇ ਪਹਿਰੇ ਵਿੱਚ ਕਈ ਸ਼ੰਕੇ ਹਨ ਜੇ ਇਹ ਤੱਤ ਪਰਿਵਾਰ ਵਾਲੇ ਜਾਂ ਕੋਈ ਹੋਰ ਸਜਣ ਮੇਰੇ ਸੰਕਿਆਂ ਦੀ ਨਿਵਰਤੀ ਕਰਨ ਤਾਂ ਧੰਨਵਾਦੀ ਹੋਵਾਂਗਾ।

    ਤੱਤ ਪਰਿਵਾਰ ਅਨੁਸਾਰ:

    ਇਸੇ ਭਾਗ ਵਿੱਚ ਲਿਖਿਆ ਹੈ ਕਿ ‘ਵਾਹਿਗੁਰੂ ਨਾਮ ਜਪੇ’। ਗੁਰਬਾਣੀ ਵਿੱਚ ਕਿਧਰੇ ਵੀ ਨਾਮ ਨੂੰ ‘ਵਾਹਿਗੁਰੂ’ ਕਰ ਕੇ ਨਹੀਂ ਦੱਸਿਆ ਗਿਆ। ਨਾ ਹੀ ਗੁਰਮਤਿ ਕਿਸੇ ਇੱਕ ਖਾਸ ਲਫਜ਼ (ਉਹ ਭਾਵੇਂ ਰਾਮ ਹੋਵੇ, ਅੱਲ੍ਹਾ ਹੋਵੇ, ਵਾਹਿਗੁਰੂ ਹੋਵੇ ਜਾਂ ਕੋਈ ਹੋਰ) ਦੇ ਮੁੱਖ ਤੋਂ ਬਾਰ-ਬਾਰ ਰਟਨ ਨੂੰ ਸਿਮਰਨ ਜਾਂ ਨਾਮ ਜਪਣਾ ਮੰਨਦੀ ਹੈ।

    ਗੁਰਬਾਣੀ ਅਨੁਸਾਰ

    ਤਤ ਪਰਿਵਾਰ ਜੀ ਨਾਮ ਹੀ ਵਾਹਿਗੁਰੂ ਹੈ, ਨਾਮ ਹੀ ਹਰੀ ਹੈ, ਨਾਮ ਹੀ ਰਾਮ ਹੈ।

    ਸੁਣੋ ਗੁਰਬਾਣੀ

    ਨਾਨਕੁ ਜੀਵੈ ਜਪਿ ਹਰੀ ਦੋਖ ਸਭੇ ਹੀ ਹੰਤੁ॥ ਦਿਨੁ ਰੈਣਿ ਜਿਸੁ ਨ ਵਿਸਰੈ ਸੋ ਹਰਿਆ ਹੋਵੈ ਜੰਤੁ॥ 3॥ {ਪੰਨਾ 137}

    ਹਰੀ ਦਾ ਅਰਥ ਵਾਹਿਗੁਰੂ ਜਾਂ ਪ੍ਰਮਾਤਮਾ ਤੇ ਜਪਿ ਦਾ ਅਰਥ ਜਪਣਾ ਦਿਨੁ ਰੈਣਿ ਦਾ ਅਰਥ ਦਿਨ ਅਤੇ ਰਾਤ।

    ਰਾਮ ਨੂੰ ਹੀ ਜਪਣ ਲਈ ਗੁਰਬਾਣੀ ਵਿੱਚ ਕਹਿਆ ਗਿਆ ਹੈ, ਸੁਣੋ ਤਤ ਗਿਆਨ ਦੇ ਗਿਆਤਾ ਜੀਓ

    ਗਉੜੀ॥ ਰਾਮ ਜਪਉ ਜੀਅ ਐਸੇ ਐਸੇ॥ ਧ੍ਰ¨ ਪ੍ਰਹਿਲਾਦ ਜਪਿਓ ਹਰਿ ਜੈਸੇ॥ 1॥ {ਪੰਨਾ 337}

    ਅਰਥ : —ਹੇ ਜਿੰਦੇ! (ਇਉਂ ਅਰਦਾਸ ਕਰ, ਕਿ) ਹੇ ਪ੍ਰਭੂ! ਮੈਂ ਤੈਨੂੰ ਉਸ ਪ੍ਰੇਮ ਤੇ ਸ਼ਰਧਾ ਨਾਲ ਸਿਮਰਾਂ ਜਿਸ ਪ੍ਰੇਮ ਤੇ ਸ਼ਰਧਾ ਨਾਲ ਧ੍ਰ¨ ਤੇ ਪ੍ਰਹਿਲਾਦ ਭਗਤ ਨੇ, ਹੇ ਹਰੀ! ਤੈਨੂੰ ਸਿਮਰਿਆ ਸੀ। 1.

    ਪ੍ਰਭ ਨੂੰ ਸਿਮਰ ਕੇ ਅਸੀਂ ਕਦੀ ਵੀ ਗਰਭ ਵਿੱਚ (ਜੂਨਾਂ ਵਿਚ) ਨਹੀਂ ਆਵਾਂਗੇ

    ਪ੍ਰਭ ਕੈ ਸਿਮਰਨਿ ਗਰਭਿ ਨ ਬਸੈ॥ ਪ੍ਰਭ ਕੈ ਸਿਮਰਨਿ ਦੂਖੁ ਜਮੁ ਨਸੈ॥ ਪ੍ਰਭ ਕੈ ਸਿਮਰਨਿ ਕਾਲੁ ਪਰਹਰੈ॥ ਪ੍ਰਭ ਕੈ ਸਿਮਰਨਿ ਦੁਸਮਨੁ ਟਰੈ॥ ਪ੍ਰਭ ਸਿਮਰਤ ਕਛੁ ਬਿਘਨੁ ਨ ਲਾਗੈ॥ ਪ੍ਰਭ ਕੈ ਸਿਮਰਨਿ ਅਨਦਿਨੁ ਜਾਗੈ॥ ਪ੍ਰਭ ਕੈ ਸਿਮਰਨਿ ਭਉ ਨ ਬਿਆਪੈ॥ ਪ੍ਰਭ ਕੈ ਸਿਮਰਨਿ ਦੁਖੁ ਨ ਸੰਤਾਪੈ॥ ਪ੍ਰਭ ਕਾ ਸਿਮਰਨੁ ਸਾਧ ਕੈ ਸੰਗਿ॥ ਸਰਬ ਨਿਧਾਨ ਨਾਨਕ ਹਰਿ ਰੰਗਿ॥ 2॥ {ਪੰਨਾ 262}

    ਇਸ ਲਈ ਮੇਰੇ ਵੀਰੋ ਗੁਰਬਾਣੀ ਨੂੰ ਪੜ੍ਹੋ ਸਮਝੋ ਤੇ ਵਿਚਾਰੋ ਤੇ ਫਿਰ ਮਹਿਸੂਸ ਕਰੋ ਕੇ ਕੀ ਜੋ ਕੁੱਝ ਅਸੀਂ ਲਿਖ ਰਹੇ ਹਾਂ ਕਿਤੇ ਉਹ ਗੁਰਬਾਣੀ ਦੇ ਉਲਟ ਤਾਂ ਨਹੀਂ?

    ਤਰਲੋਚਨ ਸਿੰਘ

    (ਟਿੱਪਣੀ:- ਸਰਦਾਰ ਤਰਲੋਚਨ ਸਿੰਘ ਜੀ ਮੇਰੇ ਕਠੋਰਤਾ ਵਾਲੇ ਸ਼ਬਦ ਤੁਹਾਨੂੰ ਚੰਗੇ ਨਹੀਂ ਲੱਗੇ, ਸ਼ਾਇਦ ਹੋਰ ਵੀ ਬਹੁਤਿਆਂ ਨੂੰ ਨਹੀਂ ਲੱਗੇ ਹੋਣੇ। ਇਹ ਮੈਨੂੰ ਲਿਖਣ ਵੇਲੇ ਵੀ ਪਤਾ ਸੀ ਕਿ ਮੈਂ ਸ਼ਬਦਾਵਲੀ ਸਖਤ ਵਰਤ ਰਿਹਾ ਹਾਂ ਪਰ ਕਈ ਵਾਰੀ ਮਜਬੂਰੀ ਵੱਸ ਵਰਤਣੀ ਪੈਂਦੀ ਹੈ। ਸਮੇਂ ਮੁਤਾਬਕ ਮਨ ਨੂੰ ਕਈ ਵਾਰੀ ਮੋਮ ਵਰਗਾ ਨਰਮ ਅਤੇ ਕਈ ਵਾਰੀ ਪੱਥਰ ਵਰਗਾ ਸਖ਼ਤ ਵੀ ਬਣਾਉਣਾ ਪੈਂਦਾ ਹੈ। ਗੁਰੂ ਨਾਨਾਕ ਸਾਹਿਬ ਜੇ ਕਰ ਮਨ ਨੂੰ ਨਰਮ ਹੀ ਰੱਖਦੇ ਤਾਂ ਉਹ ਆਪਣੇ ਪਰਿਵਾਰਕ ਮੋਹ ਵਿੱਚ ਫਸ ਕੇ ਘਰ ਦੇ ਸਾਰੇ ਸੁੱਖ ਆਰਾਮ ਤਿਆਗ ਕੇ ਮੂਰਖਾਂ, ਚੋਰਾਂ, ਠੱਗਾਂ, ਡਾਕੂਆਂ ਅਤੇ ਹੋਰ ਭੇਖੀਆਂ ਨਾਲ ਸਿੱਝਣ ਲਈ ਘਰ ਤੋਂ ਬਾਹਰ ਜਾ ਹੀ ਨਹੀਂ ਸੀ ਸਕਦੇ। ਜੇ ਕਰ ਮੈਂ ਸਾਰਿਆਂ ਨਾਲ ਨਰਮੀ ਹੀ ਵਰਤਦਾ ਤਾਂ ‘ਸਿੱਖ ਮਾਰਗ’ ਇਸ ਸਟੇਜ ਤੇ ਕਦੀ ਵੀ ਨਾ ਪਹੁੰਚਦਾ। ਇਹ ਸਭ ਦਾ ਸਾਂਝਾ ਨਾ ਹੋ ਕਿ ਕੁੱਝ ਕੁ ਬੰਦਿਆਂ ਦਾ ਹੀ ਮੋਹਰਾ ਬਣਿਆਂ ਹੁੰਦਾ। ਤੁਸੀਂ ਮੈਨੂੰ ਇਹ ਦੱਸੋ ਕਿ ਜਾਣ ਬੁੱਝ ਕੇ ਗੁਰੂ ਦੀ ਨਿੰਦਿਆ ਕਰਨੀ ਚੰਗੀ ਗੱਲ ਹੈ? ਜੋ ਕਿ ਅਸੀਂ ਰਹਿਤ ਮਰਯਾਦਾ ਰਾਹੀਂ ਦਸਮ ਗ੍ਰੰਥ ਨੂੰ ਗੁਰੂ ਦੇ ਨਾਮ ਨਾਲ ਜੋੜ ਕੇ ਕਰ ਰਹੇ ਹਾਂ। ਇਹ ਕਰਮਾ ਜੂਨਾ ਦੀ ਗੱਲ ਮਹੀਨਿਆਂ ਬੱਧੀ ਕਰਕੇ ਵੀ ਕਹਿਣ ਦੇ ਬਾਵਜੂਦ ਵੀ ਫਿਰ ਮੁੜ ਘਿੜ ਕੇ ਮੱਲੋ ਮੱਲੀ ਸ਼ੁਰੂ ਕੀਤੀ ਜਾ ਰਹੀ ਹੈ। ਹਾਲਾਂ ਕਿ ਮੁੜ ਮੁੜ ਕੇ ਉਹਨਾ ਗੱਲਾਂ ਦਾ ਹੀ ਦੁਹਰਾਓ ਹੋ ਰਿਹਾ ਹੈ।

    ਨਿੱਜੀ ਤੌਰ ਤੇ ਤੱਤ ਪਰਿਵਾਰ ਵਾਲਿਆਂ ਨੂੰ ਅਤੇ ਹੋਰ ਬਹੁਤ ਸਾਰੇ ਲੇਖਕਾਂ ਨੂੰ ਜਿਹਨਾ ਦੇ ਲੇਖ ‘ਸਿੱਖ ਮਾਰਗ’ ਤੇ ਛਪਦੇ ਹਨ ਮੈਂ ਨਹੀਂ ਜਾਣਦਾ। ਮੇਰੇ ਖਿਆਲ ਮੁਤਾਬਕ ਇਹ ਚੰਡੀਗੜ੍ਹ, ਮੁਹਾਲੀ, ਪਿੰਜੌਰ ਅਤੇ ਜੰਮੂੰ ਦੇ ਰਹਿਣ ਵਾਲੇ ਹਨ। ਇਹਨਾ ਨੇ ਜੋ ਪੜਚੋਲ ਰਹਿਤ ਮਰਯਾਦਾ ਦੀ ਕੀਤੀ ਹੈ ਉਹ ਤੁਸੀਂ ਗੁਰਬਾਣੀ ਦੇ ਅਧਾਰ ਤੇ ਦਲੀਲ ਨਾਲ ਭਾਂਵੇ ਸਾਰੀ ਦੀ ਸਾਰੀ ਹੀ ਰੱਦ ਕਰ ਦਿਓ ਮੈਨੂੰ ਕੋਈ ਇਤਰਾਜ਼ ਨਹੀਂ ਹੋਵੇਗਾ। ਇਹ ਵਿਚਾਰ ਕਿਸੇ ਤੇ ਵੀ ਜਬਰਦਸਤੀ ਠੋਸੇ ਨਹੀਂ ਗਏ ਸਿਰਫ ਸ਼ੁਰੂਆਤ ਕੀਤੀ ਹੈ। ‘ਸਿੱਖ ਮਾਰਗ’ ਮੇਰਾ ਕੋਈ ਮਨ ਪ੍ਰਚਾਵੇ ਦਾ ਸਾਧਨ ਨਹੀਂ ਹੈ। ਮੈਂ ਚਾਹੁੰਦਾ ਹਾਂ ਕਿ ਕੋਈ ਇੱਕ ਅੱਧਾ ਮਸਲਾ ਤਾਂ ਹੱਲ ਕਰ ਲਈਏ ਜਾਂ ਐਵੇਂ ਹੀ ਮੁੜ ਘਿੜ ਕੇ ਇੱਕ ਗੱਲ ਬਾਰੇ ਹੀ ਟਿੰਡ ਵਿੱਚ ਕਾਨਾ ਪਾਈ ਰੱਖਣਾ ਹੈ-ਸੰਪਾਦਕ)


    (02/08/09)
    ਜਸਬੀਰ ਸਿੰਘ (ਕੈਲਗਰੀ)

    ਸ: ਮੱਖਣ ਸਿੰਘ ਜੀ (ਪੁਰੇਵਾਲ)!
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।

    ਸ: ਮੱਖਣ ਸਿੰਘ ਜੀ! ਕਲ੍ਹ ਗੁਰਚਰਨ ਸਿੰਘ ਜਿਉਣਵਾਲਾ ਦੇ ਨਾਮ ਤੇ ਮੈਂ ਇੱਕ ਪੱਤਰ ਭੇਜਿਆ ਸੀ। ਅਸਲ ਵਿੱਚ ਉਹ ਪੱਤਰ ਮੈਂ ਪਹਿਲਾਂ ਭੇਜ ਚੁਕਿਆ ਸੀ ਅਤੇ ਆਪ ਜੀ ਦਾ ਸੰਪਾਦਕੀ ਨੋਟ ਜੋ ਆਪ ਨੇ ਮੇਰੇ ਪਿਛਲੇ ਪੱਤਰ ਦੇ ਅਖੀਰ ਵਿੱਚ ਲਿਖਿਆ ਸੀ ਉਹ ਮੈਂ ਬਾਅਦ ਵਿੱਚ ਪੜ੍ਹਿਆ ਸੀ। ਜੇ ਤੁਹਾਡਾ ਨੋਟ ਮੈਂ ਪਹਿਲਾਂ ਪੜ੍ਹ ਲੈਂਦਾ ਤਾਂ ਗੁਰਚਰਨ ਸਿੰਘ ਦੇ ਨਾਮ ਵਾਲਾ ਪੱਤਰ ਮੈਂ ਨਹੀਂ ਸੀ ਭੇਜਣਾ। ਇਸ ਗ਼ੁਸਤਾਖ਼ੀ ਲਈ ਮੈਂ ਆਪ ਤੋਂ ਮੁਆਫ਼ੀ ਚਾਹੁੰਦਾ ਹਾਂ।
    ਇਹ ਠੀਕ ਹੈ ਕਿ ਇਸ ਵਕਤ ‘ਸਿੱਖ ਰਹਿਤ ਮਰਿਆਦਾ’ ਅਤੇ ‘ਦਸਮ ਗ੍ਰੰਥ’ ਦਾ ਮਸਲਾ ਸੁਲਝਾਇਆ ਜਾਣਾ ਬਹੁਤ ਅਹਿਮ ਹੈ। ਪਰ ਗੁਰਮਤ ਸੰਬੰਧੀ ਹੋਰ ਜਿੰਨੇ ਵੀ ਭੁਲੇਖੇ ਪਏ ਹੋਏ ਹਨ ਉਨ੍ਹਾਂ ਨੂੰ ਵੀ ਨਜ਼ਰ-ਅੰਦਾਜ ਨਹੀਂ ਕਰਨਾ ਚਾਹੀਦਾ।
    ਆਪ ਨੇ ਆਵਾਗਉਣ ਵਾਲੇ ਵਿਸ਼ੇ ਤੇ ਕੁੱਝ ਵੀ ਨਾ ਛਾਪਣ ਲਈ ਕਿਹਾ ਹੈ, ਉਸ ਬਾਰੇ ਮੇਰਾ ਇੱਕ ਸੁਝਾਵ ਹੈ ਇਸ ਨੂੰ ਮੇਰੀ ਬੇਨਤੀ ਹੀ ਸਮਝੋ ਕਿ ਇਸ ਵਿਸ਼ੇ ਤੇ ਛਾਪਣਾ ਬੰਦ ਨਾ ਕਰੋ ਜੀ। ਕਿਉਂਕਿ ਆਪ ਨੇ ਗੁਰਮਤ ਵਿੱਚ ਪਏ ਭੁਲੇਖਿਆਂ ਨੂੰ ਦੂਰ ਕਰਨ ਲਈ ਵਿਚਾਰ ਸਾਂਝੇ ਕਰਨ ਦਾ ਜੋ ਉਪਰਾਲਾ ਸ਼ੁਰੂ ਕੀਤਾ ਹੋਇਆ ਹੈ ਇਹ ਬਹੁਤ ਹੀ ਕਾਬਲੇ ਤਾਰੀਫ਼ ਹੈ। ਬੱਸ ਥੋੜ੍ਹਾ ਜਿਹਾ ਮਾਹੌਲ ਵਿਗੜ ਜਾਣ ਕਰਕੇ ਇਹ ਵਿਚਾਰ ਚਰਚਾ ਨਾ ਰਹਿ ਕੇ ਤਕਰਾਰ ਅਤੇ ਬਹਿਸ ਦਾ ਰੂਪ ਧਾਰਣ ਕਰ ਗਈ ਸੀ। ਇਸ ਦਾ ਹਲ ਤੁਸੀਂ ਇਹ ਕੱਢਿਆ ਸੀ ਕਿ ਇਸ ਵਿਸ਼ੇ ਤੇ ਕਿਸੇ ਦਾ ਵੀ ਕੋਈ ਪੱਤਰ ਨਾ ਛਾਪਿਆ ਜਾਵੇ। ਜੇ ਕਿਸੇ ਨੇ ਕੁੱਝ ਵੀ ਏਸ ਵਿਸ਼ੇ ਤੇ ਲਿਖਣਾ ਹੈ ਤਾਂ ਉਹ ਸਿੱਧੇ ਜਾਂ ਅਸਿਧੇ ਤੌਰ ਤੇ ਕਿਸੇ ਦਾ ਨਾਮ ਲਿਖੇ ਬਗ਼ੈਰ ਵੱਖਰੇ ਲੇਖ ਦੇ ਜ਼ਰੀਏ ਆਪਣੇ ਵਿਚਾਰ ਦੇ ਸਕਦਾ ਹੈ। ਇਹ ਵੀ ਆਪ ਦਾ ਹਲ ਬਹੁਤ ਵਧੀਆ ਸੀ। ਪਰ ਹੁਣ ਦੁਬਾਰਾ ਪੱਤਰਾਂ ਦੇ ਜ਼ਰੀਏ ਉਸੇ ਤਰ੍ਹਾਂ ਦੀਆਂ ਗੱਲਾਂ ਫ਼ੇਰ ਤੋਂ ਛੁਰੂ ਹੋ ਰਹੀਆਂ ਸਨ।
    ਇਹ ਠੀਕ ਹੈ ਕਿ ਜਿਸ ਤਰ੍ਹਾਂ ਦੇ ਜਿਸ ਦੇ ਵਿਚਾਰ ਬਣੇ ਹੋਏ ਹਨ ਉਹ ਬਦਲੇ ਜਾਣੇ ਸੌਖੇ ਨਹੀਂ। ਗੁਰਮਤ ਵਿੱਚ ਜਿਹੜੇ ਭੁਲੇਖੇ ਪਏ ਹੋਏ ਹਨ ਉਹ ਵੀ ਗੱਲ ਕਿਸੇ ਸਿਰੇ ਤੇ ਅੱਪੜੇ ਜਾਂ ਨਾ, ਪਰ ਭੁਲੇਖਿਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਤਾਂ ਮੈਂ ਸਮਝਦਾ ਹਾਂ ਕਿ ਜਾਰੀ ਰਹਿਣੀ ਚਾਹੀਦੀ ਹੈ। ਇਸ ਲਈ ਮੇਰੀ ਬੇਨਤੀ ਹੈ ਕਿ ਇਸ ਵਿਸ਼ੇ ਤੇ ਲੇਖਾਂ ਦੇ ਜ਼ਰੀਏ, ਸਿੱਧੇ ਜਾਂ ਅਸਿੱਧੇ ਤੌਰ ਤੇ ਕਿਸੇ ਦਾ ਨਾਮ ਲਏ ਬਿਨਾ, ਵਿਚਾਰ ਜਾਰੀ ਰੱਖੇ ਜਾਣ ਤਾਂ ਮਿਹਰਬਾਨੀ ਹੋਵੇਗੀ। ਪਰ ਬਿਨਾ ਕਿਸੇ ਦਾ ਨਾਮ ਲਿਖੇ ਕਿਸੇ ਲਿਖਤ ਦਾ ਹਵਾਲਾ ਦੇਣ ਦੀ ਇਜਾਜਤ ਹੋਵੇ, ਇਸ ਨਾਲ ਕਿਸੇ ਨੂੰ ਕੀ ਗ਼ਲਤ ਲੱਗਿਆ ਹੈ ਅਤੇ ਉਸ ਦੇ ਮੁਤਾਬਕ ਕੀ ਠੀਕ ਹੈ ਇਹ ਦੱਸਣ ਦੀ ਸਹੂਲਤ ਮਿਲਦੀ ਹੈ।
    ਜੇ ਕਿਸੇ ਨੂੰ ਕਿਸੇ ਦੀ ਲਿਖਤ ਚੰਗੀ ਲੱਗੇ ਤਾਂ ਪੱਤਰ ਦੇ ਜ਼ਰੀਏ ਉਸ ਦੀ ਤਾਰੀਫ਼ ਕੀਤੀ ਜਾਣ ਵਿੱਚ ਕੋਈ ਹਰਜ ਨਹੀਂ ਪਰ ਜੇ ਕਿਸੇ ਦੀ ਲਿਖਤ ਠੀਕ ਨਾ ਲੱਗੇ ਤਾਂ ਪੱਤਰਾਂ ਦੇ ਜ਼ਰੀਏ ਕੋਈ ਟਿਕਾ-ਟਿਪਣੀ ਕਰਨ ਦੀ ਜਾਂ ਸਵਾਲ ਪੁੱਛਣ ਦੀ ਇਜਾਜਤ ਨਾ ਹੋਵੇ। ਮਿਸਾਲ ਦੇ ਤੌਰ ਤੇ ਪਿਛਲੇ ਦਿਨੀ “ਅੰਤਿ ਕਾਲਿ” ਸ਼ਬਦ ਬਾਰੇ ਤਿੰਨ ਲੇਖਾਂ ਦਾ ਜ਼ਿਕਰ ਆਇਆ ਸੀ ਉਨ੍ਹਾਂ ਵਿੱਚੋਂ ਸ: ਗੁਰਸ਼ਰਨ ਸਿੰਘ ਕਸੇਲ ਜੀ ਨੂੰ ਦੋ ਲੇਖ ਠੀਕ ਲੱਗੇ ਸਨ, ਸੋ ਉਨ੍ਹਾਂ ਨੇ ਤੀਜੇ ਲੇਖ ਤੇ ਟਿਕਾ-ਟਿਪਣੀ ਕੀਤੇ ਬਿਨਾ ਦੋ ਲੇਖਾਂ ਦੀ ਤਾਰੀਫ਼ ਕੀਤੀ ਸੀ। ਜੋ ਕਿ ਮੈਂ ਸਮਝਦਾ ਹਾਂ ਕਿ ਬਹੁਤ ਹੀ ਸਿਆਣਪ ਦਾ ਸਬੂਤ ਹੈ। ਇਹ ਤਰੀਕਾ ਸਿੱਖ ਮਾਰਗ ਤੇ ਮਾਹੌਲ ਠੀਕ ਰੱਖਣ ਲਈ ਸ਼ਲਾਂਘਾ ਯੋਗ ਹੈ।
    ਸੋ ਆਪ ਜੀ ਅੱਗੇ ਇੱਕ ਵਾਰੀਂ ਫ਼ੇਰ ਬੇਨਤੀ ਹੈ ਕਿ ਇਸ ਵਿਸ਼ੇ ਤੇ ਲੇਖ ਛਾਪਣੇ ਬੰਦ ਨਾ ਕੀਤੇ ਜਾਣ ਜੀ। ਇਸ ਬਾਰੇ ਆਪ ਦਾ ਕੀ ਸੁਝਾਵ ਹੈ ਦੱਸ ਦੇਣਾ ਜੀ। ਧੰਨਵਾਦ।
    ਜਸਬੀਰ ਸਿੰਘ (ਕੈਲਗਰੀ)

    *******************************************************************

    ਗੁਰਚਰਨ ਸਿੰਘ ਜਿਉਣਵਾਲਾ ਅਤੇ ਸਿੱਖ ਮਾਰਗ ਦੇ ਪਾਠਕ ਸੱਜਣੋਂ!

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।

    ਗੁਰਚਰਨ ਸਿੰਘ ਜੀ! ਆਪਣੀ ਬੋਲ-ਬਾਣੀ ਤੇ ਕਾਬੂ ਰੱਖਣ ਦੀ ਕੋਸ਼ਿਸ਼ ਕਰੋ। ਅੱਜ ਤੱਕ ਮੇਰੀ ਕਿਸੇ ਗੱਲ ਦਾ ਜਵਾਬ ਤੁਸੀਂ ਆਪ ਨਹੀਂ ਦੇ ਸਕੇ ਜੋ ਕਿ ਨਿਰੋਲ ਗੁਰਮਤ ਨਾਲ ਹੀ ਸੰਬੰਧਤ ਸੀ, ਉਲਟਾ ਬ੍ਰਹਮਣ-ਵਾਦ ਫੈਲਾਉਣ ਦਾ ਇਲਜ਼ਾਮ ਤੁਸੀਂ ਮੇਰੇ ਤੇ ਲਗਾਉਂਦੇ ਰਹਿੰਦੇ ਹੋ। ਕਿਸੇ ਤੇ ਕੁੱਝ ਵੀ ਇਲਜ਼ਾਮ ਤੁਸੀਂ ਲਗਾਉਂਦੇ ਰਹਿੰਦੇ ਹੋ, ਪਰ ਇਸ ਗੱਲ ਦਾ ਤੁਹਾਨੂੰ ਕੋਈ ਹੱਕ ਹਾਸਲ ਨਹੀਂ ਹੈ। ਸ: ਮੱਖਣ ਸਿੰਘ ਜੀ (ਪੁਰੇਵਾਲ), ਗੁਰਮਤ ਦੇ ਪ੍ਰਚਾਰ ਦੀ ਜੋ ਸੇਵਾ ਨਿਭਾ ਰਹੇ ਹਨ ਉਨ੍ਹਾਂ ਨੂੰ ਸਭ ਗਿਆਨ ਹੈ ਕਿ ਕੋਈ ਉਨ੍ਹਾਂ ਦੀ ਸਾਇਟ ਤੇ ਬ੍ਰਹਮਣ ਵਾਦ ਜਾਂ ਕਿਸੇ ਹੋਰ ਵਾਦ ਦਾ ਪ੍ਰਚਾਰ ਨਾ ਕਰੇ। ਗੁਰਮਤ ਸੰਬੰਧੀ ਪਏ ਭੁਲੇਖਿਆਂ ਬਾਰੇ ਤੁਸੀਂ ਦੂਸਰੇ ਨੂੰ ਗ਼ਲਤ ਅਤੇ ਆਪਣੇ ਆਪ ਨੂੰ ਠੀਕ ਸਮਝਦੇ ਹੋਏ ਦੁਸਰਿਆਂ ਨੂੰ ਬ੍ਰਹਮਣਵਾਦ ਫ਼ੈਲਾਉਣ ਦੇ ਦੋਸ਼ੀ ਕਰਾਰ ਨਹੀਂ ਦੇ ਸਕਦੇ। ਠੀਕ ਗ਼ਲਤ ਦਾ ਫ਼ੈਸਲਾ ਪਾਠਕਾਂ ਤੇ ਛੱਡੋ। ਜੇ ਮੱਖਣ ਸਿੰਘ ਜੀ ਨੂੰ ਲੱਗੇਗਾ ਕਿ ਮੈਂ ਬ੍ਰਹਮਣ-ਵਾਦ ਫ਼ੈਲਾ ਰਿਹਾ ਹਾਂ ਤਾਂ ਉਹ ਆਪ ਮੇਰੀਆਂ ਲਿਖਤਾਂ ਛਾਪਣੀਆਂ ਬੰਦ ਕਰ ਦੇਣਗੇ। ਮੈਨੂੰ ਪਤਾ ਹੈ ਕਿ ਤੁਸੀਂ ਕਦੇ ਪਿਆਰ ਨਾਲ ਅਤੇ ਕਦੇ ਸਖ਼ਤ ਬੋਲੀ ਨਾਲ ਆਪਣੀ ਗੱਲ ਸਮਝਾਉਣ ਦੇ ਆਦੀ ਹੋ (ਪਿਆਰ ਨਾਲ ਤੁਸੀਂ ਕਿਸੇ ਨੂੰ ਕੋਈ ਗੱਲ ਸਮਝਾਈ ਹੋਵੇ ਐਸਾ ਮੈਂ ਕਦੇ ਨਹੀਂ ਦੇਖਿਆ)। ਪਰ ਮੇਰੇ ਨਾਲ ਤੁਸੀਂ ਪਿਆਰ ਵਾਲੀ ਜਾਂ ਸਖ਼ਤ ਬੋਲੀ ਦਾ ਪ੍ਰਯੋਗ ਕਰਨ ਦੀ ਕੋਸ਼ਿਸ਼ ਨਾ ਕਰੋ। ਸਿਰਫ਼ ਅਤੇ ਸਿਰਫ਼ ਗੁਰਬਾਣੀ ਅਤੇ ਗੁਰਮਤ ਬਾਰੇ ਵਿਚਾਰ ਚਰਚਾ ਕਰੋ।

    ਗੁਰਮਤ ਬਾਰੇ ਵਿਚਾਰ ਚਰਚਾ ਤਕਰੀਬਨ ਪਹਿਲਾਂ ਵਾਲੇ ਵਿਸ਼ੇ ਤੇ ਹੀ ਫ਼ੇਰ ਤੋਂ ਸ਼ੁਰੂ ਹੋ ਗਈ ਹੈ। ਵੈਸੇ ਤਾਂ ਇਹ ਚੰਗੀ ਗੱਲ ਹੀ ਹੈ ਕਿਉਂਕਿ ਗੁਰਮਤ ਵਿੱਚ ਪਏ ਭੁਲੇਖਿਆਂ ਵਿੱਚ ਸੁਧਾਰ ਲਿਆਉਣ ਲਈ ਇਹ ਬਹੁਤ ਹੀ ਵਧੀਆ ਤਰੀਕਾ ਹੈ ਅਤੇ ਜਰੂਰੀ ਵੀ ਹੈ। ਪਰ ਜੇ ਸ: ਮੱਖਣ ਸਿੰਘ ਜੀ ਵਿਚਾਰ ਚਰਚਾ ਬਾਰੇ ਕੁੱਝ ਹੱਦ ਬੰਦੀਆਂ ਨਿਸਚਿਤ ਕਰ ਦਿੰਦੇ ਤਾਂ ਜਿਆਦਾ ਚੰਗੀ ਗੱਲ ਸੀ।

    ਗੁਰਚਰਨ ਸਿੰਘ ਜੀ! ਮੈਂ ਇਹ ਤਾਂ ਨਹੀਂ ਕਹਾਂਗਾ ਕਿ ਪਹਿਲਾਂ ਮੇਰੇ ਪਿਛਲੇ ਸਵਾਲਾਂ ਦੇ ਜਵਾਬ ਦਿਓ ਤਾਂ ਤੁਹਾਡੇ ਨਾਲ ਗੱਲ ਅੱਗੇ ਤੋਰੀ ਜਾਵੇਗੀ। ਪਿਛਲੇ ਸਵਾਲ ਤਾਂ ਸਮੇਂ ਸਮੇਂ ਤੇ ਫ਼ੇਰ ਆਪੇ ਆ ਹੀ ਜਾਣੇ ਹਨ। ਪਰ ਮੇਰੇ ਨਾਲ ਵਿਚਾਰ ਚਰਚਾ ਕਰਨ ਲਈ ਤੁਹਾਨੂੰ ਕੁੱਝ ਕੁ ਗੱਲਾਂ ਦਾ ਧਿਆਨ ਰੱਖਣਾ ਪਏਗਾ।

    ਪਹਿਲਾ- ਮੇਰੇ ਵੱਲੋਂ ਪੇਸ਼ ਕਿਸੇ ਸ਼ਬਦ ਜਾਂ ਪੰਗਤੀ ਦੇ ਅਰਥਾਂ ਬਾਰੇ ਤੁਸੀਂ ਸਹਿਮਤ ਨਾ ਹੋਵੋਂ ਤਾਂ ਮੈਨੂੰ ਸਵਾਲ ਪੁੱਛਣ ਤੋਂ ਪਹਿਲਾਂ ਦੱਸਣਾ ਹੋਵੇਗਾ ਕਿ ਮੈਂ ਕਿੱਥੇ ਅਤੇ ਕਿਸ ਤਰ੍ਹਾਂ ਗ਼ਲਤ ਹਾਂ ਅਤੇ ਗੁਰਬਾਣੀ ਮੁਤਾਬਕ ਕੀ ਠੀਕ ਹੈ। ਯਾਦ ਰਹੇ ਕਿ ਗੁਰਬਾਣੀ ਦੀ ਉਦਾਹਰਣ ਦੇਣ ਲੱਗਿਆਂ ਕੋਸ਼ਿਸ਼ ਕੀਤੀ ਜਾਵੇ ਕਿ ਉਸ ਵਿੱਚ ਤੁਹਾਡੇ ਆਪਣੇ ਘੜੇ ਹੋਏ ਅਰਥ ਨਾ ਹੋਣ, ਪ੍ਰੋ: ਸਾਹਿਬ ਸਿੰਘ ਦੇ ਕੀਤੇ ਅਰਥ ਹੀ ਹੋਣ।

    ਦੂਸਰਾ- ਆਪਣੇ ਪੱਤਰ ਵਿਚ, ਤੁਹਾਡੇ ਵੱਲੋਂ ਪੇਸ਼ ਕੀਤੇ ਸਵਾਲਾਂ ਦੇ ਜਵਾਬ ਮੈਂ ਪਹਿਲਾਂ ਦਿਆਂਗਾ- ਫ਼ੇਰ ਉਸ ਪੱਤਰ ਵਿੱਚ ਮੇਰੇ ਵੱਲੋਂ ਪੇਸ਼ ਸਵਾਲਾਂ ਦੇ ਤੁਹਾਡੇ ਜਵਾਬ ਦੇ ਸੰਬੰਧ ਵਿੱਚ ਕੋਈ ਟਿੱਪਣੀ ਕੀਤੀ ਜਾਵੇਗੀ - ਫ਼ੇਰ ਮੇਰੇ ਕੋਈ ਸਵਾਲ ਹੋਏ ਤਾਂ ਉਹ ਕੀਤੇ ਜਾਣਗੇ। ਇਸੇ ਤਰ੍ਹਾਂ ਹੀ ਤੁਸੀਂ ਵੀ ਕਰੋਗੇ, ਪਹਿਲਾਂ ਮੇਰੇ ਵੱਲੋਂ ਪੇਸ਼ ਸਵਾਲਾਂ ਦੇ ਜਵਾਬ- ਫ਼ੇਰ ਤੁਹਾਡੇ ਵੱਲੋਂ ਕੀਤੇ ਸਵਾਲਾਂ ਦੇ ਮੇਰੇ ਵੱਲੋਂ ਪੇਸ਼ ਵਿਚਾਰਾਂ ਤੇ ਤੁਹਾਡੀ ਟਿੱਪਣੀ- ਫ਼ੇਰ ਤੁਹਾਡੇ ਆਪਣੇ ਸਵਾਲ।

    ਤੀਸਰਾ- ਤੁਹਾਡੇ ਕੋਈ ਸਵਾਲ ਹੋਣ ਤਾਂ ਉਨ੍ਹਾਂ ਦੇ ਨੰਬਰ ਪਾਏ ਜਾਣ। ਇਸੇ ਤਰ੍ਹਾਂ ਜਵਾਬ ਦੇਣ ਲੱਗਿਆਂ ਸਵਾਲਾਂ ਦੇ ਮੁਤਾਬਕ ਨੰਬਰ ਪਾ ਦਿੱਤੇ ਜਾਣ।

    ਚੌਥਾ- ਤੁਹਾਡੇ ਵੱਲੋਂ ਕੀਤੇ ਸਵਾਲਾਂ ਦੇ ਜਵਾਬ ਵਿੱਚ ਮੈਂ ਜੋ ਵਿਚਾਰ ਦਿਆਂਗਾ ਉਹ ਤੁਹਾਨੂੰ ਠੀਕ ਲੱਗਣ ਜਾਂ ਗ਼ਲਤ, ਉਨ੍ਹਾਂ ਬਾਰੇ ਤੁਸੀਂ ਇਹ ਨਹੀਂ ਲਿਖੋਗੇ ਕਿ “ਜਵਾਬ ਨਹੀਂ ਆਇਆ”। ਠੀਕ ਗ਼ਲਤ ਬਾਰੇ ਗੁਰਬਾਣੀ ਹਵਾਲਿਆਂ ਸਹਿਤ ਦੱਸਣਾ ਹੋਵੇਗਾ ਕਿ ਮੇਰੇ ਵਿਚਾਰ ਕਿਸ ਤਰ੍ਹਾਂ ਗ਼ਲਤ ਹਨ। ਅਤੇ ਨਾਲ ਤੁਹਾਨੂੰ ਦੱਸਣਾ ਪਏਗਾ ਕਿ ਤੁਹਾਡੇ ਮੁਤਾਬਕ ਕੀ ਠੀਕ ਹੈ ਅਤੇ ਕਿਸ ਤਰ੍ਹਾਂ।

    ਪੰਜਵਾਂ- ਜ਼ਾਤੀ ਤੌਰ ਤੇ ਮੇਰੇ ਬਾਰੇ ਕੋਈ ਟਿੱਪਣੀ ਨਹੀਂ ਕਰੋਗੇ। ਸਿਰਫ਼ ਗੁਰਮਤ ਬਾਰੇ ਮੇਰੇ ਨਾਲ ਵਿਚਾਰ ਸਾਂਝੇ ਕਰੋਗੇ।

    ਇਹ ਜੋ ਸ਼ਰਤਾਂ ਮੈਂ ਲਿਖੀਆਂ ਹਨ ਜਿਸ ਤਰ੍ਹਾਂ ਤੁਹਾਡੇ ਤੇ ਲਾਗੂ ਹਨ ਉਸੇ ਤਰ੍ਹਾਂ ਮੇਰੇ ਤੇ ਵੀ ਲਾਗੂ ਸਮਝ ਸਕਦੇ ਹੋ।

    ਸਿੱਖ ਮਾਰਗ ਤੇ ਮਹੌਲ ਠੀਕ ਬਣਿਆ ਰਹੇ ਅਤੇ ਵਿਚਾਰ ਚਰਚਾ ਠੀਕ ਤਰੀਕੇ ਨਾਲ ਚੱਲਦੀ ਰਹੇ ਇਸ ਗੱਲ ਨੂੰ ਮੁੱਖ ਰੱਖਦੇ ਹੋਏ ਜੇ ਤੁਹਾਡੇ ਕੋਈ ਸੁਝਾਵ ਹੋਣ ਤਾਂ ਦੱਸ ਸਕਦੇ ਹੋ।

    ਮੇਰੇ ਵੱਲੋਂ ਪੇਸ਼ ਸੁਝਾਵਾਂ ਵਿੱਚ ਤੁਹਾਨੂੰ ਕੁੱਝ ਗ਼ਲਤ ਲੱਗੇ ਤਾਂ ਦੱਸ ਸਕਦੇ ਹੋ।

    ਮੈਨੂੰ ਅਫ਼ਸੋਸ ਹੈ ਕਿ ਤੁਹਾਡੇ ਨਾਲ ਵਿਚਾਰ ਚਰਚਾ ਕਰਨ ਲੱਗਿਆਂ ਸ਼ਰਤਾਂ ਤੈਅ ਕਰਨੀਆਂ ਪੈ ਰਹੀਆਂ ਹਨ।

    (ਪਾਠਕਾਂ ਅੱਗੇ ਬੇਨਤੀ: ਕਿਸੇ ਸੱਜਣ ਨੂੰ ਮੇਰੇ ਵਿਚਾਰਾਂ ਤੇ ਕੋਈ ਇਤਰਾਜ ਹੋਵੇ ਤਾਂ ਸਿਰਫ਼ ਪੰਜਾਬੀ ਵਿੱਚ ਹੀ ਪੱਤਰ ਲਿਖੇ ਜਾਣ। ਇੰਗਲਿਸ਼ ਵਿੱਚ ਲਿਖੇ ਕਿਸੇ ਵੀ ਪੱਤਰ ਦਾ ਜਵਾਬ ਨਾ ਦੇ ਸਕਣ ਲਈ ਪਾਠਕਾਂ ਤੋਂ ਮੈਂ ਮੁਆਫ਼ੀ ਚਾਹੁੰਦਾ ਹਾਂ)।

    ਗੁਰਚਰਨ ਸਿੰਘ ਜੀ! ਤੁਹਾਡੇ 30-07-09 ਦੇ ਪੱਤਰ ਦੇ ਸੰਬੰਧ ਵਿੱਚ:

    (1) “ਸ੍ਰ: ਜਸਬੀਰ ਸਿੰਘ ਜੀ ਭਗਤ ਤ੍ਰਿਲੋਚਨ ਜੀ ਦੇ ਇਸ ਸ਼ਬਦ ਦਾ ਸਰੀਰਕ ਤੌਰ ਤੇ ਮਰਨ ਨਾਲ ਸੰਬੰਧ ਤੁਸੀਂ ਕਿਵੇਂ ਜੋੜਿਆ?”

    ਗੁਰਚਰਨ ਸਿੰਘ ਜੀ! ਜਿਸ ਲੇਖ ਜਾਂ ਪੱਤਰ ਬਾਰੇ ਤੁਸੀਂ ਕੋਈ ਸਵਾਲ ਕਰਨਾ ਹੁੰਦਾ ਹੈ ਪਹਿਲਾਂ ਉਸ ਨੂੰ ਚੰਗੀ ਤਰ੍ਹਾਂ ਪੜ੍ਹ ਲਿਆ ਕਰੋ ਫ਼ੇਰ ਕੋਈ ਸਵਾਲ ਕਰਿਆ ਕਰੋ। ਬਾਰ ਬਾਰ ਗੱਲਾਂ ਦੁਹਰਾਈ ਜਾਣ ਵਿੱਚ ਮੈਨੂੰ ਤਾਂ ਕੋਈ ਇਤਰਾਜ ਨਹੀਂ ਹੈ ਪਰ ਵਿਚਾਰ ਚਰਚਾ ਦਾ ਮਹੌਲ ਠੀਕ ਰੱਖਣ ਲਈ ਇਹ ਗੱਲ ਚੰਗੀ ਨਹੀਂ ਹੈ। ਵਿਚਾਰ ਤੁਹਾਡੇ ਲਈ ਦੁਬਾਰਾ ਲਿਖ ਰਿਹਾ ਹਾਂ। ਇਹ Cut-paste ਨਹੀਂ ਹੈ ਪਰ ਇਸ ਨੂੰ Cut-paste ਹੀ ਸਮਝੋ।

    ਸ਼ਬਦ ਵਿੱਚ ਲਫ਼ਜ਼ ਆਏ ਹਨ ‘ਅੰਤਿ ਕਾਲਿ, ਮਰੈ, ਵਲਿ ਵਲਿ ਅਉਤਰੈ’

    ਭਾਈ ਕਾਨ੍ਹ ਸਿੰਘ ਨਾਭਾ ਨੇ ਅਤੇ ਪ੍ਰੋ: ਸਾਹਿਬ ਸਿੰਘ ਨੇ ‘ਅੰਤਿ ਕਾਲਿ’ ਦੇ ਅਰਥ ਲਿਖੇ ਹਨ ‘ਅੰਤਿ ਦੇ ਵੇਲੇ, ਮਰਨ ਸਮੇਂ। ‘ਮਰੈ’ ਦਾ ਅਰਥ ਹੁੰਦਾ ਹੈ ‘ਮਰਦਾ ਹੈ’। ਅਤੇ ‘ਅਉਤਰੈ’ ਦਾ ਅਰਥ ਹੈ: ਉਪਰੋ ਹੇਠਾਂ ਆਉਣ ਦੀ ਕ੍ਰਿਯਾ, ਉਤਰਨਾ, ਜਨਮ ਲੈਣਾ, ਸਰੀਰ ਧਾਰਨਾ। ਵਲਿ ਵਲਿ ਅਉਤਰੈ ਦਾ ਅਰਥ ਹੋਇਆ ਬਾਰ ਬਾਰ ਜਨਮ ਲੈਂਦਾ ਹੈ।

    ਇਹ ਅਰਥ ਗੁਰਮਤ ਦੇ ਵਿਦਵਾਨਾਂ ‘ਭਾਈ ਕਾਨ੍ਹ ਸਿੰਘ ਨਾਭਾ ਅਤੇ ਪ੍ਰੋ: ਸਾਹਿਬ ਸਿੰਘ ਦੇ ਲਿਖੇ ਹੋਏ ਹੀ ਮੈਂ ਪੇਸ਼ ਕੀਤੇ ਹਨ। ਇਨ੍ਹਾਂ ਵਿਦਵਾਨਾਂ ਦੇ ਕੀਤੇ ਅਰਥ ਪੰਥ ਪ੍ਰਵਾਣਤ ਅਤੇ ਠੀਕ ਮੰਨੇ ਗਏ ਹਨ ਅਤੇ ਪ੍ਰੋ: ਸਾਹਿਬ ਦਾ ਟੀਕਾ ਪੜ੍ਹਨ ਲਈ ਤੁਸੀਂ ਖ਼ੁਦ ਹੀ ਆਪਣੇ ਲੇਖਾਂ ਵਿੱਚ ਕਈ ਵਾਰੀਂ ਸਲਾਹ ਦੇ ਚੁੱਕੇ ਹੋ। ‘ਅੰਤਿ ਕਾਲਿ’ ਬਾਰੇ ਸਾਰੇ ਵਿਚਾਰ ਮੈਂ ਆਪਣੇ ਲੇਖ ਵਿੱਚ ਲਿਖ ਚੁੱਕਾ ਹਾਂ। ਇੱਥੇ ਦੁਬਾਰਾ ਲਿਖ ਦਿੱਤੇ ਗਏ ਹਨ। ਅੰਤ, ਕਾਲ ਅਤੇ ਮਰੇ ਦਾ ਅਰਥ ਜੇ ਤੁਸੀਂ ਕਿਸੇ ਬੱਚੇ ਨੂੰ ਵੀ ਪੁੱਛੋਗੇ ਤਾਂ ਇਹੀ ਦੱਸੇਗਾ ਜੋ ਮੈਂ ਲਿਖੇ ਹਨ। ਪਰ ਇਸ ਤੋਂ ਇਲਾਵਾ ਤੁਹਾਡੇ ਆਪਣੇ ਘੜੇ ਹੋਏ ਕੋਈ ਡੂੰਘੇ ਅਰਥ ਹਨ ਤਾਂ ਤੁਸੀਂ ਮੇਰੇ ਕੋਲੋਂ ਸਵਾਲ ਨਾ ਪੁੱਛੋ ਬਲਕਿ ਆਪਣੇ ਵਿਚਾਰ ਸਿੱਖ ਮਾਰਗ ਤੇ ਸਾਂਝੇ ਕਰੋ।

    (2) “ਮਰਨ ਤੋਂ ਬਾਅਦ ਬੰਦਾ ਕੀ ਬਣਦਾ ਹੈ, ਕਿਧਰ ਜਾਂਦਾ ਹੈ, ਇਸ ਦਾ ਕਲਿਆਣ ਕਿਵੇਂ ਹੋਣਾ ਹੈ ਤੇ ਕੀਹਨੇ ਕਰਨਾ ਹੈ ਆਦਿ ਇਸ ਦਾ ਸਿਰਫ਼ ਤੇ ਸਿਰਫ਼ ਪੰਡਿਤ ਜੀ ਨੂੰ ਪਤਾ ਹੈ ਤੇ ਗੁਰੂ ਸਾਹਿਬ ਇਸਦਾ ਸ਼ਰੇ-ਆਮ ਖੰਡਣ ਕਰਦੇ ਹਨ। “ਗਉੜੀ ਮਹਲਾ 1॥ ਕਿਰਤੁ ਪਇਆ ਨਹ ਮੇਟੈ ਕੋਇ॥ ਕਿਆ ਜਾਣਾ ਕਿਆ ਆਗੈ ਹੋਇ॥ ਜੋ ਤਿਸੁ ਭਾਣਾ ਸੋਈ ਹੂਆ॥ ਅਵਰੁ ਨ ਕਰਣੈ ਵਾਲਾ ਦੂਆ॥ (ਪੰਨਾ-154) “

    ਗੁਰਚਰਨ ਸਿੰਘ ਜੀ! ਮਰਨ ਤੋਂ ਮਗ਼ਰੋਂ ਬੰਦਾ ਕੀ ਬਣਦਾ ਹੈ ਕਿਧਰ ਜਾਂਦਾ ਹੈ ਇਹ ਪੰਡਿਤ ਜੀ ਨੂੰ ਨਹੀਂ ਬਲਕਿ ਪਰਮਾਤਮਾ ਨੂੰ ਪਤਾ ਹੈ, ਕਿਉਂਕਿ ਉਹੀ ਸਭ ਕੁੱਝ ਕਰਨ ਵਾਲਾ ਹੈ। ਯਾਦ ਰਹੇ ਕਿ ਇੱਥੇ ਇਹ ਨਹੀਂ ਲਿਖਿਆ ਕਿ ਮਰਨ ਤੋਂ ਮਗ਼ਰੋਂ ਕੁੱਝ ਨਹੀਂ ਹੁੰਦਾ ਬਲਕਿ “ਜੋ ਤਿਸੁ ਭਾਣਾ ਸੋਈ ਹੂਆ”, ਜੋ ਕੁੱਝ ਹੁੰਦਾ ਹੈ ਉਸ ਦੇ ਭਾਣੇ ਵਿੱਚ ਹੁੰਦਾ ਹੈ। ਬੱਸ ਇਹੀ ਇੱਕ ਨੁਕਤਾ ਹੈ ਜਿਸ ਦਾ ਆਸਰਾ ਲੈ ਕੇ ਤੁਸੀਂ ਆਮ ਲੋਕਾਂ ਨੂੰ ਗੁਮਰਾਹ ਕਰ ਰਹੇ ਹੋ। ਜਿਹੜੀ ਗੱਲ ਤੁਹਾਡੇ ਮੁਤਾਬਕ ਸੈਟ ਨਹੀਂ ਬੈਠਦੀ ਉਹ ਤੁਸੀਂ ਪੜ੍ਹਨੀ ਹੀ ਨਹੀਂ ਚਾਹੁੰਦੇ ਅਤੇ ਜਾਣ ਬੁਝ ਕੇ ਵਿੱਚੋਂ ਨਜ਼ਰ-ਅੰਦਾਜ ਕਰ ਦਿੰਦੇ ਹੋ ਅਤੇ ਜਾਂ ਫ਼ੇਰ ਡੂੰਘੇ ਅਰਥਾਂ ਦੇ ਨਾਮ ਤੇ ਆਪਣੇ ਹੀ ਘੜੇ ਹੋਏ ਅਰਥ ਸਮਝਾ ਕੇ ਦੂਜਿਆਂ ਨੂੰ ਬ੍ਰਹਮਣਵਾਦ ਫ਼ੈਲਾਉਣ ਦੇ ਦੋਸ਼ੀ ਕਰਾਰ ਦੇਈ ਜਾਂਦੇ ਹੋ। ਇੱਥੇ “ਜੋ ਤਿਸੁ ਭਾਣਾ ਸੋਈ ਹੂਆ” ਪੜ੍ਹਨਾ ਤੁਸੀਂ ਸ਼ਾਇਦ ਜਰੂਰੀ ਨਹੀਂ ਸਮਝਦੇ।

    ਅਤੇ ‘ਤਿਸੁ’ ਲਫ਼ਜ਼ ਪਰਮਾਤਮਾ ਲਈ ਆਇਆ ਹੈ ‘ਪੰਡਿਤ ਜੀ’ ਲਈ ਨਹੀਂ। “ਕਿਆ ਜਾਣਾ ਕਿਆ ਆਗੈ ਹੋਇ” ਦਾ ਅਰਥ ਹੈ ਕਿ ‘ਮੈਨੂੰ ਪਤਾ ਨਹੀਂ ਅਗੇ ਕੀ ਹੋਣਾ ਹੈ, ਅਰਥਾਤ ਕਿਸੇ ਨੂੰ ਕੁੱਝ ਪਤਾ ਨਹੀਂ ਅੱਗੇ ਕੀ ਹੋਣਾ ਹੈ। “ਕੁਝ ਵੀ ਪਤਾ ਨਾ ਹੋਣ” ਅਤੇ “ਕੁਝ ਵੀ ਨਾ ਹੋਣ” ਦਾ ਫ਼ਰਕ ਸਮਝਣ ਦੀ ਕੋਸ਼ਿਸ਼ ਕਰੋ। ਗੁਰਚਰਨ ਸਿੰਘ ਜੀ! ਪੰਡਿਤ ਅਤੇ ਪੰਡਿਤ-ਵਾਦ ਦਾ ਨਾ ਮੇਰੇ ਨਾਲ ਜੋੜ ਕੇ ਪਾਠਕਾਂ ਨੂੰ ਮੇਰੇ ਪ੍ਰਤੀ ਗੁਮਰਾਹ ਕਰਨ ਦੀ ਕੋਸ਼ਿਸ਼ ਨਾ ਕਰੋ। “ਪੰਡਿਤ-ਵਾਦ” ਦਾ ਨਾਮ ਮੇਰੇ ਨਾਲ ਜੋੜਨ ਨਾਲ ਆਮ ਸਿੱਖਾਂ ਨੂੰ ਭੁਲੇਖਾ ਇਹ ਪੈਂਦਾ ਹੈ ਕਿ ਸਿਰਫ਼ ਤੁਸੀਂ ਜਾਂ ਤੁਹਾਡੇ ਹਮ ਖਿਆਲ ਹੀ ਗੁਰਮਤ ਦੇ ਅਸਲੀ ਪ੍ਰਚਾਰਕ ਹਨ। ਬਾਕੀ ਜਿਨ੍ਹਾਂ ਦੇ ਵਿਚਾਰ ਤੁਹਾਡੇ ਨਾਲ ਨਹੀਂ ਮਿਲਦੇ ਉਹ ਸਾਰੇ ਪੰਡਿਤ-ਵਾਦ ਫ਼ੈਲਾ ਰਹੇ ਹਨ। ਉਪਰ ਦਿੱਤੀ ਆਪਣੀ ਉਦਾਹਰਣ ਵਿੱਚ ਵੀ “ਪੰਡਿਤ” ਲਫ਼ਜ਼ ਤੁਸੀਂ ਖ਼ਾਮ-ਖੁਆਹ ਹੀ ਪਾਠਕਾਂ ਨੂੰ ਭੁਲੇਕੇ ਵਿੱਚ ਪਾਉਣ ਲਈ ਜੋੜ ਦਿੱਤਾ ਹੈ ਸਿਰਫ਼ ਆਪਣੀ ਵਾਹ-ਵਾਹ ਖੱਟਣ ਲਈ ਅਤੇ ਮੇਰੇ ਵਰਗੇ ਹੋਰਨਾਂ ਨੂੰ ਬਦਨਾਮ ਕਰਨ ਲਈ। ਇੱਕ ਗੱਲ ਹੋਰ, ਜੇ ਕਿਸੇ ਦੇ ਵਿਚਾਰ ਤੁਹਾਡੇ ਵਿਚਾਰਾਂ ਨਾਲ ਨਹੀਂ ਮਿਲਦੇ ਉਨ੍ਹਾਂ ਨੂੰ ਤੁਸੀਂ ਸੰਤਾਂ, ਬਾਬਿਆਂ ਦੇ ਉਪਾਸ਼ਕ ਦੱਸ ਕੇ ਬਦਨਾਮ ਕਰਦੇ ਰਹਿੰਦੇ ਹੋ। ਮੇਰੀ ਅੱਜ ਤੱਕ ਦੀ ਕਿਸੇ ਇੱਕ ਵੀ ਲਿਖਤ ਵਿੱਚ ਤੁਸੀਂ ਸਾਬਤ ਨਹੀਂ ਕਰ ਸਕਦੇ ਜਿਸ ਵਿੱਚ ਮੈਂ ਗੁਰਬਾਣੀ ਤੋਂ ਬਾਹਰੋਂ ਕਿਸੇ ਪੰਡਿਤ ਜਾਂ ਕਿਸੇ ਸੰਤ, ਬਾਬੇ ਦੀ ਕਹੀ ਹੋਈ ਗੱਲ ਦਾ ਜ਼ਿਕਰ ਕੀਤਾ ਹੋਵੇ ਜਾਂ ਉਨ੍ਹਾਂ ਦੇ ਵਿਚਾਰ ਦਿੱਤੇ ਹੋਣ ਜੇ ਐਸੀ ਕੋਈ ਵੀ ਮੇਰੀ ਲਿਖਤ ਹੈ ਤਾਂ ਪੇਸ਼ ਕਰੋ। ਮੇਰੀ ਲਿਖਤ ਵਿੱਚ ਤੁਹਾਨੂੰ ਸਿਰਫ਼ ਅਤੇ ਸਿਰਫ਼ ਪ੍ਰੋ: ਸਾਹਿਬ ਸਿੰਘ ਅਤੇ ਭਾਈ ਕਾਨ੍ਹ ਸਿੰਘ ਨਾਭਾ ਦੀਆਂ ਲਿਖਤਾਂ ਦੇ ਹੀ ਹਵਾਲੇ ਮਿਲਣ ਗੇ।

    (3) ਜੇ ਮਰਨ ਵੇਲੇ ਨਰਾਇਣੁ ਕਹਿਣ ਨਾਲ ਹੀ ਮੁਕਤੀ ਮਿਲ ਜਾਣੀ ਹੈ ਤਾਂ…. . ।

    ਇਸ ਬਾਰੇ ਮੇਰੇ ਵਿਚਾਰ 02-08-09 ਨੂੰ ਛਪ ਰਹੇ ਮੇਰੇ ਲੇਖ ਵਿੱਚ ਪੜ੍ਹ ਲੈਣੇ।

    (4) ਐਸੀ ਚਿੰਤਾ ਮਹਿ ਜੇ ਮਰੇ” ਕੀ ਮਰਨ ਵੇਲੇ ਕਿਸੇ ਨੂੰ ਕੋਈ ਚਿੰਤਾ ਹੁੰਦੀ ਹੈ?

    ਅਫ਼ਸੋਸ ਕਿ ਇਹ ਗੱਲ ਤੁਹਾਨੂੰ ਦੱਸਣ ਦੀ ਜਰੂਰਤ ਹੈ ਕਿ ਅੰਤ ਵੇਲੇ ਕਿਸੇ ਨੂੰ ਕੋਈ ਚਿੱਤਾ ਹੁੰਦੀ ਹੈ? ਇਸ ਸੰਬੰਧ ਵਿੱਚ ਮੇਰੇ ਛਪ ਰਹੇ ਲੇਖ “ਅੰਤਿ ਕਾਲਿ ਜੋ ਲਛਮੀ ਸਿਮਰੈ॥ -2” ਵਿੱਚ ਕਬੀਰ ਜੀ ਦਾ ਸਲੋਕ ਪੜ੍ਹ ਲੈਣਾ: “ਕਬੀਰ ਹੰਸੁ ਉਡਿਓ ਤਨੁ ਗਾਡਿਓ ਸੋਝਾਈ ਸੈਨਾਹ॥ ਅਜਹੂ ਜੀਉ ਨ ਛੋਡਈ ਰੰਕਾਈ ਨੈਨਾਹ॥ ੧੧੮॥ (ਪੰਨਾ-1370)। ਵੈਸੇ ਪੂਰਾ ਅੰਦਾਜਾ ਹੈ ਕਿ ਇਹ ਸਵਾਲ ਤੁਸੀਂ ਮੇਰੇ ਕੋਲੋਂ ਕਿਉਂ ਪੁਛਿਆ ਹੈ। ਮੈਨੂੰ ਉਮੀਦ ਹੈ ਕਿ ਤੁਹਾਡੇ ਅਗਲੇ ਪੱਤਰ ਵਿੱਚ ਇਸ ਗੱਲ ਦਾ ਖ਼ੁਲਾਸਾ ਹੋਵੇਗਾ।

    ਹੁਣ ਮੇਰੇ ਕੁੱਝ ਸਵਾਲ ਹਨ ਜਵਾਬ ਦੇਣ ਦੀ ਕ੍ਰਿਪਾਲਤਾ ਕਰਨੀ।

    ਸਵਾਲ (1) - ਸੰਬੰਧਤ ਸ਼ਬਦ ਦੇ ਤੁਹਾਡੇ ਮੁਤਾਬਕ ਕੀ ਅਰਥ ਹਨ, ਅਰਥ ਲਿਖਣ ਦੀ ਖੇਚਲ ਕਰਨੀ।

    (2) -ਗੁਰਬਚਨ ਸਿੰਘ ਥਾਈਲੈਂਡ ਵਾਲੇ “ਅੰਤਿ ਕਾਲਿ” ਦਾ ਅਰਥ ਇਸ ਤਰ੍ਹਾਂ ਕਰਦੇ ਹਨ: ਅਗਿਆਨਤਾ ਕਾਰਣ ਬੁੱਧੀ ਵਾਲਾ ਦੀਵਾ ਗੁੱਲ ਹੋਇਆ ਪਿਆ ਹੈ, ਜਿਸ ਕਰਕੇ ਸਾਡੀ ਆਤਮਕ ਮੌਤ ਹੈ ਤੇ ਇਸੇ ਨੂੰ ‘ਅੰਤਿ ਕਾਲਿ’ ਜਾਂ ਕਾਲ ਫ਼ਾਸ ਕਿਹਾ ਗਿਆ ਹੈ। … ਅਜੇਹੀ ਨੀਵੇਂ ਤਲ਼ ਦੀ ਸੋਚ ਨੂੰ ਜੂਨਾਂ ਭੋਗਣਾ ਕਿਹਾ ਗਿਆ ਹੈ। ਜਿਨ੍ਹਾਂ ਦੇ ਅੰਦਰ ਭਗਵਾਨ ਦੀ ਪ੍ਰੀਤਿ ਨਹੀਂ ਉਹ ਵਿਕਾਰਾਂ ਵਿੱਚ ਮਰੀ ਹੋਈ ਆਤਮਾ ਵਾਲ਼ੇ ਹਨ, ਤੇ ਇਨ੍ਹਾਂ ਵਾਸਤੇ ਹੀ ਇਸ ਸ਼ਬਦ ਵਿੱਚ ‘ਅੰਤ ਕਾਲ’ ਸ਼ਬਦ ਵਰਤਿਆ ਗਿਆ ਹੈ. . ਇਸ ਸ਼ਬਦ ਵਿੱਚ ਬ੍ਰਹਮਣੀ ਕਰਮ-ਕਾਂਡ ਦੀ ਰਵਾਇਤ ਅਨੁਸਾਰ ਮਰਣ ਤੋਂ ਉਪਰੰਤ ਵਾਲ਼ੀਆਂ ਜੂਨਾਂ ਦੀ ਸ਼ਬਦਾਵਲੀ ਵਰਤ ਕੇ ਅਜੋਕੇ ਸਮੇਂ ਵਿੱਚ ਭਾਵ ਹੱਥਲੇ ਜੀਵਨ ਵਿੱਚ ਮਰੀ ਹੋਈ ਆਤਮਾ ਦੁਆਰਾ ਵੱਖ ਵੱਖ ਸੁਭਾਵਾਂ ਨੂੰ ਭੋਗਣ ਦੀ ਗੱਲ ਸਪੱਸ਼ਟ ਕੀਤੀ ਗਈ ਹੈ”।

    ਸਵਾਲ 2- ਕੀ ਉਪਰ ਲਿਖੇ ‘ਅੰਤਿ ਕਾਲਿ’ ਦੇ ਅਰਥ ਤੁਸੀਂ ਠੀਕ ਸਮਝਦੇ ਹੋ? ਜੇ ਹਾਂ ਤਾਂ, ਸ਼ਬਦ ਦੀ ਅਖੀਰਲੀ ਪੰਗਤੀ ਵਿੱਚ ਆਇਆ ਹੈ “ਅੰਤਿ ਕਾਲਿ ਨਾਰਾਇਣੁ ਸਿਮਰੈ॥ ਐਸੀ ਚਿੰਤਾ ਮਹਿ ਜੇ ਮਰੈ॥ ਬਦਤਿ ਤਿਲੋਚਨੁ ਤੇ ਨਰ ਮੁਕਤਾ ਪੀਤੰਬਰੁ ਵਾ ਕੇ ਰਿਦੈ ਬਸੈ॥”

    ਕੀ ਨਾਰਾਇਣ ਸਿਮਰਨ ਵਾਲਾ ਵੀ ਗੁਰਮਤ ਅਨੁਸਾਰ ਆਤਮਕ ਮੌਤ ਮਰਦਾ ਹੈ? ਜੇ ਇੱਥੇ ‘ਅੰਤਿ ਕਾਲਿ” ਦੇ ਅਰਥ ਹੋਰ ਪੰਗਤੀਆਂ ਵਿੱਚ ਆਏ ‘ਅੰਤਿ ਕਾਲਿ’ ਨਾਲੋਂ ਬਦਲ ਕੇ ਕਰਨੇ ਚਾਹੋ ਤਾਂ ਦੱਸਣ ਦੀ ਖੇਚਲ ਕਰਨੀ ਕਿ ਇਥੇ ਅਰਥ ਕਿਸ ਅਧਾਰ ਤੇ ਬਦਲ ਰਹੇ ਹੋ?

    ਸਵਾਲ (3) - ਤੁਸੀਂ ਕਿਵੇਂ ਇਸ ਨਤੀਜੇ ਤੇ ਪਹੁੰਚੇ ਹੋ ਕਿ ਸ਼ਬਦ ਵਿੱਚ ਜੂਨਾਂ ਵਿੱਚ ਪੈਣ ਦਾ ਖੰਡਣ ਕੀਤਾ ਗਿਆ ਹੈ? ਇਸ ਸੰਬੰਧ ਵਿੱਚ ਤੁਸੀਂ ਜੇ ਕੋਈ ਗੁਰਬਾਣੀ ਦੇ ਹਵਾਲੇ ਦੇਣੇ ਚਾਹੋ ਤਾਂ ਧਿਆਨ ਰੱਖਣਾ ਕਿ ਉਸ ਵਿੱਚ ਤੁਹਾਡੇ ਆਪਣੇ ਘੜੇ ਹੋਏ ਕੋਈ ਡੂੰਘੇ ਅਰਥ ਨਾ ਹੋਣ। ਪ੍ਰੋ: ਸਾਹਿਬ ਸਿੰਘ ਦੇ ਅਰਥ ਕੀਤੇ ਹੋਣ।

    ਤੁਸੀਂ ਜਿਹੜੀਆਂ ਬਹੁਤ ਸਾਰੀਆਂ ਗੁਰਬਾਣੀ ਦੀਆਂ ਉਦਾਹਰਣਾਂ ਦਿੱਤੀਆਂ ਹਨ ਕਿ ਸਾਰੇ ਸ਼ਬਦਾਂ ਦਾ ਵਿਸ਼ਾ ਇੱਕੋ ਹੀ ਹੈ। ਜ਼ਰਾ ਧਿਆਨ ਨਾਲ ਪੜ੍ਹੋ ਸਾਰੀਆਂ ਉਦਾਹਰਣਾਂ ਪੜ੍ਹਨ ਦੀ ਜਰੂਰਤ ਨਹੀਂ, ਭਗਤ ਤ੍ਰਿਲੋਚਨ ਜੀ ਦਾ ਹੀ ਇਸ ਤੋਂ ਪਹਿਲਾ ਸ਼ਬਦ “ਅੰਤਰ ਮਲਿ ਨਿਰਮਲ ਨਹੀਂ ਕੀਨਾ’ ਹੀ ਪੜ੍ਹ ਕੇ ਦੇਖੋ, ਇਹ ਭੇਖਾਂ ਬਾਰੇ ਹੈ। ‘ਅੰਤਿ ਕਾਲਿ’ ਵਾਲੇ ਸ਼ਬਦ ਦਾ ਪ੍ਰੋ: ਸਾਹਿਬ ਸਿੰਘ ਦਾ ਲਿਖਿਆ ਫੁਟ ਨੋਟ ਵੀ ਪੜ੍ਹੋ - “ਇਉਂ ਜਾਪਦਾ ਹੈ ਕਿ ਸਾਡੇ ਵੀਰ ਨੇ ਭਗਤਾਂ ਦੀ ਬਾਣੀ ਦੇ ਵਿਰੁੱਧ ਕੁੱਝ ਨ ਕੁੱਝ ਲਿਖਣ ਦੀ ਸਹੁੰ ਖਾਧੀ ਹੋਈ ਹੈ…. . ਤ੍ਰਿਲੋਚਨ ਜੀ ਦਾ ਪਹਿਲਾ ਸ਼ਬਦ ‘ਅੰਤਰ ਮਲਿ ਨਿਰਮਲ ਨਹੀ ਕੀਨਾ’ … ਸਾਰੇ ਸ਼ਬਦ ਵਿੱਚ ਭੇਖ ਦਾ ਖੰਡਣ ਕੀਤਾ ਹੋਇਆ ਹੈ”।

    ਗੁਰਚਰਨ ਸਿੰਘ ਜੀ! ਜੇ ਉਸ ਸ਼ਬਦ ਵਿੱਚ ਜੂਨਾਂ ਦੇ ਖੰਡਣ ਬਾਰੇ ਕੋਈ ਸੇਧ ਮਿਲਦੀ ਹੈ ਤਾਂ ਸ਼ਬਦ ਦੀਆਂ ਉਹ ਪੰਗਤੀਆਂ ਲਿਖ ਦੇਣੀਆਂ ਜਿਨ੍ਹਾਂ ਵਿੱਚ ਜੂਨਾਂ ਵਿੱਚ ਪੈਣ ਦਾ ਖੰਡਣ ਕੀਤਾ ਗਿਆ ਹੈ। ਇੱਕ ਗੱਲ ਤੁਹਾਨੂੰ ਦੱਸ ਦਿਆਂ ਕਿ ਗੁਰਮਤ ਵਿੱਚ ਭੇਖਾਂ ਦਾ ਖਡਣ ਹੈ ਜੂਨਾਂ ਵਿੱਚ ਪੈਣ ਦਾ ਨਹੀਂ। ਭੇਖ ਅਤੇ ਜੂਨਾਂ ਦੋਨੋਂ ਵੱਖ ਵੱਖ ਵਿਸ਼ੇ ਹਨ ਇਹ ਫ਼ਰਕ ਸਮਝਣ ਦੀ ਕੋਸ਼ਿਸ਼ ਕਰੋ। ਭੇਖ ਕਰਨੇ ਇਨਸਾਨ ਦੇ ਹੱਥ ਵਿੱਚ ਹਨ ਅਤੇ ਜੂਨਾਂ ਵਿੱਚ ਪੈਣਾਂ ਪ੍ਰਭੂ ਦੇ ਹੱਥ ਵਿੱਚ।

    (4) ਉਪਰ ਗਿਆਨੀ ਗੁਰਬਚਨ ਸਿੰਘ ਦੇ ਲਿਖੇ ਅਰਥਾਂ ਵਿੱਚ ਉਨ੍ਹਾਂ ਨੇ ਲਿਖਿਆ ਹੈ “ਮਰੀ ਹੋਈ ਆਤਮਾ”। ਤੁਸੀਂ ਉਨ੍ਹਾਂ ਦੀ ਇਸ ਗੱਲ ਨਾਲ ਸਹਿਮਤ ਹੋ? ਜੇ ਸਹਿਮਤ ਹੋ ਤਾਂ ‘ਇਹ ਮਰੀ ਹੋਈ ਆਤਮਾ ਕੀ ਹੈ, ਜ਼ਰਾ ਸਮਝਾਣ ਦੀ ਖੇਚਲ ਕਰਨੀ।

    (5) “ਐਸੀ ਚਿੰਤਾ ਮਹਿ ਜੇ ਮਰੇ”। ਕੀ ਆਤਮਕ-ਮੌਤੇ ਮਰੇ ਬੰਦੇ ਨੂੰ ਚਿੰਤਾ ਹੁੰਦੀ ਹੈ?

    ਗਿਆਨੀ ਗੁਰਬਚਨ ਸਿੰਘ ਨੇ ਮਿਸਾਲ ਦਿੱਤੀ ਹੈ ਕਿ ਕੋਈ ਆਪਣੇ ਸਕੇ ਭਰਾ ਦੀ ਜ਼ਮੀਨ ਜਾਇਦਾਤ ਤੇ ਕਬਜਾ ਕਰ ਲਏ, ਕੀ ਐਸੇ ਬੰਦਿਆਂ ਨੂੰ ਆਤਮਕ ਤਲ਼ ਤੇ ਜਿਉਂਦਿਆਂ ਕਿਹਾ ਜਾ ਸਕਦਾ ਹੈ? ਕੀ ਇਹ ਪ੍ਰੇਤ ਵਾਲੀ ਜੂਨ ਨਹੀਂ ਹੈ?

    ਸਵਾਲ- ਕੀ ਗਿਆਨੀ ਗੁਰਬਚਨ ਸਿੰਘ ਦੁਆਰਾ ਪੇਸ਼ ਵਿਆਖਿਆ ਤੁਹਾਨੂੰ ਠੀਕ ਲੱਗਦੀ ਹੈ? ਜੇ ਹਾਂ, ਤਾਂ ਵਿਆਖਿਆ ਵਿੱਚ “ਚਿੰਤਾ” ਲਫ਼ਜ਼ ਕਿੱਥੇ ਫ਼ਿੱਟ ਹੁੰਦਾ ਹੈ, ਦੱਸਣਾ?

    ਗੁਰਚਰਨ ਸਿੰਘ ਜੀ! ਤੁਹਾਡੇ ਤਕਰੀਬਨ ਸਾਰੇ ਹੀ ਸਵਾਲਾਂ ਦੇ ਜਵਾਬ ਆ ਗਿਏ ਹਨ, ਮਿਹਰਬਾਨੀ ਕਰਕੇ ਹੁਣ ਇਹ ਰੱਟ ਨਾ ਲਗਾਇਓ ਕਿ ਪਹਿਲਾਂ ‘ਤ੍ਰਿਲੋਚਨ ਜੀ ਦੇ ਸ਼ਬਦ ਦਾ ਸ਼ਰੀਰਕ ਮੌਤ ਨਾਲ ਸੰਬੰਧ ਕਿਵੇਂ ਜੋੜਿਆ ਇਹ ਸਮਝਾਓ ਫ਼ੇਰ ਵਿਚਾਰ ਅੱਗੇ ਤੋਰੀ ਜਾਏਗੀ’। ਹਾਂ ਤੁਹਾਨੂੰ ਜੋ ਗ਼ਲਤ ਲੱਗੇ, ਉਸ ਬਾਰੇ ਵਿਚਾਰ ਚਰਚਾ ਕਰ ਲੈਣੀ।

    ਗੁਰਚਰਨ ਸਿੰਘ ਜੀ! ਸਵਾਲਾਂ ਦੇ ਜਵਾਬ ਸਿੱਧੇ ਲਫ਼ਜ਼ਾਂ ਵਿੱਚ ਦੇਣ ਦੀ ਕ੍ਰਿਪਾ ਕਰਨੀ। ਇਧਰ ਉਧਰ ਦੀਆਂ ਗੱਲਾਂ ਲਿਖ ਕੇ ਉਲਝਾਉਣ ਜਾਂ ਗੁਮਰਾਹ ਕਰਨ ਦੀ ਕੋਸ਼ਿਸ਼ ਨਾ ਕਰਨੀ। ਉਪਰ ਦਿੱਤੇ ਪੰਜਾਂ ਸਵਾਲਾਂ ਦੇ ਜਵਾਬ ਲਿਖਣ ਲੱਗੇ ਨਾਲ ਨੰਬਰ ਜਰੂਰ ਪਾ ਦੇਣੇ, ਅਤੇ ਜੇ ਤੁਹਾਡੇ ਕੋਈ ਹੋਰ ਸਵਾਲ ਹੋਣ ਤਾਂ ਨੰਬਰ ਜਰੂਰ ਪਾ ਦੇਣੇ। ਧੰਨਵਾਦ।

    ਜਸਬੀਰ ਸਿੰਘ (ਕੈਲਗਰੀ)


    (01/08/09)
    ਸਿੰਘ ਸਭਾ ਇੰਟਰਨੈਸ਼ਨਲ

    ਸਿੱਖੀ ਦੇ ਪ੍ਰਚਾਰ ਲਈ ‘ਗੁਰਬਾਣੀ’ ਟੀ. ਵੀ. ਪ੍ਰੋਗਰਾਮ ਦੀ ਮੱਦਦ ਜਰੂਰੀ।
    ਗੁਰੂ ਪਿਆਰਿਓ! ਵਿਜ਼ਨ ਟੀ. ਵੀ ਤੇ 6 ਜਨਵਰੀ 1990 ਨੂੰ ਪਹਿਲਾ ਪ੍ਰੋਗਰਾਮ ਪੇਸ਼ ਕੀਤਾ ਗਿਆ। ਉਸ ਸਮੇਂ ਤੋਂ ਹੀ ਸ੍ਰ. ਰਘਬੀਰ ਸਿੰਘ ਸਮੱਗ ਜੀ ਬਗੈਰ ਕਿਸੇ ਇਸ਼ਤਿਹਾਰਬਾਜੀ ਦੇ ਇਹ ਪ੍ਰੋਗਰਾਮ ਹਰ ਸ਼ਨਿਚਰਵਾਰ ਨੂੰ ਟੋਰਾਂਟੋ ਦੇ 10. 30 ਵਜੇ ਸਵੇਰੇ ਅਤੇ ਵੈਨਕੂਵਰ ਦੇ 7. 30 ਵਜੇ ਸਵੇਰੇ ਪ੍ਰਸਾਰਣ ਕਰਦੇ ਆ ਰਹੇ ਹਨ। ਇਸ ਅੱਧੇ ਘੰਟੇ ਦੇ ਸਮੇਂ ਵਿੱਚ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਦੇ ਸਿਧਾਤਾਂ ਬਾਰੇ ਵੀਚਾਰ ਕੀਤੀ ਜਾਂਦੀ ਹੈ। ਪਿਛਲੇ ਚਾਰ ਪੰਜ ਸਾਲਾਂ ਤੋਂ ਕਿਸੇ ਵੀ ਸਾਧ ਬਾਬੇ ਜਾਂ ਕਿਸੇ ਸੰਸਥਾ ਦੇ ਮੁਖੀ ਨੂੰ ਇਸ ਪ੍ਰੋਗਰਾਮ ਤੇ ਬੋਲਣ ਲਈ ਨਹੀਂ ਲਿਆਂਦਾ ਗਿਆ ਜਿਹੜਾ ਗੁਰੂ ਨਾਨਕ ਸਾਹਿਬ ਦੇ ਸੰਦੇਸ਼ ਨੂੰ ਵਿਗਾੜ ਕੇ ਪੇਸ਼ ਕਰਦਾ ਹੋਵੇ।
    ਮਨੁੱਖਤਾ ਦੀ ਭਲਾਈ ਅਤੇ ਚੜ੍ਹਦੀ ਕਲਾ ਦੇ ਸੰਦੇਸ਼ ਨੂੰ ਗੁਰੂ ਨਾਨਕ ਸਾਹਿਬ ਨੇ 35-40 ਹਜ਼ਾਰ ਕਿਲੋਮੀਟਟਰ ਦਾ ਪੈਂਡਾ ਤਹਿ ਕਰਕੇ ਇਕੱਠਾ ਕੀਤਾ ਤੇ ਪ੍ਰਚਾਰਿਆ। ਉਨ੍ਹਾਂ ਨੇ ਆਪਣੇ ਸਮੇਂ ਵਿੱਚ ਦੋ- ਢਾਈ ਕਰੋੜ ਲੋਕਾਂ ਨੂੰ ਆਪਣੇ ਸੰਦੇਸ਼ ਨਾਲ ਪ੍ਰਭਾਵਤ ਕੀਤਾ ਤੇ ਉਸ ਵਕਤ ਦੀਆਂ ਸਮਾਜਕ ਮੁਸ਼ਕਲਾਂ ਦੇ ਜੂਲੇ ਥੱਲਿਓ ਜਨਤਾ ਨੂੰ ਕੱਢਿਆ, ਪੱਥਰ ਪੂਜਣ ਦੀ ਮਨਾਹੀ ਕੀਤੀ, ਪੰਡਿਤ ਨੂੰ ਦਾਨ ਦੇਣ ਤੋਂ ਵਰਜਿਆ, ਹਵਨ ਕਰਨ ਤੋਂ ਰੋਕਿਆ, ਸਤੀ ਦੀ ਰਸਮ ਦੀ ਵਿਰੋਧਤਾ ਕੀਤੀ ਅਤੇ ਸਮੇਂ ਦੇ ਬਾਦਸ਼ਾਹ ਅਕਬਰ ਤੋਂ ਇਸ ਮੰਤਵ ਨੂੰ ਸਿਰੇ ਚਾੜ੍ਹਨ ਲਈ ਕਾਨੂੰਨ ਵੀ ਪਾਸ ਕਰਵਾਇਆ। ਦਿਨਾਂ ਦੇ ਚੰਗੇ-ਮਾੜੇ ਹੋਣ ਦੇ ਭਰਮ ਨੂੰ ਕੱਟਿਆ। ਥਾਵਾਂ ਵੀ ਰੱਬ ਦੀਆਂ ਬਣਾਈਆਂ ਹੋਣ ਕਰਕੇ ਚੰਗੀਆਂ ਮਾੜੀਆਂ ਨਹੀਂ। ਸੱਭ ਇਕੋ ਜਿਹੀਆਂ ਹੀ ਹਨ।
    ਭਰਮੇ ਭੂਲਾ ਦਹਦਿਸਿ ਧਾਵੈ॥ ਨਿਮਖ ਮਾਹਿ ਚਾਰਿ ਕੁੰਟ ਫਿਰਿ ਆਵੈ॥ {ਪੰਨਾ 277}
    ਭਰਮ ਵਿੱਚ ਪਿਆ ਹੋਇਆ ਮਨੁੱਖ ਇੱਧਰ ਉੱਧਰ ਭਟਕਦਾ ਹੈ। ਇਸ ਭਟਕਣਾ ਕਰਕੇ ਹੀ ਅਸੀਂ ਜਿੰਦਗੀ ਵਿੱਚ ਦੁਖੀ ਹਾਂ। ਇਸਦਾ ਇਲਾਜ਼ ਵੀ ਇਹੋ ਹੀ ਹੈ ਕਿ ਅਸੀਂ ਆਪਣੇ ਆਪ ਨੂੰ ਇੱਕ ਗੁਰੂ ਗ੍ਰੰਥ ਤੇ ਇੱਕ ਪੰਥ ਦੇ ਝੰਡੇ ਥੱਲੇ ਇਕੱਠਾ ਕਰੀਏ। ਸਿੱਖੀ ਦਾ ਪ੍ਰਚਾਰ ਕਰਨ ਲਈ ਵਚਨ ਬੱਧ ਹੋਈਏ। ਆਪਣੇ ਆਪ ਨੂੰ ਕਿਸੇ ਕੰਮ ਲਈ ਜੁਮੇਵਾਰ ਠਹਿਰਾਈਏ। ਜੁਮੇਵਾਰੀ ਆਪਣੇ ਸਿਰ ਲਈਏ। ਪ੍ਰਚਾਰ ਦਾ ਕੰਮ ਸਾਨੂੰ ਆਪ ਕਰਨਾ ਪੈਣਾ ਹੈ। ਸਾਡਾ ਆਪਣਾ ਕੰਮ ਕਿਸੇ ਹੋਰ ਨੇ ਆ ਕੇ ਨਹੀਂ ਕਰਨਾ। ਜੇ ਅਸੀਂ ਇਸ ਤਰ੍ਹਾਂ ਹੀ ਸੋਚਦੇ ਰਹੇ ਕਿ ਸਾਨੂੰ ਕੀ, ਚੱਲ ਹੋਊ, ਕੋਈ ਨਹੀਂ, ਕਰ ਲਵਾਂਗੇ ਇਤ ਆਦਿਕ ਤਾਂ ਸਿੱਖ ਧਰਮ ਨੂੰ ਖਤਮ ਕਰਨ ਵਾਲੇ ਹੜ ਦਾ ਪਾਣੀ ਸਾਡੇ ਨੱਕ ਵਿੱਚ ਵੜਨ ਵਾਲਾ ਹੀ ਹੈ।
    ੴ ਸਤਿਗੁਰ ਪ੍ਰਸਾਦਿ॥ ਸਾਹਿਬੁ ਸੰਕਟਵੈ ਸੇਵਕੁ ਭਜੈ॥ ਚਿਰੰਕਾਲ ਨ ਜੀਵੈ ਦੋਊ ਕੁਲ ਲਜੈ॥ 1॥ ਤੇਰੀ ਭਗਤਿ ਨ ਛੋਡਉ ਭਾਵੈ ਲੋਗੁ ਹਸੈ॥ ਚਰਨ ਕਮਲ ਮੇਰੇ ਹੀਅਰੇ ਬਸੈਂ॥ 1॥ ਰਹਾਉ {ਪੰਨਾ 1195}
    ਗੁਰਬਾਣੀ ਦੇ ਉਪਰਲੇ ਫੁਰਮਾਣ ਦਾ ਵੀ ਮਤਲਬ ਇਹੋ ਹੈ ਕਿ ਜੇ ਸਿਧਾਂਤ ਨੂੰ ਖਤਰਾ ਹੈ ਤੇ ਸੇਵਕ/ਸਿੱਖ ਇਸ ਗੱਲ ਦੀ ਪ੍ਰਵਾਹ ਨਹੀਂ ਕਰਦਾ ਤਾਂ ਉਹ ਤੇ ਆਉਣ ਵਾਲੀਆਂ ਪ੍ਹੀੜੀਆਂ ਇਸ ਰੂਪ ਵਿੱਚ ਜਿਉਦੀਆਂ ਨਹੀਂ ਰਹਿ ਸਕਦੀਆਂ।
    ਬਹੁਤਾ ਸਿੱਖ ਸਮਾਜ ਤਾਂ ਵਹਿਮਾਂ ਭਰਮਾਂ ਵਿੱਚ ਡੁੱਬ ਹੀ ਚੁਕਿਆ ਹੈ। ਕਦੇ ਕਿਸੇ ਬਾਬੇ ਕੋਲ ਤੇ ਕਦੇ ਕਿਸੇ ਬਾਬੇ ਦੇ ਚਰਨਾਂ ਦੇ ਢਹਿੰਦੇ ਸਿੱਖੀ ਪਹਿਰਾਵੇ ਵਾਲੇ ਲੋਕ ਤੁਹਾਨੂੰ ਆਮ ਹੀ ਦਿਖਾਈ ਦੇਣਗੇ। ਫਿਰ ਇਹ ਬਾਬੇ ਸਾਡੀ ਨਬਜ਼ ਨੂੰ ਚੰਗੀ ਤਰ੍ਹਾਂ ਪਹਿਚਾਣਦੇ ਹੋਏ ਸਾਡਾ ਧਨ ਵੀ ਲੁਟ ਲੈਂਦੇ ਹਨ ਤੇ ਰਹਿੰਦੀ ਖੂੰਹਦੀ ਇੱਜ਼ਤ ਵੀ। ਅਸੀਂ ਕਿਹੜੇ ਕਿਹੜੇ ਬਾਬੇ ਦਾ ਨਾਮ ਲਈਏ ਜਿਸਨੇ ਬਲਾਤਕਾਰ ਨਹੀਂ ਕੀਤਾ, ਲੋਕਾਂ ਨਾਲ ਠੱਗੀ ਨਹੀਂ ਮਾਰੀ, ਜ਼ਮੀਨ ਨਹੀਂ ਹੜੱਪੀ ਜਾਂ ਆਪਣੇ ਵਿਰੋਧੀ ਧੜੇ ਦੇ ਬਾਬੇ ਤੇ ਗੋਲੀ ਨਹੀਂ ਚਲਾਈ। ਇਸ ਸਾਰਾ ਕੁੱਝ ਆਪਣੇ ਪੰਜਾਬੀ ਦੇ ਅਖਬਾਰਾਂ ਤੇ ਅੰਗਰੇਜੀ ਦੇ ਅਖਬਾਰਾਂ ਵਿੱਚ ਵੀ ਆ ਚੁਕਿਆ ਹੈ। ਫਿਰ ਅਸੀਂ ਕਿਉਂ ਸੁਤੇ ਪਏ ਹਾਂ? ਫਿਰ ਅਸੀਂ ਕਿਉਂ ਅਵੇਸਲੇ ਹੋਏ ਪਏ ਹਾਂ। ਸਾਨੂੰ ਕਿਸੇ ਨੇ ਆ ਕੇ ਨਹੀਂ ਜਗਾਉਣਾ। ਸਾਨੁੰ ਆਪ ਜਾਗਣਾ ਪੈਣਾ ਹੈ। ਇਹ ਸਾਡਾ ਆਪਣਾ ਕੰਮ ਹੈ। ਜੇ ਅਸੀਂ ਆਪਣੇ ਆਪ ਨੂੰ ਗੁਰੂ ਗਿਆਨ ਦੇ ਸਿੱਖ ਸਮਝਦੇ ਹਾਂ ਤਾਂ ਆਓ ਰਲ ਮਿਲ ਕੇ ਸਿੱਖੀ ਨੂੰ ਖਤਮ ਹੋਣ ਤੋਂ ਬਚਾਉਣ ਦਾ ਉਪਰਾਲਾ ਕਰੀਏ।
    ਬੜੇ ਹੀ ਦੁਖੀ ਹਿਰਦੇ ਨਾਲ ਲਿਖ ਰਹੇ ਹਾਂ ਕਿ ਸਿੱਖਾਂ ਨੇ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਵੀ ਸਿੱਖੀ ਸਿਧਾਂਤਾਂ ਦੇ ਉਲਟ ਵਰਤਣਾ ਸ਼ੁਰੂ ਕਰ ਦਿੱਤਾ ਹੈ। ਨਾਨਕਸਰ ਵਾਲੇ ਸਿੱਖ ਗੁਰਬਾਣੀ ਦੇ ਕਿਸੇ ਸਲੋਕ ਦਾ ਪਾਠ ਕਿਸੇ ਖਾਸ ਦਿਸ਼ਾ ਵਾਲ ਨੂੰ ਮੂੰਹ ਕਰਕੇ ਧਨ ਪ੍ਰਾਪਤ ਕਰਨ ਲਈ ਪ੍ਰੇਰਦੇ ਹਨ, ਕਿਸੇ ਹੋਰ ਸਲੋਕ ਦਾ ਪਾਠ ਕਿਸੇ ਹੋਰ ਦਿਸ਼ਾ ਵੱਲ ਮੂੰਹ ਕਰਕੇ ਲੜਾਈ ਝਗੜੇ ਦੇ ਫੈਸਲੇ ਦਾ ਆਪਣੇ ਹੱਕ ਵਿੱਚ ਹੋਣ ਦਾ ਲਾਲਚ ਦਿੰਦੇ ਹਨ। ਇਸੇ ਹੀ ਤਰ੍ਹਾਂ ਪੁੱਤਰ ਦੀ ਪ੍ਰਾਪਤੀ ਲਈ ਦਿਸ਼ਾ ਤੇ ਸਲੋਕ, ਆਦਮੀ ਅਤੇ ਔਰਤ ਦੇ ਆਪਸੀ ਝਗੜੇ ਦੇ ਨਿਪਟਾਰੇ ਲਈ ਦਿਸ਼ਾ ਤੇ ਸਲੋਕ ਤੇ ਪਤਾ ਨਹੀ ਹੋਰ ਕਿਤਨਾ ਕੁੱਝ ਦਿੰਦੇ ਹਨ ਜੋ ਗੁਰਮਤਿ ਦੇ ਬਿਲਕੁਲ ਉਲਟ ਹੈ। ਸ਼ੁਕਰਾਨੇ ਦਾ ਅਖੰਡ ਪਾਠ ਤੇ ਚੜ੍ਹਦੀ ਕਲਾ ਲਈ ਪਾਠ ਕਿਸੇ ਕੋਲੋਂ ਕਰਵਾਉਣਾ ਬਿਲਕੁੱਲ ਮਨਮਤਿ ਹੈ ਪਰ ਸਿੱਖ ਕਰ ਰਹੇ ਹਨ। ਸਿੱਖ ਭਰਾਵੋ! ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਨੂੰ ਆਪ ਪੜ੍ਹ ਕੇ, ਸਮਝ ਕੇ ਅਤੇ ਆਪਣੀ ਜਿੰਦਗੀ ਵਿੱਚ ਅਪਣਾ ਕੇ ਅਸੀਂ ਐਸੀਆਂ ਮਸੀਬਤਾਂ ਨੂੰ ਟਾਲ ਸਕਦੇ ਹਾਂ। ਸਿੱਖੀ ਦਾ ਰਸਤਾ ਤਾਂ ਇਹ ਹੈ ਕਿ ਐ ਮਨੁੱਖ ਤੂੰ ਆਪਣਾ ਆਪ ਠੀਕ ਕਰ ਫਿਰ ਜਿਹੜੀਆਂ ਵੀ ਮਸੀਬਤਾਂ ਤੈਨੂੰ ਘੇਰਦੀਆਂ ਹਨ ਉਨ੍ਹਾਂ ਦਾ ਸਾਹਮਣਾ ਦਲੇਰੀ ਨਾਲ ਕਰ। ਸੱਭ ਕੁੱਝ ਪਰਮਾਤਮਾ ਦੇ ਕਿਸੇ ਨਿਯਮ ਵਿੱਚ ਹੋ ਰਿਹਾ ਹੈ ਉਸ ਨੂੰ ਸਮਝਣ ਦੀ ਕੋਸ਼ਿਸ ਕਰ।
    25 ਜੁਲਾਈ ਨੂੰ ਸਿੰਘ ਸਭਾ ਇੰਟਰਨੈਸ਼ਨਲ ਬਰੈਂਪਟਨ ਦੀ ਮੀਟਿੰਗ ਹੋਈ ਤੇ ਇਸਦੇ ਬਾਕੀ ਦੇ ਸਹਿਯੋਗੀਆਂ ਜਿਵੇਂ ਐਡਮੋਨਟਨ (ਅਲਬਰਟਾ), ਵੈਨਕੂਵਰ, ਵਿਕਟੋਰੀਆ ਨੇ 3000 ਹਜਾਰ ਕੈਨੇਡੀਅਨ ਡਾਲਰ ‘ਗੁਰਬਾਣੀ’ ਟੀ. ਵੀ ਪ੍ਰੋਗਰਾਮ ਵਾਸਤੇ ਇਕੱਠੇ ਕੀਤੇ। 400 ਡਾਲਰ ਵਿਨੀਪੈਗ ਯੁਨਿਟ ਪਹਿਲਾਂ ਹੀ ਭੇਜ ਚੁਕਿਆ ਹੈ। ਇਸ ਸੰਸਥਾ ਨੇ ਇਸ ਟੀ. ਵੀ ਪ੍ਰੋਗਰਾਮ ਦੀ ਮੱਦਦ ਕਰਨ ਦਾ ਪ੍ਰਣ ਲਿਆ। ਇਹ ਵੀ ਵਾਹਦਾ ਕੀਤਾ ਕਿ ਅਸੀਂ ਹੋਰਨਾਂ ਨੂੰ ਵੀ ਮੱਦਦ ਕਰਨ ਲਈ ਪ੍ਰੇਰਾਂਗੇ। ਇਹ ਸਿੱਖ ਭਰਾਵਾਂ ਦਾ ਆਪਣਾ ਪ੍ਰੋਗਰਾਮ ਹੈ ਤੇ ਇਸ ਨੂੰ ਆਪਣਾ ਬਣਾ ਕੇ ਚਲਦਾ ਰੱਖਣ ਲਈ ਹਰ ਸੰਭਵ ਕੋਸ਼ਿਸ ਕਰਨੀ ਚਾਹੀਦੀ ਹੈ।
    ਗੁਰੂ ਪੰਥ ਦੇ ਦਾਸ,
    ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਬਰੈਂਪਟਨ, ਵਿਨੀਪੈਗ, ਵੈਨਕੂਵਰ, ਵਿਕਟੋਰੀਆ ਅਤੇ ਐਡਮੋਨਟਨ।

    www.singsabhacanda.com


    (01/08/09)
    ਜਸਬੀਰ ਸਿੰਘ (ਕੈਲਗਰੀ)

    “ਅੰਤਿ ਕਾਲਿ ਨਾਰਾਇਣੁ ਸਿਮਰੈ” -2

    ਮੈਂ ਆਪਣੇ ਲੇਖ “ਅੰਤਿ ਕਾਲਿ ਨਾਰਾਇਣੁ ਸਿਮਰੈ” - (1), ਵਿੱਚ ਪ੍ਰੋ: ਸਾਹਿਬ ਸਿੰਘ ਦੀ ਕੀਤੀ ਵਿਆਖਿਆ ਪੇਸ਼ ਕੀਤੀ ਸੀ। ਪ੍ਰਸਤੁਤ ਹੈ ਇਸ ਸ਼ਬਦ ਬਾਰੇ ਕੁੱਝ ਹੋਰ ਵਿਚਾਰ।

    ਨਵੀਂ ਸੋਚ ਮੁਤਾਬਕ ਸੰਬੰਧਤ ਸ਼ਬਦ ਵਿੱਚ ਆਏ ‘ਅੰਤਿ ਕਾਲਿ’ ਬਾਰੇ ਦੋ ਕਿਸਮ ਦੇ ਵਿਚਾਰ ਹਨ।

    ਇੱਕ: ‘ਅੰਤਿ ਕਾਲਿ’ ਦਾ ਮਤਲਬ ਹੈ ਇਸੇ ਜਨਮ ਵਿੱਚ ਕਿਸੇ ਕੰਮ ਬਾਰੇ ਨਿਰਣਾ ਕਰਨ ਦਾ ਸਮਾਂ। ਅਤੇ ਮਨੁੱਖੀ ਕਿਰਦਾਰ ਤੋਂ ਗਿਰੀ ਹੋਈ ਮਾਨਸਿਕ ਸੋਚ, ਜਿਸ ਨੂੰ ਕਿ “ਅੰਤਿ ਕਾਲਿ” ਜਾਂ “ਆਤਮਕ ਮੌਤ” ਕਿਹਾ ਹੈ। ਇਸੇ ਨੂੰ ਹੀ ਵੱਖ ਵੱਖ ਜੂਨਾਂ ਭੋਗਣੀਆਂ ਕਿਹਾ ਗਿਆ ਹੈ।

    ਦੂਸਰਾ: ਇਸ ਸ਼ਬਦ ਵਿੱਚ ਆਇਆ ‘ਅੰਤਿ ਕਾਲਿ’ ਅਗਲੇ ਜਨਮ ਵਿੱਚ ਜੂਨਾਂ ਵਿੱਚ ਪੈਣ ਬਾਰੇ ਤਾਂ ਆਇਆ ਹੈ ਪਰ ਭਗਤ ਜੀ ਨੇ ਇੱਥੇ ਉਸ ਸਮੇਂ ਦੀਆਂ ਪ੍ਰਚੱਲਤ ਕਹਾਣੀਆਂ ਦੇ ਹਵਾਲੇ ਵਜੋਂ ਜ਼ਿਕਰ ਕੀਤਾ ਹੈ।

    ‘ਅੰਤ ਕਾਲ’ ਸ਼ਬਦ ਦੇ ਅਰਥ ਬਾਰੇ ਨਵੀਂ ਸੋਚ ਦੇ ਦੋਨੋਂ ਕਿਸਮ ਦੇ ਵਿਦਵਾਨਾਂ ਦੇ ਆਪਸ ਵਿੱਚ ਵਿਚਾਰ ਨਹੀਂ ਮਿਲਦੇ ਪਰ ਇੱਕ ਗੱਲ ਬਾਰੇ ਦੋਨੋਂ ਧਿਰਾਂ ਆਪਸ ਵਿੱਚ ਸਹਿਮਤ ਹਨ ਅਤੇ ਖੁਸ਼ ਹਨ ਕਿ ਗੁਰਬਾਣੀ ਦੇ ਪਹਿਲੇ (ਪ੍ਰੋ: ਸਾਹਿਬ ਸਿੰਘ ਦੁਆਰਾ ਕੀਤੇ) ਅਰਥ ਬਦਲ ਦਿੱਤੇ ਗਏ ਹਨ।

    ਪ੍ਰੋ: ਸਾਹਿਬ ਸਿੰਘ ਨੇ ਅਤੇ ਭਾਈ ਕਾਨ੍ਹ ਸਿੰਘ ਨਾਭਾ ਨੇ ‘ਅੰਤਿ ਕਾਲਿ’ ਦੇ ਅਰਥ ‘ਮਰਨ ਸਮੇਂ’ ਕੀਤੇ ਹਨ। ਆਤਮਕ ਮੌਤ ਜਾਂ ਜ਼ਮੀਰ ਦੀ ਮੌਤ ਅਰਥ ਕਿਤੇ ਨਹੀਂ ਮਿਲਦੇ।

    ਇਸੇ ਸ਼ਬਦ ਦੇ ਸੰਬੰਧ ਵਿੱਚ ਭਾਈ ਜਰਬੀਰ ਸਿੰਘ ਜੀ (ਵੈਨਕੂਵਰ) ਵਾਲਿਆਂ ਦੇ ਵਿਚਾਰ ਨੋਟ ਕਰਨ ਦੇ ਕਾਬਲ ਹਨ। ਆਪਣੇ ਇੱਕ ਲੇਖ ਵਿੱਚ ਉਹ ਲਿਖਦੇ ਹਨ: “ਕਈ ਸੱਜਣ ਇਸ ਸ਼ਬਦ ਵਿੱਚ ਜੂਨਾਂ ਤੋਂ ਭਾਵ ਜ਼ਮੀਰ ਦੀ ਮੌਤ ਹੋਣ, ਇਸੇ ਜਨਮ ਵਿੱਚ ਪਸ਼ੂਪੁਣੇ ਦੇ ਤਲ਼ ਉਤੇ ਜਿਊਣ ਤੋਂ ਲੈਂਦੇ ਹਨ। ਇਸ ਵਿੱਚ ਕੋਈ ਸ਼ਕ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਥਾਈਂ ਜ਼ਮੀਰ ਦੀ ਮੌਤ ਦਾ ਵਰਣਨ ਹੈ, ਪ੍ਰੰਤੂ ਇਸ ਸ਼ਬਦ ਵਿੱਚ ਜ਼ਮੀਰ ਦੀ ਮੌਤ ਵਾਲਾ ਭਾਵ ਢੁਕਵਾਂ ਨਹੀਂ ਹੈ….”।

    ਪ੍ਰੋ: ਸਾਹਿਬ ਸਿੰਘ ਨੇ ਸ਼ਬਦ ਦੀ ਵਿਆਖਿਆ ਕਰਦਿਆਂ ਅਤੇ ਫੁਟ ਨੋਟ ਦੇ ਜ਼ਰੀਏ ਖਾਸ ਤੌਰ ਤੇ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਸ਼ਬਦ ਵਿੱਚ ਆਈਆਂ ਜੂਨਾਂ ਦਾ ਜ਼ਿਕਰ, ਕਿ ਕਿਸ ਕਰਮ ਕਰਕੇ ਬੰਦੇ ਨੂੰ ਕਿਸ ਜੂਨ ਵਿੱਚ ਜਨਮ ਲੈਣਾ ਪੈਂਦਾ ਹੈ, ਭਗਤ ਜੀ ਨੇ ਪ੍ਰਚੱਲਤ ਵਿਚਾਰਾਂ ਦੇ ਹਵਾਲੇ ਵਜੋਂ ਲਿਆ ਹੈ। ਅਰਥਾਤ ਸੱਪ, ਬੇਸਵਾ, ਸੂਰ, ਪ੍ਰੇਤ ਆਦਿ ਦੀਆਂ ਜੋ ਜੂਨਾਂ ਗਿਣਵਾਈਆਂ ਗਈਆਂ ਹਨ ਇਹ ਸਿਰਫ਼ ਉਦਾਹਰਣ ਵਜੋਂ ਹਨ। ਕਿਹੜੇ ਕਰਮ ਕਰਨ ਨਾਲ ਕਿਹੜੀ ਜੂਨ ਵਿੱਚ ਪੈਣਾ ਹੈ ਇਹ ਉਸ ਪਰਮਾਤਮਾ ਨੂੰ ਹੀ ਪਤਾ ਹੈ ਜਿਸ ਨੇ ਜੂਨਾਂ ਬਣਾਈਆਂ ਹਨ। ਪੇਸ਼ ਹਨ ਪ੍ਰੋ: ਸਾਹਿਬ ਸਿੰਘ ਦੇ ਸੰਬੰਧਤ ਸ਼ਬਦ ਦੇ ਫੁਟ ਨੋਟ ਦੇ ਕੁੱਝ ਅੰਸ਼:

    “ਭਗਤ ਜੀ ਨੇ ਕਿਵੇਂ ਕਿਆਫ਼ਾ ਲਾਇਆ ਕਿ ਇਸ ਤਰ੍ਹਾਂ ਕਰਨ ਵਾਲਾ ਇਸ ਜੂਨ ਵਿੱਚ ਜਾਏਗਾ। … … … ਇਹ ਗੱਲ ਬੜੀ ਸਾਦੀ ਜਿਹੀ ਹੈ ਸ਼ਾਇਦ ਸਾਡੇ ਸੱਜਣ ਜੀ ਨੇ ਧਿਆਨ ਨਹੀਂ ਦਿੱਤਾ। ਭਗਤ ਤ੍ਰਿਲੋਚਨ ਜੀ ਆਪ ਬ੍ਰਾਹਮਣ ਜਾਤੀ ਦੇ ਸਨ। ਤੇ ਇਸ ਸ਼ਬਦ ਦੀ ਰਾਹੀਂ ਹਿੰਦੂ ਜਾਤੀ ਦੇ ਭਰਾਵਾਂ ਨੂੰ ਸਿਖਿਆ ਦੇ ਰਹੇ ਹਨ। ਹਿੰਦੂਆਂ ਵਿੱਚ ਹਿੰਦੂ ਧਰਮ ਦੇ ਪੁਰਾਣਾਂ ਸ਼ਾਸਤ੍ਰਾਂ ਵਾਲੇ ਹੀ ਖਿਆਲ ਕੁਦਰਤੀ ਤੌਰ ਤੇ ਪ੍ਰਚੱਲਤ ਸਨ। ਜੂਨਾਂ ਵਿੱਚ ਪੈਣ ਬਾਰੇ ਜੋ ਖਿਆਲ ਆਮ ਹਿੰਦੂ ਜਨਤਾ ਵਿੱਚ ਚੱਲੇ ਹੋਏ ਸਨ ਉਨ੍ਹਾਂ ਦਾ ਹੀ ਹਵਾਲਾ ਦੇ ਕੇ ਤ੍ਰਿਲੋਚਨ ਜੀ ਸਮਝਾ ਰਹੇ ਹਨ”। (ਪ੍ਰੋ: ਸਾਹਿਬ ਸਿੰਘ)।

    ਇਕ ਗੱਲ ਖਾਸ ਤੌਰ ਤੇ ਨੋਟ ਕਰਨ ਵਾਲੀ ਹੈ ਕਿ “ਆਪਣੀ ਸਮਝਾਏ ਜਾਣ ਵਾਲੀ ਗੱਲ ਬਾਰੇ ਉਦਾਹਰਣ ਜਾਂ ਹਵਾਲਾ ਹਮੇਸ਼ਾਂ ਉਸੇ ਤਰ੍ਹਾਂ ਦੇ ਮੇਲ ਖਾਦੇ ਵਿਚਾਰਾਂ ਦਾ ਹੀ ਦਿੱਤਾ ਜਾਂਦਾ ਹੈ”। ਜੇ ਭਗਤ ਜੀ ਜੂਨਾਂ ਵਿੱਚ ਪੈਣ ਦੇ ਵਿਚਾਰ ਦੇ ਖਿਲਾਫ਼ ਸਨ ਤਾਂ, ਜਿਨ੍ਹਾਂ ਲੋਕਾਂ ਨੂੰ ਉਹ ਗੱਲ ਸਮਝਾ ਰਹੇ ਹਨ, ਤਾਂ ਕੀ ਉਨ੍ਹਾਂ ਨੇ ਅੱਗੋਂ ਸਵਾਲ ਨਹੀਂ ਕੀਤਾ ਹੋਵੇਗਾ ਕਿ, ਭਗਤ ਜੀ! ਆਪ ਤਾਂ ਤੁਸੀਂ ਜੂਨਾਂ ਵਿੱਚ ਪੈਣ ਦੇ ਚੱਕਰ ਨੂੰ ਮੰਨਦੇ ਨਹੀਂ ਪਰ ਸਾਨੂੰ ਜੂਨਾਂ ਵਿੱਚ ਪੈਣ ਦੀਆਂ ਗੱਲਾਂ ਦੱਸਦੇ ਹੋ? ਪ੍ਰੋ: ਸਾਹਿਬ ਸਿੰਘ ਨੇ ਹਵਾਲਾ ਦੇ ਕੇ ਸਮਝਾਉਣ ਦੀ ਗੱਲ ਕੀਤੀ ਹੈ ਖੰਡਣ ਕਰਨ ਦੀ ਨਹੀਂ। ਸ਼ਬਦ ਵਿੱਚ ਕਿਤੇ ਨਜ਼ਰ ਨਹੀਂ ਗ਼ਾਉਂਦਾ ਕਿ ਇੱਥੇ ਜੂਨਾਂ ਵਿੱਚ ਪੈਣ ਦਾ ਖੰਡਣ ਕੀਤਾ ਹੋਵੇ।

    ਕਈ ਸੱਜਣ ਵਿਚਾਰ ਦਿੰਦੇ ਹਨ ਕਿ ਆਮ ਤੌਰ ਤੇ ਗੁਰੂ ਸਾਹਿਬ ਪਹਿਲਾਂ ਉਸ ਸਮੇਂ ਦੇ ਪ੍ਰਚੱਲਤ ਵਿਚਾਰਾਂ ਦਾ ਹਵਾਲਾ ਦਿੰਦੇ ਹਨ ਅਤੇ ਅਖੀਰ ਵਿੱਚ ਆਪਣਾ ਮਤ ਪੇਸ਼ ਕਰਦੇ ਹਨ।

    ਇਹ ਠੀਕ ਹੈ ਕਿ ਬਹੁਤ ਸਾਰੇ ਸ਼ਬਦਾਂ ਵਿੱਚ ਇਸੇ ਤਰ੍ਹਾਂ ਹੀ ਹੈ ਪਰ ਹਰ ਸ਼ਬਦ ਵਿੱਚ ਇਸ ਤਰ੍ਹਾਂ ਨਹੀਂ ਹੈ। ਇਸ ਸ਼ਬਦ ਬਾਰੇ ਵੀ ਇਹ ਗੱਲ ਲਾਗੂ ਨਹੀਂ ਜਾਪਦੀ ਕਿ ਪਹਿਲੀਆਂ ਪੰਗਤੀਆਂ ਵਿੱਚ ਪ੍ਰਚੱਲਤ ਵਿਚਾਰ ਦਿੱਤੇ ਹੋਣ ਅਤੇ ਅਖੀਰ ਵਿੱਚ ਭਗਤ ਜੀ ਨੇ ਆਪਣਾ ਮੱਤ ਦਿੱਤਾ ਹੋਵੇ। ਕਿਉਂਕਿ ਇਸ ਸ਼ਬਦ ਵਿੱਚ ਪਹਿਲੀਆਂ ਤੁਕਾਂ ਵਿੱਚ ਦੁਨਿਆਵੀ ਲਾਲਚਾਂ ਅਤੇ ਵਿਕਾਰਾਂ ਦਾ ਜ਼ਿਕਰ ਕੀਤਾ ਗਿਆ ਹੈ ਅਤੇ ਅਖੀਰਲੀ ਤੁਕ ਵਿੱਚ ਪ੍ਰਭੂ ਨੂੰ ਸਿਮਰਣ ਵਾਲੇ ਸ਼ੁਭ ਗੁਣ ਦਾ ਜ਼ਿਕਰ ਕੀਤਾ ਗਿਆ ਹੈ। ਜੇ ਪਹਿਲੀਆਂ ਪੰਗਤੀਆਂ ਵਿੱਚ ਪ੍ਰਚੱਲਤ ਵਿਚਾਰ ਦਾ ਜ਼ਿਕਰ ਕਰ ਕੇ ਅਖੀਰ ਵਿੱਚ ਉਸੇ ਵਿਸ਼ੇ ਤੇ ਭਗਤ ਜੀ/ ਗੁਰੂ ਸਾਹਿਬ ਦਾ ਮੱਤ ਦਿੱਤਾ ਹੁੰਦਾ ਤਾਂ ਭਗਤ ਜੀ ਨੇ ਲੱਛਮੀ, ਇਸਤ੍ਰੀ, ਲੜਕੇ ਆਦਿ ਸਿਮਰਨ ਬਾਰੇ ਆਪਣੇ ਵਿਚਾਰ ਦੇਣੇ ਸੀ। ਇਹ ਠੀਕ ਹੈ ਕਿ ਗੁਰੂ ਸਾਹਿਬ ਬੰਦੇ ਨੂੰ ਹਰ ਵੇਲੇ ਪ੍ਰਭੂ ਸਿਮਰਨ ਦੀ ਪ੍ਰੇਰਨਾ ਕਰਦੇ ਹਨ ਪਰ ਗੁਰੂ ਸਾਹਿਬ ਦੇ ਪ੍ਰੇਰਣਾ ਕਰਨ ਨਾਲ ਹੀ ਤਾਂ ਹਰ ਬੰਦਾ ਗੁਰਮੁਖ ਨਹੀਂ ਬਣ ਜਾਂਦਾ। ਬੰਦਾ ਕਿੰਨਾ ਕੁ ਗੁਰਮੁਖ ਜਾਂ ਮਨਮੁਖ ਹੈ ਇਹ ਫ਼ੈਸਲਾ ਬੰਦੇ ਨੇ ਆਪ ਨਹੀਂ ਪ੍ਰਭੂ ਨੇ ਕਰਨਾ ਹੈ। ਆਪਣੇ ਆਪ ਨੂੰ ਤਾਂ ਹਰ ਬੰਦਾ ਗੁਰਮੁਖ ਹੀ ਸਮਝਦਾ ਹੈ।

    ਗੁਰਮਤ ਅਨੁਸਾਰ ਕੀਤੇ ਕਰਮਾਂ ਦਾ ਲੇਖਾ ਤਾਂ ਹੁੰਦਾ ਹੈ, “ਅਗੈ ਕਰਣੀ ਕੀਰਤ ਵਾਚੀਐ ਬਹਿ ਲੇਖਾ ਕਰਿ ਸਮਝਾਇਆ”, ਪਰ ਕਿਸ ਕਰਮ ਦੀ ਕੀ ਸਜ਼ਾ ਜਾਂ ਫ਼ਲ ਮਿਲਦਾ ਹੈ ਇਸ ਬਾਰੇ ਕੁੱਝ ਨਹੀਂ ਕਿਹਾ ਜਾ ਸਕਦਾ। ਕਿਉਂਕਿ ਇਹ ਫ਼ੈਸਲਾ ਪ੍ਰਭੂ ਦੇ ਹੱਥ ਵਿੱਚ ਹੈ ਅਤੇ ਇਸ ਬਾਰੇ ਉਹੀ ਜਾਣਦਾ ਹੈ।

    ਕਿਸ ਜੀਵ ਨੇ ਕਿਸ ਜੂਨ ਵਿੱਚ ਪੈਣਾ ਹੈ, ਇਸ ਬਾਰੇ ਕਿਆਫ਼ਾ ਲਗਾਣਾ ਗੁਰਮਤ ਅਨੁਕੂਲ ਨਹੀਂ ਹੈ। ਪਰ ਜੀਵ ਜੂਨਾਂ ਵਿੱਚ ਪੈਂਦਾ ਹੀ ਨਹੀਂ ਇਹ ਵੀ ਸ਼ਬਦ ਵਿੱਚ ਜਾਂ ਸਾਰੇ ਗੁਰੂ ਗ੍ਰੰਥ ਸਹਿਬ ਵਿੱਚ ਕਿਤੇ ਜ਼ਿਕਰ ਨਹੀਂ ਹੈ।

    ਕਈ ਸੱਜਣਾਂ ਦਾ ਕਹਿਣਾ ਹੈ ਕਿ ਸ਼ਬਦ ਵਿੱਚ: “ਭਗਤ ਤ੍ਰਿਲੋਚਨ ਜੀ ਨੇ ਆਪਣੇ ਵੇਲੇ ਸਮਾਜ ਵਿੱਚ ਪ੍ਰਚੱਲਤ ਇਨ੍ਹਾਂ ਸਾਖੀਆਂ ਦਾ ਹਵਾਲਾ ਦੇ ਕੇ ਸਮਾਜ ਨੂੰ ਸਮਝਾਉਣ ਦਾ ਉਪਰਾਲਾ ਕੀਤਾ ਸੀ ਕਿ ਤੁਸੀਂ ਆਖਦੇ ਹੋ ਕੇ ਅੰਤ ਵੇਲੇ ਧਨ-ਦੌਲਤ ਨੂੰ ਯਾਦ ਕਰਨ ਵਾਲਾ ਸੱਪ ਦੀ ਜੂਨੀ ਵਿੱਚ, ਔਰਤ ਨੂੰ ਯਾਦ ਕਰਨ ਵਾਲਾ ਵੇਸਵਾ ਦੀ ਜੂਨੀ ਵਿੱਚ, ਪੁੱਤਰਾਂ ਦਾ ਖਿਆਲ ਕਰਨ ਵਾਲੇ ਨੂੰ ਸੂਰ ਦੀ ਜੂਨੀ ਵਿੱਚ ਮਹਿਲ ਮਾੜੀਆਂ ਦਾ ਧਿਆਨ ਕਰਨ ਵਾਲ਼ਾ ਭੂਤ ਦੀ ਜੂਨ ਵਿੱਚ ਅਤੇ ਜੋ ਨਰਾਇਣ ਯਾਦ ਕਰਦਾ ਹੈ ਉਸ ਨੂੰ ਮੁਕਤੀ ਪ੍ਰਾਪਤ ਹੋ ਜਾਂਦੀ ਹੈ…. .”। … ਇਹ ਸਾਨੂੰ ਸਮਝਾਉਣ ਲਈ ਉਦਾਹਰਣਾਂ ਹਨ ਪਰ ਸਾਡਾ ਦੁਖਾਂਤ ਇਹ ਹੈ ਕਿ ਅਸੀਂ ਉਦਾਹਰਣਾਂ ਨੂੰ ਹੀ ਸਿਧਾਂਤ ਸਮਝ ਬੈਠੇ। ਇਸ ਪਾਵਨ ਸ਼ਬਦ ਵਿੱਚ ਸਿਧਾਂਤ ਤਾਂ ਰਹਾਉ ਦੀ ਪੰਗਤੀ ਵਿੱਚ ਹੈ। ‘ਅਰੀ ਬਾਈ ਗੋਬਿੰਦ ਨਾਮੁ ਮਤਿ ਬੀਸਰੈ॥ ਭਗਤ ਜੀ ਜੋ ਗੱਲ ਕਹਿਣਾ ਚਾਹੁੰਦੇ ਹਨ, ਉਹ ਇਹ ਹੈ ਕਿ ਧਨ ਦੌਲਤ ਧੀਆਂ ਪੁਤਰਾਂ ਮਹਿਲ-ਮਾੜੀਆਂ ਵਿੱਚ ਹੀ ਖਚਿਤ ਨਹੀਂ ਹੋਣਾ, ਆਪਣੀਆਂ ਦੁਨਿਆਵੀ ਜਿੰਮੇਵਾਰੀਆਂ ਨੂੰ ਵੀ ਪੂਰੀ ਇਮਾਨਦਾਰੀ ਨਾਲ ਨਿਭਾਉਣਾ ਹੈ। ਪਰ ਅਕਾਲ ਪੁਰਖ ਨੂੰ ਵੀ ਹਰ ਵੇਲੇ ਯਾਦ ਰੱਖਣਾ ਹੈ। ਤਾਂ ਜੋ ਇਸ ਜੀਵਨ ਨੂੰ ਵਧੀਆ ਤਰੀਕੇ ਨਾਲ ਬਤੀਤ ਕਰ ਸਕੀਏ। ਮਰਨ ਤੋਂ ਪਿੱਛੋਂ ਮੁਕਤੀ, ਗੁਰਮਤ ਦਾ ਸਿਧਾਂਤ ਨਹੀਂ”

    ਜੇ ਉਪਰ ਦਿੱਤੀ ਵਿਚਾਰ ਨੂੰ ਠੀਕ ਮੰਨੀਏ ਕਿ ਇੱਥੇ ਭਗਤ ਜੀ ਨੇ ਪੁਰਾਣੇ ਪ੍ਰਚੱਲਤ ਖਿਆਲਾਂ ਦਾ ਖੰਡਣ ਕਰਕੇ ਆਪਣਾ ਮੱਤ ਦਿੱਤਾ ਹੈ ਤਾਂ ਲੱਗਦਾ ਹੈ ਕਿ ਭਗਤ ਜੀ ਖੰਡਣ ਕਿਸੇ ਹੋਰ ਸਿਧਾਂਤ ਦਾ ਕਰ ਰਹੇ ਹਨ ਅਤੇ ਆਪਣਾ ਮੱਤ ਕਿਸੇ ਹੋਰ ਪਹਿਲੂ ਤੇ ਦੇ ਰਹੇ ਹਨ। ਉਹ ਇਸ ਲਈ ਕਿ: ਭਗਤ ਜੀ ਖੰਡਣ ਇਸ ਗੱਲ ਦਾ ਕਰ ਰਹੇ ਹਨ ਕਿ- ਅੰਤਿ ਕਾਲਿ ਅਰਥਾਤ ਮਰਨ ਵੇਲੇ, ਜੇ ਕੋਈ ਧਨ-ਦੌਲਤ ਨੂੰ ਯਾਦ ਕਰਦਾ ਹੈ ਤਾਂ………। ਅਤੇ ਭਗਤ ਜੀ ਆਪਣਾ ਮਤ ਦੇ ਰਹੇ ਹਨ ਕਿ ਧਨ-ਦੌਲਤ, ਧੀਆਂ ਪੁਤਰਾਂ ਆਦਿ ਵਿੱਚ ਹੀ ਖੱਚਤ ਨਹੀਂ ਹੋਣਾ ਚਾਹੀਦਾ। ਆਪਣੇ ਦੁਨਿਆਵੀ ਕੰਮ-ਕਾਰ ਕਰਦਿਆਂ ਹਰ ਵੇਲੇ ਪਰਮਾਤਮਾ ਨੂੰ ਵੀ ਯਾਦ ਕਰਨਾ ਹੈ।

    ਇਹ ਠੀਕ ਹੈ ਕਿ ਮਨੁੱਖ ਨੂੰ ਕੰਮ- ਕਾਰ ਕਰਦਿਆਂ ਹਰ ਵੇਲੇ ਪ੍ਰਭੂ ਨੂੰ ਚੇਤੇ ਰੱਖਣਾ ਚਾਹੀਦਾ ਹੈ ਪਰ ਜੇ ਭਗਤ ਜੀ “ਅੰਤ ਵੇਲੇ” ਬਾਰੇ ਕਿਸੇ ਦੇ ਸਿਧਾਂਤ ਦਾ ਖੰਡਣ ਕਰ ਰਹੇ ਹਨ ਤਾਂ ਆਪਣਾ ਮਤ ਵੀ “ਅੰਤ ਕਾਲ” ਵੇਲੇ ਦਾ ਹੀ ਦੇਣਾ ਬਣਦਾ ਹੈ। ਭਗਤ ਜੀ ਨੂੰ ਚਾਹੀਦਾ ਸੀ ਕਿ “ਅੰਤਿ ਕਾਲਿ ਲਛਮੀ ਸਿਮਰਨ…….” ਵਾਲੇ ਵਿਅਕਤੀ ਬਾਰੇ ਆਪਣਾ ਸਿਧਾਂਤ ਦੱਸਦੇ। ਇਹ ਤਾਂ ਹੈ ਨਹੀਂ ਕਿ ਭਗਤ ਜੀ ਨੇ ਕਹਿ ਦਿੱਤਾ ਕਿ ਹਰ ਵੇਲੇ ਪ੍ਰਭੂ ਨੂੰ ਯਾਦ ਕਰਨਾ ਹੈ ਤਾਂ ਸਾਰੀ ਦੁਨੀਆਂ ਹਰ ਵੇਲੇ ਪ੍ਰਭੂ ਨੂੰ ਯਾਦ ਕਰਨ ਲੱਗ ਪਈ ਹੈ। ਐਸੈ ਵੀ ਤਾਂ ਲੋਕ ਹਨ (ਬਲਕਿ ਜਿਆਦਾਤਰ ਐਸੇ ਲੋਕ ਹਨ) ਜੋ:-

    “ਸਿਰੁ ਕੰਪਿਓ ਪਗ ਡਗਮਗੇ ਨੈਨ ਜੋਤਿ ਤੇ ਹੀਨ॥ ਕਹੁ ਨਾਨਕ ਇਹ ਬਿਧਿ ਭਈ ਤਊ ਨ ਹਰਿ ਰਸਿ ਲੀਨ॥ ੪੭॥” (ਪੰਨਾ- 1429)।

    “ਫਰੀਦਾ ਸਿਰੁ ਪਲਿਆ ਦਾੜੀ ਪਲੀ ਮੁਛਾਂ ਭੀ ਪਲੀਆਂ॥ ਰੇ ਮਨ ਗਹਲੇ ਬਾਵਲੇ ਮਾਣਹਿ ਕਿਆ ਰਲੀਆਂ॥ (ਪੰਨਾ-1380)।

    “ਕਬੀਰ ਹੰਸੁ ਉਡਿਓ ਤਨੁ ਗਾਡਿਓ ਸੋਝਾਈ ਸੈਨਾਹ॥ ਅਜਹੂ ਜੀਉ ਨ ਛੋਡਈ ਰੰਕਾਈ ਨੈਨਾਹ॥ ੧੧੮॥ (ਪੰਨਾ-1370)

    ਪਦ ਅਰਥ:-  ਹੰਸੁ—ਜੀਵਾਤਮਾ। ਉਡਿਓ—ਉਡਿਓ ਚਾਹੇ, ਉੱਡਿਆ ਚਾਹੁੰਦਾ ਹੈ, ਸਰੀਰ ਨੂੰ ਛੱਡਣ ਦੀਆਂ ਤਿਆਰੀਆਂ ਵਿੱਚ ਹੈ। ਤਨੁ ਗਾਡਿਓ—ਤਨੁ ਗੱਡਿਆ ਜਾਣ ਵਾਲਾ ਹੈ; ਸਰੀਰ ਤੇ ਜਿੰਦ ਦਾ ਵਿਛੋੜਾ ਹੋਣ ਤੇ ਹੈ। ਸੋਝਾਈ—ਸੂਝ। ਸੈਨਾਹ—ਸੈਣਤਾਂ ਨਾਲ। ਰੰਕਾਈ—ਨੀਚਤਾ, ਕੰਗਾਲਤਾ। ਨੈਨਾਹ—ਨੈਣਾਂ ਦੀ, ਅੱਖਾਂ ਦੀ।

    ਅਰਥ:-  (ਇਹ ਮਮਤਾ ਦੀ ਜੇਵੜੀ ਕੋਈ ਸਾਧਾਰਨ ਜਿਹਾ ਜਕੜ-ਬੰਦ ਨਹੀਂ ਹੁੰਦਾ) ਹੇ ਕਬੀਰ! (ਪਰਮਾਤਮਾ ਦੇ ਸਿਮਰਨ ਤੋਂ ਖੁੰਝ ਕੇ ਮਾਇਆ-ਮੋਹ ਦੀ ਰੱਸੀ ਵਿੱਚ ਬੱਝੇ ਹੋਇਆਂ ਦਾ ਹਾਲ ਜੇ ਤੂੰ ਸਮਝਣਾ ਹੈ ਤਾਂ ਵੇਖ ਕਿ ਮੌਤ ਸਿਰ ਉਤੇ ਆ ਅੱਪੜਦੀ ਹੈ) ਜੀਵਾਤਮਾ (ਸਰੀਰ ਵਿਚੋਂ) ਨਿਕਲਣ ਤੇ ਹੁੰਦਾ ਹੈ, ਸਰੀਰ (ਆਤਮਾ ਦੇ ਵਿਛੁੜਨ ਤੇ) ਢਹਿ-ਢੇਰੀ ਹੋਣ ਵਾਲਾ ਹੁੰਦਾ ਹੈ, ਫਿਰ ਵੀ ਮੋਹ ਦੀ ਜੇਵੜੀ ਨਾਲ ਬੱਝਾ ਹੋਇਆ ਜੀਵ ਸੈਣਤਾਂ ਨਾਲ ਹੀ (ਪਿਛਲੇ ਸੰਬੰਧੀਆਂ ਨੂੰ) ਸਮਝਾਂਦਾ ਹੈ, (ਉਸ ਵੇਲੇ ਭੀ ਪ੍ਰਭੂ ਚੇਤੇ ਨਹੀਂ ਆਉਂਦਾ), ਅਜੇ ਭੀ ਜੀਵ ਅੱਖਾਂ ਦੀ ਕੰਗਾਲਤਾ ਨਹੀਂ ਛੱਡਦਾ। 118.

    ਜਿਹੜੇ ਹਰ ਵੇਲੇ ਪ੍ਰਭੂ ਨੂੰ ਯਾਦ ਰੱਖਦੇ ਹਨ ਉਨ੍ਹਾਂ ਲਈ ਤਾਂ ਠੀਕ ਹੈ ਪਰ ਜਿਹੜੇ ਅੰਤ ਕਾਲ ਤੱਕ ਵੀ ਪ੍ਰਭੂ ਨੂੰ ਯਾਦ ਨਹੀਂ ਕਰਦੇ ਉਨ੍ਹਾਂ ਵਾਸਤੇ ਭਗਤ ਜੀ ਨੇ ਕੁੱਝ ਨਹੀਂ ਦੱਸਿਆ ਜਾਪਦਾ, ਜਦ ਕਿ ਨਵੀਂ ਸੋਚ ਦੇ ਵਿਦਵਾਨਾਂ ਅਨੁਸਾਰ ਭਗਤ ਜੀ ਖੰਡਣ ਦੂਜੇ ਮਤ ਦੀ ਇਸੇ ਸਥਿਤੀ ਬਾਰੇ ਕਰ ਰਹੇ ਹਨ।

    (ਉਪਰ ਦਿੱਤੀ ਵਿਚਾਰ ਵਿੱਚੋਂ ਇਹ ਗੱਲ ਵੀ ਨੋਟ ਕਰਨ ਵਾਲੀ ਹੈ: “ਭਗਤ ਤ੍ਰਿਲੋਚਨ ਜੀ ਨੇ ਆਪਣੇ ਵੇਲੇ ਸਮਾਜ ਵਿੱਚ ਪ੍ਰਚੱਲਤ ਇਨ੍ਹਾਂ ਸਾਖੀਆਂ ਦਾ ਹਵਾਲਾ ਦੇ ਕੇ ਸਮਾਜ ਨੂੰ ਸਮਝਾਉਣ ਦਾ ਉਪਰਾਲਾ ਕੀਤਾ ਸੀ ਕਿ ਤੁਸੀਂ ਆਖਦੇ ਹੋ ਕੇ ਅੰਤ ਵੇਲੇ……. ਅਤੇ ਜੋ ਨਰਾਇਣ ਯਾਦ ਕਰਦਾ ਹੈ ਉਸ ਨੂੰ ਮੁਕਤੀ ਪ੍ਰਾਪਤ ਹੋ ਜਾਂਦੀ ਹੈ…. .”।

    ਨਾਰਾਇਣ ਸਿਮਰਨ ਵਾਲਾ ਵਿਚਾਰ ਵੀ ਪੁਰਾਤਨ ਪ੍ਰਚੱਲਤ ਵਿਚਾਰ ਦਿੱਸਆ ਜਾਂਦਾ ਹੈ।

    ਕਈ ਸੱਜਣ ਸਵਾਲ ਕਰਦੇ ਹਨ ਕਿ “ ਜੇ ਮਰਨ ਵੇਲੇ ਨਰਾਇਣ ਕਹਿਣ ਨਾਲ ਹੀ ਮੁਕਤੀ ਮਿਲ ਜਾਣੀ ਹੈ ਜਾਂ ਪਾਰਉਤਾਰਾ ਹੋ ਜਾਣਾ ਹੈ ਤਾਂ ਸਾਰੀ ਜ਼ਿੰਦਗ਼ੀ ਚੰਗੇ ਬਣਨ ਦੀ ਲੋੜ ਨਹੀਂ”।

    ਇਸ ਤਰ੍ਹਾਂ ਨਹੀਂ ਹੋਇਆ ਕਰਦਾ ਅਤੇ ਨਾ ਹੀ ਇਹ ਮੁਮਕਿਨ ਹੈ। ਬੰਦਾ ਸਾਰੀ ਜ਼ਿੰਦਗੀ ਜਿਹੜੇ ਕੰਮ ਕਰਦਾ ਹੈ ਜਾਂ ਜਿਸ ਤਰ੍ਹਾਂ ਦੇ ਵਿਚਾਰ ਸਾਰੀ ਉਮਰ ਰੱਖਦਾ ਹੈ ਅੰਤ ਵੇਲੇ ਭੀ ਉਹੀ ਵਿਚਾਰ ਰਹਿੰਦੇ ਹਨ। ਜੇ ਕੋਈ ਸੋਚੇ ਕਿ ਹੁਣ ਮੈਂ ਸਾਰੀ ਉਮਰ ਵਿਕਾਰਾਂ ਵਿੱਚ ਗੁਜ਼ਾਰ ਦਿਆਂ ਅਤੇ ਅੰਤ ਵੇਲੇ ਪ੍ਰਭੂ ਨੂੰ ਯਾਦ ਕਰ ਲਵਾਂਗਾ। ਪਹਿਲੀ ਗੱਲ ਤਾਂ ਇਹ ਕਿ ਕਿਸੇ ਨੂੰ ਪਤਾ ਨਹੀਂ ਕਿ ਅੰਤ ਵੇਲਾ ਕਦੋਂ ਆਉਣਾ ਹੈ। ਅਤੇ ਇਹ ਵੀ ਸੰਭਵ ਨਹੀਂ ਹੈ ਕਿ ਕੋਈ ਵਿਅਕਤੀ ਮਰਨ ਵੇਲੇ ਇਹ ਚੇਤਾ ਰੱਖੇ ਕਿ ਮੈਂ ਇੱਕ ਵਾਰੀਂ ਆਪਣੇ ਆਪ ਨਾਲ ਵਾਅਦਾ ਕੀਤਾ ਸੀ ਕਿ ਅੰਤ ਵੇਲੇ ਪ੍ਰਭੂ ਨੂੰ ਚੇਤੇ ਕਰਨਾ ਹੈ। ਜੇ ਕਿਸੇ ਨੇ ਸਾਰੀ ਉਮਰ ਵਿਕਾਰਾਂ ਵਿੱਚ ਗੁਜ਼ਾਰ ਦਿੱਤੀ ਹੋਵੇ ਤਾਂ ਅੰਤ ਵੇਲੇ ਪ੍ਰਭੂ ਚੇਤੇ ਆ ਹੀ ਨਹੀਂ ਸਕਦਾ। ਇਸੇ ਸੰਬੰਧ ਵਿੱਚ ਉਪਰ ਦਿੱਤਾ ਕਬੀਰ ਜੀ ਦਾ ਸਲੋਕ ਨੰ:॥ 118॥ ਦੇਖੋ, ਪ੍ਰਸਤੁਤ ਹੈ ਕਬੀਰ ਜੀ ਦਾ ਇੱਕ ਹੋਰ ਸਲੋਕ ਪ੍ਰੋ: ਸਾਹਿਬ ਸਿੰਘ ਦੇ ਅਰਥ ਅਤੇ ਵਿਆਖਿਆ ਸਮੇਤ:

    “ਕਬੀਰ ਸੁਪਨੈ ਹੂ ਬਰੜਾਇ ਕੈ ਜਿਹ ਮੁਖਿ ਨਿਕਸੈ ਰਾਮੁ॥ ਤਾ ਕੇ ਪਗ ਕੀ ਪਾਹਨੀ ਮੇਰੇ ਤਨ ਕੋ ਚਾਮੁ॥ (ਪੰਨਾ-1367)।

    ਅਰਥ:-  ਹੇ ਕਬੀਰ! ਸੁੱਤੇ ਪਿਆਂ ਸੁਪਨੇ ਵਿੱਚ ਉੱਚੀ ਬੋਲਿਆਂ ਜੇ ਕਿਸੇ ਮਨੁੱਖ ਦੇ ਮੂੰਹੋਂ ਪਰਮਾਤਮਾ ਦਾ ਨਾਮ ਨਿਕਲੇ ਤਾਂ ਉਸ ਦੇ ਪੈਰਾਂ ਦੀ ਜੁੱਤੀ ਵਾਸਤੇ ਮੇਰੇ ਸਰੀਰ ਦੀ ਖੱਲ ਹਾਜ਼ਰ ਹੈ (ਭਾਵ, ਮੈਂ ਹਰ ਤਰ੍ਹਾਂ ਉਸ ਦੀ ਸੇਵਾ ਕਰਨ ਨੂੰ ਤਿਆਰ ਹਾਂ)। 63.

    ਨੋਟ:-  ਜੋ ਕੰਮ ਸਾਰਾ ਦਿਨ ਕਰਦੇ ਰਹੀਏ, ਜਿਸ ਪਾਸੇ ਸਾਰਾ ਦਿਨ ਸੁਰਤਿ ਜੁੜੀ ਰਹੇ, ਰਾਤ ਨੂੰ ਸੁੱਤੇ ਪਿਆਂ ਭੀ ਆਮ ਤੌਰ ਤੇ ਸੁਰਤਿ ਨੇ ਉਧਰੇ ਹੀ ਜਾਣਾ ਹੈ ਤੇ ਉਹਨਾਂ ਹੀ ਕੰਮਾਂ ਦੇ ਸੁਪਨੇ ਆਉਣੇ ਹਨ। ਸਾਲਾਨਾ ਇਮਤਿਹਾਨ ਦੇ ਦਿਨਾਂ ਵਿੱਚ ਜਦੋਂ ਵਿੱਦਿਆਰਥੀ ਪੜ੍ਹਨ ਵਿੱਚ ਦਿਨ-ਰਾਤ ਇੱਕ ਕਰ ਦੇਂਦੇ ਹਨ, ਤਾਂ ਸੁੱਤੇ ਪਿਆਂ ਭੀ ਉਹੀ ਮਜ਼ਮੂਨ ਉਹੀ ਕਿਤਾਬਾਂ ਪੜ੍ਹੀ ਜਾਂਦੇ ਹਨ। ਇਸੇ ਤਰ੍ਹਾਂ ਦਿਨੇ ਕਿਰਤ-ਕਾਰ ਕਰਦਿਆਂ ਜਿਸ ਮਨੁੱਖ ਦੀ ਸੁਰਤਿ ਪ੍ਰਭੂ ਦੀ ਯਾਦ ਵਿੱਚ ਜੁੜੀ ਰਹਿੰਦੀ ਹੈ, ਉਸੇ ਨੂੰ ਹੀ ਸੁਪਨੇ ਵਿੱਚ ਭੀ ਰੱਬ ਚੇਤੇ ਆ ਸਕਦਾ ਹੈ”।

    ਕਬੀਰ ਜੀ ਇਸ ਸ਼ਲੋਕ ਵਿੱਚ ਆਪਣੇ ਸੁਭਾਵਿਕ ਗੂਝ ਢੰਗ ਨਾਲ ਆਖਦੇ ਹਨ ਕਿ ਦਿਨ ਵੇਲੇ ਕਿਰਤ-ਕਾਰ ਕਰਦਿਆਂ ਸੁਰਤਿ ਪ੍ਰਭੂ-ਚਰਨਾਂ ਵਿੱਚ ਜੋੜੋ, ਰਾਤ ਨੂੰ ਸੁੱਤੇ ਪਿਆਂ ਆਪਣੇ ਆਪ ਸੁਰਤਿ ਪ੍ਰਭੂ ਵਿੱਚ ਜੁੜੀ ਰਹੇਗੀ; ਤੇ, ਇਸ ਤਰ੍ਹਾਂ ਉਠਦੇ ਬੈਠਦੇ ਜਾਗਦੇ ਸੁੱਤੇ ਹਰ ਵੇਲੇ ਪ੍ਰਭੂ-ਚਰਨਾਂ ਵਿੱਚ ਜੁੜਨ ਦੀ ਆਦਤ ਬਣ ਜਾਇਗੀ। 63. (ਪ੍ਰੋ: ਸਾਹਿਬ ਸਿੰਘ)।

    ਇੱਥੇ ਰਾਤ ਨੂੰ ਸੁਪਨੇ ਵਿੱਚ ਰੱਬ ਚੇਤੇ ਆਉਣ ਦੀ ਗੱਲ ਕੀਤੀ ਗਈ ਹੈ ਪਰ ਇਹੀ ਗੱਲ ਸਾਰਾ ਜੀਵਨ ਅਤੇ ਅੰਤਿ ਕਾਲਿ ਤੇ ਵੀ ਲਾਗੂ ਸਮਝਣੀ ਚਾਹੀਦੀ ਹੈ।

    ਜਸਬੀਰ ਸਿੰਘ (ਕੈਲਗਰੀ)

    (ਨੋਟ:- ‘ਸਿੱਖ ਮਾਰਗ’ ਤੇ ਲਿਖਣ ਵਾਲੇ ਤਕਰੀਬਨ ਸਾਰੇ ਹੀ ਵਿਦਵਾਨ/ਲੇਖਕ ਕਿਸੇ ਵੀ ਕਥਿਤ ਧਰਮ ਰਾਜ, ਚਿਤਰ ਗੁਪਤ, ਨਰਕ ਸੁਰਗ ਆਦਿਕ ਨੂੰ ਨਹੀਂ ਮੰਨਦੇ। ਮਰਨ ਤੋਂ ਬਾਅਦ ਕੀ ਹੁੰਦਾ ਹੈ? ਕੀ ਕੋਈ ਹੋਰ ਜੀਵਨ ਵੀ ਹੈ ਜਾਂ ਮਰਨ ਨਾਲ ਹੀ ਸਭ ਕੁੱਝ ਖ਼ਤਮ ਹੋ ਜਾਂਦਾ ਹੈ? ਇਸ ਬਾਰੇ ਸਭ ਦੀ ਇੱਕ ਰਾਇ ਨਹੀਂ ਹੈ। ਇਸ ਬਾਬਤ ਬਹੁਤ ਵਿਚਾਰ ਹੋ ਚੁੱਕੀ ਹੈ। ਹੁਣ ਬੱਸ ਕਰੀਏ। ਇੱਕ ਧਿਰ ਦੂਜੀ ਨੂੰ ਬ੍ਰਾਹਮਣਵਾਦ ਨਾਲ ਜੋੜਦੀ ਹੈ ਅਤੇ ਦੂਜੀ ਉਹਨਾ ਨੂੰ ਨਾਸਤਕ ਧਿਰ ਨਾਲ ਜੋੜਦੀ ਹੈ। ਕੀ ਹੁਣ ਇਸੇ ਵਿੱਚ ਹੀ ਉਲਝੇ ਰਹਿਣਾ ਹੈ? ਇਸ ਬਾਰੇ ਮੈਂ ਪ੍ਰੋ: ਗੁਰਬਚਨ ਸਿੰਘ ਹੁਣਾਂ ਨਾਲ ਵੀ ਗੱਲਬਾਤ ਕੀਤੀ ਸੀ ਅਤੇ ਬਾਕੀਆਂ ਨੂੰ ਵੀ ਇਹੀ ਸੁਝਾਓ ਹੈ। ਮਸਲੇ ਹੋਰ ਬਥੇਰੇ ਹਨ। ਆਓ ਸਭ ਤੋਂ ਪਹਿਲਾਂ ਰਹਿਤ ਮਰਯਾਦਾ ਦਾ ਮਸਲਾ ਹੱਲ ਕਰੀਏ। ਜਦੋਂ ਵੀ ਤੱਤ ਗੁਰਮਤਿ ਵਾਲਿਆਂ ਵਲੋਂ ਕੀਤੀ ਪੜਚੋਲ ਕਿਸ਼ਤ ਵਾਰ ਛਪ ਗਈ ਤਾਂ ‘ਸਿੱਖ ਮਾਰਗ’ ਨਾਲ ਸੰਬੰਧਿਤ ਸਾਰੇ ਲੇਖਕਾਂ/ਵਿਦਵਾਨਾ ਨੂੰ ਇਸ ਵਿਚਾਰ ਚਰਚਾ ਵਿੱਚ ਭਾਗ ਲੈਣਾ ਪੈਣਾ ਹੈ। ਜੇ ਕਰ ਕੋਈ ਨਹੀਂ ਲੈਂਦਾ ਤਾਂ ਉਸ ਦੀਆਂ ਲਿਖਤਾਂ ‘ਸਿੱਖ ਮਾਰਗ’ ਤੇ ਪਉਣੀਆਂ ਪੱਕੇ ਤੌਰ ਤੇ ਬੰਦ। ਇਸ ਵਿੱਚ ਕਿਸੇ ਨਾਲ ਕੋਈ ਲਿਹਾਜ਼ ਨਹੀਂ ਹੋਵੇਗਾ। ਜੇ ਕਰ ਬਹੁਤੇ ਲੇਖਕ ਢੀਠ ਬਣਕੇ ਘੇਸਲ ਵੱਟ ਗਏ ਤਾਂ ਫਿਰ ‘ਸਿੱਖ ਮਾਰਗ’ ਨੂੰ ਚਲਾਉਣ ਲਈ ਇਤਨਾ ਸਮਾਂ ਦੇਣ ਦਾ ਵੀ ਕੋਈ ਫਾਇਦਾ ਨਹੀਂ-ਸੰਪਾਦਕ)


    {ਨੋਟ:- ਪਿਛਲੇ ਹੋਰ ਪੱਤਰ ਪੜ੍ਹਨ ਲਈ ਐਰੋ (ਤੀਰ) ਨੂੰ ਕਲਿਕ ਕਰੋ ਜੀ}


    HOME
    .