.


(30/11/09)
ਡਾ. ਭਗਵੰਤ ਸਿੰਘ ਸੰਧੂ

ਸ੍ਰ. ਤਰਲੋਚਨ ਸਿੰਘ ਜੀ,
ਤੁਸੀਂ ਲਿਖਿਆ ਸੀ ਕਿ ਤੁਸੀਂ ਹਰ ਰੋਜ਼ ਮੇਰੇ ਵੱਲੋਂ ਉਠਾਏ ਇੱਕ ਸਵਾਲ ਦਾ ਜਵਾਬ ਦਿਆ ਕਰੋਗੇ ਪਰ ਉਸ ਦਿਨ ਤੋਂ ਬਾਅਦ ਅੱਜ ਤੱਕ ਤੁਹਾਡਾ ਕੋਈ ਜਵਾਬ ਨਹੀਂ ਆਇਆ। ਸ਼ਾਇਦ ਤੁਹਾਡਾ ਮਨਸ਼ਾ ਇਹ ਸੀ ਕਿ ਮੈਂ ਤੁਹਾਡੀ ਚਿੱਠੀ ਦਾ ਜਵਾਬ ਦਿੰਦਾ ਅਤੇ ਤੁਸੀਂ ਅੱਗੋਂ ਮੇਰੀ ਚਿੱਠੀ ਦਾ ਜਵਾਬ ਦਿੰਦੇ ਅਤੇ ਅਸਲੀ ਮੁੱਦੇ ਤੋਂ ਬਹਿਸ ਹੀ ਪਾਸੇ ਹਟ ਜਾਂਦੀ। ਮੈਂ ਤੁਹਾਡੀਆਂ ਸਾਰੀਆਂ ਚਿੱਠੀਆਂ ਦੇ ਜਵਾਬ ਦੇਵਾਂਗਾ ਪਰ ਦਿਆਂਗਾ ਓਦੋਂ ਜਦੋਂ ਤੁਸੀਂ ਮੇਰੇ ਲੇਖ ਦੇ ਜਵਾਬ ਦੇ ਹਟੋਗੇ। ਅਤੇ ਦੇ ਵੀ ਇੱਕੋ ਕਿਸ਼ਤ ਵਿੱਚ ਹੀ ਦਿਆਂਗਾ ਕਿਉਂਕਿ ਮੈਨੂੰ ਆਪਣੀ ਆਤਮਾਂ ਨੂੰ ਮਹਿਸੂਸ ਕਰਨ ਵਾਸਤੇ ਬਿਲਕੁਲ ਸਮਾਂ ਨਹੀਂ ਲਾਉਣਾ ਪੈਂਦਾ।

****************************************************
ਸ੍ਰ. ਜਸਬੀਰ ਸਿੰਘ ਜੀ,
ਚੰਗੀ ਗੱਲ ਹੈ ਕਿ ਤੁਹਾਨੂੰ ਇਹ ਸਮਝ ਆ ਗਈ ਹੈ ਕਿ ਦੂਸ਼ਣ-ਬਾਜੀ `ਚੋਂ ਕੁੱਝ ਨਹੀਂ ਲੱਭਣਾ। ਸ਼ਲਾਘਾਯੋਗ ਗੱਲ ਹੈ। ਪਰ ਦੂਸ਼ਣ-ਬਾਜੀ ਦਾ ਸਿਲਸਿਲਾ ਮੈਂ ਤਾਂ ਨਹੀਂ ਸੀ ਸ਼ੁਰੂ ਕੀਤਾ। ਸਾਡੀ, ਪੰਜਾਬੀਆਂ ਦੀ ਸ਼ਾਇਦ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਅਸੀਂ ‘ਪਹਿਲਾਂ ਤੋਲੋ ਫੇਰ ਬੋਲੋ’ `ਤੇ ਬਿਲਕੁਲ ਅਮਲ ਨਹੀਂ ਕਰਦੇ। ਬੋਲੇ ਹੋਏ ਨੂੰ ਤੋਲਣ ਦੀ ਕੋਸ਼ਿਸ਼ ਵੀ ਘੱਟਵੱਧ ਹੀ ਕਰਦੇ ਹਾਂ। ਜੇ ਕਿਤੇ ਅਜਿਹਾ ਕਰ ਵੀ ਲਈਏ ਤੇ ਮਹਿਸੂਸ ਵੀ ਹੋ ਜਾਵੇ ਕਿ ਕੁੱਝ ਗਲਤ ਕਹਿ ਹੋ ਗਿਆ ਹੈ ਤਦ ਵੀ ਦੂਜਿਆਂ ਸਾਹਮਣੇ ਆਪਣੀ ਗਲਤੀ ਦਾ ਇਕਬਾਲ ਕਰਨ ਵਿੱਚ ਸ਼ਰਮ ਮਹਿਸੂਸ ਕਰਦੇ ਹਾਂ। ਮੁਆਫ਼ੀ ਮੰਗਣ ਦੀ ਭੁੱਲ ਤਾਂ ਅਸੀਂ ਕਰਦੇ ਹੀ ਨਹੀਂ।
ਡਾ. ਭਗਵੰਤ ਸਿੰਘ ਸੰਧੂ


(30/11/09)
ਸਰਵਜੀਤ ਸਿੰਘ

ਸ: ਸਤਕੁਲਤਾਰ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ ॥
ਵਾਹਿਗੁਰੂ ਜੀ ਕੀ ਫਤਿਹ॥
ਸ: ਸਤਕੁਲਤਾਰ ਸਿੰਘ ਜੀ , ਸਭ ਤੋਂ ਪਹਿਲਾ ਤਾਂ ਮੈ ਆਪ ਜੀ ਨੂੰ ‘ਜੀ ਆਇਆ ਨੂੰ’ ਆਖਦਾ ਹਾਂ।
ਆਪ ਜੀ ਨੇ ਆਪਣੇ ਪੱਤਰ ਵਿਚ ਲਿਖਿਆ ਹੈ, “ਇਸ ਵੇਲੇ ਸਿਖਾਂ ਵਿੱਚ ਸ੍ਰੀ ਦਸਮ ਗ੍ਰੰਥ ਸਾਹਿਬ ਦਾ ਵਿਵਾਦ ਛਿੜਿਆ ਹੋਇਆ ਹੈ। ਇਹ ਬੇਲੋੜਾ ਵੀ ਹੈ ਅਤੇ ਮੰਦਭਾਗਾ ਵੀ”।
ਵੀਰ ਜੀ, ਬੇਨਤੀ ਹੈ ਕਿ ਵਿਸਥਾਰ ਨਾਲ ਇਹ ਜਾਣਕਾਰੀ ਦੇਣ ਦੀ ਖੇਚਲ ਕਰੋ ਕਿ ਇਹ ਵਿਵਾਦ ਬੇਲੋੜਾ ਅਤੇ ਮੰਦਭਾਗਾ ਕਿਵੇਂ ਹੈ?
ਆਪ ਦੇ ਪੱਤਰ ਦੀ ਉਠੀਕ ਵਿਚ,
ਸਰਵਜੀਤ ਸਿੰਘ


(30/11/09)
ਪੰਜਾਬ ਗਾਰਡੀਅਨ ਬਿਉਰੋ

ਪ੍ਰੋ: ਦਰਸ਼ਨ ਸਿੰਘ ਬਾਰੇ ਸਿੱਖ ਲਹਿਰ ਸੈਂਟਰ ਵਿਖੇ ਵਿਖਾਈ ਗਈ ਮੂਵੀ ਰਾਹੀਂ ਅਸਲੀਅਤ ਆਈ ਸਾਹਮਣੇ।
ਅਕਾਲ ਤਖਤ ਨੂੰ ਗੁਮਰਾਹ ਕਰਨ ਵਾਲੇ ਲਾਂਬੇ ਨੂੰ ਕੀਤਾ ਜਾਵੇ ਤਲਬ!
ਪੰਜਾਬ ਗਾਰਡੀਅਨ ਬਿਉਰੋ/ਨਵੰਬਰ: ਪ੍ਰੋ: ਦਰਸ਼ਨ ਸਿੰਘ ਖਾਲਸਾ ਵਲੋਂ ਅਖੌਤੀ ਦਸਮ ਗਰੰਥ ਵਿਚੋਂ ਤ੍ਰਿਆ ਚਰਿਤੱਰ ਦੀ ਵਿਆਖਿਆ ਨੂੰ ਲੈ ਕੇ ਅਕਾਲ ਤੱਖਤ ਸਾਹਿਬ ਉਪਰ ਚਲ ਰਹੇ ਕਲੇਸ਼ ਬਾਰੇ ਟਰੰਟੋ ਦੀ ਸੰਗਤ ਵਿੱਚ ਉਸ ਵੇਲੇ ਬੜੀ ਹੈਰਾਨੀ ਪਾਈ ਗਈ ਜਦ ਗੁਰਦੁਆਰਾ ਸਿੱਖ ਲਹਿਰ ਸੈਂਟਰ ਵਿਖੇ ਪ੍ਰੋ: ਦਰਸ਼ਨ ਸਿੰਘ ਖਾਲਸਾ ਦੇ ਰੈਚਸਟਰ ਵਿਖੇ ਕੀਤੇ ਗਏ ਕੀਰਤਨ ਵਿਖਿਆਨ ਨੂੰ ਇੰਨ-ਬਿੰਨ ਪੂਰਨ ਰੂਪ ਵਿੱਚ ਦਿਖਾਇਆ ਗਿਆ। ਕਰੀਬਨ 40 ਕੁ ਮਿੰਟ ਦੀ ਚਲੀ ਇਸ ਮੂਵੀ ਨੂੰ ਸਿੱਖ ਸੰਗਤ ਨੇ ਬੜੇ ਠਰੰਮੇ ਅਤੇ ਧਿਆਨ ਨਾਲ ਸੁਣਿਆ। ਉਪਰੰਤ ਵੱਖ ਵੱਖ ਬੁਲਾਰਿਆਂ ਨੇ ਅਪਣੇ ਅਪਣੇ ਖਿਆਲ ਦਿੰਦਿਆਂ ਕਿਹਾ ਕਿ ਇਹ ਸਮੁੱਚੀ ਕੌਮ ਨਾਲ ਫਰਾਡ ਹੈ ਜਿਹੜਾ ਗੁਰਚਰਨਜੀਤ ਸਿੰਘ ਲਾਂਬੇ ਨੇ ਕੀਤਾ।
ਇਸ ਵਿਸ਼ੇ ਉਪਰ ਬੋਲਦਿਆਂ ਭਾਈ ਘਨੱਈਆ ਸੁਸਾਇਟੀ ਦੇ ਸ੍ਰ ਅਵਤਾਰ ਸਿੰਘ ਨੇ ਹੈਰਾਨੀ ਪ੍ਰਗਟ ਕੀਤੀ ਕਿ ਇਨਾ ਗੰਭੀਰ ਵਿਸ਼ਾ ਸੀ ਪਰ ਸਾਡੇ ਅਕਾਲ ਤੱਖਤ ਸਾਹਿਬ ਉਪਰ ਬੈਠੇ ਜਿੰਮੇਵਾਰਾਂ ਵੀ ਬਿਨਾ ਸੁਣਿਆਂ ਹੀ ਹਾਜਰ ਹੋਣ ਦਾ ਫਤਵਾ ਜਾਰੀ ਕਰ ਦਿੱਤਾ। ਉਨ੍ਹਾ ਕਿਹਾ ਇਥੋਂ ਅੰਦਾਜਾ ਲੱਗਦਾ ਹੈ ਕਿ ਜੇ ਸਾਡੇ ਇਨੀਆਂ ਜਿੰਮੇਵਾਰ ਪਦਵੀਆਂ ਤੇ ਬੈਠੇ ਲੋਕਾਂ ਦਾ ਇਹ ਹਾਲ ਹੈ ਤਾਂ ਬਾਕੀ ਕੌਮ ਦਾ ਤਾਂ ਰੱਬ ਹੀ ਰਾਖਾ।
ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸ੍ਰ ਮਨਜੀਤ ਸਿੰਘ ਮਾਂਗਟ ਨੇ ਕਿ ਕਿਹਾ ਕਿ ਇਹ ਲਾਂਬਾ ਦੀ ਕੁਟਲਨੀਤੀ ਸੀ ਜਿਸਦੇ ਸ਼ਿਕਾਰ ਆਮ ਸਿੱਖ ਤਾਂ ਹੋਣੇ ਹੀ ਸਨ ਸਾਡੇ ਜਿੰਮੇਵਾਰ ਵੀ ਹੋਣੋ ਨਹੀ ਰਹਿ ਸਕੇ। ਉਨ੍ਹਾਂ ਕਿਹਾ ਜਿਕ ਇਸ ਡੀ. ਵੀ. ਡੀ. ਨੇ ਇਹ ਸਾਬਤ ਕੀਤਾ ਹੈ ਕਿ ਗੁਰਚਨਜੀਤ ਸਿੰਘ ਲਾਂਬਾ ਕੋਈ ਘੱਟ ਦੋਸ਼ੀ ਨਹੀ ਜਿਸ ਨੇ ਪ੍ਰੋ: ਦੀ ਵਿਆਖਿਆ ਨੂੰ ਤੋੜ-ਮ੍ਰੌੜ ਕੇ ਪੇਸ਼ ਕੀਤਾ ਜਦ ਕਿ ਉਸ ਨੂੰ ਪਤਾ ਸੀ ਕਿ ਅਸਲ ਗੱਲ ਕੀ ਹੈ। ਇਸ ਗੰਭੀਰ ਦੋਸ਼ ਬਦਲੇ ਕੀ ਲਾਂਬਾ ਨੂੰ ਨਹੀ ਤਲਬ ਕੀਤਾ ਜਾਣਾ ਚਾਹੀਦਾ ਤਾਂ ਕਿ ਅਗੋਂ ਤੋਂ ਕੋਈ ਅਜਿਹੀ ਘਟੀਆ ਹਰਕਤ ਕਰਨ ਦੀ ਜੁੱਅਰਤ ਨਾ ਕਰ ਸਕੇ?
ਬੀਬੀ ਇੰਦਰਪਾਲ ਕੌਰ ਨੇ ਸਿੱਖ ਸੰਗਤ ਨੂੰ ਖੁਦ ਨੂੰ ਵੀ ਜਿੰਮੇਵਾਰੀ ਦਾ ਅਹਿਸਾਸ ਕਰਾਉਂਦਿਆਂ ਕਿਹਾ ਕਿ ਸਿੱਖ ਦਾ ਕੰਮ ਕੇਵਲ ਇਤਨਾ ਹੀ ਨਹੀ ਕਿ ਆਏ ਤੇ ਅੱਖਾਂ ਮੀਚ ਕੇ ਚਲੇ ਗਏ ਬਲਕਿ ਹਰੇਕ ਸਿੱਖ ਨੂੰ ਸਾਵਧਾਨ ਹੋਣਾ ਚਾਹੀਦਾ ਹੈ ਕਿ ਜਦ ਅਜਿਹਾ ਸਮਾ ਸਾਡੇ ਸਾਹਮਣੇ ਆਵੇ ਤਾਂ ਅਸੀਂ ਸਾਰੇ ਰਲ ਕੇ ਉਸ ਨੂੰ ਫੇਸ ਕਰ ਸਕੀਏ ਨਾ ਕਿ ਸੁਣੀਆਂ ਸੁਣਾਈਆਂ ਗੱਲਾਂ ਉਪਰ ਹੀ ਜਾਂ ਹੋਰਨਾ ਦੇ ਮੂੰਹਾਂ ਵਲ ਦੇਖਦੇ ਰਹੀਏ। ਉਨ੍ਹਾਂ ਕਿਹਾ ਪ੍ਰੋ: ਦਰਸ਼ਨ ਸਿੰਘ ਕਦੋਂ ਦੇ ਇਸ ਗੰਭੀਰ ਮਸਲੇ ਤੇ ਸਿੱਖ ਕੌਮ ਨੂੰ ਜਾਗਰੁਕ ਕਰਦੇ ਆ ਰਹੇ ਹਨ ਪਰ ਅਸੀਂ ਹੁਣ ਜਾ ਕੇ ਕੰਨ ਚੁੱਕੇ ਹਨ ਜਦ ਬਿੱਲਕੁਲ ਪਾਣੀ ਸਿਰ ਤੋਂ ਲੰਘਣ ਵਾਲਾ ਹੋ ਗਿਆ ਹੈ। ਉਨ੍ਹਾਂ ਇਸ ਗੱਲ ਤੇ ਜੋਰ ਦਿੱਤਾ ਕਿ ਸਿੱਖ ਅਪਣੇ ਆਪ ਵਿੱਚ ਅਪਣੇ ਗੁਰੂ ਨਾਲ ਇੰਨਾ ‘ਕਮਿਟਿਡ’ ਹੋਵੇ ਕਿ ਜਦ ਉਸ ਦੇ ਗੁਰੂ ਵਲ ਕੋਈ ਉਂਗਲ ਉਠੇ ਉਸ ਨੂੰ ਕਿਸੇ ਕੋਲੋਂ ਜਾਨਣ ਦੀ ਬਜਾਇ ਖੁਦ ਨੂੰ ਪਤਾ ਹੋਵੇ ਕਿ ਉਸ ਕੀ ਕਰਨਾ ਹੈ ਵਰਨਾ ਅਜਿਹੇ ਲਾਂਬੇ ਸਿੱਖ ਕੌਮ ਨੂੰ ਹਮੇਸ਼ਾਂ ਗੁੰਮਰਾਹ ਕਰਦੇ ਹੀ ਰਹਿਣਗੇ।
ਸ੍ਰ ਬਲਦੇਵ ਸਿੰਘ ਟਰੰਟੋ ਨੇ ਡੀ. ਵੀ. ਡੀ ਦੇਖਣ ਤੋਂ ਬਾਅਦ ਅਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਪ੍ਰੋ: ਦਰਸ਼ਨ ਸਿੰਘ ਨੇ ਕੋਲੋਂ ਕੁੱਝ ਨਹੀ ਕਿਹਾ ਬਲਕਿ ਤ੍ਰਿਆ ਚਰਿੱਤਰ ਦੀ ਇਨ ਬਿਨ ਵਿਅਖਿਆ ਕਰਕੇ ਸਿੱਖ ਕੌਮ ਨੂੰ ਜਾਗਰੁਕ ਕੀਤਾ ਹੈ। ਉਨ੍ਹਾਂ ਕਿਹਾ ਗੁਰਬਾਣੀ ਹੀ ਸਾਨੂੰ ਉਪਦੇਸ਼ ਦਿੰਦੀ ਹੈ ਕਿ ਹੰਸ ਬਿਰਤੀ ਸਿੱਖ ਸਰੋਵਰ ਤੇ ਜਾ ਕੇ ਹੀਰੇ ਮੋਤੀ ਚੁੱਗਦੇ ਹਨ ਜਦ ਕਿ ਕਾਂ ਬਿਰਤੀ ਲੋਕ ਛੱਪੜੀਆਂ ਦੇ ਗੰਦ ਵਿੱਚ ਮੂੰਹ ਮਾਰਦੇ ਫਿਰਦੇ ਹਨ। ਉਨ੍ਹਾਂ ਲਾਂਬਾ ਨੂੰ ਆੜੇ ਹੱਥੀਂ ਲੈਦਿਆਂ ਕਿਹਾ ਕਿ ਕੋਈ ਸਮਾ ਸੀ ਕਿ ਸਿੱਖ ਦੀ ਗਵਾਹੀ ਆਖਰੀ ਮੰਨੀ ਜਾਂਦੀ ਸੀ ਤੇ ਬਿਨਾ ਕਿਸੇ ਪੁੱਣ-ਛਾਣ ਦੇ ਸਿੱਖ ਦੇ ਕਹੇ ਤੇ ਯਕੀਨ ਕਰ ਲਿਆ ਜਾਂਦਾ ਸੀ ਪਰ ਦੂਜੇ ਪਾਸੇ ਲਾਂਬੇ ਵਰਗੇ ਕ੍ਰੈਕਟਰ ਹਨ ਜਿਹੜੇ ਪ੍ਰਚਾਰ ਦੇ ਫੀਲਡ ਵਿੱਚ ਹੁੰਦੇ ਹੋਏ ਵੀ ਪੂਰੀ ਕੌਮ ਨੂੰ ਗੁਮਰਾਹ ਕਰਨ ਵਰਗੇ ਨੰਗੇ ਚਿੱਟੇ ਝੂਠਾਂ ਦੇ ਊਠ ਲੱਦੀ ਤੁਰੇ ਆਉਂਦੇ ਹਨ। ਚਾਹੀਦਾ ਤਾਂ ਇਹ ਹੈ ਕਿ ਅਜਿਹੇ ਸਖਸ਼ ਨੂੰ ਫੌਰਨ ਅਕਾਲ ਤਖਤ ਸਾਹਿਬ ਤੇ ਸੱਦ ਕੇ ਪੰਥ ਵਿਚੋਂ ਖਾਰਜ ਕਰ ਦਿੱਤਾ ਜਾਵੇ।
ਗੁਰਦੁਆਰਾ ਸਿੱਖ ਲਹਿਰ ਦੀ ਜਿੰਮੇਵਾਰ ਸਖਸ਼ੀਅਤ ਭਾਈ ਸੁਰਜੀਤ ਸਿੰਘ ਨੇ ਸੰਗਤ ਨੂੰ ਬੇਨਤੀ ਕੀਤੀ ਕਿ ਸਾਨੂੰ ਕਦੇ ਇਹ ਭੁਲੇਖਾ ਨਹੀ ਮਨ ਵਿੱਚ ਰੱਖਣਾ ਚਾਹੀਦਾ ਕਿ ਅਸੀਂ ਵਿਅਕਤੀਗਤ ਤੌਰ ਤੇ ਪ੍ਰੋ: ਦਰਸ਼ਨ ਸਿੰਘ ਨਾਲ ਖੜੋਤੇ ਹਾਂ ਅਸੀਂ ਤਾਂ ਇਸ ਗੱਲ ਨਾਲ ਖੜੋਤੇ ਹਾਂ ਕਿ ਪ੍ਰੋ: ਸਾਹਬ ਸਿੱਖ ਜਗਤ ਨੂੰ ਸਾਵਧਾਨ ਕਰ ਰਹੇ ਹਨ ਕਿ ਕਿਵੇਂ ਅਸ਼ਲੀਲ ਕਹਾਣੀਆਂ ਅੰਮ੍ਰਤਿ ਦੇ ਦਾਤੇ ਧੰਨ ਸ੍ਰੀ ਗੁਰ ਗੋਬਿੰਦ ਸਿੰਘ ਜੀ ਨਾਲ ਜੋੜਕੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਗੁਰੂ ਸਾਹਿਬ ਵਲੋਂ ਕਿਸੇ ਔਰਤ ਦੀਆਂ ਕੰਧਾਂ ਟੱਪਣ ਵਰਗੇ ਅਸ਼ਲੀਲ ਚਰਿਤਰ ਜੋੜਨ ਵਾਲੇ ਭਾਈ ਸ਼ਵਿੰਦਰ ਸਿੰਘ ਜਾਂ ਲਾਂਬਾ ਵਰਗਿਆਂ ਨੂੰ ਕੀ ਅਕਾਲ ਤਖਤ ਜਵਾਬ ਦੇਹ ਕਰਨ ਲਈ ਸਮਾ ਕੱਢੇਗਾ?
ਅੱਡ ਅੱਡ ਬੁਲਾਰਿਆਂ ਨੇ ਜਿਵੇਂ ਸ੍ਰ ਰਾਜੀਵਪਾਲ ਸਿੰਘ, ਸ੍ਰ ਹਰਜਿੰਦਰ ਸਿੰਘ, ਸ੍ਰ ਰੇਸ਼ਮ ਸਿੰਘ ਆਦਿ ਸਾਰਿਆਂ ਦੀ ਸੂਈ ਗੁਰਸ਼ਨਜੀਤ ਸਿੰਘ ਲਾਂਬੇ ਉਪਰ ਹੀ ਆ ਕੇ ਟਿੱਕਦੀ ਸੀ ਕਿ ਏਸ ਇੱਕ ਬੰਦੇ ਨੇ ਪੂਰੀ ਕੌਮ ਵਿੱਚ ਕਲੇਸ਼ ਖੜਾ ਕਰਕੇ ਕੌਮ ਨੂੰ ਪਾਟੋਧਾੜ ਕਰਨ ਵਿੱਚ ਕੋਈ ਕਸਰ ਨਹੀ ਛੱਡੀ। ਇਸ ਨੂੰ ਸਖਤ ਤੋਂ ਸਖਤ ਸਜਾ ਮਿਲਣੀ ਚਾਹੀਦੀ ਹੈ।
ਸੰਗਤ ਵਲੋਂ ਕੀਤੇ ਗਏ ਪਾਸ ਮੱਤਿਆਂ ਵਿੱਚ ਜਿਥੇ ਪ੍ਰੋ: ਦਰਸ਼ਨ ਸਿੰਘ ਨੂੰ ਬੇਕਸੂਰ ਠਹਿਰਾਇਆ ਗਿਆ ਉਥੇ ਨਾਲ ਹੀ ਇਸ ਮੰਗ ਉਪਰ ਵੀ ਜੋਰ ਦਿੱਤਾ ਗਿਆ ਕਿ ਗੁਰਚਰਨਜੀਤ ਸਿੰਘ ਲਾਂਬਾ ਨੂੰ ਅਕਾਲ ਤਖਤ ਸਾਹਿਬ ਉਪਰ ਸੱਦ ਕੇ ਉਸ ਨੂੰ ਪੁੱਛਿਆ ਜਾਣਾ ਚਾਹੀਦਾ ਹੈ ਕਿ ਉਸ ਇੰਨਾ ਵੱਡਾ ਝੂਠ ਸ੍ਰੀ ਅਕਾਲ ਤਖਤ ਸਾਹਿਬ ਉਪਰ ਕਿਉਂ ਬੋਲਿਆ। ਜੇ ਬੋਲਿਆ ਹੈ ਤਾਂ ਉਸ ਦੀ ਸਜਾ ਕੀ ਹੋਣੀ ਚਾਹੀਦੀ?


(30/11/09)
ਜਗਤਾਰ ਸਿੰਘ ਜਾਚਕ, ਨਿਊਯਾਰਕ

ਜਥੇਦਾਰ ਜੀ ਲੋਕਾਂ ਦੇ ਪੁੱਤ ਨਾ ਮਰਵਾਓ, ਸਪਸ਼ਟ ਕਹਿ ਦਿਓ ਕਿ ਅਸ਼ੂਤੋਸ਼ ਨਿਰਦੋਸ਼ ਹੈ!
ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਮੁੱਖ ਸੇਵਾਦਾਰ ਗਿਆਨੀ ਗੁਰਬਚਨ ਸਿੰਘ ਜੀ ਵਲੋਂ ਬਿਹਾਰੀ ਅਸ਼ੂਤੋਸ਼ ਦੇ 5 ਅਤੇ 6 ਦਸੰਬਰ ਨੂੰ ਲੁਧਿਆਣੇ ਵਿੱਚ ਹੋਣ ਵਾਲੇ ਸਮਾਗਮ ਪ੍ਰਤੀ ਸਰਕਾਰ ਪਾਸੋਂ ਪਾਬੰਦੀ ਦੀ ਮੰਗ ਕਰਨੀ, ਸਿੱਖ ਭਾਈਚਾਰੇ ਨੂੰ ਕੇਵਲ ਬੁੱਧੂ ਬਨਾਉਣ ਵਾਲੀ ਕੁਟਿਲ ਚਾਲ ਹੈ, ਅਸਲੀਅਤ ਨਹੀ। ਕਿਉਂਕਿ, ਉਨ੍ਹਾਂ ਦੀ ਦ੍ਰਿਸ਼ਟੀ ਵਿੱਚ ਅਸ਼ੂਤੋਸ਼ ਨਿਰਦੋਸ਼ ਹੈ। ਇਹੀ ਕਾਰਨ ਹੈ ਕਿ ਪੰਜਾਬ ਸਰਕਾਰ ਨੇ ਕੋਈ ਪਰਵਾਹ ਨਹੀ ਕੀਤੀ।
ਪਿਛਲੇ ਸਾਲ ਸਤੰਬਰ ਵਿੱਚ ਅਸ਼ੂਤੋਸ਼ ਵਲੋਂ ਜਦੋਂ ਸਿੱਖ ਕੌਮ ਨੂੰ ਗਲਬਾਤ ਲਈ ਵੰਗਾਰਿਆ ਗਿਆ ਤਾਂ ਦਾਸ (ਜਾਚਕ) ਨੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਹੁਰਾਂ ਦੀ ਆਗਿਆ ਨਾਲ ਉਸ ਦਾ ਚੈਲੰਜ ਕਬੂਲ ਕਰ ਲਿਆ। ਸ਼੍ਰੋਮਣੀ ਕਮੇਟੀ ਤਾਂ ਚੁੱਪ ਰਹੀ, ਪਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਦੇ ਚੇਅਰਮੈਨ ਸ੍ਰ: ਤਰਸੇਮ ਸਿੰਘ ਨੇ ਐਲਾਨ ਕੀਤਾ ਕਿ ਇਹ ਵਿਚਾਰ ਚਰਚਾ ਕਿਸੇ ਟੀ. ਵੀ ਚੈਨਲ ਤੇ ਹੋਵੇ, ਅਸੀਂ ਸਾਰਾ ਖਰਚਾ ਦੇਣ ਲਈ ਤਿਆਰ ਹਾਂ। ਗੁਰਮਤਿ ਗਿਆਨ ਮਿਸਨਰੀ ਕਾਲਜ ਲੁਧਿਆਣੇ ਵਿਖੇ ਵਿਦਵਾਨ ਸਜਣਾ ਦੀ ਇੱਕ ਵਿਸੇਸ਼ ਮੀਟਿੰਗ ਬੁਲਾ ਕੇ ਇੱਕ ਟੀਮ ਵੀ ਤਿਆਰ ਕਰ ਲਈ ਗਈ । ਅਸ਼ੂਤੋਸ਼ ਦਾ ਸਾਰਾ ਲਿਟਰੇਚਰ ਮੰਗਵਾਇਆ ਤੇ ਉਸ ਦਾ ਵਿਸ਼ਲੇਸ਼ਣ ਕੀਤਾ। ਪਰ, ਜਦੋਂ ਮੈਂ ਅਤੇ ਜਥੇਦਾਰ ਗਿਆਨੀ ਕੇਵਲ ਸਿੰਘ ਉਹ ਲਿਸ਼ਟ ਲੈ ਕੇ ਸ੍ਰੀ ਅਕਾਲ ਤਖ਼ਤ ਦੇ ਮੁਖ ਸੇਵਾਦਾਰ ਗਿਆਨੀ ਗੁਰਬਚਨ ਸਿੰਘ ਹੁਰਾਂ ਪਾਸੋਂ ਪਰਵਾਨਗੀ ਲੈਣ ਲਈ ਸ੍ਰੀ ਅੰਮ੍ਰਿਤਸਰ ਵਿਖੇ ਮਿਲੇ ਤਾਂ ਉਨ੍ਹਾਂ ਨੇ ਸ਼ਤਾਬਦੀ ਸਮਾਰੋਹਾਂ ਨੂੰ ਬਹਾਨਾ ਬਣਾ ਕੇ ਟਾਲ ਮਟੋਲੇ ਵਾਲੀ ਨੀਤੀ ਅਖਤਿਆਰ ਕਰ ਲਈ। ਜਦੋਂ ਵੀ ਮਿਲੇ, ਕੋਈ ਬਹਾਨਾ ਬਣਾ ਕੇ ਗੱਲ ਅਗੇ ਪਾ ਦਿੱਤੀ ਜਾਂਦੀ ਰਹੀ। ਫਿਰ ਪਤਾ ਚੱਲਿਆ ਕਿ ਨੂਰਮਹਿਲ ਦੀ ਜਿਮਨੀ ਚੋਣ ਆ ਗਈ ਹੈ ਤੇ ਅਕਾਲੀ ਦਲ ਬਾਦਲ ਨਹੀ ਚਹੁੰਦਾ ਕਿ ਅਸ਼ੂਤੋਸ਼ ਦੀ ਨਿਰਾਜ਼ਗੀ ਸਹੇੜੀ ਜਾਏ।
ਆਖਰ ਇੱਕ ਸਾਲ ਪਿਛੋਂ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਜਦੋਂ ਨਿਊਯਾਰਕ ਆਏ ਤਾਂ ਮੈਂ ਗਿਆਨੀ ਗੁਰਜੰਟ ਸਿੰਘ ਦੀ ਅਗਵਾਈ ਵਿੱਚ ਕੁੱਝ ਸਜਣਾ ਨੂੰ ਭੇਜਿਆ ਕਿ ਪੁੱਛੋ ਕੀ ਕਾਰਨ ਹੈ? ਜਿਸ ਕਰਕੇ ਅਸ਼ੂਤੋਸ਼ ਨਾਲ ਗਲਬਾਤ ਤੋਂ ਪਾਸਾ ਵੱਟਿਆ ਜਾ ਰਿਹਾ ਹੈ। ਉਤਰ ਵਿੱਚ ਜਥੇਦਾਰ ਜੀ ਨੇ ਆਖਿਆ ਕਿ “ਅਸ਼ੂਤੋਸ਼ ਦਾ ਲਿਟਰੇਚਰ ਵਾਚਣ ਪਿਛੋਂ ਅਸੀਂ ਇਸ ਨਤੀਜੇ ਤੇ ਪਹੁੰਚੇ ਹਾਂ ਕਿ ਉਸ ਨਾਲ ਵਿਚਾਰ ਚਰਚਾ ਕਰਨ ਦੀ ਕੋਈ ਲੋੜ ਨਹੀ”। ਸਪਸ਼ਟ ਹੈ ਕਿ ਅਸ਼ੂਤੋਸ਼ ਪ੍ਰਤੀ ਬਾਦਲ ਪ੍ਰਵਾਰ ਦੀ ਸ਼ਰਧਾ ਅਤੇ ਬਾਦਲ ਅਕਾਲੀ ਦਲ ਦੇ ਵੋਟ ਬੈਂਕ ਨੂੰ ਧਿਆਨ ਵਿੱਚ ਰੱਖ ਕੇ ਜਥੇਦਾਰ ਜੀ ਅੰਦਰਖਾਤੇ ਅਸ਼ੂਤੋਸ਼ ਨੂੰ ਨਿਰਦੋਸ਼ ਘੋਸ਼ਤ ਕਰ ਚੁੱਕੇ ਹਨ, ਜਿਸ ਲਈ ਉਹ ਚਾਮ੍ਹਲਿਆ ਫਿਰਦਾ ਹੈ। ਸੋ ਇਸ ਲਈ ਜਥੇਦਾਰ ਜੀ ਨੂੰ ਚਾਹੀਦਾ ਹੈ ਕਿ ਉਹ ਪਾਬੰਦੀ ਦੀ ਮੰਗ ਦਾ ਡਰਾਮਾ ਕਰਕੇ ਲੋਕਾਂ ਦੇ ਪੁੱਤ ਨਾ ਮਰਵਾਉਣ, ਸਪਸ਼ਟ ਕਹਿ ਦੇਣ ਕਿ ਅਸ਼ੂਤੋਸ਼ ਨਿਰਦੋਸ਼ ਹੈ, ਸਿੱਖ ਨੌਜਵਾਨ ਉਸ ਦਾ ਵਿਰੋਧ ਨਾ ਕਰਨ।
ਜਗਤਾਰ ਸਿੰਘ ਜਾਚਕ, ਨਿਊਯਾਰਕ।


(30/11/09)
ਚਰਨਜੀਤ ਸਿੰਘ ਬਰੈਂਮਪਟਨ

Gurinder singh pal ji
Avtar singh london ji

Thank you for correcting me.
The most beautiful thing about discussion is that even though individual participants are not perfect,even then the outcome of the discussion can be very valuable.

Thanks once again.
Charanjit Singh
Brampton

*********************************

ਬਲਦੇਵ ਸਿੰਘ ਜੀ ਟੋਰਾਂਟੋ

ਤੁਹਾਡੇ ਦੂਧੁ ਕਟੋਰੈ ਗਡਵੈ ਪਾਨੀ ਵਾਲੇ ਸ਼ਬਦ ਦੀ ਵਿਆਖਿਆ ਪੜੀ। ਜੋ ਕੁੱਝ ਵੀ ਤੁਸੀ ਲਿਖਿਆ ਹੈ, ਉਸ ਦੀ

Sense ਬਣਦੀ ਹੈ। ਪਰ ਮੈਂ ਇਸ ਸ਼ਬਦ ਨੂੰ ਕੁੱਝ ਵਖਰੇ ਨਜਰੀਏ ਨਾਲ ਵੇਖਦਾ ਰਿਹਾ ਹਾਂ।

ਦੂਧੁ ਕਟੋਰੈ ਗਡਵੈ ਪਾਨੀ ॥ ਕਪਲ ਗਾਇ ਨਾਮੈ ਦੁਹਿ ਆਨੀ ॥੧॥ ਦੂਧੁ ਪੀਉ ਗੋਬਿੰਦੇ ਰਾਇ ॥ ਦੂਧੁ ਪੀਉ ਮੇਰੋ ਮਨੁ ਪਤੀਆਇ ॥ ਨਾਹੀ ਤ ਘਰ ਕੋ ਬਾਪੁ ਰਿਸਾਇ ॥੧॥ ਰਹਾਉ ॥

ਉਪਰਲਿਆਂ ਲਾਇਨਾਂ ਵਿੱਚ ਕਰਮਕਾਂਡ ਦਾ ਜਿਕਰ ਹੈ। ਪਰ ਇਸ ਕਰਮਕਾਂਡ ਵਿੱਚ ਪਾਖੰਡ ਦੀ ਥਾੰ ਭੋਲਾਪਨ (innocence, ਸੁੱਚ) ਹੈ। ਜੋ ਕਿ ਇੱਕ ਬਹੁਤ ਕੀਮਤੀ ਗੁਣ ਹੈ। ਜੇ ਮਨ ਨਿਰਮਲ ਨਾ ਹੋਵੇ ਤਾਂ innocence ਨਹੀਂ ਹੋ ਸਕਦੀ। ਮੱਨ ਦਾ ਭਾੰਡਾ ਸਾਫ਼ ਹੋਵੇ ਤਾਂ ਉਸ ਵਿੱਚ ਵਸਤੁ ਪਾਈ ਜਾ ਸਕਦੀ ਹੈ। ਅਗਲੀਆਂ ਲਾਈਨਾਂ ਉਸੇ ਦਾ ਜਿਕਰ ਕਰਦੀਆਂ ਹਨ।

ਸੋਇਨ ਕਟੋਰੀ ਅੰਮ੍ਰਿਤ ਭਰੀ ॥ ਲੈ ਨਾਮੈ ਹਰਿ ਆਗੈ ਧਰੀ ॥੨॥ ਏਕੁ ਭਗਤੁ ਮੇਰੇ ਹਿਰਦੇ ਬਸੈ ॥ ਨਾਮੇ ਦੇਖਿ ਨਰਾਇਨੁ ਹਸੈ ॥੩॥

ਉਪਰਲਿਆਂ ਲਾਈਨਾਂ ਨਾਮਦੇਵ ਜੀ ਨੇ ਰੱਬ ਵੱਲੋਂ ਕਹਿਆਂ ਹਨ। ਮਨ ਦਾ ਭਾੰਡਾ ਜਦੋਂ ਸਾਫ਼ ਹੋਇਆ ਤਾਂ ਰੱਬ ਆਪ ਸਹਾਈ ਹੋਇਆ। ਉਸ ਨੇ ਨਾਮਦੇਵ ਜੀ ਸਮਝਾਇਆ ਕਿ ਹੁਣ ਮੱਨ ਨੂੰ ਗਿਆਨ ਦੇ ਅਧੀਨ ਕਰ ਤਾਂ ਕਿ ਮਨ ਵਿੱਚ ਗੁਣ ਸਮਾ ਸਕਣ। ਅਤੇ ਸਮਝਾਇਆ ਕੇ ਤੇਰਾ ਦਿੱਤਾ ਮੈਂ ਨਹੀਂ ਖਾਣਾ ਸਗੋਂ ਮੇਰਾ ਦਿੱਤਾ ਤੂੰ ਖਾਣਾ ਹੈ। ਰੱਬ ਨਾਮਦੇਵ ਜੀ ਦੇ ਭੋਲੇਪਨ ਤੇ ਹੱਸਦੇ ਹਨ ਤੇ ਨਾਮਦੲਵ ਜੀ ਨੂੰ ਆਪਣੇ ਹਿਰਦੇ ਵਿੱਚ ਵਸਾ ਲੈਂਦੇ ਹਨ।

ਦੂਧੁ ਪੀਆਇ ਭਗਤੁ ਘਰਿ ਗਇਆ ॥ ਨਾਮੇ ਹਰਿ ਕਾ ਦਰਸਨੁ ਭਇਆ ॥੪॥੩॥ {ਪੰਨਾ 1163}

ਜਦੋਂ ਸਮਝ ਪੈ ਗਈ ਕਿ ਇਸ ਸਰੀਰ ਵਿਚੋਂ ਹੀ ਗੁਣ ਰੂਪੀ ਦੁੱਧ ਪੀਣਾ ਹੈ ਤਾਂ ਸਮਝੋ ਕਿ ਰੱਬ ਮਿਲ ਗਿਆ।

ਸਾਰ: ਸੁੱਚ ਰੂਪੀ ਰੁੱਤ (ਦੂਧੁ ਕਟੋਰੈ) ਵਿਚ, ਕਿੱਰਤ (ਗਡਵੈ ਪਾਨੀ) ਨਾਲ ਸਾਧੀ ਹੋੱਈ ਕਾਯਾ ਰੂਪੀ ਜ਼ਮੀਨ (ਕਪਲ ਗਾਇ ਨਾਮੈ ਦੁਹਿ ਆਨੀ) ਅੰਦਰ ਜੇ ਗਿਆਨ (ਨਾਮੇ ਦੇਖਿ ਨਰਾਇਨੁ ਹਸੈ ) ਰੂਪੀ ਬੀਜ ਬੋਯਾ ਜਾਵੇ ਤਾਂ ਉਸ ਨੂੰ ਅਮ੍ਰਿਤ ਰੂਪੀ ਗੁਣਾੰ ਦੇ ਫ਼ਲ ਲਗਦੇ ਹਨ। (ਸ+ਇਨ ਕਟੋਰੀ ਅੰਮ੍ਰਿਤ ਭਰੀ) ਏਹੀ ਰੱਬ ਦਾ ਦਰਸ਼ਨ ਹੈ।

ਜੇ ਸੁੱਚ ਹੋਵੇ ਤਾਂ ਬੰਦਾ ਰੱਬ ਦੇ ਹਿਰਦੇ ਵਿਚ। ਜੇ ਇਸ ਦੇ ਨਾਲ ਗਿਆਨ ਵੀ ਜੁੜ ਜਾਵੇ ਤਾਂ ਰੱਬ ਤੇ ਬੰਦਾ ਇੱਕ ਦੂਜੇ ਵਿੱਚ ਘੁੱਲ ਮਿਲ ਜਾਂਦੇ ਹਨ।

ਇਸ ਦੇ ਨਾਲ ਮਿਲਦਾ ਗੁਰੂ ਨਾਨਕ ਦੇਵ ਜੀ ਦਾ ਰਾਗ ਗੁਜਰੀ ਦਾ ਪਹਿਲਾ ਸ਼ਬਦ ਹੈ।

ਤੇਰਾ ਨਾਮੁ ਕਰੀ ਚਨਣਾਠੀਆ ਜੇ ਮਨੁ ਉਰਸਾ ਹੋਇ ॥ ਕਰਣੀ ਕੁੰਗੂ ਜੇ ਰਲੈ ਘਟ ਅੰਤਰਿ ਪੂਜਾ ਹੋਇ ॥੧॥ ਪੂਜਾ ਕੀਚੈ ਨਾਮੁ ਧਿਆਈਐ ਬਿਨੁ ਨਾਵੈ ਪੂਜ ਨ ਹੋਇ ॥੧॥ ਰਹਾਉ ॥ ਬਾਹਰਿ ਦੇਵ ਪਖਾਲੀਅਹਿ ਜੇ ਮਨੁ ਧੋਵੈ ਕੋਇ ॥ ਜੂਠਿ ਲਹੈ ਜੀਉ ਮਾਜੀਐ ਮੋਖ ਪਇਆਣਾ ਹੋਇ ॥੨॥ ਪਸੂ ਮਿਲਹਿ ਚੰਗਿਆਈਆ ਖੜੁ ਖਾਵਹਿ ਅੰਮ੍ਰਿਤੁ ਦੇਹਿ ॥ ਨਾਮ ਵਿਹੂਣੇ ਆਦਮੀ ਧ੍ਰਿਗੁ ਜੀਵਣ ਕਰਮ ਕਰੇਹਿ ॥੩॥ ਨੇੜਾ ਹੈ ਦੂਰਿ ਨ ਜਾਣਿਅਹੁ ਨਿਤ ਸਾਰੇ ਸੰਮ੍ਹ੍ਹਾਲੇ ॥ ਜੋ ਦੇਵੈ ਸੋ ਖਾਵਣਾ ਕਹੁ ਨਾਨਕ ਸਾਚਾ ਹੇ ॥੪॥੧॥ {ਪੰਨਾ 489}

ਚਰਨਜੀਤ ਸਿੰਘ

ਬਰੈਂਮਪਟਨ


(30/11/09)
ਬਸੰਤ ਕੌਰ/ਜਸਪ੍ਰੀਤ ਕੌਰ

ਹਮ ਤੋ ਮਹਾਕਾਲ ਕੋ ਮਾਨੈ: ਕਾਨਪੁਰੀ

ਕਾਨਪੁਰੀ ਦੀ ਇੱਛਾ ਘਟੋ ਘੱਟ ਅਖਬਾਰ ਵਿੱਚ ਮੇਰੀ ਫੋਟੋ ਤਾਂ ਸੋਹਣੀ ਲਗਾ ਲੋ

(ਬਸੰਤ ਕੌਰ/ਜਸਪ੍ਰੀਤ ਕੌਰ ੩੦ ਨਵੰਬਰ ੨੦੦੯)


ਭੋਲੀ ਭਾਲੀ ਸਿੱਖ ਸੰਗਤਾਂ ਨੂੰ ਕੰਨਾਂ ਦੀ ਪ੍ਰੀਤ ਲਾਉਣ ਵਾਲੇ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਨੇ ਬੀਤੇ ਦਿਨੀਂ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵਿਖੇ ਹਾਜ਼ਰੀ ਭਰੀ ਇਹ ਉਹੀ ਗੁਰਦੁਆਰਾ ਹੈ ਜਿਥੋਂ ਦੇ ਪ੍ਰਬੰਧਕ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜਨੇਉ ਪਵਾਉਂਦੇ ਹਨ। ਭਾਈ ਸਾਹਿਬ ਨੇ ਇਸ ਸਮਾਗਮ ਵਿੱਚ ਕ੍ਰਿਸ਼ਨ ਅਵਤਾਰ ਦੀ ਰਚਨਾ ਪੜ ਕੇ ਸਾਬਤ ਕਰ ਦਿੱਤਾ “ਹਮ ਤੋਂ ਨਹੀਂ ਸੁਧਰੇਂਗੇ”। ਭਾਈ ਸਾਹਿਬ ਦੀ ਦਿੱਲੀ ਇੱਛਾ ਹੈ ਕਿ ਅਖਬਾਰ ਵਿੱਚ ਉਨ੍ਹਾਂ ਦੀ ਧੁੰਧਲੀ ਫੋਟੋ ਦੀ ਥਾਂ ਸੋਹਣੀ ਫੋਟੋ ਲਾਈ ਜਾਵੇ। ਸੰਗਤ ਵਿਚੋਂ ਕੁੱਝ ਸੱਜਣਾਂ ਦਾ ਕਹਿਣਾ ਹੈ ਕਿ ਭਾਈ ਸਾਹਿਬ ਕੀਰਤਨ ਕਰਦਿਆਂ ਸਮੇਂ ਕੋਲਗੇਟ ਕੰਪਨੀ ਦੀ ਮਸ਼ਹੂਰੀ ਵੀ ਕਰਦੇ ਹਨ। ਇਸ ਲਈ ਭਾਈ ਸਾਹਿਬ ਜੀ ਦੀ ਉਸ ਤਸਵੀਰ ਨੂੰ ਲਾਇਆ ਜਾਵੇ ਜਿਸ ਵਿੱਚ ਉਨ੍ਹਾਂ ਦੇ ਸੋਹਣੇ ਤੇ ਮੋਤੀਆਂ ਵਾਂਗੂੰ ਚਿੱਟੇ ਦੰਦ ਵਿਖਾਈ ਦੇਣ। ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਵਿੱਚ ਸਮਾਗਮ ਦੀ ਆਰੰਭਤਾ ਵਿੱਚ ਜਿਥੇ ਭਾਈ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਸੋਹਣੇ ਸੋਹਣੇ ਸ਼ਬਦਾਂ ਨੂੰ ਅਪਣੀ ਮਿੱਠੀ ਮਿੱਠੀ ਅਵਾਜ਼ ਵਿੱਚ ਗਾਇਨ ਕਰ ਕੇ ਆਪਣੇ ਪ੍ਰਸ਼ੰਸ਼ਕਾਂ ਨੂੰ ਮੋਹਿਆ। ਉਨ੍ਹਾਂ ਦੁਆਰਾ ਗੁਰਬਾਣੀ ਦਾ ਸ਼ਬਦ ‘ਰੇ ਮਨ ਉਟ ਲੇਹੁ ਹਰਿ ਨਾਮਾ ਜਾ ਕੇ ਸਿਮਰਤ ਦੁਰਮਤਿ ਨਾਸ਼ੇ’ ਨੂੰ ਗਾਇਨ ਕਰਣ ਤੋਂ ਇੱਕ ਦਮ ਬਾਅਦ ਬਚਿੱਤਰ ਨਾਟਕ/ਅਖੌਤੀ ਦਸਮ ਗ੍ਰੰਥ ਦੀ ਰਚਨਾ ਚੌਬੀਸ ਅਵਤਾਰ ਦੇ ਕ੍ਰਿਸ਼ਨ ਅਵਤਾਰ ਵਿਚੋਂ ਮਦਿਰਾ (ਸ਼ਰਾਬ) ਤੇ ਭੰਗ ਪੀਣ ਵਾਲੇ ਮਹਾਕਾਲ (ਬਚਿੱਤਰ ਨਾਟਕ/ਦਸਮ ਗ੍ਰੰਥ ਪੰਨਾ ੧੨੧੦) ਦੀ ਉਟ ਲੈ ਲਈ ਗਈ ਅਤੇ ਉਸ ਨੂੰ ਸਭ ਰਾਜਨ ਕੇ ਰਾਜਾ ਬਣਾ ਦਿੱਤਾ। ਉਨ੍ਹਾਂ ਦੇ ਪ੍ਰਸ਼ੰਸ਼ਕਾਂ ਨੇ ਝੂਮ ਝੂਮ ਕੇ ਭਾਈ ਸਾਹਿਬ ਦੇ ਨਾਲ ਇਸ ਨੂੰ ਗਾਇਨ ਕੀਤਾ ਅਤੇ ਹਰਿ ਨਾਮਾ ਨੂੰ ਛੱਡ ਕੇ ਮਹਾਕਾਲ ਨੂੰ ਰਖਵਾਰਾ ਬਣਾ ਦਿੱਤਾ। ਜ਼ਿਕਰਯੋਗ ਹੈ ਕਿ ਇਹ ਰਚਨਾ ਭਾਈ ਸਾਹਿਬ ਨੇ ਅਪਣੇ ਚਹੇਤਿਆਂ ਦੀ ਫੁਰਮਾਇਸ਼ ਉਤੇ ਪੜੀ ਸੀ ਜਿਸ ਦਾ ਜ਼ਿਕਰ ਭਾਈ ਸਾਹਿਬ ਨੇ ਸ਼ੁਰੂ ਵਿੱਚ ਹੀ ਕਰ ਦਿਤਾ, ਅਜਿਹਾ ਕਰਨ ਦਾ ਸ਼ਇਦ ਉਨ੍ਹਾਂ ਦਾ ਅਪਣਾ ਮਨ ਨਹੀਂ ਲਗਦਾ ਸੀ। ਪਰ ਉਨ੍ਹਾਂ ਨੇ ਚਹੇਤਿਆਂ ਨੂੰ ਖੁਸ਼ ਕਰਣ ਲਈ ਅਕਾਲ ਤਖ਼ਤ ਸਾਹਿਬ ਦੀ ਪੰਥਕ ਮਰਿਆਦਾ ਦੀ ਧੱਜੀਆਂ ਉਡਾ ਕੇ ਅਜਿਹਾ ਕਰ ਲਿਆ ਤਾਂ ਜੁ ਉਨ੍ਹਾਂ ਦੇ ਚਹੇਤੇ ਨਰਾਜ਼ ਨਾ ਹੋ ਜਾਣ। ਭਾਵੇਂ ਗੁਰੂ ਗ੍ਰੰਥ ਸਾਹਿਬ ਜੀ ਅਤੇ ਮਰਿਆਦਾ ਤੋਂ ਬਾਹਰ ਜਾ ਕੇ ਕੱਚੀ ਬਾਣੀ ਪੜ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਕਿੰਨ੍ਹਾਂ ਵੱਡਾ ਅਪਮਾਨ ਹੋ ਰਿਹਾ ਹੋਵੇ ਉਸ ਦੀ ਉਨ੍ਹਾਂ ਨੂੰ ਕੋਈ ਪਰਵਾਹ ਨਹੀਂ। ਸੰਗਤ ਦੇ ਗਿਆਨ ਹਿਤ ਇਹ ਦਸਣਾ ਜ਼ਰੂਰੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਕਿਤੇ ਵੀ ਅਕਾਲਪੁਰਖ/ਵਾਹਿਗੁਰੂ ਨੂੰ ਮਹਾਕਾਲ ਨਹੀਂ ਕਿਹਾ ਗਿਆ। ਗੁਰੂ ਗ੍ਰੰਥ ਸਾਹਿਬ ਜੀ ਦੇ ਇਕੋ ਸ਼ਬਦ ਵਿੱਚ ਮਹਾਕਾਲ ਦਾ ਜ਼ਿਕਰ ਆਇਆ ਹੈ ਜੋ ਕਿ ਜਮਦੂਤਾਂ ਵਾਂਗ ਹੈ ਨਾ ਕਿ ਅਕਾਲਪੁਰਖ/ਵਾਹਿਗੁਰੂ। ਇਸ ਤੋਂ ਸਪਸ਼ਟ ਹੈ ਕਿ ਜਮਦੂਤ ਤੇ ਮਹਾਕਾਲ ਸਭ ਰਾਜਨ ਕੇ ਰਾਜਾ ਹਨ ਅਕਾਲਪੁਰਖ ਨਹੀਂ। ਭਰੋਸੇਯੋਗ ਸੂਤਰਾਂ ਤੋਂ ਇਹ ਵੀ ਖਬਰ ਲਗੀ ਹੈ ਕਿ ਭਾਈ ਸਾਹਿਬ ਬਿਬੇਕੀ ਸਿੱਖ ਹਨ। ਇਸ ਲਈ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਵਿਖੇ ਬਣਿਆ ਲੰਗਰ ਵੀ ਨਾ ਛਕਿਆ।

*****************************************************************************

ਸਿੱਖਾਂ ਨੂੰ ਲਵ ਕੁਸ਼ ਦੀ ਔਲਾਦ ਕਹਿਣ ਵਾਲੇ ਗਿਆਨੀ ਪੂਰਨ ਸਿੰਘ ਨੇ ਅਖੰਡ ਪਾਠਾਂ ਰਾਹੀਂ ਕੈਂਸਰ ਦੂਰ ਕਰਣ ਦਾ ਹਸਪਤਾਲ ਖੋਲਿਆ
ਗਿਆਨੀ ਗੁਰਬਚਨ ਸਿੰਘ ਨੇ ਸਿੱਖ ਰਹਿਤ ਮਰਿਆਦਾ ਦੀਆਂ ਧੱਜੀਆਂ ਉਡਾਉਂਦਿਆਂ, ਉਸ ਗੁਰਦੁਆਰੇ ਵਿੱਚ ਸ਼ਾਮਲ ਹੋਏ ਜਿਥੇ ਦੇ ਪ੍ਰਬੰਧਕ ਗੁਰੂ ਗ੍ਰੰਥ ਸਾਹਿਬਜੀ ਦੀ ਹਜ਼ੂਰੀ ਵਿੱਚ ਜਨੇਉ ਧਾਰਣ ਕਰਵਾਉਂਦੇ ਹਨ।

(ਬਸੰਤ ਕੌਰ/ਜਸਪ੍ਰੀਤ ਕੌਰ ੨੯ ਨਵੰਬਰ ੨੦੦੯)
ਸਿੱਖ ਕੌਮ ਦੇ ਜੱਥੇਦਾਰ ਆਏ ਦਿਨ ਆਪਣੀ ਗੁਰਮਤਿ ਵਿਰੋਧੀ ਹਰਕਤਾਂ ਕਰ ਕੇ ਕੌਮ ਨੂੰ ਸ਼ਰਮਸਾਰ ਕਰਦੇ ਆਏ ਹਨ। ਬੀਤੇ ਦਿਨੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਸੇਵਾਦਾਰ ਗਿਆਨੀ ਗੁਰਬਚਨ ਸਿੰਘ ਨੇ ਪੰਥਕ ਮਰਿਆਦਾ ਤੋਂ ਉਲਟ ਜਾ ਕੇ ਫ਼ਰੀਦਾਬਾਦ ਦੇ ਉਸ ਗੁਰਦੁਆਰੇ ਵਿੱਚ ਹਾਜ਼ਰੀ ਭਰੀ ਜਿਥੋਂ ਦੇ ਪ੍ਰਬੰਧਕ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜਨੇਉ ਪਵਾਉਂਦੇ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪ੍ਰਵਾਨਤ ਪੰਥਕ ਸਿੱਖ ਰਹਿਤ ਮਰਿਆਦਾ ਵਿੱਚ ‘ਗੁਰਮਤਿ ਦੀ ਰਹਿਣੀ’ ਹੇਠ ਭਾਗ (ਸ) ਵਿੱਚ ਤਿਲਕ ਜੰਝੂ ਵਰਗੇ ਕਰਮਕਾਂਡਾਂ ਉਤੇ ਨਿਸ਼ਚਾ ਨਹੀਂ ਕਰਨ ਦੀ ਗੱਲ ਲਿਖੀ ਹੈ। ਪਰ ਸਾਡੇ ਮੁੱਖ ਸੇਵਾਦਾਰ ਅਜਿਹੀ ਥਾਵਾਂ ਉਤੇ ਜਾ ਕੇ ਗੁਰਮਤਿ ਵਿਰੋਧੀ ਕਾਰਵਾਈ ਨੂੰ ਠੱਲ੍ਹ ਪਾਉਣ ਦੀ ਥਾਂ ਕਲੀਨ ਚਿਟ ਦਿੰਦੇ ਹਨ। ਜੱਥੇਦਾਰਾਂ ਵੱਲੋਂ ਵਾਰ ਵਾਰ ਪੰਥਕ ਸਿੱਖ ਰਹਿਤ ਮਰਿਆਦਾ ਦੀ ਧੱਜੀਆਂ ਉਡਾਉਣ ਕਾਰਨ ਆਮ ਸਿੱਖ ਸੰਗਤਾਂ ਦੇ ਮਨਾਂ ਵਿੱਚ ਮਰਿਆਦਾ ਪ੍ਰਤੀ ਵਿਸ਼ਵਾਸ ਉਠਦਾ ਜਾ ਰਿਹਾ ਹੈ। ਗਿਆਨੀ ਗੁਰਬਚਨ ਸਿੰਘ ਜੋ ਕਿ ਕੌਮ ਦੇ ਉਚ ਅਹੁਦੇ ਤੇ ਬਿਰਾਜਮਾਨ ਹਨ। ਉਨ੍ਹਾਂ ਨੂੰ ਗੁਰਮਤਿ ਦਾ ਮੁੱਢਲਾ ਅਸੂਲ ਭਾਣਾ ਤੇ ਹੁਕਮ ਮੰਨਣ ਬਾਰੇ ਹੀ ਜਾਨਕਾਰੀ ਨਹੀਂ। ਜਿਸ ਦਾ ਪ੍ਰਮਾਣ ਉਨ੍ਹਾਂ ਵੱਲੋਂ ਸੰਗਤਾਂ ਨੂੰ ਦਿੱਤੇ ਇਸ ਉਪਦੇਸ਼ ਤੋਂ ਜਾਹਰ ਹੁੰਦਾ ਹੈ ਜਦ ਉਹ ਬਚਿਤਰ ਨਾਟਕ/ਅਖੌਤੀ ਦਸਮ ਗ੍ਰੰਥ ਦੀ ਰਚਨਾ ਦਾ ਹਵਾਲਾ “ਤੇਗ ਬਹਾਦਰ ਕੇ ਚਲਤ ਭਯੋ ਜਗਤ ਕੋ ਸ਼ੋਕ। ਹੈ ਹੈ ਸਭ ਜਗ ਭਯੋ ਜੈ ਜੈ ਸੁਰ ਲੋਕ” ਰਾਹੀਂ ਸਾਬਤ ਕਰਦੇ ਹਨ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਸਮੇਂ ਜਗਤ ਵਿੱਚ ਸ਼ੋਕ ਦੀ ਲਹਿਰ ਛਾ ਗਈ ਸੀ ਤੇ ਸਵਰਗ ਲੋਕ ਤੋਂ ਦੇਵਤੇ ਉਨ੍ਹਾਂ ਉਪਰ ਫੁਲਾਂ ਦੀ ਵਰਖਾ ਕਰਦੇ ਹਨ। ਗੁਰਸਿੱਖ ਫੇਮਿਲੀ ਕਲੱਬ ਫਰੀਦਾਬਾਦ ਦੇ ਪ੍ਰਬੰਧਕ ਸ. ਰਣਜੀਤ ਸਿੰਘ ਅਤੇ ਸ. ਸਿੰਗਾਰਾ ਸਿੰਘ ਨੇ ਇੱਕ ਸਾਂਝੇ ਬਿਆਨ ਵਿੱਚ ਗਿਆਨੀ ਗੁਰਬਚਨ ਸਿੰਘ ਜੀ ਦੀ ਗੁਰਮਤਿ ਬਾਰੇ ਜਾਨਕਾਰੀ ਵਿੱਚ ਵਾਧਾ ਕਰਦਿਆਂ ਦਸਿਆ ਕਿ ਗੁਰਮਤਿ ਸਿਧਾਂਤ ਸ਼ੋਕ ਮਨਾਉਣ ਵਰਗੇ ਕਰਮਕਾਂਡਾ ਤੋਂ ਕੋਹਾਂ ਦੂਰ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆਵਾਂ ਭਾਣਾ ਤੇ ਹੁਕਮ ਮੰਨਣ ਦੀ ਪ੍ਰੇਰਣਾ ਦਿੰਦੀਆਂ ਹਨ ਨਾ ਕਿ ਸ਼ੋਕ ਮਨਾਉਣ ਦੇ। ਉਨ੍ਹਾਂ ਦਸਿਆ ਕਿ ਗੁਰਬਾਣੀ ਵਿੱਚ ਕਾਲਪਨਿਕ ਦੇਵੀ ਦੇਵਤਾਵਾਂ ਦੀ ਹੋਂਦ ਨੂੰ ਅਸਵੀਕਾਰ ਕੀਤਾ ਗਿਆ ਹੈ ਪਰ ਇਸ ਰਚਨਾ ਵਿੱਚ ਦੇਵਤਾਵਾਂ ਰਾਹੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਮਹਾਨ ਸ਼ਹੀਦੀ ਉਤੇ ਦੇਵਤਾਵਾਂ ਵੱਲੋਂ ਫੁਲਾਂ ਦੀ ਵਰਖਾ ਦਰਸ਼ਾ ਕੇ ਬ੍ਰਾਹਮਣੀ ਸੋਚ ਦੇ ਅਸਰ ਹੇਠ ਉਨ੍ਹਾਂ ਦੀ ਹੋਂਦ ਨੂੰ ਪੱਕਾ ਕੀਤਾ ਜਾ ਰਿਹਾ ਹੈ। ਸੁਰਗਾਂ ਤੇ ਨਰਕਾਂ ਵਰਗੀ ਕਾਲਪਨਿਕ ਥਾਵਾਂ ਨੂੰ ਵੀ ਗੁਰਬਾਣੀ ਵਿੱਚ ਰੱਦ ਕੀਤਾ ਗਿਆ ਹੈ।
ਇਸੇ ਸਮਾਗਮ ਵਿੱਚ ਸਿੱਖਾਂ ਨੂੰ ਲਵਕੁਸ਼ ਦੀ ਔਲਾਦ ਦਸਣ ਵਾਲੇ ਗਿਆਨੀ ਪੂਰਨ ਸਿੰਘ ਨੇ ਅਖੰਡ ਪਾਠਾਂ ਦੀ ਮਹਾਨਤਾ ਦਰਸਾਉਂਦੇ ਹੋਏ ਕੈਂਸਰ ਵਰਗੇ ਰੋਗਾਂ ਨੂੰ ਅਖੰਡ ਪਾਠ ਦੇ ਫਲ ਨਾਲ ਦੁਰ ਹੋ ਜਾਣਾ ਵਾਲੀਆਂ ਗੁਰਮਤਿ ਵਿਰੋਧੀ ਹਾਸੋਹੀਣੀ ਗੱਲਾਂ ਕਰ ਕੇ ਸੰਗਤਾਂ ਨੂੰ ਗੁਮਰਾਹ ਕੀਤਾ। ਗੁਰਸਿੱਖ ਫੈਮਿਲੀ ਕਲੱਬ ਦੇ ਪ੍ਰਬੰਧਕਾਂ ਨੇ ਗਿਆਨੀ ਪੂਰਨ ਸਿੰਘ ਦੀ ਇਸ ਗੁਰਮਤਿ ਵਿਰੋਧੀ ਗੱਲਾਂ ਉਤੇ ਅਫਸੋਸ ਜਤਾਉਂਦਿਆਂ ਕਿਹਾ ਕਿ ਸਿੱਖਾਂ ਨੂੰ ਲਵ ਕੁਸ਼ ਦੀ ਔਲਾਦ ਦਸਣ ਵਾਲੇ ਤੋਂ ਇਹੀ ਉਮੀਦ ਰਖੀ ਜਾ ਸਕਦੀ ਹੈ।


(30/11/09)
ਬਲਦੇਵ ਸਿੰਘ ‘ਬੁੱਧ ਸਿੰਘ ਵਾਲਾ’ ਹਾਂਗ ਕਾਂਗ

(ਬਲਦੇਵ ਸਿੰਘ ‘ਬੁੱਧ ਸਿੰਘ ਵਾਲਾ’ ਹਾਂਗ ਕਾਗ)

(1/12/09)

ਸ੍ਰ ਗੁਰਚਰਨ ਸਿੰਘ ਬਰਾੜ ‘ਜਿਉਣ ਵਾਲਾ’ ਬ੍ਰੈਪਟਨ

ਸ੍ਰ ਚਰਨਜੀਤ ਸਿੰਘ ‘ਬ੍ਰੈਪਟਨ’

ਸ੍ਰ ਮੇਵਾ ਸਿੰਘ ਅਤੇ ਸਿੱਖ ਮਾਰਗ ਨਾਲ ਜੁੜੇ ਸੱਜਣੋ ਫਤਹਿ ਪ੍ਰਵਾਨ ਕਰਨੀ,

The Case of Taranjit Singh

By Jupinderjit Singh

[ This article first appesred in the Indian Tribune 22 Sep 2002 under the heading "Can Science Uphold the Belief In Rebirth ?’It documents what appears to be a reasonably strong case of spontaneous and verifiable past-life recall by a child. This independently adds to the evidence for this phenomenon that comes primary from research at the university of Virginia, which is covered in depth in chapter 2 of The Big Book of the soul]

Is rebirth possible? Are there any scientific bases for believing in rebirth? Since time immemorial, man has been struggling to find a solution to this mystery but conclusive evidence has thus far eluded him.

Now, in probably the first-ever case of its kind, a Patiala-based forensic expert science expert has sought to scientifically prove the phenomenon. Putting forward for debate his research in a case involving the rebirth of a child who lived in Chakkchela village of Jalandhar district in his past life and now lives in Aluuna Miana village of Ludhiana district, Vikram Raj Singh Chauhan claims to prove on the basis of the comparison between the handwriting of the child in his previous and present births, the theory that rebirth is possible. His findings have been hailed at the recent National Conference of Forensic Science at Bundelkhand University, Jhansi.

A couple of years ago, a six- year-old boy Taranjit Singh of Alluna Miana village near payal in Ludhiana claimed to remember his previous life. In fact according to his economically weak parents, the boy had been claimed this since he was two years old and used to attempt to run away from home. The boy said he was born in Chakkchela village in Jalandhar district in his past birth and his real name was Satnam Singh and his father name was Jeet Singh. He said he was student of Class 1X in a school in Nihalwala village at the time of his death. On September 10.1992. he was returning home on a bicycle from his school along with his friend Sukhwinder Singh when a scooter-rider named Joga Singh of Mirjwala village, Shahkot Tehsil, Hit him. He received serious injuries on his head and died the following day.

His present father Ranjit Singh said as the boy became more insistent, he and his wife took him to Chakkchela village in Sangrur district. They could not find anyone resembling the people their son had described as his parents. When someone told them that was a village called Chakkchela in Jalandhar district as well, they decided to go there.

The boy’s Ranjit Singh and his friend Rajinder Singh went to the government school in Nihalwala village in Jalandhar where they met an old teacher who told that it was true that a boy named Satnam Singh had died in an accident and he was son of Jeet Singh or Chakkchela village. Then the family reached the house of Jeet Singh and narrated the whole story.

Ranjeet Singh also said that his son claimed that the books he was carrying when the accident occurred had been soaked in his blood. He also had Rs 30 in his purse. On hearing this the women Taranjit claimed was his mother in his previous birth, starting weeping and confirmed his claim. She said she had preserved the blood-stained books and Rs 30 as the last memory of her child.

After few days Taranjit Singh’s brother in his previous life Kewal Singh, sister Lakhbir Kaur, friends Buta Singh, father Jeet Singh and mother Mohinder Kaur came to Alluna Miana village to meet Taranjit. Lakhbir Kaur showed the photographs of her marriage to Taranjit and asked him to recognize himself in his previous birth? Taranjit Singh immediately recognized the same as also the photo of his parents in his previous birth.

This story was carried in some newspapers. Vikram Chauhan told this writer that as a man of science, he refused to believe such a story but driven by curiosity. He decided to investigate. He visited the villages concerned a number of times. The boy and parents of births repeated the same story. He spoke to a shopkeeper who told him that the boy had taken a notebook on credit Rs 3 from him a few days before his death. When the shopkeeper went to the boy village, the boy immediately recognized him but said he owned him Rs 2 only. The shopkeeper admitted the fact and said he had only wanted to test the thereafter to confirm the incident scientifically, Chauhan took samples of writing of Taranjit Singh both in Gurmukhi and English and also of Satnam Singh from the notebooks kept by family of Satnam Singh, in order to find out whether or not the handwriting of Satnam Singh and Taranjit Singh were similar.. A basic theory of forensic science that the handwriting of two different individual cannot be the same was the basis of his investigation. If Taranjit Singh and Satnam Singh were the same person, then their handwriting also had same.

The author explained that a person’s handwriting has specific characteristics, which are determined by one’s personality and hence no two person write in the same manner.

It is in applied science combining the study of optics, physiology and psychology. A person’s psychological makeup determines, to a large extent, his handwriting. Thus, the mind plays an important role in shaping a person’s handwriting and the hand only translates into action the dictates of the mind, which cannot be the same in two different writers.

The author revealed he was amazed to find that handwriting of Taranjit Singh corresponded almost exactly with that of Satnam Singh. The only difference lay in the muscular coordination of writers as Taranjit Singh was not accustomed to writing. This was quite unusual and suggested that something in the two boys was same.

The author argued that if is presumed that the soul is transferred from one person to another then it can be inferred that the mind will remain the same. Thus, if Satnam Singh’s soul was believed to have been transferred into Taranjit Singh body, then it stood to reason that the handwriting of Taranjit Singh would correspond with that of Satnam Singh.

The scientist prove this in a conference. According to the minutes of the conference, a number of forensic experts examined the handwriting samples and found that these were similar.

" I have some scientific basis to claim reborn is possible", says Chauhan. "but I wish to research further on the subject and am closely monitoring the development of the child." "According to Chauhan, another factor bolstered his conclusions. "In his present birth, Taranjit has never gone to school as he belong to a poor family, but yet when I told him to write English and Punjabi alphabet, he wrote them correctly ".

Taranjit is living with the parents of his birth as they refuse to give him to his former parents, even though they are poorer than them. The parents of his previous birth have also not pressed their claim saying they understand the feeling of their counterparts.

ਮੈ 17/11/09 ਨੂੰ ਲੇਖ ਪਾਇਆ ਸੀ ਉਸ ਲੇਖ ਦੇ ਨਾਲ ਵਾਲੀ ਕਟਿੰਗ ਸ੍ਰ ਮੱਖਣ ਸਿੰਘ ਨੇ ਨਹੀ ਸੀ ਪਾਈ ਮੈ ਸੋਚਿਆ ਸੀ ਕਦੇ ਨਾਂ ਕਦੇ ਕਟਿੰਗ ਪਾ ਦੇਣਗੇ ਪਰ ਇਹਨਾਂ ਕੋਲ ਸਮੇ ਦੀ ਘਾਟ ਹੋਣ ਕਾਰਨ ਨਹੀ ਪਾ ਸਕੇ ਸੋ ਮੈ ਹੁਣ ਕਟਿੰਗ ਦੀ ਕਾਪੀ ਕਰਕੇ ਪਾ ਰਿਹਾ ਹਾਂ ਇਹ ਮੇਰੀ ਕਟਿੰਗ ਦਾ ਇੱਕ ਹਿੱਸਾ ਹੈ ਪਾਠਕਾਂ ਦੇ ਟਾਈਮ ਦਾ ਖਿਆਲ ਰਖਦਿਆਂ ਹੋਇਆ ਇੱਕ ਹਿੱਸਾ ਹੀ ਪਾਇਆ ਹੈ। ਇਸ ਕਟਿੰਗ ਦੇ ਤਿੰਨ ਹਿੱਤੇ ਸ੍ਰ ਮੱਖਣ ਸਿੰਘ ਕੋਲ ਹਨ। ਇਹ ਲੇਖ ਉਹਨਾਂ ਵਾਸਤੇ ਜਿਹੜੇ ਆਤਮਾਂ ਨੂੰ ਨਹੀ ਮੰਨਦੇ ਵੈਸੈ ਤਿੰਨ ਸੱਜਣਾ ਦੇ ਉਤੇ ਪਾ ਵੀ ਦਿੱਤੇ ਹਨ। ਜੋ ਲੇਖ ਆਤਮਾਂ ਨੂੰ ਨਹੀ ਮੰਨਦੇ ਉਹ ਲੇਖ ਮੱਖਣ ਸਿੰਘ ਜੀ ਹੋਰਾਂ ਨੂੰ ਡ਼ੀਲੀਟ ਕਰ ਦੇਣੇ ਚਾਹੀਦੇ ਹਨ। ਕਿਊਕਿ ਇਹ ਲੇਖ ਸਿੱਖ ਮਾਰਗ ਤੋ ਪਾਸੇ ਲਿਜਾ ਰਹੇ ਹਨ। ਮੇਰੇ ਨਾਲ ਚਿੱਠੀ ਪੱਤਰ ਪੰਜਾਬੀ ਵਿੱਚ ਕਰਨਾਂ। ਤਾਂ ਕਿ ਸਾਰਿਆਂ ਨੁੰ ਸਮਝ ਆ ਸਕੇ। ਇਹ ਅੰਦਾਜ਼ਾ ਤੁਸੀ ਖੁਦ ਲਾਉਣਾਂ ਹੈ ਕਿ ਆਤਮਾਂ ਕਿੱਥੇ ਰਹਿੰਦੀ ਹੈ! ਆਤਮਾਂ ਇੱਕ ਹਵਾ ਹੈ ਤੇ ਹਵਾ ਨੂੰ ਕੋਈ ਦੇਖ ਨਹੀ ਸਕਦਾ। ਮਹਿਸੂਸ ਕਦਰ ਸਕਦਾ ਹੈ।

ਹੋਈਆਂ ਭੁੱਲਾਂ ਵਾਸਤੇ ਖਿਮਾਂ ਦਾ ਜਾਚਕ,

ਬਲਦੇਵ ਸਿੰਘ ‘ਬੁੱਧ ਸਿੰਘ ਵਾਲਾ’ ਹਾਂਗ ਕਾਂਗ ਫੂਨ 852-94445134


(29/11/09)
ਗੁਰਇੰਦਰ ਸਿੰਘ ਪਾਲ

ਚਰਨਜੀਤ ਸਿੰਘ ਬਰੈਂਪਟਨ ਜੀ,

‘ਅੱਲਹ ਹੂ ਅਕਬਰ’ ਅਰਬੀ ਬੋਲੀ ਦਾ ਬੋਲ/ਸੁਖ਼ਨ/ਪਦ/ਵਾਕ ਹੈ। ਇਸ ਦੇ ਭਾਵ-ਅਰਥ ਜਾਣਨ ਲਈ ਅਰਬੀ ਬੋਲੀ ਦੇ ਕੁੱਝ ਲਫ਼ਜ਼ਾਂ ਨੂੰ ਸਮਝ ਲਿਆ ਜਾਵੇ ਤਾਂ ਚੰਗਾ ਹੈ।
‘ਕਿਬਰ’ ਅਰਬੀ ਦਾ ਲਫ਼ਜ਼ ਹੈ। ਇਸ ਦੇ ਅਰਥ ਹਨ: ਵੱਡਾ, ਬਜ਼ੁਰਗ ਆਦਿ। ਇਸ ਧਾਤੂ ਤੋਂ ਨਿਮਨ ਲਿਖਿਤ ਸ਼ਬਦ ਬਣੇ ਹਨ:-
ਕਬੀਰ: ਵੱਡਾ, ਬਜ਼ੁਰਗ।
ਕਬੀਰਾ: ਵੱਡੀ ਵਸਤੂ। ਗੁਨਹ ਕਬੀਰਾ: ਵੱਡਾ ਗੁਨਹ; ਮਹਾਂ ਪਾਪ।
ਤਕੱਬਰ: ਵਡਿਆਈ, ਗ਼ਰੂਰ, ਹਉਮੈ ਆਦਿ।
ਅਕਬਰ: ਬਹੁਤ ਵੱਡਾ।
ਤਕਬੀਰ: ਵਡਿਆਈ ਕਰਨਾ।
‘ਅੱਲਹ ਹੂ ਅਕਬਰ’ ਦਾ ਭਾਵ-ਅਰਥ ਹੋਇਆ: ਅੱਲਹ/ਖ਼ੁਦਾ ਬਹੁਤ ਵੱਡਾ ਹੈ। ਇਸ ਬੋਲ ਨੂੰ ਇਸਲਾਮ ਵਾਲੇ ‘ਕਲਮਾ ਤਕਬੀਰ’ ਕਹਿੰਦੇ ਹਨ; ਭਾਵ ਉਹ ਬੋਲ ਜਿਸ ਵਿੱਚ ਵਡਿਆਈ ਕੀਤੀ ਗਈ ਹੋਵੇ।
ਖ਼ੁਦਾ ਫ਼ਾਰਸੀ ਬੋਲੀ ਦਾ ਲਫ਼ਜ਼ ਹੈ, ਜਿਸ ਦੇ ਅਰਥ ਹਨ: ਖ਼ੁਦ ਹੋਣ ਵਾਲਾ। ਸੰਸਕ੍ਰਿਤ ਵਿੱਚ ਇਸ ਦਾ ਸਮਾਨਅਰਥੀ ਸ਼ਬਦ ਹੈ: ‘ਸ੍ਵਯੰਭੂ’ ਜਿਸ ਦੇ ਅਰਥ ਹਨ: ਆਪਣੇ ਆਪ ਤੋਂ ਹੋਣ ਵਾਲਾ।
ਦਾਸ,
ਗੁਰਇੰਦਰ ਸਿੰਘ ਪਾਲ


(29/11/09)
ਅਵਤਾਰ ਸਿੰਘ ਲੰਡਨ

Dear Charanjit Singh Brampton Ji
In response to your query i give you few Islamic definitions/denominations as under:-
1.Conversion to Islam :-
Kalma- is to accept and pronounce: -
ਲਾ ਇਲਾ ਇਲ ਇਲਾ.
2. Kalma e Takbir (Praise of God) :-
ਅਲਾ ਹੂਅਕਬਰ.
ਕਲਮਾ ਏਤਕਬੀਰ (ਜੈਕਾਰੇ ਵਾਂਗ) ਉਚੀ ਆਵਾਜ਼ ਨਾਲ ਬੋਲਿਆ ਜਾਂਦਾ ਹੈ ਜਿਸ ਦੇ ਜਵਾਬ ਵਿੱਚ (ਸਤਿ ਸਿਰੀ ਅਕਾਲ ਵਾਂਗ) ਸਾਰੇ ਜਣੇ ਮਿਲ ਕੇ ਅਲਾ ਹੂ ਅਕਬਰ ਕਹਿੰਦੇ ਹਨ

3.Kalma e Tauheed (To understand and accept):-
ਕਲਮਾ ਏ ਤੌਹੀਦ:-ਲਾ ਇਲਾ ਇਲ ਇਲਾ ਮੁਹੰਮਦ ਰਸੂਲ ਇਲਾ

I hope it would satisfy you.
Regards. Avtar Singh.


(29/11/09)
ਸਤਕੁਲਤਾਰ ਸਿੰਘ

ਸ ਮੱਖਣ ਸਿੰਘ, ਗੁਰੂ ਭਲਾ ਕਰੇ!
ਤੁਹਾਡੀ ਵੈਬ ਤੇ ਬਹੁਤ ਸਾਰੇ ਬੰਦੇ ਇੱਦਾਂ ਲਿਖਦੇ ਹਨ ਜਿਦਾਂ ਉਹ ਆਪੂੰ ਗੁਰੂ ਨਾਨਕ ਦੇਵ ਜੀ ਹੋਣ ਅਤੇ ਦੂਜੇ ਕੌਡੇ ਰਾਕਸ਼ ਹੋਣ। ਵੀਰ ਜੀ ਗੁਰੂ ਗ੍ਰੰਥ ਸਾਹਿਬ ਸਭ ਦੇ ਗੁਰੂ ਹਨ। ਇਸ ਤੋਂ ਇਲਾਵਾ ਬਾਕੀ ਗ੍ਰੰਥ, ਸਾਹਿਤ ਅਤੇ ਮਹਾਂ ਪੁਰਸ਼ ਵੀ ਸਤਿਕਾਰਯੋਗ ਹਨ। ਇਸ ਵੇਲੇ ਸਿਖਾਂ ਵਿੱਚ ਸ੍ਰੀ ਦਸਮ ਗ੍ਰੰਥ ਸਾਹਿਬ ਦਾ ਵਿਵਾਦ ਛਿੜਿਆ ਹੋਇਆ ਹੈ। ਇਹ ਬੇਲੋੜਾ ਵੀ ਹੈ ਅਤੇ ਮੰਦਭਾਗਾ ਵੀ। ਕਿਤਨੀ ਹਾਸੋ ਹੀਣੀ ਗੱਲ ਹੈ ਕਿ ਦੋਹੇ ਧਿਰਾਂ ਆਪਣੇ ਆਪ ਨੂੰ ਸ਼ਤ ਪ੍ਰਤੀਸ਼ਤ ਸਹੀ ਮੰਨ ਰਹੀਆਂ ਹਨ। ਕੋਈ ਵੀ ਆਪਣੇ ਆਪ ਵਿੱਚ ਗ਼ਲਤ ਹੋਣ ਦੀ ਗੁੰਜਾਇਸ਼ ਨਹੀਂ ਰੱਖ ਜਾਂ ਮੰਨ ਰਿਹਾ। ਦੇਖਣ ਵਾਲ਼ ਗੱਲ ਹੈ ਕਿ ਦੂਸਰੇ ਨੂੰ ਰੋਸ ਨਾ ਕੀਜੈ ਦੀ ਸਲਾਹ ਦੇਣ ਵਾਲ਼ਿਆਂ ਦੀ ਸਾਰੀ ਭਾਸ਼ਾ ਰੋਸ ਮਈ ਭੜਾਸ ਨਾਲ਼ ਭਰੀ ਹੁੰਦੀ ਹੈ। ਖ਼ਾਸ ਤੌਰ ਪਰ ਤੱਤ ਪਰਵਾਰ ਖ਼ੁਦ ਨੂੰ ਹੰਕਾਰ ਦੀ ਹੱਦ ਤੱਕ ਗ਼ਲਤੀ ਜਾਂ ਭੁਲੇਖਾ ਰਹਿਤ ਮੰਨ ਰਿਹਾ ਹੈ। ਜਦ ਕਿ ਅਭੁਲ ਗੁਰੂ ਕਰਤਾਰ ਹੀ ਹੋ ਸਕਦਾ ਹੈ। ਬਾਕੀ ਐਰੇ ਗ਼ੈਰੇ ਤਾਂ ਭੁਲਣ ਅੰਦਰ ਹਨ। ਵੀਰ ਜੀ ਤੱਤ ਗੁਰਮਤ ਕੇਵਲ ਗੁਰਬਾਣੀ ਹੈ। ਜਦ ਅਸੀਂ ਉਸ ਦੀ ਵਿਆਖਿਆ ਕਰਦੇ ਹਾਂ ਤਾਂ ਉਸ ਵਿੱਚ ਸਾਡੀ ਸੋਚ ਸਮਝ ਤੇ ਮਾਨਸਿਕ ਝੁਕਾਵਾਂ ਦਾ ਮਨੁਖੀ ਤੱਤ ਰਲ਼ ਜਾਂਦਾ ਹੈ। ਇਸ ਲਈ ਕਿਸੇ ਵੀ ਵਿਆਖਿਆ ਨੂੰ ਤੱਤ ਗੁਰਮਤ ਨਹੀਂ ਕਿਹਾ ਜਾ ਸਕਦਾ। ਗੁਰਬਾਣੀ ਉਹ ਵਸਤੂ ਹੈ ਜਿਸ ਦੀ ਵਿਆਖਿਆ ਤਾਂ ਕਿਤੇ ਰਹੀ, ਅਸੀਂ ਤਾਂ ੳਸ ਦਾ ਸ਼ੁੱਧ ਪਾਠ ਨਹੀਂ ਕਰ ਸਕਦੇ। ਜਿਸ ਨੇ ਵੀ ਲੜੀਵਾਰ ਬਾਣੀ ਨੂੰ ਪਦਸ਼ੇਦ ਕੀਤਾ ਹੈ ਉਹਨੇ ਆਪਣੀ ਮੱਤ ਦਾ ਇਸਤੇਮਾਲ ਕਰਕੇ ਹੀ ਇਹ ਕੰਮ ਕੀਤਾ ਹੈ। ਇਥੋਂ ਤੱਕ ਕਿ ਬਾਣੀ ਦਾ ਤਾਂ ਪਾਠ ਵੀ ਮਨ ਮੱਤ ਤੋਂ ਮੁਕਤ ਨਹੀਂ ਹੋ ਸਕਦਾ। ਸ਼ਾਇਦ ਇਸੇ ਕਰਕੇ ਪਾਠ ਕਰਨ ਉਪਰੰਤ ਵਾਧੇ ਘਾਟੇ ਅੱਖਰ ਦੀ ਭੁਲ ਚੁਕ ਦੀ ਮਾਫ਼ੀ ਮੰਗੀ ਜਾਂਦੀ ਹੈ। ਕਿਸੇ ਵੀ ਧਾਰਮਕ ਬੰਦੇ ਨੂੰ ਆਪਣੇ ਆਪ ਨੂੰ ਗੁਰੂ ਸਾਹਿਬਾਂ ਦੇ ਤੁਲ ਹੋ ਕੇ ਨਹੀਂ ਸੋਚਣਾ ਚਾਹੀਦਾ। ਨਿਮਰਤਾ ਸਿਖ ਦਾ ਪ੍ਰਮੁਖ ਗਹਿਣਾ ਹੈ। ਬਾਣੀ ਨਾਮ ਦਾ ਸਮੁੰਦਰ ਹੈ। ਪਰ ਗੁਰੂ ਸਾਹਿਬ ਕਹਿੰਦੇ ਹਨ ਕਿ ਜਿਸਦੇ ਹਿਰਦੇ ਵਿੱਚ ਇੱਕ ਕਿਣਕਾ ਵਸ ਜਾਵੇ ਉਸ ਦੀ ਮਹਿਮਾਂ ਕਹੀ ਨਹੀਂ ਜਾ ਸਕਦੀ। ਤੱਤ ਪਰਵਾਰ ਵਾਲੇ ਇਵੇ ਪੇਸ਼ ਆਉਂਦੇ ਹਨ ਜਿਵੇਂ ਉਨ੍ਹਾਂ ਨੇ ਨਾਮ ਦਾ ਸਮੁੰਦਰ ਪੀ ਲਿਆ ਹੋਵੇ। ਧਰਮ ਦੇ ਮਸਲੇ ਇਤਨੇ ਔਬਜੈਕਟਿਵ ਨਹੀਂ ਹੁੰਦੇ ਕਿ ਪੈਨਸਿਲ ਫੜ ਕੇ ਖਾਨਿਆਂ ਵਿੱਚ ਗ਼ਲਤ ਠੀਕ ਦੀਆਂ ਨਿਸ਼ਾਨੀਆਂ ਲਾਈਆਂ ਜਾ ਸਕਣ। ਇਹ ਮਸਲੇ ਕਈ ਕਈ ਉਮਰਾਂ ਮੰਗਦੇ ਹਨ।
ਮੈਂ ਅਤੀ ਨਿਮਰਤਾ ਨਾਲ਼ ਬੇਨਤੀ ਕਰਦਾ ਹਾਂ ਕਿ ਤਥਾ ਕਥਿਤ ਤੱਤ ਪਰਵਾਰ ਦਾ ਕੋਈ ਬੰਦਾ “ਸਿਧਾਂਤ” ਸ਼ਬਦ ਦੀ ਵਿਆਖਿਆ ਕਰੇ। ਜੇ ਅਸੀਂ ਸਿਧਾਂਤ ਸ਼ਬਦ ਦਾ ਨਿਰਣਾ ਕਰ ਲਿਆ ਤਾਂ ਫਿਰ ਦੇਖਾਂਗੇ ਕਿ ਕੋਈ ਗੁਰਮਤ ਸਿਧਾਂਤ ਨਾਂ ਦੀ ਚੀਜ਼ ਵੀ ਹੈ? ਇਹ ਵੀ ਬੇਨਤੀ ਹੈ ਕਿ ਇਸ ਵਿਚਾਰ ਵਿੱਚ ਹਉਮੈ ਮੁਕਤ ਤਿਆਰੀ ਨਾਲ਼ ਪੇਸ਼ ਆਇਆ ਜਾਵੇ ਅਤੇ ਕਿਸੇ ਦੇ ਕਿਰਦਾਰ ਪ੍ਰਤੀ ਫ਼ਤਵੇ ਜਾਰੀ ਨਾ ਕੀਤੇ ਜਾਣ।
ਜੇ ਮੇਰੀ ਸਲਾਹ ਆਪ ਜੀ ਨੂੰ ਦਰੁਸਤ ਲੱਗੇ ਤਾਂ ਛਾਪ ਦੇਣਾ। ਜੇ ਗ਼ਲਤ ਲੱਗੇ ਤਾਂ ਮਾਫ਼ ਕਰ ਦੇਣਾ ਜੀ।
ਦਾਸ,
ਸਤਕੁਲਤਾਰ ਸਿੰਘ
ਜੰਡੂ ਸਿੰਘਾ


(29/11/09)
ਗੁਰਿੰਦਰ ਸਿੰਘ

ਤਖਤਾਂ ਦੇ ਜਥੇਦਾਰਾਂ ਦੀ ਨਿਯੁਕਤੀ ਸਮੇਂ ਕੋਈ ਮਾਪਦੰਡ ਨਾ ਹੋਣ ਕਾਰਨ ਕੌਮ ਦੀ ਹੋ ਰਹੀ ਹੈ ਬਦਨਾਮੀ।
ਗਿਆਨੀ ਗੁਰਬਚਨ ਸਿੰਘ ਜੀ ਨੂੰ ਤਲਬ ਤੇ ਸਪਸ਼ਟੀਕਰਨ ਸਬੰਧੀ ਸਵਾਲ।
ਕੀ ਗਿਆਨੀ ਜੀ ਤੁਸੀਂ ਕੌਮ ਦੀ ਹਾਲਤ ਹਾਸੋਹੀਣੀ ਨਹੀਂ ਬਣਾ ਰਹੇ ?
ਜੇ ਤਲਬ ਨਹੀਂ ਕੀਤਾ ਤਾਂ ਕੀਰਤਨ ਤੇ ਪਾਬੰਦੀ ਕਿਉਂ ?

ਕੋਟਕਪੂਰਾ, 29 ਨਵੰਬਰ (ਗੁਰਿੰਦਰ ਸਿੰਘ) :- ਪੰਥਕ ਵਿਦਵਾਨਾਂ ਅਤੇ ਸਿੱਖ ਚਿੰਤਕਾਂ ਵਲੋਂ ਅਕਸਰ ਰੋਸ ਕੀਤਾ ਜਾਂਦਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਵਰਗੇ ਸਿੱਖਾਂ ਦੇ ਸਤਿਕਾਰਤ ਸਥਾਨ ਦੀ ਸੇਵਾਦਾਰੀ ਸੌਂਪਣ ਸਮੇਂ ਸਬੰਧਤ ਵਿਅਕਤੀ ਦੀ ਕਾਬਲੀਅਤ ਦੀ ਚੰਗੀ ਤਰ੍ਹਾਂ ਜਾਂਚ ਹੋਣੀ ਚਾਹੀਦੀ ਹੈ ਅਤੇ ਬਕਾਇਦਾ ਮਾਪਦੰਡ ਹੋਣੇ ਚਾਹੀਦੇ ਹਨ। ਕਿਉਂਕਿ ਪਿਛਲੇ ਕੁੱਝ ਸਮੇਂ ਤੋਂ ਉਕਤ ਤਖਤਾਂ ਦੇ ਸੇਵਾਦਾਰਾਂ ਨੇ ਬਿਨਾਂ ਸਿਰ-ਪੈਰ ਗੱਲਾਂ ਕਰਕੇ ਕੌਮ ਦੀ ਸਥਿਤੀ ਹਾਸੋਹੀਣੀ ਬਣਾ ਕੇ ਰੱਖ ਦਿੱਤੀ ਹੈ। ਇਸੇ ਤਰ੍ਹਾਂ ਅੱਜ ਦੀਆਂ ਅਖਬਾਰਾਂ ਵਿੱਚ ਅਕਾਲ ਤਖਤ ਦੇ ਮੁੱਖ ਸੇਵਾਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਪ੍ਰੋ: ਦਰਸ਼ਨ ਸਿੰਘ ਨੂੰ ਤਲਬ ਕਰਨ ਜਾਂ ਸਪਸ਼ਟੀਕਰਨ ਦੇਣ ਸਬੰਧੀ ਦਿੱਤਾ ਗਿਆ ਬਿਆਨ ਵੀ ਚਰਚਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ ਅਤੇ ਉਕਤ ਜਥੇਦਾਰ ਆਪਣੇ ਇਸ ਬਿਆਨ ਨਾਲ ਵਿਵਾਦਾਂ ਵਿੱਚ ਘਿਰਦੇ ਨਜ਼ਰ ਆ ਰਹੇ ਹਨ। ਸਿੰਘ ਸਭਾ ਇੰਟਰਨੈਸ਼ਨਲ ਦੇ ਆਗੂਆਂ ਤੇ ਵਿਦੇਸ਼ੀ ਵਿਦਵਾਨਾਂ ਸਰਬਜੀਤ ਸਿੰਘ ਕੈਲੇਫੋਰਨੀਆ, ਅਵਤਾਰ ਸਿੰਘ ਮਿਸ਼ਨਰੀ ਅਤੇ ਡਾ. ਗੁਰਮੀਤ ਸਿੰਘ ਬਰਸਾਲ ਆਦਿ ਨੇ ਸਪੋਕਸਮੈਨ ਰਾਹੀਂ ਗਿਆਨੀ ਗੁਰਬਚਨ ਸਿੰਘ ਨੂੰ ਸਵਾਲ ਕੀਤਾ ਹੈ ਕਿ ਉਹ ਸਪਸ਼ਟ ਕਰਨ ਕਿ ਉਨ੍ਹਾਂ ਨੇ ਪ੍ਰੋ. ਦਰਸ਼ਨ ਸਿੰਘ ਨੂੰ ਸ਼੍ਰੀ ਅਕਾਲ ਤਖਤ ਸਾਹਿਬ `ਤੇ ਸਪਸ਼ਟੀਕਰਨ ਦੇਣ ਲਈ ਸੱਦਿਆ ਹੈ ਜਾਂ ਤਲਬ ਕੀਤਾ ਹੈ?
ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਉਕਤ ਵਿਦਵਾਨਾਂ ਦੱਸਿਆ ਕਿ ਗਿਆਨੀ ਗੁਰਬਚਨ ਸਿੰਘ ਨੇ ਪ੍ਰੋ. ਦਰਸ਼ਨ ਸਿੰਘ ਨੂੰ ਤਲਬ ਕਰਨ ਅਤੇ ਸਪਸ਼ਟੀਕਰਨ ਦੇਣ ਵਿਚਲੇ ਫਰਕ ਨੂੰ ਸਪਸ਼ਟ ਕਰਕੇ ਵੀ ਇਕ ਅਜੀਬ ਜਿਹੀ ਸਥਿਤੀ ਪੈਦਾ ਕਰ ਦਿੱਤੀ ਹੈ। ਕਿਉਂਕਿ ਮਹਾਨ ਕੋਸ਼ ਅਨੁਸਾਰ ਤਲਬ ਦਾ ਅਰਥ - ਖੋਜ, ਢੂੰਡ, ਸੱਦਾ, ਬੁਲਾਹਟ ਅਤੇ ਤਲਬੀ ਦਾ ਅਰਥ ਤਲਬ ਕਰਨ (ਸੱਦਣ) ਦੀ ਕ੍ਰਿਆ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਪ੍ਰੋ. ਦਰਸ਼ਨ ਸਿੰਘ ਨੂੰ ਨਿਜੀ ਤੌਰ `ਤੇ ਸ਼੍ਰੀ ਅਕਾਲ ਤਖਤ ਸਾਹਿਬ `ਤੇ 5 ਦਸੰਬਰ ਨੂੰ ਪੇਸ਼ ਹੋ ਕੇ ਸਪਸ਼ਟੀਕਰਨ ਦੇਣ ਲਈ ਜਾਰੀ ਕੀਤਾ ਗਿਆ ਆਦੇਸ਼ ਕੀ ਸੱਦਾ ਨਹੀਂ ਹੈ? ਚਲੋ! ਜੇ ਇਹ ਮੰਨ ਵੀ ਲਿਆ ਜਾਵੇ ਤਾਂ ਬਿਆਨ ਦੇ ਅਗਲੇ ਹਿੱਸੇ ਤੋਂ ਕੀ ਸਮਝਿਆ ਜਾਵੇ, “ਉਨ੍ਹਾਂ ਕਿਹਾ ਕਿ ਤਲਬ ਦੋਸ਼ੀ ਨੂੰ ਕੀਤਾ ਜਾਂਦਾ ਹੈ, ਪਰ ਸਪੱਸ਼ਟੀਕਰਨ ਉਸ ਵਿਅਕਤੀ ਤੋਂ ਮੰਗਿਆ ਜਾਂਦਾ ਹੈ, ਜਿਸ ਦਾ ਕੋਈ ਦੋਸ਼ ਵਿਚਾਰ ਅਧੀਨ ਹੋਵੇ।”
ਵਿਦੇਸ਼ੀ ਵਿਦਵਾਨਾਂ ਨੇ ਸਵਾਲ ਕੀਤਾ ਕਿ ਸੱਚ ਦੇ ਦਰਬਾਰ ਦੇ ਮੁੱਖ ਸੇਵਾਦਾਰ ਜੀ, ਜਦੋਂ ਆਪ ਨੇ ਮੰਨ ਲਿਆ ਹੈ ਕਿ ਅਜੇ ਪ੍ਰੋ. ਦਰਸ਼ਨ ਸਿੰਘ ਦੋਸ਼ੀ ਨਹੀਂ ਹੈ ਤਾਂ ਉਸ ਦੇ ਕੀਰਤਨ ਕਰਨ `ਤੇ ਪਾਬੰਦੀ ਕਿਉਂ? ਏਨੀ ਹਨੇਰਗਰਦੀ ਤਾਂ ਦੁਨਿਆਵੀ ਅਦਾਲਤਾਂ ਵੀ ਨਹੀਂ ਕਰ ਸਕਦੀਆਂ ਜਿੰਨੀ ਅੱਜ ਸੱਚ ਦੇ ਦਰਬਾਰ ਦੇ ਸੇਵਾਦਾਰਾਂ ਵਲੋਂ ਕੀਤੀ ਗਈ ਹੈ। ਸ਼ਿਕਾਇਤਕਰਤਾ ਦੀ ਹਾਜ਼ਰੀ ਤੋਂ ਬਿਨਾਂ ਇੱਕ ਧਿਰ ਦੀ ਸੁਣਵਾਈ ਕਿਵੇਂ ਜਾਇਜ ਮੰਨੀ ਜਾ ਸਕਦੀ ਹੈ। ਜੇ ਸ਼ਿਕਾਇਤਕਰਤਾ ਦੀ ਲਿਖਤੀ ਸ਼ਿਕਾਇਤ ਨੂੰ ਆਧਾਰ ਬਣਾ ਕੇ ਹੀ ਸੁਣਵਾਈ ਹੋ ਸਕਦੀ ਹੈ ਤਾਂ ਦੂਜੀ ਧਿਰ ਤੋਂ ਲਿਖਤੀ ਸਪਸ਼ਟੀਕਰਨ ਕਿਉਂ ਨਹੀਂ ਮੰਗਿਆ ਗਿਆ। ਜੇ ਆਪ ਜੀ ਦਾ ਇਰਾਦਾ ਇਨਸਾਫ ਕਰਨ ਦਾ ਹੁੰਦਾ ਤਾਂ ਕੀ ਆਪ ਜੀ ਸ਼ਿਕਾਇਤਕਰਤਾ (ਗੁਰਚਰਨਜੀਤ ਸਿੰਘ ਲਾਂਬਾ) ਨੂੰ ਨਾ ਸੱਦਦੇ? ਬਿਨਾਂ ਦੋਸ਼ ਸਾਬਤ ਹੋਣ ਤੋਂ ਸੰਗਤਾਂ ਨੂੰ ਪ੍ਰੋ. ਦਰਸ਼ਨ ਸਿੰਘ ਦੇ ਕੀਰਤਨ ਨਾ ਕਰਾਉਣ ਅਤੇ ਪ੍ਰੋ. ਸਾਹਿਬ ਨੂੰ ਕੀਰਤਨ ਕਰਨ ਤੋਂ ਰੋਕਣਾ ਕੀ ਇਹ ਸਜ਼ਾ ਨਹੀਂ ਹੈ? ਗਿਆਨੀ ਜੀ, ਹੁਣ ਦੱਸੋ ਕਿ ਸਪੱਸ਼ਟੀਕਰਨ ਮੰਗਣ ਅਤੇ ਤਲਬ ਕਰਨ `ਚ ਕੀ ਫਰਕ ਹੈ? ਗਿਆਨੀ ਗੁਰਬਚਨ ਸਿੰਘ ਜੀ, ਕਿਉਂ ਐਂਵੇ ਸ਼ਬਦਾਂ ਦੇ ਹੇਰ-ਫੇਰ ਨਾਲ ਸੰਗਤਾਂ ਨੂੰ ਗੁਮਰਾਹ ਕਰ ਰਹੇ ਹੋ?


(29/11/09)
ਸਿੰਘ ਸਭਾ ਇੰਨਟਰਨੈਸਨਲ

ਦਸਮ ਗ੍ਰੰਥੀਆਂ ਦੀ ਜ਼ਬਾਨੀ, “ਗੁਰੂ ਗ੍ਰੰਥ ਸਾਹਿਬ ਜੀ ਬਵਾਸੀਰ ਦੇ ਫੋੜੇ ਤੇ ਲਾਉਣ ਵਾਲੀ ਮਲ੍ਹਮ”।
ਸ੍ਰ. ਗੁਰਚਰਨਜੀਤ ਸਿੰਘ ਲਾਂਬਾ ਜੀ ਲਾਂਬੂ ਤਾਂ ਹੁਣ ਤੁਸੀਂ ਲਾ ਹੀ ਦਿੱਤਾ ਹੈ ਕ੍ਰਿਪਾ ਕਰਕੇ ਇਹ ਤਾਂ ਦੱਸ ਦਿਓ ਕਿ ਤੁਹਾਨੂੰ ਪੰਜਾਬ ਵਿੱਚ ਲਾਂਬੂ ਲਾਉਣ ਲਈ ਕਿਸ ਨੇ ਬਿਹਾਰ ਦੀ ਧਰਤੀ ਤੋਂ ਖੁੱਗ ਕੇ ਪੰਜਾਬ ਦੀ ਧਰਤੀ ਤੇ ਲਾਉਣ ਦਾ ਕੰਮ ਕੀਤਾ ਹੈ। ਇਸ ਤਰ੍ਹਾਂ ਦੇ ਕਈ ਸਾਰੇ ਸਵਾਲ ਅਸੀਂ ਤੁਹਾਨੂੰ ਸਮੇਂ ਸਮੇਂ ਸਿਰ ਕਈ ਵਾਰੀ ਮੀਡੀਏ ਰਾਹੀਂ ਪੁੱਛੇ ਹਨ ਪਰ ਪਤਾ ਨਹੀਂ ਕੀ ਵਜ੍ਹਾ ਹੈ ਕਿ ਤੁਸੀਂ ਆਪਣੇ ਮੁਖਾਰਬਿੰਦ ਤੋਂ ਕਦੀ ਕੁੱਝ ਉਚਰਿਆ ਨਹੀ।
www.You tube.com, www.singhsabhacanada.com and www.wakeupkhalsa.com ਤੇ ਜਾ ਕੇ ਤੁਸੀਂ ਆਪਣੀ ਕੰਨੀ ਲਾਂਬਾ ਜੀ ਨੂੰ ਇਹ ਕਹਿੰਦੇ ਸੁਣ ਸਕਦੇ ਹੋ ਕਿ ਕੋਈ ਮਲ੍ਹਮ ਬਵਾਸੀਰ ਦੇ ਫੋੜੇ ਤੇ ਲਾਉਣ ਵਾਲੀ ਹੁੰਦੀ ਹੈ ਤੇ ਕੋਈ ਚਿਹਰੇ ਤੇ। ਇਹ ਉਦਾਹਰਣ ਲਾਂਬਾ ਜੀ ਉਦੋਂ ਦੇ ਰਹੇ ਹਨ ਜਦੋਂ ਲਾਂਬਾ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਖੋਤੀ ‘ਦਸਮ ਗ੍ਰੰਥ’ ਨਾਲ ਤੁਲਣਾ ਕਰ ਰਹੇ ਹੁੰਦੇ ਹਨ। ਵੈਸੇ ਵੀ ਇਸ ਤਰ੍ਹਾਂ ਅਖੋਤੀ ‘ਦਸਮ ਗ੍ਰੰਥ’ ਦੀ ਤੁਲਣਾ ਗੁਰੂ ਗ੍ਰੰਥ ਸਾਹਿਬ ਜੀ ਨਾਲ ਕੀਤੀ ਹੀ ਨਹੀਂ ਜਾ ਸਕਦੀ ਕਿਉਂ ਕਿ ਗੁਰੂ ਗਰੰਥ ਸਾਹਿਬ ਜੀ ਤਾਂ ਸਾਰੀ ਮਨੁੱਖਤਾ ਦਾ ਇੱਕ ਨਵਾਂ ਤੇ ਵਧੀਆ ਕਰੈਕਟਰ ਬਣਾਉਣ ਦਾ ਵਸੀਲਾ ਹੈ ਪਰ ਦੂਜੇ ਪਾਸੇ ਅਖੌਤੀ ‘ਦਸਮ ਗ੍ਰੰਥ’ ਖਲਕਤ ਨੂੰ ਅੰਧੇਰੇ ਦੀ ਡੂਘੀ ਖੱਡ ਵਿੱਚ ਸੁਟਣ ਲਈ ਲਿਖਿਆ ਗਿਆ ਗ੍ਰੰਥ ਹੈ ਜਿਸ ਵਿੱਚ ਸ਼ਰਾਬ ਵਿਚੋਂ ਸੱਤ ਵਾਰ ਸ਼ਰਾਬ ਕੱਢਣ ਦਾ ਵਰਨਣ ਹੈ, ਨਸ਼ੇ ਸੇਵਨ ਕਰਨ ਦਾ ਵਰਨਣ ਹੈ, ਕੇਸ ਨਾਸ ਕਰਨ ਲਈ ਕੇਸ ਨਾਸਕ ਤੇਲ ਵਰਤਣ ਦੀਆਂ ਨਵੀਆਂ ਕਾਢਾਂ ਹਨ, ਇੱਕ ਔਰਤ ਆਪਣੇ ਪਤੀ ਨੂੰ ਮੂਰਖ ਬਣਾਉਦੀ ਹੋਈ ਆਪਣੇ ਹੀ ਪਤੀ ਦੇ ਸਾਹਮਣੇ ਕੁਹਾਰਾਂ ਦੇ ਮੋਢਿਆਂ ਤੇ ਪਾਲਕੀ ਵਿੱਚ ਬੈਠ ਕੇ ਆਪਣੇ ਮਿਤਰ ਦੇ ਸਾਰੇ ਵਾਲ ਕਿਸੇ ਤੇਲ ਦੀ ਵਰਤੋਂ ਕਰਕੇ ਉਡਾ ਦਿੰਦੀ ਹੈ ਤੇ ਭੋਗ ਕਰਨ ਨਾਲ ਅਨੰਦ ਮਾਣਦੀ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਇਸ ਤਰ੍ਹਾਂ ਦੇ ਕਿਸੇ ਵੀ ਗਰੰਥ ਨੂੰ ਧਾਰਮਿਕ ਗ੍ਰੰਥ ਦਾ ਦਰਜਾ ਦਿੱਤਾ ਜਾ ਸਕਦਾ ਹੈ? ਲਾਂਬਾ ਜੀ ਅਤੇ ਡਾ. ਜੋਧ ਸਿੰਘ ਜੀ ਤਾਂ ਸਾਰੀਆ ਹੱਦਾਂ ਬੰਨੇ ਟੱਪ ਕਿ ਇੱਕ ਉਦਾਹਰਣ ਹੋਰ ਵੀ ਦਿੰਦੇ ਹਨ ਕਿ ਦਸਮ ਗ੍ਰੰਥ ਵਿੱਚ ਆਹ ਟੀ ਵੀ ਚੈਂਨਲਾਂ ਤੇ ਦਿਖਾਏ ਜਾ ਰਹੇ ਨਗੇਜ਼ ਦੇ ਮੁਕਾਬਲੇ ਤੇ ਤਾਂ ਕੁੱਝ ਵੀ ਨਹੀਂ। ਲਾਂਬਾ ਜੀ ਕੀ ਕੋਈ ਟੀ ਵੀ ਚੈਂਨਲ ਕਦੇ ਕਿਸੇ ਵੀ ਗੁਰੂ ਜੀ ਨੇ ਸ਼ੁਰੂ ਕੀਤਾ ਸੀ? ਹਰਗਿਜ ਨਹੀਂ। ਤਾਂ ਫਿਰ ਜੇ ਕੋਈ ਅੱਜ ਮਾੜਾ ਕੰਮ ਕਰੇ ਤਾਂ ਇਸ ਦੀ ਤੁਲਣਾ ਅਸੀਂ ਕਿਸੇ ਵੀ ਗੁਰੂ ਜੀ ਦੇ ਕਿਸੇ ਵੀ ਕੀਤੇ ਚੰਗੇ ਕੰਮ ਨਾਲ ਕਿਵੇਂ ਕਰ ਸਕਦੇ ਹਾਂ? ਗੁਰੂ ਸਾਹਿਬਾਨ ਨੇ ਆਮ ਜਨ ਸਾਧਾਰਣ ਨੂੰ ਅੰਧੇਰੇ ਦੀ ਡੂੰਘੀ ਖੱਡ (ਬ੍ਰਾਹਮਣਵਾਦ) ਵਿਚੋਂ ਕੱਢਣ ਦਾ ਕੰਮ ਕੀਤਾ ਹੈ ਨਾ ਕਿ ਉਸ ਵਿੱਚ ਸੁਟਣ ਦਾ।
ਗੁਰੂ ਪਿਆਰਿਓ! ਆਓ ਹੁਣ ਸਮਾਂ ਆ ਹੀ ਗਿਆ ਹੈ ਆਪਾਂ ਰਲ ਮਿਲ ਕੇ ਆਪੇ ਸਿੱਖੀ ਸਿਧਾਂਤ ਵਿੱਚ ਪਾਈ ਗਈ ਮਿਲਾਵੱਟ ਨੂੰ ਦੂਰ ਕਰੀਏ, ਜੀਵਨ ਪੱਧਰ ਨੂੰ ਉੱਚਾ ਚੁੱਕੀਏ, ਸਾਡੇ ਕੋਲੋਂ ਖੁਸ਼ਬੂ ਆਵੇ ਤੇ ਲੋਕ ਸਾਡੇ ਵੱਲ ਨੂੰ ਭੱਜੇ ਆਉਣ ਕਿ ਅਸੀਂ ਸਿੱਖ ਬਣਨਾ ਹੈ। ਇਹ ਮਤਾ ਪਾਸ ਕੀਤਾ ਗਿਆ ਕਿ ਹੁਣ ਅਕਾਲ ਤਖਤ ਦੇ ਮੁੱਖ ਸੇਵਾਦਾਰ ਕੋਲ ਸ੍ਰ. ਗੁਰਚਰਨਜੀਤ ਸਿੰਘ ਲਾਂਬਾ ਦੀ ਇਸ ਵੀ. ਡੀ. ਓ ਦੇ ਅਧਾਰ ਤੇ ਸ਼ਿਕਾਇਤ ਕੀਤੀ ਜਾਵੇ। ਇਹ ਵਿਚਾਰ ਵਿਟਾਂਦਰਾ ਲਾਂਬਾ ਜੀ ਦੀ ਯੂ. ਟਿਊਬ ਤੇ ਕੱਲ ਹੀ ਪਾਈ ਗਈ ਵੀ ਡੀ. ਓ ਨੂੰ ਦੇਖ ਕੇ ਸਿੰਘ ਸਭਾ ਇੰਟਰਨੈਸਨਲ ਦੇ ਵੱਖਰੇ ਵੱਖਰੇ ਚੈਪਟਰਾਂ ਨੇ ਟੈਲੀਫੂਨ ਕਾਂਨਫਰਾਂਸ ਰਾਹੀਂ ਕੀਤਾ।
ਗੁਰੂ ਪੰਥ ਦੇ ਦਾਸ,
ਸਿੰਘ ਸਭਾ ਇੰਨਟਰਨੈਸਨਲ ਕੈਨੇਡਾ ਬਰੈਂਪਟਨ ਦੇ ਸ੍ਰ. ਸੁਖਦੇਵ ਸਿੰਘ, ਸ੍ਰ. ਜਸਵੀਰ ਸਿੰਘ ਮਾਂਗਟ, ਸ੍ਰ. ਜਸਵੀਰ ਸਿੰਘ ਖਾਲਸਾ, ਸ੍ਰ. ਕੁਲਵਿੰਦਰ ਸਿੰਘ, ਸ੍ਰ. ਪਰਮਿੰਦਰ ਸਿੰਘ, ਸ੍ਰ. ਗੁਰਚਰਨ ਸਿੰਘ (ਜਿਉਣ ਵਾਲਾ), ਸ੍ਰ. ਕਰਮਜੀਤ ਸਿੰਘ, ਸ੍ਰ. ਅਮਨਦੀਪ ਸਿੰਘ, ਸ੍ਰ. ਹਰਜੀਤ ਸਿੰਘ ਤੇ ਸ੍ਰ. ਜਸਕਰਨ ਸਿੰਘ, ਵਿਨੀਪੈਗ ਵਿੰਗ ਦੇ ਸ੍ਰ. ਬਲਜੀਤ ਸਿੰਘ, ਸ੍ਰ. ਬਲਜੀਤ ਸਿੰਘ ਸੰਧੂ, ਸ੍ਰ. ਮਨਜੀਤ ਸਿੰਘ, ਸ੍ਰ. ਗੁਰਮੀਤ ਸਿੰਘ ਤੇ ਸ੍ਰ. ਜੋਗਿੰਦਰ ਸਿੰਘ, ਕੈਲਗਿਰੀ ਵਿੰਗ ਦੇ ਸ੍ਰ. ਬਲਬੀਰ ਸਿੰਘ, ਸ੍ਰ. ਹਰਚਰਨ ਸਿੰਘ ਤੇ ਸ੍ਰ. ਹਰਪਾਲ ਸਿੰਘ, ਐਡਮੋਨਟਨ ਤੋਂ ਸ੍ਰ. ਪਾਲ ਸਿੰਘ ਤੇ ਸ੍ਰ. ਹਰਨਿੰਨਦਰ ਸਿੰਘ ਤੇ ਸ੍ਰ. ਮਨਜੀਤ ਸਿੰਘ, ਵੈਨਕੂਵਰ ਵਿੰਗ ਦੇ ਸ੍ਰ. ਬਚਿਤ੍ਰ ਸਿੰਘ, ਸ੍ਰ. ਹਰਕੰਵਲ ਸਿੰਘ, ਸ੍ਰ. ਪਰਮਜੀਤ ਸਿੰਘ ਮੱਲੀ, ਸ੍ਰ. ਸਵਰਨ ਸਿੰਘ, ਸ੍ਰ. ਲਖਵਿੰਦਰ ਸਿੰਘ ਤੇ ਸ੍ਰ. ਪਰਸਨ ਸਿੰਘ, ਵਕਿਟੋਰੀਆਂ ਤੋਂ ਸ੍ਰ. ਅਮਰਜੀਤ ਸਿੰਘ ਤੇ ਸ੍ਰ. ਨਿਰਮਲ ਸਿੰਘ ਵੈਦ, ਤੇ ਸੈਕਰਾਮਿੰਟੋ ਅਮਰੀਕਾ ਦੇ ਵਿੰਗ ਦੇ ਸ੍ਰ. ਸਰਬਜੀਤ ਸਿੰਘ, ਸ੍ਰ. ਅਵਤਾਰ ਸਿੰਘ, ਪ੍ਰੋ. ਮੱਖਣ ਸਿਮਘ ਤੇ ਡਾ. ਗੁਰਮੀਤ ਸਿੰਘ, ਰਾਚਿਸਟਰ ਤੋਂ ਸ੍ਰ. ਦਲਜੀਤ ਸਿੰਘ ਤੇ ਸ੍ਰ. ਅਮਰੀਕ ਸਿੰਘ ਅਤੇ ਨਿਊਯਾਰਕ ਤੋਂ ਸ੍ਰ. ਕੁਲਦੀਪ ਸਿੰਘ, ਸ੍ਰ. ਨਸੀਬ ਸਿੰਘ, ਸ੍ਰ. ਟਹਿਲ ਸਿੰਘ, ਸ੍ਰ. ਰਾਜਿੰਦਰ ਸਿੰਘ।


(28/11/09)
ਜਸਬੀਰ ਸਿੰਘ (ਕੈਲਗਰੀ)

ਡਾ: ਭਗਵੰਤ ਸਿੰਘ ਜੀ ਅਤੇ ਸਿੱਖ ਮਾਰਗ ਦੇ ਪਾਠਕ ਸੱਜਣੋਂ!
ਵਾਹਿਗੁਰੂ ਜੀ ਕਾ ਖਾਲਸਾ ਵਾਗਿਹਗੁਰੂ ਜੀ ਕੀ ਫ਼ਤਹਿ॥

ਡਾ: ਭਗਵੰਤ ਸਿੰਘ ਜੀ! ਮੈਂ ਸਮਝਦਾ ਹਾਂ ਕਿ ਆਪਣੀ ਆਪਸੀ ਦੂਸ਼ਣ-ਬਾਜੀ ਕਾਫ਼ੀ ਹੋ ਗਈ ਹੈ। ਜਿਸ ਤਰ੍ਹਾਂ ਕਿ ਅੱਗੇ ਦੇਖ ਹੀ ਚੁੱਕੇ ਹਾਂ ਕਿ ਇਨ੍ਹਾਂ ਗੱਲਾਂ ਦਾ ਨਿਚੋੜ ਕੁੱਝ ਨਹੀਂ ਨਿਕਲਣਾ। ਇਸ ਤਰ੍ਹਾਂ ਦੀ ਤਕਰਾਰ ਨੂੰ ਛੱਡ ਕੇ ਆਪਾਂ ਗੁਰਬਾਣੀ ਸੰਬੰਧੀ ਪਏ ਭੁਲੇਖਿਆਂ ਬਾਰੇ ਹੀ ਗੱਲ ਕਰੀਏ। ਸੋ ਗੁਰਬਾਣੀ ਅਰਥਾਂ ਬਾਰੇ ਮੇਰੀ ਕਹੀ ਹੋਈ ਕੋਈ ਗੱਲ ਜੇ ਤੁਹਾਨੂੰ ਗਲਤ ਲੱਗੀ ਹੋਵੇ ਤਾਂ ਦੱਸਣੀ, ਆਪਾਂ ਉਸ ਬਾਰੇ ਵਿਚਾਰ ਕਰੀਏ। ਧੰਨਵਾਦ।
ਜਸਬੀਰ ਸਿੰਘ (ਕੈਲਗਰੀ)


(28/11/09)
ਗੁਰਪ੍ਰੀਤ ਸਿੰਘ ਜ਼ੀਰਾ

ਸਿੱਖ ਮਾਰਗ ਲਈ ਲਿਖਣ ਵਾਲੇ ਵਿਦਵਾਨਾਂ ਨੂੰ ਬੇਨਤੀ ਹੈ ਕੇ ਆਪਸੀ ਹੌਮੇ ਭਰੇ ਸਵਾਲ ਜਵਾਬ ਵਿਚ ਪੈ ਕੇ ਇਸ ਵਡਮੁੱਲੇ ਮੰਚ ਨੂੰ ਸਧਾਰਨ ਫੋਰੁਮ ਨਾ ਬਣਾਓ। ਕੌਮ ਫੈਸਲਾਕੁਨ ਮੋੜ ਤੇ ਖੜੀ ਹੈ। ਪ੍ਰੋ: ਦਰਸ਼ਨ ਸਿੰਘ ਦੇ ਜਰੀਏ ਸਾਨੂੰ ਬਹੁਤ ਸੋਹਣਾ ਮੋਕਾ ਮਿਲਆ ਹੈ ਦਸਮ ਗਰੰਥ ਨਾਮ ਦੇ ਸਿਖ ਕੌਮ ਦੇ ਗਲ ਪਾਏ ਮਾਰੇ ਸੱਪ ਨੂੰ ਲਾਹੁਣ ਦਾ। ਆਓ ਸਾਰੇ ਰਲ ਗਰਮ ਲੋਹੇ ਤੇ ਇੱਕੋ ਸੱਟ ਮਾਰ ਕੇ ਏਸ ਸੰਘਰਸ਼ ਵਿਚੋਂ ਜੇਤੂ ਹੋ ਕੇ ਨਿਕਲੀਏ।
*******************************
ਬਰਬਾਦ ਪੰਜਾਬ ਨੂੰ ਕਰਨ ਲਈ ਬੱਸ ਇੱਕ ਹੀ ਬਾਦਲ ਕਾਫੀ ਸੀ,
ਹਰ ਕੁਰਸੀ ਤੇ ਬਾਦਲ ਬੈਠਾ ਏ, ਅੰਜਾਮ ਪੰਜਾਬ ਦਾ ਕੀ ਹੋਵੇ. .
(ਨੋਟ:- ਤੁਹਾਡੀ ਅਟੈਚਮਿੰਟ ਫਾਈਲ ਵਿਚ ਸਾਨੂੰ ਇਹ ਸਿਰਫ ਦੋ ਲਈਨਾ ਹੀ ਮਿਲੀਆਂ ਹਨ-ਸੰਪਾਦਕ)


(ਨੋਟ:- ਮੈਂ ‘ਸਿੱਖ ਮਾਰਗ’ ਦੇ ਇਸ ਪੰਨੇ ਤੇ ਪਹਿਲਾਂ ਵੀ ਕਈ ਵਾਰੀ ਲਿਖ ਚੁੱਕਾ ਹਾਂ ਕਿ ‘ਸਿੱਖ ਮਾਰਗ’ ਦੇ ਲੇਖ ਹਫਤੇ ਵਿੱਚ ਸਿਰਫ ਇੱਕ ਵਾਰੀ ਹੀ ਐਤਵਾਰ ਸ਼ਾਮ ਨੂੰ ਪਾਏ ਜਾਂਦੇ ਹਨ। ਇਸ ਬਾਰੇ ਅੰਗ੍ਰੇਜ਼ੀ ਵਿੱਚ ਇੱਕ ਨੋਟ ਲੇਖਾਂ ਦੇ ਉਪਰ ਕਈ ਸਾਲਾਂ ਦਾ ਲਿਖਿਆ ਹੋਇਆ ਹੈ। ਕਈ ਪਾਠਕ ਜਿਹੜੇ ਕਿ ਕਈ ਸਾਲਾਂ ਤੋਂ ‘ਸਿੱਖ ਮਾਰਗ’ ਨੂੰ ਪੜ੍ਹਦੇ ਆ ਰਹੇ ਹਨ ਉਹ ਵੀ ਇਸ ਵੱਲ ਧਿਆਨ ਨਹੀਂ ਦਿੰਦੇ। ਪਾਠਕਾਂ ਦਾ ਵਿਚਾਰ ਚਰਚਾ ਵਾਲਾ ਪੰਨਾ ਤਕਰੀਬਨ ਰੋਜ਼ ਹੀ ਅੱਪਡੇਟ ਕੀਤਾ ਜਾਂਦਾ ਹੈ ਅਤੇ ਉਹ ਵੀ ਸਿਰਫ 24 ਘੰਟਿਆਂ ਵਿੱਚ ਇੱਕ ਵਾਰ ਹੀ ਸ਼ਾਮ ਨੂੰ 5 ਵਜੇ ਦੇ ਲਗਭਗ ਕੀਤਾ ਜਾਂਦਾ ਹੈ। ਸ਼ੁਕਰਵਾਰ ਵਾਲੇ ਦਿਨ ਕੁੱਝ ਲੇਟ ਹੁੰਦਾ ਹੈ ਕਿਉਂਕਿ ਹਫਤੇ ਦਾ ਖਾਣਾ-ਦਾਣਾ ਉਸ ਦਿਨ ਲੈ ਕੇ ਆਉਣਾ ਹੁੰਦਾ ਹੈ। ਕਈ ਵਾਰੀ ਤਾਂ ਮੈਂ 5 ਵਜੇ ਅੱਪਡੇਟ ਕਰਕੇ ਉਸੇ ਵੇਲੇ ਕੰਪਿਊਟਰ ਬੰਦ ਕਰਕੇ ਸ਼ਾਮ ਦੇ 6 ਕੁ ਵਜੇ ਸੌਂ ਵੀ ਜਾਂਦਾ ਹਾਂ। ਇਸੇ ਲਈ ਮੈਂ ਪਹਿਲਾਂ ਵੀ ਲਿਖਿਆ ਸੀ ਕਿ ਤੁਹਾਡੀ ਲਿਖਤ ਸ਼ਾਮ ਦੇ 4 ਕੁ ਵਜੇ ਤੱਕ ਮਿਲ ਜਾਣੀ ਚਾਹੀਦੀ ਹੈ। ਕਈ ਨਵੇਂ ਪਾਠਕ ਲੇਟ ਭੇਜ ਕੇ ਵੀ ਚਾਹੁੰਦੇ ਹਨ ਕਿ ਅੱਜ ਹੀ ਛਪ ਜਾਵੇ ਤਾਂ ਚੰਗਾ ਹੈ ਪਰ ਇਹ ਸੰਭਵ ਨਹੀਂ ਹੁੰਦਾ। ਇਹ 5 ਵਜੇ ਦਾ ਸਾਡੇ ਸ਼ਹਿਰ ਦਾ ਲੋਕਲ ਟਾਈਮ ਹੁੰਦਾ ਹੈ ਜੋ ਕਿ ‘ਸਿੱਖ ਮਾਰਗ’ ਦੇ ਮੁੱਖ ਪੰਨੇ ਦੇ ਹੇਠਾਂ ਹੁੰਦਾ ਹੈ ਅਤੇ ਤੁਹਾਡੇ ਆਪਣੇ ਸ਼ਹਿਰ/ਪਿੰਡ ਦਾ ਟਾਈਮ ਮੁੱਖ ਪੰਨੇ ਦੇ ਉਪਰ ਸੱਜੇ ਪਾਸੇ ਹੁੰਦਾ ਹੈ-ਸੰਪਾਦਕ)


(28/11/09)
ਚਰਨਜੀਤ ਸਿੰਘ ਬਰੈਂਪਟਨ

Regarding “tat gurmat” letter dated 26/11/09

This is one thing where I support you totally.This is no time to take half measures.

My suggestion: OFFENCE IS THE BEST DEFENCE.

*****************************************

ਬਲਦੇਵ ਸਿੰਘ “ਬੁੱਧ ਸਿੰਘ ਵਾਲਾ” ਜੀ

ਜੇੜਾ ਰੱਸ ਮੈਨੂੰ “ਨਾਨਕ” ਕਹਿਣ ਵਿੱਚ ਆਉSਦਾ ਹੈ, ਉਹ “ਗੁਰੂ ਨਾਨਕ ਦੇਵ ਜੀ” ਕਹਿਣ ਵਿੱਚ ਨਹੀਂ ਆਉਂਦਾ।

“ਨਾਨਕ” ਕਹਿਆਂ ਐਂਜ ਲਗਦਾ ਹੈ ਜਿੰਵੇ ਨਾਨਕ ਹਿਰਦੇ ਨਾਲ ਲੱਗਿਆ ਹੋਵੇ। “ਗੁਰੂ ਨਾਨਕ ਦੇਵ ਜੀ” ਕਹਿਆਂ ਐਂਜ ਲਗਦਾ ਹੈ ਜਿਵੇਂ ਨਾਨਕ ਨੂੰ ਸਿਰ ਤੇ ਚੁੱਕਿਆ ਹੋਵੇ।

1. ਕਬੀਰ ਜੀ ਨੂੰ ਵੀ ਰੱਬ ਨੂੰ “ਤੂੰ” ਕਹਿਣ ਵਿੱਚ ਅਨੰਦ ਆਇਆ ਹੋਣਾ। ਤਾਂ ਹੀ ਇਹ ਲਿਖਿਆ ਹੈ।

ਕਬੀਰ ਤੂੰ ਤੂੰ ਕਰਤਾ ਤੂ ਹੂਆ ਮੁਝ ਮਹਿ ਰਹਾ ਨ ਹੂੰ ॥(1375)

2. ਰਾਮਕਲੀ ਸਦੁ ਵਿੱਚ ਸੁੰਦਰ ਜੀ ਲਿਖਦੇ ਹਨ:

ਅੰਤੇ ਸਤਿਗੁਰੁ ਬੋਲਿਆ ਮੈ ਪਿਛੈ ਕੀਰਤਨੁ ਕਰਿਅਹੁ ਨਿਰਬਾਣੁ ਜੀਉ(923) ਕਿ ਸੁੰਦਰ ਜੀ ਨੇ ਤੀਜੇ ਪਾਤਸ਼ਾਹ ਦਾ ਨਿਰਾਦਰ ਕੀਤਾ ਹੈ?

3. ਸੱਤਾ ਬਲਵੰਡਿ ਜੀ ਲਿਖਦੇ ਹਨ:

ਲਹਣੇ ਧਰਿਓਨੁ ਛਤੁ ਸਿਰਿ ਕਰਿ ਸਿਫਤੀ ਅੰਮ੍ਰਿਤੁ ਪੀਵਦੈ(966) ਕਿ ਸੱਤਾ ਬਲਵੰਡਿ ਜੀ ਦੂਜੇ ਪਾਤਸ਼ਾਹ ਦਾ ਨਿਰਾਦਰ ਕਰ ਰਹੇ ਹਨ?

4. ਗੁਰੂ ਅਮਰਦਾਸ ਜੀ ਬਾਰੇ ਭੱਟ ਲਿਖਦੇ ਹਨ:

ਤੈ ਪਢਿਅਉ ਇਕੁ ਮਨਿ ਧਰਿਅਉ ਇਕੁ ਕਰਿ ਇਕੁ ਪਛਾਣਿਓ(1394) ਕਿ ਭੱਟਾਂ ਨੇ ਗੁਰੂ ਅਮਰਦਾਸ ਜੀ ਦਾ ਨਿਰਾਦਰ ਕਿਤਾ ਹੈ?

ਮੈਂ ਨਹੀਂ ਸਮਝਦਾ ਕਿ ਮੈਂ ਆਪਣੇ ਗੁਰੂ ਦਾ ਨਿਰਾਦਰ ਕੀਤਾ ਹੈ। ਸਿਰਫ “ਨਾਨਕ” ਨੂੰ ਹੀ ਨਾਨਕ ਲਿਖਦਾ ਹਾਂ। ਜੇ ਪੰਚਮ ਪਾਤਸ਼ਾਹ ਦਾ ਨਾਮ ਲਿਖਨਾ ਹੋਵੇ ਤਾਂ “ਗੁਰੂ ਅਰਜਨ ਦੇਵ ਜੀ” ਹੀ ਲਿਖਾਂਗਾ। ਜਸਬੀਰ ਸਿੰਘ ਜੀ (ਕੈਲਗਰੀ) ਨਾਲ “ਮਰਣ ਤੋਂ ਬਾਅਦ ਦੀਆਂ ਜੂਨਾਂ” ਉੱਤੇ ਵੀਚਾਰ ਨਹੀਂ ਮਿਲਦੇ ਪਰ ਫਿਰ ਵੀ ਉਹਨਾਂ ਨੂੰ “ਜੀ” ਕਰਕੇ ਲਿਖਦਾ ਹਾਂ।

ਪਰ ਜੇ ਤੁਹਾਣੁ ਬੁਰਾ ਲੱਗਾ ਹੈ ਤੇ ਹੋ ਸਕਦਾ ਹੈ ਹੋਰਾਂ ਨੂੰ ਵੀ ਲੱਗਾ ਹੋਵੇ। ਸੋ ਆਪਣੀ conscience ਦੇ ਨਾਲ ਨਾਲ ਪਾਠਕਾਂ ਦੀ expectations ਨੂੰ ਵੀ ਧਿਆਨ ਵਿੱਚ ਰੱਖਣ ਦੀ ਕੋਸ਼ਿਸ਼ ਕਰਾਂਗਾ। ਰੱਬ ਕਰੇ, ਇਹ ਜੁਗਤ ਆ ਜਾਵੇ। ਪਰ ਅਜੇ ਮੈਂ ਕੋਈ ਵਾਦਾ ਨਹੀਂ ਕਰ ਸਕਦਾ। ਕਿਉਂਕਿ ਜਦੋਂ ਤੱਕ ਅਹਸਾਸ ਨਾ ਹੋਵੇ ਜਾਂ ਲੋੜ ਨਾ ਮਹਿਸੂਸ ਹੋਵੇ, ਉਨਾ ਚਿੱਰ ਬਦਲਾਵ ਮੁਸ਼ਕਿਲ ਹੈ। ਜੇ ਹੋਰ ਕੁੱਝ ਸੱਜਣ feed back ਦੇ ਸੱਕਣ ਤਾਂ ਧੱਨਵਾਦੀ ਹੋਵਾਂਗਾ।

***********************************************************

Avtar Singh London ji.

My understanding has always been that “allah ho ekbar” means “God is one”.But I could be wrong on it.I tried to find it on the internet.All I could find was one answer in “Yahoo answers”.And that is in line with your understanding.But I will appriciate if yourself or any body can find a more credible site which explains “allah ho ekbar”

Whether it is “God is one” or “God is great”,Guru Nanak’s philosophy is original and unique.

ਚਰਨਜੀਤ ਸਿੰਘ

ਬਰੈਂਪਟਨ


(27/11/09)
ਮਨਜੀਤ ਸਿੰਘ ਫਿਨਲੈਂਡ

ਸਰਦਾਰ ਮੱਖਣ ਸਿੰਘ ਜੀ
ਵਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤੇਹਿ
ਅਮਰੀਕਾ ਦੇ ਜਾਗਰੂਕ ਸਿੰਘਾਂ ਜਿਨਾਂ ਵਿੱਚ ਸਰਦਾਰ ਜਗਤਾਰ ਸਿੰਘ ਜਾਚਕ ਤੇ ਸਰਦਾਰ ਤਰਲੋਚਨ ਸਿੰਘ ਦੁਪਾਲਪੁਰ ਭੀ ਸ਼ਾਮਿਲ ਸਨ। ਉਨਾਂ ਵਲੋਂ ਜਿਹੜਾ ਮਤਾ ਨੰ. ੯ ਪਾਸ ਕੀਤਾ ਗਿਆ ਹੈ ਇਹ ਬਿਲਕੁਲ ਗੁਰੂ ਗਰੰਥ ਸਾਹਿਬ ਦੀ ਵਿਚਾਰਧਾਰਾ ਦੇ ਉਲਟ ਹੈ ਅਤੇ ਬਚਿਤਰ ਨਾਟਕ ਅਖੌਤੀ ਦਸਮ ਗਰੰਥ ਦੇ ੧੨੦੦ ਸਫਿਆਂ ਨੂੰ ਮਾਨਤਾ ਦਿੰਦਾ ਹੈ। ਇਹ ਬਹੁਤ ਹੀ ਮੰਦਭਾਗਾ ਫੈਸਲਾ ਕੀਤਾ ਗਿਆ ਹੈ। ਕਿਸੇ ਇੱਕ ਤੁਕ ਨੂੰ ਇਕਲਿਆਂ ਕਢ ਕੇ ਠੀਕ ਅਰਥ ਨਹੀਂ ਕੀਤੇ ਜਾ ਸਕਦੇ। ਇਹ ਸਿਧ ਕੀਤਾ ਜਾ ਚੁਕਾ ਹੈ ਕਿ ਇਸ ਬਚਿਤਰ ਨਾਟਕ ਵਿੱਚ ਇੱਕ ਭੀ ਲਿਖਤ ਦਸਮ ਪਾਤਸ਼ਾਹ ਦੀ ਨਹੀਂ ਹੈ। ਅਸੀਂ ਇਸ ਫੈਸਲੇ ਨੂੰ ਬਿਲਕੁਲ ਰਦ ਕਰਦੇ ਹਾਂ ਅਤੇ ਮੰਗ ਕਰਦੇ ਹਾਂ ਕਿ ਇਸ ਬਾਰੇ ਸ਼ਪਸ਼ਟ ਕੀਤਾ ਜਾਵੇ ਕਿ ਇਹ ਕਿਸ ਅਧਾਰ ਤੇ ਸਹੀ ਹੈ। ਹੋਰ ਭੀ ਦੁਨੀਆਂ ਵਿੱਚ ਅਨੇਕਾਂ ਰਚਨਾਵਾਂ ਹਨ ਜਿਹੜੀਆਂ ਕਿ ਗੁਰਬਾਣੀ ਦੀ ਵਿਚਾਰਧਾਰਾ ਨਾਲ ਮੇਲ ਖਾਂਦੀਆਂ ਹਨ, ਪਰ ਉਹ ਗੁਰਬਾਣੀ ਨਹੀਂ ਹੋ ਸਕਦੀਆਂ। ਤੁਸੀਂ ਕਿਸ ਤਰਾਂ ਇਸ ਅਸ਼ਲੀਲ ਕਿਤਾਬ ਨੂੰ ਜਬਰਦਸਤੀ ਸਾਰੇ ਸਿਖਾਂ ਤੇ ਠੋਕ ਰਹੇ ਹੋ। ਬਹੁਤ ਹੀ ਅਫਸੋਸ ਦੀ ਗਲ ਹੈ ਕਿ ਜਾਗਰੂਕ ਸਿੰਘ ਜਿਨਾਂ ਤੋਂ ਆਮ ਸੰਗਤਾਂ ਨੇ ਸੇਧ ਲੈਣੀ ਹੈ ੳੇੁਹ ਇਸ ਤਰਾਂ ਦੇ ਗਲਤ ਮਤੇ ਪਾਸ ਕਰ ਰਹੇ ਹਨ। ਜੇਕਰ ਤੁਹਾਡੇ ਮਨ ਅੰਦਰ ਇਸ ਬਚਿਤਰ ਨਾਟਕ ਲਈ ਇਸ ਦੀ ਅਸਲੀਅਤ ਨੂੰ ਸਮਝਦਿਆਂ ਹੋਇਆਂ ਭੀ ਅੰਨੀ ਸ਼ਰਧਾ ਹੈ ਤਾਂ ਇਸ ਨੂੰ ਆਪਣੇਂ ਹੀ ਕੋਲ ਰਖੋ ਦੂਜਿਆਂ ਨੂੰ ਇਸ ਅਤ ਦਰਜੇ ਦੀ ਅਸ਼ਲੀਲ ਰਚਨਾ ਨੂੰ ਮੰਨਣ ਲਈ ਨਾਂ ਆਖੋ।
ਮਨਜੀਤ ਸਿੰਘ ਫਿਨਲੈਂਡ


(27/11/09)
ਸਿੰਘ ਸਭਾ ਇਨਟਰਨੈਸ਼ਨਲ ਫਿਨਲੈਂਡ

ਸਰਦਾਰ ਮੱਖਣ ਸਿੰਘ ਜੀ
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤੇਹਿ।
ਪਰੋਫੈਸਰ ਦਰਸ਼ਨ ਸਿੰਘ ਜੀ ਨੂੰ ਬੇਨਤੀ

ਆਪ ਜੀ ਦੇ ਖਿਲਾਫ ਜੋ ਪੁਜਾਰੀਆਂ ਤੇ ਪੁਜਾਰੀਵਾਦ ਵਲੋਂ ਫਤਵਾ ਜਾਰੀ ਕੀਤਾ ਗਿਆ ਹੈ ਇਸ ਬਾਰੇ ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜਿਵੇਂ ਕਿ ਪਹਿਲਾਂ ਭੀ ਜਾਗਰੂਕ ਸਿਖਾਂ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਤੇ ਸਰਦਾਰ ਜੋਗਿੰਦਰ ਸਿੰਘ ਸਪੋਕਸਮੈਨ ਨੇ ਇਨਾਂ ਦੀ ਬਿਲਕੁਲ ਪਰਵਾਹ ਨਾਂ ਕਰਦਿਆਂ ਹੋਇਆਂ ਬਹੁਤ ਹੀ ਹੌਸਲੇ ਨਾਲ ਇਸ ਪੂਰੇ ਸਿਸਟਮ ਨੂੰ ਹੀ ਰਦ ਕੀਤਾ ਸੀ। ਬਿਲਕੁਲ ਉਸੇ ਤਰਾਂ ਇਨਾਂ ਪੁਜਾਰੀਆਂ ਦੀ ਆਪਣੀ ਹੀ ਬਣਾਈ ਹੋਈ ਕਚਿਹਰੀ ਵਿੱਚ ਨਾਂ ਜਾਕੇ ਇਸ ਬੇਬੁਨਿਆਦ ਸਿਸਟਮ ਨੂੰ ਰਦ ਕਰੋ। ਆਪ ਜੀ ਦੇ ਇਸ ਮਹਾਨ ਕੰਮ ਨਾਲ ਇਨਾਂ ਦੇ ਅਤੇ ਇਸ ਸਿਸਟਮ ਦੇ ਤਾਬੂਤ ਵਿੱਚ ਇੱਕ ਹੋਰ ਕਿਲ ਠੁਕ ਜਾਵੇਗੀ। ਇਸ ਨਾਲ ਸਿਖ ਜਗਤ ਵਿੱਚ ਬਹੁਤ ਹੀ ਵਡੀ ਕਰਾਂਤੀ ਆਵੇਗੀ। ਆਮ ਸੰਗਤਾਂ ਭੀ ਸੋਚਣ ਲਈ ਮਜਬੂਰ ਹੋ ਜਾਣਗੀਆਂ ਕਿ ਇਸ ਸਿਸਟਮ ਦਾ ਗੁਰਮਤ ਨਾਲ ਦੂਰ ਦਾ ਭੀ ਰਿਸ਼ਤਾ ਨਹੀਂ ਹੈ। ਇਸ ਤੋਂ ਬਾਅਦ ਇਨਾਂ ਪੁਜਾਰੀਆਂ ਤੇ ਪੁਜਾਰੀਵਾਦ ਦੇ ਖਿਲਾਫ ਜੰਗ ਦੀ ਵਾਗਡੋਰ ਸੰਭਾਲੋ। ਸਾਰੀ ਦੁਨੀਆਂ ਦੇ ਜਾਗਰੂਕ ਸਿਖ ਆਪ ਜੀ ਦੇ ਨਾਲ ਖੜੇ ਹਨ।
ਅਸੀਂ ਫਿਨਲੈਂਡ ਦੇ ਸਿਖ ਆਪ ਜੀ ਨੂੰ ਗੁਰਮਤ ਦਾ ਪਰਚਾਰ ਕਰਨ ਲਈ ਖੁਲਾ ਸਦਾ ਦਿੰਦੇ ਹਾਂ। ਫਿਨਲੈਂਡ ਦੀਆਂ ਜਾਗਰੂਕ ਸੰਗਤਾਂ ਆਪ ਜੀ ਦੇ ਨਾਲ ਖੜੀਆਂ ਹਨ।
ਸਿੰਘ ਸਭਾ ਇਨਟਰਨੈਸ਼ਨਲ ਫਿਨਲੈਂਡ।


(27/11/09)
ਡਾ. ਭਗਵੰਤ ਸਿੰਘ ਸੰਧੂ

ਡਾ. ਭਗਵੰਤ ਸਿੰਘ ਸੰਧੂ

ਸ੍ਰ. ਜਸਬੀਰ ਸਿੰਘ ਜੀ,

ਕਿਸੇ ਦੀ ਸ਼ਖਸੀਅਤ ਬਾਰੇ ਅੰਦਾਜੇ ਲਾਉਣਾ ਨਾਂ ਹੀ ਮੇਰਾ ਕੰਮ ਹੈ ਅਤੇ ਨਾਂ ਹੀ ਸ਼ੌਕ। ਮੈਂ ਤਾਂ ਸ੍ਰ. ਤਰਲੋਚਨ ਸਿੰਘ ਜੀ ਦੇ ਲੇਖਾਂ ਦੀ ਪੜਚੋਲ ਕੀਤੀ ਹੈ। ਚੰਗਾ ਹੁੰਦਾ ਜੇ ਤੁਸੀਂ ਮੇਰੇ ਲਿਖੇ ਉੱਤੇ ਕੋਈ ਨਿਰਪੱਖ ਵਿਚਾਰ ਪੇਸ਼ ਕਰਦੇ। ਪਰ ਤੁਹਾਡੇ ‘ਤੋਂ ਅਜਿਹੀ ਉਮੀਦ ਕਰਨਾ ਸ਼ਾਇਦ ਮੇਰੀ ਨਾਦਾਨੀ ਹੈ। ਮੈਂ ਇਉਂ ਲਿਖਿਆ ਸੀ, “… ਪਰ ਵਿਗਿਆਨ ਦੀ ਜਾਣਕਾਰੀ ਇਹਨਾਂ ਨੂੰ ਵੀ ਓਨੀ ਕੁ ਹੀ ਹੈ ਜਿੰਨੀ ਕੁ ਮੇਰੇ ਅਨਪੜ੍ਹ ਪਿਤਾ ਜੀ ਨੂੰ ਹੈ ਜਾਂ ਜਿੰਨੀ ਕੁ ਜਸਬੀਰ ਸਿੰਘ ਜੀ (ਕੈਲਗਰੀ) ਨੂੰ ਹੈ।” ਤੁਸੀਂ ਲਿਖਦੇ ਹੋ ਕਿ ਮੈਂ ਤੁਹਾਨੂੰ ਆਪਨੇ ਅਨਪੜ੍ਹ ਪਿਤਾ ਜਿੰਨਾ ਪੜ੍ਹਿਆ ਦੱਸਿਆ ਹੈ। ਤੁਸੀਂ ਦਰਅਸਲ ਕਿਸੇ ਗੱਲ ਨੂੰ ਧਿਆਨ ਨਾਲ ਪੜ੍ਹਨ ਦਾ ਕਸ਼ਟ ਹੀ ਨਹੀਂ ਕਰਦੇ। ਮੇਰੇ ਲਿਖਣ ਦਾ ਮਤਲਬ ਇਹ ਸੀ ਕਿ ਤੁਹਾਨੂੰ ਵਿਗਿਆਨ ਦੀ ਜਾਣਕਾਰੀ ਮੇਰੇ ਅਨਪੜ੍ਹ ਪਿਤਾ ਜਿੰਨੀ ੁ ਹੀ ਹੈ ਉਨ੍ਹਾਂ ਤੋਂ ਵੱਧ ਨਹੀਂ।

ਤੁਸੀਂ ਲਿਖਿਆ ਹੈ, “ਕਈ ਐਸੇ ਹੁੰਦੇ ਹਨ ਜਿਨ੍ਹਾਂ ਨੂੰ ਆਪਣੀ ਬਹੁਤੀ ਪੜ੍ਹਾਈ ਦਾ ਬਹੁਤ ਹੰਕਾਰ ਹੋ ਜਾਂਦਾ ਹੈ। ਉਹ ਕਿਸੇ ਨੂੰ ਬੰਦਾ ਹੀ ਨਹੀਂ ਸਮਝਦੇ।” ਚਲੋ ਅੱਛੀ ਗੱਲ ਹੈ, ਘੱਟੋ ਘੱਟ ਆਪਣੇ ਬਾਰੇ ਮਾੜੀ ਮੋਟੀ ਸਮਝ ਤਾਂ ਰੱਖਦੇ ਹੋ। ਹੰਕਾਰ ਵਿੱਚ ਇਹ ਵੀ ਭੁੱਲ ਜਾਂਦੇ ਹੋ ਕਿ Ph.D ਕਰਨ ਵਾਲੇ ਵੀ ਬੰਦੇ ਹੀ ਹੁੰਦੇ ਹਨ। ਤੁਸੀਂ ਉਨ੍ਹਾਂ ਨੂੰ ਬੰਦੇ ਦੀ ਥਾਂ ‘ਦਿਉ’ ਦਾ ਨਾਮ ਦਿੰਦੇ ਹੋ। ਹੰਕਾਰ ਵਿੱਚ ਤੁਸੀਂ ਇਹ ਵੀ ਭੁੱਲ ਜਾਂਦੇ ਹੋ ਕਿ ਲਿਖਾਰੀ ਵਾਸਤੇ ਪਾਠਕ ਦੀ ਕੀ ਅਹਿਮੀਅਤ ਹੁੰਦੀ ਹੈ ਅਤੇ ਆਕੜ ਕੇ ਪੁੱਛਦੇ ਹੋ, “ਕੀ ਮੇਰਾ ਭਵਿੱਖ ਪਾਠਕਾਂ ਦੇ ਹੱਥ ਵਿੱਚ ਹੈ? ਲਿਖਾਰੀ ਜੀ, ਤੁਸੀਂ ਲਿਖਦੇ ਕਿਹਦੇ ਵਾਸਤੇ ਹੋ? ਕਿਸੇ ਵੀ ਲਿਖਾਰੀ ਦੀ ਸਫਲਤਾ ਪਾਠਕਾਂ ਦੇ ਹੱਥ ਵਿੱਚ ਹੁੰਦੀ ਹੈ। ਜੇ ਪਾਠਕ ਤੁਹਾਡੇ ਹੰਕਾਰ ਤੋਂ ਖਿਝ ਕੇ ਤੁਹਾਡੀਆਂ ਰਚਨਾਵਾਂ ਪੜ੍ਹਨੀਆਂ ਛੱਡ ਗਏ ਤਾਂ ਫੇਰ ਆਪਣੀ ਆਤਮਾਂ ਨੂੰ ਪੜ੍ਹ ਪੜ੍ਹ ਸੁਣਾਇਆ ਕਰਿਉ।

ਤਾਂ ਤੁਸੀ ਉੱਕਾ ਹੀ ਮੁੱਕਰ ਰਹੇ ਹੋ ਕਿ ਤੁਸੀਂ ‘ਦਿਉ’ ਮੈਨੂੰ ਨਹੀਂ ਸੀ ਕਿਹਾ? ਫੇਰ ਸ਼ਿਰੀਮਾਨ ਜੀ ਪਹਿਲਾਂ ਇਹ ਦੱਸਣ ਦੀ ਕ੍ਰਿਪਾਲਤਾ ਕਰਨਾ ਕਿ ਤੁਸੀਂ ਆਪਣੀ ਤਿੰਨ ਨਵੰਬਰ ਵਾਲੀ ਚਿੱਠੀ ਵਿੱਚ ‘Ph.D ਦਿਉ’ ਕਿਹਨੂੰ ਕਿਹਾ ਹੈ? ਤੁਸੀਂ ਪਾਠਕਾਂ ਨੂੰ ਸਵਾਲ ਕੀਤਾ ਹੈ, “ਜਿਹੜੇ ਲੋਕ ਕਿਸੇ ਨੂੰ ਉਸ ਦੇ ਨਾਮ ਨਾਲ ਪਖੰਡੀ-ਮਹਾਜਨ ਅਤੇ ਢੌਂਗੀ-ਮਹਾਜਨ ਲਗਾ ਕੇ ਸੰਬੋਧਨ ਕਰਦੇ ਹੋਣ ਉਨ੍ਹਾਂ ਦਾ ਭਵਿੱਖ ਕੀ ਹੋਣਾ ਚਾਹੀਦਾ ਹੈ?” ਪਹਿਲੀ ਗੱਲ ਤਾਂ ਇਹ ਹੈ ਕਿ ਇਹਨਾਂ ਦੋਵਾਂ ਗੱਲਾਂ ਦਾ ਆਪਸ ਵਿੱਚ ਕੋਈ ਸਬੰਧ ਹੀ ਨਹੀਂ ਹੈ। ਦੂਸਰੀ ਗੱਲ ਇਹ ਕਿ ਜੇ ਕੋਈ ਕਿਸੇ ਨੂੰ ‘ਪਖੰਡੀ-ਮਹਾਜਨ’ ਜਾਂ ‘ਢੌਂਗੀ-ਮਹਾਜਨ’ ਕਹਿੰਦਾ ਹੈ ਤਾਂ ਇਸ ਨਾਲ ਤੁਹਾਨੂੰ ਕਿਹੜੇ ਹੱਕ ਹਾਸਲ ਹੋ ਜਾਂਦੇ ਹਨ ਕਿ ਤੁਸੀਂ ਕਿਸੇ ਤੀਸਰੇ ਬੰਦੇ ਨੂੰ, ਜਿਹਨੂੰ ਕਿ ਤੁਸੀਂ ਜਾਣਦੇ ਤੱਕ ਨਹੀਂ, ਉਸ ਨੂੰ ‘Ph.D ਦਿਉ’ ਕਹੋ। ਤੁਹਾਡੇ ਇਸੇ ਸਵਾਲ ਵਿੱਚ ਇਹ ਜਵਾਬ ਜ਼ਾਹਿਰ ਹੈ ਕਿ ਤੁਹਾਡੇ ਵਾਸਤੇ ਵਰਤੇ ਗਏ ਸ਼ਬਦ, ‘ਖੁਆਜੇ ਦਾ ਗੁਆਹ’ ਬਿਲਕੁਲ ਢੁਕਵੇਂ ਹਨ।

ਗੁਰਮਤਿ ਦੀ ਗੱਲ ਕਰਨ ਵਾਸਤੇ Ph.D ਬਿਲਕੁਲ ਜਰੂਰੀ ਨਹੀਂ। ਪਰ ਜੇ ਕਿਸੇ ਨੇ Ph.D ਕੀਤੀ ਹੋਵੇ ਤਾਂ ਕੀ ਗੁਰਮਤਿ ਦੀ ਗੱਲ ਕਰਨ ਤੋਂ ਪਹਿਲਾਂ ਉਸ ਨੂੰ ਆਪਣੀ Ph.D ਦੀ ਡਿਗਰੀ ਵਾਪਿਸ ਕਰ ਦੇਣੀ ਚਾਹੀਦੀ ਹੈ?


(27/11/09)
ਬਸੰਤ ਕੌਰ/ਜਸਪ੍ਰੀਤ ਕੌਰ

ਗੁਰਮਤੇ ਕੌਮ ਨੂੰ ਗੁਰਮਤਿ ਅਨੁਸਾਰੀ ਸੇਧ ਅਤੇ ਦੁਬਿਧਾ ਦੂਰ ਕਰਨ ਲਈ ਤਿਆਰ ਕੀਤੇ ਜਾਂਦੇ ਹਨ ਨਾ ਕਿ ਦੁਬਿਧਾ ਵਧਾਉਣ ਲਈ

ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਨਾਂ ਦੀ ਦੁਰਵਰਤੋਂ ਕਰ ਕੇ ਦੁਚਿਤੀ ਵਾਲੇ ਗੁਰਮਤੇ ਸਿੱਖ ਪੰਥ ਉਤੇ ਥੋਪ ਕੇ ਪੰਥ ਨੂੰ ਦੋ ਹਿੱਸਾ ਵਿੱਚ ਵੰਡਣ ਦਾ ਯਤਨ ਕੀਤਾ ਜਾ ਰਿਹਾ ਹੈ -ਸ. ਸੁਰਿੰਦਰ ਸਿੰਘ

(ਬਸੰਤ ਕੌਰ/ਜਸਪ੍ਰੀਤ ਕੌਰ ੨੭ ਨਵੰਬਰ ੨੦੦੯)

ਸਮੁੱਚਾ ਸਿੱਖ ਜਗਤ ਸਿੱਖ ਕੌਮ ਦੇ ਮਸਲਿਆਂ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵੱਲ ਵੇਖਦਾ ਹੈ ਪਰ ਇਨ੍ਹਾਂ ਸੰਦੇਸ਼ਾਂ ਨੂੰ ਤਿਆਰ ਕਰਣ ਵੇਲੇ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤੀ ਜਾਂਦੀ ਹੈ ਜਿਸ ਨਾਲ ਕੌਮ ਦੇ ਮਸਲੇ ਸੁਲਝਣ ਦੀ ਥਾਂ ਹੋਰ ਉਲਝ ਕੇ ਰਹਿ ਜਾਂਦੇ ਹਨ ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉਚੱਤਾ ਨੂੰ ਸਮਰਪਤ ਜੱਥੇਬੰਦੀ ਦਸਮ ਗ੍ਰੰਥ (ਬਚਿਤਰ ਨਾਟਕ) ਵਿਚਾਰ ਮੰਚ ਇੰਟਰਨੈਸ਼ਨਲ ਦੇ ਕੋਆਰਡੀਨੇਟਰ ਸ. ਸੁਰਿੰਦਰ ਸਿੰਘ ਨੇ ਕਿਹਾ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਿੱਖ ਰਹਿਤ ਮਰਿਆਦਾ ਤੋਂ ਉਲਟ “ਕਾਲ ਤੁਹੀ ਕਾਲੀ ਤੁਹੀ” ਕੱਚੀ ਬਾਣੀ ਦਾ ਗਾਇਨ ਕਰ ਕੇ ਆਪਣੇ ਵੱਲੋਂ ਕੀਤੇ ਵੱਡੇ ਗੁਨਾਹ ਨੂੰ ਛੁਪਾਉਣ ਵਾਲੇ ਇੱਕ ਮਹਾਨ ਕੀਰਤਨੀਏ ਕਾਨਪੁਰੀ ਨੇ ਆਪਣੇ ਦਾਮਨ ਨੂੰ ਸਾਫ ਦਰਸਾਉਣ ਲਈ ੬ ਜੂਨ ੨੦੦੮ ਦੇ ਗੁਰਮਤੇ ਦਾ ਸਹਾਰਾ ਲਿਆ। ਉਨ੍ਹਾਂ ਕਾਨਪੁਰੀ ਅੱਗੇ ਸਵਾਲ ਵੀ ਰਖਿਆ ਕਿ ਸਟੇਜਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਪਨਾ ਗੁਰੂ ਮੰਨਣ ਵਾਲੇ ਕਾਨਪੁਰੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਹੋ ਰਹੇ ਪ੍ਰਕਾਸ਼ ਨੂੰ ਰੁਕਵਾਉਣ ਲਈ ਕਿੰਨੇ ਕੁ ਹੋਕੇ ਲਾਏ ਹਨ? ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖਾਂ ਨੂੰ ਅਖੌਤੀ ਸਿੱਖ ਆਖਣ ਵਾਲੇ ਅਤੇ ਹੋਰ ਹੋਰ ਗ੍ਰੰਥਾਂ ਦੀ ਰਚਨਾਵਾਂ ਨੂੰ ਪੜ੍ਹਨ ਵਾਲੇ ਕਾਨਪੁਰੀ ਕੀ ਆਪ ਸਿੱਖ ਅਖਵਾਉਣ ਦੇ ਹਕਦਾਰ ਹਨ?

ਸ. ਸੁਰਿੰਦਰ ਸਿੰਘ ਨੇ ਜਦ ਇਸ ਗੁਰਮਤੇ ਨੂੰ ਧਿਆਨ ਨਾਲ ਪੜਿਆ ਤਾਂ ਉਨ੍ਹਾਂ ਦਸਿਆ ਕਿ ਕਾਨਪੁਰੀ ਜੇ ਇਹ ਗੁਰਮਤਾ ਲੈ ਕੇ ਘੁੰਮੇਗਾ ਤਾਂ ਉਹ ਇਸ ਵਿੱਚ ਆਪ ਫਸੇਗਾ ਕਿਉਂਕਿ ਇਸ ਵਿੱਚ ਸਭ ਤੋਂ ਪਹਿਲਾਂ ਤੇ ਆਖਰੀ ਗੱਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਦੀ ਲਿਖੀ ਹੈ। ਪਰ ਕਾਨਪੁਰੀ ਦਾ ਗੁਰੂ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ, ਬਚਿਤਰ ਨਾਟਕ ਦਸਮ ਗ੍ਰੰਥ ਅਤੇ ਉਨ੍ਹਾਂ ਦੇ ਸੀਨੀਅਰ ਵੀ ਹਨ। ਸ. ਸੁਰਿੰਦਰ ਸਿੰਘ ਨੇ ਇਸ ਗੁਰਮਤੇ ਰਾਹੀਂ ਕਈ ਹੈਰਾਨੀਕੁੰਨ ਤੱਥਾਂ ਨੂੰ ਉਭਾਰ ਕੇ ਸਾਹਮਣੇ ਲਿਆਂਦਾ ਹੈ। ਸ. ਸੁਰਿੰਦਰ ਸਿੰਘ ਨੇ ਕਿਹਾ ਕਿ ਪਿਛਲੇ ਸਾਲ ੬ ਜੂਨ ੨੦੦੮ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਲੈਟਰ ਪੈਡ ਉਤੇ ਇੱਕ ਗੁਰਮਤਾ ਲਿਖ ਕੇ ਕੌਮ ਦੇ ਨਾਂ ਜਾਰੀ ਕੀਤਾ ਗਿਆ ਸੀ। ਇਸ ਗੁਰਮਤੇ ਨੂੰ ਜ਼ਰਾ ਕੁ ਧਿਆਨ ਨਾਲ ਪੜ੍ਹਨ ਤੇ ਕਈ ਹੈਰਾਨ ਕਰ ਦੇਣ ਵਾਲੇ ਤੱਥ ਸਾਹਮਣੇ ਆਉਂਦੇ ਹਨ।

ਸਭ ਤੋਂ ਪਹਿਲਾਂ ਇਸ ਗੁਰਮਤੇ ਵਿੱਚ ਲਿਖਿਆ ਹੈ

“ਅਜ ਮਿਤੀ ੨੩ ਜੇਠ ਸਮੰਤ ਨਾਨਕਸ਼ਾਹੀ ੫੪੦ (੦੬ ਜੂਨ ੨੦੦੮) ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕਤ੍ਰਤਾ ਵਿੱਚ ਪ੍ਰਵਾਨ ਕੀਤਾ ਗਿਆ”

ਜਦ ਪੰਜ ਸਿੰਘ ਸਾਹਿਬਾਨ ਦੀ ਇਕਤ੍ਰਤਾ ਵਿੱਚ ਪਰਵਾਨ ਕੀਤਾ ਗਿਆ ਤਾਂ ਇਹ ਪੰਜ ਸਿੰਘ ਸਾਹਿਬਾਨ ਕਿਹੜੇ ਸਨ? ਜਿਸ ਦਾ ਕਿ ਗੁਰਮਤੇ ਵਿੱਚ ਕਿਸੇ ਵੀ ਤਰ੍ਹਾਂ ਦਾ ਜ਼ਿਕਰ ਨਹੀਂ ਨਾ ਹੀ ਉਨ੍ਹਾਂ ਦੇ ਹਸਤਾਖਰ। ਇਸ ਗੁਰਮਤੇ ਉਪਰ ਸਿਰਫ ਜੋਗਿੰਦਰ ਸਿੰਘ ਜਥੇਦਾਰ ਦੇ ਕੱਲੇ ਹਸਤਾਖਰ ਹਨ

ਇਸ ਗੁਰਮਤੇ ਵਿੱਚ ਲਿਖਣ ਵਾਲੀ ਸ਼ਬਦਾਵਲ਼ੀ ਵੀ ਦੁਚਿਤੀ ਪੈਦਾ ਕਰਨ ਵਾਲੀ ਹੈ

ਸ਼ੁਰੂ ਵਿੱਚ ਤਾਂ ਸਿੱਖ ਪੰਥ ਦੇ ਨਾਂ ਸਹੀ ਸੰਦੇਸ਼ ਦਿੱਤਾ ਜਾ ਰਿਹਾ ਹੈ ਜਿਸ ਵਿੱਚ ਸਮੁਚੇ ਸਿਖ ਪੰਥ ਨੂੰ “ਗੁਰੂ ਗ੍ਰੰਥ -ਗੁਰੂ ਪੰਥ” ਪ੍ਰਤੀ ਵਚਨਬੱਧਤਾ ਪ੍ਰਗਟਾਉਣ ਦੀ ਗੱਲ ਲਿਖੀ ਹੈ

ਉਸ ਤੋਂ ਬਾਅਦ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅੰਤਿਮ ਹੁਕਮ ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਯੋ ਗ੍ਰੰਥ ਤੇ ਦ੍ਰਿੜਤਾ ਨਾਲ ਪਹਿਰਾ ਦੇਣ ਦਾ ਸੰਦੇਸ਼ ਹੈ। ਅਤੇ ਹਰ ਕੌਮੀ ਸੰਕਟ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤੋਂ ਰਹਿਨੁਮਾਈ ਗ੍ਰਹਿਣ ਕਰਣ ਦੀ ਗੱਲ ਕੀਤੀ ਹੈ। ਇਥੇ ਤਕ ਤਾਂ ਇਹ ਫੈਸਲਾ ਸ਼ਲਾਯਾਯੋਗ ਹੈ ਪਰ ਇਸ ਤੋਂ ਅੰਗਲੀ ਪੰਗਤੀ ਵਿੱਚ ਹੀ ਜ਼ਿਕਰ ਆਉਂਦਾ ਹੈ: ਸ੍ਰੀ ਦਸਮ ਗ੍ਰੰਥ ਸੰਬਧੀ ਖੜਾ ਕੀਤਾ ਗਿਆ ਵਿਵਾਦ ਬਿਲਕੁਲ ਬੇਲੋੜਾ ਹੈ। ਕਿਸ ਕਿਸਮ ਦਾ ਵਿਵਾਦ? ਉਸ ਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕਰ ਤੁਲ ਪ੍ਰਕਾਸ਼? ਜਾਂ ਉਸ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਤੋਂ ਉਲਟ ਰਚਨਾਵਾਂ? ਸਿੱਖ ਪੰਥ ਵਲੋਂ ਦਸਮ ਗ੍ਰੰਥ ਦੀਆਂ ਜਿੰਨ੍ਹਾਂ ਰਚਨਾਵਾਂ ਨੂੰ ਸਿੱਖ ਰਹਿਤ ਮਰਿਯਾਦਾ ਨਿਤਨੇਮ ਅਤੇ ਅੰਮ੍ਰਿਤ ਸੰਚਾਰ ਲਈ ਸਵੀਕਾਰ ਕੀਤਾ ਜਾ ਚੁਕਾ ਹੈ, ਉਨ੍ਹਾਂ ਬਾਰੇ ਕਿਸੇ ਨੂੰ ਵੀ ਵਾਦ ਵਿਵਾਦ ਖੜਾ ਕਰਨ ਦਾ ਕੋਈ ਅਧਿਕਾਰ ਨਹੀਂ? ਪੰਥਕ ਰਹਿਤ ਮਰਿਯਾਦਾ ਅਨੁਸਾਰ ਜਾਪ ਸਵੈਯੇ, ਚੌਪਈ ਨੂੰ ਅੰਮ੍ਰਿਤ ਤੇ ਨਿਤਨੇਮ ਦੀ ਬਾਣੀ ਲਈ ਸਵੀਕਾਰ ਕੀਤਾ ਗਿਆ ਹੈ ਉਸ ਉਤੇ ਤੁਸੀ ਵਾਦ-ਵਿਵਾਦ ਨਹੀਂ ਖੜਾ ਕਰ ਸਕਦੇ। ਇਸ ਗੱਲ ਤੋਂ ਸਿੱਧ ਹੁੰਦਾ ਹੈ ਕਿ ਬਾਕੀ ਜਿਹੜੀ ਰਚਨਾਵਾਂ ਹਨ ਉਹ ਵਿਵਾਦਤ ਹਨ ਜਿਸ ਦਾ ਪੰਥ ਵੱਲੋਂ ਫੈਸਲਾ ਨਹੀਂ ਹੋਇਆ ਜ਼ਿਕਰਯੋਗ ਹੈ ਕਿ ਫ਼ਰੀਦਾਬਾਦ ਵਿੱਚ ਕਾਨਪੁਰੀ ਦਾ ਵਿਰੋਧ ਵੀ ਇਸੇ ਲਈ ਹੋਇਆ ਸੀ ਕਿਉਂਕਿ ਉਸ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੰਥ ਪ੍ਰਵਾਣਤ ਅੰਮ੍ਰਿਤ ਦੀ ਤਿੰਨ ਬਾਣੀਆਂ ਨੂੰ ਛੱਡ ਕੇ ਸ਼ਸ਼ਤਰਨਾਮਮਾਲਾ ਦੀ ਰਚਨਾ “ਕਾਲ ਤੁਹੀ ਕਾਲੀ ਤੁਹੀ” ਗਾਇਨ ਕੀਤੀ ਸੀ। ਇਸ ਤੋਂ ਪਹਿਲਾਂ ਵੀ ਉਹ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਕ੍ਰਿਸ਼ਨ ਅਵਤਾਰ ਵਿਚੋਂ ਭੰਗ ਤੇ ਸ਼ਰਾਬ ਪੀਣ ਵਾਲੇ ਮਹਾਕਾਲ ਨੂੰ ਅਕਾਲਪੁਰਖ ਵਜੋਂ ਪੇਸ਼ ਕਰਦਾ ਹੋਇਆ ਦਿਸਿਆ। ਸ. ਸੁਰਿੰਦਰ ਸਿੰਘ ਨੇ ਹੈਰਾਨੀ ਜਤਾਈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰਦੇ ਕਰਦੇ ਇਕਦਮ ਬਚਿਤਰ ਨਾਟਕ/ਦਸਮ ਗ੍ਰੰਥ ਨੂੰ ਬਚਾਵ ਕਰਨ ਵਾਲੀ ਸ਼ਬਦਾਵਲੀ ਕਿਧਰੋਂ ਆ ਗਈ ਜਦ ਕਿ ਵੇਦਾਂਤੀ ਆਪ ਸਪਸ਼ਟ ਕਰਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਇਸ ਨੂੰ ਕੋਈ ਮਾਨਤਾ ਨਹੀਂ ਦਿੱਤੀ ਗਈ। ਉਨ੍ਹਾਂ ਅੱਗੇ ਦਸਦਿਆਂ ਕਿਹਾ “ਸਮੁਚੇ ਸਿੱਖ ਪੰਥ ਨੂੰ ਵਿਦਿਤ ਹੋਵੇ ਕਿ ਸ੍ਰੀ ਦਸਮ ਗ੍ਰੰਥ ਸਿੱਖ ਇਤਿਹਾਸ ਅਤੇ ਸਾਹਿਤ ਦਾ ਅਨਖਿੜਵਾਂ ਅੰਗ ਹੈ” ਬਚਿਤਰ ਨਾਟਕ ਇਤਿਹਾਸ ਦੀ ਥਾਂ ਮਿਥਿਹਾਸ ਤੋਂ ਭਰਪੂਰ ਹੈ ਜਿਸ ਵਿੱਚ ਦੇਵੀ ਦੂਰਗਾ ਦੇ ਸ਼ੁੰਭ-ਨਿਸ਼ੁੰਭ ਰਾਖਸ਼ਾਂ ਨਾਲ ਜੁੱਧ, ਅਵਤਾਰਵਾਦ ਦੀਆਂ ਕਹਾਣੀਆਂ ਭਰੀ ਪਈਆਂ ਹਨ ਅਤੇ ਮਾਰਕੰਡੇ ਪੁਰਾਣ ਦੀ ਨਕਲ ਹੈ ਇਹ ਤਾਂ ਖਾਲਸ ਮਿਥਿਹਾਸ ਹੈ। ਬਚਿਤਰ ਨਾਟਕ ਦਾ ਲਿਖਾਰੀ ਇਤਿਹਾਸ ਲਿਖਣ ਵਿੱਚ ਇੰਨ੍ਹਾਂ ਕਮਜ਼ੋਰ ਹੈ ਕਿ ਉਸ ਨੂੰ ਇਹ ਵੀ ਨਹੀਂ ਪਤਾ ਕਿ ਪਹਿਲਾਂ ਰਾਮਾਨੰਦ ਆਏ ਜਾਂ ਮੁਹੰਮਦ? ਇਥੋਂ ਤਕ ਮਹਾਕਾਲ ਦੇ ਰਾਖਸ਼ਾਂ ਨਾਲ ਹੋਏ ਜੁੱਧ ਵਿੱਚ ਸਤਜੁਗ ਵਿੱਚ ਪਠਾਣ ਤੇ ਮੁਗਲ ਜੰਮ ਪਏ, ਸਤਿਜੁਗ ਵਿੱਚ ਪਠਾਣ ਤੇ ਮੁਗਲ ਕਿਥੋ ਆਏ? ਕੀ ਇਹ ਸਿੱਖ ਇਤਿਹਾਸ ਹੈ? ਜਿਸ ਸਿੱਖ ਇਤਿਹਾਸ ਦਾ ਜ਼ਿਕਰ ਇਸ ਵਿੱਚ ਆਉਂਦਾ ਹੈ ਉਸ ਵਿੱਚ ਵੀ ਸਹੀ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ। ਕਵੀ ਸਿਆਮ ਨੇ ਗੁਰੂਆਂ ਦੇ ਨਾਂ ਵਰਤ ਕੇ ਧ੍ਰੋਹ ਕਮਾਇਆ ਹੈ ਕਿਥੇ ਉਨ੍ਹਾਂ ਨੂੰ ਭਾਣਾ ਨਾ ਮੰਨਣ ਵਾਲਾ ਦਸਿਆ ਹੈ ਕਦੇ ਉਨ੍ਹਾਂ ਦੇ ਉਪਰ ਸਵਰਗ ਤੋਂ ਦੇਵਤਾਵਾਂ ਵੱਲੋਂ ਜੈ ਜੈ ਕਾਰ ਦੀ ਚਲਾਕੀਪੂਰਣ ਗੱਲਾਂ ਕੀਤੀਆਂ ਹਨ। ਅਤੇ ਗੁਰੂ ਸਾਹਿਬ ਦੇ ਸ਼ਹੀਦ ਹੋਣ ਉਤੇ ਜਗਤ ਵਿੱਚ ਸ਼ੋਕ/ਮਾਤਮ ਛਾ ਗਿਆ ਦੀਆਂ ਗੁਰਮਤਿ ਸਿਧਾਂਤ ਤੋਂ ਉਲਟ ਗੱਲਾਂ ਕੀਤੀਆਂ ਹਨ ਜੇ ਇਹ ਤੱਥ ਸਹੀ ਹੁੰਦੇ ਤਾਂ ਗੁਰੂ ਅਮਰਦਾਸ ਜੀ ਸਦ ਬਾਣੀ ਵਿੱਚ ਭਾਣਾ ਮੰਨਣ ਲਈ ਇਹ ਨਾਂ ਕਹਿੰਦੇ “ਮਤ ਮੈ ਪਿਛੇ ਕੋਈ ਰੋਵਸੀ ਸੋ ਮੈ ਮੂਲ ਨਾ ਭਾਇਆ॥”

ਜੇਕਰ ਦਸਮ ਗ੍ਰੰਥ ਨੂੰ ਸਾਹਿਤ ਮੰਨ ਲਿਆ ਜਾਵੇ ਤਾਂ ਇਹ ਸਾਹਿਤਾਂ ਨੂੰ ਵੀ ਸ਼ਰਮਸਾਰ ਕਰਦਾ ਹੈ ਕਿਉਂਕਿ ਇਸ ਵਿੱਚ ਇੰਨੀਆਂ ਅਸ਼ਲੀਲ ਰਚਨਾਵਾਂ ਦਰਜ ਹਨ ਕਿ ਇਸ ਨੂੰ ਕੱਲੇ ਪੜ ਕੇ ਵੀ ਸ਼ਰਮ ਮਹਿਸੂਸ ਹੁੰਦੀ ਹੈ, ਕੇਸਾਂ ਦੀ ਬੇਅਦਬੀ, ਪਰ ਇਸਤਰੀ ਦਾ ਸੰਗ ਇਹ ਸਾਰੀਆਂ ਝੂਠੀਆਂ ਕਹਾਣੀਆਂ ਜੋ ਦਸਮ ਪਿਤਾ ਦੀ ਸ਼ਖਸੀਅਤ ਨੂੰ ਕਲੰਕਤ ਕਰਦੀਆਂ ਹਨ

ਅੰਤ ਵਿੱਚ ਵੇਦਾਂਤੀ ਜੀ ਲਿਖਦੇ ਹਨ “ਇਹ ਅਨਖਿੜਵਾਂ ਅੰਗ ਹੈ ਪਰ ਇਸ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਮਾਨਤਾ ਨਹੀਂ ਦਿਤੀ। ਆਪ ਜੀ ਵੱਲੋਂ ਗੁਰਤਾਗੱਦੀ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਿਲੀ ਹੈ, ਇਸੇ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਹੋਰ ਕਿਸੇ ਗ੍ਰੰਥ ਦਾ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ” ਸ. ਸੁਰਿੰਦਰ ਸਿੰਘ ਨੇ ਕਿਹਾ ਕੀ ਹਜ਼ੂਰ ਸਾਹਿਬ ਵਿੱਚ ਹੋਣ ਵਾਲਾ ਪ੍ਰਕਾਸ਼ ਸਹੀ ਨਹੀਂ ਹੈ?

ਸਪਸ਼ਟ ਹੈ ਕਿ ਇਸ ਵਿੱਚ “ਚਿਤ ਵੀ ਸਾਡੀ ਤੇ ਪਟ ਵੀ ਸਾਡੀ” ਵਾਲੀ ਸ਼ਬਦਾਵਲੀ ਵਰਤੀ ਗਈ ਹੈ ਅਤੇ ਅਜਿਹੀ ਦੋ ਤਰ੍ਹਾਂ ਦੀਆਂ ਗੱਲਾਂ ਲਿਖ ਕੇ ਦੁਬਿਧਾ ਨੂੰ ਹਲ ਕਰਨ ਦੀ ਥਾਂ ਦੁਬਿਧਾ ਨੂੰ ਵਧਾ ਕੇ ਸਿੱਖ ਪੰਥ ਨੂੰ ਦੋ ਹਿਸਿਆ ਵਿੱਚ ਵੰਡਣ ਦਾ ਕੰਮ ਕਰ ਰਹੇ ਹਨ।


(27/11/09)
ਫਿਲਾਡੈਲਫੀਆ ਦੀ ਸਿੱਖ ਸੰਗਤ

ਫਿਲਾਡੈਲਫੀਆ (ਯੂ. ਐਸ. ਏ) ਦੇ ਸਿੱਖਾਂ ਵੱਲੋਂ ਜਥੇਦਾਰ ਅਕਾਲ ਤਖਤ ਦੇ ਨਾ ਖੁੱਲ੍ਹਾ ਪੱਤਰ
ਸਤਿਕਾਰ ਯੋਗ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀਉ,
ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਿਹ॥

ਅੱਜਕਲ ਦੇ ਗੁਜ਼ਰ ਰਹੇ ਹਾਲਾਤ ਸੰਬੰਧੀ ਕੁੱਝ ਪੰਥਕ ਵਿਚਾਰ ਆਪ ਜੀ ਨਾਲ ਸਾਂਝੇ ਕਰਨੇ ਹਨ, ਜੋ ਕਿ ਡਾਕ ਅਤੇ ਅਖਬਾਰਾਂ ਰਾਹੀ ਆਪ ਜੀ ਤੱਕ ਪਹੁੰਚਾ ਰਹੇ ਹਾਂ। ਮਹਾਂਬਲੀ ਯੋਧੇ ਸਤਿਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਾਜੇ ਅਕਾਲ ਤਖਤ ਦੀ ਸਥਾਪਨਾ ਸਤਿਗੁਰਾਂ ਨੇ ਆਪਣੇ ਹੱਥੀ ਕੀਤੀ ਜਦੋਂ ਕਿ ਬਾਕੀ ਤੱਖਤ ਸਾਹਿਬਾਨ ਬਾਅਦ ਵਿੱਚ ਸਿੱਖਾਂ ਵੱਲੋ ਬਣਾਏ ਗਏ। ਸਿੱਖ ਜਗਤ ਦਾ ਇਹ ਅਸਥਾਨ ਸਰਬਉੱਚ ਹੈ। ਆਪ ਦੀ ਨਿਯੁਕਤੀ ਤੋਂ ਪਹਿਲਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਣਨ ਲਈ ਖਬਰਾਂ `ਚ ਅਖੰਡ ਕੀਰਤਨੀ ਜਥੇ ਦੇ ਮੁਖੀ ਭਾਈ ਬਲਦੇਵ ਸਿੰਘ ਜੀ ਅਤੇ ਸਿੱਖ ਮਿਸ਼ਨਰੀ/ ਪ੍ਰਚਾਰਕ ਭਾਈ ਪਿੰਦਰਪਾਲ ਸਿੰਘ ਜੀ ਦੇ ਨਾਵਾਂ ਦੀ ਵਿਸ਼ੇਸ ਚਰਚਾ ਸੀ ਪਰ ਭਾਈ ਬਲਦੇਵ ਸਿੰਘ ਉਸ ਜਥੇ ਨਾਲ ਬਾ-ਵਾਸਤਾ ਹਨ ਜੋ ਰਾਗਮਾਲਾ ਨੂੰ ਗੁਰਬਾਣੀ ਨਹੀ ਮੰਨਦੇ ਅਤੇ ਦੂਸਰਾ ਉਹਨਾਂ ਦਾ ਜੂਝਾਰੂ ਲਹਿਰ ਵਿੱਚ ਪਾਇਆ ਯੋਗਦਾਨ ਰਾਜਨੀਤਿਕ ਲੋਕਾਂ (ਜਿਨ੍ਹਾਂ ਦੇ ਲਿਫਾਫਿਆਂ ਵਿੱਚੋ ਨਿਯੁਕਤੀਆਂ ਨਿਕਲਦੀਆਂ ਹਨ) ਨੂੰ ਸੂਤਰ ਨਹੀ ਬੈਠਿਆ। ਭਾਈ ਪਿੰਦਰਪਾਲ ਸਿੰਘ ਗੁਰਬਾਣੀ ਦੀ ਡੂੰਘੀ ਸੂਝ ਰਖਦੇ, ਮਿਸ਼ਨਰੀ ਕਾਲਜ ਦੇ ਵਿਦਿਆਰਥੀ ਹਨ ਪਰ ਗੁਰਅਸਥਾਨਾਂ ਤੇ ਵਿਚਰਦੇ ਡੇਰਿਆਂ ਦੇ ਪਿਛੋਕੜ ਵਾਲਿਆਂ ਨੂੰ ਸਾਇਦ ਮਿਸ਼ਨਰੀ ਸ਼ਬਦ ਨਾਲ ਹੀ ਵਿਰੋਧ ਹੈ, ਦੇ ਮਨ ਨੂੰ ਨਹੀ ਭਾਏ। ਏਸੇ ਕਾਰਨ ਗਿ: ਗੁਰਬਖਸ਼ ਸਿੰਘ ਜੀ ਗੁਲਸ਼ਨ, ਗਿ: ਜਸਪਾਲ ਸਿੰਘ ਜੀ, ਅਤੇ ਗਿ: ਮਾਨ ਸਿੰਘ ਜੀ ਦੀਆਂ ਬਤੋਰ ਗ੍ਰੰਥੀ ਸਾਹਿਬਾਨ ਹੋ ਚੁਕੀਆਂ ਨਿਯੁਕਤੀਆਂ ਦੇ ਬਾ-ਵਯੂਦ ਆਪਣੀਆਂ ਡਿਊਟੀਆਂ ਸ਼ੁਰੂ ਨਾ ਕਰ ਸਕੇ। ਉਪਰੋਕਤ ਸਤਿਕਾਰਤ ਵਿਅਕਤੀ ਜੋ ਧਾਰਮਿਕ ਖੇਤਰ ਵਿੱਚ ਪਰਪੱਕ, ਗਿਆਨਵਾਨ ਤੇ ਸੁਚੱਜੇ ਜੀਵਨ ਵਾਲੇ ਹੋਣ ਦੇ ਬਾਵਜੂਦ ਆਪ ਜੀ ਨੂੰ ਇਸ ਕਰਕੇ ਜਥੇਦਾਰ ਨਿਯੁਕਤ ਕੀਤਾ ਗਿਆ ਕਿਉਕਿ ਆਪ ਵੱਲੋਂ ਬੀਤੇ ਸਮੇ ਵਿੱਚ ਕੀਤੀ ਜੀ-ਹਜ਼ੂਰੀ ਰਾਜਨੀਤਿਕ ਲੀਡਰਾਂ ਨੂੰ ਭਾਉਂਦੀ ਹੈ ਅਤੇ ਉਹ ਭਵਿੱਖ ਵਿੱਚ ਵੀ ਆਪ ਜੀ ਦੀ ਕਮਜ਼ੋਰ ਸਖਸ਼ੀਅਤ ਨੂੰ ਵਰਤਣ-ਯੋਗ ਸਮਝਦਿਆਂ ਆਪ ਦੀ ਚੋਣ ਹੋਈ। ਤੁਸੀਂ ਚੰਗੀ ਤਰ੍ਹਾ ਜਾਣੂ ਹੋ ਕਿ ਕਿਵੇ ਦੋ ਰਾਜਨੀਤਿਕ ਵਿਆਕਤੀ ਜਥੇਦਾਰ ਵੇਦਾਂਤੀ ਜੀ ਦੇ ਘਰ ਜਾ ਕੇ ਜਬਰੀ ਅਸਤੀਫਾ ਲਿਖਵਾ ਕੇ ਲਿਆਏ ਅਤੇ ਇਸ ਜਥੇਦਾਰ ਦੀ ਪਦਵੀ ਦਾ ਕਿੰਨਾਂ ਕੁ ਸਤਿਕਾਰ ਬਾਕੀ ਰਹਿ ਗਿਆ? ਹੁਣ ਤੁਸੀਂ ਆਪ ਹੀ ਦੇਖ ਲਵੋ ਕਿ ਰੋਚੈਸਟਰ (ਨਿਊ ਯਾਰਕ) ਗੁਰਦੂਆਰੇ `ਚ ਪ੍ਰੋ: ਦਰਸ਼ਨ ਸਿੰਘ ਜੀ ਖਾਲਸਾ ਵੱਲੋ ਕੀਤੇ ਕੀਰਤਨ-ਵਿਖਿਆਨ ਵੇਲੇ ਹਾਜ਼ਰ ਸੰਗਤਾਂ ਨੂੰ ਬਿਲਕੁਲ ਪਤਾ ਹੀ ਨਹੀ ਲੱਗਾ ਪਰ ਸੱਤ ਹਜ਼ਾਰ ਮੀਲ ਦੂਰ ਤੁਹਾਡਾ ਤੇ ਅਮਰੀਕਾ ਵਿੱਚ ਵਸਦੇ ਤੁਹਾਡੇ ਚਹੇਤਿਆਂ ਅਤੇ ਕਾਲ, ਕਾਲਕਾ, ਅਤੇ ਦੇਵੀ ਦੇ ਪੁਜਾਰੀਆਂ ਦੇ ਹਿਰਦੇ ਬਹੁਤ ਬੁਰੀ ਤਰ੍ਹਾਂ ਵਲੂੰਧਰੇ ਗਏ। ਹੈ ਨਾ ਪੰਥਕ ਤੇ ਕੌਮੀ ਦਰਦ-ਵਾਹ ਜਥੇਦਾਰ ਜੀ। ਪੰਥਕ ਅਕਾਲੀ ਲੀਡਰ ਪ੍ਰਕਾਸ਼ ਸਿੰਘ ਬਾਦਲ ਅਤੇ ਬੀਬੀ ਬਾਦਲ ਵੈਸ਼ਨੋ ਦੇਵੀ ਦੇ ਮੰਦਰ ਜਾ ਕੇ ਪੂਜਾ ਕਰਨ, ਉਹਨਾਂ ਦੀ ਨੂੰਹ ਬੀਬਾ ਹਰਸਿਮਰਤ ਕੌਰ ਮੰਦਰਾਂ ਵਿੱਚ ਪੂਜਾ ਕਰੇ। ਤੁਹਾਡੇ ਹਿਰਦੇ ਨੂੰ ਝਰੀਟ ਤੱਕ ਨਹੀ ਆਉਦੀ। ਗਿ: ਸ਼ਵਿੰਦਰ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਨੂਪ ਕੌਰ ਵਾਲੇ ਚਰਿੱਤ੍ਰ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਹੱਡਬੀਤੀ ਦੱਸੇ ਤੁਹਾਡੇ ਹਿਰਦੇ ਸੀਮਿੰਟ ਦੇ ਲੈਂਟਰ ਵਾਂਗ ਪੱਕੇ/ ਪੁਖਤਾ ਹਨ। ਪੰਚਮ ਪਾਤਸ਼ਾਹ ਗੁਰੂ ਅਰਜੁਨ ਸਾਹਿਬ ਦੇ 400 ਸਾਲਾ ਸ਼ਹੀਦੀ ਗੁਰਪੁਰਬ ਸਮੇਂ ਦਰਬਾਰ ਸਾਹਿਬ ਤਰਨਤਾਰਨ ਵਿਖੇ ਦੀਵਾਨ ਸਮੇ ਪ੍ਰਕਾਸ਼ ਸਿੰਘ ਬਾਦਲ ਸਟੇਜ ਤੇ ਬੈਂਚ ਲਗਵਾ ਕੇ ਬੈਠੇ ਸਨ ਪਰ ਰਾਮ ਰਹੀਮ ਦੇ ਡੇਰੇ ਵੋਟਾਂ ਲੈਣ ਲਈ ਉਸਦੇ ਕੋਲ ਨੀਵੇ ਥਾਂ ਜ਼ਮੀਨ ਤੇ ਬੈਠੇ। ਸਾਇਦ ਤੁਹਾਡੀਆਂ ਅੱਖਾਂ ਇਹਨਾਂ ਮਾਮੂਲੀ ਗੱਲਾਂ ਨੂੰ ਵੇਖਦੀਆਂ ਹੀ ਨਹੀਂ। ਨਾਮਧਾਰੀ ਆਗੂ ਜੋ ਆਪਣੇ ਆਪ ਨੂੰ ਚੌਦਵਾਂ ਗੁਰੂ ਸਤਿਗੁਰੂ ਜਗਜੀਤ ਸਿੰਘ ਅਖਵਾਉਂਦਾ ਹੈ ਦੇ ਡੇਰੇ ਜਾ ਕੇ ਹਾਜ਼ਰੀ ਭਰਨੀ ਜੋ ਸਰਾਸਰ ਪੰਥਕ ਤੌਹੀਨ ਹੈ ਆਪ ਦੇ ਪੱਥਰ ਹਿਰਦੇ ਨੂੰ ਕੋਈ ਅਸਰ ਨਾ ਕਰ ਸਕੀ। ਆਸਟਰੀਆ ਦੇ ਸਹਿਰ ਵਿਆਨਾ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਮਨਮੱਤ ਕਰ ਰਹੇ ਡੇਰੇ ਦੇ ਮਹੰਤ ਦੀ ਮਿਰਤਕ ਦੇਹ ਦੇਸ਼ ਲਿਆਉਣੀ ਅਤੇ ਉਸਦੀਆਂ ਰਸਮਾਂ ਵਿੱਚ ਸਾਮਲ ਹੋਣਾਂ ਕਿੰਨ੍ਹਾ ਕੁ ਪੰਥਕ ਹੈ ਆਪ ਆਪਣੀ ਅੰਤਰ-ਆਤਮਾਂ ਨੂੰ ਪੁੱਛ ਲਵੋ।
ਪ੍ਰੋ: ਦਰਸ਼ਨ ਸਿੰਘ ਖਾਲਸਾ ਪੰਥ ਦੇ ਪ੍ਰਮੁੱਖ ਕੀਰਤਨੀਏ, ਉੱਚਕੋਟੀ ਦੇ ਗੁਰਬਾਣੀ ਵਿਆਖਿਆਕਾਰ, ਕਥਨੀ ਤੇ ਕਰਨੀ ਦੇ ਪਰਪੱਕ ਇਨਸਾਨ, ਜਿੰਨ੍ਹਾਂ ਨੂੰ ਤੁਹਾਡੇ ਵਾਲੀ ਜਥੇਦਾਰੀ ਉਦੋਂ ਮਿਲੀ ਜਦੋਂ ਹਰ ਕਦਮ ਤੇ ਸਰਕਾਰੀ, ਜਥੇਬੰਦਕ ਅਤੇ ਪੰਥ ਵਿਰੋਧੀ ਤਾਕਤਾਂ ਚਟਾਂਨ ਵਾਂਗ ਰਾਹ ਰੋਕੀ ਖੜੀਆਂ ਸਨ। ਪੰਜਾਬ ਵਿੱਚ ਸਿੱਖ ਜਵਾਨੀ ਦਾ ਸ਼ਿਕਾਰ ਖੇਡਿਆ ਜਾ ਰਹਿਆ ਸੀ। ਉਸ ਸਖਸ਼ੀਅਤ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਕਮੇਟੀ ਮੈਬਰਾਂ ਵੱਲੋ ਸਤਿਕਾਰ ਕਾਇਮ ਨਾ ਰੱਖਣ ਕਾਰਨ ਕਮੇਟੀ ਮੈਬਰਾਂ ਨੂੰ ਕੋਸਿਆ ਵੀ ਅਤੇ ਗੁਰੂ ਗ੍ਰੰਥ ਸਾਹਿਬ ਦਾ ਸੁਖਆਸਨ ਕਰਵਾ ਦਿੱਤਾ, ਅਤੇ ਆਪ ਖੁਦ ਜਥੇਦਾਰ ਦੇ ਆਹੁਦੇ ਤੋਂ ਅਸਤੀਫਾ ਦੇ ਕੇ ਸੁਰਖਰੂ ਹੋ ਗਏ। ਰੋਚੈਸਟਰ (ਨਿਊ ਯਾਰਕ) ਦੇ ਕੀਰਤਨ ਦੀ ਪੂਰੀ ਡੀ. ਵੀ. ਡੀ ਜਿਸ ਵਿੱਚ ਪ੍ਰੋ: ਸਾਹਿਬ ਨੇ ਇਹ ਸਿੱਧ ਕੀਤਾ ਹੈ ਕਿ ਚਰਿਤ੍ਰੋ ਪਖਿਆਨ ਗੁਰੂ ਕ੍ਰਿਤ ਨਹੀਂ ਹਨ ਪਰ ਆਪ ਜੀ ਨੇ ਉਹਨਾਂ ਨੂੰ ਦੋਸ਼ੀ ਠਹਿਰਾਇਆ ਹੈ। ਡੀ. ਵੀ. ਡੀ ਅਤੇ ਬੇਸ਼ੁਮਾਰ ਚਿੱਠੀਆਂ ਆਪ ਜੀ ਨੂੰ ਮਿਲ ਚੁੱਕੀਆਂ ਹਨ, ਇੰਟਰਨੈੱਟ ਤੇ ਅਣਗਿਣਤ ਪੜ੍ਹਨ-ਯੋਗ ਸਮੱਗਰੀ ਪੰਥਕ ਦਰਦੀ ਸਜਣਾ ਨੇ ਪਾ ਦਿੱਤੀ ਹੈ ਜੇ ਸਮਾਂ ਹੋਵੇ ਤਾਂ ਪੜ੍ਹ ਲੈਣਾਂ। ਕੀ ਮਨੁੱਖ ਦੀ ਜ਼ਿੰਦਗੀ ਦਾ ਕੋਈ ਐਸਾ ਪੱਖ ਵੀ ਹੈ ਜਿਸ ਦੀ ਰਹਿਨੁਮਾਈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾ ਕਰਦੀ ਹੋਵੇ ਅਤੇ ਸਾਨੂੰ ਹੋਰ ਗ੍ਰੰਥ ਪੜ੍ਹਨ ਦੀ ਲੋੜ ਹੋਵੇ? ਪੰਜਾਬ ਦੀ ਉਹ ਜਵਾਨੀ ਜਿਸ ਤੇ ਕਦੇ ਮਾਣ ਕਰਦੇ ਸਾਂ ਨਸ਼ਿਆਂ ਵਿੱਚ ਬੁਰੀ ਤਰ੍ਹਾਂ ਡੁੱਬ ਰਹੀ ਹੈ, ਆਪ ਦਾ ਬਤੌਰ ਮੁੱਖ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਅਤੇ ਜਥੇਦਾਰ ਅਕਾਲ ਤਖਤ ਸਾਹਿਬ ਕੀ ਯੋਗਦਾਨ ਹੈ। ਧਾਰਮਿਕ ਖੇਤਰ ਵਿੱਚ ਸਿੱਖੀ ਦੇ ਪ੍ਰਚਾਰ ਅਤੇ ਪਰਸਾਰ ਲਈ ਆਪ ਆਪਣੇ ਉਲੀਕੇ ਪ੍ਰੋਗਰਾਮਾਂ ਤੋਂ ਜਾਣੂੰ ਕਰਵਾਉਣ ਦੀ ਕ੍ਰਿਪਾਲਤਾ ਕਰੋਗੇ? ਸੰਨ 1984 ਤੋਂ ਬਾਅਦ ਹਜ਼ਾਰਾਂ ਸਿੱਖ (ਬਿਨਾਂ ਦੋਸ਼-ਆਇਦ) ਜੇਲ੍ਹਾਂ ਵਿੱਚ ਬੰਦ ਹਨ। ਪੰਝੀ ਸਾਲ ਹੋ ਗਏ (ਜਦੋਂਕਿ ਉਮਰ ਕੈਦ ਦੀ ਮਿਆਦ 14 ਕੁ ਸਾਲ ਬਣਦੀ ਹੈ) ਉਹਨਾਂ ਦੀ ਸਾਰ ਕੋਣ ਲਏਗਾ? ਪੰਜਾਬ ਦੀ ਪੰਥਕ ਸਰਕਾਰ ਨੇ ਆਮਦਨ ਦੇ ਸਾਰੇ ਸਾਧਨ ਆਪ ਬੰਦ ਕਰ ਦਿੱਤੇ, ਸ਼ਰਾਬ ਦੀ ਵਿਕਰੀ ਹੀ ਕੇਵਲ ਆਮਦਨ ਸਰੋਤ ਹੈ ਜੋ ਸਿੱਖ ਧਰਮ ਵਿੱਚ ਵਰਜਿਤ ਹੈ। ਸਾਰੇ ਪੰਜਾਬ ਦੀ ਜਵਾਨੀ ਨੂੰ ਸ਼ਰਾਬੀਆਂ ਦੀ ਮੌਤ ਮਾਰ ਕੇ ਕਿਹੜੇ ਲੋਕਾਂ ਦੀ ਭਲਾਈ ਕਰ ਰਹੇ ਹੋ, ਕੀ ਆਪ ਜੀ ਸੋਚ ਕੇ ਕੋਈ ਕੌਮ ਬਚਾਊ ਪ੍ਰੋਗਰਾਮ ਦੇਵੋਗੇ? ਨਵੰਬਰ 2009 ਦੇ ਸੁਰੂ ਵਿੱਚ ਆਪ ਅਮਰੀਕਾ ਆਏ ਸੀ, ਪ੍ਰੋ: ਦਰਸ਼ਨ ਸਿੰਘ ਜੀ ਬਾਰੇ ਤਾਂ ਆਪ ਏਥੇ ਹੀ ਗੁਰਚਰਨਜੀਤ ਸਿੰਘ ਲਾਂਬਾ ਨਾਲ ਅੰਦਰਖਾਤੇ ਪੈਂਤੜਾ ਬਣਾ ਗਏ ਸੀ। ਅਵਤਾਰ ਸਿੰਘ ਮੱਕੜ ਪ੍ਰਧਾਨ, ਅਤੇ ਰਾਜਨੀਤਿਕ ਲੋਕਾਂ ਤੋਂ ਸਹਿਮਤੀ ਲੈ ਤੁਰੰਤ ਅੱਤ ਘਟੀਆ ਸਬਦਾਵਲੀ ਵਾਲੇ ਸੰਮਣ ਅਤੇ ਸਜ਼ਾ ਲਿਖ ਭੇਜੀ ਤਾਂ ਜੋ ਕੁੱਝ ਪੁਰਾਣੀਆਂ, ਕੁੱਝ ਨਵੀਆਂ ਰੰਜਸ਼ਾਂ ਕੱਢ ਲਈਆਂ ਜਾਂਣ। ਕਿਸੇ ਵੀ ਸਿੱਖ ਨੂੰ ਕੀਰਤਨ/ਗੁਰੂ ਜਸ ਗਾਉਣ ਤੋਂ ਰੋਕਣ ਵਾਲਾ ਕਿੰਨ੍ਹਾਂ ਕੁ ਪੰਥਕ ਕੰਮ ਕਰ ਰਿਹਾ ਹੈ। ਸਾਰਾ ਸਿੱਖ ਜਗਤ ਆਪ ਜੀ ਵੱਲੋ 5 ਦਸੰਬਰ 2009 ਨੂੰ ਸੁਣਾਏ ਜਾਣ ਵਾਲੇ ਇੱਕ ਪਾਸੜ ਫੈਸਲੇ ਤੋਂ ਲਗਭਗ ਜਾਣੂੰ ਹੈ। ਅਸੀਂ ਫਿਲਾਡੈਲਫੀਆ (ਯੂ. ਐਸ. ਏ) ਦੀ ਸੰਗਤ ਆਪ ਨੂੰ ਬੇਨਤੀ ਕਰਦੇ ਹਾਂ ਕਿ ਆਪ ਕ੍ਰਿਪਾ ਕਰਕੇ ਇਸ ਮੌਜੂਦਾ ਵਿਵਾਦ (ਅਖੌਤੀ ਦਸਮ ਗ੍ਰੰਥ) ਨੂੰ ਹੋਰ ਨਿਰਪੱਖ ਪੰਥਕ ਵਿਦਵਾਨਾਂ ਦੀ ਸਲਾਹ ਨਾਲ ਪੱਕੇ ਤੋਰ ਤੇ ਨਜਿੱਠ ਕੇ ਪੰਥਕ ਏਕਤਾ ਸਥਾਪਤ ਕਰਦਿਆਂ ਆਪਣੇ ਇਸ ਜ਼ਿੰਮੇਵਾਰ ਅਹੁਦੇ ਦੀ ਸ਼ਾਨ ਵਿੱਚ ਵਾਧਾ ਕਰੋ ਜੀ।
ਨਿਰਪੱਖ ਫੈਸਲੇ ਦੀ ਉਡੀਕ ਵਿੱਚ ਪੰਥ-ਦਰਦੀ ਦਾਸਰੇ
ਮਿਤੀ: 11/24/2009


(27/11/09)
ਅਵਤਾਰ ਸਿੰਘ ਲੰਡਨ

Dear Sikh Marg readers
Charanjit Singh Brampton writes that Islam says:-
“ਅਲਾਹ ਹੋ ਇਕਬਰ” ਦਾ ਭਾਵ ਰਬ ਇੱਕ ਹੈ
According to my learning this is :-
ਅਲਾ ਹੂਅਕਬਰ੍ਰ ਭਾਵ ਰਬ ਬਹੁਤ ਵਡਾ ਹੈ (ਅਕਬਰ ਦੇ ਅਰਥ ਬਹੁਤ ਵਡਾ ਹਨ ਨਾਂ ਕਿ ਇਕ)
India had a very famous King named Jalal ul din Mohammed Akbar . About God Islam also says :-ਲਾ ਇਲਾ ਇਲ ਇਲਾ ਭਾਵ ਰਬ ਇੱਕ ਹੈ ਤੇ ਰਬ ਲਾਸਾਨੀ ਹੈ (Equal to )
ਗ਼ਲਤ ਲਿਖ਼ਤ ਜਾਂ ਗ਼ਲਤ ਅਰਥ ਗ਼ਲ਼ਤ ਸੁਨੇਹਾ ਦੇਵੇਗਾ।
ਜਸਬੀਰ ਸਿਘ ਕੈਲ਼ਗਰੀ ਇੱਕ ਸ਼ਬਦ “ਹਜੇ” ਲਿਖਿਆ ਕਰਦੇ ਹਨ ਮੇਰੀ ਜਾਣਕਾਰੀ ਅਨੁਸਾਰ ਠੀਕ ਸ਼ਬਦ “ਅਜੇ” ਹੈ ਹਜੇ ਨਹੀਂ।
It is my first attempt to use Punjabi font and i can see the errors and omissions made by me which are beyond my control. I am going to ask someone of my friends to help me.
Thanks.
Regards. Avtar Singh.


(27/11/09)
ਬਲਦੇਵ ਸਿੰਘ ‘ਬੁੱਧ ਸਿੰਘ ਵਾਲਾ’

(ਬਲਦੇਵ ਸਿੰਘ ‘ਬੁੱਧ ਸਿੰਘ ਵਾਲਾ’ ਹਾਂਗ ਕਾਂਗ)
(27/11/09)
ਸ੍ਰ ਚਰਨਜੀਤ ਬ੍ਰੈਂਮਪਟਨ ਜੀਓ
ਵਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਹਿ
ਤੁਸੀ ਕਿਹੋ ਜਿਹੇ ਗੁਣੀ ਗਿਆਨੀ ਹੋ ਜਿਹਨਾਂ ਨੂੰ ਆਦਰ ਨਾਲ ਲਿਖਣਾਂ ਵੀ ਨਹੀ ਆਉਦਾ! ਨਿਕਲੇ ਹੋ ਪ੍ਰਚਾਰਕ ਬਣਕੇ! ਤੁਸੀ ਸ੍ਰੀ ਗਰੂ ਨਾਨਕ ਦੇਵ ਜੀ ਬਾਰੇ ਐਸੀ ਘਟੀਆ ਸਬਦਾਵਲੀ ਬੋਲੀ ਹੈ, ਐਹੋ ਜਿਹੀ ਬੋਲੀ ਅਸੀ ਭਈਏ ਨੂੰ ਵੀ ਨਹੀਂ ਬੋਲਦੇ ਜੋ ਬੋਲੀ ਤੁਸੀ ‘ਸ੍ਰੀ ਗੁਰੂ ਨਾਨਕ ਦੇਵ ਜੀ' ਨੂੰ ਬੋਲੀ ਹੈ। ਆਪਾਂ ਆਵਦੇ ਬਾਪ ਦਾਦੇ ਨੂੰ ਵੀ ਬਾਪੂ ਜੀ, ਜਾਂ ਦਾਦਾਂ ਜੀ ਲਿਖਕੇ ਜਾਂ ਆਖਕੇ ਸੰਬੋਧਨ ਕਰਦੇ ਹਾਂ। ਤੁਸੀ ਲਿਖ ਦਿੱਤਾ ਕਿ “ਨਾਨਕ ਕਹਿੰਦਾ ਹੈ ਜਾ ਨਾਨਕ ਲਿਖਦਾ ਹੈ” ਕਿਹੋ ਜਿਹੀ ਬੋਲੀ ਹੈ ਤੁਹਾਡੀ? ਕੀ ਤੁਹਾਨੂੰ ਵੱਡਿਆਂ ਦਾ ਸਤਿਕਾਰ ਕਰਨਾਂ ਨਹੀ ਆਉਂਦਾ? ਅੱਗੇ ਤੋ ਐਸੀ ਘਟੀਆ ਸਬਦਾਵਲੀ ਗੁਰੂਆਂ ਬਾਰੇ ਨਾਂ ਵਰਤੀ ਜਾਵੇ। ਜੇ ਤੁਸੀ ਗੁਰੂ ਸਹਿਬਾਨਾਂ ਬਾਰੇ ਇਹੋ ਜਿਹੀ ਭਾਸ਼ਾ ਵਰਤਦੇ ਹੋ ਤਾਂ ਮੇਰੇ ਵਰਗੇ ਗਰੀਬ ਆਦਮੀਆਂ ਵਾਸਤੇ ਤੁਸੀ ਕਿਹੋ ਜਿਹੀ ਬੋਲੀ ਬੋਲਦੇ ਹੋਵੋਗੇ ਉਹੋ ਕਨੇਡਾ ਵਾਲਿਆਂ ਨੂੰ ਪਤਾ ਹੋਵੇਗਾ! ਮੈ ਹਾਂਗ ਕਾਂਗ ਰਹਿੰਦਾ ਹਾਂ ਇੱਥੇ ਤਾਂ ਅਸੀ ਨਾਕਕ ਨੂੰ ਨਾਨਕ ਨਹੀ ਕਹਿੰਦੇ ਇੱਥੇ ਅਸੀ “ਸ੍ਰੀ ਗੁਰੂ ਨਾਨਕ ਦੇਵ ਜੀ”, ਜਾਂ “ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ” ਸਾਰੇ ਗੁਰੂ ਸਹਿਬਾਨਾਂ ਨੂੰ ਇਸ ਤਰ੍ਹਾਂ ਆਖਦੇ ਹਾਂ। ਜੇ ਕਨੇਡਾ ਵਿੱਚ ਸਿੱਧਾ ਨਾਨਕ, ਰਾਮਦਾਸ, ਅਰਜਨ, ਤੇਗ ਬਹਾਦਰ ਜਾਂ ਗੋੰਿਬਦ ਆਖਦੇ ਹਨ ਫਿਰ ਠੀਕ ਹੈ।
ਸ੍ਰ ਮੱਖਣ ਸਿੰਘ ਜੀ- ਹੋ ਸਕਦਾ ਹੈ ਤੁਸੀ ਸ੍ਰ ਚਰਨਜੀਤ ਸਿੰਘ ਜੀ ਦਾ ਲੇਖ ਨਾਂ ਪੜਿਆ ਹੋਵੇ। ਜੇ ਪੜਨ ਦੇ ਬਾਵਜੂਦ ਵੀ ਤੁਸੀ ‘ਸ੍ਰੀ ਗੁਰੂ ਨਾਨਲ ਦੇਵ ਜੀ’ ਬਾਰੇ ਘਟੀਆ ਭਾਸਾਂ ਵਾਲਾ ਲੇਖ ਛਾਪ ਦਿੱਤਾ ਤਾਂ ਫਿਰ ਗਲਤੀ ਹੈ। ਕਿਉਕਿ ਤੁਸੀ ‘ਤ੍ਰਲੋਚਨ ਸਿੰਘ ਮਹਾਜਨ ਨੂੰ ਖਬਰਦਾਰ ਕੀਤਾ ਸੀ ਕਿ ਡਾ ਸੰਧੂ ਬਾਰੇ ਘਟੀਆ ਬੋਲੀ ਨਹੀ ਬੋਲਣਾਂ ਸੋ ਇਸ ਗੱਲ ਨੂੰ ਮੁੱਖ ਰੱਖਕੇ ਚਰਨਜੀਤ ਸਿੰਘ ਨੂੰ ਵੀ ਖਬਰਦਾਰ ਕਰਨਾਂ ਸੀ ਕਿ ਲੇਖ ਦੁਬਾਰਾ ਲਿਖੋ। ਸੋ ਮੇਰੀ ਅਪੀਲ ਹੈ ਕਿ ਜੇ ਕੋਈ ਸਿੱਧਾਂ ਨਾਨਕ, ਅਰਜਨ, ਜਾਂ ਗੋਬਿੰਦ ਲਿਖਦਾ ਹੈ ਉਸ ਲੇਖ ਨੂੰ ਖੋਟੇ ਪੈਸੈ ਵਾਂਗੁੰ ਵਾਪਸ ਮੋੜ ਦਿੱਤਾ ਜਾਵੇ! ਤੇ ਸ੍ਰ ਚਰਨਜੀਤ ਸਿੰਘ ਬ੍ਰੈਪਟਨ ਵਾਲਿਆਂ ਦਾ ਲੇਖ ਮਿਟਾ ਦਿੱਤਾ ਜਾਵੇ ਤਾਂ ਕਿ ਹੋਰ ਵੀ ਕੋਈ ਇਹੋ ਜਿਹੀ ਘਟੀਆ ਸਬਦਾਵਲੀ “ਗੁਰੂਆਂ” ਬਾਰੇ ਨਾਂ ਵਰਤੇ। ਸਾਡੀ ਲੜਾਈ ਤਾਂ ਜਨਾਨੀਆਂ ਵਾਂਗੂੰ ਚਲਦੀ ਰਹਿੰਦੀ ਹੈ।
ਖਿਮਾਂ ਦਾ ਜਾਚਕ:- ਬਲਦੇਵ ਸਿੰਘ ‘ਬੁੱਧ ਸਿੰਘ ਵਾਲਾ’ ਹਾਗ ਕਾਂਗ ਫੂਨ-852 94445134
(ਟਿੱਪਣੀ:- ਜਾਣ ਬੁੱਝ ਕੇ ਘਟੀਆ ਸ਼ਬਦਾਵਲੀ ਵਰਤਣੀ ਗਲਤ ਹੈ ਪਰ ਜੇ ਕਰ ਚੰਗੀ ਭਾਵਨਾ ਨਾਲ ਗੁਰਬਾਣੀ ਜਾਂ ਹੋਰ ਕੋਈ ਹਵਾਲਾ ਦਿੱਤਾ ਹੋਵੇ ਤਾਂ ਉਸ ਨੂੰ ਇਤਨਾ ਗਲਤ ਨਹੀਂ ਕਿਹਾ ਜਾ ਸਕਦਾ। ਮਿਸਾਲ ਦੇ ਤੌਰ ਤੇ ਗੁਰਬਾਣੀ ਵਿੱਚ ਆਉਂਦਾ ਹੈ, ‘ਨਾਨਕ ਆਖੇ ਰੇ ਮਨਾ’ ਅਤੇ ਹੋਰ ਵੀ ਕਈ ਅਜਿਹੇ ਸ਼ਬਦ ਹਨ। ਆਮ ਤੌਰ ਤੇ ਕਿਸੇ ਦੇ ਮਾੜੇ ਗੁਣਾਂ ਨੂੰ ਘਟੀਆ ਸ਼ਬਦਾਵਲੀ ਵਿੱਚ ਕਿਹਾ ਜਾਂਦਾ ਹੈ ਕਿ ਤੇਰੇ ਲੱਛਣ ਨਹੀਂ ਠੀਕ। ਪਰ ਗੁਰਬਾਣੀ ਵਿੱਚ ਬ੍ਰਹਮਗਿਆਨੀ ਦੇ ਗੁਣਾਂ ਨੂੰ ਲੱਛਣ ਕਿਹਾ ਗਿਆ ਹੈ। ਦਸਮ ਗ੍ਰੰਥ ਵਿਚੋਂ ਅਰਦਾਸ ਦੇ ਮੁੱਢ ਵਿੱਚ ਪੜ੍ਹੀਆਂ ਜਾਂਦੀਆਂ ਕੁੱਝ ਲਾਈਨਾ ਵਿੱਚ ਗੁਰੂਆਂ ਨੂੰ ਅੱਧੇ ਨਾਵਾਂ ਨਾਲ ਪੜ੍ਹ ਕੇ ਅਰਦਾਸ ਕੀਤੀ ਜਾਂਦੀ ਹੈ। ਫਿਰ ਵੀ ਅਸੀਂ ਚਰਨਜੀਤ ਸਿੰਘ ਨੂੰ ਅਪੀਲ ਕਰਦੇ ਹਾਂ ਕਿ ਉਹ ਸ਼ਬਦਾਵਲੀ ਠੀਕ ਵਰਤਣ-ਸੰਪਾਦਕ)


(26/11/09)
ਤੱਤ ਗੁਰਮਤਿ ਪਰਿਵਾਰ

ਸਚੁ ਸੁਣਾਇਸੀ ਸਚ ਕੀ ਬੇਲਾ

ਇਕ ਖਬਰ ਜੋ ਤੱਤ ਗੁਰਮਤਿ ਚਿੰਤਕਾਂ ਨੂੰ ਪਰੇਸ਼ਾਨ ਕਰ ਗਈ

ਪ੍ਰੋ. ਦਰਸ਼ਨ ਸਿੰਘ ਜੀ ਬਨਾਮ ਪੁਜਾਰੀਆਂ (ਜਾਗਰੂਕ ਸਿੱਖ ਬਨਾਮ ਬ੍ਰਾਹਮਣੀ ਸੋਚ ਦੇ ‘ਸਿੱਖ’ ) ਵਿਚਕਾਰ ਚਲ ਰਹੇ ਘਟਨਾਕ੍ਰਮ ਜਿਥੇ ਇੱਕ ਪਾਸੇ ਪੰਥਕ ਮਾਹੌਲ ਨੂੰ ਗਰਮ ਕਰ ਦਿਤਾ, ਦੂਜੀ ਤਰਫ ਇਸ ਨਾਲ ਜਾਗ੍ਰਿਤੀ ਲਹਿਰ ਨੂੰ ਪੱਕੇ ਪੈਰੀਂ ਕਰਨ ਦਾ ਵੀ ਇੱਕ ਮੌਕਾ ਹੱਥ ਆ ਗਿਆ ਹੈ। ਇਸ ਸੰਦਰਭ ਵਿੱਚ ਅੱਜਕਲ ਲਗਭਗ ਹਰ ਪੰਥਕ ਧਿਰ, ਸੰਸਥਾ ਬਿਆਨ ਜਾਰੀ ਕਰ ਰਹੀ ਹੈ। ਜਾਗਰੂਕ ਪੰਥਕ ਧਿਰਾਂ ਵਲੋਂ ਜਿਥੇ ਪੁਜਾਰੀਵਾਦ ਦਾ ਵਿਰੋਧ ਕੀਤਾ ਜਾ ਰਿਹਾ ਹੈ, ਉਥੇ ਨਾਲ ਹੀ ਪ੍ਰੋ. ਦਰਸ਼ਨ ਸਿੰਘ ਜੀ ਦਾ ਸਮਰਥਨ ਵੀ ਕੀਤਾ ਜਾ ਰਿਹਾ। ਅਸੀਂ ਇਥੇ ਸਿਰਫ ਚਰਚਾ ਜਾਗਰੂਕ ਮੰਨੀਆਂ ਜਾ ਰਹੀਆਂ ਸੰਸਥਾਵਾਂ ਨਾਲ ਸੰਬੰਧਿਤ ਬਿਆਨਾਂ ਦੀ ਹੀ ਕਰਾਂਗੇ, ਕਿਉਂਕਿ ਸਾਡੀ ਜਾਚੇ ਦੁਜੀ ਧਿਰ (ਦਸਮ ਗ੍ਰੰਥੀ ਸੰਪਰਦਾਈ) ਜਾਗ੍ਰਿਤੀ ਦਾ ਵਿਰੋਧ ਸਾਜ਼ਿਸ਼ ਅਤੇ ਅਗਿਆਨਤਾ ਅਧੀਨ ਕਰ ਰਹੀ ਹੈ।

ਵੱਖ-ਵੱਖ ਜਾਗਰੂਕ ਸੰਸਥਾਵਾਂ ਵਲੋਂ ਪੁਜਾਰੀਆਂ ਵਲੋਂ ਕੀਤੇ ਧੱਕੇ ਖਿਲਾਫ, ਦਰਸ਼ਨ ਸਿੰਘ ਜੀ ਦੇ ਹੱਕ ਵਿੱਚ ਦਿਤੇ ਜਾ ਰਹੇ ਬਿਆਨ ਕਾਫੀ ਦਲੇਰਾਣਾ ਅਤੇ ਸ਼ਲਾਘਾਯੋਗ ਕਦਮ ਹੈ। ਇਹ ਵੀ ਜ਼ਿਕਰਯੋਗ ਹੈ ਕਿ ਭਾਰਤ ਨਾਲੋਂ ਵਿਦੇਸ਼ੀ ਪੰਥਕ ਸੰਸਥਾਵਾਂ ਵਧੇਰੇ ਜਾਗ੍ਰਿਤ ਮੰਨੀਆਂ ਜਾਂਦੀਆਂ ਰਹੀਆਂ ਹਨ। ਪਰ ਕੁੱਝ ਜਾਗਰੂਕ ਮੰਨੀਆਂ ਧਿਰਾਂ ਵਲੋਂ ਬਿਨਾ ਵਿਚਾਰੇ, ਜੋਸ਼ ਵਿੱਚ ਦਿਤੇ ਕੁੱਝ ਬਿਆਨ ‘ਤੱਤ ਗੁਰਮਤਿ ਚਿੰਤਕਾਂ’ ਨੂੰ ਪਰੇਸ਼ਾਨ ਕਰ ਜਾਂਦੇ ਹਨ। ਪਿਛਲੇ 2-3 ਦਿਨਾਂ ਵਿੱਚ ਐਸੀ ਹੀ ਇੱਕ ਖਬਰ (ਬਿਆਨ) ਨਜ਼ਰੀ ਪਿਆ।।

ਇਹ ਖਬਰ ਨਿਉਯਾਰਕ ਤੋਂ ਹੈ। ਇਹ ਖਬਰ ਸਿੱਖ ਮਾਰਗ, ਸਿੰਘ ਸਭਾ ਕੈਨੈਡਾ ਵੈਬਾਸਾਈਟਾਂ, ਰੋਜਾਨਾ ਸਪੋਕਸਮੈਨ ਅਤੇ ਹੋਰ ਕਈ ਥਾਂ ਛਪੀ। ਇਸ ਖਬਰ ਨੂੰ ਲਾਉਣ ਵਾਲੇ ਵੀ ਬਹੁਤ ਹੀ ਜਾਗਰੂਕ ਮੰਨੇ ਜਾਂਦੇ ਸਿੱਖ ਹਨ ਜਿਵੇਂ ਤਰਲੋਚਨ ਸਿੰਘ ਜੀ ਦੁਪਾਲਪੁਰ, ਜਗਤਾਰ ਸਿੰਘ ਜੀ ਜਾਚਕ ਆਦਿ। ਇਸ ਖਬਰ ਅਨੁਸਾਰ ਗੁਰੁਦੁਆਰਾ ਸਿੱਖ ਕਲਚਰਲ ਸੁਸਾਇਟੀ ਰਿਚਮੰਡ (ਅਮਰੀਕਾ) ਵਿਖੇ ਇੱਕ ਇਸ ਸੰਬੰਧ ਵਿੱਚ ਖੁੱਲੀ ਮੀਟਿੰਗ ਸੱਦੀ ਗਈ। ਇਸ ਮੀਟਿੰਗ ਵਿੱਚ 9 ਮੱਤੇ ਵੀ ਪਾਸ ਕੀਤੇ ਗਏ। ਇਹਨਾਂ ਵਿੱਚ ਬਾਕੀ ਮਤੇ ਤਾਂ ਚੰਗੇ ਹਨ ਪਰ ਮਤਾ ਨੰ. 9 ਬਹੁਤ ਹੀ ਇਤਰਾਜ਼ਯੋਗ ਅਤੇ (ਤੱਤ) ਗੁਰਮਤਿ ਦੀ ਉਲੰਘਣਾ ਕਰਨ ਵਾਲਾ ਹੈ। ਜਾਗਰੂਕ ਧਿਰਾਂ ਕੋਲੋਂ ਐਸੀ ਆਸ ਨਹੀਂ ਕੀਤੀ ਜਾ ਸਕਦੀ। ਆਉ ਇਸ ਬਾਰੇ ਵਿਚਾਰ ਕਰਨ ਤੋਂ ਪਹਿਲਾਂ ਇਸ ਮਤੇ ਦੀ ਸ਼ਬਦਾਵਲੀ ਪੜ ਲਈ ਜਾਵੇ। ਮਤਾ ਇਸ ਤਰਾਂ ਹੈ

“ਮਤਾ 9-ਨਿਤਨੇਮ ਦੀਆਂ ਅਤੇ ਗੁਰਮਤਿ ਦੀ ਕਸੌਟੀ `ਤੇ ਪੂਰੀਆਂ ਉਤਰਦੀਆਂ ਹੋਰ ਬਾਣੀਆਂ ਜੇ ਬਚਿੱਤਰ ਨਾਟਕ (ਦਸਮ ਗ੍ਰੰਥ) ਵਿੱਚ ਸ਼ਾਮਿਲ ਹਨ ਨੂੰ ਮੰਨਣ ਤੋਂ ਕੋਈ ਵੀ ਸਿੱਖ ਇਨਕਾਰੀ ਨਹੀਂ ਹੋਵੇ”।

ਵਿਚਾਰ: ਇਸ ਮਤੇ ਨੂੰ ਪਾਸ ਕਰਨ ਵੇਲੇ ਸ਼ਾਇਦ ਇਸ ਨੁੰ ਵੱਖ-ਵੱਖ ਪੱਖਾਂ ਤੋਂ ਵੀਚਾਰਿਆ ਨਹੀਂ ਗਿਆ। ਵੈਸੇ ਵੀ ਸਿੱਖ ਸੰਗਤ ਵਿੱਚ ਬਾਹਵਾਂ ਖੜੀਆਂ ਕਰਕੇ ਕੁੱਝ ਵੀ ਪ੍ਰਵਾਣ ਕਰਵਾ ਦੇਣ ਦੀ ਰਵਾਇਤ ਪੁਰਾਣੀ ਹੈ। ਇਸ ਮਤੇ ਨਾਲ ਗੁਰਮਤਿ ਦੇ ਮੁੱਢਲੇ ਸਿਧਾਂਤਾਂ ਦੀ ਉਲੰਘਣਾ ਹੁੰਦੀ ਹੈ। ਜਾਗ੍ਰਿਤੀ ਲਹਿਰ ਪਿੱਛੇ ਧੱਕੀ ਜਾਂਦੀ ਹੈ। ਆਉ ਨੁਕਤਾਵਾਰ ਵੀਚਾਰੀਏ ਕਿਵੇਂ?

1. ਕਿਸੇ ਵੀ ਰਚਨਾ ਦੇ ਵਿੱਚ ਵਿਚਾਲੇ ਦੇ ਕੁੱਝ ਬੰਦਾਂ ਨੂੰ ਚੁਕ ਕੇ ਉਹਨਾਂ ਨੁੰ ਪ੍ਰਮਾਣਿਕ ਕਰਾਰ ਦੇਣਾ ਸੁਹਿਰਦਤਾ ਜਾਂ ਸੱਚਾਈ ਨਹੀਂ, ਬਲਕਿ ਝੂਠ ਅਤੇ ਬੇਈਮਾਨੀ ਹੈ। ਰਚਨਾ ਤਾਂ ਪੂਰੀ ਹੀ ਪ੍ਰਮਾਣਿਕ ਹੁੰਦੀ ਹੈ ਜਾਂ ਪੂਰੀ ਅਪ੍ਰਮਾਣਿਕ ਹੁੰਦੀ ਹੈ। ਇਸ ਕਰਕੇ ਬੇਨਤੀ ਚੌਪਈ ਵਾਲੇ 25 ਬੰਦ ਵਿਚੋਂ ਚੁੱਕ ਲੈਣ ਨਾਲ ਪ੍ਰਮਾਣਿਕ ਨਹੀਂ ਹੋ ਜਾਂਦੇ? ਇਸ ਮਤੇ ਰਾਹੀਂ ਸਿੱਧੇ-ਸਿੱਧੇ ਪੂਰੀ ‘ਤ੍ਰਿਆ ਚਰਿਤ੍ਰ’ ਨੂੰ ਹੀ ਪ੍ਰਮਾਣਿਕਤਾ ਬਖਸ਼ ਦਿਤੀ ਗਈ ਹੈ। ਅਖੌਤੀ ਦਸਮ ਗ੍ਰੰਥ ਵਿੱਚ ਤ੍ਰਿਆ ਚਰਿਤ੍ਰ ਦੇ ਲਗਭਗ 600 ਪੰਨੇ ਹਨ। ਇਸੇ ਤਰਾਂ ਪ੍ਰਚਲਿਤ ਨਿਤਨੇਮ ਵਿੱਚ ਬੇਨਤੀ ਚੌਪਈ ਤੋਂ ਬਾਅਦ ‘ਪਾਇ ਗਹੇ ਜਬ ਤੇ ਤੁਮਰੇ’ ਵਾਲਾ ਸਵੈਯਾ ਹੈ। ਇਹ ਦਸਮ ਗ੍ਰੰਥ ਦੀ ਰਚਨਾ ‘24 ਅਵਤਾਰ’ ਦਾ ਹਿੱਸਾ ਹੈ। ਇਸ ਰਚਨਾ 554 ਪੰਨਿਆਂ ਦੀ ਹੈ। ਹੋਰ ਪ੍ਰਚਲਿਤ ਅਰਦਾਸ ਦਾ ਪਹਿਲਾਂ ਬੰਦ `ਚੰਡੀ ਚਰਿਤ੍ਰ’ ਵਿਚੋਂ ਹੈ, ਜਿਸ ਦੇ 9 ਪੰਨੇ ਹਨ। ਇਸ ਤਰਾਂ ਜੇ ਨਿਤਨੇਮ ਦੇ ਜਾਪ ਅਤੇ ਸਵੱਯੇ ਹੋਰ ਜੋੜ ਲਈਏ ਤਾਂ ਕੁਲ ਗਿਣਤੀ ਲਗਭਗ 1157 ਪੰਨਿਆ ਤੱਕ ਪਹੁੰਚ ਜਾਂਦੀ ਹੈ। ਕਹਿਣ ਦਾ ਭਾਵ ਨਿਤਨੇਮ ਵਿਚਲੀ ਦਸਮ ਗ੍ਰੰਥ ਦੀ ਰਚਨਾਵਾਂ ਨੂੰ ਪ੍ਰਮਾਣਿਕ (ਗੁਰੂ ਕ੍ਰਿਤ) ਮੰਨ ਲੈਣ ਦਾ ਹੋਕਾ ਦੇਣ ਵਾਲੇ ‘ਜਾਗਰੂਕ ਸਿੱਖ’ ਅਸਿੱਧੇ ਤਰੀਕੇ ਲ਼ਗਭਗ 1200 ਪੰਨਿਆਂ ਨੂੰ ਪ੍ਰਮਾਣਿਕ ਮੰਨ ਰਹੇ ਹਨ। ਹੁਣ ਦਸਮ ਗ੍ਰੰਥ ਵਿਚਲੇ 1428 ਵਿਚੋਂ 1200 ਪੰਨੇ ਪ੍ਰਮਾਣਿਕ ਹੋ ਗਏ ਤਾਂ ਬਾਕੀ ਕੀ ਰਹਿ ਗਿਆ? ਫੇਰ ਦਸਮ ਗ੍ਰੰਥ ਦੇ ਵਿਰੋਧੀ ਹੋਣ ਦਾ ‘ਝੂਠਾ’ ਦਾਅਵਾ ਕਰਨ ਦਾ ਕੀ ਫਾਇਦਾ?

2. ਦਸਮ ਗ੍ਰੰਥ ਦੀ ਸਭ ਤੋਂ ਵਿਵਾਦ ਗ੍ਰਸਤ ਅਤੇ ਗੁਰਮਤਿ ਵਿਰੋਧੀ ਰਚਨਾ ‘ਤ੍ਰਿਆ ਚਰਿਤ੍ਰ’ ਕਹੀ ਜਾਂਦੀ ਹੈ। ਪਰ ਪ੍ਰਚਲਿਤ ਨਿਤਨੇਮ ਵਿਚਲੇ ਦਸਮ ਗ੍ਰੰਥੀ ਅੰਸ਼ਾਂ ਨੂੰ ਮੰਨਣ ਦਾ ਹੋਕਾ ਦੇਣ ਵਾਲੇ ਸਿੱਧੇ- ਸਿੱਧੇ ਇਸ ਨੂੰ ਦਸ਼ਮੇਸ਼ ਕ੍ਰਿਤ ਮੰਨ ਰਹੇ ਹਨ, ਕਿਉਂਕਿ ਪ੍ਰਚਲਿਤ ਨਿਤਨੇਮ ਵਿੱਚ ‘ਕਬਯੋ ਬਾਚ ਬੇਨਤੀ ਚੌਪਈ’ ਨਾਲ ਸਪਸ਼ਟ ਪਾ: 10 ਲਿਖਿਆ ਹੈ। ਇਹ ਵੀ ਸੱਚਾਈ ਹੈ ਕਿ ਬੇਨਤੀ ਚੌਪਈ ਵੀ ਉਸੇ ਕਵੀ ਦਾ ‘ਬਾਚ’ (ਬਚਨ) ਜਿਸ ਕਵੀ ਨੇ ਪੂਰੀ ਤ੍ਰਿਆ ਚਰਿਤ੍ਰ ਲਿਖੀ ਹੈ। ਕੀ ਇਸ ਇਸ ਤਰੀਕੇ ਨਿਤਨੇਮ ਦੇ ਦਸਮ ਗ੍ਰੰਥੀ ਅੰਸ਼ਾਂ ਦੀ ਪ੍ਰੌੜਤਾ ਕਰਨ ਵਾਲੇ ‘ਦਸਮ ਗ੍ਰੰਥੀਆਂ’ ਦੀ ਸ਼੍ਰੇਣੀ ਵਿੱਚ ਅਪਣੇ ਆਪ ਹੀ ਸ਼ਾਮਿਲ ਨਹੀਂ ਹੋ ਜਾਂਦੇ?

3. ਇਸ ਇਕਤੱਰਤਾ ਵਿੱਚ ਸਤਿਕਾਰਯੋਗ ਵਿਦਵਾਨ ਅਤੇ ਪ੍ਰਚਾਰਕ ਜਗਤਾਰ ਸਿੰਘ ਜੀ ਜਾਚਕ ਵੀ ਸ਼ਾਮਿਲ ਸਨ, ਜਿਸਨੇ ਇਹ ਮਤਾ ਪਾਸ ਕੀਤਾ। ‘ਤੱਤ ਗੁਰਮਤਿ ਪਰਿਵਾਰ’ ਨੂੰ ਲਿਖੇ ਕੁੱਝ ਸਮਾਂ ਪਹਿਲਾਂ ਲਿਖੇ ਇੱਕ ‘ਖੁੱਲੇ ਖੱਤ’ ਵਿੱਚ ਜਾਚਕ ਜੀ ਨੇ ਚੈਲੰਜ ਕੀਤਾ ਸੀ ਕਿ ਜੇ ਕੋਈ ਉਹਨਾਂ ਦੀ ਕਿਸੇ ਰਚਨਾ ਜਾਂ ਲੈਕਚਰ ਵਿਚੋਂ ਇਹ ਸਾਬਿਤ ਕਰ ਦੇਵੇ ਕਿ ਉਹਨਾਂ ਨੇ ਦਸਮ ਗ੍ਰੰਥ ਦੀ ਕਿਸੇ ਰਚਨਾ ਨੂੰ ਦਸ਼ਮੇਸ਼ ਕ੍ਰਿਤ ਕਿਹਾ ਹੈ ਤਾਂ ਉਹ ਹਰ ਸਜ਼ਾ ਲਈ ਤਿਆਰ ਹਨ। ਪਰਿਵਾਰ ਐਸੇ ਚੈਲੰਜਾਂ ਆਦਿ ਤਰੀਕੇ ਨੂੰ ਸਹੀ ਨਹੀਂ ਮੰਨਦਾ ਅਤੇ ਨਾ ਹੀ ਸਾਡਾ ਮਕਸਦ ਜਾਚਕ ਜੀ ਨੂੰ ਐਸੀ ਕੋਈ ਸਜ਼ਾ ਦੇਣ ਲਈ ਸਿਫਾਰਸ਼ ਕਰਨਾ ਹੈ। ਕਿਉਂਕਿ ਹਰ ਇੱਕ ਨੂੰ ਅਪਣਾ ਸਮਝਦਾ ਹੈ, ਉਹ ਤਾਂ ਹੈ ਵੀ ਹਨ ਜਾਗ੍ਰਿਤੀ ਲਹਿਰ ਵਿੱਚ ਸਾਡੇ ਸਾਥੀ। ਪਰ ਅਸੀਂ ਪੂਰੀ ਨਿਮਰਤਾ ਸਹਿਤ ਉਹਨਾਂ ਨੂੰ ਇੱਕ ਸ਼ੰਕਾ ਪੁੱਛਣਾ ਚਾਹੁੰਦੇ ਹਾਂ ਕਿ ਕੀ ਪ੍ਰਚਲਿਤ ਨਿਤਨੇਮ ਵਿਚਲੀ ਬੇਨਤੀ ਚੌਪਈ (ਪਾ: 10) ਨੂੰ ਸਹੀ ਮੰਨਕੇ ਉਹ ਅਪਣੇ ਬਚਨ ਤੋਂ ਖਿਸਕ ਨਹੀਂ ਰਹੇ? ਸਾਡਾ ਇਹੀ ਸ਼ੰਕਾ ਉਸ ਮੀਟਿੰਗ ਵਿੱਚ ਸ਼ਾਮਿਲ ਹੋਰ ਜਾਗਰੂਕ ਸਿੱਖਾਂ ਨੂੰ ਹੈ ਕਿ ਕੀ ਉਹ ਪੰਥ ਪ੍ਰਵਾਨਿਕਤਾ ਦੇ ਨਾਂ `ਤੇ ਜਾਣੇ/ਅੰਜਾਣੇ ਵਿੱਚ ‘ਗੁਰੂ’ ਨਾਲ ਧ੍ਰੋਹ ਨਹੀਂ ਕਮਾ ਰਹੇ?

4. ਤੱਤ ਗੁਰਮਤਿ ਦੇ ਖੇਤਰ ਵਿੱਚ ਹੋਏ ਕੰਮ ਨੇ ਇਹ ਸਾਬਿਤ ਕਰ ਦਿਤਾ ਹੈ ਕਿ ਦਸਮ ਗ੍ਰੰਥ ਦੀ ਕੋਈ ਵੀ ਰਚਨਾ ਦਸ਼ਮੇਸ਼ ਕ੍ਰਿਤ ਨਹੀਂ ਹੈ। ਪ੍ਰਚਲਿਤ ਨਿਤਨੇਮ ਦੇ ਦਸਮ ਗ੍ਰੰਥੀ ਅੰਸ਼ਾਂ ਦੀ ਨੂੰ ਪ੍ਰਮਾਣਿਕ ਮੰਨਣ ਦੀ ‘ਗੁਰਮਤਿ ਵਿਰੋਧੀ ਜ਼ਿੱਦ’ ਕਰਨ ਵਾਲੇ ਜਾਗੁਰਕ ਸਿੱਖ ਜਗ੍ਰਿਤੀ ਲਹਿਰ ਨੂੰ ਵਾਪਿਸ ਸੰਨ 1932 ਦੇ ਵੇਲੇ `ਤੇ ਲੈ ਜਾ ਰਹੇ ਹਨ।

ਅੰਤ ਵਿੱਚ ਅਸੀਂ ਸਾਰੇ ਜਾਗਰੂਕ ਗੁਰਸਿੱਖਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਬਿਆਨ ਲਵਾਉਂਦੇ ਅਤੇ ਮਤੇ ਪਾਸ ਕਰਦੇ ਸਮੇਂ ਜੋਸ਼ ਨਾਲ ਹੋਸ਼ ਤੋਂ ਕੰਮ ਲੈਣਾ। ਜੇ ਤੁਸੀ ਕਿਸੇ ਮਜ਼ਬੂਰੀਵੱਸ ਤੱਤ ਗੁਰਮਤਿ ਦੀ ਸੋਚ ਦਾ ਸਾਥ ਪੂਰੀ ਤਰਾਂ ਨਹੀਂ ਦੇ ਸਕਦੇ ਤਾਂ ਕੋਈ ਗੱਲ ਨਹੀਂ, ਪਰ ਐਸੇ ਮਤੇ ਪਾਸ ਕਰਕੇ ਉਹਨਾਂ ਦੇ ਰਾਹ ਵਿੱਚ ਰੋੜੇ ਨਾ ਅਟਕਾਵੋ। ਇਸ ਮਸਲੇ `ਤੇ ਚੁੱਪ ਹੀ ਰਹੋ। ਮਿਸਾਲ ਵਾਸਤੇ ਜੇ ਇਸ ਮੀਟਿੰਗ ਵਿੱਚ ਸਿਰਫ ਪਹਿਲੇ 8 ਮਤੇ ਹੀ ਪਾਸ ਕੀਤੇ ਜਾਂਦੇ ਤਾਂ ਬਹੁਤ ਵੱਧੀਆ ਹੋਣਾ ਸੀ ਤੇ ਕੁੱਝ ਘੱਟਣਾ ਨਹੀਂ ਸੀ। ਪਰ ਨੌਵੇਂ ਮਤੇ ਨੇ ਸਾਰਾ ਭੱਠਾ ਬਿਠਾ ਦਿਤਾ। ਪਰਿਵਾਰ ਇਹੀ ਬੇਨਤੀ ਪਿਛਲੇ ਕਾਫੀ ਕਾਫੀ ਸਮੇਂ ਤੋਂ ਮਿਸ਼ਨਰੀ ਕਾਲਜਾਂ ਸਮੇਤ ਸਾਰੇ ਜਾਗਰੂਕ ਸਿੱਖਾਂ ਨੂੰ ਕਰ ਰਿਹਾ ਹੈ, ਪਰ ਵਿੱਚ ਵਿੱਚ ਇਹੋ ਜਿਹੇ ਬਿਆਨ ਦੇ ਕੇ ਅਸੀਂ ਜਾਗ੍ਰਿਤੀ ਲਹਿਰ ਨੂੰ ਪਿੱਛੇ ਧੱਕਣ ਦਾ ਕੰਮ ਕਰ ਦੇਂਦੇ ਹਾਂ। ਇਸ ਸੰਬੰਧ ਵਿੱਚ ਪਰਿਵਾਰ ਵਲੋਂ ਇੱਕ ਵੱਖਰਾ ਲੇਖ ‘ਪੰਥ ਪ੍ਰਵਾਨਿਕਤਾ ਦੇ ਨਾਂ `ਤੇ ਗੁਰਮਤਿ ਸਿਧਾਂਤਾਂ ਦੀ ਬਲੀ ਨਾ ਦੇਵੋ’ ਭੇਜਿਆ ਜਾ ਰਿਹਾ ਹੈ, ਜੋ ਇਸ ਨੁਕਤੇ ਨੂੰ ਪੂਰੀ ਤਰਾਂ ਸਪਸ਼ਟ ਕਰਨ ਵਿੱਚ ਸਹਾਈ ਹੋਵੇਗਾ।

‘ਤੱਤ ਗੁਰਮਤਿ ਪਰਿਵਾਰ’ ਇਸ ਇਕਤਰਤਾ ਵਿੱਚ ਪਾਸ ਕੀਤੇ ਮਤਾ ਨੰ. 9 ਨੂੰ ‘ਗੁਰਮਤਿ ਵਿਰੋਧੀ’ ਮੰਨਦੇ ਹੋਏ ਇਸ ਨੂੰ ਰੱਦ ਕਰਦਾ ਹੈ ਅਤੇ ਮੰਨਣ ਤੋਂ ਇਨਕਾਰ ਕਰਦਾ ਹੈ।

ਨਿਸ਼ਕਾਮ ਨਿਮਰਤਾ ਸਹਿਤ

ਤੱਤ ਗੁਰਮਤਿ ਪਰਿਵਾਰ


(26/11/09)
ਚਰਨਜੀਤ ਸਿੰਘ, ਬਰੈਂਮਪਟਨ

1. ਜਸਬੀਰ ਸਿੰਘ ਜੀ ਕੈਲਗਰੀ 22/11/09 ਨੂੰ ਲਿਖਦੇ ਹਨ

ਨੌਵਾਂ ਪਵਾਇੰਟ: ਤੁਸੀਂ 15 ਤੋਂ 17 ਪਉੜੀਆਂ ਤੱਕ ਜਪ ਜੀ ਦੀ ਵਿਚਾਰ ਦਿੱਤੀ ਹੈ। ਕਿਉਂਕਿ ਮੈਂ ਜਪ ਦੀ ਕਿਸੇ ਪੌੜੀ ਨੂੰ Big bang ਥਿਉਰੀ ਨਾਲ ਨਹੀਂ ਜੋੜਿਆ ਇਸ ਲਈ ਮੇਰੇ ਤੇ ਇਹ ਪਵਾਇੰਟ ਲਾਗੂ ਨਹੀਂ ਹੈ। ਪਰ 16 ਵੀਂ ਪੌੜੀ ਦੀ ਵਿਚਾਰ ਦੇ ਅਖੀਰ ਵਿੱਚ ਤੁਸੀਂ ਲਿਖਿਆ ਹੈ “ਇਹ ਸਾਰੀ ਵਿੱਲਖਣਤਾ/ਪਸਾਰਾ ਉਸ ਇੱਕ ਦੇ ਹੁਕਮ ਨਾਲ ਹੀ ਹੈ” ਇਹ ਗੱਲ ਲਿਖ ਕੇ ਤੁਸੀਂ ਮੇਰੀ ਗੱਲ ਨੂੰ ਹੀ ਮਜਬੂਤ ਕੀਤਾ ਹੈ। ਉਹ ਇਸ ਤਰ੍ਹਾਂ- “ਉਹ ਇੱਕ” ਜਿਸ ਦੇ ਹੁਕਮ ਨਾਲ ਪਸਾਰਾ ਹੋਇਆ ਹੈ ਅਤੇ ਜਿਸ ਤਰ੍ਹਾਂ ਪਸਾਰਾ ਹੋਇਆ ਹੈ, ਉਸ ਦਾ ਕੋਈ ਵਿਗਿਆਨਕ ਸਬੂਤ ਕੀ ਹੈ, ਜਾਂ ਤੁਹਾਡਾ ਸਿਰਫ਼ ਵਿਸ਼ਵਾਸ਼ ਹੈ? , (ਮੁਆਫ਼ ਕਰਨਾ ਮੈਨੂੰ ਵਿਸ਼ਵਾਸ਼ ਹੈ ਕਿ ਇਹ ਸਾਰਾ ਪਸਾਰਾ ਉਸ ਇੱਕ ਦੇ ਹੁਕਮ ਨਾਲ ਹੋਇਆ, ਉਸੇ ਨੇ ਆਪਣੇ ਆਪ ਤੋਂ ਸਾਰਾ ਪਸਾਰਾ ਕੀਤਾ, ਪਰ ਮੇਰੇ ਕੋਲ ਇਸ ਦਾ ਕੋਈ ਸਬੂਤ ਨਹੀਂ ਸਿਰਫ਼ ਗੁਰੂ ਸਾਹਿਬ ਦੇ ਕਹਿਣ ਤੇ ਮੈਨੂੰ ਵਿਸ਼ਵਾਸ਼ ਹੈ ਕਿ ਇਸੇ ਤਰ੍ਹਾਂ ਹੋਇਆ ਹੋਵੇਗਾ) ਪਰ ਕਿਉਂਕਿ ਸ: ਮੇਵਾ ਸਿੰਘ ਜੀ ਤਾਂ ਕਿਸੇ ਵਿਗਿਆਨਕ ਸਬੂਤ ਤੋਂ ਬਿਨਾਂ ਕੁੱਝ ਮੰਨਣ ਲਈ ਤਿਆਰ ਹੀ ਨਹੀਂ। ਤੁਹਾਡੇ ਕੋਲ ਕੋਈ ਸਬੂਤ ਹੈ ਤਾਂ ਦੱਸ ਦਿਉ।

2. ਤੁਹਾਡਾ ਸਵਾਲ ਬੜਾ ਕੀਮਤੀ ਹੈ। ਜੇ ਇਸ ਨੂੰ ਥੋੜਾ extend ਕੀਤਾ ਜਾਵੇ ਤਾਂ ਸਵਾਲ ਬਨਦਾ ਹੈ ਕਿ:

ਨਾਨਕ ਨੇ ਇਹ ਕਿਸ ਆਧਾਰ ਤੇ ਕਿਹਾ ਕਿ ਰੱਬ ਇੱਕ ਹੈ ?

3. ਸੱਬ ਤੋਂ ਪਹਿਲਾਂ ਤੇ ਇਹ ਕਿ ਇਸਲਾਮ ਨਾਨਕ ਤੋਂ ਪਹਿਲਾਂ ਕਹਿ ਚੁੱਕਾ ਹੈ “ਅੱਲਾਹ ਹੋ ਇੱਕ ਬਰ” ਭਾਵ “ਰੱਬ ਇੱਕ ਹੈ”। ਸੋ ਜੇ ਨਾਨਕ ਵੀ ਉਹੀ ਗੱਲ ਕਹਿਂਦਾ ਹੈ ਤਾਂ ਉਸ ਵਿੱਚ originality ਨਹੀਂ ਰਹਿ ਜਾਂਦੀ।

ਗੁਰਬਾਣੀ ਹਰ ਇੱਕ ਚੀਜ ਨੂੰ explain ਕਰਦੀ ਹੈ ਪਰ ਰੱਬ ਨੂੰ define ਕਰਦੀ ਹੈ। Explanation ਦੀ ਕੋਈ ਸੀਮਾ ਨਹੀਂ ਹੁੰਦੀ। Definition ਦੀ ਸੀਮਾ ਹੁੰਦੀ ਹੈ। ਰੱਬ ਨੂੰ ਅਸੀਮ ਕਹਿਣਾ ਵੀ ਆਪਣੇ ਆਪ ਵਿੱਚ ਇੱਕ ਸੀਮਾ ਹੈ।

ਨਾਨਕ ਇਹ ਨਹੀਂ ਕਹਿਂਦਾ ਕਿ “ਰੱਬ ਇੱਕ ਹੈ”। ਨਾਨਕ ਕਹਿਂਦਾ ਹੈ ਕਿ “ਮੇਰਾ ਰੱਬ ਇੱਕ ਹੈ” ਸਾਹਿਬੁ ਮੇਰਾ ਏਕੋ ਹੈ ॥ ਏਕੋ ਹੈ ਭਾਈ ਏਕੋ ਹੈ(350)

ਨਾਨਕ ਆਪਣਾ ਰੱਬ ਲੋਕਾਂ ਨੂੰ ਦੱਸਦਾ ਹੈ ਪਰ ਥੋਪਦਾ ਨਹੀਂ। ਇਸੇ ਤਰਾਂ, ਹਨੇਰੇ ਵਿੱਚ ਤੀਰ ਮਾਰਣ ਵਾਲੇ ਲੋਕਾਂ ਦੇ ਰੱਬ ਬਾਰੇ ਨਾਨਕ ਕੇਈ ਬਹੁਤਾ ਗੌਰ ਨਹੀਂ ਕਰਦਾ। ਜਪੁ ਦੀ ਤੀਸਰੀ ਪਉੜੀ ਦੀ ਅੱਖੀਰਲੀ ਲਾਈਨ ਦੇਖੋ।

ਗਾਵੈ ਕੋ ਤਾਣੁ ਹੋਵੈ ਕਿਸੈ ਤਾਣੁ ......................ਨਾਨਕ ਵਿਗਸੈ ਵੇਪਰਵਾਹੁ।।

5. ਮੂਲਮੰਤਰ ਵਿੱਚ ਨਾਨਕ ਆਪਣੇ ਰੱਬ ਨੂੰ define ਕਰਦਾ ਹੈ। ਜਾਂ ਇਹ ਕਹਿ ਲੋ ਕਿ ਆਪਣੀ ਮੰਜਿਲ ਮਿੱਥਦਾ ਹੈ। ਨਾਨਕ ਇੱਕ ਖਾਸ ਮਕਸਦ ਵਾਸਤੇ ਇੱਕ ਖਾਸ ਰੱਬ ਨੂੰ ਮਿੱਥਦਾ ਹੈ।

6. Definition ਹਮੇਸ਼ਾ ਕਿਸੇ ਖਾਸ ਮਕਸਦ ਨੂੰ ਮੁੱਖ ਰੱਖ ਕੇ ਬਨਾਈ ਜਾਂਦੀ ਹੈ। ਇਸ ਨੂੰ ਸਮਝਣ ਵਾਸਤੇ “ਸਿੱਖ ਰਹਿਤ ਮਰਯਾਦਾ” ਅਤੇ constitution of india ਦੇ ਵਿੱਚ ਦਰਜ sikh ਦੀ definition ਦਾ ਉਦਾਹਰਣ ਲਈਏ। ਦੇਹਾਂ ਦੀ definition ਵਿਚ ਅੰਤਰ ਹੈ ਕਿਉਂਕਿ ਦੋਹਾਂ ਦੀਆਂ needs ਅਤੇ perspective ਵੱਖ ਵੱਖ ਹੈ।

7. ਨਾਨਕ ਦੇ ਰੱਬ ਨੂੰ ਸਮਝਣ ਤੋਂ ਪਹਿਲਾਂ, ਨਾਨਕ ਦਾ ਮਕਸਦ ਸਮਝਣਾ ਬਹੁਤ ਜਰੂਰੀ ਹੈ।

8. ਕੀਤਾ ਪਸਾਉ ਏਕੋ ਕਵਾਉ ॥ ਤਿਸ ਤੇ ਹੋਏ ਲਖ ਦਰੀਆਉ ਕੋਈ belief ਨਹੀਂ ਹੈ। ਸਗੋਂ ਇੱਕ “reasonable assumption” ਹੈ। ਸਬ ਕੁਛ ਇੱਕ ਤੋਂ ਹੀ ਸ਼ੁਰੂ ਹੋਇਆ ਹੋਣਾ।

ਚਰਨਜੀਤ ਸਿੰਘ, ਬਰੈਂਮਪਟਨ


(26/11/09)
ਮੇਵਾ ਸਿੰਘ

Sat Sri Akal Ranjit Singh Ji

In response to your first question; I do believe in God.

I believe in God after having read not only the scriptures of the Guru Granth Sahib but after reading their meanings numerous times as well.

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

The above scripture provides a definition of god. A supreme being that is not accesible via human senses. I cannot prove god exists, however, I cannot disprove god exists either. I feel there are things science can't explain and those things help with defining and proving god exists. Some people may refer to this ideology as soul, or nature, or god but there is definately something greater than us controlling things. I believe that we should work towards being a better human being and the Guru Granth Sahib teaches that to us and those are the beliefs I am trying to follow so I can better myself as a human. I am not something who has specialized in this field of study, just a person who has a high level of interest in the teachings of the Guru Granth Sahib and am trying to gain knowledge via discussions such as this one. Any feedback or comments would be appreciated. Thank-you for the questions. Take care!

Mewa Singh


(25/11/09)
ਜਸਬੀਰ ਸਿੰਘ (ਕੈਲਗਰੀ)

ਸਿੱਖ ਮਾਰਗ ਦੇ ਪਾਠਕ ਸੱਜਣੋ!

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ॥

ਸ: ਮੇਵਾ ਸਿੰਘ ਜੀ! ਤੁਸੀਂ ਮੇਰੀਆਂ ਲਿਖਤਾਂ ਨਹੀਂ ਪੜ੍ਹਨੀਆਂ ਚਾਹੁੰਦੇ। ਤੁਸੀਂ ਮੇਰੇ ਨਾਲ ਅੱਗੇ ਵਿਚਾਰ ਵੀ ਨਹੀਂ ਜਾਰੀ ਰੱਖਣੀ ਚਾਹੁੰਦੇ। ਚੰਗੀ ਗੱਲ ਹੈ। ਪਰ ਜਿਹੜਾ ਤੁਸੀਂ ਮੇਰੇ ਤੇ ਝੂਠ ਫ਼ੈਲਾਉਣ ਦਾ ਇਲਜ਼ਾਮ ਲਗਾਇਆ ਹੈ, ਇਸ ਇਲਜਾਮ ਨੂੰ ਗ਼ਲਤ ਸਾਬਤ ਕਰਨ ਲਈ ਮੈਂ ਤਾਂ ਆਪਣੀ ਸਫ਼ਾਈ ਦੇਣੀ ਹੀ ਹੈ। ਇਹ ਤੁਹਾਡੀ ਮਰਜੀ ਹੈ ਤੁਸੀਂ ਮੇਰੇ ਇਸ ਪੱਤਰ ਅਤੇ ਪਿਛਲੇ ਦੋ ਪੱਤਰਾਂ ਦੇ ਜਵਾਬ ਦੇਵੋ ਜਾਂ ਨਾ।

1- 15/11/09 ਦੇ ਪੱਤਰ ਵਿੱਚ ਤੁਸੀਂ ਲਿਖਿਆ ਹੈ: “You made statements pertaining to the fact that Bull is doing certain things in his current life because of mistakes in the past life. There is no basis for such a belief as we cannot look at the past life. If you can prove that a past life in fact exists then I would be willing to discuss this further

ਸ: ਮੇਵਾ ਸਿੰਘ ਜੀ! ਇਹ ਬ੍ਰਹਮੰਡ ਜੋ ਆਪਾਂ ਦੇਖਦੇ ਹਾਂ। ਇਸ ਦਾ ਅਰਬਾਂ ਖਰਬਾਂ ਟਨ ਭਾਰ ਦਾ ਪਦਾਰਥ ਕਿੱਥੋਂ ਆਇਆ? ਇਹ ਪਦਾਰਥ ਕਿਸੇ ਵਿਗਿਆਨਕ ਤਰੀਕੇ ਨਾਲ ਹੋਂਦ ਵਿੱਚ ਆਇਆ? ਜਾਂ ਕਿਸੇ ਨੇ ਇਸ ਨੂੰ ਬਣਾਇਆ? ਦੋਨਾਂ ਗੱਲਾਂ ਵਿੱਚੋਂ ਕਿਹੜੀ ਗੱਲ ਠੀਕ ਹੈ? ਜਿਹੜੀ ਠੀਕ ਹੈ ਉਸ ਦੀ ਥਿਉਰੀ ਜਾਂ ਸਬੂਤ ਪੇਸ਼ ਕਰੋ। ਜੇ ਨਹੀਂ ਕਰ ਸਕਦੇ ਤਾਂ ਸਮਝ ਲਿਆ ਜਾਵੇਗਾ ਕਿ ਵਿਗਿਆਨ ਦੀ ਗੱਲ ਕਰਦਿਆਂ ਹੋਇਆਂ ਵੀ ਤੁਹਾਡੇ ਕੋਲ ਵਿਗਿਆਨਕ ਸਬੂਤ ਨਹੀਂ। ਦੂਜਿਆਂ ਕੋਲੋਂ ਪਰਮਾਤਮਾ ਦੇ ਸੂਖਮ ਰੂਪ ਵਿੱਚ ਵਰਤ ਰਹੇ ਹੁਕਮ ਬਾਰੇ ਵੀ ਸਬੂਤ ਮੰਗਦੇ ਹੋ।

ਤੁਸੀਂ ਲਿਖਿਆ ਹੈ ਕਿ ਮੈਂ ਸਾਬਤ ਕਰਾਂ ਕਿ ਕੀ ਅਗਲਾ ਪਿਛਲਾ ਜਨਮ ਹੁੰਦਾ ਹੈ?

ਸੰਬੰਧਤ ਸ਼ਬਦ ਵਿੱਚ ਬਲਦ ਦੀ ਮਿਸਾਲ ਦਿੱਤੀ ਗਈ ਹੈ। ਬਲਦ ਨੂੰ ਉਠਦਿਆਂ ਬੈਠਦਿਆਂ ਸੋਟੇ ਪੈਂਦੇ ਹਨ, ਨੱਕ ਪਾਟਿਆ ਹੁੰਦਾ ਹੈ (ਨੱਕ ਇਸ ਲਈ ਪਾਟਿਆ ਹੁੰਦਾ ਹੈ ਕਿ ਏਨੇ ਵੱਡੇ ਜਾਨਵਰ ਨੂੰ ਕਾਬੂ ਕਰਨਾ ਸੌਖਾ ਨਹੀਂ ਹੁੰਦਾ, ਇਸ ਲਈ ਉਸ ਦੇ ਨੱਕ ਵਿੱਚ ਨਕੇਲ ਪਾਈ ਜਾਂਦੀ। ਅਤੇ ਬੈਲ ਨੂੰ ਜਿੱਧਰ ਨੂੰ ਚਲਾਣਾ ਹੋਵੇ ਨੱਕ ਦੀ ਨਕੇਲ ਵਾਲੀ ਰੱਸੀ ਖਿੱਚੀ ਜਾਂਦੀ ਹੈ। ਜਿਸ ਨਾਲ ਉਸ ਨੂੰ ਤਕਲੀਫ਼ ਹੁੰਦੀ ਹੈ। ਸੋ ਤਕਲੀਫ਼ ਤੋਂ ਬਚਣ ਲਈ ਉਹ ਨਕੇਲ ਖਿੱਚਣ ਵਾਲੇ ਪਾਸੇ ਮੁੜ ਜਾਂਦਾ ਹੈ)। ਮੋਢਿਆਂ ਤੇ ਪੰਜਾਲੀ ਦਾ ਭਾਰ ਖਿੱਚ ਖਿੱਚ ਕੇ ਮੋਢੇ ਟੁੱਟ ਜਾਂਦੇ ਹਨ। ਬੈਲ ਦੇ ਮਾਲਕ ਨੇ ਜਾਂ ਉਧਾਰਾ ਮੰਗਣ ਵਾਲੇ ਨੇ ਖਾਣ ਲਈ ਜੋ ਦੇ ਦਿੱਤਾ ਉਸੇ ਨਾਲ ਗੁਜ਼ਾਰਾ ਕਰਨਾ ਪੈਂਦਾ ਹੈ।

ਸਵਾਲ: ਕੀ ਜਾਨਵਰਾਂ ਦੇ ਕਰਮਾਂ ਦਾ ਵੀ ਲੇਖਾ ਹੁੰਦਾ ਹੈ? ਬਲਦ, ਮਾਲਕ ਦਾ ਆਪਣਾ ਹੋਵੇ ਜਾਂ ਕਿਸੇ ਦਾ ਉਧਾਰਾ ਮੰਗ ਕੇ ਲਿਆਂਦਾ ਹੋਇਆ। ਉਸ ਨੇਂ ਇਸੇ ਜਨਮ ਵਿੱਚ ਐਸੇ ਕਿਹੜੇ ਕਰਮ ਕੀਤੇ ਹੁੰਦੇ ਹਨ ਕਿ ਉਸ ਨੂੰ ਇਹ ਤਕਲੀਫ਼ਾਂ ਝੱਲਣੀਆਂ ਪੈਂਦੀਆਂ ਹਨ? ਏਨਾ ਤਕੜਾ ਜਾਨਵਰ ਮਾਲਕ ਦੇ ਮਾੜੇ ਜਿੰਨੇ ਇਸ਼ਾਰੇ ਤੇ ਉਸੇ ਤਰ੍ਹਾਂ ਕਰੀ ਜਾਂਦਾ ਹੈ ਜਿਸ ਤਰ੍ਹਾਂ ਮਾਲਕ ਚਾਹੁੰਦਾ ਹੈ। ਉਸ ਦੀ ਇਸ ਤਰ੍ਹਾਂ ਦੀ ਦਸ਼ਾ ਉਸ ਦੇ ਇਸੇ ਜਨਮ ਦੇ ਕਿਸ ਕਸੂਰ ਦੀ ਸਜਾ ਹੈ?

ਨੋਟ: ਮੇਰੀ ਇਹ ਉਪਰ ਦਿੱਤੀ ਲਿਖਤ ਇਹ ਸਾਬਤ ਕਰਨ ਲਈ ਹੈ ਕਿ ਬਲਦ ਨੇਂ ਇਸੇ ਜਨਮ ਵਿੱਚ ਕੋਈ ਮਾੜੇ ਕੰਮ ਨਹੀਂ ਕੀਤੇ ਹੁੰਦੇ ਅਤੇ ਨਾ ਹੀ ਉਸ ਦੇ (ਬਲਦ ਜੂਨ ਵਿੱਚ) ਕਿਸੇ ਕਰਮ ਦਾ ਲੇਖਾ ਹੁੰਦਾ ਹੈ, ਜਿਨ੍ਹਾਂ ਕਰਕੇ ਉਸ ਨੂੰ ਦੁਖ ਸਹਾਰਨੇ ਪੈਂਦੇ ਹਨ, ਇਹ ਉਸ ਦੇ ਪਿਛਲੇ ਜਨਮ/ ਜਨਮਾਂ ਦੇ ਕੀਤੇ ਕਰਮਾਂ ਦਾ ਨਤੀਜਾ ਹੈ (ਜਿੰਨੀਂ ਦੇਰ ਮੇਰੀ ਇਸ ਲਿਖਤ ਦਾ ਕੋਈ ਤਸੱਲੀ-ਬਖਸ਼ ਜਵਾਬ ਨਹੀਂ ਆਉਂਦਾ ਇਹੀ ਸਮਝਿਆ ਜਾਵੇਗਾ ਕਿ ਮੈਂ ਸਾਬਤ ਕਰ ਚੁੱਕਾ ਹਾਂ ਕਿ ਅਗਲਾ ਪਿਛਲਾ ਜਨਮ ਹੁੰਦਾ ਹੈ)।

2- 15-11-09 ਦੇ ਪੱਤਰ ਵਿੱਚ ਤੁਸੀਂ ਲਿਖਿਆ ਹੈ ਕਿ ਚਰਨਜੀਤ ਸਿੰਘ ਨੇਂ ਮੈਨੂੰ ਪਰਮਾਤਮਾ ਬਾਰੇ ਸਵਾਲ ਪੁਛਿਆ ਸੀ ਮੈਂ ਉਸ ਦਾ ਜਵਾਬ ਨਹੀਂ ਦਿੱਤਾ। ਜੇ ਮੈਂ ਜਵਾਬ ਦੇ ਸਕਾਂ ਤਾਂ ਤੁਸੀਂ ਮੇਰਾ ਜਵਾਬ ਪੜ੍ਹਨ ਵਿੱਚ ਦਿਲਚਸਪੀ ਰੱਖਦੇ ਹੋ।

ਸ: ਮੇਵਾ ਸਿੰਘ ਜੀ! ਚਰਨਜੀਤ ਸਿੰਘ ਨੇਂ ਰੱਬ ਬਾਰੇ ਮੈਨੂੰ ਕੋਈ ਸਵਾਲ ਵੀ ਕੀਤਾ ਸੀ, ਮੈਨੂੰ ਨਹੀਂ ਪਤਾ। ਉਸ ਸਵਾਲ ਦੀ Copy-Paste ਲਗਾ ਕੇ ਭੇਜ ਦੇਣੀ ਜੀ। ਜੇ ਤੁਸੀਂ Copy-Paste ਨਹੀਂ ਭੇਜਦੇ ਤਾਂ ਸਮਝ ਲਿਆ ਜਾਵੇਗਾ ਕਿ ਤੁਸੀਂ ਸਿੱਖ ਮਾਰਗ ਦੇ ਪਾਠਕਾਂ ਨੂੰ ਭੁਲੇਖੇ ਵਿੱਚ ਪਾ ਕੇ ਮੇਰੇ ਪ੍ਰਤੀ ਗ਼ਲਤ ਪ੍ਰਭਾਵ ਪਾਉਣਾ ਚਾਹੁੰਦੇ ਹੋ।

ਤੁਹਾਡੇ 23/11/09 ਦੇ ਪੱਤਰ ਦੇ ਸੰਬੰਧ ਵਿੱਚ:

ਤੁਸੀਂ ਲਿਖਿਆ ਹੈ: “I believe in atma but I don’t believe that there is a futuru life associated with aatma…”.

ਸ: ਮੇਵਾ ਸਿੰਘ ਜੀ! ਚੱਲੋ ਤੁਸੀਂ ਆਤਮਾ ਨੂੰ ਤਾਂ ਮੰਨਦੇ ਹੋ ਜਾਂ ਹੁਣ ਮੰਨਣ ਲੱਗ ਗਏ ਹੋ। ਮੇਰਾ ਅੱਧੇ ਤੋਂ ਜਿਆਦਾ ਕੰਮ ਹੋ ਗਿਆ ਸਮਝੋ। ਏਸ ਅੱਧੇ ਦਾ ਸਬੂਤ ਤੁਸੀਂ ਦੇ ਦਿਉਗੇ ਤਾਂ ਬਾਕੀ ਸਬੂਤ ਮੈਂ ਪੇਸ਼ ਕਰ ਦਿਆਂਗਾ।

ਸਵਾਲ: ਆਤਮਾ ਸਰੀਰ ਵਿੱਚ ਕਿੱਥੇ ਹੁੰਦੀ ਹੈ? ਇਸ ਆਤਮਾ ਦਾ ਬੰਦੇ ਦੇ ਜੀਵਨ ਵਿੱਚ ਕੀ Role ਹੈ? ਕੀ ਤੁਸੀਂ ਆਤਮਾ ਦੀ ਹੋਂਦ ਦਾ ਕੋਈ ਵਿਗਿਆਨਕ ਸਬੂਤ ਦੇ ਸਕਦੇ ਹੋ? ਗੁਰਬਾਣੀ ਵਿੱਚ ਅਨੇਕਾਂ ਵਾਰੀਂ ‘ਆਤਮਕ ਮੌਤ’ ਦਾ ਜ਼ਿਕਰ ਆਇਆ ਹੈ। ਤੁਸੀਂ ਦੱਸੋਗੇ ਕਿ ਆਤਮਕ ਮੌਤ ਹੋਣ ਤੇ ਬੰਦੇ ਦੇ ਸਰੀਰ ਦਾ ਕਿਹੜਾ ਹਿੱਸਾ ਮਰ ਜਾਂਦਾ ਹੈ ਜਾਂ ਪ੍ਰਭਾਵਿਤ ਹੁੰਦਾ ਹੈ? ਜੇ ਤੁਸੀਂ ਇਨ੍ਹਾਂ ਗੱਲਾਂ ਦਾ ਜਵਾਬ ਨਾ ਦੇ ਸਕੇ ਤਾਂ ਸਮਝ ਲਿਆ ਜਾਵੇਗਾ ਕਿ ਜਿਹੜੀਆਂ ਗੱਲਾਂ ਤੇ ਤੁਸੀਂ ਵਿਸ਼ਵਾਸ਼ ਰੱਖਦੇ ਹੋ ਉਨ੍ਹਾਂ ਦਾ ਤੁਹਾਡੇ ਖੁਦ ਕੋਲ ਵੀ ਕੋਈ ਸਬੂਤ ਨਹੀਂ ਹੈ, ਸਿਰਫ਼ ਦੂਸਰਿਆਂ ਤੇ ਝੂਠ ਫੈਲਾਉਣ ਦਾ ਗ਼ਲਤ ਇਜ਼ਾਮ ਲਗਾਂਦੇ ਹੋ। ਅਸਲ ਵਿੱਚ ਝੂਠ ਤੁਸੀਂ ਆਪ ਫੈਲਾ ਰਹੇ ਹੋ।

ਸ: ਮੇਵਾ ਸਿੰਘ ਜੀ! ਤੁਹਾਨੂੰ ਆਪ ਨੂੰ ਕੁੱਝ ਪਤਾ ਨਹੀਂ ਹੈ ਕਿ ਤੁਸੀਂ ਕੀ ਲਿਖ ਰਹੇ ਹੋ। ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਵਿਚਾਰ/ਬਹਿਸ ਕਰਕੇ ਸਮਾਂ ਖਰਾਬ ਨਹੀਂ ਕਰਨਾ ਚਾਹੁੰਦੇ, ਅਤੇ ਕਦੇ ਕਹਿੰਦੇ ਹੋ ਤੁਸੀਂ ਮੇਰੇ ਵਿਚਾਰ ਪੜ੍ਹਨੇ ਨਹੀਂ ਚਾਹੁੰਦੇ। ਦੂਸਰੇ ਪਾਸੇ ਕਹਿ ਰਹੇ ਹੋ ਕਿ ਮੈਂ ਸਿੱਧ ਕਰਾਂ ਕਿ ਮੈਂ ਠੀਕ ਹਾਂ (ਗੁਰਬਚਨ ਸਿੰਘ ਥਾਈਲੈਂਡ ਵਾਲੇ, ਵੀਰ ਭੁਪਿੰਦਰ ਸਿੰਘ, ਅਤੇ ਸੁਖਵਿੰਦਰ ਸਿੰਘ ਗ਼ਲਤ ਹਨ)।

ਸ: ਮੇਵਾ ਸਿੰਘ ਜੀ! ਜੇ ਤੁਸੀਂ ਮੇਰੇ ਵਿਚਾਰ ਪੜ੍ਹਨੇ ਹੀ ਨਹੀਂ, ਅੱਗੇ ਵਿਚਾਰ ਕਰਨੀਂ ਹੀ ਨਹੀਂ ਤਾਂ ਤੁਸੀਂ ਮੈਨੂੰ ਸਾਬਤ ਕਰਨ ਲਈ ਕਿਉਂ ਕਹਿ ਰਹੇ ਹੋ? ਸਾਬਤ ਕਰਨ ਲਈ ਤਾਂ ਵਿਚਾਰ ਜਾਰੀ ਰੱਖਣੀ ਪਏਗੀ। ਤੁਸੀਂ ਮੇਰੇ ਸਵਾਲਾਂ ਦਾ ਜਵਾਬ ਦੇਵੋਗੇ, ਮੈਂ ਤੁਹਾਡੇ ਸਵਾਲਾਂ ਦਾ ਜਵਾਬ ਦੇਵਾਂਗਾ। ਦੂਸਰੀ ਗੱਲ, ਮੈਂ ਕਦੋਂ ਕਿਹਾ ਹੈ ਕਿ ਮੈਂ ਠੀਕ ਹਾਂ? ਹਾਂ ਸੁਖਵਿੰਦਰ ਸਿੰਘ ਦਦੇਹਰ ਅਤੇ ਵੀਰ ਭੁਪਿੰਦਰ ਸਿੰਘ ਦੀਆਂ ਸੰਬੰਧਤ ਸ਼ਬਦ ਦੀਆਂ ਵਿਆਖਿਆਵਾਂ ਵਿੱਚ ਮੈਨੂੰ ਜੋ ਗ਼ਲਤ ਲੱਗਿਆ ਹੈ ਮੈਂ ਦੱਸ ਦਿੱਤਾ ਹੈ (ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲਿਆਂ ਦੇ ਲੇਖ “ਰਤਨ ਜਨਮ ਖੋਇਓ --” ਦੇ ਸੰਬੰਧ ਵਿੱਚ ਮੈਂ ਵਿਚਾਰ ਦੇਣੇ ਚਾਹੁੰਦਾ ਹਾਂ ਪਰ ਕਿਸੇ ਕਾਰਣ ਹਜੇ ਕੁੱਝ ਸਮਾਂ ਮੈਂ ਉਨ੍ਹਾਂ ਦੇ ਕਿਸੇ ਵੀ ਲੇਖ ਬਾਰੇ ਆਪਣੇ ਵਿਚਾਰ ਨਹੀਂ ਦੇ ਸਕਾਂਗਾ। ਹਾਂ ਉਨ੍ਹਾਂ ਦੇ ਹੋਰ ਲੇਖਾਂ ਵਿੱਚੋਂ ਸਵਾਲ ਮੈਂ ਸਿੱਖ ਮਾਰਗ ਤੇ ਪਹਿਲਾਂ ਹੀ ਪਾਏ ਹੋਏ ਹਨ ਫ਼ਿਲਹਾਲ ਉਨ੍ਹਾਂ ਤੇ ਗੌਰ ਕਰ ਲੈਣੀ)। ਆਪਣੇ ਵਿਚਾਰਾਂ ਦੇ ਨਾਲ ਮੈਂ ਪ੍ਰੋ: ਸਾਹਿਬ ਸਿੰਘ ਦੇ ਕੀਤੇ ਅਰਥ ਵੀ ਲਗਾ ਦਿੱਤੇ ਹਨ, ਜੋ ਕਿ ਮੈਨੂੰ ਬਿਲਕੁਲ ਠੀਕ ਲੱਗਦੇ ਹਨ। ਲੇਖਕ ਆਪਣੇ ਵਿਚਾਰ ਸਿੱਖ ਮਾਰਗ ਤੇ ਦੇ ਰਹੇ ਹਨ। ਠੀਕ ਗ਼ਲਤ ਦਾ ਫ਼ੈਸਲਾ ਉਨ੍ਹਾਂ ਲੇਖਕਾਂ ਨੇ ਆਪ ਨਹੀਂ ਕਰਨਾ ਬਲਕਿ ਪਾਠਕਾਂ ਨੇ ਕਰਨਾ ਹੈ। ਜੇ ਮੇਰੇ ਵਿਚਾਰ ਤੁਹਾਨੂੰ ਗ਼ਲਤ ਲਗਦੇ ਹਨ ਤਾਂ ਤੁਸੀਂ ਲਿਖ ਦਿਓ ਕਿ ਮੈਂ ਕਿਸ ਤਰ੍ਹਾਂ ਗ਼ਲਤ ਹਾਂ ਅਤੇ ਵੀਰ ਭੁਪਿੰਦਰ ਸਿੰਘ ਤੇ ਸੁਖਵਿੰਦਰ ਸਿੰਘ ਦਦੇਹਰ ਕਿਸ ਤਰ੍ਹਾਂ ਠੀਕ ਹਨ।

ਅੱਗੇ ਤੁਸੀਂ ਗਾਂ ਦਾ ਦੁਧ ਚਿੱਟਾ ਅਤੇ ਕਾਲਾ ਵਾਲੀ ਉਦਾਹਰਣ ਦਿੱਤੀ ਹੈ।

ਸ: ਮੇਵਾ ਸਿੰਘ ਜੀ! ਤੁਸੀਂ ਮੇਰੀ ਕਿਹੜੀ ਇੱਕ ਵੀ ਗੱਲ ਦਾ ਜਵਾਬ ਦਿੱਤਾ ਹੈ ਅਤੇ ਮੈਂ ਤੁਹਾਡੀ ਕਿਹੜੀ ਇੱਕ ਵੀ ਗੱਲ ਦਾ ਜਵਾਬ ਦੇਣੋਂ ਛੱਡ ਦਿੱਤਾ ਹੈ, ਜਿਹੜਾ ਤੁਸੀਂ ਮੇਰੇ ਤੇ ਚਿੱਟੇ ਨੂੰ ਕਾਲਾ ਕਹਿਣ ਤੇ ਅੜਿਆ ਹੋਇਆ ਦੱਸ ਰਹੇ ਹੋ? ਬਲਕਿ ਤੁਸੀਂ ਮੇਰੀ ਕਿਸੇ ਇੱਕ ਵੀ ਗੱਲ ਦਾ ਜਵਾਬ ਦਿੱਤੇ ਬਿਨਾਂ ਇਸ ਗੱਲ ਦੀ ਜ਼ਿਦ ਫ਼ੜੀ ਹੋਈ ਹੈ ਕਿ “I don’t believe that there is a future life”. ਦੁੱਧ ਚਿੱਟੇ ਕਾਲੇ ਵਾਲੀ ਉਦਾਹਰਣ ਤੁਹਾਡੇ ਤੇ ਢੁਕਦੀ ਹੈ ਕਿ ਮੇਰੇ ਤੇ? ਬਲਕਿ ਤੁਹਾਡੀ ਇੱਕ ਤਰਫ਼ਾ ਸੋਚ ਦੇ ਕਾਰਣ, ਗੁਰਚਰਨ ਸਿੰਘ ਜਿਉਣਵਾਲਾ ਨੂੰ ਮੈਂ ਬਾਰ ਬਾਰ “ਅਗੈ ਅਤੇ ਆਗੈ” ਬਾਰੇ ਜਵਾਬ ਦੇਈ ਜਾ ਰਿਹਾ ਹਾਂ। ਗੁਰਬਾਣੀ ਉਦਾਹਰਣਾਂ ਦੇਈ ਜਾ ਰਿਹਾ ਹਾਂ, ਕੱਟ ਪੇਸਟਾਂ ਲਗਾਈ ਜਾ ਰਿਹਾ ਹਾਂ ਉਹ ਅੱਗੋਂ ਬਾਰ ਬਾਰ ਇਕੋ ਹੀ ਗੱਲ ਦੁਹਰਾਈ ਜਾ ਰਹੇ ਹਨ “ਪਹਿਲਾਂ ਮੈਂ ‘ਅਗੈ ਅਤੇ ਆਗੈ’ ਦਾ ਮਤਲਬ ਸਮਝਾਵਾਂ” ਤੁਹਾਨੂੰ ਅਤੇ ਤੁਹਾਡੇ ਵਰਗੇ ਇੱਕ ਤਰਫ਼ਾ ਸੋਚਣੀ ਵਾਲਿਆਂ ਨੂੰ ਇਹ ਨਹੀਂ ਦਿਸ ਰਿਹਾ ਕਿ ਮੇਰੇ ਕੀਤੇ ਸਵਾਲਾਂ ਦਾ ਜਵਾਬ ਦੇਣ ਤੋਂ ਟਲਣ ਦੇ ਮਾਰੇ ਉਹ ਚਿੱਟੇ ਦੁਧ ਨੂੰ ਕਾਲਾ ਕਹਿਣ ਦਾ ਬਹਾਨਾ ਲਗਾਈ ਬੈਠੇ ਹਨ। ਜਦ ਕਿ ਮੈਂ ਸ਼ੁਰੂ ਤੋਂ ਲੈ ਕੇ ਅੱਜ ਤੱਕ ਹਮੇਸ਼ਾਂ ਗੁਰਬਾਣੀ ਦੇ ਸਬੂਤਾਂ ਨਾਲ ਆਪਣੇ ਵਿਚਾਰ ਦੇਈ ਜਾ ਰਿਹਾ ਹਾਂ ਫ਼ੇਰ ਵੀ ਅਫ਼ਸੋਸ ਹੈ ਕਿ ਦੁਧ ਦੀ ਮਿਸਾਲ ਤੁਸੀਂ ਮੇਰੇ ਤੇ ਫ਼ਿਟ ਕਰਨ ਦੀ ਕੋਸ਼ਿਸ਼ ਕਰ ਰਹੇ ਹੋ।

ਤੁਹਾਨੂੰ ਲੱਗ ਰਿਹਾ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਅੱਗਲੇ ਜਨਮ ਬਾਰੇ ਕੁੱਝ ਨਹੀਂ ਲਿਖਿਆ, ਤਾਂ ਤੁਸੀਂ ਇਸੇ ਤਰ੍ਹਾਂ ਸਮਝੀ ਜਾਵੋ। ਮੈਂ ਅਤੇ ਹੋਰ ਬਹੁਤ ਸਾਰੇ ਲੇਖਕਾਂ ਨੇਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਉਦਾਹਰਣਾਂ ਦੇ ਕੇ ਬਹੁਤ ਵਾਰੀਂ ਸਿੱਧ ਕਰ ਦਿੱਤਾ ਹੈ ਕਿ ਅਗਲਾ ਪਿਛਲਾ ਜਨਮ ਹੈ।

ਤੁਸੀਂ ਅੱਗੇ ਵਿਚਾਰ ਜਾਰੀ ਨਹੀਂ ਰੱਖਣੀ ਚਾਹੁੰਦੇ ਤਾਂ ਤੁਹਾਡੀ ਮਰਜੀ ਹੈ। ਪਰ ਮੇਰੇ ਸਵਾਲਾਂ ਦੇ ਜਵਾਬ ਨਾ ਆਉਣ ਦੀ ਹਾਲਤ ਵਿੱਚ ਇਹੀ ਸਮਝਿਆ ਜਾਵੇਗਾ ਕਿ ਮੇਰੇ ਤੇ ਝੂਠ ਫੈਲਾਉਣ ਦਾ ਤੁਸੀਂ ਗ਼ਲਤ ਇਲਜਾਮ ਲਗਾਇਆ ਹੈ। ਅਸਲ ਵਿੱਚ ਝੂਠ ਤੁਸੀਂ ਖੁਦ ਫੈਲਾ ਰਹੇ ਹੋ।

-----------------------

ਡਾ: ਭਗਵੰਤ ਸਿੰਘ ਸੰਧੂ ਜੀ!

ਮੇਰੇ ਬਾਰੇ ਤੁਸੀਂ ਜੋ ਵੀ ਅੰਦਾਜੇ ਲਗਾਏ ਹਨ ਸਭ ਗ਼ਲਤ ਹਨ। ਤੁਸੀਂ ਮੈਨੂੰ ਆਪਣੇ ਅਨਪੜ੍ਹ ਪਿਤਾ ਜਿੰਨਾ ਪੜ੍ਹਿਆ ਦੱਸਿਆ ਹੈ। ਤੁਹਾਡਾ ਇਹ ਪਹਿਲਾ ਅੰਦਾਜਾ ਹੀ ਗ਼ਲਤ ਹੈ। ਅਸਲ ਵਿੱਚ ਮੈਂ ਤੁਹਾਡੇ ਅਨਪੜ੍ਹ ਪਿਤਾ ਨਾਲੋਂ ਥੋੜ੍ਹਾ ਜਿਹਾ ਘੱਟ ਪੜ੍ਹਿਆ ਹਾਂ। ਤੁਸੀਂ ਮੈਨੂੰ ਆਪਣੇ ਪਿਤਾ ਜੀ ਜਿੰਨਾ ਪੜ੍ਹਿਆ ਸਮਝਦੇ ਹੋ ਤੁਹਾਡਾ ਬੜੱਪਨ ਹੈ। ਪਰ ਡਾ: ਸੰਧੂ ਜੀ! ਕੀ ਤੁਸੀਂ ਦੱਸ ਸਕਦੇ ਹੋ ਕਿ ਗੁਰਮਤਿ ਪੜ੍ਹਨ ਜਾਂ ਸਮਝਣ ਲਈ Ph.D ਕਰਨੀਂ ਜਰੂਰੀ ਹੈ?

ਗੁਰੂ ਸਾਹਿਬ ਤਾਂ ਕਹਿੰਦੇ ਹਨ:

ਪੜਿਆ ਅਣਪੜਿਆ ਪਰਮਗਤਿ ਪਾਵੈ॥ (ਪੰਨਾ-197)।

ਪੜਿਆ ਅਤੈ ਓਮੀਆ ਵੀਚਾਰ ਅਗੈ ਵੀਚਾਰੀਐ॥ (ਪੰਨਾ-469) (ਕੋਈ ਬਹੁਤ ਪੜ੍ਹਿਆ ਲਿਖਿਆ ਹੋਵੇ ਜਾਂ ਅਨਪੜ੍ਹ, ਸਿਰਫ਼ ਓਮ, ਓਮ ਕਰਨ ਵਾਲਾ। ਅਗੇ ਪੜ੍ਹਾਈ ਦਾ ਨਹੀਂ ਉਸਦੇ ਵਿਚਾਰਾਂ ਦਾ ਲੇਖਾ ਹੁੰਦਾ ਹੈ)।

ਕਈ ਐਸੇ ਹੁੰਦੇ ਹਨ ਜਿਨ੍ਹਾਂ ਨੂੰ ਆਪਣੀ ਬਹੁਤੀ ਪੜ੍ਹਾਈ ਲਿਖਾਈ ਦਾ ਬਹੁਤ ਹੰਕਾਰ ਹੋ ਜਾਂਦਾ ਹੈ। ਉਹ ਹੋਰ ਕਿਸੇ ਨੂੰ ਬੰਦਾ ਹੀ ਨਹੀਂ ਸਮਝਦੇ। ਉਨ੍ਹਾਂ ਵਾਸਤੇ ਗੁਰੂ ਸਾਹਿਬ ਕਹਿੰਦੇ ਹਨ:

ਲਿਖ ਲਿਖ ਪੜਿਆ ਤੇਤਾ ਕੜਿਆ॥ (ਪੰਨਾ-467)।

ਪੜਿਆ ਮੂਰਖ ਆਖੀਐ ਜਿਸੁ ਲਬੁ ਲੋਭੁ ਅਹੰਕਾਰਾ॥ (ਪੰਨਾ-140)।

ਤੁਸੀਂ ਲਿਖਿਆ ਹੈ ਕਿ ਮੈਂ ਤੁਹਾਨੂੰ ‘ਦਿਉ’ ਖਿਤਾਬ ਕਿਸ ਗੁਰਮਤਿ ਅਨੁਸਾਰ ਦਿਤਾ ਹੈ?

ਡਾ: ਸੰਧੂ ਜੀ! ਜਦੋਂ ਮੈਂ ਤੁਹਾਨੂੰ ਜਾਣਦਾ ਨਹੀਂ। ਮੈਨੂੰ ਤੁਹਾਡਾ ਨਾਮ ਤੱਕ ਨਹੀਂ ਸੀ ਪਤਾ ਫੇਰ ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਹੋ ਕਿ ‘ਦਿਉ’ ਮੈਂ ਤੁਹਾਨੂੰ ਕਿਹਾ ਹੈ? ਕੀ ਤੁਹਾਡੇ ਮੁਤਾਬਕ ਕਿਸੇ ਨੂੰ “ਖੁਆਜੇ ਦਾ ਇਹ ਗੁਆਹ ਛੱੜਪੇ ਮਾਰਦਾ ਇਉਂ ਕਹਿਣ ਲੱਗਾ” ਕਹਿਣਾਂ ਗੁਰਮਤਿ ਹੈ? ਕਿਸੇ ਨੂੰ “ਕਾਲਾ ਅਕਸ਼ਰ ਭੈਂਸ ਬਰਾਬਰ” ਕਹਿਣਾਂ ਗੁਰਮਤਿ ਹੈ? ਜੇ ਇਹੋ ਤੁਹਾਡੀ ਗੁਰਮਤਿ ਹੈ ਤਾਂ ਤੁਸੀਂ ਵੀ ਇਸ ਗੁਰਮਤਿ ਨੂੰ ਆਪਣੇ ਕੋਲ ਰੱਖੋ। ਇਹੋ ਜਿਹੀ ਗੁਰਮਤਿ ਦੂਜਿਆਂ ਨੂੰ ਪੜ੍ਹਾਉਣ ਦੀ ਖੇਚਲ ਨਾ ਕਰੋ।

ਤੁਸੀਂ ਪਾਠਕਾਂ ਨੂੰ ਸਵਾਲ ਕੀਤਾ ਹੈ। ਅਤੇ ਗੁੱਝੀ ਚੇਤਾਵਨੀਂ ਦਿੱਤੀ ਹੈ ਕਿ ਮੇਰੇ ਵਰਗਿਆਂ ਦਾ ਭਵਿੱਖ ਕੀ ਹੋਣਾ ਚਾਹੀਦਾ ਹੈ? ਕੀ ਮੇਰਾ ਭਵਿੱਖ ਪਾਠਕਾਂ ਦੇ ਹੱਥ ਵਿੱਚ ਹੈ? (ਭਵਿੱਖ ਤੋਂ ਸ਼ਾਇਦ ਤੁਹਾਡਾ ਮਤਲਬ ‘ਹਸ਼ਰ’ ਹੋਣਾ ਹੈ?)।

ਪਾਠਕਾਂ ਨੂੰ ਇੱਕ ਸਵਾਲ ਮੈਂ ਵੀ ਕਰਨਾ ਚਾਹੁੰਦਾ ਹਾਂ: ਜਿਹੜੇ ਲੋਕ ਕਿਸੇ ਨੂੰ ਉਸ ਦੇ ਨਾਮ ਨਾਲ ਪਖੰਡੀ-ਮਹਾਜਨ ਅਤੇ ਢੌਂਗੀ-ਮਹਾਜਨ ਲਗਾ ਕੇ ਸੰਬੋਧਨ ਕਰਦੇ ਹੋਣ ਉਨ੍ਹਾਂ ਦਾ ਭਵਿੱਖ ਕੀ ਹੋਣਾ ਚਾਹੀਦਾ ਹੈ?

ਡਾ: ਸੰਧੂ ਜੀ! ਜਿਸ ਤਰ੍ਹਾਂ ਦੇ ਲਹਿਜੇ ਵਿੱਚ ਤੁਸੀਂ ਮੇਰੇ ਬਾਰੇ ਲਿਖਿਆ ਹੈ, ਨਾ ਚਾਹੁੰਦੇ ਹੋਏ ਵੀ ਉਸੇ ਤਰ੍ਹਾਂ ਦੇ ਲਹਿਜੇ ਵਿੱਚ ਮੈਂ ਜਵਾਬ ਦੇ ਦਿੱਤਾ ਹੈ। ਉਮੀਦ ਕਰਦਾ ਹਾਂ ਕਿ ਅਗਲੀ ਵਾਰੀਂ ਆਪਾਂ ਗੁਰਮੁਖਾਂ ਵਾਲੇ ਸਹਿਜ ਭਾਵ ਵਿੱਚ ਗੁਰਮਤਿ ਦੀ ਵਿਚਾਰ ਕਰਾਂਗੇ। ਧੰਨਵਾਦ।

ਜਸਬੀਰ ਸਿੰਘ (ਕੈਲਗਰੀ)


(25/11/09)
ਤਰਲੋਚਨ ਸਿੰਘ (ਫਿਜਿਕਸ)

ਤਰਲੋਚਨ ਸਿੰਘ (ਫਿਜਿਕਸ)

09888169226

ਸਿੱਖ ਮਾਰਗ ਦੇ ਪਾਠਕ ਸਜਣੋ

ਵਾਹਿਗੁਰੂ ਜੀ ਕਾ ਖਾਲਸਾ॥

ਵਾਹਿਗੁਰੂ ਜੀ ਕੀ ਫਤਿਹ॥

ਭਗਵੰਤ ਸਿੰਘ ਸੰਧੂ ਨੂੰ

ਮੇਰੇ ਲੇਖ ਕਾਰਨ ਤੁਹਾਨੂੰ ਬਹੁਤ ਜਿਆਦਾ ਮਾਨਸਿਕ ਪੀੜਾ ਹੋਈ ਜਾਪਦੀ ਹੈ ਇਸ ਕਰਕੇ ਮੁਆਫ਼ੀ ਮੰਗਦਾ ਹਾਂ

ਭਗਵੰਤ ਸਿੰਘ ਜੀ, ਮੈਨੂੰ ਮਾਨਸਿਕ ਪੀੜਾ ਹੋਏ, ਇਹ ਤੁਸੀਂ ਕਿਵੇਂ ਸੋਚ ਲਿਆ। ਜੇ ਮੈਨੂੰ ਮਾਨਸਿਕ ਪੀੜਾ ਹੁੰਦੀ ਤਾਂ ਅਜ ਤੋਂ ਬਹੁਤ ਦੇਰ ਪਹਿਲਾਂ ਜਦੋਂ ਤੁਹਾਡੇ ਪਿਆਰੇ ਰਿਸ਼ਤੇਦਾਰ ਗੁਰਚਰਨ ਨੇ ਜਿਹੋ ਜਿਹੀ ਸ਼ਬਦਾਵਲੀ ਮੇਰੇ ਲਈ ਵਰਤੀ ਸੀ ਤਾਂ ਮੈਂ ਉਦੋਂ ਤੋਂ ਇਸ ਸਾਈਟ ਤੋਂ ਕਿਨਾਰਾ ਕਰ ਗਿਆ ਹੁੰਦਾ। ਆਪਣੇ ਵੀਰ ਮੱਖਣ ਸਿੰਘ ਨੂੰ ਕਹਿ ਦਿੰਦਾ ਕੇ ਮੇਰੇ ਸਾਰੇ ਆਰਟੀਕਲ ਇਸ ਸਾਈਟ ਤੋਂ ਹਟਾ ਲਏ ਜਾਣ। ਭਗਵੰਤ ਮੈਂ ਆਪਣੇ ਕੌਮ ਦੇ ਸ਼ਹੀਦਾਂ ਦੇ ਖੂਨ ਦਾ ਰਿਣੀ ਹਾਂ ਜਿਨ੍ਹਾਂ ਸ਼ਹੀਦਾਂ ਦਾ ਖੂਨ ਮੇਰੀਆਂ ਰੱਗਾਂ ਵਿੱਚ ਹੈ, ਜਿਸ ਦੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਹਨ, ਉਸ ਦੇ ਪੁਤਰ ਨੂੰ ਤੁਸੀਂ ਮਾਨਸਿਕ ਪੀੜਾ ਵਿੱਚ ਦਸਦੇ ਹੋ, ਤੁਹਾਡੇ ਇਨ੍ਹਾਂ ਅਲਫਾਜਾਂ ਨੂੰ ਮੈਂ ਬੜੀ ਮੁਸ਼ਕਿਲ ਨਾਲ ਬਰਦਾਸ਼ਤ ਕਰ ਰਿਹਾ ਹਾਂ, ਹੁਣ ਤਾਂ ਤੁਸੀਂ ਇਹ ਅਲਫਾਜ ਵਰਤੇ ਹਨ, ਪਰ ਅਗੇ ਤੋਂ ਨਾ ਵਰਤਿਓ। ਸਿੱਖ ਕੋਮ ਦੇ ਵਾਰਸ ਜਿਹੋ ਜਿਹੀ ਮਰਜੀ ਅਵਸਥਾ ਵਿੱਚ ਹੋਣ, ਉਨ੍ਹਾਂ ਲਈ ਹਮੇਸ਼ਾ ਆਨੰਦ ਹੀ ਹੁੰਦਾ ਹੈ।

ਜਿਹੋ ਜਿਹੀ ਮੁਆਫੀ ਦੀ ਗਲ ਤੁਸੀਂ ਕੀਤੀ ਹੈ, ਇਹੋ ਜਿਹੀ ਝੂਠੀ ਮੁਆਫੀ ਮੇਰੇ ਤੋਂ ਮੰਗਣ ਦੀ ਲੋੜ ਨਹੀਂ, ਜੇ ਮੁਆਫੀ ਹੀ ਮੰਗਣੀ ਹੈ ਤਾਂ ਉਸ ਪ੍ਰਮਾਤਮਾ ਤੋਂ ਮੰਗਿਓ ਜਿਸ ਦੀ ਆਤਮਾ ਨੂੰ ਤੁਸੀਂ ਤੇ ਤੁਹਾਡੀ ਸਾਰੀ ਲਾਬੀ ਮੰਨਣ ਤੋਂ ਇਨਕਾਰੀ ਹੈ। ਹਾਂ ਜਿਹੋ ਜਿਹੀ ਮੁਆਫੀ ਤੁਸੀਂ ਮੇਰੇ ਤੋਂ ਮੰਗੀ ਹੈ ਉਹ ਜਿਹੀ ਨਾ ਮੰਗਣਾ ਇਹ ਮੇਰੀ ਤੁਹਾਨੂੰ ਇੱਕ ਨੇਕ ਸਲਾਹ ਹੈ।

ਤੁਸਾਂ ਲਿਖਿਆ:

ਮੁਆਫ਼ ਕਰਨਾ, ਤੁਸੀਂ ਸੁਪਨਿਆਂ ਅਤੇ ਕਲਪਨਾਵਾਂ ਨੂੰ ਹੀ ਵਿਗਿਆਨ ਸਮਝੀ ਬੈਠੇ ਹੋ ਸ਼ਾਇਦ ਇਸੇ ਕਰਕੇ ਪਾਠਕਾਂ ਨੂੰ ਵਿਗਿਆਨ ਦੇ ਨਾਮ ਤੇ ਕੂੜਾ ਪਰੋਸ – ਪਰੋਸ ਦੇਈ ਜਾਂਦੇ ਹੋ।

ਸਭ ਤੋਂ ਪਹਿਲਾਂ ਮੈਂ ਇਹ ਸਪਸ਼ਟ ਕਰਨਾ ਜਰੂਰੀ ਸਮਝਦਾ ਹਾਂ ਕਿ ਇਹ ਲੇਖ ਤੁਹਾਨੂੰ ਨਿਸ਼ਾਨਾ ਬਣਾ ਕੇ ਬਿਲਕੁਲ ਨਹੀਂ ਲਿਖਿਆ ਗਿਆ ਬਲਕਿ ਤੁਹਾਡੀਆਂ ਗਲਤੀਆਂ ਦੀ ਵਿਗਿਆਨਕ ਦ੍ਰਿਸ਼ਟੀਕੋਣ ਨਾਲ ਘੋਖਵੀਂ ਪੜਚੋਲ ਜਰੂਰ ਕੀਤੀ ਗਈ ਹੈ।

ਭਗਵੰਤ ਸਿੰਘ ਤੁਸੀਂ ਕੋਣ ਹੁੰਦੇ ਹੋ ਮੈਨੂੰ ਗਲਤ ਕਰਨ ਵਾਲੇ, ਤੁਹਾਡੇ ਕਹਿਣ ਨਾਲ ਮੈਂ ਗਲਤ ਨਹੀਂ ਹੋ ਜਾਵਾਂਗਾ। ਇਹ ਗੁਰਸਿੱਖਾਂ ਵਾਲੀ ਗਲ ਨਹੀਂ ਕੇ ਤੁਸੀਂ ਬਿਨਾ ਕੁੱਝ ਮੇਰੇ ਤੋਂ ਪੁਛੇ ਆਪਣਾ ਇੱਕ ਪਾਸੜ ਫੈਸਲਾ ਸੁਣਾ ਦਿਓ ਕੇ ਤਰਲੋਚਨ ਸਿੰਘ ਝੂਠ ਲਿਖਦਾ ਹੈ, ਉਸ ਦਾ ਵਿਗਿਆਨ ਗਲਤ ਹੈ, ਉਸ ਨੂੰ ਗੁਰਮਤਿ ਨਹੀਂ ਆਉਂਦੀ। ਅਦਾਲਤ ਵੀ ਪਹਿਲਾਂ ਦੋਸ਼ੀ ਨੂੰ ਮੋਕਾ ਦਿੰਦੀ ਹੈ। ਉਸ ਨੂੰ ਸੁਣਦੀ ਹੈ। ਹਾਂ ਮੈਂ ਦੋਸ਼ੀ ਹਾਂ, ਵਿਗਿਆਨ ਨੂੰ ਵੇਖਦਾ ਹਾਂ ਗੁਰਬਾਣੀ ਦੇ ਚਾਨਣ ਵਿਚ, ਮੈਂ ਦੋਸ਼ੀ ਹਾਂ ਕਿਉਂਕਿ ਮੈਂ ਸਮਾਜ ਨੂੰ ਦਸਣਾ ਚਾਹੰਦਾ ਹਾਂ ਕੇ ਵਿਗਿਆਨ ਤੋਂ ਉਪਰ ਵੀ ਕੁੱਝ ਹੈ ਉਹ ਹੈ ਸਾਡੇ ਗੁਰੂਆਂ ਦੀ ਬਾਣੀ। ਮੈਂ ਦੋਸ਼ੀ ਹਾਂ, ਜਦੋਂ ਵਿਦਿਆਰਥੀਆਂ ਨੂੰ ਨਿਊਟਨ ਲਾਅ ਪੜਾਉਂਦਾ ਹਾਂ ਤਾਂ ਉਨ੍ਹਾਂ ਨੂੰ ਕਰਮ ਥਿਊਰੀ ਬਾਰੇ ਵੀ ਦਸਦਾ ਹਾਂ, ਤਾਂ ਜੋ ਉਹ ਇਸ ਜਨਮ ਵਿੱਚ ਘਟੋ ਘਟ ਸਾਫ ਸੁਥਰੇ ਰਹਿਣ, ਆਪਣੀ ਜਿੰਦਗੀ ਨੂੰ ਨਸ਼ਿਆਂ ਤੋਂ ਅਤੇ ਪਤਤਪੁਣੇ ਤੋਂ ਨਿਜਾਤ ਦਿਵਾਉਣ। ਮੈਂ ਦੋਸ਼ੀ ਹਾਂ, ਕਿਉਂਕਿ ਮੰਨਦਾ ਹਾਂ ਕੇ ਪ੍ਰਭੂ ਸਭ ਕੁੱਝ ਕਰ ਸਕਦਾ ਹੈ ਤੇ ਉਹ ਮੋਈ ਗਊ ਵੀ ਜਵਾਲ ਸਕਦਾ ਹੈ। ਮੈਂ ਦੋਸ਼ੀ ਹਾਂ ਕਿਉਂਕਿ ਵਿਸ਼ਵਾਸ਼ ਕਰਦਾ ਹਾਂ ਕੇ ਉਹ ਆਪਣੇ ਭਗਤਾਂ ਦੀ ਹਮੇਸ਼ਾ ਰੱਖਦਾ ਆਇਆ। ਜਦੋਂ ਵੀ ਕੋਈ ਇਸ ਦੇ ਖਿਲਾਫ ਬੋਲਦਾ ਹੈ ਮੇਰੇ ਦੋਸ਼ ਜਗ ਜਾਹਿਰ ਹੋ ਜਾਂਦੇ ਹਨ ਤੇ ਮੈਂ ਕਟਖੜੇ ਵਿੱਚ ਹੁੰਦਾ ਹਾਂ ਜਿਥੇ ਭਗਵੰਤ ਤੇ ਗੁਰਚਰਨ ਵਰਗੇ ਮੇਰੇ ਨਾਲ ਕੋਝਾ ਹਾਸਾ-ਠਠਾ ਕਰਦੇ ਹਨ ਤੇ ਪਾਠਕਾਂ ਨੂੰ ਦਸਦੇ ਹਨ ਕਿ:

ਪਾਠਕਾਂ ਨੂੰ ਵਿਗਿਆਨ ਦੇ ਨਾਮ ਤੇ ਕੂੜਾ ਪਰੋਸ – ਪਰੋਸ ਦੇਈ ਜਾਂਦੇ ਹੋ।

ਜੇ ਇਨ੍ਹਾਂ ਦੋਸ਼ਾਂ ਸਦਕਾ ਮੈਨੂੰ ਕੁੱਝ ਵੀ ਸਹਾਰਨਾ ਪਏ ਮੈਂ ਤਿਆਰ ਹਾਂ ਪਰ ਮੈਂ ਆਤਮਾ ਦਾ ਕਤਲ ਹੁੰਦੇ ਨਹੀਂ ਵੇਖ ਸਕਦਾ।

ਮੈਂ ਸਿੱਖ ਮਾਰਗ ਦੇ ਪਾਠਕਾਂ ਅਗੇ ਇੱਕ ਚਿਠੀ ਪੇਸ਼ ਕਰ ਰਿਹਾ ਹਾਂ, ਉਸ ਚਿਠੀ ਦਾ ਮਤਲਭ ਇਹ ਹਰਗਿਜ਼ ਨਹੀਂ ਹੈ ਕੇ ਮੈਂ ਆਪਣੇ ਉਸਤਤਿ ਕਰਵਾਉਣੀ ਚਾਹੁੰਦਾ ਹਾਂ ਜਿਵੇਂ ਕੇ ਭਗਵੰਤ ਨੇ ਆਪਣੇ ਆਰਟੀਕਲ ਵਿੱਚ ਲਿਖਿਆ ਹੈ, ਕੇ ਮੈਨੂੰ ਸੌਂਕ ਹੈ ਇਸੇ ਲਈ ਕਦੀਂ ਮੈਂ ਪ੍ਰੋ. ਲਿਖਦਾ ਹਾਂ ਜਾਂ ਕਦੀ ਨਾਮ ਦੇ ਨਾਲ ਫਿਜਿਕਸ ਲਿਖਦਾ ਹਾਂ ਇਤ ਆਦਿ। ਗੁਰਮਤਿ ਸਿਖਾਉਂਦੀ ਹੈ ਕੇ ਮਾਨ ਅਪਮਾਨ ਨੂੰ ਇੱਕ ਕਰ ਕੇ ਜਾਣੋ। ਮੈਂ ਸਿਖ ਮਾਰਗ ਤੇ ਕਈ ਵਾਰ ਇਹ ਸਫਾਈ ਪੇਸ਼ ਕਰ ਚੁਕਾ ਹਾਂ। ਦਹਰਾਓ ਦੀ ਲੋੜ ਨਹੀਂ। ਹਾਂ ਜਿਹੜੀ ਚਿਠੀ ਮੈਂ ਪੇਸ਼ ਕਰ ਰਿਹਾ ਹਾਂ, ਇਹ ਚਿਠੀ ਹਿੰਦੋਸਤਾਨ ਦੇ ਥਿਊਰੈਟੀਕਲ ਫਿਜਿਕਸ ਦੇ ਇੱਕ ਉਘੇ ਵਿਗਿਆਨੀ ਦੀ ਹੈ। ਜਿਨ੍ਹਾਂ ਨੇ ਆਈ. ਆਈ. ਟੀ ਦਿਲੀ ਕੰਮ ਕੀਤਾ। ਪੰਜਾਬੀ ਯੂਨੀਵਰਸਿਟੀ ਵਿੱਚ ਇਹ ਬੜੇ ਅਹਿਮ ਉਹਦਿਆਂ ਤੇ ਰਹੇ ਜਿਵੇਂ ਡੀਨ ਕਾਲਜਾਂ ਜਾਂ ਡੀਨ ਰਿਸਰਚ। ਬਠਿੰਡੇ ਇੱਕ ਇੰਜਨਅਿਰੰਗ ਕਾਲਜ ਵਿੱਚ ਡਾਇਰੈਕਟਰ ਵੀ ਰਹੇ। ਇਹ ਮੇਰੇ ਗੁਰੂ ਵੀ ਰਹਿ ਚੁਕੇ ਹਨ। ਆਪਣੇ ਗੁਰੂ ਦੀ ਆਗਿਆ ਤੋਂ ਬਿਨਾਂ ਮੈ ਉਨ੍ਹਾਂ ਦਾ ਨਾਮ ਇਸ ਸਾਈਟ ਤੇ ਨਹੀਂ ਦੇਣਾ ਚਾਹਾਂਗਾ ਕਿਉਂਕਿ ਇਥੇ ਪਤਾ ਨਹੀਂ ਕਿਸੇ ਨੂੰ ਕੀ ਕਹਿ ਦਿਤਾ ਜਾਏ, ਮੇਰੀ ਕਿਤਾਬ ਗੁਰਬਾਣੀ ਅਤੇ ਵਿਗਿਆਨ ਨੂੰ ਪੜ ਕੇ ਉਨ੍ਹਾਂ ਮੈਨੂੰ ਮੁਬਾਰਕ ਵੀ ਦਿਤੀ ਤੇ ਇਹ ਚਿਠੀ ਵੀ ਭੇਜੀ ਮੇਰੀ ਕਿਤਾਬ ਵਿੱਚ ਲਵਾਉਣ ਲਈ, ਜੋ ਇਸ ਤਰ੍ਹਾਂ ਹੈ:

Scientists define their pursuit of knowledge as the search for truth. In the Guru Granth Sahib God has been identified with the ultimate truth. It should not therefore came as a surprise that one finds, in the Holy Granth, hymans which provide answers to certain fundamental questions about nature and the universe. What however is surprising is the uncanny precision with which many of these writings coincide with present day concepts of natural philosophy. Professor Tarlochan Singh Mahajan has undertaken to make a compilation of such writings and elaborate on them. The scientific contexts to which he make references are of impeccable origin( Stephan Hawking, Abdus salam etc.) Prof. Tarlochan Singh Mahajan deserves our appreciation for his bold effort in tackling so intricate a subject and helping us to perceive the beauty of the Guru's Word from an entirely different view point. I wish this book a wide readership.

ਤਾਂ ਭਗਵੰਤ ਸਿੰਘ ਜੀ ਇਹ ਵੀ ਡਾਕਟਰ ਹਨ ਤੇ ਬੜਾ ਨਾਮ ਹੈ ਇਨ੍ਹਾਂ ਦਾ ਅੰਤਰਰਾਸ਼ਟਰੀ ਪਧਰ ਤੇ। ਤੁਹਾਨੂੰ ਮੇਰਾ ਕੰਮ ਕੂੜਾ ਲਗਦਾ ਹੈ ਤੇ ਇਹ ਤਾਰੀਫ ਕਰਦੇ ਹਨ ਕਿਉਂ? ਕੀ ਹੁਣ ਅੰਦਾਜਾ ਨਹੀਂ ਹੁੰਦਾ ਕੇ ਤੁਸੀਂ ਸਿਰਫ ਤੇ ਸਿਰਫ ਬਦਲੇ ਦੀ ਭਾਵਨਾ ਲੈ ਕੇ ਆਓ ਹੋ। ਰੱਬ ਤੁਹਾਨੂੰ ਸੋਝੀ ਦੇਵੇ, ਮੇਰੀ ਇਹੋ ਅਰਦਾਸ ਹੈ।

ਭਗਵੰਤ ਸਿੰਘ ਜੀ ਜੇ ਹੋਰ ਸਾਇੰਸਦਾਨਾਂ ਦੀਆਂ ਜਾਂ ਗੁਰਮਤਿ ਦੇ ਪਾਰਖੂ ਸਜਣਾਂ ਦੀਆਂ ਚਿਠੀਆਂ ਚਾਹੀਦੀਆਂ ਹੋਣ ਤਾਂ ਲਿਖ ਭੇਜਣਾ ਤਾਂ ਇਹੋ ਜਿਹੀਆਂ ਕਈ ਚਿਠੀਆਂ ਤੁਹਾਡੀ ਨਜ਼ਰ ਕਰ ਦਿਆਂਗਾ।

ਤੁਸਾਂ ਲਿਖਿਆ:

ਜੇ ਦਿਮਾਗ ਦੇ ਦਰਵਾਜੇ ਬੰਦ ਕਰਕੇ ਬਹਿਸ ਕਰਨੀ ਹੈ ਤਾਂ ਕੋਈ ਫਾਇਦਾ ਨਹੀਂ ਸਮਾਂ ਬਰਬਾਦ ਕਰਨ ਦਾ।ਵਿਚਾਰਾਂ ਦਾ ਵਖਰੇਵਾਂ ਕੁਦਰਤੀ ਹੈ ਪਰ ਇਸ ਨੂੰ ਜ਼ਾਤੀ ਵਿਰੋਧ ਵਿੱਚ ਬਦਲ ਲੈਣਾ ਇਨਸਾਨੀ ਫਿਤਰਤ ਹੈ। ਕ੍ਰਿਪਾ ਕਰਕੇ ਇਸ ਵਰਤਾਰੇ ਤੋਂ ਬਾਹਰ ਆਉਣ ਦੀ ਖੇਚਲ ਕਰਨੀ। ਮੇਰਾ ਤੁਹਾਡੇ ਨਾਲ ਕੋਈ ਵਿਰੋਧ ਨਹੀਂ ਹੈ ਜੇ ਵਿਰੋਧ ਹੈ ਤਾਂ ਸਿਰਫ ਤੁਹਾਡੇ ਅਣਵਿਗਿਆਨਕ ਨਜ਼ਰੀਏ ਦਾ।

ਭਗਵੰਤ ਮੈਂ ਆਤਮਾ ਨਾਲ ਹੀ ਗਲ ਕਰਾਂਗਾ, ਕਿਉਂਕਿ ਵਿਗਿਆਨ ਦੀ ਭਾਸ਼ਾ ਨੂੰ ਸਮਝਣ ਵਾਲਾ ਦਿਮਾਗ ਮੇਰੇ ਕੋਲ ਹੈ ਹੀ ਨਹੀਂ, ਹਾਂ ਤੁਸੀਂ ਆਪਣਾ ਦਿਮਾਗ ਲਾਓ, ਤੁਸੀਂ ਸਰਵਸਰੇਸ਼ਟ ਵਿਗਿਆਨ ਦੇ ਗਿਆਤਾ ਹੋ ਤੇ ਮੇਰਾ ਨਜ਼ਰੀਆ ਅਣਵਿਗਿਆਨੀ ਹੈ ਕਿਉਂਕਿ ਮੈਂ ਆਤਮਾ ਨੂੰ ਮੰਨਦਾ ਹਾਂ ਤੇ ਕਰਮ ਥਿਊਰੀ ਤੇ ਵਿਸ਼ਵਾਸ ਕਰਦਾ ਹਾਂ।

ਤੁਸਾਂ ਲਿਖਿਆ:

ਤੁਹਾਨੂੰ ਆਪਣੀ ਹੀ ਆਤਮਾ ਨੂੰ ਮਹਿਸੂਸ ਕਰਨ ਵਾਸਤੇ ਸਮਾਂ ਲਾਉਣਾ ਪੈਂਦਾ ਹੈ। ਕਿਤੇ ਤੁਸੀਂ ਇਹ ਤਾਂ ਨਹੀਂ ਕਹਿਣਾ ਚਾਹੁੰਦੇ ਕਿ ਤੁਸੀਂ ਆਪਣੀ ਹੀ ਆਤਮਾ ਤੋਂ ਇੰਨੇ ਦੂਰ ਭਟਕਦੇ ਫਿਰਦੇ ਹੋ ਕਿ ਇਸ ਨੂੰ ਲੱਭਣ ਵਿੱਚ ਹੀ ਕਾਫੀ ਸਮਾਂ ਖਰਚ ਹੋ ਜਾਂਦਾ ਹੈ? ਜੇ ਅਜਿਹਾ ਹੈ ਤਾਂ ਬੜੇ ਅਫ਼ਸੋਸ ਦੀ ਗੱਲ ਹੈ।

ਬਿਲਕੁਲ ਠੀਕ ਤੁਸਾਂ ਲਿਖਿਆ, ਮੈਂ ਆਪਣੀ ਆਤਮਾ ਤੋਂ ਬਹੁਤ ਦੂਰ ਭਟਕ ਰਿਹਾ ਹਾਂ, ਕਿਉਂਕਿ ਆਤਮਾ ਨੇ ਮੈਂਨੂੰ ਖਬਰਦਾਰ ਕੀਤਾ ਸੀ, ਇਨ੍ਹਾਂ ਝਮੇਲਿਆਂ ਤੋਂ ਦੂਰ ਰਹਿਣ ਦੀ ਹਦਾਇਤ ਦਿਤੀ ਸੀ। ਪਰ ਮੈਂ ਆਪਣੀ ਆਤਮਾ ਦੀ ਗਲ ਨਾ ਮੰਨੀ, ਜਿਸ ਦਾ ਨਤੀਜਾ ਸਾਹਮਣੇ ਹੈ, ਪਰ ਇਸ ਲਈ ਤੁਹਾਨੂੰ ਅਫਸੋਸ ਕਰਨ ਦੀ ਲੋੜ ਨਹੀਂ, ਨਾ ਹੀ ਇਹੋ ਜਿਹੇ ਝੂਠੇ ਅਲਫਾਜ ਮੇਰੇ ਲਈ ਅਗੇ ਤੋਂ ਵਰਤਣਾ।

ਤੁਸਾਂ ਲਿਖਿਆ

ਮੁਆਫ਼ ਕਰਨਾ, ਤੁਸੀਂ ਸੁਪਨਿਆਂ ਅਤੇ ਕਲਪਨਾਵਾਂ ਨੂੰ ਹੀ ਵਿਗਿਆਨ ਸਮਝੀ ਬੈਠੇ ਹੋ ਸ਼ਾਇਦ ਇਸੇ ਕਰਕੇ ਪਾਠਕਾਂ ਨੂੰ ਵਿਗਿਆਨ ਦੇ ਨਾਮ ਤੇ ਕੂੜਾ ਪਰੋਸ – ਪਰੋਸ ਦੇਈ ਜਾਂਦੇ ਹੋ।

ਇਹ ਬੜੀ ਹਾਸੋ ਹੀਣੀ ਗਲ ਹੈ ਕੇ ਅਜ ਦੇ ਯੁਗ ਵਿੱਚ ਕਿਸੇ ਨੂੰ ਇਹ ਪਤਾ ਨਾ ਹੋਵੇ ਕੇ ਕਲਪਨਾਵਾਂ ਤੇ ਸੁਪਨੇ ਸਾਇੰਸ ਨਹੀਂ ਹੁੰਦੇ, ਨਾ ਹੀ ਇਹ ਮੈਂ ਕਿਤੇ ਲਿਖਿਆ ਹੈ ਕੇ ਕਲਪਨਾਵਾਂ ਤੇ ਸੁਪਨੇ ਸਾਇੰਸ ਹੁੰਦੇ ਹਨ। ਜੇ ਮੈਂ ਇਨ ਬਿਨ ਇਹ ਲਿਖਿਆ ਹੈ ਤਾਂ ਉਸ ਨੂੰ ਕਟ-ਪੇਸਟ ਕਰ ਕੇ ਪਾਠਕਾਂ ਨੂੰ ਵਿਖਾਓ।

ਹਾਂ ਸਾਇੰਸ ਵਿੱਚ ਕਈ ਅਜਿਹੀਆਂ ਡਿਸਕਵਰੀ ਹੋਈਆਂ ਜਿਨ੍ਹਾਂ ਦੀ ਪਹਿਲਾਂ ਕਲਪਨਾ ਕੀਤੀ ਗਈ, ਫਿਰ ਹਾਈਪੋਥੋਸੀਸ ਲਿਖਿਆ ਗਿਆ, ਫਿਰ ਤਜਰਬੇ ਕੀਤੇ ਗਏ। ਜਦੋਂ ਇਨ੍ਹਾਂ ਸਾਰਿਆਂ ਦੀ ਇਕਸੁਰਤਾ ਹੋਈ ਤਾਂ ਉਹ ਕਲਪਨਾ ਸਾਇੰਸ ਬਣ ਗਈ ਜੇ ਉਹ ਹਿਸਾਬੀ ਮਾਡਲ ਤੇ ਜਾਂ ਤਜਰਬੇ ਤੇ ਖਰੀ ਨਾ ਉਤਰੀ ਤਾਂ ਉਸ ਨੂੰ ਰਿਜਕਟ ਕਰ ਦਿਤਾ ਗਿਆ।

ਜਦੋਂ ਕਿਸੇ ਨੇ ਪਲੈਨਟ ਦੀ ਚਾਲ ਨੂੰ ਸੂਰਜ ਦੇ ਇਰਧ-ਗਿਰਧ ਬ੍ਰਹਿਮੰਡ ਵਿੱਚ ਘੋਖਿਆ ਤਾਂ ਇਹ ਚਾਲ ਦੀ ਕਲਪਨਾ ਇੱਕ ਨਿਕੇ ਜਿਹੇ ਐਟਮ ਵਿੱਚ ਨਿਊਕਲੀਅਸ ਦੇ ਇਰਧ ਗਿਰਧ ਇਲੈਕਟ੍ਰਾਨਾਂ ਦੀ ਖੋਜ ਵਿੱਚ ਬੇਹੱਦ ਸਹੀ ਸਿਧ ਹੋਈ।

ਜਦੋਂ ਵਿਗਿਆਨੀ ਡੀ-ਬਰੋਗਲੀ ਨੇ ਪੜ੍ਹਿਆ ਕੇ ਵੇਵ ਦੀ ਪਾਰਟੀਕਲ ਨੇਚਰ ਹੁੰਦੀ ਹੈ ਤਾਂ ਉਸ ਨੇ ਨੇਚਰ ਲਵ ਸਮਿਟਰੀ ਦੇ ਤਹਿਤ ਪਾਰਟੀਕਲਾਂ ਦੀ ਵੀ ਵੇਵ ਨੇਚਰ ਦੀ ਕਲਪਨਾ ਕੀਤੀ ਤੇ ਇਹ ਕਲਪਨਾ ਤਜਰਿਬਆਂ ਤੇ ਬਿਲਕੁਲ ਸਹੀ ਸਿਧ ਸਾਬਤ ਹੋਈ।

ਭਗਵੰਤ ਕੁੱਝ ਹੋਰ ਹਵਾਲੇ ਦਿਆਂ ਕੇ ਇਹੋ ਬੜੇ ਹਨ, ਜਾਂ ਇਨ੍ਹਾਂ ਵਿੱਚ ਵੀ ਨੁਕਤਾ-ਚਿਨੀ ਕਰਨੀ ਹੈ

ਇਕ ਬੱਚਾ ਵੀ ਦਸ ਸਕਦਾ ਹੈ ਕੇ ਹਵਾਈ ਜਹਾਜ ਦੇ ਬਣਨ ਲਈ ਕਿਹੜੀ ਕਲਪਨਾ ਕੰਮ ਕਰ ਰਹੀ ਸੀ।

ਤੁਸਾਂ ਲਿਖਿਆ:

ਮੈਂ ਪਹਿਲਾਂ ਵੀ ਕਹਿ ਚੁੱਕਾ ਹਾਂ ਕਿ ਤੁਸੀਂ ਅਰਥਾਂ ਦੇ ਅਨਰਥ ਕਰਦੇ ਹੋ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਤੁਹਾਨੂੰ ਪਤਾ ਹੈ ਕਿ ਬੈਨਜ਼ੀਨ ਰਿੰਗ ਦੀ ਖੋਜKekuléਨੇ ਹੀ ਕੀਤੀ ਸੀ ਪਰ ਸੁਪਨੇ ਵਿੱਚ ਨਹੀਂ। ਜਿੱਥੋਂ ਤੁਸੀਂKekuléਦਾ ਹਵਾਲਾ ਦਿੱਤਾ ਹੈ ਕ੍ਰਿਪਾ ਕਰਕੇ ਦੋ ਸਤਰਾਂ ਹੋਰ ਪੜ੍ਹ ਲੈਣਾਂ। ਕਿਸੇ ਦਾ ਹਵਾਲਾ ਦੇਣਾ ਹੁੰਦਾ ਹੈ ਤਾਂ ਮਿਹਰਬਾਨੀ ਕਰਕੇ ਪੂਰਾ ਦਿਆ ਕਰੋ। ਲਾਲ ਅੱਖਰਾਂ ਨੂੰ ਧਿਆਨ ਨਾਲ ਪੜ੍ਹਿਆਂ ਸਪਸ਼ਟ ਹੁੰਦਾ ਹੈ ਕਿ ਇਹ ਉਹਦੀ ਵਰ੍ਹਿਆਂ ਦੀ ਮਿਹਨਤ ਸੀ ਨਾਂ ਕਿ ਇੱਕ ਸੁਪਨੇ ਦਾ ਨਤੀਜਾ।

ਗਲ ਬਣੀ ਨਹੀਂ ਭਗਵੰਤ ਜਰਾ ਕੁ ਵਿਸਥਾਰ ਨਾਲ ਚਾਨਣਾ ਪਾਓ ਕੇ ਕੀ ਉਸ ਵਿਗਿਆਨੀ ਦੀ ਕਈ ਸਾਲਾਂ ਦੀ ਮੇਹਨਤ ਸਦਕਾ ਇਹ ਖੋਜ ਹੋਈ ਜਾਂ ਇਸ ਨੇਚਰ ਨੇ ਅਚਾਨਕ ਹੀ ਉਸ ਵਿਗਿਆਨੀ ਦੀ ਮਦਦ ਕੀਤੀ।

ਵੀਰ ਮੱਖਣ ਸਿੰਘ ਜੀ ਨੇ ਤੁਹਾਡੇ ਬਾਰੇ ਮੈਨੂੰ ਚੇਤੰਨ ਕਰਵਾਇਆ ਸੀ ਕੇ ਮੈਂ ਤੁਹਾਡੀ ਸ਼ਾਨ ਦੇ ਖਿਲਾਫ ਕੋਈ ਗਲਤ ਅਲਫਾਜ਼ ਨਾ ਵਰਤਾਂ ਤਾਂ ਕ੍ਰਿਪਾ ਕਰਕੇ ਤੁਸੀਂ ਵੀ ਇਸ ਤੇ ਪਾਬੰਦ ਰਹਿਓ, ਜਿਹੋ ਜਿਹੀਆਂ ਝੂਠ ਕਿਸਮ ਦੀਆਂ ਮੁਆਫੀਆਂ ਤੇ ਮੈਨੂੰ ਮਾਨਸਿਕ ਪੀੜਾ ਵਿੱਚ ਦਸਣਾ ਜਾਂ ਮੇਰੇ ਨਾਲ ਅਫਸੋਸ ਕਰਨਾ, ਤੁਸੀਂ ਆਪਣੀ ਚਿਠੀ ਵਿੱਚ ਵਰਤੀਆਂ ਹਨ ਇਹੋ ਜਿਹੀਆਂ ਗਲਾਂ ਮੈਨੂੰ ਕਤਈ ਪਸੰਦ ਨਹੀਂ ਨਾ ਹੀ ਇੱਕ ਪਾਸੜ ਫੈਸਲਾ ਮੇਰੇ ਗਲਤ ਹੋਣ ਦਾ ਸੁਣਾਓ। ਨਾ ਹੀ ਅਗੇ ਤੋਂ ਮੇਰੇ ਕੰਮ ਨੂੰ ਕੂੜ ਪਰੋਸਣ ਵਰਗੇ ਅੱਖਰਾਂ ਨਾਲ ਨਿਵਾਜ਼ਣਾ (ਹਾਂ ਤੁਹਾਨੂੰ ਇਹ ਹੱਕ ਹੈ ਕੇ ਤੁਸੀਂ ਕਹੋ ਕੇ ਤੁਹਾਡਾ ਕੰਮ ਮੈਨੂੰ ਪਸੰਦ ਨਹੀਂ, ਜਾਂ ਮੈਂਨੂੰ ਤੁਹਾਡਾ ਫਲਾਂ ਫਲਾਂ ਆਰਟੀਕਲ ਜਾਂ ਲਾਈਨਾ ਪਸੰਦ ਨਹੀਂ ਆਈਆਂ)। ਬਹਿਸ ਕਰੋ। ਸੱਦਾ ਹੈ, ਜੋ ਅੰਤ ਵਿੱਚ ਨਿਰਕਰਸ਼ ਨਿਕਲੇਗਾ ਫੈਸਲਾ ਉਸ ਤੇ ਅਧਾਰਿਤ ਹੋਵੇਗਾ। ਇੱਕ ਪਾਸੜ ਜਜ ਨਾ ਬਣੋ।

ਤਰਲੋਚਨ ਸਿੰਘ


(25/11/09)
ਇੰਦਰ ਜੀਤ ਸਿੰਘ ਕਾਨਪੁਰ

ਤੱਤ ਗੁਰਮਤਿ ਪਰਿਵਾਰ

ਗੁਰੂ ਸਵਾਰੇ ਪਿਆਰੇ ਵੀਰੋ। ਗੁਰੂ ਫ਼ਤਿਹ! ਆਪ ਜੀ ਦਾ ਖ਼ਤ (ਆਪਣੇ ਨਾਮ ਤੇ ਲਿਖਿਆ) ਪੜ੍ਹਿਆ। ਪਹਿਲਾਂ ਮਨ ਵਿੱਚ ਥੋੜਾ ਦੁਖ ਮਹਿਸੂਸ ਹੋਇਆ ਕੇ “ਤੱਤ ਗੁਰਮਤਿ ਪਰਿਵਾਰ” ਦੇ ਮਨ ਵਿੱਚ (ਉਸ ਖ਼ਤ ਰਾਹੀ) ਚੰਗਾ ਸੰਦੇਸ਼ ਜਾਣ ਦੀ ਬਜਾਏ ਦਾਸ ਪ੍ਰਤਿ ਸਾਯਦ ਗਲਤ ਸੰਦੇਸ਼ ਚਲਾ ਗਇਆ। ਫਿਰ ਆਪ ਜੀ ਦੇ ਖ਼ਤ ਦੇ ਸਿਰਲੇਖ “ਆਲੋਚਨਾ ਗੁਰਮਤਿ ਦਾ ਮੁੱਢ ਹੈ” ਮਨ ਨੂੰ ਇਤਨੀ ਦ੍ਰਿੜ੍ਹਤਾ ਦੇ ਗਇਆ ਕੇ ਸਾਰਾ ਦੁਖ ਮਨ ਵਿਚੋਂ ਨਿਕਲ ਗਇਆ। ਦਾਸ ਨੇ ਤਾਂ ਹਮੇਸ਼ਾ ਦੋਨਾਂ ਧਿਰਾਂ (ਤੱਤ ਗੁਰਮਤਿ ਪਰਿਵਾਰ ਅਤੇ ਹਰਿਆਣੇ ਵਾਲੇ ਵੀਰਾਂ ਨੂੰ) ਅਪਣਾ ਸਰੀਰ ਆਪਣੇ ਦੋ ਹੱਥ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਉਸ ਖ਼ਤ ਦਾ ਮੰਤਵ ਵੀ ਇਹੀ ਸੀ ਕੇ ਦੋਹਾਂ ਧਿਰਾਂ ਵਿੱਚ ਛਿੜੀ ਬਹਿਸ ਨੂੰ, ਕਿਸੇ ਤਰਾਂ ਖਤਮ ਕੀਤਾ ਜਾ ਸਕੇ, ਤਾਂ ਜੋ ਅਖੌਤੀ ਦਸਮ ਗ੍ਰੰਥ ਬਾਰੇ ਚਲ ਰਹੀ ਜੰਗ ਵਿੱਚ ਹੋਰ ਤਾਕਤ ਪੈਦਾ ਹੋ ਸਕੇ। ਦਾਸ ਆਪਣੇ ਗੁਰੂ ਨੂੰ ਹਾਜਰ ਨਾਜ਼ਰ ਜਾਨ ਕੇ ਇਹ ਗਲ ਇਥੇ ਲਿਖਦਾ ਹੈ ਕਿ ਦਾਸ ਦਾ ਮੰਤਵ ਕਿਤੇ ਵੀ “ਤੱਤ ਗੁਰਮਤਿ ਪਰਿਵਾਰ” ਦੇ ਵੀਰਾਂ ਦਾ ਮਨ ਦੁਖਾਉਣਾ ਜਾਂ ਉਨ੍ਹਾਂ ਦੀ ਅਲੋਚਨਾ ਕਰਨਾ ਨਹੀਂ ਸੀ। ਹਊਮੇਂ ਨੂੰ ਪੱਠੇ ਪਾਉਣ ਵਾਲੀ ਗਲ ਤਾਂ ਦਾਸ ਨੇ ਆਪਣੇ ਲਈ ਲਿਖੀ ਹੈ। ਆਪ ਨੇ ਉਸ ਨੂੰ ਆਪਣੇ ਤੇ ਲੈ ਲਿਆ। ਦਾਸ ਇਸ ਤਰਾਂ ਦੇ ਬਚਨ ਕਿਸੇ “ਪੰਥਕ” ਅਦਾਰੇ ਅਤੇ ਇੱਕ ਗੁਰੂ ਕੇ ਸਿੱਖ ਨੂੰ ਕਹਿਣਾ ਕੀ ਸੁਫਨੇ ਵਿੱਚ ਵੀ ਨਹੀਂ ਸੋਚ ਸਕਦਾ। “ਕਾਲਾ ਦਿਵਸ” ਦੇ ਪੋਸਟਰ ਵਿੱਚ ਛਪੀ ਦਾਸ ਦੀ ਤਸਵੀਰ ਨੂੰ ਵੇਖ ਕੇ ਸ਼ਾਇਦ ਤੁਸੀਂ ਮੇਰੇ ਪ੍ਰਤਿ ਗਲਤ ਧਾਰਣਾ ਬਣਾ ਲਈ। ਉਸ ਖ਼ਤ ਦੀਆਂ ਸਾਰੀਆਂ ਗੱਲਾਂ ਆਪ ਜੀ ਨੂੰ ਸ਼ਾਇਦ ਇਸੇ ਕਰਕੇ ਆਪਣੇ ਖ਼ਿਲਾਫ਼ ਲੱਗੀਆਂ। ਲੇਕਿਨ ਭਾਈ ਜਗਤਾਰ ਸਿੰਘ ਜਾਚਕ ਜੀ ਦੇ ਲਿਖੇ ਖ਼ਤ ਬਾਰੇ ਜੋ ਆਪ ਜੀ ਨੂੰ (ਬਹੁਤ ਕਠੋਰਤਾ ਨਾਲ ਲਿਖਿਆ ਗਇਆ ਸੀ) ਦੀ ਦਾਸ ਨੇ ਅਲੋਚਨਾ ਵੀ ਕੀਤੀ। ਉਸ ਨੂੰ ਆਪ ਜੀ ਨੇ ਬਿਲਕੁਲ ਨਜ਼ਰ ਅੰਦਾਜ਼ ਕਰ ਦਿੱਤਾ ਹੈ। ਅਤੇ ਉਸ ਦਾ ਇਸ ਖ਼ਤ ਵਿੱਚ ਕਿਤੇ ਜਿਕਰ ਵੀ ਨਹੀਂ ਕੀਤਾ। ਆਪ ਜੀ ਨੇ ਹੋਰ ਬਹੁਤ ਕੁੱਝ ਲਿਖਿਆ ਹੈ ਜਿਸ ਦਾ ਸਪਸ਼ਟੀਕਰਣ ਦੇਣ ਦਾ ਇਹ ਉਚਿਤ ਵੇਲਾ ਨਹੀਂ। ਕਿਉਕੇ ਇਸ ਵੇਲੇ ਪ੍ਰੋ. ਦਰਸ਼ਨ ਸਿੰਘ ਜੀ ਦੇ ਨਾਲ ਕੰਧੇ ਨਾਲ ਕੰਧਾ ਮਿਲਾ ਕੇ ਪੰਥ ਦੇ ਅਖੌਤੀ ਠੇਕੇਦਾਰਾਂ ਨਾਲ ਲੜਨਾ ਹੀ ਦਾਸ ਦੀ ਪ੍ਰਾਥਮਿਕਤਾ ਹੈ। ਜੇ ਆਪ ਚਾਹੋਗੇ ਤਾਂ ਦਾਸ ਹਰ ਗਲ ਦਾ ਜਵਾਬ ਆਪਣੇ ਵੀਰਾਂ ਨੂੰ ਦੇਣ ਲਈ ਤਿਆਰ ਹੈ। ਅਸੀਂ ਇੱਕ ਪਰਿਵਾਰ ਅਤੇ ਇੱਕ ਮਿਸ਼ਨ ਅਤੇ ਇੱਕ ਮੰਜ਼ਿਲ ਦੇ ਰਾਹੀ ਹਾਂ। ਦਾਸ “ਤੱਤ ਗੁਰਮਤਿ ਪਰਿਵਾਰ “ਦੇ ਵੀਰਾਂ ਦਾ ਸਨਮਾਨ ਕਰਦਾ ਹੈ। ਪੰਥ ਤੇ ਝੁਲ ਰਹੇ ਸੰਕਟ ਦੇ ਹਨੇਰੇ ਨੂੰ ਦੂਰ ਕਰਨ ਵਿੱਚ ਉਨ੍ਹਾਂ ਦੇ ਸਹਿਯੋਗ ਦਾ ਸਦਾ ਰਿਣੀ ਹੈ। ਗਲਤ ਫਹਮੀ ਦਾਸ ਪ੍ਰਤੀ ਫੇਰ ਵੀ ਕੋਈ ਰਹਿ ਗਈ ਹੋਵੇ, ਤਾਂ ਕਦੀ ਵੀ ਫੋਨ ਰਾਹੀਂ ਦੂਰ ਕਰ ਸਕਦੇ ਹੋ। ਦਾਸ ਹਮੇਸ਼ਾ ਆਪ ਵੀਰਾਂ ਦੀ ਅਤੇ ਕੌਮ ਦੀ ਖਿਦਮਤ ਲਈ ਹਾਜਰ ਹੈ। ਕੋਈ ਗਲ ਪਹਿਲੇ ਖ਼ਤ ਜਾਂ ਇਸ ਖ਼ਤ ਵਿੱਚ ਗਲਤ ਲਿਖੀ ਗਈ ਹੋਵੇ, ਤਾਂ ਦਾਸ ਪਾਠਕ ਸੱਜਣਾਂ ਅਤੇ “ਤੱਤ ਗੁਰਮਤਿ ਪਰਿਵਾਰ” ਕੋਲੋਂ ਖਿਮਾ ਦਾ ਜਾਚਕ ਹੈ।

ਇੰਦਰ ਜੀਤ ਸਿੰਘ

ਕਾਨਪੁਰ


(25/11/09)
ਰਣਜੀਤ ਸਿੰਘ

S. Mewa Singh ji,

Sat Sri Akaal,

ਮੇਰੇ ਆਪ ਜੀ ਨੂੰ ਦੋ ਸੁਆਲ ਹਨ:

I have two questions:

1) ਕੀ ਤੁਸੀਂ ਰੱਬ `ਚ “ਯਕੀਨ” ਕਰਦੇ ਹੋ? ਜੇ ਤੁਹਾਡਾ ਉਤਰ “ਨਾਂਹ” `ਚ ਹੈ ਤਾਂ ਤੁਹਾਡਾ ਵਿਗਿਆਨਕ ਨਜ਼ਰੀਆ ਸਹੀ ਹੈ ਤੇ ਇਸ ਵਿਚਾਰ ਨੂੰ ਅੱਗੇ ਤੋਰਨ ਦੀ ਲੋੜ ਨਹੀਂ।

Do you “Believe” in God? If your answer is “No” then scientific thought process holds true and discussion can be stopped.

2) ਜੇ ਤੁਸੀਂ ਰੱਬ `ਚ “ਯਕੀਨ” ਨਹੀਂ ਕਰਦੇ, ਪਰ ਤੁਸੀਂ ਰੱਬ ਨੂੰ ਮਿਲੇ ਹੋ ਜਾਂ ਜਾਣਦੇ ਹੋ, ਕੀ ਤੁਸੀਂ ਰੱਬ ਨੂੰ ਮਿਲਣ ਦਾ ਜਾਂ ਜਾਣਨ ਦਾ ਸਬੂਤ ਦੇ ਸਕਦੇ ਹੋ?

If you don’t “Believe” in God but found him or know Him, can you prove your findings?

ਤੁਹਾਡਾ ਤੇ ਹੋਰ ਕਿਸੇ ਵੀ ਸੱਜਣ ਦਾ (ਖ਼ਾਸ ਕਰ ਉਨ੍ਹਾਂ ਸੱਜਣਾਂ ਦਾ ਜਿਹਨਾਂ ਨੂੰ ਆਤਮਾਂ ਦਾ ਯਕੀਨ ਨਹੀਂ) ਜੁਆਬ ਦੇਣ ਦਾ ਸ਼ੁਕਰਗੁਜ਼ਾਰ ਹੋਵਾਂਗਾ। ਮੈਨੂੰ ਆਪ ਨੂੰ ਨਾ ਹੀ ਅਜੇ ਆਤਮਾਂ ਲੱਭੀ ਹੈ ਤੇ ਨਾ ਹੀ ਰੱਬ, ਪਰ ਮੈਨੂੰ ਆਪਣੀ ਖੋਜ ਤੇ ਅਜੇ ਐਨਾ ਯਕੀਨ ਨਹੀਂ ਕਿ ਮੈਂ ਇਹ ਕਹਿਣ ਜੋਗਾ ਹੋ ਜਾਵਾਂ ਕਿ ਇਹ ਦੋਵੇਂ ਚੀਜ਼ਾਂ ਨਹੀਂ ਹਨ।

Your answer or anybody else’s (especially the ones who don’t believe in soul) will be much appreciated. I, myself, have not found either soul or God yet. But, I don’t trust my research to this extent that I can surely say soul or God don’t exist.

Regards,

Ranjit Singh


(25/11/09)
ਇਕਵਾਕ ਸਿੰਘ ਪੱਟੀ

ਜਥੇਦਾਰ ਵੱਲੋਂ ਪ੍ਰੋ. ਦਰਸ਼ਨ ਸਿੰਘ ਵਿਰੁੱਧ ਹੁਕਮਨਾਮਾ ਨਹੀਂ, ਮਰਜ਼ੀਨਾਮਾ ਜਾਰੀ ਹੋਇਆ ਹੈ
ਅੰਮ੍ਰਿਤਸਰ 25 ਨਵੰਬਰ 09
ਪ੍ਰੋ. ਦਰਸ਼ਨ ਸਿੰਘ ਖਾਲਸਾ ਸਬੰਧੀ ਚੱਲ ਰਹੇ ਵਿਵਾਦ ਬਾਰੇ ਗੱਲਬਾਤ ਕਰਦਿਆਂ ਸਿੱਖ ਮਿਸ਼ਨਰੀ ਅਤੇ ਗੁਰੂ ਨਾਨਾਕ ਦੇਵ ਜੀ ਮਿਸ਼ਨ ਜਥੇਬੰਦੀ ਦੇ ਨੌਜਵਾਨ ਆਗੂ ਸ. ਇਕਵਾਕ ਸਿੰਘ ਪੱਟੀ ਨੇ ਕਿਹਾ ਕਿ ਬੀਤੇ ਦਿਨੀਂ ਕੌਮ ਦੇ ਮਹਾਨ ਰਾਗੀ ਸਿੰਘ, ਕਥਾ ਵਾਚਕ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਸੇਵਾਦਾਰ ਪ੍ਰੋ. ਦਰਸ਼ਨ ਸਿੰਘ ਖਾਲਸਾ ਵਿਰੁੱਧ ਹੁਕਮਨਾਮਾ ਨਹੀਂ, ਮਰਜ਼ੀਨਾਮਾ ਜਾਰੀ ਹੋਇਆ ਹੈ। ਜਿਸਦੀ ਪ੍ਰਤੱਖ ਮਿਸਾਲ ਹੈ ਕਿ ਸਾਡੇ ‘ਜੱਥੇਦਾਰ ਜੀ’ ਵੱਲੋਂ ਬੀਤੇ ਦਿਨੀਂ ਅਖਬਾਰਾਂ ਵਿੱਚ ਇਹ ਬਿਆਨ ਜਾਰੀ ਕੀਤਾ ਗਿਆ, ਜਿਸ ਵਿੱਚ ਸਪਸ਼ਟ ਕੀਤਾ ਹੈ ਕਿ ਪ੍ਰੋ. ਖਾਲਸਾ ਦੇ ਸਬੰਧ ਵਿੱਚ ਬਿਆਨਬਾਜ਼ੀ ਬੰਦ ਕੀਤੀ ਜਾਵੇ, ਕਿਉਂਕਿ ਇਹ ਮਾਮਲਾ ਵਿਚਾਰ ਅਧੀਨ ਹੈ ਅਤੇ ਅੰਤਮ ਫੈਂਸਲੇ ਤੱਕ ਸੰਗਤ ਉਡੀਕ ਕਰੇ ਬਾਰੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਜੇ ਮਾਮਲਾ ਵੀਚਾਰ ਅਧੀਨ ਹੈ ਤਾਂ ਰਾਗੀ ਦਰਸ਼ਨ ਸਿੰਘ ਜੀ ਵਿਰੁੱਧ ਸੰਗਤ ਨੂੰ ਉਹਨਾਂ ਦੇ ਸਮਾਗਮਾਂ ਦਾ ਬਾਈਕਾਟ ਅਤੇ ਉਹਨਾਂ ਦੇ ਕੀਰਤਨ ਤੇ ਪਾਬੰਧੀ ਕਿਸ ਆਧਾਰ ਤੇ ਲਗਾਈ ਗਈ ਹੈ? ਜਦ ਕਿ ਅਜੇ ਮਾਮਲਾ ਵਿਚਾਰਿਆਂ ਹੀ ਨਹੀਂ ਗਿਆ। ਉਹਨਾਂ ਕਿਹਾ ਕਿ ਅਸਲ ਸੀ. ਡੀ. ਨੂੰ ਪੰਥ ਵਿਰੋਧੀ ਸ਼ਕਤੀਆਂ ਵੱਲੋਂ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ, ਜਿਸਦਾ ਲਾਹਾ ਲੈ ਕੇ ਉਹ ਪ੍ਰੋ. ਖਾਲਸਾ ਵੱਲੋਂ ਕੀਤੇ ਜਾ ਰਹੇ ਪ੍ਰਚਾਰ ਵਿੱਚ ਰੁਕਾਵਟ ਪਾ ਸਕਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਕਿ ਪੂਰੀ ਕੌਮ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ, ਨਿਰਮਲ ਅਤੇ ਪਵਿੱਤਰ ਵੀਚਾਰਧਾਰਾ ਨਾਲੋਂ ਟੁੱਟ ਕੇ ਦਸ਼ਮ ਗ੍ਰੰਥ ਵਿੱਚ ਦਰਜ ਤ੍ਰੀਆ ਚਰਿੱਤਰ ਨਾਲ ਜੁੜ ਜਾਵੇ ਅਤੇ ਭਵਿੱਖ ਵਿੱਚ ਸਿੱਖ ਕੌਮ ਦੇ ਆਲਮਗੀਰੀ ਸਿਧਾਂਤਾਂ ਨੂੰ ਖਤਮ ਕੀਤਾ ਜਾ ਸਕੇ।


(25/11/09)
ਗੁਰਮੀਤ ਸਿੰਘ ਆਸਟ੍ਰੇਲੀਆ

Dear S. Makhan Singh jee, Moderator - Sikh Marg Website,

Waheguru jee ka Khalsa Waheguru jee kee Fateh

I have heard the controversial Recording where at the end Prof. Darshan Singh justifies "Bhagauti", which means he agrees with First Stanza lifted from Durga Kee Vaar / BN/DG ? Under another Mattaa 9, Chaupayee is considered O.K. Such duality is going to be exploited by the Head Ministers at the instance of Lamba and Badal?

It is my fear that they will compel him to serve his religious punishment at Patna and Hazur Sahib where DG is kept open. Then see the embarrassment and consequent result ??

Since Prof. himself was once appointed Jathedaar when he punished Surjit Singh Barnala, then he may be knowing under which Act or Authority the socalled Jathedaars are appointed and what are their duties and functions? Now he is caught between devil and deep sea !!


(24/11/09)
ਡਾ. ਭਗਵੰਤ ਸਿੰਘ ਸੰਧੂ

ਸ੍ਰ. ਤਰਲੋਚਨ ਸਿੰਘ ਜੀ,

ਮੇਰੇ ਲੇਖ ਕਾਰਨ ਤੁਹਾਨੂੰ ਬਹੁਤ ਜਿਆਦਾ ਮਾਨਸਿਕ ਪੀੜਾ ਹੋਈ ਜਾਪਦੀ ਹੈ ਇਸ ਕਰਕੇ ਮੁਆਫ਼ੀ ਮੰਗਦਾ ਹਾਂ। ਸਭ ਤੋਂ ਪਹਿਲਾਂ ਮੈਂ ਇਹ ਸਪਸ਼ਟ ਕਰਨਾ ਜਰੂਰੀ ਸਮਝਦਾ ਹਾਂ ਕਿ ਇਹ ਲੇਖ ਤੁਹਾਨੂੰ ਨਿਸ਼ਾਨਾ ਬਣਾ ਕੇ ਬਿਲਕੁਲ ਨਹੀਂ ਲਿਖਿਆ ਗਿਆ ਬਲਕਿ ਤੁਹਾਡੀਆਂ ਗਲਤੀਆਂ ਦੀ ਵਿਗਿਆਨਕ ਦ੍ਰਿਸ਼ਟੀਕੋਣ ਨਾਲ ਘੋਖਵੀਂ ਪੜਚੋਲ ਜਰੂਰ ਕੀਤੀ ਗਈ ਹੈ। ਅਜਿਹਾ ਇਸ ਲਈ ਕੀਤਾ ਹੈ ਤਾਂ ਕਿ ਪਾਠਕਾਂ ਨੂੰ ਸਹੀ ਜਾਣਕਾਰੀ ਮਿਲ ਸਕੇ, ਉਹ ਸੱਚ ਜਾਣ ਸਕਣ। ਮੇਰਾ ਖਿਆਲ ਹੈ ਕਿ ਤੁਸੀਂ ਮੇਰੇ ਨਾਲ ਸਹਿਮਤ ਹੋਵੋਗੇ ਕਿ ਸੱਚ ਦਾ ਮਾਰਗ, ਪ੍ਰਮਾਤਮਾ ਦੇ ਘਰ ਦੇ ਰਾਹ ਪੈਣ ਵਾਸਤੇ ਬਹੁਤ ਜਰੂਰੀ ਹੈ।

ਇਸ ਤੋਂ ਪਹਿਲਾਂ ਕਿ ਮੈਂ ਤੁਹਾਡੀਆਂ ਗੱਲਾਂ ਦੇ ਜੁਆਬ ਦੇਵਾਂ ਮੈਂ ਇੱਕ ਬੇਨਤੀ ਕਰਦਾ ਹਾਂ ਕਿ ਵਿਚਾਰ ਵਟਾਂਦਰਾ ਕਰਨ ਦਾ ਫਾਇਦਾ ਤਦ ਹੀ ਹੈ ਜੇ ਵਿਗਿਆਨਕ ਨਜ਼ਰੀਏ ਨਾਲ ਕੀਤਾ ਜਾਵੇ। ਜੇ ਦਿਮਾਗ ਦੇ ਦਰਵਾਜੇ ਬੰਦ ਕਰਕੇ ਬਹਿਸ ਕਰਨੀ ਹੈ ਤਾਂ ਕੋਈ ਫਾਇਦਾ ਨਹੀਂ ਸਮਾਂ ਬਰਬਾਦ ਕਰਨ ਦਾ। ਵਿਚਾਰਾਂ ਦਾ ਵਖਰੇਵਾਂ ਕੁਦਰਤੀ ਹੈ ਪਰ ਇਸ ਨੂੰ ਜ਼ਾਤੀ ਵਿਰੋਧ ਵਿੱਚ ਬਦਲ ਲੈਣਾ ਇਨਸਾਨੀ ਫਿਤਰਤ ਹੈ। ਕ੍ਰਿਪਾ ਕਰਕੇ ਇਸ ਵਰਤਾਰੇ ਤੋਂ ਬਾਹਰ ਆਉਣ ਦੀ ਖੇਚਲ ਕਰਨੀ। ਮੇਰਾ ਤੁਹਾਡੇ ਨਾਲ ਕੋਈ ਵਿਰੋਧ ਨਹੀਂ ਹੈ ਜੇ ਵਿਰੋਧ ਹੈ ਤਾਂ ਸਿਰਫ ਤੁਹਾਡੇ ਅਣਵਿਗਿਆਨਕ ਨਜ਼ਰੀਏ ਦਾ।

ਤੁਹਾਨੂੰ ਆਪਣੀ ਹੀ ਆਤਮਾ ਨੂੰ ਮਹਿਸੂਸ ਕਰਨ ਵਾਸਤੇ ਸਮਾਂ ਲਾਉਣਾ ਪੈਂਦਾ ਹੈ। ਕਿਤੇ ਤੁਸੀਂ ਇਹ ਤਾਂ ਨਹੀਂ ਕਹਿਣਾ ਚਾਹੁੰਦੇ ਕਿ ਤੁਸੀਂ ਆਪਣੀ ਹੀ ਆਤਮਾ ਤੋਂ ਇੰਨੇ ਦੂਰ ਭਟਕਦੇ ਫਿਰਦੇ ਹੋ ਕਿ ਇਸ ਨੂੰ ਲੱਭਣ ਵਿੱਚ ਹੀ ਕਾਫੀ ਸਮਾਂ ਖਰਚ ਹੋ ਜਾਂਦਾ ਹੈ? ਜੇ ਅਜਿਹਾ ਹੈ ਤਾਂ ਬੜੇ ਅਫ਼ਸੋਸ ਦੀ ਗੱਲ ਹੈ।

ਮੈਂ ਪਹਿਲਾਂ ਵੀ ਕਹਿ ਚੁੱਕਾ ਹਾਂ ਕਿ ਤੁਸੀਂ ਅਰਥਾਂ ਦੇ ਅਨਰਥ ਕਰਦੇ ਹੋ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਤੁਹਾਨੂੰ ਪਤਾ ਹੈ ਕਿ ਬੈਨਜ਼ੀਨ ਰਿੰਗ ਦੀ ਖੋਜ Kekulé ਨੇ ਹੀ ਕੀਤੀ ਸੀ ਪਰ ਸੁਪਨੇ ਵਿੱਚ ਨਹੀਂ। ਜਿੱਥੋਂ ਤੁਸੀਂ Kekulé ਦਾ ਹਵਾਲਾ ਦਿੱਤਾ ਹੈ ਕ੍ਰਿਪਾ ਕਰਕੇ ਦੋ ਸਤਰਾਂ ਹੋਰ ਪੜ੍ਹ ਲੈਣਾਂ। ਕਿਸੇ ਦਾ ਹਵਾਲਾ ਦੇਣਾ ਹੁੰਦਾ ਹੈ ਤਾਂ ਮਿਹਰਬਾਨੀ ਕਰਕੇ ਪੂਰਾ ਦਿਆ ਕਰੋ। ਲਾਲ ਅੱਖਰਾਂ ਨੂੰ ਧਿਆਨ ਨਾਲ ਪੜ੍ਹਿਆਂ ਸਪਸ਼ਟ ਹੁੰਦਾ ਹੈ ਕਿ ਇਹ ਉਹਦੀ ਵਰ੍ਹਿਆਂ ਦੀ ਮਿਹਨਤ ਸੀ ਨਾਂ ਕਿ ਇੱਕ ਸੁਪਨੇ ਦਾ ਨਤੀਜਾ।

The new understanding of benzene, and hence of all aromatic compounds, proved to be so important for both pure and applied chemistry that in 1890 the German Chemical Society organized an elaborate appreciation in Kekulé's honor, celebrating the twenty-fifth anniversary of his first benzene paper. Here Kekulé spoke of the creation of the theory. He said that he had discovered the ring shape of the benzene molecule after having a reverie or day-dream of a snake seizing its own tail (this is a common symbol in many ancient cultures known as the Ouroboros). This vision, he said, came to him after years of studying the nature of carbon-carbon bonds. This was 7 years after he had solved the problem of how carbon atoms could bond to up to four other atoms at the same time.

ਨਾਲੇ ਤਰਲੋਚਨ ਸਿੰਘ ਜੀ ਸੁਪਨੇ ਵਿੱਚ ਅਤੇ day-dream ਵਿੱਚ ਫਰਕ ਹੁੰਦਾ ਹੈ। Day-dream - the condition of being lost in thought ਦਾ ਭਾਵ ਹੈ ਕਿ ਸੋਚਾਂ ਵਿੱਚ ਐਨਾ ਗੁਆਚ ਜਾਣਾ, ਐਨੇ ਮਗਨ ਹੋ ਜਾਣਾ ਕਿ ਸੋਚ ਇੱਕ ਸੁਪਨਾ ਮਹਿਸੂਸ ਹੋਣ ਲੱਗੇ। ਉਮੀਦ ਹੈ ਕਿ ਤੁਹਾਨੂੰ ਇਹ ਬਿਲਕੁਲ ਸਪਸ਼ਟ ਹੋ ਗਿਆ ਹੋਵੇਗਾ ਕਿ ਤੁਹਾਡਾ ਇਹ ਕਥਨ ਕਿ ਸੁਪਨਾ ਵੀ ਸਾਇੰਸ ਬਣ ਸਕਦੀ ਹੈ ਇੱਕ ਕੋਰਾ ਝੂਠ ਹੈ।

ਮੁਆਫ਼ ਕਰਨਾ, ਤੁਸੀਂ ਸੁਪਨਿਆਂ ਅਤੇ ਕਲਪਨਾਵਾਂ ਨੂੰ ਹੀ ਵਿਗਿਆਨ ਸਮਝੀ ਬੈਠੇ ਹੋ ਸ਼ਾਇਦ ਇਸੇ ਕਰਕੇ ਪਾਠਕਾਂ ਨੂੰ ਵਿਗਿਆਨ ਦੇ ਨਾਮ ਤੇ ਕੂੜਾ ਪਰੋਸ – ਪਰੋਸ ਦੇਈ ਜਾਂਦੇ ਹੋ। ਉਮੀਦ ਕਰਦਾ ਹਾਂ ਕਿ ਮੇਰੀਆਂ ਬੇਨਤੀਆਂ ਨੂੰ ਧਿਆਨ ਵਿੱਚ ਰੱਖ ਕੇ ਵਿਚਾਰ ਵਟਾਂਦਰਾ ਅੱਗੇ ਤੋਰੋਂਗੇ। ਧੰਨਵਾਦ।

ਡਾ. ਭਗਵੰਤ ਸਿੰਘ ਸੰਧੂ


(24/11/09)
ਗੁਰਦੇਵ ਸਿੰਘ ਸਿੱਧੂ

Dear Brother,

I was shocked to note that the R.S.S., the fanatic Hindu organisation is spreading heinous propaganda against those opposed to Dasam Granth, especially Darshan Singh Professor, Dr Harjinder Singh Dilgeer and others.

The RSS is running websites like
www.sikhsnagat.com, www.sikhsangat.org, www.panthic.org, www.guppshupp.com, www.tapoban.com, www.burningpunjab.com, www.toronto.com/org

and it is interesting that the same news will be found in these websites.

Please put it in your website so that the world may know it.

G S Sidhu


(24/11/09)
ਚਰਨਜੀਤ ਸਿੰਘ ਬਰੈਂਪਟਨ

Regarding Harminder Singh Ji's Letter dated 21/11/09

I am not an expert on this issue,but as far as I know,the way it works is:

The big boss decides on something.
Boss asks the office staff to type it.
Office staff types it with all the refrences and numbers etc.
Office staff brings it back to the Boss to sign it.
Office staff mails or releases it.
But then again,Its India.It can work any way.

-----------------------------------------------------------

I read the article about aalochna (criticism)by tat gurmat parivar.
I would like to add that there is a difference between self examination and self criticism.I believe that self examination is always good but self criticism beyond a certain point becomes part of the problem instead of part of the solution.

Charanjit Singh
Brampton


(23/11/09)
ਤੱਤ ਗੁਰਮਤਿ ਪਰਿਵਾਰ

ਪ੍ਰੋ. ਦਰਸ਼ਨ ਸਿੰਘ ਜੀ ਨੂੰ ਬੇਨਤੀ ਰੂਪੀ ਸਲਾਹ

‘ਤੱਤ ਗੁਰਮਤਿ ਪਰਿਵਾਰ’ ਵਲੋਂ ਤਿੰਨ-ਚਾਰ ਦਿਨ ਪਹਿਲਾਂ ਇੱਕ ਪ੍ਰੈਸ ਨੋਟ ‘ਸਿੱਖ ਪੁਜਾਰੀਵਾਦ ਦੇ ਨਾਗ ਦਾ ਨਵਾਂ ਡੰਗ’ ਸਿਰਲੇਖ ਹੇਠ ਜਾਰੀ ਕੀਤਾ ਗਿਆ ਸੀ। ਇਹ ਬਿਆਨ ਅਕਾਲ ਤਖਤ `ਤੇ ਕਾਬਜ਼ ਪੁਜਾਰੀਆਂ ਵਲੋਂ ਪ੍ਰੋ. ਦਰਸ਼ਨ ਸਿੰਘ ਜੀ ਨੂੰ ਅਪਣੀ ਕਚਹਿਰੀ ਵਿੱਚ ਪੇਸ਼ ਹੋਣ ਬਾਰੇ ਜਾਰੀ ‘ਆਦੇਸ਼’ ਨਾਲ ਸੰਬੰਧਿਤ ਸੀ। ਇਸ ਬਿਆਨ ਵਿੱਚ ਪਰਿਵਾਰ ਨੇ ਸਪਸ਼ਟ ਕੀਤਾ ਸੀ ਕਿ ਜੇ ਸਿੱਖ ਸਮਾਜ ਨੂੰ ਨਿਰੋਲ ਨਾਨਕ ਫਲਸਫੇ ਦਾ ਪੈਰੋਕਾਰ ਬਣਾਉਣਾ ਹੈ ਤਾਂ ਜਰੂਰੀ ਹੈ ਕਿ ਕੌਮ ਵਿਚੋਂ ‘ਪੁਜਾਰੀਵਾਦ’ ਦਾ ਹਰ ਰੂਪ ਵਿੱਚ ‘ਬੀਜ ਨਾਸ਼’ ਕੀਤਾ ਜਾਵੇ। ਅਕਾਲ ਤਖਤ ਤੇ ਕਾਬਜ਼ ਪੁਜਾਰੀ ‘ਸਿੱਖ ਸਮਾਜ’ ਵਿਚਲੇ ਪੁਜਾਰੀਵਾਦ ਦੀ ਸਿਖਰ ਹੈ। ਇਸ ਲਈ ਇਸ ਦੀ ਹੋਂਦ ਨੂੰ ਨਕਾਰਨਾ ਅਤੇ ਖਤਮ ਕਰਨਾ ਜ਼ਰੂਰੀ ਹੈ। ਕੁੱਝ ਐਸਾ ਹੀ ਪ੍ਰਣ (ਗੁਰਮਤਿ ਆਧਾਰਿਤ) ਅਪਨੀ ਮੂਲ ਨਿਯਮਾਵਲੀ ਵਿੱਚ ਕੁੱਝ ਇਸ ਤਰਾਂ ਦਰਜ ਕੀਤਾ ਗਿਆ ਹੈ,

“ਪਰਿਵਾਰ ਅਕਾਲ ਤਖਤ ਦੇ ਨਾਂ `ਤੇ ਜਾਂ ਕਿਸੇ ਹੋਰ ਵਲੋਂ ਕਿਸੇ ਨੂੰ ਵੀ ‘ਪੰਥ’ ਵਿਚੋਂ ਛੇਕਣ ਦੀ ਕਾਰਵਾਈ ਨੂੰ ਗੁਰਮਤਿ ਅਨੁਸਾਰ ਸਹੀ ਨਹੀਂ ਮੰਨਦਾ। ਇਸ ਲਈ ਪਰਿਵਾਰ ਦੇ ਕਿਸੇ ਮੈਂਬਰ ਖਿਲਾਫ ਹੋਈ ਐਸੀ ਕਿਸੇ ਵੀ ਕਾਰਵਾਈ ਦਾ ਪਰਿਵਾਰ ਨੋਟਿਸ ਨਹੀਂ ਲਿਆ ਜਾਵੇਗਾ ਅਤੇ ਉਸ (ਐਸੇ ਕਿਸੇ ਸੰਮਨ ਜਾਂ ਫਤਵੇ) ਨੂੰ ਨਜ਼ਰਅੰਦਾਜ ਕਰ ਦਿਤਾ ਜਾਵੇਗਾ। ਵੈਸੇ ਪਰਿਵਾਰ ਅਕਾਲ ਤਖਤ ਦੀ ਸੰਸਥਾ ਨੂੰ ਇਸ ਦੇ ਸਹੀ ਸਰੂਪ ਵਿੱਚ (ਜਿਵੇਂ ਕਿ ਛੇਵੇਂ ਪਾਤਸ਼ਾਹ ਜੀ ਨੇ ਇਸ ਨੂੰ ਬਣਾਇਆ ਸੀ) ਸਮਰਪਿਤ ਹੈ। ਪਰ ਇਸ ਨੂੰ ਕਚਹਿਰੀ ਦੇ ਰੂਪ (ਜੋ ਭ੍ਰਿਸ਼ਟ ਪੁਜਾਰੀਆਂ ਅਤੇ ਰਾਜਨੀਤਕਾਂ ਦੇ ਗਠਜੋੜ ਨੇ ਇਸ ਨੂੰ ਦੇ ਦਿਤਾ ਹੈ) ਵਿਚ, ਗੁਰਮਤਿ ਵਿਰੋਧੀ ਮੰਨਦੇ ਹੋਏ, ਪ੍ਰਵਾਣ ਨਹੀਂ ਕਰਦਾ।”

ਪਰਿਵਾਰ ਸ਼ਾਇਦ ਐਸਾ ਪਹਿਲਾ ਮੰਚ ਹੈ ਜਿਸ ਨੇ ਇਤਨੀ ਦ੍ਰਿੜਤਾ ਨਾਲ ਸਿੱਖ ਸਮਾਜ ਨੂੰ ਚੰਬੜ ਚੁਕੇ ‘ਕੋਹੜ’ ਪੁਜਾਰੀਵਾਦ ਨੂੰ ਰੱਦ ਕੀਤਾ ਹੈ।

ਪਿਛਲੇ ਕੁੱਝ ਸਮੇਂ ਵਿੱਚ ਸਿੱਖ ਸਮਾਜ ਪੁਜਾਰੀਵਾਦ ਖਿਲਾਫ ਕੁੱਝ ਜਾਗਰਿਤੀ ਆਈ ਵੀ ਹੈ। ਜਿਥੇ ਪਹਿਲਾਂ ‘ਅਕਾਲ ਤਖਤ’ ਦਾ ਨਾਂ ਵਰਤ ਕੇ ਪੁਜਾਰੀਆਂ ਵਲੋਂ ਦਿਤੇ ‘ਫਤਵੇ’ ਨੂੰ ਕੌਮ ਵਲੋਂ ਬਿਨਾਂ ਵਿਚਾਰੇ, ਸਿਰ-ਮੱਥੇ ਮੰਨ ਲਿਆ ਜਾਂਦਾ ਸੀ, ਹੁਣ ਐਸਾ ਨਹੀਂ ਹੈ। ਪਿਛਲੇ ਸਮੇਂ ਵਿੱਚ ਪੁਜਾਰੀਆਂ ਦੇ ਗਲਤ ਫੈਸਲਿਆਂ (ਫਤਵਿਆਂ) ਖਿਲਾਫ ਕੌਮ ਵਿਚੋਂ ਅਵਾਜ਼ਾਂ ਵੀ ਉਠੀਆਂ ਹਨ ਅਤੇ ਜਾਗਰੂਕ ਸਿੱਖਾਂ ਵਲੋਂ ਉਹਨਾਂ ਫਤਵਿਆਂ ਨੂੰ ਰੱਦ ਵੀ ਕਰ ਦਿਤਾ ਗਿਆ। ਗੁਰਬਖਸ਼ ਸਿੰਘ ਜੀ ਕਾਲਾ ਅਫਗਾਨਾ ਅਤੇ ਜੋਗਿੰਦਰ ਸਿੰਘ ਜੀ ਸਪੋਕਸਮੈਨ ਖਿਲਾਫ ਜਾਰੀ ਹੋਏ ਫਤਵਿਆਂ ਦਾ ‘ਹਸ਼ਰ’ ਇਸ ਦੀ ਜੀਵੰਤ ਮਿਸਾਲ ਹਨ। ਜਾਗਰੂਕ ਸਿੱਖਾਂ ਵਲੋਂ ਇਹਨਾਂ ਫਤਵਿਆਂ ਨੂੰ ਪੂਰੀ ਤਰਾਂ ਰੱਦ ਕਰ ਦਿਤਾ ਗਿਆ। ਅਸਲ ਵਿੱਚ ਐਸੇ ਫੈਸਲੇ ‘ਪੁਜਾਰੀਵਾਦ’ ਵਲੋਂ ਆਪੂੰ ਅਪਣੇ ਤਾਬੂਤ ਵਿੱਚ ਠੋਕੇ ਹੋਏ ਕਿੱਲ ਸਾਬਿਤ ਹੋ ਰਹੇ ਹਨ। ਪਰ ਧਿਆਨਦੇਣ ਯੋਗ ਨੁਕਤਾ ਹੈ ਕਿ ਫਤਵੇ ਉਹੀ ਰੱਦ ਹੋਏ ਹਨ ਜਿਥੇ ਪੀੜਿਤ ਧਿਰ ਨੇ ਪੁਜਾਰੀਵਾਦ ਖਿਲਾਫ ਦ੍ਰਿੜ ਸਟੈਂਡ ਲਿਆ ਹੈ। ਐਸਾ ਸਟੈਂਡ ਜ਼ਿਆਦਾਤਰ ਵਿਦਵਾਨਾਂ ਵਲੋਂ ਹੀ ਲਿਆ ਗਿਆ ਹੈ, ਵਰਨਾ ਰਾਜਨੀਤਿਕ ਲੋਕ ਤਾਂ ਇਸ ਮਾਮਲੇ ਵਿੱਚ ਫਾਡੀ ਹੀ ਰਹੇ ਹਨ। ਪਰ ਕੁੱਝ ਵਿਦਵਾਨਾਂ ਨੇ ਇਸ ਪੱਖੋਂ ਕਮਜ਼ੋਰੀ ਵੀ ਵਿਖਾਈ ਹੈ। ਇਸ ਦੀ ਇੱਕ ਮਿਸਾਲ ਮਰਹੂਮ ਗਿਆਨੀ ਗੁਰਦਿੱਤ ਸਿੰਘ ਜੀ ਹਨ। ਉਹਨਾਂ ਨੇ ‘ਮੁੰਦਾਵਣੀ’ ਪੁਸਤਕ ਦੇ ਰੂਪ ਵਿੱਚ ਬਾ-ਮਿਸਾਲ ਕੰਮ ਕੀਤਾ। ਪਰ ਇਸੇ ਪੁਸਤਕ ਨੂੰ ਲੈ ਕੇ ਪੁਜਾਰੀਆਂ ਵਲੋਂ ਜਾਰੀ ਕੀਤੇ ਫਤਵੇ ਨੂੰ ਵੇਖ ਕੇ ਉਹ ਦ੍ਰਿੜ ਸਟੈਂਡ ਨਾ ਲੈ ਸਕੇ `ਤੇ ਪੁਜਾਰੀਆਂ ਸਾਹਮਣੇ ਝੁਕ ਗਏ।

ਪ੍ਰੋ. ਦਰਸ਼ਨ ਸਿੰਘ ਜੀ ਖਿਲਾਫ ਜਾਰੀ ਹੋਇਆ ਫਤਵਾ ਵੀ ਪੁਜਾਰੀਵਾਦ ਖਿਲਾਫ ਇਸ ਜੰਗ ਵਿੱਚ ਇੱਕ ‘ਮੀਲ ਪੱਥਰ’ ਸਾਬਿਤ ਹੋ ਸਕਦਾ ਹੈ। ਲੋੜ ਹੈ ਪ੍ਰੋ. ਦਰਸ਼ਨ ਸਿੰਘ ਜੀ ਸਮੇਤ ਸਾਰੀ ਜਾਗ੍ਰਿਤ ਧਿਰਾਂ ਨੂੰ ਸੋਚ ਸਮਝ ਕੇ ਸਹੀ ਫੈਸਲਾ ਲੈਣ ਦੀ। ਦਰਸ਼ਨ ਸਿੰਘ ਜੀ ਨੂੰ ਇਸ ਸਮੇਂ ਦ੍ਰਿੜਤਾ ਨਾਲ ਸਟੈਂਡ ਲੈਂਦੇ ਹੋਏ ਪੁਜਾਰੀਵਾਦ ਦੀ ਹੋਂਦ ਨੂੰ ਨਕਾਰ ਅਤੇ ਅਪ੍ਰਵਾਣ ਕਰ ਦੇਣਾ ਚਾਹੀਦਾ ਹੈ। ਪੁਜਾਰੀਆਂ ਦੀ ਕਚਹਿਰੀ ਵਿੱਚ ਕਿਸੇ ਵੀ ਰੂਪ ਵਿੱਚ ਪੇਸ਼ ਹੋਣਾ ਗਲਤ ਸੰਦੇਸ਼ ਹੀ ਦੇਵੇਗਾ।

ਇਸ ਸੰਬੰਧ ਵਿੱਚ ‘ਰੋਜ਼ਾਨਾ ਸਪੋਕਸਮੈਨ’ ਵਿੱਚ ਮੁੱਖ ਸੰਪਾਦਕ ਜੋਗਿੰਦਰ ਸਿੰਘ ਜੀ ਵਲੋਂ ਤਿੰਨ ਭਾਗਾਂ ਵਿੱਚ ਲਿਖੇ ਸੰਪਾਦਕੀ ਦੇ ਕੁੱਝ ਅੰਸ਼ ਸ਼ਲਾਘਾਯੋਗ ਅਤੇ ਧਿਆਨਦੇਣ ਯੋਗ ਹਨ। ਇਸ ਸੰਪਾਦਕੀ ਵਿੱਚ ਦਰਸ਼ਨ ਸਿੰਘ ਜੀ ਨੂੰ ਪੁਜਾਰੀਵਾਦ ਖਿਲਾਫ ਇਸ ਜੰਗ ਦੀ ਕਮਾਨ ਸੰਭਾਲਣ ਦੀ ਬੇਨਤੀ ਕਰਦੇ ਹੋਏ ਸਲਾਹ ਦਿਤੀ ਗਈ ਹੈ ਕਿ ਉਹ ਪੁਜਾਰੀਆਂ ਸਾਹਮਣੇ ਪੇਸ਼ ਹੋ ਕੇ ਸਿੱਖੀ ਵਿੱਚ ਉਹਨਾਂ ਦੀ ਹੋਂਦ ਨੂੰ ਮਾਨਤਾ ਨਾ ਦੇਣ। ਇਸੇ ਸੰਪਾਦਕੀ ਵਿੱਚ ਜਾਗਰੂਕ ਧਿਰਾਂ ਨੂੰ ਇਕੱਠੇ ਹੋ ਕੇ 2003 ਦੀ ਮੋਹਾਲੀ ਵਾਲੀ ਕਨਵੈਨਸ਼ਨ ਦੀ ਤਰਜ਼ `ਤੇ ਇੱਕ ਹੋਰ ਕਨਵੈਵਸ਼ਨ ਕਰਕੇ ‘ਪੁਜਾਰੀਵਾਦ’ ਦੇ ਇਸ ਹਮਲੇ ਦਾ ਜਵਾਬ ਦੇਣਾ ਚਾਹੀਦਾ ਹੈ। ਪਰਿਵਾਰ ਸਪੋਕਸਮੈਨ ਦੇ ਸੰਪਾਦਕੀ ਦੇ ਇਹਨਾਂ ਅੰਸ਼ਾਂ ਨਾਲ ਸਹਿਮਤੀ ਰੱਖਦਾ ਹੈ।

ਪਰਿਵਾਰ ਪ੍ਰੋ. ਦਰਸ਼ਨ ਸਿੰਘ ਜੀ ਨੂੰ ਬੇਨਤੀ ਕਰਦਾ ਹੈ ਉਹ ਪੁਜਾਰੀਵਾਦ ਖਿਲਾਫ ਜੰਗ ਦੇ ਇਸ ਅਹਿਮ ਮੋੜ `ਤੇ ਬਹੁਤ ਸੋਚ-ਸਮਝ ਕੇ ਫੈਸਲਾ ਲੈਣ। ‘ਪੁਜਾਰੀਆਂ’ ਸਾਹਮਣੇ ਕਿਸੇ ਵੀ ਰੂਪ ਵਿੱਚ ਪੇਸ਼ ਹੋਣਾ ਸਿੱਖੀ ਵਿੱਚ ਪੁਜਾਰੀਵਾਦ ਦੀ ਹੋਂਦ ਨੂੰ ਮਾਨਤਾ ਦੇਣਾ ਹੀ ਹੈ। ਇਸ ਲਈ ਪੁਜਾਰੀਆਂ ਦੇ ਇਸ ਫਤਵੇ ਦਾ ਜਵਾਬ ਲਿਖਤੀ ਰੂਪ ਵਿੱਚ ਉਹਨਾਂ ਨੂੰ ਸਵਾਲ ਭੇਜ ਕੇ ਕੀਤਾ ਜਾਵੇ, ਨਾ ਕਿ ਪੇਸ਼ ਹੋ ਕੇ। ਇੰਡੀਆ ਅਵੈਅਰਨੈਸ ਦੇ ਸੰਪਾਦਕ ਸਰਬਜੀਤ ਸਿੰਘ ਵਲੋਂ ‘ਪੁਜਾਰੀਆਂ’ ਕੋਲੋਂ ਕੀਤੇ 51 ਸਵਾਲ ਇਸ ਦਿਸ਼ਾ ਵਿੱਚ ਇੱਕ ਵਧੀਆ ਸ਼ੁਰੂਆਤ ਹੈ। ਦੂਜੀ ਤਰਫ, ਸਾਰੀਆਂ ਜਾਗ੍ਰਿਤ ਧਿਰਾਂ ਨੂੰ ਇਸ ਮੌਕੇ ਇਕੱਠੇ ਹੋ ਕੇ ਸੰਨ 2003 ਦੀ ਤਰਜ਼ `ਤੇ ‘ਪੰਥਕ ਕਨਵੈਨਸ਼ਨ’ ਕਰਵਾਉਣ ਲਈ ਉਪਰਾਲਾ ਕਰਨਾ ਚਾਹੀਦਾ ਹੈ।

‘ਤੱਤ ਗੁਰਮਤਿ ਪਰਿਵਾਰ’ ਦੇ ਨਿੱਜੀ ਵਿਚਾਰ ਅਨੁਸਾਰ ਫਰੀਦਾਬਾਦ ਨਾਲ ਸੰਬੰਧਿਤ ਜਾਗਰੂਕ ਧਿਰਾਂ (ਦਸਮ ਗ੍ਰੰਥ ਵਿਚਾਰ ਮੰਚ ਤੇ ਹੋਰ) ਇਸ ਕਨਵੈਨਸ਼ਨ ਦੇ ਆਯੋਜਨ ਕਰਨ ਦੀ ਜਿੰਮੇਵਾਰੀ ਨਿਭਾਉਣ ਦੇ ਸਭ ਤੋਂ ਵੱਧ ਕਾਬਿਲ ਹਨ, ਕਿਉਂਕਿ ਇਸ ਲਈ ਉਹਨਾਂ ਕੋਲ ਲੋੜੀਂਦੇ ਸਾਧਨ ਅਤੇ ਸਮਰੱਥਾ ਹੈ। ਜੇ ਉਹ ਇਸ ਵਾਸਤੇ ਤਿਆਰ ਹੋ ਜਾਣ ਤਾਂ ਬਾਕੀ ਧਿਰਾਂ ਵਲੋਂ ਉਹਨਾਂ ਨੂੰ ਬਿਨਾ ਸੰਕੋਚ ਦੇ ਹਰ ਸੰਭਵ ਸਹਿਯੋਗ ਦੇਣਾ ਚਾਹੀਦਾ ਹੈ। ਤੱਤ ਗੁਰਮਤਿ ਪਰਿਵਾਰ ਐਸੇ ਕਿਸੇ ਵੀ ਉਪਰਾਲੇ ਵਿੱਚ ਅਪਣੇ ਵਲੋਂ ਹਰ ਤਰਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿਵਾਉਂਦਾ ਹੈ।

ਆਸ ਹੈ ਕਿ ਪ੍ਰੋ. ਦਰਸ਼ਨ ਸਿੰਘ ਜੀ ਸਮੇਤ ਸਾਰੀਆਂ ਜਾਗਰੂਕ ਪੰਥਕ ਧਿਰਾਂ ‘ਪਰਿਵਾਰ’ ਦੀ ਇਸ ਬੇਨਤੀ ਰੂਪ ਸਲਾਹ `ਤੇ ਗੰਭੀਰਤਾ ਨਾਲ ਗੌਰ ਫਰਮਾਉਣਗੀਆਂ।

ਸਹੀ ਸਮੇਂ `ਤੇ ਸਹੀ ਫੈਸਲੇ ਦੀ ਉਡੀਕ ਵਿਚ,

ਨਿਸ਼ਕਾਮ ਨਿਮਰਤਾ ਸਹਿਤ

ਤੱਤ ਗੁਰਮਤਿ ਪਰਿਵਾਰ

(ਟਿੱਪਣੀ:- ਤੱਤ ਗੁਰਮਤਿ ਵਾਲਿਓ ਗੱਲ ਤਾਂ ਤੁਹਾਡੀ ਠੀਕ ਹੈ ਜੇ ਕਰ ਇਹ ਹੋ ਜਾਵੇ ਤਾਂ ਇਹ ਮਸਲਾ ਸਦਾ ਵਾਸਤੇ ਖਾਸ ਕਰਕੇ ਗੁਰਮਤਿ ਨੂੰ ਸਹੀ ਰੂਪ ਵਿੱਚ ਮੰਨਣ ਵਾਲੇ ਅਤੇ ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਹੀ ਸਰਬਉਚ ਮੰਨਣ ਵਾਲਿਆਂ ਲਈ ਹੱਲ ਹੋ ਜਾਵੇਗਾ। ਲੜਾਈ ਝਗੜੇ ਤੋਂ ਵੀ ਬਚਾ ਹੋ ਜਾਵੇਗਾ। ਪਰ ਐਸਾ ਹੋਣਾ ਨਹੀਂ। ਕਾਰਣ ਸਾਫ ਹੈ ਕਿ ਬਹੁਤੇ ਸਿੱਖ ਵਿਦਵਾਨ ਵੀ ਜੋ ਕਿ ਇਹਨਾ ਗੱਲਾਂ ਨੂੰ ਸਮਝਦੇ ਹਨ ਉਹ ਸਹੀ ਤੇ ਸਪਸ਼ਟ ਸਟੈਂਡ ਨਹੀਂ ਲੈ ਸਕਦੇ। ਉਹ ਸਿਧਾਂਤ ਨਾਲੋਂ ਨਿੱਜ ਪ੍ਰਸਤ ਜਾਂ ਬੰਦੇ ਪ੍ਰਸਤ ਵੱਧ ਹਨ। ਕੁੱਝ ਕੁ ਉਦਾਹਣਾ ਪੇਸ਼ ਹਨ:

1. ਵੈਨਕੂਵਰ ਇਲਾਕੇ ਦਾ ਇੱਕ ਵਿਦਵਾਨ ਹਫਤਾ ਕੁ ਪਹਿਲਾਂ ਅਕਾਲ ਤਖ਼ਤ ਦੇ ਮੁੱਖ ਪੁਜਾਰੀ ਦੀ ਸਿਫਤ ਕਰਦਾ ਹੈ ਕਿਉਂਕਿ ਉਹ ਥੱਲੇ ਚਿਤੜ ਘਸਾ ਕੇ ਬੈਠਣ ਦੇ ਪਖੰਡਨਾਮੇ ਦਾ ਹਮਾਇਤੀ ਹੈ। ਜਦੋਂ ਪ੍ਰੋ: ਦਰਸ਼ਨ ਸਿੰਘ ਦੇ ਖਿਲਾਫ ਉਹੀ ਪੁਜਾਰੀ ਫਤਵਾ ਜਾਰੀ ਕਰਦਾ ਹੈ ਤਾਂ ਉਹ ਡਟ ਕੇ ਇਸ ਦਾ ਹਮਾਇਤੀ ਬਣਦਾ ਹੈ ਅਤੇ ਮੁੱਖ ਪੁਜਾਰੀ ਦਾ ਵਿਰੋਧੀ। ਕਾਰਨ ਸਪਸ਼ਟ ਹੈ ਕਿ ਜਿਸ ਜਥੇਬੰਦੀ ਨਾਲ ਉਹ ਸੰਬੰਧਿਤ ਹੈ ਉਹ ਦਰਸ਼ਨ ਸਿੰਘ ਦੀ ਹਮਾਇਤੀ ਹੈ।

2. ਦਰਸ਼ਨ ਸਿੰਘ ਖੁਦ ਮੁੱਖ ਪੁਜਾਰੀ ਰਿਹਾ ਹੈ ਮੇਰਾ ਨਹੀਂ ਖਿਆਲ ਕੇ ਉਹ ਦਰਿੜਤਾ ਨਾਲ ਸਟੈਂਡ ਲੈ ਸਕੇ ਅਤੇ ਖੁਲ ਕੇ ਕਹਿ ਸਕੇ ਕਿ ਮੈਂ ਵੀ ਅਗਿਆਨਤਾ ਵਿੱਚ ਗਲਤ ਕਰਦਾ ਰਿਹਾ ਹਾਂ। ਹਾਲੇ ਕੁੱਝ ਸਮਾ ਪਹਿਲਾਂ ਤਾਂ ਉਹ ਕਾਲੇ ਅਫਗਾਨੇ ਨੂੰ ਕਹਿੰਦਾ ਸੀ ਕਿ ਮੈਂ ਛੇਕਿਆਂ ਹੋਇਆਂ ਦੇ ਮੱਥੇ ਨਹੀਂ ਲੱਗਣਾ ਚਾਹੁੰਦਾ। ਕੀ ਉਹ ਆਪ ਛੇਕਿਆ ਹੋਇਆ ਪ੍ਰਵਾਨ ਕਰ ਲਵੇਗਾ?

3. ਪ੍ਰੋ: ਦਰਸ਼ਨ ਸਿੰਘ ਸਮੇਤ ਬਹੁਤੇ ਤ੍ਰਿਆ ਚਰਿੱਤਰ ਨੂੰ ਤਾਂ ਰੱਦ ਕਰਦੇ ਹਨ ਪਰ ਚੋਪਈ ਨੂੰ ਨਹੀਂ। ਜੋ ਕਿ ਇਸ ਦਾ ਹੀ ਹਿੱਸਾ ਹੈ। ਇਹ ਮਤਾ 21 ਨਵੰਬਰ ਦੇ ਪ੍ਰੈੱਸ ਨੋਟ ਦੇ ਨੰ: 9 ਵਿੱਚ ਵੀ ਤੁਸੀਂ ਪੜ੍ਹ ਸਕਦੇ ਹੋ ਜੋ ਕਿ ਇਸ ਤੋਂ ਅਗਾਂਹ ਪੋਸਟ ਕੀਤਾ ਹੋਇਆ ਹੈ।

4. ਜਦੋਂ ਕਾਲੇ ਅਫਗਾਨੇ ਨੂੰ ਛੇਕਿਆ ਸੀ ਤਾਂ ‘ਸਿੱਖਮਾਰਗ’, ਸਪੋਕਸਮੈਨ ਅਤੇ ਕੁੱਝ ਕੁ ਹੋਰ ਸਿੰਘਾਂ ਤੋਂ ਬਿਨਾ ਕੋਈ ਵੀ ਖੁੱਲ ਕੇ ਸਾਹਮਣੇ ਨਹੀਂ ਆਇਆ। ਜਿਸ ਤਰ੍ਹਾਂ ਹੁਣ ਦਰਸ਼ਨ ਸਿੰਘ ਦੀ ਪਿੱਠ ਤੇ ਆਇਆ ਹੈ ਹਾਲਾਂ ਕਿ ਕਾਲਾ ਅਫਗਾਨਾ ਦਸਮ ਗ੍ਰੰਥ ਬਾਰੇ ਦਰਸ਼ਨ ਸਿੰਘ ਨਾਲੋਂ ਸੌ ਗੁਣਾ ਵਧੇਰੇ ਸਪਸ਼ਟ ਹੈ। ਕਾਰਨ ਸਪਸ਼ਟ ਹੈ ਕਿ ਰਾਗੀ ਦਰਸ਼ਨ ਸਿੰਘ ਵਿੱਚ ਕੀਰਤਨ ਕਰਨ ਦਾ ਜੋ ਗੁਣ ਹੈ ਲੋਕੀ ਉਸ ਨਾਲ ਦਹਾਕਿਆਂ ਤੋਂ ਜੁੜੇ ਹੋਏ ਹਨ ਅਤੇ ਆਮ ਲੋਕਾਂ ਵਿੱਚ ਸਿਧਾਂਤ ਨਾਲੋਂ ਬੰਦਾ ਪ੍ਰਸਤੀ ਜ਼ਿਆਦਾ ਹੈ। ਇਸੇ ਕਰਕੇ ਹੀ ਦਸਮ ਗ੍ਰੰਥੀਏ ਉਸ ਦੀ ਹੀ ਸਭ ਤੋਂ ਜ਼ਿਆਦਾ ਵਿਰੋਧਤਾ ਕਰਦੇ ਹਨ।

5. ਕੁੱਝ ਦਿਨ ਪਹਿਲਾਂ ਜਦੋਂ ਨਾਨਕ ਸ਼ਾਹੀ ਜੰਤਰੀ ਬਾਰੇ ਦਿੱਲੀ ਕਮੇਟੀ ਨੇ ਇੱਕ ਪ੍ਰੈੱਸ ਕਾਨਫਰੰਸ ਕੀਤੀ ਸੀ ਤਾਂ ਵੇਦਾਂਤੀ ਜੀ ਵੀ ਮੁਖ ਮਹਿਮਾਨ ਸਨ। ਕਿਉਂਕਿ ਉਹ ਸਾਬਕਾ ਮੁਖ ਪੁਜਾਰੀ ਸਨ। ਇਹ ਉਹੀ ਪੁਜਾਰੀ ਹਨ ਜਿਹੜੇ ਕਿ ਗੁਰੂ ਨਿੰਦਾ ਭਰਪੂਰ ਪੁਸਤਕ ਦੀ ਸੰਪਾਦਨਾ ਕਰਕੇ ਉਸਤਤ ਕਰਦੇ ਹਨ। ਦਿੱਲੀ ਦੀਆਂ 1984 ਦੀਆਂ ਵਿਧਵਾਵਾਂ ਨੂੰ ਫਫੇਕੁੱਟਣੀਆਂ ਕਹਿੰਦਾ ਸੀ। ਵੱਢੀ ਲੈ ਕੇ ਬਲਾਤਕਾਰੀ ਸਾਧਾਂ ਨੂੰ ਮੁਆਫ ਕਰਦਾ ਸੀ। ਕਥਿਤ ਸ਼ੁੱਧ ਪਤਾਸਿਆਂ ਲਈ ਗੰਨਿਆਂ ਲਈ ਅਰਦਾਸਾਂ ਕਰਦਾ ਸੀ ਅਤੇ ਹੋਰ ਵੀ ਬੇਅੰਤ ਪੁੱਠੇ ਕੰਮ। ਇਸ ਨੂੰ ਕੁੱਝ ਮਹੀਨੇ ਪਹਿਲਾਂ ਵੀ ਅਮਰੀਕਾ ਦੇ ਇੱਕ ਗੁਰਦਆਰੇ ਵਿੱਚ ਸਨਮਾਨਤ ਕਰਕੇ ਇਹ ਕਿਹਾ ਸੀ ਕਿ ਵੇਦਾਂਤੀ ਜੀ ਤੁਹਾਡੇ ਕੀਤੇ ਹੋਏ ਕੰਮ ਸੁਨਿਹਰੀ ਅੱਖਰਾਂ ਵਿੱਚ ਲਿਖੇ ਜਾਣਗੇ। ਜਿਸ ਕੌਮ ਵਿੱਚ ਪੁਜਾਰੀਆਂ ਪ੍ਰਤੀ ਸੋਚਣੀ ਇਸ ਤਰ੍ਹਾਂ ਦੀ ਹੋਵੇ ਉਥੇ ਕਿਤਨੀ ਕੁ ਸੁਧਾਰ ਦੀ ਆਸ ਕੀਤੀ ਜਾ ਸਕਦੀ ਹੈ-ਸੰਪਾਦਕ)


(23/11/09)
ਡਾ. ਗੁਰਮੀਤ ਸਿੰਘ ਬਰਸਾਲ/ਅਵਤਾਰ ਸਿੰਘ ਮਿਸ਼ਨਰੀ

ਲਾਂਬਾ-ਲਾਂਬੂ ਅਤੇ ਜਸ ਪੰਜਾਬੀ
ਮਸਲਾ ਪ੍ਰੋ. ਦਰਸ਼ਨ ਸਿੰਘ ਦਾ ਨਹੀਂ ਸਗੋਂ ਦਸਮ ਗ੍ਰੰਥ ਦਾ ਹੈ

(ਡਾ. ਗੁਰਮੀਤ ਸਿੰਘ ਬਰਸਾਲ/ ਅਵਤਾਰ ਸਿੰਘ ਮਿਸ਼ਨਰੀ) ਪਿਛਲੇ ਦਿਨੀ ਦਸਮ ਗ੍ਰੰਥ ਦੇ ਵਿਵਾਦਿਤ ਮੁਦੇ ਤੇ ਜਸ ਪੰਜਾਬੀ ਟੀਵੀ ਨੇ ਪੋ: ਦਰਸ਼ਨ ਸਿੰਘ ਨੂੰ ਚਰਿਤ੍ਰੋਪਾਖਿਆਨ ਨਾਮਕ ਰਚਨਾ ਦੇ ਸੰਦਰਭ ਵਿੱਚ ਗੁਰਚਰਨਜੀਤ ਸਿੰਘ ਲਾਂਬਾ ਦੇ ਪ੍ਰੋਗਰਾਮ ਦੌਰਾਨ ਉਨ੍ਹਾਂ ਦੇ ਵਿਚਾਰ ਜਾਨਣ ਲਈ ਫੋਨ ਤੇ ਸੰਪਰਕ ਕੀਤਾ। ਬੜੇ ਹੀ ਜਜਬਾਤੀ ਲਹਿਜੇ ਵਿੱਚ ਪੋ: ਦਰਸ਼ਨ ਸਿੰਘ ਨੇ ਚਰਿਤ੍ਰੋਪਾਖਿਆਨ ਆਦਿਕ ਰਚਨਾਵਾਂ ਨੂੰ, ਗੁਰੂ ਗੋਬਿੰਦ ਸਿੰਘ ਜੀ ਦੇ ਸਾਫ-ਸੁਥਰੇ, ਉੱਚੇ-ਸੁੱਚੇ ਅਤੇ ਪ੍ਰਉਪਕਾਰੀ ਜੀਵਨ ਨਾਲੋਂ ਸਦਾ ਲਈ ਹਟਾਉਣ ਦੀ ਗੱਲ ਕੀਤੀ ਤਾਂਕਿ ਭਵਿਖ ਵਿੱਚ ਕੋਈ ਵੀ ਗੁਰੂ ਸਾਹਿਬ ਦੇ ਜੀਵਨ ਉਪਰ ਉਂਗਲ ਨਾ ਰੱਖ ਸਕੇ। ਇਸ ਦੇ ਉਲਟ ਗੁਰਚਰਨਜੀਤ ਸਿੰਘ ਲਾਂਬਾ ਦੁਆਰਾ ਬ੍ਰਾਹਮਣੀ ਸੋਚ ਦਾ ਪ੍ਰਗਟਾਵਾ ਕਰਦਿਆਂ ਅਜੰਤਾ-ਅਲੋਰਾ ਦੀਆਂ ਗੁਫਾਵਾਂ ਵਿਚਲੇ ਨੰਗੇ ਕਾਮ-ਭੜਕਾਉ ਬੁੱਤਾਂ ਨੂੰ ਬੇਸ਼ਰਮੀ ਨਾਲ ਧਾਰਮਿਕ ਮੂਰਤੀਆਂ ਕਹਿਣ ਵਾਂਗ, ਸੰਗਤ ਵਿੱਚ ਨਾਂ ਪੜ੍ਹੇ ਸਕਣ ਯੋਗ ਚਰਿਤ੍ਰੋਪਾਖਿਆਨ ਵਰਗੀਆਂ ਅਸ਼ਲੀਲ ਰਚਨਾਵਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਲਿਖੀਆਂ ਜਾਂ ਲਿਖਵਾਈਆਂ ਦੱਸਣ ਦੀ/ਸਾਬਤ ਕਰਨ ਦੀ ਅਸਫਲ ਕੋਸ਼ਿਸ਼ ਕੀਤੀ ਗਈ। ਭਾਂਵੇ ਕਿ ਗੁਰਚਰਨਜੀਤ ਸਿੰਘ ਲਾਂਬਾ ਇਹ ਜਾਣਦਾ ਹੈ ਕਿ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਸਿਖਿਆ ਅਨੁਸਾਰ ਅਜੋਕੇ ਦਸਮ ਗ੍ਰੰਥ ਤੋਂ ਬਿਨਾਂ ਸਿੱਖਾਂ ਦੇ ਇਖਲਾਕ ਅਤੇ ਵੀਰਤਾ ਦੇ ਝੰਡੇ ਹਿੰਦੋਸਤਾਨ ਤੋਂ ਦਰਾ ਖੇਬਰ ਤਕ ਸੰਸਾਰ ਨੇ ਦੇਖੇ ਹਨ। ਆਰਿਆ ਨਾਲ ਦੋਫਾੜ ਹੋਣ ਵਾਲੇ, ਬੰਦ ਬੰਦ ਕਟਾਉਣ ਵਾਲੇ, ਰੂ ਵਿੱਚ ਲਿਪਟ ਕੇ ਸੜਨ ਵਾਲੇ ਵਾਲੇ, ਦੇਗਾਂ ਵਿੱਚ ਉਬਲੇ ਜਾਣ ਵਾਲੇ, ਚਰਖੜੀਆਂ ਤੇ ਚੜਨ ਵਾਲੇ, ਸਿਰ ਤਲੀ ਤੇ ਰੱਖਕੇ ਜੂਝਣ ਵਾਲੇ ਬਿਨਾਂ ਕਿਸੇ ਅਖੌਤੀ ਦਸਮ ਗ੍ਰੰਥ ਦੀ ਸਿਖਿਆ ਤੋਂ ਦੁਨੀਆਂ ਵਿੱਚ ਗੁਰਸਿਖੀ ਦੀ ਆਨ ਤੇ ਸ਼ਾਨ ਨੂੰ ਬਰਕਰਾਰ ਰੱਖਕੇ ਰਹਿੰਦੀ ਦੁਨੀਆਂ ਲਈ ਚਾਨਣ ਮੁਨਾਰੇ ਬਣ ਚੁੱਕੇ ਹਨ।
ਜਦੋਂ ਦਾ ਬ੍ਰਹਾਮਣਵਾਦ ਨੇ ਦਸਮ ਗ੍ਰੰਥ ਹੋਂਦ ਵਿੱਚ ਲਿਆਂਦਾ ਹੈ ਉਦੋਂ ਤੋਂ ਸਿੱਖ ਨਿਰਬਲ, ਨਿਤਾਣੇ ਤੇ ਨਿਆਸਰਿਆਂ ਲਈ ਸਮਾਜ ਨਾਲ ਜੂਝਣ ਦੀ ਬਜਾਏ ਆਪਸ ਵਿੱਚ ਹੀ ਜੂਝ ਰਹੇ ਹਨ। ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਅਨੁਸਾਰ ਵਾਹਿਗੁਰੂ ਨੂੰ ਅੰਗ ਸੰਗ ਸਮਝਕੇ ਹੱਕ, ਸੱਚ ਅਤੇ ਧਰਮ ਲਈ ਲੜਨ ਦੀ ਜਗਾ, ਆਪਣੇ ਹੀ ਲੋਕਾਂ, ਡੇਰਿਆਂ ਅਤੇ ਸੰਪਦਾਵਾਂ ਦੇ ਸੁਖੀ ਬਸਣ ਲਈ ਅਰਜੋਈ ਵਿੱਚ ਮਹਾਂਕਾਲ ਜਾਂ ਕਾਲਿਕਾ ਦੀ ਉਡੀਕ ਵਿੱਚ ਹਨ।
ਵਿਚਾਰਵਾਨਾਂ ਦਾ ਵਿਚਾਰ ਹੈ ਕਿ ਜੇ ਇੱਕ ਹੀ ਕਾਂਢ ਦੇ ਪੜ੍ਹਨ ਨਾਲ ਕੌਮ ਵਿੱਚ ਲਾਂਬੂ ਲਗਦੇ ਹਨ ਤਾਂ ਬਾਕੀ 400 ਤੋਂ ਵੱਧ ਕਹਾਣੀਆਂ ਪੜ੍ਹਨ ਨਾਲ ਕੀ ਹੋਵੇਗਾ? ਸਰੀਰ ਵਿੱਚ ਉੱਗੇ ਕੈਸਰ ਜਾਂ ਰਸੌਲੀ ਨੂੰ ਕੱਢ ਕੇ ਪੂਰਾ ਸਰੀਰ ਗਾਲਣ ਨਾਲੋਂ ਤਾਂ ਪਤਾ ਲੱਗਣ ਤੇ ਤੁਰੰਤ ਸਰੀਰ `ਚ ਬਾਹਰ ਕੱਢ ਦੇਣਾ, ਬਾਕੀ ਸਰੀਰ ਨੂੰ ਬਚਾਉਣ ਲਈ ਅਤੀਅੰਤ ਜਰੂਰੀ ਹੁੰਦਾ ਹੈ।
ਚਿੰਤਕ ਹਲਕਿਆਂ ਦਾ ਸੋਚਣਾ ਹੈ ਕਿ ਦਸਮ ਗ੍ਰੰਥੀਏ ਅਸਿਧੇ ਰੂਪ ਵਿੱਚ ਇਹ ਕਹਿ ਰਹੇ ਹਨ ਕਿ ਗੁਰੂ ਗ੍ਰੰਥ ਸਾਹਿਬ ਜੀ ਆਪਣੇ ਆਪ ਵਿੱਚ ਸੰਪੂਰਨ ਨਹੀਂ ਹਨ; ਕਿਉਂਕਿ ਨਾਂ ਇਹ ਦਸਮ ਗ੍ਰੰਥ ਦੀ ਮੱਦਤ ਤੋਂ ਬਿਨਾਂ ਪਾਹੁਲ ਦੇ ਸਕਦੇ ਹਨ ਅਤੇ ਨਾ ਹੀਂ ਦਸਮ ਗ੍ਰੰਥ ਦੀ ਮਦਤ ਤੋਂ ਬਿਨਾ ਮਨੁਖਤਾ ਦੀ ਸਰਬ ਪੱਖੀ ਅਗਵਾਈ ਕਰ ਸਕਦੇ ਹਨ। ਦਸਮ ਗ੍ਰੰਥੀਆਂ ਅਨੂਸਾਰ ਦਸਮ ਗ੍ਰੰਥ ਦੇ ਰਸਾਂ ਤੋਂ ਬਿਨਾਂ ਗੁਰੂ ਗ੍ਰੰਥ ਸਾਹਿਬ ਜੀ ਵਿਚਲਾ ਅੰਮ੍ਰਿਤ ਰੂਪੀ ਨਾਮ ਰਸ ਵੀ ਅਧੂਰਾ ਹੈ।
ਸਿੱਖ ਚਿੰਤਕ ਹਲਕੇ ਇਹ ਪੜਤਾਲ ਕਰ ਰਹੇ ਹਨ ਕਿ ਮਿਠੀਆਂ-ਮਿਠੀਆਂ ਗੱਲਾਂ ਕਰਕੇ ਬ੍ਰਹਾਮਣਵਾਦ ਦੇ ਖਾਰੁ ਸਮੁੰਦਰ ਵਿੱਚ ਸੰਗਤ ਨੂੰ ਸੁਟਣ ਲਈ ਬ੍ਰਹਮਣਵਾਦ ਦਾ ਬ੍ਰਹਮਅੱਸਤਰ ਇਕਲਾ ਲਾਂਬਾ ਹੀ ਹੈ ਜਾਂ ਜਸ ਪੰਜਾਬੀ ਟੀ ਵੀ। ਲਾਂਬੇ ਦੇ ਸ਼ੋਅ ਦੀ ਆਰਥਿਕ ਮੱਦਤ ਕੌਣ ਕਰ ਰਿਹਾ ਹੈ? ਸਵਾਲ ਇਹ ਵੀ ਹੈ ਕਿ ਲਾਂਬੇ ਨੇ ਜਸ ਪੰਜਾਬੀ ਨੂੰ ਚੁਣਿਆ ਹੈ ਜਾਂ ਜਸ ਪੰਜਾਬੀ ਨੇ ਲਾਂਬੇ ਨੂੰ।
ਅਖਬਾਰਾਂ ਅਤੇ ਵੈਬ–ਸਾਈਟਾਂ ਦਾ ਸਰਵੇਖਣ ਕਰਨ ਤੋਂ ਪਤਾਂ ਲਗਦਾ ਹੈ ਕਿ ਪੋ: ਦਰਸਨ ਸਿੰਘ ਦੇ ਹੱਕ ਵਿੱਚ ਕਿਨੀਆਂ ਹੀ ਜਥੇਬੰਦੀਆਂ ਜਿਵੇਂ ਕਿ, ਸਿੰਘ ਸਭਾ ਇਨਟਰਨੈਸ਼ਲਨ ਅਮਰੀਕਾ ਅਤੇ ਕਨੇਡਾ, ਮਿਸ਼ਨਰੀ ਸਰਕਲ ਕੈਲੇਫੋਰਨੀਆਂ, ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ ਐਸ ਏ, ਟ੍ਰਾਈ ਸੈਂਟੀਨਲ ਫਾਉਂਡੇਸ਼ਨ ਆਫ ਅਮਰੀਕਾ, ਬਾਬਾ ਬੰਦਾ ਸਿੰਘ ਬਹਾਦਰ ਸੋਸਾਇਟੀ ਨਿਉਯਾਰਕ, ਸਿੱਖ ਫੈਡਰੇਸ਼ਨ ਜਰਮਨੀ, ਸਿੱਖ ਆਰਗੇਨਾਈਜੇਸ਼ਨ ਅਮਰੀਕਾ, ਖਾਲਸਾ ਪੰਚਾਇਤ ਡੁਬਈ, ਪੰਜਾਬ, ਫਰੀਦਾਬਾਦ ਅਤੇ ਦਿੱਲੀ ਦੀਆਂ ਅਨੇਕਾਂ ਸੰਸਥਾਵਾਂ, ਮਿਸ਼ਨਰੀ ਕਾਲਜਾਂ, ਅਖਬਾਰਾਂ, ਰੇਡੀਓ ਅਤੇ ਸਿੱਖ ਵਿਦਵਾਨਾਂ ਦੇ ਨਿਤਰ ਪੈਣ ਕਾਰਨ ਪੁਜਾਰੀਆਂ ਅਤੇ ਉਨ੍ਹਾਂ ਦੇ ਅਕਾਵਾਂ ਨਾਲ ਸਰਬ ਕਲਿਆਣ ਅਤੇ ਸਿੱਖੀ ਦੇ ਸੁਨਿਹਰੀ ਭਵਿਖ ਲਈ ਵਿਚਾਰ ਵਿਮਰਸ਼ਾਂ ਦਾ ਮਹੌਲ ਤਿਆਰ ਹੋ ਰਿਹਾ ਹੈ।
ਕਈ ਚਿੰਤਕ ਇਹ ਵੀ ਸੋਚਦੇ ਹਨ ਕਿ ਜਦ ਤਕ ਅਕਾਲੀ (ਅਕਾਲ ਦੇ ਪੁਜਾਰੀ) ਅਤੇ ਭਾਜਪਾ (ਕਾਲ ਅਤੇ ਕਾਲਿਕਾ ਦੇ ਪੁਜਾਰੀ) ਦਾ ਸਿਧਾਂਤ ਹੀਣ ਗੱਠ ਜੋੜ ਕਾਇਮ ਹੈ ਉਦੋਂ ਤਕ ਗੁਰੂ ਗ੍ਰੰਥ ਸਾਹਿਬ ਜੀ (ਨਿਰਾਕਾਰ ਦੀ ਗੱਲ) ਅਤੇ ਦਸਮ ਗ੍ਰੰਥ (ਅਕਾਰ ਦੀ ਪੂਜਾ ਦਾ ਪ੍ਰਤੀਕ) ਨੂੰ ਵੱਖ ਵੱਖ ਕਰਨਾ ਬੁਹਤ ਔਖਾ ਹੈ। ਹੁਣ ਦੇਖਣਾ ਇਹ ਹੈ ਕਿ ਪੁਜਾਰੀ ਇਸ ਵਾਰ ਵੀ ਹਮੇਸ਼ਾਂ ਦੀ ਤਰਹਾਂ ਵਿਚਾਰਾਂ ਤੋਂ ਭੱਜਕੇ ਰਾਜਨੀਤਕ ਆਕਿਆਂ ਦੇ ਲਿਫਾਫਾ ਬੰਦ ਹੁਕਮਾਂ ਅਨੁਸਾਰ ਹੀ ਕਾਰਵਾਈ ਕਰਨ ਗੇ ਜਾਂ ਸਿੱਖ ਸਿਧਾਂਤ ਦੀ ਰਾਖੀ ਦਾ ਉਪਰਾਲਾ।
ਇੱਕ ਅਕਾਲ ਪੁਰਖ, ਇੱਕ ਗੁਰੂ (ਗੁਰੂ ਗ੍ਰੰਥ ਸਾਹਿਬ ਜੀ) ਇੱਕ ਪੰਥ (ਖਾਲਸਾ ਪੰਥ) ਇੱਕ ਤਖਤ (ਅਕਾਲ ਤਖਤ ਸਾਹਿਬ) ਦੇ ਸਿਧਾਂਤ ਤੇ ਪਹਿਰਾ ਦੇ ਕੇ ਹੀ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਏਕੇ ਨਾਲ ਜੁੜ ਸਕਦੇ ਹਾਂ ਜੋਂ ਕਿ ਸਮੇ ਦੀ ਲੋੜ ਵੀ ਹੈ ਅਤੇ ਜਿੰਦਗੀ ਦਾ ਨਿਚੋੜ ਵੀ।


(23/11/09)
ਨਿਊਯਾਰਕ ਤੋਂ ਪ੍ਰੈਸ ਰਿਪੋਰਟ

ਅਮਰੀਕਾ ਦੀਆਂ ਸੰਗਤਾਂ ਵਲੋਂ ਜਥੇਦਾਰ ਗੁਰਬਚਨ ਸਿੰਘ ਦੀ ਇੱਕ ਤਰਫੀ ਕਾਰਵਾਈ ਦਾ ਤਿੱਖਾ ਰੋਸ-ਸੁਣਵਾਈ ਤੋਂ ਪਹਿਲਾਂ ਜਾਰੀ ਕੀਤੇ ਹੁਕਮਾਂ ਨੂੰ ਮੰਨਣ ਤੋਂ ਸੰਗਤਾਂ ਵਲੋਂ ਕੋਰਾ ਇਨਕਾਰ

ਨਿਊਯਾਰਕ

ਕਹਿੰਦੇ ਹਨ ਕਿ ਝੂਠ ਦੀ ਚੜ੍ਹਤ ਬਹੁਤ ਹੁੰਦੀ ਹੈ ਪਰ ਝੂਠ ਦੀਆਂ ਇੰਨੀਆਂ ਕਮਜੋਰ ਹੁੰਦੀਆਂ ਹਨ ਕਿ ਝੁਠ ਨੂੰ ਕੜਾਂਹ ਕਰਕੇ ਜਾਣਨ ਵਾਲਾ ਜਦੋਂ ਮੁੜ ਕੇ ਪਰਤਦਾ ਹੈ ਤਾਂ ਝੂਠ ਮੂੰਧੇਮੂੰਹ ਡਿਗਿਆ ਨਜਰ ਆਉਂਦਾ ਹੈ।ਸਿੰਬਲ ਦੇ ਰੁਖ ਨੂੰ ਲੱਗੇ ਫੁਲਾਂ ਵਾਂਗ ਝੂਠ ਨਿਰਾ ਬਕਬਕਾ ਹੁੰਦਾ ਹੈ ਜਿਸ ਨੂੰ ਚੱਖਣ ਤੋਂ ਬਾਅਦ ਵਿਅਕਤੀ ਥੁਹ ਥੁਹ ਕਰਦਾ ਹੈ।ਇਸੇ ਤਰਾਂ ਹੀ ਨਿਊਯਾਰਕ ਵਿੱਚ ਹੋਇਆ । ਝੂਠ ਦੇ ਫੁਲਾਂ ਦੀ ਚਮਕ ਦੇਖ ਲਕੀਰ ਦੇ ਫਕੀਰ ਕੁੱਝ ਪੰਛੀ ਉਡਾਰੀਆਂ ਮਾਰ ਕੇ ਰੁੱਖ ਤੇ ਚੜ ਤਾਂ ਗਏ ਪਰ ਸੱਚ ਕੀ ਨਿਕਲਿਆ ਕਿ ਚੂੰਝਾਂ ਵੀ ਖਰਾਬ ਕਰਵਾਈਆਂ ਅਤੇ ਮੂੰਹ ਦਾ ਸਵਾਦ ਵੀ ਖਰਾਬ ਕੀਤਾ ।ਬੀਤੇ ਦਿਨੀ ਕੁੱਝ ਕੁ ਸੱਜਣਾ ਨੇ ਸਿੱਖ ਕੌਮ ਦੇ ਮਹਾਨ ਵਿਦਵਾਨ ਪ੍ਰੋ ਦਰਸ਼ਨ ਸਿੰਘ ਸਾਬਕਾ ਜਥੇਦਾਰ ਅਕਾਲ ਤੱਖਤ ਸਾਹਿਬ ਦੇ ਪ੍ਰੋਗਰਾਮ ਦੀ ਸੀ ਡੀ ਨੂੰ ਬਹੁਤ ਘਟੀਆ ਕਿਸਮ ਦੀ ਸੋਚ ਨਾਲ ਕੱਟ ਵੱਢ ਕੇ ਇੱਕ ਟੀ ਵੀ ਤੋਂ ਦਿਖਾ ਦਿੱਤਾ।ਜਿਸ ਢੰਗ ਨਾਲ ਸੀ ਡੀ ਦੀ ਕੱਟ ਵੱਢ ਕੀਤੀ ਕਿ ਹਰ ਸਿੱਖ ਦਾ ਹਿਰਦਾ ਵਲੂੰਧਰਿਆ ਗਿਆ।ਪਰ ਸੱਚ ਨੂੰ ਕਿਸੇ ਵੀ ਪਰਦੇ ਵਿੱਚ ਲੁਕਾਇਆ ਨਹੀਂ ਜਾ ਸਕਦਾ। ਸਿੱਖ ਸੰਗਤਾਂ ਦੇ ਜੋਰ ਪਾਉਣ ਦੇ ਬਾਵਯੂਦ ਵੀ ਪੂਰੀ ਸੀ ਡੀ ਟੀ ਵੀ ਤੇ ਨਾ ਦਿਖਾਈ ਗਈ ਅਤੇ ਨਾ ਹੀ ਉਹ ਲੋਕ ਜਿਹੜੇ ਪ੍ਰੋ ਦਰਸ਼ਨ ਸਿੰਘ ਦਾ ਵਿਰੋਧ ਕਰਦੇ ਸਨ ਸੀ ਡੀ ਦੇਖ ਸਕੇ ਅਤੇ ਨਾ ਹੀ ਦਿਖਾ ਸਕੇ।ਹੈਰਾਨੀ ਉਸ ਸਮੇਂ ਹੋਈ ਜਦੋਂ ਅਕਾਲ ਤੱਖਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਨੇ ਇੱਕ ਤਰਫੀ ਕਾਰਵਾਈ ਕਰਦਿਆਂ –ਬਿਨਾਂ ਕਿਸੇ ਕੇਸ ਦੀ ਸੁਣਵਾਈ ਕੀਤਿਆਂ ਪ੍ਰੋ ਦਰਸ਼ਨ ਸਿੰਘ ਦੇ ਵਿਰੁੱਧ ਸਿੱਖ ਸੰਗਤ ਨੂੰ ਆਦੇਸ਼ ਕਰ ਦਿੱਤਾ ਕਿ ਉਹ ਪ੍ਰੋ ਦਰਸ਼ਨ ਸਿੰਘ ਦੇ ਪ੍ਰੋਗਰਾਮਾਂ ਦੀ ਪਾਬੰਦੀ ਕਰਨ । ਅਕਾਲ ਤੱਖਤ ਸਾਹਿਬ ਜੀ ਦੀ ਪਵਿਤਰ ਪਰੰਪਰਾ ਨੂੰ ਛਿੱਕੇ ਟੰਗ ਕੇ ਕੀਤੀ ਗਈ ਕਾਰਵਾਈ ਦਾ ਸਿੱਖ ਸੰਗਤਾਂ ਵਿੱਚ ਇੰਨ੍ਹਾਂ ਰੋਹ ਫੈਲ ਗਿਆ ਹੈ ਸਿੱਖ ਸੰਗਤਾਂ ਨੇ ਖੁਲੇ ਤੌਰ ਤੇ ਐਲਾਨ ਕਰ ਦਿੱਤਾ ਹੈ ਕਿ ਉਹ ਪ੍ਰੋ ਦਰਸ਼ਨ ਸਿੰਘ ਦੇ ਪ੍ਰੋਗ੍ਰਾਮ ਕਰਵਾਉਣਗੇ ਅਤੇ ਉਨ੍ਹਾਂ ਦਾ ਸਨਮਾਨ ਵੀ ਕਰਨਗੇ।
ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਕੀਤੀ ਗਈ ਇੱਕ ਤਰਫਾ ਕਾਰਵਾਈ ਦੇ ਵਿਰੁੱਧ ਬਾਬਾ ਬੰਦਾ ਸਿੰਘ ਬਹਾਦਰ ਇੰਟ ਸਿੱਖ ਸੁਸਾਇਟੀ ਵਲੋਂ ਗੁਰਦਵਾਰਾ ਸਿੱਖ ਕਲਚਰਲ ਸੁਸਾਇਟੀ ਵਿਖੇ ਖੁਲੀ ਮੀਟਿੰਗ ਸੱਦੀ ਗਈ।ਮੀਟਿੰਗ ਨੂੰ ਇੰਨ੍ਹਾਂ ਭਰਵਾ ਹੁੰਗਾਰਾ ਮਿਲਿਆ ਕਿ ਸਾਰਾ ਹਾਲ ਖਚਾ ਖੱਚ ਭਰ ਗਿਆ ਸੀ।ਸੰਗਤਾਂ ਨੂੰ ਰੋਚੈਸਟਰ ਗੁਰੂ ਘਰ ਵਿੱਚ ਪ੍ਰੌਫੈਸਰ ਵਲੋਂ ਕੀਤੇ ਗਏ ਪ੍ਰੋਗਰਾਮ ਦੀ ਪੂਰੀ ਵੀਡੀਉ ਦਿਖਾਈ ਗਈ ।ਇਸ ਤੋਂ ਪਹਿਲਾਂ ਉਹ ਵੀਡੀਉ ਵੀ ਦਿਖਾਈ ਗਈ ਜਿਸ ਵਿੱਚ ਕੇਸਗੜ੍ਹ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਸਵਿੰਦਰ ਸਿੰਘ ਸੈਕਰਾਮੈਂਟੋਂ ਵਿਖੇ ਦਸਮ ਗ੍ਰੰਥ ਸਬੰਧੀ ਗੱਲ ਕਰਦੇ ਕਹਿ ਰਹੇ ਹਨ ਕਿ ਅਨੂਪ ਕੌਰ ਨੇ ਗੁਰੂ ਗੋਬਿੰਦ ਸਿੰਘ ਨੂੰ ਕਿਹਾ ਕਿ “ਬਹੁਤਾ ਸੂਰਮਾ ਕਹਾਉਨਾਂ ਤਾਂ ਉਹਦੀ ਲੱਤ ਹੇਠੋਂ ਲੰਘ ਜਾ”।ਵੀਡੀਉ ਨੂੰ ਦੇਖ ਕੇ ਸੰਗਤ ਨੂੰ ਉਨ੍ਹਾਂ ਵਿਅਕਤੀ ਦੀ ਜਲਾਲਤ ਦਾ ਪਤਾ ਲੱਗ ਗਿਆ ਜਿੰਨ੍ਹਾਂ ਨੇ ਕਿਸੇ ਲਾਲਚ ਵਸ ਹੋ ਕੇ ਪ੍ਰੋ ਦਰਸ਼ਨ ਸਿੰਘ ਨੂੰ ਬਦਨਾਮ ਕਰਨ ਦੀ ਕੋਸਿ਼ਸ਼ ਕੀਤੀ। ਉਹ ਟੀ ਵੀ ਤੋਂ ਦਸਮ ਗ੍ਰੰਥ ਨੂੰ ਉੱਚਾ ਚੁੱਕ ਚੁੱਕ ਕੇ ਬਿਨਾਂ ਪ੍ਰੋਫੈਸਰ ਨੂੰ ਸੁਣਿਆ ਵਾਰ ਵਾਰ ਸਵਾਲ ਕਰ ਰਹੇ ਸਨ ਰਾਜਾ ਕੌਣ ਸੀ-ਗੱਲ ਕਿਸੇ ਹੋਰ ਦੀ ਹੈ-ਵੇਸਵਾ ਲਫਜ ਕਿਥੇ ਹੈ-ਭੜੂਆ ਲਫਜ ਕਿੱਥੇ ਹੈ-ਇਸ ਸਭ ਕੁੱਝ ਦਾ ਉਤਰ ਇਹ ਵੀਡੀਊ ਪੂਰੀ ਦੇਖ ਕੇ ਸੰਗਤ ਨੂੰ ਮਿਲ ਗਿਆ। ਸਾਰੀ ਵੀਡੀਉ ਦੇਖ ਕੇ ਸੰਗਤ ਨੂੰ ਸੱਚ ਦਾ ਪਤਾ ਲੱਗ ਗਿਆ।ਸਵਾਦਲੀ ਗੱਲ ਇਹ ਸੀ ਕਿ ਕੁੱਝ ਦਿਨ ਪਹਿਲਾਂ ਜਦੋਂ ਪ੍ਰੋਫੈਸਰ ਦਰਸ਼ਨ ਸਿੰਘ ਦੇ ਵਿਰੋਧ ਵਿੱਚ ਕੁਝ ਲੋਕਾਂ ਨੇ ਮੀਟਿੰਗ ਸੱਦੀ ਸੀ ਤਾਂ ਉਥੇ ਵੀ ਪ੍ਰੋਫੈਸਰ ਦੇ ਹਮਾਇਤੀ ਵੱਡੀ ਗਿਣਤੀ ਵਿੱਚ ਪਹੁੰਚੇ ਸਨ।ਉਸ ਦਿਨ ਵੀ ਪੂਰੀ ਵੀਡੀਉ ਦਿਖਾਉਣ ਦੀ ਸੰਗਤ ਨੇ ਬੇਨਤੀ ਕੀਤੀ ਸੀ ਪਰ ਉਸ ਮੌਕੇ ਤੇ ਸਟੇਜ ਦਾ ਸੰਚਾਲਨ ਕਰਨ ਵਾਲਿਆਂ ਅਤੇ ਪ੍ਰੋਗਰਾਮ ਨੂੰ ਉਲੀਕਣ ਵਾਲਿਆਂ ਨੇ ਸੰਗਤ ਦੀ ਇਸ ਬੇਨਤੀ ਨੂੰ ਪਰਵਾਨ ਨਹੀਂ ਸੀ ਕੀਤਾ।ਪਰ ਇਸ ਮੀਟਿੰਗ ਵਿੱਚ ਵੀਡੀਉ ਦੇ ਕਲਿਪ ਦੇਖ ਕੇ ਗੁੰਮਰਾਹ ਹੋਏ ਹੋਏ ਲੋਕ ਸੱਚ ਨੂੰ ਦੇਖਣ ਦੀ ਜੁਅਰਤ ਨਾ ਰੱਖਦੇ ਹੋਏ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਏ।ਪਰ ਇਹ ਜਿਕਰਯੋਗ ਹੈ ਕਿ ਕੁਝ ਉਹ ਵਿਅਕਤੀ ਜਿਹੜੇ ਕੁੱਝ ਦਿਨ ਪਹਿਲਾਂ ਪ੍ਰੋ ਦਰਸ਼ਨ ਸਿੰਘ ਦੇ ਵਿਰੁੱਧ ਬੋਲੇ ਸਨ ਉਹ ਪੂਰੀ ਵੀਡੀਉ ਦੇਖ ਕੇ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਵਧਾਈ ਦੇ ਰਹੇ ਸਨ ਅਤੇ ਪ੍ਰੋ. ਦਰਸ਼ਨ ਸਿੰਘ ਦਾ ਸਾਥ ਦੇਣ ਦੀ ਅਪੀਲ ਕਰ ਰਹੇ ਸਨ। ਵਾਰ ਵਾਰ ਜੈਕਾਰਿਆਂ ਨਾਲ ਗੁਰੂ ਘਰ ਦਾ ਹਾਲ ਗੂੰਜਦਾ ਰਿਹਾ।
ਸਾਰੇ ਬੁਲਾਰਿਆਂ ਨੇ ਅਕਾਲ ਤੱਖਤ ਸਾਹਿਬ ਤੋਂ ਹੋਈ ਇੱਕ ਤਰਫੀ ਕਾਰਵਾਈ ਦੀ ਪੁਰਜੋਰ ਨਿਖੇਧੀ ਕੀਤੀ। ਅਕਾਲ ਤੱਖਤ ਸਾਹਿਬ ਦੀ ਮਰਿਯਾਦਾ ਦਾ ਸਤਿਕਾਰ ਕਰਦਿਆਂ ਸਾਰਿਆਂ ਨੂੰ ਅਕਾਲ ਤੱਖਤ ਸਾਹਿਬ ਨੂੰ ਤਾਂ ਸੀਸ ਨਿਵਾਉਣ ਦੀ ਗੱਲ ਕਹੀ ਪਰ ਜਿਸ ਢਂੰਗ ਨਾਲ ਸਿੰਘ ਸਾਹਿਬ ਪ੍ਰੋ ਦਰਸ਼ਨ ਸਿੰਘ ਵਿਰੁਧ ਕਾਰਵਾਈ ਕੀਤੀ ਗਈ ਹੈ ਉਸ ਨੂੰ ਮੰਨਣ ਤੋਂ ਇਨਕਾਰ ਕੀਤਾ ਗਿਆ ਹੈ।ਸਮੂਹ ਸੰਗਤ ਨੂੰ ਬੇਨਤੀ ਕੀਤੀ ਗਈ ਹੈ ਕਿ ਪ੍ਰੋ ਦਰਸ਼ਨ ਸਿੰਘ ਦੇ ਪ੍ਰੋਗਰਾਮ ਵੱਧ ਤੋਂ ਵੱਧ ਕਰਵਾਏ ਜਾਣ ਅਤੇ ਉਨ੍ਹਾਂ ਦਾ ਸਨਮਾਨ ਵੀ ਕੀਤਾ ਜਾਵੇ। ਭਾਈ ਗੁਰਬਚਨ ਸਿੰਘ ਨੇ ਤਾਂ ਇਥੋਂ ਤੱਕ ਕਿਹਾ ਕਿ ਦਸਮ ਗ੍ਰੰਥ ਦਾ ਮੁੱਦਾ ਇਕ ਨਸੂਰ ਸੀ ਜਿਸ ਦੀ ਜੜ ਪੁਟਣੀ ਜਰੂਰੀ ਸੀ। ਉਨ੍ਹਾਂ ਨੇ ਕਿਹਾ ਦਸਮ ਗ੍ਰੰਥ ਦਾ ਮੁੱਦਾ ਕਈ ਸੋ ਸਾਲ ਪਹਿਲਾ ਵੀ ਹੱਲ ਹੋ ਜਾਣਾ ਸੀ ਪਰ ਜਦੋਂ ਖਾਲਸੇ ਨੇ ਇਸ ਸਬੰਧੀ ਵਿਚਾਰ ਸ਼ੁਰੂ ਕੀਤੀ ਸੀ ਤਾਂ ਉਸ ਸਮੇ ਇੱਕ ਘਟਨਾ ਵਾਪਰ ਗਈ ਸੀ। ਜਿਸ ਕਰਕੇ ਉਸ ਸਮੇਂ ਮੁੱਦਾ ਵਿਚਾਰੇ ਜਾਣ ਵਿੱਚ ਖੜੋਤ ਆ ਗਈ ਸੀ,ਸਰਦਾਰ ਹਿੰਮਤ ਸਿੰਘ ਪਰਧਾਨ ਬਾਬਾ ਮੱਖਣਸ਼ਾਹ ਲੁਬਾਣਾ ਸਿੱਖ ਸੈਂਟਰ ਨੇ ਕਿਹਾ ਕਿ ਪ੍ਰੋਫੈਸਰ ਸਾਹਿਬ ਬਹੁਤ ਹੀ ਸਤਿਕਾਰਤ ਹਨ ਇਸ ਕਰਕੇ ਸਾਨੂੰ ਸਭ ਨੂੰ ਰਲ ਮਿਲ ਬੈਠ ਕੇ ਗੱਲ ਕਰ ਲੈਣੀ ਚਾਹੀਦੀ ਹੈ ਕਿਉਂ ਕਿ ਅਸੀਂ ਸਭ ਨੇ ਇਕਠੇ ਹੀ ਰਹਿਣਾ ਹੈ । ਕਈ ਬੁਲਾਰਿਆ ਨੇ ਕਿਹਾ ਕਿ ਅਗਰ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਾਨ ਵਧਾਉਦਿਆਂ ਨੂੰ ਗੱਲਤ ਕਿਹਾ ਜਾ ਸਕਦਾ ਹੈ ਅਤੇ ਜਵਾਬ ਤੱਲਬੀ ਕੀਤੀ ਜਾਦੀ ਹੈ ਤਾਂ ਉਨ੍ਹਾਂ ਲੋਕਾਂ ਨੂੰ ਅਕਾਲ ਤੱਖਤ ਤੇ ਕਿਉਂ ਨਹੀਂ ਸੱਦਿਆ ਜਾਂਦਾ ਜਿੰਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਦਾ ਸਬੰਧ ਅਸ਼ਲੀਲ ਬਾਣੀ ਨਾਲ ਜੋੜਿਆ ਹੈ ਅਤੇ ਇੱਕ ਔਰਤ ਨੂੰ ਸਤਿਗੁਰੂ ਨੂੰ ਲੱਤ ਹੇਠੋਂ ਲੰਘਣ ਲਈ ਕਹਿੰਦਿਆਂ ਦੱਸਿਆ ਹੈ।
ਇਸ ਮੌਕੇ ਤੇ 9 ਮਤੇ ਪਾਸ ਕੀਤੇ । ਇੰਨ੍ਹਾ ਮਤਿਆਂ ਨੂੰ ਸਟੇਜ ਤੋਂ ਭਾਈ ਰਜਿੰਦਰ ਸਿੰਘ ਨੇ ਪੜ ਕੇ ਸੁਣਾਇਆ ।ਇੱਕ ਇੱਕ ਮਤੇ ਨੂੰ ਸੰਗਤ ਨੇ ਜੋਸ਼ ਭਰੇ ਜੈਕਾਰਿਆਂ ਨਾਲ ਪਰਵਾਨਗੀ ਦਿੱਤੀ।ਜਿਹੜੇ ਮਤੇ ਪਾਸ ਕੀਤੇ ਗਏ ਉਹ ਇਸ ਪਰਕਾਰ ਹਨ- ਅੱਜ ਮਿਤੀ 21 ਨਵੰਬਰ 2009 ਸ਼ਨੀਵਾਰ ਨੂੰ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਰਿਚਮੰਡ ਨਿਊਯਾਰਕ ਵਿਖੇ ਅਜੋਕੀ ਪੰਥਕ ਸਥਿਤੀ ਤੇ ਦਸਮ ਗ੍ਰੰਥ ਵਿਵਾਦ ਸਬੰਧੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਈਸਟ ਕੋਸਟ ਦੀਆਂ ਸਿੱਖ ਜਥੇਬੰਦੀਆਂ ਦੀ ਹੋਈ ਵਿਸ਼ੇਸ਼ ਇਕੱਤਰਤਾ ਵਿਖੇ ਹੇਠ ਲਿਖੇ ਮਤੇ ਪ੍ਰਵਾਨ ਕੀਤੇ ਗਏ ।
ਮਤਾ ਨੰ: 1 -ਅੱਜ ਦੀ ਸਭਾ ਜੱਸ ਪੰਜਾਬੀ ਟੀਵੀ ਨਿਊਯਾਰਕ ਦੁਆਰਾ ਗੁਰਚਰਨਜੀਤ ਸਿੰਘ ਲਾਂਬੇ, ਰਵਿੰਦਰ ਸਿੰਘ ਭੰਮਰੇ ਤੇ ਹਰਵਿੰਦਰ ਰਿਆੜ ਦੀ ਤ੍ਰਿਗੜੀ ਦੁਆਰਾ ਕੀਤੇ ਜਾਣ ਵਾਲੇ ਦਸਮ ਗ੍ਰੰਥੀ, ਬਿਪਰਵਾਦੀ, ਸਿੱਖ ਰਹਿਤ ਮਰਯਾਦਾ ਦੇ ਵਿਪਰੀਤ ਅਤੇ ਸਿੱਖ ਭਾਈਚਾਰੇ ਵਿੱਚ ਫੁੱਟ ਪਉਣ ਵਾਲੇ ਕੂੜੇ ਤੇ ਭੜਕਾਊ ਪ੍ਰਚਾਰ ਤੋਂ ਸਿੱਖ ਸੰਗਤਾਂ ਨੂੰ ਸੁਚੇਤ ਕਰਦੀ ਹੋਈ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਪ੍ਰੋ: ਦਰਸ਼ਨ ਸਿੰਘ ਜੀ ਵਲੋਂ ਨਿਊਯਾਰਕ ਸਟੇਟ ਦੇ ਗੁਰਦੁਆਰਾ ਰੋਚੈਸਟਰ ਵਿਖੇ ਕੀਤੇ ਕੀਰਤਨ ਵਖਿਆਨ ਦੀ ਰੀਕਾਰਡਿੰਗ ਨੂੰ ਗੁਰਚਰਨਜੀਤ ਸਿੰਘ ਲਾਂਬੇ ਵਲੋਂ ਤੋੜ-ਮਰੋੜ ਕੇ ਪੇਸ਼ ਕਰਨ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ । ਕਿਉਂਕਿ, ਰੀਕਾਰਡਿੰਗ ਦੀ ਅਸਲੀ ਤੇ ਸਪੂੰਰਨ ਸੀ ਡੀ ਨੂੰ ਸੁਣਨ ਉਪਰੰਤ ਸਭਾ ਇਸ ਨਤੀਜੇ ਤੇ ਪਹੁੰਚੀ ਹੈ ਕਿ ਪ੍ਰੋ: ਸਾਹਿਬ ਜੀ ਨੇ ਬਚਿਤਰ ਨਾਟਕ (ਦਸਮ ਗ੍ਰੰਥ) ਦੇ ਰੂਪ ਵਿੱਚ ਰਚੀ ਬਿਪਰਵਾਦ ਦੀ ਉਸ ਸਾਜਿਸ਼ ਨੂੰ ਨੰਗਾ ਕੀਤਾ ਹੈ, ਜਿਸ ਦੁਆਰਾ ਚਲਾਕ ਬਿਪਰ ਨੇ ਗੁਰਮਤਿ ਸਿਧਾਂਤਾਂ ਨੂੰ ਵਿਗਾੜ ਕੇ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਉਚੇ ਸੁੱਚੇ ਆਚਰਣ ਨੂੰ ਕਲੰਕਤ ਕਰਕੇ ਸਿੱਖੀ ਦੇ ਵਿਕਾਸ ਨੂੰ ਰੋਕਣ ਦਾ ਯਤਨ ਕੀਤਾ ਹੈ । ਪ੍ਰੋ: ਸਾਹਿਬ ਵਲੋਂ ਚਰਿਤਰੋਪਖਿਯਾਨ ਦੀਆਂ ਕਹਾਣੀਆਂ ’ਤੇ ਕੀਤੀਆਂ ਟਿਪਣੀਆਂ ਦਾ ਮਨੋਰਥ ਗੁਰੂ ਸਾਹਿਬ ਦਾ ਅਪਮਾਨ ਕਰਨਾ ਨਹੀ , ਸਗੋਂ ਅਸਲੀਅਤ ਤੋਂ ਜਾਣੂ ਕਰਾ ਕੇ ਸਤਿਗੁਰਾਂ ਦੇ ਸਤਿਕਾਰ ਨੂੰ ਬਹਾਲ ਕਰਨਾ ਹੈ । ਕਿਉਂਕਿ, ਦਸਮ ਗ੍ਰੰਥ ਦੇ ਅੱਖਰ ਅੱਖਰ ਨੂੰ ਗੁਰੂ ਕ੍ਰਿਤ ਮੰਨਣ ਵਾਲਿਆਂ ਨੂੰ ਉਨ੍ਹਾਂ ਨੇ ਬਾਰ ਬਾਰ ਪੁੱਛਿਆ ਹੈ ਕਿ ਦੱਸੋ ! ਅਜਿਹੀਆਂ ਅਸ਼ਲੀਲ ਤੇ ਗੁਰੂ ਸਾਹਿਬਾਂ ਤੇ ਚਿੱਕੜ ਉਛਾਲਣ ਵਾਲੀਆਂ ਰਚਨਾਵਾਂ ਨੂੰ ਦਸਮ ਗੁਰੂ ਦੀ ਬਾਣੀ ਮੰਨਿਆਂ ਜਾ ਸਕਦਾ ਹੈ ?
ਮਤਾ ਨੰ: 2 –ਅੱਜ ਦੀ ਸਭਾ ਮਹਿਸੂਸ ਕਰਦੀ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਵਲੋਂ ਲਾਂਬੇ ਵਾਲੀ ਬਿਪਰਵਾਦੀ ਡੇਰੇਦਾਰ ਲਾਬੀ ਦੀ ਸਾਜਿਸ਼ ਦਾ ਸ਼ਿਕਾਰ ਹੋ ਕੇ ਗਵਾਰੂ ਭਾਸ਼ਾ ਦੀ ਵਰਤੋਂ ਕਰਦਿਆਂ ਪ੍ਰੋ ਦਰਸ਼ਨ ਸਿੰਘ ਜੀ ਨੂੰ ਸਪਸ਼ਟੀਕਰਣ ਕਰਨ ਲਈ ਬਲਾਉਣਾ ਅਤੇ ਫਿਰ ਨਾਲ ਹੀ ਸਪਸ਼ਟੀਕਰਣ ਸੁਣਨ ਤੋਂ ਪਹਿਲਾਂ ਉਨ੍ਹਾਂ ਦੇ ਕੀਰਤਨ ਵਖਿਆਨ ਤੇ ਪਾਬੰਦੀ ਲਉਣਾ, ਸ੍ਰੀ ਅਕਾਲ ਤਖ਼ਤ ਦੇ ਸਮਦ੍ਰਿਸ਼ਟ ਤੇ ਨਿਰਪੱਖੀ ਨਿਯਮਾਂ ਦੇ ਬਿਲਕੁਲ ਉਲਟ, ਇੱਕਪਾਸੜ, ਪੱਖਪਾਤੀ ਤੇ ਰਾਜਨੀਤਕ ਦਬਾਵ ਹੇਠ ਕੀਤੀ ਗਈ ਕਾਰਵਾਈ ਹੈ । ਕਿਉਂਕਿ, ਨਿਊਯਾਰਕ ਦੀ ਪ੍ਰਮੁਖ ਸਿੱਖ ਸੰਸਥਾ ‘ਸਿੱਖ ਕਲਚਰ ਸੁਸਾਇਟੀ’ ਦੇ ਪ੍ਰਧਾਨ ਭਾਈ ਟਹਿਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੇ ਨਿਊਯਾਰਕ ਵਿਖੇ ਅਤੇ ਕੀਰਤਨ ਸੀ ਡੀ ਰੀਕਾਰਡਿੰਗ ਕਰਨ ਵਾਲੇ ਰੋਚੈਸਟਰ ਦੇ ਸ੍ਰ: ਮਖਣ ਸਿੰਘ ਵਲੋਂ ਵਿਸ਼ੰਗਟਨ ਡੀਸੀ ਵਿਖੇ ਗਿ: ਗੁਰਬਚਨ ਸਿੰਘ ਜੀ ਨੂੰ ਮਿਲ ਕੇ ਲਾਂਬੇ ਦੀ ਲਾਂਬੂਮਈ ਸਾਜਿਸ਼ ਤੋਂ ਭਲੀਭਾਂਤ ਜਾਣੂ ਕਰਵਾ ਦਿੱਤਾ ਸੀ । ਪਰ, ਇਸ ਦੇ ਬਾਵਜੂਦ ਵੀ ਉਨ੍ਹਾਂ ਨੇ ਉਸ ਸਬੰਧੀ ਕੋਈ ਨੋਟਿਸ ਨਹੀ ਲਿਆ ।
ਮਤਾ ਨੰ: 3 – ਅੱਜ ਦੀ ਸਭਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਵਲੋਂ ਸਿਖ ਸੰਸਥਾਵਾਂ ਨੂੰ ਪ੍ਰੋ: ਸਾਹਿਬ ਜੀ ਨੂੰ ਸਮਾਗਮਾਂ ’ਤੇ ਬਲਾਉਣ ਕਾਰਣ ਉਨ੍ਹਾਂ ਦੇ ਸਰੀਰਕ ਨੁਕਸਾਨ ਹੋਣ ਲਈ ਜ਼ਿਮੇਵਾਰ ਹੋਣ ਦੀ ਦਿੱਤੀ ਗਿਦੜ ਧਮਕੀ ਅਤੇ ਉਸ ਦੇ ਹੰਕਾਰ ਭਰੇ ਬਿਆਨ ਦੀ ਕਰੜੀ ਅਲੋਚਨਾ ਕਰਦੀ ਹੈ, ਜਿਸ ਦੁਆਰਾ ਉਨ੍ਹਾਂ ਨੇ ਪੰਥ ਦੀ ਸਤਿਕਾਰਤ ਹਸਤੀ ਪ੍ਰੋ: ਦਰਸ਼ਨ ਸਿੰਘ ਦੀਆਂ ਕੀਤੀਆਂ ਪੰਥਕ ਸੇਵਾਵਾਂ ਨੂੰ ਅੱਖੋਂ ਉਹਲੇ ਕਰਦਿਆਂ ਇਹ ਕਿਹਾ ਹੈ ਕਿ ਪ੍ਰੋ: ਜੀ ਨੂੰ “ਸਿੱਖ ਅਖਵਾਉਣ ਦਾ ਕੋਈ ਹੱਕ ਨਹੀ ਅਤੇ ਉਨ੍ਹਾਂ ਨੂੰ ਪੰਥ ਵਿਚੋਂ ਛੇਕ ਦੇਣਾ ਚਾਹੀਦਾ ਹੈ” । ਅਸੀਂ ਦੇਸ਼ ਵਿਦੇਸ਼ ਦੀਆਂ ਸਮੂਹ ਸਿੱਖ ਸੰਸਥਾਵਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਪ੍ਰੋ: ਸਾਹਿਬ ਜੀ ਨੂੰ ਗੁਰਮਤਿ ਸਮਾਗਮਾਂ ’ਤੇ ਬੁਲਾ ਕੇ ਅਤੇ ਵਿਸ਼ੇਸ਼ ਸਨਮਾਨ ਕਰਕੇ ਬਿਪਰਵਾਦੀ ਸ਼ਕਤੀਆਂ ਨੂੰ ਮੂੰਹ ਤੋੜਵਾਂ ਜਵਾਬ ਦੇਣ ।
ਮਤਾ ਨੰ: 4 – ਅੱਜ ਦੀ ਸਭਾ ਪ੍ਰੋ: ਸਾਹਿਬ ਜੀ ਨੂੰ ਬੇਨਤੀ ਕਰਦੀ ਹੈ ਕਿ ਉਹ 5 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਦੇਣ ਦੇ ਫੈਸਲੇ ਤੇ ਦ੍ਰਿੜ ਰਹਿਣ ਅਤੇ ਨਿਸ਼ਚਾ ਰੱਖਣ ਕਿ ਅਸੀਂ ਸਾਰੇ ਉਹਨਾਂ ਦੇ ਸਾਥ ਹਾਂ । ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਮਜੂਦਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਹੁਰਾਂ ਨੂੰ ਆਦਰ ਸਹਿਤ ਸੁਚੇਤ ਕਰਦੇ ਹਾਂ ਕਿ ਜੇਕਰ ਰਾਜਸੀ ਅਤੇ ਆਰਐਸਐਸ ਦੇ ਡੇਰੇਦਾਰ ਏਜੰਟਾਂ ਦੇ ਦਬਾਵ ਹੇਠ ਪ੍ਰੋ: ਸਾਹਿਬ ਜੀ ਪੰਥ ਵਿਚੋਂ ਛੇਕਣ ਵਾਲੀ ਬਿਪਰਵਾਦੀ ਕੋਝੀ ਕਾਰਵਾਈ ਕੀਤੀ ਤਾਂ ਅਸੀਂ ਉਸ ਨੂੰ ਕਿਸੇ ਵੀ ਕੀਮਤ ਤੇ ਪ੍ਰਵਾਨ ਨਹੀ ਕਰਾਂਗੇ ।
ਮਤਾ ਨੰ – 5-ਅਗਰ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਕੋਈ ਜਾਨੀ ਨੁਕਸਾਨ ਕੀਤਾ ਗਿਆ ਤਾਂ ਇਸ ਦੇ ਜਿੰਮੇਵਾਰ ਸ਼ਰੋਮਣੀ ਕਮੇਟੀ ਅਤੇ ਅਕਾਲ ਤੱਖਤ ਸਾਹਿਬ ਦੇ ਜਥੇਦਾਰ ਸਾਹਿਬ ਹੋਣਗੇ।
ਮਤਾ ਨੰ-6-ਵਿਦੇਸ਼ੀ ਸੰਗਤ ਇਹ ਵੀ ਮੰਗ ਕਰਦੀ ਹੈ ਕਿ ਗੁਰਮਤਿ ਦੇ ਫੈਸਲੇ ਸਿਰਫ ਤੇ ਸਿਰਫ ਅਕਾਲ ਤੱਖਤ ਸਾਹਿਬ ਦੀ ਮਰਿਯਾਦਾ ਨੂੰ ਸਮਰਪਤਿ ਲੋਕ ਹੀ ਕਰ ਸਕਦੇ ਹਨ।
ਮਤਾ-7 –ਵਿਦੇਸ਼ ਦੀਆਂ ਸੰਗਤਾਂ ਪੁਰਜੋਰ ਮੰਗ ਕਰਦੀਆਂ ਹਨ ਕਿ ਜਿਥੇ ਅਕਾਲ ਤੱਖਤ ਸਾਹਿਬ ਤੇ ਪ੍ਰੋਫੈਸਰ ਦਰਸ਼ਨ ਸਿੰਘ ਜੀ ਦੀ ਜਵਾਬ ਤਲਬੀ ਕੀਤੀ ਗਈ ਹੈ ਉਥੇ ਗੁਰਚਰਨ ਜੀਤ ਸਿੰਘ ਲਾਂਬਾ ,ਹਰਵਿਂਦਰ ਸਿੰਘ ਰਿਆੜ ਅਤੇ ਰਵਿੰਦਰ ਸਿੰਘ ਭੰਵਰਾ ਦੀ ਜਵਾਬ ਤਲਬੀ ਕੀਤੀ ਜਾਵੇ ਜਿੰਨ੍ਹਾਂ ਨੇ ਇਸ ਮਸਲੇ ਦੀ ਅਸਲੀਅਤ ਨੂੰ ਤਰੋੜ ਮਰੋੜ ਕੇ ਟੀ ਵੀ ਰਾਹੀ ਪੇਸ਼ ਕਰਕੇ ਸਿੱਖ ਸੰਗਤ ਦੇ ਹਿਰਦੇ ਵਲੂੰਧਰੇ ਹਨ।
ਮਤਾ 8- ਸੈਕਰਾਮੈਂਟੋ ਕੈਲੇਫੌਰਨੀਆਂ ਵਿੱਚ ਗਿਆਨੀ ਸਵਿੰਦਰ ਸਿੰਘ ਵਲੋਂ ਗੁਰੂਗੋਬਿੰਦ ਸਿੰਘ ਨੂੰ ਨੂਪ ਕੁਅਰਿ ਵਲੋਂ ਲੱਤ ਹੇਠੋਂ ਲੰਘਣ ਦੀ ਗੱਲ ਕਹਿਣ ਕਰਕੇ ਅਕਾਲ ਤੱਖਤ ਸਾਹਿਬ ਤੇ ਸੱਦਿਆ ਜਾਵੇ।
ਮਤਾ 9-ਨਿਤ ਨੇਮ ਦੀਆ ਅਤੇ ਗੁਰਮਤਿ ਦੀ ਕਸੌਟੀ ਤੇ ਪੂਰੀਆਂ ਉਤਰਦੀਆਂ ਹੋਰ ਬਾਣੀਆਂ ਜੋ ਬੱਚਿਤਰ ਨਾਟਕ (ਦਸਮ ਗ੍ਰੰਥ) ਵਿੱਚ ਸ਼ਾਮਲ ਹਨ ਨੂੰ ਮੰਨਣ ਤੋਂ ਕੋਈ ਵੀ ਸਿੱਖ ਇਨਕਾਰੀ ਨਾ ਹੋਵੇ।
ਇਸ ਮੌਕੇ ਤੇ ਜਿੰਨ੍ਹਾਂ ਨੇ ਆਪਣੇ ਵਿਚਾਰ ਸੰਗਤ ਨਾਲ ਸਾਂਝੇ ਕੀਤੇ ਉਨਾਂ ਵਿੱਚ ਟਹਿਲ ਸਿੰਘ-ਕੁਲਦੀਪ ਸਿੰਘ-ਹਰਬੰਸ ਸਿੰਘ-ਸਰਜੀਤ ਸਿੰਘ ਕੁਲਾਰ-ਧਰਮ ਸਿੰਘ ਫਿਲਾਡੇਲਫੀਆ-ਸਰਵਣ ਸਿੰਘ-ਪਰਮਜੀਤ ਸਿੰਘ ਬੇਗੋਵਾਲ-ਸਤਨਾਮ ਸਿੰਘ ਧਾਮੀ-ਨਰਿੰਦਰ ਸਿੰਘ-ਜਸਮਿੱਤਰ ਸਿੰਘ-ਬੂਟਾ ਸਿੰਘ ਖੜੌਦ-ਕਾਰਜ ਸਿੰਘ-ਜਸਵੰਤ ਸਿੰਘ-ਜਗਤਾਰ ਸਿੰਘ ਜਾਚਕ-ਭਾਈ ਸੱਜਣ ਸਿੰਘ-ਗੁਰਚਰਨ ਸਿੰਘ-ਮੱਖਣ ਸਿੰਘ-ਦਲਜੀਤ ਸਿੰਘ-ਹਿੰਮਤ ਸਿੰਘ ਸਰਪੰਚ-ਹਰਭਜਨ ਸਿੰਘ ਗਰੇਵਾਲ-ਰਜਿੰਦਰ ਸਿੰਘ ਸ਼ਾਮਲ ਸਨ।ਰੋਚੈਸਟਰ ਗੁਰੂ ਘਰ ਜਿਥੇ ਇਹ ਵੀਡੀਉ ਬਣੀ ਸੀ ਉਸ ਗੁਰੂ ਘਰ ਤੋਂ ਮੱਖਣ ਸਿੰਘ ਵਿਸ਼ੇਸ਼ ਤੌਰ ਤੇ ਆਏ। ਉਨ੍ਹਾਂ ਨੇ ਦੱਸਿਆ ਕਿ ਕਿਸ ਤਰਾਂ ਲਾਂਬੇ ਨੇ ਮਿੱਠਾ ਬਣ ਕੇ ਉਨ੍ਹਾਂ ਤੋਂ ਸੀ ਡੀ ਲੈ ਲਈ। ਸਰਦਾਰ ਮੱਖਣ ਸਿੰਘ ਨੇ ਕਿਹਾ ਕਿ ਪ੍ਰੋਫੈਸਰ ਦਰਸ਼ਨ ਸਿੰਘ ਹਮੇਸ਼ਾ ਹੀ ਖੁਲ ਕੇ ਬੋਲਦੇ ਹਨ ਉਨ੍ਹਾਂ ਨੇ ਸਾਨੂੰ ਕੋਈ ਮਨਾਹੀ ਨਹੀਂ ਸੀ ਕੀਤੀ ਜਿਸ ਕਰਕੇ ਅਸੀਂ ਲਾਂਬੇ ਨੂੰ ਸੀ ਡੀ ਦੇ ਦਿੱਤੀ। ਮੱਖਣ ਸਿੰਘ ਦੀ ਅਵਾਜ ਵਿੱਚ ਦਰਦ ਮਹਿਸੂਸ ਕੀਤਾ ਜਾ ਸਕਦਾ ਸੀ ਜਦੋਂ ਉਨ੍ਹਾਂ ਨੇ ਕਿਹਾ ਕਿ ਬਹੁਤ ਦੁੱਖ ਦੀ ਗੱਲ ਹੈ ਕਿ ਵੀਡੀਉ ਨੂੰ ਕੱਟ ਵੱਡ ਕੇ ਦਿਖਾਇਆ ਗਿਆ।ਇਸ ਮੌਕੇ ਤੇ ਕਈ ਬੁਲਾਰਿਆਂ ਨੇ ਕਿਹਾ ਕਿ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਆਉਣ ਵਾਲੀਆਂ ਸ਼ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਬਾਦਲ ਨੂੰ ਆਪਣੀ ਸੱਥਿਤੀ ਕਸੂਤੀ ਬਣਦੀ ਦੇਖ ਕੇ ਇਸ ਗੇੜ ਵਿੱਚ ਪਾਇਆ ਗਿਆ ਹੈ। ਕੁੱਝ ਕੁ ਲੋਕਾਂ ਦਾ ਵਿਚਾਰ ਹੈ ਕਿ ਲਿਫਾਫਾ ਸਭਿਆਚਾਰ ਵੀ ਇਸ ਵਿੱਚ ਸ਼ਾਮਲ ਹੈ। ਕੁੱਝ ਕੁ ਦਾ ਮੰਨਣਾ ਹੈ ਦਿੱਲੀ ਕਮੇਟੀ ਦੀਆਂ ਚੋਣਾਂ ਵਿੱਚ ਪ੍ਰੋਫੈਸਰ ਜੀ ਦੇ ਪ੍ਰੋਗ੍ਰਾਮਾਂ ਨੇ ਅਹਿਮ ਰੋਲ ਨਿਭਾਇਆ ਸੀ ਇਸ ਕਰਕੇ ਬਾਦਲ ਰਾਜਨੀਤੀ ਦੇ ਦਬਾਅ ਹੇਠ ਅਜੇਹਾ ਕੀਤਾ ਜਾ ਰਿਹਾ ਹੈ। ਅਖੀਰ ਵਿੱਚ ਸਰਦਾਰ ਟੈਹਲ ਸਿੰਘ ਨੇ ਸਮੂਹ ਸੰਗਤ ਦਾ ਧੰਨਵਾਦ ਕੀਤਾ ਅਤੇ ਸੰਗਤ ਨੂੰ ਅਪੀਲ ਕੀਤੀ ਕਿ ਪ੍ਰੋਫੈਸਰ ਦਰਸ਼ਨ ਸਿੰਘ ਦਾ ਪੂਰਾ ਸਾਥ ਦਿੱਤਾ ਜਾਵੇ ਅਤੇ ਜਿੰਨ੍ਹਾਂ ਲੋਕਾਂ ਨੇ ਗੁਰੂ ਸਾਹਿਬ ਬਦਨੀਤੀ ਨਾਲ ਸੰਗਤ ਨੂੰ ਗੁੰਮਰਾਹ ਕੀਤਾ ਹੈ ਉਹਨਾਂ ਨੂੰ ਸੰਗਤੀ ਰੂਪ ਵਿੱਚ ਗੱਲਤੀ ਮੰਨਣ ਅਤੇ ਅਕਾਲ ਤੱਖਤ ਸਾਹਿਬ ਤੇ ਤਲਬ ਕਰਵਾਉਣ ਲਈ ਪੁਰਜੋਰ ਕੋਸਿ਼ਸ਼ ਕਰਨ ਲਈ ਕਿਹਾ ਗਿਆ। ਸਾਰੀ ਸੰਗਤ ਨੇ ਗੁਰੂ ਘਰ ਵਿਖੇ ਲੰਗਰ ਛਕੇ ਅਤੇ ਚਾਹ ਪਾਣੀ ਦਾ ਅਨੰਦ ਮਾਣਿਆ।


(23/11/09)
ਤਰਲੋਚਨ ਸਿੰਘ (ਫਿਜਿਕਸ)

ਤਰਲੋਚਨ ਸਿੰਘ (ਫਿਜਿਕਸ)

09888169226

ਸਿੱਖ ਮਾਰਗ ਦੇ ਪਾਠਕ ਸਜਣੋ

ਵਾਹਿਗੁਰੂ ਜੀ ਕਾ ਖਾਲਸਾ॥

ਵਾਹਿਗੁਰੂ ਜੀ ਕੀ ਫਤਿਹ॥

ਸਰਦਾਰ ਮੱਖਣ ਸਿੰਘ ਜੀਓ

ਮੱਖਣ ਸਿੰਘ ਜਿਓ ਇੱਕ ਗਲ ਮੈਨੂੰ ਅਜੇ ਤਕ ਸਮਝ ਨਹੀਂ ਆਈ।

ਡਾ. ਭਗਵੰਤ ਸਿੰਘ ਸੰਧੂ ਦਾ ਲੇਖ ਜਿਸ ਵਿੱਚ ਮੈਨੂੰ ਨਿਸ਼ਾਨਾ ਬਣਾਇਆ ਗਿਆ ਹੈ, ਇਹ ਲੇਖ ਕਿਸੇ ਨੂੰ ਪ੍ਰਮਾਤਮਾ ਦੇ ਘਰ ਦਾ ਰਸਤਾ ਵਿਖਾਏਗਾ, ਅਜਿਹਾ ਬਿਲਕੁਲ ਨਹੀਂ ਹੈ, ਫਿਰ ਇਸ ਲੇਖ ਨੂੰ ਗੁਰਮਤਿ ਦੇ ਲੇਖਾਂ ਦੀ ਲੜੀ ਵਿੱਚ ਕਿਉਂ ਲਿਆ ਗਿਆ ਮੇਰੀ ਸਮਝ ਤੋਂ ਪਰੇ ਹੈ। ਹਾਂ ਜਿਹੜੀ ਡਿਸਕਸ਼ਨ ਸਿਖ ਮਾਰਗ ਤੇ ਚਲਦੀ ਹੈ ਉਸ ਵਿੱਚ ਇਸ ਨੂੰ ਥਾਂ ਦਿਤੀ ਜਾ ਸਕਦੀ ਸੀ। ਇਹ ਲੇਖ ਬਦਲੇ ਦੀ ਭਾਵਨਾ ਨਾਲ ਲਿਖਿਆ ਗਿਆ ਹੈ, ਇਸ ਭਾਵਨਾ ਨੂੰ ਗੁਰਚਰਨ ਸਿਖ ਮਾਰਗ ਤੇ ਆਪੂੰ ਕਬੂਲ ਕਰ ਚੁਕਾ ਹੈ। ਇਸ ਨੂੰ ਉਹ ਲੋਬੀ ਹੀ ਲਿਖ ਰਹੀ ਹੈ ਜਿਹੜੀ ਆਤਮਾ ਨੂੰ ਕਤਲ ਕਰਨ ਲਈ ਯਤਨਸ਼ੀਲ ਹੈ। ਹੁਣ ਇਹ ਲੇਖ ਸਿੱਖ ਮਾਰਗ ਤੇ ਪਹਿਲੇ ਪੰਨੇ ਤੇ ਆ ਕੇ ਮੈਨੂੰ ਗਲਤ ਸਿੱਧ ਕਰਦਾ ਰਹੇਗਾ ਕਿਉਂਕਿ ਮੇਰੇ ਵਲੋਂ ਦਿਤਾ ਕੋਈ ਵੀ ਸਪਸਟੀਕਰਣ ਇਸ ਲੇਖ ਦਾ ਹਿਸਾ ਨਹੀਂ ਹੋਵੇਗਾ। ਮੇਰੀ ਤੁਹਾਡੇ ਅਗੇ ਬੇਨਤੀ ਹੈ ਕਿ:

(1) ਇਸ ਲੇਖ ਨੂੰ ਲੇਖਾਂ ਦੀ ਲੜੀ ਵਿਚੋਂ ਬਾਹਰ ਕਰ ਕੇ ਡਿਸਕਸ਼ਨ ਵਾਲੀ ਥਾਂ ਤੇ ਲਿਆਂਦਾ ਜਾਵੇ

ਜਾਂ

(2) ਇਸ ਲੇਖ ਦੇ ਸਬੰਧ ਵਿੱਚ ਮੇਰੇ ਵਲੋਂ ਦਿਤੇ ਜਵਾਬਾਂ ਨੂੰ ਇਸੇ ਲੇਖ ਦੇ ਅੰਤ ਵਿੱਚ ਜੋੜਿਆ ਜਾਵੇ ਤਾਂ ਜੋ ਜੋ ਵੀ ਮੇਰੀਆਂ ਭੈਣਾਂ ਜਾ ਵੀਰ ਇਸ ਲੇਖ ਨੂੰ ਪੜ੍ਹਨ ਉਨ੍ਹਾਂ ਨੂੰ ਸੱਚ ਜਾਂ ਝੂਠ ਦਾ ਗਿਆਨ ਹੋ ਸਕੇ।

ਡਾ. ਭਗਵੰਤ ਸਿੰਘ ਸੰਧੂ ਨੂੰ

ਤੁਸੀਂ ਮੇਰੇ ਤੋਂ ਜਿਆਦਾ ਪੜੇ ਲਿਖੇ ਹੋ, ਕਿਉਂਕਿ ਪੀ. ਐਚ. ਡੀ ਹੋ, ਮੈਨੂੰ ਨਾ ਤਾਂ ਸਾਇੰਸ ਆਵੇ ਨਾ ਹੀ ਗੁਰਮਤਿ (ਤੁਹਾਡੇ ਮੁਤਾਬਿਕ) ਤੁਸੀਂ ਮੇਰੇ ਸਬੰਧ ਵਿੱਚ ਜਿਹੜਾ ਕੂੜ ਲਿਖਿਆ ਹੈ ਇਹ ਤੁਹਾਡੀ ਆਤਮਾ ਨੂੰ ਉਜਾਗਰ ਕਰਦਾ ਹੈ। ਤੁਸੀਂ ਅਤੇ ਤੁਹਾਡੇ ਰਿਸ਼ਤੇਦਾਰ ਗੁਰਚਰਨ ਦੀ ਬਦਲੇ ਦੀ ਭਾਵਨਾ ਨੂੰ ਉਜਾਗਰ ਕਰਦਾ ਹੈ। ਮੈਂ ਉਸ ਨੂੰ ਸਲਾਹ ਦਿਤੀ ਸੀ ਕੇ ਭਾਈ ਕੁੱਝ ਸਮਾਂ ਆਪਣੇ ਲਈ ਵੀ ਕਢਿਆ ਕਰ, ਆਤਮਾ ਨੂੰ ਯਾਦ ਕਰਿਆ ਕਰ। ਗੁਰਚਰਨ ਨੂੰ ਇਹ ਕਰਨਾ ਬੁਰਾ ਲਗਿਆ। ਹਾਂ ਸਾਇਦ ਪ੍ਰਭੂ ਨੂੰ ਕੁੱਝ ਹੋਰ ਹੀ ਮੰਨਜੂਰ ਹੈ। ਮੈਂ ਹਰ ਰੋਜ ਤੁਹਾਡੇ ਇੱਕ ਪੁਆਇੰਟ ਨੂੰ ਸਿੱਖ ਮਾਰਗ ਦੇ ਪਾਠਕਾਂ ਨਾਲ ਡਿਸਕਸ ਕਰਾਂਗਾ। ਸਾਰੀ ਚਿਠੀ ਦਾ ਜਵਾਬ ਇਕੋ ਸਮੇਂ ਦੇਣਾ ਸੰਭਵ ਨਹੀਂ ਹੈ ਕਿਉਂਕਿ ਮੈਨੂੰ ਕੁੱਝ ਸਮਾਂ ਆਤਮਾ ਨੂੰ ਮਹਿਸੂਸ ਕਰਨ ਲਈ ਵੀ ਲਾਉਣਾ ਹੁੰਦਾ ਹੈ।

ਤੁਸਾਂ ਲਿਖਿਆ:

ਪ੍ਰੋ. ਸਾਹਿਬ ਨੂੰ ਸਾਇੰਸ ਅਤੇ ਸਾਇੰਸ ਫਿਕਸ਼ਨ ਵਿੱਚ ਕੀ ਫਰਕ ਹੈ ਇਹ ਤਾਂ ਪਤਾ ਹੀ ਹੋਵੇਗਾ ਕਿ ਸਾਇੰਸ ਅਸਲੀਅਤ ਜਾਂ ਸੱਚ ਹੈ ਅਤੇ ਸਾਇੰਸ ਫਿਕਸ਼ਨ ਮਹਿਜ ਕਲਪਨਾ। ਮਹਿਜ ਕਲਪਨਾ ਨੂੰ ਵਿਗਿਆਨ ਨਹੀਂ ਕਿਹਾ ਜਾ ਸਕਦਾ।

ਸੰਧੂ ਤੁਸੀਂ ਬਿਲਕੁਲ ਝੂਠ ਲਿਖਦੇ ਹੋ ਕੇ ਕਲਪਨਾ ਸਾਇੰਸ ਨਹੀਂ ਬਣ ਸਕਦੀ। ਹਾਂ ਇਹ ਵੀ ਹੋ ਸਕਦਾ ਹੈ ਤੁਹਾਨੂੰ ਇਲਮ ਹੀ ਨਹੀਂ ਕੇ ਕਲਪਨਾ ਹੀ ਸਾਇੰਸ ਬਣਦੀ ਹੁੰਦੀ ਹੈ। ਕਈ ਅਜਿਹੀਆਂ ਡਿਸਕਵਰੀਆਂ ਮੈਂ ਤੁਹਾਨੂੰ ਦਸ ਸਕਦਾ ਹਾਂ ਜੋ ਕਲਪਨਾ ਤੇ ਹੀ ਅਧਾਰਿਤ ਸਨ (ਆਪਣੇ ਜਵਾਬ ਵਿੱਚ ਲਿਖਣਾ ਕੇ ਕੀ ਮੈਂ ਤੁਹਾਨੂੰ ਅਜਿਹੀ ਜਾਣਕਾਰੀ ਦਿਆਂ)। ਹੋਰ ਤਾਂ ਹੋਰ ਸੁਪਨਾ ਵੀ ਸਾਇੰਸ ਬਣ ਸਕਦਾ ਹੈ, ਸਾਇਦ ਤੁਹਾਨੂੰ ਪਤਾ ਨਹੀਂ, ਆਪਣੀ ਜਾਣਕਾਰੂ ਨੂੰ ਵਾਧਾ ਕਰੋ ਤੇ ਹੇਠ ਲਿਖਿਆ ਪੜੋ

http://en.wikipedia.org/wiki/Benzene

The new understanding of benzene, and hence of all aromatic compounds, proved to be so important for both pure and applied chemistry that in 1890 the German Chemical Society organized an elaborate appreciation in Kekulé's honor, celebrating the twenty-fifth anniversary of his first benzene paper. Here Kekulé spoke of the creation of the theory. He said that he had discovered the ring shape of the benzene molecule after having a reverie or day-dream of a snake seizing its own tail (this is a common symbol in many ancient cultures known as the Ouroboros). 

ਸੰਧੂ ਜਰਾ ਕੁ ਦਸੀਂ ਕੇ ਸੁਪਨਾ ਕਿਵੇਂ ਸਾਇੰਸ ਬਣ ਸਕਦਾ ਹੈ?

ਸਿਖ ਮਾਰਗ ਦੇ ਪਾਠਕਾਂ ਨੂੰ ਇਹ ਵੀ ਦਸਿਓ ਕੇ ਬੈਨਜੀਨ ਰਿੰਗ ਦੀ ਖੋਜ ਕਿਸ ਨੇ ਕੀਤੀ ਸੀ, ਤੇ ਕਿਵੇਂ ਕੀਤੀ ਸੀ?

ਮੈਂ ਤੁਹਾਡੇ ਹਰ ਸਵਾਲ ਦਾ ਜਵਾਬ ਹਰ ਰੋਜ ਦੇਵਾਂਗਾ।

ਜਵਾਬ ਦਿੰਦੇ ਜਾਣਾ

ਮੱਖਣ ਸਿੰਘ ਜੀ ਜੇ ਸੰਧੂ ਮੇਰੇ ਵਲੋਂ ਦਿਤੇ ਸਪਸਟੀਕਰਣ ਦੇ ਜਵਾਬ ਨਾ ਦੇ ਸਕਿਆ ਤਾਂ ਕ੍ਰਿਪਾ ਕਰਕੇ ਉਨ੍ਹਾਂ ਵਲੋਂ ਮੇਰੇ ਖਿਲਾਫ ਲਿਖਿਆ ਲੇਖ ਡਲੀਟ ਕਰ ਦਿਤਾ ਜਾਵੇ। ਮੱਖਣ ਸਿੰਘ ਜੀ ਤੁਸੀਂ ਹਮੇਸ਼ਾਂ ਨਿਰਪੱਖ ਰਹੇ ਹੋ, ਤੇ ਰਹੋਗੇ ਇਹ ਸਾਨੂੰ ਆਸ ਹੈ।

ਤਰਲੋਚਨ ਸਿੰਘ

(ਸੰਪਾਦਕ ਵਲੋਂ:- ਤਰਲੋਚਨ ਸਿੰਘ ਜੀ ਕਈ ਵਾਰੀ ਲਿਖਤ ਵਿਚਾਰ ਚਰਚਾ ਨਾਲੋਂ ਪੜਚੋਲ ਜ਼ਿਆਦਾ ਲਗਦੀ ਹੁੰਦੀ ਹੈ ਇਸ ਲਈ ਉਸ ਨੂੰ ਇੱਕ ਲੇਖ ਦੇ ਰੂਪ ਵਿੱਚ ਪਾ ਦਿੱਤਾ ਜਾਂਦਾ ਹੈ। ਜਿਵੇਂ ਕਿ ਹਰਮਨਜੀਤ ਸਿੰਘ ਅਕਾਲੀ ਦਾ ਲੇਖ ਡਾ: ਗੁਰਮੁਖ ਸਿੰਘ ਦੇ ਲੇਖਾਂ ਬਾਰੇ ਸੀ। ਇਸੇ ਤਰ੍ਹਾਂ ਡਾ: ਭਗਵੰਤ ਸਿੰਘ ਸੰਧੂ ਦਾ ਲੇਖ ਤੁਹਾਡੇ ਲੇਖਾਂ ਦੀ ਪੜਚੋਲ ਸੀ ਨਾ ਕਿ ਵਿਚਾਰ ਚਰਚਾ। ਇਸੇ ਤਰ੍ਹਾਂ ਤੁਸੀਂ ਵੀ ਉਸ ਲੇਖ ਦੀ ਪੜਚੋਲ ਦੀ ਪੜਚੋਲ ਲਿਖ ਕੇ ਭੇਜ ਦਿਓ ਉਹ ਮੈਂ ਮੁੱਖ ਪੰਨੇ ਤੇ ਪਾ ਦੇਵਾਂਗਾ। ਰੋਜ਼ ਦੀਆਂ ਚਿੱਠੀਆਂ ਨਾਲੋਂ ਇੱਕ ਵਾਰੀ ਹੀ ਲਿਖ ਦਿਓ, ਉਹ ਭਾਵੇਂ ਦਸ ਪੰਨੇ ਦਾ ਹੋਵੇ। ਉਸ ਤੋਂ ਬਾਅਦ ਜੇ ਕਰ ਅਗਾਂਹ ਨੂੰ ਉਹਨਾਂ ਦਾ ਜਵਾਬ ਆਉਂਦਾ ਹੈ ਤਾਂ ਫਿਰ ਉਹ ਚਰਚਾ ਵਾਲੇ ਪੰਨੇ ਤੇ ਵਿਚਾਰ ਸ਼ੁਰੂ ਕਰ ਲਿਓ। ਪਰ ਇੱਕ ਗੱਲ ਦਾ ਖਿਆਲ ਜ਼ਰੂਰ ਰੱਖਣਾ। ਜਿਸ ਤਰ੍ਹਾਂ ਦੀ ਸ਼ਬਦਾਵਲੀ ਤੁਸੀਂ ਅਤੇ ਗੁਰਚਰਨ ਸਿੰਘ ਆਪਸ ਵਿੱਚ ਵਰਤਦੇ ਹੋ ਉਸ ਤਰ੍ਹਾਂ ਦੀ ਡਾ: ਸੰਧੂ ਲਈ ਨਾ ਵਰਤਿਓ ਕਿਉਂਕਿ ਉਸ ਨੇ ਤੁਹਾਡੇ ਪ੍ਰਤੀ ਕੋਈ ਮਾੜੀ ਨਹੀਂ ਵਰਤੀ ਮਖੌਲੀਆ ਜਿਹੀ ਭਾਵੇਂ ਜਰੂਰ ਵਰਤੀ ਹੈ।)


(23/11/09)
ਮੇਵਾ ਸਿੰਘ

To: readers of sikh marg

Belief is something that you believe in although you don’t know it.

The above definition shows that you cannot scienctifically prove your belief of aatma. I believe in atma but I don't believe that there is a future life associated with aatma as I am not able to see if this is something that will be there in the future so I don't feel the need to discuss this.

I believe: ਸੁਣਿਆ ਮੰਨਿਆ ਮਨਿ ਕੀਤਾ ਭਾਉ ॥ ਅੰਤਰਗਤਿ ਤੀਰਥਿ ਮਲਿ ਨਾਉ ॥

The future is something we cannot control or see. It's something I will not waste my time discussing. Rather I feel that we should follow the above line written in punjabi from the guru granth sahib in our present lives. The present life is the only life we should work at bettering.

You always state that other people are giving us wrong information (for example gurbachan singh, veer bhupinder singh, sukhwinder singh) and you are right. If you are right then prove it, and if you can't prove it then please do not educate people on baseless beliefs.

I wanted to include something humorous in this post that works with the ongoing discussion between us:

A person makes the following statement: "I bet someone that cow's milk is black" to his mother. The mother said son, you will lose this bet, as cow's milk in not black. He said, mom I will lose if I agree with the other person but I will firmly believe and stick to my belief that cow's milk is black.

This pertains to your response, you cannot answer my questions you will just keep responding with your thoughts. There is nothing in the guru granth sahib about what will be happening in the future, only in the present and I will follow through on this belief.

I was not going to respond because I was done discussing this topic but you mentioned my name in one of your articles again this is why I am emailing you. I am now finished discussing this with you as you have not responded to my questions and do not wish to debate this topic anymore.

Sincerely,

Mewa Singh


(23/11/09)
ਗੁਰਿੰਦਰ ਸਿੰਘ

ਜੱਥੇਦਾਰਾਂ ਨੂੰ ਜਾਨਵਰ ਕਹਿਕੇ “ਜਾਨਵਰਾਂ “ਦੀ ਬੇਇੱਜ਼ਤੀ ਨਾ ਕਰੋ, ਘੱਗਾ ਸਾਹਿਬ- ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ, ਐਡਮੰਟਨ, ਅਲਬਰਟਾ … ….
ਕੋਟਕਪੂਰਾ, 23 ਨਵੰਬਰ (ਗੁਰਿੰਦਰ ਸਿੰਘ) :- ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ, ਐਡਮੰਟਨ, ਅਲਬਰਟਾ ਨਾਲ ਸਬੰਧਤ ਵੱਖ-ਵੱਖ ਪੰਥਕ ਵਿਦਵਾਨਾਂ ਨੇ ਸਪੋਕਸਮੈਨ ਦੇ ਨਾਂਅ ਜਾਰੀ ਬਿਆਨ ਰਾਹੀਂ ਪ੍ਰੋ. ਇੰਦਰ ਸਿੰਘ ਘੱਗਾ ਨੂੰ ਅਪੀਲ ਕੀਤੀ ਹੈ ਕਿ ਉਹ ਤਖ਼ਤਾਂ ਦੇ ਅਖੌਤੀ ਜੱਥੇਦਾਰਾਂ ਨੂੰ ਸਰਕਸ ਦੇ ਜਾਨਵਰਾਂ ਨਾਲ ਰਲਾ ਕੇ ਜਾਨਵਰਾਂ ਦੀ ਤੌਹੀਨ ਨਾ ਕਰਨ। ਪਿਛਲੇ ਦਿਨੀਂ ਸਿੱਖ ਚਿੰਤਕ ਪ੍ਰੋ. ਘੱਗਾ ਦੇ ਸਪੋਕਸਮੈਨ ਵਿੱਚ ਲੱਗੇ ਬਿਆਨ ਦੇ ਪ੍ਰਤੀਕਰਮ ਵਜੋਂ ਉਨਾਂ ਕਿਹਾ ਕਿ ਜੇਕਰ ਘੱਗਾ ਸਾਹਿਬ ਤਖ਼ਤਾਂ ਦੇ ਮੌਜੂਦਾ ਜੱਥੇਦਾਰਾਂ ਨੂੰ ਜਾਨਵਰਾਂ ਦੀ ਬਰਾਬਰਤਾ ਦੇ ਰਹੇ ਹਨ, ਤਾਂ ਸਾਨੂੰ ਜਾਨਵਰਾਂ ਦੀ ਇੱਜ਼ਤ ਦਾ ਫਿਕਰ ਪੈ ਗਿਆ ਹੈ। ਉਕਤ ਵਿਦਵਾਨਾਂ ਗੁਰਬਾਣੀ ਦੀਆਂ ਸਤਰ੍ਹਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਅਨੁਸਾਰ ਜੇ ਖੋਤੇ ਜਾਂ ਗਧੇ ਉਪਰ ਕੀਮਤੀ ਸਮਾਨ ਵੀ ਲੱਦ ਦੇਈਏ ਤਾਂ ਉਸ ਵਿਚਾਰੇ ਨੂੰ ਇਸ ਦਾ ਕੋਈ ਲਾਭ ਨਹੀ ਹੁੰਦਾ ਅਰਥਾਤ ਕਿ ਖੋਤੇ ਨੂੰ ਵੀ ਐਨੀ ਸੂਝ ਹੈ ਕਿ ਜੇ ਉਸ ਉਪਰ ਵੇਦ-ਪੁਰਾਣ ਜਾਂ ਫਿਰ ਚੰਦਨ ਦੀ ਕੀਮਤੀ ਲੱਕੜੀ ਵੀ ਲੱਦ ਦਿੱਤੀ ਜਾਵੇ ਤਾਂ ਉਹ ਆਪਣੀ ਔਕਾਤ ਨਹੀ ਭੁੱਲਦਾ। ਹੁਣ ਜੱਥੇਦਾਰਾਂ ਦੀ ਔਕਾਤ ਦੇਖੋ, ਕੌਮ ਨੇ ਇਨਾਂ ਨੂੰ ਤਖ਼ਤਾਂ ਦੇ ਬੈਠਣ ਦਾ ਮਾਣ ਬਖਸ਼ਿਆ ਪਰ ਇਹ ਆਪਣੇ ਆਪ ਨੂੰ ਰੱਬ ਮੰਨਣ ਲੱਗ ਪਏ, ਅਕਲ ਦੇ ਅੰਨ੍ਹੇ, ਹੋ ਗਈ ਨਾ ਖੋਤਿਆਂ ਦੀ ਬਦਨਾਮੀ! “ਬੇਦ ਪੁਰਾਨ ਪੜੇ ਕਾ ਕਿਆ ਗੁਨੁ ਖਰ ਚੰਦਨ ਜਗ ਭਾਰਾ”।
ਕੂਕਰਾਂ ਦੀ ਗੱਲ ਕਰਦਿਆਂ ਉਨਾਂ ਕਿਹਾ ਕਿ ਗੁਰੂ ਸਾਹਿਬ ਨੇ ਬਾਣੀ ਵਿੱਚ ਕਿਹਾ ਹੈ ਕਿ ਬੰਦਿਆ ਜਿਵੇ ਕੁੱਤਾ ਮਾਲਕ ਦਾ ਦਰ ਨਹੀ ਛੱਡਦਾ, ਤੂੰ ਵੀ ਅਕਾਲ ਪੁਰਖ ਦਾ ਸਿਧਾਂਤ ਨਾ ਛੱਡੀ। ਹੁਣ ਜੇਕਰ ਗੁਰਬਾਣੀ ਦੀ ਕਸਵੱਟੀ `ਤੇ ਇਨਾਂ ਜੱਥੇਦਾਰਾਂ ਦੀ ਪਰਖ ਕੀਤੀ ਜਾਵੇ ਤਾਂ ਸਪਸ਼ਟ ਹੋ ਜਾਵੇਗਾ, ਕਿ ਇਨਾਂ ਅਖੌਤੀ ਜੱਥੇਦਾਰਾਂ ਨੇ ਅਕਾਲ ਪੁਰਖ ਦੇ ਗੁਰਬਾਣੀ ਵਿਚਲੇ ਸਿਧਾਂਤ ਕਿੱਲੀ ਉਪਰ ਟੰਗ ਦਿੱਤੇ ਨੇ। “ਸੁਆਮੀ ਕੋ ਗ੍ਰਿਹੁ ਜਿਉ ਸਦਾ ਸੁਆਨ ਤਜਤ ਨਹੀ ਨਿਤ”।। ਵਿਦੇਸ਼ੀ ਵਿਦਵਾਨਾਂ ਅਨੁਸਾਰ ਗੁਰਬਾਣੀ ਮੁਤਾਬਕ ਗੰਦਗੀ ਦੇ ਕੀੜੇ ਦਾ ਵੀ ਇਹ ਗੁਣ ਹੈ ਕਿ ਉਹ ਗੰਦਗੀ ਵਿੱਚ ਰਹਿੰਦੀ ਹੈ ਪਰ ਦੇਖੋਂ ਇਨਾਂ ਜੱਥੇਦਾਰਾਂ ਦਾ ਕਿਰਦਾਰ, ਜਿਹੜੇ ਪਵਿੱਤਰ ਅਕਾਲ ਦੇ ਤਖ਼ਤ `ਤੇ ਬਿਰਾਜਮਾਨ, ਧਰਮ ਦਾ ਲਿਸ਼ਕਦਾ ਚਿੱਟਾ ਸਾਫ-ਸੁਥਰਾ ਚੋਲਾ ਪਾ ਕੇ ਵੀ ਧਰਮ ਤੋਂ ਐਨੇ ਦੂਰ ਨੇ ਜਿਨੀਂ ਧਰਤੀ ਸੂਰਜ ਤੋਂ ਪਰ ਅਸਲੀਅਤ ਵਿੱਚ ਰਹਿੰਦੇ ਨੇ ਸਿਆਸਤ ਦੀ ਗੰਦਗੀ ਵਿੱਚ ਕੀੜੇ ਵਾਂਗੂ।। “ਬਿਖੁ ਕਾ ਕੀੜਾ ਬਿਖੁ ਮਹਿ ਰਾਤਾ ਬਿਖੁ ਹੀ ਮਾਹਿ ਪਚਾਵਣਿਆ”।। ਸਿੰਘ ਸਭਾ ਇੰਟਰਨੈਸ਼ਨਲ ਦੇ ਉਕਤ ਪ੍ਰਚਾਰਕਾਂ ਵੱਲੋਂ ਗਿਆਨੀ ਇਕਬਾਲ ਸਿੰਘ ਪਟਨਾ ਅਤੇ ਗਿਆਨੀ ਗੁਰਬਚਨ ਸਿੰਘ ਖਿਲਾਫ ਕੁੱਝ ਬਹੁਤ ਹੀ ਸਖਤ ਸ਼ਬਦਾਵਲੀ ਦੀ ਵਰਤੋਂ ਵੀ ਕੀਤੀ ਗਈ, ਜੋ ਕਿ ਪ੍ਰੈਸ ਦੇ ਸਤਿਕਾਰ ਅਤੇ ਮਰਿਆਦਾ ਨੂੰ ਧਿਆਨ ਵਿੱਚ ਰੱਖਦਿਆਂ ਇਥੇ ਦੁਹਰਾਉਣੀ ਮੁਸ਼ਕਲ ਜਾਪਦੀ ਹੈ। ਜਾਰੀ ਪ੍ਰੈਸ ਨੋਟ ਵਿੱਚ ਸਮੁੱਚੇ ਖਾਲਸਾ ਪੰਥ ਨੂੰ ਅਪੀਲ ਕੀਤੀ ਗਈ ਹੈ ਕਿ ਅਜੋਕੇ ਸਮੇਂ ਦੀ ਮੁਖ ਲੋੜ ਅਨੁਸਾਰ ਸਮੁੱਚਾ ਖਾਲਸਾ ਪੰਥ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਦੀ ਅਗਵਾਈ ਲੈ ਕੇ ਇਨਾਂ ਪੁਜਾਰੀਆਂ ਤੋਂ ਬਾਗੀ ਹੋ ਜਾਵੇ ਅਤੇ ਇਨਾਂ ਵੱਲੋਂ ਜਾਰੀ ਕੀਤੇ ਕਿਸੇ ਵੀ ਗੁਰਮਤਿ ਸਿਧਾਂਤ ਤੋਂ ਬਾਹਰ ਵਾਲੇ ਫਤਵੇ ਨੂੰ ਨਜ਼ਰ-ਅੰਦਾਜ਼ ਕਰਕੇ ਆਪਣੇ ਗੁਰਦਵਾਰਿਆਂ ਵਿੱਚ ਨਿਰੋਲ ਗੁਰਬਾਣੀ ਦੀ ਵਿਆਖਿਆ ਅਤੇ ਵਿਚਾਰ ਤੋਂ ਸੰਗਤ ਨੂੰ ਜਾਣੂ ਕਰਾਉਣ ਵਿੱਚ ਜੁਟ ਜਾਵੇ।


(23/11/09)
ਵਿਰਸਾ ਜੱਥੇਬੰਦੀ ਨਿਊਜ਼ੀਲੈਂਡ

ਭਾਈ ਮਨਪ੍ਰੀਤ ਸਿੰਘ ਵਰਗੇ ਪਖੰਡੀਆਂ ਨੂੰ ਤਲਬ ਕਰਨ ਅਤੇ ਅਕਾਲ ਤਖਤ ਸਾਹਿਬ ਜੀ ਦੀ ਮਰਿਆਦਾ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਸਜਾ ਲਾਉਣ ਤਾਂ ਕਿ ਅੱਗੇ ਤੋਂ ਇਹੋ ਜਿਹੇ ਪਖੰਡੀਆਂ ਨੂੰ ਨੱਥ ਪਾਈ ਜਾ ਸਕੇ। - ਵਿਰਸਾ ਜੱਥੇਬੰਦੀ ਨਿਊਜ਼ੀਲੈਂਡ
ਦੇਹਧਾਰੀ ਗੁਰੂਆਂ ਅਤੇ ਸਾਧਾਂ ਦੇ ਚੁੰਗਲ ਵਿੱਚ ਭੋਲੀਆਂ-ਭਾਲੀਆਂ ਸੰਗਤਾਂ ਨੂੰ ਫਸਾਉਣ ਦੇ ਅਸਲ ਦੋਸ਼ੀ ਕਿਤੇ ਭਾਈ ਮਨਪ੍ਰੀਤ ਸਿੰਘ ਕ੍ਹਾਨਪੁਰੀ ਵਰਗੇ ਹੀ ਤਾਂ ਨਹੀਂ?
(ਬਲਜਿੰਦਰ ਸਿੰਘ ਨਿਉਜੀਲੈਂਡ) ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਰਸਾ ਜੱਥੇਬੰਦੀ ਦੇ ਕਨਵੀਨਰ ਅਤੇ ਗੁਰਦੁਆਰਾ ਸਿੰਘ ਸਭਾ ਸ਼ੈਰਲੀ ਰੋਡ ਨਿਉਜੀਲੈਂਡ ਦੇ ਪ੍ਰਬੰਧਕ ਸ. ਹਰਨੇਕ ਸਿੰਘ ਨਿਉਜੀਲੈਂਡ ਨੇ ਕੀਤਾ ਉਨ੍ਹਾਂ ਕਿਹਾ ਕਿ ਆਪਸ ਵਿੱਚ ਗੁਰਮਤਿ ਦੀਆਂ ਵਿਚਾਰਾਂ ਕਰਦਿਆਂ ਕਈ ਵਾਰ ਇਹ ਗੱਲਾਂ ਚਰਚਾ ਦਾ ਵਿਸ਼ਾ ਰਹਿੰਦੀ ਹੈ ਕਿ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਵਰਗੇ ਮਹਾਨ ਗੁਰੁ ਦੇ ਹੁੰਦਿਆਂ ਸਿੱਖ ਸੰਗਤਾਂ, ਡੇਰੇਦਾਰਾਂ ਦੇ ਚੁੰਗਲ ਵਿੱਚ ਕਿਉਂ ਫਸ ਜਾਂਦੀਆਂ ਹਨ? ਸ਼ਬਦ ਗੁਰੁ ਤੋਂ ਟੁੱਟ ਕੇ ਦੇਹਧਾਰੀ ਦੇ ਕਦਮਾਂ ਵਿੱਚ ਡਿਗਣ ਤੱਕ ਦਾ ਐਡਾ ਵੱਡਾ ਕਦਮ ਸਿੱਖ ਕਿਵੇਂ ਇੱਕੋ ਝਟਕੇ ਵਿੱਚ ਤੈਅ ਕਰ ਜਾਂਦੇ ਹਨ? ਅਕਸਰ ਵਿਚਾਰ ਇੱਥੇ ਪਹੁੰਚਦੀ ਹੈ ਕਿ ਨਿਸ਼ਚਤ ਹੀ ਇਹ ਸਫਰ ਛੋਟੇ-ਛੋਟੇ ਕਦਮਾਂ ਰਾਹੀਂ ਤੈਅ ਹੁੰਦਾ ਹੋਵੇਗਾ, ਤੇ ਬੱਚੇ ਅਕਸਰ ਹੀ ਤੁਰਨਾ ਸਿੱਖਣ ਲੱਗੇ ਪਹਿਲਾ-ਪਹਿਲਾ ਕਦਮ ਆਪਣੀ ਮਾਂ ਜਾਂ ਕਿਸੇ ਬਹੁਤ ਹੀ ਨਜਦੀਕੀ ਤੋਂ ਹੀ ਸਿੱਖਦੇ ਹਨ, ਜਿਸ ਉੱਪਰ ਉਨਾਂ ਨੂੰ ਯਕੀਨ ਹੁੰਦਾ ਹੈ। ਸੁਭਾਵਿਕ ਹੈ ਕਿ ਬੱਚਿਆਂ ਦੇ ਗਲਤ ਰਾਹਾਂ ਤੇ ਜਾਣ ਦੇ ਜਿੰੇਮੇਵਾਰ ਵੀ ਉਹ ਸਿਖਾਉਣ ਵਾਲੇ ਹੀ ਹੁੰਦੇ ਹਨ ਜੋ ਜਾਂ ਤਾਂ ਉਨਾਂ ਬੱਚਿਆਂ ਨੂੰ ਜਾਣ ਬੁੱਝ ਕੇ ਕਿਸੇ ਮਕਸਦ ਦੀ ਪੁਰਤੀ ਲਈ ਗਲਤ ਰਾਹਾਂ ਉੱਤੇ ਤੋਰ ਦਿੰਦੇ ਹਨ ਤੇ ਜਾਂ ਫਿਰ ਬੱਚਿਆਂ ਨੂੰ ਗਲਤ ਰਾਹਾਂ ਉੱਤੇ ਜਾਂਦਿਆਂ ਨੂੰ ਰੋਕਦੇ ਨਹੀਂ। ਦੇਖਿਆ ਜਾਵੇ ਤਾਂ ਦੋਹਾਂ ਹਾਲਤਾਂ ਵਿੱਚ ਹੀ ਸਿਖਾਉਣ ਵਾਲੇ ਦੋਸ਼ੀ ਹਨ।

ਉਨ੍ਹਾਂ ਕਿਹਾ ਕਿ ਹੁਣ ਜਦੋਂ ਸਿੱਖ ਬੱਚਿਆਂ ਦੇ ਆਪਣੇ ਗੁਰੁ ਤੋਂ ਦੂਰ ਜਾਣ ਦੀ ਗੱਲ ਆਉਂਦੀ ਹੈ ਤਾਂ ਸੋਚੀਦਾ ਹੈ ਕਿ ਕਿਤੇ ਇੱਥੇ ਵੀ ਸਾਡੇ ਵਿੱਚ ਕੋਈ ਅਜਿਹਾ ਰੋਲ ਤਾਂ ਨਹੀਂ ਨਿਭਾ ਰਿਹਾ, ਜੋ ਜਾਂ ਤਾਂ ਸਿੱਖਾਂ ਨੂੰ ਜਾਣ ਬੁੱਝ ਕੇ ਉਸ ਪਾਸੇ ਵੱਲ ਲੈ ਕੇ ਜਾ ਰਿਹਾ ਹੈ ਤੇ ਜਾਂ ਫਿਰ ਗਲਤ ਪਾਸੇ ਜਾ ਰਿਹਾਂ ਨੂੰ ਨਾ ਰੋਕਣ ਦਾ ਦੋਸ਼ੀ ਬਣ ਰਿਹਾ ਹੈ। ਇਸ ਗਿਣਤੀ ਵਿੱਚ ਸਭ ਤੋਂ ਪਹਿਲਾਂ ਰਾਗੀ ਤੇ ਗ੍ਰੰਥੀ ਹੀ ਆਉਂਦੇ ਹਨ।
ਪਿਛਲੇ ਦਿਨੀ, ਭਾਈ ਮਨਪ੍ਰੀਤ ਸਿੰਘ ਕ੍ਹਾਨਪੁਰੀ ਦੇ ਅਖੌਤੀ ਦਸਮ ਗ੍ਰੰਥ ਵਿਚੋਂ ਵਿਖੇ “ਕਾਲ ਤੁਹੀ ਕਾਲੀ ਤੁਹੀ” ਕੱਚੀ ਬਾਣੀ ਦੇ ਗਾਇਨ ਨਾਲ ਕੀਰਤਨ ਕਰਨ ਸਮੇਂ ਪੈਦਾ ਹੋਏ ਵਿਵਾਦ ਬਾਰੇ ਵਿਚਾਰ ਕਰਦਿਆਂ ਇਹ ਗੱਲ ਸਹਿਜ ਸੁਭਾਅ ਹੀ ਸਮਝ ਆ ਜਾਂਦੀ ਹੈ ਕਿ ਕੀਰਤਨ ਕਰਨ ਦੇ ਨਾਂ ਤੇ ਆਪਣੀਆਂ ਦੁਕਾਨਾਂ ਚਲਾਉਣ ਵਾਲਿਆਂ ਦਾ ਅਸਲ ਮਕਸਦ ਕੀ ਹੈ। ਗੰਦ ਨਾਲ ਭਰੀ ਹੋਏ ਦਸਮ ਗ੍ਰੰਥ ਰੂਪੀ ਬਲਾ ਨੂੰ ਪਤਾ ਨਹੀਂ ਕਿਉਂ ਸਿੱਖਾਂ ਦੇ ਗਲ੍ਹ ਮੜ੍ਹਨ ਤੇ ਤੁਲੇ ਹੋਏ ਹਨ। ਉਨ੍ਹਾਂ ਕਿਹਾ ਕਿ ਇਹ ਲੋਕ ਮਹਾਂਕਾਲ ਦਾ ਅਤੇ ਅਕਾਲਪੁਰਖ ਦਾ ਅੰਤਰ ਵੀ ਨਹੀਂ ਜਾਣਦੇ ਅਤੇ ਬੜੀ ਬੇਬਾਕੀ ਨਾਲ ਕਹਿੰਦੇ ਹਨ ਕਿ ਅਸੀਂ ਤਾਂ ਮਹਾਂਕਾਲ ਨੂੰ ਅਕਾਲਪੁਰਖ ਹੀ ਸਮਝਦੇ ਰਹੇ।

ਵਾਹ! ਇਨਾਂ ਨੂੰ ਕੀ ਆਖੋਗੇ ਅਗਿਆਨੀ ਜਾਂ ਬੇਈਮਾਨ। ਜੇ ਇਹ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਤੋਂ ਅਨਜਾਣ ਹਨ ਤਾਂ ਅਗਿਆਨੀ ਹਨ ਅਤੇ ਜੇ ਜਾਣ ਬੁੱਝ ਕੇ ਕਰਦੇ ਹਨ ਤਾਂ ਬੇਈਮਾਨ ਹਨ। ਦੋਹਾਂ ਹਾਲਤਾਂ ਵਿੱਚ ਇਹ ਆਪ ਹੀ ਦੋਸ਼ੀ ਹਨ। ਸੰਗਤਾਂ ਸੁਚੇਤ ਰਹਿਣ, ਜਦੋਂ ਵੀ ਇਨਾਂ ਦੀ ਅਗਿਆਨਤਾ ਦੀ ਅਸਲੀਅਤ ਸੰਗਤ ਸਾਹਮਣੇ ਆਉਣ ਲਗਦੀ ਹੈ ਤਾਂ ਇਹ ਬੌਖਲਾ ਉੱਠਦੇ ਹਨ। ਆਪ ਖੁਦ ਗੁੰਡਿਆਂ ਦੇ ਸਰਦਾਰ ਹਨ ਤੇ ਆਪਣੇ ਵਕਾਰ ਨੂੰ ਬਚਾਉਣ ਲਈ ਕਿਸੇ ਵੀ ਨੀਵੇਂ ਤੋਂ ਨੀਵੇਂ ਪੱਧਰ ਤੱਕ ਜਾ ਸਕਦੇ ਹਨ।
ਇੱਕ ਹੋਰ ਜਰੂਰੀ ਗੱਲ ਜੋ ਧਿਆਨ ਮੰਗਦੀ ਹੈ ਕਿ ਇਹ ਲੋਕ, ਕਿਸੇ ਵੀ ਸਿਧਾਂਤ ਉੱਤੇ ਪਹਿਰਾ ਦੇਣ ਵਾਲੇ ਸੂਝਵਾਨ ਵਿਅਕਤੀ ਉੱਤੇ ਕਾਮਰੇਡ ਜਾਂ ਨਾਸਤਿਕ ਹੋਣ ਦਾ ਲੇਬਲ ਲਾ ਕੇ ਝਟ-ਪਟ ਆਪਣੀ ਨਾਸਮਝ ਹੋਣ ਦੀ ਕਮਜੋਰੀ ਨੂੰ ਛੁਪਾਉਣ ਦਾ ਯਤਨ ਕਰਦੇ ਹਨ ਅਤੇ ਆਪਣੇ ਵਿਦਵਾਨ ਹੋਣ ਦਾ ਭਰਮ ਪਾਲ ਲੈਂਦੇ ਹਨ।
ਡੇਰਦਾਰਾਂ ਅਤੇ ਸਾਧਾਂ ਦੇ ਚੁੰਗਲ ਵਿੱਚ ਫਸਣ ਵਾਲੀ ਸੰਗਤ ਨੂੰ ਅਸਲ ਵਿੱਚ ਮਾਨਸਿਕ ਤੌਰ ਤੇ ਕਮਜੋਰ ਕਰਨ ਵਿੱਚ ਇਨਾਂ ਪਖੰਡੀ ਲੋਕਾਂ ਦਾ ਹੀ ਹੱਥ ਹੈ। ਇਹ ਲੋਕ ਆਪਣੀਆਂ ਦੁਕਾਨਾਂ ਚਲਾਉਣ ਲਈ ਹੀ ਬਹੁਗਿਣਤੀ ਲੋਕਾਂ (ਜੋ ਵਿਚਾਰੇ ਆਪਣੀਆਂ ਗਰਜਾਂ ਦੇ ਮਾਰੇ ਗੁਰੁ ਵਾਲੇ ਬਣਦੇ ਹਨ ਤੇ ਅਸਲ ਗੁਰਮਤਿ ਸਿਧਾਂਤ ਤੋਂ ਅਨਜਾਣ ਹੁੰਦੇ ਹਨ) ਦੀਆਂ ਭਾਵਨਾਵਾਂ ਨੂੰ ਕੈਸ਼ ਕਰਵਾੳਂਦੇ ਹਨ। ਲੋੜ ਹੈ ਇਨਾਂ ਤੋਂ ਸਾਵਧਾਨ ਹੋਣ ਦੀ।
ਸ. ਹਰਨੇਕ ਸਿੰਘ ਨੇ ਕਿਹਾ ਕਿ ਸਾਡੇ ਜਥੇਦਾਰ ਜਿਹੜੇ ਆਏ ਦਿਨ ਵਿਦਵਾਨਾਂ ਨੂੰ ਅਕਾਲ ਤਖਤ ਤੇ ਤਲਬ ਕਰਨ ਦੀਆਂ ਧਮਕੀਆਂ ਦਿੰਦੇ ਹਨ, ਉਨਾਂ ਨੂੰ ਚਾਹੀਦਾ ਹੈ ਭਾਈ ਮਨਪ੍ਰੀਤ ਸਿੰਘ ਵਰਗੇ ਪਖੰਡੀ ਨੂੰ ਤਲਬ ਕਰਨ ਅਤੇ ਅਕਾਲ ਤਖਤ ਸਾਹਿਬ ਜੀ ਦੀ ਮਰਿਆਦਾ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਸਜਾ ਲਾਉਣ ਤਾਂ ਕਿ ਅੱਗੇ ਤੋਂ ਇਹੋ ਜਿਹੇ ਪਖੰਡੀਆਂ ਨੂੰ ਨੱਥ ਪਾਈ ਜਾ ਸਕੇ।


(22/11/09)
ਇੰਦਰਜੀਤ ਸਿੰਘ ਲੁਧਿਆਣਾ

ਪਰਮ ਸਤਿਕਾਰ ਯੋਗ ਵੀਰ ਜੀਓ,
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ॥

ਆਪ ਜੀ ਦੀ ਪ੍ਰੇਰਨਾਂ ਸਦਕਾ ਮੇਰਾ ਪਹਿਲਾ ਪੱਤਰ ਪੰਜਾਬੀ ਵਿੱਚ ਆਪ ਜੀ ਵਲ ਹੈ।
ਮੇਰਾ ਨਿਜੀ ਵਿਚਾਰ ਹੈ ਕਿ ਪ੍ਰਫੈਸਰ ਸਾਹਿਬ ਨੂੰ “ਸਪੌਕਸਮੈਨ” ਦੇ ਆਡੀਟਰ ਵਾਂਗ ਡਟ ਜਾਣਾ ਚਾਹੀਦਾ ਹੈ ਅਤੇ ਪੇਸ਼ ਨਹੀਂ ਹੋਣਾ ਚਾਹੀਦਾ ਜਦ ਤਕ ਦਸਮ ਗ੍ਰੰਥ ਦੇ ਇਹ ਪੁਜਾਰੀ ਦਸਮ ਗ੍ਰੰਥ ਨੂੰ ਦਿਤੀ ਮਾਨਤਾ ਵਾਪਸ ਨਹੀ ਲੈ ਲੈਂਦੇ। ਬਾਕੀ ਫਿਰ ਜੀ।
ਗੁਰ ਫਤਿਹ ਜੀ।
ਇੰਦਰਜੀਤ ਸਿੰਘ ਲੁਧਿਆਣਾ 9463748871


(22/11/09)
ਜਸਬੀਰ ਸਿੰਘ (ਕੈਲਗਰੀ)

ਸ: ਚਰਨਜੀਤ ਸਿੰਘ ਜੀ ਅਤੇ ਸਿੱਖ ਮਾਰਗ ਦੇ ਪਾਠਕ ਸੱਜਣੋਂ!

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ॥

ਸ: ਚਰਨਜੀਤ ਸਿੰਘ ਜੀ! ਮੈਂ ਆਪ ਜੀ ਨਾਲ ਸ਼ਾਇਦ ਜਿਆਦਾ ਵਿਚਾਰ ਸਾਂਝੇ ਨਾ ਕਰ ਸਕਾਂ। ਇਸ ਦੇ ਦੋ ਮੁੱਖ ਕਾਰਣ ਹਨ:

ਪਹਿਲਾ ਇਹ ਕਿ ਤੁਹਾਡਾ ਗੁਰਮਤਿ ਨੂੰ ਵਿਚਾਰਨ ਦਾ ਨਜ਼ਰੀਆ ਮੇਰੇ ਨਾਲੋਂ ਬਿਲਕੁਲ ਵੱਖਰਾ ਹੈ। ਮੈਂ ਉਸ ਨਜ਼ਰੀਏ ਤੋਂ ਨਹੀਂ ਸੋਚ ਸਕਦਾ ਅਤੇ ਨਾ ਸੋਚਣਾ ਚਾਹੁੰਦਾ ਹਾਂ।

ਦੂਸਰਾ ਇਹ ਕਿ ਮੈਂ ਮਹਿਸੂਸ ਕਰਦਾ ਹਾਂ ਕਿ ਤੁਸੀਂ ਅਸਲੀ ਵਿਸ਼ੇ ਦੀ ਗੱਲ ਨੂੰ ਛੱਡ ਕੇ ਵਕੀਲਾਂ ਦੀ ਤਰ੍ਹਾਂ ਦੂਸਰੇ ਨੂੰ ਗ਼ਲਤ ਸਾਬਤ ਕਰਨ ਲਈ ਕੋਈ ਘੂੰਡੀ ਲੱਭਣ ਦੀ ਕੋਸ਼ਿਸ਼ ਵਿੱਚ ਰਹਿੰਦੇ ਹੋ।

1. ਮੇਵਾ ਸਿੰਘ ਜੀ ਨਾਲ ਵਿਚਾਰ ਦਾ ਮੇਰਾ ਮੁਖ ਵਿਸ਼ਾ ਇਹ ਸੀ ਕਿ ਉਹ ਮੇਰੇ ਵੱਲੋਂ ਬਿਆਨ ਕੀਤੀਆਂ ਗੁਰਮਤਿ ਦੀਆਂ ਗੱਲਾਂ ਦੇ ਵੀ ਵਿਗਿਆਨਕ ਸਬੂਤ ਮੰਗ ਰਹੇ ਸਨ। ਸੋ ਉਨ੍ਹਾਂ ਨੂੰ ਮੇਰਾ ਸਵਾਲ ਇਹ ਸੀ ਕਿ ਇਹ ਬ੍ਰਹਮੰਡ ਕਿਸ ਤਰ੍ਹਾਂ ਹੋਂਦ ਵਿੱਚ ਆਇਆ? ਅਤੇ ਬ੍ਰਹਮੰਡ ਦਾ ਏਨਾ ਅਰਬਾਂ ਖ਼ਰਬਾਂ ਟਨ ਪਦਾਰਥ ਕਿੱਥੋਂ ਅਤੇ ਕਿਸ ਤਰ੍ਹਾਂ ਹੋਂਦ ਵਿੱਚ ਆਇਆ? ਜਿਸ ਤਰ੍ਹਾਂ ਉਹ ਆਤਮਾ ਅਤੇ ਅਗਲੇ ਪਿਛਲੇ ਜਨਮਾਂ ਦਾ ਵਿਗਿਆਨਕ ਸਬੂਤ ਮੰਗਦੇ ਹਨ ਉਸੇ ਤਰ੍ਹਾਂ ਬ੍ਰਹਮੰਡ ਦਾ ਸਾਰਾ ਪਦਾਰਥ ਕਿੱਥੋਂ ਆਇਆ ਮੈਂ ਇਸ ਦਾ ਸਬੂਤ ਮੰਗਿਆ ਸੀ। ਪਰ ਤੁਸੀਂ ਮੈਨੂੰ “ਥਿਉਰੀ” ਦੀ ਪਰਿਭਾਸ਼ਾ ਸਮਝਾ ਦਿੱਤੀ।

2. ਦੂਸਰੇ ਪੁਆਇੰਟ ਦਾ ਵੀ ਪਹਿਲੇ ਵਾਲਾ ਹੀ ਜਵਾਬ ਹੈ।

3. ਤੀਜੇ ਪੁਆਇੰਟ ਵਿੱਚ ਤੁਸੀਂ ਮੇਰੇ ਵਿਚਾਰਾਂ ਦੀ ਹੀ ਹਮਾਇਤ ਕਰ ਦਿੱਤੀ ਹੈ, ਇਹ ਲਿਖ ਕੇ ਕਿ:

“Any physical theory is always provisional, in the sense that it is only a hypothessis; you can never prove it”.

ਇਸ ਤੋਂ ਅੱਗੇ ਤੁਸੀਂ ਜਿਹੜਾ ਲਿਖਿਆ ਹੈ: On the other hand, you can disprove a theory by finding even a single observation that disagrees with the predictions of the theory. ….. If ever a new observation is found to disagree, we have to abondon or modify the theory.

ਚਰਨਜੀਤ ਸਿੰਘ ਜੀ! ਇਹ ਗੱਲ ਤੁਸੀਂ ਮੈਨੂੰ ਨਹੀਂ ਸ: ਮੇਵਾ ਸਿੰਘ ਜੀ ਨੂੰ ਸਮਝਾਵੋ ਜਿਹੜੇ ਗੁਰਮਤਿ ਦੀਆਂ ਗੱਲਾਂ ਦੇ ਵੀ ਵਿਗਿਆਨਕ ਸਬੂਤ ਮੰਗਦੇ ਹਨ। ਜਿਹੜਾ ਤੁਸੀਂ ਲਿਖਿਆ ਹੈ: “You can disprove a theory…..” ਤੁਹਾਡੀ ਇਸ ਲਿਖਤ ਦੀ ਸਹਿਮਤੀ ਵਜੋਂ, ਆਪਣੀ ਜਾਣਕਾਰੀ ਮੁਤਾਬਕ ਆਪ ਜੀ ਨਾਲ ਕੁੱਝ ਵਿਚਾਰ ਦੇਣੇ ਚਾਹੁੰਦਾ ਹਾਂ।

ਵਿਗਿਆਨਕਾਂ ਮੁਤਾਬਕ ਬ੍ਰਹਮੰਡ ਕਿਸੇ ਖਾਸ ਗਤਿ (Acceleration) ਨਾਲ ਫ਼ੈਲ ਰਿਹਾ ਹੈ। ਅਤੇ ਹੌਲੀ ਹੌਲੀ ਫ਼ੈਲਣ ਦੀ ਸਪੀਡ ਘਟ ਕੇ ਇੱਕ ਦਿਨ ਰੁਕ ਜਾਵੇਗੀ ਅਤੇ ਬ੍ਰਹਮੰਡ ਸੁੰਗੜਨਾ ਸ਼ੁਰੂ ਹੋ ਜਾਵੇਗਾ। ਵਿਗਿਆਨਕਾਂ ਮੁਤਾਬਕ ਬ੍ਰਹਮੰਡ ਦੇ ਫ਼ੈਲਣ ਦੀ ਸਪੀਡ ਹੁਣ ਤੱਕ ਘਟ ਜਾਣੀ ਚਾਹੀਦੀ ਸੀ ਪਰ ਇਹ ਘਟਣ ਦੀ ਬਜਾਏ ਵਧ ਰਹੀ ਹੈ। ਹੁਣ ਵਿਗਿਆਨਕਾਂ ਦਾ ਅਨੁਮਾਨ ਹੈ ਕਿ ਹੋ ਸਕਦਾ ਹੈ ਇਸ ਬ੍ਰਹਮੰਡ ਦੇ ਫ਼ੈਲਣ ਪਿਛੇ ਕੋਈ ਹੋਰ ਫੋਰਸ ਕੰਮ ਕਰ ਰਹੀ ਹੈ। ਇਸ ਫੋਰਸ ਨੂੰ ਵਿਗਿਆਨੀਆਂ ਨੇ Dark Energy ਨਾਮ ਦਿੱਤਾ ਹੈ। Dark Energy ਇਸ ਲਈ ਕਿ light, Heat ਜਾਂ X-rays ਦੀ ਤਰ੍ਹਾਂ ਇਸ ਨੂੰ Observe ਨਹੀਂ ਕੀਤਾ ਜਾ ਸਕਦਾ। ਇਸ Dark Energy ਬਾਰੇ ਵਧੇਰੇ ਖੋਜ ਕਰਨ ਲਈ NASA ਨੇ ਸਨ 2015 ਵਿੱਚ ਸਪੇਸ ਕਰਾਫਟ ਭੇਜਣਾ ਹੈ। ਇਸ ਖੋਜ ਨਾਲ ਹੋ ਸਕਦਾ ਹੈ Einstein ਦਈਆਂ ਕਈ ਗੱਲਾਂ ਵਿੱਚ ਤਬਦੀਲੀ ਆ ਜਾਵੇ। ਅਤੇ ਬ੍ਰਹਮੰਡ ਦੇ ਹੋਂਦ ਵਿੱਚ ਆਉਣ ਬਾਰੇ ਵੀ ਕਈ ਗੱਲਾਂ ਬਦਲ ਜਾਣ। (NASA ਸਨ 2015 ਵਿੱਚ Space craft ਭੇਜੇਗਾ, ਇਹ Calgary Herald- July 3- 2007 ਵਿੱਚ ਛਪੀ ਖਬਰ ਵਿੱਚੋਂ)।

Dark Energy ਬਾਰੇ ਵਿਗਿਆਨੀ ਕੁੱਝ ਵੀ ਖੋਜ ਕਰਨ ਪਰ ਇੱਕ ਗੱਲ ਪੱਕੀ ਹੈ ਕਿ ਬ੍ਰਹਮੰਡ ਦੇ ਫੈਲਣ ਵਿੱਚ ਵਿਗਿਆਨੀਆਂ ਦਾ ਜੋ ਵੀ ਪਹਿਲਾ ਵਿਸ਼ਵਾਸ਼ ਸੀ ਉਹ ਗ਼ਲਤ ਸਾਬਤ ਹੋ ਚੁਕਾ ਹੈ। ਹੋ ਸਕਦਾ ਹੈ ਕਿ Big Bang ਥਿਉਰੀ ਬਾਰੇ ਵੀ ਪਹਿਲਾਂ ਨਾਲੋਂ ਵੱਖਰੇ ਕੁੱਝ ਹੋਰ ਤੱਥ ਸਾਮ੍ਹਣੇ ਆ ਜਾਣ। Big Bang ਬਾਰੇ ਤਾਂ ਮੈਂ ਪ੍ਰਚੱਲਤ ਵਿਚਾਰ ਸਾਮ੍ਹਣੇ ਰੱਖਿਆ ਸੀ ਵਿਚਾਰ ਚਰਚਾ ਨੂੰ ਛੋਟੀ ਕਰਨ ਲਈ। ਜੇ ਮੈਂ ਮੇਵਾ ਸਿੰਘ ਜੀ ਨੂੰ ਪਹਿਲਾਂ ਪੁਛਦਾ ਬ੍ਰਹਿਮੰਡ ਦਾ ਏਨਾ ਪਦਾਰਥ ਕਿੱਥੋਂ ਆਇਆ ਉਨ੍ਹਾਂ ਨੇ ਜਵਾਬ ਦੇਣਾ ਸੀ ਇੱਕ ਬਹੁਤ ਹੀ ਛੋਟੇ ਜਿਹੇ (ਸ਼ਾਇਦ ਤਿਲ ਜਿੱਡੇ ਪਦਾਰਥ ਤੋਂ Big bang ਹੋ ਕੇ ਪਦਾਰਥ ਹੋਂਦ ਵਿੱਚ ਆ ਗਿਆ)। ਫੇਰ ਮੈਂ ਅੱਗੋਂ ਇਹੀ ਜਵਾਬ ਦੇਣਾ ਸੀ ਜੋ ਹੁਣ ਦਿੱਤਾ ਹੈ। ਇਸ ਤਰ੍ਹਾਂ ਪੱਤਰ ਵਿਹਾਰ ਵਿੱਚ ਸਮਾਂ ਖਰਾਬ ਹੋ ਸਕਦਾ ਸੀ।

ਸ: ਚਰਨਜੀਤ ਸਿੰਘ ਜੀ! ਇਹ ਨੁਕਤਾ #3 ਜੋ ਤੁਸੀਂ ਮੈਨੂੰ ਦੱਸ ਰਹੇ ਹੋ ਅਸਲ ਵਿੱਚ ਇਹ ਗੱਲ ਸ: ਮੇਵਾ ਸਿੰਘ ਜੀ ਨੂੰ ਸਮਝਾਉਣ ਦੀ ਜਰੂਰਤ ਹੈ, ਜਿਹੜੇ ਧਾਰਮਿਕ/ਗੁਰਮਤਿ ਦੀ ਗੱਲ ਦੇ ਵੀ ਵਿਗਿਆਨਕ ਸਬੂਤ ਮੰਗਦੇ ਹਨ।

ਮੇਰਾ ਜੋ ਸਵਾਲ ਸੀ ਕਿ “ਬ੍ਰਹਮੰਡ ਦਾ ਅਰਬਾਂ ਖਰਬਾਂ ਟਨ ਭਾਰ ਦਾ ਪਦਾਰਥ ਕਿੱਥੋਂ ਆਇਆ? ਇਹ ਪਦਾਰਥ ਵਿਗਿਆਨ ਦੇ ਕਿਸੇ ਫ਼ਾਰਮੁਲੇ ਨਾਲ ਬਣਿਆ ਹੈ, ਜਾਂ ਕਿਸੇ ਨੇ ਬਣਾਇਆ ਹੈ” ? ਜੇ ਕਿਸੇ ਵਿਗਿਆਨਕ ਫ਼ਾਰਮੁਲੇ ਨਾਲ ਬਣਿਆ ਹੈ ਤਾਂ ਉਹ ਫ਼ਾਰਮੁਲਾ ਕੀ ਹੈ? ਜੇ ਕਿਸੇ ਨੇਂ ਬਣਾਇਆ ਹੈ ਤਾਂ ਉਸ ਬਨਾਣ ਵਾਲੇ ਨੂੰ ਕਿੱਥੇ ਅਤੇ ਕਿਸ ਤਰ੍ਹਾਂ ਦੇਖਿਆ ਜਾ ਸਕਦਾ ਹੈ? ਉਸ ਦਾ ਕੋਈ ਵਿਗਿਆਨਕ ਸਬੂਤ/ਤਰੀਕਾ ਦੱਸੋ”।

ਮਿਹਰਬਾਨੀ ਕਰਕੇ ਵਿਚਾਰ ਨੂੰ ਵਿਸ਼ੇ ਦੇ ਮੁਖ ਨੁਕਤੇ ਤੇ ਹੀ ਕੇਂਦ੍ਰਿਤ ਰੱਖੋ। ਵਕੀਲਾਂ ਵਾਲੀ ਘੁੰਡੀ ਨਾ ਫੜਿਆ ਕਰੋ। ਆਪਾਂ ਇੱਥੇ ਗੁਰਮਤਿ ਬਾਰੇ ਵਿਚਾਰ ਕਰਨ ਲਈ ਇਕੱਠੇ ਹੁੰਦੇ ਹਾਂ, ਨਾ ਕਿ ਕਿਸੇ ਦੀ ਭਾਸ਼ਾ ਵਿੱਚ ਵਰਤੇ ਗਏ ਲਫ਼ਜ਼ਾਂ ਵਿੱਚੋਂ ਕੋਈ ਨੁਕਤੇ ਫ਼ੜ ਕੇ ਵਿਸ਼ੇ ਨੂੰ ਹੀ ਬਦਲਣ ਲਈ।

4. ਚੌਥਾ ਪੁਆਇੰਟ ਵੀ ਇਸੇ ਤਰ੍ਹਾਂ ਦਾ ਹੀ ਹੈ, ਇਸ ਦਾ ਜਵਾਬ ਵੀ ਉਪਰ ਦਿੱਤੇ ਵਾਲਾ ਹੀ ਹੈ।

5. ਪੰਜਵੇਂ ਪੁਆਇੰਟ ਬਾਰੇ ਵੀ, ਮਿਹਰਬਾਨੀ ਕਰਕੇ Theory ਅਤੇ Belief ਦੀ ਪਰਿਭਾਸ਼ਾ ਸਮਝਾਉਣ ਦੀ ਗੱਲ ਛੱਡ ਕੇ ਮੁੱਖ ਨੁਕਤੇ ਤੇ ਗੱਲ ਕੀਤੀ ਜਾਵੇ। ਮੇਰਾ ਕਹਿਣਾ ਇਹ ਹੈ ਕਿ ਮੇਵਾ ਸਿੰਘ ਜੀ ਗੁਰਮਤਿ ਸੰਬੰਧੀ ਗੱਲਾਂ ਦੇ ਵਿਗਿਆਨਕ ਸਬੂਤ ਮੰਗਦੇ ਹਨ, ਪਰ ਉਨ੍ਹਾਂ ਕੋਲ ਵਿਗਿਆਨ ਦੀ ਗੱਲ ਕਰਦੇ ਹੋਏ ਵੀ ਵਿਗਿਆਨ ਦੇ ਸਬੂਤ ਨਹੀਂ ਹਨ। ਜੇ ਉਨ੍ਹਾਂ ਕੋਲ ਜਾਂ ਤੁਹਾਡੇ ਕੋਲ ਮੇਰੇ ਵੱਲੋਂ ਪੁੱਛੇ ਗਏ ਸਵਾਲਾਂ ਦੇ ਸਬੂਤਾਂ ਸਮੇਤ ਜਵਾਬ ਹਨ ਤਾਂ ਸਿੱਖ ਮਾਰਗ ਤੇ ਸਾਂਝੇ ਕਰੋ ਜੀ।

6. ਛੇਵੇਂ ਪੁਆਇੰਟ ਬਾਰੇ- ਜੇ ਵਿਗਿਆਨ ਦੀਆਂ ਬਹੁਤੀਆਂ ਗੱਲਾਂ ਸਿਰਫ਼ ਵਿਸ਼ਵਾਸ਼ ਤੇ ਅਧਾਰਿਤ ਹਨ (ਜੋ ਕਿ ਵਿਸ਼ਾ ਹੀ ਸਬੂਤਾਂ ਤੇ ਅਧਾਰਿਤ ਹੈ) ਤਾਂ ਗੁਰਮਤਿ ਬਾਰੇ ਕਿਉਂ ਵਿਸ਼ਵਾਸ਼ ਨਹੀਂ ਕੀਤਾ ਜਾ ਸਕਦਾ। ਆਤਮਾ, ਆਵਾਗਉਣ ਦੀਆਂ ਗੱਲਾਂ ਤੇ ਵਿਸ਼ਵਾਸ਼ ਕਰਨ ਦਾ ਵੀ ਕਾਰਣ ਹੈ, ਅੰਧ ਵਿਸ਼ਵਾਸ਼ ਨਹੀਂ। ਇਨ੍ਹਾਂ ਗੱਲਾਂ ਬਾਰੇ ਅੱਗੇ ਬਹੁਤ ਬਹਿਸਾਂ ਹੋ ਚੁਕੀਆਂ ਹਨ। ਇਨ੍ਹਾਂ ਗੱਲਾਂ ਤੇ ਵਿਸ਼ਵਾਸ਼ ਕਰਨ ਦਾ ਕਾਰਣ ਇਹ ਹੈ ਕਿ ਜੇ ਇਨ੍ਹਾਂ ਗੱਲਾਂ ਤੇ ਵਿਸ਼ਵਾਸ਼ ਨਾ ਕਰੀਏ ਤਾਂ ਇਨ੍ਹਾਂ ਤੋਂ ਪੈਦਾ ਹੋਏ ਸਵਾਲ, ਜਿਨ੍ਹਾਂ ਦਾ ਕਿ ਜ਼ਿਕਰ ਮੈਂ ਗੁਰਚਰਨ ਸਿੰਘ ਜਿਉਣਵਾਲਾ ਨਾਲ ਪੱਤਰ ਵਿਹਾਰ ਵਿੱਚ ਕਰ ਚੁਕਾ ਹਾਂ ਉਨ੍ਹਾਂ ਗੱਲਾਂ ਦਾ ਜਵਾਬ ਨਹੀਂ ਮਿਲਦਾ।

7. ਸੱਤਵੇਂ ਪੁਆਇੰਟ ਲਈ ਵੀ ‘ਥਿਉਰੀ’ ਅਤੇ ‘ਵਿਸ਼ਵਾਸ਼’ ਵਾਲੇ ਪਵਾਇੰਟ ਵਾਲਾ ਹੀ ਜਵਾਬ ਹੈ।

8. ਅੱਠਵੇਂ ਪੁਆਇੰਟ ਬਾਰੇ: ਮੈਂ ਕਿਤੇ ਵੀ ਜਪਜੀ ਦੀ 16ਵੀਂ ਪਉੜੀ ਨੂੰ Big Bang ਥਿਉਰੀ ਨਾਲ ਨਹੀਂ ਜੋੜਿਆ।

9. ਨੌਵਾਂ ਪਵਾਇੰਟ: ਤੁਸੀਂ 15 ਤੋਂ 17 ਪਉੜੀਆਂ ਤੱਕ ਜਪ ਜੀ ਦੀ ਵਿਚਾਰ ਦਿੱਤੀ ਹੈ। ਕਿਉਂਕਿ ਮੈਂ ਜਪ ਦੀ ਕਿਸੇ ਪੌੜੀ ਨੂੰ Big bang ਥਿਉਰੀ ਨਾਲ ਨਹੀਂ ਜੋੜਿਆ ਇਸ ਲਈ ਮੇਰੇ ਤੇ ਇਹ ਪਵਾਇੰਟ ਲਾਗੂ ਨਹੀਂ ਹੈ। ਪਰ 16 ਵੀਂ ਪੌੜੀ ਦੀ ਵਿਚਾਰ ਦੇ ਅਖੀਰ ਵਿੱਚ ਤੁਸੀਂ ਲਿਖਿਆ ਹੈ “ਇਹ ਸਾਰੀ ਵਿੱਲਖਣਤਾ/ਪਸਾਰਾ ਉਸ ਇੱਕ ਦੇ ਹੁਕਮ ਨਾਲ ਹੀ ਹੈ” ਇਹ ਗੱਲ ਲਿਖ ਕੇ ਤੁਸੀਂ ਮੇਰੀ ਗੱਲ ਨੂੰ ਹੀ ਮਜਬੂਤ ਕੀਤਾ ਹੈ। ਉਹ ਇਸ ਤਰ੍ਹਾਂ- “ਉਹ ਇੱਕ” ਜਿਸ ਦੇ ਹੁਕਮ ਨਾਲ ਪਸਾਰਾ ਹੋਇਆ ਹੈ ਅਤੇ ਜਿਸ ਤਰ੍ਹਾਂ ਪਸਾਰਾ ਹੋਇਆ ਹੈ, ਉਸ ਦਾ ਕੋਈ ਵਿਗਿਆਨਕ ਸਬੂਤ ਕੀ ਹੈ, ਜਾਂ ਤੁਹਾਡਾ ਸਿਰਫ਼ ਵਿਸ਼ਵਾਸ਼ ਹੈ? , (ਮੁਆਫ਼ ਕਰਨਾ ਮੈਨੂੰ ਵਿਸ਼ਵਾਸ਼ ਹੈ ਕਿ ਇਹ ਸਾਰਾ ਪਸਾਰਾ ਉਸ ਇੱਕ ਦੇ ਹੁਕਮ ਨਾਲ ਹੋਇਆ, ਉਸੇ ਨੇ ਆਪਣੇ ਆਪ ਤੋਂ ਸਾਰਾ ਪਸਾਰਾ ਕੀਤਾ, ਪਰ ਮੇਰੇ ਕੋਲ ਇਸ ਦਾ ਕੋਈ ਸਬੂਤ ਨਹੀਂ ਸਿਰਫ਼ ਗੁਰੂ ਸਾਹਿਬ ਦੇ ਕਹਿਣ ਤੇ ਮੈਨੂੰ ਵਿਸ਼ਵਾਸ਼ ਹੈ ਕਿ ਇਸੇ ਤਰ੍ਹਾਂ ਹੋਇਆ ਹੋਵੇਗਾ) ਪਰ ਕਿਉਂਕਿ ਸ: ਮੇਵਾ ਸਿੰਘ ਜੀ ਤਾਂ ਕਿਸੇ ਵਿਗਿਆਨਕ ਸਬੂਤ ਤੋਂ ਬਿਨਾਂ ਕੁੱਝ ਮੰਨਣ ਲਈ ਤਿਆਰ ਹੀ ਨਹੀਂ। ਤੁਹਾਡੇ ਕੋਲ ਕੋਈ ਸਬੂਤ ਹੈ ਤਾਂ ਦੱਸ ਦਿਉ।

ਨਿਚੋੜ- ਤੁਹਾਡੇ ਪੱਤਰ ਦਾ ਨਿਚੋੜ ਤਾਂ ਇਹੀ ਨਿਕਲਦਾ ਹੈ ਕਿ ਜਾਂ ਤਾਂ ਤੁਸੀਂ ਵਿਸ਼ੇ ਤੋਂ ਹਟ ਕੇ ਗੱਲ ਕੀਤੀ ਹੈ, ਜਾਂ ਫ਼ੇਰ ਤੁਸੀਂ ਜਿਆਦਾਤਰ ਮੇਰੀਆਂ ਗੱਲਾਂ ਦੀ ਪਰੋੜਤਾ ਹੀ ਕੀਤੀ ਹੈ।

ਸ: ਚਰਨਜੀਤ ਸਿੰਘ ਜੀ ਮੇਰੇ ਨਾਲ ਵਿਚਾਰ ਜਾਰੀ ਰੱਖਣੀ ਹੈ ਤਾਂ ਮਿਹਰਬਾਨੀਂ ਕਰਕੇ To the point ਗੱਲ ਕੀਤੀ ਜਾਵੇ। ਮੇਰੇ ਵਿਚਾਰ ਅਨੁਸਾਰ ਤੁਹਾਡੇ “ਬਿਹਾਗੜਾ” ਆਦਿ ਵਿਸ਼ੇ ਬਾਰੇ ਫ਼ੇਰ ਕਦੇ ਵਿਚਾਰ ਕੀਤੀ ਜਾਵੇ ਤਾਂ ਠੀਕ ਹੈ।

ਜਿਹੜਾ ਤੁਸੀਂ ਆਪਣੀ ਲਿਖਤ ਵਿੱਚ ਪੁਆਇੰਟ ਸਿਸਟਮ ਇਸਤੇਮਾਲ ਕਰਦੇ ਹੋ ਇਸ ਨੂੰ ਮੈਂ ਬਹੁਤ ਪਸੰਦ ਕੀਤਾ ਹੈ। ਇਸ ਨਾਲ ਵਿਚਾਰ ਕਰਨ ਵਿੱਚ ਬਹੁਤ ਆਸਾਨੀਂ ਰਹਿੰਦੀ ਹੈ। ਪਤਾ ਲਗਦਾ ਰਹਿੰਦਾ ਹੈ ਕਿਸ ਪੁਆਇੰਟ ਤੇ ਵਿਚਾਰ ਕੀਤੀ ਗਈ ਹੈ ਕਿਸ ਤੇ ਨਹੀਂ।

------------------

ਸ: ਮੇਵਾ ਸਿੰਘ ਜੀ!

1- “ਹਰਿ ਬਿਨੁ ਬੈਲ ਬਿਰਾਨੇ ਹੁਈਹੈ” ਸ਼ਬਦ ਦੀ ਪ੍ਰੋ: ਸੁਖਵਿੰਦਰ ਸਿੰਘ ਦਦੇਹਰ ਅਤੇ ਵੀਰ ਭੁਪਿੰਦਰ ਸਿੰਘ ਦੀ ਕੀਤੀ ਵਿਆਖਿਆ ਦੇ ਸੰਬੰਧ ਵਿੱਚ ਮੈਂ ਆਪਣੇ ਵਿਚਾਰ ਲਿਖੇ ਸਨ। ਮੇਰੇ ਲਿਖੇ ਵਿਚਾਰਾਂ ਵਿੱਚੋਂ ਜਿਹੜੀਆਂ ਗੱਲਾਂ ਨਾਲ ਤੁਹਾਨੂੰ ਲੱਗਦਾ ਹੈ ਕਿ ਮੈਂ ਝੂਠ ਫ਼ੈਲਾ ਰਿਹਾ ਹਾਂ, ਉਹ ਗੱਲਾਂ ਇੱਥੇ ਸਿੱਖ ਮਾਰਗ ਤੇ ਵੇਰਵੇ ਸਹਿਤ ਲਿਖ ਕੇ ਭੇਜ ਦੇਣੀਆਂ ਜੀ। ਅਤੇ ਤੁਹਾਡੇ ਮੁਤਾਬਕ ਕੀ ਠੀਕ ਹੈ ਉਹ ਵੀ ਲਿਖ ਦੇਣਾ।

2- 15/11/09 ਦੇ ਪੱਤਰ ਵਿੱਚ ਤੁਸੀਂ ਲਿਖਿਆ ਹੈ: “You made statements pertaining to the fact that Bull is doing certain things in his current life because of mistakes in the past life. There is no basis for such a belief as we cannot look at the past life. If you can prove that a past life in fact exists then I would be willing to discuss this further

ਸ: ਮੇਵਾ ਸਿੰਘ ਜੀ ਕੀ ਤੁਸੀਂ ਪਿਛਲੇ ਸਮੇਂ ਵਿੱਚ ਦੇਖ ਕੇ ਮੇਰੇ ਵੱਲੋਂ ਬ੍ਰਹਮੰਡ ਦੀ ਹੋਂਦ ਬਾਰੇ ਕੀਤੇ ਸਵਾਲਾਂ ਦੇ ਸਬੂਤ ਲਿਆ ਸਕਦੇ ਹੋ?

ਤੁਸੀਂ ਲਿਖਿਆ ਹੈ ਕਿ ਮੈਂ ਸਾਬਤ ਕਰਾਂ ਕਿ ਕੀ ਅਗਲਾ ਪਿਛਲਾ ਜਨਮ ਹੁੰਦਾ ਹੈ? ਸੋ ਮੈਂ ਸਾਬਤ ਕਰਨ ਦੀ ਕੋਸ਼ਿਸ਼ ਕਰਦਾ ਹਾਂ।

ਸੰਬੰਧਤ ਸ਼ਬਦ ਵਿੱਚ ਬਲਦ ਦੀ ਮਿਸਾਲ ਦਿੱਤੀ ਗਈ ਹੈ। ਬਲਦ ਨੂੰ ਉਠਦਿਆਂ ਬੈਠਦਿਆਂ ਸੋਟੇ ਪੈਂਦੇ ਹਨ, ਨੱਕ ਪਾਟਿਆ ਹੁੰਦਾ ਹੈ (ਨੱਕ ਇਸ ਲਈ ਪਾਟਿਆ ਹੁੰਦਾ ਹੈ ਕਿ ਏਨੇ ਵੱਡੇ ਜਾਨਵਰ ਨੂੰ ਕਾਬੂ ਕਰਨਾ ਸੌਖਾ ਨਹੀਂ ਹੁੰਦਾ, ਇਸ ਲਈ ਉਸ ਦੇ ਨੱਕ ਵਿੱਚ ਨਕੇਲ ਪਾਈ ਜਾਂਦੀ। ਅਤੇ ਬੈਲ ਨੂੰ ਜਿੱਧਰ ਨੂੰ ਚਲਾਣਾ ਹੋਵੇ ਨੱਕ ਦੀ ਨਕੇਲ ਵਾਲੀ ਰੱਸੀ ਖਿੱਚੀ ਜਾਂਦੀ ਹੈ। ਜਿਸ ਨਾਲ ਉਸ ਨੂੰ ਤਕਲੀਫ਼ ਹੁੰਦੀ ਹੈ। ਸੋ ਤਕਲੀਫ਼ ਤੋਂ ਬਚਣ ਲਈ ਉਹ ਨਕੇਲ ਖਿੱਚਣ ਵਾਲੇ ਪਾਸੇ ਮੁੜ ਜਾਂਦਾ ਹੈ)। ਮੋਢਿਆਂ ਤੇ ਪੰਜਾਲੀ ਦਾ ਭਾਰ ਖਿੱਚ ਖਿੱਚ ਕੇ ਮੋਢੇ ਟੁੱਟ ਜਾਂਦੇ ਹਨ। ਬੈਲ ਦੇ ਮਾਲਕ ਨੇ/ਉਧਾਰਾ ਮੰਗਣ ਵਾਲੇ ਨੇ ਜੋ ਦੇ ਦਿੱਤਾ ਉਸੇ ਨਾਲ ਗੁਜਾਰਾ ਕਰਨਾ ਪੈਂਦਾ ਹੈ।

ਸਵਾਲ: ਕੀ ਜਾਨਵਰਾਂ ਦੇ ਕਰਮਾਂ ਦਾ ਵੀ ਲੇਖਾ ਹੁੰਦਾ ਹੈ? ਬਲਦ, ਮਾਲਕ ਦਾ ਆਪਣਾ ਹੋਵੇ ਜਾਂ ਕਿਸੇ ਦਾ ਉਧਾਰਾ ਮੰਗ ਕੇ ਲਿਆਂਦਾ ਹੋਇਆ। ਉਸ ਨੇਂ ਇਸੇ ਜਨਮ ਵਿੱਚ ਐਸੇ ਕਿਹੜੇ ਕਰਮ ਕੀਤੇ ਹੁੰਦੇ ਹਨ ਕਿ ਉਸ ਨੂੰ ਇਹ ਤਕਲੀਫ਼ਾਂ ਝੱਲਣੀਆਂ ਪੈਂਦੀਆਂ ਹਨ?

ਇਨ੍ਹਾਂ ਸਵਾਲਾਂ ਦਾ ਏਧਰ ਉਧਰ ਦੀਆਂ ਹੋਰ ਘੁਮਾ ਫ਼ਿਰਾ ਕੇ ਗੱਲਾਂ ਕੀਤੇ ਬਗੈਰ ਹੀ ਸਿੱਧਾ ਜਵਾਬ ਦੇ ਦਿਉ ਤਾਂ ਇਸ ਜਨਮ ਤੋਂ ਪਿਛਲਾ ਜਨਮ ਵੀ ਹੁੰਦਾ ਹੈ ਇਸ ਬਾਰੇ ਜਵਾਬ ਸੌਖਾ ਮਿਲ ਜਾਵੇਗਾ। ਜੇ ਤੁਸੀਂ ਵਾਕਿਆ ਹੀ ਮਸਲਾ ਸੁਲਝਾਉਣਾ ਚਾਹੁੰਦੇ ਹੋ ਤਾਂ ਕੋਸ਼ਿਸ਼ ਕਰਨੀ ਕਿ ਜਵਾਬ ਸਿੱਧੇ ਅਤੇ ਸਾਫ਼ ਲਫ਼ਜ਼ਾਂ ਵਿੱਚ ਹੋਵੇ।

3- ਸ: ਮੇਵਾ ਸਿੰਘ ਜੀ! ਕੀ ਤੁਹਾਡੇ ਮੁਤਾਬਕ ਇਸੇ ਜਨਮ ਵਿੱਚ ਲੇਖਾ ਹੁੰਦਾ ਹੈ ਅਤੇ ਇਸੇ ਵਿੱਚ ਹੀ ਖਤਮ ਹੋ ਜਾਂਦਾ ਹੈ? ਇਸ ਗੱਲ ਬਾਰੇ ਆਪਣੇ ਵਿਚਾਰ ਲਿਖ ਦੇਣੇ ਤਾਂ ਕਿ ਅੱਗੇ ਵਿਚਾਰ ਕੀਤੀ ਜਾ ਸਕੇ।

ਜਿਸ ਤਰ੍ਹਾਂ ਤੁਹਾਨੂੰ ਲੱਗਦਾ ਹੈ ਕਿ ਮੈਂ ਝੂਠ ਫੈਲਾ ਰਿਹਾ ਹਾਂ। ਉਸੇ ਤਰ੍ਹਾਂ ਮੈਨੂੰ ਵੀ ਲੱਗਦਾ ਹੈ ਕਿ ਤੁਸੀਂ ਜਿਨ੍ਹਾਂ ਲੇਖਕਾਂ, ਵਿਆਖਿਆਕਾਰਾਂ ਦੀ ਹਮਾਇਤ ਕਰ ਰਹੇ ਹੋ ਉਹ ਗੁਰਬਾਣੀ ਦੇ ਆਪਣੇ ਹੀ ਡੂੰਘੇ ਅਰਥ ਘੜ ਕੇ ਸਿੱਖਾਂ ਵਿੱਚ ਮਾਰਕਸ-ਵਾਦੀ ਵਿਚਾਰਾਂ ਦੀ ਘੁਸ-ਪੈਠ ਕਰ ਰਹੇ ਹਨ, ਅਤੇ ਸਿੱਖਾਂ ਨੂੰ ਨਾਸਤਕ (ਰੱਬ ਦੀ ਅਣ-ਹੋਂਦ ਵੱਲ) ਧੱਕ ਰਹੇ ਹਨ। ਸੋ ਆਪ ਜੀ ਦੇ ਇਸ ਵਿਸ਼ੇ ਤੇ ਵਿਚਾਰ ਆਉਣੇ ਮੇਰੇ ਲਈ ਬਹੁਤ ਜਰੂਰੀ ਹਨ। ਤਾਂ ਕਿ ਮੈਂ ਆਪਣੀ ਸਫਾਈ ਪੇਸ਼ ਕਰ ਸਕਾਂ ਅਤੇ ਆਪਣੇ ਤੇ ਲੱਗੇ ਝੂਠੇ ਇਲਜ਼ਾਮ ਤੋਂ ਸੁਰਖਰੂ ਹੋ ਸਕਾਂ। ਮੇਰੇ ਇਸ ਤੋਂ ਪਹਿਲੇ ਪੱਤਰ ਦੇ ਵੀ ਜਵਾਬ ਦੇ ਦੇਣੇ (ਜੇ ਤੁਸੀਂ ਮੇਰਾ ਇਹ ਪੱਤਰ ਛਪਣ ਤੋਂ ਪਹਿਲਾਂ ਹੀ ਜਵਾਬ ਦੇ ਚੁੱਕੇ ਹੋ ਤਾਂ ਤੁਹਾਡਾ ਧੰਨਵਾਦ)।

ਜਸਬੀਰ ਸਿੰਘ (ਕੈਲਗਰੀ)


(22/11/09)
ਗੋਪਾਲ ਸਿੰਘ

Respected S. Makhan Singh Ji
Waahguru Ji Ka Khalsa
Waahguru Ji Ki Fateh

It may be beneficial to the Sikh Community, if S. Daljit Singh Ji can make DVD lectures by Prof. Darshan Singh available on the Internet. The whole world can watch. Then the common Sikhs will also know the truth.

Thanks
Gopal Singh


(22/11/09)
ਨਰਿੰਦਰ ਸਿੰਘ ਧਾਲੀਵਾਲ

Thanks for writing NAM SIMRAN, part 3, by Rajinder Singh Ji, Khalsa Panchyat.
This writing definitely stands out on your web site and please write more when ever your find some time, I will be waiting to read next time around, please find a way to spread your writing to all the Gurdwaras across the world.
High appreciate your understanding of Gurmat.
With all the best wishes for you and your family.
NS Dhaliwal MD, California, USA


(22/11/09)
ਬਲਜਿੰਦਰ ਸਿੰਘ ਨਿਊਜੀਲੈਂਡ

ਉਹ ਕੁੜੀ ਕੀਹਦੀ ਐ?
ਅੱਜ ਆਮ ਵੇਖਿਆ ਜਾਂਦਾ ਹੈ ਕਿ ਜਿਆਦਾਤਰ ਪੰਜਾਬੀ ਗੀਤਾਂ ਅੰਦਰ, ਭਾਂਵੇ ਉਹ ਗੀਤ ਆਪਣੇ ਆਪ ਨੂੰ ਸਭਿਆਚਾਰਕ ਹੀ ਕਿਉ ਨਾ ਅਖਵਾਉਂਦੇ ਹੋਣ, ਕਿਸੇ ਨਾ ਕਿਸੇ ਕੁੜੀ ਨੂੰ ਲੈ ਕੇ ਉਸ ਕੁੜੀ ਦੀ ਚਾਲ, ਰੰਗ-ਰੂਪ, ਨੈਣ-ਨਕਸ਼ ਦਾ ਵਰਨਣ ਇਸ ਘਟੀਆ ਤਰੀਕੇ ਨਾਲ ਕੀਤਾ ਜਾਂਦਾ ਹੈ ਕਿ ਉਹ ਇੱਕ ਬਾਜਾਰੂ ਜਿਹੀ ਕੁੜੀ ਜਾਪਦੀ ਹੈ।

ਇਹਨਾਂ ਸਾਰਿਆਂ ਗੀਤਾਂ ਦੇ ਲੱਚਰ ਪੁਣੇ ਤੋਂ ਸਤਾਏ ਹੋਏ ਇੱਕ ਦਰਦੀ ਨੇ ਇੱਕ ਸਵਾਲ ਉਹਨਾਂ ਗੀਤਾਂ ਨੂੰ ਗਾਉਣ ਵਾਲੇ ਪਾਸ ਕੀਤਾ, “ਬਈ ਇਹ ਕੁੜੀ ਜਿਸ ਦੀ ਤੁਸੀਂ ਗੱਲ ਕਰ ਰਹੇ ਹੋਂ ਉਹ ਕੁੜੀ ਕੌਣ ਹੈ, ਉਹ ਕਿਸਦੀ ਕੁੜੀ ਹੈ, ਕੀ ਤੁਸੀਂ ਉਸ ਕੁੜੀ ਨੂੰ ਜਾਣਦੇ ਹੋਂ”, ਤਾਂ ਜਵਾਬ ਵਿੱਚ ਗੀਤ ਗਾਉਣ ਵਾਲਾ ਕਹਿਣ ਲੱਗਾ “ਮੈਨੂੰ ਨਹੀ ਪਤਾ ਇਹ ਗੀਤ ਤਾਂ ਗੀਤਕਾਰ ਨੇ ਲਿਖਿਆ ਹੈ ਅਤੇ ਮੈ ਇਸ ਨੂੰ ਗਾ ਦਿੱਤਾ”। ਉਹੀ ਸਵਾਲ ਕਿ ਇਹ ਕੁੜੀ ਕਿਸਦੀ ਹੈ ਦੇ ਬਾਰੇ ਜਦ ਗੀਤਕਾਰ ਨੂੰ ਪੁੱਛਿਆ ਗਿਆ ਤਾਂ ਉਸ ਪਾਸ ਵੀ ਕੋਈ ਜਵਾਬ ਨਾਂ ਮਿਲਿਆ। ਇਹਨਾਂ ਲੱਚਰ ਗੀਤਾਂ ਉਪਰ ਬਾਹਾਂ ਖੜੀਆਂ ਕਰਕੇ ਨੱਚਣ ਅਤੇ ਸੁਣਨ ਵਾਲਿਆਂ ਪਾਸੋਂ ਜਦ ਉਸ ਕੁੜੀ ਬਾਰੇ ਪੁੱਛਿਆ ਗਿਆ ਤਾਂ ਸਾਰੇ ਚੁੱਪ ਸਨ।

ਜਦ ਮੈ ਵੀ ਇਹ ਸਵਾਲ ਕਈਆਂ ਪਾਸ ਕੀਤਾ ਅਤੇ ਉਸ ਕੁੜੀ ਬਾਰੇ ਜਾਨਣ ਦੀ ਕੋਸ਼ਿਸ਼ ਕੀਤੀ ਤਾਂ ਇੱਕ ਬਹੁਤ ਹੀ ਸੁਹਿਰਦ ਸੱਜਣ ਨੇ ਮੈਨੂੰ ਬੜਾ ਸੋਹਣਾ ਜਵਾਬ ਦਿੱਤਾ ਕਿ, ਹਰ ਬੰਦਾ ਇਹ ਸੋਚ ਕੇ ਇਹ ਲੱਚਰ ਗਾਣੇ ਗਾ ਅਤੇ ਸੁਣ ਰਿਹਾ ਹੈ ਕਿ ਉਹ ਕੁੜੀ ਜਿਸ ਦੇ ਬਾਰੇ ਵਿੱਚ ਗੱਲ ਕੀਤੀ ਜਾ ਰਹੀ ਹੈ ਉਹ ਮੇਰੀ ਤਾਂ ਨਹੀ ਹੋ ਸਕਦੀ ਉਹ ਜਰੂਰ ਗਵਾਂਢੀ ਦੀ ਜਾਂ ਕਿਸੇ ਹੋਰ ਦੀ ਹੈ। ਮਤਲਬ ਇਹ ਨਿਕਲਿਆ ਕਿ ਸਾਰੇ ਜਣੇ ਇੱਕ ਦੂਜੇ ਦੀਆਂ ਧੀਆਂ ਭੈਣਾਂ ਦੇ ਬਾਰੇ ਵਿੱਚ ਇਹਨਾਂ ਲੱਚਰ ਗਾਣਿਆਂ ਨੂੰ ਸੁਣ ਕੇ ਇੱਕ ਦੁਜੇ ਉਪਰ ਗੰਦ ਪਾਈ ਜਾ ਰਹੇ ਹਨ।

ਅਸਲ ਵਿੱਚ ਕਸੂਰ ਇਹਨਾਂ ਦਾ ਵੀ ਨਹੀਂ ਹੈ, ਸਾਡੇ ਸਾਹਮਣੇ ਮੀਡੀਆ ਨੇ ਪੇਸ਼ ਹੀ ਇਹ ਸਭ ਕੁੱਝ ਕੀਤਾ ਹੈ, ਜਿਸ ਵਿੱਚ ਸਾਰੇ ਇੰਨੇ ਗਲਤਾਨ ਹੋਏ ਹਨ ਕਿ ਜਿਹੜੀਆਂ ਗੱਲਾਂ ਅਸੀ ਆਪਣੇ ਘਰ ਵਿੱਚ ਕਦੇ ਵੀ ਨਹੀਂ ਕਰ ਸਕਦੇ ਉਹਨਾਂ ਗੱਲਾਂ ਨੂੰ ਇਹਨਾਂ ਲੱਚਰ ਗਾਣਿਆ ਦੁਆਰਾ ਉਚੀ-ਉਚੀ ਗਾ ਰਹੇ ਹਾਂ। ਕਈ ਵਾਰ ਤਾਂ ਇਹ ਵੀ ਪਤਾ ਨਹੀਂ ਚਲਦਾ ਕਿ ਇਹਨਾਂ ਤੁਕਾਂ ਦਾ ਮਤਲਬ ਕੀ ਹੈ।

ਮਨੋਵਿਗਆਨੀ ਕਹਿੰਦੇ ਹਨ ਕਿ ਜਿਹੜੀਆਂ ਬਿਰਤੀਆਂ ਕਿਸੇ ਇਨਸਾਨ ਦੇ ਅੰਦਰ ਹੋਣ ਅਗਰ ਉਹਨਾਂ ਦਾ ਪ੍ਰਗਟਾਵਾ ਬਾਹਰ ਹੋ ਰਿਹਾ ਹੋਵੇ ਤਾਂ ਇਸ ਨਾਲ ਉਸ ਇਨਸਾਨ ਦਾ ਮਨ ਬਹੁਤ ਲਗਦਾ ਹੈ। ਆਦਮੀ ਦੇ ਅੰਦਰ ਵਸੀ ਕਾਮੁਕ ਬਿਰਤੀ ਦਾ ਪ੍ਰਗਟਾਵਾ ਇਹਨਾਂ ਲੱਚਰ ਗਾਣਿਆਂ ਅੰਦਰ ਕਰਕੇ ਬੰਦੇ ਦੀਆਂ ਭਾਵਨਾਵਾਂ ਕੈਸ਼ ਕੀਤੀਆਂ ਜਾ ਰਹੀਆਂ ਹਨ।

ਕਿਤੇ ਉਹ ਦਿਨ ਨੇੜੇ ਤਾਂ ਨਹੀ ਆ ਗਿਆ ਜਦ ਕੁੜੀ ਤੇ ਮੁੰਡੇ ਦਾ ਬੱਸ ਇੱਕ ਹੀ ਰਿਸ਼ਤਾ ਰਹਿ ਗਿਆ ਹੈ। ਅੱਜ ਦੇ ਇਹਨਾਂ ਲੱਚਰ ਗਾਣਿਆਂ ਨੇ ਕਈ ਵਧੀਆ ਰਿਸ਼ਤਿਆਂ ਨੂੰ ਇੰਨਾਂ ਬਦਨਾਮ ਕਰ ਦਿੱਤਾ ਹੈ ਕਿ ਅੱਜ ਜਦੋਂ ਕਿਸੇ ਨੂੰ ਭਾਬੀ ਜਾਂ ਸਾਲੀ ਕਹੀਏ ਤਾਂ ਇਉਂ ਲਗਦਾ ਹੈ ਜਿਵੇਂ ਗਾਲ੍ਹ ਕੱਢ ਮਾਰੀ ਹੋਵੇ। ਅਜੇ ਵੀ ਮੌਕਾ ਹੈ ਇਸ ਵਿਗੜਦੇ ਮਹੌਲ ਨੂੰ ਸੁਧਾਰ ਲਈਏ ਨਹੀਂ ਤਾਂ ਕਿਤੇ ਇਹ ਸਮਾਜ ਰਹਿਣ ਦੇ ਕਾਬਲ ਹੀ ਨਾ ਰਹੇ।

ਸਿਆਣੇ ਕਹਿੰਦੇ ਹਨ ਕਿ ਇੱਕ ਝੂਠ ਨੂੰ ਸੌ ਵਾਰ ਬੋਲਿਆ ਜਾਵੇ ਤਾਂ ਉਹ ਸੱਚ ਲੱਗਣ ਲਗਦਾ ਹੈ। ਅੱਜ ਮੀਡੀਏ ਦਾ ਯੁਗ ਹੈ ਮੀਡੀਏ ਅੰਦਰ ਇਹਨਾਂ ਲੱਚਰ ਗਾਣਿਆਂ ਨੂੰ ਸੌ ਨਹੀਂ ਹਜਾਰਾਂ ਵਾਰ ਪੇਸ਼ ਕਰਕੇ ਸਾਡੇ ਗਲ੍ਹ ਉਹ ਸਭਿਆਚਾਰ ਪਾ ਦਿੱਤਾ ਹੈ ਜੋ ਸਾਡਾ ਹੈ ਹੀ ਨਹੀਂ।

ਅੱਜ ਸਾਨੂੰ ਜਾਗਣ ਦੀ ਲੋੜ ਹੈ ਅਤੇ ਆਪਣੀ-ਆਪਣੀ ਨਿੱਜੀ ਜਿੰਮੇਵਾਰੀ ਸਮਝਦੇ ਹੋਏ ਇਸ ਪਾਸੇ ਵੱਲ ਧਿਆਨ ਦੇਕੇ ਕੁੱਝ ਨਾ ਕੁੱਝ ਕਰਨ ਦੀ ਲੋੜ ਹੈ। ਇਹਨਾਂ ਸਾਰੀਆਂ ਗੱਲਾਂ ਦਾ ਦਰਦ ਮੈਨੂੰ ਭਾਈ ਰਾਮ ਸਿੰਘ ਜੀ ਖੰਨੇ ਵਾਲੇ ਜੋ ਪਿਛਲੀ ਦਿਨੀ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸ਼ਰਲੀ ਰੋਡ ਵਿੱਚ ਆਏ ਹੋਏ ਸਨ, ਜੀ ਦੀਆਂ ਗੱਲਾਂ ਵਿੱਚ ਲੱਗਾ। ਭਾਈ ਸਾਹਿਬ ਜੀ ਇਸ ਪਾਸੇ ਵੱਲ ਕੁੱਝ ਕਰਨਾ ਚਾਹੁੰਦੇ ਹਨ, ਜਿਸ ਦੇ ਲਈ ਉਹ ਇੱਕ ਟੀ. ਵੀ. ਚੈਨਲ ਸ਼ੂਰੁ ਕਰਨ ਜਾ ਰਹੇ ਹਨ ਜੋ ਸਾਰੀ ਦੁਨੀਆਂ ਅੰਦਰ ਪੇਸ਼ ਕੀਤਾ ਜਾਏਗਾ, ਇਸ ਚੈਨਲ ਅੰਦਰ ਇਸ ਤਰੀਕੇ ਦੇ ਪ੍ਰੋਗਰਾਮ ਰੱਖੇ ਜਾਣਗੇ ਕਿ ਹਰ ਪੱਧਰ ਦੇ ਇਨਸਾਨ ਦਾ ਮਾਨਸਿਕ ਵਿਕਾਸ ਹੋ ਸਕੇ। ਗੀਤਕਾਰਾਂ ਨੂੰ ਉਤਸ਼ਾਹ ਦੇ ਕੇ ਭੈਣ-ਭਰਾਵਾਂ, ਮਾਂ-ਧੀ ਅਤੇ ਹੋਰ ਰਿਸ਼ਤਿਆਂ ਉਪਰ ਗੀਤ ਗਵਾਕੇ ਇਹਨਾਂ ਨੂੰ ਟੀ. ਵੀ. ਉਪਰ ਪੇਸ਼ ਕੀਤਾ ਜਾਵੇਗਾ, ਹੋਰ ਵੀ ਕਈ ਉਸਾਰੂ ਕਿਸਮ ਦੇ ਪ੍ਰੋਗਰਾਮ ਪੇਸ਼ ਕੀਤੇ ਜਾਣਗੇ। ਅਗਰ ਤੁਹਾਡੇ ਕਿਸੇ ਪਾਸ ਕੋਈ ਹੋਰ ਵਧੀਆ ਸੁਝਾਅ ਹੋਵੇ ਤਾਂ ਆਪ ਜੀ ਭਾਈ ਰਾਮ ਸਿੰਘ ਜੀ
[email protected] ਨੂੰ ਦੇ ਸਕਦੇ ਹੋ।

ਬਲਜਿੰਦਰ ਸਿੰਘ ਨਿਊਜੀਲੈਂਡ ਸ੍ਰੀ ਗੁਰੂ ਸਿੰਘ ਸਭਾ ਸ਼ਰਲੀ ਰੋਡ
ਆਕਲੈਂਡ

Ph.0211893679


(22/11/09)
ਗੁਰਿੰਦਰ ਸਿੰਘ

ਪ੍ਰੋ. ਇੰਦਰ ਸਿੰਘ ਘੱਗਾ ਵੱਲੋਂ ਤਖ਼ਤਾਂ ਦੇ ਜੱਥੇਦਾਰਾਂ ਨੂੰ ਵੰਗਾਰ ….
ਪ੍ਰਿਥੀ ਚੰਦ, ਧੀਰ ਮੱਲੀਏ, ਔਰੰਗਜ਼ੇਬ ਆਦਿ ਖਿਲਾਫ ਕੋਈ ਹੁਕਮਨਾਮਾ ਜਾਰੀ ਨਹੀ ਹੋਇਆ!
ਜੱਥੇਦਾਰ ਲੋਕ ਸਿਆਸੀ ਅਕਾਵਾਂ ਦੇ ਹੱਥ ਠੋਕੇ ਬਣੇ!
ਸਿੱਖ ਚਿੰਤਕਾਂ ਨੂੰ ਇੱਕ ਮੰਚ `ਤੇ ਇਕੱਠੇ ਹੋ ਕੇ ਸਿੱਖ ਸਿਧਾਂਤਾ ਦੀ ਰੱਖਿਆ ਕਰਨ ਦੀ ਅਪੀਲ!
ਤਖਤਾਂ ਦੇ ਜੱਥੇਦਾਰਾਂ ਉਪਰ ਦਰਪੇਸ਼ ਸਿੱਖ ਸਮੱਸਿਆਵਾਂ ਵੱਲੋਂ ਧਿਆਨ ਲਾਂਭੇ ਕਰਨ ਦਾ ਦੋਸ਼!
ਕੋਟਕਪੂਰਾ, 22 ਨਵੰਬਰ (ਗੁਰਿੰਦਰ ਸਿੰਘ) :- ਪ੍ਰਸਿੱਧ ਲੇਖਕ ਤੇ ਸਿੱਖ ਚਿੰਤਕ ਪ੍ਰੋ. ਇੰਦਰ ਸਿੰਘ ਘੱਗਾ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਮੁਖ ਸੇਵਾਦਾਰ ਪ੍ਰੋ. ਦਰਸ਼ਨ ਸਿੰਘ ਖਿਲਾਫ ਜਾਰੀ ਹੁਕਮਨਾਮੇ ਦਾ ਵਿਰੋਧ ਕਰਦਿਆਂ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਗੁਰੂ ਕਾਲ ਸਮੇਂ ਕਿਸੇ ਵਿਅਕਤੀ ਵਿਰੁਧ ਸਤਿਗੁਰੂ ਜੀ ਨੇ ਹੁਕਮਨਾਮਾ ਜਾਰੀ ਨਹੀ ਸੀ ਕੀਤਾ। ਇਥੋਂ ਤੱਕ ਕਿ ਉਸ ਸਮੇਂ ਪ੍ਰਿਥੀ ਚੰਦ, ਸ਼੍ਰੀ ਚੰਦ, ਧੀਰ ਮੱਲ, ਰਾਮ ਰਾਇ, ਜਹਾਂਗੀਰ, ਸ਼ਾਹਜਹਾਨ ਅਤੇ ਔਰੰਗਜ਼ੇਬ ਵਿਰੁਧ ਵੀ ਕਿਸੇ ਪ੍ਰਕਾਰ ਦਾ ਹੁਕਮਨਾਮਾ ਜਾਰੀ ਨਹੀ ਕੀਤਾ ਗਿਆ। ਉਨਾਂ ਸਵਾਲ ਕੀਤਾ ਕਿ ਅੱਜ ਥੋਕ ਦੇ ਭਾਅ ਬਿਨਾਂ ਸਿਰੋਂ ਪੈਰੋਂ ਦੋਸ਼ ਲਾ ਕੇ ਜਾਰੀ ਕੀਤੇ ਜਾ ਰਹੇ ਫਤਵਿਆਂ ਨਾਲ ਇਹ ਲੋਕ ਸਿੱਖ ਕੌਮ ਨੂੰ ਕੀ ਸੇਧ ਦੇਣਾ ਚਾਹੁੰਦੇ ਹਨ? ਉਨਾਂ ਕਿਹਾ ਕਿ ਗੁਰਮਤਿ ਦੀ ਸੋਝੀ ਰੱਖਣ ਵਾਲੇ, ਇਤਿਹਾਸ ਪੜਨ ਵਾਲੇ ਸੁਚੇਤ ਲੋਕ ਜਾਣਦੇ ਹਨ ਕਿ ਸਾਡੇ ਤਖਤਾਂ ਦੇ ਜੱਥੇਦਾਰਾਂ ਦੀ ਕੋਈ ਵਿਦਿਅਕ ਯੋਗਤਾ ਅਨੁਸਾਰ ਅਹੁਦੇ ਨਹੀ ਦਿੱਤੇ ਜਾਂਦੇ। ਧਰਮ ਖੇਤਰ ਵਿੱਚ ਇਨਾਂ ਦੀ ਕੋਈ ਮਹੱਤਵਪੁਰਨ ਪ੍ਰਾਪਤੀ ਵੀ ਨਹੀ ਹੁੰਦੀ। ਪ੍ਰੋ. ਘੱਗਾ ਨੇ ਇਥੋਂ ਤੱਕ ਕਹਿ ਦਿੱਤਾ ਕਿ ਤਖਤਾਂ ਦੇ ਮੌਜੂਦਾ ਜੱਥੇਦਾਰਾਂ ਦੀ ਹਾਲਤ ਉਨਾਂ ਸਰਕਸ ਦੇ ਜਾਨਵਰਾਂ ਵਾਂਗ ਹੈ, ਜੋ ਸਿੱਖੀ ਦੀ ਸਟੇਜ `ਤੇ ਹਰ ਰੋਜ਼ ਤਮਾਸ਼ਾ ਕਰਕੇ ਲੋਕਾਂ ਦਾ ਖੂਬ ਮਨੋਰੰਜਨ ਕਰਦੇ ਹਨ। ਉਨਾਂ ਕਿਹਾ ਕਿ ਜਦੋਂ ਕੋਈ ਰਾਜਨੀਤੀਵਾਨ ਇਸ਼ਾਰਾ ਕਰੇ ਤਾਂ ਵਫਾਦਾਰੀ ਲੈਣ ਲਈ ਝੱਟ ਹੁਕਮਨਾਮੇ ਜਾਰੀ ਕਰਨ ਲੱਗ ਪੈਂਦੇ ਹਨ। ਸ. ਜੋਗਿੰਦਰ ਸਿੰਘ ਸਪੋਕਸਮੈਨ ਅਤੇ ਗੁਰਬਖਸ਼ ਸਿੰਘ ਕਾਲਾ ਅਫਗਾਨਾਂ ਦੇ ਸਬੰਧ ਵਿੱਚ ਵੀ ਇਹੀ ਕੁੱਝ ਹੋਇਆ ਸੀ।
ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਪ੍ਰੋ. ਇੰਦਰ ਸਿੰਘ ਘੱਗਾ ਨੇ ਅਤੀਤ ਵਿੱਚ ਅਕਾਲ ਤਖਤ ਸਾਹਿਬ `ਤੇ ਕਾਬਜ਼ ਧਿਰ ਵੱਲੋਂ ਜਾਰੀ ਕੀਤੇ ਗਏ ਫਤਵਿਆਂ ਦਾ ਜਿਕਰ ਕਰਦਿਆਂ ਦੱਸਿਆ ਕਿ ਪਹਿਲੀ ਵਾਰ ਪ੍ਰੋ. ਗੁਰਮੁਖ ਸਿੰਘ ਨੂੰ 1887 ਵਿੱਚ ਪੰਥ ਵਿਚੋਂ ਛੇਕਿਆ ਤੇ 1995 ਵਿੱਚ ਵਾਪਸ ਲਿਆ। ਭਾਈ ਤੇਜ਼ਾ ਸਿੰਘ ਭਸੌੜ ਵਾਲੇ ਨੂੰ 1928 `ਚ, ਜੈਤੋ ਮੋਰਚੇ ਵਕਤ 1923 `ਚ ਗੁਰਦਿਆਲ ਸਿੰਘ ਆਦਿ ਨੂੰ ਛੇਕਣ ਦਾ ਹਵਾਲਾ ਦਿੰਦਿਆਂ ਪ੍ਰੋ. ਘੱਗਾ ਨੇ ਕਿਹਾ ਕਿ ਪਹਿਲਾਂ 40 ਜਾਂ 50 ਸਾਲਾਂ ਬਾਅਦ ਕੌਮ ਦੇ ਕਿਸੇ ਅਹਿਮ ਮਸਲੇ ਨੂੰ ਲੈ ਕੇ ਹੁਕਮਨਾਮੇ ਜਾਰੀ ਕੀਤੇ ਜਾਂਦੇ ਸਨ ਪਰ ਅੱਜ ਤਖਤਾਂ ਦੇ ਜੱਥੇਦਾਰ ਸਿਆਸੀ ਅਕਾਵਾਂ ਦੇ ਝੋਲੀ-ਚੁੱਕ ਬਣ ਕੇ ਅਕਾਲ ਤਖਤ ਸਾਹਿਬ ਦੇ ਸਿਧਾਂਤਾ ਦਾ ਘਾਣ ਕਰ ਰਹੇ ਹਨ। ਜਿਸ ਦਾ ਆਉਣ ਵਾਲੇ ਸਮੇਂ ਵਿੱਚ ਉਨਾਂ ਨੂੰ ਖਮਿਆਜਾ ਭੁਗਤਨਾ ਪਵੇਗਾ। ਪ੍ਰੋ. ਘੱਗਾ ਨੇ ਤਖਤਾਂ ਦੇ ਜੱਥੇਦਾਰਾਂ ਨੂੰ ਸਵਾਲ ਕੀਤਾ ਕਿ ਸਰਬਜੋਤ ਸਿੰਘ ਬੇਦੀ `ਤੇ ਟਕਸਾਲ ਵਾਲਿਆਂ ਨੇ 1994 ਵਿੱਚ ਜੋਧਾਂ ਮਨਸੂਰਾਂ ਵਿਖੇ ਨਵੀਂ ਸਿੱਖ ਰਹਿਤ ਮਰਿਆਦਾ ਤਿਆਰ ਕਰਕੇ ਜਾਰੀ ਕੀਤੀ, ਜੱਥੇਦਾਰਾਂ ਚੁੱਪ ਕਿਉਂ ਵੱਟੀ? ਕੇ. ਪੀ. ਐਸ. ਗਿੱਲ ਅਤੇ ਉਸ ਦੇ ਸਾਥੀਆਂ ਨੂੰ ਟਕਸਾਲ ਵਾਲਿਆਂ ਮਹਿਤਾ ਚੌਂਕ ਵਿਖੇ ਸਿਰੋਪੇ ਦਿੱਤੇ ਤੇ ਦੁੱਧ ਛਕਾਇਆ, ਅਕਾਲ ਤਖਤ ਖਾਮੋਸ਼ ਕਿਉਂ ਰਿਹਾ? ਸਿੱਖਾਂ ਦੀ ਤਬਾਹੀ ਕਰਨ ਵਾਲੇ ਬੇਅੰਤ ਸਿੰਘ, ਕੇ. ਪੀ. ਐਸ ਗਿੱਲ, ਅਜੀਤ ਸਿੰਘ ਸੰਧੂ ਆਦਿ ਨੂੰ ਪੰਥ ਵਿਚੋਂ ਖਾਰਜ਼ ਕਿਉਂ ਨਾ ਕੀਤਾ ਗਿਆ? ਬਾਦਲ ਨੇ ਅਕਾਲ ਤਖਤ `ਤੇ ਬਣਿਆ ਅਕਾਲੀ ਦਲ ਤੋੜ ਕੇ 1996 `ਚ ਮੋਗੇ ਵਿਖੇ ਪੰਜਾਬੀ ਪਾਰਟੀ ਬਣਾ ਦਿੱਤੀ, ਜੱਥੇਦਾਰ ਕਿਉਂ ਨਾ ਬੋਲੇ? ਬਾਦਲ ਨੇ ਚੰਦਰਾ ਸੁਆਮੀ ਤੋਂ ਹਵਨ ਕਰਾਏ, ਤਿਲਕ ਲਵਾਏ, ਮੂਰਤੀਆਂ ਪੂਜੀਆਂ, ਜੱਥੇਦਾਰਾਂ ਕਾਰਵਾਈ ਕਿਉਂ ਨਾ ਕੀਤੀ? ਧਨਵੰਤ ਸਿੰਘ ਦੇ ਕੇਸ ਵਿੱਚ ਰਿਸ਼ਵਤ ਲੈਣ, ਪੂਰਨ ਸਿੰਘ ਵੱਲੋਂ ਵਿਸ਼ਵ ਸਿੱਖ ਕੌਂਸਲ ਦਾ ਖਾਤਮਾ ਕਰਨ, ਅਕਾਲੀ ਦਲ ਵੱਲੋਂ ਆਨੰਦਪੁਰ ਸਾਹਿਬ ਦਾ ਮਤਾ ਛੱਡਣ, ਗਿਆਨੀ ਪੂਰਨ ਸਿੰਘ ਵੱਲੋਂ ਸਿੱਖਾਂ ਨੂੰ ਲਵ-ਕੁਸ਼ ਦੀ ਔਲਾਦ ਐਲਾਨਣ, ਦਰਬਾਰ ਸਾਹਿਬ ਦੀ ਮਰਿਆਦਾ ਸਿੱਖ ਰਹਿਤ ਮਰਿਆਦਾ ਮੁਤਾਬਕ ਨਾ ਹੋਣ, ਦਰਬਾਰ ਸਾਹਿਬ ਵਿੱਚ ਬੀਬੀਆਂ ਨੂੰ ਕੀਰਤਨ ਅਤੇ ਸਫਾਈ ਸੇਵਾ ਨਾ ਕਰਨ ਦੇਣ, ਦਿੱਲੀ ਦੀਆਂ ਦੁਖਿਆਰੀਆਂ ਸਿੱਖ ਬੀਬੀਆਂ ਨਾਲ ਜੱਥੇਦਾਰਾਂ ਵੱਲੋਂ ਖੁਦ ਬੁਰਾ ਸਲੂਕ ਕਰਨ, ਡੇਰੇਦਾਰਾਂ ਵੱਲੋਂ ਛਪੇ ਗੁਟਕੇ, ਪੋਥੀਆਂ ਰਾਹੀਂ ਮਨਮੱਤ ਫੈਲਾਉਣ ਆਦਿ ਦੀਆਂ ਘਟਨਾਵਾਂ ਦੇ ਬਾਵਜੂਦ ਤਖਤਾਂ ਦੇ ਜੱਥੇਦਾਰਾਂ ਦੀ ਖਾਮੋਸ਼ੀ ਉਨਾਂ ਦੇ ਕਿਰਦਾਰ ਨੂੰ ਸ਼ੱਕੀ ਸਾਬਤ ਕਰਦੀ ਹੈ। ਪ੍ਰੋ. ਘੱਗਾ ਨੇ ਸਮੂਹ ਸਿੱਖ ਚਿੰਤਕਾਂ ਨੂੰ ਅਪੀਲ ਕੀਤੀ ਕਿ ਉਹ ਗਿਲੇ-ਸ਼ਿਕਵੇ ਭੁਲਾ ਕੇ ਇੱਕ ਝੰਡੇ ਹੇਠ ਇਕੱਠੇ ਹੋਣ, ਤੇ ਸਿੱਖ ਸਿਧਾਂਤਾ ਦੇ ਕੀਤੇ ਜਾ ਰਹੇ ਘਾਣ ਖਿਲਾਫ ਅਵਾਜ਼ ਉਠਾਉਣ।

ਮੋਬਾਇਲ 098728-10153


(21/11/09)
ਤੱਤ ਗੁਰਮਤਿ ਪਰਿਵਾਰ

ਹਰ ਥਾਂ ਦੀ ਸੰਗਤ ਨੂੰ ‘ਫਰੀਦਾਬਾਦ’ ਵਾਂਗੂ ਜਾਗਰੂਕ ਹੋਣਾ ਚਾਹੀਦਾ ਹੈ।
ਮੌਜੂਦਾ ਸਿੱਖ ਸੰਗਤ ਬਾਰੇ ਸੂਝਵਾਨ ਲੋਕਾਂ ਦਾ ਵਿਚਾਰ ਹੈ ਕਿ ਇਹ ਜਾਗਰੂਕ ਨਹੀਂ ਹੈ। ਇਹ ਵਿਚਾਰ ਕਾਫੀ ਹੱਦ ਤੱਕ ਸੱਚ ਵੀ ਹੈ। ਜ਼ਿਆਦਾਤਰ ਸਿੱਖ ਸੰਗਤ ਵਿੱਚ ‘ਸ਼ਰਧਾ’ ਵਜੋਂ ਹੀ ਜਾਂਦੇ ਹਨ, ਗਿਆਨ ਲੈਣ ਦੇ ਨਜ਼ਰੀਏ ਨਾਲ ਨਹੀਂ। ਇਸ ਕਰਕੇ ਸਟੇਜ ਤੋਂ ਭਾਂਵੇ ਕੋਈ ਪ੍ਰਚਾਰਕ ਕਿਤਨਾ ਵੀ ਗੁਰਮਤਿ ਵਿਰੋਧੀ ਊਲ-ਜਲੂਲ ਬੋਲ ਜਾਵੇ, ਕੋਈ ਵਿਰੋਧ ਨਹੀਂ ਹੁੰਦਾ। ਅਖੌਤੀ ਸੰਤ ਬਾਬੇ, ਨਾਨਕਸਰ ਦੇ ਸ਼ਰਧਾਲੂ ਪ੍ਰਚਾਰਕ ਇਸ ਦੀ ਜੀਵੰਤ ਮਿਸਾਲ ਹਨ। ਉਹ ਸਟੇਜ ਤੋਂ ਕੀਰਤਨ, ਕਥਾ ਆਦਿ ਦੇ ਨਾਂ ਤੇ ਕੱਚੀ ਬਾਣੀ ਅਤੇ ਗੁਰਮਤਿ ਵਿਰੁਧ ਊਲ-ਜਲੂਲ ‘ਸਾਖੀਆਂ’ ਦਾ ਪ੍ਰਚਾਰ ਕਰਦੇ ਰਹਿੰਦੇ ਹਨ, ਪਰ ਗੁਰਮਤਿ ਗਿਆਨ ਤੋਂ ਅੰਜਾਨ ਸੰਗਤ ਉਹਨਾਂ ਨੂੰ ਮੰਤਰ ਮੁਗਧ ਹੋ ਕੇ ਸੁਣਦੀ ਰਹਿੰਦੀ ਹੈ। ਇਸੇ ਕਾਰਨ ਅੱਜ ਸਿੱਖ ਸਮਾਜ ਗੁਰਮਤਿ ਤੋਂ ਕਾਫੀ ਹੱਦ ਤੱਕ ਭਟਕ ਚੁਕਿਆ ਹੈ। ਪਰ ‘ਕੋਈ ਹਰਿਆ ਬੂਟ ਰਹਿਉ ਰੀ’ ਵਾਂਗ ਕਿਧਰੇ ਕਿਧਰੇ ਹੁਣੇ ਵੀ ਆਸ ਦੀ ਕਿਰਨ ਬਾਕੀ ਹੈ। ਐਸਾ ਹੀ ਇੱਕ ‘ਜਾਗਰੂਕਤਾ ਰੂਪੀ ਤਾਜ਼ਾ ਹਵਾ ਦਾ ਬੁੱਲਾ’ ਫਰੀਦਾਬਾਦ ਦੀ ਸੰਗਤ ਵਲੋਂ ਆਇਆ ਹੈ।
ਅਖੌਤੀ ਦਸਮ ਗ੍ਰੰਥ ਕੌਮ ਵਲੋਂ ‘ਦਸਮੇਸ਼ ਜੀ’ ਦੇ ਨਾਂ ਨਾਲ ਮੜਿਆ ‘ਕਲੰਕ’ ਹੈ। ਇਸ ‘ਕਲੰਕ’ ਨੂੰ ਧੋਣ ਲਈ ਜਾਗਰੂਕ ਸਿੱਖਾਂ ਵਲੋਂ ਸਮੇਂ ਸਮੇਂ `ਤੇ ਜਤਨ ਹੁੰਦੇ ਰਹੇ ਹਨ। ਪਰ ਇਸ ਸਮੇਂ ਇਹ ਜਤਨ ਪੂਰੇ ਜੋਬਨ `ਤੇ ਹਨ। ਇਸ ਜਾਗ੍ਰਿਤੀ ਦੀ ਰਾਹ ਦੇ ਰੋੜੇ ਬ੍ਰਾਹਮਣੀ ਸੋਚ ਨੂੰ ਪ੍ਰਣਾਈਆਂ ਸੰਪਰਦਾਈ ਸੰਸਥਾਵਾਂ ਹਨ। ਦਸਮ ਗ੍ਰੰਥ ਬਾਰੇ ਜਾਗ੍ਰਿਤੀ ਲਿਆਉਣ ਵਿੱਚ ਵਿਸ਼ੇਸ਼ ਯੋਗਦਾਨ ਫਰੀਦਾਬਾਦ ਨਾਲ ਸੰਬੰਧਿਤ ਸੰਸਥਾਵਾਂ (ਦਸਮ ਗ੍ਰੰਥ ਵਿਚਾਰ ਮੰਚ ਇੰਟਰਨੈਸ਼ਨਲਤੇ ਹੋਰ) ਦਾ ਵੀ ਹੈ।
ਜ਼ਿਆਦਾਤਰ ਸੰਪਰਦਾਈ ਪ੍ਰਚਾਰਕ, ਰਾਗੀ ਜਾਣ ਬੂਝ ਕੇ (ਜਾਂ ਗਲਤ ਪ੍ਰਭਾਵ ਹੇਠ ਅੰਜਾਣੇ ਵਿਚ) ਦਸਮ ਗ੍ਰੰਥ ਦੀ ਕੱਚੀਆਂ (ਗੁਰਮਤਿ ਵਿਰੋਧੀ) ਰਚਨਾਵਾਂ ਦਾ ਕੀਰਤਨ ਪ੍ਰਚਾਰ ਸਟੇਜਾਂ ਤੋਂ ਕਰਦੇ ਹਨ। ਐਸੇ ਹੀ ਇੱਕ ਰਾਗੀ ਹਨ ਮਨਪ੍ਰੀਤ ਸਿੰਘ ਜੀ ਕਾਨਪੁਰੀ। ਬੇਸ਼ਕ ਉਹਨਾਂ ਦੀ ਆਵਾਜ਼ ਬਹੁਤ ਸੁਰੀਲੀ ਹੈ ਅਤੇ ਉਹ ‘ਕੀਰਤਨ’ ਸੋਹਣਾ ਕਰ ਲੈਂਦੇ ਹਨ। ਪਰ ਇੱਕ ਸਿੱਖ ਰਾਗੀ ਲਈ ਸਭ ਤੋਂ ਜ਼ਰੂਰੀ ਗੁਰਮਤਿ ਦਾ ਜਾਣੂ ਅਤੇ ਧਾਰਨੀ ਹੋਣਾ ਹੈ। ਉਹਨਾਂ ਨੂੰ ਪਹਿਲਾਂ ਵੀ ਦਸਮ ਗ੍ਰੰਥ ਦੀ ਕੱਚੀਆਂ ਰਚਨਾਵਾਂ ਨਾ ਪੜਣ ਦੀ ਬੇਨਤੀ ‘ਜਾਗਰੂਕ ਸਿੱਖਾਂ’ ਵਲੋਂ ਕੀਤੀ ਜਾ ਚੁੱਕੀ ਹੈ, ਪਰ ਉਹਨਾਂ ਨੇ ਇਸ ਬੇਨਤੀ ਨੂੰ ਪ੍ਰਵਾਨ ਨਹੀਂ ਕੀਤਾ।
ਕੁਝ ਐਸਾ ਹੀ ਪਿਛਲੇ ਦਿਨੀ ਫਰੀਦਾਬਾਦ ਵਿੱਚ ਹੋਏ ਇੱਕ ਗੁਰਮਤਿ ਸਮਾਗਮ ਦੌਰਾਣ ਵਾਪਰਿਆ। ਅਖਬਾਰੀ ਖਬਰਾਂ ਅਨੁਸਾਰ, ਇਸ ਸਮਾਗਮ ਵਿੱਚ ਪ੍ਰੋ. ਦਰਸ਼ਨ ਸਿੰਘ ਜੀ ਨੇ ਸੰਗਤਾਂ ਨੂੰ ਦਸਮ ਗ੍ਰੰਥ ਦੀ ਕੱਚੀਆਂ ਰਚਨਾਵਾਂ ਬਾਰੇ ਸੰਗਤ ਨੂੰ ਕੀਰਤਨ ਅਤੇ ਵਿਆਖਿਆ ਰਾਹੀਂ ਜਾਗ੍ਰਿਤ ਕਰਨ ਦਾ ਉਪਰਾਲਾ ਕੀਤਾ। ਪਰ ਇਸੇ ਸਮਾਗਮ ਵਿੱਚ ਕੁੱਝ ਸਮਾਂ ਬਾਅਦ ਮਨਪ੍ਰੀਤ ਸਿੰਘ ਜੀ ਕਾਨਪੁਰੀ ਨੇ ਅਪਣੇ ਕੀਰਤਨ ਦੌਰਾਣ ਦਸਮ ਗ੍ਰੰਥ ਦੀ ਕੱਚੀ ਰਚਨਾ ਦਾ ਕੀਰਤਨ ਸ਼ੁਰੂ ਕਰ ਦਿੱਤਾ। ਉਥੇ ਦੀ ਜਾਗਰੂਕ ਸੰਗਤ ਨੇ ਇਸ ਲਈ ਕਾਨਪੁਰੀ ਜੀ ਨੂੰ ਟੋਕਿਆ ਤਾਂ ਕਾਨਪੁਰੀ ਜੀ ਅਪਣੀ ਗਲਤ ਜ਼ਿੱਦ `ਤੇ ਅੜਣ ਲੱਗ ਪਏ। ਅੰਤ ਵਿੱਚ ਉਹਨਾਂ ਨੂੰ ਜਾਗਰੂਕ ਸੰਗਤਾਂ ਦੇ ਵਿਰੋਧ ਕਾਰਨ ਕੀਰਤਨ ਅਧੂਰਾ ਛੱਡ ਕੇ ਹੀ ਸਟੇਜ ਤੋਂ ਵਾਪਿਸ ਜਾਣਾ ਪਿਆ। ਬੇਸ਼ਕ ਇਸ ਵਰਤਾਰੇ ਨਾਲ ਦੀਵਾਨ ਵਿੱਚ ਕੁੱਝ ਸਮੇਂ ਲਈ ਖਲਬਲੀ ਪੈਦਾ ਹੋ ਗਈ, ਜਿਸ ਨਾਲ ਕੁੱਝ ਸ਼ਰਧਾਲੂਆਂ ਦੇ ‘ਜ਼ਜ਼ਬਾਤਾਂ’ ਨੂੰ ਠੇਸ ਵੀ ਪੁੱਜੀ ਹੋਵੇਗੀ। ਪਰ ਐਸਾ ਹੋਣਾ ਸਮੇਂ ਦੀ ਮਜ਼ਬੂਰੀ ਸੀ। ਪਰ ਇਹ ਜਾਗ੍ਰਿਤੀ ਲਹਿਰ ਲਈ ਇੱਕ ਚੰਗੀ ਨਿਸ਼ਾਨੀ ਹੈ।
ਇਸ ਸਫਲਤਾ ਲਈ ਫਰੀਦਾਬਾਦ ਦੀ ਜਾਗਰੂਕ ਸੰਗਤਾਂ ਵਧਾਈ ਦੀ ਪਾਤਰ ਹਨ। ਲੋੜ ਹੈ ਥਾਂ-ਥਾਂ ਤੇ ਸੰਗਤ ਇਸ ਤੋਂ ਪ੍ਰੇਰਣਾ ਲੈ ਕੇ ਜਾਗ੍ਰਿਤੀ ਦਾ ਮੁਜ਼ਾਹਰਾ ਕਰੇ। ਜੇ ਐਸੀ ਹੀ ਜਾਗ੍ਰਿਤੀ ਕੁੱਝ ਹੋਰ ਥਾਂ ਸੰਗਤਾਂ ਨੇ ਵਿਖਾਈ ਤਾਂ ਗੁਰਮਤਿ ਵਿਰੋਧੀ ਪ੍ਰਚਾਰਕਾਂ ਦੇ ਵੀ ਕੰਨ ਹੋ ਜਾਣਗੇ। ਉਹ ਸਟੇਜ ਤੋਂ ਗੁਰਮਤਿ ਵਿਰੋਧੀ ਗੱਲ ਕਰਨ ਤੋਂ ਪਹਿਲਾਂ ਸੋਚਣਗੇ। ਹਰ ਸਿੱਖ ਨੂੰ ਮੁੱਢਲੇ ਗੁਰਮਤਿ ਸਿਧਾਂਤਾਂ ਤੋਂ ਜਾਣੂ ਹੋ ਕੇ ਜਾਗਰੂਕ ਹੋਣ ਦੀ ਲੋੜ ਹੈ। ਐਸੇ ਗੁਰਸਿੱਖਾਂ ਵਾਲੀ ਜਾਗਰੂਕ ਸੰਗਤ ਨੂੰ ਕੋਈ ਪ੍ਰਚਾਰਕ ‘ਸ਼ਰਧਾ’ ਦੇ ਨਾਂ `ਤੇ ਗੁੰਮਰਾਹ ਨਹੀਂ ਕਰ ਸਕਦਾ। ਇਹ ਵੀ ਧਿਆਨ ਦੇਣ ਯੋਗ ਹੈ ਕਿ ਐਸੇ ਪ੍ਰਚਾਰਕਾਂ ਦੇ ਵਿਰੋਧ ਵੇਲੇ ਸੰਜਮ ਅਤੇ ਜ਼ਾਬਤਾ ਰੱਖਿਆ ਜਾਵੇ ਤਾਂ ਕਿ ਦੀਵਾਨ ਵਿੱਚ ਹੁੱਲੜਬਾਜ਼ੀ ਨਾ ਹੋਵੇ। ਐਸੇ ਪ੍ਰਚਾਰਕਾਂ ਨੂੰ ਨਿਮਰਤਾ ਅਤੇ ਚੰਗੇ ਤਰੀਕੇ ਨਾਲ ਸਵਾਲ ਕੀਤੇ ਜਾਣ ਅਤੇ ਜਵਾਬ ਮੰਗਿਆ ਜਾਵੇ।
‘ਤੱਤ ਗੁਰਮਤਿ ਪਰਿਵਾਰ’ ਫਰੀਦਾਬਾਦ ਦੀ ਜਾਗਰੂਕ ਸੰਸਥਾਵਾਂ (ਦਸਮ ਗ੍ਰੰਥ ਵੀਚਾਰ ਮੰਚ ਤੇ ਹੋਰ) ਅਤੇ ਸੰਗਤ ਨੂੰ ਇਸ ਸਫਲਤਾ ਲਈ ਵਧਾਈ ਦੇਂਦਾ ਹੋਇਆ ਹਰ ਥਾਂ ਦੀ ਸੰਗਤ ਨੂੰ ਇਸ ਤੋਂ ਪ੍ਰੇਰਣਾ ਲੈ ਕੇ ਜਾਗਰੂਕ ਹੋਣ ਦੀ ਬੇਨਤੀ ਕਰਦਾ ਹੈ।
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ


(21/11/09)
ਬਸੰਤ ਕੌਰ, ਫਰੀਦਾਬਾਦ

ਜਿਨ੍ਹਾਂ ਦੇ ਸੀਨੀਅਰ ‘ਚਾਹ ਪੀਣ ਦੀ ਲਾਹਨਤ’ ਦਿੰਦੇ ਹੋਣ ਕੀ ਉਨ੍ਹਾਂ ਨੂੰ ਅਖੌਤੀ ਦਸਮ ਗ੍ਰੰਥ ਵਿੱਚ ਦਰਜ਼ ਨਸ਼ਿਆਂ ਨੂੰ ਪੀਣ ਦੀ ਇਜ਼ਾਜ਼ਤ ਹੈ? -ਯੰਗ ਸਿੱਖ ਐਸੋਸਿਏਸ਼ਨ, ਫ਼ਰੀਦਾਬਾਦ।
(ਬਸੰਤ ਕੌਰ, ਫਰੀਦਾਬਾਦ 21 ਨਵੰਬਰ 2009)
ਪਿਛਲੇ ਦਿਨੀਂ ਫਰੀਦਾਬਾਦ ਵਿਖੇ ਪ੍ਰਸਿੱਧ ਕੀਰਤਨੀਏ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ “ਕਾਲ ਤੁਹੀ ਕਾਲੀ ਤੁਹੀ” ਕੱਚੀ ਬਾਣੀ ਦਾ ਗਾਇਨ ਕਰ ਕੇ ਪੰਥਕ ਮਰਿਆਦਾ ਤੋੜਨ ਦੇ ਜ਼ੁਰਮ ਹੇਠ ਫਿਰ ਤੋਂ ਵਿਵਾਦਾਂ ਅੰਦਰ ਆ ਗਏ ਹਨ। ਭਰੋਸੇਯੋਗ ਸੂਤਰਾਂ ਤੋਂ ਇਹ ਖਬਰ ਲਗੀ ਹੈ ਫਰੀਦਾਬਾਦ ਸਮਾਗਮ ਵਿੱਚ ਭਾਈ ਕਾਨਪੁਰੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਆਪਣੇ ਕੁੱਝ ਗੁਰਪੁਰਵਾਸੀ ਸੀਨੀਅਰਾਂ ਦੇ ਨਾਂ ਦੀ ਲਿਸਟ ਸੁਣਾਈ ਜਿਹੜੇ ਕਿ ਅਖੌਤੀ ਦਸਮ ਗ੍ਰੰਥ ਦੇ ਉਪਾਸ਼ਕ ਰਹਿ ਚੁੱਕੇ ਸਨ। ਉਨ੍ਹਾਂ ਜਿਥੇ ਇੱਕ ਪਾਸੇ ਇਹ ਕਿਹਾ ਕਿ ਮੇਰੇ ਗੁਰੂ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਹਨ ਉਥੇ ਦੂਜੇ ਪਾਸੇ ਇਹ ਵੀ ਕਹਿ ਗਏ ਕਿ ਮੇਰੇ ਸੀਨੀਅਰ ਦਸਮ ਗ੍ਰੰਥ ਦੀ ਬਾਣੀ ਮੰਨਦੇ ਹਨ ਇਸ ਲਈ ਮੈਂ ਵੀ ਦਸਮ ਗ੍ਰੰਥ ਨੂੰ ਮੰਨਾਂਗਾ। ਭਾਈ ਕਾਨਪੁਰੀ ਵੱਲੋਂ ਦਿੱਤੇ ਬਿਆਨ ‘ਤੇ ਯੰਗ ਸਿੱਖ ਅੇਸੋਸਿਏਸ਼ਨ ਦੇ ਪ੍ਰਧਾਨ ਸ. ਗੁਰਿੰਦਰ ਸਿੰਘ ਨੇ ਪ੍ਰਤੀਕਰਮ ਕਰਦਿਆਂ ਕਿਹਾ ਕਿ ਕਾਨਪੁਰੀ ਨੇ ਜਿਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਆਪਣੇ ਸੀਨੀਅਰਾਂ ਨੂੰ ਉਚਾ ਰੁਤਬਾ ਦੇਣ ਦਾ ਬਜ਼ਰ ਗੁਨਾਹ ਕੀਤਾ ਹੈ ਉਥੇ ਉਹ ਆਪਣੇ ਸੀਨੀਅਰਾਂ ਦਾ ਵੀ ਅਪਮਾਨ ਕਰ ਗਿਆ। ਕਿਉਂਕਿ ਜਿੰਨ੍ਹਾਂ ਸੀਨੀਅਰਾਂ ਦੀ ਉਹ ਲਿਸਟ ਸੰਗਤ ਨੂੰ ਸੁਣਾ ਰਹੇ ਸਨ ਉਸ ਵਿੱਚ ਸਭ ਤੋਂ ਪਹਿਲਾਂ ਨਾਂ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦਾ ਸੀ। ਜੋ ਕਿ ਆਪ ਹੀ ਪੰਥ ਦੇ ਨਾਂ ਜਾਰੀ ਸੰਦੇਸ਼ ਵਿੱਚ ਗੁਰਸਿੱਖਾਂ ਨੂੰ ‘ਚਾਹ ਪੀਣ ਦੀ ਲਾਹਨਤ’ ਦਿੰਦੇ ਹਨ ਕਿਉਂਕਿ ਉਸ ਵਿੱਚ ਤਮਾਕੂ ਦੀ ਮਿਲਾਵਟ ਹੁੰਦੀ ਹੈ। ਫਿਰ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਉਹ ਆਪਣੇ ਵਿਦਿਆਰਥੀਆਂ ਨੂੰ ਉਸ ਰਚਨਾ ਨੂੰ ਪੜ੍ਹਨ ਤੇ ਮੱਥਾ ਟੇਕਣ ਦੀ ਇਜ਼ਾਜ਼ਤ ਦਿੰਦੇ ਹੋਣਗੇ ਜਿਸ ਵਿੱਚ ਤਮਾਕੂ ਤੋਂ ਇਲਾਵਾ ਪੋਸਤ, ਭਾਂਗ, ਅਫੀਮ, ਬੀਰੀ (ਤਮਾਕੂ) ਮਦਿਰਾ, ਸ਼ਰਾਬ ਕਈ ਤਰ੍ਹਾਂ ਦੇ ਨਸ਼ੇ ਕਰਣ ਦੀ ਖੁਲ੍ਹੀ ਛੁੱਟੀ ਹੋਵੇ।

--------------------------------------------------------

ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਕੱਚੀ ਬਾਣੀ ਦਾ ਗਾਇਨ ਕਰਦਾ ਹੋਇਆ ਰਾਗੀ ਮਨਪ੍ਰੀਤ ਸਿੰਘ ਕਾਨਪੁਰੀ ...ਵੀਡੀਓ ਵੇਖਣ ਲਈ ਇਥੇ ਕਲਿਕ ਕਰੋ ।

* www.youtube.com/watch * thesikhaffairs.org/Kanpuri-Bachittar-Natak/

"ਤੁਮ ਹੋ ਸਭ ਰਾਜਨ ਕੇ ਰਾਜਾ" -ਕੌਣ ? ਅਕਾਲਪੁਰਖ ਜਾਂ ਸ਼ਰਾਬ, ਭੰਗ ਪੀਣ ਵਾਲਾ ਮਹਾਕਾਲ ?
http://www.thesikhaffairs.org/articledetail.php?sno=98


(21/11/09)
ਦਲਜੀਤ ਸਿੰਘ ਹੋਠੀ ਅਤੇ ਸੰਗਤ

☬ ੴ ਵਾਹਿਗੁਰੂ ਜੀ ਕੀ ਫ਼ਤਹਿ॥ ☬
ਵਲੋ ਰੋਚੈਸਟਰ ਨਿਉਯਾਰਕ (ਯੂ ਐਸ ਏ) ਗੁਰਦੁਆਰਾ ਦੀ ਸੰਗਤ
ਮਿਤੀ 22, 23 ਅਗੱਸਤ 2009 ਨੂੰ ਸਾਡੇ ਸੱਦਾ ਪੱਤਰ ਤੇ ਸਿੱਖ ਕੌਮ ਦੇ ਮਹਾਨ ਵਿਦਵਾਨ ਪ੍ਰੋ: ਦਰਸ਼ਨ ਸਿੰਘ ਜੀ ਸਾਬਕਾ ਜਥੇਦਾਰ ਅਕਾਲ ਤਖਤ ਸਾਹਿਬ ਸਾਡੇ ਗੁਰਦੁਆਰੇ ਰਾਚੈਸਟਰ ਨਿਉਯਾਰਕ (ਯੂ ਐਸ ਏ) ਵਿੱਚ ਆਏ ਉਹਨਾ ਗੁਰਮਤ ਵਿਚਾਰਾਂ ਦੇ ਨਾਲ ਨਾਲ ਐਸੀਆ ਰਚਨਾਵਾ ਵਾਰੇ ਸਚੇਤ ਕੀਤਾ ਜੋ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਨਾਲ ਜੋੜੀਆਂ ਗਈਆ ਹਨ। ਉਹਨਾ ਰਚਨਾਵਾ ਜਿਹਨਾਂ ਤੋ ਪ੍ਰੋ: ਦਰਸ਼ਨ ਸਿੰਘ ਜੀ ਨੇ ਸੁਚੇਤ ਕੀਤਾ ਕਿ ਇਹ ਗੁਰੁ ਗੋਬਿੰਦ ਸਿੰਘ ਜੀ ਦੀਆਂ ਨਹੀ ਹੋ ਸਕਦੀਆਂ। ਇੱਕ ਆਪਣੇ ਆਪ ਨੂੰ ਵਿਦਵਾਨ ਕਹਾਉਣ ਵਾਲਾ ਸਕਸ਼ ਗੁਰਸ਼ਰਨਜੀਤ ਸਿੰਘ ਲਾਬਾਂ ਤੇ ਉਸ ਦੀ ਟੋਲੀ ਜਿਸ ਨੇ ਕਿਸੇ ਸ਼ਾਜਿਸ ਤਾਹਿਤ ਜਿਹੜੀ ਗੁਰਦੁਆਰਾ ਰਾਚੈਸਟਰ ਦੇ ਦਿਵਾਨ ਹਾਲ ਵਿੱਚ ਬਣੀ ਪ੍ਰੋ: ਦਰਸ਼ਨ ਸਿੰਘ ਜੀ ਦੀ ਵੀਡੀਓ ਨੂੰ ਇਸ ਤਰਾ ਤਰੋੜ ਮਰੋੜ ਕੇ ਆਪਣੇ ਆਪ ਨੂੰ ਉੱਤਰੀ ਅਮਰੀਕਾ ਵਿੱਚ ਪੰਜਾਬੀਆਂ ਦਾ ਪਹਿਲਾ ਚੈਨਲ ਅਖਵਾਉਣ ਵਾਲੇ ਜੱਸ ਟੀ ਵੀ ਤੋਂ ਦਿਖਾਇਆਂ ਗਿਆ, ਜੋ ਕਿ ਸਚਾਈ ਤੋ ਕੋਹਾਂ ਦੂਰ ਸੀ। ਜਿਸ ਨੂੰ ਦਿਖਾ ਕੇ ਆਮ ਸਿੱਖਾ ਨੂੰ ਗੁਮਰਾਹ ਕੀਤਾ ਗਿਆ। ਜੋ ਕਿ ਬਹੁਤ ਹੀ ਮੰਦਭਾਗੀ ਕਰਤੂਤ ਹੈ। ਪਿਛਲੇ 100 ਸਾਲ ਤੋ ਬਹੁਤ ਸਾਰੇ ਵਿਦਵਾਨ ਕਹਿਦੇ ਆ ਰਹੇ ਹਨ ਕਿ ਦਸਮ ਗ੍ਰੰਥ ਵਿੱਚ ਚਰਿੱਤਰ ਨੰਬਰ 16, 21, 22, 23 ਗੁਰੂ ਗੋਬਿੰਦ ਸਿੰਘ ਜੀ ਜੀਵਨ ਗਾਥਾ ਹੈ। ਉਹਨਾਂ ਵਿਦਵਾਨਾ ਵਿੱਚੋ ਪੋ: ਰਾਮ ਪ੍ਰਕਾਸ਼ ਸਿੰਘ ਜੀ (ਖਾਲਸਾ ਕਾਲਜ, ਅੰਮ੍ਰਿਤਸਰ) ਦੇ ਲੇਖ ‘ਚਾਨਣ ਮੁਨਾਰਾ’ ਜੋ ਫਰਵਰੀ 1959 ਵਿਚ ‘ਗੁਰਮਤਿ ਪ੍ਰਕਾਸ’ ਵਿੱਚ ਛਪਿਆ ਸੀ, ਭਾਈ ਵੀਰ ਸਿੰਘ ਜੀ ਨੇ ਆਪਣੀ ਕਿਤਾਬ ਕਲਗੀਧਰ ਚਮਤਕਾਰ ਵਿੱਚ ਵੀ ਖੁਲਾਸਾ ਕੀਤਾ ਹੋਇਆ ਹੈ ਚਰਿੱਤਰ 16, 21, 22, 23 ਗੁਰੂ ਜੀ ਦੀ ਹੱਡ ਬੀਤੀ ਹੈ। ਇਹਨਾ ਤੋ ਇਲਾਵਾ ਗਿਆਨੀ ਹਰਬੰਸ ਸਿੰਘ, ਨਰੈਣ ਸਿੰਘ, ਪਿਆਰਾ ਸਿੰਘ ਪਦਮ ਵੀ ਆਪਣੀਆ ਪੁਸਤਕਾ ਵਿੱਚ ਇਹੀ ਖਿਆਲ ਪਰਗਟ ਕਰਦੇ ਹਨ। ਹੁਣ ਜਦੋ ਪ੍ਰੋ: ਦਰਸ਼ਨ ਸਿੰਘ ਜੀ ਆਮ ਸਿੱਖ ਸੰਗਤ ਨੂੰ ਸੁਚੇਤ ਕਰਦੇ ਹਨ ਕਿ ਦਸਮ ਗ੍ਰੰਥ ਦੀ ਰਚਨਾ ਗੁਰੂ ਗੋਬਿੰਦ ਸਿੰਘ ਜੀ ਦੀ ਨਹੀ ਹੈ ਤਾਂ ਮਾਜੂਦਾ ਜਥੇਦਾਰਾ ਦੇ ਢਿੱਡੀ ਪੀੜਾਂ ਕਿਓ ਪਈਆਂ। ਜਦੋ ਸ਼ੈਤਾਨ ਇਨਸਾਫ ਕਰਨ ਬੈਠਦਾ ਹੈ ਤਾਂ ਉਸ ਸ਼ੈਤਾਨੀ ਕਾਰਵਾਈ ਨੂੰ ਠੀਕ ਸਿੱਧ ਕਰਨ ਵਾਲੇ ਗੁਰਸ਼ਰਨਜੀਤ ਲਾਂਬੇ ਵਰਗੇ ਝੂਠੇ ਗਵਾਹ ਵੀ ਭਗਤਾਉਣੇ ਪੈਂਦੇ ਹਨ। ਉਸ ਸੱਚ ਨੂੰ ਝੂਠ ਸਿੱਧ ਕਰਨ ਵਾਸਤੇ ਟੁੱਕੜ ਬੋਚਾਂ ਦੀ ਵੀ ਡਾਢੀ ਲੋੜ ਪੈਂਦੀ ਹੈ। ਜਿਹੜੀ ਸਿੱਖੀ ਤੋਪਾਂ ਬੰਬਾਂ, ਤਲਵਾਰਾਂ ਨਾਲ ਨਹੀ ਮਰੀ ਅੱਜ ਧਾਰਮਿਕ ਬੁਰਕੇ ਵਿੱਚ ਭੇਖੀਆਂ ਦੇ ਹੱਥੋ ਡਾਂਵਾ ਡੋਲ ਹੋ ਗਈ ਹੈ। ਸਿੱਖੋ ਜਾਗੋ! ਜੇ ਪ੍ਰੋ: ਦਰਸ਼ਨ ਸਿੰਘ ਵਰਗੇ ਵਿਦਵਾਨਾ ਨੇ ਸਿੱਖ ਕੌਮ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਆਪਾ ਸਾਰਿਆ ਨੂੰ ਉਹਨਾ ਦਾ ਸਾਥ ਦੇਣ ਦੀ ਲੋੜ ਹੈ। ਜਿਹੜੇ ਲੋਕ ਪ੍ਰੋ: ਦਰਸ਼ਨ ਸਿੰਘ ਦਾ ਪੁਤਲਾ ਬਣਾ ਕੇ ਸਾੜਦੇ ਹਨ ਉਹਨਾ ਦਾ ਵੀ ਮਦਾਰੀ ਦੇ ਰਿੱਛ ਵਾਲਾ ਹਾਲ ਹੈ ਮਦਾਰੀ ਨੇ ਡੁੱਗਡੁੱਗੀ ਵਜਾਉਣੀ ਤੇ ਉਹਨਾਂ ਨੇ ਨੱਚਣਾ ਹੀ ਹੈ। ਉਹਨਾ ਨੂੰ ਅਸਲ ਗੱਲ ਦਾ ਵੀ ਨਹੀ ਪਤਾ ਕਿ ਪ੍ਰੋ: ਦਰਸ਼ਨ ਸਿੰਘ ਜੀ ਨੇ ਰਾਚੈਸਟਰ ਦੇ ਗੁਰਦੁਆਰੇ ਵਿੱਚ ਕੀ ਕਿਹਾ ਤੇ ਨਾਂ ਹੀ ਉਹਨਾ ਨੇ ਅਸਲ ਡੀ. ਵੀ. ਡੀ ਦੇਖੀ ਹੈ। ਤੇ ਨਾਂ ਹੀ ਦੇਖਣ ਦੀ ਕੋਸ਼ਿਸ਼ ਕੀਤੀ ਹੈ। ਫਿਰ ਵੀ ਜੇ ਕੋਈ ਸੱਜਣ ਅਸਲ ਡੀ. ਵੀ. ਡੀ ਦੇਖਣਾ ਚਾਹੁੰਦਾ ਹੋਵੇ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਹੈ। ਸਾਡਾ ਫੋਨ ਨੰਬਰ 585-698-0146 ਹੈ। ਧੰਨਵਾਦ


(21/11/09)
ਚਰਨਜੀਤ ਸਿੰਘ, ਬਰੈਂਮਪਟਨ

ਮਈ ਦੇ ਅਖੀਰ ਵਿੱਚ ਹਾਈ ਕੋਰਟ ਦਾ ਇੱਕ ਫੈਸਲਾ ਆਇਆ ਸੀ ਜੋ ਕਿ ਸਿੱਖਾ ਦੇ perspective ਤੋਂ ਬਹੁਤ ਮੱਹਤਵਪੂਰਨ ਸੀ। ਪਰ ਮੈਂ ਬਹੁਤ ਹੈਰਾਨ ਹੋਇਆ ਜਦੋਂ ਮੈਨੁੰ ਇਸ ਸੱਬੰਧ ਵਿੱਚ ਸਿੱਖ ਮਾਰਗ ਤੇ ਕੁੱਝ ਵੀ ਪੜਣ ਨੂੰ ਨਹੀਂ ਮਿਲਿਆ। ਹਾਲਾਂਕਿ Prof.Gurtej Singh ji ਨੇ 2/07/09 ਨੂੰ ਗੱਲ ਸ਼ੁਰੂ ਵੀ ਕੀਤੀ ਸੀ। ਪਰ ਕੋਈ ਹੁੰਗਾਰਾ ਨਾ ਮਿਲਣ ਕਰ ਕੇ, ਹੋ ਸਕਦਾ ਹੈ, ਉਹ ਚੁੱਪ ਕਰ ਗਏ ਹੋਣ। ਉਹਨਾਂ ਦੇ ਪੱਤ੍ਰ ਤੋਂ ਲੱਗਦਾ ਹੈ ਕਿ ਉਹਨਾਂ ਦੀ ਇਸ ਫ਼ੈਸਲੇ ਪ੍ਰਤੀ ਕੁੱਝ reservations ਹਨ।
ਇਸੇ ਤਰਾਂ ਜੁਲਾਈ ਵਿੱਚ
european court ਦਾ ਫ਼ੈਸਲਾ ਆਇਆ ਸੀ। ਪਰ ਉਸ ਬਾਰੇ ਵੀ ਕੁੱਝ ਪੜ੍ਹਣ ਨੂੰ ਨਹੀਂ ਮਿਲਿਆ।
ਮੇਰੀ ਸੰਪਾਦਕ ਜੀ ਨੂੰ ਬੇਨਤੀ ਹੈ ਕਿ ਗੁਰਤੇਜ ਸਿੰਘ ਜੀ ਨੂੰ ਮੁੜ ਕੇ ਇਸ ਫੋਰਮ ਵਿੱਚ ਸੱਦਾ ਦੇਣ ਤਾਂ ਕੇ ਕੁੱਝ ਵੀਚਾਰ ਵਟਾਂਦਰਾ ਹੋ ਸਕੇ।
ਜਿਹਨਾਂ ਪਾਠਕਾਂ ਦੀ ਰੁਚੀ ਹੋਵੇ, ਉਹ ਹਾਈ ਕੋਰਟ ਦਾ ਫੇਸਲਾ ਹੇਠ ਲਿਖੇ ਲਿੰਕ ਤੇ ਪੜ੍ਹ ਸਕਦੇ ਹਨ।

http://lobis.nic.in/phhc/showfile.php?sno=1

------------------------------------------------------------------------------------

1. ਜਸਬੀਰ ਸਿੰਘ ਜੀ ਕੈਲਗਰੀ 19. 11/09 ਨੂੰ ਲਿਖਦੇ ਹਨ:

ਜਦੋਂ ਬ੍ਰਹਮੰਡ ਦਾ ਸਾਰਾ ਪਦਾਰਥ ਆਪਣੀ ਹੀ ਗਰੈਵਟੀ ਨਾਲ ਸੁੰਗੜ ਕੇ ਇੱਕ ਥਾਂ ਤੇ ਇਕੱਠਾ ਹੋ ਕੇ ਇਸ ਦੀ density ਅਤੇ temprature ਏਨਾ ਜਿਆਦਾ ਹੋ ਜਾਂਦਾ ਹੈ ਕਿ ਇਸ ਦਾ ਭਾਰ (mass) ਤਕਰੀਬਨ 80 million Ton per cubic centemeter ਹੋ ਜਾਂਦਾ ਹੈ, ਅਤੇ ਤਾਪਮਾਨ ਕਈ ਕਰੋੜ ਡਿਗਰੀ ਤੱਕ ਪਹੁੰਚ ਜਾਂਦਾ ਹੈ। ਇਸ ਸਥਿਤੀ ਤੇ ਪਹੁੰਚਣ ਤੇ ਇੱਕ ਬਹੁਤ ਵੱਡੇ ਧਮਾਕੇ ਦੇ ਨਾਲ ਸਾਰਾ ਪਦਾਰਥ ਫੈਲ ਜਾਂਦਾ ਹੈ ਅਤੇ ਬ੍ਰਹਮੰਡ ਹੋਂਦ ਵਿੱਚ ਆ ਜਾਂਦਾ ਹੈ।

ਸਾਇੰਸ ਦੀ ਇੱਕ ਥਿਉਰੀ ਇਹ ਹੈ ਕਿ ਆਪਣੇ ਆਪ ਤੋਂ ਕੋਈ ਵੀ ਪਦਾਰਥ ਬਣਾਇਆ ਨਹੀਂ ਜਾ ਸਕਦਾ ਅਤੇ ਨਾ ਹੀ ਆਪਣੇ ਆਪ ਬਣ ਸਕਦਾ ਹੈ।

2. Wikipidia ਦੇ ਵਿੱਚ ਜੋ theory ਦੀ definition ਹੈ:

A theory, in the scientific sense of the word, is an analytic structure designed to explain a set of empirical observations. A scientific theory does two things:

0. it identifies this set of distinct observations as a class of phenomena, and

0. makes assertions about the underlying reality that brings about or affects this class.

Pasted from <http://en.wikipedia.org/wiki/Theory>

3. ਇਸ ਜੁਗ ਦੇ ਮਹਾਨ ਵਿਗਿਆਨੀ Stephen Hawking ਆਪਣੀ ਪੁਸਤਕ A BRIEF HISTROY OF TIME ਦੇ ਪੇਜ 10 ਤੇ ਲਿਖਦੇ ਹਨ:

Any physical theory is always provisional,in the sense that it is only a hypothessis:you can never prove it.No matter how many times the results of experiments agree with some theory,you can never be sure that the next time the result will not contradict the theory.On the other hand,you can disprove a theory by finding even a single observation that disagrees with the predictions of the theory..As a philosopher of science Karl Popper has emphasized,a good theory is characterized by the fact that it makes a number of predictions that could in principle be disproved or falsified by observation.Each time new experiments are observed to agree with the predictions the theory survives,and our confidence in it increased;but if ever a new observation is found to disagree,we have to abondon or modify the theory.

4. ਗੁਰਬਾਣੀ theory ਨਹੀਂ ਹੈ। ਜਸਬੀਰ ਸਿੰਘ ਜੀ ਦੀ ਹੇਠ ਲਿਖਤ ਦੋ ਪੰਗਤੀਆਂ ਤੌਂ ਵੀ ਇਹੀ ਪ੍ਰਤੀਤ ਹੂੰਦਾ ਹੈ ਕਿ ਉਹ ਵੀ ਗੁਰਬਾਣੀ ਨੂੰ theory ਨਹੀਂ ਮਨਦੇ।

ਵਿਗਿਆਨ ਦੀ ਗੱਲ ਕਰਨ ਲੱਗੇ ਵਿਗਿਆਨ ਦੀ ਐਨਕ ਲਗਾਵੋ ਅਤੇ ਗੁਰਮਤਿ ਦੀ ਗੱਲ ਕਰਨ ਲੱਗੇ ਗੁਰਮਤਿ ਦੀ। ਆਤਮਾ, ਪਰਮਾਤਮਾ ਅਤੇ ਇਨ੍ਹਾਂ ਨਾਲ ਜੁੜੀਆਂ ਹੋਰ ਗੱਲਾਂ, ਇਨ੍ਹਾਂ ਅੱਖਾਂ ਨਾਲ ਦੇਖਣ ਦਾ ਵਿਸ਼ਾ ਨਹੀਂ ਹੈ।

5. ਜਸਬੀਰ ਸਿੰਘ ਜੀ ਅਪਨੇ ਲੇਖਾਂ ਵਿੱਚ ਮੌਤ ਤੋਂ ਬਾਦ ਦੀਆਂ ਜੂਨਾੰ ਨੂੰ ਮਨਦੇ ਹਨ। ਇਹ ਇੱਕ BELIEF ਹੈ। ਜੋ ਕਿ theory ਤੋਂ ਵੀ ਥੱਲੇ ਹੈ।

Belief ਦੀ definition ਦੇਖੋ।

Belief is the psychological state in which an individual holds a proposition or premise to be true.

Pasted from <http://en.wikipedia.org/wiki/Belief>

ਸੋਖੇ ਲਫ਼ਜਾਂ ਵਿਚ:

Belief is something that you believe in although you don’t know it.

6. ਕਿ ਗੁਰਬਾਣੀ belief ਹੈ?

ਬਿਲਕੁਲ ਨਹੀਂ।

7. ਗੁਰਬਾਣੀ ਇੱਕ Philosophy ਹੈ ਅਤੇ ਉਹ Phenomenon ਸਿਖ਼ਾਉਂਦੀ ਹੈ ਜਿਸ ਨਾਲ ਮੱਨੁਖ ਤੋਂ ਦੇਵਤਾ ਬਣੀ ਦਾ ਹੈ।

Philosophy is the study of general and fundamental problems concerning matters such as existence, knowledge, values, reason, mind, and language. Philosophy is distinguished from other ways of addressing these questions (such as mysticism or mythology) by its critical, generally systematic approach and its reliance on reasoned argument.

Pasted from <http://en.wikipedia.org/wiki/Philosophy>

A phenomenon is any observable occurrence.In popular usage, a phenomenon often refers to an extraordinary event. In scientific usage, a phenomenon is any event that is observable, however commonplace it might be, even if it requires the use of instrumentation to observe it.

Pasted from <http://en.wikipedia.org/wiki/Phenomenon>

ਤੁਸੀ ਠੀਕ ਕਿਹਾ ਹੈ ਇਸ Phenomenon ਨੂੰ ਦੇਖਣ ਲਈ ਹੋਰ ਅੱਖਾਂ ਦੀ ਲੋੜ ਹੈ।

8. ਕਈ ਸੱਜਣ ਜੱਪ ਦੀ 16ਵੀਂ ਪਉੜੀ ਦੀ ਕੀਤਾ ਪਸਾਉ ਏਕੋ ਕਵਾਉ ॥ ਤਿਸ ਤੇ ਹੋਏ ਲਖ ਦਰੀਆਉ ॥

ਨੂੰ Big Bang ਨਾਲ ਜੋੜਦੇ ਹਨ।

9. ਆੳ, ਪੂਰੀ ਪਉੜੀ ਦੀ ਵੀਚਾਰ ਕਰੀਏ।

· 15ਵੀ ਪਉੜੀ ਮੰਨੈ ਦੀ ਹੈ। ਸਪਸ਼ਟ ਤੌਰ ਤੇ ਸ੍ਰਸ਼ਟੀ ਦੀ ਰਚਨਾ ਦੀ ਕੋਈ ਗੱਲ ਨਹੀਂ ਹੈ।

· 16ਵੀ ਪਉੜੀ ਪੰਚ ਪਰਵਾਣ ਤੋਂ ਸ਼ੁਰੂ ਹੁੰਦੀ ਹੈ। ਇਥੇ ਵੀ ਮੱਨੁਖਾਂ ਦੀ ਗੱਲ ਹੈ। ਸ੍ਰਸ਼ਟੀ ਦੀ ਇਥੇ ਵੀ ਕੋਈ ਗੱਲ ਨਹੀਂ।

· ਅੱਗਲੀ ਤੁੱਕ ਸਮਝਣ ਵਾਲੀ ਹੈ। ਧੌਲੁ ਧਰਮੁ ਦਇਆ ਕਾ ਪੂਤੁ ॥ ਸੰਤੋਖੁ ਥਾਪਿ ਰਖਿਆ ਜਿਨਿ ਸੂਤਿ ॥ ਜੇ ਕੋ ਬੁਝੈ ਹੋਵੈ ਸਚਿਆਰੁ ॥ ਧਵਲੈ ਉਪਰਿ ਕੇਤਾ ਭਾਰੁ ਧਰਤੀ ਹੋਰੁ ਪਰੈ ਹੋਰੁ ਹੋਰੁ ॥ ਤਿਸ ਤੇ ਭਾਰੁ ਤਲੈ ਕਵਣੁ ਜੋਰੁ

· ਧੋਲ (ਮੱਨੁਖ), ਤੂੰ ਧਰਮ ਅਤੇ ਦਇਆ ਦਾ ਪੁੱਤ੍ਰ ਹੈਂ। ਸੰਤੋਖ ਨੂੰ ਧਾਰਣ ਕਰ ਕੇ ਪੁੱਤ੍ਰ ਤੋਂ ਸੱਪੁਤ੍ਰ ਬਨ। ਪਰ ਇਸ ਵਿੱਚ ਬਹੁਤ ਭਾਰ (ਮੁਸ਼ਕਿਲਾਂ) ਹਨ। ਇਹ (ਧਰਤੀ) ਸ਼ਰੀਰ ਤੈਨੂੰ ਹੋਰ ਕੰਮ ਵਾਸਤੇ ਮੀਲਿਆ ਸੀ ਪਰ ਤੂੰ ਹੋਰ ਹੋਰ ਪਾਸੇ ਲਗਾ ਫਿਰਦਾ ਹੈਂ। ਇਹਨਾਂ ਮੁਸ਼ਕਿਲਾਂ ਪਿਛੇ ਕੌਣ ਹੈ? ਭਾਵ ਤੈਨੂੰ ਭਟਕਨ ਵਿੱਚ ਪਾਉਣ ਵਾਲਾ ਵੀ ਰੱਬ ਹੀ ਹੈ।

· ਜੀਅ ਜਾਤਿ ਰੰਗਾ ਕੇ ਨਾਵ ॥ ਸਭਨਾ ਲਿਖਿਆ ਵੁੜੀ ਕਲਾਮ ॥ ਏਹੁ ਲੇਖਾ ਲਿਖਿ ਜਾਣੈ ਕੋਇ ॥ ਲੇਖਾ ਲਿਖਿਆ ਕੇਤਾ ਹੋਇ ॥ ਕੇਤਾ ਤਾਣੁ ਸੁਆਲਿਹੁ ਰੂਪੁ ॥ ਕੇਤੀ ਦਾਤਿ ਜਾਣੈ ਕੌਣੁ ਕੂਤੁ ॥

· ਇਹ ਸਬ ਤੇਰੇ ਹੀ ਰੰਗ ਹਨ। ਭਾਵ, ਚੰਗਾ ਮਾੜਾ, ਨੇਕੀ ਬਦੀ ਸਬ ਤੇਰਾ ਹੀ ਹੈ।

· ਜੇ ਹੁਣ ਤਕ ਸਾਰੀ ਗੱਲ ਮੱਨੁਖਤਾ ਨਾਲ ਸੰਬਧੱਤ ਹੈ ਤਾਂ ਅੱਗਲੀ ਤੁੱਕ ਕੀਤਾ ਪਸਾਉ ਏਕੋ ਕਵਾਉ ॥ ਤਿਸ ਤੇ ਹੋਏ ਲਖ ਦਰੀਆਉ ॥ ਨੂੰ Big Bang ਨਾਲ ਜੋੜ ਦੇਨਾ ਕੋਈ sense ਨਹੀਂ ਬਨਦੀ।

ਇਹ ਸਾਰੀ ਵਿਲੱਖਣਤਾ /ਪਸਾਰਾ ਉਸ ਇੱਕ ਦੇ ਹੁਕਮ ਨਾਲ ਹੀ ਹੈ” ਜਿਆਦਾ ਠੀਕ ਲੱਗਦੀ ਹੈ।

· 17ਵੀ ਪਉੜੀ ਵਿੱਚ ਫ਼ਿਰ ਚੰਗੇ ਮਾੜੇ ਮੱਨੁਖਾਂ ਦੀ ਹੀ ਗੱਲ ਹੈ।

ਚਰਨਜੀਤ ਸਿੰਘ, ਬਰੈਂਮਪਟਨ


(21/11/09)
ਹਰੀਮੰਦਰ ਸਿੰਘ

With respect to the issue raised by S Hardev Singh Shergill, the answer is quite straightforward. It is basically how a bureaucratic system works. The letter/hukamnama is issued by Akal Takhat Sahib. The first copy of that is typed and released to the press. The first picture sent by S. Shergill is that copy. Then the letter is sent to the Akal Takhat Secretariat where a number is given to that letter/hukamnama and it is officially entered into the register of Akal takhat. The second picture is the copy of the letter that has been registered with a specific number. This is the reason why the copy (without the number) was the first copy of the hukamnama that was circulated. And later the second copy was available when it was released after giving the number.


(21/11/09)
ਇਕਵਾਕ ਸਿੰਘ ਪੱਟੀ

ਢੱਡਰੀਆਂ ਵਾਲੇ ਬਾਬਾ ਜੀ ਇਹ ਕੈਸੀ ਗੁਰਮਤਿ? ਇਕਵਾਕ ਸਿੰਘ ਪੱਟੀ
ਅੰਮ੍ਰਿਤਸਰ 21 ਨਵੰਬਰ 09
ਬੀਤੇ ਦਿਨਾ ਤੋਂ ਤਜਿੰਦਰ ਸਿੰਘ (ਬੱਬੂ ਮਾਨ) ਵੱਲੋਂ ਗਾਏ ਗੀਤ ਦਾ ਵਿਵਾਦ ਗਹਿਰਾ ਹੁੰਦਾ ਜਾ ਰਿਹਾ ਹੈ, ਜਦਕਿ ਸਾਫ ਹੈ ਕਿ ਬੱਬੁ ਮਾਨ ਦਾ ਗੀਤ ਮੌਜੂਦਾ ਪ੍ਰਚੱਲਤ ਸਮੇਂ ਦੇ ਅਨੁਸਾਰ ਢੁਕਵਾਂ ਸੀ ਅਤੇ ਉਸਨੂੰ ਬੇ ਵਜ੍ਹਾ ਆਪਣੇ ਤੇ ਹੀ ਮੰਨ ਕੇ ਕੁੱਝ ਬਾਬਿਆਂ ਵੱਲੋਂ ਫਜੂਲ ਦਾ ਰੌਲਾ ਪਾਇਆ ਜਾ ਰਿਹਾ ਹੈ, ਜਦਕਿ ਇਸ ਬਾਰੇ ਸਿੱਖ ਸੰਗਤ ਅਤੇ ਲੋਕਾਈ ਦਾ ਵੱਡਾ ਹਿੱਸਾ ਮੈਸਜ ਰਾਹੀਂ ਵੋਟ ਕਰਕੇ ਆਪਣਾ ਪੱਖ ਸੁਣਾ ਚੁੱਕਿਆ ਹੈ। ਬੀਤੇ ਦਿਨੀਂ ਵਿਦੇਸ਼ ਵਿੱਚ ਛਪਦੀ ਇੱਕ ਪੰਜਾਬੀ ਅਖਬਾਰ ਵਿੱਚ ਬਾਬਾ ਢੱਡਰੀਆਂ ਵਾਲਿਆਂ ਵੱਲੋਂ ਦਿੱਤਾ ਗਿਆ ਬਿਆਨ “ਬੱਬੂ ਮਾਨ ਦਾ ਸਾਥ ਦੇਣ ਵਾਲੇ ਸਿੱਖ ਵਿਦਵਾਨ ਦਾੜ੍ਹੀਆਂ ਕਟਵਾ ਕੇ ਸਟੇਜਾਂ ਤੇ ਨੱਚਣ ਲੱਗ ਜਾਣ” ਬਾਰੇ ਨੌਜਵਾਨ ਮਿਸ਼ਨਰੀ ਅਤੇ ਗੁਰੂ ਨਾਨਕ ਦੇਵ ਜੀ ਮਿਸ਼ਨ ਜਥੇਬੰਦੀ ਦੇ ਮੁੱਖ ਸਰਪ੍ਰਸਤ ਸ. ਇਕਵਾਕ ਸਿੰਘ ਪੱਟੀ ਨੇ ਸਖਤ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਪਹਿਲਾਂ ਵੀ ਬਿਨ੍ਹਾਂ ਮੰਗਿਆਂ ਇੱਕ ਧਾਰਮਿਕ ਸਟੇਜ ਤੋਂ ਆਪਣੇ ਆਪ ਨੂੰ ਦੁੱਧ ਧੋਤਾ ਦੱਸਣ ਦੇ ਯਤਨ ਢੱਡਰੀਆਂ ਵਾਲਿਆਂ ਵੱਲੋਂ ਸਪੱਸ਼ਟੀਕਰਨ ਕੀਤੇ ਗਏ ਸਨ। ਉਹਨਾਂ ਬਾਬਾ ਢੱਡਰੀਆਂ ਵਾਲੇ ਨੂੰ ਪੁੱਛਿਆ ਕਿ ਸਿੱਖ ਬੁੱਧੀਜੀਵੀਆਂ ਬਾਰੇ ਅਜਿਹੀ ਅਪਮਾਨਜਨਕ ਟਿੱਪਣੀ ਕਰਨਾ ਕੈਸਾ ਪ੍ਰਚਾਰ ਅਤੇ ਗੁਰਮਤਿ ਹੈ? ਇਹ ਗੱਲ ਸਿਰਫ ਸਿੱਖ ਬੁੱਧੀਜੀਵੀਆਂ ਨੂੰ ਹੀ ਨਹੀਂ, ਬਲਕਿ ਉਹਨਾਂ ਸਾਰਿਆਂ ਨੂੰ ਕਹੀ ਗਈ ਹੈ ਜਿਹਨਾਂ ਲੋਕਾਂ ਨੇ 80% ਵੋਟ ਬੱਬੂ ਮਾਨ ਦੇ ਹੱਕ ਵਿੱਚ ਦਿੱਤੀ ਹੈ। ਉਹਨਾਂ ਕਿਹਾ ਉਹ ਦੱਸਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿੱਥੇ ਇਲਾਹੀ ਬਾਣੀ ਨੂੰ ਛੱਡ ਕੇ ਧਾਰਨਾਵਾਂ ਪੜ੍ਹ ਕੇ ਕੀਰਤਨ ਕਰਨ ਦੀ ਆਗਿਆ ਦਿਤੀ ਗਈ ਹੈ? ਸਿੱਖ ਵਿਦਵਾਨਾਂ ਪ੍ਰਤੀ ਇਹੋ ਜਿਹੀ ਘਟੀਆ ਬਿਆਨਬਾਜ਼ੀ ਕਰਨ ਦਾ ਹੱਕ ਇਹਨਾਂ ਨੇ ਕਿੱਥੋਂ ਲਿਆ ਹੈ? ਸ. ਪੱਟੀ ਨੇ ਕਿਹਾ ਕਿ ਬੱਬੁ ਮਾਨ ਨੇ ਕੁੱਝ ਵੀ ਸਿਧਾਂਤ ਦੇ ਵਿਰੁੱਧ ਨਹੀਂ ਗਾਇਆ ਅਤੇ ਨਾ ਹੀ ਕਿਸੇ ਵਿਸ਼ੇਸ਼ ਵਿਅਕਤੀ ਵਿਰੁੱਧ ਸੀ, ਬਿਨ੍ਹਾਂ ਵਜ੍ਹਾ ਇਸ ਮਾਮਲੇ ਨੂੰ ਤੂਲ ਦਿੱਤਾ ਜਾ ਰਿਹਾ ਹੈ।


(21/11/09)
ਹਰਸਿਮਰਤ ਕੌਰ ਖਾਲਸਾ

Healing and Health in Guru Granth Sahib

By Harsimrat Kaur Khalsa

Guru Granth Parchar Mission of USA, Inc.

510-432-5827

This article is dedicated to my daughter Shoshanah, Kaur age 19 who is critically ill, recovering from Staph infection and brain surgery. I am thankful to Akal Purekh for saving her and for all your prayers.

Shoshanah’s brain RMI before surgery shows the largest of 5 abscesses (posterior left hemisphere) that was extracted, and staples on her scalp after surgery. I pray the other 4 abscesses will dissolve naturally via her 8 more weeks of IV antibiotics.

The industry of promoting health and healing is a multi-billion dollar demand. The tons of money that people spend on healing guarantee satisfying results. The better the treatment the more expensive the cost. It’s a wonder in USA, where health technology is so superior, yet rare are those that can afford these commodities. Even the best treatments will not always be successful. Everything is dependent on God’s hukam and what we do about it.

Massage Therapy is the most ancient form of healing that improves blood circulation, flow of synovial fluid for the joints, increases the immune system, relaxes, breaks unwanted fascia connective tissue armoring, promotes good posture, enhances growth, and increases body, mind, and spirit healing.

Healing definition:

The natural process by which the body repairs itself

(tending to cure or restore to health) "curative powers of herbal remedies"; remedial surgery, a therapeutic agent"

mend, heal (heal or recover)

heal (get healthy again)

bring around, cure, heal (provide a cure for, make healthy again)

http://wordnetweb.princeton.edu/perl/webwn?s=healing

Health: wellness, a healthy state of wellbeing free from disease (the general condition of body and mind)

http://wordnetweb.princeton.edu/perl/webwn?s=health&o2=&o0=1&o7=&o5=&o1=1&o6=&o4=&o3=&h=00000

Spiritual Healing- using natural healing energy to treat the whole person - mind, body and spirit. There are various effective methods of the art of this type of healing on this website:

http://www.wellnessdestinationscentral.com/about/therapy-glossary/

If we look at Guru Ji prescribes towards health and healing, we would be saving lots of time and money. Many diseases come due to our interpretations and reactions to our changing environment. If we do not care for our body, it will rot in waste. If we neglect our mind and spirit, our body will begin to suffer. If we are already sick and ignore what Guru Granth Sahib teaches, we will continue to wander aimlessly. If our maladies and pain continue even after doing the right thing, there is still a remedy for our peace of mind. Our minds can block pain and fight some bacterial and viral intrusions. With the help of Guru’s teachings we can apply them in our lives, trusting the power of Creation and the Creator. Guru’s wellness advice is free of cost. There is no need for expensive health insurance to make an appointment to receive superior treatment from Doctor Guru Ji. All healing starts with the mind, utilizing education, faith, devotion, determination, and obedience to treatments. If we ignore the science of Gurmat wellness, then we are inviting unnecessary illness upon ourselves that could have been avoided. Other illnesses that come are unexplained, as these too are part of the hukam of God. What we cannot control is put in the responsibility of God. We do our best to remain healthy, seek professional and competent advice, pray for Divine assistance, and not declare defeat because God’s will is the victory, regardless of the outcome of the ill person. Who are we to judge who is healthy and who is sick? One can be dying of disease and look disgusting, but if his mind is on Naam, he does not consider himself ill. He has merged with the Creator who is ਅਰੋਗ. He then understands that he is healed in reality, while the manmukh, governed by his ego complains of the presence of the physical symptoms. There is a realm of healing even for those who will never be healed, even unto death. The healing is the merging with God, regardless of what our lying bodies tell us. There is sickness to death, yet even close to or after death, the healing has already occurred. Only the wise Gurmukh can understand this mystery. There are times when merging with God and meditating on His naam activates the healing process into the mind to command the body to fight back harder- all according to His will.

With the following passages in Guru Granth Sahib that I have searched and studied, I have come to the conclusion that God Himself is the god health and the healer. If we ignore the secrets of life provided by the Giver of life, taught in Guru Granth Sahib, then we might as well stop trying to seek for any remedies at all of staying healthy. We would be wasting our limited precious time. Open your mind, relax, be healed, and enjoy the medicine of Guru Ji:

ਜਬ ਲਗੁ ਜੋਬਨਿ ਸਾਸੁ ਹੈ ਤਬ ਲਗੁ ਨਾਮੁ ਧਿਆਇ॥ (82, ਸਿਰੀਰਾਗੁ, ਮਹਲਾ 4)

“As long as there is youth and health, meditate on the Naam.”

ਅਉਖਧ ਮੰਤ੍ਰ ਮੂਲੁ ਮਨ ਏਕੈ ਜੇ ਕਰਿ ਦ੍ਰਿੜੁ ਚਿਤੁ ਕੀਜੈ ਰੇ॥ (156, ਗਉੜੀ ਚੇਤੀ, ਮਹਲਾ 1)

O mind, there is only the One medicine, mantra and healing herb - center your consciousness firmly on the One Lord.

ਮਨ ਹੀ ਮਨੁ ਸਵਾਰਿਆ ਭੈ ਸਹਜਿ ਸੁਭਾਇ॥ (232, ਗਉੜੀ, ਮਹਲਾ 3)

The mind has intuitively healed itself, through the Fear of God.

ਸਿਮਰਿ ਸਿਮਰਿ ਕਾਟੇ ਸਭਿ ਰੋਗ॥ (240, ਗਉੜੀ, ਮਹਲਾ 5)

Remembering, remembering Him in meditation, all diseases are healed.

ਆਸ ਅਨਿਤ ਗੁਰਮੁਖਿ ਮਿਟੈ ਨਾਨਕ ਨਾਮ ਅਰੋਗ॥ 1॥ (254, ਗਉੜੀ, ਮਹਲਾ 5)

Hopes and desires for transitory things are erased for the Gurmukh; O Nanak, the Name alone brings true health. ||1||

ਖੁਦੀ ਮਿਟੀ ਤਬ ਸੁਖ ਭਏ ਮਨ ਤਨ ਭਏ ਅਰੋਗ॥ (260, ਗਉੜੀ, ਮਹਲਾ 5)

When selfishness and conceit are erased, peace comes, and the mind and body are healed.

ਹਰਿ ਹਰਿ ਅਉਖਧੁ ਸਾਧ ਕਮਾਤਿ॥ (264, ਗਉੜੀ, ਮਹਲਾ 5)

Har, Har - the Lord's Name - the Holy use it as their healing medicine.

ਜਿਹ ਪ੍ਰਸਾਦਿ ਆਰੋਗ ਕੰਚਨ ਦੇਹੀ॥ (270, ਗਉੜੀ, ਮਹਲਾ 5)

By His Grace, you have a healthy, golden body;

ਜਿਸੁ ਗੁਰ ਪ੍ਰਸਾਦਿ ਤੂਟੈ ਹਉ ਰੋਗੁ॥

One who, by Guru's Grace, is cured of the disease of ego

ਨਾਨਕ ਸੋ ਜਨੁ ਸਦਾ ਅਰੋਗੁ॥ 2॥ (282, ਗਉੜੀ, ਮਹਲਾ 5)

O Nanak, that person is forever healthy. ||2||

ਗਿਆਨ ਅੰਜਨੁ ਗੁਰਿ ਦੀਆ ਅਗਿਆਨ ਅੰਧੇਰ ਬਿਨਾਸੁ॥

The Guru has given the healing ointment of spiritual wisdom, and dispelled the darkness of ignorance.

ਹਰਿ ਕਿਰਪਾ ਤੇ ਸੰਤ ਭੇਟਿਆ ਨਾਨਕ ਮਨਿ ਪਰਗਾਸੁ॥ 1॥ (293, ਗਉੜੀ, ਮਹਲਾ 5)

By the Lord's Grace, I have met the Saint; O Nanak, my mind is enlightened. ||1||

ਨਾਨਕ ਨਾਮੁ ਰਤਨੁ ਪਰਗਾਸਿਆ ਐਸੀ ਗੁਰਮਤਿ ਪਾਈ॥ 3॥

O Nanak, the jewel of the Naam has been revealed to me; such are the Teachings I have received from the Guru. ||3||

ਸਚੁ ਅੰਜਨੋ ਅੰਜਨੁ ਸਾਰਿ ਨਿਰੰਜਨਿ ਰਾਤਾ ਰਾਮ॥ (437, ਆਸਾ, ਮਹਲਾ 1)

I have carefully applied the healing ointment to my eyes, and I am attuned to the

Immaculate Lord.

ਭਰਮ ਅੰਧੇਰ ਬਿਨਾਸ ਗਿਆਨ ਗੁਰ ਅੰਜਨਾ॥

The darkness of doubt is removed by the healing ointment of the Guru's spiritual wisdom.

ਗੁਰ ਗਿਆਨ ਅੰਜਨ ਪ੍ਰਭ ਨਿਰੰਜਨ ਜਲਿ ਥਲਿ ਮਹੀਅਲਿ ਪੂਰਿਆ॥ (456, ਆਸਾ, ਮਹਲਾ 5)

By the healing ointment of the Guru's spiritual wisdom, one meets the Immaculate Lord God, who is totally pervading the water, the land and the sky.

ਇਕ ਨਿਮਖ ਜਾ ਕੈ ਰਿਦੈ ਵਸਿਆ ਮਿਟੇ ਤਿਸਹਿ ਵਿਸੂਰਿਆ॥ (456, ਆਸਾ, ਮਹਲਾ 5)

If He dwells within the heart, for even an instant, sorrows are forgotten.

ਜਿਨਿ ਕਰਿ ਉਪਦੇਸੁ ਗਿਆਨ ਅੰਜਨੁ ਦੀਆ ਇਨੀੑ ਨੇਤ੍ਰੀ ਜਗਤੁ ਨਿਹਾਲਿਆ॥ (4700, ਆਸਾ, ਮਹਲਾ 1)

He has taught me and given me the healing ointment of spiritual wisdom, and with these

eyes, I behold the world.

ਗਿਆਨ ਅੰਜਨ ਨਾਮ ਬਿੰਜਨ ਭਏ ਸਗਲ ਸੀਗਾਰਾ॥ (5427, ਬਿਹਾਗੜਾ, ਮਹਲਾ 5)

I have applied the healing ointment of spiritual wisdom to my eyes; the Naam, the Name of the Lord, is my food. These are all my decorations.

ਹਰਿ ਕਾ ਨਾਮੁ ਅੰਮ੍ਰਿਤੁ ਹੈ ਦਾਰੂ ਏਹੁ ਲਾਏਹੁ॥ (554, ਬਿਹਾਗੜਾ, ਮਹਲਾ 3)

The Name of the Lord is Ambrosial Nectar - take this healing medicine!

ਤਿਮਰ ਅਗਿਆਨੁ ਗਵਾਇਆ ਗੁਰ ਗਿਆਨੁ ਅੰਜਨੁ ਗੁਰਿ ਪਾਇਆ ਰਾਮ॥

The darkness of my ignorance was dispelled, when the Guru applied the healing ointment of spiritual wisdom to my eyes.

ਗੁਰ ਗਿਆਨ ਅੰਜਨੁ ਸਤਿਗੁਰੂ ਪਾਇਆ ਅਗਿਆਨ ਅੰਧੇਰ ਬਿਨਾਸੇ॥ (573, ਵਡਹੰਸੁ, ਮਹਲਾ 4)

The True Guru has applied the healing ointment of spiritual wisdom to my eyes, and the

darkness of ignorance has been dispelled.

ਸੰਤ ਸਰੋਵਰ ਨਾਵੈ॥

One who bathes in the healing pool of the Saints,

ਸੋ ਜਨੁ ਪਰਮ ਗਤਿ ਪਾਵੈ॥

that humble being obtains the supreme status.

ਮਰੈ ਨ ਆਵੈ ਜਾਈ॥

He does not die, or come and go in reincarnation;

ਹਰਿ ਹਰਿ ਨਾਮੁ ਧਿਆਈ॥ 3॥ (623, ਸੋਰਠਿ, ਮਹਲਾ 5)

he meditates on the Name of the Lord, Har, Har. ||3||

ਸਦਾ ਸਦਾ ਹਰਿ ਜਾਪੇ॥

Forever and ever, I chant the Lord's Name.

ਪ੍ਰਭ ਬਾਲਕ ਰਾਖੇ ਆਪੇ॥

God Himself has saved my child.

ਸੀਤਲਾ ਠਾਕਿ ਰਹਾਈ॥

He healed him from the smallpox.

ਬਿਘਨ ਗਏ ਹਰਿ ਨਾਈ॥ 1॥ (627, ਸੋਰਠਿ, ਮਹਲਾ 5)

My troubles have been removed through the Lord's Name. ||1||

ਜਨਮ ਜਨਮ ਕੇ ਕਿਲਵਿਖ ਦੁਖ ਭਾਗੇ ਗੁਰਿ ਗਿਆਨ ਅੰਜਨੁ ਨੇਤ੍ਰ ਦੀਤ॥ (673, ਧਨਾਸਰੀ, ਮਹਲਾ 5)

The sins and sorrows of uncounted incarnations run away, when the Guru applies the healing ointment of spiritual wisdom to the eyes.

ਕਦਿ ਪਾਵਉ ਸਾਧਸੰਗੁ ਹਰਿ ਹਰਿ ਸਦਾ ਆਨੰਦੁ ਗਿਆਨ ਅੰਜਨਿ ਮੇਰਾ ਮਨੁ ਇਸਨਾਨੈ॥ 4॥ (687, ਧਨਾਸਰੀ, ਮਹਲਾ 5)

When will I find the Saadh Sangat, the Company of the Holy? There, I shall be always in the ecstasy of the Lord, Har, Har, and my mind shall take its cleansing bath in the healing ointment of spiritual wisdom. ||4||

ਦੁਖ ਹਰਤ ਕਰਤਾ ਸੁਖਹ ਸੁਆਮੀ ਸਰਣਿ ਸਾਧੂ ਆਇਆ॥

O Destroyer of pain, Creator Lord, Master of peace and bliss, I have come seeking the

Sanctuary of the Holy;

ਸੰਸਾਰੁ ਸਾਗਰੁ ਮਹਾ ਬਿਖੜਾ ਪਲ ਏਕ ਮਾਹਿ ਤਰਾਇਆ॥

please, help me to cross over the terrifying and difficult world-ocean in an instant.

ਪੂਰਿ ਰਹਿਆ ਸਰਬ ਥਾਈ ਗੁਰ ਗਿਆਨੁ ਨੇਤ੍ਰੀ ਅੰਜਨੋ॥ (691, ਧਨਾਸਰੀ, ਮਹਲਾ 5)

I saw the Lord pervading and permeating everywhere, when the healing ointment of the

Guru's wisdom was applied to my eyes.

ਤੇ ਮੁਕਤ ਭਏ ਜਿਨ ਹਰਿ ਨਾਮੁ ਧਿਆਇਆ ਤਿਨ ਪਵਿਤੁ ਪਰਮ ਪਦੁ ਪਾਏ॥ 1॥ (735, ਸੂਹੀ, ਮਹਲਾ 4)

They alone become liberated, who meditate on the Name of the Lord; they obtain the

supreme status. ||1||

ਮੇਰੇ ਰਾਮ ਹਰਿ ਜਨ ਆਰੋਗ ਭਏ॥ (735, ਸੂਹੀ, ਮਹਲਾ 4)

O my Lord, the Lord's humble servants become healthy.

ਹਰਿ ਹਰਿ ਨਾਮੁ ਮੇਰਾ ਆਧਾਰੁ॥ (744, ਸੂਹੀ, ਮਹਲਾ 5)

The Name of the Lord, Har, Har, is our only support.

ਕਰਣ ਕਾਰਣ ਸਮਰਥੁ ਅਪਾਰੁ॥ 1॥ ਰਹਾਉ॥ (744, ਸੂਹੀ, ਮਹਲਾ 5)

The Creator, the Cause of causes, is All-powerful and Infinite. ||1||Pause||

ਸਭ ਰੋਗ ਮਿਟਾਵੇ ਨਵਾ ਨਿਰੋਆ॥ (744-19, ਸੂਹੀ, ਮਹਲਾ 5)

He has eradicated all illness, and healed me.

ਨਾਨਕ ਰਖਾ ਆਪੇ ਹੋਆ॥ 2॥ 33॥ 39॥ (744, ਸੂਹੀ, ਮਹਲਾ 5)

O Nanak, He Himself has become my Savior. ||2||33||39||

ਹਉਮੈ ਪੀਰ ਗਈ ਸੁਖੁ ਪਾਇਆ ਆਰੋਗਤ ਭਏ ਸਰੀਰਾ॥ (773, ਸੂਹੀ, ਮਹਲਾ 4)

The pain of egotism is gone, and I have found peace; my body has become healthy and free of disease.

ਹਰਿ ਹਰਿ ਹਰਿ ਆਰਾਧੀਐ ਹੋਈਐ ਆਰੋਗ॥

Worship and adore the Lord, Har, Har, Har, and you shall be free of disease.

ਰਾਮਚੰਦ ਕੀ ਲਸਟਿਕਾ ਜਿਨਿ ਮਾਰਿਆ ਰੋਗੁ॥ 1॥ ਰਹਾਉ॥ (817, ਬਿਲਾਵਲੁ, ਮਹਲਾ 5)

This is the Lord's healing rod, which eradicates all disease. ||1||Pause||

ਕਰਿ ਕਿਰਪਾ ਕਿਲਵਿਖ ਕਟੇ ਗਿਆਨ ਅੰਜਨੁ ਸਾਰਿਆ॥ (917, ਰਾਮਕਲੀ, ਮਹਲਾ 3)

Granting His Grace, He cuts away our sins; He blesses us with the healing ointment of

spiritual wisdom.

ਜਬ ਲਗੁ ਜੀਉ ਪਿੰਡੁ ਹੈ ਸਾਬਤੁ ਤਬ ਲਗਿ ਕਿਛੁ ਨ ਸਮਾਰੇ॥ (981, ਨਟ, ਮਹਲਾ 4)

As long as his soul and body are healthy and strong, he does not remember the Lord at all.

ਮਿਲਿ ਸਤਸੰਗਤਿ ਕੀਜੈ ਹਰਿ ਗੋਸਟਿ ਸਾਧੂ ਸਿਉ ਗੋਸਟਿ ਹਰਿ ਪ੍ਰੇਮ ਰਸਾਇਣੁ ਰਾਮ ਨਾਮੁ ਰਸਾਇਣੁ ਹਰਿ ਰਾਮ ਨਾਮ ਰਾਮ ਰਮਹੁ ਰੇ॥ 1॥ (1118, ਕੇਦਾਰਾ, ਮਹਲਾ 4)

Join the Sat Sangat, the True Congregation, and speak with the Holy People about the Lord.

The Love of the Lord is the healing remedy; the Name of the Lord is the healing remedy. Chant the Name of the Lord, Raam, Raam. ||1||

ਮਿਤਿ ਨਾਹੀ ਜਾ ਕਾ ਬਿਸਥਾਰੁ॥ (1235, ਸਾਰਗ, ਮਹਲਾ 5)

With the healing ointment of spiritual wisdom, ignorance is dispelled. ||1||

ਹਰਿ ਹਰਿ ਨਾਮੁ ਦੀਓ ਮੁਖਿ ਅਉਖਧੁ ਜਨ ਨਾਨਕ ਪਤਿਤ ਪੁਨੀਤਿ॥ 4॥ 5॥ (1296, ਕਾਨੜਾ, ਮਹਲਾ 4)

The Guru has placed the healing remedy of the Name of the Lord, Har, Har, into my mouth. Servant Nanak, the sinner, has been purified and sanctified. ||4||5||

ਕਾਟੇ ਰੋਗ ਭਏ ਮਨ ਨਿਰਮਲ ਹਰਿ ਹਰਿ ਅਉਖਧੁ ਖਾਇਓ॥ 2॥ (129911, ਕਾਨੜਾ, ਮਹਲਾ 5)

The disease has been eradicated, and my mind has become immaculate. I have taken the healing medicine of the Lord, Har, Har. ||2||

ਬ੍ਰਿਥਾ ਅਨੁਗ੍ਰਹੰ ਗੋਬਿੰਦਹ ਜਸ੍ਯ੍ਯ ਸਿਮਰਣ ਰਿਦੰਤਰਹ॥ (1356, ਸਹਸਕ੍ਰਿਤੀ, ਮਹਲਾ 5)

Those who meditate in remembrance on the Lord in their hearts, look upon even pain as God's Grace.

ਆਰੋਗ੍ਯ੍ਯੰ ਮਹਾ ਰੋਗ੍ਯ੍ਯੰ ਬਿਸਿਮ੍ਰਿਤੇ ਕਰੁਣਾ ਮਯਹ॥ 25॥ (1356, ਸਹਸਕ੍ਰਿਤੀ, ਮਹਲਾ 5)

The healthy person is very sick, if he does not remember the Lord, the Embodiment of Mercy. ||25||

ਸਰੀਰ ਸ੍ਵਸਥ ਖੀਣ ਸਮਏ ਸਿਮਰੰਤਿ ਨਾਨਕ ਰਾਮ ਦਾਮੋਦਰ ਮਾਧਵਹ॥ 50॥ (1358, ਸਹਸਕ੍ਰਿਤੀ, ਮਹਲਾ 5)

Whether his body is healthy or sick, let Nanak meditate in remembrance on You, Lord. ||50||

ਕਬੀਰ ਜਾ ਕੀ ਦਿਲ ਸਾਬਤਿ ਨਹੀ ਤਾ ਕਉ ਕਹਾਂ ਖੁਦਾਇ॥ 185॥ (1374, ਸਲੋਕ, ਕਬੀਰ ਜੀਉ)

Kabeer, one whose heart is not healthy and whole - how can he attain his Lord? ||185||

ਕਬੀਰ ਅਲਹ ਕੀ ਕਰਿ ਬੰਦਗੀ ਜਿਹ ਸਿਮਰਤ ਦੁਖੁ ਜਾਇ॥ (1374, ਸਲੋਕ, ਕਬੀਰ ਜੀਉ)

Kabeer, worship the Lord Allah; meditating in remembrance on Him, troubles and pains

depart.

ਦਿਲ ਮਹਿ ਸਾਂਈ ਪਰਗਟੈ ਬੁਝੈ ਬਲੰਤੀ ਨਾਂਇ॥ 186॥ (1374, ਸਲੋਕ, ਕਬੀਰ ਜੀਉ)

The Lord shall be revealed within your own heart, and the burning fire within shall be

extinguished by His Name. ||186||


(20/11/09)
ਹਰਦੇਵ ਸਿੰਘ ਸ਼ੇਰਗਿੱਲ


This is the Summon letter issued for Prof Darshan Singh by Akal Takhat :
1. Summon letter from Akaltakhat:: http://www.wakeupkhalsa.com/show-document.php?docid=20 Or http://www.patshahi10.org/
2. Summon letter from Panthic website :: http://www.panthic.org/data/pics/gurmat/SriAkalTakhtSahib_Gurmatta_11_17_2009.gif
If we carefully look at above two pictures, it appears:
1. Number and date information is missing on summon letter from Panthic website (Mr. Lamba provides information to them)
2. Signature on both above letters is at different spots.
Does this mean both above letters are not same? If they are not same, why two letters were issued? Or does it mean Mr. Lamba already had this letter or he had letter pad of Akal Takhat?
Ans:-
In keeping with his past practice and his absolute control over the Akal Takhat Jathedars this letter would have been drafted by Gurcharanjit Singh Lamba and released on the internet, especially to panthic.org, before the Jathedars actually passed the resolution and Akal Takhat secretariat assigned the letter number and date. At least in this case the resolution did get passed. Several years ago when Kala Afghana’s books were banned, Lamba had drafted the resolution and being absolutely certain of the passage of the resolution had released it on the internet without the letter number, only this time Jathedar Kewal Singh had refused to go along and the resolution was finally passed much later.
Hardev Singh Shergill


(20/11/09)
ਅਵਤਾਰ ਸਿੰਘ ਮਿਸ਼ਨਰੀ ਅਤੇ ਹੋਰ ਬਹੁਤ ਸਾਰੇ ਹਮਖਿਆਲੀ

ਜਥੇਦਾਰਾਂ ਨੂੰ ਫਤਵਿਆਂ ਦਾ ਰਾਹ ਛੱਡ ਕੇ ਵਿਚਾਰਾਂ ਦੇ ਰਾਹ ਪੈਣ ਦੀ ਅਪੀਲ!
ਕਿਨ੍ਹੀ ਦੇਰ ਤੱਕ ਆਪਣੀ ਅਣਪੜਤਾ ਅਤੇ ਅਗਿਆਨਤਾ ਨੂੰ ਫਤਵਿਆਂ ਰਾਹੀਂ ਛੁਪਾਈ ਰੱਖਣਗੇ ਇਹ ਪੁਜਾਰੀ!

-ਪੰਥਕ ਸਮੱਸਿਆਵਾਂ ਦਾ ਸਦੀਵੀ ਹੱਲ ਲੱਭਣ ਦੀ ਲੋੜ ਨਾਂ ਕਿ ਫਤਵੇ ਜਾਰੀ ਕਰਨ ਦੀ-
“ਖੋਜੀ ਉਪਜੈ ਬਾਦੀ ਬਿਨਸੈ” ਦੇ ਮਹਾਂਵਾਕ ਅਨੁਸਾਰ ਗੁਰਮਤਿ ਫਿਲੌਸਫੀ ਦੀ ਸ੍ਰੇਸ਼ਟਤਾ ਨੂੰ ਸਮਝਣ ਵਾਲੇ ਲੋਕ ਇਹ ਜਾਣਦੇ ਹਨ ਕਿ ਸਿੱਖੀ ਕੋਈ ਪੁਜਾਰੀਆਂ ਅਤੇ ਰਾਜਸੀ ਲੀਡਰਾਂ ਦੇ ਗਠਜੋੜ ਦੇ ਰਹਿਮੋ-ਕਰਮ ਤੇ ਚੱਲਣ ਵਾਲੀ ਚੀਜ਼ ਨਹੀਂ ਜਿਸ ਨੂੰ ਕਿ ਪੁਰਾਣਿਆਂ ਅੰਧ ਵਿਸ਼ਵਾਸ਼ਾਂ ਅਤੇ ਕਰਮਕਾਂਡਾਂ ਦੇ ਸਹਾਰੇ ਕੋਈ ਮਜ਼ਬੀ ਅਤੇ ਰਾਜਸੀ ਆਗੂ ਆਪਣੇ ਮਤਲਵ ਲਈ ਵਰਤ ਸੱਕੇ। ਮਜ਼ਬੀ ਤੇ ਰਾਜਸੀ ਆਗੂਆਂ ਦਾ ਇਹ ਜੋੜ ਸਦਾ ਹੀ ਆਂਮ ਲੋਕਾਂ ਦੀ ਅਨਪੜ੍ਹਤਾ ਅਤੇ ਅਗਿਆਨਤਾ ਦਾ ਲਾਭ ਲੈਂਦਾ ਹੋਇਆ ਨਰਕਾਂ ਦੇ ਡਰਾਵਿਆਂ ਤੋਂ ਬਾਅਦ ਆਪਣੀ ਗਿਆਨਤਾ ਤੇ ਫਤਵੇ ਜਾਰੀ ਕਰਕੇ ਸੱਚ ਦੀ ਅਵਾਜ਼ ਨੂੰ ਦਬਾਉਣ ਦੀਆਂ ਹਮੇਸ਼ਾਂ ਹੀ ਅਸਫਲ ਕੋਸ਼ਿਸ਼ਾਂ ਕਰਦਾ ਆਇਆ ਹੈ।
ਪ੍ਰੋ. ਗੁਰਮੁਖ ਸਿੰਘ, ਗਿ. ਦਿੱਤ ਸਿੰਘ ਤੋਂ ਸ਼ੁਰੂ ਹੋਈ ਇਹ ਫਤਵਿਆਂ ਦੀ ਲੜੀ ਗਿ. ਭਾਗ ਸਿੰਘ ਅੰਬਾਲਾ, ਗੁਰਬਖਸ਼ ਸਿੰਘ ਕਾਲਾ ਅਫਗਾਨਾ, ਸ੍ਰ ਜੋਗਿੰਦਰ ਸਿੰਘ ਸਪੋਕਸਮੈਨ ਅਤੇ ਅਨੇਕਾਂ ਹੋਰਾਂ ਸੱਚ ਦੇ ਪ੍ਰਚਾਰਕਾਂ ਦੇ ਵਿੱਚੋਂ ਹੁੰਦੀ ਹੋਈ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਿੰਘ ਸਾਹਿਬ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਤੱਕ ਆ ਪੁੱਜੀ ਹੈ। ਗੁਰੂ ਨਾਨਕ ਸਾਹਿਬ ਜੀ ਦੀ ਸਿਖਿਆ ਤਾਂ ਦੂਜੇ ਮਜ਼ਬਾਂ ਦੇ ਆਗੂਆਂ ਨਾਲ ਵਿਚਾਰ-ਵਿਟਾਂਦਰੇ ਰਾਹੀਂ ਵੀ ਸੱਚ ਧਰਮ ਪ੍ਰਚਾਰਦੀ ਹੈ ਪਰ ਅਜੋਕੇ ਆਗੂ ਤੇ ਪੁਜਾਰੀ ਤਾਂ ਆਪਣੇ ਮਜ਼ਬ ਦੇ ਪੈਰੋਕਾਰਾਂ ਨਾਲ ਵੀ ਵਿਚਾਰ ਦੀ ਜਗ੍ਹਾ ਉਨ੍ਹਾਂ ਤੋਂ ਬਚਣ ਲਈ ਝੂਠੇ ਹੱਥ ਕੰਡਿਆਂ ਦੀ ਪੁਰਾਣੀ ਖੇਡ ਹੀ ਖੇਡਦੇ ਹਨ। ਕੱਚੀਆਂ ਅਤੇ ਹਿਲਦੀਆਂ ਨੀਹਾਂ ਤੇ ਬਣੀ ਇਮਾਰਤ ਦਾ ਹਾਲ ਅਜਿਹਾ ਹੀ ਹੁੰਦਾ ਹੈ। ਸਿੱਖ ਕੌਮ ਵਿੱਚ ਅਨੇਕਾਂ ਧੜੇ ਕੇਵਲ ਇਸੇ ਕਾਰਨ ਹੀ ਹਨ।
ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਿਖਿਆ ਅਨੁਸਾਰ ਹੀ ਸਮੁੱਚੀ ਕੌਮ ਇੱਕ ਹੋ ਸਕਦੀ ਹੈ। ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੇ ਗਿਆਨ ਅਨੁਸਾਰ ਜਿਨੀ ਵੀ ਸਿੱਖੀ ਦੀ ਇਮਾਰਤ ਬਣੇਗੀ ਉਹ ਮਜ਼ਬੂਤ ਨੀਂਹ ਵਾਲੀ ਹੋਵੇਗੀ। ਅੱਜ ਫਿਰ ਸਮਾਂ ਆਗਿਆ ਹੈ ਕਿ ਬੰਦ ਕਮਰੇ ਵਿੱਚੋਂ ਉਹੀ ਪੁਰਾਨੇ ਹਾਸੋਹੀਣੇ ਫਤਵੇ ਦੇਣ ਦੀ ਬਜਾਏ ਸਮੁੱਚੇ ਪੰਥ ਦੇ ਵਿਦਵਾਨਾਂ ਨੂੰ ਆਹਮੋ ਸਾਹਮਣੇ ਬੈਠਾ ਕੇ ਵਿਚਾਰ-ਵਿਟਾਂਦਰਿਆਂ ਰਾਹੀਂ ਇਸ ਸਮੱਸਿਆ ਦਾ ਸਦੀਵੀ ਹੱਲ ਲੱਭਿਆ ਜਾਵੇ। ਪ੍ਰੋ. ਦਰਸ਼ਨ ਸਿੰਘ ਗੁਰਮਤਿ ਦੇ ਸੁਲਝੇ ਹੋਏ ਕੀਰਤਨੀਏ, ਪ੍ਰਚਾਰਕ ਅਤੇ ਆਗੂ ਹਨ ਜੋ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨਤਾ ਦਾ ਹੀ ਪ੍ਰਚਾਰ ਕਰ ਰਹੇ ਹਨ ਅਤੇ ਥੋਥੇ ਕਰਮਕਾਂਡਾਂ ਤੇ ਰੂੜਵਾਦੀ ਰੀਤਾਂ ਰਸਮਾਂ ਦੇ ਗੁਰਬਾਣੀ ਦੀ ਰੌਸ਼ਨੀ ਵਿੱਚ ਪੜਦੇ ਫਾਸ਼ ਕਰ ਰਹੇ ਹਨ। ਕੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕੋਈ ਅਖੌਤੀ ਗ੍ਰੰਥ ਪ੍ਰਕਾਸ਼ ਕਰਕੇ ਸਨਮਾਨਿਆਂ ਜਾ ਸਕਦਾ ਹੈ? ਓਵੀ ਜੋ ਅਸ਼ਲੀਲ ਰਚਨਾਵਾਂ ਨਾਲ ਲਬਾ ਲਬ ਭਰਿਆ ਹੋਵੇ ਅਤੇ ਉਸ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਨਾਲ ਧੱਕੇ ਨਾਲ ਜੋੜਿਆ ਜਾ ਰਿਹਾ ਹੋਵੇ। ਕੀ ਅਖੌਤੀ ਦਸਮ ਗ੍ਰੰਥ ਨੂੰ ਮੰਨਣ ਵਾਲੇ ਕਲਗੀਧਰ ਪਾਤਸ਼ਾਹ ਦੀ ਸ਼ਰੇਆਮ ਤੌਹੀਨ ਨਹੀਂ ਕਰ ਰਹੇ? ਸਿੱਖ ਕੌਮ ਦਾ ਸਦੀਵੀ ਆਗੂ “ਗੁਰੂ ਗ੍ਰੰਥ ਸਾਹਿਬ” ਹੈ ਨਾਂ ਕਿ ਕੋਈ ਸੰਪ੍ਰਦਾਈ ਡੇਰੇਦਾਰ ਜਾਂ ਅਖੌਤੀ ਜਥੇਦਾਰ ਜੋ ਆਏ ਦਿਨ ਫਤਵੇ ਜਾਰੀ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਨਿਰੋਲ ਬਾਣੀ ਦਾ ਪ੍ਰਚਾਰ ਕਰਨ ਵਾਲਿਆਂ ਨੂੰ ਅਕਾਲ ਤਖਤ ਦੇ ਸਿਧਾਂਤ ਦੀ ਦੁਰਵਰਤੋਂ ਕਰਕੇ ਫਤਵਿਆਂ ਦੇ ਦਬਕੇ ਮਾਰ ਕੇ ਜ਼ੁਬਾਨ ਬੰਦ ਕਰਨ ਲਈ ਡੇਰੇਦਡਾਰਾਂ ਦੀ ਸ਼ਹਿ ਤੇ ਧਮਕੀ ਦੇਵੇ।
ਹਾਂ ਜੇ ਰਤੀ ਜਿੰਨੀ ਵੀ ਜ਼ਮੀਰ ਜਾਗਦੀ ਹੈ ਤਾਂ ਬੰਦ ਕਮਰੇ ਚੋਂ ਬਾਹਰ ਆ ਕੇ ਪੰਥਕ ਵਿਦਵਾਨਾਂ ਅਤੇ ਸੰਗਤ ਦੀ ਕਚਹਿਰੀ ਵਿੱਚ ਗੱਲ ਬਾਤ ਰਾਹੀਂ ਦੂਜਿਆਂ ਦੇ ਵੀ ਵਿਚਾਰ ਸੁਣ ਕੇ ਫੈਸਲਾ ਕਰੇ। ਅਸੀਂ ਸਿੰਘ ਸਾਹਿਬ ਪ੍ਰੋ. ਦਰਸ਼ਨ ਸਿੰਘ ਜੀ ਨੂੰ ਵੀ ਬੇਨਤੀ ਕਰਦੇ ਹਾਂ ਕਿ ਉਹ ਵੀਡੀਓ ਰੀਕੌਰਡਿੰਗ ਅਤੇ ਮੀਡੀਏ ਦਾ ਪ੍ਰਬੰਧ ਕਰਕੇ ਜਾਣ ਤਾਂ ਕਿ ਸਚਾਈ ਦਾ ਦੇਸ਼ਾਂ-ਵਿਦੇਸ਼ਾਂ ਦੀਆਂ ਸੰਗਤਾਂ ਨੂੰ ਵੀ ਪਤਾ ਲੱਗ ਸੱਕੇ। ਅਸੀਂ ਸਾਰੇ ਦੇਸ਼ੀ-ਵਿਦੇਸ਼ੀ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਦਾ ਪ੍ਰਚਾਰ ਕਰਨ ਵਾਲੇ ਪ੍ਰੋ. ਦਰਸ਼ਨ ਸਿੰਘ ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਸਾਹਿਬ ਦੇ ਨਾਲ ਹਾਂ ਜੇ ਉਨ੍ਹਾਂ ਨੂੰ ਰਾਜਸੀ ਤੇ ਡੇਰੇਦਾਰੀ ਕਿੜ ਕੱਢਣ ਤੇ ਛੇਕਿਆ ਜਾਂਦਾ ਹੈ ਤਾਂ ਸਾਡੇ ਸਭਨਾਂ ਵਲੋਂ ਇਹ ਅਖੌਤੀ ਜਥੇਦਾਰ ਤੇ ਇਨ੍ਹਾਂ ਨੂੰ ਸ਼ਹਿ ਦੇਣ ਵਾਲੇ ਵੀ ਛੇਕ ਦਿੱਤੇ ਜਾਣਗੇ ਕਿਉਂਕਿ ਸੰਗਤ ਕਿਤੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਮਾਨ ਹੇਠ ਫੈਸਲਾ ਕਰ ਸਕਦੀ ਹੈ।
ਅਸੀਂ ਹਾਂ ਦੇਸ਼ੀ-ਵਿਦੇਸ਼ੀ ਵਿਚਾਰਵਾਨ ਅਤੇ ਸਿੱਖ ਸੰਗਤਾਂ-ਸ੍ਰ. ਤਰਲੋਚਨ ਸਿੰਘ ਦੁਪਾਲਪੁਰ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ, ਉੱਘੇ ਸਿੱਖ ਲੀਡਰ ਪੱਤ੍ਰਕਾਰ ਅਤੇ ਲਿਖਾਰੀ, ਇੰਟ੍ਰਨੈਸ਼ਨਲ ਸਿੱਖ ਪ੍ਰਚਾਕ ਗਿ. ਜਗਤਾਰ ਸਿੰਘ ਜਾਚਕ ਨਿਊਯਾਰਕ, ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ. ਐਸ. ਏ. ਦੇ ਭਾ. ਅਵਤਾਰ ਸਿੰਘ ਮਿਸ਼ਨਰੀ, ਬੀਬੀ ਹਰਸਿਮਰਤ ਕੌਰ ਖ਼ਾਲਸਾ, ਬਾਬਾ ਨੰਦਨ ਸਿੰਘ ਅਤੇ ਡਾ. ਗੁਰਮੀਤ ਸਿੰਘ ਬਰਸਾਲ ਫਰੀਮਾਂਟ ਅਤੇ ਸੈਨਹੋਜੇ। ਸ਼ਬਦ ਸੱਚੀ ਟਕਸਾਲ ਦੇ ਕੈਪਟਨ ਜੁਗਰਾਜ ਸਿੰਘ ਬੇ-ਏਰੀਆ। ਇੰਟ੍ਰਨੈਸ਼ਨਲ ਸਿੰਘ ਸਭਾ ਕਨੇਡਾ ਦੇ ਸ੍ਰ ਗੁਰਚਰਨ ਸਿੰਘ ਜਿਉਣਵਾਲਾ, ਸ੍ਰ ਸੁਖਦੇਵ ਸਿੰਘ, ਸ੍ਰ. ਜਸਵੀਰ ਸਿੰਘ ਮਾਂਗਟ, ਕੁਲਵਿੰਦਰ ਸਿੰਘ, ਪ੍ਰਮਿੰਦਰ ਸਿੰਘ, ਕਰਮਜੀਤ ਸਿੰਘ, ਅਮਨਦੀਪ ਸਿੰਘ, ਹਰਜੀਤ ਸਿੰਘ ਅਤੇ ਜਸਕਰਨ ਸਿੰਘ। ਵਿਨੀਪੈਗ ਵਿੰਗ ਦੇ ਬਲਜੀਤ ਸਿੰਘ ਹਰਚਰਨ ਸਿੰਘ ਅਤੇ ਹਰਪਾਲ ਸਿੰਘ। ਐਡਮਿੰਟਨ ਤੋਂ ਪਾਲ ਸਿੰਘ, ਹਰਜਿੰਦਰ ਸਿੰਘ ਅਤੇ ਮਨਜੀਤ ਸਿੰਘ। ਵੈਨਕੁਵਰ ਵਿੰਗ ਦੇ ਬਚਿੱਤ੍ਰ ਸਿੰਘ, ਹਰਕੇਵਲ ਸਿੰਘ, ਪਰਮਜੀਤ ਸਿੰਘ ਸਵਰਨ ਸਿੰਘ, ਲਖਵਿੰਦਰ ਸਿੰਘ ਅਤੇ ਪਰਸ਼ਨ ਸਿੰਘ। ਸੈਕਰਾਮੈਂਟੋ ਅਮਰੀਕਾ ਵਿੰਗ ਦੇ ਸ੍ਰ. ਹਰਦੇਵ ਸਿੰਘ ਸ਼ੇਰਗਿੱਲ, ਸਰਵਜੀਤ ਸਿੰਘ, ਪ੍ਰੋ. ਮੱਖਨ ਸਿੰਘ ਅਤੇ ਕੰਵਲਜੀਤ ਸਿੰਘ। ਮਿਸ਼ਨਰੀ ਸਰਕਲ ਸੈਕਰਾਮੈਨਟੋ ਦੇ ਸ੍ਰ ਗਿਆਨ ਸਿੰਘ, ਹਾਕਮ ਸਿੰਘ ਅਤੇ ਸ੍ਰ ਕਰਨੈਲ ਸਿੰਘ। ਰਾਚਿਸਟਰ ਤੋਂ ਸ੍ਰ. ਦਲਜੀਤ ਸਿੰਘ ਅਤੇ ਅਮਰੀਕ ਸਿੰਘ। ਨਿਊਯਾਰਕ ਤੋਂ ਸ੍ਰ ਕੁਲਦੀਪ ਸਿੰਘ, ਸ੍ਰ ਰਜਿੰਦਰ ਸਿੰਘ ਅਤੇ ਟਹਿਲ ਸਿੰਘ। ਇੰਟ੍ਰਨੈਸ਼ਨਲ ਬਾਬਾ ਬੰਦਾ ਸਿੰਘ ਬਹਾਰਦ ਸੁਸਾਇਟੀ ਦੇ ਸ੍ਰ ਸਤਪ੍ਰਕਾਸ਼ ਸਿੰਘ, ਨਸੀਬ ਸਿੰਘ ਅਤੇ ਅਮਰੀਕ ਸਿੰਘ। ਸਾਕਾ ਜਥੇਬੰਦੀ ਨਿਊਯਾਰਕ ਦੇ ਸ੍ਰ ਜਸਮਿੱਤਰ ਸਿੰਘ ਮੁਜੱਫਰਪੁਰ ਅਤੇ ਸ੍ਰ ਇੰਦ੍ਰਜੀਤ ਸਿੰਘ। ਇੰਡਿਆਨਾਂ ਤੋਂ ਸ੍ਰ. ਜਸਬੀਰ ਸਿੰਘ ਸਾਬਕਾ ਪ੍ਰਿਸੀਪਲ ਰੋਪੜ ਮਿਸ਼ਨਰੀ ਕਾਲਜ ਅਤੇ ਗਿ. ਰਣਜੀਤ ਸਿੰਘ। ਅਮਰੀਕਾ ਦੀ ਮਿਸੀਸਿਪੀ ਸਟੇਟ ਤੋਂ ਬਾਬਾ ਪਿਆਰਾ ਸਿੰਘ। ਪ੍ਰਸਿੱਧ ਕਥਾਵਾਚਿਕ ਗਿ. ਗੁਰਬਚਨ ਸਿੰਘ ਥਾਈਲੈਂਡ ਅਤੇ ਗਿ. ਅੰਮ੍ਰਿਪਾਲ ਸਿੰਘ ਅਨੰਦਪੁਰੀ। ਜਰਮਨ ਤੋਂ ਸ੍ਰ ਕਾਬਲ ਸਿੰਘ ਪੱਤ੍ਰਕਾਰ ਸਪੋਕਸਮੈਨ ਅਤੇ ਸਾਥੀ ਫੈਡਰੇਸ਼ਨ ਦੇ ਸਿੰਘ। ਹੋਰ ਬਹੁਤ ਸਾਰੇ ਪੰਥ ਹਿਤੈਸ਼ੀ ਅਤੇ ਸੰਗਤਾਂ।


(20/11/09)
ਬਸੰਤ ਕੌਰ/ਜਸਪ੍ਰੀਤ ਕੌਰ

ਸੰਗਤ ਸਰਬਤ ਖਾਲਸਾ ਦਾ ਰੂਪ ਲੈ ਕੇ ਪੰਥਕ ਮਸਲੇ ਆਪ ਹਲ ਕਰੇ ਨਾ ਕਿ ਤਨਖਾਹੀਏ ਜੱਥੇਦਾਰ – ਸ. ਸੁਰਿੰਦਰ ਸਿੰਘ
(੨੦ ਨਵੰਬਰ ੨੦੦੯ ਬਸੰਤ ਕੌਰ/ਜਸਪ੍ਰੀਤ ਕੌਰ)
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉੱਚਤਾ ਨੂੰ ਸਮਰਪੱਤ ਜੱਥੇਬੰਦੀ ਦਸਮ ਗ੍ਰੰਥ (ਬਚਿੱਤਰ ਨਾਟਕ) ਵਿਚਾਰ ਮੰਚ ਇੰਟਰਨੈਸ਼ਨਲ ਦੇ ਕੋਆਰਡੀਨੇਟਰ ਸ. ਸੁਰਿੰਦਰ ਸਿੰਘ ਨੇ ਪ੍ਰੋਫੈਸਰ ਦਰਸ਼ਨ ਸਿੰਘ ਵੱਲੋਂ ੫ ਦਸੰਬਰ ੨੦੦੯ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਖੁਲ੍ਹੇ ਵੇੜੇ ਵਿੱਚ ਸੰਗਤ ਅੱਗੇ ਪੇਸ਼ ਹੋਣ ਦੇ ਫੈਸਲੇ ਨੂੰ ਸ਼ਲਾਘਾਯੋਗ ਕਦਮ ਦਸਦਿਆਂ ਕਿਹਾ ਕਿ ਜੱਥੇਦਾਰਾਂ ਵੱਲੋਂ ਪੰਥ ਵਿਰੋਧੀ ਤਾਕਤਾਂ ਦੇ ਮਗਰ ਲਗ ਕੇ ਕਾਜ਼ੀਆਂ ਦੀ ਤਰਜ਼ `ਤੇ ਜੋ ਇੱਕ ਪਾਸੜ ਫ਼ਤਵੇ ਜਾਰੀ ਕੀਤੇ ਜਾਂਦੇ ਹਨ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਤੋਂ ਉਲਟ ਗੱਲਾਂ ਹਨ। ਸਿੱਖ ਇਤਿਹਾਸ ਵਿੱਚ ਵੀ ਗੁਰੂ ਪੰਥ ਨੇ ਸਰਬੱਤ ਖਾਲਸਾ ਦਾ ਰੂਪ ਲੈ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਆਪ ਫੈਸਲੇ ਲਏ ਹਨ। ਜਿਸ ਸਰਬਤ ਖਾਲਸਾ ਦੀ ਪਰੰਪਰਾ ਨੂੰ ਪੰਥ ਵਿਰੋਧੀ ਤਾਕਤਾਂ ਨੇ ਦਬਾ ਕੇ ਆਪਣੀ ਮਨਮਰਜ਼ੀ ਦੇ ਫੁਰਮਾਨ ਜਾਰੀ ਕਰਣੇ ਸ਼ੁਰੂ ਕਰ ਦਿੱਤੇ ਹਨ ਉਸ ਲਹਿਰ ਨੂੰ ਮੁੜ ਤੋਂ ਸੁਰਜੀਤ ਕਰਣ ਦੀ ਲੋੜ ਹੈ। ਸ. ਸੁਰਿੰਦਰ ਸਿੰਘ ਨੇ ਕਿਹਾ ਕਿ ਗਿਆਨੀ ਗੁਰਬਚਨ ਸਿੰਘ ਜੋ ਵੇਦਾਂਤੀ ਵੱਲੋਂ ਲਏ ਗਏ ੨੦੦੦ ਦੇ ਫੈਸਲੇ ਨੂੰ ੨੦੦੬ ਵਿੱਚ ਰੱਦ ਕਰ ਕੇ ਤਨਖਾਹੀਆ ਹੋ ਚੁੱਕਾ ਹੈ ਉਸ ਨੂੰ ਤਾਂ ਵੈਸੇ ਵੀ ਹੱਕ ਨਹੀਂ ਕਿ ਉਹ ਕਿਸੇ ਨੂੰ ਪੇਸ਼ੀ ਲਈ ਬੁਲਾਵੇ। ਉਨ੍ਹਾਂ ਕਿਹਾ ਕਿ ੫ ਦਸੰਬਰ ੨੦੦੯ ਨੂੰ ਪਹੁੰਚਣ ਵਾਲੀ ਸੰਗਤ ਦੇ ਸਾਹਮਣੇ ਤਨਖਾਹੀਏ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਵੀ ਆਪਣੀ ਤਨਖਾਹ ਭੁਗਤਾ ਲੈਣੀ ਚਾਹੀਦੀ ਹੈ। ਉਨ੍ਹਾਂ ਸਿੱਖ ਸੰਗਤਾਂ ਤੋਂ ਸਵਾਲ ਕਰਦਿਆਂ ਕਿਹਾ ਕਿ ਮੁੱਖ ਸੇਵਾਦਾਰ ਕੇਵਲ ਸੰਗਤ ਉਪਰ ਹੁਕਮਨਾਮੇ ਲਾਗੂ ਕਰਵਾਉਣ ਲਈ ਹੁੰਦੇ ਹਨ? ਕੀ ਆਪਣੇ ਤਿਆਰ ਕੀਤੇ ਗਏ ਹੁਕਮਨਾਮੇ ਤੋੜਨ ਦੀ ਇੰਨ੍ਹਾਂ ਨੂੰ ਖੁਲ੍ਹੀ ਛੁੱਟੀ ਹੁੰਦੀ ਹੈ?
ਸ. ਸੁਰਿੰਦਰ ਸਿੰਘ ਨੇ ਕਿਹਾ ਕਿ ਜਦ ਕਿਸੇ ਨਾਲ ਨਿਆਂ ਦੀ ਗੱਲ ਆਉਂਦੀ ਹੈ ਤਾਂ ਉਸ ਸਮੇਂ ਨਿਆਂ ਦੀ ਮੂਰਤੀ ਦੀਆਂ ਅੱਖਾਂ ਉਤੇ ਪੱਟੀ ਹੁੰਦੀ ਹੈ ਤਾਂ ਕਿ ਉਹ ਸਹੀ ਫੈਸਲਾ ਸੁਣਾ ਸਕੇ, ਪਰ ਸਾਡੇ ਪੰਥ ਦੇ ਆਪੂੰ ਬਣ ਬੈਠੇ ਜੱਜ ਅਪਣੀਆਂ ਅੱਖਾਂ ਤੇ ਕੰਨਾਂ ਨੂੰ ਆਪਣੇ ਆਕਾਵਾਂ ਵੱਲ ਵੇਖ ਕੇ ਫੈਸਲਾ ਲੈਂਦੇ ਹਨ। ਇਸ ਲਈ ਹੁਣ ਸਮਾਂ ਆ ਗਿਆ ਹੈ ਜਦ ਸਿੱਖ ਸੰਗਤਾਂ ਇਨ੍ਹਾਂ ਦੇ ਗੱਲਤ ਫੈਸਲਿਆਂ ਤੋਂ ਖਹਿੜਾ ਛੁਡਾ ਕੇ ਸਰਬੱਤ ਖਾਲਸਾ ਦੀ ਪਰੰਪਰਾ ਨੂੰ ਸੁਰਜੀਤ ਕਰੇ।


(20/11/09)
ਅਰਵਿੰਦਰ ਸਿੰਘ ਐਡਵੋਕੇਟ

ਸ਼ਾਬਾਸ਼ ਜਰਨੈਲ ਭਾਈ ! ਤੁਸਾਂ ਚਿੰਦਮਬਰਮ ਤੇ ਜੁੱਤੀ ਸੁੱਟੀ ਪਰ ਸਪੋਕਸਮੈਨ ਅਖਬਾਰ ਵਿਚ ਪੜ੍ਹ ਕੇ ਮਨ ਖੁਸ਼ ਹੋ ਗਿਆ ਕਿ ਤੁਸਾਂ ਫ਼ਰੀਦਾਬਾਦ ਘਮੰਡੀ ਕਾਨਪੁਰੀ ਨੂੰ ਵੀ ਬੱਚਿਤਰ ਨਾਟਕ ਪੜ੍ਹਨ ਤੋਂ ਰੋਕਿਆ । ਇਹ ਪਖੰਡੀ ਹਰ ਪਾਸੇ ਗੁਰੂ ਦਾ ਅਪਮਾਨ ਕਰਦਾ ਆ ਰਿਹਾ ਹੈ ਇਹੋ ਜਿਹੇ ਮਾਇਆ ਦੇ ਲਾਲਚੀਆਂ ਨੂੰ ਨਕੇਲ ਪਾਉਣ ਦੀ ਲੋੜ ਹੈ । ਤੁਸਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਣ ਤੋਂ ਬਚਾਇਆ ਅਤੇ ਸਿੱਖ ਰਹਿਤ ਮਰਿਆਦਾ ਉਤੇ ਪਹਿਰਾ ਦਿੱਤਾ
ਤੁਸੀਂ ਤਾਂ ਛਾ ਗਏ ਹੋ ਤੁਹਾਨੂ ਤਾਂ ਕੌਮ ਦੇ ਹੀਰੋ ਹੋਣ ਦਾ ਖਿਤਾਬ ਮਿਲਣਾ ਚਾਹੀਦਾ ਹੈ।
ਸਾਨੂੰ ਸਭ ਨੂੰ ਤੁਹਾਡੇ ਤੋਂ ਸੇਧ ਲੈਣੀ ਚਾਹੀਦੀ ਆਂ, ਮੈਂ ਤੁਹਾਡੀ ਕਿਤਾਬਾਂ ਬਹੁਤ ਲੋਕਾਂ ਨੂੰ ਫ੍ਰੀ ਵੰਡੀਆਂ ਹਨ । ਕਈਆਂ ਨੂੰ ਪੀ.ਡੀ.ਐਫ ਵੀ ਭੇਜਿਆ ਹੈ। ਲੋਕਾਂ ਅੰਦਰ ਜਾਗ੍ਰਿਤੀ ਆ ਰਹੀ ਹੈ। ਜ਼ਰੂਰ ਇੰਨ੍ਹਾਂ ਨਿਰਦੋਸ਼ ਲੋਕਾਂ ਦੀ 84 ਕਟੇਗੀ। ਤੁਸਾਂ ਚਿੰਤਾ ਨਾ ਕਰਨਾ ਨੌਕਰੀ ਚਲੀ ਗਈ ਤਾਂ ਕੀ ਹੋਇਆ ਅਸੀਂ ਤੁਹਾਡੇ ਨਾਲ ਹਾਂ, ਬਸ ਤੁਸੀ ਬਾਬਰ ਨੂੰ ਜਾਬਰ ਕਹਿਣ ਤੋਂ ਨਾ ਝਿਜਕਣਾ
“ਸਚ ਕੀ ਬਾਣੀ ਨਾਨਕ ਆਖੈ ਸਚ ਸੁਣਾਇਸੀ ਸਚ ਕੀ ਬੇਲਾ”
“ਉਥੇ ਸਚੋ ਹੀ ਸਚ ਨਿਬੜੇ”
“ਓੜਕਿ ਸਚ ਰਹੀ”
ਅਰਵਿੰਦਰ ਸਿੰਘ ਐਡਵੋਕੇਟ


(19/11/09)
ਜਸਬੀਰ ਸਿੰਘ (ਕੈਲਗਰੀ)

ਸਿੱਖ ਮਾਰਗ ਦੇ ਪਾਠਕ ਸੱਜਣੋ!

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ॥

ਸੁਖ-ਸਾਗਰ/ਗੰਗਾ-ਸਾਗਰ ਦੀ ਅਸਲੀਅਤ ਬਾਰੇ ਜਾਂ ਇਸ ਦੀ ਹਿਸਟਰੀ ਬਾਰੇ ਤਾਂ ਮੈਨੂੰ ਪਤਾ ਨਹੀਂ ਪਰ ਇੱਕ ਵਿਗਿਆਨਕ ਤੱਥ ਆਪ ਜੀ ਨਾਲ ਸਾਂਝਾ ਕਰਨਾਂ ਚਾਹੁੰਦਾ ਹਾਂ:

ਜੇ 0. 5 mm ਦੇ ਗੋਲ ਸੁਰਾਖਾਂ ਵਾਲੀ ਕਿਸੇ ਧਾਤੂ ਦੀ ਜਾਲੀ ਤੇ ਮੋਮ (Wax) ਦੀ ਪਤਲੀ ਪਰਤ ਚੜ੍ਹਾ ਕੇ ਕਿਸੇ ਬਰਤਨ ਦੇ ਥੱਲੇ ਤੇ ਫ਼ਿਟ ਕਰ ਦਿੱਤੀ ਜਾਵੇ ਤਾਂ ਇਸ ਬਰਤਨ ਵਿੱਚ …. . mm.(*) ਸਤਹਿ ਤੱਕ ਪਾਣੀ ਭਰਿਆ ਜਾ ਸਕਦਾ ਹੈ ਅਤੇ ਇਸ ਵਿੱਚੋਂ ਬਰੀਕ ਰੇਤ (Sand) ਨਿਕਲ ਜਾਵੇਗੀ। { (*) ਕਿੰਨਾ ਪਾਣੀ ਭਰਿਆ ਜਾ ਸਕਦਾ ਹੈ ਇਸ ਬਾਰੇ ਮੇਰੇ ਕੋਲੋਂ ਲਿਖਤ ਕਿਤੇ ਮਿਸ-ਪਲੇਸ ਹੋ ਗਈ ਹੈ, ਮਿਲਣ ਤੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਮੇਰੇ ਅੰਦਾਜੇ ਮੁਤਾਬਕ 40 ਜਾਂ 50 mm ਤੱਕ ਹੋਵੇਗੀ}।

ਸ: ਮੇਵਾ ਸਿੰਘ ਜੀ!

ਮੈਂ ਤੁਹਾਡੇ ਪੱਤਰ ਦਾ ਜਵਾਬ ਨਹੀਂ ਸੀ ਦੇਣਾ ਚਾਹੁੰਦਾ ਪਰ ਤੁਸੀਂ ਮੇਰੇ ਖਿਲਾਫ਼ ਕੁੱਝ ਐਸੀਆਂ ਗੱਲਾਂ ਲਿਖੀਆਂ ਹਨ ਕਿ ਜਵਾਬ ਦੇਣਾ ਜਰੂਰੀ ਹੋ ਗਿਆ ਹੈ। ਤੁਸੀਂ ਮੇਰੇ ਲਿਖੇ ਲੇਖ ਅੱਗੋਂ ਤੋਂ ਨਹੀਂ ਪੜ੍ਹੋਗੇ, ਇਹ ਤੁਹਾਡੀ ਆਪਣੀ ਮਰਜੀ ਹੈ। ਤੁਸੀਂ ਮੇਰੇ ਲੇਖ ਪੜ੍ਹੋ ਜਾਂ ਨਾ ਪੜ੍ਹੋ ਇਸ ਨਾਲ ਮੈਨੂੰ ਕੋਈ ਫ਼ਰਕ ਨਹੀਂ ਪੈਂਦਾ। ਪਰ ਤੁਹਾਡਾ ਕੋਈ ਹੱਕ ਨਹੀਂ ਬਣਦਾ ਕਿ ਤੁਸੀਂ ਝੂਠੀ ਜਾਣਕਾਰੀ ਫ਼ੈਲਾਉਣ ਦਾ ਦੋਸ਼ ਮੇਰੇ ਤੇ ਲਗਾਵੋ। ਤੁਸੀਂ ਮੇਰੇ ਲੇਖ ਪੜ੍ਹੋ ਜਾਂ ਨਾ ਪੜ੍ਹੋ, ਪਰ ਆਪਣੇ ਲੇਖ ਤੁਹਾਨੂੰ ਪੜਵਾਉਣ ਲਈ ਮੈਂ ਤੁਹਾਡੀ ਸੋਚ ਮੁਤਾਬਕ ਨਹੀਂ ਲਿਖ ਸਕਦਾ।

ਤੁਸੀਂ ਇਹ ਗੱਲ ਮੰਨਣ ਲਈ ਤਿਆਰ ਨਹੀਂ ਕਿ ਪਿਛਲੇ ਜਨਮ ਦੇ ਕੀਤੇ ਕਰਮਾਂ ਕਰਕੇ ਕੋਈ ਜੀਵ ਇਸ ਜਨਮ ਵਿੱਚ ਸੁਖ ਦੁਖ ਭੋਗਦਾ ਹੈ। ਪਰ ਤੁਸੀਂ ਸ਼ਾਇਦ ਇਹ ਗੱਲ ਮੰਨਣ ਨੂੰ ਤਿਆਰ ਹੋਵੋਗੇ ਕਿ ਅੱਜ ਤੋਂ ਕਰੋੜਾਂ ਸਾਲ ਪਹਿਲਾਂ ਇੱਕ Big-bang ਦੇ ਜਰੀਏ ਬ੍ਰਹਮੰਡ ਹੋਂਦ ਵਿੱਚ ਆਇਆ, ਜਦਕਿ ਇਸ ਗੱਲ ਦਾ ਤੁਹਾਡੇ ਕੋਲ ਕੋਈ ਸਬੂਤ ਨਹੀਂ ਹੈ। ਵਿਗਿਆਨੀਆਂ ਦੀ Study ਮੁਤਾਬਕ ਜੋ ਉਨ੍ਹਾਂ ਨੇ ਕਹਿ ਦਿੱਤਾ ਉਹ ਤੁਹਾਡੇ ਲਈ ਸੱਚ ਹੈ। ਜੋ ਧਾਰਮਿਕ ਰਹਿਬਰਾਂ ਨੇ ਕਿਹਾ ਹੈ ਉਹ ਤੁਹਾਨੂੰ ਝੂਠ ਲੱਗਦਾ ਹੈ। ਇਸ ਦਾ ਕਾਰਣ ਇਹ ਹੈ ਕਿ ਤੁਸੀਂ ਗੁਰਮਤਿ ਦੀ ਗੱਲ ਨੂੰ ਵਿਗਿਆਨ ਦੀ ਐਨਕ ਲਗਾ ਕੇ ਦੇਖਦੇ ਹੋ ਅਤੇ ਵਿਗਿਆਨੀ ਰੱਬ ਨੂੰ ਮਸ਼ੀਨਾਂ ਦੇ ਜਰੀਏ ਦੇਖਣਾ ਚਾਹੁੰਦੇ ਹੋ। ਵਿਗਿਆਨ ਦੀ ਗੱਲ ਕਰਨ ਲੱਗੇ ਵਿਗਿਆਨ ਦੀ ਐਨਕ ਲਗਾਵੋ ਅਤੇ ਗੁਰਮਤਿ ਦੀ ਗੱਲ ਕਰਨ ਲੱਗੇ ਗੁਰਮਤਿ ਦੀ। ਆਤਮਾ, ਪਰਮਾਤਮਾ ਅਤੇ ਇਨ੍ਹਾਂ ਨਾਲ ਜੁੜੀਆਂ ਹੋਰ ਗੱਲਾਂ, ਇਨ੍ਹਾਂ ਅੱਖਾਂ ਨਾਲ ਦੇਖਣ ਦਾ ਵਿਸ਼ਾ ਨਹੀਂ ਹੈ।

ਫੁਰਮਾਨ ਹੈ:-

“ਅਖੀ ਬਾਝਹੁ ਵੇਖਣਾ ਵਿਣੁ ਕੰਨਾ ਸੁਨਣਾ॥ ਪੈਰਾ ਬਾਝਹੁ ਚਲਣਾ ਵਿਣੁ ਹਥਾ ਕਰਨਾ॥ ਜੀਭੈ ਬਾਝਹੁ ਬੋਲਣਾ ਇਉ ਜੀਵਤ ਮਰਣਾ॥ ਨਾਨਕ ਹੁਕਮੁ ਪਛਾਣਿ ਕੈ ਤਉ ਖਸਮੈ ਮਿਲਣਾ॥ (ਪੰਨਾ-139)।

“ਲੋਇਣ ਲੋਇ ਡਿਠ ਪਿਆਸ ਨ ਬੁਝੈ ਮੂ ਘਣੀ॥ ਨਾਨਕ ਸੇ ਅਖੜੀਆ ਬਿਅੰਨਿ ਜਿਨੀ ਡਿਸੰਦੋ ਮਾ ਪਿਰੀ॥ (ਪੰਨਾ- 1099)।

ਤੁਸੀਂ ਲਿਖਿਆ ਹੈ ਕਿ ਜਿਹੜੀ ਗੱਲ ਅੱਜ ਦੇ ਜੁਗ ਵਿੱਚ ਸਾਇੰਸ ਦੇ ਨਿਯਮਾਂ ਤੇ ਖਰੀ ਨਹੀਂ ਉਤਰਦੀ ਤੁਸੀਂ ਉਸ ਤੇ ਯਕੀਨ ਕਰਨ ਲਈ ਤਿਆਰ ਨਹੀਂ ਹੋ।

ਲੱਗਦਾ ਹੈ ਤੁਸੀਂ ਸਾਇੰਸ ਕੁੱਝ ਜਿਆਦਾ ਹੀ ਪੜ੍ਹੀ ਹੋਈ ਹੈ। ਚੱਲੋ ਥੋੜ੍ਹੀ ਸਾਇੰਸ ਦੀ ਗੱਲ ਕਰ ਲੈਂਦੇ ਹਾਂ।

ਇਹ ਬ੍ਰਹਮੰਡ ਜੋ ਆਪਾਂ ਦੇਖਦੇ ਹਾਂ ਕਿਸ ਤਰ੍ਹਾਂ ਹੋਂਦ ਵਿੱਚ ਆਇਆ? ਤੁਸੀਂ ਕਹੋਗੇ, ਅੱਜ ਤੋਂ ਕਈ ਕਰੋੜ ਸਾਲ ਪਹਿਲਾਂ Big-bang ਹੋਇਆ ਉਸੇ ਨਾਲ ਇਹ ਬ੍ਰਹਮੰਡ ਹੋਂਦ ਵਿੱਚ ਆਇਆ। ਠੀਕ ਹੈ ਮੈਂ ਵੀ ਇਸ ਗੱਲ ਨੂੰ ਮੰਨਦਾ ਹਾਂ। ਪਰ ਇਹ ਬਿਗ-ਬੈਂਗ ਕਿਸ ਤਰ੍ਹਾਂ ਹੋਇਆ ਇਸ ਦੀ ਥਿਉਰੀ ਕੀ ਹੈ?

ਮੇਰੀ ਜਾਣਕਾਰੀ ਮੁਤਾਬਕ:

ਜਦੋਂ ਬ੍ਰਹਮੰਡ ਦਾ ਸਾਰਾ ਪਦਾਰਥ ਆਪਣੀ ਹੀ ਗਰੈਵਟੀ ਨਾਲ ਸੁੰਗੜ ਕੇ ਇੱਕ ਥਾਂ ਤੇ ਇਕੱਠਾ ਹੋ ਕੇ ਇਸ ਦੀ density ਅਤੇ temprature ਏਨਾ ਜਿਆਦਾ ਹੋ ਜਾਂਦਾ ਹੈ ਕਿ ਇਸ ਦਾ ਭਾਰ (mass) ਤਕਰੀਬਨ 80 million Ton per cubic centemeter ਹੋ ਜਾਂਦਾ ਹੈ, ਅਤੇ ਤਾਪਮਾਨ ਕਈ ਕਰੋੜ ਡਿਗਰੀ ਤੱਕ ਪਹੁੰਚ ਜਾਂਦਾ ਹੈ। ਇਸ ਸਥਿਤੀ ਤੇ ਪਹੁੰਚਣ ਤੇ ਇੱਕ ਬਹੁਤ ਵੱਡੇ ਧਮਾਕੇ ਦੇ ਨਾਲ ਸਾਰਾ ਪਦਾਰਥ ਫੈਲ ਜਾਂਦਾ ਹੈ ਅਤੇ ਬ੍ਰਹਮੰਡ ਹੋਂਦ ਵਿੱਚ ਆ ਜਾਂਦਾ ਹੈ।

ਸਾਇੰਸ ਦੀ ਇੱਕ ਥਿਉਰੀ ਇਹ ਹੈ ਕਿ ਆਪਣੇ ਆਪ ਤੋਂ ਕੋਈ ਵੀ ਪਦਾਰਥ ਬਣਾਇਆ ਨਹੀਂ ਜਾ ਸਕਦਾ ਅਤੇ ਨਾ ਹੀ ਆਪਣੇ ਆਪ ਬਣ ਸਕਦਾ ਹੈ।

ਹੁਣ ਤੁਸੀਂ ਆਪਣੀ ਸਾਇੰਸ ਦਾ ਕੋਈ ਨਿਯਮ ਦੱਸੋ ਜਿਸ ਨਾਲ ਪਤਾ ਲੱਗੇ ਕਿ ਬ੍ਰਹਮੰਡ ਦਾ ਅਰਬਾਂ ਖਰਬਾਂ ਟਨ ਭਾਰ ਦਾ ਪਦਾਰਥ ਕਿਸ ਤਰ੍ਹਾਂ ਅਤੇ ਕਿੱਥੋਂ ਹੋਂਦ ਵਿੱਚ ਆ ਗਿਆ? (ਮੇਰੀ ਦੱਸੀ Big-bang ਥਿਉਰੀ ਵਿੱਚ ਤੁਹਾਨੂੰ ਕੋਈ ਗੱਲ ਗ਼ਲਤ ਲੱਗੇ ਤਾਂ ਦੱਸ ਦੇਣੀ)।

ਆਪਣੇ ਸਰੀਰ ਦੀ ਬਣਤਰ ਦੇਖੋ। ਅੱਖਾਂ, ਨੱਕ, ਕੰਨ, ਮੂੰਹ, ਮੂੰਹ ਵਿੱਚ ਦੰਦ ਨੁਮਾਂ ਚੱਕੀ ਲੱਗੀ ਹੋਈ ਹੈ। ਜਿਸ ਨਾਲ ਭੋਜਨ ਪੀਸ ਕੇ ਭੋਜਨ ਨਾਲੀ ਵਿੱਚ ਜਾਂਦਾ ਹੈ। ਉਸ ਭੋਜਨ ਤੋਂ ਸਰੀਰ ਦੇ ਹਰ ਇੱਕ ਭਾਗ ਨੂੰ ਜਿੱਥੇ ਜਿੰਨੀਂ ਮਾਤ੍ਰਾ ਵਿੱਚ ਜੋ ਚੀਜ ਚਾਹੀਦੀ ਹੈ ਪਹੁੰਚ ਰਹੀ ਹੈ। ਸਾਹ ਪ੍ਰਣਾਲੀ, ਖੂਨ ਸਪਲਾਈ ਕਰਨ ਲਈ ਪੰਪ ਜੋ ਇੱਕ ਵਾਰੀ ਚਾਲੂ ਹੋਇਆ ਸੌ ਸਾਲ ਤੱਕ (ਸਾਰੀ ਉਮਰ) ਬਿਨਾ ਇੱਕ ਵੀ ਮਿਨਟ ਰੁਕੇ ਚੱਲੀ ਜਾਣਾ ਹੈ, ਬੇਹਤਰੀਨ ਕਿਸਮ ਦਾ ਦਿਮਾਗ, ਇਹ ਸੱਭ ਕੁੱਝ ਗਿਣਨ ਲੱਗੀਏ ਕਦੇ ਗਿਣੇ ਹੀ ਨਹੀਂ ਜਾ ਸਕਦੇ। ਇਹ ਸਭ S = mc ² ਵਾਙੂੰ ਕਿਸੇ ਵਿਗਿਆਨਕ ਫਾਰਮੂਲੇ ਦੇ ਤਹਿਤ ਬਣੇ ਹਨ, ਜੋ ਵਿਗਿਆਨਕ ਨਿਯਮਾਂ ਅਨੁਸਾਰ ਇਸ ਤਰ੍ਹਾਂ ਹੋਣਾ ਹੀ ਸੀ, ਜਾਂ ਕਿਸੇ ਡੰਘੀ ਸੋਚ ਦੇ ਨਤੀਜੇ ਵਜੋਂ ਸਾਨੂੰ ਮਿਲੇ ਹੋਏ ਤੌਹਫ਼ੇ ਹਨ? ਜੇ ਇਹ ਅਤੇ ਸਾਰੀ ਦੁਨੀਆਂ ਵਿੱਚ ਇਸ ਤਰ੍ਹਾਂ ਦੇ ਅਨੇਕਾਂ ਹੀ ਕੁਦਰਤ ਦੇ ਨਾਯਾਬ ਕਰਿਸ਼ਮੇਂ ਅਤੇ ਤੋਹਫ਼ੇ, ਜਿਨ੍ਹਾਂ ਦੀ ਗਿਣਤੀ ਵੀ ਨਹੀਂ ਹੋ ਸਕਦੀ, ਕਿਸੇ ਵਿਗਿਆਨਕ ਫਾਰਮੂਲੇ ਤਹਿਤ ਹਨ ਤਾਂ ਉਹ ਫ਼ਾਰਮੂਲਾ ਦੱਸਣਾ ਕੀ ਹੈ। ਜੇ ਇਹ ਕਿਸੇ ਦੀ ਸਾਨੂੰ ਦੇਣ ਹੈ ਤਾਂ ਦੱਸਣਾਂ ਉਸ ਦੇਣ ਵਾਲੇ ਨੂੰ ਕਿੱਥੇ ਅਤੇ ਕਿਸ ਤਰ੍ਹਾਂ ਦੇਖਿਆ ਅਤੇ ਮਿਲਿਆ ਜਾ ਸਕਦਾ ਹੈ?

ਜਿਹੜਾ ਤੁਸੀਂ ਲਿਖਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਆਤਮਾ ਤੋਂ ਬਿਨਾਂ ਹੋਰ ਵੀ ਬਹੁਤ ਨੁਕਤੇ ਵਿਚਾਰਨ ਵਾਲੇ ਹਨ, ਮੈਂ ਸਿਰਫ਼ ਇਹੀ ਵਿਸ਼ਾ ਕਿਉਂ ਫ਼ੜਿਆ ਹੋਇਆ ਹੈ।

ਮੇਵਾ ਸਿੰਘ ਜੀ! ਨਾ ਤਾਂ ਮੈਂ ਇਹ ਵਿੱਸ਼ਾ ਸ਼ੁਰੂ ਕੀਤਾ ਹੈ ਅਤੇ ਨਾ ਹੀ ਮੈਂ ਇਸ ਨੂੰ ਜਾਰੀ ਰੱਖਿਆ ਹੋਇਆ ਹੈ। ਇਹ ਤੁਹਾਡੀ ਇੱਕ ਤਰਫ਼ਾ ਸੋਚਣੀ ਦਾ ਕਸੂਰ ਹੈ। “ਹਰਿ ਬਿਨ ਬੈਲ ਬਿਰਾਨੇ ….” ਸ਼ਬਦ ਬਾਰੇ ਪ੍ਰੋ: ਸੁਖਵਿੰਦਰ ਸਿੰਘ ਦਦੇਹਰ ਦਾ ਲਿਖਿਆ ਹੋਇਆ ਲੇਖ ਹੈ। ਉਨ੍ਹਾਂ ਦੀ ਇਸ ਸ਼ਬਦ ਦੀ ਵਿਆਖਿਆ ਜੋ ਕਿ ਮੈਨੂੰ ਗ਼ਲਤ ਲੱਗਦੀ ਹੈ, ਉਸ ਬਾਰੇ ਮੈਂ ਆਪਣੇ ਵਿਚਾਰ ਦੱਸੇ ਸਨ। ਸੋ ਇਹ ਵਿਸ਼ਾ ਸੁਖਵਿੰਦਰ ਸਿੰਘ ਦਦੇਹਰ ਤੋਂ ਸ਼ੁਰੂ ਹੋਇਆ ਹੈ, ਮੈਂ ਨਹੀਂ ਕੀਤਾ। ਕੀ ਪ੍ਰੋ: ਗੁਰਬਚਨ ਸਿੰਘ ਜੀ ਥਾਈਲੈਂਡ ਵਾਲੇ, ਪ੍ਰੋ: ਸੁਖਵਿੰਦਰ ਸਿੰਘ ਦਦੇਹਰ ਅਤੇ ਉਨ੍ਹਾਂ ਵਰਗੇ ਹੋਰ ਲੇਖਕ ਜੋ ਮਰਜੀ ਲਿਖੀ ਜਾਣ, ਕੀ ਉਨ੍ਹਾਂ ਦੀ ਗ਼ਲਤ ਵਿਆਖਿਆ ਬਾਰੇ ਟਿੱਪਣੀ ਕਰਨੀਂ ਗੁਨਾਹ ਹੈ?

ਤੁਸੀਂ ਗੁਰਮਤਿ ਦੀ ਹਰ ਗੱਲ ਨੂੰ ਸਾਇੰਸ ਦੀ ਕਸਵੱਟੀ ਤੇ ਪਰਖਣਾ ਚਾਹੁੰਦੇ ਹੋ। ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਇੰਸ ਵੱਖਰਾ ਵਿਸ਼ਾ ਹੈ, ਅਤੇ ਗੁਰਮਤਿ ਵੱਖਰਾ। ਤੁਸੀਂ ਅੱਜ ਤੱਕ ਕਿਸੇ ਸਾਇੰਸ ਦੀ ਕਲਾਸ ਵਿੱਚ ਟੀਚਰ ਦੁਆਰਾ “ਮਨ ਜੀਤੇ ਜਗਜੀਤ” ਜਾਂ “ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ॥” ਪੜ੍ਹਾਂਦਿਆਂ ਦੇਖਿਆ ਹੈ? ਕਦੇ ਤੁਸੀਂ ਕਿਸੇ ਸਾਇੰਸ ਦੇ ਟੀਚਰ ਨੂੰ ਆਪਣੇ ਵਿਦਿਆਰਥੀਆਂ ਨੂੰ ਇਹ ਕਹਿੰਦੇ ਸੁਣਿਆਂ ਹੈ “ਓਹੁ ਗਰੀਬ ਮੋਹਿ ਭਾਵੈ॥” ਨਹੀਂ ਨਾ ਦੇਖਿਆ? ਉਹ ਇਸ ਲਈ ਕਿ ਗੁਰਮਤਿ ਇੱਕ ਵੱਖਰਾ ਵਿਸ਼ਾ ਹੈ ਅਤੇ ਸਾਇੰਸ ਵੱਖਰਾ। ਜੇ ਦੋਨੋਂ ਵਿਸ਼ੇ ਵੱਖਰੇ ਵੱਖਰੇ ਹਨ ਤਾਂ ਤੁਸੀਂ ਗੁਰਮਤਿ ਨੂੰ ਕਿਉਂ ਸਾਇੰਸ ਦੀ ਕਸਵੱਟੀ ਤੇ ਪਰਖਣ ਦੀ ਕੋਸ਼ਿਸ਼ ਕਰ ਰਹੇ ਹੋ? ਅਤੇ ਕਿਸ ਤਰ੍ਹਾਂ ਪਰਖੋਗੇ? ਗੁਰਬਾਣੀ ਕਹਿੰਦੀ ਹੈ “ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ ਕਾਲਾ ਹੋਆ ਸਿਆਹੁ”। ਕੀ ਤੁਹਾਡੇ ਕੋਲ ਕੋਈ ਐਸਾ Instrument ਹੈ ਜਿਸ ਨਾਲ ਤੁਸੀਂ ਦੇਖ ਸਕੋ ਕਿ ਕਿਸੇ ਦੇ ਮਨ ਨੂੰ ਕਿੰਨੀ ਕੁ ਮੈਲ ਲੱਗੀ ਹੈ? ਜਦੋਂ ਮਨ, ਆਤਮਾ, ਪਰਮਾਤਮਾ ਸਾਇੰਸ ਦਾ ਵਿਸ਼ਾ ਹੀ ਨਹੀਂ ਹੈ ਤਾਂ ਤੁਸੀਂ ਕਿਸ ਜੰਤਰ ਨਾਲ ਮਨ ਨੂੰ ਅਤੇ ਇਸ ਨੂੰ ਲੱਗੀ ਮੈਲ ਨੂੰ ਦੇਖੋਗੇ?

ਕੋਈ ਵੀ ਧਾਰਮਿਕ ਵਿਅਕਤੀ ਵਿਗਿਆਨੀ ਹੋ ਸਕਦਾ ਹੈ ਅਤੇ ਕੋਈ ਵੀ ਵਿਗਿਆਨੀ ਧਾਰਮਿਕ ਖਿਆਲਾਂ ਦਾ ਹੋ ਸਕਦਾ ਹੈ। ਪਰ ਵਿਚਾਰ ਕਰਨ ਲੱਗਿਆਂ ਦੋਨਾਂ ਵਿਸ਼ਿਆਂ ਨੂੰ ਮਿਲਾਇਆ ਨਹੀਂ ਜਾ ਸਕਦਾ। ਇਹ ਸਾਰਾ ਸੰਸਾਰ ਨਿਰਗੁਣ ਪਰਮਾਤਮਾ ਦਾ ਸਰਗੁਣ ਸਰੂਪ ਹੈ। ਇਸੇ ਤਰ੍ਹਾਂ ਆਤਮਾ, ਜੀਵ ਦੇ ਭੌਤਿਕ ਸਰੀਰ ਦਾ ਸੂਖਮ ਤੱਤ ਹੈ। ਜਿਸ ਤਰ੍ਹਾਂ ਪਰਮਾਤਮਾ ਦੇ ਨਿਰਗੁਣ ਸਰੂਪ ਦੇ ਜਰੀਏ ਸੰਸਾਰ ਦੀ ਗਤੀ ਵਿਧੀ ਚੱਲ ਰਹੀ ਹੈ ਪਰ ਉਸ ਨੂੰ ਦੇਖਿਆ ਨਹੀਂ ਜਾ ਸਕਦਾ। ਇਸੇ ਤਰ੍ਹਾਂ ਬੰਦੇ ਦੇ ਸੂਖਮ ਤੱਤ ਆਤਮਾ, ਦੇ ਜਰੀਏ ਸਰੀਰ ਸੰਚਾਲਿਤ ਹੁੰਦਾ ਹੈ (ਆਤਮਾ ਮਨ ਦੇ ਜਰੀਏ ਅਤੇ ਮਨ ਦਿਮਾਗ ਦੇ ਜਰੀਏ ਸਰੀਰ ਨੂੰ ਚਲਾਂਦਾ ਹੈ)। ਪਰ ਮਨੁਖ ਦੇ ਇਸ ਸੂਖਮ ਤੱਤ ਮਨ ਅਤੇ ਆਤਮਾ ਨੂੰ ਦੇਖਿਆ ਨਹੀਂ ਜਾ ਸਕਦਾ। ਮਨ, ਆਤਮਾ ਪਰਮਾਤਮਾ ਨੂੰ ਤੁਸੀਂ ਮੰਨੋਂ ਜਾਂ ਨਾ ਤੁਹਾਨੂੰ ਇਹ ਗੱਲਾਂ ਮੰਨਵਾਉਣਾ ਮੇਰਾ ਕੋਈ ਮਕਸਦ ਨਹੀਂ ਹੈ। ਪਰ ਮੇਰੇ ਵੱਲੋਂ ਕੀਤੀਆਂ ਵਿਗਿਆਨਕ ਗੱਲਾਂ ਬਾਰੇ ਆਪਣੇ ਵਿਚਾਰ ਜਰੂਰ ਦੇ ਦੇਣੇ।

ਤੁਸੀਂ ਲਿਖਿਆ ਹੈ ਕਿ ਚਰਨਜੀਤ ਸਿੰਘ ਨੇ ਰੱਬ ਬਾਰੇ ਮੈਨੂੰ ਕੁੱਝ ਪੁਛਿਆ ਸੀ ਪਰ ਮੈਂ ਕੋਈ ਜਵਾਬ ਨਹੀਂ ਦਿੱਤਾ।

ਸ: ਮੇਵਾ ਸਿੰਘ ਜੀ! ਚਰਨਜੀਤ ਸਿੰਘ ਨੇ ਜੋ ਗੱਲਾਂ ਲਿਖੀਆਂ ਹਨ ਮੇਰੇ ਪੱਲੇ ਉਨ੍ਹਾਂ ਦੀ ਕੋਈ ਗੱਲ ਨਹੀਂ ਪਈ। ਉਨ੍ਹਾਂ ਨਾਲ ਗੱਲ ਅੱਗੇ ਵਧਾਉਣ ਦਾ ਮਤਲਬ ਹੈ ਸਿਰਫ਼ ਅਤੇ ਸਿਰਫ਼ ਬਹਿਸ ਕਰਨੀ। ਜਦੋਂ ਤੁਹਾਨੂੰ ਖੁਦ ਨੂੰ ਹੀ ਉਨ੍ਹਾਂ ਦੀ ਗੱਲ ਸਮਝ ਨਹੀਂ ਆਈ ਕਿ ਮੇਰੇ ਵੱਲੋਂ “ਰੱਬ ਦੀ ਹੋਂਦ” ਬਾਰੇ ਪੁੱਛੇ ਗਏ ਸਵਾਲ ਦਾ ਉਨ੍ਹਾਂ ਨੇ ਜਵਾਬ ਦਿੱਤਾ ਹੈ, ਬਲਕਿ ਉਨ੍ਹਾਂ ਨੇ ਮੈਨੂੰ ਸਵਾਲ ਨਹੀਂ ਪੁਛਿਆ, ਤਾਂ ਤੁਸੀਂ ਮੈਨੂੰ ਜਵਾਬ ਦੇਣ ਲਈ ਕਿਉਂ ਕਹਿ ਰਹੇ ਹੋ। ਰੱਬ ਦੀ ਹੋਂਦ ਬਾਰੇ ਉਨ੍ਹਾਂਨੇ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਹਵਾਲਾ ਦਿੱਤਾ ਹੈ। ਇਸ ਫ਼ੈਸਲੇ ਦੀ ਅਖੀਰਲੀ ਲਾਇਨ ਇਸ ਤਰ੍ਹਾਂ ਹੈ:

We Are not Arriving at any definition of religion. We are making peripheral journeys and not getting any nearer to the core of the problem. … ਸੁਪਰੀਮ ਕੋਰਟ ਵਿੱਚ ਬਹਿਸ ਹੋ ਰਹੀ ਸੀ ਕੇ “ਧਰਮ” ਕੀ ਹੈ? ਪਰ ਇਹ ਗੱਲ ਰੱਬ ਤੇ ਵੀ ਢੁਕਦੀ ਹੈ”।

ਪਹਿਲੀ ਗੱਲ ਇਹ ਕਿ ਚਰਨਜੀਤ ਸਿੰਘ ਗੁਰਮਤਿ ਨੂੰ ਸੁਪਰੀਮ ਕੋਰਟ ਦੇ ਫ਼ੈਸਲੇ ਤੇ ਅਧਾਰਿਤ ਸਮਝਦੇ ਹਨ। ਦੂਸਰਾ ਇਹ ਕਿ ਸੁਪਰੀਮ ਕੋਰਟ ਇਸ ਵਿਸ਼ੇ ਤੇ ਕਿਸੇ ਨਤੀਜੇ ਤੇ ਨਹੀਂ ਪਹੁੰਚ ਸਕੀ। ਜਾਹਰ ਹੈ ਕਿ ਦੋ ਧਿਰਾਂ ਦੀ ਬਹਿਸ, ਜਿਸ ਵਿੱਚੋਂ ਇੱਕ ਧਿਰ ਧਰਮ ਨੂੰ ਮੰਨਦੀ ਹੈ ਅਤੇ ਦੂਸਰੀ ਨਹੀਂ ਮੰਨਦੀ। ਇੱਕ ਧਿਰ ਆਸਤਿਕ ਅਤੇ ਦੂਸਰੀ ਨਾਸਤਿਕ (ਕੋਮਨਿਸਟ)। ਚਰਨਜੀਤ ਸਿੰਘ ਨੂੰ ਚਾਹੀਦਾ ਸੀ ਕਿ ਜੇ ਉਨ੍ਹਾਂ ਨੇ ਸੁਪਰੀਮ ਕੋਰਟ ਦਾ ਹਵਾਲਾ ਹੀ ਦੇਣਾ ਸੀ ਤਾਂ ਉਹ ਇਹ ਦੱਸਦੇ ਕਿ ਉਹ ਕਿਸ ਧਿਰ ਨਾਲ ਸਹਿਮਤ ਹਨ। ਜਿਸ ਧਿਰ ਨਾਲ ਉਹ ਸਹਿਮਤ ਹਨ ਉਸ ਬਾਰੇ ਸ਼ਾਇਦ ਇੱਥੇ ਸਾਫ਼ ਲਫ਼ਜ਼ਾਂ ਵਿੱਚ ਲਿਖਣ ਦੀ ਉਨ੍ਹਾਂ ਦੀ ਹਿੰਮਤ ਨਹੀਂ। ਚਰਨਜੀਤ ਸਿੰਘ ਨੇ ਉਸੇ ਤਰ੍ਹਾਂ ਗੱਲ ਸਮਝਾਉਣ ਕੀ ਕੋਸ਼ਿਸ਼ ਕੀਤੀ ਹੈ ਜਿਸ ਤਰ੍ਹਾਂ ਇੱਕ ਪਿਤਾ ਆਪਣੇ ਲੜਕੇ ਨੂੰ ਪੁੱਛਣ ਲਗਾ ਕਿ ਰਾਮ ਲਾਲ ਅੱਜ ਤੇਰਾ ਰਜ਼ਲਟ ਆਉਣਾ ਸੀ ਤੁੰ ਪਾਸ ਹੋ ਗਿਆ ਹੈਂ? ਲੜਕਾ ਪਿਤਾ ਨੂੰ ਕਹਿਣ ਲੱਗਾ, ਮੇਰੇ ਨਾਲ ਜਿਹੜਾ ਸ਼ਾਮ ਲਾਲ ਪੜ੍ਹਦਾ ਸੀ ਉਹ ਫ਼ੇਲ੍ਹ ਹੋ ਗਿਆ। ਪਿਤਾ ਫ਼ੇਰ ਪੁੱਛਣ ਲੱਗਾ ਕਿ ਰਾਮ ਲਾਲ ਤੂੰ ਪਾਸ ਹੋ ਗਿਆ? ਪੁੱਤਰ ਕਹਿਣ ਲੱਗਾ ਕਿ ਮੇਰੇ ਨਾਲ ਜਿਹੜਾ ਗੁਪਾਲ ਪੜ੍ਹਦਾ ਸੀ ਉਹ ਵੀ ਫ਼ੇਲ੍ਹ ਹੋ ਗਿਆ। ਬੱਸ ਇਸੇ ਤਰ੍ਹਾਂ ਉਸ ਨੇਂ ਕਈ ਹੋਰ ਮੁੰਡਿਆਂ ਦੇ ਨਾਮ ਗਿਣਵਾ ਦਿੱਤੇ ਪਰ ਆਪਣਾ ਰਜ਼ਲਟ ਦੱਸਣ ਦੀ ਉਸ ਕੋਲ ਹਿੰਮਤ ਨਹੀਂ ਸੀ। ਅੰਦਾਜਾ ਆਪੇ ਹੀ ਲਗਾਣਾ ਪੈਣਾ ਹੈ।

ਤੀਸਰੀ ਗੱਲ ਇਹ ਕਿ ਸੁਪਰੀਮ ਕੋਰਟ ਦਾ ਹਵਾਲਾ ਦੇਣ ਦੀ ਜਰੂਰਤ ਹੀ ਨਹੀਂ ਸੀ, ਅਤੇ ਨਾ ਹੀ ਇਸ ਦਾ ਕੋਈ ਫ਼ਾਇਦਾ ਹੀ ਹੈ। ਚਰਨਜੀਤ ਸਿੰਘ ਨੂੰ ਉਨ੍ਹਾਂ ਦੀ ਸੋਚ ਬਾਰੇ ਪੁੱਛਿਆ ਗਿਆ ਸੀ, ਉਹ ਸਿਰਫ਼ ਆਪਣੀ ਸੋਚ ਬਾਰੇ ਦੱਸਦੇ, ਜਿਹੜੀ ਕਿ ਉਨ੍ਹਾਂ ਨੇ ਨਹੀਂ ਦੱਸੀ।

“ਮਨ ਤੂੰ ਜੋਤਿ ਸਰੂਪ ਹੈ … “ਬਾਰੇ ਜੋ ਕੁੱਝ ਉਨ੍ਹਾਂ ਨੇ ਸਮਝਾਇਆ ਹੈ ਮੇਰੀ ਤਾਂ ਸਮਝ ਵਿੱਚ ਕੁੱਝ ਵੀ ਨਹੀਂ ਆਇਆ। ਜੇ ਤੁਹਾਨੂੰ ਸਮਝ ਆ ਗਿਆ ਹੋਵੇ ਤਾਂ ਮੈਨੂੰ ਸਮਝਾਣ ਦੀ ਖੇਚਲ ਕਰਨੀਂ। ਆਪ ਜੀ ਦਾ ਧੰਨਵਾਦ ਹੋਵੇਗਾ। ਪਰ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਸਮਝਾਉਣ ਤੋਂ ਪਹਿਲਾਂ, ਮੈਂ ਜੋ ਸਵਾਲ ਕੀਤਾ ਹੈ ਉਸ ਨੂੰ ਇੱਕ ਵਾਰੀਂ ਚੰਗੀ ਤਰ੍ਹਾਂ ਪੜ੍ਹ ਲਿਆ ਜਾਵੇ।

ਬਿਹਾਗੜਾ ਰਾਗ ਬਾਰੇ ਜੋ ਉਨ੍ਹਾਂ ਨੇ ਅਜੀਬ ਜਿਹੇ ਵਿਚਾਰ ਦਿਤੇ ਹਨ ਮੇਰੀ ਸਮਝ ਤੋਂ ਬਾਹਰ ਹਨ। ਇਸ ਬਾਰੇ ਜਿਹੜਾ ਉਨ੍ਹਾਂ ਨੇ ਰਾਗਾਂ ਨੂੰ ਵਿਸ਼ੇ ਦਾ ਸਿਰਲੇਖ ਦੱਸਿਆ ਹੈ। ਅਤੇ ਰਾਗਾਂ ਨੂੰ ਤਿੰਨ ਹਿੱਸਿਆਂ, ਗਿਆਨ ਖੰਡ, ਸਰਮ ਖੰਡ ਅਤੇ ਕਰਮ ਖੰਡ ਵਿੱਚ ਵੰਡਿਆ ਹੈ। ਜੇ ਤੁਹਾਨੂੰ ਉਨ੍ਹਾਂ ਦੀ ਇਹ ਗੱਲ ਠੀਕ ਲੱਗਦੀ ਹੈ ਤਾਂ ਤੁਸੀਂ ਸਿੱਖ ਮਾਰਗ ਤੇ ਇਸ ਦੀ ਪਰੋੜਤਾ ਕਰ ਦਿਉ, ਇਸ ਵਿਸ਼ੇ ਤੇ ਵੀ ਆਪਾਂ ਵਿਚਾਰ ਅੱਗੇ ਤੋਰ ਲਵਾਂਗੇ।

ਇਸੇ ਤਰ੍ਹਾਂ “ਅੰਤਿ ਕਲ ਨਾਰਾਇਣੁ ਸਿਮਰੈ” ਸ਼ਬਦ ਬਾਰੇ ਉਨ੍ਹਾਂ ਦੀ ਦਲੀਲ ਮੇਰੀ ਸਮਝ ਤੋਂ ਬਾਹਰ ਹੈ। ਕਿਉਂਕਿ ਚਰਨਜੀਤ ਸਿੰਘ ਦੀ ਆਪਣੀ ਸੋਚ ਹੈ ਕਿ ਭਗਤਾਂ ਦੀ ਬਾਣੀ ਗੁਰੂ ਸਾਹਿਬਾਂ ਨੇ ਰੈਫ਼ਰੈਂਸ ਵਜੋਂ ਲਿਖੀ ਹੈ ਇਸ ਲਈ ਇਸੇ ਵਿਸ਼ੇ ਦਾ ਸ਼ਬਦ ਇਸੇ ਰਾਗ ਵਿੱਚ ਗੁਰੂ ਸਾਹਿਬਾਂ ਦਾ ਵੀ ਜਰੂਰ ਹੋਣਾ ਚਾਹੀਦਾ ਸੀ। ਇਨ੍ਹਾਂ ਦੀਆਂ ਅਜੀਬ ਅਜੀਬ ਦਲੀਲਾਂ ਮੇਰੀ ਸਮਝ ਤੋਂ ਬਾਹਰ ਹਨ ਇਸ ਲਈ ਮੈਂ ਬਹਿਸ ਵਿੱਚ ਪੈਣਾ ਠੀਕ ਨਹੀਂ ਸਮਝਦਾ। ਤੁਹਾਨੂੰ ਉਨ੍ਹਾਂ ਦੀਆਂ ਗੱਲਾਂ ਠੀਕ ਲੱਗਦੀਆਂ ਹਨ ਤਾਂ, ਜੋ ਜੋ ਗੱਲ ਜਿਸ ਤਰ੍ਹਾਂ ਤੁਹਾਨੂੰ ਠੀਕ ਲੱਗਦੀ ਹੈ ਲਿਖ ਦਿਉ ਆਪਾਂ ਸਾਰੀਆਂ ਗੱਲਾਂ ਤੇ ਵਿਚਾਰ ਕਰ ਲਵਾਂਗੇ।

ਮੇਵਾ ਸਿੰਘ ਜੀ! ਜੇ ਇਹ ਤੁਹਾਡੀ ਮਜਬੂਰੀ ਹੈ ਕਿ ਤੁਸੀਂ ਪੰਜਾਬੀ ਵਿੱਚ ਨਹੀਂ ਲਿਖ ਸਕਦੇ ਤਾਂ ਤੁਸੀਂ ਇੰਗਲਿਸ਼ ਵਿੱਚ ਹੀ ਆਪਣੇ ਵਿਚਾਰ ਭੇਜ ਸਕਦੇ ਹੋ।

ਪਾਠਕਾਂ ਅੱਗੇ ਬੇਨਤੀ- ਕਿਸੇ ਕਾਰਣ ਇੰਗਲਿਸ਼ ਵਿੱਚ ਵਿਚਾਰ ਭੇਜਣ ਦੀ ਗੱਲ ਸਿਰਫ਼ ਮੇਵਾ ਸਿੰਘ ਲਈ ਹੀ ਹੈ। ਹੋਰ ਕੋਈ ਸੱਜਣ ਮੇਰੇ ਨਾਲ ਵਿਚਾਰ ਵਟਾਂਦਰਾ ਕਰਨਾ ਚਾਹੁਣ ਤਾਂ ਸਿਰਫ਼ ਪੰਜਾਬੀ ਵਿੱਚ ਹੀ ਕਰਨ। ਧੰਨਵਾਦ।

ਜਸਬੀਰ ਸਿੰਘ (ਕੈਲਗਰੀ)


(19/11/09)
ਹਰਸਿਮਰਤ ਕੌਰ ਖ਼ਾਲਸਾ

ਬੀਬੀ ਹਰਸਿਮਰਤ ਕੌਰ ਖ਼ਾਲਸਾ ਵਲੋਂ ਸੰਗਤਾਂ ਦਾ ਧੰਨਵਾਦ ਅਤੇ ਅਪੀਲ

ਮੇਰੀ ਵੱਡੀ ਬੇਟੀ ਸ਼ੋਸ਼ਾਨਾ ਕੌਰ ਤੋਬਸਮੈਨ ਜੋ ਕਰੀਬ ਦੋ ਹਫਤਿਆਂ ਤੋਂ ਬਾਲਟੀਮੋਰ ਦੇ ਹਸਪਤਾਲ ਵਿਖੇ ਜਿੰਦਗੀ ਮੌਤ ਨਾਲ ਘੁਲ ਰਹੀ ਸੀ। ਡਾਕਟਰਾਂ ਅਨੁਸਾਰ ਜਿਸ ਦੇ ਬਚਣ ਦੇ ਚਾਨਸ ਬਹੁਤ ਘੱਟ ਸਨ। ਜੋ ਨਾ ਕੂਝ ਖਾ ਰਹੀ ਸੀ ਅਤੇ ਨਾ ਹੀ ਬੋਲ ਰਹੀ ਸੀ ਪਰ ਮੈਨੂੰ ਘਬਰਾਈ ਹੋਈ ਨੂੰ ਕੁੱਝ ਸੁਝ ਨਹੀਂ ਸੀ ਰਿਹਾ ਕਿ ਮੇਰੀ ਹੋਣਹਾਰ ਬੇਟੀ, ਮਾਤਾ ਪਿਤਾ ਦੀ ਆਗਿਅਕਾਰ ਜੋ ਕਾਲਜ ਦੀ ਪੜ੍ਹਾਈ ਕਰ ਰਹੀ ਸੀ। ਅਚਾਨਕ ਉਸ ਨਾਲ ਐਸਾ ਕੀ ਭਾਣਾ ਵਰਤ ਗਿਆ ਉਸ ਨੂੰ ਕੋਮੇ ਵਿੱਚ ਜਾਣਾ ਪਿਆ। ਮੈਂ ਸਭ ਨੂੰ ਹੁਕਮ ਰਜ਼ਾਈ ਦੀ ਸਿਖਿਆ ਦੇਣ ਵਾਲੀ ਵੀ ਡੋਲ ਗਈ ਪਰ ਹਿਮਤ ਕਰਕੇ ਦੋਸਤਾਂ ਮਿਤਰਾਂ ਅਤੇ ਸਗਤਾਂ ਨੂੰ ਅਨਭੋਲ ਅਤੇ ਨਿਰਛਲ ਬੇਟੀ ਦੀ ਜਾਨ ਬਖਸ਼ੀ ਵਾਸਤੇ ਅਰਜ਼ੋਈ ਕੀਤੀ ਕਿ ਸਭ ਅਰਦਾਸ ਕਰੋ ਮੇਰੀ ਪਿਆਰੀ ਬੇਟੀ ਮੌਤ ਦੇ ਮੂੰਹੋਂ ਬਚ ਜਾਵੇ ਕਿਉਂਕਿ ਲੜਕੀ ਦੇ ਬਰੇਨ ਚੋਂ ਖੁਨ ਵਗਣ ਲੱਗ ਪਿਆ ਸੀ ਬਰੇਨ ਦੇ ਅਪ੍ਰੇਸ਼ਨ ਨੂੰ ਡਾਕਟਰ ਵੀ ਜਲਦੀ ਹੱਥ ਨਹੀਂ ਸੀ ਪਾ ਰਹੇ ਆਖਿਰ ਸਭ ਕੁੱਝ ਜਾਂਦਾ ਵੇਖ ਕੇ ਡਾਕਟਰਾਂ ਨੇ ਬਰੇਨ ਦਾ ਅਪ੍ਰੇਸ਼ਨ ਕਰ ਦਿੱਤਾ ਜੋ ਸੰਗਤ ਦੀਆਂ ਅਸੀਸਾਂ, ਅਰਦਾਸਾਂ ਅਤੇ ਅਕਾਲ ਪੁਰਖ ਦੀ ਰਹਿਮਤ ਨਾਲ ਸਫਲ ਹੋ ਗਿਆ, ਬੜਾ ਕੌਸਟਲੀ ਅਪ੍ਰੇਸ਼ਨ ਸੀ, ਮੇਰੀ ਪ੍ਰਾਣ ਪਿਆਰੀ ਬੇਟੀ ਦੀ ਜਾਨ ਬਚ ਗਈ। ਮੇਰੇ ਪਾਸ ਰੱਬ ਜੀ ਅਤੇ ਸੰਗਤਾਂ ਦਾ ਧੰਨਵਾਦ ਕਰਨ ਲਈ ਕੋਈ ਢੁਕਵੇਂ ਲਫਜ਼ ਨਹੀਂ ਜਿਨ੍ਹਾਂ ਨਾਲ ਮੈਂ ਧੰਨਵਾਦ ਕਰ ਸਕਾਂ। ਅਖੀਰ ਤੇ ਮੈਂ ਆਪ ਸਭ ਰੱਬੀ ਪਿਆਰਿਆਂ ਨੂੰ ਅਪੀਲ ਕਰਦੀ ਹਾਂ ਕਿ ਨਾਂ ਮੇਰੇ ਅਤੇ ਮੇਰੀ ਬੱਚੀ ਕੋਲ ਕੋਈ ਜਾਬ ਅਤੇ ਇੰਨਸ਼ੋਰੈਂਸ ਹੈ ਇਸ ਲਈ ਸੰਗਤ ਜੋ ਵੀ ਤਿਲ ਫੁਲ ਮਾਇਆ ਦੀ ਸੇਵਾ ਕਰ ਸਕਦੀ ਹੈ ਜਰੂਰ ਕਰੇ। ਮੈਂ ਇਸ ਵੇਲੇ ਬਾਲਟੀਮੋਰ ਹੀ ਹਾਂ। ਸੇਵਾ ਲਈ ਮੇਰਾ ਪਤਾ ਹੈ-3502 Taney Road, Baltimore, Maryland 21215 ਜਾਂ Harsimrat Kaur Kkalsa, PO BOX 65 Hayward CA 94543 ਸੰਪ੍ਰਕ ਲਈ ਫੋਨ 443-846-4981, (510-432-5827) ਹੁਣ ਮੇਰੀ ਬੇਟੀ ਥੋੜਾ ਥੋੜਾ ਖਾਣ ਅਤੇ ਤੁਰਨ ਵੀ ਲੱਗ ਪਈ ਹੈ ਪਰ ਜਿਨ੍ਹਾ ਚਿਰ ਪੂਰੀ ਠੀਕ ਨਹੀਂ ਹੋ ਜਾਂਦੀ ਮੈਂ ਉਸ ਕੋਲ ਬਾਲਟੀਮੋਰ ਹੀ ਹਾਂ। ਮੈਂ ਗੁਰੂਆਂ ਦੀ ਰੱਬੀ ਬਾਣੀ ਪੜ੍ਹਕੇ ਗੁਰੂ ਦੀ ਸਿੱਖ ਬਣੀ ਹਾਂ ਅਤੇ ਦੇਸ਼ਾਂ ਵਿਦੇਸ਼ਾਂ ਵਿੱਚ ਵਿਚਰ ਕੇ ਰੱਬੀ ਬਾਣੀ ਦਾ ਪ੍ਰਚਾਰ ਕਰ ਰਹੀ ਹਾਂ। ਇੱਕ ਮਿਸ਼ਨਰੀ ਹੋਣ ਦੇ ਨਾਤੇ ਡੇਰਾਵਾਦੀ ਸੋਚ ਵਾਲੇ ਪ੍ਰਬੰਧਕ ਅਤੇ ਰਾਗੀ ਗ੍ਰੰਥੀ ਮੈਨੂੰ ਟਾਈਮ ਬਹੁਤ ਘੱਟ ਦਿੰਦੇ ਹਨ ਮੈਂ ਜੋ ਕੁੱਝ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਕੇ ਕਿ ਇਹੋ ਹੀ ਇੱਕ ਸਾਂਇੰਟੇਫਿਕ ਅਤੇ ਸੱਚਾ ਸੁੱਚਾ ਰੱਬੀ ਮਾਰਗ ਹੈ ਸ਼ਾਮਲ ਹੋਈ ਅੱਜ ਮੈਨੂੰ ਪ੍ਰੈਕਟੀਕਲ ਸਿੱਖਾਂ ਵਿੱਚ ਦਿਖਾਈ ਨਹੀਂ ਦੇ ਰਿਹਾ। ਬਹੁਤੇ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਭੇਖੀ ਬਾਬਿਆਂ ਦੇ ਮੱਗਰ ਲੱਗੇ ਫਿਰਦੇ ਹਨ। ਮੇਰੀ ਪੰਥ ਦੇ ਜਾਗਰੂਕ ਗੁਰਸਿੱਖਾਂ ਗੁਰਮੁਖ ਪਿਆਰਿਆਂ ਅਤੇ ਰੱਬੀ ਸੇਵਕਾਂ ਨੂੰ ਅਪੀਲ ਹੈ ਕਿ ਇਸ ਦੁੱਖ ਦੀ ਘੜੀ ਵਿੱਚ ਰੱਬੀ ਪਾਂਧਣ ਦੀ ਮਦਦ ਜਰੂਰ ਕਰਨ ਤਾਂ ਕਿ ਇਸ ਔਖੇ ਸਮੇਂ ਵਿੱਚ ਵੀ ਮੈਂ ਬਾਬੇ ਨਾਨਕ ਦਾ ਉਪਦੇਸ਼ ਗੈਰ ਸਿੱਖਾਂ ਵਿੱਚ ਵੀ ਵੰਡ ਸਕਾਂ। ਆਪ ਸਭ ਦੀ ਹਮਦਰਦੀ ਲਈ ਧੰਨਵਾਦ!


(19/11/09)
ਸਿੱਖ ਅਫੇਅਰਜ਼

ਪ੍ਰੋਫ਼ੈਸਰ ਦਰਸ਼ਨ ਸਿੰਘ ਜੀ ਨੇ ਅਪਣੇ ਉਪਰ ਇਲਜ਼ਾਮ ਲਾਉਣ ਵਾਲਿਆਂ ਤੋਂ ਪੁੱਛਿਆ …. . ਕੀ ਇਹ ਬੀਬੀ ਅਨੂਪ ਕੌਰ ਵਾਲੀ ਸਾਖੀ ਵੀ ਸੱਚ ਹੈ?

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨੰ. -੧ ਫਰੀਦਾਬਾਦ (ਇੰਡੀਆ) ਵਿੱਚ ਹੋਏ ਇਸ ਪ੍ਰੋਗਰਾਮ ਦੀ ਪੂਰੀ ਰਿਕਾਡਿੰਗ ਆਪ ਜੀ www.thesikhaffairs.org (Story of Anoop Kaur in Bachittar Natak) ' ਤੇ ਜਾ ਕੇ ਵੇਖ ਸਕਦੇ ਹੋ।


(19/11/09)
ਬਸੰਤ ਕੌਰ/ਜਸਪ੍ਰੀਤ ਕੌਰ

ਇਕ ਪਾਸੇ ਤਾਂ ਬੀਬੀਆਂ ਨੂੰ ਕੇਸਕੀ ਬੰਨ੍ਹਣ ਦੀ ਪ੍ਰੇਰਣਾ ਦਿੰਦੇ ਹੋ ਤੇ ਦੂਜੇ ਪਾਸੇ ਉਸ ਰਚਨਾ ਨੂੰ ਪਿਆਰ ਕਰਦੇ ਹੋ ਜਿਸ ਵਿੱਚ ਕੇਸਾਂ ਦੀ ਬੇਅਦਬੀ ਦੀ ਪ੍ਰੇਰਣਾ ਹੋਵੇ

ਮਨਪ੍ਰੀਤ ਕਾਨਪੁਰੀ ਨੂੰ ਸਵਾਲ - ਜਦ ਸਿੱਖੀ ਦੀ ਪਹਿਚਾਣ ਕੇਸ ਹੀ ਨਹੀਂ ਹੋਣਗੇ ਤਦ ਕੇਸਕੀ ਤੇ ਦਸਤਾਰਾਂ ਕਿੰਨਾਂ ਦੇ ਸਿਰਾਂ `ਤੇ ਸਜਾਉਗੇ? -ਖਾਲਸਾ ਨਾਰੀ ਮੰਚ, ਫ਼ਰੀਦਾਬਾਦ

(19 ਨਵੰਬਰ 2009 ਫ਼ਰੀਦਾਬਾਦ: ਬਸੰਤ ਕੌਰ/ਜਸਪ੍ਰੀਤ ਕੌਰ)

ਖਾਲਸਾ ਨਾਰੀ ਮੰਚ ਦੀ ਕਨਵੀਨਰ ਬੀਬੀ ਹਰਬੰਸ ਕੌਰ ਫ਼ਰੀਦਾਬਾਦ ਨੇ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਤੋਂ ਸਵਾਲ ਕਰਦਿਆਂ ਕਿਹਾ ਕਿ ਜਿਸ ਬਚਿੱਤਰ ਨਾਟਕ/ਅਖੌਤੀ ਦਸਮ ਗ੍ਰੰਥ ਨੂੰ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰੀ ਵਿੱਚ ਗਾਇਨ ਕਰਦੇ ਹੋ ਉਸ ਵਿੱਚ ਸਿੱਖ ਬੀਬੀਆਂ ਭੈਣਾਂ ਨੂੰ ਕੇਸਾਂ ਤੇ ਰੋਮਾਂ ਦੀ ਬੇਅਦਬੀ ਕਰਨ ਵਾਲੀਆਂ ਸ਼ਰਮਨਾਕ ਤੇ ਅਸ਼ਲੀਲ ਸਿੱਖਿਆਵਾਂ ਦਰਜ਼ ਹਨ। ਬੀਬੀਆਂ ਨੂੰ ਕੇਸਕੀ ਬੰਨਣ ਦਾ ਉਪਦੇਸ਼ ਦੇਣ ਵਾਲੇ ਭਾਈ ਕਾਨਪੁਰੀ ਦਸਣ ਕਿ ਜਦ ਸਿੱਖੀ ਦੀ ਪਹਿਚਾਣ ਕੇਸ ਹੀ ਨਹੀਂ ਹੋਣਗੇ ਤਦ ਕੇਸਕੀ ਤੇ ਦਸਤਾਰਾਂ ਕਿੰਨਾਂ ਦੇ ਸਿਰਾਂ `ਤੇ ਸਜਾਉਗੇ?

ਬੀਬੀ ਹਰਬੰਸ ਕੌਰ ਨੇ ਫ਼ਰੀਦਾਬਾਦ ਵਿਖੇ 15 ਨਵੰਬਰ 09 ਨੂੰ ਵਾਪਰੀ ਘਟਨਾ ਪਿੱਛੇ ਭਾਈ ਕਾਨਪੁਰੀ ਦੀ ਹਉਂਮੈ ਭਰੀ ਸੋਚ ਦਾ ਖੁਲਾਸਾ ਕਰਦਿਆਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਮਰਿਆਦਾ ਤੋੜਨ ਵਾਲਾ ਕੰਮ ਰਾਗੀ ਵੱਲੋਂ ਪਹਿਲੀ ਵਾਰ ਨਹੀਂ ਹੋਇਆ ਇਸ ਤੋਂ ਪਹਿਲਾਂ ਵੀ 13 ਸਤੰਬਰ 2009 ਨੂੰ ਗੁਰਦੁਆਰਾ ਰਕਾਬ ਗੰਜ ਸਾਹਿਬ ਦਿੱਲੀ ਵਿਖੇ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਨੇ ਅਜਿਹਾ ਕੀਤਾ। ਉਨ੍ਹਾਂ ਦਸਿਆ ਕਿ ਸਟੇਜ ਤੋਂ “ਤੁਮ ਹੋ ਸਭ ਰਾਜਨ ਕੇ ਰਾਜਾ. . ਮਹਾਕਾਲ ਰਖਵਾਰ ਹਮਾਰੋ” ਕੱਚੀ ਬਾਣੀ ਦਾ ਗਾਇਨ ਕਰ ਕੇ ਜਦ ਮਨਪ੍ਰੀਤ ਸਿੰਘ ਕਾਨਪੁਰੀ ਸਟੇਜ ਤੋਂ ਪਰਤੇ ਤਾਂ ਕੁੱਝ ਸਮੇਂ ਬਾਅਦ ਮੈਂ ਉਨ੍ਹਾਂ ਨੂੰ ਫੋਨ ਤੇ ਮਹਾਕਾਲ ਦੀ ਸਚਾਈ ਦਸਦਿਆਂ ਕਿਹਾ “ਵੀਰ ਜੀ! ਆਪ ਜੀ ਨੇ ਜਿਸ ਮਹਾਕਾਲ ਨੂੰ ਅਕਾਲਪੁਰਖ ਵਾਹਿਗੁਰੂ ਬਣਾ ਕੇ ਪੇਸ਼ ਕੀਤਾ ਹੈ ਉਸ ਦਾ ਸਿਖ ਸ਼ਰਾਬ ਤੇ ਭੰਗ ਪਿਲਾ ਕੇ ਬਣਾਇਆ ਜਾਂਦਾ ਹੈ। (ਮਹਾਕਾਲ ਕੋ ਸਿਖ ਕਰਿ ਮਦਿਰਾ (ਸ਼ਰਾਬ) ਭਾਂਗ ਪਿਵਾਇ- ਬਚਿਤਰ ਨਾਟਕ/ਅਖੌਤੀਦਸਮ ਗ੍ਰੰਥ)। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਕਿਥੇ ਵੀ ਅਕਾਲਪੁਰਖ ਵਾਹਿਗੁਰੂ ਨੂੰ ਮਹਾਕਾਲ ਨਹੀਂ ਕਿਹਾ। ਮੈਂ ਭਾਈ ਕਾਨਪੁਰੀ ਨੂੰ ਇਹ ਵੀ ਕਿਹਾ ਕਿ -ਵੀਰ ਜੀ! ਸਿੱਖ ਕੌਮ ਨੂੰ ਆਪ ਜੀ ਵਰਗੇ ਗੁਰਸਿੱਖਾਂ ਤੋਂ ਬੜੀਆਂ ਆਸਾਂ ਹਨ ਮੈਂ ਵੀ ਆਪ ਜੀ ਦਾ ਗੁਰਬਾਣੀ ਕੀਰਤਨ ਹੁਣ ਤਕ ਪਿਆਰ ਨਾਲ ਸ੍ਰਵਣ ਕਰਦੀ ਆਈ ਹਾਂ ਇਸ ਲਈ ਕ੍ਰਿਪਾ ਕਰ ਕੇ ਅਜਿਹੀ ਰਚਨਾ ਨਾ ਪੜ੍ਹੋ ਜਿਸ ਨਾਲ ਸਿੱਖੀ ਦਾ ਖਾਤਮਾ ਹੋਵੇ। ਇਹ ਗੱਲ ਸੁਣ ਕੇ ਵੀਰ ਕਾਨਪੁਰੀ ਨੇ ਇਹੀ ਕਿਹਾ ਕਿ ਮੇਰੀ ਅਜੇ ਦਸਮ ਗ੍ਰੰਥ ਤੇ ਸਟੱਡੀ ਨਹੀਂ ਹੈ ਮੈਂ ਤਾਂ ਹੁਣ ਤਕ ਮਹਾਕਾਲ ਨੂੰ ਵਾਹਿਗੁਰੂ ਹੀ ਮੰਨਦਾ ਆ ਰਿਹਾ। ਮੈਂ ਉਨ੍ਹਾਂ ਨੂੰ ਇਹੀ ਕਿਹਾ ਕਿ ਆਪ ਜੀ ਇਸ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦੀ ਰੋਸ਼ਨੀ ਵਿੱਚ ਇੱਕ ਵਾਰ ਧਿਆਨ ਨਾਲ ਅਰਥਾਂ ਸਮੇਤ ਜ਼ਰੂਰ ਪੜ੍ਹੋ।

ਬੀਬੀ ਹਰਬੰਸ ਕੌਰ ਨੇ ਕਿਹਾ ਕਿ ਮੇਰੀ ਗਲਤੀ ਇੰਨੀ ਸੀ ਕਿ ਮੈਂ ਕੌਮ ਦੇ ਇੰਨੇ ਵੱਡੇ ਕੀਰਤਨੀਏ ਨੂੰ ਗੁਰੂ ਦੀ ਗੱਲ ਦੱਸ ਦਿੱਤੀ। ਜਿਸ ਦੇ ਲਈ ਭਾਈ ਕਾਨਪੁਰੀ ਨੇ ਕਈ ਦਿਨਾਂ ਤਕ ਮੇਰੇ ਨਾਲ ਫੋਨ ਤੇ ਧਮਕੀ ਭਰਾ ਰੱਵਈਆ ਅਪਨਾਇਆ ਅਤੇ ਬਦਲਾ ਲੈਣ ਲਈ ਜਿਦ ਵੱਜੋਂ ਸਿੰਘ ਸਭਾ ਗੁਰਦੁਆਰੇ ਦੇ ਪ੍ਰਬੰਧਕਾਂ ਨਾਲ ਵਾਅਦਾ ਕਰ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕੱਚੀ ਬਾਣੀ ਦਾ ਕੀਰਤਨ ਕਰ ਕੇ ਆਪਣਾ ਵਾਅਦਾ ਤੋੜਿਆ ਜਿਸ ਦਾ ਵਿਰੋਧ ਅਣਖੀ ਤੇ ਸੁਚੇਤ ਸਿੱਖਾਂ ਨੇ ਅਪਣਾ ਫਰਜ਼ ਸਮਝ ਕੇ ਕੀਤਾ। ਬੀਬੀ ਹਰਬੰਸ ਕੌਰ ਨੇ ਕੱਚੀ ਬਾਣੀ ਰਾਹੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੀ ਘਟਨਾ ਨੂੰ ਸ਼ਰਮਨਾਕ ਦਸਿਆ ਅਤੇ ਕਿਹਾ ਕਿ ਭਾਈ ਕਾਨਪੁਰੀ ਆਪਣੀ ਹਉਂਮੈ ਨੂੰ ਬਚਾਉਣ ਦੇ ਚੱਕਰ ਵਿੱਚ ਇਹ ਵੀ ਭੁਲ ਗਏ ਕਿ ੳਨ੍ਹਾਂ ਨੇ ਸਮਾਗਮ ਵਿੱਚ ਸਿੱਖ ਸੰਗਤਾਂ ਨੂੰ ਆਪਸ ਵਿੱਚ ਲੜ ਮਰਣ ਵਾਲਾ ਘਿਨਾਉਣਾ ਉਪਦੇਸ਼ ਦੇ ਦਿੱਤਾ ਪਰ ਕੁੱਝ ਸੁਚੇਤ ਸਿੱਖਾਂ ਦੀ ਸਮਝਦਾਰੀ ਨਾਲ ਇੱਕ ਬਹੁਤ ਵੱਡੀ ਭਰਾ ਮਾਰੂ ਜੰਗ ਪੈਦਾ ਹੋਣ ਤੋਂ ਟਲ ਗਈ।

ਬੀਬੀ ਹਰਬੰਸ ਕੌਰ ਨੇ ਦਸਿਆ ਕਿ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਮੇਰੇ ਖਿਲਾਫ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਮੈਂ ਕੇਸਕੀ ਉਤਾਰਣ ਦੀ ਗੱਲ ਕੀਤੀ ਹੈ ਜਦ ਕਿ ਮੇਰੇ ਸ਼ਬਦ ਕੇਸਕੀ ਦੇ ਬਚਾਵ ਲਈ ਸਨ। ਕਾਨਪੁਰੀ ਵੱਲੋਂ ਬਚਿਤਰ ਨਾਟਕ ਗਾਇਨ ਕਰਨ ਤੇ ਉਸ ਦੇ ਵਿਰੁੱਧ ਕੀਤਾ ਗਿਆ ਰੋਸ ਵੀ ਕੇਸਾਂ ਨੂੰ ਬਚਾਉਣ ਲਈ ਸੀ ਕਿਉਂਕਿ ਮੈਂ ਬਚਿਤਰ ਨਾਟਕ/ਅਖੌਤੀ ਦਸਮ ਗ੍ਰੰਥ ਦੀ ਸਿੱਖਿਆਵਾਂ ਨੂੰ ਅਰਥਾਂ ਸਮੇਤ ਚੰਗੀ ਤਰ੍ਹਾਂ ਪੜ੍ਹਿਆ ਹੈ ਜਿਸ ਵਿੱਚ ਕੇਸਾਂ ਨੂੰ ਸਾਫ ਕਰਣ ਦੀ ਗੱਲ ਲਿਖੀ ਹੈ। ਜਦ ਸਾਡੇ ਕੇਸ ਹੀ ਨਹੀਂ ਹੋਣਗੇ ਤਾਂ ਅਸੀਂ ਕੇਸਕੀ ਕਿੱਥੇ ਸਜਾਂਵਾਂਗੇ? ਇਹ ਗੱਲ ਮੈਂ ਉਥੇ ਕੁੱਝ ਭੈਣਾਂ ਨੂੰ ਵੀ ਸਮਝਾਉਣ ਦਾ ਜਤਨ ਕੀਤਾ। ਪਰ ਫਿਰ ਵੀ ਜੇ ਕਿਸੇ ਨੂੰ ਸਮਝਣ ਵਿੱਚ ਭੁਲੇਖਾ ਲਗਿਆ ਹੈ ਤਾਂ ਮੈਂ ਉਸ ਦੇ ਲਈ ਹੱਥ ਜੋੜ ਕੇ ਖਿਮਾ ਮੰਗਦੀ ਹਾਂ ਪਰ ਮੇਰੇ ਵੱਲੋਂ ਅਜਿਹਾ ਕੋਈ ਅਪਸ਼ਬਦ ਨਹੀਂ ਕਿਹਾ ਗਿਆ।

****************************************************

ਮੱਕੜ ਸਾਹਿਬ! ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖਸੀਅਤ ਨੂੰ ਧੁੰਦਲਾ ਦਰਸ਼ਨ ਸਿੰਘ ਨਹੀਂ ਬਚਿੱਤਰ ਨਾਟਕ/ਅਖੌਤੀ ਦਸਮ ਗ੍ਰੰਥ ਕਰ ਰਿਹਾ ਹੈ। ਪ੍ਰੋਫ੍ਰਸਰ ਦਰਸ਼ਨ ਸਿੰਘ ਨੇ ਤਾਂ ਉਸ ਗ੍ਰੰਥ ਵਿੱਚ ਲਿਖਿਆ ਸੱਚ ਦਸਿਆ ਹੈ - ਸ. ਉਪਕਾਰ ਸਿੰਘ

(18 ਨਵੰਬਰ 2009 ਫ਼ਰੀਦਾਬਾਦ: ਬਸੰਤ ਕੌਰ)

ਅਕਾਲ ਤਖ਼ਤ ਦੇ ਸਾਬਕਾ ਮੁੱਖ ਸੇਵਾਦਾਰ ਪ੍ਰੋ. ਦਰਸ਼ਨ ਸਿੰਘ ਵਿਰੁੱਧ ਮੋਰਚਾ ਖੋਲ੍ਹਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ. ਅਵਤਾਰ ਸਿੰਘ ਮਕੱੜ ਵੱਲੋਂ ਪ੍ਰੋ. ਦਰਸ਼ਨ ਸਿੰਘ ਨੂੰ ਪੰਥ ਵਿਚੋਂ ਛੇਕਣ ਦੇ ਬਿਆਨ ਉਤੇ ਪ੍ਰਤੀਕਰਮ ਕਰਦਿਆਂ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉਚੱਤਾ ਨੂੰ ਸਮਰਪਤ ਜਥੇਬੰਦੀ ਦਸਮ ਗ੍ਰੰਥ (ਬਚਿੱਤਰ ਨਾਟਕ) ਵਿਚਾਰ ਮੰਚ ਇੰਟਰਨੈਸ਼ਨਲ ਦੇ ਕਨਵੀਨਰ ਸ. ਉਪਕਾਰ ਸਿੰਘ ਨੇ ਕਿਹਾ ਕਿ ਮੱਕੜ ਸਾਹਿਬ! ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖਸੀਅਤ ਨੂੰ ਧੁੰਦਲਾ ਦਰਸ਼ਨ ਸਿੰਘ ਨਹੀਂ ਬਚਿੱਤਰ ਨਾਟਕ/ਅਖੌਤੀ ਦਸਮ ਗ੍ਰੰਥ ਕਰ ਰਿਹਾ ਹੈ। ਪ੍ਰੋਫ੍ਰਸਰ ਦਰਸ਼ਨ ਸਿੰਘ ਨੇ ਤਾਂ ਉਸ ਗ੍ਰੰਥ ਵਿੱਚ ਲਿਖਿਆ ਸੱਚ ਦਸਿਆ ਹੈ। ਉਨ੍ਹਾਂ ਕਿਹਾ ਕਿ ਜਿਸ ਹਿਸਾਬ ਨਾਲ ਤੁਸੀਂ ਛੇਕਣ ਦੀਆਂ ਗੱਲਾਂ ਕਰ ਰਹੇ ਹੋ ਉਸ ਤੋਂ ਸਾਫ ਜਾਹਰ ਹੈ ਕਿ ਅੰਦਰ ਖਾਤੇ ਆਰ. ਐਸ. ਐਸ. ਦੇ ਇਸ਼ਾਰੇ `ਤੇ ਬਾਦਲ ਐਂਡ ਕੰਪਨੀ ਨੇ ਤੁਹਾਨੂੰ ਫੁਰਮਾਨ ਜਾਰੀ ਕਰ ਦਿੱਤਾ ਹੈ। ਬਸ ਦੇਰ ਹੈ ਤਾਂ ਉਸ ਉਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਂ ਦੀ ਦੁਰਵਰਤੋਂ ਕਰ ਕੇ ਮੋਹਰ ਲਾਉਣ ਦੀ ਤਾਂ ਜੁ ਸਿੱਖ ਸੰਗਤਾਂ ਨੂੰ ਗੁਮਰਾਹ ਕੀਤਾ ਜਾ ਸਕੇ। ਪਰ ਤੁਹਾਨੂੰ ਇਹ ਨਹੀਂ ਪਤਾ ਕਿ ਇਸ ਹਰਕਤ ਦੇ ਸਿੱਟੇ ਕਿੰਨੇ ਮਾੜੇ ਨਿਕਲਣਗੇ ਜੋ ਕਿ ਆਉਣ ਵਾਲਾ ਵਕਤ ਹੀ ਦਸੇਗਾ। ਉਨ੍ਹਾਂ ਕਿਹਾ ਕਿ ਇਹ ਸਿੱਖ ਕੌਮ ਦਾ ਦੁਖਾਂਤ ਹੈ ਕਿ ਜਿਸ ਅਕਾਲ ਤਖ਼ਤ ਸਾਹਿਬ ਦੇ ਮੁਖ ਸੇਵਾਦਾਰਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਅਗਵਾਈ ਲੈਣੀ ਸੀ ਉਹ ਪੰਥ ਵਿਰੋਧੀ ਤਾਕਤਾਂ ਦੇ ਹੱਥਾਂ ਵਿੱਚ ਖੇਡ ਕੇ ਪੰਥ ਨੂੰ ਦੁਫਾੜ ਕਰਣ ਦੇ ਰਸਤੇ ਤੇ ਚਲ ਰਹੇ ਹਨ। ਸ. ਉਪਕਾਰ ਸਿੰਘ ਨੇ ਇਹ ਵੀ ਕਿਹਾ ਕਿ ਪ੍ਰੋਫ੍ਰਸਰ ਦਰਸ਼ਨ ਸਿੰਘ ਤੋਂ ਪਹਿਲਾਂ ਗੁਰੂ ਗ੍ਰੰਥ ਦੇ ਪੰਥ ਵਿਚੋਂ ਬਚਿੱਤਰ ਨਾਟਕ/ਅਖੌਤੀ ਦਸਮ ਗ੍ਰੰਥ ਨੂੰ ਛੇਕੋ ਜਿਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖਸੀਅਤ ਉਤੇ ਦਾਗ ਲਾਉਣ ਲਈ ਅਨੂਪ ਕੌਰ ਵਰਗੀਆਂ ਹਜ਼ਾਰਾਂ ਗੰਦੀਆਂ ਕਹਾਣੀਆਂ ਲਿਖੀਆਂ ਹਨ। ਹੁਣੇ ਤਾਂ ਤੁਸੀ ਇੱਕ ਕਹਾਣੀ ਸੁਣੀ ਹੈ ਤੇ ਇੰਨੇ ਕਲਪ ਗਏ ਹੋ ਜਦ ਤੁਸੀਂ ਇਸ ਗ੍ਰੰਥ ਦੀਆਂ ਅਜਿਹੀਆਂ ਹਜ਼ਾਰਾਂ ਕਹਾਣੀਆਂ ਸੁਣੋਗੇ ਤਾਂ ਇਹ ਵੀ ਦੱਸ ਦਿਓ ਕਿ ਉਨ੍ਹਾਂ ਲੋਕਾਂ ਨੂੰ ਕਿਸ ਤਰ੍ਹਾਂ ਪੰਥ `ਚੌਂ ਬਾਹਰ ਕੱਢੋਗੇ ਜਿਹੜੇ ਇਸ ਗ੍ਰੰਥ ਅੱਗੇ ਪਜਾਮੇ ਲਾਹ ਕੇ ਮੱਥਾ ਟੇਕਦੇ ਹਨ ?


(19/11/09)
ਤਰਲੋਚਨ ਸਿੰਘ (ਫਿਜਿਕਸ)

ਤਰਲੋਚਨ ਸਿੰਘ (ਫਿਜਿਕਸ)

09888169226

ਸਿੱਖ ਮਾਰਗ ਦੇ ਪਾਠਕ ਸਜਣੋ

ਵਾਹਿਗੁਰੂ ਜੀ ਕਾ ਖਾਲਸਾ॥

ਵਾਹਿਗੁਰੂ ਜੀ ਕੀ ਫਤਿਹ॥

ਸਰਦਾਰ ਗੁਰਚਰਨ ਸਿੰਘ ਜੀ

ਤੁਸਾਂ ਮੇਰੇ ਤੋਂ ਪੁਛਿਆ ਆਤਮਾ ਬਾਰੇ, ਇਹ ਕੀ ਹੈ? ਕਿਥੇ ਰਹਿੰਦੀ ਹੈ? ਕਿਸ ਨੂੰ ਦਿਸਦੀ ਹੈ?

ਪਿਛਲੇ ਕਾਫੀ ਸਮੇਂ ਤੋਂ ਬਹਿਸ ਚਲਦੀ ਰਹੀ ਹੈ, ਮੈਂ ਸਾਇੰਸ ਤੇ ਗੁਰਬਾਣੀ ਅਨੁਸਾਰ ਕਈ ਹਵਾਲੇ ਪੇਸ਼ ਕੀਤੇ ਸਨ। ਤੁਸੀਂ ਸਿੱਖ ਮਾਰਗ ਤੇ ਪਿਛਲੀਆਂ ਚਿਠੀਆਂ ਫਰੋਲੋ ਤੇ ਆਪਣੀ ਯਾਦ ਸ਼ਕਤੀ ਨੂੰ ਤਾਜਾ ਕਰੋ ਸਭ ਕੁੱਝ ਮਿਲ ਜਾਏਗਾ। ਹਾਂ ਮੇਰੇ ਵੀਰ ਜਸਬੀਰ ਸਿੰਘ ਕੈਲਗਰੀ ਹੋਰਾਂ ਦੇ ਜਵਾਬ ਵੀ ਜਰੂਰ ਪੜ੍ਹ ਲੈਣਾ (ਜਿਸ ਨੂੰ ਤੁਸੀਂ ਮਹਾਭਾਰਤ ਦਸਦੇ ਹੋ) ਉਨ੍ਹਾਂ ਦੇ ਜਵਾਬ ਬੜੇ ਡੂੰਘਾਈ ਵਿੱਚ ਹਨ, ਤੁਹਾਨੂੰ ਸਾਰਾ ਗਿਆਨ ਹੋ ਜਾਏਗਾ। ਜਾਂ ਬਲਦੇਵ ਸਿੰਘ ਹਾਂਗਕਾਂਗ ਵਾਲਿਆਂ ਨੂੰ ਪੜੋ। ਔਰ ਫਿਰ ਤੁਸੀਂ ਕਦੀਂ ਨਹੀਂ ਪੁਛੋਗੇ ਕੇ ਆਤਮਾ ਕੀ ਹੈ? ਕਿਥੇ ਰਹਿੰਦੀ ਹੈ? ਆਦਿ। ਹੋ ਸਕਦਾ ਹੈ ਤੁਹਾਡੇ ਤੇ ਵਾਹਿਗੁਰੂ ਦੀ ਨਦਰਿ ਐਸੀ ਹੋਏ ਕੇ ਤੁਸੀਂ ਆਤਮਾ ਨੂੰ ਮਹਿਸੂਸ ਕਰਨ ਲਗੋ। ਜੇ ਅਜਿਹਾ ਹੋਇਆ ਤਾਂ ਤੁਹਾਡੇ ਸਾਰੇ ਸਵਾਲ ਖਤਮ ਹੋ ਜਾਣਗੇ।

ਪਰ ਗੁਰਚਰਨ ਸਿੰਘ ਜੀ ਆਸ ਘਟ ਹੈ ਕੇ ਤੁਸੀਂ ਆਤਮਾ ਨੂੰ ਮਹਿਸੂਸ ਕਰ ਸਕੋ ਕਿਉਂਕਿ ਉਸ ਲਈ ਇਨਸਾਨ ਦਾ ਨਾਜੁਕ ਹੋਣਾ ਬੜਾ ਜਰੂਰੀ ਹੈ, ਪੱਥਰ ਦਿਲ ਇਨਸਾਨ ਆਤਮਾ ਨੂੰ ਨਹੀਂ ਜਾਣ ਸਕਦੇ, ਪੱਥਰ ਦਿਲ ਇਨਸਾਨ ਕਿਵੇਂ ਜਾਣਨਗੇ ਕੇ ਆਤਮਾ ਕੀ ਹੁੰਦੀ ਹੈ? ਹਾਂ ਕੋਸ਼ਿਸ਼ ਕਰੀ ਜਾਓ, ਜੇ ਪਾਣੀ ਦੀ ਧਾਰ ਨੂੰ ਲਗਾਤਾਰ ਪੱਥਰ ਤੇ ਸੁਟਿਆ ਜਾਏ ਤਾਂ ਉਹ ਵੀ ਪੱਥਰ ਤੇ ਆਪਣੀ ਛਾਪ ਛੱਡ ਦਿੰਦੀ ਹੈ। ਇਸ ਲਈ ਆਤਮਾ ਬਾਰੇ ਰਾਤ ਦਿਨ ਸੋਚਦੇ ਰਹੋ, ਸੋਚਦੇ ਰਹੋ ਤਾਂ ਹੋ ਸਕਦਾ ਹੈ ਕੁੱਝ ਪਲੇ ਪੈ ਜਾਏ। ਜੇ ਸੁਪਨੇ ਵੀ ਆਤਮਾ ਦੇ ਆਉਣੇ ਸ਼ੁਰੂ ਹੋ ਜਾਣ ਤਾਂ ਸਮਝਿਓ ਕੇ ਗਲ ਬਣ ਸਕਦੀ ਹੈ।

ਇਕ ਤਰੀਕਾ ਹੋਰ ਵੀ ਹੈ, ਦਸਾਂ, ਸੁਣੋਗੇ ਜਾਂ ਮਜ਼ਾਕ ਵਿੱਚ ਉੜਾ ਦਿਓਗੇ

ਗੁਰਬਾਣੀ ਨੂੰ ਪੜ੍ਹਨ ਲਈ ਦਿਮਾਗ ਦੀ ਵਰਤੋਂ ਘੱਟ ਕਰੋ ਆਪਣੀ ਅੰਤਰ ਆਤਮਾ ਨੂੰ ਵਰਤੋ ਕਿਉਂਕਿ ਗੁਰਬਾਣੀ ਵਾਰਤਕ ਨਹੀਂ ਹੈ ਇਹ ਪਰਮ-ਆਤਮਾ ਦੀ ਅਵਾਜ ਹੈ, ਪਰਮ-ਆਤਮਾ ਦੀ ਅਵਾਜ ਨੂੰ ਆਤਮਾ ਹੀ ਸਮਝ ਸਕਦੀ ਹੈ।

ਹਾਂ ਗੁਰਚਰਨ ਤੁਸੀਂ ਆਤਮਾ ਨੂੰ ਇਸ ਲਈ ਕਤਲ ਕਰ ਰਹੇ ਹੋ ਤਾਂ ਜੋ ਲੋਕ ਨਿਡਰ ਬਣ ਜਾਣ, ਇਹ ਤੁਹਾਡੀ ਗਲਤ ਸੋਚ ਹੈ। ਇਨਸਾਨ ਆਤਮਾ ਨੂੰ ਮਹਿਸੂਸ ਕਰ ਕੇ ਹੀ ਨਿਡਰ ਬਣ ਸਕਦਾ ਹੈ। ਜਿਨੇ ਵੀ ਸ਼ਹੀਦ ਹੋਏ ਚਾਹੇ ਉਹ ਬਾਬਾ ਮਨੀ ਸਿੰਘ ਜੀ ਸਨ ਜਾਂ ਭਾਈ ਤਾਰੂ ਸਿੰਘ ਜੀ ਸਨ ਜਾਂ ਬਾਬਾ ਦੀਪ ਸਿੰਘ ਜੀ ਸਨ ਉਹ ਸਾਰੇ ਆਤਮ ਗਿਆਨੀ ਸਨ। ਇਸ ਲਈ ਅਜ ਤੋਂ ਹੀ ਸਿੱਖ ਮਾਰਗ ਦੇ ਸਾਰੇ ਪਾਠਕ ਪ੍ਰਣ ਕਰਨ ਕੇ ਉਹ ਕਦੀਂ ਵੀ ਆਪਣੀ ਆਤਮਾ ਦਾ ਜਾਂ ਕਿਸੇ ਹੋਰ ਦੀ ਆਤਮਾ ਦਾ ਕਤਲ ਨਹੀਂ ਕਰਨਗੇ ਨਾ ਹੀ ਆਤਮਾ ਨੂੰ ਕਤਲ ਕੀਤੇ ਜਾਣ ਸਬੰਧੀ ਕੋਈ ਊਟ-ਪਟਾਂਗ ਲੇਖ ਲਿਖਣਗੇ

ਬਾਕੀ ਰਹੀ ਹਿਸਾਬ ਕਿਤਾਬ ਦੀ ਗਲ, ਲੇਖੇ ਤਾਂ ਹੋਣੇ ਹੀ ਹਨ, ਹਾਂ ਪ੍ਰਭੂ ਮਾਫੀ ਦੇ ਦਿੰਦਾ ਹੈ, ਡਰਨ ਦੀ ਲੋੜ ਨਹੀਂ, ਉਸ ਨੂੰ ਸਭ ਕੁੱਝ ਸਚੋ ਸਚ ਦਸਣ ਦੀ ਲੋੜ ਹੈ। ਉਹ ਸਾਡੇ ਮੂੰਹੋਂ ਸਭ ਕੁੱਝ ਸਚ ਸਚ ਸੁਣਨਾ ਚਾਹੁੰਦਾ ਹੈ, ਕਿਸੇ ਵਿਚੋਲੇ ਦੀ ਲੋੜ ਨਹੀਂ। ਜਿਥੇ ਮਰਜੀ ਆਪਣਾ ਵਹੀ ਖਾਤਾ ਖੋਲ ਲਵੋ, ਸਾਡੇ ਕੋਲ ਟਾਈਮ ਹੋਵੇ ਨਾ ਹੋਵੇ, ਉਸ ਕੋਲ ਹਰ ਸਮੇਂ ਸਾਡੇ ਲਈ ਸਮਾ ਹੀ ਸਮਾ ਹੈ, ਉਹ ਹਰ ਸਮੇਂ ਸਾਡੇ ਨਾਲ ਹੈ, ਉਹ ਸਾਡੇ ਹਰ ਸੁਆਸ ਨਾਲ ਜੁੜਿਆ ਹੋਇਆ ਹੈ। ਅੰਤਰ-ਆਤਮਾ ਨਾਲ ਪੁਕਾਰਨ ਦੀ ਲੋੜ ਹੈ, ਆਪਣੇ ਸੁਆਸ਼ਾ ਵਿੱਚ ਉਸ ਨੂੰ ਮਹਿਸੂਸ ਕਰਨ ਦੀ ਲੋੜ ਹੈ। ਬਸ, ਇਹੋ ਧਰਮ ਹੈ, ਇਹੋ ਪੂਜਾ ਹੈ, ਇਹੋ ਆਰਤੀ ਹੈ, ਇਹੋ ਅਰਦਾਸ ਹੈ। ਜੇ ਉਹ ਮਹਿਸੂਸ ਨਹੀਂ ਹੁੰਦਾ ਤਾਂ ਫਿਰ ਸਭ ਵਿਅਰਥ। ਜਿਨੇ ਮਰਜੀ ਰੋਲੇ ਗੋਲੇ ਪਾਈ ਜਾਵੋ, ਇਹ ਠੀਕ, ਉਹ ਗਲਤ, ਉਸ ਸਭ ਕੁੱਝ ਦਾ ਕੋਈ ਫਾਇਦਾ ਨਹੀਂ।

ਗੁਰਚਰਨ ਸਿੰਘ ਜੀ ਤੁਸੀਂ ਮੇਰੀਆਂ ਡਿਗਰੀਆਂ ਲਈ ਕਿੰਨੀ ਮੇਹਨਤ ਕਰ ਰਹੇ ਹੋ। ਬੜਾ ਅਫਸੋਸ ਹੁੰਦਾ ਹੈ ਕੇ ਤੁਸੀਂ ਆਪਣਾ ਕੀਮਤੀ ਸਮਾਂ ਮੇਰੀ ਡਿਗਰੀਆਂ ਦੀ ਖੋਜ ਲਈ ਲਾ ਰਹੇ ਹੋ, ਦੂਜਿਆਂ ਨੂੰ ਪੁਛ ਪੁਛਾ ਰਹੇ ਹੋ? ਕਿਉਂ? ਕੀ ਤੁਸਾਂ ਮੈਨੂੰ ਕੋਈ ਪ੍ਰਿੰਸੀਪਲ ਨਿਯੁਕਤ ਕਰਨਾ ਹੈ? ਜੇ ਐਡਾ ਸਮਾਂ ਆਤਮਾ ਨੂੰ ਸਮਝਣ ਵਿੱਚ ਲਗਾਓ ਜਾਂ ਉਸ ਦੀ ਬੰਦਗੀ ਕਰਨ ਵਿੱਚ ਲਗਾਓ ਤਾਂ ਪ੍ਰਮਾਤਮਾ ਵੀ ਤੁਹਾਨੂੰ ਮਿਲ ਜਾਏਗਾ। ਜੇ ਮੇਰੇ ਔਗੁਣਾਂ ਵਲ ਹੀ ਤੁਸੀਂ ਝਾਕਦੇ ਰਹੇ, ਉਨ੍ਹਾਂ ਦੀ ਫੋਲਾ ਫਾਲੀ ਕਰਦੇ ਰਹੇ ਤਾਂ ਤੁਹਾਨੂੰ ਕੁੱਝ ਨਹੀਂ ਮਿਲੇਗਾ ਸਵਾਏ ਨਾਮੋਸ਼ੀ ਤੋਂ।

ਮੈਂਨੂੰ ਨਹੀਂ ਚਾਹੀਦਾ ਕੋਈ ਮੈਨੂੰ ਪ੍ਰੋਫੈਸਰ ਕਹੇ? ਮੈਨੂੰ ਕੋਈ ਤੂੰ ਕਹਿ ਕੇ ਬੁਲਾਏ ਮੈਨੂੰ ਜਿਆਦਾ ਚੰਗਾ ਲਗਦਾ ਹੈ। ਹਾਂ, ਤੁਹਾਡੇ ਤੋਂ ਜਰੂਰ ਮੈਂ ਇਹ ਸੁਣਨਾ ਚਾਹੁੰਦਾ ਸਾਂ ਕਿਉਂਕਿ ਤੁਸੀਂ ਮੇਰੀਆਂ ਡਿਗਰੀਆਂ ਦੇ ਪਿਛੇ ਪਏ ਸੀ, ਤੁਸੀਂ ਜਿਦ ਤੇ ਅੜੇ ਰਹੇ ਜਿਵੇਂ ਪਿਛਲੀ ਚਿਠੀ ਵਿੱਚ ਤੁਸਾਂ ਲਿਖਿਆ ਸੀ ਕੇ ਕਾਲਜਾਂ ਵਿੱਚ ਵੱਧ ਤੋਂ ਵੱਧ ਰੀਡਰ ਹੀ ਹੁੰਦਾ ਹੈ, ਹੁਣ ਦੀ ਤੁਸੀਂ ਚਿਠੀ ਵਿੱਚ ਕਬੂਲ ਫਰਮਾਇਆ ਹੈ, ਖੁਸ਼ੀ ਦੀ ਗਲ ਹੈ। ਜਿਵੇਂ ਕੇ ਤੁਸੀਂ ਕੋਡ ਕੀਤਾ, ਇਹ ਬਿਲਕੁਲ ਠੀਕ ਹੈ, ਇਹੋ ਮੈਂ ਆਪਣੀ ਇਸ ਤੋਂ ਪਹਿਲੀ ਚਿਠੀ ਵਿੱਚ ਤੁਹਾਨੂੰ ਲਿਖਿਆ ਸੀ ਕੇ ਹੁਣ ਸਾਰੇ ਹੀ ਪ੍ਰੋਫੈਸਰ ਹਨ, ਚਾਹੇ ਉਹ ਅਸੀਸਟੈਂਟ ਹਨ ਜਾਂ ਅਸੋਸੀਏਟ ਹਨ ਜਾਂ ਫੁਲ-ਫਲੈਸਡ ਪ੍ਰੋਫੈਸਰ ਹਨ। ਇਥੇ ਅਸੀਸਟੈਂਟ ਪ੍ਰੋਫੈਸਰ ਨੂੰ ਵੀ ਪ੍ਰੋਫੈਸਰ, ਅਸੋਸੀਏਟ ਪ੍ਰੋਫੈਸਰ ਨੂੰ ਵੀ ਪ੍ਰੋਫੈਸਰ ਹੀ ਕਹਿਆ ਜਾਂਦਾ ਹੈ। ਤੁਸੀਂ ਮੈਨੂੰ ਪੀ. ਐਚ. ਡੀ ਕਰਨ ਦੀ ਸਲਾਹ ਦਿਤੀ ਹੈ ਤਾਂ ਸਿੰਘ ਜੀਓ ਮੈਨੂੰ ਉਹ ਲੋੜ ਨਹੀਂ ਹੈ ਮੇਰੇ ਕੋਲ ਅੰਤਰਰਾਸ਼ਟਰੀ ਲੈਵਲ ਦਾ ਥਿਊਰੈਟੀਕਲ ਫਿਜਿਕਸ ਵਿੱਚ ਰਿਸਰਚ ਵਰਕ ਮੌਜੂਦ ਹੈ। ਇੱਕ ਹੋਰ ਖੁਸ਼ਖਬਰੀ ਤੁਹਾਨੂੰ ਦੇਣੀ ਚਾਹੁੰਗਾ ਜੇ ਰੱਬ ਨੇ ਉਮਰ ਬਖਸੀ ਤਾਂ ਤਕਰੀਬਨ ਸਵਾ ਸਾਲ ਬਾਅਦ ਮੈਂ ਖਾਲਸਾ ਕਾਲਜ ਪਟਿਆਲਾ ਦਾ ਵਾਇਸ ਪ੍ਰਿੰਸੀਪਲ ਹੋਵਾਂਗਾ (ਸਿਨਉਰਟੀ ਸਦਕਾ) (ਵੈਸੇ ਕਲ ਦਾ ਭਰੋਸਾ ਨਹੀਂ, ਔਰ ਮੈਂ ਨਹੀਂ ਸੋਚਦਾ ਕੇ ਵਾਈਸ ਪ੍ਰਿੰਸੀਪਲ ਬਣਨ ਨਾਲ ਮੇਰਾ ਕੋਈ ਆਤਮਿਕ ਤੌਰ ਤੇ ਰੁਤਬਾ ਉਚਾ ਹੋ ਜਾਏਗਾ, ਅਜਿਹਾ ਬਿਲਕੁਲ ਨਹੀਂ ਹੈ)। ਅਗੇ ਤੋਂ ਇਹੋ ਜਿਹੀਆਂ ਫਾਲਤੂ ਗਲਾਂ ਤੇ ਸਮਾਂ ਖਰਾਬ ਨਾ ਕੀਤਾ ਜਾਵੇ ਇਹ ਮੇਰੀ ਤਾਕੀਦ ਹੈ ਤੇ ਹੱਥ ਜੋੜ ਕੇ ਬੇਨਤੀ ਹੈ।

ਜਾਤੀ ਕਿੜ ਬਾਰੇ ਤੁਸੀਂ ਲਿਖਿਆ, ਉਹ ਠੀਕ ਹੈ, ਕਿਉਂਕਿ

ਤੁਸਾਂ ਮੇਰੀ ਜਾਤੀ ਜਿੰਦਗੀ ਬਾਰੇ ਲੇਖ ਗੁਰਮਤਿ ਸਮਝ ਕੇ ਸਿੱਖ ਮਾਰਗ ਤੇ ਪਾਇਆ ਤੇ ਹੋਰ ਸਾਈਟਾਂ ਤੇ ਵੀ ਮੇਰੀ ਉਸਤਤ ਕੀਤੀ, ਇਸ ਤਰ੍ਹਾਂ ਤੁਸੀ ਮੇਰੇ ਨਾਲ ਜਾਤੀ ਕਿੜ ਕਢੀ ਹੈ।

ਅੰਤ ਵਿੱਚ ਇਹ ਤਾਂ ਦਸੋ ਕੇ ਗੁਰਚਰਨ ਸਿੰਘ ਜੀ ਕੇ ਮੇਰੀਆਂ ਮਿਠੀਆਂ ਮਿਠੀਆਂ ਮੋਮੋਠਗਣੀਆਂ ਗਲਾਂ ਕਿਵੇਂ ਦੀ ਲਗੀਆਂ ਜਰੂਰ ਲਿਖਣਾ।

ਅੰਤ ਵਿੱਚ ਤੁਹਾਨੂੰ ਮੈਂ ਇੱਕ ਨੇਕ ਸਲਾਹ ਦੇਣੀ ਚਾਹਾਂਗਾ, ਕੁੱਝ ਸਮਾਂ ਆਪਣੇ ਲਈ ਕਢਿਆ ਕਰੋ, ਕੁੱਝ ਦੇਰ ਸ਼ਾਂਤ ਹੋ ਜਾਇਆ ਕਰੋ, ਦਿਮਾਗ ਦੀ ਉਥਲ-ਪੁਥਲ ਬੰਦ ਕਰ ਦਿਆ ਕਰੋ ਫਿਰ ਆਤਮਾ ਨੂੰ ਮਹਿਸੂਸ ਕਰਿਆ ਕਰੋ ਅਤੇ ਉਸ ਦੀ ਅਵਾਜ ਨੂੰ ਸੁਣਿਆ ਕਰੋ, ਆਤਮਾ ਦੀ ਅਵਾਜ ਹੀ ਅਸਲ ਪ੍ਰਮਾਤਮਾ ਦੀ ਅਵਾਜ ਹੈ।

ਤਰਲੋਚਨ ਸਿੰਘ


(19/11/09)
ਇਕਵਾਕ ਸਿੰਘ ਪੱਟੀ

ਸੁਰ-ਸਾਂਝ ਗੁਰਮਤਿ ਸੰਗੀਤ ਅਕੈਡਮੀ ਦਾ ਸਥਾਪਨਾ ਦਿਵਸ ਮਨਾਇਆ
ਵਿਦਿਆਰਥੀਆਂ ਨੇ ਲਿਆ ਸਮਾਜ ਨੂੰ ਭਰੂਣ ਹੱਤਿਆ, ਨਸ਼ਿਆਂ ਖਿਲਾਫ ਜਾਗ੍ਰਿਤ ਕਰਨ ਦਾ ਪ੍ਰਣ


ਅੰਮ੍ਰਿਤਸਰ 19 ਨਵੰਬਰ 09
ਅੱਜ ਸਥਾਨਕ ਜੋਧ ਨਗਰ, ਸੁਲਤਾਨਵਿੰਡ ਰੋਡ ਵਿਖੇ ਸਥਿਤ ਸੁਰ-ਸਾਂਝ ਗੁਰਮਤਿ ਸੰਗੀਤ ਅਕੈਡਮੀ ਦੀ ਤੀਸਰੀ ਵਰੇਗੰਢ ਨੂੰ ਸਮਰਪਤ ਅਕੈਡਮੀ ਦਾ ਸਥਾਪਨਾ ਦਿਵਸ ਮਨਾਇਆ ਗਿਆ। ਇਸ ਮੌਕੇ ਅਕੈਡਮੀ ਵਿੱਚ ਇੱਕ ਸੰਖੇਪ ਪ੍ਰੋਗਰਾਮ ਕੀਤਾ ਗਿਆ ਜਿਸ ਵਿੱਚ ਪਹਿਲਾਂ ਸਮੂਹ ਵਿਦਿਆਰਥੀਆਂ ਨੇ ਸ੍ਰੀ ਸੁਖਮਨੀ ਸਾਹਿਬ ਜੀ ਦੀ ਪਾਵਣ ਬਾਣੀ ਦਾ ਪਾਠ ਕੀਤਾ ਅਤੇ ਉਪਰੰਤ ਭਾਈ ਇੰਦਰਜੀਤ ਸਿੰਘ, ਭਾਈ ਕਰਨਜੋਤ ਸਿੰਘ, ਪ੍ਰਿੰਸੀਪਲ ਪਵਿੱਤਰਜੀਤ ਸਿੰਘ ਜੀ ਨੇ ਗੁਰਬਾਣੀ ਕੀਰਤਨ ਕਰਕੇ ਸੰਗਤ ਨੂੰ ਨਿਹਾਲ ਕੀਤਾ। ਇਸ ਮੌਕੇ ਸ. ਇਕਵਾਕ ਸਿੰਘ ਪੱਟੀ ਮੈਨੇਜਿੰਗ ਡਾਇਰੈਕਟਰ ਨੇ ਸਮੂਹ ਵਿਦਿਆਰਥੀਆਂ ਨਾਲ ਗੁਰਮਤਿ ਵੀਚਾਰ ਸਾਂਝੇ ਕੀਤੇ। ਇਸ ਮੌਕੇ ਬੋਲਦਿਆਂ ਦੱਸਿਆ ਕਿ ਅਕੈਡਮੀ ਦਾ ਮੁੱਖ ਮਕਸਦ ਬੱਚਿਆਂ ਨੂੰ ਰੱਬੀ ਕੀਰਤਨ ਦੇ ਨਾਲ ਗੁਰਮਤਿ ਗਾਡੀ ਰਾਹ ਤੇ ਤੋਰ ਕੇ ਵੱਧ ਰਹੇ ਨਸ਼ਿਆਂ ਅਤੇ ਪਤਿੱਤਪੁਣੇ ਤੋਂ ਬਚਾਉਣਾ ਹੈ, ਜਿਸ ਲਈ 19 ਨਵੰਬਰ 2006 ਨੂੰ ਇਸਨੂੰ ਹੌਂਦ ਵਿੱਚ ਲਿਆਂਦਾ ਗਿਆ ਸੀ ਅਤੇ ਅਤੇ ਅੱਜ ਤਿੰਨ ਸਾਲ ਪੂਰੇ ਕਰ ਚੁੱਕੀ ਹੈ। ਅਕੈਡਮੀ ਦੇ ਮੈਨੇਜਰ ਸ. ਮਹਿੰਦਰ ਸਿੰਘ, ਜ. ਸਕੱਤਰ ਸ. ਭੁਪਿੰਦਰ ਸਿੰਘ ਨੇ ਵੀ ਆਪਣੇ ਵੀਚਾਰ ਸਾਂਝੇ ਕੀਤੇ। ਇਸ ਮੌਕੇ ਅਕੈਡਮੀ ਦੇ ਸਾਰੇ ਵਿਦਿਆਰਥੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਅਨੁਸਾਰ ਜੀਵਣ ਜੀਊਣ ਦਾ ਪ੍ਰਣ ਕੀਤਾ ਅਤੇ ਪ੍ਰਣ ਲਿਆ ਕਿ ਅਸੀਂ ਨਸ਼ਿਆਂ, ਪਤਿੱਤਪੁਣੇ ਅਤੇ ਭਰੂਣ ਹੱਤਿਆ ਵਿਰੱਧ ਸਮਾਜ ਨੂੰ ਜਾਗ੍ਰਿਤ ਕਰਾਂਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ. ਕੁਲਦੀਪ ਸਿੰਘ, ਸ. ਜਗਦੀਪ ਸਿੰਘ, ਸ. ਜਗਜੀਤ ਸਿੰਘ, ਸ. ਅਵਤਾਰ ਸਿੰਘ, ਸ. ਵਜਿੰਦਰ ਸਿੰਘ, ਸ. ਜਗਰੂਪ ਸਿੰਘ, ਸ. ਪਰਮਜੀਤ ਸਿੰਘ, ਸ. ਜਸਵਿੰਦਰ ਸਿੰਘ, ਸ. ਕਰਨਜੋਤ ਸਿੰਘ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।


(18/11/09)
ਤੱਤ ਗੁਰਮਤਿ ਪਰਿਵਾਰ

‘ਸਿੱਖ’ ਪੁਜਾਰੀਵਾਦ ਦੇ ਨਾਗ ਦਾ ਨਵਾਂ ਡੰਗ

ਜਿਥੇ ਇਹ ਮੰਨੀ-ਪ੍ਰਮੰਨੀ ਸੱਚਾਈ ਹੈ ਕਿ ਸੰਸਾਰ ਦਾ ਹਰੇਕ ਮੱਤ ਭਾਵ ਧਰਮ ਪੁਜਾਰੀਵਾਦ ਦੇ ਗਲਬੇ ਹੇਠ ਹੈ, ਉਥੇ ਇਹ ਵੀ ਸੱਚਾਈ ਹੈ ਕਿ ਹਰ ਮੱਤ ਦੀਆਂ ਚੰਗੀ ਗੱਲਾਂ ਨੂੰ ਦਬਾਅ ਕੇ, ਉਸ ਨੂੰ ਲੁੱਟ ਦਾ ਜ਼ਰੀਆ ਬਣਾਉਣ ਵਿੱਚ ਕੇਵਲ ਪੁਜਾਰੀਵਾਦ ਹੀ ਜਿੰਮੇਵਾਰ ਹੈ। ਸੰਸਾਰ ਦੇ ਲਗਭਗ ਸਾਰੇ ਹੀ ਮੱਤ ਪੁਜਾਰੀਵਾਦ ਨੂੰ ਮਾਨਤਾ ਦਿੰਦੇ ਹਨ ਜਾਂ ਇਹ ਕਹਿ ਲਵੋ ਕਿ ਹੋਲੀ-ਹੋਲੀ ਪੁਜਾਰੀਵਾਦ ਨੇ ਹਰ ਮੱਤ ਨੂੰ ਆਪਣੇ ਅਧੀਨ ਜਕੜ ਲਿਆ ਹੈ। ‘ਗੁਰਮਤਿ ਮਾਰਗ’ ਇਸ ਖੇਤਰ ਵਿੱਚ ਬਿਲਕੁਲ ਵਿਲੱਖਣ ਸੀ। ਦੂਜੇ ਮਤਾਂ ਵਿੱਚ ਜਿਥੇ ਸਿਧਾਂਤਕ ਤੌਰ ਤੇ ਮੂਲ ‘ਧਰਮ ਪੁਸਤਕਾਂ’ ਰਾਹੀਂ ਪੁਜਾਰੀਵਾਦ ਨੂੰ ਮਾਨਤਾ ਦਿਤੀ ਗਈ ਹੈ, ਉਥੇ ਗੁਰਮਤਿ ਵਿੱਚ ਇਸ ਤਰਾਂ ਨਹੀਂ ਹੈ। ਦੂਜੇ ਮੱਤਾਂ ਦੀਆਂ ਮੂਲ ਧਰਮ ਪੁਸਤਕਾਂ ਉਹਨਾਂ ਦੇ ਮੁੱਢਲੇ ਰਹਿਬਰ ਤੋਂ ਕਾਫੀ ਸਮਾਂ ਬਾਅਦ ਵਿੱਚ ਜ਼ਿਆਦਾਤਰ ਪੁਜਾਰੀ ਸ਼੍ਰੇਣੀ ਦੇ ਵਿਦਵਾਨਾਂ ਵਲੋਂ ਹੀ ਲਿਖੀਆਂ ਗਈਆਂ ਹਨ। ਇਸ ਕਰਕੇ ਇਹਨਾਂ ਮੱਤਾਂ ਵਿੱਚ ਪੁਜਾਰੀਵਾਦ ਨੂੰ ਮਾਨਤਾ ਮਿਲਣੀ ਸੁਭਾਵਿਕ ਹੀ ਸੀ। ਜਦਕਿ ਗੁਰਮਤਿ ਦਾ ਮੁੱਢਲਾ `ਤੇ ਇਕੋ ਇੱਕ ਧਰਮ ਗ੍ਰੰਥ ‘ਗੁਰੂ ਗ੍ਰੰਥ ਸਾਹਿਬ ਜੀ’ ਹਨ। ਜਿਸ ਦੀ ਵਿਲੱਖਣਤਾ ਅਤੇ ਪ੍ਰਮਾਨਿਕਤਾ ਇਹ ਹੈ ਕਿ ਇਸਦਾ ਸੰਕਲਣ ਇਸ ਮੱਤ ਦੇ ਮੁੱਢਲੇ ਰਹਿਬਰਾਂ ਨੇ ਆਪ ਅਪਣੇ ਹੱਥੀਂ ਕੀਤਾ। ਇਸੇ ਕਰਕੇ ‘ਸਿਧਾਂਤਕ ਤੌਰ’ ਤੇ ਗੁਰਮਤਿ ਵਿੱਚ ਪੁਜਾਰੀਵਾਦ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮਾਨਤਾ ਨਹੀਂ ਦਿਤੀ ਗਈ, ਬਲਕਿ ਉਸਦਾ ਅਨੇਕਾਂ ਵਾਰ ਖੰਡਨ ਕੀਤਾ ਹੀ ਮਿਲਦਾ ਹੈ।
ਇਹ ਤਾਂ ਸਿਰਫ ਸਿਧਾਂਤ ਦੀ ਗੱਲ ਹੈ। ਪਰ ਚਿੰਤਾਜਨਕ ਸੱਚਾਈ ਇਹ ਹੈ ਕਿ ਅਜੌਕੇ ਸਿੱਖ ਸਮਾਜ ਵਿੱਚ ਪੁਜਾਰੀਵਾਦ ਅਮਰਵੇਲ ਬਣ ਕੇ ਪੂਰੀ ਤਰਾਂ ਫੈਲ ਚੁਕਿਆ ਹੈ। ਜਦੋਕਿ ‘ਗੁਰੂ ਗ੍ਰੰਥ ਸਾਹਿਬ ਜੀ’ ਵਿੱਚ ਪੁਜਾਰੀਵਾਦ ਦਾ ਖੰਡਨ ਹੈ, ਪਰ ਪੁਜਾਰੀਵਾਦੀ ਤਾਕਤਾਂ ਨੇ ਸਮੇਂ ਨਾਲ ਸਿੱਖ ਸਮਾਜ ਨੂੰ ‘ਸਿਧਾਂਤਕ’ ਤੌਰ ਤੇ ਤੋੜ ਕੇ ਕਈ ਹੋਰ ਗ੍ਰੰਥਾਂ (ਜਿਵੇਂ ਅਖੌਤੀ ਦਸਮ ਗ੍ਰੰਥ, ਜਨਮਸਾਖੀਆਂ, ਸੂਰਜ ਪ੍ਰਕਾਸ਼ ਆਦਿ) ਦੀ ਮਾਨਤਾ ਨੂੰ ਜ਼ਿਆਦਾ ਮਹਤੱਵ ਦਿਤਾ। ਅਸਲ ਵਿੱਚ ਇਹ ਗ੍ਰੰਥ ‘ਗੁਰੂ ਗ੍ਰੰਥ ਸਾਹਿਬ ਜੀ’ ਦੇ ਸਿਧਾਂਤਾਂ ਨੂੰ ਕਟਣ ਲਈ ਹੀ ਲਿਖਵਾਏ ਗਏ ਸਨ। ਸਿੱਖ ਸਮਾਜ ਵਿੱਚ ‘ਗੁਰੂ ਗ੍ਰੰਥ ਸਾਹਿਬ ਜੀ’ ਦੀ ਵਿਚਾਰ ਚਰਚਾ ਦੀ ਥਾਂ ਇਸ ਨੂੰ ‘ਮੂਰਤੀ’ ਵਾਂਗੂ ਸਥਾਪਿਤ ਕਰਵਾ ਦਿਤਾ ਗਿਆ। ਅੱਜ ਵੀ ਜ਼ਿਆਦਾਤਰ ‘ਗੁਰਦਵਾਰਿਆਂ’ ਵਿੱਚ ਤੁਹਾਨੂੰ ‘ਗੁਰੂ ਗ੍ਰੰਥ ਸਾਹਿਬ ਜੀ’ ਦੀ ਵਿਚਾਰ ਬਹੁਤ ਘੱਟ ਸੁਣਨ ਨੂੰ ਮਿਲੇਗੀ, ਉਲਟਾ ਸੂਰਜ ਪ੍ਰਕਾਸ਼ ਆਦਿ (ਪੁਜਾਰੀਵਾਦੀ ਅੰਸ਼ਾਂ ਨਾਲ ਭਰਪੁਰ) ਗ੍ਰੰਥਾਂ ਦੀ ਕਥਾ (ਵਿਚਾਰ ਚਰਚਾ) ਹੁੰਦੀ ਜ਼ਰੂਰ ਸੁਣ ਜਾਵੇਗੀ। ਕਹਿਣ ਤੋਂ ਭਾਵ ਇਹ ਹੈ ਕਿ ਸਿੱਖ ਸਮਾਜ ਨੂੰ ਪੁਜਾਰੀਵਾਦ ਨੇ ਲਗਭਗ ਪੂਰੀ ਤਰਾਂ ਗੁਰਮਤਿ ਰਾਹ ਤੋਂ ਭਟਕਾ ਦਿਤਾ ਹੈ।
ਸਿੱਖ ਸਮਾਜ ਵਿੱਚ ਪੁਜਾਰੀਵਾਦ ‘ਸਿੰਘ ਸਾਹਿਬ’ ‘ਜਥੇਦਾਰ ਆਦਿ ਕਈ ਲਕਬਾਂ ਹੇਠ ਕੇਂਦਰੀ ਤੌਰ `ਤੇ ਪ੍ਰਚਲਿਤ ਹੋ ਚੁੱਕਾ ਹੈ। ਇਹਨਾਂ ਪੁਜਾਰੀਆਂ ਨੇ ਹਮੇਸ਼ਾਂ ਕਾਬਜ਼ ਸਿਆਸੀ ਹਾਕਮਾਂ ਦੀ ਗੁਲਾਮੀ ਹੀ ਕੀਤੀ ਹੈ। ਇਸੇ ਲਈ ਕਿਸੇ ਕਵੀ ਨੇ ਕਿੰਨਾ ਸਟੀਕ ਕਿਹਾ ਹੈ “ਹਾਕਮ ਤੇ ਪੁਜਾਰੀ ਨੇ ਯਾਰ ਲੰਗੋਟੀਏ, ਇਹਨਾਂ ਦੀਆਂ ਪੱਕੀਆਂ ਯਾਰੀਆਂ ਨੇ”। ਇਹਨਾਂ ਨੇ ਮਨੁੱਖਤਾ ਅਤੇ ਕੌਮ ਦੀ ਭਲਾਈ ਲਈ ਸ਼ਾਇਦ ਹੀ ਕੋਈ ਫੈਸਲਾ ਲਿਆ ਹੋਵੇ। ਪਰ ਕੌਮ ਵਿੱਚ ਗੁਰਮਤਿ ਅਨੁਸਾਰ ਜਾਗਰੂਕਤਾ ਲਿਆਉਣ ਵਾਲੇ ਵਿਦਵਾਨਾਂ ਅਤੇ ਗੁਰਸਿਖਾਂ ਦੇ ਰਾਹ ਵਿੱਚ ਇਹ ਅਖੌਤੀ ‘ਹੁਕਮਨਾਮਿਆਂ’ (ਅਸਲ ਵਿੱਚ ਕੂੜਨਾਮੇ) ਰੂਪੀ ਰੋੜੇ ਜ਼ਰੂਰ ਵਿਛਾਉਂਦੇ ਰਹੇ ਹਨ। ਇਹਨਾਂ ਦਾ ਦੂਜਾ ਮੁੱਖ ਕੰਮ ਅਪਨੇ ਸਿਆਸੀ ਆਕਾਵਾਂ ਦੇ ਇਸ਼ਾਰੇ ਤੇ ਉਹਨਾਂ ਦੇ ਰਾਜਸੀ ਵਿਰੋਧੀਆਂ ਨੂੰ ਅਖੌਤੀ ‘ਹੁਕਮਨਾਮਿਆਂ’ ਰਾਹੀਂ ਖੁੱਡੇ ਲਾਉਣ ਦੀ ਸਫਲ ਕੋਸ਼ਿਸ਼ ਕਰਨਾ ਹੈ।
ਇਹਨਾਂ ਪੁਜਾਰੀ ਨਾਗਾਂ ਨੇ ਇੱਕ ਨਵਾਂ ਡੰਗ ਮਾਰਿਆ ਹੈ। ਇਹਨਾਂ ਦੇ ਇਸ ਡੰਗ ਦੇ ਸ਼ਿਕਾਰ ਬਣੇ ਹਨ ਪੰਥ ਦੀਆਂ ਵਿਰਲੀਆਂ ਸੁਚੇਤ ਹਸਤੀਆਂ ਵਿਚੋਂ ਇੱਕ ਪ੍ਰੋ. ਦਰਸ਼ਨ ਸਿੰਘ ਜੀ ਖਾਲਸਾ ਅਤੇ ਹਰਿਆਣਾ ਦੀ ਵਖਰੀ ਕਮੇਟੀ ਦੀ ਮੰਗ ਕਰਨ ਵਾਲਾ ਜਗਦੀਸ਼ ਸਿੰਘ ਝੀਂਡਾ ਦਾ ਗਰੁੱਪ। ਦਰਸ਼ਨ ਸਿੰਘ ਜੀ ਅਪਣੇ ਪ੍ਰਭਾਵਸ਼ਾਲੀ ਪ੍ਰਚਾਰ ਰਾਹੀਂ ਸਿਖ ਕੌਮ ਨੂੰ ਦਸਮ ਗ੍ਰੰਥ ਸਮੇਤ ਹੋਰ ਪੁਜਾਰੀਵਾਦੀ ਕੂੜ-ਕਬਾੜ ਸੰਬੰਧੀ ਜਾਗਰੂਕ ਕਰ ਰਹੇ ਹਨ, ਇਸ ਕਰਕੇ ਹੀ ਇਹ ਸੰਪਰਦਾਈ, ਪੁਜਾਰੀਵਾਦ ਤਾਕਤਾਂ ਦੀ ਨਜਰ ਵਿੱਚ ਰੜਕਦੇ ਹਨ। ਦੂਜੀ ਪਾਸੇ ਝੀਂਡਾ ਜੀ ਦਾ ਦਲ ਕਾਬਜ਼ ਸਿਆਸੀ ਧੜੇ ਦਾ ਵਿਰਧੀ ਹੈ। ਪੁਜਾਰੀਆਂ ਦਾ ਇਹ ਫੈਸਲਾ ਚਿੰਤਾਜਨਕ ਤਾਂ ਹੈ ਹੀ, ਪਰ ਇਹਨਾਂ ਪੂਜਾਰੀਆਂ ਕੋਲੋਂ ਚੰਗੇ ਦੀ ਉਮੀਦ ਕਰਨਾ ਵੀ ਬੇਵਕੂਫੀ ਤੋਂ ਵੱਧ ਕੁੱਝ ਵੀ ਨਹੀਂ ਹੈ।
ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਸਿਖ ਕੌਮ ਵਿੱਚ ਇਸ ਪੁਜਾਰੀਵਾਦ ਖਿਲਾਫ ਕੁੱਝ ਸੁਚੇਤਤਾ ਆ ਰਹੀ ਹੈ। ਪਰ ਲੋੜ ਹੈ ਕਿ ਇਹਨਾਂ ਪੁਜਾਰੀਆਂ ਦੀ ਮਨਮਾਨੀਆਂ ਨੂੰ ਠੱਲ ਪਾਉਣ ਲਈ ਹੋਰ ਵਧੇਰੇ ਢੁਕਵੇਂ ਕਦਮ ਚੁੱਕੇ ਜਾਣ, ਨਹੀਂ ਤਾਂ ‘ਸਿੱਖ (ਮੱਤ) ਵੀ ਨਿਗਲਿਆ ਗਿਆ’ ਨੂੰ ਸੱਚਾਈ ਬਨਣ ਤੋਂ ਰੋਕਣਾ ਕਿਸੇ ਤਰੀਕੇ ਵੀ ਸੰਭਵ ਨਹੀਂ ਹੋ ਸਕੇਗਾ। ‘ਤੱਤ ਗੁਰਮਤਿ ਪਰਿਵਾਰ’ ਪੁਜਾਰੀਵਾਦ ਦੇ ਇਸ ਨਾਗ ਦੇ ਨਵੇਂ ਡੰਗ ਦੀ ਪੁਰਜ਼ੋਰ ਨਿਖੇਧੀ ਕਰਦਾ ਹੋਇਆ ਇਸ ਬੇਇੰਸਾਫੀ ਖਿਲਾਫ ਪ੍ਰੋ. ਦਰਸ਼ਨ ਸਿੰਘ ਜੀ ਅਤੇ ਜਗਦੀਸ਼ ਸਿੰਘ ਝੀਂਡਾ ਦੇ ਦਲ ਦਾ ਪੂਰਨ ਸਮਰਥਨ ਕਰਦਾ ਹੈ। ਅਤੇ ਨਾਲ ਹੀ ਕੌਮ ਦੇ ਸੁਚੇਤ ਤਬਕੇ ਨੂੰ ਬੇਨਤੀ ਕਰਦਾ ਹੈ ਕਿ ਇਕੱਠੇ ਹੋ ਕੇ, ਕੌਮ ਦਾ ਖਹਿੜਾ ਇਸ ਪੁਜਾਰੀਵਾਦ ਤੋਂ ਛੁਡਾਉਣ ਲਈ ਸੁਹਿਰਦਤਾ ਅਤੇ ਗੰਭੀਰਤਾ ਨਾਲ ਉਪਰਾਲੇ ਕੀਤੇ ਜਾਣ। ਇਸ ਮੁੱਦੇ ਤੇ ਸਾਰੇ ਹੀ ਸੁਚੇਤ ਸਿੱਖਾਂ ਨੂੰ ਪ੍ਰੋ. ਦਰਸ਼ਨ ਸਿੰਘ ਜੀ ਦੀ ਖੁੱਲ ਕੇ ਪੁਰਜ਼ੋਰ ਹਿਮਾਇਤ ਕਰਨੀ ਚਾਹੀਦੀ ਹੈ।
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ


(18/11/09)
ਜਗਤਾਰ ਸਿੰਘ ਜਾਚਕ, ਨਿਊਯਾਰਕ

ਮੱਕੜ ਜੁੰਡਲੀ ਪ੍ਰੋ: ਦਰਸ਼ਨ ਸਿੰਘ ਜੀ ਅਤੇ ਸਰਨੇ ਨੂੰ ਸ਼੍ਰੋਮਣੀ ਕਮੇਟੀ ਦੀਆਂ ਅਗਾਮੀ ਚੋਣਾਂ ਵਿੱਚ ਭਾਗ ਲੈਣ ਤੋਂ ਰੋਕਣ ਦੇ ਬਹਾਨੇ ਘੜ ਰਹੀ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁਖ ਸੇਵਾਦਾਰ ਗਿ: ਗੁਰਬਚਨ ਸਿੰਘ ਜੀ ਵਲੋਂ ਅਮਰੀਕਾ ਦੇ ਗੁਰਦੁਆਰਾ ਰੋਚੈਸਟਰ ਵਿਖੇ ਪ੍ਰੋ: ਦਰਸ਼ਨ ਸਿੰਘ ਜੀ ਦੇ ਕੀਤੇ ਕੀਰਤਨ ਵਖਿਆਨ ਨੂੰ ਅਧਾਰ ਬਣਾ ਕੇ ਉਨ੍ਹਾਂ ਨੂੰ ਸਪਸ਼ਟੀਕਰਨ ਦੇਣ ਲਈ ਬਲਾਉਣਾ ਅਤੇ ਫਿਰ ਸਪਸ਼ਟੀਕਰਨ ਸੁਣ ਕੇ ਨਿਰਣੈਜਨਕ ਫੈਸਲਾ ਲੈਣ ਤੋਂ ਪਹਿਲਾਂ ਹੀ ਉਨ੍ਹਾਂ ਦੇ ਕੀਰਤਨ ਵਖਿਆਨ ਨੂੰ ਰੋਕਣ ਦਾ ਫਤਵਾ ਚਾੜ੍ਹਣਾ, ਅਕਾਲੀ ਤਖ਼ਤ ਦੇ ਸਿਧਾਂਤ ਤੇ ਨਿਯਮਾਂ ਦੇ ਉਲਟ ਅਤੇ ਰਾਜਨੀਤਕ ਦਬਾਵ ਹੇਠ ਕੀਤੀ ਗਈ ਇੱਕਪਾਸੜ ਤੇ ਪੱਖਪਾਤੀ ਕਾਰਵਾਈ ਹੈ। ਕਿਉਂਕਿ, ਗਿ: ਗੁਰਬਚਨ ਸਿੰਘ ਜੀ ਦੀ 2 ਨਵੰਬਰ ਦੀ ਨਿਊਯਾਰਕ ਫੇਰੀ ਸਮੇਂ ਦਸਮ ਗ੍ਰੰਥ ਦੇ ਪੁਜਾਰੀਆਂ ਵਲੋਂ ਜਿਥੇ ਪ੍ਰੋ: ਸਾਹਿਬ ਵਿਰੁਧ ਸ਼ਕਾਇਤ ਕੀਤੀ ਗਈ ਸੀ। ਉਥੇ, ਨਿਊਯਾਰਕ ਦੀ ਪ੍ਰਮੁਖ ਸਿੱਖ ਸੰਸਥਾ ‘ਸਿੱਖ ਕਲਚਰ ਸੁਸਾਇਟੀ’ ਵਲੋਂ ਪ੍ਰਧਾਨ ਭਾਈ ਟਹਿਲ ਸਿੰਘ ਦੀ ਅਗਾਵਈ ਹੇਠ ਗੁਰਚਰਨਜੀਤ ਸਿੰਘ ਲਾਂਬੇ ਵਿਰੁਧ ਵੀ ਸ਼ਕਾਇਤ ਦਰਜ ਕਰਵਾਈ ਸੀ, ਜਿਸ ਨੇ ਜੱਸ ਪੰਜਾਬੀ ਟੀ. ਵੀ. ਰਾਹੀਂ ਪ੍ਰੋ: ਸਾਹਿਬ ਦੇ ਵਖਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਤੇ ਸਿੱਖ ਭਾਈਚਾਰੇ ਵਿੱਚ ਫੁੱਟ ਦਾ ਲਾਂਬੂ ਲਾਇਆ ਹੈ। ਗੁਰਦੁਆਰਾ ਰੋਚੈਸਟਰ ਦੇ ਮੈਂਬਰ ਸ੍ਰ: ਮਖਣ ਸਿੰਘ, ਜਿਸ ਨੇ ਪੋ: ਸਾਹਿਬ ਦੇ ਕੀਰਤਨ ਦੀ ਸੀ. ਡੀ. ਰੀਕਾਰਡਿੰਗ ਕੀਤੀ ਸੀ, ਨੇ ਵੀ ਗਿਆਨੀ ਗੁਰਬਚਨ ਸਿੰਘ ਹੁਰਾਂ ਨੂੰ ਵਸ਼ਿੰਗਟਨ ਡੀ. ਸੀ. ਵਿਖੇ ਮਿਲ ਕੇ ਬੇਨਤੀ ਕੀਤੀ ਸੀ ਕਿ ਇਹ ਲਾਂਬੇ ਦੀ ਸ਼ਰਾਰਤ ਹੈ, ਗੁਰੂ ਦਾ ਵਾਸਤਾ ਜੇ ਵੇਖਿਓ! ਕੀਰਤਨ ਸੀ. ਡੀ. ਸੁਣੇ ਤੋਂ ਬਗੈਰ ਹੀ ਕੋਈ ਫੈਸਲਾ ਨਾ ਲੈ ਬੈਠਿਓ। ਸ੍ਰ: ਮੱਖਣ ਸਿੰਘ ਦਾ ਇਹ ਬਿਆਨ
www.wakeupkhalsa.com ਤੇ ਸੁਣਿਆ ਜਾ ਸਕਦਾ ਹੈ। ਪਰ, ਦੁੱਖ ਦੀ ਗੱਲ ਹੈ ਕਿ ਲਾਂਬੇ ਬਾਰੇ ਕੀਤੀਆਂ ਸ਼ਕਾਇਤਾਂ ਨੂੰ ਪਾਸੇ ਰੱਖ ਕੇ ਇੱਕਪਾਸੜ ਕਾਰਵਾਈ ਕਰਦਿਆਂ ਕੇਵਲ ਪ੍ਰੋ: ਸਾਹਿਬ ਨੂੰ ਹੀ ਬੁਲਾਇਆ ਗਿਆ ਹੈ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਮਕੜ ਜੀ ਵਲੋਂ ਜਥੇਦਾਰ ਅਕਾਲ ਤਖ਼ਤ ਨੂੰ ਕੀਤੀ ਅਪੀਲ ਤੋਂ ਸਪਸ਼ਟ ਹੈ ਕਿ ਰੋਚੈਸਟਰ ਦੀ ਕੀਰਤਨ ਸੀ. ਡੀ. ਤਾਂ ਇੱਕ ਬਹਾਨਾ ਹੈ। ਅਸਲ ਵਿੱਚ ਸ੍ਰੀ ਅਕਾਲ ਤਖ਼ਤ ਦੀ ਕਾਰਵਾਈ ਦਾ ਮੁਖ ਮਕਸਦ ਤਾਂ ਪ੍ਰਧਾਨ ਜੀ ਦੇ ਇਸ਼ਾਰੇ ਤੇ ਹਰ ਹੀਲੇ ਪ੍ਰੋ: ਦਰਸ਼ਨ ਸਿੰਘ ਜੀ ਤੇ ਦਿੱਲੀ ਕਮੇਟੀ ਦੇ ਪ੍ਰਧਾਨ ਸਰਨਾ ਜੀ ਨੂੰ ਸ਼੍ਰੋਮਣੀ ਕਮੇਟੀ ਦੀਆਂ ਅਗਾਮੀ ਚੋਣਾਂ ਵਿੱਚ ਭਾਗ ਲੈਣ ਅਤੇ ਪ੍ਰਚਾਰ ਕਰਨ ਤੋਂ ਰੋਕਣਾ ਅਤੇ ਡੇਰੇਦਾਰਾਂ ਨੂੰ ਖੁਸ਼ ਕਰਕੇ ਉਨ੍ਹਾਂ ਦੀਆਂ ਵੋਟਾਂ ਬਟੋਰਨਾ ਹੈ। ਹੈਰਾਨੀ ਦੀ ਗੱਲ ਹੈ ਕਿ ਦਾਸ ਤਾਂ ਪ੍ਰਧਾਨ ਤੇ ਜਥੇਦਾਰ ਜੀ ਨੂੰ ਦਸਮ ਗ੍ਰੰਥ ਦੇ ਮਸਲੇ ਨੂੰ ਹੱਲ ਕਰ ਕੇ ਭਰਾ ਮਾਰੂ ਜੰਗ ਨੂੰ ਰੋਕਣ ਦੀਆਂ ਅਪੀਲਾਂ ਕਰ ਰਿਹਾ ਸੀ। ਪਰ ਹੁਣ ਪਤਾ ਚਲਿਆ ਹੈ ਕਿ ਆਪਣੇ ਸੁਆਰਥ ਲਈ ਉਹ ਆਪ ਹੀ ਇਹ ਲੜਾਈ ਕਰਾਉਣ ਦੇ ਬਾਨਣੂ ਬੰਨ੍ਹ ਰਹੇ ਹਨ।
ਖ਼ਾਲਸਾ ਪੰਥ ਦਾ ਹਿਤੂ: ਜਗਤਾਰ ਸਿੰਘ ਜਾਚਕ, ਨਿਊਯਾਰਕ


(18/11/09)
ਸਿੰਘ ਸਭਾ ਇੰਨਟਰਨੈਸਨਲ ਕੈਨੇਡਾ ਅਤੇ ਹੋਰ ਸਾਥੀ

ਅਕਾਲ ਤਖਤ ਦੇ ਮੁੱਖ ਸੇਵਾਦਾਰ ਦੀ ਚਣੌਤੀ ਨੂੰ ਸਾਬਕਾ ਮੁੱਖ ਸੇਵਾਦਾਰ ਅਕਾਲ ਤਖਤ ਪ੍ਰੋ. ਦਰਸ਼ਨ ਸਿੰਘ ਨੇ ਕਬੂਲਿਆ।
ਨਵੰਬਰ 17, 2009 ਨੂੰ ਅੱਜ ਨਾਰਥ ਅਮਰੀਕਾ ਦੇ ਵੱਖਰੇ ਵੱਖਰੇ ਸਹਿਰਾਂ ਦੀਆਂ ਵੱਖ ਵੱਖ ਜੱਥੇਬੰਦੀਆਂ ਨੇ ਟੈਲੀਫੂਨ ਰਾਹੀਂ ਕਾਨਫਰਾਂਸ ਕੀਤੀ। ਪ੍ਰੋ. ਦਰਸਨ ਸਿੰਘ ਹੋਰਾਂ ਦੇ ਹੱਕ ਵਿੱਚ ਫੈਸਲਾ ਕਰਦਿਆਂ ਇਹੀ ਵਿਚਾਰ ਹੋਈ ਕਿ ਪ੍ਰੋ. ਦਰਸਨ ਸਿੰਘ ਜੀ ਹੋਰਾਂ ਨੂੰ ਆਪਣਾ ਪੱਖ ਪੇਸ਼ ਕਰਨਾ ਚਾਹੀਦਾ ਹੈ ਪਰ ਬੰਦ ਕਮਰੇ ਵਿੱਚ ਨਹੀਂ ਸਗੋਂ ਅਕਾਲ ਤਖਤ ਦੇ ਮੂਹਰਲੇ ਵਿਹੜੇ ਵਿੱਚ ਸਾਰੇ ਪੰਜਾਬੀ ਮੀਡੀਏ ਦੇ ਸਾਹਮਣੇ ਵਿਚਾਰ ਕਰਨੀ ਚਾਹੀਦੀ ਹੈ ਤਾਂ ਕਿ ਆਮ ਸਿੱਖ ਸੰਗਤ ਨੂੰ ਵੀ ਪਤਾ ਲੱਗੇ ਕਿ “ਦਸਮ ਗ੍ਰੰਥ” ਨਾਮੀ ਪੁਸਤਕ ਵਿੱਚ ਗੁਰੂ ਗੋਬਿੰਦ ਸਿੰਘ ਜੀ ਵਰਗੇ ਮਹਾਨ ਤੇ ਸਤਿਕਾਰਤ ਯੋਧੇ ਦੇ ਨਾਮ ਨਾਲ ਕੀ ਕੀ ਗੰਦ ਚਮੌੜਿਆ ਪਿਆ ਹੈ।
ਪ੍ਰੋ ਦਰਸ਼ਨ ਸਿੰਘ ਜੀ ਨੇ ਆਪਣੇ ਕੋਲੋਂ ਤਾਂ ਕੁੱਝ ਵੀ ਐਸਾ ਨਹੀਂ ਕਿਹਾ ਜੋ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖਸ਼ੀਅੱਤ ਦੇ ਅਨਕੂਲ ਨਾ ਹੋਵੇ। ਇਨ੍ਹਾਂ ਨੇ ਤਾਂ ਆਪਣੇ ਪ੍ਰਚਾਰ ਰਾਹੀਂ ਸਿਰਫ ਸਿੱਖ ਸੰਗਤ ਨੂੰ ਇਹੀ ਦੱਸਿਆ ਹੈ ਕਿ ਭਾਈ ਦੇਖੋ ਜਿਸਨੂੰ ਸਾਡੇ ਮੁੱਖ ਸੇਵਾਦਾਰ ਗੁਰੂ ਸਾਹਿਬ ਜੀ ਦੀ ਕ੍ਰਿਤ ਦੱਸ ਰਹੇ ਹਨ ਉਸ ਵਿੱਚ ਤਾਂ ਗੁਰੂ ਗੋਬਿੰਦ ਸਿੰਘ ਜੀ ਦੀ ਬੇਹੱਦ ਨਿਰਾਦਰੀ ਕੀਤੀ ਗਈ ਹੈ।
ਅਨੰਦਪੁਰ ਦੇ ਰਾਇ ਤੇ ਰੂਪ ਕੁਆਰ ਦੇ ਕਿਸੇ (ਚਰਿਤ੍ਰ 16, 21, 22, 23) ਨੂੰ ਤਾਂ ਹੁਣ ਤੱਕ ਸਾਡੇ ਅਖੋਤੀ ਜਥੇਦਾਰ ਆਪ ਇਹ ਕਹਿ ਕਿ ਪ੍ਰਚਾਰਦੇ ਰਹੇ ਹਨ ਕਿ ਦੇਖੋ ਭਾਈ ਗੁਰੂ ਸਾਹਿਬ ਅਨੂਪ ਕੁਆਰ ਦੇ ਜਾਲ ਵਿਚੋਂ ਕਿਵੇਂ ਬੱਚ ਨਿਲਕਦੇ ਹਨ। ਪਰ ਹੁਣ ਜਦੋਂ ਇਹੀ ਚਰਿਤ੍ਰ ਜ਼ਰਾ ਜ਼ਿਆਦਾ ਵਿਸਥਾਰ ਨਾਲ, ਹੂ-ਬਾ-ਹੂ ਜਿਵੇਂ ਦਸਮ ਗ੍ਰੰਥ ਨਾਮੀ ਘਟੀਆ ਪੁਸਤਕ ਵਿੱਚ ਲਿਖਿਆ ਹੈ, ਲੋਕਾਂ ਦੀ ਕਚਿਹਰੀ ਵਿੱਚ ਪ੍ਰੋ ਦਰਸ਼ਨ ਸਿਮਘ ਜੀ ਹੋਰਾਂ ਨੇ ਰੱਖਣਾ ਸ਼ੁਰੂ ਕੀਤਾ ਹੈ ਤਾਂ ਪਤਾ ਨਹੀਂ ਇਨ੍ਹਾਂ ਹੀ ਅਖੌਤੀ ਜੱਥੇਦਾਰਾਂ ਦੇ ਢਿੱਡੀ ਪੀੜਾਂ ਕਿਉਂ ਪੈਣੀਆਂ ਸ਼ੁਰੂ ਹੋਈਆਂ ਹਨ। ਜਦੋਂ ਡਾ. ਜੋਧ ਸਿੰਘ ਦਾ ਹਿੰਦੀ ਦਾ ਅਨੁਵਾਦ ਪੜ੍ਹਦੇ ਹਾਂ ਤਾਂ ਵੀ ਸਾਨੂੰ ਇਹੀ ਕੁੱਝ ਪੜ੍ਹਨ ਨੂੰ ਮਿਲਦਾ ਹੈ ਕਿ ਚਰਿਤ੍ਰ 16 ਪੰਨਾ 829-833 ਅਤੇ 21, 22, 23 ਦਸਮ ਗ੍ਰੰਥ ਪੰਨਾ 938 ਤੋਂ 844 ਦੇ ਪਾਤਰ ਰਾਇ ਨੂੰ ਕਿਵੇਂ ਮੁਤਹਿਰਿਆ ਨਾਲ ਕੁਟਿਆ ਜਾਂਦਾ ਹੈ, ਦਾਹੜੀ ਫੱੜ ਕੇ ਪੱਗ ਉਤਾਰ ਲਈ ਜਾਂਦੀ ਹੈ ਅਤੇ ਬੰਦਸਾਲ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ। ਇਹ ਸਾਰਾ ਬਕਵਾਸ ਚਰਿਤ੍ਰ ਨੰਬਰ 22 ਦਸਮ ਗ੍ਰੰਥ ਪੰਨਾ 843 ਵਿੱਚ ਦਰਜ਼ ਹੈ। ਇਹ ਕਹਾਣੀ ਅਧੂਰੀ ਵੀ ਕਿਉਂਕਿ ਇਹ ਨਹੀਂ ਦੱਸਦੀ ਕਿ ਪਾਤਰ ਰਾਇ ਇਸ ਬੰਦਸਾਲ ਵਿਚੋਂ ਬਾਹਰ ਨਿਕਲਣ ਤੋਂ ਪਹਿਲਾਂ ਅਨੂਪ ਕੁਆਰ ਦੇ ਭਰਾ ਨੂੰ ਬੰਦਸਾਲ ਵਿੱਚ ਕਿਵੇਂ ਸੁਟਦਾ ਹੈ ਤੇ ਆਪ ਬਾਹਰ ਚਲਾ ਜਾਂਦਾ ਹੈ। ਇਸੇ ਗੱਲ ਨੂੰ ਹਰਬੰਸ ਸਿੰਘ, ਗਿਆਨੀ ਨਰੈਣ ਸਿੰਘ ਜੀ, ਪਿਆਰਾ ਸਿੰਘ ਪਦਮ ਤੇ ਭਾਈ ਰਣਧੀਰ ਸਿੰਘ ਜੀ ਵੀ ਸਵੀਕਾਰਦੇ ਹਨ।
ਪ੍ਰੋ. ਰਾਮ ਪ੍ਰਸਾਦ ਜੀ ਦਾ ਇੱਕ ਲੇਖ ਸ਼੍ਰੋ. ਗੁ. ਪ੍ਰ. ਕਮੇਟੀ ਅੰਮ੍ਰਿਤਸਰ ਦੇ ਮਹੀਨਾਵਾਰੀ ਛਪਦੇ ਗੁਰਮਤਿ ਪ੍ਰਕਾਸ਼ ਅੰਕ ਫਰਵਰੀ 1959 ਵਿੱਚ ਛਪਿਆ ਸੀ ਤੇ ਜਿਸਦਾ ਖੰਡਨ ਸਿਰਦਾਰ ਕਪੂਰ ਸਿੰਘ ਜੀ ਨੇ ਕੀਤਾ ਸੀ। ਜਦੋਂ ਸ਼੍ਰੋ. ਗੁ. ਪ੍ਰ, ਕਮੇਟੀ ਆਪਣੇ ਰਸਾਲੇ ਵਿੱਚ ਆਪ ਐਸਾ ਗੰਦ ਛਾਪਦੀ ਹੈ ਤਾਂ ਅੱਜ ਇਹੀ ਕਮੇਟੀ ਇਸ ਗੰਦ ਨੂੰ ਪ੍ਰਚਾਰਣ ਤੋਂ ਸਾਨੂੰ ਕਿਵੇਂ ਰੋਕ ਸਕਦੀ ਹੈ। ਦੂਸਰੇ ਪਾਸੇ ਇਸੇ ਹੀ ਕਮੇਟੀ ਦੇ 3 ਅਗਸਤ 1973 ਦੇ ਪੱਤਰ ਨੰਬਰ 36672 ਵਿੱਚ ਜਥੇਦਾਰ ਅਕਾਲ ਤਖਤ ਤੇ ਸਿੰਘ ਸਹਿਬਾਨ ਦਰਬਾਰ ਸਾਹਿਬ ਨੇ ਇਹ ਪਾਸ ਪਾਸ ਕੀਤਾ ਕਿ ਚਰਿਤ੍ਰੌਪਖਿਆਨ ਗੁਰੂ ਕ੍ਰਿਤ ਨਹੀਂ ਫਿਰ ਅੱਜ ਕਿਵੇਂ ਤੇ ਕਿਹੜੇ ਮੂੰਹ ਨਾਲ ਇਸੇ ਕਮੇਟੀ ਦੇ ਕਰਤੇ ਧਰਤੇ ਇਹ ਰੱਟ ਲਾ ਰਹੇ ਹਨ ਕਿ ਦਸਮ ਗ੍ਰੰਥ ਦੀ ਸਮੂਚੀ ਕ੍ਰਿਤ ਹੀ ਗੁਰੂ ਗੋਬਿੰਦ ਸਿੰਘ ਜੀ ਦੀ ਹੈ।
ਅਖੀਰ ਵਿੱਚ ਸਰਬ ਸੰਮਤੀ ਨਾਲ ਇਸ ਪਾਸ ਕਤਿਾ ਗਿਆ ਕਿ ਪ੍ਰੋ ਦਰਸਨ ਸਿੰਘ ਜੀ ਨੂੰ ਕਿਸੇ ਵੀ ਅਖੋਤੀ ਜੱਥੇਦਾਰ ਨਾਲ ਬੰਦ ਕਮਰੇ ਵਿੱਚ ਜਵਾਬ ਦੇਹ ਨਹੀਂ ਹੋਣਾ ਚਾਹੀਦਾ। ਅਸੀਂ ਗੁਰੂ ਨੂੰ ਜਵਾਬ ਦੇਹ ਹਾਂ ਕਿਸੇ ਵਿਆਕਤੀ ਵਿਸ਼ੇਸ ਨੂੰ ਨਹੀਂ। 5 ਦਸੰਬਰ 2009 ਨੂੰ ਇਹ ਮੀਟਿੰਗ ਅਕਾਲ ਤਖਤ ਸਾਹਿਬ ਦੇ ਮੂਹਰਲੇ ਵਿਹੜੇ ਵਿੱਚ ਬਕਾਇਦਾ ਲਾਊਡ ਸਪੀਕਰ ਲਾ ਕੇ ਸੱਭ ਦੇ ਸਾਹਮਣੇ ਕਰਨੀ ਬਣਦੀ ਹੈ।
ਗੁਰੂ ਪੰਥ ਦੇ ਦਾਸ,
ਸਿੰਘ ਸਭਾ ਇੰਨਟਰਨੈਸਨਲ ਕੈਨੇਡਾ ਬਰੈਂਪਟਨ ਦੇ ਸ੍ਰ. ਸੁਖਦੇਵ ਸਿੰਘ, ਸ੍ਰ. ਜਸਵੀਰ ਸਿੰਘ ਮਾਂਗਟ, ਸ੍ਰ. ਕੁਲਵਿੰਦਰ ਸਿੰਘ, ਸ੍ਰ. ਪਰਮਿੰਦਰ ਸਿੰਘ, ਸ੍ਰ. ਗੁਰਚਰਨ ਸਿੰਘ (ਜਿਉਣ ਵਾਲਾ), ਸ੍ਰ. ਕਰਮਜੀਤ ਸਿੰਘ, ਸ੍ਰ. ਅਮਨਦੀਪ ਸਿੰਘ, ਸ੍ਰ. ਹਰਜੀਤ ਸਿੰਘ ਤੇ ਸ੍ਰ. ਜਸਕਰਨ ਸਿੰਘ, ਵਿਨੀਪੈਗ ਵਿੰਗ ਦੇ ਸ੍ਰ. ਬਲਜੀਤ ਸਿੰਘ, ਸ੍ਰ. ਬਲਜੀਤ ਸਿੰਘ ਸੰਧੂ, ਸ੍ਰ. ਮਨਜੀਤ ਸਿੰਘ, ਸ੍ਰ. ਗੁਰਮੀਤ ਸਿੰਘ ਤੇ ਸ੍ਰ. ਜੋਗਿੰਦਰ ਸਿੰਘ, ਕੈਲਗਿਰੀ ਵਿੰਗ ਦੇ ਸ੍ਰ. ਬਲਬੀਰ ਸਿੰਘ, ਸ੍ਰ. ਹਰਚਰਨ ਸਿੰਘ ਤੇ ਸ੍ਰ. ਹਰਪਾਲ ਸਿੰਘ, ਐਡਮੋਨਟਨ ਤੋਂ ਸ੍ਰ. ਪਾਲ ਸਿੰਘ ਤੇ ਸ੍ਰ. ਹਰਨਿੰਨਦਰ ਸਿੰਘ ਤੇ ਸ੍ਰ. ਮਨਜੀਤ ਸਿੰਘ, ਵੈਨਕੂਵਰ ਵਿੰਗ ਦੇ ਸ੍ਰ. ਬਚਿਤ੍ਰ ਸਿੰਘ, ਸ੍ਰ. ਹਰਕੰਵਲ ਸਿੰਘ, ਸ੍ਰ. ਪਰਮਜੀਤ ਸਿੰਘ, ਸ੍ਰ. ਸਵਰਨ ਸਿੰਘ, ਸ੍ਰ. ਲਖਵਿੰਦਰ ਸਿੰਘ ਤੇ ਸ੍ਰ. ਪਰਸਨ ਸਿੰਘ ਤੇ ਸੈਕਰਾਮਿੰਟੋ ਅਮਰੀਕਾ ਦੇ ਵਿੰਗ ਦੇ ਸ੍ਰ. ਸਰਬਜੀਤ ਸਿੰਘ, ਸ੍ਰ. ਅਵਤਾਰ ਸਿੰਘ, ਪ੍ਰੋ. ਮੱਖਣ ਸਿਮਘ ਤੇ ਡਾ. ਗੁਰਮੀਤ ਸਿੰਘ, ਰਾਚਿਸਟਰ ਤੋਂ ਸ੍ਰ. ਦਲਜੀਤ ਸਿੰਘ ਤੇ ਸ੍ਰ. ਅਮਰੀਕ ਸਿੰਘ ਅਤੇ ਨਿਊਯਾਰਕ ਤੋਂ ਸ੍ਰ. ਕੁਲਦੀਪ ਸਿੰਘ, ਸ੍ਰ. ਨਸੀਬ ਸਿੰਘ, ਸ੍ਰ. ਟਹਿਲ ਸਿੰਘ, ਸ੍ਰ. ਰਾਜਿੰਦਰ ਸਿੰਘ।


(18/11/09)
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ ਕੈਨੇਡਾ

ਸ੍ਰ. ਤਰਲੋਚਨ ਸਿੰਘ ਜੀ ਮਹਾਜਨ ਨਾਲ ਵਿਚਾਰ ਵਿਟਾਦਰਾ।

ਮਹਾਜਨ ਜੀ ਤੁਹਾਨੂੰ ਇਹ ਪੁੱਛ ਕੀਤੀ ਗਈ ਸੀ ਕਿ ਆਪਣੀ ਕਿਹੜੀ ਨਿਜੀ ਕਿੜ ਹੈ? ਪਰ ਤੁਸੀਂ ਕੋਈ ਜਵਾਬ ਨਹੀਂ ਦਿੱਤਾ। ਕੀ ਵਜ੍ਹਾ ਹੈ? ਸਵਾਲ ਵੀ ਤੁਸੀਂ ਹੀ ਕੀਤਾ ਤੇ ਜਵਾਬ ਵੀ ਤੁਹਾਨੂੰ ਹੀ ਦੇਣਾ ਬਣਦਾ ਹੈ। ਬਾਕੀ ਆਤਮਾ ਬਾਰੇ: ਕਿ ਉਸਦਾ ਸਰੂਪ ਕੀ ਹੈ? , ਉਸਦਾ ਟਿਕਾਣਾ ਕਿਹੜਾ ਹੈ? , ਉਡਣ ਪੰਖੇਰੂ ਕਿਸ ਕਿਸ ਨੂੰ ਦਿਸਦਾ ਹੈ ਜਾਂ ਕਿਸੇ ਇੱਕ ਅੱਧ ਨੂੰ ਦਿਸਦਾ ਹੈ? ਕ੍ਰਿਪਾ ਕਰਕੇ ਸਵਾਲਾਂ ਦਾ ਜਵਾਬ ਜਰੂਰ ਦੇਣਾ ਜੀ ਨਹੀਂ ਤਾ ਆਤਮਾ ਬਾਰੇ ਗੱਲ ਕਰਨੀ ਬੰਦ ਕਰੋ ਜੀ।

ਮੇਰੀ ਸਾਲੀ ਨੇ, ਜਿਹੜੀ “U.T. chandigarh” ਵਿੱਚ ਬਤੌਰ ਲੈਕਚਰਾਰ ਪਿਛਲੇ 25 ਕੁ ਸਾਲਾਂ ਤੋਂ ਪੜ੍ਹਾ ਰਹੀ ਹੈ, 15 ਸਾਲ ਪਹਿਲਾਂ P.hd. ਕੀਤੀ ਸੀ ਤੇ ਫਿਲਹਾਲ ਵੀ ਉਹ ਪਰੋਫੈਸਰ ਦਾ ਰੁਤਬਾ ਹਾਸਲ ਨਹੀਂ ਕਰ ਸਕੀ ਤੇ ਉਹ ਵੀ ਯੂ. ਜੀ. ਸੀ. ਦੇ ਥੱਲੇ ਹੀ ਕੰਮ ਕਰ ਰਹੀ ਹੈ। ਉਸ ਨਾਲ ਗੱਲਬਾਤ ਕਰਨ ਤੇ ਪਤਾ ਚੱਲਿਆ ਹੈ ਕਿ ਪਰੋਫੈਸਰ ਬਣਨ ਲਈ P.hd. ਹੋਣਾ ਲਾਜ਼ਮੀ ਹੈ। ਸੋ ਮਹਾਜਨ ਵੀਰ ਜੀ ਪਰੋਫੈਸਰ ਬਣੋ ਪਰ ਪਹਿਲਾਂ P.hd. ਤਾਂ ਕਰ ਲਵੋ।

ਯੂ. ਜੀ. ਸੀ. ਮਧੁਰਾਏ ਵਾਲਿਆਂ ਦੇ ਵੈਬ ਸਾਈਟ ਤੋਂ ਖਬਰ ਦੀ ਕਾਪੀ ਨਾਲ ਨੱਥੀ ਕਰ ਰਿਹਾ ਹਾਂ ਕ੍ਰਿਪਾ ਕਰਕੇ ਦੱਸਣ ਦੀ ਕ੍ਰਿਪਾਲਤਾ ਕਰਨੀ ਕਿ ਕੀ ਇਹ ਠੀਕ ਹੈ? ਪੰਜਾਬ ਵਾਲੇ ਦੱਖਣ ਵਾਲਿਆਂ ਤੋਂ ਜ਼ਿਆਦਾ ਤੇਜ ਨਹੀਂ ਹਨ। ਇਸ ਕਰਕੇ ਸਤੰਬਰ 2009 ਵਿੱਚ ਛਪੀ ਖਬਰ ਹਾਜਰ ਹੈ:

Saturday, September 12, 2009

Now, professor posts being created in arts colleges

Reader changed to Associate Professor and Lecturer re-designated as Assistant Professor

Change to boost image of teaching fraternity in higher education

Madurai: For the first time in higher education, the post of Professor is being created in arts and science colleges as per the recommendations of various committees and guidelines of University Grants Commission. The nomenclature of various teaching posts in colleges has also been changed.

Based on the UGC guidelines, the State Higher Education Department has issued a G.O. (MS.No: 350) on Wednesday (September 9) stating that there would be only three designations in universities and colleges henceforth — Assistant Professors, Associate Professors and Professors.

The post of Reader in colleges has been changed to Associate Professor while the post of Lecturer has been re-designated as Assistant Professor, according to UGC guidelines. The G.O. stated that posts of Professor, equivalent to 10 per cent of the total strength of Associate Professors in each college would be created.

ਗੁਰੂ ਪੰਥ ਦਾ ਦਾਸ,

ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ ਕੈਨੇਡਾ।

www.singhsabhacanada.com


(18/11/09)
ਗਿਆਨੀ ਗੁਰਸ਼ਰਨ ਸਿੰਘ ਖਾਲਸਾ

ਗਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਗੁਰਮਤਿ ਪ੍ਰਚਾਰ ਕੇਦਰ ਡੱਲ ਦੇ ਪ੍ਰਚਾਰਕ ਗਿਆਨੀ ਗੁਰਸ਼ਰਨ ਸਿੰਘ ਖਾਲਸਾ ਇਲਾਕੇ ਵਿੱਚ ਲਗਾਤਾਰ ਸਕੂਲਾ ਕਾਲਜਾ ਅਤੇ ਪਿੰਡਾਂ ਵਿੱਚ ਗੁਰਮਤਿ ਦੀਆਂ ਕਲਾਸਾ ਲਗਾ ਰਹੇ ਹਨ ਕਾਲਜ ਵਲੋ ਦਿਤੀ ਜਾਦੀ ਐਜੂ ਏਡ ਦੀ ਸਹਾਇਤਾ ਸਬੰਧੀ ਸਮਾਗਮ ਮਾੜੀ ਗੌਰ ਸਿੰਘ ਗੁਰਦੁਆਰਾ ਸ਼ਹੀਦਾ ਵਿਖੇ ਕਰਵਾਇਆ ਗਿਆ ਵਜੀਫੇ ਲੈਣ ਵਾਲੇ ਬੱਚਿਆਂ ਦਾ ਗੁਰਮਤ ਸਬੰਧੀ ਟੈਸਟ ਵੀ ਲਿਆ ਗਿਆ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਭਰਾ ਅਮਰਜੀਤ ਸਿੰਘ ਖਾਲੜਾ ਵਿਸ਼ੇਸ਼ ਤੌਰ ਪਹੁਚੇ।




(18/11/09)
ਚਰਨਜੀਤ ਸਿੰਘ ਬਰੈਂਮਪਟਨ

ਅੰਗਰੇਜੀ ਦੀ ਇੱਕ ਕਹਾਵਤ ਹੈ

Truth is stranger than fiction.

ਬੱਬੂ ਮਾਨ ਭਾਵੇਂ ਕੌਮ ਦਾ ਹੀਰੋ ਨਾ ਹੋਵੇ ਪਰ ਇਸ ਗੱਲ ਤੌਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਜੋ ਕੰਮ ਮਿਸ਼ਨਰੀਆਂ ਨੇ ਸ਼ੁਰੂ ਕਿਤਾ ਸੀ, ਉਸ ਨੂੰ ਉਹ ਇੱਕ ਪੈਰ ਅੱਗੇ ਹੀ ਲੈ ਕੇ ਗਿਆ ਹੈ। ਉਸ ਨੇ ੳਸੇ ਭਾਸ਼ਾ ਵਿੱਚ ਚੋਟ ਮਾਰੀ ਹੈ, ਜੇੜੀ ਭਾਸ਼ਾ ਲੋਕ ਸਮਝਦੇ ਹਨ।

As long as its not bad,its good.

ਇਕ ਸ਼ੇਅਰ ਬਹੁਤ ਸਮਾਂ ਪਹਿਲੇ ਸੁਣਿਆ ਸੀ। ਮੈਨੂੰ ਚੰਗੀ ਤਰਾਂ ਨਹੀਂ ਯਾਦ। ਕਿਸੇ ਨੂੰ ਯਾਦ ਹੋਵੇ ਤਾਂ ਠੀਕ ਤਰਾਂ ਲਿਖ ਦੇਣਾ।

ਮੈਂ ਅਕੇਲਾ ਹੀ ਚਲਾ ਥਾ ਮੰਜਿਲੇ ਮਖਸੂਸ ਕੀ ਤਰਫ਼

ਲੋਗ ਮਿਲਤੇ ਗਏ ਔਰ ਕਾਫੀਲਾ ਬੜਤਾ ਗਯਾ।

ਪਰ ਇਸ ਦਾ ਇੱਕ ਹੋਰ ਪਹਿਲੂ ਵੀ ਹੈ।

ਜਦੋਂ ਕਿਸੀ ਗੱਲ ਦੀ ਹਾਸੇਦਾਰ ਕਵਿਤਾ ਜਾਂ ਗੀਤ ਬਨਣ ਲੱਗ ਪੈਣ ਤਾਂ ਸਮਝੋ ਕਿ ਸਮਾਜ ਨੇ ਉਸ ਨੂੰ ਕੁੱਝ ਹੱਦ ਤੱਕ ਕਬੂਲ ਕਰ ਲਿਆ ਹੈ। ਅਤੇ ਜਿਸ ਨੂੰ ਸਮਾਜ ਨੇ ਕਬੂਲ ਕਰ ਲਿਆ ਹੈ, ਉਸ ਨੂੰ ਬਦਲਨਾ ਥੋੜਾ ਹੋਰ ਮੁਸ਼ਕਿਲ ਹੋ ਸਕਦਾ ਹੈ।

ਚਰਨਜੀਤ ਸਿੰਘ

ਬਰੈਂਮਪਟਨ


(18/11/09)
ਇੰਦਰਜੀਤ ਸਿੰਘ ਲੁਧਿਆਣਾ

AGAIN THANKS FRO MY LETTER PLACED ON SIKHMARG . COM. ONE THING I MAY CLEAR ABOUT MYSELF NEITHER I AM A LITERARY PERSON RNO ANY HIEGH CLASS DHARMIC PERSON. I AM ONLY :JIGIASOO" NOW INDIAN TIME IS 6.50 PM. AND WITH IN 2 HROUS I RECEIVED 2 EMAILS RFOM TATGRUMAT PARWAR. IN THE FRIST THEY AGAIN ADVISED TO READ SIKH MARG WEB SITE . IN 2ND THEY CLEARLY INTIMATED ME ABOUT MY QUESTIONS. I AM SATISFIED. IT IS REQUESTED TO RU GOOD SELF TO PLEASE REMOVE MY BOTH LETTERS RFOM WEBSITE BECAUSE SOME WRODS HRUTED THEM AND DONOT WANT TO CREATE ANY CONTROVESY. I SHALL BE VERY THANKFUL TO U FRO THIS.I SHALL REMAIN A READER OF SIKHMARG.COM. PL ALSO INTIMATE OTHER SUCH TYPES OF WEBSITES. IN A SEPRATE EMAIL SENT TO TATGRUMAT PARWAR I FELT SRORY FRO THE WROD HRUTED THEM. IM ALSO SENING U THE REPLY OF TATGRUMAT AND MY APPOLGY EMAIL. AGAIN THANK U AND BEST WISHES FRO THIS WEBSITE.
INDERJIT SINGH 9463748871
(ਨੋਟ:- ਤੁਹਾਡੇ ਕੱਲ ਵਾਲੇ ਪੱਤਰ ਵਿੱਚ ਸ਼ਬਦ ‘ਬੇਵਕੂਫ’ ਜੋ ਤੁਸੀਂ ਵਰਤੇ ਸਨ ਉਹ ਮੈਨੂੰ ਚੰਗੇ ਨਹੀਂ ਸੀ ਲੱਗੇ ਪਰ ਸਮੇਂ ਦੀ ਘਾਟ ਕਰਕੇ ਕਿਉਂਕਿ ਕੱਲ ਪਾਠਕਾਂ ਦੇ ਪੱਤਰ ਆਮ ਨਾਲੋਂ ਕੁੱਝ ਜ਼ਿਆਦਾ ਸਨ ਇਸ ਲਈ ਵਿਸਥਾਰ ਨਾਲ ਨੋਟ ਲਿਖਣ ਦਾ ਸਮਾ ਨਹੀਂ ਸੀ ਤਾਂ ਫੂਨ ਤੇ ਗੱਲ ਕਰਨ ਦੀ ਲਾਈਨ ਹੀ ਲਿਖੀ ਸੀ। ਕੋਈ ਗੱਲ ਨਹੀਂ ਕਈ ਵਾਰੀ ਜ਼ਜਬਾਤੀ ਹੋ ਕੇ ਗਲਤ ਲਫਜ਼ ਵਰਤੇ ਜਾਂਦੇ ਹਨ ਜਿਸ ਦਾ ਅਹਿਸਾਸ ਤੁਹਾਨੂੰ ਹੋ ਗਿਆ ਹੈ। ਤੁਹਾਡੇ ਸਵਾਲਾਂ ਦਾ ਜਵਾਬ ਤੁਹਾਨੂੰ ਮਿਲ ਗਿਆ ਹੈ ਇਸ ਲਈ ਪੱਤਰ ਹਟਾਉਣ ਦੀ ਤਾਂ ਲੋੜ ਨਹੀਂ ਪਰ ਤੁਹਾਡੀ ਗਲਤ ਸ਼ਬਦਾਵਲੀ ਵਾਲੀ ਲਾਈਨ ਕੱਟ ਦਿੱਤੀ ਹੈ। ਜੇ ਕਰ ਹੋਰ ਕਿਸੇ ਕਾਰਣ ਹਟਾਉਣਾਂ ਚਾਹੁੰਦੇ ਹੋ ਤਾਂ ਦੁਬਾਰਾ ਲਿਖ ਦੇਣਾ-ਸੰਪਾਦਕ)


(17/11/09)
ਗੁਰਸੇਵਕ ਸਿੰਘ ਧੌਲਾ

ਅਵਤਾਰ ਸਿੰਘ ਮਿਸ਼ਨਰੀ ਸੁਲਝੇ ਵਿਚਾਰਾਂ ਵਾਲੇ ਸਿੱਖ ਵਿਦਵਾਨ ਹਨ। ਸਿੱਖ ਮਾਰਗ `ਤੇ 16 ਨਵੰਬਰ ਦੇ ਪੱਤਰ ਵਿੱਚ ਉਹਨਾ ਦੇ ਵਿਚਾਰ ਅਖੌਤੀ ਸੰਤ ਬਾਬਿਆਂ ਬਾਰੇ `ਸਿੱਖ ਸਮਝ` ਵਾਲੇ ਹੀ ਹਨ, ਪ੍ਰੰਤੂ ਜਿਸ ਤਰ੍ਹਾਂ ਸਾਡੀ ਜਜ਼ਬਾਤੀ ਕੌਮ ਅਕਸਰ ਜਜ਼ਬਾਤੀ ਵਹਿਣ ਵਿੱਚ ਵਹਿ ਕੇ ਕਿਸੇ ਨੂੰ ਲੋੜੋਂ ਵੱਧ ਸਤਿਕਾਰ ਜਾਂ ਧਿਰਕਾਰ ਦਿੰਦੀ ਹੈ, ਉਸੇ ਤਰ੍ਹਾਂ ਦਾ ਹਾਲ ਸਿੱਖ ਵਿਦਵਾਨਾਂ ਅਤੇ ਰਾਜਸੀ ਆਗੂਆਂ ਦਾ ਹੈ। ਜਦਕਿ ਸਿੱਖ ਵਿਦਵਾਨਾ ਅਤੇ ਆਗੂਆਂ ਨੂੰ ਕਦੇ ਵੀ ਵਕਤੀ ਹਵਾਵਾਂ ਪਿੱਛੇ ਨਹੀਂ ਭੱਜਣਾ ਚਾਹੀਦਾ।
ਇਸ ਪੱਤਰ ਵਿੱਚ ਅਵਤਾਰ ਸਿੰਘ ਮਿਸ਼ਨਰੀ ਅਤੇ ਡਾ. ਗੁਰਮੀਤ ਸਿੰਘ ਬਰਸਾਲ ਨੇ ਇੱਕ ਗੱਲ ਇਹ ਵੀ ਆਖੀ ਹੈ ਕਿ “ਅਕਾਲੀ ਆਗੂ ਸਿਮਰਨਜੀਤ ਸਿੰਘ ਮਾਨ ਅਤੇ ਹੋਰਾਂ ਦਾ ਬੱਬੂ ਮਾਨ ਦੀ ਪਿੱਠ `ਤੇ ਆ ਜਾਣਾ ਆਮ ਜਿਹੀ ਗੱਲ ਨਹੀਂ ਹੈ ਸਗੋਂ ਕੌਮ ਜਾਗਣ ਦੀ ਨਿਸ਼ਾਨੀ ਹੈ। “
ਸ੍ਰ. ਸਿਮਰਨਜੀਤ ਸਿੰਘ ਮਾਨ ਨੇ ਬੱਬੂ ਮਾਨ ਨੂੰ `ਕੌਮ ਦਾ ਹੀਰਾ` ਕਰਾਰ ਦਿੱਤਾ ਹੈ। ਸਮਝ ਨਹੀਂ ਆਉਂਦੀ ਕਿ ਸਿੱਖ ਰਾਜਸੀ ਆਗੂ ਤੇ ਵਿਦਵਾਨ ਛੋਟੀ ਜਿਹੀ ਗੱਲ ਤੋਂ ਹੀ ਇੰਨੇ ਜਜ਼ਬਾਤੀ ਕਿਉਂ ਹੋ ਜਾਂਦੇ ਹਨ। ਉਹ ਬਿਨਾ ਸੋਚੇ ਸਮਝੇ ਹਰ ਕਿਸੇ ਨੂੰ ਅਜਿਹੇ ਲਕਬ ਪ੍ਰਦਾਨ ਕਰਨੋ ਵੀ ਝਿਜਕ ਮਹਿਸੂਸ ਨਹੀਂ ਕਰਦੇ ਜਿਸ ਦੇ ਉਹ ਹੱਕਦਾਰ ਨਹੀਂ ਹਨ। ਬਿਨਾ ਸ਼ੱਕ ਬੱਬੂ ਮਾਨ ਦੇ ਗੀਤ ਨੇ ਸੰਤ ਬਾਬਿਆਂ ਦੀ ਅਸਲੀਅਤ ਪੇਸ਼ ਕੀਤੀ ਹੈ, ਜਿਸ ਦਾ ਕਾਰਨ ਆਮ ਲੋਕਾ ਵਿੱਚ ਚਰਚਾ ਵੀ ਹੋਈ ਹੈ। ਇਹ ਵੀ ਵਿਚਾਰਨ ਵਾਲੀ ਗੱਲ ਹੈ ਕਿ ਇਸੇ ਬੱਬੂ ਮਾਨ ਨੇ `ਅੱਖ ਦੇ ਇਸ਼ਾਰੇ ਨਾਲ ਪੱਟਣੀ ਕੁੜੀ ਸਾਹਮਣੇ ਚੁਬਾਰੇ ਵਾਲੀ, ਸਾਉਣ ਦੀ ਝੜੀ, ਪਿਛਲੀ ਗਲੀ ਵਿੱਚ ਆ ਜਾ ਸੋਹਣਿਆਂ ਸੌ ਗਏ ਪਿੰਡ ਦੇ ਸਾਰੇ ਅਤੇ ਹੋਰ ਅਨੇਕਾਂ ਅਜਿਹੇ ਗੀਤ ਗਾਏ ਹਨ ਅਤੇ ਅੱਜ ਕੱਲ੍ਹ ਵੀ ਸਟੇਜ਼ਾਂ `ਤੇ ਗਾ ਰਿਹਾ ਹੈ। ਕੀ ਅਜਿਹਾ ਗਾਇਕ ਕੌਮ ਦਾ ਹੀਰਾ ਹੋ ਸਕਦਾ ਹੈ? ਕੀ ਅਜਿਹੇ ਗੀਤਕਾਰ ਦੀ ਸਿਮਰਨਜੀਤ ਸਿੰਘ ਮਾਨ ਵੱਲੋਂ ਕੀਤੀ ਗਈ ਤਰੀਫ ਕੌਮ ਜਾਗਣ ਦੀ ਨਿਸ਼ਾਨੀ ਹੈ? ਉੱਤਰ ਨਾਹ ਵਿੱਚ ਹੀ ਹੈ। ਅਸਲ ਵਿੱਚ ਗਾਇਕ ਅਤੇ ਵਪਾਰੀ ਉਹ ਹੀ ਕਾਮਯਾਬ ਹੁੰਦਾ ਹੈ ਜੋ ਲੋਕਾਂ ਦੀ ਪਸੰਦ ਨੂੰ ਧਿਆਨ ਵਿੱਚ ਰੱਖਦਾ ਹੈ। ਇਸ ਸਮੇਂ ਲੋਕ ਸੰਤ ਬਾਬਿਆਂ ਤੋਂ ਅੱਕ ਚੁੱਕੇ ਹਨ, ਇਸ ਗੱਲ ਦੀ ਰਮਜ਼ ਬੱਬੂ ਮਾਨ ਨੇ ਪਛਾਣ ਕੇ ਗਰਮ ਲੋਹੇ ਨੂੰ ਸੱਟ ਮਾਰੀ ਹੈ। ਇਹ ਵੀ ਸੱਚ ਹੈ ਕਿ ਵਿਰੋਧ ਹੋ ਜਾਣ ਦੇ ਕਾਰਨ ਬੱਬੂ ਮਾਨ ਨੇ ਇਸ ਗੀਤ ਵਿਚਲੇ ਕਈ ਸ਼ਬਦਾਂ ਨੂੰ ਬਦਲ ਦਿੱਤਾ ਹੈ ਤਾ ਕਿ ਸੰਤ ਬਾਬਿਆਂ ਦੇ ਵਿਰੋਧ ਨੂੰ ਘੱਟ ਕੀਤਾ ਜਾ ਸਕੇ। ਕੀ ਕੌਮ ਦੇ ਹੀਰੇ ਇਸ ਤਰ੍ਹਾਂ ਦੇ ਫਿਰਤੂ ਹੁੰਦੇ ਹਨ? ਨਿਚੋੜ ਇਹ ਹੈ ਕਿ ਬੱਬੂ ਮਾਨ ਨੇ ਆਪਣੀ ਕਲਾ ਦਾ ਸਮੇ ਸਿਰ ਪ੍ਰਗਟਾਵਾ ਕਰਕੇ ਜਸ਼ ਖੱਟ ਲਿਆ ਹੈ। ਪ੍ਰੰਤੂ ਸਿੱਖ ਆਗੂਆਂ ਤੇ ਵਿਦਵਾਨਾ ਨੂੰ ਵਕਤੀ ਜਜ਼ਬੇ ਅਧੀਨ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ ਕਿਉਂਕਿ ਜਜ਼ਬਾਤ ਵਿਵੇਕ ਦੇ ਦੁਸ਼ਮਣ ਹਨ।
ਸੋ ਵੀਰ ਅਵਤਾਰ ਸਿੰਘ ਮਿਸ਼ਨਰੀ ਅਤੇ ਡਾ. ਗੁਰਮੀਤ ਸਿੰਘ ਬਰਸਾਲ ਅਤੇ ਹੋਰ ਅਜਿਹੇ ਵੀਰਾਂ ਪ੍ਰਤੀ ਬੇਨਤੀ ਹੈ ਕਿ ਉਹ ਜਜ਼ਬਾਤੀ ਮਾਮਲਿਆਂ ਨੂੰ ਵਿਚਾਰ ਲਿਆ ਕਰਨ ਤਾਂ ਵਧੇਰੇ ਚੰਗਾ ਰਹੇਗਾ।
- ਗੁਰਸੇਵਕ ਸਿੰਘ ਧੌਲਾ
94632-16267


(17/11/09)
ਗੁਰਇੰਦਰ ਸਿੰਘ ਪਾਲ

ਬਲਦੇਵ ਸਿੰਘ ਟਰਾਂਟੋ ਜੀ,
ਆਪ ਨੇ ‘ਸੁਲਤਾਨੁ ਪੂਛੈ ਸੁਨੁ ਬੇ ਨਾਮਾ. .’ ਦੇ ਸਿਰਲੇਖ ਹੇਠ ਜੋ ਲੇਖ ਲਿਖਿਆ ਹੈ, ਉਸ ਲਈ ਆਪ ਪ੍ਰਸ਼ੰਸਾ ਦੇ ਪਾਤਰ ਹੋ। ਇਹ ਲੇਖ ਸੱਚੀ ਅਤੇ ਹਾਰਦਿਕ ਤਅਰੀਫ਼ ਦੇ ਲਾਇਕ ਹੈ। ਦਾਸ ਨੂੰ ਇਹ ਲੇਖ ਪੜ੍ਹ ਕੇ ਬੜੀ ਖ਼ੁਸ਼ੀ ਤੇ ਤਸੱਲੀ ਹੋਈ। ਇਸ ਦੇ ਦੋ ਕਾਰਣ ਹਨ। ਪਹਿਲਾ, ਆਪ ਦੀ ਸੋਚ ਅਤੇ ਲਿਖਣ/ਸ਼ੈਲੀ ਵਿੱਚ ਸੱਚੀ ਸ਼੍ਰੱਧਾ ਹੈ; ਅੰਨ੍ਹੀ ਤੇ ਦਿਖਾਵੇ ਦੀ ਸ਼੍ਰੱਧਾ ਨਹੀਂ। ਇਹ ਗੁਣ ਵਿਰਲਿਆਂ ਵਿੱਚ ਰਹਿ ਗਿਆ ਹੈ। ਦੂਸਰਾ, ਆਪ ਨੇ ਇਹ ਲੇਖ ਉਨ੍ਹਾਂ ਵਿਤਕਰਿਆਂ ਦੀ ਦਲਦਲ ਵਿੱਚੋਂ ਬਾਹਰ ਨਿਕਲ ਕੇ ਲਿਖਿਆ ਹੈ ਜਿਨ੍ਹਾਂ ਵਿਤਕਰਿਆਂ ਕਾਰਣ ਗੁਰੂ ਨਾਨਕ ਦੇਵ ਜੀ ਅਤੇ ਹੋਰ ਮਹਾਂਪੁਰਖਾਂ ਦੀ ਬਾਣੀ ਦੁਆਰਾ ਇਕਮੁੱਠ ਕੀਤੀ ਰੱਬ ਦੀ ਰਿਆਇਆ ਖੇਰੂੰ ਖੇਰੂੰ ਹੋ ਰਹੀ ਹੈ।
ਆਪ ਨੇਂ ਇਹ ਗੱਲ ਬੜੇ ਪਤੇ ਦੀ ਲਿਖੀ ਹੈ ਕਿ ਧਰਮ ਦਾ ਆਧਾਰ ਸੱਚ ਹੈ। ਸੱਚ ਤੋਂ ਥਿੜਕੇ ਹੋਏ ਮਨਮੁੱਖ ਹੀ ਬਿਖੇੜੇ ਖੜੇ ਕਰਦੇ ਹਨ। ਗੁਰਬਾਣੀ ਗਿਆਨ ਦਾ ਸਾਗਰ ਹੈ, ਜੋ ਅਨਮੋਲ ਸਿਧਾਂਤਾਂ ਰੂਪੀ ਰਤਨਾਂ ਨਾਲ ਸੁਭਰ ਹੈ। ਪਰ ਇਹ ਰਤਨ ਤਾਂ ਹੀ ਲੱਭ ਸਕਦੇ ਹਨ ਜੇ ਕੋਈ ਨਿਸ਼ਕਾਮ ਹਿਤੂ ਡੂੰਘੀ ਟੁੱਭੀ ਮਾਰ (ਸਮਝ-ਵਿਚਾਰ) ਕੇ ਕੱਢੇ ਅਤੇ ਇਨ੍ਹਾਂ ਦਾ ਪਰਸਾਦ ਹਮਾਤੜਾਂ ਵਿੱਚ ਵੰਡੇ! ਧਰਮ ਦੇ ਮਾਇਆ-ਦਾਸ ਸੁਆਰਥੀ ਠੇਕੇਦਾਰਾਂ ਤੋਂ ਇਹ ਉਮੀਦ ਨਹੀਂ ਕੀਤੀ ਜਾ ਸਕਦੀ।
ਉਮੀਦ ਹੈ! ਅਜਿਹੇ ਗਿਆਨ-ਪੂਰਣ ਲੇਖ ਲਿਖਦੇ ਰਹੋਗੇ!
ਸ਼ੁਭਚਿੰਤਕ,
ਗੁਰਇੰਦਰ ਸਿੰਘ ਪਾਲ


(17/11/09)
ਤਰਲੋਚਨ ਸਿੰਘ (ਫਿਜਿਕਸ)

ਤਰਲੋਚਨ ਸਿੰਘ (ਫਿਜਿਕਸ)

09888169226

ਸਿੱਖ ਮਾਰਗ ਦੇ ਪਾਠਕ ਸਜਣੋ

ਵਾਹਿਗੁਰੂ ਜੀ ਕਾ ਖਾਲਸਾ॥

ਵਾਹਿਗੁਰੂ ਜੀ ਕੀ ਫਤਿਹ॥

ਸਤਿਕਾਰ ਯੋਗ ਬਲਦੇਵ ਸਿੰਘ ਟਰਾਂਟੋ ਜਿਓ

ਤੁਹਾਡਾ ਆਰਟੀਕਲ ਪੜ੍ਹਿਆ

ਬਿਲਕੁਲ ਚੰਗਾ ਨਹੀਂ ਲਗਿਆ, ਜੇ ਸਚ ਪੁਛੋ ਤਾਂ (ਬੁਰਾ ਨਾ ਮਨਿਓ)।

ਤੁਸਾਂ ਬੜੀ ਮੇਹਨਤ ਕੀਤੀ ਹੈ ਸ਼ਬਦ ਦੇ ਅਰਥਾਂ ਨੂੰ ਬਦਲਣ ਦੀ।

ਪਰ ਕਿਉਂ?

ਕੀ ਸਿਧੇ ਸਾਧੇ ਅਰਥ ਸਾਨੂੰ ਚੰਗੇ ਨਹੀਂ ਲਗਦੇ?

ਗਊ ਦੇ ਅਰਥ ਤੁਸਾਂ ਖਿਮਾਂ ਅਤੇ ਧੀਰਜ ਕੀਤਾ ਹੈ, ਗਊ ਕਿਵੇਂ ਖਿਮਾਂ ਜਾਂ ਧੀਰਜ ਦਾ ਪ੍ਰਤੀਕ ਹੈ? ਹਿੰਦੂ ਧਰਮ ਵਿੱਚ ਗਊ ਨੂੰ ਮਾਤਾ ਕਿਹਾ ਗਿਆ ਹੈ, ਤੇ ਮਾਤਾ ਖਿਮਾ ਕਰਦੀ ਹੈ, ਕੀ ਤੁਸੀਂ ਮੰਨਦੇ ਹੋ ਕੇ ਗਊ ਮਾਤਾ ਹੈ ਔਰ ਇਸ ਲਈ ਤੁਸੀਂ ਇਹ ਲਿਖਿਆ ਗਊ ਦਾ ਮਤਲਭ ਖਿਮਾ ਜਾਂ ਧੀਰਜ। ਪਰ ਮੈਨੂੰ ਤੁਹਾਡੇ ਇਹ ਕੀਤੇ ਅਰਥ ਠੀਕ ਨਹੀਂ ਲਗ ਰਹੇ। ਛੋਟੇ ਹੁੰਦੇ ਇੱਕ ਵਾਰ ਗਊ ਨੇ ਇੱਕ ਬਚੇ ਨੂੰ ਸਿੰਗਾਂ ਤੇ ਚੁਕ ਲਿਆ ਸੀ, ਉਹ ਮਰਨ ਤੋਂ ਮਸਾਂ ਹੀ ਬਚਿਆ। ਫਿਰ ਗਊ ਖਿਮਾਂ ਜਾਂ ਧੀਰਜ ਕਿਵੇਂ ਹੋਈ?

ਕੀ ਖਿਮਾ ਅਤੇ ਧੀਰਜ ਦੀ ਗਊ ਭਗਤ ਜੀ ਵਿੱਚ ਮਰ ਚੁਕੀ ਸੀ ਤੇ ਸੁਲਤਾਨ ਜੀ ਇਸ ਨੂੰ ਜੀਵਾਲਣ ਲਈ ਕਹਿ ਰਹੇ ਸਨ?

ਤੁਸੀਂ ਲਿਖਦੇ ਹੋ ਕੇ ਹਿੰਦੂ ਗਊ ਨੂੰ ਪੁਜਦੇ ਹਨ ਤੇ ਮੁਸਲਮਾਨ ਇਸ ਨੂੰ ਖਾਂਦੇ ਹਨ, ਫਿਰ ਇਹ ਗਊ ਦੋਹਾਂ ਲਈ ਖਿਮਾਂ ਜਾਂ ਧੀਰਜ ਕਿਵੇਂ ਹੋ ਗਈ?

ਤੁਸਾਂ ਲਿਖਿਆ

ਨਾਂ ਹੀ ਖਿਮਾ ਅਤੇ ਧੀਰਜ ਹਿੰਦੂ ਕੋਲ ਹੈ, ਅਤੇ ਨਾਂ ਹੀ ਖਿਮਾ ਅਤੇ ਧੀਰਜ ਮੁਸਲਮਾਨ ਕੋਲ ਹੈ। ਸਹਿਜ, ਖਿਮਾ ਤੇ ਧੀਰਜ ਤੋਂ ਬਿਨਾਂ ਪ੍ਰਭੂ ਦੀ ਪ੍ਰਾਪਤੀ ਨਹੀਂ ਹੁੰਦੀ। ਭਗਤ ਜੀ ਦੋਹਾਂ ਨੂੰ ਪ੍ਰਭੂ ਅਗੇ ਅਰਦਾਸ ਕਰਨ ਲਈ ਪ੍ਰੇਰਨਾ ਕਰ ਰਹੇ ਹਨ।

ਜਰਾ ਸਮਝਾਓ ਤਾਂ ਸਹੀ, ਸਿੰਘ ਸਾਹਿਬ ਜਿਓ ਕੇ ਪ੍ਰਭੂ ਦੀ ਪ੍ਰਾਪਤੀ ਕਿਸ ਨੂੰ ਕਹਿੰਦੇ ਹਨ?

ਤੁਸਾਂ ਅਰਥ ਕੀਤੇ ਹਨ

ਅਰਥ – ਉਸ ਦੀ ਰਜ਼ਾ (ਹੁਕਮ) ਨਾਲੋ ਟੁੱਟ ਕੇ (ਬੇਨਾਮਾ), ਅਗਿਆਨਤਾ ਵੱਸ ਉਸ ਦੀ ਰਜ਼ਾ ਦੇ ਉਲਟ ਮਨੁੱਖਾਂ ਦੀ ਨਿੱਤ ਦੀ ਜੋ ਕਰਨੀ ਹੈ, ਉਨ੍ਹਾਂ ਦੀ ਕਰਨੀ ਤੇ ਸੁਲਤਾਨ, ਰਾਮ, ਵਾਹਿਗੁਰੂ, ਨਜ਼ਰਸਾਨੀ ਕਰ ਰਿਹਾ ਹੈ। ਇਹ ਸੁਣੋ ਇਹ ਤਾ ਕਹਿਦੇ ਹੋ ਕਿ ਇੱਕ ਦਿਨ ਸੁਲਤਾਨ ਵਾਹਿਗੁਰੂ ਵਲੋਂ (ਪੁਛੈ) ਪੁੱਛਿਆ ਜਾਣਾ ਹੈ।

ਤੁਸਾਂ ਲਿਖਿਆ ਕੇ ਇੱਕ ਦਿਨ ਪ੍ਰਮਾਤਮਾ ਜਾਂ ਸੁਲਤਾਨ ਹਿਸਾਬ ਕਰੇਗਾ। ਉਹ ਦਿਨ ਕਿਹੜਾ ਹੁੰਦਾ ਹੈ ਜਦੋਂ ਉਹ ਹਿਸਾਬ ਕਿਤਾਬ ਕਰਦਾ ਹੈ?

ਤਰਲੋਚਨ ਸਿੰਘ


(17/11/09)
ਗੁਰਪ੍ਰੀਤ ਸਿੰਘ ਜ਼ੀਰਾ

ਭਾਈ ਮੱਖਣ ਸਿੰਘ ਜੀ. ਸਤ ਸ੍ਰੀ ਅਕਾਲ,
ਮੇਰਾ ਲੇਖ ਸੋਧ ਕੇ ਛਾਪਣ ਲਈ ਧਨਵਾਦ। ਮੈਂ ਖੁਦ ਪੰਜਾਬੀ
type ਕਰਨਾ ਚਾਹੁੰਦਾ ਹਾਂ, ਪਰ ਗੁਰਮੁਖੀ ਫੋਂਟਸ ਵਿਚ ਲਿਖਣ ਲੱਗੇ ਦਿੱਕਤ ਇਹ ਹੈ ਕੇ ਕੇਹੜੇ ਬਟਨ ਤੋਂ ਕੇਹੜਾ ਅਖਰ ਲਿਖਿਆ ਜਾਏ ਇਸ ਦਾ ਪਤਾ ਨਹੀਂ ਲਗਦਾ. ਕੀ ਕੋਈ ਐਸੇ ਫੋਂਟਸ ਵੀ ਹਨ ਜਿਸ ਨਾਲ m ਪ੍ਰੇਸ ਕਰਨ ਤੇ ਮ ਹੀ ਲਿਖੀ ਜਾਵੇ, ਜੇ ਤੁਸੀਂ ਕੋਈ ਮਦਦ ਕਰ ਸਕੋ ਤਾਂ ਚੰਗਾ ਹੈ।
ਦੂਸਰੀ ਗੱਲ ਮੈਂ ਜਾਨਣਾ ਚਾਹੁੰਦਾ ਸੀ ਕੀ ਤੁਸੀਂ ਮੇਰੇ ਲੇਖ ਵਿਚਲੇ ਕਰਾਮਾਤ ਵਿਰੋਧੀ ਵਿਚਾਰਾਂ ਨਾਲ ਸਿਹਮਤ ਹੋ ?
ਮੇਰਾ ਇਹ ਮੰਨਣਾ ਹੈ ਕੇ ਭਾਂਵੇ ਗੁਰੂ ਗ੍ਰੰਥ ਸਾਹਿਬ ਜੀ ਵਿਚ ਪ੍ਰਤਖ ਰੂਪ ਵਿਚ ਕੋਈ ਕਰਾਮਾਤ ਵਿਰੋਧੀ ਸ਼ਬਦ ਨਹੀਂ ਹੈ। ਪਰ ਗੁਰੂ ਗਰੰਥ ਸਾਹਿਬ ਜੀ ਦੀ ਸੰਪੂਰਨ ਵਿਚਾਰਧਾਰਾ ਕਰਾਮਾਤ ਦਾ ਵਿਰੋਧ ਕਰਦੀ ਹੈ।
ਦਾਸ ਦੀ ਉਮਰ ਤੇ ਤਜਰਬਾ ਬਹੁਤ ਥੋੜਾ ਹੈ, ਤੁਹਾਡਾ ਮਾਰਗ ਦਰਸ਼ਨ ਮੇਰੇ ਲਈ ਬਹੁਤ ਸਹਾਈ ਹੋਵੇਗਾ।
ਧਨਵਾਦ।
(ਗੁਰਪ੍ਰੀਤ ਸਿੰਘ ਜੀ ਤੁਹਾਡੀ ਕੱਲ ਵਾਲੀ ਨਵੰਬਰ 16 ਦੀ ਚਿੱਠੀ ਥੱਲੇ ਮੈਂ ਕੁੱਝ ਫੌਂਟਸ ਦੇ ਨਾਮ ਲਿਖੇ ਸਨ ਇਹ ਸਭ ਇਸੇ ਤਰ੍ਹਾਂ ਦੇ ਹਨ ਜਿਸ ਤਰ੍ਹਾਂ ਦਾ ਤੁਸੀਂ ਇਸ ਚਿੱਠੀ ਦੇ ਪਹਿਲੇ ਪੈਰੇ ਵਿੱਚ ਜ਼ਿਕਰ ਕੀਤਾ ਹੈ। ਜੇ ਕਰ ਤੁਹਾਨੂੰ ਕੰਪਿਊਟਰ ਦੀ ਆਮ ਜਾਣਕਾਰੀ ਹੈ ਤਾਂ ਤੁਸੀਂ ਮੈਨੂੰ ਆਪਣਾ ਫੂਨ ਨੰ: ਭੇਜ ਦੇਣਾ ਤਾਂ ਮੈਂ ਛੁੱਟੀ ਵਾਲੇ ਦਿਨ ਤਹਾਨੂੰ ਇਹ ਸਾਰਾ ਕੁੱਝ ਫੂਨ ਤੇ ਹੀ ਦੱਸ ਕੇ ਕਰਵਾ ਦੇਵਾਂਗਾ। ਇਸ ਤਰ੍ਹਾਂ ਮੈਂ ਹੋਰ ਵੀ ਕਈ ਸਿਆਣੀ ਉਮਰ ਦੇ ਸਿੱਖਾਂ ਨੂੰ ਫੂਨ ਤੇ ਦੱਸ ਕੇ ਕਰਵਾਇਆ ਹੈ ਅਤੇ ਉਹ ਹੁਣ ਆਪ ਹੀ ਟਾਈਪ ਕਰਦੇ ਹਨ। ਤੁਹਾਡੇ ਹੋਰ ਸਵਾਲਾਂ ਦੇ ਜਵਾਬ ਵੀ ਮੈਂ ਫੂਨ ਤੇ ਦੇ ਦੇਵਾਂਗਾ-ਸੰਪਾਦਕ)


(17/11/09)
ਜਸਪ੍ਰੀਤ ਕੌਰ

ਫ਼ਰੀਦਾਬਾਦ ਦੀ ਸਟੇਜ ਤੇ ਜਿਥੇ ਇੱਕ ਪਾਸੇ ਪ੍ਰੋਫੈਸਰ ਦਰਸ਼ਨ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ ਜੀਵਨ ਜਿਉਣ ਦੀ ਸਿੱਖਿਆ ਦੇ ਗਏ ਉਥੇ ਦੂਜੇ ਪਾਸੇ ਮਨਪ੍ਰੀਤ ਕਾਨਪੁਰੀ ਨੇ ਉਨ੍ਹਾਂ ਤੋਂ ਬਾਅਦ ਕੂੜ ਪ੍ਰਚਾਰ ਰਾਹੀਂ ਬੱਚਿਤਰ ਨਾਟਕ/ਅਖੌਤੀ ‘ਦਸਮ ਗ੍ਰੰਥ’ ਦਾ ਪੱਖ ਪੂਰਦਿਆਂ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਦੀ ਵੀ ਉਲੰਘਣਾ ਕੀਤੀ ਜਿਸ ਦੀ ਸੁਚੇਤ ਸਿੱਖਾਂ ਨੇ ਡੱਟ ਕੇ ਨਿਖੇਧੀ ਕੀਤੀ।
ਬੱਚਿਤਰ ਨਾਟਕ ਦੀਆਂ ਕਹਾਣੀਆਂ ਸੱਚ ਹਨ ਜਾਂ ਝੂਠ? ਜੇ ਝੂਠ ਹੈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਿਉਂ? ਜੇ ਇਹ ਆਖਦੇ ਹਨ ਕਿ ਸੱਚ ਹੈ ਅਤੇ ਇੱਕ ਇੱਕ ਅੱਖਰ ਦਸਮ ਪਾਤਸ਼ਾਹ ਦਾ ਲਿਖਿਆ ਹੋਇਆ ਹੈ ਤਾਂ ਮੈਂ ਪੁੱਛਦਾ ਹਾਂ -ਕੀ ਇਹ ਬੀਬੀ ਅਨੂਪ ਕੌਰ ਵਾਲੀ ਸਾਖੀ ਵੀ ਸੱਚ ਹੈ? -ਪ੍ਰੋ. ਦਰਸ਼ਨ ਸਿੰਘ
(ਜਸਪ੍ਰੀਤ ਕੌਰ)
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨੰ. -1 ਫ਼ਰੀਦਾਬਾਦ ਵਿਖੇ ਤਿੰਨ ਦਿਨਾਂ ਗੁਰਮਤਿ ਸਮਾਗਮ ਦੇ ਅੰਤਮ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜੱਥੇਦਾਰ ਪ੍ਰੋਫੈਸਰ ਦਰਸ਼ਨ ਸਿੰਘ ਖ਼ਾਲਸਾ ਨੇ “ਨਾਨਕ ਆਖੈ, ਰੇ ਮਨਾ ਸੁਣੀਐ ਸਿਖ ਸਹੀ. . ਲੇਖਾ ਰਬ ਮੰਗੇਸੀਆ ਬੈਠਾ ਕਢਿ ਵਹੀ ਸ਼ਬਦ ਦਾ ਗਾਇਨ ਕੀਤਾ” ਉਨ੍ਹਾਂ ਗੁਰਬਾਣੀ ਵਿਚਾਰਾਂ ਕਰਦਿਆਂ ਕਿਹਾ ਸ਼ਰੀਰ ਦੇ ਅੰਗਾਂ ਵਿਚੋਂ ਇੱਕ ਵਿਸ਼ੇਸ਼ ਅੰਗ ਸ੍ਰਵਣ ਵੀ ਹਨ, ਮੈਨੂੰ ਬੋਲਣਾ ਨਾ ਆਵੇ, ਜੇ ਮੈਂਨੂੰ ਸੁਣਨਾ ਨਾ ਆਵੇ। ਜੀਵਨ ਦੀ ਸਾਰੀ ਉਸਾਰੀ ਸ੍ਰਵਣਾਂ `ਤੇ ਆਧਾਰਤ ਹੈ। ਸੁਣਨ ਦੀ ਇੰਨੀ ਮਹੱਤਤਾ ਹੁੰਦੀ ਹੈ ਕਿ ਕਾਲਜ ਵਿੱਚ ਇੱਕ ਪ੍ਰੋਫੈਸਰ ਬੋਲਦਾ ਹੈ ਅਤੇ ਸੈਕੜੋਂ ਸੁਣਨ ਵਾਲੇ ਹੁੰਦੇ ਹਨ। ਕਿਉਂਕਿ ਉਹ ਮੰਨੀ ਬੈਠਾ ਹੈ ਕਿ ਜਿੰਨੇ ਸੁਣਨ ਵਾਲੇ ਸਿਖਿਆਰਥੀ ਆਏ ਹਨ ਹੁਣੇ ਉਨ੍ਹਾਂ ਕੁੱਝ ਬਣਨਾ ਹੈ, ਸੁਣਨ ਵਾਲਿਆਂ ਦੀ ਗਿਣਤੀ ਜ਼ਿਆਦਾ ਹੈ। ਇਸ ਲਈ ਉਨ੍ਹਾਂ ਨੂੰ ਪਤਾ ਹੋਵੇ ਕਿ ਤੁਸੀਂ ਉਹੀ ਕੁੱਝ ਬਣਨਾ ਹੈ ਜੋ ਕੁੱਝ ਸੁਣਨਾ ਹੈ। ਜਿੰਨੇ ਜਿੰਦਗੀ ਵਿੱਚ ਕੁੱਝ ਸੁਣਿਆ ਨਹੀਂ ਉਹ ਕਦੇ ਬੋਲਿਆ ਨਹੀਂ। ਇਸ ਲਈ ਗੁਰੂ ਸਾਹਿਬ ਵੀ ਸ੍ਰਵਣਾਂ ਨੂੰ ਮੁੱਖਾਤਬ ਹੁੰਦੇ ਆਖਦੇ ਹਨ ਕਿ ਭਲਿਓ! ਮੈਨੂੰ ਤੁਹਾਡਾ ਬੜਾ ਫ਼ਿਕਰ ਹੈ ਜੇ ਤੁਸੀਂ ਕੂੜ ਸੁਣਨ ਲੱਗ ਪਏ ਤਾਂ ਮੈਂ ਕੂੜ ਹੋ ਜਾਵਾਂਗਾ। ਜੇ ਤੁਹਾਡੇ ਵਿੱਚ ਸੱਚ ਸੁਣਨ ਦੀ ਸ਼ਕਤੀ ਬਣੀ ਰਹੀ ਤਾਂ ਮੈਂ ਸੱਚ ਬਣ ਜਾਵਾਂਗਾ। ਇਸ ਲਈ ਬਾਬਾ ਨਾਨਕ ਵੀ ਆਖਦਾ ਹੈ ਮਨ! ਵੇਖੀ ਕਿੱਤੇ ਕੁੜ ਦੀ ਸਿੱਖਿਆ ਨਾ ਸੁਣ ਲਈ ਕਿਤੇ ਝੂਠ ਨੂੰ ਹੀ ਸੱਚ ਨਾ ਸਮਝ ਲਈ। ਪਰ ਮਨ ਕੀ ਕਰੇ, ਸ੍ਰਵਣ ਕੀ ਕਰਨ ਕਿਉਂਕਿ ਹੁਣ ਤਾਂ ਝੂਠ ਸੱਚ ਦੇ ਕਪੜੇ ਪਾ ਕੇ ਬੈਠਾ ਹੈ। ਗੁਰੂ ਨਾਨਕ ਨੇ ਵੀ ਆਖਿਆ “ਮੁਖਿ ਝੂਠ ਬਿਭੂਖਣ ਸਾਰੰ. . ਗਲਿ ਮਾਲਾ ਤਿਲਕ ਲਿਲਾਟੰ” ਇਸ ਸੱਚਾਈ ਨੂੰ ਬਿਆਨ ਕਰਣ ਦੀ ਸ਼ਕਤੀ ਬਾਬੇ ਨਾਨਕ ਨੂੰ ਪਤਾ ਨਹੀਂ 500 ਵਰ੍ਹਿਆਂ ਪਹਿਲਾਂ ਕਿਥੋਂ ਪੈਦਾ ਹੋ ਗਈ? ਕਿਉਂਕਿ ਅੱਜ ਵੀ ਗੱਲ ਮਾਲਾ ਤੇ ਲੰਬੇ ਚੋਲਿਆਂ ਵਾਲਿਆਂ ਅੰਦਰ ਝੂਠ ਵਸਦਾ ਹੈ। ਜਦੋਂ ਫਰੋਲ ਕੇ ਵੇਖੋ ਨਾ ਕਿਸੇ ਦਾ ਚਿੱਠਾ ਚੋਲਾ ਤਾਂ ਵਿਚੋਂ ਝੂਠ ਹੀ ਨਿਕਲੇਗਾ। ਕੁੜ ਨਿਰਾਰਥ ਹੈ। ਕਿੰਨੇ ਭੋਲੇ ਹਨ ਉਹ ਲੋਕ ਜਿਹੜੇ ਕੂੜ ਵੱਲ ਹੀ ਧਿਆਨ ਦੇਣ ਲੱਗ ਜਾਂਦੇ ਹਨ ਉਸਦਾ ਨਤੀਜਾ ਇਹ ਨਿਕਲਦਾ ਹੈ ਕਿ ਕੂੜ ਦੇ ਉਪਾਸ਼ਕ ਹੋ ਜਾਂਦੇ ਹਾਂ। ਹੁਣ ਤਾਂ ਇੰਨੀ ਜ਼ੁਰੱਤ ਹੋ ਗਈ ਹੈ ਕੂੜ ਦੀ ਕਿ ਬੜੇ ਸੁੰਦਰ ਸੁੰਦਰ ਰੁਮਾਲਿਆਂ ਵਿੱਚ ਸੱਜ ਸੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੱਚ ਦੀ ਪਾਲਕੀ ਦੇ ਨਾਲ ਜੁੜ ਬੈਠਾ ਹੈ। ਤਾਂ ਕਿ ਮਨ ਨੂੰ ਸੱਚ ਤੇ ਝੂਠ ਦੀ ਪਛਾਣ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਮੈਂ ਪਿਛਲੇ ਦਿਨੀ ਇਹੀ ਸਵਾਲ ਕੀਤਾ ਸੀ ਕਿ ਮੈਨੂੰ ਇੱਕ ਗੱਲ ਦਾ ਜਵਾਬ ਦੇ ਦਿਓ ਕਿ ਜਿਸ ਗ੍ਰੰਥ ਨੂੰ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਰਾਬਰਤਾ `ਤੇ ਖੜਾ ਰਖਣਾ ਚਾਹੁੰਦੇ ਹੋ ਮੈਨੂੰ ਇਹ ਦੱਸ ਦਿਓ ਇਹਦੇ ਵਿੱਚ ਲਿਖਿਆ ਹੋਈਆਂ ਕਹਾਣੀਆ ਸੱਚ ਹਨ ਜਾਂ ਮਨਘੜਤ ਝੂਠ ਤੁਸੀਂ ਆਪਣੀ ਜੁਬਾਨ ਤੋਂ ਫੈਸਲਾ ਦੇ ਦਿਓ। ਉਸ ਗ੍ਰੰਥ ਵਿੱਚ ਲਿਖੀਆਂ ਕਹਾਣੀਆਂ ਭਾਵੇਂ ਉਹ 24 ਅਵਤਾਰਾਂ ਦੀ ਹਨ, ਭਾਵੇਂ ਉਹ ਚਰਿਤਰੋ ਪਖਿਆਨ ਦੀਆਂ ਹਨ, ਭਾਵੇਂ ਦੇਵੀ ਦੇਵਤੇ ਦੇ ਯੁੱਧ ਦੀਆਂ ਹਨ ਸਿਰਫ ਤੁਹਾਡੇ ਤੇ ਛੱਡਦਾ ਹਾਂ ਇੰਨ੍ਹਾਂ ਦਸ ਦਿਓ ਕਿ ਮਨਘੜਤ ਝੁਠ ਦੇ ਜੁੜੇ ਹੋਏ ਪੁਲੰਦੇ ਹਨ ਜਾਂ ਸੱਚ? ਜੇ ਤਾਂ ਆਖਦੇ ਹੋ ਝੂਠ ਹੈ ਜਾਂ ਇਨ੍ਹਾਂ ਦੇ ਕੋਲ ਜਦ ਜਵਾਬ ਦੇਣ ਲਈ ਕੁੱਝ ਨਹੀਂ ਹੁੰਦਾ ਤਾਂ ਆਖਣ ਲੱਗ ਜਾਂਦੇ ਹਨ ਕਿ ਇੰਨ੍ਹਾਂ ਦੇ ਪਾਤਰ ਤਾਂ ਕਲਪਤ ਪਾਤਰ ਬਣਾਏ ਹੋਏ ਹਨ। ਪ੍ਰੋਫੈਸਰ ਦਰਸ਼ਨ ਸਿੰਘ ਨੇ ਕਿਹਾ ਕਿ ਜੇ ਕਲਪਤ ਪਾਤਰ ਹੀ ਬਣਾਏ ਹੋਏ ਹਨ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚ ਦੇ ਸਾਹਮਣੇ ਕਿਉਂ ਪ੍ਰਕਾਸ਼ ਕਰਦੇ ਹੋ? ਉਨ੍ਹਾਂ ਕਿਹਾ ਕਿ ਜਦ ਤੁਸੀਂ ਮੰਨਦੇ ਹੋ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਨਾਨਕ ਦੇ ਦਸਵੇਂ ਜਾਮੇ ਨੇ 1708 ਵਿੱਚ ਆਪ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਦਿੱਤੀ, ਤਾਂ ਕੀ ਉਸ ਵੇਲੇ ਗੁਰੂ ਦਾ ਫੈਸਲਾ ਗਲਤ ਸੀ? ਗੁਰਿਆਈ ਦੇਣ ਦਾ ਜਦ ਵੀ ਫੈਸਲਾ ਹੋਇਆ ਇਸ ਦਾ ਫੈਸਲਾ ਗੁਰੂ ਨੇ ਆਪ ਹੀ ਕੀਤਾ ਕਿਸੇ ਤੋਂ ਪੁਛਿਆ ਨਹੀਂ। ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸ਼ਖਸੀਅਤ ਨੂੰ ਖਰਾਬ ਕਰਣ ਵਾਲਿਓ ਤੁਸੀਂ ‘ਜੋਤਿ ਉਹਾ ਜੁਗਤਿ ਸਾਈ” ਦੇ ਸਿਧਾਂਤ ਦੀ ਅਵੱਗਿਆ ਕਰ ਰਹੇ ਹੋ, ਬੇਅਦਬੀ ਕਰ ਰਹੇ ਹੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਗੁਰੂ ਨਾਨਕ ਸਾਹਿਬ ਤੋਂ ਵੱਖ ਨਹੀਂ ਸਨ। ਜਿਹੜੇ ਲੋਕ ਗੁਰੂ ਦੇ ਫੈਸਲੇ ਨੂੰ ਨਹੀਂ ਮੰਨਦੇ ਭਲਾ ਉਹ ਗੁਰੂ ਦੇ ਹੋਣ ਦੇ ਦਾਅਵੇ ਕਿਸ ਤਰ੍ਹਾਂ ਕਰ ਸਕਦੇ ਹਨ? ‘ਸਤਿਗੁਰ ਕਾ ਫੁਰਮਾਇਆ ਮਨ ਨਾ ਸਕੀ ਦੁਤਰ ਤਰਿਆ ਨਾ ਜਾਇ’ ਇਸ ਲਈ ਗੋਤੇ ਖਾ ਰਹੇ ਹਾਂ ਕਿਉਂਕਿ ਗੁਰੂ ਦਾ ਫੁਰਮਾਇਆ ਨਹੀਂ ਮੰਨ ਰਹੇ ਕੋਈ ਸਾਬਤ ਕਰ ਦਿਓ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕਿਸੇ ਹੋਰ ਦਾ ਵੀ ਪ੍ਰਕਾਸ਼ ਕੀਤਾ ਸੀ?
ਉਨ੍ਹਾਂ ਕਿਹਾ ਕਿ ਬੱਚਿਤਰ ਨਾਟਕ ਦੀਆਂ ਕਹਾਣੀਆਂ ਸੱਚ ਹਨ ਜਾਂ ਝੂਠ? ਜੇ ਝੂਠ ਹੈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਿਉਂ? ਜੇ ਇਹ ਆਖਦੇ ਹੋ ਕਿ ਸੱਚ ਹੈ ਅਤੇ ਇੱਕ ਇੱਕ ਅੱਖਰ ਦਸਮ ਪਾਤਸ਼ਾਹ ਦਾ ਲਿਖਿਆ ਹੋਇਆ ਹੈ ਤਾਂ ਮੈਂ ਪੁੱਛਦਾ ਹਾਂ ਕਿ ਇਹ ਬੀਬੀ ਅਨੂਪ ਕੌਰ ਵਾਲੀ ਸਾਖੀ ਵੀ ਸੱਚ ਹੈ? ਉਨ੍ਹਾਂ ਕਿਹਾ ਕਿ ਇਹ ਬੜਾ ਦੁਖਾਂਤ ਹੈ ਕਿ ਕਹਿੰਦੇ ਆਪ ਹਨ ਤੇ ਇਲਜ਼ਾਮ ਮੇਰੇ `ਤੇ ਲਗਾ ਰਹੇ ਹਨ ਉਨ੍ਹਾਂ ਕਿਹਾ ਕਿ ਇਹ ਲੋਕ ਆਪ ਆਖਦੇ ਹਨ ਕਿ ਇਹ ਚਰਿਤ੍ਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨਾਲ ਹੱਡ ਬੀਤੇ ਹਨ? ਉਨ੍ਹਾਂ ਪੁੱਛਿਆ ਭਲਿਆ ਗੁਰੂ ਦਸਮ ਪਾਤਸ਼ਾਹ ਦੀ ਬੇਅਦਬੀ ਕਿਉਂ ਕਰਦਾ ਹੈ? ਜੇ ਮੈਂ ਤੈਨੂੰ ਸੱਚ ਦੀ ਗੱਲ ਇੰਨ ਬਿੰਨ ਖੋਲ ਕੇ ਸੁਣਾਂਵਾ ਤਾਂ ਤੂੰ ਕਹਿੰਦਾ ਹੈ ਕਿ ਦਸਮ ਪਾਤਸ਼ਾਹ ਦੀ ਬੇਅਦਬੀ ਕਰਦੇ ਹਨ ਤੇ ਜਿਥੇ ਇਹ ਲਿਖਿਆ ਹੈ ਉਸ ਅੱਗੇ ਮੱਥੇ ਟੇਕ ਕੇ ਨਮਸਕਾਰ ਕਰਨਾ ਗੁਰੂ ਦੀ ਬੇਅਦਬੀ ਨਹੀਂ? ਸੁਧਿ ਜਬ ਤੇ ਹਮ ਧਰੀ…ਪਰ ਨਾਰੀ ਕੀ ਸੇਜ ਭੂਲ ਸੁਪਨੇ ਹੀ ਨਾ ਜਇਓ” ਜੇ ਇਹ ਗੁਰੂ ਗੋਬਿੰਦ ਸਿੰਘ ਦਾ ਬਚਨ ਹੈ ਤਾਂ ਬਾਕੀ ਚਰਿਤ੍ਰ ਵੀ ਤਾਂ ਉਸੇ ਕਹਾਣੀ ਨਾਲ ਸੰਬੰਧਤ ਹੈ, ਜਿਸ ਗ੍ਰੰਥ ਵਿੱਚ ਇਹ ਲਿਖਿਆ ਹੈ ਅਸੀਂ ਉਸ ਅੱਗੇ ਸਿਰ ਕਿਉਂ ਝੂਕਾਈਏ? ਉਨ੍ਹਾਂ ਕਿਹਾ ਕਿ ਇਸ ਗ੍ਰੰਥ ਦਾ ਲਿਖਾਰੀ ਇੰਨ੍ਹਾਂ ਅਨਿਆਂ ਕਰਦਾ ਹੈ ਗੁਰੂ ਦਸਮ ਪਿਤਾ ਨਾਲ। ਉਨ੍ਹਾਂ ਕਿਹਾ ਕਿ ਮੇਰੀ ਗੱਲ ਨਾ ਸੁਣੋ ਤੁਸੀਂ ਇੰਨ੍ਹਾਂ ਦੇ ਹੀ ਬੰਦੇ ਡਾ. ਜੋਧ ਸਿੰਘ ਦਾ ਟੀਕਾ ਪੜ੍ਹ ਲਵੋ ਅਤੇ ਅਨੂਪ ਕੌਰ ਦੇ ਕਲਪੱਤ ਪਾਤਰ ਰਾਹੀਂ ਅਨੰਦਪੁਰ ਦੇ ਰਾਜੇ ਦਸਮ ਪਿਤਾ ਨੂੰ ਕਲੰਕਤ ਕਰਣ ਦੀ ਸਾਖੀ ਨੂੰ ਆਪ ਘੋਖ ਲਵੋ। ਉਨ੍ਹਾਂ ਕਿਹਾ ਕਿ ਜਿਥੇ ਗੁਰੂ ਸਾਹਿਬ ਸੱਚ ਕੀ ਬਾਤ ਆਖਦੇ ਹਨ ਉਥੇ ਇਹ ਵੀ ਫੈਸਲਾ ਸੁਣਾਉਂਦੇ ਹਨ ਕਿ “ਕੂੜਿ ਨਿਖੁਟੇ ਨਾਨਕਾ ਉੜਕਿ ਸੱਚ ਰਹੀ’ ਭਾਵ ਅੰਤ ਵਿੱਚ ਸੱਚ ਦੀ ਹੀ ਜਿੱਤ ਹੋਵੇਗੀ।


(17/11/09)
ਬਸੰਤ ਕੌਰ/ਜਸਪ੍ਰੀਤ ਕੌਰ

ਫ਼ਰੀਦਾਬਾਦ ਦੀ ਸੰਗਤਾਂ ਦੇ ਤਿੱਖੇ ਵਿਰੋਧ ਕਾਰਨ ਜਦ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਨੂੰ ਅਖੌਤੀ ਦਸਮ ਗ੍ਰੰਥ ਦੀ ਰਚਨਾ ਦਾ ਕੀਰਤਨ ਬੰਦ ਕਰਣਾ ਪਿਆ ਸਿੱਖ ਰਹਿਤ ਮਰਿਆਦਾ ਤੋਂ ਬਾਹਰ ਨਾ ਜਾਣ ਦਾ ਪ੍ਰਬੰਧਕਾਂ ਨੂੰ ਵਚਨ ਦੇ ਕੇ ਜਿਥੇ ਵਾਅਦਾ ਤੋੜਿਆ ਉਥੇ ਰਹਿਤ ਮਰਿਆਦਾ ਦੀ ਵੀ ਉਲੰਘਣਾ ਕੀਤੀ
(17 ਨਵੰਬਰ 2009 ਫ਼ਰੀਦਾਬਾਦ: ਬਸੰਤ ਕੌਰ/ਜਸਪ੍ਰੀਤ ਕੌਰ)
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨੰ. -1 ਫ਼ਰੀਦਾਬਾਦ ਵਿਖੇ ਤਿੰਨ ਦਿਨਾਂ ਗੁਰਮਤਿ ਸਮਾਗਮ ਦੇ ਅੰਤਮ ਦਿਨ ਕੀਰਤਨੀਏ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਨੇ ਅਖੌਤੀ ਦਸਮ ਗ੍ਰੰਥ ਦੀ ਰਚਨਾ ਪੜ੍ਹ ਕੇ ਫਿਰ ਤੋਂ ਸਿੱਖ ਕੌਮ ਵਿੱਚ ਦੁਫਾੜ ਪੈਦਾ ਕਰਣ ਵਾਲਾ ਬਖੇੜਾ ਖੜਾ ਕਰ ਦਿੱਤਾ। ਜ਼ਿਕਰਯੋਗ ਹੈ ਕਿ ਅਕਾਲ ਤਖ਼ਤ ਵੱਲੋਂ ਪੰਥ ਪ੍ਰਵਾਨਤ ਸਿੱਖ ਰਹਿਤ ਮਰਿਆਦਾ ਅਨੁਸਾਰ ਗੁਰਦੁਆਰੇ ਵਿੱਚ ਸਿਰਫ ਗੁਰੂ ਗ੍ਰੰਥ ਸਾਹਿਬ ਜੀ, ਭਾਈ ਗੁਰਦਾਸ ਜੀ, ਅਤੇ ਭਾਈ ਨੰਦ ਲਾਲ ਜੀ ਦੀਆਂ ਰਚਨਾਵਾਂ ਦਾ ਹੀ ਕੀਰਤਨ ਕੀਤਾ ਜਾ ਸਕਦਾ ਹੈ। ਪਰ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਨੇ ਕੀਰਤਨ ਸਿਰਲੇਖ ਹੇਠਾਂ ਵੇਰਵਾ ਅਤੇ ਨਿਤਨੇਮ ਦੀ ਰਚਨਾਵਾਂ (ਜਾਪ, ਸਵੈਯੇ ਅਤੇ ਚੌਪਈ) ਨੂੰ ਛੱਡ ਕੇ ਅਖੌਤੀ ਦਸਮ ਗ੍ਰੰਥ ਦੇ ਉਸ ਹਿੱਸੇ ਦਾ ਕੀਰਤਨ ਕੀਤਾ ਜਿਸ ਦੀ ਪੰਥ ਪ੍ਰਵਾਨਤ ਸਿੱਖ ਰਹਿਤ ਮਰਿਆਦਾ ਇਜ਼ਾਜ਼ਤ ਨਹੀਂ ਦਿੰਦੀ। ਭਰੋਸੇਯੋਗ ਸੁਤਰਾਂ ਤੋਂ ਪਤਾ ਚਲਿਆ ਹੈ ਕਿ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਕੀਰਤਨ ਆਰੰਭ ਹੋਣ ਤੋਂ ਪਹਿਲਾਂ ਹੀ ਭਾਈ ਮਨਪ੍ਰੀਤ ਸਿੰਘ ਨੂੰ ਸਿੱਖ ਰਹਿਤ ਮਰਿਆਦਾ ਤੋਂ ਉਲਟ ਜਾ ਕੇ ਬਚਿੱਤਰ ਨਾਟਕ /ਅਖੌਤੀ ਦਸਮ ਗ੍ਰੰਥ ਦੀ ਰਚਨਾ ਨਾ ਪੜ੍ਹਨ ਦੀ ਹਦਾਇਤ ਦਿੱਤੀ ਸੀ। ਪਰ ਇਸ ਸਭ ਦੇ ਬਾਵਜੂਦ ਭਾਈ ਸਾਹਿਬ ਨੇ ਜਿਥੇ ਪ੍ਰਬੰਧਕਾਂ ਨੂੰ ਦਿੱਤਾ ਵਚਨ ਤੋੜਿਆ ਉਥੇ ਸਿੱਖ ਰਹਿਤ ਮਰਿਆਦਾ ਦੀ ਵੀ ਉਲੰਘਣਾ ਕੀਤੀ। ਜਿਸ ਦੇ ਨਤੀਜੇ ਵੱਜੋਂ ਮਜ਼ਬੂਰਨ ਪ੍ਰਬੰਧਕਾਂ ਨੂੰ ਚਲਦੇ ਕੀਰਤਨ ਵਿੱਚ ਹੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਖਆਸਨ ਕਰਨਾ ਪਿਆ।
ਭਾਈ ਮਨਪ੍ਰੀਤ ਸਿੰਘ ਕਾਨਪੁਰੀ ਵੱਲੋਂ ਦਸਮ ਗ੍ਰੰਥ ਦੀ ਰਚਨਾ ਪੜ੍ਹਨ ਦੀ ਇਸ ਗਲਤ ਕਾਰਵਾਈ ਦਾ ਜਦ ਸੁਚੇਤ ਸਿੱਖਾਂ ਨੇ ਸਮਾਗਮ ਵਿੱਚ ਖੜੇ ਹੋ ਕੇ ਵਿਰੋਧ ਜਤਾਇਆ ਤਾਂ ਮਨਪ੍ਰੀਤ ਸਿੰਘ ਕਾਨਪੁਰੀ ਸੰਗਤਾਂ ਨੂੰ ਗੁਮਰਾਹ ਕਰਣ ਲਈ ਝੂਠ ਦਾ ਸਹਾਰਾ ਲੈਣ ਤੋਂ ਵੀ ਨਾ ਝਿੱਜਕੇ ਅਤੇ ਕਿਹਾ ਸਾਧਸੰਗਤ ਜੀ ਮੈਨੂੰ ਜਾਪ ਸਾਹਿਬ ਪੜ੍ਹਨ ਤੋਂ ਰੋਕਿਆ ਗਿਆ ਤੁਸੀਂ ਦਸੋ ਕੀ ਜਾਪ ਸਾਹਿਬ ਬਾਣੀ ਨਹੀਂ? ਕੀ ਚੌਪਈ ਬਾਣੀ ਨਹੀਂ? ਜਦ ਕਿ ਨਿਤਨੇਮ ਦੀਆਂ ਬਾਣੀਆਂ ਬਾਰੇ ਅਜਿਹਾ ਕੁੱਝ ਵੀ ਸੁਚੇਤ ਸਿੱਖਾਂ ਵੱਲੋਂ ਨਾ ਆਖਿਆ ਗਿਆ। ਇਸ ਗੱਲ ਦੇ ਗਵਾਹ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪ੍ਰਬੰਧਕ ਕਮੇਟੀ ਦੇ ਕਈ ਮੈਂਬਰ ਵੀ ਸਨ। ਭਰੋਸੇਯੋਗ ਸੂਤਰਾਂ ਤੋਂ ਇਹ ਵੀ ਖਬਰ ਲੱਗੀ ਕਿ ਪਿਛਲੇ ਕੁੱਝ ਦਿਨਾਂ ਤੋਂ ਫ਼ਰੀਦਾਬਾਦ ਦੇ ਸਿੰਘਾਂ ਤੇ ਕੀਰਤਨੀਏ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਵਿਚਕਾਰ ਅਖੋਤੀ ਦਸਮ ਗ੍ਰੰਥ ਦੀ ਉਨ੍ਹਾਂ ਰਚਨਾਵਾਂ ਨੂੰ ਲੈ ਕੇ ਵਾਦ ਵਿਵਾਦ ਪੈਦਾ ਹੋਇਆ ਸੀ ਜਿਸ ਵਿੱਚ ਭਾਈ ਸਾਹਿਬ ਨੇ ਮਦਿਰਾ (ਸ਼ਰਾਬ) ਤੇ ਭੰਗ ਛੱਕਣ ਵਾਲੇ ਮਹਾਂਕਾਲ ਨੂੰ ‘ਰਾਜਨ ਕੇ ਰਾਜਾ’ ਆਖ ਕੇ ਅਕਾਲਪੁਰਖ ਵਾਹਿਗੁਰੂ ਸਾਬਤ ਕਰਣ ਦਾ ਕੋਝਾ ਜਤਨ ਕੀਤਾ। ਇਸ ਤੋਂ ਇਲਾਵਾ ਭਾਈ ਸਾਹਿਬ ਵੱਲੋਂ ਫ਼ਰੀਦਾਬਾਦ ਦੇ ਸਿੰਘਾਂ ਨੂੰ ਇਹ ਵੀ ਕਿਹਾ ਸੀ ਕਿ ਉਹ ਲੋਕ ਦਸਮ ਗ੍ਰੰਥ ਨਹੀਂ ਪੜ੍ਹਦੇ ਇਸ ਲਈ ਜੋਸ਼ ਨਹੀਂ ਆਉਂਦਾ। ਯੰਗ ਸਿੱਖ ਐਸੋਸਿਏਸ਼ਨ ਫਰੀਦਾਬਾਦ ਵੱਲੋਂ ਭਾਈ ਮਨਪ੍ਰੀਤ ਸਿੰਘ ਨੂੰ ਇਹ ਸਵਾਲ ਰਖਿਆ ਗਿਆ ਕਿ ਜਿਸ ਬਚਿੱਤਰ ਨਾਟਕ/ਦਸਮ ਗ੍ਰੰਥ ਵਿੱਚ ਸਿੱਖ ਬੀਬੀਆਂ ਭੈਣਾਂ ਦਾ ਰੱਜ ਕੇ ਅਪਮਾਨ ਕੀਤਾ ਹੈ ਅਤੇ ਕੇਸਾਂ ਤੇ ਰੋਮਾਂ ਦੀ ਬੇਅਦਬੀ ਕਰਨ ਵਾਲੀਆਂ ਅਸ਼ਲੀਲ ਸਿੱਖਿਆਵਾਂ ਦਰਜ਼ ਹਨ। ਅਜਿਹੀ ਗੁਰੂ ਨਿੰਦਕ ਰਚਨਾ ਜੋ ਸਿੱਖੀ ਦੇ ਸਰੂਪ ਤੇ ਸਿੱਖੀ ਦੀ ਪਹਿਚਾਣ ਉਤੇ ਸਿੱਧਾ ਹਮਲਾ ਕਰਦੀ ਹੈ, ਨੂੰ ਸਹੀ ਪੇਸ਼ ਕਰ ਕੇ ਭਾਈ ਸਾਹਿਬ ਸਿੱਖੀ ਨੂੰ ਕਿਹੜੇ ਖੁਹ ਵਿੱਚ ਸੁੱਟਣਾ ਚਾਹੁੰਦੇ ਹਨ?
ਫਰੀਦਾਬਾਦ ਦੇ ਸਿੰਘਾਂ ਦਾ ਇਹ ਵੀ ਕਹਿਣਾ ਸੀ ਕਿ ਭਾਈ ਸਾਹਿਬ ਨਾਲ ਪਿਛਲੇ ਦਿਨੀਂ ਫੋਨ ਤੇ ਹੋਈ ਗੱਲਾਂ-ਬਾਤਾਂ ਵਿੱਚ ਭਾਈ ਸਾਹਿਬ ਨੇ ਇਹ ਮੰਨਿਆ ਸੀ ਕਿ ਹਜੇ ਦਸਮ ਗ੍ਰੰਥ ਬਾਰੇ ਮੇਰੀ ਕੋਈ ਸੱਟਡੀ ਨਹੀ ਹੈ। ਪਰ ਭਾਈ ਸਾਹਿਬ ਨੇ ਸੰਗਤ ਵਿੱਚ ਇਹ ਕਿਹਾ ਕਿ ਮੇਰੇ ਸੀਨੀਅਰ ਭਾਈ ਰਣਧੀਰ ਸਿੰਘ ਵਰਗੇ ਇਸ ਰਚਨਾ ਨੂੰ ਪੜ੍ਹਦੇ ਆ ਰਹੇ ਹਨ ਇਸ ਲਈ ਮੈਂ ਵੀ ਇਸ ਦਾ ਸਮਰਥਕ ਹਾਂ। ਭਾਈ ਸਾਹਿਬ ਦੀ ਇਸ ਗੱਲ `ਤੇ ਇਹ ਸਵਾਲ ਵੀ ਖੜਾ ਹੁੰਦਾ ਹੈ ਕਿ ਉਨ੍ਹਾਂ ਦੇ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਹਨ ਜਾਂ ਉਨ੍ਹਾਂ ਦੇ ਭੁਲੱੜ ਸੀਨੀਅਰ? ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਮੁਤਾਬਕ ਇਨਸਾਨ ਭੁਲਣਹਾਰ ਹੋ ਸਕਦਾ ਹੈ ਪਰ ਗੁਰੂ ਤੇ ਅਕਾਲ ਪੁਰਖ ਅਭੁਲ ਹਨ। ਜਦ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਨੂੰ 1708 ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਗਾ ਗਏ ਹਨ ਤਾਂ ਕਿਹੜੀ ਪੰਥ ਵਿਰੋਧੀ ਤਾਕਤਾਂ ਦੀ ਸ਼ਹਿ `ਤੇ ਅਖੌਤੀ ਦਸਮ ਗ੍ਰੰਥ ਦਾ ਪ੍ਰਚਾਰ ਕਰਕੇ ਅਨਜਾਣ ਤੇ ਭੋਲੀ ਸਿੱਖ ਸੰਗਤਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ? ਇੰਨ੍ਹਾਂ ਸਭ ਗੱਲਾਂ ਦੇ ਬਾਵਜੂਦ ਭਾਈ ਮਨਪ੍ਰੀਤ ਸਿੰਘ ਨੇ ਸੰਗਤਾਂ ਨੂੰ ਗੁਮਰਾਹ ਕਰਣ ਅਤੇ ਟਕਰਾਅ ਪੈਦਾ ਕਰਣ ਵਿੱਚ ਕਿਸੇ ਕਿਸਮ ਦੀ ਕੋਈ ਕਸਰ ਬਾਕੀ ਨਾ ਰਹਿਣ ਦਿੱਤੀ ਪਰ ਪੱਤਰਕਾਰ ਜਰਨੈਲ ਸਿੰਘ ਅਤੇ ਕੁੱਝ ਸੂਝਵਾਨ ਸਿੰਘਾਂ ਦੇ ਨੇਕ ਇਰਾਦਿਆਂ ਰਾਹੀਂ ਇੱਕ ਵੱਡੀ ਭਰਾ-ਮਾਰੂ ਜੰਗ ਹੋਣ ਤੋਂ ਟੱਲ ਗਈ। ਇਥੇ ਇਹ ਵੀ ਦਸਣ ਯੋਗ ਹੈ ਕਿ ਪੱਤਰਕਾਰ ਜਰਨੈਲ ਸਿੰਘ ਨੇ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਨੂੰ ਅਕਾਲ ਤਖ਼ਤ ਸਾਹਿਬ ਵੱਲੋਂ ਪਥ ਪ੍ਰਵਾਣਤ ਸਿੱਖ ਰਹਿਤ ਮਰਿਆਦਾ ਨਾ ਤੋੜਨ ਦੀ ਸਲਾਹ ਵੀ ਦਿੱਤੀ ਜਿਸ ਨੂੰ ਨਾ ਮੰਨਦਿਆਂ ਉਲਟਾ ਜਰਨੈਲ ਸਿੰਘ ਉਤੇ ਗਰਮ ਹੋ ਕੇ ਕਹਿਣ ਲੱਗੇ ਤੈਂ ਮੇਰੇ ਤੋਂ ਪੁੱਛ ਕੇ ਜੁੱਤੀ ਸੁੱਟੀ ਸੀ?


(17/11/09)
ਬਲਦੇਵ ਸਿੰਘ ਬੁੱਧ ਸਿੰਘ ਵਾਲਾ ‘ਹਾਂਗ ਕਾਂਗ’

(ਬਲਦੇਵ ਸਿੰਘ ਬੁੱਧ ਸਿੰਘ ਵਾਲਾ ‘ਹਾਂਗ ਕਾਂਗ’ )

ਫੂਨ- 852-94445134

ਸਿੱਖ ਮਾਰਗ ਨਾਲ ਜੁੜੇ ਸੱਜਣੋ ਫਤਹਿ ਪ੍ਰਵਾਨ ਕਰਨੀ।

ਮੈ ਕੋਈ ਪੰਜ ਛੇ ਮਹੀਨੇ ਤੋ ਸਿੱਖ ਮਾਰਗ ਚੰਗੀ ਤਰ੍ਹਾਂ ਨਹੀ ਪੜ ਸਕਿਆ ਕਿਉਕਿ ਮੇਰੇ ਪ੍ਰਵਾਰ ਤੇ ਬਹੁਤ ਬੁਰਾ ਝੱਖੜ ਝੁੱਲ ਗਿਆ। ਜੋ ਕਿ ਬਿਆਨ ਕਰਨਾਂ ਮੁਸ਼ਕਲ ਹੈ। ਸੋਚਦਾ ਹਾਂ ਇਸ ਜਾਮੇ ਤਾਂ ਮੈ ਐਸਾ ਕੋਈ ਨਾ ਕਾਬਲੇ ਬਰਦਾਸ਼ਤ ਕੰਮ ਨਹੀ ਕੀਤਾ। ਸੋਚਦਾ ਹਾਂ ਸ਼ਾਇਦ ਮੇਰੇ ਕੋਲੋ ਕਿਤੇ ਸਿੱਖ ਮਾਰਗ ਤੇ ਗੁਰੂਆਂ ਬਾਰੇ ਕੁਛ ਗਲਤ ਲਿਖਿਆ ਗਿਆ ਹੋਵੇ ਉਸਦਾ ਮੈਨੂੰ ਨਾਂ ਪਤਾ ਹੋਵੇ ਕਿਊਕਿ ਕਈ ਛੋਟੀਆਂ ਮੋਟੀਆਂ ਗਲਤੀਆਂ ਦਾ ਪਤਾ ਨਹੀ ਲਗਦਾ ਅਤੇ ਵੱਡੀ ਗਲਤੀ ਆਦਮੀ ਸੋਚ ਸਮਝ ਕੇ ਕਰਦਾ ਹੈ। ਉਹ ਮੈ ਕੀਤੀ ਨਹੀ। ਕਦੇ ਸੋਚਦਾ ਹਾਂ ਕਿ ਜਦੋ ਮੈ ਇਸ ਜਨਮ ਵਿੱਚ ਕੋਈ ਬੱਜਰ ਪਾਪ ਨਹੀ ਕੀਤਾ ਫਿਰ ਪਿਛਲੇ ਜਨਮ ਵਿੱਚ ਕੋਈ ਪਾਪ ਕੀਤਾ ਹੋਏਗਾ। ਪਰ ਕਈ ਸਿੱਖ ਮਾਰਗ ਦੇ ਲੇਖਕ ਅਗਲੇ ਪਿਛਲੇ ਜਨਮ ਨੂੰ ਨਹੀ ਮੰਨਦੇ।

ਮੈ ਜਿਆਦਾ ਬਾਣੀ ਨਹੀ ਲਿਖਾਂਗਾਂ ਕਿਉਕਿ ਬਾਣੀ ਬਹੁਤ ਲਿਖੀ ਜਾ ਚੁੱਕੀ ਹੈ। ਸਿਰਫ ਥੋੜੀ ਬਾਣੀ ਲਿਖੂੰਗਾ।

ਸਹਸ ਸਿਆਣਪਾ ਲੱਖ ਹੋਹਿ ਇੱਕ ਚੱਲੇ ਨਾਲਿ

ਜੇ ਮੇਰੇ ਵਿੱਚ ਹਜਾਂਰਾਂ ਤੇ ਲੱਖਾਂ ਚਤੁਰਾਈਆਂ ਹੋਣ (ਤਾਂ ਵੀ ਉਹਨਾਂ ਵਿੱਚੋ) ਇੱਕ ਵੀ ਚਤੁਰਾਈ ਸਾਥ ਨਹੀ ਦਿੰਦੀ (ਜਪੁਜੀ ਸਹਿਬ) ਸਵਾਲ ਇਹ ਪੈਦਾ ਹੁੰਦਾ ਹੈ ਕਿ ਚਤੁਰਾਈ ਕਿੱਥੇ ਸਾਥ ਨਹੀ ਦਿੰਦੀ? ਕਿਉਕਿ ਅੱਜ ਕੱਲ ਤਾਂ ਜ਼ਮਾਨਾਂ ਹੀ ਚਤੁਰਾਈ ਦਾ ਹੈ। ਸਾਰੇ ਚਤੁਰ ਹਨ।

ਰਾਹ ਪਿਆ ਜਾਣੀਏ ਜਾਂ ਵਾਹ ਪਿਆ ਜਾਣੀਏ:- ਮੈ ਦਰਸਨ ਸਿੰਘ ਘਣਕੱਸ ਤੇ ਜਿਊਣਵਾਲੇ ਦੀ ਤੂੰਤੂੰ ਮੈ ਮੈ ਪੜੀ ਹੈ ਜਿਸ ਵਿੱਚ ਜੇ ਬਾਣੀ ਵੱਲ ਝਾਤੀ ਮਾਰੀਏ ਤਾਂ ਦਰਸਨ ਸਿੰਘ ਘਣਕੱਸ ਠੀਕ ਹੈ ਕਿਉਕਿ ਪੰਜਵੇ ਪਾਤਸ਼ਾਹ ਗਰੂ ਅਰਜਨ ਦੇਵ ਜੀ ਨੇ ਕਿਹਾ ਸੀ ਕਿ

‘ਤੇਰਾ ਕੀਆ ਮੀਠਾ ਲਾਗੇ’ ਤੇਰਾ ਭਾਂਣਾਂ ਮਿੱਠਾ ਹੈ। ਜੋ ਤੂੰ ਕਰਦਾ ਹੈ ਠੀਕ ਹੀ ਕਰਦਾ ਹੈਂ। ਰਹੀ ਚੰਗਾ ਰਿਸ਼ਤੇਦਾਰ ਭਾਲਣ ਦੀ ਗੱਲ। ਕੋਈ ਵੀ ਨਹੀ ਚਾਹੁੰਦਾ ਕਿ ਮੇਰਾ ਰਿਸ਼ਤੇਦਾਰ ਚੋਰ ਡਾਕੂ ਜਾਂ ਕਾਤਲ ਹੋਵੇ। ਜੇ ਕੁੜੀ ਦਾ ਕਤਲ ਹੋ ਗਿਆ ਤਾਂ ਇਸ ਵਿੱਚ ਬੰਦਾ ਕੀ ਕਰ ਸਕਦਾ ਹੈ ਇਹ ਉਸਦੀ ਰਜ਼ਾ ਹੈ। ਕੁੜੀ ਨੇ ਮਰਨਾਂ ਸੀ ਤੇ ਮਾਰਨ ਵਾਲਿਆ ਨੇ ਜੇਲ ਦੀ ਹਵਾ ਖਾਂਣੀ ਸੀ। ਮਾਰਨ ਤੇ ਰੱਖਿਆ ਕਰਨ ਵਾਲਾ ਵੀ ਪ੍ਰਮਾਂਤਮਾਂ ਆਪ ਹੀ ਹੈ ਉਸ ਅੱਗੇ ਸਿਆਣਪ ਨਹੀ ਚਲਦੀ ਪੜੋ-

‘ਮਾਰੈ ਰਾਖੈ ਏਕੋ ਆਪਿ, ਮਾਨੁਖ ਕੇ ਕਿਛੁ ਨਾਹੀ ਹਾਥਿ।।

ਪ੍ਰਭੂ ਆਪ ਹੀ (ਜੀਵਾਂ) ਨੂੰ ਮਾਰਦਾ ਹੈ (ਜਾਂ) ਪਾਲਦਾ ਹੈ ਮਨੁੱਖ ਦੇ ਵੱਸ ਕੁਛ ਨਹੀ ਹੈ। (ਸੁਖਮਨੀ ਸਹਿਬ ਅਰਥ ਪ੍ਰੋ: ਸਹਿਬ ਸਿੰਘ)

ਕਈ ਆਦਮੀ ਸਵਾਲ ਕਰਦੇ ਹਨ ਕੀ 1947 (ਦੇਸ਼ ਦੀ ਵੰਡ) 1962 (ਚੀਨ ਦੀ ਜੰਗ) 1965 ਤੇ 1971 (ਪਾਕਿਸਤਾਨ ਦੀ ਜੰਗ) 1984 ਅੰਮ੍ਰਤਸਰ ਤੇ ਦਿੱਲੀ ਵਿੱਚ ਕਤਲੇਆਮ ਵਿੱਚ ਵੀ ਪ੍ਰਭੂ ਨੇ ਆਪ ਮਾਰੇ ਸਨ? ਪਰ ਭਾਈ ਮੈਨੂੰ ਏਨਾਂ ਪਤਾ ਨਹੀ ਉਹਦੀਆ ਉਹੋ ਹੀ ਜਾਣੇ! ਇਹ ਗੱਲ ਉਸ ਪ੍ਰਭੂ ਕੋਲੋ ਹੀ ਪੁੱਛੋ!

ਮੁੰਡੇ ਕੁੜੀਆਂ ਦੀ ਪੈਦਾਇਸ ਵਾਸਤੇ ਵਿਗਿਆਨਕ ਤੱਥ- ਇਹ ਲੇਖ ਗੁਰਚਰਨ ਸਿੰਘ ‘ਜਿਉਣ ਵਾਲੇ’ ਨੇ ਅੱਜ ਤੋ ਕੋਈ ਸੱਤ ਕੁ ਸਾਲ ਪਹਿਲਾਂ ਬੱਧਨੀ ਡਾਟ ਕਾਮਪਾਇਆ ਸੀ। ਮੈ ਉਦੋ ਵੀ ਇਹਨਾਂ ਨੁੰ ਕਿਹਾ ਸੀ ਕਿ ਲੇਖ ਬਹੁਤ ਵਧੀਆਂ ਹੈ ਇਹ ਲੇਖ ਟੂਣੈ ਟਾਮਣਾਂ ਤੇ ਸਾਧਾਂ ਦੇ ਡੇਰਿਆਂ ਤੇ ਜਾਣ ਨੂੰ ਰੋਕਦਾ ਹੈ ਪਰ ਲੇਖ ਵਿੱਚ ਲਿਖੀ ਅਸਲੀਲਤਾ ਠੀਕ ਨਹੀ ਕਿਉਕਿ ਧੀਆਂ ਭੈਣਾਂ ਨੇ ਵੀ ਪੜਨਾਂ ਹੁੰਦਾ ਹੈ ਸੋ ਇਸਨੇ ਆਵਦੀ ਗੱਲ ਠੀਕ ਸਮਝੀ ਮੰਨੀ ਨਹੀ ਕਹਿੰਦੇ ਜੋ ਮੈ ਲਿਖਿਆ ਠੀਕ ਹੈ ਗਲਤ ਨਹੀ ਹੈ। ਜੇ ਮੇਰੀ ਗੱਲ ਸੱਤ ਸਾਲ ਪਹਿਲਾ ਮੰਨੀ ਹੁੰਦੀ ਤਾਂ ਦਰਸਨ ਸਿੰਘ ‘ਘਣਕੱਸ’ ਤੋ ਇਸ ਲੇਖ ਬਾਰੇ ਟਿੱਪਣੀ ਨਾਂ ਸੁਣਦੇ। ਸਿਆਣੇ ਦਾ ਆਖਿਆ ਤੋ ਔਲੈ ਦਾ ਖਾਧਾ ਬਾਅਦ ਵਿੱਚ ਪਤਾ ਲਗਦਾ ਹੈ। ਪਰ ਹਰ ਇੱਕ ਆਦਮੀ ਆਵਦੀ ਅਕਲ ਤੇ ਬਿਗਾਨੀ ਮਾਇਆ ਵੱਢੀ ਲਗਦੀ ਹੈ। ਡਾਕਟਰ ‘ਲੈਡਰੰਮ ਬੀ ਸ਼ੈਟਲਸ’ (HOW TO CHOOSE THE SEX OF RYOY BABY) ਨੇ ਇਹ ਕਿਤਾਬ ਲਿਖੀ ਹੈ ੳੇਸਨੇ ਮੁੰਡੇ ਪੈਦਾ ਕਰਨ ਵਾਲੇ ਤਰੀਕੇ ਨੂੰ 75% ਸਹੀ ਆਖਿਆ ਹੈ ਬਾਕੀ ਰੱਬ ਆਸਰੇ ਕਿਉਕਿ ਇਹ ਕਿਤਾਬ ਮੈ ਨਹੀ ਪੜੀ ਸਿਰਫ ਭੂਮਿਕਾ ਪੜੀ ਹੈ।

ਆਤਮਾਂ:-ਆਤਮਾਂ ਬਾਰੇ ਆਖ ਰਹੇ ਹਨ ਕਿ ‘ਆਤਮਾਂ’ ਨਾਮ ਦੀ ਕੋਈ ਸ਼ੈਅ ਨਹੀ ਹੈ। ਜਦੋ ਆਦਮੀ ਫੂਕ ਦਿੱਤਾ ਗਿਆ ਜਾਂ ਦੱਬ ਦਿੱਤਾ ਗਿਆ ਆਤਮਾਂ ਵੀ ਨਾਲ ਦੱਬੀ ਗਈ। ਪਰ ਇਵੇ ਨਹੀ ਹੈ ਆਤਮਾਂ ਤਾਂ ਮਰਦੀ ਹੀ ਨਹੀ। ਮੈ ਕੁੱਝ ਕੁ ਮਿਸਾਲਾਂ ਦੇ ਕੇ ਉਹਨਾਂ ਸਹਿਬਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰੂੰਗਾ ਜੋ ਅਤਮਾਂ ਨ੍ਹੁੰ ਨਹੀ ਮੰਨਦੇ ਤੇ ਇਸ ਸਰੀਰ ਨੂੰ ਇੱਕ ਮਸ਼ੀਨਰੀ ਦੀ ਤਰ੍ਹਾਂ ਸਮਝਦੇ ਹਨ ਕਿ ਮਰ ਗਏ ਮਾਮਲਾ ਖਤਮ! ਕਿਸੇ ਸਾਇਰ ਨੇ ਵੀ ਖੁਸਕਸ਼ੀ ਕਰਨ ਵਾਲੇ ਨੂੰ ਅਖੀਰ ਵਿੱਚ ਕਿਹਾ ਹੈ ਕਿ

‘ਮਰ ਕਰ ਭੀ ਚੈਨ ਨਾਂ ਮਿਲਾ ਤੋ ਕਿਧਰ ਜਏਂਗੇ!’

ਮੂਲੇ ਖੱਤਰੀ ਵਾਲੀ ਸਾਖੀ ਕੌਣ ਨਹੀ ਜਾਣਦਾ ਜਦੋ ਬਾਬਾ ਨਾਨਲ ਦੇਵ ਜੀ ਨੇ ਕਿਹਾ ਸੀ ਕਿ ਮੈ ਦਸਮੇ ਜਾਂਮੇ ਵਿੱਚ ਆਕੇ ਤੇਰਾ ਉਧਾਰ ਕਰਾਂਗਾ। ਤੇ ਜਦੋ ਗੁਰੂ ਨਾਨਕ ਦੇਵ ਜੀ ਦਸਮੇ ਜਾਂਮੇ ਵਿੱਚ ਆਕੇ ਹਜੂਰ ਸਹਿਬ ਵਿਖੇ ਖਰਗੋਸ ਨੂੰ ਤੀਰ ਮਾਰਕੇ ਮੂਲੇ ਖੱਤਰੀ ਨੂੰ ਦੁਬਾਰਾ ਆਦਮੀ ਦੀ ਜੂਨੀ ਵਿੱਚ ਲਿਆਂਦਾ ਉਸ ਜਗ੍ਹਾ ਤੇ ਗੁਰਦਵਾਰਾ ‘ਸ਼ਿਕਾਰ ਘਾਟ’ ਸਾਰੇ ਜਾਣਦੇ ਹਨ ਮੈਨੂੰ ਪੂਰੀ ਸਾਖੀ ਲਿਖਣ ਦੀ ਲੋੜ ਨਹੀ। ਸਵਾਲ ਇਹ ਕਿ ਫਿਰ ਮੂਲੇ ਖੱਤਰੀ ਦੀ ਆਤਮਾਂ ਕਿਵੇ ਜਿਉਦੀ ਰਹਿ ਗਈ?

ਅਪਾਂ ਜਦੋ ਵੀ ਵਾਕ ਸੁਣਦੇ ਹਾਂ ਗ੍ਰੰਥੀ ਸਿੰਘ ਸਲੋਕ ਮਹਲਾ ਚੌਥਾ ਜਾਂ ਪੰਜਵਾਂ ਆਖ ਦਿੰਦੇ ਹਨ ਕਿ ਇਹ ਸਲੋਕ ਪੰਜਵੇ ਜਾਂ ਚੌਥੇ ਨਾਨਕ ਦੇਵ ਜੀ ਦਾ ਹੈ ਕਿਉਕਿ ਗੁਰੂ ਨਾਨਕ ਦੇਵ ਜੀ ਦੀ ਆਤਮਾਂ ਜਾਂ ਜੋਤ ਸਾਰੇ ਗੁਰੂਆਂ ਵਿੱਚ ਸੀ ਜੋ ਅੱਜ ਗੁਰੂ ਗ੍ਰੰਥ ਸਹਿਬ ਵਿੱਚ ਹੈ। ਫਿਰ ਆਤਮਾਂ ਕਿਵੇ ਮਰੀ ਹੋਈ? ਇਹ ਸਾਰੀਆਂ ਸਾਖੀਆਂ ਜਾਂ ਬਾਣੀ ਨੂੰ ਲੋਕ ਨਹੀ ਮੰਨਦੇ ਕਹਿੰਦੇ ਹਨ ਮਿਥਿਹਾਸ ਸਾਖੀਆਂ ਹਨ। ਬਾਣੀ ਦੇ ਅਰਥ ਵੀ ਊਲਟੇ ਕਰ ਦਿੰਦੇ ਹਨ ਅਤੇ ਸਿੱਧੇ ਅਰਥਾਂ ਨੂੰ ਨਕਾਰ ਦਿੰਦੇ ਹਨ। ਮਿਸਾਲ ਦੇ ਤੌਰ ਤੇ “ਮਾਰੈ ਰਾਖੈ ਏਕੋ ਆਪਿ, ਮਾਨੁਖ ਕੇ ਕਿਛੁ ਨਾਹੀ ਹਾਥਿ” ਮੈ ਹੁਣ ਬਾਣੀ ਛੱਡ ਕੇ ਦੂਜੇ ਪਾਸੇ ਮੋੜਾ ਕਟਦਾ ਹਾਂ ਜੋ ਕਿ ਖੋਜੀਆਂ ਨੇ ਸਿੱਧ ਕੀਤਾ ਹੈ ਕਿ ਆਤਮਾਂ ਦੂਜੇ ਦੇ ਸਰੀਰ ਵਿੱਚ ਦਾਖਲ ਹੋ ਜਾਦੀ ਹੈ!

ਮੈ ਛੋਟੇ ਹੁੰਦੇ ਨੇ ਅਖਬਾਰ ਵਿੱਚ ਖਬਰ ਪੜੀ ਸੀ ਕਿ ਕਿਸੇ ਵਕੀਲ ਨੂੰ ਦੋ ਚਾਰ ਬੰਦਿਆਂ ਨੇ ਜੰਗਲ ਵਿੱਚ ਲਿਜਾ ਕੇ ਮਾਰ ਦਿੱਤਾ ਸੀ ਮੁਆਫ ਕਰਨਾਂ ਹੁੰਦੇ ਤਾਂ ਵਕੀਲ ਏਸ ਦੇ ਕਾਬਲ ਪਰ ਇੱਕ ਦੋ ਛੱਡ ਕੇ ਸਾਰੇ ਗੋਲੀ ਨਾਲ ਉਡਾਉਣ ਵਾਲੇ ਹੁੰਦੇ ਹਨ। ਪਹਿਲੇ ਵਕੀਲ ਚੰਗੇ ਸਨ ਸੌ ਦੋ ਸੌ ਲੈ ਕੇ ਕੇਸ ਚਾਲੂ ਕਰ ਦਿੰਦੇ ਸਨ ਤੇ ਹਰ ਤਾਰੀਖ ਤੇ ਥੋੜੇ ਥੋੜੇ ਪੈਸੈ ਲੈਦੇ ਰਹਿੰਦੇ ਸਨ ਜਿਸ ਨਾਲ ਮੁਕੱਦਮਾਂ ਕਰਨ ਵਾਲ ਔਖਾ ਨਹੀ ਸੀ ਹੁੰਦਾ। ਗੱਲ ਵੀ ਧਿਆਨ ਕਰਦੇ ਤੇ ਸੁਣਦੇ ਸਨ। ਪਰ ਅੱਜ ਦੇ ਵਕੀਲ! ਤੌਬਾ! ! ਸਾਰੀ ਫੀਸ ਪਹਿਲਾਂ ਲੈ ਲੇਦੇ ਹਨ ਤੇ ਬਾਅਦ ਵਿੱਚ ਤੂੰ ਤੇ ਮੈ ਕੌਣ! ਇੱਕ ਦੋ ਨੂੰ ਛੱਡ ਕੇ ਬਹੁਤੇ ਵਕੀਲ ਠੱਗ ਹਨ। ਕਾਨੂੰਨ ਬਾਰੇ ਵੀ ਕੋਈ ਜਾਣਕਾਰੀ ਨਹੀ ਬੱਸ ਫੀਸ ਲੈਕੇ ਤਰੀਖ ਲੈ ਆਉਦੇ ਹਨ ਤੇ ਕੇਸ ਬਗੈਰ ਮਤਲਬ ਤੋ ਦਸ ਪੰਦਰਾਂ ਸਾਲ ਚਲਦਾ ਰਹਿੰਦਾ ਹੈ ਇੰਨੇ ਸਮੇ ਵਿੱਚ ਕੋਈ ਮਰ ਮੁੱਕ ਜਾਦਾਂ ਹੈ। ਬੱਸ ਕੇਸ ਬਗੈਰ ਲੜੇ ਤੋ ਖਤਮ। ਤਲਾਕ ਦਾ ਕੇਸ ਦੇਖ ਲਵੋ ਇਹ ਕੇਸ ਦੋ ਚਾਰ ਮਹੀਨੇ ਵਿੱਚ ਖਤਮ ਹੋ ਸਕਦਾ ਹੈ ਪਰ ਕਮਾਲ ਹੈ ਭਾਰਤ ਦੇ ਨਿਆਂ ਪ੍ਰਨਾਲੀ ਦੀ ਜਦੋ ਤਲਾਕ ਦਾ ਕੇਸ ਸੁਰੂ ਹੁੰਦਾ ਹੈ ਬੱਚਾ ਕੁਛੜ ਚੁੱਕਿਆ ਹੁੰਦਾ ਹੈ ਬੱਚਾ ਵਿਹਾਇਆ ਜਾਦਾਂ ਹੈ ਉਸਦੇ ਬੱਚੇ ਵੀ ਹੋ ਜਾਂਦੇ ਹਨ ਪਰ ਤਲਾਕ ਦਾ ਕੇਸ ‘ਜ਼ੇਰੇ ਗੌਰ’ ਹੁੰਦਾ ਹੈ। ਰੱਬ ਇਹੋ ਜਿਹੇ ਵਕੀਲਾਂ ਦੇ ਮੱਥੇ ਨਾਂ ਲਾਵੇ। ਮੈ ਗੱਲ ਕਰ ਰਿਹਾ ਸੀ ਕਿ ਕਿਸੇ ਵਕੀਲ ਨੂੰ ਜੰਗਲ ਵਿੱਚ ਲਿਜਾ ਕੇ ਮਾਰ ਦਿੱਤਾ ਸੀ ਉਹ ਵਕੀਲ ਬਹੁਤ ਚੰਗਾ ਬੰਦਾ ਸੀ ਚੜਦੀ ਉਮਰ ਸੀ। ਇਹ ਗੱਲ ਅੱਜ ਤੋ ਕੋਈ ਚਾਲੀ ਸਾਲ ਪੁਰਾਣੀ ਹੋਵੇਗੀ ਪਰ ਮੈਨੂੰ ਪੂਰਾ ਯਾਦ ਨਹੀ ਕਿਉਕਿ ਉਦੋ ਮੈਨੂੰ ਪਤਾ ਨਹੀ ਸੀ ਕਿ ਆਤਮਾਂ ਤੇ ਬਹਿਸ ਹੋਵੇਗੀ ਪਤਾ ਹੁੰਦਾ ਤਾਂ ਉਸ ਅਖਬਾਰ ਦੀ ਕਟਿੰਗ ਰੱਖ ਲੈਦਾ। ਸੋ ਉਸ ਰੱਬ ਦੇ ਰੂਪ ਵਕੀਲ ਨੁੰ ਮਾਰ ਦਿੱਤਾ। ਉਸ ਵਕੀਲ ਨੇ ਦੁਬਾਰਾ ਕਿਸੇ ਦੇ ਘਰ ਜਨਮ ਲਿਆ ਜਿਸ ਘਰ ਦਾ ਉਸਨੂੰ ਮਾਰਨ ਵਾਲਿਆਂ ਦਾ ਕੋਈ ਲਿੰਕ ਨਹੀ ਸੀ। ਜਦੋ ਉਹ ਤਿੰਨ ਚਾਰ ਸਾਲ ਦਾ ਹੋਇਆ ਤਾਂ ਸਭ ਕੁਛ ਯਾਦ ਆ ਗਿਆ ਤੇ ਪੁਲੀਸ ਨੂੰ ਜੰਗਲ ਵਿੱਚ ਲਿਜਾ ਕੇ ਉਸਨੂੰ ਕਤਲ ਕਰਨ ਵਾਲੀ ਥਾਂ ਦਿਖਾਈ। ਪੁਲੀਸ ਨੇ ਉਸ ਜਗ੍ਹਾਂ ਦੀ ਖੁਦਾਈ ਕੀਤੀ ਤਾਂ ਉਸਦੇ ਕੱਪੜੇ ਤੇ ਹੋਰ ਚੀਜਾਂ ਬਰਾਮਦ ਕਰਕੇ ਦੋਸ਼ੀ ਭਾਲਣ ਲੱਗ ਪਏ ਦੋਸ਼ੀ ਮਿਲੇ ਜਾਂ ਨਹੀ ਇਸ ਬਾਰੇ ਮੈਨੂੰ ਕੋਈ ਪਤਾ ਨਹੀ। ਆਵਦੇ ਪਹਿਲੇ ਮਾ ਬਾਪ ਕੋਲ ਗਿਆ ਤਾ ਆਵਦੀਆਂ ਕਿਤਾਂਬਾ ਦੱਸੀਆਂ ਆਵਦੇ ਪਹਿਲੇ ਜਨਮ ਵਾਲੇ ਕੱਪੜੇ ਵੀ ਪਛਾਣ ਲਏ। ਚਾਰ ਪੰਜ ਬੱਚਿਆਂ ਬਾਰੇ ਮੈ ਵੀ ਸੁਣਿਆ ਹੈ ਕਿ ਫਲਾਣੇ ਪਿੰਡ ਦਾ ਮੁੰਡਾ ਜਾਂ ਕੁੜੀ ਐਕਸੀਡੈਟ ਨਾਲ ਮਰ ਗਏ ਸਨ ਉਹ ਦੁਬਾਰਾ ਕਿਸੇ ਦਾ ਘਰ ਪੈਦਾ ਹੋਏ ਤੇ ਆਵਦੇ ਪਹਿਲੇ ਮਾਂ ਬਾਪ ਤੇ ਭੈਣ ਭਰਾ ਦੀ ਪਛਾਣ ਕਰ ਲਈ। ਪਰ ਮੇਰੇ ਕੋਲ ਕਿਸੇ ਦਾ ਸਿਰਨਾਵਾਂ ਨਹੀ ਸੁਣੀ ਸਣਾਈ ਗੱਲ ਹੈ। ਹਾਂ ਹੁਣ ਜਦੋ ਮੈ ਦੁਬਾਰਾ ਇੰਡੀਆ ਗਿਆ ਤਾਂ ਜਰੂਰ ਪਤਾ ਕਰਕੇ ਪਾਠਕਾਂ ਤੱਕ ਦੁਬਾਰਾ ਜਨਮ ਬਾਰੇ ਲਿਖੂੰਗਾ। ਫਿਲਹਾਲ ਮੈ ਉਸ ਡਾਕਟਰ ਦੀ ਖੋਜ ਬਾਰੇ ਜਿਸਨੇ ਰੀਸਰਚ ਕਰਕੇ ਸਾਬਤ ਕੀਤਾ ਕਿ ਆਤਮਾਂ ਮਰਦੀ ਨਹੀ। ਇਸਨੇ 3000 ਬੱਚਿਆਂ ਬਾਰੇ ਲਿਖਿਆ ਹੈ।। DR IAN STEVESON ਜੋ ਕਿ ਉਟਾਵਾ ਦੇ ਨਾਲ ਲਗਦੇ ਇਲਾਕੇ ‘ਮੌਨਰੀਅਲ’ (ਕਨੇਡਾ) ਅਕਤੂਬਰ 1918 ਵਿੱਚ ਪੇਦਾ ਹੋਇਆ ਉਸ ਦੀ ਰੀਸਰਚ (REINCARNATION) ਬਾਰੇ ਇਸਨੇ ਖੋਜ ਕਰਕੇ 3000 ਬੱਚਿਆਂ ਬਾਰੇ ਲਿਖਿਆ ਹੈ ਜੋ ਕਿ ਮਰ ਗਏ ਸਨ ਤੇ ਦੁਬਾਰਾ ਕਿਸੇ ਦੇ ਘਰ ਜਾਂ ਆਵਦੇ ਘਰ ਪੈਦਾ ਹੋਏ ਪੜੋ। ਜਾਂ RECHARD SALVA ਦੀ ਲਿਖੀ ਕਿਤਾਬ ਪੜੋ ਜਿਸਨੇ ਇਬਰਾਹੀਮ ਲਿੰਕਨ (ਅਮਰੀਕਾ ਦਾ ਸਾਬਕਾ ਰਾਸਟਰਪਤੀ) ਦੀ ਪਹਿਲਾਂ ਵਾਲੀ ਜਿੰਦਗੀ ਬਾਰੇ ਲਿਖਿਆ ਹੈ। ਮੁਆਫ ਕਰਨਾਂ ਜੇ ਗੁਰਚਰਨ ਸਿੰਘ ‘ਜਿਉਣ ਵਾਲੇ’ ਵਾਲੇ ਦੀ ਖੋਜ ਵਾਲੀ ਕਿਤਾਬ ਮੁੰਡੇ ਦੇ ਸਕਦੀ ਹੈ ਤਾਂ ਮੇਰੀ ਖੋਜ ਵਾਲੀ ਕਿਤਾਬ ਵੀ ਸਿੱਧ ਕਰ ਸਕਦੀ ਹੈ ਕਿ ਆਤਮਾਂ ਮਰਦੀ ਨਹੀ। ਕੁਛ ਕੁ ਪਾਠਕਾਂ ਦੀ ਜਾਣਕਾਰੀ ਵਾਸਤੇ ਕਟਿੰਗ ਪਾ ਰਿਹਾ ਹਾਂ।

(ਨੋਟ:- ਤੁਹਾਡੀ ਕਟਿੰਗ ਪਉਣ ਵਾਸਤੇ ਸਮਾਂ ਨਹੀਂ ਮਿਲਿਆ ਕਿਉਂਕ ਇਹ ਇਮਜ਼ ਵਿੱਚ ਸੀ ਜਿਸ ਲਈ ਕਿ ਕਾਫੀ ਵਾਧੂ ਸਮਾਂ ਲਉਣਾਂ ਪੈਂਦਾ ਹੈ-ਸੰਪਾਦਕ)


(17/11/09)
ਇੰਦਰਜੀਤ ਸਿੰਘ ਲੁਧਿਆਣਾ

WAHEGURU JI KA KHALSA, WAHEGURU JI KI FATEH. I WONDER AND VERY PLEASED TO SEE MY LETTER ON SIKHMARG WEBSITE. ON 01.11 AND 04.11 I HAD WRITTEN 2 LETTERS TO TATGURMAT ON E-MAIL REGARDING MY QS. I AM SORRY TO INFORM U THAT TIL DATE NONE OF TATGURMAT MEMBER OR ANY OTHER READER OF SIKHMARG CLERIFIED ME ABOUT MY QUESTION EXCEPT ONE OF SR. G.S.BATALVI OF LDH. SH. BATALVI TOLD ME ONLY THEIR OWN VIEWS AND ONE MEMBER OF TATGURMAT PARWAR TOLD ME
ABOUT THIS WEBSITE AND ADVISED ME TO READ, ONLY THEN I CAME TO KNOIW ABOUT THIS WEBSITE. MY QUESTION REGARDING READING (PATH OF JAP SAHIB,SWAYA, CHUAPY,AND FIRST PART OF ARDASS, ETC. AND OTHER BANIES OF TENTH GURUS, AS ADVISED BY FIVE PRIESTS TO WHOLE SIKH "AMRIT ABHILAKHI" AT THE TIME OF AMRIT SANCHAR. MY Q IS STILL PENDING TO THE MEMBERS OF TATGURMATPARWAR. IS MY Q IS SO SIMPLE AND THEY DONOT THINK TO REPLY. MAY A "JIGIASOO"NOT AUTHORISED TO ASK SUCH TYPE OF QUESTIONS.
NOTE: ARE U FULLY AGREED WITH THE ARTICLE OF SARABJIT SINGH PUBLISHED IN INDIAAWARENESS 8/2009 REGARDING WAHEGURU SIMRAN. I THINK THIS SUBJECT IS ALSO NEED MORE DISCUSSION. SH RAGBIR SINGH BIR'S BOOKS "SIMRAN MEHMA AND BANDGI NAMA"ARE ALSO AVAILBLE ON THIS SUBJECT AND THESE BOOKS ARE CALLED THEIR OWN EXPERIENCE..
I HAVE STARTED LEARNING TYPING IN PBI, ON FONT AMRIT . HOW U CAN HELP ME IN LEARNING PBI. TYPE AS U HAD OFFERD ME PLEASE TEL ME OR HELP ME. AGAIN VERY VERY THANK U FOR YOUR HARD EFFORTS TO ORGAINSE THIS WEBSITE. MAY WHEGURU GIVE U MORE STRENTH.
WITH REGARDS INDERJIT SINGH LDH. 9463748871

(ਛੁੱਟੀ ਵਾਲੇ ਦਿਨ ਤੁਹਾਨੂੰ ਫੂਨ ਕਰਾਂਗਾ-ਸੰਪਦਕ)


(17/11/09)
ਕਮਲਜੀਤ ਸਿੰਘ ਅਟਵਾਲ

Sat Siri Akkala ji,
Sarrdar Makhan Sigh ji,
Regarding this Ganga Sager ,
If You or any body else want info can email me or can concact me or here is my email [email protected]
My no# 916 417 9606(Sacramento, California, US.)
This thing is in a locker in UK
Regardless You or Any Body may or might contact at this #
209 5192139(UK #) Make sure Uk time to contact him .His # it allready above.
His Name is Amin Malik, Well Known to Rosana Spokesman
If any body have any ? can call me or email me.
Regards,
Kamaljit Singh Atwal
8459 Newby Way
Elk Grove
Ca 95624
916 4179606
by the way u can contact me Sardar Makhan Singh Ji or any body elsa too.


(16/11/09)
ਗੁਰਪ੍ਰੀਤ ਸਿੰਘ ਜ਼ੀਰਾ

ਸਿੱਖ ਵਿਥਿਆ
ਸਿਖ ਕੌਮ ਲਈ ਇਸ ਤੋਂ ਵਧ ਤਰਾਸਦੀ ਵਾਲੀ ਗੱਲ ਕੀ ਹੋ ਸਕਦੀ ਹੈ ਕੇ ਜਿਸ ਕੌਮ ਦਾ ਗੁਰੂ ਹੀ ਸ਼ਬਦ ਗੁਰੂ ਹੈ, ਓਹ ਕੌਮ ਪੜਨ ਲਿਖਣ ਤੋਂ ਉੱਕਾ ਹੀ ਪਾਸਾ ਵੱਟਦੀ ਜਾ ਰਹੀ ਹੈ। ਜਿਸ ਕੌਮ ਦਾ ਮੋਢੀ ਬਾਬੇ ਨਾਨਕ ਵਰਗਾ ਬਿਬੇਕ੍ਸ਼ੀਲ ਹੋਵੇ, ਜਿਸਦਾ ਮੁਢਲਾ ਸਿਧਾਂਤ ਹੀ ਤਰਕ ਹੋਵੇ, ਅੱਜ ਓਹੀ ਕੌਮ ਮਨਘੜਤ ਸਾਖੀਆਂ ਮਗਰ ਭਜੀ ਫਿਰਦੀ ਹੈ। ਜਿਸ ਕੌਮ ਦੀ ਮਰਯਾਦਾ ਵਿਚ ਦੇਹਧਾਰੀ ਗੁਰੂਆਂ ਨੂੰ ਪੂਜਨ ਦੀ ਮਨਾਹੀ ਹੈ ਅੱਜ ਓਹੀ ਕੌਮ ਅਖੌਤੀ ਸੰਤ ਬਾਬਿਆਂ ਦੇ ਮਗਰ ਲੱਗ ਕੇ ਆਪਣੀ ਸਰੀਰਕ ਤੇ ਮਾਨਸਿਕ ਲੁੱਟ ਕਰਵਾਂਉਨ ਨੂੰ ਹੀ ਅਸਲੀ ਧਰਮ ਮੰਨੀ ਬੈਠੀ ਹੈ। ਹੋਰ ਤਾਂ ਹੋਰ, ਅੱਜ ਦਾ ਸਿਖ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਹੀ ਦੇਹਧਾਰੀ ਗੁਰੂ ਵਾਂਗ ਪੂਜ ਰਿਹਾ ਹੈ। ਕਿਤੇ ਤਾਂ ਪਾਵਿਆਂ ਥੜਿਆਂ ਨੂੰ ਨੱਪਿਯਾ ਘੁਟਿਆ ਜਾ ਰਿਹਾ ਹੈ ਤੇ ਕਿਤੇ ਸੁਖ ਆਸਨ ਵਾਲੇ ਕਮਰੇ ਵਿਚ ਏ. ਸੀ., ਹੀਟਰ ਵਗੇਰਾ ਲਾਏ ਜਾ ਰਹੇ ਹਨ। ਗੁਰਬਾਣੀ ਦੇ ਉਲਟ ਸੁਖਾਂ ਸੁਖਨੀਆਂ, ਹਥ੍ਹੋਲੇ, ਕਰਨ ਜਾ ਕਰਵਾਂਉਨ ਤੇ ਸਰਾਧ ਮਨਾਉਣ ਦੇ ਪਖੰਡ ਰਚ ਕੇ ਹਰ ਥਾਂ ਸਿਖੀ ਸੋਚ ਦਾ ਦੀਵਾਲਾ ਕੱਢਿਆ ਜਾ ਰਿਹਾ ਹੈ।
ਕਰਵਾਚੌਥ ਸੋਲਾਂ ਸੋਮਵਾਰ ਤੇ ਹੋਰ ਪਤਾ ਨਹੀਂ ਕਿੰਨੀ ਤਰਾਂ ਦੇ ਵਰਤ ਅੱਜ ਸਿਖ ਬੀਬੀਆਂ ਰਖ ਰਹੀਆਂ ਨੇ, ਜਦੋਂ ਕੇ ਗੁਰਬਾਣੀ ਵਿਚ ਇਸ ਸਭ ਕਾਸੇ ਦੀ ਸਾਫ਼ ਸ਼ਬਦਾਂ ਵਿਚ ਨਿਖੇਦੀ ਕੀਤੀ ਗਈ ਹੈ। ਜਿਸ ਸ਼ਬਦ ਵਿਚ ਗੁਰੂ ਨਾਨਕ ਸਾਹਿਬ ਜੀ ਨੇ ਆਰਤੀਆਂ ਕਰਨ ਦੇ ਢੌਂਗ ਦਾ ਖੰਡਨ ਕੀਤਾ ਹੈ, ਓਹੀ ਸ਼ਬਦ ਪੜਦੇ ਹੋਏ ਅਸੀਂ ਗੁਰੂ ਗਰੰਥ ਸਾਹਿਬ ਜੀ ਅੱਗੇ ਦੀਵੇ ਬਾਲ ਕੇ ਘੁਮਾਉਂਦੇ ਹਾਂ। ਜਿਸ ਬ੍ਰਾਹਮਣੀ ਤੋਤਾ ਰੱਟਣ ਨੂੰ ਗੁਰੂ ਜੀ ਨੇ ਨਕਾਰਿਆ, ਸਿਖਾਂ ਨੇ ਉਸ ਨੂੰ ਹੀ ਅਪਨਾ ਲਿਆ ਹੈ। ਇਹੀ ਨਹੀਂ ਗੁਰੂ ਗਰੰਥ ਸਾਹਿਬ ਜੀ ਨੂੰ ਰੱਟਾ ਮਾਰਨਾ ਸ਼ੁਰੂ ਕਰ ਦਿੱਤਾ ਹੈ। ੧੦੧ ਸੁਖਮਨੀ ਸਾਹਿਬ, ਸਵਾ ਲਖ ਜਪੁਜੀ ਸਾਹਿਬ, ਸੰਪਟ ਪਾਠ, ਇਕੋਤਰੀਆਂ ਆਦਿ ਬ੍ਰਾਹਮਣੀ ਰੀਤ ਦੀਆਂ ਹੀ ਦੇਣਾਂ ਹਨ। ਗਰੀਬ ਦੇ ਮੂੰਹ ਨੂੰ ਗੁਰੂ ਦੀ ਗੋਲਕ ਸਮਝਣ ਦੀ ਬਜਾਏ ਸਾਧਾਂ ਦੇ ਢਿੱਡਾਂ ਵਿਚਲੀਆ ਕਦੀ ਨਾ ਭਰਨ ਵਾਲੀਆਂ ਗੋਲਕਾਂ ਨੂੰ ਭਰਨ ਦੀ ਨਕਾਮ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਾਰਸੇਵਾ ਦੇ ਨਾਂ ਤੇ ਇਤਿਹਾਸਿਕ ਯਾਦਗਾਰਾਂ ਨੂੰ ਤੋੜ ਕੇ ਸੰਗਮਰਮਰ ਨਾਲ ਲੁਕਾਯਾ ਜਾ ਰਿਹਾ ਹੈ। ਜਿਸ ਪੁਜਾਰੀ ਪ੍ਰਥਾ ਨੂੰ ਖਤਮ ਕਰਨ ਲਈ ਸਰਬਤ ਖਾਲਸਾ ਹੋਂਦ ਵਿਚ ਲਿਆਂਦਾ ਗਿਆ ਸੀ, ਪੁਜਾਰੀ ਸਿਖਾਂ ਦੇ ਸਰਬ ਉਚ ਤਖ਼ਤ ਤੇ ਕਾਬਜ ਹੋ ਚੁੱਕੇ ਨੇ। ਹੋਰ ਤਾਂ ਹੋਰ ਆਪੋ ਆਪਣੇ ਚਾਰ ਹੋਰ ਤਖਤ ਵੀ ਸਾਜ ਲਾਏ ਹਨ। ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਲੈ ਕੇ ਸਿਖ ਮਿਸਲਾਂ ਦੇ ਰਾਜ਼ ਤਾਕ਼ ਸਿਖਾਂ ਦਾ ਸਿਰਫ ਇੱਕ ਹੀ ਮੁਖ ਕੇਂਦਰ ਅਕਾਲ ਤਖਤ ਅੰਮ੍ਰਿਤਸਰ ਸੀ। ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੀਆਂ ਨੈਤਿਕ ਕਮਜੋਰੀਆਂ ਕਾਰਨ ਇਸ ਪੁਜਾਰੀ ਟੋਲੇ ਨੇ ਹੋਰ ਤਖ਼ਤ ਥਾਪ ਲਾਏ ਤੇ ਆਪੋ ਆਪਣੀ ਮਰਯਾਦਾ ਵੀ ਚਲਾ ਲਈ। ਜੇ ਦਸਵੇ ਗੁਰੂ ਜੀ ਨਾਲ ਜੁੜੇ ਆਨੰਦਪੁਰ ਸਾਹਿਬ, ਪਟਨਾ ਸਾਹਿਬ, ਹਜੂਰ ਸਾਹਿਬ, ਦਮਦਮਾ ਸਾਹਿਬ ਤਖ਼ਤ ਅਖਵਾ ਸਕਦੇ ਹਨ ਤਾਂ ਬਾਕੀ ਗੁਰੂ ਸਾਹਿਬਾਨ ਦੇ ਜੀਵਨ ਨਾਲ ਜੁੜੇ ਅਸਥਾਨ ਤਖਤ ਨਹੀਂ ਅਖਵਾ ਸਕਦੇ? ਪਰ ਗੁਰੂ ਸਾਹਿਬਾਨ ਨੇ ਸਿਰਫ ਤੇ ਸਿਰਫ ਤੇ ਸਿਰਫ ਅਕਾਲ ਤਖਤ ਨੂੰ ਹੀ ਸਰਬ ਉਚਤਾ ਦਿੱਤੀ ਸੀ, ਤਾਂ ਕੇ ਸਿਖਾਂ ਦੀ ਤਾਕ਼ਤ ਮੁਖ ਕੇਂਦਰ ਬਿੰਦੁ ਨਾਲ ਜੁੜੀ ਰਹੇ। ਜੋ ੧੯ਵੀਂ ਸਦੀ ਦੇ ਸ਼ੁਰੂ ਤਕ ਬਾਦਸਤੂਰ ਜਾਰੀ ਸੇ, ਪਰ ਉਸ ਤੋਂ ਬਾਅਦ ਸਿਖਾਂ ਵਿਚ ਸੱਤਾ ਦਾ ਨਸ਼ਾ ਇਸ ਤਾਕਤ ਦੇ ਖਿੰਡਣ ਦਾ ਮੁਖ ਕਾਰਣ ਬਣਿਆ। ਸਿਖ ਧਰਮ ਵਿਚ ਮਿਥਿਹਾਸਕ ਕਹਾਣੀਆਂ ਲਈ ਕੋਈ ਥਾਂ ਨਹੀਂ ਪਰ ਅੱਜ ਲਗਭਗ ਹਰ ਗੁਰਦਵਾਰੇ ਵਿਚ ਗੁਰੂ ਸਾਹਿਬਾਨ ਨਾਲ ਜੁੜੀਆਂ ਮਨਘੜਤ ਸਾਖੀਆਂ ਸੁਨਾਈਆਂ ਜਾ ਰਹੀਆਂ ਹਨ। ਅੱਜ ਗੁਰੂ ਨਾਨਕ ਸਾਹਿਬ ਜੀ ਨਾਲ ਜੁੜੀਆਂ ਜਿੰਨੀਆਂ ਵੀ ਸਾਖੀਆਂ ਹਨ, ਓਹ ਸਭ 'ਭਾਈ ਬਾਲੇ ਵਾਲੀ ਜਨਮ ਸਾਖੀ' ਵਿਚੋਂ ਲਈਆਂ ਗਈਆਂ ਹਨ ਜੋ ਕਿਸੇ ਬਾਲ ਚੰਦ ਨਾਮ ਦੇ ਕਵੀ ਦੀ ਲਿਖੀ ਹੋਈ ਹੈ | ਆਪਣੀ ਲਿਖਤ ਵਿਚ ਓਹ ਖੁਦ ਨੂੰ ਗੁਰੂ ਸਾਹਿਬ ਦਾ ਸਾਥੀ ਲਿਖਦਾ ਹੈ, ਪਰ ਡਾਕਟਰ ਕ੍ਰਮ ਸਿੰਘ ਹਿਸਟੋਰੀਅਨ ਤੋਂ ਲੈ ਕੇ ਭਾਈ ਹਰਜਿੰਦਰ ਸਿੰਘ ਦਿਲਗੀਰ ਜੀ ਤਕ ਸਾਰੇ ਵਿਦਵਾਨ ਇਕਮਤ ਹਨ ਕੇ ਗੁਰੂ ਨਾਨਕ ਸਾਹਿਬ ਜੀ ਨਾਲ ਬਾਲੇ ਨਾਂ ਦਾ ਕੋਈ ਸ਼ਖਸ਼ ਨਹੀਂ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਸਮੇ ਤਕ ਇਸ ਕਿਤਾਬ ਦੀ ਕੋਈ ਹੋਂਦ ਨਹੀਂ ਸੀ। ਕਰਮ ਸਿੰਘ ਹਿਸਟੋਰੀਅਨ ਨੇ ਪਹਲੀ ਵਾਰ ਸਾਬਿਤ ਕੀਤਾ ਇਸ ਨਾਂ ਦਾ ਕੋਈ ਬੰਦਾ ਕਦੀ ਪੈਦਾ ਨਹੀਂ ਹੋਯਿਆ ਤੇ ਇਹ ਫਰਜੀ ਨਾਂ ਘੜ ਕੇ ਇਹ ਜਨਮ ਸਾਖੀ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਲਿਖੀ ਗਈ ਸੀ। ਇਸੇ ਤਰਾਂ ਕੇਸਰ ਸਿੰਘ ਛਿੱਬਰ ਦੀ ਲਿਖੀ ' ਬੰਸਾਵਲੀਨਾਮਾ' ਸਰੂਪ ਦਾਸ ਭੱਲਾ ਦੀ 'ਮਹਿਮਾ ਪ੍ਰਕਾਸ਼' ਕਵੀ ਮੋਹਨ ਦੀ ਲਿਖੀ 'ਗੁਰੂ ਬਿਲਾਸ ਪਾਤਸ਼ਾਹੀ ੬' ਸੰਤੋਖ ਸਿੰਘ ਦੀ 'ਗੁਰੂ ਪ੍ਰਤਾਪ ਸੂਰਜ ਗਰੰਥ' ਆਦਿ ਕਿਤਾਬਾਂ ਵਿਚ ਗੁਰੂ ਸਾਹਿਬਾਨ ਨੂੰ ਮਿਥਿਹਾਸਿਕ ਦੇਵੀ ਦੇਵਤਿਆਂ ਵਾਂਗ ਚਮਤਕਾਰ ਕਰਦੇ ਵਿਖਾਯਾ ਗਿਆ ਹੈ। ਗੁਰੂ ਬਿਲਾਸ ਪਾਤਸ਼ਾਹੀ ੬ ਵਿਚ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਅਜੇਹੇ ਚੋਜ ਕਰਦੇ ਵਿਖਾਇਆ ਗਿਆ ਹੈ ਜੋ ਓਹਨਾ ਦੀ ਬੇਦਾਗ ਤੇ ਲਾਸਾਨੀ ਸ਼ਖਸੀਅਤ ਨਾਲ ਮੇਲ ਨਹੀ ਖਾਂਦੇ। ਇਸੇ ਤਰਾਂ ਵਿਵਾਦਤ ਕਿਤਾਬ 'ਦਸਮ ਗਰੰਥ' ਵਿਚਲੇ ਚਰਿਤ੍ਰੋ ਪਾਖੇਆਂਨ ਵਿਚ ਗੁਰੂ ਗੋਬਿੰਦ ਸਿੰਘ ਜੀ ਨੂੰ ਵੇਸਵਾ ਦੇ ਕੋਠੇ ਤੇ ਜੁੱਤੀ ਛਡ ਕੇ ਨਸਦਿਆਂ ਦਿਖਾਯਾ ਗਿਆ ਹੈ। ਪਰ ਸਿਖਾਂ ਵਿਚਲੇ ਮਹੰਤ ਨਰੈਣੂ ਅੱਜ ਵੀ ਗੁਰੁਦ੍ਵਾਰਿਆਂ ਵਿਚ ਏਨਾ ਲਚਰ ਕਿਤਾਬਾਂ ਦਾ ਪ੍ਰਕਾਸ਼ ਕਰਾਉਣ ਲਈ ਪੱਬਾਂ ਭਾਰ ਹੋਏ ਫਿਰਦੇ ਹਨ |
ਸਿਖੀ ਦੇ ਦੁਸ਼ਮਨ ਬਿਪਰਾਂ ਵਲੋਂ ਸਿਖਾਂ ਦੇ ਲਗਭਗ ਹਰ ਗੁਰੂ ਦੇ ਜੀਵਨ ਕਾਲ ਨਾਲ ਉਵੇਂ ਹੀ ਮਨਘੜਤ ਸਾਖੀਆਂ ਜੋੜ ਦਿਤੀਆਂ ਗਈਆਂ ਹਨ ਜਿਵੇਂ ਕੇ ਮਿਥਿਹਾਸਿਕ ਅਵਤਾਰ ਰਾਮ ਕ੍ਰਿਸ਼ਨ ਆਦਿ ਨਾਲ ਜੁੜੀਆਂ ਹਨ। ਕ੍ਰਿਸ਼ਨ ਨੂੰ ਮਾਰਨ ਲਈ ਪੂਤਨਾਂ ਦੀ ਛਾਤੀ ਤੇ ਜ਼ਹਰ ਵਾਲੀ ਕਹਾਣੀ ਨੂੰ ਇਹਨਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਚਪਨ ਵਿਚ ਵਾੜ ਦਿੱਤਾ। ਜੇ ਕ੍ਰਿਸ਼ਨ ਗੋਪੀਆਂ ਦੇ ਘੜੇ ਤੋੜਦਾ ਸੀ ਤਾਂ ਇਹਨਾ ਨੇ ਦਸਵੇਂ ਗੁਰੂ ਜੀ ਦੇ ਬਚਪਨ ਵਿਚ ਵੀ ਅਜੇਹੀਆਂ ਕਹਾਣੀਆਂ ਲਿਖ ਮਾਰੀਆਂ। ਕਿਤੇ ਤਾਂ ਗੁਰੂ ਹਰਕ੍ਰਿਸ਼ਨ ਜੀ ਵਲੋਂ ਇਕ ਕਮਲੇ ਦੇ ਸਿਰ ਤੇ ਰਖੀ ਸੋਟੀ ਉਸਨੂੰ ਗੀਤਾ ਦਾ ਗਿਆਨੀ ਬਣਾ ਦਿੰਦੀ ਹੈ ਅਤੇ ਕਿਤੇ ਮਖਣ ਸ਼ਾਹ ਲੁਬਾਣੇ ਦੀ ਡੁਬਦੀ ਬੇੜੀ ਨੂੰ ਬਚਾਉਣ ਲਈ ਗੁਰੂ ਤੇਗ ਬਹਾਦੁਰ ਜੀ ਮੋਢਾ ਦੇਣ ਪਹੁੰਚੇ ਵਿਖਾਏ ਜਾਂਦੇ ਹਨ। ਜੇ ਇਕ ਮਖਣ ਸ਼ਾਹ ਦੀ ਅਰਦਾਸ ਤੇ ਗੁਰੂ ਜੀ ਝੱਟ ਪਹੁੰਚ ਸਕਦੇ ਹਨ ਤਾਂ ੧੯੪੭ ਦੀ ਵੰਡ ਵੇਲੇ ਇੱਕਲੇ ਪੰਜਾਬ ਵਿਚ ਲਗਭਗ ੫ ਲਖ ਸਿਖ ਬੇਕਸੂਰ ਮਾਰੇ ਗਏ ਸਨ ਕੀ ਓਨਾ ਵਿਚੋਂ ਕਿਸੇ ਨੇ ਵੀ ਗੁਰੂ ਸਾਹਿਬਾਨ ਅੱਗੇ ਅਰਦਾਸ ਨਹੀਂ ਕੀਤੀ ਹੋਵੇਗੀ ? ੩ ਜੂਨ ੧੯੮੪ ਨੂੰ ਤਾਂ ਸਿਖ ਦਰਬਾਰ ਸਾਹਿਬ ਆਏ ਹੀ ਭਲੇ ਦੀ ਅਰਦਾਸ ਕਰਨ ਸਨ, ਓਨਾ ਬੇਕਸੂਰ ਵੀਰਾਂ, ਭੇਣਾਂ ਤੇ ਦੁਧ ਚੁੰਗਦੇ ਬਚਿਆਂ ਨੇ ਰੱਬ ਦੇ ਕਿਹ੍ਹੜੇ ਮਾਂਹ ਮਾਰੇ ਸਨ ਜੋ ਗੁਰੂ ਸਾਹਿਬਾਨ ਨੇ ਓਥੇ ਕੋਈ ਕਰਾਮਾਤ ਨਹੀਂ ਵਿਖਾਈ ?

ਮੇਰੇ ਇਹ ਸਭ ਲਿਖਣ ਤੋਂ ਭਾਵ ਗੁਰੂ ਸਾਹਿਬਾਨ ਦੀ ਸ਼ਖਸੀਅਤ ਨੂੰ ਘੱਟ ਕਰ ਕੇ ਆਖਣਾ ਨਹੀਂ, ਸਿਰਫ ਇਹ ਦਰਸਾਉਣਾ ਹੈ ਕੇ ਮੰਨੂਵਾਦੀ ਸੋਚਧਾਰੀ ਗੁਰੂ ਘਰ ਦੇ ਦੋਖੀਆਂ ਵਲੋਂ ਘੜੀਆਂ ਮਨਘੜਤ ਸਾਖੀਆਂ, ਗੁਰੂ ਸਾਹਿਬਾਨ ਦੇ ਜੀਵਨ ਕਾਲ ਦੇ ਸ਼ਾਨਮਤੇ ਇਤਿਹਾਸ ਨੂੰ ਅਮਰਵੇਲ ਵਾਂਗ ਚਿੰਬੜੀਆਂ ਹੋਈਆਂ ਹਨ ਜਿਸ ਕਾਰਨ ਸਿਖ ਕੌਮ ਵੇਖਣ ਨੂੰ ਤਾਂ ਚੜ੍ਹਦੀ ਕਲਾ ਵਿਚ ਲਗਦੀ ਹੈ ਪਰ ਅੰਦਰੋਂ ਇਕਦਮ ਖੋਖਲੀ ਹੋਣ ਕੰਡੇ ਹੈ। ਸਿਖਾਂ ਦੇ ਆਪੇ ਬਣੇ ਆਗੂਆਂ ਦੀ ਨਾਹਲੀਅਤ ਕਾਰਨ ਇਹਨਾ ਅਖੋਤੀ ਸਾਧਾਂ ਵਲੋਂ ਸਿਖਾਂ ਨੂੰ ਜਪਤਪ ਸਮਾਗਮਾਂ, ਚਾਲੀਹਿਆ, ਸੰਪਟ ਪਾਠਾਂ ਦੀ ਅਜੇਹੀ ਵਲਗਣ ਵਿਚ ਵਾਲਿਆ ਜਾ ਰਿਹਾ ਹੈ ਜਿਸ ਵਿਚੋਂ ਨਿਕਲਣਾ ਹੁਣ ਬਹੁਤ ਔਖਾ ਹੋ ਚੁਕਾ ਹੈ।
ਹੋ ਨਹੀਂ ਸਕਤਾ ਕੇ ਹਾਲਾਤ ਕੀ ਗੁਥੀ ਸੁਲਝੇ ,
ਅਹਲੇ ਸਿਯਾਸਤ ਨੇ ਬਹੁਤ ਸੋਚ ਕੇ ਉਲਝਾਈ ਹੈ |
ਜੇ ਅੱਜ ਵੀ ਸਿਖੀ ਨਾ ਸੰਭਾਲੀ ਤਾਂ ਸ਼ਾਯਦ ਮਰਹੂਮ ਕੁਲਬੀਰ ਸਿਘ ਕੋੜਾ ਦੇ ਕਥਨ ਮੁਤਾਬਕ ਸਿਖਾਂ ਬ੍ਰਾਹਮਨ ਰੂਪੀ ਅਜਗਰ ਵਲੋਂ ਨਿਗਲਿਆ ਜਾਣਾ ਤੈਅ ਹੈ।
ਅਕਾਲ ਪੁਰਖ ਮੇਹਰ ਕਰੇ, ਗੁਰੂ ਨਾਨਕ ਸਾਹਿਬ ਜੀ ਵਲੋਂ ਲਾਇਆ ਸਿਖੀ ਦਾ ਬੂਟਾ ਆਪਨੇ ਆਲੇ ਦੁਆਲੇ ਉੱਗੇ ਨਦੀਨਾਂ ਤੋਂ ਬਚਦਾ ਬਚਾਂਦਾ ਚੜ੍ਹਦੀ ਕਲਾ ਵਿਚ ਰਹੇ।
ਪਹਿਲੀ ਵਾਰ ਪੰਜਾਬੀ ਵਿਚ
type ਕੀਤਾ ਹੈ, ਇਸ ਲਈ ਹੋਯੀਆਂ ਗਲਤੀਆਂ ਲਈ ਮਾਫ਼ੀ ਚਾਹੁੰਦਾ ਹਾਂ।

(ਗੁਰਪ੍ਰੀਤ ਸਿੰਘ ਜੀ ਲਗਦਾ ਹੈ ਆਪ ਜੀ ਨੇ ਚਿੱਠੀ ਸਿੱਧੀ ਯੂਨੀਕੋਡ ਵਿੱਚ ਟਾਈਪ ਕੀਤੀ ਹੈ ਅਤੇ ਇਸ ਚਿੱਠੀ ਨੂੰ ਟਾਈਪ ਕਰਨ ਵਿੱਚ ਆਪ ਜੀ ਨੇ ਕਾਫੀ ਸਮਾ ਲਗਾਇਆ ਹੋਵੇਗਾ। ਕੋਈ ਗੱਲ ਨਹੀਂ ਪਹਿਲੀ ਵਾਰੀ ਟਾਈਪ ਕਰਨ ਵਿੱਚ ਗਲਤੀਆਂ ਹੋ ਹੀ ਜਾਂਦੀਆਂ ਹਨ। ਅਸੀਂ ਕਾਫੀ ਸਾਰੀਆਂ ਠੀਕ ਕਰ ਦਿੱਤੀਆਂ ਹਨ। ਪੰਜਾਬੀ ਵਿੱਚ ਟਾਈਪ ਕਰਨ ਲਈ ਜੇ ਕਰ ਤੁਸੀਂ ਗੁਰਬਾਣੀ ਲਿਪੀ, ਅਨਮੋਲ ਲਿਪੀ, ਚਾਤਰਿਕ ਜਾਂ ਇਸ ਤਰ੍ਹਾਂ ਦੇ ਕੀ ਬੋਰੜ ਲੇਆਉਟ ਵਾਲੇ ਫੌਂਟਸ ਵਰਤਣ ਦੀ ਕੋਸ਼ਿਸ਼ ਕਰੋ ਤਾਂ ਇਹ ਤੁਹਾਡੇ ਲਈ ਵੀ ਸੌਖਾ ਹੋਵੇਗਾ ਅਤੇ ਮੇਰੇ ਲਈ ਵੀ। ਉਂਜ ਤਾਂ ਤੁਸੀਂ ਆਪਣੀ ਮਰਜ਼ੀ ਦੇ ਆਮ ਵਰਤੋਂ ਵਾਲੇ ਜਿਹੜੇ ਮਰਜ਼ੀ ਫੌਂਟਸ ਵਰਤ ਸਕਦੇ ਹੋ-ਸੰਪਾਦਕ)


(16/11/09)
(ਅਵਤਾਰ ਸਿੰਘ ਮਿਸ਼ਨਰੀ/ ਡਾ. ਗੁਰਮੀਤ ਸਿੰਘ ਬਰਸਾਲ

ਪਾਖੰਡੀ ਸਾਧਾਂ ਦੇ ਬਖੀਏ ਉਧੇੜਨ ਵਾਲੇ “ਬੱਬੂ ਮਾਨ” ਨੂੰ ਵਾਧਾਈਆਂ
(ਅਵਤਾਰ ਸਿੰਘ ਮਿਸ਼ਨਰੀ/ ਡਾ. ਗੁਰਮੀਤ ਸਿੰਘ ਬਰਸਾਲ) ਇੱਕ ਕਹਾਵਤ ਮੁਤਾਬਿਕ “ਸੌ ਦਿਨ ਚੋਰ ਦਾ ਤੇ ਇੱਕ ਦਿਨ ਸਾਧ ਦਾ” ਵੀ ਆ ਜਾਂਦਾ ਹੈ। ਸਾਧ ਤੋਂ ਭਾਵ ਭਲੇ ਪੁਰਖ ਤੋਂ ਹੈ। ਪਰ ਇਸ ਦੇ ਐਨ ਉਲਟ ਅੱਜ “ਸੌ ਦਿਨ ਭੇਖੀ ਧਰਮ ਚੋਰਾਂ ਦਾ ਤੇ ਇੱਕ ਦਿਨ ਸਚਾਈ ਦਾ” ਆ ਗਿਆ ਹੈ ਕਿਉਂਕਿ ਸੱਚ ਚੋਟੀ ਦੇ ਗੀਤਕਾਰ ਤਜਿੰਦਰ ਸਿੰਘ ਬੱਬੂ ਮਾਨ ਨੇ ਬਾਬੇ ਨਾਨਕ ਦੇ ਸਿਧਾਂਤ ਨੂੰ ਸਾਹਮਣੇ ਰੱਖ ਕੇ ਗਾਇਆ ਹੈ ਕਿ ਜਗਤ ਗੁਰੂ ਬਾਬਾ ਨਾਨਕ ਕਿਵੇਂ ਸਾਧ ਮੁਰਾਦੇ ਰਹਿ ਕੇ ਪ੍ਰਚਾਰ ਕਰਦੇ ਸਨ। ਤੇ ਅੱਜ ਦੇ ਅਖੌਤੀ ਬਾਬੇ ਆਪਣੇ ਨਾਵਾਂ ਨਾਲ ਬੇ ਹਿਸਾਬੀਆਂ ਡਿਗਰੀਆਂ ਜਿਵੇਂ ਸੰਤ, ਬਾਬਾ, ਬ੍ਰਹਮ ਗਿਆਨੀ, ਮਹਾਂਪੁਰਖ, ਪੂਰਨ ਬ੍ਰਹਮ ਗਿਆਨੀ, ਪੂਰਨ ਮਹਾਂਪੁਰਖ, ਕਲਾਧਾਰੀ, 108, ਸ੍ਰੀ ਸ੍ਰੀ 108, ਸ੍ਰੀ ਮਹੰਤ, ਸੀਨਾ ਬਸੀਨਾ ਸੰਪ੍ਰਦਾਈ ਆਦਿਕ ਡਿਗਰੀਆਂ ਲਾ ਕੇ, ਮਹਿਲ ਨੁਮਾ ਠਾਠ ਡੇਰੇ ਬਣਾ ਕੇ, ਜਨਤਾ ਦੀ ਖੂਨ ਕਮਾਈ ਦੇ ਪੈਸੇ ਨਾਲ ਚੜ੍ਹਦੇ ਤੋਂ ਚੜ੍ਹਦਾ ਫੈਸ਼ਨ, ਮਹਿੰਗੇ ਤੋਂ ਮਹਿੰਗੀ ਕਾਰ ਤੇ ਨਿਤ ਦਿਨ ਮਹਿੰਗੇ ਹਵਾਈ ਜਹਾਜਾਂ ਦੇ ਸਫਰ, ਮਹਿੰਗੇ ਤੋਂ ਮਹਿੰਗੇ ਲੱਖ ਕਰੋੜੀ ਦਿਵਾਨ ਅਤੇ ਸਰਕਾਰੇ-ਦਰਬਾਰੇ ਆਪਣਾ ਦਬਦਬਾ ਬਣਾਈ ਰੱਖਣ ਲਈ ਲਾਲ ਬੱਤੀਆਂ ਵਾਲੀਆਂ ਕਾਰਾਂ ਅਤੇ ਗੰਨ ਮੈਨ ਰੱਖੀ ਫਿਰਦੇ ਹਨ। ਮਿਥਿਹਾਸਕ ਅਣਹੋਣੀਆਂ ਸਾਖੀਆਂ ਸੁਣਾ ਸੁਣਾ ਕੇ ਉਨ੍ਹਾਂ ਹੀ ਕਰਮ ਕਾਂਡਾਂ ਦਾ ਪ੍ਰਚਾਰ ਕਰ ਰਹੇ ਹਨ ਜਿਨ੍ਹਾਂ ਤੋਂ ਬਾਬੇ ਨਾਨਕ ਨੇ ਰੋਕਿਆ ਸੀ। ਸਿੱਖੀ ਵਿਰੋਧੀ ਤਾਕਤਾਂ ਤੋਂ ਬੇ ਹਿਸਾਬਾ ਧਨ ਲੈ ਕੇ ਇਹ ਬਾਬੇ ਅਤੇ ਅਖੌਤੀ ਧਰਮ ਆਗੂ ਕਦੇ ਸਿੱਖਾਂ ਨੂੰ ਲਵ-ਕੁਛ ਦੀ ਉਲਾਦ ਦਸਦੇ ਹਨ, ਕਦੇ ਗੁਰਮਤਿ ਵਿਰੋਧੀ ਗ੍ਰੰਥਾਂ ਦਾ ਪ੍ਰਚਾਰ ਤੇ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਰਦੇ ਹਨ ਅਤੇ ਅੱਜ ਇਹ ਸਾਧ ਲਾਣਾ ਅੱਡੀ ਚੋਟੀ ਦਾ ਜੋਰ ਲਾ ਕੇ ਸਿੱਖ ਕੌਮ ਦੀ ਵਿਲੱਖਣਤਾ ਦੇ ਪ੍ਰਤੀਕ “ਨਾਨਕਸ਼ਾਹੀ ਕੈਲੰਡਰ” ਅਤੇ ਪੰਥਕ ਰਹਿਤ ਮਰਯਾਦਾ ਦਾ ਵਿਰੋਧ ਕਰ ਰਿਹਾ ਹੈ। ਧੀਆਂ ਪੁੱਤਾਂ ਦੀਆਂ ਦਾਤਾਂ ਤਾਂ ਪ੍ਰਮਾਤਮਾਂ ਦੇਣ ਵਾਲਾ ਹੈ ਪਰ ਧੀ ਪੁੱਤ ਵਿੱਚ ਫਰਕ ਪਾ ਕੇ ਕੇਵਲ ਪੁੱਤਾਂ ਦੀਆਂ ਦਾਤਾਂ ਦੇਣ ਦੇ ਦਾਤੇ ਵੀ ਬਣੇ ਹੋਏ ਹਨ। ਬਹੁਤੇ ਤਾਂ ਇਹ ਦਾਤਾਂ ਵੰਡਦੇ ਹੋਏ ਅੇਸ਼ੋ ਇਸ਼ਰਤ ਵਿੱਚ ਅੰਨੇ ਹੋਏ ਬਲਾਤਕਾਰ ਵੀ ਕਰੀ ਜਾ ਰਹੇ ਹਨ। ਜਨਤਾ ਦਾ ਪੈਸਾ ਲੋਕ ਭਲਾਈ ਦੇ ਕੰਮਾਂ ਤੇ ਲੌਣ ਦੀ ਬਜਾਏ ਮਹਿਲ ਨੁਮਾਂ ਡੇਰਿਆਂ ਅਤੇ ਆਲੀਸ਼ਾਨ ਬਿਲਡਿੰਗਾਂ ਤੇ ਲਾ ਰਹੇ ਹਨ। ਪ੍ਰਚਾਕਾਂ ਨੂੰ ਮਾਇਆ ਦਾ ਅਤੇ ਸਰਕਾਰੀ ਲੀਡਰਾਂ ਨੂੰ ਵੋਟਾਂ ਦਾ ਲਾਲਚ ਦੇ ਕੇ ਖਰੀਦ ਲੈਂਦੇ ਹਨ। ਅਜਿਹੇ ਹਲਾਤਾਂ ਵਿੱਚ ਕਿਸੇ ਗੀਤਕਾਰ ਦੀ ਅਣਖ ਜਾਗਣੀ ਸੋਨੇ ਤੇ ਸੁਹਾਗੇ ਵਾਲਾ ਕੰਮ ਹੈ ਜੋ ਸਾਡੇ ਧਰਮ ਲੀਡਰਾਂ ਅਤੇ ਪ੍ਰਚਾਰਕਾਂ ਨੂੰ ਕਹਿਣਾ ਚਾਹੀਦਾ ਸੀ ਉਹ ਗੱਜ ਵੱਜ ਕੇ ਪ੍ਰਸਿੱਧ ਗੀਤਕਾਰ ਬੱਬੂ ਮਾਨ ਨੇ ਨਿਧੱੜਕ ਹੋ ਕੇ ਕਹਿ ਦਿੱਤਾ ਹੈ। ਅਕਾਲੀ ਆਗੂ ਸ੍ਰ ਸਿਮਰਨਜੀਤ ਸਿੰਘ ਮਾਨ, ਵਿਦਿਆਰਥੀ ਵਰਗ ਅਤੇ ਸਰੋਤਿਆਂ ਦਾ ਬੱਬੂ ਮਾਨ ਦੀ ਪਿੱਠ ਤੇ ਆ ਜਾਣਾ ਵੀ ਆਂਮ ਗੱਲ ਨਹੀਂਕੌਮ ਦੇ ਜਾਗਣ ਦੀ ਨਿਸ਼ਾਨੀ ਹੈ। ਭਾਂਵੇਂ ਅਸੀਂ ਇਸ ਗੀਤਕਾਰ ਦੇ ਸਾਰੇ ਗੀਤਾਂ ਨਾਲ ਸਹਿਮਤ ਨਹੀਂ ਪਰ ਸਚਾਈ ਦਾ ਪੱਖ ਪੂਰ ਰਹੇ ਹਾਂ ਕਿਉਂਕਿ ਬਾਬੇ ਨਾਨਕ ਨੇ ਸਾਨੂੰ ਗੁਣਾਂ ਦੀ ਸਾਂਝ ਰੱਖਣ ਦਾ ਉਪਦੇਸ਼ ਦਿੱਤਾ ਹੈ-ਸਾਂਝ ਕੀਚੈ ਗੁਣਹ ਕੇਰੀ ਛਾਡਿ ਅਵਗੁਣ ਚਲੀਐ॥ (ਗੁਰੂ ਗ੍ਰੰਥ) ਕੋਈ ਵੀ ਸਚਾਈ ਪੇਸ਼ ਕਰਦਾ ਹੈ ਉਹ ਵਧਾਈ ਦਾ ਪਾਤਰ ਹੈ। ਇਸ ਕਰਕੇ ਅਸੀਂ ਸਾਰੇ ਬੱਬੂ ਮਾਨ ਨੂੰ ਵਧਾਈ ਦਿੰਦੇ ਹੋਏ ਸੰਗਤਾਂ ਨੂੰ ਭੇਖੀ ਸਾਧਾਂ ਦਾ ਖਹਿੜ ਛੱਡਣ ਦੀ ਅਪੀਲ ਕਰਦੇ ਹਾਂ। ਅਸੀਂ ਹਾਂ ਦੇਸ਼ਾਂ-ਵਿਦੇਸ਼ਾਂ ਵਿੱਚ ਵਿਚਰ ਰਹੀ ਇੰਟ੍ਰਨੈਸ਼ਨਲ ਸਿੰਘ ਸਭਾ, ਮਿਸ਼ਨਰੀ ਸਰਕਲ ਅਤੇ ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ ਐਸ ਏ ਦੇ ਨਾਂ ਹੇਠ ਪ੍ਰਚਾਰ ਕਰਨ ਵਾਲੇ ਸੰਗਤ ਦੇ ਸੇਵਾਦਾਰ।


(16/11/09)
ਗੁਰਮੀਤ ਸਿੰਘ ਆਸਟ੍ਰੇਲੀਆ

Dear Dr. Gurmukh Singh jee (New Delhi),
Waheguru jee ka Khalsa Waheguru jee kee Fateh
I am sure by now you may have also read the views of S. Harmanjit Singh (www.sikhmarg.com), though I have also earlier expressed some doubts.
For your information, before coming to Australia, my wife and I had undertaken Amrit Initiation Ceremony (Khandaiy Dee Pahul) on First October 1981 at Gurduara Sahib, Rajouri Garden, New Delhi, when we hardly knew about certain doubts which are under active discussion now.
Will you tell when your wife and you had undertaken Khandaiy Dee Pahul as prescribed in the Sikh Rahat Maryada (1945)? Now after your brilliant Research whether you have stopped reciting Jaap Sahib, Ten Swayyays, Chaupayee, Prayer to Bhagauti, etc. or still continue.
Thanks for sharing this personal information.
Gurmit Singh (Australia)


ਬੇਬੇ ਜੀ ਮੈਂ ਸੰਤ ਬਣੂੰਗਾ:

http://www.youtube.com/watch?v=d2-eii4N6cs


(16/11/09)
ਪ੍ਰੇਮ ਸਿੰਘ ਬਰਨਬੀ

ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ।
Bhai Mewa Singh Ji

I think it's a Ganga sagar, not a Sukh sagar.


(15/11/09)
ਮੇਵਾ ਸਿੰਘ

Sikh Marg readers:

Wahe Guru Ji Ka Khalsa Wahe Guru Ji Ki Fateh

Sat Sri Akal

There is an individual named Rai Sahib who is showing sukh sagar to the sikh sangat in Canada stating that Guru Gobind Singh Ji drank milk from a cow in this vessel that has been handed down in his family for many generations. Does anybody know the actual truth behind it? I am looking for any historical evidence in regards to this event happening. Any insight would be appreciated.

I also wrote another message in regards to Jasbir Singh's articles and was told that if I believe other views on a topic it was ok. I am very dissapointed in the fact that articles are being written without factual information as their basis and I will not be reading your articles in the future as you have not looked at all aspects of the information you are providing. You made statements pertaining to the fact that a Bull is doing certain things in his current life because of mistakes in the past life. There is no basis for such a belief as we cannot look at the past life or even proof if such a past existed. If you can prove that a past life in fact exists then i would be willing to discuss this further but I will not read or look at information that has no scientific proof or factual relativity to today's world. I can't type in punjabi so I don't expect a reponse to this as you have stated you will not be responding to english requests or criticisms.

The above statements are only my views that I extend towards Sikh Marg readers. Every person is entitled to make their decisions and read whatever they want but being a religious paper I would expect articles to be more well rounded. The Guru Granth Sahib is not solely based on the aatma there are many other views in their that could be discussed as well. Aatma means soul and has nothing to do with previous lives. I wonder why this is the only topic you have chosen to discuss as there are so many other things in the Guru Granth Sahib that could be brought to society's attention. If you believe in past and future lives, you should be worried about what these lies could hold for your own future lives since you are handing out false information.

Charanjit Singh (Brampton) asked your views about God and you never answered him but you instead asked him questions. Can you please answer his question as I would be interested in reading your response to his request.

I feel Tarlochan Singh is doing the same thing as Jasbir Singh and is mis-educating the readers of Sikh Marg

Thank-you

Mewa Singh


(15/11/09)
ਅੰਗਦ ਸਿੰਘ

Waheguru Ji Ka Khalsa,
Waheguru Ji Ki Fateh ,

I am Angad Singh from India (chandigarh) a student in final year of my engineering. By the grace of waheguru ji, i had written a poem on SIKH YOUTH. I am attaching along with the mail. Please share with people u know........and revert me back your views.......

waheguru jio

*********************************************************************

“SIKH AAJ KAL”

(No Time for God)

I keep the World prior to everything,

Money, Fame is that all I Sing,

I believe that “Everything” is here to stay,

“Religion” is a long process, so I keep my life from it miles away,

In my OLD AGE, I’ll surely start to Pray,

But For Now............ I DONT HAVE TIME,

My heart is beating, so much work is pending,

Watch is ticking, My Phone is ringing..... Ohh...God!!

I DONT HAVE TIME, DONT HAVE TIME FOR U.

Watching a Movie, Ahh...I can sit for 3 hours,

But talking “Religion”, Ohhh...it’s like trapped inside bars,

Endlessly, I can chat with my friends,

Taking your “Name”, “PENDING” is the message my heart sends,

But For Now............ I DONT HAVE TIME,

My heart is beating, so much work is pending,

Watch is ticking, My Phone is ringing..... Ohh...God!!

I DONT HAVE TIME, DONT HAVE TIME FOR U.

“ONLY” 24 hours is what “you” give,

Study, work, friends, family ...so much to live,

“Work is Worship”, is what “you” always say,

Now I am doing work, how can I take your “Name”,

I think, I don’t find any other way..

But to say.............. I DONT HAVE TIME,

My heart is beating, so much work is pending,

Watch is ticking, My Phone is ringing..... Ohh...God!!

I DONT HAVE TIME, DONT HAVE TIME FOR U.

GURSIKH or SARDAR, Ohhh... it’s the same,

To be a SARDAR, is not a “Game”,

SARDARI for me is going to Gym,

Flirting with girls, and then changing my SIM,

Finishing the bottle of beer at one take,

Cutting and Shaving my hair, for my beloved’s sake,

No Matter if I Don’t Look Like a SARDAR,

I am a SIKH from INSIDE, Any problem with you???

I’ll Kill you, if u Call me “HINDU”

I repeat myself...... I DONT HAVE TIME,

My heart is beating, so much work is pending,

Watch is ticking, My Phone is ringing..... Ohh...God!!

I DONT HAVE TIME, DONT HAVE TIME FOR U.

“Angad Singh” wishes to ask you few things: -

FROM WHERE DO YOU GET?

à The “courage” to laugh at jokes made at your name,

à The “courage” to sell your “soul” in the name of fame,

à The “smartness” of doing wrong, and giving others the blame,

à The “heart” to drink, to shave and cut, and to play the dirty game,

God gave a “message” for you, and asked me to convey,

“Ohh... “such” Sikh, I’m Looking at You,

You call yourself a SIKH from INSIDE,

But all can I see is just “EMPTY” INSIDE,

You do all wrong, and think you can hide,

You’re acting smart, but you’re fooling yourself,

Power of “Truth” will disclose your inner self,

NOTHING else works at my place,

“ONLY TRUE GURU’S NAME”, shall give you grace,

Now you have to choose whether “WIN” or “LOOSE”,

I know YOU DONT HAVE TIME,

But for few seconds............

Just “feel” these words.........and

FEEL THE GOD INSIDE!!!!!!!!!!!!!

Written By: Share Your Views:

Angad Singh

Student (B-Tech) 9988954159(C.H.D)


(14/11/09)
ਸਰਵਜੀਤ ਸਿੰਘ ਅਤੇ ਸਾਥੀ

ਦਸਮ ਗ੍ਰਥੀਓ! ਤਾਂ ਪੱਗਾਂ ਵੇਚਣ ਵਾਲਾ ਫਿਰ ਕੋਣ ਹੋਇਆ?
ਸ: ਗੁਰਚਰਨ ਜੀਤ ਸਿੰਘ ਲਾਂਬਾ ਜੀ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
ਆਪ ਜੀ ਵਲੋਂ ਪੋ: ਦਰਸਨ ਸਿੰਘ ਜੀ ਦੀ ਇੱਕ ਵੀਡੀਓ ਵਿਚੋਂ ਕੁੱਝ ਅੰਸ, ਇੱਕ ਪੰਜਾਬੀ ਟੀਵੀ ਤੋਂ ਅੰਸ ਪੇਸ਼ ਕੀਤੇ ਗਏ ਸਨ। ਜਿਸ ਬਾਰੇ ਆਪ ਜੀ ਵਲੋਂ ਕੀਤੇ ਗਏ ਸਵਾਲਾਂ ਦੇ ਜਵਾਬ ਦੇਣ ਦੇ ਨਾਲ ਨਾਲ ਆਪ ਨੂੰ ਵੀ, ਅਖਬਾਰਾਂ ਰਾਹੀ ਕਈ ਸਵਾਲ ਵੀ ਕੀਤੇ ਗਏ ਸਨ ਪਰ ਆਪ ਜੀ ਨੇ ਕਿਸੇ ਵੀ ਸਵਾਲ ਦਾ ਜਵਾਬ ਨਹੀ ਦਿੱਤਾ। ਉਸੇ ਵੀਡੀਓ ਵਿੱਚ ਪੋ ਦਰਸਨ ਸਿੰਘ ਜੀ ਨੇ ਅਖੌਤੀ ਦਸਮ ਗ੍ਰੰਥ ਵਿੱਚ ਦਰਜ ਚਰਿਤ੍ਰ ਨੂੰ 71ਦਾ ਵੀ ਜਿਕਰ ਕੀਤਾ ਸੀ। ਪਰ ਆਪ ਜੀ ਨੇ ਆਪਣੇ ਪ੍ਰੋਗਰਾਮ ਵਿੱਚ ਇਸ ਦਾ ਜਿਕਰ ਨਹੀ ਸੀ ਕੀਤਾ। ਆਓ ਇਹ ਕਹਾਣੀ ਵੀ ਸੰਗਤਾਂ ਨਾਲ ਸਾਝੀ ਕਰ ਲਈਏ।
ਆਖੇ ਜਾਂਦੇ ਦਸਮ ਗ੍ਰੰਥ `ਚ ਦਰਜ ਚਰਿਤ੍ਰ ਨੰ: 71 ਪੰਨਾ 901, ਜਿਸ ਬਾਰੇ ਪਿਆਰਾ ਸਿੰਘ ਜੀ ਪਦਮ ਲਿਖਦੇ ਹਨ, “ਜਿਸ ਸਮੇਂ ਸਤਿਗੁਰੂ ਪਾਉਂਟੇ ਸਾਹਿਬ ਤੋਂ ਵਾਪਸ ਮੁੜਦੇ ਕਪਾਲ ਮੋਚਨ ਤੀਰਥ ਤੇ ਆਏ ਤਾਂ ਖਿਆਲ ਆਇਆ ਕਿ ਆਪਣੇ ਸਿੱਖਾਂ ਨੂੰ ਸਿਰੋਪਾਉ ਵਜੋਂ ਪੱਗਾਂ ਦਿਤੀਆਂ ਜਾਣ ਪਰੰਤੂ ਪੱਗਾਂ ਕਿਤੋਂ ਮਿਲੀਆਂ ਨਹੀਂ, ਕੁੱਝ ਸਿੱਖਾ ਨੂੰ ਪਾਉਂਟੇ ਤੇ ਬੂੜੀਏ ਵੀ ਭੇਜਿਆ ਗਿਆ ਪਰ ਇਤਨੀ ਮਲਮਲ ਉਥੋਂ ਨਾ ਮਿਲੀ ਅਖੀਰ ਫੈਸਲਾ ਕੀਤਾ ਕਿ ਇਸ ਪਵਿੱਤਰ ਤੀਰਥ ਲਾਗੇ ਜੋ ਪਿਸ਼ਾਬ ਕਰਦਾ ਹੋਵੇ ਉਸਨੂੰ ਫ਼ੜ ਲਓ ਤੇ ਉਸਦੀ ਪੱਗ ਲਾਹ ਲਓ, ਅਜੇਹਾ ਕਰਨ ਤੇ ਉਸ ਨੂੰ ਨਸੀਹਤ ਮਿਲੇਗੀ ਕਿ ਧਰਮ ਅਸਥਾਨ ਤੇ ਗੰਦ ਖਿਲਾਰਨੋਂ ਪ੍ਰਹੇਜ ਕਰਨਾ ਚਾਹੀਦਾ ਹੈ। ਗੁਰੂ ਸਾਹਿਬ ਦੇ ਸਿਪਾਹੀਆਂ ਨੂੰ ਇਹ ਹੁਕਮ ਮਿਲਣ ਦੀ ਦੇਰ ਸੀ ਕਿ ਥੋੜੇ ਸਮੇਂ ਵਿੱਚ ਹੀ ਅਠ ਸੌ ਪੱਗਾਂ ਇਕੱਠੀਆਂ ਕਰ ਲਈਆਂ ਤੇ ਉਥੇ ਹੀ ਧੁਆ ਲਈਆਂ ਗਈਆਂ। ਇਸ ਤਰ੍ਹਾ ਉਨ੍ਹਾਂ ਉਜਲ ਦਸਤਾਰਾਂ ਦੇ, ਆਏ ਸਿਖਾਂ ਪ੍ਰੇਮੀਆਂ ਨੂੰ ਵੰਡਕੇ ਸਿਰੋਪਾਉ ਦਿਤੇ ਗਏ। ਇਹ ਘਟਨਾ ਗੁਰੁ ਸਾਹਿਬ ਨੇ ‘ਪੁਰਖ ਚਰਿਤਰ’ ਦੇ ਰੂਪ ਵਿੱਚ 71 ਨੰਬਰ ਤੇ ਦਰਜ ਕੀਤੀ ਹੈ। " (ਪਿਆਰਾ ਸਿੰਘ ਪਦਮ, ‘ਦਸਮ ਗ੍ਰੰਥ ਦਰਸ਼ਨ’ ਪੰਨਾ 125)
ਲਾਂਬਾ ਜੀ, ਤੁਸੀ ਤਾਂ ਜਾਣੀਜਾਣ ਹੋ ਪਰ ਸਿੱਖ ਸੰਗਤ ਦੀ ਜਾਣਕਾਰੀ ਲਈ ਇਹ ਦੱਸਣਾ ਜਰੂਰੀ ਹੈ ਕਿ ਪਿਆਰਾ ਸਿੰਘ ਪਦਮ ਵਲੋਂ ਬਿਆਨ ਕੀਤੀ ਕਹਾਣੀ ਅਧੂਰੀ ਹੈ। ਅਖੌਤੀ ਦਸਮ ਗ੍ਰੰਥ `ਚ ਦਰਜ ਚਰਿਤ੍ਰ ਨੰ: 71, ਜਿਸ ਦੇ ਕੁਲ 10 ਛੰਦ ਹਨ। ਪਿਆਰਾ ਸਿੰਘ ਪਦਮ ਨੇ ਸਿਰਫ 8 ਛੰਦਾਂ ਦੇ ਅਥਰ ਹੀ ਲਿਖੇ ਹਨ; ਆਓ ਬਾਕੀ ਕਹਾਣੀ ਦੇ ਦਰਸ਼ਨ ਕਰ ਲਈਏ।
ਪ੍ਰਾਤ ਲੇਤ ਸਭ ਧੋਇ ਮਗਾਈ। ਸਭ ਹੀ ਸਿਖੑਨਯ ਕੋ ਬੰਧਵਾਈ।
ਬਚੀ ਸੂ ਬੇਚਿ ਤਰੁਤ ਤਹ ਲਈ। ਬਾਕੀ ਬਚੀ ਸਿਪਾਹਿਨ ਦਈ। 9.
ਬਟਿ ਕੈ ਪਗਰੀ ਨਗਰ ਕੋ ਜਾਤ ਭਏ ਸੁਖ ਪਾਇ।
ਭੇਦ ਮੂਰਖਨ ਨ ਲਹਿਯੋ ਕਹਾ ਗਯੋ ਕਰਿ ਰਾਇ। 10.
ਪ੍ਰਾਂਤ: ਵੇ ਸਭ ਧੁਲੀ ਹੁਈ ਮੰਗਵਾਕਰ ਸਭ ਸਿਖੋ ਕੋ ਬੰਧਵਾ ਦੀ। ਜੋ ਬਚ ਗਈ ਉਨੇ ਤਰੁੰਤ ਬੇਚ ਦਿਆ ਗੈਆ ਔਰ ਜੋ ਫਿਰ ਵੀ ਬਚ ਗਈ ਉਨੇ ਸਿਪਾਹੀਓ ਕੋ ਦੇ ਦਿਆ॥ 9॥ ਦੋਹਾ॥ ਪਗੜਿਓ ਕੇ ਦਾਮ ਵਸੁਲਕਰ ਸੁਖਪੁਰਵਕ ਅਪਨੇ ਨਗਰ ਕੋ ਚਲ ਦਿਆ। ਇਸ ਪ੍ਰਕਾਰ ਕਿਸੀ ਭੀ ਮੁਰਖ ਨੇ ਰਹਸਯ ਕੋ ਨ ਸਮਝਾ ਕਿ ਜਹ ਰਾਜਾ ਕਿਆ ਕਰ ਰਹਾ ਹੈ॥ 10॥ (ਡਾ: ਜੋਧ ਸਿੰਘ, ਸੈਚੀ ਤੀਜੀ ਪੰਨਾ 346-47)
ਸ: ਗੁਰਚਰਨ ਜੀਤ ਸਿੰਘ ਲਾਂਬਾ ਜੀ, ਇਹ ਹੈ ਉਹ ਪੂਰੀ ਕਹਾਣੀ ਜਿਸ ਨੂੰ ਪਿਆਰਾ ਸਿੰਘ ਪਦਮ ਨੇ ਗੁਰੂ ਜੀ ਦੀ ਹੱਡ ਬੀਤੀ ਲਿਖਿਆ ਹੈ। ਇਹ ਕਹਾਣੀ ਹੀ ਪੋ: ਦਰਸਨ ਸਿੰਘ ਜੀ ਨੇ ਸੁਣਾਈ ਹੈ। ਇਸ ਸਾਖੀ ਬਾਰੇ ਗਿ. ਹਰੰਬਸ ਸਿੰਘ ਜੀ ਦੇ ਵਿਚਾਰ ਜਾਨਣੇ ਵੀ ਲਾਹੇਬੰਦ ਹੋਣਗੇ।
“ਭਾਵੇਂ ‘ਤ੍ਰੀਆ’ ਸ਼ਬਦ ਇਸਤਰੀ ਭਾਵ ਦਾ ਪ੍ਰਤੀਕ ਹੈ ਪਰ ਇਹਨਾਂ ਚਰਿਤ੍ਰਾਂ ਵਿੱਚ ਕੁੱਝ ਪੁਰਸ਼ਾਂ ਦੇ ਵੀ ਹਨ ਅਤੇ 3 ਚਰਿਤ੍ਰ (ਛਜੀਆ ਨੰ: 16, ਨੂਪ ਕੌਰ ਨੰ: 21, 22, 23 ਅਤੇ ਕਪਾਲ ਮੋਚਨ ਨੰ: 71) ਅਜਿਹੇ ਹਨ ਜੋ ਗੁਰੁ ਗੋਬਿੰਦ ਸਿੰਘ ਜੀ ਉਪਰ ਹੀ ਢੁਕਦੇ ਹਨ। ਇਸ ਰਚਨਾ ਦੇ ਸੋਮੇ ਵਖੋ ਵੱਖ ਹਨ। ਇਨ੍ਹਾਂ ਵਿੱਚ ਕਈ ਇਤਿਹਾਸਕ, ਅਰਧ ਇਤਿਹਾਸਕ, ਮਿਥਿਹਾਸਕ, ਅਰਧ ਮਿਥਿਹਾਸਕ ਲੋਕ ਕਥਾਵਾਂ ਦੇ ਪਾਤਰ ਅਤੇ ਸਵੈ-ਬੀਤੀਆਂ ਹਨ।” (ਸ੍ਰੀ ਦਸਮ ਗ੍ਰੰਥ ਦਰਪਣ, ਪੰਨਾ 291, ਗਿ. ਹਰੰਬਸ ਸਿੰਘ)
ਲਾਂਬਾ ਜੀ, ਇਹ ਕਿਵੇ ਮੰਨ ਲਿਆ ਜਾਂਵੇ ਕਿ ਤੁਸੀ ‘ਦਸਮ ਗ੍ਰੰਥ ਦਰਸ਼ਨ’ ਅਤੇ ‘ਸ੍ਰੀ ਦਸਮ ਗ੍ਰੰਥ ਦਰਪਣ’ ਨੂੰ ਨਹੀ ਪੜ੍ਹਿਆ ਹੋਵੇਗਾ? ਜੇ ਪਿਆਰਾ ਸਿੰਘ ਪਦਮ ਅਤੇ ਗਿਆਨੀ ਹਰਬੰਸ ਸਿੰਘ ਜੀ ਦੀ ਲਿਖਤ ਨੂੰ ਠੀਕ ਮੰਨ ਲਿਆ ਜਾਵੇ ਤਾਂ ਫਿਰ ਲੋਕਾਂ ਦੀਆਂ ਪੱਗਾਂ ਵੇਚਣ ਵਲਾ ਕੌਣ ਹੋਇਆ? ਪੋ: ਦਰਸਨ ਸਿੰਘ ਜੀ ਨੇ ਸੰਗਤਾਂ ਨੂੰ ਜੇ ਇਹ ਜਾਣਕਾਰੀ ਦੇ ਦਿੱਤੀ ਹੈ ਕਿ ਅਖੌਤੀ ਦਸਮ ਗ੍ਰੰਥ ਵਿੱਚ ਗੁਰੂ ਜੀ ਬਾਰੇ ਆਹ ਕੁੱਝ ਲਿਖਿਆ ਹੋਇਆ ਹੈ ਤਾਂ ਉਨ੍ਹਾਂ ਨੇ ਕੀ ਗੁਨਾਹ ਕਰ ਦਿੱਤਾ ਹੈ? ਕੀ ਇਹ ਸਭ ਕੁੱਝ ਤੁਹਾਡੇ ਗ੍ਰੰਥ ਅਤੇ ਇਸ ਗ੍ਰੰਥ ਦੇ ਹਮਾਇਤੀ ਵਿਦਵਾਨਾਂ ਦੀ ਲਿਖਤਾਂ ਵਿੱਚ ਨਹੀ ਹੈ?
ਇਸ ਬਾਰੇ ਆਪ ਜੀ ਕੀ ਕਹਿਣਾ ਚਾਹੋਗੇ।
ਆਪ ਜੀ ਦੇ ਹੁੰਗਾਰੇ ਦੀ ਉਠੀਕ ਵਿਚ,
ਗੁਰਚਰਨ ਸਿੰਘ ਜਿਉਣਵਾਲਾ, ਪੋ ਮੱਖਣ ਸਿੰਘ ਸੈਕਰਾਮੈਂਟ, ਸਰਵਜੀਤ ਸਿੰਘ, ਡਾ। ਗੁਰਮੀਤ ਸਿੰਘ (ਸਿੰਘ ਸਭਾ ਇੰਨਰਨੈਸ਼ਲਨ) ਟਹਿਲ ਸਿੰਘ, ਰਜਿੰਦਰ ਸਿੰਘ, ਸਤਿਪ੍ਰਕਾਸ਼ ਸਿੰਘ, ਅਜੀਤ ਸਿੰਘ (ਬਾਬਾ ਬੰਦਾ ਸਿੰਘ ਬਹਾਦਰ ਇੰਨਰਨੈਸ਼ਲਨ ਸਿੱਖ ਸੁਸਾਇਟੀ) ਅਵਤਾਰ ਸਿੰਘ ਮਿਸ਼ਨਰੀ, ਗਿਆਨ ਸਿੰਘ ਮਿਸ਼ਨਰੀ, ਸ੍ਰ ਕੁਲਦੀਪ ਸਿੰਘ ਯੂਬਾਸਿਟੀ, (ਮਿਸ਼ਨਰੀ ਸਰਕਲ ਕੈਲੇਫੋਰਨੀਆਂ)

************************************************************

ਪ੍ਰੋ. ਦਰਸ਼ਨ ਸਿੰਘ ਦੇ ਜਸ ਪੰਜਾਬੀ TV ਉਪਰ ਵਿਖਾਏ ਅਧੂਰੇ ਕਲਿੱਪਾਂ ਦੀ ਪੂਰੀ ਵੀਡੀਓ ਵੇਖਣ ਲਈ ਕਲਿੱਕ ਕਰੋ।ਇਹ ਵੀਡੀਓ ਤਿੰਨ ਭਾਗਾਂ ਵਿੱਚ ਹੈ।ਇਸ ਵੀਡੀਓ ਨੂੰ ਵੇਖਕੇ ਤੁਸੀ ਉਹਨਾ ਲੋਕਾਂ ਦੀ ਅਕਲ ਦਾ ਅੰਦਾਜਾ ਲਗਾ ਲੈਣਾਂ, ਜੋ TV ਉਪਰ ਜਾਂ ਬਾਹਰ ਕਿਸੇ ਵੀ ਵਿਅਕਤੀ ਉਪਰ ਬਿਨਾ ਵਜਹਾ ਕੋਈ ਵੀ ਇਲਜਾਮ ਲਗਾ ਸਕਦੇ ਹਨ, ਖਾਲਸਾ ਜੀ ਜਾਗੋ!!!!!
http://www.wakeupkhalsa.com/video-shabad.php


(14/11/09)
ਤੱਤ ਗੁਰਮਤਿ ਪਰਿਵਾਰ

ਸਿੱਖ ਮਾਰਗ ਦੇ ਪਾਠਕ ਸੱਜਣੋ
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ॥

ਪੱਤਰਾਂ ਵਾਲੇ ਕਾਲਮ ਵਿੱਚ ਵੀਰ ਇਕਵਾਕ ਸਿੰਘ ਜੀ ਪੱਟੀ ਦੀ ‘ਬੱਬੂ ਮਾਨ’ ਦੇ ਗੀਤ ਨਾਲ ਸੰਬੰਧਿਤ ਖੱਤ ਪੜਿਆ। ਵੀਰ ਜੀ ਨੇ ਬਹੁਤ ਸੋਹਣਾ ਅਤੇ ਸਹੀ ਲਿਖਿਆ ਹੈ। ਬੇਨਤੀ ਹੈ ਕਿ ਇਸ ਗੀਤ ਦੇ ਸੰਬੰਧ ਵਿੱਚ `ਚੜਦੀਕਲਾ ਟਾਈਮ ਟੀਵੀ’ ਤੇ ਇੱਕ ਇਸ਼ਤਿਹਾਰ ਆ ਰਿਹਾ ਸੀ। ਇਸ ਵਿੱਚ ਲਿਖਿਆ ਸੀ ਕਿ ਜੇ ਤੁਸੀ ਚਾਹੁੰਦੇ ਹੋ ਕਿ ਬੱਬੂ ਮਾਨ ਐਸੇ ਗੀਤ ਗਾਉਂਦਾ ਰਹੇ ਤਾਂ ੫੬੭੬੭੨੭੨ ਨੰ. ਤੇ ਮੈਸਜ ਬਾਕਸ ਵਿੱਚ ਜਾ ਕੇ
‘BM’ ਟਾਈਪ ਕਰਕੇ ਸੰਦੇਸ਼ ਭੇਜੋ। ਜੇ ਚਾਹੁੰਦੇ ਹੋ ਕਿ ਉਹ ਐਸੇ ਗੀਤ ਨਾ ਗਾਵੇ ਤਾਂ ਮੈਸਜ਼ ਬਾਕਸ ਵਿੱਚ ‘BB’ ਟਾਈਪ ਕਰਕੇ ਸੰਦੇਸ਼ ਭੇਜੋ। ਪਰਿਵਾਰ ਸਾਰੇ ਜਾਗਰੂਕ ਪਾਠਕਾਂ ਨੂੰ ਬੇਨਤੀ ਕਰਦਾ ਹੈ ਕਿ ‘ਬੱਬੂ ਮਾਨ’ ਦੇ ਇਸ ਗਾਣੇ ਦੇ ਹੱਕ ਵਿੱਚ ਸੰਦੇਸ਼ ਭੇਜ ਕੇ ਗਾਇਕ ਦੀ ਹੌਂਸਲਾ ਅਫਜਾਈ ਕੀਤੀ ਜਾਵੇ।
ਗੁਰ ਫਤਹਿ
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ


(‘ਸਿੱਖ ਮਾਰਗ’ ਦੇ ਪਾਠਕਾਂ/ਲੇਖਕਾਂ ਦੇ ਧਿਆਨ ਹਿੱਤ:- ਅਸੀਂ ਪਹਿਲਾਂ ਵੀ ਕਈ ਵਾਰੀ ਇੱਥੇ ਲਿਖ ਚੁੱਕੇ ਹਾਂ ਕਿ ਆਪਣੀ ਲਿਖਤ ਨੂੰ ਵਰਡ ਡਾਕੂਮਿੰਟਸ ਜਾਂ ਆਰ ਟੀ ਐੱਫ ਫੌਰਮੇਟ ਵਿੱਚ ਭੇਜੋ। ਜਿਸ ਵਿੱਚ ਕਿ ਤੁਹਾਡੀ ਟਾਈਪ ਕੀਤੀ ਹੋਈ ਲਿਖਤ ਦੀ ਫੌਰਮੇਟ ਲੌਸਟ ਨਹੀਂ ਹੁੰਦੀ। ਜੇ ਕਰ ਤੁਸੀਂ ਸਿੱਧੀ ਹੀ ਅਟੈਚਮਿੰਟਸ ਤੋਂ ਬਿਨਾ ਭੇਜਦੇ ਹੋ ਤਾਂ ਕਈ ਵਾਰੀ ਅੰਨਫੌਰਮੇਟ ਵਿੱਚ ਸਾਨੂੰ ਮਿਲਦੀ ਹੈ। ਜਿਸ ਵਿੱਚ ਕਿ ਕੋਈ ਪਤਾ ਨਹੀਂ ਲਗਦਾ ਕਿ ਤੁਸੀਂ ਕਿਹੜੇ ਫੌਂਟਸ ਵਰਤੇ ਹਨ, ਵਿੱਚ ਕੋਈ ਅੰਗ੍ਰੇਜ਼ੀ ਦਾ ਸ਼ਬਦ ਵੀ ਵਰਤਿਆ ਹੈ ਅਤੇ ਜਾਂ ਫਿਰ ਇੱਕ ਤੋਂ ਜ਼ਿਆਦਾ ਫੌਂਟਸ ਵਰਤੇ ਹੋਏ ਹਨ। ਜਿਸ ਕਾਰਨ ਸ਼ਬਦ ਜੋੜਾਂ ਵਿੱਚ ਗਲਤੀਆਂ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਜੇ ਕਰ ਕਾਹਲੀ ਹੈ ਜਾਂ ਕੁੱਝ ਲਾਈਨਾ ਹੀ ਟਾਈਪ ਕਰਕੇ ਭੇਜਣੀਆਂ ਹਨ ਤਾਂ ਇੰਜ ਕਰੋ: ਲਿਖਤ ਨੂੰ ਯੂਨੀਕੋਡ ਵਿੱਚ ਭੇਜੋ ਅਤੇ ਜਾਂ ਫਿਰ ਇੱਕ ਹੀ ਫੌਂਟਸ ਵਰਤ ਕੇ ਉਪਰ ਸਬਜਿਕਟ ਵਿੱਚ ਉਸ ਫੌਂਟਸ ਦਾ ਨਾਮ ਲਿਖੋ। ਜੇ ਕਰ ਚਿੱਠੀ ਸਿਰਫ ਅੰਗ੍ਰੇਜ਼ੀ ਵਿੱਚ ਹੀ ਹੈ ਤਾਂ ਉਸ ਦੀ ਕੋਈ ਵੀ ਸਮੱਸਿਆ ਨਹੀਂ ਹੈ-ਸੰਪਾਦਕ)


(14/11/09)
ਜਗਤਾਰ ਸਿੰਘ ਜਾਚਕ, ਨਿਊਯਾਰਕ

ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ, ਭਾਈ ਅਵਤਾਰ ਸਿੰਘ ਜੀ ਜੀ ਅਦਬ ਸਹਿਤ ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫ਼ਤਹਿ।
ਵਿਸ਼ਾ: ਭਖਦੇ ਸਿੱਖ ਮਸਲਿਆਂ ਦਾ ਫੌਰੀ ਹੱਲ ਨਾ ਲਭਿਆ ਤਾਂ ਭਰਾ-ਮਾਰੂ ਜੰਗ ਦਾ ਖ਼ਤਰਾ!
ਬੇਨਤੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵਲੋਂ ਆਨਰੇਰੀ ਅੰਤਰਾਸ਼ਟਰੀ ਸਿੱਖ ਪ੍ਰਚਾਰਕ ਨਿਯੁਕਤ ਹੋਣ ਨਾਤੇ ਮੇਰਾ ਫਰਜ਼ ਬਣਦਾ ਹੈ ਕਿ ਸਿੱਖ ਕੌਮ ਦੇ ਭਖਦੇ ਮਸਲਿਆਂ ਬਾਰੇ (ਜਿਨ੍ਹਾਂ ਵਿੱਚੋਂ ‘ਦਸਮ ਗ੍ਰੰਥ ਵਿਵਾਦ ਅਤੇ ਨਾਨਕਸ਼ਾਹੀ ਕੈਲੰਡਰ ਦਾ ਮੁੱਦਾ ਬੜੇ ਅਹਿਮ ਹਨ) ਆਪ ਜੀ ਨੂੰ ਦੇਸ਼ ਵਿਦੇਸ਼ ਦੀਆਂ ਪੰਥ ਦਰਦੀ ਸਿੱਖ ਜਥੇਬੰਦੀਆਂ ਤੇ ਜਾਗਰੂਕ ਸਿੱਖ ਸੰਗਤਾਂ ਦੇ ਵਿਚਾਰਾਂ ਤੋਂ ਜਾਣੂ ਕਰਵਾਵਾਂ।
ਕਥਿਤ ਦਸਮ ਗ੍ਰੰਥ ਦੇ ਝਗੜੇ ਨੂੰ ਲੈ ਕੇ ਅਮਰੀਕਾ, ਕਨੇਡਾ ਅਤੇ ਇੰਗਲੈਂਡ ਵਿੱਚ ਸਿੱਖ ਭਾਈਚਾਰੇ ਦੀ ਸਥਿਤੀ ਬੜੀ ਫਿਸਫੋਟਜਨਕ ਹੈ। ਨਿਊਯਾਰਕ ਵਿੱਚ ਤਾਂ ਜੱਸ ਪੰਜਾਬੀ ਟੀ. ਵੀ. ਰਾਹੀਂ ਸੰਤ ਸਿਪਾਹੀ ਦੇ ਐਡੀਟਰ ਗੁਰਚਰਨਜੀਤ ਸਿੰਘ ਲਾਂਬੇ ਨੇ ਅਜਿਹਾ ਲਾਂਬੂ ਲਾਇਆ ਹੈ ਕਿ ਭਾਈਚਾਰਾ ਦੁਫਾੜ ਹੋਈ ਜਾ ਰਿਹਾ ਹੈ। ਲੋੜ ਹੈ ਕਿ ਇਸ ਮਸਲੇ ਨੂੰ ਪਹਿਲ `ਤੇ ਅਧਾਰਿਤ ਸੁਲਝਾ ਕੇ ਭਰਾ-ਮਾਰੂ ਜੰਗ ਤੋਂ ਬਚਿਆ ਜਾਏ। ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਮੁਖ ਸੇਵਾਦਾਰ ਗਿਆਨੀ ਗੁਰਬਚਨ ਸਿੰਘ ਜੀ ਦੀ ਹੁਣ ਵਾਲੀ ਨਿਊਯਾਰਕ ਫੇਰੀ ਸਮੇਂ ਉਨ੍ਹਾਂ ਪਾਸ, ਇਥੋਂ ਦੀ ਪ੍ਰਮੁਖ ਸਿੱਖ ਸੰਸਥਾ ‘ਸਿੱਖ ਕਲਚਰ ਸੁਸਾਇਟੀ ਰਿਚਮੰਡ’ ਦੇ ਪ੍ਰਧਾਨ ਭਾਈ ਟਹਿਲ ਸਿੰਘ ਜੀ ਵਲੋਂ ਵੀ ਸਿੱਖ ਸੰਗਤਾਂ ਦੀ ਅਜਿਹੀ ਚਿੰਤਾ ਪ੍ਰਗਟ ਕੀਤੀ ਜਾ ਚੁੱਕੀ ਹੈ।
ਨਾਨਕਸ਼ਾਹੀ ਕੈਲੰਡਰ ਬਾਰੇ ਸੂਝਵਾਨ ਸਿੱਖਾਂ ਦੀ ਸਲਾਹ ਤਾਂ ਇਹੀ ਹੈ ਕਿ ਇਸ ਵਿੱਚ ਹੁਣ ਕੋਈ ਤਬਦੀਲੀ ਨਾ ਕੀਤੀ ਜਾਏ। ਕਿਉਂਕਿ, ਸਿੱਖ ਰਹਿਤ ਮਰਯਾਦਾ ਤੋਂ ਮਨੁਕਰ ਸੰਪਰਦਾਈ ਡੇਰੇਦਾਰਾਂ ਨੂੰ ਛੱਡ ਕੇ ਲਗਭਗ ਸਾਰੇ ਪੰਥ ਵਲੋਂ ਇਸ ਨੂੰ ਪ੍ਰਵਾਨ ਕਰ ਲਿਆ ਗਿਆ ਹੈ। ਹੋਰ ਵੱਡੀ ਗੱਲ ਇਹ ਹੈ ਕਿ ਭਾਰਤ ਦੀ ਕੇਂਦਰੀ ਸਰਕਾਰ ਤੇ ਪੰਜਾਬ ਰਾਜ ਸਰਕਾਰ ਵਲੋਂ ਗੁਰਪੁਰਬਾਂ ਤੇ ਸਿੱਖ ਤਿਉਹਾਰਾਂ ਦੀਆਂ ਛੁੱਟੀਆਂ ਵੀ ਇਸ ਅਨੁਸਾਰ ਹੋ ਰਹੀਆਂ ਹਨ। ਪਰ, ਹਾਂ! ਜੇਕਰ ਕੋਈ ਸੋਧ ਕਰਨੀ ਵੀ ਹੈ ਤਾਂ ਉਹ ਕੇਵਲ ਇਹੀ ਹੈ ਕਿ ਗੁਰੂਨਾਨਕ ਵਿਚਾਰਧਾਰਾ ਦੀ ਰੌਸ਼ਨੀ ਵਿੱਚ ਕੈਲੰਡਰ ਵਿਚੋਂ ਮਸਿਆ, ਪੂਰਨਮਾਸ਼ੀ ਤੇ ਸੰਗਰਾਂਦ ਆਦਿਕ ਬਿਪਰਵਾਦੀ ਥਿੱਤਾਂ ਵਾਰਾਂ ਦਾ ਜ਼ਿਕਰ ਕਢਿਆ ਜਾਏ ਅਤੇ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਦਿਹਾੜੇ ਦੀ ਮਿਤੀ ਕੱਤਕ ਦੀ ਪੂਰਨਮਾਸ਼ੀ ਦੀ ਥਾਂ ੨੦ ਵੈਸਾਖ ਕੀਤਾ ਜਾਏ।
੯੯% ਗੁਰਸਿੱਖਾਂ ਦਾ ਮੱਤ ਹੈ ਕਿ ਪੰਥਕ ਏਕਤਾ ਦਾ ਅਧਾਰ ‘ਸਿੱਖ ਰਹਿਤ ਮਰਯਾਦਾ’ ਹੈ, ਕੈਲੰਡਰ ਨਹੀ। ਇਸ ਲਈ ਜਿਹੜੇ ਲੋਕ ਪੰਥਕ ਏਕਤਾ ਦਾ ਬਹਾਨਾਂ ਬਣਾ ਕੇ ਕੈਲੰਡਰ ਵਿੱਚ ਤਬਦੀਲੀ ਲਈ ਪੱਬਾਂ ਭਾਰ ਹੋ ਰਹੇ ਹਨ, ਉਨ੍ਹਾਂ ਨੂੰ ਸਪਸ਼ਟ ਕਹਿ ਦਿੱਤਾ ਜਾਵੇ ਕਿ ਜਿਨ੍ਹਾਂ ਚਿਰ ਉਹ ਸਿੱਖ ਰਹਿਤ ਮਰਯਾਦਾ ਨੂੰ ਨਹੀ ਮੰਨਦੇ, ਉਨ੍ਹਾਂ ਦੀ ਕੋਈ ਗੱਲ ਨਹੀ ਸੁਣੀ ਜਾ ਸਕਦੀ। ਆਸ ਹੈ ਕਿ ਪਤ੍ਰਕਾ ਨੂੰ ਪੜ੍ਹ ਕੇ ਧਾਰਮਿਕ ਸਿੱਖ ਮਸਲਿਆਂ ਨੂੰ ਹੱਲ ਕਰਨ ਲਈ ਵਿਸ਼ੇਸ਼ ਯਤਨ ਕਰੋਗੇ।
ਗੁਰੂ ਪੰਥ ਦਾ ਦਾਸ: ਜਗਤਾਰ ਸਿੰਘ ਜਾਚਕ, ਨਿਊਯਾਰਕ।


(13/11/09)
ਇਕਵਾਕ ਸਿੰਘ ਪੱਟੀ

ਇੱਕ ਅੱਜ ਕੱਲ੍ਹ ਬਾਬੇ ਨੇ ਬੱਤੀ ਲਾਲ ਗੱਡੀ `ਤੇ ਲਾਤੀ
ਬੱਬੂ ਮਾਨ ਨੇ ਪਾਇਆ ਸਾਧਾਂ ਨੂੰ ਭੜਥੂ
-ਇਕਵਾਕ ਸਿੰਘ ਪੱਟੀ

ਹਵਾਏਂ ਫਿਲਮ ਰਾਹੀਂ ਆਪਣੇ ਦਿਲ ਵਿੱਚ ਜੂਨ 1984 ਦੇ ਸਮੋਏ ਹੋਏ ਦਰਦ ਨੂੰ ਲੋਕਾਂ ਤੱਕ ਪਹੁੰਚਾਉਣ ਵਾਲਾ ਲੋਕ ਗਾਇਕ, ਗੀਤਕਾਰ, ਨਿਰਦੇਸ਼ਕ ਬੱਬੂ ਮਾਨ (ਤਜਿੰਦਰ ਸਿੰਘ ਬੱਬੂ), ਜਿਸਨੇ ਆਪਣੀਆਂ ਕੈਸਿਟਾਂ, ਆਵਾਜ਼ ਦੇ ਜਾਦੂ ਨਾਲ ਨੌਜਵਾਨਾਂ ਦੇ ਦਿਲਾਂ ਵਿੱਚ ਵਿਸ਼ੇਸ਼ ਥਾਉਂ ਬਣਾਈ। ਹਮੇਸ਼ਾਂ ਆਪਣੇ ਗੀਤ ਖੁੱਦ ਲਿਖ ਕੇ ਗਾਉਣਾ ਅਤੇ ਕਾਮਯਾਬੀ ਪ੍ਰਾਪਤ ਕਰਨੀ ਸ਼ਾਇਦ ਉਸਨੂੰ ਪ੍ਰਮਾਤਮਾ ਦੀ ਹੀ ਦੇਣ ਹੈ। ਅੱਜ ਇਸਨੇ ਇਹੋ ਜਿਹਾ ਸੱਚ ਗਾ ਦਿੱਤਾ ਹੈ, ਜਿਸਨੂੰ ਪਚਾਉਣਾ (ਪਾਚਣ ਕਰਨਾ) ਸ਼ਾਇਦ ਬਹੁਤਿਆਂ ਲਈ (ਖਾਸ ਕਰ ਅੱਜ ਦੇ ਨਕਲੀ, ਬਨਾਰਸ ਦੇ ਠੱਗਾਂ, ਬਾਬਿਆਂ, ਡੇਰੇਦਾਰਾਂ, ਪਖੰਡੀ ਸਾਧਾਂ) ਔਖਾ ਹੋ ਗਿਆ ਹੈ ਅਤੇ ਇਸ ਸੱਚ ਨੂੰ ਦੱਬਣ ਲਈ ਉਹ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ, ਜਾ ਰਹੇ ਹਨ ਅਤੇ ਕਈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਣ ਹਜ਼ੂਰੀ ਵਿੱਚ ਵੀ ਗੁਰੂ ਦਾ ਗੱਲ ਕਰਨ ਦੀ ਥਾਂ ਆਪੋ-ਆਪਣੇ ਸਪੱਸ਼ਟੀਕਰਨ ਦੇ ਰਹੇ ਹਨ। ਪਹਿਲਾਂ ਗੱਲ ਕਰ ਲਈਏ ਉਸਨੇ ਐਸਾ ਕੀ ਗਾ ਦਿੱਤਾ ਹੈ ਕਿ ਪੰਜਾਬ ਦਾ ਡੇਰਾਵਾਦ ਹਿੱਲ ਗਿਆ ਹੈ। ਤਾਂ ਉਸ ਸਬੰਧਤ ਧਾਰਮਿਕ ਗੀਤ ਦੀਆਂ ਕੁੱਝ ਸਤਰਾਂ ਹੇਠ ਲਿਖੇ ਅਨੁਸਾਰ ਹਨ:
ਇੱਕ ਬਾਬਾ ਨਾਨਕ ਸੀ, ਜਿਹਨੇ ਤੁਰ ਕੇ ਦੁਨੀਆ ਗਾਹ ‘ਤੀ,
ਇੱਕ ਅੱਜ ਕੱਲ੍ਹ ਬਾਬੇ ਨੇ, ਬੱਤੀ ਲਾਲ ਗੱਡੀ `ਤੇ ਲਾਤੀ।
ਕਾਰ ਸੇਵਾ ਦੇ ਨਾਮ ਤੇ, ਮੰਗਦੇ ਰਸਦ ਨੋਟਾਂ ਦੀ ਥੈਲੀ,
ਮੈਂ ਸੁਣਿਆ ਬਾਬੇ ਨੇ ਕਾਲੀ ਔਡੀ (ਇੱਕ ਮਹਿੰਗੀ ਕਾਰ) ਲੈ ਲਈ।
ਇਹਨਾਂ ਅਨਪ੍ਹੜ ਬੀਬੀਆਂ ਨੇ, ਬੰਦੇ ਗਲ ਰੱਬ ਦੀ ਤਖਤੀ ਪਾ ‘ਤੀ।
ਬਿਨ੍ਹਾਂ ਕਿਸੇ ਦਾ ਨਾਮ ਲਿਆਂ ਸਿੱਧੀਆਂ ਭਿਉਂ ਭਿਉਂ ਕੇ ਮਾਰੀਆਂ ਨੇ ਅਖੌਤੀ ਸਾਧਾਂ/ਸੰਤਾਂ ਤੇ, ਜਿਹਨਾਂ ਨੇ ਅੱਜ ਪੰਜਾਬ ਦੇ ਲੋਕਾਂ ਦੀ ਕਿਰਤ ਕਮਾਈ ਨਾਲ ਮਹਿੰਗੀਆਂ ਗੱਡੀਆਂ, ਅਲੀਸ਼ਾਨ ਡੇਰੇ, ਕੀਮਤੀ ਪੌਸ਼ਾਕਾਂ ਖਰੀਦੀਆਂ ਨੇ। ਤੇ ਜਿਹੜੇ ਇੱਹ ਸੱਭ ਕਰਦੇ ਹਨ ਉਹੀ ਸੱਭ ਤੋਂ ਵੱਧ ਤੜਫੇ ਹਨ।
ਵੈਸੇ ਇੱਕ ਗੱਲ ਤਾਂ ਹੈ ਕਿ ਪੰਜਾਬ ਦਾ ਕਿਹੜਾ ਸੰਤ/ਬਾਬਾ/ਡੇਰੇਦਾਰ ਜਾਂ ਮਹਾਂਪੁਰਸ਼ ਕਿੰਨਾ ਮਹਾਨ ਜਾਂ ਵੱਡਾ ਹੈ, ਉਸਦੀ ਪਰਖ ਕਰਨੀ ਹੋਵੇ ਤਾਂ ਮੈਂ ਸਮਝਦਾ ਕਿ ਉਸਦਾ ਕੋਈ ਵੀ ਸਿੱਖੀ ਜਾਂ ਮਾਨਵਤਾ ਦੀ ਭਲਾਈ ਦਾ ਕੰਮ ਦੇਖਣ ਦੀ ਕੋਈ ਲੋੜ ਨਹੀਂ, ਲੋੜ ਹੈ ਤਾਂ ਬੱਸ ਇਹ ਦੇਖਣ ਦੀ ਕਿ ਉਹ ਕਿਹੜੀ ਗੱਡੀ ਵਿੱਚ ਬੈਠ ਕੇ ਆਇਆ ਹੈ। ਕਿਉਂਕਿ ਇਸ ਗੱਲ ਵਿੱਚ ਕੋਈ ਅਤਿ ਕਥਨੀ ਨਹੀਂ ਕਿ ਜਿੱਡੀ ਵੱਡੀ ਗੱਡੀ, ਉਨਾਂ ਹੀ ਵੱਡਾ ਬਾਬਾ। ਸ਼ਾਬਾਸ਼ ਹੈ ਬੱਬੂ ਮਾਨ ਦੇ, ਕਿ ਉਸ ਨੇ ਉਹ ਗੱਲਾਂ ਅਤੇ ਉਹ ਸੱਚ ਅੱਜ ਮੀਡੀਏ ਰਾਹੀਂ ਆਮ ਲੋਕਾਈ ਤੱਕ ਪਹੁੰਚਾ ਦਿੱਤਾ, ਜਿਸ ਸੱਚ ਨੂੰ ਸਾਡੀ ਪੰਥਕ ਸਰਕਾਰਾਂ, ਜਥੇਦਾਰ ਸਾਹਿਬ, ਪੰਥਕ ਕਹਾਉਣ ਵਾਲੀਆਂ ਅਖੌਤੀ ਜਥੇਬੰਦੀਆਂ ਅਤੇ ਸਾਡੀਆਂ ਸੁਪਰੀਮੋ ਜਥੇਬੰਦੀਆਂ ਅੱਜ ਵੀ ਹਿੱਕ ਠੋਕ ਇਹ ਸੱਚ ਸੰਗਤਾਂ ਵਿੱਚ ਨਹੀਂ ਕਹਿ ਸਕਦੀਆਂ।
ਬੇਸ਼ੱਕ ਦਲੀਲ ਦਿੱਤੀ ਜਾ ਰਹੀ ਹੈ ਕਿ “ਉਸ ਸਮੇਂ ਬਾਬਾ ਨਾਨਕ ਵੇਲੇ ਗੱਡੀਆਂ ਨਹੀਂ ਸਨ ਅਤੇ ਸਾਰੀ ਦੁਨੀਆਂ ਤੁਰਦੀ ਸੀ ਤੇ ਬਾਬਾ ਨਾਨਕ ਵੀ ਤੁਰਿਆ ਸੀ, ਅੱਜ ਤੁਸੀਂ ਕਹਿੰਦੇ ਹੋ ਕਿ ਕਥਾ ਸੁਨਣ ਵਾਲੇ ਗੱਡੀਆਂ ਤੇ ਆਉਣ ਅਤੇ ਪ੍ਰਚਾਰ ਕਰਨ ਵਾਲੇ ਤੁਰ ਕੇ ਆਉਣ” ਬੜੀ ਹਾਸੋਹੀਣੀ ਹੈ। ਠੀਕ ਹੈ ਗੱਡੀ ਤੇ ਆਉ! ਜੀਅ ਸਦਕੇ ਆਉ! ਬਸ਼ਰਤੇ ਉਹ ਗੱਡੀ ਆਪਣੇ ਹੱਥੀ ਕਿਰਤ ਕਰਕੇ ਕੀਤੀ ਕਮਾਈ ਦੀ ਲਈ ਹੋਵੇ ਨਾ ਕਿ ਸੰਗਤ ਦੇ ਚੜਾਵੇ ਦੀ। ਨਹੀਂ ਤਾਂ ਮਿਲੀ ਖਬਰ ਮੁਤਾਬਿਕ ਸਬੰਧਿਤ ਗੱਡੀਆਂ ਦੀ ਕੀਮਤ ਲੱਖਾਂ ਹੀ ਨਹੀਂ ਕਰੋੜਾਂ ਰੁਪਿਆਂ ਤੱਕ ਪੁੱਜਦੀ ਹੈ ਜਿਹਨਾਂ ਵਿੱਚ ਬੈਠ ਕੇ ਪ੍ਰਚਾਰ ਕਰਨ ਲਈ ਆਇਆ ਜਾ ਰਿਹਾ ਹੈ, ਫਿਰ ਨੇਤਾਵਾਂ ਦੀ ਤਰ੍ਹਾਂ ਗੰਨਮੈਨ, ਆਕਸੀਜਨਾਂ ਵੀ ਇਹਨਾਂ ਅਖੌਤੀ ਬਾਬਿਆਂ ਨੇ ਨਾਲ ਹੀ ਰੱਖੀਆਂ ਹੁੰਦੀਆਂ ਕਿ ਕਿਤੇ ਕੋਈ ਸੱਚ ਦਾ ਪੁਜਾਰੀ ਅਤੇ ਸੂਰਬੀਰ, ਯੋਧਾ ਇਹਨਾਂ ਦਾ ਹੀ ਫੂਕ ਹੀ ਨਾ ਕੱਢ ਜਾਵੇ। ਕਹਿੰਦੇ ਨੇ ਗਾਇਕ ਰੋਡਾ-ਫੋਡਾ ਹੈ, ਬੇਸ਼ੱਕ ਇਸ ਗੱਲ ਨਾਲ ਕਿ ਉਹ ਪਤਿਤ ਹੈ ਮੈਂ ਵੀ ਸਹਿਮਤ ਨਹੀਂ ਹਾਂ, ਪਰ ਇਹ ਕੋਈ ਦਲੀਲ ਨਾ ਹੋਈ। ਸਿੱਖ ਸਿਧਾਂਤ ਦੀ ਉਸਨੂੰ ਸਮਝ ਆ ਰਹੀ ਹੈ, ਵਾਹਿਗੁਰੂ ਕ੍ਰਿਪਾ ਕਰੇ ਤਾਂ ਉਸ ਉੱਤੇ ਵੀ ਬਖਸ਼ਸ਼ ਹੋ ਸਕਦੀ ਹੈ, ਪਰ ਜਿਹਨਾਂ ਨੂੰ ਇਹ ਬਾਬੇ ਅੰਮ੍ਰਿਤ ਛਕਾ ਕੇ ਗਾਤਰੇ ਪਵਾਉਂਦੇ ਹਨ, ਉਹ ਕਿਹੜਾ ਗੁਰੂ ਗ੍ਰੰਥ ਸਾਹਿਬ ਦੇ ਭਗਤ ਬਣ ਜਾਂਦੇ ਹਨ, ਉਹਨਾਂ ਵਿੱਚੋਂ ਵੱਡੀ ਗਿਣਤੀ ਤਾਂ ਇਹਨਾਂ ਸਾਧਾਂ ਦੀ ਹੀ ਪੈਰੋਕਾਰ ਹੀ ਬਣਦੀ ਹੈ। ਗੁਰੂ ਗ੍ਰੰਥ ਸਾਹਿਬ ਨਾਲੋਂ ਇਹਨਾਂ ਦੀ ਗੱਲ ਨੂੰ ਪਹਿਲ ਦੇਂਦੀ ਹੈ ਅਤੇ ਇਹਨਾਂ ਦੇ ਪੈਰੀਂ ਹੀ ਸਿਰ ਝੁਕਾ ਕੇ ਮੱਥੇ ਟੇਕਦੀ ਹੈ ਅਤੇ ਉਹਨਾਂ ਦੇ ਗਾਤਰੇ ਵੀ ਸਾਫ ਨਜ਼ਰ ਆ ਰਹੇ ਹੁੰਦੇ ਹਨ, ਜਿਸ ਤੋਂ ਪਤਾ ਲੱਗ ਜਾਂਦਾ ਹੈ ਕਿ ਇਹ ਕਿਹੜੀ ਅੰਮ੍ਰਿਤਧਾਰੀ ਕੌਮ ਬਣਾਉਣੀ ਚਾਹੁੰਦੇ ਹਨ।
ਖੈਰ! ਦੂਜੀ ਖੁਸ਼ੀ ਇਸ ਗੱਲ ਦੀ ਕਿ ਇਸਨੂੰ ਸੱਭ ਤੋਂ ਵੱਧ ਨੌਜਵਾਨ ਵਰਗ ਵੱਲੋਂ ਪਸੰਦ ਕੀਤਾ ਗਿਆ, ਜਿਹਨਾਂ ਰਾਤੋਂ ਦਿਨ ਨਾ ਚੜ੍ਹਨ ਦਿੱਤਾ ਅਤੇ ਇਸ ਗੀਤ ਦੇ ਆਪੇ ਹੀ ਵੀਡੀਉ ਆਡਿਟ ਕਰਕੇ (ਜਦਕਿ ਵੀਡੀਉ ਅਜੇ ਰਿਲੀਜ਼ ਨਹੀਂ ਹੋਈ ਸੀ) ਮੋਬਾਇਲਾਂ, ਵੈੱਬ-ਸਾਈਟਾਂ ਰਾਹੀ ਪੂਰੀ ਦੁਨੀਆ ਵਿੱਚ ਪਹੁੰਚਾ ਦਿੱਤਾ। ਬੇਸ਼ੱਕ ਅੱਜ ਅਖੌਤੀ ਸੰਤ ਵਰਗ ਪਿੱਟ ਉਠਿਆ ਅਤੇ ਇਸ ਕੈਸਿਟ ਨੂੰ ਰੁਕਵਾਉਣ, ਬੰਦ ਕਰਵਾਉਣ ਅਤੇ ਪਾਬੰਦੀ ਲਾਉਣ ਲਈ ਉਤਾਵਲੇ ਹੋ ਗਏ ਅਤੇ ਆਪਣੀਆਂ ਸੰਗਤਾਂ ਰੂਪੀ ਵੋਟਾਂ ਦਾ ਡਰ ਸਰਕਾਰ ਤੇ ਪਾਉਣਾ ਸ਼ੁਰੂ ਕਰ ਦਿੱਤਾ ਕਿ ਇਸ ਗੀਤ ਉੱਤੇ ਪਾਬੰਦੀ ਲਗਾਈ ਜਾਵੇ। ਪਰ ਸ਼ਾਇਦ ਇਹਨਾਂ ਨੂੰ ਪਤਾ ਨਹੀਂ ਕਿ ਅੱਜ ਦਾ ਸਮਾਂ ਇਲੈਕਟ੍ਰੋਨਿਕ ਸਮਾਂ ਹੈ, ਇੱਕ ਖਬਰ ਅਨੁਸਾਰ ਤਾਂ ਇਸਨੂੰ ਬੰਦ ਕਰਵਾਉਣ ਵਾਲਿਆਂ ਦੀਆਂ ਡੀਂਗਾਂ ਮਾਰਨ ਤੋਂ ਪਹਿਲਾਂ ਹੀ ਇੰਟਰਨੈੱਟ ਤੇ 60, 000 ਤੋਂ ਵੱਧ ਲੋਕ ਦੇਖ ਚੁੱਕੇ ਸਨ।
ਬੱਬੂ ਮਾਨ ਵੱਲੋਂ ਕੀਤਾ ਗਿਆ ਇਹ ਉਪਰਾਲਾ ਜ਼ਰੂਰ ਇਤਿਹਾਸ ਵਿੱਚ ਲਿਖਿਆ ਜਾਵੇਗਾ। ਠੀਕ ਹੈ ਅੱਜ ਬੱਬੂ ਮਾਨ ਸਾਬਤ-ਸੂਰਤ ਨਹੀਂ ਹੈ, ਇਹ ਦੁੱਖ ਦੀ ਗੱਲ ਹੈ, ਪਰ ਉਸ ਅੰਦਰ ਦੀ ਸਿੱਖੀ ਤੜਫ ਤੋਂ ਆਸ ਕੀਤੀ ਜਾ ਸਕਦੀ ਹੈ ਉਸਦੇ ਆਪਣੇ ਹੀ ਗਾਏ ਹੋਏ ਇਸੇ ਕੈਸਿਟ ਦੇ ਇੱਕ ਗੀਤ ਦੇ ਬੋਲਾਂ ਅਨੁਸਾਰ “ਪਹਿਲਾਂ ਕਰੋ ਪ੍ਰੈਕਟੀਕਲ ਤੇ ਪਿੱਛੋਂ ਗਿਆਨ ਕਿਤਾਬੀ।” ਅਤੇ ਪਹਿਲਾਂ ਵੀ ਗਾਏ ਹੋਏ ਸਿੱਖੀ ਨੂੰ ਸਮਰਪਤ ਗੀਤ: ਬਾਕੀ ਗੱਲਾਂ ਬਾਅਦ `ਚ, ਪਹਿਲਾਂ ਸਰਦਾਰ ਹਾਂ” ਅਤੇ ਹਵਾਏਂ ਫਿਲਮ ਵਿੱਚ ਵੀ ਪੱਗੜੀ ਬੰਨ ਕੇ ਸਰਦਾਰ ਦਾ ਰੋਲ ਕੀਤਾ ਸੀ ਦੇ ਅਨੁਸਾਰ ਕਿ ਉਸਨੂੰ ਸਰਦਾਰ ਦੀ ਪਰਿਭਾਸ਼ਾ ਦਾ ਗਿਆਨ ਨਾ ਹੋਵੇ? ਤਾਂ ਆਪਣੇ ਵੱਡੇ ਵੀਰ ਨੂੰ ਜ਼ਰੂਰ ਬੇਨਤੀ ਕਰੂੰ ਕੋਸ਼ਿਸ਼ ਕਰ ਵੀਰਾ! ਆਪ ਵੀ ਮੁੜ ਆ ਤਾਂ ਕਿ ਜਿਹੜੇ ਅਖੌਤੀ ਬੰਦਿਆਂ ਨੂੰ ਅੱਜ ਅੱਗ ਲੱਗੀ ਹੈ ਉਹਨਾਂ ਦਾ ਮੂੰਹ ਵੀ ਬੰਦ ਹੋ ਸਕੇ। ਸਰੋਤਿਆਂ ਨੂੰ ਵੀ ਬੇਨਤੀ ਹੈ ਕਿ ਬੱਬੂ ਮਾਨ ਵਰਗੇ ਗਾਇਕ ਦੀ ਹੌਂਸਲਾ ਅਫਜ਼ਾਈ ਕਰਨ। ਬਾਕੀ ਮੈਂ ਉਸਦੀ ਗਾਇਕੀ ਨੂੰ ਪਹਿਲਾਂ ਕਦੇ ਵੀ ਪਸੰਦ ਨਹੀਂ ਕੀਤਾ ਸੀ ਪਰ ਪਿਛਲੇ ਸਮੇਂ ਦੌਰਾਨ ਆਏ ਉਸ ਵਿੱਚਲੇ ਬਦਲਾਅ ਨੇ ਮੈਨੂੰ ਵੀ ਮਜਬੂਰ ਕੀਤਾ ਕਿ ਉਸਦਾ ਪੱਖ ਪੂਰਾਂ। ਜਦ ਉਸਦੇ ਪਹਿਲੇ ਕੁੱਝ ਗੀਤ ਸੁਣੇ ਜਿਵੇਂ,
ਦਾਅਵਿਆਂ ਦੀ ਦੌੜ `ਚ ਪੰਜਾਬ ਪਿੱਛੇ ਰਿਹ ਗਿਆ,
ਭਗਤ ਸਿੰਘ ਆ ਗਿਆ, ਸਾਰਾਭਾ ਕਿੱਥੇ ਰਹਿ ਗਿਆ?
ਗਦਰੀ ਬਾਬਿਆਂ ਦਾ ਕਿਵੇਂ ਗਦਰ ਭੁਲਾਵਾਂ ਮੈਂ,
ਝੂਠੇ ਇਤਿਹਾਸ ਉੱਤੇ ਮੋਹਰ ਕਿਵੇਂ ਲਾਵਾਂ ਮੈਂ?
ਅਤੇ ਹੁਣ ਵਾਲੇ ਗੀਤਾਂ ਦੀਆਂ ਕੁੱਝ ਸਤਰਾਂ ਵੀ ਪਾਠਕਾਂ ਦੇ ਧਿਆਨ ਵਿੱਚ ਲੈ ਦੇਵਾਂ ਜੋ ਬਾ-ਕਮਾਲ ਹਨ, ਜਿਵੇਂ
• “ਮਰਣੋਂ ਮੂਲ ਨਾ ਡਰਦੇ, ਜਿਹੜੇ ਮੌਤ ਦੇ ਵਾਪਾਰੀ ਨੇ। ਹਿੱਕਾਂ ਤਾਣ ਕੇ ਖੜਦੇ, ਜਿਹੜੇ ਅੱਤ ਸੇ ਸ਼ਿਕਾਰੀ ਨੇ।
• “ਜਿਹੜਾ ਧਰਮ ਲਈ ਮਰਦਾ ਹੈ, ਉਹਨੋਂ ਕਿਥੇ ਯਾਦ ਕੋਈ ਕਰਦਾ ਏ। ਜਿਹੜਾ ਪਾਵਰ ਵਿੱਚ ਹੁੰਦਾ ਏ, ਹਰ ਕੋਈ ਉਹਦਾ ਪਾਣੀ ਭਰਦਾ ਹੈ। ਜਿਹੜੇ ਕੌਮ ਦੇ ਹੀਰੇ ਸੀ, ਦੱਸ ਉਹ ਕਿਉਂ ਸੂਲੀ ਟੰਗੇ। “
• “ਜਿਸਦੇ ਹੱਥ ਦੇ ਵਿੱਚ ਤਲਵਾਰ, ਸਿਰ ਤੇ ਕੇਸਰੀ ਦਸਤਾਰ। ਜਿਹੜਾ ਜਾਤ-ਪਾਤ ਤੋਂ ਦੂਰ, ਜਿਹਨੂੰ ਨਾਮ ਦਾ ਸਰੂਰ, ਉਹ ਵਾਹਿਗੁਰੂ ਦਾ ਖਾਲਸਾ।”
• “ਹਰ ਸਾਹ ਦੇ ਨਾਲ ਸਿੰਘਾ! ਬੋਲ ਵਾਹਿਗੁਰੂ।”
• “ਵਾਰ ਗਏ ਨੇ ਜੋ ਆਪਾ ਯਾਦ ਉਹਨਾਂ ਦੀ ਸੰਭਾਲੀਏ, ਉਹਨਾਂ ਸੂਰਬੀਰਾਂ ਦੇ ਸਥਾਨ ਆ ਜਾਉ ਭਾਲੀਏ।
• ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਵਿੱਚ ਵੀ ਕਮਾਲ ਕੀਤੀ ਹੈ।
ਸੱਚ ਲਿਖਿਆ ਈ ਵੱਡਿਆ ਵੀਰਾ, ਪਰ ਆਸ ਕਰਦਾਂ ਜੋ ਕਹਿੰਦਾ ਹੈਂ ਉਹ ਕਰ ਕੇ ਵਿਖਾਜਾ। ਨਾਲ ਹੀ ਇੱਕ ਬੇਨਤੀ ਵੀਰ ਨੂੰ ਕਰਾਂਗਾ ਕਿ ਇਹ ਅਖੌਤੀ ਬਾਬੇ ਵੀ ਸੰਗਤਾਂ ਨੂੰ ਮਿੱਠੀਆਂ-2 ਗੱਲਾਂ ਕਰਕੇ, ਸਿੱਖ ਇਤਿਹਾਸ ਸੁਣਾ ਕੇ ਮਾਨਸਕਿ ਰੂਪ ਵਿੱਚ ਬਲੈਕ ਮੇਲ ਕਰਕੇ ਆਪਣੇ ਜਾਲ ਵਿੱਚ ਫਸਾ ਕੇ ਆਪਣੀਆਂ ਦੁਕਾਨਦਾਰੀਆਂ ਚਲਾ ਰਹੇ ਹਨ, ਪਰ ਤੇਰੇ ਤੋਂ ਇਹ ਆਸ ਕਰਦੇ ਹਾਂ, ਕਿ ਜੋ ਤੂੰ ਗਾਇਆ ਹੈ, ਉਸ ਸੱਚ ਹੈ ਅਤੇ ਇਸ ਸੱਚ ਤੇ ਪਹਿਰਾ ਵੀ ਦੇਵੇਂਗਾ ਨਹੀਂ ਤਾਂ ਬਾਬਿਆਂ ਅਤੇ ਤੇਰੇ ਵਿੱਚ ਵੀ ਕੋਈ ਫਰਕ ਨਹੀਂ ਰਹਿ ਜਾਣਾ।
ਤੁਹਾਡਾ ਛੋਟਾ ਵੀਰ
-ਇਕਵਾਕ ਸਿੰਘ ਪੱਟੀ
ਮੈਨੇਜਿੰਗ ਡਾਇਰੈਕਟਰ
ਸੁਰ-ਸਾਂਝ ਗੁਰਮਤਿ ਸੰਗੀਤ ਅਕੈਡਮੀ
ਜੋਧ ਨਗਰ, ਸੁਲਤਾਨਵਿੰਡ ਰੋਡ,
ਅੰਮ੍ਰਿਤਸਰ। ਮੋ. 098150-24920


(12/11/09)
ਇੰਦਰ ਜੀਤ ਸਿੰਘ ਕਾਨਪੁਰ

ਸਿੱਖ ਮਾਰਗ ਦੇ ਪਾਠਕ ਸਜਣੋਂ
ਗੁਰੂਫਤਿਹ!

ਸਿੱਖ ਮਾਰਗ ਤੇ ਜੋ ਬਹਿਸ ਅਜ “ਤੱਤ ਗੁਰਮਤਿ ਪਰਿਵਾਰ” ਅਤੇ “ਫਰੀਦਾਬਾਦ ਦੇ ਵੀਰਾਂ” ਵਿੱਚ ਚਲ ਰਹੀ ਹੈ ਉਹ “ਹਉਮੇ” ਦੀ ਲੜਾਈ ਹੈ, ਹੋਰ ਕੁੱਝ ਵੀ ਨਹੀਂ। ਇਸ ਬਹਿਸ ਵਿੱਚ ਨਾਂ ਤੇ ਕੋਈ ਸਿਧਾਂਤਕ ਅਤੇ ਨਾਂ ਹੀ ਕੋਈ ਪੰਥਕ ਹਿਤ ਦੀ ਪਰਾਪਤੀ ਹੋਣੀ ਹੈ। ਸਗੋਂ ਜਿਸ ਟੀਚੇ ਦੀ ਪਰਾਪਤੀ ਲਈ “ਸਿਖ ਮਾਰਗ” ਬਣਿਆ ਸੀ ਉਸ ਤੋਂ ਥਿੜਕਦਾ ਨਜਰ ਆ ਰਿਹਾ ਹੈ। ਸਿੱਖ ਮਾਰਗ ਇੱਕ
discussion forum ਬਣ ਕੇ ਰਹਿ ਗਇਆ ਹੈ। ਇਸ ਤੋਂ ਵੀ ਦੁਖ ਦੀ ਗਲ ਇਹ ਹੈ ਕਿ ਪੰਥ ਦੇ ਸਤਕਾਰਤ ਪ੍ਰਚਾਰਕ ਸਰਦਾਰ ਜਗਤਾਰ ਸਿੱਘ ਜਾਚਕ ਜੀ ਨੇ ਤੁਹਾਡੇ ਪੱਤਰ ਵਿੱਚ ਇੱਕ ਧਿਰ ਦੀ ਕਰੜੇ ਸ਼ਬਦਾ ਵਿੱਚ ਆਲੋਚਨਾ ਕਰਕੇ ਇਸ ਬਹਿਸ ਨੂੰ ਹੋਰ ਪ੍ਰੋੜਤਾ ਪ੍ਰਦਾਨ ਕਰ ਦਿਤੀ। ਬਹੁਤ ਚੰਗਾ ਹੁੰਦਾ ਕੇ ਜਾਚਕ ਜੀ ਇਨਾਂ ਦੋਨਾਂ ਧਿਰਾਂ ਦੇ ਮੁਖੀ ਅਤੇ ਵਡੇਰੇ ਹੋਣ ਦਾ ਰੋਲ ਨਿਭਾਂਦੇ ਹੋਏ ਦੋਨਾਂ ਧਿਰਾਂ ਨੁੰ ਇਹ ਸਮਝਾਦੇ ਕੇ ਅਸੀ ਇੱਕ ਪਿਤਾ ਦੇ ਇੱਕ ਗੁਰੂ ਦੇ ਬੱਚੇ, ਅਤੇ ਇੱਕ ਮਿਸ਼ਨ ਦੇ ਪਥਿਕ ਹਾਂ –ਆਪਸੀ ਹਉਮੇ ਸਾਨੂੰ ਇਸ ਪਥ ਤੋ ਭਟਕਾ ਤੇ ਸਕਦੀ ਹੈ ਕਾਮਯਾਬੀ ਨਹੀ ਦਿਵਾ ਸਕਦੀ। ਇਸ ਬਾਬਤ ਦਾਸ ਨੇਂ ਬਹੁਤ ਦੁਖੀ ਅਤੇ ਭਰੇ ਦਿਲ ਨਾਲ ਇੱਕ ਖੱਤ “ਤੁਹਾਡੇ ਪੱਤਰ” ਵਿੱਚ ਇੱਕ ਪੱਤਰ ਲਿਖਿਆ ਸੀ (ਜੋ ਦਿਨ 20. 10. 09 ਨੂੰ ਪਬਲਿਸ਼ ਹੋਇਆ ਸੀ), ਦਾ ਕਿਸੇ ਵੀ ਧਿਰ ਨੇ ਨੋਟਿਸ ਨਹੀ ਲਇਆ। ਸਗੋਂ ਇਹ ਬਹਿਸ ਵਧਦੀ ਹੀ ਗਈ। “ਤਤ ਗੁਰਮਤਿ ਪਰਿਵਾਰ” ਵਾਲੇ ਵੀਰ ਅਤੇ “ਫਰੀਦਾਬਾਦ ਵਾਲੇ ਵੀਰ” ਦੋਵੇ ਹੀ ਪੰਥ ਦੀਆਂ “ਖੜਗ ਧਾਰੀ” ਬਾਹਵਾ ਹਨ ਅਤੇ “ਰੋਜਾਨਾ ਸਪੋਕਸਮੈਨ” ਅਖਬਾਰ ਪੰਥ ਦੀ ਦਬੀ ਅਵਾਜ ਨੂੰ ਤਾਕਤ ਦੇਣ ਦਾ ਕੰਮ ਕਰ ਰਿਹਾ ਹੈ। ਇਸ ਅਖਬਾਰ ਨੇ ਵੀ ਅਖੋਤੀ ਜਥੇਦਾਰਾਂ ਨਾਲ ਜੋ ਲੋਹਾ ਲਿਆ, ਅਤੇ Sacrifices ਕੀਤੇ, ਉਸ ਤੋ ਹਰ ਜਾਗਰੂਕ ਸਿੱਖ ਚੰਗੀ ਤਰਾਂ ਵਾਕਿਫ ਹੈ। ਕੁੱਝ ਨਾਂ ਕੁੱਝ ਹਉਮੇਂ ਅਤੇ ਕਮੀਆਂ ਹਰ ਮਨੁਖ ਵਿੱਚ ਹੁੰਦੀਆਂ ਹਨ। ਇਹ ਤੇ ਇੱਕ ਮਨੁਖੀ ਸੁਭਾਵ ਹੈ। ਇਸ ਨੂੰ ਮੁਖ ਨਾ ਮੰਨ ਕੇ ਉਸ ਦੀਆਂ ਚੰਗਿਆਈਆਂ ਨੂੰ ਨਾਲ ਲੈ ਕੇ ਚਲਨਾਂ ਹੀ ਕਾਮਜਾਬੀ ਲਈ ਜਰੂਰੀ ਹੈ।
ਪੰਥ ਦਾ ਇਸ ਵੇਲੇ ਅਨੇਕਾਂ ਬਾਹਰੀ ਅਤੇ ਅੰਦਰੂਨੀ ਖਤਰਿਆਂ ਵਿੱਚ ਘਿਰ ਕੇ ਦਮ ਘੁਟ ਰਿਹਾ ਹੈ। ਅਤੇ ਅਸੀ ਅਪਣੀ “ਹਉਮੇ” ਨੂੰ ਪੱਠੇ ਪਾਈ ਜਾ ਰਹੇ ਹਾਂ। ਜਿੱਨਾਂ ਵੱਕਤ ਅਸੀ ਅਪਨੀ ਲੜਾਈ ਵਿੱਚ ਬਰਬਾਦ ਕਰ ਰਹੇ ਹਾਂ, ਉਸ ਨੂੰ ਛੱਡ ਕੇ ਅਸੀ ਇਹ ਤਾਕਤ ਅਖੌਤੀ ਅਕਾਲੀਆਂ, ਅਖੌਤੀ ਟਕਸਾਲੀਆਂ ਅਤੇ ਆਰ. ਐਸ. ਐਸ. ਦੀਆਂ ਬਦਨੀਤੀਆਂ ਨਾਲ ਟਾਕਰਾ ਲੈਣ ਵਿਸ ਖਰਚ ਕਰੀਏ। ਅਤੇ ਕੌਮ ਦੀ ਭਲਾਈ ਅਤੇ ਜਾਗਰੂਕਤਾ ਲਈ ਕੰਮ ਕਰੀਏ।
ਇੰਦਰ ਜੀਤ ਸਿੰਘ
ਕਾਨਪੁਰ


(12/11/09)
ਗੁਰਪ੍ਰੀਤ ਸਿੰਘ ਜ਼ੀਰਾ

Maanyog S. MAKHAN SINGH JI,
SAT SRI AKAAL.
sab ton pehlan tuhade es uprale lai tuhada shuqarguzaar haan . tuhadi site ton mile nrol gurmat vichaar mere bahut marg darshak hoye ne. khas kar tuhade aapne te bhai gurbakash sinh g kaala afagaana horan de lekh bahut parhan yog han. tuhadi mehnat tuhade lekhan vich boldi hai.
meri chhithhi nu khushamad na jaanyo, main kafi der ton tuhanu samparq krna chahunda c, per computer te net chalaana nahi aanda c, hun v gurinder singh g mendiratta horan ton salaah le k eh chhithhi likh reha haan.
makhan singh g , tuhade chhithhian wala page perh k man dubidha vich pe gaya haan, kyunki s. tarlochan singh g te s.gurcharan singh jeonwala wala di habadi ladaai agge lang gayi hai, doven sajjan hi GRUUBANI da hawala de k ik uje nu galat sabit karn lagge hoye ne , jis ton aam paathak nu eh lagda hai k shayad SAHIB SRI GRUU GRANTH SAHIB vich daraj GRUU-BAANI vee aapa-virodhi hai, kai vaar tarlochan singh g horan de jawaab bahut be daleel hunde ne. main dovan vidvaan veeran nu benati karaanga k aapsi kaleh nu chadd k ik manch te sir jod ke baitho taan k kaum di dubdhi bedi nu bachaya ja sake.
is ton ilaava bhai JASVRI SINGH calgary te bhai CHARANJEET SINGH brampton doven veer gurbani di achhi sojh rakhde ne , dovan aapsi vichaar vee hun behas vich na badal jaave ,is layi do tin sawaal jawaab ton baad visha badal leya jaave , TATT GRUMAT wale veer v shalaaga yog kam kar rahe ne per ohna walon fridabaad waleyan te spokesman waleayan naal behas belorhi hai.
akheer vich main sare vidwaan sajjnan da dhanwaad karda haan , jo aapne rujhevyan vicho samaa kad ke sikhmarg lai likhde ne . tusan walon kkete ja rahe upraale da mull itihaas payega.
bhulna lai maafi chahunda hoya
sikh kaum di charhdi kalaa da chintak
gurpreet singh zira
(ਗੁਰਪ੍ਰੀਤ ਸਿੰਘ ਜੀ ਜੇ ਕਰ ਇਹ ਚਿੱਠੀ ਤੁਸੀਂ ਖੁਦ ਆਪ ਹੀ ਕੰਪਿਊਟਰ ਤੇ ਲਿਖੀ ਹੈ ਤਾਂ ਕਿਤਨਾ ਚੰਗਾ ਹੁੰਦਾ ਕਿ ਇਹ ਪੰਜਾਬੀ ਵਿੱਚ ਟਾਈਪ ਕਰਦੇ। ਜਿਸ ਨਾਲ ਤੁਹਾਨੂੰ ਲਿਖਣ ਵਿੱਚ ਅਤੇ ਪਾਠਕਾਂ ਨੂੰ ਪੜ੍ਹਨ ਵਿੱਚ ਸੌਖ ਰਹਿੰਦੀ। ਜੇ ਕਰ ਤੁਸੀਂ ਇਸ ਤਰ੍ਹਾਂ ਰੋਮਨ ਵਿੱਚ ਲਿਖ ਸਕਦੇ ਹੋ ਤਾਂ ਪੰਜਾਬੀ ਵਿੱਚ ਤਾਂ ਕੋਈ ਮੁਸ਼ਕਲ ਨਹੀਂ ਅਉਂਣੀ ਚਾਹੀਦੀ। ਜੇ ਕਰ ਪੰਜਾਬੀ ਵਿੱਚ ਟਾਈਪ ਕਰਨ ਲਈ ਕਿਸੇ ਸਹਾਇਤਾ ਦੀ ਲੋੜ ਹੋਵੇ ਤਾਂ ਦੱਸ ਦੇਣਾ। ਪਾਠਕਾਂ ਦਾ ਪੰਨਾ ਪੜ੍ਹ ਕੇ ਦੁਬਧਾ ਵਿੱਚ ਪੈਣ ਦੀ ਲੋੜ ਨਹੀਂ। ਕਿਉਂਕਿ ਵਿਚਾਰ ਵਿਚੋਂ ਹੀ ਗਿਆਨ ਉਪਜਦਾ ਹੈ। ਗੁਰਬਾਣੀ ਨਾਲ ਸੰਬੰਧਿਤ ਕਈ ਵਿਸ਼ੇ ਐਸੇ ਹਨ ਜਿਹਨਾ ਬਾਰੇ ਕਿਸੇ ਵੀ ਵਿਦਵਾਨ ਦੇ ਖਿਆਲਾਂ ਨੂੰ ਅੰਤਮ ਨਹੀਂ ਮੰਨਿਆਂ ਜਾ ਸਕਦਾ-ਸੰਪਾਦਕ)


(11/11/09)
ਤੱਤ ਗੁਰਮਤਿ ਪਰਿਵਾਰ

‘ਤੱਤ ਗੁਰਮਤਿ ਪਰਿਵਾਰ’ ਦੇ ਖਿਲਾਫ ਸਪੋਕਸਮੈਨ ਦਾ ਨਵਾਂ ‘ਹੁਕਮਨਾਮਾ’ ?

ਨੋਟ:- ਇਹ ਪੱਤਰ ਲਗਭਗ 20-25 ਦਿਨ ਪਹਿਲਾਂ ਨਿੱਜੀ ਤੌਰ ਤੇ ਸਪੋਕਸਮੈਨ ਨੂੰ ਦਿਤਾ ਗਿਆ ਸੀ, ਪਰ ਕੋਈ ਸਪਸ਼ਟੀਕਰਨ ਨਾ ਆਉਣ ਕਾਰਨ ਹੁਣ ਪਾਠਕਾਂ ਦੀ ਕਚਿਹਰੀ ਵਿੱਚ ਪੇਸ਼ ਕੀਤਾ ਜਾ ਰਿਹਾ ਹੈ।

ਬਹੁਤਾਤ ਪਾਠਕ ਜਾਣਦੇ ਹਨ ਕਿ ਨਾਨਕ ਪਾਤਸ਼ਾਹ ਦੇ ਦਿੱਤੇ ਫਲਸਫੇ ਨੂੰ ਇਸ ਦੇ ਖਰੇ ਅਤੇ ਸਪਸ਼ਟ ਰੂਪ ਵਿੱਚ ਸਾਹਮਣੇ ਲਿਆ ਕੇ, ਲਾਗੂ ਕਰਨ ਅਤੇ ਪ੍ਰਚਾਰਨ ਦੇ ਮਕਸਦ ਨਾਲ, ‘ਤੱਤ ਗੁਰਮਤਿ’ ਖੇਤਰ ਨਾਲ ਜੁੜੀਆਂ ਤਕਰੀਬਨ ਸਾਰੀਆਂ ਹੀ ਸੰਸਥਾਵਾਂ ਆਪਣੇ-ਆਪਣੇ ਤਰੀਕੇ ਨਾਲ ਇਸ ਮਕਸਦ ਲਈ ਸੰਘਰਸ਼ ਸ਼ੀਲ ਹਨ। ਪਰ ਉਹ ਇੱਕ ਹੱਦ ਤੱਕ ਪਹੁੰਚ ਕੇ ਸਮਝੌਤਾਵਾਦੀ ਰੁੱਖ ਅਪਣਾ ਲੈਂਦੀਆਂ ਹਨ। ਜਿਸ ਕਾਰਨ ਗੁਰਮਤਿ ਪ੍ਰਚਾਰ ਅਤੇ ਪ੍ਰਸਾਰ ਵਿੱਚ ਖੜੌਤ ਮਹਿਸੂਸ ਕਰਦਿਆਂ ਲੱਗਭਗ ਇੱਕ ਸਾਲ ਪਹਿਲਾਂ ‘ਤੱਤ ਗੁਰਮਤਿ ਪਰਿਵਾਰ’ ਨਾਂ ਦਾ ਇੱਕ ਮੰਚ ਗਠਿਤ ਕੀਤਾ ਗਿਆ ਤਾਂ ਕਿ ਗੁਰਮਤਿ ਸਿਧਾਂਤ ਲਈ, ਬਿਨਾਂ ਕਿਸੇ ਸਮਝੌਤੇ ਦੇ ਹਰ ਵਿਚਾਰ ਕੇਵਲ ‘ਗੁਰਮਤਿ ਦਲੀਲ’ ਨਾਲ ਹੀ ਸਪਸ਼ਟ ਕੀਤਾ ਜਾ ਸਕੇ।

ਇਸ ਉਦੇਸ਼ ਦੀ ਪੂਰਤੀ ਲਈ ਜਿੱਥੇ ‘ਤੱਤ ਗੁਰਮਤਿ ਪਰਿਵਾਰ’, ਇਸ ਖੇਤਰ ਵਿੱਚ ਸੰਘਰਸ਼ਸ਼ੀਲ ਸੰਸਥਾਵਾਂ, ਮੈਗਜ਼ੀਨਾਂ ਆਦਿ ਵੱਲੋਂ ਗੁਰਮਤਿ ਸਿਧਾਂਤਾਂ ਵਿਰੁਧ ਕੀਤੀਆਂ ਗੱਲਾਂ ਦੇ ਸੁਧਾਰ ਲਈ ‘ਹਾਂ-ਪੱਖੀ’ ਆਲੋਚਨਾ ਕਰਦਾ ਹੈ। ਉੱਥੇ ਦੁਜੇ ਪਾਸੇ ਇਨ੍ਹਾਂ ਸਾਰੀਆਂ ਸੰਸਥਾਵਾਂ ਦੇ ਸਹਿਯੋਗ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਇੱਕ ਦੂੱਜੇ ਦੇ ਨੇੜੇ ਲਿਆਉਣ ਲਈ ਵੀ ਵਚਨਬੱਧ ਹੈ। ਜਿਵੇਂ ਕਿ ‘ਦਿਲਗੀਰ’ ਜੀ ਦੀ ਮਾਤਾ ਦੇ ਅਕਾਲ ਚਲਾਣੇ ਦੇ ਸਬੰਧ ਵਿੱਚ ਗੁਰਮਤਿ ਸਮਾਗਮ ਵੇਲੇ ‘ਤੱਤ ਗੁਰਮਤਿ ਪਰਿਵਾਰ’ ਵਲੋਂ ਲਗਾਏ ਗੁਰਮਤਿ ਲਿਟਰੇਚਰ ਸਟਾਲ ਤੋਂ ਜਿੱਥੇ ਰੋਜ਼ਾਨਾ ਸਪੋਕਸਮੈਨ ਮੁਫ਼ਤ ਵੰਡਿਆ ਜਾ ਰਿਹਾ ਸੀ ਉੱਥੇ ਇੰਡੀਆ ਅਵੈਅਰਨੈਸ ਮੈਗਜ਼ੀਨ ਵੀ ਬੁੱਕ ਕੀਤਾ ਜਾ ਰਿਹਾ ਸੀ। ਉੱਥੇ ਇਸੇ ਸਟਾਲ ਤੋਂ ਗੁਰਬਖਸ਼ ਸਿੰਘ ਜੀ ਕਾਲਾ ਅਫਗਾਨਾ, ਹਰਜਿੰਦਰ ਸਿੰਘ ਜੀ ਦਿਲਗੀਰ, ਮਹਿੰਦਰ ਸਿੰਘ ਜੀ ਜੋਸ਼, ਆਦਿ ਦੀਆਂ ਪੁਸਤਕਾਂ ਦੀ ਵਿਕਰੀ ਦੇ ਨਾਲ-ਨਾਲ ਵੀਰ ਭੁਪਿੰਦਰ ਸਿੰਘ ਜੀ ‘ਲਿਵਿੰਗ ਟਰਿਜ਼ਰ’ ਵਾਲਿਆਂ ਦੀਆਂ ਆਡਿਉ ਕੈਸਟਾਂ ਵੀ ਇਸੇ ਸਟਾਲ ਤੋਂ ਵੇਚੀਆਂ ਜਾ ਰਹੀਆਂ ਸਨ ਅਤੇ ਪੰਜਾਬ ਖਾਲਸਾ ਟ੍ਰੈਕਟ ਸੋਸਾਇਟੀ ਦੇ ਟ੍ਰੈਕਟ ਵੀ ਮੁਫ਼ਤ ਵੰਡੇ ਜਾ ਰਹੇ ਸਨ ਤਾਂ ਕਿ ਇਕੋ ਸਮੇਂ ਗੁਰਮਤਿ ਦੇ ਖੇਤਰ ਵਿੱਚ ਕਾਰਜਰੱਤ ਸੰਸਥਾਂਵਾਂ ਦਾ ਬਿਨਾਂ ਕਿਸੇ ਵਿਤਕਰੇ ਤੋਂ ਸਹਿਯੋਗ ਕੀਤਾ ਜਾ ਸਕੇ। ਐਸੀਆਂ ਸੰਸਥਾਵਾਂ ਵਿੱਚ ਜਾਣੇ-ਅਨਜਾਣੇ ਆ ਗਈਆਂ ਦੂਰੀਆਂ ਨੂੰ ਘਟਾ ਕੇ ਇੱਕ ਮੰਚ ਤੇ ਲਿਆਉਣ ਦੇ ਮਕਸਦ ਨਾਲ ਅਕਤੂਬਰ 09 ਵਿੱਚ ਇੱਕ ‘ਤੱਤ ਗੁਰਮਤਿ ਏਕਤਾ ਸਮਾਗਮ’ ਕਰਵਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ। ਪਰ ਸੰਸਥਾਵਾਂ ਅਤੇ ਵਿਦਵਾਨਾਂ ਦੇ ਏਕਤਾ ਪ੍ਰਤੀ ਢਿੱਲੇ-ਮੱਠੇ ਹੁੰਗਾਰੇ ਕਾਰਨ ‘ਪਰਿਵਾਰ’ ਨੂੰ ਮਜ਼ਬੂਰਨ ਇਹ ਸਮਾਗਮ ਢੁੱਕਵੇਂ ਸਮੇਂ ਦੀ ਉਡੀਕ ਵਿੱਚ ਮੁਲਤਵੀ ਕਰਨਾ ਪਿਆ। ਜ਼ਿਕਰਯੋਗ ਕਿ ਜਿੱਥੇ ਗੁਰਮਤਿ ਦੇ ਖੇਤਰ ਵਿੱਚ ਵਿੱਚਰ ਰਹੀਆਂ ਧਿਰਾਂ ਵਲੋਂ ਜਾਣੇ-ਅਣਜਾਣੇ ਸਿਧਾਂਤ ਵਿਰੁੱਧ ਹੋ ਗਈਆਂ ਸਿਧਾਂਤਕ ਗਲਤੀਆਂ ਲਈ ਉਨ੍ਹਾਂ ਵਿੱਚ ਸੁਧਾਰ ਦੀ ਮਨਸ਼ਾ ਨਾਲ ਆਲੋਚਨਾ ਕਰਨਾ ਅਪਣਾ ਫਰਜ਼ ਸਮਝਦਾ ਹੈ, ਉੱਥੇ ਨਾਲ ਹੀ ਇਨ੍ਹਾਂ ਵਲੋਂ ਕੀਤੇ ਚੰਗੇ ਕੰਮਾਂ ਵਿੱਚ ਹਰ ਸੰਭਵ ਸਹਿਯੋਗ ਲਈ ਵੀ ਵਚਨਬੱਧ ਹੈ।

ਪਰ ਸਪੋਕਸਮੈਨ (ਜੋਗਿੰਦਰ ਸਿੰਘ ਜੀ ਅਤੇ ਬੀਬੀ ਜਗਜੀਤ ਕੌਰ ਜੀ) ਨੇ ਨਾ ਜਾਣੇ ਕਿਹੜੀਆਂ ਗਲਤਫਹਿਮੀਆਂ ਵੱਸ ਆਰੰਭ ਤੋਂ ਹੀ ‘ਪਰਿਵਾਰ’ ਪ੍ਰਤੀ ਦੁਸ਼ਮਣਾਂ ਵਾਲਾ ਵਤੀਰਾ ਧਾਰਨ ਕਰ ਲਿਆ ਹੈ। ਪਿਛਲੇ ਸਾਲ ਕੀਤੇ ਗਏ ਸਪੋਕਸਮੈਨ ਦੇ ਸਾਲਾਨਾ ਸਮਾਗਮ ਵਿੱਚ ਉਹਨਾਂ ਵਲੋਂ ‘ਤੱਤ ਗੁਰਮਤਿ ਪਰਿਵਾਰ’ ਨੂੰ ਸਟਾਲ ਲਾਉਣ ਦੀ ਇਜ਼ਾਜ਼ਤ ਦੇਣ ਤੋਂ ਸਪਸ਼ਟ ਇਨਕਾਰ ਕਰਨ ਦੇ ਨਾਲ ਹੀ ‘ਤੱਤ ਗੁਰਮਤਿ ਪਰਿਵਾਰ’ ਵਲੋਂ ਭੇਜੇ ਜਾ ਰਹੇ ਸਿਧਾਂਤਕ ਲੇਖਾਂ ਦਾ ਵੀ ਮੁਕੰਮਲ ਬਾਈਕਾਟ ਕਰ ਦਿੱਤਾ ਹੈ। ਚਲੋ ਇਹ ਉਹਨਾਂ ਦਾ ਅਧਿਕਾਰ ਖੇਤਰ ਹੈ ਕਿ ਉਹ ਕਿਸੇ ਲੇਖ ਨੂੰ ਛਾਪਣ ਜਾਂ ਨਾ ਛਾਪਣ। ਪਰ ‘ਪਰਿਵਾਰ’ ਦੀ ਨੀਤੀ ਅਨੁਸਾਰ ਸਪੋਕਸਮੈਨ ਵਲੋਂ ਕੀਤੀਆਂ ਗਈਆਂ ਸਿਧਾਂਤ ਵਿਰੁੱਧ ਗੱਲਾਂ (ਜਾਂ ਲੇਖਾਂ ਦੀ ਆਲੋਚਨਾ) ਪਹਿਲਾਂ ਉਹਨਾਂ ਨੂੰ ਹੀ ਭੇਜੀਆਂ ਜਾਂਦੀਆਂ ਹਨ ਤਾਂ ਕਿ ਉਹ ਸੁਹਿਰਦਤਾ ਨਾਲ ਅਪਣਾ ਸਪਸ਼ਟੀਕਰਨ ਦੇ ਸਕਣ ਜਾਂ ‘ਪਰਿਵਾਰ’ ਦਾ ਪੱਖ ਵੀ ਛਾਪ ਸਕਣ। ਪਰ ਜਦੋਂ ਕਾਫੀ ਸਮਾਂ ਇੰਤਜ਼ਾਰ ਕਰਨ ਤੋਂ ਬਾਅਦ ਵੀ ਕੋਈ ਹੁੰਗਾਰਾ ਨਹੀਂ ਮਿਲਦਾ ਤਾਂ ‘ਪਰਿਵਾਰ’ ਨੂੰ ਮਜ਼ਬੂਰਨ ਹੋਰਨਾਂ ਵਸੀਲਿਆਂ ਰਾਹੀਂ (ਸਿੱਖ ਮਾਰਗ, ਇੰਡੀਆ ਅਵੈਅਰਨੈਸ ਆਦਿ) ਪਾਠਕਾਂ ਦੀ ਕਚਹਿਰੀ ਵਿੱਚ ਜਾਣਾ ਪੈਂਦਾ ਹੈ। ਜੇ ਉਨ੍ਹਾਂ ਦੇ ਮਨ ਵਿੱਚ ‘ਪਰਿਵਾਰ’ ਪ੍ਰਤੀ ‘ਦੁਸ਼ਮਣੀ’ ਵਾਲੀ ਭਾਵਨਾ ਦਾ ਕਾਰਨ ‘ਪਰਿਵਾਰ’ ਵਲੋਂ ਸਪੋਕਸਮੈਨ ਵਿਚਲੀਆਂ ਸਿਧਾਂਤਕ ਗਲਤੀਆਂ ਦੀ ਸੁਧਾਰਮਈ ਆਲੋਚਣਾ ਕਰਨਾ ਹੈ ਤਾਂ ਉਹਨਾਂ ਦੀ ਇਹ ਸੋਚ ਬਹੁੱਤ ਹੀ ਤੰਗਦਿਲ ਅਤੇ ਗੁਰਮਤਿ ਵਿਰੋਧੀ ਹੈ।

‘ਪਰਿਵਾਰ’ ਗੱਲ ਕਰ ਰਿਹਾ ਹੈ ਸਪੋਕਸਮੈਨ ਵਲੋਂ ‘ਤੱਤ ਗੁਰਮਤਿ ਪਰਿਵਾਰ’ ਪ੍ਰਤੀ ਜਾਰੀ ਕੀਤੇ ਤਾਜ਼ਾ ‘ਹੁਕਮਨਾਮੇ’ ? ਦੀ। ‘ਪਰਿਵਾਰ’ ਦੀ ਕਾਇਮੀ ਵੇਲੇ ਪਾਠਕਾਂ ਤੱਕ ਇਹ ਸੁਨੇਹਾ ਪਹੁੰਚਾਉਣ ਦੇ ਮਕਸਦ ਨਾਲ ਰੋਜਾਨਾ ਸਪੋਕਸਮੈਨ ਵਿੱਚ ਇਸ਼ਤਿਹਾਰ ਛਪਵਾਉਣ ਲਈ ਬੇਨਤੀ ਕੀਤੀ ਸੀ। ਜਿਸ ਦੀ ਸ਼ਬਦਾਵਲੀ ਕੁੱਝ ਇਸ ਤਰਾਂ ਸੀ:-

“ਨਾਨਕ ਫਲਸਫੇ ਨੂੰ ਇਸਦੇ ਨਿਰੋਲ ਖਰੇ ਅਤੇ ਸਪਸ਼ਟ ਰੂਪ ਵਿੱਚ ਸਾਹਮਣੇ ਲਿਆਉਣ ਅਤੇ ਪ੍ਰਚਾਰਨ ਦੇ ਮਕਸਦ ਨਾਲ, ਕੁੱਝ ਸੁਹਿਰਦ ਪੰਥਦਰਦੀਆਂ ਵਲੋਂ ‘ਤੱਤ ਗੁਰਮਤਿ ਪਰਿਵਾਰ’ ਨਾਂ ਦੇ ਮੰਚ ਦਾ ਗਠਨ ਕੀਤਾ ਗਿਆ ਹੈ। ਇਸ ਬਾਰੇ ਜ਼ਿਅਦਾ ਜਾਣਕਾਰੀ ਲੈਣ ਲਈ ਮਾਸਿਕ ਪੰਥਕ ਮੈਗਜ਼ੀਨ ਇੰਡੀਆ ਅਵੈਅਰਨੈਸ (www.indiaawreness.com) ਦੇ ਅਕਤੂਬਰ 2008 ਅੰਕ ਵਿੱਚ 25 ਨੰ. ਪੰਨੇ ਤੇ ਛਪਿਆਂ ਲੇਖ ਵੇਖਿਆ ਜਾ ਸਕਦਾ ਹੈ ਜਾਂ ਹੇਠ ਲਿਖੇ ਨੰਬਰਾਂ `ਤੇ ਸੰਪਰਕ ਕੀਤਾ ਜਾ ਸਕਦਾ ਹੈ।

ਦਾਸਰੇ: –ਤੱਤ ਗੁਰਮਤਿ ਪਰਿਵਾਰ”

ਬੀਬੀ ਜਗਜੀਤ ਕੌਰ ਜੀ ਨੇ ਇਸ਼ਤਿਹਾਰ ਦੀ ਇਹ ਸ਼ਬਦਾਵਲੀ ਸ. ਜੋਗਿੰਦਰ ਸਿੰਘ ਜੀ ਨੂੰ ਫੌਨ ਤੇ ਪੜ੍ਹ ਕੇ ਸੁਣਾਈ। ਉਨ੍ਹਾਂ ਨੇ ਇਹ ਇਸ਼ਤਿਹਾਰ ਛਾਪਣ ਤੋਂ ਕੋਰੀ ਨਾਂਹ ਕਰਦਿਆਂ ਸਪਸ਼ਟ ਕੀਤਾ ਕਿ ਜਿਸ ਇਸ਼ਤਿਹਾਰ ਵਿੱਚ ਸਾਡੇ ‘ਦੁਸ਼ਮਣ’ ਪਰਚੇ ਇੰਡੀਆ ਅਵੈਅਰਨੈਸ ਦੀ ਮਸ਼ਹੂਰੀ ਕੀਤੀ ਗਈ ਹੋਵੇ ਉਹ ਸਪੋਕਸਮੈਨ ਵਿੱਚ ਨਹੀਂ ਛੱਪ ਸਕਦਾ। ਜਾਗਰੂਕ ਪਾਠਕ ਤੇ ਸਪੋਕਸਮੈਨ ਦੇ ਅੰਨ੍ਹੇ ਹਿਮਾਇਤੀ ਇਸ ਰਵੱਈਏ ਲਈ ਕੀ ਕਹਿਣਗੇ?

ਕੁੱਝ ਸਮਾਂ ਪਹਿਲਾਂ ‘ਤੱਤ ਗੁਰਮਤਿ ਪਰਿਵਾਰ’ ਵਲੋਂ ਪਹਿਲ ਦੇ ਆਧਾਰ `ਤੇ ਅਦਾਰਾ ਸਿੱਖ ਮਾਰਗ ਵੈਬਸਾਈਟ ‘ਸਿੱਖਮਾਰਗ ਡਾਟ ਕਾਮ’ (www.sikhmarg.com) ਉੱਪਰ ‘ਸਿੱਖ ਰਹਿਤ ਮਰਿਯਾਦਾ’ ਵਿੱਚ ਰਹਿ ਗਈਆਂ ਊਣਤਾਈਆਂ ਦੇ ਸੁਧਾਰ ਸੰਬੰਧੀ ਇੱਕ ਵਿਚਾਰ ਚਰਚਾ ਸ਼ੁਰੂ ਕੀਤੀ ਗਈ। ਜਿਹੜੇ ਜਾਗਰੂਕ ਸਿੱਖ ਇੰਟਰਨੈਟ ਨਾਲ ਨਹੀਂ ਜੁੜੇ ਹੋਏ, ਉਹਨਾਂ ਤੱਕ ਇਹ ਸੁਨੇਹਾ ਪਹੁੰਚਾਉਣ ਦੇ ਮਕਸਦ ਨਾਲ ‘ਪਰਿਵਾਰ’ ਨੇ ਇੱਕ ਇਸ਼ਤਿਹਾਰ ਸਪੋਕਸਮੈਨ ਵਿੱਚ ਲਗਵਾਉਣ ਲਈ ਤਿਆਰ ਕਰਕੇ ਮੰਜੂਰਸ਼ੂਦਾ ਏਜੰਟ ਰਾਹੀਂ ਸਪੋਕਸਮੈਨ ਦੇ ਦਫ਼ਤਰ ਪਹੁੰਚਾਇਆ ਜਿਸ ਦੀ ਸ਼ਬਦਾਵਲੀ ਕੁੱਝ ਇਸ ਤਰਾਂ ਸੀ:-

“ਸਿੱਖ ਰਹਿਤ ਮਰਿਆਦਾ ਵਿੱਚ ਰਹਿ ਗਈਆਂ ਊਣਤਾਈਆਂ ਦੇ ਸੁਧਾਰ ਬਾਰੇ ਵਿਚਾਰ ਚਰਚਾ”

ਮੌਜੂਦਾ ਪ੍ਰਚਲਿਤ ‘ਸਿੱਖ ਰਹਿਤ ਮਰਿਆਦਾ’ ਵਿੱਚ ਰਹਿ ਗਈਆਂ ਊਣਤਾਈਆਂ ਨੂੰ ਸੁਧਾਰ ਕੇ ਨਿਰੋਲ ਗੁਰਮਤਿ ਅਨੁਸਾਰੀ ‘ਸਿੱਖ ਜੀਵਨ ਜਾਚ’ ਤਿਆਰ ਕਰਨ ਦੇ ਮਕਸਦ ਨਾਲ ਕੁੱਝ ਸੁਹਿਰਦ, ਨਿਸ਼ਕਾਮ, ਅਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਸਮਰਪਿਤ ਜਾਗਰੂਕ ਸਿੱਖਾਂ ਵੱਲੋਂ ਅਦਾਰਾ ‘ਸਿੱਖ ਮਾਰਗ’ ਦੀ ਵੈਬਸਾਈਟ www.sikhmarg.com `ਤੇ ਵਿਚਾਰ ਚਰਚਾ ਸ਼ੁਰੂ ਕੀਤੀ ਗਈ ਹੈ।

ਸਾਰੇ ਸੁਹਿਰਦ ਅਤੇ ਗੁਰਮਤਿ ਨੂੰ ਸਮਰਪਿਤ ਜਾਗਰੂਕ ਗੁਰਸਿੱਖਾਂ/ਪਾਠਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਸ ਵੈਬਸਾਈਟ `ਤੇ ਰਹਿਤ ਮਰਿਆਦਾ ਦੇ ਵਿਸ਼ੇ ਬਾਰੇ ਆਪਣੇ ਕੀਮਤੀ ਸੁਝਾਅ ਦੇ ਕੇ ਇਸ ਉਪਰਾਲੇ ਨੂੰ ਸਫਲ ਬਣਾਉਣ ਵਿੱਚ ਆਪਣਾ ਯੋਗਦਾਨ ਦੇਣ ਦੀ ਕ੍ਰਿਪਾਲਤ ਕਰਨ।

ਬੇਨਤੀ ਕਰਤਾ:- ‘ਤੱਤ ਗੁਰਮਤਿ ਪਰਿਵਾਰ’

E-MAIL:

ਇਹ ਇਸ਼ਤਿਹਾਰ ਜੱਦ ਮੰਜੂਰਸ਼ੂਦਾ ਏਜੰਟ ਰਾਹੀਂ ਬੀਬੀ ਜਗਜੀਤ ਕੌਰ ਜੀ ਕੋਲ ਪਹੁੰਚਿਆ ਤਾਂ ਉਨ੍ਹਾਂ ਦਾ ਰਵਈਆ ਬਹੁਤ ਹੀ ਨਿਰਾਸ਼ਾਜਨਕ, ਗੈਰ-ਸਿਧਾਂਤਕ, ਅਤੇ ਤੰਗਦਿਲੀ ਵਾਲਾ ਜਾਪਿਆ। ਉਨ੍ਹਾਂ ਨੇ ਇਸ ਏਜੰਟ ਨੂੰ ਕਿਹਾ ਕਿ ‘ਤੱਤ ਗੁਰਮਤਿ ਪਰਿਵਾਰ’ ਨੂੰ ਦਸ ਦੇਈਂ ਕਿ ‘ਉਨ੍ਹਾਂ ਦਾ ਇਸ਼ਤਿਹਾਰ ਨਾ ਤਾਂ ਕਦੀ ਸਪੋਕਸਮੈਨ ਵਿੱਚ ਲਗਿਆ ਹੈ ਤੇ ਨਾ ਹੀ ਕਦੀਂ ਅੱਗੋਂ ਲਗੇਗਾ’।

‘ਪਰਿਵਾਰ’ ਜਾਗਰੂਕ ਪਾਠਕਾਂ ਅਤੇ ਸਪੋਕਸਮੈਨ ਦੇ ਪੱਕੇ ਹਿਮਾਇਤੀਆਂ ਨੂੰ ਪੁੱਛਣਾ ਚਾਹੁੰਦਾ ਹੈ ਕਿ ਸਪੋਕਸਮੈਨ (ਸ. ਜੋਗਿੰਦਰ ਸਿੰਘ ਜੀ, ਬੀਬੀ ਜਗਜੀਤ ਕੌਰ ਜੀ) ਦਾ ਇਹ ਰਵਈਆ ਜਾਇਜ਼ ਅਤੇ ਸਿਧਾਂਤਕ ਹੈ? ‘ਤੱਤ ਗੁਰਮਤਿ ਪਰਿਵਾਰ’ ਦੇ ਇਸ਼ਤਿਹਾਰਾਂ ਵਿੱਚ ਗੁਰਮਤਿ ਸਿਧਾਂਤਾਂ ਵਿਰੁਧ ਐਸਾ ਕੀ ਇਤਰਾਜ਼ਯੋਗ ਹੈ ਜੋ ਅਖੌਤੀ ਸੰਤ ਬਾਬਿਆਂ ਦੇ ਇਸ਼ਤਿਹਾਰਾਂ ਵਿੱਚ ਨਹੀਂ ਹੁੰਦਾ?

ਇੱਥੇ ਜ਼ਿਕਰਯੋਗ ਹੈ ਕਿ ਇਸੇ ਸਪੋਕਸਮੈਨ ਵਿੱਚ (ਆਰਥਿਕ ਮਜ਼ਬੂਰੀ ਦੇ ਨਾਂ `ਤੇ) ਅਖੌਤੀ ਸੰਤ ਬਾਬਿਆਂ ਦੀ ਬੇਲੋੜੀ ਅਤੇ ਗੈਰ-ਸਿਧਾਂਤਕ ਉਸਤਤਿ ਕਰਦੇ ਇਸ਼ਤਿਆਰ ਅਕਸਰ ਹੀ ਛਪਦੇ ਰਹਿੰਦੇ ਹਨ ਜਿਵੇਂ ਕਿ 30 ਜੁਲਾਈ 2009 ਦਾ ਇਸ਼ਤਿਆਰ ਜੋ ਅਖੌਤੀ ਸੰਤ ਬਾਬਿਆਂ ਦੀ ਸਲਾਨਾ ਬਰਸੀ ਦੇ ਸਬੰਧ ਵਿੱਚ ਰੋਜ਼ਾਨਾ ਸਪੋਕਸਮੈਨ ਦੇ ਪੰਨਾ ਮੰਬਰ 12 ਤੇ ਲੱਗਿਆ ਸੀ, 29 ਜੁਲਾਈ 2009 ਨੂੰ ਪੰਨਾ ਨੰਬਰ 3 ਤੇ ਇੱਕ ਹੋਰ ਐਸਾ ਹੀ ਗੈਰ-ਸਿਧਾਂਤਕ ਸਲਾਨਾ ਬਰਸੀ ਦਾ ਇਸ਼ਤਿਆਰ ਛਪਿਆ ਸੀ। ਐਸੇ ਬਹੁਤ ਸਾਰੇ ਬਰਸੀਆਂ ਵਾਲੇ ਇਸ਼ਤਿਆਰ ਲਗਾਤਾਰ ਛੱਪਦੇ ਹੀ ਰਹਿੰਦੇ ਹਨ। ਜਦ ਕਿ ਇੱਕ ਪਾਸੇ ਅਖੌਤੀ ਸੰਤ ਬਾਬੇ ਕਾਫੀ ਲੰਬੇ ਅਰਸੇ ਤੋਂ ਸਿੱਖ ਸਿਧਾਂਤਾਂ ਨੂੰ ਹਰ ਤਰਫੋਂ ਖੌਰਾ ਲਾ ਰਹੇ ਹਨ ਜਿਸ ਨੂੰ ਪੰਥ ਵਿਰੋਧੀ ਦੱਸ ਕੇ ਡੇਰੇਦਾਰਾਂ ਵਿਰੁਧ ਕੋਈ ਨਾ ਕੋਈ ਖੱਬਰ ਆਏ ਦਿਨ ਲੱਗਾ ਕੇ ਆਪਣੇ ਆਪ ਨੂੰ ਪੰਥਕ ਐਲਾਨਣ ਦੀ ਭਰਪੂਰ ਕੋਸ਼ਿਸ਼ ਕੀੱਤੀ ਜਾਂਦੀ ਹੈ ਦੂਜੇ ਪਾਸੇ ਉਨ੍ਹਾਂ ਹੀ ਡੇਰੇਦਾਰਾਂ ਦੇ ਸਪਲੀਮੈਂਟ ਜਾਂ ਬਰਸ਼ੀਆਂ ਦੇ ਇਸ਼ਤਿਹਾਰਾਂ ਰਾਹੀਂ ਉਨ੍ਹਾਂ ਦੀ ਮਸ਼ਹੂਰੀ kIqI jWdIN hY ਅਤੇ ਤੀਜਾ, ਜੇਕਰ ਬਰਸੀਆਂ ਮਨਾਉਣੀਆਂ ਗੁਰਮਤਿ ਸਿਧਾਂਤਾਂ ਦੇ ਖਿਲਾਫ ਹਨ ਤਾਂ ਫਿਰ ਉਪਰੋਕਤ ਤਰ੍ਹਾਂ ਦੇ ਇਸ਼ਤਿਹਾਰ/ਸਪਲੀਮੈਂਟ ਛਾਪਕੇ ਪੰਥਕ ਕਹਾਉਣ ਤੋਂ ਬਾਅਦ ਆਪਣੇ ਆਪ ਨੂੰ ਹੋਰ ਕੀ ਕਹਾਉਣਾਂ ਚਾਹੁੰਦੇ ਹਨ?

ਇੱਥੇ ਹੀ ਬੱਸ ਨਹੀਂ 4 ਅਕਤੂਬਰ 2009 ਨੂੰ ਵਾਲਮੀਕ ਦਾ ਸਪਲੀਮੈਂਟ ਪੰਨਾ ਨੰਬਰ 10 ਤੇ ਛੱਪਿਆ, ਜਿਸ ਵਿੱਚ ਵਾਲਮੀਕ ਜੀ ਨੂੰ ‘ਭਗਵਾਨ’ ਦਾ ਦਰਜਾ ਦਿੱਤਾ ਗਿਆ। ਇਸ ਵਿਸ਼ੇ ਤੇ ਹਰ ਕਿਸੇ ਨੂੰ ਕੋਈ ਵੀ ਧਰਮ ਮੰਨਣ ਜਾਂ ਪ੍ਰਚਾਰਨ ਦੀ ਪੂਰਨ ਆਜਾਦੀ ਹੈ ਪਰ ਨਾਨਕ ਵਿਚਾਰਧਾਰਾ ਦੇ ਝੰਡਾ ਬਰਦਾਰ ਅਖਵਾਉਣ ਵਾਲੇ ਸਿੱਖ ਪਤੱਰਕਾਰ/ਸੰਪਾਦਕ ਨੇ ਵਾਲਮੀਕ ਬਾਰੇ ਲਿਖੀ ਸ਼ਬਦਾਵਲੀ ਵਿਚਕਾਰ ਇੱਕ ਤਸਵੀਰ ਵੀ ਲਗਾਈ ਸੀ, ਜਿਸ ਦੇ ਹੇਠਾਂ ਲਿਖਿਆ ਸੀ:- “ਭਗਵਾਨ ਵਾਲਮੀਕੀ ਜੀ ਇੱਕ ਬੇਰੀ, ਜੋ ਹੁਣ ਅੰਮ੍ਰਿਤਸਰ ਵਿਖੇ ਹਰਿਮੰਦਰ ਸਾਹਿਬ ਵਿੱਚ ਦੁੱਖ ਭੰਜਨੀ ਬੇਰੀ ਦੇ ਨਾਮ ਨਾਲ ਜਾਣੀ ਜਾਂਦੀ ਹੈ, ਹੇਠਾਂ ਅੰਮ੍ਰਿਤ ਦੱਬਦੇ ਹੋਏ।” ਹੁਣ ਜਾਗਰੂਕ ਪਾਠਕ ਆਪ ਹੀ ਅੰਦਾਜ਼ਾ ਲਗਾ ਲੈਣ ਕਿ ਨਾਨਕ ਪਾਤਸ਼ਾਹ ਜੀ ਦੀ ਵਿਚਾਰਧਾਰਾ ਨੂੰ ਪ੍ਰਚਾਰਨ ਦਾ ਦਾਵਾ ਕਰਨ ਵਾਲੇ ਇਸ ਪਰਚੇ ਵਿੱਚ ਸਿਧਾਂਤਕ ਪੱਖੋਂ ਉਪਰੋਕਤ ਸ਼ਬਦਾਵਲੀ ਕਿੰਨ੍ਹੀ ਕੁ ਉਚਿੱਤ ਜਾਪਦੀ ਹੈ? ਇਹ ਵੀ ਯਾਦ ਕਰਵਾਉਣਾ ਗੈਰ-ਵਾਜ਼ਿਬ ਨਹੀਂ ਹੋਵੇਗਾ ਕਿ ਜਦੋਂ ਸਪੋਕਸਮੈਂਨ ਮਾਸਿਕ ਹੁੰਦਾ ਸੀ ਤਾਂ ਅਜੀਤ ਅਖਬਾਰ ਵਲੋਂ ਨਾਮਧਾਰੀ ਬਾਬੇ ਰਾਮ ਸਿੰਘ ਜੀ ਨੂੰ ‘ਸਤਿਗੁਰੂ’ ਲਿਖਣ ਨੂੰ ਗਲਤ ਦਸਦਾ ਹੋਇਆ ਰੋਜ਼ਾਨਾ ਅਖਬਾਰ ਦੀ ਕਾਇਮੀ ਲਈ ਜ਼ੋਰ ਦਿੰਦਾ ਸੀ। ਐਸੇ ਹੀ ਕਈ ਗੈਰ-ਸਿਧਾਂਤਕ ਸਪਲੀਮੈਂਟ ਸਪੋਕਸਮੈਨ ਵਿੱਚ ਅਕਸਰ ਛੱਪਦੇ ਹੀ ਰਹਿੰਦੇ ਹਨ, ਜਿਨ੍ਹਾਂ ਨੂੰ ਛਾਪਣ ਵਿੱਚ, ਜੇਕਰ ਸੰਪਾਦਕੀ ਮੰਡਲ ਨੂੰ ਕੁੱਝ ਵੀ ਗਲਤ ਨਜ਼ਰ ਨਹੀਂ ਆਉਂਦਾ ਤਾਂ ਕੋਈ ਹਰਜ਼ ਨਹੀਂ ਪਰ ਘੱਟ ਤੋਂ ਘੱਟ ਪੰਥਕ ਹੋਣ ਦਾ ਦਾਅਵਾ ਨਾ ਕਰ ਕੇ ਪੰਥ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਤਾਂ ਨਾ ਕਰਨ।

ਇਸੇ ਸਪੋਕਸਮੈਨ ਵਿੱਚ ਗੁਰਮਤਿ ਦਾ ਖੁੱਲੇ ਆਮ ਘਾਣ ਕਰਨ ਵਾਲੇ ਬਾਦਲ ਪ੍ਰਵਾਰ ਦੀ ਉਸਤਤਿ ਕਰਦੇ ਇਸ਼ਤਿਹਾਰ ਵੀ ਅਕਸਰ ਲਗਦੇ ਹੀ ਰਹਿੰਦੇ ਹਨ। ਹੋਰ ਤਾਂ ਹੋਰ ਇਸ ਵਿੱਚ ਪਹਿਲਾਂ ਜੋਤਸ਼ੀਆਂ ਦੇ ਇਸ਼ਤਿਹਾਰ ਵੀ ਲਗਦੇ ਰਹੇ ਹਨ, ਤਾਂ ਫਿਰ ‘ਤੱਤ ਗੁਰਮਤਿ ਪਰਿਵਾਰ’ ਦੇ ਗੁਰਮਤਿ ਸਿਧਾਂਤ ਅਨੁਸਾਰੀ ਇਸ਼ਤਿਹਾਰ ਨਾ ਛਾਪਣ ਪਿੱਛੇ ਕੀ ਕਾਰਣ ਹਨ?

ਸਪੋਕਸਮੈਨ ਵਲੋਂ ਪੁਜਾਰੀ ਸ਼੍ਰੇਣੀ (ਸਿੰਘ ਸਾਹਿਬ, ਜਥੇਦਾਰ ਆਦਿ ਦੇ ਨਾਂ ਹੇਠ ਪ੍ਰਚਲਿਤ) ਦੇ ਅਖੌਤੀ (ਇਕਤਰਫਾ, ਗੈਰ ਸਿਧਾਂਤਕ) ‘ਹੁਕਮਨਾਮਿਆਂ’, ‘ਫਤਵਿਆਂ’ ਪ੍ਰਤੀ ਕੌਮ ਵਿੱਚ ਜਾਗ੍ਰਿਤੀ ਲਿਆਉਣ ਲਈ ਕੀਤੇ ਜਤਨਾਂ ਤੋਂ ਉਪਰੰਤ ਆਪ ਹੀ ਐਸੈ ਗੈਰ ਸਿਧਾਂਤਕ ਅਤੇ ਨਜ਼ਾਇਜ਼ ‘ਫਤਵਿਆਂ’ ਦੀ ਰਾਹ `ਤੇ ਕਿਉਂ ਤੁਰ ਪਿਆ ਹੈ?

ਹੋ ਸਕਦਾ ਹੈ ਕਿ ਸਪੋਕਸਮੈਨ ਨਾਲ ਜੁੜੇ ਕੁੱਝ ਪੰਥਦਰਦੀ ਇਹ ਕਹਿਣ ਕਿ ਇਹ ਪਰਿਵਾਰ ਦੀਆਂ ਆਪੂੰ ਬਣਾਈਆਂ ਗੱਲਾਂ ਹਨ। ਜੇ ਐਸਾ ਹੈ ਤਾਂ ‘ਸਿੱਖ ਰਹਿਤ ਮਰਿਯਾਦਾ’ ਸੰਬੰਧੀ ਪਰਿਵਾਰ ਦੇ ਇਸ਼ਤਿਹਾਰ ਛਪਾਉਣ ਬਾਰੇ ਉਹ ਆਪ ਸ. ਜੋਗਿੰਦਰ ਸਿੰਘ ਜੀ ਅਤੇ ਬੀਬੀ ਜਗਜੀਤ ਕੌਰ ਜੀ ਨਾਲ ਸੰਪਰਕ ਕਰਕੇ ਪੁੱਛਗਿਛ ਕਰ ਸਕਦੇ ਹਨ।

ਉਪਰੋਕਤ ਸੱਭ ਗੱਲਾਂ ਦੇ ਬਾਵਜੂਦ ‘ਪਰਿਵਾਰ’ ਸਪੋਕਸਮੈਨ ਟ੍ਰਸਟ ਦੇ ਪ੍ਰੋਜੈਕਟਾਂ (ਉੱਚਾ ਦਰ ਬਾਬੇ ਨਾਨਕ ਦਾ ਅਤੇ ਹੋਰ) ਦਾ ਪੂਰਨ ਸਮਰਥਨ ਕਰਦਿਆਂ ਇਹ ਦੱਸਣਾ ਚਾਹੁੰਦਾ ਹੈ ਕਿ ਪਰਿਵਾਰ ਦੇ ਜ਼ਿਆਦਾਤਰ ਮੈਂਬਰ ‘ਸਪੋਕਸਮੈਨ’ ਜਾਂ ‘ਏਕਸ ਕੇ ਬਾਰਕ’ ਦੇ ਟ੍ਰਸਟੀ, ਮੁੱਖ ਸਰਪ੍ਰਸਤ, ਸਰਪ੍ਰਸਤ ਅਤੇ ਲਾਈਫ ਮੈਂਬਰ ਵੀ ਹਨ। ਪਰ ਇਸ ਸੱਭ ਦੇ ਬਾਵਜੂਦ ਵੀ ਸਪੋਕਸਮੈਨ ਵਿੱਚ ਕੀਤੀਆਂ ਜਾ ਰਹੀਆਂ ਗਲਤੀਆਂ ਪ੍ਰਤੀ ਸੁਚੇਤ ਕਰਵਾਉਣ ਵਾਲਿਆਂ ਦੇ ਧੰਨਵਾਦੀ ਹੋਣ ਦੀ ਥਾਂ ਉਨ੍ਹਾਂ ਵਿਰੱਧ ਧਾਰਨ ਕੀਤਾ ਗਿਆ ਰੁੱਖ ਸਪੋਕਸਮੈਨ ਦੀ ਮਨ ਹੋਰ ਮੁੱਖ ਹੋਰ ਵਾਲੀ ਨੀਤੀ ਵੱਲ ਸਪਸ਼ਟ ਇਸ਼ਾਰਾ ਨਹੀਂ ਕਰਦੇ? ਪਰ ਇਹ ਸਭ ਕੁੱਝ ਨੂੰ ਨਜ਼ਰਅੰਦਾਜ਼ ਕਰਕੇ ‘ਪਰਿਵਾਰ’ ਨਿਮਰਤਾ ਸਹਿਤ ਸ. ਜੋਗਿੰਦਰ ਸਿੰਘ ਜੀ ਨੂੰ ਬੇਨਤੀ ਕਰਦਾ ਹੈ ਕਿ ਜੇ ‘ਪਰਿਵਾਰ’ ਪ੍ਰਤੀ ਉਹਨਾਂ ਦੇ ਮਨ ਵਿੱਚ ਕੁੱਝ ਗਲਤਫਹਿਮੀਆਂ ਹਨ ਤਾਂ ਉਹ ਪਰਿਵਾਰ ਨੂੰ ਲਿੱਖ ਭੇਜਣ, ਨਾਂ ਕਿ ‘ਪਰਿਵਾਰ’ ਵਲੋਂ ਗੁਰਮਤਿ ਪ੍ਰਚਾਰ ਦੇ ਖੇਤੱਰ ਵਿੱਚ ਪਾਏ ਜਾ ਰਹੇ ਯੋਗਦਾਨ ਪ੍ਰਤੀ ਮਨ ਵਿੱਚ ‘ਦੁਸ਼ਮਣੀ’ ਰੱਖਣ, ਕਿ ਸਪੋਕਸਮੈਨ ਦੇ ਨਾਲ-ਨਾਲ ਪ੍ਰਚਾਰ ਦੇ ਯੱਤਨ ਕਿਉਂ ਕੀਤੇ ਜਾ ਰਹੇ ਹਨ? ਅਤੇ ‘ਪਰਿਵਾਰ’ ਸਪੋਕਸਮੈਨ ਵਲੋਂ ਕੀਤੀਆਂ ਜਾ ਰਹੀਆਂ ਗਲਤੀਆਂ ਦੇ ਸੁਧਾਰ ਲਈ ਆਲੋਚਨਾ ਕਿਉਂ ਕਰ ਰਿਹਾ ਹੈ? ‘ਪਰਿਵਾਰ’ ਉਨ੍ਹਾਂ ਦੀ ਇਸ ਗੈਰ-ਸਿਧਾਂਤਕ ਪਹੁੰਚ `ਤੇ ਕੇਵਲ ਅਫਸੋਸ ਹੀ ਜਾਹਿਰ ਕਰ ਸਕਦਾ ਹੈ। ਆਸ ਹੈ ਸਪੋਕਸਮੈਨ ਦੇ ਪੱਕੇ ਹਿਮਾਇਤੀ ‘ਪਰਿਵਾਰ’ ਦੀ ਇਸ ਵਿਚਾਰ ਤੇ ਗੌਰ-ਫੁਰਮਾਉਦਿਆਂ ਸ. ਜੋਗਿੰਦਰ ਸਿੰਘ ਜੀ ਨੂੰ ਸਮਝਣ ਜਾਂ ਉਨ੍ਹਾਂ ਨੂੰ ਸਮਝਾਉਣ ਦਾ ਯਤਨ ਜਰੂਰ ਕਰਣਗੇ।

‘ਪਰਿਵਾਰ ֹਦੀ ਨੀਤੀ ਅਨੁਸਾਰ ਪਹਿਲਾਂ ਇਹ ਆਲੋਚਨਾ ਸਪੋਕਸਮੈਨ ਅਤੇ ਉਸ ਦੇ ਕੁੱਝ ਖ਼ਾਸ ਸਮਰਥਕਾਂ ਜਿਵੇਂ ਕਿ ਸ. ਇੱਕਵਾਕ ਸਿੰਘ ਜੀ ‘ਪੱਟੀ’, ਸ. ਉੱਪਕਾਰ ਸਿੰਘ ਜੀ ‘ਫਰੀਦਾਬਾਦ’, ਅਤੇ ਸ. ਗੁਰਿੰਦਰ ਸਿੰਘ ਜੀ ‘ਕੋਟਕਪੂਰਾ’ ਨੂੰ ਹੀ ਭੇਜੀ ਜਾ ਰਹੀ ਹੈ। ਆਸ ਹੈ ਕਿ ਉਹ ਇਸ ਵਿੱਚ ਸਾਰਥਕ ਭੂਮਿਕਾ ਨਿਭਾਉਂਦੇ ਹੋਏ ਕੋਈ ਜਵਾਬ ਜ਼ਰੂਰ ਦੇਣਗੇ। ਜੇ ਕੋਈ ਜਵਾਬ ਨਹੀਂ ਆਉਂਦਾ ਤਾਂ ਕੁੱਝ ਸਮਾਂ (20 ਦਿਨ) ਇੰਤਜ਼ਾਰ ਕਰਨ ਤੋਂ ਬਾਅਦ ‘ਪਰਿਵਾਰ’ ਇਸ ਮੁੱਦੇ ਨੂੰ ਹੋਰ ਵਸੀਲਿਆਂ ਰਾਹੀਂ ਪਾਠਕਾਂ ਦੀ ਕਚਹਿਰੀ ਵਿੱਚ ਲੈ ਜਾਣ ਲਈ ਮਜਬੂਰ ਹੋ ਜਾਵੇਗਾ।

ਨਿਸ਼ਕਾਮ ਨਿਮਰਤਾ ਸਹਿਤ,

ਨਿਰੋਲ ਨਾਨਕ ਫਲਸਫੇ ਦੀ ਰਾਹ `ਤੇ

‘ਤੱਤ ਗੁਰਮਤਿ ਪਰਿਵਾਰ’


(11/11/09)
ਜਗਤਾਰ ਸਿੰਘ ਜਾਚਕ, ਨਿਊਯਾਰਕ

ਗੁਰਦੁਆਰਿਆਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਲੜੀਦਾਰ ਬੀੜਾਂ ਪ੍ਰਕਾਸ਼ ਕਰਨ ਦਾ ਮਤਾ ਵੀ ਚੁੱਪ ਚਪੀਤੇ ਪਾਸ
ਅੱਜ ਤੋਂ ਲੱਗਭਗ ਚਾਲੀ ਕੁ ਸਾਲ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਬਾਣੀ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਧਿਆਨ ਵਿੱਚ ਰੱਖ ਕੇ ਉੱਚਕੋਟੀ ਦੇ ਸਿੱਖ ਵਿਦਵਾਨਾਂ ਦੀ ਸਲਾਹ ਨਾਲ ਲੰਮੇ ਸਮੇਂ ਦੀ ਵੀਚਾਰ ਪਿਛੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਪਦ-ਛੇਦ ਕਰਕੇ ਭਾਵ ਲਫ਼ਜ਼ਾਂ ਨੂੰ ਨਖੇੜ ਕੇ ਛਾਪਣੇ ਸ਼ੁਰੂ ਕੀਤੇ ਸਨ। ਮਕਸਦ ਇੱਕੋ ਸੀ ਕਿ ਗੁਰਬਾਣੀ ਦਾ ਉਚਾਰਣ ਸ਼ੁਧ ਹੋਵੇ, ਪਾਠ ਵਿੱਚ ਇੱਕਸਾਰਤਾ ਆਵੇ ਅਤੇ ਹਰੇਕ ਪੰਜਾਬੀ ਪੜ੍ਹਿਆ ਬੱਚਾ ਬੱਚੀ ਵਿਚਾਰ ਸਹਿਤ ਸੁਖਾਲਾ ਪਾਠ ਕਰ ਸਕੇ। ਜਿਸ ਦਾ ਸਿੱਟਾ ਇਹ ਨਿਕਲਿਆ ਘਰ ਘਰ ਵਿੱਚ ਸ੍ਰੀ ਗੁਰੂ ਗਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋ ਗਿਆ। ਕਿਉਂਕਿ, ਪਦ-ਛੇਦ ਬੀੜਾਂ ਤੋਂ ਪਾਠ ਕਰਨਾ ਸੌਖਾ ਹੋ ਗਿਆ। ਪਰ ਸੰਪਰਦਾਈ ਡੇਰੇਦਾਰ ਇਸ ਫੈਸਲੇ ਦਾ ਤਦੋਂ ਹੀ ਵਿਰੋਧ ਕਰ ਸਨ। ਕਿਉਂਕਿ, ਉਨ੍ਹਾਂ ਨੂੰ ਖ਼ਤਰਾ ਪੈਦਾ ਹੋ ਗਿਆ ਸੀ ਕਿ ਜੇਕਰ ਪਾਠ ਕਰਨ ਕਰਾਉਣ ਤੇ ਸੰਥਿਆ ਆਦਿਕ ਦੇਣ ਵਾਲਾ ਸਿੱਖ ਸੰਗਤਾਂ ਤੋਂ ਉਨ੍ਹਾਂ ਦਾ ਜੂਲਾ ਉੱਤਰ ਗਿਆ ਤਾਂ ਸਾਡੀ ਇਜ਼ਾਰੇਦਾਰੀ ਤੇ ਆਮਦਨ ਘੱਟ ਜਾਏਗੀ। ਅਸਲ ਵਿੱਚ ਅਜਿਹੀ ਸੁਆਰਥੀ ਨੀਤੀ ਦਾ ਨਾਮ ਹੀ ਬਿਪਰਵਾਦ ਹੈ।

ਬਾਦਲ ਗੁਰੱਪ ਨੇ ਗੁਰਦੁਆਰਿਆਂ ਰਾਹੀਂ ਸਿੱਖ ਰਾਜਨੀਤੀ `ਤੇ ਕਬਜਾ ਜਮਾਈ ਰੱਖਣ ਦੀ ਵੋਟਾਂ ਵਾਲੀ ਕੁਟਿਲਨੀਤੀ ਤਹਿਤ ਡੇਰੇਦਾਰਾਂ ਨੂੰ ਖੁਸ਼ ਰਖਣ ਦੀ ਚਾਲ ਚੱਲੀ ਹੋਈ ਹੈ। ਇਹੀ ਕਾਰਣ ਹੈ ਕਿ ਉਨ੍ਹਾਂ ਦੇ ਕਹਿਣ ਅਨੁਸਾਰ ਕਥਿਤ ਸਿੰਘ ਸਾਹਿਬਾਨ ਵਲੋਂ ਸਿੱਖ ਜਥੇਬੰਦੀਆਂ ਨੂੰ ਪੁੱਛੇ ਬਗੈਰ ਨਾਨਕਸ਼ਾਹੀ ਕੈਲੰਡਰ ਦੀ ਤਰ੍ਹਾਂ ਚੁੱਪ ਚਪੀਤੇ ਹੀ ਕਈ ਪ੍ਰਕਾਰ ਦੇ ਫੈਸਲੇ ਕੀਤੇ ਜਾ ਰਹੇ ਹਨ। ਦੋ ਕੁ ਮਹੀਨੇ ਪਹਿਲਾਂ ਰੋਜ਼ਾਨਾ ਸਪੋਕਸਮੈਨ ਨੇ ਇਹ ਭੇਦ ਖੋਹਲਿਆ ਸੀ ਕਿ ਸ਼ੋਮਣੀ ਕਮੇਟੀ ਦੇ ਪ੍ਰਧਾਨ ਵਲੋਂ ਇੱਕ ਪਤਰ ਰਾਹੀਂ ਆਦੇਸ਼ ਦਿੱਤਾ ਗਿਆ ਹੈ ਕਿ ਗੁਰਦੁਆਰਿਆਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜੀਦਾਰ ਸਰੂਪ ਪ੍ਰਕਾਸ਼ ਕੀਤੇ ਜਾਣ। ਪਰ, ਅਜਿਹਾ ਹੋਣ `ਤੇ ਜਦੋਂ ਜਾਗਰੂਕ ਸਿੱਖ ਵਿਦਵਾਨਾਂ ਤੇ ਜਥੇਬੰਦੀਆਂ ਨੇ ਵਿਰੋਧ ਕੀਤਾ ਤਾਂ ਪ੍ਰਧਾਨ ਜੀ ਮੁੱਕਰ ਗਏ ਕਿ ਮੈਂ ਅਜਿਹਾ ਕੋਈ ਪਤਰ ਨਹੀ ਲਿਖਿਆ।
ਪਰ, ਪਿਛਲੇ ਦਿਨੀ ੨੫ ਅਕਤੂਬਰ ਨੂੰ ਜਦੋਂ ਅਮਰੀਕਾ ਦੇ ‘ਸਿੱਖ ਨੈਸ਼ਨਲ ਸੈਂਟਰ’ ਦੇ ਸੱਦੇ ਉਪਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਮੁੱਖ ਗ੍ਰੰਥੀ ਗਿਆਨੀ ਜਸਵਿੰਦਰ ਸਿੰਘ ਜੀ ਗੁਰਦੁਆਰਾ ਸਾਹਿਬ ਦੀ ਨਵੀਂ ਬਿਲਡਿੰਗ ਦਾ ਨੀਹ ਪੱਥਰ ਰੱਖਣ ਲਈ ਹਿਊਸਟਨ ਪਹੁੰਚੇ ਤਾਂ ਉਨ੍ਹਾਂ ਨੇ ਸਿੱਖ ਸੰਗਤਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਿੰਘ ਸਾਹਿਬਾਨ ਨੇ ਮੱਤਾ ਪਾਸ ਕਰ ਦਿੱਤਾ ਹੈ ਕਿ ਗੁਰਦੁਆਰਿਆ ਵਿੱਚ ਲੜੀਦਾਰ ਬੀੜਾਂ ਦਾ ਹੀ ਪ੍ਰਕਾਸ਼ ਹੋਵੇ। ਜਦੋਂ ਦਾਸ ਨੇ ਉਨ੍ਹਾਂ ਦਾ ਪ੍ਰਧਾਨ ਜੀ ਦੇ ਬਿਆਨ ਵੱਲ ਧਿਆਨ ਦੁਆਇਆ ਕਿ ਉਨ੍ਹਾਂ ਤਾਂ ਕਿਹਾ ਹੈ ਕਿ ਮੈਂ ਇਸ ਤਰ੍ਹਾਂ ਦਾ ਕੋਈ ਆਰਡਰ ਨਹੀ ਕੀਤਾ। ਤਾਂ ਉਨ੍ਹਾਂ ਕਿਹਾ ਇਹ ਤਾਂ ਮੈਨੂੰ ਪਤਾ ਨਹੀ, ਪਰ ਮਤਾ ਪਾਸ ਹੋ ਚੁੱਕਾ ਹੈ। ਸਪਸ਼ਟ ਹੈ ਕਿ ਧਾਰਮਿਕ ਆਗੂ ਆਪਣੇ ਸੁਆਰਥਾਂ ਪਿੱਛੇ ਸਿੱਖ ਸੰਗਤਾਂ ਨੂੰ ਧੋਖੇ ਵਿੱਚ ਰੱਖ ਰਹੇ ਹਨ।
ਜਗਤਾਰ ਸਿੰਘ ਜਾਚਕ, ਨਿਊਯਾਰਕ।


(11/11/09)
ਜਸਬੀਰ ਸਿੰਘ (ਕੈਲਗਰੀ)

ਪ੍ਰੋ: ਗੁਰਬਚਨ ਸਿੰਘ ਜੀ (ਥਾਈਲੈਂਡ ਵਾਲੇ) ਅਤੇ ਸਿੱਖ ਮਾਰਗ ਦੇ ਪੱਠਕ ਸੱਜਣੋ!

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ॥

ਗਿ: ਗੁਰਬਚਨ ਸਿੰਘ ਜੀ! “ਗੁਰਮਤਿ ਵਿੱਚ ਆਤਮਾ ਦਾ ਸੰਕਲਪ ਭਾਗ 3” ਵਿੱਚ ਤੁਸੀਂ ਲਿਖਿਆ ਹੈ:

“ਪਿਤਾ ਦੇ ਜੀਨ ਵਿੱਚ ਬ-ਕਾਇਦਾ ਜਾਨ ਤਥਾ ਚੇਤੰਨਤਾ ਹੈ ਤਾਂ ਤਿਆਰ ਧਰਤੀ ਦੁਆਰਾ ਦੋ ਜੀਵਾਂ ਤੋਂ ਤੀਜੇ ਜੀਵ ਦੀ ਉਤਪਤੀ ਹੈ। ਪਰ ਸਾਡਾ ਖਿਆਲ ਬਣਿਆ ਹੋਇਆ ਹੈ ਕਿ ਸ਼ਾਇਦ ਅਕਾਸ਼ ਵਿੱਚ ਆਤਮਾਵਾਂ ਉਡ ਰਹੀਆਂ ਹਨ ਤੇ ਜਦੋਂ ਜੀ ਕਰਦਾ ਹੈ ਕਿਸੇ ਸਰੀਰ ਵਿੱਚ ਆ ਜਾਂਦੀਆਂ ਹਨ”।

“ਮਨੁੱਖੀ ਤੱਤ ਵਿੱਚ ਜੇ ਜਿਉਂਦੀ ਜਾਗਦੀ ਹਰਕਤ ਹੈ ਤਾਂ ਮਾਂ ਰੂਪੀ ਜ਼ਮੀਨ ਸਮੇਂ ਸਿਰ ਮਿਲਣ ਤੇ ਉਸ ਨੇ ਆਪਣਾ ਰੂਪ ਸਾਕਾਰ ਕਰਨਾ ਹੀ ਹੈ। ਇਸ ਜਿਉਂਦੇ ਤੱਤ ਚੇਤੰਤਾ ਦਾ ਨਾਂ ਹੀ ਆਤਮਾ ਹੈ”।

“ਗੁਰਮਤਿ ਵਿੱਚ ਆਤਮਾ ਦਾ ਸੰਕਲਪ ਭਾਗ 4” ਵਿੱਚ ਤੁਸੀਂ ਲਿਖਿਆ ਹੈ:

“ਜਦੋਂ ਮਾਂ ਵੀ ਨਹੀਂ ਸੀ ਤੇ ਪਿਤਾ ਵੀ ਨਹੀਂ ਸੀ ਤਾਂ ਓਦੋਂ ਇਹ ਜੀਵ-ਆਤਮਾ ਕਿੱਥੇ ਰਹਿੰਦੀ ਸੀ? ਓਦੋਂ ਆਤਮਾ ਪਰਮਾਤਮਾ ਦੀ ਸਦਾ ਬਹਾਰ ਨਿਯਮਾਵਲੀ ਭਾਵ ਹਵਾ ਦੇ ਰੂਪ ਵਿੱਚ ਰਹਿ ਰਹੀ ਸੀ। ਜਿਵੇਂ ਸੰਸਾਰ ਦਾ ਵਿਕਾਸ ਹੋਇਆ ਤਿਵੇਂ ਤਿਵੇਂ ਸਰੀਰਾਂ ਦੀ ਹੋਂਦ ਸੰਸਾਰ ਵਿੱਚ ਆਉਂਦੀ ਗਈ। ਇਹ ਸਾਰੀ ਖੇਡ “ਤਾ ਨਿਜ ਘਰਿ ਬਸਤਉ ਪਵਨ ਅਨਰਾਗੀ” ਭਾਵ ਪਵਨ ਅਨੁਰਾਗੀ ਪ੍ਰੇਮ ਨਾਲ ਹਵਾ ਵਿੱਚ ਵੱਸਦਾ ਸੀ”।

ਸਵਾਲ:

ਕੀ ਜਦੋਂ ਮਾਂ ਵੀ ਨਹੀਂ ਸੀ ਪਿਤਾ ਵੀ ਨਹੀਂ ਸੀ, ਉਦੋਂ ਜਿਉਂਦੇ ਜਾਗਦੇ ਜੀਨਜ਼/ਜਿਉਂਦੇ ਤੱਤ (ਆਤਮਾ) ਹਵਾ ਵਿੱਚ ਉਡਦੇ ਫ਼ਿਰਦੇ ਸਨ?

“ਗੁਰਮਤਿ ਵਿੱਚ ਆਤਮਾ ਦਾ ਸੰਕਲਪ ਭਾਗ 4” ਵਿੱਚ ਤੁਸੀਂ ਲਿਖਿਆ ਹੈ:

“ਸਾਕਤ ਨਿਰਗੁਣਿਆਰਿਆ ਆਪਣਾ ਮੂਲੁ ਪਛਾਣੁ॥ ਰਕਤੁ ਬਿੰਦੁ ਕਾ ਇਹੁ ਤਨੋ ਅਗਨੀ ਪਾਸਿ ਪਿਰਾਣੁ॥ ਪਵਣੈ ਕੈ ਵਸਿ ਦੇਹੁਰੀ ਮਸਤਕਿ ਸਚੁ ਨੀਸਾਣੁ॥” (ਪੰਨਾ-63)।

“ਰਕਤ ਤੇ ਬਿੰਦ ਦਾ ਬਣਿਆ ਹੋਇਆ ਇਹ ਸਰੀਰ ਹੈ ਜੋ ਹਵਾ ਦੇ ਪੱਖੇ ਨਾਲ ਚੱਲ ਰਿਹਾ ਹੈ। ਆਪਣਾ ਮੂਲ ਪਛਾਣ, ਭਾਵ ਸਦ-ਗੁਣਾਂ ਨਾਲ ਸਦੀਵੀ ਸਾਂਝ ਪਾਉਣ ਦਾ ਯਤਨ ਕਰ। ਤੇਰੀ ਕੋਈ ਪਾਇਆਂ ਬਹੁਤ ਵੱਡੀ ਨਹੀਂ ਹੈ। ਜਿਸ ਤਰ੍ਹਾਂ ਕੰਪਿਊਟਰ ਦੀ ਚਿੱਪ ਵਿੱਚ ਪ੍ਰੋਗਰਾਮ ਪਿਆ ਹੁੰਦਾ ਹੈ ਓਸੇ ਤਰ੍ਹਾਂ ਮਾਂ ਦੇ ਖੂਨ ਤੇ ਪਿਤਾ ਦੀ ਬਿੰਦ ਦੁਆਰਾ ਤੇਰੇ ਜੋ ਦਿਮਾਗ ਦੀ ਚਿੱਪ ਉਤਪਨ ਹੋਈ ਹੈ ਉਸ ਵਿੱਚ ਸਾਰਾ ਪ੍ਰੋਗਰਾਮ ਨਿਸਚਿਤ ਕੀਤਾ ਹੋਇਆ ਹੈ।

ਸਵਾਲ:

ਆਪਣਾ ਮੂਲ ਪਛਾਣ ਦਾ ਅਰਥ- “ਸਦ-ਗੁਣਾਂ ਨਾਲ ਸਦੀਵੀ ਸਾਂਝ ਪਾਉਣ ਦਾ ਯਤਨ ਕਰ”, ਇਹ ਅਰਥ ਤੁਸੀਂ ਕਿਸ ਤਰ੍ਹਾਂ ਘੜੇ ਹਨ?

“ਜਿਸ ਤਰ੍ਹਾਂ ਕੰਪਿਊਟਰ ਦੀ ਚਿੱਪ ਵਿੱਚ ਪ੍ਰੋਗਰਾਮ ਪਿਆ ਹੁੰਦਾ ਹੈ ਓਸੇ ਤਰ੍ਹਾਂ ਮਾਂ ਦੇ ਖੂਨ ਤੇ ਪਿਤਾ ਦੀ ਬਿੰਦ ਦੁਆਰਾ ਤੇਰੇ ਜੋ ਦਿਮਾਗ ਦੀ ਚਿੱਪ ਉਤਪਨ ਹੋਈ ਹੈ ਉਸ ਵਿੱਚ ਸਾਰਾ ਪ੍ਰੋਗਰਾਮ ਨਿਸਚਿਤ ਕੀਤਾ ਹੋਇਆ ਹੈ”।

ਇਹ ਅਰਥ/ਭਾਵਾਰਥ ਤੁਸੀਂ ਕਿਸ ਤਰ੍ਹਾਂ ਕੀਤੇ ਹਨ ਅਤੇ ਇਨ੍ਹਾਂ ਭਾਵਾਰਥਾਂ ਤੋਂ ਸ਼ਬਦ ਵਿੱਚ ਗੁਰਮਤਿ ਦੀ ਕੀ ਸੇਧ ਮਿਲਦੀ ਹੈ?

“ਗੁਰਮਤਿ ਵਿੱਚ ਆਤਮਾ ਦਾ ਸੰਕਲਪ-ਭਾਗ 4” ਵਿੱਚ ਤੁਸੀਂ ਲਿਖਆ ਹੈ:

“ਬਿੰਦੁ ਰਕਤੁ ਮਿਲਿ ਪਿੰਡੁ ਸਰੀਆ॥ ਪਉਣੁ ਪਾਣੀ ਅਗਨੀ ਮਿਲਿ ਜੀਆ॥ (ਪੰਨਾ-1026)।

ਅਰਥ --- ਉਸ ਪਰਮਾਤਮਾ ਦੇ ਹੁਕਮ ਵਿੱਚ ਹੀ) ਪਿਤਾ ਦੇ ਵੀਰਜ ਦੀ ਬੂੰਦ ਤੇ ਮਾਂ ਦੇ ਪੇਟ ਦੇ ਲਹੂ ਨੇ ਮਿਲ ਕੇ (ਮਨੁੱਖਾ) ਸਰੀਰ ਬਣਾ ਦਿੱਤਾ। ਹਵਾ ਪਾਣੀ ਅੱਗ (ਆਦਿਕ ਤੱਤਾਂ ਨੇ ਮਿਲ ਕੇ ਜੀਵ ਰਚ ਦਿੱਤੇ”।

ਇਹ ਸੋਲਹੇ ਬਾਣੀ ਵਿੱਚੋਂ ਸ਼ਬਦ ਦਾ ਚੌਥਾ ਬੰਦ ਹੈ। ਇਸ ਤੋਂ ਅੱਗੇ ਬੰਦ ਨੌਂ ਅਤੇ ਗਿਆਰਾਂ ਇਸ ਤਰ੍ਹਾਂ ਹਨ:

ਕਾਲੀ ਹੂ ਫੁਨਿ ਧਉਲੇ ਆਏ॥ ਵਿਣੁ ਨਾਵੈ ਗਥੁ ਗਇਆ ਗਵਾਏ॥ ਦੁਰਮਤਿ ਅੰਧੁਲਾ ਬਿਨਸਿ ਬਿਨਾਸਿ ਬਿਨਸੈ ਮੂਠੇ ਰੋਇ ਪੁਕਾਰਾ ਹੇ॥ 9॥”

ਬਿਰਧਿ ਭਇਆ ਤਨੁ ਛੀਜੈ ਦੇਹੀ॥ ਰਾਮੁ ਨ ਜਪਈ ਅੰਤਿ ਸਨੇਹੀ॥ ਨਾਮੁ ਵਿਸਾਰਿ ਚਲੈ ਮੁਹਿ ਕਾਲੈ ਦਰਗਹ ਝੂਠੁ ਖੁਆਰਾ ਹੇ॥ 11॥” (ਪੰਨਾ- 1026)।

ਨੌਵੇਂ ਅਤੇ ਗਿਆਰਵੇਂ ਬੰਦ ਦੇ ਪ੍ਰੋ: ਸਾਹਿਬ ਸਿੰਘ ਦੇ ਕੀਤੇ ਅਰਥ:

(ਜਵਾਨੀ ਲੰਘ ਜਾਂਦੀ ਹੈ) ਕਾਲੇ ਕੇਸਾਂ ਤੋਂ ਫਿਰ ਧੌਲੇ ਆ ਜਾਂਦੇ ਹਨ (ਇਸ ਉਮਰ ਤਕ ਭੀ) ਪ੍ਰਭੂ ਦੇ ਨਾਮ ਤੋਂ ਖੁੰਝਿਆ ਰਹਿ ਕੇ ਮਨੁੱਖ ਆਪਣਾ ਆਤਮਕ ਜੀਵਨ ਦਾ ਸਰਮਾਇਆ ਗਵਾਈ ਜਾਂਦਾ ਹੈ। ਭੈੜੀ ਮੱਤੇ ਲੱਗ ਕੇ ਮਾਇਆ ਦੇ ਮੋਹ ਵਿੱਚ ਅੰਨ੍ਹਾ ਹੋਇਆ ਜੀਵ ਆਤਮਕ ਮੌਤ ਸਹੇੜ ਕੇ ਆਤਮਕ ਮੌਤੇ ਮਰਦਾ ਰਹਿੰਦਾ ਹੈ। ਮਾਇਆ ਦਾ ਠੱਗਿਆ ਹੋਇਆ ਮਾਇਆ ਦੀ ਖ਼ਾਤਰ ਹੀ ਰੋ ਰੋ ਕੇ ਪੁਕਾਰਦਾ ਹੈ (ਉਸ ਉਮਰ ਤਕ ਭੀ ਮਾਇਆ ਦੇ ਰੋਣੇ ਰੋਂਦਾ ਰਹਿੰਦਾਹੈ)। 9.

ਮਨੁੱਖ ਬੁੱਢਾ ਹੋ ਜਾਂਦਾ ਹੈ, (ਉਸ ਦਾ) ਸਰੀਰ ਭੀ ਕਮਜ਼ੋਰ ਹੋ ਜਾਂਦਾ ਹੈ (ਪਰ ਮਾਇਆ ਦਾ ਮੋਹ ਇਤਨਾ ਪ੍ਰਬਲ ਹੈ ਕਿ ਅਜੇ ਭੀ) ਪਰਮਾਤਮਾ ਦਾ ਨਾਮ ਨਹੀਂ ਸਿਮਰਦਾ ਜੋ (ਸਭ ਸਾਕਾਂ ਅੰਗਾਂ ਦੇ ਸਾਥ ਛੱਡ ਜਾਣ ਤੇ ਭੀ) ਅੰਤ ਨੂੰ ਪਿਆਰਾ ਸਾਥੀ ਬਣਦਾ ਹੈ। ਪਰਮਾਤਮਾ ਦਾ ਨਾਮ ਭੁਲਾ ਕੇ ਮਨੁੱਖ ਬਦਨਾਮੀ ਦਾ ਟਿੱਕਾ ਮੱਥੇ ਉਤੇ ਲਾ ਕੇ ਇਥੋਂ ਤੁਰ ਪੈਂਦਾ ਹੈ, ਪੱਲੇ ਝੂਠ ਹੀ ਹੈ (ਪੱਲੇ ਮਾਇਆ ਦਾ ਮੋਹ ਹੀ ਹੈ, ਇਸ ਵਾਸਤੇ) ਪ੍ਰਭੂ ਦੀ ਹਜ਼ੂਰੀ ਵਿੱਚ ਖ਼ੁਆਰ ਹੀ ਹੁੰਦਾ ਹੈ। 11.

ਸਵਾਲ:

ਇੱਥੋਂ ਦੁਨੀਆਂ ਤੋਂ ਤੁਰ ਜਾਣ ਤੇ, ਕਿਹੜੀ ਦਰਗਹ ਵਿੱਚ ਅਤੇ ਕੌਣ ਖ਼ੁਆਰ ਹੁੰਦਾ ਹੈ?

ਨੋਟ- ਚੌਥੇ ਬੰਦ ਦੇ ਤੁਹਾਡੇ ਲਿਖੇ ਹੋਏ ਅਰਥ ਪ੍ਰੋ: ਸਾਹਿਬ ਸਿੰਘ ਦੇ ਅਰਥਾਂ ਨਾਲ ਇੱਕ ਇੱਕ ਅੱਖਰ ਇੱਕ ਇੱਕ ਲਗ ਮਾਤ੍ਰਾ ਤੱਕ ਹੂ ਬ ਹੂ ਮੇਲ ਖਾਂਦੇ ਹਨ। ਨੌਵੇਂ ਅਤੇ ਗਿਆਰਵੇਂ ਬੰਦ ਦੇ ਅਰਥ ਪ੍ਰੋ: ਸਾਹਿਬ ਸਿੰਘ ਨਾਲੋਂ ਜੇ ਤੁਸੀਂ ਵੱਖਰੇ ਕਰਨੇ ਚਾਹੋਂ ਤਾਂ ਬਦਲਣ ਦਾ ਕਾਰਣ ਗੁਰਬਾਣੀ ਉਦਾਹਰਣਾ ਸਮੇਤ ਦੱਸਣ ਦੀ ਖੇਚਲ ਕਰਨੀਂ ਜੀ, ਦੱਸਣਾਂ ਕਿ ਪ੍ਰੋ: ਸਾਹਿਬ ਸਿੰਘ ਦੇ ਅਰਥ ਕਿਸ ਤਰ੍ਹਾਂ ਗ਼ਲਤ ਹਨ, ਅਤੇ ਇਹ ਵੀ ਦੱਸਣਾਂ ਕਿ ਜਿੱਥੇ ਵੀ “ਇਸ ਜਨਮ ਤੋਂ ਅੱਗੇ” ਦੀ ਗੱਲ ਆਉਂਦੀ ਹੈ ਹਰ ਜਗ੍ਹਾ ਤੇ ਤੁਹਾਨੂੰ ਅਰਥ ਬਦਲਣੇ ਕਿਉਂ ਪੈਂਦੇ ਹਨ? ਕੀ ਗੁਰੂ ਸਾਹਿਬ ਨੇ ਗੁਰਬਾਣੀ ਵਿੱਚ ਇਸ ਜਨਮ ਤੋਂ ਅੱਗੇ ਵਾਲੇ ਸਾਰੇ ਲਫ਼ਜ਼ ਹਮੇਸ਼ਾਂ ਗੁੱਝੇ ਅਰਥ ਕਰਨ ਲਈ ਹੀ ਲਿਖੇ ਹਨ? ਕਿਤੇ ਇੱਕ ਥਾਂ ਤੇ ਵੀ ਸਿੱਧੇ ਲਫ਼ਜ਼ਾਂ ਵਿੱਚ ਕੋਈ ਸ਼ਬਦ ਨਹੀਂ ਉਚਾਰਿਆ ਕਿ (ਚਾਹੇ ਕੋਈ ਮਨਮੁਖ ਹੋਵੇ) ਇਸ ਜਨਮ ਤੋਂ ਅੱਗੇ ਕੋਈ ਜਨਮ ਨਹੀਂ ਹੁੰਦਾ?

ਨੋਟ 2- ਨੌਵੇਂ ਬੰਦ ਵਿੱਚ ਆਤਮਕ ਮੌਤ ਦਾ ਜ਼ਿਕਰ ਕੀਤਾ ਗਿਆ ਹੈ ਅਤੇ ਦਸਵੇਂ ਬੰਦ ਵਿੱਚ ਸਰੀਰਕ ਮੌਤ ਆ ਜਾਣ ਵੇਲੇ ਦੀ ਗੱਲ ਕੀਤੀ ਗਈ ਹੈ। ਆਤਮਕ ਅਤੇ ਸਰੀਰਕ ਦੋਨੋਂ ਮੌਤਾਂ ਦੇ ਵੱਖਰੇ ਵੱਖਰੇ ਅਰਥ ਹਨ, ਅਤੇ ਪ੍ਰੋ: ਸਾਹਿਬ ਸਿੰਘ ਨੇ ਉਸੇ ਮੁਤਾਬਕ ਹੀ ਅਰਥ ਕੀਤੇ ਹਨ।

ਜਸਬੀਰ ਸਿੰਘ (ਕੈਲਗਰੀ)


(10/11/09)
ਗੁਰਜੰਟ ਸਿੰਘ ਰੂਪੋਵਾਲੀ

ਕਾਫੀ ਦਿਨਾਂ ਤੋਂ ਕਮਲ ਅਹੀਰ ਬੀਬੀ ਵੱਲੋਂ ਗੁਰਮਤਿ ਦੇ ਸਿਧਾਂਤਾਂ ਦੇ ਉਲਟ ਲੈਕਚਰ ਦੀ ਕਾਫੀ ਚਰਚਾ ਇੰਟਰਨੈਟ ਤੇ ਹੋਈ ਸੀ। ਬੀਬੀ ਵੱਲੋਂ ਉਠਾਏ ਗਏ ਨੁਕਤਿਆਂ ਤੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ ਦੇ ਪ੍ਰੋ. ਸਰਬਜੀਤ ਸਿੰਘ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ, ਦਿੱਲੀ ਵਿਖੇ ਕਥਾ ਦੌਰਾਨ ਗੁਰਬਾਣੀ ਦੀ ਲੋਅ ਵਿੱਚ ਜੁਆਬ ਦਿੱਤਾ ਗਿਆ ਜੋ ਕਿ ਪਾਠਕਾਂ ਲਈ ਇਹ ਵੀਡੀਓ ਇੰਟਰਨੈਟ ਤੇ ਪਾਈ ਗਈ ਹੈ। ਦੇਖਣ ਲਈ ਕਲਿਕ ਕਰੋ ਜੀ http://www.youtube.com/watch?v=ocFnTExUad8
ਜਾਂ ਫਿਰ www.gurmatgian.org ਤੇ ਪੂਰੀ ਕਥਾ ਦੇਖ ਸਕਦੇ ਹੋ ਜੀ
ਗੁਰਜੰਟ ਸਿੰਘ ਰੂਪੋਵਾਲੀ


(09/11/09)
ਤਰਲੋਚਨ ਸਿੰਘ (ਫਿਜਿਕਸ)

ਤਰਲੋਚਨ ਸਿੰਘ (ਫਿਜਿਕਸ)
09888169226
ਸਿੱਖ ਮਾਰਗ ਦੇ ਪਾਠਕ ਸਜਣੋ
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਿਹ॥
ਇਕ ਵਾਰ ਜੰਗਲ ਵਿੱਚ ਅੱਗ ਲਗ ਗਈ। ਅੱਗ ਬੜੀ ਭਿਆਨਕ ਸੀ। ਜੀਵ ਜੰਤੂ ਮਰਨ ਲਗੇ, ਇਹ ਵੇਖ ਹਾਥੀ ਬੜੇ ਪਰੇਸ਼ਾਨ ਹੋਏ। ਉਨ੍ਹਾਂ ਨੂੰ ਲਗਿਆ ਕੇ ਅੱਗ ਬੁਝਾਉਣੀ ਚਾਹੀਦੀ ਹੈ, ਨਹੀਂ ਤਾਂ ਸਾਰੇ ਮਾਰੇ ਜਾਣਗੇ। ਕੋਲ ਹੀ ਪਾਣੀ ਦਾ ਤਲਾਅ ਸੀ, ਉਹ ਆਪਣੀਆਂ ਸੁੰਡਾਂ ਪਾਣੀ ਨਾਲ ਭਰ ਭਰ ਲਿਆਉਂਦੇ ਤੇ ਅੱਗ ਤੇ ਸਟੁਦੇ ਤਾਂ ਕੇ ਅੱਗ ਬੁਝ ਸਕੇ। ਉਹ ਜਦੋਂ ਇਹ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਬੜੀ ਹੈਰਾਨੀ ਹੋਈ ਇਹ ਵੇਖ ਕੇ ਕਿ ਇੱਕ ਚਿੜੀ ਵੀ ਆਪਣੀ ਚੁੰਝ ਨਾਲ ਪਾਣੀ ਭਰ ਭਰ ਅੱਗ ਤੇ ਸੁੱਟ ਰਹੀ ਸੀਂ, ਹਾਥੀਆਂ ਨੂੰ ਬੜਾ ਅਜੀਬ ਲਗਿਆ ਕੇ ਇਸ ਦੇ ਚੁੰਝ ਜਿਹੇ ਪਾਣੀ ਨਾਲ ਅੱਗ ਕਿਵੇਂ ਬੁਝ ਸਕਦੀ ਹੈ। ਹਾਥੀਆਂ ਨੇ ਚਿੜੀ ਤੋਂ ਪੁੱਛ ਹੀ ਲਿਆ ਕੇ ਜਰਾ ਦਸੀਂ `ਤੇਰੀ ਇਸ ਚੁੰਝ ਜਿਹੇ ਪਾਣੀ ਨਾਲ ਕਿਵੇਂ ਅੱਗ ਬੁਝ ਜਾਵੇਗੀ'। ਚਿੜੀ ਨੇ ਹਾਥੀ ਵਲ ਵੇਖਿਆ ਤੇ ਉਤਰ ਦਿਤਾ ਸਵਾਲ ਇਹ ਨਹੀਂ ਕਿ ਮੇਰੀ ਚੁੰਝ ਜਿਹੇ ਪਾਣੀ ਨਾਲ ਅੱਗ ਬੁਝੇਗੀ ਕੇ ਨਹੀਂ ਪਰ ਜਦੋਂ ਇਤਿਹਾਸ ਲਿਖਿਆ ਜਾਵੇਗਾ ਤਾਂ ਉਸ ਵਿੱਚ ਮੇਰਾ ਨਾਮ ਜਰੂਰ ਆਏਗਾ ਕਿ ਇਸ ਨੇ ਅੱਗ ਬੁਝਾਉਣ ਵਿੱਚ ਆਪਣਾ ਯੋਗਦਾਨ ਪਾਇਆ।
ਅਜ ਜਿਹੜੀ ਅੱਗ ਕੂੜ ਦੀ, ਹਉਮੈਂ ਦੀ, ਸਾੜੇ ਦੀ, ਜੀਵ ਆਤਮਾ ਨੂੰ ਮਾਰਨ ਦੀ ਇਸ ਦੁਨੀਆ ਵਿੱਚ ਫੈਲ ਰਹੀ ਹੈ ਇਸ ਨੇ ਮਨੁੱਖਤਾ ਨੂੰ ਝੁਲਸਾ ਦੇਣਾ ਹੈ। ਆਪਣੀ ਚੁੰਝ ਜਿਹੇ ਗਿਆਨ ਅਸੀਂ ਲੋਕ ਜਿਹੜੇ ਇਸ ਵਿੱਚ ਹਿਸਾ ਲੈ ਰਹੇ ਹਾਂ ਇਸ ਲਈ ਨਹੀਂ ਕੇ ਇਤਹਾਸ ਸਾਨੂੰ ਯਾਦ ਰਖੇਗਾ ਬਲਕਿ ਇਸ ਲਈ ਕੇ ਕਿਤੇ ਜੀਵ ਆਤਮਾ ਅੱਗ ਦੇ ਭਾਂਭੜਾਂ ਵਿੱਚ ਹੀ ਨਾ ਸੜ ਜਾਵੇ।
ਮੈਟਰ ਅਤੇ ਰੌਸ਼ਨੀਆਂ ਨਾਲ ਭਰੇ ਇਸ ਸੰਸਾਰ ਵਿੱਚ ਕੁੱਝ ਕੁ ਲੋਕ ਅਜਿਹੇ ਹਨ ਜਿਹੜੇ ਇਨਸਾਨ ਨੂੰ ਵੀ ਮੈਟਰ ਜਾਂ ਮਸ਼ੀਨ ਵਿੱਚ ਬਦਲਣ ਦੀ ਸਿਰ ਤੋੜ ਕੋਸ਼ਿਸ਼ਾਂ ਵਿੱਚ ਹਨ। ਹੋਕਾ ਦਿੰਦੇ ਹਨ ਕੇ ਜੇ ਜੀਵ ਆਤਮਾ ਨੂੰ ਕਬੂਲ ਕਰ ਲਿਆ ਗਿਆ ਤਾਂ ਬੰਦਾ ਡਰਦਾ ਮਾਰਾ ਮਰ ਹੀ ਨਾ ਜਾਵੇ, ਕਿਉਂਕਿ ਜੀਵ ਆਤਮਾ ਨਾਲ ਕਰਮਾਂ ਦਾ ਹਿਸਾਬ ਕਿਤਾਬ ਵੀ ਜੁੜਿਆ ਹੋਇਆ ਹੈ। ਜੇ ਜੀਵ ਆਤਮਾ ਕਬੂਲ ਹੋ ਗਈ ਤਾਂ ਕਈ ਵਿਦਵਾਨਾਂ ਦੀ ਵਿਦਵਤਾ ਖਤਮ ਹੋ ਜਾਏਗੀ। ਇਸ ਲਈ ਜੇ ਡਰ ਖਤਮ ਕਰਨਾ ਹੈ ਤਾਂ ਜੀਵ ਆਤਮਾ ਨੂੰ ਹੀ ਮਾਰ ਦਿਓ। ਨਾ ਰਹੇਗਾ ਬਾਂਸ ਨਾ ਬਚੇਗੀ ਬਾਸੁਰੀ।
ਅਸੀਂ ਹਿਸਾਬ ਕਿਤਾਬ ਤੋਂ ਕਿਉਂ ਡਰਦੇ ਹਾਂ? ਉਹ ਐਡਾ ਨਿਰਦਈ ਨਹੀਂ ਜੇ ਸਾਡੀ ਅਵਾਜ਼ ਨਾ ਸੁਣੇ। ਸਾਡੇ ਕਿਤੇ ਗਲਤ ਕੰਮਾਂ ਤੇ ਪਰਦੇ ਵੀ ਉਹ ਪਾਉਂਦਾ ਹੈ। ਉਹ ਬੜਾ ਭੋਲਾ ਹੈ, ਬੜਾ ਚੰਗਾ ਹੈ, ਸਾਡੇ ਗਲਤ ਕੰਮਾਂ ਦੀ ਮਾਫ਼ੀ ਵੀ ਦੇ ਦਿੰਦਾ ਹੈ, ਸਾਨੂੰ ਗਲ ਨਾਲ ਲਾਂਦਾ ਹੈ ਜਰਾ ਕੁ ਪੁਕਾਰਨ ਦੀ ਲੋੜ ਹੈ। ਕੋਈ ਡਰਨ ਦੀ ਲੋੜ ਨਹੀਂ ਉਸ ਨੂੰ ਪੁਕਾਰੋ ਤੇ ਆਪਣੀ ਕਿਤੇ ਕਰਮਾਂ ਦੀ ਮਾਫ਼ੀ ਮੰਗੋ। ਬਸ ਇਹੋ ਮਨੁੱਖ ਦਾ ਧਰਮ ਹੈ ਇਹੋ ਅਰਦਾਸ ਹੈ।
ਬੜਾ ਦੁਖ ਹੁੰਦਾ ਹੈ ਕੇ ਅਜ ਇਨਸਾਨ ਨਿਡਰ ਹੋਣ ਲਈ ਜਾਂ ਕਰਮਾਂ ਤੋਂ ਦੋਸ਼ ਮੁਕਤ ਹੋਣ ਲਈ, ਪ੍ਰਮਾਤਮਾ ਨੂੰ ਪੁਕਾਰਨ ਦੀ ਥਾਂ ਇਨਸਾਨ ਦੀ ਮੂਲ ਆਤਮਾ ਨੂੰ ਹੀ ਖਤਮ ਕਰ ਰਿਹਾ ਹੈ। ਹਿੰਦੁਸਤਾਨ ਦਾ ਇਤਿਹਾਸ ਬੜਾ ਪੁਰਾਣਾ ਹੈ। ਹਿੰਦੁਸਤਾਨ ਦੀ ਧਰਤੀ ਮਹਾਂਪੁਰਖਾਂ ਦੀ ਧਰਤੀ ਹੈ। ਇਸ ਮਿਟੀ ਵਿੱਚ ਅਜੇ ਵੀ ਰਿਸ਼ੀਆਂ ਮੁਨੀਆਂ ਪੀਰ ਪੈਗੰਬਰਾਂ ਦੀ ਸੁਗੰਧ ਸ਼ਾਮਲ ਹੈ। ਜੀਵ ਆਤਮਾ ਦਾ ਗਿਆਨ ਹਜ਼ਾਰਾਂ ਵਰਸ਼ ਪੁਰਾਣਾ ਹੈ। ਇਸ ਨੂੰ ਬ੍ਰਾਹਮਣ ਬ੍ਰਾਹਮਣ ਕਰਿ ਕੇ ਨਕਾਰ ਦੇਣ ਨਾਲ ਜੀਵ ਆਤਮਾ ਨੇ ਖਤਮ ਨਹੀਂ ਹੋ ਜਾਣਾ। ਇਹ ਹਰ ਜੀਵ ਵਿੱਚ ਰਹੇਗੀ, ਇਹ ਹਮੇਸ਼ਾ ਤੋਂ ਸੀ ਤੇ ਹਮੇਸ਼ਾ ਹੀ ਰਹੇਗੀ। ਇਸ ਤੋਂ ਡਰੋ ਨਾ, ਇਸ ਨੂੰ ਸਮਝੋ। ਇਸੇ ਦੀ ਸੋਝੀ ਵਿੱਚ ਪਰਮਾਤਮਾ ਦੀ ਸੋਝੀ ਲੁਕੀ ਹੈ।
ਹਾਂ ਇਤਿਹਾਸ ਹਮੇਸ਼ਾ ਯਾਦ ਰੱਖੇਗਾ ਕਿ ਉਹ ਕਿਹੜੇ ਇਨਸਾਨ ਸਨ ਜਿਨ੍ਹਾਂ ਨੇ ਜੀਵ-ਆਤਮਾ ਨੂੰ ਖਤਮ ਕਰਨ ਲਈ ਅੱਗਾਂ ਲਾਈਆਂ ਯਾ ਇਸ ਵਿੱਚ ਹਿੱਸੇਦਾਰ ਬਣੇ ਅਤੇ ਉਹ ਕਿਹੜੀਆਂ ਚਿੜੀਆਂ ਸਨ, ਜਿਨ੍ਹਾਂ ਨੇ ਆਪਣੀ ਨਿਕੀ ਨਿਕੀ ਚੋਂਝ ਨਾਲ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਤੇ ਆਤਮਾ ਤੇ ਪ੍ਰਮਾਤਮਾ ਨੂੰ ਜਿੰਦਾ ਰੱਖਿਆ।
ਹਾਂ ਗੁਰਚਰਨ ਸਿੰਘ ਨੂੰ ਪਹਿਲਾਂ ਵੀ ਦਸਿਆ ਸੀ ਕੇ ਹੁਣ ਸੰਨ 47 ਵਾਲਾ ਜ਼ਮਾਨਾ ਨਹੀਂ ਰਿਹਾ ਜਦੋਂ ਕਿ ਕਾਲਜਾਂ ਵਿੱਚ ਪ੍ਰੋਫੈਸਰ ਨਹੀਂ ਸਨ ਹੁੰਦੇ। ਯੂ. ਜੀ. ਸੀ ਨੇ ਜਿਹੜੇ ਨਵੇਂ ਗਰੇਡ ਕਾਲਜਾਂ ਵਿੱਚ ਦਿਤੇ ਹਨ ਉਨ੍ਹਾਂ ਮੁਤਾਬਿਕ ਹੁਣ ਕਾਲਜਾਂ ਵਿੱਚ ਅਸਿਸਟੈਂਟ ਪ੍ਰੋਫ਼ੈਸਰ, ਅਸੋਸੀਏਟ ਪ੍ਰੋਫੈਸਰ ਤੇ ਪ੍ਰੋਫੈਸਰ ਦਾ ਰੁਤਬਾ ਦਿਤਾ ਗਿਆ ਹੈ। ਗੁਰਚਰਨ ਸਿੰਘ ਜੀ ਕ੍ਰਿਪਾ ਕਰਕੇ ਆਪਣੀ ਸੀ. ਆਈ. ਡੀ ਨੂੰ ਯੂ. ਜੀ. ਸੀ ਭੇਜ ਕੇ ਇਹ ਪਤਾ ਕਰਵਾਓ ਕੇ ਇਹ ਠੀਕ ਹੈ ਜਾਂ ਗਲਤ ਜਾਂ ਆਪਣੇ ਸਾਂਢੂੰ ਜੀ ਨੂੰ ਕਹੋ ਜਿਹੜੇ ਖਗੋਲ ਵਿਗਿਆਨੀ ਹਨ ਤੇ ਉੱਤੋਂ ਪੀ. ਐਚ. ਡੀ ਵੀ ਹਨ (ਕਿਉਂਕਿ ਤੁਹਾਡੇ ਮੁਤਾਬਿਕ ਮੇਰੇ ਸਾਇੰਸ ਤੇ ਗੁਰਬਾਣੀ ਦੇ ਸਬੰਧ ਵਿੱਚ ਲਿਖੇ ਆਰਟੀਕਲ ਵੀ ਗਲਤ ਹਨ ਤੇ ਮੈਨੂੰ ਗੁਰਮਤਿ ਦੀ ਵੀ ਕੋਈ ਸੋਝੀ ਨਹੀਂ) ਤੇ ਫਿਰ ਮੈਨੂੰ ਲਿਖਿਓ। ਕੁੱਝ ਦੇਰ ਬੈਠ ਕੇ ਆਪਣੀ ਜ਼ਮੀਰ ਦੀ ਅਵਾਜ਼ ਨੂੰ ਸੁਣਨ ਦੀ ਕੋਸ਼ਿਸ਼ ਕੀਤਾ ਕਰੋ ਜੀ।
ਤਰਲੋਚਨ ਸਿੰਘ


(09/11/09)
ਹਰਸਿਮਰਤ ਕੌਰ ਖਾਲਸਾ

Please pray for my daughter Shoshanah, she is only age 19. Staph infection. Please ask the webmaster to post the prayer request. Thanks

Also, please add my last few articles in your archives under Avtar Singh list on your website. One was on Destiny, the other or Darshan Dekh, and the present one on Heaven and Hell Besant Swarg.


(09/11/09)
ਇੰਦਰਜੀਤ ਸਿੰਘ ਲੁਧਿਆਣਾ

ONLY 2 DAYS BEFROE I CAME TO KNOW ABOUT THIS WEBSITE. I WONDER TO SEE THE SUCH TYPE OF ARTICLES ARE ON THIS SITE . I CANNOT WRITE IN PBI ON COMPUTER, ENGLISH IS ALSO NOT SO GOOD. SOON I SHALL TRY TO LEARN WRITTING IN PBI. WILL U PLEASE CLERIFY, WHETER THE MEMBERS OF TATGRUMAT PARWAR DONOT READ BANIES OF "JAP SAHIB, CHOUPY, SWAYA, PARA GRAPH OF PART OF ARDAS PRITHAM BHGOUTY SIMAR KA ETC . I SHALL BE VERY THANKFUL TO U. REGARDING ARTICLES I SHALL WRITE IN FUTRUE.PL INTIMATE ME THE NAME ADDRRESS OF MEMBERS OF TATGRUMAT PARWAR AT LDH. I SHALL BE GLAD TO MEET THEM. INDERJIT SINGH 9463748871 LDH.
(ਨੋਟ:- ਤੁਸੀਂ ਉਹਨਾ ਨਾਲ ਫੂਨ ਤੇ ਸੰਪਰਕ ਕਰਕੇ ਬਾਕੀ ਜਾਣਕਾਰੀ ਲੈ ਸਕਦੇ ਹੋ। ਉਹਨਾ ਦੇ ਫੂਨ ਨੰ: ਥੱਲਿਉਂ ਪਹਿਲੇ ਲੇਖ ਦੇ ਥੱਲੇ ਲਿਖੇ ਹੋਏ ਹਨ। ਕੰਪਿਊਟਰ ਤੇ ਪੰਜਾਬੀ ਟਾਈਪ ਕਰਨ ਵਾਸਤੇ ਜੇ ਕਰ ਕਿਸੇ ਜਾਣਕਾਰੀ ਦੀ ਲੋੜ ਹੋਵੇ ਤਾਂ ਦੱਸ ਦੇਣਾਂ-ਸੰਪਾਦਕ)


(09/11/09)
ਹਰਮੀਤ ਸਿੰਘ ਖਾਲਸਾ

ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਿਹ॥

ਹਿੰਦੂਵਾਦੀਆਂ ਦੀ ਸਿੱਖਾਂ ਪ੍ਰਤੀ ਸੋਚ ਇੱਕ ਵਾਰ ਫੇਰ ਖੁਲੇਆਮ ਪ੍ਰਗਟ ਹੋਈ। ਪੜਨ ਲਈ ਹੇਠਲੇ ਲਿੰਕ ਨੂੰ ਕਲਿਕ ਕਰੋ ਜੀ।

http://www.hindustantimes.com/News-Feed/viewsvirsanghvi/Bluestar-was-too-little-too-late/Article1-473992.aspx

ਇਸ ਦਾ ਜਵਾਬ ‘ਵਰਡ ਸਿੱਖ ਨੀਉਸ ਦੇ ਐਡੀਟਰ’, ਜਗਮੋਹਨ ਸਿੰਘ ਨੇ ਦਿਤਾ ਹੈ ਉਸ ਨੂੰwww.worldsikhnews.com ਤੇ ਪੜਿਆ ਜਾ ਸਕਦਾ ਹੈ।

ਹਰਮੀਤ ਸਿੰਘ ਖਾਲਸਾ।


(09/11/09)
ਚਰਨਜੀਤ ਸਿੰਘ ਬਰੈਂਮਪਟਨ

1. ਸ: ਜਸਬੀਰ ਸਿੰਘ ਜੀ (ਕੈਲਗਰੀ) 3/11/09 ਨੂੰ ਲਿਖਦੇ ਹਨ:

ਚਰਨਜੀਤ ਸਿੰਘ ਜੀ! ਮੈਂ ਆਪ ਜੀ ਨਾਲ ਇਹ ਗੱਲ ਸਾਂਝੀ ਕਰਨੀਂ ਚਾਹੁੰਦਾ ਹਾਂ ਕਿ, ਤੁਸੀਂ ਰੱਬ ਨੂੰ ਕਿਸ ਭਾਵ ਵਿੱਚ ਲੈਂਦੇ ਹੋ ਅਤੇ ਤੁਹਾਡੇ ‘ਉਸ’ ਭਾਵ ਅਨੁਸਾਰ ਰੱਬ ਹੈ ਕਿ ਨਹੀਂ?

2. ਜੇ ਕੋਈ ਹਿੰਦੁ, ਮੁਸਲਿਮ ਜਾਂ ਕਿਸੇ ਵੀ ਹੋਰ ਧਰਮ ਨੂੰ ਮੰਨਣ ਵਾਲਾ ਗੁਰਬਾਣੀ ਦੀ ਸਿਫ਼ਤ ਕਰ ਦੇਵੇ ਤਾਂ ਗੱਲ ਸਮਝ ਵਿੱਚ ਆਉਂਦੀ ਹੈ। ਕਿਉਂਕਿ ਹੈ ਤਾਂ ਉਹ ਵੀ ਰੱਬ ਨੂ ਮੰੱਨਣ ਵਾਲੇ। ਪਰ ਮੈਂ ਬਹੁਤ ਹੈਰਾਨ ਹੋਇਆ ਜਦੋਂ ਮੈਂਨੂੰ atheists (ਜੋ ਰੱਬ ਨੂ ਨਹੀ ਮੰਨਦੇ) ਵਲੋਂ ਵੀ ਕੀਤੀ ਗਈ ਗੁਰਬਾਣੀ ਦੀ ਤਾਰੀਫ਼ ਪੜਣ ਨੂ ਮਿਲੀ।

....Please help us out, we can’t make our website about religion being the cause of war and disharmony when we have this one and the only religion which makes a hell of a lot of sense!lo(I thought atheism had all the answers but kind of stuck now).....

http://www.qatarliving.com/files/image001_23.jpg

ਇਸ ਤੋਂ ਸਾਬਿਤ ਹੁੰਦਾ ਹੈ ਕਿ ਗੁਰਬਾਣੀ ਤੋਂ ਸੇਧ ਲੈਣੀ, ਰੱਬ ਨੂ ਮੰਨਣ ਜਾਂ ਨਾ ਮੰਨਣ ਤੇ ਆਧਾਰਿਤ ਨਹੀ।

3. ਮਈ ਮਹੀਨੇ ਦੇ ਅਖ਼ੀਰ ਵਿਚ, ਹਾਈ ਕੋਰਟ ਦਾ ਫ਼ੈਸਲਾ, Gurleen Kaur vs.State of Punjab, ਆਇਆ ਸੀ। ਇਸ ਵਿੱਚ ਹਾਈ ਕੋਰਟ ਨੇ ਸੁਪਰੀਮ ਕੋਰਟ ਦੇ ਇੱਕ ਫ਼ੈਸਲੇ ਨੂੰ quote ਕੀਤਾ ਸੀ। ਅਤੇ ਸੁਪਰੀਮ ਕੋਰਟ ਨੇ ਆਪਣੇ ਕੇਸ ਵਿੱਚ Bertrand Russel(Noble prize winner) ਨੂੰ quote ਕੀਤਾ ਸੀ। ਹਾਲਾਂਕਿ ਸੁਪਰੀਮ ਕੋਰਟ ਵਿੱਚ ਬਹਿਸ ਹੋ ਰਹੀ ਸੀ ਕੇ “ਧਰਮ ਕੀ ਹੈ?” ਪਰ ਇਹ ਗੱਲ ਰੱਬ ਤੇ ਵੀ ਢੁੱਕਦੀ ਹੈ।

.....But my views about religion. my prejudices and

my predilections, if they be such, are entirely irrelevant. So are

the views of the credulous, the fanatic, the bigot and the zealot.

So also the views of the faithful, the devout, the Acharya, the

Moulvi, the Padre and the Bhikshu each of whom may claim

his as the only true or revealed religion…

ਇਸੇ ਹੀ ਕੇਸ ਵਿੱਚ ਅੱਗ਼ੇ ਚੱਲ ਕੇ ਸੁਪਰੀਮ ਕੋਰਟ ਨੇ ਲਿਖ਼ਿਆ ਹੈ।

....But, all this is unsatisfactory. We are not arriving at any definition of

religion. We are only making peripheral journeys and not getting any nearer to the core of the problem presented to us....(page 21)

http://lobis.nic.in/phhc/showfile.php?sno=1

4. ਇਸੇ ਹੀ ਵਿਸ਼ੇ ਤੇ ਰਜਨੀਸ਼ ਨੇ ਦੋ ਗ਼ੱਲਾਂ ਆਖ਼ੀਆਂ ਜੋ ਮੈਨੂੰ ਬਹੁਤ ਚੰਗੀਆਂ ਲੱਗੀਆਂ।

· ਜਿਸ ਚੀਜ ਦਾ ਵੀ ਬੰਦੇ ਨੂੰ ਗਿਆਨ ਹੋ ਜਾਂਦਾ ਹੈ, ਉਹ ਚੀਜ ਬੰਦੇ ਤੋਂ ਛੋਟੀ ਹੋ ਜਾਂਦੀ ਹੈ।

· ਜਦੋਂ ਵੀ ਕੋਈ ਬੰਦਾ ਰੱਬ ਦੀ ਗੱਲ ਕਰਦਾ ਹੈ, ਉਸ ਤੌਂ ਰੱਬ ਦਾ ਪਤਾ ਨਹੀ ਚਲਦਾ, ਸਗੋਂ ਉਸ ਬੰਦੇ ਦੀਆਂ ਕਦਰਾਂ ਕੀਮਤਾਂ ਦਾ ਪਤਾ ਚਲਦਾ ਹੈ।

5. ਗੁਰਬਾਣੀ ਦਾ ਫ਼ੁਰਮਾਨ ਹੈ।

ਗੂਜਰੀ ਮਹਲਾ ੫ ॥ ਹੈ ਨਾਹੀ ਕੋਊ ਬੂਝਨਹਾਰੋ ਜਾਨੈ ਕਵਨੁ ਭਤਾ ॥ ਸਿਵ ਬਿਰੰਚਿ ਅਰੁ ਸਗਲ ਮੋਨਿ ਜਨ ਗਹਿ ਨ ਸਕਾਹਿ ਗਤਾ ॥੧॥ ਪ੍ਰਭ ਕੀ ਅਗਮ ਅਗਾਧਿ ਕਥਾ ॥ ਸੁਨੀਐ ਅਵਰ ਅਵਰ ਬਿਧਿ ਬੁਝੀਐ ਬਕਨ ਕਥਨ ਰਹਤਾ ॥੧॥ ਰਹਾਉ ॥ ਆਪੇ ਭਗਤਾ ਆਪਿ ਸੁਆਮੀ ਆਪਨ ਸੰਗਿ ਰਤਾ ਨਾਨਕ ਕੋ ਪ੍ਰਭੁ ਪੂਰਿ ਰਹਿਓ ਹੈ ਪੇਖਿਓ ਜਤ੍ਰ ਕਤਾ ॥੨॥੨॥੧੧॥ {ਪੰਨਾ 498}

ਉਸ ਦਾ ਗਿਆਨ ਹਾਸਿਲ ਨਹੀਂ ਕੀਤਾ ਜਾ ਸਕਦਾ।

ਉਸ ਦੀਆਂ ਕਹਾਣੀਆਂ ਨੂੰ ਸੁਣਨਾ ਅਤੇ ਬੁਝਣਾ ਵੱਖ ਵੱਖ ਤਰੀਕੇ ਨਾਲ ਹੁੰਦਾ ਹੈ।

ਉਸ ਨੂੰ experience ਕੀਤਾ ਜਾ ਸਕਦਾ ਹੈ।

6. ਗੁਰਬਾਣੀ ਦੇ ਹਰ ਇੱਕ ਸ਼ਬਦ ਵਿੱਚ ਰੱਬ ਦਾ ਜਿਕਰ ਹੈ ਪਰ emphasis ਮੱਨੁਖੀ ਜੀਵਨ ਨੂੰ ਉੱਚਾ ਸੂੱਚਾ ਤੇ ਰੰਗਮਈ ਬਨਾਉਣ ਤੇ ਕੀਤਾ ਗਿਆ ਹੈ।

7. ਜਪੁ ਦੀ ਪਹਿਲੀ ਪਉੜੀ ਵਿੱਚ ਸਾਫ਼ ਤੌਰ ਤੈ ਮੱਨੁਖੀ ਜੀਵਨ ਨੂ ਸੁੱਚਾ ਕਰਣ ਦੀ ਲੋੜ ਦੀ ਗੱਲ ਕੀਤੀ ਗਈ ਹੈ ਅਤੇ ਅਖ਼ੀਰਲੇ ਸ਼ਲੋਕ ਵਿੱਚ ਕਰਮ (deeds) ਦੀ ਗੱਲ ਹੈ। ਖੰਡਾਂ ਦੀ ਪਉੜੀਆਂ ਵਿੱਚ ਉਸ ਪ੍ਰਕਿਰਿਆ ਦਾ ਜਿਕਰ ਹੈ ਜਿਸ ਨਾਲ ਮੈਲੇ ਤੋਂ ਸੁੱਚਾ ਬਣੀ ਦਾ ਹੈ।

8. ਗੁਰਬਾਣੀ ਦੇ ਅੰਤ, ਮੁੰਦਾਵਨੀ, ਵਿੱਚ ਵੀ ਸੱਤ, ਸੰਤੋਖ, ਵੀਚਾਰ ਦੀ ਗੱਲ ਕੀਤੀ ਗਈ ਹੈ ਜੋ ਮੱਨੁਖਤਾ ਦੇ ਉਚੇ ਮਿਆਰ ਵਾਸਤੇ ਬਹੁਤ ਜਰੂਰੀ ਹਨ।

9. ਗੁਰਬਾਣੀ ਵਿੱਚ ਰੱਬ ਦਾ ਗਿਆਨ ਤਾਂ ਨਹੀਂ ਮਿਲਦਾ ਪਰ ਇਹ ਗਿਆਨ ਜਰੂਰ ਮਿਲਦਾ ਹੈ ਕਿ”ਰੱਬ ਦੇ ਨਾਮ” (ਸੋਹ, glory, attributes) ਦੇ ਵਿੱਚ ਰਹਿ ਕੇ ਸੁਖ ਮਿਲਦੇ ਹਨ ਅਤੇ “ਉਸ ਦੇ ਹੁਕਮ” ਦੀ ਪਹਿਚਾਣ ਕੀਤੀ ਜਾ ਸਕਦੀ ਹੈ। ਸਾਰੀ ਗੁਰਬਾਣੀ ਰੱਬ ਦੇ ਬਜਾਇ, ਰੱਬ ਦੇ ਨਾਮ ਅਤੇ ਰੱਬ ਦੇ ਹੁਕਮ ਦੀ ਵੀਚਾਰ ਕਰਦੀ ਹੈ।

10. ਇਹੀ ਕਾਰਨ ਹੈ ਕਿ ਭੱਟਾਂ ਨੇ ਰੱਬ ਦੀ ਉਸਤੱਤ ਦੀ ਥਾਂ ਗੁਰੂਆਂ ਦੀ ਉਸਤੱਤ ਕੀਤੀ ਹੈ ਅਤੇ ਕਿਹਾ ਹੈ ਕਿ ਤੁਸੀ ਹੀ ਰੱਬ ਵਰਗੇ ਹੋ।

11. ਗੁਰਬਾਣੀ ਦੇ ਸਾਰੇ ਫ਼ਲਸਫੇ ਨੂੰ ਅੰਗਰੇਜ਼ੀ ਦੀ ਹੇਠ ਲਿਖੀ ਲਾਈਨ ਬੜੀ ਖੂਬਸੂਰਤੀ ਨਾਲ ਬਿਆਨ ਕਰਦੀ ਹੈ।

LIVE DEEPER, LOVE WIDER, LEAVE BIGGER

ਫ਼ਰਕ ਸਿਰਫ਼ ਇਤਨਾ ਹੈ ਕਿ ਗੁਰਬਾਣੀ ਸਿਰਫ ਦੱਸਦੀ ਹੀ ਨਹੀਂ ਸਗੋਂ ਸਿਖਾਉਂਦੀ ਵੀ ਹੈ ਅਤੇ ਸਿੱਖ ਦੇ ਹੱਡਾਂ ਦੇ ਵਿੱਚ ਧੱਸਦੀ ਵੀ ਹੈ।

12. ਜਸਬੀਰ ਸਿੰਘ ਜੀ ਲਿਖਦੇ ਹਨ:

ਤੁਸੀਂ ਇੱਕ ਪੰਗਤੀ ਪੇਸ਼ ਕੀਤੀ ਹੈ “ਮਨ ਤੂੰ ਜੋਤਿ ਸਰੂਪ ਹੈ…” ਅਤੇ ਨਾਲ ਹੀ ਇਹ ਲਿਖਿਆ ਹੈ ਗੁਰਬਾਣੀ ਵਿੱਚ SPOILED MIND ਨੂੰ “ਮਨਕਿਹਾ ਗਿਆ ਹੈ।

ਗੁਰਬਾਣੀ ਦੀ ਪੰਗਤੀ ਵਿੱਚ ਮਨ ਨੂੰ ਜੋਤਿ ਸਰੂਪ ਦੱਸਿਆ ਗਿਆ ਹੈ ਤੁਸੀਂ ਦੱਸ ਰਹੇ ਹੋ SPOILED MIND ਨੂੰ ਮਨ ਕਿਹਾ ਗਿਆ ਹੈ। ਇਹ ਗੱਲ ਜ਼ਰਾ ਖੋਲ੍ਹਕੇ ਸਮਝਾਣੀ ਜੀ। ਮੈਨੂੰ ਤਾਂ ਇਹ ਦੋਨੋਂ ਗੱਲਾਂ ਆਪਾ ਵਿਰੋਧੀ ਲੱਗ ਰਹੀਆਂ ਹਨ

13. ਰਾਗਾਂ ਵਿੱਚ ਪਹਿਲਾਂ ਸ਼ਬਦ ਆਉਂਦੇ ਹਨ। ਅਸ਼ਟਪਦੀਆਂ ਅਤੇ ਛੰਤਾਂ ਵਿੱਚ ਉਹਣਾਂ ਨੂੰ explain ਕੀਤਾ ਜਾਂਦਾ ਹੈ। ਵਾਰਾਂ ਵਿੱਚ ਉਹਣਾਂ ਨੂੰ ਦ੍ਰਿੜ੍ਹ ਕਰਾਇਆ ਜਾਂਦਾ ਹੈ ਅਤੈ ਅੰਤ ਵਿੱਚ ਭਗਤਾਂ ਦੀ ਬਾਣੀ ਦੇ ਰੂਪ ਵਿੱਚ references ਦਿੱਤੇ ਜਾਂਦੇ ਹਨ ਕਿ ਨਾਨਕ ਇਕਲਾ ਹੀ ਨਹੀਂ ਜੋ ਇਹ ਗੱਲ ਕਰਦਾ ਹੈ।

14. ਇਸੇ ਤਰਾਂ ਗੁਰੂ ਅਮਰਦਾਸ ਜੀ ਦੀ ਬਾਣੀ, ਮੋਟੇ ਤੌਰ ਤੇ, ਨਾਨਕ ਦੀ ਬਾਣੀ ਦੀ explanation ਹੈ।

15. “ਮਨ ਤੂੰ ਜੋਤਿ ਸਰੂਪ ਹੈ...”ਵਾਲੀ ਪੰਗਤੀ ਛੰਤ ਵਿੱਚ ਹੈ ਅਤੇ ਗੁਰੂ ਅਮਰਦਾਸ ਜੀ ਦੀ ਹੈ। ਛੰਤ ਲੰਮਾ ਹੁੰਦਾ ਹੈ। ਆਪ ਹੀ 440-442 ਪੰਨੇ ਤੇ ਜਾ ਕੇ ਪੜ੍ਹ ਲਵੋ। ਸਾਰੇ ਛੰਤ ਵਿੱਚ ਮਨ ਦੀ ਗੱਲ ਕੀਤੀ ਗਈ ਹੈ ਅਤੇ self explainatory ਹੈ। “ਮਨ ਤੂੰ ਜੋਤਿ ਸਰੁਪ ਹੈ” ਬੜੀ ਸੱਪਸ਼ਟ ਲਾਇਨ ਹੈ। ਮਨ ਤੂੰ ਜੋਤਿ (ਰੱਬ) ਦੀ ਅੰਸ਼ (ਆਤਮਾ) ਹੈਂ। ਅਪਣੇ ਆਪ ਨੂੰ ਪਛਾਣ। ਮੈ ਗੁਰੂ ਤੋਂ ਡੂੰਘੀ ਗੱਲ ਕਰਨ ਵਿੱਚ ਵੀ ਅਸਮ੍ਰੱਥ ਹਾਂ ਅਤੇ ਗੁਰੂ ਤੋਂ ਸੌਖੀ ਗੱਲ ਕਰਨ ਵਿੱਚ ਵੀ ਅਸਮ੍ਰੱਥ ਹਾਂ। ਵੈਸੇ ਵੀ ਹੋਰ ਸੱਜਣਾਂ ਨੇ ਇਸ ਬਾਰੇ ਵੀਚਾਰ ਦਿੱਤੇ ਹਨ ਅਤੇ ਵੀਰ ਭੂਪਿਂਦਰ ਸਿੰਘ ਦੀ ਵਿਆਖਿਆ ਦਾ reference ਵੀ ਦਿੱਤਾ ਹੈ।

16. ਇਹ ਪੰਗਤੀ ਆਸਾ ਰਾਗ ਵਿੱਚ ਹੈ। ਇਸ ਰਾਗ ਤੇ ਜੇ ਪੰਛੀ ਝਾਤ ਮਾਰੋ ਤਾਂ ਪਤਾ ਲਗਦਾ ਹੈ ਕਿ ਸਾਰੇ ਰਾਗ ਵਿੱਚ ਸਰੀਰ ਅਤੇ ਮਨ ਦੀ ਗੱਲ ਕਿਤੀ ਗਈ ਹੈ। ਸ਼ੁਰੁਆਤ ਹੀ “ਸੋ ਦਰ ਤੇਰਾ ਕੱਹਾ” ਤੋਂ ਹੁੰਦੀ ਹੈ ਅਤੇ ਬਾਅਦ ਵਿੱਚ ਮਨ ਦੀ ਗੱਲ ਸ਼ੁਰੁ ਹੋ ਜਾਂਦੀ ਹੈ। ਕਿਤੇ ਵੀ ਕਿਸੇ ਤੀਸਰੀ ਚੀਜ ਦੀ ਹੋੰਦ ਦਾ ਪਤਾ ਨਹੀਂ ਚਲਦਾ।

17. “ਮਨ ਤੂੰ ਜੋਤਿ ਸਰੁਪ ਹੈ” ਬੜੀ ਸੱਪਸ਼ਟ ਲਾਇਨ ਹੈ। ਮਨ ਤੂੰ ਜੋਤਿ (ਰੱਬ) ਦੀ ਅੰਸ਼ (ਆਤਮਾ) ਹੈਂ। ਅਪਣੇ ਆਪ ਨੂੰ ਪਛਾਣ।

18. ਸ: ਤਰਲੋਚਨ ਸਿੰਘ (ਫਿਜਿਕਸ) ਦੇ ਪਹਿਲੇ ਸਵਾਲ ਦਾ ਵੀ ਮੇਰਾ ਇਹ ਹੀ ਜ਼ਵਾਬ ਹੈ।

19. ਸ: ਤਰਲੋਚਨ ਸਿੰਘ ਜੀ ਲਿਖਦੇ ਹਨ:

ਜਿਸ ਸਕਤੀ ਦੇ ਮਨ ਅਤੇ ਆਤਮਾ ਰੂਪ ਹਨ, ਉਹ ਕਿਥੋਂ ਆਉਂਦੀ ਹੈ? ਮਨੁੱਖ ਦੇ ਅੰਦਰ ਕਿਹੜੀ ਜਗ੍ਹਾ ਨਿਵਾਸ ਕਰਦੀ ਹੈ? ਕੀ ਉਸ ਦਾ ਵੀ ਜਨਮ ਅਤੇ ਮਰਨ ਹੁੰਦਾ ਹੈ? ਕ੍ਰਿਪਾ ਕਰਕੇ ਇਨ੍ਹਾਂ ਦੇ ਉਤਰ ਦੇਣਾ ਜੀ

20. ਨਾ ਮੈਨੂੰ ਇਸ ਦਾ ਪਤਾ ਹੈ ਅਤੇ ਨਾ ਹੀ ਕੋਈ ਰੁਚੀ ਹੈ। ਪੋਆਇਂਟ #3 ਦੁਬਾਰਾ ਪੜ ਸਕਦੇ ਹੋ।

21. ਸ: ਜਸਬੀਰ ਸਿੰਘ ਜੀ ਲਿਖਦੇ ਹਨ:

ਕਿਸ ਡਿਕਸ਼ਨਰੀ ਚੋਂ ਤੁਸੀਂ ‘ਬਿਹਾਗੜਾ” = ਬਿਗੜਿਆ ਹੋਇਆ ਮਨਅਰਥ ਲਏ ਹਨ। ਜਾਂ ਜੇ ਤੁਸੀਂ ਆਪ ਹੀ ਇਹ ਅਰਥ ਘੜੇ ਹਨ ਤਾਂ ਕਿਸ ਆਧਾਰ ਤੇ ਘੜੇ ਹਨ ਦੱਸਣ ਦੀ ਖੇਚਲ ਕਰਨੀਂ ਜੀ।

22. ਮੇਰੀ understanding ਦਾ ਆਧਾਰ ਮੇਰੀ observation ਹੈ। ਕੋਈ ਡਿਕਸ਼ਨਰੀ ਨਹੀਂ ਹੈ।

23. ਦੋ ਤਿੱਨ ਸਾਲ ਪਹਿਲਾਂ, ਮੇਰੇ ਮਨ ਵਿੱਚ ਇੱਕ ਸਵਾਲ ਪੈਦਾ ਹੋਇਆ ਕਿ ਜਿਹੜੇ ਲੋਕਾਂ ਨੂੰ (ਮੇਰੇ ਵਰਗੇ) ਸੰਗੀਤ ਦਾ ੳ ਅ ਵੀ ਨਹੀਂ ਪਤਾ, ਕਿ ਉਹਨਾਂ ਨੂੰ ਰਾਗਾਂ ਦੇ ਨਾਮ ਤੋਂ ਕੋਈ ਸੇਧ ਨਹੀਂ ਮਿਲ ਸਕਦੀ? ਮਨ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਸੀ। ਥੋੜੀ ਵੀਚਾਰ ਕੀਤੀ ਤਾਂ ਪਤਾ ਲੱਗਾ ਕਿ ਰਾਗ ਇੱਕ subject heading ਵਰਗੇ ਹਨ। ਰਾਗ ਦੇ ਨਾਮ ਤੋਂ ਪਤਾ ਚਲਦਾ ਹੈ ਕਿ ਉਸ ਰਾਗ ਦੇ ਵਿੱਚ ਲਿਖੇ ਸ਼ਬਦਾਂ ਨੂੰ ਕਿਸ context ਵਿੱਚ ਪੜ੍ਹਨਾ ਹੈ।

24. ਮੈਂ ਰਾਗਾਂ ਨੂੰ ਤਿੱਨ ਭਾਗਾਂ (in a very broad sense) ਵਿੱਚ ਵੰਡਦਾ ਹਾਂ।

ਸਿਰੀ ਰਾਗ ਤੋਂ ਧਨਾਸਰੀ ਤੱਕ ਗਿਆਨ ਖੰਡ (knowledge)

ਜੈਤਸਰੀ ਤੋਂ ਕੇਦਾਰਾ ਤੱਕ ਸਰਮ ਖੰਡ (practical)

ਭੈਰਉ ਤੋਂ ਪ੍ਰਭਾਤੀ ਤੱਕ ਕਰਮ ਖੰਡ (grace, ਉਸ ਦੀ ਰਹਮ ਸਦਕਾ ਜੀਰਨ ਵਿੱਚ ਖੇੜਾ)

25. ਬਿਹਾਗੜਾ ਨੂੰ ਸਮਝਣ ਲਈ ਉਸ ਤੋਂ ਅਗਲੇ ਪਿਛਲੇ ਰਾਗਾਂ ਤੇ ਨਜਰ ਮਾਰੀਏ।

ਆਸਾ ਵਿੱਚ ਸਰੀਰ ਤੇ ਮਨ ਦੀ ਮੱਹਤਤਾ ਦੀ ਗੱਲ ਹੈ।

ਗੁਜਰੀ ਵਿੱਚ ਜੀਵਨ ਨੂੰ ਸਵਾਰਨ ਦੀ ਗੱਲ ਹੈ।

ਦੇਵਗੰਧਾਰੀ ਵਿੱਚ ਦਸਿਆ ਹੈ ਕਿ ਮੱਨੁਖ ਵਿੱਚ ਦੇਵਤਾ ਬਣਨ ਦੀ ਸੱਮਰਥਾ ਹੈ।

ਬਿਹਾਗੜਾ ਵਿੱਚ ਉਸ challenge ਬਾਰੇ ਦਸਿਆ ਹੈ ਜਿਸ ਕਾਰਨ ਮੱਨੁਖ ਦੇਵਤਾ ਨਹੀਂ ਬਣ ਪਾਉਂਦਾ।

ਉਹ ਹੈ spoiled mind.

ਵਡਹੰਸੁ ਹੈ ਮਨ ਦੀ ਉੱਚੀ ਅਵਸੱਥਾ।

26. ਸ: ਜਸਬੀਰ ਸਿੰਘ ਜੀ ਲਿਖਦੇ ਹਨ:

ਚਰਨਜੀਤ ਸਿੰਘ ਜੀ! ਇਸ ਵਿਸ਼ੇ ਤੇ ਪਹਿਲਾਂ ਕਾਫ਼ੀ ਵਿਚਾਰ ਹੋ ਚੁੱਕੀ ਹੈ। ਸ਼ਾਇਦ ਤੁਸੀਂ ਸਿੱਖ ਮਾਰਗ ਤੇ ਨਵੇਂ ਪਾਠਕ ਹੋ। ਇਸ ਲਈ ਸਾਰੀ ਵਿਚਾਰ ਨੂੰ ਤੁਸੀਂ ਪੜ੍ਹ ਨਹੀਂ ਸਕੇ ਹੋਵੋਗੇ। ਇਸ ਬਾਰੇ ਤੁਸੀਂ ਗੁਰਚਰਨ ਸਿੰਘ ਜਿਉਣਵਾਲਾ ਦੇ ਨਾਮ ਮੇਰੇ 12-09-08, 20-08-09 ਦੇ ਪੱਤਰ ਅਤੇ ਹੋਰ ਪੁਰਾਣੇ ਪੱਤਰ ਪੜ੍ਹ ਸਕਦੇ ਹੋ। ਕਈ ਵਿਦਵਾਨਾਂ ਦੇ ਲੇਖ ਵੀ ਇਸ ਵਿਸ਼ੇ ਤੇ ਸਿੱਖ ਮਾਰਗ ਤੇ ਪੜ੍ਹੇ ਜਾ ਸਕਦੇ ਹਨ।

27. ਤੁਹਾਡੇ ਕੁੱਝ ਲੇਖ ਪੜੇ। ਉਹਨਾਂ ਸਾਰਿਆਂ ਵਿੱਚ ਹੀ ਤੁਸੀ ਮਰਨ ਤੋਂ ਬਾਅਦ ਦੀਆਂ ਜੂਨਾਂ ਨੂੰ ਸਵਿਕਾਰ ਕੀਤਾ ਹੈ।

ਤੁਹਾਡੇ ਲੇਖ “ਅੰਤਿ ਕਾਲ ਨਾਰਾਇਣੁ ਸਿਮਰੈ” ਤੇ ਕੁੱਝ ਕਹਿਣ ਦੀ ਇਜਾਜਤ ਚਾਹੁੰਦਾ ਹਾਂ।

28. ਮੈਂ ਪਹਿਲਾਂ ਹੀ ਕਹਿ ਚੁੱਕਾ ਹਾਂ ਕਿ ਭਗਤਾਂ ਦੀ ਬਾਣੀ reference ਦੀ ਤਰਾਂ ਹੈ। ਜੇ ਭਗਤ ਤ੍ਰਿਲੋਚਨ ਜੀ ਨੇ ਮਰਨ ਤੋਂ ਬਾਅਦ ਜੂਨਾਂ ਦੀ ਗੱਲ ਕੀਤੀ ਹੁੰਦੀ ਤਾਂ ਇਸ ਦਾ ਜਿਕਰ ਇਸ ਤੋਂ ਪਹਿਲਾਂ ਇਸੇ ਰਾਗ ਵਿੱਚ ਗੁਰੂਆਂ ਨੇ ਜਰੂਰ ਕੀਤਾ ਹੋਣਾ ਸੀ। ਗੁਜਰੀ ਲਫ਼ਜ ਤੋਂ ਹੀ ਗੁਜਰਾਨ ਲਫ਼ਜ ਬਣਿਆ ਪ੍ਰਤੀਤ ਹੁੰਦਾ ਹੈ। ਇਸ ਰਾਗ ਵਿੱਚ ਜੀਵਨ ਦੀਆਂ ਹੀ ਗੱਲਾਂ ਹਨ। ਇਸ ਸੰਬਧ ਵਿੱਚ ਇਸੇ ਰਾਗ ਦੇ ਕੁੱਝ ਸ਼ਬਦਾਂ ਨੂੰ ਜੇ ਥੋਵਾ ਕਿਹਾ ਵੀ ਵੀਚਾਰੀਏ ਤਾਂ ਭਰਮ ਲਹਿ ਜਾਂਦੇ ਹਨ।

ਗੂਜਰੀ ਮਹਲਾ ੪ ॥ ਹਰਿ ਜਨ ਊਤਮ ਊਤਮ ਬਾਣੀ ਮੁਖਿ ਬੋਲਹਿ ਪਰਉਪਕਾਰੇ ॥ ਜੋ ਜਨੁ ਸੁਣੈ ਸਰਧਾ ਭਗਤਿ ਸੇਤੀ ਕਰਿ ਕਿਰਪਾ ਹਰਿ ਨਿਸਤਾਰੇ ॥੧॥ ਰਾਮ ਮੋ ਕਉ ਹਰਿ ਜਨ ਮੇਲਿ ਪਿਆਰੇ ॥ ਮੇਰੇ ਪ੍ਰੀਤਮ ਪ੍ਰਾਨ ਸਤਿਗੁਰੁ ਗੁਰੁ ਪੂਰਾ ਹਮ ਪਾਪੀ ਗੁਰਿ ਨਿਸਤਾਰੇ ॥੧॥ ਰਹਾਉ ॥ ਗੁਰਮੁਖਿ ਵਡਭਾਗੀ ਵਡਭਾਗੇ ਜਿਨ ਹਰਿ ਹਰਿ ਨਾਮੁ ਅਧਾਰੇ ॥ ਹਰਿ ਹਰਿ ਅੰਮ੍ਰਿਤੁ ਹਰਿ ਰਸੁ ਪਾਵਹਿ ਗੁਰਮਤਿ ਭਗਤਿ ਭੰਡਾਰੇ ॥੨॥ ਜਿਨ ਦਰਸਨੁ ਸਤਿਗੁਰ ਸਤ ਪੁਰਖ ਨ ਪਾਇਆ ਤੇ ਭਾਗਹੀਣ ਜਮਿ ਮਾਰੇ ॥ ਸੇ ਕੂਕਰ ਸੂਕਰ ਗਰਧਭ ਪਵਹਿ ਗਰਭ ਜੋਨੀ ਦਯਿ ਮਾਰੇ ਮਹਾ ਹਤਿਆਰੇ ॥੩॥ ਦੀਨ ਦਇਆਲ ਹੋਹੁ ਜਨ ਊਪਰਿ ਕਰਿ ਕਿਰਪਾ ਲੇਹੁ ਉਬਾਰੇ ॥ ਨਾਨਕ ਜਨ ਹਰਿ ਕੀ ਸਰਣਾਈ ਹਰਿ ਭਾਵੈ ਹਰਿ ਨਿਸਤਾਰੇ ॥੪॥੩॥

ਜਿਹੜੇ ਲੋਕਾਂ ਨੂੰ ਸੱਤਪੁਰਖਾਂ ਦੀ ਸੰਗਤ ਨਸੀਬ ਨਹੀਂ ਹੋਈ, ਉਹ ਭਾਗਹੀਣ ਹਨ। ਉਹਣਾਂ ਨੂੰ ਜਿਉਂਦਿਆਂ ਨੂੰ ਹੀ ਵਿਕਾਰਾਂ ਨੇ ਮਾਰ ਦਿਤਾ ਹੈ। ਉਹ ਲੋਕ ਕੁੱਤੇ, ਸੂਅਰ ਅਤੇ ਗਧੇ ਦੀ ਤਰਾਂ ਹਨ। ਮਾਇਆ ਦੇ ਗਰਭ ਵਿੱਚ ਪਾ ਕੇ, ਉਹਨਾਂ ਨੂੰ ਵਿਕਾਰਾਂ (ਮਹਾ ਹਤਿਆਰੇ) ਨੇ ਮਾਰ ਦਿੱਤਾ ਹੈ।

ਇਸੇ ਤਰਾਂ ਇਸੇ ਰਾਗ ਦੇ ਹੀ ਕੁੱਝ ਹੋਰ ਸ਼ਬਦ ਵੇਖੋ।

ਗੂਜਰੀ ਮਹਲਾ ੫ ਪੰਚਪਦਾ ਘਰੁ ੨ ੴ ਸਤਿਗੁਰ ਪ੍ਰਸਾਦਿ ॥ ਪ੍ਰਥਮੇ ਗਰਭ ਮਾਤਾ ਕੈ ਵਾਸਾ ਊਹਾ ਛੋਡਿ ਧਰਨਿ ਮਹਿ ਆਇਆ ॥ ਚਿਤ੍ਰ ਸਾਲ ਸੁੰਦਰ ਬਾਗ ਮੰਦਰ ਸੰਗਿ ਨ ਕਛਹੂ ਜਾਇਆ ॥੧॥ ਅਵਰ ਸਭ ਮਿਥਿਆ ਲੋਭ ਲਬੀ ॥ ਗੁਰਿ ਪੂਰੈ ਦੀਓ ਹਰਿ ਨਾਮਾ ਜੀਅ ਕਉ ਏਹਾ ਵਸਤੁ ਫਬੀ ॥੧॥ ਰਹਾਉ ॥ ਇਸਟ ਮੀਤ ਬੰਧਪ ਸੁਤ ਭਾਈ ਸੰਗਿ ਬਨਿਤਾ ਰਚਿ ਹਸਿਆ ॥ ਜਬ ਅੰਤੀ ਅਉਸਰੁ ਆਇ ਬਨਿਓ ਹੈ ਉਨ੍ਹ੍ਹ ਪੇਖਤ ਹੀ ਕਾਲਿ ਗ੍ਰਸਿਆ ॥੨॥ ਕਰਿ ਕਰਿ ਅਨਰਥ ਬਿਹਾਝੀ ਸੰਪੈ ਸੁਇਨਾ ਰੂਪਾ ਦਾਮਾ ॥ ਭਾੜੀ ਕਉ ਓਹੁ ਭਾੜਾ ਮਿਲਿਆ ਹੋਰੁ ਸਗਲ ਭਇਓ ਬਿਰਾਨਾ ॥੩॥ ਹੈਵਰ ਗੈਵਰ ਰਥ ਸੰਬਾਹੇ ਗਹੁ ਕਰਿ ਕੀਨੇ ਮੇਰੇ ॥ ਜਬ ਤੇ ਹੋਈ ਲਾਂਮੀ ਧਾਈ ਚਲਹਿ ਨਾਹੀ ਇਕ ਪੈਰੇ ॥੪॥ ਨਾਮੁ ਧਨੁ ਨਾਮੁ ਸੁਖ ਰਾਜਾ ਨਾਮੁ ਕੁਟੰਬ ਸਹਾਈ ॥ ਨਾਮੁ ਸੰਪਤਿ ਗੁਰਿ ਨਾਨਕ ਕਉ ਦੀਈ ਓਹ ਮਰੈ ਨ ਆਵੈ ਜਾਈ ॥੫॥੧॥੮॥ {ਪੰਨਾ 497

ਗੂਜਰੀ ਮਹਲਾ ੫ ॥ ਅਪਜਸੁ ਮਿਟੈ ਹੋਵੈ ਜਗਿ ਕੀਰਤਿ ਦਰਗਹ ਬੈਸਣੁ ਪਾਈਐ ॥ ਜਮ ਕੀ ਤ੍ਰਾਸ ਨਾਸ ਹੋਇ ਖਿਨ ਮਹਿ ਸੁਖ ਅਨਦ ਸੇਤੀ ਘਰਿ ਜਾਈਐ ॥੧॥ ਜਾ ਤੇ ਘਾਲ ਨ ਬਿਰਥੀ ਜਾਈਐ ॥ ਆਠ ਪਹਰ ਸਿਮਰਹੁ ਪ੍ਰਭੁ ਅਪਨਾ ਮਨਿ ਤਨਿ ਸਦਾ ਧਿਆਈਐ ॥੧॥ ਰਹਾਉ ॥ ਮੋਹਿ ਸਰਨਿ ਦੀਨ ਦੁਖ ਭੰਜਨ ਤੂੰ ਦੇਹਿ ਸੋਈ ਪ੍ਰਭ ਪਾਈਐ ॥ ਚਰਣ ਕਮਲ ਨਾਨਕ ਰੰਗਿ ਰਾਤੇ ਹਰਿ ਦਾਸਹ ਪੈਜ ਰਖਾਈਐ ॥੨॥੧੩॥੨੨॥ {ਪੰਨਾ 500}

ਅੱਗੇ ਮੈਂ ਇੱਕ ਇੱਕ ਲਾਈਨ ਹੀ ਪੇਸਟ ਕਰਦਾ ਹਾਂ। ਸਾਰਾ ਸ਼ਬਦ ਆਪ ਕੱਢ ਲੈਣਾ।

ਆਦਿ ਅੰਤੇ ਮਧਿ ਆਸਾ ਕੂਕਰੀ ਬਿਕਰਾਲ ॥ ਗੁਰ ਗਿਆਨ ਕੀਰਤਨ ਗੋਬਿੰਦ ਰਮਣੰ ਕਾਟੀਐ ਜਮ ਜਾਲ (502)

ਮਨ ਚਰਣਾਰਬਿੰਦ ਉਪਾਸ ॥ ਕਲਿ ਕਲੇਸ ਮਿਟੰਤ ਸਿਮਰਣਿ ਕਾਟਿ ਜਮਦੂਤ ਫਾਸ ॥੧॥ ਰਹਾਉ ॥(502)

ਏਕ ਨਗਰੀ ਪੰਚ ਚੋਰ ਬਸੀਅਲੇ ਬਰਜਤ ਚੋਰੀ ਧਾਵੈ ॥ ਤ੍ਰਿਹਦਸ ਮਾਲ ਰਖੈ ਜੋ ਨਾਨਕ ਮੋਖ ਮੁਕਤਿ ਸੋ ਪਾਵੈ(503)

ਇਹੁ ਜਗੁ ਮੋਹ ਹੇਤ ਬਿਆਪਿਤੰ ਦੁਖੁ ਅਧਿਕ ਜਨਮ ਮਰਣੰ ॥ ਭਜੁ ਸਰਣਿ ਸਤਿਗੁਰ ਊਬਰਹਿ ਹਰਿ ਨਾਮੁ ਰਿਦ ਰਮਣੰ ॥(505)

ਚਿਤੁ ਥਿਰੁ ਰਾਖੈ ਸੋ ਮੁਕਤਿ ਹੋਵੈ ਜੋ ਇਛੀ ਸੋਈ ਫਲੁ ਪਾਈ(506)

ਇਸ ਤੋਂ ਸੱਪਸ਼ਟ ਹੋ ਜਾਵੇਗਾ ਕਿ ਭਗਤ ਤ੍ਰਿਲੋਚਨ ਜੀ ਦਾ ਸ਼ਬਦ ਮੌਤ ਤੋਂ ਬਾਅਦ ਦੀਆਂ ਜੂਨਾਂ ਬਾਰੇ ਨਾ ਹੋ ਕੇ ਸਾਨੂੰ ਅਪਨੇ ਜੀਵਨ ਵਿਚੋਂ ਵਿਕਾਰਾਂ ਨੂੰ ਕੱਢਣ ਵਾਸਤੇ ਪ੍ਰੇਰਦਾ ਹੈ।

29. ਜੇ ਭਗਤ ਤ੍ਰਿਲੋਚਨ ਜੀ ਦਾ ਹੀ ਇਸ ਤੋਂ ਪਹਿਲਾ ਸ਼ਬਦ ਵੇਖੋ ਅਤੇ ਉਸ ਤੋਂ ਪਹਿਲਾਂ ਰਵਿਦਾਸ ਜੀ ਅਤੇ ਨਾਮਦੇਵ ਜੀ ਦੇ ਸ਼ਬਦ ਵੇਖੋ ਤਾਂ ਸਾਫ਼ ਪਤਾ ਚਲਦਾ ਹੈ ਕਿ ਗੱਲ ਤੇ ਜੀਵਨ ਸਵਾਰਣ ਦੀ ਚਲਦੀ ਪਈ ਹੈ। ਨਾ ਜੀਵਨ ਤੋਂ ਪਹਿਲਾਂ ਦੀ ਕੋਈ ਗੱਲ ਹੈ ਅਤੇ ਨਾ ਹੀ ਮਰਨ ਤੋਂ ਬਾਅਦ ਦੀ।

ਚਰਨਜੀਤ ਸਿੰਘ

ਬਰੈਂਮਪਟਨ


(08/11/09)
ਗੁਰਮਤਿ ਸੰਚਾਰ ਸਭਾ (ਜਰਮਨੀ)

ਵਖਤੁ ਵੀਚਾਰੇ ਸੁ ਬੰਦਾ ਹੋਇ

ਸ੍ਰਦਾਰ ਇਕਵਾਕ ਸਿੰਘ ਜੀ ਪੱਟੀ ਵਲੋਂ ਸਿੱਖ ਮਾਰਗ ਉੱਪਰ ਇਹ ਲਿਖਣਾ ਕਿ ਗੁਰੂ ਬਾਬੇ ਨਾਨਕ ਜੀ ਦੇ ਜਨਮ ਸਬੰਧੀ ਵਿਵਾਦ ਦੀ ਥਾਂਹ ਉਹਨਾਂ ਵਲੋਂ ਦਰਸਾਏ ਹੋਏ ਮੂਲ ਸਿਧਾਂਤ ਨੂੰ ਅਪਣੌਨ ਨੂੰ ਪਹਿਲ ਦੇਣੀ ਚਾਹੀਦੀ ਹੈ ਬਿਲਕੁਲ ਠੀਕ ਹੈ। ਗੁਰਮਤਿ ਸਿਧਾਂਤ ਸ਼ਖ਼ਸੀ ਜਾਂ ਜਿਸਮਾਨੀ ਪੂਜਾ ਨੂੰ ਮੁਢੋਂ ਹੀ ਨਿਕਾਰਦਾ ਹੈ ਇਸੇ ਵਾਸਤੇ ਗੁਰੂ ਬਾਬੇ ਨੇ ਸ਼ਬਦ ਨੂੰ ਗੁਰੂ ਆਖਿਆ ਹੈ (ਸਬਦੁ ਗੁਰੂ ਸੁਰਤਿ ਧੁਨਿ ਚੇਲਾ – ਪੰਨਾ ੯੪੩) ਕਿਉਂ ਕਿ ਮਨੁੱਖ ਕੇਵਲ ਗੁਰੂ ਦੇ ਸ਼ਬਦ ਰਾਹੀਂ ਹੀ ਪ੍ਰਮਾਤਮਾਂ ਨੂੰ ਮਨ ਵਿੱਚ ਵਸਾ ਕੇ ਓਸ ਦੀ ਰਜ਼ਾ ਵਿੱਚ ਰਹਿਣ ਦੇ ਕਾਬਲ ਬਣਦਾ ਹੈ ਇਸ ਤਰਾਂ ਸੰਸਾਰਿਕ ਤ੍ਰਿਸ਼ਨਾਵਾਂ ਤੋਂ ਬਚਿਆ ਰਹਿੰਦਾ ਹੈ। ਜਦੋਂ ਅਸੀਂ ਇਸ ਪੱਖੋਂ ਵਿਚਾਰਦੇ ਹਾਂ ਤਾਂ ਜਨਮ ਦਿਨ ਦੀ ਮਹੱਤਤਾ ਐਨੀ ਨਹੀਂ ਰਹਿੰਦੀ। ਪਰ ਫੇਰ ਵੀ ਆਪਣੇ ਰਹਿਬਰ ਦੇ ਇਸ ਫਾਨੀ ਸੰਸਾਰ ਵਿੱਚ ਔਣ ਦਾ ਇਤਹਾਸਿਕ ਪੱਖ ਆਪਣੇ ਆਪ ਵਿੱਚ ਇੱਕ ਵਿਸ਼ੇਸ਼ ਥਾਂਹ ਰਖਦਾ ਹੈ ਕਿਉਂ ਕਿ ਇਸ ਨਾਲ ਹੀ ਕਿਸੇ ਧਰਮ ਦੀ ਸ਼ੁਰੂਆਤ ਦਾ ਪਤਾ ਲਗਦਾ ਹੈ। ਦੁਨੀਆਂ ਦੇ ਵਿਗਿਆਨੀ ਤਾਂ ਸਾਡੀ ਵਸਣ ਭੋਂ ਜਾਣੀ ਇਸ ਧਰਤੀ ਦੇ ਹੋਂਦ ਵਿੱਚ ਔਣ ਦਾ ਪਤਾ ਲੌਣ ਲਈ ਖੋਜ ਵਿੱਚ ਲੱਗੇ ਹੋਏ ਹਨ ਇਸ ਕਰਕੇ ਸਾਨੂੰ ਗੁਰੂ ਬਾਬੇ ਜੀ ਦੇ ਜਨਮ ਦਿਨ ਨੂੰ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ। ਇਸ ਤੋਂ ਅਗਲਾ ਖ਼ਿਆਲ ਹੋਰ ਭੀ ਦਰੁਸਤ ਹੈ ਕਿ ਅਗਲੀ ਪ੍ਹੀੜੀ ਨੂੰ ਅਸੀਂ ਕਿਉਂ ਦੁਬਿਧਾ ਵਿੱਚ ਪੌਣ ਦੀ ਪਰਪਾਟੀ ਨੂੰ ਜਾਰੀ ਰੱਖ ਰਹੇ ਹਾਂ (ਦੁਬਿਧਾ ਲਾਗੈ ਦਹ ਦਿਸਿ ਧਾਵੈ– ਪੰਨਾ ੧੨੭)। ਜਿਵੇਂ ਜਨਮ ਤਾਰੀਖ ਬਾਰੇ ਅਸੀਂ ਆਖ ਕੁੱਝ ਰਹੇ ਹਾਂ ਅਤੇ ਇਸ ਨੂੰ ਮਨੌਣ ਵੇਲੇ ਛੇਅ ਮਹੀਨੇ ਦਾ ਛੜੱਪਾ ਕਿਉਂ ਮਾਰ ਲੈਂਦੇ ਹਾਂ! ਇਸ ਵਿੱਚ ਵੀ ਕੋਈ ਦੋ ਰਾਵਾਂ ਨਹੀਂ ਕਿ ਅਸੀਂ ਇਸ ਤਰਾਂ ਕਰਕੇ ਗੁਰੂ ਬਾਬੇ ਜੀ ਦੇ ਸਿਧਾਂਤ ਨੂੰ ਹੀ ਨਿਕਾਰ ਰਹੇ ਹਾਂ। ਗੁਰੂ ਸਹਿਬ ਨੇ ਤਾਂ ਬੁਲੰਦ ਹੌਂਸਲੇ ਦਾ ਇਜ਼ਹਾਰ ਕਰਦੇ ਹੋਏ ਦ੍ਰਿੜ ਮਨ ਨਾਲ ਹਮਲਾਵਰ ਬਾਬਰ (ਜੋ ਬਾਅਦ ਵਿੱਚ ਹਿੰਦੋਸਤਾਨ ਦਾ ਬਾਦਸ਼ਾਹ ਬਣਿਆਂ) ਨੂੰ ਜਾਬਰ ਮੂੰਹ ਤੇ ਹੀ ਆਖ ਦਿੱਤਾ ਸੀ ਕਿਸੇ ਤਰਾਂ ਦੇ ਡਰ ਭੈਅ ਰੂਪੀ ਦੁਬਿਧਾ ਸੋਚ ਵਿੱਚ ਲਿਔਣ ਤੋਂ ਵਗੈਰ ਹੀ। ਪਰ ਅਸੀਂ ਕਿਸ ਡਰ ਕਾਰਨ ਗੁਰੂ ਬਾਬੇ ਜੀ ਦਾ ਜਨਮ ਪੁਰਬ ਵੈਸਾਖ ਸੁਦੀ ੩ ਜਾਣੀ ੧੫ ਅਪ੍ਰੈਲ (ਜਿਸ ਦੀ ਘੋਖ ਗੁਰਪੁਰ ਵਾਸੀ ਸਰਦਾਰ ਕਰਮ ਸਿੰਘ ਜੀ ਹਿਸਟੋਰੀਅਨ ਨੇ ਕਰਕੇ ਸਾਡੀ ਝੋਲੀ ਪਾਈ ਸੀ) ਨੂੰ ਜਾਂ ਇਉਂ ਕਹੋ ਕਿ ਵਿਸਾਖੀ ਨਾਲ ਕਿਉਂ ਨਹੀਂ ਮਨਾ ਰਹੇ? ਜਿਵੇਂ ਅਸੀਂ ਆਪਣੇ ਮਨ ਦੀ ਕਮਜ਼ੋਰੀ ਕਰਕੇ ਦੁਬਿਧਾ ਦੇ ਸ਼ਿਕਾਰ ਹਾਂ ਕੀ ਅਸੀਂ ਆਪਣੀ ਔਣ ਵਾਲੀ ਨਸਲ ਨੂੰ ਵੀ ਮਨ ਅਤੇ ਹੌਸਲੇ ਪੱਖੋਂ ਕਮਜ਼ੋਰ ਰੱਖ ਕੇ ਦੁਬਿਧਾ ਦੇ ਸ਼ਿਕਾਰ ਬਣੌਨਾ ਚਾਹੁੰਦੇ ਹਾਂ? ਗੁਰੂ ਬਾਬਾ ਨਾਨਕ ਸਹਿਬ ਤਾਂ ਸਾਨੂੰ ਦੁਬਿਧਾ ਪ੍ਰਥਾਏ ਚਿਤਾਵਨੀ ਦੇ ਰਹੇ ਹਨ (ਇਨਿ ਦੁਬਿਧਾ ਘਰ ਬਹੁਤੇ ਗਾਲੇ – ਪੰਨਾ ੧੦੨੯)। ਸ਼ਹੀਦ ਭਾਈ ਮਨੀ ਸਿੰਘ ਜੀ ਭਗਤ ਰਤਨਾਵਲੀ ਵਿੱਚ ਲਿਖਦੇ ਹਨ ਕਿ ਜੋ ਬਚਨ/ਕਰਮ ਸਤਿਗੁਰਾਂ ਦੇ ਸ਼ਬਦ ਅਨੁਕੂਲ ਹੋਵੇ ਸੋਈ ਸੁਣੋ, ਪੜ੍ਹੋ ਔਰ ਕਰੋ।

ਇਸ ਲਈ ਇਹ ਮਸਲਾ ਸਿੱਖ ਜਗਤ ਨੂੰ ਖਾਸ ਤੌਰ ਤੇ ਸਾਡੇ ਉੱਪਰਲੇ ਦਰਜ਼ੇ ਦੇ ਵਿਦਵਾਨਾਂ ਅਤੇ ਦਾਨਿਸ਼ਮੰਦਾਂ ਨੂੰ ਸਿਰ ਜੋੜ ਕੇ ਵਿਚਾਰਨਾਂ ਅਤੇ ਇਸ ਨੂੰ ਪਹਿਲ ਦੇ ਆਧਾਰ ਉੱਪਰ ਹੱਲ ਕਰਨ ਦੇ ਉਪਰਾਲੇ ਕਰਨੇ ਚਾਹੀਦੇ ਹਨ। ਅਫਸੋਸ ਹੈ ਕਿ ਜਿਸ ਸੰਸਥਾ ਨੂੰ ਐਸੇ ਫੈਸਲੇ ਲੈਣ ਦਾ ਅਧਿਕਾਰ ਸਿੱਖ ਪੰਥ ਨੇ ਸੌਂਪਿਆ ਸੀ ਉਹ ਸਿੱਖ ਪੰਥ ਦੀ ਹਸਤੀ ਮਿਟੌਣ ਲਈ ਪੱਭਾਂ ਭਾਰ ਹੋਈ ਫਿਰਦੀ ਹੈ ਜੋ ਆਰ ਐਸ ਐਸ ਦੇ ਅਸਿੱਧੇ, ਬਾਦਲ ਪ੍ਰੀਵਾਰ ਦੀ ਬਦੌਲਤ, ਕੰਟਰੋਲ ਹੇਠ ਆਈ ਹੋਣ ਕਰਕੇ। ਪਰ ਹੁਣ ਕੁਦਰਤੀ ਇਸ ਸੰਸਥਾ ਦੀਆਂ ਵੋਟਾਂ ਦਾ ਮੌਕਾ ਆ ਰਿਹਾ ਹੈ। ਅਗਰ ਅਸੀਂ, ਰੱਬ ਮੇਹਰ ਕਰੇ, ਆਪਣੀ ਅਕਲ ਦੀ ਸਹੀ ਵਰਤੋਂ ਕਰੀਏ ਤਾਂ ਇਸ ਸੰਸਥਾ ਭਾਵ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਿਕ ਕਮੇਟੀ ਦਾ ਕੰਟਰੋਲ ਮੁੜ ਤੋਂ ਸਹੀ ਹੱਥਾਂ ਵਿੱਚ ਦਿੱਤਾ ਜਾ ਸਕਦਾ ਹੈ ਜਾਣੀ ਅਕਲੀ ਪਾਈਐ ਮਾਨੁ (ਪੰਨਾ ੧੨੪੫) ਦੀ ਪ੍ਰਾਪਤੀ ਹੋ ਸਕਦੀ ਹੈ। ਬਸ਼ਰਤੇ ਕਿ ਇਸ ਵਾਸਤੇ ਸਿੱਖ ਪੰਥ ਦੀ ਚੜ੍ਹਦੀ ਕਲਾ ਵੇਖਣ ਦੀਆਂ ਚਾਹਵਾਨ ਸੁਹਿਰਦ ਧਿਰਾਂ ਆਪਣੀ ਪਾਰਟੀ ਸਿਆਸਤ ਨੂੰ ਵਿਸਾਰ ਔਰ ਤਿਆਗ ਕੇ ਅਤੇ ਸਿਰਫ ਪੰਥ ਦੇ ਭਵਿਖ ਨੂੰ ਮੁੱਖ ਰੱਖਦੇ ਹੋਏ ਕੇਵਲ ਉਹਨਾਂ ਗੁਰਸਿੱਖਾਂ ਨੂੰ ਉਮੀਦਵਾਰ ਬਣੌਨ ਜੋ ਗੁਰਮਤਿ ਦੀ ਸਹੀ ਜਾਣਕਾਰੀ ਰੱਖਦੇ ਹੋਣ, ਤਾਂ ਕਿ ਉਹਨਾਂ ਨੂੰ ਕੋਈ ਗੁਰਮਤਿ ਪੱਖੋਂ ਗੁਮਰਾਹ ਨਾਂਹ ਕਰ ਸਕੇ। ਇਸ ਤੋਂ ਅੱਗੇ ਹਰ ਗੁਰਸਿੱਖ ਉਸ ਉਮੀਦਵਾਰ ਨੂੰ ਹੀ ਆਪਣੀ ਵੋਟ ਦਾ ਪਾਤਰ ਬਣੌਨ ਜੋ ਗੁਰਮਤਿ ਵਿੱਚ ਪ੍ਰਪੱਕਤਾ ਰਖਦਾ ਹੋਵੇ। ਜਿਵੇਂ ਅਸੀਂ ਸਾਰੇ ਜਾਣਦੇ ਹਾਂ ਕਿ ਹੁਣ ਤਿੱਕਰ ਇਸ ਸੰਸਥਾ ਦੇ ਮੈਂਬਰ ਚੁਣਨ ਵੇਲੇ ਉਹਨਾਂ ਦੀ ਸਿੱਖ ਧਰਮ ਬਾਰੇ ਜਾਣਕਾਰੀ ਨਹੀਂ ਪਰਖੀ ਗਈ ਜਿਸ ਦਾ ਖ਼ਮਿਆਜ਼ਾ ਸਾਨੂੰ ਭੁਗਤਣਾ ਪੈ ਰਿਹਾ ਹੈ। ਯਾਦ ਰਹੇ ਇਸ ਸੰਸਥਾ ਨੇ ਸਾਡੀਆਂ ਧਾਰਮਕ ਸਿਮੌਰ ਪਦਵੀਆਂ ਉੱਤੇ ਉਹਨਾਂ ਵਿਅਕਤੀਆਂ ਨੂੰ ਲਗਾਇਆ ਜੋ ਸਿੱਖਾਂ ਨੂੰ ਲਵ-ਕੁਸ਼ ਦੀ ਔਲਾਦ ਆਖਣ ਤਿੱਕਰ ਗਏ ਹਨ। ਗੁਰੂ ਗ੍ਰੰਥ ਸਹਿਬ ਜੀ (ਜਿਸ ਵਿੱਚ ਗੁਰੂ ਸਹਿਬਾਨ ਤੋਂ ਇਲਾਵਾ ਹੋਰਨਾਂ ਭਗਤ ਜਨਾ ਦੀਆਂ ਸਿੱਖਿਆਵਾਂ ਵੀ ਦਰਜ਼ ਹਨ ਜਿਹਨਾਂ ਦੀ ਅਵਸਥਾ ਰਾਮ ਕਬੀਰਾ ਏਕ ਭਏ ਹੈ – ਪੰਨਾ ੯੬੯ ਵਾਲੀ ਸੀ) ਦਾ ਸਤਿਕਾਰ ਘਟੌਣ ਲਈ ਅਤੇ ਉਹਨਾਂ ਦੀ ਸਿਰਮੌਰਤਾ ਨੂੰ ਚਣੌਤੀ ਦੇਣ ਲਈ ਉਹਨਾਂ ਦੇ ਬਰਾਬਰ ਅਖੌਤੀ ਦਸਮ ਗੰਥ, ਜਿਸ ਵਿੱਚ ਅਤਿ ਅਸ਼ਲੀਲ ਚ੍ਰਿਤਰੋਪਖਿਆਨ ਰਚਨਾ ਤੇ ਬਚਿੱਤਰਨਾਟਕ ਜਿਸ ਰਾਹੀਂ ਗੁਰੂ ਦਸਮ ਪਿਤਾ ਨੂੰ ਦੇਵੀ ਭਗਤ ਦਰਸਾਇਆ ਗਿਆ ਹੈ ਅਤੇ ਹੋਰ ਅਣਧਰਮੀ ਰਚਨਾਵਾਂ, ਨੂੰ ਪ੍ਰਕਾਸ਼ ਕਰਨ ਦੇ ਗੁਨਹਗਾਰ ਬਣੇ ਅਤੇ ਧੱਕੇ ਨਾਲ ਬਣੇ ਹੋਏ ਹਨ।

ਐ ਗੁਰੂ ਪਿਆਰਿਓ ਹੁਣ ਮੌਕਾ ਹੈ ਆਪਸ ਵਿੱਚ ਮਿਲ ਬੈਠ ਕੇ ਵਿਚਾਰਾਂ ਕਰਕੇ ਸਰਬ ਸਾਂਝੇ ਗੁਰਮਤਿ ਦੀ ਸੋਝੀ ਰਖਣ ਵਾਲੇ ਸਜਣਾਂ ਨੂੰ ਹੀ ਆ ਰਹੀਆਂ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਵਿੱਚ ਖੜੇ ਕਰੋ। ਜਿਹਨਾਂ ਦੀ ਸੋਚ ਹੋਵੇ ਮੈਂ ਮਰਾਂ ਪੰਥ ਜੀਵੇ ਨਾਂਹ ਕਿ ਮੌਜੂਦਾ ਕਮੇਟੀ ਮੈਂਬਰਾਂ ਵਾਂਗ ਜਿਹਨਾਂ ਦੀ ਸੋਚ ਬਿਲਕੁਲ ਇਸ ਦੇ ਉਲਟ ਹੈ ਅਤੇ ਜੋ ਪੰਥ ਨੂੰ ਵਿਸਾਰ ਚੁੱਕੇ ਹਨ। ਇਸ ਤਰਾਂ ਆਓ ਇੱਕ ਜੁਟ ਹੋਕੇ ਵੋਟਾਂ ਪਾ ਕੇ ਇਸ ਕਮੇਟੀ ਉੱਪਰੋਂ ਬਾਦਲੀਆਂ ਭਾਵ ਆਰ ਐਸ ਐਸ ਦਾ ਕਬਜ਼ਾ ਹਟੌਣ ਲਈ ਹੰਭਲਾ ਮਾਰੀਏ ਤਾਂ ਕਿ ਪੰਥਕ ਸੋਚ ਅਤੇ ਦਰਦ ਰੱਖਣ ਵਾਲੇ ਪ੍ਰੇਮੀਆਂ ਨੂੰ ਇਸ ਦੀ ਵਾਗ ਡੋਰ ਸੰਭਾਲੀ ਜਾ ਸਕੇ। ਇਸ ਤਰਾਂ ਹੀ ਪੰਥ ਦੀ ਹਸਤੀ ਨੂੰ ਖੋਰਾ ਲੌਣ ਵਾਲਿਆਂ ਦਾ ਸਫਾਇਆ ਕਰਨ ਲਈ ਉਪਰਾਲਾ ਕਰਨਾਂ ਅਤਿ ਜ਼ਰੂਰੀ ਵੰਗਾਰ ਹੈ ਔਰ ਸਮੇਂ ਦੀ ਲੋੜ ਭੀ। ਵਰਨਾ ਉਝੜ ਪੰਥਿ ਭ੍ਰਮੈ ਗਾਵਾਰੀ ਖਿਨੁ ਖਿਨੁ ਧਕੇ ਖਾਇਆ (ਪੰਨਾ – ੭੭੩) ਵਾਲੀ ਹਾਲਤ ਦੇ ਅਸੀਂ ਖੁਦ ਜ਼ਿੰਮੇਵਾਰ ਹੋਵਾਂਗੇ। ਗੁਰੂ ਸਹਿਬ ਜੀ ਸਾਨੂੰ ਇਹ ਸਿੱਖਿਆ ਵੀ ਦੇ ਰਹੇ ਹਨ (ਵਖਤੁ ਵੀਚਾਰੇ ਸੁ ਬੰਦਾ ਹੋਇ – ਪੰਨਾ ੮੪)। ਸੋ ਆਓ ਵੇਲਾ ਵੀਚਾਰ ਕੇ, ਅਕਲ ਦੀ ਵਰਤੋਂ ਕਰਕੇ ਸੱਚੇ ਕਰਮ ਕਰਨ ਵਾਲੇ ਗੁਰਮੁਖ ਬੰਦੇ ਬਣੀਏ ਅਤੇ ਸਿੱਖ ਕੌਮ ਦੀ ਸਰਬੋਤਮ ਧਾਰਮਿਕ ਸੰਸਥਾ ਦੀ ਵਾਗਡੋਰ ਗੁਰਮੁਖ ਸਿੱਖਾਂ ਦੇ ਹੱਥ ਫੜਾ ਕੇ ਆਪਣਾ ਫਰਜ਼ ਨਿਭਾਈਏ।

ਗੁਰਮਤਿ ਸੰਚਾਰ ਸਭਾ (ਜਰਮਨੀ)


(08/11/09)
ਜਸਬੀਰ ਸਿੰਘ (ਕੈਲਗਰੀ)

ਗੁਰਚਰਨ ਸਿੰਘ (ਜਿਉਣਵਾਲਾ) ਜੀ! ਅਤੇ ਸਿੱਖ ਮਾਰਗ ਦੇ ਪਾਠਕ ਸੱਜਣੋਂ!

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ॥

ਸ: ਗੁਰਚਰਨ ਸਿੰਘ ਜੀ। ਜਦੋਂ ਵੀ ਪ੍ਰੋ: ਤਰਲੋਚਨ ਸਿੰਘ ਜੀ ਜੀਵ ਆਤਮਾ ਦੀ ਗੱਲ ਕਰਨਗੇ ਤੁਹਾਡੇ ਸਵਾਲ ਉਨ੍ਹਾਂ ਵੱਲ ਭੱਜੇ ਆਉਣਗੇ। ਪਰ ਮਿਹਰਬਾਨੀ ਕਰਕੇ ਸਿਰਫ਼ ਆਪਣੇ ਸਵਾਲਾਂ ਨੂੰ ਹੀ ਨਾ ਭਜਾਵੋ, ਤਰਲੋਚਨ ਸਿੰਘ ਜੀ ਨੇ ਪ੍ਰੋ: ਗੁਰਬਚਨ ਸਿੰਘ ਜੀ ਨੂੰ ਉਨ੍ਹਾਂ ਦੀਆਂ ਲਿਖਤਾਂ ਵਿੱਚੋਂ ਸਵਾਲ ਕੀਤਾ ਸੀ। ਸਵਾਲ ਗੁਰਬਚਨ ਸਿੰਘ ਜੀ ਲਈ ਸੀ ਪਰ ਇਹ ਤੁਹਾਡੀ ਮਰਜੀ ਹੈ ਤੁਸੀਂ ਵੀ ਇਸ ਵਿੱਚ ਵਿਚਾਰ ਸਾਂਝੇ ਕਰ ਸਕਦੇ ਹੋ। ਪਰ ਕਿਸੇ ਹਿਸਾਬ ਕਿਤਾਬ ਨਾਲ ਵਿਚਾਰ ਸਾਂਝੇ ਕਰਿਆ ਕਰੋ। ਤੁਹਾਡਾ ਫ਼ਰਜ ਬਣਦਾ ਸੀ ਕਿ ਤੁਸੀਂ ਪਹਿਲਾਂ ਪੁੱਛੇ ਗਏ ਸਵਾਲ/ਸਵਾਲਾਂ ਦਾ ਜਵਾਬ ਦਿੰਦੇ ਅਤੇ ਫ਼ੇਰ ਤੁਸੀਂ ਆਪਣੇ ਸਵਾਲ ਰੱਖਦੇ। ਪਰ ਪਤਾ ਨਹੀਂ ਕਿਉਂ ਤੁਸੀਂ ਦੂਜਿਆਂ ਤੇ ਸਵਾਲ ਕਰਨ ਦਾ ਆਪਣਾ ਹੱਕ ਤਾਂ ਸਮਝਦੇ ਹੋ ਪਰ ਪੁੱਛੇ ਗਏ ਸਵਾਲਾਂ ਦੇ ਜਵਾਬ ਦੇਣ ਦਾ ਆਪਣਾ ਫ਼ਰਜ ਨਹੀਂ ਸਮਝਦੇ।

ਸ: ਗੁਰਚਰਨ ਸਿੰਘ ਜੀ! ਤੁਸੀਂ ਬਿਲਕੁਲ ਠੀਕ ਲਿਖਿਆ ਹੈ ਮੈਂ ਹਰ ਰੋਜ ਦਸ ਕੁ ਘੰਟੇ ਕੰਮ ਤੇ ਡਿਊਟੀ ਭੁਗਤਾ ਕੇ, ਇੱਕ ਘੰਟਾ ਕੰਮ ਤੇ ਆਉਣ ਜਾਣ ਦਾ, ਉਸ ਤੋਂ ਮਗ਼ਰੋਂ ਘੰਟਾ ਕੁ ਆਰਾਮ ਕਰਕੇ, ਫ਼ਿਰ ਦੋ ਤਿੰਨ ਘੰਟੇ ਘਰੇਲੂ ਜਿੰਮੇਵਾਰੀਆਂ ਦੇ ਕੰਮ ਨਿਪਟਾ ਕੇ ਬਾਕੀ ਸਾਰਾ ਸਮਾਂ ਵਿਹਲਾ ਹੀ ਹੁੰਦਾ ਹਾਂ। ਇਸ ਲਈ ਮੇਰੇ ਕੋਲ ਤੁਹਾਡੀ ਮਹਾਭਾਰਤ ਲਿਖਣ ਦਾ ਸਮਾਂ ਹੀ ਸਮਾਂ ਹੁੰਦਾ ਹੈ। ਅਗੇ ਤੁਸੀਂ ਲਿਖਿਆ ਹੈ “ਜਦੋਂ ਤੁਸੀਂ ਮੈਨੂੰ ਕੋਈ ਫ਼ਾਰਮੂਲਾ ਸਮਝਾ ਦਿਓਗੇ ਕਿ ਇਸ ਫ਼ਾਰਮੂਲੇ ਮੁਤਾਬਕ “ਅਗੈ ਅਤੇ ਆਗੈ” ਦਾ ਮਤਲਬ ਮਰਨ ਤੋਂ ਬਾਅਦ ਵਾਲਾ ਅੱਗਾ ਹੈ, ਇਸ ਜਨਮ ਵਿੱਚ ਬੀਤਿਆ ਮਿੰਟ ਜਾਂ ਸਕਿੰਟ ਆਉਣ ਵਾਲੇ ਮਿੰਟ ਜਾਂ ਸਕਿੰਟ ਦਾ ਅੱਗਾ ਨਹੀਂ ਜਾਂ ਸਵੇਰ ਵਾਲਾ ਪੂਰਬ ਸ਼ਾਮ ਵਾਲੇ ਪੱਛਮ ਦਾ ਅੱਗਾ ਨਹੀਂ ਤਦ ਤੱਕ ਤੁਹਾਡੇ ਨਾਲ ਕੋਈ ਸਵਾਲ ਜਵਾਬ ਨਹੀਂ। ਮੇਰੇ ਸਵਾਲਾਂ ਦੇ ਜਵਾਬ ਤਰਲੋਚਨ ਸਿੰਘ ਹੀ ਦੇਣਗੇ”।

ਗੁਰਚਰਨ ਸਿੰਘ ਜੀ! ਜਿੰਨਾ ਚਿਰ ਤੁਹਾਡੇ ਜਾਂ ਕਿਸੇ ਦੇ ਵੀ ਸਵਾਲ ਸਿੱਖ ਮਾਰਗ ਤੇ ਛਪਦੇ ਰਹਿਣਗੇ, ਉਨ੍ਹਾਂ ਦੇ ਜਵਾਬ ਕੋਈ ਵੀ ਦਿੰਦਾ ਰਹੇਗਾ। ਹਾਂ ਜੇ ਤੁਸੀਂ ਤਰਲੋਚਨ ਸਿੰਘ ਨੂੰ ਉਨ੍ਹਾਂ ਦੇ ਆਪਣੇ ਨਿਜੀ ਈ-ਮੇਲ ਤੇ ਸਵਾਲ ਕਰੋਗੇ ਤਾਂ ਯਕੀਨ ਮੰਨੋਂ ਕਿ ਮੈਂ ਬਿਲਕੁਲ ਵੀ ਵਿੱਚ ਦਖ਼ਲ ਨਹੀਂ ਦਿਆਂਗਾ।

“ਅਗੈ ਅਤੇ ਆਗੈ” ਬਾਰੇ ਜਿਹੜੀ ਤੁਸੀਂ ਰਟੀ ਰਟਾਈ Cut-Paste ਲਗਾਈ ਹੈ। ਉਸ ਦੇ ਜਵਾਬ ਵਿੱਚ ਲਿਖੇ ਗਏ ਮੈਂ ਆਪਣੇ ਪੱਤਰਾਂ ਦੀਆਂ ਤਰੀਕਾਂ ਵੀ ਤੁਹਾਨੂੰ ਲਿਖਵਾ ਦਿੱਤੀਆਂ ਸਨ ਕਿ ਇਸ “ਅਗੈ ਅਤੇ ਆਗੇ” ਬਾਰੇ ਮੈਂ ਕਿਸ ਕਿਸ ਤਰੀਰ ਨੂੰ ਜਵਾਬ ਦੇ ਚੁਕਾ ਹਾਂ। ਮੈਂ ਗੁਰਬਾਣੀ ਦੀਆਂ ਅਨਗਿਣਤ ਉਦਾਹਰਣਾਂ ਵੀ ਦੇ ਚੁਕਾ ਹਾਂ। ਪਰ ਪਤਾ ਨਹੀਂ ਤੁਸੀਂ ਕਿਸ ਤਰੀਕੇ ਨਾਲ ਸਮਝੋਗੇ ਕਿ ਜਵਾਬ ਆਇਆ ਹੈ। ਮੈਨੂੰ ਕੋਈ ਸੇਧ ਦਿਉ ਤਾਂ ਕਿ ਮੈਂ ਉਸ ਤਰੀਕੇ ਨਾਲ ਤੁਹਾਡੀ ਤਸੱਲੀ ਕਰਵਾ ਸਕਾਂ।

ਪਰ ਮੇਰੇ ਕੋਲੋਂ ਦੋ ਕੰਮ ਨਹੀਂ ਹੋ ਸਕਣੇ ਉਨ੍ਹਾਂ ਲਈ ਆਪ ਜੀ ਤੋਂ ਪਹਿਲਾਂ ਹੀ ਮੁਆਫ਼ੀ ਮੰਗ ਲੈਂਦਾ ਹਾਂ। ਇੱਕ ਤਾਂ ਇਹ ਕਿ ਮੇਰੇ ਕੋਲੋਂ ਤੁਹਾਡੇ ਵਾਲੀ ਭਾਸ਼ਾ ਦਾ ਇਸਤੇਮਾਲ ਨਹੀਂ ਹੋ ਸਕਣਾ। ਅਤੇ ਦੂਸਰਾ ਇਹ ਕਿ ਜੇ ਤੁਸੀਂ ਸਮਝਦੇ ਹੋ ਕਿ ਤੁਸੀਂ “ਜਵਾਬ ਨਹੀਂ ਆਇਆ” ਵਾਲੀ ਰੱਟ ਨੂੰ ਦੁਹਰਾਈ ਜਾਵੋਗੇ ਅਤੇ ਮੈਂ ਥੱਕ ਹਾਰ ਕੇ ਜਵਾਬ ਦੇਣੇ ਬੰਦ ਕਰ ਦਿਆਂਗਾ, ਇਹ ਸ਼ਾਇਦ ਮੇਰੇ ਕੋਲੋਂ ਨਹੀਂ ਹੋ ਸਕਣਾ। ਤੁਸੀਂ ਸੌ ਵਾਰੀਂ ਇਸ ਗੱਲ ਨੂੰ ਦੁਹਰਾਈ ਜਾਵੋਗੇ ਕਿ ਜਵਾਬ ਨਹੀਂ ਆਇਆ ਮੈਂ ਸੌ ਵਾਰੀਂ ਹੀ ਜਵਾਬ ਦੇਈ ਜਾਵਾਂਗਾ, ਫ਼ਿਰ ਬੇਸ਼ਕ ਇਸ ਨੂੰ ਮਹਾਂਭਾਰਤ ਕਹੋ ਜਾਂ ਮੇਰੇ ਕੋਲ ਵਿਹਲਾ ਸਮਾਂ ਕਹੀ ਜਾਵੋ, ਪਰ ਤੁਹਾਨੂੰ ਜਵਾਬ ਆਈ ਜਾਵੇਗਾ।

ਮੇਰੇ ਵੱਲੋਂ ਪੇਸ਼ ਕੀਤੀ ਗੁਰੂ ਗ੍ਰੰਥ ਸਾਹਿਬ ਦੀ ਉਦਾਹਰਣ:

“ਪਵੜੀ॥ ਕਾਇਆ ਹੰਸਿ ਸੰਜੋਗ ਮੇਲਿ ਮਿਲਾਇਆ॥ ਤਿਨ ਹੀ ਕੀਆ ਵਿਜੋਗੁ ਜਿਨਿ ਉਪਾਇਆ॥ ਮੂਰਖ ਭੋਗ ਭੋਗੁ ਦੁਖੁ ਸਬਾਇਆ॥ ਸੁਖਹੁ ਉਠੇ ਰੋਗੁ ਪਾਪ ਕਮਾਇਆ॥ ਹਰਖਹੁ ਸੋਗੁ ਵਿਜੋਗੁ ਉਪਾਇ ਖਪਾਇਆ॥ ਮੂਰਖ ਗਣਤ ਗਣਾਇ ਝਗੜਾ ਪਾਇਆ॥ ਸਤਿਗੁਰ ਹਥਿ ਨਿਬੇੜੁ ਝਗੜੁ ਚੁਕਾਇਆ॥ ਕਰਤਾ ਕਰੇ ਸੁ ਹੋਗੁ ਨ ਚਲੈ ਚਲਾਇਆ॥ ੪॥” (ਪੰਨਾ-139)।

ਇਸ ਪਉੜੀ ਵਿੱਚ ਕਾਇਆ ਅਤੇ ਹੰਸ ਦੇ ਅਰਥ ਤੁਸੀਂ ਨਰ ਅਤੇ ਮਾਦਾ ਦੱਸੇ ਹਨ।

ਜੇ ਇਸੇ ਤਰ੍ਹਾਂ ਹੀ ਠੀਕ ਮੰਨ ਲਈਏ ਤਾਂ, ਅਗਲੀ ਪੰਗਤੀ ਵਿੱਚ ਆਇਆ ਹੈ: ਤਿਨ ਹੀ ਕੀਆ ਵਿਜੋਗੁ ਜਿਨਿ ਉਪਾਇਆ’। ਤਾਂ ਕੀ ਇੱਥੇ ‘ਵਿਜੋਗੁ’ ਦਾ ਅਰਥ ‘ਤਲਾਕ’ ਹੋਵੇਗਾ?

ਇੱਥੇ ਕਿਹੜੇ ਭੋਗ ਭੋਗਣ ਨਾਲ ਦੁਖੁ ਸਬਾਇਆਂ ਦੀ ਗੱਲ ਕੀਤੀ ਗਈ ਹੈ? ਜੇ ਤੁਸੀਂ ਕਹੋ ਕਿ ‘ਕਾਮੁ ਕ੍ਰੋਧੁ ਕਾਇਆ ਕਉ ਗਾਲੈ॥ (932), ਦੀ ਗੱਲ ਕੀਤੀ ਗਈ ਹੈ ਤਾਂ ਇਸ ਵਿੱਚ ਪਾਪ ਵਾਲੀ ਕੀ ਗੱਲ ਹੈ?

ਕੀ ਸਤਿਗੁਰ ਨੇ ਨਰ ਅਤੇ ਮਾਦਾ ਦਾ ਤਲਾਕ ਕਰਵਾ ਕੇ ਝਗੜਾ ਮੁਕਾ ਦਿੱਤਾ?

ਵਿਜੋਗ ਦੇ ਮੁਕਾਬਲੇ ਵਿੱਚ ਆਏ ਲਫ਼ਜ਼ ‘ਉਪਾਇਆ’ ਦਾ ਕੀ ਅਰਥ ਹੋਇਆ?

ਤੁਸੀਂ ਲਿਖਿਆ ਹੈ: “ਪੰਡਿਤ, ਭਾਈ, ਮੁੱਲਾਂ ਅਤੇ ਕਾਜ਼ੀ ਇਹ ਸਭ ਮਰਨ ਤੋਂ ਬਾਅਦ ਵਾਲੇ ਅੱਗੇ ਦੀ ਹੀ ਗੱਲ ਕਰਦੇ ਹਨ ਤੇ ਮਨੁੱਖਾ ਜੀਵ ਡਰਦਾ ਮਾਰਿਆ ਇਨ੍ਹਾਂ ਕੋਲੋਂ ਆਪਣੀ ਪੱਤ ਲੁਟਾ ਲੈਂਦਾ ਰਿਹਾ ਹੈ ਅਤੇ ਲੁਟਾ ਰਿਹਾ ਹੈ। ਸਿੱਖੀ ਇਸ ਜਨਮ ਨੂੰ ਸਵਾਰਨ ਦੀ ਗੱਲ ਹੈ ਨਾ ਕਿ ਮਰਨ ਤੋਂ ਬਾਅਦ ਵਾਲੇ ਜੀਵਨ ਨੂੰ”।

ਗੁਰਚਰਨ ਸਿੰਘ ਜੀ! ਇਹ ਗੱਲ ਮੈਂ ਅੱਗੇ ਵੀ ਅਨੇਕਾਂ ਵਾਰੀਂ ਲਿਖ ਚੁੱਕਾ ਹਾਂ ਅਤੇ ਹੁਣ ਫ਼ੇਰ ਲਿਖ ਰਿਹਾ ਹਾਂ-

ਗੁਰਮਤ ਅਨੁਸਾਰ ਮਨਮੁੱਖ ਬੰਦੇ ਨੂੰ ਆਵਾਗਉਣ ਹੈ ਪਰ ਗੁਰਮੁਖ ਬੰਦੇ ਦਾ ਆਵਾਗਉਣ ਖਤਮ ਹੋ ਜਾਂਦਾ ਹੈ। ਉਸ ਨੂੰ ਮੁੜ ਜਨਮ ਨਹੀਂ ਲੈਣਾ ਪੈਂਦਾ। ਗੁਰਮੁਖ ਬਣਨ ਲਈ ਕਿਸੇ ਪੰਡਿਤ, ਕਿਸੇ ਭਾਈ, ਕਿਸੇ ਮੁੱਲਾਂ ਦੀ ਲੋੜ ਨਹੀਂ ਪੈਂਦੀ। ਗੁਰਮੁਖ ਬਣਨ ਲਈ ਕਿਤੇ ਵੀ ਇੱਕ ਵੀ ਪੈਸਾ ਖਰਚ ਕਰਨ ਦੀ ਜਰੂਰਤ ਨਹੀਂ ਪੈਂਦੀ। ਜੇ ਗੁਰਮੁਖ ਬਣਨ ਲਈ ਕਿਸੇ ਪੰਡਿਤ, ਕਿਸੇ ਭਾਈ, ਕਿਸੇ ਮੁੱਲਾਂ ਦੀ ਜਰੂਰਤ ਨਹੀਂ ਅਤੇ ਇੱਕ ਵੀ ਪੈਸਾ ਖਰਚ ਕਰਨ ਦੀ ਜਰੂਰਤ ਨਹੀਂ ਤਾਂ ਸਾਫ਼ ਜਾਹਰ ਹੈ ਕਿ ਕਿਸੇ ਕਿਸਮ ਦੀ ਵੀ ਲੁਟਾਈ ਖਾਣ ਦੀ ਜਰੂਰਤ ਨਹੀਂ।

ਦੂਸਰੀ ਗੱਲ ਕਿ “ਸਿੱਖੀ ਇਸ ਜਨਮ ਨੂੰ ਸਵਾਰਣ ਦੀ ਗੱਲ ਹੈ ਨਾ ਕਿ ਮਰਨ ਤੋਂ ਬਾਅਦ ਵਾਲੇ ਜੀਵਨ ਨੂੰ”।

ਕੀ ਤੁਸੀਂ ਸਿੱਖ ਮਾਰਗ ਤੇ ਛਪੀ ਕਿਸੇ ਇੱਕ ਵੀ ਲਿਖਤ ਦਾ ਹਵਾਲਾ ਦੇ ਸਕਦੇ ਹੋ ਜਿਸ ਵਿੱਚ ਕਿਸੇ ਵੀ ਲਿਖਾਰੀ ਨੇ ਇਹ ਲਿਖਿਆ ਹੋਵੇ ਕਿ ਇਹ ਜਨਮ ਬੇਸ਼ਕ ਮਨਮੁੱਖਾਂ ਵਾਲਾ ਬਿਤਾਇਆ ਜਾਵੇ ਕੋਈ ਗੱਲ ਨਹੀਂ ਪਰ ਅਗਲਾ ਜਨਮ ਸਵਾਰਨਾ ਹੈ? ਜਾਂ ਫ਼ੇਰ ਇਸ ਤਰ੍ਹਾਂ ਦੀਆਂ ਗੱਲਾਂ ਤੁਹਾਡੇ ਵੱਲੋਂ ਜਾਂ ਤੁਹਾਡੀ ਸੋਚ ਵਾਲੇ ਹੋਰ ਵਿਦਵਾਨਾਂ ਵੱਲੋਂ ਸਿਰਫ਼ ਭੋਲੇ ਭਾਲੇ ਲੋਕਾਂ ਨੂੰ ਗੁਮਰਾਹ ਕਰਨ ਲਈ ਹੀ ਕੀਤੀਆਂ ਜਾਂਦੀਆਂ ਹਨ?

ਗੁਰਚਰਨ ਸਿੰਘ ਜੀ! ਇਹ ਗੱਲ ਵੀ ਮੈਂ ਕਈ ਵਾਰੀਂ ਲਿਖ ਚੁੱਕਾ ਹਾਂ ਕਿ ਇਹੀ ਮਨੁੱਖਾ ਜਨਮ ਹੀ ਪ੍ਰਭੂ ਮਿਲਣ ਦਾ ਸਮਾਂ ਹੈ। ਜੇ ਇਸ ਮਨੁੱਖਾ ਜਨਮ ਨੂੰ ਨਹੀਂ ਸਵਾਰਿਆ ਤਾਂ ਅੰਤ ਵੇਲੇ ਸਮਾਂ ਬੀਤ ਜਾਣ ਤੇ ਪਛਤਾਣਾ ਹੀ ਪਏਗਾ। ਅਨੇਕਾਂ ਜੂਨਾਂ ਵਿੱਚ ਭਟਕਣਾ ਪਏਗਾ। ਮਨੁੱਖ ਤੋਂ ਬਿਨਾਂ ਕਿਸੇ ਹੋਰ ਜੂਨ ਵਿੱਚ ਪ੍ਰਭੂ ਸਿਮਰਨ, ਭੁੱਲਾਂ ਬਖਸ਼ਾਉਣ ਜਾਂ ਸੁਧਾਰਨ ਦੀ ਕੋਈ ਗੁੰਜਾਇਸ਼ ਨਹੀਂ। ਪਰ ਤੁਸੀਂ ਹਮੇਸ਼ਾਂ ਅਧੂਰੀ ਗੱਲ ਕਰਦੇ ਹੋ। ਤੁਹਾਡੇ ਮੁਤਾਬਕ ਸਿੱਖੀ ਇਸ ਜਨਮ ਨੂੰ ਸਵਾਰਨ ਦੀ ਗੱਲ ਕਰਦੀ ਹੈ। ਪਰ ਗੁਰੂ ਸਾਹਿਬਾਂ ਦੇ ਕਹਿਣ ਤੇ ਅਤੇ ਤੁਹਾਡੇ ਕਹਿਣ ਨਾਲ ਸਾਰੀ ਦੁਨੀਆਂ ਨੇ ਇਹ ਜਨਮ ਸਵਾਰ ਤਾਂ ਨਹੀਂ ਲਿਆ। ਤੁਸੀਂ ਬਾਕੀ ਦੀ ਅੱਧੀ ਗੱਲ ਬਾਰੇ ਕਦੇ ਵੀ ਚਾਨਣਾ ਨਹੀਂ ਪਇਆ ਕਿ ਜੇ ਬੰਦੇ ਨੇ ਇਹ ਜਨਮ ਨਹੀਂ ਸਵਾਰਿਆ ਤਾਂ ਫ਼ੇਰ ਕੀ?

ਜਦੋਂ ਬੰਦਾ ਭਲਾਈ ਨੂੰ ਬੁਰਾ, ਸੱਚੀ ਗੱਲ ਨੂੰ ਜ਼ਹਿਰ ਸਮਝਦਾ ਹੋਇਆ ਜੀਵਨ ਬਿਤਾਉਂਦਾ ਹੈ।

“ਜੋ ਭਲਾਈ ਸੋ ਬੁਰਾ ਜਾਨੈ॥ ਸਾਚੁ ਕਹੈ ਸੋ ਬਿਖੈ ਸਮਾਨੈ॥ ਜਾਣੈ ਨਾਹੀ ਜੀਤ ਅਰੁ ਹਾਰ॥ ਇਹੁ ਵਲੇਵਾ ਸਾਕਤ ਸੰਸਾਰ॥ 2॥ ਜੋ ਹਲਾਹਲ ਸੋ ਪੀਵੇ ਬਉਰਾ ਅੰਮ੍ਰਿਤ ਨਾਮੁ ਜਾਨੈ ਕਰਿ ਕਉਰਾ॥ ਸਾਧਸੰਗ ਕੈ ਨਾਹੀ ਨੇਰਿ॥ ਲੱਖ ਚਉਰਾਸੀਹ ਭ੍ਰਮਤਾ ਫੇਰਿ॥” (ਪੰਨਾ-180)।

ਇਸ ਤਰ੍ਹਾਂ ਸੱਚ ਨੂੰ ਨਾ ਪਛਾਣਦਾ ਹੋਇਆ ਬੰਦਾ ਆਪਣੀ ਸਾਰੀ ਉਮਰ ਵਿਆਰਥ ਗਵਾ ਲੈਂਦਾ ਹੈ।

“ਅੰਧੇ ਖਾਵਹਿ ਬਿਸੂ ਕੇ ਗਟਾਕ॥ ਨੈਨ ਸ੍ਰਵਨ ਸਰੀਰ ਸਭੁ ਹੁਟਿਓ ਸਾਸੁ ਗਇਓ ਤਤ ਘਾਟ॥ ਰਹਾਉ॥” (ਪੰਨਾ 1224)।

ਸਿਰੁ ਕੰਪਿਓ ਪਗ ਡਗਮਗੇ ਨੈਨ ਜੋਤਿ ਤੇ ਹੀਨ॥ ਕਹੁ ਨਾਨਕ ਇਹੁ ਬਿਧਿ ਭਈ ਤਉ ਨ ਹਰਿ ਰਸੁ ਲੀਨ॥ (ਪੰਨਾ 1428)।

ਫਰੀਦਾ ਕਾਂਲੀ ਜਿਨੀ ਨ ਰਾਵਿਆ ਧਉਲੀ ਰਾਵੈ ਕੋਇ॥ ਕਰਿ ਸਾਈ ਸਿਉ ਪਿਰਹੜੀ ਰੰਗੁ ਨਵੇਲਾ ਹੋਇ॥” (ਪੰਨਾ-1378)।

ਫਰੀਦਾ ਸਿਰੁ ਪਲਿਆ ਦਾੜੀ ਪਲੀ ਮੁਛਾਂ ਭੀ ਪਲੀਆਂ॥ ਰੇ ਮਨ ਗਹਿਲੇ ਬਾਵਲੇ ਮਾਣਹਿ ਕਿਆ ਰਲੀਆਂ॥ (55) ਪੰਨਾ 1380)।

ਥਰਹਰ ਕੰਪੈ ਬਾਲਾ ਜੀਉ॥ ਨਾ ਜਾਨਉ ਕਿਆ ਕਰਸੀ ਪੀਉ॥ ਰੈਨ ਗਈ ਮਤ ਦਿਨ ਭੀ ਜਾਇ॥ ਭਵਰ ਗਏ ਬਗ ਬੈਠੇ ਆਇ॥ ਰਹਾਉ॥ (792)

ਜੇ ਐਸੀ ਹਾਲਤ ਤੱਕ ਅਪੜਨ ਤੱਕ ਵੀ ਹਰਿ ਰਸ ਨਹੀਂ ਲਿਆ ਰੰਗ ਰਲੀਆਂ ਹੀ ਮਾਣਦਾ ਰਿਹਾ ਤਾਂ ਐਸੇ ਮਨੁੱਖ ਲਈ ਗੁਰਬਾਣੀ ਦਾ ਕੀ ਫੁਰਮਾਨ ਹੈ? ਇਸ ਬਾਰੇ ਤੁਸੀਂ ਜਾਂ ਪ੍ਰੋ: ਗੁਰਬਚਨ ਸਿੰਘ ਅਤੇ ਤੁਹਾਡੀ ਸੋਚ ਵਾਲੇ ਕਿਸੇ ਵੀ ਵਿਦਵਾਨ ਨੇ ਅੱਜ ਤੱਕ ਚਾਨਣਾ ਨਹੀਂ ਪਾਇਆ।

ਸ: ਗੁਰਚਰਨ ਸਿੰਘ ਜੀ! ਮੈਂ ਅੱਗੈ ਅਤੇ ਆਗੈ ਬਾਰੇ ਬਹੁਤ ਵਾਰੀਂ ਵਿਚਾਰ ਦੇ ਚੱਕਾ ਹਾਂ ਪਰ ਹਰ ਵਾਰੀਂ ਤੁਸੀਂ ਲਿਖ ਦਿੰਦੇ ਹੋ “ਅਗੈ ਅਤੇ ਆਗੈ ਦਾ ਮਤਲਬ ਸਮਝਾਵਾਂ”। ਮਿਹਰਬਾਨੀ ਕਰਕੇ ਇਸ ਗੱਲ ਬਾਰੇ ਮੈਨੂੰ ਕੋਈ ਸੇਧ ਦਿਉ ਕਿ ਮੇਰੇ ਸਮਝਾਉਣ ਵਿੱਚ ਕੀ ਕਮੀਂ ਜਾਂ ਗ਼ਲਤੀ ਹੈ ਤਾਂ ਕਿ ਮੈਂ ਉਸ ਵਿੱਚ ਸੁਧਾਰ ਲਿਆ ਕੇ ਤੁਹਾਡੀ ਤਸੱਲੀ ਕਰਵਾ ਸਕਾਂ। (ਵੈਸੇ ਮੈਨੂੰ ਇਹ ਬਿਲਕੁਲ ਵੀ ਗ਼ਲਤ ਫ਼ਹਿਮੀ ਨਹੀਂ ਹੈ ਕਿ ਮੈਂ ਤੁਹਾਡੀ ਤਸੱਲੀ ਕਰਵਾ ਕੇ ਹੀ ਹਟਾਂਗਾ, ਕਿਉਂਕਿ ਮੈਨੂੰ ਪਤਾ ਹੈ ਕਿ ਤੁਸੀਂ ਬਹਿਸ, ਤਸੱਲੀ ਕਰਨ ਲਈ ਨਹੀਂ ਬਲਕਿ ਜ਼ਬਰਦਸਤੀ ਆਪਣੇ ਵਿਚਾਰ ਠੋਸਣ ਲਈ ਕਰਦੇ ਹੋ। ਪਰ ਜਦੋਂ ਤੱਕ ਤੁਹਾਡੇ ਆਤਮਾ, ਆਵਾਗਉਣ, ਕਰਮਾਂ ਬਾਰੇ ਵਿਚਾਰ ਆਉਂਦੇ ਰਹਿਣਗੇ ਆਪਣੀ ਵਿਚਾਰ ਇਸੇ ਤਰ੍ਹਾਂ ਚੱਲਦੀ ਰਹੇਗੀ)।

ਮੇਰੇ ਵਿਚਾਰ ਅਨੁਸਾਰ ਮੈਂ ਗੁਰਬਾਣੀ ਦੀਆਂ ਉਦਾਹਰਣਾਂ ਸਮੇਤ ਆਪਣੇ ਵਿਚਾਰ ਦੇ ਰਿਹਾ ਹਾਂ। ਜਿਸ ਤਰ੍ਹਾਂ ਤੁਸੀਂ “ਕਾਇਆ ਹੰਸਿ ਸੰਜੋਗ ਮੇਲਿ ਮਿਲਾਇਆ॥” ਵਾਲੀ ਪੰਗਤੀ ਦੇ ਆਪਣੇ ਮੁਤਾਬਕ ਠੀਕ ਅਰਥ ਦੱਸ ਕੇ ਮੇਰੇ ਵਿਚਾਰਾਂ ਦਾ ਖੰਡਣ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਤੁਹਾਡੇ ਦਿੱਤੇ ਵਿਚਾਰਾਂ ਦੇ ਬਦਲੇ ਮੈਂ ਆਪਣੇ ਵਿਚਾਰ ਦਿੱਤੇ ਹਨ, ਬੱਸ ਇਸੇ ਤਰ੍ਹਾਂ ਬਾਕੀ ਦੀਆਂ ਉਦਾਹਰਣਾਂ ਦੇ ਵੀ ਠੀਕ ਅਰਥ ਕਰਕੇ ਮੇਰੇ ਵਿਚਾਰਾਂ ਨੂੰ ਗ਼ਲਤ ਸਾਬਤ ਕਰ ਦਿਉ। ਇਸੇ ਤਰ੍ਹਾਂ “ਅਗੈ ਅਤੇ ਆਗੈ” ਦਾ ਸਵਾਲ ਹਲ ਹੋ ਜਾਵੇਗਾ।

ਆਪ ਜੀ ਨਾਲ ਇੱਕ ਗੱਲ ਹੋਰ ਕਰਨੀਂ ਚਾਹੁੰਦਾ ਹਾਂ। ਆਪਾਂ ਆਪਸ ਵਿੱਚ ਵਿਚਾਰਾਂ ਦਾ ਵਖਰੇਵਾਂ ਹੋਣ ਦੇ ਬਾਵਜੂਦ ਵੀ ਗੁਰਸਿੱਖ ਭਰਾ ਹਾਂ, ਸੱਜਣ ਮਿੱਤਰ ਹਾਂ। ਜਦੋਂ ਵੀ ਇੱਕ ਦੂਜੇ ਨੂੰ ਮਿਲੀਏ ਸੱਜਣਾਂ ਮਿੱਤਰਾਂ ਵਾਂਙੂੰ ਮਿਲੀਏ। ਸਿੱਖ ਮਾਰਗ ਤੇ ਆਪਾਂ ਆਪਸੀ ਭੁਲੇਖੇ ਦੂਰ ਕਰਨ ਲਈ ਮਿਲੀਏ ਨਾਂ ਕਿ ਦੁਸ਼ਮਣ ਬਣ ਕੇ।

--------------------

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲਿਆਂ ਨੂੰ ਕੀਤਾ ਗਇਆ ਸਵਾਲ:

ਪ੍ਰੋ: ਗੁਬਚਨ ਸਿੰਘ ਜੀ! ਗੁਰਮਤਿ ਵਿੱਚ ਆਤਮਾ ਦਾ ਸੰਕਲਪ ਭਾਗ ਤੀਜਾ ਵਿੱਚ ਤੁਸੀਂ ਲਿਖਿਆ ਹੈ- “ਮਨੁੱਖੀ ਤੱਤ ਵਿੱਚ ਜੇ ਜਿਉਂਦੀ ਜਾਗਦੀ ਹਰਕਤ ਹੈ ਤਾਂ ਮਾਂ ਰੂਪੀ ਜ਼ਮੀਨ ਸਮੇਂ ਸਿਰ ਮਿਲਨ ਤੇ ਉਸ ਨੇ ਆਪਣਾ ਰੂਪ ਸਾਕਾਰ ਕਰਨਾ ਹੀ ਹੈ। “ਇਸ ਜਿਉਂਦੇ ਤੱਤ ਚੇਤਨਾ ਦਾ ਨਾਮ ਹੀ ਆਤਮਾ ਹੈ”।

ਗੁ: ਹਿੰਮੇਲਟਨ ਵਿੱਖੇ ਤੁਸੀਂ ਕਿਹਾ ਹੈ:-

“… ਗੁਰੂ ਗਿਆਨ ਤੋਂ ਵਿੱਛੜਿਆਂ ਸਾਡੀ ਆਤਮਾ ਸੜਦੀ-ਬਲ਼ਦੀ ਭਾਵ ਈਰਖਾਲੂ, ਤ੍ਰਿਸ਼ਨਾਲੂ ਹੁੰਦੀ ਹੈ”।

ਸਵਾਲ- ਗੁਰੂ ਗਿਆਨ ਤੋਂ ਬਿਨਾਂ ਸਾਡੇ ਇਸ ਜਿਉਂਦੇ ਤੱਤ `ਚੇਤਨਾ’ (ਆਤਮਾ) ਵਿੱਚ ਕੀ ਨੁਕਸ ਪੈ ਜਾਂਦਾ ਹੈ, ਇਸ ਵਿੱਚ ਕੀ ਖਰਾਬੀ ਆ ਜਾਂਦੀ ਹੈ?

ਇੱਕ ਸਵਾਲ ਹੋਰ:-

ਗੁਰਬਾਣੀ ਵਿੱਚ ਆਤਮਾ ਦਾ ਸੰਕਲਪ ਭਾਗ ਤੀਜਾ ਵਿੱਚ ਤੁਸੀਂ ਲਿਖਆ ਹੈ:

“ਗੁਰੂ ਨਾਨਕ ਸਾਹਿਬ ਨੇ ਇਸ ਸਾਰੀ ਖੇਡ ਨੂੰ ਹੁਕਮ ਦਾ ਨਾਂ ਦਿੱਤਾ ਹੈ। ਇਹ ਹੁਕਮ ਇੱਕ ਬੱਝਵੇਂ ਨਿਯਮ ਵਿੱਚ ਚੱਲ ਰਿਹਾ ਹੈ ਤੇ ਇਸ ਹੁਕਮ ਦਾ ਨਾਂ ਹੀ ਰੱਬ ਹੈ”।

ਸਵਾਲ- ਜਦੋਂ ਇਹ ਸਾਰੀ ਖੇਡ ਵਾਲਾ ਪਸਾਰਾ ਨਹੀਂ ਸੀ। ਕੋਈ ਪਦਾਰਥ ਨਹੀਂ ਸੀ, ਕੋਈ ਜੀਵ-ਜੰਤ ਨਹੀਂ ਸਨ ਉਸ ਵਕਤ ਵੀ ਇਹ ‘ਹੁਕਮ’ (ਰੱਬ) ਸੀ? ਜੇ ਨਹੀਂ ਸੀ ਤਾਂ, ਪਹਿਲਾਂ ਪਦਾਰਥ ਹੋਂਦ ਵਿੱਚ ਆਇਆ, ਜਾਂ ਹੁਕਮ ਰੂਪੀ ਰੱਬ? ਜੇ ਇਹ ਹੁਕਮ, ਪਦਾਰਥ ਤੋਂ ਪਹਿਲਾਂ ਵੀ ਸੀ ਤਾਂ ਜਦੋਂ ਕੋਈ ਪਦਾਰਥ ਨਹੀਂ ਸੀ, ਕੋਈ ਜੀਵ ਜੰਤ ਨਹੀਂ ਸਨ ਤਾਂ ਉਸ ਵਕਤ ਹੁਕਮ ਰੂਪੀ ਰੱਬ ਕਿਸ ਰੂਪ ਵਿੱਚ ਸੀ ਅਤੇ ਕਿਸ ਤਰ੍ਹਾਂ ਕੰਮ ਕਰਦਾ ਸੀ?

ਜਸਬੀਰ ਸਿੰਘ (ਕੈਲਗਰੀ)


(08/11/09)
ਬਸੰਤ ਕੌਰ/ਸਤਨਾਮ ਕੌਰ ਫ਼ਰੀਦਾਬਾਦ

ਕੀ ਗੁਰਸਿੱਖਾਂ ਦੇ ਸਿਰ ਵੱਢਣ ਨਾਲ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖਸੀਅਤ ਨੂੰ ਗੰਧਲਾ ਕਰਣ ਵਾਲੀ ਪੁਸਤਕ ਅਖੌਤੀ ਦਸਮ ਗ੍ਰੰਥ ਦੀ ਸੱਚਾਈ ਨੂੰ ਛੁਪਾਇਆ ਜਾ ਸਕਦਾ ਹੈ? - ਦਸਮ ਗ੍ਰੰਥ (ਬਚਿੱਤਰ ਨਾਟਕ) ਵਿਚਾਰ ਮੰਚ ਇੰਟਰਨੈਸ਼ਨਲ

ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਦਾ ਸਿਰ ਵੱਢਣਾ ਸਮੁੱਚੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਿਰ ਵੱਢਣਾ ਹੈ

(ਬਸੰਤ ਕੌਰ/ਸਤਨਾਮ ਕੌਰ ਫ਼ਰੀਦਾਬਾਦ 7 ਨਵੰਬਰ 2009)

ਕੀ ਗੁਰਸਿੱਖਾਂ ਦੇ ਸਿਰ ਵੱਢਣ ਨਾਲ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖਸੀਅਤ ਨੂੰ ਗੰਧਲਾ ਕਰਣ ਵਾਲੀ ਪੁਸਤਕ ਅਖੌਤੀ ਦਸਮ ਗ੍ਰੰਥ ਦੀ ਸੱਚਾਈ ਨੂੰ ਛੁਪਾਇਆ ਜਾ ਸਕਦਾ ਹੈ? ਇਹ ਸਵਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉਚੱਤਾ ਨੂੰ ਸਮਰਪਤ ਜੱਥੇਬੰਦੀ ਦਸਮ ਗ੍ਰੰਥ (ਬਚਿੱਤਰ ਨਾਟਕ) ਵਿਚਾਰ ਮੰਚ ਇੰਟਰਨੈਸ਼ਨਲ ਜੱਥੇਬੰਦੀ ਵੱਲੋਂ ਉਨ੍ਹਾਂ ਲੋਕਾਂ ਨੂੰ ਕੀਤਾ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖਸੀਅਤ ਨੂੰ ਗੰਧਲਾ ਕਰਣ ਵਾਲੀ ਪੁਸਤਕ ਅਖੌਤੀ ਦਸਮ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਰੱਖਣ ਦੀ ਸੋਚ ਦੇ ਧਾਰਨੀ ਹਨ। ਵਿਚਾਰ ਮੰਚ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਪ੍ਰਿੰਸੀਪਲ ਸੁਰਜੀਤ ਸਿੰਘ ਦੇ ਸਟਾਲ ਤੋਂ ਅਖੌਤੀ ਦਸਮ ਗ੍ਰੰਥ ਦੀ ਸੱਚਾਈ ਪ੍ਰਗਟ ਕਰਣ ਵਾਲੀਆਂ ਪੁਸਤਕਾਂ ਨੂੰ ਚੁੱਕ ਕੇ ਲੈ ਜਾਣ ਵਾਲੇ ਅਤੇ ਸਿਰ ਵੱਢਣ ਦੀ ਧਮਕੀਆਂ ਦੇਣ ਵਾਲਿਆਂ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਜਿਹੜੇ ਲੋਕ ਅਖੌਤੀ ਦਸਮ ਗ੍ਰੰਥ ਨਾਲ ਪ੍ਰੇਮ ਜਾਹਰ ਕਰ ਰਹੇ ਹਨ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉਚਤਾ ਨੂੰ ਸਵੀਕਾਰ ਕਰਣ ਤੋਂ ਬਾਗੀ ਹਨ ਇਸ ਲਈ ਉਹ ਅਜਿਹੀ ਘਟੀਆਂ ਹਰਕਤਾਂ `ਤੇ ਉਤਰ ਆਏ ਹਨ। ਵਿਚਾਰ ਮੰਚ ਵੱਲੋਂ ਅਖੌਤੀ ਦਸਮ ਗ੍ਰੰਥ ਦੇ ਪ੍ਰੇਮੀਆਂ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ “ਸਿਰ ਦੀਜੈ ਕਾਣ ਨਾ ਕੀਜੈ” `ਤੇ ਪਹਿਰਾ ਦਿੰਦੇ ਹਨ ਇਸ ਲਈ ਅਜਿਹੀਆਂ ਗਿੱਦੜ ਭਬਕੀਆਂ ਤੋਂ ਨਹੀਂ ਡਰਦੇ। ਦਸਮ ਗ੍ਰੰਥੀਆਂ ਨੂੰ ਦਸਮ ਗ੍ਰੰਥ ਪ੍ਰੇਮ ਜੇਕਰ ਸਿਰ ਵੱਢਣ ਲਈ ਮਜ਼ਬੂਰ ਕਰ ਰਿਹਾ ਹੈ ਤਾਂ ਉਹ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਨਹੀਂ ਹਨ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆਂ ਤਾਂ ਅਵਤਾਰਵਾਦ, ਕੇਸਾਂ ਦੀ ਬੇਅਦਬੀ, ਨਸ਼ੇ, ਅਤੇ ਇਸਤਰੀ ਜਾਤੀ ਨੂੰ ਨੀਵਾਂ ਵਿਖਾਉਣ ਵਾਲੀ ਲੱਚਰ ਪੁਸਤਕ ਦਾ ਪੱਖ ਲੈਣ ਅਤੇ ਸਿਰ ਵੱਢਣ ਦੀ ਸਿੱਖਿਆ ਨਹੀਂ ਦਿੰਦੀ। ਵਿਚਾਰ ਮੰਚ ਨੇ ਧਮਕੀਆਂ ਦੇਣ ਵਾਲਿਆਂ ਨੂੰ ਕਿਹਾ ਕਿ ਜੇ ਉਨ੍ਹਾਂ ਨੂੰ ਅਖੌਤੀ ਦਸਮ ਗ੍ਰੰਥ ਨਾਲ ਪਿਆਰ ਹੈ ਤਾਂ ਉਹ ਆਪਣੀ ਲਿਖਤਾਂ ਜਾਂ ਵਿਚਾਰ ਗੋਸ਼ਟੀ ਨਾਲ ਇਹ ਸਾਬਤ ਕਰਣ ਕਿ ਇਹ ਰਚਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਵਿਰੁੱਧ ਨਹੀਂ। ਜ਼ਿਕਰਯੋਗ ਹੈ ਕਿ ਵਿਚਾਰ ਮੰਚ ਵੱਲੋਂ ਸੈਂਕੜੇ ਵਾਰ ਅਖੌਤੀ ਦਸਮ ਗ੍ਰੰਥ ਦੇ ਰਖਵਾਲਿਆਂ ਨੂੰ ਵਿਚਾਰ ਗੋਸ਼ਟੀ ਲਈ ਸੱਦਾ ਦਿੱਤਾ ਜਾ ਚੁੱਕਾ ਹੈ ਪਰ ਅੱਜ ਤਕ ਕਿਸੇ ਵੀ ਦਸਮ ਗ੍ਰੰਥੀ ਵੱਲੋਂ ਇਹ ਚੁਨੌਤੀ ਸਵੀਕਾਰ ਨਹੀਂ ਕੀਤੀ ਗਈ। ਵਿਚਾਰ ਮੰਚ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਸ. ਤਰਸੇਮ ਸਿੰਘ ਨੂੰ ਸਿਰ ਵੱਢਣ ਦੀ ਧਮਕੀ ਦੀ ਵੀ ਪੁਰਜੋਰ ਨਿੱਖੇਧੀ ਕਰਦਿਆਂ ਕਿਹਾ ਕਿ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਦਾ ਸਿਰ ਵੱਢਣਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਿਰ ਵੱਢਣਾ ਹੈ ਇਸ ਲਈ ਇੰਨ੍ਹਾਂ ਸ਼ਰਾਰਤੀ ਅਨਸਰਾਂ ਦੇ ਖਿਲਾਫ ਦਿੱਲੀ ਕਮੇਟੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੂੰ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।


(07/11/09)
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ ਕੈਨੇਡਾ

ਸ੍ਰ. ਤਰਲੋਚਨ ਸਿੰਘ ਮਹਾਜਨ ਜੀ ਨੂੰ ਕੁੱਝ ਸਵਾਲ।
ਸ੍ਰ. ਤਰਲੋਚਨ ਸਿੰਘ ਜੀ ਤੁਸੀਂ ਭਲੀਭਾਂਤ ਜਾਣੂ ਹੋ ਕਿ ਕਿਸੇ ਇੱਕ ਵੀ ਕਾਲਜ਼ ਵਿੱਚ ਕੋਈ ਵੀ ਪਰੋਫੈਸਰ ਨਹੀਂ ਹੁੰਦਾ ਤੇ ਪ੍ਰਿੰਸੀਪਲ ਨੂੰ ਵੀ ਰੀਡਰ ਤਕ ਦਾ ਅਹੁਦਾ ਹੀ ਹਾਸਲ ਹੁੰਦਾ ਹੈ ਇਸ ਕਰਕੇ ਆਪਣੀ ਗਲਤ ਫਹਿਮੀ ਛੱਡੋ ਤੇ ਅਸਲੀ ਟਿਕਾਣੇ ਸਿਰ ਆਓ। ਕਿਸੇ ਤੋਂ ਪਰੋਫੈਸਰ ਹੋਣ ਦੀ ਮੰਗ ਕਰਕੇ ਤੁਸੀਂ ਪਰੋਫੈਸਰ ਨਹੀਂ ਬਣ ਸਕਦੇ ਤੇ ਹੈ ਵੀ ਗਲਤ।
ਖਗੋਲ ਵਿਗਿਆਨੀ ਲੱਭਣ ਦੀ ਲੋੜ ਨਹੀਂ ਪਈ ਓਹ ਤਾਂ ਮੇਰਾ ਸਾਂਢੂ ਹੈ ਤੇ ਤੁਹਾਡਾ ਗਵਾਂਢੀ। ਤਰਲੋਚਨ ਸਿੰਘ ਜੀ ਇਹ ਦੱਸਣ ਦੀ ਕ੍ਰਿਪਾਲਤਾ ਕਰਨੀ ਕਿ ਮੇਰੀ ਤੁਹਾਡੇ ਨਾਲ ਜਾਤੀ ਕਿੜ ਕੀ ਹੈ? ਪਿਛਲੇ ਦਸ ਕੁ ਸਾਲਾਂ ਤੋਂ ਅਖਬਾਰਾਂ ਅਤੇ ਵੈਬ-ਸਾਈਟਸ ਜਾਂ ਹੋਰ ਕਿਸੇ ਵੀ ਤਰੀਕੇ ਨਾਲ ਜੋ ਵੀ ਪ੍ਰਚਾਰ ਕਰਨ ਦਾ ਮੌਕਾ ਮਿਲਿਆ ਹੈ ਕਿਸੇ ਨਾਲ ਜਾਤੀ ਕਿੜਾਂ ਨਹੀਂ ਕੱਢੀਆਂ ਸਗੋਂ ਸਿੱਖੀ ਵਿੱਚ ਘੁਸਪੈਠੀਆਂ ਨਾਲ ਲੋਹਾ ਲਿਆ ਹੈ। ਜਦੋਂ ਵੀ ਤੁਸੀਂ ਕਿਸੇ ਜੀਵ ਆਤਮਾ ਦੀ ਗੱਲ ਕਰੋਗੇ ਤਾਂ ਮੇਰੇ ਓਹ ਸਵਾਲ ਤੁਹਾਡੇ ਵੱਲ ਭੱਜੇ ਆਉਣਗੇ।
ਸ੍ਰ. ਜਸਵੀਰ ਸਿੰਘ ਜੀ ਤੁਸੀਂ ਬਿਲਕੁਲ ਵਿਹਲੇ ਹੋ ਤੇ ਮਹਾਂਭਾਰਤ ਲਿਖ ਸਕਦੇ ਹੋ। ਜੋ ਕੁੱਝ ਤੁਸੀਂ ਸਿੱਖੀ ਬਾਰੇ ਸਮਝੇ ਹੋ ਤੁਹਾਨੂੰ ਮੁਬਾਰਕ। ਪਰ ਇਹ ਗੁਰੂ ਨਾਨਕ ਪਾਤਸ਼ਾਹ ਦੀ ਸਿੱਖੀ ਨਹੀਂ। ਜਦੋਂ ਤੁਸੀਂ ਮੈਨੂੰ ਕੋਈ ਫਾਰਮੂਲਾ ਸਮਝਾ ਦਿਓਗੇ ਕਿ ਇਸ ਫਾਰਮੂਲੇ ਮੁਤਾਬਕ “ਅਗੇ ਅਤੇ ਆਗੈ” ਦਾ ਮਤਲਬ ਮਰਨ ਤੋਂ ਬਾਅਦ ਵਾਲਾ ਅੱਗਾ ਹੈ, ਇਸ ਜਨਮ ਵਿੱਚ ਬੀਤਿਆ ਮਿੰਟ ਜਾਂ ਸਕਿੰਟ ਆਉਣ ਵਾਲੇ ਮਿੰਟ ਜਾਂ ਸਕਿੰਟ ਦਾ ਅੱਗਾ ਨਹੀਂ ਜਾਂ ਸਵੇਰ ਵਾਲਾ ਪੂਰਬ ਸ਼ਾਮ ਵਾਲੇ ਪੱਛਮ ਦਾ ਅੱਗਾ ਨਹੀਂ ਤਦ ਤਕ ਤੁਹਾਡੇ ਨਾਲ ਕੋਈ ਸਵਾਲ ਜਵਾਬ ਨਹੀਂ। ਮੇਰੇ ਸਵਾਲਾਂ ਦਾ ਜਵਾਬ ਤਰਲੋਚਨ ਸਿੰਘ ਮਹਾਜਨ ਜੀ ਹੀ ਦੇਣਗੇ।
ਪਵੜੀ॥ ਕਾਇਆ ਹੰਸਿ ਸੰਜੋਗੁ ਮੇਲਿ ਮਿਲਾਇਆ॥ {ਪੰਨਾ 139} ਇਸਦੇ ਅਰਥ ਤੁਸੀਂ ਪ੍ਰੋ. ਸਾਹਿਬ ਸਿੰਘ ਜੀ ਵਾਲੇ ਲਿਖੇ ਹਨ। ਕਾਇਆ ਹੰਸਿ-ਨਰ ਤੇ ਮਾਦੇ ਦੇ ਮੇਲ ਦੀ ਗੱਲ ਹੈ ਨਾ ਕਿ ਕਿਸੇ ਸਰੀਰ ਤੇ ਜੀਵ ਆਤਮਾ ਦੀ।
ਪੰਡਿਤ, ਭਾਈ, ਮੁੱਲਾਂ ਅਤੇ ਕਾਜ਼ੀ ਇਹ ਸੱਭ ਮਰਨ ਤੋਂ ਬਾਅਦ ਵਾਲੇ ਅੱਗੇ ਦੀ ਹੀ ਗੱਲ ਕਰਦੇ ਹਨ ਤੇ ਮਨੁੱਖਾਂ ਜੀਵ ਡਰਦਾ ਮਾਰਿਆ ਇਨ੍ਹਾਂ ਕੋਲੋਂ ਆਪਣੀ ਪੱਤ ਲੁਟਾ ਲੈਂਦਾ ਰਿਹਾ ਹੈ ਤੇ ਲੁਟਾ ਰਿਹਾ ਹੈ। ਸਿੱਖੀ ਇਸ ਜਨਮ ਨੂੰ ਸਵਾਰਣ ਦੀ ਗੱਲ ਹੈ ਨਾ ਕਿ ਮਰਨ ਤੋਂ ਬਾਅਦ ਵਾਲੇ ਜੀਵਨ ਨੂੰ।
ਧੰਨਵਾਦ।
ਗੁਰੂ ਪੰਥ ਦਾ ਦਾਸ,
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ ਕੈਨੇਡਾ।

www.singhsabhacanada.com


(07/11/09)
ਗੁਰਸੇਵਕ ਸਿੰਘ ਧੌਲਾ

ਕੀ ਇੰਦਰਾ ਗਾਂਧੀ ਨੂੰ ਦਰਬਾਰ ਸਾਹਿਬ `ਤੇ ਕੀਤੇ ਹਮਲੇ ਦਾ ਪਛਤਾਵਾ ਸੀ?
ਇੰਦਰਾ ਗਾਂਧੀ ਦੇ ਨਿੱਜੀ ਸਕੱਤਰ ਰਹੇ ਆਰ. ਕੇ. ਧਵਨ ਦੇ ਹਵਾਲੇ ਨਾਲ ਪਿਛਲੇ ਦਿਨੀਂ ਕੁਝ ਅਖ਼ਬਾਰਾਂ ਵਿਚ ਇਹ ਗੱਲ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤੀ ਗਈ ਹੈ ਕਿ ਸ੍ਰੀਮਤੀ ''ਇੰਦਰਾ ਗਾਂਧੀ ਨੂੰ ਸਾਕਾ ਨੀਲਾ ਤਾਰਾ ਦਾ ਬਹੁਤ ਅਫਸੋਸ ਸੀ” ਸ੍ਰੀਮਤੀ ਗਾਂਧੀ ਦੀ ਹੋਰ ਸਫਾਈ ਪੇਸ਼ ਕਰਦੇ ਹੋਏ ਅੱਗੇ ਕਿਹਾ ਗਿਆ ਹੈ ਕਿ ਭਾਵੇਂ ਖਾਲਿਸਤਾਨ ਪੱਖੀਆਂ ਨੂੰ ਖਤਮ ਕਰਨ ਦੇ ਆਦੇਸ਼ ਇੰਦਰਾ ਗਾਂਧੀ ਨੇ ਦਿੱਤੇ ਸਨ, ਪਰ ਉਸ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਦਿੱਤੀ ਗਈ ਕਿ ਫੌਜੀ ਕਾਰਵਾਈ ਦੌਰਾਨ ਟੈਂਕਾਂ ਦੀ ਵਰਤੋਂ ਵੀ ਕੀਤੀ ਜਾਵੇਗੀ ਪ੍ਰੰਤੂ ਇਹ ਮੰਦਭਾਗੇ ਹਾਲਾਤ ਹੀ ਸਨ ਕਿ ਜਦੋਂ ਇਕ ਵਾਰ ਫੌਜੀ ਕਾਰਵਾਈ ਸ਼ੁਰੂ ਹੋ ਗਈ ਤਾਂ ਉਸ ਨੂੰ ਰੋਕਣਾ ਅਸੰਭਵ ਸੀ। ਇਸੇ ਖ਼ਬਰ ਵਿਚ ਇੰਦਰਾ ਗਾਂਧੀ ਦੇ ਇਕ ਹੋਰ ਨਜ਼ਦੀਕੀ ਰਹੇ ਮਾਖਣ ਲਾਲ ਫੋਤੇਦਾਰ ਅਨੁਸਾਰ “ਸਾਕਾ ਨੀਲਾ ਤਾਰਾ ਇੰਦਰਾ ਗਾਂਧੀ ਦੀ ਮਜ਼ਬੂਰੀ ਸੀ, ਤੇ ਉਹ ਕਿਸੇ ਵੀ ਤਰ੍ਹਾਂ ਸਿੱਖ ਧਰਮ ਜਾਂ ਗੁਰਦੁਆਰਿਆਂ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੁੰਦੀ ਸੀ। “ ਪੀ. ਟੀ. ਆਈ. ਨਿਊਜ਼ ਏਜੰਸੀ ਦੀ ਇਹ ਖ਼ਬਰ ਕਈ ਅੰਗਰੇਜ਼ੀ, ਹਿੰਦੀ ਅਤੇ ਹੋਰ ਸਥਾਨਕ ਅਖ਼ਬਾਰਾਂ ਵਿਚ ਛਪੀ ਹੈ, ਪ੍ਰੰਤੂ ਪੰਜਾਬ ਦੇ ਅਖ਼ਬਾਰਾਂ ਵਿਚ ਬਿਨਾਂ ਕਿਸੇ ਸੰਪਾਦਕੀ ਟਿੱਪਣੀ ਦੇ ਇਸ ਖ਼ਬਰ ਨੂੰ ਪ੍ਰਕਾਸ਼ਿਤ ਕੀਤਾ ਜਾਣਾ ਇਸ ਲਈ ਦੁਖਦਾਈ ਹੈ, ਕਿਉਂਕਿ ਅਜੇ ਕੱਲ੍ਹ ਵਾਪਰੇ ਘਟਨਾਕ੍ਰਮ ਬਾਰੇ ਘੱਟੋ ਘੱਟ ਪੰਜਾਬੀ ਅਖ਼ਬਾਰਾਂ ਵਾਲੇ ਤਾਂ ਚੰਗੀ ਤਰ੍ਹਾਂ ਜਾਣੂ ਹਨ। ਇਹ ਖ਼ਬਰ ਦੀ ਪ੍ਰਕਾਸ਼ਿਤਤਾ ਇੰਦਰਾ ਗਾਂਧੀ ਨੂੰ ਸਾਕਾ ਨੀਲਾ ਤਾਰਾ ਦੇ ਦੋਸ਼ ਤੋਂ ‘ਦੋਸ਼ ਮੁਕਤ` ਕਰਨ ਦੇ ਤਰਲੇ ਕਰਦੀ ਪ੍ਰਤੀਤ ਹੁੰਦੀ ਹੈ। ਇਸ ਮਾਮਲੇ ਨੂੰ ਸੰਖੇਪ ਵਿਚ ਵਿਚਾਰਨ ਤੋਂ ਪਹਿਲਾਂ ਗੱਲ ਦਾ ਲੜ ਕੁਝ ਪਿਛੇ ਤੋਂ ਫੜਣਾ ਪਵੇਗਾ।
ਜਦੋਂ ਸ੍ਰੀਮਤੀ ਗਾਂਧੀ ਨੂੰ ਭਾਰਤ ਭਰ ਵਿਚ ਦੁਰਗਾ ਮਾਤਾ ਦੇ ਅਵਤਾਰ ਵਜੋਂ ਪ੍ਰਚਾਰਿਆ ਜਾ ਰਿਹਾ ਸੀ ਤਾਂ ਪੰਜਾਬ ਵਿਚ ਸਿੱਖਾਂ ਨੇ 'ਪੰਜਾਬੀ ਸੂਬਾ ਮੋਰਚਾ` ਵਿਚ ਕਾਂਗਰਸ ਦੀ ਗੋਡਣੀ ਲੁਆ ਦਿੱਤੀ। ਨਹਿਰੂ ਪਰਿਵਾਰ ਦੇ ਮਨ ਵਿਚ ਅਜ਼ਾਦੀ ਤੋਂ ਬਾਅਦ ਇਕ ਭਰਮ ਬਣਿਆ ਹੋਇਆ ਹੈ ਕਿ ਪੂਰਾ ਦੇਸ਼ ਭਾਰਤ ਜਿਵੇਂ ਉਹਨਾਂ ਦੀ ਨਿੱਜੀ ਜੰਗੀਰ ਹੋਵੇ। ਇਸ ਤਰ੍ਹਾਂ ਦੇਸ਼ ਵਿਚ ਹਰ ਵਾਧੇ ਘਾਟੇ ਕਰਨ ਦਾ ਹੱਕ ਉਹ ਜਨਤਾ ਪਾਸੋਂ ਆਪਣੇ ਮੂੰਹੋਂ ਆਖੀ ਹਰ ਗੱਲ ਨੂੰ ਸ਼ਾਹੀ ਫੁਰਮਾਨ ਵਾਂਗੂ ਮੰਨ ਲੈਣ ਦੀ ਆਸ ਰੱਖਦਾ ਸੀ। ਆਪਣੀ ਰਜ਼ਾ ਤੋਂ ਉਲਟ ਹੋਈ ਹਰ ਛੋਟੀ ਜਿਹੀ ਗੱਲ ਸ੍ਰੀਮਤੀ ਇੰਦਰਾ ਗਾਂਧੀ ਨੂੰ ਕਿੰਨਾ ਬੇਚੈਨ ਕਰਦੀ ਸੀ ਇਸ ਗੱਲ ਦਾ ਅੰਦਾਜ਼ਾ ਉਹਨਾਂ ਦੀ ਸਵੈ ਜੀਵਨੀ 'ਮੇਰਾ ਸੱਚ` ਤੋਂ ਲੱਗ ਜਾਂਦਾ ਹੈ। ਉਹ ਲਿਖਦੀ ਹੈ ਕਿ 'ਸਾਡੀ ਬਦਕਿਸਮਤੀ ਸੀ ਕਿ ਮਿਸਟਰ ਬਹਾਦਰ ਸ਼ਾਸਤਰੀ ਨੇ ਸ੍ਰ. ਹੁਕਮ ਸਿੰਘ ਨੂੰ ਉਸ ਕਮੇਟੀ ਦਾ ਮੁਖੀ ਥਾਪ ਦਿੱਤਾ ਜੋ ਕਮੇਟੀ ਪੰਜਾਬੀ ਸੂਬਾ ਤੇ ਵਿਚਾਰ ਕਰਨ ਲਈ ਬਣਾਈ ਗਈ ਸੀ` ਉਹ ਅੱਗੇ ਲਿਖਦੀ ਹੈ ਕਿਉਂਕਿ ਸ੍ਰ. ਹੁਕਮ ਸਿੰਘ ਪੰਜਾਬੀ ਸੂਬਾ ਮੋਰਚਾ ਦੇ ਹੱਕ ਵਿਚ ਸਨ, ਇਸ ਲਈ ਜੇਕਰ ਉਹਨਾਂ ਨੇ ਪੰਜਾਬੀ ਸੂਬੇ ਦੇ ਹੱਕ ਵਿਚ ਫੈਸਲਾ ਦੇ ਦਿੱਤਾ ਤਾਂ ਸਾਨੂੰ ਪਿਛੇ ਹਟਣਾ ਮੁਸ਼ਕਲ ਹੋ ਜਾਵੇਗਾ। “ਮਿਸਟਰ ਸ਼ਾਸਤਰੀ ਦੇ ਇਸ ਫੈਸਲੇ ਕਰਕੇ ਮੈਂ ਬਹੁਤ ਘਬਰਾਈ ਹੋਈ ਸੀ ਅਤੇ ਹਰ ਪਾਸੇ ਦੌੜੀ ਫਿਰ ਰਹੀ ਸੀ। ਪੰਜਾਬੀ ਸੂਬੇ ਦੀ ਮੰਗ ਮੰਨ ਲੈਣ ਦਾ ਮਤਲਬ ਉਸ ਪਾਲਸ਼ੀ ਤੋਂ ਮੁਕਰਨਾ ਸੀ ਜੋ ਪੰਡਿਤ ਜਵਾਹਰ ਲਾਲ ਨਹਿਰੂ, ਵਲਭ ਭਾਈ ਪਟੇਲ ਤੇ ਸੀਤਾ ਭਾਈ ਰਾਮਈਆਂ ਨੇ ਸੰਨ 1949 ਵਿਚ ਉਲੀਕੀ ਸੀ। “ ਪੰਜਾਬੀ ਸੂਬਾ ਮੋਰਚਾ ਵਿਚ ਮਾਤ ਖਾ ਜਾਣ ਤੋਂ ਬਾਅਦ ਇੰਦਰਾ ਗਾਂਧੀ ਦੇ ਮਨ ਵਿਚ ਪੰਜਾਬ ਪ੍ਰਤੀ ਨਫ਼ਰਤ ਅਤੇ ਸਾੜਾ ਬਦਲੇ ਦੀ ਅੱਗ ਦੇ ਰੂਪ ਵਿਚ ਭਖ ਰਿਹਾ ਸੀ।
ਸ੍ਰੀਮਤੀ ਗਾਂਧੀ ਆਪਣੀ ਜ਼ਿੱਦੀ ਸੁਭਾਅ ਅਤੇ ਹਠ ਲਈ ਪ੍ਰਸਿੱਧ ਸੀ। ਉਸਨੇ ਆਪਣੇ ਜੀਵਨ ਕਾਲ ਵਿਚ ਆਪਣੀ ਮਰਜ਼ੀ ਪੁਗਾਈ ਸੀ, ਉਸਨੇ ਆਪਣੇ ਵਿਰੋਧੀ ਨੂੰ ਨੀਵਾਂ ਦਿਖਾਉਣ ਲਈ ਕਿਸੇ ਵੀ ਕੁਟਲ ਨੀਤੀ ਨੂੰ ਵਰਤਣ ਤੋਂ ਸੰਕੋਚ ਨਹੀਂ ਸੀ ਕੀਤਾ। ਪੰਜਾਬੀ ਸੂਬੇ ਮੋਰਚੇ ਵਾਲੀ ਧੁਖ ਰਹੀ ਅੱਗ ਨੂੰ ਉਸ ਸਮੇਂ ਹੋਰ ਹਵਾ ਮਿਲ ਗਈ ਜਦੋਂ 8 ਅਪ੍ਰੈਲ 1982 ਨੂੰ ਪਿੰਡ ਕਪੂਰੀ ਐਸ. ਵਾਈ. ਐਲ. ਨਹਿਰ ਦਾ ਟੱਕ ਲਾਉਣ ਆਈ ਗਾਂਧੀ ਖਿਲਾਫ ਅਕਾਲੀ ਦਲ ਵਲੋਂ ਕੀਤੀ ਗਈ ਨਾਅਰੇਬਾਜ਼ੀ ਦੀ ਦੇਸ਼ ਭਰ ਵਿਚ ਚਰਚਾ ਹੋਣ ਨਾਲ ਉਸ ਦੇ ਦੁਰਗਾ-ਅਵਤਾਰੀ ਹੋਣ ਦਾ ਭਰਮ ਟੁੱਟਣ ਲੱਗ ਪਿਆ। ਹੁਣ ਉਸਨੇ ਚਾਣਕਿਆਂ ਨੀਤੀ ਦੀਆਂ ਸਿੱਖਿਆਵਾਂ ਅਨੁਸਾਰ ਪੰਜਾਬ ਦੇ ਹਾਲਾਤਾਂ ਨੂੰ ਖਰਾਬ ਕਰਨ ਲਈ ਹਵਾ ਦੇਣੀ ਸ਼ੁਰੂ ਕਰ ਦਿੱਤੀ ਤਾਂ ਕਿ ਕੋਈ ਅਜਿਹਾ ਬਹਾਨਾ ਘੜਿਆ ਜਾ ਸਕੇ ਜਿਸ ਨਾਲ ਉਸਦੀ ਅੰਦਰਲੀ ਅੱਗ ਸ਼ਾਂਤ ਹੋ ਜਾਵੇ ਅਤੇ ਪੰਜਾਬ ਦੀ ਅਣਖ ਸਦਾ ਲਈ ਉਸ ਦੀ ਮੁਹਤਾਜ ਹੋ ਕੇ ਰਹਿ ਜਾਵੇ। ਇਸ ਤੋਂ ਬਾਅਦ ਤੇਜ਼ੀ ਨਾਲ ਬਦਲੇ ਘਟਨਾਕ੍ਰਮ ਤੋਂ ਬਾਅਦ ਉਸਨੇ ਪੰਜਾਬ ਵਿਚ ਇਕ ਅਜਿਹਾ ਮਾਹੌਲ ਪੈਦਾ ਕਰ ਦਿੱਤਾ ਜਿਸ ਦਾ ਨਤੀਜਾ ਉਸ ਨੂੰ ਦਰਬਾਰ ਸਾਹਿਬ `ਤੇ ਫੌਜੀ ਹਮਲਾ ਕਰਕੇ ਆਪਣੀ ਹਠ ਪਗਾਉਣ ਅਤੇ ਵੱਧ ਤੋਂ ਵੱਧ ਗਿਣਤੀ ਵਿਚ ਸਿੱਖਾਂ ਨੂੰ ਇਕੋ ਸਮੇਂ ਖਤਮ ਕਰਨ ਦਾ ਨਿਕਲਿਆ।
ਮਿਸਟਰ ਆਰ. ਕੇ. ਧਵਨ ਅਤੇ ਮਾਖਣ ਲਾਲ ਫੋਤੇਦਾਰ ਅਨੁਸਾਰ ਸ੍ਰੀਮਤੀ ਗਾਂਧੀ ਜੇਕਰ ਦਰਬਾਰ ਸਾਹਿਬ ਵਿਚੋਂ ਖਾਲਿਸਤਾਨ ਪੱਖੀਆਂ ਨੂੰ ਹੀ ਖਤਮ ਕਰਨਾ ਚਾਹੁੰਦੀ ਸੀ ਤਾਂ ਫਿਰ ਪੰਜਾਬ ਵਿਚਲੇ 35 ਦੇ ਕਰੀਬ ਹੋਰ ਗੁਰਦੁਆਰਿਆਂ ਵਿਚ ਫੌਜੀ ਕਾਰਵਾਈ ਦਾ ਕਾਰਨ ਕੀ ਸੀ? ਇਥੇ ਇਹ ਨੁਕਤਾ ਵੀ ਵਿਚਾਰਨਯੋਗ ਹੈ ਕਿ ਪੰਜਾਬ ਵਿਚ ਇੰਦਰਾ ਗਾਂਧੀ ਦੀ ਟੱਕਰ ਅਕਾਲੀ ਦਲ ਨਾਲ ਸੀ ਪ੍ਰੰਤੂ ਦਰਬਾਰ ਸਾਹਿਬ `ਤੇ ਫੌਜੀ ਕਾਰਵਾਈ ਦੌਰਾਨ ਅਕਾਲੀ ਦਲ ਦਾ ਕੋਈ ਨੁਕਸਾਨ ਨਹੀਂ ਸੀ ਹੋਇਆ ਸਗੋਂ ਕਈ ਉਹ ਆਗੂ ਜੋ ਮੌਜੂਦਾ ਅਕਾਲੀ ਲੀਡਰਸ਼ਿਪ ਦੇ ਰਾਹ ਵਿਚ ਰੁਕਾਵਟ ਬਣ ਸਕਦੇ ਸਨ, ਉਹਨਾਂ ਨੂੰ ਵੀ ਖਤਮ ਕਰ ਦਿੱਤਾ ਗਿਆ ਅਤੇ ਬਾਕੀ ਦਾ ਸਭ ਨੁਕਸਾਨ ਸਿੱਖ ਸੰਗਤ ਦਾ ਹੀ ਹੋਇਆ। ਉਸ ਸਮੇਂ ਵੀ ਇਸੇ ਆਰ. ਕੇ. ਧਵਨ ਨਾਲ ਸਿੱਖ ਕੌਮ ਅੰਦਰ ਛੁਪੇ ਗਦਾਰਾਂ ਦਾ ਚਿੱਠੀ ਪੱਤਰ ਅਕਸਰ ਹੁੰਦਾ ਰਹਿੰਦਾ ਸੀ ਜੋ ਇਸ ਸਮੇਂ ਸਭ ਦੇ ਸਾਹਮਣੇ ਆ ਚੁੱਕਾ ਹੈ।
ਦਰਬਾਰ ਸਾਹਿਬ `ਤੇ ਫੌਜੀ ਹਮਲਾ ਇੰਦਰਾ ਗਾਂਧੀ ਦੇ ਹਠ ਕਰਕੇ ਹੀ ਹੋਇਆ ਸੀ ਜਿਸ ਦਾ ਉਸ ਨੂੰ ਅੰਤ ਸਮੇਂ ਤੱਕ ਕੋਈ ਪਛਤਾਵਾ ਨਹੀਂ ਸੀ। ਜੇਕਰ ਉਸ ਨੂੰ ਕੋਈ ਪਛਤਾਵਾ ਹੈ ਵੀ ਸੀ ਤਾਂ ਉਹ ਦਰਬਾਰ ਸਾਹਿਬ `ਤੇ ਹਮਲੇ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਕੇ ਸਿੱਖ ਕੌਮ ਤੋਂ ਮਾਫ਼ੀ ਮੰਗ ਸਕਦੀ ਸੀ। ਸਗੋਂ ਅਸਲ ਵਿਚ ਸ੍ਰੀਮਤੀ ਗਾਂਧੀ ਨੂੰ ਪਛਤਾਵੇ ਦੀ ਥਾਂ ਕੀਤੇ ਗਏ ਪਾਪਾਂ ਦਾ ਡਰ ਜ਼ਰੂਰ ਆਉਣ ਲੱਗ ਗਿਆ ਹੋਵੇਗਾ ਜੋ ਸ੍ਰੀ ਆਰ. ਕੇ. ਧਵਨ ਨੂੰ ਪਛਤਾਵਾ ਪ੍ਰਤੀਤ ਹੋਇਆ ਹੋਵੇਗਾ। ਪਛਤਾਵੇ ਅਤੇ ਡਰ ਵਿਚ ਬਹੁਤ ਅੰਤਰ ਹੁੰਦਾ ਹੈ।
ਗੁਰਸੇਵਕ ਸਿੰਘ ਧੌਲਾ, ਪਿੰਡ ਤੇ ਡਾਕ ਧੌਲਾ, ਬਰਨਾਲਾ
ਫੋਨ: 9463216267


(06/11/09)
ਜਸਬੀਰ ਸਿੰਘ (ਕੈਲਗਰੀ)

ਸਿੱਖ ਮਾਰਗ ਦੇ ਪਾਠਕ ਸੱਜਣੋਂ!

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ॥

ਮੈਂ ਆਪਣੇ 02/08/09 ਦੇ ਪੱਤਰ ਵਿੱਚ ਲਿਖਿਆ ਸੀ ਕਿ “ਕਿਸੇ ਸੱਜਣ ਨੂੰ ਮੇਰੇ ਵਿਚਾਰਾਂ ਤੇ ਕੋਈ ਇਤਰਾਜ ਹੋਵੇ ਤਾਂ ਸਿਰਫ਼ ਪੰਜਾਬੀ ਵਿੱਚ ਹੀ ਪੱਤਰ ਲਿਖੇ ਜਾਣ। ਇੰਗਲਿਸ਼ ਵਿੱਚ ਲਿਖੇ ਕਿਸੇ ਵੀ ਪੱਤਰ ਦਾ ਜਵਾਬ ਨਾ ਦੇ ਸਕਣ ਲਈ ਪਾਠਕਾਂ ਤੋਂ ਮੈਂ ਮੁਆਫ਼ੀ ਚਾਹੁੰਦਾ ਹੈ”।

ਇਹ ਗੱਲ ਚਰਨਜੀਤ ਸਿੰਘ ਦੇ ਇੰਗਲਿਸ਼ ਵਿੱਚ ਆਏ ਪਤਰ ਬਾਰੇ ਵੀ ਮੈਂ ਲਿਖਣੀ ਸੀ, ਪਰ ਸਮਾਂ ਨਾ ਮਿਲਣ ਕਰਕੇ ਲਿਖ ਨਹੀਂ ਸੀ ਸਕਿਆ। ਸੋ ਮੇਰੀ ਇਸ ਬੇਨਤੀ ਤੇ ਧਿਆਨ ਰੱਖਿਆ ਜਾਵੇ ਜੀ।

ਦੋ ਸੱਜਣਾਂ ਨੇ ਵੀਰ ਭੁਪਿੰਦਰ ਸਿੰਘ ਦੀ ਸੰਬੰਧਤ ਸ਼ਬਦ ਦੀ ਵਿਆਖਿਆ ਸੁਣਨ ਦੀ ਸਲਾਹ ਦਿੱਤੀ ਹੈ। ਜਿਹੜੇ ਸੱਜਣਾਂ ਨੂੰ ਉਨ੍ਹਾਂ ਦੀ ਵਿਆਖਿਆ ਠੀਕ ਅਤੇ ਵਧੀਆ ਲੱਗੀ ਹੈ ਉਨ੍ਹਾਂ ਨੂੰ ਮੁਬਾਰਕ ਹੈ। ਆਪਣੀ ਆਪਣੀ ਸ਼ਰਧਾ ਅਤੇ ਵਿਸ਼ਵਾਸ਼ ਦੀ ਗੱਲ ਹੈ।

ਲਿਖਤੀ ਰੂਪ ਵਿੱਚ ਕਿਸੇ ਵਿਆਖਿਆ ਬਾਰੇ ਵਿਚਾਰ ਕਰਨੀਂ ਮੇਰੇ ਲਈ ਕੁੱਝ ਆਸਾਨ ਹੁੰਦੀ ਹੈ। ਲਿਖਤੀ ਰੂਪ ਵਿੱਚ ਉਨ੍ਹਾਂ ਦੀ ਇਸ ਸ਼ਬਦ ਦੀ ਵਿਆਖਿਆ ਹੋਵੇ ਤਾਂ ਦੱਸਣੀ ਜੀ।

ਇਸ ਵਿਆਖਿਆ ਵਿੱਚ ਵੀਰ ਭੁਪਿੰਦਰ ਸਿੰਘ ਜੀ ਨੇ ਵਿਆਕਰਣ ਦਾ ਬਹੁਤ ਬਰੀਕੀ ਵਿੱਚ ਧਿਆਨ ਰੱਖਿਆ ਹੈ। ਉਨ੍ਹਾਂ ਮੁਤਾਬਕ ਸ਼ਬਦ ਦਾ ਸਾਰੇ ਦਾ ਸਾਰਾ ਮਜਬੂਨ ਵਰਤਮਾਨ ਕਾਲ ਲਈ ਹੈ ਅਤੇ ‘ਗਈ ਹੈ, ਲੁਕਈ ਹੈ, ਹੁਈ ਹੈ’ …. ਆਦਿ ਸਭ ਵਰਤਮਾਨ ਕਾਲ ਹੈ।

ਪਰ ਉਹ ਸ਼ਾਇਦ “ਤਬ ਕੈਸੇ ਗੁਨ ਗਈ ਹੈ॥ …. ਤਬ ਕਤ ਮੂਡ ਲੁਕਈ ਹੈ॥ ….” ਆਦਿ ਵਿੱਚ “ਤਬ” ਲਫ਼ਜ਼ ਵੱਲ ਧਿਆਨ ਦੇਣਾ ਭੁੱਲ ਗਏ ਹਨ। “ਇਹੁ ਅਉਸਰੁ ਕਤ ਪਈ ਹੈ॥ ਵਿੱਚ “ਕਤ” ਵੱਲ ਧਿਆਨ ਦੇਣਾ ਭੁੱਲ ਗਏ ਹਨ॥”ਰਤਨ ਜਨਮ ਖੋਇਓ” ਦਾ ਅਰਥ ‘ਗਵਾ ਰਿਹਾ ਹੈਂ’ ਕੀਤਾ ਗਿਆ ਹੈ। ਸ਼ਬਦ ਦੀ ਵਿਆਖਿਆ ਕਰਨ ਲੱਗਿਆਂ ਆਪਣੇ ਹੀ ਚੁਣੇ ਹੋਏ ਸ਼ਬਦਾਂ ਦੀ ਅਤੇ ਉਨ੍ਹਾਂ ਦੀ ਵਿਆਖਿਆ ਦੀ ਭੂਮੀਕਾ ਬਹੁਤ ਜਿਆਦਾ ਬੰਨ੍ਹੀਂ ਗਈ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਦਰਜ, ਇਸੇ ਮਨੁੱਖਾ ਜਨਮ ਵਿੱਚ ਨੀਵੇਂ ਆਚਰਣ (ਮਨਮੁਖਾਂ) ਵਾਲੀਆਂ ਉਦਾਹਰਣਾਂ ਨੂੰ ਇੱਥੇ ਜੋੜ ਕੇ ਉਨ੍ਹਾਂ ਸ਼ਬਦਾਂ ਦੀ ਭਰਮਾਰ ਵਿੱਚ ਲਪੇਟ ਕੇ ਅਸਲੀ ਸ਼ਬਦ ਦੀ ਵਿਆਖਿਆ ਵਿੱਚ ਵੀ ਉਹੀ ਰੰਗਤ ਦੇ ਦਿੱਤੀ ਗਈ ਹੈ।

ਅਖੀਰਲੀ ਤੁਕ ਵਿੱਚ ਆਏ ਲਫ਼ਜ਼ “ਪਛੁਤਈ ਹੈ” ਦਾ ਅਰਥ “ਪਛਤਾ ਰਿਹਾ ਹੈਂ” ਕੀਤਾ ਹੈ।

ਬੰਦਾ ਪਛਤਾਂਦਾ ਉਸ ਵਕਤ ਹੈ ਜਦੋਂ ਉਸ ਨੂੰ ਸੋਝੀ ਆ ਜਾਵੇ ਕਿ ਉਹ ਕੁਰਾਹੇ ਪਿਆ ਹੋਇਆ ਹੈ। ਜੇ ਇਸੇ ਜਨਮ ਵਿੱਚ ਬੰਦਾ ਅੱਜ ਪਛਤਾ ਰਿਹਾ ਹੈ ਤਾਂ ਇਹ ਨਹੀਂ ਕਿਹਾ ਜਾ ਸਕਦਾ ਕਿ “ਇਹੁ ਅਉਸਰੁ ਕਤ ਪਈ ਹੈ”।

ਦੋ ਗੱਲਾਂ ਇਕੱਠੀਆਂ ਨਹੀਂ ਹੋ ਸਕਦੀਆਂ- ਕੋਈ ਵਿਅਕਤੀ ਬਾਥਰੂਮ ਸਮੇਤ ਘਰ ਦੇ ਹਰ ਕਮਰੇ ਵਿੱਚ ਲੱਗੇ A.C. ਦੇ ਸੁਖ ਵੀ ਮਾਣ ਰਿਹਾ ਹੈ ਅਤੇ ਪਛਤਾਈ ਵੀ ਜਾ ਰਿਹਾ ਹੈ ਕਿ ਸਾਰੀ ਉਮਰ ਘਰ ਗ੍ਰਹਸਥੀ ਦੀਆਂ ਜਿੰਮੇਵਾਰੀਆਂ ਦਾ ਭਾਰ ਢੋਂਦੇ ਢੋਂਦੇ ਮੋਢੇ ਟੁਟ ਗਏ ਹਨ ਹੁਣ ਨਹੀਂ ਬੈਲ ਬਿਰਾਨੇ ਬਣਿਆ ਜਾਂਦਾ (ਹੁਣ ਨਹੀਂ ਘਰ ਦੀਆਂ ਜਿੰਮੇਵਾਰੀਆਂ ਨਿਭਾਈਆਂ ਜਾਂਦੀਆਂ)।

ਦੂਜੇ ਪਾਸੇ ਉਹ ਵਿਅਕਤੀ ਹਰਿ ਗੁਣ ਗਾਉਣ ਦੇ ਆਹਰ ਵੀ ਲੱਗਣ ਨੂੰ ਤਿਆਰ ਨਹੀਂ।

ਸ਼ਬਦ ਵਿੱਚ ਜੇ ਸਾਰੀ ਗੱਲ ਇਸੇ ਜਨਮ ਲਈ ਹੀ ਕਹੀ ਗਈ ਹੈ ਤਾਂ ਹੇਠਾਂ ਲਿਖੀਆਂ ਦੋ ਗੱਲਾਂ ਵਿੱਚੋਂ ਇੱਕ ਗੱਲ ਗਲਤ ਸਾਬਤ ਹੋ ਰਹੀ ਹੈ।

“ਕਹਤ ਕਬੀਰ ਰਾਮ ਨਾਮ ਬਿਨੁ ਮੂੰਡ ਧੁਨੇ ਪਛੁਤਈ ਹੈ॥” ਅਤੇ,

“ਰਤਨ ਜਨਮ ਖੋਇਓ ਪ੍ਰਭੁ ਬਿਸਰਿਓ ਇਹੁ ਅਉਸਰੁ ਕਤ ਪਈ ਹੈ॥”

ਗੁਰਬਾਣੀ ਸੱਚ ਦਾ ਮਾਰਗ ਹੈ ਇਸ ਨੂੰ ਸੱਚੇ ਅਤੇ ਇਮਾਨਦਾਰ ਮਨੋਂ-ਭਾਵਾ ਨਾਲ ਸੱਚ ਦੀ ਐਨਕ ਲਗਾ ਕੇ ਪੜ੍ਹਿਆਂ ਅਤੇ ਵਿਚਾਰਿਆਂ ਹੀ ਇਸ ਦਾ ਲਾਭ ਹੋਣਾ ਹੈ। ਆਪਣੇ ਮਨ ਦੇ ਬਣ ਚੁੱਕੇ ਵਿਚਾਰਾਂ ਨਾਲ ਗੁਰਬਾਣੀ ਕਿਸੇ ਦੁਸਰੇ ਨੂੰ ਸਮਝਾਉਂਦੇ ਵਕਤ ਆਪਾਂ ਕਿਸੇ ਦੂਸਰੇ ਨੂੰ ਧੋਖਾ ਦੇਣ ਤੋਂ ਪਹਿਲਾਂ ਆਪਣੇ ਆਪ ਨੂੰ ਧੋਖਾ ਦੇ ਰਹੇ ਹੁੰਦੇ ਹਾਂ।

ਸ਼ਬਦ ਵਿੱਚ ਆਏ “ਚਾਰਿ ਪਾਵ” ਬਾਰੇ ਵਿਆਖਿਆ ਕਰਦਿਆਂ ਕਿਹਾ ਗਿਆ ਹੈ- ਬੈਲ ਦੇ ਦੋ ਪੈਰ ਕਹਿੰਦੇ ਹਨ ਇਧਰ ਚੱਲ, ਦੋ ਪੈਰ ਕਹਿੰਦੇ ਹਨ ਨਹੀਂ ਉਧਰ ਚੱਲ…। ਬੈਲ ਕਦੇ ਏਹ ਦੋ ਕਦਮਾਂ ਤੇ ਬੋਝ ਕਰਦਾ ਹੈ ਕਦੇ ਉਹ ਦੋ ਕਦਮਾਂ ਤੇ ਬੋਝ ਕਰਦਾ ਹੈ…. । ਕਦੇ ਬੰਦਾ ਸੱਚ ਵੱਲ ਤੁਰਨਾ ਚਾਹੁੰਦਾ ਹੈ ਕਦੇ ਝੂਠ ਵੱਲ।

ਇਸ ਬਾਰੇ ਤਾਂ ਵੀਰ ਭੁਪਿੰਦਰ ਸਿੰਘ ਜੀ ਨੂੰ ਜਾਂ ਉਨ੍ਹਾਂ ਦੇ ਉਪਾਸ਼ਕਾਂ ਨੂੰ ਜਿਆਦਾ ਪਤਾ ਹੋਵੇਗਾ ਪਰ ਮੈਂ ਅੱਜ ਤੱਕ ਨਹੀਂ ਦੇਖਿਆ ਕਿ ਕਿਸੇ ਬੈਲ ਦੇ ਦੋ ਪੈਰ ਇੱਕ ਪਾਸੇ ਜਾਣ ਨੂੰ ਕਹਿਣ ਅਤੇ ਦੂਜੇ ਦੋ ਪੈਰ ਦੂਜੇ ਪਾਸੇ। ਜਾਂ ਬੈਲ ਉਤੇ ਭਾਰ ਲੱਦਿਆ ਹੋਵੇ ਉਹ ਭਾਰ ਨੂੰ ਕਦੇ ਅਗਲੇ ਦੋ ਪੈਰਾਂ ਤੇ ਕਰ ਲੈਂਦਾ ਹੋਵੇ ਅਤੇ ਕਦੇ ਪਿਛਲੇ ਦੋ ਪੈਰਾਂ ਤੇ। ਬੰਦਾ ਇਹ ਨਿਰਣਾ ਨਾ ਕਰ ਸਕੇ ਕਿ ਮੈਂ ਸੱਚ ਵੱਲ ਤੁਰਨਾ ਹੈ ਜਾਂ ਝੂਠ ਵੱਲ, ਅਤੇ ਕਬੀਰ ਜੀ ਇਸ ਸਥਿਤੀ ਬਾਰੇ ਕਹਿ ਰਹੇ ਹੋਣ “ਤਬ ਕੈਸੇ ਗੁਨ ਗਈ ਹੈ” ਅਰਥਾਤ ਜਦੋਂ ਤੇਰੇ ਕੋਲ ਇਹ ਸੋਚਣ ਦੀ ਗੁੰਜਾਇਸ਼ ਹੋਵੇ ਕਿ ਸੱਚ ਵੱਲ ਚੱਲਣਾ ਹੈ ਜਾਂ ਝੂਠ ਵੱਲ ਉਸ ਵਕਤ ਤੂੰ ਕਿਸ ਤਰ੍ਹਾਂ ਸੱਚ ਦਾ ਸਾਥ ਦੇ ਸਕਦਾ ਹੈ?

(ਸਵਾਲ) - ਜੇ ਇਹ ਮੰਨ ਵੀ ਲਈਏ ਕਿ ਇਸ ਸ਼ਬਦ ਵਿੱਚ ਇਸੇ ਜਨਮ ਵਿੱਚ ਜਿੰਮੇਵਾਰੀਆਂ ਦੇ ਬੋਝ ਅਧੀਨ ਵੱਸ ਪਿਆ ਹੋਇਆ ਬੰਦਾ ਬੈਲ ਵਰਗੀ ਜੂਨ ਭੋਗ ਰਿਹਾ ਹੈ ਤਾਂ –

ਬੰਦਾ ਅਸਲੀ ਬੈਲ ਦੇ ਨੱਕ ਵਿੱਚ ਨਕੇਲ ਪਾ ਕੇ ਖਿੱਚਦਾ ਹੈ, ਗਲ਼ ਵਿੱਚ ਪੰਜਾਲੀ ਪਾ ਕੇ ਸਾਰਾ ਦਿਨ ਹਲ ਨਾਲ ਜੋਤੀ ਰੱਖਦਾ ਹੈ, ਰੱਜ ਕੇ ਖਾਣ ਨੂੰ ਨਹੀਂ ਦਿੰਦਾ, ਖਾਣ ਨੂੰ ਸਿਰਫ਼ ਕੋਦਰੇ ਦਾ ਭੂਸਾ ਦਿੰਦਾ ਹੈ, ਸਿਰ’ ਚ ਸੋਟੇ ਮਾਰਦਾ ਹੈ …. ਆਦਿ। ਜਿਸ ਬੈਲ ਦੀ ਮਿਸਾਲ ਇੱਥੇ ਕਬੀਰ ਜੀ ਨੇਂ ਦਿੱਤੀ ਹੈ ਉਹ ਜਿਹੜੇ ਤਸੀਹੇ ਅਸਲ ਵਿੱਚ ਬੈਲ ਝੱਲਦਾ ਹੈ ਇਹ ਉਸ ਦੇ ਕਿਸ ਕਸੂਰ ਕਾਰਣ ਹੁੰਦਾ ਹੈ। ਕਿਸ ਜੁਰਮ ਦੀ ਸਜਾ ਭੁਗਤ ਰਿਹਾ ਹੁੰਦਾ ਹੈ? ਆਖਿਰ ਤਾਂ ਉਹ ਬੈਲ ਵੀ ਇਸੇ ਕਾਇਨਾਤ ਦਾ ਹਿੱਸਾ ਹੈ ਜੋ ਉਸ ਪ੍ਰਭੂ ਨੇ ਬਣਾਈ ਹੈ।

ਲੱਗਦਾ ਹੈ ਇਸ ਸ਼ਬਦ ਬਾਰੇ ਵਿਚਾਰ ਕਾਫ਼ੀ ਲੰਮੀਂ ਚੱਲੇਗੀ ਇਸ ਲਈ ਵੀਰ ਭੁਪਿੰਦਰ ਸਿੰਘ ਜੀ ਅੱਗੇ ਬੇਨਤੀ ਹੈ ਕਿ ਜੇ ਉਹ ਇਸ ਸ਼ਬਦ ਦੀ ਆਪਣੀ ਕੀਤੀ ਵਿਆਖਿਆ ਦਾ ਲਿਖਤੀ ਰੂਪ ਵਿੱਚ ਲੇਖ ਸਿੱਖ ਮਾਰਗ ਤੇ ਮੁਹਈਆ ਕਰ ਸਕਣ ਤਾਂ ਮਿਹਰਬਾਨੀ ਹੋਵੇਗੀ। ਧੰਨਵਾਦ।

ਜਸਬੀਰ ਸਿੰਘ (ਕੈਲਗਰੀ)


(06/11/09)
ਗੁਰਦੁਆਰਾ ਸਿੱਖ ਲਹਿਰ ਸੈਂਟਰ

ਗੁਰਦੁਆਰਾ ਸਿੱਖ ਲਹਿਰ ਸੈਂਟਰ ਵਿਖੇ 1984 ਦੇ ਸਿੱਖ ਕਤਲੇਆਮ ਬਾਰੇ ਸੈਮੀਨਰ ਇਤਿਹਾਸਕ ਹੋ ਨਿਬੜਿਆ
ਜਦੋਂ ਕੌਮਾ ਗੁਲਾਮ ਹੋ ਜਾਂਦੀਆਂ ਹਨ ਤਾਂ ਉਨ੍ਹਾਂ ਦੇ ‘ਕੰਨ ਰਸ’ ਵੀ ਬਦਲ ਜਾਂਦੇ ਹਨ! ਪ੍ਰੋ: ਗੁਰਬਚਨ ਸਿੰਘ ਥਾਈ ਲੈਂਡ
ਅਕਾਲ ਤਖਤ ਸਾਡੀ ਸ਼ਾਨ ਹੈ ਜਦ ਅਕਾਲ ਤਖਤ ਨੂੰ ਗੋਲੀ ਵਜਦੀ ਹੈ ਤਾਂ ਸਿੱਖ ਦੇ ਸੀਨੇ ਵਿੱਚ ਵੱਜਦੀ ਹੈ! ਡਾ ਹਰਜਿੰਦਰ ਸਿੰਘ ਦਿਲਗੀਰ
ਕੈਰੋਂ, ਜ਼ੈਲ ਸਿੰਘ, ਦਰਬਾਰਾ ਸਿੰਘ, ਬਰਨਾਲਾ, ਲੌਂਗੋਵਾਲ, ਬਾਦਲ, ਸਾਰਿਆਂ ਨੇ ਪੰਜਾਬ ਦੇ ਪਾਣੀਆਂ ਦੇ ਮਸਲੇ ਤੇ ਸੂਬੇ ਨਾਲ ਸ਼ਰਮਨਾਕ ਗ਼ਦਾਰੀ ਕੀਤੀ: ਡਾ ਢਿੱਲੋ

ਪੰਜਾਬ ਗਾਰਡੀਅਨ ਬਿਉਰੋ/ ਨਵੰਬਰ; ਨਵੰਬਰ 2009 ਨੂੰ ਗੁਰਦੁਆਰਾ ਸਿੱਖ ਲਹਿਰ ਸੈਂਟਰ ਵਿਖੇ 1984 ਦੇ ਸਿੱਖ ਕਤਲੇਆਮ ਉਪਰ ਹੋਇਆ ਸੈਮੀਨਰ ਉਸ ਵੇਲੇ ਇਤਿਹਾਸਕ ਹੋ ਨਿਬੜਿਆ ਜਦ ਖਚਾਖਚ ਭਰੇ ਹੋਏ ਵੱਡੇ ਹਾਲ ਵਿੱਚ ਸਿੱਖ ਸੰਗਤਾਂ ਨੇ 4 ਘੰਟੇ ਚਲੇ ਇਸ ਪ੍ਰੋਗਰਾਮ ਨੂੰ ਲਗਾਤਾਰ ਬੈਠ ਕੇ ਸੁਣਿਆ। ਇਸ ਸੈਮੀਨਰ ਵਿੱਚ ਪੰਥ ਦੇ ਪ੍ਰਸਿਧ ਵਿਦਵਾਨ ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ, ਡਾ: ਹਰਜਿੰਦਰ ਸਿੰਘ ਦਿਲਗੀਰ ਅਤੇ ਡਾ: ਗੁਰਦਰਸ਼ਨ ਸਿੰਘ ਢਿੱਲੋਂ ਨੇ ਹਿੱਸਾ ਲਿਆ।
ਸਭ ਤੋਂ ਪਹਿਲੇ ਬੁਲਾਰੇ ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲਿਆਂ ਕਥਾ ਰਾਹੀਂ ਸਿੱਖ ਦੀ ਅੱਜ ਦੀ ਮਾਨਸਕਿਤਾ ਬਾਰੇ ਬੋਲਦਿਆਂ ਕਿਹਾ ਕਿ ਮਾਨਸਕਿ ਤੌਰ ਤੇ ਗੁਲਾਮ ਹੋਈਆਂ ਕੌਮਾਂ ਦੀ ਜਿਥੇ ਬੋਲੀ ਬਦਲ ਜਾਂਦੀ ਹੈ, ਉਸਦਾ ਰਹਿਣ ਬਹਿਣ ਬਦਲ ਜਾਂਦਾ ਹੈ ਉਥੇ ਉਸ ਦਾ ਸੁਣਨਾ ਵੀ ਬਦਲ ਜਾਂਦਾ ਹੈ ਉਨ੍ਹਾਂ ਦਾ ਇਸ਼ਾਰਾ ਗੁਰਬਾਣੀ ਦੇ ਆਤਮਿਕ ਅਨੰਦ ਦੇਣ ਵਾਲੇ ਇਲਾਹੀ ਕੀਰਤਨ ਨੂੰ ਛੱਡ ਢੋਲਕੀ ਕੁੱਟ ਬਾਬਿਆਂ ਦੀਆਂ ਕੱਚੀਆਂ ਧਾਰਨਾਵਾਂ ਵਲ ਸੀ। ਉਨ੍ਹਾਂ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਇੱਕ ਪਾਸੇ ‘ਬ੍ਰਹਮਗਿਆਨੀ ਸਦ ਜੀਵੇ ਨਹੀ ਮਰਤਾ’ ਹੈ ਪਰ ਦੂਜੇ ਪਾਸੇ ਉਸੇ ‘ਬ੍ਰਹਮਗਿਆਨੀ’ ਦੀ ਮੜੀ ‘ਅੰਗੀਠਾ ਸਾਹਬ’ ਕਿਵੇ ਜਦ ਕਿ ਅੰਗੀਠੇ ਜਾਂ ਮੜੀਆਂ ਤਾਂ ਮਰਿਆਂ ਦੀਆਂ ਹੁੰਦੀਆਂ ਹਨ. . ?
ਪ੍ਰੋ: ਗੁਰਬਚਨ ਸਿੰਘ ਨੇ ਗੁਰਬਾਣੀ ਦੇ ਪਾਵਨ ਬੋਲਾਂ ਰਾਹੀਂ ਡੱਡੂ ਦੀ ਮਿਸਾਲ ਦਿੰਦਿਆਂ ਕਿਹਾ ਕਿ ਡੱਡੂ ਕੰਵਲ ਫੁੱਲ ਕੋਲੇ ਰਹਿੰਦਿਆਂ ਵੀ ਚਿੱਕੜ ਵਿੱਚ ਫਸਿਆ ਰਹਿੰਦਾ ਹੈ ਇਹੀ ਹਾਲ ਉਨ੍ਹਾਂ ਲੋਕਾਂ ਦਾ ਹੈ ਜਿਹੜੇ ਸਮਝਦੇ ਹਨ ਕਿ ਉਹ ਗੁਰਬਾਣੀ ਦੇ ਬਹੁਤ ਨੇੜੇ ਹਨ ਪਰ ਗੁਰਬਾਣੀ ਦੀ ਸੁਗੰਧੀ ਦੀ ਬਜਾਇ ਅਪਣੇ ਅਪਣੇ ਬਾਬਿਆਂ ਤੇ ਡੇਰਿਆਂ ਦੇ ਚਿਕੱੜ ਵਿਚੋਂ ਨਹੀਂ ਨਿਕਲੇ।
ਉਪਰੰਤ ਡਾ ਹਰਜਿੰਦਰ ਸਿੰਘ ਦਿਲਗੀਰ ਨੇ ਸ੍ਰੀ ਅਕਾਲ ਤਖਤ ਸਾਹਿਬ ਫਲਸਫੇ ਤੇ ਬੋਲਦਿਆ ਕਿਹਾ ਕਿ ਸ੍ਰੀ ਅਕਾਲ ਤੱਖਤ ਸਾਹਿਬ ਸਿੱਖ ਦੀ ਜਾਨ ਹੈ, ਸ਼ਾਨ ਹੈ, ਮਾਣ ਹੈ। ਜਦ ਸ੍ਰੀ ਅਕਾਲ ਤੱਖਤ ਸਾਹਬ ਦੇ ਗੋਲੀ ਵੱਜਦੀ ਹੈ ਤਾਂ ਸਿੱਖ ਦੇ ਸੀਨੇ ਵਿੱਚ ਵੱਜਦੀ ਹੈ। ਉਨ੍ਹਾਂ ਹਿੰਦੋਸਤਾਨ ਦੀ ਫਾਸ਼ੀਵਾਦੀ ਸੋਚ ਨੂੰ ਬਿਆਨ ਕਰਦਿਆਂ ਕਿਹਾ ਕਿ ਭੱਖਦੀਆਂ ਜੰਗਾਂ ਵਿੱਚ ਵੀ ਜਦ ਬੰਬ ਸੁੱਟਿਆ ਜਾਂਦਾ ਹੈ ਤਾਂ ਇਹ ਖਿਆਲ ਰੱਖਿਆ ਜਾਂਦਾ ਹੈ ਕਿ ਕਿਸੇ ਦੇ ਧਾਰਮਿਕ ਅਸਥਾਨ ਤੇ ਬੰਬ ਨਾ ਡਿੱਗੇ ਪਰ ਹਿੰਦਸਤਾਨੀ ਫੌਜ ਨੇ ਨਿਸ਼ਾਨਾ ਹੀ ਧਾਰਮਿਕ ਅਸਥਾਨ ਬਣਾਇਆ। ਇਸ ਲੜਾਈ ਦਾ ਜ਼ਿਕਰ ਕਰਦਿਆ ਉਨ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਗੁਰਦਾਸ ਨੰਗਲ ਦੀ ਗੜੀ ਵਿੱਚ ਘਿਰੇ ਹੋਏ ਦੀ ਮਿਸਾਲ ਦਿੰਦਿਆ ਕਿਹਾ ਕਿ ਬਾਬਾ ਜੀ ਸਮੇਤ ਅੰਦਰ ਕੇਵਲ 2 ਹਜਾਰ ਸਿੰਘ ਸਨ ਜਦ ਕਿ ਬਾਹਰ 90. 000 ਫੌਜਾਂ ਦੇ ਕੱਟਕ ਗੜੀ ਨੂੰ ਘੇਰੀ ਖੜੇ ਸਨ ਤੇ ਇਹੀ ਮਿਸਾਲ ਬਾਬਾ ਜਰਨੈਲ ਸਿੰਘ ਨੇ ਦੁਹਰਾਈ ਕਿ ਕੇਵਲ ਗਿਣਤੀ ਦੇ ਸਿੰਘਾਂ ਨੇ ਦੁਨੀਆਂ ਦੀਆਂ ਉਗਲਾਂ ਮੂਹਾਂ ਵਿੱਚ ਪਾ ਦਿੱਤੀਆਂ।
ਉਨ੍ਹਾ ਹਿੰਦੋਸਤਾਨ ਲਈ ਸਿੱਖਾਂ ਦੀਆਂ ਲੜਾਈਆਂ ਦੀ ਮਿਸਾਲ ਦਿੰਦਿਆਂ ਕਿਹਾ ਕਿ ਕੌਣ ਲੜਿਆ ਬਦੇਸ਼ੀ ਹਕੂਮਤਾਂ ਖਿਲਾਫ? ਸ਼ਿਵ ਜੀ ਮਰੱਹਟਾ? ਜਿਸਦੀ ਅਪਣੇ ਛੋਟੇ ਜਿਹੇ ਰਾਜ ਨੂੰ ਬਚਾਉਣ ਦੀ ਨਿੱਜੀ ਲੜਾਈ ਸੀ! ਮਹਾਰਾਣਾ ਪ੍ਰਤਾਪ? ਜਿਹੜਾ ਬਦੇਸ਼ੀਆਂ ਖਿਲਾਫ ਨਹੀ ਬਲਕਿ ਅਪਣੇ ਰਾਜ ਨੂੰ ਬਚਾਉਂਣ ਖਾਤਰ ਲੜਿਆ? 1857 ਦੀ ਗਦਰ ਲਹਿਰ ਦੀ ਗੱਲ ਕਰਦਿਆ ਡਾ, ਦਿਲਗੀਰ ਨੇ ਕਿਹਾ ਕਿ ਉਹ ਲੜਾਈ ਬਦੇਸ਼ੀ ਯਾਨੀ ਅੰਗਰੇਜ ਦੇ ਖਿਲਾਫ ਕਿਵੇਂ ਹੋਈ ਜਦ ਕਿ ਅੰਗਰੇਜ ਨੂੰ ਕੱਢ ਕੇ ਦੂਜੇ ਬਦੇਸ਼ੀ ਭਾਵ ਇੱਕ ਮੁਸਲਮਾਨ ਨੂੰ ਤੱਖਤ ਤੇ ਬਿਠਾਉਂਣ ਦੀ ਸੀ। ਬਦੇਸ਼ੀਆਂ ਖਿਲਾਫ ਜਿੰਨੀਆਂ ਲੜਾਈਆਂ ਲੜੀਆਂ ਉਹ ਕੇਵਲ ਤੇ ਕੇਵਲ ਸਿੱਖਾਂ ਨੇ।
ਉਨ੍ਹਾਂ ਸ੍ਰੀ ਅਕਾਲ ਤੱਖਤ ਸਾਹਿਬ ਦੇ ਫਲਸਫੇ ਵਲ ਮੁੜਦਿਆਂ ਕਿਹਾ ਕਿ ਅੱਜ ਦੇ ਹਾਲਾਤਾਂ ਸ੍ਰੀ ਅਕਾਲ ਤੱਖਤ ਸਾਹਿਬ ਕਿਵੇਂ ਵੀ ਅਜਾਦ ਨਹੀ ਹੈ ਕਿਉਂਕਿ ਜਥੇਦਾਰ ਨੂੰ ਕੌਣ ਚੁਣਦਾ? ਸ਼੍ਰੋਮਣੀ ਕਮੇਟੀ। ਤੇ ਸ਼੍ਰੋਮਣੀ ਕਮੇਟੀ ਕਾਹਦੇ ਨਾਲ ਚੁਣ ਹੁੰਦੀ? ਭੁੱਕੀਆਂ-ਡੋਡਿਆਂ ਨਾਲ, ਨਸ਼ਿਆਂ ਨਾਲ ਤੇ ਅਜਿਹੇ ਹਲਾਤਾਂ ਵਿੱਚ ਚੁਣੀ ਹੋਈ ਕਮੇਟੀ ਦਾ ਜਥੇਦਾਰ ਕਿਹੋ ਜਿਹਾ ਹੋਵੇਗਾ ਇਹ ਸਮਝਣਾ ਔਖਾ ਨਹੀ ਤੇ ਇਹੀ ਕਾਰਨ ਹੈ ਕਿ ਜਿਥੇ ਪਹਿਲਾਂ ਸਿੱਖ ਕੌਮ ਅਪਣੇ ਉਪਰ ਹੋਏ ਘੱਲੂਘਾਰਿਆਂ ਵਿਚੋਂ ਛੇਤੀ ਹੀ ਨਿਕਲ ਆਉਂਦੀ ਸੀ ਉਥੇ ਅੱਜ 25 ਸਾਲ ਬਾਅਦ ਵੀ ਕੌਮ ਉਥੇ ਹੀ ਖੜੋਤੀ ਹੈ ਜਿਥੇ ਪਹਿਲਾਂ ਸੀ। ਇਹ ਖੜੋਤ ਉਨ੍ਹਾਂ ਚਿਰ ਟੁੱਟ ਹੀ ਨਹੀ ਸਕਦੀ ਜਿੰਨਾ ਚਿਰ ਸਰਬੱਤ ਖਾਲਸੇ ਵਾਲਾ ਸਿਧਾਂਤ ਫਿਰ ਤੋਂ ਉਜਾਗਰ ਨਹੀ ਕੀਤਾ ਜਾਂਦਾ। ਉਨ੍ਹਾ ਇਸ ਗੱਲ ਤੇ ਜੋਰ ਦਿੰਦਿਆਂ ਕਿਹਾ ਕਿ ਸਿੱਖ ਕੌਮ ਕੋਲੇ ਇਕੋ ਹੱਲ ਹੈ ਕਿ ਉਹ ਦੁਨੀਆਂ ਪੱਧਰ ਦੇ ਸਿੱਖ ਨੁਮਾਇਦਿੰਆਂ ਨੂੰ ਇਕੱਠਾ ਕਰਕੇ ‘ਵਰਲਡ ਸਿੱਖ ਪਾਰਲੀਮਿੰਟ’ ਬਣਾਏ ਤੇ ਹਰੇਕ ਗੱਲੇ ਅਮ੍ਰਤਿਸਰ ਵਲ ਦੇਖਣ ਦੀ ਬਜਾਇ ਅਪਣੇ ਫੈਸਲੇ ਆਪ ਲਵੇ। ਉਨ੍ਹਾਂ ਮਿਸਾਲ ਦਿੱਤੀ ਕਿ ਫਰਾਂਸ ਵਿੱਚ ਸਾਡਾ ਪੱਗ ਦਾ ਮਸਲਾ ਆਇਆ ਕੀ ਕੀਤਾ ਸ਼੍ਰੋਮਣੀ ਕਮੇਟੀ ਜਾਂ ਜਥੇਦਾਰਾਂ ਨੇ ਸਿਵਾਏ ਮਤੇ ਪਾਉਂਣ ਦੇ? ਇਥੋਂ ਤੱਕ ਕਿ ਤੁਹਾਡਾ ਪੱਗ ਵਾਲਾ ਪ੍ਰਧਾਨ ਮੰਤਰੀ ਡਾ, ਮਨਮੋਹਨ ਸਿੰਘ ਦੋ ਵਾਰ ਫਰਾਂਸ ਜਾ ਆਇਆ, ਬੋਲਿਆ ਉਹ ਤੁਹਾਡੇ ਲਈ? ਤੁਸੀਂ ਕਿਸੇ ਤੋਂ ਵੀ ਕੀ ਉਮੀਦ ਰੱਖਦੇ ਹੋ। ਉਨ੍ਹਾ ਇਸ ਗੱਲ ਲਈ ਇੰਗਲੈਂਡ ਦੇ ਇੱਕ ਮੰਦਰ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਉਥੇ ਇੱਕ ਮੰਦਰ ਦਾ ਮਸਲਾ ਜਦ ਖੜਾ ਹੋਇਆ ਤਾਂ ਹਿੰਦੋਸਤਾਨ ਵਿਚੋਂ ਉਚੇਚਾ ਮਨਿਸਟਰ ਗਿਆ ਉਸ ਨੂੰ ਹੱਲ ਕਰਾਉਂਣ ਪਰ ਤੁਹਾਡੇ ਲਈ ਕੌਣ ਜਾਵੇਗਾ ਜੇ ਤੁਸੀਂ ਖੁਦ ਨਹੀ ਕੋਈ ਅਜਿਹੀ ਤਗੜੀ ਦੁਨੀਆਂ ਪੱਧਰ ਦੀ ਸੰਸਥਾ ਕਾਇਮ ਕਰਦੇ ਕਿ ਉਹ ਅਪਣੇ ਝਗੜੇ ਆਪ ਨਿਬੇੜਨ ਦੇ ਸਮਰੱਥ ਹੋਵੇ।
ਉਨ੍ਹਾ ਅਕਾਲ ਤੱਖਤ ਸਾਹਿਬ ਨੂੰ ਅਜਾਦ ਕਰਾਉਂਣ ਉਪਰ ਵਾਰ ਵਾਰ ਜੋਰ ਦਿੰਦਿਆਂ ਕਿਹਾ ਸਾਨੂੰ ਕਦੇ ਨਹੀ ਭੁੱਲਣਾ ਚਾਹੀਦਾ ਕਿ ਅੱਜ ਅਕਾਲ ਤੱਖਤ ਸਾਹਿਬ ਉਪਰ ਲਏ ਗਏ ਫੈਸਲੇ ਸਰਬਤ ਖਾਲਸਾ ਦੇ ਫੈਸਲੇ ਨਹੀ ਬਲਕਿ ਰਾਜਨੀਤੀ ਤੋਂ ਪ੍ਰ੍ਰੇਰਤ ਕੁੱਝ ਲੋਕਾਂ ਦੇ ਫੈਸਲੇ ਹਨ ਜਿਹੜੇ ਰਾਜਨੀਤਕ ਵਿਰੋਧੀ ਲਈ ਹਥਿਆਰ ਵਜੋਂ ਵਰਤੇ ਜਾਂਦੇ ਹਨ।
ਵਿਚਾਲਿੳਂ ਸ੍ਰ ਗੁਰਪ੍ਰੀਤ ਸਿੰਘ ਨੇ 5 ਕੁ ਮਿੰਟ ਦੀ ਕਵਿਤਾ, ‘ਮੇਰੀ ਮੌਤ ਤੇ ਨਾ ਰੋਇਓ ਮੇਰੀ ਸੋਚ ਨੂੰ ਬਚਾਇਓ’ ਬੋਲ ਕੇ ਬੈਠੀਆਂ ਸੰਗਤਾਂ ਦੀਆਂ ਅੱਖਾਂ ਨਮ ਕਰ ਦਿੱਤੀਆਂ।
ਡਾ, ਗੁਰਦਰਸ਼ਨ ਸਿੰਘ ਢਿੱਲੋਂ ਨੇ 1984 ਦੇ ਸਿੱਖ ਕਤਲੇਆਮ ਬਾਰੇ ਤੱਥ ਦੇ, ਬੈਠੀ ਸੰਗਤ ਨੂੰ ਹੈਰਾਨ ਕਰ ਦਿੱਤਾ ਕਿ ਕਿਵੇਂ ਯੋਯਨਾ ਬੱਧ ਤਰੀਕੇ ਨਾਲ ਪੰਜਾਬ ਦਾ ਇੱਕੋ ਇੱਕ ਸਰੋਤ ਪਾਣੀ ਧੱਕੇ ਨਾਲ ਖੋਹ ਕੇ ਇਸ ਨੂੰ ਕੰਗਾਲ ਕੀਤਾ ਗਿਆ। ਉਨ੍ਹਾ ਕਿਹਾ ਕਿ ਪੰਜਾਬ ਵਿਚੋਂ ਨਾ ਸੋਨਾ ਨਿਕਲਦਾ ਹੈ, ਨਾ ਕੋਲਾ ਨਾ ਕੁੱਝ ਹੋਰ ਪਰ ਕੇਵਲ ਤੇ ਕੇਵਲ ਇੱਕੋ ਪਾਣੀ ਹੀ ਪਾਣੀ ਪੰਜਾਬ ਕੋਲੇ ਸੀ ਉਹ ਵੀ ਖੋਹ ਕੇ ਅਗਲੇ ਲੈ ਗਏ। ਉਨ੍ਹਾ ਕਿਹਾ ਕਿ ਸਾਡਾ ਵਾਹ ਵਾਸਤਾ ਬੜੇ ਸ਼ਾਤਰ ਲੋਕਾਂ ਨਾਲ ਹੈ ਜਿਹੜੇ ਵਿਰੋਧੀ ਨੂੰ ਮਾਰਦੇ ਵੀ ਨੇ ਤੇ ਰੋਣ ਵੀ ਨਹੀ ਦਿੰਦੇ। ਉਨ੍ਹਾ ਪੰਜਾਬੀ ਸੂਬੇ ਅਤੇ ਭਾਸ਼ਾ ਬਾਰੇ ਬੋਲਦਿਆਂ ਨਹਿਰੂ ਦਾ ਜ਼ਿਕਰ ਕਰਦਿਆਂ ਕਿਹਾ ਕਿ ਨਹਿਰੂ ਇਕੱਲਾ ਹੀ ਸਾਰੇ ਮੁੱਲਖ ਉਪਰ ਹਿੰਦੀ ਠੋਸ ਦਿੰਦਾ ਹੈ ਜਿਸ ਬਾਰੇ ਕੋਈ ਪਾਰਲੀਮਾਨੀ ਨਹੀ ਬੈਠਦੀ, ਕਿਸੇ ਤੋਂ ਪੁੱਛਣ ਦੀ ਲੋੜ ਨਹੀ ਸਮਝੀ ਗਈ, ਕੋਈ ਮੀਟਿੰਗ ਨਹੀ ਹੋਈ, ਕੋਈ ਫੈਸਲਾ ਨਹੀ ਹੋਇਆ ਪਰ ਜਦ ਪੰਜਾਬੀ ਸੂਬੇ ਦੀ ਗੱਲ ਆਉਂਦੀ ਹੈ ਤਾਂ ਨਹਿਰੂ ਦੇ ਕਹਿਣ ਤੇ ਮਰਦਮਸ਼ੁਮਾਰੀਆਂ ਸ਼ੁਰੂ ਹੋ ਜਾਂਦੀਆਂ ਹਨ ਤੇ ਹਿੰਦੂਆਂ ਨੂੰ ਬਕਾਇਦਾ ਹਿੰਦੀ ਲਿਖਵਾਉਂਣ ਦੀ ਹਦਾਇਤ ਹੁੰਦੀ ਹੈ। ਇਸ ਦਾ ਕੀ ਅਰਥ ਹੋਇਆ? ਉਨ੍ਹਾਂ ਇੱਕ ਸਵਾਲ ਦੇ ਜਵਾਬ ਵਿੱਚ ਇਸ ਗੱਲ ਦੀ ਨਿੰਦਾ ਕੀਤੀ ਕਿ ਕਈ ਲੋਕ 20 ਸਾਲ ਤਕ ਝੂਠ ਬੋਲਦੇ ਰਹੇ ਕਿ ਭਿੰਡਰਾਂਵਾਲੇ ਅਜੇ ਜਿਊਂਦੇ ਹਨ।
ਇਸ ਸਮਾਗਮ ਵਿੱਚ ਹਿੱਸਾ ਲੈਣ ਵਾਸਤੇ ਸ਼ਹਿਰ ਦੀ ਸਾਰੀ ਕਰੀਮ ਪੁੱਜੀ ਹੋਈ ਸੀ, ਜਿਨ੍ਹਾਂ ਵਿੱਚ ਹੋਰਨਾਂ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਮਨਜੀਤ ਸਿੰਘ ਮਾਂਗਟ, ਸਕੱਤਰ ਗੁਰਦੇਵ ਸਿੰਘ ਸੰਧਾਵਾਲੀਆ, ਡਾ: ਸੁਚੇਤ ਸਿੰਘ ਖ਼ਜ਼ਾਨਚੀ, ਨਰਿੰਦਰ ਸਿੰਘ ਮੱਟੂ ਮੀਤ ਪ੍ਰਧਾਨ, ਨੌਜਵਾਨ ਆਗੂ ਬਲਕਰਨ ਸਿੰਘ, ਮਨਜੀਤ ਸਿੰਘ ਸਹੋਤਾ, (ਸਿੰਘ ਸਭਾ ਇੰਟਰਨੈਸ਼ਨਲ ਦੇ), ਗੁਰਚਰਨ ਸਿੰਘ ਜਿਊਣਵਾਲਾ ਪਰਮਿੰਦਰ ਸਿੰਘ ਪਰਮਾਰ, ਜਸਕਰਨਜੀਤ ਸਿੰਘ, ਗੁਰਜੰਟ ਸਿੰਘ, ਗਿਆਨੀ ਗੁਰਬਚਨ ਸਿੰਘ ਥਾਈਲੈਂਡ ਵਾਲੇ, ਰਾਜਾ ਸਿੰਘ ਸਹਿਗਲ ਜਲੰਧਰ ਵਾਲੇ, ਕੁਲਤਾਰ ਸਿੰਘ, ਗੁਰਮੁਖ ਸਿੰਘ, ਗੋਲਡੀ ਸਿੰਘ, ਰੇਸ਼ਮ ਸਿੰਘ, ਹਰਗੁਰਜੀਤ ਸਿੰਘ, ਦਿਲਬਾਗ ਸਿੰਘ ਚਾਵਲਾ (ਰੇਡੀਓ ਰੰਗਲਾ ਪੰਜਾਬ), ਅਮਰਜੀਤ ਸਿੰਘ ਪੱਡਾ (ਰੇਡੀਓ ਨੱਚਦਾ ਪੰਜਾਬ), ਕਰਨ ਗਿੱਲ (ਰੇਡੀਓ ਰੌਣਕ ਮੇਲਾ), ਗੁਰਪਰੀਤ ਸਿੰਘ ਬਾਗੜੀ (ਰੇਡੀਓ ਸ਼ਾਨ ਪੰਜਾਬ ਦੀ), ਭਰਮਤੋੜ ਸਿੰਘ (ਰੇਡੀਓ ਸਾਂਝਾ ਪੰਜਾਬ), ਗੁਰਦੀਪ ਸਿੰਘ, ਅਜਾਇਬ ਸਿੰਘ ਕਵੀਸ਼ਰ, ਦਲਵਿੰਦਰ ਸਿੰਘ ਸਰਾਭਾ ਵੀ ਉਚੇਚੇ ਤੌਰ ਤੇ ਪੁੱਜੇ ਹੋਏ ਸਨ। ‘ਗੁਰੂਪੰਥ ਡਾਟ ਕਮ’ ਵੈੱਬਸਾਈਟ ਦੇ ਆਗੂ ਗੁਰਪ੍ਰੀਤ ਸਿੰਘ ਮਿਸੀਸਾਗਾ, ਇਕਬਾਲ ਸਿੰਘ (ਇੰਜਨੀਅਰ ਆਈ. ਬੀ. ਐਮ), ਹਰਜਿੰਦਰ ਸਿੰਘ ਪੱਤੜ, ਤਰਨਜੀਤ ਸਿੰਘ, ਸਤਿੰਦਰ ਸਿੰਘ ਰਾਣਾ, ਗੁਰਪ੍ਰੀਤ ਸਿੰਘ ਕੈਂਬਰਿਜ, ਤਰਲੋਕ ਸਿੰਘ ਹੁੰਦਲ ਸਾਰੇ ਪਰਵਾਰਾਂ ਸਮੇਤ ਪੁੱਜੇ ਹੋਏ ਸਨ। ਸਮਾਗਮ ਦੇ ਅਖ਼ੀਰ ਵਿੱਚ ਸਿੱਖ ਲਹਿਰ ਸੈਂਟਰ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਵਲੋਂ, ਡਾ: ਹਰਜਿੰਦਰ ਸਿੰਘ ਦਿਲਗੀਰ ਅਤੇ ਡਾ ਗੁਰਦਰਸ਼ਨ ਸਿੰਘ ਢਿੱਲੋਂ ਦਾ ਸਨਮਾਨ ਕੀਤਾ ਗਿਆ ਅਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ, ‘ਗੁਰੂਪੰਥ ਡਾਟ ਕਮ’ ਦੇ ਆਗੂਆਂ, ਸ਼ਹਿਰ ਦੇ ਪਤਵੰਤੇ ਸਿੱਖਾਂ ਨੇ ਦੋਹਾਂ ਵਿਦਵਾਨਾਂ ਦਾ ਧੰਨਵਾਦ ਕੀਤਾ। ਭਾਵੇਂ ਸੈਮੀਨਾਰ ਦਾ ਸਮਾਂ ਰਾਤ ਅੱਠ ਵਜੇ ਦਾ ਸੀ ਪਰ ਰਾਤ ਦਸ ਵਜੇ ਤਕ ਸੰਗਤਾਂ ਕਮਾਲ ਦੀ ਖ਼ਾਮੋਸ਼ੀ ਨਾਲ ਵਿਦਵਾਨਾਂ ਦੇ ਵਿਚਾਰ ਸੁਣਦੀਆਂ ਰਹੀਆਂ।


(05/11/09)
ਤੱਤ ਗੁਰਮਤਿ ਪਰਿਵਾਰ

ਦਿਲੀ ਗੁਰਦੁਆਰਾ ਕਮੇਟੀ ਨੂੰ ਭੇਡਚਾਲ ਤਿਆਗਣ ਦੀ ਬੇਨਤੀ
ਤੱਤ ਗੁਰਮਤਿ ਪਰਿਵਾਰ ਦਾ ਵਿਚਾਰ ਹੈ ਕਿ (ਵਿਰਲਿਆਂ ਨੂੰ ਛੱਡ ਕੇ) ਲਗਭਗ ਸਾਰੇ ਗੁਰਦੁਆਰਾ ਪ੍ਰਬੰਧਕ (ਅਤੇ ਕਮੇਟੀਆਂ) ਇਮਾਨਦਾਰ, ਸੁਹਿਰਦ ਅਤੇ ਜਾਗਰੂਕ ਨਹੀਂ ਹਨ। ਇਹ ਪ੍ਰਬੰਧਕ (ਕਮੇਟੀਆਂ) ਭ੍ਰਿਸ਼ਟ ਰਾਜਨੀਤਿਕਾਂ ਅਤੇ ਪੁਜਾਰੀਆਂ ਨਾਲ ਮਿਲ ਕੇ ਸ਼ਰਧਾਲੂਆਂ ਦਾ ਆਰਥਿਕ ਅਤੇ ਮਾਨਸਿਕ ਸੋਸ਼ਨ ਕਰਦੀਆਂ ਹਨ। ਪ੍ਰਬੰਧਕਾਂ ਦਾ ਇੱਕ ਨਿਸ਼ਾਨਾ ਲੋਕਾਂ ਨੂੰ ਅੰਨ੍ਹੀ ਸ਼ਰਧਾ ਵਿੱਚ ਫਸਾ ਕੇ ਅਪਣੀ ਗੋਲਕ ਵਧਾਉਣਾ ਹੁੰਦਾ ਹੈ। ਇਸ ਕੰਮ ਵਿੱਚ ਪੁਜਾਰੀ (ਵਾਦ) ਉਹਨਾਂ ਦੀ ਮਦਦ ਕਰਦਾ ਹੈ। ਇਸੇ ‘ਗਠਜੋੜ` ਕਾਰਨ ਜਿਆਦਾਤਰ ਗੁਰਦੁਆਰੇ ‘ਗੁਰੂ-ਘਰ` ਨਹੀਂ, ਬਲਕਿ ਕਰਮਕਾਂਡਾਂ ਦੇ ਸਥਾਨ ਜਾਪਦੇ ਹਨ। ਗੁਰਦੁਆਰਾ ਕਮੇਟੀਆਂ ਦੀ ਇੱਕ ਹੋਰ ਕਮਜ਼ੋਰੀ ਵਿਖਾਵੇ ਵਾਲੇ, ਬੇਲੋੜੇ ਕੰਮਾਂ ਉਪਰ ਗੋਲਕ ਦਾ ਪੈਸਾ ਖਰਚ ਕਰਕੇ ਚੌਧਰ ਚਮਕਾਉਣਾ ਹੈ। ਆਮ ਸ਼ਰਧਾਲੂਆਂ ਨੂੰ ਇਹ ਧਾਰਮਿਕ ਵਿਖਾਵੇ ਵਾਲੇ ਕੰਮ (ਆਤਸ਼ਬਾਜੀ, ਸੋਨਾ ਚੜਾਉਣਾ, ਪ੍ਰਚਲਿਤ ਨਗਰ ਕੀਰਤਨ ਆਦਿ) ਆਕਰਸ਼ਿਤ ਕਰਦੇ ਹਨ ਪਰ ਇਸ ਨਾਲ ਉਹ ਸਿਧਾਂਤਕ ਪੱਖੋਂ ਗੁੰਮਰਾਹ ਹੋ ਜਾਂਦੇ ਹਨ। ਗੁਰਮਤਿ ਇਹਨਾਂ ਕੰਮਾਂ ਨੂੰ ਠੀਕ ਨਹੀੰ ਮੰਨਦੀ।
ਸ਼੍ਰੋਮਣੀ ਕਮੇਟੀ (ਐਸੇ ਪ੍ਰਬੰਧਕਾਂ ਦੀ ਸਰਦਾਰ) ਇਹਨਾਂ ਕਮਜ਼ੋਰੀਆਂ ਦੀ ਸਭ ਤੋਂ ਵਧੀਆ ਮਿਸਾਲ ਹੈ। ਇਹ ਜਿਥੇ ਇੱਕ ਪਾਸੇ ਭ੍ਰਿਸ਼ਟ ਰਾਜਨੀਤਿਕਾਂ ਦੀ ਹਮਜੋਲੀ ਬਣ ਕੇ ਗੋਲਕ ਦਾ ਪੈਸਾ ਬੇਲੋੜੇ ਕੰਮਾਂ ਉਤੇ ਲੁਟਾ ਰਹੀ ਹੈ, ਦੁਜੇ ਪਾਸੇ ਪੁਜਾਰੀਆਂ ਨਾਲ ਜੁੜ ਕੇ ਆਮ ਸਿੱਖਾਂ ਨੂੰ ਕਰਮਕਾਂਡਾਂ ਵਿੱਚ ਫਸਾ ਕੇ ਅਪਣੀ ਗੋਲਕ ਵਧਾ ਰਹੀ ਹੈ। ਬਾਬਾ ਨਾਨਕ ਜੀ ਨੇ ਧਾਰਮਿਕ ਭ੍ਰਿਸ਼ਟਾਚਾਰ ਅਤੇ ਪੁਜਾਰੀਵਾਦ ਦੋਨੋ ਦਾ ਵਿਰੋਧ ਕੀਤਾ।
ਇਸ ਮਾਮਲੇ ਵਿੱਚ ਦਿਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੁੱਝ ਠੀਕ ਅਤੇ ਜਾਗਰੂਕ ਮੰਨੀ ਜਾਂਦੀ। ਰੋਜ਼ਾਨਾ ਗੁਰਦੁਆਰਾ ਬੰਗਲਾ ਸਾਹਿਬ ਤੋਂ ਚੜਦੀਕਲਾ ਟਾਈਮ ਟੀ ਵੀ ਰਾਹੀਂ ਪੇਸ਼ ਕੀਤੀ ਜਾ ਰਹੀ ‘ਤੱਤ ਗੁਰਮਤਿ ਵਿਚਾਰ` ਇਸਦੀ ਸਪਸ਼ਟ ਮਿਸਾਲ ਹੈ। ਵਰਨਾ ਸ਼੍ਰੋਮਣੀ ਕਮੇਟੀ ਅਧੀਨ ਕਿਸੇ ਗੁਰਦੁਆਰੇ ਵਿੱਚ ਐਸਾ (ਤੱਤ) ਗੁਰਮਤਿ ਅਨੁਸਾਰੀ ਪ੍ਰਚਾਰ ਕਰਨ ਦੀ ਖੁੱਲ ਨਹੀਂ ਹੈ। ਦਿਲੀ ਕਮੇਟੀ ਦੀ ਜਾਗਰੂਕਤਾ ਸੰਬੰਧੀ ਹੋਰ ਮਿਸਾਲਾਂ ਇਸ ਵਲੋਂ ਦਿਲੀ ਕਮੇਟੀ ਦੇ ਪ੍ਰਬੰਧ ਹੇਠਲੇ ਗੁਰਧਾਮਾਂ ਵਿੱਚ ਅਖੌਤੀ ਦਸਮ ਗ੍ਰੰਥ ਦੀ ਰਚਨਾਵਾਂ (ਰਹਿਤ ਮਰਿਯਾਦਾ ਵਾਲੀਆਂ ਤੋਂ ਇਲਾਵਾ) ਦੇ ਕੀਰਤਨ ਦੀ ਮਨਾਹੀ ਅਤੇ ਮਿਲਗੋਭਾ ਆਰਤੀ ਬੰਦ ਕਰਵਾਉਣਾ ਹਨ। ਇਸ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਤਾਂ ਦਸਮ ਗ੍ਰੰਥੀਆਂ ਦੀ ਦੁਮਛੈਲ ਹੀ ਬਣੀ ਹੋਈ ਹੈ।
ਪਰ ਬੇਲੋੜੇ ਕੰਮਾਂ ਉਪਰ ਪੈਸਾ ਬਰਬਾਦ ਕਰਨ ਦੀ ਭੇਡਚਾਲ ਵਿੱਚ ਦਿਲੀ ਕਮੇਟੀ ਵੀ ਲਗੀ ਹੋਈ ਹੈ। ਗੁਰਮਤਿ ਗਰੀਬ ਅਤੇ ਲੋੜਵੰਦ ਦੀ ਯੋਗ ਸਹਾਇਤਾ ਕਰਨ ਲਈ ਪ੍ਰੇਰਦੀ ਹੈ ਅਤੇ ਵਿਖਾਵੇ ਵਾਲੇ ਕੰਮਾਂ ਦਾ ਵਿਰੋਧ ਕਰਦੀ ਹੈ। ਦਿਲੀ ਕਮੇਟੀ ਨੇ ਕੁੱਝ ਸਮਾਂ ਪਹਿਲਾਂ ਸੋਨੇ ਦੀ ਪਾਲਕੀ ਨਨਕਾਣਾ ਸਾਹਿਬ ਪਾਕਿਸਤਾਨ ਲਿਜਾਉਣ ਦਾ ਗੁਰਮਤਿ ਵਿਰੋਧੀ ਅਤੇ ਬੇਲੋੜਾ ਕੰਮ ਕੀਤਾ। ਗੁਰਬਾਣੀ ਤਾਂ ਸਮਝਾਉਂਦੀ ਹੈ
ਕੰਚਨ ਸਿਉ ਪਾਈਐ ਨਹੀ ਤੋਲਿ
ਮਨੁ ਦੇ ਰਾਮੁ ਲਿਆ ਹੈ ਮੋਲਿ।। (ਪੰਨਾ ੩੨੭)
ਕੁਝ ਸਮਾਂ ਪਹਿਲਾਂ ਸ਼੍ਰੋਮਣੀ ਕਮੇਟੀ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਲੰਗਰ ਹਾਲ ਨੂੰ ਏਅਰ ਕੰਡੀਸ਼ਨਡ ਬਣਾਉਣ ਦਾ ਐਲਾਣ ਕੀਤਾ। ਸ਼੍ਰੋਮਣੀ ਕਮੇਟੀ ਤੋਂ ਤਾਂ ਮੌਜੂਦਾ ਸਮੇਂ ਵਿੱਚ ਕਿਸੇ ਚੰਗੇ (ਗੁਰਮਤਿ ਅਨੁਸਾਰੀ) ਕੰਮ ਦੀ ਆਸ ਕੀਤੀ ਵੀ ਨਹੀਂ ਜਾ ਸਕਦੀ। ਪਰ ਉਸ ਦੀ ਨਕਲ ਕਰਦੇ ਹੋਏ, ਭੇਡਚਾਲ ਵਿਚ, ਦਿਲੀ ਕਮੇਟੀ ਨੇ ਬੰਗਲਾ ਸਾਹਿਬ ਵਿੱਚ ਲੰਗਰ ਹਾਲ ਏ ਸੀ ਬਣਵਾ ਦਿਤਾ (ਅਖਬਾਰੀ ਖਬਰਾਂ ਅਨੁਸਾਰ)। ਹੁਣ ਸਿੱਖਾਂ ਨੂੰ ਲੰਗਰ ਛਕਣ ਲਈ ਵੀ ਏਅਰ ਕੰਡੀਸ਼ਨ ਚਾਹੀਦਾ ਹੈ। ਐਸੇ ਪ੍ਰਬੰਧਕਾਂ ਕਾਰਨ (ਬੇ) ਕਾਰ ਸੇਵਾ ਵਾਲੇ ‘ਬਾਬਿਆਂ` ਨੂੰ ਵੀ ਰੋਜ਼ਗਾਰ ਮਿਲ ਜਾਂਦਾ ਹੈ। ਗਰੀਬਾਂ ਅਤੇ ਲੋੜਵੰਦਾਂ ਦੀ ਸਹਾਇਤਾ ਕਰਨ ਵਲ ਤਾਂ ਕਿਸੇ ਵਿਰਲੇ ਪ੍ਰਬੰਧਕ (ਕਮੇਟੀ) ਦਾ ਹੀ ਧਿਆਨ ਹੈ।
ਅਸੀਂ ਦਿਲੀ ਕਮੇਟੀ ਦੇ ਮੌਜ਼ੂਦਾ ਪ੍ਰਬੰਧਕਾਂ ਨੂੰ ‘ਤੱਤ ਗੁਰਮਤਿ ਪਰਿਵਾਰ` ਵਲੋਂ ਯਾਦ ਕਰਵਾਉਣਾ ਚਾਹੁੰਦੇ ਹਾਂ ਕਿ ਉਹ ਜਾਗਰੂਕ ਅਤੇ ਸੁਹਿਰਦ ਮੰਨੇ ਜਾਂਦੇ ਹਨ। ਇਸ ਕਰਕੇ ਉਹ ਅੇਸੇ ਵਿਖਾਵੇ ਵਾਲੇ, ਬੇਲੋੜੇ ਕੰਮਾਂ ਉੱਪਰ ਗੋਲਕ ਦਾ ਪੈਸਾ ਬਰਬਾਦ ਕਰਨ ਦੀ ਥਾਂ, ਗਰੀਬ ਅਤੇ ਲੋੜਵੰਦਾਂ ਦੀ ਸਹਾਇਤਾ ਲਈ ਉਪਰਾਲੇ ਕਰਨ। ਆਸ ਹੈ ਕਿ ਦਿਲੀ ਕਮੇਟੀ ਦੇ ਪ੍ਰਬੰਧਕ ਸਾਡੀ ਬੇਨਤੀ ਵੱਲ ਧਿਆਨ ਦੇਣਗੇ।
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ


(05/11/09)
ਮੇਵਾ ਸਿੰਘ

To: Sikhmarg readers

The subject line contains the name of an article written by Jasvir Singh (Calgary). The same subject's video by Veer Bhupinder Singh is available on singhsabhacanada.com and i feel this video should be watched so reader's can be aware of both side of the story and make their own decision as to which one they agree with.

I just wanted to share my views with you as I feel being well knowledgeable about any subject is very important before making a decision.

I personally do not believe in the next life theory because something that is not forseeable cannot be proven to be true. I am writing my opinions for the first time and hope that it is considered. I am not trying to instigate any arguments, I just think we all should be made aware of both sides of a story before making a decision as to what we personally believe.

Thank you for taking the time to read this message. Take care.

Mewa Singh


(05/11/09)
ਗੁਰਮੀਤ ਸਿੰਘ ਆਸਟ੍ਰੇਲੀਆ

Dear S. Makhan Singh jee, Moderator: www.sikhmarg.com

Waheguru jee ka Khalsa Waheguru jee kee Fateh

With reference to an Article in respect of Bhagat Kabir's Shabd at page 524 of Guru Granth Sahib, by S. Jasbir Singh jee (Calgary-Canada), I shall be grateful if you could kindly bring to his notice that the same Shabd has also been explained by Veer Bhupinder Singh and it could be viewed /heard by clicking Website:

www.thelivingtreasure.org/youtubelinks

It is in nine parts i.e. 90 Minutes Recording.

Although, simile / metaphor of Bull / Ox has been given, Shabd is addressed to us so that we don't behave like animals while leading human life. Hence, there is no chain production that one birth to another birth will take place by going through 84 lakh species turn by turn, in which order, it is not clear?

Thanks,

Gurmit Singh (Australia)


(05/11/09)
ਹਰਸਿਮਰਤ ਕੌਰ ਖਾਲਸਾ

Besant Swarag Kaatha

by Harsimrat Kaur Khalsa

Guru Granth Parchar Mission of USA, Inc.

510-432-5827

ਸਲੋਕ॥ (707) Shalok:

ਬਸੰਤਿ ਸ੍ਵਰਗ ਲੋਕਹ ਜਿਤਤੇ ਪ੍ਰਿਥਵੀ ਨਵ ਖੰਡਣਹ॥

“They may live in heavenly realms, and conquer the nine regions of the world.”

This bani is written in the elite language of the pandits, Seheskriti. ਬਸੰਤਿ also means Sprint season, time of growth, power, life, beauty, and hope. Guru Ji teaches with this bani in contrast to the Hindu understanding of reincarnation. People have achieved high things in live. They have gained much knowledge, exceeded over most others in skill, strength, fame, wealth, power, and beauty. This makes them happy as if they are in heaven. When they lose what they have achieved, then they lose their peace of mind, ending up in a hell like state. ਧਨੁ ਦਾਰਾ ਸੰਪਤਿ ਸਗਲ ਜਿਨਿ ਅਪੁਨੀ ਕਰਿ ਮਾਨਿ॥ Your wealth, spouse, and all the possessions which you claim as your own ਇਨ ਮੈ ਕਛੁ ਸੰਗੀ ਨਹੀ ਨਾਨਕ ਸਾਚੀ ਜਾਨਿ॥ 5॥ (1426, ਸਲੋਕ, ਮਹਲਾ 9) none of these shall go along with you in the end. O Nanak, know this as true. ||5||

NINE WROLD REGIONS OF THE WROLD

ਨਵ ਖੰਡਣਹ

1. Africa Region Life List

2. Australasia Region Life List

3. Eurasia Region Life List

4. Pacific Ocean Region Life List

5. North America Region Life List

6. South America Region Life List

7. South Polar Region Life List

8. Atlantic/Arctic Ocean Region Life List

9. Indian Ocean Region Life List

There are also 9 abdominopelvic regions of the human anatomy with their locations:

1. epigastric - located in the right upper quadrant

2. right hypochondriac - located in the right upper quadrant

3. umbilical - located centrally in the right/left quadrant

4. right lumbar - located in right lower quadrant

5. hypogastric located in right lower quadrant

6. right iliac - located in right lower quadrant

7. left hypochondriac - left upper quadranrt

8. left lumbar - left lumbar - left lower quadrant

9. left iliac - left lower quadrant

 

ਬਿਸਰੰਤ ਹਰਿ ਗੋਪਾਲਹ ਨਾਨਕ ਤੇ ਪ੍ਰਾਣੀ ਉਦਿਆਨ ਭਰਮਣਹ॥ 1॥

“but if they forget the Lord of the world, O Nanak, they are just wanderers in the wilderness. ||1||”

Living as a wanderer brings spontaneous pleasures and torment. When you wander, you become hot, then cold; hungry, then thirsty again; healthy, then ill again, hopeful, then doubtful again, happy, then angry again; and sure, then doubtful. There are only temporary sources of what one needs wandering, and the resources are extremely difficult to get. It requires knowledge, skill, courage, and patience. Harsher conditions of a wilderness do not promote much vegetation and water. ਬਿਆਪਤ ਹਰਖ ਸੋਗ ਬਿਸਥਾਰ॥ ਬਿਆਪਤ ਸੁਰਗ ਨਰਕ ਅਵਤਾਰ॥ (182, ਗਉੜੀ ਗੁਆਰੇਰੀ, ਮਹਲਾ 5) “It torments us with the expression of pleasure and pain. It torments us through incarnations in heaven and hell.” Heaven is symbolic of when we are having pleasure. Hell is the opposite. Just watch anyone that goes through good times and then challenging times. His life is in cycles. The Hindu sees it as reincarnation, but the Gurmukh understands with Guru Granth Sahib that janam and maran are only expressions that the manmukh tries to explain about the constant vibrations of molecules and infinite particles of reality or the stability of God’s hukam (natural laws of the universe as they actually are and not depenent on how we see them.) To grasp this, one needs to study the Guru Granth Sahib banis. Guru Ji quotes the source of the Hindu belief in reincarnation used as an example to argue His cause. ਸਾਸਤ੍ਰ ਬੇਦ ਪਾਪ ਪੁੰਨ ਵੀਚਾਰ॥”The Shaastras and the Vedas speak of sin and virtue”; ਨਰਕਿ ਸੁਰਗਿ ਫਿਰਿ ਫਿਰਿ ਅਉਤਾਰ॥ 2॥”they say that mortals are reincarnated into heaven and hell, over and over again. ||2||” ਪ੍ਰਭ ਕਿਰਪਾ ਤੇ ਮਨੁ ਵਸਿ ਆਇਆ॥”By God's Grace, the mind is brought under control; Salvation is not accomlished by showy works or rituals.” ਨਾਨਕ ਗੁਰਮੁਖਿ ਤਰੀ ਤਿਨਿ ਮਾਇਆ॥ 4॥ (385, ਆਸਾ, ਮਹਲਾ 5) “O Nanak, the Gurmukh crosses over the ocean of Maya. ||4||”

ਕਉਤਕ ਕੋਡ ਤਮਾਸਿਆ ਚਿਤਿ ਨ ਆਵਸੁ ਨਾਉ॥

“In the midst of millions of games and entertainments, the Lord's Name does not come to their minds.”

Infinite changes are given to each person to discover and embrace the Creator, but many fall short and only see and misinterpret everything in maya as their only Heaven reality. Then they distinguish between pain and pleasure which their minds interpret good or bad inaccurately. Pain and pleasure are not objects of their own and cannot exist without human or animal life. The brain and entire nervous system contains over 120 billion neuro-receptors chemically reacting to different stimuli, and the body receives these signals back and forth from parts of the body to the brain to inform us of change. The brain defines the stimuli and communicates to parts of the body how to react, to ignore or to react. We experience various stimuli in our social and physical environment changes inside and outside the body. We either calm down (parasympathethic nervous system taking over)and enjoy or flight or resist. We have the ability to ignore what bothers us. The brain can cut the pain. The fools are stuck in what they call heaven and hell. They are fooled by the illusions they have created themselves or been influenced like the blind leading the blind. ਜਿਉ ਸੁਪਨਾ ਅਰੁ ਪੇਖਨਾ ਐਸੇ ਜਗ ਕਉ ਜਾਨਿ॥ (1427-14, ਸਲੋਕ, ਮਹਲਾ 9) “Like a dream and a show, so is this world, you must know.” Many claim to have divine insight, false Kachie bani preachers, but they are more blind than their listeners.

ਨਾਨਕ ਕੋੜੀ ਨਰਕ ਬਰਾਬਰੇ ਉਜੜੁ ਸੋਈ ਥਾਉ॥ 2॥

“O Nanak, their home is like a wilderness, in the depths of hell. ||2||”

ਨਾਰਾਇਣੁ ਨਹ ਸਿਮਰਿਓ ਮੋਹਿਓ ਸੁਆਦ ਬਿਕਾਰ॥ (297, ਥਿਤੀ ਗਉੜੀ, ਮਹਲਾ 5) He does not remember the Lord in meditation; he is fascinated by the pleasures of corruption.” ਨਾਨਕ ਨਾਮਿ ਬਿਸਾਰਿਐ ਨਰਕ ਸੁਰਗ ਅਵਤਾਰ॥ 9॥”O Nanak, forgetting the Naam, he is reincarnated into heaven and hell. ||9||” ਝੂਠ ਸਮਗ੍ਰੀ ਪੇਖਿ ਸਚੁ ਕਰਿ ਜਾਨਿਆ॥”Gazing upon the false objects, he believes them to be real.”

ਪਉੜੀ॥ Pauree:

ਮਹਾ ਭਇਆਨ ਉਦਿਆਨ ਨਗਰ ਕਰਿ ਮਾਨਿਆ॥

“He sees the terrible, awful wilderness as a city.”

The universe is compared to an enormous, infinitely detailed city easy to get lost in. Without a map how can any visitor get around? Guru Granth Sahib’s wisdom is our tour guide and navigator. With him the city is quite exquisite and wonderful. If you rely on your limited knowledge or have a bad tour guide, your visit will be Hell. Sometimes you have to ride through dark tunnels or high ridges, or take a detour through a place not so beautiful, to get to the other side of the city. These are not bad, because patience and the right direction make it worth the wait to get to your trip’s destiny. ਨਾ ਕਛੁ ਪੋਚ ਮਾਟੀ ਕੇ ਭਾਂਡੇ ਨਾ ਕਛੁ ਪੋਚ ਕੁੰਭਾਰੈ॥ 2॥ (ਪ੍ਰਭਾਤੀ, ਕਬੀਰ ਜੀ)॥ (1349) “Nothing is wrong with the pot of clay – nothing is wrong with the Potter. ||2||” When things don’t happen the way we expect, we tend to judge the whole situation as bad, then we tend to blame God. When we reason faults in creation and faults in the natural laws of the universe, we tend to misjudge God. Our evidence is only based on our illusions, our misunderstandings of anything. We become lost in our perceptions which are blinded by our ignorance and five vices.

ਕਾਮ ਕ੍ਰੋਧਿ ਅਹੰਕਾਰਿ ਫਿਰਹਿ ਦੇਵਾਨਿਆ॥

“Engrossed in sexual desire, anger and egotism, he wanders around insane.” Gursikhs believe in conditioning the mind to focus on reality (sachiaya hoiyeh) in all aspects of life. Care is taken not to fall as suckers into the five thieves, of which the first two kam and krodh are the most difficult to strongest. ਨਰਕ ਸੁਰਗ ਭ੍ਰਮਤਉ ਘਣੋ ਸਦਾ ਸੰਘਾਰੈ ਮੀਚੁ॥ (297, ਥਿਤੀ ਗਉੜੀ, ਮਹਲਾ 5) “They wander endlessly in heaven and hell, until death annihilates them.” ਸੁਰਗ ਬਾਸੁ ਨ ਬਾਛੀਐ ਡਰੀਐ ਨ ਨਰਕਿ ਨਿਵਾਸੁ॥ “Don't wish for a home in heaven, and don't be afraid to live in hell.” In other words, don’t be closed minded to the wills of God and only accept things in life that brings convenience and comfort. Even if you relax your whole life, your body will weaken. ਹੋਨਾ ਹੈ ਸੋ ਹੋਈ ਹੈ ਮਨਹਿ ਨ ਕੀਜੈ ਆਸ॥ 1॥ (337, ਗਉੜੀ ਪੂਰਬੀ, ਕਬੀਰ ਜੀ) “Whatever will be will be, so don't get your hopes up in your mind. ||1||” Just as things change with the stable hukam of God, so should our willingness to adapt be ready. The most successful people in the world are those who constantly examined themselves and learnt to adapt and were ready to accept needed changes in their posture, self image, appearance, and tactics.

ਸਿਰਿ ਲਗਾ ਜਮ ਡੰਡੁ ਤਾ ਪਛੁਤਾਨਿਆ॥

“When the Messenger of Death hits him on the head with his club, then he regrets and

repents.”

We should not wait for the day of death to improve ourselves. Now is the day of salvation, not later. The earlier we start, the greater impact we will have on ourselves, family, and society. Since everything is like a dream and illusion, after death, if one has attached himself selfishly to maya, then he will be not be able to adjust the to changes in the next world where the very maya that he yearns is no use to him. He will not adjust either in this life or in the next realm of existence. Or, he will only get what he craved (the maya), when he could have had the Giver Himself which he rejected.

ਬਿਨੁ ਪੂਰੇ ਗੁਰਦੇਵ ਫਿਰੈ ਸੈਤਾਨਿਆ॥ 9॥

“Without the Perfect, Divine Guru, he roams around like Satan. ||9||”

ਹਉ ਵਿਚਿ ਪਾਪ ਪੁੰਨ ਵੀਚਾਰੁ॥ In ego they reflect on virtue and sin. ਹਉ ਵਿਚਿ ਨਰਕਿ ਸੁਰਗਿ ਅਵਤਾਰੁ॥ (466, ਆਸਾ, ਮਹਲਾ 1) In ego they go to heaven or hell. This means egotistic fools even attempt to enter or experience Heaven, but don’t make it. ਕਵਨੁ ਨਰਕੁ ਕਿਆ ਸੁਰਗੁ ਬਿਚਾਰਾ ਸੰਤਨ ਦੋਊ ਰਾਦੇ॥ (969, ਰਾਮਕਲੀ, ਕਬੀਰ ਜੀਉ) What is hell, and what is heaven? The Saints reject them both. Heaven and Hell are only viewed as the spiritual condition of the soul. ਨਰਕ ਸੁਰਗ ਅਵਤਾਰਾ॥ People are incarnated in heaven and in hell.

ਹਉਮੈ ਆਵੈ ਜਾਈ॥ In egotism, they come and go. ਮਨੁ ਟਿਕਣੁ ਨ ਪਾਵੈ ਰਾਈ॥ The mind cannot hold still, even for an instant. ਬਾਝੁ ਗੁਰੂ ਗੁਬਾਰਾ॥ Without the Guru, there is only pitch darkness. ਮਿਲਿ ਸਤਿਗੁਰ ਨਿਸਤਾਰਾ॥ 2॥ (1003, ਮਾਰੂ, ਮਹਲਾ 5) Meeting with the True Guru, one is emancipated. ||2||

So what is heaven? Is it a physical place where pure souls enter after death? ਆਪੇ ਸੁਰਗੁ ਮਛੁ ਪਇਆਲਾ॥ (1021, ਮਾਰੂ, ਮਹਲਾ 1) You Yourself are the heavenly realms, this world and the nether regions of the underworld. ਅਰਬਦ ਨਰਬਦ ਧੁੰਧੂਕਾਰਾ॥ For endless eons, there was only utter darkness. ਦੋਜਕੁ ਭਿਸਤੁ ਨਹੀ ਖੈ ਕਾਲਾ॥ (1035, ਮਾਰੂ, ਮਹਲਾ 1)

There was no heaven or hell, no death or time. ਨਰਕੁ ਸੁਰਗੁ ਨਹੀ ਜੰਮਣੁ ਮਰਣਾ ਨਾ ਕੋ ਆਇ ਨ ਜਾਇਦਾ॥ 3॥ (1035, ਮਾਰੂ, ਮਹਲਾ 1) There was no hell or heaven, no birth or death, no coming or going in reincarnation. ||3|| ਅਬਿਨਾਸੀ ਅਬਿਗਤ ਅਗੋਚਰ ਸਭੁ ਕਿਛੁ ਤੁਝ ਹੀ ਹੈ ਲਗਾ॥ 7॥ O imperishable, eternal, unfathomable Lord, everything is attached to You. ||7|| ਸ੍ਰੀਰੰਗ ਬੈਕੁੰਠ ਕੇ ਵਾਸੀ॥ (1082, ਮਾਰੂ, ਮਹਲਾ 5) The Lover of greatness, who dwells in heaven. ਭਿਸਤੁ ਨਜੀਕਿ ਰਾਖੁ ਰਹਮਾਨਾ॥ 4॥ 7॥ 15॥ (1161, ਭੈਰਉ, ਮਹਲਾ 5) Keep me near You O Merciful Lord God - that is heaven for me. ||4||7||15|| ਜਬ ਲਗੁ ਮਨ ਬੈਕੁੰਠ ਕੀ ਆਸ॥ As long as the mortal hopes for heaven, ਤਬ ਲਗੁ ਨਾਹੀ ਚਰਨ ਨਿਵਾਸ॥ 2॥ he will not dwell at the Lord's Feet. ||2|| ਖਾਈ ਕੋਟੁ ਨ ਪਰਲ ਪਗਾਰਾ॥ (1161, ਭੈਰਉ, ਮਹਲਾ 5) ਬੈਕੁੰਠ ਗੋਬਿੰਦ ਚਰਨ ਨਿਤ ਧਿਆਉ॥ To meditate on the Lotus Feet of the Lord of the Universe is heaven for me. ਮੁਕਤਿ ਪਦਾਰਥੁ ਸਾਧੂ ਸੰਗਤਿ ਅੰਮ੍ਰਿਤੁ ਹਰਿ ਕਾ ਨਾਉ॥ 1॥ ਰਹਾਉ॥ (1220, ਸਾਰਗ, ਮਹਲਾ 5) In the Saadh Sangat, the Company of the Holy, is the treasure of liberation and the Lord's Ambrosial Name. ||1||Pause|| Because the company of those who hunger for God encourage and inspire each other to remain on that path of Heaven. ਕਬੀਰ ਸੁਰਗ ਨਰਕ ਤੇ ਮੈ ਰਹਿਓ ਸਤਿਗੁਰ ਕੇ ਪਰਸਾਦਿ॥ (1370, ਸਲੋਕ, ਕਬੀਰ ਜੀਉ) Kabeer, I have been spared from heaven and hell, by the Grace of the True Guru.

In conclusion, Heaven and Hell are the conditions of our body, mind, and soul. People try many extreme tactics to attain Heaven, salvation, peace of mind, success. Heaven is not something you earn through egotistic “showoffy” acts of kindness, ritual prayer, urge of the greedy soul for convenience. If you want Heaven, you have to have a just cause for wanting it. If you only urge for heaven for selfish gain, you will never get it and remain stuck in the returning cycles of disappointment.

The only way to reach Heaven is to yearn for God. ਜੋ ਬੀਜੈ ਸੋ ਉਗਵੈ ਖਾਂਦਾ ਜਾਣੈ ਜੀਉ॥ (1243, ਸਾਰੰਗ, ਮਹਲਾ 1) Whatever is planted, shall grow. The soul eats the fruits of its actions, and understands. You must learn understand what God is and how to react to His gracious free invitation and accept it, and live by it. This is why it is urgent for the whole human race to study the Guru Granth Sahib teaches. We should not be so superficial with God, our great Giver. If we only come to Him for a gift, that is not enough. Soon we will crave more and more of His gifts. If a person gives you a gift and you only exploit them, then you do not truly respect the giver. What is God’s gift? His gift is eternal. Creation forms are only a loan for us that changes in molecular form from seen to invisible, like birth and death. Things fade away in time.

God’s hukam is eternal that causes everything to come and go. Akal Purekh Himself is unchanging and infinite. God’s Gift is Himself- the delight in the radiance of the divine presence of God.

In conclusion, God truly intended for everyone to get to know Him on an intimate basis. Because of our ignorance and falsehood of our 5 vices, we tend to turn away as if to say we have no interest in the diving Heavenly experience of our Creator, true Father and companion, provider, protector, and healer. Christianity teaches “how can say he enjoys such sublime ecstacy of Heaven and not be willing to share how to get this with others?” I cannot understand why we do not have empathy for others to care enough to introduce Guru Ji to those already suffering Hell on earth. Why can’t we also offer the free information of Guru Gian to promote Guru Nanak’s goal of reaching those who are hungry for God but do not know how to find it. We should have our own Guru Granth Sahib study programs in the homes or in the Gurdwara Sahib, just like the Christians do with their Bible. It is not enough just to read paath, meditate, and listen to kirtan and sewa. We need to study Gurbani, act, and promote so as not to be selfishly living comfortably in our closed environment. We can accomplish promotion of Guru’s Khushkhabri Gospel, without being forceful to promote humanity and spirituality to all races. We need to develop creative methods to do this, to get the attention of the lost to hear what Guru Ji has to offer- risk free. There is no need for deception, false advertising, or imposing on anyone. It should be a natural gentle, loving action on our part by the Grace of God to extend a hand for those that are lost in their own self made Hell. We should also try to help the very people we come in contact with, especially those with special needs, not just “save the soul” and ignore the rest of their composition.

Since Guru Granth Sahib is so special to us Sikhs, why are we not studying and promoting the golden wisdom Guru Ji provides to all free of cost, regardless of one’s background? Instead, many of our own kind are too busy fighting for a position as a committee member, craving power over others for recognition and attention, or just craving more of the money collected in Guru Ji’s name. If we claim to have the true Word of God, why are so many of us lost, without tasting the meaning of the Gurbani that we daily recite? Instead of only doing sewa, paath reading, and meditation, we also should incorporate sharing traits in our walk with Guru Ji and accept the task that Guru Ji started, and many martyrs sacrificed their lives for-for the right for all to hear about God’s greatness, glory, and grace. What a blessed Heritage we have from Guru Ji, yet we do little about it. ਫਿਰੈ ਸੈਤਾਨਿਆ We don’t have to roam around like Satan over and over again. We can roam around inspiring others. We can decide to be Satan or a Gurmukh. This decision will promote Heaven or Hell for ourselves and others are effected too.

My goal with Guru Granth Parchar Mission is to reach as many people as possible to promote the study of Guru Granth Sahib so they can have access to this jewel wisdom so they will be able to can decide for themselves whether or not they want to apply it to their lives to watch Akal Purekh help them work out their own Heaven and remain there. If your burden for this to happen agrees with our Parchar Mission, please contact us.


(04/11/09)
ਜਗਤਾਰ ਸਿੰਘ ਜਾਚਕ, ਨਿਊਯਾਰਕ

‘ਤੱਤ ਗੁਰਮਤਿ ਪ੍ਰਵਾਰ’ ਦੇ ਨਾਂ ‘ਸਿੱਖ ਮਾਰਗ’ ਲਈ ਇੱਕ ਖੁੱਲਾ ਪੱਤਰ

‘ਤੱਤ ਗੁਰਮਤਿ ਪ੍ਰਵਾਰ’ ਦੇ ਵੀਰੋ! ਅਦਬ ਤੇ ਪਿਆਰ ਸਹਿਤ ਝਿਜਕਦਿਆਂ ਝਿਜਕਦਿਆਂ ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫ਼ਤਹਿ। ਝਿਜਕ ਇਸ ਲਈ ਹੈ, ਕਿਉਂਕਿ ਸਿੱਖ ਰਹਿਤ ਮਰਯਾਦਾ ਦੀ ਗੱਲ ਕਰਦਿਆਂ ਤੁਹਾਡੇ ਵਲੋਂ ਅਜੇ ਇਹ ਨਿਰਣਾ ਨਹੀ ਆਇਆ ਕਿ ਫ਼ਤਹਿ ਦੀ ਸ਼ਬਦਾਵਲੀ ਗੁਰਮਤਿ ਅਨੁਸਾਰੀ ਹੈ ਜਾਂ ਨਹੀ? ਖੁਸ਼ੀ ਹੈ ਕਿ ਮੇਰੇ ਕੁੱਝ ਵੀਰਾਂ ਨੂੰ ਤੱਤ ਗੁਰਮਤਿ ਦੀ ਸੋਝੀ ਹੋ ਗਈ ਹੈ। ਕਿਉਂਕਿ, ਕਹਨ ਕਹਾਵਨ ਕਉ ਕਈ ਕੇਤੇ॥ ਐਸੋ ਜਨੁ ਬਿਰਲੋ ਹੈ ਸੇਵਕੁ, ਜੋ ਤਤ ਜੋਗ ਕੋ ਬੇਤੈ॥ ਪਰ, ਤੁਹਾਡੀ ਇੱਕ ਪਤ੍ਰਕਾ ਜੋ ਕੁੱਝ ਦਿਨ ਪਹਿਲਾਂ ‘ਸਿੱਖ ਮਾਰਗ’ ਦੇ ਪਾਠਕਾਂ ਨੇ ਦਾਸ ਦੇ ਧਿਆਨ ਵਿੱਚ ਲਿਆਂਦੀ, ਉਸ ਨੂੰ ਪੜ੍ਹ ਕੇ ਕੁੱਝ ਨਿਰਾਸਤਾ ਜਿਹੀ ਹੋਈ ਹੈ। ਕਿਉਂਕਿ, ਉਸ ਵਿਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਗਟਾਈ ‘ਤੱਤ ਬੇਤੇ’ ਗੁਰਮੁਖਾਂ ਦੀ ਸਚਾਈ, ਮਿੱਠਤ, ਨਿਮਰਤਾ ਤੇ ਸਮਦਦ੍ਰਿਸ਼ਟਤਾ ਆਦਿਕ ਦੈਵੀ ਗੁਣਾਂ ਨਾਲ ਸ਼ਿੰਗਾਰੀ ਤੇ ਸਵਾਰੀ ਤਸਵੀਰ ਦਾ ਝਲਕਾਰਾ ਵੱਜਣ ਦੀ ਥਾਂ ਹਉਮੈ ਅਹੰਕਾਰ ਦਾ ਹੀ ਝਉਲਾ ਪਿਆ ਹੈ। ਹਾਂ! ਹੋ ਸਕਦਾ ਹੈ ਕਿ ਮੇਰੀ ਦ੍ਰਿਸ਼ਟੀ ਵਿੱਚ ਅੰਤਰ ਹੋਵੇ। ਪਰ ਇਉਂ ਪ੍ਰਤੀਤ ਹੁੰਦਾ ਹੈ ਕਿ ਤੁਸੀਂ ਆਪਣੇ ਆਪ ਨੂੰ ਸਰਬ ਕਲਾ ਸਮਰਥ ਸਮਝਦੇ ਹੋਏ ਆਪਣੀਆਂ ਵਿਚਾਰਾਂ ਅਥਵਾ ਲਿਖਤਾਂ ਨੂੰ ਗੁਰਮਤਿ ਦਾ ਅੰਤਮ ਸੱਚ ਮੰਨ ਬੈਠੇ ਹੋ।
ਸ਼ਾਇਦ ਇਹੀ ਕਾਰਨ ਹੈ ਕਿ ਜਿਥੇ ਤੁਸੀਂ ਸਾਡੇ ਵਰਗੇ ‘ਕਹਨ ਕਹਾਵਨ’ ਵਾਲੇ ਅਤੇ ਤੱਤ ਗੁਰਮਤਿ ਤੋਂ ਅਨਜਾਣ ਗੁਰਮਤਿ ਦੇ ਜਗਿਆਸੂ ਜਨਾਂ ਦੇ ਸ਼ੰਕਿਆਂ ਦਾ ਉਤਰ ਦੇਣ ਤੋਂ ਸੰਕੋਚ ਕਰਦੇ ਹੋ। ਓਥੇ, ਕੁੱਝ ਪੀੜਤ ਵੀ ਹੋਏ ਹੋ ਕਿ ਭਾਈ ਮੱਖਣ ਸਿੰਘ ਪੁਰੇਵਾਲ ਵਲੋਂ ਸਾਨੂੰ (ਤੱਤ ਬੇਤਿਆਂ ਨੂੰ) ਛੱਡ ਕੇ ‘ਫਰੀਦਾਬਾਦ ਵਾਲੇ’ ਸਿੰਘਾਂ ਨੂੰ ਅਤੇ ਫਿਰ ਦਾਸਰੇ ਨੂੰ ਸੱਦਾ ਕਿਉਂ ਦੇ ਦਿੱਤਾ ਕਿ ਉਹ ਸਿੱਖ ਮਾਰਗ ਦੇ ਲੇਖਕਾਂ ਤੇ ਸੁਘੜ ਪਾਠਕਾਂ ਦੀ ਕੋਈ ਇਕੱਤਰਤਾ ਬੁਲਾ ਕੇ ਗੁਰਮਤਿ ਸਿਧਾਂਤਾਂ ਪ੍ਰਤੀ ਇਕਸੁਰਤਾ ਕਾਇਮ ਕਰਦੇ ਹੋਏ ਸਿੱਖ ਰਹਿਤ ਮਰਯਾਦਾ ਦੇ ਸੁਧਾਰ ਸਬੰਧੀ ਕਿਸੇ ਨਿਰਣੈ `ਤੇ ਪੁਜਣ ਦਾ ਯਤਨ ਕਰਨ। ਅਸੀਂ ਆਪਣੇ ਆਪ ਨੂੰ ਸਮਰਥਾ ਹੀਣ ਅਤੇ ਇਸ ਸੇਵਾ ਦੇ ਯੋਗ ਨਾ ਮੰਨਿਦਿਆਂ ਵੀ ਪੰਥਕ ਹਿਤਾਂ ਨੂੰ ਧਿਆਨ ਵਿੱਚ ਰਖ ਕੇ ਪੁਰੇਵਾਲ ਜੀ ਦੇ ਆਦੇਸ਼ ਅਨੁਸਾਰ ਆਪਸੀ ਵਿਚਾਰ ਵਿਟਾਂਦਰੇ ਉਪਰੰਤ ਯਤਨ ਸ਼ੁਰੂ ਕਰ ਦਿੱਤੇ ਹਨ ਅਤੇ ਸੋਚਿਆ ਹੈ ਕਿ ਅਗਲੇ ਵਰ੍ਹੇ ਦੇ ਅਰੰਭ ਵਿੱਚ ਦਿੱਲੀ ਵਿਖੇ ਇੱਕ ਹਫ਼ਤੇ ਦੀ ਮੀਟਿੰਗ ਬੁਲਾਈ ਜਾਏ, ਜਿਥੇ ਦੇਸ਼ ਬਿਦੇਸ਼ ਤੋਂ ਚੋਣਵੇ ਵਿਦਵਾਨ ਸੱਜਣ ਭਾਗ ਲੈਣ। ਕਿਉਂਕਿ, ਸਿਧਾਂਤਕ ਪੱਖੋਂ ਬਹੁਤ ਸਾਰਾ ਰੋਲ-ਘਚੋਲਾ ਪਇਆ ਹੋਇਆ ਹੈ। ਪਰ, ਜੇ ਤੁਸੀਂ ਦਾਸਰਿਆਂ ਨੂੰ ਇਸ ਸੇਵਾ ਦੇ ਯੋਗ ਨਹੀ ਸਮਝਦੇ ਤਾਂ ਇਹ ਜ਼ਿਮੇਵਾਰੀ ਤੁਸੀਂ ਸੰਭਾਲ ਲਓ। ਸਾਨੂੰ ਪ੍ਰਸੰਨਤਾ ਹੋਵੇਗੀ। ਅਸੀਂ 30 ਨਵੰਬਰ ਤੱਕ ਆਪ ਜੀ ਦੇ ਪ੍ਰਵਾਨਗੀ ਪੱਤਰ ਦੀ ਉਡੀਕ ਕਰਾਂਗੇ। ਜਿਹੜੀ ਵੀ ਸੇਵਾ ਦੇ ਯੋਗ ਸਮਝੇਗੇ, ਕਰਨ ਲਈ ਹਾਜ਼ਰ ਹੋਵਾਂਗੇ।
ਵੀਰੋ! ਭਲਾ ਹੋਇਆ ਕਿ ਤੁਸੀਂ ਆਪ ਹੀ ਸਪਸ਼ਟ ਕਰ ਦਿੱਤਾ ਕਿ ਮੈਂ ‘ਤੱਤ ਗੁਰਮਤਿ ਪ੍ਰਵਾਰ’ ਦਾ ਮੈਂਬਰ ਨਹੀ, ਕਿਉਂਕਿ, ਵਿਚਾਰਧਾਰਾ ਪੱਖੋਂ ਕੁੱਝ ਸੱਜਣਾਂ ਨੂੰ ਅਜਿਹਾ ਭੁਲੇਖਾ ਸੀ। ਫ਼ਰੀਦਾਬਾਦ ਦੇ ਸੈਮੀਨਾਰ ਵਿੱਚ ਕਿਸੇ ਹੋਰ ਸਜਣ ਦੀ ਕਹੀ ਗੱਲ ਨੂੰ ਮੇਰੇ ਨਾਮ ਨਾਲ ਜੋੜ ਕਿ ਦੋਸ਼ੀ ਠਹਿਰਾਉਣਾ ਆਪ ਜੀ ਵਰਗੇ ਤੱਤ ਬੇਤਿਆਂ ਨੂੰ ਸ਼ੋਭਨੀਕ ਨਹੀ। ਮੈਂ ਸਿੱਖ ਮਾਰਗ ਦੇ ਪਾਠਕਾਂ ਸਾਹਮਣੇ ਐਲਾਨ ਕਰਦਾ ਹਾਂ ਕਿ ਫ਼ਰੀਦਾਬਾਦ ਜਾਂ ਕਿਸੇ ਹੋਰ ਸਟੇਜ ਤੋਂ ਮੈਂ ਵਖਿਆਨ ਰਾਹੀਂ ਜਾਂ ਕਿਸੇ ਲਿਖਤ ਦੁਆਰਾ ਬਚਿੱਤਰ ਨਾਟਕ ਦੀ ਕਿਸੇ ਵੀ ਰਚਨਾ ਨੂੰ ਗੁਰਮਤੀ ਹੋਣ ਦੀ ਪ੍ਰੋੜਤਾ ਕੀਤੀ ਹੋਵੇ ਤਾਂ ਸਬੂਤ ਪੇਸ਼ ਕਰੋ, ਦੋਸ਼ੀ ਸਿੱਧ ਹੋਣ ਤੇ ਸ਼ਰੇਆਮ ਮੂੰਹ ਕਾਲਾ ਦਿਓ, ਪ੍ਰਵਾਨ ਹੋਏਗਾ। ਪਰ, ਜੇ ਕਰ ਤੁਸੀਂ ਸਬੂਤ ਨਾ ਪੇਸ਼ ਕਰ ਸਕੋ ਤੇ ਤੁਹਾਡੇ ਨਾਲ ਕੀ ਵਿਹਾਰ ਹੋਵੇ, ਇਹ ਸਿੱਖ ਮਾਰਗ ਦੇ ਪਾਠਕ ਜਾਨਣ। ਮੈਂ ਕੁੱਝ ਨਹੀ ਆਖਦਾ। ਜਿਥੋਂ ਤੱਕ ਸਿੱਖ ਰਹਿਤ ਮਰਯਾਦਾ ਸਬੰਧੀ ਚਰਚਾ ਵਿੱਚ ਭਾਗ ਲੈਣ ਦੀ ਗੱਲ ਹੈ, ਪੁਰੇਵਾਲ ਜੀ ਨੂੰ ਟੈਲੀਫੋਨ ਰਾਹੀਂ ਸਪਸ਼ਟ ਕਰ ਦਿੱਤਾ ਸੀ ਕਿ ਅਸੀਂ ਸਿੱਖ ਰਹਿਤ ਮਰਯਾਦਾ ਵਿੱਚ ਸੁਧਾਰ ਦੇ ਹੱਕ ਵਿੱਚ ਹਾਂ, ਸਮੁੱਚੇ ਤੌਰ `ਤੇ ਰੱਦ ਕਰਨ ਦੇ ਹੱਕ ਵਿੱਚ ਨਹੀ। ਅਸੀਂ ਇਹ ਵੀ ਨਹੀ ਚਹੁੰਦੇ ਕਿ ਸਿੱਖ ਮਾਰਗ `ਤੇ ਆਪਸੀ ਚੁੰਝਾਂ ਭਿੜਾਈਏ ਅਤੇ ਵਿਰੋਧੀਆਂ ਦੇ ਮਜ਼ਾਕ ਦਾ ਸ਼ਿਕਾਰ ਬਣੀਏ। ਧੰਨਾਵਦੀ ਹਾਂ ਕਿ ਪੁਰੇਵਾਲ ਜੀ ਨੇ ਆਖਿਰ ਸਾਡੇ ਵਾਲਾ ਤਜ਼ਰਬਾ ਕਰਨ ਦਾ ਮਨ ਬਣਾਇਆ ਹੈ।
ਵੀਰੋ! ਤੁਸੀਂ ਘਰਾਂ ਵਿੱਚ ਬੈਠੇ ਹੀ ਦਮਗਜੇ ਮਾਰਦੇ ਹੋ, ਸਾਡੇ ਵਾਂਗ ਫੀਲਡ ਵਿੱਚ ਆਓ ਤਾਂ ਪਤੇ ਚਲੇ ਕਿ ਕਿਸ ਭਾ ਵਿਕਦੀ ਹੈ। ਅਸੀਂ ਤਾਂ ਦਸਮ ਗ੍ਰੰਥੀਆਂ ਦੀਆਂ ਟਕਸਾਲੀ ਗਾਲ਼ਾਂ ਲੈਂਦੇ, ਧਮਕੀਆਂ ਸਹਾਰਦੇ ਤੇ ਡਾਂਗਾਂ ਖਾਦੇ ਹੋਏ ਵੀ ਦੇਸ਼ ਵਿਦੇਸ਼ ਵਿੱਚ ਵਿਚਰ ਰਹੇ ਹਾਂ, ਜਿਥੇ ਵੀ ਮੌਕਾ ਮਿਲਦਾ ਹੈ, ਪੰਥਕ ਵਿਧਾਨ ਵਿੱਚ ਰਹਿੰਦੇ ਹੋਏ ਦ੍ਰਿੜਤਾ ਸਹਿਤ ਗੁਰੂ ਦੀ ਗੱਲ ਕਰ ਰਹੇ ਹਾਂ, ਡੇਰੇਦਾਰਾਂ ਦੇ ਗੁਰੂ-ਡੰਭ ਤੇ ਪੰਥਕ ਆਗੂਆਂ ਦੇ ਸੁਆਰਥੀ ਪਾਖੰਡ ਨੂੰ ਵੀ ਨੰਗਿਆਂ ਕਰ ਰਹੇ ਹਾਂ। ਉਨ੍ਹਾਂ ਨਾਲ ਸਿੱਧੀ ਟੱਕਰ ਲੈ ਰਹੇ ਹਾਂ। ਜੇਠ ਹਾੜ ਦੀਆਂ ਧੁਪਾਂ ਵਿੱਚ ਪੰਜਾਬ ਦੇ ਪਿੰਡਾਂ ਵਿੱਚ ਫਿਰਦੇ ਤੇ ਮੋਰਚੇ ਲਉਂਦੇ ਹਾਂ। ਇਹ ਕੋਈ ਲੁਕੀ ਛਿਪੀ ਗੱਲ ਨਹੀ, ਜੱਗ ਜ਼ਾਹਰ ਹੈ। ਪਰ, ਫਿਰ ਵੀ ਵਿਅਕਤੀਗਤ ਤੌਰ `ਤੇ ਤੁਹਾਡੇ ਕਹਿਣ ਮੁਤਾਬਿਕ ਮੰਨ ਲੈਂਦਾਂ ਹਾਂ ਕਿ ਮੈਂ ਦ੍ਰਿੜਤਾ ਸਹਿਤ ਨਿਰਪੱਖ ਫੈਸਲਾ ਲੈਣ ਅਤੇ ਦੇਣ ਵਿੱਚ ਅਸਮਰਥ ਹਾਂ। ਕਿਉਂਕਿ, ਮੈਂ ਕਿਸੇ ਪੱਖੋਂ ਵੀ ਪੂਰਨ ਤੇ ਸਮਰਥ ਹੋਣ ਦਾ ਦਾਅਵਾ ਨਹੀ ਕਰਦਾ। ਜੋ ਕੁੱਝ ਹੁਣ ਤੱਕ ਹੋ ਸਕਿਆ ਹੈ ਉਹ ਗੁਰੂ ਕਿਰਪਾ ਤੇ ਸੂਝਵਾਨ ਸੰਗਤ ਦੇ ਸਹਾਰੇ ਹੈ। ਪਰ ਤੁਹਾਡੇ ਵਲੋਂ ਫ਼ਰੀਦਾਬਾਦ ਵਾਲੇ ਜਥੇ ਉਪਰ ਅਜਿਹਾ ਦੋਸ਼ ਲਾਉਣਾ ਤਾਂ ਚੰਦ `ਤੇ ਥੁੱਕਣ ਵਾਲੀ ਗੱਲ ਹੈ। ‘ਆਪਿ ਨ ਦੇਹਿ ਚੁਰੂ ਭਰ ਪਾਨੀ। ਤਿਹ ਨਿੰਦਿਹਿ ਜਿਹ ਗੰਗਾ ਆਨੀ’। ਕਿਉਂਕਿ, ਸਾਰਾ ਜੱਗ ਜਾਣਦਾ ਹੈ ਕਿ ਬਚਿਤ੍ਰ ਨਾਟਕ ਦੇ ਮਸਲੇ ਅਤੇ ਕਥਿਤ ਸਿੰਘ ਸਾਹਿਬਾਨਾਂ ਦੀਆਂ ਪੰਥ ਵਿਰੋਧੀ ਕਾਰਵਾਈਆਂ ਬਾਰੇ ਜੇ ਕਿਸੇ ਸੰਸਥਾ ਨੇ ਦ੍ਰਿੜਤਾ, ਨਿਡਰਤਾ ਅਤੇ ਲਗਨ ਨਾਲ ਨਿਰੰਤਰ ਸਘੰਰਸ਼ ਕੀਤਾ ਹੈ ਅਤੇ ਕਰ ਰਹੇ ਹਨ ਤਾਂ ਉਹ ਕੇਵਲ ਦਸਮਗ੍ਰੰਥ ਵਿਚਾਰ ਮੰਚ ਫ਼ਰੀਦਾਬਾਦ ਹੀ ਹੈ।
ਜਿਹੜੀ ਸੀ. ਡੀ. ਦੀ ਗੱਲ ਕਰਦੇ ਹੋ, ਉਸ ਬਾਰੇ ਪਹਿਲਾਂ ਇਹ ਤਾਂ ਪਤਾ ਕਰ ਲਓ ਕਿ ਰਿਕਾਡਿੰਗ ਵੀ ਹੋਈ ਵੀ ਹੈ ਜਾਂ ਨਹੀਂ। ਜੇ ਉਹ ਕਿਰਤੀ ਸੱਜਣ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਸਿੱਧੀ ਟੱਕਰ ਲੈ ਸਕਦੇ ਹਨ, ਪੰਥਕ ਵਿਧਾਨ ਦੀ ਉਲੰਘਣਾ ਕਰਦਿਆਂ ਵਾਰ ਸ੍ਰੀ ਭਗਉਤੀ ਸਬੰਧੀ ਫਿਨਲੈਂਡ ਦੀ ਸੰਗਤ ਨਾਲ ਖੜ੍ਹੇ ਹੋ ਸਕਦੇ ਹਨ, ਹਜ਼ੂਰ ਸਾਹਿਬ ਪਹੁੰਚ ਕੇ ਲਿਟਰੇਚਰ ਵੰਡ ਸਕਦੇ ਹਨ, ਤਾਂ ਸੈਮੀਨਾਰ ਦੀ ਸੀ. ਡੀ ਜਾਰੀ ਕਰਨ ਵਿੱਚ ਉਨ੍ਹਾਂ ਨੂੰ ਕੀ ਡਰ ਭੈ ਹੋ ਸਕਦਾ ਹੈ? ਜੀ ਜ਼ਰਾ ਸੋਚੋ ਤਾਂ ਸਹੀ। ਸਿੱਖ ਪਾਰਲੀਮੈਂਟ ਦਾ ਹਸ਼ਰ ਤੁਹਾਡੇ ਸਾਹਮਣੇ ਹੈ, ਸਾਨੂੰ ਇਹ ਸਭ ਕੁੱਝ ਉਸ ਦੀ ਬਣਤਰ ਤੇ ਸਥਾਨ ਤੋਂ ਪਹਿਲਾਂ ਹੀ ਦਿਸ ਪਿਆ ਸੀ। ਪੰਜਾਬ ਵਿਚਲੀਆਂ ਸਰਗਰਮ ਜਥੇਬੰਦੀਆਂ ਤੇ ਮਿਸ਼ਨਰੀ ਕਾਲਜਾਂ ਨੂੰ ਇਸ ਕਾਰਜ ਸਬੰਧੀ ਵਿਸ਼ਵਾਸ਼ ਵਿੱਚ ਨਹੀ ਸੀ ਲਿਆ। ਅਸੀਂ ਚਹੁੰਦੇ ਸੀ ਕਿ ਇਸ ਜਥੇਬੰਦੀ ਉੱਤੇ ਕਿਸੇ ਵੀ ਰਾਜਨੀਤਕ ਧੜੇ ਦਾ ਸਾਇਆ ਨਾ ਪਵੇ। ਇਸ ਕਰਕੇ ਪਿਛੇ ਹਟੇ ਸਾਂ, ਸਪੋਕਸਮੈਨ ਦੇ ਕਹਿਣ ਉੱਤੇ ਨਹੀ। ਇਹ ਵੀ ਯਾਦ ਰੱਖੋ ਕਿ ਪੰਥ ਵਿਰੋਧੀ ਮੀਡੀਏ ਦਾ ਟਾਕਰਾ ਕਰਨ ਲਈ ਸਪੋਕਸਮੈਨ ਨਾਲ ਕਈ ਤਰ੍ਹਾਂ ਦੇ ਵਿਚਾਰਧਾਰਕ ਵਖਰੇਵੇਂ ਹੋਣ ਦੇ ਬਾਵਯੂਦ ਵੀ, ਉਸ ਸਮੇਂ ਸਹਿਜੋਗ ਲੈਣਾ ਤੇ ਦੇਣਾ ਨੀਤੀ ਮੁਤਾਬਿਕ ਵਧੇਰੇ ਲੁੜੀਂਦਾ ਸੀ। ਇਹ ਪੰਥ ਹਿਤਕਾਰੀ ਸੋਚ ਸੀ, ਸੁਆਰਥੀ ਨਹੀ।
ਮੈਨੂੰ ਆਸ ਹੈ ਕਿ ਤੁਹਾਡੇ ਵਰਗੇ ਸੂਝਵਾਨ ਸੱਜਣ ਇਸ ਪ੍ਰਕਾਰ ਦੀਆਂ ਵਿੱਥ ਪਾਊ ਗੱਲਾਂ ਕਰਨ ਦੀ ਥਾਂ ਭਵਿੱਖ ਵਿੱਚ ਸਾਰਿਆਂ ਦਾ ਸਹਿਯੋਗ ਲੈ ਕੇ ਚਲਣ ਵਾਲੀ ਗੁਰਮੁਖੀ ਚਾਲ ਅਪਨਾਉਣਗੇ ਅਤੇ 30 ਨਵੰਬਰ ਤੱਕ ਗੁਰਮਤਿ ਸਿਧਾਂਤਕ ਅਤੇ ਸਿੱਖ ਰਹਿਤ ਮਰਯਾਦਾ ਦੀ ਸੁਧਾਰਕ ਇੱਕਸੁਰਤਾ ਕਾਇਮ ਕਰਨ ਹਿੱਤ ਵਿਦਵਾਨਾਂ ਦੀ ਮੀਟਿੰਗ ਕਰਾਉਣ ਦੀ ਜ਼ਿਮੇਂਵਾਰੀ ਲੈਣ ਦਾ ਐਲਾਨ ਵੀ ਕਰ ਦੇਣਗੇ। ਭੁੱਲ-ਚੁੱਕ ਮੁਆਫ਼।
ਤੁਹਾਡਾ ਹਿਤੂ ਗੁਰਭਾਈ: ਜਗਤਾਰ ਸਿੰਘ ਜਾਚਕ, ਨਿਊਯਾਰਕ
ਮਿਤੀ: 3 ਨਵੰਬਰ 2009


(04/11/09)
ਇਕਵਾਕ ਸਿੰਘ ਪੱਟੀ

ਪੰਜਾਬ ਬੰਦ ਨੂੰ ਮਿਲਿਆ ਭਰਵਾਂ ਹੁੰਗਾਰਾ, ਅੰਮ੍ਰਿਤਸਰ ਰਿਹਾ ਮੁਕੰਮਲ ਬੰਦ, ਸਿਰਫ ਸ਼੍ਰੋਮਣੀ ਕਮੇਟੀ ਦੇ ਦਫਤਰ ਰਹੇ ਖੁਲ੍ਹੇ
ਅੰਮ੍ਰਿਤਸਰ: ਸੰਨ 1984 ਵਿੱਚ ਹੋਏ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ 25 ਸਾਲ ਬੀਤਣ ਤੋਂ ਬਾਅਦ ਵੀ ਸਜ਼ਾ ਨਾ ਮਿਲਣ ਦੇ ਰੋਸ ਵਜੋਂ ਸਮੂਹ ਸਿੱਖ ਸੰਸਥਾਵਾਂ ਅਤੇ ਜਥੇਬੰਦੀਆਂ ਵੱਲੋਂ 3 ਨਵੰਬਰ ਨੂੰ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਭਰਵਾਂ ਹੁੰਗਾਰਾ ਮਿਲਿਆ। ਇੱਕ-ਦੁੱਕਾ ਘਟਨਾਵਾਂ ਨੂੰ ਛੱਡ ਕੇ ਸੰਪੂਰਣ ਸਥਿਤੀ ਵਿੱਚ ਅਮਨ-ਅਮਾਨ ਹੀ ਰਿਹਾ ਅਤੇ ਕਿਸੇ ਵੀ ਤਰ੍ਹਾਂ ਦੀ ਬੁਰੀ ਘਟਨਾ ਦੀ ਕੋਈ ਖ਼ਬਰ ਪ੍ਰਾਪਤ ਨਹੀਂ ਹੋਈ। ਪੂਰੇ ਸ਼ਹਿਰ ਵਿੱਚ ਵੀ ਕਿਸੇ ਤਰ੍ਹਾਂ ਦੀ ਆਵਾਜਾਈ ਨਾ ਰਹੀ ਅਤੇ ਲੋਕਾਂ ਨੇ 1984 ਦੇ ਸਿੱਖ ਕਤਲੇਆਮ ਦੇ ਦਰਦ ਨੂੰ ਮਹਿਸੂਸ ਕਰਦਿਆਂ ਆਪਣੇ ਆਪ ਹੀ ਆਪਣੇ ਅਦਾਰੇ ਬੰਦ ਰੱਖੇ, ਪਰ ਸਖਤ ਅਫਸੋਸ ਹੋਇਆ ਜਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਕੰਮ ਰੋਜ਼ਾਨਾ ਦੀ ਤਰ੍ਹਾਂ ਹੁੰਦਾ ਰਿਹਾ ਅਤੇ ਦਫ਼ਤਰ ਬੰਦ ਨਾ ਰੱਖਿਆ ਗਿਆ। ਸ਼ਾਇਦ ਗੋਲਕਾਂ ਦੇ ਪੈਸੇ ਵਿੱਚੋਂ ਰੋਜ਼ਾਨਾ ਚਾਹ ਪਾਣੀ ਪੀਣ ਦੀ ਆਦਤ ਇੰਨੀ ਕੁ ਪੱਕ ਚੁੱਕੀ ਹੈ ਕਿ ਇੱਕ ਦਿਨ ਵੀ ਘਰ ਦੀ ਚਾਹ ਪਾਣੀ ਅਤੇ ਪ੍ਰਸ਼ਾਦੇ ਛਕਣੇ ਔਖੇ ਲੱਗੇ। ਪ੍ਰਬੰਧਕ ਤਾਂ ਪਹਿਲਾਂ ਹੀ ਇੱਕ ਬੰਦੇ ਦੇ ਅਧੀਨ ਹਨ, ਸਵਾਲ ਪੈਦਾ ਹੁੰਦਾ ਹੈ ਕਿ ਸ੍ਰੋਮਣੀ ਕਮੇਟੀ ਵਿੱਚ ਕੰਮ ਕਰਨ ਵਾਲੇ ਅਤੇ ਗੁਰੂ ਦੀਆਂ ਗੋਲਕਾਂ ਵਿੱਚੋਂ ਦੀ ਆਪਣੀ ਮਹੀਨਾਵਾਰ ਤਨਖਾਹ ਲੈਣ ਵਾਲੇ ਮੁਲਾਜ਼ਮਾਂ ਦੀ ਜਮੀਰ ਵੀ ਨਾ ਜਾਗੀ ਕਿ ਉਹ ਇਸਦਾ ਵਿਰੋਧ ਕਰਦੇ। ਅੱਜ ਸਾਬਤ ਹੋ ਗਿਆ ਕਿ ਸ੍ਰੋਮਣੀ ਕਮੇਟੀ ਨੂੰ ਸਿੱਖ ਭਾਵਨਾਵਾਂ ਦੀ ਕੋਈ ਕਦਰ ਨਹੀ ਅਤੇ ਹੁਣ ਇਸਦਾ ਭਾਵ
SGPC ਤੋਂ ਸ਼੍ਰੋਮਣੀ ਗੁਰਦੁਆਰਾ ਫੰਡ ਪਚਾਊ ਕਮੇਟੀ ਹੀ ਲੈਣਾ ਚਾਹੀਦਾ ਹੈ। ਕੌਮੀ ਹਿੱਤਾ ਲਈ ਇਹ ਕੁੱਝ ਨਹੀਂ ਕਰ ਸਕਦੀ।
-ਇਕਵਾਕ ਸਿੰਘ ਪੱਟੀ
ਸੁਲਤਾਨਵਿੰਡ ਰੋਡ, ਅੰਮ੍ਰਿਤਸਰ।


(04/11/09)
ਚਰਨਜੀਤ ਸਿੰਘ ਬਰੈਂਮਪਟਨ

S.Jasbir Singh Ji
S. Tirlochan Singh Ji

I will try to further explain my view when I get back home.
As you said that this has been discussed extensively on this forum. I guess soul/god are at the core of the any religious discussion. Its never ending discussion. Same is true at sikhnet.com discussion forum.You are right that I haven't read all the previous discussions on this forum. But for some reason, I believe that it can't be much different than ,what I have read in sikhnet discussion forum. That being said , I consider it healthy and thats the way to churn the shabad of the Guru.
As they say"We agree to disagree."
Aao bhaine, akath ki karen kahaniaaan.
Charanjit Singh


(03/11/09)
ਜਸਬੀਰ ਸਿੰਘ (ਕੈਲਗਰੀ)

ਸ: ਚਰਨਜੀਤ ਸਿੰਘ ਜੀ ਅਤੇ ਸਿੱਖ ਮਾਰਗ ਦੇ ਪਾਠਕ ਸੱਜਣੋ!

ਵਾਹਿਗੁਰੂ ਜੀ ਕਾ ਖਾਲਸਾ॥

ਵਾਹਿਗੁਰੂ ਜੀ ਕੀ ਫ਼ਤਹਿ॥

ਚਰਨਜੀਤ ਸਿੰਘ ਜੀ!

ਤੁਸੀਂ ਇੱਕ ਪੰਗਤੀ ਪੇਸ਼ ਕੀਤੀ ਹੈ “ਮਨ ਤੂੰ ਜੋਤਿ ਸਰੂਪ ਹੈ…” ਅਤੇ ਨਾਲ ਹੀ ਇਹ ਲਿਖਿਆ ਹੈ ਗੁਰਬਾਣੀ ਵਿੱਚ SPOILED MIND ਨੂੰ “ਮਨ” ਕਿਹਾ ਗਿਆ ਹੈ।

ਗੁਰਬਾਣੀ ਦੀ ਪੰਗਤੀ ਵਿੱਚ ਮਨ ਨੂੰ ਜੋਤਿ ਸਰੂਪ ਦੱਸਿਆ ਗਿਆ ਹੈ ਤੁਸੀਂ ਦੱਸ ਰਹੇ ਹੋ SPOILED MIND ਨੂੰ ਮਨ ਕਿਹਾ ਗਿਆ ਹੈ। ਇਹ ਗੱਲ ਜ਼ਰਾ ਖੋਲ੍ਹਕੇ ਸਮਝਾਣੀ ਜੀ। ਮੈਨੂੰ ਤਾਂ ਇਹ ਦੋਨੋਂ ਗੱਲਾਂ ਆਪਾ ਵਿਰੋਧੀ ਲੱਗ ਰਹੀਆਂ ਹਨ

ਅੱਗੇ ਤੁਸੀਂ ਲਿਖਿਆ ਹੈ “ਰਾਗੁ ਬਿਹਾਗੜਾ ਅਤੇ ਰਾਗੁ ਵਡਹੰਸੁ ਭੀ ਇਸ ਦੀ ਪੁਸ਼ਟੀ ਕਰਦੇ ਹਨ। ਬਿਹਾਗੜਾ ਮਤਲਬ ਬਿਗੜਿਆ ਹੋਇਆ ਮਨ। ਵਡਹੰਸ ਮਤਲਬ ਉਚਾ ਉਠ ਚੁਕਿਆ ਮਨ”।

ਚਰਨਜੀਤ ਸਿੰਘ ਜੀ! ਕਿਸ ਡਿਕਸ਼ਨਰੀ ਮੁਤਾਬਕ “ਬਿਹਾਗੜਾ” ਦਾ ਅਰਥ “ਬਿਗੜਿਆ ਹੋਇਆ ਮਨ” ਹੁੰਦਾ ਹੈ? ਤੁਹਾਡੇ ਦੱਸਣ ਤੇ ਕਿ ‘ਬਿਹਾਗੜਾ’ ਦਾ ਅਰਥ ‘ਬਿਗੜਿਆ ਹੋਇਆ ਮਨ’ ਹੁੰਦਾ ਹੈ ਮੈਨੂੰ ਲੱਗਾ ਕਿ ਬਿਹਾਗੜਾ ਰਾਗ ਵਿੱਚ ਵਿਗੜੇ ਹੋਏ ਮਨ ਬਾਰੇ ਵਿਚਾਰਾਂ ਦਿੱਤੀਆਂ ਗਈਆਂ ਹੋਣਗੀਆਂ। ਪਹਿਲਾ ਹੀ ਸ਼ਬਦ ਪੜ੍ਹਿਆ ਤਾਂ ਉਸ ਦੀ ਰਹਾਉ ਦੀ ਪੰਗਤੀ ਇਸ ਤਰ੍ਹਾਂ ਹੈ- “ਤਉ ਮੈ ਹਰਿ ਹਰਿ ਕਰੀਆ॥ ਤਉ ਸੁਖ ਸਹਜਰੀਆ॥ ਰਹਾਉ॥” (ਪੰਨਾ-537)। ਅਰਥ- (ਹੇ ਭਾਈ!) ਤਾਹੀਏਂ ਮੈਂ ਸਦਾ ਪਰਮਾਤਮਾ ਦਾ ਨਾਮ ਜਪਦਾ ਹਾਂ (ਜਦੋਂ ਤੋਂ ਨਾਮ ਜਪ ਰਿਹਾ ਹਾਂ) ਤਦੋਂ (ਤੋਂ) ਮੈਨੂੰ ਆਤਮਕ ਅਡੋਲਤਾ ਦੇ ਸੁਖ ਆਨੰਦ ਪ੍ਰਾਪਤ ਹਨ।

ਮੈਨੂੰ ਤਾਂ ਇੱਥੇ ਵਿਗੜੇ ਹੋਏ ਮਨ ਵਾਲੀ ਕੋਈ ਗੱਲ ਨਜ਼ਰ ਨਹੀਂ ਆਈ। ਕਿਸ ਡਿਕਸ਼ਨਰੀ ਚੋਂ ਤੁਸੀਂ ‘ਬਿਹਾਗੜਾ” = ਬਿਗੜਿਆ ਹੋਇਆ ਮਨ’ ਅਰਥ ਲਏ ਹਨ। ਜਾਂ ਜੇ ਤੁਸੀਂ ਆਪ ਹੀ ਇਹ ਅਰਥ ਘੜੇ ਹਨ ਤਾਂ ਕਿਸ ਆਧਾਰ ਤੇ ਘੜੇ ਹਨ ਦੱਸਣ ਦੀ ਖੇਚਲ ਕਰਨੀਂ ਜੀ।

ਤੁਸੀਂ ਲਿਖਿਆ ਹੈ “ਬੜੇ ਚਿਰ ਤੋਂ ਇੱਕ ਸਵਾਲ ਤੁਰਿਆ ਆ ਰਿਹਾ ਹੈ, ਕੀ ਰੱਬ ਹੈ? ਸਿਆਣਿਆਂ ਨੇ ਜਵਾਬ ਬੜਾ ਸੌਖਾ ਲਭਿਆ ਹੈ- ਪਹਿਲਾਂ ਇਹ ਦੱਸ ਕਿ ਰੱਬ ਤੋਂ ਤੇਰਾ ਕੀ ਭਾਵ ਹੈ? ਫ਼ਿਰ ਦੱਸਿਆ ਜਾ ਸਕਦਾ ਹੈ ਕਿ ਰੱਬ ਹੈ ਕਿ ਨਹੀਂ”।

ਚਰਨਜੀਤ ਸਿੰਘ ਜੀ! ਮੈਂ ਆਪ ਜੀ ਨਾਲ ਇਹ ਗੱਲ ਸਾਂਝੀ ਕਰਨੀਂ ਚਾਹੁੰਦਾ ਹਾਂ ਕਿ, ਤੁਸੀਂ ਰੱਬ ਨੂੰ ਕਿਸ ਭਾਵ ਵਿੱਚ ਲੈਂਦੇ ਹੋ ਅਤੇ ਤੁਹਾਡੇ ‘ਉਸ’ ਭਾਵ ਅਨੁਸਾਰ ਰੱਬ ਹੈ ਕਿ ਨਹੀਂ?

ਅਗੇ ਤੁਸੀਂ ਲਿਖਿਆ ਹੈ “ਜਿੱਥੇ ਤੱਕ ਆਤਮਾ ਦੇ ਆਉਣ ਜਾਣ ਦਾ ਸਵਾਲ ਹੈ, ਉਸ ਦਾ ਕਿਸੇ ਨੂੰ ਪਤਾ ਨਹੀਂ ਅਤੇ ਤੁਸੀਂ ਪੰਨਾ 885 ਤੇ ਅੰਕਿਤ ਸ਼ਬਦ “ਪਵਨੈ ਮਹਿ ਪਵਨੁ …. .” ਪੇਸ਼ ਕੀਤਾ ਹੈ।

ਚਰਨਜੀਤ ਸਿੰਘ ਜੀ! ਇਸ ਵਿਸ਼ੇ ਤੇ ਪਹਿਲਾਂ ਕਾਫ਼ੀ ਵਿਚਾਰ ਹੋ ਚੁੱਕੀ ਹੈ। ਸ਼ਾਇਦ ਤੁਸੀਂ ਸਿੱਖ ਮਾਰਗ ਤੇ ਨਵੇਂ ਪਾਠਕ ਹੋ। ਇਸ ਲਈ ਸਾਰੀ ਵਿਚਾਰ ਨੂੰ ਤੁਸੀਂ ਪੜ੍ਹ ਨਹੀਂ ਸਕੇ ਹੋਵੋਗੇ। ਇਸ ਬਾਰੇ ਤੁਸੀਂ ਗੁਰਚਰਨ ਸਿੰਘ ਜਿਉਣਵਾਲਾ ਦੇ ਨਾਮ ਮੇਰੇ 12-09-08, 20-08-09 ਦੇ ਪੱਤਰ ਅਤੇ ਹੋਰ ਪੁਰਾਣੇ ਪੱਤਰ ਪੜ੍ਹ ਸਕਦੇ ਹੋ। ਕਈ ਵਿਦਵਾਨਾਂ ਦੇ ਲੇਖ ਵੀ ਇਸ ਵਿਸ਼ੇ ਤੇ ਸਿੱਖ ਮਾਰਗ ਤੇ ਪੜ੍ਹੇ ਜਾ ਸਕਦੇ ਹਨ।

-----------------------------------

ਸ: ਗੁਰਚਰਨ ਸਿੰਘ (ਜਿਉਣਵਾਲਾ) ਜੀ!

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ॥

ਗੁਰਚਰਨ ਸਿੰਘ ਜੀ! ਲੱਗਦਾ ਹੈ ਤੁਸੀਂ ਦਸਮ ਗ੍ਰੰਥ ਦੇ ਰੁਝੇਵਿਆਂ ਤੋਂ ਫ਼ਾਰਗ ਹੋ ਗਏ ਹੋ। ਚਲੋ ਦੁਬਾਰਾ ਤੋਂ ਆਪਣੀ ਗੁਰਬਾਣੀ ਵਿਚਾਰ ਸ਼ੁਰੂ ਕਰ ਲਈਏ।

ਪ੍ਰੋ: ਤਰਲੋਚਨ ਸਿੰਘ ਜੀ ਨੇ ਗਿ: ਗੁਰਬਚਨ ਸਿੰਘ ਜੀ ਦੇ ਲੇਖਾਂ ਵਿੱਚੋਂ ਕੁੱਝ ਸਵਾਲ ਪੁੱਛੇ ਸਨ, ਪਰ ਤੁਸੀਂ ਆਪਣੀ ਉਸੇ ਪੁਰਾਣੀ ਆਦਤ ਅਨੁਸਾਰ ਸਵਾਲਾਂ ਬਾਰੇ ਕੁੱਝ ਜਾਣਕਾਰੀ ਦੇਣ ਦੀ ਬਜਾਏ ਆਪਣੇ ਸਵਾਲਾਂ ਦੀ ਝੜੀ ਸ਼ੁਰੂ ਕਰ ਦਿੱਤੀ ਹੈ। (ਅੱਗੇ ਚੱਲ ਕੇ ਸ਼ਾਇਦ ‘ਜਵਾਬ ਨਹੀਂ ਆਇਆ’ ਵਾਲੀ ਰੱਟ ਸ਼ੁਰੂ ਹੋ ਜਾਵੇਗੀ)। ਮਿਹਰਬਾਨੀ ਕਰਕੇ ਪਹਿਲਾਂ ਪੁਛੇ ਗਏ ਸਵਾਲਾਂ ਬਾਰੇ ਆਪਣੇ ਵਿਚਾਰ ਦਿਆ ਕਰੋ ਫ਼ੇਰ ਆਪਣੇ ਸਵਾਲ ਰੱਖਿਆ ਕਰੋ।

ਜਿਹੜੇ ਸਵਾਲ ਤੁਸੀਂ ਪ੍ਰੋ: ਤਰਲੋਚਨ ਸਿੰਘ ਜੀ ਨੂੰ ਕੀਤੇ ਹਨ ਉਨ੍ਹਾਂ ਸਾਰਿਆਂ ਬਾਰੇ ਵਿਚਾਰ ਪਹਿਲਾਂ ਹੋ ਚੁੱਕੀ ਹੈ। ਪੁਰਾਣੇ ਪੱਤਰ ਪੜ੍ਹ ਕੇ ਦੇਖ ਲਵੋ। ਇਨ੍ਹਾਂ ਸਵਾਲਾਂ ਦੇ ਸੰਬੰਧ ਵਿੱਚ ਮੇਰਾ ਲੇਖ “ਸਰੀਰ ਅਤੇ ਜੀਵਾਤਮਾ” ਪੜ੍ਹ ਸਕਦੇ ਹੋ ਜੋ ਕਿ ਸਿੱਖ ਮਾਰਗ ਤੇ ‘ਲੇਖ ਲੜੀ ਦੂਜੀ ਵਿੱਚ ਦਸ ਲੇਖਾਂ ਤੋਂ ਘੱਟ ਲੇਖਾਂ’ ਵਿੱਚ ਪੜ੍ਹਿਆ ਜਾ ਸਕਦਾ ਹੈ। ਪੇਸ਼ ਹਨ ਉਸ ਲੇਖ ਵਿੱਚੋਂ ਕੁੱਝ ਅੰਸ਼ਾਂ ਦੀ Cut-paste. ਪੱਤਰ ਲੰਬਾ ਹੋਣ ਦੇ ਡਰ ਤੋਂ ਇੱਥੇ ਅਰਥਾਂ ਦੇ ਕੁੱਝ ਕੁ ਅੰਸ਼ ਹੀ ਪੇਸ਼ ਕੀਤੇ ਗਏ ਹਨ। ਅਰਥਾਂ ਸਮੇਤ ਹੋਰ ਜਿਆਦਾ ਵਿਚਾਰ ਲੇਖ ਵਿੱਚ ਪੜ੍ਹ ਸਕਦੇ ਹੋ। (ਇੱਥੇ ਅਰਥਾਂ ਦੇ ਅੰਸ਼ ਪ੍ਰੋ: ਸਾਹਿਬ ਸਿੰਘ ਦੇ ਟੀਕੇ ਤੋਂ ਲਏ ਗਏ ਹਨ)।

Cut-Paste:

“ਪਵੜੀ॥ ਕਾਇਆ ਹੰਸਿ ਸੰਜੋਗੁ ਮੇਲਿ ਮਿਲਾਇਆ॥ ਤਿਨ ਹੀ ਕੀਆ ਵਿਜੋਗੁ ਜਿਨਿ ਉਪਾਇਆ॥ ਮੂਰਖੁ ਭੋਗੇ ਭੋਗੁ ਦੁਖੁ ਸਬਾਇਆ॥ ਸੁਖਹੁ ਉਠੇ ਰੋਗ ਪਾਪ ਕਮਾਇਆ॥ ਹਰਖਹੁ ਸੋਗੁ ਵਿਜੋਗੁ ਉਪਾਇ ਖਪਾਇਆ॥ ਮੂਰਖ ਗਣਤ ਗਣਾਇ ਝਗੜਾ ਪਾਇਆ॥ ਸਤਿਗੁਰ ਹਥਿ ਨਿਬੇੜੁ ਝਗੜੁ ਚੁਕਾਇਆ॥ ਕਰਤਾ ਕਰੇ ਸੁ ਹੋਗੁ ਨ ਚਲੈ ਚਲਾਇਆ॥ ੪॥” (ਪੰਨਾ 139)।

(ਸਰੀਰ ਅਤੇ ਜੀਵ (-ਆਤਮਾ) ਦਾ ਸੰਜੋਗ ਮਿਥ ਕੇ (ਪਰਮਾਤਮਾ ਨੇ ਇਹਨਾਂ ਨੂੰ ਮਨੁੱਖਾ-ਜਨਮ ਵਿੱਚ) ਇਕੱਠਾ ਕਰ ਦਿੱਤਾ ਹੈ)।

ਸਲੋਕ ਮਹਲਾ ੧॥ ਪਹਿਲੈ ਪਿਆਰਿ ਲਗਾ ਥਣ ਦੁਧਿ॥ ਦੂਜੈ ਮਾਇ ਬਾਪ ਕੀ ਸੁਧਿ॥ ਤੀਜੈ ਭਯਾ ਭਾਭੀ ਬੇਬ॥ ਚਉਥੈ ਪਿਆਰਿ ਉਪੰਨੀ ਖੇਡ॥ ਪੰਜਵੈ ਖਾਣ ਪੀਅਣ ਕੀ ਧਾਤੁ॥ ਛਿਵੈ ਕਾਮ ਨ ਪੁਛੈ ਜਾਤਿ॥ ਸਤਵੈ ਸੰਜਿ ਕੀਆ ਘਰ ਵਾਸੁ॥ ਅਠਵੈ ਕ੍ਰੋਧੁ ਹੋਆ ਤਨ ਨਾਸੁ॥ ਨਾਵੈ ਧਉਲੈ ਉਭੇ ਸਾਹ॥ ਦਸਵੈ ਦਧਾ ਹੋਆ ਸੁਆਹ॥ ਗਏ ਸਿਗਿਤ ਪੁਕਾਰੀ ਧਾਹ॥ ਉਡਿਆ ਹੰਸੁ ਦਸਾਏ ਰਾਹ॥ ਆਇਆ ਗਇਆ ਮੁਇਆ ਨਾਉ॥ ਪਿਛੈ ਪਤਲ ਸਦਿਹੁ ਕਾਵ॥ ਨਾਨਕ ਮਨਮੁਖਿ ਅੰਧੁ ਪਿਆਰੁ॥ ਬਾਝੁ ਗੁਰੂ ਡੁਬਾ ਸੰਸਾਰੁ॥ ੨॥” (ਪੰਨਾ 137)।

ਅਰਥ: …… ਦਸਵੇਂ ਦਰਜੇ ਤੇ ਜਾ ਕੇ ਸੜ ਕੇ ਸੁਆਹ ਹੋ ਜਾਂਦਾ ਹੈ।

ਜੋ ਸਾਥੀ (ਮਸਾਣਾਂ ਤੱਕ ਨਾਲ) ਜਾਂਦੇ ਹਨ, ਉਹ ਢਾਹਾਂ ਮਾਰ ਦੇਂਦੇ ਹਨ, ਜੀਵਾਤਮਾ (ਸਰੀਰ ਵਿੱਚੋਂ) ਨਿਕਲ ਕੇ (ਅਗਾਹਾਂ ਦੇ) ਰਾਹ ਪੁੱਛਦਾ ਹੈ।

“ਕਾ ਕੀ ਮਾਤ ਪਿਤਾ ਕਹੁ ਕਾ ਕੋ ਕਵਨ ਪੁਰਖ ਕੀ ਜੋਈ॥ ਘਟ ਫੁਟੈ ਕੋਊ ਬਾਤ ਨ ਪੂਛੈ ਕਾਢਹੁ ਕਾਢਹੁ ਹੋਈ॥ ੨॥ ਦੇਹੁਰੀ ਬੈਠੀ ਮਾਤਾ ਰੋਵੈ ਖਟੀਆ ਲੇ ਗਏ ਭਾਈ॥ ਲਟ ਛਿਟਕਾਏ ਤਿਰੀਆ ਰੋਵੈ ਹੰਸੁ ਇਕੇਲਾ ਜਾਈ॥ ੩॥” (ਪੰਨਾ 478)।

ਅਰਥ: …. ਜਦੋਂ ਸਰੀਰ ਰੂਪ ਭਾਂਡਾ ਭੱਜਦਾ ਹੈ …. ਜੀਵਾਤਮਾ ਇਕੱਲਾ (ਹੀ) ਜਾਂਦਾ ਹੈ

“ਸਲੋਕ ਮ: ੩॥ ਕਾਇਆ ਹੰਸ ਕਿਆ ਪ੍ਰੀਤਿ ਹੈ ਜਿ ਪਇਆ ਹੀ ਛਡਿ ਜਾਇ॥ ਏਸ ਨੋ ਕੂੜੁ ਬੋਲਿ ਕਿ ਖਵਾਲੀਐ ਜਿ ਚਲਦਿਆ ਨਾਲਿ ਨ ਜਾਇ॥ ਕਾਇਆ ਮਿਟੀ ਅੰਧੁ ਹੈ ਪਵਣੈ ਪੁਛਹੁ ਜਾਇ॥ ਹਉ ਤਾ ਮਾਇਆ ਮੋਹਿਆ ਫਿਰਿ ਫਿਰਿ ਆਵਾ ਜਾਇ॥ ਨਾਨਕ ਹੁਕਮੁ ਨਾ ਜਾਤੋ ਖਸਮ ਕਾ ਜਿ ਰਹਾ ਸਚਿ ਸਮਾਇ॥ ੧॥” (ਪੰਨਾ 510)।

ਅਰਥ: ਸਰੀਰ ਅਤੇ ਆਤਮਾ ਦਾ ਕੱਚਾ ਜਿਹਾ ਪਿਆਰ ਹੈ, (ਅੰਤ ਵੇਲੇ, ਇਹ ਆਤਮਾ ਸਰੀਰ ਨੂੰ) ਡਿੱਗੇ ਨੂੰ ਹੀ ਛੱਡ ਕੇ ਤੁਰ ਜਾਂਦਾ ਹੈ; ……ਆਖਰ ਲੇਖਾ ਜੀਵਾਤਮਾ ਤੋਂ ਹੀ ਮੰਗਿਆ ਜਾਂਦਾ ਹੈ)।

“ਜਿਉ ਮਧੁ ਮਾਖੀ ਤਿਉ ਸਠੋਰਿ ਰਸੁ ਜੋਰਿ ਜੋਰਿ ਧਨੁ ਕੀਆ॥ ਮਰਤੀ ਬਾਰ ਲੇਹੁ ਲੇਹੁ ਕਰੀਐ ਭੂਤੁ ਰਹਨ ਕਿਉ ਦੀਆ॥ ੨॥ ਦੇਹੁਰੀ ਲਉ ਬਰੀ ਨਾਰਿ ਸੰਗਿ ਭਈ ਆਗੈ ਸਜਨ ਸੁਹੇਲਾ॥ ਮਰਘਟ ਲਉ ਸਭੁ ਲੋਗੁ ਕੁਟੰਬੁ ਭਇਓ ਆਗੈ ਹੰਸੁ ਅਕੇਲਾ॥ ੩॥” (ਪੰਨਾ 654)। (ਸਠੋਰਿ= ਮੂਰਖ ਨੇ)।

ਅਰਥ: …. . ਮੌਤ ਆਈ, ਤਾਂ ਸਭ ਇਹੀ ਆਖਦੇ ਹਨ- ਲੈ ਚੱਲੋ, ਲੈ ਚੱਲੋ, ਹੁਣ ਇਹ ਬੀਤ ਚੁਕਿਆ ਹੈ, ……ਮਸਾਣਾਂ ਤੱਕ ਪਰਵਾਰ ਦੇ ਬੰਦੇ ਤੇ ਹੋਰ ਲੋਕ ਜਾਂਦੇ ਹਨ ਪਰ ਪਰਲੋਕ ਵਿੱਚ ਤਾਂ ਜੀਵ-ਆਤਮਾ ਇਕੱਲਾ ਹੀ ਜਾਂਦਾ ਹੈ

ਮਰਹਟ ਲਗਿ ਸਭੁ ਲੋਗੁ ਕੁਟੰਬੁ ਮਿਲਿ ਹੰਸੁ ਇਕੇਲਾ ਜਾਇ॥ ੧॥” (ਪੰਨਾ-1124)।

“ਸੂਹੀ ਕਬੀਰ ਜੀ॥ - ਥਰਹਰ ਕੰਪੈ ਬਾਲਾ ਜੀਉ॥ ਨਾ ਜਾਨਉ ਕਿਆ ਕਰਸੀ ਪੀਉ॥ ੧॥ ਰੈਨਿ ਗਈ ਮਤ ਦਿਨੁ ਭੀ ਜਾਇ॥ ਭਵਰ ਗਏ ਬਗ ਬੈਠੇ ਆਇ॥ ੧॥ ਰਹਾਉ॥ ਕਾਚੈ ਕਰਵੈ ਰਹੇ ਨ ਪਾਨੀ॥ ਹੰਸੁ ਚਲਿਆ ਕਾਇਆ ਕੁਮਲਾਨੀ॥ ੨॥” (ਪੰਨਾ 792)।

ਅਰਥ: …. . (ਮੇਰੇ) ਕਾਲੇ ਕੇਸ ਚਲੇ ਗਏ ਹਨ (ਉਨ੍ਹਾਂ ਦੇ ਥਾਂ) ਧੋਲੇ ਆ ਗਏ ਹਨ। (ਪਰਮਾਤਮਾ ਦਾ ਨਾਮ ਜਪਣ ਤੋਂ ਬਿਨਾ ਹੀ ਮੇਰੀ) ਜੁਆਨੀ ਦੀ ਉਮਰ ਲੰਘ ਗਈ ਹੈ। (ਮੈਨੂੰ ਹੁਣ ਇਹ ਡਰ ਹੈ ਕਿ) ਕਿਤੇ (ਇਸੇ ਤਰ੍ਹਾਂ) ਬੁਢੇਪਾ ਭੀ ਨਾਹ ਲੰਘ ਜਾਏ। ਰਹਾਉ।

…. (ਸੁਆਸ ਬੀਤਦੇ ਗਏ ਹੁਣ) ਸਰੀਰ ਕੁਮਲਾ ਰਿਹਾ ਹੈ ਤੇ (ਜੀਵ-) ਭੋਰ ਉਡਾਰੀ ਮਾਰਨ ਨੂੰ ਤਿਆਰ ਹੈ (ਪਰ ਆਪਣਾ ਕੁੱਝ ਭੀ ਨਾ ਸਵਾਰਿਆ)।

“ਕਹੈ ਫਰੀਦੁ ਸਹੇਲੀਹੋ ਸਹੁ ਅਲਾਇਸੀ॥ ਹੰਸੁ ਚਲਸੀ ਡੂੰਮਣਾ ਅਹਿ ਤਨੁ ਢੇਰੀ ਥੀਸੀ॥” (ਪੰਨਾ 794)॥ (ਅਲਾਇਸੀ = ਬੁਲਾਏਗਾ, ਸੱਦੇਗਾ, ਸੱਦਾ ਭੇਜੇਗਾ। ਹੰਸੁ= ਜੀਵਆਤਮਾ)।

ਅਰਥ- ਫ਼ਰੀਦ ਆਖਦਾ ਹੈ-ਹੇ ਸਹੇਲੀਓ! ਜਦੋਂ ਪਤੀ ਪ੍ਰਭੂ ਦਾ ਸੱਦਾ (ਇਸ ਜਗਤ ਵਿੱਚੋਂ ਤੁਰਨ ਲਈ) ਆਵੇਗਾ ਤਾਂ (ਮਾਇਆ ਵਿੱਚ ਹੀ ਗ੍ਰਸੀ ਰਹਿਣ ਵਾਲੀ ਜੀਵ-ਇਸਤ੍ਰੀ ਦਾ) ਆਤਮਾ-ਹੰਸ ਜਕੋ ਤੱਕੇ ਕਰਦਾ ਹੋਇਆ (ਇੱਥੋਂ) ਤੁਰੇਗਾ (ਭਾਵ, ਮਾਇਆ ਤੋਂ ਵਿਛੁੜਨ ਨੂੰ ਚਿੱਤ ਨਹੀਂ ਕਰੇਗਾ), ਤੇ ਇਹ ਸਰੀਰ ਮਿੱਟੀ ਦੀ ਢੇਰੀ ਹੋ ਜਾਇਗਾ।

“ਮਾਇਆ ਮਾਇਆ ਕਰਿ ਮੁਏ ਮਾਇਆ ਕਿਸੈ ਨ ਸਾਥਿ॥ ਹੰਸੁ ਚਲੈ ਉਠਿ ਡੁਮਣੋ ਮਾਇਆ ਭੁਲੀ ਆਥਿ॥ ਮਨੁ ਝੂਠਾ ਜਮਿ ਜੋਹਿਆ ਅਵਗੁਣ ਚਲਹਿ ਨਾਲਿ॥ ਮਨ ਮਹਿ ਮਨੁ ਉਲਟੋ ਮਰੈ ਜੇ ਗੁਣ ਹੋਵਹਿ ਨਾਲਿ॥ ਮੇਰੀ ਮੇਰੀ ਕਰਿ ਮੁਏ ਵਿਣੁ ਨਾਵੈ ਦੁਖੁ ਭਾਲਿ॥ ਗੜ ਮੰਦਰ ਮਹਲਾ ਕਹਾਂ ਜਿਉ ਬਾਜੀ ਦੀਬਾਣੁ॥ ਨਾਨਕ ਸਚੇ ਨਾਮ ਵਿਣੁ ਝੂਠਾ ਆਵਣ ਜਾਣੁ॥ ਆਪੇ ਚਤੁਰੁ ਸਰੂਪ ਹੈ ਆਪੇ ਜਾਣੁ ਸੁਜਾਣ॥” (ਪੰਨਾ-935)।

ਅਰਥ- ……ਜਦੋਂ (ਜੀਵ-) ਹੰਸ ਦੁਚਿੱਤਾ ਹੋ ਕੇ (ਮੌਤ ਆਇਆਂ) ਉਠ ਤੁਰਦਾ ਹੈ ਤਾਂ ਮਾਇਆ ਦਾ ਸਾਥ ਛੁੱਟ ਜਾਂਦਾ ਹੈ। ਜੋ ਮਨ ਮਾਇਆ ਵਿੱਚ ਫਸਿਆ ਹੁੰਦਾ ਹੈ ਉਸ ਨੂੰ ਜਮ ਵੱਲੋਂ ਤਾੜਨਾ ਹੁੰਦੀ ਹੈ (ਭਾਵ, ਉਹ ਮੌਤ ਦਾ ਨਾਮ ਸੁਣ ਸੁਣ ਕੇ ਡਰਦਾ ਹੈ), ਮਾਇਆ ਤਾਂ ਇੱਥੇ ਰਹਿ ਗਈ, ਤੇ ਮਾਇਆ ਦੀ ਖਾਤਰ ਕੀਤੇ ਹੋਏ ਅਉਗਣ ਨਾਲ ਤੁਰ ਪੈਂਦੇ ਹਨ …. . ।

“ਪਉੜੀ॥ ਕਾਇਆ ਹੰਸ ਧੁਰਿ ਮੇਲੁ ਕਰਤੈ ਲਿਖਿ ਪਾਇਆ॥ ਸਭ ਮਹਿ ਗੁਪਤੁ ਵਰਤਦਾ ਗੁਰਮੁਖਿ ਪ੍ਰਗਟਾਇਆ॥ ਗੁਣ ਗਾਵੈ ਗੁਣ ਉਚਰੈ ਗੁਣ ਮਾਹਿ ਸਮਾਇਆ॥ ਸਚੀ ਬਾਣੀ ਸਚੁ ਹੈ ਸਚੁ ਮੇਲਿ ਮਿਲਾਇਆ॥ ਸਭੁ ਕਿਛੁ ਆਪੇ ਆਪਿ ਹੈ ਆਪੇ ਦੇਇ ਵਡਿਆਈ॥” (ਪੰਨਾ 945)।

ਅਰਥ- ਸਰੀਰ ਤੇ ਜੀਵਾਤਮਾ ਦਾ ਸੰਜੋਗ ਧੁਰੋਂ ਕਰਤਾਰ ਨੇ ਆਪਣੇ ਹੁਕਮ ਅਨੁਸਾਰ ਬਣਾ ਦਿੱਤਾ ਹੈ……।

ਕਾਇਆ ਹੰਸ ਪ੍ਰੀਤਿ ਬਹੁ ਧਾਰੀ॥ ਓਹੁ ਜੋਗੀ ਪੁਰਖੁ ਓਹੁ ਸੁੰਦਰਿ ਨਾਰੀ॥ ਅਹਿਨਿਸਿ ਭੋਗੈ ਚੋਜ ਬਿਨੋਦੀ ਉਠਿ ਚਲਤੈ ਮਤਾ ਨ ਕੀਨਾ ਹੇ॥” (ਪੰਨਾ-1028)।

ਅਰਥ- ਇਹ ਜੀਵਾਤਮਾ (ਮਾਨੋ) ਇੱਕ ਜੋਗੀ ਹੈ (ਜੋ ਜੋਗੀ ਵਾਲੀ ਫੇਰੀ ਪਾ ਕੇ ਜਗਤ ਤੋਂ ਚਲਾ ਜਾਂਦਾ ਹੈ) ਇਹ ਕਾਂਇਆ (ਮਾਨੋ) ਇੱਕ ਸੁੰਦਰ ਇਸਤ੍ਰੀ ਹੈ (ਪਰ ਜਗਤ ਵਿੱਚ ਆ ਕੇ) ਪੰਛੀ ਜੀਵਾਤਮਾ ਕਾਇਆ-ਨਾਰ ਨਾਲ ਬੜੀ ਪ੍ਰੀਤ ਬਣਾ ਲੈਂਦਾ ਹੈ। ਰੰਗ-ਰਲੀਆਂ ਵਿੱਚ ਮਸਤ ਜੋਗੀ-ਜੀਵਾਤਮਾ ਦਿਨ ਰਾਤ ਕਾਂਇਆ ਨੂੰ ਭੋਗਦਾ ਹੇ (ਦਰਗਾਹੋਂ ਸੱਦਾ ਆਉਣ ਤੇ) ਤੁਰਨ ਵੇਲੇ (ਜੋਗੀ-ਜੀਵ ਕਾਇਆ-ਨਾਰ ਨਾਲ) ਸਲਾਹ ਭੀ ਨਹੀਂ ਕਰਦਾ॥

ਸ: ਗੁਰਚਰਨ ਸਿੰਘ ਜੀ! ਉਮੀਦ ਹੈ ਪ੍ਰੋ: ਤਰਲੋਚਨ ਸਿੰਘ ਨੂੰ ਕੀਤੇ ਕਾਫ਼ੀ ਸਵਾਲਾਂ ਦੇ ਜਵਾਬ ਇੱਥੇ ਮਿਲ ਗਏ ਹੋਣਗੇ। ਵੈਸੇ ਉਮੀਦ ਹੈ ਤਰਲੋਚਨ ਸਿੰਘ ਜੀ ਵੀ ਆਪ ਨੂੰ ਸਵਾਲਾਂ ਦੇ ਜਵਾਬ ਦੇ ਦੇਣਗੇ।

ਹੁਣ ਜ਼ਰਾ ਉਨ੍ਹਾਂ ਦੇ ਕੀਤੇ ਸਵਾਲ ਦਾ ਵੀ ਜਵਾਬ ਦੇ ਦੇਣਾ ਜੀ। ਇੱਕ ਕੰਮ ਪ੍ਰੋ: ਤਰਲੋਚਨ ਸਿੰਘ ਲਈ ਤੁਸੀਂ ਚੰਗਾ ਕੀਤਾ ਹੈ ਜਿਹੜਾ ਸਮਾਂ ਰਹਿੰਦਿਆ ਉਨ੍ਹਾਂ ਨੂੰ ਤੁਸੀਂ ਸੁਚੇਤ ਕਰ ਦਿੱਤਾ ਹੈ ਕਿ ਜਲਦੀ ਹੀ ਇੱਕ Phd. ਦਿਉ ਉਨ੍ਹਾਂ ਤੇ ਹਮਲਾ ਕਰਨ ਲਈ ਆ ਰਿਹਾ ਹੈ। ਹੁਣ ਕਮ-ਸ-ਕਮ ਉਹ ਸਮਾਂ ਰਹਿੰਦਿਆਂ ਤੁਹਾਡਾ ਅਡਰੈਸ ਤਾਂ ਲਭ ਲੈਣਗੇ ਤਾਂ ਕਿ ਮੌਕਾ ਪੈਣ ਤੇ ਬਚਾਉ ਲਈ ਤੁਹਾਡੀ ਪਨਾਹ ਵਿੱਚ ਆ ਸਕਣਗੇ।

ਇਕ ਸਵਾਲ ਮੇਰਾ ਵੀ ਹੈ -

ਪ੍ਰੋ: ਗੁਰਬਚਨ ਸਿੰਘ ਜੀ ‘ਗੁਰਮਤਿ ਵਿੱਚ ਆਤਮਾ ਦਾ ਸੰਕਲਪ ਭਾਗ ਤੀਜਾ- ਆਤਮਾ ਕੁਦਰਤ ਦੀ ਇੱਕ ਨਿਯਮਾਵਲੀ ਹੈ’ ਵਿੱਚ ਲਿਖਦੇ ਹਨ-

“ਮਨੁੱਖੀ ਤੱਤ ਵਿੱਚ ਜੇ ਜਿਉਂਦੀ ਜਾਗਦੀ ਹਰਕਤ ਹੈ ਤਾਂ ਮਾਂ ਰੂਪੀ ਜ਼ਮੀਨ ਸਮੇਂ ਸਿਰ ਮਿਲਨ ਤੇ ਉਸ ਨੇ ਆਪਣਾ ਰੂਪ ਸਾਕਾਰ ਕਰਨਾ ਹੀ ਹੈ। ਇਸ ਜਿਉਂਦੇ ਤੱਤ `ਚੇਤੰਤਾ ਦਾ ਨਾਮ ਹੀ ਆਤਮਾ ਹੈ”।

ਗੁਰਦੁਆਰਾ ਹਿੰਮੇਲਟਨ ਵਿਖੇ ਪ੍ਰੋ: ਗੁਰਬਚਨ ਸਿੰਘ ਦੀ ਜਿਸ ਲਿਖਤ ਦਾ ਹਵਾਲਾ ਪ੍ਰੋ: ਤਰਲੋਚਨ ਸਿੰਘ ਨੇ ਦਿੱਤਾ ਹੈ-

“… ਗੁਰੂ ਨੂੰ ਕਦੇ ਵੀ ਨਾ ਵਿਸਾਰਿਆ ਜਾਏ। ਗੁਰ-ਗਿਆਨ ਤੋਂ ਵਿਛੜਿਆਂ ਸਾਡੀ ਆਤਮਾ ਸੜਦੀ- ਬਲ਼ਦੀ ਭਾਵ ਈਰਖਾਲੂ, ਤ੍ਰਿਸ਼ਨਾਲੂ ਹੁੰਦੀ ਹੈ”।

ਸਵਾਲ- ਗੁਰੂ ਗਿਆਨ ਤੋਂ ਬਿਨਾਂ ਸਾਡੇ ਇਸ ਜਿਉਂਦੇ ਜਾਗਦੇ ਤੱਤ `ਚੇਤੰਤਾ’ (ਆਤਮਾ) ਵਿੱਚ ਕੀ ਨੁਕਸ ਪੈ ਜਾਂਦਾ ਹੈ, ਕੀ ਖਰਾਬੀ ਆ ਜਾਂਦੀ ਹੈ?

ਗੁਰਮਤਿ ਬਾਰੇ ਆਪਣੀ ਵਿਚਾਰ ਚਰਚਾ ਚੱਲ ਰਹੀ ਸੀ। ਦਸਮ ਗ੍ਰੰਥ ਦੇ ਤੁਹਾਡੇ ਰੁਝੇਵਿਆਂ ਕਾਰਣ ਮੈਂ ਉਹ ਵਿਚਾਰ ਚਰਚਾ ਬੰਦ ਕਰ ਦਿੱਤੀ ਸੀ। ਹੁਣ ਜੇ ਤੁਸੀਂ ਓਸ ਪਾਸਿਓਂ ਫ਼ਾਰਗ ਹੋ ਗਏ ਹੋਵੋਂ ਤਾਂ ਮੇਰੇ 02-08-09 ਦੇ ਪੱਤਰ ਤੋਂ ਵਿਚਾਰ ਚਰਚਾ ਫ਼ੇਰ ਤੋਂ ਸ਼ੁਰੂ ਕਰ ਸਕਦੇ ਹੋ।

-------------------------

ਸ: ਮੱਖਣ ਸਿੰਘ (ਪੁਰੇਵਾਲ) ਜੀ! ਮੇਰਾ ਇਹ ਮਤਲਬ ਬਿਲਕੁਲ ਵੀ ਨਹੀਂ ਸੀ ਕਿ ਤੁਸੀਂ ਕਿਸੇ ਪੱਖ-ਪਾਤ ਕਾਰਣ ਮੇਰਾ ਲੇਖ ਨਹੀਂ ਛਾਪਿਆ। ਮੇਰਾ ਕਹਿਣ ਦਾ ਭਾਵ ਇਹ ਸੀ ਕਿ ਕੋਈ ਠੀਕ ਸੇਧ ਦੇ ਕੇ ਕੁੱਝ ਹੱਦ ਬੰਦੀਆਂ ਤੈਅ ਕਰਕੇ ਵਿਚਾਰ ਚਾਰਚਾ ਸ਼ੁਰੂ ਕੀਤੀ ਜਾਂਦੀ ਤਾਂ ਕਿ ਸਿੱਖ ਮਾਰਗ ਤੇ ਗੁਰਮਤਿ ਦੀ ਵਿਚਾਰ ਵੀ ਜਾਰੀ ਰਹੇ ਅਤੇ ਮਹੌਲ ਵੀ ਠੀਕ ਬਣਿਆ ਰਹੇ। ਤੁਹਾਡੇ ਤੇ ਇਹ ਦੋਸ਼ ਤਾਂ ਹੋਣਾ ਸੀ ਜੇ ਤੁਸੀਂ ਮੇਰੇ ਪੱਤਰ ਨਾ ਛਾਪ ਕੇ ਮੇਰੇ ਵਿਰੋਧੀ ਵਿਚਾਰਾਂ ਦੇ ਪੱਤਰ ਛਾਪਦੇ ਰਹਿੰਦੇ। ਪਰ ਤੁਸੀਂ ਨਾ ਸਿਰਫ਼ ਮੇਰੇ ਵਿਚਾਰ ਹੀ ਛਾਪ ਰਹੇ ਹੋ ਬਲਕਿ ਮੈਨੂੰ ‘ਸ਼ਾਂਤ ਸੁਭਾਵ ਅਤੇ ਸਿਧਾਂਤਕ ਵਿਚਾਰ’ ਹੋਣ ਦੀ ਜੋ ਵਡਿਆਈ ਬਖਸ਼ੀ ਹੈ ਉਸ ਬਾਰੇ ਆਪ ਜੀ ਦਾ ਬਹੁਤ ਧੰਨਵਾਦ ਹੈ। ਅਨਜਾਣੇ’ ਚ ਜੇ ਮੇਰੇ ਕੋਲੋਂ ਗ਼ਲਤ ਬਿਆਨੀ ਹੋ ਗਈ ਹੋਵੇ ਤਾਂ ਮੈਂ ਮੁਆਫ਼ੀ ਚਾਹੁੰਦਾ ਹਾਂ। ਧੰਨਵਾਦ।

ਜਸਬੀਰ ਸਿੰਘ (ਕੈਲਗਰੀ)


(03/11/09)
ਤਰਲੋਚਨ ਸਿੰਘ (ਫਿਜਿਕਸ)

ਤਰਲੋਚਨ ਸਿੰਘ (ਫਿਜਿਕਸ)
09888169226
ਸਿੱਖ ਮਾਰਗ ਦੇ ਪਾਠਕ ਸਜਣੋ
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਿਹ॥

ਚਰਨਜੀਤ ਸਿੰਘ ਜੀ
ਤੁਹਾਡੇ ਮੁਤਾਬਿਕ
ਇਕੋ ਹੀ ਸ਼ਕਤੀ ਦੇ ਦੋ ਵੱਖ ਵੱਖ ਰੂਪ ਹਨ
(1) ਮਨ
(2) ਆਤਮਾ
ਤੁਸੀਂ ਮਨ ਦੀ ਉਡਾਰੀ ਨੂੰ ਕਬੂਲਦੇ ਹੋ,
ਇਸ ਲਈ ਗੁਰਬਾਣੀ ਦਾ ਰੈਫਰੈਂਸ ਵੀ ਦੇ ਰਹੇ ਹੋ।
ਠੀਕ ਹੈ
ਤਾਂ ਕ੍ਰਿਪਾ ਕਰਕੇ ਦਸੋਗੇ ਜੇ ਮਨ ਦੀ ਉਡਾਰੀ ਹੋ ਸਕਦੀ ਹੈ ਤਾਂ ਆਤਮਾ ਦੀ ਉਡਾਰੀ ਕਿਉਂ ਨਹੀਂ ਹੋ ਸਕਦੀ?
ਦੂਜਾ ਸਵਾਲ
ਜਿਸ ਸਕਤੀ ਦੇ ਮਨ ਅਤੇ ਆਤਮਾ ਰੂਪ ਹਨ, ਉਹ ਕਿਥੋਂ ਆਉਂਦੀ ਹੈ? ਮਨੁੱਖ ਦੇ ਅੰਦਰ ਕਿਹੜੀ ਜਗ੍ਹਾ ਨਿਵਾਸ ਕਰਦੀ ਹੈ? ਕੀ ਉਸ ਦਾ ਵੀ ਜਨਮ ਅਤੇ ਮਰਨ ਹੁੰਦਾ ਹੈ? ਕ੍ਰਿਪਾ ਕਰਕੇ ਇਨ੍ਹਾਂ ਦੇ ਉਤਰ ਦੇਣਾ ਜੀ
ਗੁਰਚਰਨ ਸਿੰਘ ਜੀ
ਮੈਂ ਤੁਹਾਡੇ ਸਵਾਲਾਂ ਦੇ ਜਵਾਬ ਨਹੀਂ ਦੇਣੇ ਕਿਉਂਕਿ:
(1) ਤੁਸੀਂ ਮੈਨੂੰ ਪ੍ਰੋਫੈਸਰ ਨਹੀਂ ਕਬੂਲਦੇ (ਵੈਸੇ ਮੈਂਨੂੰ ਕੋਈ ਫਰਕ ਨਹੀਂ ਪੈਂਦਾ, ਕੋਈ ਮੈਨੂੰ ਤੂੰ ਕਹਿ ਕੇ ਵੀ ਬੁਲਾਏ ਮੈਨੂੰ ਚੰਗਾ ਲਗਦਾ ਹੈ, ਪਰ ਤੁਹਾਡੇ ਕੋਲੋਂ ਮੈਨੂੰ ਪ੍ਰੋਫੈਸਰ ਸੁਣਨਾ ਚੰਗਾ ਲਗਦਾ ਹੈ, ਪਤਾ ਹੈ ਕਿਉਂ? ਉਹੋ! ਮੈਂ ਕਿਉਂ ਤੁਹਾਨੂੰ ਇਹ ਪੁਛ ਰਿਹਾ ਹਾਂ! ਤੁਸੀਂ ਤਾਂ ਜਾਣੀ ਜਾਣ ਹੋ)
(2) ਪਹਿਲਾਂ ਮੇਰੀ ਸੀ. ਆਈ. ਡੀ ਕਰਵਾਈ, ਘੱਗਾ ਜੀ ਨੂੰ ਮੇਰੇ ਕਾਲਜ ਭੇਜ ਕੇ। ਹੁਣ ਮੇਰੇ ਆਰਟੀਕਲਾਂ ਦੇ ਸੀ. ਆਈ. ਡੀ ਕਰਵਾ ਰਹੇ ਹੋ। ਇਹ ਚੰਗਾ ਨਹੀਂ। ਬਦਲੇ ਦੀ ਭਾਵਨਾ ਗੁਰਸਿਖਾਂ ਦੇ ਕਾਇਦੇ ਵਿੱਚ ਨਹੀਂ ਹੁੰਦੀ।
(3) ਮੈਂ ਕਿਉਂ ਕਿਸੇ ਨੂੰ ਡਰਾਵਾਂਗਾ? । ਮਨੁੱਖ ਹਮੇਸ਼ਾਂ ਆਪਣੇ ਕਰਮਾਂ ਕਰਕੇ ਡਰਦਾ ਹੈ।
(4) ਤੁਸੀਂ ਮੇਰੇ ਆਰਟੀਕਲ ਦੀ ਘੋਖ ਪੜਤਾਲ ਕਰਨ ਲਈ ਕੇਡੀ ਮੇਹਨਤ ਕਰ ਰਹੇ ਹੋ। ਪਤਾ ਨਹੀਂ ਕਿਥੋਂ ਬੰਦਾ ਲਭਿਆ, ਉਹ ਵੀ ਖਗੋਲ ਵਿਗਿਆਨੀ ਉਤੋਂ ਪੀ. ਐਚ. ਡੀ. । ਮੈਂਨੂੰ ਡਰਾਉਣ ਲਈ। ਗੁਰਚਰਨ ਪਹਿਲਾਂ ਆਪਣੇ ਆਰਟੀਕਲਾਂ ਵਲ ਵੀ ਝਾਤੀ ਮਾਰ ਲੋ। ਜਿਸ ਵਿੱਚ ਮੇਨੂੰ ਬਦਨਾਮ ਕਰਨ ਲਈ ਅਜੇ ਵੀ ਇਹ ਲੇਖ ਮੋਜੂਦ ਹੈ ‘ਤਰਲੋਚਨ ਸਿੰਘ ਮਹਾਜਨ ਦੀ ਅਸਲੀਅਤ’
(5) ਮੈਂ ਕਦੀ ਵੀ ਆਪਣੇ ਵੀਰ ਮੱਖਣ ਸਿੰਘ ਜੀ ਨੂੰ ਨਹੀਂ ਕਹਾਂਗਾ ਕਿ ਉਹ ਲੇਖ ਹਟਾ ਦਿਤਾ ਜਾਏ (ਮੈਨੂੰ ਪਤਾ ਹੈ ਕੇ ਉਹ ਲੇਖ ਜਾਤੀ ਕਿੜ ਕਢਣ ਖਾਤਿਰ ਲਿਖਿਆ ਗਿਆ ਹੈ।) ਹਾਂ ਗੁਰਚਰਨ ਸਿੰਘ ਜੇ ਕਿਤੇ ਤੁਹਾਡੀ ਜਮੀਰ ਤੋਂ ਇਹ ਅਵਾਜ ਆਏ ਕਿ ਇਹ ਲੇਖ ਗਲਤ ਹੈ ਤਾਂ ਫਿਰ ਜਿਨੇ ਮਰਜੀ ਸਵਾਲ ਪੁੱਛਣਾ ਸਭ ਦਾ ਜਵਾਬ ਦਿਤਾ ਜਾਏਗਾ।
(6) ਹਾਂ ਜੇ ਉਪਰ ਲਿਖਿਆ ਇਹ ਸਭ ਕੁੱਝ ਨਹੀਂ ਕਰਨਾ ਤਾਂ ਹੁਣ ਕੋਈ ਹੋਰ ਸਿੰਘ ਬਣ ਕੇ ਨਵਾਂ ਈ. ਮੇਲ ਬਣਾ ਕੇ ਮੇਰੇ ਦੁਆਲੇ ਨਾ ਹੋ ਜਾਣਾ, ਜਿਵੇਂ ਕੇ ਤੁਸੀਂ ਲਿਖਦੇ ਹੋ ਕੇ ਮੇਰੀ ਵਿਚੋਂ ਤਰੰਗਾ ਨਿਕਲਦੀਆਂ ਹਨ, ਤਾਂ ਠੀਕ, ਮੈਨੂੰ ਪਤਾ ਲਗ ਜਾਂਦਾ ਹੈ ਕੇ ਤੁਸੀਂ ਹੁਣ ਕੋਈ ਹੋਰ ਸਿੰਘ ਬਣ ਕੇ ਮੇਰੇ ਦੁਆਲੇ ਹੋਵੋਗੇ। ਨਹੀਂ ਅਜਿਹਾ ਨਾ ਕਰਨਾ। ਐਵੇਂ ਐਨਰਜੀ ਵੇਸਟ ਹੁੰਦੀ ਹੈ।
ਤਰਲੋਚਨ ਸਿੰਘ


(03/11/09)
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ ਕੈਨੇਡਾ

ਬੱਬੂ ਮਾਨ ਅਤੇ ਸ੍ਰ. ਮਨਦੀਪ ਸਿੰਘ ਦਾ ਜੱਥਾ ਸਿੱਖੀ ਦੀ ਤਰਜਮਾਨੀ ਕਰਦਾ ਹੋਇਆ।
ਜਦੋਂ ਗਾਇਕ ਲੋਕ ਸ਼ਰਾਬ ਪੀ ਕੇ ਲਲਕਾਰੇ ਮਾਰਨ ਵਾਲੇ ਗੀਤਾਂ ਦੀ ਝੜੀ ਲਾਉਂਦੇ ਹਨ ਤਾਂ ਆਮ ਜਨਸਧਾਰਣ ਵੀ ਡੱਟ ਖੋਲਣ ਦੀ ਹਿੰਮਤ ਕਰਨ ਲੱਗ ਪੈਂਦਾ ਹੈ। ਜੇ ਕਰ ਇਹੀ ਗਾਇਕ ਕਿਸੇ ਨੌਂ ਗਜੀਏ ਦੀ ਕਬਰ ਤੇ ਚਾਦਰ ਚੜਾਉਣ ਬਾਰੇ ਗਾਣੇ ਗਾਉਂਦੇ ਹਨ ਤਾਂ ਸਧਾਰਣ ਮਨੁੱਖੀ ਜੀਵ ਵੀ ਕਬਰਾਂ/ਦਰਗਾਹਾਂ ਤੇ ਕਪੜਾ ਚੜਾਉਣ ਬਾਰੇ ਸੋਚਦਾ ਹੈ ਤੇ ਜੇ ਜੇ. ਜੀ ਇੰਗਲੈਂਡ ਵਾਲਾ ਆਪਣੀ ਦਾਹੜੀ ਦਾ ਡਜ਼ਾਇਨ ਇੰਝ ਬਣਾਉਂਦਾ ਹੈ ਜਿਵੇ ਤਿੜਕੇ ਹੋਏ ਘਿਓ ਵਾਲੇ ਕੁਜੇ ਨੂੰ ਕੀੜੀਆਂ ਚਿੰਬੜੀਆਂ ਹੋਣ ਤਾਂ ਜਵਾਨ ਲੜਕੇ ਵੀ ਦਾਹੜੀ ਇਵੇਂ ਹੀ ਕੱਟਣ ਲੱਗ ਪੈਂਦੇ ਹਨ।
ਗਾਇਕ ਲੋਕ ਲੋਕਾਂ ਦੇ ਰੋਲ ਮਾਡਲ ਹੁੰਦੇ ਹਨ। ਜਦੋਂ ਗਾਇਕ ਲੋਕ ਸਮਾਜ ਸੁਧਾਰ ਦਾ ਕੰਮ ਆਪਣਿਆਂ ਮੋਢਿਆਂ ਤੇ ਚੁੱਕ ਲੈਣ ਤਾ ਸਮਝੋ ਕਿ ਹੁਣ ਇਹ ਕੰਮ ਹੋ ਗਿਆ। ਹੁਣ ਜਦੋਂ ਬੱਬੂ ਮਾਨ ਨੇ ਇੱਕ ਕੈਸਿਟ ਕੱਢੀ ਜਿਸ ਵਿੱਚ ਬਾਬਿਆਂ ਦੀ ਯਹੀ-ਤਹੀ ਫੇਰੀ ਹੋਈ ਹੈ ਤਾਂ ਉਨ੍ਹਾਂ ਸਾਧਾਂ ਨੇ ਝੱਟ ਸਰਕਾਰੇ ਦਰਬਾਰੇ ਫਰਿਯਾਦ ਕਰਕੇ ਉਸ ਨੂੰ ਬਜ਼ਾਰ ਵਿੱਚ ਵਿਕਣ ਤੇ ਪਾਬੰਦੀ ਲਗਵਾਉਣ ਦੀ ਕੀਤੀ। ਪਰ ਬਾਬਾ ਜੀ ਇਹ ਵਿਕਰੀ ਬੰਦ ਹੋਣ ਵਾਲੀ ਨਹੀਂ।
ਅੱਜ ਦੇ ਇਲੈਕਟਰੌਨਿਕ ਯੁੱਗ ਵਿੱਚ ਇਹ ਇਹ ਗੱਲ ਰਾਤੋ ਰਾਤ ਲੱਖਾਂ ਜਾਂ ਕਰੋੜਾਂ ਲੋਕਾਂ ਕੋਲ ਵੈਬਸਾਈਟਾਂ ਜਾਂ ਈ ਮੇਲਾਂ ਰਾਹੀਂ ਪਹੁੰਚ ਜਾਂਦੀ ਹੈ ਤੇ ਪਹੁੰਚਾਈ ਵੀ ਗਈ ਹੈ। ਬੱਬੂ ਮਾਨ ਦੇ ਗਾਏ ਹੋਏ ਗੀਤ ਅਤੇ ਮਨਦੀਪ ਸਿੰਘ ਦੇ ਜੱਥੇ ਦੀ ਗਾਈ ਹੋਈ ਕਵੀਸ਼ਰੀ ਤੇ ਪਤਾ ਨਹੀਂ ਕਿਸਨੇ ਵੀ. ਡੀ. ਓ ਐਡਿਟ ਕਰਕੇ ਸਾਨੂੰ ਭੇਜੀ ਤੇ ਅੱਜ ਇਸਨੂੰ
www.singhsabhacanada.com, www.wakeupkhalsa.com and www.sikhmarg.com ਤੇ ਵੇਖਿਆ ਸੁਣਿਆ ਜਾ ਸਕਦਾ ਹੈ।
ਵਿਚਾਰੇ ਬਾਬਿਆਂ ਦਾ ਬਾਹਰਲੇ ਮੁਲਕਾਂ ਵਿੱਚ ਵਸਦੇ ਪੰਜਾਬੀਆਂ ਤੇ ਕੋਈ ਜੋਰ ਨਹੀਂ ਚੱਲਦਾ ਇਸ ਕਰਕੇ ਇਨ੍ਹਾਂ ਦੀ ਫੂਕ ਵੀ ਇਹੀ ਪੰਜਾਬੀ ਕੱਢਦੇ ਹਨ ਤੇ ਜੇ ਇਨ੍ਹਾਂ ਬਾਬਿਆਂ ਨੇ ਆਪਣੀਆਂ ਸੋਨੇ ਦੀਆਂ ਮੜੀਆਂ ਬਣਾਉਣੀਆਂ ਹਨ ਤਾਂ ਵੀ ਇਹੀ ਪੰਜਾਬੀ ਬਣਾ ਕੇ ਦਿੰਦੇ ਹਨ। ਹੁਣ ਮੌਕਾ ਆ ਗਿਆ ਹੈ ਗੁਰੂ ਬਾਬੇ ਨਾਨਕ ਦੇ ਸਿਧਾਂਤ ਨੂੰ ਜੋ ਖੋਰਾ ਇਨ੍ਹਾਂ ਬਾਬਿਆਂ ਨੇ ਪਿਛਲੇ 60-70 ਸਾਲਾਂ ਵਿੱਚ ਲਾਇਆ ਹੈ ਉਸਦਾ ਖਾਤਮਾ ਕਰਨ ਦਾ ਤਾਂ ਕਿ ਸਧਾਰਨ ਜਨਤਾ ਸੁਖੀ ਵੱਸ ਸਕੇ। ਗੁਰੂ ਪਿਆਰਿਓ ਜ਼ਰਾ ਜਾਗੋ! ਇਹ ਸਾਧ ਹਨ ਸਰਕਾਰੀ ਸਾਹਨ ਤੇ ਸਰਕਾਰੀ ਮੁਕਬਰ। ਇਹ ਸਾਧ ਹਨ ਸਰਕਾਰੀ ਬੈਂਕਾਂ ਤੇ ਸਰਕਾਰੀ ਅਯਾਸ਼ੀ ਦੇ ਅੱਡੇ। ਇਨ੍ਹਾਂ ਤੋਂ ਛੁਟਕਾਰੇ ਨਾਲ ਹੀ ਪੰਜਾਬ ਵੱਸਦਾ ਗੁਰਾਂ ਦੇ ਨਾਂ ਤੇ ਮੁੜ ਵਸੇਬੇ ਦੇ ਰਾਹ ਪਏਗਾ।
ਗੁਰੂ ਪੰਥ ਦਾ ਦਾਸ,
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ ਕੈਨੇਡਾ।

www.singhsabhacanada.com/Audio/105
 
www.singhsabhacanada.com/Video/102

www.singhsabhacanada.com/Video/106

 (ਨੋਟ:- ਸਮਾ ਅਤੇ ਹੋਰ ਕਈ ਮਜ਼ਬੂਰੀਆਂ ਕਾਰਨ, ‘ਸਿੱਖ ਮਾਰਗ’ ਤੇ ਮੈਂ ਸਿਰਫ ਦਸਮ ਗ੍ਰੰਥ ਬਾਰੇ ਹੀ ਵੀਡੀਓ ਪਉਂਦਾ ਹਾਂ। ਹੋਰ ਜਰੂਰੀ ਜਾਣਕਾਰੀ ਵਾਲੇ ਔਡੀਓ-ਵੀਡੀਓ ਲਿੰਕ ਸਿੱਧੇ ਹੀ ‘ਸਿੰਘ ਸਭਾ’ ਜਾਂ ਯੂ-ਟਿਊਬ ਦੇ ਪਾ ਦਿੰਦਾ ਹਾਂ। ਉਪਰ ਵਰਣਤ ਲਿੰਕ ਇਸ ਪੰਨੇ ਤੇ ਪਾਏ ਸਨ ਜੋ ਕਿ ਹੁਣ ਫਿਰ ਸਿੱਧੇ ਸਿੰਘ ਸਭਾ ਦੇ ਪਾ ਦਿੱਤੇ ਹਨ-ਸੰਪਾਦਕ)


(02/11/09)
ਚਰਨਜੀਤ ਸਿੰਘ ਬਰੈਂਮਪਟਨ

ਪਿਛਲੇ ਹਫਤੇ ਟੱਰਕ ਚਲਾਉਂਦੇ ਅਚਾਨਕ ਧਿਆਨ ਦੋ ਘਟਨਾਵਾਂ ਵੱਲ ਚਲਾ ਗਿਆ ਜੋ ਮਿਲਦੀਆਂ ਵੀ ਹਨ ਪਰ ਫਿਰ ਵੀ ਬਹੁਤ ਫਰਕ ਹੈ। ਜਦੋਂ ਦੋਵੇਂ ਘਟਨਾਵਾਂ ਦਾ ਪਹਿਲੀ ਵਾਰ ਪਤਾ ਲੱਗਾ ਸੀ ਤਾ ਬੜਾ ਚਾਅ ਚੜਿਆ ਸੀ ਪਰ ਜਦੋਂ ਵੀਚਾਰ ਕੀਤੀ ਤਾਂ ਇੱਕ ਗੱਲ ਬਾਰੇ ਚਾਅ ਥੋੜਾ ਲਹਿ ਗਿਆ।

ਪਹਿਲੀ ਘਟਨਾ ਸੀ ਇੱਕ ਹੌਲੈਂਡ ਦੇ ਇੱਕ ਬੰਦੇ ਦੀ ਜੋ ਕਿ Catholic ਸੀ ਪਰ sikhnet.com ਦੇ Discussion forum ਦਾ ਮੈਂਬਰ ਸੀ। ਵਿਚਾਰਾਂ ਕਰਦਿਆਂ ਕਰਦਿਆਂ ਉਹ ਕੈਥੋਲਿਕ ਤੋਂ ਸਿੱਖ ਬਣ ਗਿਆ। ਉਸ ਦਾ ਕਹਿਣਾ ਹੈ ਕਿ ਉਹ ਸਿੱਖ ਬਣਨ ਵਾਸਤੇ ਮਜਬੂਰ ਹੋ ਗਿਆ। ਹੇਠਾਂ ਉਸ ਦੀ ਆਪਣੀ ਲਿਖਤ ਹੈ।

To Sikh or not to Sikh

by Theodorus on Tue Apr 21, 2009 1:03 am

I sat down meditating when it hit me. I suddenly realised I crossed the point of no return, I was to become a Sikh. Or actually I had to confes to myself that, in fact, I already was a Sikh.

I started crying. Not sobbing or wailing. It was just tears that kept comming. I couldn't stop it. They just kept flowing down my cheeks into my beard that got soaked to a degree that it dripped from tears.

So there I was, Mr.Rationality himself, not knowing what happened, not able to reason himself 'out' of this. I couldn't even think of the reason why. It wasn't pure happyness although part of it was but there were also feeling of betrayal, betrayal of the religion I grew up with and the religion all the people I know still hold dear. There was also fear, fear of what was going to become of me and fear of not being able to uphold all this. Although I was strangly calm the I couldn't stop the tears as I just didn't want to fight them either.

When it finally stopped I knew the decision was made. Rationally I know there is always a way back but emotionally or spiritually there isn't anymore. There is nothing else left for me then to persue the path of a Sikh. So I hope you all wish me luck and strenght as I know I will needs lots of that.

Pasted from <http://www.sikhnet.com/discussion/viewtopic.php?f=9&t=1883&p=11442>

ਦੂਸਰੀ ਘਟਨਾ ਸੀ ਬਿਹਾਰ ਦੇ ਇੱਕ ਪਿੰਡ ਦੀ ਜਿਸ ਵਿੱਚ 25% ਲੋਕ ਸਿੱਖ ਬਣ ਚੁਕੇ ਹਨ ਅਤੇ ਨਾਲ ਦੇ ਪਿੰਡਾਂ ਦੇ ਭੀ ਬਹੁਤ ਸਾਰੇ ਲੋਕ ਸਿੱਖ ਬਣ ਰਹੇ ਹਨ।

The Rishidevs in Araria belong to the Mushahar caste, the poorest Dalit community known as untouchable rat-eaters. By changing their religion, Dalits believe they get a distinct identity. Narender"s younger brother Sanjay is more vocal about the "inequality" practised in Hindu society.

"Upper caste folks still don"t share their meals with us. Even today, many of them abhor us. Our conversion to Sikhism is a cry for human dignity. It denounces discrimination and prejudice on the basis of caste, class and status, " he says. These conversions also make economic sense. Many of these neo-converts have now found regular work at gurdwaras in Punjab. "But this is not why we have embraced Sikhism. In fact, like other devout Sikhs, we also do kar sewa and donate one month of service, " insists Narender.

Pasted from <http://indiatoday.intoday.in/site/Story/53202/States/Faith+of+choice.html>

ਹੁਣ ਦੋਹਾਂ ਘਟਨਾਵਾਂ ਦੀ ਤੁਲਨਾ ਕਰੀਏ।

ਇਕ ਪਾਸੇ ਇੱਕ ਸ਼ਖ਼ਸ ਹੈ ਜੋ ਗੁਰਬਾਣੀ ਦੇ ਫ਼ਲਸਫ਼ੇ ਤੋਂ ਪ੍ਰਭਾਵਿਤ ਹੋ, ਅਪਣੀ ਰੂਹਾਨੀ ਲੋੜਾਂ ਦੀ ਪੂਰਤੀ ਲਈ, ਸਿੱਖੀ ਅਪਨਾਉਂਦਾ ਹੈ ਅਤੇ ਦੂਸਰੇ ਪਾਸੇ ਉਹ ਲੋਕ ਹਨ ਜੋ ਅਪਣੀਆਂ ਸਮਾਜਿਕ ਲੋੜਾਂ ਨੁ ਮੁਖ਼ ਰਖ਼ ਕੇ ਸਿੱਖੀ ਅਪਨਾਉਂਦੇ ਹਨ।

ਹਾਲਾਂਕਿ ਗੁਰਬਾਣੀ ਸਮਾਜਿਕ ਅਤੇ ਰੂਹਾਨੀ ਲੋੜਾਂ, ਦੋਹਾਂ, ਦੀ ਹੀ ਪੂਰਤੀ ਕਰਦੀ ਹੈ ਪਰ ਜੋ ਲੋਕ ਸਮਾਜਿਕ ਕਾਰਣਾਂ ਕਰ ਕੇ ਸਿੱਖ ਬਣੇ ਹਣ, ਉਹਣਾਂ ਤੇ ਵੇਲੇ ਸਿਰ ਮੇਹਨਤ ਕਰਣ ਦੀ ਲੋੜ ਹੈ। ਜੇ ਵੇਲੇ ਸਿਰ ਮੇਹਨਤ ਨਾ ਕੀਤੀ ਗਈ ਤਾਂ ਸਮਾਂ ਪਾ ਕੇਇਹ ਲੋਕ ਸਿੱਖੀ ਨੂ ਜਾਣੇ/ਅਣਜਾਣਪੂਣੇ ਵਿੱਚ ਢਾਅ ਵੀ ਲਾ ਸਕਦੇ ਹਣ।

ਸਿੱਖੀ ਦਾ ਅੱਜ ਇਹੀ ਦੁਖ਼ਾਂਤ ਹੈ। ਸਿੱਖਾਂ ਦੀ ਚੜ੍ਹਤ ਸਮੇਂ ਬਹੁਤ ਲੋਕ ਸਿੱਖ ਬਣੇ ਜਿਹਨਾ ਨੂੰ ਸਿੱਖੀ ਦਾ ੳ ਅ ਵੀ ਨਹੀ ਸੀ ਪਤਾ। ਇਹਨਾਂ ਲੋਕਾਂ ਨੇ ਬਹੁਤ ਨੁਕਸਾਨ ਕੀਤਾ ਹੈ ਅਤੇ ਹੁਣ ਤਕ ਕਰ ਰਹੇ ਹਨ। ਸਿੱਖੀ ਨੰਬਰਾਂ ਦੀ ਖੇਡ ਨਹੀਂ ਹੈ।

ਪੰਥ ਦਰਦੀਆਂ ਨੂੰ ਚਾਹੀਦਾ ਹੈ ਕਿ ਉਥੇ ਪੁੱਜ ਕੇ ਵੇਲਾ ਸਾਂਭ ਲੈਣ। ਨਹੀਂ ਤਾਂ ਕਿਸੇ ਬਾਬੇ ਨੇ ਉਥੇ ਡੇਰਾ ਪਾ ਲੈਣਾ ਹੈ। ਫ਼ਿਰ ਭੀ ਤਾਂ ਅਪਣਾਂ ਸਮਾਂ, ਸਰਮਾਇਆ ਅਤੇ ਸ਼ਕਤੀ ਉਸ ਬਾਬੇ ਨੂ ਭੰਡਣ ਤੇ ਲਗਣਾ ਹੈ। ਅੱਜ ਜੋ oppertunity ਹੈ, ਉਸ ਨੂੰ Challenge ਵਿਚ ਬਦਲਣ ਲਗਿਆਂ ਦੇਰ ਨਹੀ ਲਗਣੀ।

ਵਖਤੁ ਵੀਚਾਰੇ ਸੁ ਬੰਦਾ ਹੋਇ (84)

ਅੰਮ੍ਰਿਤ ਕੀ ਸਾਰ ਸੋਈ ਜਾਣੈ ਜਿ ਅੰਮ੍ਰਿਤ ਕਾ ਵਾਪਾਰੀ ਜੀਉ ॥੧॥ ਰਹਾਉ (993)

ਚਰਨਜੀਤ ਸਿੰਘ, ਬਰੈਂਪਟਨ


(02/11/09)
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ ਕੈਨੇਡਾ

ਸ੍ਰ. ਤਰਲੋਚਨ ਸਿੰਘ ਜੀ ਮਹਾਜਨ ਜੀ ਜੇ ਕਰ ਤੁਹਾਡੇ ਵਿੱਚ ਕੋਈ ਆਤਮਾ ਹੈ ਤੇ ਤੁਸੀਂ ਉਸ ਦੀ “ਉਡਨ ਪੰਖੇਰੂ” ਨਾਲ ਤੁਲਣਾ ਕੀਤੀ ਹੈ ਜਿਵੇਂ ਅਗਲੇ ਸਲੋਕਾਂ ਵਿੱਚ ਭਗਤ ਕਬੀਰ ਜੀ ਵੀ ਮਨ ਨੂੰ ਸੰਬੋਧਨ ਕਰਕੇ ਇਹੀ ਸਮਝਾਉਂਦੇ ਹਨ ਕਿ ਇਹ ਮਨ ਇੱਧਰ-ਉੱਧਰ ਭੱਜਿਆ ਫਿਰਦਾ ਹੈ:
ਕਹੈ ਕਬੀਰੁ ਸੁਨਹੁ ਰੇ ਸੰਤਹੁ, ਇਹੁ ਮਨੁ ਉਡਨ ਪੰਖੇਰੂ ਬਨ ਕਾ॥ 2॥ 1॥ 9॥ (ਪੰਨਾ 1253)
ਕਬਹੂ ਜੀਅੜਾ ਊਭਿ ਚੜਤੁ ਹੈ ਕਬਹੂ ਜਾਇ ਪਇਆਲੇ॥ ਲੋਭੀ ਜੀਅੜਾ ਥਿਰੁ ਨ ਰਹਤੁ ਹੈ ਚਾਰੇ ਕੁੰਡਾ ਭਾਲੇ॥ 2॥ {ਪੰਨਾ 876}
ਤੁਸੀਂ ਇਹ ਦੱਸੋ ਕਿ ਇਸ ਆਤਮਾ ਰੂਪੀ ਪੰਖੇਰੂ ਨੂੰ ਕਦੀ ਤੁਸੀਂ ਉਡਦੇ ਦੇਖਿਆ ਹੈ?
ਇਸ ਦਾ ਨਿਵਾਸ ਕਿਥੇ ਹੈ?
ਇਸ ਦੀ ਸ਼ਕਲ ਸੂਰਤ ਕੀ ਹੈ?
ਤੁਹਾਡੇ ਸ਼ਰੀਰ ਵਿਚੋਂ ਇਹ ਆਤਮਾ ਰੂਪੀ ਪੰਖੇਰੂ ਕਦੋਂ ਤੇ ਕਿਵੇਂ ਨਿਕਲੇਗਾ ਅਤੇ ਕਿਸ ਕਿਸ ਨੂੰ ਦਿਸੇਗਾ? ਇਸ ਵਾਰ ਇਤਨੇ ਸਵਾਲ ਹੀ ਕਾਫੀ ਹਨ ਬਾਕੀ ਫਿਰ ਸਹੀ।
ਬਿਗਾਨੀ ਸ਼ਹਿ ਤੇ ਮੁੱਛਾਂ ਨਹੀਂ ਮੁਨਾਈਦੀਆਂ। ਤੁਹਾਡੇ ਸਾਇੰਸਫਿਕਸ਼ਨ ਨੂੰ ਸਾਇੰਸ ਬਣਾ ਕੇ ਲਿਖੇ ਲੇਖਾਂ ਦਾ ਵੀ ਕੋਈ
Astronomy Ph. D ਮੁਆਇਨਾ ਕਰ ਰਿਹਾ ਹੈ ਤੇ ਕੁੱਝ ਹੀ ਦਿਨਾਂ ਵਿੱਚ ਤੁਹਾਨੂੰ ਜਵਾਬ ਮਿਲ ਜਾਵੇਗਾ ਕਿ ਤੁਹਾਨੂੰ ਸਾਇੰਸ ਬਾਰੇ ਵੀ ਕੋਈ ਪਤਾ ਨਹੀਂ ਤੇ ਗੁਰਬਾਣੀ ਵਿੱਚ ਡਰ ਨੂੰ ਕੋਈ ਥਾਂ ਨਹੀਂ ਇਸ ਕਰਕੇ ਤੁਹਾਨੂੰ ਗੁਰਬਾਣੀ ਦੀ ਵੀ ਕੋਈ ਸਮਝ ਨਹੀਂ। ਗੁਰਬਣੀ ਵਿੱਚ ਸਿਰਫ “ਨਿਰਮਲ ਭਉ” ਦੀ ਗੱਲ ਹੈ ਕਿਸੇ ਡਰ ਦੀ ਨਹੀਂ। ਮੈਂ ਪਹਿਲਾਂ ਲਿਖਿਆ ਸੀ ਕਿ ਦਰਸ਼ਨ ਸਿੰਘ ਮੇਰੇ ਵਿਰੁਧ ਜੋ ਮਰਜੀ ਲਿਖੀ ਜਾਏ ਮੈਂ ਆਪਣੀ ਜੱਥੇਬੰਦੀ ਨੂੰ ਮੁੱਖ ਰੱਖਦਾ ਹੋਇਆ ਇਸ ਦੀ ਕਿਸੇ ਵੀ ਬੇਹੂਦੀ ਲੇਖਣੀ ਦਾ ਜਵਾਬ ਨਹੀਂ ਦੇਵਾਂਗਾ ਤੇ ਨਹੀਂ ਦਿੱਤਾ। ਧੰਨਵਾਦ।
ਗੁਰੂ ਪੰਥ ਦਾ ਦਾਸ,
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ ਕੈਨੇਡਾ।


(01/11/09)
ਚਰਨਜੀਤ ਸਿੰਘ ਬਰੈਂਮਪਟਨ

ਤਰਲੋਚਨ ਸਿਂਘ ਜੀ

ਇਸ ਤੋਂ ਪਹਿਲਾਂ ਕੇ ਆਤਮਾ ਦੀ ਗੱਲ ਕੀਤੀ ਜਾਵੇ, ਥੋੜੀ ਜਿੰਨੀ ਰੱਬ ਦੀ ਗੱਲ ਕਰ ਲਈ ਜਾਵੇ।

ਬੜੇ ਚਿਰ ਤੋਂ ਇੱਕ ਸਵਾਲ ਤੁਰਿਆ ਆ ਰਿਹਾ ਹੈ।

ਕੀ ਰੱਬ ਹੈ?

ਸਿਆਣਿਆਂ ਨੇ ਜਵਾਬ ਬੜਾ ਹੀ ਸੌਖਾ ਲੱਭਿਆ ਹੈ।

“ਪਹਿਲਾਂ ਇਹ ਦਸ ਕਿ ਰੱਬ ਤੋਂ ਤੇਰਾ ਕੀ ਭਾਵ ਹੈ? ਫਿਰ ਦਸਿਆ ਜਾ ਸਕਦਾ ਹੈ ਕਿ ਰੱਬ ਹੈ ਕਿ ਨਹੀਂ”।

ਤੁਹਾਡੇ 31/10/09 ਦੇ ਖੱਤ ਤੋਂ ਪਤਾ ਨਹੀਂ ਚਲਦਾ ਕਿ ਤੁਸੀ ਕਿਸ ਨੂੰ ਆਤਮਾ ਕਹਿ ਰਹੇ ਹੇ ਅਤੇ ਗੁਰਬਚਨ ਸਿੰਘ ਜੀ ਦਾ ਆਤਮਾ ਤੇਂ ਕੀ ਭਾਵ ਹੈ?

ਬਹਰਹਾਲ, ਮੇਰੇ ਵੀਚਾਰ ਇਸ ਪ੍ਰਕਾਰ ਹਨ।

ਗੁਰਬਾਣੀ ਵਿੱਚ ਇੱਕ ਪੰਕਤੀ ਆਂਉਂਦੀ ਹੈ ਜੋ ਬੜੀ ਪ੍ਰਚਲਿਤ ਹੈ।

ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ (441)

ਮੰਨ ਅਤੇ ਆਤਮਾ ਇਕੋ ਹੀ ਸ਼ਕਤੀ ਦੇ ਵੱਖ ਵੱਖ ਰੂਪ ਹਨ। ਗੁਰਬਾਣੀ ਵਿੱਚ SPOILED MIND ਨੂੰ ਮਨ ਕਿਹਾ ਗਿਆ ਹੈ ਅਤੇ ELEVATED MIND ਨੂੰ ਆਤਮਾ।

ਰਾਗੁ ਬਿਹਾਗੜਾ ਅਤੇ ਰਾਗੁ ਵਡਹੰਸੁ ਭੀ ਇਸ ਦੀ ਪੁਸ਼ਟੀ ਕਰਦੇ ਹਨ।

ਬਿਹਾਗੜਾ ਮਤਲਬ ਬਿਗੜਿਆ ਹੋਇਆ ਮਨ।

ਵਡਹੰਸੁ ਮਤਲਬ ਗੁਰੂ ਦੀ ਸਿਖੀਆ ਨਾਲ ਉਚਾ ਉਠ ਚੁਕਿਆ ਮਨ।

ਜਿਥੇ ਤਕ ਆਤਮਾ ਦੇ ਆਉਣ ਜਾਣ ਦਾ ਸੱਵਾਲ ਹੈ, ਉਸ ਦਾ ਤੇ ਕੀਸੇ ਨੂੰ ਪਤਾ ਨਹੀਂ। ਹੇਠ ਲਿਖਿਤ ਸ਼ਬਦ ਵੇਖੋ।

ਰਾਮਕਲੀ ਮਹਲਾ ੫ ॥ ਪਵਨੈ ਮਹਿ ਪਵਨੁ ਸਮਾਇਆ ॥ ਜੋਤੀ ਮਹਿ ਜੋਤਿ ਰਲਿ ਜਾਇਆ ॥ ਮਾਟੀ ਮਾਟੀ ਹੋਈ ਏਕ ॥ ਰੋਵਨਹਾਰੇ ਕੀ ਕਵਨ ਟੇਕ ॥੧॥ ਕਉਨੁ ਮੂਆ ਰੇ ਕਉਨੁ ਮੂਆ ॥ ਬ੍ਰਹਮ ਗਿਆਨੀ ਮਿਲਿ ਕਰਹੁ ਬੀਚਾਰਾ ਇਹੁ ਤਉ ਚਲਤੁ ਭਇਆ ॥੧॥ ਰਹਾਉ ॥ ਅਗਲੀ ਕਿਛੁ ਖਬਰਿ ਨ ਪਾਈ ॥ ਰੋਵਨਹਾਰੁ ਭਿ ਊਠਿ ਸਿਧਾਈ ॥ ਭਰਮ ਮੋਹ ਕੇ ਬਾਂਧੇ ਬੰਧ ॥ ਸੁਪਨੁ ਭਇਆ ਭਖਲਾਏ ਅੰਧ ॥੨॥ ਇਹੁ ਤਉ ਰਚਨੁ ਰਚਿਆ ਕਰਤਾਰਿ ॥ ਆਵਤ ਜਾਵਤ ਹੁਕਮਿ ਅਪਾਰਿ ॥ ਨਹ ਕੋ ਮੂਆ ਨ ਮਰਣੈ ਜੋਗੁ ॥ ਨਹ ਬਿਨਸੈ ਅਬਿਨਾਸੀ ਹੋਗੁ ॥੩॥ ਜੋ ਇਹੁ ਜਾਣਹੁ ਸੋ ਇਹੁ ਨਾਹਿ ॥ ਜਾਨਣਹਾਰੇ ਕਉ ਬਲਿ ਜਾਉ ॥ ਕਹੁ ਨਾਨਕ ਗੁਰਿ ਭਰਮੁ ਚੁਕਾਇਆ ॥ ਨਾ ਕੋਈ ਮਰੈ ਨ ਆਵੈ ਜਾਇਆ ॥੪॥੧੦॥(885)

ਚਰਨਜੀਤ ਸਿੰਘ

ਬਰੈਂਮਪਟਨ


(01/11/09)
ਜਸਬੀਰ ਸਿੰਘ (ਕੈਲਗਰੀ)

ਸਿੱਖ ਮਾਰਗ ਦੇ ਪਾਠਕ ਸੱਜਣੋਂ!
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫ਼ਤਹਿ।

ਸ: ਮੱਖਣ ਸਿੰਘ ਜੀ! ਆਪ ਜੀ ਨੇ ਪ੍ਰੋ: ਤਰਲੋਚਨ ਸਿੰਘ ਨੂੰ ਸਲਾਹ ਦਿੱਤੀ ਹੈ ਕਿ ਗਿ: ਗੁਰਬਚਨ ਸਿੰਘ ਜੀ ਏਸ ਵੇਲੇ ਇੰਡੀਆਂ ਹੀ ਆਏ ਹੋਏ ਹਨ, ਜੇ ਉਨ੍ਹਾਂ ਦੇ (ਪ੍ਰੋ: ਤਰਲੋਚਨ ਸਿੰਘ ਦੇ) ਕੋਈ ਸਵਾਲ ਹਨ ਤਾਂ ਉਹ ਉਥੇ ਹੀ ਪੁੱਛ ਲੈਣ।
ਮੁਆਫ਼ ਕਰਨਾ, ਆਪ ਜੀ ਦੀ ਇਹ ਗੱਲ ਤਰਕ ਭਰਪੂਰ ਨਹੀਂ ਹੈ। ਸਿੱਖ ਮਾਰਗ ਤੇ ਕਿਸੇ ਵੱਲੋਂ ਕੋਈ ਸਵਾਲ ਪੁੱਛਿਆ ਜਾਂਦਾ ਹੈ ਤਾਂ ਉਹ ਕਿਸੇ ਇੱਕ ਵਿਅਕਤੀ ਲਈ ਨਹੀਂ ਹੁੰਦਾ। ਉਹ ਸਾਰੇ ਪਾਠਕਾਂ ਦੇ ਸਾਂਝਾ ਕਰਨ ਲਈ ਹੁੰਦਾ ਹੈ। ਆਪ ਜੀ ਦੀ ਇਹ ਦਲੀਲ ਵੀ ਕੋਈ ਤਰਕ ਵਾਲੀ ਨਹੀਂ ਹੈ ਕਿ ਗਿ: ਗੁਰਬਚਨ ਸਿੰਘ ਆਪ ਇੰਟਰਨੈਟ ਨਹੀਂ ਵਰਤਦੇ ਅਤੇ ਨਾ ਹੀ ਉਨ੍ਹਾਂ ਦਾ ਕੋਈ ਈ-ਮੇਲ ਐਡਰੈਸ ਹੈ, ਇਸ ਲਈ ਉਹ ਇੱਥੇ ਸਵਾਲਾਂ ਦੇ ਜਵਾਬ ਨਹੀਂ ਦੇ ਸਕਦੇ। ਮੰਨਿਆਂ ਕਿ ਉਨ੍ਹਾਂ ਦਾ ਕੋਈ ਈ-ਮੇਲ ਐਡਰੈਸ ਨਹੀਂ ਹੈ। ਪਰ ਉਨ੍ਹਾਂ ਦੇ ਲੇਖ ਤਾਂ ਸਿੱਖ ਮਾਰਗ ਤੇ ਛਪ ਹੀ ਰਹੇ ਹਨ। ਬੜੀ ਸਿੱਧੀ ਜਿਹੀ ਗੱਲ ਹੈ ਕਿ ਜਿਸ ਤਰੀਕੇ ਨਾਲ ਉਨ੍ਹਾਂ ਦੇ ਲੇਖ ਸਿੱਖ ਮਾਰਗ ਤੇ ਪਹੁੰਚ ਰਹੇ ਹਨ ਉਸੇ ਤਰ੍ਹਾਂ ਸਵਾਲਾਂ ਦੇ ਜਵਾਬ ਵੀ ਪਹੁੰਚ ਸਕਦੇ ਹਨ।
ਜਿਸ ਤਰ੍ਹਾਂ ਪ੍ਰੋ: ਤਰਲੋਚਨ ਸਿੰਘ ਦੇ ਕੁੱਝ ਸਵਾਲ ਹਨ ਉਸੇ ਤਰ੍ਹਾਂ ਕਈ ਹੋਰ ਸੱਜਣਾਂ ਦੇ ਵੀ ਸਵਾਲ ਹੋਣਗੇ। ਉਨ੍ਹਾਂ ਦੇ “ਧਰਮਰਾਜ, ਆਤਮਾ, ਜਿਉਂਦਿਆਂ ਜੂਨਾਂ ਵਿੱਚ” ਸੰਬੰਧੀ ਲੇਖਾਂ ਬਾਰੇ ਮੇਰੇ ਵੀ ਕੁੱਝ ਸਵਾਲ ਹਨ। ਮੈਂ ਆਪ ਜੀ ਨੂੰ ਇਨ੍ਹਾਂ ਵਿਸ਼ਿਆਂ ਬਾਰੇ ਲੇਖ ਵੀ ਭੇਜੇ ਸਨ, ਜੋ ਕਿ ਛਾਪੇ ਨਹੀਂ ਸਨ ਗਏ। (ਮੁਆਫ਼ ਕਰਨਾ ਇਸ ਗੱਲ ਦਾ ਮੈਂ ਆਪ ਜੀ ਨਾਲ ਕੋਈ ਗਿਲਾ ਨਹੀਂ ਕਰ ਰਿਹਾ)।
ਮੈਂ ਆਪ ਜੀ ਨੂੰ ਇਹ ਸੁਝਾਉ ਵੀ ਦਿੱਤਾ ਸੀ ਕਿ ਜੇ ਗਿ: ਗੁਰਬਚਨ ਸਿੰਘ ਜੀ ਕਿਸੇ ਮਜਬੂਰੀ ਕਾਰਣ ਸਵਾਲਾਂ ਦੇ ਜਵਾਬ ਦੇਣ ਤੋਂ ਅਸਮਰਥ ਹਨ ਤਾਂ ਕੋਈ ਗੱਲ ਨਹੀਂ, ਪਰ ਉਨ੍ਹਾਂ ਦੇ ਲੇਖਾਂ ਤੋਂ ਪੈਦਾ ਹੋਏ ਸਵਾਲ ਤਾਂ ਪਾਠਕਾਂ ਦੇ ਸਾਹਮਣੇ ਆਉਣੇ ਚਾਹੀਦੇ ਹਨ। ਕੋਈ ਹੋਰ ਪਾਠਕ ਵੀ ਤਾਂ ਇਨ੍ਹਾਂ ਸਵਾਲਾਂ ਬਾਰੇ ਵਿਚਾਰ ਸਾਂਝੇ ਕਰ ਸਕਦੇ ਹਨ। ਜਿਸ ਸੱਜਣ ਦੇ ਜ਼ਰੀਏ ਉਨ੍ਹਾਂ ਦੇ ਲੇਖ ਇੱਥੇ ਛਪ ਰਹੇ ਹਨ ਉਹ ਸੱਜਣ ਵੀ ਵਿਚਾਰ ਸਾਂਝੇ ਕਰ ਸਕਦੇ ਹਨ, ਜਾਂ ਗਿਆਨੀ ਜੀ ਤੋਂ ਜਵਾਬ ਮੰਗਵਾ ਸਕਦੇ ਹਨ।
ਕਿਸੇ ਵੀ ਲੇਖਕ ਦੇ ਲੇਖਾਂ ਵਿੱਚੋਂ ਪੈਦਾ ਹੋਏ ਸਵਾਲਾਂ ਲਈ ਉਸ ਦੀ ਲਿਖਤ ਦੇ ਅੰਸ਼ ਪੇਸ਼ ਕਰਨੇ ਅਤੇ ਉਸ ਲੇਖਕ ਦਾ ਨਾਮ ਲਿਖਣਾ ਇੱਕ ਮਜਬੂਰੀ ਹੈ। ਇਸ ਲਈ ਆਪ ਜੀ ਅੱਗੇ ਬੇਨਤੀ ਹੈ ਕਿ ਜਿਸ ਤਰ੍ਹਾਂ ਆਪ ਨੂੰ ਠੀਕ ਲੱਗੇ ਕੋਈ ਸੇਧ ਦੇ ਕੇ ਸਵਾਲ ਪੁੱਛਣ ਦੀ ਇਜਾਜਤ ਦਿੱਤੀ ਜਾਵੇ ਤਾਂ ਕਿ ਸਿੱਖ ਮਾਰਗ ਤੇ ਮਹੌਲ ਵੀ ਠੀਕ ਬਣਿਆ ਰਹੇ ਅਤੇ ਵਿਚਾਰ ਵੀ ਸਾਂਝੇ ਹੁੰਦੇ ਰਹਿਣ।
ਇਕ ਗੱਲ ਆਪ ਜੀ ਨਾਲ ਹੋਰ ਸਾਂਝੀ ਕਰਨੀ ਚਾਹੁੰਦਾ ਹਾਂ। ਆਪ ਨੇ ਲਿਖਿਆ ਹੈ; ਨਰਕ- ਸੁਰਗ, ਚਿੱਤਰ-ਗੁਪਤ, ਧਰਮਰਾਜ ਜਾਂ 84 ਲੱਖ ਜੂਨਾਂ ਬਾਰੇ ਸਪੱਸ਼ਟ ਹੈ ਕਿ ਗੁਰਬਾਣੀ ਇਨ੍ਹਾਂ ਨੂੰ ਨਹੀਂ ਮੰਨਦੀ।
ਸ: ਮੱਖਣ ਸਿੰਘ ਜੀ! ਆਪ ਜੀ ਦੇ ਇਨ੍ਹਾਂ ਨੁਕਤਿਆਂ ਬਾਰੇ ਮੈਂ ਆਪ ਨਾਲ 100% ਸਹਿਮਤ ਹਾਂ। (ਮੇਰੇ ਵਿਚਾਰ ਅਨੁਸਾਰ ਗੁਰਮਤਿ 84 ਲੱਖ ਜੂਨਾਂ ਦੀ ਗਿਣਤੀ ਨੂੰ ਨਹੀਂ ਮੰਨਦੀ, ਪਰ ਅਨੇਕਾਂ ਜੂਨਾਂ ਨੂੰ ਮੰਨਦੀ ਹੈ)। ਪਰ ਨਰਕ-ਸੁਰਗ, ਚਿੱਤਰ-ਗੁਪਤ, ਧਰਮਰਾਜ, 84 ਲੱਖ ਜੂਨਾਂ ਦੀ ਗਿਣਤੀ ਆਦਿ ਦੀ ਹੋਂਦ ਨੂੰ ਸਵਿਕਾਰ ਕਰਨ ਵਾਲੇ ਕਿਸੇ ਵੀ ਸੱਜਣ ਦੇ ਵਿਚਾਰ ਮੈਂ ਅੱਜ ਤੱਕ ਸਿੱਖ ਮਾਰਗ ਤੇ ਨਹੀਂ ਪੜ੍ਹੇ। ਇਹ ਗੱਲਾਂ ਗੁਰਬਾਣੀ ਦੇ ਸੰਕਲਪ “ਆਵਾਗਉਣ” ਨੂੰ ਮੰਨਣ ਵਾਲਿਆਂ ਨੂੰ ਬਦਨਾਮ ਕਰਨ ਲਈ ਕਈ ਲੇਖਕਾਂ ਵੱਲੋਂ ਆਪਣੇ ਆਪ ਜੋੜੀਆਂ ਜਾਂਦੀਆਂ ਹਨ। ਮਿਸਾਲ ਦੇ ਤੌਰ ਤੇ:
“…. ਪਰਚਾਰ ਕਰ ਰਹੇ ਹਾਂ ਕਿ ਜ਼ਮੀਨ ਦੇ ਤਲ਼ ਤੇ ਕੋਈ ਵੱਖਰਾ ਦੇਸ਼ ਹੈ ਜਿੱਥੇ ਰੱਬ ਜੀ ਤੇ ਉਸ ਦੇ ਕਰਿੰਦੇ ਧਰਮਰਾਜ, ਚਿੱਤਰ-ਗੁਪਤ, ਜਮ ਆਦਿ ਦੀ ਕਚਿਹਰੀ ਹੁੰਦੀ ਹੈ। ਧਰਮਰਾਜ ਆਪਣੀ ਕਚਿਹਰੀ ਲਾ ਕੇ ਬੈਠਾ ਹੋਇਆ ਹੈ ਤੇ ਵੱਖ ਵੱਖ ਮੁਲਕਾਂ ਦੇ ਲੋਕ ਧੜਾ ਧੜ ਜਾ ਰਹੇ ਹਨ। ਚਿੱਤਰ-ਗੁਪਤ ਧਰਮਰਾਜ ਨੂੰ ਸਾਰੀ ਰਿਪੋਰਟ ਦੇਂਦੇ ਹਨ ਜਿਸ ਬੰਦੇ ਨੇ ਮਾੜੇ ਕਰਮ ਕੀਤੇ ਹਨ…. .”।
“…ਓਥੇ ਧਰਮਰਾਜ ਦੀਆਂ ਬਹੁਤ ਵੱਡੀਆਂ ਵੱਡੀਆਂ ਬਾਹਾਂ, ਅੱਖਾਂ, ਹੱਥ, ਪੈਰ, ਜਨੀ ਕਿ ਬਹੁਤ ਵੱਡ-ਆਕਾਰੀ ਰੂਪ ਵਿੱਚ ਬੈਠਾ ਹੋਇਆ ਹੈ। ਕਿਸੇ ਪਾਸੇ ਗਰਮ ਕੜਾਹੇ ਤੇਲ ਦੇ ਤਪ ਰਹੇ ਹਨ, ਜਿਨ੍ਹਾਂ ਵਿੱਚ ਮੰਦਕਰਮੀ ਖੋਟੀ ਮੱਤ ਤੇ ਨਾਮ ਨਾ ਸਿਮਰਨ ਵਾਲਿਆਂ ਨੂੰ ਤਲ਼ਿਆ ਜਾ ਰਿਹਾ ਹੈ……”।
ਇਸ ਤਰ੍ਹਾਂ ਦੀਆਂ ਲਿਖਤਾਂ ਸਿੱਖ ਮਾਰਗ ਤੇ ਮੈਂ ਅੱਜ ਤੱਕ ਕਿਸੇ ਲੇਖਕ ਦੀਆਂ ਨਹੀਂ ਪੜ੍ਹੀਆਂ। ਕਈ ਵਿਦਵਾਨਾਂ ਵੱਲੋਂ ਇਸ ਤਰ੍ਹਾਂ ਦੀਆਂ ਗੱਲਾਂ, ਆਵਾਗਉਣ ਨੂੰ ਮੰਨਣ ਵਾਲਿਆਂ ਨਾਲ, ਪਾਠਕਾਂ ਵਿੱਚ ਉਨ੍ਹਾਂ ਦੀ ਇਮੇਜ ਖਰਾਬ ਕਰਨ ਲਈ ਅਤੇ ਆਪਣੀਆਂ ਗੱਲਾਂ ਨੂੰ ਅਸਰਦਾਰ ਬਨਾਉਣ ਲਈ ਆਪਣੇ ਆਪ ਜੋੜੀਆਂ ਜਾਂਦੀਆਂ ਹਨ। ਹਾਂ ਇਸ ਤਰ੍ਹਾਂ ਦੀਆਂ ਗੱਲਾਂ ਮੰਨਣ ਵਾਲਿਆਂ ਦੀ ਗਿਣਤੀ ਵੀ ਕੋਈ ਘੱਟ ਨਹੀਂ ਹੈ। ਪਰ ਜੇ ਕੋਈ ਇਸ ਤਰ੍ਹਾਂ ਦੇ ਵਿਚਾਰ ਸਿੱਖ ਮਾਰਗ ਤੇ ਪੇਸ਼ ਕਰੇਗਾ ਤਾਂ ਉਸ ਤੇ ਵੀ ਵਿਚਾਰ ਕੀਤੀ ਜਾ ਸਕਦੀ ਹੈ। ਪਰ ਮੈਂ ਅੱਜ ਤੱਕ ਇਸ ਤਰ੍ਹਾਂ ਦੇ ਵਿਚਾਰ ਸਿੱਖ ਮਾਰਗ ਤੇ ਨਹੀਂ ਪੜ੍ਹੇ।
ਇਕ ਗੱਲ ਹੋਰ- ਹਰ ਵਿਅਕਤੀ ਦਾ ਕੰਮ ਕਰਨ ਦਾ ਕੋਈ ਖ਼ਾਸ ਦਾਇਰਾ ਹੁੰਦਾ ਹੈ। ਇਸ ਵਿੱਚ ਕੋਈ ਸ਼ਕ ਨਹੀਂ ਕਿ ਗੁਰਚਰਨ ਸਿੰਘ ਜਿਉਣਵਾਲਾ ਦੀ ਦਸਮ ਗ੍ਰੰਥ, ਭਾਈ ਬਾਲੇ ਵਾਲ਼ੀ ਜਨਮ ਸਾਖੀ, ਆਸ਼ੂਤੋਸ਼ ਦੇ ਗੁਰਮਤਿ ਵਿਰੋਧੀ ਗ੍ਰੰਥ ਬਾਰੇ ਜੋ ਖੋਜ ਹੈ ਕਾਬਲੇ ਤਾਰੀਫ਼ ਹੈ। ਪਰ ਗੁਰਬਾਣੀ ਬਾਰੇ ਉਨ੍ਹਾਂ ਦੇ ਸਿੱਖ ਮਾਰਗ ਤੇ ਜੋ ਵਿਚਾਰ ਅੱਜ ਤੱਕ ਛਪੇ ਹਨ ਉਨ੍ਹਾਂ ਬਾਰੇ ਮੈਂ ਬਿਲਕੁਲ ਵੀ ਸਹਿਮਤ ਨਹੀਂ ਹਾਂ। ਮੇਰਾ ਕਿਸੇ ਵੀ ਸੱਜਣ ਨਾਲ ਜ਼ਾਤੀ ਲਗਾਵ ਜਾਂ ਵਿਰੋਧ ਨਹੀਂ ਹੈ। ਕਿਸੇ ਖ਼ਾਸ ਨੁਕਤੇ ਬਾਰੇ ਕਿਸੇ ਨਾਲ ਵਿਰੋਧ ਹੋਣ ਤੇ ਵੀ ਉਸ ਦੇ ਚੰਗੇ ਕੰਮਾਂ ਦੀ ਤਾਰੀਫ਼ ਕਰਨ ਵਿੱਚ ਮੈਨੂੰ ਕੋਈ ਝਿਜਕ ਨਹੀਂ ਹੈ।
ਅਖੀਰ ਵਿੱਚ ਇੱਕ ਵਾਰੀਂ ਫ਼ਿਰ ਆਪ ਜੀ ਅੱਗੇ ਬੇਨਤੀ ਹੈ ਕਿ ਗਿ: ਗੁਰਬਚਨ ਸਿੰਘ ਥਾਈਲੈਂਡ ਵਾਲੇ ਜਾਂ ਹੋਰ ਸੱਜਣਾਂ ਦੀਆਂ ਲਿਖਤਾਂ ਬਾਰੇ ਜੇ ਕਿਸੇ ਦੇ ਕੋਈ ਸਵਾਲ ਹੋਣ ਤਾਂ ਪਾਠਕਾਂ ਨੂੰ ਕੋਈ ਸੇਧ ਦੇ ਕੇ ਸਵਾਲ ਪੁੱਛਣ ਦੀ ਇਜਾਜਤ ਦਿੱਤੀ ਜਾਵੇ। ਧੰਨਵਾਦ।
ਜਸਬੀਰ ਸਿੰਘ (ਕੈਲਗਰੀ)
(ਸੰਪਾਦਕ ਵਲੋਂ:- ਸਵਾਲ ਤੁਸੀਂ ਜਿਸ ਨੂੰ ਮਰਜ਼ੀ ਪੁੱਛੋ ਪਰ ਜੇ ਕਰ ਤੁਸੀਂ ਇਹ ਸਮਝੋ ਕਿ ਜੇ ਕਰ ਜਵਾਬ ਨਾ ਆਵੇ ਤਾਂ ਮੱਖਣ ਸਿੰਘ ਉਹਨਾ ਤੋਂ ਜਵਾਬ ਲੈ ਕੇ ਦੇਵੇ ਤਾਂ ਇਹ ਮੇਰੇ ਲਈ ਮੁਸ਼ਕਲ ਕੰਮ ਹੈ। ਕਿਉਂਕਿ ਨਾ ਤਾਂ ਮੇਰੇ ਕੋਲ ਸਮਾਂ ਹੈ ਅਤੇ ਨਾ ਹੀ ਮੈਂ ਬਹੁਤਾ ਕਿਸੇ ਨੂੰ ਫੂਨ ਕਰਦਾ ਹਾਂ। ਜਿਤਨਾ ਕੁ ਤੁਹਾਡੇ ਨਾਲ ਸੰਪਰਕ ਹੈ ਇਤਨਾ ਕੁ ਹੀ ਬਾਕੀਆਂ ਨਾਲ ਹੈ ਥੋੜਾ ਬਹੁਤ ਹੀ ਫਰਕ ਹੋਵੇਗਾ। ਜਦੋਂ ਆਵਾ ਗਉਣ ਅਤੇ ਜੂਨਾ ਬਾਰੇ ਚਰਚਾ ਚਲ ਰਹੀ ਸੀ ਅਤੇ ਮੁੜ-ਮੁੜ ਕੇ ਉਹਨਾ ਹੀ ਗੱਲਾਂ ਦਾ ਦੁਹਰਾਓ ਹੋ ਰਿਹਾ ਸੀ ਤਾਂ ਮੈਂ ਇਹ ਚਰਚਾ ਬੰਦ ਕਰਨ ਬਾਰੇ ਕਈ ਵਾਰੀ ਨੋਟ ਲਾ ਚੁਕਾ ਸੀ ਤਾਂ ਹੋ ਸਕਦਾ ਹੈ ਕਿ ਉਸ ਸਮੇਂ ਤੁਹਾਡੇ ਇਹ ਲੇਖ ਆਏ ਹੋਣ ਅਤੇ ਚਰਚਾ ਬੰਦ ਕਰਨ ਦੇ ਕਾਰਣ ਨਾ ਲਾਏ ਹੋਣ ਅਤੇ ਡਿਲੀਟ ਕਰ ਦਿੱਤੇ ਹੋਣ। ਹਾਂ, ਤੁਹਾਡਾ ਇੱਕ ਲੇਖ ਇੱਕ ਉਅੰਕਾਰ ਬਾਰੇ ਜਰੂਰ ਅਣ ਛਪਿਆ ਪਿਆ ਹੈ ਅਤੇ ਇਸ ਨੂੰ ਠਹਿਰ ਕੇ ਛਾਪਣ ਬਾਰੇ ਤੁਹਾਨੂੰ ਦੱਸ ਵੀ ਦਿੱਤਾ ਸੀ। ਜੇ ਕਰ ਤੁਸੀਂ ਇਹ ਸਮਝਦੇ ਹੋ ਕਿ ਤੁਹਾਡੇ ਨਾਲ ਫਰਕ ਕਰਦਾ ਹਾਂ ਤਾਂ ਨਹੀਂ ਲਾਏ ਤਾਂ ਫਿਰ ਤੁਹਾਡੀਆਂ ਇਤਨੀਆਂ ਚਿੱਠੀਆਂ ਵੀ ਨਹੀਂ ਸੀ ਛਪਣੀਆਂ)


(01/11/09)
ਹਰਪਾਲ ਸਿੰਘ

WAHEGURU JI KA KHALSA

WAHEGURU JI KI FATEH

FIR UTHI AAKHIR SDA TAUHEED KI PUNJAB SE

HIND KO MARAD KAMIL NE JAGAYA KHAAB SE

JAGAT GUR BABA , GURU NANAK SAHIB JI DE PRAKASH PURAV DE LAKH -LAKH VADAI HOVE JI.

AAYO GURU BABA JI DE ! KIRAT KARO ,NAAM JAPO, VAND CHHAKO DE MAHAN SIDHAAT NU

APNE JEEVAN VICH DHAAL KE

PURE SANSAAR TAKK PAUCHAYE G

Chaakran pa khaak
Harpal Singh
Wherever spiritual wisdom appears
ignorance is dispelled.


(01/11/09)
ਦਰਸ਼ਨ ਸਿੰਘ ਘਣਕਸ

ਅਮਨਜੀਤ ਸਿੰਘ ਗਿੱਲ ਜੀ।

ਵਾਹਿਗੁਰੁ ਜੀ ਕਾ ਖਾਲਸਾ,

ਵਾਹਿਗੁਰੂ ਜੀ ਕੀ ਫਤਿਹ।

ਨਿਕੇ ਵੀਰ ਜੀ, ਮੈ ਸਾਰੇ ਟੂਰਾਂਟੋ ਦਾ ਠੇਕਾ ਨਹੀ ਲਿਆ, ਨਾ ਮੈਨੂੰ ਲੋੜ ਹੈ, ਪਰ ਟੂਰਾਟੋ ਦੀ ਸਿਖ੍ਹ ਸੰਗਤ ਸੂਚੇਤ ਹੈ, ਕਿਸਦਾ ਪਰਚਾਰ ਸੂਣਨਾ ਹੈ, ਕਿਸ ਦਾ ਨਹੀ। ਗੁਰੂ ਬਾਣੀ ਦਾ ਪ੍ਰਚਾਰ ਅਮਤ੍ਰਿਧਾਰੀ ਸਿੰਘ ਹੀ ਕਰ ਸੱਕਦਾ ਹੈ, ਦੂਸਰਾ ਨਹੀ।

ਦੂਸਰੀ ਗੱਲ ਮੇਰੀ ਝੁੰਡਲੀਂ ਕੋਈ ਨਹੀ ਹੈ, ਤੂਹਾਨੂੰ ਝੂਡਲੀ ਦੀ ਲੋੜ ਹੈ, ਤੂਹਾਡੀ ਉਮਰ ਵਿੱਚ ਝੁੰਡਲੀਆਂ ਬਣਦੀਆਂ ਅਤੇ ਢਹਿਦੀਆਂ ਰਹਿਦੀਆਂ ਹਨ। ਮੇਰੇ ਦੋਸਤ ਮਿਤਰ ਤੂਹਾਡੀ ਝੂੰਡਲੀ ਨਾਲੋ ਲੱਖਾ ਦਰਜੇ ਸੂਝਵਾਨ ਹਨ। ਬਾਕੀ ਰਹੀ ਕਿੜਾਂ ਦੀ ਗੱਲ, ਜੇ ਤੂਹਾਨੂੰ ਕਿੜਾਂ ਨਜਰ ਆ ਰਹੀਆਂ ਹਨ, ਤਾਂ ਇਹ ਭੀ ਗੁਰੂ ਦੇ ਭਾਣੇ ਵਿੱਚ ਹੀ ਹਨ, ਜਦੋਂ ਗੁਰੂ ਜੀ ਨੇ ਚਾਹਿਆ ਆਪੇ ਠੀਕ ਕਰ ਲਵੇਗਾ।

ਗੁਰਚਰਨ ਜਦੋਂ ਠੀਕ ਕੰਮ ਕਰਦਾ ਸੀ, ਮੈ ਇਸ ਦੀ ਸਲਾਗਾ ਕਰਦਾ ਸੀ, ਜਦੋਂ ਇਹ ਗਲ੍ਹਤ ਕੰਮ ਕਰਦਾ ਸੀ, ਤਾਂ ਮੈ ਇਸਨੂੰ ਰੋਕਦਾ ਸੀ। ਗੁਰਚਰਨ ਅੱਧੇ ਕੰਮ ਠੀਕ ਕਰਦਾ ਹੈ, ਅੱਧੇ ਕੁ ਕੰਮ ਖਰਾਬ ਕਰ ਲੈਦਾਂ ਹੈ। ਮੈ, ਗੁਰਚਰਨ ਨੂੰ ਤੂਹਾਡੇ ਨਾਲੋ ਜਾਦਾ ਜਾਣਦਾ ਹਾਂ, ਕਿਉਕਿ ਮੈ ਬਹੁਤ ਸਮਾ ਗੁਰਚਰਨ ਨਾਲ ਗੂਜਾਰਿਆ ਹੈ, ਤੂਸੀ ਸਾਰੇ, ਸੱਦੇ ਤੇ ਆਉਣ ਵਾਲੇ ਹੋਂ।

1= ਗੁਰਚਰਨ ਨਾਲ ਮੇਰੀ ਤੱਕਰਾਰ ਪਹਿਲੇ ਦਿਨ ਤੋਂ ਹੀ ਸੁਰੂ ਹੋ ਗਈ ਸੀ, ਜਦੋਂ ਮੇਰੇ ਘਰ ਕਈ ਪੱਤਵੰਤੇ ਬੰਦੇ ਆਏ ਹੋਏ ਸਨ, ਗੁਰਤੇਜ ਸਿੰਘ ਚੰਡੀਘੜ ਅਤੇ ਹਰਦੇਵ ਸਿੰਘ Syrigl qy keI hor ਸੱਜਨ imqr sn, ਗੁਰਚਰਨ ਵੀ ਨਾਲ ਹੀ ਸੀ, ਉਦੋਂ ਸਿੰਘ ਸਭਾ ਦੀ ਪਹਿਲੀ ਕੋਨਫਰੈਂਸ ਡਿਕਸੀ ਗੁਰਦਵਾਰੇ ਕੀਤੀ ਸੀ, ਇਸ ਤੋਂ ਪਤਾ ਕਰਨਾ ਕੀ ਗੱਲ ਸੀ।

2= ਗੁਰਚਰਨ ਨਾਲ ਮੇਰੀ ਬਹਿਸ ਗੁਰੂ ਬਾਣੀ ਦੀ ਡੂੰਗੀ ਵਿਚਾਰਧਾਰਾ ਤੇ ਬਹੁਤ ਵਾਰੀ ਹੋ ਚੁਕੀ ਹੈ, ਦੋ ਵਾਰ ਲੋਕਾਂ ਦੇ ਘਰਾਂ ਵਿਚ, ਕਈ ਵਾਰ ਮੇਰੇ ਘਰ ਵਿਚ, ਕਈ ਵਾਰ ਇਸਦੇ ਘਰ ਵਿਚ। ਸਾਡੀ ਵਿਚਾਰਧਾਰਾ ਵਿੱਚ ਬਹੁਤ ਅੰਤਰ ਹੈ, ਗੁਰਚਰਨ ਨੂੰ ਗੁਰੁ ਗਰੰਥ ਜੀ ਦੇ ਅਸਲ ਭਾਵ-ਅੰਸ ਦੀ ਸਮਝ ਨਹੀ ਪਈ, ਮੇਰੀ ਸਮਝ ਅੁਨਸਾਰ ਸਭ ਕੁੱਝ ਗੁਰੁ ਦੇ ਭਾਣੇ ਵਿਚ, ਹੁਕਮ ਵਿਚ, ਰਜਾ ਵਿੱਚ ਵਰਤ ਰਿਹਾ ਹੈ, ਗੁਰਚਰਨ ਭਾਣੇ ਨੂੰ ਨਹੀ ਮੰਨਦਾ, ਆਪਣੀ ਅਕਲ ਨਾਲ ਹੀ ਸਭ ਕੁੱਝ ਕੀਤਾ ਜਾਣਦਾ ਹੈ। ਤੂੰਹਾਨੂੰ ਮੇਰੀ ਚਿਠੀ ਰਾਹ ਪਿਆਂ ਜਾਣੀਏ, ਜਾਂ ਬਾਹ ਪਿਆਂ ਜਾਣੀਏਂ ਪੜ੍ਹ ਲੈਣੀ ਸੀ, ਉਸ ਵਿੱਚ ਗੁਰਚਰਨ ਦੀ ਕਾਮਰੇਡਾਂ ਵਾਲੀ ਸੋਚ 10 ਬੰਦਿਆਂ ਦੇ ਸਾਮਣੇ ਬਾਹਰ ਆ ਗਈ ਸੀ, ਤੁਹਾਡੇ ਲੋਕਾਂ ਵਾਸਤੇ ਗੁਰਚਰਨ ਨੂੰ ਸਮਝਣਾ ਮੁਸਕਲ ਹੈ, ਕਿਉਕੇ ਤੂਸੀ ਐਨੀ ਗਹਿਰਾਈ ਵਿੱਚ ਨਹੀ ਜਾ ਸਕਦੇ, ਨਾ ਤੂਹਾਡੇ ਪਾਸ ਸਮਾ ਹੈ, ਕਿਉਂਕਿ ਤੂਸੀ Part timer ਹੋਂ।

3= ਹੁਣ ਆਪਾਂ ਅਸਲ ਗੱਲ ਤੇ ਆਈਏ, ਤੂੰਸੀ ਕਿਰਪਾ ਕਰਕੇ ਗੁਰਚਰਨ ਦਾ ਇੱਕ ਲੇਖ ਜਰੂਰ ਪੜਨਾ, ਇਸ ਲੇਖ ਨੂੰ ਮੈ ਨਹੀ ਸੀ ਪੜਿਆ, ਹਰਜਿੰਦਰ ਸਿੰਘ ਭੰਮਰੇ ਨੇ ਮੈਨੂੰ ਇਸ ਲੇਖ ਵਾਰੇ ਦੱਸਿਆ ਹੈ, 7, 8, ਕੁ ਦਿਨ ਪਹਿਲਾਂ, ਤੱਦ ਮੈ ਸਿਖਮਾਰਗ ਤੇ ਚਿਠੀ ਪਾਉਣ ਦੀ ਕੋਸਿਸ ਕੀਤੀ ਸੀ ਪਰ ਸ: ਮੰਖਣ ਸਿੰਘ ਨੇ ਨਹੀ ਪਾਈ ਸਾਇਦ ਉਨ੍ਹਾ ਨੇ Delete ਕਰ ਦਿਤੀ ਸੀ।

ਇਸ ਲੇਖ ਦਾ ਸਿਰਲੇਖ ਹੈ- {ਮੁੰਡੇ ਅਤੇ ਕੁੜੀ ਦੀ ਪੈਦਾਇਸ ਬਾਰੇ ਗੁਰਮਿਤ ਅਤੇ ਵਿਗਿਆਨਕ ਪੱਖ} ਏਹ ਲੇਖ ਸਿਖਮਾਰਗ ਤੇ ਗੁਰਚਰਨ ਦੇ ਲੇਖਾਂ ਵਿੱਚ ਪਿਆ ਹੈ। ਕਿਰਪਾ ਕਰਕੇ ਸਾਰਾ ਲੇਖ, ਪੱੜ੍ਹਕੇ ਫਿਰ ਸਿਖ ਮਾਰਗ ਤੇ ਦੱਸਣਾ ਕੇ ਗੁਰਚਰਨ ਸਿੰਘ ਭੋਲੇ ਲੋਕਾਂ ਨੂੰ ਕੀ ਸਬਕ ਪੜ੍ਹਾ ਰਿਹਾ ਹੈ। ਜਿਸ ਕਿਤਾਬ ਦੀ ਏਹ ਮਸਹੂਰੀ ਕਰ ਰਿਹਾ ਹੈ, ਕੇ ਇਸ ਕਿਤਾਬ ਦੀ ਵਿਧੀ ਨਾਲ ਮੂੰਡੇ ਹੀ ਪੈਦਾ ਹੋਣਗੇ।

ਕੀ ਗੁਰੂ ਗਰੰਥ ਸਾਹਿਬ ਜੀ, ਸਾਨੂੰ ਗੁਰੂ ਦੇ ਸਿਖਾਂ ਨੂੰ ਕੋਈ ੲੈਸੀ ਹੈਦਾਇਤ ਦੇ ਰਹੇ ਹਨ ਕੇ, ਗੁਰੁ ਦੇ ਸਿਖ੍ਹ, ਗੁਰੁ ਗਰੰਥ ਜੀ ਦਾ ਰਾਹ ਭੁਲਾ ਕੇ, ਅਪਣੀ ਉਲਾਦ {ਬੱਚੇ} ਪੈਦਾ ਕਰਨ ਨੂੰ ਕਿਸੇ ਕਿਤਾਬ ਦੀਆਂ ਵਿਧੀਆਂ, ਰਿਧੀਆਂ ਵਿੱਚ ਫਸ ਜਈਏ।

ਇਹ ਕਿਤਾਬ ਜਿਸ ਵਿਚ, ਮੂੰਡੇ ਪੈਦਾ ਕਰਨ ਦੀਆਂ ਵਿਧੀਆਂ ਹਨ, ਗੁਰਚਰਨ ਨੇ ਆਪਣੇ ਪਿਆਰੇ ਮਿਤਰਾਂ ਨੂੰ ਵੀ ਦਿਤੀ ਸੀ, ਹਾਰਿਂਦਰ ਸਿੰਘ ਭੱਮਰਾ, ਅਤੇ ਜੱਸਵੀਰ ਸਿੰਘ ਮਾਂਗਟ ਨੂੰ, ਮੈ ਇਨ੍ਹਾ ਦੋਹਾਂ ਸਿੰਘਾ ਨੂੰ ਫੂਨ ਕਰਕੇ ਪਤਾ ਕੀਤਾ ਸੀ, ਇਨ੍ਹਾ ਦੋਹਾਂ ਸਿੰਘਾ ਨੇ ਮੈਨੂੰ ਦੁਸਿਆ ਸੀ ਕੇ, ਇਹ ਕਿਤਾਬ ਗੁਰਚਰਨ ਸਿੰਘ ਨੇ ਸਾਨੂੰ ਦਿਤੀ ਸੀ, ਪਰ ਅਸੀਂ ਇਸ ਕਿਤਾਬ ਨੂੰ ਨਹੀ ਬਰਤਿਆ ਅਤੇ, ਨਾ ਹੀ ਇਸ ਕਿਤਾਬ ਨੂੰ ਕੋਈ ਮੁਹੱਤਤਾ ਦਿਤੀ ਹੈ।

4= ਤੂਸੀਂ ਖੁਦ ਵਿਚਾਰ ਕਰਨੀ ਹੈ ਜੀ, ਕੀ? , ਗੁਰੂ ਨਾਨਕ ਪਾਤਸਾਹ ਜੀ ਦੇ ਵਰੋਸਾਏ ਹੋਏ ਸਿਖ੍ਹਾਂ ਨੇ ਗੁਰੁ ਸਾਹਿਬ ਜੀ ਦੇ ਪੂਰਨਿਆ ਤੇ ਚੱਲਣਾ ਹੈ ਜਾਂ, ਗੁਰਚਰਨ ਸਿੰਘ ਵਰਗੇ ਪਰਚਾਰਕਾਂ ਦੇ ਆਖੇ ਲੱਗਣਾ ਹੈ, ਜੇਹੜੇ ਮੂੰਡੇ ਜੱਮਣ ਦੀਆਂ ਵਿਧੀਆਂ ਦਾ ਪਰਚਾਰ ਕਰਦੇ ਹੋਣ।

5= ਕੀ? ਗਰੂ ਗਰੰਥ ਸਾਹਿਬ ਜੀ, ਆਪਦੇ ਪਿਆਰੇ ਸਿਖਾਂ ਨੂੰ, ਮੂੰਡੇ ਅਤੇ ਕੁੜੀ ਵਿੱਚ ਫਰਕ ਦੱਸਦੇ ਹਨ, ਕੀ? ਸਾਰੇ ਜੀ ਰੱਬ ਦੇ ਜੀ ਨਹੀ ਹਨ, ਕੀ? ੇਿੲਹ ਕਿਤੇ ਭਰੂਨ ਹੱਤਿਆ ਨਹੀ? ਸਿਖ੍ਹ ਹਮੇਸਾ ਹੀ ਗੁਰੂ ਜੀ ਦੇ ਭਾਣੇ ਵਿੱਚ ਜੀਵਨ ਵਸਰ ਕਰਨ ਵਾਲੇ ਹਨ।

6=ਜਿਨਾ ਗੰਦ ਗੁਰਚਰਨ ਸਿੰਘ ਨੇ, ਇਸ ਲੇਖ ਵਿਚ, ਅੱਖਰਾਂ ਨਾਲ ਭਰਿਆ ਹੈ, ਗੁਰਚਰਨ ਨੂੰ ਆਖੋ ਕੇ ਐਸੀ ਵਿਧੀ, ਇਨ੍ਹਾ ਹੀ ਅੱਖਰਾ ਵਿੱਚ ਕਿਸੇ ਗੁਰੂਦਵਾਰੇ ਆਈ ਸੰਗਤ ਅਗੇ ਪਰਚਾਰ ਕਰੇ, ਤੇ, ਫਿਰ ਦੇਖੇ ਸੰਗਤ ਕਿਸ ਤਰਾਂ ਇਸ ਦੀ ਸੇਵਾ ਕਰੋਗੀ।

7= ਅਮਨਜੀਤ ਸਿੰਘ ਗਿੱਲ ਜੀ, ਜੇ ਤੂਹਾਨੂੰ ਗੁਰੂ ਬਾਣੀ ਦਾ ਭਾਵ ਅਰਥ ਖੋਜਣ ਦਾ ਸੋਕ ਹੈ, ਤਾਂ ਡਾ: ਸਾਹਿਬ ਸਿੰਘ ਜੀ ਦਾ, ਸ੍ਰੀ ਗੁਰੁ ਗਰੰਥ ਸਾਹਿਬ ਦਰਪਣ ਪੜ੍ਹੋ, ਤੂਹਾਨੂੰ ਹੋਰ ਕਿਸੇੰ ਪਰਚਾਰਕ ਦੀਆਂ ਗੱਲਾਂ ਸੁਣਨ ਦੀ ਲੋੜ ਨਹੀ ਰਹਿਣੀ, ਕਈ ਵਾਰ ਪਰਚਾਰਕਾ ਦੀਆਂ ਗੱਲਾਂ ਸੁਣ ਕੇ ਭੁਲੇਖੇ ਪੈ ਜਾਦੇ ਹਨ, ਮੈਨੂੰ ਵੀ ਜੂਆਨੀ ਵਿੱਚ ਕਈ ਪ੍ਰਚਾਰਕਾਂ ਨੇ ਭੂਲੇਖੇ ਪਾ ਦਿਤੇ ਸਨ, ਕਿਉਂਕਿ, ਹਰ ਪਰਚਾਰਕ ਦੀ ਸੋਚ {Personality} ਉਸ ਦੇ ਪਰਚਾਰ ਵਿੱਚ ਬੜੀ ਹੂੰਦੀ ਹੈ।

ਸਿਖਮਾਰਗ ਤੇ ਵੀ ਕਈ ਬਹੁਤ ਵੱਧੀਆ ਲੇਖੱਕ ਹਨ, ਜਿਵੇਂ: ਪ੍ਰਿਸੀਪਲ ਸੁਰਜੀਤ ਸਿੰਘ ਜੀ ਦਿਲੀ-ਜੱਸਵੀਰ ਸਿੰਘ ਜੀ ਵੈਨਕੂਵਰ-ਡਾ: ਗੁਰਮੁਖ ਸਿੰਘ ਜੀ-ਗੁਰਇੰਦਰ ਸਿੰਘ ਪਾਲ ਜੀ-ਗੁਰਮੀਤ ਸਿੰਘ ਜੀ ਆਸਟ੍ਰੇਲੀਆ- ਗਿਆਨੀ ਸੰਤੋਖ ਸਿੰਘ ਜੀ-ਜੱਸਵੀਰ ਸਿੰਘ ਜੀ ਕੇਲਗਰੀ-ਅਤੇ ਕਈ ਹੋਰ ਵੀ ਵਿਦਵਾਨ ਹਨ, ਮੈਨੂੰ ਜਾਦ ਨਹੀ ਆ ਰਹੇ ਜੋ ਗੁਰੂ ਸਬਦ ਨੂੰ ਸਰਲ ਕਰਕੇ ਦੱਸ ਦੇ ਹਨ।

8= ਗੁਰਚਰਨ ਦੀ ਆਪਣੀ ਵਿਚਾਰਧਾਰਾ ਹੈ, ਪਰ ਮੈਂਨੂੰ ਇਸ ਵਿਚੋਂ ਕਾਮਰੇਡੀ ਤੇ ਨਾਸਤਿਕਤਾ ਨਜਰ ਆਉਂਦੀ ਹੈ, ਕਉਕਿ, ਗੁਰੂ ਦੀ ਰਜਾ, ਭਾਣਾ, ਹੁਕਮ ਨੂੰ ਗੁਰਚਰਨ ਨਹੀ ਮੰਨਦਾ, ਗੁਰਚਰਨ ਅੰਮ੍ਰਿਤ ਦਾ ਧਾਰਨੀ ਨਹੀ ਬਣਨਾ ਚਾਹੂੰਦਾ, ਨਾਮ ਸਿਮਰਨ ਨੂੰ ਗੋਰੱਖ ਧੰਦਾ ਕਹਿਦਾ ਹੈ, ਗੁਰਚਰਨ ਦਾ ਦਾਵਾ ਹੈ, ਸਰੂਪ ਵਿੱਚ ਸਿਖ੍ਹੀ ਨਹੀ ਹੈ, ਸਿਖ੍ਹੀ ਵਿੱਚ ਸਰੂਪ ਹੈ। ਇਨ੍ਹਾ ਗੱਲਾਂ ਨਾਲ ਗੁਰਚਰਨ ਸਿਖ੍ਹੀ ਦੀਆਂ ਮੁੰਡਲੀਆਂ ਕੀਮਤਾ ਨੂੰ ਸੱਟ ਮਾਰਦਾ ਹੈ। ਕਾਮਰੇਡ ਸਿਖ੍ਹ ਹੀ ਐਸੀਆ ਗੱਲਾਂ ਕਰਦੇ ਹਨ।

ਗੁਰਚਰਨ ਕਈ ਲੇਖਾਂ ਵਿੱਚ ਗੁਰੂ ਸਾਹਿਬ ਜੀ ਨੂੰ ਉਧਾਂਰਣ ਬਣਾ ਕੇ ਆਪਦੀ ਗੱਲ ਨੂੰ ਸਹੀ ਕਰਨ ਦੀ ਕਮੀਨੀ ਹਰਕਤ ਕਰਦਾ ਹੈ। ਇਸ ਲੇਖ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਉਧਾਰਣ ਬਣਾਉਦਾ ਹੈ, ਕੇ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 27 ਸਾਲ ਬੱਚਾ ਪੈਦਾ ਨਹੀ ਸੀ ਹੋੲਆ, ਕੀ ਗੁਰੁ ਤੇਗ ਬਹਾਦਰ ਜੀ ਨੇ ਆਪਣੀ ਊਲਾਦ ਵਾਸਤੇ ਕੋਈ ਐਸਾ ਅਖੰਡ ਪਾਠ ਕਿਊਂ ਨਹੀ ਕਰਵਾਇਆ? ਏਥੇ ਗੁਰਚਰਨ ਅਖੰਡ ਪਾਠਾਂ ਦੀ ਗੱਲ ਕਰਦਾ ਹੈ, ਗੁਰਚਰਨ ਖੁਦ ਦਿਲੀ ਵਿੱਚ ਅਖੰਡ ਪਾਠਾਂ ਦੀਆਂ ਰੋਲਾਂ ਲਾਉਂਦਾ ਰਿਹਾ ਹੈ। ਇੱਕ ਹੋਰ ਲੇਖ ਵਿੱਚ ਗੁਰਚਰਨ ਗੁਰੂ ਨਾਨਕ ਸਾਹਿਬ ਜੀ ਦੀ ਪਿਆਰੀ ਭੈਣ ਮਾਤਾ ਨਾਨਕੀ ਜੀ ਨੂੰ ਉਧਾਰਣ ਬਣਾਉਦਾ ਹੈ, ਮੇਰਾ ਭਾਵ ਇਹ ਹੈ, ਕੇ ਗੁਰਚਰਨ ਨੂੰ ਅਪਦੇ ਲੇਖਾਂ ਜਾਂ ਚਿਠੀਆਂ ਵਿੱਚ ਗੁਰੂ ਸਾਹਿਬ ਨੂੰ, ਜਾਂ ਗੁਰੂ ਸਾਹਿਬ ਜੀ ਦੇ ਪਰਵਾਰਾ ਨੂੰ ਉਧਾਰਣ ਨਹੀ ਬਣਾਉਣਾ ਚਾਹੀਦਾ।

ਆਮ ਕਰਕੇ ਕਾਮਰੇਡ ਸੋਚ ਵਾਲੇ ਲੋਕ ਗੁਰੁ ਸਹਿਬਾਂ ਨੂੰ ਆਪਦੀਆਂ ਉਧਾਰਣਾ ਨਾਲ ਆਪਦੀਆਂ ਗੱਲਾਂ ਸਿਧ ਕਰਨ ਦੀ ਸਰਾਰੱਤ ਕਰਦੇ ਹਨ।

9=ਅਮਨਜੀਤ ਸਿੰਘ ਗਿਲ ਜੀ, ਜਦੋਂ ਤੂੰਸੀਂ ਅਗਲੀ ਵਾਰ ਗੁਰਚਰਨ ਸਿੰਘ ਦਾ ਪਰਚਾਰ ਸੁਣਨ ਗਏ, ਤਾਂ ਗੁਰਚਰਨ ਤੋਂ ਜਰੂਰ ਪਤਾ ਕਰਨਾ, ਕੇ, ਗੁਰਚਰਨ ਆਪਦੇ ਲੇਖ {ਮੂੰਡੇ ਅਤੇ ਕੁੜੀ ਦੀ ਪੈਦਾਇਸ਼ ਬਾਰੇ, ਗੁਰਮਿਤ ਅਤੇ ਵਿਗਿਅਨਕ ਪੱਖ} ਵਿੱਚ ਇੱਕ ਥਰਮਾਮੀਟਰ ਦੀ ਗੱਲ ਕਰਦਾ ਹੈ, ਮੈਨੂੰ ਸਮਝ ਨਹੀ ਆਈ ਕੇ, ਥਰਮਾਮੀਟਿਰ ਦੀ ਕੀ ਜਰੂਰਤ ਹੈ, ਮੂੰਡੇ ਪੈਦਾ ਕਰਨ ਲਈ, ਭਾਵੇ ਮੈਨੂੰ ਇਸਦੀ ਜਰੂਰੱਤ  ਨਹੀ ਹੈ, ਸਿਰਫ ਜਾਣਕਾਰੀ ਚ ਵਾਧਾ ਕਰਨ ਨੂੰ ਪਤਾ ਕਰਨਾ ਚਾਹੁੰਦਾਂ ਹਾਂ, ਕੇ ਇਹ ਥਰਮਾਮੀਟਰ ਬੰਦੇ ਨੇ ਵਰਤਣਾ ਹੈ, ਜਾ ਔਰੱਤ ਨੇ? ਤੂਹਾਡਾ ਪ੍ਰਚਾਰਕ ਤਾਂ ਬੜਾ ਗੁਣੀ ਗਿਆਨੀ ਹੈ, ਨਾਲੇ ਮੂੰਡੇ ਦਈਂ ਜਾਦਾਂ ਹੈ, ਨਾਲੇ ਸਿਖ੍ਹੀ ਦਾ ਪ੍ਰਚਾਰ ਕਰੀਂ ਜਦਾਂ ਹੈ।

10=ਸਾਡੇ ਪਰਵਾਰਾਂ ਵਿੱਚ ਤਾਂ ਬਾਪੂ ਜੀ ਹੋਣਾ ਨੇ ਨਿਆਣੇਇਆਂ ਦੀਆਂ ਕਤਾਰਾਂ ਲਾ ਦਿਤੀਆਂ ਸਨ, ਬਾਪੂ ਜੀ ਹੋਣਾ ਨੂੰ ਤਾਂ ਥਰਮਾਮੀਟਰਾਂ ਦਾ ਪਤਾ ਹੀ ਨਹੀ ਸੀ, ਨਾ ਹੀ ਪਿੰਡਾਂ ਵਿੱਚ ਥਰਮਾਮੀਟਰ ਹੂੰਦੇ ਸਨ। ਮੈਰੇ ਘਰ ਵੀ ਨਿਆਣੇ ਪੈਦਾ ਹੋਏ ਹਨ, ਸਾਡੇ ਡਾਕਟਰ ਨੇ ਤਾਂ ਸਾਨੂੰ ਕੋਈ ਥਰਮਾਮੀਟਰ ਨਹੀ ਦਿਤਾ ਸੀ।

ਇਕ ਗੱਲ ਹੋਰ ਭੁਲ ਗਿਆਂ ਸਾਂ, ਤੂੰਸੀ ਕਿਰਪਾ ਕਰਕੇ, ਇੱਕ ਕਤਾਬ ਪੱੜ੍ਹ ਲੈਣੀ, ਜਿਸ ਦਾ ਨਾ ਹੈ, ਧਰਤ ਪਰਾਈ ਆਪਣੇ ਲੋਕ, ਇਹ ਕਿਤਾਬ ਟੂਰਾਂਟੋ ਦੇ ਇੱਕ ਲਿਖਾਰੀ ਦੀ ਹੈ, ਉਸ ਦਾ ਨਾ ਹੈ, ਬਲਬੀਰ ਸਿੰਘ ਮੋਮੀ, ਇਹ ਲਿਖਾਰੀ ਨੂੰ ਸਰਾਬ ਦੀ ਘੁਟ ਪਿਲਾ ਕੇ ਜੋ ਮਰਜੀ ਕਿਸਾ ਆਪਣੇ ਤੇ ਲਿਖਵਾ ਲਵੋ, ਗੁਰਚਰਨ ਦਾ ਕਿਸਾ ਵੀ ਇਸੇ ਕਿਤਾਬ ਵਿੱਚ ਹੈ, ਇਹ ਲਿਖਾਰੀ ਲੋਕਾਂ ਤੋਂ ਡਾਲਰ ਅਕੱਠੇ ਕਰਕੇ ਸ਼ਰਾਬਾਂ ਦੀਆਂ ਬੋਤਲਾਂ ਪੀ ਲੈਦਾਂ ਹੈ, ਅਤੇ ਲੋਕਾਂ ਦੀਆਂ ਮੱਸਹੂਰੀਆਂ ਦੇ ਕਿਸੇ ਲਿਖ ਮਾਰਦਾ ਹੈ, ਗੁਰਚਰਨ ਆਮ ਹੀ ਇਸ ਲਿਖਾਰੀ ਦੇ ਨਾਲ ਪਾਰਟੀਆਂ ਤੇ ਦੇਖਿਆ ਜਾ ਸੱਕਦਾ ਹੈ। ਗੁਰਚਰਨ ਨੇ ਮੈਨੂੰ ਇਸ ਸ਼ਰਾਬੀ ਲਿਖਾਰੀ ਨੂੰ ਦੋ ਤਿਨ ਵਾਰ ਮਲਾਇਆ ਸੀ, ਮੈ ਇਸ ਲਿਖਾਰੀ ਨੂੰ ਇਸ ਕਿਤਾਬ ਦੇ ਮੱਕਸਦ ਵਾਰੇ ਪੂਛਿਆ ਸੀ, ਕਿ ਤੂੰ ਪੈਸੇ ਲੇ ਲੋਕਾਂ ਦੀ ਮੱਸਹੂਰੀ ਦੇ ਕਿਸੇ ਕਿਉਂ ਲਖਿ ਰਿਹਾ ਹੈਂ, ਤਾਂ ਉਸ ਨੂੰ ਕੋਈ ਗੱਲ ਨਹੀ ਆਈ ਸੀ। ਗੁਰਚਰਨ ਇਸ ਲਿਖਾਰੀ ਨੂੰ ਮੇਰੇ ਘਰ ਵੀ ਲੈ ਕੇ ਆਇਆ ਸੀ। ਹਾਲੇ ਤੱਕ ਇਸ ਲਿਖਾਰੀ ਨੂੰ ਇਹ ਸਮਝ ਨਹੀ ਪਈ, ਕੇ ਲੋਕ ਆਪਣੇ ਕਦੇ ਨਹੀ ਹੂੰਦੇ, ਧਰਤ ਪਰਾਈ ਕਦੇ ਨਹੀ ਹੂੰਦੀ।

ਦਰਸਣ ਸਿੰਘ ਘਣਕਸ {ਭੁਲ ਚੂਕ ਦੀ ਖਿਮਾ ਕਰਨੀ ਜੀ}


{ਨੋਟ:- ਪਿਛਲੇ ਹੋਰ ਪੱਤਰ ਪੜ੍ਹਨ ਲਈ ਐਰੋ (ਤੀਰ) ਨੂੰ ਕਲਿਕ ਕਰੋ ਜੀ}


HOME
.