.


(31/10/09)
ਦਲਜੀਤ ਸਿੰਘ ਹੋਠੀ ਰਾਚੈਸਟਰ ਨਿਉਯਾਰਕ

ਸਰਦਾਰ ਮੱਖਣ ਸਿੰਘ ਜੀ ਤੇ ਸਿੱਖ ਮਾਰਗ ਦੇ ਪਾਠਕਾ ਨੂੰ ਗੁਰੂ ਫ਼ਤਹਿ

ਜਦੋ ਕਿਸੇ ਕੌਮ ਦਾ ਜਣਾ ਖਣਾ ਅਖੌਤੀ ਸ਼ਿਆਂਹੀ ਲੈ ਕੇ ਵਿਦਵਾਨ ਹੋਣ ਦਾ ਭਰਮ ਪਾਲ ਲਵੇ ਤੇ ਸੱਚ ਦਾ ਤਿਆਗ ਕਰ ਕੇ ਝੂਠ ਦਾ ਪੱਲਾ ਫੜ ਲਵੇ ਤੇ ਬ੍ਰਾਹਮਣੀ ਰੰਗ ਵਿੱਚ ਰੰਗਿਆ ਜਾਵੇ। ਉਸ ਵਕਤ ਉਸ ਪਰਿਵਾਰ, ਸਮਾਜ ਤੇ ਕੌਮ ਨੂੰ ਕੋਈ ਨਹੀ ਬਚਾ ਸਕਦਾ। ਜਿਹੜਾ ਮਨੁੱਖ ਬਿੱਪਰਵਾਦ ਦੇ ਸੰਸਕਾਰ ਸਾਲਾਵੱਧੀ ਸਾਭੀ ਬੈਠਾ ਹੋਵੇ ਉਸ ਨੂੰ ਸਤਿਗੁਰਾ ਦਾ ਸੱਚ ਬੜਾ ਕੌੜਾ ਲੱਗਦਾ ਹੈ। ਜਿਸ ਰਾਹ ਤੇ ਮਨੁੱਖ ਤੁਰ ਰਿਹਾ ਹੋਵੇ ਉਸਨੂੰ ਉਤਨੀ ਦੇਰ ਕੋਈ ਪਸ਼ਤਾਵਾ ਨਹੀ ਹੁੰਦਾ, ਜਦੋ ਤੱਕ ਇਹ ਪਤਾ ਨਾਂ ਲੱਗ ਜਾਵੇ ਕਿ ਮੈਂ ਕੁਰਾਹੇ ਪੈ ਚੁੱਕਿਆ ਹਾਂ। ਜਦੋ ਕੋਈ ਅਗਿਆਨਤਾਂ ਦੀ ਪੱਟੀ ਬੱਨ ਕੇ ਲੰਮੇ ਸਮੇਂ ਤੱਕ ਇੱਕੋ ਰਾਹ ਤੁਰਦਾ ਰਹੇ ਉਸ ਨੂੰ ਉਹੀ ਰਾਹ ਸਹੀ ਪ੍ਰਤੀਤ ਹੋਣ ਲੱਗ ਪੈਂਦਾ ਹੈ । ਪਿੱਛਲੇ ਹਫਤੇ ਜੱਸ ਪੰਜਾਬੀ ਟੀਵੀ ਚੈਨਲ ਤੇ ਦੋ (ਭੜੂਏ) ਲਾਂਬਾ ਅਤੇ ਭੰਵਰਾ ਨੇ ਝੂਠ ਦਾ ਸਹਾਰਾ ਲੈ ਕੇ ਪ੍ਰੋ: ਦਰਸ਼ਨ ਸਿੰਘ ਜੀ ਤੇ (ਰਾਚੈਸਟਰ ਨਿਉਯਾਰਕ) ਦੀ ਸੰਗਤ ਨੂੰ ਨੀਵਾ ਦਿਖਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ। ਜਿਹੜੇ ਵਿਡੀਓ ਦੇ ਕਲਿੱਪ ਉਸ ਨੇ ਟੀਵੀ ਚੈਨਲ ਤੇ ਦਿਖਾਏ ਹਨ ਉਹਨਾਂ ਨੂੰ ਕੱਟ ਵੱਢ ਕਰਕੇ ਇਸ ਤਰਾ ਪੇਸ਼ ਕੀਤਾ ਗਿਆ ਹੈ ਜਿਵੇ ਕਿ ਪ੍ਰੋ: ਦਰਸ਼ਨ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਖਿਲਾਫ ਬੋਲ ਰਹੇ ਹੋਣ। ਜਦੋ ਕਿ ਅਸਲੀਅਤ ਇਸ ਦੇ ਬਿਲਕੁਲ ਉਲਟ ਹੈ। ਸਾਰੀ ਵੀਡੀਓ ਦੇਖਣ ਤੇ ਹੀ ਅਸਲੀਅਤ ਦਾ ਪਤਾ ਲੱਗਦਾ ਹੈ, ਕਿ ਪ੍ਰੋ: ਦਰਸ਼ਨ ਸਿੰਘ ਜੀ ਨੇ ਉਹੀ ਕੁੱਝ ਕਿਹਾ ਹੈ ਜੋ ਦਸਮ ਗ੍ਰੰਥ ਵਿੱਚ ਲਿੱਖਿਆ ਹੈ। ਦਸਮ ਗ੍ਰੰਥ ਦੀ ਦੇਣ ਲਾਂਬੇ ਤੇ ਭਵਰੇ ਵਰਗੇ (ਭੜੂਆਂ) ਦੀ ਹੀ ਹੈ। ਇਹਨਾ ਨੇ ਦਸਮ ਗ੍ਰੰਥ ਨੂੰ ਪੜ੍ਹ ਕੇ ਚਰਿਤਰ ਖੇਡਣੇ ਸਿੱਖ ਲਏ ਹਨ। ਪਿੱਛਲੇ ਹਫਤੇ ਇਹਨਾ ਦੋਨਾ (ਭੜੂਆਂ) ਨੇ ਜਸ ਟੀ. ਵੀ. ਤੇ ਪ੍ਰੋ: ਦਰਸ਼ਨ ਸਿੰਘ ਜੀ ਨਾਲ 406 ਵਾ ਚਰਿਤਰ ਖੇਡ ਕੇ ਚਰਿਤਰਾ ਵਿੱਚ ਆਪਣਾ ਨਾਂ ਦਰਜ ਕਰਵਾ ਲਿਆ ਹੈ। ਜਦੋ ਇਹ ਦੋਨੋ (ਭੜੂਏ) ਚਰਿਤਰ ਖੇਡ ਰਹੇ ਸਨ ਤਾਂ ਇਹਨਾ ਨੂੰ ਇੱਕ ਸੱਜਣ ਬਫਲੋ ਤੋ (ਸਤਨਾਮ ਸਿੰਘ ਸਮਰਾ) ਫੋਨ ਕਰਕੇ ਇਹ ਕਹਿ ਰਿਹਾ ਸੀ, ਇਹਨਾ ਦਾ ਇੱਕ ਟੋਲਾ ਬਹੁਤ ਵੱਡਾ ਬਣਿਆ ਹੈ, ਜਿਹੜਾ ਕਿ ਇਹਨਾ ਸਾਰਿਆ ਦਾ ਪ੍ਰਚਾਰ ਇੱਕ ਤਰਾ ਦਾ ਹੀ ਹੈ, ਇਹ ਮੱਸੇ ਰੰਗੜ ਤੋ ਘੱਟ ਨਹੀ ਹੈਗੇ। ਇੱਕ ਸੱਜਣ ਕਹਿ ਰਿਹਾ ਸੀ ਉਥੇ ਕੋਈ ਸਿੱਖ ਨਹੀ ਸੀ ਬੈਠਾ। ਮੇਰਾ ਖਿਆਲ ਹੈ ਇਹਨਾ ਸਜਣਾ ਨੇ ਦਸਮ ਗ੍ਰੰਥ ਨੂੰ ਸਿਰਫ ਮੱਥਾ ਹੀ ਟੇਕਿਆ ਹੈ ਪਰ ਪੜ੍ਹਨ ਦੀ ਕੋਸ਼ਿਸ਼ ਨਹੀ ਕੀਤੀ। ਦਸਮ ਗ੍ਰੰਥ ਉਹਨਾ ਲਈ ਮਹਾਨ ਤੇ ਪਵਿੱਤਰ ਹੈ ਜੋ ਸਮਾਜ ਨੂੰ ਗੰਧਲਾ ਕਰਨਾ ਚਾਹੁੰਦੇ ਹਨ। ਸਾਡੇ ਵੱਡੇ ਪੁਜਾਰੀ ਤੇ ਧਰਮ ਦੇ ਠੇਕੇਦਾਰ ਤੇ ਹੋਰ ਜਿੰਨੇ ਵੀ ਦਸਮ ਗ੍ਰੰਥ ਨੂੰ ਹੁਲਾਰਾ ਦਿੰਦੇ ਹਨ, ਇਹ ਕਿੰਨਾ ਚਿਰ ਸਿੱਖ ਕੌਮ ਨੂੰ ਬੇਵਕੂਫ ਬਣਾਉਦੇ ਰਹਿਣਗੇ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਅਪਮਾਨ ਕਰਦੇ ਰਹਿਣਗੇ। ਸਿੱਖ ਧਰਮ ਵਿੱਚ ਵੜ ਚੁੱਕੇ ਕੇਸਾਧਾਰੀ ਬ੍ਰਾਹਮਣ ਆਖਦੇ ਹਨ ਕਿ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਲਿੱਖਿਆ, ਇਸ ਖੇਡ ਦੇ ਉਹ ਸਭ ਮੋਹਰੇ ਹਨ ਜੋ ਇਸ ਮਹਾਂਗੰਦੀ ਤੇ ਨਿਕੰਮੀ ਕਿਤਾਬ ਨੂੰ ਗੁਰੁ ਗੋਬਿੰਦ ਸਿੰਘ ਜੀ ਦੀ ਲਿੱਖਤ ਬਣਾਉਣਾ ਚਾਹੁੰਦੇ ਹਨ। ਸਾਡੀ ਸਿੱਖ ਕੌਮ ਵਿੱਚ ਇੱਕ ਬਹੁਤ ਵੱਡੀ ਕਮਜੋਰੀ ਹੈ ਜਿਨ੍ਹਾ ਨੇ ਪੁਜਾਰੀ ਸ੍ਰੈਣੀ ਨੂੰ ਸਿੱਖ ਕੌਮ ਦੇ ਮਾਲਕ ਬਣਾ ਦਿੱਤਾ। ਸਿੱਖੋ ਜਾਗੋ ਜੇ ਕਿਤੇ ਦੇਰ ਹੋ ਗਈ ਤਾਂ ਲਾਂਬੇ ਵਰਗੇ ਭੜੂਆਂ ਦਾ ਥਾਂ ਥਾਂ ਸਤਿਕਾਰ ਹੋਣ ਲੱਗ ਪੈਣਾ ਹੈ। ਧੰਨਵਾਦ

ਦਰਸ਼ਨ ਸ਼ਿੰਘ ਘਣਕਸ ਜੀ ਗੁਰੁ ਫ਼ਤਹਿ

ਸ: ਦਰਸ਼ਨ ਸਿੰਘ ਜੀ ਸ਼ਾਇਦ ਤੁਹਾਨੂੰ ਪਤਾ ਹੋਵੇਗਾ ਸੰਤ ਸਿਪਾਹੀ ਦੇ ਅਡੀਟਰ ਲਾਂਬੇ ਨੇ ਲਾਂਬੂ ਲਾ ਕੇ ਪ੍ਰੋ: ਦਰਸ਼ਨ ਸਿੰਘ ਜੀ ਨਾਲ ਜਿਹੜਾ ਘਟੀਆ ਪੱਧਰ ਦਾ ਚਰਿਤਰ ਖੇਡ ਕੇ ਪ੍ਰੋ: ਦਰਸ਼ਨ ਸਿੰਘ ਜੀ ਨੂੰ ਨੀਵਾ ਦਿਖਾਉਣ ਦੀ ਕੋਸ਼ਿਸ ਕੀਤੀ। ਸਰਦਾਰ ਗੁਰਚਰਨ ਸਿੰਘ ਤੇ ਉਹਨਾ ਦੇ ਸਾਥੀ ਉਸ ਝੂਠੇ ਲਾਂਬੇ ਨੂੰ ਨੰਗਾ ਕਰਨ ਲਈ ਆਪਣਾ ਯੋਗਦਾਨ ਪਾ ਰਹੇ ਹਨ। ਤੁਸੀ ਆਪਣਾ ਚਰਿਤਰ ਖੇਡ ਕੇ ਉਹਨਾ ਦਾ ਵਕਤ ਖਰਾਬ ਨਾਂ ਕਰੋ। ਤੁਸੀ ਆਪਣੀ ਪਿਛਲੀ ਚਿੱਠੀ ਵਿੱਚ ਲਿੱਖਿਆ ਸੀ, This is my last letter to Sikhmarg, I have got tired, answering to non Sikhs and Pattit Sikhs, Atheists, Comrades .
ਤੁਹਾਨੂੰ ਅਗੇ ਵੀ ਕਈ ਵਾਰ ਸਲਾਹ ਦਿੱਤੀ ਸੀ ਕਿ ਤੁਹਾਨੂੰ ਥੁੱਕ ਕੇ ਚੱਟਣ ਦੀ ਤੇ ਭੁਲਣ ਦੀ ਬਿਮਾਰੀ ਹੈ। ਇਸ ਦਾ ਇਲਾਜ ਸਿੱਖ ਮਾਰਗ ਦੇ ਪਾਠਕਾ ਨੇ ਨਹੀ ਕਰਨਾ ਕਿਸੇ ਡਾਕਟਰ ਨੇ ਕਰਨਾ ਹੈ। ਪਹਿਲਾ ਵੀ ਤੁਹਾਨੂੰ ਲਿੱਖਿਆ ਸੀ ਤੁਹਾਡਾ ਹਿਸਾਬ ਸਾਡੇ ਟੀਵੀ ਦੇ ਐਨਟੀਨੇ ਵਰਗਾ ਹੈ, ਜਦੋ ਜਲੰਧਰ ਦੂਰਦਰਸ਼ਨ ਤੋ ਕੋਈ ਪਰੋਗਰਾਮ ਕਲੀਅਰ ਨਹੀ ਸੀ ਆਉਦਾਂ ਮੈਂ ਆਪਣੇ ਕੋਠੇ ਤੇ ਚੱੜ ਕੇ ਐਨਟੀਨੇ ਨੂੰ ਘਮਾਉਦਾ ਹੁੰਦਾ ਸੀ ਕਿ ਪਰੋਗਰਾਮ ਕਲੀਅਰ ਚੱਲ ਪਵੇ, ਪਰ ਕਈ ਬਾਰ ਜਲੰਧਰ ਦੀ ਥਾਂ ਲਹੋਰ ਚੱਲਣ ਲੱਗ ਪੈਂਦਾ ਸੀ। ਤੁਸੀ ਵੀ ਆਪਣੇ ਸਿਰ ਤੇ ਹੱਥ ਮਾਰੋ ਸ਼ਾਇਦ ਤੁਹਾਡਾ ਸਟੇਸ਼ਨ ਸਹੀ ਚੱਲ ਪਵੇ, ਫਿਰ ਵੀ ਤੁਸੀ ਡਾਕਟਰ ਤੋ ਜਰੂਰ ਚੈਂਕ ਕਰਵਾ ਲੈਣਾ ਜੇ ਡਾਕਟਰ ਨੇ ਤੁਹਾਨੂੰ ਭਰੋਸਾ ਦੇ ਦਿੱਤਾ ਕਿ ਹੁਣ ਤੁਸੀ ਬਿਲਕੁਲ ਠੀਕ ਹੋ ਦੁਵਾਰਾ ਤੁਸੀ ਕੋਈ ਗੱਲ ਨਹੀ ਭੁਲਦੇ, ਤਾਂ ਸਿੱਖ ਮਾਰਗ ਦੇ ਪਾਠਕਾ ਨੂੰ ਇਹ ਗੱਲ ਜਰੂਰ ਦੱਸ ਦੇਣੀ ਤੁਸੀ ਸਿੰਘ ਸਭਾ ਕਨੇਡਾ ਦੀ ਪ੍ਰਧਾਨਗੀ ਤੋ ਅਸਤੀਫ਼ਾ ਕਿਉ ਦਿਤਾ?

ਧੰਨਵਾਦ

ਦਲਜੀਤ ਸਿੰਘ ਹੋਠੀ ਰਾਚੈਸਟਰ ਨਿਉਯਾਰਕ 585- 698- 0146


(31/10/09)
ਤਰਲੋਚਨ ਸਿੰਘ (ਫਿਜਿਕਸ)

ਤਰਲੋਚਨ ਸਿੰਘ (ਫਿਜਿਕਸ)

09888169226

ਸਿੱਖ ਮਾਰਗ ਦੇ ਪਾਠਕ ਸਜਣੋ

ਵਾਹਿਗੁਰੂ ਜੀ ਕਾ ਖਾਲਸਾ॥

ਵਾਹਿਗੁਰੂ ਜੀ ਕੀ ਫਤਿਹ॥

ਪ੍ਰੋ. ਗੁਰਬਚਨ ਸਿੰਘ ਥਾਈਲੈਂਡ ਵਾਲੇ ਆਪਣੇ ਇੱਕ ਆਰਟੀਕਲ ਵਿੱਚ ਲਿਖਦੇ ਹਨ (ਇਹ ਆਰਟੀਕਲ ਸਿਖ ਮਾਰਗ ਤੇ ਪੜ੍ਹਿਆ ਜਾ ਸਕਦਾ ਹੈ)

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ ਗੁਰਮਤਿ ਵਿੱਚ ਆਤਮਾ ਦਾ ਸੰਕਲਪ ਭਾਗ ਚੌਥਾ ਆਤਮਾ ਨਾ ਕਿਤੋਂ ਆਉਂਦੀ ਹੈ ਤੇ ਨਾ ਕਿਤੇ ਜਾਂਦੀ ਹੈ—ਸੋ ਇਹ ਸਮਝਿਆ ਜਾ ਸਕਦਾ ਹੈ ਕਿ ਆਤਮਾ ਕੋਈ ਬਾਹਰ ਨਹੀਂ ਭੱਜੀ ਫਿਰਦੀ ਨਾ ਹੀ ਕਿਸੇ ਅਸਮਾਨ ਤੋਂ ਹੇਠਾਂ ਇਸ ਨੇ ਆਉਣਾ ਹੈ। ਸੰਸਾਰ ਦੀ ਬਣੀ ਹੋਈ ਕੁਰਦਤੀ ਨਿਯਮਾਵਲੀ ਅਨੁਸਾਰ ਜੀਵਾਂ ਦੀ ਉਤਪਤੀ ਹੋ ਰਹੀ ਹੈ। ਹਾਂ ਮਾਨਸਿਕ ਕੰਮਜ਼ੋਰੀਆਂ ਕਰਕੇ ਤੇ ਮਾਨਸਿਕ ਤਲ਼ `ਤੇ ਹੀ ਅਸੀਂ ਕਈ ਜੂਨਾਂ ਵਿੱਚ ਹਰ ਰੋਜ਼ ਦਿਨੇ ਰਾਤ ਭਟਕਦੇ ਰਹਿੰਦੇ ਹਾਂ।

ਉਪਰ ਵਾਲੇ ਉਨ੍ਹਾਂ ਦੇ ਲੇਖਾਂ ਦੀ ਲੜੀ ਵਿੱਚ ਇਹ ਸਪਸ਼ਟ ਹੈ ਕਿ ਗੁਰਬਚਨ ਸਿੰਘ ਜੀ ਆਤਮਾ ਨਾਂ ਦੇ ਪੰਖੇਰੂ ਨੂੰ ਬਿਲਕੁਲ ਹੀ ਮੰਨਣ ਤੋਂ ਇਨਕਾਰੀ ਹਨ, ਇਹ ਇਨ੍ਹਾਂ ਦੀ ਆਪ ਦੀ ਸੋਚ ਹੈ। ਇਸੇ ਸੋਚ ਦੇ ਅਧਾਰ ਤੇ ਉਹ ਗੁਰਬਾਣੀ ਦੇ ਅਰਥ ਕਰਦੇ ਹਨ, ਅਤੇ ਉਪਦੇਸ਼ ਦਿੰਦੇ ਹਨ ਕਿ ਗੁਰਬਾਣੀ ਵਿੱਚ ਵੀ ਉਹੋ ਕੁੱਝ ਹੈ ਜਿਹੜੀ ਉਨ੍ਹਾਂ ਦੀ ਆਪ ਦੀ ਸੋਚ ਹੈ। ਮੈਂਨੂੰ ਬਹੁਤ ਦੁਖ ਹੁੰਦਾ ਹੈ ਜਦੋਂ ਕੋਈ ਆਪਣੀ ਸੋਚ ਨੂੰ ਗੁਰਬਾਣੀ ਦੀ ਸੋਚ ਬਣਾ ਦਿੰਦਾ ਹੈ। ਔਰ ਉਦੋਂ ਹੋਰ ਵੀ ਦੁਖ ਹੁੰਦਾ ਹੈ ਜਦੋਂ ਉਹ ਇਸ ਨੂੰ ਲੋਕਾਂ ਵਿੱਚ ਉਪਦੇਸ਼ ਦੇ ਰੂਪ ਵਿੱਚ ਵਿਚਾਰਦਾ ਹੈ।

ਅਜਕਲ ਜਿਹੜੇ ਉਹ ਦੇਸ਼ਾਂ ਵਿਦੇਸ਼ਾਂ ਵਿੱਚ ਉਪਦੇਸ਼ ਦੇ ਰਹੇ ਹਨ, ਉਸ ਵਿੱਚ ਉਹ ਆਤਮਾ ਦਾ ਰੈਫਰੈਂਸ ਲੈ ਰਹੇ ਹਨ।

ਛੇਵਾਂ ਹਫਤਾ
ਦਿਨ ਸੋਮਵਾਰ ਮਿਤੀ ੧੦-੦੮-੦੯.
ਗੁਰਦੁਆਰਾ ਹਿੰਮੇਲਟਨ—
ਸਿਰੀ ਰਾਗ ਦੇ ਪਹਿਲੇ ਸ਼ਬਦ ਦੀ ਵਿਚਾਰ ਕਰਦਿਆਂ ਰਹਾਉ ਦੀਆਂ ਤੁਕਾਂ ਵਿੱਚ ਇਹ ਸਮਝਾਇਆ ਗਿਆ ਹੈ ਕਿ ਆਪਣੇ ਗੁਰੂ ਨੂੰ ਕਦੇ ਵੀ ਨਾ ਵਿਸਾਰਿਆ ਜਾਏ। ਗੁਰ-ਗਿਆਨ ਤੋਂ ਵਿਛੜਿਆਂ
ਸਾਡੀ ਆਤਮਾ ਸੜਦੀ-ਬਲ਼ਦੀ ਭਾਵ ਈਰਖਾਲੂ, ਤ੍ਰਿਸ਼ਨਾਲੂ ਹੁੰਦੀ ਹੈ।


ਮੈਂਨੂੰ ਇਹ ਨਹੀਂ ਸਮਝ ਆ ਰਹੀ ਕੇ ਗੁਰਬਚਨ ਸਿੰਘ ਨੇ ਆਤਮਾ ਨਾ ਦੇ ਪਰਿੰਦੇ ਨੂੰ ਕਿਵੇਂ ਮੰਨਣਾ ਸ਼ੁਰੂ ਕਰ ਦਿਤਾ ਹੈ?

ਸ. ਮੱਖਣ ਸਿੰਘ ਜੀ ਨੂੰ:

ਮੇਰੇ ਪਿਆਰੇ ਵੀਰ ਮੱਖਣ ਸਿੰਘ ਜੀਓ ਕ੍ਰਿਪਾ ਕਰਕੇ ਸ. ਗੁਰਬਚਨ ਸਿੰਘ ਜੀ ਤੋਂ ਮੇਰੇ ਇਸ ਸਵਾਲ ਦਾ ਉਤਰ ਲੈ ਦਿਓ ਮੈਂ ਆਪ ਜੀ ਅਤਿ ਧੰਨਵਾਦੀ ਹੋਵਾਂਗਾ, ਕਿਉਂਕਿ ਗੁਰਬਚਨ ਸਿੰਘ ਜੀ ਹਮੇਸ਼ਾਂ ਉਤਰ ਦੇਣ ਤੋਂ ਸੰਕੋਚ ਕਰਦੇ ਹਨ।

ਵੀਰ ਜੀਓ ਕਈ ਵਾਰ ਅਸੀਂ ਸੋਚਦੇ ਹਾਂ ਕੇ ਅਸੀਂ ਇਵੇਂ ਨਹੀਂ ਕਰਾਂਗੇ ਪਰ ਫਿਰ ਅਸੀਂ ਉਵੇਂ ਹੀ ਕਰ ਲੈਂਦੇ ਹਾਂ। ਦਾਰੂ ਪੀਣ ਵਾਲਾ ਸੋਚਦਾ ਹੈ ਕਿ ਉਹ ਦਾਰੂ ਨਹੀਂ ਪੀਏਗਾ ਪਰ ਅਗਲੇ ਦਿਨ ਉਹ ਫਿਰ ਪੀ ਲੈਂਦਾ ਹੈ, ਇਹ ਮਨੁੱਖ ਦਾ ਸੁਭਾਅ ਹੈ। ਮਾਇਆ ਰੂਪੀ ਦੁਨੀਆ ਵਿੱਚ ਕੁੱਝ ਵੀ ਅਟੱਲ ਨਹੀਂ ਹੈ (ਕੇਵਲ ਪ੍ਰਭੂ ਨੂੰ ਜਾਂ ਸਚ ਨੂੰ ਛੱਡ ਕੇ)। ਇਸੇ ਬਦਲਾਅ ਦੇ ਸਮੂੰਦਰ ਵਿੱਚ ਅਸੀਂ ਗੋਤੇ ਲਾ ਰਹੇ ਹਾਂ। ਤੁਹਾਡਾ ਇੱਕ ਨੋਟ ਪੜ੍ਹਿਆ ਕੇ ਸ. ਦਰਸ਼ਨ ਸਿੰਘ ਜੀ ਨੇ ਦੁਬਾਰਾ ਲਿਖਣਾ ਸ਼ੁਰੂ ਕਰ ਦਿਤਾ। ਮੈਂ ਸਮਝਦਾਂ ਕੇ ਤੁਹਾਡੀ ਸਾਈਟ ਦੀ ਆਕਰਸ਼ਣ ਹੀ ਐਡਾ ਜਿਆਦਾ ਹੈ ਕਿ ਕੋਈ ਆਪਣੇ ਆਪ ਨੂੰ ਰੋਕਦਾ ਹੋਇਆ ਵੀ ਨਹੀਂ ਰੋਕ ਸਕਦਾ। ਸ. ਦਰਸ਼ਨ ਸਿੰਘ ਜੀ ਨੂੰ ਵੀ ਇਸ ਸਾਈਟ ਨਾਲ ਪਿਆਰ ਹੈ। ਹਾਂ ਜੇ ਦਰਸ਼ਨ ਸਿੰਘ ਹੋਰਾਂ ਨੇ ਗੁਰਚਰਨ ਸਿੰਘ ਨੂੰ ਕਦੀਂ ਲਿਖਿਆ ਕਿ ਉਹ ___ ਹੈ ਤਾਂ ਵੀਰ ਜੀਓ ਗੁਰਚਰਨ ਸਿੰਘ ਨੇ ਮੈਨੂੰ ਕੀ ਕੀ ਨਹੀਂ ਲਿਖਿਆ, ਇਹ ਕਿਸੇ ਤੋਂ ਭੁਲਿਆ ਨਹੀਂ ਹੈ। ਅਜੇ ਵੀ ਉਸ ਦੇ ਗੁਰਮਤਿ ਨਾਲ ਸਬੰਧਿਤ ਆਰਟੀਕਲਾਂ ਵਿੱਚ ਇੱਕ ਚਿਠੀ ਮੇਰੀ ਸ਼ੋਭਾ ਵਧਾ ਰਹੀ ਹੈ “ਤਰਲੋਚਨ ਸਿੰਘ ਮਹਾਜਨ ਦੀ ਅਸਲੀਅਤ”।

ਸ. ਮੱਖਣ ਸਿੰਘ ਜੀਓ ਕੋਈ ਵੀ ਪੂਰਾ ਨਹੀਂ ਹੈ। ਕਿਸ ਨੂੰ ਮੰਦਾ ਕਹੋਗੇ? ਕਿਸ ਨੂੰ ਚੰਗਾ? ਅਜਿਹਾ ਕੋਈ ਪੈਮਾਨਾ ਨਹੀਂ ਹੈ, ਜਿਹੜਾ ਨਾਪ ਤੋਲ ਕਰੇ ਕਿ ਤਰਲੋਚਨ ਸਿੰਘ ਮਾੜਾ ਹੈ ਤੇ ਗੁਰਚਰਨ ਚੰਗਾ। ਇਹ ਸੰਸਾਰ ਸੰਪੇਖਕ ਹੈ ਜਿਹੜਾ ਇੱਕ ਲਈ ਚੰਗਾ ਹੁੰਦਾ ਹੈ ਉਹ ਕਈ ਹੋਰਨਾ ਲਈ ਮਾੜਾ। ਰਾਵਣ ਸਾਡੇ ਲਈ ਮਾੜਾ ਹੈ ਪਰ ਲੰਕਾ ਦੇ ਲੋਕ ਉਸੇ ਰਾਵਣ ਨੂੰ ਪੁਜਦੇ ਹਨ। ਹਾਂ ਜੇ ਤੁਹਾਨੂੰ ਲਗਦਾ ਹੈ ਕੇ ਕਿਸੇ ਦੀ ਚਿਠੀ ਵਿੱਚ ਕੁੱਝ ਹਰਫ ਕਿਸੇ ਦੇ ਇਜ਼ਤ ਦੇ ਬਰਖਲਾਫ ਹਨ ਤਾਂ ਉਥੇ ਉਨ੍ਹਾਂ ਹਰਫਾਂ ਤੇ ਬਲੈਕ ਹਾਈਲਾਈਟਰ ਲਗਾ ਦਿਓ, ਇਸ ਵਿੱਚ ਕਿਸੇ ਨੂੰ ਇਤਰਾਜ਼ ਨਹੀਂ ਹੋਵੇਗਾ।

ਸ. ਮੱਖਣ ਸਿੰਘ ਜੀਓ ਖੁਸ਼ੀ ਹੁੰਦੀ ਹੈ ਕਿ ਤੁਸੀਂ ਸਾਰੀਆਂ ਚਿਠੀਆਂ ਨੂੰ ਬਿਨਾਂ ਪੱਖਪਾਤ ਤੋਂ ਆਪਣੀ ਸਾਈਟ ਤੇ ਜਗ੍ਹਾ ਦਿੰਦੇ ਹੋ ਚਾਹੇ ਤੁਸੀਂ ਉਨ੍ਹਾਂ ਨਾਲ ਸਹਿਮਤ ਹੋ ਜਾਂ ਨਹੀਂ। ਆਸ ਕਰਦਾ ਹਾਂ ਕੇ ਇਹ ਸਿਲਸਲਾ ਹਮੇਸ਼ਾ ਲਈ ਰਹੇਗਾ, ਚਾਹੇ ਦਰਸ਼ਨ ਸਿੰਘ ਹੋਣ ਜਾਂ ਤਰਲੋਚਨ ਸਿੰਘ ਉਨ੍ਹਾਂ ਨੂੰ ਇਸ ਸਾਈਟ ਤੇ ਜਗ੍ਹਾ ਮਿਲਦੀ ਰਹੇਗੀ।

ਇਨ੍ਹਾਂ ਹੀ ਸ਼ਬਦਾਂ ਨਾਲ ਮੈਂ ਸਿੱਖ ਮਾਰਗ ਦੇ ਪਾਠਕਾਂ ਦਾ ਸ਼ੁਕਰਗੁਜਾਰ ਹਾਂ

ਤਰਲੋਚਨ ਸਿੰਘ

(ਸੰਪਾਦਕ ਵਲੋਂ ਜਵਾਬ:- ਤਰਲੋਚਨ ਸਿੰਘ ਜੀ ਮੈਂ ਪਹਿਲਾਂ ਵੀ ਇਸ ਬਾਰੇ ਲਿਖ ਚੁੱਕਾ ਹਾਂ ਕਿ ਪ੍ਰੋ: ਗੁਰਬਚਨ ਸਿੰਘ ਜੀ ਆਪ ਨਾ ਤਾਂ ਇੰਟਰਨੈੱਟ ਵਰਤਦੇ ਹਨ ਅਤੇ ਨਾ ਹੀ ਉਹਨਾ ਦਾ ਆਪਣਾ ਕੋਈ ਈ-ਮੇਲ ਐਡਰੈੱਸ ਹੈ। ਹਾਂ, ਉਹ ਲੇਖ ਆਪਣੇ ਜ਼ਰੂਰ ਆਪ ਲਿਖਦੇ ਹਨ ਅਤੇ ਜਦੋਂ ਉਹ ਬਾਹਰ ਆਉਂਦੇ ਹਨ ਤਾਂ ਹੋਰ ਕਿਸੇ ਰਾਹੀਂ ਉਹ ਲੇਖ ਭੇਜ ਦਿੰਦੇ ਹਨ। ਮੇਰਾ ਖਿਆਲ ਹੈ ਕਿ ਉਹ ਇਸ ਵੇਲੇ ਇੰਡੀਆ ਵਿੱਚ ਹੀ ਹਨ ਜੇ ਕਰ ਤੁਸੀਂ ਆਪ ਹੀ ਉਹਨਾ ਕੋਲੋਂ ਪੁੱਛ ਲਵੋਂ ਤਾਂ ਚੰਗਾ ਹੋਵੇਗਾ। ਮੈਨੂੰ ਇਹ ਪੂਰੀ ਉਮੀਦ ਹੈ ਕਿ ਜੇ ਕਰ ਉਹ ਆਪ ਜੀ ਦੇ ਸਵਾਲ ਦਾ ਜਵਾਬ ਨਹੀਂ ਵੀ ਦੇਣਗੇ ਤਾਂ ਉਹ ਤੁਹਾਨੂੰ ਕੋਈ ਮਾੜਾ ਲਫਜ਼ ਵੀ ਨਹੀਂ ਬੋਲਣਗੇ।

ਗੁਰਮਤਿ ਸਿਧਾਂਤਾਂ ਦੇ ਬਹੁਤ ਸਾਰੇ ਨੁਕਤਿਆਂ ਬਾਰੇ ਤਾਂ ਗੱਲ ਬਿੱਲਕੁੱਲ ਸਪਸ਼ਟ ਹੈ ਅਤੇ ਕਈ ਨੁਕਤੇ ਐਸੇ ਹਨ ਜਿਹਨਾ ਬਾਰੇ ਕੋਈ ਵੀ ਅੰਤਮ ਨਿਰਨਾ ਕਰਨਾ ਅਸੰਭਵ ਹੈ ਕਿ ਜੋ ਮੈਂ ਕਹਿ ਰਿਹਾ ਹਾਂ ਉਹੀ ਅੰਤਮ ਅਤੇ ਠੀਕ ਹੈ ਬਾਕੀ ਸਾਰੇ ਗਲਤ ਹਨ। ਇਹਨਾ ਵਿੱਚ ਆਵਾਗਉਣ, ਆਤਮਾ ਅਤੇ ਨਾਮ ਸਿਮਰਨ ਦੀ ਗੱਲ ਆਉਦੀਂ ਹੈ। ਇਸੇ ਕਰਕੇ ਮੈਂ ਇਹਨਾ ਬਾਰੇ ਵੱਖਰੇ-ਵੱਖਰੇ ਖਿਆਲਾਂ ਨੂੰ ਪੂਰੀ ਥਾਂ ਦਿੰਦਾ ਹਾਂ। ਕਈ ਨੁਕਤੇ ਤਾਂ ਬਿੱਲਕੁੱਲ ਸਪਸ਼ਟ ਹਨ ਜਿਵੇਂ ਕਿ ਨਰਕ-ਸੁਰਗ, ਚਿਤਰ-ਗੁਪਤ, ਧਰਮਰਾਜ ਜਾਂ 84 ਲੱਖ ਜੂਨਾਂ ਆਦਿਕ। ਇਹਨਾ ਦਾ ਜ਼ਿਕਰ ਤਾਂ ਗੁਰਬਾਣੀ ਵਿੱਚ ਜ਼ਰੂਰ ਆਇਆ ਹੈ ਪਰ ਗੁਰਮਤਿ ਨੇ ਇਹਨਾ ਨੂੰ ਸੱਚ ਨਹੀਂ ਮੰਨਿਆਂ। ਬਾਕੀ ਇਹ ਗੱਲ ਹੈ ਕਿ ਮੇਰੇ ਲਈ ਸਾਰੇ ਪਾਠਕ/ਲੇਖਕ ਇੱਕ ਬਰਾਬਰ ਹਨ ਪਰ ਕਈ ਕੁੱਝ ਤੱਤੇ ਸੁਭਾਅ ਦੇ ਅਤੇ ਰੁੱਖੀ ਬੋਲੀ ਦੇ ਮਾਲਕ ਹਨ ਅਤੇ ਕਈ ਠੰਡੇ ਅਤੇ ਨਿਮਰਤਾ ਵਾਲੇ ਹਨ। ਬਹੁਤੇ ਤਾਂ ਸਿਧਾਂਤਿਕ ਗੱਲ ਹੀ ਕਰਦੇ ਹਨ ਅਤੇ ਕਈ ਸਿਧਾਂਤਿਕ ਨਾਲੋਂ ਨਿੱਜੀ ਵਿਰੋਧਿਤਾ ਜ਼ਿਆਦਾ ਕਰਦੇ ਹਨ। ਤੁਸੀਂ ਅਤੇ ਜਸਬੀਰ ਸਿੰਘ ਕੈਲਗਰੀ ਵਾਲੇ ਠੰਡੇ ਸੁਭਾਅ ਦੇ ਮਾਲਕ ਹੋ ਅਤੇ ਗੱਲ ਵੀ ਜ਼ਿਆਦਾ ਸਿਧਾਂਤਿਕ ਨੁਕਤੇ ਤੋਂ ਹੀ ਕਰਦੇ ਹੋ, ਤੁਹਾਡੇ ਖਿਆਲਾਂ ਨਾਲ ਪੂਰੀ ਤਰ੍ਹਾਂ ਸਹਿਮਤ ਹੋਣਾ ਇੱਕ ਵੱਖਰੀ ਗੱਲ ਹੈ। ਦਰਸ਼ਨ ਸਿੰਘ ਘਣਕਸ ਅਤੇ ਗੁਰਚਰਨ ਸਿੰਘ ਜੀਉਣਵਾਲਾ ਦੋਵੇਂ ਹੀ ਤੱਤੇ ਅਤੇ ਰੁੱਖੇ ਸੁਭਾਅ ਦੇ ਮਾਲਕ ਹਨ। ਦਰਸ਼ਨ ਸਿੰਘ ਨਾ ਤਾਂ ਸ਼ਬਦਾਵਲੀ ਠੀਕ ਵਰਤਦਾ ਹੈ ਅਤੇ ਨਾ ਹੀ ਉਸ ਦੀ ਗੱਲ ਬਹੁਤੀ ਸਿਧਾਂਤਿਕ ਹੁੰਦੀ ਹੈ। ਪੰਜਾਬੀ ਵੀ ਉਸ ਨੂੰ ਚੰਗੀ ਤਰ੍ਹਾਂ ਲਿਖਣੀ ਨਹੀਂ ਆਉਂਦੀ ਅਤੇ ਉਹ ਹੋਰਨਾ ਨੂੰ ਖਾਹ-ਮਖਾਹ ਵਿੱਚ ਹੀ ਧਰ ਲੈਂਦਾ ਹੈ। ਗੁਰਚਰਨ ਸਿੰਘ ਵਿੱਚ ਜਿੱਥੇ ਅਉਗਣ ਹਨ ਉਥੇ ਗੁਣ ਵੀ ਬਹੁਤ ਹਨ। ਦਸਮ ਗ੍ਰੰਥ ਦੀ ਗੰਦਗੀ ਵਾਲੀ ਅਸਲੀਅਤ ਨੂੰ ਵੱਧ ਤੋਂ ਵੱਧ ਲੋਕਾਂ ਵਿੱਚ ਪਹੁੰਚਾਉਣ ਲਈ ਜਿਤਨਾ ਕੰਮ ਉਸ ਨੇ ਕੀਤਾ ਹੈ ਅੱਜ ਤੱਕ ਹੋਰ ਕਿਸੇ ਨੇ ਵੀਂ ਨਹੀਂ ਕੀਤਾ। ਇਸ ਗੱਲ ਨੂੰ ਮੈਂ ਹੀ ਨਹੀਂ ਇਸ ਦੇ ਸਿਧਾਂਤਿਕ ਵਿਰੋਧੀ ਵੀ ਸਵੀਕਾਰਦੇ ਹਨ। ਇਸ ਬਾਰੇ ਤੁਸੀਂ ਇੱਕ ਚਿੱਠੀ ਜਸਬੀਰ ਸਿੰਘ ਕੈਲਗਰੀ ਦੀ ਵੀ ‘ਸਿੱਖ ਮਾਰਗ’ ਤੇ ਪੜ੍ਹ ਸਕਦੇ ਹੋ। ਇਹ ਗੱਲ ਬਿੱਲਕੁੱਲ ਗਲਤ ਹੈ ਕਿ ਮੈਂ ਇਸ ਨਾਲ ‘ਸਿੱਖ ਮਾਰਗ’ ਤੇ ਬਾਕੀਆਂ ਨਾਲੋਂ ਕੋਈ ਵੱਖਰਾ ਵਰਤਾਓ ਕਰਦਾ ਹਾਂ)


(30/10/09)
ਗੁਰਨਾਮ ਸਿੰਘ ਕੁੰਢਾਲ

ਰਹਿਤ ਮਰਯਾਦਾ ਦੀ ਵਿਚਾਰ ਨੂੰ ਬੰਦ ਕਰਨ ਵਾਰੇ
ਮਾਨਯੋਗ ਮੱਖਣ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ!
ਵਾਹਿਗੁਰੂ ਜੀ ਕੀ ਫਤਹਿ!
ਜੋ ਫੈਸਲਾ ਤੁਸੀਂ ਰਹਿਤ ਮਰਯਾਦਾ ਦੀ ਵਿਚਾਰ ਨੂੰ ਬੰਦ ਕਰਨ ਦਾ ਲਿਆ ਹੈ ਉਸ ਵਾਰੇ ਆਪਣੇ ਵਿਚਾਰ ਲਿਖ ਰਿਹਾ ਹਾਂ। ਮੈਂ ਲਿਖਣਾ ਤਾਂ ਪਹਿਲੇ ਚਾਹੁੰਦਾ ਸਾਂ ਪਰ ਹੋਰ ਰੁਝੇਵਿਆਂ ਕਾਰਨ ਹੁਣ ਤਾਂਈਂ ਟਾਈਮ ਨਹੀਂ ਮਿਲਿਆ। ਮੈ ਇਸ ਖਿਆਲ ਦਾ ਹਾਂ ਕਿ ਵਿਚਾਰ ਚਲਦੀ ਰੱਖਣ ਵਿੱਚ ਸਾਨੂੰ ਫਾਇਦਾ ਹੈ ਅਤੇ ਵਿਚਾਰ ਚਾਲੂ ਰਖਣੀ ਚਾਹੀਦੀ ਹੈ। ਇਸ ਸਬੰਧ ਵਿੱਚ ਮੈਂ ਆਪਣੇ ਵਿਚਾਰ ਸੰਖੇਪ ਰੂਪ ਵਿੱਚ ਹੇਠਾਂ ਲਿਖ ਰਿਹਾ ਹਾਂ।
1) ਤੁਸੀਂ ਆਪਣੇ ਸਤੰਬਰ 27 ਦੇ ਪਤ੍ਰ ਵਿੱਚ ਲਿਖਿਆ ਹੈ ਕਿ ‘ਵਿਚਾਰ ਉਸ ਤਰ੍ਹਾਂ ਨਹੀਂ ਚਲ ਸਕੀ ਜਿਸ ਤਰ੍ਹਾਂ ਚਲਣੀ ਚਾਹੀਦੀ ਸੀ’। ਪਰ ਤੁਸੀਂ ਇਹ ਨਹੀਂ ਦਸਿਆ ਕਿ ਵਿਚਾਰ ਸ਼ੁਰੂ ਕਰਨ ਵੇਲੇ ਤੁਸੀਂ ਕਿਸ ਤਰ੍ਹਾਂ ਦੀ ਆਸ ਰਖੀ ਹੋਈ ਸੀ ਅਤੇ ਕਿਸ ਗਲ ਨੇ ਤੁਹਾਨੂੰ ਮਾਯੂਸ ਕਰ ਦਿਤਾ ਹੈ। ਸ਼ਇਦ ਤੁਸੀਂ ਇਹ ਸੋਚਿਆ ਹੋਵੇਗਾ ਕਿ ਬਹੁਤ ਪਾਠਕ ਆਪਣੇ ਵਿਚਾਰ ਦੇਣਗੇ, ਜਾਂ ਵਿਚਾਰ ਫੈਸਲਾਕੁਨ ਹੋਵੇਗੀ ਜਾਂ ਸੋਧੀ ਹੋਈ ਰਹਿਤ ਮਰਯਾਦਾ ਲਾਗੂ ਕੀਤੀ ਜਾ ਸਕੇਗੀ। ਇਸ ਵਾਰੇ ਮੈਂ ਇਹ ਕਹਿਣਾਂ ਚਾਹਾਂਗਾ ਕਿ ਇਹ ਵਿਚਾਰ ਦੂਸਰੀਆਂ ਵਿਚਾਰਾਂ ਜੋ ਸਿੱਖ ਮਾਰਗ ਤੇ ਚਲਦੀਆਂ ਹੀ ਰਹਿੰਦੀਆਂ ਹਨ ਉਨ੍ਹਾਂ ਤੋਂ ਬਹੁਤ ਵੱਖਰੀ ਹੈ। ਇਸ ਵਿੱਚ ਉਹੀ ਬੰਦੇ ਹਿਸਾ ਲੈ ਸਕਦੇ ਹਨ ਜੋ ਪੂਰੀ ਗੁਰਮਤਿ ਵਾਰੇ ਚੰਗੀ ਜਾਣਕਾਰੀ ਰਖਦੇ ਹੋਣ। ਇਸ ਪੱਖੋਂ ਵੀ ਇਸ ਵਿਚਾਰ ਦੀ ਕਾਰਗੁਜ਼ਾਰੀ ਮਾਯੂਸ ਕਰਨ ਵਾਲੀ ਨਹੀਂ ਕਹੀ ਜਾ ਸਕਦੀ, ਕਿਉਂਕਿ ਇਕੱਲੇ ‘ਸਿੱਖ ਦੀ ਤਾਰੀਫ’ ਵਾਰੇ ਹੀ ਅੱਧੀ ਦਰਜਨ ਤੋਂ ਜਿਆਦਾ ਪਾਠਕਾਂ ਨੇ ਇਸ ਸਬੰਧੀ ਆਪਣੇ ਵਿਚਾਰ ਦਿਤੇ ਹਨ। ਇਹ ਵਿਚਾਰ ਐਸੇ ਮਸਲੇ ਨਾਲ ਸਬੰਧ ਰਖਦੀ ਹੈ, ਜੋ ਹਰ ਸਿੱਖ ਲਈ ਬਹੁਤ ਮਹੱਤਤਾ ਰਖਦਾ ਹੈ। ਸਿੱਖ ਮਾਰਗ ਦੀ ਵਿਚਾਰ ਨੇ ਕੋਈ ਫੈਸਲਾ ਨਹੀਂ ਕਰ ਸਕਣਾ, ਹੋਰ ਬਹੁਤ ਵਿਚਾਰਾਂ ਹੋਣੀਆਂ ਹਨ ਫੈਸਲੇ ਤਕ ਪੁਜਣ ਤੋਂ ਪਹਿਲੇ। ਮੇਰੇ ਖਿਆਲ ਵਿੱਚ ਇਸ ਵਿਚਾਰ ਦਾ ਵੱਡਾ ਮੰਤਵ ਸੀ: ਆਮ ਆਦਮੀ ਨੂੰ ਰਹਿਤ ਮਰਯਾਦਾ ਦੀਆਂ ਤਰੁਟੀਆਂ ਵਾਰੇ ਜਾਣਕਾਰੀ ਦੇਣਾਂ, ਵੱਧ ਤੋਂ ਵੱਧ ਹਰ ਪਖੋਂ ਨੁਕਤੇ ਸਬੰਧੀ ਵਿਚਾਰ ਇਕੱਠੇ ਕਰਨਾਂ (ਤਾਂ ਜੋ ਪੂਰੀ ਤਰ੍ਹਾਂ ਸਹੀ ਫੈਸਲਾ ਲਿਆ ਜਾ ਸਕੇ), ਅਤੇ ਆਮ ਸਿੱਖ ਲਈ ਆਪਣੇ ਵਿਚਾਰ ਦੇਣ ਲਈ ਇੱਕ ਪਲੈਟਫਾਰਮ ਮੁਹਈਆ ਕਰਵਾਣਾਂ। ਮੇਰੇ ਖਿਆਲ ਵਿੱਚ ਇਹ ਸਾਰੇ ਮੰਤਵ ਵਿਚਾਰ ਜਾਰੀ ਰੱਖਣ ਨਾਲ ਪੂਰੇ ਹੋ ਸਕਦੇ ਹਨ।
2) ਤੁਸੀ ਆਪਣੇ ਮਾਯੂਸ ਹੋ ਜਾਣ ਦੇ ਕਈ ਕਾਰਨ ਵੀ ਦਿਤੇ ਹਨ। ਪਰ ਇਨ੍ਹਾਂ ਕਾਰਨਾਂ ਵਿੱਚ ਇੱਕ ਵੀ ਐਸਾ ਕਾਰਨ ਨਹੀਂ ਹੈ ਜੋ ਆਮ ਸਿਖ ਨੂੰ ਕਈ ਸਾਲਾਂ ਤੋਂ ਪਤਾ ਨਾਂ ਹੋਵੇ। ਏਹੀ ਕਾਰਨ ਤਾਂ ਹਨ ਜਿਸ ਕਰਕੇ ਸਾਡੀ ਕੌਮ ਖਜਲ ਖੁਆਰ ਹੋ ਰਹੀ ਹੈ। ਕੌਣ ਨਹੀਂ ਜਾਣਦਾ ਕਿ ਅਸੀਂ ਹਉਮੈਂ ਗ੍ਰਸੇ ਹੋਏ ਹਾਂ, ਖੁਦਗਰਜ਼ ਹਾਂ, ਡਰਪੋਕ ਵੀ ਹਾਂ, ਆਪਣੀ ਜ਼ਮੀਰ ਗੁਆ ਚੁਕੇ ਹੋਏ ਹਾਂ ਅਤੇ ਸੱਚ ਬੋਲਣ ਦੀ ਸਾਡੇ ਵਿੱਚ ਹੁਣ ਹਿੰਮਤ ਨਹੀਂ। ਤੁਸੀਂ ਤਾਂ ਬਹੁਤ ਸਿਆਣੇ ਹੋਂ ਇਹ ਸਭ ਕੁੱਝ ਮੇਰੇ ਨਾਲੋਂ ਜ਼ਿਆਦਾ ਚੰਗੀ ਤਰਾਂ ਜਾਣਦੇ ਹੋਵੋਂਗੇ। ਜਿਸ ਵੇਲੇ ਅਸੀਂ ਇਹ ਵਿਚਾਰ ਕਰਨ ਵਾਰੇ ਸੋਚਿਆ ਸੀ ਉਸ ਵੇਲੇ ਇਨ੍ਹਾਂ ਅਵਗੁਣਾਂ ਤੋਂ ਚੰਗੀ ਤਰ੍ਹਾਂ ਜਾਣੂ ਸਾਂ, ਪਰ ਫਿਰ ਵੀ ਅਸੀਂ ਇਹ ਵਿਚਾਰ ਕਰਨੀ ਚਾਹੀ ਸੀ। ਇਸ ਤਰ੍ਹਾਂ ਦੀਆਂ ਵਿਚਾਰਾਂ ਨੇ ਹੀ ਤਾਂ ਸਾਨੂੰ ਇਨ੍ਹਾਂ ਅਵਗੁਣਾਂ ਤੋਂ ਸੁਰਖੁਰੂ ਕਰਨਾਂ ਹੈ।
3) ਇਕ ਹੋਰ ਵੀ ਕਾਰਨ ਮੇਰੀ ਸਮਝ ਵਿੱਚ ਆਇਆ ਹੈ। ਉਹ ਹੈ ਕਿ ਅਸੀਂ ਸੋਚਦੇ ਹਾਂ ਕਿ ਅਸੀਂ ਜੋ ਦਲੀਲ ਦਿੰਦੇ ਹਾਂ ਉਹ ਤੱਤ ਗੁਰਮਤਿ ਵਾਲਿਆਂ ਨੂੰ ਦੇਂਦੇ ਹਾਂ, ਅਤੇ ਉਨ੍ਹਾਂ ਦੀ ਜੁਮੇਵਾਰੀ ਹੈ ਕਿ ਹਰ ਦਲੀਲ ਦਾ ਉਹ ਜਵਾਬ ਦੇਣ, ਅਗਰ ਉਹ ਐਸਾ ਨਹੀਂ ਕਰਦੇ ਤਾਂ ਅਸੀ ਸੋਚਦੇ ਹਾਂ ਕਿ ਵਿਚਾਰ ਹੋ ਹੀ ਨਹੀਂ ਸਕਦੀ। ਇਹ ਵੀ ਸੋਚ ਠੀਕ ਨਹੀਂ ਹੈ। ਉਹ ਵੀ ਸਾਡੇ ਵਰਗੇ ਹੀ ਹਨ, ਉਨ੍ਹਾਂ ਨੇ ਇੱਕ ਖਰੜਾ ਤਿਆਰ ਕੀਤਾ ਹੈ, ਅਸੀਂ ੳਸ ਖਰੜੇ ਨੂੰ ਵਿਚਾਰ ਰਹੇ ਹਾਂ, ਅਤੇ ਸਾਡੇ ਵਿਚਾਰ ਜਾਂ ਦਲੀਲਾਂ ਕਿਸੇ ਨਾਂ ਕਿਸੇ ਤਰੀਕੇ ਆਖਰੀ ਫੈਸਲੇ ਲੈਣ ਵੇਲੇ ਅੱਖੋਂ ਉਹਲੇ ਨਹੀਂ ਕੀਤੇ ਜਾ ਸਕਣਗੇ। ਤੱਤ ਗੁਰਮਤਿ ਵਾਲਿਆਂ ਲਈ ਸੰਭਵ ਨਹੀਂ ਸਮਝਿਆ ਜਾ ਸਕਦਾ ਕਿ ਉਹ ਨਾਲੋ ਨਾਲ ਹਰ ਗਲ ਦਾ ਜਵਾਬ ਦਈ ਜਾਣ। ਉਨ੍ਹਾਂ ਨੇ ਇਹ ਵੀ ਨਹੀਂ ਕਿਹਾ ਕਿ ਉਨ੍ਹਾਂ ਨੇ ਕੋਈ ਵਿਚਾਰ ਰਦ ਕਰ ਦਿੱਤੇ ਹਨ। ਮੇਰੇ ਖਿਆਲ ਵਿੱਚ ਅਸੀਂ ਉਨ੍ਹਾਂ ਨਾਲ ਜ਼ਿਆਦਤੀ ਕਰ ਰਹੇ ਹਾਂ।
ਹੋਰ ਵੀ ਬਹੁਤ ਕੁੱਝ ਕਿਹਾ ਜਾ ਸਕਦਾ ਹੈ, ਪਰ ਸੰਖੇਪਤਾ ਨੂੰ ਧਿਆਨ ਗੋਚਰੇ ਰਖਦਾ ਹੋਇਆ ਇਹ ਕਹਿਣਾਂ ਚਾਹਾਂਗਾ ਕਿ ਵਿਚਾਰ ਬੰਦ ਕਰਨ ਵਿੱਚ ਕੋਈ ਵੀ ਫਾਇਦਾ ਨਜ਼ਰ ਨਹੀਂ ਆਉਂਦਾ। ਇਹ ਵਿਚਾਰ ਹਰ ਕਿਸੇ ਦੀ ਜਾਣਕਾਰੀ ਲਈ ਬਹੁਤ ਲਾਹੇਬੰਦ ਹੋ ਸਕਦੀ ਹੈ। ਵਿਚਾਰ ਕਰਦੇ ਹੋਏ ਅਸੀਂ ਕਿਸੇ ਇੱਕ ਨੂੰ ਆਪਣੇ ਵਿਚਾਰ ਸੰਬੋਧਨ ਨਹੀਂ ਕਰ ਰਹੇ ਹੁੰਦੇ ਕਿ ਉਸ ਤੋਂ ਅਸੀਂ ਜਵਾਬ ਉਡੀਕੀਏ। ਪਰ ਜੋ ਵਿਚਾਰ ਦਿਤੇ ਜਾ ਰਹੇ ਹਨ ਉਹ ਸਾਨੂੰ ਸਾਰਿਆਂ ਨੂੰ ਇਸ ਬਹੁਤ ਮਹੱਤਤਾ ਵਾਲੇ ਵਿਸ਼ੇ ਤੇ ਵਡਮੁਲੀ ਜਾਣਕਾਰੀ ਦਂਦੇ ਹਨ ਅਤੇ ਇਹ ਵਿਚਾਰ ਰਹਿਤ ਮਰਯਾਦਾ ਦੀ ਆਖਰੀ ਸੋਧ ਵਿੱਚ ਵੀ ਬਹੁਤ ਮਦਦ ਕਰਨਗੇ। ਇਸ ਲਈ ਸਰਦਾਰ ਮੱਖਣ ਸਿੰਘ ਜੀ ਮੈਂ ਬੇਨਤੀ ਕਰਨੀ ਚਾਹਾਂਗਾ ਕਿ ਇਹ ਵਿਚਾਰ ਸ਼ੁਰੂ ਕੀਤੀ ਜਾਵੇ।
ਭੁੱਲ ਚੁੱਕ ਮੁਆਫ!
ਗੁਰਨਾਮ ਸਿੰਘ ਕੁੰਢਾਲ


(30/10/09)
ਸਰਵਜੀਤ ਸਿੰਘ

ਲਾਂਬਾ ਜੀ, ਆਂਹ ਕਰ ਲਓ ਭੜੂਏ ਦੇ ਦਰਸ਼ਨ

ਪ੍ਰੋ: ਦਰਸ਼ਨ ਸਿੰਘ ਜੀ ਦੀ ਇੱਕ ਟੇਪ `ਚ, ਜੱਸ ਪੰਜਾਬੀ ਟੀਵੀ ਤੇ ਕੁੱਝ ਚੋਣਵੇਂ ਅੰਸ ਪੇਸ਼ ਕਰਕੇ ਲਾਂਬੇ ਨੇ, ਲਾਬੂ ਲਾਉਣ ਦਾ ਜੋ ਅਸਫਲ ਯਤਨ ਕੀਤਾ ਹੈ, ਪੇਸ਼ ਹਨ ਉਸ ਪ੍ਰੋਗਰਾਮ `ਚ ਗੁਰਚਰਨਜੀਤ ਸਿੰਘ ਲਾਂਬਾ ਦੇ ਕੁੱਝ ਬਚਨ, “ਉਨ੍ਹਾਂ ਨੇ ਕਿਹਾ ਇਹ ਫਲਾਣੀ ਗੱਲ ਦਸਮ ਗ੍ਰੰਥ ਦੇ ਵਿੱਚ ਹੈ। ਔਰ ਦਸਮ ਗ੍ਰੰਥ ਦਾ ਪੂਰਾ ਮੁਤਾਲਿਆ ਕੀਤਾ ਗਿਆ, ਚੰਗੀ ਤਰ੍ਹਾਂ ਵੇਖਿਆ ਗਿਆ, ਪੂਰੇ ਦਸਮ ਗ੍ਰੰਥ ਦੇ ਵਿੱਚ ਕਿਥਰੇ ਵੀ ਕੋਈ ਐਸੀ ਤੁਕ ਜਾਂ ਐਸੇ ਲਫਜ ਨਹੀ ਹਨ, ਬਿਲਕੁਲ ਨਹੀ ਹਨ, ਔਰ ਇਹ ਲਫਜ ਕਿਹੜੈ ਵਰਤੇ ਗਏ, ਔਰ ਸਿਧੀ ਗੁਰੂ ਸਾਹਿਬ ਦੀ, ਅੱਤ ਘਿਰਣਤ, ਨੀਚਤਾ ਭਰੀ, ਜਿਹੜੀ ਨਿੰਦਾ ਕੀਤੀ ਗਈ, ਉਹ ਆਪ ਨੂੰ ਅਸੀ ਸਿਰਫ ਕਲਿਪੰਗ ਨਾਲ ਦਿਖਾਣ ਦੀ ਯੁਰਤ ਕਰ ਹਰੇ ਹਾਂ…। ਇਸ ਤਰ੍ਹਾਂ ਦੀ ਕੋਈ ਸਟੋਰੀ, ਕਿਥਰੇ ਵੀ, ਕਿਸੇ ਨਾ ਤਾਂ ਪੂਰੇ, ਕਿਸੇ ਵੇਸ਼ਿਆ ਦਾ ਜਿਕਰ ਔਰ ਨਾ ਹੀ ਕਿਥਰੇ ਸਰੀਕਰ ਸਬੰਧ ਸੰਸਥਾਪਤ ਕੀਤੇ ਜਾਣ ਤਾਂ ਉਹ ਭੜੂਆ ਪੈਦਾਂ ਹੋਏਗਾ, ਸਭ ਤੋਂ ਵੱਡੀ ਗੱਲ ਹੈ, ਇਹ ਹੁਣ ਫਰਜ ਹੈ ਪੋ: ਦਰਸ਼ਣ ਸਿੰਘ, ਜਿਹੜੇ ਪੋ: ਹਨ ਆਪਣੇ ਆਪ ਨੂੰ ਕਹਿੰਦੇ, ਇਹ ਦੱਸਣ ਕਿ ਇਹ ਦਸਮ ਗ੍ਰੰਥ ਵਿੱਚ ਜਾਂ ਕਿਸ ਕਿਤਾਬ ਵਿੱਚ ਇਹ ਦੋ ਲਫ਼ਜ ਹਨ”।

ਗੁਰਚਰਨਜੀਤ ਸਿੰਘ ਲਾਂਬਾ ਜੀ, ਬੁਹਤ ਤਰਸ ਆਉਂਦਾ ਹੈ ਤੁਹਾਡੀ ਵਿਦਵਤਾ `ਤੇ। ਤੁਸੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਰੀਕ ਪੈਦਾ ਕਰਨ ਲਈ ਸਾਜਿਸ਼ਾ ਤਾਂ ਕਰ ਰਹੇ ਹੋ ਪਰ ਆਪ ਉਸ ਅਖੌਤੀ ਦਸਮ ਗ੍ਰੰਥ ਨੂੰ ਪੜ੍ਹ ਨਹੀ ਰਹੇ। ਜੇ ਇਸ ਦਾ ਪ੍ਰਚਾਰ ਕਰਨਾ ਅਤੇ ਸਿੱਖ ਕੌਮ ਨੂੰ ਹਿੰਦੂ ਧਰਮ ਵਿੱਚ ਮਿਲਗੋਭਾ ਕਰਨਾ ਤੁਹਾਡੀ ਕੋਈ ਮਜਬੂਰੀ ਹੈ ਤਾਂ ਘੱਟੋ ਘੱਟ ਅਖੌਤੀ ਦਸਮ ਗ੍ਰੰਥ ਨੂੰ ਪੜ੍ਹ ਤਾਂ ਲਓ ਤਾਂ ਜੋ ਤੁਹਾਨੂੰ ਇਹੋ ਅਜੇਹੇ ਬੱਚਕਾਨੇ ਸਵਾਲ ਤਾਂ ਨਾ ਪੁਛਣੇ ਪੈਣ। ਤੁਸੀ ਆਪਣੇ ਇਸ ਬਿਆਨ ਰਾਹੀ ਆਪ ਹੀ ਮੰਨ ਲਿਆ ਹੈ ਕਿ ਤੁਹਾਨੂੰ ਦਸਮ ਗ੍ਰੰਥ ਬਾਰੇ ਜਾਣਕਾਰੀ ਹੀ ਨਹੀ ਹੈ।

ਲਾਂਬਾ ਜੀ, ਇਹ ਦੋਵੇ ਸ਼ਬਦ ਕਿਸੇ ਬੇਦ–ਕੁਤੇਬ ਜਾਂ ਪੁਰਾਣ ਵਿਚੋ ਨਹੀ ਹਨ ਇਹ ਤਾਂ ਤੁਹਾਡੇ ‘ਸ੍ਰੀ ਦਸਮ ਗ੍ਰੰਥ ਸਾਹਿਬ ਜੀ’ ਵਿਚੋ ਹੀ ਹਨ। ਅਖੌਤੀ ਦਸਮ ਗ੍ਰੰਥ ਦੇ ਪੰਨਾ 829 ਤੇ ਦਰਜ ਚਰਿਤ੍ਰਰ ਨੰ: 16, ਜਿਸ ਦੇ ਕੁਲ 50 ਛੰਦ ਹਨ, ਦੀ ਅਰੰਭਤਾਂ ਇਨ੍ਹਾਂ ਸ਼ਬਦਾ ਨਾਲ ਹੰਦੀ ਹੈ;

ਤੀਰ ਸਤੁਦ੍ਰਵ ਕੇ ਹੁਤੋ ਰਹਤ ਰਾਇ ਸੁਖ ਪਾਇ।

ਦਰਬ ਹੇਤ ਤਿਹ ਠੌਰ ਹੀ ਰਾਮਜਨੀ ਇੱਕ ਆਇ। 1.

ਸਤਲੁਜ ਨਦੀ ਕੇ ਕਿਨਾਰੇ ਏਕ ਰਾਜਾ ਥਾ। ਏਕ ਵੇਸ਼ਿਆ (ਰਾਮਜਨੀ) ਰੁਪਏ-ਪੈਸੇ ਕੇ ਲਾਲਚ ਮੇਂ ਬਹਾ ਆਈ। (ਡਾ: ਜੋਧ ਸਿੰਘ, ਸੈਚੀ ਤੀਸਰੀ, ਪੰਨਾ 200)

ਲਾਂਬਾ ਜੀ, ਰਾਮਜਨੀ ਦਾ ਅਰਥ ਹੀ ਵੇਸਵਾ ਹੁੰਦਾ ਹੈ। ਡਾ: ਜੋਧ ਸਿੰਘ, ਡਾ: ਜੱਗੀ, ਗਿਆਨੀ ਨਰੈਣ ਸਿੰਘ ਅਤੇ ਭਾਈ ਰਣਧੀਰ ਸਿੰਘ ਜੀ ਇਸ ਦਾ ਅਰਥ ਵੇਸਵਾ ਹੀ ਕਰਦੇ ਹਨ। ਚਲੋ! ਤੁਹਾਡੇ ਇੱਕ ਸਵਾਲ ਦਾ ਜਵਾਬ ਤਾਂ ਆਪਾਂ ਨੂੰ ਪਹਿਲੀ ਪੰਗਤੀ `ਚ ਹੀ ਮਿਲ ਗਿਆ ਹੈ। ਆਓ, ਦੂਜੇ ਲਫਜ ਦੀ ਪੈੜ ਵੀ ਕੱਢੀਏ।

ਰਾਮਜਨੀ ਗ੍ਰਿਹ ਜਨਮ ਬਿਧਾਤੈ ਮੁਹਿ ਦਿਯਾ।

ਤਵ ਮਿਲਬੇ ਹਿਤ ਭੇਖ ਜੋਗ ਕੋ ਮੈ ਲਿਯਾ। 25.

ਰਾਮਜਨੀ ਬਹੁ ਚਰਿਤ੍ਰ ਬਨਾਏ। ਹਾਇ ਭਾਇ ਬੁਹ ਭਾਤਿ ਦਿਖਾਏ।

ਜੰਤ੍ਰ ਮੰਤ੍ਰ ਤੰਤ੍ਰੋ ਅਤਿ ਕਰੇ। ਕੈਸੇ ਹੂੰ ਰਾਇ ਕਰ ਮੈ ਧਰੇ। 30.

ਪੂਤ ਹੋਇ ਤੌ ਭਾਂਡਵਹ ਸੁਤਾ ਤੌ ਬੇਸਯਾ ਹੋਇ।

ਭੋਗ ਕਰੇ ਭਾਜਤ ਧਰਮ ਭਜੇ ਬੰਧਾਵਤ ਸੋਇ। 35. (ਦਸਮ ਗ੍ਰੰਥ ਪੰਨਾ 832)

ਭੜੂਆ: ਸੰਗ੍ਯਾ-ਭੰਡਪੁਣਾ ਕਰਨ ਵਾਲਾ, ਵੇਸ਼੍ਯਾ ਨਾਲ ਗਾਉਣ ਵਜਾਉਣ ਵਾਲਾ ਸਾਥੀ। ਦੱਲਾ, ਵਿਭਚਾਰੀਆਂ ਦਾ ਦੂਤ। ਵਿ-ਨਿਰਲੱਜ, ਬੇਹਯਾ। ਦੇਖੋ ਭਰੂਆ। (ਮਹਾਨ ਕੋਸ਼)

ਡਾਂ ਜੋਧ ਸਿੰਘ ਨੇ ਭਾਂਡ ਦੇ ਅਰਥ ਭਾੱਡ, ਡਾ: ਜੱਗੀ ਨੇ ਭੰਡ ਅਤੇ ਗਿਆਨੀ ਨਰੈਣ ਸਿੰਘ ਨੇ ਭੰਡ ਹੀ ਕੀਤੇ ਹਨ। ਲਾਂਬਾ ਜੀ, ਹੁਣ ਤੁਸੀ ਦੱਸੋ ਕਿ ਜੇ ਆਪ ਨੂੰ ਭੜੂਆ ਕਹਿਣ ਤੇ ਇਤਰਾਜ ਹੈ ਤਾਂ ਵੇਸਵਾ ਦੀ ਕੁਖੋਂ ਜਨਮ ਲੈਣ ਵਾਲੇ ਲਈ ਕਿਹੜਾਂ ਸ਼ਬਦ ਵਰਤਣਾ ਚਾਹੀਦਾ ਹੈ?

ਭਰਿ ਭਰਿ ਨਿਜੁ ਕਰ ਪਯਲੇ ਮਦ ਤਿਹ ਪਯਾਇਯੋ। ਰਾਮਜਨੀ ਸੌ ਅਧਿਕ ਸੁ ਨੇਹ ਜਤਾਇਯੋ।

ਮਤ ਹੋਇ ਸ੍ਵੈ ਗਈ ਰਾਇ ਤਬ ਯੌ ਕਿਯੋ। ਹੋ ਸਾਠਿ ਮੁਹਰ ਦੈ ਤਾਹਿ ਭਜਨ ਕੋ ਮੁਗ ਕਿਯੋ। 46.

ਲਾਂਬਾ ਜੀ, ਇਹ ਤਾਂ ਸੀ ਆਪ ਜੀ ਦੇ ਸਵਾਲ, “ਪੋ: ਦਰਸ਼ਣ ਸਿੰਘ, ਜਿਹੜੇ ਪੋ: ਹਨ ਆਪਣੇ ਆਪ ਨੂੰ ਕਹਿੰਦੇ, ਇਹ ਦੱਸਣ ਕਿ ਇਹ ਦਸਮ ਗ੍ਰੰਥ ਵਿੱਚ ਜਾਂ ਕਿਸ ਕਿਤਾਬ ਵਿੱਚ ਇਹ ਦੋ ਲਫ਼ਜ ਹਨ” ਦਾ ਜਵਾਬ। “ਗੁਰੂ ਸਾਹਿਬ ਨੇ ਕੁੱਝ ਆਪ ਬੀਤੀਆਂ ਵੀ ਦਰਜ ਕੀਤੀਆਂ ਹਨ ਜੋ ਕਿ ਥਾਂ-ਥਾਂ ਆਏ ਹਵਾਲਿਆਂ ਤੋ ਸਪਸ਼ਟ ਹੋ ਹੀ ਜਾਂਦੀਆਂ ਹਨ। ਅਨੰਦਪੁਰ ਦੇ ਕਈ ਚਲਿਤਰ ਹਨ, ਜਿਵੇ 16, 21, 22, 23 ਆਦਿ। 15 ਨੰਬਰ ਕੀਰਤਪੁਰ ਦਾ ਹੈ”। (ਦਸਮ ਗ੍ਰੰਥ ਦਰਸ਼ਨ, ਪੰਨਾ 125, ਪਿਆਰਾ ਸਿੰਘ ਪਦਮ)

ਸਿਆਣਿਆ ਦਾ ਕਥਨ ਹੈ ਕਿ ਸਮਝਦਾਰ ਲਈ ਤਾਂ ਇਸ਼ਰਾ ਹੀ ਕਾਂਫੀ ਹੁੰਦਾ ਹੈ। ਪਰ ਆਪ ਜੀ ਤਸੱਲੀ ਕਰਵਾਉਣ ਲਈ ਹੋਰ ਸਬੂਤ ਵੀ ਪੇਸ਼ ਹੈ।

ਭਾਈ ਰਣਧੀਰ ਸਿੰਘ ਜੀ, ਸ਼ਬਦ-ਮੂਰਤਿ ਦੇ ਪੰਨਾ 21 ਤੇ ਲਿਖਦੇ ਹਨ, “6-ਚਰਿਤ੍ਰੋਪਾਖਾਨ ਗ੍ਰੰਥ-ਸੰਮਤ ਸਤਾਰਾਂ ਸੈ 47-8 ਬਿੱ: (1690-91ਈ: ) ਵਿੱਚ ਜਦੋਂ ਦਸਮੇਸ਼ ਪਿਤਾ ਜੋਗੀ, ਵੈਰਾਗੀ ਤੇ ਸੰਨਿਆਸੀ ਆਦਿ ਸੰਪਰਦਾਵਾਂ ਦੇ ਸਿੱਧਾਂ-ਸਾਧਾਂ ਦੇ ਪਰਖ-ਪ੍ਰਖਾਵੇ ਕਰ ਰਹੇ ਸਨ; ਤਾਂ ਵੈਸਾਖੀ ਤੇ ਦਿਵਾਲੀ ਦੇ ਮੌਕਿਆਂ ਪੁਰ ‘ਛਜੀਆ’ ਰਾਜਮਨੀ ਤੇ ‘ਅਨੂਪ ਕੌਰ’ ਲਾਹੌਰੀ ਖਤ੍ਰੇਟੀ ਆਦਿ ਰੂਪ-ਜੋਬਨ ਮੱਤੀਆਂ ਮੁੰਧ-ਮੁਟਿਆਰਾਂ ਭੀ ਅਨੰਦਪੁਰਿ ਆਈਆਂ; ਅਰੁ ਸੱਚੇ ਪਾਤਿਸ਼ਾਹ ਦੀ ਚੜ੍ਹਦੀ ਜੁਆਨੀ ਤੇ ਮਨੋਹਰ ਨੁਹਾਰ ਵੇਖ ਕੇ ਮੋਹਿਤ ਹੋ ਗਈਆਂ।” ਭਾਈ ਰਣਧੀਰ ਸਿੰਘ ਜੀ ਨੇ ਵੀ ਛਜੀਆਂ ਨੂੰ ਵੇਸਵਾ ਹੀ ਲਿਖਿਆ ਹੈ।

ਗੁਰਚਰਨਜੀਤ ਸਿੰਘ ਲਾਂਬਾ ਜੀ, ਚਰਿਤ੍ਰ ਨੰ: 16 ਵਿੱਚ ਪੰਜ ਵਾਰੀ ਵੇਸਵਾ ਅਤੇ ਇੱਕ ਵੇਰੀ ਭੜੂਆਂ (ਭਾਂਡ) ਆਇਆ ਹੈ। ਸਾਨੂੰ ਪੁਰੀ ਆਸ ਹੈ ਕਿ ਆਪ ਜੀ ਨੂੰ ਆਪਣੇ ਸਵਾਲ ਦਾ ਜੁਵਾਬ ਮਿਲ ਗਿਆ ਹੈ। ਜੇ ਹਾਲੇ ਵੀ ਆਪ ਦੇ ਸੈਹੇ ਦੀਆਂ ਲੱਤਾਂ ਪੂਰੀਆਂ ਨਾਂ ਹੋਈਆਂ ਹੋਣ ਤਾਂ ਲਿਖ ਭੇਜਣਾ। ਹੁਣ ਤੁਸੀ ਇਹ ਜਾਣਕਾਰੀ ਦਿਓ ਕਿ ਕਿਸੇ ਤੇ ਝੂਠਾ ਇਲਜਾਮ ਲਾਉਣ ਵਾਲਿਆ ਲਈ ਅਤੇ ਇਹੋ ਜੇਹੇ ਕੂੜ ਕਵਾੜ ਨੂੰ ਗੁਰੂ ਜੀ ਦੀ ਲਿਖਤ ਜਾਂ ਹੱਡ ਬੀਤੀ ਸਾਬਤ ਕਰਨ ਵਾਲਿਆਂ ਲਈ ਕਿਹੜਾਂ ਸ਼ਬਦ ਵਰਤਣਾ ਚਾਹੀਦਾ ਹੈ?

ਸਰਵਜੀਤ ਸਿੰਘ


(29/10/09)
ਅਮਨਜੀਤ ਸਿੰਘ ਗਿੱਲ

ਦਰਸ਼ਨ ਸਿੰਘ ਘਣਕਸ ਜੀ
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗਰੂ ਜੀ ਕੀ ਫਤਿਹ॥

ਤੁਸੀਂ ਆਪਣੀ ਚਿੱਠੀ `ਚ ਲਿਖਿਆ ਕਿ ਤੁਹਾਡੀ ਗੁਰਚਰਨ ਸਿੰਘ ਹੁਣਾਂ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਪਰ ਤੁਹਾਡੀ ਚਿੱਠੀ ਤੋਂ ਤਾਂ ਇਸ ਤਰਾਂ ਹੀ ਲਗਦਾ ਕਿ ਤੁਸੀਂ ਗੁਰਚਰਨ ਸਿੰਘ ਹੁਣਾਂ ਨਾਲ ਕੋਈ ਨਿੱਜੀ ਕਿੜਾਂ ਹੀ ਕੱਢਦੇ ਹੋ ਤੁਸੀਂ ਆਪ ਹੀ ਕਹਿੰਦੇ ਹੋ ਕਿ ਮੈਂ ਉਸਦੀ ਹਰ ਗੱਲ ਤੇ ਕਿੰਤੂ ਕਰਨਾ ਹੀ ਹੈ (ਮਤਲਬ ਭਾਵੇਂ ਉਹ ਸਹੀ ਹੋਵੇ ਜਾਂ ਗਲਤ)। ਤੁਸੀਂ ਸਾਰੇ ਟੋਰਾਂਟੋ ਦਾ ਠੇਕਾ ਆਪਣੇ ਸਿਰ ਕਿਉਂ ਲੈ ਰਹੇ ਹੋ, ਤੁਹਾਡੀ ਆਪਣੀ ਜੁੰਡਲੀ ਹੋ ਸਕਦੀ ਆ ਜਿਹੜੀ ਉਹਨਾ ਦੇ ਪ੍ਰਚਾਰ ਨੁੰ ਪਸੰਦ ਨਾ ਕਰਦੀ ਹੋਵੇ, ਕ੍ਰਿਪਾ ਕਰਕੇ ਸਾਰੇ ਟੋਰਾਂਟੋ ਦੇ ਠੇਕੇਦਾਰ ਨਾ ਬਣੋ ਉਹਨਾਂ ਦਾ ਪ੍ਰਚਾਰ ਪਸੰਦ ਕਰਨ ਵਾਲੇ ਵੀ ਬਥੇਰੇ ਨੇ।
ਅਮਨਜੀਤ ਸਿੰਘ ਗਿੱਲ


(28/10/09)
ਸਰਵਜੀਤ ਸਿੰਘ ਅਤੇ ਸਾਥੀ

ਲਾਂਬਾ ਜੀ, ਲਾਂਬੂ ਨਾਂ ਲਾਓ,ਦਲੀਲ ਨਾਮ ਜੁਵਾਬ ਦੇਵੋ
ਸਤਿਕਾਰਯੋਗ ਸ੍ਰ. ਗੁਰਚਰਨਜੀਤ ਸਿੰਘ ਲਾਂਬਾ ਜੀ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।

ਆਪ ਜੀ ਨੂੰ ਯਾਦ ਹੋਵੇਗਾ ਕਿ 2008 ‘ਚ ਆਪ ਜੀ ਨੇ, ਦਸਮ ਗ੍ਰੰਥ ਬਾਰੇ ਅੰਤਰ ਰਾਸ਼ਟਰੀ ਪੱਧਰ ਤੇਂ ਸੈਮੀਨਾਰ ਕਰਵਾਉਣ ਦਾ ਉਪਰਾਲਾ ਕੀਤਾ ਕੀਤਾ ਸੀ। ਇਸ ਲੜੀ ਦਾ ਪਹਿਲਾ ਸੈਮੀਨਾਰ ਸ਼ਨਿਚਰਵਾਰ, 23 ਫਰਵਰੀ 2008 ਨੂੰ ਸੈਕਰਾਮੈਂਟੋ ਸਿੱਖ ਸੁਸਾਇਟੀ, ਗੁਰਦਵਾਰਾ ਬ੍ਰਾਡਸ਼ਾਹ ਰੋਡ ਸੈਕਰਾਮੈਂਟੋ ਵਿਖੇ ਕੀਤਾ ਗਿਆ ਸੀ। ਅਸੀਂ ਆਪ ਜੀ ਨੂੰ ਅਖਬਾਰਾਂ ਰਾਹੀਂ ਬੇਨਤੀ ਕੀਤੀ ਸੀ (ਉਹ ਪੱਤਰ ਨਾਲ ਨੱਥੀ ਹੈ) ਕਿ ਆਏ ਹੋਏ ਵਿਦਵਾਨਾਂ ਤੋਂ ਸਾਡੇ ਵਲੋਂ ਲਿਖੇ ਗਏ 10 ਸ਼ਬਦਾ ਵਿਚੋਂ ਕਿਸੇ ਇਕ ਦੀ ਕਥਾ ਜਰੂਰ ਕਰਵਾਈ ਜਾਵੇ। ਆਪ ਜੀ ਨੇ ਸਾਡੀ ਬੇਨਤੀ ਵੱਲ ਕੋਈ ਧਿਆਨ ਨਹੀਂ ਸੀ ਦਿੱਤਾ। ਹੈਰਾਨੀ ਦੀ ਗੱਲ ਇਹ ਹੈ ਕਿ ਤੁਸੀਂ ਦਸਮ ਗ੍ਰੰਥ ਬਾਰੇ ਸੈਮੀਨਾਰ ਤਾਂ ਕਰਵਾਉਂਦੇ ਹੋ ਪਰ ਇਸ ਵਿਚ ਕੀ ਲਿਖਿਆ ਹੋਇਆ ਹੈ ਇਸ ਬਾਰੇ ਜਾਣਕਾਰੀ ਦੇਣ ਤੋਂ ਡਰਦੇ ਵੀ ਹੋ। ਪਰ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਡਾ ਬੇਨਤੀ ਪੱਤਰ ਪੜ੍ਹਨ ਤੋਂ ਪਿਛੋਂ ਤੁਸੀਂ ਕਿਤੇ ਹੋਰ ਸੈਮੀਨਾਰ ਕਰਵਾਉਣ ਦੀ ਹਿੰਮਤ ਨਹੀਂ ਸੀ ਕਰ ਸਕੇ। ਤੁਹਾਡਾ ਇਹ ਸੈਮੀਨਾਰ, ਅੰਤਰ ਰਾਸ਼ਟਰੀ ਸੈਮੀਨਾਰਾਂ ਦੀ ਲੜੀ ਦਾ ਪਹਿਲਾ ਅਤੇ ਆਖਰੀ ਸੈਮੀਨਾਰ ਹੋ ਨਿਬੜਿਆ ਸੀ। ਉਸ ਸੈਮੀਨਾਰ ਦੀ ਵੀਡੀਓ ਅੱਜ ਵੀ ਯੂ ਟਿਉਬ ਤੇ ਵੇਖੀ/ਸੁਣੀ ਜਾ ਸਕਦੀ ਹੈ। ਇਸ ਪੱਤਰ ਰਾਹੀਂ ਅਸੀਂ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਉਸ (23 ਫਰਵਰੀ 2008 ) ਸੈਮੀਨਾਰ ‘ਚ ਸਿੰਘ ਸਾਹਿਬ ਗਿਆਨੀ ਸ਼ਵਿੰਦਰ ਸਿੰਘ ਜੀ, ਸਾਬਕਾ ਜਥੇਦਾਰ ਤਖਤ ਸ੍ਰੀ ਕੇਸਗੜ ਸਾਹਿਬ , ਸ੍ਰੀ ਅਨੰਦ ਪੁਰ ਸਾਹਿਬ ਵਲੋ ਜੋ ਵਿਚਾਰ ਪੇਸ਼ ਕੀਤੇ ਗਏ ਸਨ ਉਨ੍ਹਾਂ ਨੂੰ ਆਪਣੇ ਪ੍ਰੋਗਰਾਮ ‘ਚ ਸਣਾਉਣ ਦੀ ਖੇਚਲ ਕਰਨੀ ਜੀ ਤਾਂ ਜੋ ਜੱਸ ਪੰਜਾਬੀ ਦੇ ਸਰੋਤੇ ਨੂਪ ਕੌਰ ਵਾਲੇ ਚਰਿਤ੍ਰਰ ਦੀ ਅਸਲੀਅਤ ਤੋਂ ਜਾਣੂ ਹੋ ਸਕਣ। ਇਹ ਵੀਡੀਓ ਜੇ ਤੁਹਾਡੇ ਪਾਸ ਨਾ ਹੋਵੇ ਤਾਂ
http://www.youtube.com/watch?v=wPBKHkyfDbM
ਤੇ ਵੇਖੀ ਜਾ ਸਕਦੀ ਹੈ ਇਸ ਦੇ ਅਰੰਭ ‘ਚ ਲੱਗਭੱਗ 35 ਮਿੰਟ ਦਾ ਕੀਰਤਨ ਅਤੇ ਕਥਾ ਚਲਦੀ ਹੈ। 35 ਮਿੰਟ ਤੋਂ ਗਿਆਨੀ ਸ਼ਵਿੰਦਰ ਸਿੰਘ ਜੀ ਆਪਣੇ ਵਿਚਾਰ ਅਰੰਭ ਕਰਦੇ ਹਨ। 1 ਘੰਟਾ 13 ਮਿੰਟ ਤੇ ਉਹ ਚਰਿਤ੍ਰਰਾ ਦਾ ਜਿਕਰ ਅਰੰਭ ਕਰਦੇ ਹਨ ਜੋ ਲੱਗਭੱਗ 9 ਮਿੰਟ ਦਾ ਹੈ। ਸੋ ਬੇਨਤੀ ਹੈ ਕਿ ਗਿਆਨੀ ਸ਼ਵਿੰਦਰ ਸਿੰਘ ਜੀ (ਸਾਬਕਾ ਜਥੇਦਾਰ ਤਖਤ ਸ੍ਰੀ ਕੇਸਗੜ ਸਾਹਿਬ , ਸ੍ਰੀ ਅਨੰਦ ਪੁਰ ਸਾਹਿਬ) ਦੇ ਕੀਮਤੀ ਬਚਨਾਂ ਨੂੰ ਆਪਣੇ ਪ੍ਰੋਗਰਾਮ ‘ਚ ਸਣਾਉਣ ਦੀ ਕ੍ਰਿਪਾਲਤਾਂ ਕਰਨੀ ਜੀ।
ਆਸ ਕਰਦੇ ਹਾਂ ਕਿ ਆਪ ਜੀ ਪੱਤਰਕਾਰੀ ਦੀਆਂ ਨੈਤਿਕ ਕਦਰਾ-ਕੀਮਤਾਂ ਨੂੰ ਕਇਮ ਰੱਖਦੇ ਹੋਏ, ਆਪਣੇ ਹੀ ਅਯੋਜਤ ਕੀਤੇ ਗਏ ਸੈਮੀਨਾਰ ‘ਚ ਕੁਝ ਅੰਸ (ਸਿਰਫ 9 ਮਿੰਟ ਦੇ ) ਆਪਣੇ ਸਰੋਤਿਆਂ ਲਈ ਜਰੂਰ ਪੇਸ਼ ਕਰੋਗੇ। ਜੇ ਆਪ ਜੀ ਅਜੇਹਾ ਕਰਨ ਦੀ ਹਿੰਮਤ ਨਾ ਕਰ ਸਕੇ ਤਾਂ ਇਹ ਇਸ ਗੱਲ ਦਾ ਸਬੂਤ ਹੋਵੇਗਾ ਕਿ ਆਪ ਜੀ ਇਸ ਮੰਚ ਦੇ ਕਾਬਲ ਨਹੀਂ ਹੋ। ਆਪ ਜੀ ਆਪਣੀ ਜਮੀਰ (ਜੇ ਜਿਉਂਦੀ ਹੈ ਤਾਂ) ਦੀ ਅਵਾਜ ਨੂੰ ਸੁਣਦੇ ਹੋਏ ਪ੍ਰਬੰਧਕਾਂ ਨੂੰ ਆਪਣਾ ਤਿਆਗ ਪੱਤਰ ਪੇਸ਼ ਕਰ ਦਿਓ। ਆਪ ਜੀ ਦੇ ਬੁਹਤ ਧੰਨਵਾਦੀ ਹੋਵਾਗੇ।
ਆਸ ਸਹਿਤ
ਗੁਰਚਰਨ ਸਿੰਘ ਜਿਉਣਵਾਲਾ, ਪੋ ਮੱਖਣ ਸਿੰਘ ਸੈਕਰਾਮੈਂਟ, ਸਰਵਜੀਤ ਸਿੰਘ, ਡਾ. ਗੁਰਮੀਤ ਸਿੰਘ (ਸਿੰਘ ਸਭਾ ਇੰਨਰਨੈਸ਼ਲਨ) ਅਵਤਾਰ ਸਿੰਘ ਮਿਸ਼ਨਰੀ, ਬੀਬੀ ਹਰਸਿਮਰਤ ਕੌਰ ਖ਼ਾਲਸਾ ਅਮਰਬੀਰ ਸਿੰਘ ਸਟਾਕਟਨ, (ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ ਐਸ ਏ) ਗਿਆਨ ਸਿੰਘ ਮਿਸ਼ਨਰੀ, ਸ੍ਰ. ਕੁਲਦੀਪ ਸਿੰਘ ਯੂਬਾਸਿਟੀ, (ਮਿਸ਼ਨਰੀ ਸਰਕਲ ਕੈਲੇਫੋਰਨੀਆਂ)


(28/10/09)
ਜਗਤਾਰ ਸਿੰਘ ਜਾਚਕ, ਨਿਊਯਾਰਕ

ਸੰਤ ਸਮਾਜ ਆਪਣਾ ਬਿਪਰਵਾਦੀ ਕੈਲੰਡਰ ਜਾਰੀ ਕਰਨ ਦੀ ਤਾਕ ਵਿੱਚ।
ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅੰਦਰਲੇ ਭਰੋਸੇਜੋਗ ਸੂਤਰਾਂ ਤੋਂ ਪਤਾ ਚਲਿਆ ਹੈ ਕਿ ਡੇਰੇਦਾਰਾਂ ਦੀ ਯੂਨੀਅਨ ਅਖੌਤੀ ਸੰਤ ਸਮਾਜ ਨੇ ਜਿਵੇਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਯਾਦਾ ਦੇ ਟਾਕਰੇ `ਤੇ ਆਪਣੀ ਵਖਰੀ ਸੰਪਰਦਾਇਕ ਬਿਪਰਵਾਦੀ ਮਰਯਾਦਾ ਪ੍ਰਕਾਸ਼ਤ ਕੀਤੀ ਹੈ। ਤਿਵੇਂ ਹੀ ਉਹ ਅਪਣਾ ਬਿਪਰਵਾਦੀ ਕੈਲੰਡਰ ਵੀ ਤਿਆਰ ਕਰੀ ਬੈਠਾ ਹੈ, ਜਿਸ ਨੂੰ ਉਹ ਕੌਮ ਦੇ ਗਲ਼ ਮੜ੍ਹਣ ਲਈ ਬਹਾਨੇ ਢੂੰਡ ਰਿਹਾ ਹੈ।
ਤਖ਼ਤਾਂ ਦੇ ਮੁਖ ਸੇਵਾਦਰਾਂ ਵਿਚੋਂ ਜਥੇਦਾਰ ਨੰਦਗੜ੍ਹ ਨੂੰ ਛੱਡ ਕੇ ਬਾਕੀ ਦੇ ਸਾਰੇ ਸੰਪਰਦਾਈ ਡੇਰੇਦਾਰਾਂ ਦੀ ਉਪਜ ਹਨ। ਉਨ੍ਹਾਂ ਨੇ ਸੰਤ ਸਮਾਜ ਨੂੰ ਸਮਝਾਇਆ ਹੈ ਕਿ ਤੁਸੀਂ ਆਪਣਾ ਵਖਰਾ ਕੈਲੰਡਰ ਜਾਰੀ ਕਰਕੇ ਪੰਥ ਤੋਂ ਹੋਰ ਬਾਗੀ ਹੋਣ ਦੀ ਬਦਨਾਮੀ ਕਿਉਂ ਖੱਟਦੇ ਹੋ, ਅਸੀਂ ਆਪ ਹੀ ਸੋਧਾਂ ਦਾ ਬਹਾਨਾ ਬਣਾ ਕੇ ਤੁਹਾਡੇ ਵਾਲਾ ਕੈਲੰਡਰ ‘ਨਾਨਕ ਸ਼ਾਹੀ ਕੈਲੰਡਰ’ ਦੇ ਨਾਮ ਹੇਠ ਜਾਰੀ ਕਰ ਦਿੰਦੇ ਹਾਂ।
ਵੈਸੇ ਵੀ ਤਾਂ ਉਹ ਕੈਲੰਡਰ, ਜਿਸ ਨੂੰ ਸਿੱਖ ਕੌਮ ਦੀ ਵਖਰੀ ਹੋਂਦ ਦੀ ਪਹਿਚਾਣ ਦਾ ਪ੍ਰਤੀਕ ਮੰਨਿਆਂ ਜਾ ਰਿਹਾ ਹੈ, ਅੱਗੇ ਹੀ ਨਾਨਕਸ਼ਾਹੀ ਨਹੀ ਰਿਹਾ। ਕਿਉਂਕਿ, ਡੇਰੇਦਾਰਾਂ ਦੇ ਦਬਾਵ ਹੇਠ ਪਹਿਲਾਂ ਹੀ ਉਸ ਵਿੱਚ ਗੁਰੂ ਨਾਨਕ ਵਿਚਾਰਧਾਰਾ ਦੇ ਉੱਲਟ ਪੂਰਨਮਾਸ਼ੀ, ਮਸਿਆ ਤੇ ਹੋਰ ਥਿਤਾਂ ਵਾਰਾਂ ਦੀ ਤਰੀਖ਼ਾਂ ਪਾਈਆਂ ਜਾ ਚੁਕੀਆਂ ਹਨ। ਇਸ ਲਈ ਹੁਣ ਜਾਗਰੂਕ ਸਿੱਖ ਜਥੇਬੰਦੀਆਂ ਨੂੰ ਜਿਥੇ ਜਥੇਦਾਰ ਨੰਦਗੜ੍ਹ ਦੇ ਪੱਖ ਵਿੱਚ ਖੜੇ ਹੋਣਾ ਚਾਹੀਦਾ ਹੈ। ਉਥੇ ਇਹ ਅਵਾਜ਼ ਵੀ ਬੁਲੰਦ ਕਰਨੀ ਚਾਹਦੀ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਕੌਮੀ ਫੈਸਲਿਆਂ ਲਈ ਕੇਵਲ ਉਨ੍ਹਾਂ ਸਿੱਖ ਜਥੇਬੰਦੀਆਂ ਨੂੰ ਹੀ ਸੱਦਾ ਦਿੱਤਾ ਜਾਵੇ, ਜਿਹੜੀਆਂ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਯਾਦਾ ਦਾ ਪਾਲਣ ਕਰਦੀਆਂ ਹਨ। ਕਿਉਂਕਿ, ਅਸਲ ਵਿੱਚ ਓਹੀ ਪੰਥ ਦਾ ਨਰੋਆ ਅੰਗ ਹਨ।
ਗੁਰੂ ਪੰਥ ਦਾ ਦਾਸ: ਜਗਤਾਰ ਸਿੰਘ ਜਾਚਕ, ਨਿਊਯਾਰਕ। 27 ਅਕਤੂਬਰ 09
ਅੰਤਰਰਾਸ਼ਟਰੀ ਸਿੱਖ ਪ੍ਰਚਾਰਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ।
ਫੋਨ: 516 761 1853


(28/10/09)
ਦਰਸਨ ਸਿੰਘ ਘਣਕਸ

Dear Gurpreet,
I am so happy to read your letter.
Your letter is a wake up call to the Sikh Nation.
I echo your letter.
Thanks
Darshan Singh Ghankas

*************************************

To the editor Sikhmarg Mr. Makhan Singh,

Wahe Guru Jee ka Khalsa, wahe Guru jee kee fateh to all the readers.

Perhaps I can answer to your editorial comments more clearly in English writing than in Punjabi writing.

1. I have written a letter to readers of Sikhmarg not to you alone , to get their attentions toward a essay, which is telling Sikhs about a book , that book contains a theory to {born} make boys with some kind of modification with natural process, will of God. That essay is written by Gurcharan Singh Brar, and still can be read on Sikh Marg.

2. The readers must be given the opportunity to judge my letter, readers will tell me if, I am right or wrong, not {you} editor alone.

3. To my understanding of Gurubani that essay is anti the massage of Gurubani that is why I thought of writing a letter.

4. Is the editor of Sikhmarg is in agreement with that essay of Gurcharn S. Brar, if yes than tell readers, if no than why that essay is there.

5. I call Patit, who is patit, do you know who patit Sikhs are and why are they patit, let me help you to understand patitness, those Sikhs who has shunned the Sikhi saroop.

6. The Camreds are non believers and may be called atheists, many people in this world are atheists , if they are happy good luck to them, I have no problem with them.

7. You are asking me , why I want to write on Sikh Marg again, honestly I have no desire to do that, but if you are promoting this Camreds writing on Sikhmarg than I will rebut him.

8. This man, whom you are protecting and promoting is pushing aside many learned Sikh writers from your site that is a big loss to the readers.

9. Your scholar Gurcharn Singh Brar has no idea what is the essence of Guru Granth sahib jee. He is brainwashing and misleading lots of young Sikhs.

10. If and when my thoughts are not appropriate let readers decide not you alone, I will take them back, I am not trying to profess myself to be better than anybody else.

11. Makhan Singh jee you have been under the influence of Gurchran S. Brar for too long, be careful, he is confused himself.

12. This is the first time in my life, I have ever chosen to compete with any body that is , Gurcharan Singh Brar, I pray to Guru Nanak jee , to give me enough time ,I will destroy his camredy parchar.

Darshan Singh Ghankas
For your kind information: Ghankas is taken as a last name, by my elders, from a name of village called Ghankasan in district Ludhiana Punjab my elders did not promote their family name, like all the other Sikh people.

************************************************

ਸ:ਮੰਖਣ ਸਿੰਘ ਅਤੇ ਸਾਰੇ ਪਾਠਕ  ਜਨ ਅਤੇ ਵਿਦਵਾਨਾ ਨੂੰ ਗੁਰੁੂ ਫਤਿਹ ਜੀ।

ਪਹਿਲੀ ਗੱਲ: ਸ:ਮੰਖਣ ਸਿੰਘ ਜੀ ਦੀ ਸਪਾਦਕੀ ਦਾ ਉਤਰ, ਤੂਸੀ ਮੇਰੀ ਚਿਠੀ ਨੂੰ ਨਹੀ ਪਾਇਆ ਏਹ ਤੁਹਾਡੀ ਮਰਜੀ ਹੈ। ਪਰ ਚਿਠੀ ਮੈਂ ਪਾਠਕਾਂ ਅਤੇ ਲਿਖਾਰੀ ਸੱਜਣਾ ਦੇ ਲਈ ਲਿਖ੍ਹੀ ਸੀ, ਤੂਹਾਡੇ ਕੱਲਿਆਂ ਵਾਸਤੇ ਨਹੀ ਸੀ।ਅਗਰ ਤੂਸੀ ਮੇਰੀ ਚਿਠੀ ਪਾ ਦਿੰਦੇ, ਤਾਂ ਫੇਸਲਾ ਸਿਖ੍ਹ ਸੰਗਤ ਨੇ ਕਰਨਾ ਸੀ, ਉਸ ਫੈਸਲੇ ਦਾ ਜਬਾਬ ਮੈ ਦੇਣਾ ਸੀ। ਤੂਸੀਂ ਏਹ ਵੀ ਗੱਲਤ ਲਿਖਿਆ ਹੈ ,ਕੇ ਮੈ ਗੁਰਚਰਨ ਸਿੰਘ ਬਰਾਰ ਦੇ ਵਿਰੁੱਧ ਚਿਠੀ ਲਿਖੀ ਹੈ,ਏਹ ਵਿਰੋਧਤਾ ਨਹੀ ਹੈ, ਇਹ ਸਾਡੇ ਵਿਚਾਰਾਂ ਦਾ ਤੱਕਰਾਰ ਹੈ।ਮੈ ਗੁਰਚਰਨ ਸਿੰਘ ਨੂੰ ਕਾਮਰੇਡ ਲਿਖਿਆ ਸੀ,ਕਿਉਂ ਕੇ ਇਸ ਦੀ ਗੁਰੂਵਾਣੀ ਦੀ ਸਮਝ ਕਾਮਰੇਡਾਂ ਵਾਲੀ ਹੈ,ਕਿੳਂ ਕੇ ਗੁਰਚਰਨ ਸਿੰਘ ਗੁਰੁੂ ਦੇ ਭਾਣੇ ਨੂੰ ਨਹੀ ਮੰਨਦਾ,ਸਿਖ੍ਹੀ ਸਰੂਪ ਨੂੰ ਕੋਈ ਮਹੱਤਤਾ ਨਹੀ ਦਿੰਦਾਂ,ਖੰਡੇ ਦੀ ਪਾਹੁਲ ਵੀ ਇਸਦੇ ਪਸੰਦ ਨਹੀ, ਨਾਮ ਸਿਮਰਨ ਨੂੰ ਵੀ ਗੋਰੱਖ ਧੰਦਾ ਹੀ ਕਹਿਦਾਂ ਹੈ, ਕੀ ਸਾਰੇ ਪਾਠੱਕ ਗੁਰਚਰਨ ਸਿੰਘ ਨੂੰ ਸਿਖੀ੍ਹ ਦਾ ਸਹੀ ਪਰਚਾਰਕ ਮੰਨਦੇ ਹਨ, ਤੂਹਾਨੂੰ ਵਿਚ ਰਲਾ ਕੇ 4 ਜਾਂ 5 ਪਰਾਣੀ ਗੁਰਚਰਨ ਦੇ ਪਰਚਾਰ ਨੰੰੂੂ  ਮੰਨਦੇ ਹੋਣਗੇ,ਸਾਡੇ ਟੂਰਾਂਟੋ ਵਿਚ ਤਾਂ ਗੁਰਚਰਨ ਸਿੰਘ ਦੇ ਪਰਚਾਰ ਨੂੰ ਲੋਕ ਨੱਫਰੱਤ ਕਰਦੇ ਹਨ।

ਦੂੁਸਰੀ ਗੱਲ: ਮੇਰਾ ਮੱਕਸੱਦ ਗੁਰਚਰਨ ਸਿੰਘ ਬਰਾਰ ਦੇ ਇਕ ਲੇਖ ਨੂੰ ਪਾਠਕਾਂ ਦੀ ਕਚੈਰੀ ਵਿਚ ਰੱਖਣ ਦਾ ਸੀ, ਜੇਹੜਾ ਇਸ ਨੇ ਜਨਵਰੀ 1,2006 ਨੂੰ ਲਿਖਿਆ ਸੀ, ਜਿਸ ਦਾ ਸਿਰਲੇਖ ਹੈ,ਮੰੁਡੇ ਅਤੇ ਕੁੜੀ ਦੀ ਪੈਦਾਇਸ ਬਾਰੇ, ਗੁਰਮਿੱਤ ਅਤੇ ਵਿਗਿਆਨਕ ਪੱਖ, ਅੱਜ ਵੀ ਸਿਖ੍ਹ ਮਾਰਗ ਤੇ ਪੜਿਆ ਜਾ ਸੱਕਦਾ ਹੈ।

ਤੀਸਰੀ ਗੱਲ: ਮੇਰੀ ਚਿਠੀ ਇਕ ਹੀ ਹੈ,ਪਰ ਮੈ ਚਾਰ ਵਾਰ ਈਮੇਲ ਕੀਤੀ ਹੈ,ਮੈਨੂੰ ਪਤਾ ਸੀ ਤੂੰਸੀ ਮੇਰੀ ਚਿਠੀ ਨਹੀਂ ਲਾਉਗੇ,ਮੈ ਤੂਹਾਨੂੰ ਮਜਮੂਰ ਕਰਨ ਲਈ 4 ਵਾਰ ਭੇਜੀ ਸੀ।

ਚੋਥੀ ਗੱਲ: ਮੇਰਾ ਗੁਰਚਰਨ ਸਿੰਘ ਬਰਾਰ ਨਾਲ ਕੋਈ ਨਿਜੀ ਝੱਗੜਾਂ ਨਹੀ ਹੈ,ਨਾ ਮੇਰਾ ਕੋਈ ਜਮੀਨ ਦਾ ਝੱਗੜਾ ਹੈ, ਨਾ ਪੇੈਸੇ ਦਾ,ਨਾ ਕਿਸੇ ਰਿਸਤੇ ਦਾਰੀ ਦਾ,ਮੇਰਾ ਝੱਗੜਾ ਹੈ, ਗੁਰੂਬਾਣੀ ਦੇ ਪਰਚਾਰ ਦਾ, ਜਿਹੜਾ ਪਰਚਾਰ ਗੁਰਚਰਨ ਸਿੰਘ ਬਰਾਰ ਕਰ ਰਿਹਾ ਹੈ।

ਪੰਜਵੀਂ ਗੱਲ : ਮੈ ਲੋਕਾਂ ਨੂੰ ਪੱਤਤ ਸਮਝ੍ਹ ਦਾ ਹਾਂ ਜਦੋਂ ਲੋਕ ਸਿਖ੍ਹੀ ਸਰੂਪ ਨੂੰ ਲਾਹ ਮਾਰਦੇ ਹਨ ,ਅਤੇ ਫੇਰ ਵੀ ਆਪਣੇ ਆਪ ਨੂੰ ਸਿਖ ਹੋਣ ਦਾ ਦਾਹਵਾ ਕਰੀਂ ਜਾਦੇਂ ਹਨ।ਤੂਹਾਨੂੰ ਜਾਦ ਹੋਵੇਗਾ , ਇਕ ਲੱੜਕੀ ਨੇ ਇੰਡੀਆ ਦੀ ਕਚੈਰੀ ਵਿਚ ਮੁਕੱਦਮਾਂ ਕਰ ਦਿਤਾ ਸੀ, ਕੇ ਉਹ ਲੱੜਕੀ ਵੀ ਸਿਖ੍ਹ ਲੱੜਕੀ ਹੈ,ਭਾਵੇ ਵਾਲ ਕੱਟਦੀ ਹੈ, ਕਚੈਰੀ ਨੇ ਫੈਸਲਾ ਦੇ ਦਿਤਾ ਹੈ ਕੇ ਉਹ ਸਿਖ੍ਹ ਨਹੀ ਮੰਨੀ ਜਾ ਸਕਦੀ। ਨਂਾਸਤੱਕ ਤੇ ਕਾਮਰੇਡ ਇਕ ਆਦਮੀ ਦੇ ਦੋ ਪਾਸੇ ਹਨ ।

6ਵੀਂ ਗੱਲ:ਮੇਨੂੰ ਜੱਦ ਵੀ ਕਿਸੇ ਨੇ ਦੱਸਿਆ ਹੈ, ਕੇ ਮੈਂੇ ਗੱਲਤ ਗੱਲ ਲਿਖੀ ਹੈ, ਮੈ ਉਸ ਵਕਤ ਹੀ ਖਿਮਾਂ ਮੰਗ ਲਈ ਸੀ, ਗੁਰਚਰਨ ਨੇ ਪਤਾ ਨਹੀ ਕਿਨੇ ਕੁ ਲੋਕਾਂ ਨੂੰ ਕੀ ਕੁਝ ਲਿਖਿਆ ਹੈ,ਇਸ ਨੇ ਇਕ ਵਾਰ ਵੀ ਖਿਮਾ ਨਹੀ ਮੰਗੀਂ,ਇਸ ਨੇ ਕਈ ਲੋਕ ਸਿਖ੍ਹਮਾਰਗ ਤੋਂ ਹਟਾ ਦਿੇਤੇ ਹਨ।

ਸੱਤਵੀਂ ਗੱਲ: ਕੁਝ ਮਹੀਨੇ ਪਹਿਲਾਂ ਮੈ ਕੋਈ ਚਰਚਾ ਨਹੀ ਕੀਤੀ,ਮੈ ਸਿਰਫ ਆਪਣੀ ਵਿਚਾਰਧਾਰਾ ਲਿਖੀ ਹੈ।

ਅੱਠਵੀ ਗੱਲ: ਮੈਂਨੂੰ ਕਿਸੇ ਮੱਸਹੂਰੀ ਦੀ ਭੁਖ ਨਹੀ ਹੈ,ਨਾ ਹੀ ਮੈ ਕੋਈ ਪਰਚਾਰਕ ਹਾਂ , ਜਾਂ ਲਿਖਾਰੀ ਹਾਂ, ਨਾ ਹੀ ਮੈਨੰ ਆਪਣੀਆਂ ਫੋਟੋਆਂ ਚੱਮਕਾਉਣ ਦਾ ਚੱਸਕਾ ਹੈਂ।

ਗਿਆਰਵੀਂ ਗੱਲ : ਕੀ ਤੂਸੀਂ ਗੁਰਚਰਨ ਸਿੰਘ ਦੇ ਮੂੰਡੇ ਪੈਦਾ ਕਰਨ ਵਾਲੇ ਲੇਖ ਨਾਲ ਸਹਿਮੱਤ ਹੋ ,ਤਾਂ  ਸਿਖ ਸੰਗਤਾਂ ਨੂੰ ਜਾਣੂ ਕਰਾਵੋ, ਜੇ  ਸਹਿਮੱਤ ਨਹੀ ਤਾਂ ਤੂਸੀਂ ਉਸ ਲੇਖ ਨੂੰ ਕਿਸ ਕਾਰਣ ਸਿਖ ਮਾਰਗ ਤੇ ਪਾਇਆ ਸੀ।

 

ਬਾਰਵੀਂ ਤੇ ਆਖਰੀ ਗੱਲ: ਮੈ ਪਹਿਲਾਂ ਵੀ ਲਿਖ ਚੁਕਿਆਂ ਹਾਂ ਕੇ, ਮੈ ਆਖਰੀ ਸਾਹ ਤੱਕ ਗੁਰਚਰਨ ਸਿੰਘ ਬਰਾਰ ਦੇ ਪੱਰਚਾਰ ਤੇ ਕਿਤੂੰ ਪਰੰਤੂ ਕਰਦਾਂ ਰਹਿਣਾਂ ਹੈ,ਜੇ ਤੂਸੀਂ ਮੇਰਾ ਕਿਤੂੰ ਪਰੰਤੂ ਨਹੀ ਲਾਵੋਂ ਗੇ,ਏਹ ਤੂਹਾਡੀ ਆਪਣੀ ਖੇਡ੍ਹ ਹੋਵੇਗੀ ।

ਮੈ ਗੁਰਚਰਨ ਦੇ ਲੇਖ ਦੀਆਂ ਕਾਪੀਆਂ ਕਰ ਕਰਕੇ ਲੋਕਾਂ ਵਿਚ ਵੰਂਡ ਰਿਹਾ ਹਾਂ,ਤਾਂ ਕੇ ਲੋਕ ਗੁਰਚਰਨ ਦੇ ਪਰਚਾਰ ਨਾਲ ਭੂਲੇਖਾ ਨਾ ਖਾ ਜਾਣ। ਜੱਦ ਵੀ ਲੋਕ ਮੇਰੇ ਜੀਵਨ ਦੇ ਪਹਿਲੂਆਂ ਦੀ ਗੱਲ ਕਰਨ ਗੇ, ਤਾਂ ਮੈਂ ਆਪਣੇਂ ਕਰਮਾਂ ਨੂੰ ਆਪਣੇ ਜੀਵਨ ਦੇ ਪਹਿਲੂਆਂ ਨੂੰ ਗੁਰਚਰਨ ਸਿੰਘ ਬਰਾਰ ਦੇ ਜੀਵਨ ਦੇ ਪਹਿਲੂੰਆਂ ਨਾਲ ਤੁਲਣਾ ਕਰਦਾ ਰਹਾਗਾਂ।

ਮੈ ਹਮੇਸਾ ਹੀ ਆਪਣੀਆਂ ਗੱਲਤੀਂਆਂ ਦੀ ਖਿਮਾਂ ਲਈ ਤਿਆਰ ਹਾਂ,ਇਸ ਵਿਚ ਮੇਰੀ ਕੋਈ ਹੇਠੀ ਨਹੀ ਹੈ।

ਭੁਲਾਂ ਚੁਕਾਂ ਦੀ ਖਿਮਾਂ ਕਰਨੀ ਜੀ।

ਦਰਸਨ ਸਿੰਘ ਘਣਕਸ

(ਸੰਪਾਦਕ ਵਲੋਂ:- ਦਰਸਨ ਸਿੰਘ ਜੀ ਤੁਹਾਡੀਆਂ ਅੱਜ ਦੀਆਂ ਚਿੱਠੀਆਂ ਮੈ ਜਿਉਂ ਦੀ ਤਿਉਂ ਪਾ ਦਿੱਤੀਆਂ ਹਨ। ਕੋਈ ਵੀ ਅੱਖਰ ਜਾਂ ਲਗਾਮਾਤਰ ਨਹੀਂ ਬਦਲੀ। ਤੁਹਾਨੂੰ ਸਿਰਫ ਕੁੱਝ ਗੱਲਾਂ ਬਾਰੇ ਹੀ ਪੁੱਛਣਾ/ਦੱਸਣਾ ਹੈ। ਬਾਕੀ ਨਿਰਣਾ ਮੈਂ ਪਾਠਕਾਂ ਤੇ ਛੱਡ ਦਿੰਦਾ ਹਾਂ।

(1) ਕੋਈ ਵੀ ਅਖਬਾਰ, ਰਸਾਲਾ ਜਾਂ ਵੈੱਬ ਸਾਈਟ ਦਾ ਐਡੀਟਰ/ਵੈੱਬ ਮਾਸਟਰ ਕਿਸੇ ਵੀ ਲੇਖਕ ਦੀ ਲਿਖਤ ਨਾਲ 100% ਸਹਿਮਤ ਨਹੀਂ ਹੁੰਦਾ। ਇਹ ਜਾਣਕਾਰੀ ਰਸਾਲਿਆਂ ਵਿਚ ਵੀ ਲਿਖੀ ਹੋਈ ਹੰਦੀ ਹੈ ਅਤੇ ‘ਸਿੱਖ ਮਾਰਗ’ ਤੇ ਬਹੁਤ ਸਾਲਾਂ ਤੋਂ ਲੇਖਕਾਂ ਦੀਆਂ ਲਿਖਤਾਂ ਤੋਂ ਉਪਰ ਲਿਖ ਕੇ ਪਾਈ ਹੋਈ ਹੈ। ਜੋ ਕਿ ਇਸ ਤਰ੍ਹਾਂ ਹੈ:

(ਇਹ ਜ਼ਰੂਰੀ ਨਹੀਂ ਕਿ ‘ਸਿੱਖ ਮਾਰਗ’ ਤੇ ਛਪੀ ਹੋਈ ਹਰ ਲਿਖਤ ਨਾਲ ਅਸੀਂ ਪੂਰੀ ਤਰ੍ਹਾਂ ਸਹਿਮਤ ਹੋਈਏ। ਕਿਸੇ ਨੁਕਤੇ ਬਾਰੇ ਸਾਡੇ ਖਿਆਲ ਲੇਖਕ ਨਾਲੋਂ ਵੱਖਰੇ ਵੀ ਹੋ ਸਕਦੇ ਹਨ)

ਜੇ ਕਰ ਉਪਰ ਵਾਲੀ ਜਾਣਕਾਰੀ ਦੀ ਤੁਹਾਨੂੰ ਇਤਨੀ ਉਮਰ ਵਿਚ ਵੀ ਸਮਝ ਨਹੀਂ ਪੈਂਦੀ ਤਾਂ ਬਹੁਤ ਅਫਸੋਸ ਦੀ ਗੱਲ ਹੈ।

(2) ਜੇ ਕਰ ਕੋਈ ਗੱਲ ਕਰ ਕੇ ਮੁੱਕਰ ਜਾਵੇ ਤਾਂ ਗੁਰਬਾਣੀ ਉਸ ਨੂੰ ਕੀ ਕਹਿੰਦੀ ਹੈ? ਇਹ ਤੁਸੀਂ ਗੁਰਬਾਣੀ ਵਿਚੋਂ ਪੜ੍ਹ ਲੈਣਾ। ਗਲਤੀ ਕਰ ਕੇ ਮੁਆਫੀ ਮੰਗ ਲੈਣੀ ਇਹ ਇਨਸਾਤੀਅਤ ਦਾ ਚੰਗਾ ਗੁਣ ਹੈ। 18/05/09 ਦੇ ਖ਼ਤ ਵਿਚ ਤੁਸੀਂ ਲਿਖਿਆ ਸੀ ਕਿ ‘ਸਿੱਖ ਮਾਰਗ’ ਲਈ ਇਹ ਮੇਰਾ ਆਖਰੀ ਖ਼ਤ ਹੈ। ਫਿਰ ਇਸ ਬਚਨ ਤੇ ਪੂਰੇ ਕਿਉਂ ਨਹੀਂ ਉਤਰੇ? ਜੇ ਕਰ ਉਹ ਗਲਤੀ ਨਾਲ ਲਿਖਿਆ ਸੀ ਤਾਂ ਹੁਣ ਪੁੱਛਣ ਤੇ ਵੀ ਇਸ ਦਾ ਸਿੱਧਾ ਜਵਾਬ ਕਿਉਂ ਨਹੀਂ ਦਿੱਤਾ?

(3) ਮੈਂ ਪਹਿਲਾਂ ਵੀ ਕਈ ਵਾਰੀ ਲਿਖ ਚੁੱਕਾ ਹਾਂ ਅਤੇ ਤੁਹਾਡੀ ਜਾਣਕਾਰੀ ਲਈ ਹੁਣ ਫਿਰ ਦੁਹਰਾ ਦਿੰਦਾ ਹਾਂ ਕਿ ਇਹ ਮੇਰਾ ਕੋਈ ਬਿਜਨਸ ਨਹੀਂ ਕਿ ਇਸ ਦੇ ਪਾਠਕ/ਲੇਖਕ ਘਟਣ ਨਾਲ ਮੇਰੀ ਕੋਈ ਆਮਦਨ ਘਟ ਜਾਣੀ ਹੈ। ਜਿਸ ਤਰ੍ਹਾਂ ਤੁਸੀਂ ਲਿਖਦੇ ਹੋ ਇਸ ਤਰ੍ਹਾਂ ਹੋਰ ਵੀ ਕਈ, ਸਮੇਤ ਗੁਰਚਰਨ ਸਿੰਘ ਦੇ, ਲਿਖਕੇ ਅਤੇ ਫੂਨ ਕਰਕੇ ਕਹਿੰਦੇ ਹਨ ਕਿ ਆਹ ਫਲਾਨੇ ਦੀ ਲਿਖਤ ਕਿਉਂ ਪਾਈ ਹੈ। ਮੈਂ ਕੋਈ ਮੁਜਰੂ ਨਹੀਂ ਕਿ ਹਰ ਇਕ ਦੀ ਗੱਲ ਮੰਨ ਕਿ ਉਸ ਦੇ ਪਿਛੇ ਲੱਗ ਜਾਵਾਂ। ਮੇਰਾ ਸਭ ਨੂੰ ਹੀ ਸਾਂਝਾ ਇਹੀ ਜਵਾਬ ਹੈ ਕਿ ਚਿੱਤ ਕਰਦਾ ਇਸ ਨੂੰ ਪੜ੍ਹੋ ਨਹੀਂ ਚਿੱਤ ਕਰਦਾ ਨਾ ਪੜ੍ਹੋ ਅਤੇ ਨਾ ਹੀ ਲਿਖੋ।

(4) ‘ਸਿੱਖ ਮਾਰਗ’ ਤੇ ਨਾਮ ਸਿਮਰਨ ਬਾਰੇ ਲਗਭਗ ਤਿੰਨ ਤਰ੍ਹਾਂ ਦੇ ਲੇਖ ਛਪੇ ਹੋਏ ਹਨ। ਇਕ ਗੋਰਖ ਧੰਦਾ ਕਹਿੰਦੇ ਹਨ, ਦੂਜੇ ਅਕਾਲ ਪੁਰਖ ਦੇ ਨਿਯਮਾਂ ਨੂੰ ਸਮਝ ਕੇ ਉਸ ਦੇ ਹੁਕਮ ਵਿਚ ਚੱਲਣ ਨੂੰ ਨਾਮ ਸਿਮਰਨ ਕਹਿੰਦੇ ਹਨ ਅਤੇ ਤੀਜੇ ਕਿਸੇ ਇਕ ਸ਼ਬਦ ਨੂੰ ਵਾਰ-ਵਾਰ ਜਪਣ ਨੂੰ ਨਾਮ ਸਿਮਰਨ ਕਹਿੰਦੇ ਹਨ। ਹੁਣ ਤੁਸੀਂ ਮੇਰੇ ਤੇ ਇਹਨਾ ਤਿੰਨਾਂ ਵਿਚੋਂ ਕਿਸ ਦੇ ਪ੍ਰਭਾਵ ਦਾ ਠੱਪਾ ਲਾਉਂਗੇ?)


Every responsible Sikh on this planet - especially the responsible Sikhs in the Gurdwaras worldwide - should boykott immediately self-proclaimed Sant, Babe like Ranjit Singh Dhadiranwala. The Video below shows the real face of this so called Parcharak: Sangat is paying darshan; men, women and children are bowing to him and paying money and bringing gifts for the young man who most probably is a millionaire by now.

Please help the Sikh panth to ban such "business people" people from all Gurdwara. Please dont give money to any person who goes against Gurmat/Sri Guru Granth Sahib Ji and Pant Parwanat Sikh Rehat Mayrada. We request you to invest your Daswandh for needy people in Panjab or elsewehere.

Please forward this message to a maximum number of people!

YouTube Video of Ranjit Singh - people bowing and paying money ("Truth of Pakhandi Baba...")

http://www.youtube.com/watch?v=ccKRIUV0USI

Sikh Sangat


(27/10/09)
ਸਰਵਜੀਤ ਸਿੰਘ ਅਤੇ ਸਾਥੀ

ਗੁਰਚਰਨਜੀਤ ਸਿੰਘ ਲਾਂਬਾ ਦੇ ਨਾਮ ਖੁੱਲ੍ਹਾ ਖੱਤ

ਸ: ਗੁਰਚਰਨ ਜੀਤ ਸਿੰਘ ਲਾਂਬਾ ਜੀ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
ਵਿਸ਼ਾ:-ਆਪ ਜੀ ਵਲੋ ਜੱਸ ਪੰਜਾਬੀ ਟੀਵੀ, ਨਿਊਯਾਰਕ ਵਿਖੇ 16 ਅਕਤੂਬਰ ਨੂੰ, ਪ੍ਰੋ ਦਰਸ਼ਨ ਸਿੰਘ ਜੀ ਦੇ ਖਿਲਾਫ਼ ਕੀਤੇ ਗਏ ਗੁਮਰਾਹਕੁਨ ਪ੍ਰਚਾਰ ਸਬੰਧੀ।
ਸ: ਗੁਰਚਰਨ ਜੀਤ ਸਿੰਘ ਲਾਂਬਾ ਜੀ, ਜੇ ਆਪ ਨੂੰ ਕੋਈ ਇਤਰਾਜ ਨਾ ਹੋਵੇ ਤਾਂ, ਸੰਗਤਾਂ ਦੀ ਜਾਣਕਾਰੀ ਲਈ, ਅਖੌਤੀ ਦਸਮ ਗ੍ਰੰਥ `ਚ ਦਰਜ ਚਰਿਤ੍ਰ 21, 22 ਅਤੇ 23 (ਪੰਨਾ 838-44) ਜਿਸ ਦੇ ਕੁਲ (60+9+12) 81 ਛੰਦ ਹਨ, ਦੀ ਸੰਖੇਪ ਵਾਰਤਾ ਸਾਂਝੀ ਕਰ ਲਈਏ?
ਸਤਲੁਜ ਦੇ ਕੰਢੇ ਅਨੰਦਪੁਰ ਨਾਂ ਦਾ ਇਕ ਪਿੰਡ ਸੀ ਜੋ ਨੈਣਾ ਦੇਵੀ ਪਰਬਤ ਦੇ ਨੇੜੇ ਕਹਿਲੂਰ ਰਿਆਸਤ ਵਿਚ ਸੀ। ਉੱਥੇ ਸਿੱਖ ਫਿਰਕੇ ਦੇ ਲੋਕ ਆਉਂਦੇ ਤੇ ਮੂੰਹ ਮੰਗੇ ਵਰ ਪ੍ਰਾਪਤ ਕਰਕੇ ਘਰਾਂ ਨੂੰ ਪਰਤਦੇ। ਇਕ ਧਨਵਾਨ ਇਸਤਰੀ ਨੂਪ ਕੁਅਰਿ (ਨੂਪ ਕੌਰ) , ਉੱਥੋਂ ਦੇ ਰਾਜੇ ਤੇ ਮੋਹਿਤ ਹੋ ਗਈ । ਮਗਨ ਨਾਮ ਦਾ ਵਿਅਕਤੀ ਜੋ ਰਾਜੇ ਦਾ ਦਾਸ ਸੀ, ਨੂੰ ਉਸ ਇਸਤਰੀ ਨੇ ਧਨ ਦਾ ਲਾਲਚ ਦੇ ਕੇ ਕਿਹਾ ਕਿ ਮੈਨੂੰ ਰਾਜੇ ਨਾਲ ਮਿਲਾ ਦੇ। ਮਗਨ ਨੇ ਲਾਲਚ ਵਿਚ ਆਕੇ ਰਾਜੇ ਨੂੰ ਬੇਨਤੀ ਕੀਤੀ, ਜੋ ਮੰਤ੍ਰ ਆਪ ਸਿੱਖਣਾ ਚਾਹੁੰਦੇ ਹੋ ਉਹ ਮੇਰੇ ਹੱਥ ਆ ਗਿਆ ਹੈ। ਹੁਣ ਜੋ ਮੈ ਕਰਨ ਨੂੰ ਕਹਾਂ, ਤੁਸੀਂ ਉਹੀ ਕਰੋ। ਮਗਨ ਦੇ ਕਹਿਣ ਤੇ ਰਾਜਾ ਸਾਧ ਦਾ ਭੇਸ ਧਾਰ ਕੇ ਰਾਤ ਨੂੰ ਉਸ ਇਸਤਰੀ ਦੇ ਘਰ ਜਾ ਪਹੁੰਚਿਆ। ਇਸਤਰੀ ਨੇ ਫੁੱਲ, ਪਾਨ ਅਤੇ ਸ਼ਰਾਬ ਨਾਲ ਰਾਜੇ ਦਾ ਸਵਾਗਤ ਕੀਤਾ। ਰਾਜੇ ਨੇ ਸਾਧ ਦਾ ਭੇਸ ਉਤਾਰ ਕੇ ਆਪਣੇ ਸ਼ਾਹੀ ਬਸਤਰ ਪਹਿਨ ਲਏ ਅਤੇ ਸੇਜ ਨੂੰ ਸੁਸ਼ੋਭਿਤ ਕੀਤਾ। ਜਦੋਂ ਇਸਤਰੀ ਨੇ ਆਪਣਾ ਅਸਲ ਮੰਤਵ ਦੱਸਿਆ ਤਾਂ ਰਾਜਾ ਸੋਚੀਂ ਪੈ ਗਿਆ ਕਿ ਮੈ ਤਾਂ ਮੰਤਰ ਲੈਣ ਲਈ ਆਇਆ ਸੀ ਇਥੇ ਤਾਂ ਗੱਲ ਹੀ ਹੋਰ ਹੈ। ਰਾਜੇ ਨੇ ਕਿਹਾ ਕਿ ਮੈ ਅਜੇਹਾ ਕਰਕੇ ਨਰਕ ਵਿੱਚ ਪੈਣ ਤੋਂ ਡਰਦਾ ਹਾ। ਔਰਤ ਨੇ ਕਿਹਾ ਮੇਰੇ ਸਰੀਰ ਵਿੱਚ ਕਾਮ ਦੀ ਅਗਨੀ ਬੁਹਤ ਫੈਲ ਗਈ ਹੈ ਇਸ ਨੂੰ ਸ਼ਾਂਤ ਕਰੋ ਨਹੀਂ ਤਾਂ ਮੈ ਇਸ ਅਗਨੀ ਵਿੱਚ ਸੜ ਕੇ ਮਰ ਜਾਵਾਂਗੀ। ਰਾਜੇ ਨੇ ਕਿਹਾ ਕਿ ਸ਼ਿਵਜੀ ਦਾ ਧਿਆਨ ਧਰ, ਮੈਂ ਤੇਰੈ ਨਾਲ ਕਾਮ-ਕ੍ਰੀੜਾ ਨਹੀਂ ਕਰਾਂਗਾ। ਨੂਪ ਕੌਰ ਨੇ ਕਿਹਾ ਕਿ ਹੇ ਮਿੱਤਰ! ਅੱਜ ਮੇਰੇ ਨਾਲ ਰੁਚੀ ਪੂਰਵਕ ਰਤੀ-ਕ੍ਰੀੜਾ ਕਰੋ ਨਹੀਂ ਤਾਂ ਮੇਰੀ ਟੰਗ ਹੇਠੋਂ ਲੰਘ ਕੇ ਚਲੇ ਜਾਓ। ਰਾਜੇ ਨੇ ਕਿਹਾ ਟੰਗ ਹੇਠੋਂ ਤਾਂ ਉਹ ਲੰਘੇ ਜੋ ਨਿਪੁਸੰਕ ਹੋਵੇ। ਮੈਂ ਤਾਂ ਅਪਜਸ ਹੋਣ ਤੋਂ ਡਰਦਾ ਹਾਂ। ਨੂਪ ਕੌਰ ਫੇਰ ਜਿਦ ਕਰਦੀ ਹੈ ਪਰ ਰਾਜੇ ਨੇ ਕਿਹਾ ਹੁਣ ਮੈਂ ਉਚ ਕੁਲ ਵਿੱਚ ਹਾਂ, ਫੇਰ ਮੇਰਾ ਜਨਮ ਨੀਚ ਕੁਲ ਵਿਚ ਹੋਵੇਗਾ, ਔਰਤ ਨੇ ਕਿਹਾ ਇਹ ਜਨਮ ਤਾਂ ਤੁਹਾਡੇ ਹੀ ਬਣਾਏ ਹੋਏ ਹਨ। ਜੇ ਅੱਜ ਤੁਸੀਂ ਮੈਨੂੰ ਸ਼ਾਂਤ ਨਾਂ ਕੀਤਾ ਤਾਂ ਮੈ ਜ਼ਹਿਰ ਪੀ ਕੇ ਮਰ ਜਾਵਾਂਗੀ। ਰਾਜੇ ਨੂੰ ਡਰ ਹੈ ਕਿ ਜੇ ਇਸ ਨੇ ਮੈਨੂੰ ਭਗਵਤੀ ਦੀ ਸੌਂਹ ਦੇ ਦਿੱਤੀ ਤਾਂ ਮੈਨੂੰ ਨਰਕ ਵਿੱਚ ਜਾਣਾਂ ਹੀ ਪਵੇਗਾ। ਔਰਤ ਦਾ ਦਬਕਾ, ‘ਤੋਹਿ ਮਾਰਿ ਕੈਸੇ ਜਿਯੋ’ ਸੁਣ ਕੇ ਰਾਜਾ ਸੋਚੀਂ ਪੈ ਗਿਆ। ਜੇ ਇਸ ਨਾਲ ਰਮਣ ਕਰਾਂ ਤਾਂ ਧਰਮ ਜਾਂਦਾ ਹੈ ਜੇ ਭਜਦਾ ਹਾ ਤਾਂ ਮੌਤ। ਰਾਜੇ ਨੇ ਇਸਤਰੀ ਨੂੰ ਸਮਝਾਉਣ ਲਈ ਕਿਹਾ, ਕਿ ਮੈਨੂੰ ਤਾਂ ਮੇਰੇ ਪਿਤਾ ਨੇ ਇਹ ਸਿਖਿਆ ਦਿੱਤੀ ਹੈ।
ਸੁਧਿ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ। ਪੁਤ ਇਹੈ ਪ੍ਰਨ ਤੋਹਿ ਪ੍ਰਾਨ ਜਬ ਲਗ ਘਟ ਥਾਰੇ।
ਨਿਜ ਨਾਰੀ ਕੇ ਸਾਥ ਨੇਹੁ ਤੁਮ ਨਿਤ ਬਢੈਯਹੁ। ਪਰ ਨਾਰੀ ਕੀ ਸੇਜ ਭੂਲਿ ਸੁਪਨੇ ਹੂੰ ਨ ਜੈਯਹੁ । 51।
ਜਿਵੇਂ ਪਰ ਨਾਰੀ ਕਾਰਨ ਚੰਦ੍ਰਮਾ ਨੂੰ ਕਲੰਕ ਲਗਿਆ ਸੀ, ਇਸੇ ਤਰਾਂ ਹੀ ਇੰਦਰ ਦੀ ਵੀ ਬਦਨਾਮੀ ਹੋਈ ਸੀ, ਪਰ ਨਾਰੀ ਕਾਰਨ ਹੀ ਰਾਵਣ ਅਤੇ ਕੌਰਵਾਂ ਦੀ ਸੈਨਾ ਮਾਰੀ ਗਈ ਸੀ। ਹੇ ਬਾਲਾ ! ਮੈ ਤਾਂ ਸਾਰੇ ਸੇਵਕਾਂ ਨੂੰ ਆਪਣੇ ਪੁੱਤਰ ਅਤੇ ਇਸਤਰੀਆਂ ਨੂੰ ਆਪਣੀਆਂ ਧੀਆਂ ਸਮਝਦਾ ਹਾਂ। ਇਹ ਸੁਣ ਕੇ ਉਹ ਇਸਤਰੀ ਕ੍ਰੋਧਿਤ ਹੋ ਗਈ ਅਤੇ ਚੋਰ-ਚੋਰ ਦਾ ਰੌਲਾ ਪਾ ਦਿੱਤਾ। ਇਹ ਸ਼ੋਰ ਸੁਣਕੇ ਡੌਰ ਭੌਰ ਹੋਇਆ ਰਾਜਾ ਆਪਣੀ ਜੁਤੀ ਅਤੇ ਚਾਦਰ ਛਡ ਕੇ ਭੱਜ ਗਿਆ।
‘ਪਨੀ ਪਾਮਰੀ ਤਜਿ ਭਜਯੋ ਸੁਧਿ ਨ ਰਹੀ ਮਾਹਿ’। 60। ( ਇਕੀਹਵੇ ਚਰਿਤ੍ਰ ਦੀ ਸਮਾਪਤੀ)
ਦੋਹਾ॥ ਚੋਰ ਕੀ ਬਾਤ ਸੁਨਕਰ ਰਾਜਾ ਡਰਕਰ ਉਠਾ ਔਰ ਜੁਤਾ ਭੀ ਭੁਲਕਰ ਭਾਗਨੇ ਲਗਾ॥ 1॥ ਚੋਰ ਕੀ ਪੁਕਾਰ ਸੁਨਕਰ ਸਭੀ ਜਾਗ ਗਏ ਔਰ ਲੋਗੋਂ ਨੇ ਰਾਜਾ ਕੋ ਭਾਗਨੇ ਨਹੀ ਦਿਆ ਤਥਾ ਪਾਂਚ-ਸਾਤ ਕਦਮ ਕੇ ਬਾਦ ਹੀ ਉਸਸੇ ਆ ਮਿਲੇ॥ 2॥ ਚੌਪਈ॥ ਚੋਰ ਕੀ ਪੁਕਾਰ ਸੁਨ ਕਰ ਸਭੀ ਭਾਗੇ ਔਰ ਉਸ ਰਾਜਾ ਕੇ ਖਿਲਾਫ ਤਲਬਾਰੇਂ ਨਿਕਾਲ ਲੀਂ। ਵੇ ਲੋਗ ਚਿਲਾਨੇ ਲਗੇ ਕਿ ਜਾਨੇ ਨਹੀ ਦੇਂਗੇ ਔਰ ਹੇ ਤਸਕਰ! ਤੁਮਹੇਂ ਜਮਲੋਗ ਭੇਜੇਗੇ॥ 3॥ ਦੋਹਾ॥ ਆਗੇ ਪੀਛੇ, ਦਾਏਂ-ਬਾਏਂ ਸਭੀ ਦਿਸ਼ਾਓ ਸੇ ਉਸੇ ਘੇਰ ਲਿਆ। ਰਾਜਾ ਨੇ ਯਤਨ ਤੋ ਕਿਆ ਪਰ ਭਾਗਨੇ ਕੇ ਲਿਏ ਕੋਈ ਰਾਸਤਾ ਨਹੀਂ ਬਚਾ॥ 4॥ ਲੋਗੋਂ ਨੇ ਹਾਥ ਪਕੜਕਰ ਉਸਕੀ ਦਾੜੀ ਪਕੜ ਲੀ ਔਰ ਉਸਕੀ ਪਗੜੀ ਉਤਾਰ ਲੀ। ਉਸੇ ਚੋਰ-ਚੋਰ ਕਹਕਰ ਦੋ-ਤੀਨ ਡੰਡੇ ਮਾਰਕਰ ਪਕੜ ਲਿਆ॥ 5॥ ਡੰਡਾ ਲਗਨੇ ਸੇ ਰਾਜਾ ਧਰਤੀ ਪਰ ਗਿਰ ਪੜਾ ਔਰ ਮੁਰਛਤ ਹੋ ਗਿਆ। ਲੋਗੋਂ ਮੇ ਕੋਈ ਵੀ ਰਹਸਯ ਕੋ ਨ ਸਮਝਾ ਔਰ ਉਨੇ ਰਾਜਾ ਕੇ ਹਾਥ ਬਾਂਧ ਲੀਏ॥ 6॥ ਲਾਤ ਔਰ ਮੁਕੇ ਚਲਨੇ ਲਗੇ ਤਥਾ ਅਨਯ ਸ਼ਿਸ਼ ਭੀ ਆ ਪਹੁੰਚੇ। ਇਸਤ੍ਰੀ ਭਾਈ-ਭਾਈ ਚਿਲ੍ਹਾ ਰਹੀ ਥੀ (ਤੋ ਲੋਗੋਂ ਨੇ ਸਮਝਾ ਕਿ ਉਸਕੇ ਭਾਈ ਨੇ ਚੋਰੀ ਕੀ ਹੈ ਅੰਤ: ਉਸਕੇ ਭਾਈ ਕੋ ਪਕੜ ਲਿਆ) ਔਰ ਉਸੇ ਕੋਈ ਨ ਛੁਡਾ ਸਕਾ॥ 6॥ ਚੌਪਈ॥ ਉਸਕੇ ਮੁਹ ਪਰ ਬੁਹਤ ਸੇ ਜੁਤੇ ਮਾਰੇ ਗਏ ਔਰ ਉਸਕੇ ਹਾਥ ਬਾਧ ਲਿਏ ਗਏ। ਉਸੇ ਬਂਦੀਗ੍ਰਹ ਭੇਜ ਦਿਆ ਔਰ ਬਹ ਇਸਤ੍ਰੀ ਭੀ ਅੰਤ ਆਪਨੇ ਪਲੰਗ ਪਰ ਸੋ ਗਈ॥ 7॥ ਇਸ ਪ੍ਰਕਾਰ ਜਹ ਪ੍ਰਪੰਚ ਖੇਲਕਰ ਰਾਜਾ ਭਾਗਕਰ ਆ ਗਿਆ ਔਰ ਬਂਦੀਗ੍ਰਹ ਮੇ ਉਸ ਇਸਤ੍ਰੀ ਕਾ ਭਾਈ ਭੇਜ ਦਿਆ ਗਿਆ। ਕੋਈ ਸ਼ਿਸ਼ ਰਹਸਯ ਕੋ ਨ ਜਾਨ ਸਕਾ ਔਰ ਉਸਕੇ ਭਾਈ ਕੋ ਹੀ ਸਬਨੇ ਚੋਰ ਠਹਰਾ ਦਿਆ॥ 9॥ (ਡਾ: ਜੋਧ ਸਿੰਘ ਦਾ ਟੀਕਾ (ਹਿੰਦੀ) ਸੈਚੀ ਤੀਜੀ ਪੰਨਾ 227 `ਚ ਧੰਨਵਾਦ ਸਹਿਤ) ( ਬਾਂਈਸਵੋਂ ਚਰਿਤ੍ਰ ਦੀ ਸਮਾਪਤੀ)
ਸਵੇਰ ਹੋਣ ਤੇ ਰਾਜਾ ਮਹੱਲ ਤੋ ਬਾਹਰ ਆਇਆ ਤੇ ਸਭਾ ਲਗਾਈ। ਉਧਰ ਔਰਤ ਨੇ ਪ੍ਰੇਮ ਤਿਆਗ ਕੇ ਗੁੱਸਾ ਪਾਲ ਲਿਆ ਤੇ ਜੁੱਤੀ ਅਤੇ ਪਾਮਰੀ ਸਭ ਨੂੰ ਵਿਖਾ ਦਿੱਤੀ। ਇਧਰ ਰਾਜੇ ਨੇ ਕਿਹਾ ਕਿ ਸਾਡੀ ਜੁੱਤੀ ਤੇ ਪਾਮਰੀ ਚੋਰੀ ਹੋ ਗਏ ਹਨ। (ਕੀ ਰਾਜਾ ਸੱਚ ਬੋਲਦਾ ਹੈ?) ਉਸ ਬਾਰੇ ਜੋ ਸਿੱਖ ਸਾਨੂੰ ਦਸੇਗਾ, ਕਾਲ ਉਸ ਦੇ ਨੇੜੇ ਨਹੀਂ ਆਵੇਗਾ। ਇਹ ਬਚਨ ਸੁਣਕੇ ਸੇਵਕਾਂ ਨੇ ਉਸ ਔਰਤ ਬਾਰੇ ਦੱਸ ਦਿੱਤਾ। ਤਦ ਰਾਜੇ ਨੇ ਉਸ ਔਰਤ ਨੂੰ ਪਕੜ ਕੇ ਲੈ ਆਉਣ ਦਾ ਹੁਕਮ ਦਿੱਤਾ। ਅਤੇ ਇਹ ਵੀ ਕਿਹਾ ਕੇ ਮੇਰੇ ਕਹੇ ਬਿਨਾ ਉਸ ਤੋਂ ਕੋਈ ਪੁਛ-ਪੜਤਾਲ ਨਹੀ ਕਰਨੀ। ਸੇਵਕਾਂ ਨੇ ਔਰਤ ਨੂੰ ਜੁੱਤੀ ਤੇ ਪਾਮਰੀ ਸਮੇਤ ਰਾਜੇ ਅੱਗੇ ਲਿਆ ਹਾਜ਼ਰ ਕੀਤਾ। ਰਾਜੇ ਨੇ ਔਰਤ ਨੂੰ ਪੁਛਿਆ, ਤੂੰ ਮੇਰੇ ਬਸਤ੍ਰ ਕਿਉ ਚੁਰਾਏ ਹਨ? ਇਹ ਸੁਣਕੇ ਔਰਤ ਦਾ ਰੰਗ ਪੀਲਾ ਪੈ ਗਿਆ ਉਸ ਦੇ ਮੂੰਹੋ ਕੋਈ ਵੀ ਗੱਲ ਨਾ ਨਿਕਲੀ । ਰਾਜੇ ਨੇ ਤਰੀਕ ਅੱਗੇ ਪਾ ਦਿੱਤੀ। ਸਵੇਰ ਹੋਣ ਤੇ ਰਾਜੇ ਨੇ ਇਸਤਰੀ ਨੂੰ ਬੁਲਾਇਆ ਤੇ ਇਕਾਂਤ ਵਿਚ ਸਾਰੀ ਗੱਲ ਕੀਤੀ, ਮਾਫ਼ੀ ਮੰਗੀ ਅਤੇ ਰਾਜੀਨਾਮਾ ਕਰਕੇ ਔਰਤ ਦੀ ਵੀਹ ਹਜਾਰ ਟੱਕੇ ਛਿਮਾਹੀ ਭੱਤਾ ਬੰਨ੍ਹ ਦਿੱਤਾ। 12।
ਛਿਮਾ ਕਰਹੁ ਅਬ ਤ੍ਰਿਯ ਹਮੈ ਬਹੁਰਿ ਨ ਕਰਿਯਹੁ ਰਾਧਿ।
ਬੀਸ ਸਹੰਸ ਟਕਾ ਤਿਸੈ ਦਈ ਛਿਮਾਹੀ ਬਾਧਿ । 12। (ਤੇਈਸਵੋ ਚਰਿਤ੍ਰ ਸਮਾਪਤ। ਸਤੁ ਸੁਭਮ ਸਤੁ)
ਸ: ਗੁਰਚਰਨ ਜੀਤ ਸਿੰਘ ਲਾਂਬਾ ਜੀ, ਇਸ ਕਹਾਣੀ ਬਾਰੇ ਤੁਹਾਡੇ ਸਾਥੀ ਵਿਦਵਾਨਾਂ ਦੇ ਵਿਚਾਰ ਜਾਣ ਲੈਣੇ ਵੀ ਸੰਗਤਾਂ ਲਈ ਲਾਹੇਬੰਦ ਹੋਣਗੇ।
“ਇਹੋ ਹੀ ਗੱਲ ਇਧਰ ਚਰਿਤ੍ਰੋ ਪਾਖਿਆਨਾ ਵਿਚ ਵੀ ਹੈ, ਔਰਤਾਂ ਦੀਆਂ ਕਹਾਣੀ ਨੇ, ਇਹ ਬਿਲਕੁਲ ਗਲਤ ਹੈ। ਸਾਰੀਆਂ ਇਸਤਰੀਆਂ ਦੀਆਂ ਕਹਾਣੀਆਂ ਨਹੀ, ਸਗੋ ਘੱਟੋ-ਘੱਟੋ 20 ਕਹਾਣੀਆਂ ਮਰਦਾਂ ਦੇ ਨਾਲ ਵੀ ਸਬੰਧਤ ਹਨ ਕਿ ਇਹ ਵੀ ਧੂੜ ਧੋਂਦੇ ਜੇ ਬੁਹਤ। ਇਹ ਵੀ ਮਾੜੇ ਹੁੰਦੇ ਜੇ ਕਈ। ਸਾਰੇ ਹੀ ਨਾ ਚੰਗੇ ਹੁੰਦੇ ਨਾ ਮਾੜੇ ਹੁੰਦੇ ਲੇਕਿਨ ਜਿਹੜੇ ਮਾੜੇ ਵਿਅਕਤੀ ਨੇ, ਮਾੜੇ ਚਰਿਤ੍ਰ ਨੇ ਉਹਨਾ ਤੋ ਬਚਣ ਦੀ ਹਦਾਇਤ ਜਿਹੜੀ ਹੈ ਉਹ ਗੁਰੂ ਸਾਹਿਬ ਨੇ ਸਾਨੂੰ ਦਿੱਤੀ ਹੈ, ਉਹ ਥਾਂ-ਥਾਂ ਤੇ ਸਾਨੂੰ ਉਪਦੇਸ਼ ਵੀ ਦਿੱਤੇ ਹਨ। ਕਿ ‘ਸੁਧਿ ਜਬ ਤੇ ਤੁਮ ਧਰੀ ਬਚਨ ਗੁਰ ਦਏ ਹਮਾਰੇ। ਪੁਤ ਇਹੈ ਪ੍ਰਨ ਤੋਹਿ ਪ੍ਰਾਨ ਜਬ ਲਗ ਘਟ ਥਾਰੇ। ਨਿਜ ਨਾਰੀ ਕੇ ਸੰਗ’ ਮੈ ਤੇ ਕਹਿਨਾ ਕਿ ਇਕੱਲਾ ਇਕ ਐਹੋ ਐਡਿਕਟ ਜੇਹੜਾ ਹੈ, ਜਿਹੜੀ ਇਜੰਕਸ਼ਨ ਹੈ ‘ਨਿਜ ਨਾਰੀ ਕਿ ਸੰਗ ਨੇਹੁ ਤੁਮ ਨਿਤ ਬਢੈਯਹੁ’ ਅੱਜ ਏਡਜ ਤੋ ਸਾਰੀ ਦੁਨੀਆ ਤਰੱਸਤ ਹੈ ਕਿ ਜੇ ਸਿੱਖ ਏਸ ਗੱਲ ਨੂੰ ਹੀ ਮੰਨ ਲੈਣ ਕਿ ਨਿਜ ਨਾਰੀ ਕੇ ਸੰਗ ਹੀ ਨੇਹੁ ਰੱਖਣਾ ਹੈ ਤਾਂ ਸ਼ਾਇਦ ਇਹ ਜੇਹੜੀ ਬਿਮਾਰੀ ਹੈ ਘੱਟੋ ਘੱਟ ਸਿੱਖਾਂ ਵਿਚ ਤਾ ਨਹੀ ਫੈਲ ਸਕਦੀ। ” (ਡਾ: ਜੋਧ ਸਿੰਘ ਜੀ ਦੇ ਬਚਨ, 10 ਨਵੰਬਰ 2006, ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ)
“ਸੋ ਥੋੜਾ ਜੇਹਾ ਜਿਕਰ ਮੈ ਚਤ੍ਰਿਰਾਂ ਦੇ ਬਾਰੇ ਕਹਾਂ, ਸਮਾਂ ਮੇਰਾ ਸੰਪੂਰਣ ਹੋਣ ਵਾਲਾ ਥੋੜੇ ਜੇਹੇ ਮਿੰਟ ਰਹਿੰਦੇ ਨੇ, ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਜਿਹੜੇ ਚਤ੍ਰਿਰਾ ਦੇ ਬਾਰੇ ਗਲ ਕਰਦੇ ਨੇ ਕੇ ਮਹਾਰਾਜ ਨੇ ਖੁਲੇ ਬਚਨ ਕੀਤੇ ਨੇ, ਸਾਧ ਸੰਗਤ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜੇ ਚਤ੍ਰਿਰ ਲਿਖੇ ਨੇ, ਉਹਦੇ ਵਿੱਚ ਮੇਰੇ ਗਰੂ ਗੋਬਿੰਦ ਸਿੰਘ ਨੇ ਆਪਣਾ ਚਤ੍ਰਿਰ ਲਿਖਿਆ ਸਾਧ ਸੰਗਤ, ਜੇ ਕੋਈ ਕਹੇ ਕਵੀਆਂ ਨੇ ਲਿਖੇ ਨੇ, ਗੁਰੂ ਗੋਬਿੰਦ ਸਿੰਘ ਦਾ ਅਨੂਪ ਕੌਰ ਦਾ ਚਤ੍ਰਿਰ ਕਿੱਦਾ ਆ ਗਿਆ ਉਹਦੇ ਵਿਚ? ਇਸ ਕਰਕੇ ਆਪ ਲਿਖੇ ਨੇ। … ਗੁਰੂ ਜਾਣੀ ਜਾਣ ਸਨ, ਪਤਾ ਸੀ ਕੀ ਹੈ ਛਲ ਹੈ ਧੋਖਾ ਹੈ, ਸਭ ਕੁੱਝ ਜਾਣਦੇ ਨੇ, ਪਰ ਕਿਉਂਕਿ ਸਾਨੂੰ ਸਮਝਾਉਣ ਲਈ ਕੋਈ ਯਤਨ ਤਾਂ ਕਰਨਾ ਸੀ ਨਾ। … ਇਸ ਲਈ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ, ਉਸ ਨੇ ਜਦੋ ਫੇਰ ਸਾਨੂੰ ਪ੍ਰੇਰਿਆ, ਅਸੀ ਉਸ ਨੂੰ ਮਨ੍ਹਾਂ ਕੀਤਾ, ਉਸ ਨੇ ਅਨੇਕ ਪ੍ਰਕਾਰ ਦੀਆ ਟਾਂਚਾ ਕੀਤੀਆਂ, ਤਾਨ੍ਹੇ ਮਾਰੇ, ਐਸਾ ਵੀ ਲਿਖਿਆ, ਕੇ ਵੱਡਾ ਸੂਰਮਾ ਅਖਵਾਉਨਾ ਜਾਂ ਮੇਰੀ ਲੱਤ ਥੱਲੋ ਲੱਘ ਜਾਹ ਨਹੀਂ ਤੇ ਮੇਰੀ ਗੱਲ ਮੰਨਲਾ। …ਸਾਧ ਸੰਗਤ ਜਿਨ੍ਹਾਂ ਦੇ ਮਨਾਂ ਦੇ ਵਿੱਚ ਕਚਿਆਈ ਹੁੰਦੀ ਆ ਨਾਂ ਚਤ੍ਰਿਰ ਪੜ੍ਹ ਕੇ ਮਨ ਉਨ੍ਹਾਂ ਦੇ ਡੋਲਦੇ ਹਨ। ਆਹ ਸਾਡੇ ਭੈਣ ਜੀ ਬੈਠੇ ਨੇ ਕਹਿੰਦੇ ਮੈ ਸਾਰਾ ਦਸਮ ਗ੍ਰੰਥ ਪੜ੍ਹਿਆ, ਕਹਿੰਦੇ ਕੇਹੜਾ ਜੇਹੜਾ ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਨਹੀਂ। ਸਾਧ ਸੰਗਤ ਅੰਦਰੋ ਮਹਾਂਰਾਜ ਸੱਚੇ ਪਾਤਸ਼ਾਹ ਦੀ ਬਖਸ਼ਸ਼ ਹੋਵੇ ਫਿਰ ਜਿੱਦਾਂ ਆਹ ਬਚਨ ਲਿਖੈ ਪੜ੍ਹ ਲੋ। ਬਚਨ ਕੀਤੇ ਨਾਹ, ਕੈਰ ਬੁਜ਼ਦਿਲ ਜਿਹੜੇ, ਉਹ ਨਹੀਂ ਬਾਣੀ ਪੜ੍ਹ ਸਕਦੇ, ਜਿਹੜੇ ਸੂਰਮੇ ਯੋਧੇ ਨੇ ਉਹੋ ਹੀ ਦਸਮ ਪਾਤਸ਼ਾਹ ਦੀ ਬਾਣੀ ਪੜ੍ਹ ਸਕਦੇ। ਇਸ ਵਾਸਤੇ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਸ ਵੇਲੇ ਅਨੂਪ ਕੌਰ ਨੇ ਚਤ੍ਰਿਤ ਵਰਤੇ ਤੇ ਦਸਮ ਪਾਤਸ਼ਾਹ ਹਜੂਰ ਨੇ ਕੀ ਉਪਦੇਸ਼ ਦਿੱਤਾ, ਹੈ ਨਾ ਪੂਰਾ ਗੁਰੂ। ਇਕਾਂਤ ਹੋਵੇ, ਜਿਥੇ ਕੋਈ ਦੇਖਦਾ ਨਾਂ ਹੋਵੇ, ਕਿਸੇ ਦਾ ਕੋਈ ਡਰ ਨਾਂ ਹੋਵੇ, ਉਹਦੇ ਕੋਲ ਸਾਬਤ ਰਹਿਣਾ ਤੇ ਉਹਨੂੰ ਵੀ ਸਿਖਿਆ ਦੇਣੀ। ਉਥੇ ਦਸਮ ਪਾਤਸ਼ਾਹ ਜੀ ਨੇ ਕਿਹਾ:-ਸੁਧਿ ਜਬ ਤੇ ਹਮ ਧਰੀ … ਪਰ ਨਾਰੀ ਕੀ ਸੇਜ ਭੁਲਿ ਸੁਪਨੇ ਹੂੰ ਨ ਜੈਯਹੁ।। ਜਰਾ ਖਿਆਲ ਕਰੋ, ਗੁਰੂ ਗੋਬਿੰਦ ਸਿੰਘ ਕਹਿੰਦੇ ਨੇ, ਅਨੂਪ ਕੌਰੇ, ਮੇਰੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਨੇ ਮੈਨੂੰ ਆਹ ਗੱਲ ਕਹੀ ਹੋਈ ਐ। ਇਹਦਾ ਮੱਤਲਵ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਕਿਹਾ ਸੀ, ਕਿ ਤੁਸੀਂ ਆਪਣੀ ਏਕਾ ਨਾਰੀ ਜਤੀ ਵਿੱਚ ਰਹਿਣਾ, ਪਰਾਈ ਨਾਰੀ ਨੂੰ ਸੁਫਨੇ ਵਿੱਚ ਵੀ ਨਹੀ ਦੇਖਣਾ, ਗੁਰੂ ਤੇਗ ਬਹਾਦਰ ਸਹਿਬ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਸਮਝਾਇਆ ਤੇ ਗੁਰੂ ਗੋਬਿੰਦ ਸਿੰਘ ਨੇ ਆਪਣੇ ਪੰਥ ਵਾਸਤੇ ਲਿਖਤ ਕਰ ਦਿੱਤੀ। ” (ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਸਵਿੰਦਰ ਸਿੰਘ ਜੀ ਦੇ ਬਚਨ। 23 ਫਰਵਰੀ 2008 ਸੈਕਰਾਮੈਂਟੋ)
6-ਚਰਿਤ੍ਰੋਪਾਖਾਨ ਗ੍ਰੰਥ-ਸੰਮਤ ਸਤਾਰਾਂ ਸੈ 47-8 ਬਿੱ: (1690-91ਈ:) ਵਿਚ ਜਦੋਂ ਦਸਮੇਸ਼ ਪਿਤਾ ਜੋਗੀ, ਵੈਰਾਗੀ ਤੇ ਸੰਨਿਆਸੀ ਆਦਿ ਸੰਪਰਦਾਵਾਂ ਦੇ ਸਿੱਧਾਂ-ਸਾਧਾਂ ਦੇ ਪਰਖ-ਪ੍ਰਖਾਵੇ ਕਰ ਰਹੇ ਸਨ; ਤਾਂ ਵੈਸਾਖੀ ਤੇ ਦਿਵਾਲੀ ਦੇ ਮੌਕਿਆਂ ਪੁਰ ‘ਛਜੀਆ’ ਰਾਜਮਨੀ ਤੇ ‘ਅਨੂਪ ਕੌਰ’ ਲਾਹੌਰੀ ਖਤ੍ਰੇਟੀ ਆਦਿ ਰੂਪ-ਜੋਬਨ ਮੱਤੀਆਂ ਮੁੰਧ-ਮੁਟਿਆਰਾਂ ਭੀ ਅਨੰਦਪੁਰਿ ਆਈਆਂ; ਅਰੁ ਸੱਚੇ ਪਾਤਿਸ਼ਾਹ ਦੀ ਚੜ੍ਹਦੀ ਜੁਆਨੀ ਤੇ ਮਨੋਹਰ ਨੁਹਾਰ ਵੇਖ ਕੇ ਮੋਹਿਤ ਹੋ ਗਈਆਂ। ਸਤਿਗੁਰਾਂ, ਨਾਰੀ ਦੇ ਪ੍ਰਾਕ੍ਰਿਤਕ ਸੁਭਾਉ ਦੇ ਸਦਕੇ ਉਨ੍ਹਾਂ ਦੀਆਂ ਭੁੱਲਾਂ ਬਖਸ਼ੀਆਂ ਤੇ ਸੁਮੱਤੇ ਲਾਈਆਂ। ਲੇਕਿਨ ਸਿੱਖਾਂ ਨੂੰ ਐਸੇ ਛਲ-ਛਿੱਦ੍ਰਾਂ ਤੋਂ ਬਚਣ ਦੀ ਸਿੱਖਿਆ ਦੇਣ ਦੇ ਖਿਆਲ ਨਾਲ, ਉਨ੍ਹਾਂ ਹੀ ਦਿਨਾਂ ਤੋਂ ਨਰ-ਨਾਰੀਆਂ ਦੇ ਚਲਨ ਸੰਬੰਧੀ ਪਖਾਣੇ ਕਲਮ-ਬੰਦ ਕਰਨੇ ਅਰੰਭ ਦਿੱਤੇ। …ਅਗਾੜੀ 16ਵੇਂ ਚਰਿਤ੍ਰ ਵਿੱਚ, ਗ੍ਰੰਥ ਕਰਤਾ ਜੀ ਨੇ, ‘ਇਸਤ੍ਰੀ-ਚਰਿਤ੍ਰ’ ਲਿਖਣ ਦੇ ਕਾਰਣਾਂ ਵਲਿ ਐਕੁਣ ਇਸ਼ਾਰਾ ਵੀ ਕੀਤਾ ਹੈ। (ਸ਼ਬਦ-ਮੂਰਤਿ ਪੰਨਾ 21-22, ਲੇਖਕ- ਭਾਈ ਰਣਧੀਰ ਸਿੰਘ, ਰੀ: ਸਕਾਲਰ, ਸ਼ੋਮਣੀ ਗੁ: ਪ੍ਰ; ਕਮੇਟੀ)
“ਭਾਵੇਂ ‘ਤ੍ਰੀਆ’ ਸ਼ਬਦ ਇਸਤਰੀ ਭਾਵ ਦਾ ਪ੍ਰਤੀਕ ਹੈ ਪਰ ਇਹਨਾਂ ਚਰਿਤ੍ਰਾਂ ਵਿਚ ਕੁਝ ਪੁਰਸ਼ਾਂ ਦੇ ਵੀ ਹਨ ਅਤੇ 3 ਚਰਿਤ੍ਰ ਅਜਿਹੇ ਹਨ ਜੋ ਗੁਰੁ ਗੋਬਿੰਦ ਸਿੰਘ ਜੀ ਉਪਰ ਹੀ ਢੁਕਦੇ ਹਨ। ਇਸ ਰਚਨਾ ਦੇ ਸੋਮੇ ਵਖੋ ਵੱਖ ਹਨ। ਇਨ੍ਹਾਂ ਵਿਚ ਕਈ ਇਤਿਹਾਸਕ, ਅਰਧ ਇਤਿਹਾਸਕ, ਮਿਥਿਹਾਸਕ, ਅਰਧ ਮਿਥਿਹਾਸਕ ਲੋਕ ਕਥਾਵਾਂ ਦੇ ਪਾਤਰ ਅਤੇ ਸਵੈ-ਬੀਤੀਆਂ ਹਨ। ” (ਗਿਆਨੀ ਹਰੰਬਸ ਸਿੰਘ, ਸ੍ਰੀ ਦਸਮ ਗ੍ਰੰਥ ਦਰਪਣ, ਪੰਨਾ 291,)
“ ਇਸ ਤੋ ਅਗਲੀ ਗਵਾਹੀ ਚਰਿਤ੍ਰ 21 ਵਿਚ ਹੈ ਜਿਸ ਦੇ ਨਾਇਕ ਸਾਹਿਬ ਆਪ ਹਨ। ‘ਅਨੂਪ ਕੁਅਰਿ’ ਦੇ ਬੁਹਤ ਜੋਰ ਦੇਣ ਤੇ ਵੀ ਨਾਇਕ ਉਸ ਨਾਲ ਭੋਗ ਕਰਨ ਨੂੰ ਤਿਆਰ ਨਹੀਂ ਹੁੰਦਾ ਅਰ ਉਸ ਨੂੰ ਉਤਰ ਦਿੰਦਾ ਹੈ:-
ਬਾਲ ਹਮਾਰੇ ਪਾਸ ਦੇਸ ਦੇਸਨ ਤ੍ਰਿਯਾ ਆਵਹਿ…। ਹੋ ਕੁਹ ਸੁੰਦਰਿ ਤਿਹ ਸਾਥ ਗਵਨ ਕੈਸੇ ਕਰਿ ਕਰਿਯੈ।
ਇਹ ਸ਼ਬਦ ਗੁਰੂ ਗੋਬਿੰਦ ਸਿੰਘ ਜੀ ਤੋਂ ਬਿਨਾਂ ਹੋਰ ਕੌਣ ਲਿਖ ਸਕਦਾ ਹੈ? ਅਜਿਹੇ ਬਚਨ ਪਵਿਤਰ ਆਤਮਾ ਤੋਂ ਬਿਨਾ ਕੋਈ ਕਹਿ ਹੀ ਨਹੀਂ ਸਕਦਾ। ਉਪਰੋਕਤ ਸਾਰੀਆਂ ਦਲੀਲਾਂ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਚਰਿਤ੍ਰਾਂ ਦੇ ਕਰਤਾ ਸਾਹਿਬ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਹਨ ਜਿਨ੍ਹਾਂ ਨੇ ਇਕ ਵਿਸ਼ੇਸ਼ ਉਦੇਸ਼ ਸਾਹਮਣੇ ਰਖ ਕੇ ਇਨ੍ਹਾਂ ਚਰਿਤ੍ਰਾਂ ਦੀ ਰਚਨਾ ਕੀਤੀ। (ਸ੍ਰੀ ਦਸਮ ਗ੍ਰੰਥ ਦਰਪਣ, ਪੰਨਾ 303,)
“ਜਿਥੋਂ ਤਕ ਸਿਖਾਂ ਦੀ ਕਮਾਈ ਵਿਚੋਂ ਮਾਇਆ ਦੇਣ ਦਾ ਸਬੰਧ ਹੈ, ਜਾਪਦਾ ਹੈ ਕਿ ਗਿਆਨੀ ਜੀ ਨੂੰ ਗੁਰੂ ਘਰ ਦੀ ਮਰਯਾਦਾ ਬਾਰੇ ਵਾਕਫੀਅਤ ਨਹੀਂ। ਇਤਨੀ ਮਾਇਆ ਨੂਪ ਕੁਅਰਿ ਨੇ ਆਪ ਕਿਥੋ ਤਕ ਖਰਚ ਕਰ ਲੈਣੀ ਸੀ। ਇਹ ਮਾਇਆ ਅਤੇ ਇਸੇ ਤਰ੍ਹਾਂ ਹੋਰ ਕਈ ਗੁਰੁਸਿਖਾਂ ਨੂੰ ਹਜੁਰ ਮਾਇਆ ਬਖ਼ਸ਼ਦੇ ਰਹਿੰਦੇ ਸਨ ਤਾਂ ਜੋ ਲੋਹ ਲੰਗਰ ਤਪਦੇ ਰਹਿਣ ਤੇ ਸਿਖ ਸੇਵਕ ਜਿਹੜੇ ਦੂਰੋਂ ਦੂਰੋਂ ਆਉਂਦੇ ਉਨ੍ਹਾਂ ਦੀ ਸੰਭਾਲ ਹੋਂਦੀ ਰਹੇ, ਇਤਿਹਾਸ ਗਵਾਹ ਹੈ ਕਿ ਬੁਹਤ ਸਾਰੇ ਮੁੱਖੀ ਸਿੱਖਾਂ ਦੇ ਪ੍ਰਬੰਧ ਵਿਚ ਵਖੋ ਵੱਖ ਥਾਵਾਂ ਤੇ ਲੰਗਰ ਚਲਦੇ ਸਨ। ਹੋ ਸਕਦਾ ਹੈ ਕਿ ਇਸ ਤਰ੍ਹਾਂ ਹੀ ਗੁਰੂ ਜੀ ਨੂਪ ਕੁਅਰਿ ਤੋਂ ਵੀ ਇਹ ਸੇਵਾ ਲਈ ਹੋਵੇ। ਵੀਹ ਹਜਾਰ ਦੀ ਛਿਮਾਹੀ ਉਸ ਸਮੇਂ ਦੇਣੀ ਤੇ ਇਸ ਸਬੰਧੀ ਲਿਖਣਾ ਸਾਹਿਬਾਂ ਦਾ ਹੀ ਕੰਮ ਹੈ ਜੇ ਕੋਈ ਹੋਰ ਕਵੀ ਹੁੰਦਾ ਤਾਂ ਅਤਿ ਕਥਨੀ ਦੇ ਭੈ ਕਰਕੇ ਇਹ ਰਕਮ ਇਤਨੀ ਕਦੇ ਨਾ ਲਿਖਦਾ। ਜਦੋਂ ਹਜ਼ੂਰ ਨੇ ਨੂਪ ਕੁਅਰਿ ਨੂੰ ਮਾਫ਼ ਕਰ ਦਿੱਤਾ। ‘ਛਿਮਾਂ ਕਰੋਂ ਅਬ ਤ੍ਰਿਯਾ ਤੁਮੇ ਬੁਹਰ ਨਾ ਕਰੀਯਹੁ ਰਾਂਧ’ ਤਾਂ ਹਜੂਰ ਉਸ ਨਾਲ ਭਿੰਨ ਭੇਦ ਕਿਵੇ ਵਰਤਦੇ। ” ( ਸ੍ਰੀ ਦਸਮ ਗ੍ਰੰਥ ਦਰਪਣ, ਪੰਨਾ 314,)
ਗਿਆਨੀ ਹਰਬੰਸ ਸਿੰਘ ਦੀ ਕਰਤੂਤ:- ਅਸਲ ਲਿਖਤ ਵਿਚ ਸ਼ਬਦ ‘ਤੁਮੇ’ ਨਹੀ ‘ਹਮੈ’ ਹੈ।
ਛਿਮਾ ਕਰਹੁ ਅਬ ਤ੍ਰਿਯ ਹਮੈ ਬਹੁਰਿ ਨ ਕਰਿਯਹੁ ਰਾਧਿ। ਬੀਸ ਸਹੰਸ ਟਕਾ ਤਿਸੈ ਦਈ ਛਿਮਾਹੀ ਬਾਧਿ । 12।
ਆਪਣੀ ਸੋਚ ਨੂੰ ਸਹੀ ਸਾਬਤ ਕਰਨ ਲਈ ਗਿਆਨੀ ਜੀ (?) ਨੇ ‘ਹਮੈ’ ਦਾ ‘ਤੁਮੇ’ ਕਰ ਦਿੱਤਾ ਗਿਆ ਹੈ। ਹਰਬੰਸ ਸਿੰਘ ਦੇ ਮੁਤਾਬਕ ਤਾਂ ਗੁਰੂ ਜੀ ਨੇ ਉਸ ਔਰਤ ਨੂੰ ਮਾਫ਼ ਕਰ ਦਿੱਤਾ ਹੈ ਜਦੋਂ ਕਿ ਅਸਲ ਲਿਖਤ ਵਿੱਚ ਗੁਰੂ ਜੀ ਔਰਤ ਤੋਂ ਮਾਫ਼ੀ ਮੰਗਦੇ ਹਨ। ਜੇ ਇਹ ਲਿਖਤ ਗੁਰੂ ਜੀ ਦੀ ਹੈ ਤਾਂ ਇਸ ਵਿੱਚ ਬਦਲੀ ਕਰਨ ਦਾ ਕਿਸੇ ਨੂੰ ਕੀ ਅਧਿਕਾਰ ਹੈ?
ਦੋਹਾ॥ ਹੇ ਇਸਤ੍ਰੀ! ਅਬ ਮੁਝੇ ਛਮਾ ਕਰੇ, ਮੈ ਭੀ ਇਸ ਝਗੜੇ ਕੋ ਔਰ ਅਧਿਕ ਨਹੀ ਬੜਾਨਾ ਚਾਹਤਾ। (ਡਾ: ਜੋਧ ਸਿੰਘ ਸੈਚੀ ਤੀਜੀ ਪੰਨਾ 227)
“ਜੇਹਾ ਕਿ ਅਸੀਂ ਅਗੇ ਵੀ ਆਖ਼ ਚੁਕੇ ਹਾਂ ਕਿ ਸਾਰੀਆਂ ਕਹਾਣੀਆਂ ਤ੍ਰਿਯਾ ਚਰਿਤਰ ਨਹੀ, ਕਈ ਪੁਰਖ ਚਰਿਤਰ ਵੀ ਹਨ ਜਿਨ੍ਹਾਂ ਵਿੱਚ ਕਿਤੇ ਕਿਤੇ ਮਰਦਾਂ ਦੀ ਚੁਤਰਾਈ ਤੇ ਬੀਰਤਾ ਦਾ ਚਰਿਤਰ ਦਰਸਾਇਆ ਗਿਆ ਹੈ। ਇਸ ਦਾ ਭਾਵ ਵੀ ਇਹੋ ਹੈ ਕਿ ਬਿਖਮ ਹਾਲਾਤ ਵਿਚੋਂ ਵੀ ਚੇਤੰਨ ਹੋਕੇ ਨਿਕਲ ਜਾਣਾ ਸਿਆਣੇ ਪੁਰਸ਼ਾਂ ਦਾ ਕੰਮ ਹੈ। ਗੁਰੂ ਸਾਹਿਬ ਨੇ ਕੁਝ ਆਪ ਬੀਤੀਆਂ ਵੀ ਦਰਜ ਕੀਤੀਆਂ ਹਨ ਜੋ ਕਿ ਥਾਂ-ਥਾਂ ਆਏ ਹਵਾਲਿਆਂ ਤੋ ਸਪਸ਼ਟ ਹੋ ਹੀ ਜਾਂਦੀਆਂ ਹਨ। ਅਨੰਦਪੁਰ ਦੇ ਕਈ ਚਲਿਤਰ ਹਨ, ਜਿਵੇ 16, 21, 22, 23 ਆਦਿ। 15 ਨੰਬਰ ਕੀਰਤਪੁਰ ਦਾ ਹੈ”। (ਦਸਮ ਗ੍ਰੰਥ ਦਰਸ਼ਨ, ਪੰਨਾ 125, ਪਿਆਰਾ ਸਿੰਘ ਪਦਮ)
ਲਾਂਬਾ ਜੀ, ਉਪ੍ਰੋਕਤ ਹਵਾਲਿਆਂ ਤੋਂ ਸਪੱਸ਼ਟ ਹੈ ਕਿ ਤੁਹਾਡੀ ਜੁੰਡਲੀ ਦੇ ਸਾਰੇ ਮੈਬਰ ਇਹ ਮੰਨਦੇ ਹਨ ਕੇ ਨੂਪ ਕੌਰ ਵਾਲਾ ਇਹ ਚਰਿਤ੍ਰ 21, 22 ਅਤੇ 23 ਜੋ ਆਖੇ ਜਾਂਦੇ ਦਸਮ ਗ੍ਰੰਥ ਵਿੱਚ ਪੰਨਾ 838 ਤੋਂ 844 ਤੱਕ ਅਤੇ ਡਾ: ਜੋਧ ਸਿੰਘ ਦਾ ਟੀਕਾ (ਹਿੰਦੀ) ਸੈਚੀ ਤੀਜੀ ਪੰਨਾ 217 ਤੋ 230 ਤੱਕ ਦਰਜ ਹੈ, ਜਿਸ ਦੇ ਕੁਲ (60+9+12) 81 ਛੰਦ ਹਨ, ਇਹ ਗੁਰੂ ਗੋਬਿੰਦ ਸਿੰਘ ਜੀ ਦੀ ਹੱਡ ਬੀਤੀ ਹੈ।
ਲਾਂਬਾ ਜੀ, ਸਟੇਜ ਤੋਂ ਅੱਡੀਆਂ ਚੁਕ-ਚੁਕ ਕੇ ਸੁਣਾਈਆਂ ਜਾਣ ਵਾਲੀਆਂ ਪੰਗਤੀਆਂ, “ਸੁਧਿ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ। …।” ਜੇ ਇਹ ਗੁਰੂ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਹਨ ਤਾਂ ਹਣੁ ਸਵਾਲ ਪੈਦਾ ਹੁੰਦਾ ਹੈ ਕਿ ਇਸ ਕਹਾਣੀ ਵਿੱਚ ਸਿਰਫ ਇੱਕ ਹੀ ਪਾਤਰ ਹੈ ਉਹ ਹੈ ਰਾਜਾ। ਕਹਾਣੀ ਵਿੱਚ ਜੋ ਪਾਤਰ ਸਿਖਿਆ ਦਿੰਦਾ ਹੈ ਉਹ ਪਾਤਰ ਹੀ ਜੁਤੀ ਆਦਿ ਛੱਡ ਕੇ ਭੱਜਣ ਦਾ ਯਤਨ ਕਰਦਾ ਹੈ ਤੇ ਫੜਿਆ ਜਾਂਦਾ ਹੈ। ਯਾਂਦ ਰਹੇ! ਤੁਸੀ ਵੀ ਇਹ ਮੰਨਦੇ ਹੋ ਕਿ “ਸੁਧਿ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ। …।” ਗੁਰੂ ਜੀ ਦੇ ਉਚਾਰਨ ਕੀਤੇ ਹੋਏ ਬਚਨ ਹਨ। (ਜੇ ਆਪ ਜੀ ਦਾ ਹੁਕਮ ਹੋਇਆ ਤਾਂ ਉਹ ਆਡੀਓ ਵੀ ਆਪ ਨੂੰ ਭੇਜ ਦਿੱਤੀ ਜਾਵੇਗੀ) ਲਾਂਬਾ ਜੀ, ਹੁਣ ਇਹ ਸਾਬਤ ਕਰੋ ਕਿ ਇਹ ਸਿਖਿਆ ਦੇਣ ਵਾਲੇ ਤਾਂ ਗੁਰੂ ਜੀ ਹਨ ਪਰ ਜੁੱਤੀ ਅਤੇ ਚਾਦਰ ਛੱਡ ਕੇ ਭੱਜਣ ਵਾਲਾ ਅਤੇ ਨੂਪ ਕੌਰ ਨੁੰ 40, 000 ਟਕਾਂ ਸਲਾਨਾਂ ਦੇਣ ਵਾਲਾ ਕੋਈ ਹੋਰ।
ਸ: ਗੁਰਚਰਨ ਜੀਤ ਸਿੰਘ ਲਾਂਬਾ ਜੀ, ਹੁਣ ਦੱਸੋ! ਕਿ ਪ੍ਰੋ: ਦਰਸ਼ਨ ਸਿੰਘ ਜੀ ਨੇ ਸੱਚ ਬਿਆਨ ਕਰਕੇ ਗੁਨਾਹ ਕੀਤਾ ਹੈ ਜਾਂ ਤੁਸੀ ਅਤੇ ਤੁਹਾਡੇ ਸਾਥੀ ਇਸ ਗੰਦ ਦੇ ਟੋਕਰੇ ਨੂੰ, ਨਹੀ-ਨਹੀ ਗੰਦ ਦੇ ਗੱਡੇ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਨਾਲ ਨਾਲ ਨੱਥੀ ਕਰਕੇ ਬੱਜਰ ਗੁਨਾਹ ਕਰ ਰਹੇ ਹੋ? ਅਸੀ ਤਾਂ ਸੁਫਨੇ `ਚ ਵੀ ਇਹ ਨਹੀ ਸੋਚ ਸਕਦੇ ਕਿ ਅਜੇਹੀ ਲਿਖਤ ਜਾਂ ਕਹਾਣੀ ਗੁਰੂ ਜੀ ਹੋ ਸਕਦੀ ਹੈ। ਇਹ ਤਾਂ ਤੁਸੀ ਹੀ ਹੋ ਜੋ ਇਸ ਨੂੰ ਗੁਰੂ ਨਾਲ ਸਬੰਧਤ ਮੰਨਦੇ ਹੋ। ਸੋ ਹੁਣ ਤੁਸੀ ਗੁਰ ਨਿੰਦਕ ਕਿਵੇ ਨ ਹੋਏ?
ਆਪ ਜੀ ਦੇ ਉੱਤਰ ਦੀ ਉਠੀਕ ਵਿਚ,
ਗੁਰਚਰਨ ਸਿੰਘ ਜਿਉਣਵਾਲਾ, ਪੋ ਮੱਖਣ ਸਿੰਘ ਸੈਕਰਾਮੈਂਟ, ਸਰਵਜੀਤ ਸਿੰਘ, ਡਾ. ਗੁਰਮੀਤ ਸਿੰਘ (ਸਿੰਘ ਸਭਾ ਇੰਨਰਨੈਸ਼ਲਨ) ਅਵਤਾਰ ਸਿੰਘ ਮਿਸ਼ਨਰੀ, ਬੀਬੀ ਹਰਸਿਮਰਤ ਕੌਰ ਖ਼ਾਲਸਾ ਅਮਰਬੀਰ ਸਿੰਘ ਸਟਾਕਟਨ, (ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ ਐਸ ਏ) ਗਿਆਨ ਸਿੰਘ ਮਿਸ਼ਨਰੀ, ਸ੍ਰ. ਕੁਲਦੀਪ ਸਿੰਘ ਯੂਬਾਸਿਟੀ, (ਮਿਸ਼ਨਰੀ ਸਰਕਲ ਕੈਲੇਫੋਰਨੀਆਂ)


(27/10/09)
ਗੁਰਪ੍ਰੀਤ ਸਿੰਘ ਸਮਰਾ

Forgive sounds good, Forget I am not sure I could

This year, year 2009 is the 25th anniversary of the genocide of Sikhs committed by Indian Govt. and the above line that I have chosen from the Grammy award winning song “Not ready to make nice”, of Dixie chicks aptly describes my feeling towards that Govt. sponsored ethnic cleansing of Sikhs.
I still clearly remember those days; I was almost 8 years old in 1984 and living in Ranchi, Bihar. My Mom and Dad narrowly escaped death at the hands of mob on 1st November and then for 3 days I saw shops and houses belonging to Sikhs being burned from my window. We were able to survive as we were living in a Telephone Exchange, a Government building. After 2 days curfew was imposed and when curfew was relaxed, I used to go out with my mom to get milk and ration with my hairs knotted at the back like girls to hide my Sikh identity. I can clearly talk about myself that after that genocide that was committed in 1984 Sikhs have always lived with fear as to what can happen next.
When Indra’s son Rajiv was assassinated, I was 15 years old and living in Delhi. A family friend called at 3 in the morning and informed us about it. At that time it was not known as to who were the assassins, and so we informed all the Sikhs that we could and got ourselves ready to face what could have been the next unleashing of fury upon one of the minorities living in world’s largest democracy.
I believe that horrible incidents that have taken place in the past must be made available to the present and future generations so that they can learn a lesson from those incidents and happenings. Rather even the very generation that lived during those times is sometimes unaware of such incidents and must be made aware of it.
Exactly 25 years have passed and none of the people responsible for that carnage have been brought to justice. Sajjan Kumar, Kamal Nath, DharamDas Shastri, Jagdish Tytler and HKL Bhagat (now dead) are all enjoying the fruits of their labor even though their Master Rajiv is long gone.
The most important thing that becomes clear from all this is the wrong notion that some people had in their mind; only one person/family or one political party was responsible for this genocide. This is absolutely rubbish. Had it been the case then what about the time when BJP (Bhartiya Janta Party) was in power. Or for that matter for a small amount of time when VP Singh came to power? This is to the credit of VP Singh though, that he did try to implicate the culprits. CBI went to arrest Sajjan Kumar but have to come back empty handed with their cars and vehicles smashed. Or what about the culprits of Godhra massacre where thousands of Muslims were butchered the same way as was done with Sikhs in 1984. So it is not one party or one person but one particular thinking and ideology that work behind all this. What is that? I will leave it unsaid, as sometimes Silence is itself deafening.
Of course there are good people too, like the Justice Dhingra and then Police commissioner Maxwell Pereira who averted attack on Sis Ganj Gurdwara.
To put salt over the wounds, when Manmohan Singh a Sikh becomes Prime minister of India, he asks for forgiveness for the massacre of Sikhs. What a drama? Sikhs are killed and Sikh is saying forgive me!!!!! , this is what is known in Punjabi as “ Tagda Marta bhi hai aur Rone bhi nahi deta”, Strong and powerful will beat you up and wont even let you complain.
In order for people who have no idea of what happened to Sikhs I am just quoting an incident recorded by renowned feminist Madhu Kishwar in her reputed magazine called “Manushi” reproduced by HS Phoolka in his book : “When a tree shook Delhi”.
Two decades later this account was placed on official records when Madhu Kishwar filed an affidavit before the Nanavati commission:
“Gurdip Kaur, a 45 year old woman from Block 32, Trilokpuri, told a typical story. Her husband and three sons were brutally murdered in front of her. Her husband used to run a small shop in the locality. Her eldest son, Bhajan Singh, worked at the railway station; the second, in a radio repair shop; and the third as a scooter driver.
She says, ‘On the morning of 1 November, when Indira Mata’s body was brought to Teen Murti, everyone was watching television. Since 8.00 am, they were showing homage being paid to her dead body.At about noon, my children said, “Mother, please make some food.We are hungry.” I had not cooked that day, and I said, “Son, everyone is mourning. She was our mother too. She helped us to settle here. So I don’t feel like lighting the fire today.”
‘Soon after this, the attack started. Three of the men ran out, and were set on fire. My youngest son stayed in the house with me. He shaved off his beard and cut his hair. But they came into the house. Those young boys, 14 and 16 years old, began to drag my son out even though he was hiding behind me.
‘They tore my clothes and stripped me naked in front of my son. My son cried, “Elder brothers, don’t do this. She is your mother just as she is my mother.” But they raped me right there, in front of my son, in my own house. They were young boys, maybe eight of them. When one of them raped me, I said, “My child, never mind. Do what you like. But remember, I have given birth to children. This child came into the world by this same path.”
‘After they had taken my honour, they left. I took my son out with me, and made him sit among the women, but they came and dragged him away. They took him to the street corner, hit him with lathis, sprinkled kerosene over him, and burnt him alive.
‘I tried to save him but they struck me with knives and broke my arm. At that time, I was completely naked. If I had even one piece of clothing on my body, I would have gone and thrown myself over my son and tried to save him. I would have done anything to save at least one young man of my family. Not one of the four is left.”(When a Tree Shook Delhi, page 70)
At last I would only like to tell the very words of the above mentioned song to some self declared Sikh custodians, scholars and intellectuals who give me the advice that let bygones be bygones:
Forgive, sounds good; forget, I am not sure I could
They say time heals everything but I am still waiting
I am not ready to make nice, I am not ready to back down
I am still mad as hell, I don’t have time to go round and round and round
ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ ॥੧॥ ਕਰਤਾ ਤੂੰ ਸਭਨਾ ਕਾ ਸੋਈ ॥ ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ ਰੋਸੁ ਨ ਹੋਈ ॥੧॥ ਰਹਾਉ ॥ ਸਕਤਾ ਸੀਹੁ ਮਾਰੇ ਪੈ ਵਗੈ ਖਸਮੈ ਸਾ ਪੁਰਸਾਈ ॥ ਰਤਨ ਵਿਗਾੜਿ ਵਿਗੋਏ ਕੁਤੀ ਰਤਨ ਮੁਇਆ ਸਾਰ ਨ ਕਾਈ ॥ ਆਪੇ ਜੋੜਿ ਵਿਛੋੜੇ ਆਪੇ ਵੇਖੁ ਤੇਰੀ ਵਡਿਆਈ ॥੨॥ਜੇ ਕੋ ਨਾਉ ਧਰਾਏ ਵਡਾ ਸਾਦ ਕਰੇ ਮਨਿ ਭਾਣੇ ॥ ਖਸਮੈ ਨਦਰੀ ਕੀੜਾ ਆਵੈ ਜੇਤੇ ਚੁਗੈ ਦਾਣੇ ॥ ਮਰਿ ਮਰਿ ਜੀਵੈ ਤਾ ਕਿਛੁ ਪਾਏ ਨਾਨਕ ਨਾਮੁ ਵਖਾਣੇ ॥੩॥੫॥੩੯॥ {ਪੰਨਾ 360}
Gurpreet Singh Sumra
Brampton,Canada


(26/10/09)
ਸੰਪਾਦਕ ਵਲੋਂ

ਸਿੱਖ ਮਾਰਗ ਦੇ ਪਾਠਕਾਂ/ ਲੇਖਕਾਂ ਦੇ ਧਿਆਨ ਹਿਤ ਕੁੱਝ ਨੁਕਤੇ:- ਕਿਉਂਕਿ ‘ਸਿੱਖ ਮਾਰਗ’ ਨਿਰੋਲ ਧਾਰਮਿਕ ਸਾਈਟ ਹੈ ਇਸ ਲਈ ਇੱਥੇ ਕੋਈ ਵੀ ਰਾਜਨੀਤਕ ਲੇਖ ਪਉਣ ਤੋਂ ਸੰਕੋਚ ਕੀਤਾ ਜਾਂਦਾ ਹੈ ਉਹ ਲੇਖ ਭਾਵੇਂ ਕਿਸੇ ਦੇ ਵੀ ਲਿਖੇ ਹੋਏ ਹੋਵਣ। ਮੈਂ ਨਾ ਤਾਂ ਹੁਣ ਤੱਕ ਕਿਸੇ ਨਾਲ ਪੱਖਪਾਤ ਕੀਤਾ ਹੈ ਅਤੇ ਨਾ ਹੀ ਕਿਸੇ ਦੀ ਸ਼ਿਪਾਰਸ਼ ਜਾਂ ਹੋਰ ਕਿਸੇ ਦਾ ਕੋਈ ਰੋਅਬ ਜਾਂ ਧੌਂਸ ਝੱਲੀ ਹੈ ਅਤੇ ਨਾ ਹੀ ਕਿਸੇ ਨੂੰ ਦਿੱਤੀ ਹੈ। ਜੇ ਕਰ ਇਹ ਗੱਲਾਂ ਹਾਲੇ ਤੱਕ ਵੀ ਕਿਸੇ ਨੂੰ ਸਮਝ ਨਹੀਂ ਆਈਆਂ ਤਾਂ ਫਿਰ ਮੈਂ ਇਸ ਬਾਰੇ ਕੁੱਝ ਨਹੀਂ ਕਰ ਸਕਦਾ। ਗੁਰਮਤਿ ਬਾਰੇ ਵਿਚਾਰ ਚਰਚਾ ਜੀ ਸਦਕੇ ਕਰੋ ਪਰ ਉਹ ਨਿੱਜੀ ਦੂਸ਼ਣਬਾਜ਼ੀ ਵਾਲੀ ਨਹੀਂ ਹੋਣੀ ਚਾਹੀਦੀ। ਇੱਥੇ ਆਉਣ ਜਾਣ ਦੀ ਸਦਾ ਹੀ ਖੁੱਲ ਹੈ। ਜਦੋਂ ਜੀ ਚਾਹੇ ਤਾਂ ਲਿਖਣਾ ਬੰਦ ਕਰ ਸਕਦੇ ਹੋ ਅਤੇ ਜੇ ਕਰ ਫਿਰ ਜੀ ਕਰੇ ਤਾਂ ਕਾਰਣ ਦੱਸ ਕੇ ਫਿਰ ਲਿਖਣਾ ਸ਼ੁਰੂ ਕਰ ਸਕਦੇ ਹੋ। ਇੱਕ ਪਾਠਕ, ਦਰਸ਼ਨ ਸਿੰਘ ਘਣਕਸ ਜੀ ਕੁੱਝ ਮਹੀਨੇ ਪਹਿਲਾਂ ਕਾਫੀ ਚਰਚਾ ਕਰ ਚੁੱਕੇ ਹਨ। ਕਈਆਂ ਨੂੰ ਕਈ ਕੁੱਝ ਲਿਖ ਚੁੱਕੇ ਹਨ ਖਾਸ ਕਰਕੇ ਗੁਰਚਰਨ ਸਿੰਘ ਜੀਊਣਵਾਲੇ ਨੂੰ ਕਾਮਰੇਡ ਤੇ ਨਾਸਤਕ ਅਤੇ ਹੋਰ ਵੀ ਕਈਆਂ ਲਈ ਸਖ਼ਤ ਸ਼ਬਦਾਵਲੀ ਵਰਤ ਚੁੱਕੇ ਹਨ। ਫਿਰ ਜਦੋਂ ਜਵਾਬ ਵੀ ਉਸੇ ਸਖ਼ਤ ਸ਼ਬਦਾਵਲੀ ਵਿੱਚ ਆਇਆ ਤਾਂ ਕੁੱਝ ਦਾ ਜਵਾਬ ਦੇ ਕੇ ਫਿਰ ਕਹਿੰਦੇ ਕੇ ‘ਸਿੱਖ ਮਾਰਗ’ ਤੇ ਇਹ ਮੇਰਾ ਆਖਰੀ ਖ਼ਤ ਹੈ। ਇਹ ਖ਼ਤ ਤੁਸੀਂ 18-05-09 ਦੀ ਤਾਰੀਖ ਵਿੱਚ ਪੜ੍ਹ ਸਕਦੇ ਹੋ। ਇਸ ਦਾ ਕਾਪੀ ਪੇਸਟ ਕਰ ਰਿਹਾ ਹਾਂ
Once again I am sorry to act like a Munmukh, I am hurt too when I see my mistakes, no body wants to make mistakes, thanks for helping me to see myself.
Good by to all, good luck to all.
This is my last letter to Sikhmarg, I have got tired, answering to non Sikhs and Pattit Sikhs, Atheists, Comrades .
Darshan Singh Ghankas

ਹੁਣ ਫਿਰ ਪਿਛਲੇ ਕੁੱਝ ਦਿਨਾਂ ਤੋਂ ਚਾਰ ਵਾਰੀ ਇਹ ਜੀਊਣ ਵਾਲੇ ਵਿਰੁੱਧ ਖ਼ਤ ਲਿਖ ਕੇ ਭੇਜ ਚੁੱਕੇ ਹਨ। ਜਿਸ ਵਿੱਚ ਗੁਰਮਤਿ ਦੀਆਂ ਗੱਲਾਂ ਘੱਟ ਅਤੇ ਨਿੱਜੀ ਦੂਸ਼ਣਬਾਜ਼ੀ ਜਿਆਦਾ ਹੈ। ਹੁਣ ਜੇ ਕਰ ਮੈਂ ਇਸ ਨੂੰ ਪਾ ਦੇਵਾਂ ਤਾਂ ਫਿਰ ਉਹੀ ਤੂੰ ਤੂੰ - ਮੈਂ ਮੈਂ ਸ਼ੁਰੂ ਹੋ ਜਾਵੇਗੀ ਅਤੇ ਜੇ ਕਰ ਹੁਣ ਤੱਕ ਨਹੀਂ ਪਾਇਆ ਤਾਂ ਇਹ ਸ਼ਾਇਦ ਸਮਝਦਾ ਹੋਵੇਗਾ ਕਿ ਮੈਂ ਪੱਖਪਾਤ ਕਰਦਾ ਹਾਂ। ਇਹਨਾ ਦਾ ਲਿਖਣ ਢੰਗ ਠੀਕ ਨਹੀਂ ਹੈ। ਜਸਬੀਰ ਸਿੰਘ ਕੈਲਗਿਰੀ ਦਾ ਲਿਖਣ ਢੰਗ ਠੀਕ ਹੈ ਇਸ ਲਈ ਮੈਂ ਅੱਜ ਤੱਕ ਉਸ ਦੀ ਕੋਈ ਵੀ ਚਿੱਠੀ ਪਉਣ ਨੂੰ ਇਨਕਾਰ ਨਹੀਂ ਕੀਤਾ ਕਿਉਂਕਿ ਉਹਨਾ ਦੀ ਚਰਚਾ ਨਿੱਜੀ ਨਾ ਹੋ ਕੇ ਸਿਧਾਂਤਕ ਹੁੰਦੀ ਹੈ ਇਸ ਲਈ ਦਰਸ਼ਨ ਸਿੰਘ ਨੂੰ ਉਸ ਤੋਂ ਸੇਧ ਲੈਣੀ ਚਾਹੀਦੀ ਹੈ। ਜੇ ਕਰ ਦੁਬਾਰਾ ‘ਸਿੱਖ ਮਾਰਗ’ ਤੇ ਲਿਖਣਾ ਚਾਹੁੰਦਾ ਹੈ ਤਾਂ ਪਾਠਕਾਂ ਨੂੰ ਦੱਸੇ ਕਿ ਪਹਿਲਾਂ ਕਿਉਂ ਬੰਦ ਕੀਤਾ ਅਤੇ ਹੁਣ ਕਿਉਂ ਲਿਖਣਾ ਚਾਹੁੰਦਾ ਹੈ। ਜਸਬੀਰ ਸਿੰਘ ਕੈਲਗਿਰੀ ਨੇ ਆਪਣੇ ਖ਼ਤ 24/10/09 ਵਿੱਚ ਜੋ ਟਿੱਪਣੀ ‘ਗਰੁਮਤਿ ਰਹਿਤ’ ਵਾਲੇ ਲੇਖ ਬਾਰੇ ਕੀਤੀ ਸੀ ਉਹ ਗੁਰਮਤਿ ਤੱਤ ਵਾਲਿਆਂ ਦਾ ਨਹੀਂ ਸੀ ਉਹ ਡਾ: ਦਿਲਗੀਰ ਦਾ ਅਤੇ ਸਾਥੀਆਂ ਦਾ ਸੀ। ਅਤੇ ਉਹਨਾ ਨੇ ਹੀ ਉਥੇ ਪਉਣ ਲਈ ਲਿਖਿਆ ਸੀ-ਸੰਪਾਦਕ


(25/10/09)
ਚਰਨਜੀਤ ਸਿੰਘ

I will have to agree with S. Jasbir Singh JI Calgary that there are couple of fundamental questions that must be answered before new sikh rehat maryada could be drafted and discussed.
1.How new sikh rehat maryada can be implemented if old one could not be implemented in 70 years or so?
2.Over time lot of our institutions and organisations have been politicised and corrupted and hence lost their credibility among sikhs in general. Does Tat Gurmat or any other panth dardi institution or organisation has come up with a strategy to escape political pressure. When any individual,institution or organisation that tries to do something for the welfare of the sikhs or society in general, sooner or later they face the political pressure..Usually I try not to personalise the issue but these two are directed straight to Tat Gurmat Parivar.

a) What TAT GURMAT PARIVAR is going to do when they knock at your door with carrot in one hand and stick in the other?

b) Are there any measures in place that new sikh rehat maryada won't be hijacked before its even accepted?

Charanjit Singh
Brampton


(24/10/09)
ਜਸਬੀਰ ਸਿੰਘ (ਕੈਲਗਰੀ)

ਸਿੱਖ ਮਾਰਗ ਦੇ ਪਾਠਕ ਸੱਜਣੋਂ!

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।

ਸਿੱਖ ਰਹਿਤ ਮਰਯਾਦਾ ਦੀ ਸੋਧ ਲਈ ਜਿਸ ਜੋਸ਼ੋ-ਖਰੋਸ਼ ਨਾਲ ਸ਼ੁਰੂਆਤ ਹੋਈ ਸੀ ਓਨੀਂ ਹੀ ਛੇਤੀ ਇਸ ਵਿੱਚ ਰੁਕਾਵਟ ਆ ਗਈ ਹੈ। ਇਸ ਦੇ ਜੋ ਕਾਰਣ ਮੇਰੀ ਸਮਝ ਵਿੱਚ ਆ ਰਹੇ ਹਨ ਉਹ ਇਹ ਹਨ:

ਮਸਲਾ ‘ਸਿੱਖ ਰਹਿਤ ਮਰਯਾਦਾ ਦੀ ਸੁਧਾਈ’ ਦੇ ਨਾਮ ਤੋਂ ਸ਼ੁਰੂ ਹੋਇਆ ਸੀ। ਏਸ ਵਕਤ ‘ਸਿੱਖ ਰਹਿਤ ਮਰਯਾਦਾ’ ਦੇ ਨਾਲ ਹੀ ਸਿੱਖ ਪੰਥ ਦਾ ਇੱਕ ਮਸਲਾ ਹੋਰ ਹੈ, ‘ਦਸਮ ਗ੍ਰੰਥ’ ਦਾ। ਇਹ ਦੋ ਵੱਖ ਵੱਖ ਮਸਲੇ ਹਨ। ਦੋਨਾਂ ਮਸਲਿਆਂ ਦਾ ਆਪਸ ਵਿੱਚ ਸਿੱਧੇ ਤੌਰ ਤੇ ਕੋਈ ਵੀ ਸੰਬੰਧ ਨਹੀਂ ਹੈ। ਪਰ ਇਨ੍ਹਾਂ ਦੋਨਾਂ ਮਸਲਿਆਂ ਨੂੰ ਮਿਲਾ ਦਿੱਤਾ ਗਿਆ ਹੈ। ਬਲਕਿ ਇਹ ਸਮਝਿਆ ਜਾ ਰਿਹਾ ਹੈ ਕਿ ਜੋ ਸੰਸਥਾ ਜਾਂ ਵਿਅਕਤੀ ਦਸਮ ਗ੍ਰੰਥ ਦੇ ਖਿਲਾਫ਼ ਜਿੰਨਾਂ ਜਿਆਦਾ ਤਤਪਰ ਅਤੇ ਉਤਸੁਕ ਹੈ ਉਹ ਸਿੱਖ ਰਹਿਤ ਮਰਯਾਦਾ ਬਾਰੇ ਵੀ ਉਤਨਾ ਹੀ ਸਫ਼ਲ ਹੋਵੇਗਾ। ਪਰ ਐਸਾ ਨਹੀਂ ਹੈ, ਸਿੱਖ ਰਹਿਤ ਮਰਯਾਦਾ ਦਾ ਮਸਲਾ ਆਪਣੀ ਜਗ੍ਹਾ ਤੇ ਹੈ ਅਤੇ ਦਸਮ ਗ੍ਰੰਥ ਦਾ ਮਸਲਾ ਆਪਣੀ ਜਗ੍ਹਾ ਤੇ।

ਮਸਲਾ ਸਿੱਖ ਰਹਿਤ ਮਰਯਾਦਾ ਦੀ ਸੁਧਾਈ ਤੋਂ ਛੁਰੂ ਹੋਇਆ ਸੀ ਪਰ ਤੱਤ ਗੁਰਮਤ ਵਾਲਿਆਂ ਨੇ ਪਹਿਲੀ ਰਹਿਤ ਮਰਯਾਦਾ ਸਾਰੀ ਦੀ ਸਾਰੀ ਗ਼ਲਤ ਕਰਾਰ ਦੇ ਕੇ ਨਵੀਂ ਅਤੇ ਵੱਖਰੀ ਰਹਿਤ ਮਰਯਾਦਾ ਪੇਸ਼ ਕਰ ਦਿੱਤੀ ਹੈ। ਜਦ ਕਿ ਹੁਣ ਤੱਕ ਇਹ ਮਸਲਾ ਸੀ ਕਿ ਡੇਰਿਆਂ ਸਮੇਤ ਹੋਰ ਸਾਰੇ ਗੁਰਦੁਆਰਿਆਂ ਵਿੱਚ ਪੰਥ ਪ੍ਰਵਾਣਤ ਇੱਕ ਰਹਿਤ ਮਰਯਾਦਾ ਕਿਉਂ ਨਹੀਂ ਲਾਗੂ ਕੀਤੀ ਜਾਂਦੀ। ਜਿਸ ਰਹਿਤ ਮਰਯਾਦਾ ਨੂੰ ਲਾਗੂ ਕਰਨ ਤੇ ਜੋਰ ਦਿੱਤਾ ਜਾ ਰਿਹਾ ਸੀ ਉਸੇ ਨੂੰ ਹੁਣ ਤੱਤ ਗੁਰਮਤ ਵਾਲਿਆਂ ਵੱਲੋਂ ਮੁੱਢ ਤੋਂ ਹੀ ਗ਼ਲਤ ਕਰਾਰ ਦੇ ਦਿੱਤਾ ਗਿਆ ਹੈ। ਜਦਕਿ ਚਾਹੀਦਾ ਇਹ ਸੀ ਕਿ ਪਹਿਲੀ ਰਹਿਤ ਮਰਯਾਦਾ ਵਿੱਚ ਜੋ ਇੱਕ-ਦੋ ਕਮੀਆਂ ਜਾਂ ਗਲਤੀਆਂ ਨਜ਼ਰ ਆ ਰਹੀਆਂ ਹਨ ਉਹਨਾਂ ਬਾਰੇ ਹੀ ਵਿਚਾਰ ਕੀਤੀ ਜਾਂਦੀ। ਅਤੇ ਇਸ ਨੂੰ ਲਾਗੂ ਕਰਨ ਦੇ ਤਰੀਕਿਆਂ ਬਾਰੇ ਵਿਚਾਰ ਕੀਤੀ ਜਾਂਦੀ।

ਤੱਤ ਗੁਰਮਤ ਵਾਲਿਆਂ ਵੱਲੋਂ ਉਠਾਏ ਨੁਕਤਿਆਂ ਤੇ ਪਾਠਕਾਂ ਵੱਲੋਂ, ਗੁਰੂ ਗ੍ਰੰਥ ਸਹਿਬ ਵਿੱਚੋਂ ਪੇਸ਼ ਕੀਤੇ ਸਬੂਤਾਂ ਦੇ ਬਾਵਜੂਦ, ਉਹ ਆਪਣੇ ਮਿਥੇ ਹੋਏ ਵਿਚਾਰਾਂ ਨੂੰ ਹੀ ਪੱਥਰ ਤੇ ਲੀਕ ਮੰਨੀਂ ਬੈਠੇ ਹਨ। ਪਾਠਕਾਂ ਦੇ ਵਿਚਾਰ ਸਿਰਫ਼ ਦਿਖਾਵੇ ਲਈ ਹੀ ਮੰਗੇ ਜਾ ਰਹੇ ਸਨ।

ਤੱਤ ਗੁਰਮਤਿ ਵਾਲੇ ਆਪਣੇ ਇੱਕ ਲੇਖ ਵਿੱਚ ਲਿਖਦੇ ਹਨ:

“ਹੰਕਾਰ ਕਾਰਨ ਮਨੁੱਖ ਨੂੰ ਲੱਗਦਾ ਹੈ ਸਿਰਫ਼ ਮੈਂ ਹੀ ਸਹੀ ਹਾਂ, ਮੇਰੇ ਨਾਲ ਸਹਿਮਤ ਨਾ ਹੋਣ ਵਾਲੇ ਸਾਰੇ ਗ਼ਲਤ ਹਨ। ਇਸ ਤਰੇੜ ਨੇ ਤੱਤ ਗੁਰਮਤਿ ਲਹਿਰ ਨੂੰ ਕਈ ਸਾਲ ਪਿੱਛੇ ਧੱਕ ਦਿੱਤਾ…. । ਤੱਤ ਗੁਰਮਤਿ ਨਾਲ ਜੁੜੇ ਹੋਣ ਦਾ ਦਾਅਵਾ ਕਰਨ ਵਾਲੀਆਂ ਜਿਆਦਾਤਰ ਸੰਸਥਾਵਾਂ ਤੇ ਸ਼ਖਸ ਜਵਾਬਦੇਹੀ ਦੇ ਸਿਧਾਂਤ ਤੋਂ ਥਿੜਕੇ ਪਏ ਹਨ। … ਇਹ ਸੋਚ ਰੱਖਣੀ ਚਾਹੀਦੀ ਹੈ ਕਿ ਮੈਂ ਵੀ ਗ਼ਲਤ ਹੋ ਸਕਦਾ ਹਾਂ। ਇਸ ਭਾਵਨਾ ਦੀ ਕਮੀਂ ਕਾਰਨ ਲਹਿਰ ਖਿੰਡਦੀ ਜਾ ਰਹੀ ਹੈ”।

ਪਰ “ਗੁਰੂ” ਸ਼ਬਦ ਦੀ ਪਰਿਭਾਸ਼ਾ ਸੰਬੰਧੀ ਕਈ ਸੱਜਣਾਂ ਦੁਆਰਾ ਗੁਰੂ ਗ੍ਰੰਥ ਸਾਹਿਬ ਵਿੱਚੋਂ ਦਿੱਤੀਆਂ ਉਦਾਹਰਣਾਂ ਦੇ ਬਾਵਜੂਦ ਵੀ ਨਾਂ ਤਾਂ ਤੱਤ ਗੁਰਮਤਿ ਵਾਲੇ ਗੁਰੂ ਸਾਹਿਬਾਂ ਨੂੰ ‘ਜਾਮੇਂ’ ਕਹਿਣ ਦੀ ਆਪਣੀ ਜ਼ਿਦ ਛੱਡ ਰਹੇ ਹਨ ਅਤੇ ਨਾ ਹੀ ਪਾਠਕਾਂ/ਲੇਖਕਾਂ ਵੱਲੋਂ ਉਠਾਏ ਗਏ ਸਵਾਲਾਂ ਦੇ ਤਸੱਲੀ ਬਖਸ਼ ਜਵਾਬ ਦੇ ਰਹੇ ਹਨ।

ਰਹਿਤ ਮਰਯਾਦਾ ਬਾਰੇ ਵਿਚਾਰ ਬੇਸ਼ਕ ਹਜੇ ਬੰਦ ਕਰ ਦਿੱਤੀ ਗਈ ਹੈ ਪਰ ਫ਼ੇਰ ਵੀ ਤੱਤ ਗੁਰਮਤਿ ਵਾਲਿਆਂ ਨੂੰ ਚਾਹੀਦਾ ਹੈ ਕਿ ਜਾਂ ਤਾਂ ਉਹ ਸਪੱਸ਼ਟ ਲਫ਼ਜ਼ਾਂ ਵਿੱਚ ਇਹ ਮੰਨਣ ਕਿ ਗੁਰੂ ਸਾਹਿਬਾਂ ਨੂੰ ‘ਗੁਰੂ’ ਸ਼ਬਦ ਨਾਲ ਸੰਬੋਧਨ ਕਰਨਾ ਚਾਹੀਦਾ ਹੈ ‘ਜਾਮੇਂ’ ਨਹੀਂ। ਜਾਂ ਫ਼ੇਰ ਇਸ ਸੰਬੰਧ ਵਿੱਚ ਆਏ ਪਾਠਕਾਂ ਦੇ ਪੱਤਰਾਂ ਦੇ ਜਵਾਬ ਦੇਣ।

ਆਪਣੇ ਹੀ ਵਿਚਾਰਾਂ ਨੂੰ ਠੀਕ ਮੰਨਣਾ ਅਤੇ ਜਵਾਬਦੇਹੀ ਦੇ ਸਿਧਾਂਤ ਤੋਂ ਥਿੜਕਣਾ ਇਸ ਕਿਸਮ ਦੇ ਦੋਸ਼ ਤੱਤ ਗੁਰਮਤਿ ਵਾਲੇ ਦੂਸਰਿਆਂ ਤੇ ਲਗਾਂਦੇ ਹਨ ਪਰ ਇਹ ਦੋਸ਼ ਖੁਦ ਤੱਤ ਗੁਰਮਤ ਵਾਲਿਆਂ ਵਿੱਚ ਮੌਜੂਦ ਹਨ।

ਤੱਤ ਗੁਰਮਤਿ ਵਾਲੇ ਲਿਖਦੇ ਹਨ:

“ਤੱਤ ਗੁਰਮਤਿ… ਲਹਿਰ ਵਿੱਚ ਬਹੁਤ ਵੱਡਾ ਯੋਗਦਾਨ ਪ੍ਰੋ: (ਡਾ: ) ਸਾਹਿਬ ਸਿੰਘ ਜੀ ਦਾ ‘ਗੁਰੂ ਗ੍ਰੰਥ ਸਾਹਿਬ ਦਰਪਣ’ ਰਾਹੀਂ ਰਿਹਾ। ਇਸ ਦਰਪਣ ਵਿੱਚ ਉਨ੍ਹਾਂ ਨੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪ੍ਰਦਾਈ (ਬ੍ਰਹਮਣਵਾਦੀ) ਵਿਆਖਿਆ ਨੂੰ ਪਹਿਲੀ ਵਾਰ ਕੁੱਝ ਠੱਲ੍ਹ ਪਾਈ। …ਪਰ ਦੋ ਤਿੰਨ ਕਾਰਨਾਂ ਕਰਕੇ ਇਸ ਲਹਿਰ ਦਾ ਵਿਕਾਸ ਵੀ ਰੁਕ ਗਿਆ। ਇਹ ਮੁੱਖ ਕਾਰਨ ਸੰਨ:

(a) ਪ੍ਰੋ: ਸਾਹਿਬ ਸਿੰਘ ਜੀ ਦੇ ਟੀਕੇ ਨੂੰ ਹੀ ਅੰਤਿਮ ਮੰਨਣਾ…. .”।

ਤੱਤ ਗੁਰਮਤਿ ਵਾਲੇ ਇੱਕ ਪਾਸੇ ਤਾਂ “ਪ੍ਰੋ: ਸਾਹਿਬ ਸਿੰਘ ਦੇ ਕੰਮ ਦੀ ਸ਼ਲਾਂਘਾ ਕਰ ਰਹੇ ਹਨ ਅਤੇ ਦੂਜੇ ਪਾਸੇ ਗੁਰਬਾਣੀ ਵਿਆਖਿਆ ਕਰਨ ਲੱਗੇ ਪ੍ਰੋ: ਸਾਹਿਬ ਸਿੰਘ ਦੀ ‘ਗੁਰਬਾਣੀ ਵਿਆਕਰਣ’ ਬਾਰੇ ਕੀਤੀ ਮਿਹਨਤ ਨੂੰ ਖੁਹ-ਖਾਤੇ ਪਾ ਕੇ ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਵਰਤੀ ਗਈ ਵਿਆਕਰਣ ਨੂੰ ਵਿਅਰਥ ਚੀਜ ਕਰਾਰ ਦੇ ਕੇ ਆਪਣੇ ਹੀ (ਗਿ: ਗੁਰਬਚਨ ਸਿੰਘ ਥਾਈਲੈਂਡ ਵਾਲਿਆਂ ਦੀ ਤਰਜ ਤੇ) ਅਰਥ ਘੜਕੇ ਉਸ ਅਧਾਰ ਤੇ ਨਵੀਂ ਰਹਿਤ ਮਰਯਾਦਾ ਤਿਆਰ ਕਰਨੀਂ ਚਾਹੁੰਦੇ ਹਨ।

ਤੱਤ ਗੁਰਮਤਿ ਪਰਿਵਾਰ ਵਾਲੇ ਆਪਣਾ ਪਿਛੋਕੜ ਦੱਸਣ ਤੋਂ ਪਤਾ ਨਹੀਂ ਕਿਉਂ ਕਤਰਾ ਰਹੇ ਹਨ। ਇਸ ਤੱਤ ਗੁਰਮਤਿ ਲਹਿਰ ਦਾ ਅਰੰਭ ਸੰਨ 1783 ਵਿੱਚ ਪੈਦਾ ਹੋਏ ਦਿਆਲ ਜੀ ਤੋਂ ਛੁਰੂ ਹੋਇਆ ਦੱਸਦੇ ਹਨ ਅਤੇ ਹੋਰ ਕਈ ਮਸ਼ਹੂਰ ਵਿਦਵਾਨਾਂ ਅਤੇ ਸੰਸਥਾਵਾਂ (ਜਿਨ੍ਹਾਂ ਵਿੱਚੋਂ ਕਿਸੇ ਦਾ ਵੀ ਨਾਮ ‘ਤੱਤ ਗੁਰਮਤਿ…ਨਹੀਂ ਹੈ) ਦਾ ਨਾਮ ਗਿਣਵਾ ਕੇ ਉਸ ਕੜੀ ਨਾਲ ਆਪਣੀ ਕੜੀ ਜੋੜ ਰਹੇ ਹਨ।

ਪਰ ਇਹਨਾਂ ਦੀ ਕਿਸੇ ਲਿਖਤ ਨਾਲ ਪੈਣ ਵਾਲੇ ਚੰਗੇ ਜਾਂ ਮਾੜੇ ਪ੍ਰਭਾਵ ਲਈ ਕੌਣ ਹੱਕਦਾਰ ਅਤੇ ਜਿੰਮੇਵਾਰ ਹੈ ਅਤੇ ਇਸ ਬਾਰੇ ਕੌਣ ਜਵਾਬ-ਦੇਹ ਹੈ, ਉਸ ਦਾ ਨਾਮ ਦੱਸਣ ਲਈ ਤਿਆਰ ਨਹੀਂ (ਸਿਰਫ਼ ਮੈਂਬਰਾਂ ਦੇ ਨਾਮ ਦੱਸੇ ਗਏ ਹਨ, ਪਰ ਮੈਂਬਰ ਤਾਂ ਬਦਲਦੇ ਹੀ ਰਹਿੰਦੇ ਹਨ। ਕਈ ਪੁਰਾਣੇ ਮੈਂਬਰ ਛੱਡ ਜਾਂਦੇ ਹਨ ਕਈ ਨਵੇਂ ਮੈਂਬਰ ਆ ਜਾਂਦੇ ਹਨ)। ਹੋ ਸਕਦਾ ਹੈ ਇਨ੍ਹਾਂ ਦੇ ਕਿਸੇ ਲੇਖ ਵਿੱਚ ਤੱਤ ਗੁਰਮਤਿ ਪਰਿਵਾਰ ਦੇ ਮੁਖੀ ਦਾ ਨਾਮ ਦਰਜ ਹੋਵੇ, ਮੈਨੂੰ ਕਿਤੇ ਨਜ਼ਰ ਨਹੀਂ ਆਇਆ। ਪਰ ਦੁਬਾਰਾ ਵੀ ਤਾਂ ਦੱਸਿਆ ਜਾ ਸਕਦਾ ਹੈ। ਵੈਸੇ ਤਾਂ ਇਹਨਾਂ ਨੂੰ ਆਪਣੀ ਹਰ ਲਿਖਤ ਵਿੱਚ ਮੁਖੀ ਦਾ ਜਾਂ ਸੰਬੰਧਤ ਲੇਖਕ ਵਿਅਕਤੀ ਦਾ ਨਾਮ ਲਿਖ ਦੇਣਾ ਚਾਹੀਦਾ ਹੈ।

ਇਨ੍ਹਾਂ ਦੀਆਂ ਕੋਈ ਲਿਖਤਾਂ ਵੀ ਉਪਲਭਦ ਨਹੀਂ ਹਨ ਜਿਨ੍ਹਾਂ ਤੋਂ ਇਹਨਾਂ ਦੇ ਗੁਰਬਾਣੀ/ਗੁਰਮਤਿ ਬਾਰੇ ਵਿਚਾਰ ਪਤਾ ਲੱਗ ਸਕਣ। ਸਿੱਖ ਮਾਰਗ ਤੇ ‘ਕਰਮਾ ਸੰਦੜਾ ਖੇਤ’ ਤੋਂ ਸ਼ੁਰੂ ਹੋ ਕੇ ਇਸ ਵਿਸ਼ੇ ਤੇ ਕਿੰਨਾ ਚਿਰ ਤਕਰਾਰ ਚੱਲਦੀ ਰਹੀ ਹੈ, ਉਸ ਵਕਤ ਵੀ ਇਹਨਾਂ ਨੇ ਆਪਣੇ ਕੋਈ ਵਿਚਾਰ ਪੇਸ਼ ਨਹੀਂ ਕੀਤੇ। ਹੁਣ ਅਚਾਨਕ ਹੀ ਇਹਨਾਂ ਨੇ ਰਹਿਤ ਮਰਯਾਦਾ ਵਾਲਾ ਏਨਾ ਵੱਡਾ ਕੰਮ ਆਪਣੇ ਹੱਥ ਵਿੱਚ ਲੈ ਲਿਆ ਹੈ /ਸੀ। ਜਦਕਿ ਇਹਨਾਂ ਕੋਲ ਪੱਤਰਾਂ ਦੇ ਜਵਾਬ ਦੇਣ ਦਾ ਵੀ ਸਮਾਂ ਨਹੀਂ ਹੁੰਦਾ।

----------------------

ਸ: ਚਰਨਜੀਤ ਸਿੰਘ ਜੀ ਦਾ 23-10-09 ਤਰੀਕ ਦਾ ਪੱਤਰ ਪੜ੍ਹਿਆ ਜਿਸ ਵਿੱਚ ਉਨ੍ਹਾਂ ਨੇਂ “ਸ਼ਬਦ ਗੁਰੂ ਸੁਰਤ ਧੁਨ ਚੇਲਾ” ਤੁਕ ਬਾਰੇ ਬਹੁਤ ਹੀ ਡੂੰਘੀ ਵਿਚਾਰ ਕੀਤੀ ਹੈ।

ਅਤੇ ਦੂਸਰਾ ਉਹ ਲਿਖਦੇ ਹਨ: “To use the word ਜਾਮਿਆਂ for the human body, specially for Gurus, in my opinion, is disrespectful”.

ਤੱਤ ਗੁਰਮਤਿ ਵਾਲੇ, ਚਰਨਜੀਤ ਸਿੰਘ ਦੀਆਂ ਇਨ੍ਹਾਂ ਦੋਨਾਂ ਗੱਲਾਂ ਤੇ ਵੀ ਵਿਚਾਰ ਕਰਨ।

------------------------

ਤੱਤ ਗੁਰਮਤਿ ਪਰਿਵਾਰ ਦੇ ਮੁਖੀ ਸ:. . (?). . ਸਿੰਘ ਜੀ! ਬੇਨਤੀ ਹੈ ਕਿ ਸਿੱਖ ਮਾਰਗ ਤੇ ਪਾਏ ਆਪ ਜੀ ਦੇ ਲੇਖ “ਗੁਰਮਤਿ ਰਹਿਤ” ਵਿੱਚ ਚਾਰ ਜਗ੍ਹਾ ਤੇ “ੴ” ਲਿਖਿਆ ਹੋਇਆ ਹੈ। ਪਰ ਸਭ ਥਾਵਾਂ ਤੇ ਇਸ ਦਾ ਸਰੂਪ “ੴ” ਨਾ ਹੋ ਕੇ “”ਲਿਖਿਆ ਹੋਇਆ ਹੈ। ਇਸ ਬਾਰੇ ਆਪਜੀ ਤੋਂ ਥੋੜ੍ਹੀ ਜਾਣਕਾਰੀ ਲੈਣੀ ਚਾਹੁੰਦਾ ਹਾਂ ਕਿ ਕੀ ਤੁਸੀਂ “ੴ” ਦਾ ਸਰੂਪ “” ਹੀ ਦੇਖਣਾ ਪਸੰਦ ਕਰਦੇ ਹੋ ਜਾਂ ਇਸ ਤਰ੍ਹਾਂ ਗ਼ਲਤੀ ਨਾਲ ਹੋਇਆ ਹੈ? ਜੇ ਗਲਤੀ ਨਾਲ ਹੋਇਆ ਹੈ ਤਾਂ ਮਿਹਰਬਾਨੀ ਕਰਕੇ ਇਸ ਤਰ੍ਹਾਂ ਦੀ ਗਲਤੀ ਅੱਗੋਂ ਤੋਂ ਨਾ ਹੋਵੇ ਇਸ ਗੱਲ ਦਾ ਖ਼ਾਸ ਧਿਆਨ ਰੱਖਿਆ ਜਾਵੇ। ਕਿਉਂਕਿ ਏਸ ਵਕਤ “ੴ” ਦਾ ਸਰੂਪ ਲਿਖਤੀ ਰੂਪ, ਉਚਾਰਣ ਅਤੇ “ੴ” ਫ਼ਲੌਸਫ਼ੀ ਨੂੰ ਵਿਗਾੜਨ ਲਈ ਬਹੁਤ ਸਾਰੇ ਵਿਅਕਤੀਆਂ ਵੱਲੋਂ ਬਹੁਤ ਜ਼ੋਰ ਲਗਾਇਆ ਜਾ ਰਿਹਾ ਹੈ। ਜੇ ਤੁਸੀਂ “ੴ” ਦਾ ਸਰੂਪ“” ਦੇਖਣਾ ਪਸੰਦ ਕਰਦੇ ਹੋ ਤਾਂ ਦੱਸ ਦਿਉ, ਅਤੇ ਕਿਉਂ ਕਰਦੇ ਹੋ, ਇਹ ਵੀ ਦੱਸ ਦਿਉ ਤਾਂ ਕਿ ਅੱਗੋਂ ਵਿਚਾਰ ਕੀਤੀ ਜਾ ਸਕੇ। ਧੰਨਵਾਦ।

ਜਸਬੀਰ ਸਿੰਘ (ਕੈਲਗਰੀ)

(ਸੰਪਾਦਕੀ ਨੋਟ:- ੴ ਪਉਣ ਲਈ ਅਨਮੋਲ ਲਿਪੀ ਵਿੱਚ ਦੋ ਬਟਨ ਕੀ-ਬੋਰਡ ਤੇ ਦੱਬਣੇ ਪੈਂਦੇ ਹਨ ਪਰ ਗੁਰਬਾਣੀ ਲਿਪੀ ਅਤੇ ਹੋਰ ਕਈ ਫੌਂਟਾਂ ਵਿੱਚ ਸਿਰਫ ਇੱਕ ਹੀ ਬਟਨ ਦੱਬਣਾ ਪੈਂਦਾ ਹੈ। ਬਹੁਤ ਸਾਰੇ ਪਾਠਕ/ਲੇਖਕ ਇੱਕ ਤੋਂ ਜ਼ਿਆਦਾ ਫੌਂਟਸ ਵਰਤਦੇ ਹਨ ਅਤੇ ਫਿਰ ਸਾਰੀ ਲਿਖਤ ਨੂੰ ਹਾਈਲਾਈਟ ਕਰ ਕੇ ਇੱਕ ਫੌਂਟ ਵਿੱਚ ਬਦਲ ਦਿੰਦੇ ਹਨ ਅਤੇ ਕਈ ਉਵੇਂ ਹੀ ਭੇਜਦੇ ਹਨ। ਇਸ ਤਰ੍ਹਾਂ ਦੀਆਂ ਗਲਤੀਆਂ ਇਸੇ ਕਰਕੇ ਹੀ ਵਾਪਰਦੀਆਂ ਹਨ ਅਤੇ ਸਾਨੂੰ ਵੀ ਕਾਫੀ ਮੁਸ਼ਕਲ ਆਉਂਦੀ ਹੈ। ਇਸੇ ਕਰਕੇ ਅਸੀਂ ਅਨੇਕਾਂ ਵਾਰ ਬੇਨਤੀਆਂ ਕਰ ਚੁੱਕੇ ਹਾਂ ਕਿ ਆਪਣੀ ਲਿਖਤ ਵਿੱਚ ਸਿਰਫ ਇੱਕ ਹੀ ਫੌਂਟਸ ਵਰਤੋ ਅਤੇ ਜੇ ਕਰ ਪਿਛਲੀ ਲਿਖਤ ਵਿਚੋਂ ਕਾਪੀ ਪੇਸਟ ਕਰਨੀ ਹੈ ਤਾਂ ਨਾਲ ਯੂਨੀਕੋਡ ਵਰਤ ਲਓ)


(24/10/09)
ਗੁਰਿੰਦਰ ਸਿੰਘ

ਪਾਖੰਡੀ ਬਾਬਿਆਂ, ਅਜੋਕੇ ਸਿਆਸਤਦਾਨਾਂ ਅਤੇ ਅਨਪੜ ਬੀਬੀਆਂ `ਤੇ ਚੋਟ ਕਰਦਾ ਗੀਤ ਲੈ ਕੇ ਬੱਬੂ ਮਾਨ ਹਾਜ਼ਰ ਹੈ ਲੋਕਾਂ ਦੀ ਕਚਹਿਰੀ ਵਿਚ
ਗੀਤ ਨਾਲ ਢੁੱਕਵੀਆਂ ਤਸਵੀਰਾਂ ਦੀ ਗਾਇਕੀ ਦੇ ਖੇਤਰ ਵਿੱਚ ਭਰਪੂਰ ਚਰਚਾ

ਕੋਟਕਪੂਰਾ, 24 ਅਕਤੂਬਰ (ਗੁਰਿੰਦਰ ਸਿੰਘ) :- ਸਮਾਜ ਨੂੰ ਸੇਧ ਦੇਣ ਵਾਲਾ ਅਤੇ ਅਜੋਕੇ ਸਮੇਂ ਨਾਲ ਸਬੰਧਤ ਵਿਸ਼ਾ ਲੈ ਕੇ ਨਵੇਂ ਸਾਲ ਦੀ ਆਮਦ ਮੌਕੇ ਨਵੇਂ ਗੀਤ ਨਾਲ ਲੋਕਾਂ ਦੀ ਕਚਹਿਰੀ ਵਿੱਚ ਪੇਸ਼ ਹੋਣ ਵਾਲਾ ਪ੍ਰਸਿੱਧ ਗਾਇਕ ਬੱਬੂ ਮਾਨ ਇਸ ਵਾਰ ਧਮਾਕੇਦਾਰ ਗੀਤ ਰਾਹੀਂ ਆਪਣੀ ਹਾਜ਼ਰੀ ਲਵਾਉਣ ਜਾ ਰਿਹਾ ਹੈ। ਬੇਸ਼ੱਕ ਬੱਬੂ ਮਾਨ ਦਾ ਕਹਿਣਾ ਹੈ ਕਿ ਉਸ ਦਾ ਇਹ ਗੀਤ ਰਿਲੀਜ਼ ਹੋਣ ਤੋਂ ਪਹਿਲਾਂ ਹੀ ਚੋਰੀ ਕਰਕੇ ਬਾਜ਼ਾਰ ਵਿੱਚ ਪਹੁੰਚਾ ਦਿੱਤਾ ਗਿਆ ਹੈ ਪਰ ਸਿੱਖ ਹਲਕਿਆਂ ਵਿੱਚ ਸਭ ਤੋਂ ਜ਼ਿਆਦਾ ਦੇਖੀਆਂ, ਸੁਣੀਆਂ ਤੇ ਪੜੀਆਂ ਜਾਂਦੀਆਂ ਵਿਦੇਸ਼ੀ ਵੈਬਸਾਈਟਾਂ
www.sikhmarg.com ਅਤੇ www.wakeupkhalsa.com/www.jagookhalsa.com `ਤੇ ਪਏ ਲਿੰਕਾਂ ਅਤੇ ਯੂਟਿਊਬ `ਤੇ ਦੇਖ ਕੇ ਇਸ ਦੀ ਦਿਲਚਸਪੀ, ਖੂਬਸੂਰਤੀ ਅਤੇ ਮੰਨੋਰੰਜਨ ਹੋਰ ਵਧ ਜਾਂਦਾ ਹੈ, ਕਿਉਂਕਿ ਉਕਤ ਲਿੰਕਾਂ ਅਤੇ ਯੂਟਿਊਬ `ਤੇ ਗਾਣੇ ਨਾਲ ਸਬੰਧਤ ਢੁੱਕਵੀਆਂ ਤਸਵੀਰਾਂ ਵੀ ਦਿਖਾਈ ਦਿੰਦੀਆਂ ਹਨ।
ਆਪਣੀ ਵਿਲੱਖਣ ਤੇ ਸਮਾਜ ਨੂੰ ਸੇਧ ਦੇਣ ਵਾਲੀ ਗਾਇਕੀ ਨਾਲ ਅਜੋਕੇ ਸਮੇਂ ਵਿੱਚ ਇਸ ਖੇਤਰ `ਚ ਲੋਹਾ ਮਨਵਾਉਣ ਵਾਲਾ ਪ੍ਰਸਿੱਧ ਗਾਇਕ ਬੱਬੂ ਮਾਨ ਇਸ ਗਾਣੇ ਵਿੱਚ ਪਾਖੰਡੀ ਬਾਬਿਆਂ `ਤੇ ਤਵਾ ਲਾਉਂਦਾ, ਭੋਲੇ-ਭਾਲੇ ਲੋਕਾਂ ਖਾਸਕਰ ਅਨਪੜ ਬੀਬੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਪ੍ਰਤੀਤ ਹੁੰਦਾ ਹੈ। ਗਾਣੇ ਦੇ ਬੋਲ ਹਨ “ਇਕ ਬਾਬਾ ਨਾਨਕ ਸੀ ਜਿਸਨੇ ਤੁਰ ਕੇ ਦੁਨੀਆਂ ਗਾਹ ਤੀ’, ਇੱਕ ਅੱਜ ਕੱਲ ਬਾਬੇ ਨੇ ਬੱਤੀ ਲਾਲ ਗੱਡੀ `ਤੇ ਲਾਤੀ”, ਕਾਰ ਸੇਵਾ ਦੇ ਨਾਂਅ `ਤੇ ਹੋ ਰਿਹਾ ਵਪਾਰ, ਅਜੋਕੇ ਬਾਬਿਆਂ ਵਲੋਂ ਖ੍ਰੀਦੀਆਂ ਜਾਂਦੀਆਂ ਮਹਿੰਗੇ ਮਾਡਲ ਦੀਆਂ ਕਾਰਾਂ, ਅਨਪੜ ਬੀਬੀਆਂ ਦੀ ਹੋ ਰਹੀ ਲੁੱਟ, ਦੰਗੇ, ਧਰਮਾਂ ਦੀ ਈਗੋ, ਢੋਲਕੀਆਂ ਅਤੇ ਛੈਣਿਆਂ ਵਾਲੇ ਬਾਬਿਆਂ ਦੀ ਚੜ੍ਹਤ, ਬੀਬੀਆਂ ਤੇ ਵੀ. ਆਈ. ਪੀ. ਲੋਕਾਂ ਵਲੋਂ ਬਾਬਿਆਂ `ਤੇ ਮਿਹਰ, ਆਦਿ ਵਿਸ਼ੇ ਬੱਬੂ ਮਾਨ ਵਲੋਂ ਬੜੇ ਖੂਬਸੂਰਤ ਢੰਗ ਨਾਲ ਪੇਸ਼ ਕੀਤੇ ਗਏ ਹਨ। ਉਕਤ ਗਾਣੇ ਨਾਲ ਸਬੰਧਤ ਯੂਟਿਊਬ `ਤੇ ਇਕ-ਇਕ ਸਤਰ ਨਾਲ ਰਲਾ ਕੇ ਮਾਨ ਸਿੰਘ ਪਿਹੋਵੇਵਾਲਾ, ਰਣਜੀਤ ਸਿੰਘ ਢੱਡਰੀਆਂ ਵਾਲਾ, ਗੁਰਇਕਬਾਲ ਸਿੰਘ, ਬਾਦਲ ਪਰਿਵਾਰ ਦੀਆਂ ਵੱਖ-ਵੱਖ ਮੈਂਬਰਾਂ ਦੀਆਂ ਵੱਖ-ਵੱਖ ਤਸਵੀਰਾਂ, ਨਵਜੋਤ ਸਿੰਘ ਸਿੱਧੂ ਭਾਜਪਾ ਸੰਸਦ ਮੈਂਬਰ ਵਲੋਂ ਹਵਨ ਕਰਾਉਣ ਦੀ ਤਸਵੀਰ ਸਮੇਤ ਸੌਦਾ ਸਾਧ ਦੀਆਂ ਵੱਖ-ਵੱਖ ਪੋਸ਼ਾਕਾਂ ਅਤੇ ਅਦਾਵਾਂ ਵਿੱਚ ਖਿੱਚੀਆਂ ਤਸਵੀਰਾਂ ਨੇ ਉਕਤ ਗੀਤ ਨੂੰ ਹੋਰ ਮਹੱਤਵਪੂਰਨ ਤੇ ਰੌਚਿਕ ਬਣਾ ਦਿੱਤਾ ਹੈ। ਜਦੋਂ ਇਸ ਸਬੰਧੀ ਬੱਬੂ ਮਾਨ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੇ ਕਿਸੇ ਰਾਮ ਸਿੰਘ ਨਾਂਅ ਦੇ ਸਾਥੀ ਨੇ ਦੱਸਿਆ ਕਿ ਉਨ੍ਹਾਂ ਦਾ ਉਕਤ ਤਸਵੀਰਾਂ ਨਾਲ ਕੋਈ ਸਬੰਧ ਨਹੀਂ, ਇਹ ਜ਼ਰੂਰ ਕਿਸੇ ਸ਼ਰਾਰਤੀ ਅਨਸਰ ਦੀ ਚਾਲ ਹੈ। ਬੱਬੂ ਮਾਨ ਨਾਲ ਗੱਲ ਕਰਨ ਦੀ ਇੱਛਾ ਜ਼ਾਹਰ ਕਰਨ `ਤੇ ਉਨ੍ਹਾਂ ਦੱਸਿਆ ਕਿ ਉਹ ਬਹੁਤ ਰੁੱਝੇ ਹੋਏ ਹਨ, ਅਜੇ ਦੋ ਦਿਨ ਤੱਕ ਉਨ੍ਹਾਂ ਨਾਲ ਗੱਲ ਨਹੀਂ ਹੋ ਸਕਦੀ।


(23/10/09)
ਅਵਤਾਰ ਸਿੰਘ ਮਿਸ਼ਨਰੀ ਅਤੇ ਸਾਥੀ

ਅਵਤਾਰ ਸਿੰਘ ਮਿਸ਼ਨਰੀ ਅਤੇ ਸਾਥੀ
ਭਾਈ ਹਰਨਾਮ ਸਿੰਘ ਖਾਲਸਾ ਜੀ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।
ਅਖਬਾਰ `ਚ ਛਪੇ ਆਪ ਜੀ ਦੇ ਬਿਆਨ, “ਸਪੋਕਸਮੈਨ ਤੇ ਇਸ ਦੇ ਪੈਰੋਕਾਰ, ਘਟੀਆਂ ਹਰਕਤਾਂ ਤੋਂ ਬਾਜ ਆਉਣ” ਇਸ ਸਬੰਧੀ ਬੇਨਤੀ ਹੈ ਕਿ ਅਸੀ ਤਾਂ ਆਪ ਜੀ ਦਾ ਧੰਨਵਾਦ ਕੀਤਾ ਸੀ ਕਿ ਆਪ ਨੇ ਵੀ ਇਸ ਅਸਲੀਅਤ ਨੂੰ ਪ੍ਰਵਾਨ ਕੀਤਾ ਹੈ ਕਿ ਦਸਮ ਗ੍ਰੰਥ ਹਿੰਦੂ ਮਿਥਿਹਾਸਕ ਗ੍ਰੰਥਾਂ ਦਾ ਉਲੱਥਾ ਹੈ। ਭਾਈ ਹਰਨਾਮ ਸਿੰਘ ਖਾਲਸਾ ਜੀ, ਕੀ ਕਿਸੇ ਦਾ ਧੰਨਵਾਦ ਕਰਨਾ ਘਟੀਆ ਹਰਕਤ ਹੁੰਦੀ ਹੈ?
ਆਪ ਜੀ ਦੇ ਬਚਨ, “ਕਿ ਦਸਮ ਗ੍ਰੰਥ ਸਾਹਿਬ ਬਾਰੇ ਤੱਥਾਂ ਨੂੰ ਤ੍ਰੋੜ ਮਰੋੜ ਕੇ ਪੇਸ਼ ਕੀਤਾ” ਸਬੰਧੀ ਬੇਨਤੀ ਹੈ ਕਿ ਆਪ ਜੀ ਦੀ ਵੀਡੀਓ ਜੋ ਚਾਰ ਭਾਗਾਂ `ਚ ਕੁਲ 34 ਮਿੰਟ 21 ਸੈਕਿੰਡ ਦੀ ਹੈ, ਅੱਜ ਵੀ ਯੂ ਟਿਉਬ ਤੇ ਵੇਖੀ/ਸੁਣੀ ਜਾ ਸਕਦੀ ਹੈ। ਆਪ ਜੀ ਦੀ ਇਛਾਂ ਨੂੰ ਮੁਖ ਰੱਖਕੇ ਅਤੇ ਪਾਠਕਾਂ ਦੀ ਜਾਣਕਾਰੀ ਲਈ ਪੇਸ ਹਨ ਉਸ `ਚ ਕੁੱਝ ਅੰਸ;
(ਭਾਗ 1) “ਦਸਮ ਗ੍ਰੰਥ ਦੀ ਜਿਤਨੀ ਰਚਨਾ ਹੈ ਓਸ ਰਚਨਾ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ ਕੁੱਝ ਬਾਣੀਆਂ ਸ੍ਰੀ ਮੁਖਵਾਕ ਉਚਾਰਣ ਕੀਤੀਆਂ ਹੋਈਆਂ ਹਨ ਜਿਵੇ ਜਾਪ ਸਾਹਿਬ ਹੈ ਇਸੇ ਹੀ ਤਰਾਂ ਤ੍ਵਪ੍ਰਸਾਦਿ ਸਵੈਯੇ, ਅਕਾਲ ਉਸਤਤਿ ਹੋਰ ਬਾਣੀਆਂ ਚੌਪਈ ਸਾਹਿਬ ਅਤੇ ਕੁੱਝ ਬਾਣੀਆਂ ਦੀ ਜਿਹੜੀ ਰਚਨਾ ਕੀਤੀ ਗਈ ਹੈ, ਹੋਰ ਜਿਤਨੇ ਵੀ ਅਨਮਤਿ ਦਾ, ਜਿਤਨੀਆਂ ਵੀ ਹੋਰ ਮੱਤ ਮਤਾਤ੍ਰ ਸਨ ਉਨ੍ਹਾਂ ਸਾਰੀਆਂ ਮੱਤਾਂ ਮਤਾਤ੍ਰਾਂ ਦਾ ਜੋ ਇਤਿਹਾਸਕ ਰੂਪ ਵਿੱਚ ਸੰਸਾਰ ਦੇ ਵਿਚ, ਜਿਤਨਾ ਵੀ ਓਸ ਸਮੇ ਹਿਦੋਸਿਤਾਨ ਵਿੱਚ ਦੀ ਭਾਸ਼ਾ ਦੇ ਵਿੱਚ ਜਿਹੜੇ ਗ੍ਰੰਥਾਂ ਦੇ ਵਿੱਚ ਪੁਰਾਤਨ ਇਤਿਹਾਸ ਲਿਖਿਆ ਹੋਇਆ ਸੀ, ਉਹ ਬੁਹਤ ਡੂੰਗੀ ਭਾਸ਼ਾ ਸੰਸਕ੍ਰਿਤ ਦੇ ਵਿੱਚ ਲਿਖੇ ਹੋਏ ਹੋਣ ਕਰਕੇ, ਸਿੱਖਾਂ ਨੂੰ ਭਾਰਤੀ ਸੰਸਕ੍ਰਿਤੀ ਤੋਂ ਜਾਣਕਾਰੀ ਲੈਣ ਵਾਸਤੇ ਬ੍ਰਾਹਮਣਾ ਔਰ ਵੱਡੇ-ਵੱਡੇ ਵਿਦਵਾਨਾਂ ਦੇ ਪਾਸ ਜਾਣਾ ਪੈਦਾ ਸੀ, ਜਾਣ ਕਰਕੇ ਉਨ੍ਹਾਂ ਕੋਲੋ, ਜਿਵੇ ਮਹਾਭਾਰਤ ਦਾ ਇਤਿਹਾਸ ਹੈ, ਇਸੇ ਹੀ ਤਰ੍ਹਾ ਰਮਾਇਣ ਦਾ ਇਤਿਹਾਸ ਹੈ, ਜਾਂ ਹੋਰ ਚੌਵੀਸ ਅਵਤਾਰਾਂ ਦੀ ਕਥਾ ਹੈ, ਇਸੇ ਹੀ ਤਰਾਂ ਚਰਿਤ੍ਰਾਂ ਦੀ ਰਚਨਾ ਦਾ ਜਿਤਨਾ ਵੀ ਇਤਿਹਾਸ ਹੈ, ਇਹ ਸਾਰੇ ਹੀ ਜੋ ਇਤਿਹਾਸਕ ਤੌਰ ਤੇ ਜਿਤਨੇ ਵੀ ਗ੍ਰੰਥ ਹਨ ਉਹ ਸਾਰੇ ਸੰਸਕ੍ਰਿਤ ਦੇ ਵਿੱਚ ਹੋਣ ਕਰਕੇ ਇਨ੍ਹਾਂ ਦਾ ਗਿਆਨ ਪ੍ਰਾਪਤ ਕਰਨ ਲਈ ਬੁਹਤ ਔਖਆਈ ਆਉਦੀ ਸੀ, ਵਿਦਵਾਨਾਂ ਨੂੰ ਵੀ ਲੋੜ ਪੈਦੀ ਸੀ, ਏਸ ਇਤਿਹਾਸਕ ਤੱਥਾਂ ਨੂੰ ਖੋਜਣ ਦੀ, ਪੜ੍ਹਨ ਦੀ, ਵਿਚਾਰਨ ਦੀ। ਏਸ ਕਰਕੇ ਉਹ ਭਾਸ਼ਾ ਪੜ੍ਹੇ ਤੋ ਬਿਨਾ, ਸੰਸਕ੍ਰਿਤ ਭਾਸ਼ਾ ਪੜ੍ਹੇ ਤੋ ਬਿਨਾ ਉਨ੍ਹਾਂ ਦੀ ਜਾਣਕਾਰੀ ਲੈਣੀ ਬੁਹਤ ਔਖੀ ਸੀ, ਔਰ ਪ੍ਰਾਪਤ ਕਰਨਾ ਔਖਾ ਸੀ। ਸਤਿਗੁਰੂ ਜੀ ਨੇ ਸਿੱਖਾਂ ਨੂੰ ਉਹ ਇਤਿਹਾਸਕ ਜਿਤਨੇ ਵੀ ਗ੍ਰੰਥ ਸਨ, ਉਨ੍ਹਾਂ ਨੂੰ ਸੌਖੇ ਰੂਪ ਵਿੱਚ ਆਪਣੀ ਭਾਸ਼ਾ ਦੇ ਵਿੱਚ ਦਸਮ ਗ੍ਰੰਥ ਦੇ ਵਿੱਚ ਉਨ੍ਹਾਂ ਦਾ ਉਲੱਥਾ ਕਰਵਾਇਆ ਔਰ ਓਸ ਉਲੱਥੇ ਵਿੱਚ ਆਪ ਜੀ ਨੇ, ਜਿਵੇ ਗਿਆਨ ਪ੍ਰਬੋਧ ਹੈ, ਗਿਆਨ ਪ੍ਰਬੋਧ ਦੇ ਵਿੱਚ ਜਿਤਨਾ ਵੀ ਸਾਰਾ ਇਤਿਹਾਸ ਰਾਮ ਚੰਦਰ ਜੀ ਦੇ ਪ੍ਰਵਾਰ ਨਾਲ, ਜਾਂ ਜਿਤਨਾ ਵੀ, ਜੋ ਭਾਰਤੀ ਸੰਸਕ੍ਰਿਤੀ ਮੁਤਾਬਕ ਪਾਡਵਾਂ ਦਾ ਜਿਤਨਾ ਵੀ ਵੱਡੇ ਵਡੇਰੇ ਹੋਏ ਉਨਾਂ ਸਾਰਿਆਂ ਦਾ ਇਤਿਹਾਸ ਸਤਿਗੁਰੂ ਜੀ ਨੇ ਗਿਆਨ ਪ੍ਰਬੋਧ ਦੇ ਅੰਦਰ ਲਿਖਿਆ ਏਸ ਤੋਂ ਅੱਗੇ ਚੌਵੀਸ ਅਵਤਾਰ ਜੋ ਵਿਸਸ਼ਨੂੰ ਜੀ ਦੇ ਅਵਤਾਰ ਹੋਏ ਹਨ ਇਨ੍ਹਾ ਸਾਰਿਆ ਦਾ ਕਦੋ ਕਦੋ ਊਹ ਪ੍ਰਗੱਟ ਹੋਏ, ਕਿਸ ਕਿਸ ਤਰ੍ਹਾਂ ਉਨ੍ਹਾਂ ਨੇ ਅਵਤਾਰ ਧਾਰਨ ਕੀਤੇ ਉਹ ਸਾਰਾ ਇਤਿਹਾਸ ਸਤਿਗੁਰੂ ਜੀ ਨੇ ਉਲੱਥੇ ਰੂਪ ਵਿੱਚ ਉਥੇ ਲਿਖਿਆ ਹੈ…।
(ਭਾਗ 2) ਰਾਮਾ ਅਵਤਾਰ ਦੀ ਜੋ ਰਚਨਾ ਕੀਤੀ ਹੈ ਜਿਸ ਨੂੰ ਰਮਾਇਣ ਦਾ ਉਲੱਥਾ ਕਿਹਾ ਗਿਆ ਹੈ, ਏਸ ਦੀ ਰਚਨਾ ਸਤਿਗੁਰੂ ਜੀ ਨੇ 1755 ਬਿਕ੍ਰਮੀ ਵਿੱਚ ਸਤਿਗੁਰੂ ਜੀ ਨੇ ਆਪ ਕੀਤੀ ਔਰ ਕਰਵਾਈ, ਔਰ ਸਿੱਖਾਂ ਨੂੰ ਏਸ ਦੇ ਸਾਰ ਅਰਥ ਪੜ੍ਹਾਏ ਜੋ ਹਿੰਦੂਮੱਤ ਦਾ ਇਤਿਹਾਸ ਸੀ ਓਸ ਸਤਿਗੁਰੂ ਜੀ ਨੇ ਸਿੱਖਾਂ ਦੀ ਵਾਕਵੀਅਤ ਨੂੰ ਮੁਖ ਰੱਖਕੇ ਆਪ ਜੀ ਨੇ ਸਿੱਖਾਂ ਦੀ ਜਾਣਕਾਰੀ ਲਈ ਲਿਖਵਾਇਆ ਅਤੇ ਪੜ੍ਹਾਇਆ…ਸਤਿਗੁਰੂ ਜੀ ਨੇ ਕਿਹਾ ਕਿ ਭਾਈ ਅਸੀ ਜੋ ਕੁੱਝ ਪੁਰਾਤਨ ਗ੍ਰੰਥਾਂ `ਚ ਲਿਖਿਆ ਸੀ ਓਸ ਦਾ ਉਲੱਥਾ ਕਰਵਾਇਆ, ਸਿੱਖਾਂ ਦੀ ਖੋਜ ਪਰਭੂਰ ਜਾਣਕਾਰੀ ਦੇ ਮਨੋਰਥ ਨੂੰ ਮੁਖ ਰੱਖਕੇ…, ਏਸ ਤੋ ਅੱਗੇ ਚਰਿਤ੍ਰਾਂ ਬਾਬਤ ਬੁਹਤ ਵੱਡਾ ਰੌਲਾ ਪਾਇਆ ਜਾ ਰਿਹਾ ਹੈ ਕਿ ਇਹ ਰਚਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨਹੀ ਹੈ … 405 ਚਰਿਤ੍ਰ ਜੋ ਚਤਰੋਕ ਗ੍ਰੰਥ ਸੀ, ਓਸ ਚਤਰੋਕ ਗ੍ਰੰਥ ਦਾ ਉਲੱਥਾ ਕਰਵਾਇਆ…ਅਸੀ ਹੁਣ ਚਤਰੋਕ ਗ੍ਰੰਥ ਦਾ ਉਲੱਥਾ ਅਰੰਭ ਕਰ ਰਹੇ ਹਾ…।
(ਭਾਗ 4) ਇਥੇ ਇੱਕ ਬੇਨਤੀ ਦਾਸ ਦਵਾਰਾ ਕਰ ਦੇਣੀ ਚੁਹੰਦਾ, ਕੁੱਝ ਰਚਨਾ ਸਤਿਗੁਰ ਜੀ ਦੀ ਦਸਮ ਗ੍ਰੰਥ ਅੰਦਰ ਸ੍ਰੀ ਮੁਖਵਾਕ ਰਚਨਾ ਹੈ ਬਾਣੀ ਦੇ ਰੂਪ ਵਿਚ, ਕੁੱਝ ਰਚਨਾ ਸਤਿਗੁਰ ਜੀ ਨੇ ਜਿਹੜੀ ਕੀਤੀ ਹੈ ਉਹ ਇਤਿਹਾਸਕ ਗ੍ਰੰਥਾਂ ਦਾ ਉਲੱਥਾ ਕਰਵਾਇਆ ਸੰਸਕ੍ਰਿਤ ਤੋਂ ਭਾਸ਼ਾ ਦੇ ਵਿਚ। ਸਿੱਖਾਂ ਨੂੰ ਸਾਰੇ ਗ੍ਰੰਥਾਂ ਦੀ ਜਾਣਕਾਰੀ ਦਵਾਉਣ ਵਾਸਤੇ।
ਭਾਈ ਹਰਨਾਮ ਸਿੰਘ ਜੀ, ਇਹ ਹਨ ਉਹ ਬਚਨ ਜੋ ਆਪ ਜੀ ਨੇ ਉਸ ਵੀਡੀਓ `ਚ ਬੋਲੇ ਹਨ। ਬੇਨਤੀ ਹੈ ਕਿ ਹੁਣ ਤੁਸੀ ਇਹ ਸਾਬਤ ਕਰੋ ਕਿ ਅਸੀ ਤੁਹਡੇ ਇਨ੍ਹਾਂ ਬਚਨਾਂ `ਚ ਕਿਥੇ ਤੋੜ ਭੰਨ ਕੀਤੀ ਹੈ? ਕੀ ਆਪ ਜੀ ਆਪਣੇ ਬਿਆਨ `ਚ ਇਹ ਨਹੀ ਮੰਨਿਆ ਕਿ ਗਿਆਨ ਪ੍ਰਬੋਧ, ਚੌਵੀਸ ਅਵਤਾਰ, ਰਾਮਾ ਅਵਤਾਰ ਅਤੇ ਚਰਿਤਰੋ ਪਖਿਆਨ ਹਿੰਦੂ ਗ੍ਰੰਥਾਂ ਦਾ ਉਲੱਥਾ ਹੈ? ਕੀ ਉਲੱਥਾ ਕਰਨ ਜਾਂ ਕਰਵਾਉਣ ਵਾਲਾ ਉਸ ਰਚਨਾ ਦਾ ਕਰਤਾ ਹੁੰਦਾ ਹੈ? ਕੀ ਇਨ੍ਹਾਂ ਰਚਨਾਵਾਂ ਦੇ ਕੁਲ 1160 ਪੰਨੇ ਨਹੀ ਬਣਦੇ? ਚੰਡੀ ਚਰਿਤ੍ਰ ਉਕਤਿਬਿਲਾਸ ਜੋ ਦਸਮ ਗ੍ਰੰਥ ਦੇ ਪੰਨਾ 74 ਤੋਂ 127 ਤਾਂਈ ਦਰਜ ਹੈ ਕਿ ਇਹ ਮਰਾਕੰਡੇ ਪੁਰਾਣ ਦਾ ਉਲੱਥਾ ਨਹੀ ਹੈ?
ਭਾਈ ਹਰਨਾਮ ਸਿੰਘ ਜੀ, ਅਸੀ ਤਾਂ ਆਪ ਜੀ ਨੂੰ ਬੇਨਤੀ ਕੀਤੀ ਸੀ ਆਓ ਬਾਕੀ ਬਚਦੇ ਲੱਗਭੱਗ 224 ਪੰਨਿਆਂ ਬਾਰੇ ਵਿਰਚਾ ਵਿਟਾਦਰਾ ਅਰੰਭ ਕਰੀਏ, ਜਿਸ ਵੱਲ ਆਪ ਜੀ ਨੇ ਕੋਈ ਧਿਆਨ ਨਹੀ ਦਿੱਤਾ। ਅਸੀ ਆਪ ਜੀ ਨੂੰ ਫੇਰ ਬੇਨਤੀ ਕਰਦੇ ਹਾ ਕਿ ਗੁਰਬਾਣੀ ਦੇ ਮਹਾਵਾਕ “ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ॥”
ਮੁਤਾਬਕ ਆਓ ਆਪਾਂ ਵਿਚਾਰ ਚਰਚਾ ਅਰੰਭ ਕਰੀਏ ਤਾਂ ਜੋ ਇਸ ਦੁਬਿਧਾ ਨੂੰ ਦੂਰ ਕਰਕੇ ਕਿਸੇ ਸੁਖਾਵੇ ਨਤੀਜੇ ਤੇ ਪੁਜਿਆ ਜਾ ਸਕੇ।
ਆਪ ਜੀ ਦੇ ਹਾਂ ਪੱਖੀ ਹੁੰਗਾਰੇ ਦੀ ਉਠੀਕ ਵਿਚ
ਗੁਰਚਰਨ ਸਿੰਘ ਜਿਉਣਵਾਲਾ, ਪੋ ਮੱਖਣ ਸਿੰਘ ਸੈਕਰਾਮੈਂਟ, ਸਰਵਜੀਤ ਸਿੰਘ, ਡਾ. ਗੁਰਮੀਤ ਸਿੰਘ (ਸਿੰਘ ਸਭਾ ਇੰਨਰਨੈਸ਼ਲਨ) ਅਵਤਾਰ ਸਿੰਘ ਮਿਸ਼ਨਰੀ, ਬੀਬੀ ਹਰਸਿਮਰਤ ਕੌਰ ਖ਼ਾਲਸਾ (ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ ਐਸ ਏ) ਗਿਆਨ ਸਿੰਘ ਮਿਸ਼ਨਰੀ, ਸ੍ਰ. ਕੁਲਦੀਪ ਸਿੰਘ ਯੂਬਾਸਿਟੀ, ਪ੍ਰੋ ਪਿਆਰਾ ਸਿੰਘ (ਮਿਸ਼ਨਰੀ ਸਰਕਲ ਕੈਲੇਫੋਰਨੀਆਂ) ਕੈਪਟਨ ਜੁਗਰਾਜ ਸਿੰਘ, ਬਾਬਾ ਨੰਦਨ ਸਿੰਘ (ਸ਼ਬਦ ਸੱਚੀ ਟਕਸਾਲ) ਅਮਰਬੀਰ ਸਿੰਘ ਸਟਾਕਟਨ, ਜਸਮਿੱਤਰ ਸਿੰਘ ਮੁਜੱਫਰ ਪੁਰ, ਸਤਪ੍ਰਕਾਸ਼ ਸਿੰਘ ਨਿਊਯਾਰਕ, ਗਿ. ਰਣਜੀਤ ਸਿੰਘ ਇੰਡਿਆਨਾ


(23/10/09)
ਗੁਰਸੇਵਕ ਸਿੰਘ ਧੌਲਾ

ਨਾਨਕਸ਼ਾਹੀ ਕੈਲੰਡਰ : 'ਸਿਕਰੇ ਯਾਰ` ਤੋਂ ਸਾਵਧਾਨ
'ਸਿਕਰਾ` ਨਾਮ ਦੇ ਪੰਛੀ ਬਾਰੇ ਦੰਦ ਕਥਾ ਪ੍ਰਚੱਲਿਤ ਹੈ ਕਿ ਇਹ ਸ਼ਿਕਾਰੀ ਪੰਛੀ ਹਰ ਸ਼ਾਮ ਨੂੰ ਕਿਸੇ ਦੂਸਰੇ ਪੰਛੀ ਨਾਲ ਦੋਸਤੀ ਪਾ ਲੈਂਦਾ ਹੈ ਅਤੇ ਜਦ ਨਵਾਂ ਦੋਸਤ ਉਸ ਨਾਲ ਪੂਰੀ ਤਰ੍ਹਾਂ ਘੁਲ ਮਿਲ ਜਾਂਦਾ ਹੈ ਤਾਂ ਰਾਤ ਨੂੰ ਦੋਨੋਂ ਦੋਸਤੀ ਦੇ ਰੂਪ ਵਿਚ ਇਕ ਦਰੱਖਤ ਦੀ ਇਕ ਟਾਹਣੀ `ਤੇ ਸੌਂਦੇ ਹਨ, ਪ੍ਰੰਤੂ ਇਸ ਸਮੇਂ ਹੀ ਸਿਕਰਾ ਆਪਣੇ ਨਵੇਂ ਬਣਾਏ ਦੋਸਤ ਪੰਛੀ `ਤੇ ਅਚਾਨਕ ਹਮਲਾ ਕਰਕੇ ਉਸ ਨੂੰ ਨੋਚ-ਨੋਚ ਕੇ ਖਾ ਜਾਂਦਾ ਹੈ। ਸਿਕਰੇ ਦੇ ਨਵੇਂ ਦੋਸਤ ਪੰਛੀ ਵਲੋਂ ਭਰੋਸੇ ਦਾ ਮੁੱਲ ਜਾਨ ਦੇ ਕੇ ਉਤਾਰਿਆ ਜਾਂਦਾ ਹੈ, ਪ੍ਰੰਤੂ ਦੂਸਰੇ ਦਿਨ ਫਿਰ ਸਿਕਰਾ ਅਗਲੇ ਦੋਸਤ ਦੀ ਭਾਲ ਵਿਚ ਨਿਕਲ ਪੈਂਦਾ ਹੈ, ਜਿਸ ਨੂੰ ਉਸ ਨੇ ਆਪਣੀ ਖੁਰਾਕ ਬਣਾਉਣਾ ਹੁੰਦਾ ਹੈ। ਭਾਵੇਂ ਇਹ ਵਰਤਾਰਾ ਹਰ ਰੋਜ਼ ਵਾਪਰਦਾ ਹੈ, ਫਿਰ ਵੀ ਸਿਕਰਾ ਨਵੇਂ ਪੈਂਤੜੇ ਅਪਣਾ ਕੇ ਆਪਣੇ ਮਿੱਤਰ ਹੋਣ ਦੇ ਮਖੌਟੇ `ਚੋਂ ਬਾਹਰ ਨਹੀਂ ਆਉਂਦਾ ਅਤੇ ਆਪਣੀ ਕੁਟਲ ਨੀਤੀ ਸਦਕਾ ਚੰਗਾ ਦੋਸਤ ਹੋਣ ਦਾ ਪ੍ਰਭਾਵ ਬਣਾਈ ਰੱਖਦਾ ਹੈ।
ਆਪਣੇ ਜਨਮ ਕਾਲ ਤੋਂ ਹੀ ਸਿੱਖ ਧਰਮ ਨੂੰ 'ਸਿਕਰਾ ਧਰਮ` ਲਿਹਾਜ਼ ਗੰਢ ਕੇ ਖਤਮ ਕਰ ਲੈਣ ਦੀ ਤਾਂਘ ਵਿਚ ਹਮੇਸ਼ਾ ਯਤਨਸ਼ੀਲ ਰਿਹਾ ਹੈ। ਗੁਰੂ ਗਿਆਨ ਰੂਪੀ ਵਿਵੇਕ ਬੁੱਧੀ ਸਦਕਾ ਸਿੱਖ ਧਰਮ 'ਸਿਕਰੇ ਧਰਮ` ਦੀ ਨੀਅਤ ਨੂੰ ਸਮਝ ਕੇ ਹਲਾਕ ਹੋਣੋ ਬਚਦਾ ਚਲਿਆ ਆ ਰਿਹਾ ਹੈ। ਸਿੱਖ ਧਰਮ ਵਿਚ ਮੌਜੂਦਾ ਧਾਰਮਿਕ ਪ੍ਰਪੱਕਤਾ ਦੀ ਘਾਟ ਦਾ ਕਾਰਨ ਗੁਰੂ ਗਿਆਨ ਰੂਪੀ 'ਸੰਜੋਅ` ਦੀ ਅਣਹੋਂਦ ਹੀ ਹੈ। ਗੁਰੂ ਸਾਹਿਬਾਨਾਂ ਵਲੋਂ ਸੁਝਾਈ ਗਈ ਸ਼ਬਦ ਰੂਪੀ ਇਹ ਸੰਜੋਆਂ ਇੰਨੀ ਸਪੱਸ਼ਟ ਹੈ ਕਿ ਉਹ ਮਿੱਤਰ ਅਤੇ ਦੁਸ਼ਮਣ ਦੀ ਸਹੀ ਪਹਿਚਾਣ ਕਰਨ ਵਿਚ ਹਰ ਸਿੱਖ ਦੀ ਹਰ ਸਮੇਂ ਸਹਾਈ ਹੁੰਦੀ ਹੈ। ਕਿਉਂਕਿ 'ਸਿਕਰਾ ਧਰਮ` ਵੀ ਨਿੱਤ ਨਵੇਂ ਪੈਂਤੜੇ ਵਰਤ ਰਿਹਾ ਹੈ, ਇਸ ਲਈ ਇਹਨਾਂ ਨਵੀਆਂ ਚਾਲਾਂ ਦਾ ਟਾਕਰਾ ਕਰਨ ਲਈ ਸਾਨੂੰ ਗਿਆਨ ਰੂਪੀ ਸੰਜੋਅ ਨੂੰ ਹੋਰ ਮਜ਼ਬੂਤ ਕਰਨਾ ਪਏਗਾ।
ਦੀਵਾਲੀ ਸਮੇਂ ਸਿੱਖ ਕੌਮ ਦੇ ਧਾਰਮਿਕ ਆਗੂਆਂ ਨੇ ਜਿਸ ਤਰ੍ਹਾਂ ਚੁੱਪ ਚੁਪੀਤੇ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰਨ ਦਾ ਇਕ ਵੱਡਾ ਕੌਮ ਮਾਰੂ ਫੈਸਲਾ ਕਰਨ ਦਾ ਫੈਸਲਾ ਕਰ ਲਿਆ ਸੀ। ਇਸ ਗੱਲ ਤੋਂ ਇਹ ਸਿੱਧ ਹੁੰਦਾ ਹੈ ਕਿ ਸਿੱਖ ਵਿਰੋਧੀ ਤਾਕਤਾਂ ਦੇ ਹੱਥਾਂ ਵਿਚ ਖੇਡ ਰਹੇ ਸਿੱਖ ਧਾਰਮਿਕ ਅਤੇ ਰਾਜਨੀਤਕ ਆਗੂ ਸਿੱਖ ਧਰਮ ਦੀਆਂ ਜੜ੍ਹਾਂ ਕੱਟਣ ਲਈ ਕਿਸ ਹੱਦ ਤੱਕ ਜਾ ਸਕਦੇ ਹਨ। ਜ਼ਿਕਰਯੋਗ ਹੈ ਕਿ ਇਹ ਨਾਨਕਸ਼ਾਹੀ ਕੈਲੰਡਰ ਨੂੰ ਪ੍ਰਵਾਨ ਕਰਕੇ ਕੌਮ ਨੂੰ ਸਮਰਪਿਤ ਕਰਨ ਵਾਲੇ ਧਾਰਮਿਕ ਆਗੂ ਵੀ ਬਹੁਤੇ ਉਹ ਹੀ ਹਨ, ਜਿਨ੍ਹਾਂ ਨੇ ਹੁਣ ਅਚਾਨਕ ਇਹ ਸਿੱਖ ਕੈਲੰਡਰ ਰੱਦ ਕਰਨ ਦਾ ਯਤਨ ਕੀਤਾ ਹੈ। ਅਕਾਲ ਤਖ਼ਤ ਵਲੋਂ ਆਪਣੇ ਪੱਤਰ ਨੰਬਰ ਅ. ਤ. 03/3045 ਮਿਤੀ 28 ਮਾਰਚ 2003 ਅਨੁਸਾਰ ਨਾਨਕਸ਼ਾਹੀ ਕੈਲੰਡਰ ਧਰਮ ਪ੍ਰਚਾਰ ਕਮੇਟੀ ਦੇ ਮਤਾ ਨੰਬਰ 698 ਮਿਤੀ 10 ਦਸੰਬਰ 1997 ਅੰਤ੍ਰਿੰਗ ਦੇ ਮਤਾ ਨੰਬਰ 178 ਮਿਤੀ 15 ਸਤੰਬਰ 1998, ਜਨਰਲ ਹਾਊਸ ਦੇ ਮਤਾ ਨੰਬਰ 100 ਮਿਤੀ 18 ਮਾਰਚ 1998 ਰਾਹੀਂ ਲਾਗੂ ਕਰਨ ਦਾ ਫੈਸਲਾ ਹੋਇਆ ਸੀ। ਇਸ ਕੈਲੰਡਰ ਦੀ ਗਿਆਰਾਂ ਮੈਂਬਰੀ ਨਿਰਣੈ ਕਮੇਟੀ ਨੇ ਆਪਣੀਆਂ ਵੱਖ-ਵੱਖ ਮੀਟਿੰਗਾਂ ਰਾਹੀਂ ਧਾਰਮਿਕ ਜਥੇਬੰਦੀਆਂ, ਸਿੰਘ ਸਭਾਵਾਂ ਅਤੇ ਹੋਰ ਬੁੱਧੀਜੀਵੀਆਂ ਦੇ ਸਾਰੇ ਸੁਝਾਵਾਂ ਨੂੰ ਘੋਖ ਕੇ 28 ਮਾਰਚ 2003 ਨੂੰ ਸਰਬ ਸੰਮਤੀ ਨਾਲ ਪ੍ਰਵਾਨ ਕਰਕੇ ਕੌਮ ਲਈ ਜਾਰੀ ਕਰ ਦਿੱਤਾ ਸੀ। ਫਿਰ ਕੀ ਕਾਰਨ ਹੈ ਕਿ ਇੰਨੀ ਮਿਹਨਤ ਤੋਂ ਬਾਅਦ ਜਦੋਂ ਪੰਜਾਬ ਅਤੇ ਹੋਰ ਬਹੁਤ ਸਾਰੇ ਦੇਸ਼ਾਂ ਵਿਚ ਵਸ ਰਹੇ ਸਿੱਖਾਂ ਨੇ ਖੁਸ਼ੀ ਮਨਾ ਕੇ ਇਹ ਕੈਲੰਡਰ ਅਪਣਾਅ ਲਿਆ ਹੈ ਤਾਂ ਇਸ ਨੂੰ ਰੱਦ ਕਰਨ ਦੀ ਕੀ ਲੋੜ ਪੈ ਗਈ। ਕਾਰਨ ਸਪੱਸ਼ਟ ਹੈ ਕਿ ਇਥੇ ਇਸ ਮਾਮਲੇ ਵਿਚ 'ਸਭ ਅੱਛਾ ਨਹੀਂ` ਹੈ। ਨਾਨਕਸ਼ਾਹੀ ਕੈਲੰਡਰ ਤੋਂ ਪਹਿਲਾਂ ਕੁਝ ਸਿੱਖਾਂ ਅਤੇ ਗੁਰਦੁਆਰਿਆਂ ਵਿਚ ਚੰਨ ਦੇ ਅਨੁਸਾਰ ਬਣੇ ਚੰਦਰ ਕੈਲੰਡਰਾਂ ਦੇ ਹਿਸਾਬ ਦਿਨ ਮਨਾਉਣ ਦੀ ਪ੍ਰਾਪੰਰਾ ਰਹੀ ਹੈ, ਇਹ ਕੈਲੰਡਰ ਜਿਥੇ ਸੂਰਜੀ ਕੈਲੰਡਰ ਤੋਂ ਗਿਆਰਾਂ ਦਿਨ ਘੱਟ ਹੋਣ ਕਰਕੇ ਤਰੀਕਾ ਵਿਚ ਵਿਗਾੜ ਪੈਦਾ ਕਰਦਾ ਹੈ, ਉਥੇ ਇਸ ਨੂੰ ਅਪਣਾਉਣ ਵਾਲੇ ਸਿੱਖ ਅਤੇ ਗੁਰਦੁਆਰੇ ਸਿੱਖ ਸਿਧਾਂਤਾਂ ਨੂੰ ਸਮਝਣ ਦੀ ਥਾਂ ਚੰਦਰ ਸਾਲਾਂ ਅਨੁਸਾਰ ਮੱਸਿਆ, ਪੂਰਨਮਾਸੀ ਅਤੇ ਹੋਰ ਦਿਨ ਮਨਾਉਣ ਕਰਕੇ ਹਿੰਦੂਵਾਦੀ ਤਿਉਹਾਰਾਂ ਵਿਚ ਹੀ ਲੀਨ ਹੋ ਚੁੱਕੇ ਹਨ। ਇਸ ਲਈ ਕੌਮ ਨੂੰ ਇਕ ਅਜਿਹੇ ਕੈਲੰਡਰ ਦੀ ਅਤਿਅੰਤ ਲੋੜ ਸੀ ਜੋ ਸਿੱਖ ਕੌਮ ਨੂੰ ਉਕਤ ਸਨਾਤਨੀ ਤਿਉਹਾਰਾਂ ਨਾਲੋਂ ਨਿਖੇੜਾ ਪੈਦਾ ਕਰੇ। ਐਨ ਢੁਕਵੇਂ ਮੌਕੇ `ਤੇ ਜਦੋਂ ਨਾਨਕਸ਼ਾਹੀ ਕੈਲੰਡਰ ਹੋਂਦ ਵਿਚ ਆ ਗਿਆ ਤਾਂ ਹੁਣ ਉਸ ਨੂੰ ਅਚਾਨਕ ਰੱਦ ਕਰਨ ਦੀਆਂ ਗੱਲਾਂ ਕੌਮ ਲਈ ਅਤਿ ਦੁਖਦਾਈ ਹਨ, ਪ੍ਰੰਤੂ ਇਹ ਵੀ ਖੁਸ਼ੀ ਦੀ ਗੱਲ ਹੈ ਕਿ ਇਸ ਸੰਗੀਨ ਮਾਮਲੇ ਵਿਚ ਬਹੁਗਿਣਤੀ ਸਿੱਖ ਕੌਮ ਰੱਦ ਕਰਨ ਵਾਲੇ ਧਾਰਮਿਕ ਆਗੂਆਂ ਦੇ ਖਿਲਾਫ਼ ਉਠ ਖੜ੍ਹੀ ਹੈ। ਦੇਸ਼ ਵਿਦੇਸ਼ ਵਿਚੋਂ ਸਿੱਖ ਕੈਲੰਡਰ ਰੱਦ ਕਰਨ ਵਾਲਿਆਂ ਖਿਲਾਫ਼ ਉਠੀ ਆਵਾਜ਼ ਕੌਮ ਵਿਚ ਚੇਤਨਤਾ ਦੀ ਪ੍ਰਤੀਕ ਹੈ ਅਤੇ 'ਸਿਕਰੇ ਧਰਮ` ਦੀਆਂ ਦੋਸਤੀ ਪਾ ਕੇ ਖਤਮ ਕਰ ਦੇਣ ਦੀਆਂ ਨੀਤੀਆਂ ਬਾਰੇ ਸਿੱਖ ਸਮਝ ਦੀ ਖੁਸਬੂਆਂ ਲੈਂਦੀ ਹਵਾ ਹੈ। ਇਸ ਨਾਲ ਕੁਝ ਚੰਗੇ ਦੀ ਆਸ ਬੱਝਦੀ ਪ੍ਰਤੀਤ ਹੋ ਰਹੀ ਹੈ। ਦੂਜੇ ਪਾਸੇ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰਨ ਦੀ ਅਸਫਲ ਕੋਸ਼ਿਸ਼ ਸਿਕਰੇ ਧਰਮ ਦੀ ਨਵੀਂ ਚਾਲ ਹੈ, ਭਾਵੇਂ ਇਕ ਵਾਰ ਤਾਂ ਇਹ ਕੋਸ਼ਿਸ਼ਾਂ ਟਲ ਗਈਆਂ ਹਨ, ਪ੍ਰੰਤੂ ਸਮੇਂ ਸਮੇਂ ਫਿਰ ਵੀ ਇਹ ਕੋਸ਼ਿਸ਼ਾਂ ਕੀਤੀਆਂ ਜਾਣੀਆਂ ਹਨ, ਜਿਸ ਦਾ ਸਾਹਮਣਾ ਕਰਨ ਲਈ ਸਾਨੂੰ ਹਮੇਸ਼ਾ ਚੌਕੰਨੇ ਰਹਿਣਾ ਪਵੇਗਾ।

ਗੁਰਸੇਵਕ ਸਿੰਘ ਧੌਲਾ
ਪਿੰਡ ਤ ਡਾਕ ਧੌਲਾ, ਬਰਨਾਲਾ
ਫੋਨ: 9463216267


(23/10/09)
ਚਰਨਜੀਤ ਸਿੰਘ

Tat gurmat parivar gave the reference of the following line from guru granth sahib ji in support of their proposed definition of the sikh.Not only Tat gurmat parivar but almost every parcharak except Prof. Darshan Singh ji has quoted this line in favour of the notion that sikhs guru is sabad and not any dehdhari.
“ਸ਼ਬਦ ਗੁਰੂ ਸੁਰਤ ਧੁਨ ਚੇਲਾ”
But every body forgets to quote the second part of the line.If Guru is sabad then sikh is devout surat and not deh But the fact is that we all are combination of deh and surat.(not all of us are devout surat)
The common sense definition of GURU is :
What ever or who ever has a strong influence on an individual's life is his GURU.
History is proof that both the 10 gurus as human beings and gurbani had and and still has strong influence on devouted sikhs.
We can't have sabad guru unless we have human guru or gurus.
The reason we believe only in 10 gurus is that they passed on to the next generations only what was meaningful,truthful and joyful.
Gurbani is a work of about 500 years.(starting from Farid Sahib).We all know that there are only 62 saloks of Guru Anged Dev ji.So what ever else He did or spoke while he sat on the throne of Guru Nanak,Guru did not find it worth passing on to the next generations.It does not happen often.Guru Gobind Singh ji knew this.Probably thats the reason he stopped human guruship.
Tat Gurmat Parivar has also suggested the word
ਦਸ ਜਾਮਿਆਂ for the ten gurus.
Gurbani teaches us that human body is graceful.To use the word ਜਾਮਿਆਂ for the human body,specially for the Gurus,in my opinion,is disrespectful.
ਇਹੁ ਸਰੀਰੁ ਸਭੁ ਧਰਮੁ ਹੈ ਜਿਸੁ ਅੰਦਰਿ ਸਚੇ ਕੀ ਵਿਚਿ ਜੋਤਿ ॥(309)

CHARANJIT SINGH
BRAMPTON


(22/10/09)
ਤੱਤ ਗੁਰਮਤਿ ਪਰਿਵਾਰ

ਮਿਸ਼ਨਰੀ ਕਾਲਿਜ ਦੇ ਸਟਾਲ ਚੁਕਵਾਉਣ ਦੀ ਨਿਖੇਧੀ: ਤੱਤ ਗੁਰਮਤਿ ਪਰਿਵਾਰ
ਸ਼੍ਰੋਮਣੀ ਕਮੇਟੀ ਵਲੋਂ ਸਿੱਖ ਮਿਸ਼ਨਰੀ ਕਾਲਿਜ, ਲੁਧਿਆਣਾ ਦੇ ਲਿਟਰੇਚਰ/ਸਟਾਲਾਂ ਨੂੰ ਚੁਕਵਾਉਣ ਦੀਆਂ ਖਬਰਾਂ ਪਿਛਲੇ ਕਈ ਦਿਨਾਂ ਤੋਂ ਅਖਬਾਰਾਂ ਵਿੱਚ ਛੱਪ ਰਹੀਆਂ ਹਨ। ਸ਼੍ਰੋਮਣੀ ਕਮੇਟੀ ਵਲੋਂ ਲਿਆ ਗਿਆ ਇਹ ਫੈਸਲਾ ਬਹੁਤ ਹੀ ਮੰਦਭਾਗਾ ਅਤੇ ਗੁਰਮਤਿ ਵਿਰੋਧੀ ਹੈ। ਜ਼ਿਕਰਯੋਗ ਹੈ ਕਿ ਕਮੇਟੀ ਦੀ ਮੰਜ਼ੂਰੀ ਨਾਲ ਕਈ ਸਟਾਲਾਂ ਤੋਂ ਗੁਰਮਤਿ ਵਿਰੋਧੀ ਲਿਟਰੇਚਰ ਅਤੇ ਹੋਰ ਇਤਰਾਜ਼ ਯੋਗ ਸਮਾਨ ਅਕਸਰ ਹੀ ਵਿਕਦਾ ਹੋਇਆ ਵੇਖਿਆ ਜਾ ਸਕਦਾ ਹੈ।
ਕਮੇਟੀ ਦੇ ਇਸ ਫੈਸਲੇ ਪਿਛੇ ਸੰਪਰਦਾਈ ਅਤੇ ਪੰਥ ਵਿਰੋਧੀ ਤਾਕਤਾਂ ਦਾ ਹੱਥ ਬਿਲਕੁੱਲ ਸਪਸ਼ਟ ਨਜ਼ਰ ਆਉਂਦਾ ਹੈ, ਜੋ ਸਿੱਖੀ ਨੂੰ ਬ੍ਰਾਹਮਣਵਾਦ ਦੇ ਖਾਰੇ ਸਮੁੰਦਰ ਵਿੱਚ ਗਰਕ ਕਰਨ ਲਈ ਕਾਰਜਸ਼ੀਲ ਹੈ। ਇਸ ਗਲਤ ਫੈਸਲੇ ਰਾਹੀਂ ਕਮੇਟੀ ਨੇ ਅਪਣੇ ਛੁਪੇ ਹੋਏ ਪੰਥ ਵਿਰੋਧੀ ਚੇਹਰੇ ਨੂੰ ਸਪਸ਼ਟ ਕਰ ਦਿਤਾ ਹੈ। ਤੱਤ ਗੁਰਮਤਿ ਪਰਿਵਾਰ ਸ਼੍ਰੋਮਣੀ ਕਮੇਟੀ ਦੇ ਇਸ ਮੰਦਭਾਗੇ ਪੰਥ ਵਿਰੋਧੀ ਫੈਸਲੇ ਦੀ ਪੁਰਜ਼ੋਰ ਨਿਖੇਧੀ ਕਰਦਾ ਹੈ।
ਨਿਸ਼ਕਾਮ ਨਿਮਰਤਾ ਸਾਹਿਤ,
ਤੱਤ ਗੁਰਮਤਿ ਪਰਿਵਾਰ


ਇੱਕ ਲਿੰਕ ਯੂ-ਟਿਊਬ ਦਾ, ਜਿਸ ਵਿਚ ਬੱਬੂ ਮਾਨ ਗੁਰੂ ਨਾਨਕ ਅਤੇ ਸਾਧਾਂ ਦੀ ਤੁਲਣਾ ਕਰਦਾ ਹੈ


(21/10/09)
ਗੁਰਪ੍ਰੀਤ ਸਿੰਘ

press note

84 ਘੱਲੂਘਾਰੇ ਨੂੰ ਸਮਰਪਿਤ ਸੈਮੀਨਾਰ

84 ਘੱਲੂਘਾਰੇ ਨੂੰ ਸਮਰਪਿਤ ਸੈਮੀਨਾਰ ਸਾਧ ਸੰਗਤ ਅਤੇ ਗੁਰਦੁਆਰਾ ਸਾਹਿਬ ਦੇ ਸਹਿਯੋਗ ਨਾਲ 1 ਨਵੰਬਰ 2009 ਦਿਨ ਐਤਵਾਰ ਨੂੰ ਸਿੱਖ ਲਹਿਰ ਸੈਂਟਰ (ਟੋਰਾਂਟੋ, ਕਨੇਡਾ) ਵਿਖੇ ਕਰਵਾਇਆ ਜਾ ਰਿਹਾ ਹੈ। ਸੈਮੀਂਨਾਰ ਕਰਾਉਣ ਦਾ ਮੁਖ ਮੰਤਵ ਜਿੱਥੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣਾ ਹੈ, ਉਥੇ ਸੰਗਤ ਵਿੱਚ ਸਿੱਖ ਘੱਲੂਘਾਰੇ ਅਤੇ ਅਕਾਲ ਤਖਤ ਸਾਹਿਬ ਦੇ ਸਿਧਾਂਤ ਵਾਰੇ ਜਾਗਰੁਕਤਾ ਪੈਦਾ ਕਰਨਾਂ ਹੈ। ਸੈਮੀਨਾਰ ਦੇ ਦੋ ਵਿਸ਼ੇ ਰੱਖੇ ਗਏ ਹਨ।

1. ਸਿੱਖ ਘੱਲੂਘਾਰਾ

2. ਅਕਾਲ ਤਖਤ ਸਾਹਿਬ

ਸਿੱਖ ਘੱਲੂਘਾਰਾ-----

ਸਿੱਖ ਘੱਲੂਘਾਰੇ ਦੇ ਕਾਰਨ, ਘਟਨਾ ਕ੍ਰਮ, ਤੱਥ ਅਤੇ ਅੰਕੜੇ, 84 ਨਵੰਬਰ ਕਤਲੇਆਮ ਦੇ ਦੋਸ਼ੀਆਂ ਨੂੰ ਸਜਾਵਾਂ ਆਦਿ ਵਾਰੇ ਵਿਸਤਰਿਤ ਜਾਣਕਾਰੀ ਦੇਣ ਲਈ ਉਚੇਚੇ ਤੌਰ ਤੇ ਡਾ. ਗੁਰਦਰਸ਼ਨ ਸਿੰਘ ਢਿੱਲੋਂ ਨੂੰ ਭਾਰਤ ਤੋਂ ਸੱਦਿਆ ਗਿਆ ਹੈ। ਡਾ ਢਿੱਲੋਂ ਜਿਹੜੇ ਪੰਜਾਬ ਯੂਨੀਵਰਸਿਟੀ ਵਿੱਚ ਹਿਸਟਰੀ ਦੇ ਪ੍ਰੋਫੈਸਰ ਹਨ, ਨੇਂ ਸਿੰਘ ਸਭਾ ਲਹਿਰ ਤੇ ਪੀ. ਐਚ. ਡੀ. ਦੀ ਡਿਗਰੀ ਪ੍ਰਾਪਤ ਕੀਤੀ ਸੀ। ਡਾ ਸਾਹਿਬ ਨੇਂ ਸਿੱਖ ਧਰਮ ਨਾਲ ਸੰਬੰਧਿਤ ਅਨੇਕਾਂ ਕਿਤਾਬਾਂ ਅਤੇ ਖੋਜ ਪੱਤਰ ਲਿਖੇ ਹਨ, ਜਿਹਨਾ ਵਿੱਚੋਂ -ਇੰਡੀਆ ਕੁਮਿਟ ਸੁਸਾਈਡ ਅਤੇ ਟਰੁੱਥ ਅਬਾਊਟ ਪੰਜਾਬ (ਸ. ਗੁ. ਪ੍ਰ. ਕ. ਵਾਈਟ ਪੇਪਰ) ਵਰਨਣ ਯੋਗ ਹਨ।

ਅਕਾਲ ਤਖਤ ਸਾਹਿਬ-----

ਅਕਾਲ ਤਖਤ ਸਾਹਿਬ ਦਾ ਫਲਸਫਾ, ਤਵਾਰੀਖ, ਸਰਬਤ ਖਾਲਸਾ, ਜੱਥੇਦਾਰ, ਸਰਬਰਾਹ ਆਦਿ ਤੇ ਵਿਸਤਰਿਤ ਵਿਚਾਰ ਕਰਨ ਲਈ ਪ੍ਰਸਿਧ ਇਤਿਹਾਸਕਾਰ ਅਤੇ ਵਿਸ਼ਾ ਮਾਹਿਰ ਡਾ ਹਰਜਿੰਦਰ ਸਿੰਘ ਦਿਲਗੀਰ ਨੂੰ ਉਚੇਚੇ ਤੌਰ ਤੇ ਬੁਲਾਇਆ ਗਿਆ ਹੈ। ਡਾ. ਦਿਲਗੀਰ ਜੀ ਨੇ ਅਕਾਲ ਤਖਤ ਸਾਹਿਬ ਤੇ ਕਈ ਕਿਤਾਬਾਂ ਲਿਖੀਆਂ ਹਨ-ਜਿਵੇਂ ਕਿ ਅਕਾਲ ਤਖਤ ਸਾਹਿਬ, ਅਕਾਲ ਤਖਤ ਸਾਹਿਬ-ਤਵਾਰੀਖ ਅਤੇ ਫਲਸਫਾ ਅਦਿ। ਡਾ ਦਿਲਗੀਰ ਜੀ ਜਿਥੇ ਪੰਜਾਬ ਯੂਨੀਵਰਸਿਟੀ ਨਾਲ ਸੰਬੰਧਿਤ ਕਾਲਿਜਾਂ ਵਿੱਚ ਅਧਿਆਪਨ ਕਾਰਜ ਕਰ ਚੁੱਕੇ ਹਨ ਉੱਥੇ 55 ਤੋਂ ਵੱਧ ਕਿਤਾਬਾਂ ਵੀ ਲਿਖ ਚੁੱਕੇ ਹਨ ਜਿਹਨਾਂ ਵਿੱਚ ਮੁਕੰਮਲ ਸਿਖ ਇਤਿਹਾਸ, ਸਿੱਖ ਕਲਚਰ, ਮਾਤਾ ਗੁਜਰੀ ਇਨਸਾਈਕਲੋਪੀਡੀਆ ਆਫ ਸਿੱਖਿਇਜਮ, ਡਿਕਸ਼ਨਰੀ ਆਫ ਸਿਖ ਫਿਲਾਸਫੀ ਜਿਕਰਯੋਗ ਹਨ। ਅਕਾਲ ਤਖਤ ਸਾਹਿਬ ਤੋਂ ਅੱਜ ਸੇਧ ਲੈਣ ਲਈ ਵੱਖ ਵੱਖ ਇਤਿਹਾਸਿਕ ਪਹਿਲੂਆਂ ਅਤੇ ਸਿੱਖ ਸਿਧਾਂਤਿਕ ਪਹਿਲੂਆਂ ਤੇ ਖੁੱਲ੍ਹ ਕੇ ਵਿਚਾਰ ਕੀਤੀ ਜਾਵੇਗੀ।

ਬਾਦ ਵਿੱਚ ਸੰਗਤ ਦੇ ਸਵਾਲਾ ਦੇ ਜਵਾਬ ਦੋਵੇਂ ਬੁਲਾਰੇ ਦੇਣਗੇ।

ਸੈਮੀਨਾਰ ਦੀ ਲਾਈਵ ਟੈਲੀਕਾਸਟ www.gurupanth.com ਤੇ ਹੋਵੇਗੀ।

ਸੈਮੀਨਾਰ ਦੇ ਅਯੋਜਕਾਂ ਵਲੋਂ ਸੰਗਤ ਨੂੰ ਅਪੀਲ ਹੈ ਸਮੇ ਸਿਰ ਪਹੁੰਚ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਨ ਕਰੀਏ ਅਤੇ ਕੌਮ ਦੀ ਚੜ੍ਹਦੀ ਕਲਾ ਲਈ ਵਿਦਵਾਨ ਸੱਜਨਾਂ ਦੇ ਵਿਚਾਰ ਸਰਵਨ ਕਰਕੇ ਭਵਿਖ ਨੂੰ ਸੰਵਾਰਨ ਲਈ ਯਤਨਸ਼ੀਲ ਹੋਈਏ।

ਵਧੇਰੇ ਜਾਣਕਾਰੀ ਲਈ ਸੰਪਰਕ ਨੰ: 416 500 0441, 647 295 2178, 416 816 7236,

647 883 3475, 905 451 3335

ਵੈਬਸਾਈਟ: www.gurupanth.com

email : [email protected]


(21/10/09)
ਬਲਦੇਵ ਸਿੰਘ

ਸ: ਹਰਜਿੰਦਰ ਸਿੰਘ ਜੀ,

ਹਰਮੀਤ ਸਿੰਘ ਖਾਲਸਾ ਜੀ,

ਅਤੇ ਸਿੱਖ ਮਾਰਗ ਦੇ ਸਾਰੇ ਲੇਖਕ, ਵਿਦਵਾਨ, ਪਾਠਕ ਵੀਰੋ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।

ਸ: ਹਰਜਿੰਦਰ ਸਿੰਘ ਜੀ,

੨੭ ਸਤੰਬਰ ਦੇ ਆਪਣੇਂ ਪੱਤਰ ਵਿੱਚ ਮੈਂ ਲਿਖ ਚੁੱਕਾ ਸੀ ਕੇ ਇਹ ਮੇਰਾ ਆਖਰੀ ਪੱਤਰ ਹੈ, ਉਸ ਤੋਂ ਬਾਦ ਮੈਂ ਆਪਣੇਂ ਰੁਝੇਵਿਆਂ ਵਿੱਚ ਰੁੱਝ ਗਿਆ। ਮੈਂ ਇਲੈਕਟ੍ਰਾਨਿਕਸ ਦੇ ਕੁੱਝ ਪ੍ਰੋਜੈਕਟਾਂ ਤੇ R&D ਰਿਸਰਚ ਡਿਵੈਲਪਮੈਂਟ ਦਾ ਕੰਮ ਕਰ ਰਿਹਾ ਸੀ। ਕੁੱਝ ਇਲੈਕ੍ਰੋ: ਸਰਕਟਾਂ ਦੇ ਸਕੈਮੈਟਿਕ ਡਰਾਈਂਗ ਤਿਆਰ ਕਰਨੇਂ ਸਨ, ਕੁੱਝ ਪ੍ਰੋਜੈਕਟਾਂ ਦੇ ਨਵੇਂ PCB ਡਿਜ਼ਾਈਨ ਕਰਨੇਂ ਸਨ। ਸੰਡੇ ਨੂੰ ਕੁੱਝ ਫੁਰਸਤ ਮਿਲੀ ਤਾਂ ਸਾਈਟ ਖੋਲੀ, ਮੇਰੇ ਨਾਮ ਤੁਹਾਡੇ ਅਤੇ ਹਰਮੀਤ ਸਿੰਘ ਖਾਲਸਾ ਜੀ ਦੇ ਦੋ ਪੱਤਰ ਆਏ ਹੋਏ ਸਨ।

ਮੈਂ ਦੋ ਤਿੰਨ ਦਿਨ ਸੋਚਦਾ ਰਿਹਾ ਕਿ ਤੁਹਾਡੇ ਪੱਤਰ ਦਾ ਉੱਤਰ ਦੇਵਾਂ ਜਾਂ ਨਾਂ ਦੇਵਾਂ। ਕਿਉਂ ਕੇ ਮੈਂ ਪਹਿਲੇ ਪੱਤਰ ਵਿੱਚ ਲਿਖ ਚੁੱਕਾ ਸੀ, ਕਿ ਇਹ ਮੇਰਾ ਆਖਰੀ ਪੱਤਰ ਹੈ। ਦੂਜਾ ਮੇਰਾ ਕੰਮ ਕਾਫੀ ਦਿਮਾਗੀ ਮੇਹਨਤ ਵਾਲਾ ਹੈ, ਕਾਸ਼ ਤੁਸੀਂ ਜਾਣ ਸੱਕਦੇ ਕੇ ਮੈਂ ਪੱਤਰ ਲਿਖਣ ਵਾਸਤੇ ਕਿਵੇਂ ਵਕਤ ਕੱਢਦਾ ਹਾਂ। ਉੱਤਰ ਨਾਂ ਦੇਣ ਵਿੱਚ ਵੀ ਮੈਂ ਆਪਣੇਂ ਊਪਰ ਇੱਕ ਭਾਰ ਜਿਹਾ ਮਹਿਸੂਸ ਕੀਤਾ। ਕਾਫੀ ਸੋਚ ਵਿਚਾਰ ਤੋਂ ਬਾਦ ਮੈਨੂੰ ਇੱਕ ਹੱਲ ਸੁੱਝਿਆ। ਇਸ ਨਾਲ ਮੇਰੀ ਗੱਲ ਵੀ ਰਹਿ ਜਾਵੇ ਗੀ, ਅਤੇ ਤੁਹਾਡਾ ਸਨਮਾਨ ਵੀ ਹੋਰ ਵੱਧੇਗਾ ਜੀ। ਅਤੇ ਤੁਹਾਡੇ ਪੱਤਰਾਂ ਦੇ ਉੱਤਰ ਵੀ ਦਿੱਤੇ ਜਾਣਗੇ।

ਮੈਂ ਇਹ ਸੋਚਿਆ ਕੇ ਅੱਗੇ ਤਾਂ ਮੈਂ ਇੱਕ ਲਿਖਾਰੀ ਦੀ ਤਰਾਂ, ਲਿਖਦਾ ਸੀ, ਹੁਣ ਮੈਂ ਇੱਕ ਆਮ ਪਾਠਕ ਬਨ ਜਾਂਦਾ ਹਾਂ। ਵੈਸੇ ਵੀ ਸਿੱਖ ਮਾਰਗ ਦਾ ਪਾਠਕ ਤਾਂ ਮੈਂ ਹਮੇਸ਼ਾਂ ਰਹਾਂ ਗਾ ਹੀ, ਅੱਗੇ ਮੈਂ ਆਪਣੇਂ ਵਿਚਾਰ ਦੱਸਦਾ ਸੀ, ਹੁਣ ਮੈਂ ਇੱਕ ਆਮ ਪਾਠਕ ਦੀ ਤਰਾਂ ਸੱਭ ਦੇ ਵਿਚਾਰ ਸੁਣਾਂਗਾ, ਪੁੱਛਾਂ ਗਾ, ਜਾਣਕਾਰੀ ਹਾਸਲ ਕਰਾਂਗਾ ਅਤੇ ਅਮਲ ਵਿੱਚ ਲਿਆਉਣ ਦੀ ਕੋਸ਼ਿਸ਼ ਕਰਾਂਗਾ ਜੀ।

ਵੀਰ ਜੀ ਤੁਸਾਂ ਲਿਖਿਆ ਹੈ।

ਵੀਰ ਜੀ! ਗੁਰਬਾਣੀ ਵਿੱਚ ਮੇਰਾ ਅਟੁੱਟ ਵਿਸ਼ਵਾਸ ਹੈ। ਇਹ ਸਾਡੇ ਜੀਵਨ ਦਾ ਮਾਰਗ ਦਰਸ਼ਕ ਹੈ। ਮੈਨੂੰ ਤਾਂ ਇਸ ਵਿਚੋਂ ਹਰ ਇੱਕ ਸਵਾਲ ਦਾ ਜਵਾਬ ਮਿਲਦਾ ਹੈ।

ਵੀਰ ਜੀ ਮੇਰੇ ਵਾਸਤੇ ਇਸ ਤੋਂ ਵੱਧ ਹੋਰ ਖੁਸ਼ੀ ਦੀ ਗੱਲ ਕੀ ਹੋ ਸੱਕਦੀ ਹੈ, ਕਿ ਕੋਈ ਤਾਂ ਮੇਰਾ ਹੱਮ ਵਿਚਾਰ ਸੱਜਨ ਮਿਲਿਆ, ਜਿਹੜਾ ਇਹ ਕਹਿੰਦਾ ਹੈ ਕਿ ਉਸ ਨੂੰ ਕਿ ਗੁਰਬਾਣੀਂ ਵਿਚੋਂ ਹਰ ਸਵਾਲ ਦਾ ਉੱਤਰ ਮਿਲਦਾ ਹੈ। ਤੁਹਾਡੇ ਵਿਚਾਰ ਸੁਣ ਕੇ ਆਸ ਦੀ ਇੱਕ ਕਿਰਨ ਜਾਗੀ ਹੈ ਜੀ, ਕਿ ਸ਼ਾਇਦ ਮੇਰੇ ਅਧੂਰੇ ਕੰਮ ਨੂੰ ਤੁਸੀਂ ਪੂਰਾ ਕਰੋ ਗੇ। ਤੁਸਾਂ ਅੱਗੇ ਲਿਖਿਆ ਹੈ,

ਪਰ ਮੁਆਫ ਕਰਨਾ ਵੀਰ ਜੀਓ ਮੈਨੂੰ ਤਾਂ ਲੱਗਦਾ ਹੈ ਕਿ ਤੁਹਾਨੂੰ ਵਿਸ਼ਵਾਸ ਹੁੰਦੇ ਹੋਏ ਵੀ ਸ਼ਾਇਦ ਗੁਰਬਾਣੀ ਦੀ ਸਮਝ ਨਹੀਂ ਪੈਂਦੀ। ਕਿਉਂਕਿ ਤੁਸੀਂ ਗੁਰਬਾਣੀ ਨੂੰ ਇਸ ਸੰਸਾਰ ਵਿੱਚ ਰਹਿ ਕੇ ਨਹੀਂ ਪੜ੍ਹਦੇ ਅਤੇ ਸਮਝਦੇ, ਇਹ ਤੁਹਾਡੀਆਂ ਲੰਮੀਆਂ-ਲੰਮੀਆਂ ਚਿੱਠੀਆਂ ਤੋਂ ਸਾਫ ਪਤਾ ਲੱਗਦਾ ਹੈ। ਤੁਹਾਨੂੰ ਸ਼ਾਇਦ ਇਸ ਕਰਕੇ ਵੀ ਨਹੀਂ ਸਮਝ ਲੱਗਦੀ ਕਿ ਤੁਸੀਂ ਕੇਵਲ ਗੁਰਬਾਣੀ ਦੇ ਸ਼ਾਬਦਿਕ ਅਰਥ ਹੀ ਕਰਦੇ ਹੋ।

ਜੀ ਵੀਰ ਜੀ, ਸ਼ਾਇਦ ਤੁਸੀਂ ਠੀਕ ਹੀ ਕਹਿ ਰਹੇ ਹੋ ਜੀ। ਇੱਕ ਕਹਾਵਤ ਹੈ, "ਇਕ ਨੇਂ ਕਹੀ ਦੂਸਰੇ ਨੇਂ ਮਾਨੀ, ਦੋਨੋ ਬ੍ਰਹੱਮ ਗਿਆਨੀ" (ਸੱਭ ਵੀਰਾਂ ਨੂੰ ਬੇਨਤੀ ਹੈ ਕੇ ਇਹ ਕਹਾਵਤ ਹੈ ਜੀ, ਕੋਈ ਇਸ ਦਾ ਗਲਤ ਅੱਰਥ ਨਾਂ ਲਵੇ ਜੀ) ਤੁਸਾਂ ਨੇਂ ਮੇਰੇ ਬਾਰੇ ਜੋ ਵੀ ਲਿਖਿਆ ਹੈ, ਮੈਂ ਤੁਹਾਡੀ ਹਰ ਗੱਲ ਨਾਲ ਸਹਿਮਤ ਹਾਂ ਜੀ। ਮੈਨੂੰ ਸੱਚਮੁੱਚ ਹੀ ਗੁਰਬਾਣੀਂ ਦੀ ਸਮਝ ਨਹੀਂ ਪੈਂਦੀ ਜੀ, ਇਸ ਵਾਸਤੇ ਮੈਂ ਗੁਰਬਾਣੀਂ ਦੇ ਕੇਵਲ ਸ਼ਾਬਦਿਕ ਅਰਥ ਕਰਦਾ ਹਾਂ ਜੀ। ਸੱਚ ਹੈ, ਸ਼ਾਬਦਿੱਕ ਅਰਥ ਕਰਨ ਦਾ ਕੋਈ ਫਾਇਦਾ ਨਹੀਂ। ਤੁਸਾਂ ਇਹ ਜੋ ਸੁਝਾਉ ਦਿੱਤਾ ਹੈ, ਕਿ ਤੁਸੀਂ ਕੇਵਲ ਗੁਰਬਾਣੀ ਦੇ ਸ਼ਾਬਦਿਕ ਅਰਥ ਹੀ ਕਰਦੇ ਹੋ। ਉਸ ਵਿੱਚ ਡੁਬਕੀ ਲਾ ਕੇ ਉਸ ਨੂੰ ਚੰਗੀ ਤਰ੍ਹਾਂ ਵਿਚਾਰਦੇ ਨਹੀਂ। ਤੁਹਾਡੇ ਇਸ ਸੁਝਾਓ ਤੇ ਅਮਲ ਕਰਨ ਦੀ ਕੋਸ਼ਿਸ਼ ਕਰਾਂ ਗਾ ਜੀ।

ਵੀਰ ਜੀ ਇੱਕ ਗੱਲ ਹੋਰ ਦੱਸ ਦੇਵੋ ਜੀ। ਕਿਉਂ ਕੇ, ਤੁਸੀਂ ਤਾਂ ਗੁਰਬਾਣੀਂ ਵਿੱਚ ਡੁਬਕੀ ਲਾਉਂਦੇ ਹੀ ਹੋ, ਕਿਰਪਾ ਕਰ ਕੇ ਦੱਸੋ ਜੀ, ਤੁਸੀਂ ਇਸ ਵਿਚੋਂ ਕੀ ਤੱਤ ਕੱਢਿਆ ਹੈ, ਤਾਂ ਜੋ ਅਸੀਂ ਵੀ ਕੁੱਝ ਲਾਭ ਲੈ ਸਕੀਏ ਜੀ।

ਜਿਹੜੇ ਸ਼ਬਦ ਦੇ ਅਰਥ ਪੁੱਛ ਕੇ, ਤੁਸੀਂ ਜੋ ਸਾਬਤ ਕਰਨਾਂ ਚਾਹੁੰਦੇ ਸੀ, ਮੈਂ ਤਾਂ ਉਸ ਨਾਲ ਵੈਸੇ ਹੀ ਸਹਿਮਤੀ ਜਤਾ ਚੁੱਕਾ ਹਾਂ ਜੀ। ਮੈਂ ਤਾਂ ਇਹ ਵੀ ਮੰਨਦਾ ਹਾਂ ਜੀ ਕਿ ਇਹ ਸ਼ਬਦ ਮੇਰੇ ਤੇ ਹੀ ਘਟਦਾ ਹੈ ਜੀ, ਕਿਉਂ ਕੇ ਮੈਂ ਹੀ ਪੁੱਠੀ ਮੱਤ ਵਾਲਾ ਹਾਂ, ਅਤੇ ਮੈਂ ਸਾਰੇ ਹੀ ਕੰਮ ਪੁੱਠੇ ਕਰਦਾ ਹਾਂ ਜੀ।

ਇਸ ਸ਼ਬਦ ਦੇ ਮੈਂ ਤਾਂ ਜੇ ਅਰਥ ਕਰਾਂ ਗਾ ਵੀ ਤਾਂ ਸ਼ਾਬਦਿੱਕ ਹੀ ਕਰਾਂ ਗਾ ਜੀ, ਬਾਅਦ ਵਿੱਚ ਤੁਹਾਨੂੰ ਦੁਬਾਰਾ ਇਸ ਦੇ ਅਸਲ ਅਰਥ ਕਰਨੇਂ ਪੈਣ ਗੇ ਜੀ। ਇਸ ਤਰਾਂ ਟਾਈਮ ਵੀ ਖਰਾਬ ਹੋਵੇ ਗਾ ਅਤੇ ਇੱਕ ਵਿਵਾਦ ਦਾ ਫਿਰ ਮੁੱਢ ਬੱਝ ਜਾਵੇ ਗਾ। ਸੋ ਕਿਰਪਾ ਕਰਕੇ ਇਸ ਦੇ ਅਰਥ ਤੁਸੀਂ ਹੀ ਖੋਲੋ ਜੀ। ਵੈਸੇ ਵੀ ਹੱਮ ਖਿਆਲ ਨਾਲ ਵਿਵਾਦ ਨਹੀਂ ਕਰਨਾਂ ਚਾਹੀਦਾ। "ਵਾਦਿ ਅਹੰਕਾਰਿ ਨਾਹੀ ਪ੍ਰਭ ਮੇਲਾ"॥ ੨੨੬, ਬਦਫੈਲੀ ਸੰਸਾਰਿ ਵਾਦੇ ਖਪੀਐ॥ ਵਿਣੁ ਨਾਵੈ ਵੇਕਾਰਿ ਭਰਮੇ ਪਚੀਐ॥ ਮੈਂ ਬਾਣੀਂ ਵਿੱਚ ਹੋਰ ਵੀ ਕਈ ਥਾਂ ਪੜਿਆ ਹੈ, ਵਿਵਾਦ ਕਰਨ ਵਾਲਾ ਬੰਦਾ ਹਮੇਸ਼ਾਂ ਆਉਣ ਜਾਣ ਦੇ ਚੱਕਰ ਵਿੱਚ ਪਿਆ ਰਹਿੰਦਾ ਹੈ। ਇਸ ਵਾਸਤੇ ਮੈਂ ਤੁਹਾਡੇ ਪਾਸੋਂ ਬਿਨਾਂ ਵਿਵਾਦ ਤੋਂ ਹੀ ਹਾਰ ਮੰਨ ਲਈ ਹੈ ਜੀ। ਹੁਣ ਤੁਸੀਂ ਹੀ ਇਸ ਦੇ ਅਰਥ ਦੱਸਣ ਦੀ ਕਿਰਪਾਲਤਾ ਕਰਨੀਂ ਜੀ।

ਵੀਰ ਜੀ ਇੱਕ ਛੋਟੀ ਜਿਹੀ ਬੇਨਤੀ ਹੋਰ ਹੈ ਜੀ, ਮੈਂ ਬਚਪਨ ਤੋਂ ਹੀ ਕੀਰਤਨ ਸੋਹਿਲੇ ਦਾ ਪਾਠ ਕਰਦਾ ਹੁੰਦਾ ਸੀ। ਉਸ ਵਿੱਚ ਜਦ ਗੁਰੂ ਨਾਨਕ ਜੀ ਦਾ ਹੇਠ ਲਿਖਿਆ ਸ਼ਬਦ ਪੱੜਦਾ ਸੀ ਤਾਂ, ਛਿਅ ਗੁਰ ਵਾਲੀ ਗੱਲ ਦੀ ਸਮਝ ਨਹੀਂ ਸੀ ਪੈਂਦੀ। ਕਿਉਂ ਕੇ ਗੁਰੂ ਤਾਂ ਦਸ ਹੋਇ ਹਨ, ਅਵਤਾਰ ਵੀ ਦਸ ਹਨ, ਕਈਆਂ ਕੋਲੋਂ ਪੁਛਿਆ ਪਰ ਕੋਈ ਠੀਕ ਉੱਤਰ ਨਾਂ ਮਿਲ ਸਕਿਆ। ਸੁਣ ਸੁਣਾ ਕੇ ਇਸ ਦੇ ਮੈ ਜੋ ਸ਼ਾਬਦਿਕ ਜਿਹੇ ਅਰਥ ਲਗਾਈ ਫਿਰਦਾ ਹਾਂ, ਸੁਣਕੇ ਤੁਸੀਂ ਵੀ ਹੱਸੋ ਗੇ। ਸੱਚ ਹੀ ਮੈਂ ਇਸ ਕੜੀ ਨੂੰ ਲੈ ਕੇ ਅਜੇ ਤੱਕ ਵੀ ਦੁਬਿਧਾ ਵਿੱਚ ਹਾਂ ਜੀ। ਤੁਸੀਂ ਮੇਰੀ ਇਹ ਦੁਬਧਾ ਦੂਰ ਕਰੋ ਤਾਂ ਬਹੁਤ ਕਿਰਪਾਲਤਾ ਹੋਵੇ ਗੀ ਜੀ।

ਰਾਗੁ ਆਸਾ ਮਹਲਾ ੧॥ ਛਿਅ ਘਰ ਛਿਅ ਗੁਰ ਛਿਅ ਉਪਦੇਸ॥ ਗੁਰੁ ਗੁਰੁ ਏਕੋ ਵੇਸ ਅਨੇਕ॥ ੧॥ ਬਾਬਾ ਜੈ ਘਰਿ ਕਰਤੇ ਕੀਰਤਿ ਹੋਇ॥ ਸੋ ਘਰੁ ਰਾਖੁ ਵਡਾਈ ਤੋਇ॥ ੧॥ ਰਹਾਉ॥

ਹਰਜਿੰਦਰ ਸਿੰਘ ਜੀ, ਤੁਸੀਂ ਮੇਰੇ ਹਮ ਵਿਚਾਰ ਭਰਾ ਹੋ, ਇਸ ਵਾਸਤੇ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨੀਂ ਚਾਹੁੰਦਾ ਹਾਂ, ਮੇਰਾ ਇੱਕ ਸ਼ੰਕਾ ਦੂਰ ਕਰੋ ਜੀ। ਬਾਣੀਂ ਵਿੱਚ ਲਿਖਿਆ ਹੈ, ਖੋਜਤ ਖੋਜਤ ਖੋਜਿ ਬੀਚਾਰਿਓ ਰਾਮ ਨਾਮੁ ਤਤੁ ਸਾਰਾ॥ ਕਿਲਬਿਖ ਕਾਟੇ ਨਿਮਖ ਅਰਾਧਿਆ ਗੁਰਮੁਖਿ ਪਾਰਿ ਉਤਾਰਾ॥ ੧॥ (੬੧੧) ਝਗੜਾ ਕਰਨ ਵਾਸਤੇ ਤਾਂ ਸਾਰੇ ਹੀ ਤਿਆਰ ਰਹਿੰਦੇ ਹਨ, ਹੈਰਾਨੀ ਦੀ ਗੱਲ ਹੈ, ਗੁਰਬਾਣੀਂ ਜਿਸ ਨੂੰ ਤੱਤ ਸਾਰ ਕਹਿੰਦੀ ਹੈ, (ਗੁਰਬਾਣੀਂ ਦੀ) ਉਸ ਗੱਲ ਨੂੰ ਮੰਨਣ ਨੂੰ ਕੋਈ ਵੀ ਤਿਆਰ ਨਹੀਂ ਹੈ, ਇਸ ਦਾ ਕੀ ਕਾਰਣ ਹੈ! ਕੀ ਨਾਮ ਕੋਈ ਮਾੜੀ ਚੀਜ ਹੈ! ਸੋਚੋ ਜੇ ਗੁਰਬਾਣੀਂ ਵਿਚੋਂ ਨਾਮ ਕੱਢ ਦੇਈਏ ਤਾਂ ਬਾਕੀ ਕੀ ਰਹਿ ਜਾਵੇਗਾ। ਜਿਨੀਂ ਕੂ ਮੈਨੂੰ ਸਮਝ ਹੈ, ਸ੍ਰੀ ਗੁਰੂ ਅਰਜਨ ਦੇਵ ਜੀ ਇਸ ਕੜੀ ਵਿੱਚ ਕਹਿੰਦੇ ਹਨ, ਕਿ ਅਸੀਂ ਖੋਜ ਖੋਜ ਕੇ ਬਹੁਤ ਵਿਚਾਰ ਕਰਨ ਤੋਂ ਬਾਦ ਇਸ ਨਤੀਜੇ ਤੇ ਪਹੁੰਚੇ ਹਾਂ, ਕਿ ਨਾਮ ਹੀ ਸੱਭ ਦਾ ਮੂਲ ਹੈ ਨਾਮ ਹੀ ਸਾਰ ਹੈ, ਨਾਮ ਹੀ ਤੱਤ ਹੈ, ਨਾਮ ਦਾ ਜੇ ਨਿਮਖ ਭਰ ਵੀ ਸਿਮਰਨ ਕਰ ਲਈਏ ਤਾਂ ਸਾਰੇ ਪਾਪ, ਦੁੱਖ, ਕਲੇਸ, ਕੱਟੇ ਜਾਂਦੇ ਹਨ ਤੇ ਪਾਰ ਉਤਾਰਾ ਹੋ ਜਾਂਦਾ ਹੈ। ਵੀਰ ਜੀ ਕੀ ਮੈਂ ਗਲਤ ਤਾਂ ਨਹੀਂ ਲਿਖਿਆ ਹੈ, ਜੇ ਇਸ ਕੜੀ ਦੇ ਜੇ ਕੋਈ ਹੋਰ ਅਰਥ ਹਨ, ਤਾਂ ਜਰੂਰ ਦੱਸਣਾਂ ਜੀ

ਆਪ ਜੀ ਦਾ ਵੀਰ

ਬਲਦੇਵ ਸਿੰਘ

----------------------------------------------------------------------

ਛੋਟੇ ਵੀਰ ਹਰਮੀਤ ਸਿੰਘ ਖਾਲਸਾ ਜੀ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।

ਗੁਰੂ ਨਾਨਕ ਤੁਹਾਨੂੰ ਗੁਰਮੱਤ ਦੀ ਹੋਰ ਵੀ ਜਿਆਦਾ ਸੋਝੀ ਦੇਵੇ, ਤੁਹਾਡੀ ਗੱਲ ਕਾਫੀ ਹਦ ਤੱਕ ਠੀਕ ਹੈ, ਬਲਿ ਕੇ ਸੱਚ ਕਿ ਕੁਦਰਤ ਦੇ ਨਿਯਮ ਨਹੀਂ ਤੋੜੇ ਜਾ ਸੱਕਦੇ। ਮੈਂ ਤਾਂ ਪਹਿਲੇ ਹੀ ਲਿਖ ਚੁੱਕਾ ਹਾਂ, ਕਿ ਮੈਂ ਕਰਾਮਾਤਾਂ ਨੂੰ ਗਲਤ ਸਮਝਦਾ ਹਾਂ। ਪਰ ਜੇ ਕੋਈ ਸਵਾਲ ਹੀ ਵਿਵਾਦ ਕਰਨ ਦੀ ਮਨਸ਼ਾ ਨਾਲ ਪੁੱਛੇ ਤਾਂ ਕੀ ਕਰੀਏ? , ਤਾਂ ਦੋਸ਼ ਕਿਸ ਨੂੰ ਦੇਈਏ, ਸਵਾਲ ਪੁੱਛਣ ਵਾਲੇ ਨੂੰ, ਜਾਂ ਗੁਰਬਾਣੀਂ ਵਿਚੋਂ ਪੱੜ੍ਹ ਕੇ ਉੱਤਰ ਦੇਣ ਵਾਲੇ ਨੂੰ? । ਬਾਕੀ ਜੋ ਗੁਰਬਾਣੀਂ ਵਿੱਚ ਲਿਖਿਆ ਹੈ, ਉਸ ਨੂੰ ਵੀ ਤਾਂ ਕੋਈ ਝੂਠ ਨਹੀਂ ਕਹਿ ਸੱਕਦਾ। ਤੁਸਾਂ ਬੇਬੇ ਨਾਨਕੀ ਜੀ ਦੀ ਗੱਲ ਕੀਤੀ ਹੈ,

ਜੇ ਕਿਸੇ ਅਰਦਾਸ ਨਾਲ ਜਾਂ ਕਿਸੇ ਸੰਤ/ਮਹਾਪੁਰਸ਼/ਬ੍ਰਹਮਗਿਆਨੀ ਦੀ ਮੇਹਰ ਸਦਕਾ ਕਿਸੇ ਨੂੰ ਬੱਚੇ ਦੀ ਦਾਤ ਪ੍ਰਾਪਤ ਹੋਣੀ ਹੁੰਦੀ ਤਾਂ ਫੇਰ ਬੇਬੇ ਨਾਨਕੀ ਜੀ ਨੂੰ ਵੀ ਜਰੂਰ ਹੋ ਜਾਂਦੀ ਕਿਉਂਕਿ ਗੁਰੂ ਨਾਨਕ ਤੋਂ ਵੱਡਾ ਬ੍ਰਹਮਗਿਆਨੀ ਹੋਰ ਕੋਣ ਹੋ ਸਕਦਾ ਹੈ।

ਛੋਟੇ ਵੀਰ ਤੁਹਾਡੇ ਕੋਲ ਇਸ ਗੱਲ ਦਾ ਕੋਈ ਸਬੂਤ ਹੈ, ਕਿ ਬੇਬੇ ਨਾਨਕੀ ਜੀ ਨੇਂ ਬੱਚੇ ਦੀ ਦਾਤ ਪ੍ਰਾਪਤ ਕਰਨ ਵਾਸਤੇ, ਕਦੇ ਗੁਰੂ ਨਾਨਕ ਜੀ ਪਾਸ ਅਰਦਾਸ ਕੀਤੀ ਸੀ, ਪਰ ਉਸ ਨੂੰ ਬੱਚੇ ਦੀ ਦਾਤ ਨਹੀਂ ਸੀ ਮਿਲੀ। ਪਿਆਰੇ ਵੀਰ ਜਿਨੀਂ ਉੱਚੀ ਅਵਸਥਾ ਬੇਬੇ ਨਾਨਕੀ ਦੀ ਸੀ, ਐਨੀ ਉੱਚੀ ਅਵਸਥਾ ਵਾਲੇ ਦੀ ਕੋਈ ਦੁਨਿਆਵੀ ਮੰਗ ਬਾਕੀ ਨਹੀਂ ਰਹਿ ਜਾਂਦੀ। ਬੱਚੇ ਮੰਗਣੇਂ ਜਾਂ ਦੇਣੇਂ ਇਹ ਤਾਂ ਬਹੁਤ ਛੋਟੇ ਦਰਜੇ ਦੀ ਗੱਲ ਹੈ, ਇਹ ਮੈਂ ਆਪਣੇਂ ਪਹਿਲੇ ਪੱਤਰਾਂ ਵਿੱਚ ਵੀ ਲਿਖ ਆਇਆ ਹਾਂ।

ਇਤਿਹਾਸ ਮੁਤਾਬਿਕ ਬੇਬੇ ਨਾਨਕੀ ਦੀ ਸਿਰਫ ਇਹ ਹੀ ਮੰਗ ਸੀ, ਅਤੇ ਉਹ ਸੀ ਨਾਨਕ ਵੀਰੇ ਦੇ ਦਰਸ਼ਨ। ਇਤਿਹਾਸ ਮੁਤਾਬਿਕ ਬੇਬੇ ਨਾਨਕੀ ਜਦ ਵੀ ਨਾਨਕ ਵੀਰੇ ਨੂੰ ਯਾਦ ਕਰਦੀ ਸੀ, ਨਾਨਕ ਵੀਰ ਉਸ ਵਕਤ ਭਾਵੇਂ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਕਿਉਂ ਨਾਂ ਹੋਵੇ, ਭੈਣ ਨਾਨਕੀ ਦਾ ਸਾਗ ਅਤੇ ਰੋਟੀ ਖਾਣ ਵਾਸਤੇ ਦਰਸ਼ਨ ਆਣ ਦੇਂਦੇ ਸਨ। ਵੀਰ ਜੀ ਕੀ ਅਰਦਾਸ ਦਾ ਕੋਈ ਫਲ ਨਹੀਂ ਮਿਲਦਾ, ਅਤੇ ਅਰਦਾਸ ਨਹੀਂ ਕਰਨੀਂ ਚਾਹੀਦੀ। ਇਹ ਸ਼ੰਕਾ ਜੇ ਦੂਰ ਕਰੋ ਤਾਂ ਕਿਰਪਾ ਹੋਵੇ ਗੀ ਜੀ।

ਇਤਿਹਾਸ ਮੁਤਾਬਿਕ ਬੇਬੇ ਨਾਨਕੀ ਨੇਂ ਗੁਰੂ ਨਾਨਕ ਦੇ ਘਰ ਦੋ ਬੱਚੇ ਸ੍ਰੀ ਚੰਦ, ਅਤੇ ਲਖਮੀਦਾਸ, ਮੰਗ ਕੇ ਜਰੂਰ ਲਏ ਸਨ। ਜਿਵੇਂ ਕੇ ਲੇਖਾਂ ਆਦਿ ਵਿੱਚ ਪੱੜ੍ਹਦੇ ਰਹਿੰਦੇ ਹਾਂ, ਕਿ ਕਾਰ ਸੇਵਾ ਦੇ ਨਾਂਅ ਤੇ ਬਾਬੇ ਪੁਰਾਤਨ ਇਤਿਹਾਸਕ ਨਿਸ਼ਾਨੀਆਂ ਮਿਟਾਈ ਜਾਂਦੇ ਹਨ। ਇਸੇ ਤਰਾਂ ਵਿਦਵਾਨ ਲੋਕ ਆਪਣੀਂ ਵਿਦਿਆ ਜੇ ਜੋਰ ਨਾਲ ਇਤਿਹਾਸਕ ਤਵਾਰੀਖਾਂ, ਨੂੰ ਅਤੇ ਗੁਰਬਾਣੀਂ ਦੇ ਭਾਵ ਨੂੰ ਬਦਲੀ ਜਾਂਦੇ ਹਨ। ਇਸ ਤਰਾਂ ਝਗੜਾ ਹੋਰ ਵੀ ਵੱਧਦਾ ਜਾਂਦਾ ਹੈ।

ਤੁਸਾਂ ਅੱਗੇ ਲਿਖਿਆ ਹੈ

"ਜਿਉ ਜਿਉ ਨਾਮਾ ਹਰਿ ਗੁਣ ਉਚਰੈ॥ ਭਗਤ ਜਨਾਂ ਕਉ ਦੇਹੁਰਾ ਫਿਰੈ॥" ਵਾਲੇ ਸ਼ਬਦ ਅਤੇ ਜਦੋ ਇਸ ਨੂੰ ਪ੍ਰੋ ਸ਼ਾਹਿਬ ਸਿੰਘ ਜੀ ਦੇ ਦਰਪਨ ਤੋਂ ਪੜੋ ਤਾਂ ਵੀ ਬਹੁਤੀ ਸਮਝ ਨਹੀ ਪੈਂਦੀ। "ਸੁਲਤਾਨੁ ਪੂਛੈ ਸੁਨੁ ਬੇ ਨਾਮਾ॥" ਵਾਲੇ ਸ਼ਬਦ ਦੀ ਵਿਆਖਿਆ ਵੀਰ ਭੁਪਿੰਦਰ ਸਿੰਘ ਜੀ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਆਪਣੀ ਪੁਸਤਕ ‘ਜੀਵਨ ਜਾਚ ਦਾ ਖਜਾਨਾ ਭਾਗ ਪਹਿਲਾ ਵਿਚ’ ਕੀਤੀ ਹੈ

ਤੁਸੀਂ ਲਿਖਦੇ ਹੋ ਕਿ ਇਸ ਸ਼ਬਦ ਦੀ ਵਿਆਖਿਆ ਵੀਰ ਭੁਪਿੰਦਰ ਸਿੰਘ ਜੀ ਨੇਂ, ਪ੍ਰੋ: ਸਾਹਿਬ ਸਿੰਘ ਜੀ ਨਾਲੋਂ ਵਧੀਆ ਕੀਤੀ ਹੈ। ਵੀਰ ਜੀ ਸਿਰਫ ਇੱਕ ਸ਼ਬਦ ਦੀ ਗੱਲ ਨਾਂ ਕਰੋ, ਹੋਰ ਵੀ ਕਈ ਥਾਈਂ ਇੰਜ ਹੀ ਹੁੰਦਾ ਹੈ। ਬਾਣੀਂ ਵੀ ਉਹੀ ਹੁੰਦੀ ਹੈ ਸ਼ਬਦ ਵੀ ਉਹੀ ਹੁੰਦੇ ਹਨ, ਪਰ ਅਰਥ ਵੱਖਰੇ ਹੁੰਦੇ ਹਨ। ਹੋਰ ਵੀ ਬਹੁਤ ਵਿਦਵਾਨਾਂ ਨੇਂ ਇਸ ਸ਼ਬਦ ਦੇ ਅਰਥ ਕੀਤੇ ਹੋਣਗੇ, ਅਤੇ ਪਤਾ ਨਹੀਂ ਕਿੰਨੇ ਹੋਰ ਕਰਨ ਗੇ। ਸਾਰੇ ਹੀ ਆਪਣਾਂ ਨਵਾਂ ਹੁਨਰ ਦਿਖਾਉਣ ਦੀ ਕੋਸ਼ਿਸ਼ ਕਰਨ ਗੇ। ਅਤੇ ਇਹੋ ਹੀ ਕਾਰਨ ਹੈ ਵਾਦ ਵਿਵਾਦ ਅਤੇ ਝਗੜੇ ਦਾ। ਗੁਰਬਾਣੀਂ ਦੀ ਵਿਚਾਰ ਕਰਕੇ ਤਾਂ ਝਗੜਾ ਮੁਕਣਾਂ ਚਾਹੀਦਾ ਸੀ। ਤੁਹਾਨੂੰ ਯਾਦ ਹੋਵੇਗਾ ਪਿੱਛੇ ਜਿਹੇ ਸਿੱਖ ਮਾਰਗ ਤੇ ਗੁਰਬਾਣੀਂ ਦੀ ਇੱਕ ਹੀ ਕੜੀ ਤੇ ਤਿੰਨ ਵਿਦਵਾਨਾਂ ਦੇ ਤਿੰਨ ਵੱਖ ਵੱਖ ਭਾਵਾਂ ਵਾਲੇ ਲੇਖ ਇਕੱਠੇ ਹੀ ਛਪੇ ਸਨ।

ਛੋਟੇ ਵੀਰ ਹਰਮੀਤ ਜੀ, ਜਿਨੀਂ ਕੁ ਗੱਲ ਮੈਂ ਸਮਝਿਆ ਹਾਂ, ਉਹ ਇਹ ਕਿ ਸੱਭ ਦੇ ਆਪਣੇਂ ੨ ਵਿਚਾਰ ਹਨ, ਆਪਣੇਂ ੨ ਦ੍ਰਿਸ਼ਟੀ ਕੋਣ ਹਨ। ਸਾਰੇ ਹੀ ਆਪਣੇਂ ਦ੍ਰਿਸ਼ਟੀਕੋਣ ਨੂੰ ਗੁਰਬਾਣੀਂ ਦਾ ਦ੍ਰਿਸ਼ਟੀਕੋਣ ਦੱਸਦੇ ਹਨ। ਜੱਦ ਕਿਸੇ ਦੇ ਆਪਣੇਂ ਦ੍ਰਿਸ਼ਟੀਕੋਣ ਨਾਲ ਗੁਰਬਾਣੀਂ ਮੇਲ ਨਹੀਂ ਖਾਂਦੀ, ਤਾਂ ਉਹ ਵਿਦਵਾਨ ਵੀਰ ਦਾ ਵੱਸ ਨਹੀਂ ਚੱਲਦਾ, ਗੁਰਬਾਣੀਂ ਨੂੰ ਤਾਂ ਬਦਲ ਨਹੀਂ ਸੱਕਦਾ, ਪਰ ਆਪਣੀਂ ਵਿਦਵਤਾ ਦੇ ਬਲ ਨਾਲ ਬੜੇ ਹੀ ਕਲਾਤਮਕ ਢੰਗ ਨਾਲ ਗੁਰਬਾਣੀਂ ਸ਼ਬਦ ਦੇ ਭਾਵ ਹੀ ਬਦਲ ਦੇਂਦਾ ਹੈ। ਇਸੇ ਹੀ ਵਾਸਤੇ ਵੱਖ ਵੱਖ ਲਿਖਾਰੀਆਂ ਦੇ ਇੱਕ ਹੀ ਸ਼ਬਦ ਦੇ ਅੱਰਥ ਵੱਖਰੇ ਵੱਖਰੇ ਹੁੰਦੇ ਹਨ। ਕੋਈ ਵੀ ਲਿਖਾਰੀ ਜਦ ਲੇਖ ਲਿਖਦਾ ਹੈ, ਬੜੀ ਮੇਹਨਤ ਨਾਲ ਲਿਖਦਾ ਹੈ, ਆਪਣੀਂ ਰਚਨਾਂ ਕਿਸਨੂੰ ਪਿਆਰੀ ਨਹੀਂ ਹੁੰਦੀ, ਆਪਣੀਂ ਜੀ ਜਾਨ ਤੋਂ ਪਿਆਰੀ ਰਚਨਾਂ ਜਾਂ ਲੇਖ ਦੀ ਜੇ ਕੋਈ ਨੁਕਤਾ ਚੀਨੀਂ ਕਰੇ, ਤਾਂ ਕਿਹੜਾ ਲਿਖਾਰੀ ਹੈ ਜੋ ਇਸ ਗੱਲ ਨੂੰ ਬਰਦਾਸ਼ਤ ਕਰ ਸੱਕਦਾ ਹੈ। ਨੁਕਤਾਚੀਨੀਂ ਬਰਦਾਸ਼ਤ ਕਰਨਾਂ ਤਾਂ ਦੂਰ ਦੀ ਗੱਲ, ਜੇ ਕਿਸੇ ਨੂੰ ਕੋਈ ਗੱਲ ਸਮਝਾਉਣ ਜਾਂ ਦੱਸਣ ਦੀ ਕੋਸ਼ਿਸ ਕਰੋ, ਤਾਂ ਇਸ ਵਿੱਚ ਵੀ ਹਰ ਕੋਈ ਆਪਣੀਂ ਹੱਤਕ, ਜਾਂ ਛੋਟਾਪਣ ਸਮਝਦਾ ਹੈ, ਸੱਭ ਆਪਣੇਂ ਆਪ ਨੂੰ ਵਡਿਆਉਂਦੇ ਹਨ।

ਬਾਣੀਂ ਦੇ ਅਰਥਾਂ ਨੂੰ ਲੈ ਕੇ ਝਗੜ ਰਹੇ ਵੀਰਾਂ ਵਿੱਚ ਮੈਂ ਦੋ ਵਾਰ ਸੁਲਹਾ ਕਰਵਾਉਣ ਦੀ ਕੋਸ਼ਿਸ਼ ਵੀ ਕੀਤੀ, ਪਰ ਕਈ ਵਾਰ ਛਡਾਵਿਆਂ ਨੂੰ ਵੀ ਵਿਚੇ ਹੀ ਪੈ ਜਾਂਦੀਆਂ ਹਨ,

ਫਿਰ ਮੈਂ ਸੋਚਿਆ ਬਾਣੀਂ ਦੇ ਅਰਥ ਤਾਂ ਵੱਖ ਵੱਖ ਹੋ ਸੱਕਦੇ ਹਨ, ਪਰ ਨਾਮ ਤਾਂ ਇੱਕ ਹੀ ਹੈ, ਸ਼ਾਇਦ ਨਾਮ ਦੀ ਵਿਚਾਰ ਕਰਕੇ ਸੱਭ ਵੀਰਾਂ ਵਿੱਚ ਏਕਾ ਹੋ ਜਾਵੇ, ਇਹ ਸੋਚ ਕੇ ਮੈਂ ਨਾਮ ਵੱਲ ਸੱਭ ਦਾ ਧਿਆਨ ਦਵਾਉਣ ਦੀ ਕੋਸ਼ਿਸ਼ ਕੀਤੀ, ਪਰ ਨਤੀਜਾ ਤੁਹਾਡੇ ਸਾਹਮਣੇਂ ਹੈ। ਮੈਂ ਚਾਹੁੰਦਾ ਹਾਂ ਸੱਭ ਵਿੱਚ ਪਿਆਰ ਹੋਵੇ ਕੋਈ ਝਗੜਾ ਨਾਂ ਹੋਵੇ।

ਮੇਰੇ ਨੌਜਵਾਨ ਬੱਚਿਓ ਅਤੇ ਵੀਰੋ, ਸੱਭ ਦੀ ਗੱਲ ਸੁਣੋਂ ਅਤੇ ਵਿਚਾਰੋ। ਔਖੇ ਜਾਂ ਗੂੜ ਸ਼ਬਦਾਂ ਦੀ ਅਗਰ ਸਮਝ ਨਾਂ ਵੀ ਲੱਗੇ, ਜਾਂ ਭਰਮ ਭੁਲੇਖਾ ਲੱਗੇ, ਤਾਂ ਨਿਰਾਸ ਨਾਂ ਹੋਵੋ, ਗੁਰਬਾਣੀਂ ਵਿੱਚ ਗੁਰੂ ਨਾਨਕ ਦਾ ਬਹੁਤ ਸੌਖਾ ਗਾਡੀ ਰਾਹ ਦੱਸਿਆ ਹੋਇਆ ਹੈ, ਉਸ ਤੇ ਤੁਰਾਂ ਗੇ ਤਾਂ ਫਿਰ ਘਰ ਪਹੁੰਚਾਉਣ ਦੀ ਜਿਮੇਂ ਵਾਰੀ ਗੁਰੂ ਨਾਨਕ ਦੀ ਹੋ ਜਾਂਦੀ ਹੈ। (ਕੀ ਕਦੇ ਕਿਸੇ ਨੇਂ ਆਪਣੇਂ ਘਰ ਜਾਂਣ ਦੀ ਗੱਲ ਕੀਤੀ ਹੈ?) ਅਸੀਂ ਪੱੜ੍ਹਦੇ ਹਾਂ, ਵਿਚਾਰਦੇ ਹਾਂ ਪਰ ਅਮਲ ਨਹੀਂ ਕਰਦੇ, ਗਾਡੀ ਰਾਹ ਦਾ ਨਾਂ ਲੈਂਦੇ ਹਾਂ, ਪਰ ਗਾਡੀ ਰਾਹ ਤੇ ਤੁਰਦੇ ਨਹੀਂ। ਗੁਰਬਾਣੀਂ ਨੂੰ ਇੱਕ ਸਿਰੇ ਤੋਂ ਵਿਚਾਰੋ, ਅਤੇ ਅਮਲ ਕਰੋ। ਗੁਰੂ ਇਹ ਝਗੜਾ ਜਰੂਰ ਨਬੇੜੇ ਗਾ।

ਮੂਰਖ ਗਣਤ ਗਣਾਇ ਝਗੜਾ ਪਾਇਆ॥ ਸਤਿਗੁਰ ਹਥਿ ਨਿਬੇੜੁ ਝਗੜੁ ਚੁਕਾਇਆ॥ ਕਰਤਾ ਕਰੇ ਸੁ ਹੋਗੁ ਨ ਚਲੈ ਚਲਾਇਆ॥ ੪॥ ੧੩੯

ਸਾਰੇ ਝਗੜੇ ਗੁਰੂ ਨੇਂ ਨਬੇੜਨੇਂ ਹਨ ਜੀ।

ਗਾਡੀ ਰਾਹ ਤੋਂ ਮੈਨੂੰ ਇੱਕ ਕਾਹਾਣੀਂ ਯਾਦ ਆਈ। ਕਿਸੇ ਪਿੰਡ ਵਿੱਚ ਕਿਸ਼ਨ ਸਿੰਘ ਨਾਮਕ ਇੱਕ ਵਿਅੱਕਤੀ ਰਹਿੰਦਾ ਸੀ। ਉਹ ਬਹੁਤ ਚੰਚਲ ਸੁਭਾ ਦਾ ਸੀ, ਉਸ ਨੇਂ ਕਦੇ ਵੀ ਕਿਸੇ ਦੀ ਗੱਲ ਨੂੰ ਨਹੀਂ ਸੀ ਮੰਨਿਆਂ। ਕਿਸੇ ਦੀ ਸਧਾਰਨ ਤੋਂ ਸਧਾਰਨ ਗੱਲ ਨੂੰ ਵੀ ਆਪਣੀਂ ਕਲਾ ਨਾਲ ਉਲਟਾ ਕੇ ਸੱਭ ਨੂੰ ਹੈਰਾਨ ਕਰ ਦੇਂਦਾ ਸੀ। ਇੱਕ ਦਿਨ ਕਿਸ਼ਨ ਸਿੰਘ ਅਤੇ ਉਸ ਦਾ ਦੋਸਤ ਧਰਮਾਂ ਸੱਥ ਵਿੱਚ ਬੈਠੇ ਹੋਏ ਸਨ। ਧਰਮੇਂ ਨੇਂ ਸੋਚਿਆ ਕੇ ਅੱਜ ਕਿਸ਼ਨ ਨੂੰ ਆਪਣੀਂ ਗੱਲ ਨਾਲ ਸਹਿਮਤ ਕਰਵਾਉਣਾਂ ਹੀ ਕਰਵਾਉਣਾਂ ਹੈ, ਵੇਖਦੇ ਹਾਂ ਅੱਜ ਕਿੱਧਰ ਭੱਜਦਾ ਹੈ। ਏਨੇ ਨੂੰ ਦੂਰੋਂ ਇੱਕ ਗੱਡਾ ਆਉਂਦਾ ਦਿਖਾਈ ਦਿੱਤਾ ਧਰਮਾਂ ਕਹਿਣ ਲੱਗਾ ਕਿਸ਼ਨੇਂ ਔਹ ਦੇਖ ਗੱਡਾ ਆਉਂਦਾ, ਤਾਂ ਕਿਸ਼ਨ ਕਹਿਣ ਲੱਗਾ ਮੈਨੂੰ ਤਾਂ ਨਹੀਂ ਦਿਸਦਾ, ਕੁੱਝ ਦੇਰ ਬਾਦ ਗੱਡਾ ਜਦ ਕੁੱਝ ਨੇੜੇ ਆ ਗਿਆ ਤਾਂ ਧਰਮੇਂ ਨੇਂ ਕਿਹਾ ਔਹ ਦੇਖ ਹੁਣ ਤਾਂ ਗੱਡਾ ਪਿੰਡ ਦੇ ਮੋੜ ਤੇ ਆ ਗਿਆ ਹੈ। ਤਾਂ ਕਿਸ਼ਨਾਂ ਕਹਿਣ ਲੱਗਾ, ਨਾਂ ਭਾਈ ਮੈਨੂੰ ਤਾਂ ਅਜੇ ਵੀ ਨਹੀਂ ਦਿੱਸਿਆ। ਤਾਂ ਧਰਮਾਂ ਕੁੱਝ ਦੇਰ ਚੁੱਪ ਰਿਹਾ, ਜੱਦ ਗੱਡਾ ਬਿਲਕੁਲ ਬਰਾਬਰ ਆ ਗਿਆ ਤਾਂ ਧਰਮੇਂ ਨੇਂ ਕਿਸ਼ਨ ਦਾ ਹੱਥ ਫੜ ਕੇ ਗੱਡੇ ਦੇ ਜੂਲੇ ਨੂੰ ਛੁਹਾ ਕੇ ਕਿਹਾ, ਐਹ ਵੇਖ ਗੱਡਾ ਹੈ ਕੇ ਨਹੀਂ? ਤਾਂ ਕਿਸ਼ਨਾਂ ਕਹਿਣ ਲੱਗਾ ਇਸ ਨੂੰ ਗੱਡਾ ਕੌਣ ਕਹਿੰਦਾ ਹੈ, ਇਹ ਤਾਂ ਜੂਲਾ ਹੈ। ਤਾਂ ਧਰਮੇਂ ਨੇਂ ਗੱਡੇ ਦੇ ਵਿੱਢ ਨੂੰ ਕਿਸ਼ਨ ਦਾ ਹੱਥ ਲਵਾ ਕੇ ਕਿਹਾ ਵੇਖ ਇਹ ਤਾਂ ਗੱਡਾ ਹੈ ਕੇ ਨਹੀਂ? ਤਾਂ ਕਿਸ਼ਨ ਕਹਿਣ ਲੱਗਾ ਗੱਡਾ ਨਹੀਂ ਇਹ ਤਾਂ ਵਿੱਢ ਹੈ।

ਸੋ ਵੀਰੇ ਐਸੀ ਵੀ ਗੱਲ ਨਹੀਂ, ਕਿ ਕੋਈ ਬਾਣੀਂ ਨੂੰ ਸਮਝਦਾ ਨਹੀਂ, ਸੱਭ ਸਮਝਦੇ ਹਨ। ਪਰ ਗੱਡੇ ਨੂੰ ਗੱਡਾ ਨਹੀਂ ਕਹਿਣਾਂ ਨਹੀਂ ਚਾਹੁੰਦੇ।

ਮੈਂ ਗੱਲ ਕੀਤੀ ਸੀ ਗੁਰਬਾਣੀਂ ਦੇ ਸੱਚ ਲਿਖਣ ਦੀ, ਮੈਂ ਤਾਂ ਹੁਣ ਸ਼ਾਇਦ ਲਿਖਾਂ ਜਾਂ ਨਾਂ, ਪਰ ਬਹੁਤ ਖੁਸ਼ੀ ਦੀ ਗੱਲ ਹੈ, ਕਿ ਸਾਡੇ ਬਹੁਤ ਹੀ ਸੁਲਝੇ ਹੋਏ, ਸੂਝਵਾਨ ਵਿਦਵਾਨ ਲੇਖਕ ਭਾਈ ਜਸਬੀਰ ਸਿੰਘ ਜੀ ਵੈਨਕੁਵਰ ਨੇਂ "ਗੁਰਬਾਣੀਂ ਦਾ ਸੱਚ" ਕਿਸ਼ਤਵਾਰ ਲੇਖ ਦੇ ਰੂਪ ਵਿੱਚ ਲਿਖਣਾਂ ਸ਼ੁਰੂ ਕੀਤਾ ਹੈ। ਮੈਂ ਇਹਨਾਂ ਦਾ ਲੇਖ ਵੀ ਅੱਜ ਪੜ੍ਹਿਆ ਸੀ, ਮੇਰੀ ਭਾਈ ਜਸਵੀਰ ਸਿੰਘ ਜੀ ਨੂੰ ਯਾਚਨਾਂ ਹੈ ਜੀ, ਜਿਵੇਂ ਕੇ ਹਰ ਕਹਾਣੀਂ ਜਾਂ ਲੇਖ ਦਾ ਇੱਕ Moral ਹੁੰਦਾ ਹੈ ਜੀ। ਆਪ ਜੀ ਨੇ ਭਗਤ ਤ੍ਰਿਲੋਚਨ ਜੀ ਦੇ ਸ਼ਬਦ ਨਾਰਾਇਣ ਨਿੰਦਸਿ ਕਾਇ ਭੂਲੀ ਗਵਾਰੀ॥ ਦੁਕ੍ਰਿਤੁ ਸੁਕ੍ਰਿਤੁ ਥਾਰੋ ਕਰਮੁ ਰੀ॥ ੧॥ ਰਹਾਉ॥ ਦੀ ਜੋ ਵਿਆਖਿਆ ਕੀਤੀ ਹੈ, ਇਸ ਸ਼ਬਦ ਦੀ Moral philosophy ਜਾਂ moralization ਕੀ ਹੈ ਜੀ, ਕਿਰਪਾ ਕਰਕੇ ਜਰੂਰ ਦੱਸਣਾਂ ਜੀ।

ਕੁੱਝ ਗਲਤ ਲਿਖਿਆ ਗਿਆ ਹੋਵੇ ਤਾਂ ਖਿਮਾਂ ਦਾ ਯਾਚਕ ਹਾਂ ਜੀ

ਆਦਰ ਸਹਿਤ

ਬਲਦੇਵ ਸਿੰਘ


(20/10/09)
ਇੰਦਰ ਜੀਤ ਸਿੰਘ ਕਾਨਪੁਰ

ਖਾਲਸਾ ਜੀ
ਗੁਰੂ ਫਤਿਹ
ਅੱਜ ਦਾ “ਤੁਹਾਡੇ ਪੱਤਰ” ਦਾ ਅੰਕ ਖੋਲ੍ਹਿਆ। “ਤੱਤ ਗੁਰਮਤਿ ਪਰਿਵਾਰ” ਦਾ ਖ਼ਤ ਪੜ੍ਹਿਆ ਜਿਸ ਵਿੱਚ ਫ਼ਰੀਦਾਬਾਦ ਦੇ ਵੀਰਾਂ ਉਪਰ ਕੁੱਝ ਦੋਸ਼ ਲਾਏ ਗਏ ਹਨ। ਦਾਸ ਅੱਜ ਤਕ ਕਿਸੇ ਸੰਸਥਾ ਦਾ ਮੈਂਬਰ ਨਹੀਂ ਬਣਿਆਂ ਅਤੇ ਨਾਂ ਹੀ ਕਿਸੇ ਸੰਸਥਾ ਨੂੰ ਬਣਾਉਣ ਦੀ ਗੱਲ ਹੀ ਸੋਚੀ ਹੈ, ਕਿਉਂ ਕੇ ਜਦੋਂ ਬੰਦਾ ਕਿਸੇ ਸੰਸਥਾ ਜਾਂ ਸੰਗਠਨ ਦਾ ਮੈਂਬਰ ਬਣ ਜਾਂਦਾ ਹੈ ਤੇ ਉਸ ਵਿੱਚ ਹਉਮੇ ਵਧ ਜਾਂਦੀ ਹੈ। ਅਤੇ ਉਸ ਦੇ ਕੰਮ ਕਰਨ ਦੇ ਤਰੀਕੇ ਵਿੱਚ ਬਦਲਾਅ ਆ ਜਾਂਦਾ ਹੈ। ਉਸ ਦੀ ਕਲਮ ਅਤੇ ਜੁਬਾਨ ਸੋਚ ਸੋਚ ਕੇ ਅਟਕ ਅਟਕ ਕੇ ਚਲਨ ਲਗ ਪੈਂਦੀ ਹੈ।
ਇਸ ਲੇਖ ਨੂੰ ਪੜਕੇ ਦਾਸ ਦਾ ਦਿਲ ਇਸ ਹੱਦ ਤਕ ਉਦਾਸ ਅਤੇ ਪਰੇਸ਼ਾਨ ਹੋ ਗਇਆ ਜਿਸ ਨੂੰ ਬਿਆਨ ਕਰਨਾਂ ਕਠਿਨ ਹੈ। ਸਿੱਖ ਮਾਰਗ ਦਾ ਪੁਰਾਣਾ ਪਾਠਕ ਹੋਣ ਦੇ ਨਾਤੇ ਇਤਨਾ ਹੀ ਪਰੇਸ਼ਾਨ ਦਾਸ ਇੱਕ ਵਾਰ ਹੋਰ ਹੋਇਆ ਸੀ, ਜਦੋਂ ਭਾਈ ਹਰਜਿੰਦਰ ਸਿੰਘ ਦਿਲਗੀਰ ਨੇ ਆਪਣੇ ਲੇਖ ਸਿੱਖ ਮਾਰਗ ਤੋ ਹਟਵਾ ਦਿੱਤੇ ਸਨ। ਦਾਸ ਇਨ੍ਹਾਂ ਘਟਨਾਵਾਂ ਦਾ ਕਾਰਨ ਨਹੀਂ ਜਾਣਦਾ, ਅਤੇ ਨਾਂ ਹੀ ਜਾਣਨਾ ਚਾਹੁੰਦਾ ਹੈ।
ਇਸ ਲੇਖ ਨੂੰ ਪੜਕੇ ਕਈ ਪ੍ਰਕਾਰ ਦੀਆਂ ਦਲੀਲਾਂ ਕਰਦਾ, ਦੁਖੀ ਮਨ ਨਾਲ ਆਪਣੀ ਦੁਕਾਨ ਤੇ ਪੁੱਜਿਆ। ਉਥੇ ਦੋ ਤਿਨ ਸਿੱਖ ਵੀਰ ਮੇਰਾ ਇੰਤਜ਼ਾਰ ਕਰ ਰਹੇ ਸੀ। ਇੱਕ ਨੇ ਵਿਚੋਂ ਗੁਰੂ ਫਤਿਹ ਗਜਾਉਣ ਦੀ ਥਾਂ ਕਿਹਾ-ਵੀਰ ਜੀ “ਦੀਵਾਲ਼ੀ ਮੁਬਾਰਕ”। ਦਿਲ ਦੁਖੀ ਹੋਣ ਕਾਰਨ ਮੇਰੇ ਮੂੰਹ ਤੋਂ ਨਿਕਲ ਗਇਆ – ਇਸ ਦੀਵਾਲ਼ੀ ਨੇ ਤੇ ਸਾਡੀ ਕੌਮ ਦਾ ਦੀਵਾਲਾ ਕੱਢ ਦਿੱਤਾ ਤੁਸੀਂ ਮੁਬਾਰਕ ਬਾਦ ਦੇ ਰਹੇ ਹੋ। ਉਹਨਾਂ ਵੀਰਾਂ ਦੇ ਮੂੰਹ ਤੋ ਇਕੱਠਾ ਹੀ ਨਿਕਲਿਆ – “ਵੀਰ ਜੀ ਇਹ ਤੁਸੀਂ ਕੀ ਕਹਿ ਰਹੇ ਹੋ। ਦਾਸ ਨੇ ਬੈਠਦਿਆਂ ਹੀ ਬੋਲਣਾ ਸ਼ੁਰੂ ਕੀਤਾ-
ਹਾਂ ਵੀਰੋ ਮੈਂ ਸੱਚ ਕਹਿ ਰਿਹਾ ਹਾਂ-ਜਦੋਂ ਜੱਸਾ ਸਿੰਘ ਆਹਲੂਵਾਲੀਆ ਅਤੇ ਭਾਈ ਬਘੇਲ ਸਿੰਘ ਦੀ ਖਾਲਸਾ ਫੌਜ ਨੇ ਤੀਸ ਹਜ਼ਾਰੀ ਫੌਜ ਲੈਕੇ ਦਿੱਲੀ ਚੜ੍ਹਾਈ ਕੀਤੀ ਤੇ ਲਾਲ ਕਿਲੇ ਤੇ ਖ਼ਾਲਸਾਈ ਕੇਸਰੀ ਨਿਸ਼ਾਨ ਲਹਿਰਾ ਕੇ “ਖਾਲਸਾ ਰਾਜ ਸਥਾਪਿਤ ਕਰ ਦਿੱਤਾ। ਕੁੱਝ ਦਿਨ ਗੁਰਦਵਾਰਿਆਂ ਦੇ ਨਾਮ ਰਿਆਸਤਾਂ ਲਾਈਆਂ। ਇਨ੍ਹਾਂ ਦਿਨਾਂ ਵਿੱਚ ਹੀ ਇਸ ਨਾਮੁਰਾਦ ਦਿਵਾਲੀ ਦਾ ਤਿਉਹਾਰ ਪੈ ਗਇਆ। ਸਿੱਖ ਫੌਜ ਦਾ ਇੱਕ ਹਿੱਸਾ ਇਹ ਜਿਦ ਫੜ ਕੇ ਬਹਿ ਗਇਆ ਕੇ ਅਸੀਂ ਦਿਵਾਲੀ ਮਨਾਉਣ ਅੰਮ੍ਰਿਤਸਰ ਜਾਣਾ ਹੈ। ਖਾਲਸਾ ਰਾਜ ਤੇ ਸਥਾਪਿਤ ਹੋ ਹੀ ਚੁਕਾ ਹੈ ਹੁਣ ਕੀ ਖਤਰਾ ਹੈ। ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਦੇ ਲੱਖ ਮਨਾਂ ਕਰਨ ਦੇ ਬਾਵਜੂਦ ਸਿੱਖ ਫੌਜ ਦੇ ਬਹੁਤੇ ਲੋਗ ਅੰਮ੍ਰਿਤਸਰ ਵਲ ਕੂਚ ਕਰ ਗਏ। ਅਤਿ ਉਤਸ਼ਾਹਿਤ ਫੋਜਾ ਨੇ ਮੁਗਲਾਂ ਦਾ ਤਖਤੇ ਤਾਊਸ ਵੀ ਪੁਟਕੇ ਘੋੜੇ, ਹਾਥੀਆਂ ਤੇ ਲਦ ਲਿਆ ਜੋ ਅੱਜ ਵੀ ਹਰਿਮੰਦਰ ਸਾਹਿਬ ਦੀ ਪਰਕਰਮਾਂ ਵਿੱਚ ਦੁੱਖ-ਭੰਜਨੀ ਬੇਰੀ ਦੇ ਸਾਮ੍ਹਣੇ ਰਖਿਆ ਹੋਇਆ ਹੈ। ਤੁਸੀਂ ਉਥੇ ਲਿਖਿਆ ਇਤਿਹਾਸ ਵੀ ਪੜ੍ਹ ਸਕਦੇ ਹੋ। ਦੀਵਾਲ਼ੀ ਮਨਾਉਣ ਵਾਸਤੇ ਆਏ ਸਿੱਖਾਂ ਦਾ ਤਖਤਾ ਪਿਛੋਂ ਪਲਟ ਦਿੱਤਾ ਗਇਆ। ਜੋ ਅੱਜ ਤਕ ਹੱਥ ਨਾਂ ਆਇਆ। ਰੱਬ ਦਾ ਵਾਸਤਾ ਜੇ ਮੈਨੂੰ ਇਸ ਨਾਮੁਰਾਦ ਤਿਉਹਾਰ ਦੀ ਵਧਾਈ ਨਾਂ ਦਿਆ ਕਰੋ। ਜੇ ਇਹ ਤਿਉਹਾਰ ਨਾਂ ਹੁੰਦਾ ਤੇ ਅੱਜ ਹਿੰਦੁਸਤਾਨ ਤੇ ਖ਼ਾਲਸੇ ਦਾ ਰਾਜ ਹੋਣਾ ਸੀ।
ਇਹ ਗਲ ਸੁਣਕੇ ਉਹ ਵੀਰ ਸ਼ਰਮਿੰਦੇ ਹੋ ਕੇ ਚਲੇ ਗਏ। ਲੇਕਿਨ ਦਾਸ ਫਿਰ ਸਿੱਖ ਮਾਰਗ. ਕਾਮ ਤੇ ਛਿੜੀ ਬਹਿਸ ਬਾਰੇ ਸੋਚਣ ਲਗ ਪਇਆ। ਅਤੇ ਇਸ ਬਹਿਸ ਦੀ ਤੁਲਨਾ ਇਸ ਇਤਿਹਾਸ ਨਾਲ ਕਰਨ ਲਗ ਪਿਆ ਕੇ-ਜਦੋਂ ਵੀ ਖ਼ਾਲਸੇ ਦਾ ਕੋਈ ਕੰਮ ਸਿਰੇ ਚੜਨ ਵਾਲਾ ਹੁੰਦਾ ਹੈ, ਉਨਾਂ ਦੀ ਜਿਦ ਤੇ ਹਉਮੇ ਨਾਲ ਸਾਰੀ ਗਲ ਵਿਗੜ ਜਾਂਦੀ ਹੈ ਅਤੇ ਵਿਰੋਧੀਆਂ ਦਾ ਕੰਮ ਆਪਣੇ ਆਪ ਬਣ ਜਾਂਦਾ ਹੈ।
ਅੱਜ ਸਿੱਖ ਮਾਰਗ. ਕਾਮ ਅਤੇ ਉਸ ਦੇ ਵਿਦਵਾਨ ਪਾਠਕਾਂ ਅਤੇ ਲੇਖਕਾਂ ਨੇ, ਜੋ ਕਈ ਵਰਿਆਂ ਦੀ ਮਿਹਨਤ ਕਰਕੇ ਤੱਤ ਗੁਰਮਤ ਸਿਧਾਂਤਾਂ ਤੇ ਜੋ ਕੰਮ ਕੀਤਾ ਹੈ, ਉਹ ਮਿਟੀ ਵਿੱਚ ਮਿਲਨ ਦੇ ਆਸਾਰ ਨਜ਼ਰ ਆ ਰਹੇ ਹਨ। ਦਸਮ ਗ੍ਰੰਥ ਬਾਰੇ ਜੋ ਚੇਤਨਾ ਅੱਜ ਹੈ ਉਸਨੂੰ ਅਸੀਂ ਪਿਛਲੇ 30 ਵਰਿਆਂ ਵਿੱਚ ਇੱਕ ਵਾਰ ਵੀ ਨਹੀਂ ਵੇਖਿਆ।
ਦਾਸ ਨੂੰ ਨਹੀਂ ਪਤਾ ਕੇ “ਤੱਤ ਗੁਰਮਤਿ ਪਰਿਵਾਰ” ਵਾਲੇ ਵੀਰ ਜਾਂ “ਫ਼ਰੀਦਾਬਾਦ ਵਾਲੇ ਵੀਰਾਂ” ਵਿੱਚ ਕੌਣ ਸਹੀ ਹੈ, ਅਤੇ ਕੌਣ ਗਲਤ, ਲੇਕਿਨ ਦਾਸ ਦਾ ਸਿਰ ਦੋਨਾਂ ਧਿਰਾਂ ਦੇ ਚਰਨਾਂ ਵਿੱਚ ਝੁਕਦਾ ਰਹੇਗਾ। ਕਿਉਕੇ ਦੋਨਾਂ ਦਾ ਯੋਗਦਾਨ ਦਸਮ ਗ੍ਰੰਥ ਮਸਲੇ ਤੇ ਬਹੁਤ ਹੀ ਸ਼ਲਾਘਾ ਯੋਗ ਹੈ।
ਦਾਸ ਦੀ ਦੋਨਾਂ ਧਿਰਾਂ ਅੱਗੇ ਬੇਨਤੀ ਹੈ ਕੇ ਆਪਸੀ ਮਤ ਭੇਦਾਂ ਨੂੰ ਇਸ ਮਿਸ਼ਨ ਵਿੱਚ ਨਾਂ ਲਿਆਉਣ। ਅਤੇ ਮਿਲ ਜੁੱਲ ਕੇ ਕੰਮ ਕਰਨ ਲਈ ਇੱਕ ਫੋਰਮ ਤੇ ਆ ਜਾਣ। ਆਪਸੀ ਵਿਚਾਰ ਜੋ ਮੇਲ ਨਹੀਂ ਖਾਂਦੇ ਉਨਾਂ ਨੂੰ ਘਰ ਛੱਡ ਕੇ ਆਉਣ। ਅਸੀਂ ਸਾਰੇ ਗੁਰਮਤਿ ਦੇ ਪਹਿਰੇਦਾਰ ਹਾਂ ਜਥੇਦਾਰ ਨਹੀਂ। ਜਥੇਦਾਰੀ “ਸ਼ਬਦ ਗੁਰੂ- ਗ੍ਰੰਥ ਸਾਹਿਬ” ਦੀ ਪ੍ਰਵਾਨ ਕਰੋ ਅਤੇ ਕੰਮ ਕੌਮ ਦਾ ਆਉ ਰਲ ਮਿਲ ਕੇ ਕਰੀਏ। ਜਿਸਨੂੰ ਜਥੇਦਾਰੀ ਚਾਹੀਦੀ ਹੈ ਉਹ ਕਿਸੇ ਗੁਰਦੁਆਰੇ ਦਾ ਪ੍ਰਧਾਨ ਬਣ ਜਾਵੇ। ਇਸ ਮਿਸ਼ਨ ਵਿੱਚ ਉਸ ਦਾ ਕੋਈ ਕੰਮ ਨਹੀਂ।
ਮੇਰੀ ਸਿੱਖ ਮਾਰਗ ਦੇ ਹਰ ਪਾਠਕ ਅਤੇ ਲੇਖਕ ਅੱਗੇ ਹੱਥ ਜੋੜ ਕੇ ਬੇਨਤੀ ਹੈ ਕੇ ਸਿੱਖ ਕੌਮ ਬਹੁਤ ਕਠਿਨ ਦੌਰ ਤੋਂ ਗੁਜਰ ਰਹੀ ਹੈ। ਵੇਲਾ ਫਜ਼ੂਲ ਦੀਆਂ ਬਹਿਸਾਂ ਦਾ ਨਹੀਂ। ਕੌਮ ਲਈ ਕੰਮ ਕਰਨ ਦਾ ਹੈ। ਨਹੀਂ ਤੇ ਇਹ ਵੇਲਾ ਹੱਥ ਨਹੀਂ ਆਉਣਾ। ਹੁਣ ਨਾ ਚੇਤੇ ਤੇ ਫੇਰ ਅਸੀਂ ਹਮੇਸ਼ਾਂ ਦੀ ਤਰਾਂ ਇਹ ਹੀ ਕਹਿੰਦੇ ਰਹਾਂਗੇ-
ਲਮਹੋਂ ਨੇ ਖਤਾ ਕੀ,
ਸਦੀਔਂ ਨੇ ਸਜਾ ਪਾਈ।
ਇੰਦਰ ਜੀਤ ਸਿੰਘ ਕਾਨਪੁਰ


(20/10/09)
ਗੁਰਿੰਦਰ ਸਿੰਘ ਧਾਲੀਵਾਲ

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਿੱਖ ਇੱਕ ਵੱਖਰੀ ਕੌਮ ਹੈ। ਸਿੱਖ ਜਗਤ ਨੂੰ ਇਹ ਸਿੱਧ ਕਰਨ ਲਈ ਵੀ ਕਾਫੀ ਜੱਦੋ-ਜਹਿਦ ਕਰਨੀ ਪੈ ਰਹੀ ਹੈ। ਕਿਉਂਕਿ ਬਹੁ ਗਿਣਤੀ ਹਮੇਸ਼ਾਂ ਘੱਟ ਗਿਣਤੀਆਂ ਨੂੰ ਸਮੇਟਣ ਦੇ ਆਹਰ ਵਿੱਚ ਲੱਗੀ ਰਹਿੰਦੀ ਹੈ।
ਸਿੱਖਾਂ ਦਾ ਆਪਣਾ ਸੱਭਿਆਚਾਰ, ਦਿਨ ਦਿਹਾੜੇ ਅਤੇ ਰੀਤੀ ਰਿਵਾਜ ਹਨ, ਜਿਨਾਂ ਨੂੰ ਪੁਜਾਰੀਆਂ ਡੇਰੇਦਾਰਾਂ ਅਤੇ ਕੁੱਝ ਵਪਾਰੀ ਕਿਸਮ ਦੇ ਗੁਰਦੁਅਰਿਆਂ ਦੇ ਪ੍ਰਬੰਧਕਾਂ ਨੇ ਹਮੇਸ਼ਾਂ ਹਿੰਦੂ ਰਹੁ ਰੀਤਾਂ ਮੁਤਾਬਕ ਰਲ-ਗੱਡ ਕਰਨ ਦੀ ਹੀ ਕੋਸ਼ਿਸ਼ ਕੀਤੀ ਹੈ। ਸਾਡੇ ਚੰਗੇ ਭਾਗਾਂ ਨੂੰ ਸਰਦਾਰ ਪਾਲ ਸਿੰਘ ਪੁਰੇਵਾਲ ਨੇ ਸਿਖਾਂ ਨੂੰ ਹਮੇਸ਼ਾਂ ਵਾਸਤੇ ਇਸ ਖਲਜਗਣ ਚੋਂ ਕੱਢਣ ਲਈ ਅਣਥੱਕ ਮਿਹਨਤ ਕਰਕੇ, ਸੰਸਾਰ ਦੀਆਂ ਹੋਰਨਾਂ ਕੌਮਾਂ ਵਾਂਗ ਇੱਕ ਵੱਖਰਾ ਸਿੱਖ ਕੈਲੰਡਰ ਤਿਆਰ ਕੀਤਾ ਸੀ, ਜਿਸ ਨੂੰ ਨਾਨਕਸ਼ਾਹੀ ਕੈਲੰਡਰ ਦੇ ਨਾਂ ਹੇਠ ਪੰਥ ਵਲੋਂ ਲਾਗੂ ਕੀਤਾ ਗਿਆ ਸੀ। ਹਾਲਾਂਕਿ ਉਸ ਵਿੱਚ ਡੇਰੇਦਾਰਾਂ ਅਤੇ ਕੁੱਝ ਸੰਪਰਦਾਵਾਂ ਦੇ ਦਬਾਅ ਕਾਰਨ ਮਜਬੂਰੀ ਵੱਸ ਕੁੱਝ ਊਣਤਾਈਆਂ ਵੀ ਰਹਿ ਗਈਆਂ ਸਨ, ਜਿਨਾਂ ਵਿੱਚ ਗੁਰੁ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ, ਬੰਦੀ ਛੋੜ ਦਿਵਸ ਅਤੇ ਹੋਲਾ ਮਹੱਲਾ ਪ੍ਰਮੁੱਖ ਹਨ। ਸਾਰੇ ਜਾਣਦੇ ਹਨ ਕਿ ਗੁਰੁ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਅਪ੍ਰੈਲ ਵਿੱਚ ਹੈ ਅਤੇ ਅਸੀਂ ਨਵੰਬਰ ਵਿੱਚ ਪੁਰਨਮਾਸ਼ੀ ਹੀ ਭਾਲਦੇ ਰਹਿੰਦੇ ਹਾਂ। ਇਸੇ ਤਰਾਂ ਸਾਡੀ ਗੁਲਾਮ ਜਹਿਨੀਅਤ ਦੀਵਾਲੀ ਮਨਾ ਕੇ ਆਪਣੇ ਆਕਾਵਾਂ ਨੂੰ ਖੁਸ਼ ਕਰਨ ਹਿੱਤ ਬੰਦੀ ਛੋੜ ਦਿਵਸ ਮਨਾਉਣ ਦਾ ਨਾਟਕ ਕਰਦੀ ਹੈ।
ਹਰ ਸੁਹਿਰਦ ਸਿੱਖ ਇਹ ਆਸ ਕਰਦਾ ਸੀ ਕਿ ਨਾਨਕਸ਼ਾਹੀ ਕੈਲੰਡਰ ਵਿੱਚ ਰਹਿ ਗਈਆਂ ਊਣਤਾਈਆਂ ਨੂੰ ਆਉਂਦੇ ਸਮੇਂ ਵਿੱਚ ਸਿੰਘ ਸਹਿਬਾਨ, ਸਿੱਖ ਵਿਦਵਾਨਾ ਦੀ ਰਾਇ ਨਾਲ ਦੂਰ ਕਰਨਗੇ। ਪਰ ਅਫਸੋਸ ਦੀ ਗੱਲ ਹੈ ਕਿ ਉਹ ਆਪਣੇ ਸਿਆਸੀ ਆਕਾਵਾਂ ਅਤੇ ਏਜੰਸੀਆਂ ਦੇ ਇਸ਼ਾਰੇ ਤੇ ਫਿਰ ਤੋਂ ਸਿੱਖ ਦਿਹਾੜਿਆਂ (ਗੁਰਪੁਰਬਾਂ) ਨੂੰ ਹੋਰਨਾਂ ਨਾਲ ਰਲ-ਗੱਡ ਕਰਨ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਨ ਜੋ ਕਿ ਬਹੁਤ ਹੀ ਨਿੰਦਣਯੋਗ ਅਤੇ ਸ਼ਰਮਨਾਕ ਕਾਰਵਾਈ ਹੈ। ਅਸੀਂ ਨਿਊਜੀਲੈਂਡ ਦੀ ਸੰਗਤ ਵਲ਼ੋਂ ਇਸ ਦੀ ਪੁਰਜੋਰ ਨਿੰਦਾ ਕਰਦੇ ਹੋਏ ਜਥੇਦਾਰ ਸਹਿਬਾਨਾਂ ਨੂੰ ਅਪੀਲ਼ ਕਰਦੇ ਹਾਂ ਕਿ ਸੰਗਰਾਂਦਾਂ ਮੱਸਿਆ ਦੇ ਚੱਕਰਾਂ ਚੋਂ ਨਿਕਲ ਕੇ ਨਾਨਕਸ਼ਾਹੀ ਕੈਲੰਡਰ ਵਿੱਚ ਰਹਿ ਗਈਆਂ ਊਣਤਾਈਆਂ ਨੂੰ ਦ੍ਰੂਰ ਕਰਨ ਦਾ ਉਪਰਾਲਾ ਕਰਨ ਤਾਂ ਕਿ ਇਤਿਹਾਸ ਉਨਾਂ ਨੂੰ ਯਾਦ ਕਰੇ।
ਗੁਰਿੰਦਰ ਸਿੰਘ ਧਾਲੀਵਾਲ
ਸ੍ਰੀ ਗੁਰੁ ਸਿੰਘ ਸਭਾ ਸ਼ਰਲੀ ਰੋਡ ਨਿਊਜੀਲੈਂਡ


(20/10/09)
ਹਰਸਿਮਰਤ ਕੌਰ ਖ਼ਲਸਾ

DARSHAN DEKH Katha

by Harsimrat Kaur Khalsa

Guru Granth Parchar Mission of USA, Inc.

510-432-5827

ਸੂਹੀ ਮਹਲਾ 5॥ (742) Soohee, Fifth Mehl:

ਦਰਸਨੁ ਦੇਖਿ ਜੀਵਾ ਗੁਰ ਤੇਰਾ॥ ਪੂਰਨ ਕਰਮੁ ਹੋਇ ਪ੍ਰਭ ਮੇਰਾ॥ 1॥

Gazing upon the Blessed Vision of Your Darshan, I live. My karma is perfect, O my God. ||1||

I have asked many of Sikhs scholars how they translate ਦਰਸਨੁ, and they explain it as making a pilgrimage to see or be in the presence of God or Guru Ji for a blessing. There are different reasons why people chose to perform the ਦਰਸਨੁ action. There is the blessing of appreciation on seeing His Majesty. There is also a curiosity or pride to be in the presence of any dignitary face to face, or just ignorant entertainment. The Muslims take their ਦਰਸਨੁ Hajis visit Mecca and frequently attend the Mosque. Christians congregate in their churches. Jews are orded by Torah to visit their Beith Hamiqdash Holy Temple in Jerusalem during the Hagim festivals (Passover, Shavuoth, and Succoth). They attend the synagogue also called Beith Hamidrash, which is also the religious center for prayer and learning. The Sikh Rehat Maryada also instructs Sikhs to visit the Gurdwara Sahib as much as possible, and Sikhs also visit at least one time each of the 5 Takhts and a number of other Sikh holy sites. The meaning first word of this shabad ਦਰਸਨੁ composed by the 5th Guru (Argan Dev Ji) needs to be expounded upon to benefit from the full meaning of Guru Ji’s teaching.

ਦ੍ਰਿਸ਼ਟ and ਦਰਸਨਹ share the same root and are Sanskrit and Seheskriti words meaning “to see” ਦ੍ਰਿਸਟ ਤੁਯੰ ਅਮੋਘ ਦਰਸਨੰ ਬਸੰਤ ਸਾਧ ਰਸਨਾ॥” So obtain the Blessed Vision of His Darshan; He dwells upon the tongues of the Holy. (1354, ਸਹਸਕ੍ਰਿਤੀ, ਮਹਲਾ 5)

ਜਨਮ ਮਰਣ ਰਹੰਤ ਸ੍ਰੋਤਾ ਸੁਖ ਸਮੂਹ ਅਮੋਘ ਦਰਸਨਹ॥

The cycle of coming and going in reincarnation is ended, absolute peace is obtained, and the Fruitful Vision of the Lord's Darshan. (1355, ਸਹਸਕ੍ਰਿਤੀ, ਮਹਲਾ 5)

ਦਰਸਨੁ “darshan” is an ancient Hebrew word root drsh that has many meanings. Somehow the Semitic and Indian cultures share similar vocabulary words, and I am not sure which culture has the earliest usage. Here are the many meanings of drsh in the Lashon Haqodesh Hebrew language:

1. to resort to, seek, seek with care, enquire, require

a. (Qal root word constructive)

1. to resort to, frequent (a place), (tread a place)

2. to consult, enquire of, seek 1a

b. of God 1a

c. of heathen gods, necromancers (communicators with the dead)

3. to seek deity in prayer and worship 1a

d. God 1a

e. heathen deities

4. to seek (with a demand), demand, require

5. to investigate, enquire

6. to ask for, require, demand

7. to practice, study, follow, seek with application

8. to seek with care, care for

f. (Niphal root word constructive)

9. to allow oneself to be enquired of, consulted (only of God)

10. to be sought, be sought out

11. to be required (of blood)

http://www.biblestudytools.com/Lexicons/Hebrew/heb.cgi?number=01875&version=kjv

כִּי כֹה אָמַר יְהוָה לְבֵית יִשְׂרָאֵל דִּרְשׁוּנִי וִחְיוּ

“Thus saith the Lord unto the house of Israel, seek me that you might live.” (Amos 5:4)

ਜੀਵਾ ਗੁਰ ਤੇਰਾ This is a wonderful discovery of how Guru Arjan Dev Ji received the same prophetic revelation as the Ancient Hebrew prophet Amos. Both teach to take advantage of ਦਰਸਨੁ to benefit from life. I am sure that they did not intend for it to mean just to look, but, according to the various Hebrew connotations of drsh, it means to have an open mind, to be ready to accept change in perspective of the reality we live in, to have the blessed God and man encounter. That aspect of the Jewish or Sikh religious experience in which man’s mind is in direct encounter with God. To approach with the fear of God, not afraid of God, but we should be ashamed to do so with a disrespectful manner, meaning while we are suckered and engrossed in our 5 vices, purposefully unwilling to accept any tips from God or Guru Ji for self improvement. The most evil person in the world should no reason to feel ashamed if his intent is to want change in his life, to give Guru Ji’s wisdom the opportunity to heal him of his wickedness. Likewise, when we come and bow to Guru Ji, we should do so with the intent on being flexible with the golden advice from Guru Ji’s hukam wisdom for self improvement.

ਪੂਰਨ ਕਰਮੁ ਹੋਇ ਪ੍ਰਭ ਮੇਰਾ “My karam is complete, Oh my God.”

Noone’s karma can even begin to be complete without first experiencing the true darshan of Guru Ji. It cannot be accomplished from one’s own merits, but by the grace of God.

ਇਹ ਬੇਨੰਤੀ ਸੁਣਿ ਪ੍ਰਭ ਮੇਰੇ॥

Please, listen to this prayer, O my God.

Guru Ji’s purpose for making the darshan is to communicate to God that he is ready to listen to Him. God is always listening, but the wicked assume God turns away, like someone who is emotionally too upset to hear. God can hear all the time, but it is up to us to come to the realization that He is ready to help us help ourselves via His way, hukam.

ਦੇਹਿ ਨਾਮੁ ਕਰਿ ਅਪਣੇ ਚੇਰੇ॥ 1॥ ਰਹਾਉ॥

Please bless me with Your Name, and make me Your chaylaa servant, Your disciple. ||1||Pause||

When we negate the ego in us, then we become absorbed in His Naam, His merits in us, if we activate Naam, then we begin to improve. Instead of being enslaved by our selfish 5 vices, we should tell God that we are ready to learn and yield to God’s wishes by promising to follow His hukam. Christians and Jews teach that a major part of their salvation depends upon willingness to change, admitting they made mistakes, mentally and emotionally acknowledging the kingship of God, asking for forgiveness, and His help, then they promise to follow His Hukam (malchut) study Bible and help the needy. How are Sikhs taught to follow God’s hukam? Study Guru Granth Sahib which is overflowing with all the great tips for starters and advanced Sikhs .

ਅਪਣੀ ਸਰਣਿ ਰਾਖੁ ਪ੍ਰਭ ਦਾਤੇ॥

Please keep me under Your Protection, O God, O Great Giver.

Our efforts alone will not keep us from losing faith. 99.9% of it is by the mercy and promises of God that He will never leave us or forsake us. Anyone that does fall against God is because of not doing the very minimal that would help him stay in the fold of His care. Without God and His mercy, we are lost. Without Gur Prasad we would have no way of knowing how to stay in tuned with His grace. Why do so many people chose to wander aimlessly,thinking they are better off being their own gurus to themselves or like blind people being led by the blind, suckered into pakandi kachi bani philosophy against what Guru Granth Sahib teaches.

ਗੁਰ ਪ੍ਰਸਾਦਿ ਕਿਨੈ ਵਿਰਲੈ ਜਾਤੇ॥ 2॥

By Guru's Grace, a few people understand this. ||2||

How ironic, but true, that accessibility to the Guru’s salvation experience is so simple, free of charge, and God is always there the help out along the way, but only very few people take it. Many of us are so close to this salvation, but being close is not enough. You have to have it, too, not just look.

ਸੁਨਹੁ ਬਿਨਉ ਪ੍ਰਭ ਮੇਰੇ ਮੀਤਾ॥

Please hear my prayer, O God, my Friend.

We should never forget that God is always ready to hear us and they we should stay in communication with Him throughout the day. Sikh study of Guru Granth Sahib and simran is a major this communication. God truly is our friend 24 hours a day.

ਚਰਣ ਕਮਲ ਵਸਹਿ ਮੇਰੈ ਚੀਤਾ॥ 3॥

May Your Lotus Feet abide within my consciousness. ||3||

http://www.vai.com/realillusions/07lotusfeet_sublime.html

The lotus flower is an aquatic perennial and are amazing and have strong symbolic ties to many Asian religions especially throughout India. The lotus flower starts as a small flower down at the bottom of a pond in the mud and muck. It slowly grows up towards the waters surface continually moving towards the light. Once it come to the surface of the water the lotus flower begins to blossom and turn into a beautiful flower.

Within Hinduism and Buddhism the lotus flower has become a symbol for awakening to the spiritual reality of life. The meaning varies slightly between the two religions of course but essentially both religious traditions place importance on the lotus flower.

In modern times the meaning of a lotus flower tattoo ties into it's religious symbolism and meaning. Most tattoo enthusiast feel that the a lotus tattoo represent life in general. As the lotus flower grows up from the mud into a object of great beauty people also grow and change into something more beautiful (hopefully!). So the symbol represent the struggle of life at its most basic form. (Chris Ryerson, The Meaning and Symbolism Behind the Lotus Flower Tattoo),

http://ezinearticles.com/?The-Meaning-and-Symbolism-Behind-the-Lotus-Flower-Tattoo&id=95396

The lotus has a wide variety of uses. Many parts of the lotus are eaten. The young soft seeds are eaten raw, the old ones are hard and roasted, ground and cooked, the leaves are made for soups or wrapping foods for steaming, the stems are eaten, and the roots are cooked. The seeds can survive indefinitely. Dried lotus seeds were discovered 5,000 years ago in Chinese graves and were grown by the modern man.

The Lotus plant is an aquatic perennial, native to southern Asia and Australia, and most commonly cultivated in water gardens. The plant has its roots firmly in the mud and sends out long stems to which their leaves are attached. The leaves are sometimes, and Lotus flowers always, raised above the water surface. The beautiful and fragrant Lotus flower opens in the morning and petals fall in the afternoon.

The Lotus flowers, seeds, young leaves and rhizomes are all edible. The seeds are eaten raw or when dried, popped like popcorn. In Asia, the petals are sometimes used for garnish, while the large leaves are used as a wrap for food. The stems are pickled. The stamens inside the blossom is used for tea, baking mooncakes, or pudding. Lotus roots have been found to be rich in dietary fiber, vitamin C, potassium, thiamin, riboflavin, vitamin B6, phosphorus, copper, and manganese, while very low in saturated fat.

Various parts of the sacred Lotus are also used in traditional Asian herbal medicine as an aphrodisiac or sedative.

Hindu idols are often depicted seated on a lotus flower, symbolic of beauty, enlightenment, sexual purity, virtue, royalty,

In Buddhism, the lotus represents tranquility, peace of mind, purity.

In Sanskrit the word lotus padma has many synonyms, like ambuja, niraj, pankaj, pankaja, kamal, kamala, kunala, aravind, arvind, nalini and saroja[4] and names derived from the lotus, like padmavati (possessing lotuses) or padmini (full of lotuses).

http://www.theflowerexpert.com/content/aboutflowers/exoticflowers/lotus

ਨਾਨਕੁ ਏਕ ਕਰੈ ਅਰਦਾਸਿ॥

Nanak makes one prayer:

How is it that there is only one prayer? His entire life on earth was a prayer to God. He kept himself tuned in with God. So should we. He makes one prayer to the only One God. Instead of learning from Guru Nanak, why do so many Sikhs ignore him and follow kachi bani preachers and false saints?

ਵਿਸਰੁ ਨਾਹੀ ਪੂਰਨ ਗੁਣਤਾਸਿ॥ 4॥ 18॥ 24॥

may I never forget You, O perfect treasure of virtue. ||4||18||24||

The moment we forget God is the beginning of the foretaste of Hell. If we are caught off guard by tensions and challenges in life that we are not accustomed to, we become angry, greedy, lustful, etc, then hurt ourselves or others. Perfect treasure is never to be forgotten.

I conclusion, we must daily self examine ourselves deeply using the Gurbani study and prayer darshan method, not be afraid of discovering and acknowledging our faults and weaknesses. Noone can truly live successfully without using his body and brains properly as Guru Ji teaches. Darshan does not mean to just come and look at a guru, but to come open heartedly in God and Guru Ji’s presence 24 hours a day. One should not assume that a physical presence in front of Guru Granth Sahib will bribe God (Brahmanwat) into the blessing like some kind of superstitious push the magical miracle plastic button quick results modern technology. It is wonderful that Sikhs come to the gurdwara sahib and they should continue. Pakandi committees and pakandi religious leaders are brainwashing blind followers to come so that they suck out their money. It’s good people contribute in the gurdwara so for, langar costs, payroll, electrical bills, mortgage, scholarships, the poor, etc. The gurdwara is not a dollar diner. It is sad to see so many coming to the gurdwara sahib hungry to get spiritually fed, but the gurdwara lacks the trained people to facilitate them to help them understand what Guru Granth Sahib banis say. We need to find a way to help the gurdwaras get equipped with trained Gurmat gianis instead of ignoring the problems of the greedy corrupt politics and the pseudo-Sikh intruding cults and uneducated or greedy brahmanized pujaris or Brahman agents controlling with political pressure and deceit and who masquerade as Amritdhari Sikhs threatening Gurmat Sikhs with terroristic mind controlling tactics and imposing scrupulous restrictions on visitors like, not allowing them to open Guru Granth Sahib to read. They only allow them to read hukamnama from a chalk board hanging on the wall.

The Sikh’s mind and heart are to be tuned in with the darshan presence at all times- this attitude while asleep, awake, sitting, and standing. The mind filled with Guru Ji’s wisdom will help one to experience the presence of God everywhere at all times. The famous Sikh martyrs were able to endure their torture without giving up their faith and keeping their happiness by implementing darshan at every moment.


(20/10/09)
ਗੁਰਮੀਤ ਸਿੰਘ ਆਸਟ੍ਰੇਲੀਆ

Respected Giani Jagtar Singh Jee Jachak (USA),

Waheguru jee ka Khalsa Waheguru jee kee Fateh
On going through your valuable views on www.sikhmarg.com I absolutely agree with you but I could not understand when you say that current Nanakshahi Calendar is not a Hindu Jantri? Gurduara Parbandhaks have not stopped celebrating Sangrands, Diwalis and other such brahminical rituals/festivals under NSC. In fact, under NSC, these days have been sanctified from April 2003. If you kindly look "Saka" as reproduced below, how NSC is different than that except difference of few days?

If you kindly read today's Rozana Spokesman, every body has praised the Saka Calendar in the form of NSC, which is nothing but a Hindu Jantri.

For your kind information and guidance. thanks,

Gurmit Singh (Australia)


(19/10/09)
ਮਨਜੀਤ ਸਿੰਘ ਫਿਨਲੈਂਡ

ਸਰਦਾਰ ਮੱਖਣ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤੇਹਿ॥

ਸਿਖ ਰਹਿਤ ਮਰਿਯਾਦਾ ਅਤੇ ਸਿਖ ਅਰਦਾਸ ਬਾਰੇ ਜਿਹੜਾ ਵਿਚਾਰ ਵਟਾਂਦਰਾ ਸ਼ੁਰੂ ਕੀਤਾ ਗਿਆ ਸੀ ਜਿਸ ਤਰਾਂ ਬਹੁਤ ਹੀ ਆਸ ਤੇ ਉਤਸ਼ਾਹ ਸੀ ਕਿ ਇਸ ਅਤੀ ਜਰੂਰੀ ਵਿਸ਼ੇ ਤੇ ਦੁਨੀਆਂ ਭਰ ਤੋਂ ਸਿਰੀ ਗੁਰੂ ਗਰੰਥ ਸਾਹਿਬ ਦੀ ਵਿਚਾਰਧਾਰਾ ਵਿੱਚ ਵਿਸ਼ਵਾਸ਼ ਰਖਣ ਵਾਲੇ ਸਿੱਖ ਆਪਣੇ ੨ ਵਿਚਾਰ ਭੇਜਣਗੇ। ਪਰ ਹੋਇਆ ਇਸ ਦੇ ਬਿਲਕੁਲ ਉਲਟ। ਕੀ ਅਸੀਂ ਬਰਾਹਮਣਵਾਦੀ ਮਾਨਸਿਕਤਾ ਵਿੱਚ ਇਨੇ ਹੀ ਗਰਕ ਚੁਕੇ ਹਾਂ ਕਿ ਐਨੇ ਜਰੂਰੀ ਕੰਮ ਲਈ ਭੀ ਸਾਡੀ ਜੁਬਾਨ ਨਹੀਂ ਖੁਲਦੀ। ਇੱਕ ਪਾਸੇ ਤਾਂ ਅਸੀਂ ਫੜਾਂ ਮਾਰਦੇ ਨਹੀਂ ਥਕਦੇ ਕਿ ਅਸੀਂ ਇੱਕ ਮਾਰਸ਼ਲ ਕੌਮ ਹਾਂ ਤੇ ਖਾਲਸਾ ਸਿਰਫ ਤੇ ਸਿਰਫ ਇੱਕ ਅਕਾਲ ਪੁਰਖ ਦਾ ਹੀ ਦੇਣਦਾਰ ਹੈ। ਫਿਰ ਡਰ ਜਾਂ ਝਿਜਕ ਕਿਹੜੀ ਗਲ ਦੀ। ਇਸ ਗਲ ਦਾ ਮਾਣ ਨਾ ਕਰਿਉ ਕਿ ਸਾਡੀਆਂ ਜੜਾਂ ਬਹੁਤ ਡੁੰਘੀਆਂ ਹਨ ਤੇ ਸਾਡੇ ਤੇ ਗੁਰੂ ਸਾਹਿਬਾਨ ਦਾ ਹੱਥ ਹੈ। ਇਹ ਹੱਥ ਸਾਡੀ ਪਿਠ ਤੇ ਉਨਾਂ ਚਿਰ ਹੀ ਹੈ ਜਿਨਾਂ ਚਿਰ ਸਾਡੀ ਕਹਿਣੀ ਤੇ ਕਰਨੀ ਇੱਕ ਹੋਵੇਗੀ। ਇਹ ਗਲ ਨਾ ਭੁਲਣਾ ਕਿ ਇਹ ਬਰਾਹਮਣਵਾਦੀ ਅਜਗਰ ਸਾਡੇ ਨਾਲੋਂ ਵਡੇ ਧਰਮਾਂ ਨੂੰ ਡਕਾਰ ਗਿਆ ਹੈ। ਇਸਨੇ ਸਾਡੇ ਵਿੱਚ ਵੜ ਕੇ ੯੦% ਸਿਖਾਂ ਦੀ ਬੁਧੀ ਨੂੰ ਭਰਿਸ਼ਟ ਕਰਕੇ ਆਪਣੇ ਵਰਗਾ ਕਰ ਛਡਿਆ ਹੈ। ਸਾਡੇ ਵਿੱਚ ਸਚ ਨੂੰ ਜਾਣਦਿਆਂ ਤੇ ਸਮਝਦਿਆਂ ਹੋਇਆਂ ਭੀ ਸਚ ਕਹਿਣ ਦੀ ਹਿੰਮਤ ਨਹੀਂ ਰਹੀ। ਜੇਕਰ ਡੇਰਿਆਂ ਵਾਲੇ, ਟਕਸਾਲੀਏ, ਨਾਨਕਸਰੀਏ ਆਪਣੀ ੨ ਵਖਰੀ ਮਰਯਾਦਾ ਜਿਸ ਦਾ ਕੋਈ ਸਿਰ ਪੈਰ ਹੀ ਨਹੀਂ, ਬਣਾ ਸਕਦੇ ਹਨ ਤਾਂ ਕੀ ਅਸੀਂ ਸਾਰੇ ਭਰਾ ਇਕੱਠੇ ਬੈਠ ਕੇ ਸਿਰੀ ਗੁਰੂ ਗਰੰਥ ਸਾਹਿਬ ਦੀ ਵਿਚਾਰਧਾਰਾ ਅਨੁਸਾਰ ਰਹਿਤ ਮਰਯਾਦਾ ਤੇ ਅਰਦਾਸ ਨਹੀਂ ਬਣਾ ਸਕਦੇ। ਕਮ ਸੇ ਕਮ ਇਸ ਅਹਿਮ ਕੰਮ ਲਈ ਤਾਂ ਇਕਠੇ ਹੋ ਜਾਓ। ਜਦੋਂ ਇਹ ਕੰਮ ਸਿਰੇ ਚੜ ਗਿਆ ਤਾਂ ਬਾਅਦ ਵਿੱਚ ਤੁਹਾਡਾ ਸਾਰੇ ਵਿਦਵਾਨਾਂ ਦਾ ਖੁੱਲਾ ਅਖਾੜਾ ਲਵਾ ਦਿਆਂਗੇ ਫਿਰ ਕੱਟਾ ਕਟੀ ਕੱਢ ਲਿਉ ਕਿ ਕੌਣ ਵਡਾ ਤੇ ਕੌਣ ਛੋਟਾ ਹੈ। ਅਖੀਰ ਵਿੱਚ ਸਾਰੇ ਜਾਗਰੂਕ ਤੇ ਵਿਦਵਾਨ ਮਹਾਂਪੁਰਖਾਂ ਅਗੇ ਹਥ ਜੋੜ ਕੇ ਬੇਨਤੀ ਹੈ ਕਿ ਇਸ ਬਹੁਤ ਹੀ ਲੋੜੀਂਦੇ ਕਾਰਜ ਵਿੱਚ ਆਪਣੇ ੨ ਗੁਸੇ ਗਿਲੇ ਭੁਲਾ ਕੇ, ਆਪਣਾ ੨ ਬਣਦਾ ਹਿਸਾ ਪਾ ਕੇ ਇਸ ਨੂੰ ਸਿਰੇ ਚਾੜੋ। ਨਹੀਂ ਤਾਂ ਸਾਡੀ ਕੌਮ ਦੀ ਹੋਂਦ ਨੂੰ ਹੀ ਖਤਰਾ ਹੈ। ਇਹ ਤੁਹਾਡਾ ਸਾਰਿਆਂ ਦਾ ਫਰਜ ਬਣਦਾ ਹੈ ਕਿਉਂਕਿ ਆਮ ਲੋਕਾਂ ਨੇ ਤੁਹਾਡੇ ਵਿਚਾਰਾਂ ਤੋਂ ਹੀ ਸੇਧ ਲੈਣੀ ਹੈ।
ਮਨਜੀਤ ਸਿੰਘ ਫਿਨਲੈਂਡ।


(19/10/09)
ਜਗਤਾਰ ਸਿੰਘ ਜਾਚਕ, ਨਿਊਯਾਰਕ

ਲਾਂਬਾ ‘ਜੱਸ ਪੰਜਾਬੀ ਟੀ. ਵੀ.’ ਨਿਊਯਾਰਕ ਰਾਹੀਂ ਗੁਰਸਿੱਖ ਸੰਗਤਾਂ ਨੂੰ ਗੁਮਰਾਹ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਤੋੜਣ ਦਾ ਯਤਨ ਕਰ ਰਿਹਾ ਹੈ, ਸਿੱਖ ਜਥੇਬੰਦੀਆਂ ਸੁਚੇਤ ਹੋਣ।
ਪੰਥ ਵਿਰੋਧੀ ਸ਼ਕਤੀਆਂ ਦਾ ਹੱਥ-ਠੋਕਾ ਗੁਰਚਰਨਜੀਤ ਸਿੰਘ ਲਾਂਬਾ ‘ਜੱਸ ਪੰਜਾਬੀ ਟੀ. ਵੀ.’ ਨਿਊਯਾਰਕ ਰਾਹੀਂ ਗੁਰਸਿੱਖ ਸੰਗਤਾਂ ਨੂੰ ਗੁਮਰਾਹ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਤੋੜਣ ਦਾ ਯਤਨ ਕਰ ਰਿਹਾ ਹੈ। ਜੇ ਉਹ ਟੀ. ਵੀ. ਪ੍ਰੋਗਰਾਮ ਵਿਖੇ ਵਿਚਾਰ ਚਰਚਾ ਲਈ ਤਿਆਰ ਹੋਵੇ ਤਾਂ ਜਾਗਰੂਕ ਸਿੱਖ ਵਿਦਵਾਨ ਸਿੱਧ ਕਰ ਸਕਦੇ ਹਨ ਕਿ ਉਸ ਦੇ ਹਰੇਕ ਟਾਕ-ਸ਼ੋਅ ਦਾ ਇੱਕੋ ਇੱਕ ਮਨੋਰਥ ਗੁਰਸਿੱਖਾਂ ਨੂੰ ਮਹਾਂਕਾਲ ਕਾਲਕਾ ਦੇ ਉਪਾਸ਼ਕ ਸ਼ਾਕਤ ਮਤੀ ਕਵੀਆਂ ਦੇ ਰਚਿਤ ਅਸ਼ਲੀਲ ਬਚਿੱਤਰ ਨਾਟਕ (ਕਥਿਤ ਦਸਮ ਗ੍ਰੰਥ) ਦੇ ਲੜ ਲਾ ਕੇ ਹਿੰਦੂ ਮਤ ਦੇ ਖਾਰੇ ਸਮੁੰਦਰ ਵਿੱਚ ਗ਼ਰਕ ਕਰਨਾ ਹੈ। ‘ਇਕਾ ਬਾਣੀ ਇੱਕ ਗੁਰੁ’ ਦੇ ਗੁਰਮਤੀ ਸਿਧਾਂਤ `ਤੇ ਅਧਾਰਿਤ ਕਾਇਮ ਹੋਈ ਭਾਈਚਾਰਕ ਤੇ ਪੰਥਕ ਏਕਤਾ ਨੂੰ ਲਾਂਬੂੰ ਲੌਣਾ ਹੈ। ਉਹ ਸ਼ਸ਼ਤਰਾਂ ਦੇ ਸਤਿਕਾਰ ਦੇ ਬਹਾਨੇ ਖ਼ਾਲਸਈ ਤਖ਼ਤਾਂ ਉਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਥਾਂ ਸ਼ਸ਼ਤਰਾਂ ਦੇ ਪ੍ਰਕਾਸ਼ ਨੂੰ ਸਹੀ ਦੱਸ ਕੇ ਸ੍ਰੀ ਗੁਰੂ ਗਰੰਥ ਸਾਹਿਬ ਨੂੰ ਨੀਵਾਂ ਦਿਖਾਂਉਣ ਦੀ ਕੋਝੀ ਹਰਕਤ ਕਰ ਰਿਹਾ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਸ੍ਰੀ ਅਕਾਲ ਤਖ਼ਤ ਦੇ ਥੋੜੇ ਜਿਹੇ ਟੇਢੇ ਹੋਣ ਦੀ ਮਿਸਾਲ ਦੇ ਕੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਆਦਿਕ ਗੁਰਅਸਥਾਨਾਂ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪ੍ਰਕਾਸ਼ ਨੂੰ ਸਹੀ ਠਹਿਰਾਂਦਾ ਹੈ, ਜੋ ਕਿ ਪੰਥਕ ਵਿਧਾਨ ਦੀ ਘੋਰ ਉਲੰਘਣਾ ਹੈ।
ਕਿਧਰੇ ਤਾਂ ਉਹ ਚਲਾਕੀ ਨਾਲ ਨਾਵਾਂ ਦਾ ਮਹਤਵ ਦਸਦਾ ਹੋਇਆ ਪੰਜਾਬੀਆਂ ਨੂੰ ਇੰਦਰ ਦੇਵਤੇ ਦੇ ਉਪਾਸ਼ਕ ਦਸਦਾ ਹੈ ਅਤੇ ਕਿਧਰੇ ਉਹ ਸ਼ਿਕਾਗੋ ਟਾਕ ਰਾਹੀਂ ਸਿੱਖ ਰਹਿਤ ਮਰਯਾਦਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਿਸ਼ੇਸ਼ ਆਦੇਸ਼ ਦੇ ਉੱਲਟ ਨਾਵਾਂ ਨਾਲ ਜਾਤ-ਗੋਤ ਲਿਖਣ ਨੂੰ ਸਹੀ ਠਹਿਰਾਉਂਦਾ ਹੈ। ਦਸਮ ਗ੍ਰੰਥ ਦੀ ਅਸ਼ਲੀਲਤਾ ਛਪਾਉਣ ਲਈ ‘ਅਜ ਨ ਸੁਤੀ ਕੰਤ ਸਿਉ’ ਵਰਗੇ ਗੁਰਵਾਕਾਂ ਦੀ ਦੁਰਵਰਤੋਂ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਅਸ਼ਲੀਲ ਦਰਸਾਉਣ ਦਾ ਕੋਝਾ ਯਤਨ ਕਰਨ ਰਿਹਾ ਹੈ। ਲਾਂਬਾ ਇੱਕ ਪਾਸੇ ਤਾਂ ਦਸਮ ਗ੍ਰੰਥ ਦੇ ਅਤਿ ਅਸ਼ਲੀਲ ਭਾਗ ਚਰਿਤਰੋ ਪਖਿਆਨ ਦੀ ਪੰਕਤੀ ‘ਸੁਧ ਜਬ ਤੇ ਹਮ ਧਰੀ’ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਦਸ ਕੇ ਉਨ੍ਹਾਂ ਦੀ ਆਚਰਣਿਕ ਸਿਫਤ ਕਰਦਾ ਹੋਇਆ ਦਸਮ ਗ੍ਰੰਥ ਨੂੰ ਗੁਰੂ ਪਾਤਸ਼ਾਹ ਦੀ ਰਚਨਾ ਸਿੱਧ ਕਰਦਾ ਹੈ। ਪਰ, ਦੂਜੇ ਪਾਸੇ ‘ਸੁਧ ਜਬ ਤੇ ਹਮ ਧਰੀ’ ਵਾਲੀ ਕਵਿਤਾ ਉਚਾਰਨ ਵਾਲੇ ਪਾਤਰ ਨੂੰ, ਸ੍ਰੀ ਅਨੰਦਪੁਰ ਸਾਹਿਬ ਦਾ ਇੱਕ ਰਾਜਾ ਦੱਸ ਕੇ ਵੇਸ਼ਵਾ ਅਨੂਪ ਕੌਰ ਦੀ ਕਹਾਣੀ ਨਾਲੋਂ ਸਤਿਗੁਰੂ ਜੀ ਦੇ ਨਾਮ ਨੂੰ ਨਿਖੇੜਦਾ ਹੋਇਆ ਭੋਲੀਆਂ ਸਿੱਖ ਸੰਗਤਾਂ ਨਾਲ ਧੋਖਾ ਕਰਦਾ ਹੈ। ਇਹਨੂੰ ਪੁੱਛੋ ਕਿ ਸ੍ਰੀ ਅਨੰਦਪੁਰ ਦਾ ਸਤਿਗੁਰਾਂ ਤੋਂ ਬਿਨਾ ਹੋਰ ਕੌਣ ਸੀ ਰਾਜਾ, ਜਿਹਦੇ ਪਾਸ ਦੇਸ਼ ਬਿਦੇਸ਼ ਦੀਆਂ ਸਿੱਖ ਸੰਗਤਾਂ ਆਉਂਦੀਆਂ ਸਨ? ਜਦੋਂ ਕਿ ਲਾਂਬੇ ਦੇ ਸਾਥੀ ਪਿਆਰਾ ਸਿੰਘ ਪਦਮ, ਗਿਆਨੀ ਹਰਿਬੰਸ ਸਿੰਘ ਪਟਿਆਲਾ ਤੇ ਡਾ: ਜੋਧ ਸਿੰਘ ਇਸ ਚਰਿਤਰ ਦੀ ਕਹਾਣੀ ਨੂੰ ਗੁਰੂ ਜੀ ਦੀ ਹੱਡ ਬੀਤੀ ਦਸ ਰਹੇ ਹਨ।
ਪਰ, ਦੁੱਖ ਦੀ ਗੱਲ ਤਾਂ ਹੋਰ ਇਹ ਹੈ ਕਿ ਗੁਰਮਤਿ ਸਿਧਾਂਤਾਂ ਦੀ ਗਹਿਰੀ ਸੂਝ ਤੋਂ ਸਖਣੀਆਂ ਕੁੱਝ ਸਿੱਖ-ਨੁਮਾ ਜਥੇਬੰਦੀਆਂ ਲਾਂਬੇ ਦੇ ਭਮਰੇ ਵਰਗੇ ਏਜੰਟਾਂ ਦੇ ਨੀਤੀ ਜਾਲ ਵਿੱਚ ਫਸ ਕੇ ਅਤੇ ਭੁਲੇਖੇ ਵਿੱਚ ਦੇਖੋ ਦੇਖੀ ਸਨਮਾਨਤ ਕਰੀ ਜਾ ਰਹੀਆਂ ਹਨ। ਇਸ ਕਰਕੇ ਹੁਣ ਉਹ ਇਤਨਾ ਚਾਮੜ ਗਿਆ ਹੈ ਕਿ ਕੌਮ ਨੂੰ ਗੁਰਮਤਿ ਸਿਧਾਂਤਾਂ ਦੀ ਸਹੀ ਸੇਧ ਦੇਣ ਅਤੇ ਜਾਗਰੂਕ ਕਰਨ ਵਾਲੇ ਪ੍ਰੋ: ਦਰਸ਼ਨ ਸਿੰਘ ਖ਼ਾਲਸਾ ਜੀ ਵਰਗੇ ਗੁਰਸਿੱਖ ਵਿਦਵਾਨ ਪ੍ਰਚਾਰਕਾਂ ਨੂੰ ਨਿਸ਼ਾਨਾ ਬਣਾਉਂਦਾ ਹੋਇਆ ਗੁਰੂ-ਨਿੰਦਕ ਦਸ ਰਿਹਾ ਹੈ, ਜਦੋਂ ਕਿ ਸਿੱਖ ਸੰਗਤਾਂ ਨਾਲ ਧ੍ਰੋਹ ਤੇ ਧੋਖਾ ਕਰਨ ਵਾਲਾ ਗੁਰੂ-ਨਿੰਦਕ ਆਪ ਹੈ।
ਮੈਨੂੰ ਤਾਂ ਪ੍ਰਤੀਤ ਹੋ ਰਿਹਾ ਹੈ ਕਿ ਜਸ ਟੀ. ਵੀ. ਦੇ ਪਿਛੋਕੜ ਵਿੱਚ ਆਰ. ਐਸ. ਐਸ. ਵਰਗੀ ਕੋਈ ਪੰਥ ਵਿਰੋਧੀ ਸ਼ਕਤੀ ਹੈ, ਜਿਹੜੀ ਭਮਰੇ ਵਰਗੇ ਡੇਰੇਦਾਰ ਦੇ ਸਿੱਖ ਸੇਵਕ ਅਤੇ ਲਾਂਬੇ ਵਰਗੇ ਦਸਮ ਗ੍ਰੰਥੀਏ ਦੀ ਜੋੜੀ ਨੂੰ ਹੀਰੋ ਬਣਾ ਕੇ ਪੇਸ਼ ਕਰ ਰਹੇ ਹਨ। ਜਾਂ ਉਹ ਇਸ ਜੋੜੀ ਦੇ ਕਿਰਦਾਰ ਤੋਂ ਅਣਜਾਣ ਹਨ।
ਪੰਥ ਦਾ ਪਹਿਰੇਦਾਰ ਪ੍ਰਚਾਰਕ:
ਜਗਤਾਰ ਸਿੰਘ ਜਾਚਕ, ਨਿਊਯਾਰਕ।
ਫੋਨ 516. 761. 1853

*********************************************************************

ਗੁਰਸਿੱਖ ਵੀਰੋ! ਕੀ ਅਰਥ ਰਖਦੀ ਹੈ ਬੰਦੀਛੋੜ ਦਿਵਸ ਸਮੇਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਕੀਤੀ ਦੀਪਮਾਲਾ, ਜਦੋਂ ਕਿ ਸੈਂਕੜੇ ਹੀ ਸਿੱਖ ਨੌਜੁਆਨ ਜੇਲ੍ਹਾਂ ਵਿੱਚ ਬੰਦ ਹਨ?
ਦੇਸ਼ ਬਿਦੇਸ਼ ਦੀਆਂ ਅਖਬਾਰਾਂ ਨੇ ਦੀਵਾਲੀ ਵਿਸ਼ੇਸ਼ ਅੰਕ ਦੇ ਮੁੱਖ ਪੰਨੇ ਉੱਤੇ ਸ੍ਰੀ ਦਰਬਾਰ ਸਾਹਿਬ (ਹਰਿਮੰਦਰ ਸਾਹਿਬ) ਅੰਮ੍ਰਿਤਸਰ ਦੀ ਦੀਪਮਾਲਾ ਦੇ ਮਨਮੋਹਣੇ ਦ੍ਰਿਸ਼ ਦੀ ਫੋਟੋ ਨਾਲ ਸਜਾਇਆ। ਟੀ. ਵੀ. ਚੈਨਲ ਵੀ ਕਹਿ ਰਹੇ ਸਨ, ਦੇਖੋ ਨਜ਼ਾਰਾ ‘ਸਵਰਨ ਮੰਦਰ’ ਕੇ ਮਨਮੋਹਕ ਦ੍ਰਿਸ਼ ਕਾ। ਦਰਸ਼ਕ ਤਾਂ ਕਹਿ ਰਹੇ ਸਨ: ‘ਵਾਹ! ਵਾਹ! ਕਮਾਲ ਹੈ। ਸਵਰਗ ਹੀ ਧਰਤੀ `ਤੇ ਆਣ ਉਤਰਿਆ ਹੈ। ਪਰ ਸੱਚ ਜਾਣਿਓ, ਮੈਂ ਡੱਬ ਰਿਹਾ ਸੀ ਚਿੰਤਾ ਦੇ ਸਮੁੰਦਰ ਵਿੱਚ ਤੇ ਮੱਥੇ ਉਪਰ ਹੱਥ ਧਰ ਕੇ ਸੋਚ ਰਿਹਾ ਸੀ ਕਿ ਕੀ ਹੋ ਗਿਆ ਹੈ ਮੇਰੀ ਕੌਮ ਦੀ ਜ਼ਮੀਰ ਨੂੰ? ਕਿਤਨੇ ਨਿਘਰ ਗਏ ਹਾਂ ਸਿਧਾਂਤਕ ਤੌਰ `ਤੇ ਕਿ ਸ੍ਰੀ ਦਰਬਾਰ ਸਾਹਿਬ ਦੇ ਰੂਪ ਵਿੱਚ ਗੁਰਦੁਆਰੇ ਦਾ ਇੱਕ ਮਾਡਲ, ਬਣ ਗਿਆ ਹੈ ਸਵਰਨ ਮੰਦਰ ਮੀਡੀਏ ਦੀ ਦ੍ਰਿਸ਼ਟੀ ਵਿੱਚ! ਦੱਸਿਆ ਜਾ ਰਿਹਾ ਸੀ ਕਿ ਅੱਜ ਦੇ ਦਿਹਾੜੇ ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਗਵਾਲੀਅਰ ਦੇ ਕਿਲੇ ਵਿਚੋਂ ਆਪ ਅਤੇ ਆਪਣੇ ਨਾਲ 52 ਹੋਰ ਰਾਜਿਆਂ ਨੂੰ ਰਿਹਾ ਕਰਵਾ ਕੇ ਪਹੁੰਚੇ ਸਨ ਸ੍ਰੀ ਅੰਮ੍ਰਿਤਸਰ, ਸਿੱਖ ਸ਼ਰਧਾਲੂਆਂ ਨੇ ਇਸ ਖੁਸ਼ੀ ਤੇ ਸਤਿਗੁਰਾਂ ਦੇ ਸਵਾਗਤ ਵਿੱਚ ਕੀਤੀ ਸੀ ਦੀਪਮਾਲਾ। ਇਸ ਲਈ ਸਿੱਖ ਦੀਵਾਲੀ ਦੇ ਦਿਹਾੜੇ ਨੂੰ ਬੰਦੀਛੋੜ ਦਿਵਸ ਕਹਿੰਦੇ ਹਨ।
ਪਰ ਮੈਂ ਸੋਚ ਰਿਹਾ ਸੀ ਕਿ ਕੀ ਅਰਥ ਰਖਦੀ ਹੈ ਬੰਦੀਛੋੜ ਦਿਵਸ ਸਮੇਂ ਸ੍ਰੀ ਦਰਬਾਰ ਸਾਹਿਬ ਵਿਖੇ ਕੀਤੀ ਦੀਪਮਾਲਾ, ਜਦੋਂ ਕਿ ਸੈਂਕੜੇ ਹੀ ਗੁਰਸਿੱਖ ਨੌਜੁਆਨ ਜੇਲ੍ਹਾਂ ਵਿੱਚ ਬੰਦ ਹਨ? ਮੈਂ ਲਿਖਣੋ ਨਹੀ ਰਹਿ ਸਕਦਾ ਨਿਊਯਾਰਕ ਦੀ ਇੱਕ ਪੰਜਾਬੀ ਅਖ਼ਬਾਰ ਦੇ ਸੰਪਾਦਕ ਹਰਬਖਸ਼ ਸਿੰਘ ਟਾਹਲੀ ਦਾ ਉਹ ਬਿਆਨ, ਜਿਹੜਾ ਉਨ੍ਹਾਂ ਦੀਵਾਲੀ ਤੋਂ ਪਹਿਲਾਂ 14 ਅਕਤੂਬਰ ਨੂੰ ਜਾਰੀ ਕੀਤਾ ਸੀ ਕਿ “ਦੀਵਾਲੀ ਨੂੰ ਬੰਦੀਛੋੜ ਦਿਵਸ ਵਜੋਂ ਮਨਾਉਣ ਵਾਲੇ ਹਾਕਮੋ! ਆਪਣੀਆਂ ਜੇਲ੍ਹਾਂ ਵਿੱਚ ਬੰਦ ਨੌਜੁਆਨਾਂ ਨੂੰ ਵੀ ਰਿਹਾ ਕਰੋ ਤੇ ਜਾਂ ਫਿਰ ਹਰਿਮੰਦਰ ਸਾਹਿਬ ਉੱਤੇ ਦੀਵੇ ਜਗਾਉਣੇ ਬੰਦ ਕਰ ਦਿਓ। ਕਿਉਂਕਿ, ਦੀਵਾਲੀ ਦੇ ਮੌਕੇ ਉਨ੍ਹਾਂ ਪਰਿਵਾਰਾਂ ਦੇ ਘਰਾਂ ਵਿੱਚ ਕੋਈ ਵੀ ਦੀਵਾ ਨਹੀ ਜਗੇਗਾ, ਜਿਨ੍ਹਾਂ ਦੇ ਲਾਲ ਜੇਲ੍ਹਾਂ ਦੀਆਂ ਹਨੇਰੀਆਂ ਕੋਠੜੀਆਂ ਵਿੱਚ ਬੰਦ ਪਏ ਹਨ।”
ਪਰ ਵੱਡੇ ਦੁਖ ਦੀ ਗੱਲ ਤਾਂ ਇਹ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਪੰਜਾਬ ਦੇ ਮੁਖ ਮੰਤਰੀ ਵਲੋਂ ਆਪਣੀ ਨੋਂਹ ਸਿਮਰਤ ਕੌਰ ਬਾਦਲ ਦੀ ਸ਼ਖਸੀਅਤ ਨੂੰ ਉਭਾਰਨ ਹਿੱਤ ਸ੍ਰੋਮਣੀ ਕਮੇਟੀ ਰਾਹੀਂ ‘ਨੰਨੀ ਛਾਂ ਦੇ ਨਾਮ ਹੇਠ ਉਠਾਇਆ ਮੁੱਦਾ ‘ਕੁੱਖ ਤੇ ਰੁੱਖ ਯਾਦ ਰਿਹਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਤਲਾਕ ਕਰਵਾਉਣ ਤੇ ਸਿੱਖਾਂ ਨੂੰ ਬੁੱਧੂ ਬਣਾ ਕੇ ਗੰਗਾ ਦੀ ਮੈਲ ਕਢਾਉਣ ਵਾਲੇ ਬਿਪਰਵਾਦੀ ਡੇਰਦਾਰ ਬਲਬੀਰ ਸਿੰਘ ਸੀਂਚੇਵਾਲ ਦਾ ਲਾਇਆ ਨਾਅਰ੍ਹਾ ‘ਜਲ ਸ਼ਰੋਤਾਂ ਨੂੰ ਬਚਾਓ’ ਵੀ ਯਾਦ ਰਿਹਾ, । ਮੈਂ ਇਹ ਨਹੀ ਕਹਿੰਦਾ ਕਿ ਇਹ ਮੁੱਦੇ ਮਾੜੇ ਹਨ, ਇਹ ਤਾਂ ਅੰਤਰਰਾਸ਼ਟਰੀ ਹਨ। ਪਰ ਸਿੱਖ ਕੌਮ ਲਈ ਮੁੱਖ ਮੁੱਦਾ ਹੈ ਸਿੱਖ ਨੌਜੁਆਨਾਂ ਦੀ ਰਿਹਾਈ ਦਾ, ਜਿਹੜਾ ਸਾਡੇ ਜਥੇਦਾਰਾਂ ਨੂੰ ਭੁਲਿਆ ਰਿਹਾ। ਉਥੇ ਹਾਜ਼ਰ ਮੇਰੇ ਇੱਕ ਮਿੱਤਰ ਤੇ ਸ਼੍ਰੋਮਣੀ ਕਮੇਟੀ ਮੈਂਬਰ ਦਾ ਕਹਿਣਾ ਸੀ ਕਿ “ਕਿਵੇਂ ਉਠਾਂਦੇ ਜਥੇਦਾਰ ਰਿਹਾਈ ਦੀ ਅਵਾਜ਼? ਉਨ੍ਹਾਂ ਦੇ ਸਿਰ `ਤੇ ਤਾਂ ਬੈਠੇ ਸਨ, ਨਾਨਕਸ਼ਾਹੀ ਕੈਲੰਡਰ ਵਿੱਚ ਤਬਦੀਲੀ ਕਰਵਾਉਣ ਆਏ ਚੰਡੀਗੜੀਏ ਮਾਲਕ। ਸ਼ਾਇਦ ਸਪੀਚ ਵੀ ਲਿਖੀ ਸੀ ਉਨ੍ਹਾਂ ਦੀ ਹੀ, ਜਥੇਦਾਰ ਤਾਂ ਵਿਚਾਰੇ ਕੇਵਲ ਪੜ੍ਹਣ ਵਾਲੇ ਹੀ ਸਨ। ਗਿਆਨੀ ਜੀ! ਸਾਨੂੰ ਧੰਨਵਾਦੀ ਹੋਣ ਚਾਹੀਦਾ ਹੈ ਰੋਜ਼ਾਨਾ ਸਪੋਕਸਮੈਨ ਚੰਡੀਗੜ ਦਾ, ਜਿਸ ਨੇ ਡਾ: ਗੁਰਦਰਸ਼ਨ ਸਿੰਘ ਢਿਲੋਂ ਦੇ ਬਿਆਨ ਦੁਆਰਾ ਆਰ. ਐਸ. ਐਸ ਦੀ ਸਾਜਿਸ਼ ਨਾਕਾਮ ਕਰ ਦਿੱਤੀ, ਨਹੀ ਤਾਂ ਜਥੇਦਾਰਾਂ ਨੇ ਬਣਾ ਦੇਣਾ ਸੀ ਨਾਨਕਸ਼ਾਹੀ ਕੈਲੰਡਰ ਨੂੰ ਹਿੰਦੂ ਕਲੰਡਰ। ਪਟਨਾ ਸਾਹਿਬ ਅਤੇ ਹਜ਼ੂਰ ਸਾਹਿਬ ਵਾਲੇ ਦਸਮ ਗ੍ਰੰਥੀਏ ਜਥੇਦਾਰ ਤਾਂ ਆਏ ਸਨ ਪੂਰੀ ਉਮੀਦ ਨਾਲ”।
ਇਸ ਲਈ ਮੇਰਾ ਤਾਂ ਨਿਮਾਣਾ ਜਿਹਾ ਸੁਝਾਅ ਹੈ ਕਿ ਜਥੇਦਾਰਾਂ ਦੀ ਅਗਵਾਈ ਦਾ ਖ਼ਿਆਲ ਛੱਡ ਕੇ ਧਾਰਮਿਕ, ਰਾਜਨੀਤਕ ਤੇ ਸਮਾਜਿਕ ਸਿੱਖ ਜਥੇਬੰਦੀਆਂ ਨੂੰ ਸਾਂਝੇ ਤੌਰ `ਤੇ ਸਿੱਖ ਨੌਜੁਆਨਾਂ ਦੀ ਰਿਹਾਈ ਲਈ ਮੁਹਿੰਮ ਛੇੜਣੀ ਚਾਹੀਦੀ ਹੈ। ਫੈਸਲਾ ਲੈਣਾ ਚਾਹੀਦਾ ਹੈ ਕਿ ਜਿਤਨਾ ਚਿਰ ਸਿੱਖ ਸਘੰਰਸ਼ ਨਾਲ ਜੁੜਿਆ ਸਾਡਾ ਇੱਕ ਵੀ ਨੌਜੁਆਨ ਜੇਲ੍ਹ ਵਿੱਚ ਬੰਦ ਹੈ, ਅਸੀਂ ਆਪਣੇ ਘਰ ਬੰਦੀ ਛੋੜ ਦਿਵਸ ਸਮੇਂ ਦੀਪਮਾਲਾ ਨਹੀ ਕਰਾਂਗੇ। ਕਿਉਂਕਿ, ਇਸ ਅਵਸਥਾ ਵਿੱਚ ਕੋਈ ਅਰਥ ਨਹੀ ਰਖਦੀ ਸਾਡੀ ਦੀਪਮਾਲਾ, ਜਦੋਂ ਬੰਦੀਛੋੜ ਖ਼ਾਲਸੇ ਦਾ ਜਥੇਬੰਦਕ ਕੇਂਦਰ ਸ੍ਰੀ ਅਕਾਲ ਤਖ਼ਤ ਵੀ ਸਮੇਂ ਦੇ ਹਾਕਮਾਂ ਤੇ ਕੁੱਝ ਡੇਰਦਾਰਾਂ ਰਾਹੀਂ ਪੂਰੀ ਤਰਾਂ ਕਬਜ਼ੇ ਹੇਠ ਹੈ ਮਹਾਂਕਾਲ ਕਾਲਕਾ ਦੇ ਉਪਾਸ਼ਕਾਂ ਦੇ। ਇਸ ਕਾਰਜ ਲਈ ਪਹਿਲ ਕਰਨੀ ਚਾਹੀਦੀ ਹੈ, ‘ਏਕਸ ਕੇ ਬਾਰਿਕ ਜਥੇਬੰਦੀ’ ਜਾਂ ਸਿੱਖ ਮਿਸ਼ਨਰੀ ਕਾਲਜਾਂ ਨੂੰ, ਜਿਹੜੇ ਅਜੇ ਰਾਜਨੀਤਕ ਧੜੇਬੰਦੀ ਅਤੇ ਰਾਜਸੀ ਸੱਤਾ ਦੀ ਲਾਲਸਾ ਤੋਂ ਮੁਕਤ ਹਨ। ਇਹ ਮੁਹਿੰਮ ਐਸੀ ਸਿੱਖ ਜਥੇਬੰਦੀ ਨੂੰ ਦੇ ਸਕਦੀ ਹੈ ਜਨਮ, ਜਿਹੜੀ ਗੁਦੁਆਰਿਆਂ ਨੂੰ ਮੁਕਤ ਕਰ ਸਕਦੀ ਹੈ, ਰਾਜਨੀਤਕ ਧੜੇਬੰਦਕਾਂ ਤੇ ਡੇਰਦਾਰ ਸੁਆਰਥੀ ਪੂਜਾਰੀਆਂ ਦਾ। ਭੁੱਲ-ਚੁੱਕ ਮੁਆਫ਼।
ਖ਼ਾਲਸਾ ਪੰਥ ਦਾ ਪ੍ਰਚਾਰਕ ਸੇਵਦਾਰ: ਜਗਤਾਰ ਸਿੰਘ ਜਾਚਕ, ਨਿਊਯਾਰਕ
19 ਅਕਤੂਬਰ 2009


(19/10/09)
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ

ਡਾ. ਗੁਰਮੁਖ ਸਿੰਘ ਜੀ ਨੂੰ ਉਨ੍ਹਾਂ ਦੀ ਲਿਖਤ ਬਾਰੇ ਕੁੱਝ ਸਵਾਲ।
ਸ੍ਰ. ਗੁਰਮੁਖ ਸਿੰਘ ਜੀ ਤੁਹਾਡੀ ਲਿਖਤ:(ਸਿਮ੍ਰਤਿ ਸਾਸਤ੍ਰ ਸੰਸਾਰ ਤ੍ਰੈਗੁਣ ਮਾਇਆ ਦੇ ਮਾਇਆ ਤਤ ਦੇ ਪੁਨਾਂ ਪਾਪਾਂ ਦੀ ਵਿਚਾਰ ਕਰਦੇ ਹਨ। ਸੰਸਾਰ ਤੋਂ ਪਾਰ ਨਾਮ ਨੂੰ ਉਹ ਨਹੀਂ ਜਾਨਦੇ। ਨਾਮ ਤਤੁ ਚਉਥੇ ਪਦ ਦੇ ਪਰਮ ਤਤ ਦੀ ਸਮਝ ਪੂਰੇ ਗੁਰੂ ਤੋਂ ਬਿਨਾਂ ਨਹੀਂ ਆ ਸਕਦੀ)
ਸਵਾਲ: ਸ੍ਰ. ਗੁਰਮੁੱਖ ਸਿੰਘ ਜੀ ਇਸ ਸੰਸਾਰ ਤੋਂ ਪਾਰ ਜਿਹੜਾ ਨਾਮ ਹੈ ਉਸ ਬਾਰੇ ਤੁਹਾਨੂੰ ਕਿਵੇਂ ਗਿਆਨ ਹੋਇਆ?
ਸ੍ਰ. ਗੁਰਮੁੱਖ ਸਿੰਘ ਜੀ ਤੁਹਾਡੀ ਲਿਖਤ:
ਹਰਿ ਕਾ ਬਿਲੋਵਨਾ ਬਿਲੋਵਹੁ ਮੇਰੇ ਭਾਈ॥ ਸਹਜਿ ਬਿਲੋਵਹੁ ਜੈਸੇ ਤਤ ਨ ਜਾਈ॥
ਤਨੁ ਕਰ ਮਟੁਕੀ ਮਨ ਮਾਹਿ ਬਿਲੋਈ॥ ਇਸ ਮਟੁਕੀ ਮਹਿ ਸਬਦੁ ਸੰਜੋਈ॥
ਹਰਿ ਕਾ ਬਿਲੋਵਨਾ ਮਨ ਕਾ ਬੀਚਾਰਾ॥ ਗੁਰ ਪ੍ਰਸਾਦਿ ਪਾਵੈ ਅਮ੍ਰਿਤ ਧਾਰਾ॥
ਕਹੁ ਕਬੀਰ ਨਦਰਿ ਕਰੇ ਜੇ ਮੀਂਰਾ॥ ਰਾਮ ਨਾਮ ਲਗਿ ਉਤਰੇ ਤੀਰਾ॥

(ਵਾਹਿਗੁਰੂ ਨਾਮ ਰਸਨਾ ਨਾਲ ਬੋਲਨ ਨਾਲ ਧੁੰਨ ਜਾਂ ਲਹਿਰ ਸਰੀਰ ਵਿੱਚ ਉਪਜਦੀ ਹੈ ਤੇ ਸੁਨਦੀ ਹੈ। ਇਸ ਲਹਿਰ ਨੇ ਸਰੀਰ ਵਿੱਚ ਬਿਲੋਇਆ ਜਾਨਾ ਹੈ। ਹਰਿ ਕਾ ਬਿਲੋਵਨਾ ਮਨ ਦੀ ਬੀਚਾਰ ਹੈ ਜਿਸ ਤੋਂ ਬ੍ਰਹਮ ਦੀ ਸੋਝੀ ਤੇ ਗਿਯਾਨ ਹੁੰਦਾ ਹੈ)। ਪੰਨਾ ੪੭੮
ਵਾਹਿ ਗੁਰੂ ਲਫਜ਼ ਪਹਿਲੇ ਪੰਜਾਂ ਗੁਰੂ ਸਾਹਿਬਾਨ ਦੀ ਬਾਣੀ ਵਿੱਚ ਕਿਧਰੇ ਨਹੀਂ ਆਇਆ ਅਤੇ ਭਗਤ ਕਬੀਰ ਜੀ ਤਾਂ ਇਨ੍ਹਾਂ ਗੁਰੂ ਸਹਿਬਾਨ ਤੋਂ ਵੀ ਪਹਿਲਾਂ ਹੋਏ ਹਨ ਜਾਂ ਇਉਂ ਵੀ ਕਿਹਾ ਜਾ ਸਕਦਾ ਹੈ ਗੁਰੂ ਨਾਨਕ ਸਾਹਿਬ ਆਪਣੀ ਪਹਿਲੀ ਪ੍ਰਚਾਰ ਫੇਰੀ ਸਮੇਂ ਭਗਤ ਕਬੀਰ ਜੀ ਨੂੰ ਬਨਾਰਸ ਵਿੱਚ ਮਿਲੇ ਤੇ ਛੇਤੀ ਬਾਅਦ ਵਿੱਚ ਜਣੀ ਕਿ ਇੱਕ ਦੋ ਸਾਲਾਂ ਦੇ ਅੰਦਰ ਅੰਦਰ ਭਗਤ ਜੀ ਅਕਾਲ ਚਲਾਣਾ ਕਰ ਗਏ।
ਸਵਾਲ: ਫਿਰ ਭਗਤ ਕਬੀਰ ਜੀ ਕਿਹੜੇ ਲਫਜ਼ ‘ਵਾਹਿ ਗੁਰੂ’ ਦਾ ਰਟਨ ਕਰਨ ਦੀ ਗੱਲ ਕਰਦੇ ਹਨ?
ਲਫਜ਼ ਵਾਹਿ ਗੁਰੂ ਦੇ ਰਟਨ ਕਰਨ ਨਾਲ ਕਿਹੜੇ ਕਿਹੜੇ ਮਨੁੱਖਾਂ ਦੇ ਸ਼ਰੀਰ ਵਿਚੋਂ ਤਰੰਗਾਂ ਨਿਕਲੀਆਂ ਹਨ ਤੇ ਕਿਸ ਕਿਸ ਨੇ ਇਨ੍ਹਾਂ ਤਰੰਗਾਂ ਨੂੰ ਸੁਣਿਆ ਹੈ?
ਅੱਜ ਹਜਾਰਾਂ ਲੋਕ ਵਾਹਿ ਗੁਰੂ ਲਫਜ਼ ਦਾ ਰਟਨ ਕਰਦੇ ਗੁਰਦਵਾਰਿਆਂ ਵਿੱਚ ਆਮ ਹੀ ਮਿਲ ਜਾਣਗੇ। ਕੀ ਤੁਸੀਂ ਉਪਰਾਲਾ ਕਰਕੇ ਕਿਸੇ ਦੇ ਅੰਦਰਲੀ ਧੁੰਨ ਸੁਣਵਾ ਸਕਦੇ ਹੋ?
ਗੁਰੂ ਪੰਥ ਦਾ ਦਾਸ,
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ, ਕੈਨੇਡਾ।

www.singhsabhacanada.com


(19/10/09)
ਗੁਰਸੇਵਕ ਸਿੰਘ ਧੌਲਾ

ਘੱਟ ਗਿਣਤੀਆਂ ਪ੍ਰਤੀ ਐਲਾਨ-ਏ-ਜੰਗ :
ਕੌਮੀ ਏਕਤਾ ਬਿਨਾਂ ਟਾਕਰਾ ਸੰਭਵ ਨਹੀਂ

ਪੰਜਾਬ ਵਿਚ ਸਿੱਖ ਆਗੂਆਂ ਦਾ ਆਪਸੀ ਕਾਟੋ ਕਲੇਸ਼ ਦੇਖ ਕੇ ਹਿੰਦੂਵਾਦੀ ਆਗੂਆਂ ਨੂੰ ਆਸ ਬੱਝੀ ਹੈ ਕਿ ਉਹ ਛੇਤੀ ਹੀ ਆਪਣਾ ਹਿੰਦੂਤਵ ਏਜੰਡਾ ਪੰਜਾਬ ਵਿਚ ਲਾਗੂ ਕਰਨ ਵਿਚ ਕਾਮਯਾਬ ਹੋ ਜਾਣਗੇ। ਇਸ ਸਮੇਂ ਕੌਮ ਵਿਚ ਏਕਤਾ ਦੀ ਘਾਟ ਕਾਰਨ ਸਿੱਖ ਵਿਰੋਧੀ ਤਾਕਤਾਂ ਜੋ ਮਨ ਆਏ ਬਿਆਨ ਜਾਰੀ ਕਰ ਰਹੀਆਂ ਹਨ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਆਪਸ ਵਿਚ ਬੁਰੀ ਤਰ੍ਹਾਂ ਉਲਝ ਚੁੱਕੇ ਸਿੱਖ ਆਗੂਆਂ ਨੂੰ ਆਪਣੇ ਵਿਰੋਧੀਆਂ ਨਾਲ ਨਜਿੱਠਣ ਦਾ ਸਮਾਂ ਹੀ ਨਹੀਂ। ਸਿੱਖ ਵਿਰੋਧੀ ਤਾਕਤਾਂ ਸਿੱਖਾਂ ਦੀ ਅੰਦਰੂਨੀ ਲੜਾਈ ਨੂੰ ਹੋਰ ਤੂਲ ਦੇ ਕੇ ਮਸਲਿਆਂ ਨੂੰ ਅਜਿਹਾ ਉਲਝਾਅ ਰਹੀਆਂ ਹਨ ਕਿ ਉਹਨਾਂ ਦੀਆਂ ਸਿੱਖ ਵਿਰੋਧੀ ਗਤੀਵਿਧੀਆਂ ਦੀ ਪੈੜ-ਚਾਲ ਸੁਣੇ ਹੀ ਨਾ।
ਆਰ. ਐਸ. ਐਸ. ਦੇ ਮੁਖੀ ਸ੍ਰੀ ਮੋਹਣ ਭਾਗਵਤ ਨੇ 28 ਅਗਸਤ ਵਾਲੇ ਦਿਨ ਦਿੱਲੀ ਵਿਚ ਸ਼ਰੇਆਮ ਐਲਾਨ ਕਰ ਦਿੱਤਾ ਕਿ ਆਉਣ ਵਾਲੇ 25-30 ਸਾਲਾਂ ਵਿਚ ਭਾਰਤ ਨੂੰ ਹਿੰਦੂ ਰਾਸ਼ਟਰ ਬਣਾ ਦਿੱਤਾ ਜਾਵੇਗਾ। ਆਰ. ਐਸ. ਐਸ. ਮੁਖੀ ਦਾ ਇਹ ਬਿਆਨ ਮਹਿਜ ਇਕ ਪ੍ਰੈਸ ਕਾਨਫਰੰਸ ਵਿਚ ਆਖਿਆ ਗਿਆ ਕੋਈ ਨਿੱਜੀ ਵਿਚਾਰ ਨਹੀਂ ਹੈ, ਸਗੋਂ ਇਹ ਹਿੰਦੂਤਵੀ ਤਾਕਤਾਂ ਦਾ ਇਕੋ ਇਕ ਸਾਂਝਾ ਕੌਮੀ ਨਿਸ਼ਾਨਾ ਹੈ। ਜਿਸ ਦੀ ਪੂਰਤੀ ਲਈ ਆਰ. ਐਸ. ਐਸ. ਨੇ 25 ਨੁਕਾਤੀ ਪ੍ਰੋਗਰਾਮ ਮਿਥ ਰੱਖਿਆ ਹੈ। ਭਾਰਤ ਨੂੰ ਹਿੰਦੂ ਰਾਸ਼ਟਰ ਵਜੋਂ ਦੇਖਣ ਵਾਲੀ ਇਸ ਜਮਾਤ ਤੋਂ ਬਿਨਾਂ ਇਕ ਦਰਜਨ ਦੇ ਕਰੀਬ ਅਜਿਹੀਆਂ ਹੋਰ ਜਥੇਬੰਦੀਆਂ ਵੀ ਇਸ ਸਮੇਂ ਸਰਗਰਮ ਹਨ, ਜਿਨ੍ਹਾਂ ਦਾ ਅੰਤਿਮ ਨਿਸ਼ਾਨਾ ਆਰ. ਐਸ. ਐਸ. ਦੇ ਨਿਸ਼ਾਨੇ ਨਾਲ ਮੇਲ ਖਾਂਦਾ ਹੈ ਇਹ ਸਭ ਜਥੇਬੰਦੀਆਂ ਭਾਵੇਂ ਵੱਖੋ ਵੱਖ ਢੰਗ ਨਾਲ ਕੰਮ ਕਰ ਰਹੀਆਂ ਹਨ, ਪਰ ਕੌਮੀ ਨਿਸ਼ਾਨਾ ਇਕ ਹੋਣ ਕਰਕੇ ਇਕ ਦੂਜੀ ਦੀ ਪੂਰਕ ਵੀ ਹਨ।
ਕੁਝ ਦਿਨ ਪਹਿਲਾਂ ਪੰਜਾਬ ਬਜਰੰਗ ਦਲ ਦੇ ਮੁਖੀ ਸ੍ਰੀ ਰਕੇਸ਼ ਨੇ ਸ੍ਰੀ ਅੰਮ੍ਰਿਤਸਰ ਵਿਚ ਐਲਾਨ ਕੀਤਾ ਹੈ ਕਿ ਬਜਰੰਗ ਦਲ ਪੰਜਾਬ ਵਿਚ ਦੋ ਲੱਖ ਨਵੇਂ ਮੈਂਬਰ ਭਰਤੀ ਕਰ ਰਿਹਾ ਹੈ, ਜਿਸ ਵਿਚ ਵੀਹ ਹਜ਼ਾਰ ਬਜਰੰਗ ਦਲੀਏ ਤਿਰਸੂਲਧਾਰੀ ਹੋਣਗੇ। ਹਰ ਸਿੱਖ ਨੂੰ ਬਜਰੰਗ ਦਲ ਦੇ ਇਸ ਬਿਆਨ ਤੋਂ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਕਿ ਪੰਜਾਬ ਵਿਚ ਵੀਹ ਹਜ਼ਾਰ ਬਜਰੰਗੀਆਂ ਦੇ ਤਿਰਸੂਲ ਕਿੰਨਾਂ ਖਿਲਾਫ਼ ਵਰਤੇ ਜਾਣੇ ਹਨ? ਆਰ. ਐਸ. ਐਸ. ਅਤੇ ਬਜਰੰਗ ਦਲ ਵਾਲਿਆਂ ਨੇ ਦੁਸਹਿਰਾ ਦੇ ਤਿਉਹਾਰ ਸਮੇਂ 'ਸ਼ਾਸਤਰ ਪੂਜਨ` ਦੇ ਨਾਮ ਹੇਠ ਪੰਜਾਬ ਅਤੇ ਭਾਰਤ ਦੇ ਹੋਰਨਾਂ ਸੂਬਿਆਂ ਵਿਚ ਜਿਸ ਤਰ੍ਹਾਂ ਹਥਿਆਰਾਂ ਨਾਲ ਲੈਸ ਹੋ ਕੇ ਬਜ਼ਾਰਾਂ ਵਿਚ ਜਲੂਸ ਕੱਢੇ ਹਨ ਇਹ ਕਾਰਵਾਈਆਂ ਵੀ ਕਿਸ ਗੱਲ ਦਾ ਸੰਕੇਤ ਹਨ ਸਾਨੂੰ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ। 'ਸ਼ਾਸਤਰ ਪੂਜਨ` ਸਮਾਗਮ ਸਮੇਂ ਹਰ ਸੂਬੇ ਦੇ ਪੁਲਿਸ ਮੁਖੀਆਂ ਅਤੇ ਫੌਜ ਦੇ ਆਹਲ੍ਹਾ ਅਫ਼ਸਰਾਂ ਦਾ ਸ਼ਾਮਲ ਹੋਣਾ ਕੀ ਇਹ ਨਹੀਂ ਦਰਸਾ ਰਿਹਾ ਕਿ ਹਿੰਦੂਤਵ ਦੀਆਂ ਜੜ੍ਹਾਂ ਹੁਣ ਭਾਰਤ ਦੀ ਸੁਰੱਖਿਆ ਪ੍ਰਣਾਲੀ ਵਿਚ ਵੀ ਧਸ ਚੁੱਕੀਆਂ ਹਨ?
ਹਿੰਦੂ ਸੁਰੱਖਿਆ ਸੰਮਤੀ ਦੇ ਆਗੂ ਸੰਜੀਵ ਦਾਸ ਹਰੀ ਨੇ ਮੁਹਾਲੀ ਕਾਨਫਰੰਸ ਵਿਚ ਜਗਤਾਰ ਸਿੰਘ ਤਾਰਾ ਨੂੰ ਫੜ੍ਹਨ ਵਾਲੇ ਲਈ ਸੱਤ ਲੱਖ ਰੁਪਏ ਦਾ ਇਨਾਮ ਦੇਣ ਦਾ ਖੁਲ੍ਹੇਆਮ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਆਪਣੇ ਨਿੱਜੀ ਵਹੀਕਲਾਂ `ਤੇ ਲਗਾਏ ਗਏ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਸਟਿੱਕਰ ਉਤਾਰਨ ਦੀ ਗੱਲ ਕਰਨੀ ਵੀ ਉਕਤ ਦੋਨਾਂ ਘਟਨਾਵਾਂ ਨਾਲ ਮਿਲਦੀ ਜੁਲਦੀ ਕਾਰਵਾਈ ਹੀ ਤਾਂ ਹੈ। ਹਿੰਦੂਤਵੀ ਆਗੂਆਂ ਵੱਲੋਂ ਉਕਤ ਤਿੰਨੇ ਐਲਾਨਾਂ ਵਿਚ ਇਕ ਜੋ ਗੱਲ ਸਾਂਝੀ ਹੈ, ਉਹ ਇਹ ਹੈ ਕਿ ਘੱਟ ਗਿਣਤੀ ਕੌਮਾਂ ਨੂੰ ਭੈਅ-ਭੀਤ ਕਰਨ ਲਈ ਤਿੰਨੋ ਐਲਾਨ ਮੀਡੀਆ ਵਿਚ ਬਕਾਇਦਾ ਪ੍ਰੈਸ ਕਾਨਫਰੰਸ ਬੁਲਾ ਕੇ ਕੀਤੇ ਗਏ ਹਨ। ਇਸ ਗੱਲ ਤੋਂ ਇਹ ਗੱਲ ਤਾਂ ਸਿੱਧ ਹੁੰਦੀ ਹੀ ਹੈ ਕਿ ਸਭ ਹਿੰਦੂਤਵੀ ਤਾਕਤਾਂ ਦਾ ਮੁੱਖ ਨਿਸ਼ਾਨਾ ਇਕੋ ਹੀ ਹੈ, ਉਹ ਹੈ ਘੱਟ ਗਿਣਤੀ ਕੌਮਾਂ ਨੂੰ ਭੈਅ-ਭੀਤ ਕਰਕੇ ਨਿਰਉਤਸ਼ਾਹਿਤ ਕਰ ਦੇਣਾ। ਇਸ ਤੋਂ ਇਲਾਵਾ ਇਹ ਬਿਆਨ ਸੱਚਾਈ ਪ੍ਰਗਟ ਕਰਦੇ ਹਨ ਕਿ ਦੇਸ਼ ਵਿਚ ਬਹੁਗਿਣਤੀ ਕੌਮ ਦੇ ਗੈਰ-ਮਨੁੱਖਤਾਵਾਦੀ ਕਾਰਨਾਮਿਆਂ ਨੂੰ ਠੱਲ ਪਾਉਣ ਲਈ ਕੋਈ ਕਾਨੂੰਨ ਨਹੀਂ ਹੈ। ਖੁਦ ਪੰਜਾਬ ਵਿਚ ਆ ਕੇ ਕੋਈ ਆਗੂ ਇਹ ਐਲਾਨ ਕਰ ਦੇਵੇ ਕਿ ਉਹ ਕਿਸੇ ਆਖੇ ਜਾਂਦੇ ਅਪਰਾਧੀ ਲਈ ਸੱਤ ਲੱਖ ਦਾ ਇਨਾਮ ਘੋਸ਼ਿਤ ਕਰਦੇ ਹਨ ਤਾਂ ਵੀ ਪੁਲਿਸ ਉਸ ਨੂੰ ਕੁਝ ਨਾ ਆਖੇ ਦਾ ਸਥਿਤੀ ਦੀ ਗੰਭੀਰਤਾ ਬਾਰੇ ਸਾਨੂੰ ਸਭ ਨੂੰ ਭੁਲੇਖੇ ਵਿਚ ਨਹੀਂ ਰਹਿਣਾ ਚਾਹੀਦਾ।
ਹਿੰਦੂਤਵੀ ਮੱਕੜਜਾਲ ਦੀਆਂ ਨੇਸ਼ਾ ਦੀ ਮਾਰ ਅਕਾਲ ਤਖ਼ਤ, ਦਰਬਾਰ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ ਅਤੇ ਪੰਜਾਬ ਦੇ ਬਹੁਗਿਣਤੀ ਗੁਰਦੁਆਰਿਆਂ ਵਿਚ ਫੈਲ ਚੁੱਕੀ ਹੈ। ਗੁਰਦੁਆਰਿਆਂ ਵਿਚ ਚੱਲ ਰਹੇ ਯੋਗਾ ਕੈਂਪ ਰਾਹੀਂ ਗੁਰੂਘਰਾਂ ਵਿਚ ਹਿੰਦੂਤਵੀ ਪ੍ਰਚਾਰ ਹੋ ਰਿਹਾ ਹੈ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਸਾਰੇ ਗੁਰੂਘਰਾਂ ਵਿਚ ਆਰਤੀ ਕਰਨ ਦਾ ਹੁਕਮ ਜਾਰੀ ਕੀਤਾ ਚੁੱਕਾ ਹੈ। ਪੰਜਾਬ ਦੇ ਦੁਆਬੇ-ਪੁਆਂਧ ਇਲਾਕੇ ਦੇ ਸਿੱਖ ਪੀਰਾਂ ਜੋਗੇ ਰਹਿ ਗਏ ਹਨ। ਮਾਝੇ ਵਿਚ ਡੇਰਾ ਬਿਆਸ ਮਾਲਵੇ ਵਿਚ ਨਸ਼ੇ ਅਤੇ ਡੇਰਾ ਸਰਸਾ ਨੂੰ ਸਰਕਾਰ ਹਰ ਸਹੂਲਤ ਮੁਹੱਈਆ ਕਰਵਾ ਰਹੀ ਹੈ। ਇਸ ਤੋਂ ਇਲਾਵਾ ਭਨਿਆਰਾ ਵਾਲਾ, ਆਸ਼ੂਤੋਸੀਏ, ਨਿਰੰਕਾਰੀ, ਦੇਵੀ ਭਗਤ ਸਿੱਖ, ਕੂਕੇ, ਨਾਨਕਸਰੀਏ ਅਤੇ ਹੋਰ ਸਥਾਨਕ ਡੇਰੇਵਾਦੀਆਂ ਨੇ ਕੌਮ ਨੂੰ ਖੇਰੂੰ-ਖੇਰੂੰ ਕੀਤਾ ਹੋਇਆ ਹੈ, ਪ੍ਰੰਤੂ ਇਹ ਸਭ ਕੁਝ ਦਾ ਟਾਕਰਾ ਕਰਨ ਲਈ ਸਿੱਖ ਕੌਮ ਅਜੇ ਤਿਆਰ ਨਹੀਂ ਹੋਈ ਸਿੱਖ ਆਗੂ ਭਰਾ ਮਾਰੂ ਜੰਗ ਵਿਚ ਰੁੱਝੇ ਹੋਏ ਹਨ। ਸਿੱਖ ਕੌਮ ਆਪਣੇ ਆਲੇ ਦੁਆਲੇ ਬੁਣੇ ਜਾ ਰਹੇ ਜਾਲ ਤੋਂ ਬੇਖ਼ਬਰ ਚਿਮਟਿਆਂ, ਢੋਲਕੀਆਂ ਨਾਲ ਸਟੇਜ਼ਾਂ `ਤੇ ਪੰਥ ਤੇਰੇ ਦੀ ਗੂੰਜਾਂ ਜੁਗੋ ਜੁਗ ਪੈਂਦੀਆਂ ਰਹਿਣਗੀਆਂ ਗਾਉਣ ਵਿਚ ਲੀਨ ਹੈ। ਗੁਰਬਾਣੀ ਦੇ ਸ਼ਬਦ :
ਜਿਨਹੁ ਕਿਛੂ ਜਾਨਿਆ ਨਾਹੀ, ਤਿਨ ਸੁਖ ਨੀਦ ਬਿਹਾਏ।।
ਦੇ ਕਥਨ ਅਨੁਸਰ ਘੂਕ ਸੁੱਤੀ ਹੋਈ ਹੈ। ਸਿੱਖਾਂ ਨੂੰ ਇਹ ਗੱਲ ਪੱਲੇ ਬੰਨ ਲੈਣੀ ਚਾਹੀਦੀ ਹੈ ਕਿ ਸਮੇਂ ਦੀਆਂ ਚੁਣੌਤੀਆਂ ਦਾ ਟਾਕਰਾ ਕਰੇ ਬਿਨਾਂ ਪੰਥ ਦੀਆਂ ਗੂੰਜਾਂ ਜੁਗੋ-ਜੁਗ ਪੈਣੀਆਂ ਸੰਭਵ ਨਹੀਂ ਹਨ ਜੇਕਰ ਚਿਮਟਿਆਂ ਦੀ ਥਾਂ ਹਕੀਕਤ ਵਿਚ ਅਜਿਹਾ ਕਰਨ ਦੀ ਲੋਚਾ ਹੈ ਤਾਂ ਪੰਥਕ ਏਕਤਾ ਤੋਂ ਬਾਅਦ ਸਰਬ ਸਾਂਝੇ ਪ੍ਰੋਗਰਾਮ ਸਾਨੂੰ ਤੁਰੰਤ ਉਲੀਕਣੇ ਪੈਣੇ ਹਨ। ਅਸੀਂ ਹੁਣ ਵੀ ਲੇਟ ਤਾਂ ਹੋ ਚੁੱਕੇ ਹਾਂ, ਪ੍ਰੰਤੂ ਸਥਿਤੀ ਕਾਬੂ ਤੋਂ ਬਾਹਰ ਨਹੀਂ ਹੈ।

ਗੁਰਸੇਵਕ ਸਿੰਘ ਧੌਲਾ, ਮੋਬਾ. 94632-16267,


(18/10/09)
ਤੱਤ ਗੁਰਮਤਿ ਪਰਿਵਾਰ

ਸ. ਮਖੱਣ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ!

ਪਿਛਲੇ ਮਹੀਨੇ 27 ਸਤੰਬਰ ਨੂੰ ‘ਸਿੱਖ ਰਹਿਤ ਮਰਿਆਦਾ’ ਸਬੰਧੀ ਚੱਲ ਰਹੀ ਵਿਚਾਰ ਚਰਚਾ ਲਈ ਜੋ ਬੇਨਤੀ ਆਪ ਜੀ ਨੇ ਫਰੀਦਾਬਾਦ ਵਾਲੇ ਸਿੰਘਾਂ ਨੂੰ ਅਗੇ ਆਉਣ ਲਈ ਕੀਤੀ ਹੈ, ਉਸ ਸਬੰਧੀ ਦਾਸਰਿਆਂ ਦੀਆਂ ਬੇਨਤੀਆਂ ਕ੍ਰਮਵਾਰ ਇਸ ਪ੍ਰਕਾਰ ਹਨ:-

1. ਜਦੋਂ ਦੀ ‘ਸਿਖ ਮਾਰਗ’ ਤੇ ਇਹ ਵਿਚਾਰ ਚਰਚਾ ਆਰੰਭ ਹੋਈ ਹੈ, ਉਦੋਂ ਤੋਂ ਅੱਜ ਤੱਕ ਫਰੀਦਾਬਾਦ ਦੇ ਸਿੰਘਾਂ ਨੇ ਇਸ ਵਿਚਾਰ ਚਰਚਾ ਵਿੱਚ ਕੋਈ ਹਿੱਸਾ ਨਹੀਂ ਲਿਆ ਜੀ।

2. ‘ਤੱਤ ਗੁਰਮਤਿ ਪਰਿਵਾਰ’ ਨੇ 14. 09. 09 ਨੂੰ ‘ਸਿਖ ਮਾਰਗ’ ਤੇ ‘ਸਪੋਕਸਮੈਨ’ ਅਤੇ ਮਿਸ਼ਨਰੀ ਵਿਦਵਾਨਾਂ ਦੀ ਅਫਸੋਸਜਨਕ ਚੁੱਪ’ ਦੇ ਸਿਰਲੇਖ ਨਾਲ, ਸਿਖ ਪੰਥ ਵਿੱਚ ਵਿਚਰ ਰਹੀਆਂ ਸੰਸਥਾਵਾਂ ਨੂੰ ਹਲੂਣਾ ਦੇਣ ਦੇ ਮਕਸਦ ਨਾਲ, ਉਪਰੋਕਤ ਪਤੱਰ ਲਿੱਖ ਕੇ ਭੇਜਣ ਦੇ ਬਾਵਜੂਦ ਵੀ ਇਨ੍ਹਾਂ ਸੰਸਥਾਵਾਂ ਵਿਚੋਂ ਕਿਸੇ ਨੇ ਵੀ ਇਸ ਵਿਚਾਰ ਚਰਚਾ ਵਿੱਚ ਭਾਗ ਲੈਣਾ ਮੁਨਾਸਿਬ ਨਹੀਂ ਸਮਝਿਆ। ਅੱਜ ਸਿਖ ਸਮਾਜ ਵਿੱਚ ਸਰਗਰਮੀ ਨਾਲ ਵਿਚਰਨ ਵਾਲੇ ਜਿਆਦਾਤੱਰ ਸੱਜਣ ਨਿਜੀ ਮਜਬੂਰੀਆਂ ਦਾ ਬਹਾਨਾ ਬਣਾਕੇ ਇੱਕ ਢੁਕਵੇਂ ਸਮੇਂ ਦੀ ਉਡੀਕ ਤੱਕ ਚੁੱਪ ਧਾਰਨ ਕਰਨ ਵਿੱਚ ਹੀ ਭਲਾਈ ਮਹਿਸੂਸ ਕਰ ਰਹੇ ਹਨ। ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਮੁਸੀਬਤ ਗੱਲ ਨਾ ਪੈ ਜਾਵੇ।

3. ਉਪਰੋਕਤ ਹਲੂਣੇ ਦੀ ਭਾਵਨਾ ਨੂੰ ਨਾ ਸਮਝਦਿਆ ‘ਤੱਤ ਗੁਰਮਤਿ ਪਰਿਵਾਰ’ ਉੱਤੇ 18. 09. 09 ਨੂੰ ਫਰੀਦਾਬਾਦ ਦੇ ਸਿਘਾਂ ਨੇ ‘ਤੱਤ ਗੁਰਮਤਿ ਪਰਿਵਾਰ ਵੱਲੋਂ ਲਾਏ ਬੇ-ਬੁਨਿਆਦ ਦੋਸ਼, ਅਫਸੋਸਜਨਕ ਚੁੱਪੀ ਸਾਧ ਲੈਣ ਦੇ ਸਬੰਧ ਵਿਚ’ ਲਿਖਿਆ, ਜਿਸ ਦਾ ਨਿਮਰਤਾ ਸਹਿਤ ਜਵਾਬ 24. 09. 09 ਨੂੰ ਸਿਖ ਮਾਰਗ ਉਤੇ ਦੇ ਦਿੱਤਾ ਗਿਆ ਸੀ।

4. ਉਪਰੋਕਤ ਬੇਨਤੀਆਂ ਦੇ ਬਾਵਜੂਦ ਵੀ ਅੱਜ ਤੱਕ ਫਰੀਦਾਬਾਦ ਅਤੇ ਉਨ੍ਹਾਂ ਨਾਲ ਸਬੰਧਤ ਹੋਰ ਸੰਸਥਾਵਾਂ ਅਤੇ ਸਿੰਘਾਂ ਵਲੋਂ ਚੱਲ ਰਹੀ ਵਿਚਾਰ ਚਰਚਾ ਵਿੱਚ ਨਾ ਹੀ ਭਾਗ ਲਿਆ ਗਿਆ ਅਤੇ ਨਾ ਹੀ ਇਸ ਵਿਸ਼ੇ ਦੇ ਹੱਕ ਜਾਂ ਵਿਰੋਧ ਵਿੱਚ ਹੀ ਕੁੱਝ ਕਿਹਾ ਗਿਆ ਹੈ।

5. ਉਪਰੋਕਤ ਸੱਭ ਕੁੱਝ ਦੇ ਬਾਵਜੂਦ ਸੰਪਾਦਕ ਜੀ ਸਿਖ ਮਾਰਗ ਨੇ ਫਰੀਦਾਬਾਦ ਦੇ ਸਿੰਘਾਂ ਵਿੱਚ ਐਸਾ ਖਾਸ ਕੀ ਦੇਖਿਆ ਜਾਂ ਮਹਿਸੂਸ ਕੀਤਾ ਕਿ 27 ਸਤੰਬਰ ਨੂੰ ਵਿਚਾਰ ਚਰਚਾ ਵਿੱਚ ਇਨ੍ਹਾਂ ਸਿੰਘਾਂ ਨੂੰ ਅੱਗੇ ਆਉਣ ਦੀ ਬੇਨਤੀ ਕਰ ਦਿੱਤੀ, ਜਿਨ੍ਹਾਂ ਨੇ ਅੱਜ ਤੱਕ ਇਸ ਵਿਚਾਰ ਚਰਚਾ ਵਿੱਚ ਭਾਗ ਹੀ ਨਹੀਂ ਲਿਆ?

6. ਫਰੀਦਾਬਾਦ ਦੇ ਸਿੰਘਾਂ ਨੇ ਵੀ 04. 10. 09 ਨੂੰ ਝੱਟ ਪ੍ਰਵਾਨਗੀ ਦੇ ਦਿੱਤੀ “ਸੰਪਾਦਕ ਜੀ ਵੱਲੋਂ 27 ਸਤੰਬਰ 2009 ਦੇ ਪੱਤਰ ਰਾਹੀਂ ਦਿੱਤੇ ਗਏ ਸਨ ਉਸ ਦੇ 6 ਵੇਂ ਨੁਕਤੇ ਬਾਰੇ ਅਸੀਂ ਵੀ ਕਾਫੀ ਹਦ ਤਕ ਸਹਿਮਤ ਹਾਂ ਅਤੇ ਸਿੱਖ ਮਾਰਗ ਵੱਲੋਂ ਜੋ ਜਿੰਮੇਂਵਾਰੀ ਫਰੀਦਾਬਾਦ ਦੀ ਸੰਗਤਾਂ `ਤੇ ਪਾਈ ਹੈ ਉਸ ਨੂੰ ਨਿਭਾਉਣ ਦਾ ਪੂਰਾ ਜਤਨ ਕਰਾਂਗੇ। ਸੰਪਾਦਕ ਸਿੱਖ ਮਾਰਗ ਵੱਲੋਂ ਸੁਝਾਏ ਸੁਝਾਅ ਜਿਸ ਵਿੱਚ ਕੁੱਝ ਗੁਰਸਿੱਖਾਂ ਅਤੇ ਜੱਥੇਬੰਦੀਆਂ ਦਾ ਜ਼ਿਕਰ ਕੀਤਾ ਗਿਆ ਸੀ, ਉਨ੍ਹਾਂ ਸਭ ਤੋਂ ਇਲਾਵਾ ਸੰਸਾਰ ਭਰ ਤੋਂ ਪੰਥਕ ਸੰਸਥਾਵਾਂ ਦੇ ਨੁੰਮਾਇਦੇ ਅਤੇ ਗੁਰਸਿੱਖ ਵਿਦਵਾਨ ਸੱਜਣ ਵੀ ਇਸ ਵਿੱਚ ਸ਼ਾਮਲ ਕਰਾਂਗੇ ਜੇਕਰ ਉਨ੍ਹਾਂ ਦੇ ਇਕੋ ਗੁਰੂ-ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਹੋਣ ਅਤੇ ਉਹ ਸਾਰੇ ਸੱਚ ਦੀ ਰਾਹ `ਤੇ ਗੁਰੂ ਨਾਨਕ ਵਿਚਾਰਧਾਰਾ ਨੂੰ ਸਮਰਪੱਤ ਹੋਣ”, ਅਤੇ ਸੰਸਾਰ ਭਰ ਤੋਂ ਪੰਥਕ ਸੰਸਥਾਂਵਾਂ ਦੇ ਨੁੰਮਾਇਦੇ ਅਤੇ ਗੁਰਸਿਖ ਵਿਦਵਾਨ ਸੱਜਣਾਂ ਨੂੰ ਇਸ ਵਿਚਾਰ ਚਰਚਾ ਵਿੱਚ ਸ਼ਾਮਲ ਕਰਨ ਦੀ ਵਚਨਬਧੱਤਾ ਨੂੰ ਵੀ ਦੁਹਰਾ ਦਿੱਤਾ, ਜਿਹੜੇ ਅੱਜ ਤੱਕ ਆਪ ਇਸ ਵਿਚਾਰ ਚਰਚਾ ਵਿੱਚ ਸ਼ਾਮਲ ਨਹੀਂ ਹੋ ਸਕੇ।

7. ‘ਤੱਤ ਗੁਰਮਤਿ ਪਰਿਵਾਰ` ਇਨ੍ਹਾਂ ਸਿੰਘਾਂ ਦੀ ਬਾਬਤ ਇਹ ਬੇਨਤੀ ਕਰਨਾ ਚਾਹੁੰਦਾ ਹੈ ਕਿ ‘ਸਿੱਖ ਰਹਿਤ ਮਰਿਆਦਾ` ਦੀ ਵਿਚਾਰ ਚਰਚਾ ਦੇ ਸਬੰਧ ਵਿੱਚ ਇਨ੍ਹਾਂ ਸਿੰਘਾਂ ਦੀ ਨਿਰਪੱਖਤਾ ਭਰੋਸੇ ਯੋਗ ਨਹੀਂ। ( ‘ਪਰਿਵਾਰ` ਇੱਥੇ ਇੱਕ ਗੱਲ ਹੋਰ ਸਪਸ਼ਟ ਕਰ ਦੇਣਾ ਚਾਹੁੰਦਾ ਹੈ ਕਿ ‘ਪਰਿਵਾਰ` ਦੀ ਕਿਸੇ ਵੀ ਵਿਅਕਤੀ ਜਾਂ ਸੰਸਥਾ ਨਾਲ ਕਿਸੇ ਤਰ੍ਹਾਂ ਦੀ ਨਿਜੀ ਰੰਜਿਸ਼ ਨਾ ਹੋ ਕੇ, ਸਿਖ ਸਮਾਜ ਵਿੱਚ ਵਿਚਰਦੇ ਸਮੇਂ ਊਨ੍ਹਾਂ ਵਲੋਂ ਅਪਣਾਈ ਗਈ ਕਾਰਜ ਸ਼ੈਲੀ ਅਤੇ ਮਾਨਸਿਕ ਹਾਲਤਾਂ ਦੀ ਘੋਖਵੀਂ ਪੜਚੋਲ ਹੈ ਤਾਂ ਕਿ ਇਸ ਅਤਿ ਸੰਵੇਦਨਸ਼ੀਲ ਵਿਸ਼ੇ ਲਈ ਕੋਈ ਸਾਰਥੱਕ ਦਿਸ਼ਾ ਵੱਲ ਕਦਮ ਚੁੱਕੇ ਜਾ ਸਕਣ) ਉਨ੍ਹਾਂ ਦੀ ਯੋਗਤਾ ਦੇ ਹੱਕ ਵਿੱਚ ਬੀਤ ਚੁੱਕੇ ਸਮੇਂ ਦੀਆਂ ਕੁੱਝ ਖਾਸ ਗਲਾਂ ਦਾ ਜ਼ਿਕਰ ਕਰਨਾ ਲਾਹੇਵੰਦਾ ਰਹੇਗਾ।

ਕੁੱਝ ਸਮਾਂ ਪਹਿਲਾਂ ਅਖੋਤੀ ਦਸਮ ਗ੍ਰੰਥ ਨੂੰ ਲੈ ਕੇ ਇੱਕ ਸੈਮੀਨਾਰ ਫਰੀਦਾਬਾਦ ਵਿੱਚ ਕੀਤਾ ਗਿਆ, ਜਿਸ ਵਿੱਚ ਹੇਠ ਲਿਖੇ ਸਿੰਘਾਂ ਤੋਂ ਇਲਾਵਾ ਹੋਰ ਬੇਅੰਤ ਪੰਥ ਦਰਦੀਆਂ ਨੇ ਭਾਗ ਲਿਆ:- ਡਾ. ਹਰਜਿੰਦਰ ਸਿੰਘ ਜੀ ‘ਦਿਲਗੀਰ`, ਸ. ਜਸਬਿੰਦਰ ਸਿੰਘ ਜੀ ‘ਖਾਲਸਾ` ਦੁਬਈ, ਸ. ਰਜਿੰਦਰ ਸਿੰਘ ਜੀ ‘ਖਾਲਸਾ ਪੰਚਾਇਤ`, ਸ. ਅਮਰਜੀਤ ਸਿੰਘ ਜੀ `ਚੰਦੀ`, ਡਾ. ਗੁਰਮੁੱਖ ਸਿੰਘ ‘ਦਿੱਲੀ`, ਸ. ਰਵਿੰਦਰ ਸਿੰਘ ਜੀ ‘ਪਿੰਜੋਰ`, ਪ੍ਰਿੰ. ਸੁਰਜੀਤ ਸਿੰਘ ਜੀ ‘ਮਿਸ਼ਨਰੀ`, ਸ. ਮਨਜੀਤ ਸਿੰਘ ਜੀ ‘ਖਾਲਸਾ` ਮੋਹਾਲੀ ਆਦਿ। ਇਸ ਸੈਮੀਨਾਰ ਦੀ ਸਮੁੱਚੀ ਵਿਡੀਉ ਰਿਕਾਰਡਿਂਗ ਵੀ ਕੀਤੀ ਗਈ, ਜਿਸ ਨੂੰ ਇਨਟਰਨੈਟ ਤੇ ਪਾਉਣ ਦਾ ਭਰੋਸਾ ਵੀ ਉਪਰੋਕਤ ਸੱਜਣਾਂ ਨੂੰ ਦਿੱਤਾ ਗਿਆ। ਕਾਫੀ ਅਰਸਾ ਬੀਤ ਜਾਣ ਦੇ ਬਾਅਦ ਕਈ ਸਿੰਘਾਂ ਵਲੋਂ ਬਾਰ-ਬਾਰ ਉਕਤ ਰਿਕਾਰਡਿਂਗ ਦੀ ਮੰਗ ਕਰਨ ਦੇ ਬਾਵਜ਼ੂਦ ਵੀ, ਨਾ ਤਾਂ ਕਿਸੇ ਨੂੰ ਰੀਕਾਰਡਿਂਗ ਦਿਖਾਈ ਗਈ ਅਤੇ ਨਾ ਹੀ ਅੱਜ ਤੱਕ ਕਿਸੇ ਇੰਟਰਨੈਟ ਤੇ ਪਾਈ ਗਈ, ਜਿਸ ਦਾ ਆਯੋਜਕਾਂ ਵਲੋਂ ਭਰੋਸਾ ਦਿੱਤਾ ਗਿਆ ਸੀ। ਇੱਥੇ ਇੱਕ ਗੱਲ ਉਚੇਚਾ ਧਿਆਨ ਮੰਗਦੀ ਹੈ ਕਿ, ਕੀਤੀ ਗਈ ਵੀਡੀਉ ਰੀਕਾਰਡਿਂਗ ਨੂੰ ਜਨਤਕ ਨਾ ਦੇ ਕੇ, ਉਸ ਨੂੰ ਇੱਕ ਉਚਿਤ ਸਮੇਂ ਦੀ ਉਡੀਕ ਤੱਕ ਸੰਭਾਲਣਾ ਕਈ ਗੱਲਾਂ ਵੱਲ ਸਵਾਲੀਆ ਇਸ਼ਾਰਾ ਕਰਦਾ ਹੈ, ‘ਸਿੱਖ ਰਹਿਤ ਮਰਿਆਦਾ` ਦੇ ਇਸ ਅਤਿ ਸੰਵੇਦਨਸ਼ੀਲ ਵਿਸ਼ੇ ਦੀ ਅਗਵਾਈ ਲਈ ਫਰੀਦਾਬਾਦ ਵਾਲਿਆਂ ਨੂੰ ਅੱਗੇ ਕਰਨਾ, ਕੀ ਠੀਕ ਫੈਸਲਾ ਸਾਬਿਤ ਹੋਵੇਗਾ?

8. ਜਦੋਂ ਪ੍ਰੋ ਦਰਸ਼ਨ ਸਿੰਘ ਜੀ ਨੇ ਦਿੱਲੀ ਵਿੱਚ ‘ਸਿਖ ਪਾਰਲੀਮੈਂਟ` ਨਾਂ ਦੀ ਜੱਥੇਬੰਦੀ ਦਾ ਗਠਨ ਕੀਤਾ ਤਾਂ ਉਸ ਲਈ ਗਿਆਨੀ ਜਗਤਾਰ ਸਿੰਘ ਜੀ ‘ਜਾਚਕ` ਦਾ ਨਾਮ ਪੰਜ ਮੈਬਰੀ ਕਮੇਟੀ ਲਈ ਨਾਮਜਦ ਕਰ ਕੇ ਪ੍ਰਵਾਨਗੀ ਲਈ ਜੈਕਾਰਾ ਬੋਲ ਦਿੱਤਾ ਗਿਆ, (ਸ਼ਾਇਦ ਜਾਚਕ ਜੀ ਪਾਸੋਂ ਪਹਿਲਾਂ ਕਿਸੇ ਨੇ ਪ੍ਰਵਾਨਗੀ ਲੈ ਲਈ ਹੋਵੇ)। ਪਰ ਪਰਵਾਨਗੀ ਦੇ ਜੈਕਾਰੇ ਤੋਂ ਕਾਫੀ ਦੇਰ ਬਾਅਦ ਜਦੋਂ ਫਰੀਦਾਬਾਦ ਦੇ ਸਿੰਘ ਸ, ਉਪਕਾਰ ਸਿੰਘ ਜੀ ਨੂੰ ਸਟੇਜ ਤੋਂ ਬੋਲਣ ਦਾ ਸਮਾਂ ਦਿੱਤਾ ਗਿਆ ਤਾਂ ਉਨ੍ਹਾਂ ਨੇ ਸਟੇਜ ਤੇ ਆਉਦਿਆਂ ਸਾਰ ਸਭ ਤੋਂ ਪਹਿਲਾਂ ਗਿਆਨੀ ਜਗਤਾਰ ਸਿੰਘ ਜੀ ‘ਜਾਚਕ` ਵਲੋਂ ਭੇਜਿਆ ਸੁਨੇਹਾ ਸਮੇਂ ਸਿਰ ਪ੍ਰੋ. ਦਰਸ਼ਨ ਸਿੰਘ ਜੀ ਤੱਕ ਨਾ ਪਹੁੰਚਾ ਸਕਣ ਕਾਰਨ ਉੱਥੇ ਹਾਜ਼ਿਰ ਵਿਦਵਾਨ ਸਜਣਾਂ ਕੋਲੋਂ ਖਿਮਾ ਲਈ ਬੇਨਤੀ ਕੀਤੀ ਕਿ ਕਿਸੇ ਕਾਰਨਾਂ ਕਰ ਕੇ ਗਿਆਨੀ ਜਾਚਕ ਜੀ ਇਸ ਅਹੁਦੇ ਦੀ ਸੇਵਾ ਨਹੀਂ ਕਰ ਸਕਣਗੇ। ਇਸ ਸੁਨੇਹੇ ਨੂੰ ਉਚਿਤ ਸਮੇਂ ਤੇ ਨਾ ਪਹੁਚਾਉਣ ਕਰਕੇ ਸ. ਉਪਕਾਰ ਸਿੰਘ ਜੀ ਨੂੰ ਇਸ ਅਹੁਦੇ ਦੀ ਸੇਵਾ ਰੂਪੀ ਡੰਨ ਪ੍ਰੋ ਦਰਸ਼ਨ ਸਿੰਘ ਜੀ ਵਲੋਂ ਲਗਾਇਆ ਗਿਆ ਜਿਸ ਨੂੰ ਸ ਉਪਕਾਰ ਸਿੰਘ ਜੀ ਨੇ ਖਿੜੇ ਮੱਥੇ ਪ੍ਰਵਾਨ ਕਰ ਲਿਆ। ਜਦੋਂ ਇਸ ਗੱਲ ਦਾ ਪਤਾ ‘ਸਪੋਕਸਮੈਨ` ਦੇ ਸੰਪਾਦਕ ਸ. ਜੋਗਿੰਦਰ ਸਿੰਘ ਜੀ ਨੂੰ ਲਗਿਆ ਤਾਂ ਉਨ੍ਹਾਂ ਨੇ ਸ. ਉਪਕਾਰ ਸਿੰਘ ਜੀ ਨੂੰ ਏਕਸ ਕੇ ਬਾਰਕ ਜਥੇਬੰਦੀ ਦੇ ਅਹੁਦੇਦਾਰ ਹੁੰਦਿਆਂ ਸਿਖ ਪਾਰਲੀਮੈਂਟ ਦਾ ਅਹੁਦਾ ਸਵੀਕਾਰ ਕਰਨ ਤੇ ਜਦੋਂ ਰੋਸ ਜਤਾਇਆ ਤਾਂ ਉਪਕਾਰ ਸਿੰਘ ਜੀ ਨੇ ਇਕਦੱਮ ਪ੍ਰੋ ਦਰਸ਼ਨ ਸਿੰਘ ਜੀ ਨੂੰ ਸਿਖ ਪਾਰਲੀਮੈਂਟ ਦੀ ਸੇਵਾ ਲਈ ਨਾਂਹ ਕਰ ਦਿੱਤੀ। ਇਸ ਉਪਰੋਕਤ ਘਟਨਾ ਤੋਂ ਆਪ ਜੀ ਇਸ ਗੱਲ ਦਾ ਅੰਦਾਜਾ ਭਲੀ-ਭਾਂਤ ਲਗਾ ਸਕਦੇ ਹੋ ਕਿ ਸ. ਉਪਕਾਰ ਸਿੰਘ ਜੀ ਆਪਣੇ ਕੀਤੇ ਹੋਏ ਕੰਮਾਂ ਦਾ ਫੈਸਲਾ ਵੀ ਆਪ ਖੁੱਦ ਨਾ ਲੈਕੇ ਕਿਸੇ ਦੂਜੇ ਦੇ ਇਸ਼ਾਰੇ ਦੀ ਉਡੀਕ ਵਿੱਚ ਰਹਿੰਦੇ ਹਨ। ਕੀ ਐਸੇ ਸਿੰਘਾਂ ਨੂੰ ਇਸ ਅਤਿ ਸੰਵੇਦਨਸ਼ੀਲ ਵਿਚਾਰ ਚਰਚਾ ਦੀ ਅਗਵਾਈ ਲਈ ਜੁੰਮੇਵਾਰੀ ਸੋਂਪ ਦੇਣੀ, ਕੀ ਠੀਕ ਦਿਸ਼ਾ ਵਿੱਚ ਚੁੱਕਿਆ ਕਦਮ ਸਾਬਿਤ ਹੋ ਸਕੇਗਾ?

9. ‘ਤੱਤ ਗੁਰਮਤਿ ਪਰਿਵਾਰ` ਦੀ ਬਿਨਾ ਝੀਜਕ ਇਹ ਰਾਏ ਹੈ ਕਿ ਇਸ ਅਤਿ ਸੰਵੇਦਨਸ਼ੀਲ ਵਿਚਾਰ ਚਰਚਾ ਦੀ ਅਗਵਾਈ ਲਈ ਫਰੀਦਾਬਾਦ ਦੇ ਸਿੰਘ ਨਿਰਪੱਖਤਾ ਨਾਲ ਵਿਚਾਰ ਚਰਚਾ ਕਰਵਾਉਣ ਦੇ ਸਮਰੱਥ ਨਹੀਂ ਹਨ ਜੀ।

10. ਆਪ ਜੀ ਵੱਲੋਂ ਫਰੀਦਾਬਾਦ ਦੇ ਸਿੰਘਾਂ ਦੀ ਚੁੱਪ ਨੂੰ ਦੇਖਦਿਆਂ ਹੋਇਆਂ ੨੭ ਸਤੰਬਰ ਨੂੰ ਆਖਰੀ ਬੇਨਤੀ ਜਗਤਾਰ ਸਿੰਘ ਜਾਚਕ ਜੀ ਨੂੰ ਇਸ ਵਿਸ਼ੇ ਬਾਰੇ ਕਰ ਦਿੱਤੀ ਹੈ ਜੀ। ਇਸ ਬਾਬਤ ‘ਤੱਤ ਗੁਰਮਤਿ ਪਰਿਵਾਰ` ਆਪ ਜੀ ਦੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਹੈ ਕਿ ਫਰੀਦਾਬਾਦ ਦੇ ਹੀ ਸਿੰਘਾਂ ਦੇ ਯਤਨਾਂ ਅਧੀਨ ਹੋਏ ਇੱਕ ਸਮਾਗਮ ਵਿੱਚ ‘ਜਾਚਕ` ਜੀ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਭਗਉਤੀ ਭਗਵੰਤ ਭਗਤ ਕਾ ਰੰਗ ਦੇ ਗੁਰਬਾਣੀ ਅਰਥਾਂ ਨੂੰ ਜਬਰਦਸਤੀ ਅਖੋਤੀ ਦਸਮ ਗ੍ਰੰਥ ਵਿਚਲੀ ਭਗਉਤੀ ਨੂੰ ਸਹੀ ਸਾਬਿਤ ਕਰਨ ਦਾ ਬੇਲੋੜਾ ਯਤਨ ਕੀਤਾ ਗਿਆ। ਇਸੇ ਸਮਾਗਮ ਦੇ ਆਯੋਜਕ ਫਰੀਦਾਬਾਦ ਵਾਲੇ ਸਾਰੇ ਹੀ ਸਿੰਘਾਂ ਨੇ ਇਸ ਗੱਲ ਲਈ ਸਮਾਗਮ ਵਿੱਚ ਹਾਜ਼ਰੀ ਭਰਨ ਵਾਲੇ ਕਈ ਵਡੇ ਬੁਲਾਰਿਆਂ/ ਆਗੂਆਂ ਕੋਲੋਂ ਸਪਸ਼ਟੀਕਰਨ ਮੰਗਣ ਤੋਂ ਨਾ ਕੇਵਲ ਪਾਸਾ ਹੀ ਵੱਟਿਆ, ਬਲਕਿ ਹੈਰਾਨੀਜਨਕ ਚੁੱਪ ਵੀ ਧਾਰ ਲਈ ਗਈ, ਜਿਸ ਤਰ੍ਹਾਂ ਹੁਣ ‘ਸਿੱਖ ਰਹਿਤ ਮਰਿਆਦਾ` ਦੀ ਵਿਚਾਰ ਚਰਚਾ ਦੇ ਸਬੰਧ ਵਿੱਚ ਉਚਿਤ ਸਮੇਂ ਦੀ ਉਡੀਕ ਤੱਕ ਹੈਰਾਨੀਜਨਕ ਚੁੱਪ ਧਾਰਨ ਕੀਤੀ ਹੋਈ ਹੈ। ਉਪਰੋਕਤ ਇਸ ਸੱਭ ਕੁੱਝ ਨੂੰ ਜਾਨਣ ਤੋਂ ਬਾਅਦ ਵੀ ਆਪ ਜੀ ਵਰਗੇ ਸੁਲਝੇ ਹੋਏ ਗੁਰਸਿਖ ਇਸ ਅਤਿ ਸੰਵੇਦਨਸ਼ੀਲ ਵਿਸ਼ੇ ਦੀ ਵਿਚਾਰ ਚਰਚਾ ਦੀ ਅਗਵਾਈ ਕਿਸੇ ਐਸੇ ਸਿੰਘਾਂ ਨੂੰ ਸੋਂਪਣਾ ਚਾਹੋਗੇ, ਜਿਨ੍ਹਾਂ ਦੀ ਕਾਰਜਸ਼ੈਲੀ ਅਤੇ ਨਿਰਪਖਤਾ ਕੁੱਝ ਸਵਾਲੀਆ ਗੱਲਾਂ ਵੱਲ ਇਸ਼ਾਰੇ ਦਾ ਸੰਕੇਤ ਕਰਦੀ ਹੋਵੇ?

11. ਸ ਮੱਖਣ ਸਿੰਘ ਜੀ ਇਸ ਵਿੱਚ ਕੋਈ ਸ਼ੱਕ ਨਹੀਂ ਕਿ “ਸਿੱਖੀ ਲਈ ਹੂਕ ਰੱਖਣ ਵਾਲੇ ਵਿਦਵਾਨਾਂ ਨਾਲ ਆਪ ਜੀ ਨੇ ਪੂਰੀ ਤਨਦੇਹੀ ਨਾਲ ਸਹਿਯੋਗ ਦਿੱਤਾ ਹੈ ਪਰ ਬਹੁਤੇ ਸਿਖ ਤਾਂ ਮੈ ਮੇਰੀ ਦਾ ਸ਼ਿਕਾਰ ਹੁੰਦਿਆਂ ਆਪਣੇ ਧਰਮ ਪ੍ਰਤੀ ਸੰਜੀਦਾ ਨਹੀਂ। ‘ਤੱਤ ਗੁਰਮਤਿ’ ਵਾਲਿਆਂ ਨਾਲ ਵੀ ਆਪ ਜੀ ਨੇ ਸੌ ਪ੍ਰਤੀਸ਼ਤ ਸਹਿਯੋਗ ਦਿੱਤਾ, ਪਰ ਉਨ੍ਹਾਂ ਨੇ ਵੀ ਇੱਕ ਲੇਖ ‘ਗੁਰੂ’ ਪਦ ਬਾਰੇ ਲਿੱਖ ਕੇ ਆਪਣੇ ਖਿਆਲਾਂ ਨੂੰ ਹੀ ਅੰਤਿਮ ਮੰਨ ਕੇ ਬਾਕੀ ਪਾਠਕਾਂ ਦੀਆਂ ਚਿੱਠੀਆਂ ਦਾ ਜਵਾਬ ਦੇਣਾ ਵੀ ਮੁਨਾਸਿਬ ਨਹੀਂ ਸਮਝਿਆ ਅਤੇ ਚੁੱਪ ਹੀ ਧਾਰ ਲਈ, ਜਿਸ ਨਾਲ ਇਹ ਪਾਠਕਾਂ ਦਾ ਭਰੋਸਾ ਜਿਤੱਣ ਵਿੱਚ ਕਾਮਯਾਬ ਨਹੀਂ ਹੋ ਸਕੇ। ਇਸੇ ਲਈ ਆਪ ਜੀ ਨੇ ਆਰਜੀ ਤੌਰ ਤੇ ਨੋਟ ਲਿਖ ਕੇ ਵਿਚਾਰ ਚਰਚਾ ਬੰਦ ਕਰ ਦਿੱਤੀ” ‘ਤੱਤ ਗੁਰਮਤਿ ਪਰਿਵਾਰ’ ਆਪ ਜੀ ਦੇ ਇਸ ਵਿਚਾਰ ਨਾਲ ਸਹਿਮਤ ਨਹੀਂ ਕਿ ‘ਪਰਿਵਾਰ’ ਨੇ ‘ਗੁਰੂ’ ਪਦ ਬਾਰੇ ਲਿਖ ਕੇ ਆਪਣੇ ਵਿਚਾਰਾਂ ਨੂੰ ਅੰਤਿਮ ਮੰਨ ਕੇ ਬਾਕੀ ਪਾਠਕਾਂ ਦੀਆਂ ਚਿੱਠੀਆਂ ਦਾ ਜਵਾਬ ਦੇਣਾ ਬੰਦ ਕਰ ਕੇ ਚੁੱਪ ਧਾਰ ਲਈ ਹੈ। ‘ਪਰਿਵਾਰ’ ਕਈ ਵਾਰ ਬੇਨਤੀ ਕਰ ਚੁਕਿਆ ਹੈ, ਅਤੇ ਅੱਜ ਫਿਰ ਦੁਹਰਾ ਰਿਹਾ ਹੈ ਕਿ ‘ਪਰਿਵਾਰ’ ਦੇ ਸਾਰੇ ਹੀ ਮੈਂਬਰ ਕਿਰਤਕਾਰ ਕਰਨ ਵਾਲੇ ਹਨ ਅਤੇ ਸੀਮਤ ਸਾਧਨਾਂ ਅਤੇ ਨਿੱਜੀ ਰੁਝੇਵਿਆਂ ਦੇ ਕਾਰਨ, ਪਾਠਕਾਂ ਦੀਆਂ ਚਿੱਠੀਆਂ ਦਾ ਜਵਾਬ ਜਲਦੀ ਨਾਲ ਨਾ ਦੇਣ ਦਾ ਮਤਲੱਬ ਇਹ ਨਹੀਂ ਕਿ ‘ਪਰਿਵਾਰ’ ਨੇ ਆਪਣੇ ਵਿਚਾਰਾਂ ਨੂੰ ਅੰਤਿਮ ਮੰਨ ਕੇ ਚੁੱਪ ਧਾਰ ਲਈ ਹੈ। ‘ਪਰਿਵਾਰ’ ਇਕੋ ਸਮੇਂ ਵਿੱਚ ਕਈ ਪ੍ਰੋਜੇਕਟਾਂ ਤੇ ਕੰਮ ਕਰ ਰਿਹਾ ਹੈ। ਆਪ ਜੀ ਨੂੰ ਅਤੇ ਸਮੂਹ ਪਾਠਕਾਂ ਨੂੰ ਪਰਿਵਾਰ ਦੀ ਨਿੱਜੀ ਵੈਬਸਾਈਟ www.tatgurmatparivaar.com ਜੋ ਕਿ ਉਸਾਰੀ ਅਧੀਨ (ਅੰਡਰ ਕੰਸਟ੍ਰਸ਼ਨ) ਹੈ ਬਾਰੇ ਜਾਣਕੇ ਖੁਸ਼ੀ ਹੋਵੇਗੀ, ਇਸੇ ਲਈ ‘ਪਰਿਵਾਰ’ ਸਭ ਪਾਠਕਾਂ ਦੀਆਂ ਚਿੱਠੀਆਂ ਦਾ ਜਵਾਬ ਦੇਣ ਲਈ ਆਮ ਨਾਲੋ ਵਧੇਰੇ ਸਮਾਂ ਲੈਣ ਲਈ ਇੱਕ ਵਾਰ ਫਿਰ ਬੇਨਤੀ ਦੁਹਰਾ ਰਿਹਾ ਹੈ।

12. ਸ ਮਖੱਣ ਸਿੰਘ ਜੀ, ਜੇ ਕੋਈ ਸਿਖ ਜਾਂ ਸੰਸਥਾ ਇਸ ਵਿਚਾਰ ਚਰਚਾ ਨੂੰ ਮੀਟਿੰਗ ਰਾਹੀਂ ਕਰਨਾ ਚਾਹੇ ਤਾਂ ਉਹ ਵੀ ਮੁਬਾਰਕ ਹੈ ਪਰ ਜਿਹੜੇ ਸਜਣ ਇਨ੍ਹਾਂ ਮੀਟਿੰਗਾਂ ਵਿੱਚ ਕਿਸੇ ਕਾਰਨਾਂ ਕਰ ਕੇ ਸ਼ਾਮਲ ਨਹੀਂ ਹੋ ਸਕਣਗੇ, ਉਹ ‘ਸਿਖ ਮਾਰਗ’ ਉੱਤੇ ਚੱਲ ਰਹੀਂ ਵਿਚਾਰ ਚਰਚਾ ਨਾਲ ਘਰ ਬੈਠਿਆਂ ਹੀ ਜੁੱੜ ਕੇ ਆਪਣੇ ਵਿਚਾਰ ਦੇ ਸਕਦੇ ਹਨ, ਇਸ ਲਈ ‘ਪਰਿਵਾਰ’ ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਹੈ ਕਿ ਚੱਲ ਰਹੀ ਵਿਚਾਰ ਵਰਚਾ ਨੂੰ ਬੰਦ ਨਾ ਕੀਤਾ ਜਾਵੇ ਜੀ। ਕਿਉਂਕਿ ਇਸ ਵਿਚਾਰ ਚਰਚਾ ਕਾਰਨ ਹੀ ‘ਪਰਿਵਾਰ’ ਦੀ ਨਿਜੀ ਈ-ਮੇਲ ਉੱਤੇ ਬਹੁੱਤ ਸਾਰੇ ਸੰਕਿਆਂ ਬਾਰੇ ਸਵਾਲ ਪੁੱਛੇ ਜਾ ਰਹੇ ਹਨ ਅਤੇ ਸੁਝਾਅ ਵੀ ਭੇਜੇ ਜਾ ਰਹੇ ਹਨ। ਇਨ੍ਹਾਂ ਵਿੱਚ ਉਹ ਲੋਗ ਵੀ ਸ਼ਾਮਿਲ ਹਨ ਜੋ ਲਿੱਖ ਨਹੀਂ ਸਕਦੇ, ਉਹ ਮੋਬਾਈਲ ਫੋਨਾਂ ਰਾਹੀਂ ਸ਼ੰਕਿਆਂ ਅਤੇ ਸੁਝਾਵਾਂ ਬਾਰੇ ਗੱਲਬਾਤ ਕਰ ਲੈਂਦੇਂ ਹਨ।

ਉਪਰੋਕਤ ਸਭ ਗੱਲਾਂ ਨੂੰ ਧਿਆਨ ਵਿੱਚ ਰਖਣ ਦੇ ਬਾਵਜੂਦ ਵੀ ਜੇ ਕਰ ‘ਸਿਖ ਮਾਰਗ` ਦੇ ਸੰਪਾਦਕ ਜੀ ਦਾ ਮਨ ਵਿਚਾਰ ਚਰਚਾ ਨੂੰ ਸਿਖ ਮਾਰਗ ਤੋਂ ਬੰਦ ਕਰਕੇ ਇਸ ਨੂੰ ਆਮ ਪਬਲਿਕ ਵਿੱਚ ਲਿਆਉਣ ਤੋਂ ਪਹਿਲਾਂ ਸਾਰੇ ਹਮ ਖਿਆਲ ਸਿੱਖਾਂ ਵਿੱਚ ਮਿਲ ਬੈਠ ਕੇ ਵਿਚਾਰਨਾ ਜਰੂਰੀ ਸਮਝਦੇ ਹਨ, ਤਾਂ ਕਿ ਇਹ ਬਹੁਤਿਆਂ ਨੂੰ ਰਾਸ ਆ ਜਾਵੇ। ਪਰ ਇਹ ਨੁੱਕਤਾ ਅਪਣਾ ਕੇ ਵੇਖਣ ਲਈ ਅਤੇ ਇਸ ਦੇ ਸਾਰਥਕ ਨਤੀਜਿਆਂ ਤੱਕ ਪਹੁੰਚਣ ਲਈ ਆਯੋਜਕਾਂ ਦਾ ਨਿਰਪੱਖ ਹੋਣਾ ਸੱਭ ਤੋਂ ਅਹਿਮ ਗੱਲ ਹੈ, ਜੋ ਕਿ ਉਪਰ ਮਨੋਨੀਤ ਕੀਤੇ ਗਏ ਫਰੀਦਾਬਾਦ ਵਾਲੇ ਸਿੰਘ ਅਤੇ ਗਿਆਨੀ ਜਗਤਾਰ ਸਿੰਘ ਜੀ ਜਾਚਕ ਉਪਰੋਕਤ ਦਿੱਤੀਆਂ ਗਈਆਂ ਉਦਾਹਰਣਾਂ ਨੂੰ ਧਿਆਨ ਵਿੱਚ ਰਖਕੇ, ਵਿਚਾਰ ਚਰਚਾ ਨੂੰ ਨਿਰਪੱਖਤਾ ਅਤੇ ਸੁਚਾਰੂ ਢੰਗ ਨਾਲ ਚਲਾ ਪਾਉਣ ਲਈ ਯੋਗ ਉਮੀਦਵਾਰ ਨਹੀਂ ਹਨ ਜੀ। ‘ਤੱਤ ਗੁਰਮਤਿ ਪਰਿਵਾਰ` ਸਿੱਖ ਰਹਿਤ ਮਰਿਆਦਾ ਦੇ ਅਤਿ ਸੰਵੇਦਨਸ਼ੀਲ ਵਿਸ਼ੇ ਉੱਤੇ ਬੜੀ ਸੰਜੀਦਗੀ ਅਤੇ ਨਿਰਪਖਤਾ ਨਾਲ ਕੰਮ ਕਰਨ ਦਾ ਚਾਹਵਾਨ ਹੈ, ਤਾਂ ਜੋ ਨੇੜਲੇ ਭਵਿੱਖ ਵਿੱਚ ਜੇ ਕੋਈ ਸੰਸਥਾ ਇਸ ਉਪਰ ਕੰਮ ਕਰਨਾ ਚਾਹੇ ਤਾਂ ਚੱਲ ਰਹੀ ਵਿਚਾਰ ਚਰਚਾ ਦਾ ਤਿਆਰ ਕੀਤਾ ਆਧਾਰ ਉਸਦੇ ਕੰਮ ਆ ਸਕੇ, ਤੇ ਸਭ ਦੇ ਸਾਂਝੇ ਯਤਨਾਂ ਨਾਲ ਕਦੇ ਭਵਿੱਖ ਵਿੱਚ ਇੱਕ ਮੱਤ ਹੋ ਕੇ ਇਸ ਨੂੰ ਸਿਖ ਸਮਾਜ ਲਈ ਲਾਗੂ ਵੀ ਕੀਤਾ ਜਾ ਸਕੇ। ਅੰਤ ਵਿੱਚ ‘ਪਰਿਵਾਰ` ਸ. ਮੱਖਣ ਸਿੰਘ ਜੀ ਨੂੰ ਨਿਮਰਤਾ ਸਹਿਤ ਬੇਨਤੀ ਕਰ ਰਿਹਾ ਹੈ ਕਿ ਆਪ ਜੀ, ਸਿਖ ਮਾਰਗ ਦੇ ਸੂਝਵਾਨ ਪਾਠਕ ਅਤੇ ਵਿਦਵਾਨ ਸਜਣ ਪੱਤਰ ਵਿੱਚ ਵਰਤੋਂ ਕੀਤੇ ਗਏ ਭਾਸ਼ਕ ਲਫਜ਼ਾਂ ਨੂੰ ਨਜ਼ਰਅੰਦਾਜ਼ ਕਰ ਕੇ ਪਰਿਵਾਰ ਦੀਆਂ ਭਾਵਨਾਵਾਂ ਨੂੰ ਸਮਝਣ ਦਾ ਯਤਨ ਕਰਦੇ ਹੋਏ ਇਸ ਵਿਚਾਰ ਚਰਚਾ ਨੂੰ ਸਹੀ ਦਿਸ਼ਾ ਵੱਲ ਤੋਰਨ ਲਈ ਜੀਅ ਤੋੜ ਉਪਰਾਲੇ ਕਰਨਗੇ, ਤਾਂ ਕਿ ਕੋਈ ਸਾਰਥਕ ਨਤੀਜੇ ਨਿਕਲ ਸਕਣ, ਅਤੇ ਇੱਕ ਸੁਚੱਜੀ ਜੀਵਨ-ਜਾਚ ਬਣਾਉਣ ਲਈ ਕੀਤੇ ਜਾ ਰਹੇ ਉਦੱਮਾਂ ਨੂੰ ਅਮਲੀ ਰੂਪ ਦਿੱਤਾ ਜਾ ਸਕੇ।

ਨਿਸ਼ਕਾਮ ਨਿਮਰਤਾ ਸਹਿਤ,

ਨਿਰੋਲ ਨਾਨਕ ਫਲਸਫੇ ਦੀ ਰਾਹ `ਤੇ

‘ਤੱਤ ਗੁਰਮਤਿ ਪਰਿਵਾਰ`

(ਸੰਪਾਦਕ ਵਲੋਂ:- ਗੱਲ ਸੁਣੋਂ ਗੁਰਮੁਖ ਪਿਆਰਿਓ। ਮੈਨੂੰ ਇੰਡੀਆ ਗਏ ਨੂੰ ਲਗਭਗ 30 ਸਾਲ ਹੋ ਚੱਲੇ ਹਨ। ਇਸ ਲਈ ਮੈਂ ਬਹੁਤੇ ਦਸਮ ਗ੍ਰੰਥ ਵਿਰੋਧੀਆਂ ਨੂੰ ਨਿੱਜੀ ਤੌਰ ਤੇ ਬਿੱਲਕੁੱਲ ਨਹੀਂ ਜਾਣਦਾ। ਜਗਤਾਰ ਸਿੰਘ ਜਾਚਕ ਨੂੰ ਮੈਂ ਸਿਰਫ ਇੱਕ ਵਾਰ ਹੀ ਮਿਲਿਆ ਹਾਂ ਪਰ ਫੂਨ ਤੇ ਗੱਲਬਾਤ ਤਾਂ ਹੁੰਦੀ ਰਹਿੰਦੀ ਹੈ। ਸਿੱਖ ਅੰਦਰੋਂ ਬਾਹਰੋਂ ਇੱਕ ਕਿਉਂ ਨਹੀਂ ਹੁੰਦੇ ਇਸ ਬਾਰੇ ਮੈਂ ਕੁੱਝ ਨਹੀਂ ਕਹਿ ਸਕਦਾ। ਫਰੀਦਾਬਾਦ ਵਾਲੇ ਸਿੰਘਾਂ ਨੂੰ ਮੈਂ ਅੱਗੇ ਆਉਣ ਲਈ ਇਸ ਲਈ ਕਿਹਾ ਸੀ ਕਿ ਉਹ ਸ਼ਾਇਦ ਬਾਕੀਆਂ ਨਾਲੋਂ ਜ਼ਿਆਦਾ ਸੰਜੀਦਾ ਹੋਣਗੇ ਕਿਉਂਕਿ ਉਹ ਹਰ ਮਹੀਨੇ ਦੀ 13 ਤਾਰੀਖ ਨੂੰ ਕਾਲਾ ਦਿਵਸ ਮਨਾਉਂਦੇ ਹਨ ਅਤੇ ਇਸੇ ਦਿਨ ਤੇ ਇਸ਼ਤਿਹਾਰਾਂ ਤੇ ਵੀ ਕਾਫੀ ਪੈਸੇ ਖਰਚਦੇ ਹਨ। ਸਾਰਿਆਂ ਨਾਲੋਂ ਵੱਡੀ ਗੱਲ ਇਹ ਹੈ ਕਿ ਜੇ ਕਰ ਸਾਰੇ ਦਸਮ ਗ੍ਰੰਥ ਦੇ ਵਿਰੋਧੀ ਇਕੱਠੇ ਹੋ ਕੇ ਇਹ ਕਾਰਜ਼ ਕਰਨ ਤਾਂ ਕਾਮਯਾਬੀ ਜ਼ਿਆਦਾ ਮਿਲਣ ਦੀ ਸੰਭਾਵਨਾ ਹੈ)


(18/10/09)
ਜਰਨੈਲ ਸਿੰਘ ਆਸਟ੍ਰੇਲੀਆ

Dear All
Now that the discussion about SRM is over, it will be worthwhile to investigate and pinpoint the reasons for its premature death. This is something we do not do at all and this is something that can help us for having successful discussion in future. If we know the reason of our failure, we can take steps to rectify the situation.
One reason given by S Makhan Singh is that 99% of Sikh scholars are full of ego and do not listen and try to force their opinion. However this is not a problem unique to Sikhs, everywhere in the world people are full of ego. Everywhere in the world people tend to take firm stands for what they believe is true. What is the point of having an opinion if you don’t believe in it with all the zeal and vigour in the world? Despite this people do have discussions and they do reach some conclusions.
One reason that comes to my mind is that this discussion was run without any proactive coordinator. The parties were given freedom to express their opinions and counter opinions, but no one coordinated the responses.
Tat Gurmat Privar, to be honest, gave a well documented and logical response to the queries raised by others in regard to their views on the Guru. But the counter responses to this were devoid of any logic or rationale and no one coordinated this by bringing it to the notice of these people. Instead Tat Gurmat Privar was blamed of being too adamant. In nutshell the views expressed against the arguments given by Tat Gurmat Privar is as under.
Sikhism believes in the concept of Shabd Guru as against the corporal (Dehdhari) Guru. But all the ten Sikh Gururs are an exception and they should be accepted as Dehdhari Gurus. The other contributors to Guru Granth Sahib, the fountain head of Shabad Guru, can not be called Gurus. At best you can call then Bhagats. If you call them Gurus then it violates the concept of Shabad Guru. But you can, and you should call the 4 Sikh Gurus, who did not make any contribution to GGS, Guru and if you do not call them Guru, you violate the concept of Guru. Sikhism believes that Guru is beyond the cycle of life and death, but as an exception the Sikh Gurus did take birth and lived natural lives and died of natural causes. Sikhism does not believe in any incarnation of God, but Guru Nanak and subsequent nine Sikhs Gurus were an exception and were true incarnations of God, that is why Sikhs celebrate their birthdays as incarnation days (Avtar Diharas).
Further since Sikh Gurus are the only exceptions to the concept of Shabad Guru, no one should ever dare to act as Deh dhari Guru in this world. That is why Sikhs oppose Ashutosh and Gurmit Ram Rahim Singh and others. However you can call yourself a Baba and enjoy all the “perks” of being a Guru.
This is the duality Sikhs are living day in and day out. The coordinator of the discussion should have directed the discussion to highlight this and find out the truth.
I would love to see but other readers think about why this discussion did not go well.
Kind regards
Jarnail Singh
Sydney Australia
61 2 416231491


(18/10/09)
ਇੰਦਰ ਜੀਤ ਸਿੰਘ

ਰਾਗੀ ਮਨਪ੍ਰੀਤ ਸਿੰਘ, ਕਾਨਪੁਰੀ ਨੇ ਕੀਤੀ ਗੁਰਬਾਣੀ ਦੀ ਨਵੀਂ ਵਿਆਖਿਆ-ਚਰਿਤ੍ਰਯੋ ਪਾਖਿਆਨ” ਦੇ ਬਚਾਅ ਵਿਚ
ਦਾਸ ਕਲ ਰਾਤ ਸੌਣ ਵੇਲੇ
gurbanifm.com ਤੇ internet ਰਾਹੀਂ ਗੁਰਬਾਣੀ ਕੀਰਤਨ ਦਾ ਸ੍ਰਵਣ ਕਰ ਰਿਹਾ ਸੀ। ਉਸੇ ਵੇਲੇ ਭਾਈ ਮਨਪ੍ਰੀਤ ਸਿੰਘ, ਕਾਨਪੁਰੀ ਦਾ ਗਾਯਨ ਕੀਤਾ ਇੱਕ ਸ਼ਬਦ ਸ਼ੁਰੂ ਹੋਇਆ ਜੋ ਦੂਜੇ ਭਾਈ ਗੁਰਦਾਸ ਸਿੰਘ ਜੀ (ਰਾਗੀ ਮਨਪ੍ਰੀਤ ਸਿੰਘ ਜੀ ਦੇ ਅਨੁਸਾਰ) ਦਾ ਉਹ ਵਿਵਾਦਿਤ ਸ਼ਬਦ ਸੀ ਜਿਸ ਦਾ ਗਾਯਨ ਕਰਨ ਦੀ ਸ਼੍ਰੀ ਦਰਬਾਰ ਸਾਹਿਬ ਤੋਂ ਵੀ ਇਜਾਜਤ ਰਾਗੀ ਸਿੱਖਾ ਨੂੰ ਨਹੀ ਹੈ। ਜੈਸਾ ਕੀ ਦਰਬਾਰ ਸਾਹਿਬ ਦੇ ਦੋ ਤਿਨ ਰਾਗੀਆਂ ਤੋ ਜਾਣਕਾਰੀ ਕਰਨ ਤੋਂ ਬਾਦ ਦਾਸ ਨੂੰ ਪਤਾ ਲਗਾ। ਸ਼ਬਦ ਸੀ –
ਗੁਰ ਸਿਮਰ ਮਨਾਈ ਕਾਲਿਕਾ ਖੰਡੇ ਕੀ ਵੇਲਾ।
ਜਿਸ ਦਾ ਭਾਵ ਹੈ ਕੇ:
ਸਾਹਿਬ ਗੁਰੁ ਗੋਬਿੰਦ ਸਿੰਘ ਜੀ ਨੇ ਕਾਲੇ ਰੰਗ ਦੀ ਦੇਵੀ (ਦੁਰਗਾ ਦਾ ਇੱਕ ਰੂਪ) ਦਾ ਧਿਆਨ ਕਰਕੇ ਉਸਦਾ ਸਿਮਰਨ (ਪੂਜਾ) ਕੀਤੀ ਤੇ ਉਸ ਨੂੰ ਮਨਾਇਆ। ਭਾਵ ਪ੍ਰਗਟ ਕੀਤਾ।
ਕਾਲਿਕਾ=ਕਾਲੇ ਰੰਗ ਦੀ ਦੇਵੀ (ਦੁਰਗਾ ਦਾ ਇੱਕ ਰੂਪ, ਕਾਲੀ ਮਾਈ) ਦੇਖੋ ਭਾਈ ਕਾਹਨ ਸਿੰਘ ਨਾਭਾ ਰਚਿਤ “ਮਹਾਨ ਕੋਸ਼”।
ਦਾਸ ਜੋ ਲਗਭਗ ਸੌਂ ਚੁੱਕਾ ਸੀ ਉਠ ਕੇ ਬੈਠ ਗਇਆ ਤੇ ਇਸ ਬਾਰੇ ਕਈ ਪ੍ਰਕਾਰ ਦੀਆਂ ਦਲੀਲਾਂ ਵਿੱਚ ਪੈ ਗਇਆ। ਨੀਂਦ ਪੂਰੀ ਤਰਾਂ ਉਡ ਚੁਕੀ ਸੀ। ਇਹ ਸ਼ਬਦ ਦਾਸ ਨੇ ਕੋਈ ਪਹਿਲੀ ਵਾਰ ਨਹੀ ਸੀ ਸੁਣਿਆਂ। ਪਰੇਸ਼ਾਨੀ ਦਾ ਕਾਰਣ ਇਹ ਸੀ ਕੇ ਇਸ ਤੁਕ ਨੂੰ ਪ੍ਰੌੜਤਾ ਦੇਣ ਲਈ, ਸਾਹਿਬ ਗੁਰੁ ਗ੍ਰੰਥ ਸਾਹਿਬ ਜੀ ਦੇ ਕਈ ਸ਼ਲੋਕ ਇਸ ਗੁਰਮਤਿ ਵਿਰੋਧੀ ਰਚਨਾਂ ਨਾਲ ਉਹ ਜੋੜੀ ਜਾ ਰਿਹਾ ਸੀ, ਜਿਨਾਂ ਦਾ ਭਾਵ ਹੀ ਕੁੱਝ ਹੋਰ ਸੀ। ਦਾਸ ਨੂੰ ਐਸਾ ਮਹਸੂਸ ਹੋ ਰਿਹਾ ਸੀ ਜਿਵੇਂ ਕੋਈ ਅੰਮ੍ਰਿਤ ਵਿੱਚ ਜ਼ਹਿਰ ਮਿਲਾ ਮਿਲਾ ਕੇ ਮੈਨੂੰ ਪੀਣ ਲਈ ਕਹਿ ਰਿਹਾ ਹੈ।
ਦੋ ਦਿਨ ਪਹਿਲਾਂ ਹੀ ਦਿੱਲੀ ਵਿੱਚ ਇਸ ਰਾਗੀ ਨੇ ਫਰੀਦਾਬਾਦ ਦੇ ਇੱਕ ਵਿਦਵਾਨ ਅਤੇ ਲੇਖਕ ਸਰਦਾਰ ਦਲਬੀਰ ਸਿੰਘ ਜੀ (ਜਿਨਾਂ ਨੇ ਅਖੌਤੀ ਦਸਮ ਗ੍ਰੰਥ ਤੇ ਬਹੁਤ ਕੰਮ ਕੀਤਾ ਹੈ,) ਦੇ ਹਥੋਂ ਉਨਾਂ ਦੀ ਦਸਮ ਗ੍ਰੰਥ ਬਾਰੇ ਲਿਖੀ ਇੱਕ ਕਿਤਾਬ ਲੈ ਕੇ ਬਿਨਾਂ ਮਤਲਬ ਦੇ ਫਾੜ ਕੇ ਸੁੱਟ ਦਿਤੀ ਸੀ ਅਤੇ ਉਨਾਂ ਨੂੰ ਆਪਣੇ ਹੋਰ ਸਾਥੀਆਂ ਨਾਲ ਮਿਲਕੇ ਕਈ ਅਪਸ਼ਬਦ ਕਹਿ ਕੇ ਬੇਇੱਜਤ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ। ਇਸ ਸ਼ਬਦ ਨਾਲ ਗੁਰੂਬਾਣੀ ਦਾ ਮਿਲਗੋਭਾ ਕਰ ਕੇ ਇਹ ਕਿਹੜੇ ਮਕਸਦ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ?
ਦਾਸ ਨੇ ਅਗਲੇ ਦਿਨ ਸਵੇਰੇ ਇਸ ਰਾਗੀ ਨੂੰ ਫੋਨ ਕਰ ਕੇ ਇਸ ਬਾਬਤ ਗਲ ਕੀਤੀ ਤੇ ਉਸ ਨੇ ਕਿਹਾ ਕਿ ਇਹ ਬਾਣੀ ਭਾਈ ਗੁਰਦਾਸ ਜੀ ਦੀ ਨਹੀਂ ਹੈ। ਇਹ ਬਾਣੀ ਦੂਜੇ ਭਾਈ ਗੁਰਦਾਸ ਸਿੰਘ ਦੀ ਹੈ। ਅਤੇ “ਚਰ੍ਰਿਯੋ ਪਾਖਿਯਾਨ” ਦੀ ਗਲ ਕਰਨ ਤੇ, ਇਸ ਰਾਗੀ ਨੇ ਇਸ ਅਸ਼ਲੀਲ ਕਵਿਤਾ “ਚਰਿਤ੍ਰਯੌ ਪਾਖਿਆਨ” ਦੇ ਬਚਾਵ ਵਿੱਚ ਪੈਰਵੀ ਕਰਦਿਆਂ ਗੁਰੂਬਾਣੀ ਦਾ ਜੋ ਅਪਮਾਨ ਅਤੇ ਅਨਰਥ ਕੀਤਾ, ਉਸ ਨੂੰ ਦਾਸ ਨੇ ਆਪਣੇ ਮੋਬਾਈਲ ਤੇ ਰਿਕਾਰਡ ਵੀ ਕੀਤਾ। ਦਾਸ ਨਾਲ ਹੋਈ ਗਲਬਾਤ ਵਿੱਚ ਇਸ ਰਾਗੀ ਨੇ ਇਹ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਕੇ “ਚਰਿਤ੍ਰਯੋ ਪਾਖਿਆਨ” ਵਿੱਚ ਹੀ ਨਹੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਅਸ਼ਲੀਲ ਸ਼ਬਦਾਂ ਦਾ ਪ੍ਰਯੋਗ ਕੀਤਾ ਗਇਆ ਹੈ। ਮਨਪ੍ਰੀਤ ਸਿੰਘ ਜੀ! ਜੇ “ਚਰਿਤ੍ਰਯੌ ਪਾਖਿਆਨ” ਆਪ ਦੇ ਗੁਰੂ ਦੀ ਰਚਨਾ ਹੈ, ਤੇ ਅਜ ਤਕ ਆਪ ਨੇ ਇਸ ਦਾ ਗਾਯਨ ਸੰਗਤ ਵਿੱਚ ਕਰਨ ਦੀ ਹਿੰਮਤ ਕਿਉਂ ਨਹੀਂ ਕੀਤੀ? ਜਦੋਂ ਦਾਸ ਪਾਸੋਂ ਇਹ ਸਵਾਲ ਪੁਛਣ ਦਾ ਵੇਲਾ ਆਇਆ ਤੇ ਇਹ ਰਾਗੀ ਫੋਨ ਕਟ ਕੇ ਭੱਜ ਗਇਆ। ਪੂਰੀ ਗਲਬਾਤ ਦੇ ਦੌਰਾਨ ਉਹ ਹੀ ਬੋਲਦਾ ਰਿਹਾ ਅਤੇ ਉਸਨੇ ਦਾਸ ਨੂੰ ਬੋਲਣ ਦਾ ਮੌਕਾ ਹੀ ਨਹੀ ਦਿਤਾ। ਜਦੋ ਦਾਸ ਬੋਲਿਆ ਤੇ ਉਸਨੇ ਫੋਨ ਕਟ ਦਿਤਾ।
ਪਾਠਕ ਆਪ ਹੀ ਫੈਸਲਾ ਕਰਨ ਕੇ ਗੁਰੂਬਾਣੀ ਦਾ ਅਨਰਥ ਕਰਨ ਵਾਲੇ ਐਸੇ ਭੁਲੜ ਅਖੌਤੀ ਪ੍ਰਚਾਰਕਾਂ ਨੂੰ ਕੌਮ ਕਦ ਤਕ ਬਰਦਾਸ਼ਤ ਕਰੇਗੀ? ਜਿਨਾਂ ਨੇ ਅਖੋਤੀ ਦਸਮ ਗ੍ਰੰਥ ਨੂੰ ਪੜ੍ਹਨਾ ਤੇ ਦੂਰ ਵੇਖਿਆ ਤਕ ਨਹੀ ਹੈ ਅਤੇ ਇਸ ਨੂੰ ਗੁਰੂ ਕ੍ਰਿਤ ਕਹ ਕਹ ਕੇ ਇਸ ਦੀ ਬਾਣੀ ਪੜੀ ਜਾਂਦੇ ਹਨ?
ਇੰਦਰ ਜੀਤ ਸਿੰਘ
ਕਾਨਪੁਰ


(18/10/09)
ਤੱਤ ਗੁਰਮਤਿ ਪਰਿਵਾਰ

ਅਸੀਂ ਲੁਟੀਣ ਨੂੰ ਤਿਆਰ ਹਾਂ!

ਗੁਰੂ ਗਿਆਨ ਤੋਂ ਭਟਕ ਚੁੱਕੇ, ਅੰਨੀ ਸ਼ਰਧਾ ਦੇ ਬੀਮਾਰ ਹਾਂ,

ਸਾਨੂੰ ਲੁੱਟਣ ਵਾਲਾ ਚਾਹੀਦਾ ਹੈ, ਅਸੀਂ ਲੁਟੀਣ ਨੂੰ ਤਿਆਰ ਹਾਂ।

ਕੋਈ ‘ਗੰਗਾ ਸਾਗਰ’ ਲਿਆਉਂਦਾ ‘ਬਾਜਾਂ’ ਦੇ ਨਾਂ `ਤੇ ਲੁੱਟਦਾ ਕੋਈ,

ਕੋਈ ‘ਵੰਸ਼ੀ ਘੋੜੇ’ ਲਿਆਉਂਦਾ, ‘ਮਾਲਾ’ ਦੇ ਨਾਂ `ਤੇ ਲੁੱਟਦਾ ਕੋਈ,

ਅਸਲ ਨਿਸ਼ਾਨੀ ਭੁੱਲ ਗਈ ਗੁਰਬਾਣੀ, ਹੋ ਰਹੇ ਖੁਆਰ ਹਾਂ,

ਸਾਨੂੰ ਲੁੱਟਣ ਵਾਲਾ ਚਾਹੀਦਾ ਹੈ, ਅਸੀਂ ਲੁਟੀਣ ਨੂੰ ਤਿਆਰ ਹਾਂ।

ਕੋਈ ਸੋਨੇ ਦੀ ਪਾਲਕੀ ਲਿਆਉਂਦਾ, ਨਗਰ ਕਿਰਤਨਾਂ ਨਾਲ ਲੁੱਟਦਾ ਕੋਈ,

ਕਦੇ ਪਾਖੰਡ ਜਾਗ੍ਰਤੀ ਯਾਤਰਾ ਦਾ, ਚੇਤਨਾ ਮਾਰਚ ਨਾਲ ਲੁੱਟਦਾ ਕੋਈ,

ਤਨ, ਮਨ, ਧਨ ਲੁਟਾ ਰਹੇ ਹਾਂ, ਗੁਰੂ ਨੂੰ ਘੁਮਾਉਂਦੇ ਸਰੇ ਬਾਜ਼ਾਰ ਹਾਂ,

ਸਾਨੂੰ ਲੁੱਟਣ ਵਾਲਾ ਚਾਹੀਦਾ ਹੈ, ਅਸੀਂ ਲੁਟੀਣ ਨੂੰ ਤਿਆਰ ਹਾਂ।

ਕਰਮਕਾਂਡਾਂ ਨਾਲ ਲੁੱਟਦੇ ਪੁਜਾਰੀ, ਪੰਥ ਦੇ ਨਾਂ `ਤੇ ਲੁੱਟਣ ਅਕਾਲੀ,

ਦਾਤਾਂ ਦੇ ਨਾਂ `ਤੇ ਲੁੱਟਦੇ ਬਾਬੇ, ਹੋ ਗਈ ਕੌਮ ਅਕਲ ਤੋਂ ਖਾਲੀ,

ਹਰ ਕੋਈ ਸਾਨੂੰ ਲੁੱਟੀ ਜਾਂਦਾ, ਜਿਵੇਂ ਅਸੀਂ ਮੂਰਖ ਤੇ ਗਵਾਰ ਹਾਂ,

ਸਾਨੂੰ ਲੁੱਟਣ ਵਾਲਾ ਚਾਹੀਦਾ ਹੈ, ਅਸੀਂ ਲੁਟੀਣ ਨੂੰ ਤਿਆਰ ਹਾਂ।

ਕਾਰਸੇਵਾ ਦੇ ਬਾਬੇ ਲੁੱਟਣ, ਸੋਨਾ ਮਾਰਬਲ ਲਗਾਈ ਜਾਂਦੇ,

ਮਿਟਾਊਂਦੇ ਇਤਿਹਾਸਕ ਨਿਸ਼ਾਨੀਆਂ ਨੂੰ, ਨਾਲੇ ਮਹਾਨ ਕਹਾਈ ਜਾਂਦੇ,

ਕਿੱਥੇ ਗਈ ਗੜ੍ਹੀ ਚਮਕੌਰ ਦੀ, ਸਰਹਿੰਦ ਦੀ ਲੱਭਦੇ ਦੀਵਾਰ ਹਾਂ,

ਸ਼ਾਨੂੰ ਲੁੱਟਣ ਵਾਲਾ ਚਾਹੀਦਾ ਹੈ, ਅਸੀਂ ਲੁਟੀਣ ਨੂੰ ਤਿਆਰ ਹਾਂ।

ਅਖੌਤੀ ਸਾਧ ਵੀ ਲੁੱਟੀ ਜਾਂਦੇ, ਤੇ ਲੁੱਟ ਰਹੇ ਸੇਵਾਦਾਰ ਨੇ,

ਲੀਡਰ ਵੀ ਸਾਨੂੰ ਲੁੱਟੀ ਜਾਂਦੇ, ਤੇ ਲੁੱਟ ਰਹੇ ਜੱਥੇਦਾਰ ਨੇ,

ਹਰ ਕੋਈ ਸਾਨੂੰ ਨੱਚਾਈ ਫਿਰਦਾ, ਅਸੀਂ ਤਾਂ ਬੇਬਸ ਤੇ ਲਾਚਾਰ ਹਾਂ,

ਸ਼ਾਨੂੰ ਲੁੱਟਣ ਵਾਲਾ ਚਾਹੀਦਾ ਹੈ, ਅਸੀਂ ਲੁਟੀਣ ਨੂੰ ਤਿਆਰ ਹਾਂ।

ਚਿਮਟਿਆਂ ਰਾਹੀਂ ਝੱਲ ਖਿਲਾਰਨ, ਕੋਈ ਰੈਣਸਬਾਈ `ਚ ਉੱਲਝਾ ਰਿਹਾ,

ਤੋਤੇ ਵਾਂਗੂ ਰਟਾਉਂਦੇ ਬਾਣੀ, ਕੋਈ ਨਾਮ ਸਿਮਰਨ `ਚ ਉਲਝਾ ਰਿਹਾ,

ਜਿਸ ਗੁਰੂ ਤੋਂ ਗਿਆਨ ਸੀ ਮਿਲਣਾ, ਉਸ ਦੀ ਭੁੱਲ ਗਏ ਸ਼ਬਦ ਵਿਚਾਰ ਹਾਂ,

ਸ਼ਾਨੂੰ ਲੁੱਟਣ ਵਾਲਾ ਚਾਹੀਦਾ ਹੈ, ਅਸੀਂ ਲੁਟੀਣ ਨੂੰ ਤਿਆਰ ਹਾਂ।

ਮਿਹਨਤ ਵਾਲੀ ਕਮਾਈ ਆਪਣੀ, ਬੇਧਿਆਨੇ ਅਸੀਂ ਲੁਟਾਈ ਫਿਰਦੇ,

ਜੋ ‘ਅਕਲੀ ਕੀਚੈ ਦਾਨ’ ਸਮਝਾਵੇ, ਉਸ ਗੁਰੂ ਗਿਆਨ ਨੂੰ ਭੁਲਾਈ ਫਿਰਦੇ,

ਫੱੜ ਲਈਏ ਲੱੜ ਬਿਬੇਕ ਬੁੱਧੀ ਦਾ, ਜੇ ਕਰਦੇ ਗੁਰੂ ਨੂੰ ਪਿਆਰ ਹਾਂ,

ਫੇਰ ਨਾ ਸਾਨੂੰ ਕੋਈ ਲੁੱਟ ਸਕਦਾ, ਨਾ ਅਸੀਂ ਲੁਟੀਣ ਨੂੰ ਤਿਆਰ ਹਾਂ।

ਨਿਰੋਲ ਨਾਨਕ ਫਲਸਫੇ ਦੀ ਰਾਹ `ਤੇ

ਤੱਤ ਗੁਰਮਤਿ ਪਰਿਵਾਰ


(18/10/09)
ਮਨਦੀਪ ਕੌਰ ਢਿੱਲੋਂ

The beginning of the end
By: Meenu Dhillon


“God is the friend of silence. Trees, flowers, grass grow in silence. See the stars, moon, and sun, how they move in silence.”
Diwali or Deepavali (meaning diyas in line) is a festival of lights. On this day, Lord Ram returned to Ayodhya after his exile of 14 years and after his victory over Ravenna. The people of Ayodhya illuminated the whole kingdom by lighting earthen divas in his welcome.
Since then this day has been celebrated in India as a festival of lights. People exchange sweets and gifts,decorate homes with lights and have fireworks which are becoming more and more grand with each year that comes. Now this day is no more celebrated with the same sentiments as it used to be once. Now it has become more of a show of power and wealth.

The world is suffering, the earth is suffering. And when the end comes, the earth was and will be there, it will reconstruct itself, like it has so many times, the world will not end , but the end will be of humanity and life. The very forces which rule the planet, that is the humans, will be put to an end. The global concerns are for the global warming, the depletion of the ozone layer, the rapid deforestation and reduction in area under green belt, the pollution and so on.
We, the humans have tortured our mother earth a lot, and still there is no realization of what has been done . Of over the millions of species existing on earth, the homosapiens, that is, the human being, is the only danger to them all. Because this is the only specie which has made the planet earth what it is today. This is the only specie capable of polluting the environment on such a large scale and destruction of the planet. Why should all these other lives on earth suffer just for the selfish interest and never ending greed of the man. The atmosphere ideal for existence of life on this planet comprises of about 77 % nitrogen, 21% oxygen , 1% carbon dioxide and other gases. But if this balance and composition is disturbed , then the Doom Day is not far.
Some time back, in the year 2007 , a documentary on the problems of earth was produced . It is called, “ the 11th Hour ”. It was carefully made with the contributions of many scientists and environmentalists. It addressed the problems the earth is facing today and their potential solutions. Indeed , the shocking video on the natural disasters and hint that the world is coming to an end filled up the eyes . Government on a global note is taking steps to slow down this process of the beginning of the end , as its almost next to impossible to save our planet , seeing what man has done to it and still not awakening.
But are we all doing enough as is required? Are we really concerned? Do we really care for sustainable development?
Everyday , more and more industries are coming up , adding more pollution to the environment , each day more vehicles are adding to the traffic and air pollution. How many of us care to walk or ride a cycle to the nearby market or work? Each year we burn more and more crackers and pollute the air , rendering it unfit for breathing . Do we really care for our future generations and the environement we are creating for them? If there is really so much concern for smoke and air pollution , the global warming , then why the government is not putting a ban on the sale of crackers and why so many factories go unchecked for pollution control , even if they make the life hell for all the living beings in that region.
Every time the diwali festival is celebrated , the next we all know what to expect in the newspapers. The data about , how many people got burned with crackers , how many got their limbs and eyes damaged , how many were left blinded and deaf. Some even loose their precious lives. Do we ever realize how the old and sick suffer when we fill the whole atmosphere with unbreathable air, smoke and intolerable noise . How much we scare the non human life around us. The ozone layer is depleting fast , more ultra violet rays get trapped on the earth’s surface and raising the temperature , the main culprit : pollution , smoke, carbon dioxide , carbon monoxide , chlorofloro carbons emitted by our vehicles, refridgerators and appliances. The glaciers are melting at an alarming rate, the mountains are sinking, the water level is rising . The pollution we add to the water is killing the aquatic life and disturbing the food chain. The pollution which settles on the land , degrades the cultivable land and less yield is obtained and thus poses a serious scarcity of food. The nuclear and atomic weapons can put the whole world to an end within minutes. Again, as I mentioned earlier, the world will end for the living beings , earth will reconstruct itself , but life will finish.
Why do the farmers in most parts of India still put the fields on fire after harvesting a crop to get rid of the left behind growth and cultivate a new crop . This adds so much to the air pollution everytime this happens on a large scale . Why is the garbage collected from homes and elsewhere burned and more smoke added to the atmosphere inplace of alternatively decomposing it off by other eco friendly ways? Why all this goes unchecked while on the other hand all the celebrities and politicians and media give good lectures on global warming and degradation of the environment? If we want to do something for humanity and life on this planet then atleast make the following a part of your life :
• Walk few more steps to throw the garbage in the bin
• Atleast plant one tree , for the sake of humanity as we don’t ever realize how much useful these trees are for producing oxygen and controlling temperature
• Say no to fireworks and stop your children from burning crackers too
• Turn off the key to the car when on lights and try to reduce the usage , walking to nearby market is also really good for health
• Switch off the extra lights in the house which are not required
• Don’t burn garbage and reduce smoke

These few changes in lifestyle can make a big difference to the coming generations!!

Mandeep Kaur Dhillon

P.S. The writer is a student of M.A.Economics at Chandigarh .


(18/10/09)
ਸਿੰਘ ਸਭਾ ਇੰਟਰਨੈਸ਼ਨਲ

ਸਿੰਘ ਸਭਾ ਇੰਟਰਨੈਸ਼ਨਲ ਕਨੇਡਾ (ਵਿਨੀਪੈਗ ਚੈਪਟਰ) ਨੇ ਕਾਲਾ ਦਿਵਸ ਮਨਾਇਆ
ਅਕਤੂਬਰ 13, 2009 ਈ: ਦਿਨ ਮੰਗਲਵਾਰ ਨੂੰ ਸਿੰਘ ਸਭਾ ਇੰਨਟਰਨੈਸ਼ਲ (ਕਨੇਡਾ) ਵਿਨੀਪੈਗ ਚੈਪਟਰ ਵਲੋਂ ਦਸਮ ਗ੍ਰੰਥ ਦੀ ਪੈਦਾਇਸ਼ ਦੇ ਵਿਰੋਧ ਵਿੱਚ ਕਾਲਾ ਦਿਵਸ ਮਨਾਇਆ ਗਿਆ ਅਤੇ ਕੁੱਝ ਕੁ ਅਹਿਮ ਮਤੇ ਪਕਾਏ ਗਏ।
(੧) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਿਤ ਬਾਣੀ ਤੋਂ ਬਿਨਾਂ ਕਿਸੇ ਹੋਰ ਲਿਖਤ ਨੂੰ ਨਾ ਬਾਣੀ ਮੰਨਣਾ ਅਤੇ ਨਾ ਹੀ ਅਲਾਹੀ ਬਾਣੀ ਦੀ ਬਰਾਬਰਤਾ ਦੇਣੀ ਹੈ। ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਹੋਰ ਕਿਸੇ ਗ੍ਰੰਥ ਨੂੰ ਨਾ ਮੰਨਣਾ ਅਤੇ ਨਾ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਰਾਬਰਤਾ ਦੇਣੀ ਹੈ।
(੨) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਨੂੰ ਹੀ ਸਿੱਖੀ ਦਾ ਧੁਰਾ ਮੰਨਣਾ ਹੈ। ਗੁਰ-ਸ਼ਬਦ ਨੂੰ ਹੀ ਗੁਰੂ ਮੰਨਣਾ ਹੈ ਅਤੇ ਗੁਰੂ-ਸ਼ਬਦ ਦੀ ਹੀ ਵਿਚਾਰ ਕਰਨੀ ਹੈ। ਗੁਰੂ ਦੇ ਸ਼ਬਦ ਨੂੰ ਹੀ ਹੁਕਮ ਮੰਨਣਾ ਹੈ।
(੩) ਮਿਥਹਾਸਿਕ ਕਥਾਵਾਂ ਸੁਣਾਉਣ ਵਾਲੇ ਬਾਬਿਆਂ ਤੋਂ ਸੰਗਤ ਨੂੰ ਜਾਗ੍ਰਿਤ ਕਰਾਉਣਾ ਹੈ ਅਤੇ ਕਿਸੇ ਵੀ ਅਖੌਤੀ ਬਾਬੇ ਨੂੰ ਮੂੰਹ ਨਹੀਂ ਲਾਉਣਾ ਹੈ।
(੪) ਅਲਾਹੀ ਬਾਣੀ ਦੇ ਪ੍ਰਚਾਰ ਲਈ ਤਤਪਰ ਤਿਆਰ ਰਹਿਣਾ ਹੈ।
(੫) ਅੰਤ ਵਿੱਚ ਸਮੂਹ ਪੰਥਕ ਕਮੇਟੀਆਂ ਨੂੰ ਪੁਰਜ਼ੋਰ ਅਪੀਲ ਕੀਤੀ ਗਈ ਕਿ ਉਹ ਦਸਮ ਗ੍ਰੰਥ ਬਾਰੇ ਆਪਣੇ ਨਿਰਣਾਇਕ ਫੈਸਲੇ ਛੇਤੀ ਤੋਂ ਲੈਣ ਤਾਂ ਜੁ ਸੰਗਤ ਦੀ ਦੁਬਿੱਧਾ ਮੁਕ ਸਕੇ।
☬ ਸਿੰਘ ਸਭਾ ਇੰਟਰਨੈਸ਼ਨਲ (ਕਨੇਡਾ), ਵਿਨੀਪੈਗ ਚੈਪਟਰ, ਵਿਨੀਪੈਗ। ਫੋਨ: 772-2941 ☬


(18/10/09)
ਗੁਰਜੰਟ ਸਿੰਘ ਰੂਪੋਵਾਲ

ਵਾਹਿ ਗੁਰੂ ਜੀ ਕਾ ਖਾਲਸਾ, ਵਾਹਿ ਗੁਰੁ ਜੀ ਕੀ ਫਤਹਿ।
ਪਾਠਕ ਜਨਾਂ ਨੂੰ ਬੇਨਤੀ ਹੈ ਕਿ ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ ਦੀ ਵੈਬ ਸਾਈਟ ਤੇ ਪ੍ਰੋ. ਇੰਦਰ ਸਿੰਘ ਘੱਗਾ ਦੀ ਵੀਡੀਓ ‘ਦਸਮ ਗ੍ਰੰਥ ਦੀ ਅਸਲੀਅਤ’ ਪਾਈ ਗਈ ਹੈ। ਪਾਠਕ ਜਨ ਜ਼ਰੂਰ ਇੱਕ ਵਾਰ ਸੁਣਨ ਦੀ ਖੇਚਲ ਕਰਨ।
ਗੁਰਜੰਟ ਸਿੰਘ ਰੂਪੋਵਾਲੀ

www.gurmatgian.com/VIDEOS/dasam granth di asleeat-IS_GHAGGA.htm


(15/10/09)
ਅਵਤਾਰ ਸਿੰਘ ਮਿਸ਼ਨਰੀ ਅਤੇ ਸਾਥੀ

ਗਿਆਨੀ ਸੰਤੋਖ ਸਿੰਘ ਜੀ,

ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਹਿ॥

ਆਪ ਜੀ ਦਾ ਪੱਤਰ ਪੜ੍ਹ ਕੇ ਖੁਸ਼ੀ ਹੋਈ ਹੈ ਕਿ ਆਪ ਜੀ ਭਾਈ ਹਰਨਾਮ ਸਿੰਘ ਧੁੰਮਾਂ ਦੇ ਵਿਚਾਰ ਸੁਨਣ ਵਿੱਚ ਸਫਲ ਹੋ ਹੀ ਗਏ ਪਰ ਇਹ ਪੜ੍ਹ ਕੇ ਹੈਰਾਨੀ ਵੀ ਹੋਈ ਹੈ ਆਪ ਜੀ ਵੀ ਸਾਡੀ ਭਾਵਨਾ ਨੂੰ ਸਮਝ ਨਹੀਂ ਸਕੇ। ਆਪ ਜੀ ਦੇ ਬਚਨ, “ਇਹ ਗੱਲ ਮੇਰੀ ਸਮਝ ਵਿੱਚ ਨਹੀਂ ਆਈ ਕਿ ਸੁਘੜ ਵਿਦਵਾਨਾਂ ਨੇ ਕਿਸ ਗੱਲ ਦੀ ਬਾਬਾ ਧੁੰਮਾਂ ਜੀ ਨੂੰ ਵਧਾਈ ਦਿਤੀ ਹੈ।”

ਗਿਆਨੀ ਜੀ! ਆਪ ਜੀ ਅਤੇ ਹੋਰ ਪਾਠਕਾਂ ਦੀ ਜਾਣ ਕਾਰੀ ਲਈ ਭਾਈ ਹਰਨਾਮ ਸਿੰਘ ਧੁੰਮਾਂ ਦੇ ਉਹ ਬਚਨ ਟਾਈਪ ਕਰਕੇ ਭੇਜ ਰਹੇ ਹਾਂ ਜਿਨਾਂ ਲਈ ਅਸੀਂ ਉਸ ਦਾ ਧੰਨਵਾਦ ਕੀਤਾ ਹੈ।

(ਭਾਗ 1) ਭਾਈ ਹਰਨਾਮ ਸਿੰਘ ਧੁੰਮਾਂ ਦੇ ਬਚਨ, “ਦਸਮ ਗ੍ਰੰਥ ਦੀ ਜਿਤਨੀ ਰਚਨਾ ਹੈ ਓਸ ਰਚਨਾ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ ਕੁੱਝ ਬਾਣੀਆਂ ਸ੍ਰੀ ਮੁਖਵਾਕ ਉਚਾਰਣ ਕੀਤੀਆਂ ਹੋਈਆਂ ਹਨ ਜਿਵੇਂ ਜਾਪ ਸਾਹਿਬ ਹੈ ਇਸੇ ਹੀ ਤਰਾਂ ਤ੍ਵਪ੍ਰਸਾਦਿ ਸਵੈਯੇ, ਅਕਾਲ ਉਸਤਤਿ ਹੋਰ ਬਾਣੀਆਂ ਚੌਪਈ ਸਾਹਿਬ ਅਤੇ ਕੁੱਝ ਬਾਣੀਆਂ ਦੀ ਜਿਹੜੀ ਰਚਨਾ ਕੀਤੀ ਗਈ ਹੈ, ਹੋਰ ਜਿਤਨੇ ਵੀ ਅਨਮਤਿ ਦਾ, ਜਿਤਨੀਆਂ ਵੀ ਹੋਰ ਮੱਤ ਮਤਾਤ੍ਰ ਸਨ ਉਨ੍ਹਾਂ ਸਾਰੀਆਂ ਮੱਤਾਂ ਮਤਾਂਤ੍ਰਾਂ ਦਾ ਜੋ ਇਤਿਹਾਸਕ ਰੂਪ ਵਿੱਚ ਸੰਸਾਰ ਦੇ ਵਿਚ, ਜਿਤਨਾ ਵੀ ਓਸ ਸਮੇ ਹਿੰਦੋਸਤਾਨ ਵਿੱਚ ਦੀ ਭਾਸ਼ਾ ਦੇ ਵਿੱਚ ਜਿਹੜੇ ਗ੍ਰੰਥਾਂ ਦੇ ਵਿੱਚ ਪੁਰਾਤਨ ਇਤਿਹਾਸ ਲਿਖਿਆ ਹੋਇਆ ਸੀ, ਉਹ ਬੁਹਤ ਡੂੰਗੀ ਭਾਸ਼ਾ ਸੰਸਕ੍ਰਿਤ ਦੇ ਵਿੱਚ ਲਿਖੇ ਹੋਏ ਹੋਣ ਕਰਕੇ, ਸਿੱਖਾਂ ਨੂੰ ਭਾਰਤੀ ਸੰਸਕ੍ਰਿਤੀ ਤੋਂ ਜਾਣਕਾਰੀ ਲੈਣ ਵਾਸਤੇ ਬ੍ਰਾਹਮਣਾਂ ਔਰ ਵੱਡੇ-ਵੱਡੇ ਵਿਦਵਾਨਾਂ ਦੇ ਪਾਸ ਜਾਣਾ ਪੈਂਦਾ ਸੀ, ਜਾਣ ਕਰਕੇ ਉਨ੍ਹਾਂ ਕੋਲੋਂ, ਜਿਵੇਂ ਮਹਾਂਭਾਰਤ ਦਾ ਇਤਿਹਾਸ ਹੈ, ਇਸੇ ਹੀ ਤਰ੍ਹਾਂ ਰਮਾਇਣ ਦਾ ਇਤਿਹਾਸ ਹੈ, ਜਾਂ ਹੋਰ ਚੌਵੀਸ ਅਵਤਾਰਾਂ ਦੀ ਕਥਾ ਹੈ, ਇਸੇ ਹੀ ਤਰ੍ਹਾਂ ਚਰਿਤ੍ਰਾਂ ਦੀ ਰਚਨਾ ਦਾ ਜਿਤਨਾ ਵੀ ਇਤਿਹਾਸ ਹੈ, ਇਹ ਸਾਰੇ ਹੀ ਜੋ ਇਤਿਹਾਸਕ ਤੌਰ ਤੇ ਜਿਤਨੇ ਵੀ ਗ੍ਰੰਥ ਹਨ ਉਹ ਸਾਰੇ ਸੰਸਕ੍ਰਿਤ ਦੇ ਵਿੱਚ ਹੋਣ ਕਰਕੇ ਇਨ੍ਹਾਂ ਦਾ ਗਿਆਨ ਪ੍ਰਾਪਤ ਕਰਨ ਲਈ ਬੁਹਤ ਔਖਆਈ ਆਉਂਦੀ ਸੀ, ਵਿਦਵਾਨਾਂ ਨੂੰ ਵੀ ਲੋੜ ਪੈਂਦੀ ਸੀ, ਇਸ ਇਤਿਹਾਸਕ ਤੱਥਾਂ ਨੂੰ ਖੋਜਣ ਦੀ, ਪੜ੍ਹਨ ਦੀ, ਵਿਚਾਰਨ ਦੀ। ਇਸ ਕਰਕੇ ਉਹ ਭਾਸ਼ਾ ਪੜ੍ਹੇ ਤੋ ਬਿਨਾ, ਸੰਸਕ੍ਰਿਤ ਭਾਸ਼ਾ ਪੜ੍ਹੇ ਤੋਂ ਬਿਨਾ ਉਨ੍ਹਾਂ ਦੀ ਜਾਣਕਾਰੀ ਲੈਣੀ ਬੁਹਤ ਔਖੀ ਸੀ, ਔਰ ਪ੍ਰਾਪਤ ਕਰਨਾ ਔਖਾ ਸੀ। ਸਤਿਗੁਰੂ ਜੀ ਨੇ ਸਿੱਖਾਂ ਨੂੰ ਉਹ ਇਤਿਹਾਸਕ ਜਿਤਨੇ ਵੀ ਗ੍ਰੰਥ ਸਨ, ਉਨ੍ਹਾਂ ਨੂੰ ਸੌਖੇ ਰੂਪ ਵਿੱਚ ਆਪਣੀ ਭਾਸ਼ਾ ਦੇ ਵਿੱਚ ਦਸਮ ਗ੍ਰੰਥ ਦੇ ਵਿੱਚ ਉਨ੍ਹਾਂ ਦਾ ਉਲੱਥਾ ਕਰਵਾਇਆ ਔਰ ਓਸ ਉਲੱਥੇ ਵਿੱਚ ਆਪ ਜੀ ਨੇ, ਜਿਵੇ ਗਿਆਨ ਪ੍ਰਬੋਧ ਹੈ, ਗਿਆਨ ਪ੍ਰਬੋਧ ਦੇ ਵਿੱਚ ਜਿਤਨਾ ਵੀ ਸਾਰਾ ਇਤਿਹਾਸ ਰਾਮ ਚੰਦਰ ਜੀ ਦੇ ਪ੍ਰਵਾਰ ਨਾਲ, ਜਾਂ ਜਿਤਨਾ ਵੀ, ਜੋ ਭਾਰਤੀ ਸੰਸਕ੍ਰਿਤੀ ਮੁਤਾਬਕ ਪਾਡਵਾਂ ਦਾ ਜਿਤਨਾ ਵੀ ਵੱਡੇ ਵਡੇਰੇ ਹੋਏ ਉਨਾਂ ਸਾਰਿਆਂ ਦਾ ਇਤਿਹਾਸ ਸਤਿਗੁਰੂ ਜੀ ਨੇ ਗਿਆਨ ਪ੍ਰਬੋਧ ਦੇ ਅੰਦਰ ਲਿਖਿਆ ਏਸ ਤੋਂ ਅੱਗੇ ਚੌਵੀਸ ਅਵਤਾਰ ਜੋ ਵਿਸਸ਼ਨੂੰ ਜੀ ਦੇ ਅਵਤਾਰ ਹੋਏ ਹਨ ਇਨ੍ਹਾ ਸਾਰਿਆਂ ਦਾ ਕਦੋਂ ਕਦੋਂ ਊਹ ਪ੍ਰਗਟ ਹੋਏ, ਕਿਸ ਕਿਸ ਤਰ੍ਹਾਂ ਉਨ੍ਹਾਂ ਨੇ ਅਵਤਾਰ ਧਾਰਨ ਕੀਤੇ ਉਹ ਸਾਰਾ ਇਤਿਹਾਸ ਸਤਿਗੁਰੂ ਜੀ ਨੇ ਉਲੱਥੇ ਰੂਪ ਵਿੱਚ ਉਥੇ ਲਿਖਿਆ ਹੈ…।

(ਭਾਗ 2) ਰਾਮਾ ਅਵਤਾਰ ਦੀ ਜੋ ਰਚਨਾ ਕੀਤੀ ਹੈ ਜਿਸ ਨੂੰ ਰਮਾਇਣ ਦਾ ਉਲੱਥਾ ਕਿਹਾ ਗਿਆ ਹੈ, ਏਸ ਦੀ ਰਚਨਾ ਸਤਿਗੁਰੂ ਜੀ ਨੇ 1755 ਬਿਕ੍ਰਮੀ ਵਿੱਚ ਸਤਿਗੁਰੂ ਜੀ ਨੇ ਆਪ ਕੀਤੀ ਔਰ ਕਰਵਾਈ, ਔਰ ਸਿੱਖਾਂ ਨੂੰ ਏਸ ਦੇ ਸਾਰ ਅਰਥ ਪੜ੍ਹਾਏ ਜੋ ਹਿੰਦੂਮੱਤ ਦਾ ਇਤਿਹਾਸ ਸੀ ਓਸ ਸਤਿਗੁਰੂ ਜੀ ਨੇ ਸਿੱਖਾਂ ਦੀ ਵਾਕਵੀਅਤ ਨੂੰ ਮੁਖ ਰੱਖਕੇ ਆਪ ਜੀ ਨੇ ਸਿੱਖਾਂ ਦੀ ਜਾਣਕਾਰੀ ਲਈ ਲਿਖਵਾਇਆ ਅਤੇ ਪੜ੍ਹਾਇਆ…ਸਤਿਗੁਰੂ ਜੀ ਨੇ ਕਿਹਾ ਕਿ ਭਾਈ ਅਸੀਂ ਜੋ ਕੁੱਝ ਪੁਰਾਤਨ ਗ੍ਰੰਥਾਂ `ਚ ਲਿਖਿਆ ਸੀ ਓਸ ਦਾ ਉਲੱਥਾ ਕਰਵਾਇਆ, ਸਿੱਖਾਂ ਦੀ ਖੋਜ ਪਰਭੂਰ ਜਾਣਕਾਰੀ ਦੇ ਮਨੋਰਥ ਨੂੰ ਮੁਖ ਰੱਖਕੇ…, ਏਸ ਤੋ ਅੱਗੇ ਚਰਿਤ੍ਰਾਂ ਬਾਬਤ ਬੁਹਤ ਵੱਡਾ ਰੌਲਾ ਪਾਇਆ ਜਾ ਰਿਹਾ ਹੈ ਕਿ ਇਹ ਰਚਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨਹੀਂ ਹੈ … 405 ਚਰਿਤ੍ਰ ਜੋ ਚਤਕੋਰ ਗ੍ਰੰਥ ਸੀ, ਓਸ ਚਤਰੋਕ ਗ੍ਰੰਥ ਦਾ ਉਲੱਥਾ ਕਰਵਾਇਆ…ਅਸੀਂ ਹੁਣ ਚਤਰੋਕ ਗ੍ਰੰਥ ਦਾ ਉਲੱਥਾ ਅਰੰਭ ਕਰ ਰਹੇ ਹਾ…।

(ਭਾਗ 4) ਇਥੇ ਇੱਕ ਬੇਨਤੀ ਦਾਸ ਦਵਾਰਾ ਕਰ ਦੇਣੀ ਚਹੁੰਦਾ, ਕੁੱਝ ਰਚਨਾ ਸਤਿਗੁਰ ਜੀ ਦੀ ਦਸਮ ਗ੍ਰੰਥ ਅੰਦਰ ਸ੍ਰੀ ਮੁਖਵਾਕ ਰਚਨਾ ਹੈ ਬਾਣੀ ਦੇ ਰੂਪ ਵਿਚ, ਕੁੱਝ ਰਚਨਾ ਸਤਿਗੁਰ ਜੀ ਨੇ ਜਿਹੜੀ ਕੀਤੀ ਹੈ ਉਹ ਇਤਿਹਾਸਕ ਗ੍ਰੰਥਾਂ ਦਾ ਉਲੱਥਾ ਕਰਵਾਇਆ ਸੰਸਕ੍ਰਿਤ ਤੋਂ ਭਾਸ਼ਾ ਦੇ ਵਿਚ। ਸਿੱਖਾਂ ਨੂੰ ਸਾਰੇ ਗ੍ਰੰਥਾਂ ਦੀ ਜਾਣਕਾਰੀ ਦਵਾਉਣ ਵਾਸਤੇ।

ਗਿਆਨੀ ਸੰਤੋਖ ਸਿੰਘ ਜੀ! ਭਾਈ ਹਰਨਾਮ ਸਿੰਘ ਨੇ ਖੁਦ ਮੰਨਿਆਂ ਹੈ ਕਿ ਗਿਆਨ ਪ੍ਰਬੋਧ, ਚੌਵੀਸ ਅਵਤਾਰ, ਰਾਮਾ ਅਵਤਾਰ ਅਤੇ ਚਰਿਤਰੋ ਪਖਿਆਨ ਆਦਿ ਗੁਰੂ ਜੀ ਦੀ ਕ੍ਰਿਤ ਨਹੀਂ ਸਗੋਂ ਇਹ ਤਾਂ ਹਿੰਦੂ ਮਿਥਿਹਾਸਕ ਗ੍ਰੰਥਾਂ ਦਾ ਉਲੱਥਾ ਹੈ। ਅਖੌਤੀ ਦਸਮ ਗ੍ਰੰਥ ਵਿੱਚ ਇਹ ਰਚਨਾਵਾਂ ਲੱਗ ਭੱਗ 1160 ਸਫਿਆਂ ਤੇ ਦਰਜ ਹਨ। ਇਹ ਕਿਵੇ ਮੰਨ ਲਿਆ ਜਾਵੇ ਕਿ ਆਪ ਜੀ ਨੇ ਭਾਈ ਧੁੰਮਾਂ ਦੇ ਇਨ੍ਹਾਂ ਸ਼ਬਦਾਂ ਨੂੰ ਨਹੀਂ ਸੁਣਿਆਂ ਹੋਵੇਗਾ? ਆਪ ਜੀ ਨੂੰ ਉਲੱਥੇ ਵਾਲੀ ਗੱਲ ਕਿਉਂ ਨਹੀਂ ਸਮਝ ਆ ਰਹੀ ਕਿ ਉਲੱਥੇ ਦਾ ਮਤਲਬ ਕੀ ਹੁੰਦਾ ਹੈ? ਅਸੀਂ ਤਾਂ ਉਲੱਥਾ ਵੀ ਗੁਰੂ ਜੀ ਵੱਲੋਂ ਕੀਤਾ ਨਹੀਂ ਮੰਨਦੇ ਕਿਉਂਕਿ ਵਿਸ਼ੇ ਵਿਕਾਰਾਂ ਨੂੰ ਉਤਸ਼ਾਹ ਦੇਣ ਵਾਲੀ ਰਚਨਾਂ ਤੇ ਉਹ ਵੀ ਗੰਦੀ ਅਸਭਿਅਕ ਸ਼ਬਦਾਵਲੀ ਵਿੱਚ। ਫਿਰ ਗੁਰਬਾਣੀ ਨੂੰ ਐਸੀ ਰਚਨਾਂ ਨਾਲ ਕਿਵੇਂ ਰਲਾਇਆ ਜਾ ਸਕਦਾ ਹੈ? ਜੇ ਗੁਰੂ ਗੋਬਿੰਦ ਸਿੰਘ ਜੀ ਕੋਈ ਬਾਣੀ ਰਚਦੇ ਤਾਂ ਉਹ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜਰੂਰ ਦਰਜ ਹੁੰਦੀ ਨਾਂ ਕਿ ਮਿਥਿਹਾਸਕ ਗ੍ਰੰਥਾਂ ਦੀਆਂ ਗੰਦੀਆਂ ਰਚਨਾਵਾਂ ਵਿੱਚ।

ਆਪ ਜੀ ਦੇ ਬਚਨ, “ਮੈਨੂੰ ਇਹ ਗੱਲ ਆਖਣ ਵਿੱਚ ਕੋਈ ਝਿਜਕ ਨਹੀਂ ਕਿ ਇਸ ਭਾਸ਼ਨ ਨੂੰ ਸੁਣਨ ਉਪ੍ਰੰਤ ਮੇਰੇ ਵਿਚਾਰ ਇਸ ਗ੍ਰੰਥ ਬਾਰੇ ਬਦਲੇ ਨਹੀਂ। ਅਫ਼ਸੋਸ ਸਹਿਤ ਮੈਨੂੰ ਇਹ ਪਰਗਟ ਕਰਨ ਵਿੱਚ ਕੋਈ ਝਿਜਕ ਨਹੀਂ ਕਿ ਮੇਰੇ ਵਿਚਾਰ, ਜੋ ਕੁੱਝ ਸਾਲ ਪਹਿਲਾਂ ਮੈ ਪ੍ਰਗਟਾਏ ਸਨ, ਅਤੇ ਮੇਰੇ ਲੇਖ ਵਿੱਚ ਮੌਜੂਦ ਹਨ, ਅਜੇ ਵੀ ਉਹਨਾਂ ਵਿੱਚ ਕੋਈ ਬਦਲੀ ਨਹੀਂ ਹੋਈ। ਮੇਰਾ ਇਹ ਲੇਖ ‘ਸਿੱਖ ਮਾਰਗ ‘ਉਪਰ ਮੌਜੂਦ ਹੈ।

ਆਪ ਜੀ ਦਾ ਖੋਜ ਭਰਭੂਰ ਲੇਖ, “ਦਸਮ ਗ੍ਰੰਥ, ਦਸਮ ਗ੍ਰੰਥ, ਦਸਮ ਗ੍ਰੰਥ” ਜਿਸ ਦਾ ਆਪ ਨੇ ਹਵਾਲਾ ਦਿੱਤਾ ਹੈ `ਚ ਆਪ ਜੀ ਲਿਖਦੇ ਹੋ, “ਬਚਪਨ ਤੋਂ ਬਚਗਾਨਾ ਸੋਚ ਵਿੱਚ ਸਿਖ ਧਾਰਮਿਕ ਸਾਹਿਤ ਦੇ ਸਤਿਕਾਰ ਦਾ 'ਯੋਨਰ' (ਤਰਤੀਬ) ਕੁੱਝ ਇਸ ਤਰ੍ਹਾਂ ਦੀ ਬੈਠੀ ਹੋਈ ਸੀ: ਸਭ ਤੋਂ ਉਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਫਿਰ ਦਸਮ ਗ੍ਰੰਥ, ਫਿਰ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਤੇ ਫਿਰ ਭਾਈ ਸੰਤੋਖ ਸਿੰਘ ਦੀਆਂ ਰਚਨਾਵਾਂ।” ਉਸ ਤੋਂ ਅੱਗੇ ਆਪ ਜੀ ਨੇ 1997 `ਚ ਸ. ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ ਜੀ ਨਾਲ ਹੋਈ ਵਿਚਾਰ ਚਰਚਾ ਦਾ ਜਿਕਰ ਕੀਤਾ ਹੈ ਅਤੇ 2003 `ਚ ਵਾਪਰੀ ਇੱਕ ਘਟਨਾ ਦਾ ਹਵਾਲਾ ਦੇਣ ਦੇ ਨਾਲ-ਨਾਲ ਆਪ ਜੀ ਨੇ ਇਹ ਵੀ ਲਿਖਿਆ ਹੈ, “ਸ. ਗੁਰਚਰਨ ਸਿੰਘ ਜੀ ਜਿਉਣਵਾਲਾ ਨੇ ਜਦੋਂ ਇਸ 'ਮਹਾਨ ਗ੍ਰੰਥ ਵਿਚੋਂ 'ਸੋਹਣੀਆਂ, ਲੁਭਾਵਣੀਆਂ, ਮਨ ਭਾਉਂਦੀਆਂ' ਟੂਕਾਂ ਦੇ ਕੇ 'ਪਵਿਤਰ ਦਰਸ਼ਨ' ਕਰਵਾ ਕੇ, ਪਾਠਕਾਂ ਦਾ 'ਜਨਮ ਸਫ਼ਲ' ਕੀਤਾ ਹੈ ਤਾਂ ਇਸ ਮਸਲੇ ਦੀ ਗੰਭੀਰਤਾ ਦਾ ਅਹਿਸਾਸ ਹੋਇਆ।”

ਆਪ ਜੀ ਦੇ ਇਸ ਲੇਖ ਤੋਂ ਇਹ ਸਪੱਸ਼ਟ ਹੈ ਕਿ ਆਪ ਜੀ ਨੂੰ ਦਸਮ ਗ੍ਰੰਥ ਬਾਰੇ ਘੱਟੋ ਘੱਟ ਪਿਛਲੇ 12 ਸਾਲਾਂ ਤੋਂ (1997-2009) ਤਾਂ ਜਾਣਕਾਰੀ ਹੈ। ਪਰ ਆਪ ਜੀ ਅੱਜ ਵੀ ਉਥੇ ਹੀ ਖੜੇ ਹੋ ਜਿਥੇ ਆਪਣੇ ਬਚਪਨ `ਚ ਖੜੇ ਸੀ ਜੇ ਆਪ ਜੀ ਵਰਗਾਂ ਖੋਜੀ ਵਿਦਵਾਨ ਅਤੇ ਪ੍ਰਚਾਰਕ ਵੀ 12 ਸਾਲਾਂ `ਚ ਵੀ ਇਸ ਦੀ ਅਸਲੀਅਤ ਨੂੰ ਸਮਝ ਕੇ ਆਪਣੀ ਕੋਈ ਸਪੱਸ਼ਟ ਰਾਏ ਨਹੀਂ ਬਣਾ ਸਕਿਆ ਤਾਂ ਆਮ ਸੰਗਤਾਂ ਤੋਂ ਕੀ ਆਸ ਕੀਤੀ ਜਾ ਸਕਦੀ ਹੈ? ਸੰਗਤਾਂ ਤਾਂ ਪ੍ਰਚਾਰਕਾਂ ਤੇ ਹੀ ਨਿਰਭਰ ਕਰਦੀਅਂ ਹਨ। ਇਸੇ ਲਈ ਹੀ ਸ: ਮੱਖਣ ਸਿੱਘ ਜੀ ਨੇ ਆਪਣੀ ਸੰਪਾਦਕੀ ਟਿੱਪਣੀ ਵਿੱਚ ਲਿਖਿਆ ਸੀ, “ਦੂਸਰੀ ਗੱਲ ਇਹ ਹੈ ਕਿ 95% ਸਿੱਖਾਂ ਨੂੰ ਤਾਂ ਪਤਾ ਹੀ ਨਹੀਂ ਕਿ ਦਸਮ ਗ੍ਰੰਥ ਵਿੱਚ ਹੈ ਕੀ ਕੁੱਝ। ਇਸ ਲਈ ਭੋਰੇ ਵਿੱਚ ਵੜ ਕੇ ਫੈਸਲਾ ਕਰਨ ਤੋਂ ਪਹਿਲਾਂ ਆਮ ਸਿੱਖਾਂ ਨੂੰ ਇਸ ਬਾਰੇ ਜਾਣਕਾਰੀ ਦੇਣ ਲਈ ਸ਼੍ਰੋਮਣੀ ਕਮੇਟੀ ਨੂੰ ਖਰਚਾ ਕਰਕੇ ਮੀਡੀਏ ਦੇ ਸਾਹਮਣੇ ਦੋਹਾਂ ਪਾਸਿਆਂ ਦੇ ਵਿਦਵਾਨਾਂ ਤੋਂ ਵੀਚਾਰ ਚਰਚਾ ਕਰਵਾਉਣੀ ਚਾਹੀਦੀ ਹੈ ਅਤੇ ਇਹ ਰੀਕਾਰਡ ਹੋ ਕੇ ਸਭ ਸਿੱਖਾਂ ਕੋਲ ਪਹੁੰਚਣੀ ਚਾਹੀਦੀ ਹੈ, ਟੀ. ਵੀ. ਚੈਨਲ ਜਾਂ ਡੀ. ਵੀ. ਡੀ. ਰਾਹੀਂ।

ਗਿਆਨੀ ਸੰਤੋਖ ਸਿੰਘ ਜੀ, ਅਸੀਂ ਪਿਛਲੇ ਲੰਮੇਂ ਸਮੇ ਤੋਂ ਅਖੌਤੀ ਦਸਮ ਗ੍ਰੰਥ ਦੀ ਅਸਲੀਅਤ ਬਾਰੇ ਸੰਗਤਾਂ ਨੂੰ ਜਾਣ ਕਾਰੀ ਦੇਣ ਦਾ ਯਤਨ ਕਰ ਰਹੇ ਹਾ। ਅੱਜ ਅਸੀਂ ਇਹ ਗੱਲ ਦਾਵੇ ਨਾਲ ਕਹਿ ਸਕਦੇ ਹਾਂ ਕਿ ਸਾਨੂੰ ਇਸ ਵਿਚ ਬੁਹਤ ਸਫਲਤਾ ਮਿਲੀ ਹੈ। ਪਹਿਲਾਂ ਸਿਰਫ ਸਿੱਖ ਮਾਰਗ ਹੀ ਇਹ ਇਕ ਅਜੇਹੀ ਸਟੇਜ ਸੀ ਪਰ ਅੱਜ ਹੋਰ ਕਿੰਨੇ ਹੀ ਮੰਚ ਇਸ ਬਾਰੇ ਪ੍ਰਚਾਰ ਕਰ ਰਹੇ ਹਨ। ਅੱਜ ਬੁਹਤ ਸਾਰੇ ਵਿਦਵਾਨ ਸੱਜਨ ਇਸ ਗ੍ਰੰਥ ਬਾਰੇ ਖੋਜ ਕਰ ਰਹੇ ਹਨ। ਇਸ ਦਾ ਹੀ ਨਤੀਜਾ ਹੈ ਕਿ ਹੁਣ ਇਸ ਦੇ ਹਮਾਇਤੀ ਵਿਦਵਾਨ ਅਤੇ ਜਥੇਦਾਰ ਇਸ ਵਿਸ਼ੇ ਤੇ ਵਿਚਾਰ ਚਰਚਾ ਕਰਨ ਤੋਂ ਕੰਨੀ ਕਤਰਾਉਂਦੇ ਹਨ।

ਸ੍ਰ. ਦਲਬੀਰ ਸਿੰਘ ਜੀ ਨੇ ਖੋਜ ਕਰਕੇ ਇਹ ਸਾਬਤ ਕਰ ਦਿੱਤਾ ਹੈ ਕਿ ਸਾਰੇ ਦਾ ਸਾਰਾ ਦਸਮ ਗ੍ਰੰਥ (1436 ਪੰਨੇ) ਹੀ ਹਿੰਦੂ ਮਿਥਿਹਾਸਕ ਗ੍ਰੰਥਾਂ ਦੀ ਦੇਣ ਹੈ। ਗਿ. ਸੰਤੋਖ ਜੀ! ਜੇ ਅਖੌਤੀ ਦਸਮ ਗ੍ਰੰਥ ਦਾ ਸਭ ਤੋਂ ਵੱਡਾ ਹਮਾਇਤੀ ਭਾਈ ਹਰਨਾਮ ਸਿੰਘ ਧੁਮਾਂ ਵੀ ਇਹ ਮੰਨਦਾ ਹੈ ਕਿ 1160 ਪੰਨੇ ਹਿੰਦੂ ਮਿਥਿਹਾਸਕ ਗ੍ਰੰਥਾਂ ਦਾ ਉਲੱਥਾ ਹੈ ਤਾਂ ਕੀ ਉਸ ਦਾ ਧੰਨਵਾਦ ਕਰਨਾ ਕੋਈ ਗੁਨਾਹ ਹੈ? ਬੁਹਤ ਹੀ ਹੈਰਾਨੀ ਦੀ ਗੱਲ ਹੈ ਕਿ ਜੇਹੜੀ ਗੱਲ ਭਾਈ ਹਰਨਾਮ ਸਿੰਘ ਧੁਮਾਂ ਨੂੰ ਸਮਝ ਆ ਗਈ ਹੈ ਉਹ ਸਿਡਨੀ ਨਿਵਾਸੀਆਂ ਨੂੰ ਕਿਓ ਨਹੀ ਆ ਰਹੀ?

ਆਪ ਜੀ ਦੇ ਹੁੰਗਾਰੇ ਦੀ ਉਡੀਕ ਵਿੱਚ-

ਅਵਤਾਰ ਸਿੰਘ ਮਿਸ਼ਨਰੀ ਅਤੇ ਸਾਥੀ


‘ਸਿੱਖ ਮਾਰਗ’ ਦੇ ਪਾਠਕਾਂ/ਲੇਖਕਾਂ ਦੀ ਜਾਣਕਾਰੀ ਹਿਤ:- ਮੇਰੇ ਕੰਮ ਕਰਨ ਦੀ ਸ਼ਿਫਟ ਤਬਦੀਲੀ ਦੇ ਕਾਰਨ ‘ਸਿੱਖ ਮਾਰਗ’ ਹੁਣ ਸ਼ਾਮ ਦੇ ਲਗਭਗ 5 ਵਜੇ ਅੱਪਡੇਟ ਕੀਤਾ ਜਾਂਦਾ ਹੈ ਅਤੇ ਕੁੱਝ ਸਮੇ ਲਈ ਇਹ ਇਸ ਤਰ੍ਹਾਂ ਹੀ ਹੋਵੇਗਾ। ਇਸ ਲਈ ਛਪਣ ਯੋਗ ਲਿਖਤ ਸ਼ਾਮ ਦੇ 4 ਵਜੇ ਤੱਕ ਸਾਨੂੰ ਮਿਲ ਜਾਣੀ ਚਾਹੀਦੀ ਹੈ ਨਹੀਂ ਤਾਂ ਉਹ ਫਿਰ ਅਗਲੇ ਦਿਨ ਜਾਂ ਅਗਲੇ ਹਫਤੇ ਛਪੇਗੀ। ਸਾਡੇ ਸ਼ਹਿਰ ਦਾ ਟਾਈਮ ਤੁਸੀਂ ਮੁੱਖ ਪੰਨੇ ਤੇ ਹੇਠਾਂ ਜਾ ਕੇ ਦੇਖ ਸਕਦੇ ਹੋ ਅਤੇ ਤੁਹਾਡੇ ਸ਼ਹਿਰ ਦਾ ਟਾਈਮ ਮੁੱਖ ਪੰਨੇ ਤੇ ਉਪਰ ਸੱਜੇ ਪਾਸੇ ਆਉਂਦਾ ਹੈ-ਸੰਪਾਦਕ


(15/10/09)
ਸਰਵਜੀਤ ਸਿੰਘ ਅਤੇ ਸਾਥੀ

ਸ: ਗੁਰਮੀਤ ਸਿੰਘ ਜੀ (ਸਿੱਡਨੀ, ਅਸਟ੍ਰੇਲੀਆ)

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।

ਆਪ ਜੀ ਦੇ ਪੱਤਰ ਸਬੰਧੀ ਬੇਨਤੀ ਹੈ ਕਿ ਆਪ ਜੀ ਨੇ ਇਹ ਅੰਦਾਜਾ ਕਿਵੇ ਲਾ ਲਿਆ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਤੋ ਸੋਝੀ ਨਹੀਂ ਲੈਦੇਂ? ਅਸੀਂ ਆਪਣੇ ਪੱਤਰ ਵਿੱਚ ਇਹ ਵੀ ਕਿਤੇ ਨਹੀਂ ਲਿਖਿਆ ਕਿ ਭਾਈ ਹਰਨਾਮ ਸਿੰਘ ਧੁਮਾ ਨੇ ਦਸਮ ਗ੍ਰੰਥ ਨੂੰ ਰੱਦ ਕਰ ਦਿੱਤਾ ਹੈ। ਆਪ ਜੀ ਦੇ ਬਚਨ, “(20) ਮਿੰਟ ਵੀਡੀਯੋ ਸੁਣਨ ਤੋਂ ਇਹ ਇੰਦਾਜ਼ਾ ਲਾਉਣਾ ਗ਼ਲਤ ਹੈ ਕਿ ਟਕਸਾਲੀ, ਬਚਿਤ੍ਰ ਨਾਟਕ (ਦੱਸਮ ਗ੍ਰੰਥ) ਦੇ ਖਿਲਾਫ ਹਨ, ਸਗੋਂ ਉਨ੍ਹਾਂ ਦਾ ਹਿੱਡ ਤਾਂ ਇਸ ਦੀ ਪ੍ਰੜੋਤਾ ਕਰਦਾ ਹੈ? ਇਸ ਲਈ, ਸਿੱਖ ਮਾਰਗ ਦੇ ਪਾਂਧੀ, ਗੁਰੂ ਗਰੰਥ ਸਾਹਿਬ ਅਨੁਸਾਰ ਹੀ ਸੋਝੀ ਲੈਂਦੇ ਰਹਿਣ”।

ਸ: ਗੁਰਮੀਤ ਸਿੰਘ ਜੀ, ਅਸੀ ਤਾਂ ਸਿਰਫ ਇਹ ਲਿਖਿਆ ਸੀ ਕਿ ਭਾਈ ਹਰਨਾਮ ਸਿੰਘ ਧੁਮਾ ਵੀ ਇਹ ਮੰਨਦਾ ਹੈ ਕਿ ਸਾਰਾ ਦਸਮ ਗ੍ਰੰਥ ਗੁਰੂ ਜੀ ਦੀ ਕਿਤ ਨਹੀਂ ਹੈ। ਇਸ ਦਾ ਬੁਹਤਾ ਹਿਸਾ ਤਾਂ ਹਿੰਦੂ ਮਿਥਿਹਾਕਸ ਗ੍ਰੰਥਾਂ ਦਾ ਉਲੱਥਾ ਹੈ। ਜੋ ਲੱਗਭਗ 1160 ਪੰਨੇ ਬਣਦੇ ਹਨ। ਇਸੇ ਲਈ ਹੀ ਉਸ ਦਾ ਧੰਨਵਾਦ ਕੀਤਾ ਸੀ।

ਇਹ ਖਬਰ ਰੋਜਾਨਾ ਸਪੋਕਸਮੈਨ ਵਿੱਚ ਦੀ ਬੁੱਧਵਾਰ ਅਕਤੂਬਰ 7 ਅਤੇ ਮੰਗਲਵਾਰ ,ਅਕਤੂਬਰ 13 ਨੂੰ ਪ੍ਰਕਾਸ਼ਤ ਹੋ ਚੁਕੀ ਹੈ। ਅਖੌਤੀ ਦਸਮ ਗ੍ਰੰਥ ਦੇ ਕਿਸੇ ਵੀ ਹਮਾਇਤੀ ਨੇ ਵੀ ਇਸ ਦਾ ਖੰਡਨ ਨਹੀਂ ਕੀਤਾ ਅਤੇ ਨਾ ਹੀ ਕਿਸੇ ਵਿਦਵਾਨ ਨੇ ਬਾਕੀ ਬਚਦੇ (ਲੱਗਭਗ 224ਪੰਨੇ) ਹਿਸੇ ਬਾਰੇ ਵਿਚਾਰ ਕਰਨ ਲਈ ਸਾਡੇ ਸੱਦੇ ਨੂੰ ਪ੍ਰਵਾਨ ਕੀਤਾ ਹੈ।

ਸ: ਗੁਰਮੀਤ ਸਿੰਘ ਜੀ, ਇਹ ਸਾਰੀ ਵਾਰਤਾ, ਜੋ 4 ਭਾਗਾਂ `ਚ ਹੈ ਉਸ ਨੂੰ ਪੂਰੀ ਸੁਨਣ ਦੀ ਕ੍ਰਿਪਾਲਤਾ ਕਰੋ ਅਤੇ ਫੇਰ ਦੱਸੋ ਕਿ ਅਸੀਂ ਗਲਤ ਕੀ ਕੀਤਾ ਹੈ?

ਆਦਰ ਸਹਿਤ

ਸਰਵਜੀਤ ਸਿੰਘ ਅਤੇ ਸਾਥੀ


(15/10/09)
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ, ਕੈਨੇਡਾ

ਸ੍ਰ. ਮੱਖਣ ਸਿੰਘ ਜੀ! ਵਾਹਿ ਗੁਰੂ ਜੀ ਕਾ ਖਾਲਸਾ, ਵਾਹਿ ਗੁਰੂ ਜੀ ਕੀ ਫਤਹਿ।
ਮੇਰੀਆਂ ਅਵਲੀਆਂ-ਯੱਬਲੀਆਂ ਕਿਤੇ ਠੀਕ ਤਾਂ ਨਹੀਂ ਸਨ?
ਜਿਹੜੇ ਲੋਕ ਆਪਣੇ ਨਾਮ ਲਿਖਣ ਲੱਗੇ ਇਹ ਲਿਖਦੇ ਹਨ ਕਿ ਸਾਡਾ ਫਲਾਣਾ ਲੇਖ ਪੜ੍ਹ ਲਓ। ਉਹ ਕਿਨ੍ਹੇ ਕੁ ਸੁਹਿਰਦ ਹੋ ਸਕਦੇ ਹਨ? ਇਹ ਸਾਬਤ ਹੋ ਚੁਕਿਆ ਹੈ। ਮੈਂ 2-3 ਮਹੀਨੇ ਤੁਹਾਡੇ ਵਿਚਾਰ ਵਿਟਾਂਦਰੇ ਤੋਂ ਬਾਹਰ ਰਿਹਾ। ਜੇ ਇੱਕ ਵਾਰ ਫਿਰ ਤੋਂ ਕਿਸੇ ਸੰਸਥਾ ਦੇ ਕਰਿੰਦਿਆਂ ਦੇ ਨਾਮ ਪੁੱਛ ਹੀ ਲਏ ਤਾਂ ਕੀ ਲੋਹੜਾ ਆ ਗਿਆ ਸੀ ਪਰ ਗੱਲ ਹੁਣ ਖਤਮ ਹੋ ਗਈ ਹੈ। ਧੰਨਵਾਦ।
ਗੁਰੂ ਪੰਥ ਦਾ ਦਾਸ,
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ, ਕੈਨੇਡਾ।

www.singhsabhacanada.com


(14/10/09)
ਸੰਤੋਖ ਸਿੰਘ

ਗੁਰਮੁਖ ਪਿਆਰੇ ‘ਸਿੱਖ ਮਾਰਗ’ ਦੇ ਸੰਪਾਦਕ, ਲੇਖਕ ਅਤੇ ਪਾਠਕ ਸੱਜਣੋ
ਆਪਣੇ ਪੁੱਤਰ ਦੀ ਸਹਾਇਤਾ ਨਾਲ਼ ਮੈ ਆਖਰ ਬਾਬਾ ਧੁੰਮਾ ਜੀ ਦੇ ਭਾਸ਼ਨ ਦੇ ਚਾਰੇ ਹਿੱਸੇ ਸੁਣਨ ਵਿੱਚ ਸਫ਼ਲ ਹੋ ਗਿਆ ਹਾਂ। ਇਸ ਸਾਰੀ ਵਾਰਤਾ ਨੂੰ ਮੈ ਦੂਸਰੀ ਵਾਰੀਂ ਫਿਰ ਸੁਣਿਆ ਇਸ ਆਸ ਨਾਲ਼ ਕਿ ਸਾਇਦ ਮੇਰੀ ਸਮਝ ਦੇ ਵਿੱਚ ਊਣਤਾਈ ਰਹਿ ਗਈ ਹੋਵੇ ਪਰ ਇਸ ਸਾਰੀ ਵਾਰਤਾ ਵਿਚੋਂ ਮੈਨੂੰ ਕਿਸੇ ਵੀ ਉਸ ਗੱਲ ਦੀ ਸਮਝ ਨਹੀ ਆਈ ਜਿਸ ਨਾਲ਼ ਮੈਨੂੰ ਪਤਾ ਲੱਗੇ ਕਿ ਟਕਸਾਲ ਦੀ ਵਿਚਾਰਧਾਰਾ ਵਿੱਚ ਧੁੰਮਾ ਜੀ ਦੀ ਇਸ ਵਾਰਤਾ ਨਾਲ਼ ਕੋਈ ਫਰਕ ਆਇਆ ਹੋਵੇ। ਇਸ ਦੇ ਉਲ਼ਟ ਸਗੋਂ ਉਹਨਾਂ ਦੀ ਸਾਰੀ ਵਾਰਤਾ ‘ਦਸਮ ਗ੍ਰੰਥ’ ਨੂੰ, ‘ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ ਜੀ’ ਦੇ ਰੂਪ ਵਿੱਚ ਸਵੀਕਾਰਨ ਦੀ ਪ੍ਰੋੜ੍ਹਤਾ ਹੀ ਹੁੰਦੀ ਹੈ। ਇਸ ਗ੍ਰੰਥ ਦਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ ਕਰਨ ਅਤੇ ਉਸ ਦੇ ਬਰਾਬਰ ਹੀ ਹਰ ਪ੍ਰਕਾਰ ਦੀ ਮਰਯਾਦਾ ਨੂੰ ਨਿਭਾਉਣ ਦੀ ਭਰਪੂਰ ਪ੍ਰੇਰਨਾ ਕੀਤੀ ਗਈ ਹੈ।
ਇਹ ਗੱਲ ਮੇਰੀ ਸਮਝ ਵਿੱਚ ਨਹੀ ਆਈ ਕਿ ਸੁਘੜ ਵਿਦਵਾਨਾਂ ਨੇ ਕਿਸ ਗੱਲ ਦੀ ਬਾਬਾ ਧੁੰਮਾ ਜੀ ਨੂੰ ਵਧਾਈ ਦਿਤੀ ਹੈ।
ਮੈਨੂੰ ਇਹ ਗੱਲ ਆਖਣ ਵਿੱਚ ਕੋਈ ਝਿਜਕ ਨਹੀ ਕਿ ਇਸ ਭਾਸਨ ਨੂੰ ਸੁਣਨ ਉਪ੍ਰੰਤ ਮੇਰੇ ਵਿਚਾਰ ਇਸ ਗ੍ਰੰਥ ਬਾਰੇ ਬਦਲੇ ਨਹੀ। ਅਫ਼ਸੋਸ ਸਹਿਤ ਮੈਨੂੰ ਇਹ ਪਰਗਟ ਕਰਨ ਵਿੱਚ ਕੋਈ ਝਿਜਕ ਨਹੀ ਕਿ ਮੇਰੇ ਵਿਚਾਰ, ਜੋ ਕੁੱਝ ਸਾਲ ਪਹਿਲਾਂ ਮੈ ਪ੍ਰਗਟਾਏ ਸਨ, ਅਤੇ ਮੇਰੇ ਲੇਖ ਵਿੱਚ ਮੌਜੂਦ ਹਨ, ਅਜੇ ਵੀ ਉਹਨਾਂ ਵਿੱਚ ਕੋਈ ਬਦਲੀ ਨਹੀ ਹੋਈ। ਮੇਰਾ ਇਹ ਲੇਖ ‘ਸਿੱਖ ਮਾਰਗ ‘ਉਪਰ ਮੌਜੂਦ ਹੈ।
ਬਾਬਾ ਧੁੰਮਾ ਜੀ ਦੇ ਇਸ ਲੰਮੇ ਭਾਸ਼ਨ ਤੋਂ ਕੋਈ ਵਿੱਚ ਵਿਚਾਲ਼ੇ ਵਾਲੇ ਵਿਚਾਰਾਂ ਦੇ ਧਾਰਨੀ ‘ਦਸਮ ਗ੍ਰੰਥ’ ਦੇ ਪੱਖ ਵਿੱਚ ਤਾਂ ਹੋ ਸਕਦੇ ਹਨ ਪਰ ਇਸ ਗ੍ਰੰਥ ਦੇ ਉਲ਼ਟ ਨਹੀ ਹੋ ਸਕਦੇ।
ਆਸ ਹੈ ਕਿ ਬਾਬਾ ਧੁੰਮਾ ਜੀ ਦੇ ਵਿਚਾਰਾਂ ਨਾਲ਼ ਅਸਹਿਮਤੀ ਰਖਣ ਵਾਲ਼ੇ ਵਿਦਵਾਨ ਸੱਜਣ ਉਹਨਾਂ ਵੱਲੋਂ ਦਿਤੇ ਗਏ ਇਤਿਹਾਸਕ ਹਵਾਲਿਆਂ ਸਮੇਤ ਦਲੀਲਾਂ ਦਾ ਉਤਰ ਦੇਣ ਦੀ ਕਿਰਪਾ ਕਰਕੇ ਸ਼ੰਕੇ ਨਿਵਰਿਤ ਕਰਨ ਵਿੱਚ ਸਹਿਯੋਗੀ ਬਣਨਗੇ।
ਸ਼ੁਭਚਿੰਤਕ
ਸੰਤੋਖ ਸਿੰਘ


(14/10/09)
ਬਸੰਤ ਕੌਰ, ਫ਼ਰੀਦਾਬਾਦ

ਕੀ ਧਰਮ ਯੁੱਧ ਦਾ ਚਾਅ ਸਿੱਖ ਇਤਿਹਾਸ ਦੀਆਂ ਲਾਸਾਨੀ ਸ਼ਹਾਦਤਾਂ ਵਿਚੋਂ ਪੈਦਾ ਨਹੀਂ ਹੋ ਸਕਦਾ?
ਫਿਰ ਕਿਉਂ ਦਸਵੇਂ ਨਾਨਕ ਨੂੰ ਬ੍ਰਾਹਮਣੀ ਗ੍ਰੰਥਾਂ ਦੇ ਉਤਾਰੇ ਦੀ ਲੋੜ ਪਈ? -ਸ. ਸੁਰਿੰਦਰ ਸਿੰਘ
(ਬਸੰਤ ਕੌਰ, ਫ਼ਰੀਦਾਬਾਦ 13 ਅਕਤੂਬਰ 2009)
ਅੱਜ ਇਥੇ ਕਾਲਾ ਦਿਵਸ ਮਨਾਉਂਦੇ ਹੋਏ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉਚੱਤਾ ਨੂੰ ਸਮਰਪੱਤ ਜੱਥੇਬੰਦੀ ਦਸਮ ਗ੍ਰੰਥ (ਬਚਿੱਤਰ ਨਾਟਕ) ਵਿਚਾਰ ਮੰਚ ਇੰਟਰਨੈਸ਼ਨਲ ਦੇ ਕੋਆਰਡੀਨੇਟਰ ਸ. ਸੁਰਿੰਦਰ ਸਿੰਘ ਨੇ ਸਪੋਕਸਮੈਨ ਵਿੱਚ 13 ਤਾਰੀਖ ਨੂੰ ਕਾਲਾ ਦਿਵਸ ਕਿਉਂ ਅਤੇ ਜਿੰਮੇਵਾਰ ਕੌਣ? ਇਸ਼ਤਿਹਾਰ ਵਿੱਚ ਹਰਨਾਮ ਸਿੰਘ ਧੁੰਮਾਂ ਦੀ ਯੂ-ਟਿਉਬ ਵੀਡੀਓ ਕਲਿਪ ਦੇ ਵੇਰਵੇ ਦੀ ਜਾਣਕਾਰੀ ਦਿੰਦਿਆਂ ਸਿੱਖ ਸੰਗਤਾਂ ਨੂੰ ਦਸਿਆ ਕਿ ਦਮਦਮੀ ਟਕਸਾਲ ਦਾ ਮੁਖੀ ਹਰਨਾਮ ਸਿੰਘ ਧੁੰਮਾ ਜਿਥੇ ਇੱਕ ਪਾਸੇ ਗੁਰੂ ਗੋਬਿੰਦ ਸਿੰਘ ਜੀ ਨੂੰ ਬ੍ਰਾਹਮਣੀ ਗ੍ਰੰਥਾਂ ਦਾ ਅਨੁਵਾਦਕ ਦੱਸਦਾ ਹੈ ਉਥੇ ਦੂਜੇ ਪਾਸੇ ਉਸੇ ਦੀ ਪ੍ਰੋੜਤਾ ਲਈ ਬੇ-ਸਿਰ ਪੈਰ ਦੀਆਂ ਦਲੀਲਾਂ ਦੇ ਕੇ ਹਾਸੋਹੀਣੀਆਂ ਗੱਲਾਂ ਕਰਦਾ ਹੈ।
ਹਰਨਾਮ ਸਿੰਘ ਧੁੰਮਾ ਦੀ ਵੀਡੀਓ ਵਿੱਚ ਉਹ ਆਪ ਮੰਨਦਾ ਹੈ ਕਿ ਅਖੌਤੀ ਦਸਮ ਗ੍ਰੰਥ ਵਿਚਲੀਆਂ ਰਚਨਾਵਾਂ ਬ੍ਰਾਹਮਣੀ ਗ੍ਰੰਥਾਂ ਦਾ ਅਨੁਵਾਦ ਹਨ ਤਾਂ ਸਵਾਲ ਉਠਦਾ ਹੈ ਕਿ ਜਿਸ ਬ੍ਰਾਹਮਣਵਾਦ ਤੋਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਨੂੰ ਕਢਿਆ ਸੀ, ਕੀ ਉਹ ਆਪ ਸਾਨੂੰ ਬ੍ਰਾਹਮਣਵਾਦੀ ਗ੍ਰੰਥਾਂ ਤੋਂ ਸੇਧ ਲੈਣ ਲਈ ਸਿੱਖਾਂ ਨੂੰ ਪ੍ਰੇਰ ਸਕਦੇ ਸਨ? ਧੁੰਮਾ ਦਾ ਦਸਮ ਗ੍ਰੰਥ ਵਿਚਲੀ ਰਚਨਾ ਰਾਮਾਵਤਾਰ ਨੂੰ ਰਾਮਾਇਣ ਦਾ ਉਲਥਾ ਕਹਿਣਾ ਵੀ ਇਹ ਸਾਬਤ ਕਰਦਾ ਹੈ ਕਿ ਇਸ ਰਚਨਾ ਦੇ ਲਿਖਾਰੀ ਦਸਮ ਗੁਰੂ ਨਹੀਂ ਇਸ ਲਈ ਧੁੰਮੇ ਦਾ ਇਸ ਨੂੰ ਵਾਰ ਵਾਰ “ਦਸਮ ਗ੍ਰੰਥ” ਜਾਂ “ਸ਼੍ਰੀ ਦਸਮ ਗੁਰੂ ਗ੍ਰੰਥ ਸਾਹਿਬ” ਕਹਿਣਾ ਜਿਥੇ ਦਸਵੇਂ ਨਾਨਕ ਦਾ ਅਪਮਾਨ ਹੈ ਉਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਪ੍ਰਤੀ ਭੁਲੇਖਾ ਪੈਦਾ ਕਰਕੇ ਗੁਮਰਾਹ ਕਰਣ ਵਾਲਾ ਕੋਝਾ ਜਤਨ ਵੀ ਹੈ ਜਿਸ ਤੋਂ ਸਿੱਖ ਸੰਗਤਾਂ ਨੂੰ ਸੁਚੇਤ ਹੋਣ ਦੀ ਲੋੜ ਹੈ। ਵੀਡੀਓ ਵਿੱਚ ਧੁੰਮਾ ਜੀ ਦੇ ਕਥਨ ਅਨੁਸਾਰ ਗੁਰੂ ਸਾਹਿਬ ਨੇ ਭਾਰਤੀ ਸੰਸਕ੍ਰਿਤੀ ਦੀ ਖੋਜ ਭਰਪੂਰ ਜਾਣਕਾਰੀ ਅਤੇ ਸਿੱਖਾਂ ਅੰਦਰ ਧਰਮ ਯੁਧ ਦਾ ਚਾਅ ਪੈਦਾ ਕਰਣ ਲਈ ਹਿੰਦੂ ਮਿਥਿਹਾਸ ਲਿਖਿਆ ਤੇ ਲਿਖਵਾਇਆ ਜਿਸ ਦਾ ਇਹ ਮਤਲਬ ਨਹੀਂ ਕਿ ਅਸੀਂ ਇੰਨ੍ਹਾਂ ਦੀ ਪੂਜਾ ਕਰਨੀ ਹੈ `ਤੇ ਪ੍ਰਤੀਕਰਮ ਕਰਦਿਆਂ ਸੁਰਿੰਦਰ ਸਿੰਘ ਨੇ ਕਿਹਾ ਕਿ ਜੇ ਧੁੰਮਾਂ ਮੰਨਦੇ ਹਨ ਕਿ ਇੰਨ੍ਹਾਂ ਮਿਥਿਹਾਸਕ ਪਾਤਰਾਂ ਤੋਂ ਸਿੱਖਿਆ ਲੈ ਕੇ ਸਿੱਖ ਦੇ ਜੀਵਨ ਵਿੱਚ ਧਰਮ ਯੁੱਧ ਦਾ ਚਾਅ ਪੈਦਾ ਹੁੰਦਾ ਹੈ ਤਾਂ ਫਿਰ ਇਸ ਨੂੰ ਜਾਨਕਾਰੀ ਤਕ ਹੀ ਸੀਮਤ ਰੱਖਣਾ ਸੀ ਫਿਰ ਧੁੰਮਾਂ ਆਪ ਉਸ ਨੂੰ ਟਕਸਾਲ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰ ਕੇ ਦੀਵੇ ਤੇ ਫੁਲਾਂ ਦੀ ਵਰਖਾ ਕਰ ਕੇ ਉਸ ਦੀ ਪੂਜਾ ਕਿਉਂ ਕਰਦਾ ਹੈ? ਸ. ਸੁਰਿੰਦਰ ਸਿੰਘ ਨੇ ਹਰਨਾਮ ਸਿੰਘ ਧੁੰਮਾਂ ਤੋਂ ਸਵਾਲ ਕਰਦਿਆਂ ਕਿਹਾ ਕਿ ਜੇਕਰ ਅਖੌਤੀ ਦਸਮ ਗ੍ਰੰਥ ਦੀ ਰਚਨਾ ਪਿੱਛੇ ਮਿਥਿਹਾਸਕ ਗ੍ਰੰਥਾਂ ਦਾ ਅਨੁਵਾਦ ਕਰਾ ਕੇ ਗੁਰੂ ਸਾਹਿਬ ਦਾ ਮਨੋਰਥ ਸਿੱਖਾਂ ਅੰਦਰ ਧਰਮ ਯੁਧ ਦਾ ਚਾਅ ਪੈਦਾ ਕਰਣਾ ਸੀ ਤਾਂ ਫਿਰ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰਿਆਈ ਮਿਲਣ ਤੋਂ ਪਹਿਲਾਂ ਛੇਵੇਂ ਨਾਨਕ ਗੁਰੂ ਹਰਿਗੋਬਿੰਦ ਜੀ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ, ਗੁਰੂ ਤੇਗ ਬਹਾਦਰ ਸਾਹਿਬ ਜੀ ਵਰਗਾ ਜ਼ਜ਼ਬਾ, ਬਹਾਦਰੀ, ਅਡੋਲਤਾ ਤੇ ਉਸ ਤੋਂ ਬਾਅਦ ਦੀਆਂ ਧਰਮ ਲਈ ਸ਼ਹਾਦਤਾਂ ਕੀ ਫੋਕੀਆਂ ਸਨ? ਕੀ ਧਰਮ ਯੁੱਧ ਦਾ ਚਾਅ ਸਿੱਖ ਇਤਿਹਾਸ ਦੀਆਂ ਲਾਸਾਨੀ ਸ਼ਹਾਦਤਾਂ ਵਿਚੋਂ ਪੈਦਾ ਨਹੀਂ ਹੋ ਸਕਦਾ ਸੀ? ਫਿਰ ਕਿਉਂ ਦਸਵੇਂ ਨਾਨਕ ਨੂੰ ਬ੍ਰਾਹਮਣੀ ਗ੍ਰੰਥਾਂ ਦੇ ਉਤਾਰੇ ਦੀ ਲੋੜ ਪਈ? ਇਸ ਮੌਕੇ ਖਾਲਸਾ ਨਾਰੀ ਮੰਚ, ਦੁਰਮਤਿ ਸੋਧਕ ਗੁਰਮਤਿ ਲਹਿਰ, ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ, ਗੁਰਸਿੱਖ ਫੈਮਿਲੀ ਕਲੱਬ ਦੇ ਕਾਰਕੁਨਾਂ ਨੇ ਵੀ ਸੰਗਤਾਂ ਨੂੰ ਅਖੌਤੀ ਦਸਮ ਗ੍ਰੰਥ ਦੀ ਸੱਚਾਈ ਤੋਂ ਜਾਣੂ ਕਰਵਾਇਆ। ਇਸ ਤੋਂ ਇਲਾਵਾ ਕਾਲੇ ਦਿਵਸ ਮੌਕੇ ਯੰਗ ਸਿੱਖ ਐਸੋਸਿਏਸ਼ਨ ਦੇ ਕਾਰਕੁਨਾਂ ਨੇ ਸਪੋਕਸਮੈਨ ਵਿੱਚ ਛੱਪੇ ਇਸ਼ਤਿਹਾਰ ਦੀਆਂ 300 ਕਾਪੀਆਂ ਸੰਗਤਾਂ ਵਿੱਚ ਵੰਡੀਆਂ ਜਿਸ ਦੇ ਪ੍ਰਤੀਕਰਮ ਵੱਜੋਂ ਸੰਗਤਾਂ ਨੇ ਆਪਣੇ ਮੂੰਹ `ਚ ਉਂਗਲ ਪਾ ਕੇ ਧਰਮ ਦੇ ਅਖੌਤੀ ਠੇਕੇਦਾਰਾਂ ਨੂੰ ਰੱਜ ਕੇ ਲਾਹਨਤਾਂ ਪਾਈਆਂ।


(14/10/09)
ਇਕਵਾਕ ਸਿੰਘ ਪੱਟੀ

ੴ ਸਤਿਗੁਰ ਪ੍ਰਸਾਦਿ॥
ਸ਼੍ਰੋਮਣੀ ਕਮੇਟੀ ਸਿੱਖ ਧਰਮ ਸਬੰਧੀ ਕੁੱਝ ਚੰਗਾ ਕਰਨ ਵਾਲੀਆਂ ਸੰਸਥਾਵਾਂ ਨੂੰ ਆਪਣਾ ਨਿਸ਼ਾਨਾ ਕਿਉਂ ਬਣਾਉਂਦੀ ਹੈ?
ਧਰਮ ਪ੍ਰਚਾਰ ਦੇ ਖੇਤਰ ਵਿੱਚ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦਾ ਯੋਗਦਾਨ ਅਹਿਮ
-ਇਕਵਾਕ ਸਿੰਘ ਪੱਟੀ

ਪਿਛਲੇ ਲੰਮੇ ਸਮੇਂ ਤੋਂ ਸਿੱਖ ਮਿਸ਼ਨਰੀ ਕਾਲਜ ਨੇ ਸਿੱਖ ਧਰਮ ਦੇ ਪ੍ਰਚਾਰ ਖੇਤਰ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਨੂੰ ਪ੍ਰਚਾਰਣ ਹਿੱਤ, ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਥ ਪ੍ਰਵਾਣਿਤ ਸਿੱਖ ਰਹਿਤ ਮਰਿਯਾਦਾ ਨੂੰ ਪ੍ਰਚਾਰਣ ਹਿੱਤ ਅਤੇ ਕੌਮ ਵਿੱਚ ਪੜ੍ਹੇ ਲਿਖੇ ਮਿਸ਼ਨਰੀ ਵਿਦਵਾਨ, ਬੁੱਧੀਜੀਵੀ, ਗ੍ਰੰਥੀ ਅਤੇ ਕੀਰਤਨੀਏ ਸਿੰਘ ਦੇਣ ਵਿੱਚ ਵੱਡਮੁਲਾ ਯੋਗਦਾਨ ਪਾਇਆ ਹੈ। ਹਿੰਦੋਸਤਾਨ ਵਿੱਚ 450 ਤੋਂ ਵੱਧ ਸਰਕਲ ਗੁਰੂ ਨਾਨਕ ਸਾਹਿਬ ਦੇ ਸਮਦੇਸ਼ ਨੂੰ ਪ੍ਰਚਾਰਣ ਹਿੱਤ ਨਿਸ਼ਕਾਮ ਭਾਵਨਾ ਨਾਲ ਕੰਮ ਕਰ ਰਹੇ ਹਨ। 6 ਦੇ ਕਰੀਬ ਰੇਗੂਲਰ ਕਾਲਜ ਜਿਹਨਾਂ ਵਿੱਚ ਗੁਰਸਿੱਖ ਨੌਜਵਾਨਾਂ ਨੂੰ ਤੱਤ ਗੁਰਮਤਿ ਦੀ ਰੋਸ਼ਨੀ ਵਿੱਚ ਗੁਰਬਾਣੀ ਦਾ ਗਿਆਨ ਦੇ ਕੇ ਪ੍ਰੈਕਟੀਕਲ ਜੀਵਨ ਜਾਂਚ ਦੱਸੀ ਜਾਂਦੀ ਹੈ ਤਾਂ ਕਿ ਸਿੱਖ ਮਿਸ਼ਨਰੀ (ਪ੍ਰਚਾਰਕ) ਸੰਗਤਾਂ ਵਿੱਚ ਇੱਕ ਰੋਲ ਮਾਡਲ ਬਣ ਸਕਣ। ਦਾਸ ਖੁਦ ਸਿੱਖ ਮਿਸ਼ਨਰੀ ਕਾਲਜ, ਸ੍ਰੀ ਅਨੰਦਪੁਰ ਸਾਹਿਬ ਦਾ ਵਿਦਿਆਰਥੀ ਰਹਿ ਚੁੱਕਾ ਹੈ। ਮਾਸਕ ਰਸਾਲਾ ‘ਸਿੱਖ ਫੁਲਵਾੜੀ’ ਬਿਨ੍ਹਾ ਕਿਸੇ ਵੈਰ-ਵਿਰੋਧ, ਵਾਦ-ਵਿਵਾਦ ਤੋਂ ਨਿਰੋਲ ਗੁਰਬਾਣੀ ਨੂੰ ਸਰਲ ਅਥੇ ਸੌਖੇ ਤਰੀਕੇ ਨਾਲ ਸੰਗਤਾਂ ਤੱਕ ਪਹੁੰਚਾ ਰਿਹਾ ਹੈ ਅਤੇ ਵਿਦਵਾਨਾਂ ਦੇ ਪੈਨਲ ਵਲੋਂ ਗੁਰਬਾਣੀ ਸਬੰਧੀ ਸਿੱਖ ਸੰਗਤਾਂ ਦੇ ਸ਼ੰਕਿਆਂ ਨੂੰ ਨਵਿਰਤ ਕੀਤਾ ਜਾਂਦਾ ਹੈ। ਦੋ ਸਾਲਾ ਪੱਤਰ ਵਿਹਾਰ ਕੋਰਸ ਆਪਣੇ ਆਪ ਵਿੱਚ ਇੱਕ ਮਿਸਾਲ ਹੈ, ਜਿਸਦੇ ਰਾਹੀਂ ਅਨੇਕਾ ਪਤਿਤ ਵੀਰ/ਭੈਣਾਂ ਅੱਜ ਮੁੱੜ ਸਿੱਖੀ ਵੀਚਾਰਧਾਰਾ ਨਾਲ ਜੁੜੇ ਹਨ। ਪ੍ਰੀ ਲਿਟਰੇਚਰ ਫੰਡ ਕਾਇਮ ਕਰ ਕੇ ਲੋਕਾਈ ਤੱਕ ਵੱਖ-ਵੱਖ ਵਿਸ਼ਿਆਂ ਰਾਹੀਂ ਗੁਰਮਤਿ ਗਿਆਨ ਬਿਲਕੁੱਲ ਮੁੱਫਤ ਸੰਗਤਾਂ ਤੱਕ ਹਰ ਮਹੀਨੇ ਪਹੁੰਚਾਇਆ ਜਾ ਰਿਹਾ ਹੈ।
ਨਾ-ਮਾਤਰ ਭੇਟਾ ਤੇ ਗੁਰਮਤਿ ਦਾ ਪ੍ਰਮਾਣਿਕ ਲਿਟਰੇਚਰ ਸੰਗਤਾਂ ਤੱਕ ਪਹੁੰਚਾਉਣ ਲਈ ਨਿਸ਼ਕਾਮ ਮਿਸ਼ਨਰੀ ਵੀਰ ਬਿਨਾਂ ਕਿਸੇ ਲੋਭ ਲਾਲਚ ਤੋਂ ਲਿਟਰੇਚਰ ਦੇ ਸਟਾਲ ਵੱਖ ਵੱਖ ਮੇਲਿਆਂ, ਸਮਾਗਮਾਂ ਅਤੇ ਗੁਰਦੁਆਰਿਆਂ ਵਿੱਚ ਲਗਾ ਰਹੇ ਹਨ। ਹਰ ਇਲਾਕੇ ਵਿੱਚ ਬੱਚਿਆਂ ਲਈ ਫ੍ਰੀ ਗੁਰਮਤਿ ਕਾਲਸਾਂ ਲਗਾਈਆਂ ਜਾ ਰਹੀਆਂ ਹਨ। ਧਾਰਮਿਕ ਪ੍ਰੀਖਿਆਂ ਵਿੱਚ ਲੱਖਾਂ ਰੁਪਿਆਂ ਦੇ ਇਨਾਮ ਦਿੱਤੇ ਜਾ ਰਹੇ ਹਨ। ਕੇਂਦਰੀ ਸਮਾਗਮ ਰਾਹੀਂ ਸ਼ਬਦ ਗੁਰੂ ਦੇ ਸਿਧਾਂਤ ਦਾ ਹੋਕਾ ਦਿੱਤਾ ਜਾਂਦਾ ਹੈ।
ਕਹਿਣ ਤੋਂ ਬਾਵ ਕਿ ਸਿੱਖ ਮਿਸ਼ਨਰੀ ਕਾਲਜ ਅੱਜ ਧਰਮ ਪ੍ਰਚਾਰ ਦੇ ਖੇਤਰ ਵਿੱਚ ਅਹਿਮ ਯੋਗਦਾਨ ਦੇ ਰਿਹਾ ਹੈ, ਪਰ ਸਖਤ ਅਫਸੋਸ ਹੋਇਆ ਜਦੋਂ ਪੰਥ ਦੀ ਸਿਮੌਰ ਜਥੇਬੰਦੀ ਕਹਉਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਦਕ ਕਮੇਟੀ ਵਲੋਂ ਅਜਿਹੀ ਮਹਾਨ ਸੰਸਥਾ ਨਾਲ ਵੀ ਧੱਕਾ ਕਰਨਾ ਸ਼ੁਰੂ ਕਰ ਦਿੱਤਾ ਗਿਆ ਅਤੇ ਕਮੇਟੀ ਅਧੀਨ ਆਉਂਦੇ ਗੁਰਦੁਆਰਿਆਂ ਵਿੱਚ, ਮੇਲਿਆਂ ਵਿੱਚ ਮਿਸ਼ਨਰੀ ਕਾਲਜ ਦੇ ਗੁਰਮਤਿ ਲਿਟਰੇਚਰ ਸਟਾਲ ਲਗਾਉਣ ਤੇ ਪਾਬੰਦੀ ਲਗਾ ਦਿੱਤੀ ਗਈ। ਅਜਿਹਾ ਕਿਉਂ ਕੀਤਾ ਗਿਆ, ਇਹ ਤਾਂ ਕਮੇਟੀ ਦਾ ਪ੍ਰਧਾਨ ਸ. ਮੱਕੜ ਹੀ ਦੱਸ ਸਕਦੇ ਹਨ। ਕਿ ਅਜਿਹੀ ਕੀ ਮਜਬੂਰੀ ਹੈ ਕਿ ਇੱਕ ਸਮਾਗਮ, ਮੇਲੇ ਜਾਂ ਗੁਰਦੁਆਰੇ ਵਿੱਚ ਜੋਤ ਜਗਾਉਣ ਸਬੰਧੀ ਜਾ ਜਗਦੀ ਰੱਖਣ ਸਬੰਧੀ (ਵਰਗੇ ਮਨਮਤੀ ਕਾਰਜਾਂ ਲਈ) ਘਿਉ, ਗੁਰੂਆਂ ਦੀਆਂ ਕਾਲਪਨਿਕ ਤਸਵੀਰਾਂ, ਗੰਦੇ ਗਾਣਿਆਂ ਦੀਆਂ ਸੀਡੀਆਂ, ਹੀਰੋ-ਹੀਰੋਇਨਾਂ ਦਾ ਪੋਸਟਰ, ਮੌਜ ਮਸਤੀ ਦਾ ਸਾਰਾ ਸਾਮਾਨ, ਕਰਮਕਾਂਢੀ ਵਸਤੂਆਂ ਦਾ, ਗਾਣਿਆਂ ਦੀ ਤਰਜ਼ ਤੇ ਗਾਈਆਂ ਗਈਆਂ ਪਤਿਤ ਗਾਇਕਾਂ ਦੀਆਂ ਕੈਸਿਟਾਂ, ਹੋ ਊਟ-ਪਟਾਂਗ ਦਾ ਵਿਕਦਾ ਰਿਹਾ, ਤੇ ਇਹ ਵੇਚਣ ਵਾਲੇ ਲੋਕ ਵੀ ਉਹ ਸਨ, ਜਿਹੜੇ ਵੱਖ ਵੱਖ ਖੇਤਰ ਤੋਂ ਆਪਣੀ ਰੋਜ਼ੀ ਰੋਟੀ ਲਈ ਇਹਨਾਂ ਮੇਲਿਆਂ ਦਾ ਸਾਹਾਰਾ ਲੈਂਦੇ ਹਨ ਅਤੇ ਸ੍ਰੌਮਣੀ ਕਮੇਟੀ ਨੂੰ ਇਹਨਾਂ ਬਾਰੇ ਨਿੱਜੀ ਜਾਣਕਾਰੀ ਨਹੀਂ ਸੀ। ਜਦਕਿ ਸਿੱਖ ਮਿਸ਼ਨਰੀ ਕਾਲਜ ਜਿਸਨੂੰ ਸ੍ਰੋਮਣੀ ਕਮੇਟੀ ਵੱਲੋਂ ਧਰਮ ਪ੍ਰਚਾਰ ਖੇਤਰ ਲਈ ਵਿਸ਼ੇਸ਼ ਯੋਗਦਾਨ ਕਰਕੇ ਇੱਕ ਲੱਖ ਰੁਪਏ ਦੀ ਰਾਸ਼ੀ ਕੁੱਝ ਸਮਾਂ ਪਹਿਲਾਂ ਹੀ ਦਿੱਤੀ ਗਈ ਸੀ ਅਤੇ ਜਿਸ ਬਾਰੇ ਕਮੇਟੀ ਚੰਗੀ ਤਰ੍ਹਾਂ ਜਾਣਦੀ ਹੈ ਕਿ ਇਹ ਸੰਸਥਾ ਅੱਜ ਕੌਮੀ ਪੱਧਰ ਤੇ ਕੀ ਕੰਮ ਕਰ ਰਹੀ ਹੈ, ਫਿਰ ਹੀ ਅਣਜਾਣ ਬਣਦਿਆਂ ਬਿਨ੍ਹਾਂ ਕਿਸੇ ਪੁੱਛ-ਪੜਤਾਲ, ਜਾਂ ਨੋਟਿਸ ਜਾਰੀ ਕੀਤੇ ਜਾਂ ਸੁਚਨਾ ਦਿੱਤੇ ਇਹ ਹੁਕਮ ਚਾੜ ਦਿੱਤਾ ਗਿਆ ਕਿ ਸਿੱਖ ਮਿਸ਼ਨਰੀ ਕਾਲਜ ਨੂੰ ਕਿਸੇ ਵੀ ਗੁਰਦੁਆਰਾ ਕੰਪਲੈਕਸ ਵਿੱਚ ਗੁਰਮਤਿ ਲਿਟਰੇਚਰ ਸਟਾਲ ਲਗਾਉਣ ਦੀ ਇਜਾਜਤ ਨਹੀਂ ਹੋਵੇਗੀ। ਜਿਸ ਤਰ੍ਹਾਂ ਹੀ ਇਹ ਖਬਰ ਮੀਡੀਏ ਵਿੱਚ ਆਈ ਤਾਂ ਤਰੁੰਤ ਸ੍ਰੋਮਣੀ ਕਮੇਟੀ ਪ੍ਰਧਾਨ ਨੂੰ ਇਸ ਬਾਰੇ ਕਾਰਵਾਈ ਕਰਨੀ ਚਾਹੀਦੀ ਸੀ ਅਤੇ ਇਹ ਫੈਂਸਲਾ ਬਦਲਣਾ ਚਾਹੀਦਾ ਸੀ, ਪਰ ਅਫਸੋਸ ਕਿ ਦੋ ਦਿਨ ਬਾਅਦ ਹੀ ਬਾਬਾ ਬਕਾਲਾ ਗੁਰਦੁਆਰਾ ਸਾਹਿਬ ਵਿੱਚੋਂ ਵੀ ਸਿੱਖ ਮਿਸ਼ਨਰੀ ਕਾਲਜ ਦਾ ਸਟਾਲ ਚੱਕਵਾ ਦਿੱਤਾ ਗਿਆ।
ਸਮੂਹ ਸਿੱਖ ਸੰਗਤ ਨੂੰ ਅਪੀਲ ਹੈ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਅਵਤਾਰ ਸਿੰਘ ਮੁੱਕੜ ਨੂੰ ਸਾਂਝੇ ਰੂਪ ਵਿੱਚ ਅਪੀਲ ਕਰਨ ਅਤੇ ਪੁਛਣ ਕਿ ਉਹ ਕਰਨਾ ਕੀ ਚਾਹੁੰਦੇ ਹਨ? ਕਮੇਟੀ ਅਧੀਨ ਗੁਰਦੁਆਰਿਆਂ ਵਿੱਚ ਸਿੱਖ ਮਿਸ਼ਨਰੀ ਕਲਾਜ ਲਿਟਰੇਚਰ ਤੇ ਪਾਬੰਦੀ ਲਗਾ ਕਿ ਸਿਰਫ ਉਹ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ਿਤ ਸਿੱਖ ਇਤਿਹਾਸ, ਜਾਂ ਗੁਰ-ਬਿਲਾਸ ਪਾ: 6 ਨੂੰ ਹੀ ਵੱਡੇ ਪੱਧਰ ਤੱਕ ਸੰਗਤਾਂ ਤੱਕ ਪਹੁੰਚਾਉਣਾ ਚਾਹੁੰਦੇ ਹਨ? ਇੱਕ ਗੱਲ ਹੋਰ ਵੀ ਸੋਚਣ ਵਾਲੀ ਹੈ ਕਿ ਸ਼੍ਰੋਮਣੀ ਕਮੇਟੀ ਸਿੱਖ ਧਰਮ ਸਬੰਧੀ ਕੁੱਝ ਚੰਗਾ ਕਰਨ ਵਾਲੀਆਂ ਸੰਸਥਾਵਾਂ ਨੂੰ ਆਪਣਾ ਨਿਸ਼ਾਨਾ ਕਿਉਂ ਬਣਾਉਂਦੀ ਹੈ? ਕਦੀ ਸਪੋਕਸਮੈਨ ਮਾੜਾ, ਇਹਨੂੰ ਨਾ ਪੜ੍ਹੋ, ਕਦੇ ਸਿੱਖ ਮਿਸ਼ਨਰੀ ਕਾਲਜ ਦੀ ਲਿਟਰੇਚਰ ਵਿਕਰੀ ਤੇ ਪਾਬੰਦੀ, ਤੇ ਆਪ ਸਿੱਖ ਵਿਰੋਧੀ ਕਾਰਵਾਈਆਂ ਜਿੰਨੀਆਂ ਮਰਜ਼ੀ ਕਰੀ ਜਾਵੇ ਉਹ ਸੱਭ ਜਾਇਜ਼ ਹੈ।
ਸੰਗਤ ਜੀ ਸੁਚੇਤ ਹੋ ਕੇ ਇਸ ਕਾਰਵਾਈ ਵਿਰੁੱਧ ਕਦਮ ਚੁੱਕੇ ਜਾਣ।
-ਇਕਵਾਕ ਸਿੰਘ ਪੱਟੀ
ਮੈਨੇਜਿੰਗ ਡਾਇਰੈਕਟਰ
ਸੁਰ-ਸਾਂਝ ਗੁਰਮਤਿ ਸੰਗੀਤ ਅਕੈਡਮੀ
ਜੋਧ ਨਗਰ, ਸੁਲਤਾਨਵਿੰਡ ਰੋਡ,
ਅੰਮ੍ਰਿਤਸਰ। ਮੋ. 98150-24920


(13/10/09)
ਤੇਗਬੀਰ ਸਿੰਘ

I am very impressed by the quality of the essays on your site. Here is a suggestion to improve the quality of the site. If you can provide the following 'search' options :

-Search item: Essay heading , author, all,
-search word: (here the word will be typed by Sikh Then the SEARCH button

Sincerely,

Tegbir Singh, M.Eng., P.Eng.


(13/10/09)
ਹਰਸਿਮਰਤ ਕੌਰ ਖ਼ਲਸਾ

DESTINY KAATHA AT PLANZ ROAD GURDWARA, BAKERSFIELD, CALIFORNIA

ਲਿਖਤ

Bibi Harsimrat Kaur Khalsa

Guru Granth Parchar Mission of USA, Inc.

510-432-5827

What is man’s destiny? Where, when, and how does it come into existence? Is our destiny preordained and can it be changed. Philosophers and theologians of all faiths have tackled the meanings to this mystery called our destiny.

A classical view of our destiny is something determined by a divine authority totally beyond our choice and efforts to guarantee that we will benefit in the end. Some believe that God preplanned to create people to love or despise Him, creating people that help others or betray them. Some people explain destiny away as luck or fate.

The easiest way to understand our destiny is to explore what Guru Granth Sahib shows us and to focus on the meaning of fulfilling our destiny. It is very helpful to consider some relevant verses from Gurbani to analyze usage of the word destiny. Guru Nanak used destiny (literally translated “written” or meaning “sealed as a royal order”) in Jap Ji Sahib: ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥ 1॥ O Nanak, it is written that you shall obey the Hukam of His Command, and walk in the Way of His Will. ||1|| All of nature is designed in such a way that man must have has a destiny and therefore has a responsibility to fulfill it to the fullest of his potential, but not alone and not by his own merit. When man falls prey to his 5 vices, then he cuts himself off from fulfilling his destiny. Nature governed by God’s hukam of power and grace intended for everyone to fulfill his or her destiny to benefit in the end. The experience of the taste of the Amrit Shabbad- and I mean truly tasting it (God’s flavor, Himself) – will intoxicate anyone with the ambrosial reality of Guru’s wisdom. How can anyone with common sense reject the only solution to living a fulfilled life. God has given us the way and free choice to activate our God-given destiny or ignore it and suffer. It does not come by bribing God with rituals or showing off of good deeds. Only the grace of God, unconditional love for all people equally, free of cost. I have inserted some of my comments with the following passages in Gurbani dealing with destiny to help others understand this:

ਕਾਮਿ ਕਰੋਧਿ ਨਗਰੁ ਬਹੁ ਭਰਿਆ ਮਿਲਿ ਸਾਧੂ ਖੰਡਲ ਖੰਡਾ ਹੇ॥ (13 ਰਾਗੁ ਗਉੜੀ ਪੂਰਬੀ ਮਹਲਾ 4॥

The body-village is filled to overflowing with anger and sexual desire; these were broken into bits when I met with the Holy Saint. Kam and krod “lust & anger” are the most difficult vices to control. ਕਾਮ ਕਰੋਧੁ ਨਗਰ ਮਹਿ ਸਬਲਾ ਨਿਤ ਉਠਿ ਉਠਿ ਜੂਝੁ ਕਰੀਜੈ॥ (1325, ਕਲਿਆਨ, ਮਹਲਾ 4) Sexual desire and anger are very powerful in the body-village; I rise up to fight the battle against them. ਹਉ ਹੋਆ ਮਾਹਰੁ ਪਿੰਡ ਦਾ ਬੰਨਿ ਆਦੇ ਪੰਜਿ ਸਰੀਕ ਜੀਉ॥ 4॥ (73, ਸਿਰੀਰਾਗੁ, ਮਹਲਾ 5) I have become the Master of my body-village; I have taken the five rivals as prisoners. ||4|| ਪੂਰਬਿ ਲਿਖਤ ਲਿਖੇ ਗੁਰੁ ਪਾਇਆ ਮਨਿ ਹਰਿ ਲਿਵ ਮੰਡਲ ਮੰਡਾ ਹੇ॥ 1॥

By pre-ordained destiny, I have met with the Guru. I have entered into the realm of the

Lord's Love. ||1|| Man is not able to fight his weakness by himself, just as there is no victorious army that is a one man team and without rules, a leader, trainer, or mentor. Man must enter the mandar palace of God, the headquarters of the commander in chief of all creation. The Guru Granth Sahib’s divine wisdom teaches us how to do this and how to win our battles against ourselves.

ਫੁਲੁ ਭਾਉ ਫਲੁ ਲਿਖਿਆ ਪਾਇ॥ (25, ਸਿਰੀਰਾਗੁ, ਮਹਲਾ 3)

The Flower and the Fruit of the Lord's Love are obtained by pre-ordained destiny.

ਆਪਿ ਬੀਜਿ ਆਪੇ ਹੀ ਖਾਇ॥ 2॥

As we plant, so we harvest and eat. ||2||

ਜਿਨ ਕਉ ਪੂਰਬਿ ਲਿਖਿਆ ਤਿਨ ਸਤਗੁਰੁ ਮਿਲਿਆ ਆਇ॥ 4॥ (27, ਸਿਰੀਰਾਗੁ, ਮਹਲਾ 3)

Those who have such pre-ordained destiny come to meet the True Guru. ||4||

ਜਿਸ ਕਉ ਪੂਰਬਿ ਲਿਖਿਆ ਤਿਨਿ ਸਤਿਗੁਰ ਚਰਨ ਗਹੇ॥ 2॥ (44, ਸਿਰੀਰਾਗੁ, ਮਹਲਾ 5)

Those who have such pre-ordained destiny hold tight to the Feet of the True Guru. ||2||

ਮੁਹਲਤਿ ਕਰਿ ਦੀਨੀ ਕਰਮ ਕਮਾਣੇ ਜੈਸਾ ਲਿਖਤੁ ਧੁਰਿ ਪਾਇਆ॥ (77, ਸਿਰੀਰਾਗੁ, ਮਹਲਾ 5)

You were given this time to perform good deeds, according to your pre-ordained destiny.

ਕਰਮ ਸੁਕਰਮੁ ਕਰਾਏ ਆਪੇ ਇਸੁ ਜੰਤੈ ਵਸਿ ਕਿਛੁ ਨਾਹਿ॥

God Himself is the Cause of causes, good and bad-no one has control over these things.

ਪੂਰਬਿ ਲਿਖਿਆ ਸੁ ਕਰਮੁ ਕਮਾਇਆ॥ (118, ਮਾਝ, ਮਹਲਾ 3)

According to their pre-ordained destiny, they act out their karma.

ਮਿਲਿ ਸਾਧੂ ਮੁਖੁ ਊਜਲਾ ਪੂਰਬਿ ਲਿਖਿਆ ਪਾਇ॥ (46, ਸਿਰੀਰਾਗੁ, ਮਹਲਾ 5)

Meeting with the Holy Saint, my face is radiant; I have realized my pre-ordained destiny.

ਜਿਨ ਕਉ ਪੂਰਬਿ ਲਿਖਿਆ ਸੇਈ ਨਾਮੁ ਧਿਆਇ॥ (53, ਸਿਰੀਰਾਗੁ, ਮਹਲਾ 5)

Those who have such pre-ordained destiny, meditate on the Naam.

ਨਾਨਕ ਗੁਰ ਸਰਣਾਗਤੀ ਮਰੈ ਨ ਆਵੈ ਜਾਇ॥ 4॥ 30॥ 100॥

Nanak seeks the Sanctuary of the Guru, who does not die, or come and go in reincarnation.

ਹੁਕਮੈ ਬੂਝੈ ਸਦਾ ਸੁਖੁ ਨਾਨਕ ਲਿਖਿਆ ਪਾਇ॥ 31॥ (256, ਗਉੜੀ, ਮਹਲਾ 5)

Understanding the Hukam of the Lord's Command, he attains everlasting peace. O Nanak, such is his pre-ordained destiny. ||31||

ਰਾਮ ਨਾਮ ਜਪਿ ਹਿਰਦੇ ਮਾਹਿ॥ (283, ਗਉੜੀ, ਮਹਲਾ 5)

Dwell upon the Lord's Name in your heart.

ਨਾਨਕ ਪਤਿ ਸੇਤੀ ਘਰਿ ਜਾਹਿ॥ 4॥

O Nanak, thus you shall return to your home with honor. ||4||

(Destiny can be altered according to your understanding and choice- and only in God’s Hukam.)

ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ॥ (8, ਜਪੁਜੀ ਸਾਹਿਬੁ)

Good deeds and bad deeds-the record is read out in the Presence of the Lord of Dharma.

ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ॥

According to their own actions, some are drawn closer, and some are driven farther away.

ਕਿਰਤੁ ਪਇਆ ਪਰਵਾਣਾ ਲਿਖਿਆ ਬਾਹੁੜਿ ਹੁਕਮੁ ਨ ਹੋਈ॥ (359, ਆਸਾ, ਮਹਲਾ 1)

The deeds are done according to pre-ordained destiny; no one can turn back this Order.

ਜੈਸਾ ਲਿਖਿਆ ਤੈਸਾ ਪੜਿਆ ਮੇਟਿ ਨ ਸਕੈ ਕੋਈ॥ 2॥

As it is written, so it comes to pass; no one can erase it. ||2||

(You can’t harvest blessings from sinful garden.)

(How do you get this pre-ordained blessed destiny?)

ਪੂਰਨ ਗੁਰ ਪਾਏ ਪੁਰਬਿ ਲਿਖਾਏ ਸਭ ਨਿਧਿ ਦੀਨ ਦਇਆਲਾ॥ (454, ਆਸਾ, ਮਹਲਾ 5)

The Perfect Guru is obtained by perfect pre-ordained destiny; God is the Giver of all treasures - He is merciful to the meek.

(You have to want it, to want change in your life, to allow God to change for you to benefit in your destiny not suffer. You cannot change it by your own virtue.)

ਜੋ ਸਤਿਗੁਰ ਸਰਣਿ ਸੰਗਤਿ ਨਹੀ ਆਏ ਧ੍ਰਿਗੁ ਜੀਵੇ ਧ੍ਰਿਗੁ ਜੀਵਾਸਿ॥ 3॥ (492, ਗੂਜਰੀ, ਮਹਲਾ 4)

Those who have not sought the Sanctuary of the True Guru and the Company of the Holy - cursed are their lives, and cursed are their hopes of life. ||3||

ਜੇਹਾ ਲਿਖਿਆ ਤੇਹਾ ਪਾਇਆ ਜੇਹਾ ਪੁਰਬਿ ਕਮਾਇਆ॥ (579, ਵਡਹੰਸੁ, ਮਹਲਾ 1)

As is one's pre-ordained Destiny, so does one receive, according to one's past actions.

ਹਰਿ ਕਾ ਨਾਮੁ ਗੁਰਮੁਖਿ ਕਿਨੈ ਵਿਰਲੈ ਧਿਆਇਆ ਜਿਨ ਕੰਉ ਧੁਰਿ ਕਰਮਿ ਪਰਾਪਤਿ ਲਿਖਤੁ ਪਈ॥ 17॥ (593, ਵਡਹੰਸੁ, ਮਹਲਾ 3)

Only a few, as Gurmukh, meditate on the Lord's Name; they are blessed by the Lord, and receive their pre-ordained destiny. ||17||

ਪੂਰਬਿ ਲਿਖਿਆ ਪਾਈ॥ (614, ਸੋਰਠਿ, ਮਹਲਾ 5)

I have realized my pre-ordained destiny.

Have you realized yours?

ਸਹਸ ਸਿਆਣਪਾ ਲਖ ਹੋਹਿ ਤ ਇੱਕ ਨ ਚਲੈ ਨਾਲਿ॥ (1, ਜਪੁ, ਮਹਲਾ 1)

Hundreds of thousands of clever tricks, but not even one of them will go along with you in the end.

ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥

So how can you become truthful? And how can the veil of illusion be torn away?

ਪਰਾ ਪੂਰਬਲਾ ਲੀਖਿਆ ਮਿਲਿਆ ਅਬ ਆਇ॥ (813, ਬਿਲਾਵਲੁ, ਮਹਲਾ 5)

I have now received my pre-ordained destiny.

ਉਪਦੇਸੁ ਗੁਰੂ ਸੁਣਿ ਮੰਨਿਆ ਧੁਰਿ ਮਸਤਕਿ ਪੂਰਾ ਭਾਗੁ॥ (849, ਬਿਲਾਵਲੁ, ਮਹਲਾ 4)

Hearing the Guru's Teachings, I obey them; this is the pre-ordained destiny written upon my forehead.

ਆਇ ਬਨਿਓ ਪੂਰਬਲਾ ਭਾਗੁ॥ (892, ਰਾਮਕਲੀ, ਮਹਲਾ 5)

My pre-ordained destiny has been activated;

(You can activate your destiny.)

ਮਸਤਕਿ ਲਿਲਾਟਿ ਲਿਖਿਆ ਧੁਰਿ ਠਾਕੁਰਿ ਗੁਰ ਸਤਿਗੁਰ ਚਰਨ ਉਰ ਧਰਿਆ॥ (1294, ਕਾਨੜਾ, ਮਹਲਾ 4)

According to that pre-ordained destiny inscribed on my forehead by my Lord and Master, I have enshrined the Feet of the Guru, the True Guru, within my heart.


(10/10/09)
ਗੁਰਮੀਤ ਸਿੰਘ

Dear S. Makhan Singh jee, www.sikhmarg.com

Waheguru jee ka Khalsa Waheguru jee kee Fateh

In the light two video clips about (20) Minutes Recording in respect of Bachiter Natak ? Baanies, please have a look at the Attachment in Punjabi.

Thanks,

Gurmit Singh (Australia)

***********************************************************

ੴ ਸਤਿਗੁਰ ਪ੍ਰਸਾਦਿ॥
ਗੁਰਮੁੱਖ ਪਿਆਰੇ ਸਰਦਾਰ ਮੱਖਣ ਸਿੰਘ ਜੀ ਅਤੇ ਸਰਦਾਰ ਸਰਵਜੀਤ ਸਿੰਘ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

ਨਿੱਤਨੇਮ ਅਤੇ ਖੰਡੇ ਦੀ ਪਾਹੁਲ ਦੀਆਂ ਬਾਣੀਆਂ ਵਾਰੇ, ਸਿੱਖ ਰਹਿਤ ਮਰਯਾਦਾ ਵਿੱਚ ਉਦੇਸ਼ ਦਿੱਤਾ ਹੋਇਆ ਹੈ। ਹੁਣ ਕਈ ਸਾਲਾਂ ਤੋਂ ਇਹ ਭੀ ਪ੍ਰੜੋਤਾ ਕੀਤੀ ਜਾ ਰਹੀ ਹੈ ਕਿ ਜਦੋਂ ਤਿੰਨ ਬਾਣੀਆਂ ਬਚਿਤ੍ਰ ਨਾਟਕ ਵਿਚੋਂ ਲਈਆਂ ਹੋਈਆਂ ਹਨ ਤਾਂ ਸਾਰੇ ਬਚਿਤ੍ਰ ਨਾਟਕ (ਦੱਸਮ ਗ੍ਰੰਥ) ਨੂੰ ਕਿਉਂ ਨਹੀਂ ਪ੍ਰਵਾਨ ਕੀਤਾ ਜਾਂਦਾ?
ਗੁਰੂ ਗਰੰਥ ਸਾਹਿਬ ਅਨੁਸਾਰ, “ਜਪੁ ਜੀ ਸਾਹਿਬ, ਰਹਿਰਾਸ ਅਤੇ ਸੋਹਿਲਾ” ਪੰਨੇ ੧ ਤੋਂ ੧੩ ਤੱਕ ਅੰਕਿਤ ਹਨ ਅਤੇ ਇਸ ਤੋਂ ਓਪ੍ਰੰਤ ਸਿਰੀਰਾਗੁ ਤੋਂ ਅਰੰਭ ਹੋ ਕੇ ਮੁੰਦਾਵਣੀ `ਤੇ ਸਮਾਪਤ ਹੁੰਦਾ ਹੈ।
ਇੰਟਰਨਿੱਟ ਰਾਹੀਂ ਕੋਈ ਜਾਣਕਾਰੀ ਨਹੀਂ ਪ੍ਰਾਪਤ ਹੋਈ ਕਿ ੧੬੭੭ ਤੋਂ ਲੈ ਕੇ ੧੮੭੭ ਤੱਕ ਇਨ੍ਹਾਂ (੭) ਬਾਣੀਆਂ ਦਾ ਵੇਰਵਾ ਕਿਸੇ ਕਿਤਾਬ ਵਿੱਚ ਦਿੱਤਾ ਹੋਇਆ ਹੈ, ਜਾਂ ਕਿ ਇਹ ਸਾਰੀਆਂ ਬਾਣੀਆਂ ਪਹਿਲੇ ਅੰਮ੍ਰਿਤ ਸੰਚਾਰ ਸਮੇਂ (੩੦ ਮਾਰਚ ੧੬੯੯) ਨੂੰ ਗੁਰੂ ਗੋਬਿੰਦ ਰਾਏ (ਸਿੰਘ) ਸਾਹਿਬ ਨੇ ਪੜ੍ਹੀਆਂ ਸਨ? ਜੇ ਕਿਸੇ ਵਿਦਵਾਨ, ਖੋਜੀ, ਇਤਿਹਾਸਕਾਰ, ਗਿਆਨੀ ਨੂੰ ਪਤਾ ਹੋਵੇ ਤਾਂ ਉਸ ਕਿਤਾਬ ਅਤੇ ਉਸ ਦੇ ਲੇਖਕ ਵਾਰੇ ਜਾਣਕਾਰੀ ਦੇਣ ਦੀ ਕ੍ਰਿਪਾਲਤਾ ਕਰਨੀ ਜੀ ਅਤੇ ਉਹ ਕਿਸ ਸਾਲ ਲਿਖੀ ਗਈ ਸੀ! ਸ਼ਾਇਦ ਇਨ੍ਹਾਂ (੭) ਬਾਣੀਆਂ ਦਾ ਜ਼ਿਕਰ ਬਚਿਤ੍ਰ ਨਾਟਕ ਵਿੱਚ ਭੀ ਨਹੀਂ ਮਿਲਦਾ!
1) ਜਪੁ ਜੀ ਸਾਹਿਬ, ਪੰਨਾ ੧ ਤੋਂ ੮, ਗੁਰੂ ਗਰੰਥ ਸਾਹਿਬ;
2) ਜਾਪ ਸਾਹਿਬ, ਬਚਿਤ੍ਰ ਨਾਟਕ/ਦੱਸਮ ਗ੍ਰੰਥ;
3) ੧੦ ਸਵੱਯੇ, ਅਕਾਲ ਉਸਤਿਤ (੨੧ ਤੋਂ ੩੦);
4) ਸੋ ਦਰੁ ਰਹਰਾਸਿ, ਪੰਨਾ ੮ ਤੋਂ ੧੨, ਗੁਰੂ ਗਰੰਥ ਸਾਹਿਬ; ਚੌਪਈ (੩੭੭ ਤੋਂ ੪੦੧, ਚਰਿਤ੍ਰ ਪਖਯਾਨੋ ਤ੍ਰਿਯਾ ਚਰਿਤ੍ਰ ਨੰਬਰ ੪੦੪, ਬਚਿਤ੍ਰ ਨਾਟਕ); ਸੈਵਯਾ ਤੇ ਦੋਹਰਾ (ਨੰਬਰ ੮੬੩ ਤੇ ੮੬੪, ਚੌਬੀਸ ਅਵਤਾਰ; ਰਾਮਕਲੀ ਮਹਲਾ ੩ ਅਨੰਦੁ, ੧ ਤੋਂ ੫ ਤੇ ੪੦, ਪੰਨਾ ੯੧੭-੯੨੨, ਗੁਰੂ ਗਰੰਥ ਸਾਹਿਬ; ਅਤੇ ਮੁੰਦਾਵਣੀ ਮਹਲਾ ੫ ਤੇ ਸਲੋਕ ਮਹਲਾ ੫, ਪੰਨਾ ੧੪੨੯, ਗੁਰੂ ਗਰੰਥ ਸਾਹਿਬ;
5) ਸੋਹਿਲਾ, ਪੰਨਾ ੧੨-੧੩, ਗੁਰੂ ਗੰਰਥ ਸਾਹਿਬ;
6) ਬੇਨਤੀ ਚੌਪਈ, ੧ - ੨੫, ਚਰਿਤ੍ਰ ਪਖਯਾਨ ਤ੍ਰਿਯਾ ਚਰਤ੍ਰਿ, ਬਚਿਤ੍ਰ ਨਾਟਕ;
7) ਅਨੰਦ ਸਾਹਿਬ, ੧ ਤੋਂ ੪੦, ਪੰਨਾ ੯੧੭-੯੨੨, ਗੁਰੂ ਗਰੰਥ ਸਾਹਿਬ;
8) ਅਰਦਾਸ ਦਾ ਪਹਿਲਾ ਹਿੱਸਾ, ਸ੍ਰੀ ਭਗੌਤੀ…. ਵਾਰ ਦੁਰਗਾ ਕੀ (ਚੰਡੀ ਦੀ ਵਾਰ, ਬਚਿਤ੍ਰ ਨਾਟਕ)
੧੯੪੫ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਧੇ ਤੌਰ ਤੇ ਸਿੱਖਾਂ ਨੂੰ ਇਹ ਦੱਸਣ ਦੀ ਕਦੇ ਭੀ ਖੇਚਲ ਨਹੀਂ ਕੀਤੀ ਜਾਂ ਸਿੱਖ ਰਹਿਤ ਮਰਯਾਦਾ ਵਿੱਚ ਇਹ ਅੰਕਿਤ ਨਹੀਂ ਕੀਤਾ ਕਿ ਤਿੰਨ ਬਾਣੀਆਂ ਬਚਿਤ੍ਰ ਨਾਟਕ ਵਿਚੋਂ ਲਈਆਂ ਹੋਈਆਂ ਹਨ? ਸਿਰਫ ਇਹੀ ਲਿਖ ਦਿੱਤਾ ਹੋਇਆ ਹੈ ਕਿ “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕਰ (ਤੁੱਲ) ਕਿਸੇ ਪੁਸਤਕ ਨੂੰ ਅਸਥਾਪਨ ਨਹੀਂ ਕਰਨਾ। ਫਿਰ, ਗੁਰੂ ਗਰੰਥ ਸਾਹਿਬ ਦੀ ਹਜ਼ੂਰੀ ਵਿੱਚ ਬਚਤ੍ਰਿ ਨਾਟਕ ਵਿਚੋਂ ਲਈਆਂ? ਬਾਣੀਆਂ ਕਿਉਂ ਪੜ੍ਹੀਆਂ ਜਾਂਦੀਆਂ ਹਨ? ਇਹ ਕਿਸ ਨੇ ਹੁਕਮ ਦਿੱਤਾ?
(੨੦) ਮਿੰਟ ਵੀਡੀਯੋ ਸੁਣਨ ਤੋਂ ਇਹ ਇੰਦਾਜ਼ਾ ਲਾਉਣਾ ਗ਼ਲਤ ਹੈ ਕਿ ਟਕਸਾਲੀ, ਬਚਿਤ੍ਰ ਨਾਟਕ (ਦੱਸਮ ਗ੍ਰੰਥ) ਦੇ ਖਿਲਾਫ ਹਨ, ਸਗੋਂ ਉਨ੍ਹਾਂ ਦਾ ਹਿੱਡ ਤਾਂ ਇਸ ਦੀ ਪ੍ਰੜੋਤਾ ਕਰਦਾ ਹੈ? ਇਸ ਲਈ, ਸਿੱਖ ਮਾਰਗ ਦੇ ਪਾਂਧੀ, ਗੁਰੂ ਗਰੰਥ ਸਾਹਿਬ ਅਨੁਸਾਰ ਹੀ ਸੋਝੀ ਲੈਂਦੇ ਰਹਿਣ।
ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ)


(09/10/09)
ਸੰਤੋਖ ਸਿੰਘ

ਸਤਿਕਾਰਤ ਵੀਰ ਸ. ਸਰਵਜੀਤ ਸਿੰਘ ਜੀਓ
ਨਿਮਰਤਾ ਭਰੇ ਸ਼ਬਦਾਂ ਵਿੱਚ ਜਾਣਕਾਰੀ ਭਰਪੂਰ ਤੁਹਾਡੀ ਚਿੱਠੀ ਪੜ੍ਹ ਕੇ ਮੈ ਪ੍ਰਸੰਨ ਹੋਇਆ ਹਾਂ ਅਤੇ ਇਸ ਲਈ ਧੰਨਵਾਦ ਕਰਨਾ ਵੀ ਬਣਦਾ ਹੈ। ਕਾਸ਼! ਕਿ ‘ਸਿੱਖ ਮਾਰਗ’ ਦੇ ਸਾਰੇ ਲੇਖਕ ਹੀ ਇਸ ਤਰ੍ਹਾਂ ਦੀ ਨਿਮਰਤਾ ਭਰਪੂਰ ਸ਼ੈਲੀ ਵਿੱਚ ਚਿੱਠੀਆਂ ਲਿਖਣ ਤਾਂ ਸਾਇਦ ਅਸੀਂ ਇੱਕ ਦੂਜੇ ਪਾਸੋਂ ਕੁੱਝ ਗੁਰਮਤਿ ਦਾ ਗਿਆਨ ਪ੍ਰਾਪਤ ਹੀ ਕਰ ਸਕੀਏ ਪਰ ਹੁਣ ਤਾਂ ਜ਼ਿਆਦਾ ਇੱਕ ਦੂਜੇ ਨੂੰ ਗ਼ਲਤ ਤੇ ਨੀਵਾ ਵਿਖਾਉਣ ਦਾ ‘ਸ਼ੁਭ ਕਾਰਜ’ ਹੀ ਹੋ ਰਿਹਾ ਦਿਸਦਾ ਹੈ। ਪਹਿਲੀ ਨੂੰ ਰੱਦ ਕਰਕੇ 'ਤੱਤ ਗੁਰਮਤਿ ਮਰਯਾਦਾ' ਨਵੀ ਬਣਾਉਣ ਵਾਲ਼ੇ ਇਹਨਾਂ ਦੋ ਸ਼ਬਦਾਂ ਦੇ ਸਪੈਲਿਗ ਵੀ ਬਦਲ ਰਹੇ ਹਨ ਜਾਂ ਕਿ ਉਹਨਾਂ ਨੂੰ ਪਤਾ ਹੀ ਨਹੀ ਕਿ ਇਹਨਾ ਦਾ ਲਿਖਤੀ ਰੂਪ ਕੀ ਹੈ! ਹੁਣ ਤੱਕ ਇਹਨਾਂ ਦੋ ਸ਼ਬਦਾਂ ਦਾ ਸਹੀ ਤੇ ਲਿਖਤੀ ਰੂਪ ਹੈ 'ਗੁਰਮਤਿ' ਅਤੇ 'ਮਰਯਾਦਾ'।
ਜਿਵੇਂ ਕਿ ਮੈ ਪਹਿਲੀ ਚਿੱਠੀ ਵਿੱਚ ਲਿਖ ਚੁੱਕਾਂ ਹਾਂ ਕਿ ਕੰਪਿਊਟਰ ਨੂੰ ਵਰਤਣ ਦੀ ਮੇਰੀ ਸੀਮਾ ਹੈ ਜਿਸ ਦਾ ਇਲਾਜ ‘ਸਿਖ ਮਾਰਗ’ ਦੇ ਲੇਖਕਾਂ/ਪਾਠਕਾਂ ਪਾਸ ਨਹੀ ਹੈ। ਇਹ ਮੈਨੂੰ ਹੀ ਕਰਨਾ ਚਾਹੀਦਾ ਹੈ।
ਇਕ ਟਕਸਾਲੀ ਮਰਯਾਦਾ ਵਾਲੇ ਨੌਜਵਾਨ ਨੂੰ ਮੈ ਇਹ ਲਿੰਕ ਭੇਜ ਕੇ ਉਸ ਪਾਸੋਂ ਜਾਣਕਾਰੀ ਪ੍ਰਾਪਤ ਕਰਨ ਲਈ ਬੇਨਤੀ ਕੀਤੀ ਸੀ। ਕਲ੍ਹ ਗੁਰਦੁਆਰਾ ਸਾਹਿਬ ਵਿਖੇ ਉਹ ਨੌਜਵਾਨ ਮਿਲ਼ਿਆ ਤੇ ਉਸ ਨੇ ਦੱਸਿਆ ਕਿ ਇਹ ਗੱਲ ਤਾਂ ਬਹੁਤ ਪੁਰਾਣੀ ਹੈ ਜਦੋਂ ਕਿਤੇ ਬਾਬਾ ਧੁੰਮਾ ਜੀ ਟਕਸਾਲ ਦੇ ਮੁਖੀ ਬਣੇ ਸਨ। ਉਸ ਵਿੱਚ ਵੀ ਕੋਈ ਨਵੀ ਤੇ ਖਾਸ ਗੱਲ ਨਹੀ ਹੈ। ਇਹ ਉਹਨਾਂ ਦੇ ਵਿਚਾਰ ਹਨ। ਨਾਂ ਉਹਨਾਂ ਦਾ ਪਰਗਟ ਇਸ ਲਈ ਨਹੀ ਕਰ ਰਿਹਾ ਕਿਉਂਕਿ ਕਿ ਉਹਨਾਂ ਦੀ ਆਗਿਆ ਨਹੀ ਪ੍ਰਾਪਤ। ਇਹ ਵੀ ਮੈਨੂੰ ਪਤਾ ਹੈ ਕਿ ਭਾਵੇਂ ਨਵੀ ਵਿੱਦਿਆ ਦੀ ਵੱਡੀ ਡਿਗਰੀ ਪ੍ਰਾਪਤ ਵੀ ਉਹ ਨੌਜਵਾਨ ਹਨ ਪਰ ਉਹ ਪੂਰੀ ਤਰ੍ਹਾਂ ਟਕਸਾਲ ਦੀ ਮਰਯਾਦਾ ਨੂੰ ਸਮੱਰਪਤ ਹਨ। ਇਸ ਲਈ ਮੈ ਉਹਨਾਂ ਦੀ ਗੱਲ ਨੂੰ ਪੂਰੀ ਤਰ੍ਹਾਂ ਨਹੀ ਅਪਨਾ ਸਕਦਾ। ਛੇਤੀ ਹੀ ਕੋਸ਼ਿਸ਼ ਕਰਾਂਗਾ ਕਿ ਕਿਸੇ ਬੱਚੇ ਦੇ ਘਰ ਜਾ ਕੇ ਉਸ ਦੇ ਕੰਪਿਊਟਰ ਤੋਂ ਇਹ ਖ਼ੁਦ ਸੁਣ ਸਕਾਂ।
ਮੇਰੀ ਗੱਲ ਦਾ ਨੋਟਿਸ ਲੈ ਕੇ ਜਾਣਕਾਰੀ ਭੇਜਣ ਲਈ ਮੈ ਆਪ ਜੀ ਦਾ ਤੇ ਸ. ਮੱਖਣ ਸਿੰਘ ਜੀ ਦਾ ਸੁਕਰ ਗੁਜ਼ਾਰ ਹਾਂ।
ਹਾਂ ਸਚ, ਜੋ ਤੁਸਾਂ ਮੇਰੇ ਆਪਣੇ ਵਿਚਾਰਾਂ ਬਾਰੇ ਜਾਣਨਾ ਚਾਹਿਆ ਹੈ; ਉਸ ਬਾਰੇ ਬੇਨਤੀ ਹੈ ਕਿ ਕੁੱਝ ਸਾਲ ਪਹਿਲਾਂ ਮੈ ਇਸ ਬਾਰੇ ਇੱਕ ਲੇਖ ਲਿਖਿਆ ਸੀ। ਉਹ ਮੇਰੀ ਕਿਤਾਬ ‘ਸਚੇ ਦਾ ਸਚਾ ਢੋਆ’ ਵਿੱਚ ਵੀ ਸ਼ਾਮਲ ਹੈ ਤੇ ‘ਸਿੱਖ ਮਾਰਗ’ ਉਪਰ ਵੀ, ਸ. ਮੱਖਣ ਸਿੰਘ ਜੀ ਹੋਰਾਂ ਦੇ ਉਦਮ ਸਦਕਾ ਮੌਜੂਦ ਹੈ। ਸਮਾ ਹੋਵੇ ਤਾਂ ਉਸ ਉਪਰ ਨਿਗਾਹ ਮਾਰ ਲੈਣੀ। ਹੋ ਸਕਦਾ ਹੈ ਕਿ ਬਾਬਾ ਧੁੰਮਾ ਜੀ ਦੇ ਬਚਨ ਸੁਣਨ ਉਪ੍ਰੰਤ ਮੇਰੇ ਵਿਚਾਰਾਂ ਵਿੱਚ ਤਬਦੀਲੀ ਆ ਜਾਵੇ।
ਪੱਤਰਾਂ ਵਿਚੋਂ ਪੜ੍ਹਿਅਆ ਅਤੇ ਸੁਣਿਆ ਸੀ ਕਿ ਮਹਿਤੇ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬ੍ਰਾਬਰ ਦਸਮ ਗ੍ਰੰਥ ਦਾ ਪ੍ਰਕਾਸ਼ ਹੁੰਦਾ ਹੈ। ਮੇਰੇ ਚਾਚਾ ਜੀ ਦਾ ਪੁੱਤਰ ਵੀ ਓਥੇ ਪਾਠਾਂ ਦੀ ਸੇਵਾ ਵਿੱਚ ਹਿੱਸਾ ਲੈਣ ਜਾਂਦਾ ਹੈ। ਉਸ ਪਾਸੋਂ ਵੀ ਪਿਛਲੇ ਸਾਲ ਨਵੰਬਰ ਵਿੱਚ ਪੁੱਛਿਆ ਤਾਂ ਉਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ। ਪਰ ਮੈ ਫਿਰ ਵੀ ਖ਼ੁਦ ਆਪਣੀ ਅੱਖੀਂ ਜਾ ਕੇ ਦਰਸਨ ਕੀਤੇ ਤਾਂ ਦੋ ਬ੍ਰਾਬਰ ਮੰਜੀ ਸਾਹਿਬ ਜੀ ਸੁਸ਼ੋਭਤ ਸਨ। ਰੁਮਾਲਾ ਚੁੱਕ ਕੇ ਦਰਸ਼ਨ ਕਰਨ ਦਾ ਹੌਸਲਾ ਤਾਂ ਮੈ ਨਾ ਕਰ ਸਕਿਆ ਪਰ ਹਾਜਰ ਸੇਵਾਦਾਰ ਪਾਸੋਂ ਪੁਛਿਆ ਤਾਂ ਉਸ ਨੇ ਦੱਸਿਆ ਕਿ ਦੂਸਰਾ ਮੰਜੀ ਸਾਹਿਬ ਦਸਮ ਗ੍ਰੰਥ ਸਾਹਿਬ ਜੀ ਦਾ ਹੈ ਅਤੇ ਅਖੰਡਪਾਠ ਉਪ੍ਰੰਤ ਇਸ ਸਮੇ ਸੁਖਾਸਨ ਕੀਤਾ ਹੋਇਆ ਹੈ।
ਬਾਹਰ ਆ ਕੇ ਗੁਰਮੁਖ ਪਿਆਰੇ ਭਾਈ ਸਾਹਿਬ ਸੁਰਜੀਤ ਸਿੰਘ ਸੋਧੀ ਜੀ ਨਾਲ਼ ਬਚਨ ਬਿਲਾਸ ਹੋਏ। ਉਹਨਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ। ਮੇਰੇ ਪਿਤਾ ਜੀ ਦਾ ਟਕਸਾਲ ਨਾਲ਼ ਪੁਰਾਣਾ ਸਬੰਧ ਹੋਣ ਕਰਕੇ ਜਾਂ ਵੈਸੇ ਹੀ ਜਲ ਪਾਣੀ, ਬਚਨਾਂ ਆਦਿ ਨਾਲ਼ ਉਹਨਾਂ ਨੇ ਮੇਰਾ ਮਾਣ ਸਤਿਕਾਰ ਕੀਤਾ। ਖੁਸ਼ੀ ਖ਼ੁਸ਼ੀ ਮੈ ਓਥੋਂ ਵਿਦਾ ਹੋਇਆ।
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਥ ਪ੍ਰਵਾਨਤ ਮਰਯਾਦਾ ਅਨੁਸਾਰ ਤਾਂ ਹੁਕਮ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਹੋਰ ਕਿਸੇ ਗ੍ਰੰਥ ਦਾ ਪ੍ਰਕਾਸ਼ ਨਹੀ ਹੋਣਾ ਚਾਹੀਦਾ। ਮੈ ਇਸ ਹੁਕਮ ਨੂੰ ਮੰਨਣ ਦੇ ਹੱਕ ਵਿੱਚ ਹਾਂ।
ਰੱਬ ਰਾਖਾ।
ਵਿਦਵਾਨਾਂ ਦਾ ਸਦਾ ਹੀ ਪ੍ਰਸੰਸਕ
ਸੰਤੋਖ ਸਿੰਘ


(08/10/09)
ਜਸਬੀਰ ਸਿੰਘ (ਕੈਲਗਰੀ)

ਤੱਤ ਗੁਰਮਤ ਪਰਿਵਾਰ ਦੇ ਮੁਖੀ ਸ: -- (?) —ਸਿੰਘ ਜੀ!

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।

ਆਪ ਵੱਲੋਂ ਉਠਾਇਆ ਗਿਆ ਨੁਕਤਾ- “ਹੁਣ ਤੱਕ ਜੋ ‘ਗੁਰੂ’ ਪਦ ਬਾਰੇ ਆਏ ਇਤਰਾਜ਼/ਸ਼ੰਕੇ ਸਾਨੂੰ ਪ੍ਰਾਪਤ ਹੋਏ ਹਨ ਉਨ੍ਹਾਂ ਵਿੱਚ ਕਿਸੇ ਵੀ ਪਾਠਕ/ਵਿਦਵਾਨ ਨੇ ਸਾਡੇ ਵੱਲੋਂ ਉਠਾਏ ਗੁਰਮਤ ਅਨੁਸਾਰ ‘ਗੁਰੂ’ ਪਦ ਬਾਰੇ ਨੁਕਤਿਆਂ ਦਾ ਸਿਧਾਂਤਕ ਅਤੇ ਦਲੀਲਯੁਕਤ ਜਵਾਬ ਨਹੀਂ ਦਿੱਤਾ। ਬੱਸ ਪ੍ਰਚਲਿਤ ਹੈ, ਪ੍ਰੰਪਰਾ ਹੈ, ਆਦਿ ਦਾ ਹੀ ਜਵਾਬ ਦਿੱਤਾ ਹੈ”।

ਸ:-- (?) -- ਸਿੰਘ ਜੀ! ਮੈਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਉਦਾਹਰਣਾਂ ਪੇਸ਼ ਕਰਕੇ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਗੁਰੂ ਸਾਹਿਬਾਂ ਨੂੰ ‘ਗੁਰੂ’ ਕਹਿ ਕੇ ਸੰਬੋਧਨ ਕਰਨ ਦੀ ਪਰਮਪਰਾ ਉਨ੍ਹਾਂ ਦੇ ਸਮੇਂ ਤੋਂ ਹੀ ਚੱਲੀ ਆ ਰਹੀ ਹੈ। ਮੰਨਿਆ ਕਿ ਇਹ ਪਰਮਪਰਾ ਹੈ, ਪਰ ਇਹ ਗੁਰੂ ਸਾਹਿਬਾਂ ਦੇ ਸਮੇਂ ਦੀ ਹੈ। ਇਹ ਨਹੀਂ ਹੋ ਸਕਦਾ ਕਿ ਗੁਰੂ ਸਾਹਿਬਾਂ ਨੇ ਆਪ ਹੀ ਗ਼ਲਤ ਪਰਮਪਰਾ ਕਾਇਮ ਕੀਤੀ ਹੋਈ ਸੀ। ਆਪਣੇ ਸਮਝਣ ਵਿੱਚ ਕਮੀਂ ਹੋ ਸਕਦੀ ਹੈ। ਗੁਰਬਾਣੀ ਨੂੰ ਸਮਝਣ ਦੀ ਜਰੂਰਤ ਹੈ। ਗੁਰਬਾਣੀ ਕਹਿੰਦੀ ਹੈ:-

“ਵਡਭਾਗੀ ਹਰਿ ਸੰਤੁ ਮਿਲਾਇਆ॥” (ਪੰਨਾ-95)।

“ਭਾਗੁ ਹੋਆ ਗੁਰਿ ਸੰਤੁ ਮਿਲਾਇਆ॥” (ਪੰਨਾ-97)।

ਇਨ੍ਹਾਂ ਦੋਨਾਂ ਪੰਗਤੀਆਂ ਨੂੰ ਜ਼ਰਾ ਧਿਆਨ ਨਾਲ ਪੜ੍ਹੋ। ਪਤਾ ਲੱਗ ਜਾਵੇਗਾ ਕਿ ਗੁਰੂ ਅਤੇ ਹਰਿ ਵਿੱਚ ਕੀ ਫ਼ਰਕ ਹੈ।

ਪ੍ਰੋ: ਸਾਹਿਬ ਸਿੰਘ ਦੇ ਕੀਤੇ ਗੁਰਬਾਣੀ ਅਰਥ ਤੁਹਾਨੂੰ ਗ਼ਲਤ ਲੱਗਦੇ ਹਨ। ਪਰ ਮੇਰੇ ਵੱਲੋਂ ਪੇਸ਼ (09-09-09) ਅਤੇ ਨਰਿੰਦਰਪਾਲ ਸਿੰਘ ਵੱਲੋਂ ਪੇਸ਼ ਕੀਤੀਆਂ (23/09/09) ਗੁਰਬਾਣੀ ਤੁਕਾਂ ਦੇ ਤੁਸੀਂ ਹਜੇ ਤੱਕ ਕੋਈ ਅਰਥ ਕਰਕੇ ਨਹੀਂ ਦੱਸੇ ਜਿਸ ਨਾਲ ਤੁਸੀਂ ਸਾਬਤ ਕਰ ਸਕੋ ਕਿ ਮੇਰੇ ਵੱਲੋਂ ਪੇਸ਼ ਕੀਤੀਆਂ ਗਈਆਂ ਦਲੀਲਾਂ ਗ਼ਲਤ ਹਨ।

ਤੁਹਾਡੇ ਵੱਲੋਂ ਉਠਾਏ ਗਏ ਤਿੰਨ ਸਵਾਲਾਂ ਦੇ ਸੰਬੰਧ ਵਿੱਚ:-

ਤੁਹਾਡੇ ਮੁਤਾਬਕ ਜੇ ਗੁਰਬਾਣੀ ਦੇ ਪ੍ਰਚੱਲਤ ਅਰਥ ਸਹੀ ਮੰਨੀਏ ਤਾਂ ਗੁਰਬਾਣੀ ਵਿੱਚ ਦੋਗਲਾਪਨ ਲੱਗਦਾ ਹੈ।

1-ਸ:-- (?) —ਜੀ! ਜੇ ਤੁਹਾਨੂੰ ਪ੍ਰਚੱਲਤ (ਪ੍ਰੋ: ਸਾਹਿਬ ਸਿੰਘ ਦੁਆਰਾ ਕੀਤੇ) ਅਰਥ ਗ਼ਲਤ ਲੱਗਦੇ ਹਨ ਤਾਂ ਤੁਸੀਂ ਠੀਕ ਅਰਥ ਕਰਕੇ ਕਿਉਂ ਨਹੀਂ ਭੇਜ ਦਿੰਦੇ? ਜੇ ਪ੍ਰਚੱਲਤ ਅਰਥਾਂ ਨਾਲ ਤੁਹਾਨੂੰ ਦੋਗਲਾਪਨ ਲੱਗਦਾ ਹੈ ਤਾਂ ਤੁਸੀਂ ਅਰਥ ਬਦਲਕੇ ਆਪਣੀ ਮਰਜੀ ਦੇ ਹੀ ਅਰਥ ਕਰ ਦਿਉ ਇਹ ਕਿਸ ਤਰ੍ਹਾਂ ਵਾਜਿਬ ਹੈ?

2- ਦੂਜੇ ਮੱਤ ਵਾਲੇ ਗੁਰੂ ਨੂੰ ਕਿਸ ਰੂਪ ਵਿੱਚ ਮੰਨਦੇ ਹਨ ਉਨ੍ਹਾਂ ਦੀ ਅਲੋਚਨਾ ਕਰਨ ਤੋਂ ਪਹਿਲਾਂ ਤੁਸੀਂ ਆਪ ਆਪਣੇ ਮੱਤ ਬਾਰੇ ਚੰਗੀ ਤਰ੍ਹਾਂ ਜਾਣ ਲਵੋ ਤਾਂ ਸ਼ਾਇਦ ਤੁਹਾਨੂੰ ਬਹੁਤ ਸਾਰੇ ਸਵਾਲਾਂ ਦੇ ਜਵਾਬ ਆਪੇ ਮਿਲ ਜਾਣਗੇ। ਇਸ ਤੋਂ ਮਗ਼ਰੋਂ ਥੋੜ੍ਹਾ ਦੂਜੇ ਮੱਤ ਬਾਰੇ ਵੀ ਪੜ੍ਹ ਲਵੋ ਤਾਂ ਸਾਰਾ ਫ਼ਰਕ ਵੀ ਪਤਾ ਲੱਗ ਜਾਵੇਗਾ। ਕਿਸੇ ਦੇ ਜੁਬਾਨੀ ਜੁਬਾਨੀ ਕਹਿਣ ਤੇ ਤਕਰਾਰ ਕਰਨ ਦਾ ਕੋਈ ਫ਼ਾਇਦਾ ਨਹੀਂ ਹੈ।

ਗੁਰਮਤ ਅਨੁਸਾਰ ‘ਸ਼ਬਦ” ਅਰਥਾਤ ਗੁਰੂ ਦੁਆਰਾ ਦਿੱਤਾ ਗਿਆਨ ਹੀ ਸਿੱਖ ਦਾ ਗੁਰੂ ਹੈ। ਜੋ ਕਿ ਏਸ ਵਕਤ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਸਾਡੇ ਕੋਲ ਮੌਜੂਦ ਹੈ। ਸਰੀਰਕ ਤੌਰ ਤੇ ਜਿਸ ਦੁਆਰਾ ਗਿਆਨ ਨਾਜ਼ਲ ਹੋਇਆ ਉਸ ਨੂੰ ਕਿਸੇ ਨਾ ਕਿਸੇ ਸ਼ਬਦ ਨਾਲ ਤਾਂ ਸੰਬੋਧਨ ਕਰਨਾ ਹੀ ਹੈ। ਸੋ ਗੁਰੂ ਸਾਹਿਬਾਂ ਨੂੰ ‘ਗੁਰੂ’ ਸ਼ਬਦ ਨਾਲ ਸੰਬੋਧਨ ਕਰਨਾ ਤਾਂ ਸੰਬੋਧਨ ਕਰਨ ਦਾ ਜ਼ਰੀਆ ਹੈ। ਜੇ ਗੁਰੂ ਸਾਹਿਬਾਂ ਨੂੰ “ਗੁਰੂ” ਸ਼ਬਦ ਤੋਂ ਕਿਸੇ ਨੀਵੇਂ ਤਲ ਦੇ ਲਫ਼ਜ਼ ਨਾਲ ਸੰਬੋਧਨ ਕਰਦੇ ਹਾਂ ਤਾਂ ਇਹ ਉਨ੍ਹਾਂ ਦੀ ਤੌਹੀਨ ਕਰਨ ਦੇ ਬਰਾਬਰ ਹੈ।

ਰਾਧਾ ਸੁਆਮੀ ਮੱਤ ਵਿੱਚ ਗੁਰੂ ਦੇ ਸਰੀਰ ਦੀ ਅਹਿਮੀਅਤ ਸਮਝੀ ਜਾਂਦੀ ਹੈ। ਰਾਧਾ ਸੁਆਮੀ ਬਾਬੇ ਦੇ ਸਤਸੰਗੀ ਨੇ ਦਿਨ ਦੇ ਦਸਵੇਂ ਹਿੱਸੇ (ਜਿਸ ਤਰ੍ਹਾਂ ਸਿੱਖਾਂ ਵਿੱਚ ਪੈਸਿਆਂ ਦੀ ਦਸਵੰਧ ਧਰਮ ਦੇ ਕੰਮ ਲਈ ਲੇਖੇ ਲਗਾਉਣ ਦਾ ਰਿਵਾਜ ਹੈ ਉਸੇ ਤਰ੍ਹਾਂ ਇਨ੍ਹਾਂ ਦੀ ਚੌਵੀ ਘੰਟਿਆਂ ਦੀ ਦਸਵੰਧ) ਅਰਥਾਤ ਤਕਰੀਬਨ ਢਾਈ ਘੰਟੇ, ਤਸੱਵੁਰ ਦੇ ਜ਼ਰੀਏ (ਖਿਆਲਾਂ ਵਿੱਚ ਹੀ) ਆਪਣੇ ਮੱਥੇ ਤੇ ਦੋਨਾਂ ਅੱਖਾਂ ਦੇ ਵਿਚਕਾਰ ਗੁਰੂ ਦਾ (ਬਾਬਾ ਜੀ ਦਾ) ਚਿਹਰਾ ਦੇਖੀ ਜਾਣਾਂ ਹੁੰਦਾ ਹੈ। ਇਸ ਤਰ੍ਹਾਂ ਕਰਨ ਨਾਲ ਅੰਦਰ ਕਈ ਕਿਸਮ ਦੀਆਂ ਰੋਸ਼ਨੀਆਂ ਦਿਸਦੀਆਂ ਹਨ …. ਵਗੈਰਾ ਵਗੈਰਾ ਬਹੁਤ ਲੰਬਾ ਚੌੜਾ ਹਿਸਾਬ ਕਿਤਾਬ ਹੈ ਜੋ ਇੱਥੇ ਇਸ ਵਕਤ ਬਿਆਨ ਕਰਨਾ ਵਾਜਿਬ ਨਹੀਂ।

ਸੋ ਗੁਰਮਤ ਅਨੁਸਾਰ ਗੁਰੂ ਦੁਆਰਾ ਦਿੱਤਾ ਗਿਆਨ ਸਿੱਖ ਦਾ ਗੁਰੂ ਹੈ। ਅਤੇ ਰਾਧਾ ਸੁਆਮੀਆਂ ਲਈ ਗੁਰੂ ਦੀ ਸ਼ਕਲ ਸੂਰਤ, ਗੁਰੂ ਦਾ ਸਰੀਰਕ ਚਿਹਰਾ ਸਤਸੰਗੀ ਦਾ ਗੁਰੂ ਹੈ।

ਇਸੇ ਤਰ੍ਹਾਂ ਹੋਰ ਬਾਬਿਆਂ ਦਾ ਵੀ ਗੁਰਮਤ ਨਾਲੋਂ ਕੋਈ ਨਾ ਕੋਈ ਫ਼ਰਕ ਹੈ।

ਜੇ ਕਿਸੇ ਹੋਰ ਮੱਤ ਦਾ ਬਾਬਾ ਪੂਰਣ ਬ੍ਰਹਮ ਗਿਆਨੀ ਹੈ ਤਾਂ ਉਸ ਨੂੰ ਵੀ ਰੱਬ ਦਾ ਰੂਪ ਕਹਿਣ ਵਿੱਚ ਕੋਈ ਹਰਜ ਨਹੀਂ ਹੈ। ਉਸ ਨੂੰ ਵੀ ਸਾਖਸ਼ਾਤ ਰੱਬ ਆਪ ਉਸ ਬਾਬੇ ਦਾ ਰੂਪ ਧਾਰ ਕੇ ਧਰਤੀ ਤੇ ਆਇਆ ਸਮਝਣਾ ਚਾਹੀਦਾ ਹੈ। ਪਰ ਮੇਰੇ ਵਿਚਾਰ ਅਨੁਸਾਰ ਐਸਾ ਹੈ ਨਹੀਂ। ਐਸ ਵਕਤ ਜਿੰਨੇਂ ਵੀ ਬਾਬੇ ਹਨ ਉਨ੍ਹਾਂ ਦੇ ਚੇਲਿਆਂ ਲਈ ਉਹ ਸਾਰੇ ਬਾਬੇ ਬ੍ਰਹਮ ਗਿਆਨੀ ਹੀ ਹਨ। ਚਾਹੇ ਉਹ ਕਿੰਨੇ ਵੀ ਆਚਰਣ ਤੋਂ ਡਿੱਗੇ ਹੋਏ ਕਿਉਂ ਨਾ ਹੋਣ। ਚਾਹੇ ਉਨ੍ਹਾਂ ਵਿੱਚ ਕਿਰਪਾਨਾਂ ਅਤੇ ਬੰਦੂਕਾਂ ਵੀ ਕਿਉਂ ਨਾ ਚੱਲਦੀਆਂ ਹੋਣ। ਮੁਕੱਦਮੇ ਬਾਜੀ ਵੀ ਕਿਉਂ ਨਾ ਚੱਲਦੀ ਹੋਵੇ।

3- ਸਵਾਲ- “ਕੀ ਸਾਡੇ ਲਈ ਗੁਰਮਤਿ ਸਿਧਾਂਤ ਜ਼ਿਆਦਾ ਮਾਇਨੇ ਰੱਖਦੇ ਹਨ ਜਾਂ ਸਾਡੇ ਵੱਲੋਂ ਤਿਆਰ ਕੀਤੀ ਗਈ ਵਿਆਕਰਣ ਦੇ ਨਿਯਮ?”

ਸਰਦਾਰ ਸਾਹਿਬ ਜੀ! ਇਹ ਗੱਲ ਪੱਕੀ ਤਰ੍ਹਾਂ ਸਮਝਣ ਦੀ ਜਰੂਰਤ ਹੈ ਕਿ ਵਿਆਕਰਣ ਦੇ ਨਿਯਮ ਸਾਡੇ ਕਿਸੇ ਵੱਲੋਂ ਤਿਆਰ ਨਹੀਂ ਕੀਤੇ ਗਏ ਅਤੇ ਨਾ ਹੀ ਪ੍ਰੋ: ਸਾਹਿਬ ਸਿੰਘ ਦੁਆਰਾ ਘੜੇ ਗਏ ਹਨ।

ਗੁਰਬਾਣੀ ਵਿੱਚ ਵਰਤੇ ਗਏ (ਕੁਝਕੁ ਨਿਯਮਾਂ ਨੂੰ ਛੱਡ ਕੇ, ਜਿਸ ਤਰ੍ਹਾਂ ਕਿ ਇੱਕੋ ਹੀ ਲਫ਼ਜ਼ ਨੂੰ ਦੋ ਮਾਤ੍ਰਾਵਾਂ) ਸਾਰੇ ਦੇ ਸਾਰੇ ਨਿਯਮ ਗੁਰੂ ਸਾਹਿਬਾਂ ਤੋਂ ਪਹਿਲਾਂ ਦੇ ਬਣੇ ਹੋਏ ਹਨ। ਗੁਰੂ ਸਾਹਿਬਾਂ ਨੇ ਗੁਰਬਾਣੀ, ਪਹਿਲਾਂ ਤੋਂ ਬਣੇ ਹੋਏ ਵਿਆਕਰਣਕ ਨਿਯਮਾਂ ਅਨੁਸਾਰ ਲਿਖੀ ਹੈ। ਅਤੇ ਅੱਜ ਦੇ ਦੌਰ ਵਿੱਚ ਪ੍ਰੋ: ਸਾਹਿਬ ਸਿੰਘ ਨੇ ਪਹਿਲੀ ਵਾਰ ਗੁਰਬਾਣੀ ਵਿੱਚ ਵਰਤੀ ਗਈ ਵਿਆਕਰਣ ਦੀ ਪਛਾਣ ਕਰਕੇ, ਉਹੀ ਪਹਿਲਾਂ ਵਾਲੇ ਵਿਆਕਰਣ ਦੇ ਅਸੂਲ ਉਜਾਗਰ ਕੀਤੇ ਹਨ। ਪ੍ਰੋ: ਸਾਹਿਬ ਸਿੰਘ ਨੇ ਕੋਈ ਇੱਕ ਵੀ ਨਿਯਮ ਆਪ ਆਪਣੇ ਕੋਲੋਂ ਨਹੀਂ ਘੜਿਆ।

ਪ੍ਰੋ: ਸਾਹਿਬ ਸਿੰਘ ਦੁਆਰਾ ਲਿਖਿਆ ਨੋਟ ਤਾਂ ਤੁਸੀਂ ਪੇਸ਼ ਕਰ ਦਿੱਤਾ ਪਰ ਅਫ਼ਸੋਸ ਹੈ ਕਿ ਏਨੀ ਸਿਧੀ ਸਾਦੀ ਭਾਸ਼ਾ ਵੀ ਸਮਝਣ ਵਿੱਚ ਤੁਸੀਂ ਅਸਮਰਥ ਹੋ। ਆਪਣੀ ਹੀ ਪੇਸ਼ ਕੀਤੀ, ਪ੍ਰੋ: ਸਾਹਿਬ ਦੀ ਲਿਖਤ ਇੱਕ ਵਾਰੀਂ ਫ਼ੇਰ ਪੜ੍ਹੋ। …. . ਉਸ ਸਮੇਂ ਦੀ ਬੋਲੀ ਦੇ ਵਿਆਕਰਣ ਅਨੁਸਾਰ ਟੀਕਾ ਲਿਖਣ ਦੀ ਇਹ ਨਵੀਂ ਲੀਹ ਹੈ। ਸਮੇਂ-ਸਮੇਂ ਅਨੁਸਾਰ ਵਿਦਵਾਨ ਸੱਜਣ ਮੈਥੋਂ ਹੋਈਆਂ ਉਕਾਈਆਂ ਦੀ ਸੋਧ ਪੜਤਾਲ ਕਰਕੇ ਇਸ ਨਵੀਂ ਲੀਹ ਦੇ ਕੰਮ ਨੂੰ ਸਫ਼ਲ ਕਰਨ ਵਿੱਚ ਸਹਾਈ ਹੋਣ ਦੀ ਕਿਰਪਾਲਤਾ ਕਰਦੇ ਹੀ ਰਹਿਣਗੇ

“ਉਸ ਸਮੇਂ ਦੀ ਬੋਲੀ ਦੀ ਵਿਆਕਰਣ” ਇਸ ਗੱਲ ਨੂੰ ਜ਼ਰਾ ਧਿਆਨ ਨਾਲ ਪੜ੍ਹੋ।

ਧੰਨ ਹੋ ਤੁਸੀਂ ਸ:- (?) - ਸਿੰਘ ਜੀ! ਪ੍ਰੋ: ਸਾਹਿਬ ਨੇ ਕਿਰਪਾਲਤਾ ਕਰਨ ਲਈ ਕਿਹਾ, ਤੁਸੀਂ ਕੁੱਝ ਜਿਆਦਾ ਹੀ ਕਿਰਪਾਲਤਾ ਕਰ ਦਿੱਤੀ ਹੈ। ਉਨ੍ਹਾਂ ਨੇ ਪੰਜ ਛੇ ਸੌ ਸਾਲ ਪਹਿਲਾਂ ਵਰਤੀ ਜਾਂਦੀ ਵਿਆਕਰਣ ਦੀ ਖੋਜ ਕਰਨ ਵਿੱਚ ਰਹਿ ਗਈਆਂ ਉਕਾਈਆਂ ਦੀ ਪੜਤਾਲ ਕਰਕੇ ਉਸ ਵਿੱਚ ਸੁਧਾਰ ਲਿਆਉਣ ਦੀ ਗੱਲ ਕੀਤੀ ਹੈ। ਤੁਸੀਂ ਤਾਂ ਸਾਰਾ ਟੰਟਾ ਹੀ ਮੁਕਾ ਦਿੱਤਾ। ਉਨ੍ਹਾਂ ਦੀ ਸਾਰੀ ਕੀਤੀ ਕਰਾਈ ਮਿਹਨਤ ਤੇ ਹੀ ਪਾਣੀ ਫ਼ੇਰ ਦਿੱਤਾ, ਇਹ ਕਹਿ ਕੇ ਕਿ ਵਿਆਕਰਣ ਦੇ ਨਿਯਮਾਂ ਦੀ ਕੋਈ ਜਰੂਰਤ ਹੀ ਨਹੀਂ।

ਸ:- (?) - ਸਿੰਘ ਜੀ! ਕੀ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਗੁਰੂ ਸਾਹਿਬਾਂ ਨੇ ਗੁਰਬਾਣੀ ਲਿਖਣ ਲੱਗਿਆਂ ਲਗਾਂ ਮਾਤ੍ਰਾਵਾਂ ਦੀ ਕਟੋਰੀ ਕੋਲ ਰੱਖੀ ਹੁੰਦੀ ਸੀ। ਜਿਹੜੀ ਸਿਹਾਰੀ ਜਾਂ ਬਿਹਾਰੀ ਹੱਥ ਵਿੱਚ ਆਈ ਜਿੱਥੇ ਜੀ ਕੀਤਾ ਜੜ ਦਿੱਤੀ?

ਸ: - (?) - ਸਿੰਘ ਜੀ! ਇੱਕ ਗੱਲ ਯਾਦ ਰੱਖੋ ਕਿ ਇਹ ਜਿਹੜੀ ਤੁਸੀਂ ਸਿਧਾਂਤ ਦੀ ਗੱਲ ਕਰ ਰਹੇ ਹੋ ਇਹ ਵੀ ਪ੍ਰੋ: ਸਾਹਿਬ ਸਿੰਘ ਦੇ ਵਿਆਕਰਣ ਦੇ ਅਧਾਰ ਤੇ ਕੀਤੇ ਟੀਕੇ ਦੀ ਬਦੌਲਤ ਹੀ ਕਰ ਰਹੇ ਹੋ। ਜੇ ਪ੍ਰੋ: ਸਾਹਿਬ ਸਿੰਘ ਦੀ ਵਿਆਕਰਣ ਅਤੇ ਇਸ ਦੇ ਅਧਾਰ ਤੇ ਟੀਕਾ ਨਾ ਹੁੰਦਾ ਤਾਂ ਅੱਜ ਤੁਹਾਡੀ ਸਿਧਾਂਤ ਵਾਲੀ ਗੱਲ ਨੂੰ ਪੜ੍ਹਨ ਸੁਣਨ ਵਾਲਾ ਵੀ ਕੋਈ ਨਹੀਂ ਸੀ ਹੋਣਾ। ਸਾਰੇ ਤਕਰੀਬਨ 99. 9% ਸਿੱਖ ਉਨ੍ਹਾਂ ਮਨਘੜਤ ਕਹਾਣੀਆਂ ਦੇ ਚੱਕਰਾਂ ਵਿੱਚ ਹੀ ਫ਼ਸੇ ਹੋਣੇ ਸੀ ਜਿਨ੍ਹਾਂ ਨੂੰ ਆਪਾਂ ਸਦੀਆਂ ਤੋਂ ਸੁਣਦੇ ਆ ਰਹੇ ਹਾਂ।

ਅਸਲੀਅਤ ਤੋਂ ਦੋਵੇਂ ਧਿਰਾਂ ਦੂਰ ਹਨ ਬਾਬਿਆਂ ਦੇ ਚੇਲੇ ਵੀ ਅਤੇ ਨਵੀਂ ਸੋਚ ਵਾਲੇ ਵਿਆਖਿਆਕਾਰ ਵੀ। ਏਸ ਸਥਿਤੀ ਬਾਰੇ ਸ: ਗੁਰਦੇਵ ਸਿੰਘ ਸੰਧੇਵਾਲੀਆ ਦਾ ਲੇਖ “ਆਸਤਿਕ ਨਾਸਤਿਕ” ਪੜ੍ਹੋ ਜੋ ਕਿ ਇੱਕ ਹਫ਼ਤਾ ਪਹਿਲਾਂ ਸਿੱਖ ਮਾਰਗ ਤੇ ਛਪਿਆ ਸੀ। ਉਨ੍ਹਾਂ ਦਾ ਲੇਖ ਅੱਜ ਦੀ ਸਥਿਤੀ ਦੀ ਬਿਲਕੁਲ ਸਹੀ ਤਰਜਮਾਨੀ ਕਰਦਾ ਹੈ।

ਵਿਆਕਰਣ ਤੋਂ ਕੰਨੀਂ ਕਤਰਾਉਣ ਤੋਂ ਸਾਫ਼ ਜ਼ਾਹਰ ਹੈ ਕਿ ਤੁਸੀਂ ਗੁਰਬਾਣੀ ਦੇ ਮਾਮਲੇ ਵਿੱਚ ਅਸਲੀਅਤ ਤੋਂ ਦੂਰ ਭੱਜਣਾ ਚਾਹੁੰਦੇ ਹੋ। ਇਹ ਮੈਂ ਤੁਹਾਨੂੰ ਪਹਿਲਾਂ ਵੀ ਲਿਖ ਚੁੱਕਾ ਹਾਂ ਕਿ ਜਿੰਨੇ ਤੁਸੀਂ ਗੁਰਬਾਣੀ ਅਰਥਾਂ ਪ੍ਰਤੀ ਇਮਾਨਦਾਰ ਹੋਵੋਗੇ ਓਨੀ ਹੀ ਤੁਹਾਡੀ ਬਣ ਰਹੀ ਰਹਿਤ ਮਰਯਾਦਾ ਵਿੱਚ ਤੁਹਾਨੂੰ ਕਾਮਯਾਬੀ ਮਿਲੇਗੀ। ਪਰ ਸ਼ਾਇਦ ਇਸ ਤਰ੍ਹਾਂ ਹੋਇਆ ਨਹੀਂ। ਇਸ ਲਈ ਇਸ ਦਾ ਰਜ਼ਲਟ ਤੁਹਾਡੇ ਸਾਮ੍ਹਣੇ ਹੈ।

ਤੁਸੀਂ ਠੀਕ ਕਹਿ ਰਹੇ ਹੋ ਵਿਆਕਰਣ ਦੇ ਨਿਯਮਾਂ ਦੀ ਜਰੂਰਤ ਨਹੀਂ, ਕਿਉਂਕਿ ਵਿਆਕਰਣ ਦੇ ਬੰਧਨਾਂ ਵਿੱਚ ਪੈ ਕੇ ਫ਼ੇਰ ਆਪਣੀ ਮਰਜੀ ਦੇ ਅਰਥ ਨਹੀਂ ਕੀਤੇ ਜਾ ਸਕਦੇ।

ਸ: - (?) - ਸਿੰਘ ਜੀ! ਗੁਰਬਾਣੀ ਦੇ ਅਰਥ ਬਦਲਣ ਦੀ ਜਰੂਰਤ ਨਹੀਂ, ਜ਼ਰਾ ਡੂੰਘੀ ਵਿਚਾਰ ਦੀ ਜਰੂਰਤ ਹੈ। ਜੇ ਤੁਹਾਨੂੰ ਇੱਕ ਜਗ੍ਹਾ ਤੇ ਸਹੀ ਸੇਧ ਨਹੀਂ ਮਿਲਦੀ ਤਾਂ ਕਿਤੇ ਦੂਸਰੀ ਥਾਂ ਤੇ ਗੱਲ ਨੂੰ ਸਾਫ਼ ਕੀਤਾ ਗਿਆ ਮਿਲ ਜਾਵੇਗਾ।

ਜਿਸ ਤਰ੍ਹਾਂ ਗੁਰਬਾਣੀ ਇੱਕ ਜਗ੍ਹਾ ਕਹਿੰਦੀ ਹੈ- “…. ਭਜੁ ਰਾਮ ਰਾਮ ਰਾਮ॥ ਰਾਮ ਨਾਮ ਗੁਨ ਗਾਵਹੁ ਹਰਿ ਪ੍ਰੀਤਮ ਉਪਦੇਸ ਗੁਰੂ ਗੁਰ ਸਤਿਗੁਰਾ ਸੁਖੁ ਹੋਤੁ ਹਰਿ ਹਰੇ ਹਰਿ ਹਰੇ ਹਰੇ ਭਜੁ ਰਾਮ ਰਾਮ ਰਾਮ॥” (ਪੰਨਾ- 1297)।

ਅਤੇ ਦੂਸਰੀ ਜਗ੍ਹਾ ਤੇ ਲਿਖਿਆ ਹੈ- “ਰਾਮ ਰਾਮ ਸਭੁ ਕੋ ਕਹੈ ਕਹਿਐ ਰਾਮੁ ਨ ਹੋਇ॥” (ਪੰਨਾ- 491)।

ਇਸ ਗੱਲ ਨੂੰ ਸਾਫ਼ ਕਰਨ ਲਈ ਗੁਰਬਾਣੀ ਵਿੱਚੋਂ ਹੀ ਸੇਧ ਮਿਲਦੀ ਹੈ - “ਕਬੀਰ ਰਾਮ ਕਹਨ ਮਹਿ ਭੇਦੁ ਹੈ ਤਾ ਮਹਿ ਏਕੁ ਬਿਚਾਰੁ॥ ਸੋਈ ਰਾਮੁ ਸਭੈ ਕਹਹਿ ਸੋਈ ਕਉਤਕਹਾਰ॥ 190॥ ਕਬੀਰ ਰਾਮੈ ਰਾਮ ਕਹੁ ਕਹਿਬੇ ਮਾਹਿ ਬਿਬੇਕ॥ ਏਕੁ ਅਨੇਕਹਿ ਮਿਲਿ ਗਇਆ ਏਕ ਸਮਾਨਾ ਏਕ॥ 191॥” (ਪੰਨਾ- 1374)।

ਅਰਥ- ਹੇ ਕਬੀਰ! ਰਾਮ ਰਾਮ ਆਖਣ ਵਿੱਚ ਭੀ ਫ਼ਰਕ ਪੈ ਜਾਂਦਾ ਹੈ, ਇਸ ਵਿੱਚ ਭੀ ਇੱਕ ਗੱਲ ਸਮਝਣ ਵਾਲੀ ਹੈ। ਇੱਕ ਰਾਮ ਤਾਂ ਉਹ ਹੈ ਜਿਸ ਨੂੰ ਹਰੇਕ ਜੀਵ ਸਿਮਰਦਾ ਹੈ (ਇਹ ਹੈ ਸਰਬ-ਵਿਆਪੀ ਰਾਮ, ਇਸ ਦਾ ਸਿਮਰਨ ਕਰਨਾ ਮਨੁੱਖ ਮਾਤ੍ਰ ਦਾ ਫ਼ਰਜ਼ ਹੈ)। ਪਰ ਇਹੀ ਰਾਮ ਨਾਮ ਰਾਸਧਾਰੀਏ ਭੀ (ਰਾਸਾਂ ਵਿੱਚ ਸਾਂਗ ਬਣਾ ਬਣਾ ਕੇ) ਲੈਂਦੇ ਹਨ (ਇਹ ਰਾਮ ਅਵਤਾਰੀ ਰਾਮ ਹੈ ਤੇ ਰਾਜਾ ਦਸਰਥ ਦਾ ਪੁੱਤਰ ਹੈ, ਇਹੀ ਮੂਰਤੀ-ਪੂਜਾ ਵਿਅਰਥ ਹੈ)। 190.

ਹੇ ਕਬੀਰ! ਸਦਾ ਰਾਮ ਦਾ ਨਾਮ ਜਪ, ਪਰ ਜਪਣ ਵੇਲੇ ਇਹ ਗੱਲ ਚੇਤੇ ਰੱਖਣੀ ਕਿ ਇੱਕ ਰਾਮ ਤਾਂ ਅਨੇਕਾਂ ਜੀਵਾਂ ਵਿੱਚ ਵਿਆਪਕ ਹੈ (ਇਸ ਦਾ ਨਾਮ ਜਪਣਾ ਹਰੇਕ ਮਨੁੱਖ ਦਾ ਧਰਮ ਹੈ), ਪਰ ਇੱਕ ਰਾਮ (ਦਸਰਥ ਦਾ ਪੁੱਤਰ) ਸਿਰਫ਼ ਇੱਕ ਸਰੀਰ ਵਿੱਚ ਹੀ ਆਇਆ (ਅਵਤਾਰ ਬਣਿਆ; ਇਸ ਦਾ ਜਾਪ ਕੋਈ ਗੁਣ ਨਹੀਂ ਕਰ ਸਕਦਾ)। 191. (ਅਰਥ ਪ੍ਰੋ: ਸਾਹਿਬ ਸਿੰਘ)।

ਬਸ ਇਹੀ ਸਿਧਾਂਤ “ਗੁਰੂ” ਸ਼ਬਦ ਲਈ ਵੀ ਸਮਝਣ ਦੀ ਜਰੂਰਤ ਹੈ। ਸੰਬੋਧਨ ਕਰਨ ਲਈ ਗੁਰੂ ਸਾਹਿਬਾਂ ਨੂੰ ਬੇਸ਼ਕ ‘ਗੁਰੂ’ ਸ਼ਬਦ ਵਰਤਦੇ ਹਾਂ ਪਰ ਅਸਲ ਗੁਰੂ ਉਨ੍ਹਾਂ ਦੁਆਰਾ ਬਖਸ਼ਿਆ ਹੋਇਆ ਗਿਆਨ ਹੈ। ਮਿਸਾਲ ਦੇ ਤੌਰ ਤੇ, ਜਿਸ ਤਰ੍ਹਾਂ ਨਿਊਟਨ (Newton) ਦਾ ਨਾਮ ਲੈਣ ਤੇ ਨਿਊਟਨ ਦੀ ਸ਼ਕਲ ਸੂਰਤ ਸਾਮ੍ਹਣੇ ਆਉਣ ਦੀ ਬਜਾਏ ਉਸ ਦੁਆਰਾ ਖੋਜ ਕੀਤੇ ਗਰੈਵਟੀ ਦੇ ਨਿਯਮਾਂ ਬਾਰੇ ਵਿਚਾਰ ਸਾਮ੍ਹਣੇ ਆ ਜਾਂਦੇ ਹਨ। ਇਸੇ ਤਰ੍ਹਾਂ ਗੁਰੂ ਸਾਹਿਬਾਂ ਦਾ ਨਾਮ ਲੈਣ ਨਾਲ ਉਨ੍ਹਾਂ ਦੁਆਰਾ ਦਿੱਤੀ ਫ਼ਲੌਸਫ਼ੀ ਬਾਰੇ ਵਿਚਾਰ ਸਾਮ੍ਹਣੇ ਆਉਂਦੇ ਹਨ ਅਤੇ ਆਉਣੇ ਚਾਹੀਦੇ ਹਨ।

ਵਿਚਾਰ ਦਾ ਨਿਚੋੜ-

ਮੈਂ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਗੁਰੂ ਸਾਹਿਬਾਂ ਦੇ ਸਮੇਂ ਤੋਂ ਹੀ ਉਨ੍ਹਾਂ ਨੂੰ “ਗੁਰੂ” ਸ਼ਬਦ ਨਾਲ ਸੰਬੋਧਨ ਕਰਨ ਦੀ ਪਰਮਪਰਾ ਚੱਲੀ ਆ ਰਹੀ ਹੈ। ਨਾਲ ਹੀ ਮੈਂ ਸਿਧਾਂਤਕ ਤੌਰ ਤੇ ਇਸ ਸੰਬੰਧ ਵਿੱਚ ਦਲੀਲਾਂ ਵੀ ਪੇਸ਼ ਕੀਤੀਆਂ ਹਨ।

ਗੁਰਬਾਣੀ ਦੇ ਅਰਥ ਹਮੇਸ਼ਾਂ ਸਹੀ ਕਰਨੇ ਹਨ। ਜੇ ਇਸ ਵਿੱਚ ਦੋਗਲਾਪਨ ਲੱਗਦਾ ਹੈ ਤਾਂ ਇਹ ਸਾਡੀ ਆਪਣੀ ਸਮਝ ਦੀ ਕਮੀਂ ਹੈ।

ਗੁਰਮਤ ਅਤੇ ਦੂਸਰੇ ਮੱਤਾਂ ਦੇ ਦੇਹ ਧਾਰੀ ਗੁਰੂ ਦੇ ਅਰਥਾਂ ਵਿੱਚ ਫ਼ਰਕ ਹੈ।

ਗੁਰਬਾਣੀ, ਉਸ ਵਕਤ ਦੇ ਵਿਆਕਰਣਕ ਨਿਯਮਾਂ ਦੇ ਅਧਾਰ ਤੇ ਲਿਖੀ ਗਈ ਹੈ। ਇਸ ਨੂੰ ਠੀਕ ਅਰਥਾਂ ਵਿੱਚ ਸਮਝਣ ਲਈ ਉਸ ਸਮੇਂ ਦੀ ਵਿਆਕਰਣ ਦਾ ਹੀ ਸਹਾਰਾ ਲੈਣਾ ਪਏਗਾ। ਨਹੀਂ ਤਾਂ ਹਰ ਵਿਅਕਤੀ ਆਪਣੀ ਹੀ ਮਿਥੀ ਹੋਈ ਵੱਖਰੀ ਫ਼ਲੌਸਫ਼ੀ ਦੇ ਅਧਾਰ ਤੇ ਅਰਥ ਕਰਕੇ ਪੇਸ਼ ਕਰੇਗਾ। ਉਸ ਹਾਲਤ ਵਿੱਚ ਗੁਰਬਾਣੀ ਵਿਆਖਿਆ ਨਹੀਂ ਬਲਕਿ ਹਰ ਵਿਅਕਤੀ ਦੀ ਆਪਣੀ ਨਿਜੀ ਸੋਚ ਹੋਵੇਗੀ।

ਸ: - (?) – ਜੇ ਤੁਹਾਡੀ ਹਜੇ ਵੀ ਗੁਰੂ ਸਾਹਿਬਾਂ ਨੂੰ “ਜਾਮੇਂ” ਸ਼ਬਦ ਨਾਲ ਸੰਬੋਧਨ ਕਰਨ ਦੀ ਜ਼ਿਦ ਹੈ ਤਾਂ ਮਿਹਰਬਾਨੀ ਕਰਕੇ ਮੇਰੇ ਅਤੇ ਸ: ਨਰਿੰਦਰਪਾਲ ਸਿੰਘ ਦੁਆਰਾ ਪੇਸ਼ ਗੁਰਬਾਣੀ ਤੁਕਾਂ ਦੇ ਅਰਥ ਕਰਕੇ ਭੇਜੋ ਜੀ ਤਾਂ ਕਿ ਵਿਚਾਰ ਅੱਗੇ ਤੋਰੀ ਜਾ ਸਕੇ।

ਜਿਹੜੀ ਤੁਹਾਡੀ ਗੁਰੂ ਸਾਹਿਬਾਂ ਨੂੰ ‘ਜਾਮੇਂ’ ਸ਼ਬਦ ਨਾਲ ਸੰਬੋਧਨ ਕਰਨ ਦੀ ਜ਼ਿਦ ਹੈ ਇਸ ਬਾਰੇ 04-10-09 ਤੇ ਪੱਤਰ ਵਿੱਚ ਮੈਂ ਲਿਖਿਆ ਸੀ- ਗੁਰੂ ਸਾਹਿਬਾਂ ਨੂੰ ਦੂਜੇ ਨਾਨਕ ਜਾਮੇਂ, ਤੀਜੇ ਨਾਨਕ ਜਾਮੇਂ ਆਦਿ ਕਹਿ ਕੇ ਸੰਬੋਧਨ ਕਰਨ ਨਾਲ ਵਿਚਾਰਧਾਰਾ ਹਿੰਦੂ ਮੱਤ ਨਾਲ ਜਾ ਮਿਲਦੀ ਹੈ।

ਮਸਾਲ ਦੇ ਤੌਰ ਤੇ ਤੁਸੀਂ ਲਿਖਿਆ ਹੈ- … “ਐਸੀ ਹੀ ਇੱਕ ਸਾਖੀ ਚੌਥੇ ਨਾਨਕ ਜਾਮੇਂ (ਰਾਮਦਾਸ ਪਾਤਸ਼ਾਹ ਜੀ) ਨਾਲ ਵੀ ਜੋੜੀ ਮਿਲਦੀ ਹੈ…”।

ਹਿੰਦੂ ਫ਼ਲੌਸਫ਼ੀ ਕ੍ਰਿਸ਼ਨ ਨੂੰ ਵਿਸ਼ਨੂੰ ਦਾ ਅੱਠਵਾਂ ਅਵਤਾਰ ਮੰਨਦੀ ਹੈ।

ਹੁਣ ਜ਼ਰਾ ਆਪਣੀ ਲਿਖਤ ਅਤੇ ਹਿੰਦੂ ਫ਼ਲੌਸਫ਼ੀ ਦੀ ਤੁਲਨਾ ਕਰਕੇ ਦੇਖੋ।

“ਚੌਥੇ ਨਾਨਕ ਜਾਮੇਂ ਰਾਮਦਾਸ ਪਾਤਸ਼ਾਹ ਜੀ”। ਅਤੇ

“ਵਿਸ਼ਨੂੰ ਦੇ ਅੱਠਵੇਂ ਅਵਤਾਰ ਸ਼੍ਰੀ ਕ੍ਰਿਸ਼ਨ ਜੀ”। ਇਨ੍ਹਾਂ ਦੋਹਾਂ ਗੱਲਾਂ ਵਿੱਚ ਸਿਧਾਂਤਕ ਤੌਰ ਤੇ ਕੀ ਫ਼ਰਕ ਹੈ?

ਇਸ ਗੱਲ ਬਾਰੇ ਵੀ ਆਪਣੇ ਵਿਚਾਰ ਭੇਜ ਦੇਣੇ ਜੀ। ਧੰਨਵਾਦ।

ਜਸਬੀਰ ਸਿੰਘ (ਕੈਲਗਰੀ)


(08/10/09)
ਬਸੰਤ ਕੌਰ, ਫ਼ਰੀਦਾਬਾਦ

ਧੁੰਮਾ ਵਲੋਂ ਅਖੌਤੀ ਦਸਮ ਗ੍ਰੰਥ ਦੇ 1160 ਪੰਨਿਆਂ ਨੂੰ ਗੁਰੂ ਕ੍ਰਿਤ ਨਾ ਮੰਨਣਾ ਕਾਲਾ ਦਿਵਸ ਮਨਾਉਣ ਵਾਲਿਆਂ ਦੀ ਪਹਿਲੀ ਪ੍ਰਾਪਤੀ
ਧੁੰਮਾ ਨੇ ਜੇ ਹੁਣ ਮੰਨ ਹੀ ਲਿਆ ਹੈ ਤਾਂ ਉਹ ਅਖੌਤੀ ਦਸਮ ਗ੍ਰੰਥ ਦਾ ਪ੍ਰਕਾਸ਼ ਹਟਾਉਣ ਦੀ ਪਹਿਲਕਦਮੀ ਟਕਸਾਲ ਤੋਂ ਹੀ ਕਰਣ - ਸ. ਉਪਕਾਰ ਸਿੰਘ

(ਬਸੰਤ ਕੌਰ, ਫ਼ਰੀਦਾਬਾਦ 7 ਅਕਤੂਬਰ 2009)
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉਚੱਤਾ ਨੂੰ ਸਮਰਪੱਤ ਜੱਥੇਬੰਦੀ ਦਸਮ ਗ੍ਰੰਥ (ਬਚਿੱਤਰ ਨਾਟਕ) ਵਿਚਾਰ ਮੰਚ ਇੰਟਰਨੈਸ਼ਨਲ ਦੇ ਕਨਵੀਨਰ ਸ. ਉਪਕਾਰ ਸਿੰਘ ਨੇ ਕੀਤੇ। ਉਨ੍ਹਾਂ ਕਿਹਾ ਕਿ ਦਮਦਮੀ ਟਕਸਾਲ ਦੇ ਮੁੱਖੀ ਹਰਨਾਮ ਸਿੰਘ ਧੁੰਮਾਂ ਵੱਲੋਂ ਅਖੌਤੀ ਦਸਮ ਗ੍ਰੰਥ ਦੀ ਰਚਨਾਵਾਂ ਗਿਆਨ ਪ੍ਰਬੋਧ, ਚੌਬੀਸ ਅਵਤਾਰ, ਰਾਮ ਅਵਤਾਰ ਅਤੇ ਚਰਿਤ੍ਰੋ ਪਖਿਆਨ, ਚੰਡੀ ਚਰਿਤ੍ਰ ਨੂੰ ਹਿੰਦੂ ਮਿਥਿਹਾਸਕ ਗ੍ਰੰਥਾਂ ਦਾ ਅਨੁਵਾਦ ਮੰਨਣਾ ਕਾਲਾ ਦਿਵਸ ਮਨਾਉਣ ਵਾਲਿਆਂ ਦੀ ਪਹਿਲੀ ਪ੍ਰਾਪਤੀ ਹੈ, ਕਿਉਂਕਿ ਕਾਲਾ ਦਿਵਸ ਮਨਾਉਣ ਦੇ ਕਾਰਣ ਪਿੱਛੇ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾ ਅਤੇ ਉਨ੍ਹਾਂ ਦੇ ਸਹਿਯੋਗੀ ਸੰਤ ਸਮਾਜ, ਨਿਹੰਗ ਸਿੰਘ ਜੱਥੇਬੰਦੀਆਂ ਹੀ ਜਿੰਮੇਂਵਾਰ ਸਨ, ਜਿੰਨਾਂ ਨੇ ਰਲ ਕੇ ਮਿਤੀ 11, 12, 13 ਨਵੰਬਰ 2006 ਨੂੰ ਪਿੰਡ ਭਾਈ ਕਾ ਦਿਆਲਪੁਰਾ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਅਖੌਤੀ ਦਮਮ ਗ੍ਰੰਥ ਦਾ ਪ੍ਰਕਾਸ਼ ਕਰ ਕੇ ਫਤਿਹ ਦਿਵਸ ਮਨਾਇਆ, ਇਸ ਕਾਲੇ ਕਾਰੇ ਦਾ ਵਿਰੋਧ ਦੇਸ਼-ਵਿਦੇਸ਼ ਦੀਆਂ ਪੰਥਕ ਜੱਥੇਬੰਦੀਆਂ ਅਤੇ ਪੰਥ ਦਰਦੀ ਗੁਰਸਿੱਖਾਂ ਵੱਲੋਂ 2006 ਤੋਂ ਹੀ ਲਗਾਤਾਰ ਹਰ ਮਹੀਨੇ ਦੀ 13 ਨੂੰ ਕੀਤਾ ਜਾ ਰਿਹਾ ਹੈ ਅਤੇ ਇਹ ਜੰਗ ਤਦ ਤਕ ਜਾਰੀ ਰਹੇਗੀ ਜਦ ਤਕ ਗੁਰੂ ਅਸਥਾਨ ਅਖਵਾਉਣ ਵਾਲੀਆਂ ਥਾਵਾਂ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਅਖੌਤੀ ਦਸਮ ਗ੍ਰੰਥ ਦਾ ਪ੍ਰਕਾਸ਼ ਹਟਾ ਨਹੀਂ ਲਿਆ ਜਾਂਦਾ। ਸ. ਉਪਕਾਰ ਸਿੰਘ ਨੇ ਹਰਨਾਮ ਸਿੰਘ ਧੁੰਮਾਂ ਦੇ ਬਿਆਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜੇਕਰ ਧੁੰਮਾ ਨੇ ਹੁਣ ਇਹ ਗੱਲ ਮੰਨ ਹੀ ਲਈ ਹੈ ਤਾਂ ਉਹ ਅਖੌਤੀ ਦਸਮ ਗ੍ਰੰਥ ਦਾ ਪ੍ਰਕਾਸ਼ ਹਟਾਉਣ ਦੀ ਪਹਿਲਕਦਮੀ ਟਕਸਾਲ ਤੋਂ ਹੀ ਕਰਣ। ਸ. ਉਪਕਾਰ ਸਿੰਘ ਨੇ ਕਿਹਾ ਕਿ “ਸਚ ਸੁਣਾਇਸੀ ਸਚ ਕੀ ਬੇਲਾ’ ਤੇ ਲਗਾਤਾਰ ਪਹਿਰਾ ਦੇਣ ਵਾਲੇ ਅਖਬਾਰ ਰੋਜ਼ਾਨਾ ਸਪੋਕਸਮੈਨ ਨੇ ਸੱਚ `ਤੇ ਪਹਿਰਾ ਦੇਣ ਵਾਲੇ ਗੁਰਸਿੱਖਾਂ ਅਤੇ ਪੰਥਕ ਜੱਥੇਬੰਦੀਆਂ ਵੱਲੋਂ ਲਗਾਤਾਰ ਜਾਰੀ ਉਦਮ ਨੂੰ ਆਪਣੇ ਅਖਬਾਰ ਵਿੱਚ ਪਹਿਲ ਦੇ ਆਧਾਰ `ਤੇ ਥਾਂ ਦੇ ਕੇ ਅਖੌਤੀ ਦਸਮ ਗ੍ਰੰਥ ਦੀ ਅਸਲੀਅਤ ਨੂੰ ਜਗ ਜਾਹਰ ਕੀਤਾ। ਉਸ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਉਹ ਘੱਟ ਹੈ। ਸ. ਉਪਕਾਰ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉਚਤਾ ਲਈ ਲਗਾਤਰ ਜੂਝ ਰਹੀਆਂ ਸਾਰੀ ਪੰਥਕ ਜੱਥੇਬੰਦੀਆਂ ਅਤੇ ਗੁਰਸਿੱਖ ਵੀਰ-ਭੈਣਾਂ ਨੂੰ ਅਪੀਲ ਕੀਤੀ ਕਿ ਜਦ ਤਕ ਹਰਨਾਮ ਸਿੰਘ ਧੁੰਮਾ ਵਾਂਗ ਸੰਤ ਸਮਾਜ, ਨਿਹੰਗ ਸਿੰਘ ਜੱਥੇਬੰਦੀਆਂ ਤਖ਼ਤਾਂ ਦੇ ਅਖੌਤੀ ਜੱਥੇਦਾਰ ਬਚਿਤੱਰ ਨਾਟਕ ਦੀ ਅਸਲੀਅਤ ਨੂੰ ਨਹੀਂ ਮੰਨ ਲੈਂਦੇ ਤਦ ਤਕ ਹੋ ਰਹੇ ਉਪਰਾਲਿਆਂ ਨੂੰ ਜੋਰਾਂ ਸ਼ੋਰਾਂ ਨਾਲ ਜਾਰੀ ਰਖਿਆ ਜਾਵੇ।


(08/10/09)
ਸੰਤੋਖ ਸਿੰਘ

ਪਿਆਰੇ ਸ. ਮੱਖਣ ਸਿੰਘ ਜੀ
ਕਿੰਨੀ ਛੇਤੀ ਤੁਸੀਂ ਚਿੱਠੀ ਛਾਪ ਵੀ ਦਿਤੀ ਹੈ! ਵਾਹ! ! ਕਮਾਲ ਦੀਆਂ ਫੁਰਤੀਆਂ ਹਨ ਤੁਹਾਡੀਆਂ ਵੀ! ! !
ਮੇਰੀ ਸਮੱਸਿਆ ਇਹ ਹੈ ਕਿ ਸ਼ਾਇਦ ਮੇਰੇ ਕੰਪਿਊਟਰ ਵਿੱਚ ਕੁੱਝ ਗੱਲਾਂ ਦੀ ਘਾਟ ਹੈ ਕਿ ਮੈ ਸਾਰਾ ਕੁੱਝ ਨਹੀ ਵੇਖ ਸਕਦਾ। ਇਸ ਬਾਰੇ ਮੈਨੂੰ ਆਪਣੇ ਬੱਚਿਆਂ ਦੀ ਸਹਾਇਤਾ ਲੈਣੀ ਪੈਂਦੀ ਹੈ ਜੋ ਕਿ ਆਪੋ ਆਪਣੇ ਘਰਾਂ ਤੇ ਰੁਝੇਵਿਆਂ ਵਿੱਚ ਰੁਝੇ ਹੋਏ ਹੋਣ ਕਰਕੇ ਮੇਰੀਆਂ ਸਾਰੀਆਂ ਲੋੜਾਂ ਵਾਸਤੇ ਸਮਾ ਨਹੀ ਕਢ ਸਕਦੇ! ਤੁਹਾਡੇ ਇਸ ਉਤਰ ਉਪ੍ਰੰਤ ਮੈ ਯਤਨ ਕੀਤਾ ਹੈ ਉਹ ਲਿੰਕ ਸੁਣਨ ਦਾ ਪਰ ਸਫ਼ਲ ਨਹੀ ਹੋ ਸਕਿਆ।
ਫਿਰ ਵੀ ਮੈਨੂੰ ਖ਼ੁਸ਼ੀ ਹੋਈ ਹੈ ਕਿ ਟਕਸਾਲ ਦੇ ਮੁਖੀ ਜੀ ਵੀ ਤਕਰੀਬਨ ਮੇਰੇ ਵਾਲੇ ਵਿਚਾਰ ਹੀ ਰੱਖਦੇ ਹਨ, ਦਸਮ ਗ੍ਰੰਥ ਬਾਰੇ, ਜੇ ਇਹ ਗੱਲ ਸਹੀ ਹੈ ਤਾਂ!
ਸੰਤੋਖ ਸਿੰਘ


(08/10/09)
ਸਰਵਜੀਤ ਸਿੰਘ

ਗਿਆਨੀ ਸੰਤੋਖ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।
ਆਪ ਜੀ ਦਾ ਪੱਤਰ ਲਿਖਣ ਲਈ ਬੁਹਤ ਧੰਨਵਾਦ। ਆਪ ਜੀ ਨੇ ਜੋ ਜਾਣਕਾਰੀ ਦੀ ਮੰਗ ਕੀਤੀ ਹੈ ਉਸ ਸਬੰਧੀ ਬੇਨਤੀ ਹੈ ਕਿ , ਜੋ ਲਿੰਕ ਪੱਤਰ `ਚ ਦਿੱਤਾ ਗਿਆ ਹੈ ਉਹ ਤਾਂ ਆਪ ਜੀ ਨੇ ਦੇਖ ਹੀ ਲਿਆ ਹੋਣਾ ਹੈ। ਭਾਈ ਹਰਨਾਮ ਸਿੰਘ ਧੁਮੇ ਦੇ ਵਿਚਾਰ ਸੁਣਨ ਲਈ ਹੇਠਲੇ ਲਿੰਕ ਤੇ ਜਾਣ ਦੀ ਕ੍ਰਿਪਾਲਤਾ ਕਰਨੀ ਜੀ ।

(part1) http://www.youtube.com/watch?v=njNQ5D_MUuE
(part2) http://www.youtube.com/watch?v=f2P9bKa9b4U&feature=related
(part3) http://www.youtube.com/watch?v=6sP98yojWRg&feature=related
ਇਹ ਦੇਖਣ ਉਪ੍ਰੰਤ ਹੇਠਲੇ ਲਿੰਕ ਤੇ ਵੀ ਜਾਣ ਦੀ ਵੀ ਖੇਚਲ ਕਰਨੀ ਜੀ।
http://www.youtube.com/watch?v=q4F8QMBpwmI
ਗਿਆਨੀ ਸੰਤੋਖ ਸਿੰਘ ਜੀ, ਨਿਮਰਤਾ ਸਹਿਤ ਬੇਨਤੀ ਹੈ ਕਿ ਇਹ ਦੇਖਣ ਤੋ ਪਿਛੋਂ, ਆਖੇ ਜਾਂਦੇ ਦਸਮ ਗ੍ਰੰਥ ਬਾਰੇ ਆਪ ਜੀ ਦੀ ਜੋ ਵੀ ਰਾਏ ਬਣੇ, ਉਸ ਤੋਂ ਸਿੱਖ ਮਾਰਗ ਦੇ ਪਾਠਕਾਂ ਨੂੰ ਜਾਣੂ ਕਰਵਾਉਣ ਦੀ ਖੇਚਲ ਕਰਨੀ ਜੀ ਤਾਂ ਜੋ ਅਸੀ ਵੀ ਆਪ ਜੀ ਤੋਂ ਸੇਧ ਲੈ ਸਕੀਏ।
ਆਪ ਜੀ ਦੀ ਕੀਮਤੀ ਰਾਏ ਦੀ ਉਡੀਕ ਵਿਚ,
ਸਰਵਜੀਤ ਸਿੰਘ
###########################
ਸ੍ਰ. ਮਹਿੰਦਰ ਸਿੰਘ ਡਿਡੱਨ ਜੀ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।
ਆਪ ਜੀ ਦੇ ਲੇਖ “ਗੁਰੁ ਗ੍ਰੰਥ ਸਾਹਿਬ ਜੀ” ਦੀ ਅੰਦਰੂਨੀ ਬਣਤਰ ਬਾਰੇ ਬੜੇ ਸੰਖੇਪ ਵਿੱਚ ਸਾਰੀ ਜਾਣਕਾਰੀ ਦੇਣ ਦਾ ਸਫਲ ਯਤਨ ਕੀਤਾ ਹੈ ਇਸ ਲਈ ਆਪ ਜੀ ਦਾ ਬੁਹਤ-ਬੁਹਤ ਧੰਨਵਾਦ ਹਾਂ । ਕਈ ਮੇਰੇ ਵਰਗੇ ਬਹੁਤ ਲੱਮੀ ਚੌੜੀ ਲਿਖਤ ਲਿਖ ਦੇਂਦੇ ਹਨ ਜਿਸ ਵਿੱਚੋਂ ਕੰਮ ਦੀ ਗੱਲ ਲੱਭਣੀ ਔਖੀ ਹੋ ਜਾਂਦੀ ਹੈ; ਕਈ ਵਾਰ ਤਾਂ ਪੜ੍ਹੀ ਦਾ ਹੀ ਨਹੀਂ। ਭਾਂਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹ ਕਿ, ਜੀਵਨ ਜਾਚ ਸਿੱਖਣ ਲਈ ਸਾਨੂੰ ਇਹ ਜਾਣਨਾ ਜਰੂਰੀ ਨਹੀਂ ਹੈ ਕਿ ਰਾਮ, ਅੱਲਾ, ਭਗਵਾਨ ਜਾਂ ਹੋਰ ਸ਼ਬਦ, ਜਿੰਨਾਂ ਨਾਂਵਾਂ ਨਾਲ ਅਕਾਲ ਪੁਰਖ ਨੂੰ ਸੰਬੋਧਨ ਕੀਤਾਂ ਗਿਆ ਹੈ, ਭਾਵ ਕਿਹੜਾ ਨਾਂਵ ਕਿੰਨੀ ਵਾਰ ਆਇਆ ਹੈ। ਅੱਜ ਸਾਡੇ ਪਾਸ ਬੇਅੰਤ ਸਾਧਨ ਹਨ ਉਨ੍ਹਾਂ ਦੀ ਵਰਤੋਂ ਕਰਕੇ ਜਾਣਕਾਰੀ ਲਈ ਗਿਣਤੀ ਕਰ ਲੈਣੀ ਕੋਈ ਮਾੜੀ ਗੱਲ ਵੀ ਨਹੀ ਹੈ ।
ਵੀਰ ਜੀ, ਕੀ ਆਪਨੇ ਹਰੀ ਅਤੇ ਹਰਿ ਨੂੰ ਇੱਕਠੇ ਜੋੜ ਕੀਤਾ ਹੈ ? ਆਪ ਦੇ ਇਹਨਾ ਨਾਵਾਂ ਅਤੇ ਸ਼ਬਦਾਂ ਦੀ ਗਿਣਤੀ ਕਰਨ ਦਾ ਜੋ ਵਸੀਲਾ ਹੈ ਕੀ ਉਸ ਅਨੁਸਾਰ ਆਪ ਦੁਬਾਰਾ ਗਿਣਤੀ ਕਰਨ ਦੀ ਖੇਚਲ ਕਰੋਗੇ ? ਖਾਸ ਕਰਕੇ ਜਿਵੇਂ ਅੱਲਾ, ਭਗਵਾਨ, ਮੋਹਣ, ਨਿਰੰਕਾਰ, ਕ੍ਰਿਸਨ, ਜਗਦੀਸ ਆਦਿਕ ।
ਆਪਨੇ ਇਹ ਕਿਵੇਂ ਸਿਧ ਕੀਤਾ ਹੈ ਕਿ ਭਗਤ ਕਬੀਰ ਜੀ ਮੁਸਲਮਾਨ ਜੁਲਾਹੇ ਸਨ ?
ਕੀ ਭਾਈ ਮਰਦਾਨਾ ਜੀ ਆਪਣੇ ਨਾਂਅ ਨਾਲ ‘ਨਾਨਕ’ ਲਿਖ ਸਕਦੇ ਸਨ ?
ਭਾਈ ਧੰਨਾ ਜੀ ਦੇ ਸ਼ਬਦਾਂ ਦੀ ਗਿਣਤੀ ਵੀ ਫਿਰ ਦੇਖ ਲੈਣੀ ਜੀ ।
ਕਿਉਂਕਿ ਤੁਹਾਡੇ ਇਸ ਲੇਖ ਵਾਲੀ ਗਿਣਤੀ ਕੋਈ ਹੋਰ ਵੀਰ ਵੀ ਪ੍ਰਮਾਣ ਦੇ ਤੌਰ ਤੇ ਵਰਤ ਸਕਦਾ ਹੈ ਇਸ ਲਈ ਚੰਗੀ ਗੱਲ ਹੈ ਕਿ ਆਪ ਜੀ ਇਹ ਖੇਚਲ ਦੁਬਾਰਾ ਕਰ ਲਵੋ ।
ਆਦਰ ਸਹਿਤ
ਸਰਵਜੀਤ ਸਿੰਘ


(07/10/09)
ਭਾਈ ਗੁਰਸਰਨ ਸਿੰਘ

ਗੁਰਮਤਿ ਪ੍ਰਚਾਰ ਕੇਂਦਰ ਡੱਲ ਵੱਲੋਂ ਲੜਕੀਆਂ ਦੇ ਕਾਲਜ ਅਲਗ ਕੋਠੀ ਵਿਖੇ ਗੁਰਮਤਿ ਸੈਮੀਨਾਰ ਕਰਵਾਇਆਂ ਗਿਆ ਜਿਸ ਵਿੱਚ ਸਿੱਖ ਵਿਦਵਾਨ ਗੁਰਬਚਨ ਸਿਘ ਜੀ ਥਾਈਲੈਂਡ ਵਾਲਿਆਂ ਨੇ ਵਿਦਿਆਰਥੀਆਂ ਨੂੰ ਗੁਰਮਤਿ ਸਿਧਾਤਾਂ ਤੋ ਜਾਣੂ ਕਰਾਇਆ। ਸਟੇਜ ਦੀ ਸੇਵਾ ਪ੍ਰਚਾਰਕ ਭਾਈ ਗੁਰਸਰਨ ਸਿੰਘ ਨੇ ਨਿਭਾਈ ਵਿਦਿਅਰਥੀਆਂ ਵਲੋ ਗੁਰਮਤਿ ਸਬੰਧੀ ਬਹੁਤ ਸਾਰੇ ਸਵਾਲ ਕੀਤੇ ਗਏ ਜਿਨਾ ਦਾ ਜਵਾਬ ਪ੍ਰ, ਜੀ ਨੇ ਬੜੇ ਵਿਸਥਾਰ ਨਾਲ ਦਿਤੇ ਅਤੇ ਗੁਰਬਾਣੀ ਦੇ ਸਿਧਾਤਾਂ ਤੋ ਜਾਣੂ ਕਰਵਾਇਆ। ਕਾਲਜ ਦੇ ਚੇਅਰਮੈਨ ਇਦਰਜੀਤ ਸਿੰਘ ਅਤੇ ਪ੍ਰਿੰਸੀਪਲ ਮਨਮਿੰਦਰ ਸਿੰਘ ਜੀ ਹੋਣਾ ਪੂਰਨ ਸਹਿਯੋਗ ਦਿਤਾ।





(07/10/09)
ਗਿਆਨੀ ਸੰਤੋਖ ਸਿੰਘ

ਗੁਰਮੁਖ ਪਿਆਰੇ ਸ. ਮੱਖਣ ਸਿੰਘ ਜੀਓ
ਹੁਣੇ ਹੀ ‘ਸਿੱਖ ਮਾਰਗ’ ਦੇ ਪੱਤਰਾਂ ਵਾਲ਼ੇ ਪੰਨੇ ਤੇ ਕਲਿੱਕ ਕੀਤਾ ਤਾਂ ਕੁੱਝ ਵਿਦਵਾਨਾਂ ਵੱਲੋਂ ਦਮਦਮੀ ਟਕਸਾਲ ਮਹਿਤਾ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਖ਼ਾਲਸਾ ਜੀ ਦਾ ਧੰਨਵਾਦ ਕੀਤਾ ਗਿਆ ਪੜ੍ਹਿਆ। ਕਾਰਨ ਇਸ ਦਾ ਇਹ ਦੱਸਿਆ ਗਿਆ ਕਿ ਉਹਨਾਂ ਨੇ ਦਸਮ ਗ੍ਰੰਥ ਬਾਰੇ ਵਿਚਾਰ ਪ੍ਰਗਟਾਏ ਹਨ ਜਿਨ੍ਹਾਂ ਕਰਕੇ ਉਹਨਾਂ ਦਾ ਪੰਥਕ ਵਿਦਵਾਨਾਂ ਵੱਲੋਂ ਧੰਨਵਾਦ ਕੀਤਾ ਗਿਆ ਹੈ।
ਉਹਨਾਂ ਦੇ ਅਜਿਹੇ ਵਿਚਾਰ ਕਿਸ ਤੇ ਛਪੇ ਮੇਰੀ ਨਿਗਾਹ ਵਿੱਚ ਅਜੇ ਨਹੀ ਆਏ। ਮੈ ਆਪ ਜੀ ਦਾ ਅਤੀ ਧੰਨਵਾਦੀ ਹੋਵਾਂਗਾ ਜੇਕਰ ਆਪ ਜੀ ਦੱਸ ਸਕੋ ਕਿ ਉਹਨਾਂ ਦੇ ਅਜਿਹੇ ਵਿਚਾਰ ਕਿਸ ਥਾਂ ਤੇ ਛਪੇ ਹਨ।
ਸਨਿਮਰ ਬੇਨਤੀ ਹੈ ਕਿ ਇਸ ਪੁੱਛ ਨੂੰ ਸਿਰਫ ਇੱਕ ਜਗਿਆਸੂ ਦੀ ਪੁੱਛ ਵਜੋਂ ਹੀ ਲਿਆ ਜਾਵੇ, ਕਿਤੇ ਕਿਸੇ ਵਿਦਵਾਨ ਸੱਜਣ ਦੀ ਵਿਦਵਾਤਾ ਬਾਰੇ ‘ਕਿੰਤੂ-ਪ੍ਰੰਤੂ’ ਨਾ ਸਮਝ ਲਿਆ ਜਾਵੇ।
ਸੰਤੋਖ ਸਿੰਘ
(ਸੰਪਾਦਕੀ ਨੋਟ:- ਗਿਆਨੀ ਸੰਤੋਖ ਸਿੰਘ ਜੀ ਤੁਸੀਂ ਕਾਹਲੀ ਕੁੱਝ ਜ਼ਿਆਦਾ ਹੀ ਕਰਦੇ ਲਗਦੇ ਹੋ। ਉਸ ਪੜ੍ਹੇ ਹੋਏ ਪੱਤਰ ਨੂੰ ਦੁਬਾਰਾ ਫਿਰ ਧਿਆਨ ਨਾਲ ਪੜ੍ਹੋ ਅਤੇ ਜਿੱਥੇ ਇਹ ਪੰਗਤੀ ਖ਼ਤਮ ਹੁੰਦੀ ਹੈ, “ਇਹ ਤਾਂ ਹਿੰਦੂ ਮਿਥਿਹਾਸਕ ਗ੍ਰੰਥਾਂ ਦਾ ਅਨੂਵਾਦ ਹੈ” ਇਸ ਦੇ ਅਗਾਂਹ ਇੱਕ ਲਿੰਕ ਦਿੱਤਾ ਹੋਇਆ ਹੈ। ਜਿੱਥੇ ਜਾ ਕੇ ਤੁਸੀਂ ਇਹ ਵੀਡੀਓ ਦੇਖ ਸਕਦੇ ਹੋ)


(05/10/09)
ਸਰਵਜੀਤ ਸਿੰਘ ਅਤੇ ਸਾਥੀ

ਭਾਈ ਹਰਨਾਮ ਸਿੰਘ ਖਾਲਸਾ ਜੀ,
ਮੁਖੀ ਦਮਦਮੀ ਟਕਸਾਲ,
ਵਾਹਿਗੁਰੂ ਜੀ ਕਾ ਖਾਸਲਾ, ਵਾਹਿਗੁਰੂ ਜੀ ਕੀ ਫਤਹਿ।

ਆਪ ਜੀ ਦਾ ਬੁਹਤ-ਬੁਹਤ ਧੰਨਵਾਦ ਹੈ ਕਿ ਜਿਵੇ ਆਪ ਜੀ ਨੇ ਜਰਨੈਲ ਸਿੰਘ ਖਾਲਸਾ ਜੀ ਦੀ ਸ਼ਹੀਦੀ ਬਾਰੇ ਸਪੱਸ਼ਟ ਐਲਾਨ ਕਰਕੇ ਕੌਮ `ਚ ਦੁਬਧਾ ਖਤਮ ਕਰ ਦਿੱਤੀ ਸੀ ਇਸੇ ਤਰ੍ਹਾਂ ਹੀ ਆਪ ਜੀ ਦਸਮ ਗ੍ਰੰਥ ਸਬੰਧੀ ਆਪਣੇ ਬਿਆਨ ਵਿੱਚ ਇਹ ਸਪੱਸ਼ਟ ਕੀਤਾ ਹੈ ਕਿ ਦਸਮ ਗ੍ਰੰਥ ਦਾ ਬੁਹਤ ਸਾਰਾ ਹਿਸਾ ਗੁਰੂ ਗੋਬੰਦ ਸਿੰਘ ਜੀ ਦੀ ਲਿਖਤ ਨਹੀ ਹੈ ਸਗੋਂ ਇਹ ਤਾਂ ਹਿੰਦੂ ਮਿਥਿਹਾਸਕ ਗ੍ਰੰਥਾਂ ਦਾ ਅਨੂਵਾਦ ਹੈ।
(http://www.wakeupkhalsa.com/video-general.php) ਆਪ ਜੀ ਦੇ ਇਸ ਬਿਆਨ ਨਾਲ ਵੀ ਕੌਮ `ਚ ਬੁਹਤ ਸਾਰੀ ਦੁਬਧਾ ਖਤਮ ਹੋ ਗਈ। ਆਪ ਜੀ ਨੇ ਇਸ ਗ੍ਰੰਥ ਦੇ ਬੁਹਤ ਵੱਡੇ ਭਾਗ ਨੂੰ ਗੁਰੂ ਜੀ ਦੀ ਕਿਰਤ ਨਾ ਹੋਣ ਦਾ ਜੋ ਬਿਆਨ ਦਿੱਤਾ ਹੈ ਉਸ ਨਾਲ ਕੇਵਲ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਰਬ ਉਚ ਮੰਨਣ ਵਾਲੀਆਂ ਜਥੇਬੰਦੀਆਂ ਨੂੰ ਬੁਹਤ ਬਲ ਮਿਲਿਆ ਹੈ। ਇਸ ਲਈ ਆਪ ਜੀ ਦਾ ਇੱਕ ਵੇਰ ਬੁਹਤ-ਬੁਹਤ ਧੰਨਵਾਦ।
ਤਖਤਾਂ ਦੇ ਮੁਖ ਸੇਵਾਦਾਰਾਂ ਸਮੇਤ ਉਨ੍ਹਾਂ ਸਾਰੇ ਸੱਜਣਾਂ ਨੂੰ ਜੋ ਬਿਨਾ ਕਿਸੇ ਦਲੀਲ ਦੇ ਦਸਮ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਸਾਬਤ ਕਰਨ ਦਾ ਅਸਫਲ ਯਤਨ ਕਰ ਰਹੇ ਹਨ, ਨਿਮਰਤਾ ਸਹਿਤ ਬੇਨਤੀ ਹੈ ਕਿ ਉਹ ਭੀ ਭਾਈ ਹਰਨਾਮ ਸਿੰਘ ਖਾਲਸਾ ਜੀ ਦੇ ਬਿਆਨ ਤੋ ਸੇਧ ਲੈਣ ਤਾਂ ਜੋ ਇਸ ਮਸਲੇ ਦਾ ਸਦੀਵੀੰ ਹੱਲ ਕੀਤਾ ਜਾ ਸਕੇ। ਭਾਈ ਹਰਨਾਮ ਸਿੰਘ ਜੀ ਦੇ ਬਿਆਨ ਮੁਤਾਬਕ ਗਿਆਨ ਪ੍ਰਬੋਧ, ਚੌਵੀਸ ਅਵਤਾਰ, ਰਾਮਾ ਅਵਤਾਰ ਅਤੇ ਚਰਿਤਰੋ ਪਖਿਆਨ ਆਦਿ ਰਚਨਾਵਾਂ ਹਿੰਦੂ ਮਿਥਿਹਾਕ ਗ੍ਰੰਥਾ ਦਾ ਅਨੁਵਾਦ ਹੈ। ਜਿਸ ਤੋਂ ਸਪੱਸ਼ਟ ਹੈ ਕਿ ਲੱਗਭੱਗ 1160 ਸਫੇ ਤਾ ਗੁਰੂ ਜੀ ਦੀ ਰਚਨਾ ਨਹੀ ਹਨ ਕਿਉਂਕਿ ਅਨੁਵਾਦ ਕਰਨ ਜਾਂ ਕਰਵਾਉਣ ਵਾਲਾ ਉਸ ਰਚਨਾ ਦਾ ਕਰਤਾ ਨਹੀ ਹੁੰਦਾ। ਪੁਰਾਨਤ ਹਿੰਦੂ ਮਿਥਿਹਾਕ ਗ੍ਰੰਥਾ ਦੀ ਖੋਜ ਕਰਕੇ ਸ: ਦਲਬੀਰ ਸਿੰਘ ਜੀ ਫਰੀਦਾਬਾਦ ਨੇ ਵੀ ਇਹ ਸਾਬਤ ਕੀਤਾ ਹੈ ਕਿ ਉਨ੍ਹਾਂ ਦਾ ਹੀ ਉਤਾਰਾਂ ਹੈ।
(http://www.youtube.com/watch?v=q4F8QMBpwmI) ਹੁਣ ਸਾਡੇ ਪਾਸ ਸਿਰਫ 278 ਕੁ ਸਫੇ ਹੀ ਬਾਕੀ ਬਚਦੇ ਹਨ ਜਿਨ੍ਹਾਂ ਬਾਰੇ ਸਾਨੂੰ ਪੜਚੋਲ ਕਰਨ ਦੀ ਜਰੂਰਤ ਹੈ। ਚੰਡੀ ਚਰਿਤ੍ਰ ਉਕਤਿਬਿਲਾਸ ਜੋ ਪੰਨਾ 74 ਤੋਂ 127 ਤਾਂਈ ਦਰਜ ਹੈ ਇਹ ਮਰਾਕੰਡੇ ਪੁਰਾਣ ਦਾ ਉਤਾਰਾ ਹੈ। ਇਸ ਦਾ ਸਬੂਤ ਦਸਮ ਗ੍ਰੰਥ `ਚ ਵਿੱਚ ਹੀ ਦਰਜ ਹੈ। ਇਤਿ ਸ੍ਰੀ ਮਾਰਕੰਡੇ ਪੁਰਾਨੇ ਚੰਡੀ ਚਰਿਤ੍ਰ ਉਕਤਿ ਬਿਲਾਸ ਮੁਧ ਕੈਟਭ ਬਧਹਿ ਧਯਾਇ॥ 1॥ (ਪੰਨਾ 74) ਅਤੇ ਇਸ ਦੀ ਸਮਾਪਤੀ, “ਦੁਰਗਾ ਪਾਠ ਬਣਾਇਆ ਸਭੇ ਪਉੜੀਆਂ ਫੇਰ ਨ ਜੂਨੀ ਆਇਆ ਜਿਨ ਇਹ ਗਾਇਆ॥ 55॥ (ਪੰਨਾ 127) 53 ਪੰਨੇ ਇਹ ਹੋਰ ਹਨ ਜਿਨ੍ਹਾਂ ਬਾਰੇ ਸਾਨੂੰ ਸੋਚਣ ਦੀ ਕੋਈ ਲੋੜ ਨਹੀ ਹੈ ਹੁਣ ਸਾਡੇ ਪਾਸ ਕੁਲ 224 ਪੰਨੇ ਬਚਦੇ ਹਨ। ਜਿਨ੍ਹਾਂ ਬਾਰੇ ਸਾਨੂੰ ਵਿਚਾਰ ਕਰਨ ਦੀ ਜਰੂਰਤ ਹੈ। ਆਓ ਇਸ ਹਿਸੇ ਬਾਰੇ ਵੀ ਵਿਚਾਰ ਚਰਚਾ ਕਰਕੇ ਅਰੰਭ ਕਰੀਏ। ਸਾਨੂੰ ਪੂਰੀ ਆਸ ਹੈ ਕਿ ਇਹ ਪੜਚੋਲ ਕਰਕੇ ਆਪਾਂ ਬੁਹਤ ਜਲਦੀ ਕਿਸੇ ਸੁਖਾਵੇ ਨਤੀਜੇ ਤੇ ਪੁਜ ਜਾਵਾਗੇ।
ਸਤਿਕਾਰ ਸਹਿਤ
ਸਰਵਜੀਤ ਸਿੰਘ, ਗੁਰਚਰਨ ਸਿੰਘ ਜਿਉਣਵਾਲਾ (ਸਿੰਘ ਸਭਾ ਇੰਨਰਨੈਸ਼ਲਨ) ਅਵਤਾਰ ਸਿੰਘ ਮਿਸ਼ਨਰੀ, ਬੀਬੀ ਹਰਸਿਮਰਤ ਕੌਰ ਖ਼ਾਲਸਾ (ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ ਐਸ ਏ) ਪੋ ਮੱਖਣ ਸਿੰਘ ਸੈਕਰਾਮੈਂਟ, ਡਾ. ਗੁਰਮੀਤ ਸਿੰਘ (ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ) ਗਿਆਨ ਸਿੰਘ ਮਿਸ਼ਨਰੀ, ਸ੍ਰ. ਕੁਲਦੀਪ ਸਿੰਘ ਯੂਬਾਸਿਟੀ, ਪ੍ਰੋ ਪਿਆਰਾ ਸਿੰਘ (ਮਿਸ਼ਨਰੀ ਸਰਕਲ ਕੈਲੇਫੋਰਨੀਆਂ) ਕੈਪਟਨ ਜੁਗਰਾਜ ਸਿੰਘ, ਬਾਬਾ ਨੰਦਨ ਸਿੰਘ (ਸ਼ਬਦ ਸੱਚੀ ਟਕਸਾਲ) ਅਮਰਬੀਰ ਸਿੰਘ ਸਟਾਕਟਨ, ਸਤਪ੍ਰਕਾਸ਼ ਸਿੰਘ ਨਿਊਯਾਰਕ, ਗਿ. ਰਣਜੀਤ ਸਿੰਘ ਇੰਡਿਆਨਾ


(05/10/09)
ਨਰਿੰਦਰ ਸਿੰਘ ਧਾਲੀਵਾਲ

SSA,
I am new reader for last 3 months.
I have started to like your writings. alittle about me, I cannot write in punjabi any more as i never had to use it after high school. I studied science in english in Punjab and then studied medical subjects and now in USA for 27 years. I can read punjabi and i read your writings.
I read your article on "Nanakwad Da Langar", I agree with the writer's list of excuses expressed by the society. I also agree about the language being too strict and agree with Guru Nanak's strong wording ( How can i disagree?).
For the writer, I have a suggestion that write and say what you want to say as long it is philosophically correct and in line with Sikhism but write in way that you draw reader towards you as these Derawad sants do(it is a bad comparison but true), once you draw the reader 's attention then take him on a spiritual journey of Guru Nanak's faith, the reader should forget the criticism and should only remember what you told him. Nanak and all Guru had the divine power in their writings and speaking, they wrote less words and spoke less words but the message was very loud and clear and settled the debates over the controversies once for ever.
It is unfortunate that the Sikh philosophy has become a karam kand and may be you should start dialogue to invite people and the readers to make a reader's club and start a division of social cleansing of karam kand in Gurudwara across the world one at a time. I have started my project and facing a big resistance, but i will be very patient and work on this project for long time as i feel i owe to the cause.
I like the material you mentioned, just set the stage for the topic and point the weakness, once you go on explain the correct solution based on the Sikhism, Please do not go back at the conclusion to summarize or reminder.
As you mentioned reader are intelligent and let me tell you they hungry to listen to the truth/correctness.
repeating the criticism becomes a hard sell for you. You are selling (actually imparting) knowledge which wakes the reader up and just earn the attention, your efforts will be rewarded even more by the Grace of the Waheguru.
with all the best for your writings to come.
NS Dhaliwal MD.


(04/10/09)
ਫਰੀਦਾਬਾਦ ਦੀ ਸੰਗਤ

ਸਿੱਖ ਮਾਰਗ ਦੇ ਸੰਪਾਦਕ ਅਤੇ ਪਾਠਕ ਜਨੋ!
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫ਼ਤਿਹ॥
ਸਭ ਤੋਂ ਪਹਿਲਾਂ ਦੇਰੀ ਲਈ ਖਿਮਾ - ਸਿੱਖ ਮਾਰਗ `ਤੇ ਸਿਖ ਰਹਿਤ ਮਰਿਆਦਾ/ਸਿੱਖ ਜੀਵਨ ਜਾਚ ਬਾਰੇ ਜੋ ਵਿਚਾਰ ਸੰਪਾਦਕ ਜੀ ਵੱਲੋਂ 27 ਸਤੰਬਰ 2009 ਦੇ ਪੱਤਰ ਰਾਹੀਂ ਦਿੱਤੇ ਗਏ ਸਨ ਉਸ ਦੇ 6 ਵੇਂ ਨੁਕਤੇ ਬਾਰੇ ਅਸੀਂ ਵੀ ਕਾਫੀ ਹਦ ਤਕ ਸਹਿਮਤ ਹਾਂ ਅਤੇ ਸਿੱਖ ਮਾਰਗ ਵੱਲੋਂ ਜੋ ਜਿੰਮੇਂਵਾਰੀ ਫਰੀਦਾਬਾਦ ਦੀ ਸੰਗਤਾਂ `ਤੇ ਪਾਈ ਹੈ ਉਸ ਨੂੰ ਨਿਭਾਉਣ ਦਾ ਪੂਰਾ ਜਤਨ ਕਰਾਂਗੇ। ਸੰਪਾਦਕ ਸਿੱਖ ਮਾਰਗ ਵੱਲੋਂ ਸੁਝਾਏ ਸੁਝਾਅ ਜਿਸ ਵਿੱਚ ਕੁੱਝ ਗੁਰਸਿੱਖਾਂ ਅਤੇ ਜੱਥੇਬੰਦੀਆਂ ਦਾ ਜ਼ਿਕਰ ਕੀਤਾ ਗਿਆ ਸੀ, ਉਨ੍ਹਾਂ ਸਭ ਤੋਂ ਇਲਾਵਾ ਸੰਸਾਰ ਭਰ ਤੋਂ ਪੰਥਕ ਸੰਸਥਾਵਾਂ ਦੇ ਨੁੰਮਾਇਦੇ ਅਤੇ ਗੁਰਸਿੱਖ ਵਿਦਵਾਨ ਸੱਜਣ ਵੀ ਇਸ ਵਿੱਚ ਸ਼ਾਮਲ ਕਰਾਂਗੇ ਜੇਕਰ ਉਨ੍ਹਾਂ ਦੇ ਇਕੋ ਗੁਰੂ - ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਹੋਣ ਅਤੇ ਉਹ ਸਾਰੇ ਸੱਚ ਦੀ ਰਾਹ `ਤੇ ਗੁਰੂ ਨਾਨਕ ਵਿਚਾਰਧਾਰਾ ਨੂੰ ਸਮਰਪੱਤ ਹੋਣ।
ਵਾੜ ਖੇਤ ਦੀ ਸੁਰੱਖਿਆ ਲਈ ਹੁੰਦੀ ਹੈ ਪਰ ਜੇਕਰ ਵਾੜ ਖੇਤ ਦੀ ਸਾਰੀ ਅੰਦਰਲੀ ਤਾਕਤ ਨੂੰ ਆਪ ਖਾ ਜਾਏ ਅਤੇ ਬਾਹਰਲੀ ਹਰਿਆਲੀ ਵੀ ਸੂਕੇ ਦਾ ਸ਼ਿਕਾਰ ਹੋ ਜਾਵੇ ਤਾਂ ਉਸ ਵਾੜ ਨੂੰ ਤੁਰੰਤ ਬਦਲ ਕੇ ਨਵੀਂ ਵਾੜ ਲਾਉਣੀ ਖੇਤ ਦੇ ਰਖਵਾਲੇ ਦਾ ਸਭ ਤੋਂ ਪਹਿਲਾਂ ਕਦਮ ਹੋਣਾ ਚਾਹੀਦਾ ਹੈ, ਜੇਕਰ ਨਵੀਂ ਵਾੜ ਜਲਦੀ ਉਪਲਬਧ ਨਾ ਵੀ ਹੋਵੇ ਤਾਂ ਵੀ ਖੇਤ ਦੀ ਅੰਦਰਲੀ ਤਾਕਤ ਨੂੰ ਬਚਾਉਣ ਲਈ, ਲਗੀ ਪੁਰਾਣੀ ਵਾੜ ਨੂੰ ਉਖਾੜ ਸੁਟੋ। “ਅਵਸ਼ਕਤਾ ਅਵਿਸ਼ਕਾਰ ਦੀ ਜਨਨੀ ਹੈ” …ਇਸ ਲਈ ਫਿਕਰ ਨਾ ਕਰੋ ਅਤੇ ਨਵੇਂ ਅਵਿਸ਼ਕਾਰ ਲਈ ਉਦਮ ਜਾਰੀ ਰੱਖੋ।
ਵੱਲੋਂ - ਨੁੰਮਾਇੰਦੇ: ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ, ਸਾਹਿਬ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਸਰਵਉਚੱਤਾ ਨੂੰ ਸਮਰਪੱਤ ਜੱਥੇਬੰਦੀ ਦਸਮ ਗ੍ਰੰਥ (ਬਚਿੱਤਰ ਨਾਟਕ) ਵਿਚਾਰ ਮੰਚ ਇੰਟਰਨੈਸ਼ਨਲ, ਗੁਰਸਿੱਖ ਫੈਮਿਲੀ ਕਲੱਬ, ਯੰਗ ਸਿਖ ਐਸੋਸਿਏਸ਼ਨ, ਖ਼ਾਲਸਾ ਨਾਰੀ ਮੰਚ, ਦੁਰਮਤਿ ਸੋਧਕ ਗੁਰਮਤਿ ਲਹਿਰ, ਅਤੇ “ਦਾ ਸਿੱਖ ਅਫੇਅਰਜ਼” ਵੈਬਸਾਈਟ
(www.thesikhaffairs.org
ਨੋਟ: ਜਿਹੜੀਆਂ ਜੱਥੇਬੰਦੀਆਂ ਜਾਂ ਗੁਰਸਿੱਖ ਵਿਦਵਾਨ ਇਸ ਕਾਰਜ (ਸਿਖ ਰਹਿਤ ਮਰਿਆਦਾ/ਸਿੱਖ ਜੀਵਨ ਜਾਚ) ਨੂੰ ਸਿਰੇ ਚਾੜਨ ਦੇ ਚਾਹਵਾਨ ਹਨ ਉਹ ਸੰਪਰਕ ਕਰਣ: [email protected], [email protected] .


(04/10/09)
‘ਤੱਤ ਗੁਰਮਤਿ ਪਰਿਵਾਰ’

ਸ. ਮਖੱਣ ਸਿੰਘ ਜੀ, ਵਾਹਿਗੁਰ ਜੀ ਕਾ ਖਾਲਸਾ, ਵਾਹਿਗੁਰ ਜੀ ਕੀ ਫਤਿਹ।

ਸ. ਗੁਰਸ਼ਰਨ ਸਿੰਘ ਜੀ ਕਸੇਲ ਵਲੋਂ 28. 9. 09 ਦੇ ਸਬੰਧ ਵਿੱਚ ਆਪ ਹੀ ਦੀ ਲਿਖੀ ਟਿਪਣੀ ਕਿਉਂਕਿ ਨਾਂ ਤਾਂ ਸਿੱਖ ਮਾਰਗ ਦੇ ਪਾਠਕ ਹੀ ਪੂਰਾ ਸਹਿਯੋਗ ਦੇਣ ਲਈ ਤਿਆਰ ਹੋਏ ਹਨ ਅਤੇ ਨਾ ਹੀ ਤੱਤ ਗੁਰਮਤਿ ਵਾਲੇ ਪਾਠਕਾਂ ਦੀ ਪੂਰੀ ਤਸੱਲੀ ਕਰਵਾ ਕੇ ਉਹਨਾ ਦਾ ਵਿਸ਼ਵਾਸ਼ ਜਿੱਤਣ ਵਿੱਚ ਪੂਰੀ ਤਰ੍ਹਾਂ ਸਫਲ ਹੋਏ ਹਨ” । ਲਈ ‘ਤੱਤ ਗੁਰਮਤਿ ਪਰਿਵਾਰ’ ਆਪ ਜੀ ਅਤੇ ਸਮੂਹ ਵਿਦਵਾਨਾਂ, ਪਾਠਕਾਂ ਦੇ ਸਨਮੁੱਖ ਨਿਮਰਤਾ ਸਹਿਤ ਜੋਦੜੀ ਕਰਦਿਆਂ ਇਹ ਕਹਿਣਾ ਚਾਹੁੰਦਾ ਹੈ ਕਿ ‘ਪਰਿਵਾਰ’ ਨਾਲ ਜੁੜੇ ਸਾਰੇ ਹੀ ਵੀਰ ਕਿਸੇ ਵਿਦਵਾਨ ਜਾਂ ਪਾਠਕ ਦੀ ਪੂਰੀ ਤਸੱਲੀ ਕਰਵਾ ਕੇ ਉਨ੍ਹਾਂ ਦਾ ਵਿਸ਼ਵਾਸ ਜਿਤੱਣ ਦੀ ਹੋੜ ਵਿੱਚ ਨਾ ਜਾ ਕੇ ਕੇਵਲ ਗੁਰਮਤਿ ਦੀ ਰੋਸ਼ਨੀ ਵਿੱਚ ਸਿੱਖ ਲਈ ਇੱਕ ਸੁਚੱਜੀ ਜੀਵਨ ਜਾਚ ਬਨਾਉਣ ਲਈ ਸੰਘਸ਼ਸ਼ੀਲ ਹਨ ਇਸੇ ਵਿਚਾਰ ਧਾਰਾ ਨੂੰ ਸਾਹਮਣੇ ਰੱਖਕੇ ਜੋ ਨੁੱਕਤੇ ‘ਗੁਰੂ’ ਪੱਦ ਬਾਰੇ ਗੁਰਮਤਿ ਵਿਚਾਰ’ ਦੇ ਸਿਰਲੇਖ ਵਿੱਚ ਵਿਚਾਰਾਂ ਦੇਣ ਤੋਂ ਪਹਿਲਾਂ ਹੀ ਕੁੱਝ ਬੇਨਤੀਆਂ ਕਰ ਦਿੱਤੀਆਂ ਗਈਆਂ ਸਨ ਜੋ ਇਸ ਪ੍ਰਕਾਰ ਹਨ “ਸਿੱਖ ਮਾਰਗ `ਤੇ ‘ਸਿੱਖ ਰਹਿਤ ਮਰਿਯਾਦਾ’ ਦੇ ਸੁਧਾਰ ਸੰਬੰਧੀ ਵਿਚਾਰ ਚਰਚਾ ਦੀ ਸ਼ੁਰੂਆਤ 'ਸਿੱਖ ਦੀ ਪਰਿਭਾਸ਼ਾ' ਨਾਲ ਹੋਈ ਹੈ। 'ਤੱਤ ਗੁਰਮਤਿ ਪਰਿਵਾਰ' ਦੇ ਵਿਚਾਰ ਤੋਂ ਬਾਅਦ ਆਏ ਦੋਵੇਂ ਵਿਚਾਰਾਂ (ਜਸਬੀਰ ਸਿੰਘ ਕੈਲਗਰੀ, ਗੁਰਮੀਤ ਸਿੰਘ ਆਸਟ੍ਰੇਲਿਆ) ਵਿੱਚ ਮੌਜੂਦਾ ‘ਸਿੱਖ ਰਹਿਤ ਮਰਿਯਾਦਾ’ ਦੀ ਪੜਚੋਲ ਵਿੱਚ 'ਪਰਿਵਾਰ' ਵਲੋਂ 'ਦਸ ਗੁਰੂ ਸਾਹਿਬਾਨ' ਲਫਜ਼ ਪ੍ਰਤੀ ਉਠਾਏ ਦਲੀਲਯੁਕਤ ਇਤਰਾਜ਼ ਦਾ ਕੋਈ ਸਹੀ ਜਵਾਬ ਦਿਤੇ ਬਗੈਰ ਦੋਹਾਂ ਵੀਰਾਂ ਨੇ ਅਪਣੀ ਸੁਝਾਈ ਪਰਿਭਾਸ਼ਾ ਵਿੱਚ ਇਹੀ ਲਫਜ਼ (ਦਸ ਗੁਰੂ ਸਾਹਿਬਾਨ) ਫਿਰ ਦੋਹਰਾ ਦਿੱਤੇ ਹਨ। ‘ਸਿੱਖ ਰਹਿਤ ਮਰਿਯਾਦਾ’ ਸੁਧਾਰ ਸੰਬੰਧੀ ਵਿਚਾਰ ਚਰਚਾ ਵਿੱਚ ਅੱਗੇ ਵੱਧਣ ਲਈ 'ਗੁਰੂ' ਲਫਜ਼ ਬਾਰੇ ਗੁਰਮਤਿ ਅਨੁਸਾਰੀ ਸਪਸ਼ਟ ਹੋਣਾ ਬਹੁਤ ਜ਼ਰੁਰੀ ਹੈ। ਇਸ ਸੰਬੰਧੀ ‘ਤੱਤ ਗੁਰਮਤਿ ਪਰਿਵਾਰ’ ਗੁਰਮਤਿ ਦੀ ਰੋਸ਼ਨੀ ਵਿੱਚ ਅਪਣੇ ਵਿਚਾਰ ਪੇਸ਼ ਕਰ ਰਿਹਾ ਹੈ। ਇਸ ਵਿਚਾਰ ਦਾ ਮਕਸਦ ਕੈਲਗਰੀ ਜੀ ਜਾਂ ਗੁਰਮੀਤ ਸਿੰਘ ਜੀ ਆਸਟ੍ਰੇਲੀਆ ਨੂੰ ਅਪਣੇ ਵਿਚਾਰ ਦੇਣ ਤੋਂ ਹਤੋਉਤਸਾਹਿਤ ਕਰਨਾ ਬਿਲਕੁਲ ਨਹੀਂ ਹੈ। ਸਾਡੀ ਨਜ਼ਰ ਵਿੱਚ ਤਾਂ ਉਹ ਸਪੋਕਸਮੈਨ, ਮਿਸ਼ਨਰੀ ਕਾਲਜਾਂ ਨਾਲ ਜੁੜੇ ਅਤੇ ਹੋਰ ਵਿਦਵਾਨਾਂ (ਜੋ ਤੱਤ ਗੁਰਮਤਿ ਦੇ ਹਮਾਇਤੀ ਹੋਣ ਦਾ ਦਾਅਵਾ ਕਰਦੇ ਹਨ) ਨਾਲੋਂ ਬਹੁਤ ਅੱਗੇ ਹਨ, ਜੋ ਇਸ ਅਹਿਮ ਮਸਲੇ `ਤੇ ਵਿਚਾਰ ਕਰਨ ਲਈ, ਡਰਦੇ ਮਾਰੇ ਮੂੰਹ ਖੋਲਣ ਨੂੰ ਵੀ ਤਿਆਰ ਨਹੀਂ। ਇਹਨਾਂ (ਜਸਬੀਰ ਸਿੰਘ ਜੀ, ਗੁਰਮੀਤ ਸਿੰਘ ਜੀ ਅਤੇ ਹੋਰ ਜੋ ਵਿਚਾਰ ਦੇ ਰਹੇ ਹਨ) ਵੀਰਾਂ ਦੀ ਪੰਥ ਪ੍ਰੇਮ, ਜਾਗਰੂਕਤਾ ਅਤੇ ਨਿਡਰਤਾ ਦੀ ਅਸੀਂ ਕਦਰ ਕਰਦੇ ਹਾਂ। ਇਸ ਕਰਕੇ ਬੇਨਤੀ ਹੈ ਕਿ ਉਹ ਸਾਡੇ ਵਰਤੇ ਲਫਜ਼ਾਂ `ਤੇ ਨਾ ਜਾ ਕੇ ਸਾਡੀ ਭਾਵਨਾ ਨੂੰ ਵਿਚਾਰਨ ਦੀ ਕੋਸ਼ਿਸ਼ ਕਰਨ ਦੀ ਕ੍ਰਿਪਾ ਕਰਨ”। ਪਰਿਵਾਰ ਦੀ ਉਪਰੋਕਤ ਭਾਵਨਾ ਦੇ ਬਾਵਜੂਦ ਜੇ ਲਿਖੇ ਗਏ ਲੇਖ ਵਿੱਚ ਕਿਸੇ ਵਿਦਵਾਨ ਜਾਂ ਸੂਝਵਾਨ ਪਾਠਕ ਦੇ ਮਨ ਨੂੰ ਕੋਈ ਠੇਸ ਪਹੁੰਚੀ ਹੈ ਤਾਂ ‘ਪਰਿਵਾਰ’ ਉਨ੍ਹਾਂ ਤੋਂ ਬਿਨ੍ਹਾਂ ਝਿੱਜਕ ਖਿਮਾ ਮੰਗਦਾ ਹੈ।

ਹੁਣ ਤੱਕ ਜੋ ‘ਗੁਰੂ’ ਪਦ ਬਾਰੇ ਆਏ ਇਤਰਾਜ਼/ਸ਼ੰਕੇ ਸਾਨੂੰ ਪ੍ਰਾਪਤ ਹੋਏ ਹਨ ਉਨ੍ਹਾਂ ਵਿੱਚ ਕਿਸੇ ਵੀ ਪਾਠਕ/ਵਿਦਵਾਨ ਨੇ ਸਾਡੇ ਵਲੋਂ ਉਠਾਏ ਗੁਰਮਤਿ ਅਨੁਸਾਰ ‘ਗੁਰੂ’ ਪਦ ਬਾਰੇ ਨੁੱਕਤਿਆਂ ਦਾ ਸਿਧਾਂਤਕ ਅਤੇ ਦਲੀਲਯੁੱਕਤ ਜਵਾਬ ਨਹੀਂ ਦਿੱਤਾ। ਬਸ ਪ੍ਰਚਲਿਤ ਹੈ, ਪ੍ਰੰਪਰਾ ਹੈ, ਆਦਿ ਦਾ ਹੀ ਜਵਾਬ ਦਿੱਤਾ ਹੈ। ਇਸ ਲਈ ‘ਗੁਰੂ’ ਪਦ ਬਾਰੇ ਆਏ ਇਤਰਾਜ਼ਾਂ/ਸ਼ੰਕਿਆਂ ਦਾ ਇਕੱਠੇ ਰੂਪ ਵਿੱਚ ਸਿਧਾਂਤਕ ਅਤੇ ਦਲੀਲਯੁੱਕਤ ਜਵਾਬ ਬਣਾ ਕੇ ਜਲਦੀ ਹੀ ਭੇਜਣ ਦੀ ਕੋਸ਼ਿਸ਼ ਕਰਾਂਗੇ ਅਤੇ ਨਾਲ ਹੀ ਸਮੁੱਚੇ ਵਿਦਵਾਨਾਂ ਅਤੇ ਪਾਠਕਾਂ ਦਾ ਧਿਆਨ ਦੁਬਾਰਾ ਉਠਾਏ ਗਏ ਨੁਕੱਤਿਆਂ ਵੱਲ ਦਿਵਾਉਦਿਆਂ ਹੋਇਆਂ ਬੇਨਤੀ ਕਰਦੇ ਹਾਂ ਕਿ ਵਿਦਵਾਨ ਸੱਜਣ ਅਤੇ ਪਾਠਕ ਉਠਾਏ ਗਏ ਨੁਕਤਿਆਂ ਤੇ ਗੁਰਮਤਿ ਦੀ ਰੋਸ਼ਨੀ ਵਿੱਚ ਵਿਚਾਰ ਭੇਜਣ ਦੀ ਕਿਰਪਾਲਤਾ ਕਰਨ ਕਿਉਂਕਿ ਇਸ ਸਬੰਧੀ ਜੋ ਵਿਚਾਰ ਆਏ ਹਨ ਉਨ੍ਹਾਂ ਤੋਂ ਕੌਮੀ ਪੱਧਰ ਤੇ ਹੇਠ ਲਿਖੇ ਸ਼ੰਕੇ ਉਪਜਦੇ ਹਨ:-

1. ਗੁਰਬਾਣੀ ਵਿੱਚ ਭੱਟਾਂ ਦੇ ਸਵਇਯੇ, ਸੱਤੇ ਬਲਵੰਡੇ ਕੀ ਵਾਰ ਅਤੇ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਦੇ ਕੀਤੇ ਗਏ (ਪ੍ਰਚਲਿਤ) ਅਰਥਾਂ ਨੂੰ ਜੇ ਸਹੀ ਮੰਨ ਲਈਏ ਤਾਂ ਇਹ ਵੀ ਜ਼ਰੂਰ ਮੰਨਣਾ ਪਵੇਗਾ ਕਿ ਗੁਰਬਾਣੀ ਵਿੱਚ ਦੋਗਲਾਪਨ ਹੈ, ਜੋ ਅਪਣੇ ਹੀ ਇੱਕ ਸਿਧਾਂਤ ਨੂੰ ਦੂਜੀ ਥਾਂ ਕੱਟਦੀ ਹੈ। ਭਾਵ ਇੱਕ ਥਾਂ ਕਹਿੰਦੀ ਹੈ ਕਿ ਸ਼ਰੀਰ (ਦੇਹ) ਗੁਰੂ ਨਹੀਂ ਹੋ ਸਕਦਾ ਤੇ ਦੁਜੀ ਥਾਂ ਨਾਨਕ ਜਾਮਿਆਂ (ਸ਼ਰੀਰ) ਨੂੰ ਗੁਰੂ ਦਸ ਰਹੀ ਹੈ।

2. ਦੂਜਾ ਨੁੱਕਤਾ, ਨਾਨਕ ਜਾਮਿਆਂ ਲਈ 'ਗੁਰੂ' 'ਰੱਬ' ਲਫਜ਼ ਵਰਤਣ ਵੇਲੇ, ਅਸੀਂ 'ਜੋਤਿ ਰੂਪ ਹਰਿ ਆਪ ਗੁਰੂ ਨਾਨਕੁ ਕਹਾਯਉ' 'ਗੁਰੁ ਅਰਜੁਨੁ ਪ੍ਰਤਖ ਹਰਿ' ਤੁੱਕਾਂ ਬੜੀ ਜਲਦੀ ਵਰਤ ਲੈਂਦੇ ਹਾਂ ਪਰ ਅਨਮਤਾਂ ਦੀ ਆਲੋਚਣਾ ਕਰਦੇ ਵਕਤ ਇਸ ਗੱਲ ਤੇ ਅੜੇ ਰਹਿੰਦੇ ਹਾਂ ਕਿ ਦੇਹਧਾਰੀ, ਗੁਰੂ ਜਾਂ ਰੱਬ ਨਹੀਂ ਹੋ ਸਕਦਾ। ਇਹ ਦੋਗਲਾਪਨ ਕਿਉਂ ਅਤੇ ਕਿਸ ਲਈ? ਜੇ ਜੋਤਿ ਰੂਪ ਵਿੱਚ ਰੱਬ ਆਪਿ ਗੁਰੂ ਨਾਨਕ ਕਹਾ ਸਕਦਾ ਹੈ ਤਾਂ ਉਹੀ ਰੱਬ ਜੋਤ ਰੂਪ ਵਿੱਚ ਬੁੱਧ, ਕ੍ਰਿਸ਼ਨ, ਰਾਮ, ਈਸਾ, ਹਜ਼ਰਤ ਮੁਹੱਮਦ ਜਾਂ ਕੋਈ ਹੋਰ, ਕਿਉਂ ਨਹੀਂ ਹੋ ਸਕਦਾ? ਫਿਰ ਜੇ ਇਹੀ ਦਲੀਲ਼ ਨਾਮਧਾਰੀ, ਨਿਰੰਕਾਰੀ, ਰਾਧਾਸੁਆਮੀ, ਸੱਚੇ ਸੌਦੇ ਵਾਲੇ, ਨੰਦ ਸਿੰਘ, ਅਤਰ ਸਿੰਘ ਅਤੇ ਐਸੇ ਹੀ ਹੋਰਾਂ ਦੇ ਪੈਰੋਕਾਰ ਵਰਤ ਲੈਣ ਤਾਂ ਗਲਤ ਕਿਵੇਂ ਹੋਵੇਗਾ?

3. ਤੀਜਾ ਨੁੱਕਤਾ ਅਤੇ ਸਵਾਲ ਇਹ ਉਠਦਾ ਹੈ ਕਿ ਸਾਡੇ ਲਈ ਗੁਰਮਤਿ ਸਿਧਾਂਤ ਜ਼ਿਆਦਾ ਮਾਇਨੇ ਰੱਖਦੇ ਹਨ ਜਾਂ ਸਾਡੇ ਵਲੋਂ ਤਿਆਰ ਕੀਤੀ ਗਈ ਵਿਆਕਰਣ ਦੇ ਨਿਯਮ? ਜਿਸ ਲਈ ਵਿਆਕਰਣ ਕਰਤਾ ਆਪ ਖੁਦ ਇਹ ਕਹਿ ਰਹੇ ਹਨ ਕਿ “ਅੱਜ ਤੋਂ ਪੰਜ ਛੇ ਸਦੀਆਂ ਪਹਿਲਾਂ ਦੀ ਬੋਲੀ ਵਿੱਚ ਲਿੱਖੀ ਬਾਣੀ ਨੂੰ ਸਮਝਣ ਤੇ ਉਸ ਦਾ ਟੀਕਾ ਲਿਖਣ ਵਿੱਚ ਕਈ ਊਕਾਈਆਂ ਹੋ ਜਾਣੀਆਂ ਅਸੰਭਵ ਗੱਲ ਨਹੀਂ ਹੈ। ਉਸ ਸਮੇਂ ਦੀ ਬੋਲੀ ਦੇ, ਵਿਆਕਰਣ ਅਨੁਸਾਰ ਟੀਕਾ ਲਿਖਣ ਦੀ ਇਹ ਨਵੀਂ ਲੀਹ ਹੈ। ਸਮੇਂ-ਸਮੇਂ ਅਨੁਸਾਰ ਵਿਦਵਾਨ ਸੱਜਣ ਮੈਥੋਂ ਹੋਈਆਂ ਉਕਾਈਆਂ ਦੀ ਸੋਧ ਪੜਤਾਲ ਕਰਕੇ ਇਸ ਨਵੀਂ ਲੀਹ ਦੇ ਕੰਮ ਨੂੰ ਸਫਲ ਕਰਨ ਵਿੱਚ ਸਹਾਈ ਹੋਣ ਦੀ ਕਿਰਪਾਲਤਾ ਕਰਦੇ ਹੀ ਰਹਿਣਗੇ”। (ਪੰਨਾ 3 ਸ੍ਰੀ ਗੁਰੂ ਗਰੰਥ ਸਾਹਿਬ ਦਰਪਣ, ਟੀਕਾਕਾਰ ਪ੍ਰੋ ਸਾਹਿਬ ਸਿੰਘ)

ਇਕ ਗੱਲ ਹੋਰ ਜੋ ਸੰਪਾਦਕ ਜੀ ਨੇ 27. 09. 2009 ਨੂੰ 6 ਵੇਂ ਨੁਕਤੇ ਵਿੱਚ ਜ਼ਿਕਰ ਕੀਤਾ ਹੈ ਅਤੇ ਜਿਸ ਨਾਲ ਕਈ ਵਿਦਵਾਨਾਂ ਨੇ ਵੀ ਸਹਿਮਤੀ ਜਤਾਈ ਹੈ ਉਸ ਨਾਲ ‘ਤੱਤ ਗੁਰਮਤਿ ਪਰਿਵਾਰ’ ਵੀ ਸਹਿਮਤ ਹੁੰਦਿਆਂ ਇਹ ਬੇਨਤੀ ਕਰਨਾ ਚਾਹੁੰਦਾ ਹੈ ਕਿ ਰਹਿਤ ਮਰਿਆਦਾ ਸਬੰਧੀ ਵਿਚਾਰ ਚਰਚਾ ਨੂੰ ਵੀ ਨਾਲ-ਨਾਲ ਜਾਰੀ ਰੱਖਣ ਵਿੱਚ ਕੋਈ ਨੁਕਸਾਨ ਵਾਲੀ ਗੱਲ ਨਹੀਂ ਹੋ ਸਕਦੀ ਜੀ, ਇਸ ਲਈ ਵਿਚਾਰ ਚਰਚਾ ਨੂੰ ਸਿਖ ਮਾਰਗ ਤੇ ਬੰਦ ਨਾ ਕਰਕੇ, ਸੁਝਾਏ ਗਏ 6 ਵੇਂ ਨੁਕਤੇ ਨੂੰ ਵੀ ਅਮਲੀ ਰੂਪ ਦਿੱਤਾ ਜਾ ਸਕਦਾ ਹੈ।

‘ਤੱਤ ਗੁਰਮਤਿ ਪਰਿਵਾਰ’ ਪਹਿਲਾਂ ਵੀ ਸਿੱਖ ਮਾਰਗ `ਤੇ ਇੱਕ ਬੇਨਤੀ ਲਿੱਖ ਕੇ ਭੇਜ ਚੁੱਕਾ ਹੈ ਕਿ ਅਸੀਂ ਸਾਰੇ ਕੀਰਤੀ (ਕੰਮ-ਕਾਜੀ) ਸਿੱਖ ਹਾਂ ਇਸ ਲਈ ਸਾਰਿਆਂ ਕੋਲ ਸਮੇਂ ਅਤੇ ਸਾਧਨਾਂ ਦੀ ਘਾਟ ਹੋਣ ਕਰਕੇ ਕੀਤੇ ਜਾ ਰਹੇ ਇਤਰਾਜ਼ਾਂ/ਸ਼ੰਕਿਆਂ ਦਾ ਜਲਦੀ ਵਿੱਚ ਨਾਲੋ-ਨਾਲ ਸਪਸ਼ਟੀਕਰਨ/ਜਵਾਬ ਦੇ ਸਕਣਾ ਇੱਕ ਕਠਿਨ ਕਾਰਜ ਹੈ। ਇਸੇ ਕਾਰਨ ਜਵਾਬ/ਸਪਸ਼ਟੀਕਰਨ ਦੇਣ ਵਿੱਚ ਸਮਾਂ ਲੱਗ ਜਾਂਦਾ ਹੈ। ਨਾਲ ਹੀ ਅਸੀਂ ਵੱਖ-ਵੱਖ ਵਿਦਵਾਨਾਂ ਅਤੇ ਪਾਠਕਾਂ ਦੇ ਇੱਕ ਸਮਾਨ ਮਿਲਦੇ-ਜੁਲਦੇ ਇਤਰਾਜ਼ਾਂ/ਸ਼ੰਕਿਆਂ ਦਾ ਜਵਾਬ ਇਕੱਠਾ ਹੀ ਦੇਣ ਦੀ ਕੋਸ਼ਿਸ਼ ਕਰਾਂਗੇ।

ਅੰਤ ਵਿੱਚ ਗੁਰਮਤਿ ਅਨੁਸਾਰ ਵਿਦਵਤਾ ਭਰੇ ਸੁਝਾਵਾਂ ਦੀ ਉਡੀਕ ਵਿੱਚ ਅਤੇ ਭੁੱਲ-ਚੁੱਕ ਦੀ ਖਿਮਾ ਦੇ ਜਾਚਕ।

ਨਿਰੋਲ ਨਾਨਕਵਾਦ ਦੀ ਰਾਹ `ਤੇ

‘ਤੱਤ ਗੁਰਮਤਿ ਪਰਿਵਾਰ’


(04/10/09)
ਜਸਬੀਰ ਸਿੰਘ (ਕੈਲਗਰੀ)

ਤੱਤ ਗੁਰਮਤਿ ਪਰਿਵਾਰ ਦੇ ਮੁਖੀ ਸ:. . (?). . ਜੀ!

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।

ਸ:. . (?). . ਸਿੰਘ ਜੀ! ਰਹਿਤ ਮਰਿਯਾਦਾ ਦੀ ਸੁਧਾਈ ਦੇ ਕੰਮ ਦੀ ਕਾਫ਼ੀ ਜਿੰਮੇਵਾਰੀ ਆਪਜੀ ਦੇ ਸਿਰ ਤੇ ਸੀ। ਇਸ ਲਈ ਪਾਠਕਾਂ ਦੇ ਸਵਾਲਾਂ ਦੇ ਜਵਾਬ ਦੇਣ ਦਾ ਸਮਾਂ ਆਪ ਕੋਲ ਬਹੁਤ ਘੱਟ ਹੁੰਦਾ ਸੀ। ਪਰ ਜਿਸ ਤਰ੍ਹਾਂ ਕਿ ਹੁਣ ਰਹਿਤ ਮਰਯਾਦਾ ਦਾ ਕੰਮ ਆਰਜੀ ਤੌਰ ਤੇ ਰੋਕ ਦਿੱਤਾ ਗਿਆ ਹੈ, ਮੈਂ ਸਮਝਦਾ ਹਾਂ ਕਿ ਹੁਣ ਗੁਰਮਤ ਸੰਬੰਧੀ ਪਏ ਭੁਲੇਖਿਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾ ਸਕਦਾ ਹੈ।

ਆਪ ਜੀ ਅੱਗੇ ਬੇਨਤੀ ਹੈ, ਜਿਸ ਤਰ੍ਹਾਂ ਕਿ ਮੈਂ ਗੁਰਬਾਣੀ ਦੀਆਂ ਉਦਾਹਰਣਾਂ ਦੇ ਕੇ ਸਾਬਤ ਕੀਤਾ ਹੈ ਕਿ ਗੁਰੂ ਸਾਹਿਬਾਂ ਨੂੰ ਉਨ੍ਹਾਂ ਦੇ ਸਮੇਂ ‘ਗੁਰੂ’ ਲਫ਼ਜ਼ ਨਾਲ ਸੰਬੋਧਨ ਕੀਤਾ ਜਾਂਦਾ ਸੀ। ਜੇ ਉਸ ਵਕਤ ਗੁਰੂ ਸਾਹਿਬਾਂ ਨੂੰ ਗੁਰੂ ਸ਼ਬਦ ਨਾਲ ਸੰਬੋਧਨ ਕਰਨ ਨਾਲ ਗੁਰਮਤ ਭੰਗ ਨਹੀਂ ਹੋਈ ਤਾਂ ਹੁਣ ਵੀ ਨਹੀਂ ਹੋਣੀ ਚਾਹੀਦੀ। ਆਪ ਜੀ ਨੇ “ਗੁਰਮਤਿ ਰਹਿਤ” ਨਾਮ ਦਾ ਜੋ ਲੇਖ ਸਿੱਖ ਮਾਰਗ ਤੇ ਪਾਇਆ ਹੈ, ਉਸ ਵਿੱਚ ਵੀ ਵਿਦਵਾਨਾਂ ਨੇ ਰਹਿਤ ਮਰਯਾਦਾ ਦਾ ਜੋ ਖਰੜਾ ਤਿਆਰ ਕੀਤਾ ਹੈ, ਉਸ ਵਿੱਚ ਵੀ ਗੁਰੂ ਸਾਹਿਬਾਂ ਨੂੰ “ਗੁਰੂ” ਸ਼ਬਦ ਨਾਲ ਸੰਬੋਧਨ ਕੀਤਾ ਗਿਆ ਹੈ। ਸੋ ਆਪ ਜੀ ਅੱਗੇ ਬੇਨਤੀ ਹੈ ਕਿ ਤੁਸੀਂ ਵੀ ਅੱਗੋਂ ਤੋਂ ਗੁਰੂ ਸਾਹਿਬਾਂ ਨੂੰ “ਗੁਰੂ” ਸ਼ਬਦ ਨਾਲ ਸੰਬੋਧਨ ਕਰੋ ਅਤੇ ਦੂਜੇ ਗੁਰੂ ਸਾਹਿਬਾਂ ਨੂੰ “ਜਾਮੇਂ” ਕਹਿ ਕੇ ਸੰਬੋਧਨ ਕਰਨ ਦੀ ਬਜਾਇ ਉਨ੍ਹਾਂ ਦਾ ਨਾਮ ਲਿਖਿਆ ਜਾਵੇ ਜੀ।

ਵੈਸੇ ਵੀ ਗੁਰੂ ਸਾਹਿਬਾਂ ਨੂੰ ਦੂਜੇ ਨਾਨਕ ਜਾਮੇਂ, ਤੀਜੇ ਨਾਨਕ ਜਾਮੇਂ ਆਦਿ ਕਹਿ ਕੇ ਸੰਬੋਧਨ ਕਰਨ ਨਾਲ ਵਿਚਾਰਧਾਰਾ ਹਿੰਦੂ ਮੱਤ ਨਾਲ ਜਾ ਮਿਲਦੀ ਹੈ। ਮਿਸਾਲ ਦੇ ਤੌਰ ਤੇ ਤੁਸੀਂ ਲਿਖਿਆ ਹੈ- “…ਐਸੀ ਹੀ ਇੱਕ ਸਾਖੀ ਚੌਥੇ ਨਾਨਕ ਜਾਮੇਂ (ਰਾਮਦਾਸ ਪਾਤਸ਼ਾਹ ਜੀ) ਨਾਲ ਵੀ ਜੋੜੀ ਮਿਲਦੀ ਹੈ….”।

ਹਿੰਦੂ ਫ਼ਲੌਸਫ਼ੀ ਕ੍ਰਿਸ਼ਨ ਨੂੰ ਵਿਸ਼ਨੂੰ ਦਾ ਅੱਠਵਾਂ ਅਵਤਾਰ ਮੰਨਦੀ ਹੈ।

ਹੁਣ ਜਰਾ ਆਪਣੀ ਲਿਖਤ ਅਤੇ ਹਿੰਦੂ ਫ਼ਲੌਸਫ਼ੀ ਦੀ ਤੁਲਨਾ ਕਰਕੇ ਦੇਖੋ।

“ਚੌਥੇ ਨਾਨਕ ਜਾਮੇਂ ਰਾਮਦਾਸ ਪਾਤਸ਼ਾਹ ਜੀ”। ਅਤੇ

“ਵਿਸ਼ਨੂੰ ਦੇ ਅੱਠਵੇਂ ਅਵਤਾਰ ਸ਼੍ਰੀ ਕ੍ਰਿਸ਼ਨ ਜੀ”।

ਦੋਹਾਂ ਗੱਲਾਂ ਵਿੱਚ ਸਿਧਾਂਤਕ ਤੌਰ ਤੇ ਕੋਈ ਫ਼ਰਕ ਨਜ਼ਰ ਨਹੀਂ ਆ ਰਿਹਾ।

“ਕੀ ਉਦਾਸੀ ਮੱਤ ਗੁਰਮਤਿ ਅਨੁਸਾਰ ਪ੍ਰਵਾਨ ਹੈ?” ਦੇ ਸੰਬੰਧ ਵਿੱਚ-

ਲ਼ੇਖ ਵਿੱਚ ਤੁਸੀਂ ਲਿਖਿਆ ਹੈ- “ਗੁਰੂ (ਨਾਨਕ ਵਿਚਾਰਧਾਰਾ) ਤੋਂ ਬਾਗ਼ੀ ਹੋ ਕੇ ਸ੍ਰੀ ਚੰਦ ਜੀ ਨੇ ਉਦਾਸੀ ਮੱਤ ਅਪਣਾ ਲਿਆ। ਇਸ ਮੱਤ ਦੇ ਜ਼ਿਆਦਾਤਰ ਸਿਧਾਂਤ ਗੁਰਮਤਿ ਸਿਧਾਂਤਾਂ ਦੇ ਵਿਪਰੀਤ ਹਨ। ਸੋ ਇਸ ਮੱਤ ਨੂੰ ਗੁਰੂ-ਘਰ ਵੱਲੋਂ ਕਦੇ ਵੀ ਪ੍ਰਵਾਨਗੀ ਨਹੀਂ ਸੀ ਮਿਲ ਸਕਦੀ। . . ਸੱਚਾਈ ਇਹ ਹੈ ਕਿ ਉਦਾਸੀ ਮੱਤ ਪੂਰੀ ਤਰ੍ਹਾਂ ਗੁਰਮਤਿ ਸਿਧਾਂਤਾਂ ਤੇ ਖਰਾ ਨਾ ਉਤਰਣ ਕਰਕੇ ਗੁਰੂ-ਘਰ ਵਿੱਚ ਪ੍ਰਵਾਨ ਨਹੀਂ ਸੀ ਕੀਤਾ ਗਿਆ”। ਅੱਗੇ ਤੁਸੀਂ ਲਿਖਿਆ ਹੈ-

“ਸਿੱਖ ਫੁਲਵਾੜੀ ਦੇ ਸੰਪਾਦਕ ਨੇ ਉਦਾਸੀ ਮੱਤ ਨੂੰ ਹਰਿਗੋਬਿੰਦ ਪਾਤਸ਼ਾਹ ਜੀ ਵੱਲੋਂ ਬਾਬਾ ਗੁਰਦਿੱਤਾ ਜੀ ਰਾਹੀਂ ਪ੍ਰਵਾਨਗੀ ਦਿੱਤੀ ਦੱਸ ਕੇ ਪਾਠਕਾਂ ਨੂੰ ਅਨਜਾਣੇ ਹੀ ਗੁੰਮਰਾਹ ਕਰ ਦਿੱਤਾ ਹੈ। …. . ਜਵਾਬ ਵਿੱਚ (ਸੰਪਾਦਕ ਸਿੱਖ ਫੁਲਵਾੜੀ ਨੇ) ਲਿਖਿਆ ਹੈ- ਹਰਿਗੋਬਿੰਦ ਪਾਤਸ਼ਾਹ ਜੀ ਵੱਲੋਂ ਹੁਕਮ ਮਿਲਣ ਤੇ ਬਾਬਾ ਗੁਰਦਿੱਤਾ ਜੀ ਨੇ ‘ਉਦਾਸੀ ਮਹਾਪੁਰਖਾਂ’ ਨੂੰ ਸਿੱਖ ਧਰਮ ਦੇ ਪ੍ਰਚਾਰ ਵਿੱਚ ਲਾ ਦਿੱਤਾ। ਬਾਬਾ ਗੁਰਦਿੱਤਾ ਜੀ ਨੇ ਇਹਨਾਂ ਉਦਾਸੀ ਮਹਾਤਮਾਵਾਂ ਦੀ ਦੇਖ ਰੇਖ ਵਿੱਚ ਚਾਰ ਮੁੱਖ ਕੇਂਦਰ (ਧੂਣੇ) ਕਾਇਮ ਕੀਤੇ”। ਪਹਿਲੇ ਧੂਣੇ ਦੇ ਪ੍ਰਚਾਰਕ ਭਾਈ ਅਲਮਸਤ ਜੀ ਬਾਰੇ ਲਿਖਿਆ ਹੈ…. . । “ਅਲਮਸਤ ਜੀ ਦਾ ਜਨਮ ਭਾਈ ਹਰਿ ਦੱਤ (ਬ੍ਰਹਮਣ) ਦੇ ਘਰ ਸ੍ਰੀ ਨਗਰ (ਕਸ਼ਮੀਰ) ਵਿੱਚ ਹੋਇਆ। ਸੰਨ 1574 ਵਿੱਚ ਆਪ ਡੇਰਾ ਬਾਬਾ ਨਾਨਕ ਗਏ ਅਤੇ ਉਥੇ ਬਾਬਾ ਸ੍ਰੀ ਚੰਦ ਜੀ ਦੇ ਸੇਵਕ ਬਣ ਗਏ”।

“ਉਪਰੋਕਤ ਤੋਂ ਸਪੱਸ਼ਟ ਹੈ ਕਿ ਇਹ ਉਦਾਸੀ ‘ਮਹਾਤਮਾ’ ਸ੍ਰੀਚੰਦ ਜੀ ਦੇ ਚੇਲੇ ਸਨ। ਇਹਨਾਂ ਦਾ ਆਪਣਾ ਜੀਵਨ ਗੁਰਮਤਿ ਸਿਧਾਂਤਾਂ ਤੋਂ ਉਲਟ ਸੀ। ਫ਼ੇਰ ਇਹਨਾਂ ਨੂੰ ਗੁਰਮਤਿ ਪ੍ਰਚਾਰਕ ਕਿਵੇਂ ਥਾਪਿਆ ਜਾ ਸਕਦਾ ਸੀ? ਤੇ ਜੇਕਰ ਥਾਪਣਾ ਹੀ ਸੀ ਤਾਂ ਸ੍ਰੀ ਚੰਦ ਜੀ ਵਿੱਚ ਕੀ ਖਰਾਬੀ ਸੀ? ਆਖਰ ਨਾਨਕ ਪਾਤਸ਼ਾਹ ਜੀ ਦੇ ਪੁੱਤਰ ਸਨ ਅਤੇ ਜੇਕਰ ਨਾਨਕ ਪਾਤਸ਼ਾਹ ਜੀ ਦੇ ਪੁੱਤਰ ਹੁੰਦਿਆਂ ਵੀ ਨਹੀਂ ਥਾਪਿਆ ਗਿਆ ਤਾਂ ਕੇਵਲ ਇਸ ਕਾਰਨ ਕਿ ਇਹਨਾਂ ਦਾ ਪ੍ਰਚਾਰ ਗੁਰਮਤਿ ਸਿਧਾਂਤਾਂ ਦੀ ਖੁੱਲੀ ਖਿਲਾਫ਼ਤ ਕਰਦਾ ਸੀ”।

“ਸਿੱਖ ਫੁਲਵਾੜੀ ਦੇ ਇਸੇ ਅੰਕ ਦੇ ਸੰਪਾਦਕੀ ਵਿੱਚ ਲਿਖਿਆ ਹੈ, “ਮਜਬੂਰਨ ਸਿੱਖ ਗੁਰਧਾਮਾਂ ਦਾ ਪ੍ਰਬੰਧ ਸਿੱਖਾਂ ਦੇ ਹੱਥਾਂ ਵਿੱਚੋਂ ਨਿਕਲ ਕੇ ਹੁਕੂਮਤ ਦੇ ਕਰਿੰਦਿਆ, ਉਦਾਸੀ ਮਹੰਤਾਂ ਅਤੇ ਨਿਰਮਲਿਆਂ ਦੇ ਹੱਥ ਵਿੱਚ ਆ ਗਿਆ। ਗੁਰਦੁਆਰਿਆਂ ਵਿੱਚ ਮਨਮਰਜ਼ੀ ਦੀਆਂ ਮਰਯਾਦਾਵਾਂ ਚੱਲਣ ਲੱਗੀਆਂ….”।

“ਸਿੱਖ ਫੁਲਵਾੜੀ ਦੇ ਇੱਕੋ ਹੀ ਅੰਕ ਵਿੱਚ ਜਿੱਥੇ ‘ਉਦਾਸੀਆਂ’ ਨੂੰ ਖਾਲਸੇ ਦੀ ਮਜਬੂਰੀ ਵੱਸ ਗੁਰਧਾਮਾਂ ਤੇ ਕਾਬਜ਼ ਹੁੰਦਾ ਦੱਸਿਆ ਹੈ, ਉਥੇ ਹੀ ਦੂਜੀ ਥਾਂ ਉਦਾਸੀਆਂ ਨੂੰ ਹਰਿਗੋਬਿੰਦ ਪਾਤਸ਼ਾਹ ਜੀ ਵੱਲੋਂ ਨਿਯੁਕਤ ਕੀਤੇ ਪ੍ਰਚਾਰਕ ਲਿਖਿਆ ਹੈ। ਕੀ ਸਿੱਖ ਫੁਲਵਾੜੀ ਦੀ ਇਹ ਗੈਰ-ਸਿਧਾਂਤਕ ਤੇ ਦੋਹਰੀ ਪਹੁੰਚ ਨਹੀਂ ਹੈ?”

ਵਿਚਾਰ: ਆਪ ਜੀ ਦਾ ਇਹ ਸੰਬੰਧਤ ਲੇਖ ਪੜ੍ਹਨ ਤੋਂ ਪਹਿਲਾਂ ਤੱਕ ਮੈਂ ਵੀ ਕੁੱਝ ਇਸੇ ਤਰ੍ਹਾਂ ਹੀ ਸੋਚਦਾ ਸੀ ਜਿਸ ਤਰ੍ਹਾਂ ਆਪ ਨੇ ਲਿਖਿਆ ਹੈ। ਪਰ ਇਸ ਬਾਰੇ ਕੁੱਝ ਵਧੇਰੇ ਪੜ੍ਹਨ ਤੇ ਕਈ ਗੱਲਾਂ ਹੋਰ ਸਾਮ੍ਹਣੇ ਆਈਆਂ ਹਨ।

ਬਾਬਾ ਸ੍ਰੀ ਚੰਦ ਜੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਤੇ ਪੂਰੀ ਤਰ੍ਹਾਂ ਖਰੇ ਨਹੀਂ ਸਨ ਉਤਰਦੇ। ਪਰ ਉਹ ਗੁਰੂ ਸਾਹਿਬ ਦੇ ਵਿਚਾਰਾਂ ਦੇ ਖਿਲਾਫ਼ ਵੀ ਨਹੀਂ ਸਨ। ਆਪਣੇ ਸੁਭਾਵ ਕਰਕੇ ਉਹ ਸਭ ਤੋਂ ਵਿਰਕਤ, ਉਪਰਾਮ ਅਤੇ ਉਦਾਸੀਨ ਰਹਿੰਦੇ ਸਨ।

ਤੁਸੀਂ ਲਿਖਿਆ ਹੈ ਕਿ “ਸ੍ਰੀ ਚੰਦ ਜੀ ਨੇ ਉਦਾਸੀ ਮਤ ਅਪਨਾ ਲਿਆ”।

ਇਹ ਗੱਲ ਗ਼ਲਤ ਹੈ। ਸ੍ਰੀ ਚੰਦ ਜੀ ਨੇ ਉਦਾਸੀ ਮੱਤ ਨਹੀਂ ਸੀ ਅਪਣਾਇਆ। ਅਤੇ ਨਾ ਹੀ ਉਸ ਵਕਤ ਉਦਾਸੀ ਮੱਤ ਹੋਂਦ ਵਿੱਚ ਹੀ ਸੀ। ਸਗੋਂ ਸ੍ਰੀ ਚੰਦ ਜੀ ਤੋਂ ਉਦਾਸੀ ਮੱਤ ਚੱਲ ਪਿਆ ਸੀ। ਬਲਕਿ ਸ੍ਰੀ ਚੰਦ ਜੀ ਨੇ ਵੀ ਉਦਾਸੀ ਮੱਤ ਚਲਾਇਆ ਨਹੀਂ ਸੀ ਅਤੇ ਨਾ ਹੀ ਉਨ੍ਹਾਂ ਨੇ ਆਪਣੇ ਕੋਈ ਚੇਲੇ ਬਣਾਏ ਸਨ। ਜਿੰਨਾ ਵੀ ਹੋ ਸਕੇ ਆਪ ਗੁਰੂ ਸਾਹਿਬ ਦੀ ਹਰ ਸਿਖਿਆ ਨੂੰ ਮੰਨਦੇ ਅਤੇ ਪ੍ਰਚਾਰਦੇ ਸਨ। ਸਿਰਫ਼ ਸੁਭਾਵ ਕਰਕੇ ਸਭ ਤੋਂ ਵਿਰਕਤ ਰਹਿੰਦੇ ਸਨ ਅਤੇ ਉਨ੍ਹਾਂ ਨੇ ਸ਼ਾਦੀ ਵੀ ਨਹੀਂ ਸੀ ਕਰਵਾਈ। ਹਮੇਸ਼ਾਂ ਉਦਾਸੀ ਚੋਲਾ ਹੀ ਪਹਿਨਦੇ ਸਨ। ਉਦਾਸੀ ਚੋਲਾ ਪਹਿਨਣ ਦੀ ਪ੍ਰੇਰਣਾ ਵੀ ਉਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਤੋਂ ਹੀ ਮਿਲੀ ਸੀ। ਉਦਾਸੀਆਂ/ਫ਼ੇਰੀਆਂ ਤੋਂ ਮਗ਼ਰੋਂ ਜਦੋਂ ਜਰੂਰਤ ਨਹੀਂ ਸੀ, ਗੁਰੂ ਸਾਹਿਬ ਨੇ ਉਦਾਸੀ ਚੋਲਾ ਉਤਾਰ ਦਿੱਤਾ ਸੀ ਪਰ ਸ੍ਰੀ ਚੰਦ ਜੀ ਨੇ ਇਹ ਚੋਲਾ ਹਮੇਸ਼ਾਂ ਲਈ ਅਪਣਾ ਲਿਆ ਸੀ। ਗੁਰੂ ਨਾਨਕ ਦੇਵ ਜੀ ਦੁਆਰਾ ਸ੍ਰੀ ਚੰਦ ਜੀ ਨੂੰ ਗੱਦੀ ਨਾ ਦੇਣ ਦਾ ਮੁਖ ਕਾਰਣ ਵੀ ਇਹੀ ਸੀ ਕਿ ਗੁਰੂ ਸਾਹਿਬ ਦਾ ਮੁਖ ਸੰਦੇਸ਼ - ਅੰਜਨ ਮਾਹਿ ਨਿਰੰਜਨ ਰਹਿਣਾ ਹੈ’ ਅਰਥਾਤ ਘਰ ਬਾਰ ਦੀਆਂ ਜਿੰਮੇਦਾਰੀਆਂ ਨਿਭਾਉਂਦੇ ਹੋਏ ਸਿੱਖੀ ਅਸੂਲਾਂ ਤੇ ਚੱਲਣਾ ਹੈ, ਇਸ ਸਿਧਾਂਤ ਦਾ ਖੰਡਣ ਹੁੰਦਾ ਸੀ ਅਤੇ ਅੱਗੋਂ ਤੋਂ ਇਹੀ ਅਣਵਿਆਹੇ ਰਹਿਕੇ ਉਦਾਸੀ ਰਹਿਣ ਦਾ ਅਤੇ ਉਦਾਸੀ ਭੇਖ ਵਿੱਚ ਰਹਿਣ ਦਾ ਅਸੂਲ ਗੁਰਮਤ ਵਿੱਚ ਵੀ ਪ੍ਰਚੱਲਤ ਹੋਣ ਦਾ ਡਰ ਸੀ। ਦੂਜੀ ਗੱਲ ਕਿ ਸ੍ਰੀ ਚੰਦ ਦੇ ਸਭ ਕਾਸੇ ਤੋਂ ਉਪਰਾਮ ਰਹਿਣ ਕਾਰਨ ਅਤੇ ਸਿੱਖੀ ਪ੍ਰਚਾਰ ਨੂੰ ਪੂਰੀ ਜਿੰਮੇਵਾਰੀ ਨਾਲ ਨਾ ਨਿਭਾ ਸਕਣ ਕਰਕੇ, ਗੁਰੂ ਸਾਹਿਬ ਦੀ ਸਾਲਾਂ ਦੀ ਮਿਹਨਤ ਵਿਅਰਥ ਜਾ ਸਕਦੀ ਸੀ।

ਭਾਈ ਕਾਨ੍ਹ ਸਿੰਘ ਨਾਭਾ ਲਿਖਦੇ ਹਨ:

ਸ਼੍ਰੀ ਗੁਰੂ ਨਾਨਕ ਦੇਵ ਨੇ ਜਦ ਜਗਤ ਜਲੰਦੇ ਨੂੰ ਸ਼ਾਤੀ ਦੇਣ ਲਈ ਦੇਸ਼ਾਂਤਰੀਂ ਵਿਚਰਣ ਵਾਸਤੇ ਸੰਤ ਬਾਣਾ ਧਾਰਣ ਕੀਤਾ ਅਰ ਜਿਸ ਲਿਬਾਸ ਨੂੰ ਬਾਬਾ ਸ੍ਰੀ ਚੰਦ ਜੀ ਨੇ ਅੰਗੀਕਾਰ ਕਰਕੇ ਪ੍ਰਚਾਰਕਾਂ ਦੀ ਜਮਾਤ ਬਣਾਈ ਉੇਸ ਦੀ ਭੀ ਉਦਾਸੀ ਸੰਗ੍ਯਾ ਹੈ। ਭਾਈ ਗੁਰਦਾਸ ਜੀ ਲਿਖਦੇ ਹਨ:

“ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤਿ ਚਲਾਈ॥”

ਇਹ ਭੇਖ ਕਿਤੇ ਸਿੱਖ ਸੰਪਰਦਾ ਦਾ ਹਮੇਸ਼ਾਂ ਲਈ ਬਾਣਾ ਹੀ ਨਾ ਸਮਝਿਆ ਜਾਵੇ ਇਹ ਦੱਸਣ ਲਈ ਭਾਈ ਸਾਹਿਬ ਲਿਖਦੇ ਹਨ:

“ਬਾਬਾ ਆਇਆ ਕਰਤਾਰ ਪੁਰ ਭੇਖ ਉਦਾਸੀ ਸਗਲ ਉਤਾਰਾ॥” …. ਉਦਾਸੀ ਸੰਤਾਂ ਨੇ ਦੇਸ਼ ਦੇਸ਼ਾਂਤਰਾਂ ਵਿੱਚ ਜੋ ਗੁਰਮਤ ਦਾ ਪ੍ਰਚਾਰ ਕੀਤਾ ਹੈ ਉਹ ਬਹੁਤ ਹੀ ਸਲਾਘਾ ਯੋਗ ਹੈ”।

ਸ੍ਰੀ ਚੰਦ ਜੀ ਨੇ ਸਾਰੀ ਉਮਰ ਆਪਣੇ (ਕਿਸੇ ਮਤ ਦੇ) ਵੱਖਰੇ ਚੇਲੇ ਨਹੀਂ ਸੀ ਬਣਾਏ। ਉਨ੍ਹਾ ਨੇ ਆਪਣਾ ਦੇਹਾਂਤ ਨੇੜੇ ਜਾਣ ਕੇ ਫ਼ੈਸਲਾ ਕੀਤਾ ਕਿ ਗੁਰ-ਸਿੱਖੀ ਦੇ ਪਰਚਾਰ ਦਾ ਉਹ ਸਾਰਾ ਉਦਮ ਜੋ ਉਹ ਆਪ ਉਦਾਸੀ ਬਾਣੇ ਵਿੱਚ ਕਰਦੇ ਆਏ ਸਨ, ਸਤਿਗੁਰੂ ਜੀ ਦੇ ਸਪੁਰਦ ਕੀਤਾ ਜਾਏ। ਗੁਰੂ ਹਰਿ ਗੋਬਿੰਦ ਸਾਹਿਬ ਦੀ ਪਰਵਾਨਗੀ ਲੈ ਕੇ ਆਪਣਾ ਉਦਾਸੀ ਬਾਣਾ ਉਹਨਾਂ ਬਾਬਾ ਗੁਰਦਿੱਤਾ ਜੀ ਦੇ ਗਲ਼ ਪਾਇਆ। ਅਤੇ ਗੁਰੂ ਨਾਨਕ ਦੇਵ ਜੀ ਦੇ ਧਰਮ ਦਾ ਪ੍ਰਚਾਰ ਦੇਸ਼ ਦੇਸ਼ਾਂਤਰਾਂ ਵਿੱਚ ਕਰਨ ਲਈ ਆਪ ਨੇ ਗੁਰਦਿੱਤਾ ਜੀ ਨੂੰ ਚੇਲਾ ਕੀਤਾ, ਜਿਨ੍ਹਾਂ ਨੇ ਅੱਗੋਂ ਅਨੇਕ ਗੁਰਸਿੱਖਾਂ ਨੂੰ ਉਦਾਸੀ ਲਿਬਾਸ ਵਿੱਚ ਕਈ ਇਲਾਕਿਆਂ ਵਿੱਚ ਭੇਜ ਕੇ ਸਤਿਨਾਮੁ ਦਾ ਪ੍ਰਚਾਰ ਕੀਤਾ। ਮਹਾਨ ਕੋਸ਼ ਵਿੱਚ ਬਾਬਾ ਸ੍ਰੀ ਚੰਦ ਜੀ ਦਾ ਦੇਹਾਂਤ 15 ਅੱਸੂ ਸੰਮਤ 1669 ਨੂੰ ਹੋਇਆ ਲਿਖਿਆ ਗਿਆ ਹੈ। ਅਤੇ ਗੁਰਦਿੱਤਾ ਜੀ ਦਾ ਜਨਮ ਕਤਕ ਸੁਦੀ 15 ਸੰਮਤ 1670. ਇੱਥੇ ਤਰੀਕਾਂ ਲਿਖਣ ਵਿੱਚ ਕੋਈ ਗ਼ਲਤੀ ਹੋਈ ਲੱਗਦੀ ਹੈ। ਪ੍ਰੋ: ਸਾਹਿਬ ਸਿੰਘ ਮੁਤਾਬਕ ਜਦੋਂ ਗੁਰਦਿੱਤਾ ਜੀ ਬਾਬਾ ਸ੍ਰੀ ਚੰਦ ਜੀ ਨੂੰ ਮਿਲੇ ਉਸ ਵਕਤ ਉਨ੍ਹਾਂ ਦੀ ਉਮਰ ਸੋਲਾਂ ਸਾਲ ਸੀ। (ਤਰੀਕਾਂ ਬਾਰੇ ਵਧੇਰੇ ਖੋਜ ਦੀ ਜਰੂਰਤ ਹੈ)।

ਸਿੱਖ ਧਰਮ ਦਾ ਪ੍ਰਚਾਰ ਕਰਨ ਲਈ ਮੰਜੀਆਂ ਸਥਾਪਤ ਕਰਨ ਦਾ ਕੰਮ ਗੁਰੂ ਅਮਰਦਾਸ ਜੀ ਤੋਂ ਸ਼ੁਰੂ ਹੋਇਆ ਸੀ। ਇਸੇ ਧਰਮ ਪ੍ਰਚਾਰ ਦੇ ਕੰਮ ਨੂੰ ਮੰਜੀਆਂ, ਮਹੰਤ, ਮਸੰਦ, ਧੂਣੇ ਆਦਿ ਨਾਵਾਂ ਨਾਲ ਜਾਣਿਆ ਜਾਂਦਾ ਹੈ। ਇਹ ਸਭ ਗੁਰਮਤ ਦਾ ਪ੍ਰਚਾਰ ਕਰਨ ਲਈ ਥਾਪੇ ਜਾਂਦੇ ਸਨ। ਪਰ ਹੌਲੀ ਹੌਲੀ ਇਨ੍ਹਾਂ ਵਿੱਚ ਗਿਰਾਵਟਾਂ ਆਉਣੀਆਂ ਸ਼ੁਰੂ ਹੋ ਗਈਆਂ। ਇਤਿਹਾਸ ਗਵਾਹ ਹੈ ਕਿ ਗੁਰੂ ਰਾਮਦਾਸ ਜੀ ਨੇਂ ਸਿੱਖੀ ਪ੍ਰਚਾਰ ਲਈ ‘ਮਸੰਦ’ ਆਪ ਥਾਪੇ ਸਨ, ਪਰ ਸਮਾਂ ਬੀਤਣ ਤੇ ਕਈ ਮਸੰਦਾਂ ਵਿੱਚ ਏਨੀਂ ਗਿਰਾਵਟ ਆ ਗਈ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਮਸੰਦਾਂ ਵਾਲਾ ਸਿਲਸਿਲਾ ਬੰਦ ਕਰਨਾ ਪਿਆ। ਜਿਆਦਾ ਦੂਰ ਜਾਣ ਦੀ ਜਰੂਰਤ ਨਹੀਂ ਗਿਰਾਵਟ ਆਉਣ ਦਾ ਸਿਲਸਿਲਾ ਸਿੱਖ ਧਰਮ ਵਿੱਚ ਵੀ ਦੇਖਿਆ ਜਾ ਲਕਦਾ ਹੈ। ਸਿੱਖ ਧਰਮ ਦੇ ਕਹੇ ਜਾਂਦੇ ਮੁਖੀ, ਗੱਨਿਆਂ ਦੇ ਖੇਤਾਂ ਨੂੰ ਗੁਰਬਾਣੀ ਸੁਨਾਉਣ ਨੂੰ ਪਵਿੱਤਰ ਕੰਮ ਸਮਝਦੇ ਹਨ। ਫ਼ਰਸ਼ ਨੂੰ ਦੁੱਧ ਨਾਲ ਧੋ ਕੇ ਗੁਰੂ ਸਾਹਿਬ ਦਾ ਪ੍ਰਕਾਸ਼ ਕਰਨਾ ਪਵਿੱਤਰ ਕੰਮ ਸਮਝਿਆ ਜਾਂਦਾ ਹੈ। ਵਿਦੇਸ਼ਾਂ ਵਿੱਚ ਬੈਠੇ ਸਿੱਖਾਂ ਤੋਂ ਪੈਸੇ ਲੈ ਕੇ ਉਨ੍ਹਾਂ ਲਈ ਅਖੰਡ ਪਾਠ ਕੀਤੇ ਜਾਂਦੇ ਹਨ। ਐਸੀਆਂ ਅਨਗਿਣਤ ਕਰਮ-ਕਾਂਡੀ ਮਿਸਾਲਾਂ ਤੁਹਾਨੂੰ ਸਿੱਖ ਧਰਮ ਵਿੱਚ ਵੀ ਮਿਲ ਜਾਣਗੀਆਂ। ਸੋ ਇਹ ਕਹਿਣਾ ਗ਼ਲਤ ਹੈ ਕਿ “ਇਨ੍ਹਾਂ ਦਾ ਆਪਣਾ ਜੀਵਨ ਗੁਰਮਤਿ ਸਿਧਾਂਤਾਂ ਤੋਂ ਉਲਟ ਸੀ। ਫ਼ੇਰ ਇਹਨਾਂ ਨੂੰ ਗੁਰਮਤਿ ਪ੍ਰਚਾਰਕ ਕਿਵੇਂ ਥਾਪਿਆ ਜਾ ਸਕਦਾ ਸੀ?”

ਤੁਸੀਂ ਲਿਖਿਆ ਹੈ “ਸਿੱਖ ਫੁਲਵਾੜੀ ਦੇ ਇਕੋ ਹੀ ਅੰਕ ਵਿੱਚ ‘ਉਦਾਸੀਆਂ’ ਨੂੰ ਖਾਲਸੇ ਦੀ ਮਜਬੂਰੀਵੱਸ ਗੁਰਧਾਮਾਂ ਤੇ ਕਾਬਜ਼ ਹੁੰਦਾ ਦੱਸਿਆ ਗਿਆ ਹੈ, ਉਥੇ ਹੀ ਦੂਜੀ ਥਾਂ ਉਦਾਸੀਆਂ ਨੂੰ ਹਰਿ ਗੋਬਿੰਦ ਪਾਤਸ਼ਾਹ ਜੀ ਵੱਲੋਂ ਨਿਯੁਕਤ ਪ੍ਰਚਾਰਕ ਲਿਖਿਆ ਹੈ”।

ਵਿਚਾਰ-

ਸਿੱਖ ਫੁਲਵਾੜੀ ਵਿੱਚ ਲਿਖੀਆਂ ਦੋਨੋਂ ਗੱਲਾਂ ਠੀਕ ਹਨ ਇਸ ਵਿੱਚ ਕੁੱਝ ਵੀ ਗ਼ਲਤ ਨਹੀਂ। ਜਦੋਂ ਉਦਾਸੀ, ਸਿੱਖ ਧਰਮ ਦਾ ਪ੍ਰਚਾਰ ਕਰਨ ਲਈ ਥਾਪੇ ਗਏ ਸਨ ਉਸ ਵਕਤ ਉਨ੍ਹਾਂ ਦਾ ਕਰੈਕਟਰ ਉਚਾ ਅਤੇ ਗੁਰਮਤ ਅਨੁਕੂਲ ਸੀ ਪਰ ਸਮਾਂ ਬੀਤਣ ਦੇ ਨਾਲ ਨਾਲ ਇਨ੍ਹਾਂ ਦੇ ਕਰੈਕਟਰ ਵਿੱਚ ਗਿਰਾਵਟ ਆ ਗਈ।

ਚੱਲਦੇ ਵਿਸ਼ੇ ਸੰਬੰਧੀ ਮਹਾਨ ਕੋਸ਼ ਵਿੱਚੋਂ ਕੁੱਝ ਅੰਸ਼:

ਭਾਬਾ ਗੁਰਦਿੱਤਾ ਜੀ ਯੋਗਿਰਾਜ ਬਾਬਾ ਸ਼੍ਰੀ ਚੰਦ ਜੀ ਦੇ ਚੇਲੇ ਹੋਏ। ਅਤੇ ਆਪਣੇ ਸਰਵਗੁਣ ਭਰਪੂਰ ਚਾਰ ਚੇਲੇ ਕਰਕੇ ਉਦਾਸੀਨ ਮੱਤ ਨੂੰ ਸਿੱਖੀ ਦੇ ਪ੍ਰਚਾਰ ਲਈ ਹਿੰਦੁਸਤਾਨ ਵਿੱਚ ਬਹੁਤ ਫੈਲਾਇਆ।

ਚਾਰ ਧੁਣਿਆਂ ਨਾਲ ਛੇ ਬਖਸ਼ਿਸ਼ਾਂ ਮਿਲਾ ਕੇ ਦਸਨਾਮੀ ਉਦਾਸੀ ਕਹੇ ਜਾਂਦੇ ਹਨ।

ਛੇ ਬਖਸ਼ਿਸ਼ਾਂ-

(ੳ) ਸੁਥਰੇ ਸ਼ਾਹ- ਬਰਾਮਪੁਰ ਪਿੰਡ ਨਿਵਾਸੀ ਨੰਦੇ ਖਤ੍ਰੀ ਦੇ ਘਰ ਇੱਕ ਬਾਲਕ ਦੰਦਾਂ ਸਮੇਤ ਜਨਮਿਆ। ਜੋਤਸ਼ੀਆਂ ਦੇ ਕਹਿਣ ਤੇ ਵਿਘਨਕਾਰੀ ਜਾਣ ਕੇ ਇਸ ਨੂੰ ਬਾਹਰ ਸਿੱਟ ਦਿੱਤਾ। ਗੁਰੂ ਹਰਿਗੋਬਿੰਦ ਜੀ ਦੀ ਨਜ਼ਰ ਇਸ ਤੇ ਪਈ। ਦਯਾ ਕਰਕੇ ਉਨ੍ਹਾਂਨੇ ਬਾਲਕ ਉਠਵਾ ਲਿਆ ਅਤੇ ਇਸ ਨੂੰ ਪਾਲਿਆ। ਨਾਮ ਸੁਥਰਾ ਰੱਖਿਆ। ਇਹ ਗੁਰੂ ਘਰ ਦਾ ਪ੍ਰੇਮੀ ਸੀ ਅਰ ਸ੍ਰੀ ਹਰਿਰਾਇ ਸਾਹਿਬ ਦੀ ਸੇਵਾ ਵਿੱਚ ਭੀ ਹਾਜਰ ਰਿਹਾ। ਇਸ ਦੇ ਪੰਥ ਦਾ ਨਾਉਂ ‘ਸੁਥਰੇਸ਼ਾਹੀ’ ਹੈ। …ਹੁਣ ਬਹੁਤ ਸੁਥਰੇ ਸਿੱਖ ਧਰਮ ਦੇ ਨਿਯਮਾਂ ਨੂੰ ਭੁਲਾ ਬੈਠੇ ਹਨ।

(ਅ) ਸੰਗਤ ਸਾਹਿਬੀਏ-…. ਮਾਤਾ ਪਿਤਾ ਨੇ ਇਸ ਦਾ ਨਾਮ ‘ਸੰਗਤ’ ਰੱਖਿਆ। ਗੁਰੂ ਸਾਹਿਬ ਨੇ ਇਸ ਦਾ ਨਾਮ ‘ਫੇਰੂ’ ਰੱਖ ਦਿੱਤਾ। …. ਕੁੱਝ ਸਮੇਂ ਬਾਅਦ ਗੁਰੂ ਸਾਹਿਬ ਨੇਂ ਇਸ ਨੂੰ ਨੱਕੇ ਦਾ ਮਸੰਦ ਥਾਪਿਆ। ਜਦ ਮਸੰਦਾਂ ਦੀ ਮੰਦਕਰਨੀ ਪੁਰ ਦਸਮੇਸ਼ ਜੀ ਨੇ ਤਾੜਨਾ ਕੀਤੀ, ਤਦ ਫੇਰੂ ਨੂੰ ਭੀ ਦਾੜ੍ਹੀ ਤੋਂ ਫ਼ੜ ਕੇ ਹਜੂਰ ਲਿਆਉਣ ਦਾ ਹੁਕਮ ਹੋਇਆ। ਭਾਈ ਫੇਰੂ ਆਪਣੀ ਦਾੜ੍ਹੀ ਆਪਣੇ ਹੱਥ ਫੜਕੇ ਵੱਡੀ ਨਿਮ੍ਰਤਾ ਨਾਲ ਹਾਜਰ ਹੋਇਆ। ਜਿਸ ਪਰ ਕਲਗੀਧਰ ਜੀ ਨੇ ਇਸ ਨੂੰ “ਸੱਚੀ ਦਾੜ੍ਹੀ” ਅਤੇ “ਸੰਗਤ ਸਾਹਿਬ” ਦਾ ਖਿਤਾਬ ਬਖਸ਼ਿਆ।

(ੲ) ਜੀਤਮੱਲੀਏ- ਜੀਤ ਮੱਲ ਨੇਂ ਭੰਗਾਣੀ ਦੇ ਯੁੱਧ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਫ਼ੌਜ ਵੱਲੋਂ ਬੜੀ ਦਲੇਰੀ ਨਾਲ ਮੁਕਾਬਲਾ ਕਰਕੇ ਸ਼ਹੀਦੀ ਪਰਾਪਤ ਕੀਤੀ।

(ਸ) ਬਖਤ ਮੱਲੀਏ- ਗੁਰੂ ਹਰਿਗੋਬਿੰਦ ਸਾਹਿਬ ਵੇਲੇ ਦਾ ਇੱਕ ਮਸੰਦ। ਜਦ ਦਸਮੇਸ਼ ਜੀ ਨੇ ਮਸੰਦਾਂ ਨੂੰ ਤਾੜਨਾ ਕੀਤੀ ਤਦ ਇਹ ਇਸਤ੍ਰੀ ਦਾ ਭੇਖ ਧਾਰਕੇ ਮਾਤਾ ਜੀ ਦੀ ਸ਼ਰਨ ਆ ਗਿਆ ਅਰ ਮੁਆਫ਼ੀ ਮੰਗੀ, ਮਾਤਾ ਜੀ ਦੇ ਕਹਿਣ ਪੁਰ ਕਲਗੀਧਰ ਜੀ ਨੇ ਇਸ ਨੂੰ ਮੁਆਫ਼ ਕੀਤਾ ਅਰ ਅੱਗੋਂ ਨੂੰ ਸੁਮਾਰਗ ਚੱਲਣ ਦਾ ਉਪਦੇਸ਼ ਦਿੱਤਾ। ਇਸ ਦੀ ਸੰਪ੍ਰਦਾਇ ਦੇ ਉਦਾਸੀ “ਬਖਤ ਮੱਲੀਏ” ਸਦਾਉਂਦੇ ਹਨ ਅਰ ਗੱਦੀ ਬੈਠਣ ਵੇਲੇ ਮਹੰਤ ਇਸਤ੍ਰੀ ਦਾ ਲਿਬਾਸ ਪਹਿਨਦਾ ਹੈ।

(ਨੋਟ: ਗੱਦੀ ਤੇ ਬੈਠਣ ਲੱਗੇ ਬਖਤ ਮੱਲੀਏ ਇਸਤ੍ਰੀ ਲਿਬਾਸ ਪਹਿਨਦੇ ਹਨ। ਇਸੇ ਤਰ੍ਹਾਂ ਹੀ ਕਰਮ ਕਾਂਡ ਬਣ ਜਾਂਦੇ ਹਨ। ਇਸ ਘਟਨਾ ਤੋਂ ਇੱਕ ਗੱਲ ਹੋਰ ਸਾਮ੍ਹਣੇ ਆਉਂਦੀ ਹੈ ਕਿ ਉਨ੍ਹਾਂ ਦੇ ਮਨ ਵਿੱਚ ਗੁਰੂ ਸਾਹਿਬਾਂ ਲਈ ਕਿੰਨਾ ਸਤਿਕਾਰ ਸੀ)।

(ਹ) ਭਗਤਭਗਵਾਨੀਏ- ਭਗਵਾਨਗਿਰੀ ਨਾਮ ਦਾ ਸੰਨਯਾਸੀ ਪੂਰਬ ਅਤੇ ਬਿਹਾਰ ਵਿੱਚ ਪ੍ਰਸਿੱਧ ਸਾਧੂ ਸੀ। ਇਹ ਗੁਰੂ ਹਰਿਰਾਇ ਸਾਹਿਬ ਜੀ ਦਾ ਸਿੱਖ ਹੋਇਆ। ਬਾਬਾ ਧਰਮ ਚੰਦ ਦੇ ਪੁੱਤਰ ਮਿਹਰ ਚੰਦ ਦੀ ਸੰਗਤ ਕਰਕੇ ਉਦਾਸੀ ਭੇਖ ਧਾਰਨ ਕਰ ਲਿਆ। ਗੁਰੂ ਸਾਹਿਬ ਨੇ ਇਸ ਦਾ ਨਾਮ ਭਗਤ ਭਗਵਾਨ ਰੱਖਿਆ। ਇਸ ਸੰਪ੍ਰਦਾਇ ਦੇ ਉਦਾਸੀ ਸਾਧੂਆਂ ਦੀਆਂ ਹੁਣ 370 ਗੱਦੀਆਂ ਹਨ।

(ਨੋਟ: ਇੱਕ ਗੱਦੀ ਤੋਂ 370 ਗੱਦੀਆਂ ਹੋ ਜਾਣ ਦਾ ਮਤਲਬ ਹੈ ਕਿ ਹਰ ਗੱਦੀ ਦਾ ਦੂਸਰੇ ਨਾਲੋਂ ਥੋੜ੍ਹਾ ਬਹੁਤ ਫ਼ਰਕ ਜਰੂਰ ਹੋਵੇਗਾ। ਇਹੀ ਫ਼ਰਕ ਵਧਦੇ ਵਧਦੇ ਆਪਣੇ ਅਸਲੀ ਮੁਢਲੇ ਅਸੂਲਾਂ ਤੋਂ ਭਿੰਨ ਹੋ ਜਾਂਦੇ ਹਨ)।

(ਕ) ਮੀਹਾਂਸ਼ਾਹੀਏ- ਰਾਮਦੇਵ ਨਾਮਕ ਇੱਕ ਸ਼੍ਰਧਾਵਾਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸਿੱਖ ਹੋਇਆ। ਜੋ ਲੰਗਰ ਦਾ ਜਲ ਭਰਨ ਅਤੇ ਛਿੜਕਾਉ ਕਰਨ ਦੀ ਸੇਵਾ ਕਰਦਾ ਸੀ। ਇਸ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਸਤਿਗੁਰ ਨੇ ਇਸ ਦਾ ਨਾਮ ਭਾਈ ਮੀਹਾਂ ਰੱਖਿਆ ਅਰ ਨਗਾਰਾ ਨਸ਼ਾਨ ਤਥਾ ਲੰਗਰ ਚਲਾਉਣ ਲਈ ਲੋਹ ਬਖਸ਼ਕੇ ਮਹੰਤ ਥਾਪਿਆ। ਇਸ ਮਹਾਤਮਾ ਨੇ ਦਸ਼ਮੇਸ਼ ਜੀ ਦੀ ਭੀ ਸੇਵਾ ਕੀਤੀ, ਜਿਸ ਪੁਰ ਪ੍ਰਸੰਨ ਹੋਕੇ ਕਲਗੀਧਰ ਨੇ ਦਸਤਾਰ ਅਤੇ ਸ਼ਸਤ੍ਰ ਬਖਸ਼ਿਆ ਇਸ ਦੀ ਸੰਪ੍ਰਦਾਇ ਦੇ ਉਦਾਸੀ ਸਾਧੂ “ਮੀਹਾਂਸ਼ਾਹੀ” ਅਰ “ਮੀਹਾਂਦਾਸੀਏ” ਕਹਾਉਂਦੇ ਹਨ।

ਉਦਾਸੀਆਂ ਦਾ ਲਿਬਾਸ ਮੰਜੀਠੀ ਚੋਲਾ, ਗਲ਼ ਕਾਲ਼ੀ ਸੇਲ਼੍ਹੀ, ਹੱਥ ਤੂੰਬਾ, ਅਤੇ ਸਿਰ ਉਚੀ ਟੋਪੀ ਹੈ। ਪਹਿਲਾਂ ਇਸ ਮਤ ਦੇ ਸਾਧੂ ਕੇਸ ਦਾੜ੍ਹੀ ਨਹੀਂ ਮੁਨਾਉਂਦੇ ਸਨ ਪਰ ਹੁਣ ਬਹੁਤ ਜਟਾਧਾਰੀ, ਮੁੰਡਿਤ, ਭਸਮਧਾਰੀ, ਨਾਂਗੇ, ਅਤੇ ਗੇਰੂ ਰੰਗੇ ਵਸਤ੍ਰ ਪਹਿਨਦੇ ਦੇਖੀਦੇ ਹਨ। ਧਰਮ ਗ੍ਰੰਥ ਸਭ ਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ।

(ਪਾਠਕਾਂ ਲਈ ਨੋਟ: ਕਈ ਸਿੱਖ ਸ੍ਰੀ ਚੰਦ ਜੀ ਦੇ ਉਦਾਸੀ ਮੱਤ ਨੂੰ ਹਜੇ ਵੀ ਉਸੇ ਤਰ੍ਹਾਂ ਹੀ ਮਾਨਤਾ ਦਿੰਦੇ ਹਨ ਜਿਸ ਤਰ੍ਹਾਂ ਕਿ ਗੁਰੂ ਨਾਨਕ ਦੇਵ ਜੀ ਦੇ ਸਿੱਖ ਮੱਤ ਨੂੰ, ਜੋ ਕਿ ਬਿਲਕੁਲ ਠੀਕ ਨਹੀਂ ਹੈ। ਕਿਉਂ ਕਿ ਸਮਾਂ ਬੀਤਣ ਨਾਲ ਬੇਸ਼ਕ ਸਿੱਖ ਮੱਤ ਵਿੱਚ ਵੀ ਬਹੁਤ ਸਾਰੇ ਕਰਮ-ਕਾਂਡ ਆ ਗਏ ਹਨ ਪਰ ਸ੍ਰੀ ਚੰਦ ਜੀ ਦੇ ਉਦਾਸੀ ਮੱਤ ਦੀ ਵਿਚਾਰਧਾਰਾ ਤਾਂ ਸਿੱਖ ਮੱਤ ਤੋਂ ਬਹੁਤ ਜਿਆਦਾ ਵੱਖਰੀ ਹੋ ਚੁੱਕੀ ਹੈ। ਇਸ ਲਈ ਸ੍ਰੀ ਚੰਦ ਜਾਂ ਗੁਰਦਿੱਤਾ ਜੀ ਦੇ ਉਦਾਸੀ ਮੱਤ ਨੂੰ ਸਿੱਖ ਮੱਤ ਵਿੱਚ ਬਿਲਕੁਲ ਮਾਨਤਾ ਨਹੀਂ ਹੈ।)

ਇਕ ਛੋਟਾ ਜਿਹਾ ਨੁਕਤਾ ਹੋਰ। ਤੁਸੀਂ ਲਿਖਿਆ ਹੈ- “ਸਿੱਖਾਂ ਵਿੱਚ ਭਾਵੇਂ ਕੁੱਝ ਆ ਚੁੱਕੀਆਂ ਕਮਜੋਰੀਆਂ ਕਾਰਣ ਪ੍ਰਚਲਿਤ ਸਾਖੀਆਂ ਨਾਨਕ ਜਾਮਿਆਂ ਨੂੰ ਗੁਰਮਤਿ ਵਿਰੁੱਧ ਕਰਮ ਕਰਦੇ ਦਰਸਾਉਂਦੀਆਂ ਹਨ, ਉਹ ਬਿਨਾ ਸ਼ੱਕ ਮਿਲਾਵਟ ਹੈ। ਉਦਾਹਰਣ ਵਾਸਤੇ ਨਾਨਕ ਜਾਮਿਆਂ ਵੱਲੋਂ ਕਰਾਮਾਤਾਂ ਵਿਖਾਉਣਾ, ਇੱਕ ਤੋਂ ਵੱਧ ਵਿਆਹ ਕਰਨਾ ਆਦਿ”।

ਸ:-- (?) —ਸਿੰਘ ਜੀ! ਇੱਕ ਤੋਂ ਵੱਧ ਵਿਆਹ ਕਰਨਾ, ਤੁਸੀਂ ਦੱਸ ਸਕਦੇ ਹੋ ਕਿ ਗੁਰਮਤ ਦੇ ਕਿਸ ਸਿਧਾਂਤ ਦਾ ਖੰਡਣ ਹੈ? (ਸ:-- (?) —ਸਿੰਘ ਜੀ! ਸਵਾਲ ਛੋਟਾ ਜਿਹਾ ਹੈ ਇਸ ਦਾ ਜਵਾਬ, ਸਵਾਲ ਦੇ ਦਾਇਰੇ ਅੰਦਰ ਹੀ ਦਿੱਤਾ ਜਾਵੇ ਜੀ।)

ਜਸਬੀਰ ਸਿੰਘ (ਕੈਲਗਰੀ)


(03/10/09)
ਡਾ: ਗੁਰਮੁਖ ਸਿੰਘ

ਵਿਚਾਰ --- ਨਵੀਂ ਸਿਖ ਰਹਿਤ ਮਰਯਾਦਾ

ਜਿਨ੍ਹਾ ਵਿਦਵਾਨਾਂ ਨੇ ਦਸਮ ਗ੍ਰੰਥ ਨੂੰ ਪੜ੍ਹਿਆ ਤੇ ਵਿਚਾਰਿਆ ਹੈ ਉਹਨਾਂ ਨੇ, ਨਵੀਂ ਸਿੱਖ ਰਹਿਤ ਮਰਯਾਦਾ ਬਾਰੇ ਅਪਣੀਂ ਰਾਏ, ਸਿੱਖ ਮਾਰਗ ਦੀ ਵਿਚਾਰ ਚਰਚਾ ਵਿੱਚ ਭੇਜੀ ਹੈ ਤੇ ਭੇਜ ਰਹੇ ਹਨ।

ਪਹਿਲਾਂ ਅਸੀਂ ਕੁੱਝ ਤੱਥਾਂ ਵੱਲ ਧਿਆਨ ਦੇਈਏ।

ਦਸਮ ਗ੍ਰੰਥ ਦੀਆਂ ਰਚਨਾਵਾਂ ਬੇਦ ਬਾਣੀ ਦੇ ਗ੍ਰੰਥਾਂ ਦਾ ਅਨੁਵਾਦ ਹਨ। ਇਹਨਾਂ ਰਚਨਾਵਾਂ ਵਿੱਚ ਦੇਵੀ ਦੇਵਤਿਆਂ ਦੀ ਆਰਾਧਨਾਂ/ਸਿਮਰਨ, ਵੈਦਕ ਸੰਸਕ੍ਰਿਤੀ ਤੇ ਕਚੀ ਬਾਣੀ ਹੈ।

ਗੁਰੂ ਗ੍ਰੰਥ ਸਾਹਿਬ ਗੁਰਸਿਖਾਂ ਨੂੰ ਦੇਵੀ ਦੇਵਤਿਆਂ ਦੀ ਆਰਾਧਨਾਂ ਤੋਂ ਵਰਜਦੇ ਹਨ। ਜੋ ਸਿਖ ਇਸ ਹੁਕਮ ਦੀ ਉਲ਼ੰਘਨਾਂ ਕਰਦੇ ਹਨ ਉਹ ਮਨਮੁਖ ਹਨ। ਮਨਮੁਖਾਂ ਨੂੰ ਦਰਗਾਹ ਵਿੱਚ ਢੋਈ ਨਹੀਂ ਮਿਲਦੀ।

ਅਕਾਲ ਤਖਤ ਤੇ ਦਰਬਾਰ ਸਾਹਿਬ ਕਮੇਟੀ ਇਸ ਸਮੇਂ ਸਿਆਸੀ ਕਾਰਨਾਂ ਕਰ ਕੇ ਆਰ. ਐਸ. ਐਸ. ਦੇ ਦਬਾਓ ਵਿੱਚ ਹਨ। RSS ਬਹੁਤ ਧਨ ਇਸ ਕੰਮ ਲਈ ਖਰਚ ਕਰ ਰਿਹਾ ਹੈ ਕਿ ਸਿਖ ਦਸਮ ਗ੍ਰੰਥ ਨੂੰ ਪਾ: ੧੦ ਦੀ ਬਾਣੀ ਮੰਨ ਲੈਣ। ਇਸ ਤਰ੍ਹਾਂ ਸਿੱਖ ਧਰਮ ਬੇਦ ਬਾਣੀਂ ਵਿੱਚ ਗ਼ਰਕ ਹੋ ਜਾਵੇਗਾ ਤੇ ਸਿਖ ਧਰਮ ਹਿੰਦੂਆਂ ਦਾ ਇੱਕ ਵਰਗ ਬਣ ਜਾਵੇਗਾ।

ਜਦ ਤਕ SGPC, ਆਰ. ਐਸ. ਐਸ. ਤੇ ਬਾਦਲ ਗਰੁਪ ਦੇ ਹੁਕਮ ਵਿੱਚ ਕੰਮ ਕਰਦੀ ਹੈ ਉਦੋਂ ਤਕ ਅਕਾਲ ਤਖਤ ਨਾਲ ਨਵੀਂ ਸਿੱਖ ਮਰਯਾਦਾ ਬਾਰੇ ਵਾਰਤਾਲਾਪ ਕਰਨ ਦਾ ਕੋਈ ਲਾਭ ਨਹੀਂ।

੧੯੩੬ ਵਿੱਚ ਬਣੀਂ ਸਿਖ ਰਹਿਤ ਮਰਯਾਦਾ ਗੁਰੂ ਜੀ ਦੇ ਹੁਕਮ ਨਹੀਂ। ਇਹ ਰਹਿਤ ਮਰਯਾਦਾ ਗੁਰਸਿਖਾਂ ਨੂੰ ਦੇਵੀ ਦੇਵਤਿਆਂ ਦੀ ਆਰਾਧਨਾ ਕਰਨ ਤੇ ਮਜਬੂਰ ਕਰਦੀ ਹੈ। ਗੁਰਸਿਖਾਂ ਲਈ ਇਸ ਤੋਂ ਇਲਾਵਾ ਕੋਈ ਚਾਰਾ ਨਹੀਂ ਕਿ ਉਹ ਸਿੱਖ ਵਿਰੋਧੀ ਤਾਕਤਾਂ ਦੇ ਕਬਜ਼ੇ ਵਿੱਚ ਆਏ ਅਕਾਲ ਤਖਤ ਤੇ SGPC ਦਾ ਖੁਲਾ ਵਿਰੋਧ ਕਰਨ ਤੇ ਉਸ ਨੂੰ ਮਾਨਤਾ ਨਾ ਦੇਣ।

ਇਹਨਾਂ ਹਾਲਤਾਂ ਵਿੱਚ ਜ਼ਰੂਰੀ ਹੈ ਕਿ ਦਸ ਪਾਤਸ਼ਾਹੀਆਂ ਤੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਵਾਲ਼ੇ ਗੁਰਸਿੱਖ ਨਵੀਂ ਸੰਸਥਾ ਬਨਾਉਣ ਲਈ ਵਿਧਾਨ ਬਣਾਉਣ, ਸਿੱਖ ਜਗਤ ਵਿੱਚ ਅਸਲੀਅਤ ਦਾ ਪਰਚਾਰ ਕਰਨ ਤੇ ਗੁਰਸਿਖਾ ਨੂੰ ਸਿਰਫ ਗੁਰਬਾਣੀ ਦੇ ਹੁਕਮਾਂ ਅਨੁਸਾਰ ਜੀਵਨ ਬਤੀਤ ਕਰਨ ਤੇ ਭਗਤੀ ਕਰਨ ਦੀ ਪ੍ਰੇਰਨਾ ਕਰਨ।

ਨਵੀਂ ਸੰਸਥਾ Internatioal Council of Sikhs should be a legally constituted registered body। ਇਸ ਦੀ membership ਸੰਸਾਰ ਦੇ ਸਭ ਦੇਸ਼ਾ ਵਿੱਚ ਰਹਿਣ ਵਾਲੇ ਸਿੱਖਾਂ ਲਈ ਖੁਲ਼ੀ ਹੋਵੇ। ਸਭ ਪ੍ਰਣ ਲੈਣ ਕਿ ਉਹ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣਗੇ, ਦੇਵੀ ਦੇਵਤਿਆਂ ਦੀ ਪੂਜਾ ਨਹੀਂ ਕਰਨਗੇ ਤੇ ਕੋਈ ਕਚੀ ਬਾਣੀ ਨਹੀਂ ਪੜ੍ਹਨਗੇ। ਗੁਰਦੁਆਰੇ ਇਸ ਸੰਸਥਾ ਵਿੱਚ ਸ਼ਾਮਲ ਹੋ ਸਕਦੇ ਹਨ। ਇਹਨਾਂ ਦੀ ਅਗਵਾਈ ਲਈ ਅਸੀਂ ਆਰੰਭ ਵਿੱਚ ਇੱਕ ਛੋਟੇ ਆਕਾਰ ਦੀ ਮਰਯਾਦਾ ਸਰਵਸੰਮਤੀ ਨਾਲ ਬਣਾ ਸਕਦੇ ਹਾਂ।

ਅਸੀਂ ਦਸਮ ਗੰਥ, ਸਰਬ ਲੋਹ ਗ੍ਰੰਥ, ਰਹਿਤਨਾਮਿਆਂ ਤੇ ਪੁਰਾਤਨ ਜਨਮ ਸਾਖੀਆਂ ਦੀ ਅਸਲੀਅਤ ਦਾ ਪਰਚਾਰ ਕਰਦੇ ਰਹਾਂਗੇ ਜਦ ਤਕ ਸਭ ਗੁਰਸਿੱਖ ਸਚਾਈ ਨੂੰ ਸਮਝ ਤੇ ਮੰਨ ਨਹੀਂ ਲੈਂਦੇ।

ਸਿੱਖ ਮਾਰਗ ਦੇ ਸੰਪਾਦਕ ਪਾਸ ਬੇਨਤੀ ਹੈ ਕਿ ਉਹ ਇਸ ਪਰਸਤਾਵ ਤੇ ਸਭ ਦੀ ਰਾਏ ਲੈ ਕੇ ਅਗਲ਼ਾ ਕਦਮ ਚੁੱਕਣ।

Dr Gurmukh Singh, New Delhi 2 Oct 2009

(ਸੰਪਾਦਕ ਵਲੋਂ ਟਿੱਪਣੀ:- ਡਾ: ਗੁਰਮੁਖ ਸਿੰਘ ਜੀ ਤੁਹਾਡੇ ਵਾਂਗ ਹੋਰ ਵੀ ਕਈ ਗੁਰਸਿੱਖਾਂ ਦੇ ਮਨ ਵਿੱਚ ਸਿੱਖੀ ਲਈ ਹੂਕ ਤਾਂ ਉਠਦੀ ਹੈ ਪਰ ਉਹ ਇਕੱਲੇ ਕਰ ਕੁੱਝ ਨਹੀਂ ਸਕਦੇ ਕਿਉਂਕਿ ਬਹੁਤੇ ਸਿੱਖ ਜਾਂ ਤਾਂ ਮੈਂ ਮੇਰੀ ਦਾ ਸ਼ਿਕਾਰ ਹਨ ਅਤੇ ਜਾਂ ਫਿਰ ਆਪਣੇ ਧਰਮ ਪ੍ਰਤੀ ਸੰਜੀਦਾ ਨਹੀਂ ਹਨ। ਮੈਂ ਤਾਂ ਪਹਿਲਾਂ ਤੋਂ ਹੀ ਵਿਦਵਾਨ ਸਿੱਖਾਂ ਨਾਲ ਪੂਰਾ ਸਹਿਯੋਗ ਦਿੰਦਾ ਆਇਆ ਹਾਂ ਅਤੇ ਅਗਾਂਹ ਵੀ ਦਿੰਦਾ ਰਹਾਂਗਾ। ਪਰ ਇਹਨਾ ਵਿਚੋਂ ਮੈਂ ਮੇਰੀ ਨਹੀਂ ਨਿਕਲਦੀ ਅਤੇ ਤੁਸੀਂ ਦੱਸੋ ਕਿ ਇਸ ਤੋਂ ਬਿਨਾ ਮੈਂ ਹੋਰ ਕਰ ਵੀ ਕੀ ਸਕਦਾ ਹਾਂ। ਤੱਤ ਗੁਰਮਤਿ ਵਾਲਿਆਂ ਨਾਲ ਮੈਂ ਸੌ ਪਰਸਿੰਟ ਸਹਿਯੋਗ ਦਿੱਤਾ ਪਰ ਉਹਨਾ ਨੇ ਇੱਕ ਲੇਖ ਗੁਰੂ ਪਦ ਬਾਰੇ ਲਿਖ ਕੇ ਅਤੇ ਆਪਣੇ ਇਹਨਾ ਖਿਆਲਾਂ ਨੂੰ ਹੀ ਅੰਤਮ ਮੰਨ ਕੇ ਬਾਕੀ ਪਾਠਕਾਂ ਦੀਆਂ ਚਿੱਠੀਆਂ ਦਾ ਜਵਾਬ ਦੇਣਾ ਵੀ ਮੁਨਾਸਬ ਨਹੀਂ ਸਮਝਿਆ ਅਤੇ ਚੁੱਪ ਹੀ ਧਾਰ ਲਈ ਜਿਸ ਨਾਲ ਇਹ ਪਾਠਕਾਂ ਦਾ ਭਰੋਸਾ ਜਿੱਤਣ ਵਿੱਚ ਕਾਮਯਾਬ ਨਹੀਂ ਹੋ ਸਕੇ ਇਸੇ ਲਈ ਮੈਂ ਆਰਜੀ ਤੌਰ ਤੇ ਨੋਟ ਲਿਖ ਕੇ ਵਿਚਾਰ ਚਰਚਾ ਨੂੰ ਬੰਦ ਕਰ ਦਿੱਤਾ ਸੀ। ਪਿਛਲੇ ਹਫਤੇ 27 ਸਤੰਬਰ ਨੂੰ ਮੈਂ ਵਿਚਾਰ ਚਰਚਾ ਵਿੱਚ ਲਿਖ ਕੇ ਫਰੀਦਾਬਾਦ ਵਾਲੇ ਸਿੰਘਾਂ ਨੂੰ ਅੱਗੇ ਆਉਣ ਲਈ ਬੇਨਤੀ ਕੀਤੀ ਸੀ ਪਰ ਉਹਨਾ ਨੇ ਵੀ ਆਪਣੀ ਚੁੱਪ ਤੋੜਨੀ ਮੁਨਾਸਬ ਨਹੀਂ ਸਮਝੀ। ਹੁਣ ਆਖਰੀ ਬੇਨਤੀ ਮੈਂ ਜਗਤਾਰ ਸਿੰਘ ਜਾਚਕ ਨੂੰ ਫੂਨ ਕਰਕੇ ਕਰ ਦਿੱਤੀ ਹੈ ਜੇ ਕਰ ਉਹ ਇਹਨਾ ਸਾਰਿਆਂ ਨੂੰ ਇਕੱਠਿਆਂ ਕਰਕੇ ਕੁੱਝ ਕਰ ਸਕਦਾ ਹੋਵੇ ਕਿਉਂਕਿ ਉਹ ਇਹਨਾ ਨੂੰ ਇੰਡਆ ਜਾ ਕੇ ਮਿਲਦਾ ਰਹਿੰਦਾ ਹੈ ਅਤੇ ਬਹੁਤਿਆਂ ਨੂੰ ਨਿੱਜੀ ਤੌਰ ਤੇ ਜਾਣਦਾ ਵੀ ਹੈ। ਨਵੀਂ ਸੰਸਥਾ ਬਣਾਉਣ ਤੋਂ ਪਹਿਲਾਂ ਜੇ ਕਰ ਇਕੱਠੇ ਹੋ ਕੇ ਮਰਯਾਦਾ ਹੀ ਬਣਾ ਲੈਣ ਤਾਂ ਚੰਗੀ ਗੱਲ ਹੈ ਨਹੀਂ ਤਾਂ ਉਹ ਹਜ਼ਾਰਾਂ ਹੀ ਸਿੱਖ ਜਿਹੜੇ ਦਸਮ ਗ੍ਰੰਥ ਤੋਂ ਖਹਿੜਾ ਛਡਾਉਣਾਂ ਮੰਗਦੇ ਹਨ ਫਿਰ ਹਰ ਕੋਈ ਆਪਣੀ ਵੱਖਰੀ ਹੀ ਅਰਦਾਸ ਕਰੇਗਾ ਅਤੇ ਵੱਖਰਾ ਹੀ ਨਿੱਤਨੇਮ ਕਰਨ ਲਈ ਮਜਬੂਰ ਹੋਵੇਗਾ। ਹੋਰ ਵੀ ਕਈ ਪਾਠਕਾਂ ਨੇ ਨਿੱਜੀ ਚਿੱਠੀਆਂ ਲਿਖ ਕੇ ਅਤੇ ਫੂਨ ਕਰਕੇ ਇਹਨਾ ਗੱਲਾਂ ਦੀ ਚਰਚਾ ਕੀਤੀ ਹੈ ਜੋ ਕਿ ਮੈਂ ਉਪਰ ਵਰਨਣ ਕੀਤੀਆਂ ਹਨ)


‘ਸਿੱਖ ਮਾਰਗ’ ਦੇ ਪਾਠਕਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਡੇਰਾਵਾਦ, ਪਖੰਡਵਾਦ, ਦਸਮ ਗ੍ਰੰਥ ਅਤੇ ਧੂਤਿਆਂ ਵਿਰੁੱਧ ਲਿਖਣ ਵਾਲੀ ਕਲਮ ਸਦਾ ਵਾਸਤੇ ਖਾਮੋਸ਼ ਹੋ ਗਈ ਹੈ। ਸਰਦਾਰ ਬਲਦੇਵ ਸਿੰਘ ਜੀ ਪੀ. ਐੱਚ. ਡੀ. ਸਦਾ ਵਾਸਤੇ ਇਸ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ‘ਸਿੱਖ ਮਾਰਗ’ ਦੇ ਸਮੂਹ ਲੇਖਕਾਂ/ਪਾਠਕਾਂ ਵਲੋਂ ਬਲਦੇਵ ਸਿੰਘ ਦੇ ਪਰਵਾਰ ਲਈ ਅਕਾਲ ਪੁਰਖ ਅੱਗੇ ਅਰਦਾਸ ਹੈ ਕਿ ਉਹ ਪਰਵਾਰ ਨੂੰ ਰਜ਼ਾ ਵਿੱਚ ਰਾਜ਼ੀ ਰਹਿਣ ਦਾ ਬੱਲ ਬਖ਼ਸਣ। ਬਲਦੇਵ ਸਿੰਘ ਜੀ 70 ਵਰਿਆਂ ਦੇ ਸਨ। ਉਹਨਾ ਦੀ ਸਿਹਤ ਬਹੁਤ ਹੀ ਵਧੀਆ ਸੀ ਪਰ 6 ਕੁ ਮਹੀਨੇ ਪਹਿਲਾਂ ਹੀ ਪਤਾ ਲੱਗਾ ਸੀ ਕਿ ਉਹਨਾ ਦੇ ਦਿਮਾਗ ਵਿੱਚ ਰਸੌਲੀ ਹੈ। ਇਸ ਦਾ ਇਲਾਜ਼ ਚੱਲ ਰਿਹਾ ਸੀ ਜੋ ਕਿ ਲਾਇਲਾਜ ਸਾਬਤ ਹੋਇਆ ਤੇ ਉਹ ਇਸ ਸੰਸਾਰ ਨੂੰ ਅਲਵਿਦਾ ਆਖ ਗਏ।


(02/10/09)
ਅਕਾਲ ਪੁਰਖ ਕੀ ਫੋਜ, ਕਾਨਪੁਰ

ਕਾਨਪੁਰ ਵਿੱਚ ਸਿੱਖਾਂ ਦੇ ਸਵਾਲਾਂ ਅਗੇ-ਅਕਾਲ ਤੱਖਤ ਦਾ ਮੁੱਖੀ ਨਿਰਉਤਰ।
ਕਾਨਪੁਰ: 24 ਸਿਤੰਬਰ 2009. ਅਕਾਲ ਤਖਤ ਦੇ ਮੁੱਖ ਸੇਵਾਦਾਰ ਗਿਆਨੀ ਗੁਰਬਚਨ ਸਿੰਘ ਪਿਛਲੇ ਦਿਨੀ ਕਾਨਪੁਰ ਦੀ ਯਾਤਰਾ ਤੇ ਸਨ, ਕਾਨਪੁਰ ਦੇ ਕੁੱਝ ਸੂਝ ਵਾਨ ਵੀਰਾਂ ਨੇ ਗੁਰਮੱਤ ਤੇ ਅਧਾਰਿਤ ਆਪਣੇ ਕੁੱਝ ਸ਼ੰਕੇ ਨਿਵਰਤ ਕਰਨ ਅਤੇ ਵੀਚਾਰ ਵਟਾਦਾਂਰਾ ਕਰਨ ਲਈ ਗਿਆਨੀ ਜੀ ਨੂੰ ਮਿਲਣ ਵਾਸਤੇ ਗਏ। ਸ਼ੰਕੇ ਦਸਮ ਗ੍ਰੰਥ, ਰਹਿਤ ਮਰਿਯਾਦਾ, ਅਤੇ ਹਜੂਰ ਸਾਹਿਬ ਤੇ ਪਟਨਾ ਸਾਹਿਬ ਵਿਖੇ ਪੰਥਕ ਰਹਿਤ ਮਰਿਯਾਦਾ ਦੇ ਕੀਤੇ ਜਾ ਰਹੇ ਉਲ਼ੰਘਣ, ਅਤੇ ਇਨ੍ਹਾ ਤੱਖਤਾਂ ਤੇ ਪੰਥਕ ਰਹਿਤ ਮਰਿਯਾਦਾ ਨੂੰ ਲਾਗੂ ਕਰਵਾਉਣ ਵਾਸਤੇ ਅਕਾਲ ਤੱਖਤ ਸਾਹਿਬ ਦੇ ਜਥੇਦਾਰਾਂ ਦਵਾਰਾ ਕੋਈ ਵੀ ਕਾਰਵਾਈ ਨਾ ਕਰਨ ਬਾਰੇ ਸਨ। ਪਰ ਗਿਆਨੀ ਜੀ ਨੇ ਸੰਗਤਾਂ ਦੇ ਕਿਸੇ ਵੀ ਸਵਾਲ ਦਾ ਜਵਾਬ ਨਹੀ ਦਿਤਾ ਉਲਟਾ ਉਨ੍ਹਾ ਦਾ ਸਹਾਇਕ ਪੀ. ਏ ਗਰਮ ਹੋ ਗਿਆ ਅਤੇ ਉਨ੍ਹਾ ਦੇ ਬਾਡੀਗਾਰਡ ਉਥੇ ਸ਼ੰਕੇ ਨਿਵਰਤ ਕਰਨ ਆਏ ਵੀਰਾਂ ਨੂੰ ਡਰਾਉਣ ਅਤੇ ਧਮਕਾਉਣ ਦੇ ਮਕਸਦ ਨਾਲ ਹਥਿਆਰਾਂ ਨਾਲ ਲੈਸ ਹੋ ਕੇ ਵੀਰਾਂ ਦੇ ਆਸੇ ਪਾਸੇ ਖੜੇ ਹੋ ਗਏ, ਤਸੱਲੀਬਖਸ਼ ਜਵਾਬ ਨਾ ਮਿਲਣ ਤੇ ਆਪਣੇ ਸ਼ੰਕੇ ਉਸੇ ਤਰ੍ਹਾ ਹੀ ਬਣੇ ਰਹਿਣ ਤੇ ਅਕਾਲ ਪੁਰਖ ਕੀ ਫੋਜ, ਕਾਨਪੁਰ ਸੰਸਥਾ ਦੇ ਇਹ ਸੂਝਵਾਨ ਵੀਰ ਗਿਆਨੀ ਜੀ ਨੂੰ ਇੱਕ ਮੈਮੋਰੈਂਡਮ ਦੇ ਕੇ ਵਾਪਿਸ ਆ ਗਏ। ਜਿਸ ਦਾ ਉਤਾਰਾ ਇਥੇ ਦਿਤਾ ਜਾ ਰਿਹਾ ਹੈ।
ਅਕਾਲ ਪੁਰਖ ਕੀ ਫੋਜ, ਕਾਨਪੁਰ
122/175, ਸਰੋਜਨੀ ਨਗਰ, ਕਾਨਪੁਰ
ਮੁੱਖ ਸੇਵਾਦਾਰ (ਸਰਦਾਰ ਗੁਰਬਚਨ ਸਿੰਘ ਜੀ) 10 ਅੰਸੂ, 541 ਤਦਅਨੁਸਾਰ
ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਅੰਮ੍ਰਿਤਸਰ। ਮਿਤੀ 24 ਸਿਤੰਬਰ 2009
ਵਾਹਿਗੁਰੂ ਜੀ ਕਾ ਖਾਲਸਾ॥
ਵਹਿਗੁਰੂ ਜੀ ਕੀ ਫਤਿਹ॥
ਵਿਸ਼ਾ: ਧਾਰਮਿਕ ਸਿੱਖ ਸਿਧਾਂਤਾਂ ਦੇ ਸੰਬੰਧ ਵਿੱਚ ਪੁਛ।
ਭਾਈ ਸਾਹਿਬ ਜੀ।
ਆਪ ਜੀ ਪਾਸ ਧਾਰਮਕ ਮਰਿਯਾਦਾ ਅਤੇ ਪੰਥਕ ਮਾਮਲਿਆਂ ਬਾਰੇ ਹੇਠ ਲਿਖੇ ਨੁਕਤਿਆਂ ਤੇ ਸ਼੍ਰੀ ਅਕਾਲ ਤਖਤ ਸਾਹਿਬ ਵਲੋਂ ਸੰਗਤਾਂ ਨੂੰ ਧਾਰਮਿਕ ਸੇਧ ਦੀ ਲੋੜ।
1 – ਪੰਥ ਪ੍ਰਵਾਣਿਤ “ਸਿੱਖ ਰਹਿਤ ਮਰਿਯਾਦਾ” ਸੰਸਾਰ ਦੇ ਹਰ ਇੱਕ ਸਿੱਖ ਉਤੇ ਇੱਕ ਸਮਾਣ ਲਾਗੂ ਹੁੰਦੀ ਹੈ। ਹਰ ਇੱਕ ਸਿੱਖ ਇਸ ਨੂੰ ਬੜੇ ਸਨਮਾਨ ਅਤੇ ਅਦਬ ਨਾਲ ਮੰਨਦਾ ਹੈ। ਲੇਕਿਨ ਪੰਥ ਦੇ ਮਹਾਨ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਵਿਖੇ ਪੰਥ ਪ੍ਰਵਾਣਿਤ ਰਹਿਤ ਮਰਿਯਾਦਾ ਦਾ ਖੁਲਮ ਖੁਲਾ ਨਿਰਾਦਰ ਅਤੇ ਅਪਮਾਨ ਕੀਤਾ ਜਾ ਰਿਹਾ ਹੈ। ਸ਼ਬਦ ਗੁਰੁ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਵਾਕਰ, ਅਖੌਤੀ ਦਸਮ ਗ੍ਰੰਥ ਦਾ ਪ੍ਰਕਾਸ਼ ਅਤੇ ਪਾਠ ਕੀਤਾ ਜਾ ਰਿਹਾ ਹੈ। ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਕਿਸੇ ਹੋਰ ਗ੍ਰੰਥ ਨੂੰ ਸਥਾਪਿਤ ਕਰਨਾਂ ਸਿੱਖ ਰਹਿਤ ਮਰਿਯਾਦਾ ਅਤੇ ਅਕਾਲ ਤਖਤ ਸਾਹਿਬ ਜੀ ਦੇ ਹੁਕਮਨਾਮੇ ਜੂਨ 2008 ਦਾ ਖੁਲਮ ਖੁਲਾ ਅਪਮਾਨ ਅਤੇ ਉਲੰਘਨਾ ਹੈ। ਜੇ ਇੱਕ ਆਮ ਸਿੱਖ “ਰਹਿਤ ਮਰਿਯਾਦਾ ਦੇ ਉਲਟ ਕੋਈ ਕਮ ਕਰੇ ਉਹ ਤਨਖਾਹੀਆ ਘੋਸ਼ਿਤ ਕੀਤਾ ਜਾਂਦਾ ਹੈ ਅਤੇ ਪੰਥ ਤੋ ਛੇਕਿਆ ਵੀ ਜਾ ਸਕਦਾ ਹੈ, ਲੇਕਿਨ ਇਨਾਂ ਤਖਤਾਂ ਦੇ ਮੁਖ ਸੇਵਾ ਦਾਰ (ਜੋ ਜਾਨਬੁਝ ਕੇ ਐਸਾ ਕਰ ਰਹੇ ਹਨ) ਪੰਥ ਤੋਂ ਕਿਉ ਨਿਸ਼ਕਾਸ਼ਿਤ ਨਹੀ ਕੀਤੇ ਜਾਂਦੇ? ਇਨਾਂ ਮਨਮਤੀਆਂ ਨੂੰ ਤਨਖਾਹੀਆ ਘੋਸ਼ਿਤ ਕਰਨਾਂ ਤੇ ਦੂਰ ਸਾਡੇ ਉਚ ਧਾਰਮਿਕ ਆਗੂ ਅਤੇ ਅਦਾਰੇ ਮੂਕ ਦਰਸ਼ਕ ਬਣ ਕੇ ਸਿੱਖ ਸਿਧਾਂਤਾਂ ਦਾ ਅਪਮਾਨ ਹੁੰਦਾ ਵੇਖ ਰਹੇ ਹਨ। ਕੀ ਇਸ ਕ੍ਰਿਤ ਤੇ ਸ਼੍ਰੀ ਅਕਾਲ ਤਖਤ ਸਾਹਿਬ ਵਲੋਂ ਕੋਈ ਕਾਰਵਾਹੀ ਕੀਤੀ ਗਈ?
2 - ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਸੁਖ ਸੇਵਾਦਾਰ ਸ. ਜੋਗਿੰਦਰ ਸਿੰਘ ਵੇਦਾਂਤੀ ਦੇ ਕਾਨਪੁਰ ਦੌਰੇ ਦੇ ਦੌਰਾਨ ਉਨਾਂ ਇਹ ਜਾਨਕਾਰੀ ਦਿਤੀ ਸੀ ਕੇ ਦਸਮ ਗ੍ਰੰਥ ਦੇ ਵਿਵਾਦਿਤ ਮਸਲੇ ਤੇ ਨਿਰਣੈ ਲੈਣ ਲਈ ਇੱਕ ਗਿਆਰਾਂ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਇਆ ਹੈ। ਜੋ ਜਲਦ ਹੀ ਇਸ ਅੰਦਰਲੀਆਂ ਬਾਣੀਆਂ ਦੀ ਪ੍ਰਮਾਣਿਕਤਾ ਬਾਰੇ ਅਪਨਾਂ ਖਰੜਾ ਅਕਾਲ ਤਖਤ ਸਾਹਿਬ ਦੇ ਸਾਹਮਣੇ ਪੇਸ਼ ਕਰੇਗੀ। ਆਪ ਜੀ ਪਾਸੋਂ ਸੰਗਤ ਜਾਣਕਾਰੀ ਚਾਹੁੰਦੀ ਹੈ ਕਿ ਉਹ ਕਮੇਟੀ ਕਿਥੇ ਪਹੂੰਚੀ ਹੈ? ਕੀ ਅਕਾਲ ਤਖਤ ਸਾਹਿਬ ਇਸ ਵਿਵਾਦਿਤ ਮਸਲੇ ਦੇ ਹਲ ਲਈ ਗੰਭੀਰ ਅਤੇ ਪਰਿਯਤਨ ਸ਼ੀਲ ਹੈ?
ਇਕ ਪਾਸੇ ਅਖੌਤੀ ਦਸਮ ਗ੍ਰੰਥ ਦਾ ਵਿਵਾਦ ਹਾਲੀ ਕਿਸੇ ਮੁਕਾਮ ਤੇ ਵੀ ਹਲ ਨਹੀ ਹੋਇਆ, ਦੂਜੇ ਪਾਸੇ ਦਸਮ ਗ੍ਰੰਥ ਦੀ ਪ੍ਰਮਾਣਿਕਤਾ ਸਿਧ ਕੀਤੇ ਬਿਨਾਂ ਹੀ ਸ਼੍ਰੀ ਹਰਿਮੰਦਰ ਸਾਹਿਬ ਤੋਂ ਬ੍ਰਾਂਡਕਾਸ਼ਟਿੰਗ ਵੇਲੇ ਦਸਮ ਗ੍ਰੰਥ ਦੀ ਸਾਕਤ ਮਤ ਵਾਲੀਆਂ ਬਾਣੀਆਂ ਦਾ ਕੀਰਤਨ ਆਏ ਦਿਨ ਕੀਤਾ ਜਾਂਦਾ ਹੈ।
3 – ਸ਼੍ਰੀ ਹਰਿਮੰਦਰ ਸਾਹਿਬ ਵਿਖੇ ਸ਼ਬਦ ਗੁਰੁ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪੰਗੂੜੇ ਦੇ ਪਾਵਿਆਂ ਨਾਲ ਸਿਰੋਪਾ ਅਤੇ ਰੁਮਾਲੇ ਛੁਹਾ ਕੇ ਪਰਵਾਣ ਕਰਵਾਨੇ। ਹੁਕਮਨਾਮੇ ਦੇ ਬੋਰਡ ਹੇਠ ਸੰਗ੍ਰਾਂਦ, ਮਸਿਆ ਅਤੇ ਪੂਰਨਮਾਸੀ ਆਦਿਕ ਬ੍ਰਾਹਮਣੀ ਦਿਨ ਦਿਹਾੜਿਆਂ ਦੀ ਉਚੇਚੇ ਤੌਰ ਤੇ ਪਲੇਟ ਲਾਉਨਾਂ, (ਜੋ ਮਨਮਤਿ ਅਤੇ ਸਿੱਖ ਸਿਧਾਂਤਾ ਦਾ ਨਿਰਾਦਰ ਅਤੇ ਉਲੰਘਨਾਂ ਹੈ।) ਆਪ ਜੀ ਦੀ ਮੌਜੂਦਗੀ ਅਤੇ ਸਾਹਮਨੇ ਕਿਸ ਲਈ ਹੋ ਰਿਹਾ ਹੈ? ਕੀ ਸਿੱਖ ਰਹਿਤ ਮਰਿਯਾਦਾ ਇਸ ਤਰਾਂ ਦੇ ਬ੍ਰਾਹਮਣੀ ਕਰਮਕੰਡਾਂ ਨੂੰ ਕਰਨ ਦੀ ਇਜਾਜਤ ਦੇਂਦੀ ਹੈ? ਉਹ ਵੀ ਸਿੱਖ ਜਗਤ ਦੀ ਰਹਨੁਮਾਈ ਕਰਨ ਵਾਲੇ ਪ੍ਰਮੁੱਖ ਧਾਰਮਿਕ ਅਦਾਰੇ ਨੂੰ, ਜਿਸ ਦੇ ਇੱਕ ਹੁਕਮ ਤੇ ਹਰ ਸਿੱਖ ਦਾ ਸਿਰ ਸਨਮਾਨ ਨਾਲ ਝੁਕ ਜਾਂਦਾ ਹੈ।
ਖਾਸ ਬੇਨਤੀ-ਕਾਨਪੁਰ ਦੀ ਸਮੂਹ ਸਿੱਖ ਸੰਗਤ ਦੀ ਆਪ ਪਾਸ, ਨਿਮ੍ਰਤਾ ਸਹਿਤ ਬੇਨਤੀ ਹੈ ਕਿ ਅਖੋਤੀ ਦਸਮ ਗ੍ਰੰਥ ਦਾ ਮਸਲਾ ਜੋ ਹੁਣ ਤਕ ਵਿਵਾਦਿਤ ਹੈ। ਅਤੇ ਸਰਬਤ ਖਾਲਸਾ ਵਲੋ ਇਸ ਦੇ ਪ੍ਰਮਾਣਿਕ ਹੋਣ ਤੇ ਕੋਈ ਨਿਰਣੇ ਨਹੀ ਲਿਆ ਗਇਆ ਹੈ, ਅਤੇ ਸ਼੍ਰੀ ਅਕਾਲ ਤਖਤ ਪਾਸੋਂ ਇਸ ਵਿਵਾਦਿਤ ਗ੍ਰੰਥ ਉਪਰ
stay (status co) ਲਾਗੂ ਹੈ। ਇਸ ਲਈ ਜਦੋਂ ਤਕ, ਸਰਬਤ ਪੰਥ ਵਲੋਂ ਇਸ ਵਿਵਾਦਿਤ ਗ੍ਰੰਥ ਉਪਰ ਨਿਰਣੈ ਨਹੀ ਲੈ ਲਿਆ ਜਾਂਦਾ, ਇਸ ਅੰਦਰਲੀਆਂ ਵਿਵਾਦਿਤ ਬਾਣੀਆਂ (ਸਿੱਖ ਰਹਿਤ ਮਰਿਆਦਾ ਵਿੱਚ ਪਰਵਾਣਤ ਬਾਣੀਆਂ ਨੂੰ ਛੱਡ ਕੇ) ਦਾ ਕੀਰਤਨ ਸ਼੍ਰੀ ਦਰਬਾਰ ਸਾਹਿਬ ਸਾਹਿਬ ਤੋਂ ਫੋਰਨ ਰੋਕ ਦਿਤਾ ਜਾਵੇ। ਇਸ ਮਸਲੇ ਨੂੰ ਸਿੱਖ ਰਹਿਤ ਮਰਿਯਾਦਾ ਦੇ “ਕੀਰਤਨ” ਸਿਰਲੇਖ-ਪੇਜ 15 ਦੀ ਰੋਸ਼ਨੀ ਵਿੱਚ ਵੇਖਿਆ ਜਾਵੇ ਤੇ, ਨੂੰ ਇਸ ਗਲ ਦਾ ਗਿਆਨ ਹੋ ਜਾਵੇਗਾ ਕੇ “ਸਿੱਖ ਰਹਿਤ ਮਰਿਯਾਦਾ” ਵਿੱਚ ਅਖੌਤੀ ਦਸਮ ਗ੍ਰੰਥ ਦੀ ਬਾਣੀ ਪੜਨ ਦਾ ਕਿਤੇ ਵੀ ਵਿਧਾਨ ਨਹੀ ਹੈ। ਐਸਾ ਕਰ ਕੇ ਦਰਬਾਰ ਸਾਹਿਬ ਦੇ ਮੁੱਖ ਸੇਵਾਦਾਰ ਆਪ ਹੀ ਰਹਿਤ ਮਰਿਯਾਦਾ ਦਾ ਉਲੰਘਨ ਅਤੇ ਅਪਮਾਨ ਕਰਨ ਦੇ ਦੋਸ਼ੀ ਬਣ ਰਹੇ ਹਨ। ਇਹ ਇੱਕ ਗੰਭੀਰ ਵਿਸ਼ਾਂ ਹੈ। ਇਸ ਨੂੰ ਅਹੰਕਾਰ ਅਤੇ ਅਗਿਆਨਤਾ ਦੇ ਅਧਾਰ ਤੇ ਨਜਰਅੰਦਾਜ ਕਰਨਾਂ ਕੌਮ ਦੀ ਸਿਧਾਂਤਕ ਵਿਚਾਰਧਾਰਾ ਨਾਲ ਇੱਕ ਖਿਲਵਾੜ ਹੈ।
ਸਕੱਤਰ
ਕਾਪੀ: ਪ੍ਰਧਾਨ ਦਿੱਲੀ ਸਿੱਖ ਗੁਰੂਦਵਾਰਾ ਪ੍ਰਬੰਧਕ ਕਮੇਟੀ, ਨਵੀਂ ਦਿੱਲੀ।
ਪ੍ਰਧਾਨ ਸ੍ਰੋਮਣੀ ਗੁਰਦੁਵਾਰਾ ਪ੍ਰਭੰਧਕ ਕਮੇਟੀ, ਸ਼੍ਰੀ ਅੰਮ੍ਰਿਤਸਰ।
ਨੋਟ: ਇਸ ਗਲਬਾਤ ਦੀ ਰਿਕਾਰਡਿੰਗ ਮੁਮਕਿਨ ਨਹੀਂ ਸੀ ਕਿਉਕੇ ਇਸ ਮੁੱਖੀ ਦੇ ਬਾਡੀ ਗਾਰਡ ਅਤੇ ਪੀ. ਏ ਇਸ ਵਿੱਚ ਬਾਧਾ ਹੀ ਨਹੀ ਬਣ ਰਹੇ ਸਨ, ਬਲਿਕੇ ਗਲ ਬਾਤ ਦੇ ਦੌਰਾਨ ਧਮਕੀ ਭਰੇ ਅੰਦਾਜ ਵਿੱਚ ਇਨਾਂ ਵੀਰਾਂ ਨੂੰ ਗਲ ਕਰਨ ਤੋਂ ਰੋਕ ਵੀ ਰਹੇ ਸਨ।


(01/10/09)
ਇੰਦਰ ਜੀਤ ਸਿੰਘ ਕਾਨਪੁਰ

ਵਿਅੰਗ ਲੇਕਿਨ ਸੱਚ

ਖਾਲਸਾ ਜੀ! ਅਖੋਤੀ ਦਸਮ ਗ੍ਰੰਥ ਲਈ ਆਪਣੀ ਕੀਮਤੀ Energy ਖਰਾਬ ਨਾਂ ਕਰੋ।

ਇਕੋ ਤਰੀਕਾ! ਇਕੋ ਹੱਲ! ਇਕੋ ਗੱਲ

ਤੇ “ਦਸਮ ਗ੍ਰੰਥ” ਪੰਥ ਤੋ ਬਾਹਰ।

ਦਾਸ ਨੂੰ ਲਗਭਗ 15 ਸਾਲ ਹੋ ਗਏ ਇਸ ਅਖੌਤੀ ਗ੍ਰੰਥ ਬਾਰੇ ਆਪਣੀ ਤਾਕਤ ਅਤੇ ਟਾਈਮ ਖਰਾਬ ਕਰਦੇ ਕਰਦੇ। ਲੇਕਿਨ ਅਕਲ ਦੇ ਦੁਸ਼ਮਣ ਵਰਤਮਾਨ ਟਕਸਾਲੀ ਤੇ ਅਖੌਤੀ ਜਥੇਦਾਰਾਂ ਦੇ ਕੰਨ ਤੇ ਜੂੰ ਤਕ ਨਾਂ ਸਰਕੀ। ਦਾਸ ਨੇ ਹੁਣ ਹਰ ਗੱਲ ਦਾ SHROT CUT ਲੱਭ ਲਿਆ ਹੈ। ਆਉ ਇਸ SHROT CUT ਨੂੰ ਤੁਸੀਂ ਵੀ ਅਪਣਾ ਕੇ ਆਪਣੇ ਵਕਤ ਤੇ ਤਾਕਤ ਨੂੰ ਖਰਾਬ ਹੋਣ ਤੋਂ ਬਚਾ ਸਕਦੇ ਹੋ।

SHRT CUT NO 1:

ਅਖੌਤੀ ਟਕਸਾਲੀਓ, ਅਕਾਲੀਓ ਤੇ ਦਸਮ ਗ੍ਰੰਥੀਓ “ਜੇ ਚਰਿਤ੍ਰਯੋ ਪਾਖਿਆਨ” ਦੇ 581 ਪੰਨੇ ਇਸ ਵਿਚੋਂ ਕੱਢ ਦਿਉ, ਤੇ ਇਹ ਗ੍ਰੰਥ ਵੈਸੇ ਹੀ ਪੋਥੀ ਬਣ ਜਾਏਗਾ। ਫਿਰ ਇਸ ਨੂੰ ਕੀ ਕਹੋਗੇ ਖਾਲਸਾ ਜੀ? “ਦਸਮ ਪੋਥੀ” ? ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪ ਹੀ ਇੱਕ ਆਰਡਰ ਨ. 36672 3/4-8-73 ਪਾਸ ਕੀਤਾ ਸੀ-ਚਰਿਤ੍ਰੋ ਪਖਯਾਨ ਦਸ਼ਮੇਸ਼ ਬਾਣੀ ਨਹੀ ਹੈ। ਜਾਓ SGPC ਦੇ ਦਫਤਰ ਤੇ ਰਿਕਾਰਡ ਕਢਵਾ ਕੇ ਆਪ ਵੇਖ ਲਵੋ। ਜੇ ਟਕਸਾਲੀਂਆਂ, ਅਕਾਲੀਆਂ ਜਾਂ ਆਰ. ਐਸ. ਐਸ. ਵਾਲਿਆਂ ਨੇ ਉਹ ਪੰਨਾ ਹੀ ਨਾ ਫੜਵਾ ਦਿੱਤਾ ਹੋਵੇ! ਦਾਸ ਦੇ ਬੋਝੇ ਵਿੱਚ ਇਸ ਆਰਡਰ ਦੀ ਇੱਕ ਫੋਟੋ ਕਾਪੀ ਹਮੇਸ਼ਾਂ ਮੋਜੂਦ ਰਹਿੰਦੀ ਹੈ। ਐਸੇ ਦਸਮ ਗ੍ਰੰਥੀਆਂ ਨੂੰ ਇਸ ਦੀ ਕਾਪੀ ਫੜਾਣ ਵਿੱਚ ਦਾਸ ਇੱਕ ਮਿੰਟ ਦੀ ਦੇਰੀ ਨਹੀਂ ਕਰਦਾ।

SHROT CUT NO 02:

ਜੇ ਸੰਮਪੂਰਣ ਦਸਮ ਗ੍ਰੰਥ, ਗੁਰੂਬਾਣੀ ਹੈ ਤਾਂ ਉਸ ਨੂੰ ਛੁਪਾਣਾ ਜਾਂ ਪਰਦੇ ਵਿੱਚ ਰੱਖਣਾਂ ਤੇ ਗੁਰੂ ਦਾ ਅਪਮਾਨ ਹੈ। ਅਖੌਤੀ ਜਥੇਦਾਰੋ ਬ੍ਰਾਡਕਾਸ਼ਟਿੰਗ ਵੇਲੇ “ਚਰਿਤ੍ਰਯੋ ਪਾਖਿਆਨ” ਦੇ ਸ਼ਲੋਕਾਂ ਦਾ ਕੀਰਤਨ ਸ਼ੁਰੂ ਕਰ ਦੇਉ ਜੀ। ਕੌਮ ਤੁਹਾਨੂੰ ਪੱਥਰ ਅਤੇ ਵੱਟੇ ਮਾਰ ਮਾਰ ਕੇ ਕੁਰਸੀ ਤੋ ਲਾਹ ਦੇਵੇਗੀ ਤੇ ਦਸਮ ਗ੍ਰੰਥ ਤੇ ਫੈਸਲਾ ਜਾਂ ਨਿਰਣੈ ਆਪ ਹੀ ਕਰ ਲਵੇਗੀ।

SHROT CUT NO 03:

ਤਿਨ ਚੀਜਾਂ ਹਮੇਸ਼ਾਂ ਆਪਨੇ ਬੋਝੇ ਵਿੱਚ ਰਖੋ ਜੀ-

1- “ਚਿਤ੍ਰਯੋ ਪਾਖਿਆਨ” ਦੇ ਅਸ਼ਲੀਲ ਸ਼ਲੋਕਾਂ ਦੀ ਕਾਪੀ।

2-ਐਸ. ਜੀ. ਪੀ ਸੀ ਦੇ ਆਰਡਰ ਨ. 36672 3/7 1973 ਦੀ ਇੱਕ ਕਾਪੀ।

3- ਸਿੱਖ ਰਹਿਤ ਮਰਿਆਦਾ ਦੇ “ਕੀਰਤਨ” ਸਿਰਲੇਖ ਦੀ ਕਾਪੀ (ਜਿਸ ਵਿੱਚ ਸਪਸ਼ਟ ਹੈ ਕਿ ਸੰਗਤ ਵਿੱਚ ਕੀਰਤਨ ਸਿਰਫ ਗੁਰਬਾਣੀ ਜਾਂ ਵਿਯਾਖਿਆ ਸਵਰੂਪ ਭਾਈ ਗੁਰਦਾਸ ਜੀ ਅਥਵਾ ਭਾਈ ਨੰਦ ਲਾਲ ਜੀ ਦਾ ਹੋ ਸਕਦਾ ਹੈ। ਦਸਮ ਗ੍ਰੰਥ ਨੂੰ ਪੜਨ ਦਾ ਕੋਈ ਵਿਧਾਨ ਨਹੀਂ ਹੈ।)

ਇੰਦਰ ਜੀਤ ਸਿੰਘ

ਕਾਨਪੁਰ


{ਨੋਟ:- ਪਿਛਲੇ ਹੋਰ ਪੱਤਰ ਪੜ੍ਹਨ ਲਈ ਐਰੋ (ਤੀਰ) ਨੂੰ ਕਲਿਕ ਕਰੋ ਜੀ}


HOME
.