. |
(30/09/09)
ਹਰਜਿੰਦਰ ਸਿੰਘ ਟੋਰਾਂਟੋ
ਸ: ਬਲਦੇਵ ਸਿੰਘ ਫਿਰੋਜ਼ਪੁਰ ਜੀ
ਵਾਹਿਗੁਰੂ ਜੀ ਕਾ ਖ਼ਾਲਸਾ॥
ਵਾਹਿਗੁਰੂ ਜੀ ਕੀ ਫ਼ਤਿਹ॥
ਵੀਰ ਜੀ! ਮੁਆਫੀ ਚਾਹੁੰਦਾ ਹਾਂ ਕਿ ਕੁੱਝ ਰੁਝੇਵੇਂ ਕਾਰਣ ਤੁਹਾਡੀ ਚਿੱਠੀ ਦਾ ਜਵਾਬ ਕੁੱਝ ਪੱਛੜ ਕਿ
ਲਿਖ ਰਿਹਾ ਹਾਂ। ਵੀਰ ਜੀ! ਗੁਰਬਾਣੀ ਵਿੱਚ ਮੇਰਾ ਅਟੁੱਟ ਵਿਸ਼ਵਾਸ ਹੈ। ਇਹ ਸਾਡੇ ਜੀਵਨ ਦਾ ਮਾਰਗ
ਦਰਸ਼ਕ ਹੈ। ਮੈਨੂੰ ਤਾਂ ਇਸ ਵਿਚੋਂ ਹਰ ਇੱਕ ਸਵਾਲ ਦਾ ਜਵਾਬ ਮਿਲਦਾ ਹੈ। ਪਰ ਮੁਆਫ ਕਰਨਾ ਵੀਰ ਜੀਓ
ਮੈਨੂੰ ਤਾਂ ਲੱਗਦਾ ਹੈ ਕਿ ਤੁਹਾਨੂੰ ਵਿਸ਼ਵਾਸ ਹੁੰਦੇ ਹੋਏ ਵੀ ਸ਼ਾਇਦ ਗੁਰਬਾਣੀ ਦੀ ਸਮਝ ਨਹੀਂ
ਪੈਂਦੀ। ਕਿਉਂਕਿ ਤੁਸੀਂ ਗੁਰਬਾਣੀ ਨੂੰ ਇਸ ਸੰਸਾਰ ਵਿੱਚ ਰਹਿ ਕੇ ਨਹੀਂ ਪੜ੍ਹਦੇ ਅਤੇ ਸਮਝਦੇ, ਇਹ
ਤੁਹਾਡੀਆਂ ਲੰਮੀਆਂ-ਲੰਮੀਆਂ ਚਿੱਠੀਆਂ ਤੋਂ ਸਾਫ ਪਤਾ ਲੱਗਦਾ ਹੈ। ਤੁਹਾਨੂੰ ਸ਼ਾਇਦ ਇਸ ਕਰਕੇ ਵੀ
ਨਹੀਂ ਸਮਝ ਲੱਗਦੀ ਕਿ ਤੁਸੀਂ ਕੇਵਲ ਗੁਰਬਾਣੀ ਦੇ ਸ਼ਾਬਦਿਕ ਅਰਥ ਹੀ ਕਰਦੇ ਹੋ। ਉਸ ਵਿੱਚ ਡੁਬਕੀ ਲਾ
ਕੇ ਉਸ ਨੂੰ ਚੰਗੀ ਤਰ੍ਹਾਂ ਵਿਚਾਰਦੇ ਨਹੀਂ। ਜੇਕਰ ਤੁਸੀਂ ਸ਼ਾਬਦਿਕ ਅਰਥਾਂ ਦੀ ਹੀ ਗੱਲ ਕਰਨੀ ਹੈ
ਤਾਂ ਕਿਰਪਾ ਕਰਕੇ ਮੈਨੂੰ ਇਸ ਸ਼ਬਦ ਦੇ ਅਰਥ ਦੱਸਣਾ ਜੀ
ਗਉੜੀ ਕਬੀਰ ਜੀ ਕੀ ਨਾਲਿ ਰਲਾਇ ਲਿਖਿਆ ਮਹਲਾ 5॥
ਐਸੋ ਅਚਰਜੁ ਦੇਖਿਓ ਕਬੀਰ॥ ਦਧਿ ਕੈ ਭੋਲੈ ਬਿਰੋਲੈ ਨੀਰੁ॥ 1॥ ਰਹਾਉ॥
ਹਰੀ ਅੰਗੂਰੀ ਗਦਹਾ ਚਰੈ॥ ਨਿਤ ਉਠਿ ਹਾਸੈ ਹੀਗੈ ਮਰੈ॥ 1॥
ਮਾਤਾ ਭੈਸਾ ਅੰਮੁਹਾ ਜਾਇ॥ ਕੁਦਿ ਕੁਦਿ ਚਰੈ ਰਸਾਤਲਿ ਪਾਇ॥ 2॥
ਕਹੁ ਕਬੀਰ ਪਰਗਟੁ ਭਈ ਖੇਡ॥ ਲੇਲੇ ਕਉ ਚੂਘੈ ਨਿਤ ਭੇਡ॥ 3॥
ਰਾਮ ਰਮਤ ਮਤਿ ਪਰਗਟੀ ਆਈ॥ ਕਹੁ ਕਬੀਰ ਗੁਰਿ ਸੋਝੀ ਪਾਈ॥ 4॥ 1॥ 14॥ (ਪੰਨਾ-326)
ਸ਼ਾਇਦ ਤੁਹਾਨੂੰ ਇਹ ਪਤਾ ਲੱਗ ਜਾਵੇ ਕਿ ਇਹ ਸਾਰੇ ਸਾਕੇ ਜੋ ਸਿੱਖ ਇਤਿਹਾਸ ਵਿੱਚ ਵਾਪਰੇ ਹਨ ਉੱਥੇ
ਪਰਮਾਤਮਾ ਕਿਉਂ ਨਹੀਂ ਆਇਆਂ। ਬਾਕੀ ਫਿਰ ਵਿਚਾਰ ਕਰਾਂਗੇ।
ਜਵਾਬ ਦੀ ਉਡੀਕ ਵਿਚ
ਹਰਜਿੰਦਰ ਸਿੰਘ ਟੋਰਾਂਟੋ
ਵਾਹਿਗੁਰੂ ਜੀ ਕਾ ਖ਼ਾਲਸਾ॥
ਵਾਹਿਗੁਰੂ ਜੀ ਕੀ ਫ਼ਤਿਹ॥
(30/09/09)
ਦਲਬੀਰ ਸਿੰਘ
ਮੁਖ
ਸੇਵਾਦਾਰ,
ਤਖ਼ਤ ਸ੍ਰੀ ਪਟਨਾ ਸਾਹਿਬ,
ਪਟਨਾ (ਬਿਹਾਰ)। ਮਿਤੀ:: 30 ਸਿਤੰਬਰ 2009.
ਭਾਈ ਇਕਬਾਲ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫ਼ਤਿਹ॥
ਆਪ ਜੀ ਨੇ ਬਚਿਤ੍ਰ ਨਾਟਕ ਗ੍ਰੰਥ (ਲਗਭਗ ਸਨ 1800), ਜਿਸ ਦਾ ਨਾਂ ਇੱਕ ਸੋਧਕ (?) ਕਮੇਟੀ (ਸਨ
1897) ਨੇ ‘ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ’ ਲਿਖਿਆ (ਬੀੜ 1967); ਫਿਰ ‘ਗੁਰੂ’ ਪਦ ਹਟਾ ਕੇ ਨਾਂ
ਬਦਲ ਦਿਤਾ ਤੇ ਹੁਣ ‘ਸ੍ਰੀ ਦਸਮ ਗ੍ਰੰਥ ਸਾਹਿਬ’ (ਬੀੜ 1988) ਲਿਖਿਆ ਮਿਲਦਾ ਹੈ। ਕੀ ਆਪ ਜੀ ਨੇ
ਕਦੇ ਸੋਚਿਆ ਹੈ ਕਿ ਇਸ ਗ੍ਰੰਥ ਦਾ ਨਾਂ ਅਨੇਕਾਂ ਵਾਰ ਬਦਲਿਆ ਕਿਉਂ ਗਿਆ? ਕੁੱਝ ਗੜਬੜ ਤਾਂ ਜ਼ਰੂਰ
ਹੈ।
ਇਸ ਗੜਬੜ-ਗ੍ਰੰਥ ਨੂੰ ਸਮਝਣ ਲਈ ਜ਼ਰੂਰੀ ਹੈ ਕਿ ਦਸ-ਗੁਰੂ ਸਾਹਿਬਾਨ ਨੂੰ ਇੱਕ ਜੋਤਿ ਮੰਨੀਏ, ਗੁਰੂ
ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ/ਸਿਧਾਂਤਾਂ ਨੂੰ ਚੰਗੀ ਤਰ੍ਹਾਂ ਸਮਝੀਏ, ਇਸ ਗੜਬੜ-ਗ੍ਰੰਥ ਦੇ
ਪ੍ਰਸੰਗਾਂ ਦੇ ਅਖੀਰ ਤੇ ਲਿਖੇ ਸਮਾਪਤੀ-ਸੰਕੇਤਾਂ ‘ਇਤੀ ਸ੍ਰੀ ਮਾਰਕੰਡੇ ਪੁਰਾਣੇ…’ ‘ਇਤੀ ਸ੍ਰੀ ਦਸਮ
ਸਿਕੰਧ ਪੁਰਾਣੇ…’ ਅਨੁਸਾਰ ਸੰਬੰਧਿਤ ਪੁਰਾਣ (ਬ੍ਰਾਹਮਣੀ ਗ੍ਰੰਥ) ਪੜ੍ਹ ਕੇ ਤੁਲਨਾ ਕਰੀਏ, ਤਾਂ ਫਿਰ
ਇਸ ਗੜਬੜ-ਗ੍ਰੰਥ ਦੀ ਅਸਲੀਯਤ ਪਤਾ ਲਗਦੀ ਹੈ। ਆਪ ਜੀ ਇਸ ਨਾਚੀਜ਼ ਦੀ ਪੁਸਤਕ ‘ਦਸਮ ਗ੍ਰੰਥ ਦੀ
ਅਸਲੀਯਤ’, ਜੋ ਕਿ ਇਸ ਚਿੱਠੀ ਨਾਲ ਭੇਜ ਰਿਹਾ ਹਾਂ, ਧਿਆਨ ਨਾਲ ਪੜ੍ਹ ਕੇ ਪੰਨਾਂ ਨੰਬਰ
55-56-57-58 ਤੇ ਲਿਖੇ ਸਵਾਲਾਂ ਦੇ ਜਵਾਬ ਲਿਖ ਕੇ ਭੇਜਣ ਦੀ ਕਿਰਪਾ ਕਰਨੀ। ਹਰ ਦੁਨਿਆਵੀ ਕਚਹਰੀ
ਦਾ ਨਿਯਮ ਹੈ ਕਿ ਦਾਵੇਦਾਰ ਜਜ ਅੱਗੇ ਲਿਖਤੀ ਦਾਵਾ ਪੇਸ਼ ਕਰਦਾ ਹੈ ਅਤੇ ਵਿਰੋਧੀ-ਧਿਰ ਲਿਖਤੀ ਜਵਾਬ
ਦਿੰਦੀ ਹੈ। ਮੇਰਾ ਦਾਵਾ ਹੈ ਕਿ ਇਹ ਗੜਬੜ-ਗ੍ਰੰਥ ਦਸਮ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ
ਰਚਿਆ ਨਹੀ। ਸਾਰੇ ਸੂਝਵਾਨ ਵਿਦਵਾਨ ਮੰਨਦੇ ਹਨ ਕਿ ਇਹ ਗੜਬੜ-ਗ੍ਰੰਥ ਬ੍ਰਾਹਮਣੀ-ਗ੍ਰੰਥਾਂ ਦਾ
ਅਨੁਵਾਦ ਹੈ, ਸਾਹਿਤ ਹੈ, ਧੁਰ ਕੀ ਬਾਣੀ ਨਹੀ। ਸਮੁਚੇ ਗ੍ਰੰਥ ਵਿੱਚ ਇਸ਼ਟ ‘ਦੇਵਤਾ ਮਹਾਕਾਲ ਅਤੇ
ਦੇਵੀ ਕਾਲਕਾ’ ਪ੍ਰਗਟ ਹੁੰਦੇ ਹਨ। ਪੁਸਤਕ ਦੇ ਮੁਖਬੰਦ ਤੋਂ ਪਹਿਲੇ ਪੰਨੇ ਤੇ ਲਿਖੇ 16 ਨੁਕਤਿਆਂ
(Pre-liminary facts) ਨੂੰ ਵੀ ਧਿਆਨ’ ਚ ਰਖ ਕੇ ਆਪ ਜੀ ਲਿਖਤੀ
ਜਵਾਬ ਦੇਣ ਦੀ ਖੇਚਲ ਕਰਨਾ ਜੀ। ਪਰ ਜੇਕਰ ਆਪ ਜੀ ਲਿਖਤੀ ਜਵਾਬ ਖ਼ੁਦ ਨਾ ਲਿਖ ਸਕੋ ਤਾਂ ਕਿਸੇ ਸਿਆਣੇ
ਤੋਂ ਲਿਖਵਾ ਲੈਵਾ, ਜਿਵੇਂ ਦੁਨਿਆਵੀ ਕਚਹਰੀ ਵਿੱਚ ਸਿਆਣੇ ਵਕੀਲਾਂ ਤੋਂ ਲਿਖਵਾਇਆ ਜਾਂਦਾ ਹੈ।
ਆਪ ਜੀ ਆਖਦੇ ਹੋ ਕਿ ਆਪ ਜੀ ਇਸ ਗ੍ਰੰਥ ਬਾਰੇ ਚਰਚਾ ਆਪਣੀ ਪਧਰ ਦੇ ਸਿਖ ਨਾਲ ਕਰੋਗੇ। ਪਰ ਮੇਰੀ
ਮਜਬੂਰੀ ਹੈ ਕਿ ਆਪ ਜੀ ਵਾਂਙ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮ “ਘਰ ਕੀ ਨਾਰਿ ਤਿਆਗੈ ਅੰਧਾ॥ ਪਰ
ਨਾਰੀ ਸਿਉ ਘਾਲੈ ਧੰਧਾ॥” ਦੀ ਉਲੰਘਣਾ ਨਹੀ ਕਰਣਾ ਚਾਹੁੰਦਾ। ਆਪ ਜੀ ਸਾਨੂੰ ਅਕਾਲ ਤਖ਼ਤ ਸਾਹਿਬ ਦੀ
ਮਰਯਾਦਾ ਮੁਤਾਬਕ ਚਲਣ ਲਈ ਆਖਦੇ ਹੋ ਪਰ ਦਸੋ, ਆਪ ਜੀ ਨੇ ਤਖ਼ਤ ਪਟਨਾ ਸਾਹਿਬ ਤੇ ਇਸੇ ਮਰਯਾਦਾ ਅਤੇ
ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਆਖਰੀ ਹੁਕਮ ‘ਗੁਰੂ ਮਾਨਿਓ ਗ੍ਰੰਥ’ ਦੇ ਉਲਟ ਅਖੌਤੀ ਦਸਮ ਗ੍ਰੰਥ
ਦਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਜੀ ਦੇ ਤੁਲ ਕਿਉਂ ਕਰਦੇ ਹੋ? ‘ਆਪਨੜੇ ਗਿਰੇਬਾਨ ਮਹਿ ਸਿਰ ਨੀਵਾ
ਕਰ ਦੇਖ॥ ਗੁਰ-ਫ਼ੁਰਮਾਨ ਚੇਤੇ ਰਖਣਾ।
ਇਤਿਹਾਸ ਦਸਦਾ ਹੈ ਕਿਸੇ ਪੰਡਿਤ ਨੇ ਅਠਵੇਂ ਨਾਨਕ ਗੁਰੂ ਹਰਕਿਸ਼ਨ ਸਾਹਿਬ ਪਾਸੋਂ ਗੀਤਾ ਦੇ ਅਰਥ
ਪੁੱਛੇ ਸਨ ਤਾਂ ਗੁਰੂ ਸਾਹਿਬ ਨੇ ਇੱਕ ਮੂਰਖ ਵਲ ਬਖ਼ਸ਼ਿਸ਼ ਭਰੀ ਨਜ਼ਰ ਨਾਲ ਵੇਖ ਕੇ ਉਸ ਮੂਰਖ ਦੇ ਸਿਰ
ਤੇ ਛੜੀ ਰਖੀ, ਤਾਂ ਉਹ ਮੂਰਖ ਵੀ ਗੀਤਾ ਦੇ ਅਰਥ ਵਿਦਵਾਨ ਪੰਡਿਤਾਂ ਵਾਂਙ ਕਰਣ ਲਗਾ। ਗੁਰੂ ਗੋਬਿੰਦ
ਸਿੰਘ ਸਾਹਿਬ ਨੂੰ ਚੰਦਨ ਨਾਂ ਦੇ ਕਵੀ ਨੇ ਇੱਕ ਕਵਿਤਾ ਸੁਣਾਈ:::: ‘ਨਵਸਾਤ ਤਿਯੇ ਨਵਸਾਤ ਕੀਏ
ਨਵਸਾਤ ਪੀਯੇ ਨਵਸਾਤ ਪੀ ਆਏ। ਨਵਸਾਤ ਰਚੇ ਨਵਸਾਤ ਬਚੇ ਨਵਸਾਤ ਪੀਯਾ ਪਰਦਾ ਇੱਕ ਪਾਏ। ਜੀਤ ਕਲਾ
ਨਵਸਾਤਨ ਕੀ ਨਵਸਾਤਨ ਕੇ ਮੁਖ ਅੰਚਲ ਛਾਏ। ਮਾਨੋ ਮੇਘ ਕੇ ਮੰਡਲ ਮੇ ਕਵਿ ਚੰਦਨ ਚੰਦ ਕਲੇਵਰ ਛਾਏ’।
ਅਤੇ ਅਰਥ ਗੁਰੂ ਸਾਹਿਬ ਤੋਂ ਪੁੱਛੇ, ਤਾਂ ਗੁਰੂ ਜੀ ਨੇ ਇਸ ਦੇ ਅਰਥ ਘੋੜਿਆਂ ਲਈ ਘਾਅ ਲਿਆਉਣ ਵਾਲੇ
ਇੱਕ ਸਿਖ ਪਾਸੋਂ, ਆਪਣੀ ਮਿਹਰ ਕਰਕੇ, ਕਰਵਾ ਦਿੱਤੇ। ਹੁਣ, ਅਸੀ ਵੇਖਣਾ ਹੈ ਕਿ ਇਸ ਗੜਬੜ-ਗ੍ਰੰਥ ਦੀ
ਚਰਚਾ ਦੌਰਾਨ ਸਤਿਗੁਰੂ ਜੀ ਦੀ ਕਿਰਪਾ ਦ੍ਰਿਸ਼ਟੀ ਆਪ ਜੀ ਵਰਗੇ ਹੰਕਾਰੀ ਤੇ ਹੁੰਦੀ ਹੈ ਜਾਂ ਇਸ
ਨਾਚੀਜ਼ ਤੇ। ਆਪ ਜੀ ਆਪਣੀ ਮਦਦ ਲਈ ਸਾਰੇ ਤਖ਼ਤਾਂ ਦੇ ਮੁਖ-ਸੇਵਾਦਾਰਾਂ ਨੂੰ ਵੀ ਨਾਲ ਲਈ ਆਉਣਾ ਤਾਂ
ਜੂ ਇਹ ਮਸਲਾ ਇਕੋ ਮੀਟਿੰਗ ਵਿੱਚ ਨਜਿਠਿਆ ਜਾ ਸਕੇ। ਪਰ ਪਹਿਲਾਂ ਆਪ ਜੀ ਦਾ ਲ਼ਿਖਤੀ ਜਵਾਬ ਜ਼ਰੂਰ
ਚਾਹੀਦਾ ਹੈ। ਸਾਨੂੰ ਪੂਰਾ ਯਕੀਨ ਹੈ ਗੁਰੂ ਸਾਹਿਬ ਕੂੜ ਦਾ ਸਾਥ ਕਦੇ ਨਹੀ ਦੇਂਦੇ।
ਇਸੇ ਮਸਲੇ ਤੇ ਮੁਖ-ਸੇਵਾਦਾਰ ਅਕਾਲ ਤਖ਼ਤ ਸਾਹਿਬ, ਅੰਮ੍ਰਿਤਸਰ ਨੂੰ ਪਿਛਲੇ ਤਕਰੀਬਨ ਦੋ ਸਾਲਾਂ ਵਿੱਚ
ਚਾਰ ਚਿਠੀਆਂ, ਦਸਮ ਗ੍ਰੰਥ ਦੀ ਅਸਲੀਯਤ ਪੁਸਤਕ ਦੇ ਲੇਖਾਂ ਸਮੇਤ, ਭੇਜ ਚੁੱਕਾ ਹਾਂ ਪਰ ਕਦੇ ਕੋਈ
ਜਵਾਬ ਨਹੀ ਆਇਆ। ਹੋ ਸਕਦਾ ਹੈ ਕਿ ਲਿਖਤੀ ਜਵਾਬ ਦੇਣ ਦੀ ਆਪ ਜੀ ਦੇ ਵਡੇਰਿਆਂ ਵਲੋਂ ਤਾੜਨਾ-ਭਰੀ
ਮਨਾਹੀ ਹੋਵੇ। ਜੇ ਆਪ ਜੀ ਦੇ ਹਥ ਕਿਸੇ ਨਹੀ ਬੰਨੑੇ ਤਾਂ ਲਿਖਤੀ ਜਵਾਬ ਵਿਸਤਾਰ ਨਾਲ ਜ਼ਰੂਰ ਦੇਣਾ।
ਅਸੀ ਨਹੀ ਚਾਹੁੰਦੇ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਈ ਸ਼ਰੀਕ ਖੜਾ ਕੀਤਾ ਜਾਵੇ, ਜੋ ਕਿ
ਸਿਖ-ਵਿਰੋਧੀ ਤਾਕਤਾਂ ਚਾਹੁੰਦੀਆਂ ਹਨ। ਅਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵੋਚਤਾ ਕਾਇਮ ਰਖਣਾ
ਚਾਹੁੰਦੇ ਹਾਂ ਅਤੇ ਪੰਜਾਂ ਤਖ਼ਤਾਂ ਤੇ ਅਤੇ ਹਰ ਗੁਰਦੁਆਰੇ ਵਿੱਚ ਕੇਵਲ ਤੇ ਕੇਵਲ ਗੁਰੂ ਗ੍ਰੰਥ
ਸਾਹਿਬ ਜੀ ਦਾ ਹੀ ਪ੍ਰਕਾਸ਼ ਕਰਕੇ ਸਮੁਚੀ ਸਿਖ ਕੌਮ ਨੂੰ “ਪੰਡਿਤ ਮੁਲਾਂ
ਜੋ ਲਿਖ ਦੀਆ॥ ਛਾਡਿ ਚਲੇ ਹਮ ਕਛੂ ਨ ਲੀਆ॥”
ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ॥
ਗੁਰਬਾਣੀ ਗਾਵਹ ਭਾਈ॥ ਉਹ ਸਫਲ ਸਦਾ ਸੁਖਦਾਈ॥
ਲੋਕ-ਪਰਲੋਕ ਸੁਹੇਲਾ ਕਰਣ ਵਾਲੇ ਗੁਰਮਤਿ ਸਿਧਾਂਤ ਦ੍ਰਿੜ ਕਰਾਉਣਾ ਚਾਹੁੰਦੇ ਹਾਂ।
ਆਪ ਜੀ ਦੇ ਲਿਖਤੀ ਜਵਾਬ ਦੀ ਉਡੀਕ ਵਿਚ,
ਗੁਰੂ-ਪੰਥ-ਸੇਵਕ
(ਦਲਬੀਰ ਸਿੰਘ)
31-D,Madan Park, East Punjabi Bagh, New Delhi-110026. Phone:9899058458.
(30/09/09)
ਤੱਤ ਗੁਰਮਤਿ ਪਰਿਵਾਰ
ਅਪਣਾ ਨਿਆਰਾਪਨ ਬਚਾਉ ਸਿੱਖੋ!
ਅਪਣਾ ਨਿਆਰਾਪਨ ਬਚਾਉ ਸਿੱਖੋ,
ਸਿਧਾਂਤ ਨੂੰ ਅਪਨਾਉ ਸਿੱਖੋ।
ਜਿਹੜੇ ਥਾਲ ਨੇ ਘੁਮਾ ਰਹੇ, ਮੱਥਿਆਂ ਤੇ ਤਿਲਕ ਲਗਾ ਰਹੇ।
ਜਿਹੜੇ ਟੱਲ ਨੇ ਖੜਕਾ ਰਹੇ, ਕਰਮਕਾਡਾਂ ਵਿੱਚ ਫਸਾ ਰਹੇ।
ਇਹ ਸਿੱਖ ਨਹੀ ਚੰਡਾਲ ਨੇ, ਇਹ ਬਿਪਰਾਂ ਦੇ ਦਲਾਲ ਨੇ।
ਇਹਨਾਂ ਨੂੰ ਮੁੰਹ ਨਾ ਲਾਉ ਸਿੱਖੋ,
ਅਪਣਾ ਨਿਆਰਾਪਨ ਬਚਾਉ ਸਿੱਖੋ।
ਆਪਣੇ ਗੁਰੂ ਦਾ ਸ਼ਰੀਕ ਬਣਾ ਕੇ, ਦਸਮ ਗ੍ਰੰਥ ਨੂੰ ਸੀਸ ਝੁਕਾਉਣ।
ਕੁੰਭ ਦਾ ਮੇਲਾ ਹੋਵੇ ਜਿਵੇਂ, ਇਵੇਂ ਮਹਾਂਇਸ਼ਨਾਨ ਕਰਾਉਣ।
ਇਹ ਸਿਧਾਂਤਾਂ ਪੱਖੋਂ ਖੰਡਿਤ ਨੇ, ਇਹ ਕੇਸਾਧਾਰੀ ਪੰਡਿਤ ਨੇ।
ਇਹਨਾਂ ਨੂੰ ਸਿਰ ਨਾ ਚੜ੍ਹਾਉ ਸਿੱਖੋ,
ਅਪਣਾ ਨਿਆਰਾਪਨ ਬਚਾਉ ਸਿੱਖੋ।
ਚੌਵੀ ਅਵਤਾਰ ਦੇ ਇਹ ਪੁਜਾਰੀ, ਤ੍ਰਿਆ ਚਰਿਤ੍ਰ ਇਹਨਾਂ ਨੂੰ ਪਿਆਰੀ।
ਇਕ ਅਕਾਲ ਦਾ ਛੱਡ ਕੇ ਲੜ, ਭਗੌਤੀ ਮਹਾਂਕਾਲ ਵਿੱਚ ਖੁਆਰੀ।
ਇਹ ਸੇਵਾਦਾਰ ਨਹੀਂ ਪੁਜਾਰੀ ਨੇ, ਕੌਮ ਲਈ ਇੱਕ ਬੀਮਾਰੀ ਨੇ।
ਇਹਨਾਂ ਦਾ ਇਲਾਜ ਕਰਾਉ ਸਿੱਖੋ,
ਅਪਣਾ ਨਿਆਰਾਪਨ ਬਚਾਉ ਸਿੱਖੋ।
ਜਿਸ ਗੁਰੂ ਦੀ ਸ਼ਤਾਬਦੀ ਮਨਾ ਰਹੇ, ਪਿੱਠ ਉਸ ਨੂੰ ਹੀ ਵਿਖਾ ਰਹੇ।
ਸੰਗਤ ਨੂੰ ਭਰਮਾਂ ਵਿੱਚ ਫਸਾ ਰਹੇ, ਮੱਥੇ ਘੋੜਿਆਂ ਤਾਈਂ ਟਿਕਾ ਰਹੇ।
ਇਹ ਗਿਆਨ ਵਿਹੂਣੇ, ਗਿਆਨੀ ਨੇ, ਇਹ ਗੁਰੂ ਨਾਲ ਧ੍ਰੋਹ ਦੀ ਨਿਸ਼ਾਨੀ ਨੇ।
ਖਹਿੜਾ ਇਹਨਾਂ ਤੋਂ ਛੁਡਾਉ ਸਿੱਖੋ,
ਅਪਣਾ ਨਿਆਰਾਪਨ ਬਚਾਉ ਸਿੱਖੋ।
ਬੇਫਜ਼ੂਲ ਕੰਮਾਂ ਤੇ ਅੱਜ ਸਾਰੀ, ਕੌਮ ਹੈ ਪੈਸਾ ਲੁਟਾ ਰਹੀ।
ਜਿਹੜੇ ਕੰਮ ਕਰਨੇ ਜ਼ਰੂਰੀ ਨੇ, ਉਹਨਾਂ ਤੋਂ ਕੰਨੀ ਕਤਰਾ ਰਹੀ।
ਇਹ ਭਗਤ ਨਹੀਂ ਇਹ ਬਗਲੇ ਨੇ, ਸਿਧਾਂਤਾਂ ਤੋਂ ਭਗੌੜੇ ਦੋਗਲੇ ਨੇ।
ਗੁਰਧਾਮ ਫਿਰ ਅਜ਼ਾਦ ਕਰਾਉ ਸਿੱਖੋ,
ਅਪਣਾ ਨਿਆਰਾਪਨ ਬਚਾਉ ਸਿੱਖੋ।
ਜੇ ਜਾਗ੍ਰਤੀ ਕੌਮ `ਚ ਲਿਆਉਣੀ ਏ, ਜੇ ਸੁਤੀ ਕੌਮ ਜਗਾਉਣੀ ਏ।
ਖਾਰੇ ਸਮੁੰਦ ਵਿੱਚ ਡੁਬਦੀ ਬੇੜੀ, ਕੌਮ ਦੀ ਪਾਰ ਲਗਾਉਣੀ ਏ।
ਤਾਂ ਸਿਧਾਂਤਾਂ ਨਾਲ ਸ਼ਤਾਬਦੀਆਂ ਮਨਾਉ ਸਿੱਖੋ,
ਗੁਰ ਉਪਦੇਸ਼ ਨੂੰ ਹਿਰਦੇ ਵਿੱਚ ਵਸਾਉ ਸਿੱਖੋ।
ਅਪਣਾ ਨਿਆਰਾਪਣ ਬਚਾਉ ਸਿੱਖੋ,
ਸਿਧਾਂਤਾਂ ਨੂੰ ਅਪਨਾਉ ਸਿੱਖੋ।
ਨਿਰੋਲ ਨਾਨਕ ਫਲਸਫੇ ਦੀ ਰਾਹ `ਤੇ
ਤੱਤ ਗੁਰਮਤਿ ਪਰਿਵਾਰ
*****************************************************
ਤੱਤ ਗੁਰਮਤਿ ਏਕਤਾ ਸਮਾਗਮ
ਬਾਰੇ
‘ਤੱਤ ਗੁਰਮਤਿ ਪਰਿਵਾਰ’ ਵੱਲੋਂ ਗੁਰਮਤਿ ਦੇ ਖੇਤਰ ਵਿੱਚ ਵਿੱਚਰ ਰਹੀਆਂ ਸੰਸਥਾਵਾਂ ਅਤੇ ਵਿਦਵਾਨਾਂ
ਦੇ ਆਪਸੀ ਮੱਤਭੇਦਾਂ ਨੂੰ ਦੂਰ ਕਰ ਕੇ, ਇੱਕ ਸਾਂਝੇ ਮੰਚ `ਤੇ ਲਿਆਉਣ ਦੀ ਮਨਸ਼ਾ ਨਾਲ, ਅਕਤੂਬਰ 2009
ਵਿਚ, ਇੱਕ ‘ਤੱਤ ਗੁਰਮਤਿ ਏਕਤਾ ਸਮਾਗਮ’ ਕਰਵਾਉਣਾ ਉਲੀਕਿਆ ਗਇਆ ਸੀ। ਇਸ ਵਿਸ਼ੇ ਬਾਰੇ ਵਿਸਥਾਰ ਵਿੱਚ
ਜਾਣਕਾਰੀ ਦਿੰਦਾ ਇੱਕ ਲੇਖ ‘ਸਿੱਖ ਮਾਰਗ’ ਅਤੇ ‘ਇੰਡੀਆ ਅਵੇਅਰਨੈੱਸ’ ਦੇ ਅੰਕ ਮਈ 2009 ਵਿੱਚ
ਪ੍ਰਕਾਸ਼ਿਤ ਕੀਤਾ ਗਿਆ ਸੀ।
ਪਰ ਉਪਰੋਕਤ ਸਮਾਗਮ ਵਿੱਚ ਸ਼ਮੁਲੀਅਤ ਲਈ ਕੁੱਝ ਕੁ ਸੰਸਥਾਂਵਾਂ, ਵਿਦਵਾਨਾਂ ਅਤੇ ਸੂਝਵਾਨ ਗੁਰਸਿੱਖਾਂ
ਨੂੰ ਛਡ ਕੇ ਬਹੁਤੀਆਂ ਸੰਸਥਾਂਵਾਂ ਅਤੇ ਵਿਦਵਾਨਾਂ ਨੇ ਕੀਤੇ ਜਾ ਰਹੇ ਏਕਤਾ ਯਤਨਾਂ ਵਿੱਚ ਕੋਈ
ਦਿਲਚਸਪੀ ਨਹੀਂ ਦਿਖਾਈ ਇਸੇ ਕਾਰਨ ‘ਪਰਿਵਾਰ’ ਨੇ ਮਜਬੂਰੀ ਵੱਸ ਇਸ ਸਮਾਗਮ ਨੂੰ ਇੱਕ ਉਚਿਤ ਸਮੇਂ
ਤੱਕ ਮੁਲਤਵੀ ਕਰਨ ਦਾ ਮਨ ਬਣਾਇਆ ਹੈ। ਕੀਤੇ ਜਾ ਰਹੇ ਏਕਤਾ ਯਤਨਾਂ ਦੇ ਸਬੰਧ ਵਿੱਚ ਕਿਸੇ ਵੀਰ/ਭੈਣ
ਨੂੰ ਇਸ ਵਿਸ਼ੇ ਲਈ ਜੇ ਕੋਈ ਅਸੁਵਿਧਾ ਜਾਂ ਤਲਖੀ ਮਹਿਸੂਸ ਹੋਈ ਹੋਵੇ ਤਾਂ ‘ਪਰਿਵਾਰ’ ਖਿਮਾ ਦਾ ਜਾਚਕ
ਹੈ।
ਭਵਿਖ ਵਿਚ, ਜੇ ਕੋਈ ਸੰਸਥਾ/ਵਿਦਵਾਨ ਏਕਤਾ ਸਮਾਗਮ ਲਈ ਸੁਹਿਰਦ ਉਪਰਾਲੇ ਕਰਨ ਦੇ ਚਾਹਵਾਨ ਨਜ਼ਰੀਂ ਆਏ
ਤਾਂ ਪਰਿਵਾਰ ਏਕਤਾ ਸਮਾਗਮ ਦੇ ਉਦੱਮ ਵਿੱਚ ਤੱਤਪਰ ਰਹਿੰਦਿਆਂ ਸਮਾਂ ਅਤੇ ਸਥਾਨ ਨਿਸ਼ਚਿਤ ਕਰਨ ਦੀ
ਉਡੀਕ ਵਿੱਚ ਰਹੇਗਾ।
ਨਿਸ਼ਕਾਮ ਨਿਮਰਤਾ ਸਹਿਤ,
ਨਿਰੋਲ ਨਾਨਕਵਾਦ ਦੇ ਰਾਹ `ਤੇ
ਤੱਤ ਗੁਰਮਤਿ ਪਰਿਵਾਰ
(29/09/09)
ਗੁਰਮੀਤ ਸਿੰਘ ਆਸਟ੍ਰੇਲੀਆ
Dear S. Makhan Singh jee, Moderator, Sikh Marg
www.sikhmarg.com
I appreciate and agree with your suggestion as shared on 27 September 2009.
Since majority of the Sikhs live in India, it is better if they meet as it
was also suggested by me. The Sikhs in other countries could then assist them or
they themselves could seek views. Whatever assistance is required, I am willing
to extend in this regard.
I am sure they will have no hestitation to proceed further.
With best wishes,
Gurmit Singh (Australia)
(29/09/09)
ਹਰਮੀਤ ਸਿੰਘ ਖਾਲਸਾ
ਵਾਹਿਗੁਰੂ ਜੀ ਖਾਲਸਾ॥ ਵਾਹਿਗੁਰੂ
ਜੀ ਕੀ ਫਤਹਿ॥
ਵੀਰ ਗੁਰਸ਼ਰਨ ਸਿੰਘ ਜੀ ਕਸੇਲ ਆਪ ਜੀ ਨੇ ਲਿਖਿਆ ਹੈ “ਜਿੰਨੇ ਵੀ ਸਿੱਖਾਂ ਦੇ ਮਰਯਾਦਾ ਦੀ ਸੋਧ
ਬਾਰੇ ਵਿਚਾਰ ਆਉਂਦੇ ਹਨ ਉਹਨਾ ਦਾ ਅਖੀਰ ਤੇ ਜੋ ਫੈਸਲਾ ਹੁੰਦਾ ਹੈ ਉਹ ਸ੍ਰੀ ਅਕਾਲ ਤਖਤ ਸਾਹਿਬ,
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੇਜੇ ਜਾਣ ਅਤੇ
ਸਿੱਖਾਂ ਵਿੱਚ ਚੱਲ ਰਹੀ ਮਰਯਾਦਾ ਦੇ ਸੁਧਾਰ ਲਈ ਪ੍ਰਚਾਰ ਕੀਤਾ ਜਾਵੇ ” ਪਰ ਫੇਰ ਆਪ ਜੀ ਲਿਖਦੇ
ਹੋ “ਜੇਕਰ ਤੁਸੀਂ ਪੰਥਕ ਮਰਯਾਦਾ ਦੇ ਹੁੰਦੇ ਹੋਏ ਆਪਣੀ ਨਵੀਂ ਮਰਯਾਦਾ ਛਪਾਉਣੀ ਹੈ ਤਾਂ ਮਾਫ
ਕਰਨਾ! ਦਾਸ ਇਸ ਵਿੱਚ ਹਿੱਸਾ ਨਹੀਂ ਲੈ ਸਕਦਾ ” ਵੀਰ ਜੀ ਹਜੇ ਤਾਂ ਰਹਿਤ ਮਰਿਯਾਦਾ ਦੀ ਸੁਧਾਈ
ਦਾ ਕੰਮ ਸ਼ੁਰੂ ਹੀ ਹੋਇਆ ਹੈ ਪਤਾ ਨਹੀ ਕਿਨੇ ਮਹੀਨੇ ਜਾਂ ਸਾਲ ਲੱਗ ਜਾਣੇ ਹਨ ਇਸ ਨੂੰ ਪੂਰਾ
ਹੁੰਦਿਆਂ ਨੂੰ ਛਪਵਾਉਣ ਦੀ ਗੱਲ ਤਾਂ ਬਹੁਤ ਦੂਰ ਦੀ ਹੈ, ਹਜੇ ਤਾਂ ਅਸੀ ਆਪਣਾ ਹੋਮਵਰਕ ਹੀ ਕਰਦੇ ਪਏ
ਹਾਂ ਕਿ ਸੋਧੀ ਹੋਈ ਰਹਿਤ ਮਰਿਯਾਦਾ ਸਾਡੇ ਪਾਸ ਮੌਜੂਦ ਹੋਵੇ ਫੇਰ ਜਿਵੇਂ ਤੁਸੀ ਲਿਖਿਆ ਹੈ ਇਸ ਨੂੰ
ਅਕਾਲ ਤਖਤ ਸਾਹਿਬ, ਅਤੇ ਹੋਰ ਥਾਵਾਂ ਤੇ ਭੇਜ ਕੇ ਇਸ ਦਾ ਪ੍ਰਚਾਰ ਕਿਤਾ ਜਾਵੇਗਾ, ਇਸ ਲਈ ਦਾਸ ਦੀ
ਬੇਨਤੀ ਹੈ ਕਿ ਤੁਸੀ ਇਸ ਪੰਥਕ ਕੰਮ ਵਿੱਚ ਹਿਸਾ ਜਰੂਰ ਲਵੋ ਜੀ।
********************************
ਵੀਰ ਬਲਦੇਵ ਸਿੰਘ ਜੀ ਫਿਰੋਜ਼ਪੁਰ
ਵੀਰ ਜੀ ਦਾਸ ਨੂੰ ਗੁਰਮੱਤ ਦੀ ਜਿਨੀ ਕੁ ਸੋਝੀ ਹੈ ਉਸ ਅਨੁਸਾਰ ਗੁਰਮੱਤ ਇਹ ਕਹਿੰਦੀ ਹੈ ਕਿ ਕੁਦਰਤੀ
ਨਿਯਮਾਂ ਦੇ ਖਿਲਾਫ ਕੋਈ ਵੀ ਚਮਤਕਾਰ ਆਦਿ ਨਹੀ ਹੋ ਸਕਦਾ, ਵੀਰ ਗੁਰਸ਼ਰਨ ਸਿੰਘ ਜੀ ਕਸੇਲ ਅਤੇ ਵੀਰ
ਹਰਜਿੰਦਰ ਸਿੰਘ ਜੀ ਟੋਰਾਂਟੋ ਨੇ ਆਪਣੀ ਚਿਠੀ (੨੨/੯/੦੯) ਵਿੱਚ ਇਹ ਹੀ ਕਹਿਣ ਦੀ ਕੋਸ਼ਿਸ਼ ਕੀਤੀ ਹੈ
ਹੋਰ ਕੁੱਝ ਵੀ ਨਹੀ, ਇਤਿਹਾਸ ਤੋਂ ਪਤਾ ਲਗਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੀ ਭੈਣ ਬੇਬੇ ਨਾਨਕੀ
ਜੀ ਦੀ ਕੋਈ ਸੰਤਾਨ ਨਹੀ ਸੀ ਜੇ ਕਿਸੇ ਅਰਦਾਸ ਨਾਲ ਜਾਂ ਕਿਸੇ ਸੰਤ/ਮਹਾਪੁਰਸ਼/ਬ੍ਰਹਮਗਿਆਨੀ ਦੀ ਮੇਹਰ
ਸਦਕਾ ਕਿਸੇ ਨੂੰ ਬੱਚੇ ਦੀ ਦਾਤ ਪ੍ਰਾਪਤ ਹੋਣੀ ਹੁੰਦੀ ਤਾਂ ਫੇਰ ਬੇਬੇ ਨਾਨਕੀ ਜੀ ਨੂੰ ਵੀ ਜਰੂਰ ਹੋ
ਜਾਂਦੀ ਕਿਉਂਕਿ ਗੁਰੂ ਨਾਨਕ ਤੋਂ ਵੱਡਾ ਬ੍ਰਹਮਗਿਆਨੀ ਹੋਰ ਕੋਣ ਹੋ ਸਕਦਾ ਹੈ। ਬਾਕੀ ਗੁਰਬਾਣੀ ਵਿੱਚ
ਐਸੇ ਬਹੁਤ ਸਾਰੇ ਸ਼ਬਦ ਹਨ ਜਿਨ੍ਹਾ ਦੇ ਸ਼ਾਬਦਿਕ ਅਰਥ ਨਹੀ ਕਿਤੇ ਜਾ ਸਕਦੇ ਜਿਵੇਂ ਕਿ “ਸੁਲਤਾਨੁ
ਪੂਛੈ ਸੁਨੁ ਬੇ ਨਾਮਾ॥ ਦੇਖਉ ਰਾਮੁ ਤੁਮਾੑਰੇ ਕਾਮਾ॥” ਅਤੇ “ਜਿਉ ਜਿਉ ਨਾਮਾ ਹਰਿ ਗੁਣ
ਉਚਰੈ॥ ਭਗਤ ਜਨਾਂ ਕਉ ਦੇਹੁਰਾ ਫਿਰੈ॥” ਵਾਲੇ ਸ਼ਬਦ ਅਤੇ ਜਦੋ ਇਸ ਨੂੰ ਪ੍ਰੋ ਸ਼ਾਹਿਬ ਸਿੰਘ ਜੀ
ਦੇ ਦਰਪਨ ਤੋਂ ਪੜੋ ਤਾਂ ਵੀ ਬਹੁਤੀ ਸਮਝ ਨਹੀ ਪੈਂਦੀ। “ਸੁਲਤਾਨੁ ਪੂਛੈ ਸੁਨੁ ਬੇ ਨਾਮਾ॥” ਵਾਲੇ
ਸ਼ਬਦ ਦੀ ਵਿਆਖਿਆ ਵੀਰ ਭੁਪਿੰਦਰ ਸਿੰਘ ਜੀ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਆਪਣੀ ਪੁਸਤਕ ‘ਜੀਵਨ ਜਾਚ
ਦਾ ਖਜਾਨਾ ਭਾਗ ਪਹਿਲਾ ਵਿਚ’ ਕੀਤੀ ਹੈ ਇਸ ਨੂੰ ਜਰੂਰ ਪੜਨਾ ਚਾਹੀਦਾ ਹੈ।
ਜੇ ਕੋਈ ਵਾਦੀ ਘਾਟੀ ਗੱਲ ਲਿੱਖੀ ਗਈ ਹੋਵੇ ਤਾਂ ਉਸ ਵਾਸਤੇ ਖਿਮਾਂ ਦਾ ਜਾਚਕ ਹਾਂ ਜੀ।
ਹਰਮੀਤ ਸਿੰਘ ਖਾਲਸਾ।
(29/09/09)
ਗੁਰਸ਼ਰਨ ਸਿੰਘ ਕਸੇਲ
ਸੰਪਾਦਕ ਸ੍ਰ. ਮੱਖਣ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ॥
ਵੀਰ ਜੀ, ਮੇਰੇ ਤੇ ਦਸਮ ਗ੍ਰੰਥ ਦਾ ਮਾਨਸਕ ਤੌਰ ਤੇ ਕੋਈ ਭਰਭਾਵ ਨਹੀਂ ਹੈ ਅਸੀਂ ਤਾਂ ਕਈ ਸਾਲਾਂ
ਤੋਂ ਖਾਸ ਕਰਕੇ ਚੌਪਈ ਦਾ ਵਿਰੋਧ ਕਰਦੇ ਹਾਂ। ਅਸੀਂ ਕਈ ਸਾਲ ਪਹਿਲਾਂ ਗਿਆਨੀ ਭਾਗ ਸਿੰਘ ਜੀ ਦੀ
ਕਿਤਾਬ ਦੀਆਂ ਬਹੁਤ ਸਾਰੀਆਂ ਕਾਪੀਆਂ ਮੁੱਫਤ ਪੰਜਾਬ ਅਤੇ ਟੋਰਾਂਟੋ ਵਿੱਚ ਵੰਡੀਆਂ ਸਨ। ਮੈਂਨੂੰ ਨਾਂ
ਹੀ ਕੋਈ ਅੱਜ ਵਾਲੀ ਸ਼੍ਰੋਮਣੀ ਕਮੇਟੀ ਅਤੇ ਕਹਾਉਂਦੇ ਜਥੇਦਾਰਾਂ ਜਾਂ ਸਿਆਸੀ ਲੀਡਰਾਂ ਦਾ ਗੁਰਮਤਿ ਦੇ
ਪ੍ਰਚਾਰ ਬਾਰੇ ਕੋਈ ਗਲਤ ਫਹਿਮਈ ਹੈ। ਮੇਰਾ ਵਿਚਾਰ ਹੈ ਕਿ ਮਰਯਾਦਾ ਦੀ ਸੋਧ ਵਾਲੀ ਲਹਿਰ ਨੂੰ ਕੁੱਝ
ਸਮਾਂ ਲੱਮਾਂ ਅਤੇ ਵਿਸ਼ਾਲ ਕੀਤਾ ਜਾਵੇ ਤਾਂ ਕਿ ਇਹ ਕਾਮਯਾਬ ਹੋ ਸਕੇ। ਮੁੱਠੀਭਰ ਸਿੱਖਾਂ ਦੇ ਇਸ
ਚੰਗੇ ਕਾਰਜ ਨੂੰ ਵਿਰੋਧੀ ਦਬਾ ਕੇ ਰੱਖ ਦੇਣਗੇ। ਅੱਜ ਇਥੇ ਟੋਰਾਂਟੋ ਵਿੱਚ ਕੋਈ ਵੀ ਇਸ ਤਰ੍ਹਾਂ ਦੀ
ਵਿਚਾਰ ਵਾਲਾਂ ਗੁਰਦੁਆਰਾ ਨਹੀਂ ਹੈ ਜਿਥੇ ਜਾ ਕੇ ਅਸੀਂ ਨਵੀਂ ਮਰਯਾਦਾ ਅਨੁਸਾਰ ਆਪਣਾ ਕਾਰਜ ਕਰ
ਸਕੀਏ; ਗ੍ਰੰਥੀ ਜਾਂ ਕੀਰਤਨ ਵਾਲੇ ਜਥੇ ਦੀ ਤਾਂ ਗੱਲ ਹੀ ਛੱਡੋ। ਸਿਰਫ ਇੱਕ ਦੋ ਗੁਰਦੁਆਰਿਆਂ ਨੂੰ
ਛੱਡਕੇ ਸਾਰੇ ਹਿੰਦੂ ਧਰਮ ਦੇ ਮੰਨੇ ਜਾਂਦੇ ਦੇਵਤਿਆਂ ਕੁੰਭ, ਨਾਰੀਅਲ, ਮੌਲੀ, ਜੋਤ ਆਦਿਕ ਅਤੇ ਸ੍ਰੀ
ਗੁਰੁ ਗ੍ਰੰਥ ਸਾਹਿਬ ਦੀ ਸਵਾਰੀ ਅੱਗੇ ਤੁੱਪਕਾ-ਤੁੱਪਕਾ ਪਾਣੀ ਛਿੱਣਕ ਕੇ ਧਰਤੀ ਸੁੱਚੀ ਕਰਨ ਦੇ
ਪੁਜਾਰੀ ਹਨ। ਜੇਕਰ ਅਸੀਂ ਨਵੀਂ ਮਰਯਾਦਾ ਬਣਾਕੇ ਉਸ ਅਨੁਸਾਰ ਆਪਣੇ ਕਾਰਜ ਨਹੀਂ ਕਰਨੇ ਤਾਂ ਫਿਰ
ਉਸਦਾ ਕੀ ਲਾਭ? ਆਪਣੇ ਘਰ ਇਕੱਲੇ ਤਾਂ ਅਸੀਂ ਵੀ ਭਗੌਤੀ ਨਹੀਂ ਆਖਦੇ। ਨਵੀਂ ਸੋਧ ਵਾਲੀ ਮਰਯਾਦਾ ਨੂੰ
ਕੁੱਝ ਚਿਰ ਨਾਂ ਛਪਾਉਣ ਦਾ ਆਖਣ ਕਰਕੇ ਮੈਂ ਦਸਮ ਗ੍ਰੰਥ ਦਾ ਮਾਨਸਿਕ ਤੌਰ ਤੇ ਗੁਲਾਮ ਕਿਵੇਂ ਹੋ
ਗਿਆ? “ਜੇ ਕਰ ਤੁਸੀਂ ਇਸ ਗ੍ਰੰਥ ਦਾ ਮਾਨਸਿਕ ਤੌਰ ਤੇ ਖਹਿੜਾ ਛੱਡਣ ਲਈ ਹਾਲੇ ਤਿਆਰ ਨਹੀਂ ਹੋਏ
ਤਾਂ ਤੁਹਾਨੂੰ ਤਹਾਡੀ ਸੋਚਣੀ ਮੁਬਾਰਕ ਹੋਵੇ-ਸੰਪਾਦਕ)”
ਉਂਝ ਬਹੁਤ ਸਾਰੇ ਖੰਡੇ ਬਾਟੇ ਦੀ ਪਾਹੁਲ ਧਾਰੀ ਜੋ ਦਸਮ ਗ੍ਰੰਥ ਦਾ ਵਿਰੋਧ ਤਾਂ ਕਰਦੇ ਹਨ ਅਤੇ
ਪਾਹੁਲ ਧਾਰਨ ਕਰਨ ਸਮੇਂ ਪੰਜਾਂ ਵਿੱਚੋਂ ਤਿੰਨ ਬਾਣੀਆਂ ਦਸਮ ਗ੍ਰੰਥ ਵਾਲੀਆਂ ਨੂੰ ਰਾਮ ਤੇ ਸ਼ਿਆਮ
ਦੀਆਂ ਦੱਸਦੇ ਹਨ ਪਰ ਅਜੇ ਤੀਕਰ ਉਸੇ ਸਿਧਾਂਤ ਅਨੁਸਾਰ ਲਈ ਪਾਹੁਲ ਕਾਰਨ ਆਪਣੇ ਆਪਨੂੰ ਪਾਹੁਲਧਾਰੀ
ਵੀ ਆਖੀ ਜਾਂਦੇ ਹਨ। ਕੀ ਅਸਲ ਵਿੱਚ ਉਹ ਮਾਨਸਿਕ ਤੌਰ ਤੇ ਦਸਮ ਗ੍ਰੰਥ ਨੂੰ ਛੱਡ ਚੁੱਕੇ ਹਨ?
ਮੈਂ ਕੋਈ ਵਿਦਵਾਨ ਨਹੀਂ ਹਾਂ, ਜੇਕਰ ਸਿੱਖ ਪੰਥ, ਦਸਮ ਗ੍ਰੰਥ ਸਾਰੇ ਨੂੰ ਹੀ ਗੁਰੁ ਗੋਬਿੰਦ ਸਿੰਘ
ਜੀ ਦੀ ਰਚਨਾ ਨਹੀਂ ਮੰਨਦਾ ਤਾਂ ਮੈਂਨੂੰ ਕੋਈ ਇਤਰਾਜ ਨਹੀਂ ਹੈ। ਗੁਰੂ ਜੀ ਵੱਲੋਂ ਗੁਰਆਈ ਸਿਰਫ
ਸ੍ਰੀ ਗੁਰੁ ਗ੍ਰੰਥ ਸਾਹਿਬ ਨੂੰ ਮਿਲੀ ਹੈ। ਇਸ ਲਈ ਮੇਰਾ ਗੁਰੁ ਸਿਰਫ ਸ੍ਰੀ ਗੁਰੁ ਗ੍ਰੰਥ ਸਾਹਿਬ
ਹੈ।
ਵੀਰ ਜੀ, ਇਸ ਲਈ ਮਰਯਾਦਾ ਨੂੰ ਛਪਾਉਣ ਵਿੱਚ ਕਾਹਲੀ ਨਾਂ ਕਰਨ ਬਾਰੇ ਆਖਣ ਨਾਲ, ਮੈਂ ਦਸਮ ਗ੍ਰੰਥ
ਨੂੰ ਮਾਨਸਿਕ ਤੌਰ ਤੇ ਛੱਡਣ ਲਈ ਤਿਆਰ ਨਹੀਂ, ਇਹ ਮੇਰੇ ਤੇ ਗਲਤ ਇਲਜ਼ਾਮ ਹੈ।
ਬਾਕੀ ਤੁਹਾਡੀ ਆਪਣੀ “ਸਾਈਟ” ਹੈ ਜੋ ਮਰਜੀ ਲਿਖ ਸਕਦੇ ਹੋ।
ਸਤਿਕਾਰ ਸਹਿਤ,
ਗੁਰਸ਼ਰਨ ਸਿੰਘ ਕਸੇਲ
(28/09/09)
ਬਸੰਤ ਕੌਰ, ਫ਼ਰੀਦਾਬਾਦ
ਅਸ਼ਲੀਲ
ਪੁਸਤਕ ਅਖੌਤੀ ਦਸਮ ਗ੍ਰੰਥ ਦੀ ਗੁਰੂ ਗ੍ਰੰਥ ਸਾਹਿਬ ਨਾਲ ਤੁਲਨਾ ਕਰ ਕੇ ਇੱਕ ਪਾਸੜ ਫੈਸਲੇ ਵਿਖਾਉਣ
ਦਾ ਅਧਿਕਾਰ ਚੜ੍ਹਦੀ ਕਲਾ ਟਾਈਮ ਟੀ. ਵੀ ਨੂੰ ਕਿਸ ਨੇ ਦਿੱਤਾ? -ਸੁਰਿੰਦਰ ਸਿੰਘ
ਅਖੌਤੀ ਦਸਮ ਗ੍ਰੰਥ ਨੂੰ ਬਚਾਉਣ ਦੀ ਖਾਤਰ ਗਿਆਨੀ ਇਕਬਾਲ ਸਿੰਘ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ
ਬਾਣੀ ਨੂੰ ਅਸ਼ਲੀਲ ਸਾਬਤ ਕਰਣ ਦਾ ਕੋਝਾ ਜਤਨ ਅਤਿ ਘਿਨਾਉਣਾ
(27 ਸਤੰਬਰ 2009 ਬਸੰਤ ਕੌਰ, ਫ਼ਰੀਦਾਬਾਦ)
ਅਖੌਤੀ ਦਸਮ ਗ੍ਰੰਥ ਦੇ ਹਮਾਇਤੀ ਅਤੇ ਆਰ. ਐਸ. ਐਸ. ਦੇ ਹੱਥਠੋਕੇ ਪਟਨਾ ਸਾਹਿਬ ਦੇ ਮੁਖ
ਸੇਵਾਦਾਰ ਗਿਆਨੀ ਇਕਬਾਲ ਸਿੰਘ, ਆਏ ਦਿਨ ਨਿਤ ਨਵੇਂ ਵਿਵਾਦ ਕੌਮ ਲਈ ਪੈਦਾ ਕਰਦੇ ਰਹਿੰਦੇ ਹਨ।
ਅਜਿਹਾ ਹੀ ਇੱਕ ਵਿਵਾਦ ਉਨ੍ਹਾਂ ਟਾਈਮ ਟੀ. ਵੀ. ਨੂੰ ਦਿੱਤੇ ਆਪਣੇ ਇੰਟਰਵਿਉ ਦੌਰਾਨ ਕੀਤਾ। ਇਸ
ਇੰਟਰਵਿਉ ਵਿੱਚ ਗਿਆਨੀ ਇਕਬਾਲ ਸਿੰਘ ਨੇ ਅਖੌਤੀ ਦਸਮ ਗ੍ਰੰਥ ਦੀ ਖੁਲ੍ਹ ਕੇ ਹਮਾਇਤ ਕੀਤੀ ਕਿਉਂਕਿ
ਇਸ ਵੇਲੇ ਉਨ੍ਹਾਂ ਦੀ ਇੰਨ੍ਹਾਂ ਝੂਠੀਆਂ ਗੱਲਾਂ ਦਾ ਜੁਆਬ ਦੇਣ ਲਈ ਗੁਰੂ ਗ੍ਰੰਥ ਸਾਹਿਬ ਜੀ ਨੂੰ
ਸਮਰਪੱਤ ਵਿਦਵਾਨ ਉਥੇ ਮੌਜੂਦ ਨਹੀਂ ਸਨ। ਜ਼ਿਕਰਯੋਗ ਹੈ ਕਿ ਗਿਆਨੀ ਇਕਬਾਲ ਸਿੰਘ ਜਿਹੜੇ ਕੁੱਝ ਸਮੇਂ
ਪਹਿਲਾਂ ਆਪਣੀ ਵਿਦੇਸ਼ ਯਾਤਰਾ ਵਿੱਚ ਵਿਦੇਸ਼ੀ ਸਿੱਖ ਸੰਗਤਾਂ ਦੇ ਅਖੌਤੀ ਦਸਮ ਗ੍ਰੰਥ ਬਾਰੇ ਸ਼ੰਕਿਆਂ
ਦਾ ਜੁਆਬ ਦੇਣ ਸਮੇਂ “ਮੈਂ ਨਾ ਬੋਲੂਂਗਾ” ਠਾਨੀ ਬੈਠੇ ਸਨ। ਉਹੀ ਗਿਆਨੀ ਇਕਬਾਲ ਸਿੰਘ ਅੱਜ ਵਿਰੋਧੀ
ਧਿਰ ਦੀ ਗੈਰ-ਮੌਜੂਦਗੀ ਵਿੱਚ ਗੱਜ ਗੱਜ ਕੇ ਅਖੌਤੀ ਦਸਮ ਗ੍ਰੰਥ ਦਾ ਸਮਰਥਨ ਟੀ. ਵੀ. ਵਿੱਚ ਆਪਣੇ
ਇੰਟਰਵਿਉ ਦੌਰਾਨ ਕਰ ਕਰ ਰਹੇ ਸਨ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਟਾਈਮ ਟੀ. ਵੀ ਚੈਨਲ ਜਿਸ ਦੇ ਕੁੱਝ
ਪ੍ਰੋਗਰਾਮਾਂ ਨੂੰ ਸਿੱਖ ਕੌਮ ਦਾ ਸੂਝਵਾਨ ਤੇ ਜਾਗਰੂਕ ਸਿੱਖ ਵਰਗ ਵੀ ਵੇਖਣਾ ਪਸੰਦ ਕਰਦਾ ਹੈ ਅੱਜ
ਉਸ ਵੇਲੇ ਉਨ੍ਹਾਂ ਨੂੰ ਧੱਕਾ ਲਗਿਆ ਜਦ ਗਿਆਨੀ ਇਕਬਾਲ ਸਿੰਘ ਚੈਨਲ ਰਾਹੀਂ ਕੂੜ ਖਿਲਾਰ ਰਿਹਾ ਸੀ।
ਗਿਆਨੀ ਇਕਬਾਲ ਸਿੰਘ ਦੀ ਇਸ ਕੌਝੀ ਕਾਰਵਾਈ ਬਾਰੇ ਜਦ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪੱਤ
ਜੱਥੇਬੰਦੀ ਦਸਮ ਗ੍ਰੰਥ (ਬਚਿੱਤਰ ਨਾਟਕ) ਵਿਚਾਰ ਮੰਚ ਇੰਟਰਨੈਸ਼ਨਲ ਦੇ ਕੋਆਰਡੀਨੇਟਰ ਸ. ਸੁਰਿੰਦਰ
ਸਿੰਘ ਫਰੀਦਾਬਾਦ ਨਾਲ ਗੱਲਬਾਤ ਹੋਈ ਤਾਂ ਉਨ੍ਹਾਂ ਚੜ੍ਹਦੀ ਕਲਾ ਟਾਈਮ ਟੀ. ਵੀ `ਤੇ ਵਿਖਾਏ ਇਸ
ਪ੍ਰੋਗਰਾਮ ਦੀ ਨਿਖੇਧੀ ਕਰਦਿਆਂ ਕਿਹਾ ਕਿ ਜੇ ਟਾਈਮ ਟੀ. ਵੀ ਦੇ ਪ੍ਰਬੰਧਕਾਂ ਨੇ ਅਖੌਤੀ ਦਸਮ ਗ੍ਰੰਥ
ਦੀ ਸੱਚਾਈ ਲੋਕਾਂ ਸਾਹਮਣੇ ਰੱਖਣੀ ਸੀ ਤਾਂ ਇਸ ਪ੍ਰੋਗਰਾਮ ਨੂੰ ਦੋਹਾਂ ਧਿਰਾਂ ਦੇ ਵਿਦਵਾਨਾਂ
ਵਿਚਕਾਰ ਵਿਖਾਉਣਾ ਚਾਹੀਦਾ ਸੀ ਉਸ ਤੋਂ ਬਾਅਦ ਸਹੀ ਪੱਖ ਪੇਸ਼ ਹੋ ਸਕਦਾ ਸੀ, ਪਰ ਟਾਈਮ ਟੀ. ਵੀ ਨੇ
ਇੱਕ ਪਾਸੜ ਪ੍ਰੋਗਰਾਮ ਵਿਖਾ ਕੇ ਸਿੱਖ ਸੰਗਤਾਂ ਨੂੰ ਗੁਮਰਾਹ ਕਰ ਕੇ ਨਿਰਪੱਖਤਾ ਦਾ ਸਬੂਤ ਨਹੀਂ
ਦਿੱਤਾ। ਸ. ਸੁਰਿੰਦਰ ਸਿੰਘ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਨ੍ਹਾਂ ਵੱਲੋਂ ਸਭ ਤੋਂ
ਵੱਧ ਪ੍ਰੋਗਰਾਮ ਟਾਈਮ ਟੀ. ਵੀ `ਤੇ ਪ੍ਰਸਾਰਤ ਕੀਤੇ ਜਾਂਦੇ ਹਨ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ
ਨੂੰ ਵੀ ਅਪੀਲ ਕੀਤੀ ਕਿ ਜਿੱਥੇ ਦਿੱਲੀ ਸਿੱਖ ਗੁਰਦੁਅਰਾ ਪ੍ਰਬੰਧਕ ਕਮੇਟੀ ਅਕਸਰ ਗੁਰੂ ਗ੍ਰੰਥ
ਸਾਹਿਬ ਜੀ ਦੀ ਸਰਵਉੱਚਤਾ ਨੂੰ ਕਾਇਮ ਰੱਖਣ ਲਈ ਅੱਗੇ ਆਈ ਹੈ, ਹੁਣ ਵੀ ਦਿੱਲੀ ਕਮੇਟੀ ਵੱਲੋਂ ਕੋਈ
ਅਜਿਹਾ ਪ੍ਰੋਗਰਾਮ ਉਲੀਕਣਾ ਚਾਹੀਦਾ ਹੈ ਜਿਸ ਵਿੱਚ ਅਖੌਤੀ ਦਸਮ ਗ੍ਰੰਥ ਦੇ ਹਮਾਇਤੀ ਤੇ ਵਿਰੋਧੀ
ਦੋਵੇਂ ਧਿਰਾਂ ਦੇ ਵਿਦਵਾਨਾਂ ਦਾ ਪੈਨਲ ਸ਼ਾਮਲ ਹੋਵੇ ਅਤੇ ਇਸ ਦਾ ਪ੍ਰਸਾਰਣ ਟੀ. ਵੀ ਚੈਨਲ ਰਾਹੀਂ
ਸਿੱਖ ਸੰਗਤਾਂ ਤਕ ਪ੍ਰਸਾਰਤ ਕੀਤਾ ਜਾਵੇ ਤਾਂ ਜੁ ਸਿੱਖ ਸੰਗਤਾਂ ਸੱਚ ਤੇ ਝੂਠ ਦਾ ਨਿਬੇੜਾ ਆਪ ਕਰ
ਸਕਣ।
(28/09/09)
ਗੁਰਸ਼ਰਨ ਸਿੰਘ ਕਸੇਲ
ਸ੍ਰ. ਬਲਦੇਵ ਸਿੰਘ ਫਿਰੋਜ਼ਪੁਰ ਜੀ,
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ॥
ਵੀਰ ਜੀ, ਤੁਹਾਡੀ ਇਸ ਚਿੱਠੀ ਵਿੱਚੋਂ ਵੀ ਕਈ ਸਵਾਲ ਨਿਕਲਦੇ ਹਨ ਪਰ ਮੈਂ ਹੋਰ ਸਵਾਲ ਨਹੀਂ ਕਰਨਾ
ਚਾਹੁੰਦਾ। ਤੁਹਾਡੇ ਵੱਲੋਂ ਮਹਾਂਪਰਖਾਂ ਵਿੱਚ ਲਿਖੀਆਂ ਕਰਾਮਾਤਾਂ ਬਾਰੇ ਇਹ ਪੁੱਛਣ ਕਰਕੇ, ਕਿ ਕੀ
ਤੁਸੀਂ ਕਿਸੇ ਅੱਜ ਦੇ ਸਮੇਂ ਵਿੱਚ ਐਸੇ ਮਹਾਂਪੁਰਖ ਨੂੰ ਜਾਣਦੇ ਹੋ ਜਿਸ ਵਿੱਚ ਇਹ ਕਰਾਮਾਤਾ ਹੋਣ:
“ਜਿਵੇਂ ਕੇ ਬਚਨ ਜਾਂ ਹੁਕਮ ਨਾਲ, ਬੇ ਔਲਾਦਾਂ ਨੂੰ ਬੱਚੇ ਦੇਣੇਂ,
ਰੋਗੀਆਂ ਦੇ ਰੋਗ ਦੂਰ ਕਰ ਦੇਣੇਂ, ਮੁਕੱਦਮਿਆਂ ਵਿਚੋਂ ਬਰੀ ਕਰਵਾ ਦੇਣਾਂ, ਦੁਨੀਆਂ ਦੀ ਹਰ ਧਨ ਦੌਲਤ
ਨਾਲ ਮਾਲਾਮਾਲ ਕਰ ਦੇਣਾਂ,” ਇਹ ਪੁੱਛਣ ਕਰਕੇ ਮੈਂ ਨਿੰਦਕ ਅਤੇ ਮੁਗਲਮੱਤ ਵਾਲਾ ਕਿਵੇਂ ਹੋ
ਗਿਆ? ਤੁਹਡੇ ਕੋਲੋ ਵਰਤਮਾਨ ਸਮੇਂ ਬਾਰੇ ਪੱਛ ਰਿਹਾ ਸਾਂ ਨਾਂ ਭੂਤਕਾਲ ਨਾਂ ਭਵਿੱਖ ਬਾਰੇ? ਤੁਸੀਂ
ਮੇਰੇ ਕੋਲੋ ਗੁਰਸਿੱਖ ਹੋਣ ਜਾਂ ਨਾਂ ਹੋਣ ਦਾ ਸਾਟੀਫਕੇਟ ਵੇਖਣ ਦੀ ਬਜਾਏ, ਤੁਸੀਂ ਆਪ ਅਖੌਤੀ ਸੰਤਾਂ
ਸਾਧਾਂ ਦਾ ਪ੍ਰਚਾਰ ਛੱਡਕੇ ਗੁਰਮਤਿ ਦਾ ਪ੍ਰਚਾਰ ਕਰੋ ਅਤੇ ਆਪ ਸਾਧ ਬਣਨ ਦੀ ਬਜਾਏ ਗੁਰਸਿੱਖ ਬਣੋ?
ਜੇ ਕਦੇ ਕੋਈ ਗੁਰਸਿੱਖ ਮੇਰੇ ਤੇ ਇਹ ਸਵਾਲ ਕਰੇਗਾ ਤਾਂ ਅਕਾਲ ਪੁਰਖ ਵੱਲੋਂ ਦਿਤੀ ਤੁੱਛ ਬੁੱਧੀ
ਅਨੁਸਾਰ ਜਵਾਬ ਦੇਣਦੀ ਕੋਸ਼ਿਸ਼ ਕਰਾਂਗਾ। ਤੁਹਡੀ ਤਾਂ ਉਹ ਗੱਲ ਹੈ; “ਰੱਸੀ ਸੜ ਗਈ ਪਰ ਵੱਟ ਨਹੀਂ
ਗਿਆ”। ਮੈਂ ਤਾਂ ਚਾਹੁੰਦਾ ਹਾਂ ਤੁਸੀਂ ਹਮੇਸ਼ਾਂ ਹੀ ਸਿੱਖ ਮਾਰਗ ਤੇ ਲਿਖਦੇ ਰਹੋ ਪਰ ਗੁਰਮਤਿ
ਅਨੁਸਾਰ। ਇਸ ਵਿਸ਼ੇ ਤੇ ਆਪ ਨੂੰ ਹੋਰ ਚਿੱਠੀ ਨਹੀਂ ਪਵਾਂਗਾ।
ਸ੍ਰ. ਮੱਖਣ ਸਿੰਘ ਜੀ ਦਾ ਧੰਨਵਾਦੀ ਹਾਂ ਜਿੰਨਾਂ ਨੇ ਮਾਮੂਲੀ ਅਤੇ ਸਿੱਧਾ ਸਾਧਾ ਸਵਾਲ ਪੁੱਛਣ ਲਈ
ਆਪਣਾ ਕੀਮਤੀ ਸਮਾਂ ਸਾਈਟ `ਤੇ ਚਿੱਠੀਆਂ ਪਾਉਣ ਲਈ ਲਾਇਆ। ਮੇਰੇ ਵੱਲੋਂ ਸ੍ਰ. ਬਲਦੇਵ ਸਿੰਘ ਜੀ ਨਾਲ
ਵਿਚਾਰ ਵਿਟਾਂਦਰਾ ਕਰਦਿਆਂ ਮੇਰੇ ਵੱਲੋਂ ਲਿਖੇ ਕਿਸੇ ਸ਼ਬਦ ਕਾਰਨ, ਕਿਸੇ ਪਾਠਕ ਦੇ ਮਨ ਨੂੰ ਕੋਈ ਠੇਸ
ਪਹੁੰਚੀ ਹੋਵੇ ਤਾਂ ਮਾਫ ਕਰਨਾ।
ਆਦਰ ਸਹਿਤ,
ਗੁਰਸ਼ਰਨ ਸਿੰਘ ਕਸੇਲ
*************************************
ਸੰਪਾਦਕ ਸ੍ਰ. ਮੱਖਣ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਹਿ॥
ਬੇਨਤੀ ਹੈ ਕਿ ਮੈਂ ਆਪਣੇ ਵਿਚਾਰ “ਸਿੱਖ ਮਾਰਗ” ਦਾ ਪਾਠਕ ਹੋਣ ਦੇ ਨਾਤੇ ਭੇਜ ਰਿਹਾ ਹਾਂ। ਜਿਹੜੇ
ਵੀਰ ਇਹ ਆਖਦੇ ਹਨ ਕਿ ਜਿਹੜਾ ਸਿੱਖ ਤੱਤ ਗੁਰਮਤਿ ਪ੍ਰੀਵਾਰ ਵਾਲਿਆਂ ਦੇ ਕਹੇ ਤੇ ਆਪਣੇ ਵਿਚਾਰ ਨਹੀਂ
ਭੇਜਦਾ ਉਹ “ਡਰਪੋਕ” ਹੈ। ਮੈਂ ਸਮਝਦਾ ਹਾਂ ਕਿ ਪੰਥ ਵਿੱਚ ਮਰਯਾਦਾ ਦੇ ਮਸਲੇ ਵਿੱਚ ਆਪਣੀ-ਆਪਣੀ
ਮਰਯਾਦਾ ਬਣਾਕੇ ਆਪਣੇ ਆਪਨੂੰ ‘ਦਲੇਰ’ ਸਿੱਧ ਕਰਨ ਵਾਲੀ ਤਾਂ ਕੋਈ ਗੱਲ ਨਹੀਂ ਜਾਪਦੀ? ਇਹ ਸਿੱਖ ਪੰਥ
ਦਾ ਸਾਂਝਾ ਮਸਲਾ ਹੈ।
ਆਪ ਵੱਲੋਂ ਲਿਖੇ ਨੰ: 6 ਨਾਲ ਸਹਿਮਤ ਹਾਂ।
ਮੇਰਾ ਆਪਣੀ ਤੁੱਛ ਬੁੱਧੀ ਅਨੁਸਾਰ ਇਹ ਵਿਚਾਰ ਹੈ ਕਿ ਜਿੰਨੇ ਵੀ ਸਿੱਖਾਂ ਦੇ ਮਰਯਾਦਾ ਦੀ ਸੋਧ ਬਾਰੇ
ਵਿਚਾਰ ਆਉਂਦੇ ਹਨ ਉਹਨਾ ਦਾ ਅਖੀਰ ਤੇ ਜੋ ਫੈਸਲਾ ਹੁੰਦਾ ਹੈ ਉਹ ਸ੍ਰੀ ਅਕਾਲ ਤਖਤ ਸਾਹਿਬ, ਸ਼੍ਰੋਮਣੀ
ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੇਜੇ ਜਾਣ ਅਤੇ ਸਿੱਖਾਂ
ਵਿੱਚ ਚੱਲ ਰਹੀ ਮਰਯਾਦਾ ਦੇ ਸੁਧਾਰ ਲਈ ਪ੍ਰਚਾਰ ਕੀਤਾ ਜਾਵੇ। ਇਸ ਲਈ ਅਖਬਾਰਾਂ, ਰੇਡੀਓ ਅਤੇ ਟੀ ਵੀ
ਆਦਿਕ ਨੂੰ ਵਰਤਿਆ ਜਾਵੇ। ਇਸ ਤਰ੍ਹਾਂ ਘੱਟੋ ਘੱਟ ਜਿਹੜੇ ਸਿੱਖ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ
ਪ੍ਰਵਾਨਤ ਪੰਥਕ ਰਹਿਤ ਮਰਯਾਦਾ ਨੂੰ ਮੰਨਦੇ ਹਨ ਉਹ ਤਾਂ ਸਾਰੇ ਆਪਣੇ ਨਾਲ ਹੋਣਗੇ। ਡੇਰੇਦਾਰਾਂ
ਸਾਧਾਂ ਵਾਂਗਰ ਆਪਣੀ-ਆਪਣੀ ਮਰਯਾਦਾ ਬਣਾ ਕੇ ਆਪਣੇ ਆਪਨੂੰ “ਦਲੇਰ” ਸਿੱਧ ਕਰਨ ਨਾਲ ਪੰਥ ਦਾ ਕੀ
ਸਵਾਰ ਲਵਾਂਗੇ?
ਜਿਹੜੇ ਕੁੱਝ ਕੁ ਸਿੱਖ ਆਪੇ ਮਰਯਾਦਾ ਛਪਾਉਣ ਦੇ ਵਾਸਤੇ ਬਹੁਤੇ ਕਾਹਲੇ ਹਨ, ਉਹ ਤਾਂ ਆਪਣੇ ਆਪ ਤੇ
ਵੀ ਇਸਨੂੰ ਲਾਗੂ ਨਹੀਂ ਕਰ ਸੱਕਣਗੇ; ਕਿਉਂਕਿ ਅਸੀਂ ਜਦ ਵੀ ਕੋਈ ਧਾਰਮਿਕ ਸਮਾਗਮ ਕਿਸੇ ਗੁਰਦੁਆਰੇ
ਕਰਨਾ ਹੈ ਜਾਂ ਆਪਣੇ ਘਰ ਕਿਸੇ ਕੀਤਰਨ ਕਰਨ ਵਾਲੇ ਜਥੇ ਨੂੰ ਲਿਆਉਣਾ ਹੈ ਤਾਂ ਉਸਨੇ ਸਾਡੀ ਬਣੀ
ਮਰਯਾਦਾ ਅਨੁਸਾਰ ਅਰਦਾਸ ਵੀ ਨਹੀਂ ਕਰਨੀ ਅਤੇ ਬਹੁਤ ਸਾਰੇ ਰਿਸ਼ਤੇਦਾਰਾਂ ਅਤੇ ਸਬੰਧੀਆਂ ਨੇ ਵੀ ਇਸ
ਗੱਲ ਦੀ ਹਾਮੀ ਨਹੀਂ ਭਰਨੀ। ਫਿਰ ਮਰਯਾਦਾ ਛਪਾ ਕੇ ਜੇਬ ਵਿੱਚ ਪਾਈ ਫਿਰਨ ਦਾ ਕੀ ਲਾਭ? ਜਿਹਨਾਂ
ਡੇਰੇਦਾਰਾਂ ਸਾਧਾਂ ਦੀਆਂ ਆਪਣੀ-ਆਪਣੀ ਮਰਯਾਦਾ ਹੈ, ਉਹਨਾਂ ਕੋਲ ਆਪਣੇ ਡੇਰੇ (ਕਹਿਣ ਨੂੰ ਭਾਂਵੇ
ਗੁਰਦੁਆਰੇ) ਵੀ ਹਨ ਤੇ ਪ੍ਰਚਾਰਕ ਵੀ। ਇਸ ਲਈ ਮੇਰੇ ਇਹ ਵਿਚਾਰ ਹਨ, ਕਿ ਨਵੀਂ ਮਰਯਾਦਾ ਨੂੰ ਆਪੇ
ਛਪਾਉਣ ਬਾਰੇ ਨਾਂ ਸੋਚਿਆ ਜਾਵੇ। ਜੇਕਰ ਤੁਸੀਂ ਪੰਥਕ ਮਰਯਾਦਾ ਦੇ ਹੁੰਦੇ ਹੋਏ ਆਪਣੀ ਨਵੀਂ ਮਰਯਾਦਾ
ਛਪਾਉਣੀ ਹੈ ਤਾਂ ਮਾਫ ਕਰਨਾ! ਦਾਸ ਇਸ ਵਿੱਚ ਹਿੱਸਾ ਨਹੀਂ ਲੈ ਸਕਦਾ।
ਸਿੱਖ ਦੀ ਤਾਰੀਫ਼: ਜੋ ਵਿਅਕਤੀ ਇੱਕ ਅਕਾਲ ਪੁਰਖ, ਦਸ ਗੁਰੁ ਸਾਹਿਬਾਨ (ਸ੍ਰੀ ਗੁਰੁ ਨਾਨਕ ਪਾਤਸ਼ਾਹ
ਤੋਂ ਲੈ ਕੇ ਸ੍ਰੀ ਗੁਰੁ ਗੋਬਿੰਦ ਸਿੰਘ ਸਾਹਿਬ ਤੱਕ) ਸ੍ਰੀ ਗੁਰੁ ਗ੍ਰੰਥ ਸਾਹਿਬ ਦੀ ਬਾਣੀ ਤੇ
ਸਿਖਿਆ ਅਤੇ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੁਆਰਾ ਚਲਾਏ ਖੰਡੇ-ਬਾਟੇ ਦੀ ਪਾਹੁਲ ਉੱਤੇ ਨਿਸ਼ਚਾ
ਰੱਖਦਾ ਹੈ ਅਤੇ ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ ਉਹ ਸਿੱਖ ਹੈ।
ਸ੍ਰ. ਜਸਬੀਰ ਸਿੰਘ ਕੈਲਗਰੀ ਹੁਰਾਂ ਵੱਲੋਂ ਗੁਰੂ ਸਾਹਿਬਾਨ ਦੇ ਨਾਂਵਾਂ ਨਾਲ “ਗੁਰੂ” ਸ਼ਬਦ ਲਾਉਣ
ਬਾਰੇ ਦਿਤੀਆਂ ਦਲੀਲਾਂ ਵਿਚਾਰਨ ਯੋਗ ਹਨ।
ਸਤਿਕਾਰ ਸਹਿਤ,
ਗੁਰਸ਼ਰਨ ਸਿੰਘ ਕਸੇਲ
ਕਨੇਡਾ
(ਟਿੱਪਣੀ:- ਗੁਰਸ਼ਰਨ
ਸਿੰਘ ਜੀ ਤੁਹਾਨੂੰ ਇਤਨੀ ਕੁ ਤਾਂ ਸੋਝੀ ਹੋਣੀ ਚਾਹੀਦੀ ਹੈ ਕਿ ਸ਼੍ਰੋ ਕਮੇਟੀ, ਅਕਾਲ ਤਖ਼ਤ ਅਤੇ ਇਸ
ਦੇ ਜਥੇਦਾਰ, ਡੇਰਿਆਂ ਵਾਲੇ ਸਾਧਾਂ ਅਤੇ ਬਾਦਲ ਦੇ ਕੰਟਰੋਲ ਵਿੱਚ ਹਨ ਅਤੇ ਇਹ ਅਗਾਂਹ ਆਰ: ਐੱਸ:
ਐੱਸ: ਦੇ ਕੰਟਰੋਲ ਵਿੱਚ ਹਨ। ਦਿੱਲੀ ਕਮੇਟੀ ਕਾਂਗਰਸ ਦੇ ਕੰਟਰੋਲ ਹੇਠ ਹੈ। ਇਹ ਸਾਰੇ ਇੱਕ ਦੂਜੇ
ਪ੍ਰਤੀ ਸਿਆਸੀ ਕਲਾ ਬਾਜੀਆਂ ਮਾਰ ਰਹੇ ਹਨ। ਜੇ ਕਰ ਤੁਹਾਡੇ ਵਰਗੇ ਸਿੱਖਾਂ ਦੇ ਮਨ ਹਾਲੇ ਤੱਕ ਇਹਨਾ
ਦੀ ਮਾਨਸਿਕ ਗੁਲਾਮੀ ਦੇ ਸ਼ਿਕਾਰ ਹਨ ਤਾਂ ਸਿੱਖੀ ਵਿੱਚ ਸੁਧਾਰ ਦੀ ਆਸ ਬਹੁਤੀ ਨਹੀਂ ਰੱਖਣੀ ਚਾਹੀਦੀ।
ਮੈਂ 24 ਸਤੰਬਰ ਦੇ ਨੋਟ ਵਿੱਚ ਆਰਜੀ ਤੌਰ ਤੇ ਇਹ ਵਿਚਾਰ ਚਰਚਾ ਬੰਦ ਕਰ ਦਿੱਤੀ ਸੀ। ਕਿਉਂਕਿ ਨਾਂ
ਤਾਂ ਸਿੱਖ ਮਾਰਗ ਦੇ ਪਾਠਕ ਹੀ ਪੂਰਾ ਸਹਿਯੋਗ ਦੇਣ ਲਈ ਤਿਆਰ ਹੋਏ ਸਨ ਅਤੇ ਨਾ ਹੀ ਤੱਤ ਗੁਰਮਤਿ
ਵਾਲੇ ਪਾਠਕਾਂ ਦੀ ਪੂਰੀ ਤਸੱਲੀ ਕਰਵਾ ਕੇ ਉਹਨਾ ਦਾ ਵਿਸ਼ਵਾਸ਼ ਜਿੱਤਣ ਵਿੱਚ ਪੂਰੀ ਤਰ੍ਹਾਂ ਸਫਲ ਹੋਏ
ਹਨ। ਜੋ ਵਿਚਾਰ ਮੈਂ ਕੱਲ 27 ਸਤੰਬਰ ਨੂੰ ਲਿਖੇ ਹਨ ਉਹਨਾ ਦਾ ਪ੍ਰਤੀ ਕਰਮ ਆਉਣ ਵਾਲੇ ਕੁੱਝ ਦਿਨਾ
ਤੱਕ ਜਾਣ ਕੇ ਫਿਰ ਅਗਾਂਹ ਬਾਰੇ ਸੋਚਿਆ ਜਾਵੇਗਾ ਕਿ ਕੀ ਕਰਨਾ ਹੈ। ਜਿਹੜੀ ਮਰਯਾਦਾ ਲਾਗੂ ਕਰਨ ਦੀ
ਗੱਲ ਤੁਸੀਂ ਕੀਤੀ ਹੈ ਇਸ ਬਾਰੇ ਤੁਹਾਡੀ ਜਾਣਕਾਰੀ ਲਈ ਦੱਸ ਦੇਵਾਂ ਜੇ ਕਰ ਤੁਹਾਨੂੰ ਯਾਦ ਨਾ ਹੋਵੇ।
‘ਸਿੱਖ ਮਾਰਗ’ ਤੇ ਕਈ ਲੇਖ ਮਨਜੀਤ ਸਿੰਘ ਖਾਲਸਾ ਦੇ ਛਪੇ ਹੋਏ ਹਨ ਇਹ ਉਹੀ ਗੁਰਸਿੱਖ ਹਨ ਜਿਹੜੇ ਕਿ
ਨਿਸ਼ਕਾਮ ਕੀਰਤਨ ਦੀ ਸੇਵਾ ਕਰਦੇ ਹਨ ਅਤੇ ਇਹਨਾ ਨੇ ਬਹੁਤੇ ਸਮਾਗਮ ਜੋ ਕਿ ਤੱਤ ਗੁਰਮਤਿ ਵਾਲਿਆਂ ਨਾਲ
ਅਤੇ ਸਪੋਕਸਮੈਨ ਨਾਲ ਸੰਬੰਧਿਤ ਸਨ ਖੁਦ ਆਪ ਕੀਰਤਨ ਕਰਕੇ ਕੀਤੇ ਸਨ। ਫਿਨਲੈਂਡ ਦੇ ਗੁਰਦੁਆਰੇ
ਵਾਲਿਆਂ ਨੇ ਅਰਦਾਸ ਖੁਦ ਬਦਲ ਕੇ ਕਰਨੀ ਸ਼ਰੂ ਕੀਤੀ ਹੋਈ ਹੈ। ਛਪੀਆਂ ਹੋਈਆਂ ਖ਼ਬਰਾਂ ਮੁਤਾਬਕ
ਫਰੀਦਾਬਾਦ ਵਾਲੇ ਸਿੰਘ ਕਈ ਚਿਰ ਤੋਂ ਇਸ ਭਗੌਤੀ ਵਾਲੀ ਅਰਦਾਸ ਤੋਂ ਖਹਿੜਾ ਛੁਡਾ ਚੁੱਕੇ ਹਨ। ਨਵੀਂ
ਮਰਯਾਦਾ ਦਾ ਮੁਖ ਮਕਸਦ ਗੁਰੂ ਕੀ ਨਿੰਦਿਆ ਵਾਲੇ ਦਸਮ ਗ੍ਰੰਥ ਤੋਂ ਖਹਿੜਾ ਛਡਾਉਣਾ ਹੈ ਜੇ ਕਰ ਤੁਸੀਂ
ਇਸ ਗ੍ਰੰਥ ਦਾ ਮਾਨਸਿਕ ਤੌਰ ਤੇ ਖਹਿੜਾ ਛੱਡਣ ਲਈ ਹਾਲੇ ਤਿਆਰ ਨਹੀਂ ਹੋਏ ਤਾਂ ਤੁਹਾਨੂੰ ਤਹਾਡੀ
ਸੋਚਣੀ ਮੁਬਾਰਕ ਹੋਵੇ-ਸੰਪਾਦਕ)
(27/09/09)
ਬਲਦੇਵ ਸਿੰਘ (ਫਿਰੋਜ਼ਪੁਰ)
ਸ੍ਰ: ਦਲਜੀਤ ਸਿੰਘ ਹੋਠੀ ਜੀ,
ਸਭ ਵਿਦਵਾਨ, ਲੇਖਕ, ਅਤੇ ਪਾਠਕ ਵੀਰੋ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।
ਵੀਰ ਜੀ, ਤੁਸਾਂ ਇਹ ਲਿਖਿਆ ਹੈ,
“ਜੇ ਕਿਤੇ ਗਧਾ ਸ਼ਬਦ ਵਰਤ ਕੇ ਗੁਰੂ ਜੀ
ਨੇ ਸਮਝਾਇਆ ਹੈ, ਇਸ ਦਾ ਮਤਲਵ ਇਹ ਤਾਂ ਨਹੀਂ ਕਿ ਅਸੀਂ ਵੀ ਗਧੇ ਬਣਨਾ ਹੈ।”
ਤੁਹਾਡਾ ਇਹ ਤਰਕ, ਮੈਨੂੰ ਬਹੁਤ ਅੱਛਾ ਲੱਗਿਆ ਹੈ।
ਗੁਰੂ ਜੀ ਨੂੰ ਕਹਿ ਦੇਵੋ ਕੇ ਉਹ ਤੁਹਾਨੂੰ ਸਿਰਫ ਗੁਰਮੁੱਖ ਕਹਿ ਕੇ ਹੀ ਸਮਝਾਇਆ ਕਰਨ, ਅਤੇ
ਗੁਰਮੁੱਖ ਕਹਿ ਕੇ ਹੀ ਬੁਲਾਇਆ ਕਰਨ। ਗੁਰਬਾਣੀਂ ਵਿਚਾਰ ਦਾ ਜੋ ਭਰਮ ਮੈਂ ਆਪਣੇਂ ਮਨ ਵਿੱਚ ਪਾਲ
ਰਖਿਆ ਸੀ, ਤੁਹਾਡਾ ਇਹ ਤਰਕ ਸੁਣ ਕੇ, ਉਹ ਦੂਰ ਹੋ ਗਿਆ ਹੈ। ਤੁਸੀਂ ਤਾਂ ਗੁਰੂ ਵਲੋਂ ਗੱਧਾ ਕਹਿਣ
ਤੇ ਹੀ ਗੁਰੂ ਨਾਲ ਨਰਾਜ਼ ਹੋ ਜਾਵੋ ਗੇ, ਪਰ ਗੁਰਬਾਣੀਂ ਵਿੱਚ ਲਿਖਿਆ ਹੈ।
ਹਮ ਕੂਕਰ ਤੇਰੇ ਦਰਬਾਰਿ॥ ਭਉਕਹਿ ਆਗੈ ਬਦਨੁ ਪਸਾਰਿ॥ ੧॥ ਰਹਾਉ॥ (੯੬੯)
ਕਬੀਰ ਸਾਹਿਬ ਜੀ ਤਾਂ ਕਹਿੰਦੇ ਹਨ। ਹੇ ਪ੍ਰਭੂ ਮੈਂ ਤੇਰੇ ਦਰ ਦਾ ਕੁੱਤਾ
ਹਾਂ, ਮੈਂ ਤੇਰੇ ਅੱਗੇ ਜਮੀਨ ਤੇ ਆਪਣਾਂ ਬਦਨ ਪਸਾਰ ਕੇ ਭਾਵ ਕੁੱਤੇ ਵਾਂਗ ਤੇਰੇ ਚਰਣਾਂ ਤੇ ਲੇਟ
ਲੇਟ ਕੇ ਭੌਂਕਦਾ ਹਾਂ।
ਚਲੋ ਮੈਂ ਮੰਨ ਲੈਂਦਾ ਹਾਂ ਜੀ, ਕਿ ਤੁਹਾਡਾ ਦਰਜਾ ਕਬੀਰ ਸਾਹਿਬ ਜੀ ਤੋਂ ਵੀ
ਉੱਚਾ ਹੈ। ਪਰ ਮੈਂ ਤਾਂ ਉਸ ਅਕਾਲ ਪੁਰਖ ਪ੍ਰਭੂ ਦੇ ਕੁੱਤਿਆਂ ਤੋਂ ਵੀ ਨੀਚ, ਹਾਂ ਨਖਿੱਧ ਹਾਂ ਜੀ।
ਤੁਸੀਂ ਏਨੇਂ ਉੱਚੇ ਹੋ, ਅਤੇ ਮੈਂ ਏਨਾਂ ਨੀਚ ਹਾਂ, ਮੇਰਾ ਤੁਹਾਡੇ ਨਾਲ ਕੀ ਮੇਲ।
ਕਾਚੀ ਮਟੁਕੀ ਬਿਨਸਿ ਬਿਨਾਸਾ॥ ਜਿਸੁ ਛੂਟੈ
ਤ੍ਰਿਕੁਟੀ
ਤਿਸੁ ਨਿਜ ਘਰਿ ਵਾਸਾ॥
੨॥ ਊਚਾ ਚੜੈ
ਸੁ ਪਵੈ ਪਇਆਲਾ॥ ਧਰਨਿ ਪੜੈ
ਤਿਸੁ ਲਗੈ ਨ ਕਾਲਾ॥ ੩॥ ਭ੍ਰਮਤ ਫਿਰੇ ਤਿਨ ਕਿਛੂ ਨ ਪਾਇਆ॥ ਸੇ ਅਸਥਿਰ ਜਿਨ ਗੁਰ ਸਬਦੁ ਕਮਾਇਆ॥ ੪॥
੩੭੪
ਸ: ਹੋਠੀ ਜੀ, ਇਸ ਊਪਰ ਵਾਲੀ ਕੜੀ ਦੇ ਅਰਥ ਤੁਸੀਂ ਆਪ ਹੀ ਕਰ ਲੈਣਾਂ ਜੀ।
ਊਚਾ ਚੜੈ
ਦਾ ਭਾਵ ਜਰੂਰ ਸਮਝ ਲੈਣਾਂ ਜੀ।
ਸਿਵ ਸੱਕਤੀ ਦਾ ਪ੍ਰਚਾਰ ਕਰਨ ਦਾ ਮੈਨੂੰ ਕੋਈ ਸ਼ੌਕ ਨਹੀਂ ਹੈ। ਇਹ ਤਾਂ ਲੜੀ
ਵਾਰ ਸਵਾਲਾਂ ਦੇ ਉੱਤਰਾਂ ਵਿੱਚ ਮੈਨੂੰ ਲਿਖਣੇਂ ਪਏ। ਉਹ ਵੀ ਤੱਦ ਜਦ ਕੇ ਤਿੰਨ ਵਾਰ ਇਕੋ ਹੀ ਪਹਿਰੇ
ਨੂੰ ਬਾਰ ਬਾਰ, ਕੱਟ ਪੇਸਟ ਕਰ ਕੇ, ਛਾਪਿਆ ਗਿਆ। ਜੇ ਮੈਨੂੰ ਦੱਸਣ ਦਾ ਇਨਾਂ ਹੀ ਸ਼ੌਕ ਹੁੰਦਾ, ਤਾਂ
ਮੈਂ ਪਹਿਲੀ ਵਾਰ ਹੀ ਦੱਸ ਦੇਂਦਾ। ਅਤੇ ਇਹ ਪਹਿਰਾ ਵੀ ਮੈਨੂੰ ਤੁਹਾਡੇ ਵਰਗੇ, ਕਿਸੇ ਵੀਰ ਦੇ ਸਵਾਲ
ਦੇ ਉੱਤਰ ਵਿੱਚ ਹੀ ਲਿਖਣਾਂ ਪਿਆ ਸੀ। ਜਿਵੇਂ ਕੇ ਹੁਣ ਗੁਰਸ਼ਰਨ ਸਿੰਘ ਜੀ ਇਕੋ ਹੀ ਸਵਾਲ ਨੂੰ ਬਾਰ
ਬਾਰ ਦੁਹਰਾ ਰਹੇ ਹਨ।
ਹੁਣ ਤੁਸੀਂ ਵੀ ਇੱਕ ਪਾਸੇ ਤਾਂ ਕਹਿ ਰਹੇ ਹੋ,
“ਅਸੀਂ ਸ਼ਿਵ, ਸ਼ਕਤੀ, ਤ੍ਰਿਲੋਕੀਨਾਥ
ਆਦਿ ਤੋਂ ਕੀ ਲੈਣਾ ਹੈ?” ਅਤੇ ਨਾਲ ਹੀ ਇਹ ਸਵਾਲ
ਵੀ ਕਰ ਰਹੇ ਹੋ, ਕਿ ਦੱਸੋ,
ਤ੍ਰਿਲੋਕੀਨਾਥ ਜਾਂ “ਸਿਵ” ਆਪਣੇ ਹੀ ਘਰ ਤੋਂ ਡਰਦਾ ਕਿਓ ਹੈ?
ਹੈ ਨਾਂ ਕਮਾਲ ਦੀ ਗੱਲ! ! ! ! ਕੀ ਹੁਣ ਮੈਂ ਫਿਰ ਤੁਹਾਡੇ
ਕਹਿਣ ਤੇ, ਤੁਹਾਡੇ ਸਵਾਲ ਦੇ ਉੱਤਰ ਵਿੱਚ ਤਰਲੋਕੀ ਨਾਥ ਬਾਰੇ ਲਿਖਾਂ? ਵੈਸੇ ਮੈਂ ਇਸ ਸਵਾਲ ਦਾ
ਉੱਤਰ ਪਹਿਲੇ ਪੱਤਰ ਵਿੱਚ ਦੱਸ ਹੀ ਚੁੱਕਾਂ ਹਾਂ। ਬਾਕੀ ਸੱਭ ਕੁੱਝ ਗੁਰਬਾਣੀਂ ਵਿੱਚ ਲਿਖਿਆ ਹੋਇਆ
ਹੈ। ਪੜ੍ਹੋ, ਵਿਚਾਰੋ ਅਤੇ ਬੁੱਝੋ। ਅਤੇ ਆਪਣੇਂ ਇਸ ਸਵਾਲ ਦਾ ਉੱਤਰ, ਹੁਣ ਆਪ ਹੀ ਸੱਭ ਪਾਠਕਾਂ ਨੂੰ
ਵੀ ਜਰੂਰ ਦੇਣਾਂ ਜੀ। ਮੈਂ ਤਾਂ ਜੋ ਲਿਖਣਾਂ ਸੀ ਲਿਖ ਚੁੱਕਾ, ਹੁਣ ਮੈਂ ਤੁਹਾਡੀਆਂ ਅਜੇਹੀਆਂ ਗੱਲਾਂ
ਵਿੱਚ ਆਉਂਣ ਵਾਲਾ ਨਹੀਂ।
ਸ: ਹੋਠੀ ਜੀ, ਥੋੜੀ ਦੇਰ ਪਹਿਲੇ ਪਤਾ ਲੱਗਾ ਸੀ, ਕੇ ਤੁਸਾਂ ਨੇਂ ਸਾਬਤ
ਸੂਰਤ ਸਿੱਖ ਹੋਣ ਦਾ ਪ੍ਰਣ ਲਿਆ ਸੀ। ਇਹ ਬਹੁਤ ਚੰਗੀ ਗੱਲ ਹੈ। ਤੁਹਾਡੀ ਇਹ ਸੂਰਤ ਲੋਕਾਂ ਨੂੰ
ਦਿਖਾਉਣ ਵਾਸਤੇ ਹੈ, ਅਤੇ ਜਾਂ ਫਿਰ ਕੱਚ ਦੇ ਸ਼ੀਸ਼ੇ ਵਿਚੋਂ ਆਪਣੀਂ ਸ਼ਕਲ ਵੇਖ ਕੇ ਆਪਣਾਂ ਮਨ ਖੁਸ਼ ਕਰਨ
ਵਾਸਤੇ ਹੈ। ਅਗਰ ਪ੍ਰਭੂ ਪਰਮਾਤਮਾਂ ਨੂੰ ਖੁਸ਼ ਕਰਨਾਂ ਹੈ ਤਾਂ ਗੁਰਬਾਣੀਂ ਦੇ ਸ਼ੀਸ਼ੇ ਵਿੱਚ ਝਾਕਣਾਂ
ਪਵੇਗਾ, ਤੇ ਗੁਰੂ ਦਾ ਸਿੱਖ ਬਣਨਾਂ ਪਵੇਗਾ। ਗੁਰਬਾਣੀਂ ਦੇ ਸ਼ੀਸ਼ੇ ਵਿੱਚ ਝਾਕਣ ਤੋਂ ਤੁਸੀਂ ਡਰਦੇ
ਹੋ, ਕੇ ਮੱਤ ਕਿਤੇ ਤੁਹਾਨੂੰ ਤੁਹਾਡੀ ਅਸਲੀ ਸ਼ਕਲ ਨਾਂ ਦਿੱਸ ਪਵੇ। ਇਸੇ ਵਾਸਤੇ ਤੁਸੀਂ ਗੁਰਬਾਣੀਂ
ਦੇ ਸ਼ੀਸ਼ੇ ਨੂੰ ਵੀ ਤੋੜੀ ਜਾਂਦੇ ਹੋ। (ਗੁਰਬਾਣੀਂ ਵਿੱਚ ਲਿਖੀ ਗੱਲ ਤੋਂ ਮੁੱਨਕਰ ਹੋਣਾਂ ਗੁਰਬਾਣੀਂ
ਦੇ ਸ਼ੀਸ਼ੇ ਨੂੰ ਤੋੜਨਾਂ ਹੀ ਹੈ) ਸੂਰਤ ਤੋਂ ਤਾਂ ਤੁਸੀਂ ਸਿੱਖ ਸੱਜ ਗਏ, ਕੀ ਗੁਰਬਾਣੀਂ ਅਨੂਸਾਰ
ਤੁਸੀਂ ਆਪਣੇਂ ਆਪ ਨੂੰ ਸਿੱਖ ਸਾਬਤ ਕਰ ਸੱਕਦੇ ਹੋ? ।
ਹੋਠੀ ਜੀ ਇਹ ਠੀਕ ਹੈ ਕੇ ਲੱਛਣਾਂ ਅਨੂਸਾਰ ਕਿਸੇ ਦੀ ਮੱਤ ਨੂੰ ਕਿਸੇ ਨਾਲ
ਤੁਲਣਾਂ ਦਿੱਤੀ ਜਾ ਸੱਕਦੀ ਹੈ। ਪਰ ਮੈਂ ਤਾਂ ਆਪ ਵੀ ਗੁਰਬਾਣੀਂ ਅਨੂਸਾਰ ਚੱਲਦਾ ਹਾਂ, ਅਤੇ
ਦੂਸਰਿਆਂ ਨੂੰ ਵੀ ਗੁਰਬਾਣੀਂ ਤੇ ਅਮਲ ਕਰਨ ਵਾਸਤੇ ਕਹਿੰਦਾ ਹਾਂ। ਜੋ ਸ਼ਾਇਦ ਤਰਮਾਲਾ ਜੀ ਵੀ ਕਹਿੰਦੇ
ਹੋਣ ਗੇ। ਤੁਸੀਂ ਸ: ਗੁਰਸ਼ਰਨ ਸਿੰਘ ਜੀ ਦੀ ਮੱਤ ਦੀ ਤੁੱਲਣਾਂ ਕਿਸ ਨਾਲ ਕਰਨੀਂ ਚਾਹੋਗੇ, ਇਸ ਦਾ
ਨਿਆਂ ਕਿਸੇ ਨਿਰਪੱਖ ਪਾਠਕ ਤੋਂ ਕਰਵਾ ਲੈਣਾਂ ਜੀ। ਅਤੇ ਵੀਰ ਜੀ ਗੁਰਬਾਣੀਂ ਵਿੱਚ ਜੋ ਇਹ ਸੱਭ ਕੁੱਝ
ਲਿਖਿਆ ਹੈ ਇਸ ਨੂੰ ਤੁਸੀਂ ਕੀ ਕਹੋ ਗੇ? ।
ਗੁਰੂ ਗਰੰਥ ਸਾਹਿਬ ਜੀ ਦੀ ਸਿੱਖਿਆ ਦਾ ਸਾਰ ਕੀ ਹੈ? ਸਾਰੇ ਗੁਰੂ ਗ੍ਰੰਥ
ਸਾਹਿਬ ਦਾ ਮੂਲ ਸਾਰ ਹੈ ਨਾਮ। ਨਾਮ ਦੇ ਵਿਸ਼ੇ ਤੇ ਹੀ ਡਾ: ਗੁਰਮੁੱਖ ਸਿੰਘ ਜੀ ਨਾਲ ਵਿਚਾਰ ਹੋ ਰਹੀ
ਸੀ, ਕੇ ਸ੍ਰ: ਗੁਰਸ਼ਰਨ ਸਿੰਘ ਜੀ ਨੇਂ ਇਸ ਨੂੰ ਮੇਰਾ ਇੱਕ ਪ੍ਰਸਨਲ ਇਸ਼ੂ ਬਨਾ ਦਿੱਤਾ, ਕੇ ਪ੍ਰਮਾਣ
ਦਿੱਤਾ ਹੈ ਤਾਂ, ਹੁਣ ਕਰ ਕੇ ਵੀ ਦਿਖਾ। ਮੈਂ ਇਸ ਨੂੰ ਕਦ ਕਿਹਾ ਸੀ ਕੇ ਮੈਂ ਬ੍ਰਹਮ ਗਿਆਨੀਂ ਹਾਂ।
ਕੀ ਬ੍ਰਹਮ ਗਿਆਨੀ ਦੇ ਲੱਛਣ ਗੁਰਬਾਣੀਂ ਵਿੱਚ ਨਹੀਂ ਲਿਖੇ ਹੋਇ? ਕੀ ਗੁਰਬਾਣੀਂ ਵਿੱਚ ਲਿਖੇ ਹੋਇ
ਨੂੰ ਰੱਦ ਕਰਨਾਂ ਕੀ ਗੁਰਬਾਣੀਂ ਦੇ ਸ਼ੀਸ਼ੇ ਨੂੰ ਤੋੜਨਾਂ ਨਹੀਂ ਹੈ? ਕਮਾਲ ਹੈ ਗੁਰਬਾਣੀਂ ਨੂੰ ਰੱਦ
ਕਰਨ ਵਾਲੇ ਵੀ ਆਪਣੇਂ ਆਪ ਨੂੰ ਗੁਰਸਿੱਖ ਅਖਵਾਉਂਦੇ ਹਨ। ਹੋਠੀ ਜੀ, ਗੁਰਬਾਣੀਂ ਨੂੰ ਮੰਨਣ ਵਾਲਾ
ਸਿੱਖ ਹੁੰਦਾ ਹੈ? , ਜਾਂ ਗੁਰਬਾਣੀਂ ਨੂੰ ਰੱਦ ਕਰਨ ਵਾਲਾ? । ਇਹ ਤੁਸੀਂ ਆਪ ਹੀ ਦੱਸੋ।
ਆਦਰ ਸਹਿਤ
ਬਲਦੇਵ ਸਿੰਘ
----------------------------------------------
ਸਰਦਾਰ ਗੁਰਸ਼ਰਨ ਸਿੰਘ ਜੀ।
ਪ੍ਰਮਾਣ ਵਾਸਤੇ ਦਿੱਤੀ ਮਿਸਾਲ ਨੂੰ, ਪਹਿਲੋਂ ਤਾਂ ਤੁਸੀਂ ਮੇਰਾ ਇੱਕ ਪਰਸਨਲ
ਇਸ਼ੂ ਬਣਾ ਦਿੱਤਾ, ਕੀ ਹੁਣ ਤੁਸੀਂ ਚਾਹੁੰਦੇ ਹੋ ਕਿ ਮੈਂ ਕਿਸੇ ਦਾ ਨਾਂ ਲੈ ਕੇ ਐਵੇਂ ਹੀ ਕਿਸੇ ਨਾਲ
ਵੈਰ ਲਵਾਂ, ਕੀ ਸਾਰੇ ਨਿਆਂ ਤੁਹਾਡੇ ਹੱਥ ਹੀ ਹਨ। ਵੈਸੇ ਜਿੱਥੋਂ ਤੱਕ ਮੇਰਾ ਖਿਆਲ ਹੈ, ਮੈਂ ਸਿੱਖ
ਮਾਰਗ ਤੇ ਕਿਸੇ ਲਿਖਾਰੀ ਦਾ ਲੇਖ ਪੜ੍ਹਿਆ ਸੀ, ਉਸ ਲਿਖਾਰੀ ਨੇਂ ਸਾਰੇ ਪੰਜਾਬ ਵਿੱਚ ਅਜੇਹੇ
ਬਾਬਿਆਂ, ਬ੍ਰਹਮ ਗਿਆਨੀਆਂ ਦੀ ਗਿਣਤੀ ਕਈ ਹਜਾਰ ਦੱਸੀ ਸੀ, ਤੁਸੀਂ ਉਹ ਲੇਖ ਪੱੜ੍ਹ ਸੱਕਦੇ ਹੋ। ਪਰ
ਮੇਰਾਂ ਇਸ਼ਾਰਾ ਅਜੇਹੇ ਬਾਬਿਆਂ ਵੱਲ ਨਹੀਂ ਸੀ। ਮੇਰੇ ਲੇਖ ਪੜ੍ਹ ਕੇ, ਕੀ ਤੁਹਾਨੂੰ ਇਹ ਵੀ ਅੰਦਾਜਾ
ਨਾਂ ਹੋ ਸੱਕਿਆ, ਕੇ ਮੇਰਾ ਸਬੰਧ ਕਿਸੇ ਐਸੇ ਵੈਸੇ ਨਾਲ ਹੋ ਸਕਦਾ ਹੈ? ਮੈਂ ਤਾਂ ਉਹਨਾਂ ਭਲੇ
ਪੁਰਸ਼ਾਂ ਦੀ ਗੱਲ ਕਰਦਾਂ ਹਾਂ ਜਿਹੜੇ ਗਰੀਬੀ ਦਾਅਵੇ ਵਿੱਚ ਦਸਾਂ ਨਹੁੰਆਂ ਦੀ ਕਾਰ ਕਰਦੇ ਹਨ, ਅਤੇ
ਰੁੱਖੀ ਮਿਸੀ ਖਾ ਕੇ ਵਾਹਿਗੁਰੂ, ਵਾਹਿਗੁਰੂ ਕਰਦੇ ਹਨ। ਜਿਹੜੇ ਭਲੇ ਪੁਰਸ਼ (ਦਿੱਲੀ ਵਾਲੇ) ਦੀ ਮੈਂ
ਗੱਲ ਕੀਤੀ ਸੀ, ਉਹ ਠੰਡੇ ਪਾਣੀਂ ਦੀ ਰੇੜੀ ਲਾਉਂਦਾ ਹੈ। ਕਈ ਸਾਲ ਪਹਿਲੇ, ਉਸ ਨਾਲ ਮੇਰੀ ਇਤਫਾਕਣ
ਹੀ ਮੁਲਾਕਾਤ ਹੋ ਗਈ ਸੀ, ਕਿਉਂਕੇ ਮੈਨੂੰ ਪਿਆਸ ਲੱਗੀ ਸੀ, ਜਦ ਉਹ ਮੈਨੂੰ ਪਾਣੀਂ ਦਾ ਗਿਲਾਸ ਦੇਣ
ਲੱਗਾ ਤਾਂ, ਮੈਨੂੰ ਇੰਜ ਲੱਗਾ ਜਿਵੇਂ ਗੱਲ ਕਰਦੇ ਸਮੇਂ ਉਸ ਦੇ ਮੂੰਹ ਵਿਚੋਂ ਛੋਟੀ ਜਿਹੀ ਥੁੱਕ ਦਾ
ਛਿੱਟਾ ਜਿਹਾ ਗਿਲਾਸ ਵਿੱਚ ਡਿੱਗ ਪਿਆ ਹੋਵੇ। ਮੈਂ ਪਾਣੀਂ ਦਾ ਗਿਲਾਸ ਲੈਣ ਤੋਂ ਇਨਕਾਰ ਕਰ ਦਿੱਤਾ,
ਉਸ ਨੇਂ ਜਦ ਕਾਰਨ ਪੁੱਛਿਆ, ਮੈਂ ਕਾਰਨ ਦੱਸਿਆਂ।
ਤਾਂ ਉਹ ਕਹਿਣ ਲੱਗਾ, ਸਰਦਾਰ ਜੀ ਤੁਸੀਂ ਸਿੱਖ ਭਰਾ ਹੋ, ਇਸ ਵਾਸਤੇ ਮੈ
ਤੁਹਾਨੂੰ ਦੱਸਦਾ ਹਾਂ, ਮੈਂ ਬ੍ਰਹਮ ਗਿਆਨੀ ਹਾਂ, ਲੋਕ ਤਾਂ ਇਹ ਚੀਜਾਂ ਨੂੰ ਭਾਲਦੇ ਹਨ। ਮੈਂ
ਅਜੇਹੀਆਂ ਗੱਲਾਂ ਦਾ ਪਹਿਲੋਂ ਹੀ ਚੇਟਕੀ ਸੀ। ਉਸ ਨਾਲ ਕਈ ਗੱਲਾਂ ਹੋਈਆਂ। ਜੋ ਉਸ ਨੇਂ ਮੈਨੂੰ
ਦੱਸਿਆ, ਉਹ ਲਿਖਾਂ ਤਾਂ ਤੁਸੀਂ ਇੱਕ ਹੋਰ ਮੁੱਦਾ ਖੜਾ ਕਰ ਦੇਵੋ ਗੇ। ਉਸ ਦੀ ਸੱਤਰ ਸਾਲ ਦੇ ਕਰੀਬ
ਉਮਰ ਹੋਵੇਗੀ, ਉਹ ਅਮ੍ਰਿਤਧਾਰੀ ਸਿੱਖ ਹੈ। ਦਸਾਂ ਨਹੁਆਂ ਦੀ ਕਾਰ ਕਰਕੇ, ਰੋਜ਼ ਦੀ ਰੋਟੀ ਜੋਗੇ ਪੈਸੇ
ਕਮਾ ਕੇ, ਫਿਰ ਉਹ ਆਪਣੇਂ ਕਮਰੇ ਵਿੱਚ ਜਾ ਵੜਦਾ ਸੀ। ਦੱਸੋ ਇਹ ਕੋਈ ਮਾੜੀ ਗੱਲ ਹੈ, ਅਤੇ ਇਸ ਨਾਲ
ਤੁਹਾਡਾ ਕੀ ਨੁਕਸਾਨ ਹੈ। ਮੈਨੂੰ ਤਾਂ ਅਜੇਹੇ ਭਲੇ ਪੁਰਸ਼ ਚੰਗੇ ਲੱਗਦੇ ਹਨ। ਮੈਨੂੰ ਆਪਣੀਂ ਜਿੰਦਗੀ
ਦੇ ਪੰਜਾਹ ਸਾਲਾਂ ਵਿੱਚ ਅਜੇਹੇ ਅਨੇਕਾਂ ਹੀ ਤਜਰਬੇ ਹੋਇ ਹਨ।
ਭਾਵੇਂ ਕੋਈ ਕਿਨਾਂ ਵੀ ਬੁਰਾ ਹੋਵੇ, ਮੈਂ ਤਾਂ ਕਿਸੇ ਨਾਲ ਵੀ ਨਫਰਤ ਨਹੀਂ
ਕਰਦਾ, ਕਿਉਂ ਕੇ ਸੱਭ ਵਿੱਚ ਪ੍ਰਭੂ ਵੱਸਦਾ ਹੈ, ਇਹ ਮੈਂ ਗੁਰਬਾਣੀਂ ਵਿਚੋਂ ਸਿੱਖਿਆ ਹੈ। ਮੈਂ ਬਚਪਨ
ਤੋਂ ਹੀ ਗੁਰਬਾਣੀਂ ਦੀ ਵਿਚਾਰ ਕਰ ਰਿਹਾ ਹਾਂ। ਆਪਣੀਂ ਜਿੰਦਗੀ ਦੇ ਪੰਜਾਹ ਸਾਲਾਂ ਦੇ ਐਸੇ ਤਜਰਬੇ
ਅਨੂੰਸਾਰ ਗੁਰਬਾਣੀਂ ਬਾਰੇ ਤੁਹਾਨੂੰ ਜਾਗਰੂਕ ਕਰਨਾਂ ਚਾਹੁੰਦਾ ਸੀ। ਪਰ ਮੈਂ ਇਹ ਸੋਚਣ ਵਾਸਤੇ
ਮਜਬੂਰ ਹੋ ਗਿਆ ਹਾਂ ਕੇ ਸਾਇਦ ਮੈਂ ਹੀ ਗਲਤ ਹੋਵਾਂ, ਅਤੇ ਤੁਸੀਂ ਠੀਕ ਹੋਵੋ।
ਮੇਰੀ ਉਮਰ ੬੦ ਸਾਲ ਦੀ ਹੈ। ਮੈਂ ਅੱਧੀ ਸਦੀ ਤੋਂ ਵੱਧ ਦੇਖ ਚੁੱਕਾ ਹਾਂ।
ਅੱਧੀ ਸਦੀ ਵਿੱਚ ਮੈਨੂੰ, ਨਾਂ ਜਾਣੇਂ ਕਿਨੇ ਅਜੇਹੇ ਰੱਬ ਦੇ ਪਿਆਰੇ ਮਿਲੇ ਹੋਣ ਗੇ।
(ਵੀਰ ਜੀ ਤੁਹਾਡੇ ਖਿਆਲ ਵਿੱਚ ਇਸ
ਦੁਨੀਆਂ ਵਿੱਚ ਕੋਈ ਇੱਕ ਅੱਧਾ ਰੱਬ ਦਾ ਪਿਆਰਾ ਬਚਿਆ ਹੈ ਜਾਂ ਇੱਕ ਵੀ ਨਹੀਂ ਹੈ? ਇਸ ਦਾ ਉੱਤਰ
ਜਰੂਰ ਦੇਣਾਂ ਜੀ।) ਅਜੇਹੇ ਦੋ ਭਲੇ ਪੁਰਸ਼ਾਂ ਦਾ
ਜਿਕਰ ਮੈਂ ਆਪਣੇਂ ਦੂਸਰੇ ਪੱਤਰ ਵਿੱਚ ਪਹਿਲੇ ਹੀ ਕਰ ਚੁੱਕਾ ਹਾਂ, ਜੋ ਮੈਨੂੰ ਬਚਪਨ ਵਿੱਚ ਮਿਲੇ
ਸਨ। ਦੋਨੋ ਹੀ ਗੁਰਦੁਆਰਿਆਂ ਦੇ ਭਾਈ ਸਨ। ਅਜੇਹੇ ਪੁਰਸ਼ਾਂ ਤੋਂ ਬਚਪਨ ਵਿੱਚ ਮਿਲੇ ਚੰਗੇ ਸੰਸਕਾਰ,
ਸਾਰੀ ਉਮਰ ਸਾਥ ਰਹਿੰਦੇ ਹਨ, ਉਹ ਪਖੰਡੀ ਨਹੀਂ ਸਨ। ਅੱਜ ਤੋਂ ਅੱਧੀ ਸਦੀ ਪਹਿਲੇ ਫਿਰ ਵੀ ਕੁੱਝ ਨਾਂ
ਕੁੱਝ ਸੱਚ ਬਚਿਆ ਹੋਇਆ ਸੀ। ਅੱਜ ਵਾਗ ਨਹੀਂ ਸੀ, ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖੀ ਹੋਈ ਕਿਸੇ
ਵੀ ਗੱਲ ਨੂੰ, ਦਲਜੀਤ ਸਿੰਘ ਹੋਠੀ ਜੀ ਵਾਂਗੂ ਕੋਈ ਵੀ ਰੱਦ ਨਹੀਂ ਸੀ ਕਰਦਾ। ਵਾਹ! ਉਹ ਤਾਂ ਸਮਾਂ
ਹੀ ਕੁੱਝ ਹੋਰ ਸੀ।
ਮੈਂ ਸਾਰੇ ਪ੍ਰਮਾਣ ਬਾਣੀਂ ਵਿਚੋਂ ਦਿੱਤੇ ਹਨ। ਤੁਹਾਡਾ ਜੋ ਸਵਾਲ ਹੈ ਕਿਤੇ
ਬਾਣੀਂ ਵਿੱਚ ਲਿਖਿਆ ਹੈ ਤਾਂ ਵਿਖਾ ਦੇਵੋ। ਮੇਰੀ ਕਿਸੇ ਗੱਲ ਨੂੰ ਰੱਦ ਕਰਨਾਂ ਹੈ, ਤਾਂ ਗੁਰਬਾਣੀਂ
ਦਾ ਹਵਾਲਾ ਦੇ ਕੇ ਭਾਵੇਂ ਮੇਰੀਆਂ ਸਾਰੀਆਂ ਹੀ ਗੱਲਾਂ ਰੱਦ ਕਰ ਦੇਵੋ। ਅਤੇ ਨਾਲ ਹੀ ਗੁਰਬਾਣੀਂ
ਵਿਚੋਂ ਤੁਸਾਂ ਜੋ ਸੇਧ ਜਾਂ ਸਿਖਿਆ ਲਈ ਹੈ, ਕਿਰਪਾ ਕਰ ਕੇ ਉਹ ਵੀ ਪਾਠਕਾਂ ਨੂੰ ਜਰੂਰ ਦੱਸੋ ਜੀ।
ਤਾਂ ਜੋ ਤੁਹਾਡੀ ਸਿੱਖਿਆ ਤੇ ਪਾਠਕ ਅਮਲ ਕਰ ਸਕਣ। ਜੇ ਤੁਸੀਂ ਆਪਣਾਂ ਪਹਿਲਾ ਹੀ ਸਵਾਲ ਕੋਈ
ਗੁਰਬਾਣੀਂ ਦੇ ਅਧਾਰ ਤੇ ਕਰਦੇ ਤਾਂ ਇਹ ਝਗੜਾ ਕਦੇ ਵੀ ਨਾਂ ਹੁੰਦਾ ਇਸ ਵਾਸਤੇ ਮੇਰੀ ਤੁਹਾਨੂੰ
ਨਿਮਰਤਾ ਸਹਿਤ ਬੇਨਤੀ ਹੈ, ਕਿ ਕਿਸੇ ਨੂੰ ਸਵਾਲ ਕਰ ਤੋਂ ਪਹਿਲਾਂ ਗੁਰਬਾਣੀਂ ਦਾ ਆਧਾਰ ਜਰੂਰ ਲਿਆ
ਕਰੋ, ਐਵੇਂ ਹੀ ਕਿਸੇ ਦੇ ਗਲ ਨਾਂ ਪੈ ਜਾਇਆ ਕਰੋ ਜੀ। ਤੁਹਾਨੂੰ ਅਗਰ ਮੇਰੀ ਕੋਈ ਗੱਲ ਗਲਤ ਲੱਗੀ
ਸੀ। ਤਾਂ ਗੁਰਬਾਣੀਂ ਅਨੂੰਸਾਰ ਉਸ ਗੱਲ ਨੂੰ ਰੱਦ ਕਰਦੇ, ਆਪਣੇਂ ਵਿਚਾਰ ਦੱਸਦੇ, ਮੇਰੇ ਸੁਣਦੇ, ਇਸ
ਤਰਾਂ ਤੁਹਾਡੇ ਵਿਚਾਰਾਂ ਤੋਂ ਪਾਠਕਾਂ ਨੂੰ ਕੁੱਝ ਲਾਭ ਵੀ ਹੁੰਦਾ।
ਵੀਰ ਗੁਰਸ਼ਰਨ ਸਿੰਘ ਜੀ ਅਗੇ ਪੰਚਮ ਪਾਤਸ਼ਾਹ ਜੀ ਦਾ ਇੱਕ ਸ਼ਬਦ ਲਿਖ ਰਿਹਾ ਹਾਂ
ਜੀ। ਇਸ ਵਿੱਚ ਨਿੰਦਕ ਸ਼ਬਦ ਤਿੰਨ ਵਾਰ ਆਇਆਂ ਹੈ, ਮੇਰਾ ਯਕੀਨ ਕਰਨਾਂ ਮੈਂ ਇਸ ਸ਼ਬਦ ਨੂੰ ਤੁਹਾਡੇ ਤੇ
ਘਟਾਉਣ ਵਾਸਤੇ ਨਹੀਂ ਲਿਖਿਆਂ। ਪਹਿਲੇ ਜੋ ਮੈਂ ਤੁਹਾਨੂੰ ਨਿੰਦਕ ਕਹਿਣ ਦੀ ਇਕਵਾਰ ਗੱਲਤੀ ਕਰ ਚੁਕਾਂ
ਹਾਂ, ਉਸ ਵਾਸਤੇ ਮੈਂ ਤੁਹਾਡੇ ਪਾਸੋਂ ਨਿਮਰਤਾ ਸਹਿਤ ਹੱਥ ਜੋੜ ਕੇ ਮਾਫੀ ਮੰਗਦਾ ਹਾਂ ਜੀ।
(ਪਰ ਇਸ ਸ਼ਬਦ ਵਿੱਚ ਆਪਣੇਂ ਸੱਭ ਦੇ
ਸਮਝਣ ਵਾਸਤੇ ਇੱਕ ਬਹੁਤ ਹੀ ਅਹਿਮ ਨੁਕਤਾ ਹੈ ਜੀ, ਜਿਸ ਦੀ ਵਿਚਾਰ ਸਾਨੂੰ ਸੱਭ ਨੂੰ ਮਿਲ ਕੇ ਕਰਨੀਂ
ਚਾਹੀਦੀ ਹੈ ਜੀ। ਇਸ ਵਾਸਤੇ ਮੈਨੂੰ ਇਹ ਸ਼ਬਦ ਲਿਖਣਾਂ ਪਿਆ ਹੈ ਜੀ। ਸੱਭ ਵੀਰ ਇਸ ਸ਼ਬਦ ਵਿਚਲੀ ਨੀਲੇ
ਰੰਗ ਦੀ ਲਾਈਨ ਨੂੰ ਬਹੁਤ ਹੀ ਧਿਆਨ ਨਾਲ ਪੜ੍ਹੋ ਜੀ, ਅਤੇ ਇਸ ਪੰਗਤੀ ਦੇ ਭਾਵ ਨੂੰ ਆਪਣੇਂ ਹਿਰਦੇ
ਵਿੱਚ ਵਸਾਉਣ ਦੀ ਕੋਸ਼ਿਸ਼ ਕਰੋ ਜੀ)
ਬਿਲਾਵਲੁ ਮਹਲਾ ੫॥ ਨਿੰਦਕੁ ਐਸੇ ਹੀ ਝਰਿ ਪਰੀਐ॥ ਇਹ ਨੀਸਾਨੀ ਸੁਨਹੁ ਤੁਮ
ਭਾਈ ਜਿਉ ਕਾਲਰ ਭੀਤਿ ਗਿਰੀਐ॥ ੧॥ ਰਹਾਉ॥
ਜਉ ਦੇਖੈ ਛਿਦ੍ਰੁ ਤਉ ਨਿੰਦਕੁ
ਉਮਾਹੈ ਭਲੋ ਦੇਖਿ ਦੁਖ ਭਰੀਐ॥
ਆਠ ਪਹਰ ਚਿਤਵੈ ਨਹੀ ਪਹੁਚੈ ਬੁਰਾ
ਚਿਤਵਤ ਚਿਤਵਤ ਮਰੀਐ॥ ੧॥ ਨਿੰਦਕੁ ਪ੍ਰਭੂ ਭੁਲਾਇਆ ਕਾਲੁ ਨੇਰੈ ਆਇਆ ਹਰਿ ਜਨ ਸਿਉ ਬਾਦੁ ਉਠਰੀਐ॥
ਨਾਨਕ ਕਾ ਰਾਖਾ ਆਪਿ ਪ੍ਰਭੁ ਸੁਆਮੀ ਕਿਆ ਮਾਨਸ ਬਪੁਰੇ ਕਰੀਐ॥ ੨॥ ੯॥ ੯੫॥
ਗੁਰੂ ਅਰਜਨ ਦੇਵ ਜੀ ਕਹਿੰਦੇ ਹਨ, ਨਿੰਦਕ ਪੁਰਸ਼ ਦਾ ਕੰਮ ਐਸਾ ਹੈ, ਕਿ ਕਿਸੇ
ਦਾ ਭਲਾ ਵੇਖ ਕੇ ਉਹ ਦੁੱਖ ਨਾਲ ਭਰ ਜਾਂਦਾ ਹੈ, ਪਰ ਜਿੱਥੇ ਕਿਤੇ ਉਸ ਨੂੰ ਬਹਿਸ ਵਾਸਤੇ ਕੋਈ ਮੋਰੀ
ਮਿਲ ਜਾਵੇ ਤਾਂ ਉਸ ਨੂੰ ਚਾਅ ਚੱੜ੍ਹ ਜਾਂਦਾ ਹੈ।
ਉਮਾਹੈ,
ਉਸ ਦਾ ਦਿਲ ਉਮੰਗ ਨਾਲ ਭਰ ਜਾਂਦਾ ਹੈ,
ਫਿਰ ਉਹ ਖੁਸ਼ੀ ਨਾਲ ਫੁੱਲਿਆ ਨਹੀਂ ਸਮਾਉਂਦਾ।
ਗੁਰਬਾਣੀਂ ਰੂਪੀ ਸ਼ੀਸ਼ੇ ਵਿਚੋਂ ਆਪਣੇਂ ਆਪ ਨੂੰ ਤੱਕ ਕੇ, ਆਪਣੇਂ ਅੰਦਰੋਂ
ਸਾਨੂੰ ਅਜੇਹੇ ਔਗੁਣ ਦੂਰ ਕਰਨ ਵਾਸਤੇ ਬਾਣੀਂ ਤੇ ਅਮਲ ਕਰਨਾਂ ਚਾਹੀਦਾ ਹੈ ਜੀ। ਜੇ ਅਮਲ ਨਹੀਂ
ਕਰਨਾਂ ਤਾਂ ਬਾਣੀਂ ਪੜਨ ਦਾ ਕੀ ਫਾਇਦਾ। ਜੇ ਗੁਰਬਾਣੀਂ ਦੇ ਇਸ ਨੁਕਤੇ ਤੇ ਅਮਲ ਕਰ ਲਿਆ ਜਾਵੇ ਤਾਂ
ਸਾਡੇ ਸਾਰੇ ਹੀ ਆਪਸੀ ਵਿਵਾਦ ਝਗੜੇ ਖਤਮ ਹੋ ਸੱਕਦੇ ਹਨ ਜੀ।
ਸ: ਗੁਰਸ਼ਰਨ ਸਿੰਘ ਜੀ, ਅਤੇ ਸ: ਹੋਠੀ ਜੀ, ਝਗੜਾ ਤਾਂ ਨਾਮ ਤੋਂ ਹੀ ਸ਼ੁਰੂ
ਹੋਇਆ ਸੀ ਨਾਂ। ਮੈਂ ਤਾਂ ਹੁਣ ਇਸ ਪੱਤਰ ਤੋਂ ਬਾਦ, ਨਾਮ ਦੀ ਕੋਈ ਗੱਲ ਕਰਾਂਗਾ ਨਹੀਂ। ਤੁਸੀਂ
(ਹੋਠੀ ਜੀ ਅਤੇ ਸ: ਗੁਰਸ਼ਰਨ ਸਿੰਘ ਜੀ) ਕਿਹੜੇ ਨਾਮ ਦਾ ਸਿਮਰਨ ਕਰਦੇ ਹੋ, ਕਰਦੇ ਵੀ ਹੋ ਜਾਂ ਨਹੀਂ,
ਜੇ ਕਰਦੇ ਹੋ ਤਾਂ ਪਾਠਕਾਂ ਨੂੰ ਦੱਸ ਦੇਵੋ ਕੇ ਕਿਹੜੇ ਨਾਮ ਦਾ ਸਿਮਰਨ ਕਰਦੇ ਹੋ। ਆਪੇ ਝਗੜਾ ਖੱਤਮ
ਹੋ ਜਾਵੇ, ਇਹ ਜੁੱਮੇਂ ਵਾਰੀ ਹੁਣ ਤੁਹਾਡੀ ਹੈ। ਜੇ ਕਰ ਤੁਹਾਡੀ ਮੱਤ ਅਨੂਸਾਰ ਸਿੱਖ ਨੂੰ ਗੁਰਸਿੱਖ
ਬਣਨ ਵਾਸਤੇ ਨਾਮ ਸਿਮਰਨ (ਭਾਵ ਗੁਰਬਾਣੀਂ ਤੇ ਅਮਲ ਦੀ) ਲੋੜ ਹੀ ਨਹੀਂ ਹੈ, ਤਾਂ ਵੀ ਇਹ ਗੱਲ ਸੱਭ
ਨੂੰ ਦੱਸ ਦੇਵੋ। ਪਰ ਅਗਲੀ ਕੜੀ ਨੂੰ ਜਰਾ ਵਿਚਾਰਨ ਤੋਂ ਬਾਦ ਦੱਸਣਾਂ ਜੀ। ਮੇਰੀ ਇਸ ਬੇਨਤੀ ਤੇ ਅਮਲ
ਕਰਨਾਂ ਜੀ।
ਐਸਾ ਜਗੁ ਦੇਖਿਆ ਜੂਆਰੀ॥ ਸਭਿ ਸੁਖ ਮਾਗੈ ਨਾਮੁ ਬਿਸਾਰੀ॥ ੧॥ ਰਹਾਉ॥
ਅਦਿਸਟੁ ਦਿਸੈ ਤਾ ਕਹਿਆ ਜਾਇ॥ ਬਿਨੁ
ਦੇਖੇ ਕਹਣਾ ਬਿਰਥਾ ਜਾਇ॥ ਗੁਰਮੁਖਿ ਦੀਸੈ ਸਹਜਿ ਸੁਭਾਇ॥ ਸੇਵਾ ਸੁਰਤਿ ਏਕ ਲਿਵ ਲਾਇ॥ ੨॥
(੨੨੨)
ਆਪਾਂ ਸਾਰੇ ਨਾਮ ਤੋਂ ਬਿਨਾਂ ਹੀ ਸੁਖ ਮੰਗਦੇ ਹਾਂ, ਇਹ ਤਾਂ ਆਪਣਾਂ ਜੀਵਨ
ਜੂਏ ਵਿੱਚ ਹਾਰਨ ਵਾਲੀ ਗੱਲ ਹੈ।
ਵੀਰ ਗੁਰਸ਼ਰਨ ਸਿੰਘ ਜੀ, ਆਪਾਂ ਕਾਹਦੇ ਵਾਸਤੇ ਝਗੜਦੇ ਹਾਂ ਜਿਸ ਨੂੰ ਕਦੇ
ਦੇਖਿਆ ਹੀ ਨਹੀਂ, ਉਸ ਵਾਸਤੇ ਝਗੜਦੇ ਹਾਂ? ਗੁਰੂ ਨਾਨਕ ਦੇਵ ਜੀ ਕਹਿੰਦੇ ਹਨ, ਉਸ (ਪ੍ਰਭੂ) ਨੂੰ
ਦੇਖੇ ਬਿਨਾਂ ਉਸ ਬਾਰੇ ਕੁੱਝ ਵੀ ਕਹਿਣਾਂ, ਕਰਣਾਂ ਸੱਭ ਬਿਰਥਾ ਹੈ, ਸੱਭ ਨਿਹਫਲ ਹੈ। ਜਦੋ ਉਸ
ਅਦ੍ਰਿਸਟੁ ਨੂੰ ਦੇਖ ਲਵਾਂ ਗੇ, ਫਿਰ ਜੋ ਵੀ ਕਹਾਂ ਗੇ, ਜੋ ਵੀ ਕਰਾਂ ਗੇ ਸੱਭ ਪ੍ਰਵਾਣ ਹੈ, ਸੱਭ
ਲੇਖੇ ਵਿੱਚ ਹੈ। (ਵੀਰ ਜੀ ਕੀ
ਗੁਰੂ ਨਾਨਕ ਦੇਵ ਜੀ ਦਾ ਕਹਿਣਾਂ ਗਲਤ ਹੈ?) ਪਰ
ਬਾਣੀਂ ਨੂੰ ਕੌਣ ਸੱਚ ਮੰਨਦਾ ਹੈ। ਬਾਣੀਂ ਨੂੰ ਤਾਂ ਆਪਾਂ ਡਾਂਗਾ ਸੋਟਿਆਂ ਵਾਗ ਵਰਤਦੇ ਹਾਂ।
ਹਉ ਹਉ ਭੀਤਿ ਭਇਓ ਹੈ ਬੀਚੋ ਸੁਨਤ ਦੇਸਿ ਨਿਕਟਾਇਓ॥ ਭਾਂਭੀਰੀ ਕੇ ਪਾਤ ਪਰਦੋ
ਬਿਨੁ ਪੇਖੇ ਦੂਰਾਇਓ॥ ੩॥ (੬੨੪)
ਗੁਰੂ ਅਰਜਨ ਦੇਵ ਜੀ ਮਹਾਂਰਾਜ ਆਪਣੀਂ ਬਾਣੀਂ ਵਿੱਚ ਦੱਸਦੇ ਹਨ, ਪ੍ਰਮਾਤਮਾਂ
ਤਾਂ ਸਾਡੇ ਬਿਲਕੁੱਲ ਨੇੜੇ ਹੈ। ਸਾਡੇ ਅਤੇ ਪ੍ਰਮਾਤਮਾਂ ਦੇ ਵਿਚਕਾਰ ਭੰਬੀਰੀ ਦੇ ਖੰਭ ਜਿਨਾਂ ਬਰੀਕ
ਪਰਦਾ ਹੈ, ਪਰ ਸਾਡੇ ਅਤੇ ਪ੍ਰਮਾਤਮਾਂ ਦੇ ਵਿਚਕਾਰ ਹੰਕਾਰ ਦੀ ਕੰਧ ਹੈ, ਇਸ ਵਾਸਤੇ ਉਹ ਸਾਥੋਂ ਦੂਰ
ਹੈ। “ਗੁਰਮੁਖਿ ਦੀਸੈ ਸਹਜਿ
ਸੁਭਾਇ” ਪਰ ਗੁਰਮੁੱਖਾਂ ਨੂੰ ਉਹ ਸਹਿਜ ਸੁਭਾਉ ਹੀ
ਦਿੱਸ ਪੈਂਦਾ ਹੈ। ਭਰਾਓ ਗੁਰਮੁੱਖ ਬਨੋਂ।
ਵੀਰ ਜੀ ਤੁਸੀਂ ਤਾਂ ਬ੍ਰਹੰਮ ਗਿਆਨੀ ਦੀ ਥੋੜੀ ਜਿਹੀ ਸਿਫਤ ਕਰਨ ਨਾਲ ਹੀ
ਨਾਰਾਜ਼ ਹੋ ਗਏ। ਬਾਣੀਂ ਵਿੱਚ ਤਾਂ ਇਹ ਵੀ ਲਿਖਿਆ ਹੈ, ਕਿ ਉਹ ਹਰੀ ਪ੍ਰਮਾਤਮਾਂ ਖੁਦ ਕਹਿੰਦਾ ਹੈ,
ਜਾਂ ਖੁੱਦ ਇਸ ਗੱਲ ਨੂੰ ਮੰਨਦਾ ਹੈ। ਕੇ ਮੇਰੇ ਜੋ ਅਨਿੰਨ ਭਗਤ ਹੁੰਦੇ ਹਨ, ਉਹ ਮੇਰਾ ਹੀ ਰੂਪ
ਹੁੰਦੇ ਹਨ। ਮੇਰੀ ਬੱਧੀ ਨੂੰ ਮੇਰੇ ਭਗਤ ਖੋਲ ਸੱਕਦੇ ਹਨ, ਪਰ ਭਗਤ ਦੀ ਬੱਧੀ ਨੂੰ ਮੈਂ ਨਹੀਂ ਖੋਲ
ਸੱਕਦਾ। ਹਰੀ ਤਾਂ ਇਹ ਵੀ ਕਹਿ ਰਿਹਾ ਹੈ,
ਕੇ ਜੇ ਕਿਸੇ ਸਮੇਂ ਮੇਰਾ ਭਗਤ, ਕਿਤੇ
ਮੈਨੂੰ ਵੀ ਫੜ ਕੇ ਬੰਨ ਲਵੇ, ਤਾਂ ਮੈਂ ਹਿੱਲ ਨਹੀਂ ਸੱਕਦਾ। ਭਾਵ ਮੈਂ ਆਪਣੇਂ ਭਗਤ ਦੇ ਸਾਹਮਣੇਂ ਲਾ
ਜਵਾਬ ਹੋ ਜਾਂਦਾ ਹਾਂ। ਹਰੀ ਕਹਿੰਦਾ ਹੈ, ਮੈਂ
ਸਾਰੇ ਜੀਵਾਂ ਦਾ ਆਸਰਾ ਹਾਂ, ਪਰ ਮੇਰਾ ਆਸਰਾ ਮੇਰੇ ਭਗਤ ਹਨ।
ਦਾਸ ਅਨਿੰਨ ਮੇਰੋ ਨਿਜ ਰੂਪ॥ ਦਰਸਨ ਨਿਮਖ ਤਾਪ ਤ੍ਰਈ ਮੋਚਨ ਪਰਸਤ ਮੁਕਤਿ
ਕਰਤ ਗ੍ਰਿਹ ਕੂਪ॥ ੧॥ ਰਹਾਉ॥ ਮੇਰੀ ਬਾਂਧੀ ਭਗਤੁ ਛਡਾਵੈ ਬਾਂਧੈ ਭਗਤੁ ਨ ਛੂਟੈ ਮੋਹਿ॥
ਏਕ ਸਮੈ ਮੋ ਕਉ ਗਹਿ ਬਾਂਧੈ ਤਉ ਫੁਨਿ
ਮੋ ਪੈ ਜਬਾਬੁ ਨ ਹੋਇ॥ ੧॥ ਮੈ
ਗੁਨ ਬੰਧ ਸਗਲ ਕੀ ਜੀਵਨਿ ਮੇਰੀ ਜੀਵਨਿ ਮੇਰੇ ਦਾਸ॥ ਨਾਮਦੇਵ ਜਾ ਕੇ ਜੀਅ ਐਸੀ ਤੈਸੋ ਤਾ ਕੈ ਪ੍ਰੇਮ
ਪ੍ਰਗਾਸ॥ ੨॥ ੩॥ (੧੨੫੨)
ਸਰਦਾਰ ਹਰਜਿੰਦਰ ਸਿੰਘ ਜੀ ਨੇਂ ਜੋ ਨੌਂ ਨੁਕਤਿਆਂ ਵਾਲਾ ਸਵਾਲ ਮੈਨੂੰ
ਪੁੱਛਿਆ ਸੀ, ਉਹ ਆਪਾਂ ਹਰੀ ਨੂੰ ਪੁੱਛ ਸੱਕਦੇ ਹਾਂ। ਪਰ ਸ਼ਰਤ ਇਹ ਹੈ, ਕਿ ਪਹਿਲੇ ਸਾਨੂੰ ਗੁਰਬਾਣੀਂ
ਨੂੰ ਸੱਚ ਕਰਕੇ ਮੰਨਣਾਂ ਪਵੇ ਗਾ। ਅਤੇ ਗੁਰਬਾਣੀਂ ਅਨੂਸਾਰ ਗੁਰਸਿੱਖ ਬਣਨਾਂ ਪਵੇ ਗਾ। ਹੁਣ ਇਹ ਨਾਂ
ਕਹਿ ਦੇਣਾਂ ਕੇ ਪਰਮਾਣ ਦਿੱਤਾ ਹੈ, ਤਾਂ ਹੁਣ ਪੁੱਛ ਕੇ ਵੀ ਦਿਖਾ।
ਸ: ਗੁਰਸ਼ਰਨ ਸਿੰਘ ਜੀ ਅਤੇ ਸ: ਹੋਠੀ ਜੀ, ਇੱਕ ਬੇਨਤੀ ਹੋਰ ਕਰਦਾ ਹਾਂ ਜੀ।
ਕਿਸੇ ਨੂੰ ਵੀ ਐਸਾ ਕੋਈ ਸਵਾਲ ਕਰਨ ਤੋਂ ਪਹਿਲਾਂ, ਸੰਗਤ ਨੂੰ ਤੁਸੀਂ ਦੋਵੇਂ ਆਪਣੇਂ ਆਪ ਨੂੰ
ਗੁਰਬਾਣੀਂ ਅਨੂੰਸਾਰ ਗੁਰਸਿੱਖ ਸਾਬਤ ਕਰ ਕੇ ਦਿਖਾਉ। ਅਤੇ ਜਾਂ ਫਿਰ ਗੁਰਬਾਣੀਂ ਨੂੰ ਆਪਣੇਂ
ਅਨੂੰਸਾਰ ਬਦਲ ਦੇਵੋ, ਤਾਂ ਜੋ ਤੁਸੀਂ ਆਪਣੇਂ ਆਪ ਨੂੰ ਗੁਰਸਿੱਖ ਸਾਬਤ ਕਰ ਸਕੋ ਜੀ, ਗੁਰਸਿੱਖ ਬਣਕੇ
ਫਿਰ ਤੁਸੀਂ ਇਸ ਤਰਾਂ ਦੇ ਸਵਾਲ ਨਹੀਂ ਪੁੱਛੋਗੇ।
ਸ: ਗੁਰਸ਼ਰਨ ਸਿੰਘ ਜੀ ਮੈਂ ਕਦੇ ਵੀ ਲੇਖ ਨਹੀਂ ਸੀ ਲਿਖਿਆ। ਮੈਂ ਆਪਣਾਂ ਇਕੋ
ਇੱਕ ਪਹਿਲਾ ਲੇਖ ਲਿਖਿਆ ਹੈ, ਜਿਸਦਾ ਸਿਰਲੇਖ ਹੈ
“ਗੁਰਬਾਣੀਂ ਦਾ ਆਈਨਾਂ”
ਪਰ ਮੈਂ ਹੁਣ ਇਸ ਨੂੰ ਪੋਸਟ ਨਹੀਂ ਕਰਾਂਗਾ। ਕਿਉਂ ਕੇ ਮੈਂ
ਗੁਰਬਾਣੀਂ ਦੇ ਆਈਨੇਂ ਨੂੰ ਟੁੱਟਦਾ ਨਹੀਂ ਦੇਖਣਾਂ ਚਾਹੁੰਦਾ। ਅਤੇ ਦੂਸਰੀ ਗੱਲ ਇਹ ਵੀ ਕੇ ਸਿੱਖ
ਮਾਰਗ ਤੇ ਮੇਰਾ ਇਹ ਆਖਰੀ ਪੱਤਰ ਹੈ ਜੀ, ਕਿਉਂ ਕੇ ਗੁਰਬਾਣੀਂ ਦੀ ਵਿਚਾਰ ਝਗੜਾ ਕਰਨ ਵਾਸਤੇ ਨਹੀਂ
ਹੁੰਦੀ, ਅਤੇ ਮੈਂ ਗੁਰਬਾਣੀਂ ਬਾਰੇ ਸੱਚ ਦੱਸ ਕੇ ਕਿਸੇ ਦਾ ਦਿਲ ਨਹੀਂ ਦੁਖਾਉਣਾਂ ਚਾਹੁੰਦਾ। ਜਿਨਾਂ
ਲਿਖ ਲਿਆਂ ਉਨਾਂ ਹੀ ਕਾਫੀ ਹੈ। ਮੈਂ ਸੱਭ ਤੋਂ ਮਾਫੀ ਮੰਗਦਾ ਹਾਂ ਜੀ।
ਸਿੱਖ ਮਾਰਗ ਦੇ ਸਾਰੇ ਹੀ ਵਿਦਵਾਨ, ਲਿਖਾਰੀ, ਅਤੇ ਪਾਠਕ ਵੀਰਾਂ ਨੂੰ, ਗੁਰੂ
ਫਤਹਿ ਬੁਲਾਈ ਪਰਵਾਨ ਹੋਵੇ ਜੀ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।
ਸੇਵਕ
ਬਲਦੇਵ ਸਿੰਘ (ਫਿਰੋਜ਼ਪੁਰ)
(27/09/09)
ਜਸਬੀਰ ਸਿੰਘ (ਕੈਲਗਰੀ)
ਤੱਤ
ਗੁਰਮਤਿ ਪਰਿਵਾਰ ਅਤੇ ਸਿੱਖ ਮਾਰਗ ਦੇ ਪਾਠਕ ਸੱਜਣੋਂ!
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।
ਤੱਤ ਗੁਰਮਤਿ ਪਰਿਵਾਰ ਨੇ ਗੁਰਮਤਿ ਵਿੱਚ ਸੁਧਾਰ ਲਿਆਉਣ ਦਾ ਜੋ ਉਪਰਾਲਾ ਸ਼ੁਰੂ ਕੀਤਾ ਹੈ ਬਹੁਤ
ਸ਼ਲਾਂਘਾ ਯੋਗ ਹੈ। ਪਾਠਕ ਜੀ! ਯਕੀਨ ਮੰਨੋ ਕਿ ‘ਤੱਤ ਗੁਰਮਤਿ’ ਵਾਲਿਆਂ ਨੇ ਜੋ ਮਿਸ਼ਨ ਸ਼ੁਰੂ ਕੀਤਾ ਹੈ
ਉਸ ਬਾਰੇ ‘ਸਿੱਖ’ ਦੀ ਪਰਿਭਾਸ਼ਾ ਸਿੱਖ ਮਾਰਗ ਤੇ ਛਪਣ ਤੱਕ (ਜਦੋਂ ਤੱਕ ਇਸ ਨੁਕਤੇ ਬਾਰੇ ਉਨ੍ਹਾਂ ਦੇ
ਜਵਾਬੀ ਵਿਚਾਰ ਨਹੀਂ ਸੀ ਆਏ) ਉਦੋਂ ਤੱਕ ਸਭ ਕੁੱਝ ਠੀਕ ਠਾਕ ਲੱਗ ਰਿਹਾ ਸੀ ਪਰ “ਗੁਰੂ” ਪਦ ਦੀ
ਵਿਆਖਿਆ ਦੇ ਸੰਬੰਧ ਵਿੱਚ ਉਨ੍ਹਾਂ ਦੇ ਆਏ ਜਵਾਬੀ ਵਿਚਾਰਾਂ ਦੇ ਆਉਣ ਤੇ ਮੇਰੇ ਮਨ ਵਿੱਚ ਕੁੱਝ ਸ਼ੰਕੇ
ਉਤਪਨ ਹੋ ਗਏ ਹਨ। ਸੋ ਇਨ੍ਹਾਂ ਸ਼ੰਕਾਵਾਂ ਦੇ ਤਹਤ ਉਨ੍ਹਾਂ ਦੁਆਰਾ ਸਿੱਖ ਮਾਰਗ ਤੇ ਪਾਏ ਲੇਖਾਂ ਨੂੰ
ਮੈਂ ਦੁਬਾਰਾ ਪੜ੍ਹਨ ਦੀ ਜਰੂਰਤ ਸਮਝੀ। ਉਨ੍ਹਾਂ ਦੇ ‘ਤੱਤ ਗੁਰਮਤਿ ਪਰਿਵਾਰ’ ਬਾਰੇ ਦਿੱਤੀ ਜਾਣਕਾਰੀ
ਪੜ੍ਹਨ ਤੇ ਕੁੱਝ ਸਵਾਲ ਸਾਮ੍ਹਣੇ ਆਏ ਹਨ ਜੋ ਆਪ ਜੀ ਨਾਲ ਸਾਂਝੇ ਕਰਨੇ ਚਾਹੁੰਦਾ ਹਾਂ।
“ਖੇਰੂੰ-ਖੇਰੂੰ ਹੁੰਦੀ ਨਜ਼ਰ ਆ ਰਹੀ ਤੱਤ ਗੁਰਮਤਿ ਲਹਿਰ ਨੂੰ ਕਿਵੇਂ ਸੰਭਾਲਿਆ ਜਾਵੇ” ਲੇਖ ਵਿੱਚ
“ਤੱਤ ਗੁਰਮਤਿ” ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂਨੇ ਲਿਖਿਆ ਹੈ- “ਤੱਤ ਗੁਰਮਤਿ ਲਹਿਰ ਤੋਂ ਭਾਵ
ਉਨ੍ਹਾਂ ਸਾਂਝੇ ਯਤਨਾਂ ਤੋਂ ਹੈ, ਜੋ ਗੁਰਮਤਿ ਨੂੰ ਇਸਦੇ ਖਰੇ ਅਤੇ ਸਪਸ਼ਟ ਰੂਪ ਵਿੱਚ ਸਾਹਮਣੇ ਲਿਆਉਣ
ਲਈ ਸਮੇਂ ਸਮੇਂ ਤੇ ਕੀਤੇ ਗਏ”।
ਇਨ੍ਹਾਂ ਸਮੇਂ ਸਮੇਂ ਦੇ ਯਤਨਾ ਨੂੰ ਉਨ੍ਹਾਂ ਨੇਂ ਚਾਰ ਮੁਖ ਪੜਾਵਾਂ ਵਿੱਚ ਵੰਡਿਆ ਹੈ। 1-
ਨਿਰੰਕਾਰੀ ਲਹਿਰ। 2-ਸਿੰਘ ਸਭਾ ਲਹਿਰ। 3 ਪ੍ਰੋ: ਸਾਹਿਬ ਸਿੰਘ/ਮਿਸ਼ਨਰੀ ਲਹਿਰ। 4 (ਮੌਜੂਦਾ) ਤੱਤ
ਗੁਰਮਤਿ ਲਹਿਰ। ਇਸ (ਚੌਥੇ ਪੜਾਵ) ਲਹਿਰ ਦੀ ਸ਼ੁਰੂਆਤ 1970, ਗਿਆਨੀ ਭਾਗ ਸਿੰਘ ਜੀ ਅੰਬਾਲਾ ਤੋਂ
ਦੱਸੀ ਗਈ ਹੈ ਅਤੇ ਜਿਆਦਾ ਜੋਰ ਗੁਰਬਖਸ਼ ਸਿੰਘ ਕਾਲਾ ਅਫ਼ਗਾਨਾ ਦੀ ‘ਬਿਪਰਨ ਕੀ ਰੀਤ ਤੋਂ ਸੱਚ ਦਾ
ਮਾਰਗ’ ਪੁਸਤਕ ਦੇ ਆਉਣ ਤੇ ਫ਼ੜਿਆ ਦੱਸਿਆ ਗਿਆ ਹੈ।
ਇਨ੍ਹਾਂ ਉਪਰ ਦੱਸੇ ਵਿਦਵਾਨਾਂ ਦੇ ਨਿਜ਼ੀ ਜਾਂ ਸੰਗਠਿਤ ਗੁਰਮਤਿ ਸੁਧਾਰ ਦੇ ਉਪਰਾਲੇ ਨੂੰ ਇਨ੍ਹਾਂ
ਵੱਲੋਂ “ਤੱਤ ਗੁਰਮਤ ਲਹਿਰ” ਨਾਮ ਦਿੱਤਾ ਗਿਆ ਹੈ। ਮੇਰੀ ਜਾਣਕਾਰੀ ਮੁਤਾਬਕ ਗਿਆਨੀ ਭਾਗ ਸਿੰਘ
ਅੰਬਾਲਾ, ਪ੍ਰੋ: ਸਾਹਿਬ ਸਿੰਘ ਅਤੇ ਕਾਲਾ ਅਫ਼ਗਾਨਾ ਆਦਿ ਵਿਦਵਾਨਾਂ ਨੇਂ ਕੋਈ ਸੰਸਥਾ ਨਹੀਂ ਬਣਾਈ।
ਅਤੇ ਜਿਨ੍ਹਾਂ ਵੀ ਵਿਦਵਾਨਾਂ ਨੇਂ ਸੰਗਠਿਤ ਹੋ ਕੇ ਕੰਮ ਕੀਤਾ ਹੈ ਉਨ੍ਹਾਂ ਦੀ ਕਿਸੇ ਵੀ ਸੰਸਥਾ ਦਾ
ਨਾਮ “ਤੱਤ ਗੁਰਮਤਿ” ਨਹੀਂ ਸੀ। “ਤੱਤ ਗੁਰਮਤਿ” ਵਾਲਿਆਂ ਨੇਂ ਇਨ੍ਹਾਂ ਸਾਰੇ ਵਿਦਵਾਨਾਂ ਦੇ ਗੁਰਮਤ
ਸੁਧਾਰ ਦੇ ਉਦਮ ਨੂੰ “ਤੱਤ ਗੁਰਮਤ ਲਹਿਰ” ਨਾਮ ਦਿੱਤਾ ਹੈ। ਤੱਤ ਗੁਰਮਤ ਪਰਿਵਾਰ ਵਾਲਿਆਂ ਦਾ ਵੀ
(ਜ਼ਾਹਰਾ ਤੌਰ ਤੇ) ਮੁਖ ਉਦੇਸ਼ ਗੁਰਮਤ ਸੁਧਾਰ ਹੀ ਲੱਗਦਾ ਹੈ। ਪਰ ਇਨ੍ਹਾਂ ਉਪਰ ਦੱਸੇ ਵਿਦਵਾਨਾਂ ਦੇ
ਉਪਰਾਲੇ ਨੂੰ ਆਪਣੇ ਆਪ ਹੀ “ਤੱਤ ਗੁਰਮਤਿ” ਨਾਮ ਦੇ ਕੇ, ਇਹੀ “ਤੱਤ ਗੁਰਮਤਿ” ਨਾਮ ਆਪਣੀ ਸੰਸਥਾ ਦਾ
ਵੀ ਰੱਖ ਕੇ, ਉਨ੍ਹਾਂ ਵਿਦਵਾਨਾਂ ਦੀ ਪ੍ਰਸਿੱਧੀ ਦਾ ਫ਼ਾਇਦਾ ਉਠਾਣਾ ਕਿੱਥੋਂ ਤੱਕ ਜਾਇਜ਼ ਹੈ? ਇਸ
ਵਿੱਚ ਕੋਈ ਸ਼ੱਕ ਨਹੀਂ ਕਿ ਕਾਨੂੰਨੀ ਤੌਰ ਤੇ ਉਹ ਇਸ ਤਰ੍ਹਾਂ ਕਰ ਸਕਦੇ ਹਨ, ਪਰ ਮੇਰਾ ਕਹਿਣ ਤੋਂ
ਭਾਵ ਇਹ ਹੈ ਕਿ ਪਿਛਲੇ ਹੋ ਚੁੱਕੇ ਅਤੇ ਮੌਜੂਦਾ ਵਿਦਵਾਨਾਂ ਅਤੇ ਸੰਸਥਾਵਾਂ ਨੂੰ ਆਪਣੇ ਆਪ ‘ਤੱਤ
ਗੁਰਮਤ’ ਨਾਮ ਦੇ ਕੇ ਫ਼ਿਰ ਇੱਕ ਕੜੀ ਬਣਾ ਕੇ ਉਸ ਨਾਲ ਆਪਣਾ ਲਿੰਕ ਜੋੜਨਾ ਅਤੇ ਆਪਣੇ ਆਪ ਨੂੰ ਉਸ ਦਾ
ਹਿੱਸਾ ਦਰਸਾ ਕੇ ਉਨ੍ਹਾਂ ਵਿਦਵਾਨਾਂ ਦੀ ਮਸ਼ਹੂਰੀ ਦਾ ਫ਼ਾਇਦਾ ਉਠਾਣਾ ਕਿੱਥੋਂ ਤੱਕ ਠੀਕ ਹੈ?
(ਕਿਉਂਕਿ “ਤੱਤ ਗੁਰਮਤਿ ਪਰਿਵਾਰ” ਦੀ ‘ਗੁਰੂ’ ਪਦ ਦੀ ਵਿਆਖਿਆ “ਸਿੱਖ ਮਾਰਗ” ਤੇ ਛਪਣ ਨਾਲ ਮੈਂ
ਅੰਦਾਜਾ ਲਗਾਇਆ ਹੈ ਕਿ “ਤੱਤ ਗੁਰਮਤਿ (?) ਪਰਿਵਾਰ” ਵਾਲਿਆਂ ਦਾ ਪ੍ਰੋ: (ਡਾ: ) ਸਾਹਿਬ ਸਿੰਘ ਆਦਿ
ਵਿਦਵਾਨਾਂ ਦੇ ਗੁਰਬਾਣੀ ਅਰਥਾਂ ਨਾਲ ਬਿਲਕੁਲ ਵੀ ਮੇਲ ਨਹੀਂ ਹੈ। ਹਾਂ ਹੋ ਸਕਦਾ ਹੈ ਦਸਮ ਗ੍ਰੰਥ
ਜਾਂ ਗੁਰ ਬਿਲਾਸ ਪਾ: ਛੇਵੀਂ ਦੇ ਸੰਬੰਧ ਵਿੱਚ ਇਨ੍ਹਾਂ ਦੇ ਵਿਚਾਰ ਮਿਲਦੇ ਹੋਣ)।
“ਤੱਤ ਗੁਰਮਤਿ ਪਰਿਵਾਰ” ਵਾਲੇ ਗੁਰਮਤ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹਨ? ਕੀ ਇਹ ਵਾਕਿਆ ਹੀ ਗੁਰਮਤ
ਸੁਧਾਰ ਲਈ ਕੰਮ ਕਰ ਰਹੇ ਹਨ? ਕੀ ਇਹ ਗੁਰਮਤ ਦੀ ਵਿਆਖਿਆ ਗੁਰਮਤ ਦੇ ਅਸਲੀ ਅਰਥਾਂ /ਭਾਵ ਅਰਥਾਂ
ਮੁਤਾਬਕ ਕਰਦੇ ਹਨ ਜਾਂ ਆਪਣੇ ਹੀ ਕਿਸੇ ਬਣ ਚੱਕੇ ਨਜਰੀਏ ਨਾਲ ਕਰਦੇ ਹਨ? ਇਹ ਤਾਂ ਆਉਣ ਵਾਲ਼ਾ ਸਮਾਂ
ਹੀ ਫ਼ੈਸਲਾ ਕਰੇਗਾ।
ਇਨ੍ਹਾਂ ਨੇ ਪ੍ਰੋ: (ਡਾ: ) ਸਾਹਿਬ ਸਿੰਘ ਦੇ ਗੁਰਬਾਣੀ ਵਿਆਖਿਆ ਦੇ ਉਪਰਾਲੇ ਨੂੰ ਸਰਾਹਿਆ ਹੈ। ਪਰ
ਨਾਲ ਹੀ ਇਹ ਵੀ ਕਿਹਾ ਹੈ ਕਿ ਇਸ ਉਪਰਾਲੇ ਵਿੱਚ ਖੜੌਤ ਆ ਗਈ ਹੈ। ਪ੍ਰੋ: ਸਾਹਿਬ ਸਿੰਘ ਨੇ
‘ਗੁਰਬਾਣੀ ਵਿਆਕਰਣ’ ਤਿਆਰ ਕਰਨ ਦਾ ਜੋ ਕੰਮ ਕੀਤਾ ਹੈ। ਕੀ ਤੱਤ ਗੁਰਮਤਿ ਵਾਲਿਆਂ ਨੇਂ ਗੁਰਬਾਣੀ
ਵਿਆਕਰਣ ਦੀ ਵਧੇਰੇ ਖੋਜ ਕਰਕੇ ਕੁੱਝ ਨਵਾਂ ਵਾਧਾ ਕੀਤਾ ਹੈ ਜਿਸ ਨਾਲ ਉਸ ਖੜੌਤ (?) ਨੂੰ ਅੱਗੇ
ਤੋਰਿਆ ਗਿਆ ਹੋਵੇ?
ਗੁਰਬਾਣੀ ਬਾਰੇ “ਤੱਤ ਗੁਰਮਤਿ (?) ਪਰਿਵਾਰ” ਵਾਲਿਆਂ ਦੀਆਂ ਕੋਈ ਕਿਤਾਬਾਂ, ਕਿਤਾਬਚੇ ਜਾਂ ਮੈਗਜ਼ੀਨ
ਆਦਿ ਦੇ ਕੀ ਨਾਮ ਹਨ ਅਤੇ ਕਿੱਥੋਂ ਪ੍ਰਾਪਤ ਕੀਤੇ ਜਾ ਸਕਦੇ ਹਨ? ਜਾਂ ਕੋਈ ਵੈਬ ਸਾਇਟ ਕਿਹੜੀ ਹੈ
ਜਿਸ ਤੋਂ ਇਨ੍ਹਾਂ ਦੇ ਗੁਰਬਾਣੀ ਸੁਧਾਰ ਦੇ ਉਦਮ ਬਾਰੇ ਵਧੇਰੇ ਜਾਣਕਾਰੀ ਹਾਸਲ ਕੀਤੀ ਜਾ ਸਕੇ?
“ਤੱਤ ਗੁਰਮਤਿ (?) ਪਰਿਵਾਰ” ਸੰਸਥਾ ਦੇ ਮੁਖੀ ਦਾ ਨਾਮ ਕੀ ਹੈ? (ਮੈਨੂੰ ਇਨ੍ਹਾਂ ਦੇ ਲੇਖਾਂ
ਵਿੱਚੋਂ ਨਜ਼ਰ ਨਹੀਂ ਆਇਆ)।
ਭੁਲ ਚੁਕ ਦੀ ਖਿਮਾ ਜਾਚਨਾ ਸਹਿਤ
ਜਸਬੀਰ ਸਿੰਘ (ਕੈਲਗਰੀ)
(25/09/09)
ਦਲਜੀਤ ਸਿੰਘ ਹੋਠੀ ਰੋਚੈਸਟਰ ਨਿਉਯਾਰਕ
ਸ:
ਬਲਦੇਵ ਸਿੰਘ ਜੀ ਤੇ ਸਿੱਖ ਮਾਰਗ ਦੇ ਪਾਠਕਾ ਨੂੰ ਗੁਰੁ ਫ਼ਤਹਿ
ਆਪ ਜੀ ਨੇ ਆਣੇ ਪੱਤਰ (9-20-09) ਵਿੱਚ ਲਿਖਿਆ ਸੀ, “ਤ੍ਰਿਕੁਟੀ ਤੋਂ ਭਾਵ ਹੈ,
ਤਿੰਨਾਂ ਕੋਨਿਆਂ ਵਾਲੀ। ਇਸ ਨੂੰ ਤ੍ਰੈਲੋਕੀ ਵੀ ਕਹਿ ਸੱਕਦੇ ਹਾਂ। ਜਾਂ ਤ੍ਰੈਲੋਕੀ ਨਾਥ ਦਾ ਘਰ।
ਮੱਥੇ ਵਿੱਚ ਤ੍ਰਿਕੁਟੀ ਤੋਂ ਭਾਵ ਹੈ, ਇਹ ਸਾਰੀ ਤ੍ਰਿਲੋਕੀ ਦੀ ਮਾਲਕ ਹੈ, ਸਾਰੀ ਤ੍ਰਿਲੋਕੀ ਇਸ ਦੇ
ਹੱਥ ਵਿੱਚ ਹੈ। ਇਸ ਦੇ ਮੱਥੇ ਵਿੱਚ ਅਕਾਲ ਪੁਰਖ ਨੇ ਸਾਰੀ ਤ੍ਰੈਲੋਕੀ ਦਾ ਰਾਜ ਲਿਖ ਦਿੱਤਾ ਹੋਇਆ
ਹੈ। (ਇਸ ਦਾ ਭਾਵ ਮੱਥੇ ਦੀ ਤਿਰਿਉੜੀ ਤੋਂ ਨਹੀ ਹੈ।) … ਭਗਵਾਨ ਵੀ ਇਸ ਤੋਂ ਡਰਦਾ ਹੈ। ਭਗਵਾਨ ਤੋ
ਭਾਵ ਹੈ, ਤ੍ਰਿਲੋਕੀਨਾਥ ਜਾਂ “ਸਿਵ” ਅਤੇ ਮਾਈ ਤੋਂ ਭਾਵ ਹੈ ਸਕਤੀ”।
ਵੀਰ ਜੀ, ਆਪ ਜੀ ਦੀ ਖੋਜ ਮੁਤਾਬਕ ਤ੍ਰਿਕੁਟੀ ਜਾਂ ਤ੍ਰਿਲੋਕੀ, ਤ੍ਰਿਲੋਕੀਨਾਥ ਘਰ ਹੈ। ਹੁਣ ਸਵਾਲ
ਪੈਦਾ ਹੁੰਦਾ ਹੈ ਕਿ ਤ੍ਰਿਲੋਕੀਨਾਥ ਜਾਂ “ਸਿਵ” ਆਪਣੇ ਹੀ ਘਰ ਤੋਂ ਡਰਦਾ ਕਿਓ ਹੈ?
ਤ੍ਰਿਕੁਟੀ ਬਾਰੇ ਆਪ ਨੇ ਲਿਖਿਆ ਹੈ, “ਤ੍ਰਿਕੁਟੀ ਤੋਂ ਭਾਵ ਹੈ, ਇਹ ਸਾਰੀ ਤ੍ਰਿਲੋਕੀ ਦੀ ਮਾਲਕ ਹੈ,
ਸਾਰੀ ਤ੍ਰਿਲੋਕੀ ਇਸ ਦੇ ਹੱਥ ਵਿੱਚ ਹੈ। ਇਸ ਦੇ ਮੱਥੇ ਵਿੱਚ ਅਕਾਲ ਪੁਰਖ ਨੇ ਸਾਰੀ ਤ੍ਰੈਲੋਕੀ ਦਾ
ਰਾਜ ਲਿਖ ਦਿੱਤਾ ਹੋਇਆ ਹੈ। ਇਸ ਦਾ ਭਾਵ ਮੱਥੇ ਦੀ ਤਿਰਿਉੜੀ ਤੋਂ ਨਹੀ ਹੈ”।
ਵੀਰ ਜੀ, ਇਹ ਕਿਹੜੀ ਮਤਿ ਹੈ, ਮਨਮਤਿ ਜਾਂ ਮੁਗਲਮਤਿ? ਅਜਿਹੀਆਂ ਜੱਬਲੀਆਂ ਦਾ ਗੁਰਮਤਿ ਨਾਲ ਤਾਂ
ਕੋਈ ਸਬੰਧ ਨਹੀ ਹੈ. ਅਸੀਂ ਸ਼ਿਵ, ਸ਼ਕਤੀ, ਤ੍ਰਿਲੋਕੀਨਾਥ ਆਦਿ ਤੋਂ ਕੀ ਲੈਣਾ ਹੈ? ਜੇ ਕਿਤੇ ਗਧਾ ਸ਼ਬਦ
ਵਰਤ ਕੇ ਗੁਰੂ ਜੀ ਨੇ ਸਮਝਾਇਆ ਹੈ, ਇਸ ਦਾ ਮਤਲਵ ਇਹ ਤਾਂ ਨਹੀਂ ਕਿ ਅਸੀਂ ਵੀ ਗਧੇ ਬਣਨਾ ਹੈ।
ਗੁਰਮਤਿ ਤਾਂ ਕਿਰਤੀਆਂ ਦਾ ਸਿਧਾ ਸਾਧਾ ਗਾਡੀ ਰਾਹ ਹੈ ਨਾਂ ਕਿ ਕਿਰਤ ਵਿਹੂਣੇ ਜੋਗੀਆਂ, ਲੁਟ ਖਾਣੇ
ਬ੍ਰੱਹਮਣਾਂ ਜਾਂ ਵਿਹਲੜ ਸਾਧਾਂ ਦਾਂ। ਮੈਨੂੰ ਤਾਂ ਇਹ ਤਰਮਾਲਾ ਮਤਿ ਹੀ ਲਗਦੀ ਹੈ, ਇਸ ਬਾਰੇ ਆਪ ਜੀ
ਦਾ ਕੀ ਵਿਚਾਰ ਹੈ?
ਸਵਾਲ ਨੰ:
(1) ਤ੍ਰਿਲੋਕੀਨਾਥ ਜਾਂ “ਸਿਵ” ਆਪਣੇ ਹੀ ਘਰ ਤੋਂ ਡਰਦਾ ਕਿਓ ਹੈ?
(2) ਮੈਨੂੰ ਤਾਂ ਇਹ ਤਰਮਾਲਾਮਤਿ ਹੀ ਲਗਦੀ ਹੈ, ਇਸ ਬਾਰੇ ਆਪ ਜੀ ਦਾ ਕੀ ਵਿਚਾਰ ਹੈ॥ ਧੰਨਵਾਦ
ਦਲਜੀਤ ਸਿੰਘ ਹੋਠੀ ਰੋਚੈਸਟਰ ਨਿਉਯਾਰਕ 585 698 0146
(25/09/09)
ਗੁਰਸ਼ਰਨ ਸਿੰਘ ਕਸੇਲ
ਸ੍ਰ. ਬਲਦੇਵ ਸਿੰਘ ਫਿਰੋਜ਼ਪੁਰ ਜੀ,
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ॥
ਚੌਥੀ ਵਾਰੀ ਉਹੀ ਸਵਾਲ।
ਆਪ ਜੀ ਨੇ ਆਪਣੀ ਚਿੱਠੀ ਵਿੱਚ ਕੁੱਝ ਕਰਾਮਾਤਾ ਬਾਰੇ ਲਿਖਿਆ ਹੈ। ਇਸ ਤੋਂ ਜਾਪਦਾ ਹੈ ਕਿ ਆਪ ਅੱਜ
ਦੇ ਉਹਨਾ ਮਹਾਂਪੁਰਸ਼ਾਂ ਨੂੰ ਜਰੂਰ ਜਾਣਦੇ ਹੋਵੋਗੇ ਜੋ ਹੇਠ ਲਿਖੀਆਂ ਕਰਾਮਾਤਾਂ ਕਰਦੇ ਹਨ। ਤਾਂਹੀ
ਤਾਂ ਆਪ ਨੇ ਏਨੇ ਯਕੀਨ ਨਾਲ “ਸਿੱਖ ਮਾਰਗ ਸਾਈਟ” `ਤੇ ਲਿਖ ਭੇਜਿਆ ਹੈ। ਆਪ ਜੀ ਨੂੰ ਬੇਨਤੀ ਹੈ ਕਿ
ਉਹਨਾਂ ਮਹਾਂਪੁਰਸ਼ਾਂ ਦੇ ਨਾਂਅ ਅਤੇ ਪਤਾ ਦੱਸਣ ਦੀ ਖੇਚਲ ਕਰਨੀ ਜੀ।
ਜਿਵੇਂ ਆਪਨੇ ਲਿਖਿਆ ਹੈ, “ਵਾਹਿਗੁਰੂ ਦੇ ਸਿਮਰਨ ਨਾਲ ਗੁਰੂ ਵਰਗੀ ਪਦਵੀ ਵੀ ਹਾਸਲ ਕੀਤੀ ਜਾ ਸੱਕਦੀ
ਹੈ। ਜਿਵੇਂ ਕੇ ਬਚਨ ਜਾਂ ਹੁਕਮ ਨਾਲ, ਬੇ ਔਲਾਦਾਂ ਨੂੰ ਬੱਚੇ ਦੇਣੇਂ, ਰੋਗੀਆਂ ਦੇ ਰੋਗ ਦੂਰ ਕਰ
ਦੇਣੇਂ, ਮੁਕੱਦਮਿਆਂ ਵਿਚੋਂ ਬਰੀ ਕਰਵਾ ਦੇਣਾਂ, ਦੁਨੀਆਂ ਦੀ ਹਰ ਧਨ ਦੌਲਤ ਨਾਲ ਮਾਲਾਮਾਲ ਕਰ
ਦੇਣਾਂ, ਅਤੇ ਅੰਦਰਲੀ ਸਾਰੀ ਅਵਸਥਾ ਜਿਨਾਂ ਦਾ ਤੁਸਾਂ ਨੇਂ ਜਿਕਰ ਕੀਤਾ ਹੈ, ਨਾਲ ਆਪਣੇਂ ਸੇਵਕਾਂ
ਨੂੰ ਭਰਪੂਰ ਕਰ ਦੇਣਾਂ, ਉਹਨਾਂ ਵਾਸਤੇ ਇਹ ਆਮ ਜਿਹੀ ਗੱਲ ਹੈ। ਇਹ ਜੋ ਮੈਂ ਗੱਲਾਂ ਕਹੀਆਂ ਹਨ, ਹੋਰ
ਕੋਈ ਮੰਨੇਂ ਜਾਂ ਨਾਂ ਮੰਨੇ, ਉਮੀਦ ਹੈ ਤੁਸੀਂ ਮੇਰੀਆਂ ਇਹਨਾਂ ਗੱਲਾਂ ਨਾਲ ਜਰੂਰ ਸਹਿਮਤ ਹੋਵੋਗੇ।
ਇਹ ਗੱਲਾਂ ਗੁਣ ਜਾਂ ਤਰੀਫਾਂ ਜੋ ਮੈਂ ਦੱਸੀਆਂ ਹਨ, ਬ੍ਰਹੱਮ ਗਿਆਨੀ ਜਾਂ ਬ੍ਰਹੱਮ ਪਦਵੀ ਹਾਸਲ ਕਰ
ਚੁੱਕੇ ਮਹਾਂਪੁਰਸ਼ਾਂ ਦੀਆਂ ਹਨ।“
“ਕਿਸੇ ਆਦਮੀ ਦਾ ਮਨ ਜਦੋਂ ਕੰਸਟਰੇਟ ਹੋ ਜਾਂਦਾ ਹੈ ਤਾਂ ਇੱਛਾ ਸ਼ੱਕਤੀ ਏਨੀ ਜਿਆਦਾ ਪਰਬਲ ਹੋ ਜਾਂਦੀ
ਹੈ, ਕਿ ਉਹ ਆਦਮੀਂ ਚਾਹੇ ਤਾਂ 100 ਕਿਲੋਮੀਟਰ ਤੋਂ ਵੀ ਤੇਜ ਰਫਤਾਰ ਜਾ ਰਹੀ ਰੇਲਗੱਡੀ ਨੂੰ ਮਾਤਰ
ਆਪਣੇਂ ਮਨ ਦੇ ਇੱਕ ਫੁਰਨੇਂ ਨਾਲ ਰੋਕ ਸੱਕਦਾ ਹੈ। ਰੇਲਗੱਡੀ ਇੱਕ ਇੰਚ ਵੀ ਅਗੇ ਨਹੀਂ ਜਾ ਸੱਕਦੀ
ਉਥੇ ਹੀ ਰੁਕ ਜਾਂਦੀ ਹੈ। ਉਹ ਦੁਨੀਆਂ ਦਾ ਕੋਈ ਵੀ ਕੰਮ ਆਪਣੀਂ ਇਛਾ ਨਾਲ ਕਰ ਸੱਕਦਾ ਹੈ”।
ਦੂਸਰਾ ਸਵਾਲ: ਵੀਰ ਜੀ, ਕਿਸ ਲਿਖਤ ਵਿੱਚ ਮੈਂ ਵਾਹਿਗੁਰੂ ਜਾਂ ਅਕਾਲ ਪੁਰਖ ਨਾਂ ਕਹਿਣ ਬਾਰੇ
ਲਿਖਿਆ ਹੈ; ਤੁਹਾਡੇ ਕੋਲ ਹੈ ਤਾਂ ਉਹ ਪੇਸਟ ਕਰ ਦੇਣੀ?
ਤੀਸਰਾ ਸਵਾਲ: ਮੈਂ “ਗਨੇਸ਼” ਬਾਰੇ ਤੁਹਾਨੂੰ ਚਿੱਠੀ ਕਦੋਂ ਲਿਖੀ ਸੀ ਮੈਂਨੂੰ ਯਾਦ ਨਹੀਂ; ਉਹ ਵੀ
ਪੇਸਟ ਕਰ ਦੇਣੀ?
ਬਾਕੀ, ਤੁਹਡੇ ਵੱਲੋਂ ਲਿਖੀਆਂ ਕਰਾਮਾਤਾਂ, ਅੱਜ ਦੇ ਤੁਹਾਡੇ ਜਿਹਨਾ ਬ੍ਰਹੱਮ ਗਿਆਨੀਆਂ ਵਿੱਚ ਹਨ
ਉਹਨਾ ਦੇ ਨਾਂਅ ਦੱਸਣ ਤੇ ਫਿਰ ਸਹੀ।
ਆਦਰ ਸਹਿਤ,
ਗੁਰਸ਼ਰਨ ਸਿੰਘ ਕਸੇਲ
(24/09/09)
ਬਸੰਤ ਕੌਰ, ਫ਼ਰੀਦਾਬਾਦ
ਕੋਲਕਾਤਾ ਵਿਖੇ ਦੁਰਗਾ ਪੂਜਾ ਉਤਸਵ ਮੌਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਚੰਡੀ ਤੋਂ ਆਸ਼ੀਰਵਾਦ ਲੈਂਦੇ
ਵਿਖਾਇਆ।
ਜੇ ਗਿਆਨੀ ਗੁਰਬਚਨ ਸਿੰਘ ਦਸਮ ਗ੍ਰੰਥ ਨੂੰ ਸਤਿਕਾਰਤ ਮੰਨਦੇ ਹਨ ਤਾਂ
ਉਨ੍ਹਾਂ ਨੂੰ ਇਸ ਬੱਚਿਤਰ ਨਾਟਕ /ਅਖੌਤੀ ਦਸਮ ਗ੍ਰੰਥ ਵਿੱਚ ਦਰਜ਼ ਰਚਨਾਵਾਂ ਦੀ ਸਿੱਖਿਆ `ਤੇ ਪਹਿਰਾ
ਦਿੰਦੇ ਹੋਏ ਕੋਲਕਾਤਾ ਵਿਖੇ ਚਲ ਰਹੇ ਦੁਰਗਾ ਉਤਸਵ ਵਿੱਚ ਜ਼ਰੂਰ ਸ਼ਾਮਲ ਹੋਣਾ ਚਾਹੀਦੈ -ਖਾਲਸਾ ਨਾਰੀ
ਮੰਚ, ਫਰੀਦਾਬਾਦ
(23 ਸਤੰਬਰ 2009 ਬਸੰਤ ਕੌਰ, ਫ਼ਰੀਦਾਬਾਦ)
ਅਖੌਤੀ ਦਸਮ ਗ੍ਰੰਥ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਨੂੰ ਕਟਦਾ ਹੈ, ਉਥੇ ਗੁਰੂ
ਗੋਬਿੰਦ ਸਿੰਘ ਜੀ ਨੂੰ ਦੇਵੀ ਪੂਜਕ ਦੱਸ ਕੇ ਉਨ੍ਹਾਂ ਦੀ ਸ਼ਖਸੀਅਤ ਨੂੰ ਵੀ ਗੰਧਲਾ ਕਰਦਾ ਹੈ, ਜਿਸ
ਦਾ ਪ੍ਰਤੱਖ ਪ੍ਰਮਾਣ ਕੋਲਕਾਤਾ ਵਿਖੇ ਦੁਰਗਾ ਪੂਜਾ ਉਤਸਵ ਮੌਕੇ ਵੇਖਣ ਨੂੰ ਮਿਲਿਆ। ਇੱਥੇ ਦੁਰਗਾ
ਪੂਜਾ ਉਤਸਵ ਮੌਕੇ ਲਗਾਈ ਗਈ ਪ੍ਰਦਰਸ਼ਨੀ ਵਿੱਚ ਗੁਰੂ ਗੁਰੂ ਗੋਬਿੰਦ ਸਿੰਘ ਜੀ ਨੂੰ ਦੁਰਗਾ ਤੋਂ
ਆਸ਼ੀਰਵਾਦ ਲੈਂਦੇ ਵਿਖਾਇਆ ਗਿਆ ਹੈ। ਦੇਵੀ ਦੁਰਗਾ ਦੇ ਸਬੰਧ ਵਿੱਚ ਲਾਈ ਪ੍ਰਦਰਸ਼ਨੀ ਵਿੱਚ ਗੁਰੂ
ਗੋਬਿੰਦ ਸਿੰਘ ਜੀ ਦੇ ਹੱਥ ਇੱਕ ਪੁਸਤਕ ਫੜਾ ਕੇ, ਉਸ ਉਪਰ ਬੰਗਲਾ ਵਿੱਚ “ਸ਼੍ਰੀ ਸ਼੍ਰੀ ਚੰਡੀ” ਲਿਖਿਆ
ਦਰਸਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਕੋਲਕਾਤਾ ਸਮੇਤ ਪੂਰੇ ਭਾਰਤ ਵਿੱਚ ਇਸ ਉਤਸਵ ਦੀ ਬੜੀ ਮਹੱਤਤਾ
ਹੈ, ਇਹ ਉਤਸਵ ਦਸ ਦਿਨ ਤਕ ਚਲਦਾ ਹੈ। ਜਦ ਇਸ ਪ੍ਰਦਰਸ਼ਨੀ ਵਿੱਚ ਲੱਗੀ ਤਸਵੀਰ ਬਾਰੇ ਕੋਲਕਾਤਾ ਦੇ
ਕੁੱਝ ਗੁਰਮੁਖ ਪ੍ਰੇਮੀਆਂ ਨੇ ਵਿਰੋਧ ਕਰਨ ਦਾ ਮਨ ਬਣਾਇਆ ਤਾਂ ਇਹ ਸੋਚ ਕੇ ਮਨ ਮਸੋਸਦੇ ਰਹੇ ਕਿ
ਗੁਰੂ ਗੋਬਿਦ ਸਿੰਘ ਜੀ ਦੀ ਸ਼ਖਸੀਅਤ ਨੂੰ ਗੰਧਲਾ ਕਰਨ ਵਾਲੀ ਪੁਸਤਕ ਅਖੌਤੀ ਦਸਮ ਗ੍ਰੰਥ ਦਾ ਪ੍ਰਕਾਸ਼
ਤਾਂ ਪੰਜਾਬ ਦੇ ਬਾਹਰਲੇ ਤਖਤਾਂ `ਤੇ ਨਿਤ ਹੋ ਰਿਹਾ ਹੈ ਅਤੇ ਹੁਣ ਤਾਂ ਜੱਥੇਦਾਰ ਵੀ ਇਸ ਨੂੰ ਗੁਰੂ
ਗ੍ਰੰਥ ਸਾਹਿਬ ਜੀ ਵਾਂਗ ਅਤਿ ਸਤਿਕਾਰਤ ਦਰਜ਼ਾ ਦੇਣ ਲਗੇ ਹਨ। ਇਸ ਲਈ ਦੂਜਿਆਂ ਦਾ ਵਿਰੋਧ ਤਾਂ ਅਸੀਂ
ਤਾਂ ਕਰੀਏ ਜਦ ਪਹਿਲਾਂ ਅਸੀਂ ਆਪਣੇ ਘਰ ਨੂੰ ਸੰਵਾਰ ਲਈਏ। ਗੁਰੂ ਗੋਬਿੰਦ ਸਿੰਘ ਜੀ ਨੂੰ ਦੇਵੀ ਪੂਜਕ
ਸਾਬਤ ਕਰਣ ਵਾਲੀ ਤਸਵੀਰ ਬਾਬਤ ਜਦ ਖਾਲਸਾ ਨਾਰੀ ਮੰਚ ਦੀ ਕਨਵੀਨਰ ਬੀਬੀ ਹਰਬੰਸ ਕੌਰ ਨਾਲ ਗੱਲਬਾਤ
ਹੋਈ ਤਾਂ ਉਨ੍ਹਾਂ ਇਸ ਦੀ ਵਿਰੋਧਤਾ ਕਰਦਿਆਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੱਲੋਂ ਕਦੇ ਵੀ
ਕਿਸੇ ਦੇਵੀ ਦੀ ਉਸਤਤਿ ਨਹੀਂ ਕੀਤੀ ਗਈ। ਇਹ ਸਾਰਾ ਗੰਦ ਬਚਿੱਤਰ ਨਾਟਕ/ਅਖੌਤੀ ਦਸਮ ਗ੍ਰੰਥ ਦਾ
ਸਹਾਰਾ ਲੈ ਕੇ ਪ੍ਰਚਾਰਿਆ ਜਾ ਰਿਹਾ ਹੈ। ਉਨ੍ਹਾਂ ਗੁਰਬਾਣੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਬਾਣੀ
ਅਨੁਸਾਰ ਦੇਵੀ ਉਸਤਤਿ ਵਰਜਿਤ ਹੈ, ਗੁਰਸਿੱਖ ਨੇ ਕੇਵਲ ਇੱਕ ਅਕਾਲਪੁਰਖ ਦਾ ਓਟ ਆਸਰਾ ਲੈਣਾ ਹੈ।
ਅਕਾਲਪੁਰਖ ਹੀ ਅਜਿਹੀ ਸਮਰਥ ਹਸਤੀ ਹੈ ਜਿਨ੍ਹਾਂ ਸਾਹਮਣੇ ਦੁਰਗਾ ਵਰਗੇ ਕਰੋੜਾਂ ਮਰਦਨ ਕਰਦੀਆਂ ਹਨ।
(ਭਾਵ ਉਨ੍ਹਾਂ ਦੀ ਕੋਈ ਪਾਇਆ ਨਹੀਂ) ਯਥਾ “ਦੁਰਗਾ ਕੋਟਿ ਜਾ ਕੈ ਮਰਦਨਿ ਕਰੈ” “ਦੇਵੀਆਂ ਨਹੀ ਜਾਨੈ
ਮਰਮੁ ਸਭ ਉਪਰਿ ਅਲਖ ਪਾਰਬ੍ਰਹਮ” (ਗੁਰੂ ਗ੍ਰੰਥ ਸਾਹਿਬ)। ਜਦ ਉਨ੍ਹਾਂ ਨੂੰ ਅਕਾਲ ਤਖ਼ਤ ਸਾਹਿਬ ਦੇ
ਮੁੱਖ ਸੇਵਾਦਾਰ ਗਿਆਨੀ ਗੁਰਬਚਨ ਸਿੰਘ ਦੇ ਬਿਆਨ ‘ਦਸਮ ਗ੍ਰੰਥ ਵੀ ਗੁਰੂ ਗ੍ਰੰਥ ਸਾਹਿਬ ਵਾਂਗ ਅਤਿ
ਸਤਿਕਾਰਤ’ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਅਫਸੋਸ ਜਤਾਉਂਦੇ ਕਿਹਾ ਕਿ ਇਹ ਸਿੱਖ ਕੌਮ ਲਈ ਸ਼ਰਮਨਾਕ
ਗੱਲ ਹੈ ਕਿ ਉਸ ਦੇ ਆਗੂ ਹੀ ਇਸ ਨੂੰ ਉਜਾੜਨ ਦਾ ਟੀਚਾ ਮਿੱਥੀ ਬੈਠੇ ਹਨ। ਉਨ੍ਹਾਂ ਗਿਆਨੀ ਗੁਰਬਚਨ
ਸਿੰਘ ਦੇ ਬਿਆਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਜੇ ਗਿਆਨੀ ਗੁਰਬਚਨ ਸਿੰਘ ਦਸਮ
ਗ੍ਰੰਥ ਨੂੰ ਸਤਿਕਾਰਤ ਮੰਨਦੇ ਹਨ ਤਾਂ ਉਨ੍ਹਾਂ ਨੂੰ ਇਸ ਬੱਚਿਤਰ ਨਾਟਕ /ਅਖੌਤੀ ਦਸਮ ਗ੍ਰੰਥ ਵਿੱਚ
ਦਰਜ਼ ਰਚਨਾਵਾਂ ਦੀ ਸਿੱਖਿਆ `ਤੇ ਪਹਿਰਾ ਦਿੰਦੇ ਹੋਏ ਕੋਲਕਾਤਾ ਵਿਖੇ ਚਲ ਰਹੇ ਦੁਰਗਾ ਉਤਸਵ ਵਿੱਚ
ਜ਼ਰੂਰ ਸ਼ਾਮਲ ਹੋਣਾ ਚਾਹੀਦੈ।
1. ਅਸੀਂ ਅੱਜ ਤੱਕ ਕਦੀ ਵੀ
‘ਸਿੱਖ ਮਾਰਗ’ ਤੇ ਗੁਰੂਆਂ ਦੀ ਨਕਲੀ ਫੋਟੋ ਨਹੀਂ ਪਾਈ ਪਰ ਅੱਜ ਮਜ਼ਬੂਰੀ ਵੱਸ ਉਪਰਲੀ ਚਿੱਠੀ ਵਿੱਚ
ਜਾਣਕਾਰੀ ਲਈ ਇੱਕ ਹਫਤੇ ਲਈ ਪਉਣੀ ਪਈ ਹੈ।
2. ਬਲਦੇਵ ਸਿੰਘ ਜੀ ਜੇ ਕਰ ਤੁਸੀਂ ਪਾਠਕਾਂ ਦੇ ਸਿੱਧੇ ਜਵਾਬ ਨਹੀਂ ਦੇ ਸਕਦੇ ਤਾਂ ਕਿਰਪਾ ਕਰਕੇ
ਆਪਣਾ ਤੇ ਹੋਰਨਾ ਦਾ ਸਮਾ ਖਰਾਬ ਨਾ ਕਰੋ।
3. ਸਿੱਖ ਰਹਿਤ ਮਰਯਾਦਾ ਬਾਰੇ ਵਿਚਾਰ ਚਰਚਾ ਜੋ ਵੱਖਰੇ ਪੰਨੇ ਤੇ ਸ਼ਰੂ ਕੀਤੀ ਸੀ ਉਸ ਨੂੰ ਆਰਜ਼ੀ ਤੌਰ
ਤੇ ਕੁੱਝ ਸਮੇਂ ਲਈ ਬੰਦ ਕਰਦੇ ਹਾਂ, ਪਾਠਕਾਂ ਦੇ ਪੰਨੇ ਤੇ ਇਸੇ ਤਰ੍ਹਾਂ ਚਲਦੀ ਰਹੇਗੀ ਅਤੇ ਆਏ ਹੋਏ
ਸੁਝਾਵਾਂ ਮੁਤਾਬਕ ਅਗਲੀ ਕਾਰਵਾਈ ਲਈ ਐਤਵਾਰ ਨੂੰ ਲਿਖਾਂਗੇ-ਸੰਪਾਦਕ
(24/09/09)
‘ਤੱਤ ਗੁਰਮਤਿ ਪਰਿਵਾਰ’
(ਫਰੀਦਾਬਾਦ ਦੀ ਤੱਤ ਗੁਰਮਤਿ ਨੂੰ ਸਮ੍ਰਪਿਤ ਜੱਥੇਬੰਦੀਆਂ ਬਾਰੇ)
ਕੁੱਝ ਕੁ ਸਮਾਂ ਪਹਿਲਾਂ ‘ਸਿੱਖ ਮਾਰਗ’ `ਤੇ ਸ਼ੁਰੂ ਹੋਈ ‘ਸਿੱਖ ਰਹਿਤ ਮਰਿਆਦਾ’ ਦੀ
ਗੁਰਮਤਿ ਸਿਧਾਂਤ ਅਨੁਸਾਰ ਹੋ ਰਹੀ ਵਿਚਾਰ ਚਰਚਾ ਦੇ ਸਬੰਧ ਵਿੱਚ ‘ਤੱਤ ਗੁਰਮਤਿ ਪਰਿਵਾਰ’ ਵੱਲੋਂ
ਇੱਕ ਬੇਨਤੀ ਕੀਤੀ ਗਈ ਸੀ। ਜਿਸ ਵਿੱਚ ਇਸ ਅਹਿਮ ਵਿਸ਼ੇ ਬਾਰੇ ਪੰਥ ਦੀਆਂ ਕੁੱਝ ਜਾਗਰੂਕ ਸੰਸਥਾਵਾਂ
ਵੱਲੋਂ ਧਾਰੀ ਗਈ ਚੁੱਪ ਲਈ ਫਰੀਦਾਬਾਦ ਨਾਲ ਸਬੰਧਿਤ ਕੁੱਝ ਸੰਸਥਾਵਾਂ ਨੂੰ ਵੀ ਬੇਨਤੀ ਕੀਤੀ ਗਈ ਸੀ।
ਇਨ੍ਹਾਂ ਸੰਸਥਾਵਾਂ ਵੱਲੋਂ ਗੁਰਮਤਿ ਪ੍ਰਚਾਰ, ਖ਼ਾਸ ਕਰ ਕੇ ਅਖੋਤੀ ਦਸਮ ਗ੍ਰੰਥ ਬਾਰੇ ਕੀਤੇ ਗਏ
ਵਿਚਾਰਕ ਉਪਰਾਲਿਆਂ ਨਾਲ ਪਰਿਵਾਰ ਪੂਰੀ ਤਰ੍ਹਾਂ ਸਹਿਮਤ ਹੁੰਦੇ ਹੋਏ ਉਨ੍ਹਾਂ ਦਾ ਕਦਰਦਾਨ ਹੈ। ਜਿਸ
ਦਾ ਜ਼ਿਕਰ ਪਰਿਵਾਰ ਨੇ ਆਪਣੀ ਅਪੀਲ ਵਿੱਚ ਵੀ ਕੀਤਾ ਸੀ। ਇਸ ਸਭ ਦੇ ਬਾਵਜੂਦ ਜੇ ਪਰਿਵਾਰ ਦੀ ਨਿਸ਼ਕਾਮ
ਅਪੀਲ ਵਿਚਲੇ ਕੁੱਝ ਲਫ਼ਜ਼ਾਂ ਕਾਰਨ ਇਨ੍ਹਾਂ ਸੰਸਥਾਵਾਂ ਦੇ ਮਨ ਨੂੰ ਕੋਈ ਠੇਸ ਪਹੁੰਚੀ ਹੋਵੇ ਤਾਂ
ਅਸੀਂ ਉਸ ਲਈ ਖ਼ਿਮਾ ਦੇ ਜਾਚਕ ਹਾਂ, ਕਿਉਂ ਕਿ ਪਰਿਵਾਰ ਦਾ ਮਕਸਦ ਕਿਸੇ ਦਾ ਦਿਲ ਦੁਖਾਣਾ ਨਾ ਹੋਕੇ
ਕੇਵਲ ਉਨ੍ਹਾਂ ਦੇ ਮਨ ਨੂੰ ਟੁਬੰਣਾਂ ਦਾ ਯੱਤਨ ਸੀ ਜੋ ਪਹਿਲਾਂ ਤੋਂ ਹੀ ਗੁਰਮਤਿ ਦੇ ਪ੍ਰਚਾਰ ਅਤੇ
ਪ੍ਰਸਾਰ ਵਿੱਚ ਤਾਂ ਕਾਰਜਸ਼ੀਲ ਹਨ ਪਰ ਪਤਾ ਨਹੀਂ ਕਿਸ ਕਾਰਨ ਵੰਸ਼ ਇਸ ਅਹਿਮ ਵਿਸ਼ੇ ਬਾਰੇ ਚੁਪ ਧਾਰਨ
ਕਰ ਬੈਠੇ ਹਨ।
ਦੂਜਾ ਨੁੱਕਤਾ ਹੈ, ‘ਦ ਸਿੱਖ ਅਫੇਅਰਜ਼’ ਵੈਬਸਾਈਟ ਵੱਲੋਂ ਮੋਜੂਦਾ ਸਿੱਖ
ਰਹਿਤ ਮਰਿਆਦਾ ਵਿਚਲੀਆਂ ਉਣਤਾਈਆਂ ਦੀ ਪੜਚੋਲ ਕਰਦਾ ਲੇਖ ਨਾ ਛਾਪਣ ਬਾਰੇ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ‘ਸਿੱਖ ਮਾਰਗ’ `ਤੇ ਇਹ ਵਿਚਾਰ ਚਰਚਾ ਬਹੁਤ ਸੁਚੱਜੇ ਢੰਗ ਨਾਲ
ਚੱਲ ਰਹੀ ਹੈ ਅਤੇ ਇੱਕ ਥਾਂ `ਤੇ ਹੀ ਚੱਲਣੀ ਚਾਹੀਦੀ ਹੈ। ਪਰ ਰਹਿਤ ਮਰਿਆਦਾ ਵਾਲੇ ਪੜਚੋਲ ਲੇਖ ਦਾ
ਵੱਖ-ਵੱਖ ਥਾਵਾਂ `ਤੇ ਛੱਪਣਾ ਇਸ ਲਈ ਵੀ ਜ਼ਰੂਰੀ ਹੈ ਤਾਂ ਕਿ ਵੱਧ ਤੋਂ ਵੱਧ ਸਿੱਖਾਂ ਤੱਕ, ਸਿਖ
ਰਹਿਤ ਮਰਿਆਦਾ ਵਿੱਚ ਰਹਿ ਗਈਆਂ ਊਣਤਾਈਆਂ ਦੀ ਗੁਰਮਤਿ ਅਨੁਸਾਰੀ ਪੁਨਰ ਪੜਚੋਲ ਦਾ ਸੁਨੇਹਾ
ਪਹੁੰਚਾਇਆ ਜਾ ਸਕੇ। ਸਿੱਖ ਮਾਰਗ `ਤੇ ਇਸ ਸਬੰਧੀ ਵਿਚਾਰ ਚਰਚਾ ਸ਼ੁਰੂ ਹੋ ਚੁੱਕੀ ਹੈ। ਇਸ ਲਈ ਇਹ
ਲੇਖ ਜਿੰਨੀਆਂ ਵੱਧ ਤੋਂ ਵੱਧ ਥਾਵਾਂ `ਤੇ ਛੱਪੇ ਉਨਾਂ ਹੀ ਲਾਭਦਾਇਕ ਸਾਬਿਤ ਹੋ ਸਕਦਾ ਹੈ, ਕਿਉਂ ਕਿ
ਹਰ ਕਿਸੇ ਦਾ ਇੱਕ ਆਪਣਾ ਪਾਠਕ ਵਰਗ ਹੁੰਦਾ ਹੈ।
ਇਸ ਸਬੰਧ ਵਿੱਚ ਪ੍ਰਿੰਟ ਮੀਡੀਆ ਵਿਚੋਂ ‘ਇੰਡੀਆ ਅਵੇਅਰਨੈੱਸ’ ਅਤੇ ‘ਸਿੱਖ ਵੀਕਲੀ’ ਵਲੋਂ ਮਿਲਿਆ
ਸਹਿਯੋਗ ਸਲ੍ਹਾਉਣ ਯੋਗ ਹੈ। ਜੇ ਇਹੀ ਲੇਖ ‘ਰੋਜ਼ਾਨਾ ਸਪੋਕਸਮੈਨ’ ਵਿੱਚ ਵੀ ਛਾੱਪ ਦਿੱਤਾ ਜਾਂਦਾ ਤਾਂ
ਇਹ ਵਿਚਾਰ ਚਰਚਾ ਉਨ੍ਹਾਂ ਜਾਗਰੂਕ ਸਿੱਖਾਂ ਤੱਕ ਵੀ ਪਹੁੰਚ ਸਕਦੀ ਸੀ ਜਿਹੜੇ ਇੰਟਰਨੈਟ ਨਾਲ ਨਹੀਂ
ਜੁੱੜੇ ਹੋਏ। ਪਰ ਸ਼ਾਇਦ ਸਪੋਕਸਮੈਨ ਦੇ ਸੰਪਾਦਕ ਜੀ, ਸਿਧਾਂਤਕ ਲੇਖਾਂ ਦੀ ਥਾਂ ਗੈਰ ਸਿਧਾਂਤਕ ਲੇਖਾਂ
(ਜਿਵੇਂ ਕਿ ਸਿੰਧੀ ਭਾਈਚਾਰੇ ਵਾਲਾ ਲੇਖ ਅਤੇ ਐਸੇ ਹੀ ਹੋਰ) ਨੂੰ ਛਾਪਣਾ ਜ਼ਿਆਦਾ ਜ਼ਰੂਰੀ ਸਮਝਦੇ ਹਨ।
ਸੰਖੇਪ ਇਹ ਹੈ ਕਿ ਮੋਜੂਦਾ ਰਹਿਤ ਮਰਿਆਦਾ ਵਿੱਚ ਰਹਿ ਗਈਆਂ ਊਣਤਾਈਆਂ ਦੀ ਪੁਨਰ ਪੜਚੋਲ ਕਰਦਾ ਇਹ
ਲੇਖ ਜਿੰਨੀਂਆਂ ਵੱਧ ਥਾਵਾਂ `ਤੇ ਛੱਪ ਸਕੇ ਉਨਾਂ ਹੀ ਚੰਗਾ ਹੋਵੇਗਾ।
ਆਸ ਹੈ, ‘ਦ ਸਿੱਖ ਅਫੇਅਰਜ਼’ ਦੇ ਪ੍ਰਬੰਧਕ ਜੇ ਇਸ ਨਜ਼ਰੀਏ ਤੋਂ ਲਿਖੀ ਗਈ ਅਪੀਲ ਨੂੰ ਵੇਖਣਗੇ ਤਾਂ
ਸ਼ਾਇਦ ਉਨ੍ਹਾਂ ਨੂੰ ਗਲਤ ਨਹੀਂ ਲਗੇਗਾ। ਬਾਕੀ ਹਰ ਵੈਬਸਾਈਟ ਅਤੇ ਰਸਾਲੇ ਦੇ ਸੰਪਾਦਕ ਦੀ ਮਰਜ਼ੀ ਤੇ
ਨਿਰਭਰ ਹੁੰਦਾ ਹੈ ਕਿ ੳਸ ਨੇ ਕੀ ਪ੍ਰਕਾਸ਼ਿਤ ਕਰਨਾ ਹੈ ਅਤੇ ਕੀ ਨਹੀਂ। ਇਸ ਲਈ ਉਸ ਨੂੰ ਕਦਾਚਿਤ ਵੀ
ਮਜਬੂਰ ਨਹੀਂ ਕੀਤਾ ਜਾ ਸਕਦਾ।
ਆਸ ਹੈ, ਕਿ ਫਰੀਦਾਬਾਦ ਦੀਆਂ ਇਨ੍ਹਾਂ ਸੰਸਥਾਵਾਂ ਵੱਲੋਂ ਦਿੱਤੇ ਗਏ ਬਿਆਨ ਤੋਂ ਅਗਵਾਈ ਲੈਦੇ ਹੋਏ,
ਹੋਰ ਵੀ ਸਤਿਕਾਰਯੋਗ ਧਿਰਾਂ ਜਿਵੇਂ ਕਿ ਮਿਸ਼ਨਰੀ ਕਾਲਜ, ਸਪੋਕਸਮੈਨ (ਏਕਸ ਕੇ ਬਾਰਕ) ਆਦਿ ਵੀ ਚੁੱਪ
ਤੋੜਦੇ ਹੋਏ, ਆਪਣੇ ਵਡਮੁੱਲੇ ਵਿਚਾਰ ਅਤੇ ਪੱਖ ਜ਼ਰੂਰ ਭੇਜਣਗੀਆਂ। ਨਾਲ ਹੀ ਤੱਤ ਗੁਰਮਤਿ ਖੇਤਰ ਵਿੱਚ
ਵਿਚਰ ਰਹੇ ਵਿਦਵਾਨਾਂ ਜਿਵੇਂ ਕਿ ਪ੍ਰਿ. ਸੁਰਜੀਤ ਸਿੰਘ ਜੀ ਮਿਸ਼ਨਰੀ, ਸ. ਦਲਬੀਰ ਸਿੰਘ ਜੀ ਦਿੱਲੀ,
ਸ. ਹਰਿੰਦਰ ਸਿੰਘ ਜੀ ਅਲਵਰ, ਵੀਰ ਭੁਪਿੰਦਰ ਸਿੰਘ ਜੀ ‘ਦ ਲਿਵਿੰਗ ਟਰਈਅਰਜ਼’ ਵਾਲੇ ਅਤੇ ਅਨੇਕਾਂ
ਹੋਰ ਸਤਿਕਾਰਯੋਗ ਵਿਦਵਾਨਾਂ ਨੂੰ ਵੀ ਇਸ ਅਹਿਮ ਵਿਚਾਰ ਚਰਚਾ ਵਿੱਚ ਆਪਣੇ ਕੀਮਤੀ ਵਿਚਾਰ ਦੇਣ ਦੀ
ਅਪੀਲ ਕੀਤੀ ਜਾਂਦੀ ਹੈ। ਤਾਂਕਿ ਇਸ ਉਪਰਾਲੇ ਨੂੰ ਸਹੀ ਦਿਸ਼ਾ ਵਿੱਚ ਚਲਾਉਣ ਲਈ ਅਹਿਮ ਸਹਿਯੋਗ ਮਿਲ
ਸਕੇ।
ਅੰਤ ਵਿੱਚ ਤੱਤ ਗੁਰਮਤਿ ਪਰਿਵਾਰ ਫਰੀਦਾਬਾਦ ਦੀਆਂ ਇਨ੍ਹਾਂ ਸੰਸਥਾਵਾਂ ਅਤੇ ਹੋਰਨਾਂ ਕੋਲੋਂ,
ਜਿਨ੍ਹਾਂ ਦੇ ਮਨ ਨੂੰ ਅਨਜਾਣੇ ਵਿੱਚ ਠੇਸ ਪਹੁੰਚੀ ਹੈ ਤੋਂ ਖਿਮਾ ਚਾਹੁੰਦੇ ਹੋਏ, ਇਹ ਸਪੱਸ਼ਟ ਕਰਨਾ
ਚਾਹੁੰਦੇ ਹਾਂ ਕਿ ਪਰਿਵਾਰ ਦਾ ਮਕਸਦ ਸਿਰਫ਼ ਜਾਗਰੂਕ ਪੰਥਕ ਸੰਸਥਾਵਾਂ ਅਤੇ ਵਿਦਵਾਨਾਂ ਨੂੰ ਗੁਰਮਤਿ
ਸਿਧਾਂਤਾਂ ਪ੍ਰਤੀ, ਬੇਖੌਫ਼ ਹੋ ਕੇ ਵਿਚਾਰ ਦੇਣ ਲਈ ਪ੍ਰੇਰਿਤ ਕਰਨਾ ਹੀ ਸੀ ਨਾ ਕਿ ਕਿਸੇ ਦਾ ਦਿਲ
ਦੁਖਾਉਣਾ। ਇਸ ਦੇ ਨਾਲ ਹੀ ਜੇ ਕਿਤੇ ਕਿਸੇ ਸੰਸਥਾ ਜਾਂ ਵਿਦਵਾਨ ਕੋਲੋਂ ਜਾਣੇ-ਅਨਜਾਣੇ ਵਿੱਚ
ਗੁਰਮਤਿ ਸਿਧਾਂਤਾਂ ਵਿਰੁਧ ਕੋਈ ਗੱਲ ਕਰ ਦਿੱਤੀ ਜਾਂਦੀ ਹੈ ਤਾਂ ਪਰਿਵਾਰ ਦਾ ‘ਗੁਰਮਤਿ ਵਾਚ ਡਾਗ
ਵਿੰਗ’ ਉਸਦੇ ਸੁਧਾਰ ਲਈ ਹਾਂ ਪੱਖੀ ਆਲੋਚਨਾ ਕਰਨਾ ਆਪਣਾ ਫਰਜ਼ ਸਮਝਦਾ ਰਹੇਗਾ।
ਨਿਸ਼ਕਾਮ ਨਿਮਰਤਾ ਸਹਿਤ, ਨਿਰੋਲ ਨਾਨਕਵਾਦ ਦੀ ਰਾਹ ਤੇ
‘ਤੱਤ ਗੁਰਮਤਿ ਪਰਿਵਾਰ’
(24/09/09)
ਜਸਬੀਰ ਸਿੰਘ (ਕੈਲਗਰੀ)
ਤੱਤ ਗੁਰਮਤ ਪਰਿਵਾਰ ਅਤੇ ਸਿੱਖ ਮਾਰਗ ਦੇ ਪਾਠਕ ਸੱਜਣੋ!
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
ਸਿੱਖ ਰਹਿਤ ਮਰਯਾਦਾ ਦੇ ਸੁਧਾਰ ਬਾਰੇ ਚੱਲ ਰਹੀ ਵਿਚਾਰ ਤਹਤ ਮੇਰੇ ਬਾਰੇ
ਆਪਣੇ ਲੇਖ ਵਿੱਚ ਤੁਸੀਂ ਜੋ ਲਿਖਿਆ ਹੈ, ਪੜ੍ਹ ਕੇ ਬੇਹੱਦ ਹੈਰਾਨੀ ਅਤੇ ਥੋੜ੍ਹਾ ਦੁਖ ਵੀ ਹੋਇਆ।
‘Sikh marg.com
ਨਾਲ ਜੁੜੇ ਨੂੰ ਮੈਨੂੰ ਤਕਰੀਬਨ ਇੱਕ ਸਾਲ ਤੋਂ ਉਪਰ ਦਾ
ਸਮਾਂ ਹੋ ਗਿਆ ਹੈ। ਸਿੱਖ ਮਾਰਗ ਤੇ ਵਿਚਾਰ ਵਟਾਂਦਰੇ ਦੌਰਾਨ ਆਪਾਂ ਸਭ ਨੇ ਦੇਖਿਆ ਹੈ ਕਿ ਕਈ
ਸੱਜਣਾਂ ਵੱਲੋਂ ਗੁਰਬਾਣੀ ਦੀਆਂ ਉਦਾਹਰਣਾਂ ਨੂੰ ਨਜ਼ਰ-ਅੰਦਾਜ ਕਰਕੇ ਜਾਂ ਆਪਣੇ ਹੀ ਘੜੇ ਹੋਏ ਅਰਥਾਂ
ਦੇ ਜਰੀਏ ਗੁਰਬਾਣੀ ਵਿਚਾਰ ਨੂੰ ਬਹਿਸ ਵਿੱਚ ਬਦਲ ਦਿੱਤਾ ਜਾਂਦਾ ਰਿਹਾ ਹੈ ਅਤੇ ਵਿਸ਼ੇ ਨੂੰ ਲਮਕਾ ਕੇ
ਤਲਖ਼ੀ ਵਾਲਾ ਮਹੌਲ ਪੈਦਾ ਕਰ ਦਿੱਤਾ ਜਾਂਦਾ ਰਿਹਾ ਹੈ। ਆਪ ਜੀ ਦੇ (ਤੱਤ ਗੁਰਮਤ ਪਰਿਵਾਰ) ਦੇ ਸਿੱਖ
ਮਾਰਗ ਤੇ ਆਉਣ ਨਾਲ ਕੁੱਝ ਰਾਹਤ ਜਿਹੀ ਮਹਿਸੂਸ ਹੋਈ ਸੀ ਕਿ ਇਹ ਗੁਰਮਤ ਦੀ “ਤੱਤ” ਵਿਚਾਰ ਨਾਲ ਸੇਧ
ਪਰਦਾਨ ਕਰਨਗੇ। ‘ਗਿ: ਗੁਰਬਚਨ ਸਿੰਘ ਥਾਈਲੈਂਡ ਵਾਲੇ’ ਅਤੇ ਉਨ੍ਹਾਂ ਵਰਗੇ ਹੋਰ ਕਈ ਵਿਦਵਾਨਾਂ
ਵੱਲੋਂ ਗੁਰਬਾਣੀ ਦੀ ਆਪਣੀ ਹੀ ਮਰਜੀ ਦੀ ਵਿਆਖਿਆ ਕਰਕੇ ਗੁਰਮਤ ਨੂੰ ਜੋ ਨਵਾਂ ਹੀ ਮੋੜ ਦਿੱਤਾ ਜਾ
ਰਿਹਾ ਹੈ ਉਸ ਬਾਰੇ ਆਪ ਜੀ ਅੱਗੇ ਮੈਂ ਦਰਖੁਆਸਤ ਪੇਸ਼ ਕਰਨੀ ਸੀ। ਪਰ ਮੇਰੇ ਵੱਲੋਂ ਪੇਸ਼ ਕੀਤੀਆਂ
ਗੁਰਬਾਣੀ ਉਦਾਹਰਣਾਂ ਦੇ ਤੁਸੀਂ ਵੀ ਗਿ: ਗੁਰਬਚਨ ਸਿੰਘ ਦੀ ਤਰਜ ਤੇ ਅਰਥ ਕਰਕੇ ਮਾਯੂਸ ਕਰ ਦਿੱਤਾ।
“ਸੋਚਾ ਥਾ ਹਾਕਮ ਸੇ ਕਰੇਂਗੇ ਫ਼ਰਹਾਦ, ਵੋ ਭੀ ਕਮਬਖ਼ਤ ਤੇਰਾ ਚਾਹਨੇ ਵਾਲਾ
ਨਿਕਲਾ”।
ਗੁਰਚਰਨ ਸਿੰਘ ਜਿਉਣਵਾਲਾ ਨੇ ਸਿੱਧੇ ਲਫ਼ਜ਼ਾਂ ਵਿੱਚ ਮੈਨੂੰ ਬ੍ਰਹਮਣਵਾਦ ਫ਼ੈਲਾ
ਕੇ ਕਨੇਡਾ ਦੀ ਧਰਤੀ ਗਰਕਾਉਣ ਵਾਲ਼ਾ ਕਰਾਰ ਦੇ ਦਿੱਤਾ ਸੀ। ਉਸੇ ਗੱਲ ਨੂੰ ਤੁਸੀਂ ਥੋੜ੍ਹਾ ਜਿਹਾ ਬਦਲ
ਕੇ ਕਹਿ ਦਿੱਤਾ ਹੈ। ਤੁਸੀਂ ਵੀ ਉਸੇ ਤਰ੍ਹਾਂ ਦੇ ਇਲਜ਼ਾਮ ਲਗਾ ਕੇ ਸਾਬਤ ਕਰ ਦਿੱਤਾ ਹੈ ਕਿ ਪਹਿਲਾਂ
ਜੋ ਬਹਿਸਾਂ ਹੁੰਦੀਆਂ ਆ ਰਹੀਆਂ ਸਨ ਉਸ ਤੋਂ ਵੱਖਰੇ ਕੁੱਝ ਖਾਸ ਵਧੀਆ ਦੀ ਉਮੀਦ ਨਹੀਂ ਰੱਖੀ ਜਾ
ਸਕਦੀ।
ਸਿੱਖ ਰਹਿਤ ਮਰਯਾਦਾ ਦੇ ਸੁਧਾਰ ਸੰਬੰਧੀ ਚੱਲ ਰਹੀ ਵਿਚਾਰ ਵਿੱਚ “ਗੁਰੂ” ਪਦ
ਬਾਰੇ ਵਿਚਾਰ ਚੱਲ ਰਹੀ ਸੀ। ਉਸੇ ਸੰਬੰਧ ਵਿੱਚ ਮੈਂ ਆਪਣੇ ਵਿਚਾਰ ਭੇਜੇ ਸਨ। ਤੁਹਾਡਾ ਫ਼ਰਜ ਤਾਂ ਇਹ
ਬਣਦਾ ਸੀ ਕਿ ਮੇਰੇ ਵੱਲੋਂ ਦਿੱਤੇ ਵਿਚਾਰਾਂ ਦੀ ਤੁਸੀਂ ਨੁਕਤਾ ਵਾਰ ਪੜਚੋਲ ਕਰਕੇ ਠੀਕ ਗ਼ਲਤ ਬਾਰੇ
ਦੱਸਦੇ। ਪਰ ਹਜੇ ਕੇਸ ਦੀ ਪਿਟਿਸ਼ਨ ਵੀ ਪੂਰੀ ਦਾਖ਼ਲ ਨਹੀਂ ਹੋਈ ਤੁਸੀਂ ਪਹਿਲਾਂ ਹੀ ਫ਼ੈਸਲੇ ਸੁਨਾਣੇ
ਸ਼ੁਰੂ ਕਰ ਦਿੱਤੇ। ਉਹ ਵੀ ਬਿਨਾ ਤੱਥਾਂ ਦੇ ਅਧਾਰ ਤੋਂ। ਪਤਾ ਨਹੀਂ ਤੁਸੀਂ ਮੇਰੀ ਕਿਸ ਲਿਖਤ ਦੇ
ਆਧਾਰ ਤੇ ਕਹਿ ਦਿੱਤਾ ਹੈ- “ਹੋ ਸਕਦਾ ਹੈ ਕਿ ਉਨ੍ਹਾਂ ਦਾ ਬ੍ਰਹਮਣਵਾਦੀਆਂ ਵੱਲੋਂ ਫ਼ੈਲਾਈਆਂ ਐਸੀਆਂ
ਸਾਖੀਆਂ ਵਿੱਚ ਵਿਸ਼ਵਾਸ਼ ਹੋਵੇ ਜਿਨ੍ਹਾਂ ਅਨੁਸਾਰ ਨਾਨਕ ਪਾਤਸ਼ਾਹ, ਦਸ਼ਮੇਸ਼ ਜੀ ਦੇਹ ਸਮੇਤ ‘ਸੱਚਖੰਡ’
ਚਲੇ ਗਏ ਸਨ”।
ਮੇਰੀਆਂ ਅੱਜ ਤੱਕ ਦੀਆਂ ਲਿਖਤਾਂ ਵਿੱਚੋਂ ਤੁਹਾਨੂੰ ਕਿੰਨੀਆਂ ਕੁ ਬ੍ਰਹਮਣੀ
ਸਾਖੀਆਂ ਲਿਖੀਆਂ ਨਜ਼ਰ ਆਈਆਂ ਹਨ? ਜ਼ਰਾ ਇੱਕ ਅੱਧੀ ਦਾ ਹਵਾਲਾ ਦੇਕੇ ਦੱਸਣਾ। ਆਪ ਜੀ ਬਹੁਤ ਹੀ ਵੱਡੇ
ਅਤੇ ਜਿੰਮੇਵਾਰੀ ਵਾਲ਼ੇ ਕੰਮ ਨੂੰ ਅੰਜਾਮ ਦੇਣ ਜਾ ਰਹੇ ਹੋ। ਬਿਨਾ ਸਬੂਤਾਂ ਦੀਆਂ ਗੱਲਾਂ ਦੀ ਆਪ ਤੋਂ
ਉਮੀਦ ਨਹੀਂ ਕੀਤੀ ਜਾ ਸਕਦੀ।
ਤੁਸੀਂ, ‘ਅਨ੍ਹੀਂ ਸ਼ਰਧਾ’ ਲਫ਼ਜ਼ ਮੇਰੇ ਨਾਲ ਜੋੜਿਆ ਹੈ। ਮੈਂ ਹਮੇਸ਼ਾਂ
ਗੁਰਬਾਣੀ ਹਵਾਲਿਆਂ ਨਾਲ ਵਿਚਾਰ ਪੇਸ਼ ਕਰਦਾ ਆ ਰਿਹਾ ਹਾਂ ਅਤੇ ਇਹੀ ਮੈਂ ਹੁਣ ਵੀ ਕੀਤਾ ਹੈ।
ਉਦਾਹਰਣਾਂ ਮੈਂ ਪੰਥ ਦੇ ਮੰਨੇ ਪ੍ਰਮੰਨੇ ਵਿਦਵਾਨ ਪ੍ਰੋ: ਸਾਹਿਬ ਸਿੰਘ ਦੇ ਟੀਕੇ ਦੇ ਅਧਾਰ ਤੇ ਪੇਸ਼
ਕੀਤੀਆਂ ਸਨ। (ਹੁਣ ਅੱਗੇ ਵੀ ਵਿਚਾਰ ਵਿਆਕਰਣ ਦੇ ਅਧਾਰ ਤੇ ਹੀ ਕੀਤੀ ਜਾ ਰਹੀ ਹੈ, ਸਾਖੀਆਂ ਦੇ
ਅਧਾਰ ਤੇ ਨਹੀਂ) ਇਸ ਤਰ੍ਹਾਂ ਮੇਰੇ ਤੇ ਬ੍ਰਹਮਣਵਾਦੀ ਹੋਣ ਦਾ ਅਤੇ ਅਨ੍ਹੀਂ ਸ਼ਰਧਾ ਦਾ ਇਲਜਾਮ
ਲਾਗਾਣਾ, ਉਹ ਵੀ ਤੁਹਾਡੇ ਵਰਗੇ ਜਿੰਮੇਵਾਰ ਸੱਜਣਾਂ ਵਲੋਂ, ਇਹ ਕਿੱਥੋਂ ਤੱਕ ਜਾਇਜ਼ ਹੈ?
ਗੁਰਬਾਣੀ ਤੁਕਾਂ ਦੇ ਸੰਬੰਧ ਵਿੱਚ:
ਭੱਟਾਂ ਦੇ ਸਵਈਆਂ ਵਿੱਚੋਂ ਮੈਂ ਜੋ ਤੁਕਾਂ ਪੇਸ਼ ਕੀਤੀਆਂ ਸਨ ਉਨ੍ਹਾਂ ਨੂੰ
ਤੁਸੀਂ ਨਜ਼ਰਅੰਦਾਜ ਕਰਕੇ ਆਪਣੇ ਵੱਲੋਂ ਕੁੱਝ ਤੁਕਾਂ ਪੇਸ਼ ਕਰ ਦਿੱਤੀਆਂ ਹਨ। ਆਪ ਦਾ ਫ਼ਰਜ਼ ਇਹ ਬਣਦਾ
ਸੀ ਕਿ ਤੁਸੀਂ ਮੇਰੇ ਵੱਲੋਂ ਪੇਸ਼ ਤੁਕਾਂ ਬਾਰੇ ਆਪਣੇ ਵਿਚਾਰ ਦਿੰਦੇ। ਪਰ ਕੋਈ ਗੱਲ ਨਹੀਂ ਜਿਹੜੀਆਂ
ਤੁਸੀਂ ਤੁਕਾਂ ਪੇਸ਼ ਕੀਤੀਆਂ ਹਨ ਪਹਿਲਾਂ ਉਨ੍ਹਾਂ ਤੇ ਹੀ ਵਿਚਾਰ ਕਰ ਲੈਂਦੇ ਹਾਂ।
“ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ॥” (ਪੰਨਾ-1408)।
ਤੁਸੀਂ ਅਰਥ ਕੀਤੇ ਹਨ “ਪਰਮਾਤਮਾ ਆਪ ਜੋਤ (ਸੱਚ ਦਾ ਗਿਆਨ) ਰੂਪ ਵਿੱਚ ਨਾਨਕ
ਪਾਤਸ਼ਾਹ ਜੀ ਦਾ ਗੁਰੂ ਕਹਾਇਆ”।
ਗੁਰੂ ਸਾਹਿਬਾਂ ਨੇ ਗੁਰਬਾਣੀ ਲਿਖਣ ਲੱਗਿਆਂ ਵਿਆਕਰਣ ਦਾ ਪੂਰਾ ਪੂਰਾ ਧਿਆਨ
ਰੱਖਿਆ ਹੈ। ਐਵੇਂ ਹੀ ਗ਼ਲਤੀ ਨਾਲ ਲਗਾਂ ਮਾਤ੍ਰਾਵਾਂ ਲੱਗ ਜਾਂ ਹਟ ਨਹੀਂ ਗਈਆਂ। ਇੱਥੇ ਸ਼ਬਦ “ਨਾਨਕੁ”
ਅਤੇ “ਕਹਾਯਉ” ਲਫ਼ਜ਼ਾਂ ਨੂੰ ਜਰਾ ਧਿਆਨ ਨਾਲ ਦੇਖੋ, ਦੋਨਾਂ ਦੇ ਅਖੀਰ ਵਿੱਚ (ੁ) ਲੱਗਾ ਹੋਇਆ ਹੈ।
“ਨਾਨਕ” ਕਰਤਾ ਕਾਰਕ ਹੈ ਅਤੇ “ਕਹਾਯਉ” ਇਸ ਦੀ ਕ੍ਰਿਆ ਹੈ। ਇਸ ਲਈ ਦੋਨਾਂ ਦੇ ਅਖੀਰ ਵਿੱਚ (ਔਂਕੜ)
ਲੱਗਾ ਹੈ। ਕਰਤਾ ਕਾਰਕ ਪਛਾਨਣ ਦਾ ਅਸੂਲ: (ਸਵਾਲ) ਕੌਣ (ਕਹਾਇਆ)? (ਜਵਾਬ) “ਨਾਨਕ”।
ਆਪ ਜੀ ਦੇ ਅਰਥਾਂ ਮੁਤਾਬਕ: ਕਰਤਾ ਕਾਰਕ “ਹਰਿ” ਹੈ ਅਤੇ ਇਸ ਦੀ ਕ੍ਰਿਆ ਹੈ
“ਕਹਾਯਉ”। ਹਰਿ ਹਮੇਸ਼ਾਂ “ਿ” ਅੰਤ ਹੁੰਦਾ ਹੈ ਇਸ ਲਈ ਇਥੇ ‘ਹਰੁ’ ਨਹੀਂ ਹੋ ਸਕਦਾ ਲੇਕਿਨ ਜੇ ਕਰਤਾ
ਕਾਰਕ ‘ਹਰਿ’ ਹੈ ਤਾਂ ‘ਨਾਨਕ’ ਦੇ ਅਖੀਰ ਵਿੱਚ (ਔਂਕੜ) ਨਹੀਂ ਆਉਣਾ ਚਾਹੀਦਾ।
ਇੱਥੇ ਤੁਕ ਵਿੱਚ “ਨਾਨਕ ਕਹਾਯਉ” ਹੈ ਜਾਂ “(ਨਾਨਕ ਦਾ) ਗੁਰੂ ਕਹਾਯਉ” ?
ਇਸ ਉਪਰ ਦਿੱਤੀ ਤੁਕ ਵਿੱਚ ਤੁਹਾਡੇ ਮੁਤਾਬਕ ਅਰਧ-ਵਿਰਾਮ ਕਿੱਥੇ ਆਉਣਾ
ਚਾਹੀਦਾ ਹੈ ਜਰਾ ਸਮਝਾਣਾ ਜੀ।
ਦੂਸਰੀ ਉਦਾਹਰਣ ਵਿੱਚ ਪੂਰੀ ਪੰਗਤੀ ਦਾ ਤੁਸੀਂ ਸਿਰਫ਼ ਅੱਧਾ ਹਿੱਸਾ ਹੀ ਪੇਸ਼
ਕੀਤਾ ਹੈ। ਪੇਸ਼ ਹੈ ਪੂਰੀ ਪੰਗਤੀ। ਜਿਹੜਾ ਹਿੱਸਾ ਤੁਸੀਂ ਛੱਡ ਦਿੱਤਾ ਹੈ ਉਸ ਨੂੰ ਇੱਥੇ
Under line
ਕਰ ਦਿੱਤਾ ਗਿਆ ਹੈ।
“ਭਨਿ ਮਥੁਰਾ ਕਛੁ ‘ਭੇਦ ਨਹੀ’ ਗੁਰੁ ਅਰਜੁਨੁ ‘ਪਰਤੱਖ੍ਹ’ ਹਰਿ॥”
(ਪੰਨਾ- 1409)।
ਇੱਥੇ ਗੁਰੂ ਅਰਜੁਨ ਅਤੇ ਪਰਮੇਸ਼ਰ ਵਿੱਚ “ਭੇਦ ਨਹੀਂ” ਲਿਖਿਆ ਹੈ। ਜਿਸ
ਤਰ੍ਹਾਂ ਸੁਖਮਨੀ ਸਾਹਿਬ ਵਿੱਚ ਆਇਆ ਹੈ “ਨਾਨਕ ‘ਬ੍ਰਹਮ ਗਿਆਨੀ’ ਆਪਿ ਪਰਮੇਸੁਰ॥” (ਪੰਨਾ- 273)।
ਪ੍ਰੋ: ਸਾਹਿਬ ਸਿੰਘ ਨੇ (ਪੰਨਾ 1409 ਵਾਲ਼ੀ ਤੁਕ ਦੇ) ਅਰਥ ਕੀਤੇ ਹਨ “ਹੇ ਮਥੁਰਾ! ਆਖ- ਗੁਰੂ
ਅਰਜੁਨ ‘ਸਾਖਿਆਤ’ ਅਕਾਲਪੁਰਖ ਹੈ। ‘ਕੋਈ ਫ਼ਰਕ ਨਹੀਂ’ ਹੈ”। ‘ਸਾਖਿਆਤ’ (ਪਰਤਖ੍ਹ) ਅਤੇ ‘ਭੇਦ ਨਹੀਂ’
ਲਫ਼ਜ਼ਾਂ ਵੱਲ ਧਿਆਨ ਦਿਉ। ਸਾਖਿਆਤ ਰੱਬ (ਦਾ ਰੂਪ) ਹੋਣਾ ਅਤੇ ‘ਰੱਬ’ ਵਿੱਚ ਫ਼ਰਕ ਹੁੰਦਾ ਹੈ।
ਹੁਣ ਜਰਾ ਮੇਰੇ ਵੱਲੋਂ ਪੇਸ਼ ਕੀਤੀਆਂ ਤੁਕਾਂ ਦੇ ਅਰਥ ਕਰਕੇ ਸਮਝਾਣਾ ਜੀ।
ਹੇਠਾਂ ਸੱਤ ਤੁਕਾਂ ਪੇਸ਼ ਹਨ ਮਿਹਰਬਾਨੀ ਕਰਕੇ ਸੱਤਾਂ ਦੇ ਅਰਥ ਸਮਝਾਣੇ ਜੀ।
“ਕਬਿ ਕਲ ਸੁਜਸੁ ਗਾਵਉ ਗੁਰ ਨਾਨਕ ਰਾਜ ਜੋਗੁ ਜਿਨਿ ਮਾਣਿਓ॥” (1389)
“ਕਲਿਜੁਗਿ ਪ੍ਰਮਾਣੁ ਨਾਨਕ ਗੁਰੁ ਅੰਗਦੁ ਅਮਰੁ ਕਹਾਇਓ” (1390)
“ਸੋਈ ਨਾਮੁ ਅਚਲੁ ਭਗਤਹ ਭਵ ਤਾਰਣੁ ਅਮਰਦਾਸ ਗੁਰ ਕਉ ਫੁਰਿਆ॥” (1393)
ਗੁਰੁ ਅਮਰਦਾਸੁ ਪਰਸੀਐ ਪੁਮਿ ਪਾਤਿਕ ਬਿਨਾਸਹਿ॥ ਗੁਰੁ ਅਮਰਦਾਸੁ ਪਰਸੀਐ ਸਿਧ
ਸਾਧਿਕ ਆਸਾਸਹਿ॥” (1394)
ਕਵਿ ਕਲ੍ਹ ਠਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਬਰ ਭਰੇ॥” (1396)
ਗੁਰੁ ਨਾਨਕੁ ਅੰਗਦੁ ਅਮਰੁ ਭਗਤ ਹਰਿ ਸੰਗਿ ਸਮਾਣੇ॥ ਇਹੁ ਰਾਜ ਜੋਗ ਗੁਰ
ਰਾਮਦਾਸ ਤੁਮ੍ਹ ਹੂ ਰਸੁ ਜਾਣੈ॥ (1398)
“ਗੁਰ ਨਾਨਕ ਅੰਗਦ ਅਮਰ ਲਾਗਿ ਉਤਮ ਪਦੁ ਪਾਯਉ॥ ਗੁਰੁ ਅਰਜਨ ਘਰਿ ਗੁਰ
ਰਾਮਦਾਸ ਭਗਤ ਉਤਰਿ ਆਯਉ”॥ (ਪੰਨਾ- 1407)।
ਗੁਰਬਾਣੀ ਲਿਖਣ ਲੱਗਿਆਂ ਵਿਆਕਰਣ ਦਾ ਪੂਰਾ ਧਿਆਨ ਰੱਖਿਆ ਗਿਆ ਹੈ। ਅਰਥ ਕਰਨ
ਲੱਗੇ ਵਿਆਕਰਣ ਦਾ ਧਿਆਨ ਰੱਖਣਾ ਜੀ।
“(ਕੀ) ਨਾਨਕ ਪਾਤਸ਼ਾਹ ਜੀ 1469 ਵਿੱਚ ਪੈਦਾ ਨਹੀਂ ਹੋਏ ਅਤੇ 1539 ਵਿੱਚ
ਫ਼ਾਨੀ ਸੰਸਾਰ ਤੋਂ ਕੂਚ ਨਹੀਂ ਕਰ ਗਏ? ਫ਼ਿਰ ਉਨ੍ਹਾਂ ਲਈ ‘ਗੁਰੂ ਪਦ ਵਰਤਣਾ ਉਹਨਾਂ ਵੱਲੋਂ ਸਮਝਾਏ
ਗੁਰਮਤ ਸਿਧਾਂਤ… ‘ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨ ਜਾਇ’ …. ਦੀ ਉਲੰਘਣਾ ਨਹੀਂ ਹੈ?”
ਇਸ ਗੱਲ ਨੂੰ ਜ਼ਰਾ ਦੂਸਰੇ ਤਰੀਕੇ ਨਾਲ਼ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਸਦੀਆਂ
ਤੋਂ ਰਾਮ, ਹਰੀ, ਨਰਾਇਣ ਆਦਿ ਨੂੰ ਰੱਬ ਕਰਕੇ ਮੰਨਿਆਂ ਅਤੇ ਪੂਜਿਆ ਜਾ ਰਿਹਾ ਹੈ। ਇਹਨਾਂ ਦੇ ਜਨਮ
ਦਿਨ ਵੀ ਮਨਾਏ ਜਾਂਦੇ ਹਨ। ਉਨ੍ਹਾਂ ਦੇ ਮਾਤਾ ਪਿਤਾ, ਭੈਣ ਭਰਾਵਾਂ ਰਿਸਤੇਦਾਰਾਂ ਦੇ ਨਾਮ ਵੀ ਗਿਣਾਏ
ਜਾਂਦੇ ਹਨ। ਦੂਜੇ ਪਾਸੇ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਪਰਮਾਤਮਾ ਨੂੰ ਰਾਮ, ਹਰਿ ਆਦਿ ਨਾਵਾਂ ਨਾਲ
ਅਨੇਕਾਂ ਹੀ ਵਾਰੀਂ ਸੰਬੋਧਨ ਕੀਤਾ ਗਿਆ ਹੈ। ਤਾਂ ਕੀ ਇਹ ਗੁਰਮਤ ਦੇ ਸਿਧਾਂਤ- ‘ਰੱਬ ਨਿਰੰਕਾਰ ਹੈ,
ਅਜੂਨੀ ਹੈ’ ਦੀ ਉਲੰਘਣਾ ਨਹੀਂ?
ਜੇ ਦਸਰਥ ਦੇ ਪੁਤਰ ‘ਰਾਮ’ ਅਤੇ ਵਿਆਪਕ ‘ਰਾਮ’ ਦਾ ਫ਼ਰਕ ਸਮਝ ਆ ਗਿਆ ਤਾਂ
ਨਾਨਕ ‘ਗੁਰੂ’ ਅਤੇ ਸ਼ਬਦ ‘ਗੁਰੂ’ ਬਾਰੇ ਵੀ ਸਮਝ ਆ ਜਾਵੇਗੀ।
ਤੁਹਾਡੇ ਮੁਤਾਬਕ ‘ਨਾਨਕ ਦੇਵ ਜੀ’ ਨੂੰ ਗੁਰੂ ਨਹੀਂ ਕਿਹਾ ਜਾਣਾ ਚਾਹੀਦਾ
ਕਿਉਂਕਿ ਉਹ ਸਰੀਰ ਧਾਰੀ ਸਨ ਅਤੇ ਸਰੀਰ ਧਾਰੀ ਨੂੰ ਗੁਰਮਤ ਗੁਰੂ ਨਹੀਂ ਮੰਨਦੀ। ਗੁਰੂ ਗ੍ਰੰਥ ਸਾਹਿਬ
ਨੂੰ ਤੁਸੀਂ ਗੁਰੂ ਮੰਨਦੇ ਹੋ। ਪਰ ਗੁਰੂ ਗ੍ਰੰਥ ਸਾਹਿਬ ਦੀ ਵੀ ਤਾਂ ਦੇਹ ਹੈ, ‘ਕਾਗ਼ਜ਼ ਦੀ’। ਗ੍ਰੰਥ
ਸਾਹਿਬ ਵਿੱਚ ਗੁਰਬਾਣੀ ਲਿਖੀ ਹੋਈ ਹੈ ਇਸ ਲਈ ਉਹ ‘ਗੁਰੂ’ ਹੈ। ਉਸੇ ਗ੍ਰੰਥ (ਕਾਗਜ਼ ਦੀ ਦੇਹ) ਵਿੱਚ
ਜੇ ਗੁਰਬਾਣੀ ਤੋਂ ਬਿਨਾ ਕੁੱਝ ਹੋਰ ਲਿਖਿਆ ਹੁੰਦਾ ਤਾਂ ਉਹ ‘ਗੁਰੂ’ ਨਹੀਂ ਸੀ ਹੋਣਾ। ਯਾਦ ਰਹੇ ਕਿ
ਗੁਰੂ ਗ੍ਰੰਥ ਸਾਹਿਬ ਦਾ ਵੀ ਸਰੂਪ ਜਦੋਂ ਪੁਰਾਣਾ ਹੋ ਜਾਂਦਾ ਹੈ ਤਾਂ ਉਸ ਦਾ ਸਸਕਾਰ ਕਰ ਦਿੱਤਾ
ਜਾਂਦਾ ਹੈ।
ਰਹੀ ਗੱਲ ਡੇਰਿਆਂ ਦੇ ਬਾਬਿਆਂ ਦੇ ਆਪਣੇ ਆਪ ਨੂੰ ਗੁਰੂ ਅਖਵਾਉਣ ਦੀ।
ਗੁਰੂ ਸਾਹਿਬਾਂ ਨੇ ਸਿੱਖ ਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਗਾਇਆ ਹੈ। ਸੋ
ਸਿੱਖ ਦਾ ‘ਗੁਰੂ’ “ਗ੍ਰੰਥ ਸਾਹਿਬ ਹੈ” ਉਸ ਦੀ ਵਿਆਖਿਆ ਕਰਕੇ ਸਮਝਾਉਣ ਵਾਲਾ ਗੁਰੂ ਨਹੀਂ ਹੋ ਸਕਦਾ।
ਡੇਰਿਆਂ ਦੇ ਬਾਬੇ ਆਪਣੇ ਆਪ ਨੂੰ ਗੁਰੂ ਅਖਵਾਉਂਦੇ ਹਨ ਤਾਂ ਅਖਵਾਈ ਜਾਣ, ਅਤੇ ਉਨ੍ਹਾਂ ਨੂੰ ਮੰਨਣ
ਵਾਲੇ ਉਨ੍ਹਾਂ ਨੂੰ ਗੁਰੂ ਮੰਨਦੇ ਹਨ ਤਾਂ ਮੰਨੀ ਜਾਣ ਉਹ ਉਨ੍ਹਾਂ ਦੇ ਗੁਰੂ ਅਤੇ ਚੇਲੇ ਹੋ ਸਕਦੇ
ਹਨ, ਸਿੱਖ ਦੇ ਨਹੀਂ। ਪਰ ਸਿੱਖਾਂ ਵਿੱਚੋਂ ਹੀ ਇਹ ਫਿਰਕੇ ਵੱਖ ਕਿਉਂ ਹੁੰਦੇ ਹਨ ਇਸ ਗੱਲ ਵੱਲ ਧਿਆਨ
ਦੇਣ ਦੀ ਜਰੂਰਤ ਹੈ। ਇਤਿਹਾਸ ਫਰੋਲ ਕੇ ਦੇਖੋ ਜਿੰਨੀ ਚਲਾਕੀ ਨਾਲ ਇਹ ਬਾਬੇ ਡੇਰੇ ਬਨਾਉਣ ਵਿੱਚ
ਕਾਮਯਾਬ ਹੋ ਜਾਂਦੇ ਹਨ ਉਸ ਤੋਂ ਵੱਧ ਸਿੱਖਾਂ ਦਾ ਆਪਣਾ ਕਸੂਰ ਵੀ ਨਜ਼ਰ ਆਵੇਗਾ।
ਕਾਰਣ ਕੋਈ ਵੀ ਹੋਵੇ ਹਾਲਾਤ ਦੇ ਮੁਤਾਬਕ ਗੁਰਬਾਣੀ ਦੇ ਅਰਥ ਨਹੀਂ ਬਦਲੇ ਜਾ
ਸਕਦੇ।
ਮੇਰੇ ਵੱਲੋਂ ਪੇਸ਼ ਉਪਰ ਦਿੱਤੀਆਂ ਗੁਰਬਾਣੀ ਦੀਆਂ ਤੁਕਾਂ ਦੇ ਜ਼ਰੀਏ ਮੈਂ ਇਹ
ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਗੁਰੂ ਸਾਹਿਬਾਂ ਨੂੰ ਉਨ੍ਹਾਂ ਦੇ ਸਮੇਂ “ਗੁਰੂ” ਲਫ਼ਜ਼ ਨਾਲ
ਸੰਬੋਧਨ ਕੀਤਾ ਜਾਂਦਾ ਸੀ। ਜੇ ਇਨ੍ਹਾਂ ਤੁਕਾਂ ਦੇ ਅਤੇ ਹੋਰ ਗੁਰਬਾਣੀ ਦੇ ਆਪਣੇ ਹੀ ਘੜ ਕੇ ਅਰਥ
ਕਰਕੇ ਗੁਰਮਤ ਰਹਿਤ ਮਰਯਾਦਾ ਬਣਨੀ ਹੈ, ਤਾਂ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਸੋਧੀ ਹੋਈ (ਜਾਂ
ਸਾਰੀ ਦੀ ਸਾਰੀ ਨਵੀਂ ਅਤੇ ਵੱਖਰੀ) ਰਹਿਤ ਮਰਯਾਦਾ ਕੀ ਬਣਨੀ ਹੈ। ਫੇਰ ਤਾਂ ਫੈਸਲਾ ਹੋਇਆ ਹੀ ਪਿਆ
ਹੈ। ਫੇਰ ਸਿੱਖ ਮਾਰਗ ਤੇ ਵਿਚਾਰ ਮੰਗ ਕੇ ਸਮਾਂ ਨਸ਼ਟ ਕਰਨ ਦੀ ਕੀ ਜਰੂਰਤ ਹੈ?
ਜਸਬੀਰ ਸਿੰਘ (ਕੈਲਗਰੀ)
ਅਕਾਲ ਤਖਤ ਦੇ ਜੱਥੇਦਾਰ ਗਿਆਨੀ
ਗੁਰਬਚਨ ਸਿੰਘ ਵਲੋਂ ਦਸਮ ਗੰਰਥ ਨੂੰ ਸਤਿਕਾਰਤ ਕਹਿਣ ਤੋਂ ਵਿਦੇਸ਼ਾਂ ਦੀ ਸੰਗਤ ਵਿਚ ਰੋਸ!
ਕੋਟਕਪੂਰਾ, 22 ਸਤੰਬਰ (ਮਨਦੀਪ ਸਿੰਘ)
ਅਕਾਲ ਤਖਤ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਦਸਮ ਗੰਰਥ ਨੂੰ ਸਤਿਕਾਰਤ ਕਹਿਣ ਤੋਂ ਵਿਦੇਸ਼ਾਂ
ਦੀ ਸੰਗਤ ਵਿਚ ਰੋਸ!
ਵਿਦੇਸ਼ੀ ਮੈਂਨੂੰ ਮਿਲਣ ਮੈਂ ਉਨਾਂ ਦੀ ਹਰ ਗੱਲ ਦਾ ਜਵਾਬ ਦੇਵਾਂਗਾ- ਗਿਆਨੀ ਗੁਰਬਚਨ ਸਿੰਘ!
ਜੱਥੇਦਾਰ ਜੀ ਤੁਸੀਂ ਸਿਰਫ਼ ਦਸਮ ਗੰਰਥੀਆਂ ਨੂੰ ਹੀ ਖੁਸ਼ ਕਰਨ ਲਈ ਹੀ ਦਸਮ ਗੰਰਥ ਦੀ ਤਰੀਫ਼ ਕਰਦੇ ਹੋ!
ਗਿਆਨੀ ਜੀ ਤੁਸੀਂ ਸਵਾਲ ਦਾ ਜਵਾਬ ਦੇਣ ਸਮੇਂ ਰੇਡੀਓ ਦੀਆਂ ਲਾਈਨਾਂ ਛੱਡ
ਕੇ ਕਿਉਂ ਭੱਜਦੇ ਹੋ?
ਗਿਆਨੀ ਜੀ ਕੀ ਤੁਸੀਂ ਦੋਗਲੇਪਣ ਨਾਲ ਸੰਗਤਾਂ ਨੂੰ ਗੁੰਮਰਾਹ ਨਹੀ ਕਰ ਰਹੇ?
ਸ਼੍ਰੀ ਅਕਾਲ ਤਖਤ ਸਾਹਿਬ ਦੇ ਮੁਖ ਸੇਵਾਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਪਿਛਲੇ ਦਿਨੀਂ ਦਸਮ
ਗ੍ਰ੍ਰੰਥ ਸਿੱਖ ਕੌਮ ਦਾ ਅਤਿ ਸਤਿਕਾਰਯੋਗ ਗ੍ਰੰਥ ਸਿਰਲੇਖ ਹੇਠ ਵੱਖ-ਵੱਖ ਅਖ਼ਬਾਰਾਂ ਵਿਚ ਛਪੀਆਂ
ਖ਼ਬਰਾਂ ਦਾ ਵਿਦੇਸ਼ ਵਿਚ ਰਹਿੰਦੀ ਸਿੱਖ ਸੰਗਤ ਨੇ ਬਹੁਤ ਬੁਰਾ ਮਨਾਇਆ ਹੈ। ਵਿਦੇਸ਼ਾਂ ਤੋਂ ਵੱਖ-ਵੱਖ
ਵਿਦਵਾਨਾਂ ਤੇ ਸਿੱਖ ਚਿੰਤਕਾਂ ਵਲੋਂ ਰੋਸ ਪ੍ਰਗਟ ਕਰਦਿਆਂ ਗਿਆਨੀ ਗੁਰਬਚਨ ਸਿੰਘ ’ਤੇ ਦੋਸ਼ ਲਾਇਆ
ਗਿਆ ਹੈ ਕਿ ਉਹ ਜਿੱਥੇ ਦਸਮ ਗ੍ਰੰਥੀਏ ਜਾਂ ਪੰਥ ਵਿਰੋਧੀ ਲੋਕ ਇਕੱਠੇ ਹੁੰਦੇ ਹਨ, ਉਥੇ ਦਸਮ ਗ੍ਰੰਥ
ਦੀ ਤਰੀਫ ਕਰ ਦਿੰਦੇ ਹਨ ਪਰ ਉਹ ਇਹ ਭੁੱਲ ਜਾਂਦੇ ਹਨ ਕਿ ਉਹ ਅਜਿਹਾ ਕਰਕੇ ਦਸਮ ਪਾਤਸ਼ਾਹ ਜੀ ਦੀ
ਕੁਰਬਾਨੀ ਨੂੰ ਧੁੰਦਲਾ ਕਰਨ ਦੇ ਕੋਝੇ ਹੱਥ ਕੰਡੇ ਅਪਨਾ ਰਹੇ ਹੁੰਦੇ ਹਨ। ਕੈਨੇਡਾ ਅਤੇ ਅਮਰੀਕਾ ਦੇ
ਵੱਖ-ਵੱਖ ਸ਼ਹਿਰਾਂ ਤੋਂ ਸਰਵਜੀਤ ਸਿੰਘ, ਅਵਤਾਰ ਸਿੰਘ ਮਿਸ਼ਨਰੀ, ਪ੍ਰੋ. ਮੱਖਣ ਸਿੰਘ ਸੈਕਰਾਂਮੈਂਟੋ,
ਡਾ. ਗੁਰਮੀਤ ਸਿੰਘ, ਗਿਆਨ ਸਿੰਘ ਮਿਸ਼ਨਰੀ, ਕੁਲਦੀਪ ਸਿੰਘ ਯੂਬਾਸਿਟੀ, ਅਮਰਬੀਰ ਸਿੰਘ ਸਟਾਕਟਨ,
ਸਤਪ੍ਰਕਾਸ਼ ਸਿੰਘ ਨਿਊਯਾਰਕ, ਰਣਜੀਤ ਸਿੰਘ ਇੰਡਿਆਨਾ ਆਦਿ ਨੇ ਗਿਆਨੀ ਜੀ ਦੇ ਪਿਛਲੇ ਦਿਨੀਂ ਦਿੱਤੇ
ਬਿਆਨ ’ਤੇ ਟਿੱਪਣੀ ਕਰਦਿਆਂ ਉਨਾਂ ਨੂੰ ਕੁਝ ਸਵਾਲ ਕੀਤੇ ਹਨ, ਤੇ ਆਸ ਪ੍ਰਗਟਾਈ ਹੈ ਕਿ ਗਿਆਨੀ ਜੀ
ਉਕਤ ਸਵਾਲਾਂ ਦੇ ਜਵਾਬ ਜਰੂਰ ਦੇਣਗੇ ਤਾਂ ਕਿ ਸਮੂਹ ਸੰਗਤ ਵੀ ਦਸਮ ਗ੍ਰੰਥ ਦੀ ਅਸਲੀਅਤ ਤੋਂ ਜਾਣੂ
ਹੋ ਸਕੇ। ਉਕਤ ਵਿਦਵਾਨਾਂ ਗਿਆਨੀ ਜੀ ਦੇ ਉਕਤ ਵਿਚਾਰਾਂ ਨਾਲ ਵੀ ਅਸਹਿਮਤੀ ਪ੍ਰਗਟ ਕੀਤੀ ਹੈ। ਜਿਸ
ਵਿਚ ਗਿਆਨੀ ਜੀ ਨੇ ਕਿਹਾ ਹੈ ਕਿ ਕੁਝ ਜੱਥੇਬੰਦੀਆਂ ਤੇ ਹੋਰ ਲੋਕ ਪੰਥ ਵਿਚ ਦਸਮ ਗ੍ਰੰਥ ਦੇ ਨਾਂਅ
ਉੱਤੇ ਵਾਦ-ਵਿਵਾਦ ਖੜਾ ਕਰਕੇ ਕੌਮ ਨੂੰ ਗੁੰਮਰਾਹ ਕਰ ਰਹੇ ਹਨ।
ਗਿਆਨੀ ਜੀ ਨੂੰ ਪੁੱਛਿਆ ਗਿਆ ਹੈ ਕਿ ਆਪ ਇਹ ਕਿਸ ਤਰਾਂ ਸਾਬਤ ਕਰੋਗੇ ਕਿ ਦਸਮ ਗ੍ਰੰਥ ਗੁਰੂ ਗੋਬਿੰਦ
ਸਿੰਘ ਜੀ ਦੀ ਰਚਨਾ ਹੈ? ਕੀ ਆਪ ਇਸ ਗ੍ਰੰਥ ’ਚੋਂ ਇਕ ਵੀ ਸ਼ਬਦ ਦਾ ਹਵਾਲਾ ਦੇ ਸਕੋਗੇ ਜੋ ਨਾਨਕ ਨਾਮ
ਨਾਲ ਆਰੰਭ ਹੁੰਦਾ ਹੋਵੇ ਅਤੇ ਸਲੋਕ ਮਹੱਲਾ 10 ਨਾਲ ਖਤਮ ਹੁੰਦਾ ਹੋਵੇ? ਜੇ ਨਹੀ ਤਾਂ ਅਸੀਂ ਤੁਹਾਡੇ
ਕਹਿਣ ’ਤੇ ਇਸ ਦਾ ਸਤਿਕਾਰ ਕਿਉਂ ਕਰੀਏ? ਇਸ ਵਿਚ ਤਾਂ ਇਸ ਦੇ ਲੇਖਕਾਂ ਦੇ ਨਾਮ ਰਾਮ ਅਤੇ ਸ਼ਿਆਮ
ਲਿਖੇ ਹੋਏ ਹਨ। ਇਸ ਬਾਰੇ ਜਾਣਕਾਰੀ ਦੇਣ ਦੀ ਕ੍ਰਿਪਲਤਾ ਕਰਨੀ ਕਿ ਰਾਮ ਤੇ ਸ਼ਿਆਮ ਕੌਣ ਹਨ?
ਗਿਆਨੀ ਗੁਰਬਚਨ ਸਿੰਘ ਜੀ ਸਾਡੀ ਤਾਂ ਇਹ ਦਿਲੀ ਇੱਛਾ ਹੈ ਕਿ ਆਪ ਜੀ ਸਮੇਤ ਹੋਰ ਵਿਦਵਾਨਾਂ ਤੋਂ ਦਸਮ
ਗ੍ਰੰਥ ਸਬੰਧੀ ਸਹੀ-ਸਹੀ ਜਾਣਕਾਰੀ ਪ੍ਰਾਪਤ ਕਰਕੇ ਅੱਗੇ ਵੱਧ ਤੋਂ ਵੱਧ ਸੰਗਤਾਂ ਨੂੰ ਜਾਣੂ ਕਰਵਾਇਆ
ਜਾਵੇ। ਜਦੋਂ ਗਿਆਨੀ ਇਕਬਾਲ ਸਿੰਘ ਦਾ ਦਸਮ ਗੰਰਥ ਸਬੰਧੀ ਬਿਆਨ ਆਇਆ ਸੀ ਤਾਂ ਅਸੀਂ ਉਨਾਂ ਨੂੰ ਵੀ
ਬੇਨਤੀ ਕੀਤੀ ਸੀ ਪਰ ਉਨਾਂ ਨੇ ਕੋਈ ਜਵਾਬ ਨਹੀ ਸੀ ਦਿੱਤਾ। ਅਸੀਂ ਆਪ ਜੀ ਨੂੰ ਵੀ ਕਈ ਵਾਰ ਬੇਨਤੀਆਂ
ਕਰ ਚੁੱਕੇ ਹਾਂ ਪਰ ਆਪ ਜੀ ਨੇ ਵੀ ਕਦੇ ਇਹ ਖੇਚਨ ਨਹੀ ਕੀਤੀ, ਜੇ ਆਪ ਜੀ ਨੂੰ ਯਾਦ ਹੋਵੇ ਤਾਂ
ਪਿਛਲੇ ਸਾਲ ਆਪ ਨੇ ਕਿਹਾ ਸੀ ਕਿ 22 ਨਵੰਬਰ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਤੋਂ ਬਾਅਦ
ਇਸ ਬਾਰੇ ਕਾਰਵਾਈ ਕੀਤੀ ਜਾਵੇਗੀ। ਜਦੋਂ ਪ੍ਰਧਾਨ ਦੀ ਚੋਣ ਤੋਂ ਬਾਅਦ ਪੰਥ ਦਰਦੀਆਂ ਨੇ ਬੇਨਤੀ ਕੀਤੀ
ਤਾਂ ਆਪ ਜੀ ਨੇ ਕਹਿ ਦਿੱਤਾ ਕਿ 9 ਦਸੰਬਰ ਨੂੰ ਗਿਆਨੀ ਤਰਲੋਚਨ ਸਿੰਘ ਦੇ ਲੜਕੇ ਦੀ ਸ਼ਾਦੀ ਹੋ ਰਹੀ
ਹੈ। ਉਸ ਪਿੱਛੋਂ ਕਾਰਵਾਈ ਹੋਵੇਗੀ, ਹੁਣ ਤਾਂ ਸ਼ਾਦੀ ਹੋਈ ਨੂੰ ਵੀ 9 ਮਹੀਨੇ ਹੋ ਗਏ ਹਨ। ਹਰਿਆਣਾ
ਗੁਰਦਵਾਰਾ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੂੰ ਸੰਮਣ ਭੇਜਣ ਲਈ ਜਿਵੇਂ ਤੁਸੀਂ ਫੁਰਤੀ
ਦਿਖਾਈ, ਅਜਿਹਾ ਕੌਮੀ ਕਾਰਜਾਂ ਵਾਸਤੇ ਕਿਉਂ ਨਹੀ ਕਰਦੇ?
ਗਿਆਨੀ ਗੁਰਬਚਨ ਸਿੰਘ ਜੀ, ਇਸ ਦਾ ਕੀ ਕਾਰਨ ਹੈ ਕਿ ਆਪ ਜੀ ਸਮੇਤ ਦਸਮ ਗ੍ਰੰਥ ਦੇ ਸਾਰੇ ਹਮਾਇਤੀ,
ਅਖ਼ਬਾਰਾਂ ਵਿਚ ਬਿਆਨ ਬਹੁਤ ਦਿੰਦੇ ਹਨ ਜਾਂ ਜਦੋਂ ਪੰਡਾਲ ਵਿਚ ਨਿਹੰਗ ਬਾਬੇ ਬੈਠੇ ਹੋਣ, ਉਦੋਂ
ਸਟੇਜ਼ਾਂ ਤੋਂ ਵੀ ਬਹੁਤ ਦਾਅਵੇ ਨਾਲ ਗੱਲ ਕਰਦੇ ਹਨ ਪਰ ਜਦੋਂ ਦਸਮ ਗ੍ਰੰਥ ਦੀ ਅਸਲੀਅਤ ਨੂੰ ਸਮਝਣ
ਵਾਲੇ ਪੰਥ ਦਰਦੀ ਸਵਾਲ ਪੁੱਛਦੇ ਹਨ ਤਾਂ ਕੋਈ ਵੀ ਵਿਦਵਾਨ ਪੁੱਛੇ ਗਏ ਸਵਾਲਾਂ ਦਾ ਜਵਾਬ ਦੇਣ ਦੀ
ਹਿੰਮਤ ਨਹੀ ਕਰਦਾ? ਆਪ ਜੀ ਪਾਸੋਂ, ਰੇਡੀਓ ’ਤੇ ਵੀ ਜਾਣਕਾਰੀ ਪ੍ਰਾਪਤ ਕਰਨ ਲਈ ਯਤਨ ਕੀਤਾ ਸੀ ਤੇ
ਤੁਸੀਂ ਵੀ ਸਵਾਲਾਂ ਦਾ ਜਵਾਬ ਦੇਣ ਦੀ ਬਜਾਏ ਲਾਈਨ ਛੱਡ ਗਏ ਸੀ। ਜਦੋਂ ਇਸ ਸਬੰਧੀ ਸ਼੍ਰੀ ਅਕਾਲ ਤਖਤ
ਸਾਹਿਬ ਦੇ ਮੁਖ ਸੇਵਾਦਾਰ ਗਿਆਨੀ ਗੁਰਬਚਨ ਸਿੰਘ ਜੀ ਦਾ ਪੱਖ ਜਾਨਣ ਲਈ ਉਨਾਂ ਨਾਲ ਸੰਪਰਕ ਕੀਤਾ ਗਿਆ
ਤਾਂ ਉਨਾ ਕਿਹਾ ਕਿ ਇਹ ਵਿਦੇਸ਼ੀ ਲੋਕ ਮੈਂਨੂੰ ਮਿਲ ਕੇ ਜੋ ਮਰਜ਼ੀ ਸਵਾਲ ਕਰਨ ਮੈਂ ਉਨਾਂ ਦਾ ਜਵਾਬ
ਦੇਵਾਂਗਾ। ਉਨਾਂ ਫੋਨ ਰਾਹੀਂ ਕਿਸੇ ਵੀ ਗੱਲ ਦਾ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ।
(24/09/09)
ਬਲਦੇਵ ਸਿੰਘ ਫਿਰੋਜ਼ਪੁਰ
ਸ੍ਰ: ਗੁਰਸ਼ਰਨ ਸਿੰਘ ਜੀ,
ਸ੍ਰ: ਹਰਜਦਿੰਰ ਸਿੰਘ ਜੀ,
ਅਤੇ ਸਿੱਖ ਮਾਰਗ ਦੇ ਸੱਭ ਪਾਠਕ ਲੇਖਕ ਵੀਰੋ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।
ਸ੍ਰ: ਗੁਰਸ਼ਰਨ ਸਿੰਘ ਜੀ, ਕਿਰਪਾ ਕਰ ਸੱਭ ਤੋਂ ਪਹਿਲਾਂ ਇਹ ਦੱਸੋ, ਕੇ ਜੋ
ਗੁਰਬਾਣੀਂ ਵਿੱਚ ਲਿਖਿਆ ਹੈ, ਉਸ ਨੂੰ ਸੱਚ ਮੰਨ ਲੈਣਾਂ ਕੋਈ ਗੁਨਾਹ ਹੈ? ।
ਤੁਹਾਡੇ ਸਵਾਲ ਦਾ ਉੱਤਰ ਤਾਂ ਉਹਨਾਂ ਲਾਈਨਾਂ ਵਿੱਚ ਹੀ ਸਪੱਸ਼ਟ ਹੈ, ਜੋ
ਤੁਸਾਂ ਕੱਟ ਪੇਸਟ ਕਰਕੇ ਅੱਜ ਵਾਲੇ ਪੱਤਰ ਵਿੱਚ ਲਿਖੀਆਂ ਹਨ,
“ਇਹ ਗੱਲਾਂ ਗੁਣ ਜਾਂ
ਤਰੀਫਾਂ ਜੋ ਮੈਂ ਦੱਸੀਆਂ ਹਨ,
ਬ੍ਰਹੱਮ ਗਿਆਨੀ ਜਾਂ ਬ੍ਰਹੱਮ ਪਦਵੀ ਹਾਸਲ ਕਰ ਚੁੱਕੇ ਮਹਾਂਪੁਰਸ਼ਾਂ ਦੀਆਂ ਹਨ।”
ਸਾਫ ਹੈ ਕੇ ਇਹ ਗੁਣ ਬ੍ਰਹੱਮ ਗਿਆਨੀਂ ਦੇ ਹਨ ਜੀ,
ਕਿਸੇ ਪਖੰਡੀ ਸਾਧ ਦੇ ਨਹੀ। ਗੁਰਬਾਣੀਂ ਵਿੱਚ ਤਾਂ ਬ੍ਰਹੱਮ ਗਿਆਨੀਂ ਨੂੰ ਨਿਰੰਕਾਰ, ਅਤੇ ਸਰਬ ਦਾ
ਧਨੀਂ ਤੱਕ ਵੀ ਕਹਿ ਦਿੱਤਾ ਹੈ। ਮੇਰਾ ਗੁਨਾਹ ਤਾਂ ਇਹੀ ਹੈ ਕਿ ਮੈਂ ਗੁਰਬਾਣੀਂ ਵਿੱਚ ਲਿਖੇ ਨੂੰ
ਸੱਚ ਮੰਨ ਲੈਂਦਾ ਹਾਂ।
ਬ੍ਰਹਮ ਗਿਆਨੀ ਸਭ ਸ੍ਰਿਸਟਿ ਕਾ ਕਰਤਾ॥ ਬ੍ਰਹਮ ਗਿਆਨੀ ਸਦ ਜੀਵੈ ਨਹੀ ਮਰਤਾ॥
ਬ੍ਰਹਮ ਗਿਆਨੀ ਕਾ ਸਗਲ ਅਕਾਰੁ॥ ਬ੍ਰਹਮ ਗਿਆਨੀ ਆਪਿ ਨਿਰੰਕਾਰੁ॥ ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ
ਗਿਆਨੀ ਬਨੀ॥ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ॥ ੮॥ ੮॥ (੨੭੩)
ਦੂਸਰਾ ਇਹ ਕਿ ਇਹ ਗੱਲਾਂ ਮੈਂ ਡਾ: ਗੁਰਮੁੱਖ ਜੀ ਦੀ ਲਿਖਤ ਦੇ ਅਨੂੰਸਾਰ
ਉਹਨਾਂ ਦਾ ਭਾਵ ਸਮਝਕੇ, ਡਾ: ਗੁਰਮੁੱਖ ਜੀ ਨੂੰ ਸੰਬੋਧਨ ਕਰਕੇ, ਲਿਖੀਆਂ ਹਨ। ਨਾਲ ਹੀ ਮੈਂ ਉਹਨਾਂ
ਨੂੰ ਇਹ ਵੀ ਕਿਹਾ ਸੀ, “ ਇਹ
ਜੋ ਮੈਂ ਗੱਲਾਂ ਕਹੀਆਂ ਹਨ, ਹੋਰ ਕੋਈ ਮੰਨੇਂ ਜਾਂ ਨਾਂ ਮੰਨੇ, ਉਮੀਦ ਹੈ ਤੁਸੀਂ ਮੇਰੀਆਂ ਇਹਨਾਂ
ਗੱਲਾਂ ਨਾਲ ਜਰੂਰ ਸਹਿਮਤ ਹੋਵੋਗੇ। ”
ਸੋ ਇਹ ਤਾਂ ਮੈਂ ਪਹਿਲੇ ਹੀ ਲਿਖ ਚੁੱਕਾ ਹਾਂ ਜੀ, ਇਸ
ਕਰਕੇ ਇਹ ਜਰੂਰੀ ਨਹੀਂ ਕੇ ਤੁਸੀਂ ਮੇਰੀ ਇਸ ਗੱਲ ਨਾਲ ਸਹਿਮਤ ਹੋਵੋ।
ਸ੍ਰ: ਹਰਜਜਿੰਦਰ ਸਿੰਘ ਜੀ
ਤੁਹਾਡਾ ਇਹ ੯ ਨੁਕਤਿਆਂ ਵਾਲਾ ਸੁਆਲ ਬਿਲਕੁਲ ਹੀ ਜੈਨੁਅਨ ਹੈ ਜੀ, ਅਜੇਹੇ
ਦਰਦਨਾਕ ਵਾਕਿਆ ਦਾ ਵਿਚਾਰ ਮਨ ਵਿੱਚ ਆਉਂਦਿਆਂ ਕਿਹੜਾ ਸਿੱਖ ਹੋਵੇਗਾ, ਜਿਸ ਦੀਆਂ ਅੱਖਾਂ ਸੇਜਲ ਨਾਂ
ਹੁੰਦੀਆਂ ਹੋਣ ਗੀਆਂ। ਹਰਜਿੰਦਰ ਸਿੰਘ ਜੀ ਇਹ ਸੱਚਮੁੱਚ ਹੀ ਬਹੁਤ ਦੁੱਖ ਦੀ ਗੱਲ ਹੈ ਜੀ। ਅਤੇ
ਕਿਹੜਾ ਸਿੱਖ ਹੈ ਜੋ ਇਸ ਦਾ ਉੱਤਰ ਖੋਜਨਾਂ ਨਾਂ ਚਾਹੇਗਾ।
ਵੀਰ ਜੀ ਮੈਂ ਆਪਣੀਂ ਤੁੱਛ ਜਿਹੀ ਬੁੱਧੀ ਅਨੂੰਸਾਰ ਤੁਹਾਡੇ ਸੁਆਲ ਦਾ ਉੱਤਰ
ਸੰਖੇਪ ਜਿਹੇ ਵਿੱਚ ਦੇਂਣ ਦੀ ਕੋਸ਼ਿਸ ਕਰਦਾ ਹਾਂ ਜੀ। ਤੁਸਾਂ ਲਿਖਿਆ ਹੈ।
ਤੁਸੀਂ ਕਿਹਾ ਹੈ ਕਿ ਭਗਤ ਨਾਮਦੇਵ, ਭਗਤ ਕਬੀਰ, ਪ੍ਰਹਿਲਾਦ, ਗਨਕਾ, ਅਜਾਮਲ,
ਗਜ, ਦਰੋਪਦੀ ਦੀ ਸਹਾਇਤਾ ਪਰਮਾਤਮਾ ਵਲੋਂ ਆਪ ਕੀਤੀ ਗਈ ਤੇ ਆਕੇ ਉਹਨਾਂ ਬਚਾਇਆ ਹੈ। ਗੁਰਬਾਣੀ ਦੇ
ਅਨੇਕਾਂ ਪ੍ਰਮਾਣ ਵੀ ਆਪ ਨੇ ਦਿੱਤੇ ਹਨ।
ਮੇਰਾ ਇਹ ਸੁਆਲ ਹੈ ਕਿ ਜੇਕਰ ਪਰਮਾਤਮਾ ਆਪ ਦੇ ਕਹਿਣ ਅਨੁਸਾਰ ਇਦਾਂ ਹੀ
ਆਪਣੇ ਪਿਆਰਿਆਂ ਦੀ ਰੱਖਦਾ ਹੈ ਜਾਨ ਬਚਾਉਂਦਾ ਹੈ ਤਾਂ ਤੁਸੀਂ ਇਹ ਦੱਸਣਾ ਜੀ ਕਿ-----
ਵੀਰ ਜੀ ਇਹ ਤਾਂ ਤੁਸੀਂ ਮੰਨਦੇ ਹੀ ਹੋ ਕਿ ਇਹ ਜੋ ਪ੍ਰਮਾਣ ਮੈਂ ਦਿੱਤੇ ਹਨ,
ਗੁਰਬਾਣੀਂ ਦੇ ਵਿਚੋਂ ਹੀ ਦਿੱਤੇ ਹਨ। ਇਹ ਸਾਰੀ ਬਾਣੀਂ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ
ਮਹਾਂਰਾਜ ਜੀ ਦੀ ਲਿਖੀ ਅਤੇ ਇਕੱਤਰ ਕੀਤੀ ਹੋਈ ਹੈ ਜੀ। ਮੈਂ ਤਾਂ ਕਿਸੇ ਸਵਾਲ ਦੇ ਉੱਤਰ ਵਿੱਚ ਸਿਰਫ
ਪੱੜ੍ਹ ਕੇ ਹੀ ਸੁਨਾਈ ਹੈ ਜੀ। ਇਹ ਠੀਕ ਹੈ ਜਾਂ ਗੱਲਤ, ਇਹ ਮੇਰੇ ਨਾਲੋਂ ਤੁਸੀਂ ਜਿਆਦਾ ਜਾਣਦੇ ਹੋ।
ਪਰ ਤੁਹਾਡਾ ਸਵਾਲ ਨਿਹਾਇਤ ਹੀ ਵਿਚਾਰ ਕਰਨ ਵਾਲਾ ਹੈ। ਇਸਤੇ ਬਹੁਤ ਹੀ ਸੰਜੀਦਗੀ ਨਾਲ ਵਿਚਾਰ ਕਰਨ
ਦੀ ਲੋੜ ਹੈ ਜੀ। ਮੈਂ ਤੁਹਾਡੀਆਂ ਭਾਵਨਾਵਾਂ ਨਾਲ ਬਿਲਕੁਲ ਸਹਿਮਤ ਹਾਂ ਜੀ।
ਸ੍ਰ: ਹਰਜਿੰਦਰ ਸਿੰਘ ਜੀ ਤੁਹਾਡੇ ਸਵਾਲ ਨੂੰ ਥੋੜਾ ਸਾਫ ਕਰਨ ਵਾਸਤੇ ਮੈਂ
ਤੁਹਾਡੇ ਪਾਸੋਂ ਇੱਕ ਛੋਟੀ ਜਿਹੀ ਗੱਲ ਪੁਛਣੀਂ ਚਾਹੁੰਦਾ ਹਾਂ ਜੀ। ਤੁਸਾਂ ਇਹ ਜੋ ਸਵਾਲ ਮੈਨੂੰ
ਕੀਤਾ ਹੈ, ਇਸ ਦਾ ਕੀ ਭਾਵ ਲਿਆਂ ਜਾਵੇ? । ਕੀ ਇਸ ਦਾ ਇਹ ਭਾਵ ਲਿਆ ਜਾਵੇ ਕਿ, ਜੋ ਗੁਰਬਾਣੀਂ ਵਿੱਚ
ਲਿਖਿਆ ਹੈ ਉਹ ਗੱਲਤ ਹੈ। ਜਾਂ ਇਹ ਲਿਆ ਜਾਵੇ ਕੇ ਤੁਸੀਂ ਸੰਜੀਦਗੀ ਨਾਲ ਇਸ ਬਾਰੇ ਵਿਚਾਰ ਕਰਨੀਂ
ਚਾਹੁੰਦੇ ਹੋ, ਅਤੇ ਇਸ ਦਾ ਉੱਤਰ ਖੋਜਨਾਂ ਚਾਹੁੰਦੇ ਹੋ। ਇਹ ਇੱਕ ਐਸਾ ਸਵਾਲ ਹੈ। ਜੋ ਹਰ ਇੱਕ ਸਿੱਖ
ਦੇ ਮਨ ਵਿੱਚ ਉਠਦਾ ਹੋਵੇ ਗਾ। ਗੁਰੂ ਦਾ ਹਰ ਸਿੱਖ ਇਸ ਸਵਾਲ ਦਾ ਉੱਤਰ ਲੱਭਦਾ ਹੋਵੇਗਾ, ਪਰ ਉੱਤਰ
ਲੱਭਦਾ ਨਹੀਂ। ਮੇਰਾ ਵਿਚਾਰ ਹੈ ਜਦ ਕੋਈ ਹੱਲ ਨਾਂ ਸੂਝੇ ਤਾਂ ਗੁਰੂ ਦੀ ਸ਼ਰਨ ਲੈਣੀਂ ਚਾਹੀਦੀ ਹੈ।
ਮੇਰਾ ਗੁਰਬਾਣੀਂ ਵਿੱਚ ਅਟੂਟ ਵਿਸ਼ਵਾਸ ਹੈ, ਇਸ ਵਿਚੋਂ ਸਾਨੂੰ ਇਸ ਦਾ ਹੱਲ ਜਰੂਰ ਮਿਲੇਗਾ ਜੀ।
ਜਦ ਜਦ ਵੀ ਇਹ ਵਾਕਿਆ ਹੋਇ, ਤੁਸਾਂ ਲਿਖਿਆ ਹੈ, ਉਦੋਂ ਕਿਥੇ ਸੀ ਪਰਮਾਤਮਾਂ?
।
ਹਾਂ ਜੀ ਵੀਰ ਜੀ ਤੁਹਾਡੀ ਗੱਲ ਬਿਲਕੁਲ ਠੀਕ ਹੈ, ਪ੍ਰਮਾਤਮਾਂ ਨੂੰ ਇਹ
ਪੁੱਛਣਾਂ ਚਾਹੀਦਾ ਹੈ, ਕਿ ਉਦੋਂ ਉਹ ਸਹਾਇਤਾ ਵਾਸਤੇ ਕਿਉਂ ਨਹੀਂ ਆਇਆ? । ਉਸ ਨੂੰ ਕੌਣ ਪੁੱਛੇ, ਕੇ
ਤੂੰ ਐਸਾ ਕਿਉਂ ਕੀਤਾ ਹੈ? ਉਹ ਤਾਂ ਕਿਸੇ ਨੂੰ ਦਿੱਸਦਾ ਨਹੀਂ।
ਪਰ ਇਹ ਸਵਾਲ ਤੁਸਾਂ ਮੈਨੂੰ ਕੀਤਾ ਹੈ। ਵੀਰ ਜੀ ਮੈਂ ਤਾਂ ਜੇ ਉੱਤਰ ਦੇਣਾਂ
ਵੀ ਚਾਹਾਂ ਗਾ, ਤਾਂ ਗੁਰਬਾਣੀਂ ਅਨੂਸਾਰ ਹੀ ਦੇਵਾਂ ਗਾ। ਕਿਉਂ ਕੇ ਗੁਰਬਾਣੀਂ ਤੋਂ ਬਿਨਾਂ ਮੈਨੂੰ
ਹੋਰ ਕੋਈ ਸਮਝ ਹੀ ਨਹੀਂ। ਮੈਂ ਤਾਂ ਹੁਣ ਇਸ ਗਲੋਂ ਵੀ ਡਰਦਾ ਹਾਂ ਕੇ ਅਗਰ ਮੈਂ ਗੁਰਬਾਣੀਂ ਦੇ ਅਧਾਰ
ਤੇ ਕੋਈ ਮਿਸਾਲ ਜਾਂ ਸੁਝਾਉ ਦੇ ਬੈਠਾ, ਤਾਂ ਹੋ ਸੱਕਦਾ ਕੇ ਮੇਰੇ ਤੇ ਇਹ ਦਬਾਉ ਪਾਇਆ ਜਾਵੇ ਕਿ, ਜੇ
ਇਹ ਪ੍ਰਮਾਣ ਦਿੱਤਾ ਹੈ ਤਾਂ, ਹੁਣ ਇਹ ਕਰ ਕੇ ਵੀ ਵਿਖਾ। ਜਿਵੇਂ ਕੇ ਤਹਾਡੇ ਸਵਾਲ ਤੋਂ ਵੀ ਜਾਹਰ ਹੈ
ਕਿ, “ਜੇਕਰ ਪਰਮਾਤਮਾ ਆਪ ਦੇ
ਕਹਿਣ ਅਨੁਸਾਰ ਇਦਾਂ ਹੀ ਆਪਣੇ ਪਿਆਰਿਆਂ ਦੀ ਰੱਖਦਾ ਹੈ------’
ਵੀਰ ਜੀ ਇਹ ਮੇਰਾ ਕਹਿਣਾਂ ਨਹੀ ਹੈ। ਮੇਰੇ ਕਹਿਣੇਂ
ਅਨੂਸਾਰ ਨਹੀਂ, ਬਲਕਿ ਇਹ ਤਾਂ ਬਾਣੀਂ ਕਹਿ ਰਹੀ ਹੈ ਜੀ। ਸਾਨੂੰ ਇਹਨਾਂ ਸਵਾਲਾਂ ਦੀ ਖੋਜ ਗੁਰਬਾਣੀਂ
ਵਿਚੋਂ ਕਰਨੀ ਚਾਹੀਦੀ ਹੈ ਜੀ।
ਤੁਸੀਂ ਇਸ ਗੱਲ ਦੀ ਮੰਨਜੂਰੀ ਸੰਗਤ ਪਾਸੋਂ ਲੈ ਦੇਵੋ ਤਾਂ ਮੈਂ ਬਹੁਤ
ਸੰਜੀਦਗੀ ਨਾਲ ਤੁਹਾਨੂੰ ਅਜੇਹੇ ਸਵਾਲਾਂ ਦੀ ਖੋਜ ਵਾਸਤੇ ਕੁੱਝ ਸੁਝਾਉ ਦੇ ਸੱਕਦਾ ਹਾਂ। ਮੇਰਾ
ਵਿਸ਼ਾਸ ਕਰੋ, ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹਰ ਸਵਾਲ ਦਾ ਉੱਤਰ ਹੈ ਜੀ, ਸਿਰਫ ਖੋਜਨ ਦੀ ਲੋੜ ਹੈ
ਜੀ। ਗੁਰਬਾਣੀਂ ਵਿਚੋਂ ਸ਼ਾਇਦ ਸਾਨੂੰ ਇਹ ਵੀ ਗਿਆਨ ਦੀ ਗੱਲ ਲੱਭ ਜਾਵੇ, ਕੇ ਪ੍ਰਮਾਤਮਾਂ ਨੂੰ ਅਜੇਹੇ
ਸਵਾਲ ਕਿਵੇਂ ਪੁੱਛਣੇਂ ਹਨ ਜੀ।
ਮੇਰੀ ਇਸ ਬੇਨਤੀ ਤੇ ਸੰਜੀਦਗੀ ਨਾਲ ਵਿਚਾਰ ਕਰਕੇ ਦੱਸਣਾਂ ਜੀ। ਪਰ ਇੱਕ ਗੱਲ
ਦਾ ਖਿਆਲ ਜਰੂਰ ਰੱਖਣਾਂ ਜੀ। ਜਿਵੇਂ ਕੇ ਮੈਂ ਕੱਲ ਵਾਲੇ ਪੱਤਰ ਵਿੱਚ ਡਾ: ਗੁਰਮੁੱਖ ਸਿੰਘ ਜੀ ਨੂੰ
ਵੀ ਬੇਨਤੀ ਕੀਤੀ ਸੀ। ਕੇ ਤੱਤ ਗੁਰਮੱਤਿ ਪਰੀਵਰ ਵੱਲੋਂ ਰਹਿਤ ਮਰਿਆਦਾ ਦੀ ਵਿਚਾਰ ਚਰਚਾ ਚੱਲ ਰਹੀ
ਹੈ। ਉਹ ਕੰਮ ਸੱਭ ਤੋਂ ਪਹਿਲੇ ਜਰੂਰੀ ਹੈ। ਇਹ ਵਿਚਾਰ ਤਾਂ ਬਾਦ ਵਿੱਚ ਵੀ ਕੀਤੀ ਜਾ ਸੱਕਦੀ ਹੈ।
ਮੈਂ ਤਾਂ ਸੇਵਾ ਵਾਸਤੇ ਸਦਾ ਹੀ ਹਾਜਰ ਹਾਂ ਜੀ।
ਸ੍ਰ: ਗੁਰਸ਼ਰਨ ਸਿੰਘ ਜੀ ਤੁਹਾਨੂੰ ਵੀ ਮੇਰੀ ਇਹੋ ਹੀ ਬੇਨਤੀ ਹੈ ਜੀ। ਕਿ
ਮੈਂ ਤੁਹਾਡਾ ਤਨੋਂ ਮਨੋਂ ਹਿੱਤ ਚਾਹੁੰਦਾ ਹਾਂ ਜੀ। ਇਹ ਗੱਲ ਮੈਂ ਪ੍ਰਮਾਤਮਾਂ ਨੂੰ ਸਾਖੀ ਜਾਣ ਕੇ
ਕਹਿੰਦਾ ਹਾਂ ਜੀ, ਮੈਨੂੰ ਤੁਹਾਡੀ ਕਿਸੇ ਵੀ ਗੱਲ ਦਾ ਗੁਸਾ ਨਹੀਂ ਹੈ ਜੀ। ਆਪਾਂ ਨੂੰ ਗੁਰ ਸਿੱਖਾਂ
ਦੀ ਤਰਾਂ ਵਿਚਾਰ ਕਰਨੀਂ ਚਾਹੀ ਦੀ ਹੈ।
ਕਿਸੇ ਵੀ ਭੁੱਲ ਵਾਸਤੇ ਖਿਮਾਂ ਦਾ ਜਾਚਕ ਹਾਂ ਜੀ।
ਸੱਭ ਦਾ ਸੇਵਕ
ਬਲਦੇਵ ਸਿੰਘ
ਫਿਰੋਜ਼ਪੁਰ
(23/09/09)
ਨਰਿੰਦਰਪਾਲ ਸਿੰਘ
ਤਤ ਗੁਰਮਤਿ ਪ੍ਰਵਾਰ ਦੇ ਵੀਰਾਂ ਨੂੰ ਕੁੱਝ ਸਵਾਲ
1) ਗੁਰੂ ਨਾਨਕ ਸਾਹਿਬ ਜੀ ਨੂੰ ਗੁਰੂ ਅੰਗਦ ਸਾਹਿਬ ਕੀ ਕਹਿ ਕੇ ਬੁਲਾਉਂਦੇ ਸਨ?
2) ਗੁਰੁ ਸਾਹਿਬ ਜੀ ਨੂੰ ਗੁਰਸਿਖ, ਸੰਗਤਾਂ ਤੇ ਹੋਰ ਲੋਕੀਂ ਕੀ ਕਹਿ ਕੇ ਬੁਲਾਉਂਦੇ ਸਨ?
3) “ਪਾਤਸ਼ਾਹ” ਗੁਰਬਾਣੀ ਵਿੱਚ ਕਿਸ ਲਈ ਵਰਤਿਆ ਗਿਆ ਹੈ?
ਹੇਠ ਲਿਖੀਆਂ ਤੁਕਾਂ ਦੇ ਗੁਰਬਾਣੀ ਵਿਆਕਰਣ ਦੇ ਨਿਯਮਾਂ ਦੀ ਪਾਲਣਾਂ ਕਰਦੇ ਹੋਏ ਅਰਥ ਦੱਸਣੇ
ਜੀ।
ਗੁਰੁ ਅਰਜੁਨੁ ਘਰਿ ਗੁਰ ਰਾਮਦਾਸ ਭਗਤ ਉਤਰਿ ਆਯਉ॥ 1॥
ਗੁਰ ਰਾਮਦਾਸ ਘਰਿ ਕੀਅਉ ਪ੍ਰਗਾਸਾ॥
ਫੇਰਿ ਵਸਾਇਆ ਫੇਰੁਆਣਿ ਸਤਿਗੁਰਿ ਖਾਡੂਰੁ॥
ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ॥
ਤਖਤਿ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ॥
ਪ੍ਰਗਟ ਭਈ ਸਗਲੇ ਜੁਗ ਅੰਤਰਿ ਗੁਰ ਨਾਨਕ ਕੀ ਵਡਿਆਈ॥ 4॥ 11॥
ਨਰਿੰਦਰਪਾਲ ਸਿੰਘ
ਬਰਿਸਬਨ ਅਰਟੇਲੀਆ
(22/09/09)
ਗੁਰਸ਼ਰਨ ਸਿੰਘ ਕਸੇਲ
ਸ੍ਰ. ਬਲਦੇਵ ਸਿੰਘ ਫਿਰੋਜ਼ਪੁਰ
ਜੀ,
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ॥
ਸ੍ਰ. ਬਲਦੇਵ ਸਿੰਘ ਜੀ, ਤੁਸੀਂ ਇਸ ਵਾਰੀ ਫਿਰ ਮੇਰੇ ਮਾਮੂਲੀ ਸਵਾਲ ਦਾ ਜਵਾਬ ਦੇਣ ਦੀ ਬਜਾਏ ਆਸੇ
ਪਾਸੇ ਭਜੇ ਫਿਰਦੇ ਰਹੇ ਹੋ ਪਰ ਸਵਾਲ ਦਾ ਜਵਾਬ ਨਹੀਂ ਦਿਤਾ। ਚਲੋ ਮੈਂ ਫਿਰ ਸਵਾਲ ਦੁਹਰਾ ਦੇਂਦਾ
ਹਾਂ। “ਆਪ ਜੀ ਨੇ ਆਪਣੀ ਚਿੱਠੀ ਵਿੱਚ ਕੁੱਝ ਕਰਾਮਾਤਾ ਬਾਰੇ ਲਿਖਿਆ ਹੈ। ਇਸ ਤੋਂ ਜਾਪਦਾ ਹੈ ਕਿ ਆਪ
ਅੱਜ ਦੇ ਉਹਨਾ ਮਹਾਂਪੁਰਸ਼ਾਂ ਨੂੰ ਜਰੂਰ ਜਾਣਦੇ
ਹੋਵੋਗੇ ਜੋ ਹੇਠ ਲਿਖੀਆਂ ਕਰਾਮਾਤਾਂ ਕਰਦੇ ਹਨ। ਤਾਂਹੀ ਤਾਂ ਆਪਨੇ ਏਨੇ ਯਕੀਨ ਨਾਲ “ਸਿੱਖ
ਮਾਰਗ ਸਾਈਟ” `ਤੇ ਲਿਖ ਭੇਜਿਆ ਹੈ। ਆਪ ਜੀ ਨੂੰ ਬੇਨਤੀ ਹੈ ਕਿ ਉਹਨਾਂ ਮਹਾਂਪੁਰਸ਼ਾਂ ਦੇ ਨਾਂਅ ਅਤੇ
ਪਤਾ ਦੱਸਣ ਦੀ ਖੇਚਲ ਕਰਨੀ ਜੀ।
ਜਿਵੇਂ ਆਪਨੇ ਲਿਖਿਆ ਹੈ, “ਵਾਹਿਗੁਰੂ ਦੇ ਸਿਮਰਨ ਨਾਲ ਗੁਰੂ ਵਰਗੀ ਪਦਵੀ ਵੀ ਹਾਸਲ ਕੀਤੀ ਜਾ ਸੱਕਦੀ
ਹੈ। ਜਿਵੇਂ ਕੇ ਬਚਨ ਜਾਂ ਹੁਕਮ ਨਾਲ, ਬੇ ਔਲਾਦਾਂ
ਨੂੰ ਬੱਚੇ ਦੇਣੇਂ, ਰੋਗੀਆਂ ਦੇ ਰੋਗ ਦੂਰ ਕਰ ਦੇਣੇਂ, ਮੁਕੱਦਮਿਆਂ ਵਿਚੋਂ ਬਰੀ ਕਰਵਾ ਦੇਣਾਂ,
ਦੁਨੀਆਂ ਦੀ ਹਰ ਧਨ ਦੌਲਤ ਨਾਲ ਮਾਲਾਮਾਲ ਕਰ ਦੇਣਾਂ, ਅਤੇ ਅੰਦਰਲੀ ਸਾਰੀ ਅਵਸਥਾ ਜਿਨਾਂ ਦਾ
ਤੁਸਾਂ ਨੇਂ ਜਿਕਰ ਕੀਤਾ ਹੈ, ਨਾਲ ਆਪਣੇਂ ਸੇਵਕਾਂ ਨੂੰ ਭਰਪੂਰ ਕਰ ਦੇਣਾਂ, ਉਹਨਾਂ ਵਾਸਤੇ ਇਹ ਆਮ
ਜਿਹੀ ਗੱਲ ਹੈ। ਇਹ ਜੋ ਮੈਂ ਗੱਲਾਂ ਕਹੀਆਂ ਹਨ, ਹੋਰ ਕੋਈ ਮੰਨੇਂ ਜਾਂ ਨਾਂ ਮੰਨੇ, ਉਮੀਦ ਹੈ ਤੁਸੀਂ
ਮੇਰੀਆਂ ਇਹਨਾਂ ਗੱਲਾਂ ਨਾਲ ਜਰੂਰ ਸਹਿਮਤ ਹੋਵੋਗੇ। ਇਹ ਗੱਲਾਂ ਗੁਣ ਜਾਂ ਤਰੀਫਾਂ ਜੋ ਮੈਂ ਦੱਸੀਆਂ
ਹਨ, ਬ੍ਰਹੱਮ ਗਿਆਨੀ ਜਾਂ ਬ੍ਰਹੱਮ ਪਦਵੀ ਹਾਸਲ ਕਰ ਚੁੱਕੇ ਮਹਾਂਪੁਰਸ਼ਾਂ ਦੀਆਂ ਹਨ।“
“ਕਿਸੇ ਆਦਮੀ ਦਾ ਮਨ ਜਦੋਂ ਕੰਸਟਰੇਟ ਹੋ ਜਾਂਦਾ ਹੈ ਤਾਂ ਇੱਛਾ ਸ਼ੱਕਤੀ ਏਨੀ ਜਿਆਦਾ ਪਰਬਲ ਹੋ ਜਾਂਦੀ
ਹੈ, ਕਿ ਉਹ ਆਦਮੀਂ ਚਾਹੇ ਤਾਂ 100 ਕਿਲੋਮੀਟਰ
ਤੋਂ ਵੀ ਤੇਜ ਰਫਤਾਰ ਜਾ ਰਹੀ ਰੇਲਗੱਡੀ ਨੂੰ ਮਾਤਰ ਆਪਣੇਂ ਮਨ ਦੇ ਇੱਕ ਫੁਰਨੇਂ ਨਾਲ ਰੋਕ ਸੱਕਦਾ
ਹੈ। ਰੇਲਗੱਡੀ ਇੱਕ ਇੰਚ ਵੀ ਅਗੇ ਨਹੀਂ ਜਾ ਸੱਕਦੀ ਉਥੇ ਹੀ ਰੁਕ ਜਾਂਦੀ ਹੈ। ਉਹ ਦੁਨੀਆਂ
ਦਾ ਕੋਈ ਵੀ ਕੰਮ ਆਪਣੀਂ ਇਛਾ ਨਾਲ ਕਰ ਸੱਕਦਾ ਹੈ।“
ਵੀਰ ਜੀ, ਸ੍ਰੀ ਗੁਰੁ ਗ੍ਰੰਥ ਸਾਹਿਬ ਦੇ ਜਿੰਨਾਂ ਸ਼ਬਦਾਂ ਦਾ ਤੁਸੀਂ ਹਵਾਲਾ ਦਿਤਾ ਹੈ ਉਹਨਾਂ ਸ਼ਬਦਾਂ
ਬਾਰੇ ਬਹੁਤ ਸਾਰੇ ਸਿੱਖ ਜਾਣਦੇ ਹਨ। ਸ੍ਰੀ ਗੁਰੁ ਗ੍ਰੰਥ ਸਾਹਿਬ ਵਿੱਚ ਜਿੰਨਾਂ ਦੀ ਬਾਣੀ ਦਰਜ ਹੈ
ਉਹ ਸਾਰੇ ਸਿੱਖਾਂ ਦੇ ਬਾਬੇ ਹਨ ਤੁਹਾਡੇ ਇਕਲਿਆਂ ਦੇ ਨਹੀਂ ਹਨ? ਮੇਰਾ ਸਵਾਲ ਸੀ ਅੱਜ ਦੇ ਉਹ ਕਿਹੜੇ
ਮਹਾਪੁਰਖ ਹਨ? ਜਿਸਦਾ ਤੁਸੀਂ ਜਵਾਬ ਦੇਣ ਦੀ ਬਜਾਏ ਹੋਰ-ਹੋਰ ਪਾਸੇ ਭਜੇ ਫਿਰਦੇ ਹੋ? ਨਿਕੇ ਜਿਹੇ
ਜਵਾਬ ਦੇਣ ਦੀ ਬਜਾਏ ਵੱਡੇ ਵੱਡੇ ਲੇਖ ਲਿਖਕੇ ਸਵਾਲ ਬਦਲਣ ਦੀ ਕੋਸ਼ਿਸ਼ ਕਰ ਰਹੇ ਹੋ। ਜੇ ਕੋਈ ਅੱਜ ਹੈ
ਤਾਂ ਦੱਸੋਂ ਉਹਨਾਂ ਨੂੰ ਮਿਲਾਂਗੇ। ਜੇਕਰ ਤੁਹਾਡੇ ਵੱਲੋਂ ਲਿਖੀਆਂ ਕਰਾਮਾਤਾਂ, ਤੁਹਾਡੇ ਵਿੱਚ ਹਨ
ਤਾਂ ਵੀ ਦੱਸਣ ਦੀ ਖੇਚਲ ਕਰਨੀ?
ਵੀਰ ਜੀ, ਕਿਸ ਲਿਖਤ ਵਿੱਚ ਮੈਂ ਵਾਹਿਗੁਰੂ ਜਾਂ ਅਕਾਲ ਪੁਰਖ ਨਾਂ ਕਹਿਣ ਬਾਰੇ ਲਿਖਿਆ ਹੈ; ਤੁਹਾਡੇ
ਕੋਲ ਹੈ ਤਾਂ ਉਹ ਪੇਸਟ ਕਰ ਦੇਣੀ?
ਇਕ ਗੱਲ ਹੋਰ, ਮੈਂ “ਗਨੇਸ਼” ਬਾਰੇ ਤੁਹਾਨੂੰ ਕਦੋਂ ਚਿੱਠੀ ਲਿਖੀ ਸੀ ਮੈਂਨੂੰ ਯਾਦ ਨਹੀਂ; ਉਹ ਵੀ
ਪੇਸਟ ਕਰ ਦੇਣੀ?
ਤੁਸੀ ਲਿਖਿਆ ਹੈ, “ਇਕ ਹੁੰਦੀ ਹੈ “ਗੁਰਮੱਤਿ” ਇੱਕ ਹੁੰਦੀ ਹੈ “ਮਨਮੱਤਿ” ਪਰ ਜਿਹੜੀ ਮੱਤਿ ਤੁਸੀਂ
ਵਰਤ ਰਹੇ ਹੋ ਇਸ ਨੂੰ ਕਹਿੰਦੇ ਹਨ। “ਮੁਗਲਮੱਤ”। ਇਹ ਮੱਤ, ਸ਼ੁਰੂ ਤੋਂ ਹੀ ਮੁਗਲ ਬਾਦਸ਼ਾਹ, ਭੱਗਤਾਂ,
ਸੰਤਾਂ, ਅਤੇ ਗੁਰੂਆਂ ਦੇ ਖਿਲਾਫ ਵਰਤਦੇ ਆਏ ਹਨ”
ਵੀਰ ਜੀ, ਪਹਿਲਾਂ ਆਪਣੀ ਮੱਤ ਬਾਰੇ ਤਾਂ ਜਾਣ ਲਵੋ, ਫਿਰ ਹੋਰਨਾਂ ਦੀ ਮੱਤ ਬਾਰੇ ਟੇਵੇ ਲਾਉਣੇ? ਇਹ
ਵੀ ਦੱਸਣਾ ਕਿ ਤੁਸੀਂ ਆਪਣੇ ਆਪਨੂੰ ਕੀ ਸਮਝਦੇ ਹੋ, ਗੁਰੁ, ਭਗਤ ਜਾਂ ਸੰਤ?
ਵੀਰ ਜੀ, ਜਿਵੇਂ ਤੁਸੀਂ ਲਿਖਿਆ ਹੈ, “ਉਹ ਆਦਮੀਂ
ਚਾਹੇ ਤਾਂ 100 ਕਿਲੋਮੀਟਰ ਤੋਂ ਵੀ ਤੇਜ ਰਫਤਾਰ ਜਾ ਰਹੀ ਰੇਲਗੱਡੀ ਨੂੰ ਮਾਤਰ ਆਪਣੇਂ ਮਨ ਦੇ ਇੱਕ
ਫੁਰਨੇਂ ਨਾਲ ਰੋਕ ਸੱਕਦਾ ਹੈ। ਰੇਲਗੱਡੀ ਇੱਕ ਇੰਚ ਵੀ ਅਗੇ ਨਹੀਂ ਜਾ ਸੱਕਦੀ ਉਥੇ ਹੀ ਰੁਕ ਜਾਂਦੀ
ਹੈ” . ਕੀ ਬਿਨਾ ਵਜ੍ਹਾ ਯਕ-ਦਮ ਰੇਲਗੱਡੀ ਰੋਕਣੀ ਤਮਾਸ਼ਾ ਵਿਖਾਉਣਾ ਨਹੀਂ ਤਾਂ ਕੀ ਹੈ?
ਸ੍ਰ. ਬਲਦੇਵ ਸਿੰਘ ਜੀ, ਤੁਸੀਂ ਲਿਖਿਆ ਹੈ,” ਨਿੰਦਕਾਂ ਨੂੰ ਭਗਤਾਂ ਦੀ ਸੋਭਾ ਸੁਣ ਕੇ ਬਹੁਤ ਦੁੱਖ
ਹੁੰਦਾ ਹੈ, ਬੜਾ ਕਲੇਸ ਆਉਂਦਾ ਹੈ। ਤੁਹਾਨੂੰ ਕਿਨਾਂ ਕਲੇਸ ਆਇਆ ਹੈ, ਕਿਨਾਂ ਦੁਖ ਹੋਇਆ ਹੈ, ਇਹ
ਤੁਹਾਡੇ ਪੱਤਰ ਤੋਂ ਜਾਹਿਰ ਹੈ”।
ਤੁਸੀਂ ਮੈਂਨੂੰ ਨਿਦਕ ਕਿਵੇਂ ਕਹਿ ਸਕਦੇ ਹੋ ਅਤੇ ਆਪਣੇ ਆਪਨੂੰ ਭਗਤ? ਕੀ ਕਿਸੇ ਪਾਖੰਡੀ ਦਾ ਪਾਖੰਡ
ਨੰਗਾ ਕਰਨਾ ਨਿਦਿਆ ਕਿਵੇਂ ਹੋਇਆ? ਪਹਿਲਾਂ ਨਿੰਦਿਆ ਦਾ ਮਤਲਬ ਸਮਝੋ, ਫਿਰ ਕਿਸੇ ਨੂੰ ਨਿੰਦਕ ਕਹੋ?
ਤੁਹਾਨੂੰ ਸਧਾਰਨ ਸਵਾਲ ਦੀ ਤਾਂ ਸਮਝ ਨਹੀਂ ਪੈ ਰਹੀ, ਗੱਲਾਂ ਬ੍ਰਹਮ ਗਿਆਨ ਦੀਆਂ ਕਰਦੇ ਹੋ?
ਬਾਕੀ ਫਿਰ ਸਹੀ।
ਸਤਿਕਾਰ ਸਹਿਤ,
ਗੁਰਸ਼ਰਨ ਸਿੰਘ ਕਸੇਲ
(22/09/09)
ਹਰਜਿੰਦਰ ਸਿੰਘ ਟੋਰਾਂਟੋ
ਸ: ਬਲਦੇਵ ਸਿੰਘ ਫਿਰੋਜ਼ਪੁਰ ਜੀ
ਵਾਹਿਗੁਰੂ ਜੀ ਕਾ ਖ਼ਾਲਸਾ॥
ਵਾਹਿਗੁਰੂ ਜੀ ਕੀ ਫ਼ਤਿਹ॥
ਤੁਸੀਂ ਆਪਣੀ ਜੋ ਚਿੱਠੀ ਗੁਰਸ਼ਰਨ ਸਿੰਘ ਕਸੇਲ ਜੀ ਨੂੰ ਲਿਖੀ ਹੈ ਉਸ ਬਾਰੇ ਮੇਰੇ ਕੁੱਝ ਸੁਆਲਾਂ ਦਾ
ਜਵਾਬ ਦੇਣ ਦੀ ਕਿਰਪਾਲਤਾ ਕਰਨੀ ਜੀ।
ਤੁਸੀਂ ਕਿਹਾ ਹੈ ਕਿ ਭਗਤ ਨਾਮਦੇਵ, ਭਗਤ ਕਬੀਰ, ਪ੍ਰਹਿਲਾਦ, ਗਨਕਾ, ਅਜਾਮਲ, ਗਜ, ਦਰੋਪਦੀ ਦੀ
ਸਹਾਇਤਾ ਪਰਮਾਤਮਾ ਵਲੋਂ ਆਪ ਕੀਤੀ ਗਈ ਤੇ ਆਕੇ ਉਹਨਾਂ ਬਚਾਇਆ ਹੈ। ਗੁਰਬਾਣੀ ਦੇ ਅਨੇਕਾਂ ਪ੍ਰਮਾਣ
ਵੀ ਆਪ ਨੇ ਦਿੱਤੇ ਹਨ।
ਮੇਰਾ ਇਹ ਸੁਆਲ ਹੈ ਕਿ ਜੇਕਰ ਪਰਮਾਤਮਾ ਆਪ ਦੇ ਕਹਿਣ ਅਨੁਸਾਰ ਇਦਾਂ ਹੀ ਆਪਣੇ ਪਿਆਰਿਆਂ ਦੀ ਰੱਖਦਾ
ਹੈ ਜਾਨ ਬਚਾਉਂਦਾ ਹੈ ਤਾਂ ਤੁਸੀਂ ਇਹ ਦੱਸਣਾ ਜੀ ਕਿ
1. ਗੁਰੂ ਅਰਜਨ ਸਾਹਿਬ ਜੀ ਤੱਤੀ ਤਵੀ ਬੈਠੇ ਸੜ ਰਹੇ ਸਨ। ਸਿਰ ਵਿੱਚ ਵੀ ਗਰਮ ਰੇਤਾ ਪਾਇਆ ਜਾ ਰਿਹਾ
ਸੀ। ਪਰ ਪਰਮਾਤਮਾ ਕਿਤੇ ਨੇੜੇ-ਤੇੜੇ ਵੀ ਨਾ ਬਹੁੜਿਆ।
2. ਗੁਰੂ ਤੇਗ ਬਹਾਦਰ ਸਾਹਿਬ ਜੀ ਚੌਰਾਹੇ ਵਿੱਚ ਸੀਸ ਕਟਾ ਰਹੇ ਨੇ। ਕਿੱਥੇ ਸੀ ਪਰਮਾਤਮਾ?
3. ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਦੇ ਸਰੀਰ ਟੋਟੇ ਰਹੇ ਨੇ. ਉਬਲ ਰਹੇ ਨੇ, ਸੜ
ਰਹੇ ਨੇ ਪਰ ਪਰਮਾਤਮਾ ਗੈਰਹਾਜ਼ਰ ਕਿਉਂ?
4. ਸਾਹਿਬਜ਼ਾਦੇ ਨੀਹਾਂ ਵਿੱਚ ਹਨ ਪਰ ਪਰਮਾਤਮਾ?
5. ਬੰਦਾ ਸਿੰਘ ਬਹਾਦਰ ਦਾ ਸਰੀਰ ਤੋੜਿਆ ਜਾ ਰਿਹਾ ਹੈ ਬੱਚੇ ਦਾ ਦਿਲ ਕੱਢਕੇ ਮੂੰਹ ਵਿੱਚ ਤੁੰਨਿਆ
ਜਾ ਰਿਹਾ ਹੈ ਪ੍ਰਭੂ ਕਿਤੇ ਵੀ ਨਹੀਂ ਕਿਉਂ?
6. ਭਾਈ ਮਨੀ ਸਿੰਘ ਜੀ ਦੇ ਬੰਦ-ਬੰਦ ਵੱਢਣ ਵੇਲੇ
7. ਮਾਵਾਂ ਦੇ ਸਾਹਮਣੇ ਬੱਚਿਆਂ ਦੇ ਟੋਟਿਆਂ ਦੇ ਹਾਰ ਉਹਨਾਂ ਦੇ ਗਲਾਂ ਵਿੱਚ ਪਾਉਣ ਵੇਲੇ
8. ਦਰੋਪਦੀ ਦੀ ਇੱਜ਼ਤ ਵੇਲੇ ਤਾਂ ਆ ਗਿਆ ਪਰ ਪਿਛਲੀ ਸਦੀ ਦੇ ਘੱਲੂਘਾਰਿਆਂ ਵੇਲੇ ਸਿੱਖ ਬੀਬੀਆਂ ਦੀ
ਇੱਜ਼ਤ ਕਿੱਥੇ-ਕਿੱਥੇ ਨਹੀਂ ਰੁਲੀ, 84 ਵੇਲੇ, ਪੁਲਿਸ ਥਾਣਿਆਂ ਵਿੱਚ ਤਾਂ ਉਸ ਵੇਲੇ ਕਿੱਥੇ ਸੀ
ਪਰਮਾਤਮਾ?
9. ਸਿੱਖਾਂ ਦੇ ਘਰ-ਘਾਟ ਉਜੜ ਗਏ, ਜ਼ਮੀਨਾਂ `ਤੇ ਸਰਕਾਰੀ ਕਬਜ਼ਾ ਹੋ ਗਿਆ, ਮੁਕਾਬਲੇ ਬਣਾਏ ਗਏ,
ਪਰਿਵਾਰ ਰੋਟੀ ਤੋਂ ਵੀ ਵਾਂਝੇ ਹੋ ਗਏ। ਪਰਮਾਤਮਾ ਫਿਰ ਵੀ ਪਤਾ ਨਹੀਂ ਕਿਹੜੇ ਭੋਰੇ ਵਿੱਚ ਵੜ ਕੇ
ਬੈਠਾਂ ਉਹਨਾਂ ਦੀਆਂ ਹੂਕਾਂ, ਭੁੱਬਾਂ ਸੁਣਦਾ ਤਾਂ ਰਿਹਾ ਪਰ ਅਜੇ ਤੱਕ ਆਇਆ ਨਹੀਂ।
ਵੀਰ ਜੀ ਇਹ ਦੱਸਣਾ ਕਿ ਕੀ ਇਹਨਾਂ ਸਭ ਦਾ ਜਿਕਰ ਜੋ ਮੈਂ ਕੀਤਾ ਹੈ ਉਹਨਾਂ ਦਾ ਪਰਮਾਤਮਾ ਨਾਲ ਪਿਆਰ.
ਭਰੋਸਾ ਤੁਹਾਡੇ ਦੱਸੇ ਗਏ ਭਗਤਾਂ ਜਾਂ ਹੋਰਨਾਂ ਨਾਲੋ ਘੱਟ ਸੀ?
ਕਿਰਪਾ ਜਵਾਬ ਜਰੂਰ ਦੇਣਾ ਜੀ।
ਜਵਾਬ ਦੀ ਉਡੀਕ ਵਿਚ
ਹਰਜਿੰਦਰ ਸਿੰਘ ਟੋਰਾਂਟੋ
ਵਾਹਿਗੁਰੂ ਜੀ ਕਾ ਖ਼ਾਲਸਾ॥
ਵਾਹਿਗੁਰੂ ਜੀ ਕੀ ਫ਼ਤਿਹ॥
(22/09/09)
ਗੁਰਮੀਤ ਸਿੰਘ ਆਸਟ੍ਰੇਲੀਆ
Dear Modertor S. Makhan Singh jee, Sikh Marg Website,
Waheguru jee ka Khalsa Waheguru jee kee Fateh
Today I have read Article: "Guru Padd Varaiy Gurmatt Vichaar"
by Tatt Gurmatt Parvaar. I fully agree with them because they have quoted
Gurbaani from the Guru Granth Sahib and as such, there could be no two opinions
because "Shabd Guru" is the Guru of the Sikhs.
When I wrote: "Duss Guru Sahibaan" while sharing my views in
respect of Definition of a Sikh, I have used said terminology on the basis that
during 1469 to 1708, "Shabd Guru" was conveyed, shared and preached in person
whereas since 7 October 1708 same"Shabd Guru" is being conveyed through Guru
Granth Sahib. In this respect Tatt Gurmatt Parvaar has rightly stated that ink
and paper can't be Guru. Then, why are we say "Guru Granth Sahib". In the same
way, while writing Guru before the names of Nanak Sahib to Gobind Singh Sahib,
it does not mean that body is Guru, though it was communicated through Body &
Soul just as ink and paper. Then Question arises how are they going to address
them as well as Granth Sahib when there are "Asankh Granth" as mentioned in
Stanza 17 of Japp Jee Sahib?
It is however, regretted that Tat Gurmatt Parvaar has
exceeded its limit by accusing all the Missionaries as everyone has a right to
express views whether someone may agree or disagree. If they are right then why
to have discussion? Let them prepare and introduce fresh Guide - The Sikh Way of
Life.
At the same time, I wish to say that although their names are
given under other Articles, it is essential if the person, who writes on behalf
of said Parvaar, must write his/her Name and Place so that we know the person.
Gurmit Singh (Australia)
(ਗੁਰਮੀਤ
ਸਿੰਘ ਜੀ ਜਿੱਥੋਂ ਤੱਕ ਮੇਰਾ ਖਿਆਲ ਹੈ ਕਿ ਇਹ ਕੋਈ ਇੱਕ ਵਿਆਕਤੀ ਨਹੀਂ ਲਿਖਦਾ ਕਈ ਜਣੇ ਰਲ ਕੇ
ਲਿਖਦੇ ਅਤੇ ਸੋਧ ਸੁਧਾਈ ਕਰਕੇ ਭੇਜਦੇ ਹਨ ਜੋ ਕਿ ਮੈਨੂੰ ਪਹੁੰਚੀ ਹੋਈ ਈ-ਮੇਲ ਤੋਂ ਪਤਾ ਲਗਦਾ
ਹੈ-ਸੰਪਾਦਕ)
(22/09/09)
ਬਸੰਤ ਕੌਰ, ਫ਼ਰੀਦਾਬਾਦ
ਜੇਕਰ ਦਸਮ ਗ੍ਰੰਥ ਵੀ ਗੁਰੂ ਗ੍ਰੰਥ ਸਾਹਿਬ ਵਾਂਗ ਅਤਿ ਸਤਿਕਾਰਤ ਹੈ ਤਾਂ
ਗਿਆਨੀ ਗੁਰਬਚਨ ਸਿੰਘ ਇਸ ਦਾ ਪ੍ਰਕਾਸ਼ ਦਰਬਾਰ ਸਾਹਿਬ ਵਿਖੇ ਕਰਾਉਣ ਦੀ ਹਿੰਮਤ ਕਿਉਂ ਨਹੀਂ ਕਰਦੇ? :
ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ
(ਬਸੰਤ ਕੌਰ, ਫ਼ਰੀਦਾਬਾਦ)
ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ
ਪ੍ਰਧਾਨ ਸ. ਉਪਕਾਰ ਸਿੰਘ ਨੇ ਕੀਤਾ ਉਨ੍ਹਾਂ ਕਿਹਾ ਕਿ ਜੇ ਅਖੌਤੀ ਦਸਮ ਗ੍ਰੰਥ ਗੁਰੂ ਗ੍ਰੰਥ ਸਾਹਿਬ
ਵਾਂਗ ਸਤਿਕਾਰਤ ਹੈ ਤਾਂ ਅਜਿਹਾ ਸਤਿਕਾਰ ਗੁਰੂ ਗੋਬਿੰਦ ਸਿੰਘ ਜੀ ਨੇ ਬਚਿਤਰ ਨਾਟਕ (ਅਖੌਤੀ ਦਸਮ
ਗ੍ਰੰਥ) ਨੂੰ ਕਿਉਂ ਨਾ ਦਿੱਤਾ? ਇਥੇ ਜ਼ਿਕਰਯੋਗ ਹੈ ਕਿ ਜਿਸ ਬਚਿੱਤਰ ਨਾਟਕ ਗ੍ਰੰਥ ਦੀ ਗੁਰੂ ਗੋਬਿੰਦ
ਸਿੰਘ ਪਾਤਸ਼ਾਹ ਦੇ ਸਮੇਂ ਹੋਂਦ ਹੀ ਨਹੀਂ ਸੀ ਉਸ ਨੂੰ ਅੱਜ ਗੁਰੂ ਗ੍ਰੰਥ ਸਾਹਿਬ ਵਾਂਗ ਅਤਿ ਸਤਿਕਾਰਤ
ਹੋਣ ਦਾ ਦਰਜ਼ਾ ਸਿੱਖ ਕੌਮ ਦੇ ਪੁਜਾਰੀਆਂ ਵੱਲੋਂ ਦਿੱਤਾ ਜਾ ਰਿਹਾ ਹੈ। ਸ. ਉਪਕਾਰ ਸਿੰਘ ਨੇ ਕਿਹਾ
ਕਿ ਅਖੌਤੀ ਦਸਮ ਗ੍ਰੰਥ ਵਿਚੋਂ ਗੁਰੂ ਗ੍ਰੰਥ ਸਾਹਿਬ ਵਾਂਗ ਗਿਆਨ ਪ੍ਰਾਪਤ ਹੋਣ ਦਾ ਦਾਅਵਾ ਕਰਣ ਵਾਲੇ
ਗਿਆਨੀ ਗੁਰਬਚਨ ਸਿੰਘ ਦਾ ਬਿਆਨ ਝੂਠ ਦਾ ਪੁਲੰਦਾ ਹੈ ਕਿਉਂਕਿ
ਬਚਿੱਤਰ ਨਾਟਕ ਅਖੌਤੀ ਦਸਮ ਗ੍ਰੰਥ,
ਗੁਰੂ ਗ੍ਰੰਥ ਸਾਹਿਬ ਵਾਂਗ ਗਿਆਨ ਨਹੀਂ ਦਿੰਦਾ ਸਗੋਂ ਗੁਰੂ ਗ੍ਰੰਥ ਸਾਹਿਬ ਦੇ ਗਿਆਨ ਨੂੰ ਪੂਰੀ
ਤਰ੍ਹਾਂ ਨਾਲ ਕੱਟਦਾ ਹੈ। ਇਸ ਲਈ ਇਸ ਦਾ ਵਿਰੋਧ ਹਰ ਸੱਚੇ ਸਿੱਖ ਨੂੰ ਕਰਨਾ ਚਾਹੀਦਾ ਹੈ।
ਗਿਆਨੀ ਗੁਰਬਚਨ ਸਿੰਘ ਅਖੌਤੀ ਦਸਮ ਗ੍ਰੰਥ ਨੂੰ ਗੁਰੂ
ਗ੍ਰੰਥ ਸਾਹਿਬ ਵਾਂਗ ਅਤਿ ਸਤਿਕਾਰਤ ਕਹਿ ਕੇ ਜਿੱਥੇ ਸਿੱਖ ਸੰਗਤਾਂ ਨੂੰ ਗੁਮਰਾਹ ਕਰ ਰਹੇ ਹਨ ਉਥੇ
ਗੁਰੂ ਨਾਨਕ ਦੀ ਸਿੱਖੀ ਨੂੰ ਡੁੰਘੇ ਖੁਹ ਵਿੱਚ ਵੀ ਪਾ ਰਹੇ ਹਨ।
ਸ. ਉਪਕਾਰ ਸਿੰਘ ਨੇ ਕਿਹਾ ਕਿ ਅਖੌਤੀ ਦਸਮ ਗ੍ਰੰਥ ਦੀ ਹਮਾਇਤ ਕਰਣ ਵਿੱਚ
ਗਿਆਨੀ ਗੁਰਬਚਨ ਸਿੰਘ ਦੀ ਬੁਖਲਾਹਟ ਪ੍ਰਤੱਖ ਦਿਸਦੀ ਹੈ ਕਿਉਂਕਿ ਜਿਸ ਤਰ੍ਹਾਂ ਨਾਲ ਹੁਣ ਸਿੱਖ ਸੰਗਤ
ਬਚਿਤਰ ਨਾਟਕ/ਅਖੌਤੀ ਦਸਮ ਗ੍ਰੰਥ ਦੀ ਸਚਾਈ ਤੋਂ ਜਾਣੂ ਹੋ ਕੇ ਜਾਗਰੂਕ ਹੋ ਰਹੀਆਂ ਹਨ ਉਸ ਨਾਲ
ਇੰਨ੍ਹਾਂ ਦਸਮ ਗ੍ਰੰਥੀਆਂ ਦੇ ਤੋਤੇ ਉੜ ਗਏ ਹਨ ਇਸੇ ਕਰ ਕੇ ਦਸਮ ਗ੍ਰੰਥ ਨੂੰ ਬਚਾਉਣ ਦੀ ਖਾਤਰ ਗੁਰੂ
ਗ੍ਰੰਥ ਸਾਹਿਬ ਵਾਂਗ ਸਤਿਕਾਰਯੋਗ ਹੋਣ ਦਾ ਭੁਲੇਖਾ ਪਾਉਣ ਦਾ ਕੋਝਾਂ ਜਤਨ ਤਖ਼ਤਾਂ ਦੇ ਪੁਜਾਰੀਆਂ
ਵੱਲੋਂ ਕੀਤਾ ਜਾ ਰਿਹਾ ਹੈ।
ਉਨ੍ਹਾਂ ਦਿਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਧਰਮ ਪ੍ਰਚਾਰ
ਕਮੇਟੀ ਦੇ ਚੇਅਰਮੈਨ ਸ. ਤਰਸੇਮ ਸਿੰਘ ਦੇ ਬਿਆਨ “ਰਾਗੀਆਂ ਨੂੰ ਪੰਥਕ ਸਟੇਜਾਂ `ਤੇ ਅਖੌਤੀ ਦਸਮ ਦੀ
ਰਚਨਾ ਪੜ੍ਹਨ ਦੀ ਇਜ਼ਾਜ਼ਤ ਨਹੀਂ” ਵਾਲੇ ਬਿਆਨ ਦੀ ਪ੍ਰੋੜਤਾ ਕਰਦਿਆਂ ਕਿਹਾ ਕਿ ਸ. ਤਰਸੇਮ ਸਿੰਘ ਵਾਂਗ
ਹੋਰ ਪੰਥਕ ਅਖਵਾਉਂਦੇ ਆਗੂਆਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ। ਜੇ ਹੁਣ ਵੀ ਪੰਥਕ ਅਖਵਾਉਂਦੀ
ਜੱਥੇਬੰਦੀਆਂ ਅਤੇ ਆਗੂ ਅਸ਼ਲੀਲ ਰਚਨਾ ਬਚਿਤਰ ਨਾਟਕ ਅਖੌਤੀ ਦਸਮ ਗ੍ਰੰਥ ਦੇ ਖਿਲਾਫ ਮੋਰਚੇਬੰਦ ਨਾ
ਹੋਏ ਤਾਂ ਆਉਣ ਵਾਲਾ ਸਮਾਂ ਉਨ੍ਹਾਂ ਨੂੰ ਮਾਫ ਨਹੀਂ ਕਰੇਗਾ।
(22/09/09)
ਗੁਰਜੰਟ ਸਿੰਘ 'ਰੂਪੋਵਾਲੀ'
ਸ. ਮੱਖਣ ਸਿੰਘ ਜੀ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।
ਅਖੌਤੀ ਸੰਤ, ਬ੍ਰਹਮ ਗਿਆਨੀ, ਸੰਪ੍ਰਦਾਵਾਂ ਨੇ ਕਿਵੇਂ ਸਿੱਖੀ ਨੂੰ ਬ੍ਰਾਹਮਣੀ ਰੰਗ ਚਾੜ੍ਹਿਆ ਇਸ
ਨੂੰ ਦਰਸਾਉਂਦੀ ਭਾਈ ਸੁਖਵਿੰਦਰ ਸਿੰਘ ਸਭਰਾਵਾਂ ਵਾਲਿਆਂ ਦੀ ਵੀਡੀਓ ਗੁਰਮਤਿ ਗਿਆਨ ਮਿਸ਼ਨਰੀ ਕਾਲਜ
ਦੀ ਵੈਬਸਾਈਟ www.gurmatgian.com ਤੇ ਪਾਈ ਗਈ ਹੈ। ਪਾਠਕ ਜਨ ਇਹ ਵੀਡੀਓ ਜ਼ਰੂਰ ਦੇਖਣ ਦੀ ਖੇਚਲ
ਕਰਨ ਜੀ। ਇਨ੍ਹਾਂ ਦੇ ਲੇਖ ਵੀ ਸਿੱਖ ਮਾਰਗ ਤੇ ਪਏ ਹਨ ਉਹ ਵੀ ਪੜ੍ਹੇ ਜਾ ਸਕਦੇ ਹਨ।
ਗੁਰਜੰਟ ਸਿੰਘ 'ਰੂਪੋਵਾਲੀ'
ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ
http://www.gurmatgian.com/VIDEOS/Santan%20de%20Kautak_bhai%20Sukhwinder%20s_Sabhrah.htm
(22/09/09)
ਬਲਦੇਵ ਸਿੰਘ ਫਿਰੋਜ਼ਪੁਰ
ਡਾ: ਗੁਰਮੁਖ ਸਿੰਘ ਜੀ
ਪਿਛਲਾ ਹਫਤਾ ਮੇਰਾ ਕਾਫੀ ਰੁਝੇਵਿਆਂ ਵਾਲਾ ਰਿਹਾ ਹੈ ਜੀ, ਤੁਹਾਡਾ ਲੇਖ
ਪੜ੍ਹਨ ਦਾ ਵੀ ਟਾਈਮ ਨਹੀਂ ਸੀ ਮਿਲਿਆ। ਅੱਜ ਹੀ ਪੜਿਆ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ
ਜੋ (ਪੰਨਾਂ ੧੪੦੨-੧੪੦੭) ਤੁਸਾਂ ਪਰਮਾਣ ਦਿੱਤੇ ਹਨ। ਇਹ ਭੱਟਾਂ ਦੀ ਬਾਣੀਂ ਹੈ ਜੀ। ਜਿਥੋਂ ਤੱਕ
ਮੇਰਾ ਵਿਚਾਰ ਹੈ ਭੱਟਾਂ ਨੇਂ ਸਾਰੀ ਬਾਣੀਂ ਪੰਜਾਂ ਗੁਰੂ ਪੁਰਖਾਂ ਦੀ ਉਸਤਤ ਵਿੱਚ ਬੋਲੀ ਹੈ ਜੀ।
ਅਕਾਲ ਪੁਰਖ ਨੂੰ ਸੰਬੋਧ ਕਰਕੇ ਨਹੀਂ, ਇਸ ਬਾਰੇ ਪ੍ਰੋ: ਸਾਹਿਬ ਸਿੰਘ ਜੀ ਵੀ ਲਿਖ ਚੁਕੇ ਹਨ ਜੀ।
ਸਤਿਗੁਰੂ ਸਤਿਗੁਰੂ ਸਤਿਗੁਰੂ ਗੋਬਿੰਦ ਜੀਉ॥ ਸੇਵਕ ਕੈ ਭਰਪੂਰ ਜੁਗੁ ਜੁਗੁ ਵਾਹਿਗੁਰੂ ਤੇਰਾ ਸਭ
ਸਦਕਾ॥ (ਸਤਿਗੁਰੂ= ਗੋਬਿੰਦ, ਪਰਮਾਤਮਾ ਹੈ)
ਸੱਤਿਗੁਰੂ ਅਤੇ ਗੋਬਿੰਦ ਜਾਂ ਪ੍ਰਮਾਤਮਾਂ ਵਿੱਚ ਭੇਦ ਨਹੀਂ ਹੁੰਦਾ, ਇਹ ਠੀਕ
ਹੈ ਜੀ। ਇਹ ਬਾਣੀਂ ਵਿੱਚ ਵੀ ਲਿਖਿਆ ਹੈ ਜੀ। ਜੇ ਇਹ ਮੰਨ ਵੀ ਲਿਆ ਜਾਵੇ ਕਿ ਵਾਹਿਗੁਰੂ ਤੋਂ ਭਾਵ
ਪ੍ਰਮਾਤਮਾਂ ਜਾਂ ਅਕਾਲ ਪੁਰਖ ਹੈ, (ਵੈਸੇ ਤਾਂ ਸਹਿਜ ਸੁਭਾਅ ਆਪਾਂ ਸਾਰੇ ਹੀ ਆਮ ਕਰਕੇ ਵਾਹਿਗੁਰੂ
ਸ਼ਬਦ ਦੀ ਵਰਤੋਂ ਅਕਾਲ ਪੁਰਖ ਵਾਸਤੇ ਕਰੀ ਹੀ ਜਾਂਦੇ ਹਾਂ) ਫਿਰ ਵੀ ਜਿਨਾਂ ਕੜੀਆਂ ਦੇ ਤੁਸਾਂ ਪਰਮਾਣ
ਦਿੱਤੇ ਹਨ। ਇਹਨਾਂ ਨੂੰ ਪੱੜ੍ਹ ਕੇ ਇਹ ਤਾਂ ਕਹਿ ਸੱਕਦੇ ਹਾਂ ਕਿ ਇਹ ਪ੍ਰਮਾਤਮਾਂ ਨੂੰ ਸੰਬੋਧਨ
ਕਰਦਾ ਹੋਇਆ ਇਕ, ਐਸਾ ਨਾਂ ਹੈ ਜਿਵੇਂ, ਰਾਮ, ਹਰੀ, ਨਰਾਇਣ, ਗੋਬਿੰਦ, ਅਦਿ, ਪਰ ਇਸ ਤਰਾਂ ਇਹ
“ਗੁਰਮੰਤ੍ਰ ਨਾਮ”
ਸਿੱਧ ਨਹੀਂ ਹੁੰਦਾ।
ਜਹਿ ਸਤਿਗੁਰੁ ਸਿਮਰੰਥ ਰਿਦੈ ਹਰਿਨਾਮ ਦਿਨੋ ਦਿਨੁ॥ ਜਿਹ ਸਤਿਗੁਰ ਸਿਮਰੰਥ
ਜੀਅ ਕੀ ਤਪਤਿ ਮਿਟਾਵੈ॥ ਜਿਹ ਸਤਿਗੁਰੁ ਸਿਮਰੰਥਿ ਰਿਧਿ ਸਿਧਿ ਨਵਨਿਧਿਪਾਵੈ॥ ਸੋਈ ਰਾਮਦਾਸ ਗੁਰੁ ਬਲ
ਭਣਿ ਮਿਲਿ ਸੰਗਤਿ ਧੰਨ ਧੰਨ ਕਰਹੁ॥
ਜਿਹ ਸਤਿਗੁਰ ਲਗਿ ਪ੍ਰਭ ਪਾਈਐ ਸੋ
ਸਤਿਗੁਰ ਸਿਮਰਹੁ ਨਰਹੁ॥ ਜਿਨ
ਸਬਦਿ ਕਮਾਇ ਪਰਮਪਦ ਪਾਇਓ ਸੇਵਾ ਕਰਤ ਨ ਛੋਡਿਓ ਪਾਸੁ॥ ਤਾ ਤੇ ਗਉਹਰੁ ਗਯਾਨ ਪ੍ਰਗਟੁ ਉਜਿਆਰਉ ਦੁਖ
ਦਰਿਦ੍ਰ ਅੰਧਯਾਰ ਕੋ ਨਾਸ॥
ਜਿਹ ਸਤਿਗੁਰ ਲਗਿ ਪ੍ਰਭ ਪਾਈਐ ਸੋ
ਸਤਿਗੁਰ
ਸਿਮਰਹੁ ਨਰਹੁ॥
ਅਗਰ ਊਪਰ ਵਾਲੀ ਤੁਕ ਵਿੱਚ ਲਾਲ ਰੰਗ ਵਿੱਚ ਲਿਖੇ ਸਤਿਗੁਰੂ ਸ਼ਬਦ ਦੀ ਥਾਂ
ਵਾਹਿਗੁਰੂ (ਜਿਹ ਸਤਿਗੁਰ ਲਗਿ
ਪ੍ਰਭ ਪਾਈਐ ਸੋ ਵਾਹਿਗੁਰ
ਸਿਮਰਹੁ ਨਰਹੁ॥)
ਲਿਖਿਆ ਹੁੰਦਾ ਤਾਂ ਕਹਿ ਸੱਕਦੇ ਸਾਂ, ਵਾਹਿਗੁਰੂ ਦਾ
ਸਿਮਰਨ ਕਰਨ ਵਾਸਤੇ ਕਿਹਾ ਹੈ। ਇਸ ਨਾਲੋਂ ਤਾਂ ਭਾਈ ਗੁਰਦਾਸ ਜੀ ਵਾਲੀ ਕੜੀ ਜਿਆਦਾ ਢੁੱਕਦੀ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ, ਛੇਆਂ ਗੁਰੂਆਂ, ਅਤੇ ਭੱਟਾਂ ਤੋਂ
ਇਲਾਵਾ ਜੋ ਹੋਰ ਭਗਤਾਂ ਦੀ ਬਾਣੀਂ ਹੈ, ਉਹਨਾਂ ਸਭਨਾਂ ਦਾ ਵੀ ਇਕੋ ਹੀ ਨਾਮ ਸੀ, ਪਰ ਜਾਹਰ ਹੈ ਕਿ
ਭਗਤਾਂ ਨੇ ਵਾਹਿਗੁਰੂ ਨਾਮ ਦਾ ਸਿਮਰਨ ਨਹੀ ਕੀਤਾ। ਨਾਮ ਜੁੱਗਾਂ ਜੁੱਗਾਂ ਤੋਂ ਇਕੋ ਹੀ ਹੈ, ਪਰ
ਵਾਹਿਗੁਰੂ ਸ਼ਬਦ ਪੰਜ ਸੌ ਸਾਲ ਤੋਂ ਪਹਿਲੇ ਨਹੀਂ ਸੀ।
ਡਾ: ਗੁਰਮੁੱਖ ਸਿੰਘ ਜੀ, ਤੱਤ ਗੁਰਮੱਤਿ ਪਰਵਾਰ ਵੱਲੋਂ ਸ਼ੁਰੂ ਕੀਤੀ, ਵਿਚਾਰ
ਚਰਚਾ ਨੂੰ ਮੱਦੇਨਜ਼ਰ ਰੱਖਦੇ ਹੋਇ, ਮੈਂ ਇਹ ਮਹਿਸੂਸ ਕੀਤਾ ਹੈ, ਕਿ ਹੋ ਸੱਕਦਾ ਹੈ, ਕਿ ਪਾਠਕਾਂ ਦਾ
ਧਿਆਨ ਵੰਡਦਾ ਹੋਵੇ। ਜਿਵੇ ਕਿ ਤੱਤ ਪਰਿਵਾਰ ਨੇਂ ਵੀ ਲਿਖਿਆ ਹੈ, ਇਹ ਚਰਚਾ ਤੱਤ ਪਰੀਵਾਰ ਨਾਲ ਮਿਲ
ਕੇ ਬਾਦ ਵਿੱਚ ਵੀ ਕੀਤੀ ਜਾ ਸੱਕਦੀ ਹੈ। ਇਸ ਕਰਕੇ ਸਾਨੂੰ ਇਹ ਵਿਚਾਰ ਚਰਚਾ ਫਿਲਹਾਲ ਬੰਦ ਕਰ ਦੇਣੀਂ
ਚਾਹੀਦੀ ਹੈ।
ਆਦਰ ਸਾਹਿਤ
ਸੇਵਕ
ਬਲਦੇਵ ਸਿੰਘ
ਫਿਰੋਜ਼ਪੁਰ
(20/09/09)
‘ਤੱਤ ਗੁਰਮਤਿ ਪਰਿਵਾਰ’
ਧਰਮ
ਪ੍ਰਚਾਰ ਕਮੇਟੀ ਦਿੱਲੀ ਵਲੋਂ ਗੁਰਮਤਿ ਅਨੁਸਾਰ ਦਿੱਤੇ ਬਿਆਨਾਂ ਦੀ ਪ੍ਰੋੜਤਾ
ਪਿਛਲੇ ਕੁੱਝ ਸਮੇਂ ਤੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮ੍ਰਪਿਤ, ਸਿੱਖਾਂ ਅਤੇ
ਜੱਥੇਬੰਦੀਆਂ ਵੱਲੋਂ ਅਖੌਤੀ ਦਸਮ ਗ੍ਰੰਥ ਦੀ ਅਸਲੀਅਤ ਬਾਰੇ ਸੰਗਤਾਂ ਵਿੱਚ ਜਾਗ੍ਰਿਤੀ ਲਿਆਉਣ ਲਈ
ਬੇਅੰਤ ਕੀਤੇ ਜਾ ਰਹੇ ਯਤਨਾਂ ਨੂੰ ਉਦੋਂ ਉਤਸ਼ਾਹ ਦੀ ਕਿਰਨ ਜਾਗੀ ਜਦੋਂ ‘ਧਰਮ ਪ੍ਰਚਾਰ ਕਮੇਟੀ
ਦਿੱਲੀ’ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਕਿ “ਰਾਗੀਆਂ ਨੂੰ ਪੰਥਕ
ਸਟੇਜਾਂ `ਤੇ ਅਖੌਤੀ ਦਸਮ ਗ੍ਰੰਥ ਦੀਆਂ ਰਚਨਾਵਾਂ ਪੜ੍ਹਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।” ਅਤੇ
ਇਹ ਵੀ ਦਿੜਤਾ ਨਾਲ ਕਿਹਾ ਗਿਆ ਹੈ ਕਿ “ਦਿੱਲੀ ਦੇ ਇਤਿਹਾਸਿਕ ਗੁਰਦਵਾਰਿਆਂ `ਚ ਗੁਰੂਆਂ ਦੀਆਂ
ਮਨੋ-ਕਲਪਿਤ ਤਸਵੀਰਾਂ ਅਤੇ ਕੱਚੀ ਬਾਣੀ ਦੀਆਂ ਕੈਸਟਾਂ ਵੀ ਨਹੀਂ ਵਿਕ ਸਕਣਗੀਆਂ।”
‘ਤੱਤ ਗੁਰਮਤਿ ਪਰਿਵਾਰ’ ਉਪਰੋਕਤ ਦਿੱਤੇ ਬਿਆਨਾਂ ਲਈ ਧਰਮ ਪ੍ਰਚਾਰ ਕਮੇਟੀ ਦਿੱਲੀ ਦਾ ਤਹਿ ਦਿਲੋਂ
ਸਵਾਗਤ ਕਰਦਿਆਂ ਇਹ ਆਸ ਕਰਦਾ ਹੈ ਕਿ ਇਹ ਕੇਵਲ ਬਿਆਨਾਂ ਤੱਕ ਹੀ ਸੀਮਤ ਨਾ ਰਹਿਕੇ ਅਮਲੀ ਜੀਵਨ ਵਿੱਚ
ਵਿਚਰਨ ਵਾਲੇ ਪੰਥਕ ਹਿਤੂਆਂ ਲਈ ਚਾਨਣ ਮੁਨਾਰੇ ਸਾਬਿਤ ਹੋਣਗੇ। ਅਤੇ ਇਹੋ ਜਹੇ ਸੁਚੱਜੇ ਦਿਸ਼ਾ
ਨਿਰਦੇਸ਼ਾਂ ਨੂੰ ਸਭ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਵਲੋਂ ਦਿੜਤਾ ਨਾਲ ਲਾਗੂ ਕਰ, ਵੱਧ ਤੋਂ ਵੱਧ
ਸੰਗਤਾਂ ਨੂੰ ਜਾਗਰੂਕ ਕਰਨ ਲਈ ਮਾਡਲ ਰੋਲ ਨਿਭਾਉਣ ਦੇ ਉਪਰਾਲੇ ਕਰਨੇ ਚਾਹੀਦੇ ਹਨ।
ਵੱਲੋਂ:- ‘ਤੱਤ ਗੁਰਮਤਿ ਪਰਿਵਾਰ’
ਸਾਰੇ ਪਾਠਕਾਂ/ਲੇਖਕਾਂ ਨੂੰ ਬੇਨਤੀ ਕੀਤੀ ਜਾਂਦੀ
ਹੈ ਕਿ ਆਪਣੀਆਂ ਲਿਖਤਾਂ ਵਿੱਚ ਦਸਮ ਗ੍ਰੰਥ ਦੇ ਹਵਾਲੇ ਦਸਵੇਂ ਪਾਤਸ਼ਾਹ ਨਾਲ ਜੋੜ ਕੇ ਦੇਣ ਤੋਂ
ਸੰਕੋਚ ਕਰੋ ਜੀ। ਕਿਉਂਕਿ ਹੁਣ ਇਹ ਗੱਲ ਸਾਬਤ ਹੋ ਚੁੱਕੀ ਹੈ ਕਿ ਦਸਮ ਗ੍ਰੰਥ ਵਿੱਚ ਕੋਈ ਵੀ ਬਾਣੀ
ਦਸਵੇਂ ਪਾਤਸ਼ਾਹ ਦੀ ਨਹੀਂ ਹੈ। ਇਸ ਬਾਰੇ ਤੁਸੀਂ ਸਾਰੀ ਜਾਣਕਾਰੀ ‘ਸਿੱਖ ਮਾਰਗ’ ਤੇ ਪੜ੍ਹ ਸੁਣ ਸਕਦੇ
ਹੋ। ਜੇ ਕਰ ਤਸੱਲੀ ਨਾ ਹੋਵੇ ਤਾਂ ਵਿਚਾਰ ਕਰ ਸਕਦੇ ਹੋ। ਇਸ ਹਫਤੇ ਸਾਨੂੰ ਦੋ ਲੇਖਾਂ ਵਿਚੋਂ ਅਜਿਹੇ ਹਵਾਲੇ ਕੱਟਣੇ ਪਏ ਸਨ।
‘ਸਿੱਖ ਮਾਰਗ’ ਦੀ ਪਹਿਲਾਂ ਤੋਂ ਹੀ ਇਹ ਪਾਲਿਸੀ ਹੈ ਕਿ ਬਹੁਤੇ ਤੰਗ ਦਿਲ ਨਹੀਂ ਹੋਣਾਂ ਕਿਉਂਕਿ
ਗੁਰਬਾਣੀ ਬਾਰੇ ਕੋਈ ਵੀ ਦਾਅਵੇ ਨਾਲ ਇਹ ਨਹੀਂ ਕਹਿ ਸਕਦਾ ਕਿ ਜੋ ਮੈਂ ਸਮਝਿਆ ਹੈ ਓਹੀ ਪੁਰਾ ਸੱਚ
ਹੈ ਇਸ ਤੋਂ ਪਰੇ ਹੋਰ ਕੋਈ ਸੱਚ ਹੋ ਹੀ ਨਹੀਂ ਸਕਦਾ। ਇਸੇ ਲਈ ਇੱਥੇ ਗੁਰਬਾਣੀ ਬਾਰੇ ਦੂਜਿਆਂ ਨਾਲੋ
ਕੁੱਝ ਵੱਖਰੀ ਰਾਏ ਰੱਖਦਿਆਂ ਦੀਆਂ ਲਿਖਤਾਂ ਵੀ ਛਪਦੀਆਂ ਰਹਿੰਦੀਆਂ ਹਨ। ਮੇਰਾ ਆਪਣਾ ਇਹ ਵਿਸ਼ਵਾਸ਼ ਹੈ
ਕਿ ਗੁਰਬਾਣੀ ਨਾ ਤਾਂ ਨਿਰਾ ਦਿਮਾਗੀ ਵਿਸ਼ਾ ਹੈ ਅਤੇ ਨਾ ਹੀ ਨਿਰਾ ਅਧਿਆਤਮਿਕ ਇਹ ਦੋਹਾਂ ਦਾ ਸੁਮੇਲ
ਹੈ। ਇਸ ਬਾਰੇ ਜਦੋਂ ਕਦੀ ਸਮਾਂ ਮਿਲਿਆ ਤਾਂ ਕਿਸੇ ਲੇਖ ਵਿੱਚ ਖੁੱਲ ਕੇ ਜ਼ਿਕਰ ਕਰਾਂਗਾ। ਇੱਥੇ ਉਹਨਾ
ਦੀਆਂ ਲਿਖਤਾਂ ਵੀ ਛਪੀਆਂ ਹਨ ਜੋ ਕਿ ਨਾਮ ਸਿਮਰਨ ਨੂੰ ਗੋਰਖ ਧੰਦਾ ਕਹਿੰਦੇ ਹਨ ਅਤੇ ਉਹਨਾ ਦੀਆਂ ਵੀ
ਜਿਹੜੇ ਨਾਮ ਸਿਮਰਨ ਨੂੰ ਹੀ ਸਾਰਾ ਕੁੱਝ ਦਸਦੇ ਹਨ। ਹੁਣ ਮੈਂ ਇੱਥੇ ਦੋਹਾਂ ਨਾਲ ਹੀ ਪੂਰੀ ਤਰ੍ਹਾਂ
ਸਹਿਮਤ ਨਹੀਂ। ਬਹੁਤੇ ਕਿਸੇ ਇੱਕ ਪੱਖ ਨਾਲ ਹੀ ਸਹਿਮਤ ਹਨ ਅਤੇ ਉਹ ਦੂਸਰਿਆਂ ਨੂੰ ਪੂਰੀ ਤਰ੍ਹਾਂ
ਰੱਦ ਕਰਦੇ ਹਨ। ਬਲਦੇਵ ਸਿੰਘ ਦੀ ਚਿੱਠੀ ਜੋ ਅੱਜ ਛਪੀ ਹੈ ਉਸ ਬਾਰੇ ਇਸ ਨੂੰ ਮਿਲ ਕੇ ਪਰਖ ਦੀ
ਕਸਵੱਟੀ ਤੇ ਇਸ ਨੂੰ ਪਰਖਣਾ ਚਾਹੀਦਾ ਹੈ ਤਾਂ ਕਿ ਸੱਚ ਝੂਠ ਦਾ ਨਿਤਾਰਾ ਹੋ ਸਕੇ-ਸੰਪਾਦਕ)
(20/09/09)
ਬਲਦੇਵ ਸਿੰਘ ਫਿਰੋਜ਼ਪੁਰ
ਸ: ਗੁਰਸ਼ਰਨ ਸਿੰਘ ਜੀ,
ਅਤੇ ਸਿੱਖ ਮਾਰਗ ਦੇ ਸਾਰੇ ਸਤਿਕਾਰ ਯੋਗ ਲੇਖਕ/ਪਾਠਕ ਜੀਓ
ਗੁਰੂ ਫਤਹਿ ਬੁਲਾਈ ਪਰਵਾਨ ਕਰਨੀ ਜੀ
ਸ: ਗੁਰਸ਼ਰਨ ਸਿੰਘ ਜੀ,
ਇਕ ਹੁੰਦੀ ਹੈ
“ਗੁਰਮੱਤਿ”
ਇੱਕ ਹੁੰਦੀ ਹੈ
“ਮਨਮੱਤਿ”
ਪਰ ਜਿਹੜੀ ਮੱਤਿ ਤੁਸੀਂ ਵਰਤ ਰਹੇ ਹੋ ਇਸ ਨੂੰ ਕਹਿੰਦੇ
ਹਨ। “ਮੁਗਲਮੱਤ”।
ਇਹ ਮੱਤ, ਸ਼ੁਰੂ ਤੋਂ ਹੀ ਮੁਗਲ ਬਾਦਸ਼ਾਹ, ਭੱਗਤਾਂ, ਸੰਤਾਂ,
ਅਤੇ ਗੁਰੂਆਂ ਦੇ ਖਿਲਾਫ ਵਰਤਦੇ ਆਏ ਹਨ, ਇਤਿਹਾਸ ਇਸ ਗੱਲ ਦਾ ਗਵਾਹ ਹੈ।
ਵਿਚਾਰ ਕਰਨ ਦੀ ਥਾਂ ਤੁਸੀਂ ਵੀ ਇਹ
ਮੁਗਲਮੱਤ
ਵਰਤ ਰਹੇ ਹੋ ਜੀ। ਇਹ ਮੱਤ ਤੁਸੀਂ ਪਹਿਲੇ ਵੀ ਵਰਤ ਚੁੱਕੇ ਹੋ। ਪਰ ਮੈਂ ਤੁਹਾਨੂੰ ਦੋਵੇਂ ਹੱਥ ਜੋੜ
ਕੇ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ ਜੀ, ਕਿ ਆਉ ਆਪਾਂ ਗੁਰਸਿੱਖਾਂ ਦੀ ਤਰਾਂ ਗੁਰਬਾਣੀਂ ਦੇ ਅਧਾਰ
ਤੇ ਗੁਰਮੱਤਿ ਅਨੂਸਾਰ ਵਿਚਾਰ ਕਰੀਏ।
ਮੈਂ ਤੁਹਾਡੇ ਪਹਿਲੇ ਪੱਤਰ ਦੀਆਂ ਜਿਨ੍ਹਾਂ ਬਹੁਤੀਆਂ ਗੱਲਾਂ ਦਾ ਉੱਤਰ
ਗੁਰਬਾਣੀਂ ਅਨੂਸਾਰ ਦੇ ਚੁੱਕਾ ਹਾਂ। ਤੁਸੀਂ ਉਹਨਾਂ ਨੂੰ ਵੀ ਮੋੜ ਤਰੋੜ ਕੇ ਰੌਲਾ ਪਾਉਣ ਵਾਸਤੇ
ਦੁਬਾਰਾ ਫਿਰ ਇਸ ਦੂਸਰੇ ਪੱਤਰ ਵਿੱਚ ਘਸੋੜ ਦਿੱਤਾ ਹੈ ਜੀ। ਜੇ ਕਰ ਮੇਰੇ ਕਿਸੇ ਉੱਤਰ ਨਾਲ ਤੁਸੀਂ
ਸੰਤੁਸ਼ਟ ਨਹੀਂ ਸੀ /ਜਾਂ ਨਾਂ ਹੋਵੋ, ਤਾਂ ਸਿਰਫ ਉਸ ਗੱਲ ਦਾ ਵੇਰਵਾ ਦੇ ਕੇ ਦੁਬਾਰਾ ਸਵਾਲ ਕਰ
ਸੱਕਦੇ ਹੋ। ਪਰ ਕਿਰਪਾ ਕਰਕੇ ਇਸ ਗੱਲ ਦਾ ਧਿਆਨ ਰੱਖੋ ਕਿ ਸਵਾਲ ਸੰਕਾ ਦੂਰ ਕਰਨ ਵਾਸਤੇ ਹੋਣਾਂ
ਚਾਹੀਦਾ ਹੈ, ਝਗੜਾ ਜਾਂ ਬਹਿਸ ਕਰਨ ਦੇ ਮਕਸਦ ਨਾਲ ਨਹੀਂ ਹੋਣਾਂ ਚਾਹੀਦਾ।
ਮੈਂ ਤੁਹਾਡੇ ਸਵਾਲਾਂ ਦਾ ਉੱਤਰ ਗੁਰਬਾਣੀਂ ਦੇ ਅਧਾਰ ਤੇ ਦੇਵਾਂਗਾ, ਬੇਸ਼ੱਕ
ਤੁਸੀਂ ਮੇਰੀਆਂ ਸਾਰੀਆਂ ਹੀ ਗੱਲਾਂ ਨੂੰ ਨਕਾਰ ਦੇਵੋ, ਪਰ ਦਲੀਲ ਨਾਲ ਬਾਣੀਂ ਦਾ ਪ੍ਰਮਾਣ ਦੇ ਕੇ,
ਝਗੜਾ ਜਾਂ ਵਿਵਾਦ ਕਰ ਕੇ ਨਹੀਂ।
ਤੁਸਾਂ ਲਿਖਿਆ ਹੈ।
ਮੈਂ ਤੇ ਸੋਚਿਆ ਸੀ ਤੁਹਾਡੇ ਬਾਬਿਆਂ
ਵਲੋਂ ਗੱਡੀ ਰੁਕਦੀ ਵੇਖਾਂਗੇ। ਆਖਿਰ ਸੱਚ
ਸਾਹਮਣੇਂ ਆ ਹੀ ਗਿਆ। ਧੰਨਵਾਦ ਜੋ ਕੇ ਤੁਸੀਂ ਮੰਨ ਗਏ, ਕੇ ਤੁਸੀਂ ਤਮਾਸ਼ਾ ਵੇਖਣਾਂ ਚਾਹੁੰਦੇ ਸੀ।
ਸ੍ਰ: ਗੁਰਸ਼ਰਨ ਸਿੰਘ ਜੀ, ਤਮਾਸ਼ਾ ਵੇਖਣਾਂ ਬੱਚਿਆਂ ਦਾ ਕੰਮ ਹੈ, ਪਰ ਤੁਸੀਂ ਤਾਂ ਬਹੁਤ ਸਿਆਣੇਂ ਹੋ।
ਪਰ ਤੁਹਾਡੇ ਤੇ ਬਾਬੇ ਹੀ ਹੋਰ ਨਿਕਲੇ।
ਨਹੀਂ ਵੀਰ ਜੀ ਇਹ ਤੁਹਾਡੇ ਵਰਗੇ ਤਮਾਸ਼ਿਆਂ ਦੇ ਸ਼ੋਕੀਨ
ਲੋਕਾਂ ਦੇ ਬਾਬੇ ਹਨ। ਮੇਰੇ ਬਾਬੇ ਅਤੇ ਉਹਨਾਂ ਦੀਆਂ ਕਰਾਮਾਤਾਂ ਤਾਂ ਸ੍ਰੀ ਗੁਰੂ ਗਰੰਥ ਸਾਹਿਬ ਜੀ
ਵਿੱਚ ਦਰਜ ਹਨ। ਆਓ ਸੁਣੋਂ ਅਤੇ ਪੱੜ੍ਹੋ।
ਗੁਰਸ਼ਰਨ ਸਿੰਘ ਜੀ ਤੁਹਾਡੇ ਵਾਂਗੂ ਮੁਹੰਮਦ ਤੁਗਲਕ ਵੀ ਭਗਤ ਨਾਮ ਦੇਵ ਜੀ ਦੇ
ਰਾਮ ਦੇ ਕੰਮ ਵੇਖਣਾਂ ਚਾਹੁੰਦਾ ਸੀ। ਬਾਦਸ਼ਾਹ ਨੇਂ ਨਾਮਦੇਵ ਜੀ ਨੂੰ ਬੰਨਕੇ ਦਰਬਾਰ ਵਿੱਚ ਸੱਦ ਲਿਆ।
ਕਹਿਣ ਲੱਗਾ ਜਾਂ ਤਾਂ ਮੇਰੀ ਮੋਈ ਹੋਈ ਗਾਂ ਜਿਵਾਦੇ, ਨਹੀਂ ਤਾਂ ਤੈਨੂੰ ਵੀ ਇਥੇ ਹੀ ਮਾਰ ਦੇਵਾਂਗਾ।
ਨਾਮ ਦੇਵ ਜੀ ਕਹਿਣ ਲੱਗੇ ਹੇ ਰਾਜਨ ਇਹ ਕਿਵੇਂ ਹੋ ਸੱਕਦਾ ਹੈ। ਮੈਂ ਕੁੱਝ ਨਹੀਂ ਕਰ ਸੱਕਦਾ।
ਪਰਮਾਤਮਾਂ ਦੇ ਕੀਤੇ ਨੂੰ ਮੈਂ ਨਹੀਂ ਟਾਲ ਸੱਕਦਾ। ਇਹ ਸੁਣ ਕੇ ਬਾਦਸ਼ਾਹ ਕ੍ਰੋਧ ਵਿੱਚ ਆ ਗਿਆ।
ਸੋਚਦਾ ਹੈ ਸੱਭ ਲੋਗ, ਕਾਜੀ, ਮੁੱਲਾਂ, ਆਦੀ ਮੈਨੂੰ ਸਲਾਮ ਕਰਦੇ ਹਨ, ਪਰ ਇਸ ਹਿੰਦੂ ਨੇਂ ਮੈਨੂੰ
ਨੀਵਾਂ ਦਿਖਾ ਦਿੱਤਾ। ਬਾਦਸ਼ਾਹ ਨੇਂ ਭੱਗਤ ਨਾਮ ਦੇਵ ਜੀ ਨੂੰ ਮਾਰਨ ਵਾਸਤੇ ਮਸਤ ਹਾਥੀ ਅੱਗੇ ਸੁਟਵਾ
ਦਿੱਤਾ, ਪਰ ਨਾਮ ਦੇਵ ਜੀ ਨੂੰ ਹਰੀ ਨੇਂ ਬਚਾ ਲਿਆ। ਦੇਖ ਕੇ ਭਗਤ ਨਾਮਦੇਵ ਦੇਵ ਜੀ ਦੀ ਮਾਂ ਰੋਣ
ਲੱਗੀ, ਉਸ ਨੇਂ ਵੀ ਨਾਮ ਦੇਵ ਜੀ ਨੂੰ ਬਹੁਤ ਸਮਝਾਇਆ ਕੇ ਪੁਤਰ ਤੂੰ ਰਾਮ ਰਾਮ ਕਹਿਣਾਂ ਛੱਡ ਕੇ
ਅੱਲ੍ਹਾ ਅੱਲ੍ਹਾ ਕਹਿਣ ਲੱਗ ਪਉ। ਪਰ ਨਾਮ ਦੇਵ ਜੀ ਕਹਿਣ ਲੱਗੇ ਨਾਂ ਮੈਂ ਤੇਰਾ ਪੁੱਤ ਹਾਂ ਨਾਂ ਤੂੰ
ਮੇਰੀ ਮਾਂ ਹੈ, ਨਾਮ ਦੇਵ ਜੀ ਡਰੇ ਨਹੀਂ, ਅਤੇ ਹਰੀ ਹਰੀ ਕਰਦੇ ਰਹੇ। ਹਿੰਦੁ ਲੋਕਾਂ ਨੇ ਇਕੱਠੇ ਹੋ
ਕੇ ਬਾਦਸ਼ਾਹ ਪਾਸ ਬੇਨਤੀ ਕੀਤੀ ਕੇ ਹੇ ਰਾਜਨ ਸਾਡੇ ਪਾਸੋਂ ਨਾਮਦੇਵ ਦੇ ਵਜ਼ਨ ਦੇ ਬਰਾਬਰ ਤੋਲ ਕੇ
ਸੋਨਾਂ ਲੈ ਲ਼ਵੋ ਅਤੇ ਨਾਮਦੇਵ ਨੂੰ ਛੱਡ ਦੇਵੋ। ਬਾਦਸ਼ਾਹ ਕਹਿਣ ਲੱਗਾ ਨਹੀਂ ਮੈਂ ਵੱਢੀ ਲੈਕੇ ਦੋਜ਼ਕ
ਨਹੀਂ ਜਾਣਾਂ। ਨਾਮਦੇਵ ਜੀ ਦੇ ਪੈਰਾਂ ਵਿੱਚ ਬੇੜੀਆਂ ਪਈਆਂ ਹੋਈਆਂ ਸਨ ਪਰ ਹੱਥਾਂ ਨਾਲ ਤਾਲ ਵਜਾਕੇ
ਪ੍ਰਭੂ ਦੇ ਗੁਣ ਗਾਉਂਦੇ ਰਹੇ। ਨਾਮਦੇਵ ਜੀ ਕਹਿਣ ਲੱਗੇ, ਭਾਵੇਂ ਗੰਗਾ ਜਮਨਾਂ ਉਲਟੇ ਪਾਸੇ ਵੀ
ਕਿਉਂਂ ਨਾਂ ਵਹਿਣ ਲੱਗ ਪੈਣ ਪਰ ਮੈਂ ਹਰੀ ਦੇ ਗੁਣ ਗਾਂਦਾ ਰਹਾਂਗਾ। ਬਾਦਸ਼ਾਹ ਨੇਂ ਗਉ ਜਿਵਾਲਣ
ਵਾਸਤੇ ਇੱਕ ਪਹਿਰ ਦੀ ਮੋਹਲਤ ਦਿੱਤੀ ਸੀ। ਸੱਤ ਘੜੀਆਂ ਬੀਤ ਜਾਣ ਤੇ ਨਾਮ ਦੇਵ ਜੀ ਸੋਚਦੇ ਹਨ, ਕਿ
ਅਜੇ ਤੱਕ ਤਿਰਲੋਕੀ ਦਾ ਮਾਲਿਕ ਨਹੀਂ ਆਇਆ।
ਨਾਮਦੇਵ ਜੀ ਇਹ ਸੋਚ ਹੀ ਰਹੇ ਸਨ ਕੇ
ਖੰਭਾਂ ਦੇ ਫੜਫੜਾਉਣ ਦੀ ਅਵਾਜ਼ ਆਈ। ਵਿਸ਼ਨੂੰ ਭਗਵਾਨ ਗਰੜ ਤੇ ਸਵਾਰ ਹੋਕੇ ਆ ਗਿਆ। ਅਤੇ ਆਪਣੇਂ ਭਗਤ
ਦੀ ਪ੍ਰਤੀਪਾਲਣਾਂ (ਰੱਖਿਆ) ਕੀਤੀ। ਗੋਪਾਲ ਕਹਿਣ ਲੱਗੇ ਹੇ ਨਾਮਦੇਵ ਜੇ ਤੂੰ ਕਹੈ ਤਾਂ ਧਰਤੀ ਟੇਡੀ
ਕਰ ਦੇਵਾਂ, ਜੇਤੂੰ ਕਹੇਂ ਤਾਂ ਬਾਦਸ਼ਾਹ ਨੂੰ ਧਰਤੀ ਦੇ ਧੱਲੇ ਦੱਬ ਦੇਵਾਂ। ਜੇ ਤੂੰ ਕਹੇਂ ਤਾਂ ਮਰੀ
ਗਾਂ ਜਿਵਾਲ ਦੇਵਾਂ। ਤਾਂ ਜੋ ਸਾਰਿਆਂ ਨੂੰ ਵਿਸ਼ਵਾਸ ਹੋ ਜਾਵੇ। ਪ੍ਰਭੂ ਦੀ ਕਿਰਪਾ ਨਾਲ ਗਉ ਜਿੰਦਾ
ਹੋ ਗਈ, ਨਾਮਦੇਵ ਜੀ ਦੇ ਕਹਿਣ ਤੇ ਉਥੇ ਖੜ੍ਹੇ ਲੋਕਾਂ ਨੇ ਗਉ ਨੂੰ ਨਿਆਣਾਂ ਪਾਕੇ ਵੱਛਾ ਛੱਡ ਕੇ ਗਉ
ਦਾ ਦੁੱਧ ਚੋ ਲਿਆ। ਦੁੱਧ ਨਾਲ ਮਟਕੀ ਭਰ ਕੇ ਬਾਦਸ਼ਾਹ ਦੇ ਸਾਹਮਣੇਂ ਜਾ ਰੱਖੀ। ਇਹ ਕੌਤਕ ਦੇਖ ਕੇ
ਬਾਦਸ਼ਾਹ ਘਬਰਾ ਗਿਆ, ਅਤੇ ਆਪਣੇਂ ਮਹਿਲਾਂ ਵਿੱਚ ਚਲਾ ਗਿਆ। ਆਪਣੇਂ ਕਾਜ਼ੀਆਂ ਅਤੇ ਮੌਲਵੀਆਂ ਹੱਥ
(ਰਾਹੀਂ) ਬੇਨਤੀ ਕੀਤੀ ਕਿ ਹੇ ਹਿੰਦੂ ਮੈਂ ਵੀ ਤੇਰੀ ਗਾਂ ਹਾਂ ਮੈਨੂੰ ਵੀ ਬਖਸ਼ ਦੇ।
ਨਾਮਦੇਵ ਜੀ ਨੇਂ ਕਿਹਾ ਕਿ ਹੇ ਬਾਦਸ਼ਾਹ ਮੈਨੂੰ ਇਹ ਭਰੋਸਾ
ਦੇ, ਇਹ ਵਾਹਦਾ ਕਰ ਕੇ ਅੱਗੇ ਤੋਂ ਤੂੰ ਸੀਲਤਾ ਦਾ ਅੰਗ ਨਹੀਂ ਛੱਡੇਂ ਗਾ, ਸੱਚ ਦੇ ਰਸਤੇ ਤੇ ਚੱਲੇਂ
ਗਾ। ਇਹ ਕੌਤਕ ਵੇਖ ਕੇ ਘਰ ਘਰ ਨਾਮਦੇਵ ਜੀ ਦੀਆਂ ਗੱਲਾਂ ਹੋਣ ਲੱਗੀਆਂ। ਸਾਰੇ ਹਿੰਦੁ ਮਿਲ ਕੇ ਨਾਮ
ਦੇਵ ਜੀ ਪਾਸ ਆਏ ਅਤੇ ਕਹਿਣ ਲੱਗੇ ਕਿ ਜੇ ਗਉ ਜਿੰਦਾ ਨਾਂ ਹੁੰਦੀ ਤਾਂ ਨਾਮਦੇਵ ਦਾ ਵਿਸ਼ਵਾਸ ਖਤਮ ਹੋ
ਜਾਣਾਂ ਸੀ। ਇਸ ਤਰਾਂ ਨਾਮਦੇਵ ਜੀ ਦੀ ਸੋਭਾ ਸਾਰੇ ਸੰਸਾਰ ਵਿੱਚ ਹੋਣ ਲੱਗੀ। ਪ੍ਰਭੂ ਆਪਣੇਂ ਭਗਤ
ਜਨਾਂ ਦੀ ਹਮੇਸ਼ਾਂ ਲਾਜ ਰੱਖਦਾ ਹੈ, ਆਪਣੇਂ ਭਗਤਾਂ ਦਾ ਪਾਰ ਉਤਾਰਾ ਕਰਦਾ ਹੈ, ਉਧਾਰ ਕਰਦਾ। ਨਿੰਦਕ
ਸੜਦੇ ਲੂਸਦੇ ਰਹਿੰਦੇ ਹਨ।
ਸੁਲਤਾਨੁ ਪੂਛੈ ਸੁਨੁ ਬੇ ਨਾਮਾ॥ ਦੇਖਉ ਰਾਮ ਤੁਮਾੑਰੇ ਕਾਮਾ॥ ੧॥ ਨਾਮਾ
ਸੁਲਤਾਨੇ ਬਾਧਿਲਾ॥ ਦੇਖਉ ਤੇਰਾ ਹਰਿ ਬੀਠੁਲਾ॥ ੧॥ ਰਹਾਉ॥ ਬਿਸਮਿਲਿ ਗਊ ਦੇਹੁ ਜੀਵਾਇ॥ ਨਾਤਰੁ
ਗਰਦਨਿ ਮਾਰਉ ਠਾਂਇ॥ ੨॥ ਬਾਦਿਸਾਹ ਐਸੀ ਕਿਉ ਹੋਇ॥ ਬਿਸਮਿਲਿ ਕੀਆ ਨ ਜੀਵੈ ਕੋਇ॥ ੩॥ ਮੇਰਾ ਕੀਆ
ਕਛੂ ਨ ਹੋਇ॥ ਕਰਿ ਹੈ ਰਾਮੁ ਹੋਇ ਹੈ ਸੋਇ॥ ੪॥ ਬਾਦਿਸਾਹੁ ਚੜਿੑਓ ਅਹੰਕਾਰਿ॥ ਗਜ ਹਸਤੀ ਦੀਨੋ
ਚਮਕਾਰਿ॥ ੫॥ ਰੁਦਨੁ ਕਰੈ ਨਾਮੇ ਕੀ ਮਾਇ॥ ਛੋਡਿ ਰਾਮੁ ਕੀ ਨ ਭਜਹਿ ਖੁਦਾਇ॥ ੬॥ ਨ ਹਉ ਤੇਰਾ ਪੂੰਗੜਾ
ਨ ਤੂ ਮੇਰੀ ਮਾਇ॥ ਪਿੰਡੁ ਪੜੈ ਤਉ ਹਰਿ ਗੁਨ ਗਾਇ॥ ੭॥ ਕਰੈ ਗਜਿੰਦੁ ਸੁੰਡ ਕੀ ਚੋਟ॥ ਨਾਮਾ ਉਬਰੈ
ਹਰਿ ਕੀ ਓਟ॥ ੮॥ ਕਾਜੀ ਮੁਲਾਂ ਕਰਹਿ ਸਲਾਮੁ॥ ਇਨਿ ਹਿੰਦੂ ਮੇਰਾ ਮਲਿਆ ਮਾਨੁ॥ ੯॥ ਬਾਦਿਸਾਹ ਬੇਨਤੀ
ਸੁਨੇਹੁ॥ (੧੧੬੫) ਨਾਮੇ ਸਰ ਭਰਿ ਸੋਨਾ ਲੇਹੁ॥ ੧੦॥ ਮਾਲੁ ਲੇਉ ਤਉ ਦੋਜਕਿ ਪਰਉ॥ ਦੀਨੁ ਛੋਡਿ ਦੁਨੀਆ
ਕਉ ਭਰਉ॥ ੧੧॥ ਪਾਵਹੁ ਬੇੜੀ ਹਾਥਹੁ ਤਾਲ॥ ਨਾਮਾ ਗਾਵੈ ਗੁਨ ਗੋਪਾਲ॥ ੧੨॥ ਗੰਗ ਜਮੁਨ ਜਉ ਉਲਟੀ ਬਹੈ॥
ਤਉ ਨਾਮਾ ਹਰਿ ਕਰਤਾ ਰਹੈ॥ ੧੩॥ ਸਾਤ ਘੜੀ ਜਬ ਬੀਤੀ ਸੁਣੀ॥ ਅਜਹੁ ਨ ਆਇਓ ਤ੍ਰਿਭਵਣ ਧਣੀ॥ ੧੪॥
ਪਾਖੰਤਣ ਬਾਜ ਬਜਾਇਲਾ॥ ਗਰੁੜ ਚੜੑੇ ਗੋਬਿੰਦ ਆਇਲਾ॥ ੧੫॥ ਅਪਨੇ ਭਗਤ ਪਰਿ ਕੀ ਪ੍ਰਤਿਪਾਲ॥ ਗਰੁੜ
ਚੜੑੇ ਆਏ ਗੋਪਾਲ॥ ੧੬॥ ਕਹਹਿ ਤ ਧਰਣਿ ਇਕੋਡੀ ਕਰਉ॥ ਕਹਹਿ ਤ ਲੇ ਕਰਿ ਊਪਰਿ ਧਰਉ॥ ੧੭॥ ਕਹਹਿ ਤ
ਮੁਈ ਗਊ ਦੇਉ ਜੀਆਇ॥ ਸਭੁ ਕੋਈ ਦੇਖੈ ਪਤੀਆਇ॥ ੧੮॥ ਨਾਮਾ ਪ੍ਰਣਵੈ ਸੇਲ ਮਸੇਲ॥ ਗਊ ਦੁਹਾਈ ਬਛਰਾ
ਮੇਲਿ॥ ੧੯॥ ਦੂਧਹਿ ਦੁਹਿ ਜਬ ਮਟੁਕੀ ਭਰੀ॥ ਲੇ ਬਾਦਿਸਾਹ ਕੇ ਆਗੇ ਧਰੀ॥ ੨੦॥ ਬਾਦਿਸਾਹੁ ਮਹਲ
ਮਹਿ ਜਾਇ॥ ਅਉਘਟ ਕੀ ਘਟ ਲਾਗੀ ਆਇ॥ ੨੧॥ ਕਾਜੀ ਮੁਲਾਂ ਬਿਨਤੀ ਫੁਰਮਾਇ॥ ਬਖਸੀ ਹਿੰਦੂ ਮੈ ਤੇਰੀ
ਗਾਇ॥ ੨੨॥ ਨਾਮਾ ਕਹੈ ਸੁਨਹੁ ਬਾਦਿਸਾਹ॥ ਇਹੁ ਕਿਛੁ ਪਤੀਆ ਮੁਝੈ ਦਿਖਾਇ॥ ੨੩॥ ਇਸ ਪਤੀਆ ਕਾ ਇਹੈ
ਪਰਵਾਨੁ॥ ਸਾਚਿ ਸੀਲਿ ਚਾਲਹੁ ਸੁਲਿਤਾਨ॥ ੨੪॥ ਨਾਮਦੇਉ ਸਭ ਰਹਿਆ ਸਮਾਇ॥ ਮਿਲਿ ਹਿੰਦੂ ਸਭ ਨਾਮੇ ਪਹਿ
ਜਾਹਿ॥ ੨੫॥ ਜਉ ਅਬ ਕੀ ਬਾਰ ਨ ਜੀਵੈ ਗਾਇ॥ ਤ ਨਾਮਦੇਵ ਕਾ ਪਤੀਆ ਜਾਇ॥ ੨੬॥ ਨਾਮੇ ਕੀ ਕੀਰਤਿ ਰਹੀ
ਸੰਸਾਰਿ॥ ਭਗਤ ਜਨਾਂ ਲੇ ਉਧਰਿਆ ਪਾਰਿ॥ ੨੭॥ ਸਗਲ ਕਲੇਸ ਨਿੰਦਕ ਭਇਆ ਖੇਦੁ॥ ਨਾਮੇ ਨਾਰਾਇਨ ਨਾਹੀ
ਭੇਦੁ॥ ੨੮॥ ੧॥ ੧੦॥ (੧੧੬੬)
ਗੁਰਸ਼ਰਨ ਸਿੰਘ ਜੀ ਇਸ ਸ਼ਬਦ ਦੀ ਅਖੀਰਲੀ ਤੁਕ ਪੜ੍ਹੋ। ਨਾਮਦੇਵ ਜੀ ਕਹਿੰਦੇ
ਹਨ, “ਸਾਡੇ ਵਿੱਚ ਤੇ ਨਰਾਇਣ
ਵਿੱਚ ਕੋਈ ਫਰਕ ਨਹੀਂ।” ਆਦਿ ਜੁਗਾਦਿ ਤੋਂ ਭਗਤਾਂ
ਦੀ ਸੋਭਾ
ਹੁੰਦੀ ਆਈ ਹੈ। ਪਰ ਨਿੰਦਕਾਂ ਨੂੰ ਭਗਤਾਂ ਦੀ ਸੋਭਾ ਸੁਣ
ਕੇ ਬਹੁਤ ਦੁੱਖ ਹੁੰਦਾ ਹੈ, ਬੜਾ ਕਲੇਸ ਆਉਂਦਾ ਹੈ। ਤੁਹਾਨੂੰ ਕਿਨਾਂ ਕਲੇਸ ਆਇਆ ਹੈ, ਕਿਨਾਂ ਦੁਖ
ਹੋਇਆ ਹੈ, ਇਹ ਤੁਹਾਡੇ ਪੱਤਰ ਤੋਂ ਜਾਹਿਰ ਹੈ। ਮੈਨੂੰ ਇਸ ਦਾ ਅਫਸੋਸ ਹੈ ਜੀ
“ਸਗਲ ਕਲੇਸ ਨਿੰਦਕ ਭਇਆ ਖੇਦੁ॥”
ਨਾਮਦੇਵ ਜੀ ਨੇਂ ਇਸ ਸ਼ਬਦ ਵਿੱਚ ਪੂਰੇ ਵਿਸਥਾਰ ਨਾਲ ਆਪਣੀਂ ਆਪ ਬੀਤੀ ਜਾਂ
ਹੱਡਬੀਤੀ ਸੁਣਾਈ ਹੈ। ਇਹ ਕੋਈ ਮਿਥਿਹਾਸ ਕਹਾਣੀਂ ਨਹੀਂ ਹੈ। ਜੇ ਇਹ ਸਾਖੀ ਗੁਰਬਾਣੀਂ ਦੇ ਰੂਪ ਵਿੱਚ
ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਾਂ ਹੁੰਦੀ ਤਾਂ ਤੁਸੀਂ ਇਸ ਨੂੰ ਮਿਥਿਹਾਸ ਦਾ ਦਰਜਾ ਦੇ ਕੇ, ਇੱਕ
ਸੁੰਦਰ ਜਿਹਾ ਲੇਖ ਲਿਖ ਦੇਣਾਂ ਸੀ, ਵਿਚਾਰੇ ਭੋਲੇ ਪਾਠਕ ਤੁਹਾਡੇ ਅਜੇਹੇ ਲੇਖਾਂ ਨੂੰ ਗੁਰਮੱਤ ਸਮਝ
ਲੈਂਦੇ ਹਨ, ਅਤੇ ਤੁਹਾਨੂੰ ਬਹੁਤ ਭਾਰੀ ਵਿਦਵਾਨ। ਗੁਰਸ਼ਰਨ ਸਿੰਘ ਜੀ ਜਰਾ ਦੱਸੋ ਕੀ ਇਹ ਕੋਈ ਛੋਟੀ
ਜਿਹੀ ਕਰਾਮਾਤ ਹੈ। ਅਗਲੀ ਕੜੀ ਤੇ ਦੁਬਾਰਾ ਵਿਚਾਰ ਕਰੋ
“ਕਹਹਿ ਤ ਧਰਣਿ ਇਕੋਡੀ ਕਰਉ॥ ਕਹਹਿ ਤ
ਲੇ ਕਰਿ ਊਪਰਿ ਧਰਉ॥ ੧੭॥ ਕਹਹਿ ਤ ਮੁਈ ਗਊ ਦੇਉ ਜੀਆਇ॥ ਸਭੁ ਕੋਈ ਦੇਖੈ ਪਤੀਆਇ॥ ੧੮॥”
ਗੁਰਸ਼ਰਨ ਸਿੰਘ ਜੀ ਰੇਲਗੱਡੀ ਤਾਂ
ਜਿਵੇਂ ਤੁਸੀਂ ਦੱਸਿਆ ਹੈ, ਹੋਰ ਵੀ ਕਈ ਤਰੀਕਿਆਂ ਨਾਲ ਰੋਕੀ ਜਾ ਸੱਕਦੀ ਹੈ। ਪਰ ਕੀ ਤੁਸੀਂ ਮਰੀ
ਗਾਂ ਜਿਵਾ ਸੱਕਦੇ ਹੋ? ਧਰਤੀ ਨੂੰ ਉਲਟਾ ਸੱਕਦੇ ਹੋ? ਨਹੀਂ ਨਾਂ! ਇਹ ਤਾਂ ਹਰੀ ਦੇ ਸੰਤ ਜਨ ਹੀ ਕਰ
ਸੱਕਦੇ ਹਨ। ਹੁਣ ਤੁਸੀਂ ਆਪਣੀਂ ਅਕਲ, ਬੁੱਧੀ, ਗਿਆਨ, ਫਿਲੋਸਫੀ, ਵਿਦਿਆ, ਸਿਆਣਪ, ਚਤੁਰਾਈ, ਦਾ
ਸਾਰਾ ਬਲ ਲਾ ਕੇ ਇਸ ਗੱਲ ਨੂੰ ਝੂਠ ਸਾਬਤ ਕਰ ਕੇ ਦਖਾਉ! ! ! ! ! ! ! ! ! ! ! ! ।
ਪਾਖੰਤਣ ਬਾਜ ਬਜਾਇਲਾ॥ ਗਰੁੜ ਚੜੑੇ
ਗੋਬਿੰਦ ਆਇਲਾ॥ ੧੫॥ ਅਪਨੇ ਭਗਤ ਪਰਿ ਕੀ ਪ੍ਰਤਿਪਾਲ॥ ਗਰੁੜ ਚੜੑੇ ਆਏ ਗੋਪਾਲ॥ ੧੬॥
ਗਨੇਸ਼ ਬਾਰੇ ਤਾਂ ਮੇਰੀ ਲਿਖਤ ਤੇ ਤੁਸੀਂ ਇਤਰਾਜ ਕੀਤਾ ਸੀ।
ਪਰ ਇਹ ਨਾਮਦੇਵ ਜੀ ਦੇ (ਗਰੜ)
ਬਾਰੇ ਅਤੇ ਗੋਬਿੰਦ
(ਵਿਸ਼ਨੂੰ)
ਬਾਰੇ ਤੁਹਾਡਾ ਕੀ ਵਿਚਾਰ ਹੈ? । ਪਾਠਕਾਂ ਨੂੰ ਜਰੂਰ
ਦੱਸਣਾਂ ਜੀ।
ਪ੍ਰਹਲਾਦ ਭਗਤ ਦੀ ਕਥਾ ਤਾਂ ਤੁਸਾਂ ਸੁਣੀਂ ਹੀ ਹੋਵੇ ਗੀ। ਪ੍ਰਹਲਾਦ ਭਗਤ ਦੀ
ਪ੍ਰਥਾਇ ਗੁਰੂ ਗ੍ਰੰਥ ਸਾਹਿਬ ਵਿੱਚ ਤਕਰੀਬਨ ਸਾਰੇ ਹੀ ਸੰਤਾਂ ਗੁਰੂਆਂ ਭਗਤਾਂ ਨੇਂ ਗੁਰਬਾਣੀਂ ਦੇ
ਸ਼ਬਦ ਵੀ ਉਚਰੇ ਹਨ, ਅਤੇ ਸ਼ਬਦਾ ਤੋਂ ਇਲਾਵਾ ਅਨੇਕ ਵਾਰ ਗੁਰਬਾਣੀਂ ਵਿੱਚ ਪ੍ਰਹਲਾਦ ਭਗਤ ਦਾ ਜਿਕਰ ਵੀ
ਅਇਆ ਹੈ। ਅਗਲੀਆਂ ਕੜੀਆਂ ਭਗਤ ਨਾਮਦੇਵ ਜੀ ਦੇ ਹੀ ਇੱਕ ਸ਼ਬਦ ਵਿਚੋਂ ਹੀ ਲਈਆਂ ਗਈਆਂ ਹਨ। ਹਰਨਾਖਸ਼
ਦੈਂਤਾਂ ਦਾ ਰਾਜਾ ਸੀ, ਅਤੇ ਪ੍ਰਹਲਾਦ ਹਰਨਾਖਸ਼ ਦਾ ਪੁੱਤਰ ਸੀ। ਹਰਨਾਖਸ਼ ਦੇ ਰਾਜ ਵਿੱਚ ਹਰੀ ਦਾ ਨਾਮ
ਲੈਣ ਦੀ ਮਨਾਹੀਂ ਸੀ। ਹਰਨਾਖਸ਼ ਨੇਂ ਪੁੱਤਰ ਪ੍ਰਹਲਾਦ ਨੂੰ ਬਹੁਤ ਸਮਝਾਇਆ, ਪਰ ਉਹ ਹਰੀ ਦਾ ਨਾਮ ਜਪਨ
ਤੋ ਨਾਂ ਹਟਿਆਂ। ਜਿਸ ਵਾਸਤੇ ਹਰਨਾਖਸ਼ ਨੇਂ ਪ੍ਰਹਲਾਦ ਨੂੰ ਕਈ ਤਰੀਕਿਆਂ ਨਾਲ ਕਈ ਵਾਰ ਮਾਰਨ ਦੀ
ਕੋਸ਼ਿਸ਼ ਕੀਤੀ, ਕਮਰੇ ਵਿੱਚ ਬੰਦ ਕਰ ਕੇ ਬਾਹਰੋਂ ਤਾਲਾ ਲਗਾ ਦਿੱਤਾ, ਪਾਣੀਂ ਵਿੱਚ ਡੋਬਿਆ, ਅੱਗ
ਵਿੱਚ ਸਾੜਨ ਦੀ ਕੋਸ਼ਿਸ ਕੀਤੀ, ਪਹਾੜ ਤੋਂ ਥੱਲੇ ਸੁਟਿਆ। ਪਰ ਪ੍ਰਹਿਲਾਦ ਹਰ ਵਾਰ ਪ੍ਰਭੂ ਦੀ ਕਿਰਪਾ
ਨਾਲ ਬਚ ਜਾਂਦਾ ਰਿਹਾ। ਅਖੀਰ ਹਰਨਾਖਸ ਨੇਂ ਆਪਣੀਂ ਤਲਵਾਰ ਖਿਚ ਲਈ ਤੇ ਕਾਲ ਰੂਪ ਹੋ ਕੇ ਪ੍ਰਹਿਲਾਦ
ਨੂੰ ਕਹਿਣ ਲੱਗਾ, ਹੁਣ ਦੱਸ ਕੌਣ ਤੈਨੂੰ ਮਰਨ ਤੋਂ ਬਚਾਇ ਗਾ। ਉਸੇ ਵਕਤ ਤਿਨਾਂ ਲੋਕਾਂ ਦਾ ਮਾਲਕ
ਥੰਮ ਨੂੰ ਪਾੜ ਕੇ ਵਿਚੋ ਨਰਸਿੰਘ (ਮੁੰਹ ਬੰਦੇ ਦਾ ਅਤੇ ਧੜ ਸ਼ੇਰ ਦਾ) ਦਾ ਰੂਪ ਧਾਰ ਕੇ ਪਰਗਟ ਹੋ
ਗਿਆਂ। ਨਰਸਿੰਘ ਨੇਂ ਹਰਨਾਖਸ ਨੂੰ ਆਪਣੇਂ ਪੱਟਾਂ ਤੇ ਰੱਖ ਕੇ ਨਹੁੰਆਂ ਨਾਲ ਚੀਰ ਸੁਟਿਆ। ਵੀਰ
ਗੁਰਸ਼ਰਨ ਸਿੰਘ ਜੀ ਕੀ ਇਹ ਕਰਾਮਾਤ ਨਹੀਂ ਹੈ? । ਕੀ ਗੁਰਬਾਣੀਂ ਦੇ ਅਜੇਹੇ ਸ਼ਬਦ ਸਿੱਖ ਮਾਰਗ ਤੇ
ਵਿਚਾਰਨੇਂ ਜਾਂ ਛਪਣੇਂ ਨਹੀਂ ਚਾਹੀਦੇ? ।
ਕਾਢਿ ਖਵਗੁ ਕਾਲੁ ਭੈ ਕੋਪਿਓ ਮੋਹਿ ਬਤਾਉ ਜੁ ਤੁਹਿ ਰਾਖੈ॥ ਪੀਤ ਪੀਤਾਂਬਰ
ਤ੍ਰਿਭਵਣ ਧਣੀ ਥੰਭ ਮਾਹਿ ਹਰਿ ਭਾਖੈ॥ ੪॥ ਹਰਨਾਖਸੁ ਜਿਨਿ ਨਖਹ ਬਿਦਾਰਿਓ ਸੁਰਿ ਨਰ ਕੀਏ ਸਨਾਥਾ॥
ਕਹਿ ਨਾਮਦੇਉ ਹਮ ਨਰਹਰਿ ਧਿਆਵਹ ਰਾਮੁ ਅਭੈ ਪਦ ਦਾਤਾ॥ ੫॥ ੩॥ ੯॥ (੧੧੬੫)
ਗੁਰੂ ਅਮਰ ਦਾਸ ਜੀ ਮਹਾਂਰਾਜ ਜੀ ਦੇ ਅਗਲੇ ਦੋ ਸ਼ਬਦ ਵੀ ਪ੍ਰਹਲਾਦ ਭਗਤ ਦੀ
ਪ੍ਰਥਾਇ ਹੀ ਹਨ ਜੀ।
॥ ਭੈਰਉ ਮਹਲਾ ੩॥ ਮੇਰੀ ਪਟੀਆ ਲਿਖਹੁ ਹਰਿ ਗੋਵਿੰਦ ਗੋਪਾਲਾ॥ ਦੂਜੈ ਭਾਇ
ਫਾਥੇ ਜਮ ਜਾਲਾ॥ ਸਤਿਗੁਰੁ ਕਰੇ ਮੇਰੀ ਪ੍ਰਤਿਪਾਲਾ॥ ਹਰਿ ਸੁਖਦਾਤਾ ਮੇਰੈ ਨਾਲਾ॥ ੧॥ ਗੁਰ ਉਪਦੇਸਿ
ਪ੍ਰਹਿਲਾਦੁ ਹਰਿ ਉਚਰੈ॥ ਸਾਸਨਾ ਤੇ ਬਾਲਕੁ ਗਮੁ ਨ ਕਰੈ॥ ੧॥ ਰਹਾਉ॥ ਮਾਤਾ ਉਪਦੇਸੈ ਪ੍ਰਹਿਲਾਦ
ਪਿਆਰੇ॥ ਪੁਤ੍ਰ ਰਾਮ ਨਾਮੁ ਛੋਡਹੁ ਜੀਉ ਲੇਹੁ ਉਬਾਰੇ॥ ਪ੍ਰਹਿਲਾਦੁ ਕਹੈ ਸੁਨਹੁ ਮੇਰੀ ਮਾਇ॥ ਰਾਮ
ਨਾਮੁ ਨ ਛੋਡਾ ਗੁਰਿ ਦੀਆ ਬੁਝਾਇ॥ ੨॥ ਸੰਡਾ ਮਰਕਾ ਸਭਿ ਜਾਇ ਪੁਕਾਰੇ॥ ਪ੍ਰਹਿਲਾਦੁ ਆਪਿ
ਵਿਗੜਿਆ ਸਭਿ ਚਾਟੜੇ ਵਿਗਾੜੇ॥ ਦੁਸਟ ਸਭਾ ਮਹਿ ਮੰਤ੍ਰੁ ਪਕਾਇਆ॥ ਪ੍ਰਹਲਾਦ ਕਾ ਰਾਖਾ ਹੋਇ ਰਘੁਰਾਇਆ॥
੩॥ ਹਾਥਿ ਖੜਗੁ ਕਰਿ ਧਾਇਆ ਅਤਿ ਅਹੰਕਾਰਿ॥ ਹਰਿ ਤੇਰਾ ਕਹਾ ਤੁਝੁ ਲਏ ਉਬਾਰਿ॥ ਖਿਨ ਮਹਿ ਭੈਆਨ ਰੂਪੁ
ਨਿਕਸਿਆ ਥੰਮੑ ਉਪਾੜਿ॥ ਹਰਣਾਖਸੁ ਨਖੀ ਬਿਦਾਰਿਆ ਪ੍ਰਹਲਾਦੁ ਲੀਆ ਉਬਾਰਿ॥ ੪॥ ਸੰਤ ਜਨਾ ਕੇ ਹਰਿ ਜੀਉ
ਕਾਰਜ ਸਵਾਰੇ॥ ਪ੍ਰਹਲਾਦ
ਜਨ ਕੇ ਇਕੀਹ ਕੁਲ ਉਧਾਰੇ॥
ਗੁਰ ਕੈ ਸਬਦਿ ਹਉਮੈ ਬਿਖੁ ਮਾਰੇ॥
ਨਾਨਕ ਰਾਮ ਨਾਮਿ ਸੰਤ ਨਿਸਤਾਰੇ॥ ੫॥ ੧੦॥ ੨੦॥ (੧੧੩੩)
ਭੈਰਉ ਮਹਲਾ ੩॥ ਆਪੇ ਦੈਤ ਲਾਇ ਦਿਤੇ ਸੰਤ ਜਨਾ ਕਉ ਆਪੇ ਰਾਖਾ ਸੋਈ॥ ਜੋ
ਤੇਰੀ ਸਦਾ ਸਰਣਾਈ ਤਿਨ ਮਨਿ ਦੁਖੁ ਨ ਹੋਈ॥ ੧॥
ਜੁਗਿ ਜੁਗਿ ਭਗਤਾ ਕੀ ਰਖਦਾ ਆਇਆ॥ ਦੈਤ
ਪੁਤ੍ਰੁ ਪ੍ਰਹਲਾਦੁ ਗਾਇਤ੍ਰੀ ਤਰਪਣੁ ਕਿਛੂ ਨ ਜਾਣੈ ਸਬਦੇ ਮੇਲਿ ਮਿਲਾਇਆ॥ ੧॥ ਰਹਾਉ॥
ਅਨਦਿਨੁ ਭਗਤਿ ਕਰਹਿ ਦਿਨ ਰਾਤੀ
ਦੁਬਿਧਾ ਸਬਦੇ ਖੋਈ॥ ਸਦਾ ਨਿਰਮਲ ਹੈ ਜੋ ਸਚਿ ਰਾਤੇ ਸਚੁ ਵਸਿਆ ਮਨਿ ਸੋਈ॥ ੨॥
ਮੂਰਖ ਦੁਬਿਧਾ ਪੜ੍ਹਹਿ ਮੂਲੁ ਨ
ਪਛਾਣਹਿ ਬਿਰਥਾ ਜਨਮੁ ਗਵਾਇਆ॥ ਸੰਤ ਜਨਾ ਕੀ ਨਿੰਦਾ ਕਰਹਿ ਦੁਸਟੁ ਦੈਤੁ ਚਿੜਾਇਆ॥ ੩॥
ਪ੍ਰਹਲਾਦੁ ਦੁਬਿਧਾ ਨ ਪੜੈ ਹਰਿ
ਨਾਮੁ ਨ ਛੋਡੈ ਡਰੈ ਨ ਕਿਸੈ ਦਾ ਡਰਾਇਆ॥ ਸੰਤ ਜਨਾ ਕਾ ਹਰਿ ਜੀਉ ਰਾਖਾ ਦੈਤੈ ਕਾਲੁ ਨੇੜਾ ਆਇਆ॥
੪॥ ਆਪਣੀ ਪੈਜ ਆਪੇ ਰਾਖੈ ਭਗਤਾਂ ਦੇਇ ਵਡਿਆਈ॥ ਨਾਨਕ ਹਰਣਾਖਸੁ ਨਖੀ ਬਿਦਾਰਿਆ ਅੰਧੈ ਦਰ ਕੀ ਖਬਰਿ ਨ
ਪਾਈ॥ ੫॥ ੧੧॥ ੨੧॥
(੧੧੩੩)
ਜੁਗਿ ਜੁਗਿ ਭਗਤਾ ਕੀ ਰਖਦਾ ਆਇਆ॥
ਪ੍ਰਭੂ ਪ੍ਰਮਾਤਮਾਂ ਜੁਗਾਂ ਜੁਗਾਂਤਰਾਂ ਤੋਂ ਅਜੇਹੇ ਕੌਤਕ
ਰਚ ਕੇ ਆਪਣੇਂ ਭਗਤਾਂ ਦੀ ਰੱਖਿਆਂ ਕਰਦਾ ਆਇਆ ਹੈ।
ਮੂਰਖ ਦੁਬਿਧਾ ਪੜ੍ਹਹਿ ਮੂਲੁ ਨ
ਪਛਾਣਹਿ ਬਿਰਥਾ ਜਨਮੁ ਗਵਾਇਆ॥ ਸੰਤ ਜਨਾ ਕੀ ਨਿੰਦਾ ਕਰਹਿ ਦੁਸਟੁ ਦੈਤੁ ਚਿੜਾਇਆ॥ ੩॥
ਪਰ ਅਸੀਂ
ਮੂਰਖ ਮੂਲ ਜਾਂ ਸਚਾਈ ਨੂੰ ਨਹੀਂ ਜਾਣਦੇ, ਇਸ
ਵਾਸਤੇ ਆਪਣਾਂ ਇਹ ਵਡਮੁੱਲਾ ਜੀਵਨ, ਭੰਗ ਦੇ ਭਾੜੇ ਬਿਰਥਾ ਹੀ ਗਵਾ ਜਾਂਦੇ ਹਾਂ। ਇਹ ਦੁਨੀਆਂ ਸ਼ੁਰੂ
ਤੋਂ ਹੀ ਦੁਸ਼ਟਾਂ ਵਾਗੂੰ, ਹਰੀ ਦੇ ਸੰਤਾਂ ਮਹਾਂਪੁਰਖਾਂ ਦੀ ਨਿੰਦਾ ਕਰਦੀ ਆਈ ਹੈ, ਦੈਂਤਾਂ ਵਾਗੂੰ
ਸੰਤਾਂ ਨੂੰ ਦੁੱਖ ਦੇਂਦੀ ਆਈ ਹੈ। ਪਰ ਵੀਰੋ ਆਪਾਂ ਤਾਂ ਹੁਣ ਆਪਣੇਂ ਆਪ ਨੂੰ ਬਹੁਤ ਸਭਿਅ, ਪੜ੍ਹੇ
ਲਿਖੇ, ਸਮਝਦਾਰ, ਵਿਦਵਾਨ, ਗੁਰਮੁੱਖ, ਗੁਰਸਿੱਖ, ਤੇ ਹੋਰ ਪਤਾ ਨਹੀਂ ਕੀ ਕੀ ਸਮਝਦੇ ਹਾਂ, ਇਸ
ਵਾਸਤੇ ਸਾਨੂੰ ਤਾਂ ਹੁਣ ਇਹ ਰੀਤ ਛੱਡ ਦੇਣੀਂ ਚਾਹੀਦੀ ਹੈ, ਅਤੇ ਵਿਚਾਰ ਕਰਨੀਂ ਚਾਹੀਦੀ ਹੈ, ਪਰ ਜੇ
ਕੋਈ ਸਾਨੂੰ ਵਿਚਾਰ ਵਾਸਤੇ ਕਹਿੰਦਾ ਹੈ ਤਾਂ ਅਸੀਂ ਉਸ ਦੇ ਗਲ ਪੈ ਜਾਂਦੇ ਹਾਂ। ਅਸੀਂ ਤਾਂ ਮੁਗਲਾਂ
ਨੂੰ ਵੀ ਪਿਛਾੜੀ ਜਾ ਰਹੇ ਹਾਂ, ਖੁਦ ਹੀ ਗੁਰਬਾਣੀਂ ਨੂੰ ਕੱਟੀ ਜਾ ਰਹੇ ਹਾਂ। ਕਹਿੰਦੇ ਹਾਂ ਜਾਂ
ਤਾਂ ਗੁਰਬਾਣੀਂ ਅਨੂਸਾਰ ਗੱਲ ਹੀ ਨਾਂ ਕਰੋ, ਜੇ ਕਰੋ ਤਾਂ ਫਿਰ ਕਰਾਮਾਤ ਵੀ ਕਰਕੇ ਦਿਖਾਉ।
ਇਸੇ ਤਰਾਂ ਮੁਗਲ ਬਾਦਸ਼ਾਹ ਨੇਂ ਕਬੀਰ ਜੀ ਦੇ ਵੀ ਅਨਗਿਨਤ ਅਜਮਾਇਸ਼ਾਂ ਅਤੇ
ਪਰਤਾਵੇ ਲਏ। ਅਗਲਾ ਸ਼ਬਦ ਪੜ੍ਹਦੇ ਹਾਂ, ਇਹ ਸ਼ਬਦ ਵੀ ਕਬੀਰ ਸਾਹਿਬ ਜੀ ਦੀ ਆਪ ਬੀਤੀ ਕਹਾਣੀਂ ਹੈ।
ਰਾਗੁ ਗੋਂਡ ਬਾਣੀ ਕਬੀਰ ਜੀਉ ਕੀ ਘਰੁ ੨ ੴਸਤਿਗੁਰ ਪ੍ਰਸਾਦਿ॥
ਭੁਜਾ ਬਾਂਧਿ ਭਿਲਾ ਕਰਿ ਡਾਰਿਓ॥ ਹਸਤੀ ਕ੍ਰੋਪਿ ਮੂੰਡ ਮਹਿ ਮਾਰਿਓ॥ ਹਸਤਿ
ਭਾਗਿ ਕੈ ਚੀਸਾ ਮਾਰੈ॥ ਇਆ ਮੂਰਤਿ ਕੈ ਹਉ ਬਲਿਹਾਰੈ॥ ੧॥ ਆਹਿ ਮੇਰੇ ਠਾਕੁਰ ਤੁਮਰਾ ਜੋਰੁ॥ ਕਾਜੀ
ਬਕਿਬੋ ਹਸਤੀ ਤੋਰੁ॥ ੧॥ ਰਹਾਉ॥ ਰੇ ਮਹਾਵਤ ਤੁਝੁ ਡਾਰਉ ਕਾਟਿ॥ ਇਸਹਿ ਤੁਰਾਵਹੁ ਘਾਲਹੁ ਸਾਟਿ॥ ਹਸਤਿ
ਨ ਤੋਰੈ ਧਰੈ ਧਿਆਨੁ॥ ਵਾ ਕੈ ਰਿਦੈ ਬਸੈ ਭਗਵਾਨੁ॥ ੨॥
ਕਿਆ ਅਪਰਾਧੁ ਸੰਤ ਹੈ ਕੀਨਾੑ॥ ਬਾਂਧਿ
ਪੋਟ ਕੁੰਚਰ ਕਉ ਦੀਨਾੑ॥
ਕੁੰਚਰੁ ਪੋਟ ਲੈ ਲੈ ਨਮਸਕਾਰੈ॥ ਬੂਝੀ ਨਹੀ ਕਾਜੀ ਅੰਧਿਆਰੈ॥ ੩॥ ਤੀਨਿ ਬਾਰ ਪਤੀਆ ਭਰਿ ਲੀਨਾ॥ ਮਨ
ਕਠੋਰੁ ਅਜਹੂ ਨ ਪਤੀਨਾ॥ ਕਹਿ ਕਬੀਰ ਹਮਰਾ ਗੋਬਿੰਦੁ॥ ਚਉਥੇ ਪਦ ਮਹਿ ਜਨ ਕੀ ਜਿੰਦੁ॥ (੮੭੦)
ਬਾਦਸ਼ਾਹ ਦੇ ਹੁਕਮ ਨਾਲ ਕਬੀਰ ਸਾਹਿਬ ਜੀ ਨੂੰ ਹੱਥ ਪੈਰ ਬੰਨ ਕੇ ਮਾਰਨ
ਵਾਸਤੇ ਹਾਥੀ ਦੇ ਅੱਗੇ ਸੁੱਟ ਦਿੱਤਾ ਗਿਆ। ਕਾਜੀ ਨੇਂ ਮਹਾਵਤ ਨੂੰ ਕਿਹਾ ਕੇ ਕਬੀਰ ਨੂੰ ਹਾਥੀ ਦੇ
ਪੈਰਾਂ ਹੇਠ ਕੁਚਲ ਦੇਵੇ। ਤਾਂ ਮਹਾਵਤ ਨੇਂ ਕਰੋਧ ਨਾਲ ਹਾਥੀ ਦੇ ਸਿਰ ਵਿੱਚ ਕੁੰਡਾ ਮਾਰਿਆ। ਹਾਥੀ
ਕਬੀਰ ਸਾਹਿਬ ਨੂੰ ਲਿਤੜਨ ਦੀ ਥਾਂ ਚੀਕਾਂ ਮਾਰ ਕੇ ਪਿੱਛੇ ਨੂੰ ਭਜ ਜਾਂਦਾ ਹੈ। ਕਿਉਂ ਕੇ ਹਾਥੀ ਨੂੰ
ਠਾਕੁਰ ਨੇ ਬੁੱਧੀ ਬਖਸ਼ ਦਿੱਤੀ ਸੀ। ਹਾਥੀ ਨੂੰ ਕਬੀਰ ਜੀ ਵਿਚੋਂ ਭਗਵਾਨ ਦੀ ਮੂਰਤ ਨਜਰ ਆਈ, ਅਤੇ ਉਹ
ਕਬੀਰ ਜੀ ਤੋਂ ਬਲਿਹਾਰੇ ਜਾਨ ਲੱਗਾ। ਵਾਹ ਮੇਰੇ ਠਾਕੁਰ ਤੇਰੀ ਮਹਿਮਾਂ ਤੇਰੀ ਵਡਿਆਈ। ਕਾਜੀ ਮਹਾਵਤ
ਨੂੰ ਕਹਿੰਦਾ ਹੈ ਕਿ ਹਾਥੀ ਨੂੰ ਸੱਟ ਮਾਰ ਅਤੇ ਛੇਤੀ ਇਸ ਨੂੰ ਕਬੀਰ ਵੱਲ ਤੋਰ, ਨਹੀਂ ਤਾਂ ਤੇਰੇ ਵੀ
ਟੁਕੜੇ ਕਰ ਦੇਵਾਂ ਗਾ। ਪਰ ਹਾਥੀ ਕਬੀਰ ਜੀ ਵੱਲ ਨਾਂ ਤੁਰਿਆ। ਉਸ ਦੇ ਹਿਰਦੇ ਵਿੱਚ ਤਾਂ ਭਗਵਾਨ ਦਾ
ਵਾਸ ਹੋ ਚੁੱਕਾ ਸੀ। ਵੇਖ ਲਵੋ ਕਬੀਰ ਜੀ ਨੇਂ ਕਿਹੜਾ ਅਪਰਾਧ ਕੀਤਾ ਸੀ ਜਿਸ ਦੇ ਬਦਲੇ ਵਿੱਚ ਉਸਨੂੰ
ਹਾਥੀ ਦੇ ਪੈਰਾਂ ਥੱਲੇ ਕੁਚਲਣ ਦਾ ਹੁਕਮ ਦਿੱਤਾ ਗਿਆ ਸੀ। ਕਾਜੀ ਨੇਂ ਦੋ ਵਾਰ ਕੋਸ਼ਿਸ ਕੀਤੀ ਪਰ
ਹਾਥੀ ਨੇਂ ਕਬੀਰ ਜੀ ਨੂੰ ਨਾਂ ਕੁਚਲਿਆਂ। ਤੀਜੀ ਵਾਰ ਕੱਪੜੇ ਵਿੱਚ ਗੱਠੜੀ ਦੀ ਤਰਾਂ ਬੰਨ ਲਪੇਟ ਕੇ
ਹਾਥੀ ਦੇ ਹਵਾਲੇ ਕੀਤਾ, ਪਰ ਹਾਥੀ ਤਾਂ ਉਸ ਗੱਠੜੀ ਨੂੰ ਵੀ ਲੈ ਲ਼ੈ ਕੇ ਨਮਸਕਾਰ ਕਰਨ ਲੱਗਾ। ਵੇਖੋ
ਪਸੂ ਜਾਨਵਰ ਨੂੰ ਤਾਂ ਸੋਝੀ ਆ ਗਈ, ਪਰ ਤਿਨ ਵਾਰ ਪਰਤਾਵਾ ਲੈਣ ਤੋਂ ਬਾਦ ਵੀ, ਬੰਦੇ ਜੂਨ ਵਿੱਚ
ਅੰਨ੍ਹੇ ਕਾਜੀ ਨੂੰ ਭੋਰਾ ਵੀ ਸਮਝ ਨਾਂ ਆਈ। ਪੱਥਰ ਦਿਲ ਕਾਜੀ ਦਾ ਮਨ ਇਹ ਕੌਤਕ ਵੇਖ ਕੇ ਵੀ ਨਾਂ
ਪਤੀਜਿਆ।
ਚਾਰ ਪਾਏ ਜਾਨਵਰਾਂ ਨੂੰ ਵੀ ਸਮਝ ਹੁੰਦੀ ਹੈ, ਪਰ ਦੋ ਪੈਰਾਂ ਵਾਲੇ ਪਸੂ
ਇਨਸਾਨ ਨੂੰ ਤਾਂ ਇਹਨਾਂ ਜਿਨੀਂ ਵੀ ਸਮਝ ਨਹੀਂ, ਬਸ ਵਿਦਿਆ ਦਾ ਹੰਕਾਰ ਹੀ ਹੰਕਾਰ ਹੈ, ਗਿਆਨ ਨਹੀ
ਹੈ। ਆਪਣੀਂ ਵਿਦਿਆ ਦੇ ਬਲ ਨਾਲ ਗੁਰਬਾਣੀਂ ਨੂੰ ਝੂਠਾ ਸਾਬਤ ਕਰਨ ਵਾਸਤੇ ਪੂਰਾ ਜੋਰ ਲਗਾ ਰਹੇ ਹਾਂ।
ਭਗਤ ਨਾਮਦੇਵ ਜੀ ਨੂੰ ਤਾਂ ਰਹਿਣ ਵਾਸਤੇ ਛੱਪਰੀ ਵੀ ਖੁਦ ਭਗਵਾਨ ਨੇਂ ਹੀ
ਬਨਾ ਕੇ ਦਿੱਤੀ ਸੀ। ਜਿਸ ਨੂੰ ਵੇਖ ਕੇ ਪੜੋਸਣ ਨਾਮਦੇਵ ਜੀ ਨੂੰ ਪੁੱਛਦੀ ਹੈ, ਹੇ ਨਾਮ ਦੇਵ ਤੂੰ ਇਹ
ਏਡੀ ਸੁਹਣੀਂ ਛੱਪਰੀ ਕਿਹੜੈ ਤਰਖਾਣ ਪਾਸੋਂ ਬਨਵਾਈ ਹੈ। ਮੈਨੂੰ ਉਸ ਤਰਖਾਣ ਦਾ ਪਤਾ ਦੱਸ ਦੇ, ਮੈਂ
ਦੁਗਣੀਂ ਮਜੂਰੀ ਦੇਵਾਂ ਗੀ। ਕੀ ਇਹ ਕਰਾਮਾਤ ਨਹੀਂ ਹੈ? ।
ਸੋਰਠਿ॥
ਪਾੜ ਪੜੋਸਣਿ ਪੂਛਿ ਲੇ ਨਾਮਾ ਕਾ ਪਹਿ
ਛਾਨਿ ਛਵਾਈ ਹੋ॥
ਤੋ ਪਹਿ ਦੁਗਣੀ ਮਜੂਰੀ ਦੈਹਉ ਮੋ ਕਉ
ਬੇਢੀ ਦੇਹੁ ਬਤਾਈ ਹੋ॥ ੧॥ (੬੫੭)
ਗੁਰਬਾਣੀਂ ਵਿੱਚ ਗਜ ਇੰਦ੍ਰ (ਹਾਥੀ) ਵਾਲੀ ਕਰਾਮਾਤ ਦਾ ਜਿਕਰ ਵੀ ਬਾਰ ਬਾਰ
ਆਉਂਦਾ ਹੈ। ਇਕੱਲੇ ਨੌਵੇਂ ਗੁਰੂ ਤੇਗ ਬਹਾਦੁਰ ਜੀ ਮਹਾਂਰਾਜ ਦੇ ਸ਼ਬਦਾਂ ਵਿੱਚ ਹੀ ਗਜ ਦਾ ਜਿਕਰ
ਤਿੰਨ ਸ਼ਬਦਾਂ ਵਿੱਚ ਤਿੰਨ ਵਾਰ ਆ ਚੁੱਕਾ ਹੈ।
ਜਬ ਹੀ ਸਰਨਿ ਗਹੀ ਕਿਰਪਾ ਨਿਧਿ
ਗਜ ਗਰਾਹ ਤੇ ਛੁਟਾ
(੬੩੨)
ਗਜ ਕੀ ਤ੍ਰਾਸ ਮਿਟੀ
ਛਿਨਹੂ ਮਹਿ ਜਬ ਹੀ ਰਾਮੁ ਬਖਾਨੋ॥
ਨਾਰਦ
ਕਹਤ ਸੁਨਤ ਧ੍ਰ¨ਅ ਬਾਰਿਕ ਭਜਨ ਮਾਹਿ ਲਪਟਾਨੋ॥ ੧॥
(੮੩੦)
ਰੇ ਮਨ ਓਟ ਲੇਹੁ ਹਰਿ ਨਾਮਾ॥ ਜਾ ਕੈ ਸਿਮਰਨਿ ਦੁਰਮਤਿ ਨਾਸੈ ਪਾਵਹਿ ਪਦੁ ਨਿਰਬਾਨਾ॥ ੧॥ ਰਹਾਉ॥
ਨਾਹਿਨ ਕਛੁ ਬਿਦਿਆ ਧਰਮੁ ਕਉਨੁ
ਗਜਿ ਕੀਨਾ॥ ਨਾਨਕ ਬਿਰਦੁ ਰਾਮ
ਕਾ ਦੇਖਹੁ ਅਭੈ ਦਾਨੁ ਤਿਹ ਦੀਨਾ॥ ੩॥ ੧॥
(੯੦੨)
ਗੁਰੂ ਜੀ ਬਾਣੀਂ ਵਿੱਚ ਦੱਸਦੇ ਹਨ ਹਾਥੀ ਕੋਲ ਕਿਹੜੀ ਵਿਦਿਆ ਸੀ, ਜਾਂ ਹਾਥੀ
ਨੇਂ ਕਿਹੜਾ ਕੋਈ ਧਰਮ ਕਰਮ ਦਾ ਕੰਮ ਕੀਤਾ ਸੀ। ਪਰ ਰਾਮ ਨੇ ਆਪਣੇਂ ਬਿਰਦ ਦੀ ਪੈਜ ਰੱਖੀ ਅਤੇ ਮਰਦੇ
ਹਾਥੀ ਨੂੰ ਤੰਦੂਏ ਦੀਆਂ ਤੰਦਾਂ ਦੇ ਜਾਲ ਵਿਚੋਂ ਅਜ਼ਾਦ ਕਰਵਾ ਲਿਆ। ਹਾਥੀ ਦੀ ਇਹ ਕਥਾ ਭਾਗਵਤ ਵਿੱਚ
ਹੈ। ਕਹਿੰਦੇ ਹਨ, ਹਾਥੀ ਜਦ ਪਾਣੀਂ ਪੀਣ ਵਾਸਤੇ ਨਦੀ ਵਿੱਚ ਵੜਿਆ ਤਾਂ ਹਾਥੀ ਨੂੰ ਤੰਦੂਏ ਨੇਂ
ਆਪਣੀਆਂ ਤੰਦਾਂ ਵਿੱਚ ਜਕੜ ਲਿਆ। ਹੁਣ ਹਾਥੀ ਬਾਹਰ ਤਾਂ ਨਿਕਲ ਨਹੀਂ ਸੀ ਸੱਕਦਾ, ਹੌਲੀ ਹੌਲੀ ਭੁੱਖ
ਨਾਲ ਨਿਢਾਲ ਹੋਕੇ ਜਦ ਮਰਨ ਕਿਨਾਰੇ ਸੀ, ਤਾਂ ਕਹਿੰਦੇ ਹਨ ਮਰਦੇ ਨੂੰ ਰੱਬ ਚੇਤੇ ਆਉਂਦਾ ਹੈ। ਹਾਥੀ
ਨੇਂ ਨਦੀ ਵਿਚੋਂ ਕਮਲ ਦਾ ਫੁੱਲ ਆਪਣੀਂ ਸੁੰਢ ਵਿੱਚ ਲੈ ਕੇ, ਵਿਸ਼ਨੂੰ ਭਗਵਾਨ ਨੂੰ ਯਾਦ ਕੀਤਾ, ਤਾਂ
ਵਿਸ਼ਨੂੰ ਨੇਂ ਹਾਥੀ ਦੀ ਪੁਕਾਰ ਸੁਣ ਕੇ, ਆਪਣੇਂ ਸੁਦਰਸ਼ਨ ਚੱਕਰ ਨਾਲ ਤੰਦੁਏ ਦੀਆਂ ਤੰਦਾਂ ਕੱਟ ਕੇ
ਹਾਥੀ ਨੂੰ ਅਜ਼ਾਦ ਕਰਵਾਇਆ। ਇਸ ਤਰਾਂ ਦੀਆਂ ਕਥਾਂ ਕਹਾਣੀਆਂ, ਗੁਰੂ ਜੀ ਸਾਨੂੰ ਸਮਝਾਉਣ ਵਾਸਤੇ ਸਾਖੀ
(ਗਵਾਹੀ)
ਦੇ ਤੌਰ ਤੇ ਲੈਂਦੇ ਹਨ। ਕੇ ਭਾਈ ਹਰੀ ਦੇ ਨਾਮ ਦੀ ਇਸ
ਤਰਾਂ ਓਟ ਲਵੋ ਜਿਸ ਤਰਾਂ ਗਨਕਾ, ਅਜਾਮਲ, ਤੇ ਗੱਜ, ਨੇਂ ਲਈ ਸੀ। ਪੜ੍ਹਦੇ ਹਾਂ ਨੌਵੇਂ ਗੁਰੂ ਜੀ ਦਾ
ਇਹ ਪੂਰਾ ਸ਼ਬਦ।
ਰੇ ਮਨ ਓਟ ਲੇਹੁ ਹਰਿ ਨਾਮਾ॥ ਜਾ ਕੈ ਸਿਮਰਨਿ ਦੁਰਮਤਿ ਨਾਸੈ ਪਾਵਹਿ ਪਦੁ
ਨਿਰਬਾਨਾ॥ ੧॥ ਰਹਾਉ॥ ਬਡਭਾਗੀ ਤਿਹ ਜਨ ਕਉ ਜਾਨਹੁ ਜੋ ਹਰਿ ਕੇ ਗੁਨ ਗਾਵੈ॥ ਜਨਮ ਜਨਮ ਕੇ ਪਾਪ ਖੋਇ
ਕੈ ਫੁਨਿ ਬੈਕੁੰਠਿ ਸਿਧਾਵੈ॥ ੧॥
ਅਜਾਮਲ
ਕਉ ਅੰਤ ਕਾਲ ਮਹਿ ਨਾਰਾਇਨ ਸੁਧਿ ਆਈ॥ ਜਾਂ ਗਤਿ ਕਉ ਜੋਗੀਸੁਰ ਬਾਛਤ ਸੋ ਗਤਿ ਛਿਨ ਮਹਿ ਪਾਈ॥ ੨॥
ਨਾਹਿਨ ਗੁਨੁ ਨਾਹਿਨ ਕਛੁ ਬਿਦਿਆ ਧਰਮੁ ਕਉਨੁ
ਗਜਿ
ਕੀਨਾ॥ ਨਾਨਕ ਬਿਰਦੁ ਰਾਮ ਕਾ ਦੇਖਹੁ ਅਭੈ ਦਾਨੁ ਤਿਹ ਦੀਨਾ॥ ੩॥ ੧॥
ਪਰ ਸਾਨੂੰ ਨਾਮ ਤੋਂ ਬਹੁਤ ਡੱਰ ਲੱਗਦਾ ਹੈ, ਨਾਮ ਦੀ ਗੱਲ ਕਰਨ ਵਾਲਾ ਬੰਦਾ
ਸਾਨੂੰ ਮੌਹਰੇ ਵਰਗਾ ਲੱਗਦਾ ਹੈ, ਕਿਉਂ ਕੇ ਸਾਡੇ ਅੰਦਰ ਚੋਰ ਹੈ। ਇਸੇ ਵਾਸਤੇ ਅਸੀਂ ਡੱਰਦੇ ਹਾਂ,
ਕਿ ਅਜੇਹੀ ਸਾਖੀ ਸੁਣ ਕੇ ਅਸੀਂ ਭਿੱਟੇ ਜਾਵਾਂ ਗੇ। ਕਿਉਂ ਕੇ ਅਜੇਹੀਆਂ ਕਥਾ ਸਾਖੀਆਂ ਸਾਨੂੰ ਨਾਮ
ਵੱਲ ਪ੍ਰੇਰਦੀਆਂ ਹਨ। ਇਸ ਵਾਸਤੇ ਅਸੀਂ ਏਨਾਂ ਵਾਵੇਲਾ ਉਠਾ ਲੈਂਦੇ ਹਾਂ। ਵੀਰੋ ਮੇਰੀ ਗੱਲ ਦਾ ਗਲਤ
ਭਾਵ ਨਾਂ ਲੈਣਾਂ। ਮੈਂ ਕਥਾਂ ਕਹਾਣੀਆਂ ਦਾ ਸਹਿਜ ਪਾਠ ਕਰਨ ਵਾਸਤੇ ਨਹੀਂ ਕਹਿ ਰਿਹਾ। ਮੇਰਾ ਮਤਲਬ
ਹੈ, ਕਿਸੇ ਵੀ ਤਰਾਂ ਆਪਣੇਂ ਮਨ ਨੂੰ ਸਮਝਾ ਕੇ
ਨਾਮ ਅਤੇ ਸਿਰਫ ਨਾਮ
ਨਾਲ ਜੋੜਨਾਂ ਹੈ। ਕੋਈ ਕਹਾਣੀਂ ਅਗਰ ਸਾਨੂੰ ਨਾਮ ਸਿਮਰਨ ਦੀ ਜਾਂ ਸ਼ੁਭ ਕਰਮ ਕਰਨ ਦੀ ਪ੍ਰੇਰਣਾਂ
ਦਿੰਦੀ ਹੈ, ਤਾਂ ਇੱਕ ਵਾਰ, ਸੁਣਨ ਵਿੱਚ ਕੀ ਹਰਜ ਹੈ, ਉਸ ਵਿਚੋਂ ਜੇ ਕੋਈ ਗੁਣ ਮਿਲੇ ਤਾਂ ਠੀਕ
ਨਹੀਂ ਤਾਂ ਇੱਕ ਕੰਨੋਂ ਸੁਣੋਂ ਦੂਜੇ ਕੰਨੋਂ ਕੱਢ ਦੇਵੋ। ਕਿਸੇ ਨੂੰ ਬੁਰਾ ਕਹਿਣ ਜਾਂ ਗਾਹਲਾਂ ਕੱਢਣ
ਦੀ ਤਾਂ ਲੋੜ ਹੀ ਨਹੀਂ। ਹੋਰ ਗੀਤ ਗਾਣੇਂ ਫਿਲਮਾਂ ਵੀ ਤਾਂ ਸੁਣਦੇ ਵੇਖਦੇ ਹੀ ਹਾਂ।
ਅੱਗੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਸ਼ਬਦ ਹੈ ਜੀ। ਕਹਿੰਦੇ ਹਨ
ਹੇ ਮਨਾਂ ਤੈਨੂੰ ਅਸੀਂ ਉਹਨਾਂ ਦੀਆਂ ਸਾਖੀਆਂ ਸੁਨਾਉਂਦੇ ਹਾਂ, ਜਿਨਾਂ ਨੇ ਹਰੀ ਨੂੰ ਧਿਆਇਆਂ ਹੈ।
ਤੁੰ ਪਿਆਰ ਨਾਲ ਸੁਣ, ਅਤੇ ਤੂੰ ਵੀ ਹਰੀ ਨੂੰ ਧਿਆ, ਹਰੀ ਦੀ ਅਰਾਧਨਾਂ ਕਰ।
ਰੇ ਮਨ ਤੂ ਭੀ ਹਰਿ ਧਿਆਇ॥ ੩॥
ਬਸੰਤੁ ਮਹਲਾ ੫ ਘਰੁ ੧ ਦੁਤੁਕੀਆ ੴ ਸਤਿਗੁਰ ਪ੍ਰਸਾਦਿ॥
ਸੁਣਿ ਸਾਖੀ ਮਨ ਜਪਿ ਪਿਆਰ॥
ਅਜਾਮਲੁ ਉਧਰਿਆ ਕਹਿ ਏਕ ਬਾਰ॥
ਬਾਲਮੀਕੈ ਹੋਆ ਸਾਧਸੰਗੁ॥ ਧ੍ਰ¨ ਕਉ ਮਿਲਿਆ ਹਰਿ ਨਿਸੰਗ॥ ੧॥ ਤੇਰਿਆ ਸੰਤਾ ਜਾਚਉ ਚਰਨ ਰੇਨ॥ ਲੇ
ਮਸਤਕਿ ਲਾਵਉ ਕਰਿ ਕ੍ਰਿਪਾ ਦੇਨ॥ ੧॥ ਰਹਾਉ॥ ਗਨਿਕਾ ਉਧਰੀ ਹਰਿ ਕਹੈ ਤੋਤ॥
ਗਜਇੰਦ੍ਰ
ਧਿਆਇਓ ਹਰਿ ਕੀਓ ਮੋਖ॥ ਬਿਪ੍ਰ ਸੁਦਾਮੇ ਦਾਲਦੁ ਭੰਜ॥ ਰੇ ਮਨ ਤੂ ਭੀ ਭਜੁ ਗੋਬਿੰਦ॥ ੨॥ ਬਧਿਕੁ
ਉਧਾਰਿਓ ਖਮਿ ਪ੍ਰਹਾਰ॥ ਕੁਬਿਜਾ ਉਧਰੀ ਅੰਗੁਸਟ ਧਾਰ॥ ਬਿਦਰੁ ਉਧਾਰਿਓ ਦਾਸਤ ਭਾਇ॥ ਰੇ ਮਨ ਤੂ ਭੀ
ਹਰਿ ਧਿਆਇ॥ ੩॥ ਪ੍ਰਹਲਾਦ ਰਖੀ ਹਰਿ ਪੈਜ ਆਪ॥
ਬਸਤ੍ਰ ਛਨਿਤ ਦ੍ਰੋਪਤੀ ਰਖੀ ਲਾਜ॥
ਜਿਨਿ ਜਿਨਿ ਸੇਵਿਆ ਅੰਤ ਬਾਰ॥ ਰੇ ਮਨ ਸੇਵਿ ਤੂ ਪਰਹਿ ਪਾਰ॥ ੪॥ ਧੰਨੈ ਸੇਵਿਆ ਬਾਲ ਬੁਧਿ॥
ਤ੍ਰਿਲੋਚਨ ਗੁਰ ਮਿਲਿ ਭਈ ਸਿਧਿ॥ ਬੇਣੀ ਕਉ ਗੁਰਿ ਕੀਓ ਪ੍ਰਗਾਸੁ॥ ਰੇ ਮਨ ਤੂ ਭੀ ਹੋਹਿ ਦਾਸੁ॥ ੫॥
ਜੈਦੇਵ ਤਿਆਗਿਓ ਅਹੰਮੇਵ॥ ਨਾਈ ਉਧਰਿਓ ਸੈਨੁ ਸੇਵ॥ ਮਨੁ ਡੀਗਿ ਨ ਡੋਲੈ ਕਹੂੰ ਜਾਇ॥ ਮਨ ਤੂ ਭੀ
ਤਰਸਹਿ ਸਰਣਿ ਪਾਇ॥ ੬॥ ਜਿਹ ਅਨੁਗ੍ਰਹੁ ਠਾਕੁਰਿ ਕੀਓ ਆਪਿ॥ ਸੇ ਤੈਂ ਲੀਨੇ ਭਗਤ ਰਾਖਿ॥ ਤਿਨ ਕਾਗੁਣੁ
ਅਵਗਣੁ ਨ ਬੀਚਾਰਿਓ ਕੋਇ॥ ਇਹ ਬਿਧਿ ਦੇਖਿ ਮਨੁ ਲਗਾ ਸੇਵ॥ ੭॥ ਕਬੀਰਿ ਧਿਆਇਓ ਏਕ ਰੰਗ॥ ਨਾਮਦੇਵ ਹਰਿ
ਜੀਉ ਬਸਹਿ ਸੰਗਿ॥ ਰਵਿਦਾਸ ਧਿਆਏ ਪ੍ਰਭ ਅਨੂਪ॥ ਗੁਰ ਨਾਨਕ ਦੇਵ ਗੋਵਿੰਦ ਰੂਪ॥ ੮॥ ੧॥ (੧੧੯੨)
ਅਜੇਹੀਆਂ ਸਾਖੀਆਂ ਵਾਲੇ ਹੋਰ ਵੀ ਅਨੇਕਾਂ ਹੀ ਸ਼ਬਦ ਹਨ, ਸਾਰੇ ਗੁਰੂ ਗ੍ਰੰਥ
ਸਾਹਿਬ ਜੀ ਵਿਚ।
ਵੀਰ ਗੁਰਸ਼ਰਨ ਸਿੰਘ ਜੀ, ਮੇਰੇ ਲੇਖ ਦੇ ਇਸ ਪਹਿਰੇ ਤੇ ਤੁਹਾਡੇ ਤੋਂ ਪਹਿਲਾਂ
ਵੀ ਦੋ ਵੀਰ ਸਵਾਲ ਕਰ ਚੁੱਕੇ ਹਨ ਜੀ।
ਤੁਸੀਂ ਦਸਵੇ ਦੁਆਰ ਦੇ ਸਬੰਧ ਵਿੱਚ
ਲਿਖਿਆ ਹੈ ਕਿ, “ਸਾਡੇ ਸਰੀਰ ਵਿਚਲੇ ਛੇ ਚੱਕਰਾਂ ਵਿਚੋਂ ਪਹਿਲਾ ਚੱਕਰ ਹੈ ਗੁਦਾ ਚੱਕਰ, ਇਥੇ ਗਨੇਸ਼
ਦਾ ਵਾਸ ਹੈ। ਦੂਜਾ ਇੰਦਰੀ ਜਾਂ ਸਵਾਦ ਚੱਕਰ, ਤੀਜਾ ਨਾਭੀ ਚੱਕਰ, ਚੌਥਾ ਹਿਰਦੇ ਚੱਕਰ, ਪੰਜਵਾਂ ਕੰਠ
ਚੱਕਰ, ਛੇਵਾਂ ਚੱਕਰ ਹੈ ਦੋਹਾਂ ਭਰਵੱਟਿਆਂ ਦੇ ਵਿਚਕਾਰ, ਜਿੱਥੇ ਸਾਡੀ ਰੂਹ ਅਤੇ ਮਨ ਦੀ ਬੈਠਕ ਹੈ।
ਸੱਤਵਾਂ ਚੱਕਰ ਹੈ ਦਸਵਾਂ ਦੁਆਰਾ, ਦਸਵੇ ਦੁਆਰੇ ਦੇ ਨੇੜੇ ਹੀ ਅਠਵੇਂ ਚੱਕਰ ਵਿੱਚ ਕਾਲ ਵਸਦਾ ਹੈ।
ਇਥੇ ਹੀ ਧਰਮ ਰਾਜ ਦਾ ਦਰਬਾਰ ਹੈ ਜਿੱਧੇ ਪੁਨਾਂ ਪਾਪਾਂ ਦਾ ਹਿਸਾਬ ਹੁੰਦਾ ਹੈ। ਅਤੇ ਨੌਵਾਂ ਚੱਕਰ
ਹੈ ਬ੍ਰਹੱਮ ਦੇਸ, (ਬ੍ਰਹੱਮ ਦੇ ਦੇਸ ਨੂੰ ਤ੍ਰਿਕੁਟੀ ਵੀ ਕਹਿੰਦੇ ਹਨ। ਇਸ ਦੇਸ ਵਿੱਚ ਇੱਕ ਮਾਈ ਵੀ
ਹੈ, ਜਿਸ ਦੇ ਮੱਥੇ ਵਿੱਚ ਤ੍ਰਿਕੁਟੀ ਹੈ। ਭਗਵਾਨ ਵੀ ਇਸ ਤੋਂ ਡੱਰਦਾ ਹੈ। ਭਗਵਾਨ ਵੀ ਇਸ ਦੇ ਵੱਸ
ਵਿੱਚ ਹੈ। ਇਸੇ ਹੀ ਮਾਈ ਨੇਂ ਤਿੰਨਾਂ ਗੁਣਾਂ ਨੂੰ ਜਨਮ ਦਿੱਤਾ ਹੈ। ਵੱਡੇ ਵੱਡੇ ਕਹਿੰਦੇ ਕਹਾਉਂਦੇ
ਰਿਸ਼ੀਆਂ ਮੁਨੀਆਂ ਅਵਤਾਰਾਂ ਨੂੰ ਇਸ ਨੇਂ ਆਪਣੇਂ ਤਿੰਨਾਂ ਗੁਣਾਂ ਦੇ ਜਾਲ ਵਿੱਚ ਫਸਾਇਆ ਹੋਇਆ ਹੈ।
ਇੱਕ ਵੀ ਨਹੀਂ ਨਿਕਲਣ ਦਿੱਤਾ, ਅੱਜ ਤੱਕ ਕੋਈ ਵੀ ਵੱਡੇ ਤੋਂ ਵੱਡਾ ਅਵਤਾਰ ਵੀ ਇਸ ਨੇਂ ਆਪਣੇਂ ਜਾਲ
ਵਿਚੋਂ ਬਚ ਕੇ ਨਹੀਂ ਜਾਣ ਦਿੱਤਾ। ਇਹ ਮਾਈ ਇਤਨੀ ਕਰੂਰ ਹੈ, ਕਿ ਇਹ ਆਪਣੇਂ ਜੰਮੇ ਹੋਏ ਬੱਚੇ ਵੀ ਖਾ
ਜਾਂਦੀ ਹੈ। (ਇਹ ਮਾਈ ਸਿਰਫ ਸੰਤਾਂ ਤੋਂ ਦਰਦੀ ਹੈ) ਇਸ ਵਾਸਤੇ, ਵੀਰ ਜੀ ਅਸੀਂ ਕਿਸ ਭੁਲੇਖੇ ਵਿੱਚ
ਹਾਂ, ਅਸੀਂ ਤੁਸੀਂ ਕਿਸ ਖੇਤ ਦੀ ਮੂਲੀ ਹਾਂ”।
ਇਸ ਪਹਿਰੇ ਦੀ ਇੱਕ ਇੱਕ ਲਾਈਨ ਆਪਣੇਂ ਅੰਦਰ ਪੂਰਾ ਇਤਿਹਾਸ
ਛੁਪਾਈ ਬੈਠੀ ਹੈ ਜਿਸ ਨੂੰ ਕੇ ਤੁਸੀਂ ਆਪਣੇਂ ਲਫਜਾਂ ਵਿੱਚ ਮਿਥਿਹਾਸ ਕਹਿੰਦੇ ਹੋ। ਇੱਕ ਇੱਕ ਲਾਈਨ
ਤੇ ਪੂਰਾ ਪੂਰਾ ਲੇਖ ਲਿਖਿਆ ਜਾ ਸੱਕਦਾ ਹੈ। ਮੈਂ ਗਰਬਾਣੀਂ ਦੁਆਰਾ ਸੰਖੇਪ ਵਿੱਚ ਦੱਸਨ ਦੀ ਕੋਸ਼ਿਸ਼
ਕਰਦਾ ਹਾਂ।
ਵੀਰ ਜੀ ਮੈਂ ਤਾਂ ਦਸਵੇਂ ਦਵਾਰੇ ਤੋ ਉਪਰ ਉਪਰ ਦੀ ਗੱਲ ਕਰਨੀ ਚਾਹੁੰਦਾ ਸੀ,
ਕਿਉਕੇ ਸੰਤਾ (ਗੁਰੂ ਨਾਨਕ) ਦਾ ਮੱਤ ਤਾਂ ਅਸਲ ਵਿੱਚ ਦਸਵੇਂ ਦਵਾਰ ਤੋਂ ਹੀ ਸ਼ੁਰੂ ਹੁੰਦਾ ਹੈ।
ਦਸਵਾਂ ਦਵਾਰ ਸੰਤਾਂ ਦੀ ਪਹਿਲੀ ਮੰਜਿਲ ਹੈ, ਅਤੇ ਯੋਗਾ ਵਾਲਿਆਂ ਦੀ ਆਖਰੀ।
ਦਸਵੇਂ ਦਵਾਰ ਤੋਂ ਹੇਠਲੇ ਚੱਕਰਾਂ ਜਾਂ
ਸਥਾਨਾਂ ਦੀ ਸਾਧਨਾਂ, ਸੰਤ ਨਹੀਂ ਕਰਦੇ, ਅਤੇ ਨਾਂ ਹੀ ਆਪਣੇਂ ਸਿੱਖਾਂ ਤੋਂ ਹੀ ਕਰਵਾਉਦੇ ਹਨ। ਉਂਜ
ਸੰਤਾਂ ਨੂੰ ਇਹ ਸੱਭ ਜਾਣਕਾਰੀ ਹੁੰਦੀ ਹੈ, ਅਤੇ
ਹੋਣੀਂ ਵੀ ਚਾਹੀਦੀ ਹੈ, ਜੇ ਗੁਰੂ ਨਾਨਕ ਦੇਵ ਜੀ ਨੂੰ ਇਹ ਸੱਭ ਜਾਨਕਾਰੀ ਨਾਂ ਹੁੰਦੀ ਤਾਂ ਸਿੱਧਾਂ
ਦੇ ਸਵਾਲਾਂ ਦੇ ਉੱਤਰ ਕਿਵੇਂ ਦੇਂਦੇ। ਇਹ ਤਾਂ ਵੀਰ ਅਵਤਾਰ ਸਿੰਘ ਮਿਸ਼ਨਰੀ ਜੀ ਦੇ ਪੁੱਛਣ ਤੇ, “ਕਿ
ਤੁਸੀਂ ਇੱਕ ਹੋਰ ਅਗੱਮੀ ਦਸਵਾਂ ਦਵਾਰ ਕੱਢ ਮਾਰਿਆ ਹੈ, ਫਿਰ ਤਾਂ ਅਗੱਮੀ ਨੌਂ ਦਵਾਰੇ ਵੀ ਹੋਣਗੇ?
ਉਹ ਵੀ ਦੱਸੋ। ਇਸ ਵਾਸਤੇ ਮੈਨੂੰ ਇਹਨਾਂ ਸਰੀਰ ਦੇ ਅੰਦਰਲੇ ਛੇ ਚੱਕਰਾਂ ਦਾ ਜਿਕਰ ਕਰਨਾਂ ਪਿਆ ਸੀ।
ਵਰਨਾਂ ਇਹਨਾਂ ਦਾ ਜਿਕਰ ਕਰਨ ਦੀ ਸ਼ਾਇਦ ਲੋੜ ਨਾਂ ਪੈਂਦੀ। ਪਰ ਅੱਜ ਮੈਂ ਤੁਹਾਨੂੰ ਇਸ ਪਹਿਰੇ ਦੀ
ਵਿਅਖਿਆ ਖੋਲ ਕੇ ਦੱਸਦਾ ਹਾਂ ਜੀ।
ਰਾਮਕਲੀ ਮਹਲਾ ੧॥
ਖਟੁ ਮਟੁ ਦੇਹੀ ਮਨੁ ਬੈਰਾਗੀ॥ ਸੁਰਤਿ
ਸਬਦੁ ਧੁਨਿ ਅੰਤਰਿ ਜਾਗੀ॥
ਵਾਜੈ ਅਨਹਦੁ ਮੇਰਾ ਮਨੁ ਲੀਣਾ॥ ਗੁਰ ਬਚਨੀ ਸਚਿ ਨਾਮਿ ਪਤੀਣਾ॥ ੧॥ ਪ੍ਰਾਣੀ ਰਾਮ ਭਗਤਿ ਸੁਖੁ ਪਾਈਐ॥
ਗੁਰਮੁਖਿ ਹਰਿ ਹਰਿ ਮੀਠਾ ਲਾਗੈ ਹਰਿ ਹਰਿ ਨਾਮਿ ਸਮਾਈਐ॥ ੧॥ ਰਹਾਉ॥ (੯੦੩)
ਹੁਣ ਦੇਖੋ ਨਾਂ ਇਹਨਾਂ ਪੰਗਤੀਆਂ ਵਿੱਚ ਵੀ ਗੁਰੂ ਨਾਨਕ ਦੇਵ ਜੀ
“ਛੇ ਚੱਕਰਾਂ”
ਦਾ ਮਾੜਾ ਜਿਹਾ ਇਸ਼ਾਰਾ
“ਖਟੁ ਮਟੁ ਦੇਹੀ”
ਸਿਰਫ ਤਿੰਨ ਅੱਖਰ
ਲਿਖ ਕੇ
ਕਰ ਦਿੱਤਾ ਹੈ,
“ਮੱਟ”
ਤੋਂ ਭਾਵ ਹੈ
“ਮੱਠ”।
ਆਪਾਂ ਹੁਣ ਇਹ ਬੁੱਝਣਾਂ ਹੈ ਕਿ ਇਹਨਾਂ ਤਿੰਨ ਅੱਖਰਾਂ
ਵਿੱਚ ਕਿਹੜਾ ਰਾਜ ਛੁਪਿਆ ਹੋਇਆ ਹੈ ਇਸ ਦਾ ਕੀ ਭੇਦ ਹੈ। ਬਾਕੀ ਸਾਰੇ ਹੀ ਸ਼ਬਦ ਵਿੱਚ ਨਾਮ ਭਗਤੀ ਅਤੇ
ਸ਼ਬਦ ਦੀ ਗੱਲ ਤੇ ਹੀ ਜਿਆਦਾ ਜੋਰ ਦਿੱਤਾ ਹੈ। ਇਸ ਤੋਂ ਵੀ ਇਹੋ ਹੀ ਸਿੱਧ ਹੁੰਦਾ ਹੈ, ਕਿ ਗੁਰੂ
ਨਾਨਕ ਜੀ ਸਰੀਰ ਦੇ ਅਦਰਲੇ ਚੱਕਰਾਂ ਬਾਰੇ ਸੱਭ ਕੁੱਝ ਜਾਣਦੇ ਹਨ, ਪਰ ਪ੍ਰਚਾਰ ਨਹੀ ਕੀਤਾ, ਸਾਰਾ
ਸ਼ਬਦ ਪੜ ਕੇ ਦੇਖੋ ਪ੍ਰਚਾਰ ਸਿਰਫ ਨਾਮ ਰਤਨ, ਸ਼ਬਦ ਵਿਚਾਰ, ਅਨਹਦੁ ਵਾਜੈ, ਅਨਹਦ ਸ਼ਬਦ, ਦਾ ਹੀ ਕੀਤਾ
ਹੈ। ਹਾਲਾਂ ਕੇ ਕਿ ਇਹ ਸ਼ਬਦ
“ਖਟੁ ਮਟੁ ਦੇਹੀ” (ਦੇਹੀ ਦੇ ਛੇ ਚੱਕਰਾਂ) ਤੋਂ
ਸ਼ੁਰੂ ਕੀਤਾ ਸੀ।
ਇਹਨਾਂ ਛੇ ਚੱਕਰਾਂ ਵਿਚੋਂ ਦੂਸਰਾ ਚੱਕਰ ਜਾਂ
“ਮੱਠ”
ਹੈ “ਸਵਾਦ ਚੱਕਰ” ਇਹ ਲਿੰਗ ਦੇ ਸਥਾਨ ਤੇ ਹੈ, ਇਥੇ
ਬ੍ਰਹੱਮਾਂ ਦਾ ਵਾਸਾ ਹੈ। ਸੱਭ ਜਾਣਦੇ ਹਨ, ਕਿ ਜੀਵਾਂ ਦੀ ਉਤਪਤੀ ਇਸੇ ਸਥਾਨ ਤੋਂ ਹੁੰਦੀ ਹੈ,
ਬਾਣੀਂ ਵਿੱਚ ਵੀ ਲਿਖਿਆ ਹੈ
“ਬ੍ਰਹਮ ਬੂੰਦ ਤੇ ਸਭੁ ਉਤਪਾਤੀ” ਫਿਰ ਇਹ ਝੂਠ
ਕਿਵੇਂ ਹੋ ਸੱਕਦਾ ਹੈ, ਕੇ ਇੰਦਰੀ ਦੇ ਸਥਾਨ ਤੇ ਬ੍ਰਹਮਾਂ ਦਾ ਵਾਸਾ ਨਹੀਂ ਹੈ। ਇਸੇ ਤਰਾਂ ਗਨੇਸ਼
ਅਤੇ ਹੋਰਿ ਹੋਰ ਦੇਵਤਿਆਂ ਦੇ ਆਪਣੇਂ ਆਪਣੇਂ ਸਥਾਨ ਹਨ ਇਸ ਮਨੁੱਖਾ ਦੇਹੀ ਵਿਚ।
ਹੁਣ ਗਨੇਸ਼ ਬਾਰੇ ਵੀ ਥੋੜਾ ਜਿਹਾ ਦੱਸਦਾ ਹਾਂ। ਗਨੇਸ਼ ਦੀ ਹਿੰਦੂ ਮੱਤਿ ਵਿੱਚ
ਬਹੁਤ ਮਾਨਤਾ ਹੈ। ਆਮ ਕਰਕੇ ਕੋਈ ਵੀ ਨਵਾਂ ਕੰਮ ਛੁਰੂ ਕਰਨ ਤੋਂ ਪਹਿਲਾਂ ਗਨੇਸ਼ ਦੀ ਪੂਜਾ ਕੀਤੀ
ਜਾਂਦੀ ਹੈ। ਬੇਸ਼ੱਕ ਹਰ ਕੰਮ ਵਾਸਤੇ ਪੂਜਾ ਨਾਂ ਵੀ ਕਰਨ, ਪਰ ਆਮ ਹੀ ਸਹਿਜ ਸੁਭਾ ਲੋਕ ਇੱਕ ਦੂਸਰੇ
ਨੂੰ ਬੋਲਦੇ ਹਨ, ‘ਜੀ ਇਸ ਕੰਮ ਦਾ “ਸ੍ਰੀ ਗਨੇਸ਼” ਕਦੋਂ ਕਰਨਾਂ ਹੈ, ਜਾਂ ਕਹਿਦੇ ਹਨ, ਚਲੋ ਜੀ ਹੁਣ
ਇਸ ਕੰਮ ਦਾ ਸ੍ਰੀ ਗਨੇਸ਼ ਕਰੀਏ’। ਇਸ ਤਰਾਂ ਕਿਉਂ ਕਹਿੰਦੇ ਜਾਂ ਕਰਦੇ ਹਨ? , ਕਿਉਂ ਕੇ ਗਨੇਸ਼ ਸਰੀਰ
ਵਿਚਲੇ ਹੇਠਲੇ ਚੱਕਰਾਂ
“ਮੱਠਾਂ” ਵਿਚੋਂ ਸੱਭ ਤੋਂ ਪਹਿਲੇ ਬੈਠਾ ਹੋਇਆ
ਹੈ। ਦੂਜਾ ਸਾਰੀਆਂ ਹੀ ਰਿਧੀਆਂ ਸਿੱਧੀਆਂ ਕਰਾਮਾਤਾਂ ਇਸੇ ਅਸਥਾਨ ਤੇ ਗਨੇਸ਼ ਨੂੰ ਚੌਰ ਕਰ ਰਹੀਆਂ
ਹਨ, ਭਾਵ ਗਨੇਸ਼ ਰਿਧੀਆਂ ਸਿੱਧੀਆਂ ਦਾ ਮਾਲਿਕ ਹੈ। ਅਤੇ ਲੋਕਾਂ ਨੂੰ ਰਿਧੀਆਂ ਸਿੱਧੀਆਂ ਦੀ ਹੀ
ਜਿਆਦਾ ਜਰੂਰਤ ਹੁੰਦੀ ਹੈ। ਸੱਚ ਦਾ ਗਾਹਕ ਤਾਂ ਕੋਈ ਵਿਰਲਾ ਹੀ ਹੁੰਦਾ ਹੈ।
ਸ੍ਰ: ਗੁਰਸ਼ਰਨ ਸਿੰਘ ਜੀ ਤੁਸੀਂ ਆਪਣੇਂ
ਵੱਲ ਹੀ ਦੇਖ ਲਵੋ, ਸਾਰੀ ਵਿਚਾਰ, ਨਾਮ ਦੇ ਚੁਫੇਰੇ ਘੁੰਮ ਰਹੀ ਸੀ, ਉਸ ਦੀ ਤਾਂ ਤੁਹਾਨੂੰ ਕੋਈ ਸਮਝ
ਨਹੀਂ ਲੱਗੀ, ਜਾਂ ਨਾਮ ਦੀ ਤਾਂ ਤੁਸੀਂ ਕੋਈ ਜਰੂਰਤ ਨਹੀਂ ਸਮਝਦੇ, ਪਰ ਰਿਧੀਆਂ ਸਿਧੀਆਂ ਤੇ
ਕਰਾਮਾਤਾਂ ਨੂੰ ਤੁਸੀਂ ਵੀ ਭੱਜ ਕੇ ਪੈ ਗਏ। ਇਸੇ ਤਰਾਂ ਹੀ ਬੰਦਾ ਤਮਾਸ਼ਾ ਵੇਖਦਾ ਵੇਖਦਾ ਫਸ ਜਾਂਦਾ
ਹੈ। ਮੇਰੇ ਵੀਰ ਤਮਾਸ਼ਾ ਵੇਖਣ ਦੀ ਆਸ ਨਹੀਂ ਕਰਨੀ ਚਾਹੀਦੀ, ਗਿਆਨ ਹਾਸਲ ਕਰਨ ਦੀ ਆਸ ਕਰਨੀ ਚਾਹੀਦੀ
ਹੈ। ਤਮਾਸ਼ਾ ਵੇਖਣਾਂ ਹੈ ਤਾਂ ਆਪਣੇਂ ਅੰਦਰੋਂ ਵੇਖੋ, ਉਥੇ
“ਵਾਹੁ ਵਾਹੁ ਦਾ ਵੱਡੁ ਤਮਾਸ਼ਾ”
ਹੋ ਰਿਹਾ ਹੈ।
ਇਸੇ ਤਰਾਂ ਹੀ ਤੀਸਰਾ ਚੱਕਰ
“ਮੱਠ”
ਨਾਭੀ (ਧੁੰਨੀ) ਦੇ ਸਥਾਨ ਤੇ ਹੈ, ਇਥੇ ਮਹੇਸ਼ ਦਾ ਵਾਸ ਹੈ।
ਇਥੋਂ ਹੀ ਸਾਰੇ ਸਰੀਰ ਦੀ ਪਰਵਰਿਸ਼ ਹੋ ਰਹੀ ਹੈ। ਸ਼ਿਵਜੀ (ਮਹੇਸ਼) ਦੀ ਜਿਮੇਂ ਵਾਰੀ ਹੈ ਸਾਰੇ ਜਗਤ
ਨੂੰ ਜੀਵਨ ਵਾਸਤੇ ਅੰਨ (ਖੁਰਾਕ) ਦੇਣਾਂ। ਜਦੋਂ ਇਹ ਖੁਰਾਕ ਦੇਣਾਂ ਬੰਦ ਕਰ ਦੇਵੇ ਤਾਂ ਸਰੀਰਾਂ ਦਾ
ਜਿੰਦਾ ਰਹਿਣਾਂ ਮੁਸ਼ਕਿਲ ਹੋ ਜਾਂਦਾ ਹੈ। ਇਸੇ ਵਾਸਤੇ ਇਹ ਜੀਵਾਂ ਦਾ ਖੈ ਕਰਨ ਵਾਲਾ ਦੇਵਤਾ ਵੀ
ਮਨਿਆਂ ਜਾਂਦਾ ਹੈ।
ਚੌਥਾ ਚੱਕਰ ਜਾਂ
“ਮੱਠ”
ਹੈ ਹਿਰਦੇ ਜਾਂ ਦਿਲ ਦੇ ਸਥਾਨ ਤੇ, ਇਥੇ ਵਿਸ਼ਨੂੰ ਦਾ ਵਾਸ
ਹੈ। ਵਿਸ਼ਨੂੰ ਸੱਤੋ ਗੁਣੀਂ ਦੇਵਤਾ ਹੈ। ਇਸੇ ਵਾਸਤੇ ਜਿਨਾਂ ਦੇ ਦਿਲ ਵਿੱਚ ਸਚਾਈ ਹੁੰਦੀ ਉਹਨਾਂ ਦੀ
ਸੋਹਬਾ ਹੁੰਦੀ ਹੈ। ਜੇ ਦਿਲ ਵਿੱਚ ਝੂਠ ਕਪਟ ਹੈ ਤਾਂ ਉਹਨਾਂ ਦੇ ਮੁੰਹ ਇਥੇ ਵੀ ਅਤੇ ਦਰਗਾਹ ਵਿੱਚ
ਵੀ ਕਾਲੇ ਹੁੰਦੇ ਹਨ।
ਪੰਜਵਾਂ ਚੱਕਰ ਜਾਂ
“ਮੱਠ”
ਕੰਠ (ਗਲੇ) ਦੇ ਸਥਾਨ ਤੇ ਹੈ। ਇਥੇ
ਸ਼ਕਤੀ
ਦਾ ਵਾਸਾ ਹੈ। ਇਹੀ ਸ਼ਕਤੀ ਹੇਠਲੇ ਤਿੰਨਾਂ ਦੇਵਤਿਆਂ ਦੀ ਜਨਨੀ ਵੀ ਹੈ।
ਛੇਵਾਂ ਚੱਕਰ ਜਾਂ
“ਮੱਠ”
ਸਾਡੀਆਂ ਦੋਹਾਂ ਅੱਖਾਂ ਦੇ ਭਰਵੱਟਿਆ ਦੇ ਵਿਚਕਾਰ ਹੈ। ਇਸ
ਨੂੰ ਆਗਿਆ ਚੱਕਰ
ਵੀ ਕਹਿੰਦੇ ਹਨ। ਇਥੇ ਸਾਡੇ
ਮਨ ਅਤੇ
ਆਤਮਾਂ
ਦੀ ਬੈਠਕ ਹੈ।
ਇਹ ਤਾਂ ਸੀ ਗੁਰਸ਼ਰਨ ਸਿੰਘ ਜੀ ਦੇ ਗਨੇਸ਼ ਦੇ ਸਵਾਲ ਦਾ ਗੁਰਬਾਣੀਂ ਦੀ ਸਿਰਫ
ਇਸ ਅੱਧੀ ਕੜੀ “ਖਟੁ ਮਟੁ
ਦੇਹੀ” ਦੇ ਹਵਾਲੇ ਨਾਲ ਉਤਰ। ਆਉ ਹੁਣ
“ਖਟੁ ਮਟੁ ਦੇਹੀ ਮਨੁ ਬੈਰਾਗੀ॥ ਸੁਰਤਿ
ਸਬਦੁ ਧੁਨਿ ਅੰਤਰਿ ਜਾਗੀ॥” ਦੀ
ਇਸ ਪੂਰੀ ਕੜੀ ਤੇ ਵੀ ਥੋੜੀ ਜਿਹੀ ਵਿਚਾਰ ਕਰ
ਲਈਏ। ਇਸ ਕੜੀ ਦਾ ਅਗਲਾ ਅੱਧਾ ਹਿਸਾ ਹੈ
“ਮਨ ਬੈਰਾਗੀ”
“ਮਨ” ਸਾਡੇ ਸਰੀਰ ਵਿਚਲੇ ਆਗਿਆ ਚੱਕਰ
“ਛੇਵੇਂ ਮੱਠ”
ਵਿੱਚ ਬੈਠਾ ਹੋਇਆ ਹੈ। ਇਥੇ ਨੋਟ ਕਰੋ ਪਿਛਲੇ ਲੇਖ ਵਿੱਚ
ਮੈਂ “ਮਨ+ ਇੱਛਾ” “ਸ਼ਿਵ+
ਸ਼ੱਕਤੀ” “ਬ੍ਰਹਮ +ਮਾਇਆ” ਦਾ ਜਿਕਰ ਕਰ ਚੁੱਕਾ
ਹਾਂ। (ਇਹ ਸੱਚਮੁੱਚ ਇੱਕ
ਬਹੁਤ ਵੱਡਾ “ਭੰਬਲਭੂਸਾ”
ਹੈ ਇਸ ਮਨ ਦੇ ਭੰਬਲਭੂਸੇ ਨੂੰ
ਸਮਝਦੇ ਸਮਝਦੇ ਵੱਡੇ ਵੱਡੇ ਰਿਸ਼ੀਮੁਨੀ ਹਾਰ ਗਏ ਹਨ, ਪਰ ਸਮਝ ਨਾਂ ਸੱਕੇ)
ਹੁਣ ਇਥੇ ਛੇਵੈਂ ਆਗਿਆਂ ਚੱਕਰ ਵਿੱਚ
ਮਨ ਦੇ ਨਾਲ ਰੁਹ ਜਾਂ ਆਤਮਾਂ ਬੈਠੀ ਹੋਈ ਹੈ। ਮਨ ਅਤੇ ਆਤਮਾਂ ਦੀ ਆਪਸ ਵਿੱਚ ਏਨੀ (ਬਹੁਤ ਹੀ) ਪੀਡੀ
ਗੰਢ ਬੱਝੀ ਹੋਈ ਹੈ, ਕਿ ਇਹਨਾਂ ਦਾ ਵੱਖ ਵੱਖ ਫਰਕ ਕਰਨਾਂ ਮੁਸ਼ਕਿਲ ਹੈ। ਮਨ ਨਾਲ ਸਾਡੀ ਰੁਹ ਦੀ ਇਹ
ਗੰਢ ਜੁਗਾਂਜੁਗਾਂਤਰਾਂ ਤੋਂ (ਜਦੋਂ ਦੀ ਸ੍ਰਿਸ਼ਟੀ ਦੀ ਰਚਨਾਂ ਹੋਈ ਹੈ) ਬੱਝੀ ਹੋਈ ਹੈ। ਵੱਡੇ ਵੱਡੇ
ਰਿਸ਼ੀਮੁਨੀਂ, ਪੀਰ, ਪੈਗੰਬਰ, ਵਲੀ, ਆਉਲੀਏ, ਦਸੇ ਅਵਤਾਰ, ਸਿੱਧ, ਜੋਗੀ, ਨਾਂ ਤਾਂ ਇਸ ਗੰਢ ਦੇ ਭੇਦ
ਨੂੰ ਸਮਝ ਸੱਕੇ, ਅਤੇ ਨਾਂਹੀ ਇਸ ਗੰਢ ਨੂੰ ਖੋਲਕੇ ਆਪਣੀਂ ਆਤਮਾਂ ਨੂੰ ਮਨ ਦੇ ਪੰਜੇ ਵਿਚੋਂ ਆਜ਼ਾਦ
ਕਰਵਾ ਸੱਕੇ। ਅਤੇ ਨਾਂ ਹੀ ਪ੍ਰਭੂ ਨਾਲ ਮਿਲਾਪ ਕਰ ਸਕੇ।
(ਵੀਰ ਗੁਰਸ਼ਰਨ ਸਿੰਘ ਜੀ ਇਥੇ ਮੈਂ ਫਿਰ
ਕਹਾਂਗਾ ਕੇ “ਅਸੀਂ ਤੁਸੀਂ ਕਿਸ ਖੇਤ ਦੀ ਮੂਲੀ ਹਾਂ” ਅਸੀਂ ਚਾਰ ਕਿਤਾਬਾਂ ਪੱੜ੍ਹ ਕੇ ਕਹਿੰਦੇ ਹਾਂ
ਕੇ ਸਾਨੂੰ ਅਜੇਹੇ ਗਿਆਨ ਦੀ ਲੋੜ ਹੀ ਨਹੀਂ। ਅਤੇ ਵੱਡੇ ਮਹਾਂ ਗਿਆਨੀ ਬਣ ਕੇ ਦੁਨੀਆਂ ਨੂੰ ਮੱਤਾਂ
ਦੇਣ ਲੱਗੇ ਹੋਇ ਹਾਂ, ਪਹਿਲੇ ਸਾਨੂੰ ਆਪ ਤਾਂ ਮੱਤ ਸਿੱਖਣੀਂ ਚਾਹੀਦੀ ਹੈ, ਫਿਰ ਕਿਸੇ ਨੂੰ
ਸਮਝਾਉਣਾਂ ਚਾਹੀਦਾ ਹੈ।) ਕਈ
ਮਨ ਅਤੇ ਆਤਮਾਂ ਨੂੰ ਇੱਕ ਹੀ ਚੀਜ ਸਮਝਦੇ ਹਨ। ਅਸਲ ਵਿੱਚ ਮਨ ਵੀ ਰੁਹ (ਆਤਮਾਂ) ਪਾਸੋਂ ਹੀ ਤਾਕਤ
ਲੈ ਕੇ ਕੰਮ ਕਰ ਰਿਹਾ ਹੈ, ਰੁਹ ਤੋਂ ਬਿਨਾਂ ਮਨ ਕੁੱਝ ਵੀ ਨਹੀਂ ਕਰ ਸੱਕਦਾ, ਮਨ ਬਹੁਤ ਚਾਲਾਕ ਹੈ,
ਇਸੇ ਵਾਸਤੇ ਆਪਣੇਂ ਮਤਲਬ ਵਾਸਤੇ ਮਨ ਆਤਮਾਂ ਨੂੰ ਵਰਗਲਾਈ (ਗੰਢੀ) ਫਿਰਦਾ ਹੈ। ਦੁੱਖ ਦੀ ਗੱਲ ਤਾਂ
ਇਹ ਹੈ ਕਿ ਆਤਮਾਂ
ਨੇਂ ਪ੍ਰਮਾਤਮਾਂ ਨਾਲ ਯਾਰੀ ਪਾਉਣੀਂ
ਸੀ, ਪਰ ਸਾਡੀ ਆਤਮਾਂ ਮਨ ਨਾਲ
ਯਾਰੀ ਪਾਈ ਫਿਰਦੀ ਹੈ, ਅਤੇ ਦੁੱਖ ਭੋਗਦੀ ਫਿਰਦੀ ਹੈ।
“ਆਤਮਾਂ”
ਅਕਾਲ ਪੁਰਖ
“ਪ੍ਰਮਾਤਮਾਂ”
ਦੀ ਅੰਸ ਹੈ ਅਤੇ
“ਮਨ” “ਬ੍ਰਹੱਮ”
ਦੀ ਅੰਸ ਹੈ। ਹੁਣ ਹੋਣਾਂ ਤਾਂ ਚਾਹੀਦਾ
ਸੀ “ਆਤਮਾਂ+ਪ੍ਰਮਾਤਮਾਂ”
ਪਰ ਹੋਇਆਂ
ਪਿਆ ਹੈ
“ਆਤਮਾਂ +ਮਨ”
ਆਤਮਾ ਪਰਾਤਮਾ ਏਕੋ ਕਰੈ॥ ਅੰਤਰ ਕੀ
ਦੁਬਿਧਾ ਅੰਤਰਿ ਮਰੈ॥ ੧॥ (੬੬੧)
ਆਪਣੇ ਅੰਦਰ ਦੀ ਜੋ ਦੁਬਿਦਾ ਹੈ, ਉਹ
ਉਦੋ ਮਰੇ ਗੀ ਜਦੋਂ ਅਸੀ ਇਸ ਭੇਦ ਨੂੰ ਬੁੱਝਾਂ ਲਵਾਂ ਗੇ, ਅਤੇ ਆਤਮਾਂ ਅਤੇ ਪਰਮਾਤਮਾਂ ਨੂੰ ਇੱਕ ਕਰ
ਲਵਾਂ ਗੇ। ਫਿਰ ਅਸੀਂ ਕਹਿ ਸੱਕਦੇ ਹਾਂ, ਜਾਂ ਫਿਰ ਅਸੀਂ ਮੰਨਾਂ ਗੇ ਕੇ ਨਾਮਦੇਵ ਜੀ ਠੀਕ ਹੀ ਕਹਿਦੇ
ਹਨ, “ਨਾਮੇ ਨਾਰਾਇਨ ਨਾਹੀ
ਭੇਦੁ” (ਨੋਟ:- ਜਦ ਤੱਕ ਅਸੀਂ
ਗੁਰਬਾਣੀਂ ਅਨੂਸਾਰ ਇਹ ਸੱਭ ਨਹੀਂ ਕਰਦੇ, ਉਨਾਂ ਚਿਰ ਤਾਂ ਅੇਵੇਂ ਮੂੰਹ ਦੀਆਂ ਗੱਲਾਂ ਹਨ। ਜਿਵੇਂ
ਅਸੀਂ ਡੇਰੇਦਾਰ ਬਾਬਿਆਂ ਨੂੰ ਝੂਠੇ ਅਤੇ ਠੱਗ ਕਹਿੰਦੇ ਹਾਂ, ਉਸੇ ਹੀ ਤਰਾਂ ਅਸੀਂ ਵੀ ਕਪਟੀ ਹਾਂ।
ਸੱਭ ਤੋਂ ਪਹਿਲਾਂ ਤਾਂ ਅਸੀਂ ਆਪਣੇਂ ਆਪ ਨਾਲ, ਆਪਣੀਂ ਆਤਮਾਂ ਨਾਲ “ਗਿਆਨੀ” ਹੋਣ ਦਾ ਛਲ ਕਪਟ
(ਧੋਖਾ) ਕਰਦੇ ਹਾਂ। ਆਪਣੇਂ ਆਪ ਨੂੰ ਵੀ ਧੋਖੇ ਵਿੱਚ ਰੱਖਿਆ ਹੋਇਆ ਹੈ, ਅਤੇ ਪਾਠਕਾਂ ਨੂੰ ਵੀ ਧੋਖੇ
ਵਿੱਚ ਰੱਖ ਰਹੇ ਹਾਂ)। ਹੁਣ
ਅਸੀਂ ਆਤਮਾਂ ਅਤੇ ਪ੍ਰਮਾਤਮਾਂ ਨੂੰ ਇੱਕ ਕਰਨਾਂ ਹੈ, । ਆਤਮਾਂ ਅਤੇ ਪਰਮਾਤਮਾਂ ਉਦੋਂ ਇੱਕ ਹੋਣਗੇ,
ਜਦੋਂ ਪਹਿਲੋਂ ਸਾਡੀ ਆਤਮਾਂ ਦੀ ਮਨ ਨਾਲੋਂ ਗੰਢ ਖੁਲੇ ਗੀ। ਗੁਰਸ਼ਰਨ ਸਿੰਘ ਜੀ ਤੁਸੀਂ ਤਾਂ ਮੇਰੇ
ਵਰਗੇ ਮਹਾਂਮੂਰਖ ਨਾਲ ਨਾਮ ਦੀ ਵਿਚਾਰ ਹੀ ਨਹੀਂ ਕਰਨਾਂ ਚਾਹੁੰਦੇ, ਚਲੋ ਨਾਂ ਸਹੀ। ਪਰ ਹੋਰ ਪਾਠਕਾਂ
ਨਾਲ ਤਾਂ ਕਰ ਸੱਕਦੇ ਹੋ, ਪਾਠਕਾਂ ਨੂੰ ਦੱਸੋ ਕੇ ਮਨ ਅਤੇ ਆਤਮਾਂ ਦੀ ਗੰਢ ਕਿਵੇਂ ਖੁਲੇ ਗੀ? ਅਤੇ
ਆਤਮਾਂ ਅਤੇ ਪਰਮਾਤਮਾਂ ਇੱਕ ਕਿਵੇਂ ਹੋਣ ਗੇ? ।
ਅੱਗੇ ਵਿਚਾਰ ਕਰਦੇ ਹਾਂ, ਹੁਣ ਆਤਮਾਂ ਅਤੇ ਮਨ ਦੋਵੈਂ ਹੀ ਆਗਿਆ ਚੱਕਰ ਵਿੱਚ
ਬੈਠੇ ਹੋਇ ਹਨ, ਪਰ ਆਤਮਾਂ, ਪਰਮਾਤਮਾਂ ਦੀ ਅੰਸ ਹੈ,
ਆਤਮ ਮਹਿ ਪ੍ਰਮਾਤਮ ਪ੍ਰਮਾਤਮ ਮਹਿ ਆਤਮ
ਅਤੇ ਪ੍ਰਮਾਤਮਾਂ ਉਪਰ ਹੈ।
“ਮਨ” ਅਤੇ “ਇੱਛਾਂ” (ਸਕਤੀ) ਦਾ ਆਪਸ ਵਿੱਚ ਮੇਲ ਹੈ, ਅਤੇ ਸਕਤੀ ਹੇਠਲੇ ਪੰਜਵੇ “ਕੰਠ ਚੱਕਰ” ਬੈਠੀ
ਹੋਈ ਹੈ। ਇਸ ਵਾਸਤੇ ਆਤਮਾਂ ਉਪਰ ਨੂੰ ਆਪਣੇਂ ਪਰਮਾਤਮਾਂ ਵੱਲ ਨੂੰ ਖਿਚਦੀ ਹੈ, ਅਤੇ ਮਨ ਥੱਲੇ ਨੂੰ
ਇਛਾਂ ਵੱਲ ਨੂੰ ਡਿੱਗਦਾ ਹੈ। ਜਾਂ ਇਹ ਕਹਿ ਲਵੋ ਕੇ ਪ੍ਰਮਾਤਮਾਂ ਆਪਣੀਂ ਅੰਸ ਆਤਮਾਂ ਨੂੰ ਊਪਰ ਨੂੰ
ਖਿਚਦਾ ਹੈ ਅਤੇ ਇੱਛਾ ਸ਼ਕਤੀ, ਮਨ ਨੂੰ ਹੇਠਾਂ ਭੋਗਾਂ ਵਲ ਖਿਚਦੀ ਹੈ।
“ਕੀ ਇਹ ਵੱਡਾ ਤਮਾਸ਼ਾ ਨਹੀਂ ਹੈ, ਵੀਰ
ਜੀ ਇਸੇ ਵਾਸਤੇ ਮੈਂ ਬਾਰ ਬਾਰ ਕਹਿੰਦਾ ਹਾਂ ਜੇ ਤਮਾਸ਼ਾ ਹੀ ਵੇਖਣਾਂ ਹੈ ਤਾਂ ਅੰਦਰਲਾ ਤਮਾਸ਼ਾ ਵੇਖੋ।
ਅੰਦਰ ਹੋਰ ਵੀ ਬਹੁਤ ਵੱਡੇ ਵੱਡੇ ਤਮਾਸ਼ੇ ਹੋ ਰਹੇ ਹਨ”।
ਇੱਛਾ ਸ਼ਕਤੀ ਜਿਤ ਜਾਂਦੀ ਹੈ, ਮਨ ਨੂੰ
ਹੇਠਾਂ ਖਿਚ ਲੈਂਦੀ ਹੈ। ਮਨ ਇਛਾ ਦੇ ਅਧੀਨ ਹੋ ਕੇ ਕਰਮ ਕਰਦਾ ਹੈ। ਸਾਡੀ ਆਤਮਾਂ ਮਨ ਨਾਲ ਮਿਲ ਕੇ
ਭੋਗਾਂ ਦਾ ਰਸ ਲੈਂਦੀ ਹੈ
(ਕਿਉਂ ਕੇ ਆਤਮਾਂ ਮਨ ਨਾਲ ਬੱਝੀ ਹੋਈ ਹੈ)
ਇਸ ਵਾਸਤੇ ਸਾਡੀ ਆਤਮਾਂ ਵੀ ਪਾਪਾਂ ਦੀ
ਭਾਗੀ ਬਨ ਜਾਂਦੀ ਹੈ, ਅਤੇ ਮਨ ਦੇ ਨਾਲ ਇਹ ਵੀ ਪਾਪ ਕਰਮਾਂ ਦਾ ਫਲ ਭੋਗਦੀ ਹੈ, ਇਸੇ ਵਾਸਤੇ ਸਾਰਾ
ਸੰਸਾਰ ਹੀ ਦੁਖੀ ਹੈ, ਕਿਉਂ ਕੇ ਕੋਈ ਵੀ ਇਸ ਭੇਦ ਨੂੰ ਨਹੀਂ ਜਾਣਦਾ।
“ਮਨ ਬੈਰਾਗੀ”
ਸੋ ਇਸ ਕੜੀ ਦੇ ਇਹਨਾਂ ਦੋ ਅੱਖਰਾਂ
ਵਿੱਚ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਸਮਝਾਇਆ ਹੈ ਕਿ “ਮਨ” ਜਦੋਂ “ਇਛਾ” ਤੇ ਕੰਟਰੋਲ ਕਰ ਕੇ
ਇੰਦਰੀਆਂ ਦੇ ਭੋਗਾਂ ਵਲੋਂ ਬੈਰਾਗੀ (ਵਿਰੱਕਤ) ਹੋਵੇਗਾ, ਆਤਮਾਂ ਦੇ ਆਖੇ ਲੱਗ ਕੇ ਜਾਂ ਆਤਮਾਂ ਦੇ
ਨਾਲ ਮਿਲ ਕੇ ਆਪਣੇਂ ਅਸਲ ਘਰ (ਸੱਚੇ ਘਰ) ਨੂੰ ਰੁਖ ਕਰੇ ਗਾ ਤਾਂ ਫਿਰ ਕੀ ਹੋਵੇ ਗਾ,
“ਸੁਰਤਿ ਸਬਦੁ ਧੁਨਿ ਅੰਤਰਿ ਜਾਗੀ॥”
ਗੁਰਬਾਣੀਂ ਅਨੁੰਸਾਰ ਇਸ ਭੇਦ
ਨੂੰ ਬੁੱਝ ਕੇ, ਜੁਗਤੀ ਨਾਲ ਇਹ ਸੱਭ ਕੁੱਝ ਕਰਨ ਤੋਂ ਬਾਦ ਹੀ,
“ਸ਼ਬਦ ਧੁਨ”
ਨਾਲ ਮਿਲਾਪ ਹੋਵੇ ਗਾਂ। ਫਿਰ ਪਤਾ
ਲੱਗੇ ਗਾ ਕਿ ਸ਼ਬਦ ਕੀ ਹੈ। ਅਸੀਂ ਅੇਵੇਂ ਜਬਾਨੀਂ ਜਬਾਨੀਂ ਮੂੰਹ ਨਾਲ ਹੀ ਸ਼ਬਦ ਸ਼ਬਦ ਕਹੀ ਜਾਂਦੇ
ਹਾਂ, ਅਤੇ ਸ਼ਬਦ ਦੀਆਂ ਵਿਚਾਰਾਂ ਕਰੀ ਜਾਂਦੇ ਹਾਂ, ਅਤੇ ਸ਼ਬਦ ਦੇ ਗਿਆਤਾ ਬਣ ਕੇ ਲੋਕਾਂ ਨੂੰ ਸ਼ਬਦ
ਗੁਰੂ ਦਾ ਉਪਦੇਸ਼ ਦੇਂਦੇ ਫਿਰਦੇ ਹਾਂ। ਜੇ ਸ਼ਬਦ ਨਾਲ ਮਿਲਾਪ ਨਹੀਂ ਹੋਇਆ ਤਾਂ ਇਹ ਆਪਣੇਂ ਆਪ ਨਾਲ ਵੀ
ਧੋਖਾ ਕਪਟ ਹੈ, ਅਤੇ ਸਰੋਤਿਆਂ ਜਾਂ ਪਾਠਕਾਂ ਨਾਲ ਵੀ ਧੋਖਾ ਹੈ।
ਦੇਖ ਲਵੋ ਗੁਰਬਾਣੀਂ ਦੇ ਇੱਕ ਇੱਕ ਅੱਖਰ ਵਿੱਚ ਕਿਡੇ ਕਿਡੇ ਡੂੰਗੇ ਭੇਦ
ਛੁਪੇ ਹੋਇ ਹਨ। ਬਾਣੀਂ ਨੂੰ ਇਸ ਤਰਾਂ ਡੂੰਘਾਈ ਨਾਲ ਵਿਚਾਰਨ ਦੀ ਲੋੜ ਹੈ। ਜੇ ਮੈਂ ਵਿਦਵਾਨ ਵੀਰਾਂ
ਨੂੰ ਬੇਨਤੀ ਕਰਦਾ ਹਾਂ ਕੇ ਪਹਿਲੇ ਖੁਦ ਬਾਣੀਂ ਨੂੰ ਡੁੰਘਾਈ ਨਾਲ ਸਮਝੌ ਫਿਰ ਕਿਸੇ ਹੋਰ ਨੂੰ ਸਮਝਾਉ
ਤਾਂ ਗੁੱਸਾ ਕਰਦੇ ਹਨ। “ਦੇਦਾ
ਦੇ ਲੈਦੇ ਥਕਿ ਪਾਹਿ” ਵਾਲੀ ਕੜੀ ਦੀ ਮਿਸਾਲ ਹੀ
ਲੈ ਲਵੋ।
ਵੀਰ ਗੁਰਸ਼ਰਨ ਸਿੰਘ ਜੀ, ਕੀ ਮੇਰੇ ਐਸੇ ਪੱਤਰਾਂ ਨੂੰ ਸਿੱਖ ਮਾਰਗ ਤੇ ਨਹੀਂ
ਛਾਪਣਾਂ ਚਾਹੀਦਾ? । ਜਰੂਰ ਦੱਸਣਾਂ ਜੀ। ਕਿਉਂ ਕੇ ਤੁਸਾਂ ਲਿਖਿਆ ਹੈ,
ਜੇ ਇਸ ਤਰ੍ਹਾਂ ਦੀਆਂ ਚਿੱਠੀਆਂ ਸਿੱਖ
ਮਾਰਗ ਤੇ ਪੈਣਗੀਆਂ ਤਾਂ ਉਹਨਾਂ ਤੇ ਕਿੰਤੂ-ਪ੍ਰੰਤੂ ਤਾਂ ਹੋਵੇਗਾ ਹੀ।
ਵੀਰ ਜੀ ਕਿੰਤੁ ਪ੍ਰੰਤੁ ਗਿਆਨ ਤੋਂ ਅਨਭਿਜ ਬੰਦੇ ਕਰਦੇ
ਹਨ। ਜਿਨਾਂ ਨੂੰ ਕੁੱਝ ਸਚਾਈ ਦਾ ਪਤਾ ਹੁੰਦਾ ਹੈ, ਜਾਂ ਸਚਾਈ ਜਾਨਣਾਂ ਚਾਹੁੰਦੇ ਹਨ, ਉਹ ਝਗੜਾ
ਨਹੀਂ ਕਰਦੇ, ਉਹ ਵਿਚਾਰ ਕਰਦੇ ਹਨ ਅਤੇ ਉਤਸੁਕਤਾ ਨਾਲ ਸਚਾਈ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕਰਦੇ
ਹਨ। ਕੁੱਝ ਐਸੇ ਵੀਰ (ਪਾਠਕ) ਵੀ ਹੋਣ ਗੇ ਜੋ ਨਾਮ ਦੀ ਸਚਾਈ ਨੂੰ ਵੀ ਜਾਨਣਾਂ ਚਾਹੁੰਦੇ ਹੋਣਗੇ।
ਮੇਰੀ ਲਿਖਤ ਵਿਚੋਂ ਤੁਹਾਡਾ ਅਗਲਾ ਸਵਾਲ ਹੈ।
(ਬ੍ਰਹੱਮ ਦੇ ਦੇਸ ਨੂੰ ਤ੍ਰਿਕੁਟੀ ਵੀ ਕਹਿੰਦੇ ਹਨ। ਇਸ ਦੇਸ ਵਿੱਚ ਇੱਕ ਮਾਈ
ਵੀ ਹੈ, ਜਿਸ ਦੇ ਮੱਥੇ ਵਿੱਚ ਤ੍ਰਿਕੁਟੀ ਹੈ। ਭਗਵਾਨ ਵੀ ਇਸ ਤੋਂ ਡੱਰਦਾ ਹੈ। ਭਗਵਾਨ ਵੀ ਇਸ ਦੇ
ਵੱਸ ਵਿੱਚ ਹੈ। –
ਆਦੀ,
ਲਿਖਣ ਨੂੰ ਤਾਂ ਇਸ ਸਵਾਲ ਤੇ ਪੂਰਾ ਗ੍ਰੰਥ ਲਿਖਿਆਂ ਜਾ ਸੱਕਦਾ ਹੈ। ਪਰ ਮੈਂ
ਇਸ ਦਾ ਉੱਤਰ ਬਹੁਤ ਥੋੜੇ ਜਿਹੇ ਲੱਫਜਾਂ ਵਿੱਚ ਹੀ ਦੇਵਾਂਗਾ।
ਤ੍ਰਿਕੁਟੀ ਤੋਂ ਭਾਵ ਹੈ, ਤਿੰਨਾਂ ਕੋਨਿਆਂ ਵਾਲੀ। ਇਸ ਨੂੰ ਤ੍ਰੈਲੋਕੀ ਵੀ
ਕਹਿ ਸੱਕਦੇ ਹਾਂ। ਜਾਂ ਤ੍ਰੈਲੋਕੀ ਨਾਥ ਦਾ ਘਰ।
ਮੱਥੇ ਵਿੱਚ ਤ੍ਰਿਕੁਟੀ ਤੋਂ ਭਾਵ ਹੈ, ਇਹ ਸਾਰੀ ਤ੍ਰਿਲੋਕੀ ਦੀ ਮਾਲਕ ਹੈ,
ਸਾਰੀ ਤ੍ਰਿਲੋਕੀ ਇਸ ਦੇ ਹੱਥ ਵਿੱਚ ਹੈ। ਇਸ ਦੇ ਮੱਥੇ ਵਿੱਚ ਅਕਾਲ ਪੁਰਖ ਨੇ ਸਾਰੀ ਤ੍ਰੈਲੋਕੀ ਦਾ
ਰਾਜ ਲਿਖ ਦਿੱਤਾ ਹੋਇਆ ਹੈ।
(ਇਸ ਦਾ ਭਾਵ ਮੱਥੇ ਦੀ ਤਿਰਿਉੜੀ ਤੋਂ ਨਹੀ ਹੈ।)
ਬ੍ਰਹਮਾਂ ਬਿਸ਼ਨੁ ਅਤੇ ਮਹੇਸ਼ ਇਸ ਤ੍ਰੈਲੋਕੀ ਦੇ ਤਿਨਾਂ ਗੁਣਾਂ ਵਿੱਚ ਭਟਕ ਰਹੇ ਹਨ। ਗੁਰੂ ਅਮਰਦਾਸ
ਜੀ ਕਹਿੰਦੇ ਹਨ ਗੁਰੂ ਦੀ ਕਿਰਪਾ ਨਾਲ ਤ੍ਰਿਕੁਟੀ ਨੂੰ ਪਾਰ ਕਰਕੇ ਅੱਗੇ ਚੌਥੇ ਪਦ ਵਿੱਚ ਪਹੁੰਚ ਜਾਈ
ਦਾ ਹੈ।
ਬ੍ਰਹਮਾ ਬਿਸਨੁ ਮਹੇਸੁ ਤ੍ਰੈ ਮੂਰਤਿ ਤ੍ਰਿਗੁਣਿ ਭਰਮਿ ਭੁਲਾਈ॥ ੧੬॥ ਗੁਰ
ਪਰਸਾਦੀ ਤ੍ਰਿਕੁਟੀ ਛੂਟੈ ਚਉਥੈ ਪਦਿ ਲਿਵ ਲਾਈ॥ ੧੭॥
ਭਗਵਾਨ ਵੀ ਇਸ ਤੋਂ ਡਰਦਾ ਹੈ। ਭਗਵਾਨ ਤੋ ਭਾਵ ਹੈ, ਤ੍ਰਿਲੋਕੀਨਾਥ ਜਾਂ
“ਸਿਵ”
ਅਤੇ ਮਾਈ ਤੋਂ ਭਾਵ ਹੈ
“ਸਕਤੀ”
ਗੁਰਬਾਣੀਂ ਵਿੱਚ ਲਿਖਿਆ ਹੈ।
ਦਸ ਨਾਰੀ ਇਕੁ ਪੁਰਖੁ ਕਰਿ ਦਸੇ ਸਾਦਿ ਲ+ਭਾਈਆ॥
ਹਾਠਾ ਦੋਵੈ ਕੀਤੀਓ ਸਿਵ ਸਕਤਿ ਵਰਤਾਈਆ॥
ਸਿਵ
ਅਗੈ ਸਕਤੀ
ਹਾਰਿਆ ਏਵੈ ਹਰਿ ਭਾਈਆ॥ (੧੦੯੬)
ਸਕਤੀ ਦੇ ਸਾਹਮਨੇਂ ਸਿਵ ਦੀ ਹਾਰ ਹੋ ਜਾਂਦੀ ਹੈ। ਹਰੀ ਨੂੰ ਏਵੈ ਹੀ ਚੰਗਾ
ਲੱਗਦਾ ਹੈ। ਜ਼ਾਹਰ ਹੈ ਕਿ ਜਿਹੜਾ ਹਾਰ ਜਾਂਦਾ ਹੈ, ਉਹ ਡਰਦਾ ਵੀ ਰਹਿੰਦਾ ਹੈ, ਕਦੇ ਕਦੇ ਸ਼ਿਵ ਦੀ
ਜਿੱਤ ਵੀ ਹੋ ਜਾਂਦੀ ਹੈ। ਪਰ ਇਹ ਉਸ ਵੇਲੇ ਸੰਭਵ ਹੁੰਦਾ ਹੈ, ਜਦ ਸਿਵ ਨੂੰ ਕੋਈ ਪੂਰਾ ਗੁਰੂ ਮਿਲ
ਜਾਂਦਾ ਹੈ।
ਸਕਤਿ ਗਈ
ਭ੍ਰਮੁ ਕਟਿਆ ਸਿਵ ਜੋਤਿ
ਜਗਾਇਆ॥ ਜਿਨ ਕੈ ਪੋਤੈ ਪੁੰਨੁ ਹੈ
ਗੁਰੁ ਪੁਰਖੁ ਮਿਲਾਇਆ॥
ਨਾਨਕ ਸਹਜੇ ਮਿਲਿ ਰਹੇ ਹਰਿ ਨਾਮਿ ਸਮਾਇਆ॥ ੨॥ (੧੨੩੮)
ਇਹ ਮਾਈ ਆਪਣੇਂ ਬੱਚੇ ਕਿਵੇਂ ਖਾਂਦੀ ਹੈ? ਇੱਕ ਗੱਲ ਬੜੀ ਮਸ਼ਹੂਰ ਹੈ, ਕਿ
ਸਪਣੀ ਆਪਣੇਂ ਬੱਚੇ ਆਪ ਹੀ ਖਾ ਜਾਂਦੀ ਹੈ। ਕਬੀਰ ਸਾਹਿਬ ਜੀ ਆਪਣੀਂ ਬਾਣੀਂ ਵਿੱਚ ਮਾਇਆ ਨੂੰ
ਸ੍ਰਪਨੀ ਕਹਿੰਦੇ ਹਨ।
ਸਰਪਨੀ ਤੇ ਊਪਰਿ ਨਹੀ ਬਲੀਆ॥ ਜਿਨਿ ਬ੍ਰਹਮਾ ਬਿਸਨੁ ਮਹਾਦੇਉ ਛਲੀਆ॥ ੧॥
ਮਾਰੁ ਮਾਰੁ ਸ੍ਰਪਨੀ ਨਿਰਮਲ ਜਲਿ ਪੈਠੀ॥ ਜਿਨਿ ਤ੍ਰਿਭਵਣੁ ਡਸੀਅਲੇ ਗੁਰ ਪ੍ਰਸਾਦਿ ਡੀਠੀ॥ ੧॥ ਰਹਾਉ॥
ਐਸੀ ਇਸਤ੍ਰੀ ਇੱਕ ਰਾਮਿ ਉਪਾਈ॥ ਉਨਿ
ਸਭੁ ਜਗੁ ਖਾਇਆ
ਹਮ ਗੁਰਿ ਰਾਖੇ ਮੇਰੇ ਭਾਈ॥ ਰਹਾਉ॥ (੩੯੪)
ਸਾਰੇ ਹੀ ਇਸ ਦੇ ਵੱਸ ਵਿੱਚ ਹਨ।
ਮੁਨਿ ਜੋਗੀ ਸਾਸਤ੍ਰਗਿ ਕਹਾਵਤ ਸਭ ਕੀਨੇ ਬਸਿ ਅਪਨਹੀ॥ ਤੀਨਿ ਦੇਵ ਅਰੁ ਕੋੜਿ
ਤੇਤੀਸਾ ਤਿਨ ਕੀ ਹੈਰਤਿ ਕਛੁ ਨ ਰਹੀ॥ ੧॥ ਬਲਵੰਤਿ ਬਿਆਪਿ ਰਹੀ ਸਭ ਮਹੀ॥ ਅਵਰੁ ਨ ਜਾਨਸਿ ਕੋਊ ਮਰਮਾ
ਗੁਰ ਕਿਰਪਾ ਤੇ ਲਹੀ॥ ੧॥ ਰਹਾਉ॥ ਜੀਤਿ ਜੀਤਿ ਜੀਤੇ ਸਭਿ ਥਾਨਾ ਸਗਲ ਭਵਨ ਲਪਟਹੀ॥
ਕਹੁ ਨਾਨਕ ਸਾਧ ਤੇ ਭਾਗੀ ਹੋਇ ਚੇਰੀ
ਚਰਨ ਗਹੀ॥ ੨ (੪੯੮)
ਇਹ ਬਹੁਤ ਬਲਵਾਨ ਹੈ, ਸੱਭ ਵਿੱਚ ਅਤੇ ਸੱਭ ਥਾਈਂ ਬਿਆਪ ਰਹੀ ਹੈ। ਕੋਈ ਵੀ
ਇਸ ਤੋਂ ਬਚਿਆ ਹੋਇਆ ਨਹੀਂ ਹੈ। ਇਹ ਸਿਰਫ ਸੰਤਾਂ ਤੇ ਸਾਧੂਆਂ ਤੋਂ ਡਰਦੀ ਹੈ ਸਾਧੂਆਂ ਦੀ ਚੇਰੀ
(ਦਾਸੀ) ਹੈ।
ਵੀਰ ਸ੍ਰ: ਗੁਰਸ਼ਰਨ ਸਿੰਘ ਇਸ ਪਹਿਰੇ ਵਿੱਚ ਐਸੀ ਵੀ ਕੀ ਗਲਤੀ ਹੈ? ਜੋ
ਮੈਨੂੰ ਗਲਤ ਸਾਬਤ ਕਰਨ ਵਾਸਤੇ, ਇਹ ਪਹਿਰਾ ਲਗਾਤਾਰ ਤਿੰਨ ਵਾਰ ਹਾਈ ਲਾਈਟ ਕੀਤਾ ਜਾ ਚੁੱਕਾ ਹੈ ਜੀ।
ਜੋ ਕੁੱਝ ਮੈਂ ਲਿਖਿਆ ਸੀ ਇਹ ਸਾਰਾ ਕੁੱਝ ਤਾਂ ਬਾਣੀਂ ਵਿੱਚ ਵੀ ਲਿਖਿਆ ਹੋਇਆ ਹੈ ਜੀ। ਫਿਰ ਵੀ
ਕੁੱਝ ਗੱਲਤ ਲਿਖਿਆ ਗਿਆ ਹੋਵੇ ਤਾਂ ਮਾਫ ਕਰ ਦੇਣਾਂ ਜੀ।
ਕਾਇਆ ਅੰਦਰਿ ਬ੍ਰਹਮਾ
ਬਿਸਨੁ ਮਹੇਸਾ ਸਭ ਓਪਤਿ ਜਿਤੁ
ਸੰਸਾਰਾ॥ ਸਚੈ ਆਪਣਾ ਖੇਲੁ ਰਚਾਇਆ ਆਵਾ ਗਉਣੁ ਪਾਸਾਰਾ॥
ਪੂਰੈ ਸਤਿਗੁਰਿ ਆਪਿ ਦਿਖਾਇਆ
ਸਚਿ ਨਾਮਿ ਨਿਸਤਾਰਾ॥ ੭॥ (੭੫੪)
ਗੁਰਬਾਣੀਂ ਤਾਂ ਸਾਡੇ ਸਰੀਰ ਵਿੱਚ ਹੋਰ ਵੀ ਬਹੁਤ ਕੁੱਝ ਦੱਸਦੀ ਹੈ।
ਬੰਦਾ ਤਾਂ ਸਦਾ ਭੁੱਲਣ ਹਾਰ ਹੈ ਜੀ।
ਦਾਸਾਂ ਦੇ ਦਾਸਾਂ ਦਾ ਦਾਸ ਸੇਵਕ
ਬਲਦੇਵ ਸਿੰਘ
ਫਿਰੋਜ਼ਪੁਰ
(18/09/09)
ਦਾ ਸਿੱਖ ਅਫੇਅਰਜ਼
ਸ. ਮੱਖਣ ਸਿੰਘ ਜੀ ਅਤੇ ਸਿੱਖ ਮਾਰਗ ਦੇ
ਪਾਠਕ ਜਨੋ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਵਿਸ਼ਾ: - ਤੱਤ ਗੁਰਮਤਿ ਪਰਵਾਰ (14 ਸਤੰਬਰ 2009) ਵੱਲੋਂ ਲਾਏ
ਬੇ-ਬੁਨਿਆਦ ਦੋਸ਼ “ਅਫਸੋਸਜਨਕ ਚੁੱਪੀ ਸਾਧ ਲੈਣ” ਦੇ ਸੰਬੰਧ ਵਿਚ
ਮਨੁੱਖ ਦੀ ਪ੍ਰਵਿਰਤੀ ਹੈ ਕਿ ਉਹ ਸਮੇਂ ਦੇ ਹਾਲਾਤਾਂ ਨੂੰ ਹਢਾਉਂਦਿਆਂ, ਆਉਣ
ਵਾਲੇ ਸਮੇਂ ਲਈ ਆਪਣੀ ਮਾਨਸਿਕਤਾ ਅਨੁਸਾਰ ਇੱਕ ਰੂਪਰੇਖਾ ਘੜ ਲੈਂਦਾ ਹੈ ਕਿ ਹੁਣ ਫਲਾਂ ਫਲਾਂ
ਵਾਪਰੇਗਾ, ਪਰ ਇਹ ਵੀ ਇੱਕ ਅਟਲ ਸੱਚਾਈ ਹੈ ਕਿ ਜਿਸ ਚੀਜ਼ ਬਾਰੇ ਅਸੀਂ ਘੜ ਕੇ ਚਲੇ ਹੁੰਦੇ ਹਾਂ ਇਹ
ਜ਼ਰੂਰੀ ਨਹੀਂ ਕਿ ਉਸੇ ਵਿੱਚ ਹੀ ਪੂਰਣ ਸੱਚਾਈ ਹੋਵੇ। ਇਸ ਕਰ ਕੇ ਤੱਤ ਗੁਰਮਤਿ ਪਰਿਵਾਰ ਅਤੇ ਸਿੱਖ
ਮਾਰਗ ਦੇ ਉਨ੍ਹਾਂ ਪਾਠਕਾਂ ਨੂੰ ਜਿੰਨ੍ਹਾਂ ਵੱਲੋਂ ਇੱਕ ਪਾਸੇ ਦੀ ਗੱਲ ਸੁਣ ਕੇ ਆਪਣਾ ਪੱਖ ਪੇਸ਼ ਕਰ
ਲਿਆ ਗਿਆ ਹੈ, ਲਈ ਇਹ ਜਾਨਕਾਰੀ ਵੀ ਜ਼ਰੂਰੀ ਹੈ:-
ਤੱਤ ਗੁਰਮਤਿ ਪਰਿਵਾਰ ਵੱਲੋਂ ਫ਼ਰੀਦਾਬਾਦ ਦੀ ਜੱਥੇਬੰਦੀਆਂ ਖਿਲਾਫ ਲਾਏ ਗਏ
ਦੋਸ਼ ਬੇ-ਬੁਨਿਆਦ ਹਨ। ਫ਼ਰੀਦਾਬਾਦ ਦੀ ਜੱਥੇਬੰਦੀਆਂ ਵੱਲੋਂ ਸਿੱਖ ਰਹਿਤ ਮਰਿਆਦਾ ਵਿੱਚ ਸੋਧ ਦੀ ਲੋੜ
ਨੂੰ ਬਹੁਤ ਪਹਿਲਾਂ ਹੀ ਮਹਿਸੂਸ ਕੀਤਾ ਜਾ ਚੁੱਕਿਆ ਸੀ। ਇਸੇ ਕਰਕੇ ਚੰਡੀਗੜ੍ਹ ਵਿਖੇ ਪੰਥ ਪ੍ਰਵਾਨਿਤ
ਸਿੱਖ ਰਹਿਤ ਮਰਿਆਦਾ ਨੂੰ ਪ੍ਰਚਾਰਣ ਦੇ ਹੱਕ ਵਿੱਚ ਰੱਖੀ ਗਈ “ਦੂਜੀ ਵਰਲਡ ਸਿੱਖ ਕਨਵੈਨਸ਼ਨ 2004”
ਨੇ ਉਸ ਸਮੇਂ ਨਵਾਂ ਮੋੜ ਲੈ ਲਿਆ ਜਦ ਫਰੀਦਾਬਾਦ ਦੇ ਬੁਲਾਰੇ ਨੇ ਇਸ ਪਾਸੇ ਧਿਆਨ ਦਿਵਾਇਆ ਕਿ ਜਿਸ
ਰਹਿਤ ਮਰਿਆਦਾ ਨੂੰ ਪ੍ਰਚਾਰਨ ਦੀ ਗੱਲ ਕੀਤੀ ਜਾ ਰਹੀ ਹੈ ਉਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ
ਵਿਚਾਰਧਾਰਾ ਅਨੁਸਾਰ ਸੋਧਣ ਦੀ ਲੋੜ ਹੈ। ਉਸ ਵਕਤ ਸਿੱਖ ਰਹਿਤ ਮਰਿਆਦਾ `ਤੇ ਇੰਨ ਬਿੰਨ ਪਹਿਰਾ ਦੇਣ
ਵਾਲੇ ਕੁੱਝ ਆਗੂਆਂ ਨੂੰ ਤਲ਼ਖੀ ਵੀ ਮਹਿਸੂਸ ਹੋਈ ਸੀ ਕਿ ਅੱਜ ਦੀ ਕਨਵੈਨਸ਼ਨ ਨੂੰ ਸੱਦਣ ਦਾ ਮੁਖ ਮਕਸਦ
ਹੀ ਡੇਰੇਦਾਰਾਂ ਵੱਲੋਂ ਪੰਥ ਪ੍ਰਵਾਨਤ ਸਿੱਖ ਰਹਿਤ ਮਰਿਆਦਾ ਉਤੇ ਪਹਿਰਾ ਨਾ ਦੇਣਾ ਸੀ ਪਰ ਤੁਸਾਂ
ਤਾਂ ਪੰਥ ਪ੍ਰਵਾਨਤ ਸਿੱਖ ਰਹਿਤ ਮਰਿਆਦਾ ਉਤੇ ਕਿੰਤੂ ਕਰ ਕੇ ਸਾਨੂੰ ਦੁਬਿਧਾ ਵਿੱਚ ਪਾ ਦਿੱਤਾ…ਇਸ
ਤਰ੍ਹਾਂ ਦੀਆਂ ਕਈਆਂ ਗੱਲਾਂ … ਪਰ ਸਿਧਾਂਤਕ ਤੌਰ `ਤੇ ਜਿਹੜੀ ਗੱਲ ਜਾਇਜ਼ ਸੀ ਉਸ ਨੂੰ ਗਲਤ ਨਾ ਸਾਬਤ
ਕੀਤਾ ਜਾ ਸਕਿਆ।
ਇਸ ਤੋਂ ਇਲਾਵਾ ਪੰਥ ਦੇ ਵਿਦਵਾਨਾਂ ਨਾਲ ਰਾਬਤਾ ਕਾਇਮ ਕਰ ਕੇ ਸਿੱਖ ਰਹਿਤ
ਮਰਿਆਦਾ ਬਾਰੇ ਰੱਖੀਆਂ ਗਈਆਂ ਮੀਟਿੰਗਾਂ ਵਿੱਚ ਸਮੇਂ ਸਮੇਂ ਸ਼ਾਮਲ ਹੁੰਦੇ ਆਉਣਾ, ਗੋਸ਼ਟੀਆਂ ਦਾ
ਆਯੋਜਨ ਕਰਣਾ ਅਤੇ ਆਪਣਾ ਬਣਦਾ ਹਰ ਪ੍ਰਕਾਰ ਦਾ ਸਹਿਯੋਗ ਫਰੀਦਾਬਾਦ ਦੀ ਜੱਥੇਬੰਦੀਆਂ ਵੱਲੋਂ ਦਿਤਾ
ਗਿਆ, ਜਿਸ ਬਾਰੇ ਤੱਤ ਗੁਰਮਤਿ ਟਕਸਾਲ/ਤੱਤ ਗੁਰਮਤਿ ਪਰਿਵਾਰ? ? ? ਵੀ ਚੰਗੀ ਤਰ੍ਹਾਂ ਜਾਣੂ ਹਨ।
ਜਦੋਂ ਇਸ ਗੱਲ ਦੀ ਸਮਝ ਲਗੀ ਤਾਂ ਆਪਣੇ ਨਿਜੀ ਅਤੇ ਸਮਾਜਕ ਜੀਵਨ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਜੀ
ਦੀ ਵਿਚਾਰਧਾਰਾ ਨੂੰ ਪੂਰੀ ਤਰ੍ਹਾਂ ਨਾਲ ਨਿਡਰ ਹੋ ਕੇ ਨਿਭਾਇਆ।
ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉਚਤਾ ਨੂੰ ਕਾਇਮ ਕਰਣ ਲਈ ਸਿੱਖ ਕੌਮ ਅੰਦਰ
ਅਖੌਤੀ ਦਸਮ ਗ੍ਰੰਥ ਦੀ ਸੱਚਾਈ ਪ੍ਰਗਟ ਕਰਣ ਦਾ ਮਕਸਦ ਲੈ ਕੇ ਚਲੀਆਂ ਫਰੀਦਾਬਾਦ ਦੀ ਜੱਥੇਬੰਦੀਆਂ ਇਸ
ਗੱਲ ਤੋਂ ਚੰਗੀ ਤਰ੍ਹਾਂ ਵਾਕਫ ਹਨ ਕਿ ਅਖੌਤੀ ਦਸਮ ਗ੍ਰੰਥ ਤੋਂ ਪੂਰਨ ਤੌਰ `ਤੇ ਕੌਮ ਦਾ ਖਹਿੜਾ
ਛੁਡਵਾਉਣ ਦੇ ਰਸਤੇ ਵਿੱਚ ਇੱਕ ਹੀ ਚੀਜ਼ ਆੜੇ ਆ ਰਹੀ ਹੈ ਅਤੇ ਉਹ ਹੈ ਪੰਥ ਪ੍ਰਵਾਨਤ ਸਿੱਖ ਰਹਿਤ
ਮਰਿਆਦਾ ਜਿਸ ਵਿੱਚ ਸਿੱਖ ਦੀ ਤਾਰੀਫ, ਅਰਦਾਸ, ਨਿਤਨੇਮ ਦੀਆਂ ਬਾਣੀਆਂ ਆਦਿਕ ਵਿਸ਼ੇ ਸਿੱਧੇ ਸਿੱਧੇ
ਅਖੌਤੀ ਦਸਮ ਗ੍ਰੰਥ ਦੀ ਪ੍ਰੋੜਤਾ ਕਰਦੇ ਹਨ, ਫਿਰ ਅਜਿਹੇ ਗੰਭੀਰ ਵਿਸ਼ੇ `ਤੇ ਅਫਸੋਸਜਨਕ ਚੁੱਪੀ ਕਿਸ
ਤਰ੍ਹਾਂ ਸਾਧੀ ਜਾ ਸਕਦੀ ਹੈ?
ਦਾ ਸਿੱਖ ਅਫੇਅਰਜ਼ ਵੈਬਸਾਈਟ
(www.thesikhaffairs.org)
ਵੱਲੋਂ ਪਾਸਾ ਵੱਟ ਲੈਣ ਵਾਲੀ ਗੱਲ:
ਦਾ ਸਿੱਖ ਅਫੈਅਰਜ਼ ਦੀ ਵੈਬਸਾਈਟ ਸਾਡੇ ਨੌਜਵਾਨ ਬੱਚਿਆਂ ਵੱਲੋਂ ਚਲਾਈ ਜਾ
ਰਹੀ ਹੈ ਜਿਹੜੇ ਕਿ ਗੁਰਮਤਿ ਪੱਖੋਂ ਪਰਪੱਕ ਹੋ ਚੁੱਕੇ ਹਨ। ਉਨ੍ਹਾਂ ਵੱਲੋਂ ਕੀਤਾ ਉਪਰਾਲਾ
ਸ਼ਲਾਘਾਯੋਗ ਹੈ ਪਰ ਜਦ ਅਸੀਂ ਆਪਣੇ ਬੱਚਿਆਂ ਪਾਸੋਂ ਇਸ ਬਾਰੇ ਪੁੱਛਿਆ ਤਾਂ ਉਨ੍ਹਾਂ ਦਾ ਜੁਆਬ ਇਹੀ
ਸੀ ਕਿ ਸਿੱਖ ਮਾਰਗ ਵੈਬਸਾਈਟ ਵੀ ਅਪਣੀ ਹੈ ਉਥੇ ਸਿੱਖ ਰਹਿਤ ਮਰਿਆਦਾ ਬਾਰੇ ਕੰਮ ਸੁਚੱਜੇ ਤਰੀਕੇ
ਨਾਲ ਹੋ ਰਿਹਾ ਹੈ। ਅਸੀਂ ਚਾਹੁੰਦੇ ਸੀ ਕਿ ਉਸੇ ਇੱਕ ਪਲੇਟਫਾਰਮ `ਤੇ ਹੀ ਸਮੁੱਚਾ ਸਿੱਖ ਜਗਤ ਅਤੇ
ਵਿਦਵਾਨ ਇੱਕਜੁਟ ਹੋ ਕੇ ਵਿਚਾਰਾਂ ਸਾਂਝੀਆਂ ਕਰਣ। ਇਸ ਪਿੱਛੇ ਕਿਸੇ ਕਿਸਮ ਦੀ ਕੋਈ ਮੰਦ ਭਾਵਨਾ ਕੰਮ
ਨਹੀਂ ਕਰ ਰਹੀ ਸੀ।
ਸਿੱਖ ਮਾਰਗ ਵੈਬਸਾਈਟ `ਤੇ ਸਿੱਖ ਰਹਿਤ ਮਰਿਆਦਾ ਵਿਸ਼ੇ ਉਤੇ ਚਲ ਰਹੀਆਂ
ਵਿਚਾਰ-ਚਰਚਾ ਬਾਰੇ ਫ਼ਰੀਦਾਬਾਦ ਦੀ ਜੱਥੇਬੰਦੀਆਂ ਵੱਲੋਂ ਲਗਾਤਾਰ ਮੀਟਿੰਗਾਂ ਜਾਰੀ ਹਨ। ਢੁੱਕਵੇ
ਨਤੀਜੇ ਨਿਕਲਣ `ਤੇ ਹੀ ਵਿਚਾਰਾਂ ਨੂੰ ਟਾਈਪ ਕਰ ਕੇ ਸਿੱਖ ਮਾਰਗ ਵੈਬਸਾਈਟ ਨੂੰ ਛਾਪਣ ਲਈ ਭੇਜ
ਦਿੱਤਾ ਜਾਵੇਗਾ।
ਵੀਰ ਹਰਨੇਕ ਸਿੰਘ ਨਿਉਜੀਲੈਂਡ ਵਾਲਿਆਂ ਦੀ ਗੱਲ
“ਇਸ ਬਿਖੜੇ ਸਮੇਂ ਵਿੱਚ ਇਹ ਕੋਈ ਚੰਗੇ ਆਸਾਰ
ਨਹੀਂ ਹਨ। ਸਾਡੇ ਆਪਸੀ ਵਿਰੋਧ ਨਾਲ ਇੱਕ ਤਾਂ ਸਾਡੀ ਸ਼ਕਤੀ ਕਮਜ਼ੋਰ ਹੁੰਦੀ ਹੈ, ਦੂਜਾ ਵਿਰੋਧੀ ਨੂੰ
ਤਾਕਤ ਮਿਲਦੀ ਹੈ ਅਤੇ ਤੀਜਾ ਜੋ ਸਭ ਤੋਂ ਮਹੱਤਵਪੂਰਨ ਹੈ ਉਹ ਇਹ ਕਿ ਜਿਸ ਵਿਚਾਰੇ ਕਿਰਤੀ ਸਿੱਖ ਨੇ
ਸਾਡੇ ਨਾਲ ਤੁਰ ਕੇ ਇਸ ਲਹਿਰ ਨੂੰ ਤਾਕਤ ਦੇਣੀ ਹੈ ਉਸਦਾ ਮਨੋਬਲ ਕਮਜ਼ੋਰ ਹੁੰਦਾ ਹੈ।” ਦੀ ਜਿਥੇ
ਅਸੀਂ ਸਭ ਪ੍ਰੋੜਤਾ ਕਰਦੇ ਹਾਂ ਉਥੇ ਭੱਵਿਖ ਵਿੱਚ ਅਜਿਹੀ ਆਪਾਧਾਪੀ ਨੂੰ ਰੋਕਣ ਲਈ ਚਿੰਤਤ ਵੀ ਹਾਂ।
ਵੱਲੋਂ:- ਸਾਹਿਬ ਸ੍ਰੀ
ਗੁਰੁ ਗ੍ਰੰਥ ਸਾਹਿਬ ਜੀ ਦੀ ਸਰਵਉਚੱਤਾ ਨੂੰ ਸਮਰਪੱਤ ਜੱਥੇਬੰਦੀ ਦਸਮ ਗ੍ਰੰਥ (ਬਚਿੱਤਰ ਨਾਟਕ)
ਵਿਚਾਰ ਮੰਚ ਇੰਟਰਨੈਸ਼ਨਲ, ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ, ਗੁਰਸਿੱਖ ਫੈਮਿਲੀ ਕਲੱਬ, ਯੰਗ ਸਿਖ
ਐਸੋਸਿਏਸ਼ਨ, ਖ਼ਾਲਸਾ ਨਾਰੀ ਮੰਚ, ਦੁਰਮਤਿ ਸੋਧਕ ਗੁਰਮਤਿ ਲਹਿਰ, ਅਤੇ “ਦਾ ਸਿੱਖ ਅਫੇਅਰਜ਼” ਵੈਬਸਾਈਟ
(www.thesikhaffairs.org)।
(18/09/09)
ਗੁਰਸੇਵਕ ਸਿੰਘ ਧੌਲਾ
ਅਣਸੁਰੱਖਿਅਤ ਹੈ ਸਿੱਖਾਂ ਦਾ ਕੇਂਦਰੀ ਅਸਥਾਨ
ਦੁਨੀਆਂ ਭਰ ਵਿੱਚ ਵਸਦੇ ਸਿੱਖਾਂ ਦਾ
ਮਨ ਹਮੇਸ਼ਾ ਸ੍ਰੀ ਅੰਮ੍ਰਿਤਸਰ ਵੱਲ ਲੱਗਿਆ ਰਹਿੰਦਾ ਹੈ। ਸਮੂਹਿਕ ਰੂਪ ਵਿੱਚ ਕੀਤੀ ਜਾਂਦੀ ਅਰਦਾਸ
ਵਿੱਚ ਸਿੱਖ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ-ਇਸ਼ਨਾਨ ਦੀ ਮੰਗ ਪ੍ਰਮਾਤਮਾ ਪਾਸੋਂ ਕਰਦੇ ਹਨ।
ਭਾਵੇਂ ਸਿੱਖਾਂ ਵਿੱਚ ਇਸ ਸਮੇਂ ਅਨੇਕਾਂ ਮੱਤਭੇਦ ਚੱਲ ਰਹੇ ਹਨ, ਪਰ ਇੱਕ ਕੁੱਝ ਸਾਂਝੀਆਂ ਮੰਨੀਆਂ
ਜਾਂਦੀਆਂ ਗੱਲਾਂ ਜਿਨ੍ਹਾਂ ਲਈ ਕੌਮ ਇੱਕ ਮੱਤ ਹੈ ਕਿ ਸਿੱਖ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਸਿੱਖਾਂ
ਦੇ ਕੇਂਦਰੀ ਅਸਥਾਨ ਦਾ ਦਰਜਾ ਦਿੰਦੇ ਹਨ। ਸਿੱਖਾਂ ਦਾ ਇਹ ਕੇਂਦਰੀ ਅਸਥਾਨ ਜਿਥੇ ਭਗਤੀ ਮਾਰਗ ਦਾ
ਸਰਬ ਸਾਂਝਾ ਅਸਥਾਨ ਹੈ, ਉਥੇ ਸਿੱਖ ਕੌਮ ਦੇ ਵੱਡੇ ਧਾਰਮਿਕ ਅਤੇ ਰਾਜਸੀ ਮਾਮਲਿਆਂ ਬਾਰੇ ਅੰਤਿਮ
ਨਿਰਣਾ ਵੀ ਇਥੇ ਹੀ ਕੀਤੇ ਜਾਣ ਦੀ ਪ੍ਰੰਪਰਾ ਰਹੀ ਹੈ।
ਇਸ ਸਮੇਂ ਸਿੱਖ ਕੌਮ ਜਿਹੜੇ ਡੂੰਗਰ ਰਸਤਿਆਂ ਦਾ ਪੈਂਡਾ ਤਹਿ ਕਰ ਰਹੀ ਹੈ ਉਹਨਾਂ ਉਤੇ ਚੱਲਣ ਲਈ
ਸਾਨੂੰ ਹਰ ਕਦਮ ਸੰਭਲ-ਸੰਭਲ ਕੇ ਰੱਖਣ ਦੀ ਜ਼ਰੂਰਤ ਹੈ, ਥੋੜ੍ਹੀ ਜਿਹੀ ਅਣਗਹਿਲੀ ਵੀ ਸਾਨੂੰ ਇਹਨਾਂ
ਰਸਤੇ ਦੇ ਵਿਖੇੜਿਆਂ ਵਿੱਚ ਅਜਿਹੀਆਂ ਮੁਸ਼ਕਲਾਂ ਖੜ੍ਹੀਆਂ ਕਰ ਸਕਦੀ ਹੈ ਜਿਨ੍ਹਾਂ ਵਿਚੋਂ ਉਭਰਨਾ ਫਿਰ
ਸੌਖਾ ਨਹੀਂ ਹੋਵੇਗਾ। ਜ਼ਰਾ ਤਸੱਵਰ ਕਰਕੇ ਦੇਖੋ ਕਿ ਜੇਕਰ ਸਿੱਖਾਂ ਦੇ ਕੇਂਦਰੀ ਅਸਥਾਨ ਵਿੱਚ ਕੋਈ
ਅਣਸੁਖਾਵੀਂ ਘਟਨਾ ਘਟ ਜਾਏ (ਪ੍ਰਮਾਤਮਾ ਕਰੇ ਅਜਿਹਾ ਨਾ ਹੋਵੇ) ਤਾਂ ਦੁਨੀਆਂ ਭਰ ਵਿੱਚ ਵਸਦੇ
ਸਿੱਖਾਂ ਦਾ ਪ੍ਰਤੀਕਰਮ ਕੀ ਹੋਵੇਗਾ? 1984 ਦੇ ਅੰਮ੍ਰਿਤਸਰ ਸਾਕੇ ਦੀਆਂ ਚੀਸਾਂ ਸਿੱਖ ਕੌਮ ਦੇ
ਹੱਡਾਂ ਵਿੱਚ ਅਜੇ ਚਸਕ ਰਹੀਆਂ ਹਨ। ਉਸ ਸਮੇਂ ਵੀ ਭਾਵੇਂ ਬਹੁਤੇ ਲੋਕ ਜਰਨੈਲ ਸਿੰਘ ਭਿੰਡਰਾਂਵਾਲਿਆਂ
ਵੱਲੋਂ ਚਲਾਏ ਜਾ ਰਹੇ ਹਥਿਆਰਬੰਦ ਸੰਘਰਸ਼ ਨਾਲ ਸਹਿਮਤ ਨਹੀਂ ਸਨ, ਪਰ ਜਦੋਂ ਸਰਕਾਰ ਨੇ ਇਥੇ ਆਪਣੀ
ਕਰੂਰਤਾ ਦਾ ਮੁਜ਼ਾਹਰਾ ਕੀਤਾ ਤਾਂ ਸਿੱਖ ਕੌਮ ਵਿੱਚ ਇਹ ਬਰਦਾਸ਼ਤ ਤੋਂ ਬਾਹਰੀ ਗੱਲ ਸੀ, ਉਸ ਸਮੇਂ
ਹਥਿਆਰਬੰਦ ਸੰਘਰਸ਼ ਦੀ ਵਿਰੋਧੀ ਸਿੱਖ ਵੀ ਸਰਕਾਰ ਵਿਰੁੱਧ ਹਥਿਆਰਬੰਦ ਹੋ ਕੇ ਚੱਲੇ ਸਨ ਤਾਂ ਕੇਂਦਰੀ
ਸਰਕਾਰ ਤੋਂ ਵੀ ਕੋਈ ਦਸ ਸਾਲ ਪੰਜਾਬ ਵਿਚੋਂ ਉਠਿਆ ਰੋਅ ਸਾਂਭ ਨਹੀਂ ਸੀ ਹੋ ਸਕਿਆ, ਭਾਵੇਂ ਇਸ ਵਿੱਚ
ਸਿੱਖਾਂ ਦਾ ਨੁਕਸਾਨ ਵੀ ਬਹੁਤ ਜ਼ਿਆਦਾ ਹੋ ਗਿਆ ਸੀ। 1984 ਦੇ ਸਾਕੇ ਤੋਂ ਪਹਿਲਾਂ ਵੀ ਸਿੱਖ ਕੌਮ
ਵਿੱਚ ਇਸ ਅਸਥਾਨ ਪ੍ਰਤੀ ਅਜਿਹੀ ਹੀ ਪ੍ਰੰਪਰਾ ਰਹੀ ਹੈ।
ਇਸ ਸਮੇਂ ਵੀ ਸਿੱਖਾਂ ਦਾ ਇਹ ਕੇਂਦਰੀ ਅਸਥਾਨ ਸੁਰੱਖਿਆ ਪੱਖੋਂ ਬਿਲਕੁਲ ਅਣ-ਸੁਰੱਖਿਅਤ ਹੈ। ਸੰਘਣੀ
ਅਬਾਦੀ ਵਾਲੇ ਮਹਾਂਨਗਰ ਵਿਚਕਾਰ ਸਥਿਤ ਸ੍ਰੀ ਦਰਬਾਰ ਸਾਹਿਬ ਸਮੂਹ ਅਤੇ ਹੋਰ ਮੁੱਖ ਅਸਥਾਨਾਂ ਪ੍ਰਤੀ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੁਰੱਖਿਆ ਇੰਤਜ਼ਾਮ ਨਾ ਦੇ ਬਰਾਬਰ ਹੈ। ਸਮੂਹ ਸਿੱਖ ਸੰਗਤ
ਨੇ ਕਦੇ ਵੀ ਇਸ ਅਸਥਾਨ ਦੀ ਸੁਰੱਖਿਆ ਦੀ ਇੱਛਾ ਸਰਕਾਰ ਪਾਸੋਂ ਨਹੀਂ ਕੀਤੀ ਇਸ ਲਈ ਇਹ ਇੰਤਜ਼ਾਮ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੀ ਕਰਨੇ ਹਨ ਅਤੇ ਉਸ ਦੀ ਜ਼ਰਾ ਜਿੰਨੀ ਅਣਗਹਿਲੀ ਸਿੱਖ
ਕੌਮ ਨੂੰ ਮਾਨਸਿਕ ਪੀੜਾਂ ਦਾ ਕਾਰਨ ਬਣ ਸਕਦੀ ਹੈ। ਇਥੇ ਸੁਰੱਖਿਆ ਦੇ ਇੰਤਜ਼ਾਮੀਆਂ ਪ੍ਰਬੰਧ ਨਾ ਹੋਣ
ਕਰਕੇ ਪਿਛਲੇ ਕੁੱਝ ਮਹੀਨੇ ਪਹਿਲਾਂ ਇੱਕ ਵਿਅਕਤੀ ਵੱਲੋਂ ਦਰਬਾਰ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ
ਜੀ ਵਾਲੇ ਪੀੜ੍ਹੇ `ਤੇ ਬੈਠ ਜਾਣ ਅਤੇ ਇੱਕ ਹੋਰ ਘਟਨਾ ਵਿੱਚ ਇੱਕ ਸਿਰਫਿਰੇ ਵਿਅਕਤੀ ਵੱਲੋਂ ਸ੍ਰੀ
ਅਕਾਲ ਤਖ਼ਤ ਸਾਹਿਬ ਜੀ `ਤੇ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਜੀ ਉਪਰ ਰਸਾਇਣਕ ਪਦਾਰਥ ਪਾ ਦੇਣ ਦੀਆਂ
ਵਾਰਦਾਤਾਂ ਹੋ ਚੁੱਕੀਆਂ ਹਨ। ਲੱਗਦਾ ਹੈ ਕਿ ਮੌਜੂਦਾ ਸਮੇਂ ਦੇ ਪ੍ਰਬੰਧਕਾਂ ਨੂੰ ਰਾਜਸੀ ਸਰਗਰਮੀਆਂ
ਤੋਂ ਵਿਹਲ ਨਾ ਹੋਣ ਕਰਕੇ ਉਹਨਾਂ ਸਮੇਂ ਦੀ ਗੰਭੀਰਤਾ ਨੂੰ ਅਜੇ ਤੱਕ ਨਹੀਂ ਪਹਿਚਾਣਿਆ।
ਦਰਬਾਰ ਸਾਹਿਬ ਸਮੂਹ ਦੇ ਸਾਰੇ ਪ੍ਰਵੇਸ਼ ਦੁਆਰਾਂ ਉਤੇ ਵੀ ਸੁਰੱਖਿਆ ਦਾ ਕੋਈ ਪ੍ਰਬੰਧ ਨਾ ਹੋਣ ਕਰਕੇ
ਨਾਪਾਕ ਮਨਸੂਬਿਆਂ ਵਾਲਾ ਕੋਈ ਵੀ ਵਿਅਕਤੀ ਸਹਿਜੇ ਹੀ ਅੰਦਰ ਦਾਖਲ ਹੋ ਸਕਦਾ ਹੈ। ਇਥੋਂ ਤੱਕ ਕਿ
ਇਥੋਂ ਦਾਖਲ ਹੋਣ ਵਾਲੇ ਕਿਸੇ ਵੀ ਵਿਅਕਤੀ ਦੇ ਭਾਰੇ ਬੈਗਾਂ ਅਤੇ ਗਠੜੀਆਂ `ਤੇ ਵੀ ਨਿਗ੍ਹਾ ਨਹੀਂ
ਰੱਖੀ ਜਾਂਦੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਟਾਫ਼ ਅੰਦਰ ਦਾਖਲ ਹੋਣ ਵਾਲੇ ਹਰ ਵਿਅਕਤੀ
ਨੂੰ ਨੰਗੇ ਸਿਰ ਅੰਦਰ ਜਾਣ ਤੋਂ ਵਰਜ਼ ਕੇ ਆਪਣਾ ਫਰਜ਼ ਜਿਸ ਤਰੀਕੇ ਨਾਲ ਨਿਭਾ ਰਿਹਾ ਹੈ, ਇਸੇ ਤਰ੍ਹਾਂ
ਹੀ ਸੁਰੱਖਿਆ ਪ੍ਰਬੰਧਾਂ ਦੇ ਇੰਤਜ਼ਾਮ ਕਰਨ ਦੀ ਵੀ ਬਹੁਤ ਜ਼ਰੂਰਤ ਹੈ।
ਸ੍ਰੀ ਦਰਬਾਰ ਸਾਹਿਬ ਸਮੂਹ ਦੀਆਂ ਭੀੜ ਵਾਲੀਆਂ ਥਾਵਾਂ ਗੁਰੂ ਰਾਮਦਾਸ ਲੰਗਰ, ਸ੍ਰੀ ਅਕਾਲ ਤਖ਼ਤ
ਸਾਹਿਬ, ਮੰਜੀ ਸਾਹਿਬ ਹਾਲ ਦੀਵਾਨ, ਸਮੂਹ ਸਰਾਵਾਂ, ਕੇਂਦਰੀ ਸਿੱਖ ਅਜਾਇਬ ਘਰ, ਪ੍ਰਕਰਮਾਂ ਅਤੇ ਹੋਰ
ਇਮਾਰਤਾਂ ਦੀ ਆਵਾਜਾਈ ਵਿੱਚ ਸਖ਼ਤ ਨਿਗ੍ਹਾ ਰੱਖਣ ਦੀ ਬਹੁਤ ਜ਼ਰੂਰਤ ਹੈ, ਜੋ ਇਸ ਸਮੇਂ ਨਹੀਂ ਹੈ।
ਇਥੋਂ ਤੱਕ ਕਿ ਕੇਂਦਰੀ ਸਿੱਖ ਅਜਾਇਬ ਘਰ ਦੇ ਪ੍ਰਮੁੱਖ ਰਸਤੇ `ਤੇ ਵੀ ਕੋਈ ਕਮੇਟੀ ਮੁਲਾਜ਼ਮ ਹਾਜ਼ਰ
ਨਹੀਂ ਹੁੰਦਾ। ਇਸ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਸਿੱਖ ਗੁਰੂਆਂ ਦੀਆਂ ਹੱਥ ਲਿਖਤਾਂ, ਸਿੱਖ
ਗੁਰੂਆਂ ਅਤੇ ਯੋਧਿਆਂ ਦੇ ਸ਼ਾਸਤਰ, ਚਿੱਤਰ ਅਤੇ ਹੋਰ ਬੇਸਕੀਮਤੀ ਸਮਾਨ ਪ੍ਰਦਰਸ਼ਿਤ ਕੀਤਾ ਹੋਇਆ ਹੈ।
ਜਿਸ ਦੇ ਕਈ ਕਮਰਿਆਂ ਦੀ ਮਹਿਜ ਦੋ ਜਾਂ ਤਿੰਨ ਬਜ਼ੁਰਗ ਮੁਲਾਜ਼ਮ ਰਵਾਇਤੀ ਡੰਡੇ ਫੜ ਕੇ ਬੈਠੇ ਹਨ ਜੋ
ਹਰ ਪੱਖੋਂ ਨਾਕਾਫ਼ੀ ਹਨ। ਇਹ ਹਾਲ ਹੀ ਵਾਲੀ ਦਰਬਾਰ ਸਾਹਿਬ ਸਮੂਹ ਦਾ ਹੈ। ਕਿਸੇ ਅਣਸੁਖਾਵੀਂ ਘਟਨਾ
ਵਾਪਰ ਜਾਣ ਦੇ ਮੱਦੇਨਜ਼ਰ ਇਥੇ ਸਖ਼ਤ ਸੁਰੱਖਿਆ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੀ
ਕਰਨੇ ਹਨ, ਕਿਉਂਕਿ ਸਰਕਾਰੀ ਸੁਰੱਖਿਆ ਪ੍ਰਬੰਧ ਕਦੇ ਵੀ ਸਿੱਖ ਕੌਮ ਬਰਦਾਸ਼ਤ ਨਹੀਂ ਕਰੇਗੀ। ਇਸ ਕੰਮ
ਲਈ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਤੋਂ ਬਿਨਾਂ ਵੱਖਰੇ ਪ੍ਰਬੰਧ ਕਰਨ ਦੀ ਅਤਿਅੰਤ ਤੇ ਤੁਰੰਤ
ਜ਼ਰੂਰਤ ਹੈ।
ਗੁਰਸੇਵਕ ਸਿੰਘ ਧੌਲਾ
ਮੋਬਾਇਲ. 94632-16267
(16/09/09)
ਤੱਤ ਗੁਰਮਤਿ ਪਰਿਵਾਰ
ਤੱਤ ਗੁਰਮਤਿ ਪਰਿਵਾਰ ਵੱਲੋਂ ਸਨਿਮਰ ਬੇਨਤੀ
‘ਸਿੱਖ ਰਹਿਤ ਮਰਿਆਦਾ’ ਬਾਰੇ ‘ਸਿੱਖ ਮਾਰਗ’ `ਤੇ ਵਿਚਾਰ ਚਰਚਾ ਸ਼ੁਰੂ ਹੋ ਚੁੱਕੀ ਹੈ।
‘ਤੱਤ ਗੁਰਮਤਿ ਪਰਿਵਾਰ’ ਇਸ ਵਿਚਾਰ ਚਰਚਾ ਵਿੱਚ ਪੂਰੀ ਗੰਭੀਰਤਾ, ਸੁਹਿਰਦਤਾ ਅਤੇ ਸਰਗਰਮੀ ਨਾਲ
ਹਿੱਸਾ ਲੈ ਰਿਹਾ ਹੈ।
ਪਰ ਅਸੀਂ ਬੇਨਤੀ ਕਰਨਾ ਚਾਹੁੰਦੇ ਹਾਂ ਕਿ ‘ਤੱਤ ਗੁਰਮਤਿ ਪਰਿਵਾਰ’ ਦੇ ਸਾਰੇ ਮੈਂਬਰ ਜੋ ਇਸ ਵਿਚਾਰ
ਚਰਚਾ ਵਿੱਚ ਸਰਗਰਮੀ ਨਾਲ ਹਿੱਸਾ ਲੈ ਰਹੇ ਹਨ, ਸਾਰੇ ਹੀ ਕੀਰਤੀ (ਕੰਮ-ਕਾਜੀ) ਸਿੱਖ ਹਨ। ਸਾਰਿਆਂ
ਕੋਲ ਸਮੇਂ ਅਤੇ ਸਾਧਨਾਂ ਦੀ ਘਾਟ ਹੋਣ ਕਰਕੇ ਕੀਤੇ ਜਾ ਰਹੇ ਇਤਰਾਜ਼ਾਂ/ਸ਼ੰਕਿਆ ਦਾ ਜਲਦੀ ਵਿੱਚ
ਨਾਲੋ-ਨਾਲ ਸਪਸ਼ਟੀਕਰਨ/ਜਵਾਬ ਦੇ ਸਕਣਾ ਇੱਕ ਕਠਨ ਕਾਰਜ ਹੈ।
ਇਸੇ ਕਾਰਨ ਜਵਾਬ/ਸਪਸ਼ਟੀਕਰਨ ਦੇਣ ਵਿੱਚ ਸਮਾਂ ਲੱਗ ਜਾਂਦਾ ਹੈ। ਨਾਲ ਹੀ ਅਸੀਂ ਵੱਖ-ਵੱਖ ਵਿਦਵਾਨਾਂ
ਅਤੇ ਪਾਠਕਾਂ ਦੇ ਇੱਕ ਸਮਾਨ ਮਿਲਦੇ-ਜੁਲਦੇ ਇਤਰਾਜ਼ਾਂ/ਸ਼ੰਕਿਆਂ ਦਾ ਜਵਾਬ ਇਕੱਠਾ ਹੀ ਦੇਣ ਦੀ ਕੋਸ਼ਿਸ਼
ਕਰਾਂਗੇ। ਇਸ ਸਬੰਧੀ ਗੁਰਮਤਿ ਅਨੁਸਾਰ ‘ਗੁਰੂ’ ਪਦ ਬਾਰੇ ਵਿਚਾਰ ਭੇਜ ਰਹੇ ਹਾਂ। ‘ਗੁਰੂ’ ਪਦ ਦੀ
ਵਿਚਾਰ ਤੋਂ ਬਾਅਦ ‘ਖੰਡੇ ਦੀ ਪਾਹੁਲ’ ਵਾਲੇ ਕੌਤਕ ਬਾਰੇ ਕੁੱਝ ਭੁਲੇਖੇ ਦੂਰ ਕਰਨ ਦਾ ਯਤਨ ਕੀਤਾ
ਜਾਵੇਗਾ।
ਆਸ ਹੈ, ਸਾਰੇ ਵਿਦਵਾਨ ਅਤੇ ਪਾਠਕ ਦਾਸਰਿਆਂ ਦੀ ਇਸ ਮਜਬੂਰੀ ਨੂੰ ਸਮਝਦੇ ਹੋਏ ਜਵਾਬ/ਸਪਸ਼ਟੀਕਰਨ ਦੇਣ
ਵਿੱਚ ਹੋਣ ਵਾਲੀ ਦੇਰੀ ਨੂੰ ਨਜ਼ਰ ਅੰਦਾਜ ਕਰਕੇ ਕੀਤੇ ਜਾ ਰਹੇ ਯਤਨਾਂ ਲਈ ਅਸੀਸ ਬਖਸ਼ਨਗੇ।
ਪਿਛਲੇ ਕੁੱਝ ਸਮੇਂ ਤੋਂ ਸਿੱਖ ਮਾਰਗ `ਤੇ ਡਾ. ਗੁਰਮੁਖ ਸਿੰਘ ਜੀ ਅਤੇ ਸ. ਬਲਦੇਵ ਸਿੰਘ ਜੀ
‘ਫਿਰੋਜ਼ਪੁਰ’ ਨੇ ‘ਨਾਮ ਸਿਮਰਨ’ ਦੇ ਵਿਸ਼ੇ `ਤੇ ਭੰਬਲਭੁਸਾ (confufion)
ਜਿਹਾ ਪੈਦਾ ਕਰ ਦਿੱਤਾ ਗਿਆ ਹੈ। ਅਸੀਂ ਸਮਝਦੇ ਸੀ ਕਿ ‘ਤੱਤ ਗੁਰਮਤਿ’ ਨਾਲ
ਸਬੰਧਿਤ ਸਾਰੀਆਂ ਧਿਰਾਂ ਘੱਟੋ-ਘੱਟ ਗੁਰਮਤਿ ਅਨੁਸਾਰੀ ‘ਨਾਮ ਸਿਮਰਨ’ ਦੇ ਵਿਸ਼ੇ ਉਪਰ ਤਾਂ ਇੱਕ ਮੱਤ
ਹੋਣਗੀਆਂ ਹੀ, ਪਰ ਐਸਾ ਨਹੀਂ ਲੱਗਦਾ। ਸਾਡੀ ਕਾਮਨਾ ਹੈ ਕਿ ‘ਖੰਡੇ ਦੀ ਪਾਹੁਲ’ ਤੋਂ ਬਾਅਦ ‘ਨਾਮ
ਸਿਮਰਨ’ ਉਤੇ ਵਿਚਾਰ ਚਰਚਾ ਤੋਂ ਉਪਰੰਤ ਇਸ ਵਿਸ਼ੇ ਤੇ ਸਪਸ਼ਟੀਕਰਨ ਤਿਆਰ ਕਰਨ ਦਾ ਯਤਨ ਕੀਤਾ ਜਾਵੇਗਾ।
ਬੇਨਤੀ ਕਰਤਾ
ਤੱਤ ਗੁਰਮਤਿ ਪਰਿਵਾਰ
(16/09/09)
ਨਿਰਮਲ ਸਿੰਘ ਕੰਧਾਲਵੀ
ਬਨਾਰਸੀ ਬਾਬੇ
ਇਹ ਬਾਬੇ ਬਨਾਰਸੋਂ ਆਏ ਨੇ
ਅਸੀਂ ਖ਼ਾਸ ਖ਼ਾਸ ਮੰਗਵਾਏ ਨੇ
ਕਰ ਜਿਹੜਾ ਮਰਜ਼ੀ ਬੁੱਕ ਭਗਤਾ
ਸਭ ਵਧੀਆ ਲਾਉਂਦੇ ਥੁੱਕ ਭਗਤਾ
ਆਹ ਬਾਬਾ ਲੋਟੇ ਵਾਲਾ ਏ
ਆਹ ਬਾਬਾ ਸੋਟੇ ਵਾਲਾ ਏ
ਆਹ ਘੁੱਟਵੀਂ ਪਜਾਮੀ ਪਾਉਂਦਾ ਏ
ਆਹ ਨਿਰਾ ਲੰਗੋਟੇ ਵਾਲਾ ਏ
ਐਹਦਾ ਸਿਰ ਐ ਕੱਦੂ ਵਾਂਗ ਰੜਾ
ਆਹ ਬਾਬਾ ਜਟਾਵਾਂ ਵਾਲਾ ਏ
ਐਹ ਪਾਉਂਦਾ ਤਿੱਲੇਦਾਰ ਜੁੱਤੀ
ਆਹ ਬਾਬਾ ਖੜਾਵਾਂ ਵਾਲਾ ਏ
ਜੇ ਵੇਲ ਨੂੰ ਚੂੰਆਂ ਲੱਗਿਆ ਨਈਂ
ਘਰ ਤੇਰੇ ਦੀਵਾ ਜਗਿਆ ਨਈਂ
ਫੁੱਲ ਕਿਰਪਾ ਹੋਊ ਬਾਬੇ ਦੀ
ਫੁੱਟ ਵਰਗਾ ਜੰਮੂ ਪੁੱਤ ਭਗਤਾ
ਕਰ ਜਿਹੜਾ ਮਰਜ਼ੀ ਬੁੱਕ ਭਗਤਾ
ਸਭ ਵਧੀਆ ਲਾਉਂਦੇ ਥੁੱਕ ਭਗਤਾ
ਆਹ ਬੈਠਾ ਬਾਬਾ ਮੋਨੀ ਏ
ਇਹਦਾ ਨਾਮ ਪੁਰਾਣਾ ਟੋਨੀ ਏ
ਇਹਦੀ ਹਰ ਠਾਣੇ ਵਿੱਚ ਫੋਟੋ ਏ
ਤਾਹੀਂਉਂ ਹੁਣ ਘੋਨੀ ਮੋਨੀ ਏ
ਉਂਜ ਬਾਬਾ ਕਰਨੀ ਵਾਲਾ ਏ
ਇਹਨੂੰ ਆਉਂਦਾ ਜਾਦੂ ਕਾਲਾ ਏ
ਇਦ੍ਹੀ ਫ਼ੀਸ ਭਾਵੇਂ ਕੁੱਝ ਜ਼ਿਆਦਾ ਏ
ਥੁੱਕ ਵਧੀਆ ਲਾਊ, ਵਾਅਦਾ ਏ
ਹੁਣ ਕਰ ਲੈ ਕੌੜਾ ਘੁੱਟ ਭਗਤਾ
ਕਰ ਛੇਤੀ ਇਹਨੂੰ ਬੁੱਕ ਭਗਤਾ
ਇਹ ਬਾਬੇ ਬਨਾਰਸੋਂ ਆਏ ਨੇ
ਅਸੀਂ ਖ਼ਾਸ ਖ਼ਾਸ ਮੰਗਵਾਏ ਨੇ
ਆਹ ਬਾਬਾ ਬੜਾ ਛਟੱਲੀ ਏ
ਹਰ ਵੇਲੇ ਰਹਿੰਦਾ ਟੱਲੀ ਏ
ਬਸ ਫੀਮ ਦਾ ਗੋਲਾ ਖਾਂਦਾ ਏ
ਅੱਠਵੇਂ ਦਿਨ ਜੰਗਲ ਜਾਂਦਾ ਏ
ਇਹ ਸੰਗਦਾ ਬੜਾ ਏ ਪਾਣੀ ਤੋਂ
ਬਸ ਵਰ੍ਹੇ ਛਿਮਾਹੀ ਨ੍ਹਾਂਦਾ ਏ
ਉਂਜ ਪੂਰਾ ਅੰਤਰਜਾਮੀ ਜੀ
ਐਵੇਂ ਲੋਕ ਕਰਨ ਬਦਨਾਮੀ ਜੀ
ਝੱਟ ਨੋਟ ਇਹ ਦੁੱਗਣੇ ਕਰ ਦਿੰਦਾ
ਮਿੰਟਾਂ ਵਿੱਚ ਝੋਲੀਆਂ ਭਰ ਦਿੰਦਾ
ਜੇ ਲੁੱਟਣੀ ਪੂਰੀ ਐਸ਼ ਬਈ
ਭਰੀ ਜੇਬ ਰਹੇ ਨਾਲ ਕੈਸ਼ ਬਈ
ਫੜ ਚਰਨ ਤੇ ਮੌਜਾਂ ਲੁੱਟ ਭਗਤਾ
ਕਰ ਛੇਤੀ ਇਹਨੂੰ ਬੁੱਕ ਭਗਤਾ
ਤੈਨੂੰ ਵਧੀਆ ਲਾਊ ਥੁੱਕ ਭਗਤਾ
ਇਹ ਬਾਬੇ ਬਨਾਰਸੋਂ ਆਏ ਨੇ
ਅਸੀਂ ਖ਼ਾਸ ਖ਼ਾਸ ਮੰਗਵਾਏ ਨੇ
ਐਹਨੇ ਪੀਤੀ ਭੰਗ ਸ਼ਰਦਾਈ ਏ
ਤਾਹੀਂਉਂ ਇਹਨੇ ਤਾੜੀ ਲਾਈ ਏ
ਜ਼ਰਾ ਠਹਿਰ ਕੇ ਮੱਥਾ ਟੇਕ ਲਵੀਂ
ਇਹਨੂੰ ਝੋਕ ਹੁਣੇ ਹੀ ਆਈ ਏ
ਜਦ ਨੇਤਰ ਤੀਜਾ ਇਹ ਖੋਹਲੂਗਾ
ਫਿਰ ਅਬਾ ਤਬਾ ਇਹ ਬੋਲੂਗਾ
ਕਿਤੇ ਐਵੇਂ ਹੀ ਡਰ ਜਾਈਂ ਨਾ
ਕੋਈ ਹੋਰ ਸਿਆਪਾ ਪਾਈਂ ਨਾ
ਨੋਟਾਂ ਦੀਆਂ ਦੱਥੀਆਂ ਡਿਗਣਗੀਆਂ
ਲਈਂ ਜਿੰਨੀਆਂ ਮਰਜ਼ੀ ਚੁੱਕ ਭਗਤਾ
ਤੇਰੀ ਕਿਸਮਤ ਖੁੱਲ੍ਹੂ ਜ਼ਿੱਪ ਵਾਂਗੂੰ
ਛਿੱਤਰ ਨਾਲ ਸੈਹਾ ਕੁੱਟ ਭਗਤਾ
ਕਰ ਜਿਹੜਾ ਮਰਜ਼ੀ ਬੁੱਕ ਭਗਤਾ
ਸਭ ਵਧੀਆ ਲਾਉਂਦੇ ਥੁੱਕ ਭਗਤਾ
ਇਹ ਬਾਬੇ ਬਨਾਰਸੋਂ ਆਏ ਨੇ
ਅਸੀਂ ਖ਼ਾਸ ਖ਼ਾਸ ਮੰਗਵਾਏ ਨੇ
ਆਹ ਲੀਡਰ ਨਵੇਂ ਬਣਾਉਂਦਾ ਏ
ਵੋਟਾਂ ਦੇ ਲਾਰੇ ਲਾਉਂਦਾ ਏ
ਜੋ ਇਸ ਤੋਂ ਆਕੀ ਹੋ ਜਾਵੇ
ਉਹਦੀ ਘੀਸੀ ਖ਼ੂਬ ਕਰਾਉਂਦਾ ਏ
ਇਹਦੇ ਹੱਥ ਵਿੱਚ ਲੱਖਾਂ ਵੋਟਾਂ ਨੇ
ਨਾ ਕਿਸੇ ਚੀਜ਼ ਦੀਆਂ ਤੋਟਾਂ ਨੇ
ਇਹਨੂੰ ਜ਼ੈੱਡ ਸਕਿਊਰਿਟੀ ਮਿਲਦੀ ਏ
ਇਹਨੂੰ ਸਭ ਕਾਸੇ ਦੀਆਂ ਛੋਟਾਂ ਨੇ
ਇਹਦਾ ਹਾਕਮ ਭਰਦੇ ਪਾਣੀ ਜੀ
ਸਭ ਰੱਖਦੇ ਇਹਦੀਆਂ ਓਟਾਂ ਨੇ
ਜੇ ਟੜਾ ਟਿਕਟ ਕੋਈ ਲੈਣਾ ਏ
ਜੇ ਵਿੱਚ ਅਸੰਬਲੀ ਬਹਿਣਾ ਏ
ਇਸ ਮੌਕਿਉਂ ਨਾ ਤੂੰ ਉੱਕ ਭਗਤਾ
ਕਰ ਛੇਤੀ ਇਹਨੂੰ ਬੁੱਕ ਭਗਤਾ
ਤੈਨੂੰ ਵਧੀਆ ਲਾਉ ਥੁੱਕ ਭਗਤਾ
ਇਹ ਬਾਬੇ ਬਨਾਰਸੋਂ ਆਏ ਨੇ
ਅਸੀਂ ਖ਼ਾਸ ਖ਼ਾਸ ਮੰਗਵਾਏ ਨੇ
ਐਹ ਉਘ ਪਤਾਲ ਦੀਆਂ ਦੱਸੂਗਾ
ਕਦੀ ਕਮਲ਼ਿਆਂ ਵਾਂਗੂੰ ਹੱਸੂਗਾ
ਦੱਬੀ ਹੋਈ ਮਾਇਆ ਦੱਸ ਕੇ ਤੇ
ਤੇਰਾ ਖ਼ੂਬ ਸ਼ਿਕੰਜਾ ਕੱਸੂਗਾ
ਤੇਰਾ ਘਰ ਸਾਰਾ ਪੁਟਵਾਊਗਾ
ਨਿੱਤ ਨਵੇਂ ਬਹਾਨੇ ਲਾਊਗਾ
ਦੇ ਦੇ ਕੇ ਲਾਲਚ ਮਾਇਆ ਦਾ
ਤੇਤੋਂ ਪੂਜਾ ਹਵਨ ਕਰਾਊਗਾ
ਫਿਰ ਉੱਚੀ ਉੱਚੀ ਕੂਕੂਗਾ
ਘਿਉ ਦੇਸੀ ਅੱਗ ਵਿੱਚ ਫੂਕੂਗਾ
ਤੇਰੀ ਕਰ ਕੇ ਜੇਬ ਫਿਰ ਖ਼ਾਲੀ ਜੀ
ਇਹ ਰਾਤੋ ਰਾਤ ਭੱਜ ਜਾਊਗਾ
ਕਰ ਕਰ ਕੇ ਨੀਂਹਾਂ ਪੋਲੀਆਂ ਜੀ
ਤੇਰਾ ਕੋਠਾ ਦੇਊ ਸੁੱਟ ਭਗਤਾ
ਕਰ ਛੇਤੀ ਇਹਨੂੰ ਬੁੱਕ ਭਗਤਾ
ਤੈਨੂੰ ਵਧੀਆ ਲਾਊ ਥੁੱਕ ਭਗਤਾ
ਇਹ ਸਿੱਧੇ ਬਨਾਰਸੋਂ ਆਏ ਨੇ
ਅਸੀਂ ਖ਼ਾਸ ਖ਼ਾਸ ਮੰਗਵਾਏ ਨੇ
ਆਹ ਬਾਬਾ ਯਾਰ ਐ ਯਾਰਾਂ ਦਾ
ਤੇ ਸ਼ੌਂਕੀ ਮਹਿੰਗੀਆਂ ਕਾਰਾਂ ਦਾ
ਬਾਬੇ ਨਾਲ ਨਿੱਠ ਕੇ ਬੈਠੀਂ ਤੂੰ
ਤੇ ਲਵੀਂ ਅਨੰਦ ਬਹਾਰਾਂ ਦਾ
ਤੈਨੂੰ ਸ਼ਾਪਿੰਗ ਕਰਨ ਲਜਾਊਗਾ
ਬਿੱਲ ਤੇਰੇ ਖਾਤੇ ਪਾਊਗਾ
ਫਿਰ ਪੰਪ `ਤੇ ਗੱਡੀ ਰੋਕੂਗਾ
ਤੈਥੋਂ ਟੈਂਕੀ ਫੁੱਲ ਕਰਵਾਊਗਾ
ਜਦ ਬਾਬੇ ਨੂੰ ਘਰੇ ਲਿਜਾਵੇਂਗਾ
ਵਿਚ ਵਿਹੜੇ ਟੌਹਰ ਬਣਾਵੇਂਗਾ
ਸਭ ਅੱਡੀਆਂ ਚੁੱਕ ਚੁੱਕ ਵੇਖਣਗੇ
ਤੇਰੀ ਬੱਝ ਜਾਊ ਪੂਰੀ ਠੁੱਕ ਭਗਤਾ
ਕਰ ਛੇਤੀ ਇਹਨੂੰ ਬੁੱਕ ਭਗਤਾ
ਤੈਨੂੰ ਵਧੀਆ ਲਾਊ ਥੁੱਕ ਭਗਤਾ
ਇਹ ਬਾਬੇ ਬਨਾਰਸੋਂ ਆਏ ਨੇ
ਅਸੀਂ ਖ਼ਾਸ ਖ਼ਾਸ ਮੰਗਵਾਏ ਨੇ
ਐਹ ਵੀਜ਼ਿਆਂ ਵਾਲਾ ਬਾਬਾ ਏ
ਝੱਟ ਵੀਜ਼ਾ ਇਹ ਲਗਵਾ ਦਿੰਦਾ
ਦਸ ਲੱਖ ਹੈ ਸਾਰੀ ਫ਼ੀਸ ਇਦ੍ਹੀ
ਤੇ ਕਿਸ਼ਤੀ ਉੱਤੇ ਚੜ੍ਹਾ ਦਿੰਦਾ
ਫੜ ਹੋਣ ਦਾ ਖ਼ਤਰਾ ਹੋ ਜਾਏ ਜੇ
ਤਾਂ ਵਿੱਚ ਸਮੁੰਦਰ ਲਾਹ ਦਿੰਦਾ
ਘਰ ਵਾਲੇ ਨਾ ਕਰਨ ਫ਼ਿਕਰ ਕੋਈ
ਕੋਲੋਂ ਹੀ ਚਿੱਠੀਆਂ ਪਾ ਦਿੰਦਾ
ਜੇ ਡਾਲਰ ਪੌਂਡ ਕਮਾਉਣਾ ਏਂ
ਇੰਗਲੈਂਡ ਅਮਰੀਕਾ ਜਾਣਾ ਏਂ
ਹੁਣ ਸੋਚਾਂ ਵਿੱਚ ਨਾ ਪੈ ਬਹੁਤਾ
ਤੇ ਘੜੇ ਤੋਂ ਕੌਲਾ ਚੁੱਕ ਭਗਤਾ
ਤੇ ਕਰ ਲੈ ਇਹਨੂੰ ਬੁੱਕ ਭਗਤਾ
ਇਹ ਬਾਬੇ ਬਨਾਰਸੋਂ ਆੲ ਨੇ
ਅਸੀਂ ਖ਼ਾਸ ਖ਼ਾਸ ਮੰਗਵਾਏ ਨੇ
ਤੈਨੂੰ ਹਰ ਵੰਨਗੀ ਦਿਖਲਾ ਦਿੱਤੀ
ਹੁਣ ਛੇਤੀ ਡੀਸੀਜ਼ਨ ਬਣਾ ਭਗਤਾ
ਘੜੀ ‘ਰਾਮ ਵੀ ਬਾਬਿਆਂ ਕਰਨਾ ਏ
ਹੁਣ ਦੇਰ ਨਾ ਬਹੁਤੀ ਲਾ ਭਗਤਾ
ਸਾਡੀ ਚਲ ਰਹੀ ਪ੍ਰੋਮੋਸ਼ਨ ਜੀ
ਤੈਨੂੰ ਲਾਇਆ ਵਾਜਬ ਭਾਅ ਭਗਤਾ
ਫਿਰ ਭਗਤ ਨੇ ਚੈੱਕ-ਬੁੱਕ ਕੱਢ ਲਈ
ਹੱਥ ਫੜ ਲਿਆ ਉਹਦਾ ਚੇਲੇ ਨੇ
ਸਾਡੇ ਡੇਰੇ ਦੀ ਮਰਯਾਦਾ ਏ
ਏਥੇ ਚੈੱਕ ਦੇ ਨਹੀਂ ਝਮੇਲੇ ਨੇ
ਕੱਢ ਗਾਂਧੀ ਵਾਲੇ ਨੋਟ ਨਵੇਂ
ਚੈੱਕ-ਬੁੱਕ ਨੂੰ ਔਧਰ ਸੁੱਟ ਭਗਤਾ
ਕਰ ਜਿਹੜਾ ਮਰਜ਼ੀ ਬੁੱਕ ਭਗਤਾ
ਤੈਨੂੰ ਵਧੀਆ ਲਾਊ ਥੁੱਕ ਭਗਤਾ
ਇਹ ਬਾਬੇ ਬਨਾਰਸੋਂ ਆਏ ਨੇ
ਅਸੀਂ ਖ਼ਾਸ ਖ਼ਾਸ ਮੰਗਵਾਏ ਨੇ
ਨਿਰਮਲ ਸਿੰਘ ਕੰਧਾਲਵੀ
(15/09/09)
ਹਰਨੇਕ ਸਿੰਘ ਨਿਊਜੀ ਲੈਂਡ
ਤੱਤ
ਗੁਰਮਤਿ ਪਰਿਵਾਰ ਵਲੋਂ 14. 09. 09 ਦੇ ਲਿਖੇ ਪੱਤਰ ਬਾਰੇ ਵਿਚਾਰ
ਪਿਛਲੇ ਕਾਫੀ ਸਾਲਾਂ ਤੋਂ ਤੱਤ ਗੁਰਮਤਿ ਪਰਿਵਾਰ, ਸਿੱਖ ਮਾਰਗ, ਸਿੰਘ ਸਭਾ ਇੰਟਰਨੈਸ਼ਨਲ, ਰੋਜਾਨਾ
ਸਪੋਕਸਮੈਨ, ਸਿੱਖ ਅਫੇਅਰਜ, ਦਸਮ ਗ੍ਰੰਥ ਵਿਚਾਰ ਮੰਚ, ਸਿੱਖ ਮਿਸ਼ਨਰੀ ਕਾਲਜ ਆਦਿ ਸੰਸਥਾਵਾਂ ਅਤੇ
ਗੁਰਬਖਸ਼ ਸਿੰਘ ਕਾਲਾ ਅਫਗਾਨਾ, ਹਰਜਿੰਦਰ ਸਿੰਘ ਦਲਗੀਰ, ਪ੍ਰੋ. ਦਰਸ਼ਨ ਸਿੰਘ, ਗੁਰਤੇਜ ਸਿੰਘ, ਇੰਦਰ
ਸਿੰਘ ਘੱਗਾ ਅਤੇ ਬਹੁਤ ਸਾਰੇ ਹੋਰ ਸੂਝਵਾਨ ਵਿਦਵਾਨਾ ਵਲੋਂ ਆਪੋ ਆਪਣੀ ਸਮਰੱਥਾ ਅਨੁਸਾਰ ਪ੍ਰਚਾਰ
ਕਰਕੇ ਕੌਮ ਨੂੰ ਸੁਚੇਤ ਕਰਨ ਦਾ ਜੋ ਉਪਰਾਲਾ ਕੀਤਾ ਗਿਆ ਹੈ ਉਹ ਆਪਣੀ ਮਿਸਾਲ ਆਪ ਹੈ। ਸੰਤ ਬਾਬਿਆਂ
ਅਤੇ ਡੇਰਿਆਂ ਦੇ ਪ੍ਰਭਾਵ ਥੱਲੇ ਆਏ ਅਤੇ ਡਰੇ ਹੋਏ ਸਿੱਖ ਨੂੰ ਆਸ ਦੀ ਕਿਰਨ ਬੱਝੀ, ਹੌਸਲਾ ਮਿਲਿਆ
ਅਤੇ ਹਿੰਮਤ ਕਰਕੇ ਨਿਮਾਣਾ-ਨਿਤਾਣਾ ਸਿੱਖ, ਸਾਡੇ ਧਾਰਮਿਕ ਅਸਥਾਨਾ ਤੇ ਕਾਬਜ ਹੋਏ ਪੁਜਾਰੀਆਂ ਦੀ
ਧੱਕੇਸ਼ਾਹੀ ਵਿਰੁੱਧ ਖੜਾ ਹੋਣ ਲਈ ਤਿਆਰ ਹੋ ਗਿਆ। ਹੁਣ ਲੋੜ ਹੈ ਲੰਬੇ ਸਮੇਂ ਦੀ ਯੋਜਨਾ ਤਿਆਰ ਕਰਕੇ
ਅਤੇ ਜਥੇਬੰਦ ਹੋ ਕੇ ਆਪਣੀ ਮੰਜਲ ਵੱਲ ਵਧਿਆ ਜਾਵੇ। ਸਿੱਖ ਰਹਿਤ ਮਰਿਆਦਾ ਦੀ ਸੋਧ ਦੇ ਲਈ ਸ਼ੁਰੂ ਹੋਈ
ਵਿਚਾਰ ਇੱਕ ਬਹੁਤ ਹੀ ਸਾਰਥਿਕ ਕਦਮ ਹੈ।
ਸਿੱਖ ਮਾਰਗ ਤੇ ਤੱਤ ਗੁਰਮਤਿ ਪਰਿਵਾਰ ਵਲੋਂ ਲਿਖਿਆ ਪੱਤਰ ਪੜਿਆ, ਜਿਸ ਵਿੱਚ ਵਿਦਵਾਨ ਸੱਜਣਾ ਨੇ
ਕੁੱਝ ਇੱਕ ਸੰਸਥਾਵਾਂ ਦੇ ਰਹਿਤ ਮਰਿਆਦਾ ਦੀ ਵਿਚਾਰ ਵਿੱਚ ਸਾਥ ਨਾ ਦੇਣ/ ਚੁੱਪ ਰਹਿਣ ਤੇ ਇਤਰਾਜ
ਜਾਹਿਰ ਕੀਤਾ ਹੈ। ਅਸੀਂ ਨਿਊਜੀਲੈਂਡ ਬੈਠਿਆਂ ਨੇ ਜੋ ਮਹਿਸੂਸ ਕੀਤਾ ਹੈ, ਉਸ ਦਾ ਜਿਕਰ ਕਰਨਾ ਆਪਣਾ
ਹੱਕ ਸਮਝਦੇ ਹਾਂ। ਹੋ ਸਕਦਾ ਹੈ ਸਾਡੀ ਜਾਣਕਾਰੀ ਅਧੂਰੀ ਹੋਵੇ, ਪਰ ਸਾਨੂੰ ਲੱਗਾ ਹੈ ਕਿ ਪਿਛਲੇ
ਕੁੱਝ ਸਮੇ ਤੋਂ ਉਪਰੋਕਤ ਜਥੇਬੰਦੀਆਂ ਅਤੇ ਵਿਦਵਾਨਾਂ ਵਿਚੋਂ ਕੁੱਝ ਇੱਕ ਦਾ ਆਪਸ ਵਿੱਚ ਥੋੜਾ-ਥੋੜਾ
ਵਿਰੋਧ ਜਿਹਾ ਸ਼ੁਰੂ ਹੋ ਗਿਆ ਹੈ। ਇਸ ਵਕਤ ਦੇ ਬਿਖੜੇ ਸਮੇ ਵਿੱਚ ਇਹ ਕੋਈ ਚੰਗੇ ਆਸਾਰ ਨਹੀਂ ਹਨ।
ਸਾਡੇ ਆਪਸੀ ਵਿਰੋਧ ਨਾਲ ਇੱਕ ਤਾਂ ਸਾਡੀ ਸ਼ਕਤੀ ਕਮਜੋਰ ਹੁੰਦੀ ਹੈ, ਦੂਜਾ ਵਿਰੋਧੀ ਨੂੰ ਤਾਕਤ ਮਿਲਦੀ
ਹੈ ਅਤੇ ਤੀਜਾ ਜੋ ਸਭ ਤੋਂ ਮਹੱਤਵਪੂਰਨ ਹੈ ਉਹ ਇਹ ਕਿ ਜਿਸ ਵਿਚਾਰੇ ਕਿਰਤੀ ਸਿੱਖ ਨੇ ਸਾਡੇ ਨਾਲ
ਤੁਰ ਕੇ ਇਸ ਲਹਿਰ ਨੂੰ ਤਾਕਤ ਦੇਣੀ ਹੈ, ਉਸਦਾ ਮਨੋਬਲ ਕਮਜੋਰ ਹੁੰਦਾ ਹੈ। ਇਸ ਕਰਕੇ ਅੱਵਲ ਤਾਂ ਇਹੋ
ਜਿਹੀ ਵਿਰੋਧਤਾ ਪੈਦਾ ਹੀ ਨਾ ਹੋਵੇ ਤਾਂ ਚੰਗਾ, ਪਰ ਜੇ ਕਿਤੇ ਹੋ ਵੀ ਜਾਵੇ ਤਾਂ ਉਸ ਦੇ ਆਮ ਸੰਗਤ
ਵਿੱਚ ਆਉਣ ਤੋਂ ਪਹਿਲਾਂ ਨਿਪਟਾਏ ਜਾਣ ਦਾ ਕੋਈ ਵਸੀਲਾ ਹੋਣਾ ਚਾਹੀਦਾ ਹੈ। ਕਿਵੇਂ ਹੋਵੇ? ਆਪ ਸਭ
ਸਿਆਣੇ ਹੋ ਜਿੱਥੇ ਬਾਕੀ ਸਾਰਾ ਗਿਆਨ ਰੱਖਦੇ ਹੋ, ਇਸ ਬਾਰੇ ਵੀ ਸੋਚੋ। ਸਾਰੀਆਂ ਜਥੇਬੰਦੀਆਂ ਅਤੇ
ਵਿਦਵਾਨਾਂ ਨੂੰ ਮਿਲ ਬੈਠ ਕੇ ਇੱਕ ਸਾਂਝਾ ਮੰਚ ਬਣਾਉਣ ਦੀ ਵਿਚਾਰ ਕਰਨੀ ਚਾਹੀਦੀ ਹੈ। ਕਿਸੇ ਵੀ
ਸਮੇਂ ਝਗੜਾ ਹੋਣ ਦੀ ਸੂਰਤ ਵਿੱਚ ਨਿਪਟਾਰਾ ਕਰਨ ਦਾ ਵਿਧੀ-ਵਿਧਾਨ ਤਾਂ ਸਾਰੇ ਕੰਮ ਸ਼ੁਰੂ ਕਰਨ ਤੋਂ
ਪਹਿਲਾਂ ਤਿਆਰ ਕਰਨਾ ਚਾਹੀਦਾ ਹੈ।
ਇੱਕ ਗੱਲ ਹੋਰ ਜਿਹੜੀ ਸਾਨੂੰ ਰੜਕਦੀ ਹੈ। ਸਾਡੀ ਵਿਚਾਰਧਾਰਾ ਇੱਕ ਹੈ ਤਾਂ ਅਸੀਂ ਦੇਖਣ ਵਾਲਿਆਂ ਨੂੰ
ਇੱਕ ਕਿਉਂ ਨਹੀਂ ਲੱਗ ਰਹੇ? ਸੰਤ-ਬਾਬਿਆਂ ਅਤੇ ਡੇਰਿਆਂ ਵਿੱਚ ਇੱਕ ਗੱਲ ਵਧੀਆ ਹੈ ਕਿ ਉਹ ਸਾਡੇ
ਵਿਰੋਧ ਵਾਸਤੇ ਸਾਰੇ ਹੀ ਇਕੱਠੇ ਹੋ ਜਾਂਦੇ ਹਨ। ਸਾਨੂੰ ਵੀ ਚਾਹੀਦਾ ਹੈ ਕਿ ਘੱਟ ਤੋਂ ਘੱਟ ਆਪਣੇ
ਦੁਸ਼ਮਣ ਦਾ ਟਾਕਰਾ ਕਰਨ ਲਈ ਤਾਂ ਇਕਮੁੱਠ ਹੋ ਕੇ ਰਹੀਏ। ਉਸਦੀ ਜੁਗਤੀ ਕਿਹੜੀ ਹੈ, ਆਪ ਸਭ ਸਿਆਣੇ
ਹੋ, ਲੱਭ ਸਕਦੇ ਹੋ। ਸਾਡਾ ਇਰਾਦਾ ਕਿਸੇ ਦੇ ਮਨ ਨੂੰ ਠੇਸ ਪਹੁੰਚਾਉਣ ਦਾ ਨਹੀਂ ਹੈ ਪਰ ਅਗਰ ਕਿਸੇ
ਨੂੰ ਗੁੱਸਾ ਆਵੇ ਤਾਂ ਚੰਗੀ ਗੱਲ ਹੈ, ਗੁੱਸਾ ਕਰਕੇ ਹੀ ਸਹੀ, ਇਸ ਦਾ ਕੋਈ ਹੱਲ ਤਾਂ ਲੱਭੋ।
ਹਰਨੇਕ ਸਿੰਘ ਨਿਊਜੀ ਲੈਂਡ
0064272316381
(15/09/09)
ਮਨਜੀਤ ਸਿੰਘ ਫਿਨਲੈਂਡ
ਸਰਦਾਰ ਮੱਖਣ ਸਿੰਘ ਜੀ, ਗੁਰੂ
ਫਤੇਹਿ ਪਰਵਾਨ ਕਰਨੀ।
ਆਪ ਜੀ ਅਤੇ ਤੱਤ ਗੁਰਮਤਿ ਵਾਲਿਆਂ
ਵਲੋਂ ਸਿੱਖ ਰਹਿਤ ਮਰਿਯਾਦਾ ਅਤੇ ਅਰਦਾਸ ਬਾਰੇ ਸਿੱਖ ਵਿਦਵਾਨਾਂ ਦੇ ਵਿਚਾਰ ਪੁਛੇ ਜਾ ਰਹੇ ਹਨ। ਅਜੇ
ਤਕ ਸਿਰਫ ਕੁੱਝ ਇੱਕ ਨੂੰ ਛੱਡ ਕੇ ਸਭ ਚੁਪ ਸਾਧੀ ਬੈਠੇ ਹਨ। ਇਸ ਦੇ ਦੋ ਕਾਰਨ ਹੋ ਸਕਦੇ ਹਨ। ਜਾਂ
ਤਾਂ ਇਹ ਸੋਚਦੇ ਹੋਣਗੇ ਕਿ ਕੋਈ ਹੋਰ ਪਹਿਲ ਕਰੇ ਜਾਂ ਡਰਦੇ ਹਨ। ਪਹਿਲ ਤਾਂ ਹੁਣ ਹੋ ਚੁੱਕੀ ਹੈ।
ਹੁਣ ਇਨਾਂ ਸਾਰੇ ਵਿਦਵਾਨਾਂ ਨੂੰ ਜਿਹੜੇ ਕਿ ਸਿਰੀ ਗੁਰੂ ਗਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ
ਸਮਰਪਤ ਹਨ ਇਸ ਬਹੁਤ ਹੀ ਅਹਿਮ ਮਸਲੇ ਬਾਰੇ ਆਪਣੇ 2 ਵਿਚਾਰ ਦੇਣੇ ਚਾਹੀਦੇ ਹਨ। ਜਿਹੜੇ ਹੁਣ ਭੀ ਸਚ
ਨੂੰ ਜਾਣਦੇ ਹੋਏ ਚੁਪ ਕਰਕੇ ਬੈਠੇ ਰਹੇ ਇਹ ਯਾਦ ਰਖਿਉ ਇਤਿਹਾਸ ਨੇ ਤੁਹਾਨੂੰ ਮੁਆਫ ਨਹੀਂ ਕਰਨਾ।
ਤੁਹਾਡੇ ਤੇ ਡਰਪੋਕ ਹੋਣ ਦੇ ਨਾਲ 2 ਸਿੱਖ ਧਰਮ ਨਾਲ ਗਦਾਰੀ ਦੀ ਮੁਹਰ ਭੀ ਲਗ ਜਾਣੀ ਹੈ। ਇਹ ਗਲ ਸਚ
ਭੀ ਹੋਣੀ ਹੈ ਕਿਉਂਕਿ ਸਚ ਨੂੰ ਜਾਣਦਿਆਂ ਤੇ ਸਮਝਦਿਆਂ ਹੋਇਆਂ ਭੀ ਚੁਪ ਕਰਕੇ ਬੈਠੇ ਰਹਿਣਾ ਗੁਰਬਾਣੀ
ਅਨੁਸਾਰ ਅਕਿਰਤਘਣਤਾ ਹੈ। ਨਾਲੇ ਇਹ ਸਭ ਕੁੱਝ ਦਾ ਅਰੰਭ ਭੀ ਤਾਂ ਇਨਾਂ ਮਿਸ਼ਨਰੀ, ਦਸਮ ਗਰੰਥ ਵਿਚਾਰ
ਮੰਚ ਤੇ ਕੁੱਝ ਹੋਰ ਸੰਸਥਾਵਾਂ ਤੇ ਜਾਗਰੂਕ ਸਿਖਾਂ ਵਲੋਂ ਹੀ ਕੀਤਾ ਗਿਆ ਸੀ। ਦਾਸ ਸਾਰੇ ਵਿਦਵਾਨਾਂ
ਤੇ ਸੰਗਤਾਂ ਅਗੇ ਸਨਿਮਰ ਬੇਨਤੀ ਕਰਦਾ ਹੈ ਕਿ ਜੇਕਰ ਦਿਲ ਵਿੱਚ ਸਿਖ ਪੰਥ ਤੇ ਸਿਖ ਕੌਮ ਲਈ ਪਿਆਰ
ਜਾਂ ਦਰਦ ਹੈ ਤਾਂ ਨਿਡਰਤਾ ਨਾਲ ਆਪਣੇ 2 ਵਿਚਾਰ ਜਰੂਰ ਭੇਜੋ। ਹੁਣ ਜਦੋਂ ਐਡਾ ਵਡਾ ਮਸਲਾ ਖੋਲਿਆ ਹੀ
ਹੈ ਤਾਂ ਤਖਤਾਂ ਬਾਰੇ ਭੀ ਸੋਧ ਕਰ ਲੈਣੀ ਚਾਹੀਦੀ ਹੈ। ਸਿਖ ਇਤਹਾਸ ਅਨੁਸਾਰ ਗੁਰੂ ਸਾਹਿਬਾਨ ਨੇ
ਅਕਾਲ ਬੁੰਗਾ ਹੀ ਬਣਾਇਆ ਸੀ। ਮਾਸ ਬਾਰੇ ਭੀ ਫੈਸਲਾ ਹੋਣਾ ਚਾਹੀਦਾ ਹੈ ਕਿ ਲੰਗਰ ਵਿੱਚ ਬਣਨਾ
ਚਾਹੀਦਾ ਹੈ ਕਿਉਂਕਿ ਗੁਰਮਤ ਅਨੁਸਾਰ ਕਿਤੇ ਭੀ ਮਨਾਹੀ ਨਹੀਂ ਹੈ। ਇਹ ਭੀ ਦਰਜ ਕਰਨਾਂ ਚਾਹੀਦਾ ਹੈ
ਕਿ ਸਮੇ ਅਨੁਸਾਰ ਜੇਕਰ ਜਰੂਰਤ ਸਮਝੀ ਜਾਵੇ ਤਾਂ ਇਸ ਵਿੱਚ ਸੋਧ ਕੀਤੀ ਜਾ ਸਕਦੀ ਹੈ।
ਮਨਜੀਤ ਸਿੰਘ ਫਿਨਲੈਂਡ।
(ਸੰਪਾਦਕੀ ਨੋਟ:-
ਮਨਜੀਤ ਸਿੰਘ ਜੀ ਤੁਹਾਡੀ ਇਹ ਚਿੱਠੀ ਤਾਂ ਇੱਥੇ ਪਾਠਕਾਂ ਦੇ ਪੰਨੇ ਤੇ ਹੀ ਪਾਈ ਚੰਗੀ ਲਗਦੀ ਹੈ ਪਰ
ਤੁਹਾਡੀਆਂ ਸਿੱਖ ਦੀ ਪ੍ਰੀਭਾਸ਼ਾ ਵਾਲੀਆਂ ਲਾਈਨਾ ਮਰਯਾਦਾ ਵਾਲੇ ਪੰਨੇ ਤੇ ਪਾ ਦਿੱਤੀਆਂ ਹਨ। ਅਸੀਂ
ਸਭ ਲਈ ਸਾਂਝਾ ਪਹਿਲਾਂ ਵੀ ਕਈ ਵਾਰੀ ਇੱਥੇ ਨੋਟ ਲਾ ਚੁੱਕੇ ਹਾਂ ਕਿ ਆਪਣੀਆਂ ਲਿਖਤਾਂ ਨੂੰ ਵਰਡ
ਡਾਕੂਮਿੰਨਟਸ ਵਿੱਚ ਹੀ ਭੇਜੋ ਅਤੇ ਜਾਂ ਫਿਰ ਆਰ ਟੀ ਐੱਫ ਫੌਰਮੇਟ ਵਿਚ। ਤੁਸੀਂ ਹਮੇਸ਼ਾਂ ਹੀ ਟੈਕਸਟ
(.TXT)
ਫਾਈਲ ਵਿੱਚ ਭੇਜਦੇ
ਹੋ। ਇਸ ਵਿੱਚ ਨਾ ਤਾਂ ਕੋਈ ਫੌਰਮੇਟ ਹੀ ਰਹਿੰਦੀ ਹੈ ਅਤੇ ਨਾ ਹੀ ਪਤਾ ਲਗਦਾ ਹੈ ਕਿ ਤੁਸੀਂ ਕਿਹੜੇ
ਫੌਂਟਸ ਵਰਤੇ ਹਨ। ਜੇ ਕਰ ਤੁਹਾਡੇ ਕੋਲ ਮਾਈਕਰੋ ਸੌਫਟ ਵਰਡ (ਔਫਿਸ) ਨਹੀਂ ਹੈ ਤਾਂ ਤੁਸੀਂ
ਇੰਟਰਨੈੱਟ ਤੋਂ ਹੋਰ ਫਰੀ ਵਰਡ ਪਰੋਸੈਸਰ ਲੈ ਸਕਦੇ ਹੋ। ਜੇ ਕਰ ਕਿਸੇ ਸਹਇਤਾ ਦੀ ਲੋੜ ਹੋਵੇ ਤਾਂ
ਸਾਡੇ ਨਾਲ ਸੰਪਰਕ ਕਰ ਸਕਦੇ ਹੋ)
(15/09/09)
ਗੁਰਚਰਨ ਸਿੰਘ ਜਿਉਣ ਵਾਲਾ ਬਰੈਂਪਟਨ ਕੈਨੇਡਾ
ਤੱਤ ਗੁਰਮਤਿ ਪਰਿਵਾਰ ਨੁੰ
ਕੁੱਝ ਸਵਾਲ।
ਵੀਰ ਜੀਓ ਸਨਿਮਰ ਬੇਨਤੀ ਹੈ ਕਿ ਭਾਈ ਗੁਰਸ਼ਰਨ ਸਿੰਘ ਕਸੇਲ ਜੀ ਨੇ ਆਪ ਜੀ ਨੁੰ ਇੱਕ ਵਾਰੀ ਬੇਨਤੀ
ਕੀਤੀ ਸੀ ਕਿ ਤੱਤ ਗੁਰਮਤਿ ਪਰਿਵਾਰ ਵਾਲੇ ਆਪਣੀ ਆਪਣੀ ਪਹਿਚਾਣ ਕਰਵਾਉਣ ਤਾਂਕਿ ਸਾਨੂੰ ਪਤਾ ਲੱਗ
ਸਕੇ ਕਿ ਸਾਨੂੰ ਸੇਧ ਦੇਣ ਵਾਲਾ ਕੌਣ ਹੈ ਇਹ ਨਾ ਹੋਵੇ ਕਿ ਅੱਜ ਫਿਰ ਤੋਂ ਭਾਈ ਵੀਰ ਸਿੰਘ ਵਰਗਾ
ਸਾਡਾ ਕੌਮੀ ਲੀਡਰ ਬਣ ਬੈਠੇ ਤੇ ਕੀਤੀ ਕਰਾਈ ਖੂਹ ਵਿੱਚ ਪੈ ਜਾਵੇ। ਤੁਸੀਂ ਜਵਾਬ ਕੋਈ ਨਹੀਂ ਦਿੱਤਾ
ਇਸ ਕਰਕੇ ਮਿਸ਼ਨਰੀ ਸਿੰਘਾਂ ਨੇ ਤੁਹਾਡਾ ਸਾਥ ਛੱਡ ਦਿੱਤਾ ਹੈ।
ਗੁਰੂ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ ਬਰੈਂਪਟਨ ਕੈਨੇਡਾ।
www.singhsabhacanada.com
(ਗੁਰਚਰਨ ਸਿੰਘ ਜੀ ਤੁਸੀਂ ਕਈ ਵਾਰੀ
ਬਿਨਾ ਪੜ੍ਹੇ ਸੁਣੇ ਜਾਂ ਵਿਚਾਰੇ ਦੇ ਅਬਲੀਆਂ ਟਬਲੀਆਂ ਛੱਡ ਦਿੰਦੇ ਹੋ। ਇਸ ਲਈ ਤੁਹਾਡੀ ਇਸ ਉਪਰ
ਵਾਲੀ ਚਿੱਠੀ ਵਿਚੋਂ ਕੁੱਝ ਲਾਈਨਾ ਕੱਟ ਦਿੱਤੀਆਂ ਹਨ। ਤੱਤ ਗੁਰਮਤਿ ਵਾਲਿਆਂ ਵਲੋਂ ਗੁਰਸ਼ਰਨ ਸਿੰਘ
ਦੀ ਚਿੱਠੀ ਦਾ ਜਵਾਬ 21-08-09 ਨੂੰ ਛਪ ਚੁੱਕਾ ਹੈ। ਇਸ ਬਾਰੇ ਜਾਣਕਾਰੀ ਵਾਲਾ ਲੇਖ ਸਮੇਤ ਨਾਵਾਂ
ਦੇ ਦੋ ਵਾਰ ‘ਸਿੱਖ ਮਾਰਗ’ ਤੇ ਛਪ ਚੁੱਕਾ ਹੈ। ਇਹ ਲੇਖ ਤੁਸੀਂ ਤੱਤ ਗੁਰਮਤਿ ਵਾਲੇ ਲੇਖਾਂ ਵਿਚ,
ਲੇਖ ਲੜੀ ਤੀਜੀ ਦੀ ਲਿਸਟ ਤੇ ਕਲਿਕ ਕਰਕੇ ਪੜ੍ਹ ਸਕਦੇ ਹੋ। ਜਿਹਨਾਂ ਨਾਵਾਂ ਦਾ ਇਸ ਲੇਖ ਵਿੱਚ ਜ਼ਿਕਰ
ਹੈ ਉਹਨਾ ਬਾਰੇ ਜਰੂਰ ਪਤਾ ਕਰਕੇ ਦੱਸਣਾ ਕਿ ਇਹਨਾ ਵਿੱਚ ਕਿਤੇ ਕੋਈ ਦਸਮ ਗ੍ਰੰਥੀਆ ਤਾਂ ਨਹੀਂ ਹੈ।
ਅਤੇ ਨਾਲ ਹੀ ਇੰਡੀਆ ਅਵੇਅਰਨੈੱਸ ਦੇ ਅਗਸਤ 2009 ਦੇ ਅੰਕ ਦਾ ਪਹਿਲਾ ਲੇਖ ਵੀ ਪੜ੍ਹ ਲੈਣਾ। ਜੇ ਹੋ ਸਕੇ ਤਾਂ
ਇਸ ਦੇ ਪੁਰਾਣੇ ਅੰਕ ਵੀ ਦੇਖ ਲੈਣੇ ਕਿ ਕਿਤੇ ਇਹ ਵੀ ਦਸਮ ਗ੍ਰੰਥੀਏ ਤਾਂ ਨਹੀਂ। ਇਹ ਵਿਚਾਰ ਕੇ ਫਿਰ
‘ਸਿੱਖ ਮਾਰਗ’ ਤੇ ਆਪਣੇ ਵਿਚਾਰ ਸਾਂਝੇ ਕਰ ਲੈਣੇ-ਸੰਪਾਦਕ)
******************************
ਡਾ. ਗੁਰਮੁੱਖ ਸਿੰਘ ਜੀ ਨੂੰ ਇੱਕ ਸਵਾਲ।
ਡਾ. ਗੁਰਮੁੱਖ ਸਿੰਘ ਜੀ ਤੁਸੀਂ ਰੱਬ ਜੀ ਦੀ ਪ੍ਰੀਭਾਸ਼ਾ ਲਿਖਦੇ ਲਿਖਦੇ ਜਦੋਂ ਰੱਬ ਬਾਰੇ ‘ਹੋਸ਼’ ਲਫਜ਼
ਵਰਤਦੇ ਹੋ ਤਾਂ ਮੈਨੁੰ ਇਹ ਸਮਝ ਪਈ ਕਿ ਤੁਸੀਂ ਗੁਰਬਾਣੀ ਨੂੰ ਕਿਸੇ ਹੋਰ ਐਨਕ ਨਾਲ ਸਮਝ ਰਹੇ ਹੋ।
ਥੋੜਾ ਅੱਗੇ ਚੱਲ ਕਿ ਅਵਾਗਉਣ ਤੇ ਕਰਮਾਂ ਦਾ ਲੇਖਾ ਜੋਖਾ ਆਦਿ। ਤੁਹਾਡੇ ਲੇਖ ਜੋ ਮੈਂ ਕਾਪੀ ਕਰਕੇ
ਨਾਲ ਲੈ ਕੇ ਗਿਆ ਸੀ ਬਈ ਕੰਮ ਦੇ ਦੌਰਾਨ ਹੀ ਪੜ੍ਹ ਲਵਾਂਗਾ ਪੜ੍ਹਨੇ ਬੰਦ ਕਰ ਦਿੱਤੇ। ਧੰਨਵਾਦ।
ਗੁਰੂ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ ਬਰੈਂਪਟਨ ਕੈਨੇਡਾ।
www.singhsabhacanada.com
(15/09/09)
ਬਲਦੇਵ ਸਿੰਘ ਫਿਰੋਜ਼ਪੁਰ
ਨਰਿੰਦਰਪਾਲ ਸਿੰਘ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
ਵੀਰ ਜੀ ਜੋ ਸ: ਸਰਬਜੀਤ ਸਿੰਘ ਜੀ ਨੇਂ ਲੇਖ ਲਿਖਿਆਂ ਹੈ ਨਹੀਂ
ਵਾਹਿਗੁਰੂ-ਵਾਹਿਗੁਰੂ ਕਰਨਾਂ “ਨਾਮ ਸਿਮਰਨ” ਨਹੀਂ ਹੈ ਕਾਫੀ ਲੰਬਾ ਹੈਂ ਮੈਂ ਤਰਦੀ ਜਿਹੀ
ਨਿਗਾਹ ਮਾਰੀ ਸੀ। ਸਿਰਲੇਖ ਦੇ ਹਿਸਾਬ ਨਾਲ ਮੈਨੂੰ ਜਾਪਿਆ ਕੇ ਇਹਨਾਂ ਨੇਂ ਕਾਫੀ ਮਿਹਨਤ ਨਾਲ ਖੋਜ
ਕਰਕੇ ਇਹ ਲੇਖ ਲਿਖਿਆ ਸੀ, ਅਤੇ ਸਿਰਲੇਖ ਨਾਲ ਕਾਫੀ ਨਿਆਂ ਕੀਤਾ ਸੀ, ਫਿਰਵੀ ਬਹਿਸ ਕਰਨ ਵਾਸਤੇ
ਤੁਸੀਂ ਇਸ ਵਿਚੋਂ ਕਈ ਮੋਰੀਆਂ ਲੱਭ ਸੱਕਦੇ ਹੋ।
ਦੋਵੇਂ ਲੇਖ ਬਿਲਕੁਲ ਪਰੱਸਪਰ ਵਿਰੋਧੀ ਹਨ ਜੀ, ਦੋਨਾਂ ਲੇਖਾਂ ਵਿਚੋਂ ਮੈਨੂੰ ਜਿਹੜੀ ਜਿਹੜੀ ਗੱਲ
ਠੀਕ ਲੱਗੀ ਮੈਂ ਉਸ ਨਾਲ ਸਹਿਮਤੀ ਜਤਾਈ ਹੈ ਜੀ। ਵਾਹਿਗੁਰੂ ਸਿਮਰਨ ਬਾਰੇ ਜੋ ਮੈਂ ਦੋ ਤਰਾਂ ਤੇ
ਵਿਚਾਰ ਲਿਖੇ ਹਨ, ਉਸ ਨਾਲ ਮੈਂ 100% ਸਹਿਮਤ ਹਾਂ ਜੀ। ਅਗਰ ਤੁਸੀਂ ਇਸ ਨੂੰ ਥੋੜਾ ਜਿਹਾ ਹੋਰ
ਬਰੀਕੀ ਨਾਲ ਵਿਚਾਰੋ ਗੇ ਤਾਂ ਤੁਹਾਨੂੰ ਵੀ ਮੇਰੇ ਦੋਨੇਂ ਵਿਚਾਰ ਠੀਕ ਲੱਗਨ ਗੇ। ਇਸ ਨੂੰ ਥੋੜਾ
ਜਿਹਾ ਹੋਰ ਬਰੀਕੀ ਨਾਲ ਵਿਚਾਰ ਕੇ ਸਮਝਣ ਦੀ ਕੋਸ਼ਿਸ਼ ਕਰੋ ਜੀ। ਇਹ ਗੱਲ ਸਪੱਸ਼ਟ ਹੋਣ ਦੇ ਨਾਲ ਨਾਲ ਇਸ
ਵਿੱਚ ਇੱਕ ਐਸਾ ਭੇਦ ਛੁਪਿਆ ਹੋਇਆ ਹੈ। ਉਸ ਦੀ ਅਗਰ ਸਮਝ ਆ ਜਾਵੇ ਤਾਂ ਸਾਰੇ ਝਗੜੇ ਹੀ ਖਤਮ ਹੋ
ਜਾਣ।
ਵੀਰ ਜੀ ਮੈਂ ਪਿਛਲੇ 5 ਦਿਨ ਤੋਂ ਕਿਸੇ ਕੰਮ ਦੇ ਸਿਲਸਲੇ ਵਿੱਚ ਸ਼ਹਿਰੋਂ ਬਾਹਰ ਗਿਆ ਹੋਇਆ ਸੀ ਅੱਜ
ਹੀ ਆਇਆ ਸੀ, ਉਸੇ ਕੰਮ ਵਿੱਚ ਮੈਨੂੰ ਅਜੇ ਦੋ ਚਾਰ ਦਿਨ ਹੋਰ ਲੱਗ ਸੱਕਦੇ ਹਨ। ਜਲਦੀ ਹੀ ਮੈਂ ਇੱਕ
ਪੱਤਰ ਜਾਂ ਲੇਖ ਲਿਖਾਂ ਗਾ ਜੀ, ਉਸ ਨੂੰ ਪੱੜ੍ਹਨ ਤੋਂ ਬਾਦ ਤੁਸੀਂ ਆਪਣੇਂ ਵਿਚਾਰ ਲਿਖਣਾਂ ਜੀ
ਸੇਵਕ ਦਾਸ
ਬਲਦੇਵ ਸਿੰਘ
ਫਿਰੋਜ਼ਪੁਰ
(15/09/09)
ਗੁਰਜੰਟ ਸਿੰਘ ‘ਰੂਪੋਵਾਲੀ’
ਸਿਰਦਾਰ ਮੱਖਣ ਸਿੰਘ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਪੰਜਾਬੀ ਬਾਗ ਜਵੱਦੀ, ਲੁਧਿਆਣਾ ਜੋ ਕਿ ਪੜ੍ਹੇ ਲਿਖੇ ਪ੍ਰਚਾਰਕ ਤਿਆਰ
ਕਰਕੇ ਸਿੱਖ ਕੌਮ ਨੂੰ ਸਮਰਪਿਤ ਕਰ ਰਿਹਾ ਹੈ। ਸਿਧਾਂਤਕ ਵੀਚਾਰ ਨਾਲ ਭਰਪੂਰ ਲਿਟਰੇਚਰ ਵੰਡਣ ਤੋਂ
ਇਲਾਵਾ ਪਿੰਡਾਂ ਵਿੱਚ ਗੁਰਮਤਿ ਦੇ ਪ੍ਰਚਾਰ-ਪ੍ਰਸਾਰ ਨੂੰ ਅੱਗੇ ਤੋਰਨ ਲਈ ਪਿੰਡਾਂ ਵਿੱਚ ਗੁਰਮਤਿ
ਪ੍ਰਚਾਰ ਸੇਂਟਰ ਵੀ ਕਾਇਮ ਕੀਤੇ ਗਏ ਹਨ/ਜਾ ਰਹੇ ਹਨ।
ਇਸ ਤੋਂ ਇਲਾਵਾ ਦੇਸ਼-ਵਿਦੇਸ਼ ਦੀ ਸੰਗਤਾਂ ਦੀ ਸਹੂਲਤ ਲਈ ਕਾਲਜ ਵੱਲੋਂ ਵੈਬ ਸਾਈਟ
www.gurmatgian.org ਵੀ ਸ਼ੁਰੂ ਕੀਤੀ ਹੈ।
ਇਹ ਸਾਈਟ ਅਕਸਰ ਹੀ ਅਪਡੇਟ ਕੀਤੀ ਜਾਂਦੀ ਹੈ। ਲੇਖਾਂ ਤੋਂ ਇਲਾਵਾ ਪਾਠਕਾਂ ਲਈ ਆਡੀਓ ਤੇ ਵੀਡੀਓਜ਼ ਵੀ
ਪਾਏ ਜਾ ਰਹੇ ਹਨ।
ਆਪ ਜੀ ਨੇ ਕਿਰਪਾ ਕਰਕੇ ਇਹ ਜਾਣਕਾਰੀ ਆਪਣੀ ਸਾਈਟ ਰਾਹੀਂ ਸੰਗਤਾਂ ਤੱਕ ਪਹੁੰਚਾਣ ਦੀ ਖੇਚਲ ਕਰਨੀ
ਜੀ।
ਧੰਨਵਾਦ ਸਾਹਿਤ
ਗੁਰਜੰਟ ਸਿੰਘ ‘ਰੂਪੋਵਾਲੀ’
ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ
(14/09/09)
ਤੱਤ ਗੁਰਮਤਿ ਪਰਿਵਾਰ
ਸਿੱਖ ਰਹਿਤ ਮਰਿਯਾਦਾ
ਵਿਚਾਰ ਚਰਚਾ: ਸਪੋਕਸਮੈਨ ਅਤੇ ਮਿਸ਼ਨਰੀ ਵਿਦਵਾਨਾਂ ਦੀ ਅਫਸੋਸਜਨਕ ਚੁੱਪ
ਤੱਤ ਗੁਰਮਤਿ ਪਰਿਵਾਰ ਦੀ ਪਹਿਲ ਦੇ ਆਧਾਰ `ਤੇ ਅਦਾਰਾ ਸਿੱਖ ਮਾਰਗ
(ਵੈਬਸਾਈਟ), ਅਦਾਰਾ ਇੰਡੀਆ ਅਵੈਅਰਨੈਸ (ਮਾਸਿਕ ਪੰਥਕ ਮੈਗਜ਼ੀਨ), ਅਤੇ ਅਦਾਰਾ ਸਿੱਖ ਵੀਕਲੀ
(ਸਪਤਾਹਿਕ ਪੰਥਕ ਮੈਗਜ਼ੀਨ) ਵਲੋਂ ਸਿੱਖ ਰਹਿਤ ਮਰਿਯਾਦਾ ਵਿਚਲੀ ਕਮੀਆਂ ਨੂੰ ਸੁਧਾਰ ਕੇ ਨਿਰੋਲ
ਗੁਰਮਤਿ ਅਨੁਸਾਰੀ `ਸਿੱਖ ਜੀਵਨ ਜਾਚ` ਤਿਆਰ ਕਰਨ ਦੇ ਮਕਸਦ ਨਾਲ ਵਿਚਾਰ ਚਰਚਾ ਸ਼ੁਰੂ ਕੀਤੀ ਗਈ ਹੈ।
ਸਿੱਖ ਮਾਰਗ ( www.sikhmarg.com)
ਵੈਬਸਾਈਟ `ਤੇ ਇਸ ਵਿਚਾਰ ਚਰਚਾ ਲਈ ਇੱਕ ਵੱਖਰਾ ਪੇਜ ਵੀ ਖੋਲ ਦਿਤਾ ਗਿਆ ਹੈ। ਇਹ ਚਰਚਾ `ਸਿੱਖ ਦੀ
ਪਰਿਭਾਸ਼ਾ` ਨੁਕਤੇ ਤੋਂ ਸ਼ੁਰੂ ਹੋ ਚੁਕੀ ਹੈ। ਲਗਾਤਾਰ ਜਾਗਰੂਕ ਅਤੇ ਸੁਹਿਰਦ ਗੁਰਸਿੱਖਾਂ ਦੇ ਵਿਚਾਰ
ਆ ਰਹੇ ਹਨ।
ਪਰ ਇਤਨੇ ਅਹਿਮ ਮੁੱਦੇ ਬਾਰੇ ਅਦਾਰਾ ਸਪੋਕਸਮੈਨ, ਮਿਸ਼ਨਰੀ ਕਾਲਜਾਂ ਅਤੇ
ਵਿਦਵਾਨਾਂ ਨੇ ਅਫਸੋਸਜਨਕ ਚੁੱਪ ਧਾਰਨ ਕੀਤੀ ਹੋਈ ਹੈ। ਜ਼ਿਕਰਯੋਗ ਹੈ ਕਿ ਜਿਹੜਾ ਸਪੋਕਸਮੈਨ ਇਹੋ ਜਹੇ
ਸੁਧਾਰ ਦੇ ਕੰਮਾਂ ਵਿੱਚ ਮੋਹਰੀ ਹੋ ਕੇ ਯੋਗਦਾਨ ਪਾਉਂਦਾ ਰਿਹਾ ਹੈ, ਜਿਸ ਨੇ ਫਿਨਲੈਂਡ ਦੀ ਸੰਗਤ
ਵਲੋਂ ਅਰਦਾਸ ਵਿੱਚ ਕੀਤੀ ਗੁਰਮਤਿ ਅਨੁਸਾਰੀ ਸੋਧ ਨੂੰ ਦ੍ਰਿੜਤਾ ਨਾਲ ਸਮਰਥਨ ਦਿਤਾ, ਉਸੇ ਸਪੋਕਸਮੈਨ
ਨੇ ਇਸ ਵਿਸ਼ੇ ਤੇ ਰਹੱਸਮਈ ਚੁੱਪ ਧਾਰਨ ਕੀਤੀ ਹੋਈ ਹੈ। ਹੋਰ ਤਾਂ ਹੋਰ ਸਪੋਕਸਮੈਨ ਵਲੋਂ ਮੌਜੂਦਾ
ਸਿੱਖ ਰਹਿਤ ਮਰਿਯਾਦਾ ਦੀ ਕਮੀਆਂ ਦੀ ਪੜਚੋਲ ਕਰਦਾ `ਤੱਤ ਗੁਰਮਤਿ ਪਰਿਵਾਰ` ਦਾ ਲੇਖ ਪ੍ਰਕਾਸ਼ਿਤ
ਕਰਨਾ ਵੀ ਜ਼ਰੂਰੀ ਨਹੀਂ ਸਮਝਿਆ ਗਿਆ। ਕੁੱਝ ਐਸਾ ਹੀ ਹਾਲ ਫਰੀਦਾਬਾਦ ਨਾਲ ਸੰਬੰਧਿਤ ਕੁੱਝ ਤੱਤ
ਗੁਰਮਤਿ ਸੰਸਥਾਵਾਂ (ਦਸਮ ਗ੍ਰੰਥ ਵਿਚਾਰ ਮੰਚ ਇੰਟਰਨੈਸ਼ਨਲ, ਅਤੇ ਹੋਰ) ਦਾ ਹੈ। ਇਹਨਾਂ ਸੰਸਥਾਵਾਂ
ਨੇ ਦਸਮ ਗ੍ਰੰਥ ਬਾਰੇ ਜਾਗ੍ਰਿਤੀ ਲਿਆਉਣ ਵਿੱਚ ਬੜਾ ਬੇਜੋੜ ਅਤੇ ਅਹਿਮ ਯੋਗਦਾਨ ਪਾਇਆ ਹੈ। ਪਰ ਹੁਣ
ਜਦੋਂ ਸਿੱਖ ਰਹਿਤ ਮਰਿਯਾਦਾ ਦਾ ਖਹਿੜਾ ਦਸਮ ਗ੍ਰੰਥ ਤੋਂ ਛੁਡਾਉਣ ਦੀ ਵਾਰੀ ਆਈ ਤਾਂ ਇਹਨਾਂ ਨੇ
ਰਹੱਸਮਈ ਚੁੱਪੀ ਸਾਧ ਲਈ ਹੈ। ਇਹਨਾਂ ਸੰਸਥਾਵਾਂ ਨਾਲ ਸੰਬੰਧਿਤ ਇੱਕ ਵੈਬਸਾਈਟ ਦਸਿੱਖਅਫੈਅਰਜ਼ ( www.sikhaffairs.org)
ਨੇ ਵੀ ਸਿੱਖ ਰਹਿਤ ਮਰਿਯਾਦਾ ਵਿਚਲੀਆਂ ਕਮੀਆਂ ਦੀ ਪੜਚੋਲ ਕਰਦਾ ਲੇਖ ਛਾਪਣ ਤੋਂ ਵੀ ਪਾਸਾ ਵੱਟ
ਲਿਆ।
ਮਿਸ਼ਨਰੀ ਕਾਲਜਾਂ, ਸੰਸਥਾਵਾਂ ਅਤੇ ਉਹਨਾਂ ਨਾਲ ਜੁੜੇ ਵਿਦਵਾਨਾਂ ਦੀ ਵੀ
ਹਾਲਤ ਕੁੱਝ ਵੱਖਰੀ ਨਹੀਂ ਹੈ। ਉਹ ਵੀ ਇਸ ਮੁੱਦੇ ਤੇ ਚੁੱਪੀ ਤੋੜਣ ਨੂੰ ਤਿਆਰ ਨਹੀਂ ਲਗਦੇ।
ਤੱਤ ਗੁਰਮਤਿ ਪਰਿਵਾਰ ਇਹਨਾਂ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਹੈ
ਤੁਸੀ ਸਾਰੇ ਇਸ ਅਹਿਮ ਵਿਚਾਰ ਚਰਚਾ ਵਿੱਚ ਅਪਣੇ ਵਿਚਾਰ ਭੇਜ ਕੇ ਅਪਣਾ ਪੱਖ ਸਪਸ਼ਟ ਕਰੋ। ਦਲੀਲ ਨਾਲ
ਵਿਰੋਧ ਕਰਨਾ ਇਤਨਾ ਗਲਤ ਨਹੀਂ ਜਿਤਨਾ ਕੇ ਚੁੱਪੀ ਧਾਰਨ ਕਰ ਲੈਣਾ। ਆਸ ਹੈ ਕਿ ਉਪਰੋਕਤ ਸੰਸਥਾਵਾਂ,
ਵਿਦਵਾਨ ਅਤੇ ਹੋਰ ਜਾਗਰੂਕ ਸਿੱਖ ਇਸ ਅਹਿਮ ਵਿਚਾਰ ਚਰਚਾ ਵਿੱਚ ਹਿੱਸਾ ਲੈਣਗੇ ਤਾਂ ਕਿ ਨਿਰੋਲ
ਗੁਰਮਤਿ ਅਨੁਸਾਰੀ `ਸਿੱਖ ਜੀਵਨ ਜਾਚ` ਤਿਆਰ ਕੀਤੀ ਜਾ ਸਕੇ।
ਦਾਸਰੇ
ਤੱਤ ਗੁਰਮਤਿ ਪਰਿਵਾਰ
‘ਸਿੱਖ ਮਾਰਗ’ ਦੇ ਇੱਕ ਪਾਠਕ ਵਲੋਂ
ਸਾਧਾਂ ਬਾਰੇ ਯੂ-ਟਿਊਬ ਦਾ ਭੇਜਿਆ ਹੋਇਆ ਇੱਕ ਲਿੰਕ:
http://www.youtube.com/watch?v=QdjZijHu7ls
(13/09/09)
ਨਰਿੰਦਰਪਾਲ ਸਿੰਘ
ਸ੍ਰ: ਬਲਦੇਵ ਸਿੰਘ ਜੀ ਫਿਰੋਜ਼ਪੁਰ
ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਿਹ॥
ਆਪਜੀ ਦਾ ਲੇਖ ਪੜ੍ਹਿਆ ਇਸ ਬਾਰੇ ਤੁਹਾਡੇ ਨਾਲ ਕੁੱਝ ਵੀਚਾਰਾਂ ਕਰਨੀਆਂ ਹਨ।
ਸਿਮਰਨ ਬਾਰੇ ਸ੍ਰ: ਸਰਬਜੀਤ ਸਿੰਘ ਨੇ ਲੇਖ ਲਿਖਿਆ ਸੀ ਤੁਸੀਂ ਉਸ ਲ਼ੇਖ ਦੀ ਬੜੀ ਪ੍ਰਸੰਸਾਂ
ਕੀਤੀ ਤੁਹਾਡੀ ਲਿਖਤ ਤੁਹਾਡਾ ਲੇਖ ਨਹੀਂ ਵਾਹਿਗੁਰੂ-ਵਾਹਿਗੁਰੂ ਕਰਨਾਂ
“ਨਾਮ ਸਿਮਰਨ” ਨਹੀਂ ਹੈ ਪੜ੍ਹਿਆ। ਪੜ੍ਹ ਕੇ ਮੈਂ ਤਾਂ ਸੱਚਮੁਚ ਹੀ ਜਜ਼ਬਾਤੀ ਹੋ ਗਿਆ ਹਾਂ
ਜੀ, ਸ: ਮੱਖਣ ਸਿੰਘ ਜੀ ਬੇਨਤੀ ਹੈ, ਕਿ ਅੱਜ ਮੈਨੂੰ ਆਪਣੇਂ ਦਿਲ ਦੀ ਗੱਲ ਕਹਿਣ ਤੋਂ ਨਾਂ ਰੋਕਨਾਂ
ਜੀ “ਪਲੀਜ਼”। ਸ: ਸਰਬਜੀਤ ਸਿੰਘ ਜੀ ਇਹ ਲੇਖ ਲਿਖਣ ਵਾਸਤੇ ਤੁਹਾਡਾ ਕਿਵੇਂ ਅਤੇ ਕਿਹੜੇ ਸ਼ਬਦਾਂ ਵਿੱਚ
ਧਨਵਾਦ ਕੀਤਾ ਜਾਵੇ, ਮੈਨੂੰ ਸ਼ਬਦ ਨਹੀਂ ਮਿਲ ਰਹੇ ਜੀ। ਬੱਸ ਇਹੀ ਕਹਿ ਸੱਕਦਾ ਹਾਂ, ਕਿ ਤੁਹਾਡੇ
ਲਿਖੇ ਇਸ ਲੇਖ ਦੇ ਇੱਕ ਇੱਕ ਅੱਖਰ ਬਦਲੇ ਤੁਹਾਡਾ ਸੌ ਸੌ ਵਾਰ ਨਹੀ, ਹਜ਼ਾਰ ਹਜ਼ਾਰ ਵਾਰ ਧੰਨਵਾਦ ਹੈ
ਜੀ।
ਇਸ ਲੇਖ ਵਿੱਚ ਇੱਕ ਵੀ ਐਸੀ ਲਾਈਨ ਨਹੀਂ ਹੈ, ਜਿਸ ਤੇ ਕੇ ਕਿੰਤੂ ਪ੍ਰੰਤੂ ਜਾਂ ਕਿਸੇ ਵੀ ਤਰਾਂ ਦਾ
ਕੋਈ ਤਰਕ ਕੀਤਾ ਜਾ ਸਕੇ।
ਸ੍ਰ: ਜੀ ਤੁਸੀਂ ਇਸ ਹਫਤੇ ਡਾ: ਗੁਰਮੁਖ ਸਿੰਘ ਜੀ ਦੇ ਸਿਮਰਨ ਬਾਰੇ ਲੇਖ ਦੀ ਪ੍ਰਸੰਸਾ ਦੇ ਪੁਲ
ਬੰਨ੍ਹੇ ਜਦੋਂ ਕਿ ਦੋਨੋਂ ਲੇਖ ਕਾਫੀ ਹੱਦ ਤਕ ਪ੍ਰਸਪਰ ਵਿਰੋਧੀ ਲਗਦੇ ਹਨ ਮੇਰੀ ਸਮਝ ਅਨੁਸਾਰ।
ਆਪ ਜੀ ਨੇ ਜੋ ਕੁੱਝ ਲਿਖਿਆ ਹੈ ਕੀ ਤੁਸੀਂ ਉਸ ਨਾਲ ਪੂਰੀ ਤਰ੍ਹਾਂ 100% ਸਹਿਮਤ ਹੋ? ਉਤਰ ਆਉਣ ਤੇ
ਅਗੇ ਵੀਚਾਰ ਤੋਰੀ ਜਾਵੇਗੀ।
ਧੰਨਵਾਦ
ਗੁਰੁ ਪੰਥ ਦਾ ਦਾਸਰਾ
ਨਰਿੰਦਰਪਾਲ ਸਿੰਘ
ਬਰਿਸਬਨ ਅਰਟੇਲੀਆ
Mob: 0434 348 453
(13/09/09)
ਗੁਰਦੇਵ ਸਿੰਘ ਬਟਾਲਵੀ
ਤੱਤ ਗੁਰਮਤਿ ਪ੍ਰਵਾਰ ਵਲੋਂ ਸਿੱਖ
ਰਹਿਤ ਮਰਿਯਾਦਾ ਵਿੱਚ ਸੋਧ ਲਈ ਜੋ ਇਹ ਯਤਨ ਅੰਰਭਿਆ ਗਿਆ ਹੈ ਸ਼ਲਾਂਘਾਯੋਗ ਅਤੇ ਅਤ ਜਰੂਰੀ ਹੈ ਪਰ ਇਸ
ਲਈ ਗੁਰਮਤਿ ਵੀਚਾਰਧਾਰਾ ਵਾਲਿਆਂ ਦੀਆਂ ਕੁੱਝ ਸਾਂਝੀਆਂ ਬੈਠਕਾਂ ਵੀ ਜਰੂਰੀ ਹਨ। ਇਹਨਾ ਵਿੱਚ ਜਰੂਰੀ
ਸੋਧਾਂ ਤੋਂ ਇਲਾਵਾ ਵੀਚਾਰਨਾ ਇਹ ਵੀ ਹੋਵੇਗਾ ਕਿ ਸਿੱਖੀ ਸਰੂਪ ਵਿੱਚ ਗੁਰਮਤਿ ਵਿਰੋਧੀ ਸੰਸਥਾਂਵਾਂ
ਤੇ ਸਿੱਖੀ ਭੇਖ ਵਾਲੇ ਡੇਰੇਦਾਰ ਚਿਮਟਾ ਬ੍ਰਗੇਡ ਤੋਂ ਸਿੱਖ ਰਹਿਤ ਮਰਿਯਾਦਾ ਨੂੰ ਕਿਵੇਂ ਮਹਿਫੂਜ਼
ਰਖਿਆ ਜਾਵੇਗਾ॥
ਗੁਰਦੇਵ ਸਿੰਘ ਬਟਾਲਵੀ
(13/09/09)
ਤਰਲੋਚਨ ਸਿੰਘ (ਫਿਜਿਕਸ)
ਤਰਲੋਚਨ ਸਿੰਘ (ਫਿਜਿਕਸ)
09888169226
ਸਿੱਖ ਮਾਰਗ ਦੇ ਪਾਠਕ ਸਜਣੋ
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਿਹ॥
ਮੈਂ ਆਪਣੀ ਕਵਿਤਾ ‘ਪੰਜ ਸੋ ਦੀ ਅਰਦਾਸ’ ਵਿੱਚ ਇੱਕ ਸੋਧ ਕਰਨੀ ਚਾਹੁੰਦਾ ਹਾਂ। ਇਸ ਵਿੱਚ ਅਸਥਾਨ
ਦੀ ਥਾਂ ਡੇਰਾ ਪੜ੍ਹਿਆ ਜਾਵੇ। ਇਹ ਉਹੋ ਜਿਹੇ ਡੇਰੇ ਦਾ ਕਿਸਾ ਹੈ ਜਿਹੜੇ ਭੋਲੇ ਭਾਲੇ ਲੋਕਾਂ ਨੂੰ
ਲੁਟਦੇ ਹਨ
ਫਿਰ ਇੱਕ ਅਜਿਹੇ
ਡੇਰੇ
ਕੋਲ ਪੁੱਜਾ
ਜਿਥੋਂ ਅਵਾਜ਼ ਪਈ ਸੀ ਆਉਂਦੀ
ਮਾਇਆ ਭੇਟ ਲਈ ਅੱਗੇ ਆਓ
ਜਿਹੜੀ ਮਰਜੀ ਅਰਦਾਸ ਕਰਾਓ
ਤਰਲੋਚਨ ਸਿੰਘ
(13/09/09)
ਬਲਜਿੰਦਰ ਸਿੰਘ
ਸ਼ਬਦ
ਵਿਚਾਰ ਦੀ ਘਾਟ ਕਰਕੇ ਹੀ ਬ੍ਰਹਾਮਣੀ ਕਰਮ ਕਾਂਡ ਵਲ ਨੂੰ ਵਧੇ ਹਾਂ
ਨਿਊਜ਼ੀਲੈਂਡ
ਗੁਰਦੁਆਰਾ ਹਿੰਮੇਲਟਨ
ਗੁਰਦੁਆਰਾ ਸਿਰੀ ਗੁਰੂ ਸਿੰਘ ਸਭਾ ਸ਼ੈਰਲੀ ਰੋਡ ਪਾਪਾਟੋਏਟੋਏ ਦੇ ਸਹਿਯੋਗ ਨਾਲ ਨਿਊਜ਼ੀਲੈਂਡ ਦਾ ਸਭ
ਤੋਂ ਪਹਿਲਾ ਗੁਰਦੁਆਰਾ ਹਿੰਮੇਲਟਨ ਵਿਖੇ ਸਿਰੀ ਮਾਨ ਭਾਈ ਗੁਰਬਚਨ ਸਿੰਘ ਥਾਈਲੈਂਡ ਵਾਲਿਆਂ ਵਲੋਂ
ਇੱਕ ਹਫਤਾ ਗੁਰ ਸ਼ਬਦਾਂ ਦੀਆਂ ਵਿਚਾਰਾਂ ਕੀਤੀਆਂ ਗਈਆਂ। ਨਵੀਂ ਬਣੀ ਪ੍ਰਬੰਧਕ ਕਮੇਟੀ ਵਲੋਂ ਉਚੇਚੇ
ਤੌਰ `ਤੇ ਗੁਰਦੁਆਰਾ ਸਹਿਬ ਵਿਖੇ ਲਗਾਤਾਰ ਇੱਕ ਹਫਤਾ ਦੀਵਾਨ ਸਜਾਏ ਗਏ। ਭਰ ਠੰਡ ਤੇ ਵਰ੍ਹਦੇ ਮੀਂਹ
ਵਿੱਚ ਵੀ ਸੰਗਤਾਂ ਗੁਰ-ਪੁਰਬ ਦੇ ਦਿਨਾਂ ਵਾਂਗ ਬਹੁਤ ਹੀ ਉਤਸ਼ਾਹ ਨਾਲ ਜੁੜਦੀਆਂ ਰਹੀਆਂ। ਗੁਰਮਤ ਦੇ
ਮਹਾਨ ਵਿਖਿਆਕਾਰ ਭਾਈ ਗੁਰਬਚਨ ਸਿੰਘ ਜੀ ਥਾਈਲੈਂਡ ਵਾਲਿਆਂ ਨੇ ਸ਼ਬਦਾਂ ਦੀਆਂ ਵਿਚਾਰਾਂ ਕਰਦਿਆ ਇਸ
ਗੱਲ `ਤੇ ਜ਼ੋਰ ਦਿੱਤਾ, ਕਿ ਗੁਰਬਾਣੀ ਵਿਚਾਰ ਤੋਂ ਬਿਨਾਂ ਅਸੀਂ ਬ੍ਰਹਾਮਣੀ ਕਰਮ-ਕਾਂਡ ਤੋਂ ਮੁਕਤ
ਨਹੀਂ ਹੋ ਸਕਦੇ। ਉਹਨਾਂ ਨੇ ਵਿਸਥਾਰ ਸਾਹਿਤ ਇਸ ਗੱਲ ਨੂੰ ਵਿਚਾਰਿਆ ਕਿ ਅੱਜ ਸਿੱਖੀ ਭੇਸ ਵਿੱਚ
ਸੰਤ, ਸਾਧ, ਆਪੇ ਬਣੇ ਬਾਬੇ ਤੇ ਡੇਰਾ ਵਾਦ ਦੀ ਅਮਰਵੇਲ ਵਿੱਚ ਸਿੱਖ ਧਰਮ ਪੂਰੀ ਤਰ੍ਹਾਂ ਜਕੜਿਆ ਪਿਆ
ਹੈ। ਸ਼ਬਦ ਵਿਚਾਰ ਦੀ ਘਾਟ ਕਰਕੇ ਹੀ ਡੇਰਿਆਂ ਵਲੋਂ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਬਚਿੱਤਰ
ਨਾਟਕ ਨੂੰ ਪ੍ਰਕਾਸ਼ ਕਰ ਰਹੇ ਹਨ। ਅੱਗੇ ਵਿਸਥਾਰ ਵਿੱਚ ਜਾਂਦਿਆ ਉਹਨਾਂ ਨੇ ਕਿਹਾ ਕਿ ਅੱਜ ਸੰਸਾਰ
ਵਿੱਚ ਕੀਮਤੀ ਮਾਰਬਲ ਤੇ ਸੋਨੇ ਵਾਲੇ ਬਹੁਤ ਹੀ ਆਲੀਸ਼ਾਨ ਗੁਰਦੁਆਰੇ ਬਣ ਗਏ ਹਨ ਪਰ ਬਹੁੱਤ ਸਾਰੇ
ਗੁਰਦੁਆਰਿਆਂ ਵਿੱਚ ਸੂਝਵਾਨ ਗ੍ਰੰਥੀ ਨਹੀਂ ਹਨ। ਦੂਰੋਂ ਇਮਾਰਤ ਸੋਹਣੀ ਦਿਸਦੀ ਹੈ ਪਰ ਸਿੱਖੀ ਪਰਚਾਰ
ਵਾਲੀ ਕੋਈ ਗੱਲ ਨਹੀਂ ਹੈ। ਬਾਬਿਆਂ ਵਲੋਂ ਕੇਵਲ ਕਾਰ ਸੇਵਾ ਹੀ ਰਹਿ ਗਈ ਹੈ ਪਰ ਪਰਚਾਰ ਵਲੋਂ ਉਹ
ਪੂਰੀ ਤਰ੍ਹਾਂ ਕਿਨਾਰਾ ਕਰ ਗਏ ਹਨ।
ਅਸੀਂ ਗੁਰਦੁਆਰਾ ਸਾਹਿਬ ਵਿੱਚ ਤਾਂ ਜ਼ਰੂਰ ਆਉਂਦੇ ਹਾਂ ਪਰ ਨਿੱਕੇ ਨਿੱਕੇ ਝਗੜੇ ਛੱਡਣ ਲਈ ਤਿਆਰ
ਨਹੀਂ ਹਾਂ। ਕੀ ਸਾਡੇ ਪਾਸ ਸਿੱਖੀ ਦੇ ਪਰਚਾਰ ਲਈ ਕੋਈ ਵੀ ਮੁੱਦਾ ਨਹੀਂ ਹੈ? ਕਿੰਨਾ ਚੰਗਾ ਹੋਵੇ ਜੇ
ਅਸੀਂ ਆਪਸੀ ਝਗੜੇ ਕਰਨ ਦੀ ਥਾਂ `ਤੇ ਬੱਚਿਆਂ ਦੇ ਬੌਧਿਕ ਵਿਕਾਸ ਕਈ ਕੁੱਝ ਕਰਨ ਦਾ ਸਾਰਥਕ ਯਤਨ
ਕਰੀਏ। ਗੁਰਦੁਆਰਾ ਸਾਹਿਬ ਵਿੱਚ ਚੰਗੀ ਲਾਇਬਰੇਰੀ ਸਥਾਪਤ ਕਰਨ ਦਾ ਉਪਰਾਲਾ ਕਰੀਏ। ਨਿਊਜ਼ੀਲੈਂਡ ਦੇ
ਸਭ ਤੋਂ ਪੁਰਾਣੇ ਗੁਰਦੁਆਰਾ ਸਾਹਿਬ ਵਿਖੇ ਪਹਿਲੀ ਵਾਰ ਸਕਰੀਨ `ਤੇ ਸ਼ਬਦ ਦਿਖਾ ਕੇ ਵਿਆਖਿਆ ਕੀਤੀ
ਗਈ। ਹਰ ਸਤ ਸੰਗੀ ਨੇ ਬਹੁਤ ਪਿਆਰ ਤੇ ਗਹੁ ਨਾਲ ਗੁਰਬਾਣੀ ਨੂੰ ਸਮਝਿਆ ਤੇ ਮਹਿਸੂਸ ਕੀਤਾ ਕਿ ਅੱਗੋਂ
ਤੋਂ ਵੀ ਏਸੇ ਤਰ੍ਹਾਂ ਹੀ ਸ਼ਬਦ ਦੀ ਵਿਚਾਰ ਹੋਣੀ ਚਾਹੀਦੀ ਹੈ।
‘ਪੁਤੀਂ ਗੰਢੁ ਪਵੈ ਸੰਸਾਰਿ’ ਦੇ ਸ਼ਬਦ ਦੀ ਵਿਚਾਰ ਕੀਤੀ ਗਈ ਕਿ ਇਹ ਸ਼ਬਦ ਕੇਵਲ ਪੁੱਤਰਾਂ ਲਈ ਨਹੀਂ
ਹੈ। ਇਹ ਤੇ ਮੀਆਂ ਬੀਵੀ ਦੇ ਆਪਸੀ ਝਗੜੇ ਨੂੰ ਪਰਵਾਰਕ ਜੀਆਂ ਨਾਲ ਆਪਸ ਵਿੱਚ ਬੈਠ ਕੇ ਨਿਬੇੜਿਆ ਜਾ
ਸਕਣ ਦਾ ਉਪਦੇਸ਼ ਹੈ। ਹਿੰਮੇਲਟਨ ਦੀ ਪ੍ਰਬੰਧਕ ਕਮੇਟੀ ਵਲੋਂ ਭਾਈ ਹਰਨੇਕ ਸਿੰਘ ਦਾ ਧੰਨਵਾਦ ਕਰਦਿਆਂ
ਦੱਸਿਆ ਕਿ ਉਹਨਾਂ ਦੇ ਸਹਿਯੋਗ ਨਾਲ ਹੀ ਇਹ ਸਾਰਾ ਪ੍ਰੋਗਰਾਮ ਬਣਿਆ ਹੈ। ਸੰਗਤਾਂ ਵਿੱਚ ਸ਼ਬਦ ਦੀ
ਵਿਚਾਰ ਸੁਣਨ ਲਈ ਏਂਨਾ ਭਾਰੀ ਉਤਸ਼ਾਹ ਸੀ ਦੇਰ ਰਾਤ ਤੀਕ ਵੀ ਗੁਰਮਤ ਵਿਚਾਰਾਂ ਕਰਦੇ ਰਹਿੰਦੇ ਸਨ।
ਸਟੇਜ ਤੋਂ ਭਾਈ ਸਾਹਿਬ ਜੀ ਨੇ ਦੱਸਿਆ ਕਿ ਗੁਰਬਾਣੀ ਤੇ ਸਿੱਖ ਸਿਧਾਂਤ ਨੂੰ ਸਮਝਣ ਲਈ ਸਿੰਘ ਸਭਾ
ਕਨੇਡਾ, ਸਿੱਖ ਮਾਰਗ, ਇੰਡੀਆ ਅਵੇਰਨੈੱਸ, ਸਿੱਖ ਵਿਰਸਾ. ਤੱਤ ਗੁਰਮਤ, ਰੋਜ਼ਾਨਾ ਸਪੋਕਸਮੈਨ ਤੇ ਫਤਹ
ਪਲੀਕੇਸ਼ਨ ਨੂੰ ਇੰਟਨੈੱਟ ਤੋਂ ਜ਼ਰੂਰ ਪੜ੍ਹਨਾ ਚਾਹੀਦਾ ਹੈ। ਪ੍ਰਬੰਧਕਾਂ ਵਲੋਂ ਆਈ ਸਾਰੀ ਸੰਗਤ ਦਾ
ਧੰਨਵਾਦ ਕਰਦਿਆਂ ਕਿਹਾ ਕਿ ਅਸੀਂ ਇਸ ਗੁਰਦੁਆਰਾ ਸਾਹਿਬ ਨੂੰ ਸਿੱਖੀ ਦੇ ਪਰਚਾਰ ਦਾ ਕੇਂਦਰ ਬਣਾਉਣ
ਦਾ ਯਤਨ ਕਰਾਂਗੇ। ਭਾਈ ਹਰਨੇਕ ਸਿੰਘ ਜੀ ਹੁਰਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਸਿਰਮੋਰਤਾ ਤੇ
ਸਿੱਖੀ ਪਰਚਾਰ ਲਈ ਅਸੀਂ ਹਰ ਪਰਕਾਰ ਦਾ ਸਹਿਯੋਗ ਦਿਆਂਗੇ।
ਬਲਜਿੰਦਰ ਸਿੰਘ ਸਟੇਜ ਸਕੱਤਰ
ਗੁਰਦੁਆਰਾ ਸ੍ਰੀ ਸਿੰਘ ਸਭਾ ਸ਼ੈਰਲ਼ੀ ਰੋਡ ਪਾਪਾਟੋਏਟੋਏ
ਨਿਊਜ਼ੀਲੈਂਡ।
(ਨੋਟ:- ਅਸੀਂ ਇਸ ਚਿੱਠੀ ਨੂੰ ਦੇਰੀ ਨਾਲ ਪਉਣ ਦੇ ਲਈ ਖਿਮਾ ਦੇ ਜ਼ਾਚਕ
ਹਾਂ। ਕਾਰਨ ਇਹ ਸੀ ਕਿ ਇਹ ਪ੍ਰੋ: ਗੁਰਬਚਨ ਸਿੰਘ ਦੇ ਲੇਖਾਂ ਨਾਲ ਆਈ ਸੀ ਅਤੇ ਇਸ ਨੂੰ ਅਸੀਂ ਉਹਨਾ
ਦਾ ਲੇਖ ਹੀ ਸਮਝਦੇ ਰਹੇ-ਸੰਪਾਦਕ)
(12/09/09)
ਗੁਰਸ਼ਰਨ ਸਿੰਘ ਕਸੇਲ
ਸ੍ਰ. ਬਲਦੇਵ ਸਿੰਘ ਫਿਰੋਜ਼ਪੁਰ ਜੀ,
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ॥
ਆਪ ਨੇ ਚਲ ਰਹੇ ਵਿਸ਼ੇ ਬਾਰੇ ਗੱਲ ਕੀਤੀ ਹੈ। ਇਸ ਸਮੇਂ ਦੇ ਜਿਸ ਮਹਾਂਪੁਰਖ
ਕੋਲ ਨਾਮ ਸਿਮਰਨ ਕਰਕੇ ਇਹ ਸ਼ਕਤੀਆਂ ਹਨ ਇਹ ਪੁੱਛਣ ਕਰਕੇ ਗੱਲ ਵਿਸ਼ੇ ਤੋਂ ਬਾਹਰ ਕਿਵੇਂ ਹੋ ਗਈ?
ਬਾਕੀ ਵਿਸ਼ੇ ਤੋਂ ਬਾਹਰ ਕੌਣ ਜਾਂਦਾ ਹੈ, ਇਹ ਜਾਣਨ ਵਾਸਤੇ ਤੁਸੀਂ ਆਪਣੀਆਂ ਅਤੇ ਮੇਰੀਆਂ ਜਿਹੜੀਆਂ
ਚਿੱਠੀਆਂ ਸਿੱਖ ਮਾਰਗ ਤੇ ਹਨ ਉਹ ਪੜ੍ਹਕੇ ਵੇਖ ਲੈਣੀਆਂ?
ਆਪ ਜੀ ਪਾਸੋਂ ਤਾਂ ਕਰਾਮਾਤ ਨਾਲ, “ਜਿਵੇਂ ਕੇ ਬਚਨ ਜਾਂ ਹੁਕਮ ਨਾਲ, ਬੇ
ਔਲਾਦਾਂ ਨੂੰ ਬੱਚੇ ਦੇਣੇਂ, ਰੋਗੀਆਂ ਦੇ ਰੋਗ ਦੂਰ ਕਰ ਦੇਣੇਂ, ਮੁਕੱਦਮਿਆਂ ਵਿਚੋਂ ਬਰੀ ਕਰਵਾ
ਦੇਣਾਂ, ਦੁਨੀਆਂ ਦੀ ਹਰ ਧਨ ਦੌਲਤ ਨਾਲ ਮਾਲਾਮਾਲ ਕਰ ਦੇਣਾਂ, ਉਹ ਆਦਮੀਂ ਚਾਹੇ ਤਾਂ 100 ਕਿਲੋਮੀਟਰ
ਤੋਂ ਵੀ ਤੇਜ ਰਫਤਾਰ ਜਾ ਰਹੀ ਰੇਲਗੱਡੀ ਨੂੰ ਮਾਤਰ ਆਪਣੇਂ ਮਨ ਦੇ ਇੱਕ ਫੁਰਨੇਂ ਨਾਲ ਰੋਕ ਸੱਕਦਾ
ਹੈ। ਰੇਲਗੱਡੀ ਇੱਕ ਇੰਚ ਵੀ ਅਗੇ ਨਹੀਂ ਜਾ ਤੁਸੀਂ ਤਾਂ ਸੱਕਦੀ ਉਥੇ ਹੀ ਰੁਕ ਜਾਂਦੀ ਹੈ। ਉਹ
ਦੁਨੀਆਂ ਦਾ ਕੋਈ ਵੀ ਕੰਮ ਆਪਣੀਂ ਇਛਾ ਨਾਲ ਕਰ ਸੱਕਦਾ ਹੈ”। ਉਹਨਾਂ ਮਹਾਂਪੁਰਖ ਦਾ ਨਾਂਅ ਪੁੱਛਿਆ
ਸੀ ਪਰ ਤੁਸੀਂ ਕਾਫੀ ਲੱਮੀ ਚਿੱਠੀ ਲਿਖ ਦਿਤੀ। ਜੇ ਤੁਸੀਂ ਪਹਿਲੀ ਚਿੱਠੀ ਵਿੱਚ ਹੀ ਅਖਬਾਰਾਂ ਵਿੱਚ
ਮਸ਼ਹੂਰੀ ਦੇਣ ਵ਼ਾਲਿਆਂ ਠੱਗ ਬਾਬਿਆਂ ਦਾ ਨਾਂਅ ਲਿਖ ਦੇਂਦੇ ਕਿ ਤੁਸੀਂ ਇਹ ਖੁਬੀਆਂ ਉਹਨਾਂ ਦੀਆਂ
ਦੱਸ ਕੇ ਮਸ਼ਹੂਰੀ ਕਰਦੇ ਹੋ ਤਾਂ ਮੈਂਨੂੰ ਚਿੱਠੀ ਲਿਖਣ ਦੀ ਲੋੜ ਨਾਂ ਪੈਂਦੀ।
ਇਕ ਪਾਸੇ ਤਾਂ ਤੁਸੀਂ ਅਖਬਾਰਾਂ ਵਿੱਚ ਅਜਿਹੇ ਕੌਂਤਕ ਕਰਨ ਵਾਲੇ ਠੱਗ
ਬਾਬਿਆਂ ਦਾ ਪਤਾ ਦੱਸ ਰਹੇ ਹੋ ਅਤੇ ਨਾਲ ਹੀ ਲਿਖਦੇ ਹੋ ਕਿ ਤੁਸੀਂ ਪਹਿਲਾਂ ਵਾਹਿਗੁਰੂ ਜਪਦੇ ਰਹੇ
ਹੋ ਅਤੇ ਇਸਦੇ ਜਪਣ ਨਾਲ ਇਹ ਕਰਾਮਾਤਾਂ ਆ ਜਾਂਦੀਆਂ ਹਨ ਅਤੇ ਹੁਣ ਤੁਸੀਂ ਕਿਸੇ ਹੋਰ ਇਸ ਤੋਂ ਵੀ
ਵੱਡੇ ਸ਼ਬਦ ਨੂੰ ਸਿਮਰਨ ਦੀ ਗੱਲ ਕਰ ਰਹੇ ਹੋ। ਫਿਰ ਤੇ ਇਹ ਕਰਾਮਾਤਾਂ ਤੁਹਾਡੇ ਵਿੱਚ ਵੀ ਹੋਣਗੀਆਂ?
ਤੁਸੀਂ ਲਿਖਿਆ ਹੈ: “ਪਰ ਫਿਰ ਵੀ ਇਸ ਵਿੱਚ ਕੋਈ ਸ਼ੱਕ ਨਹੀਂ, ਕਿ ਬਹੁਗਿਨਤੀ
ਵਿੱਚ ਅਜੇ ਵੀ ਲੋਕ ਵਾਹਿਗੁਰੂ ਦਾ ਹੀ ਜਾਪ ਕਰਦੇ ਹਨ। ਮੈਂ ਵੀ ਪਹਿਲੇ ਵਾਹਿਗੁਰੂ- ਵਾਹਿਗੁਰੂ ਦਾ
ਜਾਪ ਹੀ ਕਰਦਾ ਹੁੰਦਾ ਸੀ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਸ ਤਰਾਂ ਵਾਹਿਗੁਰੂ-ਵਾਹਿਗੁਰੂ ਦੇ ਜਾਪ
ਨਾਲ ਬ੍ਰੱਹਮ ਤੱਕ ਦੀ ਗਤੀ ਹਾਸਲ ਕੀਤੀ ਜਾ ਸੱਕਦੀ ਹੈ। ਸੰਗਤ ਜੀਓ ਬ੍ਰੱਹਮ ਦੀ ਪਦਵੀ ਕੋਈ ਛੋਟੀ
ਜਿਹੀ ਗੱਲ ਨਹੀਂ ਹੈ। ਬ੍ਰਹੱਮ ਹੀ ਭਗਵਾਨ ਹੈ। ਪਰ ਅਕਾਲ ਪੁਰਖ ਜਾਂ ਗੁਰੂ ਨਾਨਕ ਦਾ ਪ੍ਰਭੂ ਬ੍ਰਹੱਮ
ਦੀ ਹੱਦ ਤੋਂ ਪਾਰ ਰਹਿੰਦਾ ਹੈ। ਗੁਰਬਾਣੀਂ ਵਿੱਚ ਉਸ ਨੂੰ ਪਾਰਬ੍ਰਹੱਮ ਕਿਹਾ ਗਿਆ ਹੈ ਜੀ। ਗੁਰੂ
ਨਾਨਕ ਦੇ ਪਿਆਰਿਓ, ਸਿੱਖ ਸੰਗਤ ਜੀਓ, ਸੱਤਪੁਰਸ਼ ਆਦਿਪੁਰਸ਼, ਅਤੇ ਨਿਰੰਕਾਰ, ਤਾਂ ਸਟੇਜ ਬਾਈ ਸਟੇਜ
ਪਾਰਬ੍ਰਹੱਮ ਤੋਂ ਵੀ ਬਹੁਤ ਅੱਗੇ ਹਨ”।
ਸਿੱਖਾਂ ਨੇ ਤਾਂ ਅੰਗਰੇਜਾਂ ਦੇ ਰਾਜ ਸਮੇਂ ਆਪਣੀਆਂ ਜਾਨਾਂ ਵਾਰ ਕੇ ਗੱਡੀ ਰੋਕੀ ਸੀ ਪਰ ਤੁਹਾਡੇ
ਅਖਬਾਰ ਵਾਲੇ ਬਾਬੇ ਮੂੰਹ ਹਲਾਉਣ ਤੋਂ ਬਗੈਰ ਹੀ ਗੱਡੀ ਰੋਕ ਦੇਂਦੇ ਹਨ, ਵਾਹ! ਪੜ੍ਹਨ ਸੁਣਨ ਵਿੱਚ
ਆਉਂਦਾ ਹੈ ਕਿ ਬਾਬਰ ਦੇ ਹਮਲੇ ਸਮੇਂ ਵੀ ਕਈ ਬਣੇ ਪੀਰ ਸਾਧ ਆਖਦੇ ਸਨ ਅਸੀਂ ਮੰਤਰਾਂ ਨਾਲ ਹੀ
ਮੁਗਲਾਂ ਦੀ ਫੌਜ ਅੰਨੀ ਕਰ ਦੇਣੀ ਹੈ। ਉਸ ਸਮੇਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹ ਸਾਰਾ ਕੁੱਝ ਵਾਪਦਾ
ਵੇਖਕੇ ਇਹ ਸ਼ਬਦ ਉਚਾਰਿਆ ਸੀ:
ਕੋਟੀ ਹੂ ਪੀਰ ਵਰਜਿ ਰਹਾਏ ਜਾ ਮੀਰੁ ਸੁਣਿਆ ਧਾਇਆ॥ ਥਾਨ ਮੁਕਾਮ ਜਲੇ ਬਿਜ ਮੰਦਰ ਮੁਛਿ ਮੁਛਿ ਕੁਇਰ
ਰੁਲਾਇਆ॥ ਕੋਈ ਮੁਗਲੁ ਨ ਹੋਆ ਅੰਧਾ ਕਿਨੈ ਨ ਪਰਚਾ ਲਾਇਆ॥ ੪॥
(ਮ: 1, ਪੰਨਾ 417)
ਸ੍ਰ. ਬਲਦੇਵ ਸਿੰਘ ਜੀ, ਸਾਡੇ ਜਾਣ-ਪਛਾਣ ਵਾਲੇ ਵੀ ਇੱਕ ਅਜੇਹੇ ਸੱਜਣ ਹਨ
ਜੋ ਸਾਧਾਂ ਦੀਆਂ ਬੜੀਆਂ ਸਿਫਤਾਂ ਕਰਦੇ ਰਹਿੰਦੇ ਹਨ ਅਤੇ ਤੁਹਾਡੇ ਵਾਂਗਰ, ਖੁਦ ਵੀ ਸਾਧ ਬਣਨ ਦੀ
ਦੌੜ ਵਿੱਚ ਵੀ ਸ਼ਾਮਲ ਹਨ। ਮੇਰੇ ਭਣਵਈਏ ਨੂੰ (A. L.S.) ਬੀਮਾਰੀ ਹੋ ਗਈ ਸੀ। ਕਨੇਡਾ ਵਿੱਚ ਇਸ
ਬੀਮਾਰੀ ਦਾ ਇਲਾਜ਼ ਨਹੀਂ ਹੈ। ਉਹ ਖੁਦ ਬੀਮਾਰ ਹੋਣ ਤੋਂ ਪਹਿਲਾਂ ਵੀ ਕਈ ਸਾਲਾਂ ਤੋਂ ਹਮੇਸ਼ਾਂ ਰਾਤ 2
ਵਜ਼ੇ ਕੰਮ ਤੋਂ ਆ ਕੇ ਵੀ ਡੇਡ-ਦੌ ਘੰਟੇ ਪਾਠ ਜਰੂਰ ਕਰਦਾ ਸੀ। ਮੀਟ ਸ਼ਰਾਬ ਵੀ ਨਹੀਂ ਸੀ ਵਰਤਦਾ
ਹੁੰਦਾ। ਜਦੋਂ ਉਨ੍ਹਾਂ ਨੂੰ ਡਾਕਟਰਾਂ ਨੇ ਜਵਾਬ ਦੇ ਦਿਤਾ ਤਾਂ, ਜਿਹੜਾ ਸਾਡਾ ਜਾਣਨ ਵਾਲਾਂ ਹਮੇਸ਼ਾਂ
ਕਹਿੰਦਾ ਰਹਿੰਦਾ ਸੀ ਕਿ ਫਲਾਣੇ ਸੰਤ ਆਹ ਕਰ ਦੇਂਦੇ ਹਨ, ਢੀਗਰੇ ਸੰਤ ਓਹ ਕਰ ਦੇਂਦੇ ਹਨ, ਮੈਂ
ਉਹਨਾਂ ਨੂੰ ਕਿਹਾ ਜੇ ਤੁਹਾਡੇ ਕਿਸੇ ਵੀ ਸੰਤ ਵਿੱਚ ਕੁੱਝ ਹੈ ਤਾਂ ਉਹਨੂੰ ਕਹੋ ਸਾਡਾ ਬੰਦਾ ਠੀਕ
ਕਰਨ? ਜੇ ਉਹ ਕੁੱਝ ਕਰ ਹੀ ਨਹੀਂ ਸਕਦੇ ਤਾਂ ਫਿਰ ਤੁਸੀਂ ਕਿਸ ਵਾਸਤੇ ਉਹਨਾਂ ਦੇ ਪਿੱਛੇ-ਪਿੱਛੇ
ਤੁਰੇ ਫਿਰਦੇ ਹੋ। ਸਾਨੂੰ ਉਨ੍ਹਾਂ ਬਾਰੇ ਦੱਸਦੇ ਰਹਿੰਦੇ ਹੋ? ਉਸ ਦਿਨ ਤੋਂ ਬਆਦ ਹੁਣ ਉਹ ਸੰਤਾਂ
ਸਾਧਾਂ ਦੇ ਫੋੜ੍ਹ ਸਾਡੇ ਸਾਹਮਣੇ ਨਹੀਂ ਮਾਰਦੇ ਪਰ ਤੁਹਾਡੇ ਤੇ ਬਾਬੇ ਹੀ ਹੋਰ ਨਿਕਲੇ। ਮੈਂ ਤੇ
ਸੋਚਿਆ ਸੀ ਤੁਹਾਡੇ ਬਾਬਿਆਂ ਵਲੋਂ ਗੱਡੀ ਰੁਕਦੀ ਵੇਖਾਂਗੇ।
ਆਪਨੇ ਲਿਖਿਆ ਹੈ, “ਨੋਟ ਕਰਨ ਵਾਲੀ ਗੱਲ ਹੈ ਕਿ ਜੇਹੜਾ ਉਹ ਹਰੀ ਹੈ ਜੇ ਉਹ
ਏਡੀ ਵੱਡੀ ਧਰਤੀ ਨੂੰ ਥੰਮ ਸੱਕਦਾ ਹੈ (ਬਾਕੀ ਬਹ੍ਰਿਮੰਡ ਦੀ ਤਾਂ ਗੱਲ ਹੀ ਨਾਂ ਕਰੋ) ਤਾਂ ਕੀ ਰੇਲ
ਗੱਡੀ ਨੂੰ ਥੰਮਣਾਂ ਉਸ ਵਾਸਤੇ ਕੋਈ ਵੱਡੀ ਗੱਲ ਹੈ। ਜੇ ਤਾਂ ਤੁਸੀਂ ਬਾਣੀਂ ਨੂੰ ਮੰਨਦੇ ਹੋ ਤਾਂ
ਊਪਰਲੀਆਂ ਕੜੀਆਂ ਵਿੱਚ ਆ ਚੁੱਕਾ ਹੈ, ਕਿ ਹਰੀ ਦਾ ਸੇਵਕ ਹਰੀ ਜੈਸਾ ਹੀ ਹੁੰਦਾ ਹੈ। ਅਤੇ ਹਰੀ ਦੇ
ਜੋ ਸੇਵਕ ਹੁੰਦੇ ਹਨ ਉਹ ਹਰੀ ਤੋਂ ਜੋ ਚਾਹੇ ਕਰਵਾ ਸੱਕਦੇ ਹਨ, ਹਰੀ ਉਹਨਾਂ ਦੀ ਗੱਲ ਨੂੰ ਮੋੜ ਨਹੀਂ
ਸੱਕਦਾ। ਭਾਵ ਜੋ ਹਰੀ ਕਰ ਸੱਕਦਾ ਹੈ ਉਹ ਹਰੀ ਦੇ ਸੇਵਕ ਵੀ ਕਰ ਸੱਕਦੇ ਹਨ”।
ਸ੍ਰ ਬਲਦੇਵ ਸਿੰਘ ਜੀ, ਤੁਹਾਡੀ ਚਿੱਠੀ ਤੋਂ ਲੱਗਦਾ ਹੈ ਕਿ ਤੁਸੀਂ ਵੀ ਆਪਣੇ
ਆਪ ਨੂੰ ਅਕਾਲ ਪੁਰਖ ਹੀ ਸਮਝਦੇ ਹੋ। ਗੁਰਬਾਣੀ ਦਾ ਫੁਰਮਾਨ ਹੈ: ਬ੍ਰਹਮ ਗਿਆਨੀ ਕੀ ਗਤਿ ਬ੍ਰਹਮ
ਗਿਆਨੀ ਜਾਨੈ॥ (ਪੰਨਾ 273)
ਰਹੀ ਗੱਲ ਤੁਹਾਡੇ ਤੋਂ ਨਾਮ ਬਾਰੇ ਗੱਲ ਪੁੱਛਣ ਦੀ। ਉਹ ਤਾਂ ਤੁਹਾਡੀਆਂ
ਪਹਿਲਾਂ ਕਈ ਚਿੱਠੀਆਂ ਤੋਂ ਪਤਾ ਲੱਗ ਹੀ ਗਿਆ ਸੀ। ਸਾਡੇ ਇਲਾਕੇ ਅੰਮ੍ਰਿਤਸਰ ਦੀ ਇੱਕ ਕਹਾਵਤ ਹੈ
ਸ਼ਾਇਦ ਤੁਹਾਡੇ ਪਾਸੇ ਵੀ ਹੋਵੇ ਕਿ, “ਝੋਨੇ ਵਾਲੇ ਪਿੰਡ ਪਰਾਲੀ ਤੋਂ ਹੀ ਦਿੱਸ ਪੈਂਦੇ ਹਨ”। ਇਹ ਜੋ
ਹੇਠ ਲਿਖੀ ਚਿੱਠੀ ਹੈ ਇਹ ਤੁਹਾਡੀ ਹੀ ਲਿਖਤ ਹੈ ਨਾਂ? ਧਿਆਨ ਨਾਲ ਪੜ੍ਹੋ ਜੀ, ਤੁਸੀਂ ਦਸਵੇ ਦੁਆਰ
ਦੇ ਸਬੰਧ ਵਿੱਚ ਲਿਖਿਆ ਹੈ ਕਿ, “ਸਾਡੇ ਸਰੀਰ ਵਿਚਲੇ ਛੇ ਚੱਕਰਾਂ ਵਿਚੋਂ ਪਹਿਲਾ ਚੱਕਰ ਹੈ ਗੁਦਾ
ਚੱਕਰ, ਇਥੇ ਗਨੇਸ਼ ਦਾ ਵਾਸ ਹੈ। ਦੂਜਾ ਇੰਦਰੀ ਜਾਂ ਸਵਾਦ ਚੱਕਰ, ਤੀਜਾ ਨਾਭੀ ਚੱਕਰ, ਚੌਥਾ ਹਿਰਦੇ
ਚੱਕਰ, ਪੰਜਵਾਂ ਕੰਠ ਚੱਕਰ, ਛੇਵਾਂ ਚੱਕਰ ਹੈ ਦੋਹਾਂ ਭਰਵੱਟਿਆਂ ਦੇ ਵਿਚਕਾਰ, ਜਿੱਥੇ ਸਾਡੀ ਰੂਹ
ਅਤੇ ਮਨ ਦੀ ਬੈਠਕ ਹੈ। ਸੱਤਵਾਂ ਚੱਕਰ ਹੈ ਦਸਵਾਂ ਦੁਆਰਾ, ਦਸਵੇ ਦੁਆਰੇ ਦੇ ਨੇੜੇ ਹੀ ਅਠਵੇਂ ਚੱਕਰ
ਵਿੱਚ ਕਾਲ ਵਸਦਾ ਹੈ। ਇਥੇ ਹੀ ਧਰਮ ਰਾਜ ਦਾ ਦਰਬਾਰ ਹੈ ਜਿੱਧੇ ਪੁਨਾਂ ਪਾਪਾਂ ਦਾ ਹਿਸਾਬ ਹੁੰਦਾ
ਹੈ। ਅਤੇ ਨੌਵਾਂ ਚੱਕਰ ਹੈ ਬ੍ਰਹੱਮ ਦੇਸ, (ਬ੍ਰਹੱਮ ਦੇ ਦੇਸ ਨੂੰ ਤ੍ਰਿਕੁਟੀ ਵੀ ਕਹਿੰਦੇ ਹਨ। ਇਸ
ਦੇਸ ਵਿੱਚ ਇੱਕ ਮਾਈ ਵੀ ਹੈ, ਜਿਸ ਦੇ ਮੱਥੇ ਵਿੱਚ ਤ੍ਰਿਕੁਟੀ ਹੈ। ਭਗਵਾਨ ਵੀ ਇਸ ਤੋਂ ਡੱਰਦਾ ਹੈ।
ਭਗਵਾਨ ਵੀ ਇਸ ਦੇ ਵੱਸ ਵਿੱਚ ਹੈ। ਇਸੇ ਹੀ ਮਾਈ ਨੇਂ ਤਿੰਨਾਂ ਗੁਣਾਂ ਨੂੰ ਜਨਮ ਦਿੱਤਾ ਹੈ। ਵੱਡੇ
ਵੱਡੇ ਕਹਿੰਦੇ ਕਹਾਉਂਦੇ ਰਿਸ਼ੀਆਂ ਮੁਨੀਆਂ ਅਵਤਾਰਾਂ ਨੂੰ ਇਸ ਨੇਂ ਆਪਣੇਂ ਤਿੰਨਾਂ ਗੁਣਾਂ ਦੇ ਜਾਲ
ਵਿੱਚ ਫਸਾਇਆ ਹੋਇਆ ਹੈ। ਇੱਕ ਵੀ ਨਹੀਂ ਨਿਕਲਣ ਦਿੱਤਾ, ਅੱਜ ਤੱਕ ਕੋਈ ਵੀ ਵੱਡੇ ਤੋਂ ਵੱਡਾ ਅਵਤਾਰ
ਵੀ ਇਸ ਨੇਂ ਆਪਣੇਂ ਜਾਲ ਵਿਚੋਂ ਬਚ ਕੇ ਨਹੀਂ ਜਾਣ ਦਿੱਤਾ। ਇਹ ਮਾਈ ਇਤਨੀ ਕਰੂਰ ਹੈ, ਕਿ ਇਹ ਆਪਣੇਂ
ਜੰਮੇ ਹੋਏ ਬੱਚੇ ਵੀ ਖਾ ਜਾਂਦੀ ਹੈ। (ਇਹ ਮਾਈ ਸਿਰਫ ਸੰਤਾਂ ਤੋਂ ਦਰਦੀ ਹੈ) ਇਸ ਵਾਸਤੇ, ਵੀਰ ਜੀ
ਅਸੀਂ ਕਿਸ ਭੁਲੇਖੇ ਵਿੱਚ ਹਾਂ, ਅਸੀਂ ਤੁਸੀਂ ਕਿਸ ਖੇਤ ਦੀ ਮੂਲੀ ਹਾਂ”।
ਇਸ ਕਰਕੇ ਮੈਂਨੂੰ ਅਜਿਹੀ ਸੋਚ ਵਾਲੇ ਨਾਲ “ਨਾਮ” ਬਾਰੇ ਵਿਚਾਰ ਕਰਨ ਦੀ ਕੋਈ
ਖਾਹਸ਼ ਨਹੀਂ ਹੈ। ਜੇ ਇਸ ਤਰ੍ਹਾਂ ਦੀਆਂ ਚਿੱਠੀਆਂ ਸਿੱਖ ਮਾਰਗ ਤੇ ਪੈਣਗੀਆਂ ਤਾਂ ਉਹਨਾਂ ਤੇ
ਕਿੰਤੂ-ਪ੍ਰੰਤੂ ਤਾਂ ਹੋਵੇਗਾ ਹੀ।
ਸਤਿਕਾਰ ਸਹਿਤ,
ਗੁਰਸ਼ਰਨ ਸਿੰਘ ਕਸੇਲ
(12/09/09)
ਤਰਲੋਚਨ ਸਿੰਘ (ਫਿਜਿਕਸ)
ਤਰਲੋਚਨ ਸਿੰਘ (ਫਿਜਿਕਸ)
09888169226
ਸਿੱਖ ਮਾਰਗ ਦੇ ਪਾਠਕ ਸਜਣੋ
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਿਹ॥
ਪੇਸ਼ ਹੈ ਮੇਰੀ ਨਵੀਂ ਕਵਿਤਾ ‘ਪੰਜ ਸੋ ਦੀ ਅਰਦਾਸ’
ਪੰਜ ਸੋ ਦੀ ਅਰਦਾਸ
ਇਕ ਦਿਨ ਰਸਤੇ ਭਿਖਾਰੀ ਮਿਲਿਆ
ਹੱਥ ਵਿੱਚ ਖਾਲੀ ਕਟੋਰਾ ਫੜਿਆ
ਕਟੋਰਾ ਉਸ ਮੇਰੇ ਵਲ ਕੀਤਾ
ਉਸ ਨੂੰ ਮੈਂ ਰੁਪਈਆ ਦਿੱਤਾ
ਰੁਪਈਆ ਵੇਖ ਉਹ ਖੁਸ਼ ਹੋ ਗਿਆ
ਖੈਰ ਮੇਰੀ ਉਹ ਮੰਗਣ ਲਗਾ
ਤੂੰ ਹੋ ਜੇਂ ਖੁਸ਼ਹਾਲ, ਤੂੰ ਹੋ ਜੇਂ ਮਾਲਾ ਮਾਲ
ਖੈਰ ਲੈ ਮੈਂ ਅੱਗੇ ਹੋ ਗਿਆ
ਫਿਰ ਇੱਕ ਅਜਿਹੇ ਅਸਥਾਨ ਕੋਲ ਪੁੱਜਾ
ਜਿਥੋਂ ਅਵਾਜ਼ ਪਈ ਸੀ ਆਉਂਦੀ
ਮਾਇਆ ਭੇਟ ਲਈ ਅੱਗੇ ਆਓ
ਜਿਹੜੀ ਮਰਜੀ ਅਰਦਾਸ ਕਰਾਓ
ਵੋਲਊਮ ਸਪੀਕਰ ਦਾ ਉੱਚਾ ਹੋ ਗਿਆ
ਪੰਜ ਸੋ ਦੀ ਅਰਦਾਸ
ਤੂੰ ਹੋ ਜੇਂ ਖੁਸ਼ਹਾਲ
ਦੋ ਹਜ਼ਾਰ ਦੀ ਅਰਦਾਸ
ਤੂੰ ਹੋ ਜੇਂ ਮਾਲਾ ਮਾਲ
ਅਰਦਾਸ ਸੁਣ ਮੈਂ ਸੋਚਣ ਲਗਾ
ਇਹ ਵੀ ਕੰਮ ਭਿਖਾਰੀ ਦਾ ਕਰਦੇ
ਭਿਖਾਰੀ ਖੈਰ ਸਸਤੇ ਵਿੱਚ ਦਿੰਦਾ
ਇਥੇ ਖੈਰ ਮਹਿੰਗੇ ਵਿੱਚ ਮਿਲਦੀ
ਭਿਖਾਰੀ ਪੈਸਾ ਕਟੋਰੇ ਵਿੱਚ ਲੈਂਦਾ
ਇਹ ਮਾਇਆ ਗੋਲਕਾਂ ਵਿੱਚ ਭਰਦੇ
ਫਿਰ ਮੈਂ ਆਪਣਾ ਬਟੂਆ ਵੇਖਿਆ
ਉਸ ਵਿੱਚ ਰੁਪਏ ਪੂਰੇ ਸਨ ਦਸ
ਦਸਾਂ ਦੀ ਇਹ ਅਰਦਾਸ ਨਾ ਕਰ ਦੇਣ
ਉਥੋਂ ਮੈਂ ਛੁਮੰਤਰ ਹੋ ਗਿਆ
(12/09/09)
ਜਰਨੈਲ ਸਿੰਘ ਆਸਟ੍ਰੇਲੀਆ
Dear S Makhan Singh Ji
For my two cents of worth I wanna say something in this
discussion. But before I come to the main topic, I would like to say couple of
things.
Since Sikhmarg is an online Punjabi magazine, all discussions
on it have to be and should be in Punjabi. I could not agree more on this. It is
only your generosity that you accommodate letters in English. I have graduated
in Punjabi and love its literature and beauty. But I feel that Punjabi is being
supported on this forum for the wrong reasons. People fear that Sikhism will die
for sure, if Punjabi language dies. They don’t care about their mother tongue;
all they are worried about is Sikhism. If GGS was in some other language, they
would not care even if Punjabi language (their mother tongue) survives or not.
GGS itself is a proof that Sikhism is not confined to any particular language.
But somehow these people have imprisoned Sikhism in Punjabi language and
culture. Sikhism has to break out of these shackles for its blossoming into a
universal religion. At the end of the day, these pseudo protagonists of Punjabi
language are neither doing any good to Sikhism nor to Punjabi.
There is another point that comes to my mind. A sizable
readership for Sikhmarg is outside Punjab. The younger generation here has grown
up living in the language of that country/region. They will not be able to
understand Sikhism unless you teach them in the language they live in. I live in
Australia. We always speak Punjabi at home. My kids have gone to Punjabi schools
for many years. But they are not able to understand Gurbani unless I explain
them in English. Can anyone tell me if his/her kids, living outside India for a
long time, are able to understand the articles being published in Sikhmarg? I am
not saying that Sikhmarg should switch to English. The point that I am trying to
make is that it will be suicidal for Sikhs if they continue to make Punjabi the
one and only medium of communication for Sikhism. In fact the Sikhs settled
overseas should replace Punjabi with the language their children speak with
their mates for teaching them basics of Sikhism. The service in the Gurudwara
should be in the language the kids can grasp easily. This point should be part
of the discussion for amendment to Rehat Maryada. At the moment there is an
unwritten law that if a person wants to adopt Sikhism, he or she should first
convert to Punjabi culture. Can we think/imagine a Gurudwara where no one speaks
Punjabi? Can we imagine a Gurudwara where Keertan in in Spanish, Italian or in
some African Language? If not then we should declare in this amended Rehat
Marayada that Sikhism was made for all mankind, but we want to restrict it to
only those who can speak Punjabi.
Regarding the definition of a Sikh, I would like to say that
those who designed this Rehat Maryada have used the Punjabi word “Taareef” but
it has been translated into English as definition. I think this is incorrect.
Definition is English for “Pribhasha” and we need to decide what we want to do
here. While definition or Prebhasha is limiting or defining in nature, “taareef”
enumerates the most conspicuous characteristic of a person being introduced.
Bhai Kahn Singh has described these two terms as under.
ਤਾਰੀਫ
ਅ. … ਤਅਰੀ. ਸੰਗਾ- ਅਰ (ਜਾਣਨ) ਦੀ ਕ੍ਰਿਯਾ। ੨. ਤੁਤਿ. ਵਡਾਈ.
ਪਰਿਭਾਖਾ
ਸੰ. ਪਰਿਭਾਸ਼ਾ. ਸੰਗਾ. ਸੰਕੇਤ ਕੀਤੀ ਹੋਈ ਬੋਲੀ। ੨. ਐਸੀ ਵਯਾਖਾ,
ਜਿਸ ਤੋਂ ਅਰਥ ਸਮਝਣ ਵਿੱਚ ਕੁਝ ਸੰਸਾ ਨਾ ਰਹੇ। ੩. ਨਿਦਾ. ਬਦਨਾਮੀ।
I think no definition of a Sikh will be complete unless it is
read in conjunction with the Sikh way of life (both individual and social), so
it will be better to keep this paragraph as Taareef of Sikh instead of
definition of Sikh. Probably this is the reason those who designed the orginal
SRM called it Taareef.
Tat Gurmat Privar has raised some objections to the existing
Taareef of a Sikh in SRM and has proposed the following Taareer of Sikh
“ਜੋ ਮਨੁੱਖ ਇੱਕ ਅਕਾਲ ਪੁਰਖ ਦੀ ਬਖਸ਼ਿਸ਼ ਸਦਕਾ ਨਾਨਕ (ਵਿਚਾਰਧਾਰਕ) ਜੋਤ ਦੇ
ਦਸ ਜਾਮਿਆਂ ਰਾਹੀਂ ਪ੍ਰਗਟ ਕੀਤੇ ‘ਗੁਰੂ ਗ੍ਰੰਥ ਸਾਹਿਬ ਜੀ’ ਜੀ ਰੂਪੀ ਸੱਚ ਦੇ ਗਿਆਨ ਨੂੰ ਧਾਰਨ
ਕਰਦਾ ਹੈ। ਦਸਵੇਂ ਨਾਨਕ ਵਲੋਂ ਬਖਸ਼ੇ ‘ਖੰਡੇ ਦੀ ਪਾਹੁਲ’ ਨੂੰ ਅਪਨਾਉਂਦਾ ਹੈ ਅਤੇ (ਗੁਰਮਤਿ ਤੋਂ
ਉਲਟ) ਕਿਸੇ ਹੋਰ ਮੱਤ ਜਾਂ ਵਿਚਾਰਧਾਰਾ ਨੂੰ ਨਹੀਂ ਮੰਨਦਾ, ਉਹ ਸਿੱਖ ਹੈ।”
I have following questions in regard to this submission.
1. How come we say that GGS has been revealed to the world by
ten Sikh Gurus ignoring other contributors to GGS while we find no mention of
four Sikh Gurus in GGS.
2. Is it correct to describe GGS as Nanak Jyot? If so what
about the verses of Kabeer, Ravidas and all those who were predecessors of Guru
Nanak
3. What is meant by ten bodies (Jaamey) of Nanak Jyot? Does
Tat Gurmat mean the subsequent Gurus were incarnation of Guru Nanak? It seems
that Tat Gurmat Privar also believes, like 99.9% of other Sikhs, that Guru Nanak
was an incarnation of God and by some kind of mystical power his light or Jyot
continued to be transferred to the subsequent 9 Gurus till it was finally placed
in GGS for ever. I have listened to this kind of preaching in Gurudwaras since
my childhood. All over the world Sikhs celebrate birthdays of their Gurus as
incarnation days (Avatar Diharhas). I understand that this is the view of
majority, but is it true and is it supported by GGS.
4. If Guru Nanak was born as a Guru, as most of the Sikh
intellectuals would like us to believe, we have no reason to say that no one
else was, is or will be born as a Guru. The definition given by Tat Gurmat and
majority of the write ups on Sikhmarg are also projecting Guru Nanak as born
Guru. For example look at the following quote from Giani Surjit Singh’s article
published few weeks ago.
(੧) ਮਨੁੱਖ ਮਾਤ੍ਰ ਦੀ ਸੰਭਾਲ-ਉਧਾਰ ਲਈ ਬੇਸ਼ਕ ਗੁਰੂ ਨਾਨਕ ਪਾਤਸ਼ਾਹ ਮਨੁੱਖ
ਰੂਪ `ਚ ਪ੍ਰਗਟ ਹੋਏ ਤਾਂ ਵੀ “ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ” (ਪੰ: ੧੪੦੮)
ਆਪ ਅਕਾਲਪੁਰਖ ਦੇ ਸਦੀਵੀ, ਸਰਬਕਾਲੀ, ਸਰਬ ਵਿਆਪਕ ਗੁਣ, ‘ਸ਼ਬਦ ਗੁਰੂ, ਸਤਿਗੁਰੂ, ਗੁਰੂ’
ਦਾ ਹੀ ਪ੍ਰਗਟਾਵਾ ਸਨ; ਇਸ ਲਈ ਜਮਾਂਦਰੂ ਗੁਰੂ ਸਨ।
Now the million dollar question is what is“Sikh Di Taareef”.
Let us turn to GGS for this.
ਮਃ ੪॥ ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ॥
ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ॥
ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ॥
ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ॥
ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ ਸੋ ਗੁਰਸਿਖੁ ਗੁਰੂ ਮਨਿ ਭਾਵੈ॥
ਜਿਸ ਨੋ ਦਇਆਲੁ ਹੋਵੈ ਮੇਰਾ ਸੁਆਮੀ ਤਿਸੁ ਗੁਰਸਿਖ ਗੁਰੂ ਉਪਦੇਸੁ ਸੁਣਾਵੈ॥
ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ
ਜਪਾਵੈ॥ ੩੦੬/੪
This is a beautiful piece of poetry ripe with deep meanings.
Certain prominent features of a person who calls himself a Sikh are described.
1 A Sikh is a Sikh of Guru (Not of Guru Nanak, or Guru Ram
Das) ( ਗੁਰ ਸਤਿਗੁਰ ਕਾ ਜੋ ਸਿਖੁ)
2. A Sikh remembers God all the time. ( ਭਲਕੇ
ਉਠਿ ਹਰਿ ਨਾਮੁ ਧਿਆਵੈ)
3. A Sikh cleans his mind by focusing on and following the
teachings of Guru (does not indulge in any rituals)
ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ
ਲਹਿ ਜਾਵੈ
4. A Sikh lives an active life doing honest work ( ਉਦਮੁ
ਕਰੇ ਭਲਕੇ ਪਰਭਾਤੀ)
5. A Sikh encourages others on the path of goodness.
ਆਪਿ ਜਪੈ ਅਵਰਹ ਨਾਮੁ ਜਪਾਵੈ
6. A Sikh does not forget God while doing his daily chores
ਬਹਦਿਆ ਉਠਦਿਆ ਹਰਿ ਨਾਮੁ ਧਿਆਵੈ
We can see that the predominant feature of a Sikh is to be
honest and proactive in life and remember God all the time. Further it is said
in GGS that a Sikh never indulges in an activity that is contradictory to the
teachings of his Guru and in fact avoids the company of those whose instigate
him/her to do so.
॥ ਵਿਣੁ ਸਤਿਗੁਰ ਕੇ ਹੁਕਮੈ ਜਿ ਗੁਰਸਿਖਾਂ ਪਾਸਹੁ ਕੰਮੁ ਕਰਾਇਆ ਲੋੜੇ ਤਿਸੁ
ਗੁਰਸਿਖੁ ਫਿਰਿ ਨੇੜਿ ਨ ਆਵੈ॥
ਗੁਰ ਸਤਿਗੁਰ ਅਗੈ ਕੋ ਜੀਉ ਲਾਇ ਘਾਲੈ ਤਿਸੁ ਅਗੈ ਗੁਰਸਿਖੁ ਕਾਰ ਕਮਾਵੈ॥
ਜਿ ਠਗੀ ਆਵੈ ਠਗੀ ਉਠਿ ਜਾਇ ਤਿਸੁ ਨੇੜੈ ਗੁਰਸਿਖੁ ਮੂਲਿ ਨ ਆਵੈ॥ ੪੪੪/੪
It is evident that Guru wants his Sikhs to follow the
teachings without any compromise. Guru has used one phrase ( ਗੁਰਸਿਖਾ
ਅੰਦਰਿ ਸਤਿਗੁਰੁ ਵਰਤੈ) a few times in GGS, which is a
testimony to this.
Now if we want to put all this together in one paragraph or
sentence, we got to keep all this in mind. And probably you will agree with me
that one thing that distinguishes Sikhism from all other religions is its
repudiation of concepts of Prophets, theories of incarnation, messengers of God,
priests or middlemen and corporal (Dehdhari) Gurus and replacing it with concept
of Shabad Guru. Below is my humble attempt to sum up it all in one sentence.
Any person who believes in Shabad Guru and shuns all Prophets
or Messengers, Incarnations of God, all Priests and other middlemen, and lives
his life being proactive and honest; and takes guidance for this from GGS (from
Ikonakar to Mundavani) day in and day out; and never ever compromises teachings
of Guru for any convenience.
Please note that I have not mentioned Khande Di Pahul here.
This does not mean that I don’t believe in it. I have intentionally done it as I
believe this should be a part of SRM that describes a Sikh’s way of life
(individual and social). God willing and with permission of S Makhan Singh, I
will send me views once discussion progresses to that part of SRM
With Regards
Jarnail Singh
Sydney Australia
61 416231491
(10/09/09)
ਬਲਦੇਵ ਸਿੰਘ ਫਿਰੋਜ਼ਪੁਰ
ਸ: ਗੁਰਸ਼ਰਨ ਸਿੰਘ ਜੀ, ਅਤੇ ਸਿੱਖ ਮਾਰਗ ਦੇ ਸਾਰੇ ਸਤਿਕਾਰ ਯੋਗ ਲੇਖਕ/ਪਾਠਕ ਜੀਓ ਗੁਰੂ ਫਤਹਿ ਬੁਲਾਈ ਪਰਵਾਨ ਕਰਨੀ ਜੀ ਸ: ਗੁਰਸ਼ਰਨ ਸਿੰਘ ਜੀ, ਪੱਤਰ ਲਿਖਨ ਵਾਸਤੇ ਧੰਨਵਾਦ ਜੀ ਕਰਾਮਾਤਾਂ ਨੂੰ ਜਿਨਾਂ ਬੁਰਾ ਤੁਸੀਂ ਸਮਝਦੇ ਹੋ, ਮੈ ਉਸਤੋਂ ਸੌ ਨਹੀਂ, ਹਜ਼ਾਰ ਨਹੀਂ, ਕਰੋੜਾਂ ਗੁਣਾਂ ਜਿਆਦਾ ਬੁਰਾ ਮੰਨਦਾ ਹਾਂ ਜੀ। ਮੇਰੀ ਕਿਸੇ ਇੱਕ ਲਿਖਤ ਨੂੰ ਫਾਈਨਲ ਨਾਂ ਸਮਝੋ ਜੀ। ਬੇਨਤੀ ਹੈ ਜੀ ਕਿ ਸਵਾਲ ਕਰਨ ਤੋਂ ਪਹਿਲਾਂ ਮੂਲ ਵਿਸ਼ੇ ਤੇ ਵਿਚਾਰ ਜਰੂਰ ਕਰ ਲਿਆ ਕਰੋ ਜੀ। ਮੇਰਾ ਵਿਸ਼ਾ ਕਰਮਾਤਾਂ ਦਾ ਪ੍ਰਚਾਰ ਕਰਨਾਂ ਨਹੀਂ ਹੈ। ਮੂਲ ਵਿਸ਼ਾ ਹੈ ਜੀ "ਨਾਮ ਸਿਮਰਨ" ਚੰਗਾ ਹੁੰਦਾ ਜੇ ਤੁਸੀਂ ਨਾਮ ਬਾਰੇ ਵੀ ਕੋਈ ਆਪਨੇਂ ਵਿਚਾਰ ਦੱਸਦੇ, ਜਾਂ ਨਾਮ ਬਾਰੇ ਵੀ ਕੋਈ ਸਵਾਲ ਪੁੱਛਦੇ। ਮੈਂ ਆਸ ਕਰਦਾ ਹਾਂ ਕੇ ਅਗਲੇ ਪੱਤਰ ਵਿੱਚ ਨਾਮ ਬਾਰੇ ਵੀ ਤੁਸੀਂ ਆਪਣੇਂ ਵਿਚਾਰ ਜਰੂਰ ਦੱਸੋਗੇ। ਅਜੇਹੇ ਸਵਾਲ ਹੋਰ ਵੀ ਕਈ ਵੀਰਾਂ ਦੇ ਮਨ ਵਿੱਚ ਉੱਠ ਰਹੇ ਹੋਣ ਗੇ। ਮੇਰੀ ਸੱਭ ਨੂੰ ਪਾਠਕਾਂ ਬੇਨਤੀ ਹੈ ਜੀ ਕਿ ਇਹ ਵਿਚਾਰ ਗੋਸ਼ਟੀ ਨਾਮ ਬਾਰੇ ਹੋ ਰਹੀ ਹੈ ਜੀ, ਇਸ ਵਾਸਤੇ ਪਹਿਲੇ ਨਾਮ ਬਾਰੇ ਹੀ ਵਿਚਾਰ ਕੀਤੀ ਜਾਵੇ ਤਾਂ ਚੰਗਾ ਹੈ ਜੀ। ਕਿਉਂ ਕੇ ਨਾਮ ਦੀ ਵਿਚਾਰ ਕਰਦਿਆਂ ਕਰਦਿਆ ਬਹੁਤਿਆਂ ਸਵਾਲਾਂ ਦੇ ਉੱਤਰ ਤਾਂ ਆਪਨੇਂ ਆਪ ਹੀ ਮਿਲ ਜਾਣਗੇ। ਫਿਰ ਵੀ ਕਿਸੇ ਵੀ ਵੀਰ ਦੇ ਮਨ ਵਿੱਚ ਜੋ ਵੀ ਸਵਾਲ ਉੱਠੇ ਬੇ ਝਿਜਕ ਪੁੱਛ ਸੱਕਦਾ ਹੈ ਜੀਸ: ਗੁਰਸ਼ਰਨ ਸਿੰਘ ਜੀ, ਤੁਸਾਂ ਨੇਂ ਜੋ ਸਵਾਲ ਕੀਤੇ ਹਨ, ਸੰਖੇਪ ਜਿਹੇ ਵਿੱਚ ਉੱਤਰ ਲਿਖ ਰਿਹਾ ਹਾਂ ਜੀ, ਅਤੇ ਨਾਮ ਬਾਰੇ ਵਿਚਾਰ ਗੋਸ਼ਟੀ ਵਿੱਚ ਤੁਹਾਡੇ ਹਰ ਤਰਾਂ ਦੇ ਸਵਾਲਾਂ ਦੇ ਉੱਤਰ ਵਿਸਥਾਰ ਵਿੱਚ ਮਿਲਦੇ ਰਹਿਣ ਗੇ ਜੀ। ਤੁਸੀਂ ਬੇ ਝਿਜਕ ਕੋਈ ਵੀ ਸਵਾਲ ਕਰ ਸੱਕਦੇ ਹੋ। ਮੈ ਜੋ ਵੀ ਲਿਖਦਾ ਹਾਂ ਬਾਣੀਂ ਦੇ ਅਧਾਰ ਤੇ ਲਿਖਦਾ ਹਾਂ। ਕਰਾਮਾਤ ਅਤੇ ਕਾਉਤਕ ਇੱਕ ਹੀ ਚੀਜ ਹੈ ਜੀ, ਕਿਉਂਕੇ ਵਿਸ਼ਾ ਵਿਚਾਰ, ਨਾਮ ਸਿਮਰਨ ਦਾ ਚੱਲ ਰਿਹਾ ਹੈ ਜੀ। ਪਹਿਲੀ ਗੱਲ ਤਾਂ ਇਹ ਕੇ ਸੱਭ ਤੋਂ ਵੱਡੀ ਕਰਾਮਾਤ ਹੀ "ਨਾਮ" ਹੈ। ਬਾਕੀ ਸੱਭ ਕਰਾਮਾਤਾਂ ਨਾਮ ਦੇ ਪਿੱਛੇ ਹਨ। ਬਾਣੀਂ ਵਿੱਚ ਲਿਖਿਆ ਹੈ "ਨਾਮੇ ਹੀ ਤੇ ਸੱਭੁ ਕਿਛੁ ਹੋਆ ਬਿਨੁ ਸੱਤਿਗੁਰ ਨਾਮ ਨ ਜਾਪੇ॥ ਇਹ ਜੋ ਸ੍ਰਿਸ਼ਟੀ ਦੀ ਰਚਨਾਂ ਹੈ ਕੀ ਇਹ ਕੋਈ ਛੋਟੀ ਜਿਹੀ ਕਰਾਮਾਤ ਹੈ। ਜੇ ਇਹ ਕਰਾਮਾਤ ਨਹੀਂ, ਤਾਂ ਕੀ ਇਹ ਸਾਇਸ ਵਾਲਿਆਂ ਨੇਂ ਜਾਂ ਮਿਸਤਰੀਆਂ ਮਜਦੂਰਾਂ ਨੇਂ ਮਿਲ ਕੇ ਬਨਾਈ ਹੈ। ਇਹ ਸਾਰੀ ਰਚਨਾਂ ਨਾਮ ਨੇਂ ਕੀਤੀ ਹੈ, ਇਸ ਵਾਸਤੇ ਜਿਥੇ ਨਾਮ ਦੀ ਵਿਚਾਰ ਹੋਵੇ ਗੀ ਉਥੇ ਨਾਮ ਨਾਲ ਸਬੰਧਤ ਅਜੇਹੀਆਂ ਗੱਲਾਂ ਦਾ ਜਿਕਰ ਤਾਂ ਆਵੇਗਾ ਹੀ।ਬਾਣੀਂ ਵਿੱਚ ਥਾਂ ਥਾਂ ਲਿਖਿਆ ਹੈ ਰਿਧ ਸਿਧ (ਕਰਾਮਾਤ), ਨੌਂ ਨਿਧ, ਕਾਮਧੇਨ, ਸੁਰਗ ਬੈਕੂੰਠ, ਕਾਉਲਾ (ਮਾਇਆ) ਆਦੀ ਇਹ ਸੱਭੋ ਹੀ ਚੀਜਾਂ ਨਾਮ ਸਿਮਰਨ ਵਾਲੇ ਪੁਰਸ਼ ਦੇ/ਦੀਆਂ ਚੇਰੇ/ਚੇਰੀਆਂ ਹਨ, ਨਾਮ ਸਿਮਰਨ ਵਾਲਿਆਂ ਦੇ ਪਿੱਛੇ ਪਿੱਛੇ ਤੁਰੀਆਂ ਫਿਰਦੀਆਂ ਹਨ। ਪਰ ਵੀਰ ਜੀ ਨਾਮ ਸਿਮਰਨ ਭਜਨ ਕਰਨ ਵਾਲੇ ਨੂੰ ਇਨੀਂ ਕੂ ਤਾਂ ਅਕਲ ਹੁੰਦੀ ਹੀ ਹੈ ਕਿ ਇਹਨਾਂ ਦੀ ਵਰਤੋਂ ਕਰਨੀਂ ਹੈ ਜਾਂ ਨਹੀਂ। ਕੀ ਉਹਨਾਂ ਨੂੰ ਆਪਣੇਂ ਜਿਨੀਂ ਵੀ ਸਮਝ ਨਹੀਂ। ਸ: ਗੁਰਸ਼ਰਨ ਸਿੰਘ ਜੀ ਕਿਸੇ ਨੂੰ ਇਨਾਂ ਵੀ ਬੇਵਕੂਫ ਨਹੀਂ ਸਮਝਣਾ ਚਾਹੀਦਾ। ਖਾਸ ਕਰ ਭਜਨ ਸਿਮਰਨ ਵਾਲਿਆਂ ਨੂੰ ਭਾਵੇਂ ਕਿ ਉਹ ਕਿਸੇ ਤਰਾਂ ਦਾ ਵੀ ਸਿਮਰਨ ਕਿਉਂ ਨਾਂ ਕਰਦੇ ਹੋਣ। ਹਾਂ ਪਖੰਡੀ ਸਾਧਾ ਦੀ ਗੱਲ ਅਲੱਗ ਹੈ। ਅਤੇ ਸਾਰੇ ਪਖੰਡੀ ਨਹੀ ਹੁੰਦੇ। ਸ: ਗੁਰਸ਼ਰਨ ਸਿੰਘ ਜੀ ਇੱਕ ਗੱਲ ਦੱਸੋ, ਕੀ ਇਸ ਦੁਨੀਆਂ ਵਿੱਚ ਕੋਈ ਉਸ ਪ੍ਰਭੂ ਦਾ ਜਾਂ ਹਰੀ ਦਾ ਕੋਈ ਇੱਕ ਅੱਧਾ ਸੇਵਕ ਵੀ ਹੈ ਜਾਂ ਨਹੀਂ, ਜਾਂ ਕੇ ਸਾਰੇ ਪਖੰਡੀ ਹੀ ਹਨ। ਜੇ ਤਾਂ ਤੁਹਾਡਾ ਉੱਤਰ ਹਾਂ (ਸੇਵਕ ਹੁੰਦੇ ਹਨ) ਵਿੱਚ ਹੈ, ਤਾਂ ਮੈਂ ਤੁਹਾਨੂੰ ਦੱਸਦਾ ਹਾਂ ਕਿ ਬਾਣੀਂ ਵਿੱਚ ਲਿਖਿਆ ਹੈ "ਹਰਿ ਕਾ ਸੇਵਕੁ ਸੋ ਹਰਿ ਜੇਹਾ ਭੇਦੁ ਨਾਂ ਜਾਣੋ ਮਾਣਸ ਦੇਹਾ" "ਕੀਤਾ ਲੋੜਨ ਸੋਈ ਕਰਾਇਨ ਦਰੁ ਫੇਰ ਨ ਕੋਈ ਪਾਇਦਾ॥ ਨੋਟ ਕਰਨ ਵਾਲੀ ਗੱਲ ਹੈ ਕਿ ਜੇਹੜਾ ਉਹ ਹਰੀ ਹੈ ਜੇ ਉਹ ਏਡੀ ਵੱਡੀ ਧਰਤੀ ਨੂੰ ਥੰਮ ਸੱਕਦਾ ਹੈ (ਬਾਕੀ ਬਹ੍ਰਿਮੰਡ ਦੀ ਤਾਂ ਗੱਲ ਹੀ ਨਾਂ ਕਰੋ) ਤਾਂ ਕੀ ਰੇਲ ਗੱਡੀ ਨੂੰ ਥੰਮਣਾਂ ਉਸ ਵਾਸਤੇ ਕੋਈ ਵੱਡੀ ਗੱਲ ਹੈ। ਜੇ ਤਾਂ ਤੁਸੀਂ ਬਾਣੀਂ ਨੂੰ ਮੰਨਦੇ ਹੋ ਤਾਂ ਊਪਰਲੀਆਂ ਕੜੀਆਂ ਵਿੱਚ ਆ ਚੁੱਕਾ ਹੈ, ਕਿ ਹਰੀ ਦਾ ਸੇਵਕ ਹਰੀ ਜੈਸਾ ਹੀ ਹੁੰਦਾ ਹੈ। ਅਤੇ ਹਰੀ ਦੇ ਜੋ ਸੇਵਕ ਹੁੰਦੇ ਹਨ ਉਹ ਹਰੀ ਤੋਂ ਜੋ ਚਾਹੇ ਕਰਵਾ ਸੱਕਦੇ ਹਨ, ਹਰੀ ਉਹਨਾਂ ਦੀ ਗੱਲ ਨੂੰ ਮੋੜ ਨਹੀਂ ਸੱਕਦਾ। ਭਾਵ ਜੋ ਹਰੀ ਕਰ ਸੱਕਦਾ ਹੈ ਉਹ ਹਰੀ ਦੇ ਸੇਵਕ ਵੀ ਕਰ ਸੱਕਦੇ ਹਨ। (ਮੈਂ ਪਖੰਡੀ ਬਾਬਿਆ ਦੀ ਗੱਲ ਨਹੀਂ ਕੀਤੀ) ਇਥੇ ਇੱਕ ਗੱਲ ਹੋਰ ਨੋਟ ਕਰ ਲਵੋ ਜੀ, ਕਿ ਹਰੀ ਆਪਣੇਂ ਸੇਵਕ ਨੂੰ ਇਹ ਗੱਲ ਤਾਂ ਸਮਝਾ ਹੀ ਸੱਕਦਾ ਕੇ ਰੇਲ ਗੱਡੀ ਨੂੰ ਰੋਕਣ ਵਾਲੀ ਕਰਾਮਾਤ ਨਹੀਂ ਵਿਖਾਉਣੀਂ। ਮੇਰੀ ਬੇਨਤੀ ਤੇ ਦੁਬਾਰਾ ਗੌਰ ਕਰੋ ਜੀ ਮੇਰਾ ਲਿਖਣ ਦਾ ਜਾਂ ਸਮਝਾਉਣ ਦਾ ਭਾਵ ਇਹ ਸੀ ਕੇ ਨਾਮ ਦਾ ਸਿਮਰਨ ਕਰ ਕੇ ਭਗਵਾਨ ਨਾਲ ਮਿਲਾਪ ਕਰ ਚੁੱਕੇ ਹਰੀ ਭਗਤਾਂ ਵਿੱਚ ਇਹ ਸੱਭ ਤਾਕਤਾਂ ਹੁਦੀਆਂ ਹਨ। (ਇਹ ਸੱਭ ਤਾਂ ਬਾਣੀਂ ਵਿੱਚ ਵੀ ਲਿਖਿਆਂ ਹੈ।) ਪਰ ਮੈਂ ਇਹ ਨਹੀਂ ਕਿਹਾ ਕੇ ਰੱਬ ਦੇ ਭਗਤ ਲੋਕਾਂ ਨੂੰ ਤਮਾਸ਼ਾ ਵਖਾਉਣ ਵਾਸਤੇ ਗਡੀਆਂ ਰੋਕਦੇ ਫਿਰਦੇ ਹਨ। ਅਤੇ ਤੁਸੀਂ ਉਹ ਤਮਾਸ਼ਾ ਵੇਖਣ ਵਾਸਤੇ ਤਿਆਰ ਵੀ ਹੋ ਗਏ।ਬਾਕੀ ਤੁਸਾਂ ਜੋ ਬੇ ਔਲਾਦਾਂ ਨੂੰ ਬੱਚੇ ਦੇਣੇਂ, ਰੋਗੀਆਂ ਦੇ ਰੋਗ ਦੂਰ ਕਰ ਦੇਣੇਂ, ਮੁਕੱਦਮਿਆਂ ਵਿਚੋਂ ਬਰੀ ਕਰਵਾ ਦੇਣਾਂ, ਦੁਨੀਆਂ ਦੀ ਹਰ ਧਨ ਦੌਲਤ ਨਾਲ ਮਾਲਾਮਾਲ ਕਰ ਦੇਣ ਵਾਲਿਆਂ ਬਾਰੇ ਪੁੱਛਿਆਂ ਹੈ। ਵੀਰ ਜੀ ਇਹ ਤਾਂ ਬਹੁਤ ਛੋਟੇ ਦਰਜੇ ਦੀ ਗੱਲ (ਕਰਾਮਾਤ) ਹੈ ਜੀ। ਮੇਰੇ ਕੋਲੋਂ ਉਹਨਾਂ ਦੇ ਨਾਂ ਪਤੇ ਪੁੱਛਣ ਦੀ ਲੋੜ ਹੀ ਨਹੀਂ, ਪੰਜਾਬ ਵਿੱਚ ਛੱਪਦੇ ਕਈ ਅਖਬਾਰਾਂ ਦਾ ਸੰਡੇ ਅਡੀਸ਼ਨ ਖਰੀਦ ਲਵੋ, ਸੈਂਕੜਿਆਂ ਦੀ ਗਿਣਤੀ ਵਿੱਚ ਤੁਹਾਨੂੰ ਇਹ ਚੈਲੰਜ ਕਰਨ ਵਾਲਿਆਂ ਦੇ ਐਡਰੈਸ ਮਿਲ ਜਾਣ ਗੇ। ਅਗਰ ਐਡਰੈਸ ਨਾਂ ਮਿਲਣ ਤਾਂ ਮੈਨੂੰ ਦੁਬਾਰਾ ਪੁੱਛ ਲੈਣਾਂ ਜੀ। ਪਰ ਇੱਕ ਸਿੱਖ ਭਰਾ ਦੇ ਨਾਤੇ ਮੇਰਾ ਤੁਹਾਨੂੰ ਇਹ ਸੁਝਾਉ ਹੈ ਜੀ ਕੇ ਇਸ ਚੱਕਰ ਵਿੱਚ ਨਾਂ ਪੈਣਾਂ ਜੀ। ਅਗਰ ਫਿਰ ਵੀ ਤੁਸੀਂ ਉਹਨਾਂ ਨੂੰ ਮਿਲਣਾਂ ਚਾਹੋ ਤਾਂ ਮਿਲ ਸੱਕਦੇ ਹੋ ਜੀ। ਗੁਰੂ ਨਾਨਕ ਦੇ ਸੇਵਕਾਂ ਦੀ ਚਰਨ ਧੂੜ ਦਾ ਅਭੀਲਾਖੀ ਸੇਵਕ ਬਲਦੇਵ ਸਿੰਘ ਫਿਰੋਜ਼ਪੁਰ
(10/09/09)
ਅਵਤਾਰ ਸਿੰਘ ਮਿਸ਼ਨਰੀ
ਸੋਧ ਲਈ ਧੰਨਵਾਦ
ਸ੍ਰ ਨਰਿੰਦਰਪਾਲ ਸਿੰਘ ਜੀ ਅਸਟ੍ਰੇਲੀਆ,
ਗੁਰ ਫਤਿਹ ਪ੍ਰਵਾਨ ਕਰਨਾ ਜੀ! ਸਭ ਤੋਂ ਪਹਿਲਾਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ
ਕਿਉਂਕਿ ਆਪ ਜੀ ਨੇ ਦਾਸ ਵਲੋਂ ਲਿਖੇ 36 ਮਹਾਂਪੁਰਖਾਂ ਬਾਰੇ ਧਿਆਨ ਦੁਆਇਆ ਹੈ। ਆਪ ਜੀ ਬਿਲਕੁਲ ਠੀਕ
ਲਿਖ ਰਹੇ ਹੋ ਕਿ ਗੁਰੂ ਗ੍ਰੰਥ ਸਾਹਿਬ ਜੀ ਵਿਖੇ 35 ਮਹਾਂਪੁਰਖਾਂ ਦੀ ਬਾਣੀ ਹੈ। ਦਾਸ ਵੀ ਇਸ ਨਾਲ
ਸਹਿਮਤ ਹੈ। ਭਲੇਖੇ ਨਾਲ 36 ਲਿਖਿਆ ਗਿਆ ਹੈ ਖਿਮਾਂ ਕਰਨਾ ਜੀ। ਗੁਰੂ ਗ੍ਰੰਥ ਸਾਹਿਬ ਜੀ ਵਿਖੇ 6
ਗੁਰੂ+15 ਭਗਤ+11 ਭੱਟ+3 ਗੁਰਸਿੱਖ ਟੋਟਲ 35 ਮਹਾਂਪੁਰਖਾਂ ਦੀ ਹੀ ਪਵਿੱਤਰ ਰਚਨਾ ਬਾਣੀ ਹੈ।
ਸੰਪ੍ਰਦਾਈ ਅਤੇ ਡੇਰੇਦਾਰ ਲ਼ਿਖਾਰੀ ਭਾਈ ਮਰਦਾਨਾ ਜੀ ਦੀ ਵੀ ਬਾਣੀ ਮੰਨਦੇ ਹਨ ਜੋ ਗਲਤ ਹੈ। ਗੁਰੂ
ਨਾਨਕ ਜੀ ਨੇ ਮਰਦਾਨਾਂ ਸ਼ਬਦ ਦਾ ਜ਼ਿਕਰ ਜਰੂਰ ਕੀਤਾ ਹੈ। ਮਰਦਾਨਾਂ ਜੀ ਨਾਲ ਸਬੰਧਤ ਸ਼ਬਦਾਂ ਵਿੱਚ
ਅਖੀਰ ਤੇ ਨਾਨਕ ਨਾਮ ਹੀ ਵਰਤਿਆ ਹੈ। ਜਿਤਨੇ ਵੀ ਬਾਣੀ ਕਾਰ ਹਨ ਉਨ੍ਹਾਂ ਵਿੱਚੋਂ 6 ਗੁਰੁਆਂ ਨੇ
ਜਿਨ੍ਹਾਂ ਬਾਣੀ ਉਚਾਰੀ ਹੈ ਸ਼ਬਦ ਦੇ ਅਖੀਰ ਤੇ ਸਿੱਖ ਧਰਮ ਦੇ ਰਹਿਬਰ ਗੁਰੂ ਨਾਨਕ ਦੇ ਨਾਮ ਦੀ ਹੀ
ਮੋਹਰ ਲਗਾਈ ਹੈ। ਬਹੁਤੇ ਸਿੱਖਾਂ ਨੂੰ ਤਾਂ ਇਹ ਵੀ ਪਤਾ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਜੀ ਵਿਖੇ
ਕਿੰਨੇ ਗੁਰੂਆਂ ਦੀ ਬਾਣੀ ਹੈ ਉਹ ਫਟਾ ਫਟ ਦਸ ਗੁਰੂਆਂ ਦੀ ਕਹਿ ਦੇਣਗੇ ਜਦ ਕਿ 6ਵੇਂ, 7ਵੇਂ, 8ਵੇਂ
ਅਤੇ 10ਵੇਂ ਗੁਰੂ ਦੀ ਨੇ ਬਾਣੀ ਨਹੀਂ ਉਚਾਰੀ ਜੇ ਉਚਾਰਦੇ ਤਾਂ ਮਹੱਲਾ 6ਵਾਂ, 7ਵਾਂ, 8ਵਾਂ ਅਤੇ
10ਵਾਂ ਵੀ ਤਰਤੀਬਵਾਰ ਲਿਖਣਾ ਸੀ। ਇਹ ਲੋਕ ਅਖੌਤੀ ਦਸਮ ਗ੍ਰੰਥ ਦੀ ਅਸ਼ਲੀਲ ਅਤੇ ਗੁਰਮਤਿ ਵਿਰੋਧੀ
ਸਿਧਾਂਤ ਵਾਲੀ ਰਚਨਾਂ ਨੂੰ ਵੀ ਗੁਰੂ ਨਾਨਕ ਜੀ ਦੀ ਦਸਵੀਂ ਜੋਤ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ
ਕਹੀ ਜਾਂਦੇ। ਇਸ ਬਾਰੇ ਆਮ ਸਿਖਾਂ ਨੂੰ ਜਾਗ੍ਰਿਤ ਕਰਨ ਦੀ ਲੋੜ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਹੀ
ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪਿਤਾ ਗੁਰੂ ਤੇਗਬਹਾਦਰ ਜੀ ਦੀ ਬਾਣੀ ਚੜ੍ਹਾ ਕੇ ਸੰਪੂਰਨ ਰੂਪ ਵਿੱਚ
ਗੁਰਤਾ ਬਖਸ਼ੀ ਸੀ। ਬਾਕੀ ਆਪ ਜੀ ਨੇ ਜੋ ਦਾਸ ਵਲੋਂ ਵੀ ਸੁਝਾਅ ਰੂਪ ਵਿੱਚ ਜੋ ਅਰਦਾਸ ਦਾ ਨਮੂੰਨਾ
ਪੇਸ਼ ਕੀਤਾ ਦੀ ਪ੍ਰੋੜਤਾ ਕੀਤੀ ਹੈ ਲਈ ਵੀ ਧੰਨਵਾਦ ਹੈ ਜੀ। ਨੋਟ ਆਪ ਜੀ ਵਰਗੇ ਸੁਲਝੇ ਹੋਏ ਖੋਜੀ
ਗੁਰਸਿੱਖਾਂ ਨੂੰ ਰਲ ਕੇ ਸਿਰ ਨਾਲ ਸਿਰ ਜੋੜ ਕੇ ਵੀਚਾਰ ਵਿਟਾਂਦਰੇ ਰਾਹੀਂ ਅਰਦਾਸ ਅਤੇ ਹੋਰ ਵਿਸ਼ਿਆਂ
ਬਾਰੇ ਜੋ ਪੰਥ ਵਿੱਚ ਡੇਰੇਦਾਰਾਂ ਵਲੋਂ ਭੁਲੇਖੇ ਪਾਏ ਗਏ ਹਨ ਉਨ੍ਹਾਂ ਨੂੰ ਗੁਰਬਾਣੀ ਦੀ ਰੋਸ਼ਨੀ
ਵਿੱਚ ਹਲ ਕਰਨ ਦੇ ਯਤਨ ਕਰਨੇ ਚਾਹੀਦੇ ਹਨ ਜੀ! ਤਾਂ ਹੀ ਬ੍ਰਾਹਣਵਾਦ ਦੀ ਅਮਰਵੇਲ ਨੂੰ ਸਿੱਖੀ ਦੇ
ਬੂਟੇ ਤੋਂ ਲਾਹਿਆ ਜਾ ਸਕਦਾ ਹੈ। ਮੂਲ (ਗੁਰੂ ਗ੍ਰੰਥ ਸਾਹਿਬ ਜੀ) ਨਾਲ ਜੁੜੇ ਰਹੋਗੇ ਤਾਂ ਭੇਖੀ
ਸਾਧਾਂ ਸੰਤਾਂ, ਸੰਪ੍ਰਦਾਈ-ਡੇਰੇਦਾਰਾਂ ਦੇ ਭਰਮਜਾਲ ਤੋਂ ਬਚੇ ਰਹੋਗੇ। ਆਪ ਜੀ ਵਰਗੇ ਸੁਹਿਰਦ
ਵਿਦਵਾਨ ਗੁਰਸਿੱਖਾਂ ਦੀ ਇਸ ਵਿਚਾਰ ਚਰਚਾ ਵਿੱਚ ਅਤਿਅੰਤ ਲੋੜ ਹੈ।
ਅਵਤਾਰ ਸਿੰਘ ਮਿਸ਼ਨਰੀ
510-432-5827
ਨੋਟ:- ‘ਸਿੱਖ ਮਾਰਗ’ ਸਾਰੇ ਸਾਰੇ
ਪਾਠਕਾਂ/ਲੇਖਕਾਂ ਨੂੰ ਸੂਚਤ ਕੀਤਾ ਜਾਂਦਾ ਹੈ ਅਤੇ ਨਾਲ ਹੀ ਬੇਨਤੀ ਵੀ ਕੀਤੀ ਜਾਂਦੀ ਹੈ ਕਿ ਸਿੱਖ
ਰਹਿਤ ਮਰਯਾਦਾ ਬਾਰੇ ਵਿਚਾਰ ਲੜੀਵਾਰ ਕਰਨ ਲਈ ਸ਼ੁਰੂ ਹੋ ਚੁੱਕੀ ਹੈ। ਜਿਸ ਦਾ ਲਿੰਕ ਮੁੱਖ ਪੰਨੇ
ਉਪਰ, ਪਾਠਕਾਂ ਦੇ ਪੰਨੇ ਤੋਂ ਪਹਿਲਾਂ ਪਾਇਆ ਹੋਇਆ ਹੈ। ਇਸ ਬਾਰੇ ਪਿਛਲੇ ਪੰਜ ਦਿਨਾਂ ਤੋਂ ਸਿਰਫ
ਇੱਕ ਪਾਠਕ ਦੇ ਵਿਚਾਰ ਹੀ ਆਏ ਹਨ। ਪਹਿਲਾਂ ਜਦੋਂ ਹਾਲੇ ਪੜਚੋਲ ਛਪ ਰਹੀ ਸੀ ਤਾਂ ਕਈ ਬੜੇ ਕਾਹਲੇ ਸਨ
ਪਰ ਹੁਣ ਚੁੱਪ ਸਾਧ ਲਈ ਲਗਦੀ ਹੈ। ਕਿਉਂਕਿ ਅਰਦਾਸ ਮਰਯਾਦਾ ਦਾ ਹੀ ਹਿੱਸਾ ਹੈ ਇਸ ਲਈ ਵਾਰੀ ਆਉਣ ਤੇ
ਇਸ ਬਾਰੇ ਫਿਰ ਵਿਸਥਾਰ ਨਾਲ ਵਿਚਾਰ ਕਰ ਲਵਾਂਗੇ। ਇਸ ਬਾਰੇ ਮੈਂ ਪਹਿਲਾਂ ਵੀ ਲਿਖ ਚੁੱਕਾ ਹਾਂ ਪਤਾ
ਨਹੀਂ ਅਸਰ ਕਿਉਂ ਨਹੀਂ ਹੁੰਦਾ? ਸਰਦਾਰ ਗੁਰਮੀਤ ਸਿੰਘ ਜੀ ਜਿਹੜਾ ਮਰਯਾਦਾ ਦਾ ਖਰੜਾ ਤੁਸੀਂ ਭੇਜਿਆ
ਸੀ, ਕੀ ਉਸ ਵਿੱਚ ਸਾਰੇ ਵਿਚਾਰ ਤੁਹਾਡੇ ਆਪਣੇ ਹਨ ਜਾਂ ਹੋਰ ਸੱਜਣਾ ਦੇ ਵੀ ਹਨ? ਜੇ ਕਰ ਸਾਰੇ ਹੀ
ਤੁਹਾਡੇ ਆਪਣੇ ਹਨ ਤਾਂ ਕੀ ਉਹ ਤੁਹਾਡੇ ਨਾਮ ਤੇ ਵਿਚਾਰ ਚਰਚਾ ਵਾਲੇ ਪੰਨੇ ਤੇ ਪਾਏ ਜਾਣ ਜਾਂ ਤੁਸੀਂ
ਹੋਰ ਲਿਖਣੇ ਚਾਹੁੰਦੇ ਹੋ। ਇਸ ਬਾਰੇ ਦੱਸ ਦੇਣਾ ਜੀ। ਜੇ ਕਰ ਤੁਸੀਂ ਸਾਰੇ ਚਾਹੁੰਦੇ ਹੋ ਕਿ ਮਰਯਾਦਾ
ਵਿੱਚ ਤਬਦੀਲੀ ਜਰੂਰ ਹੋਣੀ ਚਾਹੀਦੀ ਹੈ ਤਾਂ ਫਿਰ ਹੋਰ ਪਾਸਿਆਂ ਤੋਂ ਧਿਆਨ ਹਟਾ ਕੇ ਇਧਰ ਲਉਣਾ
ਪਵੇਗਾ ਨਹੀਂ ਤਾਂ ਤੁਹਾਡੀ ਮਰਜ਼ੀ-ਸੰਪਾਦਕ
(10/09/09)
ਬਸੰਤ ਕੌਰ, ਫ਼ਰੀਦਾਬਾਦ
ਅਖੌਤੀ ਦਸਮ ਗ੍ਰੰਥ ਦਾ ਵਿਰੋਧ ਕਰਣ ਵਾਲੇ ਨਿਜੀ ਸੁਆਰਥ ਲਈ ਨਹੀਂ ਸਗੋਂ ਨਿਜੀ-ਜਿੰਮੇਂਵਾਰੀਆਂ ਕਰਕੇ
ਵਿਰੋਧ ਵਿੱਚ ਲੱਗੇ ਹਨ: ਖਾਲਸਾ ਨਾਰੀ ਮੰਚ
(ਬਸੰਤ ਕੌਰ, ਫ਼ਰੀਦਾਬਾਦ 10 ਸਤੰਬਰ 2009)
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਖਾਲਸਾ ਨਾਰੀ ਮੰਚ ਫਰੀਦਾਬਾਦ ਦੀ ਕਨਵੀਨਰ ਬੀਬੀ ਹਰਬੰਸ
ਕੌਰ ਨੇ ਸਪੋਕਸਮੈਨ ਵਿੱਚ ਛੱਪੇ ਗਿਆਨੀ ਇਕਬਾਲ ਸਿੰਘ ਦੇ ਬਿਆਨ “ਨਿਜੀ ਸੁਆਰਥਾਂ ਲਈ ਦਸਮ ਗ੍ਰੰਥ ਦਾ
ਵਿਰੋਧ ਮੰਦਭਾਗਾ” ਉਤੇ ਗਿਆਨੀ ਇਕਬਾਲ ਨੂੰ ਆੜੇ ਹੱਥ ਲੈਂਦਿਆ ਕਿਹਾ ਕਿ ਨਿਜੀ ਸੁਆਰਥ ਅਖੌਤੀ ਦਸਮ
ਗ੍ਰੰਥ ਦਾ ਵਿਰੋਧ ਕਰਣ ਵਾਲਿਆਂ ਦਾ ਨਹੀਂ ਸਗੋਂ ਉਨ੍ਹਾਂ ਦੇ ਹਨ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ
ਬਰਾਬਰ ਅਸ਼ਲੀਲ ਰਚਨਾਵਾਂ ਭਰਪੂਰ ਪੁਸਤਕ ਬਚਿਤੱਰ ਨਾਟਕ ਅਖੌਤੀ ਦਸਮ ਗ੍ਰੰਥ ਦਾ ਪ੍ਰਕਾਸ਼ ਕਰਦੇ ਹਨ।
ਅਖੌਤੀ ਦਸਮ ਗ੍ਰੰਥ ਦਾ ਵਿਰੋਧ ਕਰਣ ਵਾਲੇ ਤਾਂ ਗੁਰੁ ਗ੍ਰੰਥ ਸਾਹਿਬ ਜੀ ਦੀ ਸਰਵਉਚਤਾ ਨੂੰ ਕਾਇਮ
ਰੱਖਣ ਲਈ ਨਿਜ-ਫਰਜ਼ ਪੂਰੀ ਤਨਦੇਹੀ ਨਾਲ ਨਿਭਾ ਰਹੇ ਹਨ ਜੋ ਕਿ ਪ੍ਰਸ਼ੰਸਾਯੋਗ ਹੈ। ਜ਼ਰੂਰ! ਨਿਜੀ
ਸੁਆਰਥਾਂ ਦੀ ਪੂਰਤੀ ਗਿਆਨੀ ਇਕਬਾਲ ਸਿੰਘ ਦੀ ਹੁੰਦੀ ਹੋਣੀ ਹੈ ਤਾਹੀਓਂ ਉਹ ਗੁਰੂ ਗ੍ਰੰਥ ਸਾਹਿਬ ਜੀ
ਦੀ ਸਰਵਉੱਚਤਾ ਲਈ ਅਖੌਤੀ ਦਸਮ ਗ੍ਰੰਥ ਦਾ ਪ੍ਰਕਾਸ਼ ਕਰ ਕੇ ਪੰਥ ਨੂੰ ਦੋ ਫਾੜ ਕਰਣ ਵਿੱਚ ਜੁੱਟੇ ਹੋਏ
ਹਨ। ਉਨ੍ਹਾਂ ਕਿਹਾ ਕਿ ਅਖੌਤੀ ਦਸਮ ਗ੍ਰੰਥ ਦਾ ਵਿਰੋਧ ਕਰਨ ਵਾਲੇ ਹਰ ਜਾਗਰੂਕ ਤੇ ਪੰਥ ਦਰਦੀ
ਵੀਰ-ਭੈਣ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੂਰੀ ਤਰ੍ਹਾਂ ਨਾਲ ਸਮਰਪੱਤ ਹੈ ਅਤੇ ਕਦੇ ਵੀ ਇਹ ਬਰਦਾਸ਼ਤ
ਨਹੀਂ ਕਰਣਗੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਗੁਰੂ ਗੋਬਿੰਦ ਸਿੰਘ ਜੀ ਦਾ ਨਾਂ ਵਰਤ ਕੇ
ਬ੍ਰਾਹਮਣਵਾਦੀ ਸੋਚ ਹੇਠ ਤਿਆਰ ਕੀਤੇ ਅਸ਼ਲੀਲ ਅਖੌਤੀ ਦਸਮ ਗ੍ਰੰਥ ਦਾ ਗੁਰੂ ਗ੍ਰੰਥ ਸਾਹਿਬ ਜੀ ਦੇ
ਬਰਾਬਰ ਪ੍ਰਕਾਸ਼ ਹੋਵੇ। ਉਨ੍ਹਾਂ ਕਿਹਾ ਕਿ ਗਿਆਨੀ ਇਕਬਾਲ ਸਿੰਘ ਨੂੰ ਅਸ਼ਲੀਲ ਕਾਮ ਉਤੇਜਕ, ਦੇਵੀ
ਉਸਤਤਿ ਵਾਲੇ ਅਖੌਤੀ ਦਸਮ ਗ੍ਰੰਥ ਵਿੱਚ ਆਤਮਕ ਤੇ ਬੀਰ ਰਸ ਪ੍ਰਾਪਤ ਹੋਣਾ ਸੁਭਾਵਕ ਹੈ ਕਿਉਂਕਿ ਉਹ
ਉਸੇ ਕਿਰਦਾਰ ਦੇ ਮਾਲਕ ਹਨ। ਉਨ੍ਹਾਂ ਕਿਹਾ ਕਿ 1932 ਵਿੱਚ ਦਰਬਾਰ ਸਾਹਿਬ ਵਿੱਚ ਅਖੌਤੀ ਦਸਮ ਗ੍ਰੰਥ
ਦੇ ਪ੍ਰਕਾਸ਼ ਦੀ ਗੱਲ ਕਰਣ ਪਿੱਛੇ ਗਿਆਨੀ ਇਕਬਾਲ ਸਿੰਘ ਦੀ ਮਾੜੀ ਸੋਚ ਜੱਗ ਜਾਹਰ ਹੈ ਕਿ ਉਹ ਅਖੌਤੀ
ਦਸਮ ਗ੍ਰੰਥ ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਵੀ ਪ੍ਰਕਾਸ਼ ਕਰਣ ਦਾ ਮਨ ਬਣਾਈ ਬੈਠੇ ਹਨ।
(09/09/09)
ਗੁਰਸ਼ਰਨ ਸਿੰਘ ਕਸੇਲ
ਸ੍ਰ. ਬਲਦੇਵ ਸਿੰਘ ਫਿਰੋਜ਼ਪੁਰ ਜੀ,
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ॥
ਆਪ ਜੀ ਨੇ ਆਪਣੀ ਚਿੱਠੀ ਵਿੱਚ ਕੁੱਝ ਕਰਾਮਾਤਾ ਬਾਰੇ ਲਿਖਿਆ ਹੈ। ਇਸ ਤੋਂ ਜਾਪਦਾ ਹੈ ਕਿ ਆਪ ਅੱਜ
ਦੇ ਉਹਨਾ ਮਹਾਂਪੁਰਸ਼ਾਂ ਨੂੰ ਜਰੂਰ ਜਾਣਦੇ ਹੋਵੋਗੇ ਜੋ ਹੇਠ ਲਿਖੀਆਂ ਕਰਾਮਾਤਾਂ ਕਰਦੇ ਹਨ। ਤਾਂਹੀ
ਤਾਂ ਆਪਨੇ ਏਨੇ ਯਕੀਨ ਨਾਲ “ਸਿੱਖ ਮਾਰਗ ਸਾਈਟ” `ਤੇ ਲਿਖ ਭੇਜਿਆ ਹੈ। ਆਪ ਜੀ ਨੂੰ ਬੇਨਤੀ ਹੈ ਕਿ
ਉਹਨਾਂ ਮਹਾਂਪੁਰਸ਼ਾਂ ਦੇ ਨਾਂਅ ਅਤੇ ਪਤਾ ਦੱਸਣ ਦੀ ਖੇਚਲ ਕਰਨੀ ਜੀ।
ਜਿਵੇਂ ਆਪਨੇ ਲਿਖਿਆ ਹੈ, “ਵਾਹਿਗੁਰੂ ਦੇ ਸਿਮਰਨ ਨਾਲ ਗੁਰੂ ਵਰਗੀ ਪਦਵੀ ਵੀ ਹਾਸਲ ਕੀਤੀ ਜਾ ਸੱਕਦੀ
ਹੈ। ਜਿਵੇਂ ਕੇ ਬਚਨ ਜਾਂ ਹੁਕਮ ਨਾਲ, ਬੇ ਔਲਾਦਾਂ
ਨੂੰ ਬੱਚੇ ਦੇਣੇਂ, ਰੋਗੀਆਂ ਦੇ ਰੋਗ ਦੂਰ ਕਰ ਦੇਣੇਂ, ਮੁਕੱਦਮਿਆਂ ਵਿਚੋਂ ਬਰੀ ਕਰਵਾ ਦੇਣਾਂ,
ਦੁਨੀਆਂ ਦੀ ਹਰ ਧਨ ਦੌਲਤ ਨਾਲ ਮਾਲਾਮਾਲ ਕਰ ਦੇਣਾਂ, ਅਤੇ ਅੰਦਰਲੀ ਸਾਰੀ ਅਵਸਥਾ ਜਿਨਾਂ ਦਾ
ਤੁਸਾਂ ਨੇਂ ਜਿਕਰ ਕੀਤਾ ਹੈ, ਨਾਲ ਆਪਣੇਂ ਸੇਵਕਾਂ ਨੂੰ ਭਰਪੂਰ ਕਰ ਦੇਣਾਂ, ਉਹਨਾਂ ਵਾਸਤੇ ਇਹ ਆਮ
ਜਿਹੀ ਗੱਲ ਹੈ। ਇਹ ਜੋ ਮੈਂ ਗੱਲਾਂ ਕਹੀਆਂ ਹਨ, ਹੋਰ ਕੋਈ ਮੰਨੇਂ ਜਾਂ ਨਾਂ ਮੰਨੇ, ਉਮੀਦ ਹੈ ਤੁਸੀਂ
ਮੇਰੀਆਂ ਇਹਨਾਂ ਗੱਲਾਂ ਨਾਲ ਜਰੂਰ ਸਹਿਮਤ ਹੋਵੋਗੇ। ਇਹ ਗੱਲਾਂ ਗੁਣ ਜਾਂ ਤਰੀਫਾਂ ਜੋ ਮੈਂ ਦੱਸੀਆਂ
ਹਨ, ਬ੍ਰਹੱਮ ਗਿਆਨੀ ਜਾਂ ਬ੍ਰਹੱਮ ਪਦਵੀ ਹਾਸਲ ਕਰ ਚੁੱਕੇ ਮਹਾਂਪੁਰਸ਼ਾਂ ਦੀਆਂ ਹਨ।“
“ਕਿਸੇ ਆਦਮੀ ਦਾ ਮਨ ਜਦੋਂ ਕੰਸਟਰੇਟ ਹੋ ਜਾਂਦਾ ਹੈ ਤਾਂ ਇੱਛਾ ਸ਼ੱਕਤੀ ਏਨੀ ਜਿਆਦਾ ਪਰਬਲ ਹੋ ਜਾਂਦੀ
ਹੈ, ਕਿ ਉਹ ਆਦਮੀਂ ਚਾਹੇ ਤਾਂ 100 ਕਿਲੋਮੀਟਰ
ਤੋਂ ਵੀ ਤੇਜ ਰਫਤਾਰ ਜਾ ਰਹੀ ਰੇਲਗੱਡੀ ਨੂੰ ਮਾਤਰ ਆਪਣੇਂ ਮਨ ਦੇ ਇੱਕ ਫੁਰਨੇਂ ਨਾਲ ਰੋਕ ਸੱਕਦਾ
ਹੈ। ਰੇਲਗੱਡੀ ਇੱਕ ਇੰਚ ਵੀ ਅਗੇ ਨਹੀਂ ਜਾ ਸੱਕਦੀ ਉਥੇ ਹੀ ਰੁਕ ਜਾਂਦੀ ਹੈ। ਉਹ ਦੁਨੀਆਂ
ਦਾ ਕੋਈ ਵੀ ਕੰਮ ਆਪਣੀਂ ਇਛਾ ਨਾਲ ਕਰ ਸੱਕਦਾ ਹੈ।“
ਸਤਿਕਾਰ ਸਹਿਤ,
ਗੁਰਸ਼ਰਨ ਸਿੰਘ ਕਸੇਲ
(09/09/09)
ਨਰਿੰਦਰਪਾਲ ਸਿੰਘ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ
ਸ੍ਰ ਅਵਤਾਰ ਸਿੰਘ ਜੀ ਦਾਸ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ 6 ਗੁਰੂ, 15 ਭਗਤਾਂ, 11 ਭੱਟਾਂ ਤੇ 3
ਗੁਰਸਿੱਖਾਂ ਦੀ ਬਾਣੀ ਬਾਰੇ, ਕੁਲ 35 ਬਾਣੀਕਾਰਾਂ ਦੀ ਜਾਣਕਾਰੀ ਹੈ। ਹੋਰ ਕਿਸ 36ਵੇਂ ਬਾਣੀਕਾਰ ਦੀ
ਬਾਣੀ ਹੈ? ਇਸ ਬਾਰੇ ਦੱਸਣਾ ਜੀ।
ਸ੍ਰ ਅਵਤਾਰ ਸਿੰਘ ਜੀ ਵਲੋਂ ਅਰਦਾਸ ਦੀ ਸ਼ਬਦਾਵਲੀ ਪਹਿਲਾਂ ਨਾਲੋ ਵਧੇਰੇ ਢੁਕਵੀਂ ਹੈ। ਹਾਲੇ ਵੀ
ਸੁਧਾਈ ਦੀ ਲੋੜ ਹੈ। ਮੇਰੀ ਸਾਰੇ ਪੰਥ ਦਰਦੀਆਂ ਨੂੰ ਬੇਨਤੀ ਹੈ ਆਪਣੇ ਵਿਚਾਰ ਖੁਲਕੇ ਲਿਖੋ ਅਤੇ ਇੱਕ
ਪਲੇਟ ਫਾਰਮ ਤੇ ਇਕੱਠੇ ਹੋ ਕੇ ਹਭਲਾ ਮਾਰੀਏ ਕੋਈ ਵੀ ਕੰਮ ਅਸੰਭਵ ਨਹੀ ਹੈ। ਮੁਸ਼ਕਲ ਜਰੂਰ ਹੈ।
ਮੈ ਆਪ ਜੀ ਨਾਲ ਕੁੱਝ ਹੱਡ ਬੀਤੀਆਂ ਸਾਂਝੀਆਂ ਕਰਨ ਲੱਗਾਂ ਹਾਂ। ਦਾਸ ਨੇ ਲਗਭਗ 30 ਸਾਲ ਦੇਸ ਵਿਦੇਸ
ਦੇ ਤਿੰਨਾਂ ਗੁਰਦੁਆਰਿਆਂ ਵਿੱਚ ਸੇਵਾ ਕੀਤੀ ਤੇ ਗੁਰੂ ਕਿਰਪਾ ਨਾਲ ਸਿਖ ਰਹਿਤ ਮਰਯਾਦਾ ਉਤੇ ਪਹਿਰਾ
ਦੇਣ ਦੀ ਕੋਸ਼ਿਸ ਕੀਤੀ ਪਰ ਲਗਭਗ 70%ਮਰਯਾਦਾ ਹੀ ਲਾਗੂ ਹੋ ਸਕੀ ਉਹ ਵੀ ਬੜੀ ਮੁਸ਼ਕਲ ਨਾਲ, ਨਤੀਜੇ
ਵਲੋਂ ਨਿਜੀ ਨੁਕਸਾਨ ਤੋਂ ਇਲਾਵਾ ਬਹੁਤ ਵਾਰੀ ਜਲੀਲ ਵੀ ਹੋਣਾ ਪਿਆ। ਜਦੋਂ ਇੰਡੀਆ ਵਾਲੇ ਗੁਰਦੁਆਰੇ
ਗਿਆਂ ਤਾਂ ਸਭ ਕੁੱਝ ਉਲਟ ਪੁਲਟ, ਨਿਊਜੀਲੈਂਡ ਉਟਾਹੂ ਵਾਲੇ ਗੁਰਦੁਆਰੇ ਵਿੱਚ ਵੀ ਉਹੀ ਹਾਲਤ ਸੁਣੀ,
ਹਾਂ ਸ਼ਰਲੀ ਰੋਡ ਵਾਲੇ ਗੁਰਦੁਆਰੇ ਮਰਯਾਦਾ ਦੀ ਪਾਲਣਾ ਵਾਰੇ ਗਿ: ਗੁਰਬਚਨ ਸਿੰਘ ਪਾਸੋਂ ਸੁਣਕੇ ਖੁਸ਼ੀ
ਹੋਈ। ਉਥੋਂ ਦੇ ਸਿੰਘਾਂ ਨੂੰ ਨਿਊਜੀਲੈਂਡ ਉਟਾਹੂ ਵਾਲੇ ਗੁਰਦੁਆਰੇ ਵਿਚੋਂ ਹੀ ਮਰਯਾਦਾ ਦੀ ਜਾਗ
ਲੱਗੀ ਸੀ। ਬਰਿਸਬਨ ਅਸਟਰੇਲੀਆ ਵਿੱਚ ਤਾਂ ਨਵੇਂ ਗਰੰਥੀ ਸਿੰਘ ਨੇ ਸਭ ਕੁੱਝ ਤਹਿਸ ਨਹਿਸ ਹੀ ਕਰ
ਦਿਤਾ ਹੈ। ਪਰ ਦਾਸ ਨੇ ਹਿੰਮਤ ਨਹੀ ਛੱਡੀ ਯਤਨ ਜਾਰੀ ਹਨ ਗੁਰੁ ਸਾਹਿਬ ਮਿਹਰ ਕਰਨਗੇ। ਸਾਰਾ ਕੁੱਝ
ਬਿਆਨ ਕਰਨ ਦਾ ਭਾਵ ਕਿ ਨਵੀਂ ਮਰਯਾਦਾ ਬਣਾ ਕੇ ਲਾਗੂ ਕਰਨੀ ਸੌਖਾ ਕਾਰਜ ਨਹੀਂ। ਹਾਲੇ ਤਕ ਤਾਂ
ਪਹਿਲੀ ਮਰਯਾਦਾ ਹੀ ਐਸ ਜੀ ਪੀ ਸੀ ਦੇ ਪ੍ਰਬੰਧ ਹੇਠਲੇ ਗੁਰਦੁਆਰਿਆਂ ਵਿੱਚ ਵੀ ਲਾਗੂ ਨਹੀ ਹੋ ਸਕੀ
ਜੋ 65 ਸਾਲ ਪਹਿਲਾ ਬਣੀ ਸੀ। ਸੰਪਰਦਾਈ ਤੇ ਸਾਧਾਂ ਬਾਬਿਆਂ ਦੇ ਡੇਰਿਆਂ ਦੀ ਤਾਂ ਗੱਲ ਹੀ ਛੱਡੋ।
ਹਾਂ ਇਸ ਪਾਸੇ ਮਿਸ਼ਨਰੀ ਕਾਲਜਾਂ ਦੇ ਪੜ੍ਹੇ ਲਿਖੇ ਪ੍ਰਚਾਰਕਾਂ ਨੇ ਕਾਫ਼ੀ ਹੰਭਲਾ ਮਾਰਿਆ ਹੈ। ਮਰਯਾਦਾ
ਆਪਣੇ ਆਪ ਲਾਗੂ ਨਹੀਂ ਹੋਣੀ ਦ੍ਰਿੜਤਾ ਨਾਲ ਪਹਿਰਾ ਦੇਣਾ ਪੈਣਾ ਹੈ।
ਦਾਸ ਦੀ ਬੇਨਤੀ ਹੈ ਮਰਯਾਦਾ ਤੇ ਅਰਦਾਸ ਦੀ ਸ਼ਬਦਾਵਲੀ ਸੌਖੀ ਅਤੇ ਪਰੈਸੀ ਵਾਂਗ ਹੋਵੇ ਜਿਸ ਵਿੱਚ
ਗੁਰਮਤਿ ਦੇ ਸਿਧਾਂਤਾ ਦੀ ਝਲਕ ਦਾ ਮੁਲੰਮਾਂ ਚੜ੍ਹਿਆ ਹੋਵੇ। ਪਹਿਲੀ ਮਰਯਾਦਾ ਦੀ ਹਰ ਗੱਲ ਨੂੰ
ਬ੍ਰਾਹਮਣੀਵਾਦ ਦੀ ਨਕਲ ਕਹਿ ਕੇ ਰੱਦ ਨਾ ਕਰੀ ਜਾਈਏ ਉਹ ਵੀ ਸਿਖ ਪੰਥ ਦੇ ਮਹਾਨ ਵਿਦਵਾਨਾਂ ਦੀ ਦੇਣ
ਹੈ। ਕਿਤੇ ਅਜਿਹਾ ਨਾ ਹੋਵੇ ਪੁਰਾਣੇ ਘਰ ਦੀ ਮੁਰੰਮਤ ਕਰਦੇ ਕਰਦੇ ਸਾਰਾ ਢਾਹ ਦਈਏ ਨਵਾਂ ਬਣਾਂ ਨਾ
ਸਕੀਏ।
ਅਰਦਾਸ ਤੇ ਮਰਯਾਦਾ ਬਾਰੇ ਹਾਲੇ ਤੀਕ ਸਿਖ ਮਾਰਗ ਦੇ ਵਿਦਵਾਨਾਂ ਪ੍ਰਿ: ਸੁਰਜੀਤ ਸਿੰਘ, ਗਿ: ਗੁਰਬਚਨ
ਸਿੰਘ ਜੀ, ਸ੍ਰ: ਸਰਵਜੀਤ ਸਿੰਘ, ਡਾ: ਸਰਬਜੀਤ ਸਿੰਘ ਮੁੰਬਈ, ਗਿ: ਜਾਚਕ ਜੀ, ਗਿ: ਸੰਤੋਖ ਸਿੰਘ
ਜੀ, ਜਿਊਣਵਾਲਾ ਜੀ, ਗਿ: ਜਸਵੀਰ ਸਿੰਘ ਜੀ ਵੈਨਕੋਵਰ, ਸ੍ਰ ਗੁਰਸ਼ਰਨ ਸਿੰਘ ਤੇ ਹੋਰ ਕਈਆਂ ਦੇ ਵਿਚਾਰ
ਨਹੀਂ ਛਪੇ ਉਨ੍ਹਾਂ ਨੂੰ ਵੀ ਆਪਣੇ ਕੀਮਤੀ ਵਿਚਾਰ ਭੇਜਣ ਲਈ ਬੇਨਤੀ ਹੈ।
ਗੁਰੁ ਪੰਥ ਦਾ ਦਾਸਰਾ
ਨਰਿੰਦਰਪਾਲ ਸਿੰਘ
ਬਰਿਸਬਨ ਅਰਟੇਲੀਆ
Mob: 0434 348 453
(09/09/09)
ਗਰਮੀਤ ਸਿੰਘ ਆਸਟ੍ਰੇਲੀਆ
Dear Moderator S. Makhan Singh jee, Sikh Marg,
Waheguru jee ka Khalsa Waheguru jee kee Fateh
Many thanks for sharing the Draft Ardaas by Editor, India Awarensss,
Tatgurmat Parivaar and Missionary Avtar Singh jee.
I also had sent draft Ardass including revised SRM. Eventhough mine Draft is
up to the mark, but it could have been shared while extracting the relevant
portion.
The Commencing Verse from Ekk Oankaar to Gur Prasaad should be uttered before
Toon Thakur Tum Peh Ardaas. Instead of Singhan & Singhanis, why not say Sikhaan
or Singhs and Kaurs?
(09/09/09)
ਸਿੰਘ ਸਭਾ ਕਨੇਡਾ ਇੰਟਰਨੈਸ਼ਨਲ
ਵਿਨੀਪੈਗ (ਕਨੇਡਾ) ਵਿਖੇ ਨਗਰ ਕੀਰਤਨ
ਸਤੰਬਰ 6, 2009 ਦਿਨ ਐਤਵਾਰ ਨੂੰ ਪਿੱਛਲੇ ਕਈ ਸਾਲਾਂ ਦੀ ਤਰ੍ਹਾਂ ਵਿਨੀਪੈਗ ਸੀ ਸੰਗਤ ਵਲੋਂ ਸਾਹਿਬ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਰਕਾਸ਼ ਦਿਵਸ ਮਨਾਉਂਦੇ ਹੋਏ ਵਿਨੀਪੈਗ ਡਾਊਨ ਟਾਊਨ ਦੀਆਂ ਸੜਕਾਂ
ਉੱਤੋਂ ਦੀ ਨਗਰ ਕੀਰਤਨ ਕੱਢਿਆ ਗਿਆ। ਸਤੰਬਰ ਮਹੀਨੇ ਅਨੁਸਾਰ ਦਿੱਨ ਵਧੀਆ ਸੀ ਪਰ ਗਰਮ ਜਰੂਰ ਸੀ।
ਨਗਰ ਕੀਰਤਨ ਸ਼ੁਰੂ ਹੋਣ ਤੋਂ ਪਹਿਲਾਂ ਰਾਜਸੀ ਨੇਤਾਵਾਂ ਨੇ ਰਾਜਸੀ ਸ਼ੁੱਭ ਇੱਛਾਵਾਂ ਪ੍ਰਸੁਤ ਕੀਤੀਆਂ,
ਬਾਜਿਆਂ ਗਾਜਿਆਂ ਦੀ ਗੂੰਜ ਅਤੇ ਅਕਾਲ ਪੁਰਖ ਦੀ ਜੈ ਜੈ ਕਾਰ ਨਾਲ ਨਗਰ ਕੀਰਤਨ ਦਾ ਆਰੰਭ ਹੋਇਆ।
ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਇੱਕ ਸਜਾਏ ਹੋਏ ਲੰਬੇ ਟਰਾਲੇ ਉੱਤੇ ਸ਼ੁਸ਼ੋਭਤ ਸੀ ਅਤੇ ਸੰਗਤ
ਪਿੱਛੇ ਪਿੱਛੇ ਸੀ। ਨਗਰ ਕੀਰਤਨ ਲੈਜਸਲੇਟਿਵ ਬਿਲਡਿੰਗ ਤੋਂ, ਮੈਮੋਰੀਅਲ ਐਵੇਨਿਉ, ਪੋਰਟੇਜ, ਬਰਾਡਵੇ
ਤੋਂ ਹੁੰਦਾ ਹੋਇਆ ਵਾਪਸ ਲੈਜਸਲੇਟਿਵ ਬਿਲਡਿੰਗ ਦੇ ਸਾਹਮਣੇ ਵਾਲੀ ਗਰਾਊਂਡ ਵਿੱਚ ਖਤਮ ਹੋਇਆ। ਚਾਹ
ਪਾਣੀ, ਜਲੇਬੀਆਂ, ਲੰਗਰ ਅਤੇ ਕੋਲਡ ਡਰਿੰਕਸ ਦੀ ਸੇਵਾ ਵੱਖ ਵੱਖ ਨਿੱਜੀ ਖੇਤਰਾਂ ਵਲੋਂ ਕੀਤੀ ਗਈ।
ਸਿੰਘ ਸਭਾ ਕਨੇਡਾ ਇੰਟਰਨੈਸ਼ਨਲ ਵਿਨੀਪੈਗ ਚੈਪਟਰ ਦੇ ਸੇਵਾਦਾਰਾਂ ਨੇ ਬਾਬਾ ਨਿਰਭੈ ਸਿੰਘ ਸਿੱਧੂ ਦੀ
ਹਿਦਾਇਤਕਾਰੀ ਹੇਠ ਡਾਕਟਰ ਹਰਿਚੰਦ ਸਿੰਘ ਬਰਾੜ (ਨਾਥੇਵਾਲ) ਨੂੰ ਸਮਰਪਤ ਕਿਤਾਬਾਂ ਦਾ ਸਟਾਲ ਲਗਾਇਆ।
ਜਿਸ ਵਿੱਚ ੩੫ ਤੋਂ ਵੱਧ ਨਾਮੀ ਲੇਖਕਾਂ ਦੀਆਂ ੮੨ ਤੋਂ ਵੱਧ ਰਚਨਾਵਾਂ ਮੌਜੂਦ ਸਨ। ਕਿਤਾਬਾਂ ਦੀ ਮੰਗ
ਬੜੀ ਤੇਜ਼ ਰਹੀ। ਕੁੱਝ ਇੱਕ ਰਚਨਾਵਾਂ ਤਾਂ ਨਗਰ ਕੀਰਤਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਵਿੱਕ ਗਈਆਂ ਸਨ।
ਇਸ ਸਟਾਲ ਦੀ ਖਿੱਚ ਦਾ ਅਹਿਮ ਕੇਂਦਰ ਸੀ ਦਸਮ ਗ੍ਰੰਥ ਵਾਲਾ ਟੇਬਲ। ਦਸਮ ਗ੍ਰੰਥ ਦੀ ਪ੍ਰਮਾਣਿਕਤਾ ਤੇ
ਉਠਾਏ ਗਏ ਨੁਕਤਿਆਂ ਬਾਰੇ, ਦਰਸ਼ਕਾਂ ਦੀ ਸੁਵਿੱਧਾ ਵਾਸਤੇ, ਸੇਵਾਦਾਰਾਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ
ਫੋਟੋਕਾਪੀਆਂ ਰੱਖੀਆਂ ਹੋਈਆਂ ਸਨ ਤਾਂ ਕਿ ਉਹ ਦਸਮ ਗ੍ਰੰਥ ਦੇ ਪੰਨੇ ਆਪਣੇ ਹੱਥਾਂ ਨਾਲ ਫਰੋਲ ਕੇ
ਅਤੇ ਆਪਣੀਆਂ ਨਜ਼ਰਾਂ ਨਾਲ ਪ੍ਰਤੱਖ ਦੇਖ ਸਕਣ ਕਿ ਸੱਚ ਕੀ ਹੈ ਅਤੇ ਝੂਠ ਕੀ ਹੈ। ਸੰਗਤ ਦੇ ਸਵਾਲਾਂ
ਵਾਸਤੇ ਇੱਕ ਪੇਪਰ ਅਤੇ ਪੈਨ ਵੀ ਮੁਹੱਈਆ ਕੀਤਾ ਗਿਆ ਸੀ ਕਿ ਜੇ ਉਹ ਚਾਹੁੰਣ ਤਾਂ ਆਪਣਾ ਸਵਾਲ ਅਤੇ
ਟੈਲੀਫੋਨ ਨੰਬਰ ਛੱਡ ਸਕਦੇ ਹਨ। ਜਿਆਦਾ ਜਾਣਕਾਰੀ ਲਈ ਹੋਰ ਵਸੀਲਿਆਂ ਦੀ ਜਾਣਕਾਰੀ ਵੀ ਫੋਟੋਕਾਪੀਆਂ
ਉੱਤੇ ਅੰਕਿਤ ਸੀ।
ਸਿੰਘ ਸਭਾ ਦੇ ਨਿਰਸਵਾਰਥ ਅਤੇ ਅਣਥੱਕ ਸੇਵਾਦਾਰਾਂ ਨੇ ਦਿਨ ਰਾਤ ਇੱਕ ਕਰ ਕੇ ਗੁਰਮਤਿ ਦੀਆਂ ੩੫੦੦
ਤੋਂ ਵੱਧ ਆਡੀਓ ਅਤੇ ਵੀਡੀਓ ਸੀਡੀਆਂ ਤਿਆਰ ਕੀਤੀਆਂ ਅਤੇ ਮੁੱਫਤ ਵੰਡ ਕੇ ਗੁਰੂ ਦੀਆਂ ਖੁਸ਼ੀਆਂ
ਪਰਾਪਤ ਕੀਤੀਆਂ। ਸਾਰਾ ਦਿਨ ਧੁੱਪ ਵਿੱਚ ਖੜ ਕੇ ਕੀਤੀ ਸੇਵਾ ਅਤੇ ਸਫਲਤਾ ਲਈ ਸਿੰਘ ਸਭਾ (ਵਿਨੀਪੈਗ
ਚੈਪਟਰ) ਦੇ ਸੇਵਾਦਾਰ ਵਿਨੀਪੈਗ ਸੰਗਤ ਦੇ ਧੰਨਵਾਦੀ ਹਨ ਜਿਨ੍ਹਾਂ ਨੇ ਸੇਵਾ ਦਾ ਮੌਕਾ ਬਖਸ਼ ਕੇ
ਕ੍ਰਿਤਾਰਥ ਕੀਤਾ।
******************************************************
ਪਾਠਕਾਂ ਨੂੰ ਬੇਨਤੀ ਹੈ ਕੇ ਇਸ ਲਿੰਕ ਤੇ ਕਲਿੰਕ ਕਰਨ
ਦੀ ਖੇਚਲ ਜਰੂਰ ਕਰ ਲੈਣੀ ਜੀ।
ਜਦੋਂ ਬ੍ਰਹਮ ਗਿਆਨੀ ਦੀਆਂ ਡਿਗਰੀਆਂ ਦੇਣ ਵਾਲਾ ਸੇਵਾ ਸਿੰਘ ਤਰਮਾਲਾ ਗੁਰਬਾਣੀ ਦੇ ਆਧਾਰ ਤੇ ਇੱਕ
ਵੀ ਜਵਾਬ ਨਾ ਦੇ ਸਕਿਆ
http://www.singhsabhacanada.com/Video/88
--
Singh Sabha International
(09/09/09)
ਗੁਰਿੰਦਰ ਸਿੰਘ ਨਿਉਜੀਲੈਂਡ
ਗੁਰਿੰਦਰ ਸਿੰਘ ਨਿਉਜੀਲੈਂਡ
ਗਿਆਨੀ ਹਰਿੰਦਰ ਸਿੰਘ ਜੀ ਅਲਵਰ ਵਲੋਂ ਨਿਉਜੀਲੈਂਡ ਵਿੱਚ ਗੁਰਮਤ ਵਿਚਾਰਾਂ -
ਗੁਰਦਵਾਰਾ ਸ਼੍ਰੀ ਗੁਰੁ ਸਿੰਘ ਸਭਾ ਸ਼ਰਲ਼ੀ ਰੋਡ ਵਿਖੇ ਗੁਰੁ ਗ੍ਰੰਥ ਸਾਹਿਬ ਜੀ
ਦੇ ਪਹਿਲੇ ਪ੍ਰਕਾਸ਼ ਉਤਸਵ ਦੇ ਸਬੰਧ ਵਿੱਚ ਦੀਵਾਨ ਸਜਾਏ ਗੱੲ। ਜਿਸ ਵਿੱਚ ਪੰਥ ਦੇ ਮਹਾਨ ਵਿਦਵਾਨ
ਗਿਆਨੀ ਹਰਿੰਦਰ ਸਿੰਘ ਜੀ ਅਲਵਰ ਵਾਲਿਆ ਨੇ ਗੁਰਬਾਣੀ ਦੀ ਰਚਨਾ ਬਾਰੇ ਪਾਏ ਜਾ ਰਹੇ ਭੁਲੇਖਿਆ ਨੂੰ
ਗੁਰਬਾਣੀ ਵਿਚੋਂ ਹੀ ਇਤਿਹਾਸਕ ਹਵਾਲੇ ਦੇ ਕੇ ਨਿਵਾਰਨ ਦਾ ਯਤਨ ਕੀਤਾ। ਉਹਨਾਂ ਨੇ ਦਸਿਆ ਕਿ ਗੁਰੁ
ਨਾਨਕ ਸਾਹਿਬ ਜੀ ਤੋਂ ਲੈ ਕੇ ਹੀ ਗੁਰੂ ਸਾਹਿਬਾਨਾਂ ਨੇ ਬਾਣੀ ਆਪ ਰਚੀ ਅਤੇ ਅਪਣੇ ਹੱਥੀ ਆਪ ਸੰਬਾਲ
ਕੇ ਗੁਰਤਾ ਗੱਦੀ ਦੇ ਨਾਲ ਹੀ ਅਗਾਂਹ ਸੋਂਪ ਦਿੱਤੀ। ਗੁਰੁ ਨਾਨਕ ਦੇਵ ਜੀ ਨੇ ਖੁਦ ਥਾਂ ਥਾਂ ਜਾ ਕੇ
ਭਗਤ ਸਾਹਿਬਾਨਾਂ ਦੀ ਬਾਣੀ ਇੱਕਤਰ ਕੀਤੀ ਜਿਸਦੀ ਕਸਵੱਟੀ ਕੇਵਲ ਗੁਰਮਤ ਸਿਧਾਂਤ ਸੀ। ਪੰਜਵੇ ਪਾਤਸ਼ਾਹ
ਨੇ ਉਸ ਇਕੱਤਰ ਕੀਤੀ ਬਾਣੀ ਅਤੇ ਆਪਣੀ ਰਚੀ ਬਾਣੀ ਨੂੰ ਤਰਤੀਬ ਦੇ ਕੇ ਆਦ ਗ੍ਰੰਥ ਦੇ ਰੁਪ ਵਿੱਚ ਭਾਈ
ਗੁਰਦਾਸ ਜੀ ਤੋਂ ਤਿਆਰ ਕਰਵਾਇਆ ਨਾ ਕਿ ਕਿਸੇ ਦੀਆਂ ਵੀ ਰੁਹਾਂ ਨੂੰ ਬੁਲਾ ਕੇ ਬਾਣੀ ਲਿਖਵਾਈ ਸੀ
ਅਤੇ ਬਾਬਾ ਮੋਹਨ ਜੀ ਦੇ ਪੋਥੀਆਂ ਲੈ ਕੇ ਚੁਬਾਰੇ ਚੜਨ ਵਾਲੀ ਸਾਖੀ ਨੂੰ ਵੀ ਭਾਈ ਗੁਰਦਾਸ ਜੀ ਦੀਆਂ
ਵਾਰਾਂ ਦੇ ਅਧਾਰ ਤੇ ਰੱਦ ਕੀਤਾ।
ਉਹਨਾਂ ਨਾਲ ਹੀ ਸਪਸ਼ਟ ਕੀਤਾ ਕਿ ਗੁਰੂ ਨਾਨਕ ਪਾਤਸ਼ਾਹ ਨੇ ਸਿਰਫ ਉਹਨਾਂ ਭਗਤ
ਸਾਹਿਬਾਨਾਂ ਦੀ ਬਾਣੀ ਹੀ ਦਰਜ ਕੀਤੀ ਸੀ ਜਿਨਾਂ ਦੀ ਵਿਚਾਰਧਾਰਾ ਗੁਰੂ ਨਾਨਕ ਜੀ ਦੇ ਆਸ਼ੇ ਅਤੇ
ਸਿਧਾਂਤ ਦੇ ਅਨਕੂਲ ਸੀ, ਨਾ ਕਿ ਇਸ ਲਈ ਸ਼ਾਮਲ ਕੀਤੀ ਸੀ ਕਿ ਉਹ ਅਖੋਤੀ ਨੀਵੀਆਂ ਜਾਤਾਂ ਨਾਲ ਸਬੰਧ
ਰੱਖਦੇ ਸਨ। ਉਹਨਾਂ ਕਿਹਾ ਕਿ ਗੁਰੂ ਪਾਤਸ਼ਾਹ ਨੇ secularism
ਨੂੰ ਮੁਖ ਰੱਖ ਕੇ ਵੀ ਵੱਖ ਵੱਖ ਫਿਰਕਿਆ ਨੂੰ ਕੋਈ
ਨੁਮਾਇਦਗੀ ਨਹੀ ਸੀ ਦਿਤੀ ਸਗੋਂ ਉਹਨਾਂ ਸਾਰਿਆਂ ਦੇ ਗੁਰਮਤ ਅਨਕੂਲ ਸਿਧਾਤਾਂ ਨੂੰ ਹੀ ਮੁਖ ਰਖਿਆ
ਸੀ।
ਅੱਜ ਸਿੱਖ ਪੰਥ ਵਿੱਚ ਜੋ ਕੁਜ ਵੀ ਵਾਪਰ ਰਿਹਾ ਹੈ ਉਹ ਇਸ ਕਰਕੇ ਹੀ ਹੈ ਕਿ
ਅਸੀ ਗੁਰੂ ਪਾਤਸ਼ਾਹ ਦੇ ਸਿਧਾਂਤ ਨੂੰ ਨਹੀ ਸਮਝਿਆ। ਵੱਖ ਵੱਖ ਭਗਤ ਸਾਹਿਬਾਨਾਂ ਨਾਲ ਸਬੰਧਤ ਅਖੋਤੀ
ਜਾਤਾਂ ਦੇ ਲੋਕ ਭਗਤ ਸਾਹਿਬਾਨਾਂ ਨੂੰ ਘੜੀਸ ਕੇ ਅਪਣੀ ਜਾਤੀ ਦਾ ਹੀ ਸਿੱਧ ਕਰਨ ਦੀ ਕੋਸ਼ਿਸ਼ ਵਿੱਚ
ਲਗੇ ਹੋਏ ਹਨ ਜਦਕਿ ਗੁਰੂ ਪਾਤਸ਼ਾਹ ਨੇ ਸਾਰਿਆਂ ਨੂੰ ਬਰਾਬਰ ਦਾ ਦਰਜਾ ਦਿਤਾ ਸੀ।
ਇਸ ਤਰਾਂ ਦਿਆਂ ਸਿਧਾਂਤਹੀਣ ਗੱਲਾਂ ਸਿੱਖ ਸਮਾਜ ਵਿੱਚ ਫੁੱਟ ਦੇ ਬੀਜ ਬੀਜ
ਰਹੀਆਂ ਹਨ ਅਤੇ ਗਲਤ ਸਿਆਸਤਦਾਨ ਇਸ ਦਾ ਖੁਬ ਲਾਹਾ ਲੈ ਰਹੇ ਹਨ। ਗਿਆਨੀ ਹਰਿੰਦਰ ਸਿੰਘ ਜੀ
ਗੁਰਦਵਾਰਾ ਸ਼੍ਰੀ ਗੁਰੂ ਸਿੰਘ ਸਭਾ ਸ਼ਰਲੀ ਰੋਡ ਔਕਲੈਂਡ ਵਿਖੇ 27-09-09 ਤਕ ਕਥਾ ਵਿਚਾਰਾਂ ਦੁਆਰਾ
ਸੰਗਤਾਂ ਨੂੰ ਨਿਹਾਲ ਕਰਨਗੇ।
(08/09/09)
ਸਰਬਜੀਤ ਸਿੰਘ ਅਤੇ ਸਾਥੀ
ਗਿਆਨੀ ਇਕਬਾਲ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਿਹ॥
ਵਿਸ਼ਾ:- ਦਸਮ ਗ੍ਰੰਥ
ਗਿਆਨੀ ਇਕਬਾਲ ਸਿੰਘ ਜੀ, ਦੇਸ਼-ਵਿਦੇਸ਼ ਦੀਆਂ ਅਖਬਾਰਾਂ ਵਿੱਚ ਆਪ ਜੀ ਦਾ
ਬਿਆਨ, "ਦਸਮ ਗ੍ਰੰਥ ਸਿੱਖ ਕੌਮ ਦਾ ਸਤਿਕਾਰਿਤ ਗ੍ਰੰਥ" (ਜਥੇ. ਇਕਬਾਲ ਸਿੰਘ) ਬੁਹਤ ਹੀ ਪ੍ਰਮੁਖਤਾ
ਨਾਲ ਛਪਿਆ ਹੈ। ਇਸ ਸਬੰਧੀ ਸਾਡੀਆਂ ਕੁੱਝ ਬੇਨਤੀਆਂ ਹਨ। ਅਸੀਂ ਆਸ ਕਰਦੇ ਹਾਂ ਜਿਥੇ ਆਪ ਜੀ ਆਪਣੀ
ਖੋਜ ਭਰਭੂਰ ਜਾਣਕਾਰੀ ਨਾਲ ਸਾਡੀ ਇਹ ਤਸੱਲੀ ਕਰਵਾਓਗੇ ਕਿ ਇਹ ਗੁਰੂ ਜੀ ਦੀ ਹੀ ਲਿਖਤ ਹੈ ਉਥੇ ਹੀ
ਦੇਸ਼-ਵਿਦੇਸ਼ ਦੀਆਂ ਸੰਗਤਾਂ ਵੀ ਇਸ ਵਿਚਾਰ ਚਰਚਾ ਤੋਂ ਲਾਹਾ ਪ੍ਰਾਪਤ ਕਰਨਗੀਆਂ।
ਆਪ ਜੀ ਦੇ ਬਚਨ, "ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਵਾਲਾ ਦਸਮ ਗ੍ਰੰਥ ਸਿੱਖ ਕੌਮ
ਦਾ ਸਤਿਕਾਰਿਤ ਗ੍ਰੰਥ ਹੈ"
ਬੇਨਤੀ:- ਆਪ ਜੀ ਇਹ ਕਿਵੇ ਸਾਬਤ ਕਰੋਗੇ ਕਿ ਦਸਮ ਗ੍ਰੰਥ ਗੁਰੂ ਗੋਬਿੰਦ
ਸਿੰਘ ਜੀ ਦੀ ਰਚਨਾ ਹੈ? ਕੀ ਆਪ ਜੀ, ਇਸ ਗ੍ਰੰਥ `ਚ ਇੱਕ ਵੀ ਸ਼ਬਦ ਦਾ ਹਵਾਲਾ ਦੇ ਸਕੋਗੇ ਜੋ ਨਾਨਕ
ਨਾਮ ਨਾਲ ਅਰੰਭ ਹੁੰਦਾ ਹੋਵੇ ਅਤੇ ਸਲੋਕ ਮਹਲਾ 10 ਨਾਲ ਖਤਮ ਹੁੰਦਾ ਹੋਵੇ? ਜੇ ਨਹੀਂ ਤਾਂ ਅਸੀਂ
ਤੁਹਾਡੇ ਆਖੇ ਹੋਏ ਨੂੰ ਸੱਚ ਕਿਓਂ ਮੰਨੀਏ?
ਆਪ ਜੀ ਦੇ ਬਚਨ, "ਕੁਝ ਪੰਥ ਵਿਰੋਧੀ ਲੋਕ ਆਪਣੇ ਨਿੱਜੀ ਸਵਾਰਥਾਂ
ਖਾਤਰ ਸਿੱਖ ਕੌਮ ਅੰਦਰ ਭਰਮ ਭੁਲੇਖੇ ਪੈਦਾ ਕਰਨ ਲਈ ਦਸਮ ਗ੍ਰੰਥ ਬਾਰੇ ਕੂੜ ਪ੍ਰਚਾਰ ਕਰ ਰਹੇ ਹਨ,
ਜੋ ਕਿ ਸਰਾਸਰ ਗਲਤ ਹੈ।"
ਬੇਨਤੀ:- ਗਿਆਨੀ ਜੀ, ਨਿੱਜੀ ਹਿੱਤ ਉਨ੍ਹਾਂ ਦੇ ਹਨ ਜੋ ਗੁਰੂ ਗੋਬਿੰਦ ਸਿੰਘ
ਜੀ ਦੇ ਪਵਿੱਤਰ ਨਾਮ ਨਾਲ ਨੱਥੀ ਕੀਤੇ ਜਾਂ ਰਹੇ ਗੰਦ ਦੀ ਅਸਲੀਅਤ ਤੋਂ ਸੰਗਤਾਂ ਨੂੰ ਜਾਣੂ ਕਰਵਾ
ਰਹੇ ਹਨ ਜਾਂ ਤੁਹਾਡੇ ਜੋ ਦੁਨੀਆਂ ਭਰ ਦੇ ਗੰਦ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਨਾਲ ਹੀ ਨਹੀਂ
ਜੋੜਦੇ ਸਗੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੀਕ ਵੀ ਖੜਾ ਕਰ ਰਹੇ ਹੋ? ਇਥੇ ਇਹ ਦੱਸਣਾ ਵੀ ਜਰੂਰੀ
ਹੈ ਕਿ ਆਰ ਐਸ ਐਸ ਵਲੋਂ ਬਣਾਈ ਗਈ ਪੱਤਵੰਤਿਆਂ ਦੀ ਸੂਚੀ ਵਿੱਚ ਗਿਆਨੀ ਇਲਬਾਲ ਸਿੰਘ ਜੀ ਦਾ ਨਾਮ
ਨੂੰ: 3 ਤੇ ਹੈ।
ਆਪ ਜੀ ਦੇ ਬਚਨ, "ਗੁਰੂ ਗੋਬਿੰਦ ਸਿੰਘ ਜੀ ਬਾਣੀ ਸਿੱਖਾਂ ਅੰਦਰ ਜਿਥੇ
ਆਤਮਿਕ ਰਸ ਭਰਦੀ ਹੈ ਉਥੇ
ਹੀ ਵੀਰ ਰਸ ਵੀ ਪੈਦਾ ਕਰਦੀ ਹੈ।"
ਬੇਨਤੀ:-ਗਿਆਨੀ ਜੀ, ਤੁਹਾਡੇ ‘ਸ੍ਰੀ ਦਸਮ ਗ੍ਰੰਥ ਸਾਹਿਬ ਜੀ `ਚ ਕੁੱਝ
ਹਵਾਲੇ ਦੇ ਰਹੇ ਹਾਂ, ਇਨ੍ਹਾਂ ਸ਼ਬਦਾਂ ਦੀ ਵਿਆਖਿਆ ਕਰਨ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ
ਦੇਸ਼-ਵਦੇਸ਼ ਦੀਆਂ ਸੰਗਤਾਂ ਤੁਹਾਡੀ ਅਤੇ ਤੁਹਾਤੇ ਗ੍ਰੰਥ ਦੀ ਅਸਲੀਅਤ ਤੋਂ ਜਾਣੂ ਹੋ ਸਕਣ।
ਆਪ ਦੀ ਜਾਣਕਾਰੀ ਲਈ ਇਹ ਦੱਸਣਾ ਜਰੂਰੀ ਹੈ ਕੇ ਇਹ ਸਾਰੇ ਹਵਾਲੇ (ਪਿਆਰਾ
ਸਿੰਘ ਪਦਮ ਦੀ ਖੋਜ ਮੁਤਾਬਕ) ਗੁਰੂ ਗੋਬਿੰਦ ਸਿੰਘ ਜੀ ਦੀਆਂ ਹੱਡ ਬੀਤੀਆਂ `ਚ ਹਨ। "ਜੇਹਾ ਕਿ ਅਸੀਂ
ਅਗੇ ਵੀ ਆਖ਼ ਚੁਕੇ ਹਾਂ ਕਿ ਸਾਰੀਆਂ ਕਹਾਣੀਆਂ ਤ੍ਰਿਯਾ ਚਰਿਤਰ ਨਹੀਂ, ਕਈ ਪੁਰਖ ਚਰਿਤਰ ਵੀ ਹਨ
ਜਿਨ੍ਹਾਂ ਵਿੱਚ ਕਿਤੇ ਕਿਤੇ ਮਰਦਾਂ ਦੀ ਚੁਤਰਾਈ ਤੇ ਬੀਰਤਾ ਦਾ ਚਰਿਤਰ ਦਰਸਾਇਆ ਗਿਆ ਹੈ। ਇਸ ਦਾ
ਭਾਵ ਵੀ ਇਹੋ ਹੈ ਕਿ ਬਿਖਮ ਹਾਲਾਤ ਵਿੱਚੋਂ ਵੀ ਚੇਤੰਨ ਹੋ ਕੇ ਨਿਕਲ ਜਾਣਾ ਸਿਆਣੇ ਪੁਰਸ਼ਾ ਦਾ ਕੰਮ
ਹੈ। ਗੁਰੂ ਸਾਹਿਬ ਨੇ ਕੁੱਝ ਆਪ-ਬੀਤੀਆਂ ਵੀ ਦਰਜ ਕੀਤੀਆਂ ਹਨ ਜੋ ਕਿ ਥਾਂ ਥਾਂ ਆਏ
ਹਵਾਲਿਆਂ ਤੋਂ ਸਪਸ਼ਟ ਹੋ ਹੀ ਜਾਂਦੀਆਂ ਹਨ। (ਦਸਮ ਗ੍ਰੰਥ ਦਰਸ਼ਨ, ਪੰਨਾ 125)
ਤੁਮ ਮਦਰਾ ਪੀਵਹੁ ਘਨੋ ਹਮੈ ਪਿਵਾਵਹੁ ਭੰਗ॥
ਚਾਰਿ ਪਹਰ ਕੌ ਮਾਨਿਹੌ ਭੋਗਿ ਤਿਹਾਰੇ ਸੰਗ॥ 39॥ …
ਪੋਸਤ ਭਾਂਗ ਅਫੀਮ ਬੁਹ ਗਹਿਰੀ ਭਾਂਗ ਘੁਟਾਇ।
ਤੁਰਤ ਤਰਨਿ ਲ੍ਹ੍ਹਯਾਵਤ ਭਈ ਮਦ ਸਤ ਬਾਰ ਚੁਆਇ। 41 (ਪੰਨਾ 832)
ਛਿਮਾ ਕਰਹੁ ਅਬ ਤ੍ਰਿਯ ਹਮੈ ਬਹੁਰਿ ਨ ਕਰਿਯਹੁ ਰਾਧਿ।
ਬੀਸ ਸਹੰਸ ਟਕਾ ਤਿਸੈ ਦਈ ਛਿਮਾਹੀ ਬਾਧਿ॥ 12॥ (ਪੰਨਾ 844)
ਪ੍ਰਾਤ ਲੇਤ ਸਭ ਧੋਇ ਮਗਾਈ। ਸਭ ਹੀ ਸਿਖੑਨਯ ਕੋ ਬੰਧਵਾਈ।
ਬਚੀ ਸੂ ਬੇਚਿ ਤਰੁਤ ਤਹ ਲਈ। ਬਾਕੀ ਬਚੀ ਸਿਪਾਹਿਨ ਦਈ। 9. (ਪੰਨਾ 902)
ਸੁਧਿ ਜਬ ਤੇ ਹਮ ਧਰੀ ਬਚਨ
ਗੁਰ ਦਏ ਹਮਾਰੇ। ਪੁਤ ਇਹੈ ਪ੍ਰਨ ਤੋਹਿ
ਪ੍ਰਾਨ ਜਬ ਲਗ ਘਟ ਥਾਰੇ।
ਨਿਜ ਨਾਰੀ ਕੇ ਸਾਥ ਨੇਹੁ ਤੁਮ
ਨਿਤ ਬਢੈਯਹੁ। ਪਰ ਨਾਰੀ ਕੀ ਸੇਜ ਭੂਲਿ
ਸੁਪਨੇ ਹੂੰ ਨ ਜੈਯਹੁ। 51. (ਪੰਨਾ 842)
ਗਿਆਨੀ ਜੀ, ਅਨੰਦ ਕਾਰਜ ਸਮੇ ਸਟੇਜ ਤੋਂ ਅੱਡੀਆਂ ਚੁਕ-ਚੁਕ ਕੇ ਸੁਣਾਈਆਂ
ਜਾਣ ਵਾਲੀਆਂ ਉਪ੍ਰੋਕਤ ਪੰਗਤੀਆਂ ਜੇ ਗੁਰੂ ਗੋਬਿਦ ਸਿੰਘ ਜੀ ਵਲੋ ਉਚਾਰੀਆਂ ਗਈਆਂ ਸਨ ਤਾਂ ਜੁੱਤੀ
ਤੇ ਚਾਦਰ ਛੱਡ ਕੇ ਭੱਜਣ ਵਾਲਾ ਫੇਰ ਕੌਣ ਹੋਇਆ? ਸਾਰੀ ਕਹਾਣੀ `ਚ ਪਾਤਰ ਤਾਂ ਸਿਰਫ ਇੱਕ ਹੈ।
‘ਪਨੀ ਪਾਮਰੀ ਤਜਿ ਭਜਯੋ ਸੁਧਿ
ਨ ਰਹੀ ਮਾਹਿ’। 60. (ਪੰਨਾ 843)
ਆਪ ਜੀ ਦੇ ਬਚਨ, "ਉਦਾਸੀ ਸੰਪਰਦਾ ਦਾ ਸਿੱਖ ਕੌਮ ਵਿੱਚ ਅਹਿਮ ਅਤੇ ਵਿਸ਼ੇਸ਼
ਸਥਾਨ ਹੈ"
ਬੇਨਤੀ:- ਗਿਆਨੀ ਜੀ, ਹੇਠ ਲਿਖੇ ਪਾਵਨ ਸ਼ਬਦ ਦੀ ਵਿਆਖਿਆ ਕਰਨ ਦੀ ਵੀ
ਕ੍ਰਿਪਾਲਤਾ ਕਰਨੀ ਜੀ।
ਪੁਤ੍ਰੀ ਕਉਲੁ ਨ ਪਾਲਿਓ ਕਰਿ ਪੀਰਹੁ ਕੰਨੑ ਮੁਰਟੀਐ॥
ਦਿਲਿ ਖੋਟੈ ਆਕੀ ਫਿਰਨਿੑ ਬੰਨਿੑ ਭਾਰੁ ਉਚਾਇਨਿੑ ਛਟੀਐ॥ (ਪੰਨਾ 966)
ਗਿਆਨੀ ਇਕਬਾਲ ਸਿੰਘ ਜੀ, ਸਾਡਾ ਤਾਂ ਇਹ ਯਤਨ ਹੈ ਕਿ ਤੁਹਾਡੇ ਸ੍ਰੀ ਦਸਮ
ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਵੱਧ ਤੋਂ ਵੱਧ ਸੰਗਤਾਂ ਨੂੰ ਜਾਣੂ ਕਰਵਾਇਆ ਜਾਵੇ। ਸਾਡੀ ਤਾਂ ਇਹ
ਦਿਲੀ ਇੱਛਾ ਹੈ ਕਿ ਆਪ ਜੀ ਸਮੇਤ ਹੋਰ ਵਿਦਵਾਨਾਂ ਤੋਂ ਦਸਮ ਗ੍ਰੰਥ ਸਬੰਧੀ ਸਹੀ-ਸਹੀ ਜਾਣਕਾਰੀ
ਪ੍ਰਾਪਤ ਕੀਤੀ ਜਾਵੇ। ਅਸੀਂ ਆਪ ਜੀ ਨੂੰ ਪਹਿਲਾਂ ਵੀ ਕਈ ਵੇਰ ਬੇਨਤੀਆਂ ਕੀਤੀਆਂ ਹਨ ਕਿ ਸਾਨੂੰ ਇਸ
ਸਬੰਧੀ ਹੋਰ ਜਾਣਕਾਰੀ ਦਿਓ ਤਾਂ ਜੋ ਅਸੀਂ ਸੰਗਤਾਂ ਤੱਕ ਸਹੀ ਜਾਣਕਾਰੀ ਪੁਜਦੀ ਕਰ ਸਕਈਏ। ਇਸੇ ਖਾਤਰ
ਹੀ ਅਸੀਂ ਆਪ ਜੀ ਪਾਸੋਂ ਰੇਡੀਓ ਸ਼ੇਰੇ-ਏ ਪੰਜਾਬ ਤੇ ਵੀ ਜਾਣਕਾਰੀ ਪ੍ਰਾਪਤ ਕਰਨ ਲਈ ਯਤਨ ਕੀਤਾ ਸੀ।
ਤੁਸੀਂ ਕੇਹੋ ਜੇਹੇ ਵਿਦਵਾਨ ਹੋ? ਜੋ ਸਵਾਲਾਂ ਦਾ ਜਵਾਬ ਦੇਣ ਦੀ ਬਜਾਏ ਲਾਈਨ ਛੱਡ ਕੇ ਹੀ ਭੱਜ ਗਏ
ਸੀ। ਹੁਣ ਆਪ ਜੀ ਦਾ ਬਿਆਨ ਅਖਬਾਰਾਂ `ਚ ਪੜ੍ਹਨ ਉਪ੍ਰੰਤ ਆਪ ਜੀ ਨੂੰ ਇਸ ਪੱਤਰ ਰਾਹੀਂ ਬੇਨਤੀ ਕਰਦੇ
ਹਾਂ, ਉਪ੍ਰੋਕਤ ਸਾਖੀਆਂ, ਜਿਨ੍ਹਾਂ ਨੂੰ ਪਿਆਰਾ ਸਿੰਘ ਪਦਮ ਨੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਹੱਡ
ਬੀਤੀਆਂ ਲਿਖਿਆ ਹੈ, ਦੀ ਵਿਅਖਿਆ ਕਰਨ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਇਨ੍ਹਾਂ ਦੀ ਅੱਗੋਂ
ਵਿਆਖਿਆ ਕਰਨ ਵੇਲੇ ਸਾਥੋਂ ਕੋਈ ਭੁਲ ਨਾ ਹੋ ਜਾਵੇ। ਸਾਨੂੰ ਪੂਰੀ ਆਸ ਹੈ ਕੇ ਆਪ ਜੀ ਇਸ ਵਾਰੀ
ਸਾਨੂੰ ਨਿਰਾਸ਼ ਨਹੀਂ ਕਰੋਗੇ।
ਆਪ ਦੇ ਹੁੰਗਾਰੇ ਦੀ ਉਡੀਕ ਵਿੱਚ
ਸਰਵਜੀਤ ਸਿੰਘ, ਅਵਤਾਰ ਸਿੰਘ ਮਿਸ਼ਨਰੀ, ਪੋ ਮੱਖਣ ਸਿੰਘ ਸੈਕਰਾਮੈਂਟ, ਡਾ.
ਗੁਰਮੀਤ ਸਿੰਘ, ਗਿਆਨ ਸਿੰਘ ਮਿਸ਼ਨਰੀ, ਅਮਰਬੀਰ ਸਿੰਘ ਸਟਾਕਟਨ, ਪ੍ਰੋ. ਪਿਆਰਾ ਸਿੰਘ ਮਿਸ਼ਨਰੀ,
ਸਤਪ੍ਰਕਾਸ਼ ਸਿੰਘ ਨਿਊਯਾਰਕ, ਗਿ. ਰਣਜੀਤ ਸਿੰਘ ਇੰਡਿਆਨਾ, ਸ੍ਰ. ਕੁਲਦੀਪ ਸਿੰਘ ਯੂਬਾਸਿਟੀ।
(ਪਾਠਕਾਂ ਨੂੰ ਬੇਨਤੀ ਹੈ ਕੇ ਇਸ ਲਿੰਕ ਤੇ ਕਲਿੰਕ ਕਰਨ ਦੀ ਖੇਚਲ ਜਰੂਰ ਕਰ
ਲੈਣੀ ਜੀ। http://www.singhsabhacanada.com/Video/29)
ਦਰਸ਼ਨ ਸਿੰਘ
ਘਣਕਸ ਜੀ, ਤੁਸੀਂ ਫਾਰਵਰਡ ਕੀਤੀ ਹੋਈ ਆਪਣੀ ਚਿੱਠੀ ਵਿੱਚ ਜਿਹਨਾ ਚਾਰ ਬੰਦਿਆਂ ਦੇ ਨਾਮ ਲਿਖੇ ਹੋਏ
ਹਨ ਉਹਨਾ ਨੇ ਕਦੀ ਵੀ ‘ਸਿੱਖ ਮਾਰਗ’ ਤੇ ਅਜਿਹਾ ਕੁੱਝ ਸਿੱਧਾ ਕਦੀ ਵੀ ਨਹੀਂ ਲਿਖਿਆ। ਇਹਨਾ ਚੌਂਹਾਂ
ਵਿਚੋਂ ਤਿੰਨਾ ਦੀ ਤਾਂ ਇੱਥੇ ਕੋਈ ਵੀ ਦਖਲ ਅੰਦਾਜ਼ੀ ਨਹੀਂ ਹੈ। ਅਨੇਕਾਂ ਹੀ ਡਿਸਕਸ਼ਨ ਗਰੁੱਪ ਬਣੇ
ਹੋਏ ਹਨ ਅਸੀਂ ਕਦੀਂ ਉਥੇ ਦਖਲ ਅੰਦਾਜ਼ੀ ਨਹੀਂ ਕੀਤੀ। ਨਾ ਤਾਂ ਅਸੀਂ ਕਿਸੇ ਗਰੁੱਪ ਦੇ ਮੈਂਬਰ ਹਾਂ
ਅਤੇ ਨਾ ਹੀ ਸਾਡੇ ਕੋਲ ਇਤਨਾ ਟਾਈਮ ਹੈ। ਸਿੱਖ ਰਹਿਤ ਮਰਯਾਦਾ ਬਾਰੇ ਵਿਚਾਰ ਸ਼ੁਰੂ ਹੋ ਚੁੱਕੀ ਹੈ
ਜਿਸ ਦਾ ਪਹਿਲਾ ਹੀ ਨੁਕਤਾ ਹੈ ਕਿ ਸਿੱਖ ਕੌਣ ਹੈ ਜਾਂ ਸਿੱਖ ਦੀ ਤਾਰੀਫ। ਜੇ ਕਰ ਕੋਈ ਕੇਸਾਂ ਬਾਰੇ
ਆਪਣੇ ਵਿਚਾਰ ਪੇਸ਼ ਕਰਨਾ ਚਾਹੁੰਦਾ ਹੈ ਤਾਂ ਉਹ ਇੱਥੇ ਕਰ ਸਕਦਾ ਹੈ-ਸੰਪਾਦਕ
(08/09/09)
ਬਲਦੇਵ ਸਿੰਘ ਫਿਰੋਜ਼ਪੁਰ
ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ॥
ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ॥ ੧॥
ਇਨੑ ਬਿਧਿ ਪਾਸਾ ਢਾਲਹੁ ਬੀਰ॥ ਗੁਰਮੁਖਿ ਨਾਮੁ ਜਪਹੁ ਦਿਨੁ ਰਾਤੀ ਅੰਤ ਕਾਲਿ ਨਹ ਲਾਗੈ ਪੀਰ॥ ੧॥
ਰਹਾਉ॥
ਡਾ: ਗੁਰਮੁਖ ਸਿੰਘ ਜੀ,
ਅਤੇ ਸਿੱਖ ਮਾਰਗ ਦੇ ਸਾਰੇ ਸਤਿਕਾਰ ਯੋਗ ਲੇਖਕ/ਪਾਠਕ ਜੀਓ
ਗੁਰੂ ਫਤਿਹ ਬੁਲਾਈ ਪਰਵਾਨ ਕਰਨੀ ਜੀ
ਡਾ: ਗੁਰਮੁਖ ਸਿੰਘ ਜੀ,
ਪੰਜਾਬੀ ਵਿੱਚ ਤੁਹਾਡਾ ਇਹ ਸ਼ਾਇਦ ਪਹਿਲਾ ਲੇਖ ਹੈ, ਪੰਜਾਬੀ ਵਿੱਚ ਇਹ ਲੇਖ
ਲਿਖਨ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਅਤੇ ਹਾਰਦਿਕ ਵਧਾਈ ਪਰਵਾਨ ਕਰਨੀਂ ਜੀ। ਮੇਰੇ ਵਰਗੇ
ਤੁੱਛ ਬੁੱਧੀ ਬੰਦੇ ਦੇ ਲਿਖੇ ਇਸ ਛੋਟੇ ਜਿਹੇ ਪੱਤਰ ਤੇ ਤੁਸਾਂ ਨੇਂ ਗੌਰ ਕੀਤਾ ਇਸ ਵਾਸਤੇ ਮੈਂ
ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜੀ
ਤੁਹਾਡਾ ਲੇਖ
“ਨਾਂਮ ਕੀ ਹੈ, ਗੁਰਮੱਤ ਨਾਮ ਸਿਮਰਨ
ਦੀ ਵਿਚਾਰ” ਪੱੜ੍ਹ ਕੇ ਬਹੁਤ ਖੁਸ਼ੀ ਹੋਈ ਜੀ। ਨਾਮ
ਦੇ ਗੁਣ ਧਰਮ, ਪਰੀਭਾਸ਼ਾ, ਸਿਮਰਨ ਦੀ ਵਿਚਾਰ, ਨਾਮ ਅਤੇ ਸਿਮਰਨ ਦੇ ਫਾਇਦੇ, ਅੰਦਰਲੇ ਪਰਕਾਸ਼,
ਸੰਗੀਤਕ ਧੁਨਾਂ, ਅਨਹਤ ਧੁੰਨ, ਜੋਤ, ਸੁੰਨ ਸਮਾਧ, ਆਵਾਜ਼, ਨਾਮ ਦੀਆਂ ਤਰੰਗਾਂ ਲਹਿਰਾਂ, ਸੀਖਿਆ
ਦੀਖਿਆ, ਅਤੇ ਭਗਵਾਨ, ਪੀਰ ਪੈਗੰਬਰ, ਵਲੀ ਆਉਲੀਏ, ਰਾਮ, ਕ੍ਰਿਸਨ, ਬਾਰੇ ਜੋ ਤੁਸਾਂ ਲਿਖਿਆ ਹੈ,
ਤੁਸਾਂ ਇਹ ਸੱਭ ਅੱਖਰ ਅੱਖਰ ਠੀਕ ਲਿਖਿਆ ਹੈ, ਇਸ ਵਿੱਚ ਕੋਈ ਦੋ ਰਾਏ ਨਹੀਂ ਹਨ ਜੀ। ਮੈਂ ਤੁਹਾਡੇ
ਇਸ ਲੇਖ ਦੇ 90%
ਤੋਂ ਵੀ ਜਿਆਦਾ ਵਿਚਾਰਾਂ ਨਾਲ ਸਹਿਮਤ ਹਾਂ, ਇਹ ਵੀ ਕਿਨੀਂ ਖੁਸ਼ੀ ਦੀ ਗੱਲ ਕਹੀ ਜਾ ਸੱਕਦੀ ਹੈ। ਆਉ
ਬਾਕੀ 5-10 %
ਭਿੰਨਤਾ ਨੂੰ ਵੀ ਦੂਰ ਕਰੀਏ।
ਕਾਲ ਬਾਰੇ ਜੋ ਤੁਸਾਂ ਲਿਖਿਆ ਹੈ,
“ਕਿ ਗੁਰਮੱਤ ਨਾਮ ਸਿਮਰਨ ਕਾਲ ਨੂੰ
ਮਾਰ ਦਿੰਦਾ ਹੈ” ਇਸ ਤੋਂ ਤੁਹਾਡਾ ਭਾਵ ਅਗਰ ਕਾਲ
ਨੂੰ ਦੂਰ ਨਸਾੳੇੁਣਾਂ, ਜਾਂ ਇਹ ਕਹਿਣਾਂ, ਕਿ ਕਾਲ ਨਾਮ ਸਿਮਰਨ ਵਾਲੇ ਸਿੱਖ ਦੇ ਨੇੜੇ ਨਹੀਂ ਆਉਂਦਾ,
ਫਿਰ ਤਾਂ ਇਹ ਠੀਕ ਹੈ। ਕਾਲ ਨੂੰ ਮਾਰ ਕੇ ਖਤਮ ਕਰ ਦੇਣਾਂ, ਇਹ ਠੀਕ ਨਹੀਂ ਹੈ। ਕਾਲ ਨੂੰ ਕੋਈ ਵੀ
ਖਤਮ ਨਹੀਂ ਕਰ ਸੱਕਦਾ, ਪ੍ਰਮਾਤਮਾਂ ਵੀ ਨਹੀਂ।
ਸਿੱਖ ਮਾਰਗ ਦੇ ਜਿਨੇਂ ਵੀ ਲਿਖਾਰੀ/ ਵਿਦਵਾਨ ਹਨ, ਸਾਰੇ ਹੀ ਪਰਮ ਸਤਿਕਾਰ
ਯੋਗ ਪ੍ਰੌ: /ਪ੍ਰਿ: ਸਾਹਿਬ ਸਿੰਘ ਜੀ ਦੇ ਕੀਤੇ ਟੀਕੇ ਵਿੱਚ ਵਿਸ਼ਵਾਸ ਰੱਖਦੇ ਹਨ। ਪ੍ਰਿ: ਸਾਹਿਬ
ਸਿੰਘ ਜੀ ਨੇਂ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਸ ਤਰੀਕੇ, ਅੱਖਰ ਅੱਖਰ ਟੀਕਾ ਕੀਤਾ ਹੈ, ਉਹਨਾਂ ਦੀ
ਇਸ ਕਿਰਤ ਨੂੰ ਦੇਖ ਕੇ, ਅਕਲ ਹੈਰਾਨ ਹੁੰਦੀ ਹੈ। ਉਹਨਾਂ ਦੀ ਇਸ ਘਾਲਣਾਂ ਵਾਸਤੇ ਆਪ ਮੁਹਾਰੇ ਮੂਹੋਂ
ਵਾਹੋ ਵਾਹੋ ਨਿਕਲਦਾ ਹੈ।
ਗੁਰਬਾਣੀਂ ਤੋਂ ਉਪਰ ਕੋਈ ਹੋਰ ਗੁਰਮੱਤ ਨਹੀਂ ਹੈ, ਅਤੇ ਗੁਰਬਾਣੀਂ ਦੀ ਖੋਜ
ਕਰਨ ਵਿੱਚ ਪ੍ਰਿ: ਸਾਹਿਬ ਸਿੰਘ ਜੀ ਨੇਂ ਕੋਈ ਕਸਰ ਨਹੀਂ ਛੱਡੀ। ਖੋਜ ਖੋਜ ਕੇ ਉਹਨਾਂ ਨੇਂ ਵੀ ਇਹ
ਤੱਤ ਨਿਕਾਲਿਆ ਹੈ, ਕਿ
ਵਾਹਿਗੁਰੂ-ਵਾਹਿਗੁਰੂ ਦਾ ਸਿਮਰਨ ਨਾਮ ਸਿਮਰਨ ਨਹੀਂ ਹੈ।
ਸ: ਸਰਬਜੀਤ ਸਿੰਘ ਜੀ ਦਾ ਲੇਖ ਪੱੜ੍ਹ ਕੇ ਵੀ ਤੁਸੀਂ ਜਾਣ
ਸੱਕਦੇ ਹੋ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹੋਰ ਭਾਵੇਂ ਸੈਂਕੜੇ ਨਾਵਾਂ ਨੂੰ ਜਪਨ ਦਾ ਆਦੇਸ਼
ਦਿੱਤਾ ਹੋਵੇ, ਪਰ ਵਾਹਿਗੁਰੂ ਦੇ ਜਾਪ ਦੀ ਕਿਤੇ ਵੀ ਗੱਲ ਨਹੀਂ ਕੀਤੀ।
ਪਰ ਫਿਰ ਵੀ ਇਸ ਵਿੱਚ ਕੋਈ ਸ਼ੱਕ ਨਹੀਂ, ਕਿ ਬਹੁਗਿਨਤੀ ਵਿੱਚ ਅਜੇ ਵੀ ਲੋਕ
ਵਾਹਿਗੁਰੂ ਦਾ ਹੀ ਜਾਪ ਕਰਦੇ ਹਨ। ਮੈਂ ਵੀ ਪਹਿਲੇ ਵਾਹਿਗੁਰੂ- ਵਾਹਿਗੁਰੂ ਦਾ ਜਾਪ ਹੀ ਕਰਦਾ ਹੁੰਦਾ
ਸੀ।
ਵਾਹਿਗੁਰੂ-ਵਾਹਿਗੁਰੂ ਦੇ ਸਿਮਰਨ ਨਾਲ ਪ੍ਰਾਪਤੀਆਂ:-
ਨਾਮ ਸਿਮਰਨ ਨਾਲ ਜਿਨ੍ਹਾਂ ਪ੍ਰਾਪਤੀਆਂ ਦਾ ਤੁਸਾਂ ਨੇਂ ਜਿਕਰ ਕੀਤਾ ਹੈ।
ਉਹ ਸਾਰੀਆਂ ਹੀ ਪ੍ਰਾਪਤੀਆਂ,
ਵਾਹਿਗੁਰੂ-ਵਾਹਿਗੁਰੂ ਦੇ ਸਿਮਰਨ ਨਾਲ ਮਿਲ ਸੱਕਦੀਆਂ ਹਨ, ਇਹ ਬਿਲਕੁਲ ਸੱਚ ਹੈ।
ਤੁਹਾਡੀ ਲਿਖਤ ਤੋਂ ਇਹ ਗੱਲ ਸਪੱਸ਼ਟ ਹੈ, ਕਿ ਜਾਂ ਤਾਂ
ਤੁਸੀਂ ਆਪ ਇਹ ਸੱਭ ਹਾਸਲ ਕਰਨ ਦਾ ਅਭਿਆਸ ਕਰ ਰਹੇ ਹੋ (ਹੋ ਸੱਕਦਾ ਹੈ ਕੁੱਝ ਹਾਸਲ ਕਰ ਵੀ ਚੁੱਕੇ
ਹੋਵੋ), ਜਾਂ ਫਿਰ ਤੁਸੀਂ ਕਿਸੇ ਐਸੇ ਪੁਰਸ਼ ਜਾਂ ਮਹਾਂਪੁਰਸ਼ ਨੂੰ ਬਹੁਤ ਨਜ਼ਦੀਕ ਤੋਂ ਜਾਣਦੇ ਹੋ, ਜੋ
ਇਹ ਸੱਭ ਪ੍ਰਾਪਤੀਆਂ ਕਰ ਚੁੱਕਾ ਹੋਵੇ।
ਇਹ ਵੀ ਸੱਚ ਹੈ, ਕਿ
ਵਾਹਿਗੁਰੂ-ਵਾਹਿਗੁਰੂ ਦੇ ਸਿਮਰਨ ਨਾਲ ਗੁਰੂ ਵਰਗੀ ਪਦਵੀ ਵੀ ਹਾਸਲ ਕੀਤੀ ਜਾ ਸੱਕਦੀ ਹੈ।
ਜਿਵੇਂ ਕੇ ਬਚਨ ਜਾਂ ਹੁਕਮ ਨਾਲ, ਬੇ ਔਲਾਦਾਂ ਨੂੰ ਬੱਚੇ
ਦੇਣੇਂ, ਰੋਗੀਆਂ ਦੇ ਰੋਗ ਦੂਰ ਕਰ ਦੇਣੇਂ, ਮੁਕੱਦਮਿਆਂ ਵਿਚੋਂ ਬਰੀ ਕਰਵਾ ਦੇਣਾਂ, ਦੁਨੀਆਂ ਦੀ ਹਰ
ਧਨ ਦੌਲਤ ਨਾਲ ਮਾਲਾਮਾਲ ਕਰ ਦੇਣਾਂ, ਅਤੇ ਅੰਦਰਲੀ ਸਾਰੀ ਅਵਸਥਾ ਜਿਨਾਂ ਦਾ ਤੁਸਾਂ ਨੇਂ ਜਿਕਰ ਕੀਤਾ
ਹੈ, ਨਾਲ ਆਪਣੇਂ ਸੇਵਕਾਂ ਨੂੰ ਭਰਪੂਰ ਕਰ ਦੇਣਾਂ, ਉਹਨਾਂ ਵਾਸਤੇ ਇਹ ਆਮ ਜਿਹੀ ਗੱਲ ਹੈ। ਇਹ ਜੋ
ਮੈਂ ਗੱਲਾਂ ਕਹੀਆਂ ਹਨ, ਹੋਰ ਕੋਈ ਮੰਨੇਂ ਜਾਂ ਨਾਂ ਮੰਨੇ, ਉਮੀਦ ਹੈ ਤੁਸੀਂ ਮੇਰੀਆਂ ਇਹਨਾਂ ਗੱਲਾਂ
ਨਾਲ ਜਰੂਰ ਸਹਿਮਤ ਹੋਵੋਗੇ। ਇਹ ਗੱਲਾਂ ਗੁਣ ਜਾਂ ਤਰੀਫਾਂ ਜੋ ਮੈਂ ਦੱਸੀਆਂ ਹਨ, ਬ੍ਰਹੱਮ ਗਿਆਨੀ
ਜਾਂ ਬ੍ਰਹੱਮ ਪਦਵੀ ਹਾਸਲ ਕਰ ਚੁੱਕੇ ਮਹਾਂਪੁਰਸ਼ਾਂ ਦੀਆਂ ਹਨ।
ਵਾਹਿਗੁਰੂ-ਵਾਹਿਗੁਰੂ ਦੇ ਸਿਮਰਨ ਨਾਲ ਜਿਸ ਨੂੰ ਇਹ ਸਾਰਾ ਕੁੱਝ ਮਿਲ ਜਾਵੇ,
ਉਹ ਕਿਵੇਂ ਮੰਨੇ ਗਾ ਕਿ ਕੋਈ ਹੋਰ ਵੀ ਸੱਚਾ ਨਾਮ ਸਿਮਰਨ ਹੈ।
ਮੇਰਾ ਅਜੇਹੇ ਬਹੁਤ ਸਾਰੇ ਮਹਾਂਪੁਰਸ਼ਾਂ ਨਾਲ ਮੇਲਜੋਲ ਹੈ।
ਮੈਂ ਅਜੇਹੇ ਬਹੁਤ ਸਾਰੇ ਮਹਾਂਪੁਰਸ਼ਾਂ ਨੂੰ ਜਾਣਦਾ ਹਾਂ, ਜੋ ਦਿਨ ਰਾਤ ਵਾਹਿਗੁਰੂ-ਵਾਹਿਗੁਰੂ ਕਰਦੇ
ਹਨ, ਮੇਰਾ ਉਹਨਾਂ ਨਾਲ ਬਹੁਤ ਪਿਆਰ ਹੈ, ਅਤੇ ਉਹ ਵੀ ਮੈਨੂੰ ਪਿਆਰ ਕਰਦੇ ਹਨ। ਐਸਾ ਇੱਕ ਪੁਰਸ਼ ਜਿਸ
ਨੂੰ ਮੈਂ ਜਾਣਦਾ ਹਾਂ ਤੁਹਾਡੇ ਨਜਦੀਕ ਦਿੱਲੀ ਵਿੱਚ ਹੀ ਰਹਿੰਦਾ ਹੈ, ਤੁਸੀਂ ਚਾਹੋ ਤਾਂ ਮੈਂ
ਤੁਹਾਨੂੰ ਉਸ ਦਾ ਐਡਰੈਸ ਵੀ ਦੇ ਸੱਕਦਾ ਹਾਂ।
ਨੋਟ:-ਡਾਕਟਰ ਸਾਹਿਬ ਜੀ ਮੇਰੀ ਇੱਕ ਬੇਨਤੀ ਹੈ ਜੀ, ਕਿ ਤੁਸੀਂ ਜਾਣਦੇ ਹੀ
ਹੋ ਜੀ, ਕਿ ਪਹਿਲੇ ਬਾਣੀਂ ਦੇ ਅਰਥਾਂ ਨੂੰ ਲੈਕੇ ਕਿਵੇਂ ਵਿਵਾਦ ਜਿਹਾ ਚੱਲਦਾ ਰਹਿੰਦਾ ਹੈ। ਇਸ
ਕਰਕੇ “ਵਾਹਿਗੁਰੂ ਨਾਮ ਹੈ ਜਾਂ ਨਹੀਂ” ਸੱਭ ਦੇ ਗਿਆਨ ਜਾਂ ਹਿਤ ਵਾਸਤੇ ਇਸ ਦੀ ਆਪਸ ਵਿੱਚ ਵਿਚਾਰ
ਗੁਰਬਾਣੀਂ ਅਨੂਸਾਰ ਹੋਣੀਂ ਹੋਣੀਂ ਚਾਹੀਦੀ ਹੈ। ਵਿਵਾਦ ਨਹੀਂ ਹੋਣਾਂ ਚਾਹੀਦਾ, ਅਤੇ ਨਾਂ ਹੀ ਜਬਰ
ਦੱਸਤੀ ਆਪਣੇਂ ਵਿਚਾਰ ਕਿਸੇ ਤੇ ਥੋਪਣੇਂ ਚਾਹੀਦੇ ਹਨ। ਮੇਰਾ ਮਕਸਦ ਆਪਣੀਂ ਸਮਝ ਮੁਤਬਿਕ ਗੁਰਬਾਣੀਂ
ਅਨੂਸਾਰ ਆਪਣੇਂ ਵਿਚਾਰ ਦੱਸਣੇਂ ਹਨ, ਕਿਸੇ ਨੂੰ ਝੂਠਾ ਸਾਬਤ ਕਰਨਾਂ ਨਹੀਂ ਹੈ ਜੀ।
ਕਿਵੇਂ ਹੁੰਦੀਆਂ ਹਨ ਇਹ ਪ੍ਰਾਪਤੀਆਂ:-
ਮਨ ਬਹੁਤ ਵੱਡੀ ਤਾਕਤ ਹੈ ਸਾਰੀ ਦੁਨੀਆਂ ਨੂੰ ਭਵਾਈ ਫਿਰਦਾ
ਹੈ। ਮਨ ਬ੍ਰਹੱਮ ਦੀ ਅੰਸ ਹੈ। ਇਸੇ ਵਾਸਤੇ ਹੀ ਬਾਣੀਂ ਵਿੱਚ ਆਉਂਦਾ ਹੈ
“ਮਨ ਤੂੰ ਜੋਤਿ ਸਰੂਪ ਹੈ ਆਪਣਾ ਮੂਲੁ
ਪਛਾਨੁ॥” ਮਨ ਅਤੇ ਇੱਛਾ (ਸ਼ਿਵ ਸ਼ੱਕਤੀ) ਦਾ ਆਪਸ
ਵਿੱਚ ਮੇਲ ਹੈ। “ਜਹ ਦੇਖਾ ਤਹ
ਰਵਿ ਰਹੇ ਸਿਵ ਸਕਤੀ ਕਾ ਮੇਲੁ॥” (੨੧) ਸਾਰੀ
ਦੁਨੀਆਂ ਅੰਦਰ ਸ਼ਿਵ ਸ਼ਕਤੀ ਪ੍ਰਧਾਨ ਹੈ, ਸਾਰੇ ਪਾਸੇ ਇਹੋ ਸ਼ਕਤੀ ਹੀ ਰੱਵ (ਵਿਚਰ) ਰਹੀ ਹੈ, ਇਸੇ ਦਾ
ਹੀ ਪਸਾਰਾ ਹੈ, ਇਹ ਸ਼ਕਤੀ ਕੋਈ ਵੀ ਰੂਪ ਧਾਰਨ ਕਰ ਕੇ ਕਿਸੇ ਨੂੰ ਵੀ ਭੁਲਾ ਸੱਕਦੀ ਹੈ। ਕਿਸੇ ਆਦਮੀ
ਦਾ ਮਨ ਜਦੋਂ ਕੰਸਟਰੇਟ ਹੋ ਜਾਂਦਾ ਹੈ ਤਾਂ ਇੱਛਾ ਸ਼ੱਕਤੀ ਏਨੀ ਜਿਆਦਾ ਪਰਬਲ ਹੋ ਜਾਂਦੀ ਹੈ, ਕਿ ਉਹ
ਆਦਮੀਂ ਚਾਹੇ ਤਾਂ 100 ਕਿਲੋਮੀਟਰ ਤੋਂ ਵੀ ਤੇਜ ਰਫਤਾਰ ਜਾ ਰਹੀ ਰੇਲਗੱਡੀ ਨੂੰ ਮਾਤਰ ਆਪਣੇਂ ਮਨ ਦੇ
ਇੱਕ ਫੁਰਨੇਂ ਨਾਲ ਰੋਕ ਸੱਕਦਾ ਹੈ। ਰੇਲਗੱਡੀ ਇੱਕ ਇੰਚ ਵੀ ਅਗੇ ਨਹੀਂ ਜਾ ਸੱਕਦੀ ਉਥੇ ਹੀ ਰੁਕ
ਜਾਂਦੀ ਹੈ। ਉਹ ਦੁਨੀਆਂ ਦਾ ਕੋਈ ਵੀ ਕੰਮ ਆਪਣੀਂ ਇਛਾ ਨਾਲ ਕਰ ਸੱਕਦਾ ਹੈ।
ਮੇਰੈ ਪ੍ਰਭਿ ਸਾਚੈ ਇਕੁ ਖੇਲੁ ਰਚਾਇਆ॥ ਕੋਇ ਨ ਕਿਸ ਹੀ ਜੇਹਾ ਉਪਾਇਆ॥ ਆਪੇ
ਫਰਕੁ ਕਰੇ ਵੇਖਿ ਵਿਗਸੈ ਸਭਿ
ਰਸ ਦੇਹੀ ਮਾਹਾ ਹੇ॥ ੧॥
ਵਾਜੈ ਪਉਣੁ ਤੈ ਆਪਿ ਵਜਾਏ॥
ਸਿਵ ਸਕਤੀ ਦੇਹੀ ਮਹਿ ਪਾਏ॥
(੧੦੫੭)
ਸਾਰੇ ਹੀ ਰਸ ਵਾਜੇ ਗਾਜੇ ਧੁਨਾਂ ਇਹ ਰੋਸ਼ਨੀਆਂ ਨਾਦੁ ਆਦਿ, ਸ਼ਿਵ ਸ਼ਕਤੀ ਵਜਾ
ਹੀ ਰਹੀ ਹੈ
(ਨੋਟ:-ਇਹ ਸ਼ਿਵ ਤਿੰਨਾਂ ਦੇਵਤਿਆਂ
ਵਾਲਾ ਸ਼ਿਵ ਨਹੀਂ ਹੈ, ਇਹ ਸ਼ਿਵ ਬ੍ਰਹਮ ਹੈ ਜੀ, ਅਤੇ ਸ਼ੱਕਤੀ ਤੋਂ ਭਾਵ ਮਾਇਆ ਹੈ ਜੀ। ਭਾਵ
ਬ੍ਰੱਹਮ ਅਤੇ ਮਾਇਆ)
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਸ ਤਰਾਂ ਵਾਹਿਗੁਰੂ-ਵਾਹਿਗੁਰੂ ਦੇ ਜਾਪ ਨਾਲ
ਬ੍ਰੱਹਮ ਤੱਕ ਦੀ ਗਤੀ ਹਾਸਲ ਕੀਤੀ ਜਾ ਸੱਕਦੀ ਹੈ। ਸੰਗਤ ਜੀਓ ਬ੍ਰੱਹਮ ਦੀ ਪਦਵੀ ਕੋਈ ਛੋਟੀ ਜਿਹੀ
ਗੱਲ ਨਹੀਂ ਹੈ। ਬ੍ਰਹੱਮ ਹੀ ਭਗਵਾਨ ਹੈ। ਪਰ ਅਕਾਲ ਪੁਰਖ ਜਾਂ ਗੁਰੂ ਨਾਨਕ ਦਾ ਪ੍ਰਭੂ ਬ੍ਰਹੱਮ ਦੀ
ਹੱਦ ਤੋਂ ਪਾਰ ਰਹਿੰਦਾ ਹੈ।
ਗੁਰਬਾਣੀਂ ਵਿੱਚ ਉਸ ਨੂੰ ਪਾਰਬ੍ਰਹੱਮ ਕਿਹਾ ਗਿਆ ਹੈ ਜੀ।
ਗੁਰੂ ਨਾਨਕ ਦੇ ਪਿਆਰਿਓ, ਸਿੱਖ ਸੰਗਤ ਜੀਓ,
ਸੱਤਪੁਰਸ਼ ਆਦਿਪੁਰਸ਼, ਅਤੇ ਨਿਰੰਕਾਰ,
ਤਾਂ ਸਟੇਜ ਬਾਈ ਸਟੇਜ ਪਾਰਬ੍ਰਹੱਮ ਤੋਂ ਵੀ ਬਹੁਤ
ਅੱਗੇ ਹਨ।
ਨੋਟ:- ਗੁਰ ਸਿੱਖ ਪਿਆਰਿਓ ਇਥੇ ਇੱਕ ਗੱਲ ਨੋਟ ਕਰਨ ਵਾਲੀ ਹੈ ਜੀ, ਕਿ ਕੋਈ
ਵੀ ਜਗਿਆਸੂ, ਰੁਹਾਨੀ ਤਰੱਕੀ ਕਰਦਾ ਹੋਇਆ ਜਦ ਕਿਸੇ ਵੀ ਸਟੇਜ ਤੇ ਪਹੁੰਚ ਜਾਂਦਾ ਹੈ ਤਾਂ ਉਸ ਨੂੰ
ਇੰਜ ਲੱਗਦਾ ਹੈ, ਜਿਵੇਂ ਉਸ ਨੇਂ ਅਕਾਲ ਪੁਰਖ, ਨਿਰੰਕਾਰ ਨੂੰ ਪਾ ਲਿਆ ਹੈ। ਕਿਉਂ ਕੇ ਉਪਰ ਤੋਂ
ਥੱਲੇ ਤੱਕ ਦੀ ਸਾਰੀ ਰਚਨਾਂ ਇੱਕ ਦੂਸਰੇ ਦੀ ਨਕਲ ਹੈ। ਉਧਾਰਨ ਦੇ ਤੌਰ ਤੇ ਜਿਵੇਂ ਆਕਾਸ਼ ਵਿੱਚ ਇੱਕ
ਸੂਰਜ ਹੈ, ਸੂਰਜ ਦਾ ਪ੍ਰਤੀਬਿੰਬ ਸਾਨੂੰ ਪਾਣੀਂ ਵਿੱਚ ਵੀ ਦਿਖਾਈ ਦੇਂਦਾ ਹੈ। ਅਤੇ ਪਾਣੀਂ ਵਿਚੋਂ
ਉਸ ਦਾ ਪ੍ਰਤੀਬਿੰਬ ਰਿਫਲੈਕਟ ਹੋ ਕੇ ਕਿਸੇ ਦਿਵਾਰ ਤੇ ਪੈ ਰਿਹਾ ਹੈ। ਸਾਨੂੰ ਤਿਨੋਂ ਹੀ ਥਾਵਾਂ ਤੇ
ਸੂਰਜ ਦਿਖਾਈ ਦੇਂਦੇ ਹਨ। ਪਰ ਅਸਲ ਸੂਰਜ ਤਾਂ ਇੱਕ ਹੈ, ਅਤੇ ਉਹ ਆਕਾਸ਼ ਵਿੱਚ ਹੈ।। ਬਾਣੀਂ ਵਿੱਚ ਵੀ
ਆਉਂਦਾ ਹੈ, “ਜੋ ਬ੍ਰਹਿਮੰਡੇ
ਸੋਈ ਪਿੰਡੇ ਜੋ ਖੋਜੈ ਸੋ ਪਾਏ॥”
ਇਹਨਾਂ ਸਾਰੀਆਂ ਸਟੇਜਾਂ ਦਾ ਵੱਖ ਵੱਖ
ਫਰਕ ਸਿਰਫ ਉਹ ਹੀ ਜਾਣ ਸੱਕਦਾ ਹੈ ਜਿਸ ਕੋਲ ਗੁਰੂ ਨਾਨਕ ਦਾ ਅਸਲੀ ਨਾਮ ਹੋਵੇਗਾ। ਇਸ ਵਾਸਤੇ ਸਾਨੂੰ
ਗੁਰੂ ਨਾਨਕ ਦੇ ਅਸਲੀ ਨਾਮ ਦੀ ਖੋਜ ਵੀ ਕਰਨੀਂ ਚਾਹੀਦੀ ਹੈ।
ਜਿਸ ਨਾਮ ਦੀ ਨਿਸ਼ਾਨੀਂ ਮੈਂ ਤੁਹਾਨੂੰ ਦੱਸੀ ਹੈ, ਜਿਵੇਂ ਕੇ ਮੈਂ ਪਹਿਲੇ
ਲਿਖ ਚੁੱਕਾ ਹਾਂ, ਇਹ ਉਹ ਨਾਮ ਹੈ ਜਿਹੜਾ ਉਸ ਅਪਾਰ ਪ੍ਰਭੂ ਨੇਂ ਆਪਣੇਂ ਨਾਲ ਮਿਲਾਪ ਵਾਸਤੇ ਖੁਦ ਆਪ
ਮੁਕਰਰ ਕੀਤਾ ਹੈ, ਉਹੀ ਨਾਮ ਗੁਰੂ ਨਾਨਕ, ਗੁਰੂ ਅੰਗਦ ਜੀ, ਅਤੇ ਗੁਰੂ ਅੰਗਦ ਜੀ ਤੋਂ ਗੁਰੂ ਅਮਰਦਾਸ
ਜੀ, ਅਤੇ ਇਸੇ ਹੀ ਤਰਾਂ ਇਹ ਅੰਮ੍ਰਿਤ ਨਾਮ ਗੁਰੂ ਰਾਮ ਦਾਸ ਜੀ ਦੀ ਕਿਰਪਾ ਨਾਲ ਗੁਰੂ ਅਰਜਨ ਦੇਵ ਜੀ
ਪਾਸ ਪਹੁੰਚਿਆ। ਅਤੇ ਸੱਭ ਸਤਿਗੁਰੂਆਂ ਜੀ ਮੇਹਰ ਦਇਆ ਨਾਲ ਸੱਭ ਸੰਗਤਾਂ ਵਿੱਚ ਵੀ ਵਰਤਦਾ ਰਿਹਾ। ਇਸ
ਕਰਕੇ ਇਹ ਤਾਂ ਹੋ ਹੀ ਨਹੀਂ ਸੱਕਦਾ ਭਾਈ ਗੁਰਦਾਸ ਜੀ ਵਰਗੇ ਗੁਰਮੁਖਾਂ ਨੂੰ ਉਸ ਨਾਮ ਬਾਰੇ ਪਤਾ ਨਾਂ
ਹੋਵੇ।
ਪੰਜੇ ਅਖਰ ਪਰਧਾਨ ਕਰਿ
ਪਰਮੇਸਰੁ ਹੋਇ
ਨਾਉ ਧਰਾਇਆ॥
(39-2-6)
ਸਤਿਗੁਰ ਨਾਨਕ ਦੇਉ ਹੈ ਗੁਰੁ ਅੰਗਦੁ ਅੰਗਹੁਂ ਉਪਜਾਇਆ॥
(39-2-7)
ਅੰਗਦ ਤੇ ਗੁਰੁ ਅਮਰਪਦ ਅੰਮ੍ਰਿਤ ਰਾਮ ਨਾਮੁ ਗੁਰੁ ਭਾਇਆ॥
(39-2-8)
ਰਾਮਦਾਸ ਗੁਰੁ ਅਰਜਨ ਛਾਇਆ॥ 2॥
(39-2-9)
ਜਿਵੇਂ ਵਿਦਿਆ ਦੇ ਦਰਜੇ ਹੂੰਦੇ ਹਨ, ਇਸੇ ਤਰਾਂ ਪਰਮਾਰਥ, ਜਾਂ ਰੁਹਾਨੀਂ
ਤਰੱਕੀ ਦੇ ਵੀ ਦਰਜੇ ਹਨ। ਜਿਨ੍ਹਾਂ ਗੁਰਮੁੱਖਾਂ ਨੇਂ ਵਾਹਿਗੁਰੂ ਸ਼ਬਦ ਦੀ ਸਾਧਨਾਂ ਕਰ ਲਈ ਹੈ, ਮੇਰਾ
ਉਹਨਾਂ ਨੂੰ ਕੋਟ ਕੋਟ ਪ੍ਰਣਾਮ ਹੈ ਜੀ। ਜੇ ਉਹ ਹੋਰ ਤਰੱਕੀ ਕਰਨੀ ਚਾਹੁਣ ਤਾਂ ਉਹ ਗੁਰੂ ਨਾਨਕ ਦੇ
ਅਸਲੀ ਨਾਮ ਦੀ ਵੀ ਸਾਧਨਾਂ ਕਰ ਸੱਕਦੇ ਹਨ ਜੀ।
ਆਦਰ ਸਹਿਤ
ਸੇਵਕ
ਬਲਦੇਵ ਸਿੰਘ ਫਿਰੋਜ਼ਪੁਰ
(06/09/09)
ਜਸਬੀਰ ਸਿੰਘ (ਕੈਲਗਰੀ)
ਸਿੱਖ ਮਾਰਗ ਦੇ ਪਾਠਕ ਸੱਜਣੋ!
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।
ਅਰਦਾਸ ਦੇ ਸੰਬੰਧ ਵਿੱਚ ਅਵਤਾਰ ਸਿੰਘ ਮਿਸ਼ਨਰੀ ਜੀ ਦੇ ਸੁਝਾਉ 05-09-09 ਦੇ
ਪੱਤਰ ਵਿੱਚ ਪੜ੍ਹੇ। ਉਨ੍ਹਾਂ ਦੇ ਸੁਝਾਵ ਤਕਰੀਬਨ 100% ਗੁਰਮਤ ਅਨੁਕੂਲ ਲੱਗਦੇ ਹਨ।
ਜਿਸ ਤਰ੍ਹਾਂ ਕਿ ਅਵਤਾਰ ਸਿੰਘ ਜੀ ਨੇ ਲਿਖਿਆ ਹੈ ਕਿ ਅਰਦਾਸ “ਤੂੰ
ਠਾਕੁਰੁ…” ਤੋਂ ਹੀ ਅਰੰਭ ਕੀਤੀ ਜਾਣੀ ਚਾਹੀਦੀ ਹੈ ਜਿਸ ਨੂੰ ਕਿ ਸਾਰੀ ਸੰਗਤ ਮਿਲ਼ ਕੇ ਪੜ੍ਹਦੀ ਹੈ।
ਫ਼ਿਰ ਅਰਦਾਸੀਆ “ੴ” ਵਾਲ਼ਾ ਮੰਗਲਾਚਰਨ ਪੜ੍ਹ ਕੇ ਇੱਥੋਂ ਅਰਦਾਸ ਅਰੰਭ ਕਰੇ। ਇਹ ਸੁਝਾਵ ਠੀਕ ਲੱਗਦਾ
ਹੈ।
ਇਸ ਤੋਂ ਅੱਗੇ ਮੇਰੇ ਵਿਚਾਰ ਅਨੁਸਾਰ ਦਸਾਂ ਗੁਰੂ ਸਾਹਿਬਾਂ ਦਾ ਨਾਮ
ਕਿਸੇ ਛੰਦ ਰੂਪ ਵਿੱਚ ਉਚਾਰਿਆ ਜਾਣਾਂ ਜਰੂਰੀ ਹੈ। (ਇਸ ਵਕਤ ਜਿਸ ਤਰ੍ਹਾਂ ਗੁਰੂ ਸਾਹਿਬਾਂ
ਦਾ ਨਾਮ ਉਚਾਰਿਆ ਜਾਂਦਾ ਹੈ ਉਸ ਵਿੱਚ ਗੁਰਮਤ ਅਨੁਸਾਰੀ ਕਈ ਤਰੁਟੀਆਂ ਹਨ। ਅਤੇ ਤੱਤ ਗੁਰਗਤ ਪਰਿਵਾਰ
ਵਾਲ਼ਿਆਂ ਨੇ ਜਿਸ ਤਰ੍ਹਾਂ ਗੁਰੂ ਸਾਹਿਬਾਂ ਦੇ ਨਾਮ ਉਚਾਰੇ ਜਾਣ ਦਾ ਸੁਝਾਵ ਦਿੱਤਾ ਹੈ ਉਸ ਬਾਰੇ ਵੀ
ਕਈ ਵਿਦਵਾਨਾਂ ਨੇ ਆਪਣੇ ਵਿਚਾਰ ਦੇ ਦਿੱਤੇ ਹਨ)।
ਇਸ ਤੋਂ ਅੱਗੇ ਜਿਸ ਤਰ੍ਹਾਂ ਕਿ ਅਵਤਾਰ ਸਿੰਘ ਜੀ ਨੇ ਸੁਝਾਵ ਦਿੱਤਾ ਹੈ ਕਿ:
ਭਗਤਾਂ, ਭੱਟਾਂ, ਅਤੇ ਸਿੱਖਾਂ ਦੀ ਸਰਬ ਪੱਖੀ ਅਗਵਾਈ ਦਾ ਧਿਆਨ ਧਰਕੇ…. , ਅਰਦਾਸ ਜਾਰੀ ਹੋਣੀ
ਚਾਹੀਦੀ ਹੈ।
ਇਸ ਤੋਂ ਅੱਗੇ ਅਰਦਾਸ ਦਾ ਜੋ ਨਮੂੰਨਾ ਸ: ਅਵਤਾਰ ਸਿੰਘ ਮਿਸ਼ਨਰੀ ਜੀ ਨੇ
ਦਿੱਤਾ ਹੈ ਸਾਰੇ ਦਾ ਸਾਰਾ ਗੁਰਮਤ ਅਨੁਸਾਰੀ ਲੱਗਦਾ ਹੈ।
ਮੇਰੇ ਵਿਚਾਰ ਅਨੁਸਾਰ ਕੁਝਕੁ ਸ਼ਬਦ /ਲਫ਼ਜ਼ ਜੁ ਸ਼ਾਇਦ ਸੁਧਾਰੇ ਜਾਣੇ ਚਾਹੀਦੇ
ਹਨ:
“ਨਿਰਮਲ ਪੰਥ ਦੇ ਮੋਢੀ ਗੁਰੂ ਨਾਨਕ ਜੀ….” ਦੀ ਜਗ੍ਹਾ ਤੇ “ਨਿਰਮਲ ਸਿੱਖ
ਪੰਥ ਦੇ ਮੋਢੀ ਗੁਰੂ ਨਾਨਕ ਜੀ…. .”।
“ਜਹਾਂ ਜਹਾਂ ਰੱਬੀ ਕਾਇਨਾਤ ਤਹਾਂ ਤਹਾਂ ਰੱਛਿਆ ਰਿਆਇਤ…”
ਦੀ ਜਗ੍ਹਾ ਤੇ “ਸਮੂਚੀ ਰੱਬੀ ਕਾਇਨਾਤ ਦੀ ਰਛਿੱਆ ਰਿਆਇਤ…”। (ਕਿਉਂਕਿ ਰੱਬੀ
ਕਾਇਨਾਤ ਤੋਂ ਵਾਂਝਾ ਕੁੱਝ ਵੀ ਨਹੀਂ ਹੈ)।
“ਨਾਨਕ ਨਾਮ ਚੜ੍ਹਦੀ ਕਲਾ॥ ਤੇਰੇ ਭਾਣੇ ਸਰਬੱਤ ਦਾ ਭਲਾ॥” ਇਹ ਤੁਕਾਂ
ਬੇਸ਼ਕ ਗੁਰਮਤ ਅਨੁਕੂਲ ਲੱਗਦੀਆਂ ਹਨ ਪਰ ਇਨ੍ਹਾਂ ਵਿੱਚ “ਨਾਨਕ ਨਾਮ” ਆਉਣ ਨਾਲ਼ ਇਹ ਤੁਕਾਂ ਗੁਰੂ
ਸਾਹਿਬਾਂ ਦੀਆਂ ਉਚਾਰੀਆਂ ਹੋਣ ਦਾ ਭੁਲੇਖਾ ਪੈਂਦਾ ਹੈ।
ਇਸ ਦੀ ਬਜਾਇ “ਸਾਧ ਤੇਰੇ ਕੀ ਜਾਚਨਾ ਵਿਸਰੁ ਨ ਸਾਸਿ ਗਿਰਾਸਿ॥ ਜੋ ਤੁਧੁ
ਭਾਵੇ ਸੋ ਭਲਾ ਤੇਰੇ ਭਾਣੈ ਕਾਰਜ ਰਾਸਿ॥” (ਪੰਨਾ- 431)। ਜਾਂ ਇਸ ਤਰ੍ਹਾਂ ਦੀਆਂ ਕੋਈ ਹੋਰ
ਪੰਗਤੀਆਂ ਉਚਾਰੀਆਂ ਜਾ ਸਕਦੀਆਂ ਹਨ।
ਧੰਨਵਾਦ।
ਭੁਲ ਚੁਕ ਦੀ ਮੁਆਫ਼ੀ ਦਾ ਜਾਚਕ
ਜਸਬੀਰ ਸਿੰਘ (ਕੈਲਗਰੀ)
(06/09/09)
ਹਰਜਿੰਦਰ ਸਿੰਘ ‘ਸਭਰਾ’
ਸਿਖ ਪੰਥ ਨੂੰ ਦਰਪੇਸ਼
ਚੁਣੌਤੀਆਂ ਗੁਰਬਾਣੀ ਦੀ ਦੁਰਵਰਤੋਂ ਕਾਰਨ: ਭਾਈ ਹਰਜਿੰਦਰ ਸਿੰਘ ‘ਸਭਰਾ’
ਓਸਲੋ: ਸਿਖ ਪੰਥ ਸਾਹਮਣੇਂ ਅੱਜ ਅਨੇਕਾਂ ਚੁਣੌਤੀਆਂ ਹਨ ਜਿਨ੍ਹਾਂ ਦਾ ਕਾਰਨ ਗੁਰਬਾਣੀ ਦੀ ਸਹੀ ਸੂਝ
ਨਾ ਹੋਣੀ ਅਤੇ ਗੁਰਬਾਣੀ ਦੀ ਦੁਰਵਰਤੋਂ ਕਰਨਾ ਹੈ। ਪਹਿਲਾਂ ਜਿਸ ਵਿਅਕਤੀ ਨੂੰ ਸਾਧ ਕਿਹਾ ਜਾਂਦਾ ਹੈ
ਫਿਰ ਸੰਤ ਮਹਾਰਾਜ ਅਤੇ ਫਿਰ ਹੌਲੀ ਹੌਲੀ ਗੁਰੂ ਬਣ ਕੇ ਉਹੀ ਵਿਅਕਤੀ ਗੁਰੂ ਗ੍ਰੰਥ ਸਾਹਿਬ ਜੀ ਅਤੇ
ਸਿਖ ਪੰਥ ਨੂੰ ਸਾਹਮਣਿਉਂ ਚੈਲੰਜ ਕਰਨਾ ਸ਼ੁਰੂ ਕਰ ਦਿੰਦਾ ਹੈ। ਹੈਰਾਨੀ ਦੀ ਗੱਲ ਹੈ ਕਿ ਇਨ੍ਹਾਂ ਦੀ
ਪਾਲਣਾ ਸਿਖ ਅਖਵਾਉਣ ਵਾਲੇ ਹੀ ਜ਼ਿਆਦਾ ਕਰਦੇ ਹਨ। ਗੁਰਬਾਣੀ ਵਿੱਚ ਆਏ ਲਫਜ਼ਾਂ ਦੀ ਦੁਰਵਰਤੋਂ ਕਰਕੇ
ਖ਼ੁਸ਼ਾਮਦ ਵੱਸ ਮਨੁੱਖਾਂ ਨਾਲ ਗੁਰਬਾਣੀ ਨੂੰ ਜੋੜ ਕੇ ਕੱਢੇ ਅਰਥ ਸਿਖ ਪੰਥ ਦੇ ਸਾਹਮਣੇਂ ਮੁਸ਼ਕਲਾਂ
ਖੜੀਆਂ ਕਰਦੇ ਹਨ। ਅੱਜ ਅਨੇਕਾਂ ਹੀ ਭੇਖੀ ਸਾਧ ਸੰਤ ਸਿਖ ਪਹਿਰਾਵੇ ਅਤੇ ਗੁਰਬਾਣੀ ਦੀ ਆੜ ਹੇਠ ਆਪਣੀ
ਪੂਜਾ ਕਰਵਾ ਰਹੇ ਹਨ। ਜਿੰਨ੍ਹਾਂ ਚਿਰ ਗੁਰਬਾਣੀ ਨੂੰ ਸਹੀ ਢੰਗ ਨਾਲ ਪੜਿਆ ਸਮਝਿਆ ਅਤੇ ਪ੍ਰਚਾਰਿਆ
ਨਹੀਂ ਜਾਂਦਾ ਉਨ੍ਹਾਂ ਚਿਰ ਇਨ੍ਹਾਂ ਮੁਸ਼ਕਲਾਂ ਦਾ ਹੱਲ ਨਹੀਂ ਨਿਕਲ ਸਕਦਾ। ਸਿਖ ਸਮਾਜ ਵਿੱਚ ਨਿਘਾਰ
ਦਾ ਕਾਰਨ ਗੁਰਬਾਣੀ ਗਿਆਨ ਨਾਲੋਂ ਟੁੱਟ ਜਾਣਾ ਹੈ। ਧਰਮ ਮੁਖੀਆਂ ਅਤੇ ਸੰਸਥਾਵਾਂ ਦੀ ਪਾਟੋਧਾੜ ਇਸ
ਵਿੱਚ ਬਰਾਬਰ ਦੀ ਜ਼ਿੰਮੇਵਾਰ ਹੈ। ਗੁਰਬਾਣੀ ਦੇ ਅਰਥ ਗੁਰਬਾਣੀ ਰਾਹੀਂ ਕਰਨ ਦੀ ਬਜਾਏ ਇਧਰ ਉਧਰੋਂ
ਕੀਤੇ ਜਾਂਦੇ ਹਨ ਜਿਸ ਕਰਕੇ ਗੁਰਮਤਿ ਸੰਬੰਧੀ ਭੁਲੇਖੇ ਵਧ ਜਾਂਦੇ ਹਨ। ਅਖੌਤੀ ਸਿਆਣਿਆਂ ਅਤੇ
ਤਾਂਤਰਿਕਾਂ ਦਾ ਮਾਇਆਜਾਲ ਵਧ ਜਾਣ ਦਾ ਕਾਰਨ ਗੁਰਮਤਿ ਸੰਬੰਧੀ ਅਗਿਆਨਤਾ ਜਾਂ ਪਏ ਭੁਲੇਖੇ ਹਨ।
ਹੈਰਾਨੀ ਦੀ ਗੱਲ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਵਾਲੇ ਵੀ ਇਸ ਲੁੱਟ ਦੇ
ਸ਼ਿਕਾਰ ਬਣ ਰਹੇ ਹਨ। ਮੀਡੀਆ ਅਤੇ ਵਹਿਮਪ੍ਰਸਤ ਸੰਸਥਾਵਾਂ ਲੋਕਾਂ ਦੀ ਮਜ਼ਬੂਰੀ ਦਾ ਨਾਜਾਇਜ਼ ਫਾਇਦਾ ਲੈ
ਕੇ ਇਸ ਲੁੱਟ ਵਿੱਚ ਆਪਣਾ ਰੋਲ ਅਦਾ ਕਰ ਰਿਹਾ ਹੈ। ਅਜਿਹੇ ਹਾਲਾਤਾਂ ਵਿੱਚ ਇਕੋ ਰਸਤਾ ਬਚਦਾ ਹੈ ਕਿ
ਗੁਰਬਾਣੀ ਸਿਧਾਂਤ ਨੂੰ ਸਮਝ ਕੇ ਜੀਵਨ ਵਿੱਚ ਅਪਣਾਇਆ ਜਾਵੇ। ਇਹ ਵੀਚਾਰ ਭਾਈ ਹਰਜਿੰਦਰ ਸਿੰਘ ਸਭਰਾ
ਨੇ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਔਸਲੋ ਵਿਖੇ ਮਨਾਏ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ
ਮੌਕੇ ਕਹੇ। ਇਸ ਸਮਾਗਮ ਦੌਰਾਨ ਬੱਚਿਆਂ ਅਤੇ ਭਾਈ ਸੁਰਜੀਤ ਸਿੰਘ ਜਲੰਧਰ ਵਾਲੇ ਜਥੇ ਨੇ ਗੁਰਬਾਣੀ
ਕੀਰਤਨ ਰਾਹੀ ਹਾਜ਼ਰੀ ਭਰੀ। ਇਸ ਮੌਕੇ ਬੇਅੰਤ ਸੰਗਤਾਂ ਹਾਜ਼ਰ ਸਨ। ਗੁਰਦੁਆਰਾ ਸਾਹਿਬ ਦੇ ਸੈਕਟਰੀ ਭਾਈ
ਕਮਲਜੀਤ ਸਿੰਘ ਜੀ ਨੇ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਸੰਗਤਾਂ ਨੂੰ ਗੁਰਬਾਣੀ ਨਾਲ ਜੁੜਨ
ਦੀ ਅਪੀਲ ਕੀਤੀ।
(05/09/09)
ਅਵਤਾਰ ਸਿੰਘ ਮਿਸ਼ਨਰੀ
ਪੰਥਕ ਅਰਦਾਸ ਬਾਰੇ ਦਾਸ ਦੇ ਵਿਚਾਰ
ਅਵਤਾਰ ਸਿੰਘ ਮਿਸ਼ਨਰੀ (510-432-5827)
(ਤੱਤ ਗੁਰਮਤ ਪ੍ਰਵਾਰ ਵਲੋਂ ਜੋ ਖੋਜ ਦਾ ਕੰਮ ਕੀਤਾ ਜਾ ਰਿਹਾ ਹੈ ਇਹ
ਸ਼ਲਾਘਾਯੋਗ ਹੈ। ਹੁਣ ਇਹ ਰਹਿਤ ਮਰਯਾਦਾ ਦੀ ਸੋਧਾਈ ਖੋਜੀ ਜਨ ਕਰ ਰਹੇ ਹਨ ਬੜੀ ਚੰਗੀ ਗੱਲ ਹੈ ਪਰ
ਪ੍ਰਮੁੱਖਤਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸਿਧਾਂਤਾਂ ਨੂੰ ਹੀ ਹੋਣੀ ਚਾਹੀਦੀ ਹੈ। ਗੁਰਮੁਖ
ਜਨ ਕਰ ਵੀ ਰਹੇ ਹਨ ਪਰ ਫਿਰ ਵੀ ਕਈ ਊਨਤਾਈਆਂ ਰਹਿ ਹੀ ਜਾਂਦੀਆਂ ਹਨ ਸਾਨੂੰ ਸਾਰਿਆਂ ਨੂੰ ਉਨ੍ਹਾਂ
ਵੱਲ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਅਜਿਹੇ ਕੰਮ ਰੋਜ ਰੋਜ ਨਹੀਂ ਹੁੰਦੇ। ਇਹ ਜੋ ਅਰਦਾਸ ਦਾ
ਨਮੂੰਨਾ ਪੇਸ਼ ਕੀਤਾ ਗਿਆ ਹੈ ਇਸ ਵਿੱਚ ਵੀ ਸੋਧ ਦੀ ਲੋੜ ਹੈ। ਦਾਸ ਨੇ ਇਸ ਬਾਰੇ ਪਹਿਲੇ ਵੀ ਇੱਕ
ਚਿੱਠੀ ਲਿਖੀ ਸੀ ਜਿਸ ਵਿੱਚ ਤੱਤ ਗੁਰਮਤਿ ਪ੍ਰਵਾਰ ਨਾਲ ਸਿੱਖ ਰਹਿਤ ਮਰਯਾਦਾ ਬਾਰੇ 100% ਸਹਿਮਤੀ
ਪ੍ਰਗਟਾਈ ਸੀ। ਖਿਮਾਂ ਕਰਨਾਂ ਹੁਣ ਇਨ੍ਹਾਂ ਵਲੋਂ ਸੋਧੀ ਗਈ ਅਰਦਾਸ ਨਾਲ ਮੈਂ ਕੁੱਝ ਮਤਭੇਦ ਰੱਖਦਾ
ਹਾਂ ਕਿਉਂਕਿ ਇਸ ਵਿੱਚ ਵੀ ਊਣਤਾਈਆਂ ਹਨ ਜਿਨ੍ਹਾਂ ਦੀ ਵਿਚਾਰ ਇਸ ਪ੍ਰਕਾਰ ਹੈ-ਜੋ ਮੰਗਲਾ ਚਰਨ ੴ
ਸਤਿ ਗੁਰ ਪ੍ਰਸਾਦਿ ਵਾਲਾ ਅਤੇ ਤੂੰ ਠਾਕੁਰੁ ਵਾਲਾ ਸ਼ਬਦ ਹੈ ਇਸ ਵਿੱਚ ਅਰਦਾਸ ਸਭ ਤੋਂ ਪਹਿਲਾਂ ਤੂੰ
ਠਾਕੁਰੁ ਤੋਂ ਹੀ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਕਿ ਇਸ ਨੂੰ ਸਾਰੀ ਸੰਗਤ ਮਿਲ ਕੇ ਪੜ੍ਹਦੀ ਹੈ।
ਫਿਰ ਅਰਦਾਸੀਆ ੴ ਵਾਲਾ ਮੰਗਲਾ ਚਰਨ ਪੜ੍ਹ ਕੇ ਇੱਥੋਂ ਅਰੰਭ ਕਰੇ ਪ੍ਰਿਥਮ ਅਕਾਲ ਪੁਰਖ ਸਿਮਰ ਕੇ
ਗੁਰੂ ਨਾਨਕ ਲਈਂ ਧਿਆਇ॥ ਫਿਰ ਬਾਕੀ ਗੁਰੂਆਂ, ਭਗਤਾਂ, ਭੱਟਾਂ ਅਤੇ ਗੁਰਸਿੱਖਾਂ ਦੀ ਸਰਬਪੱਖੀ ਅਗਵਾਈ
ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ!
(ਨੋਟ ਤੱਤ ਗੁਰਮਤ ਪ੍ਰਵਾਰ ਨੇ ਕੇਵਲ ਦਸ ਗੁਰੂਆਂ ਦਾ ਜਿਕਰ ਕੀਤਾ ਸੀ ਰੱਬੀ
ਭਗਤ, ਭੱਟ ਅਤੇ ਗੁਰ ਸਿੱਖ ਛੱਡ ਦਿੱਤੇ ਸਨ ਇਹ ਠੀਕ ਨਹੀਂ ਕਿਉਂਕਿ ਭਗਤਾਂ ਤੇ ਆਸਤਾ ਰੱਖਣ ਵਾਲੇ
ਤਾਂ ਪਹਿਲਾਂ ਹੀ ਕਹਿੰਦੇ ਹਨ ਕਿ ਸਿੱਖਾਂ ਨੇ ਸਾਨੂੰ ਇਗਨੋਰ ਕੀਤਾ ਹੈ ਕਿਤੇ ਵੀ ਬਰਾਬਰਤਾ ਨਹੀਂ
ਦਿੱਤੀ ਇਸ ਕਰਕੇ ਅਸੀਂ ਵੱਖ ਹੋ ਵੱਖਰੇ ਗੁਰਦੁਆਰੇ, ਗ੍ਰੰਥ ਅਤੇ ਅਰਦਾਸ ਬਣਾਉਣ ਲਈ ਮਜਬੂਰ ਹੋਏ
ਹਾਂ) ਤੱਤ ਗੁਰਮਤ ਪ੍ਰਵਾਰ ਨੇ ਦਸਾਂ ਜਾਮਿਆਂ ਦੀ ਵਿਚਾਰਧਾਰਕ ਜੋਤ ਧੰਨ ਧੰਨ ਗੁਰੂ ਗ੍ਰੰਥ ਸਾਹਿਬ
ਜੀ ਦੀ ਸਿਖਿਆ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ)
ਇਥੇ ਵੀ ਬਾਕੀ ਭਗਤਾਂ, ਭੱਟਾਂ ਅਤੇ ਸਿੱਖਾਂ ਦਾ ਜਿਕਰ ਤੱਕ
ਨਹੀਂ ਕੀਤਾ। ਕੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਕੇਵਲ ਦਸ ਗੁਰੂਆਂ ਨੂੰ ਹੀ ਮਹਾਨਤਾ
ਦਿੱਤੀ ਗਈ ਹੈ ਜਾਂ ਸਾਰੇ 36 ਮਹਾਂਪੁਰਖਾਂ ਨੂੰ?)
ਅਰਦਾਸ ਦਾ ਨਮੂਨਾ
ਤੂ ਠਾਕੁਰੁ ਤੁਮ ਪਹਿ ਅਰਦਾਸਿ॥ ਜੀਉ ਪਿੰਡੁ ਸਭੁ ਤੇਰੀ ਰਾਸਿ॥ ਤੁਮ ਮਾਤ
ਪਿਤਾ ਹਮ ਬਾਰਿਕ ਤੇਰੇ॥ ਤੁਮਰੀ ਕ੍ਰਿਪਾ ਮਹਿ ਸੂਖ ਘਨੇਰੇ॥ ਕੋਇ ਨ ਜਾਨੈ ਤੁਮਰਾ ਅੰਤੁ॥ ਊਚੇ ਤੇ
ਊਚਾ ਭਗਵੰਤ॥ ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ॥ ਤੁਮ ਤੇ ਹੋਇ ਸੁ ਆਗਿਆਕਾਰੀ॥ ਤੁਮਰੀ ਗਤਿ ਮਿਤਿ
ਤੁਮ ਹੀ ਜਾਨੀ॥ ਨਾਨਕ ਦਾਸ ਸਦਾ ਕੁਰਬਾਨੀ॥
ੴ ਸਤਿ ਗੁਰ ਪ੍ਰਸਾਦਿ
ਪ੍ਰਿਥਮ ਅਕਾਲ ਪੁਰਖ ਸਿਮਰ ਕੇ ਗੁਰੂ ਗ੍ਰੰਥ ਨੂੰ ਸੀਸ ਨਿਵਾਇ॥ ਨਿਰਮਲ ਪੰਥ
ਦੇ ਮੋਢੀ ਗੁਰੂ ਨਾਨਕ ਜੀ ਨੂੰ ਯਾਦ ਕਰਦੇ ਹੋਏ ਬੋਲੋ ਜੀ ਵਾਹਿਗੁਰੂ! ਫਿਰ ਬਾਕੀ ਗੁਰੂਆਂ, ਭਗਤਾਂ,
ਭੱਟਾਂ ਅਤੇ ਗੁਰਸਿੱਖਾਂ ਦੀ ਸਰਬਪੱਖੀ ਅਗਵਾਈ ਦਾ ਧਿਆਨ ਧਰ ਕੇ ਵੀ ਬੋਲੋ ਜੀ ਵਾਹਿਗੁਰੂ!
ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ ਅਤੇ ਸਮੂੰਹ
ਅਕੀਦਤ ਮੰਦ ਸਿੱਖਾਂ ਨੂੰ ਯਾਦ ਕਰਦੇ ਹੋਏ ਬੋਲੋ ਜੀ ਵਾਹਿਗੁਰੂ! !
ਸ਼ਮੁੱਚੇ ਗੁਰਧਾਮ, ਤਖਤ ਅਤੇ ਗੁਰਦੁਆਰੇ ਜੋ ਭਗਤੀ ਅਤੇ ਸ਼ਕਤੀ ਦੇ ਸੋਮੇ ਹਨ
ਦਾ ਧਿਆਨ ਧਰ ਬੋਲੋ ਜੀ ਵਾਹਿਗੁਰੂ! ! !
ਜਿਨ੍ਹਾਂ ਸਿੰਘਾਂ ਸਿੰਘਣੀਆਂ ਅਤੇ ਸ਼ਰਧਾਲੂਆਂ ਨੇ ਬੰਦ ਬੰਦ ਕਟਾਏ, ਖੋਪਰੀਆਂ
ਲੁਹਾਈਆਂ, ਚਰਖੜੀਆਂ `ਤੇ ਚੜ੍ਹੇ, ਆਰਿਆਂ ਨਾਲ ਚੀਰੇ ਗਏ ਅਤੇ ਹੋਰ ਅਨੇਕਾਂ ਤਸੀਹੇ ਸਹਿ ਕੇ
ਸਿਧਾਂਤਕ ਦ੍ਰਿੜਤਾ ਅਤੇ ਮਨੁੱਖਤਾ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਤਿਨ੍ਹਾਂ
ਦੀ ਕਮਾਈ ਦਾ ਧਿਆਨ ਧਰ ਕੇ, ਬੋਲੋ ਜੀ ਵਾਹਿਗੁਰੂ! ! ! !
ਪ੍ਰਥਮ ਸਰਬੱਤ ਮਾਈ ਭਾਈ ਖਾਲਸਾ ਜੀ ਕੀ ਅਰਦਾਸ ਹੈ ਜੀ! ਸਰਬੱਤ ਨੂੰ
ਵਾਹਿਗੁਰੂ ਅਕਾਲ ਪੁਰਖ ਚਿੱਤ ਆਵੇ, ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਰੱਬੀ
ਕਾਇਨਾਤ ਤਹਾਂ ਤਹਾਂ ਰਛਿਆ ਰਿਆਇਤ, ਦੇਗ ਤੇਗ ਫਤਿਹ, ਪੰਥ ਕੀ ਜੀਤ, ਸ਼ਸ਼ਤਰਾਂ ਦੀ ਅੰਗ ਸੰਗਤਾ ਰਹੇ
ਬੋਲੋ ਜੀ ਵਾਹਿਗੁਰੂ!
ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਵਿਸਾਹ ਦਾਨ, ਭਰੋਸਾ ਦਾਨ ਦਾਨਾਂ ਸਿਰ
ਦਾਨ ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੀ ਮਹਾਨਤਾ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ! ! ! ! !
ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ
ਅਕਾਲ ਪੁਰਖ ਜੀਉ; ਆਪ ਜੀ ਦੀ ਅਪਾਰ ਬਖਸ਼ਿਸ਼ ਅਤੇ ਰਹਿਮਤ ਸਦਕਾ (***ਅੰਮ੍ਰਿਤ ਬਾਣੀ ਪੜ੍ਹੀ, ਸੁਣੀ
ਅਤੇ ਵਿਚਾਰੀ ਗਈ ਹੈ। ਗੁਰਬਾਣੀ ਪੜ੍ਹਦਿਆਂ, ਵਿਚਾਰਦਿਆਂ ਆਪ ਜੀ ਦੇ ਬਚਿੱਆਂ ਪਾਸੋਂ ਅਨੇਕਾਂ
ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ, ਅਣਜਾਣ ਬੱਚੇ ਸਮਝ ਕੇ ਖਿਮਾ ਕਰਨੀ, ਅਗੇ ਤੋਂ ਸ਼ੁੱਧ
ਅਤੇ ਸਪੱਸ਼ਟ ਬਾਣੀ ਪੜ੍ਹਨ, ਸੁਣਨ, ਗਾਉਣ ਅਤੇ ਵਿਚਾਰਨ ਦੀ ਸੋਝੀ ਬਖਸ਼ਿਸ਼ ਕਰਦਿਆਂ***) ਗੁਰਮਤਿ
ਸਿਧਾਂਤਾਂ ਅਨੁਸਾਰ ਜੀਵਨ ਜਿਉਣ ਦੀ ਬਲ ਬੁੱਧੀ ਬਖਸ਼ਿਸ਼ ਕਰੋ ਜੀ।
ਹੇ ਅਕਾਲ ਪੁਰਖ ਜੀਉ, ਹਾਜ਼ਰ ਸੰਗਤ ਸਮੇਤ ਸਾਰੀ ਮਨੁੱਖਤਾ ਨੂੰ ਆਪ ਜੀ ਦੇ
ਅਟੱਲ ਹੁਕਮ ਵਿੱਚ ਚੱਲਣ, ਵਹਿਮਾਂ ਭਰਮਾਂ ਅਤੇ ਕਰਮਕਾਂਡਾਂ ਤੋਂ ਰਹਿਤ, ਸੁਚੱਜੀ ਜੀਵਨ ਜਾਚ ਬਖਸ਼ਿਸ਼
ਕਰੋ ਜੀ। ਆਪ ਜੀ ਦੀਆਂ ਬਖਸ਼ੀਆਂ ਦਾਤਾਂ ਲਈ ਆਪ ਜੀ ਦਾ ਕੋਟਾਨ ਕੋਟਿ ਧੰਨਵਾਦ ਹੈ ਜੀ! ਸੇਈ ਪਿਆਰੇ
ਮੇਲ ਜਿਨ੍ਹਾਂ ਮਿਲਿਆਂ ਤੇਰਾ ਨਾਮ ਚਿੱਤ ਆਵੇ॥ ਨਾਨਕ ਨਾਮ ਚੜ੍ਹਦੀ ਕਲਾ॥ ਤੇਰੇ ਭਾਣੇ ਸਰਬੱਤ ਦਾ
ਭਲਾ॥
ਬੋਲੇ ਸੋ ਨਿਹਾਲ॥ ਸਤਿ ਸ੍ਰੀ ਅਕਾਲ॥
ਵਾਹਿਗੁਰੂ ਜੀ ਕਾ ਖ਼ਾਲਸਾ॥ ਵਾਹਿਗੁਰੂ ਜੀ ਕੀ ਫਤਿਹ॥
***ਨੋਟ:- ਇਥੇ ਅਰਦਾਸ ਦੇ ਮਕਸਦ ਅਨੁਸਾਰ ਢੁਕਵੀਂ ਸ਼ਬਦਾਵਲੀ ਵਰਤੀ ਜਾ ਸਕਦੀ ਹੈ।
(05/09/09)
ਤਰਲੋਚਨ ਸਿੰਘ (ਫਿਜਿਕਸ)
ਤਰਲੋਚਨ ਸਿੰਘ (ਫਿਜਿਕਸ)
09888169226
ਸਿੱਖ ਮਾਰਗ ਦੇ ਪਾਠਕ ਸਜਣੋ
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਿਹ॥
ਪੇਸ਼ ਹੈ ਮੇਰੀ ਹੇਠ ਲਿਖੀ ਇੱਕ ਕਵਿਤਾ। ਆਓ ਉਪਰਾਲਾ ਕਰੀਏ, ਸ਼ੈਤਾਨ ਜਿੰਦਾ ਨਾ ਹੋਵੇ
ਸ਼ੈਤਾਨ ਜਿੰਦਾ ਨਾ ਹੋਵੇ
ਹਰ ਧਰਮ ਵਿੱਚ ਹੁੰਦੇ ਕੁੱਝ ਲੋਕੀ, ਜਿਹੜੇ ਕਦੇ ਕਿਸੇ ਦੇ ਮੀਤ ਨਾ ਹੋਵਣ
ਧਰਮ ਦੇ ਨਾ ਤੇ ਪਾਉਂਦੇ ਵੰਡੀਆਂ, ਇੱਕ ਦੂਜੇ ਨੂੰ ਵੱਢ ਵੱਢ ਖਾਞਣ
ਧਰਮ ਕਿਸੇ ਨੂੰ ਮਾੜਾ ਨਹੀਂ ਕਹਿੰਦਾ, ਇਸੇ ਦੇ ਨਾਂ ਤੇ ਅੱਗਾਂ ਲਾਵਣ
ਮੰਦਿਰ ਢਾਹ ਦੇ ਮਸਜਦ ਢਾਹ ਦੇ, ਸਭ ਪਾਸੇ ਉਹ ਰੋਲਾ ਪਾਵਣ
ਇਕ ਆਖੇ ਮੇਰਾ ਧਰਮ ਹੈ ਚੰਗਾ, ਦੂਜਾ ਆਖੇ ਇਹ ਸਭ ਤੋਂ ਗੰਦਾ
ਇਕ ਆਖੇ ਗਊ ਮਾਂ ਹੈ ਮੇਰੀ, ਦੂਜਾ ਉਹਨੂੰ ਮਾਰ ਕੇ ਖਾਵੇ
ਇਕ ਨੇ ਤੇਲ ਦਾ ਪੀਪਾ ਫੜਿਆ, ਦੂਜੇ ਹੱਥ ਗੰਡਾਸੀ ਆਈ
ਇਕੱਠੇ ਹੋ ਕੇ ਜਦ ਇਹ ਨਿਕਲਣ, ਫਿਰ ਕਿਸੇ ਨੂੰ ਇਹ ਨਾ ਬਖ਼ਸ਼ਣ
ਧਰਮ ਦੇ ਨਾਂ ਤੇ ਨਾਅਰੇ ਲਾਉਂਦੇ, ਗੱਡੀਆਂ ਫੂਕਣ ਬੱਸਾਂ ਫੂਕਣ
ਬਚਿਆਂ ਦੇ ਗਲ ਟਾਇਰ ਇਹ ਪਾਉਂਦੇ, ਅੱਗਾਂ ਵਿੱਚ ਫਿਰ ਉਨ੍ਹਾਂ ਨੂੰ ਸੁੱਟਣ
ਸ਼ੈਤਾਨ ਇਨ੍ਹਾਂ ਵਿੱਚ ਜਿੰਦਾ ਹੋ ਕੇ, ਖੂਨ ਪੀਣ ਦੀ ਪਿਆਸ ਬੁਝਾਉਂਦਾ
ਕਈ ਮਸੂਮਾਂ ਦੀ ਬਲੀਆਂ ਲੈ ਕੇ, ਧਰਮ ਦੀ ਓਟ ਵਿੱਚ ਲੁਕ ਜਾਂਦਾ
ਆਓ ਕੁੱਝ ਉਪਰਾਲਾ ਕਰੀਏ, ਇਹ ਸ਼ੈਤਾਨ ਜਿੰਦਾ ਨਾ ਹੋਵੇ
ਕਿਸੇ ਪਤਨੀ ਦਾ ਸੁਹਾਗ ਨਾ ਉੱਜੜੇ, ਨਾ ਕੋਈ ਆਪਣਾ ਬਚਾ ਖ਼ੋਵੇ
(04/09/09)
ਗੁਰਤੇਜ ਸਿੰਘ (ਨਿਊਜੀਲੈਂਡ)
ਪਿਆਰੇ ਮੱਖਣ ਸਿੰਘ
ਜੀਓ,
ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫਤਿਹ॥
ਬਹੁਤ ਵਧੀਆ ਲੱਗਾ ਵੀਰ ਹਰਨੇਕ ਸਿੰਘ ਹੋਰਾਂ ਦਾ ਰੁੱਕਾ ਪੜ੍ਹ ਕੇ। ਨਿਊਜ਼ੀਲੈਂਡ ਵਿੱਚ ਧਰਮ ਪਰਚਾਰ
ਲਈ ਪੰਥ ਦੇ ਸਰਬੋਤਮ ਵਿਦਵਾਨਾਂ ਨੂੰ ਇੱਥੇ ਬੁਲਾਉਣ ਦੇ ਉਪਰਾਲੇ ਲਈ ਹਰਨੇਕ ਸਿੰਘ ਹੋਰਾਂ ਦਾ ਬਹੁਤ
ਬਹੁਤ ਧੰਨਵਾਦ।
ਗੁਰਤੇਜ ਸਿੰਘ
ਵੈਲਿੰਗਟਨ-ਨਿਊਜ਼ੀਲੈਂਡ
(03/09/09)
ਹਰਨੇਕ ਸਿੰਘ (ਨਿਊਜੀਲੈਂਡ)
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਸਤਿਕਾਰਯੋਗ ਵੀਰ ਜੀ, ਅਸੀਂ ਸਿੱਖ ਮਾਰਗ ਨੂੰ ਕਾਫੀ ਸਮੇਂ ਤੋਂ ਪੜ੍ਹਦੇ ਆ ਰਹੇ ਹਾਂ। ਸੁਲਝੇ ਹੋਏ
ਅਤੇ ਗੁਰਮਤਿ ਸਿਧਾਂਤ ਦੇ ਜਾਣਕਾਰ ਵੀਰਾਂ ਵਲੋਂ ਭੇਜੇ ਗਏ ਆਰਟੀਕਲ ਪੜ੍ਹ ਕੇ ਮਨ ਬਹੁਤ ਹੀ ਪ੍ਰਸੰਨ
ਹੁੰਦਾ ਹੈ। ਇੰਟਰਨੈਟ ਦੀ ਸੁਵਿਧਾ ਅਤੇ ਦੂਰ-ਦੁਰੇਡੇ ਮੁਲਕਾਂ ਵਿੱਚ ਬੈਠੇ ਗੁਰਮਤਿ ਨੂੰ ਪ੍ਰਣਾਏ
ਹੋਏ ਵਿਦਵਾਨਾਂ ਦੀ ਦ੍ਰਿੜਤਾ ਨੂੰ ਦੇਖ ਕੇ ਲਗਦਾ ਹੈ ਕਿ ਮੰਜਲ ਦੂਰ ਨਹੀਂ ਹੈ। ਸਿੱਖ ਰਹਿਤ ਮਰਿਆਦਾ
ਬਾਰੇ ਸ਼ੁਰੂ ਹੋਈ ਵਿਚਾਰ ਬਹੁਤ ਹੀ ਸਾਰਥਕ ਅਤੇ ਲਾਹੇਵੰਦ ਹੋਵੇਗੀ। ਆਸ ਹੈ ਕਿ ਜਿਹੜੇ ਵੀ ਸੋਚ ਸਕਦੇ
ਹਨ, ਉਹ ਆਪਣੇ ਇਸ ਅਧਿਕਾਰ ਦੀ ਵਰਤੋਂ ਕਰਕੇ ਜਰੂਰ ਹੀ ਇਸ ਪੰਥਕ ਕਾਰਜ ਵਿੱਚ ਆਪਣਾ ਬਣਦਾ ਯੋਗਦਾਨ
ਪਾਉਣਗੇ। ਆਪ ਜੀ ਅਤੇ ਆਪ ਜੀ ਦੇ ਨਾਲ ਦੀ ਸਮੁੱਚੀ ਟੀਮ ਇਸ ਕਾਰਜ ਨੂੰ ਸਫਲਤਾ ਅਤੇ ਸੁਵਿਧਾ ਪੂਰਵਕ
ਕਰਨ ਲਈ ਵਧਾਈ ਦੀ ਪਾਤਰ ਹੈ। ਪਰਮਾਤਮਾ ਅੱਗੇ ਅਰਦਾਸ ਹੈ ਕਿ ਆਪ ਜੀ ਨੂੰ ਦ੍ਰਿੜਤਾ ਬਖਸ਼ਣ ਤਾਂ ਕਿ
ਇਸੇ ਲਗਨ ਨਾਲ ਪੰਥਕ ਕਾਰਜ ਕਰਦੇ ਰਹੋ।
ਹਰਨੇਕ ਸਿੰਘ (ਨਿਊਜੀਲੈਂਡ)
(02/09/09)
ਬਸੰਤ ਕੌਰ
ਜਦੋਂ ਗਤਕਾ ਪ੍ਰਤੀਯੋਗਤਾ ਗੁਰਮਤਿ ਸਮਾਗਮ ਹੋ ਨਿਬੜਿਆ
ਸਿੱਖ ਨੇ ਸ਼ਸ਼ਤ੍ਰਾਂ ਦੀ ਨਹੀਂ ਅਕਾਲਪੁਰਖ ਦੀ ਬੰਦਨਾ ਕਰਨੀ ਹੈ - ਗਿਆਨੀ ਜਗਤਾਰ ਸਿੰਘ ਜਾਚਕ
(੨ ਸਤੰਬਰ ੨੦੦੯, ਫਰੀਦਾਬਾਦ, ਬਸੰਤ ਕੌਰ)
ਗੁਰੂ ਨਾਨਕ ਮਿਸ਼ਨ ਰਣਜੀਤ ਅਖਾੜਾ ਫਰੀਦਾਬਾਦ ਵੱਲੋਂ ਰਾਸ਼ਟਰੀ ਪੱਧਰ `ਤੇ ਗਤਕਾ ਪ੍ਰਤੀਯੋਗਤਾ
ਦਾ ਆਯੋਜਨ ਦਸ਼ਹਿਰਾ ਗਰਾਉਂਡ ਫਰੀਦਾਬਾਦ ਵਿਖੇ ਕੀਤਾ ਗਿਆ। ਪ੍ਰਤੀਯੋਗਤਾ ਵਿੱਚ ਵੱਖ ਵੱਖ ਸ਼ਹਿਰਾਂ
`ਚੋਂ ਦਸ ਗਤਕਾ ਟੀਮਾਂ ਨੇ ਹਿੱਸਾ ਲਿਆ। ਇਸ ਮੌਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਹੈਡ ਗ੍ਰੰਥੀ
ਅਤੇ ਸ਼੍ਰੋਮਣੀ ਕਮੇਟੀ ਦੇ ਇੰਟਰਨੈਸ਼ਨਲ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਵੀ ਸ਼ਾਮਲ ਹੋਏ ਉਨ੍ਹਾਂ
ਇਸ ਮੌਕੇ ਗਤਕਾ ਟੀਮਾਂ ਅਤੇ ਸੰਗਤਾਂ ਨੂੰ ਸੇਧ ਦਿੰਦਿਆ ਦਸਿਆ ਕਿ ਸਵੈ-ਰਖਿਆ ਦਾ ਸਿਧਾਂਤ ਬਾਬੇ
ਨਾਨਕ ਦੇ ਸਮੇਂ ਤੋਂ ਹੀ ਚਲਿਆ ਆ ਰਿਹਾ ਹੈ ਜਿਸ ਦਾ ਪ੍ਰਮਾਣ ਭਾਈ ਗੁਰਦਾਸ ਜੀ ਦੀ ਵਾਰ “ਆਸਾ ਹੱਥ
ਕਿਤਾਬ ਕਛ” ਤੋਂ ਪ੍ਰਤੱਖ ਹੈ। ਉਨ੍ਹਾਂ ਕਿਹਾ ਕਿ ਸ਼ਸ਼ਤ੍ਰਾਂ ਵਿੱਚ ਨਿਪੁਣਤਾ ਤਾਂ ਹੀ ਪਰਵਾਣ ਹੈ ਜਦ
ਸਿੱਖ ਦੇ ਹੱਥ ਵਿੱਚ ਗਿਆਨ ਦੀ ਖੜਗ ਵੀ ਹੋਵੇ ਨਹੀਂ ਤਾਂ ਇਹ ਸ਼ਸ਼ਤ੍ਰ ਗਿਆਨ ਮਜ਼ਲੂਮ ਦੀ ਰਾਖੀ ਨਹੀਂ
ਕਰ ਸਕੇਗਾ। ਉਨ੍ਹਾਂ ਕਿਹਾ ਕਿ ਅਕਸਰ ਵੇਖਿਆ ਜਾਂਦਾ ਹੈ ਕਿ ਅਖਾੜਿਆਂ ਅੰਦਰ ਸਿਖਿਆਰਥੀ ਸ਼ਸ਼ਤ੍ਰਾਂ
ਅੱਗੇ ਸਿਰ ਝੁਕਾਉਂਦੇ ਹਨ ਜੋ ਕਿ ਗੁਰਮਤਿ ਦੇ ਫਲਸਫੇ ਤੋਂ ਉਲਟ ਕਰਮ ਹੈ, ਉਨ੍ਹਾਂ ਗੁਰਬਾਣੀ ਦੀ ਤੁਕ
“ਬੰਦਨਾ ਹਰਿ ਬੰਦਨਾ ਗੁਣ ਗਾਵਹੁ ਗੋਪਾਲ ਰਾਇ” ਦਾ ਹਵਾਲਾ ਦਿੰਦਿਆ ਸਮਝਾਇਆ ਕਿ ਗੁਰਸਿੱਖ ਦਾ ਪੀਰ
ਸ਼ਸ਼ਤ੍ਰ ਨਹੀਂ ਅਕਾਲਪੁਰਖ ਦੇ ਗੁਣ ਹਨ, ਸ਼ਸ਼ਤ੍ਰ ਕਿਸੇ ਨੂੰ ਕੋਈ ਅਗਵਾਈ ਨਹੀਂ ਦੇ ਸਕਦੇ ਸਗੋਂ ਸਾਨੂੰ
ਸ਼ਸ਼ਤ੍ਰਾਂ ਨੂੰ ਗਿਆਨ ਦੀ ਖੜਗ ਨਾਲ ਸਹੀ ਥਾਂ ਵਰਤਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕਿਸੇ ਅਗਿਆਤ
ਲਿਖਾਰੀ ਦੀ ਲਿਖਤ ਸ਼ਸ਼ਤ੍ਰਮਾਲਾ ਦੇ ਚੱਕਰਾਂ ਵਿੱਚ ਪੈ ਕੇ ਗੁਮਰਾਹ ਹੋ ਕੇ ਸ਼ਸ਼ਤ੍ਰਾਂ ਨੂੰ ਆਪਣਾ ਪੀਰ
ਮੰਨਣ ਦੀ ਲੋੜ ਨਹੀਂ। ਇਸ ਮੌਕੇ ਸਟੇਜ ਦੀ ਸੇਵਾ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪੱਤ
ਜੱਥੇਬੰਦੀ ਦਸਮ ਗ੍ਰੰਥ (ਬਚਿਤੱਰ ਨਾਟਕ) ਵਿਚਾਰ ਮੰਚ ਇੰਟਰਨੈਸ਼ਨਲ ਦੇ ਕੋਆਰਡੀਨੇਟਰ ਸ. ਸੁਰਿੰਦਰ
ਸਿੰਘ ਫਰੀਦਾਬਾਦ ਨੇ ਬਾਖੂਬੀ ਨਿਭਾਉਂਦਿਆ ਸੰਗਤ ਸਾਹਮਣੇ ਗੁਰਮਤਿ ਦਾ ਪੱਖ ਰੱਖ ਕੇ ਥਾਂ ਥਾਂ ਸਪਸ਼ਟ
ਸੇਧਾਂ ਦਿੱਤੀਆਂ। ਮਾਤਾ ਸਾਹਿਬ ਗੁਰਮਤਿ ਕਾਲਜ ਫਰੀਦਾਬਾਦ ਦੀ ਵਿਦਿਆਰਥੀ ਬੀਬੀ ਸਰਬਜੀਤ ਕੌਰ
ਫਰੀਦਾਬਾਦ ਨੇ ਪ੍ਰੋਗਰਾਮ ਦੇ ਆਰੰਭ ਵਿੱਚ ਸਿੱਖ ਇਤਿਹਾਸ ਉਤੇ ਚਾਨਣਾ ਪਾਉਂਦਿਆ ਦਸਿਆ ਕਿ ਸਿੱਖ ਧਰਮ
ਦੇ ਪੈਰੋਕਾਰਾਂ ਵੱਲੋਂ ਜਿਥੇ ਸਮੁੱਚੀ ਮਨੁੱਖਤਾ ਨੂੰ ਆਤਮਕ ਪੱਖੋਂ ਬਲਵਾਨ ਬਣਾਉਣ ਲਈ ਸ਼ਬਦ ਗੁਰੂ ਦਾ
ਗਿਆਨ ਪ੍ਰਸਾਰਿਤ ਕੀਤਾ ਗਿਆ ਉਥੇ ਸਵੈ ਰੱਖਿਆ ਅਤੇ ਸ਼ਰੀਰਕ ਤੰਦਰੁਸਤੀ ਲਈ ਮਲ ਅਖਾੜੇ ਵੀ ਕਾਇਮ ਕੀਤੇ
ਗਏ। ਇਸ ਮੌਕੇ ਸ਼ਹਿਰ ਦੀਆਂ ਕਈ ਪ੍ਰਮੁੱਖ ਹਸਤੀਆਂ ਵੀ ਸ਼ਾਮਲ ਹੋਈਆਂ। ਪ੍ਰਤੀਯੋਗਤਾ ਵਿੱਚ ਪਾਉਂਟਾ
ਸਾਹਿਬ ਦੀ ਟੀਮ ਜੇਤੂ ਰਹੀ।
(01/09/09)
ਨਰਿੰਦਰਪਾਲ ਸਿੰਘ
ਸ. ਬਲਜਿੰਦਰ ਸਿੰਘ ਜੀ
ਨਿਊਜੀਲੈਂਡ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਸਿੱਖ ਮਾਰਗ ਤੇ ਆਪ ਜੀ ਦਾ ਲੇਖ ਬੜਾ ਵਧੀਆ ਸੀ ਅਗੇ ਤੋਂ ਵੀ ਲਿਖਦੇ ਰਿਹਾ ਕਰੋ ਜੀ।
ਅਖੋਤੀ ਬੂਬਨੇ ਸਾਧ ਅਜ ਸਿਖ ਪੰਥ ਸਾਹਮਣੇ ਵੱਡੀ ਚੁਨੋਤੀ ਬਣੇ ਹੋਏ ਹਨ ਜਿਨਾਂ ਦਾ ਮੁਕਾਬਲਾ ਸਮੁੱਚੇ
ਪੰਥ ਦਰਦੀਆਂ ਨੂੰ ਇਕੱਠੇ ਹੋ ਕੇ ਕਰਨਾ ਪਵੇਗਾ। ਆਪ ਜੀ ਨਾਲ ਕੁੱਝ ਪੰਥਕ ਵੀਚਾਰਾਂ ਸਾਂਝੀਆਂ
ਕਰਨੀਆਂ ਹਨ ਕਿਰਪਾ ਕਰਕੇ ਆਪਣਾ ਈ ਮੇਲ ਭੇਜਣਾ ਜੀ।
ਗੁਰੁ ਪੰਥ ਦਾ ਦਾਸਰਾ
ਨਰਿੰਦਰਪਾਲ ਸਿੰਘ
ਬਰਿਸਬਨ
ਆਸਟਰੇਲੀਆ
ਫੌਨ: 07 3272 1172
ਮੋ: 0434348453
(01/09/09)
ਬਸੰਤ ਕੌਰ
ਸ਼੍ਰੀ ਚੰਦ ਨੂੰ ਵੱਡਾ ਦਰਸਾਉਣ ਲਈ ਗੋਬਿੰਦ ਸਦਨ ਦਾ ਕੂੜ ਪ੍ਰਚਾਰ: - ਗੁਰੂ ਅਰਜੁਨ ਸਾਹਿਬ ਨੂੰ ਤਾਂ
ਸਮਝ ਹੀ ਨਹੀਂ ਸੀ ਕਿ ਸੁਖਮਨੀ ਦੀ ੧੬ ਅਸ਼ਟਪਦੀਆਂ ਉਚਾਰਣ ਕਰਣੀਆਂ ਹਨ ਜਾਂ ੨੪।
ਜੇਕਰ ਸ਼੍ਰੀ ਚੰਦ ਗੁਰੂਨਾਨਕ ਸਾਹਿਬ ਦਾ ਆਗਿਆਕਾਰ ਸਪੁੱਤਰ ਸੀ ਤਾਂ ਉਸ ਨੂੰ ਉਦਾਸੀ ਨਹੀਂ ਸਿੱਖ ਧਰਮ
ਨੂੰ ਅਪਨਾਉਣਾ ਚਾਹੀਦਾ ਸੀ ਅਤੇ ਅਕਾਲਪੁਰਖ ਦੀ ਖੇਡ ਵਿੱਚ ਅੜਿਕਾ ਨਹੀਂ ਪਾਣਾ ਚਾਹੀਦਾ ਸੀ ਜਿਵੇਂ
ਕਿ ਇਸ ਸਮਾਗਮ ਦੇ ਬੁਲਾਰਿਆਂ ਨੇ ਦਸਿਆ ਕਿ ਕਿਸੀ ਮਾਂ ਦੀ ਮਮਤਾ ਨੂੰ ਵੇਖ ਕੇ ਉਸ ਦੇ ਬੱਚੇ ਨੂੰ
ਜੀਵਤ ਕਰ ਦਿੱਤਾ
(੧ ਸਤੰਬਰ ੨੦੦੯, ਫਰੀਦਾਬਾਦ, ਬਸੰਤ ਕੌਰ)
ਸਿੱਖੀ ਸਿਧਾਂਤਾਂ ਤੇ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਨਾ ਭਾਰਤੀ ਮੀਡੀਆ ਨੇ ਆਪਣਾ ਮੁੱਖ ਮਕਸਦ
ਤਾਂ ਬਣਾ ਹੀ ਰਖਿਆ ਸੀ ਹੁਣ ਸਾਡੇ ਪੰਜਾਬੀ ਚੈਨਲ ਵੀ ਉਨ੍ਹਾਂ ਦੀ ਦੌੜ ਵਿੱਚ ਸ਼ਾਮਲ ਹੋ ਚੁੱਕੇ ਹਨ।
ਇਸ ਲਈ ਹੁਣ ਤਾਂ ਮਹਿਸੂਸ ਹੁੰਦਾ ਹੈ ਕਿ ਸਿੱਖਾਂ ਦੇ ਹੱਥ ਵਿੱਚ ਵੀ ਆਪਣਾ ਚੈਨਲ ਹੋਣਾ ਚਾਹੀਦਾ ਹੈ
ਜਿਥੇ ਸੱਚ ਦੀ ਗੱਲ ਨੂੰ ਸਹੀ ਤਰ੍ਹਾਂ ਨਾਲ ਪੇਸ਼ ਕੀਤਾ ਜਾ ਸਕੇ। ਬੀਤੇ ਦਿਨੀਂ ਪੰਜਾਬੀ ਚੈਨਲ ਪੀ.
ਟੀ. ਸੀ ਵੱਲੋਂ ਗੋਬਿੰਦ ਸਦਨ ਡੇਰਾ ਬਾਬਾ ਵਿਰਸਾ ਸਿੰਘ ਵੱਲੋਂ ਸ਼੍ਰੀ ਚੰਦ ਦੇ ਦਿਹਾੜੇ ਉਤੇ ਇੱਕ
ਵਿਸ਼ੇਸ਼ ਪ੍ਰੋਗਰਾਮ ਵਿਖਾਇਆ ਗਿਆ। ਇਸ ਪ੍ਰੋਗਰਾਮ ਵਿੱਚ ਗੁਰਮਤਿ ਦੇ ਸਿਧਾਂਤਾਂ ਤੋਂ ਉਲਟ ਸਾਰੀਆਂ
ਗੱਲਾਂ ਬੁਲਾਰਿਆਂ ਵੱਲੋਂ ਪ੍ਰਚਾਰੀ ਗਈ। ਪ੍ਰੋਗਰਾਮ ਵਿੱਚ ਇੱਕ ਬੁਲਾਰਾ ਕ੍ਰਿਪਾਲ ਸਿੰਘ ਨੇ ਇਥੋਂ
ਤਕ ਕਿਹਾ ਕਿ ਗਰੂ ਅਰਜੁਨ ਸਾਹਿਬ ਨੇ ਤਾਂ ਸੁਖਮਨੀ ਦੀ ਕੇਵਲ ੧੬ ਅਸ਼ਟਪਦੀਆਂ ਉਚਾਰਣ ਕੀਤੀਆਂ ਸਨ ਪਰ
ਬਾਬਾ ਸ਼੍ਰੀ ਚੰਦ ਦੇ ਆਖਣ’ ਤੇ ਉਸ ਨੂੰ ੨੪ ਕਰ ਦਿੱਤਾ ਗਿਆ ਤਾਂ ਜੁ ੨੪ ਘੰਟੇ ਸਿਮਰਨ ਹੋ ਸਕੇ
ਅਜਿਹੀ ਬੇਤੁਕੀ ਅਤੇ ਗੁਰਮਤਿ ਦੇ ਸਿਧਾਂਤਾਂ ਤੋਂ ਉਲਟ ਗਲਾਂ ਬਾਬਤ ਜਦ ਖਾਲਸਾ ਨਾਰੀ ਮੰਚ ਦੀ
ਕਨਵੀਨਰ ਬੀਬੀ ਹਰਬੰਸ ਕੌਰ ਨਾਲ ਗੱਲਬਾਤ ਹੋਈ ਤਾਂ ਉਨ੍ਹਾਂ ਇਸ ਕੂੜ ਪ੍ਰਚਾਰ ਦੀ ਨਿਖੇਧੀ ਕਰਦਿਆਂ
ਕਿਹਾ ਕਿ ਗੁਰਬਾਣੀ ਦੇ ਵਾਕ “ਹਉ ਆਪਹੁ ਬੋਲਿ ਨਾ ਜਾਣਦਾ ਮੈ ਕਹਿਆ ਸਭ ਹੁਕਮਾਓ ਜੀੳ” ਅਨੁਸਾਰ ਗੁਰੂ
ਸਾਹਿਬ ਨੇ ਬਾਣੀ ਸੱਚ ਦੇ ਗਿਆਨ ਅਨੁਸਾਰ ਉਚਾਰਣ ਕੀਤੀ ਸੀ ਨਾ ਕਿ ਬਾਬਾ ਸ਼੍ਰੀ ਚੰਦ ਦੀ ਸਮਝ ਨਾਲ।
ਇਸ ਲਈ ਸ਼੍ਰੀ ਚੰਦ ਨੂੰ ਸਿੱਖ ਗੁਰੂਆਂ ਤੋਂ ਵੱਡਾ ਦਰਸਾਉਣ ਲਈ ਇਹ ਕਹਿਣਾ ਸਰਾਸਰ ਗਲਤ ਤੇ ਬੇਬੁਨਿਆਦ
ਹੈ। ਪ੍ਰੋਗਰਾਮ ਵਿੱਚ ਇਹ ਵੀ ਕਿਹਾ ਕਿ ਸ੍ਰੀ ਚੰਦ ਨੇ ਉਦਾਸੀ ਬਾਣਾ ਬਾਬੇ ਨਾਨਕ ਦੇ ਆਖਣ `ਤੇ ਧਾਰਣ
ਕੀਤਾ ਜੋ ਕਿ ਸਰਾਸਰ ਗਲਤ ਹੈ, ਬਾਬੇ ਨਾਨਕ ਦਾ ਮਕਸਦ ਸੱਚ ਕੀ ਬੇਲਾ ਨੂੰ ਸਮੁੱਚੀ ਮਨੁੱਖਤਾ ਅੰਦਰ
ਪ੍ਰਸਾਰਨਾ ਸੀ ਜਿਸ ਵਿੱਚ ਸ਼੍ਰੀ ਚੰਦ ਵੀ ਆਉਂਦੇ ਸਨ ਫਿਰ ਗੁਰੂ ਸਾਹਿਬ ਸ਼੍ਰੀ ਚੰਦ ਨੂੰ ਅਜਿਹਾ ਭੇਖ
ਧਾਰਣ ਕਰਣ ਦਾ ਹੁਕਮ ਕਿਸ ਤਰ੍ਹਾਂ ਦੇ ਸਕਦੇ ਸਨ? ਜੋ ਸੱਚ ਦੀ ਬੇਲਾ ਦੇ ਉਲਟ ਕਰਾਮਤਾਂ ਦਾ ਪ੍ਰਸਾਰ
ਕਰਦਾ ਹੋਵੇ। ਜੇਕਰ ਸ਼੍ਰੀ ਚੰਦ ਬਾਬੇ ਨਾਨਕ ਦਾ ਆਗਿਆਕਾਰ ਸਪੁੱਤਰ ਸੀ ਤਾਂ ਉਸ ਨੂੰ ਉਦਾਸੀ ਨਹੀਂ
ਸੱਚ ਦੇ ਧਰਮ ਨੂੰ ਦ੍ਰਿੜ ਕਰਨਾ ਚਾਹੀਦਾ ਸੀ ਅਤੇ ਅਕਾਲਪੁਰਖ ਦੀ ਖੇਡ ਵਿੱਚ ਅੜਿਕਾ ਨਹੀਂ ਪਾਣਾ
ਚਾਹੀਦਾ ਸੀ ਜਿਵੇਂ ਕਿ ਇਸ ਸਮਾਗਮ ਦੇ ਬੁਲਾਰਿਆਂ ਨੇ ਦਸਿਆ ਕਿ ਕਿਸੀ ਮਾਂ ਦੀ ਮਮਤਾ ਨੂੰ ਵੇਖ ਕੇ
ਉਸ ਦੇ ਬੱਚੇ ਨੂੰ ਜੀਵਤ ਕਰ ਦਿੱਤਾ। ਪ੍ਰੋਗਰਾਮ ਦੀ ਰਿਪੋਰਟ ਵਿੱਚ ਦਸਿਆ ਕਿ ਸ਼੍ਰੀ ਚੰਦ ਬਚਪਨ ਤੋਂ
ਹੀ ਕਰਾਮਾਤੀ ਸ਼ਕਤੀਆਂ ਦਾ ਮਾਲਕ ਸੀ ਅਤੇ ਉਸ ਨੇ ਲਖਮੀਚੰਦ ਦੇ ਸਪੁੱਤਰ ਧਰਮਚੰਦ ਨੂੰ ਖੋਹ ਕੇ ਲਿਜਾਣ
ਵਾਲਿਆਂ ਲਈ ਆਕਾਸ਼ ਤਕ ਆਪਣਾ ਹੱਥ ਲੰਬਾ ਕਰ ਕੇ ਆਪਣੇ ਪੈਰ ਦੇ ਅਗੂੰਠੇ ਰਾਹੀਂ ਉਸ ਬਾਲਕ ਨੂੰ ਦੁੱਧ
ਚੁਆਇਆ ਅਜਿਹੀਆਂ ਗਪੌੜਾਂ ਉਸ ਪ੍ਰੋਗਰਾਮ ਅੰਦਰ ਦੱਸੀਆਂ ਜਾ ਰਹੀਆਂ ਸਨ ਜਿਹੜੀ ਕਿ ਕੁਦਰਤ ਦੇ ਅਟਲ
ਨਿਯਮਾਂ ਤੋਂ ਉਲਟ ਸਨ। ਗੁਰਮਤਿ ਦੇ ਫਲਸਫੇ ਵਿੱਚ ਕਰਾਮਾਤ ਨੂੰ ਕਹਿਰ ਮੰਨਿਆ ਗਿਆ ਹੈ, ਇਸ ਲਈ
ਗੁਰਮਤਿ ਨੂੰ ਅਪਨਾਉਣ ਵਾਲੇ ਜੀਆਂ ਦੀ ਜਿੰਦਗੀ ਅੰਦਰ ਕਿਸੇ ਕਰਾਮਾਤੀ ਸ਼ਕਤੀ ਦੇ ਮਾਲਕ ਨਾਲ ਦੂਰ ਦਾ
ਵੀ ਸੰਬੰਧ ਨਹੀਂ ਹੋ ਸਕਦਾ। ਇਸ ਤੋਂ ਇਲਾਵਾ ਮਨਘੜਤ ਬਣੀਆਂ ਹੋਈਆਂ ਤਸਵੀਰਾਂ ਵਿਖਾ ਕੇ ਇਹ ਜਤਲਾਉਣ
ਦਾ ਜਤਨ ਕੀਤਾ ਜਾ ਰਿਹਾ ਸੀ ਕਿ ਸ਼੍ਰੀ ਚੰਦ ਤੇ ਸਿੱਖੀ ਦਾ ਗੁੜ੍ਹਾ ਸੰਬੰਧ ਹੈ। ਬੀਬੀ ਹਰਬੰਸ ਕੌਰ
ਨੇ ਅਜਿਹੇ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰਨ ਵਾਲੇ ਉਨ੍ਹਾਂ ਸਾਰੇ ਭੇਖੀ ਸਿੱਖਾਂ ਨੂੰ ਰੱਜ ਕੇ
ਲਾਹਨਤਾਂ ਪਾਈਆਂ ਜਿਹੜੇ ਸਿੱਖੀ ਤੇ ਪੰਥਕ ਆਗੂ ਹੋਣ ਦੇ ਲਕੱਬ ਨਾਲ ਲਾਈ ਫਿਰਦੇ ਹਨ। ਜ਼ਿਕਰਯੋਗ ਹੈ
ਕਿ ਗੋਬਿੰਦ ਸਦਨ ਵੱਲੋਂ ਸਿੱਖੀ ਸਿਧਾਂਤਾਂ ਤੋਂ ਉਲਟ ਮਹਰੌਲੀ ਰੋਡ ਦਿੱਲੀ ਵਿਖੇ ਆਪਣਾ ਡੇਰਾ ਚਲਾਇਆ
ਜਾ ਰਿਹਾ ਹੈ। ਇਸ ਡੇਰੇ ਦਾ ਪੈਰੋਕਾਰ ਬਾਬਾ ਵਿਰਸਾ ਸਿੰਘ ਸਾਲ ਕੁ ਪਹਿਲਾਂ ਹੀ ਸ਼ਰੀਰਕ ਦੇਹ ਤਿਆਗ
ਚੁਕਿਆ ਹੈ। ਇਸ ਬਾਬੇ ਨੇ ਸਿੱਖੀ ਨੂੰ ਹਰ ਪੱਖੋਂ ਨੁਕਸਾਨ ਪਹੁੰਚਾਇਆ। ਇਸ ਡੇਰੇ ਨੂੰ ਪੰਥ ਵਿਰੋਧੀ
ਤਾਕਤਾਂ ਦੀ ਪੂਰੀ ਸ਼ੈਅ ਪ੍ਰਾਪਤ ਹੈ। ਇਹ ਡੇਰਾ ਅਖੌਤੀ ਦਸਮ ਗ੍ਰੰਥ ਦਾ ਪ੍ਰਚਾਰ ਤੇ ਪ੍ਰਸਾਰ ਵੀ
ਜ਼ੋਰਾਂ ਸ਼ੋਰਾਂ ਨਾਲ ਕਰਦਾ ਆ ਰਿਹਾ ਹੈ। ਇਸ ਡੇਰੇ ਵਿੱਚ ਗੁਰਮਤਿ ਤੋਂ ਉਲਟ ਹਰ ਤਰ੍ਹਾਂ ਦੀ ਮਨਮਤੀ
ਕਾਰਵਾਈਆਂ ਯੱਗ-ਹਵਨ, ਧੂਣੇ, ਮੂਰਤੀ ਪੂਜਾ ਆਦਿਕ ਹੁੰਦੇ ਹਨ ਪਰ ਫਿਰ ਵੀ ਸਾਡੇ ਜੱਥੇਦਾਰਾਂ ਸਮੇਤ
ਅਕਾਲੀ ਦਲ ਦੇ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ, ਯੂਨੀਵਰਸਟੀਆਂ ਦੇ ਪ੍ਰੋਫੈਸਰ ਅਤੇ ਸ਼੍ਰੋਮਣੀ ਕਮੇਟੀ
ਤਕ ਨਿਜੀ ਹਿਤਾਂ ਖਾਤਰ ਬਾਬੇ ਦੇ ਡੇਰੇ ਸਿੱਖੀ ਸਿਧਾਤਾਂ ਨੂੰ ਛਿੱਕੇ ਟੰਗ ਕੇ ਸਿਰ ਝੁਕਾਉਂਦੀਆਂ
ਹਨ। ਇਸ ਲਈ ਇੰਨ੍ਹਾਂ ਮਨਮਤੀ ਕਾਰਵਾਈਆਂ ਨੂੰ ਰੋਕਣ ਲਈ, ਵਿੱਕੇ ਹੋਏ ਆਗੂਆਂ ਵੱਲ ਤੱਕਣ ਦੀ ਥਾਂ
ਜਾਗਰੂਕ ਸਿਖਾਂ ਨੂੰ ਹੀ ਅੱਗੇ ਆ ਕੇ ਕੁੱਝ ਕਰਣਾ ਪਵੇਗਾ।
(01/09/09)
ਚਰਨਜੀਤ ਸਿੰਘ ਪੰਨੂੰ/ਅਵਤਾਰ ਸਿੰਘ ਮਿਸ਼ਨਰੀ
ਸਿੰਘ ਸਭਾ
ਇੰਟ੍ਰਨੈਸ਼ਨਲ ਅਤੇ ਸਹਿਯੋਗੀ ਜਥੇਬੰਦੀਆਂ ਵਲੋਂ ਵਿੱਢੀ ਨਿਰੋਲ ਗੁਰੂ ਗ੍ਰੰਥ ਸਾਹਿਬ ਜੀ ਦੀ
ਵਿਚਾਰਧਾਰਾ ਨੂੰ ਘਰ-ਘਰ ਪਹੁਚਾਉਣ ਦੀ ਮੁਹਿਮ ਨੂੰ ਅਸਰਦਾਰ ਹੁੰਗਾਰਾ!
(ਚਰਨਜੀਤ ਸਿੰਘ ਪੰਨੂੰ/ਅਵਤਾਰ
ਸਿੰਘ ਮਿਸ਼ਨਰੀ) ਪਿਛਲੇ ਲੰਬੇ ਸਮੇ ਤੋਂ ਸਿੰਘ ਸਭਾ ਇੰਟ੍ਰਨੈਸ਼ਨਲ ਕਿਸੇ ਨਾ ਕਿਸੇ ਰੂਪ ਵਿੱਚ ਸੀਨਾ
ਬਸੀਨਾ ਜਾਂ ਪ੍ਰੰਪਰਾਵਾਦ ਦੀ ਓਟ ਲਈ ਬੈਠੀ ਕਰਮਕਾਂਡੀ-ਅੰਧਵਿਸ਼ਵਾਸ਼ੀ ਸੋਚ, ਜੋ ਹੋਰ ਗ੍ਰੰਥਾਂ ਦੀ ਆੜ
ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਅਤੇ ਸਰਬਉਚਤਾ ਲਈ ਚਣੌਤੀ ਬਣੀ ਹੋਈ ਹੈ, ਦੇ ਭਰਮਜਾਲ
ਨੂੰ ਤੋੜਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਆਸ਼ੇ ਅਨੁਸਾਰ ਸੱਚ ਦਾ ਪ੍ਰਚਾਰ ਕਰਨ ਲਈ ਸੰਘਰਸ਼ੀਲ ਹੈ।
ਡੇਰੇਦਾਰਾਂ ਅਤੇ ਸੰਪ੍ਰਦਾਵਾਂ ਵਲੋਂ ਆਮ ਸੰਗਤ ਦੀ ਗੁਰਬਾਣੀ ਪ੍ਰਤੀ ਅਗਿਆਨਤਾ ਅਤੇ ਸ਼ਰਧਾਮਈ ਸੋਚ ਦਾ
ਅਪਹਰਨ ਕਰਕੇ ਆਮ ਸਿੱਖ ਨੂੰ ਅੰਧ ਵਿਸ਼ਵਾਸ਼ੀ ਤੇ ਕਰਮਕਾਂਡੀ ਬਣਨ ਤੋਂ ਬਚਾਉਣ ਲਈ, ਸਿੱਖ
ਬੁੱਧੀਜੀਵੀਆਂ, ਚਿੰਤਕਾਂ, ਵਿਦਵਾਨਾਂ ਅਤੇ ਗੁਰਮਤਿ ਦੇ ਲਿਖਾਰੀਆਂ ਨਾਲ, ਵਿਚਾਰ-ਗੋਸ਼ਟੀਆਂ ਦਾ,
ਇਸਾਈ ਪ੍ਰਚਾਰਕਾਂ ਦੀ ਤਰਜ ਤੇ ਘਰ-ਘਰ ਪ੍ਰਵਾਹ ਚਲਾਇਆ ਜਾ ਰਿਹਾ ਹੈ।
ਇਨ੍ਹਾਂ ਗੋਸ਼ਟੀਆਂ ਵਿੱਚ ਜਿੱਥੇ ਸਿੰਘ ਸਭਾ ਇੰਟ੍ਰਨੈਸ਼ਨਲ ਦੇ ਸਰਪ੍ਰਸਤ ਸ੍ਰ ਹਰਦੇਵ ਸਿੰਘ ਸ਼ੇਰਗਿੱਲ
(ਐਡੀਟਰ ਸਿੱਖ ਬੁਲੇਟਨ) ਸਭਾ ਦੀ ਕਾਰਜਵਿਧੀ ਤੇ ਕਾਰਜਖੇਤਰ ਬਾਰੇ ਵਿਸਥਾਰ ਨਾਲ ਦਸਦੇ, ਗੁਰਮਤਿ ਦੇ
ਵਿਦਵਾਨਾਂ ਅਤੇ ਲਿਖਾਰੀਆਂ ਨੂੰ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰਛਾਇਆ ਹੇਠ ਸਿਰ ਜੋੜ ਕੇ
ਬੈਠਣ ਦੀ ਅਪੀਲ ਕਰ ਰਹੇ ਹਨ ਓਥੇ ਸਿੰਘ ਸਭਾ ਉਤਰੀ ਅਮਰੀਕਾ ਦੇ ਪ੍ਰਧਾਨ ਸ੍ਰ ਗੁਰਚਰਨ ਸਿੰਘ
ਜਿਊਣਵਾਲਾ ਅਮਰੀਕਾ, ਕਨੇਡਾ, ਇੰਡੀਆ ਅਤੇ ਹੋਰ ਦੇਸ਼ਾਂ ਵਿੱਚ ਇੱਕੋ ਸੋਚ ਲੈ ਕੇ ਚੱਲ ਰਹੀਆਂ
ਜਥੇਬੰਦੀਆਂ ਦੇ ਸਹਿਯੋਗ ਨਾਲ, ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੇ ਆਸ਼ੇ ਅਤੇ ਸਿਖਿਆ ਅਨੁਸਾਰ ਗੁਰਮਤਿ
ਪ੍ਰਚਾਰ ਬਾਰੇ ਪ੍ਰਚਾਰਕਾਂ ਨੂੰ ਇਕਸੁਰ ਕਰ ਰਹੇ ਹਨ। ਉਹ ਆਪਣੇ ਪ੍ਰੋਜੈਕਟਰ ਦੇ ਨਾਲ ਅਖੌਤੀ ਦਸਮ
ਗ੍ਰੰਥ ਦੀਆਂ ਓਨ੍ਹਾਂ ਰਚਨਾਵਾਂ ਤੋਂ ਸੰਗਤਾਂ ਨੂੰ ਜਾਣੂੰ ਕਰਵਾਉਂਦੇ ਹਨ ਜੋ ਹੂ-ਬਾ-ਹੂ ਉਸੇ
ਤਰ੍ਹਾਂ ਪ੍ਰਾਚੀਨ ਹਿੰਦੂ ਗ੍ਰੰਥਾਂ ਵਿੱਚ ਅੰਕਿਤ ਹਨ। ਜਿਨ੍ਹਾਂ ਦੀ ਬੋਲੀ ਅਤੇ ਸ਼ੈਲੀ ਹਿੰਦੂ
ਗ੍ਰੰਥਾਂ ਨਾਲ ਮੇਲ ਖਾਂਦੀ ਹੈ। ਉਹ ਸਬੂਤ ਵਜੋਂ ਉਹੀ ਪ੍ਰਾਚੀਨ ਹਿੰਦੂ ਗ੍ਰੰਥ ਨਾਲ ਰੱਖਦੇ ਅਤੇ
ਵਿਦਵਾਨ ਸੰਗਤਾਂ ਨੂੰ ਉਨ੍ਹਾਂ ਦੇ ਦਰਸ਼ਨ ਵੀ ਕਰਵਾਉਂਦੇ ਹਨ।
ਸਿੰਘ ਸਭਾ ਕਨੇਡਾ ਦੇ ਸ੍ਰ ਪਰਮਿੰਦਰ ਸਿੰਘ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਨਾ ਦੇ ਸਹਿਯੋਗ ਨਾਲ
ਚਲਾਏ ਜਾ ਰਹੇ 50 ਤੋਂ ਜਿਆਦਾ ਪ੍ਰਚਾਰਕ ਸੈਂਟਰਾਂ ਬਾਰੇ ਵਿਸਥਾਰ ਨਾਲ ਦੱਸ ਕੇ, ਸਭ ਨੂੰ ਆਪੋ-ਆਪਣਾ
ਪਿੰਡ ਸੰਭਾਲਨ ਦੀ ਅਪੀਲ ਕਰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਗੁਰੂ ਗਰੰਥ ਸਾਹਿਬ ਨੂੰ ਮੰਨਣ ਵਾਲਾ
ਹਰੇਕ ਸਿੱਖ ਜੇ ਤਹੱਈਆ ਕਰੇ ਤਾਂ ਘਟੋ-ਘਟ ਆਪਣੇ ਅਤੇ ਗੁਆਂਢੀ ਪੰਜ ਪਿੰਡਾਂ ਵਿੱਚ ਇੱਕ ਗੁਰਮਤਿ
ਪ੍ਰਚਾਰ ਸੈਂਟਰ ਖੁਲ੍ਹਵਾ ਸਕਦਾ ਹੈ। ਜਿੱਥੇ ਦਾਨੀ ਸੱਜਨਾਂ ਦਾ ਸਬੰਧ ਸਿੱਧਾ ਉਸ ਪ੍ਰਚਾਰਕ ਸੈਂਟਰ
ਨਾਲ ਹੁੰਦਾ ਹੈ ਜਿਸ ਨੂੰ ਕਿ ਉਹ ਸਪਾਂਸਰ ਕਰਦੇ ਹਨ।
ਬ੍ਰਾਹਮਣਵਾਦ ਦੀ ਚੋਰੀ ਮੋਰੀ ਰਾਹੀਂ ਸਿੱਖੀ ਵਿੱਚ ਐਂਟਰੀ ਬਾਰੇ ਸਿੰਘ ਸਭਾ ਇੰਟ੍ਰਨੈਸ਼ਨਲ ਦੇ ਵਿਚਾਰ
ਹਨ ਕਿ ਜਦ ਤੱਕ ਸਿੱਖ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਰਬਪੱਖੀ ਅਗਵਾਹੀ ਦੇਣਵਾਲਾ
ਸੰਪੂਰਨ ਗੁਰੂ ਮੰਨਕੇ, ਉਸ ਵਿਚਲੀ ਸਿਖਿਆ ਅਨੁਸਾਰ ਆਪਣਾ ਜੀਵਨ ਨਹੀਂ ਬਣਾਉਂਦੇ, ਨਿਤਨੇਮ ਰੋਜ਼ਮਰਾ
ਦੀ ਜ਼ਿੰਦਗੀ ਦੇ ਬਾਕੀ ਸੰਸਕਾਰ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਅਨੁਸਾਰ ਨਹੀਂ ਕਰਦੇ, ਤਦ
ਤੱਕ ਬ੍ਰਾਹਮਣਵਾਦ ਦਾ ਦੈਂਤ ਸਾਹਮਣੇ ਖੜਾ ਸਿੱਖ ਦਾ ਮੂੰਹ ਚਿੜਾਉਂਦਾ ਰਹੇਗਾ। ਗੁਰੂ ਗ੍ਰੰਥ ਸਾਹਿਬ
ਜੀ ਨੂੰ ਗਿਆਨ ਗੁਰੂ ਮੰਨਣ ਵਾਲੇ ਵੀ ਹੋਰ ਗ੍ਰੰਥਾਂ ਦੀਆਂ ਰਚਨਾਵਾਂ ਨੂੰ ਨਾਲ ਰਲਾ ਕੇ ਸਾਬਤ ਕਰਨਾ
ਚਾਹੁੰਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਜੀ ਅਧੂਰੇ ਹਨ? ਇਵੇਂ ਉਹ ਜਾਣੇ ਅਨਜਾਣੇ, ਦਸਵੇਂ ਨਾਨਕ ਦੀ
ਗੁਰੂ ਗ੍ਰੰਥ ਸਾਹਿਬ ਜੀ ਨੂੰ ਪੂਰੀ ਮਨੁੱਖਤਾ ਦਾ ਰਹਿਬਰ ਬਨਾਉਣ ਲਈ ਵਰਤੀ ਦੂਰ ਦ੍ਰਿਸ਼ਟੀ ਦੇ ਵਿਰੋਧ
ਵਿੱਚ ਜਾ ਖੜਦੇ ਹਨ। ਜੇ ਗੁਰੂ ਗੋਬਿੰਦ ਸਿੰਘ ਆਪਣੇ ਪਿਤਾ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਆਦਿ
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਖੇ ਚੜ੍ਹਾ ਸਕਦੇ ਸਨ ਤਾਂ ਆਪਣੀ ਕਿਉਂ ਨਹੀਂ? ਜਦ ਕਿ ਸਿੱਖ ਗੁਰੂਆਂ
ਦੀ ਜੋਤ ਤੇ ਸਿਧਾਂਤ ਇੱਕ ਹੈ। ਸਿੱਖਾਂ ਦਾ ਰੱਬ ਇੱਕ, ਪੰਥ ਇੱਕ ਅਤੇ ਗ੍ਰੰਥ ਇੱਕ ਹੈ। ਜਰਾ ਸੋਚੋ!
ਕੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਿੱਖਾਂ ਦਾ ਪਾਰਉਤਾਰਾ ਨਹੀਂ ਕਰ ਸਕਦੀ? ਫਿਰ ਹੋਰ ਗ੍ਰੰਥ ਦੀ
ਕੀ ਲੋੜ ਪੈ ਗਈ? ਜੋ ਗੁਰਮਤਿ ਵਿਰੋਧੀ ਨਸ਼ੇ, ਵਿਸ਼ੇ ਵਿਕਾਰ ਅਤੇ ਹਿੰਦੂ ਕਰਮਕਾਂਡਾਂ ਨਾਲ ਭਰਿਆ ਪਿਆ
ਹੈ ਅਤੇ ਜਿਸ ਦਾ ਸਿਧਾਂਤ ਵੀ ਗੁਰਮਤਿ ਨਾਲ ਮੇਲ ਨਹੀਂ ਖਾਂਦਾ।
ਸਿੰਘ ਸਭਾ ਇੰਟ੍ਰਨੈਸ਼ਨਲ ਦੇ ਬੁਲਾਰਿਆਂ ਵਲੋਂ ਅਮਰੀਕਾ ਦੇ ਵੱਖ ਵੱਖ ਗੁਰਦੁਆਰਿਆਂ, ਗੁਰਦੁਆਰਾ
ਡਿਕੋਟਾ ਰੋਡ ਫਰਿਜ਼ਨੋ ਅਤੇ ਗੁਰਦੁਆਰਾ ਸਿੱਖ ਸੈਂਟਰ ਵਿਲਸਨ ਰੋਡ ਬੇਕਰਸਫੀਲਡ ਵਿਖੇ ਸੰਗਤ ਦੇ
ਰੂ-ਬਰੂ ਹੋ ਕੇ ਵਿਚਾਰ ਵਿਟਾਂਦਰਾ ਕਰਨ ਤੋਂ ਬਾਅਦ ਫਰਿਜ਼ਨੋ ਰੇਡੀਓ ਤੋਂ ਵੀ ਗੁਰਮਤਿ ਵਿਚਾਰਾਂ ਦੀ
ਸਾਂਝ ਪਾਈ ਗਈ। ਉਸ ਤੋਂ ਬਾਅਦ ਡੋਰ-ਟੂ-ਡੋਰ ਵਿਚਾਰ ਗੋਸਟੀਆਂ ਦਾ ਸਿਲਸਿਲਾ ਚਲਦਾ ਰਿਹਾ ਜਿਵੇਂ
ਸ਼ਹਿਰ ਕਿੰਗਜ਼ਬਰਗ, ਬੇਕਰਜ਼ਫੀਲਡ, ਕਰਮਨ, ਫਰਿਜ਼ਨੋ, ਸੈਨਹੋਜ਼ੇ, ਸੈਕਰਾਮੈਂਟੋ ਅਤੇ ਯੂਬਾਸਿਟੀ ਵਿਖੇ
ਬਹੁਤ ਸਾਰੇ ਵਿਦਵਾਨਾਂ, ਲਿਖਾਰੀਆਂ ਅਤੇ ਕਵੀਆਂ ਸ਼ਾਮਲ ਹੋ ਕੇ ਆਪਣੇ ਵਡਮੁੱਲੇ ਵਿਚਾਰਾਂ ਦਾ ਯੋਗਦਾਨ
ਪਾਇਆ। ਕਿੰਗਜ਼ਬਰਗ ਦੇ ਸ੍ਰ ਹਰਨੇਕ ਸਿੰਘ ਦੇ ਘਰੋਂ ਸ਼ੁਰੂ ਹੋਈ ਇਹ ਵਿਚਾਰ ਗੋਸ਼ਟੀਆਂ ਦੀ ਲੜੀ ਸ੍ਰ
ਹਰਬੰਸ ਸਿੰਘ ਜਗਿਆਸੂ (ਯੂਬਾਸਿਟੀ) ਦੇ ਘਰ ਦੀ ਵਿਚਾਰ ਗੋਸ਼ਟੀ ਤੱਕ ਕਾਮਯਾਬੀ ਨਾਲ ਸਮਾਪਤ ਹੋਈ।
ਸ਼ਹਿਰ ਕਰਮਨ ਵਿੱਚ ਸ੍ਰ ਕੁਲਦੀਪ ਸਿੰਘ ਦੇ ਘਰ ਇਲਾਕੇ ਦੇ ਸਿਰਕੱਢ ਸਿੱਖ ਆਗੂ ਸ੍ਰ ਮਹਿੰਦਰ ਸਿੰਘ
ਗਰੇਵਾਲ ਸਮੇਤ 50 ਤੋਂ ਵਧੀਕ ਸਿੱਖਾਂ ਨੇ ਭਾਰੀ ਜੋਸ਼ ਨਾਲ ਵਿਚਾਰ ਵਿਟਾਂਦਰੇ ਵਿੱਚ ਸ਼ਮੂਲੀਅਤ ਕੀਤੀ।
ਇਸੇ ਤਰ੍ਹਾਂ ਸੈਨਹੋਜੇ ਵਿੱਚ ਡਾ. ਗੁਰਮੀਤ ਸਿੰਘ ਬਰਸਾਲ ਦੇ ਘਰ 40-45 ਵਿਦਵਾਨਾਂ ਨੇ ਸਿੱਖ ਪੰਥ
ਨੂੰ ਦਰਪੇਸ਼ ਗੰਭੀਰ ਮੁਦਿਆਂ ਤੇ ਭਖਵੀਂ ਵਿਚਾਰ ਕੀਤੀ। ਇਨ੍ਹਾਂ ਵਿਚਾਰ ਗੋਸ਼ਟੀਆਂ ਵਿੱਚ ਜਿੱਥੇ ਸਿੰਘ
ਸਭਾ ਦੇ ਆਗੂ ਇਕੱਠੇ ਹੋ ਕੇ ਗੁਰਮਤਿ ਪ੍ਰਚਾਰ ਕਰਦੇ ਰਹੇ ਓਥੇ ਇੱਕ ਖਾਸ ਗੱਲ ਵੇਖਣ ਨੂੰ ਮਿਲੀ ਕਿ
ਜੋ ਵੀਰ ਜਥੇਦਾਰਾਂ ਨੂੰ ਬਾਦਲ ਦੇ ਲਫਾਫਾ ਮਾਰਕਾ ਜਥੇਦਾਰ ਕਹਿਕੇ ਹਮੇਸ਼ਾਂ ਵਿਰੋਧ ਕਰਦੇ ਸਨ, ਉਹੀ
ੳਨ੍ਹਾਂ ਜਥੇਦਾਰਾਂ ਦੇ ਦੁਆਲੇ ਸ਼ਕਾਇਤੀ ਭਾਵ ਨਾਲ ਫਿਰਦੇ ਰਹੇ। ਗੁਰਮਤਿ ਵਿਚਾਰ ਗੋਸਟੀ ਦੇ
ਪ੍ਰਬੰਧਕਾਂ ਨੂੰ ਫੋਨ ਕਰਕੇ ਗੁਰਚਰਨ ਸਿੰਘ ਜਿਉਣਵਾਲਾ ਦੀ ਵਿਰੋਧਤਾ ਕਰਦੇ ਰਹੇ।
ਇਨ੍ਹਾਂ ਵਿਚਾਰ ਗੋਸ਼ਟੀਆਂ ਵਿੱਚ ਹਿੱਸਾ ਲੈਣ ਵਾਲੇ ਵਿਚਾਰਵਾਨਾਂ ਵਿੱਚ
ਮੁੱਖ ਤੌਰ ਤੇ ਸ੍ਰ ਹਰਦੇਵ ਸਿੰਘ ਸ਼ੇਰਗਿੱਲ (ਸਰਪ੍ਰਸਤ ਸਿੰਘ ਸਭਾ) ਗੁਰਚਰਨ ਸਿੰਘ ਜਿਉਣਵਾਲਾ
(ਪ੍ਰਧਾਨ ਸਿੰਘ ਸਭਾ ਉਤਰੀ ਅਮਰੀਕਾ) ਸ੍ਰ ਪਰਮਿੰਦਰ ਸਿੰਘ (ਸਿੰਘ ਸਭਾ ਕਨੇਡਾ) ਪ੍ਰੋ ਮੱਖਨ ਸਿੰਘ
ਜੀ (ਜਨਰਲ ਸਕੱਤਰ) ਸ੍ਰ ਤਰਲੋਚਨ ਸਿੰਘ ਦੁਪਾਲਪੁਰ (ਪੱਤਰਕਾਰ ਸਪੋਕਸਮੈਨ) ਚਰਨਜੀਤ ਸਿੰਘ ਪੰਨੂੰ
(ਪੱਤਰਕਾਰ ਪੰਜਾਬ ਟਾਈਮਜ਼) ਭਾਈ ਅਵਤਾਰ ਸਿੰਘ ਮਿਸ਼ਨਰੀ ਅਤੇ ਬੀਬੀ ਹਰਸਿਮਰਤ ਕੌਰ ਖ਼ਾਲਸਾ (ਗੁਰੂ
ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ ਐਸ ਏ) ਡਾ. ਗੁਰਮੀਤ ਸਿੰਘ ਬਰਸਾਲ (ਗੁਰੂ ਗੋਬਿੰਦ ਸਿੰਘ ਸਟੱਡੀ
ਸਰਕਲ) ਗੁਰਬਾਣੀ-ਇਤਿਹਾਸ ਅਤੇ ਗੁਰਮਤਿ ਫਿਲਾਸਫੀ ਦੇ ਖੋਜੀ ਸ੍ਰ ਸਰਬਜੀਤ ਸਿੰਘ (ਸੈਕਰਾਮੈਂਟੋ) ਸ੍ਰ
ਹਰਬੰਸ ਸਿੰਘ ਜਗਿਆਸੂ (ਪ੍ਰਧਾਨ ਸਹਿਤ ਸਭਾ ਯੂਬਾਸਿਟੀ) ਸ੍ਰ ਮਹਿੰਦਰ ਸਿੰਘ ਘੱਗ ਉੱਘੇ ਵਿਦਵਾਨ
(ਲਾਇਵੋਕ) ਸਿੰਘ ਸਭਾ ਯੂਬਾਸਿਟੀ ਦੇ ਸ੍ਰ ਕੁਲਦੀਪ ਸਿੰਘ, ਸ੍ਰ ਗਿਆਨ ਸਿੰਘ ਮਿਸ਼ਨਰੀ (ਮਿਸ਼ਨਰੀ ਸਰਕਲ
ਕੈਲੇਫੋਰਨੀਆਂ) ਸ੍ਰ ਕੰਵਲ ਸਿੰਘ ਫਿਜ਼ੀਵਾਲੇ, ਸ੍ਰ ਹਾਕਮ ਸਿੰਘ ਸੈਕਰਾਮੈਂਟੋ (ਸਿੱਖ ਸਕਾਲਰ) ਸ੍ਰ
ਅਮਰਬੀਰ ਸਿੰਘ ਤੇ ਸਾਥੀ (ਸਟਾਕਟਨ) ਕੈਪਟਨ ਜੁਗਰਾਜ ਸਿੰਘ (ਸ਼ਬਦ ਸੱਚੀ ਟਕਸਾਲ) ਡਾ. ਗੁਰਮੇਲ ਸਿੰਘ
ਧਾਲੀਵਾਲ (ਸਿੱਖ ਅਲਾਇੰਸ) ਪ੍ਰੋ ਗੁਰਬਚਨ ਸਿੰਘ ਸਚਦੇਵਾ, ਡਾ ਗੁਰੂਮੇਲ ਸਿੰਘ (ਸਿੱਖ ਸਕਾਲਰ)
ਕੁਲਵੰਤ ਸਿੰਘ (ਕਨੈਕਟੀਕਟ) ਦਲਜੀਤ ਸਿੰਘ (ਬਰਮਾਲੀਪੁਰ) ਬਾਬਾ ਨੰਦਨ ਸਿੰਘ (ਫਰੀਮਾਂਟ) ਆਦਿ ਸ਼ਾਮਲ
ਹੋਏ। ਆਪਣੇ ਸ਼ਹਿਰ ਵਿਖੇ ਅਜਿਹੀਆਂ ਵਿਚਾਰ ਗੋਸ਼ਟੀਆਂ ਕਰਾਉਣ ਲਈ ਵਿਦਵਾਨ ਸੱਜਨ ਸੰਪਰਕ ਕਰਨ-
(408-209-7072, 510-432-5827)
{ਨੋਟ:- ਪਿਛਲੇ ਹੋਰ ਪੱਤਰ ਪੜ੍ਹਨ ਲਈ ਐਰੋ (ਤੀਰ) ਨੂੰ ਕਲਿਕ ਕਰੋ ਜੀ}
HOME
|
. |