.


(31/12/09)
ਡਾ. ਭਗਵੰਤ ਸਿੰਘ ਸੰਧੂ

ਸਰਦਾਰ ਮੱਖਣ ਸਿੰਘ ਜੀ,
ਸਰਦਾਰ ਤਰਲੋਚਨ ਸਿੰਘ ਜੀ ਨੇ ਆਪਣੇ ਲੇਖ ਵਾਪਿਸ ਲੈ ਲਏ, ਸ਼ਲਾਘਾਯੋਗ ਕਦਮ ਹੈ ਕਿਉਂਕਿ ਇਹ ਲੇਖ ਕਿਸੇ ਵੀ ਪਾਠਕ ਦਾ ਕੁੱਝ ਵੀ ਸਵਾਰਨਯੋਗ ਨਹੀਂ ਸਨ ਬਲਕਿ ਵਿਗਿਆਨ ਦੀ ਘੱਟ ਜਾਣਕਾਰੀ ਵਾਲੇ ਪਾਠਕਾਂ ਦਾ ਨੁਕਸਾਨ ਕਰਨ ਦੀ ਸਮਰੱਥਾ ਜਰੂਰ ਰੱਖਦੇ ਸਨ। ਜਿੱਥੋਂ ਤੱਕ ਉਨ੍ਹਾਂ ਦੀ ਮੰਗ ਦਾ ਸਵਾਲ ਹੈ ਕਿ ਮੇਰੇ ਲੇਖ ਹਟਾਏ ਜਾਣ ਇਹ ਮੰਗ ਇਸ ਕਰਕੇ ਜਾਇਜ ਨਹੀਂ ਹੈ ਕਿਉਂਕਿ ਉਨ੍ਹਾਂ ਨੇ ਇੱਕ ਵੀ ਢੁਕਵਾਂ ਕਾਰਨ ਨਹੀਂ ਦੱਸਿਆ ਸਿਵਾਏ ਇਸ ਦੇ, “ਮੇਰੀ ਬੇਇਜਤੀ ਕੀਤੀ ਗਈ ਹੈ।” ਉਨ੍ਹਾਂ ਨੂੰ ਮੇਰੀ ਇਹ ਸ਼ਬਦਾਵਲੀ ਇਤਰਾਜਯੋਗ ਲੱਗੀ ਹੈ ਕਿ, “ਇਹੋ ਸਲਾਹ ਮੈਂ ਤਰਲੋਚਨ ਸਿੰਘ ਜੀ ਨੂੰ ਵੀ ਦੇਣੀ ਜਰੂਰੀ ਸਮਝਦਾ ਹਾਂ ਕਿ ਜੇ ਵਿਗਿਆਨ ਜਾਂ ਗੁਰਬਾਣੀ ਬਾਰੇ ਦੂਜਿਆਂ ਨੂੰ ਪੜ੍ਹਾਉਣਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਪਹਿਲਾਂ ਖੁਦ ਪੜ੍ਹੋ, ਨਹੀਂ ਤਾਂ ਨੀਮ ਹਕੀਮ ਖਤਰਾ-ਏ ਜਾਨ ਦੇ ਕਥਨ ਮੁਤਾਬਿਕ ਲੋਕਾਂ ਦਾ ਨੁਕਸਾਨ ਹੀ ਕਰੋਗੇ। ਉਹਨਾਂ ਨੂੰ ਵਿਗਿਆਨ ਦੀ ਰੋਸ਼ਨੀ ਦਿਖਾਉਣ ਦੀ ਥਾਂ ਭੰਬਲ ਭੂਸਿਆਂ ਵਿੱਚ ਹੀ ਪਾਉਗੇ। ਤੁਹਾਡੇ ਅਤੇ ਅਖੌਤੀ ਸਾਧਾਂ ਵਿੱਚ ਉੱਕਾ ਹੀ ਕੋਈ ਫਰਕ ਨਹੀਂ ਰਹਿ ਜਾਵੇਗਾ ਕਿਉਂਕਿ ਦੋਵੇਂ ਹੀ ਲੋਕਾਂ ਨੂੰ ਭਟਕੀਂ ਪਾਉਂਦੇ ਹਨ।”
ਇਸ ਦਾ ਮਤਲਬ ਸਪਸ਼ਟ ਹੈ ਕਿ ਸ. ਤਰਲੋਚਨ ਸਿੰਘ ਜੀ ਪੜ੍ਹਨ ਵਿੱਚ ਬੇਇਜਤੀ ਮਹਿਸੂਸ ਕਰਦੇ ਹਨ। ਤਾਂ ਦੱਸੋ ਇਹਦੇ ਵਿੱਚ ਮੇਰੀ ਲੇਖਣੀ ਦਾ ਕੀ ਕਸੂਰ ਹੈ? ਕੀ ਮੇਰੀ ਲੇਖਣੀ ਮਾੜੀ ਹੈ ਜਾਂ ਇਹਨਾਂ ਦੀ ਸੋਚ ਮਾੜੀ ਹੈ? ਜੇ ਮੇਰੀ ਲੇਖਣੀ ਮਾੜੀ ਹੁੰਦੀ ਤਾਂ ਇਨ੍ਹਾਂ ਦੇ ਲੇਖਾਂ ਦੀ ਥਾਂ ਮੇਰੇ ਲੇਖ ਹਟਦੇ ਅਤੇ ਜੇ ਅਜਿਹਾ ਨਹੀਂ ਹੋਇਆ ਤਾਂ ਜਾਹਿਰ ਹੈ ਕਿ ਇਨ੍ਹਾਂ ਦੀ ਸੋਚ ਦਾ ਕਸੂਰ ਹੈ ਮੇਰੀ ਲੇਖਣੀ ਜਾਂ ਸ਼ਬਦਾਵਲੀ ਦਾ ਨਹੀਂ। ਜਿੱਥੋਂ ਤੱਕ ਮੇਰੀ ਪਿਛਲੀ ਚਿੱਠੀ ਵਿੱਚ ਕੀਤੀ ਟਿੱਪਣੀ ਦਾ ਸਵਾਲ ਹੈ, ਮੈਂ ਪਹਿਲਾਂ ਵੀ ਦਲੀਲ ਦੇ ਕੇ ਸਾਬਿਤ ਕਰ ਚੁੱਕਿਆ ਹਾਂ ਕਿ ਇਨ੍ਹਾਂ ਦੀ ਆਤਮਾਂ ਸੱਚ ਤੋਂ ਬਾਗੀ ਹੈ ਭਾਵ ਝੂਠ ਦੀ ਹਾਮੀਂ ਭਰਦੀ ਹੈ ਅਤੇ ਕਰੋਧ ਅਤੇ ਹੰਕਾਰ ਨਾਲ ਨੱਕੋ ਨੱਕ ਭਰੀ ਪਈ ਹੈ। ਕੀ ਅਜਿਹੀ ਆਤਮਾਂ ਨੂੰ ਕਾਲੀ ਕਹਿਣਾ ਅਣਉਚਿਤ ਹੈ? ਕੀ ਅਜਿਹੀ ਕਾਲੀ ਆਤਮਾਂ ਉਸ ਪਰਮ ਆਤਮਾਂ ਦਾ ਹਿੱਸਾ ਹੋ ਸਕਦੀ ਹੈ? ਮੇਰੇ ਖਿਆਲ ਮੁਤਾਬਿਕ ਇਸ ਸਵਾਲ ਦਾ ਜਵਾਬ ‘ਨਹੀਂ’ ਤੋਂ ਇਲਾਵਾ ਹੋਰ ਕੁੱਝ ਨਹੀਂ ਹੋ ਸਕਦਾ।
ਕੁਝ ਪਾਠਕਾਂ ਦਾ ਵਿਚਾਰ ਸੀ ਕਿ ਜਦ ਹੁਣ ਸ. ਤਰਲੋਚਨ ਸਿੰਘ ਜੀ ਦੇ ਲੇਖ ਹੀ ਸਿੱਖ ਮਾਰਗ `ਤੇ ਨਹੀਂ ਰਹੇ ਤਾਂ ਭਗਵੰਤ ਸਿੰਘ ਦੇ ਲੇਖ ਵੀ ਹਟਾ ਦੇਣੇ ਚਾਹੀਦੇ ਹਨ। ਵੈਸੇ ਤਾਂ ਪਾਠਕ, ਲਿਖਾਰੀ ਦਾ ਪਥ ਪ੍ਰਦਰਸ਼ਕ ਹੁੰਦੇ ਹਨ ਪਰ ਜੇ ਮੈਂ ਪਾਠਕਾਂ ਦੀ ਇਸ ਰਾਇ ਨਾਲ ਸਹਿਮਤ ਹੋ ਜਾਵਾਂ ਤਾਂ ਇਹ ਮੇਰੇ ਵੱਲੋਂ ਕੀਤੀ ਗਈ ਮਿਹਨਤ ਪਿੱਛੇ ਕੰਮ ਕਰ ਰਹੀ ਭਾਵਨਾਂ ਨਾਲ ਨਾਇਨਸਾਫੀ ਹੋਵੇਗੀ। ਮੈਂ ਇਹ ਲੇਖ ਸ. ਤਰਲੋਚਨ ਸਿੰਘ ਜੀ ਦੇ ਲੇਖ ਸਿੱਖ ਮਾਰਗ ਤੋਂ ਹਟਵਾਉਣ ਦੀ ਮਨਸ਼ਾ ਨਾਲ ਨਹੀਂ ਸਨ ਲਿਖੇ ਬਲਕਿ ਸਚਾਈ ਨੂੰ ਪਾਠਕਾਂ ਦੀ ਦ੍ਰਿਸ਼ਟੀਗੋਚਰ ਕਰਨ ਹਿਤ ਲਿਖੇ ਸਨ।
ਵੈਸੇ ਵੀ ਮੇਰੇ ਲੇਖ ਸ. ਤਰਲੋਚਨ ਸਿੰਘ ਜੀ ਦੇ ਲੇਖਾਂ ਨਾਲ ਕਿਸੇ ਵੀ ਤਰਾਂ ਦੀ ਬੇਇਨਸਾਫੀ ਨਹੀਂ ਕਰਦੇ। ਜਦੋਂ ਵੀ ਕਿਸੇ ਗੱਲ ਦਾ ਖੰਡਣ ਕੀਤਾ ਗਿਆ ਹੈ, ਇਨ੍ਹਾਂ ਦੀ ਕਹੀ ਗੱਲ ਨੂੰ ਪੂਰਨ ਰੂਪ ਵਿੱਚ ਪੁੱਠੇ ਕੌਮਿਆਂ ਵਿੱਚ ਲਿਖਿਆ ਗਿਆ ਹੈ। ਇਸ ਤਰਾਂ ਪਾਠਕ ਵਾਸਤੇ ਬਹੁਤ ਸਾਰੀ ਸਹੀ ਜਾਣਕਾਰੀ ਮੁਹੱਈਆ ਕਰਵਾਉਂਦੇ ਹਨ ਮੇਰੇ ਇਹ ਦੋਵੇਂ ਲੇਖ। ਮੈਂ ਇਹ ਦੋਵੇਂ ਲੇਖ ਪੜਚੋਲੀਆ ਨਜ਼ਰ ਨਾਲ ਦੁਬਾਰਾ ਪੜ੍ਹੇ ਹਨ। ਸ. ਤਰਲੋਚਨ ਸਿੰਘ ਜੀ ਦੇ ਲੇਖਾਂ ਦੀ ਅਣਹੋਂਦ ਵਿੱਚ ਵੀ ਮੇਰੇ ਲੇਖ ਅਧੂਰੇ ਨਹੀਂ ਜਾਪਦੇ। ਇਸ ਕਰਕੇ ਮੈਨੂੰ ਇਹਨਾਂ ਵਿੱਚ ਕਿਸੇ ਤਰਾਂ ਦੀ ਵੀ ਤਬਦੀਲੀ ਕਰਨੀ ਬੇਲੋੜੀ ਲਗਦੀ ਹੈ। ਇਸ ਗੱਲ ਵਿੱਚ ਜਰੂਰ ਦਮ ਹੈ ਕਿ ਪਾਠਕਾਂ ਨੂੰ ਇਹ ਸਮਝ ਨਹੀਂ ਆਵੇਗਾ ਕਿ ਸ. ਤਰਲੋਚਨ ਸਿੰਘ ਮਹਾਜਨ ਆਖਿਰ ਹੈ ਕੌਣ? ਇਸ ਸਮੱਸਿਆ ਦਾ ਹੱਲ ਵੀ ਕਰਨਾਂ ਜਰੂਰੀ ਹੈ। ਮੇਰੇ ਖਿਆਲ ਵਿੱਚ ਇਸ ਦਾ ਸਭ ਤੋਂ ਸਰਲ ਅਤੇ ਢੁਕਵਾਂ ਹੱਲ ਇਹ ਹੋ ਸਕਦਾ ਹੈ ਕਿ ਮੇਰੇ ਲੇਖਾਂ ਦੇ ਹੇਠਾਂ ਸੰਪਾਦਕੀ ਨੋਟ ਦੇ ਦਿੱਤਾ ਜਾਵੇ ਕਿ ਸ. ਤਰਲੋਚਨ ਸਿੰਘ ਮਹਾਜਨ, ਖਾਲਸਾ ਕਾਲੇਜ ਪਟਿਆਲਾ ਵਿਖੇ ਫਿਜ਼ਿਕਸ ਦੇ ਲੈਕਚਰਾਰ ਹਨ। ਉਨ੍ਹਾਂ ਨੇ ਸਿੱਖ ਮਾਰਗ `ਤੇ ਲੇਖ ਲਿਖੇ ਸਨ। ਇਹਨਾਂ ਪੜਚੋਲੀਆ ਲੇਖਾਂ ਤੋਂ ਨਰਾਜ਼ ਹੋ ਕਿ ਉਨ੍ਹਾਂ ਨੇ ਆਪਣੇ ਚੌਦਾਂ ਦੇ ਚੌਦਾਂ ਲੇਖ ਸਿੱਖ ਮਾਰਗ ਤੋਂ ਵਾਪਿਸ ਲੈ ਲਏ। ਧੰਨਵਾਦ।
ਸਤਕੁਲਤਾਰ ਜੀ ਨੂੰ
ਸਤਕੁਲਤਾਰ ਜੀ,
ਤੁਹਾਡੀਆਂ ਬਹੁਤ ਸਾਰੀਆਂ ਚਿੱਠੀਆਂ ਪੜ੍ਹੀਆਂ ਹਨ। ਅਫਸੋਸ ਇਸ ਗੱਲ ਦਾ ਹੈ ਕਿ ਤੁਸੀਂ ਗੱਲ ਵਿਚਾਰ ਵਟਾਂਦਰੇ ਦੀ ਕਰਦੇ ਹੋ ਪਰ ਤੁਹਾਡੀਆਂ ਲਿਖਤਾਂ `ਚੋਂ ਝਉਲ਼ਾ ਇਉਂ ਪੈਂਦਾ ਹੈ ਜਿਵੇਂ ਤੁਸੀਂ ਵੀ, “ਮੈਂ ਹੀ ਮੈਂ ਦਾ ਸ਼ਿਕਾਰ ਹੋਵੋਂ”। ਅਕਾਦਮਿਕ ਵਿਦਿਆ ਅਤੇ ਅਕਾਦਮਿਕ ਖੋਜ ਤਰੀਕਿਆਂ ਦੀ ਗੱਲ ਵੀ ਕਰਦੇ ਹੋ ਸ਼ਾਇਦ ਆਪਣੀ ਉੱਤਮਤਾ ਦਾ ਵਿਖਾਵਾ ਕਰਨ ਵਾਸਤੇ। ਅਕਾਦਮਿਕ ਖੋਜ ਇਹ ਵੀ ਬੰਧਨ ਦਰਸਾਉਂਦੀ ਹੈ ਕਿ ਗੱਲ ਸਪਸ਼ਟ ਅਤੇ ਸੰਖੇਪ ਹੋਵੇ। ਇੱਕ ਮਹੀਨੇ ਤੋਂ ਉੱਪਰ ਸਮਾਂ ਹੋ ਗਿਆ ਹੈ ਤੁਸੀਂ ਸਿਰਫ ਇਹ ਭੂਮਿਕਾ ਬੰਨ੍ਹ ਸਕੇ ਹੋ ਕਿ ਤੁਸੀਂ ਅਕਾਦਮਿਕ ਖੇਤਰ ਦੀ ਸਖਸ਼ੀਅਤ ਹੋ। ਸ਼ੁਰੂ ਤੋਂ ਕੋਸ਼ਿਸ਼ ਵਿੱਚ ਹੋ ਕਿ ਸਿਧਾਂਤ ਅਤੇ ਗੁਰਬਾਣੀ ਦੇ ਸਿਧਾਂਤ ਉੱਤੇ ਵਿਚਾਰ ਵਟਾਂਦਰੇ ਨੂੰ ਕੇਂਦਰਿਤ ਕਰ ਸਕੋ ਪਰ ਅਜੇ ਤੱਕ ਆਪ ਜੀ ਨੂੰ ਅਜਿਹੀ ਕੋਈ ਸਫਲਤਾ ਹਾਸਲ ਨਹੀਂ ਹੋਈ। ਜੇ ਸੱਚੀਂ ਹੀ ਸਿਧਾਂਤ ਅਤੇ ਗੁਰਬਾਣੀ ਦੇ ਸਿਧਾਂਤ `ਤੇ ਵਿਚਾਰ ਕਰਨਾ ਚਾਹੁੰਦੇ ਹੋ ਤਾਂ ਕ੍ਰਿਪਾ ਕਰਕੇ ਲੰਬੀ ਚੌੜੀ ਭੂਮਿਕਾ ਬੰਨਣ ਵਿੱਚ ਸਮਾਂ ਬਰਬਾਦ ਕੀਤੇ ਵਗੈਰ ਹੀ ਇਹ ਕੰਮ ਸ਼ੁਰੂ ਕਰ ਦਿਓ। ਧੰਨਵਾਦ।
ਬਲਦੇਵ ਸਿੰਘ ਬੁੱਧ ਸਿੰਘ ਵਾਲਾ ਜੀ ਨੂੰ
ਸ. ਬਲਦੇਵ ਸਿੰਘ ਜੀ,
ਰੱਬ ਹੈ ਜਾਂ ਨਹੀਂ? ਇਸ ਸਵਾਲ ਦਾ ਜਵਾਬ ਕਿਸੇ ਕੋਲ ਵੀ ਨਹੀਂ। ਜੇ ਤੁਸੀਂ ਕਹਿੰਦੇ ਹੋ ਕਿ ਰੱਬ ਹੈ, ਇਸ ਦਾ ਤੁਹਾਡੇ ਕੋਲ ਕੋਈ ਸਬੂਤ ਨਹੀਂ ਅਤੇ ਜੇ ਤੁਸੀਂ ਕਹਿ ਦਿਓ ਕਿ ਰੱਬ ਨਹੀਂ ਹੈ, ਇਸ ਦਾ ਵੀ ਤੁਹਾਡੇ ਕੋਲ ਕੋਈ ਸਬੂਤ ਨਹੀਂ ਹੈ। ਜਿਸ ਗੱਲ ਨੂੰ ਸਿੱਧ ਨਾਂ ਕੀਤਾ ਜਾ ਸਕਦਾ ਹੋਵੇ, ਉਹਦੇ ਬਾਰੇ ਬਹਿਸ ਵਿੱਚ ਵਕਤ ਜ਼ਾਇਆ ਕਰਨਾਂ ਕੋਈ ਅਕਲਮੰਦੀ ਨਹੀਂ। ਹੱਲ ਇਹ ਹੈ ਕਿ ਹਰ ਕਿਸੇ ਨੂੰ ਅਜਾਦੀ ਹੋਣੀ ਚਾਹੀਦੀ ਹੈ ਕਿ ਉਹ ਰੱਬ ਦੀ ਹੋਂਦ ਨੂੰ ਮੰਨਦਾ ਹੈ ਜਾਂ ਨਹੀਂ।
ਬਾਣੀ ਸਾਨੂੰ ਚੰਗੀ ਜ਼ਿੰਦਗੀ ਜਿਓਣ ਲਈ ਸੇਧ ਬਖਸ਼ਦੀ ਹੈ ਪਰ ਕਰਾਮਾਤਾਂ ਨਹੀਂ ਕਰਦੀ। ਜੇ ਇਸ ਦੇ ਪਾਠ ਕਰਨ ਜਾਂ ਸੁਨਣ ਨਾਲ ਕੈਂਸਰ ਵਰਗੀਆਂ ਬਿਮਾਰੀਆਂ ਤੋਂ ਵੀ ਨਿਜਾਤ ਮਿਲ ਸਕਦੀ ਹੈ ਤਾਂ ਹੁਣ ਤੱਕ ਇਹ ਬਿਮਾਰੀਆਂ ਕਿਉਂ ਪੈਰ ਗੱਡੀ ਖੜ੍ਹੀਆਂ ਹਨ? ਹਰੇਕ ਪਿੰਡ ਵਿੱਚ ਸਪੀਕਰਾਂ ਤੇ ਗੁਰਬਾਣੀ ਸਰਵਣ ਕੀਤੀ ਜਾਂਦੀ ਹੈ ਫੇਰ ਕਿਉਂ ਨਿੱਤ ਮਰੀਜ ਡਾਕਟਰਾਂ ਕੋਲੋਂ ਲੁੱਟ ਕਰਵਾਉਣ ਲਈ ਕਤਾਰਾਂ ਲਾਈ ਖੜ੍ਹੇ ਹੁੰਦੇ ਹਨ? ਕਿਉਂ ਅੰਮ੍ਰਿਤਸਰ ਵਿੱਚ ਹਸਪਤਾਲਾਂ ਦੀ ਭਰਮਾਰ ਹੈ?
ਗੁਰੂ ਗਰੰਥ ਸਾਹਿਬ ਬਾਰੇ, ਨਹੀਂ ਸਗੋਂ ਗੁਰੂ ਗਰੰਥ ਸਾਹਿਬ ਦੀ ਰੂਹ ਬਾਰੇ ਮੈਂ ਕੀ ਲਿਖਿਆ ਸੀ? ਇਹਦੇ ਬਾਰੇ ਜਾਨਣ ਵਾਸਤੇ ਮੇਰੀ ਉਹੋ ਚਿੱਠੀ ਦੁਬਾਰਾ ਪੜ੍ਹਨ ਦੀ ਖੇਚਲ ਕਰ ਲੈਣਾ। ਚੰਗਾ ਹੋਵੇ ਜੇ ਕਿਸੇ ਪੰਜਾਬੀ ਪੜ੍ਹੇ ਲਿਖੇ ਵਿਅਕਤੀ ਦੀ ਮਦਦ ਲੈ ਸਕੋਂ। ਧੰਨਵਾਦ।
ਡਾ. ਭਗਵੰਤ ਸਿੰਘ ਸੰਧੂ


(31/12/09)
ਜਸਵੰਤ ਸਿੰਘ “ਮੋਰਜੰਡ”

ਗੁਰਮਤਿ ਦਾ ਪ੍ਰਕਾਸ਼ ਕਿਵੇਂ ਹੋਵੇ?
ਗੁਰਮਤਿ ਚਾਨਣ ਜਗ ਦੇ ਅੰਦਰ, ਰੌਸ਼ਣ ਕਰ ਦਿਖਲਾਵਾਂਗੇ।
ਨਗਰ ਨਗਰ ਤੇ ਸ਼ਹਿਰ ਸ਼ਹਿਰ ਵਿੱਚ, ਗੁਰਮਤਿ ਨੂੰ ਪਹੁੰਚਾਵਾਂਗੇ।
ਪਿੱਛੇ ਨਾਂ ਹਟਣਾ, ਅੱਗੇ ਨੂੰ ਵਧਣਾ, ਪੈਰ ਨਾਂ ਪਿੱਛੇ ਪਾਵਾਂਗੇ।
ਦੇ ਸੰਦੇਸ਼ਾ ਗੁਰਮਤਿ ਵਾਲਾ, ਸੁੱਤੀ ਕੌਮ ਜਗਾਵਾਂਗੇ।
ਗੁਰਮਤਿ ਬਾਝੌਂ ਜੀਵਨ ਸੱਖਣਾ, ਅਸੀਂ ਜੀਵਨ ਸਫਲ ਬਨਾਉਣਾ ਹੈ।
ਕਰਮਕਾਂਡਾਂ ਤੋਂ ਲਾਂਭੇ ਹੋ ਕੇ, ਨਾਂ ਵਿੱਚ ਭਰਮਾਂ ਦੇ ਆਉਣਾ ਹੈ।
ਛੱਡ ਬ੍ਰਾਹਮਣਵਾਦ ਤੇ ਬਿਪਰਨ ਰੀਤਾਂ, ਗੁਰਮਤਿ ਨੂੰ ਅਪਨਾਉਣਾ ਹੈ।
ਹੁਣ ਨੀਂ ਫਸਣਾ ਮਕੜਜਾਲ ਵਿੱਚ, ਮੁਕਤੀ ਦਾ ਫਲ ਪਾਉਣਾ ਹੈ।
ਭਰਮ ਪਖੰਡ ਤੋਂ ਅਸੀਂ ਬਚੀਏ, ਅਸੀਂ ਬਚੀਏ ਮੜੀ ਮਸਾਨਾਂ ਤੋਂ।
ਗੁੱਗੇ ਪੀਰ ਨਾਂ ਅਸੀਂ ਧਿਆਉਣੇ, ਦੂਰ ਰਹੀਏ ਫੋਕਟ ਗਿਆਨਾਂ ਤੋਂ।
ਦੂਰ ਹੀ ਰੱਖੇ ਗੁਰੂ ਪਾਤਸ਼ਾਹ, ਦੇਹਧਾਰੀ ਇਨਸਾਨਾਂ ਤੋਂ।
ਗੁਰਮਤਿ ਦੇ ਸੋਮੇ ਵਰਤਾਉਣੇ, ਗੁਰਬਾਣੀ ਦੀਆਂ ਤਾਨਾਂ ਤੋਂ।
ਗੁਰਮਤਿ ਪੰਧ ਦੇ ਬਣਕੇ ਪਾਂਧੀ, ਮੰਜਿਲ ਅਸਾਂ ਨੇ ਪਾ ਲੈਣੀ।
ਧਰਮ ਪ੍ਰਚਾਰ ਦਾ ਬੀੜਾ ਚੁੱਕਕੇ, ਜ਼ਿੰਮੇਵਾਰੀ ਪੰਡ ਉਚਾ ਲੈਣੀ।
ਗੁਰਮਤਿ ਦੇ ਮੱਲ ਅਖਾੜੇ ਵਿੱਚ, ਮਨਮਤ ਨੂੰ ਅਸਾਂ ਨੇ ਢਾਅ ਲੈਣੀ।
ਇਸ ਸਿਰ ਤੇ ਕਦੇ ਜੇ ਪੀੜ ਆਵੇ, ਨਾਲ ਬਦਨ ਦੇ ਅਸਾ ਹੰਢਾ ਲੈਣੀ।
ਗੁਰਮਤਿ ਪਾਰਸ ਵੱਟੀ ਹੈ, ਇਹ ਕਾਇਆਂ ਕੰਚਨ ਕਰ ਦੇਵੇ।
ਜੋ ਹਿਰਦੇ ਸੋਗ ਵਿਜੋਗਾਂ ਦੇ, ਇਹ ਨਾਲ ਖੇੜੇ ਦੇ ਭਰ ਦੇਵੇ।
ਇਹ ਬਖ਼ਸ਼ੇ ਮਾਣ ਨਿਮਾਣੇ ਨੂੰ, ਨਿਓਟਿਆਂ ਨੂੰ ਅਪਣਾ ਦਰ ਦੇਵੇ।
ਜੋ ਨੀਵਿਆਂ ਨੂੰ ਉੱਚਾ ਕਰਦੀ ਹੈ, ਸਭ ਦੁੱਖ ਕਲੇਸ਼ਾਂ ਨੂੰ ਹਰ ਦੇਵੇ।
ਭੇਤ ਖੋਲਣਾ ਸਾਧ ਪਖੰਡੀਆਂ ਦਾ, ਜੋ ਮਨਮਤ ਪਏ ਅੱਜ ਕਰਦੇ ਨੇ।
ਗੁਰਮਤਿ ਤੋਂ ਰਹਿੰਦੇ ਦੂਰ ਸਦਾ, ਮਨਮਤ ਦੀ ਹਾਮੀ ਭਰਦੇ ਨੇ।
ਇਹ ਠਾਂਠਾਂ ਕਰਣ ਵਿੱਚ ਠਾਂਠਾਂ ਦੇ, ਅਕਲਾਂ ਤੇ ਪਰਦੇ ਪਾਉਂਦੇ ਨੇ।
ਮਾਇਆ ਲੱਪ ਗੜੱਪੀਂ ਛੱਕਦੇ ਨੇ, ਵੱਡੀਆਂ ਕਰਾਂ `ਤੇ ਚੱਕਰ ਲਾਉਂਦੇ ਨੇ।
ਪੰਥ ਦਰਦੀਓ ਪੰਥ ਦੇ ਨਾਲ ਚਲੋ, ਇਹ ਦਰਦ ਹੈ ਪੰਥ ਪਿਆਰੇ ਦਾ।
ਅੱਜ ਹੋਇਆ ਪੰਥ ਦਾ ਹਾਲ ਓਹੋ, ਜੋ ਅੰਬਰੋਂ ਟੁੱਟਦੇ ਤਾਰੇ ਦਾ।
ਗੁਰਮਤਿ ਹੀ ਜੀਵਨ ਬਦਲ ਦੇਵੇ, ਜੋ ਮਨਮੁਖ ਕਰਮਾਂ ਮਾਰੇ ਦਾ।
ਗੁਰਮਤਿ ਗਾਡੀ ਰਾਹ ਪੈ ਚੱਲਣੀ, ਹੱਥ ਹੋਵੇ ਬਖ਼ਸ਼ਣਹਾਰੇ ਦਾ।

ਲੇਖਕ-ਜਸਵੰਤ ਸਿੰਘ “ਮੋਰਜੰਡ”

Gurdwara Sahib Kalang
MALAYSIA
Ph 0060-16-454-8663


(31/12/09)
ਸਰਵਜੀਤ ਸਿੰਘ

ਸਤਿਕਾਰ ਯੋਗ ਸ੍ਰ. ਮੱਖਣ ਸਿੰਘ ਜੀ ਅਤੇ ਪਾਠਕੋ,
ਵਾਹਿਗੁਰੂ ਜੀ ਕਾ ਖਾਲਸਾ ।
ਵਾਹਿਗੁਰੂ ਜੀ ਕੀ ਫਤਹਿ।
ਨਵੇਂ ਸਾਲ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀ ਆਪ ਸਭ ਨੂੰ ਲੱਖ-ਲੱਖ ਵਧਾਈ। ਅਕਾਲ ਪੁਰਖ ਅੱਗੇ ਅਰਦਾਸ ਬੇਨਤੀ ਹੈ ਕਿ ਇਹ ਸਾਲ ਸਾਰੀ ਮਨੁੱਖਤਾਂ ਲਈ ਖੁਸ਼ੀਆਂ ਅਤੇ ਸ਼ਾਂਤੀ ਲੈਕੇ ਆਵੇ। ਸ੍ਰ. ਮੱਖਣ ਸਿੰਘ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਜੋ ਆਪਣੇ ਰੁਝੇਵਿਆਂ ਵਿਚੋ ਕੀਮਤੀ ਸਮਾਂ ‘ਸਿੱਖ ਮਾਰਗ’ ਰਾਹੀ ਗੁਰਮਿਤ ਦੇ ਪ੍ਰਚਾਰ ਲਈ ਕੱਢਦੇ ਹਨ। ਪਿਛਲੇ ਸਮੇਂ ਵਿਚ, ਮੇਰੇ ਵਲੋਂ ਲਿਖੇ ਹੋਏ ਕਿਸੇ ਸ਼ਬਦ ਰਾਹੀ ਜੇ ਕਿਸੇ ਸੱਜਣ ਦੇ ਮਾਣ-ਸਨਮਾਣ ਨੂੰ ਕੋਈ ਠੇਸ ਪੁਹੰਚੀ ਹੋਵੇ ਤਾਂ ਮੈ ਨਿਰ ਸੰਕੋਚ ਖਿਮਾ ਮੰਗਦਾ ਹਾਂ। ਸਤਿਕਾਰ ਯੋਗ ਪਾਠਕਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਆਓ ਪਿਛਲੇ ਗਿਲੇ ਸ਼ਿਕਵੇ ਭੁੱਲ ਕੇ ਨਵੇਂ ਵਰੇਂ ਤੋਂ ਉਸਾਰੂ ਸੰਬਾਦ ਦਾ ਆਰੰਭ ਕਰੀਏ।
ਸਤਿਕਾਰ ਸਹਿਤ
ਸਰਵਜੀਤ ਸਿੰਘ


(31/12/09)
ਅਵਤਾਰ ਸਿੰਘ ਮਿਸ਼ਨਰੀ

ਨਵੇਂ ਸਾਲ ਦੀ ਵਧਾਈ-ਗੁਰੂ ਗ੍ਰੰਥ ਪ੍ਰਚਾਰ ਦੀ ਦੁਹਾਈ
‘‘ਨਿਰੋਲ ਗੁਰਬਾਣੀ, ਗੁਰ ਇਤਿਹਾਸ ਅਤੇ ਪੰਥ ਪ੍ਰਵਾਣਿਤ ਸਿੱਖ ਰਹਿਤ ਮਰਯਾਦਾ ਦਾ ਦ੍ਰਿੜਤਾ ਨਾਲ ਪ੍ਰਚਾਰ ਕਰਨ ਵਾਸਤੇ ਅਮਰੀਕਾ-ਕਨੇਡਾ ਵਿਖੇ ਹੋਂਦ ਵਿੱਚ ਆਈਆਂ ਜਥੇਬੰਦੀਆਂ ਇੰਟ੍ਰਨੈਸ਼ਨਲ ਸਿੰਘ ਸਭਾ ਕਨੇਡਾ ਅਤੇ ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ. ਐੱਸ. ਏ ਜਿਨ੍ਹਾਂ ਦੇ ਵਿਦਵਾਨ ਲੇਖਕਾਂ ਦੇ ਖੋਜ ਭਰਪੂਰ ਆਰਟੀਕਲ ਕਈ ਅਖਬਾਰਾਂ, ਮੈਗਜ਼ੀਨਾਂ ਅਤੇ ਵੈਬਸਾਈਟਾਂ ਵਿਖੇ ਅਕਸਰ ਛਪਦੇ ਰਹਿੰਦੇ ਹਨ ਅਤੇ ਰੇਡੀਓ ਟਾਕਸ਼ੋਆਂ ਵਿੱਚ ਹਿੱਸਾ ਲੈ ਕੇ ਵੀ ਸੱਚ ਧਰਮ ਦਾ ਤਨਦੇਹੀ ਨਾਲ ਪ੍ਰਚਾਰ ਕਰਦੇ ਰਹਿੰਦੇ ਹਨ ਅਸੀਂ ਉਨ੍ਹਾਂ ਸਾਰੇ ਅਖਬਾਰ, ਰਸਾਲੇ ਅਤੇ ਵੈਬਸਾਈਟਾਂ ਦੇ ਅਤੀ ਧੰਨਵਾਧੀ ਹਾਂ ਜੋ ਦ੍ਰਿੜਤਾ ਨਾਲ ਲਿਖ ਰਹੇ ਹਨ ਦੇ ਪਾਠਕਾਂ ਨੂੰ ਅਤੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿ ਅਜਿਹੇ ਮੀਡੀਏ ਦੀ ਵੱਧ ਤੋਂ ਵੱਧ ਮਾਲੀ ਮਦਦ ਕਰਕੇ ਗੁਰਮਤਿ ਪ੍ਰਚਾਰ ਵਿੱਚ ਆਪਣਾ ਵਡਮੁੱਲਾ ਹਿੱਸਾ ਪਾਉਣ‘‘
(ਇੰਟ੍ਰਨੈਸ਼ਨਲ ਸਿੰਘ ਸਭਾ ਕਨੇਡਾ) (ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ. ਐੱਸ. ਏ)
716-536-234 510-432-5827


(31/12/09)
ਗੁਰਸ਼ਰਨ ਸਿੰਘ ਕਸੇਲ

ਸਤਿਕਾਰ ਯੋਗ ਸੰਪਾਦਕ ਸ੍ਰ. ਮੱਖਣ ਸਿੰਘ ਜੀ ਅਤੇ ਸਾਰੇ ਪਾਠਕ ਭੈਣੋ ਅਤੇ ਭਰਾਵੋ,
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ॥
ਆਪ ਸੱਭ ਨੂੰ 2010 ਈ: ਦੇ ਨਵੇਂ ਸਾਲ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਦੀ ਬਹੁਤ-ਬਹੁਤ ਵਧਾਈ ਹੋਵੇ। ਇਹ ਸਾਲ ਸਾਰੀ ਦੁਨੀਆਂ ਲਈ ਖੁਸ਼ੀਆਂ ਖੇੜਿਆਂ ਨਾਲ ਭਰਿਆ ਹੋਇਆ ਆਵੇ।
ਸ੍ਰ. ਮੱਖਣ ਸਿੰਘ ਜੀ ਨੇ ਆਪਣੇ ਰੁਝੇਵਿਆਂ ਭਰੇ ਸਮੇਂ ਵਿਚੋਂ ਆਪਣਾ ਕੀਮਤੀ ਸਮਾਂ ਕੱਢਕੇ “ਸਿੱਖ ਮਾਰਗ ਸਾਈਟ” ਚਾਲੂ ਕੀਤੀ ਹੈ ਅਤੇ ਬਹੁਤ ਸੋਹਣੇ ਢੰਗ ਨਾਲ ਚਲਾ ਰਹੇ ਹਨ; ਇਸ ਲਈ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਆਸ ਕਰਦਾ ਹਾਂ ਕਿ ਗੁਰਮਤਿ ਦੀ ਸੋਝੀ ਲੈਣ ਦੀ ਖ਼ਾਹਸ਼ ਵਾਲੇ ਅਤੇ ਸਿਰਫ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਨੂੰ ਗੁਰੁ ਮੰਨਣ ਵਾਲੇ ਪਾਠਕ ਇਸ ਗੱਲ ਨਾਲ ਸਹਿਮਤ ਹੋਣਗੇ। ਅਕਾਲ ਪੁਰਖ ਦੀ ਮੇਹਰ ਅਤੇ ਸ੍ਰ. ਮੱਖਣ ਸਿੰਘ ਜੀ ਦੀ ਮੇਹਨਤ ਸਦਕਾ ਇਸ ਵੇਲੇ “ਸਿੱਖ ਮਾਰਗ ਸਾਈਟ” ਦਾ ਪ੍ਰੀਵਾਰ ਕਾਫੀ ਵੱਡਾ ਹੋ ਗਿਆ ਹੈ ਜੋ ਕਿ ਸਾਡੇ ਸਾਰਿਆਂ ਲਈ ਖੁਸ਼ੀ ਵਾਲੀ ਗੱਲ ਹੈ।
ਪਿੱਛਲੇ ਸਮੇਂ ਵਿੱਚ ਜੇ ਕਿਸੇ ਪਾਠਕ ਜਾਂ ਲੇਖਕ ਨੂੰ ਮੇਰੇ ਕੋਲੋ ਜਾਣੇ-ਅਨਜਾਣੇ ਵਿੱਚ ਉਸ ਦੀ ਸ਼ਾਨ ਦੇ ਖਿਲਾਫ ਕੋਈ ਸ਼ਬਦ ਲਿਖਿਆ ਗਿਆ ਹੋਵੇ ਤਾਂ ਮਾਫ਼ ਕਰਨਾ।
ਇੱਕ ਪਾਠਕ,
ਗੁਰਸ਼ਰਨ ਸਿੰਘ ਕਸੇਲ
(ਨੋਟ:- ਬਹੁਤ ਸਾਰੇ ਹੋਰ ਪਾਠਕਾਂ ਦੇ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਅਤੇ ਨਵੇ ਸਾਲ ਦੀ ਵਧਾਈ ਦੇ ਸੰਦੇਸ਼ ਆਏ ਹਨ। ਉਂਜ ਤਾਂ ਭਾਵੇਂ ਗੁਰਮਤਿ ਅਨੁਸਾਰ ਸਾਰੇ ਦਿਨ ਬਰਾਬਰ ਹਨ ਪਰ ਫਿਰ ਵੀ ਅਸੀਂ ਸਮਾਜਿਕ ਅਤੇ ਭਾਈਚਾਰਕ ਤੌਰ ਤੇ ਸਾਰਿਆਂ ਦਾ ਧੰਨਵਾਦ ਕਰਦੇ ਹਾਂ-ਸੰਪਾਦਕ)


(31/12/09)
ਚਰਨਜੀਤ ਸਿੰਘ ਬਰੈਂਮਪਟਨ

ਸਤਕੁਲਤਾਰ ਜੀ ਲਿਖਦੇ ਹਨ।

1. ਸ੍ਰੀ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਅਨੰਤ ਇਕਾਂਤ, ਭੋਰੇ ਵਿੱਚ ਲਗਾਤਾਰ ਕਾਫ਼ੀ ਸਮਾਂ ਚਿੰਤਨਸ਼ੀਲ ਮੁਦ੍ਰਾ, ਸਮਾਧੀ, ਜਾਂ ਦੀਰਘ ਵਿਚਾਰ ਵਿੱਚ ਰਹੇ ਸਨ।

2. ਸੁਲਤਾਨਪੁਰ ਲੋਧੀ ਵਿਖੇ ਗੁਰੂ ਨਾਨਕ ਸਾਹਿਬ ਵੀ ਇਸ਼ਨਾਨ ਉਪਰੰਤ ਇੱਕ ਅਜਿਹੀ ਥਾਂ ਹੀ ਵਿਰਾਜਦੇ ਸਨ।

ਭੋਰਾ ਸਾਖੀ ਇਸ ਸਾਇਟ ਤੇ ਨਹੀ ਚਲਦੀ। ਬਹੁਤ ਕੁੱਝ ਇਸ ਬਾਰੇ ਕਿਹਾ ਸੁਨਿਆ ਜਾ ਚੁਕਾ ਹੈ। ਮੇਰੇ ਕੋਲ ਇਸ ਵੇਲੇ ਨਵਾਂ ਕਹਿਣ ਨੂੰ ਕੁੱਝ ਵੀ ਨਹੀਂ ਹੈ।

3. ਇਸੇ ਕਰਕੇ ਸਿਖ ਮਾਰਗ ਦੇ ਬਹੁਤੇ ਲਿਖਾਰੀਆਂ ਵਿੱਚ ਅਕਾਦਮਿਕਤਾ ਦੀ ਘਾਟ ਹੈ।

ਮੈਂ ਬਾਕੀ ਲਿਖਾਰੀਆਂ ਦੇ behalf ਤੇ ਤੇ ਕੁੱਝ ਨਹੀਂ ਕਹਿ ਸਕਦਾ ਪਰ ਸਪਸ਼ਟ ਤੋਰ ਤੇ ਮੇਰੇ ਅਤੇ ਤੁਹਾਡੇ ਵੀਚਾਰਾਂ ਵਿੱਚ ਬਹੁਤ ਅੰਤਰ ਹੈ। ਮੈਂ ਮੰਨ ਲੈਂਦਾ ਹਾਂ ਕਿ ਤੁਹਾਡੀ ਅਕਾਦਮਿਕਤਾ ਮੇਰੇ ਨਾਲੋਂ ਵਧ ਹੋਵੇਗੀ। ਮੈਨੂੰ ਨਹੀਂ ਲਗਦਾ ਕਿ ਮੈਂ ਤੁਹਾਡੇ ਨਾਲ ਵੀਚਾਰ ਵਟਾਂਦਰਾ ਕਰ ਸਕਦਾ ਹਾਂ।

ਸੰਪਾਦਕ ਜੀ ਲਿਖਦੇ ਹਨ।

(ਟਿੱਪਣੀ:- ਤੁਹਾਡੇ ਇਸ ਪੱਤਰ ਨਾਲ ਲਿਖੀਆਂ ਗੱਲਾਂ ਦਾ ਜਵਾਬ ਇਹ ਹੈ ਕਿ ਜੇ ਕਰ ਹੋਰ ਕੋਈ ਪਾਠਕ ਤੁਹਾਡੇ ਨਾਲ ਵਿਚਾਰ ਕਰਨੀ ਚਾਹੁੰਦਾ ਹੈ ਤਾਂ ਤੁਹਾਡੇ ਪੱਤਰ ਪਉਣ ਵਿੱਚ ਮੈਨੂੰ ਕੋਈ ਇਤਰਾਜ਼ ਨਹੀਂ। ਪਰ ਜੇ ਕਰ ਤੁਸੀਂ ਇਹ ਚਾਹੁੰਦੇ ਹੋ ਕਿ ਜੇ ਕਰ ਹੋਰ ਕੋਈ ਜਵਾਬ ਨਾ ਦੇਵੇ ਤਾਂ ਤੁਹਾਡੀਆਂ ਗੱਲਾਂ ਦਾ ਜਵਾਬ ਮੈਂ ਦੇਵਾਂ ਤਾਂ ਇਹ ਸਮੇਂ ਦੀ ਘਾਟ ਕਰਕੇ ਮੇਰੇ ਵਾਸਤੇ ਮੁਸ਼ਕਲ ਹੈ-ਸੰਪਾਦਕ)

ਜਿਵੇਂ ਕਿ ਮੈਂ ਉਪਰ ਲਿਖ ਚੁਕਾ ਹਾਂ, ਮੇਰੀ ਸਤਕੁਲਤਾਰ ਜੀ ਨਾਲ ਵੀਚਾਰ ਕਰਨ ਦੀ ਕੋਈ ਇਛਾ ਨਹੀਂ ਹੈ।

ਚਰਨਜੀਤ ਸਿੰਘ

ਬਰੈਂਮਪਟਨ


(31/12/09)
ਜਸਪ੍ਰੀਤ ਕੌਰ ਫਰੀਦਾਬਾਦ

ਕੈਨੇਡਾ ਦੀ ਸਿੱਖ ਬੀਬੀਆਂ ਵੱਲੋਂ ਗੁਰਦੁਆਰਿਆਂ ਦਾ ਪ੍ਰਬੰਧ ਸਾਂਭਣਾ ਸ਼ਲਾਘਾਯੋਗ ਕਦਮ
ਧਰਮ ਦੇ ਠੇਕੇਦਾਰਾਂ ਨੇ ਸਿੱਖ ਬੀਬੀਆਂ ਨੂੰ ਦਰਬਾਰ ਸਾਹਿਬ ਵਿਖੇ ਸੇਵਾ ਤੇ ਕੀਰਤਨ ਦੇ ਅਧਿਕਾਰ ਤੋਂ ਵਾਂਝਾ ਰੱਖ ਕੇ ਸਿੱਖੀ ਨੂੰ ਬਾਬੇ ਨਾਨਕ ਦੇ ਨਿਆਰੇ ਫਲਸਫੇ ਤੋਂ ਦੂਰ ਕਰ ਮੰਨੂਵਾਦੀ ਸੋਚ ਦੇ ਖੂਹ ਵਿੱਚ ਧਕੇਲਿਆ
(੩੧ ਦਸੰਬਰ ੨੦੦੯, ਜਸਪ੍ਰੀਤ ਕੌਰ ਫਰੀਦਾਬਾਦ)
ਖਾਲਸਾ ਨਾਰੀ ਮੰਚ ਦੀ ਕਨਵੀਨਰ ਬੀਬੀ ਹਰਬੰਸ ਕੌਰ ਨੇ ਕੈਨੇਡਾ ਦੇ ਹੈਲੀਫੇਕਸ ਗੁਰਦੁਆਰੇ ਦਾ ਪ੍ਰਬੰਧ ਸਾਂਭਣ ਵਾਲੀਆਂ ਬੀਬੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਇੱਕ ਚੰਗਾ ਕਦਮ ਹੈ ਜਿਹੜਾ ਕਿ ਇੰਨ੍ਹਾਂ ਬਹਾਦਰ ਸਿੱਖ ਬੀਬੀਆਂ ਦੇ ਹਿੱਸੇ ਆਇਆ ਹੈ। ਉਨ੍ਹਾਂ ਮੈਰੀਟਾਈਮ ਸਿੱਖ ਸੁਸਾਇਟੀ ਦੀ ਅਗਾਂਹਵਧੂ ਸੋਚ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀ ਸੋਚ ਬਾਬੇ ਨਾਨਕ ਵੱਲੋਂ ਵੀ ਦਿੱਤੀ ਜਾ ਚੁੱਕੀ ਹੈ ਅਤੇ ਸਿੱਖ ਇਤਿਹਾਸ ਅਜਿਹੀ ਸਿੱਖਿਆਵਾਂ ਤੋਂ ਭਰਿਆ ਪਿਆ ਹੈ ਜਦ ਸਿੱਖ ਬੀਬੀਆਂ ਪ੍ਰਚਾਰ ਦੇ ਖੇਤਰ ਵਿੱਚ ਵੱਧ ਚੜ੍ਹ ਕੇ ਅੱਗੇ ਆਈਆਂ ਹਨ। ਉਨ੍ਹਾਂ ਕਿਹਾ ਕਿ ਹਰ ਸਿੱਖ ਬੀਬੀ ਨੂੰ ਗੁਰਮਤਿ ਸਿਧਾਂਤਾਂ ਵਿੱਚ ਪਰਪੱਕ ਹੋ ਕੇ ਪ੍ਰਚਾਰ ਖੇਤਰ ਵਿੱਚ ਅੱਗੇ ਆਉਣ ਦੀ ਲੋੜ ਹੈ ਅਤੇ ਹਰ ਇਲਾਕੇ ਦੀ ਸਿੱਖ ਬੀਬੀਆਂ ਨੂੰ ਗੁਰਦੁਆਰਾ ਪ੍ਰਬੰਧ ਅੰਦਰ ਸ਼ਮੂਲੀਅਤ ਕਰਨੀ ਚਾਹੀਦੀ ਹੈ ਕਿਉਂਕਿ ਬੀਬੀਆਂ ਨੂੰ ਅਜਿਹਾ ਅਧਿਕਾਰ ਗੁਰੂ ਸਾਹਿਬਾਨਾਂ ਦੇ ਸਮੇਂ ਤੋਂ ਹੀ ਪ੍ਰਾਪਤ ਹੈ। ਬੀਬੀ ਹਰਬੰਸ ਕੌਰ ਨੇ ਕਿਹਾ ਕਿ ਜੇਕਰ ਸਿੱਖ ਬੀਬੀਆਂ ਗੁਰਮਤਿ ਸਿਧਾਂਤਾਂ ਪੱਖੋਂ ਕੋਰੀਆਂ ਰਹਿ ਕੇ ਗੁਰਦੁਆਰਾ ਪ੍ਰਬੰਧ ਨੂੰ ਸਾਂਭਣਗੀਆਂ ਤਾਂ ਗੁਰਦੁਆਰਿਆਂ ਨੂੰ ਅਖਾੜੇ ਬਣਨ ਵਿੱਚ ਦੇਰ ਨਹੀਂ ਲਗਣੀ। ਇਸ ਲਈ ਗੁਰਦੁਆਰਾ ਪ੍ਰਬੰਧਾਂ ਵਿੱਚ ਆਏ ਨਿਘਾਰ ਨੂੰ ਸੁਧਾਰਣ ਲਈ ਬੀਬੀਆਂ ਦਾ ਗੁਰਮਤਿ ਵਿੱਚ ਪਰਪੱਕ ਹੋਣਾ ਅਤਿ ਜ਼ਰੂਰੀ ਹੈ ਜਿਸ ਦੇ ਲਈ ਸਿੱਖ ਬੀਬੀਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨਾਲ ਜੁੜਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਧਰਮ ਦੇ ਠੇਕੇਦਾਰਾਂ ਵੱਲੋਂ ਵਾਰ ਵਾਰ ਮੰਗ ਕਰਣ ਉਤੇ ਵੀ ਅੱਜ ਤਕ ਸਿੱਖ ਬੀਬੀਆਂ ਨੂੰ ਦਰਬਾਰ ਸਾਹਿਬ ਵਿਖੇ ਸੇਵਾ ਤੇ ਕੀਰਤਨ ਦੇ ਅਧਿਕਾਰ ਤੋਂ ਵਾਂਝਾ ਰਖਿਆ ਗਿਆ ਹੈ ਅਤੇ ਅਜਿਹਾ ਕਰ ਕੇ ਇੰਨ੍ਹਾਂ ਪੂਜਾਰੀਆਂ ਨੇ ਸਿੱਖੀ ਨੂੰ ਬਾਬੇ ਨਾਨਕ ਦੇ ਨਿਆਰੇ ਫਲਸਫੇ ਤੋਂ ਦੂਰ ਕਰ ਕੇ ਮੰਨੂਵਾਦੀ ਸੋਚ ਦੇ ਖੂਹ ਵਿੱਚ ਧਕੇਲਿਆ ਹੈ। ਉਨ੍ਹਾਂ ਕਿਹਾ ਕਿ ਸਮੇਂ ਸਮੇਂ ਪੰਥਕ ਜੱਥੇਬੰਦੀਆਂ ਵੱਲੋਂ ਮਰਿਆਦਾ ਵਿੱਚ ਸੁਧਾਈ ਦੀ ਲੋੜ ਨੂੰ ਮਹਿਸੂਸ ਕੀਤਾ ਜਾਂਦਾ ਆ ਰਿਹਾ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਮਰਿਆਦਾ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਨਾਲ ਜੁੜੀਆਂ ਸਹੀ ਗੱਲਾਂ ਨੂੰ ਵੀ ਬਾਹਰ ਕੱਢ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਵੱਲੋਂ ਪ੍ਰਵਾਣਤ ਸਿੱਖ ਰਹਿਤ ਮਰਿਆਦਾ ਵਿੱਚ ਸਪਸ਼ਟ ਦਰਜ਼ ਹੈ ਕਿ ਬੀਬੀਆਂ ਪੰਜ ਪਿਆਰਿਆਂ ਵਿੱਚ ਸ਼ਾਮਲ ਹੋ ਸਕਦੀਆਂ ਹਨ ਪਰ ਉਦਾਸੀ, ਨਿਰਮਲਿਆਂ ਤੇ ਸੰਤ ਸਮਾਜ ਦੀ ਸੋਚ ਤੋਂ ਪ੍ਰਭਾਵਤ ਸਾਬਕਾ ਮੁੱਖ ਸੇਵਾਦਾਰ ਜੋਗਿੰਦਰ ਸਿੰਘ ਵੇਦਾਂਤੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪ੍ਰਵਾਣਤ ਮਰਿਆਦਾ ਦੀ ਹੀ ਧੱਜੀਆਂ ਉਡਾ ਕੇ ਸਤੰਬਰ ੨੦੦੫ ਵਿੱਚ ੧੩ ਮੈਂਬਰੀ ਕਮੇਟੀ ਦਾ ਗਠਨ ਕਰ ਸਿੱਖ ਬੀਬੀਆਂ ਨੂੰ ਪੰਜ ਪਿਆਰਿਆਂ ਵਿੱਚ ਸ਼ਾਮਲ ਹੋਣ ਵਾਲੇ ਅਧਿਕਾਰ ਤੋਂ ਵਾਂਝਾ ਕੀਤਾ ਹੈ, ਅਤੇ ਅੱਜ ਤਕ ੧੩ ਮੈਂਬਰੀ ਕਮੇਟੀ ਦੀ ਇੱਕ ਵੀ ਮੀਟਿੰਗ ਨਹੀਂ ਹੋਈ ਕਿਉਂਕਿ ਮਸਲੇ ਨੂੰ ਦਬਾਉਣ ਵਾਸਤੇ ੧੩ ਮੈਂਬਰੀ ਕਮੇਟੀ ਬਣੀ ਸੀ। ਇਹ ਕੌਮ ਦਾ ਦੁਖਾਂਤ ਹੈ ਜਦ ਵੀ ਕਿਸੇ ਮਸਲੇ ਨੂੰ ਹੱਲ ਕਰਣ ਲਈ ਸਿੱਖ ਸੰਗਤ ਜਾਗਰੂਕ ਹੋ ਕੇ ਅਵਾਜ਼ ਚੁੱਕਦੀ ਹੈ ਤਾਂ ਉਸ ਸਮੇਂ ਕਮੇਟੀਆਂ ਗਠਨ ਕਰ ਕੇ ਮਸਲੇ ਨੂੰ ਠੰਢੇ ਬਸਤੇ ਵਿੱਚ ਪਾ ਦਿੱਤਾ ਜਾਂਦਾ ਹੈ। ਉਨ੍ਹਾਂ ਇਹ ਵੀ ਖੁਲਾਸਾ ਕੀਤਾ ਕਿ ਬੜੀ ਹੈਰਾਨੀ ਦੀ ਗੱਲ ਹੈ ਲੰਬੇ ਸਮੇਂ ਤਕ ੨੦੦੫ ਵਿੱਚ ਬਣੀ ੧੩ ਮੈਂਬਰੀ ਕਮੇਟੀ ਦੇ ਕਈ ਮੈਂਬਰਾਂ ਨੂੰ ਇਹ ਵੀ ਨਹੀਂ ਪਤਾ ਸੀ ਕਿ ਉਨ੍ਹਾਂ ਦਾ ਨਾਂ ੧੩ ਮੈਂਬਰੀ ਕਮੇਟੀ ਵਿੱਚ ਸ਼ਾਮਲ ਹੈ।
ਬੀਬੀ ਹਰਬੰਸ ਕੌਰ ਨੇ ਮੁੱਖ ਸੇਵਾਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਗੁਰਬਚਨ ਸਿੰਘ ਵੱਲੋਂ ਪਿਛਲੇ ਦਿਨਾਂ ਅੰਦਰ ਦਿੱਤੇ ਬਿਆਨ ਜਿਸ ਦੀ ਰਿਕਾਡਿੰਗ ਵੀ ਇੰਟਰਨੈਟ ਤੇ ਮੌਜੂਦ ਹੈ ਦਾ ਜ਼ਿਕਰ ਕਰਦਿਆਂ ਕਿਹਾ ਕਿ ਗਿਆਨੀ ਗੁਰਬਚਨ ਸਿੰਘ ਦਾ ਇਹ ਕਹਿਣਾ ਕਿ ਬੀਬੀਆਂ ਅਪਣੇ ਤੌਰ’ ਤੇ ਤਾਂ ਪਾਠ ਕਰ ਸਕਦੀਆਂ ਹਨ ਪਰ ਪੱਕੇ ਤੌਰ’ ਤੇ ਉਹ ਸੰਗਤ ਵਿੱਚ ਅਖੰਡ ਪਾਠ ਦੀ ਪੱਕੀ ਡਿਉਟੀ ਨਹੀਂ ਕਰ ਸਕਦੀ। ਅਤਿ ਨਿੰਦਣਯੋਗ ਹੈ ਉਨ੍ਹਾਂ ਕਿਹਾ ਕਿ ਗੁਰਮਤਿ ਸਿਧਾਂਤਾਂ ਵਿੱਚ ਅਖੰਡ ਪਾਠ ਦੀ ਕੋਈ ਮਰਿਆਦਾ ਨਹੀਂ ਪਰ ਗਿਆਨੀ ਗੁਰਬਚਨ ਸਿੰਘ ਨੇ ਜਿਸ ਲਿਹਾਜ਼ੇ ਅੰਦਰ ਗੱਲ ਕੀਤੀ ਹੈ ਉਹ ਸਿਰਫ ਬੀਬੀਆਂ ਨੂੰ ਨੀਵਾਂ ਪਾਉਣ ਵਾਸਤੇ ਕਹੀ ਹੈ ਕਿਉਂਕਿ ਸਿੱਖ ਧਰਮ ਵਿੱਚ ਇਸਤਰੀ ਤੇ ਮਰਦ ਨੂੰ ਬਰਾਬਰ ਦੇ ਅਧਿਕਾਰ ਪ੍ਰਾਪਤ ਹਨ। ਉਨ੍ਹਾਂ ਕਿਹਾ ਕਿ ਬੀਬੀਆਂ ਨੂੰ ਸੰਗਤ ਵਿੱਚ ਪਾਠ ਕਰਨ ਤੇ ਮਨਾਹੀ ਲਾਉਣ `ਤੇ ਕੀ ਗਿਆਨੀ ਗੁਰਬਚਨ ਸਿੰਘ ਹੁਣ ਸਿੱਖ ਬੀਬੀਆਂ ਨੂੰ ਬਚਿਤਰ ਨਾਟਕ ਅਖੌਤੀ ਦਸਮ ਗ੍ਰੰਥ ਦੀ ਅਸ਼ਲੀਲ ਰਚਨਾ ਚਰਿਤ੍ਰੌ ਪਖਿਆਨ ਦੇ ਲੜ ਲਾਉਣਾ ਚਾਹੁੰਦੇ ਹਨ? ਜਿਸ ਵਿੱਚ ਬੀਬੀਆਂ ਦਾ ਰੱਜ ਕੇ ਅਪਮਾਨ ਕੀਤਾ ਹੈ ਅਤੇ ਉਨ੍ਹਾਂ ਨੂੰ ਕੇਸਾਂ ਦੀ ਬੇਅਦਬੀ ਕਰਣ ਦੀ ਪ੍ਰੇਰਣਾ ਦਿੱਤੀ ਗਈ ਹੈ। ਉਨ੍ਹਾਂ ਸਿੱਖ ਜਗਤ ਦੀ ਬੀਬੀਆਂ ਨੂੰ ਅਪੀਲ ਕੀਤੀ ਕਿ ਸਿੱਖ ਬੀਬੀਆਂ ਦੇ ਦਾਮਨ ਨੂੰ ਕਲੰਕਤ ਕਰਣ ਵਾਲੇ ਬਚਿੱਤਰ ਨਾਟਕ ਅਖੌਤੀ ਦਸਮ ਗ੍ਰੰਥ ਤੋਂ ਕੌਮ ਨੂੰ ਖਹਿੜਾ ਛੁਡਾਉਣ ਦੀ ਸਖਤ ਲੋੜ ਹੈ ਕਿਉਂਕਿ ਇਸ ਪੁਸਤਕ ਦੀਆਂ ਰਚਨਾਵਾਂ ਵਿੱਚ ਸਭ ਤੋਂ ਵੱਧ ਅਪਮਾਨ ਇਸਤਰੀ ਜਾਤੀ ਦਾ ਹੀ ਕੀਤਾ ਗਿਆ ਹੈ ਅਤੇ ਇਥੋਂ ਤਕ ਕਿਹਾ ਗਿਆ ਕਿ ਇਸਤਰੀਆਂ ਇੰਨੀ ਖੇਖਣਹਾਰੀਆਂ ਹਨ ਕਿ ਇਸ ਨੂੰ ਬਣਾ ਕੇ ਪਰਮਾਤਮਾ ਵੀ ਪਛਤਾਇਆ ਜੋ ਕਿ “ਸੋ ਕਿਉਂ ਮੰਦਾ ਆਖੀਐ” ਸਿਧਾਂਤ ਦੀ ਉਲੰਘਣਾ ਹੈ।


(31/12/09)
ਦਲਜੀਤ ਸਿੰਘ ਹੋਠੀ ਰਾਚੈਸਟਰ ਨਿਉਯਾਰਕ

ਸਰਦਾਰ ਮੱਖਣ ਸਿੰਘ ਜੀ ਤੇ ਸਿੱਖ ਮਾਰਗ ਦੇ ਪਾਠਕਾ ਨੂੰ ਗੁਰੂ ਫ਼ਤਹਿ ਜਸਵੀਰ ਸਿੰਘ ਜੀ ਪੰਜਾਬ ਦਾ 12, 700 ਪਿੰਡ ਹੈ ਤੇ 16, 000 ਡੇਰੇ ਹਨ, 50, 000 ਸਾਧ (ਸਾਨ) ਹਨ ਇਹ ਸਾਧ ਤਕਰੀਬਨ ਛੜੇ ਹਨ। ਛੜੇ ਹੋਣ ਕਰਕੇ ਦਸਮ ਗ੍ਰੰਥ ਦਾ ਰੱਜ ਕੇ ਪ੍ਰਚਾਰ ਕਰਦੇ ਹਨ, ਤੇ ਗੁਰਮੱਤ ਤੋ ਅਨਜਾਣ ਭੋਲੀਆ ਸੰਗਤਾ ਨੂੰ ਅਗਲੇ ਪਿਛਲੇ ਜਨਮਾਂ ਦਾ ਮਨਮਤੀ ਕੂੜਾ ਕਰਕਟ ਦਾ ਡਰ ਦੇ ਕੇ ਲੁੱਟਦੇ ਹਨ, ਬਦਲੇ ਵਿੱਚ ਮਾਇਆ ਦੇ ਵੱਡੇ ਗੱਫੇ ਲੈਂਦੇ ਹਨ। ਤੁਸੀ ਵੀ ਅਗਲੇ ਪਿਛਲੇ ਚੱਕਰਾ ਵਿੱਚ ਪਾ ਕੇ ਸਿੱਖ ਮਾਰਗ ਦੇ ਪਾਠਕਾ ਨੂੰ ਲੀਹੋ ਲਾਹੁਣ ਦਾ ਯਤਨ ਕਰਦੇ ਰਹਿੰਦੋ ਹੋ। ਜਿਹੜੇ ਤੁਸੀ ਸਵਾਲ ਪਾਏ ਹਨ, ਤੁਸੀ ਆਪਣੇ ਸਵਾਲਾ ਦੇ ਜਵਾਬ ਆਪਣੀਆਂ ਲਿਖਤਾ ਵਿੱਚੋ ਲੱਭੋ। ਰਹੀ ਗੱਲ ਤੁਹਾਡੀ ਤਸੱਲੀ ਕਰਵਾਉਣ ਦੀ ਤੁਹਾਡੀ ਤਸੱਲੀ ਕੋਈ ਨਹੀ ਕਰਵਾ ਸਕਦਾ। ਕਿਉਕਿ ਤੁਹਾਡੀ ਤਸੱਲੀ ਸਿੱਖ ਮਾਰਗ ਤੇ ਨਹੀ ਹੋ ਸਕਦੀ। ਤੁਹਾਡਾ ਤਸੱਲੀ ਵਾਲਾ ਸੈਂਸਰ ਖਰਾਬ ਹੋ ਚੁੱਕਾ ਹੈ। ਧੰਨਵਾਦ ……………………………………….
ਤਰਲੋਚਨ ਸਿੰਘ ਜੀ
ਤਰਲੋਚਨ ਸਿੰਘ ਜੀ ਤੁਸੀ ਸਿੱਖ ਮਾਰਗ ਤੇ ਤਕਰੀਬਨ ਰੋਂਦੇ ਹੀ ਰਹਿੰਦੇ ਹੋ। ਇਸ ਤਰਾ ਛੋਟੇ ਬੱਚੇ ਕਰਦੇ ਹੁੰਦੇ ਹਨ, ਸਮਝਦਾਰ ਨਹੀ। ਤੁਸੀ ਤੇ ਤੁਹਾਡੇ ਨਾਲ ਦੇ ਜਿਹਨਾ ਨਾਲ ਤੁਹਾਡੇ ਵਿਚਾਰ ਮਿਲਦੇ ਹਨ ਜਾਂ ਜਿਹੜੇ ਤੁਹਾਡੇ ਵਿਚਾਰਾਂ ਵਾਲੇ ਹਨ ਸਿੱਖ ਮਾਰਗ ਦੇ ਪਾਠਕਾ ਨੂੰ ਗੁਰੂ ਨਾਨਕ ਸਾਹਿਬ ਜੀ ਦੀ ਅਸਲ ਵਿਚਾਰਧਾਰਾ ਕੀ ਹੈ? ਦੱਸ ਸਕਦੇ ਹੋ। ਧੰਨਵਾਦ
………………………………………………….
ਬਲਦੇਵ ਸਿੰਘ ਹਾਂਗ ਕਾਂਗ ਜੀ ਗੁਰਬਾਣੀ ਜੀਵਨ ਜਾਂਚ ਹੈ। ਜੇ ਸਿੱਖ ਗੁਰਬਾਣੀ ਨਹੀ ਪੜੇਗਾ, ਨਹੀ ਸਮਝੇਗਾ ਤਾਂ ਇਸ ਦੀ ਆਤਮਕ ਮੌਤ ਹੋ ਜਾਵੇਗੀ। ਬਾਣੀ ਸਮਝਣ ਤੋ ਬਿਨਾ ਸਿੱਖੀ ਅੰਦਰ ਨਹੀ ਟਿਕੇਗੀ। ਜੋ ਉਪਦੇਸ਼ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੇ ਹਨ ਉਹਨਾ ਨੂੰ ਪੜ੍ਹਨਾ ਸਮਝਣਾ ਤੇ ਸਵਿਕਾਰ ਕਰਨਾ ਹੈ। ਪਰ ਤੁਸੀ ਸਤਿਗੁਰੂ ਜੀ ਦਾ ਉਪਦੇਸ਼ ਸਮਝਣ ਦੀ ਵਜਾਏ ਬਿਨਾ ਸਿਰ ਪੈਰਾ ਦੇ ਮਨਘੜਤ ਕਹਾਣੀਆਂ ਤੇ ਜਿਆਦਾ ਯਕੀਨ ਰੱਖਦੇ ਹੋ। ਇਹਨਾ ਮਨਘੜਤ ਕਹਾਣੀਆਂ ਨੂੰ ਆਪਣੇ ਸੱਜਣਾ ਮਿੱਤਰਾ ਨੂੰ ਸੁਣਾਇਆ ਕਰੋ, ਨਾਂ ਕੇ ਸਿੱਖ ਮਾਰਗ ਤੇ ਲਿੱਖਕੇ, ਸਿੱਖ ਮਾਰਗ ਦੇ ਪਾਠਕਾ ਤੇ ਸਰਦਾਰ ਮੱਖਣ ਸਿੰਘ ਹੋਣਾ ਦਾ ਸਮਾਂ ਖਰਾਬ ਨਾਂ ਕਰੋ। ਸਮੇ ਦੀ ਕਦਰ ਕਰਨਾ ਸਿੱਖੋ। ਧੰਨਵਾਦ ਦਲਜੀਤ ਸਿੰਘ ਹੋਠੀ ਰਾਚੈਸਟਰ ਨਿਉਯਾਰਕ ( 585 698 0146)


(31/12/09)
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ

ਸ੍ਰ. ਮੱਖਣ ਸਿੰਘ ਜੀ! ਗੁਰ ਫਤਿਹ ਬੁਲਾਈ ਪਰਵਾਨ ਹੋਵੇ ਜੀ।
ਸਿੱਖ ਕੌਮ ਦਾ ਇੱਕ ਜਰਨੈਲ ਗਿਆ ਤੇ ਇੱਕ ਜਰਨੈਲ ਸਤਕੁਲਤਾਰ ਸਿੰਘ ਤੁਹਾਡੇ ਵਿਹੜੇ ਆ ਵੜਿਆ। ਤੁਹਾਡੇ ਮਨ੍ਹਾ ਕਰਨ ਤੇ ਵੀ ਇਹ ਜਰਨੈਲ ਆਪਣੀ ਮਨ ਮਰਜੀ ਨਾਲ ਤੇ ਤੁਹਾਡੀਆਂ ਟਿਪਣੀਆਂ ਦੇ ਬਾਵਜੂਦ ਵੀ ਸਿੱਖ ਕੌਮ ਦਾ ਹੀਰਾ ਬਣ ਕੇ ਪੇਸ਼ ਹੋ ਰਿਹਾ ਹੈ ਅਤੇ ਤੁਹਾਨੂੰ ਬਾਰ ਬਾਰ ਟਿਪਣੀਆਂ ਲਿਖਣੀਆਂ ਪੈ ਰਹੀਆਂ ਹਨ। ਮੇਰੇ ਵਿਚਾਰਾਂ ਮੁਤਾਬਕ ਇਹ ਸੰਤਾਂ ਦਾ ਸੇਵਕ ਜਰਨੈਲ ਹੈ। ਸੰਤਾਂ ਵਲੋਂ ਚਲਾਈਆਂ ਇਕੋਤਰੀਆਂ ਦੀਆਂ ਲੜੀਆਂ ਤੇ ਸੰਗਤਾਂ ਵਲੋਂ ਲਾਈਆਂ ਮਾਇਆ ਦੀਆਂ ਝੜੀਆਂ ਨੇ ਜੋ ਸਿੱਖ ਕੌਮ ਦਾ ਨੁਕਸਾਨ ਕੀਤਾ ਹੈ ਉਹ ਬਿਆਨ-ਬਾਜ਼ੀ ਤੋਂ ਬਾਹਰ ਹੈ ਤੇ ਇਹ ਜਰਨੈਲ ਇਸ ਤੋਂ ਵਾਕਫ ਨਹੀਂ। ਇਹ ਲੇਖ ਤੁਹਾਨੂੰ ਮੈਂ ਪਹਿਲਾਂ ਭੇਜ ਚੁਕਿਆ ਹਾਂ। ‘ਕੀ ਅਖੰਡਪਾਠ ਜਾਂ ਸਾਧਾਰਣ ਪਾਠ ਕੀਤਾ ਜਾ ਸਕਦਾ ਹੈ?’ ਗੁਰੂ ਗ੍ਰੰਥ ਸਾਹਿਬ ਦਾ ਲਗਾਤਾਰ ਪਾਠ ਕਰਨ ਨਾਲ ਹਰ ਪਾਠੀ ਗੁਰੂ ਦੇ ਹੁਕਮ ਦੀ 2685 ਵਾਰੀ ਉਲੰਙਣਾ ਕਰਦਾ ਹੈ। ਕਿਉਂਕਿ ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ ‘ਰਹਾਉ’ ਦਾ ਹੁਕਮ 2685 ਵਾਰੀ ਅੰਕਿਤ ਹੈ। ਇਸਦੀ ਉਲੰਙਣਾ ਕਰਨੀ ਹੀ ਨਹੀਂ ਬਣਦੀ ਤਾਂ ਫਿਰ ਕਿਸ ਵਿਧੀ ਵਿਧਾਨ ਮੁਤਾਬਕ ਲੋਕ ਪਾਠ ਜਾਂ ਅਖੰਡਪਾਠ ਕਰੀ ਜਾਂਦੇ ਹਨ? ਸਤਕੁਲਤਾਰ ਸਿੰਘ ਜੀ ਗੁਰੂ ਤੇਗਬਹਾਦਰ ਸਾਹਿਬ ਕਿਸੇ ਭੋਰੇ ਵਿੱਚ ਵੜ ਕੇ ਨਹੀਂ ਬੈਠੇ ਰਹੇ ਜਾਂ ਭਗਤੀ ਕਰਦੇ ਰਹੇ। ਇਹ ਸਿੱਖ ਧਰਮ ਦਾ ਨਾਸ ਮਾਰਨ ਲਈ ਘੜੀਆਂ ਗਈਆਂ ਕਹਾਣੀਆਂ ਵਿਚੋਂ ਇੱਕ ਕਹਾਣੀ ਹੈ। ਅਹਿ ਜੇਹੜੇ ਅਕਾਲ ਤਖਤ ਦੇ ਰਾਖੇ ਬਣ ਬੈਠੇ ਹਨ ਇਨ੍ਹਾਂ ਨੇ ਬਹੁਤ ਅਖੰਡਪਾਠ ਜਾਂ ਸਾਧਾਰਣ ਪਾਠ ਖੁਦ ਕੀਤੇ ਹਨ ਇਹ ਤਾ ਹੁਣ ਤਕ ਸਿੱਖ ਨਹੀਂ ਬਣੇ। ਫਿਰ ਸਤਕੁਲਤਾਰ ਸਿੰਘ ਜੀ ਕਿਸ ਨੂੰ ਦੱਸਣਾ ਚਾਹੁੰਦੇ ਹਨ ਕਿ ਕੌਣ ਪਾਠ ਜਾਂ ਅਖੰਡਪਾਠ ਕਰਕੇ ਕੁੱਝ ਸਿੱਖ ਸਕਦਾ ਹੈ?
ਸਤਕੁਲਤਾਰ ਸਿੰਘ ਜੀ ਕਿਸੇ ਵੀ ਗੁਰੂ ਸਾਹਿਬ ਦੀ ਬਾਣੀ ਵਿੱਚ ‘ਵਾਹਿਗੁਰੂ’ ਸ਼ਬਦ ਨਹੀਂ ਆਇਆ ਤੇ ਨਾ ਹੀ ਕਿਸੇ ਗੁਰੂ ਸਾਹਿਬ ਜੀ ਨੇ ਸਾਨੂੰ ਕਿਸੇ ਅੱਖਰ ਦੇ ਰਟਨ ਕਰਨ ਤੋਂ ਕਿਸੇ ਗੈਬੀ ਸ਼ਕਤੀ ਪ੍ਰਾਪਤ ਹੋਣ ਬਾਰੇ ਉਪਦੇਸ਼ ਦਿੱਤਾ ਹੈ ਸਗੋਂ ਐਸੇ ਰਟਨ ਦਾ “ਜਪੁ” ਬਾਣੀ ਵਿੱਚ ਖੰਡਨ ਕੀਤਾ ਹੈ। ਕੋਈ ਮਹੀਨਾ ਕੁ ਪਹਿਲਾਂ ਮੈਂ ਇੱਕ ਚਿੱਠੀ ਸਤਕੁਲਤਾਰ ਸਿੰਘ ਦੇ ਨਾਮ ਲਿਖੀ ਸੀ ਜਿਸਦਾ ਇਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ ਪਰ ਹੋਰ ਹੋਰ ਲਿਖ ਕੇ ਹੋਰ ਭਸੂੜੀ ਖੜੀ ਕਰ ਦਿੱਤੀ ਹੈ ਜਿਸ ਨਾਲ ਪਾਠਕਾਂ ਨੂੰ ਕੋਈ ਸਿਖਿਆ ਪ੍ਰਾਪਤ ਹੋਣ ਦੀ ਬਜਾਏ ਭੰਭਲ-ਭੁਸੇ ਵਿੱਚ ਹੀ ਪਾਇਆ ਜਾ ਰਿਹਾ ਹੈ। ਇਸ ਤੋਂ ਬਾਅਦ ਇਸ ਸਿੱਖ ਜਰਨੈਲ ਬਾਰੇ ਮੈਂ ਤਾਂ ਕੁੱਝ ਨਹੀਂ ਲਿਖਣਾ ਚਾਹੁੰਦਾ।
ਇਸੇ ਹੀ ਤਰ੍ਹਾਂ ਸਰਦਾਰ, ਫੋਜੀ! ਬਲਦੇਵ ਸਿੰਘ ਬੁੱਧ ਸਿੰਘ ਵਾਲਾ ਹਾਂਗਕਾਗ ਹਨ।
ਜੇ ਕਰ ਡਾ. ਭਾਰਦਵਾਜ ਦਾ ਕੈਂਸਰ ਇੱਕ ਅੱਧਾ ਜਾਂ ਸਾਰਾ ਅਖੰਡਪਾਠ ਸੁਣਨ ਨਾਲ ਹੱਟ ਗਿਆ ਹੈ ਤਾਂ ਸਾਰੇ ਅੰਮ੍ਰਿਤਸਰ ਸ਼ਹਿਰ ਦੇ ਦਵਾਖਾਨੇ (ਹੱਸਪਤਾਲ) ਬੰਦ ਕਰ ਦੇਣ ਚਾਹੀਦੇ ਹਨ। ਅੰਮ੍ਰਿਤਸਰ ਸ਼ਹਿਰ, ਪਵਿਤਰ ਗੁਰੂ ਕੇ ਸ਼ਹਿਰ ਵਿੱਚ ਹੀ ਲੱਖਾਂ ਬਿਮਾਰ, ਜੋ ਹਨ ਜਾਂ ਦੋਰੌਂ ਨੇੜਿਓ ਆਉਂਦੇ ਹਨ, ਨੂੰ ਠੀਕ ਕਰਨ ਦੀ ਜਿਮੇਵਾਰੀ ਸਰਦਾਰ, ਫੋਜੀ! ਬਲਦੇਵ ਸਿੰਘ ਜੀ ਨੂੰ ਸੌਂਪ ਦਿੱਤੀ ਜਾਣੀ ਚਾਹੀਦੀ ਹੈ।
ਫੋਜੀ ਬਾਬਾ ਜੀ ਇਹ ਜੁਮੇਵਾਰੀ ਸੰਭਾਲਣ ਤੋਂ ਪਹਿਲਾਂ ਇਹ ਜਰੂਰ ਦੱਸ ਦੇਣਾ ਕੇ ਗੁਰੂ ਅਰਜਨ ਪਾਤਸ਼ਾਹ ਨੇ ਦੁਨੀਆਂ ਦਾ ਪਹਿਲਾ ਕੋਹੜੀ ਘਰ ਤਰਨਤਾਰਨ ਸ਼ਹਿਰ ਵਿੱਚ ਕਿਉਂ ਬਣਾਇਆ ਸੀ ਜਦੋਂ ਕਿ ਗੁਰੂ ਜੀ ਆਪ ਇਸ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਵਾ ਚੁਕੇ ਸਨ? ਗੁਰੂ ਹਰਿਰਾਇ ਸਾਹਿਬ ਜੀ ਨੇ ਬਾਣੀ ਪੜ੍ਹ ਪੜ੍ਹ ਕੇ ਲੋਕਾਂ ਦਾ ਇਲਾਜ ਕਿਉਂ ਨਾ ਕੀਤਾ ਤੇ ਵੱਡੇ ਪੈਮਾਨੇ ਤੇ ਆਪਣਾ ਦਵਾਈ ਖਾਨਾ ਕਿਉਂ ਖੋਲਿਆ? ਇਸ ਦਵਾਖਾਨੇ ਦੀ ਬਦੌਲਤ ਔਰੰਗਜੇਬ ਦੇ ਪੁੱਤਰ ਦਾਰਾ ਸ਼ਕੋਹ ਦੇ ਅੰਦਰ ਗਿਆ ਬਿਲੀ ਦਾ ਵਾਲ ਬਾਹਰ ਨਿਕਲਿਆ ਸੀ।
ਸ੍ਰ. ਮੱਖਣ ਸਿੰਘ ਜੀ ਕੀ ਬਲਦੇਵ ਸਿੰਘ ਜੀ ਦੀਆਂ ਚਿੱਠੀਆਂ ਗੁਰਬਾਣੀ ਦੇ ਅਨਕੂਲ ਹਨ? ਜੇ ਨਹੀਂ ਤਾਂ ਇਨ੍ਹਾਂ ਦੀਆਂ ਲਿਖਤਾਂ ਨੂੰ ਸੱਚ ਦੇ ਮਾਰਗ ‘ਸਿੱਖ ਮਾਰਗ’ ਤੇ ਪਾਉਣ ਦਾ ਕਾਰਣ ਕੀ ਹੇ? ਜੇ ਇਨ੍ਹਾਂ ਦੀਆ ਲਿਖਤਾਂ ਗੁਰਬਾਣੀ ਦੇ ਅਨਕੂਲ ਹਨ ਤਾਂ ਕਿਵੇਂ? ਇਨ੍ਹਾਂ ਦੀਆਂ ਲਿਖਤਾਂ ਕਾਰਨ ‘ਸਿੱਖ ਮਾਰਗ’ ਦੇ ਪਾਠਕ ਅੰਧਵਿਸ਼ਵਾਸ਼ ਵਿੱਚ ਤਾਂ ਫਸ ਹੀ ਜਾਣਗੇ ਨਿਕਲ ਨਹੀਂ ਸਕਦੇ।
ਇਸ ਚਿੱਠੀ ਦੇ ਨਾਲ “ਗੁਰੂ ਦੇ ਸ਼ੇਰ” ਲਿਖਤ ਡਾ. ਹਰਜਿੰਦਰ ਸਿੰਘ ਦਲਗੀਰ ਦੇ ਪੰਨਾ 136-37 ਸਕੈਨ ਕਰਕੇ ਭੇਜ ਰਿਹਾ ਹਾਂ ਉਹ ਵੀ ਤੁਸੀਂ ਨਾਲ ਲਾ ਲੈਣੇ ਜੀ। ਅੰਦਾਜ਼ਨ 2002 ਵਿੱਚ ਜਦੋਂ ਇਹ ਕਿਤਾਬ ਮੈਂ ਖਰੀਦ ਕੇ ਪੜ੍ਹੀ ਸੀ ਤਾਂ ਡਾ. ਦਲਗੀਰ ਜੀ ਨਾਲ ਫੂਨ ਤੇ ਗੱਲਬਾਤ ਕੀਤੀ ਕਿ ਜੇ ਹਠੀ ਸਿੰਘ ਗੁਰੂ ਜੀ ਦੀ ਬੰਸ ਸਾਹਿਬਜਾਦਾ ਅਜੀਤ ਸਿੰਘ ਦਾ ਪੁਤਰ ਸੀ ਤਾਂ ਉਸਨੂੰ ਜਿਉਂ ਹੀ ਬਾਬਾ ਬੰਦਾ ਸਿੰਘ ਜੀ ਨੇ ਪੰਜਾਬ ਵਿੱਚ ਖਾਲਸਾ ਰਾਜ ਦੀ ਨੀਂਹ ਰੱਖੀ ਸੀ ਆਪਣੇ ਆਪ ਬੁਰਹਾਨ ਪੁਰ ਤੋਂ ਪੰਜਾਬ ਆ ਕੇ ਸਿੱਖਾਂ ਨੂੰ ਦੱਸਣਾ ਚਾਹੀਦਾ ਸੀ ਤੇ ਸਿੱਖ ਸੰਗਤਾਂ ਨੇ ਹਠੀ ਸਿੰਘ ਨੂੰ ਆਪਣੇ ਸਿਰ ਤੇ ਬਿਠਾਉਣਾ ਸੀ। ਚਲੋ ਜੇ ਉਸ ਵਕਤ ਨਹੀਂ ਤਾਂ ਹਠੀ ਸਿੰਘ ਜਾਂ ਉਸਦੀ ਔਲਾਦ ਨੂੰ ਮਹਾਂਰਾਜੇ ਰਣਜੀਤ ਸਿੰਘ ਦੇ ਸਮੇਂ ਹੀ ਪੰਜਾਬ ਵਿੱਚ ਆ ਕੇ ਐਲਾਣ ਕਰਨਾ ਬਣਦਾ ਸੀ ਕਿ ਅਸੀਂ ਗੁਰੂ ਗੋਬਿੰਦ ਸਿਮਘ ਜੀ ਦੀ ਔਲਾਦ ਹਾਂ। ਉਨ੍ਹਾਂ ਦੇ ਪੰਜਾਬ ਵਿੱਚ ਨਾ ਆਉਣ ਦਾ ਕਾਰਣ ਕੀ ਡਾ. ਦਲਗੀਰ ਜੀ ਬਤਾ ਸਕਦੇ ਹਨ? ਤਾਂ ਡਾ. ਦਲਗੀਰ ਜੀ ਦਾ ਜਵਾਬ ਸੀ ਕਿ ਮੈਂ ਤਾਂ ਇਉਂ ਹੀ ਭੱਟ ਵਹੀਆਂ ਵਿੱਚ ਪੜ੍ਹਿਆ ਹੈ ਮੈਂ ਇਉਂ ਹੀ ਲਿਖਾਂਗਾ। ਤੁਹਾਡੀ ਗੱਲ ਦਾ ਜਵਾਬ ਮੈਂ ਨਹੀਂ ਦੇ ਸਕਦਾ।
ਇਨ੍ਹਾਂ ਦਾ ਕੋਈ ਲੇਖ ਜਾ ਮੈਂ ਕਿਸ ਕਿਤਾਬ ਵਿਚੋਂ ਇਹ ਪੜ੍ਹਿਆ ਸੀ ਕਿ ਸਾਹਿਬਜਾਦਾ ਅਜੀਤ ਸਿੰਘ ਚਮਕੌਰ ਦੀ ਜੰਗ ਵਿਚੋਂ ਬੱਚ ਕੇ ਨਿਕਲ ਗਏ ਤੇ ਲੜਾਈ ਦੇ ਮੈਦਾਨ ਵਿੱਚ ਹੋਣ ਦਾ ਸਬੂਤ ਵਜੋਂ ਉਹ ਇਹ ਦਖਾਉਂਦੇ ਹਨ ਕਿ ਸੱਜੇ ਜਾਂ ਖੱਬੇ ਹੱਥ ਦੀ ਇੱਕ ਉਂਗਲੀ ਕੱਟੀ ਹੋਈ ਹੈ। ਹੁਣ ਮੈਨੂੰ ਨਹੀਂ ਮਿਲ ਰਿਹਾ। ਜੇਕਰ ਉਹ ਲਿਖਤ ਗਾਹੇ-ਬਗਾਹੇ ਮਿਲ ਗਈ ਤਾਂ ਉਹ ਵੀ ਪੇਸ ਕਰ ਦਿੱਤੀ ਜਾਏਗੀ। ਨਹੀਂ ਤਾਂ ਉਤਨਾ ਚਿਰ ਲਈ ਪਾਠਕਾਂ ਤੋਂ ਇਸਦੀ ਮੁਆਫੀ ਮੰਗਦਾ ਹਾਂ।
ਹਾਂ ਹੁਣ ਸਾਡੇ ਲੇਖ ਤਾਂ ਤੁਸੀਂ ਆਪਣੀ ਵੈਬ-ਸਾਈਟ ਤੋਂ ਹਟਾ ਹੀ ਦਿੱਤੇ ਹਨ। ਤੁਸੀਂ ਜਾਂ ਤਰਲੋਚਨ ਸਿੰਘ ਜੀ ਇਹ ਤਾਂ ਦੱਸ ਦਿਓ ਕਿ ਇਨ੍ਹਾਂ ਲੇਖਾਂ ਵਿੱਚ ਗੁਰਬਾਣੀ ਦੇ ਵਿਸ਼ੇ ਵਸਤੂ ਦੇ ਹਿਸਾਬ ਨਾਲ ਕੀ ਗਲਤ ਸੀ ਜਾਂ ਹੈ?
ਅੱਜ 2009 ਅਖੀਰਲੇ ਪੱਬਾਂ ਭਾਰ ਹੈ। ਇਸ ਸਾਲ ਦੀ ਮੇਰੀ ਇਹ ਆਖਰੀ ਚਿੱਠੀ ਹੈ। ਸ੍ਰ. ਮੱਖਣ ਸਿੰਘ ਤੇ ‘ਸਿੱਖ ਮਾਰਗ’ ਦੇ ਪਾਠਕਾਂ ਕੋਲੋਂ ਭੁੱਲਾਂ ਲਈ ਖਿਮਾ ਦਾ ਜਾਚਕ ਹਾਂ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ ਕੈਨੇਡਾ। ਸੈਲ:-716 536 2346, ਘਰ # 905 454 4741.
www.singhsabhacanada.com, www.gurugranthdarpan.com,www.wakeupkhalsa.com
(ਨੋਟ:- ਤੁਹਾਡੀ ਇਸ ਚਿੱਠੀ ਨਾਲ ਕੋਈ ਵੀ ਸਕੈਨ ਕੀਤੀ ਹੋਈ ਫਾਈਲ ਨਹੀਂ ਸੀ। ਮੈਂ ਸਿਰਫ ਅਜੀਤ ਸਿੰਘ ਦੇ ਚਮਕੌਰ ਦੀ ਗੜੀ ਤੋਂ ਭਗੌੜੇ ਹੋਣ ਦਾ ਸਕੈਨ ਪੁੱਛਿਆ ਸੀ ਨਾ ਕਿ ਹਠੀ ਸਿੰਘ ਦਾ। ਇਤਿਹਾਸ ਵਿੱਚ ਇੱਕ ਅਜੀਤ ਸਿੰਘ ਲੈ ਪਾਲਕ ਪੁੱਤਰ ਦਾ ਵੀ ਜ਼ਿਕਰ ਆਉਂਦਾ ਹੈ। ਜੇ ਕਰ ਉਹ ਇਸ ਦੀ ਗੱਲ ਕਰਦਾ ਹੋਵੇ ਤਾਂ ਇਸ ਨਾਲ ਪਹਿਲੇ ਸਵਾਲ ਦਾ ਜਵਾਬ ਨਹੀਂ ਮਿਲਦਾ ਸਗੋਂ ਇੱਕ ਹੋਰ ਭੰਬਲਭੂਸਾ ਖੜਾ ਹੁੰਦਾ ਹੈ।ਲੇਖ ਹਟਾਉਣ ਦਾ ਜਵਾਬ ਮੈਂ ਪਿਛੇ ਕਈ ਨੋਟ ਲਿਖ ਕੇ ਦੇ ਚੁੱਕਾ ਹਾਂ-ਸੰਪਾਦਕ)


(31/12/09)
ਦਰਸ਼ਨ ਸਿੰਘ ਘਣਕਸ

ਗੁਰਚਰਨ ਸਿੰਘ ਬਰਾਰ ਨੂੰ ਸਵਾਲ?
ਵਾਈ ਗੁਰਚਰਨ ਜੀ, ਸਿਖ੍ਹ ਮਾਰਗ ਨੂੰ ਇਹ ਦੱਸੋ ਕਿ ਤੂੰਸੀ ਅਖੰਡ ਪਾਠ ਦੀਆਂ ਰੋਲਾਂ ਲਾਉਣੀਆਂ ਕਦੋਂ ਤੋਂ ਬੰਦ ਕੀਤੀਆਂ ਹਨ, ਅਤੇ ਕਿਨੇ ਸਾਲ ਲਾਉਦੇਂ ਰਹੇ ਹੋ, ਜਿਥੋਂ ਤੱਕ ਮੈਨੂੰ ਪਤਾ ਹੈ, ਤੂਸੀਂ 2009 ਤੱਕ ਅਖੰਡ ਪਾਠ ਦੀਆਂ ਰਾਉਲਾਂ ਲਾਂ ਦੇ ਸੀ, ਤੂਹਾਨੰ ਕਦੋਂ ਗਿਆਨ ਹੋਇਆ ਹੈ, ਕਿ ਅਖੰਪਾਠ ਕਰਨੇ ਠੀਕ ਨਹੀ ਹਨ।
ਜਦੋਂ ਵੀ ਤੂਸੀਂ ਆਪਣੀ ਗੱਲ ਨੂੰ ਸਹੀ ਕਰਨ ਦੀ ਚਾਲ ਖੇਡਦੇ ਹੋ, ਤੂਸੀ ਹਮੇਸਾ ਹੀ ਗੁਰੂ ਸਾਹਿਬ ਜੀ ਨੂੰ ਉਧਾਰਣ ਬਣਾਉਦੇ ਹੋ, ਤੂਹਾਨੂੰ ਕਾਮਰੇਡਾਂ ਵਾਲੀ ਬਿਮਾਰੀ ਹੈ, ਕਿ ਤੂਸੀਂ ਗੁਰੁ ਸਾਹਿਬਾਨ ਜੀ ਨੂੰ ਆਪਦੇ ਲੈਵਲ ਤੇ ਲੈ ਆਉਂਦੇ ਹੋ। ਗੁਰੂ ਸਾਹਿਬ ਜੀ ਰੱਬ ਦੀ ਮੂਰਤ ਸਨ। ਗੁਰੂ ਸਾਹਿਬ ਜੀ ਦੇ ਦਰਸਨ ਹੋ ਜਾਣੇ ਹੀ ਅਖੰਡ ਪਾਠ ਕਰਨ ਤੋ ਵੱਧ ਸਾਹਿਜ ਅਨੰਦ ਪ੍ਰਾਪਤ ਹੋ ਜਾਂਦਾ ਸੀ, ਦੁਰੋ ਦੂਰੋਂ ਆਈਆਂ ਸੰਗਤਾਂ ਨਿਹਾਲ ਹੋ ਜਾਂਦੀਆਂ ਸਨ, ਅਤੇ ਸਿਖ੍ਹੀ ਸਰੂਪ ਧਾਰਨ ਕਰ ਲੈਦੀਆਂ ਸਨ।
ਅਖੰਡਪਾਠ ਸਿਖ੍ਹ ਜਗਤ ਦਾ ਹਿਸਾ ਬਣ ਗਿਆ ਹੈ, ਪ੍ਰਵਾਰਾ ਨੂੰ ਅਕੱਠੇ ਹੋਣ ਦਾ ਵਸੀਲਾ ਹੈ, ਜਿਸ ਤਰਾਂ ਜੀਵਨ ਦੀ ਰੱਫਤਾਰ ਬਹੁਤ ਤੇਜ ਹੋ ਚੁਕੀ ਹੈ, ਐਸੇ ਸਮਾਜ ਵਿੱਚ ਰਿਸਤੇ ਦਾਰਾਂ ਨੂੰ ਮਿਲਣ ਗਿਲਣ ਦਾ ਬਹਾਨਾ ਠੀਕ ਵੀ ਹੈ, ਇਸ ਦੇ ਨਾਲ ਪਾਠੀਆਂ ਦੀ, ਰਾਗੀਆਂ ਦੀ, ਢਾਡੀਆਂ ਦੀ, ਪ੍ਰਚਾਰਕਾਂ ਦੀ ਰੋਟੀ ਦਾ ਸਾਧਨ ਵੀ ਹੈ।
ਇਕ ਹੋਰ ਗੱਲ ਜਾਦ ਰੱਖਣ ਵਾਲੀ ਹੈ, ਲੋਕਾਂ ਦੀਆਂ ਸੂਖਣਾ ਜਾਂ ਮੰਗਾਂ ਪੂਰੀਆਂ ਹੋਣ ਤੋਂ ਵਾਦ ਵਿੱਚ ਹੀ ਅਖੰਪਾਠ ਕਰਾਇਆ ਜਾਦਾਂ ਹੈ। ਤੂਹਾਡੇ ਅੂਨਸਾਰ ਲੋਕਾਂ ਨੂੰ (ਰੱਬ) ਗੁਰੂ ਗਰੰਥ ਜੀ ਦੀ ਕੋਈ ਸਮਝ ਨਹੀ ਹੈ, ਪਰ ਗੁਰੂ ਦਾਤਾ ਜੀ ਤਾਂ ਸਾਰਿਆਂ ਦੀਆਂ ਆਸਾਂ, ਮੰਨਸਾ ਪੂਰੀਆਂ ਕਰਦੇ ਹਨ, ਭਾਵੇਂ ਉਨ੍ਹਾ ਨੂੰ ਕੋਈ ਸਮਝ ਹੈ, ਜਾਂ ਨਹੀ ਹੈ।
ਤੂਹਾਡੀ ਮੁਸਕਲ ਇਹ ਹੈ, ਕਿ ਤੂਸੀਂ ਸਾਰੇ ਸਿਖਾਂ ਨੂੰ ਗੁਰਚਰਨ ਸਿੰਘ ਬਰਾਰ ਬਣਾਉਣਾ ਚਾਹੂੰਦੇ ਹੋ, ਇਹ ਨਹੀ ਹੋ ਸਕਣਾਂ। ਜੇ ਸਾਰੇ ਸਿਖ੍ਹ ਗੁਰਚਰਨ ਸਿੰਘ ਬਰਾਰ, ਬਣ ਜਾਣ, ਫਿਰ ਡਾਕਟਰ, ਪ੍ਰਫੈਸਰ, ਇਨਸੋਂਰੈਸ ਏਜੈਂਟ ਜਾਂ ਹੋਰ ਕੰਮਕਾਰ ਕਿਵੇਂ ਚੱਲਗੇ, ਜਰਾ ਸਾਹਿਜ ਦੇ ਘਰ ਆ ਕੇ ਵਿਚਾਰ ਕਰੋ।
ਗੁਰਚਰਨ ਸਿੰਘ ਬਰਾਰ ਜੀ ਤੂੰ ਸਿਖ੍ਹੀ ਪ੍ਰਚਾਰ ਨਾ ਕਰਇਆ ਕਰੋ, ਕਿਉਂਕਿ ਤੂਹਾਨੂੰ ਗੁਰੂ ਬਾਣੀ ਦੀ ਉਕਾ ਹੀ ਸਮਝ ਨਹੀ ਆਈ, ਨਾ ਹੀ ਆਵੇ ਗੀ, ਕਾਰਣ ਇਹ ਹੈ, ਕਿ ਤੂਸੀਂ ਜੁਵਾਨੀ ਵਿੱਚ (ਕਾਮਰੇਡ) ਪ੍ਰਫੈਸਰ ਕਿਸਨ ਸਿੰਘ ਦੀਆਂ ਕਿਾਤਬਾਂ ਵੀ ਪੜ੍ਹਦੇ ਰਹੇ ਹੋ, ਇਸ ਕਰਕੇ ਤੁਹਾਡੇ ਮਨ ਦੀ ਬਣਤਰ ਕਾਮਰੇਡੀ ਬਣ ਚੁਕੀ ਹੈ, ਅਤੇ ਤੂਸੀੰ ਵਿਆਹ ਵੀ ਕਾਮਰੇਡੀ ਮੱਤ ਵਾਲੇ ਘਰ ਹੀ ਕਰਵਾਇਆ ਹੈ, ਤੁਹਾਡੇ ਸਾਹੁਰਾ, ਜੀ ਮਾਸਟਰ ਲਾਲ ਸਿੰਘ ਜੀ, ਵੀ ਕਾਮਰੇਡੀ ਮੱਤ ਦੇ ਹਨ।
ਬਾਕੀ ਦੱਸ ਤੇਰਾ ਥਰਮਾਮੀਟਰ ਦਾ ਕੰਮ ਕਾਰ ਕਿਵੇਂ ਚਲ ਰਿਹਾ ਹੈ, ਕਿਨੇ ਕੁ ਮੂੰਡੇ ਜਮਾ ਦਿਤੇ ਹਨ, ਤੇਰਾ ਇਹ ਪ੍ਰਚਾਰ ਚੰਗਾ ਹੈ, ਸਿਖ੍ਹੀ ਪਰਚਾਰ ਨਾਲੋਂ,
ਜਿਸ ਘਰ ਵਿੱਚ ਮੂੰਡਾ ਆ ਗਿਆ, ਉਹ ਘਰ ਵਾਲੇ ਤਾਂ ਤੇਰੀ ਟਹਿਲ ਪਹਿਲ ਬਹੁਤ ਕਰਦੇ ਹੋਣਗੇ।
ਤੈਨੂੰ ਸੰਗ ਬਿਲ ਕੁਲ ਹੀ ਨਹੀ ਹੈ, ਤੂੰ ਕਦੀ ਨਹੀ ਸੋਚਦਾ, ਕਿ ਤੂੰ ਕੀ ਲਿਖ ਰਿਹਾਂ ਹੈ, ਪਤਾ ਨਹੀ ਕਿਉਂ ਤੇਰੀਆਂ ਅੱਬਲੀਆਂ, ਜੱਬਲੀਆਂ ਨਾਲ ਸਿਖਮਾਰਗ ਕਾਲਾ ਕੀਤਾ ਪਿਆ ਹੈ। ਤੈਨੂੰ ਭਰੂਨ ਹੱਤਿਆ ਕਰਾਉਣ ਵਿੱਚ ਕਿਸੇ ਸਿਖਾਂ ਦੀ ਕਚੈਰੀ ਵਿੱਚ ਹਾਜਰ ਹੋਣਾ ਚਾਹੀਦਾ ਹੈ।
ਵਲੋਂ:
ਦਰਸ਼ਨ ਸਿੰਘ ਘਣਕਸ


(30/12/09)
ਜਸਬੀਰ ਸਿੰਘ (ਕੈਲਗਰੀ)

ਡਾ: ਦਰਸ਼ਨ ਸਿੰਘ ਜੀ ਅਤੇ ਮਾਰਗ ਦੇ ਪਾਠਕ ਸੱਜਣੋਂ!

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ॥

ਡਾ: ਦਰਸ਼ਨ ਸਿੰਘ ਜੀ! ਇਹਨੀਂ ਦਿਨੀਂ ਮੇਰੇ ਕੋਲ ਸਮੇਂ ਦੀ ਕਮੀਂ ਕਾਰਨ ਮੈਂ ਆਪ ਜੀ ਦੇ ਪੱਤਰ ਦੇ ਸੰਬੰਧ ਵਿੱਚ ਮੈਂ ਤੁਹਾਡੇ ਨਾਲ ਵਿਚਾਰ ਸਾਂਝੇ ਨਹੀਂ ਸੀ ਕਰਨੇ ਚਾਹੁੰਦਾ। ਪਰ ਮੈਂ ਸਮਝਦਾ ਹਾਂ ਕਿ ਆਪ ਜੀ ਨਾਲ ਵਿਚਾਰ ਸਾਂਝੇ ਕਰਨੇ ਜਰੂਰੀ ਹਨ। 24/12/09 ਦੇ ਆਪਣੇ ਪੱਤਰ ਵਿੱਚ ਤੁਸੀਂ ਲਿਖਿਆ ਹੈ:

“…. ਸ: ਜਸਬੀਰ ਸਿੰਘ ਕੈਲਗਰੀ ਦੇ ‘ਮੈਂ ਨਾ ਮਾਨੂੰ’ ਵਾਲੇ ਲੇਖ … ਪੜ੍ਹਕੇ ਇੰਜ ਲੱਗਦਾ ਹੈ ਕਿ ਬਹੁਤ ਸਾਰੇ ਗੁਰਬਾਣੀ ਦੇ ਸਿਖਿਆਰਥੀ ਇਹਨਾਂ ਦੇ ਭਰਮ ਭੁਲੇਖਿਆਂ ਵਾਲੇ ਲੇਖਾਂ ਕਾਰਨ ਜਰੂਰੀ ਹੀ ਗੁੰਮਰਾਹ ਹੋ ਜਾਣਗੇ। …. . ਕੀ ਤੁਸੀਂ ਸੋਚਦੇ ਹੋ ਕਿ ਉਪਰ ਲਿਖੇ ਤਿੰਨ ਚਾਰ ਨਾਵਾਂ ਵਾਲੇ ਵੀਰਾਂ ਦੇ ਲੇਖਾਂ ਤੋਂ ਕਿਸੇ ਨੂੰ ਕੋਈ ਜ਼ਿੰਦਗ਼ੀ ਜਿਉਣ ਦੀ ਸੇਧ ਮਿਲਦੀ ਹੈ? ਮੇਰੇ ਖਿਆਲ ਮੁਤਾਬਕ 1% ਵੀ ਨਹੀਂ। ਸਗੋਂ ਮੁੱਢ ਤੋਂ Psychic ਕਿਸਮ ਦੇ ਮਨੁੱਖ ਇਹਨਾਂ ਦੇ ਲੇਖ ਪੜ੍ਹਕੇ ਪੱਕੇ Psychic ਬਿਮਾਰੀਆਂ ਦੇ ਸ਼ਿਕਾਰ ਬਣ ਜਾਂਦੇ ਹਨ। … ਤੁਸੀਂ ਇਹਨਾਂ ਲੋਕਾਂ ਨੂੰ ਕਦੇ ਦਲੀਲ ਨਾਲ ਨਹੀਂ ਸਮਝਾ ਸਕਦੇ। ਅਜਿਹੇ ਲੋਕਾਂ ਨੇ ਸਮਾਜ ਨੂੰ ਕਦੇ ਕੁੱਝ ਨਹੀਂ ਦਿੱਤਾ। ਸਿਵਾਇ ਭੋਲੀ ਭਾਲੀ ਲੋਕਾਈ ਨੂੰ ਗੁੰਮਰਾਹ ਕਰਨ ਦੇ। …ਚੰਗੀ ਗੱਲ ਹੋਵੇ ਜੇ ਤੁਸੀਂ ਇਹੋ ਜਿਹੇ Psychic ਕਿਸਮ ਦੇ ਲੇਖ ਜਾਂ ਪੱਤਰ ਆਪਣੀ ਸਾਇਟ ਤੇ ਨਾ ਪਾਉ”।

ਡਾ: ਦਰਸ਼ਨ ਸਿੰਘ ਜੀ! ਮੇਰੀਆਂ ਕਿਹੜੀਆਂ ਲਿਖਤਾਂ ਨੂੰ ਤੁਸੀਂ ‘ਮੈਂ ਨਾ ਮਾਨੂੰ’ ਵਾਲੀਆਂ, ਭਰਮ ਭੁਲੇਖੇ ਵਾਲੀਆਂ ਅਤੇ ਗੁੰਮਰਾਹ ਕਰਨ ਵਾਲੀਆਂ ਸਮਝਦੇ ਹੋ?

ਮੇਰੀਆਂ ਕਿਹੜੀਆਂ ਲਿਖਤਾਂ ਨੂੰ ਤੁਸੀਂ ਸਹੀ ਜ਼ਿੰਦਗ਼ੀ ਜਿਉਣ ਤੋਂ ਭਟਕਾਉਣ ਵਾਲੀਆਂ ਸਮਝਦੇ ਹੋ?

ਮੇਰੀਆਂ ਕਿਹੜੀਆਂ ਲਿਖਤਾਂ ਨੂੰ ਤੁਸੀਂ ਮਾਨਸਿਕ ਰੋਗੀ ਬਨਾਉਣ ਵਾਲੀਆਂ ਸਮਝਦੇ ਹੋ?

ਤੁਹਾਡੀਆਂ ਜਾਂ ਤੁਹਾਡੇ ਹਮ-ਖਿਆਲੀਆਂ ਦੀਆਂ ਕਿਹੜੀਆਂ ਦਲੀਲਾਂ ਠੀਕ ਹੋਣ ਤੇ ਵੀ ਮੈਂ ਠੀਕ ਨਹੀਂ ਮੰਨੀਆਂ?

ਮਿਹਰਬਾਨੀ ਕਰਕੇ ਜ਼ਰਾ ਵਿਸਥਾਰ ਸਹਿਤ ਲਿਖਣਾਂ ਤਾਂ ਕਿ ਆਪ ਜੀ ਨਾਲ ਵਿਚਾਰ ਅੱਗੇ ਤੋਰੀ ਜਾ ਸਕੇ।

ਸ: ਮੱਖਣ ਸਿੰਘ ਜੀ! ਡਾ: ਦਰਸ਼ਨ ਸਿੰਘ ਨੇ ਲਿਖਿਆ ਹੈ “. . ਚੰਗੀ ਗੱਲ ਹੋਵੇ ਜੇ ਤੁਸੀਂ (ਸ: ਮੱਖਣ ਸਿੰਘ ਜੀ), ਇਹੋ ਜਿਹੇ Psychic ਕਿਸਮ ਦੇ ਲੇਖਾਂ ਜਾਂ ਪੱਤਰ ਆਪਣੀ ਸਾਇਟ ਤੇ ਨਾ ਪਾਉ”।

ਮੱਖਣ ਸਿੰਘ ਜੀ! ਆਪ ਜੀ ਦਾ ਬਹੁਤ ਧੰਨਵਾਦ ਹੈ ਕਿ ਕਿਸੇ ਦੇ ਮਨ੍ਹਾਂ ਕਰਨ ਤੇ ਵੀ ਤੁਸੀਂ ਕਿਸੇ ਦੇ ਲੇਖ /ਪੱਤਰ ਛਾਪਣੇ ਬੰਦ ਨਹੀਂ ਕਰਦੇ, ਬਲਕਿ ਬਿਨਾ ਪੱਖ-ਪਾਤ ਦੇ ਤੁਸੀਂ ਹਰ ਕਿਸੇ ਦੇ ਲੇਖ/ਪੱਤਰ ਛਾਪ ਰਹੇ ਹੋ। ਮੈਂ ਸਮਝਦਾ ਹਾਂ ਕਿ ਗੁਰਮਤਿ ਸੰਬੰਧੀ ਪਏ ਭੁਲੇਖਿਆਂ ਨੂੰ ਦੂਰ ਕਰਨ ਲਈ ਇਹ ਬਹੁਤ ਹੀ ਵਧੀਆ ਤਰੀਕਾ ਹੈ ਜੋ ਕਿ ਤੁਸੀਂ ਬਹੁਤ ਹੀ ਖੂਬੀ ਨਾਲ ਨਿਭਾ ਰਹੇ ਹੋ। ਇਸ ਤਰ੍ਹਾਂ ਕਰਨ ਨਾਲ ਗੁਰਮਤਿ ਸੰਬੰਧੀ ਹਰ ਕਿਸਮ ਦੇ ਵਿਚਾਰ ਸਾਹਮਣੇ ਆ ਰਹੇ ਹਨ। ਧੰਨਵਾਦ।

ਜਸਬੀਰ ਸਿੰਘ (ਕੈਲਗਰੀ)


(30/12/09)
ਤੇਜਪਾਲ ਸਿੰਘ/ਦਰਸ਼ਨ ਸਿੰਘ ਖਾਲਸਾ

ਪ੍ਰੈਸ ਰੀਲੀਜ
ਲਗਾਤਾਰ ਚਲ ਰਿਹਾ ਇੱਕ ਹੋਰ ਕੌਮ ਘਾਤਕ ਘਟਨਾ ਕਰਮ
ਸੰਤ ਸਮਾਜ ਦੇ ਨਾਮ ਹੇਠ ਕੁੱਝ ਕੂ ਭੇਖੀ ਕੇਸਾਧਾਰੀ ਗੁਰੂ ਡੰਮ ਅਤੇ ਕਰਮ ਕਾਂਡੀ ਬ੍ਰਾਹਮਣ, ਕਿਸ ਤਰਾਂ ਬਿਪਰਨ ਕੀ ਰੀਤ ਤੋਂ ਕੱਢ ਕੇ ਵਾਹਿਗੁਰੂ ਜੀ ਕਾ ਖਾਲਸਾ ਬਣਾਈ ਗਈ ਸਿੱਖ ਕੌਮ ਦੇ ਘਰ ਵਿੱਚ ਸੰਨ ਲਾ ਰਹੇ ਹਨ ਤਾਂ ਕੇ ਖਾਲਸੇ ਦੀ ਅਡਰੀ ਹਸਤੀ ਹਿੰਦੂਤਵ ਦੇ ਖਾਰੇ ਸਮੁੰਦਰ ਵਿੱਚ ਗ਼ਰਕ ਕੀਤੀ ਜਾ ਸਕੇ। ਜਿਸਦਾ ਸਬੂਤ ਹੈ ਕੇ ਜਦੋਂ ਅਜੇ ਨਾਨਕਸ਼ਾਹੀ ਕਲੰਡਰ ਜਨਮ ਲੈ ਰਿਹਾ ਸੀ ਤਾਂ ਇੱਕ ਪਾਸੇ ਆਰ. ਐਸ. ਐਸ. ਇਹ ਕਹਿ ਕੇ ਵਿਰੋਧ ਕਰ ਰਹੀ ਸੀ ਕੇ ਇਹ ਕਲੰਡਰ ਨਹੀਂ ਮਨਜ਼ੂਰ ਕੀਤਾ ਜਾ ਸਕਦਾ ਕਿਉਂਕਿ ਸਾਡੇ ਕੋਲ ਸਾਂਝਾ ਬਿਕਰਮੀ ਕਲੰਡਰ ਹੈ, ਅਤੇ ਦੂਜੇ ਪਾਸੇ ਕੁੱਝ ਸੰਤ ਸਮਾਜ ਵਾਲੇ ਭੀ ਪੂਰਾ ਜ਼ੋਰ ਲਾਕੇ ਨਾਨਕਸ਼ਾਹੀ ਕਲੰਡਰ ਦਾ ਵਿਰੋਧ ਕਰ ਰਹੇ ਸਨ, ਇਹਨਾ ਦੋ ਰੂਪਾਂ ਵਿੱਚ ਹੋ ਰਹੇ ਬ੍ਰਾਹਮਣਇਜ਼ਮ ਦੇ ਵਿਰੋਧ ਦੇ ਬਾਵਜੂਦ ਆਖਰ ਸ਼੍ਰੋਮਣੀ ਕਮੇਟੀ ਦੇ ਉਦਮ ਨਾਲ ਇਹ ਕਲੰਡਰ ਖਾਲਸੇ ਦੀ ਝੋਲੀ ਪਿਆ ਬੇਸ਼ਕ ਵੱਕਤ ਦੀ ਐਸ. ਜੀ. ਪੀ. ਸੀ. ਪ੍ਰਧਾਨ ਬੀਬੀ ਜਗੀਰ ਕੌਰ ਨੂੰ ਸਿਖੀ ਨੂੰ ਲਵ ਕੁਸ਼ ਦੀ ਸੰਤਾਨ ਆਖਣ ਵਾਲੇ ਜੱਥੇਦਾਰ ਵਲੋਂ ਖਮਿਆਜ਼ਾ ਭੁਗਤਣਾ ਪਿਆ ਪਰ ਪੰਥ ਦੀ ਨਿਰਾਲੀ ਹਸਤੀ ਦੀ ਸ਼ਕਤੀਸ਼ਾਲੀ ਅਵਾਜ਼ ਵਿਚੋਂ ਸਜ ਧਜ ਨਾਲ ਨਾਨਕਸ਼ਾਹੀ ਕਲੰਡਰ ਨੇ ਜਨਮ ਲਿਆ ਜਿਹੜਾ ਹਰ ਸਿੱਖ ਲਈ ਸਿੱਖੀ ਹੋਂਦ ਦਾ ਗੌਰਵ ਬਣ ਗਿਆ ਪਰ ਸਿੱਖ ਵਿਰੋਧੀ ਸੋਚ ਕੋਲੋਂ ਇਹ ਬਰਦਾਸ਼ਤ ਨਾ ਹੋਇਆ, ਉਸੇ ਦਿਨ ਹੀ ਕੇਸਾਧਾਰੀ ਬ੍ਰਾਹਮਣਾ ਵਲੋਂ ਨਾਨਕਸ਼ਾਹੀ ਕਲੰਡਰ ਨੂੰ ਨਾ ਮਾਨਤਾ ਦੇਣ ਦਾ ਫੈਸਲਾ ਸੁਣਾ ਦਿੱਤਾ ਗਿਆ ਇਸ ਲਈ ਸਾਜਸ਼ਾਂ ਸ਼ੁਰੂ ਹੋ ਗਈਆਂ ਅਤੇ ਵੱਡੇ ਸਾਧਨਾ ਰਾਹੀ ਹੁਣ ਬ੍ਰਾਹਮਣਇਜ਼ਮ ਦੇ ਦੋ ਰੂਪਾਂ ਨਾਲ ਦੋ ਰੂਪ ਹੋਰ {ਪ੍ਰਧਾਨ ਮੱਕੜ ਅਤੇ ਇੱਕ ਜੱਥੇਦਾਰ} ਨੂੰ ਨਾਲ ਜੋੜ ਕੇ ਚੌਕੜੀ ਬਣਾ ਲਈ ਗਈ {ਦੁਸਟ ਚੌਕੜੀ ਸਦਾ ਕੂੜੁ ਕਮਾਵਹਿ ਨਾ ਬੂਝਹਿ ਵੀਚਾਰੇ} ਤਾਂ ਕੇ ਸਿੱਖ ਇੱਕ ਵਖਰੀ ਕੌਮ ਹੈ ਦਾ ਪ੍ਰਤੀਕ ਬਣ ਚੁਕਾ ਇਹ ਨਾਨਕਸ਼ਾਹੀ ਕਲੰਡਰ ਦਾ ਹੂਲੀਆ ਇਤਨਾ ਵਿਗਾੜ ਦਿਤਾ ਜਾਵੇ ਕੇ ਇਸ ਵਿੱਚੋਂ ਸਿੱਖੀ ਦੀ ਅਡਰੀ ਹੋਂਦ ਨਾ ਹੋਕੇ ਹਿੰਦੂਤਵ ਦਾ ਪ੍ਰਛਾਵਾਂ ਹੀ ਦਿਸੇ, ਇਸ ਸਾਜਸ਼ ਤੋਂ ਦੋ ਦਿਨ ਪਹਿਲਾਂ ਪੜਦਾ ਓਦੋਂ ਉਠਿਆ ਜਦੋਂ ਚੋਲੇ ਵਾਲੇ ਇੱਕ ਬ੍ਰਾਹਮਣ ਦੇ ਮੂਹੌਂ ਨਿਕਲਿਆ ਕੇ ਨਾਨਕਸ਼ਾਹੀ ਕਲੰਡਰ ਦੀ ਤਬਦੀਲੀ ਲਈ ਸ਼੍ਰੋਮਣੀ ਕਮੇਟੀ ਅਤੇ ਜੱਥੇਦਾਰ ਨਾਲ ਸੰਤ ਸਮਾਜ ਦਾ ਫੈਸਲਾ ਹੋ ਚੁਕਾ ਹੈ ਅਤੇ ਪੰਥਕ ਏਕਤਾ ਲਈ ਇਹ ਜ਼ਰੂਰੀ ਹੈ ਜਿਸ ਨੂੰ ਲਾਗੂ ਕਰਨ ਵਿੱਚ ਕੋਈ ਰੁਕਾਵਟ ਨਹੀਂ ਪਾ ਸਕਦਾ। ਸੰਤ ਜੀ ਜੇ ਇਹੋ ਪੰਥਕ ਏਕਤਾ ਹੈ ਫਿਰ ਤਾਂ ਪੰਥਕ ਏਕਤਾ ਦੇ ਨਾਮ ਹੇਠ ਸਿੱਖ ਰਹਿਤ ਮਰਿਯਾਦਾ ਦੀ ਸਮਾਪਤੀ, ਡੇਰਿਆਂ ਦੀ ਮਰਿਯਾਦਾ ਅਨੁਸਾਰ ਗੁਰੂ ਦੇ ਬਰਾਬਰ ਮੂਰਤੀਆਂ ਅਤੇ ਦੇਹ ਧਾਰੀਆਂ ਦੇ ਆਸਣ, ਜੋਤਾਂ, ਨਾਰੀਅਲ, ਬਚਿੱਤਰ ਨਾਟਕ ਦੇ ਪ੍ਰਕਾਸ਼ ਕਰਨੇ ਪੰਥਕ ਏਕਤਾ ਦੇ ਨਾਮ ਹੇਠ ਬੜਾ ਵੱਡਾ ਸੌਦਾ ਹੋਇਆ ਦਿਸਦਾ ਹੈ। ਇਸ ਸਬੰਧ ਵਿੱਚ ਗਿਆਨੀ ਨੰਦ ਗ੍ਹੜ ਦਾ ਪਾਰਟ ਸਲਾਹੁਣ ਯੋਗ ਹੈ।
ਓ! ਪੰਥਕ ਵਿਰਸੇ ਦੇ ਵਾਰਸੋ ਜਾਗੋ ਹੁਸ਼ਿਆਰ ਹੋ ਜਾਵੋ ਜਿਵੇਂ ਅਜ ਬਚਿੱਤਰ ਨਾਟਕ ਨੂੰ ਇੱਕ ਪਾਸੇ ਰੱਖ ਕੇ ਪੰਥ ਨੇ ਇੱਕ ਹੋਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਪੱਲਾ ਫੜ ਲਿਆ ਹੈ, ਇਸੇ ਤਰਾਂ ਨਾਨਕਸ਼ਾਹੀ ਕਲੰਡਰ ਨੂੰ ਸਲਾਮਤ ਰੱਖਦਿਆਂ ਭਵਿੱਖ ਦੇ ਸਾਰੇ ਤਿਉਹਾਰ ਇਸੇ ਅਨੁਸਾਰ ਮਨਾਉਣ ਦਾ ਫੈਸਲਾ ਕਰ ਲਵੋ, ਏਹੋ ਹੀ ਪੰਥ ਦੀ ਅਡਰੀ ਹਸਤੀ ਅਤੇ ਪੰਥਕ ਏਕਤਾ ਦਾ ਸਬੂਤ ਹੋਵੇਗਾ। ਨਹੀਂ ਤਾਂ ਇਸ ਚਉਕੜੀ ਵਲੋਂ ਤਾਂ ਸਿੱਖੀ ਨੂੰ ਇਕੋ ਬ੍ਰਾਹਮਣਇਜ਼ਮ ਵਿੱਚ ਮਰਜ ਕਰਕੇ ਇਸਦਾ ਨਾਮ ਪੰਥਕ ਏਕਤਾ ਰੱਖ ਦਿਤਾ ਜਾਵੇਗਾ।
ਇਸੁ ਗ੍ਰਿਹ ਮਹਿ ਕੋਈ ਜਾਗਤੁ ਰਹੈ॥ ਸਾਬਤੁ ਵਸਤੁ ਓਹੁ ਅਪਨੀ ਲਹੈ॥ 1॥
ਸਤਿਗੁਰੂ ਦੇ ਦਰ ਦਾ ਕੂਕਰ
ਦਰਸ਼ਨ ਸਿੰਘ ਖਾਲਸਾ
ਸਾਬਕਾ ਸੇਵਾਦਾਰ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ


(30/12/09)
ਬਸੰਤ ਕੌਰ ਫਰੀਦਾਬਾਦ

ਮੱਧ ਪ੍ਰਦੇਸ਼ ਦੇ ਸ਼ਿਵਪੂਰੀ ਇਲਾਕੇ ਵਿੱਚ ਪਹਿਲੀ ਵਾਰ ਲੱਗੇ ਤਿੰਨ ਰੋਜ਼ਾ ਗੁਰਮਤਿ ਕੈਂਪ ਦੀ ਸ਼ਾਨਦਾਰ ਸਮਾਪਤੀ ਹੋਈ
(੩੦ ਦਸੰਬਰ ੨੦੦੯, ਬਸੰਤ ਕੌਰ ਫਰੀਦਾਬਾਦ)
ਖਾਲਸਾ ਯੂਥ ਵਿੰਗ ਮੱਧ ਪ੍ਰਦੇਸ਼, ਮਾਤਾ ਸਾਹਿਬ ਕੌਰ ਗੁਰਮਤਿ ਕਾਲਜ ਫਰੀਦਾਬਾਦ, ਖਾਲਸਾ ਨਾਰੀ ਮੰਚ ਫ਼ਰੀਦਾਬਾਦ, ਮਾਈ ਭਾਗੋ ਵਿੰਗ ਭੋਪਾਲ, ਅਤੇ ਅਕਾਲਪੁਰਖ ਕੀ ਫੋਜ਼ ਭੋਪਾਲ ਯੂਨਿਟ ਦੇ ਉਦਮ ਸਦਕਾ ਤਿੰਨ ਰੋਜ਼ਾ ਗੁਰਮਤਿ ਟ੍ਰੇਨਿੰਗ ਕੈਂਪ ਦਾ ਆਯੋਜਨ ਪਹਿਲੀ ਵਾਰ ਮੱਧ ਪ੍ਰਦੇਸ਼ ਦੇ ਸ਼ਿਵਪੂਰੀ ਇਲਾਕੇ ਵਿੱਚ ਹੋਇਆ। ਇਹ ਕੈਂਪ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸ਼ਿਵਪੂਰੀ ਦੀ ਸਥਾਨਕ ਸੰਗਤਾਂ ਦੇ ਸਹਿਯੋਗ ਸਦਕਾ ਸਿਰੇ ਚੜ੍ਹਿਆ। ਇੰਨੀ ਕੜਾਕੇ ਦੀ ਠੰਢ ਹੋਣ ਦੇ ਬਾਵਜੂਦ ਵੀ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਇਸ ਕੈਂਪ ਵਿੱਚ ਸ਼ਮੂਲੀਅਤ ਕੀਤੀ। ਕੈਂਪ ਵਿੱਚ ੧੦੦ ਦੇ ਕਰੀਬ ਕੈਂਪਰਜ਼ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਗੁਰੂ ਇਤਿਹਾਸ, ਅਤੇ ਗੁਰਮਤਿ ਫਿਲਾਸਫੀ ਬਾਰੇ ਖੋਜ਼ ਭਰਪੂਰ ਜਾਣਕਾਰੀ ਦਿੱਤੀ ਗਈ। ਸ. ਸੁਰਿੰਦਰ ਸਿੰਘ ਫ਼ਰੀਦਾਬਾਦ ਨੇ ਕੈਂਪ ਦੇ ਵਿਦਿਆਰਥੀਆਂ ਨੂੰ ਏਕੇ ਦੇ ਸਿਧਾਂਤ ਨੂੰ ਦ੍ਰਿੜ ਕਰਾਉਂਦੇ ਹੋਏ ਇੱਕ ਗੁਰੂ ਦੇ ਲੜ ਲਗਣ ਦੀ ਸਿੱਖਿਆ ਦਿੱਤੀ। ਇਸ ਕੈਂਪ ਵਿੱਚ ਸ. ਸੁਰਿੰਦਰ ਸਿੰਘ ਫਰੀਦਾਬਾਦ ਤੋਂ ਇਲਾਵਾ, ਸ. ਬੇਅੰਤ ਸਿੰਘ ਫ਼ਰੀਦਾਬਾਦ, ਖਾਲਸਾ ਯੂਥ ਵਿੰਗ ਮੱਧ ਪ੍ਰਦੇਸ਼ ਦੇ ਪ੍ਰਧਾਨ ਸ. ਜਤਿੰਦਰ ਸਿੰਘ ਭੋਪਾਲ, ਮਾਈ ਭਾਗੋ ਵਿੰਗ ਦੀ ਕੋਆਰਡੀਨੇਟਰ ਬੀਬੀ ਰਮਨੀਕ ਕੌਰ ਭੋਪਾਲ ਆਦਿ ਨੇ ਕੈਂਪ ਵਿੱਚ ਬਾਖੂਬੀ ਸੇਵਾ ਨਿਭਾਈ। ਇਸ ਕੈਂਪ ਵਿੱਚ ਸਿੱਖ ਇਤਿਹਾਸ ਨਾਲ ਸੰਬੰਧਤ ਫਿਲਮ ਵੀ ਵਿਖਾਈ ਗਈ ਅਤੇ ਸ਼ਖਸੀਅਤ ਨੂੰ ਉਭਾਰਣ ਵਾਲੀਆਂ ਖੇਡਾਂ, ਚਿੱਤਰ ਪ੍ਰਦਰਸ਼ਨੀ ਪ੍ਰਤੀਯੋਗਤਾ ਆਦਿ ਦਾ ਵੀ ਆਯੋਜਨ ਕੀਤਾ। ਕੈਂਪ ਦੌਰਾਨ ਬੱਚਿਆਂ ਨੂੰ ਮਾਰਸ਼ਲ ਆਰਟ ਗਤਕਾ ਦੀ ਸਿਖਲਾਈ ਸ. ਜਤਿੰਦਰ ਸਿੰਘ, ਭੋਪਾਲ ਵੱਲੋਂ ਦਿੱਤੀ ਗਈ। ਕੈਂਪ ਦੇ ਅਖੀਰਲੇ ਦਿਨ ਕੈਂਪ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਕੈਂਪ ਵਿੱਚ ਚੰਗੀ ਕਾਰਗੁਜ਼ਾਰੀ ਸਦਕਾ ਸਨਮਾਨਤ ਕੀਤਾ ਗਿਆ। ਕੈਂਪ ਦੀ ਕੋਆਰਡੀਨੇਟਰ ਬੀਬੀ ਰਮਨੀਕ ਕੌਰ ਨੇ ਕਿਹਾ ਕਿ ਅਜਿਹੇ ਇਲਾਕੇ ਜਿਥੇ ਡੇਰਾਵਾਦ ਦੇ ਪ੍ਰਭਾਵ ਹੇਠ ਆਮ ਜਨਤਾ ਗੁਮਰਾਹ ਹੋਈ ਪਈਆਂ ਹਨ ਉਥੇ ਗੁਰਮਤਿ ਟ੍ਰੇਨਿੰਗ ਕੈਂਪਾਂ ਰਾਹੀਂ ਸੰਗਤਾਂ ਨੂੰ ਜਾਗਰੂਕ ਕਰਨ ਦੀ ਵਧੇਰੇ ਲੋੜ ਹੈ।


(30/12/09)
ਸਤਕੁਲਤਾਰ ਸਿੰਘ

ਸ. ਮੱਖਣ ਸਿੰਘ ਜੀ,

ਸ੍ਰੀ ਬ੍ਰੈਂਪਟਨ ਜੀ ਨੇ ਲਿਖਿਆ ਹੈ ਕਿ ਟ੍ਰੱਕ ਚਲਾਉਂਦੇ ਹੋਏ ਉਨ੍ਹਾਂ ਦਾ ਦਿਮਾਗ਼ ਥੱਕ ਜਾਂਦਾ ਹੈ, ਜਿਸ ਕਰਕੇ ਉਹ ਬਾਣੀ ਨੂੰ ਸਪੀਡ ਨਾਲ਼ ਨਹੀਂ ਸਮਝ ਸਕਦੇ। ਨਾਲ਼ ਹੀ ਉਨ੍ਹਾਂ ਇਹ ਵੀ ਫ਼ੈਸਲਾ ਦੇ ਦਿਤਾ ਹੈ ਕਿ ਜਿਹੜਾ ਕੰਮ ਉਹ ਟ੍ਰੱਕ ਚਲਾਉਂਦੇ ਚਲਾਉਂਦੇ ਨਹੀਂ ਕਰ ਸਕਦੇ, ਉਹ ਕੰਮ ਸੌ ਆਇਨਸਟਾਈਨ ਇਕੱਠੇ ਹੋ ਕੇ ਵੀ ਨਹੀਂ ਕਰ ਸਕਦੇ। ਉਨ੍ਹਾਂ ਕੰਪਿਊਟਰ ਦੀ ਉਧਾਰਣ ਵੀ ਦਿਤੀ ਹੈ। ਲਗਦਾ ਹੈ ਉਨ੍ਹਾਂ ਨੂੰ ਇਸ ਦੀ ਜਾਣਕਾਰੀ ਹੋਵੇਗੀ, ਕਿ ਇਹ ਮੁਨੱਸਰ ਕਰਦਾ ਹੈ, ਕਿ ਕੰਪਿਊਟਰ ਕਿਸ ਮਾਰਕੇ ਦਾ ਹੈ, ਕਿਸ ਕਨਫਿਗਰੇਸ਼ਨ ਦਾ ਹੈ, ਰੈਮ ਕਿਨੀ ਹੈ, ਪ੍ਰੋਸੈਸਰ ਕਿਹੜਾ ਹੈ, ਹਾਰਡ ਡਿਸਕ ਕਿਨੀ ਹੈ ਤੇ ਅਪਰੇਟਰ ਕੌਣ ਹੈ। ਕੰਪਿਉਟਰ ਕੰਪਿਊਟਰ `ਚ ਵੀ ਬੜਾ ਅੰਤਰ ਹੈ ਜੀ।

ਜਿਹੜੀ ਗੱਲ ਗੁਰੂ ਨਾਲ਼ ਸਬੰਧਤ ਹੋਵੇ ਤੇ ਗੱਲ ਵੀ ਸਿੱਖਾਂ ਵਿੱਚ ਹੋ ਰਹੀ ਹੋਵੇ ਤਾਂ ਉਸ ਵਿਚੋਂ ਮਜ਼ਾਕ ਕੋਹਾਂ ਦੂਰ ਰਹਿਣਾ ਚਾਹੀਦਾ ਹੈ। ਉਨ੍ਹਾਂ ਦੀ ਗੱਲ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਪ੍ਰਤੀ ਥੋੜ੍ਹਾ ਜਿਹਾ ਮਜ਼ਾਕ ਰਲ਼ਿਆ ਹੋਇਆ ਹੈ, ਜਿਸ ਤੋਂ ਬਗੈਰ ਵੀ ਗੱਲ ਹੋ ਸਕਦੀ ਹੈ।

ਗੁਰੂ ਸਾਹਿਬ ਨੇ ਕਿਹਾ ਹੈ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ। ਬਾਣੀ ਵਿੱਚ ਇਹ ਵੀ ਆਉਂਦਾ ਹੈ “ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ”। ਕਿਰਤੀ ਲਈ ਚਿਤ ਪਰਮਾਤਮਾ ਨਾਲ਼ ਜੋੜਨ ਲਈ ਗੁਰੂ ਸਾਹਿਬ ਨੇ ਵਾਹਗੁਰੂ ਮੰਤਰ ਬਖ਼ਸ਼ਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਈ ਇਹ ਤੁਕ “ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ” ਇਸ ਵੱਲ ਇਸ਼ਾਰਾ ਕਰਦੀ ਹੈ। ਇੱਕ ਵਿਚਾਰ ਉਹ ਹੈ, ਜੋ ਸਾਨੂੰ ਕਿਰਤ ਕਰਦੇ ਹੋਏ ਕਰਨੀ ਹੁੰਦੀ ਹੈ। ਟ੍ਰੱਕ ਚਲਾਉਣ ਦੇ ਲੰਬੇ ਅਭਿਆਸ ਕਾਰਣ ਸਾਨੂੰ ਇਵੇਂ ਜਾਪਣ ਲਗ ਜਾਂਦਾ ਹੈ, ਕਿ ਟ੍ਰੱਕ ਤਾਂ ਆਪੇ ਹੀ ਚੱਲ ਰਿਹਾ ਹੈ। ਪਰ ਉਦੋਂ ਸੜਕ ਦੇ ਨੇਮਾਂ ਬਾਬਤ, ਸੜਕ ਤੇ ਟ੍ਰੈਫ਼ਿਕ ਦੀ ਹਾਲਤ ਬਾਰੇ, ਟ੍ਰੱਕ ਦੀ ਹਾਲਤ ਬਾਰੇ, ਕਿਥੋਂ ਅਸੀਂ ਚੱਲੇ ਹਾਂ, ਕਿਥੋੰ ਮੁੜਨਾ ਹੈ, ਕਿਥੇ ਰੁਕਣਾ ਹੈ, ਕਿਥੇ ਪਹੁੰਚਣਾ ਹੈ, ਇਹ ਸਭ ਵਿਚਾਰ ਚੱਲ ਰਹੀ ਹੁੰਦੀ ਹੈ। ਜੇ ਕੋਈ ਇਸ ਦੇ ਨਾਲ਼ ਗੁਰਬਾਣੀ ਦੀ ਵਿਚਾਰ ਕਰਨੀ ਚਾਹੇ ਤਾਂ ਉਹ ਦੁਰਘਟਨਾਗ੍ਰਸਤ ਹੋ ਸਕਦਾ ਹੈ। ਮਨੁਖ ਦਾ ਧਿਆਨ ਇੱਕ ਵੇਲੇ ਇੱਕ ਨੁਕਤੇ `ਤੇ ਹੀ ਕੇਂਦ੍ਰਤ ਰਹਿ ਸਕਦਾ ਹੈ। ਅੱਜ ਕਲ ਗੱਡੀਆਂ ਵਿੱਚ ਮਿਊਜ਼ਿਕ ਸਿਸਟਮ ਲੱਗੇ ਹੁੰਦੇ ਹਨ, ਜੋ ਸਿਰਫ਼ ਸਫ਼ਰ ਦੇ ਅਕੇਵੇਂ ਨੂੰ ਦੂਰ ਕਰਨ ਲਈ ਮਹਿਜ਼ ਕੰਨ ਰਸ ਹੁੰਦਾ ਹੈ। ਕੰਨ ਰਸ ਸੁਰਤ ਨੂੰ ਇੱਕ ਨੁਕਤੇ `ਤੇ ਬੰਨ੍ਹੀ ਰਖਦਾ ਹੈ। ਇਸੇ ਲਈ ਕਿਰਤੀ ਲਈ ਵਾਹਿਗੁਰੂ ਮੰਤਰ ਦਾ ਸੌਖਾ ਮਾਰਗ ਚੁਣਿਆ ਗਿਆ ਹੈ। ਜਿਸ ਨੇ ਗੁਰਬਾਣੀ ਦੀ ਵਿਚਾਰ ਕਰਨੀ ਹੋਵੇ ਉਸ ਲਈ ਜ਼ਰੂਰੀ ਹੈ ਉਹ ਮਾਨਸਕ ਤੌਰ ਪਰ ਪ੍ਰੇਸ਼ਾਨ ਨਾ ਹੋਵੇ, ਸ੍ਰੀਰਕ ਤੌਰ ਪਰ ਤੰਦਰੁਸਤ ਹੋਵੇ ਤੇ ਫ਼ੁਰਸਤ ਵਿੱਚ ਹੋਵੇ। ਸਕੌਲਰ ਸ਼ਬਦ ਸਕੂਲ ਤੋਂ ਹੀ ਬਣਿਆ ਹੈ, ਜਿਸ ਦਾ ਅਰਥ ਵੈਬਸਟਰ ਨੇ ਇਵੇਂ ਕੀਤਾ ਹੈ: “school < Gr scholc, leisure, that in which leisure is employed”. ਸਕੂਲ ਇੱਕ ਵਿਹਲੀ ਥਾਂ ਹੈ, ਜਿਥੇ ਕੋਈ ਫ਼ੁਰਸਤ ਦੇ ਪਲਾਂ ਵਿੱਚ ਅਧਿਐਨ ਕਰਦਾ ਹੈ। ਵਿਦਵਤਾ ਲਈ ਫ਼ੁਰਸਤ ਦੀ ਲੋੜ ਹੈ। ਦੋ ਬੰਦੇ ਤੁਰਦੇ ਤੁਰਦੇ ਵੀ ਕਿਸੇ ਗੰਭੀਰ ਮੁਦੇ `ਤੇ ਗੱਲ ਕਰਨ ਲਈ ਰੁਕ ਜਾਂਦੇ ਹਨ। ਲੰਬੀਆਂ ਵਿਚਾਰਾਂ ਲਈ ਇਤਮੀਨਾਨ ਨਾਲ਼ ਬੈਠਣਾ ਲਾਜ਼ਮੀ ਹੈ। ਇਸ ਦਾ ਮਤਲਬ ਇਹ ਵੀ ਨਹੀਂ ਕਿ ਕਿਰਤੀ ਸਕੌਲਰ ਨਹੀਂ ਹੋ ਸਕਦਾ। ਸਿਰਫ਼ ਗੰਭੀਰ ਅਧਿਐਨ ਲਈ ਵਿਚਾਰਾਂ ਦੇ ਮੰਥਨ ਲਈ ਸਮਾਧੀ ਲਗਾ ਕੇ ਸੁਰਤ ਟਿਕਾਉਣੀ ਪੈਂਦੀ ਹੈ। ਜੇ ਸ੍ਰੀ ਬ੍ਰੈਂਪਟਨ ਜੀ ਨੇ ਆਇਨਸਟਾਈਨ ਦੀ ਜੀਵਨੀ ਪੜ੍ਹੀ ਹੁੰਦੀ ਤਾਂ ਉਸ ਨੂੰ ਸਮਾਧੀ ਦੇ ਅਰਥ ਪਤਾ ਹੋਣੇ ਸਨ। ਇਹ ਵੀ ਪਤਾ ਹੋਣਾ ਸੀ ਕਿ ਮਹਾਨ ਵਿਗਿਆਨੀ ਇੱਕ ਇੱਕ ਗੱਲ ਨੂੰ, ਘੈਂਟੇ ਨਹੀਂ, ਦਿਨ ਨਹੀਂ, ਕਿਨੇ ਕਿਨੇ ਸਾਲ ਵਿਚਾਰਦੇ ਰਹਿੰਦੇ ਹਨ। ਫਿਰ ਜਾ ਕੇ ਕੋਈ ਖ਼ਿਆਲ ਪ੍ਰਪੱਕ ਹੁੰਦਾ ਹੈ। “ਸੌ ਆਇਨਸਟਾਈਨ” ਵਾਲ਼ੇ ਵਾਕ ਵਿੱਚ ਮਹਾਨ ਵਿਗਿਆਨੀ ਪ੍ਰਤੀ ਵੀ ਸੁਤੇ ਸਿਧ ਮਜ਼ਾਕ ਹੋਇਆ ਹੈ।

ਸ. ਮੱਖਣ ਸਿੰਘ ਜੀ, ਸਾਨੂ ਚੇਤੇ ਰੱਖਣਾ ਚਾਹੀਦਾ ਹੈ: “ਇਕੁ ਫਿਕਾ ਨ ਗਾਲਾਇ ਸਭਨਾ ਮੈ ਸਚਾ ਧਣੀ”। ਮਹਾਨ ਵਿਗਿਆਨੀ ਸੋਚ ਦੀ ਨਿਰੰਤਰਤਾ ਵਿੱਚ ਰੋਟੀ ਖਾਣੀ ਅਕਸਰ ਭੁਲ ਜਾਂਦੇ ਸਨ। ਦੁਜੇ ਪਾਤਸ਼ਾਹ ਜੀ ਦਾ ਫ਼ੁਰਮਾਨ ਸੀ, ਕਿ ਜਦ ਉਹ ਬੱਚਿਆਂ ਨੂੰ ਪੜ੍ਹਾ ਰਹੇ ਹੋਣ, ਉਦੋਂ ਉਨ੍ਹਾਂ ਨੂੰ ਵਿਚੋਂ ਬੁਲਾਇਆ ਨਾ ਜਾਵੇ। ਕਲਾਸ ਦੇ ਬਾਹਰ ਘੋੜੇ `ਤੇ ਚੜ੍ਹੇ ਹਿੰਦੁਸਤਾਨ ਦੇ ਬਾਦਸ਼ਾਹ ਹਮਾਯੂ ਵੱਲ਼ ਵੀ ਉਨ੍ਹਾਂ ਦੇਖਿਆ ਤੱਕ ਨਹੀਂ ਸੀ, ਜਿਸ ਤੋਂ ਬਾਦਸ਼ਾਹ ਨੇ ਪ੍ਰੇਸ਼ਾਨ ਹੋ ਕੇ ਕਿਰਪਾਨ ਸੂਤ ਲਈ ਸੀ। ਸ੍ਰੀ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਅਨੰਤ ਇਕਾਂਤ, ਭੋਰੇ ਵਿੱਚ ਲਗਾਤਾਰ ਕਾਫ਼ੀ ਸਮਾਂ ਚਿੰਤਨਸ਼ੀਲ ਮੁਦ੍ਰਾ, ਸਮਾਧੀ, ਜਾਂ ਦੀਰਘ ਵਿਚਾਰ ਵਿੱਚ ਰਹੇ ਸਨ। ਕੁਲ਼ ਕਾਇਨਾਤ ਦੇ ਫ਼ੈਸਲੇ ਕਰਨ ਵਾਲ਼ੇ ਪੈਗ਼ੰਬਰ ਹੀ seclusion ਜਾਂ aloofness ਦੀ ਅਹਿਮੀਅਤ ਜਾਣ ਸਕਦੇ ਹਨ। ਸੁਲਤਾਨਪੁਰ ਲੋਧੀ ਵਿਖੇ ਗੁਰੂ ਨਾਨਕ ਸਾਹਿਬ ਵੀ ਇਸ਼ਨਾਨ ਉਪਰੰਤ ਇੱਕ ਅਜਿਹੀ ਥਾਂ ਹੀ ਵਿਰਾਜਦੇ ਸਨ।

ਗੁਰਬਾਣੀ ਦੀ ਵਿਚਾਰ ਦੋ ਦੂਣੀ ਚਾਰ ਨਹੀਂ ਹੈ, ਜੋ ਟ੍ਰੱਕ ਚਲਾਉਂਦੇ ਚਲਾਉਂਦੇ ਹੋ ਸਕੇ। ਕੰਨ ਰਸ ਤੇ ਵਿਚਾਰ ਵਿੱਚ ਅੰਤਰ ਹੈ। ਟ੍ਰੱਕ ਡਰਾਈਵਰ ਸੱਚੀ ਸੁਚੀ ਕਿਰਤ ਹੈ। ਪਰ ਅਧਿਐਨ ਵੀ ਇੱਕ ਕਿਰਤ ਹੈ। ਡਰਾਈਵਿੰਗ ਤਾਂ ਪਾਰਟ ਟਾਈਮ ਵੀ ਹੋ ਸਕਦੀ ਹੈ। ਪਰ ਅਧਿਐਨ ਪਾਰਟ ਟਾਈਮ ਨਹੀਂ ਹੁੰਦਾ, ਇਹ ਹੋਲ੍ਹ ਟਾਈਮ ਜੌਬ ਹੈ। ਸਰਦਾਰ ਜੀਓ, ਮਾਈਂਡ ਨਾ ਕਰਨਾ, ਇਸੇ ਕਰਕੇ ਸਿਖ ਮਾਰਗ ਦੇ ਬਹੁਤੇ ਲਿਖਾਰੀਆਂ ਵਿੱਚ ਅਕਾਦਮਿਕਤਾ ਦੀ ਘਾਟ ਹੈ। ਜਿਵੇਂ ਅਣਜਾਣ ਡਰਾਈਵਰ ਲਈ ਗੱਡੀ ਸਹੀ ਲੇਨ `ਤੇ ਟਿਕਾ ਕੇ ਰੱਖਣੀ ਮੁਸ਼ਕਲ ਹੈ, ਇਵੇਂ ਗ਼ੈਰ ਅਕਾਦਮਿਕ ਬੰਦਾ ਖ਼ਿਆਲ ਦੀ ਪਟੜੀ ਤੋਂ ਉਤਰ ਕੇ ਝੱਟ ਕੱਚੇ ਵਿੱਚ ਲਹਿ ਜਾਂਦਾ ਹੈ। ਸਿਖ ਮਾਰਗ `ਤੇ ਬਹੁਤੀਆਂ ਖ਼ਿਆਲੀ ਗੱਡੀਆਂ ਕੱਚੇ `ਚ ਹੀ ਚਲਦੀਆਂ ਹਨ। ਤੁਸੀਂ ਧਿਆਨ ਨਾਲ਼ ਦੇਖੋ ਬਹੁਤੇ ਲੇਖਕਾਂ ਦੀ ਇਹੋ ਸਮੱਸਿਆ ਹੈ।

ਕਿਸੇ ਟੈਕਸਟ ਨੂੰ ਸਮੁਚੇ ਰੂਪ ਵਿੱਚ ਜਾਣਨ ਲਈ ਉਸ ਦਾ ਯਕ ਮੁਸ਼ਤ ਅਖੰਡ ਪਾਠ ਲਾਜ਼ਮੀ ਹੈ ਤੇ ਉਸ ਦੀਆਂ ਬਰੀਕੀਆਂ ਜਾਣਨ ਲਈ ਸਹਿਜ ਪਾਠ ਜ਼ਰੂਰੀ ਹੈ। ਪਾਠ ਬਗ਼ੈਰ ਚਿੰਤਨ ਜਾਂ ਵਿਚਾਰ ਸੰਭਵ ਹੀ ਨਹੀਂ। ਗੁਰੂ ਮਹਾਰਾਜ ਜੀਆਂ ਨੇ ਇਸੇ ਲਈ ਸ੍ਰੀ ਅਖੰਡ ਪਾਠ ਤੇ ਸਹਿਜ ਪਾਠ ਦੀ ਪ੍ਰੰਪਰਾ ਚਲਾਈ ਹੈ। ਪੜ੍ਹੇ ਬਗ਼ੈਰ ਚਿੰਤਨ ਦਾ ਕੋਈ ਤਰੀਕਾ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਨੂੰ ਆਮ ਕਿਤਾਬ ਵਾਂਗ ਨਹੀਂ ਪੜ੍ਹਿਆ ਜਾ ਸਕਦਾ। ਇਸਦਾ ਅਦਬੋ ਅਦਾਬ ਵੀ ਜ਼ਰੂਰੀ ਹੈ।

ਦਰਅਸਲ ਮੈਂ ਸਿਖ ਮਾਰਗ `ਤੇ ਪਾਠਾਂ ਦੀ ਵਜ਼ਾਹਤ ਕਰਨ ਨਹੀਂ ਸੀ ਗਿਆ। ਪਰ ਬ੍ਰੈਂਪਟਨ ਜੀ ਨੂੰ ਇਹੀ ਗੱਲ ਸਮਝ ਪਈ ਤੇ ਵਿਚਾਰ ਵਿੱਚ ਕੁੱਦ ਪਏ। ਮੈਂ ਸਹੀ ਮੈਨਿਆਂ ਵਿੱਚ ਵਿਚਾਰ ਕਰਨੀ ਚਾਹੁੰਦਾ ਹਾਂ ਸਿਖੀ ਦੀ। ਇਸ ਕਰਕੇ ਜੇ ਕੋਈ ਪਹਿਲਾਂ ‘ਸਿਧਾਂਤ` ਸ਼ਬਦ ਦੀ ਵਿਆਖਿਆ ਕਰੇ ਤਾਂ ਫਿਰ ਸਿਖੀ ਸਿਧਾਤ ਦੀ ਪਕੜ ਹੋ ਸਕੇ। ਫਿਰ ਵਿਚਾਰ ਅੱਗੇ ਤੁਰ ਸਕਦੀ ਹੈ। ਇਹ ਵਿਚਾਰ ਆਉ ਸਿਖੀਏ ਵਾਲ਼ੀ ਭਾਵਨਾ `ਚ ਹੋਵੇ ਤਾਂ ਅੱਛਾ ਰਹੇਗਾ। ਭੱਜਣ ਭਜਾਉਣ ਵਾਲ਼ੀ ਗੱਲ ਵਿਚਾਰ ਦੀ ਨਹੀਂ ਹੁੰਦੀ। ਨਾ ਹੀ ਕੋਈ ਕਾਹਲ਼ੀ ਕਰਨ ਦੀ ਜ਼ਰੂਰਤ ਹੈ। ਸਹਿਜ ਪਕੇ ਸੋ ਮੀਠਾ ਹੋਇ। ਮੇਰੀ ਗ਼ੁਜ਼ਾਰਿਸ਼ ਹੈ ਸਿਖ ਮਾਰਗ ਤੇ ਆਏ ਵਿਦਵਾਨਾ ਨੂੰ ਕਿ ਆਉ ‘ਸਿਧਾਂਤ` ਨੂੰ ਪਰਿਭਾਸ਼ਤ ਕਰੀਏ।

ਨਿਮਰਤਾ ਸਹਿਤ,

ਸਤਕੁਲਤਾਰ ਸਿੰਘ

(ਟਿੱਪਣੀ:- ਤੁਹਾਡੇ ਇਸ ਪੱਤਰ ਨਾਲ ਲਿਖੀਆਂ ਗੱਲਾਂ ਦਾ ਜਵਾਬ ਇਹ ਹੈ ਕਿ ਜੇ ਕਰ ਹੋਰ ਕੋਈ ਪਾਠਕ ਤੁਹਾਡੇ ਨਾਲ ਵਿਚਾਰ ਕਰਨੀ ਚਾਹੁੰਦਾ ਹੈ ਤਾਂ ਤੁਹਾਡੇ ਪੱਤਰ ਪਉਣ ਵਿੱਚ ਮੈਨੂੰ ਕੋਈ ਇਤਰਾਜ਼ ਨਹੀਂ। ਪਰ ਜੇ ਕਰ ਤੁਸੀਂ ਇਹ ਚਾਹੁੰਦੇ ਹੋ ਕਿ ਜੇ ਕਰ ਹੋਰ ਕੋਈ ਜਵਾਬ ਨਾ ਦੇਵੇ ਤਾਂ ਤੁਹਾਡੀਆਂ ਗੱਲਾਂ ਦਾ ਜਵਾਬ ਮੈਂ ਦੇਵਾਂ ਤਾਂ ਇਹ ਸਮੇਂ ਦੀ ਘਾਟ ਕਰਕੇ ਮੇਰੇ ਵਾਸਤੇ ਮੁਸ਼ਕਲ ਹੈ-ਸੰਪਾਦਕ)


(30/12/09)
ਵੀਰਪਾਲ ਸਿੰਘ

Charanjeet Singh Brampton jee,
WJKK WJKF
Firstly, sorry letter is in English. You gave excellent example to clear out your opinion regarding paath. Just wanted to make some additions :-
Paath - reading or reciting some thing continously like a parrot does.
Paath is usually meant for Hanuman Chalisa, Ramayan, Mahabharat.
I think there is no scope of paath in Gurbaani, Gurbani only promotes Shabad Vichaar and Vadiayai Vichaar.
After all Reading without learning is like eating without digesting.
Thanks,
Veerpal Singh


(29/12/09)
ਨਿਰਮਲ ਸਿੰਘ ਵਿਕਟੋਰੀਆ ਬੀ ਸੀ, ਕੈਨੇਡਾ

ਰੋਸੁ ਨ ਕੀਜੈ ਉਤਰੁ ਦੀਜੈ (੯੩੮)
ਪ੍ਰਧਾਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ, ਪੰਜਾਬ, ਇੰਡੀਆ।।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।

ਅੱਜ ਦੇ ਸਮੇਂ ਨੂੰ ਮੁੱਖ ਰਖਦੇ ਹੋਏ ਆਪ ਜੀ ਪਾਸੋਂ ਕੁੱਝ ਸਵਾਲ ਪੁਛਣ ਦੀ ਗੁਸਤਾਖੀ ਕਰ ਰਿਹਾਂ ਹਾਂ, ਖਿਮਾਂ ਕਰਨੀ। ਸਵਾਲ ਕਰਨ ਤੋਂ ਪਹਿਲਾਂ ਆਪ ਜੀ ਦੀ ਯਾਦ ਵਾਸਤੇ ਹੇਠ ਲਿਖਿਆ ਪੜ੍ਹਨ ਲਈ ਜਾਰੂਰੀ ਬੇਨਤੀ ਹੈ ਜੀ।
ਸ੍ਰੀ ਅਕਾਲ ਤਖਤ ਸਾਹਿਬ ਤੋਂ ਮਿਤੀ ੨੯-੩-੨੦੦੦ ਨੂੰ ਨੰ: ੩੧੯/ ਏ ਟੀ/੦੦ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਹੋਈ ਜਿਸ ਵਿੱਚ ਹੋਰ ਮਸਲਿਆਂ ਤੋਂ ਇਲਾਵਾ ਜੋ ਲਿਖਿਆ ਗਿਆ ਸੀ ਉਹੀ ਇੰਨ ਵਿੰਨ ਆਪ ਜੀ ਨੂੰ ਯਾਦ ਕਰਵਾਣ ਲਈ ਲਿਖ ਰਿਹਾਂ ਹਾਂ।
ਅੰਤ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ:
(੧) ਜਲਦੀ ਤੋਂ ਜਲਦੀ ਗੁਰਮਤਿ ਸੋਚ ਵਾਲੇ ਮਾਹਿਰਾਂ ਦੀ ਕਮੇਟੀ ਦੀ ਸਥਾਪਨਾ ਕਰ ਕੇ ਤਖਤ ਸਾਹਿਬਾਨ ਦੇ ਜਥੇਦਾਰ ਅਤੇ ਮੁੱਖ ਗ੍ਰੰਥੀ ਸਾਹਿਬਾਨ ਦੇ ਸੇਵਾ ਨਿਯਮ, ਜਿਵੇਂ ਨਿਯੁਕਤੀ ਲਈ ਯੋਗਤਾਵਾਂ, ਉਨ੍ਹਾਂ ਦਾ ਕਾਰਜ ਖੇਤਰ, ਕਾਰਜ ਵਿਧੀ, ਅਧਿਕਾਰ ਅਤੇ ਜਿੰਮੇਵਾਰੀਆਂ, ਸੇਵਾ ਮੁਕਤੀ ਆਦਿ ਦੇ ਨਿਯਮ ਨਿਰਧਾਰਤ ਕੀਤੇ ਜਾਣ ਅਤੇ ਇਸ ਦੇ ਨਾਲ ਹੀ ਸਮੇਂ ਸਮੇਂ ਪੇਸ਼ ਆਉਣ ਵਾਲੀਆਂ ਪੰਥਕ ਸਮੱਸਿਆਵਾਂ ਦੇ ਸਮਾਧਾਨ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਕੀਤੇ ਜਾਣ ਦਾ ਸਪੱਸ਼ਟ ਵਿਧੀ ਵਿਧਾਨ ਸੁਨਿਸਚਿਤ ਕੀਤਾ ਜਾਵੇ ਤਾਂ ਜੋ ਭਵਿੱਖ ਵਿੱਚ ਕਿਸੇ ਵੱਲੋਂ ਵੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਨਿੱਜੀ ਹਿੱਤਾਂ ਲਈ ਵਰਤੋਂ ਦੀ ਸੰਭਾਵਨਾ ਹੀ ਨਾ ਰਹੇ ਅਤੇ ਖਾਲਸਾ ਪੰਥ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਮੇਂ ਸਮੇਂ ਜਾਰੀ ਕੀਤੇ ਹੁਕਮਨਾਮਿਆਂ ਦੀ ਮਾਨਤਾ ਅਤੇ ਪਵਿੱਤਰਤਾ ਕਾਇਮ ਰਵ੍ਹੇ।
(੨) ਗੁਰਦੁਆਰਾ ਐਕਟ ਨੂੰ ਬਣਿਆਂ ਹੋਇਆਂ ਪੌਣੀ ਸਦੀ ਹੋ ਚੁੱਕੀ ਹੈ। ਸਮੇਂ ਦੀ ਪ੍ਰਬਲ ਲੋੜ ਹੈ ਕਿ ਗੁਰਦੁਆਰਾ ਪ੍ਰਬੰਧ ਨੂੰ ਪੰਥਕ ਯੁਕਤ ਦੇ ਅਨੁਸਾਰੀ ਬਣਾਉਣ ਲਈ ਇਸ ਐਕਟ ਅਧੀਨ ਬੀਤੇ ਸਮੇਂ ਵਿੱਚ ਹੋਈ ਲਾਭ ਹਾਨੀ ਦਾ ਲੇਖਾ-ਜੋਖਾ ਕੀਤਾ ਜਾਵੇ ਅਤੇ ਐਕਟ ਵਿੱਚ ਪੰਥਕ ਹਿੱਤਾਂ ਤੋਂ ਉਲਟ ਜੇ ਕੋਈ ਧਾਰਾ ਹੈ ਤਾਂ ਉਸ ਦੀ ਸੋਧ ਲਈ ਉਪਰਾਲਾ ਕੀਤਾ ਜਾਵੇ।
(੩) ਗੁਰਦਆਰਾ ਪ੍ਰਬੰਧ ਨੂੰ ਸਿਆਸਤ ਦੀ ਕੁਟਲਤਾ ਦੇ ਪ੍ਰਭਾਵ ਤੋਂ ਪਾਕ ਰੱਖਣ ਨੂੰ ਯਕੀਨੀ ਬਣਾਇਆ ਜਾਵੇ।
(੪) ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ, ਸ੍ਰੀ ਅਕਾਲ ਤਖਤ ਸਾਹਿਬ ਅਤੇ ਬਾਕੀ ਤਖਤ ਸਾਹਿਬਾਨ ਆਪੋ ਆਪਣੀ ਥਾਂਵੇ ਪੰਥ ਦੀਆਂ ਗੌਰਵਸ਼ੀਲ ਸੰਸਥਾਵਾਂ ਹਨ। ਇਨ੍ਹਾਂ ਸੰਸਥਾਵਾਂ ਦੇ ਸੇਵਾਦਾਰਾਂ ਨੂੰ ਗੁਰੂ-ਪੰਥ ਵੱਲੋਂ ਸੌਂਪੀ ਹੋਈ ਜਿੰਮੇਵਾਰੀ ਪਰਸਪਰ ਪਿਆਰ ਸਤਿਕਾਰ ਅਤੇ ਮਿਲਵਰਤਣ ਦੀ ਭਾਵਨਾ ਅਧੀਨ ਨਿਭਾ ਕੇ ਗੁਰੂ-ਪੰਥ ਵਲੋਂ ਸੁਰਖਰੂ ਹੋਣਾ ਚਾਹੀਦਾ ਹੈ।
ਸਹੀ ਪੰਜ ਸਿੰਘ ਸਾਹਿਬਾਨ
ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ, ਗਿ: ਗੁਰਬਚਨ ਸਿੰਘ, ਗਿ: ਰਵੇਲ ਸਿੰਘ, ਗਿ: ਮੋਹਣ ਸਿੰਘ ਅਤੇ ਗਿ: ਚਰਨ ਸਿੰਘ
ਸਵਾਲ ਨੰ ੧: ਤੁਸੀ ਸਿੱਖ ਜਗਤ ਨੂੰ ਦਸੋ ਕਿ ਪਿਛਲੇ ੯ ਸਾਲਾਂ ਵਿੱਚ ਅਜ ਤੱਕ ਉਪਰ ਲਿਖੀਆਂ ਹਦਾਇਤਾਂ ਤੇ ਕਿੳਂ ਨਹੀਂ ਅਮਲ ਕੀਤਾ ਗਿਆ?
ਸਵਾਲ ਨੰ ੨: ਕੀ ਤੁਸੀ ਆਪ ਅਤੇ ਹੋਰ ਸਿਆਸੀ ਲੀਡਰ ਸਿੰਘ ਸਾਹਿਬਾਨ ਨੂੰ ਵਰਤ ਕੇ ਸਿਆਸੀ ਅਤੇ ਨਿੱਜੀ ਲਾਭ ਦੀ ਪ੍ਰਾਪਤੀ ਵਾਸਤੇ ਹੁਕਮਨਾਮੇਂ ਨਹੀਂ ਜਾਰੀ ਕਰਵਾ ਰਹੇ?
ਸਵਾਲ ਨੰ ੩: ਪੰਥ ਦੇ ਤਖਤਾਂ ਤੇ ਬੈਠੇ ਸਿੰਘ ਸਾਹਿਬਾਨ ਅਤੇ ਪ੍ਰਬੰਧਕ ਪੰਥ ਵਲੋਂ ਸੌਂਪੀ ਜਿਮੇਵਾਰੀ ਕਿਉਂ ਨਹੀਂ ਨਿਭਾ ਰਹੇ? ਜਿਵੇਂ ਕਿ ਪੰਥ ਪ੍ਰਵਾਣਿਤ ਮਰਿਯਾਦਾ ਨੂੰ ਲਾਗੂ ਨਾ ਕਰਨਾ ਅਤੇ ਅਤਿ ਨਿਦੱਣ ਯੋਗ ਮਨਮੱਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤੁਲ ਦਸਮ ਗ੍ਰੰਥ ਦਾ ਪ੍ਰਕਾਸ਼ ਕਰਨਾਂ?
ਸਵਾਲ ਨੰ ੪: ਕੀ ੨੯-੩-੨੦੦੦ ਤੋਂ ਪਿਛੋਂ ਜੋ ਵੀ ਗ੍ਰੰਥੀ ਸਿੰਘ ਸਹਿਬਾਨ ਅਤੇ ਜਥੇਦਾਰ ਸਾਹਿਬਾਨ ਜੀ ਦੀਆਂ ਨਿਯੁਕਤੀਆਂ ਹੋਈਆਂ ਹਨ ਉਹ ਸਾਰੀਆਂ ਹੀ ਬਿੰਨਾਂ ਕਿਸੇ ਨਿਯਮਾਂਵਲੀ ਤੋਂ ਹੀ ਹੋਈਆਂ ਹਨ?
ਸਵਾਲ ਨੰ ੫: ਕੀ ਤੁਸੀਂ ਆਰ ਐਸ ਐਸ ਦੇ ਹੱਥ ਠੋਕੇ ਬਣ ਕੇ ਗੁਰੂ ਸਾਹਿਬਾਂ ਵਲੋਂ ਸਿੱਰਜੇ ਨਿਰਾਲੇ ਪੰਥ ਦੀਆਂ ਕਦਰਾਂ ਕੀਮਤਾਂ ਨੂੰ ਤੈਹਸ਼ ਨੈਹਤ ਤਾਂ ਨਹੀਂ ਕਰ ਰਹੇ?
ਅਗਰ ਉਪਰੋਕਤ ਪੁੱਛੇ ਗਏ ਸਾਰੇ ਸਵਾਲਾਂ ਦੇ ਉਤੱਰ ਹਾਂ ਵਿੱਚ ਹੀ ਹਨ, ਜਿਵੇਂ ਕਿ ਪੰਥ ਪ੍ਰਰਸਤ ਸਿੱਖ ਸੰਗਤਾਂ ਨੂੰ ਸਾਫ ਜਾਹਿਰ ਹੋ ਚੁੱਕਾ ਹੈ ਤਾਂ ਫਿਰ ੨੯-੩-੨੦੦੦ ਤੋਂ ਅੱਜ ਤੱਕ ਦੇ ਸ੍ਰੀ ਅਕਾਲ ਤਖਤ ਤੋਂ ਜਾਰੀ ਕੀਤੇ ਗਏ ਕੁੱਝ ਇੱਕ ਹੁਕਮਨਾਮਿਆਂ ਨੂੰ ਛੱਡ ਕੇ ਬਾਕੀ ਸਭ ਦੇ ਸਭ ਰਾਜਨੀਤੀ ਅਤੇ ਨਿੱਜੀ ਹਿੱਤਾਂ ਤੋਂ ਪ੍ਰਭਾਵਿਤ ਹੀ ਸਨ।
ਸੋ ਉਪਰ ਕੀਤੀ ਗਈ ਚਰਚਾ ਅਨੁਸਾਰ ਆਪ ਜੀ ਨੂੰ ਨਿਮਰਤਾ ਭਰਪੂਰ ਸਤਿਕਾਰ ਸਾਹਿਤ ਬੇਨਤੀ ਹੈ ਕਿ ਤੁਰੰਤ ਹੀ ਪੰਥ ਪ੍ਰਤੀ ਸੁਹਿਰਦਤਾ ਨੂੰ ਪਹਿਲ ਦਿੰਦੇ ਹੋਏ ਆਪਣੇ ਪ੍ਰਬੰਧ ਨੂੰ ਗੁਰੂ ਅਨੁਸਾਰੀ ਬਣਾੳ ਅਤੇ ਪਹਿਲੇ ਕੀਤੇ ਹੋਏ ਹਰ ਫੈਸਲੇ ਤੇ ਮੁੜ ਵਿਚਾਰ ਕਰੋ।
ਜਰਾ ਦਿੳ ਧਿਆਨ ਹੇਠ ਲਿਖੇ ਗੁਰ ਬਚਨਾ ਵਲ।
ਸੁਲਤਾਨੁ ਹੋਵਾ ਮੇਲਿ ਲਸਕਰ ਤਖਤਿ ਰਾਖਾ ਪਾਉ।। ਹੁਕਮੁ ਹਾਸਲੁ ਕਰੀ ਬੈਠਾ ਨਾਨਕਾ ਸਭ ਵਾਉ।। ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ।। (੧੪)
ਤਖਤਿ ਬਹੈ ਤਖਤੈ ਕੀ ਲਾਇਕ।। (੧੦੩੯)
ਗੁਰੂ ਪੰਥ ਦਾ ਦਾਸ
ਨਿਰਮਲ ਸਿੰਘ
ਵਿਕਟੋਰੀਆ ਬੀ ਸੀ, ਕੈਨੇਡਾ
੨੫੦-੬੫੮-੩੬੦੧


(29/12/09)
ਗੁਰਮੀਤ ਸਿੰਘ ਕਾਦੀਆਨੀ

ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਅਖੌਤੀ ਦਸਮ ਗ੍ਰੰਥ ਨੂੰ ਪ੍ਰਚਾਰਨ ਵਾਲਿਆਂ ਵਿੱਚ ਪ੍ਰਿਥੀਏ ਅਤੇ ਧੀਰਮੱਲ ਦੀ ਰੂਹ ਕੰਮ ਕਰ ਰਹੀ ਹੈ: ਪ੍ਰੋ. ਦਰਸ਼ਨ ਸਿੰਘ
ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਮੁੱਖ ਸੇਵਾਦਾਰ ਸਿੰਘ ਸਾਹਿਬ ਪ੍ਰੋ. ਦਰਸ਼ਨ ਸਿੰਘ ਜੀ ਵਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਬਹਾਲ ਰੱਖਣ ਲਈ ਚਲਾਈ ਜਾ ਰਹੀ ਗੁਰਮਤਿ ਲਹਿਰ ਤਹਿਤ ਇੱਕ ਨਿਵੇਕਲਾ ਸਮਾਗਮ ਕਪੂਰਥਲਾ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਰੇਲ ਕੋਚ ਫੈਕਟਰੀ ਵਿਖੇ ਕਰਵਾਇਆ ਗਿਆ। ਭਰ ਸਰਦੀ ਦੇ ਬਾਵਜੂਦ ਇਸ ਸਮਾਗਮ ਵਿੱਚ ਸੰਗਤਾਂ ਨੇ ਬੜੇ ਉਤਸ਼ਾਹ ਨਾਲ ਸ਼ਾਮਲ ਹੋ ਕੇ ਸਿੰਘ ਸਾਹਿਬ ਦੇ ਵਿਚਾਰਾਂ ਨੂੰ ਸੁਣਿਆ।
ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਲੋਂ ਸਿੰਘ ਸਾਹਿਬ ਨੂੰ ਤਨਖਾਹੀਆ ਕਰਾਰ ਦਿੱਤੇ ਜਾਣ ਤੋਂ ਬਾਦ ਸ਼ਹਿਰ ਵਿੱਚ ਇਹ ਪਹਿਲਾ ਸਮਾਗਮ ਸੀ। ਸਿਆਸਤਦਾਨਾਂ ਵਲੋਂ ਆਪਣੇ ਸਿਆਸੀ ਮਨੋਰਥਾਂ ਲਈ ਥਾਪੇ ਗਏ ਇਹਨਾਂ ਡੰਮੀ ਜਥੇਦਾਰਾਂ ਵਲੋਂ ਜਾਰੀ ਕੀਤੇ ਮਨਮੱਤੀ ਹੁਕਮਨਾਮਿਆਂ ਤੋਂ ਰੋਹ ਵਿੱਚ ਆਈ ਸੰਗਤ ਨੇ ਬੜੀ ਬੇਤਾਬੀ ਨਾਲ ਪ੍ਰੋਗਰਾਮ ਦਾ ਆਨੰਦ ਮਾਣਿਆ। ਗੁਰਮਤਿ ਸਮਾਗਮ ਦੌਰਾਨ ਸਿੰਘ ਸਾਹਿਬ ਨੇ “ਸੋ ਸਤਿਗੁਰੁ ਪਿਆਰਾ ਮੇਰੈ ਨਾਲਿ ਹੈ ਜਿਥੈ ਕਿਥੈ ਮੈਨੋ ਲਏ ਛਡਾਈ॥” ਸ਼ਬਦ ਦਾ ਕੀਰਤਨ ਕਰਦੇ ਹੋਏ ਗੁਰਮਤਿ ਵਿਚਾਰਾਂ ਵੀ ਸਾਂਝੀਆਂ ਕੀਤੀਆਂ। ਸ਼ਬਦ ਗੁਰੂ ਦੀ ਮਹੱਤਤਾ ਤੋਂ ਸ਼ੁਰੂਆਤ ਕਰਦੇ ਹੋਏ ਸਿੰਘ ਸਾਹਿਬ ਨੇ ਦੱਸਿਆ ਕਿ ਗੁਰੂ ਕਾਲ ਵੇਲੇ ਵੀ ਡੰਮੀ ਦੇਹਧਾਰੀਆਂ ਨੂੰ ਗੁਰੂ ਦੀ ਬਰਾਬਰੀ ਤੇ ਖੜੇ ਕਰਨ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ। ਗੁਰੂ ਨਾਨਕ ਸਾਹਿਬ ਦੇ ਸਹਿਬਜਾਦੇ ਸ਼੍ਰੀਚੰਦ ਨੇ ਤਾਂ ਗੁਰੂ ਘਰ ਨੂੰ ਤਿਲਾਂਜਲੀ ਦੇ ਕੇ ਆਪਣਾ ਵੱਖਰਾ ਉਦਾਸੀ ਮੱਤ ਸ਼ੁਰੂ ਕਰ ਲਿਆ ਸੀ। ਇਥੋਂ ਤੱਕ ਕਿ ਮੇਹਰਬਾਨ ਵਰਗਿਆਂ ਨੇ ਇੱਕ ਵੱਡ ਆਕਾਰੀ ਗ੍ਰੰਥ ਵੀ ਬਰਾਬਰੀ ਤੇ ਤਿਆਰ ਕਰ ਲਿਆ ਸੀ। ਇਹਨਾਂ ਕੋਸ਼ਿਸ਼ਾਂ ਤਹਿਤ ਹੀ ਬਾਬਾ ਬਕਾਲਾ ਦੀ ਧਰਤੀ ਤੇ ਗੁਰੂ ਨੂੰ ਚੁਨੌਤੀ ਦੇਣ ਲਈ ਧੀਰਮੱਲ ਦੀ ਅਗਵਾਈ ਵਿੱਚ 22 ਮੰਜੀਆਂ ਲਗਾ ਦਿੱਤੀਆਂ ਗਈਆਂ। ਇਤਿਹਾਸ ਤੋਂ ਸਬਕ ਸਿਖਣ ਦੀ ਬਜਾਏ ਪ੍ਰਿਥੀਚੰਦ ਅਤੇ ਧੀਰਮੱਲ ਦੀ ਨਕਲ ਕਰਦੀਆਂ ਉਹਨਾਂ ਦੀਆਂ ਬੇਚੈਨ ਰੂਹਾਂ ਹੁਣ ਫਿਰ ਬਚਿੱਤਰ ਨਾਟਕ ਗ੍ਰੰਥ (ਜਿਸਦਾ ਨਾਮ ਹੁਣ ਦਸਮ ਗ੍ਰੰਥ ਪ੍ਰਚਲਤ ਕਰ ਦਿੱਤਾ ਗਿਆ ਹੈ) ਨੂੰ ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ ਤੇ ਪ੍ਰਕਾਸ਼ ਕਰਕੇ ਸ਼ਬਦ ਗੁਰੂ ਨੂੰ ਚੁਨੌਤੀ ਦੇ ਰਹੀਆਂ ਹਨ। ਭਾਈ ਮੱਖਣ ਸ਼ਾਹ ਵਾਂਗ ਹੁਣ ਹਰ ਸਿੱਖ ਦਾ ਇਹ ਫਰਜ ਬਣਦਾ ਹੈ ਕਿ ਉਹ ਪਾਵਨ ਧੁਰ ਕੀ ਬਾਣੀ ਦੀ ਬਿਬੇਕ ਬੁੱਧੀ ਅਨੁਸਾਰ ਖਰੇ ਖੋਟੇ ਦੀ ਪਛਾਣ ਕਰਕੇ ਝੂਠ ਦਾ ਪਰਦਾ ਫਾਸ਼ ਕਰੇ। ਇਸ ਦਸਮਗ੍ਰੰਥ ਦੇ ਹੋਂਦ ਵਿੱਚ ਆਉਣ ਦਾ ਪੂਰਾ ਬਿਰਤਾਂਤ ਸੰਗਤ ਸਾਹਮਣੇ ਰੱਖਦਿਆਂ ਪ੍ਰੋ. ਦਰਸ਼ਨ ਸਿੰਘ ਜੀ ਨੇ ਕਿਹਾ ਕਿ ਸਿੱਖ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਤੱਕ ਇਸ ਗ੍ਰੰਥ ਦੀ ਹੋਂਦ ਹੀ ਨਹੀਂ ਸੀ, ਕਿਉਂਕਿ ਉਦੋਂ ਇਹਨਾਂ ਰਚਨਾਵਾਂ ਦੀ ਜਿਲਦਬੰਦੀ ਬਾਰੇ ਵਿਵਾਦ ਚੱਲ ਰਿਹਾ ਸੀ। ਪ੍ਰਸਿੱਧ ਵਿਦਵਾਨਾਂ ਦੀ ਰਾਏ ਮੁਤਾਬਕ 1428 ਸਫਿਆਂ ਦੇ ਇਸ ਗ੍ਰੰਥ ਵਿੱਚੋਂ ਮੁਸ਼ਕਲ ਨਾਲ 60 ਕੁ ਪੰਨੇ ਹੀ ਅਜਿਹੇ ਮਿਲਣਗੇ, ਜਿਸ ਬਾਰੇ ਕਿਹਾ ਜਾ ਸਕਦਾ ਹੈ ਕਿ ਇਸ 60 ਸਫਿਆਂ ਵਾਲੀ ਰਚਨਾ ਗੁਰੂ ਗ੍ਰੰਥ ਸਾਹਿਬ ਦੇ ਆਸ਼ੇ ਨਾਲ ਮੇਲ ਖਾਂਦੀ ਹੈ। ਤਕਰੀਬਨ ਅੱਧਾ ਦਸਮਗ੍ਰੰਥ “ਤ੍ਰਿਆ ਚਰਿਤਰ” ਨਾਮੀ ਅਜਿਹੀ ਅਸ਼ਲੀਲ ਰਚਨਾ ਨਾਲ ਭਰਿਆ ਹੋਇਆ ਹੈ ਜਿਸ ਨੂੰ ਕੋਈ ਵੀ ਗੈਰਤਮੰਦ ਸਿੱਖ, ਸੰਗਤ ਅਤੇ ਆਪਣੇ ਪਰਿਵਾਰ ਵਿੱਚ ਤਾਂ ਕੀ, ਆਪ ਵੀ ਅਜਿਹੀ ਅਸ਼ਲੀਲ ਰਚਨਾ ਨੂੰ ਨਹੀਂ ਪੜ੍ਹ ਸਕਦਾ। ਇਸ ਅਸ਼ਲੀਲ ਰਚਨਾ ਤੋਂ ਇਲਾਵਾ ਇਸ ਗ੍ਰੰਥ ਵਿਚਲੀਆਂ ਬ੍ਰਾਹਮਣਵਾਦੀ ਰਚਨਾਵਾਂ ਸਿੱਖਾਂ ਨੂੰ ਹਿੰਦੂ ਸਾਬਤ ਕਰਨ ਲਈ ਕਾਫੀ ਹਨ। ਬਚਿੱਤਰ ਨਾਟਕ ਜਿਸਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਆਤਮ ਕਥਾ ਨਾਲ ਜੋੜਿਆ ਜਾਂਦਾ ਹੈ, ਸਿਤਮ ਦੀ ਗੱਲ ਕਿ ਇਸ ਵਿੱਚ ਗੁਰੂ ਸਾਹਿਬ ਦੇ ਪੂਰਬਲੇ ਜਨਮ ਨੂੰ ਤਾਂ ਭਰਵੇਂ ਰੂਪ ਵਿੱਚ ਉਭਾਰਿਆ ਗਿਆ ਹੈ, ਪਰ ਗੁਰੂ ਸਾਹਿਬ ਵਲੋਂ ਖੰਡੇ ਬਾਟੇ ਦੀ ਪਾਹੁਲ ਤਿਆਰ ਕਰਨ ਦੀ ਅਹਿਮ ਘਟਨਾ ਅਤੇ ਵੱਡੇ-ਛੋਟੇ ਸਹਿਬਜਾਦਿਆਂ ਦੀ ਸ਼ਹੀਦੀ ਬਾਰੇ ਕਿਤੇ ਵੀ ਕੋਈ ਜਿਕਰ ਨਹੀਂ ਕੀਤਾ ਗਿਆ। ਇਸੇ ਬਚਿਤਰ ਨਾਟਕ ਦੇ ਹਵਾਲੇ ਨਾਲ ਹੀ ਸਾਬਕਾ ਗ੍ਰੰਥੀ ਪੂਰਨ ਸਿੰਘ ਸਿੱਖਾਂ ਨੂੰ ਲਵ-ਕੁਸ਼ ਦੀ ਔਲਾਦ ਗਰਦਾਨਦਾ ਫਿਰਦਾ ਹੈ। ਪਰ ਸਾਡੇ ਭੋਲੇ ਭਾਲੇ ਸਿੱਖ ਭਰਾ ਸਚਾਈ ਨੂੰ ਸਮਝਣ ਦੀ ਥਾਂ ਉਸੇ ਦਸਮ ਗ੍ਰੰਥ ਨੂੰ ਹੀ ਮੱਥਾ ਟੇਕੀ ਜਾ ਰਹੇ ਹਨ।
ਉਹਨਾਂ ਅਨੁਸਾਰ ਝੂਠ ਸੱਚ ਦੀ ਪਛਾਣ ਤਾਂ ਹੀ ਹੋਏਗੀ, ਜਦੋਂ ਸਿੱਖ ਮੱਥਾ ਟੇਕਣ ਦੇ ਅਸਲ ਮਨੋਰਥ ਨੂੰ ਸਮਝ ਕੇ ਗੁਰਬਾਣੀ ਦੀ ਵਿਚਾਰ ਕਰੇਗਾ। ਮਨ ਵਿੱਚ ਵਸੀ ਹੋਈ ਇਹ ਵਿਚਾਰ ਆਪਣੇ ਆਪ ਕੂੜ ਰਚਨਾਵਾਂ ਨੂੰ ਨਕਾਰ ਦੇਵੇਗੀ। ਪਰ ਸਿੱਖ ਕੌਮ ਦੀ ਬਦਕਿਸਮਤੀ ਹੈ ਕਿ ਸਿੱਖਾਂ ਨੂੰ ਪਾਵਨ ਬਾਣੀ ਦੀ ਵਿਚਾਰ ਤੋਂ ਬਚਾ ਕੇ ਰੱਖਣ ਲਈ ਵੱਖ ਵੱਖ ਡੇਰਿਆਂ ਅਤੇ ਟਕਸਾਲਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੱਖਾਂ ਰੁਪਏ ਦੇ ਕੀਮਤੀ ਰੁਮਾਲਿਆਂ ਤੱਕ ਹੀ ਸੀਮਤ ਕਰ ਦਿੱਤਾ ਹੈ। ਸਿੰਘ ਸਾਹਿਬ ਨੇ ਪੂਰੇ ਵੇਰਵੇ ਨਾਲ ਦੱਸਿਆ ਕਿ ਜਿੱਥੇ ਉਹਨਾਂ ਆਪਣੇ ਕਾਲ ਦੌਰਾਨ ਸਿੱਖ ਜਵਾਨੀ ਦੇ ਬਚਾਉ ਲਈ ਅਹਿਮ ਰੋਲ ਨਿਭਾਇਆ, ਉੱਥੇ ਪੰਜਾਬ ਤੋਂ ਬਾਹਰਲੇ ਤਖਤਾਂ ਉਪਰ ਵੀ ਪੰਥਕ ਮਰਿਆਦਾ ਬਹਾਲ ਕਰਨ ਦੀ ਭਰਪੂਰ ਕੋਸ਼ਿਸ਼ ਕੀਤੀ। ਪਰ ਗੁਰਦੁਆਰਾ ਐਕਟ ਤੋਂ ਬਾਹਰ ਹੋਣ ਕਰਕੇ ਇਹਨਾਂ ਤਖਤਾਂ ਨੇ ਕਦੀ ਵੀ ਪੰਜਾਬ ਵਿਚਲੇ ਸਿੱਖਾਂ ਨਾਲ ਦੁਖ-ਸੁਖ ਵੇਲੇ ਖੜਣ ਦੀ ਹਿੰਮਤ ਨਹੀਂ ਕੀਤੀ। ਇਥੋਂ ਤੱਕ ਕਿ ਪੰਜਾਬ ਤੋਂ ਬਾਹਰਲੇ ਇਹਨਾਂ ਤਖਤਾਂ ਦੇ ਜਥੇਦਾਰਾਂ ਨੇ ਬਲਿਊ ਸਟਾਰ ਆਪਰੇਸ਼ਨ ਤੋਂ ਬਾਦ ਪੰਥਕ ਸਰਬੱਤ ਖਾਲਸੇ ਦੀ ਬਜਾਏ ਸਰਕਾਰ ਵਲੋਂ ਆਯੋਜਤ ਸਰਬੱਤ ਖਾਲਸੇ ਵਿੱਚ ਵੱਧ-ਚੜ੍ਹ ਕੇ ਸ਼ਮੂਲੀਅਤ ਕੀਤੀ। ਮੌਜੂਦਾ ਮੁੱਖ ਸੇਵਾਦਾਰਾਂ ਦੀ ਤ੍ਰਾਸਦੀ ਬਿਆਨਦਿਆਂ ਪ੍ਰੋ. ਦਰਸ਼ਨ ਸਿੰਘ ਨੇ ਕਿਹਾ ਕਿ ਇਹੀ ਜਥੇਦਾਰ 6 ਜੂਨ 2008 ਨੂੰ ਹੁਕਮਨਾਮਾ ਜਾਰੀ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਬਰਾਬਰ ਅਖੌਤੀ ਦਸਮ ਗ੍ਰੰਥ ਨੂੰ ਪ੍ਰਕਾਸ਼ ਕਰਨ ਤੋਂ ਵਰਜਦੇ ਹਨ। ਪਰ ਇਹੀ ਜਥੇਦਾਰ ਅਕਤੂਬਰ 2008 ਨੂੰ ਨਾਂਦੇੜ ਦੀ ਧਰਤੀ ਉਪਰ ਉਹਨਾਂ ਸਮਾਗਮਾਂ ਵਿੱਚ ਸ਼ਮੂਲੀਅਤ ਕਰਦੇ ਹਨ, ਜਿੱਥੇ ਧੜੱਲੇ ਨਾਲ ਦਸਮ ਗ੍ਰੰਥ ਦਾ ਪ੍ਰਕਾਸ਼ ਕੀਤਾ ਜਾਂਦਾ ਹੈ। ਇਹੀ ਨਹੀਂ, ਗੁਰਮਤਿ ਤੋਂ ਵਿਵਰਜਿਤ ਨਸ਼ੇ ਗੁਰਦੁਆਰਾ ਸਾਹਿਬ ਦੀ ਪ੍ਰਕਰਮਾ ਵਿੱਚ ਵੰਡੇ ਜਾਂਦੇ ਹਨ। ਉਹਨਾਂ ਸਿੱਖ ਪੰਥ ਨੂੰ ਅਪੀਲ ਕੀਤੀ ਕਿ ਭੋਲਿਓ, ਆਪਣੇ ਗੁਰੂ ਨੂੰ ਪਛਾਣੋ। ਤੁਹਾਡੇ ਵਲੋਂ ਕੀਤੀ ਜਾ ਰਹੀ ਇਸ ਨਾ-ਪਛਾਣ ਕਰਕੇ ਹੀ ਇਹਨਾਂ ਬਿਪਰਵਾਦੀ ਸ਼ਕਤੀਆਂ ਨੂੰ ਦਸਮ ਗ੍ਰੰਥ ਬਰਾਬਰੀ ਤੇ ਪ੍ਰਕਾਸ਼ ਕਰਨ ਦਾ ਹੋਂਸਲਾ ਮਿਲਿਆ ਹੈ। ਸਮਾਗਮ ਨੂੰ ਸੰਬੋਧਨ ਕਰਦਿਆਂ ਮਿਸ਼ਨਰੀ ਪ੍ਰਚਾਰਕ ਗੁਰਮੀਤ ਸਿੰਘ ਕਾਦੀਆਨੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਹੁਣ ਸ਼੍ਰੀ ਅਕਾਲ ਤਖਤ ਉਪਰ ਨਵੇਂ ਜਥੇਦਾਰ ਦੀ ਨਿਯੁਕਤੀ ਕਰ ਲੈਣੀ ਚਾਹੀਦੀ ਹੈ, ਕਿਉਂਕਿ ਮੌਜੂਦਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਤਾਂ ਅਕਾਲ ਤਖਤ ਸਾਹਿਬ ਉਪਰ ਆਉਣ ਤੋਂ ਡਰਦਿਆਂ ਸਕੱਤਰੇਤ ਵਿੱਚ ਹੀ ਬੈਠੇ ਰਹਿੰਦੇ ਹਨ। ਜਿਸ ਕਰਕੇ ਉਹਨਾਂ ਨੂੰ ਜਥੇਦਾਰ ਸਕੱਤਰੇਤ ਸਾਹਿਬ ਹੀ ਕਹਿਣਾ ਬੇਹਤਰ ਹੋਵੇਗਾ। ਉਹਨਾਂ 5 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਉਪਰ ਅੱਖੀਂ ਦੇਖੇ ਹਾਲ ਬਿਆਨ ਕਰਦਿਆਂ ਕਿਹਾ ਕਿ ਜੱਜ ਹਮੇਸ਼ਾਂ ਅਦਾਲਤ ਵਿੱਚ ਹਾਜਰ ਹੋ ਕੇ ਸੁਣਵਾਈ ਕਰਦਾ ਹੈ। ਪਰ ਇਹ ਜਥੇਦਾਰ ਤਾਂ ਨਵੀਂ ਮਰਿਆਦਾ ਘੜਦਿਆਂ ਦੋਸ਼ੀ ਗਰਦਾਨੇ ਵਿਅਕਤੀ ਨੂੰ ਆਪਣੇ ਘਰ ਵਿੱਚ ਹੀ ਹਾਜਰ ਕਰਾਉਣ ਲਈ ਬਜਿਦ ਸਨ। ਜਦਕਿ ਕਾਇਦਾ-ਕਾਨੂਂਨ ਇਹ ਕਹਿੰਦਾ ਹੈ ਕਿ ਖੂੱਲੇਆਮ ਸੰਗਤ ਦੀ ਹਾਜਰੀ ਵਿੱਚ ਹੋਈ ਸੁਣਵਾਈ ਮੌਕੇ ਜੱਜਾਂ ਦੀ ਕੋਈ ਆਪਸੀ ਸਹਿਮਤੀ ਨਾ ਹੋਣ ਦੇ ਹਾਲਾਤਾਂ ਵਿੱਚ ਇਹ ਵਿਚਾਰ ਵਟਾਂਦਰੇ ਲਈ ਆਪਣੀ ਮੀਟਿੰਗ ਆਪਣੇ ਦਫਤਰ ਵਿੱਚ ਕਰ ਸਕਦੇ ਹਨ। ਪਰ ਸੁਣਵਾਈ ਜਾਂ ਫੈਸਲਾ ਕੇਵਲ ਅਕਾਲ ਤਖਤ ਸਾਹਿਬ ਉਪਰ ਸੰਗਤ ਦੇ ਸਨਮੁੱਖ ਹੀ ਹੋ ਸਕਦਾ ਹੈ। ਜਲੰਧਰ ਤੋਂ ਆਏ ਪ੍ਰਸਿੱਧ ਪ੍ਰਚਾਰਕ ਹਰਵਿੰਦਰ ਸਿੰਘ ਵੀਰ ਨੇ ਸੰਬੋਧਨ ਹੁੰਦਿਆਂ ਕਿਹਾ ਕਿ ਸਿੱਖ ਰਹਿਤ ਮਰਿਆਦਾ ਅਨੁਸਾਰ ਧੀਰਮੱਲੀਆਂ ਅਤੇ ਮੀਣਿਆਂ ਨਾਲ ਕਿਸੇ ਤਰ੍ਹਾਂ ਦੀ ਕੋਈ ਸਾਂਝ ਨਾ ਰੱਖਣ ਦੀ ਤਾਕੀਦ ਕੀਤੀ ਗਈ ਹੈ, ਕਿਉਂਕਿ ਉਹਨਾਂ ਨੇ ਗੁਰੂ ਘਰ ਵਾਸਤੇ ਹਮੇਸ਼ਾਂ ਰੁਕਾਵਟਾਂ ਹੀ ਖੜੀਆਂ ਕੀਤੀਆਂ ਸਨ। ਹੁਣ ਦਸਮਗ੍ਰੰਥੀਏ ਵੀ ਜੇਕਰ ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ ਕਿਸੇ ਗ੍ਰੰਥ ਨੂੰ ਅਸਥਾਪਨ ਕਰਨ ਲਈ ਬਜਿੱਦ ਹਨ, ਤਾਂ ਇੱਕ ਪੰਥਕ ਫੈਸਲਾ ਕਰਕੇ ਅਜਿਹੇ ਅਨਸਰਾਂ ਦਾ ਬਾਈਕਾਟ ਕੀਤਾ ਜਾਣਾ ਚਾਹੀਦਾ ਹੈ। ਸਮਾਗਮ ਦੇ ਆਯੋਜਕ ਡਾਕਟਰ ਪਰਮਜੀਤ ਸਿੰਘ ਮਾਨਸਾ ਅਤੇ ਭਾਈ ਰਜਿੰਦਰਪਾਲ ਸਿੰਘ ਨੇ ਕਪੂਰਥਲਾ ਅਤੇ ਰੇਲ ਕੋਚ ਫੈਕਟਰੀ ਦੀਆਂ ਸੰਗਤਾਂ ਵਲੋਂ ਪ੍ਰੋ. ਸਾਹਿਬ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੰਗਤਾਂ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦੀ ਬਹਾਲੀ ਲਈ ਸਿੰਘ ਸਾਹਿਬ ਪ੍ਰੋ. ਦਰਸ਼ਨ ਸਿੰਘ ਜੀ ਵਲੋਂ ਉਲੀਕੇ ਹਰ ਪ੍ਰੋਗਰਾਮ ਨੁੰ ਮੋਢੇ ਨਾਲ ਮੋਢਾ ਜੋੜਕੇ ਨੇਪਰੇ ਚਾੜਣਗੀਆਂ। ਸਮਾਗਮ ਦੇ ਅਖੀਰ ਵਿੱਚ ਆਯੋਜਕਾਂ ਵਲੋਂ ਸਿੰਘ ਸਾਹਿਬ ਦਾ ਸ਼੍ਰੀ ਸਾਹਿਬ ਅਤੇ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ।


(29/12/09)
ਸਤਕੁਲਤਾਰ ਸਿੰਘ

ਸਤਿਕਾਰਯੋਗ ਸ. ਮੱਖਣ ਸਿੰਘ ਜੀ,
ਤੁਹਾਡੀ, ਮੇਰੀ ਚਿਠੀ ਬਾਰੇ, ਟਿਪਣੀ ਪੜ੍ਹੀ। ਤੁਹਾਡੇ ਅੰਦਰ ਪੰਥਕ ਦਰਦ ਬਿਲਕੁਲ ਸੱਚਾ ਹੈ ਜੀ। ਪਰ ਉਸ ਦਰਦ ਨਵਿਰਤੀ ਲਈ ਜਿਹੜਾ ਤਰੀਕਾ ਤੁਸੀਂ ਅਪਣਾਇਆ ਹੈ ਉਸ ਵਿੱਚ ਭਾਵਨਾਵਾਂ ਨੇ ਵਿਚਾਰ ਦੀ ਸ਼ਕਲ ਅਖ਼ਤਿਆਰ ਕੀਤੀ ਹੋਈ ਹੈ। ਮੇਰੀ ਗੱਲ ਦਾ ਬੁਰਾ ਨਾ ਮਨਾਉਣਾ, ਮੈਨੂੰ ਜੋ ਲੱਗਿਆ ਉਹੀ ਕਹਿ ਰਿਹਾ ਹਾਂ। ਮੈਂ ਗ਼ਲਤ ਵੀ ਹੋ ਸਕਦਾ ਹਾਂ। ਅੱਜ ਮੈਂ ਜੋ ਸੋਚਦਾ ਹਾਂ ਉਹ ਅੱਜ ਤੱਕ ਦੀ ਮੇਰੀ ਜਾਣਕਾਰੀ `ਤੇ ਮੁਨੱਸਰ ਕਰਦਾ ਹੈ। ਜਿਵੇਂ ਜਿਵੇਂ ਮੇਰੀ ਜਾਣਕਾਰੀ ਵਿੱਚ ਵਾਧਾ ਹੁੰਦਾ ਰਹੇਗਾ ਉਵੇਂ ਉਵੇਂ ਮੇਰੇ ਵਿਚਾਰਾਂ ਵਿੱਚ ਤਬਦੀਲੀ ਦੀ ਸੰਭਾਵਨਾ ਬਣੀ ਰਹੇਗੀ। ਲੋਕ ਭਾਵਨਾਤਮਕ ਹੱਠ ਵਿੱਚ ਵਿਚਾਰ ਦੀ ਅੜੀ ਜਾਂ ਜ਼ਿਦ ਕਰ ਬਹਿੰਦੇ ਹਨ। ਮੈਨੂੰ ਰਤਾ ਕੁ ਇਵੇਂ ਮਹਿਸੂਸ ਹੋਇਆ ਕਿ ਤੁਸੀਂ ਵੀ ਇਵੇਂ ਹੱਠ ਕਰਕੇ ਆਖਦੇ ਹੋ ਕਿ ਤੁਸੀਂ ਆਖ਼ਰੀ ਦੰਮ ਤੱਕ ਇਹੀ ਵਿਚਾਰ ਰੱਖੋਗੇ। ਪਰ ਮੇਰਾ ਅਨੁਭਵ ਤੁਹਾਡੀ ਮਾਨਸਕ ਬਣਤਰ ਤੋਂ ਅੰਦਾਜ਼ਾ ਲਗਾਉਂਦਾ ਹੈ ਕਿ ਤੁਹਾਡੇ ਵਿਚਾਰ ਜਲਦੀ ਬਦਲਣ ਵਾਲ਼ੇ ਹਨ। ਤੁਸੀ ਉਦੋਂ ਮੈਨੂੰ ਚੇਤੇ ਕਰੋਂਗੇ। ਕਿਸੇ ਦੇ ਕਿਰਦਾਰ ਨਾਲ਼ ਵਿਚਾਰ ਰੱਦ ਨਹੀਂ ਹੋ ਜਾਂਦਾ। ਜੇ ਕੋਈ ਇਖ਼ਲਾਕਹੀਣ ਬੰਦਾ ਦੋ ਦੂਣੀ ਚਾਰ ਕਹੇ ਤਾਂ ਅਸੀਂ ਗ਼ਲਤ ਨਹੀਂ ਕਹਾਂਗੇ। ਗੁਰੂ ਸਾਹਿਬ ਨੇ ਭਾਵੇਂ ਵਿਚਾਰ ਨਾਲੋਂ ਕਿਰਦਾਰ ਨੂੰ ਪ੍ਰਮੁਖਤਾ ਦਿਤੀ ਹੈ, ਪਰ ਵਿਚਾਰ ਤੇ ਕਿਰਦਾਰ ਨੂੰ ਰਲ਼ਗੱਡ ਨਹੀਂ ਕੀਤਾ। ਜਦ ਅਸੀਂ ਸੰਤ ਮੱਤ ਦੀ ਗੱਲ ਕਰਦੇ ਹਾਂ ਤਾਂ ਇਸ ਵਿਚਾਰ ਲਈ ਅਜੋਕੇ ਸੰਤਾਂ ਦੇ ਕਾਰਨਾਵੇਂ ਫ਼ਰੋਲਣ ਦੀ ਜ਼ਰੂਰਤ ਨਹੀਂ ਹੈ। ਜੇ ਦਸਮ ਗ੍ਰੰਥ ਸਾਹਿਬ ਬਾਰੇ ਵਿਚਾਰ ਕਰਨੀ ਹੋਵੇ ਤਾਂ ਇਸ ਦੇ ਹੱਕ ਵਿਚਲੇ ਵਿਅਕਤੀਆਂ ਦੇ ਨਿਜੀ ਜੀਵਨ `ਚ ਜਾਣ ਦੀ ਲੋੜ ਨਹੀਂ ਹੈ। ਇਵੇਂ ਦਸਮ ਗ੍ਰੰਥ ਦੇ ਵਿਰੋਧੀਆਂ ਦੇ ਜੀਵਨ ਕਿਸੇ ਵੀ ਫਰੋਲਣ ਦੀ ਜ਼ਰੂਰਤ ਨਹੀਂ। ਅਕਾਦਮਿਕਤਾ ਦੇ ਘੇਰੇ ਵਿੱਚ ਹਰ ਤਰਾਂ ਦੀ ਵਿਚਾਰ ਹੋ ਸਕਦੀ ਹੈ। ਕਿਰਦਾਰ ਪਰਖਣ ਦੇ ਫਾਰਮੂਲੇ ਹੋਰ ਹਨ, ਵਿਚਾਰ ਦੇ ਹੋਰ। ਪੰਥ ਵਿੱਚ ਇਹੀ ਹੋ ਰਿਹਾ ਹੈ ਕਿ ਵਿਚਾਰ ਦੇ ਬਹਾਨੇ ਕਿਰਦਾਰ ਫਰੋਲੇ ਜਾ ਰਹੇ ਹਨ ਤੇ ਜਜ਼ਬਾਤੀ ਰੌਂ ਵਿੱਚ ਵਿਚਾਰ ਹੋ ਰਹੀ ਹੈ। ਸਿਖ ਦਾ ਅਰਥ ਸਿਖਣ ਵਾਲ਼ਾ ਵੀ ਹਨ। ਜੇ ਸਿਖ ਨੇ ਆਖ਼ਰੀ ਦੰਮ ਤੱਕ ਸਿਖਦੇ ਰਹਿਣਾ ਹੈ ਤਾਂ ਉਸ ਦੇ ਵਿਚਾਰਾਂ ਵਿੱਚ ਤਬਦੀਲੀ ਵੀ ਵਾਪਰਦੀ ਹੀ ਰਹਿਣੀ ਹੈ। ਇਹੀ ਵਿਚਾਰਾਤਮਕ ਤਰੱਕੀ ਦੀ ਨਿਸ਼ਾਨੀ ਵੀ ਹੈ।
ਸਿਖ ਮਾਰਗ `ਤੇ ਲਿਖਣ ਵਾਲ਼ੇ ਬਹੁਤੇ ਵਿਦਵਾਨ ਇੱਕ ਚਿਠੀ ਵਿੱਚ ਕਿਸੇ ਵਿਚਾਰ ਦੀ ਸ਼ੁਰੂਆਤ ਕਰਦੇ ਹਨ ਤੇ ਦੂਸਰੀ ਚਿਠੀ ਵਿੱਚ ਹੀ ਵਿਅਕਤੀਗਤ ਹੀਜ ਪਿਆਜ਼ ਫਰੋਲਦੇ ਹੋਏ ਤੁਹਮਤਬਾਜ਼ੀ ਤੋਂ ਵਧ ਕੇ ਗਾਲ਼ੀ ਗਲ਼ੋਚ `ਤੇ ਉਤਰ ਆਉਂਦੇ ਹਨ। ਦੂਸਰਿਆਂ ਨੂੰ ਦਸਮ ਗ੍ਰੰਥ ਸਾਹਿਬ ਦੀਆਂ ਰਚਨਾਵਾਂ ਧੀਆਂ ਭੈਣਾ ਸਾਹਮਣੇ ਨਾ ਪੜ੍ਹ ਸਕਣ ਦੀ ਗੱਲ ਕਰਨ ਵਾਲ਼ੇ ਲੇਖਕਾਂ ਦੀਆਂ ਆਪਣੀਆਂ ਚਿਠੀਆਂ, ਧੀਆਂ ਭੈਣਾਂ ਤਾਂ ਇੱਕ ਪਾਸੇ ਰਹੀਆਂ, ਬੰਦਿਆਂ ਲਈ ਪੜ੍ਹ ਸਕਣੀਆਂ ਮੁਸ਼ਕਲ ਹਨ। ਉਹ ਲੋਕ ਅਸ਼ਲੀਲਤਾ ਦਾ ਢੰਡੋਰਾ ਪਿਟਦੇ ਹਨ ਜੋ ਖ਼ੁਦ ਅਸਲੀਲਤਾ ਨਾਲ਼ ਨੱਕੋ ਨੱਕ ਭਰੇ ਪਏ ਹਨ। ਪ੍ਰੋ ਤਰਲੋਚਨ ਸਿੰਘ ਦੇ ਵਿਚਾਰਾਂ ਨਾਲ਼ ਨਾ ਸਹਿਮਤ ਹੋਣ ਲਈ ਉਸ ਲਈ ਇਤਨੀ ਗ਼ਲੀਜ਼ ਸ਼ਬਦਾਬਲੀ ਵਰਤਣੀ ਕਿਤਨੀ ਕੁ ਜ਼ਰੂਰੀ ਹੈ? ਇਹ ਬੰਦੇ ਨਹੀਂ ਜਾਣਦੇ ਕਿ ਅਸ਼ਲੀਲਤਾ ਦੇਹ ਵਿੱਚ ਹੀ ਨਹੀਂ ਹੁੰਦੀ ਸ਼ਬਦਾਬਲੀ ਵਿੱਚ ਵੀ ਹੁੰਦੀ ਹੈ। ਸਿਖ ਮਾਰਗ ਦੇ ਪਾਠਕ ਜਾਣਦੇ ਹਨ ਕਿਹੜਾ ਬੰਦਾ ਅਸ਼ਲੀਲ ਹੈ ਕਿਹੜਾ ਸੁਘੜ ਤੇ ਕਿਹੜਾ ਸਾਊ।
ਆਪ ਜੀ ਨੇ ਮੈਨੂੰ ਮਿਹਣਾ ਜਿਹਾ ਮਾਰਿਆ ਹੈ ਕਿ ਮੇਰੇ ਨਾਲ਼ ਕੋਈ ਵਿਚਾਰ ਕਰਨ ਨੂੰ ਤਿਆਰ ਨਹੀਂ ਹੋਇਆ। ਦਰ ਅਸਲ ਗੱਲ ਇਹ ਹੈ ਕਿ ਮੈਂ ਨਿਰੋਲ ਵਿਚਾਰ ਦੀ ਮੰਗ ਕੀਤੀ ਸੀ। ਪਰ ਸਿਖ ਮਾਰਗ ਦੇ ਬਹੁਤੇ ਲੇਖਕਾਂ ਨੂੰ ਨਿਰੋਲ ਵਿਚਾਰ ਨਾਲ਼ੋਂ ਸਿੰਗ ਫਸਾਉਣ ਵਿੱਚ ਵਧੇਰੇ ਦਿਲਚਸਪੀ ਰਹਿੰਦੀ ਹੈ।
ਮੈਂ ਇੱਕ ਸਲ਼ੀਕੇ ਵਾਲ਼ੀ ਵਿਚਾਰ ਕਰਨ ਦੇ ਮਨਸ਼ੇ ਨਾਲ਼ ਸਿਖ ਮਾਰਗ `ਤੇ ਆਇਆ ਸੀ ਕਿ ਬੁਨਿਆਦ ਤੋਂ ਵਿਚਾਰ ਸ਼ੁਰੂ ਕੀਤੀ ਜਾਵੇ। ਇਸ ਕਰਕੇ ਇੱਕ ਵਾਰੀ ਫਿਰ ਅਰਜ਼ ਹੈ ਕਿ ਸਭ ਤੋਂ ਪਹਿਲਾਂ ਆਪਾਂ ਸਿਧਾਂਤ ਨੂੰ ਸਮਝੀਏ ਕਿ ਇਹ ਕਿਸ ਬਲਾ ਦਾ ਨਾਂ ਹੈ। ਫਿਰ ਸਿਖੀ ਸਿਧਾਂਤ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਫਿਰ ਉਸ ਮੁਤਾਬਕ ਚੀਜ਼ਾਂ ਦੀ ਪਰਖ ਪੜਚੋਲ਼ ਕਰਾਂਗੇ। ਖੋਜ ਦਾ ਅਕਾਦਮਕ ਤਰੀਕਾ ਇਹੀ ਹੈ। ਬਾਕੀ ਸਭ ਇਮੋਸ਼ਨਲ ਅਤਿਆਚਾਰ ਹੈ।
ਕਿਰਪਾ ਕਰਕੇ ਮੇਰੀ ਇਹ ਚਿਠੀ ਜ਼ਰੂਰ ਪਾ ਦੇਣੀ। ਜੇ ਕੋਈ ਸਲੀਕੇ ਅਤੇ ਇਤਮੀਨਾਨ ਨਾਲ਼ ਵਿਚਾਰ ਕਰਨੀ ਚਾਹੁੰਦਾ ਹੈ ਉਹ ਮੈਨੂੰ ਸਿਧਾ ਮੁਖ਼ਾਤਬ ਹੋਣ ਦੀ ਥਾਂ ਤੁਹਾਡੇ ਜ਼ਰੀਏ ਲਿਖੇ। ਭਾਸ਼ਾ ਦਾ ਮਿਜ਼ਾਜ਼ ‘ਆਉ ਆਪਾਂ ਸਿਖੀਏ’ ਵਾਲ਼ਾ ਹੋਵੇ ਤਾਂ ਬਿਹਤਰ ਹੋਵੇਗਾ। ਮੈਂ ਜਜ਼ਬਾਤ ਵਿਹੂਣਾ ਨਹੀਂ ਹਾਂ। ਪਰ ਜਜ਼ਬਾਤ ਤੇ ਵਿਚਾਰ ਵਿੱਚ ਫ਼ਰਕ ਕਰਕੇ ਚਲਦਾ ਹਾਂ।
ਆਪ ਜੀ ਦਾ ਕੀਮਤੀ ਸਮਾਂ ਜ਼ਾਇਆ ਕਰਨ ਲਈ ਖਿਮਾਂ ਕਰਨੀ।
ਨਾਚੀਜ਼,
ਸਤਕੁਲਤਾਰ ਸਿੰਘ
(ਟਿੱਪਣੀ:- ਤੁਸੀਂ ਗਲਤ ਅੰਦਾਜ਼ਾ ਲਾਇਆ ਹੈ। ਦਸਮ ਗ੍ਰੰਥ ਨੂੰ ਨਿਕਾਰਨ ਵਿੱਚ ਖਾਸ ਕਰਕੇ ਚੌਪਈ ਬਾਰੇ ਮੇਰੇ ਵਿਚਾਰ ਪਿਛਲੇ 30 ਸਾਲਾਂ ਵਿੱਚ ਨਹੀਂ ਬਦਲੇ ਤਾਂ ਹੁਣ ਕੀ ਬਦਲਣੇ ਹਨ। ਇਸੇ ਤਰ੍ਹਾਂ ਹੀ ਲੰਗਰ ਵਾਲੇ ਹੁਕਮਨਾਵੇਂ ਬਾਰੇ ਪਿਛਲੇ 11 ਸਾਲਾਂ ਤੋਂ ਇੱਕ ਪਸਸਿੰਟ ਵੀ ਖਿਆਲਾਂ ਵਿੱਚ ਤਬਦੀਲੀ ਨਹੀਂ ਆਈ ਤਾਂ ਹੁਣ ਕੀ ਆਉਣੀ ਹੈ। ਇਹ ਵਿਚਾਰ ਗੁਰਬਾਣੀ ਨੂੰ ਸਾਹਮਣੇ ਰੱਖ ਕੇ ਦਰਿੜਤਾ ਨਾਲ ਪੇਸ਼ ਕੀਤੇ ਹਨ ਨਾ ਕਿ ਕਿਸੇ ਦੇ ਪ੍ਰਭਾਵ ਥੱਲੇ। ਹਾਂ ਕਈ ਗੱਲਾਂ ਐਸੀਆਂ ਹਨ ਜਿਹਨਾ ਬਾਰੇ ਮੈਂ ਕਦੀ ਵੀ ਅਜਿਹਾ ਨਹੀਂ ਕਹਿ ਸਕਦਾ ਕਿ ਮੇਰੇ ਇਹ ਅੰਤਮ ਵਿਚਾਰ ਹਨ ਅਤੇ ਨਾ ਹੀ ਮੈਂ ਬਾਕੀ ਵਿਦਵਾਨਾ ਦੀ ਇਸ ਬਾਰੇ ਰਾਇ ਨੂੰ ਅੰਤਮ ਮੰਨਦਾ ਹਾਂ। ਮਿਸਾਲ ਦੇ ਤੌਰ ਤੇ ਆਤਮਾਂ ਅਤੇ ਮਰਨ ਤੋਂ ਬਾਅਦ ਕੀ ਹੁੰਦਾ ਹੈ ਆਦਿਕ ਇਸ ਤਰ੍ਹਾਂ ਦੇ ਕਈ ਹੋਰ ਵੀ ਵਿਸ਼ੇ ਹੋ ਸਕਦੇ ਹਨ ਖਾਸ ਕਰਕੇ ਗੁਰਬਾਣੀ ਦੇ ਅਰਥਾਂ ਬਾਰੇ:-ਸੰਪਾਦਕ)


(29/12/09)
ਚਰਨਜੀਤ ਸਿੰਘ ਬਰੈਂਮਪਟਨ

ਸਤਕੁਲਤਾਰ ਜੀ ਲਿਖਦੇ ਹਨ:
ਮੈਨੂੰ ਇਹ ਸਮਝ ਨਹੀਂ ਲੱਗੀ ਕਿ ਪਾਠ ਕਰੇ ਬਿਨਾ ਵਿਚਾਰ ਕਿਵੇਂ ਹੋ ਸਕਦੀ ਹੈ
ਪੜਨਾ ਅੱਖਾਂ ਨੇ ਜਾਂ ਜੁਬਾਨ ਨੇ ਹੁੰਦਾ ਹੈ। ਪਰ ਵੀਚਾਰਨਾ ਦੀਮਾਗ ਦਾ ਕੰਮ ਹੈ। ਦੀਮਾਗ ਦੀਆਂ ਆਪਣੀਆਂ ਮਜਬੂਰੀਆਂ
(Limitations) ਹਨ। ਇਸ ਨੂੰ ਵੀਚਾਰਨ ਵਾਸਤੇ ਸਮਾਂ ਵੀ ਚਾਹੀਦਾ ਹੈ ਅਤੇ ਇਸ ਨੂੰ ਆਰਾਮ ਵੀ ਚਾਹੀਦਾ ਹੈ। ਦੀਮਾਗ ਦੀ ਆਪਣੀ ਇੱਕ speed ਹੈ ਜਿਸ ਨਾਲ ਉਹ information ਨੂੰ process ਕਰ ਸਕਦਾ ਹੈ। ਅਖੰਡ ਪਾਠ ਵਿੱਚ ਨਾ ਤੇ ਇਸ ਨੂੰ ਸਮਾਂ ਮਿਲਦਾ ਹੈ ਅਤੇ ਨਾ ਹੀ ਆਰਾਮ। ਜਿਸ ਸਪੀਡ ਨਾਲ ਅਖੰਡ ਪਾਠ ਚਲਦਾ ਹੈ, ਉਸ ਨਾਲ ਤਾਂ ਭਾਵੇਂ 100 ਆਇਨਸਟਾਈਨ ਇਕੱਠੇ ਹੋ ਜਾਣ, ਉਹ ਵੀ ਹੱਥ ਖੜੇ ਕਰ ਦੇਣ। ਸਹਜ ਪਾਠ ਵੀ ਜੇ ਬਹੁਤਾ ਹੀ ਸਹਜ ਹੋਵੇ ਤਾਂ ਹੀ ਫਾਇਦਾ ਹੈ। ਮੈਂ ਇੱਕ ਟੱਰਕ ਡਰਾਇਵਰ ਹਾਂ। ਸਾਰਾ ਦਿਨ ਗੁਰਬਾਣੀ ਸੁਣਨ/ਵੀਚਾਰਨ ਤੋਂ ਇਲਾਵਾ ਮੈਨੂੰ ਹੋਰ ਕੋਈ ਕੰਮ ਨਹੀਂ। ਪਰ ਮੈਨੂੰ ਵਿੱਚ ਵਿੱਚ ਗੁਰਬਾਣੀ ਬੰਦ ਕਰਨੀ ਪੈਂਦੀ ਹੈ ਕਿਉਂਕਿ ਦੀਮਾਗ ਥੱਕ ਜਾਂਦਾ ਹੈ।

ਚਰਨਜੀਤ ਸਿੰਘ
ਬਰੈਂਮਪਟਨ


(29/12/09)
ਤਰਲੋਚਨ ਸਿੰਘ (ਫਿਜਿਕਸ)

ਤਰਲੋਚਨ ਸਿੰਘ (ਫਿਜਿਕਸ)

09888169226

ਸਿੱਖ ਮਾਰਗ ਦੇ ਪਾਠਕ ਸਜਣੋ

ਵਾਹਿਗੁਰੂ ਜੀ ਕਾ ਖਾਲਸਾ॥

ਵਾਹਿਗੁਰੂ ਜੀ ਕੀ ਫਤਿਹ॥

ਹੇ ਰੱਬਾ, ਸਰਭਤ ਦਾ ਭਲਾ ਹੋਵੇ।

ਭਗਵੰਤ ਸਿੰਘ ਦੇ ਲਿਖੇ ਲੇਖ ‘ਤਰਲੋਚਨ ਸਿੰਘ ਦਾ ਵਿਗਿਆਨ’ ਅਤੇ ਸਰਵਜੀਤ ਸਿੰਘ ਵਰਗੇ ਹੋਰ ਵੀਰਾਂ ਦੀ ਇਛਾ ਅਨੁਸਾਰ ਜਦੋਂ ਕੇ ਹੁਣ ਮੇਰੇ ਵਲੋਂ ਲਿਖੇ ਲੇਖਾਂ ਦਾ ਕਿਰਿਆ ਕਰਮ ਹੋਣ ਉਪਰੰਤ ਭੋਗ ਪਾ ਦਿਤਾ ਗਿਆ ਹੈ ਤਾਂ ਇਸ ਮਸਲੇ ਤੇ ਕੁੱਝ ਵੀ ਕਹਿਣਾ ਜਾਇਜ਼ ਜਾ ਵਾਜਬ ਨਹੀਂ ਹੈ। ਸਕਿਕਾਰਯੋਗ ਮੱਖਣ ਸਿੰਘ ਜੀਓ ਮੈਨੂ ਇਸ ਗਲ ਦਾ ਬੇਹੱਦ ਅਫਸੋਸ ਰਹੇਗਾ, ਕੇ ਮੇਰੇ ਨਾਮ ਦੇ ਹੈਡਿੰਗ ਥੱਲੇ ਲਿਖੇ ਗਏ ਭਗਵੰਤ ਸਿੰਘ ਵਲੋਂ ਮੇਰੀ ਬੇਇਜਤੀ ਕਰਨ ਵਾਲਾ ਇਹ ਲੇਖ ਇਸ ਸਾਈਟ ਤੇ ਰਹੇ ਜਦ ਕੇ ਮੇਰਾ ਇੱਕ ਵੀ ਲੇਖ ਇਸ ਸਾਈਟ ਤੇ ਨਹੀਂ ਹੈ।। ਤੁਸਾਂ ਅਨੁਸਾਰ ਭਗਵੰਤ ਸਿੰਘ ਨੇ ਮਾੜੀ ਸ਼ਬਦਾਵਲੀ ਨਹੀਂ ਵਰਤੀ। ਤਾਂ ਹੇਠ ਲਿਖੀ ਸ਼ਬਦਾਵਲੀ ਬਾਰੇ ਤੁਹਾਡਾ ਇਨਸਾਫ ਕੀ ਹੈ?

ਇਹੋ ਸਲਾਹ ਮੈਂ ਤਰਲੋਚਨ ਸਿੰਘ ਜੀ ਨੂੰ ਵੀ ਦੇਣੀ ਜਰੂਰੀ ਸਮਝਦਾ ਹਾਂ ਕਿ ਜੇ ਵਿਗਿਆਨ ਜਾਂ ਗੁਰਬਾਣੀ ਬਾਰੇ ਦੂਜਿਆਂ ਨੂੰ ਪੜ੍ਹਾਉਣਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਪਹਿਲਾਂ ਖੁਦ ਪੜ੍ਹੋ, ਨਹੀਂ ਤਾਂ ਨੀਮ ਹਕੀਮ ਖਤਰਾ-ਏ ਜਾਨ ਦੇ ਕਥਨ ਮੁਤਾਬਿਕ ਲੋਕਾਂ ਦਾ ਨੁਕਸਾਨ ਹੀ ਕਰੋਗੇ। ਉਹਨਾਂ ਨੂੰ ਵਿਗਿਆਨ ਦੀ ਰੋਸ਼ਨੀ ਦਿਖਾਉਣ ਦੀ ਥਾਂ ਭੰਬਲ ਭੂਸਿਆਂ ਵਿੱਚ ਹੀ ਪਾਉਗੇ। ਤੁਹਾਡੇ ਅਤੇ ਅਖੌਤੀ ਸਾਧਾਂ ਵਿੱਚ ਉੱਕਾ ਹੀ ਕੋਈ ਫਰਕ ਨਹੀਂ ਰਹਿ ਜਾਵੇਗਾ ਕਿਉਂਕਿ ਦੋਵੇਂ ਹੀ ਲੋਕਾਂ ਨੂੰ ਭਟਕੀਂ ਪਾਉਂਦੇ ਹਨ।

ਭਹੁਣੇ ਜੇ ਜਿਹੜੀ ਚਿਠੀ ਇਨ੍ਹਾਂ ਨੇ ਲਿਖੀ

ਇੰਨਾ ਸਭ ਕੁੱਝ ਦੇ ਬਾਵਜੂਦ ਵੀ ਇਹ ਸਮਝਦੇ ਹਨ ਕਿ ਇਨ੍ਹਾਂ ਦੀ ਕੋਈ ਆਤਮਾਂ ਹੈ? ਜੇ ਹੈ ਵੀ ਤਾਂ ਅਜਿਹੀ ਆਤਮਾਂ ਜਿਹੜੀ ਸੱਚ ਤੋਂ ਬਾਗੀ ਹੋਵੇ, ਕਰੋਧ ਅਤੇ ਹੰਕਾਰ ਵਿੱਚ ਗੱਚ ਹੋਵੇ, ਕਾਲੀ ਆਤਮਾਂ, ਉਸ ਪਰਮ ਆਤਮਾਂ ਦਾ ਹਿੱਸਾ ਕਿਵੇਂ ਹੋ ਸਕਦੀ ਹੈ? ਇਸ ਤੋਂ ਇਹ ਵੀ ਸਿੱਧ ਹੁੰਦਾ ਹੈ ਕਿ ਜਿਹੜੀ ਆਤਮਾਂ ਦਾਗੀ ਹੈ, ਆਵਾਗਾਉਣ ਦੇ ਚੱਕਰ ਦੀ ਦਲਦਲ

ਭਗਵੰਤ ਸਿੰਘ ਨੇ ਜੋ ਉਪਰ ਲਿਖਿਆ ਹੈ, ਕੀ ਇਹ ਸ਼ਬਦਾਵਲੀ ਜਾਇਜ਼ ਹੈ?

ਮੈਂ ਨਹੀਂ ਸੀ ਚਾਹੁੰਦਾ ਕੇ ਭਵਿੱਖ ਵਿੱਚ ਇਹ ਜਿਹੀ ਸ਼ਬਦਾਵਲੀ ਲਿਖਣ ਵਾਲਾ ਮੇਰੇ ਆਤਮਾ ਤੋਂ ਨਿਕਲੀ ਅਵਾਜ (ਮੇਰੇ ਲੇਖਾਂ) ਨੂੰ ਆਪਣੀ ਇਹੋ ਜਿਹੀ ਸ਼ਬਦਾਵਲੀ ਨਾਲ ਨਿਵਾਜਦਾ। ਤੇ ਸਰਵਜੀਤ ਸਿੰਘ ਤੇ ਕਸੇਲ ਸਿੰਘ ਵਰਗੇ ਲੋਕ ਕਰਦੇ ਵਾਹ! ਵਾਹ! ਵਾਹ! । ਇਸ ਲਈ ਮੈਨੂੰ ਤੁਹਾਨੂੰ ਤਕਲੀਫ ਦੇਣੀ ਪਈ ਲੇਖ ਹਟਾਉਣ ਵਾਸਤੇ। ਹੁਣ ਅੰਤਿਮ ਕਿਰਿਆ ਕਰਮ ਕਰ ਦਿਓ, ਜਿਹੜਾ ਕੇ ਬਣਦਾ ਵੀ ਹੈ, ਇਨਸਾਫ ਦੀ ਵੀ ਇਹੋ ਪੁਕਾਰ ਹੈ ਕੇ ਇਨ੍ਹਾਂ ਨੇ ਮੇਰੈ ਹੈਡਿੰਗ ਥੱਲੇ ਦੋ ਆਰਟੀਕਲ ਲਿਖੇ ਹਨ। ਦੂਜਾ ਵਿੱਚ ਸ਼ਬਦਾਵਲੀ ਐਨੀ ਮਾੜੀ ਨਹੀਂ ਜਿਨੀ ਕੇ ਪਹਿਲੇ ਵਿੱਚ ਹੈ। ਸੋ ਕਿਰਪਾ ਕਰੋ ਤੇ ‘ਪ੍ਰੋ. ਤਰਲੋਚਨ ਸਿੰਘ ਜੀ ਦਾ ਵਿਗਿਆਨ’ ਭਗਵੰਤ ਸਿੰਘ ਦਾ ਇਹ ਲੇਖ ਸਿੱਖ ਮਾਰਗ ਤੋਂ ਹਟਾ ਦਿਓ। ਜੇ ਨਹੀਂ ਤਾਂ ਘਟੋ ਘਟ ਇਸ ਵਿਚਲੀ ਮਾੜੀ ਸ਼ਬਦਾਵਲੀ ਹਟਾ ਕੇ ਇਸ ਦਾ ਹੈਡਿੰਗ ਬਦਲ ਦਿਓ। ਹੈਡਿੰਗ ਇਹ ਹੋ ਸਕਦਾ ਹੈ ‘ਭਗਵੰਤ ਸਿੰਘ ਜੀ ਦਾ ਵਿਗਿਆਨ’

ਧੰਨਵਾਦ ਸਹਿਤ

ਤਰਲੋਚਨ ਸਿੰਘ

(ਟਿੱਪਣੀ:- ਆਉਂਦੇ ਕੁੱਝ ਦਿਨਾ ਵਿੱਚ ਤੁਹਾਡਾ ਨਾਮ ਇਹਨਾ ਲੇਖਾਂ ਵਿਚੋਂ ਕੱਢ ਦਿੱਤਾ ਜਾਵੇਗਾ-ਸੰਪਾਦਕ)


(29/12/09)
ਬਲਦੇਵ ਸਿੰਘ ‘ਬੁੱਧ ਸਿੰਘ ਵਾਲਾ’ ਹਾਂਗ ਕਾਂਗ

(ਬਲਦੇਵ ਸਿੰਘ ‘ਬੁੱਧ ਸਿੰਘ ਵਾਲਾ’ ਹਾਂਗ ਕਾਂਗ)

ਡਾ: ਸੰਧੂ ਜੀਓ

ਫਤਹਿ ਪ੍ਰਵਾਨ ਕਰਨੀ,

ਮੈ ਤੁਹਾਨੂੰ ਪੁੱਛਿਆ ਸੀ ਕਿ ਰੱਬ ਹੈ ਜਾਂ ਨਹੀ ਪਰ ਤੁਸੀ ਹਾਂ ਜਾਂ ਨਾਂਹ ਦਾ ਕੋਈ ਜਵਾਬ ਨਹੀ ਦਿੱਤਾ। ਚਲੋ ਸੋਚ ਕੇ ਜਵਾਬ ਦੇ ਦੇਣਾਂ।

ਤੁਸੀ ਗੁਰੂ ਗ੍ਰੰਥ ਸਹਿਬ ਜੀ ਨੂੰ ਕਿਤਾਬ ਕਿਹਾ ਹੈ। ਜੇ ਕਿਸੇ ਭਈਏ ਜਾਂ ਹਿੰਦੂ ਨੇ ਗੁਰੂ ਗ੍ਰੰਥ ਸਹਿਬ ਜੀ ਨੂੰ ਇੱਕ ਕਿਤਾਬ ਕਿਹਾ ਹੁੰਦਾ ਜਾਂ ਇਹ ਕਿਹਾ ਹੁੰਦਾ ਕਿ ਸਿੱਖਾਂ ਦੀ ਕਿਤਾਬ ਹੈ ਤਾਂ ਸਾਰੇ ਸਿੱਖ ਮਾਰਗ ਦੇ ਪਾਠਕਾਂ ਨੇ ਡਾਂਗਾ ਚੱਕ ਲੈਣੀਆ ਸੀ ਪਰ ਡਾ ਸੰਧੂ ਨੇ ਕਿਤਾਬ ਕਹਿ ਦਿੱਤਾ ਕਿਸੇ ਨੇ ਗਿਲਾ ਨਹੀ ਕੀਤਾ। ਕਿਉਕਿ ਰੱਬ ਨੇੜੇ ਕਿ ਘਸੁੰਨ! ਪਰ ਇਹ ਕਿਤਾਬ ਨਹੀ ਹੈ ਆਪਾਂ ਹਰਰੋਜ ਅਰਦਾਸ ਵਿੱਚ ਆਖਦੇ ਹਾਂ ਕਿ “ਦਸਾਂ ਪਾਤਸਾਂਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਹਿਬ ਜੀ” ਸੋ ਇਹ ਦਸਾਂ ਗੁਰੂਆਂ ਦਾ ਸਰੂਪ ਹੈ ਨਾਂ ਕਿ ਕਿਤਾਬ! (ਪਰ ਗੁਰੂ ਗ੍ਰੰਥ ਸਹਿਬ ਵਾਸਤੇ ਹੀਟਰ ਪੱਖੇ ਨਹੀ ਲਾਉਣੇ ਚਾਹੀਦੇ) ਬਾਣੀ ਨੂੰ ਸਾਇੰਸ ਦੀਆਂ ਐਨਕਾ ਲਾਕੇ ਨਹੀ ਦੇਖਣਾਂ ਚਾਹੀਦਾ।

ਸੂਹੀ ਮਹਲਾ।। 4. । ਜਿੱਥੈ ਹਰਿ ਅਰਾਧੀਐ ਤਿਥੈ ਹਰਿ ਮਿਤੁ ਸਹਾਈ।। ਗੁਰ ਕਿਰਪਾ ਤੇ ਹਰਿ ਮਨਿ ਵਸੈ ਹੋਰਤੁ ਬਿਧਿ ਲਇਆ ਨ ਜਾਈ।। 1. । ਹਰਿ ਧਨੁ ਸੰਚੀਐ ਭਾਈ।। ਜਿ ਹਲਤਿ ਪਲਤਿ ਹਰਿ ਹੋਇ ਸਖਾਈ।। ਰਹਾਉ।। ਸਤਸੰਗਤੀ ਸੰਗਿ ਹਰਿ ਧਨੁ ਖਟੀਏ ਹੋਰ ਥੈ ਹੋਰਤੁ ਉਪਾਇ ਹਰਿ ਧਨੁ ਕਿਤੈ ਨ ਪਾਈ।। ਹਰਿ ਰਤਨੈ ਕਾ ਵਪਾਰੀਆ ਹਰਿ ਰਤਨੁ ਧਨੁ ਵਿਹਾਝੇ ਕਚੈ ਕੇ ਵਾਪਾਰੀਏ ਵਾਕਿ ਹਰਿ ਧਨੁ ਲਇਆ ਨ ਜਾਈ।। 2. । (ਪੰਨਾਂ 733)

ਅਰਥ- ਹੇ ਭਾਈ! ਜੇਹੜਾ ਹਰੀ ਇਸ ਲੋਕ ਵਿੱਚ ਅਤੇ ਪਰਲੋਕ ਵਿੱਚ ਮਿੱਤਰ ਬਣਦਾ ਹੈ, ਉਸ ਦਾ ਨਾਂਮ-ਧਨ ਇਕੱਠਾ ਕਰਨਾਂ ਚਾਹੀਦਾ ਹੈ।। ਰਹਾਉ।।

ਹੇ ਭਾਈ! ਜਿਸ ਭੀ ਥਾਂ ਪਰਮਾਤਮਾਂ ਦਾ ਅਰਾਧਨ ਕੀਤਾ ਜਾਏ, ਉਹ ਮਿੱਤਰ ਪਰਮਾਤਮਾਂ ਉਥੇ ਹੀ ਆ ਮਦਦਗਰਾਰ ਬਣਦਾ ਹੈ। (ਪਰ ਉਹ) ਪਰਮਾਤਮਾਂ ਗੁਰੂ ਦੀ ਕਿਰਪਾ ਨਾਲ (ਹੀ ਮਨੁੱਖ ਦੇ) ਮਨ ਵਿੱਚ ਵਸਦਾ ਹੈ, ਕਿਸੇ ਭੀ ਹੋਰ ਤਰੀਕੇ ਨਾਲ ਲੱਭਿਆ ਨਹੀ ਜਾ ਸਕਦਾ। 1. ਹੇ ਭਾਈ! ਸਤਸੰਗੀਆਂ ਨਾਲ (ਮਿਲਕੇ) ਪਰਮਾਤਮਾ ਦਾ ਨਾਮ-ਧਨ ਖੱਟਿਆ ਜਾ ਸਕਦਾ ਹੈ (ਸਤਸੰਗ ਤੋ ਬਿਨਾ) ਕਿਸੇ ਭੀ ਹੋਰ ਥਾਂ ਹੋਰ ਜਤਨ ਨਾਲ ਹੋਰ-ਨਾਮ ਧਨ ਖਰੀਦਦਾ ਹੈ, ਨਾਸਵੰਤ ਪਦਾਰਥਾਂ ਦੇ ਵਪਾਰੀ (ਮਾਇਕ ਪਦਾਰਥ ਹੀ ਖਰੀਦਦੇ ਹਨ ਉਹਨਾਂ ਦੀ) ਸਿੱਖਿਆ ਨਾਲ ਹਰਿ-ਨਾਮ ਧਨ ਪ੍ਰਾਪਤ ਨਹੀ ਕੀਤਾ ਜਾ ਸਕਦਾ। 2.

ਜਦੋ ਖੁਸਵੰਤ ਸਿੰਘ ਸਾਰੀ ਰਾਤ ਪਾਠ ਕਰਦਾ ਰਿਹਾ- ਇਸ ਲੇਖਕ ਨੂੰ ਕੌਣ ਨਹੀ ਜਾਣਦਾ। ਇਹ ਮੰਨਿਆ ਕੱਟੜ ਨਾਸਤਕ ਹੈ। ਇਹ ਕਹਿੰਦਾ ਹੈ ਕੋਈ ਰੱਬ ਰੁੱਬ ਨਹੀ। ਇਹ ਦਿੱਲੀ ਵਿੱਚ ਸੀ ਕਿ ਇਸਦੀ ਘਰ ਵਾਲੀ ਨਾਲ ਲੜਾਈ ਹੋ ਗਈ ਜੋ ਕਿ ਆਮ ਗੱਲ ਹੈ, ਘਰਵਾਲੀ ਨਾਲ ਥੋੜੀ ਬਹੁਤੀ ਲੜਾਈ ਹੁੰਦੀ ਹੀ ਰਹਿੰਦੀ ਹੈ ਵਿਆਹ ਤੋ ਲੈਕੇ ਮਰਨ ਤੱਕ। ਪਰ ਇਹ ਘਰਵਾਲੀ ਦੀ ਲੜਾਈ ਤੋ ਐਨਾਂ ਭੇਭੀਤ ਹੋਇਆ ਐਨਾਂ ਡਰ ਗਿਆ ਕਿ ਪਤਾ ਨਹੀ ਕੀ ਐਟਮ ਬੰਬ ਡਿੱਗ ਪਵੇਗਾ। ਇਹ ਸਾਰੀ ਰਾਤ ਗੁਰਦਵਾਰਾ ਬੰਗਲਾ ਸਹਿਬ ਵਿਖੇ ਪਾਠ ਕਰਦਾ ਰਿਹਾ ਵੇਸੈ ਇਹ ਬਾਣੀ ਜਾਂ ਰੱਬ ਨੂੰ ਨਹੀ ਮੰਨਦਾ ਫਿਰ ਗੁਰਦਵਾਰਾ ਸਹਿਬ ਵਿਖੇ ਸਾਰੀ ਰਾਤ ਪਾਠ ਕਰਨ ਕਿਓ ਗਿਆ। ਇਸਨੂੰ ਤਾਂ ਬਜਾਏ ਗੁਰਦਵਾਰੇ ਦੇ ਸ਼ਰਾਬ ਖਾਂਨੇ ਜਾਂ ਫਿਰ ‘ਅਜਮੇਰੀ ਗੇਟ’ ਜਾਂਣਾਂ ਚਾਹੀਦਾ ਸੀ। ਜਿੱਥੇ ਸਸਤੀਆਂ ਤੇ ਸੁੰਦਰ ਜਨਾਨੀਆਂ ਮਿਲਦੀਆਂ ਹਨ। ਵੇਸੈ ਅਸੀ ਨਾਸਤਿਕ ਹਾਂ ਫਿਰ ਕਿਤਾਬ ਸਾਹਮਣੇ ਲੋੜ ਵੇਲੇ ਨੱਕ ਰਗੜਦੇ ਹਾਂ ਅਰਦਾਸਾਂ ਕਰਦੇ ਹਾਂ ਤੇ ਜਦੋ ਅਰਦਾਸ ਪੁਰੀ ਹੋ ਗਈ ਫਿਰ ਵੀ ਅਸੀ ਨਾਸਤਿਕ ਹਾਂ। ਵੈਸੈ ਠੀਕ ਹੀ ਹੈ ‘ਨਹਿਰ ਨੰਘੀ ਖੁਆਜਾ ਵਿਸਰਿਆ’

ਸੁਰਜੀਤ ਸਿੰਘ ਬਾਣੀ ਸੁਣਕੇ ਠੀਕ ਹੋਇਆ:-ਇਹ ਨੌਜਵਾਨ ਪੱਟੀ ਦੇ ਰਹਿਣ ਵਾਲਾ ਹੈ। ਇਸ ਖੰਘ ਤੋ ਦਮਾਂ ਦਮੇ ਤੋ ਟੀਬੀ ਤੇ ਟੀ ਬੀ। ਦਵਾਈਆਂ ਖਾ ਖਾ ਕੇ ਸਰੀਰ ਦੇ ਅੰਦਰ ਜ਼ਖਮ ਹੋ ਗਏ। ਸਮਝੋ ਕੈਸਰ ਬਣ ਗਿਆ ਜਾਂ ਕੋਈ ਹੋਰ ਜਾਨ ਲੇਵਾ ਬੀਮਾਰੀ ਲੱਗ ਗਈ। ਅੰਮ੍ਰਿਤਸਰ ਹੱਸਪਤਾਲ ਵਿੱਚੋ ਡਾਕਟਰਾਂ ਨੇ ਜਵਾਬ ਦੇ ਦਿੱਤਾ। ਘਰ ਵਾਲੇ ਰੋਦੋ ਕੁਰਲਾਉਦੇ ਘਰ ਲੈ ਆਏ। ਕਿਉਕਿ ਇਸਦੀ ਉਮਰ ਉਦੋ ਕੋਈ 25 ਵਰਿਆਂ ਦੀ ਸੀ। ਹੁਣ ਪੁੱਤਾਂ ਧੀਆਂ ਵਾਲਾ ਹੈ। ਜਦੋ ਇਸਨੂੰ ਘਰ ਲੈ ਆਏ ਤਾਂ ਪੱਟੀ ਵਿੱਚ ਇੱਕ ਪ੍ਰਾਂਪਰਟੀ ਡੀਲਰ ਦਾ ਕੰਮ ਕਰਦਾ ਹੈ ਉਸਦਾ ਡੇਅਰੀ ਫਾਰਮ ਵੀ ਹੈ ਉਸਨੇ ਕਿਹਾ ਇਸਨੂੰ ਸੁਖਮਨੀ ਸਹਿਬ ਦਾ ਪਾਠ ਸੁਣਾਂਵੋ। ਘਰਦਿਆਂ ਨੇ ਸ੍ਰ ਬਹਾਲ ਸਿੰਘ ਜੀ ਦੇ ਲੜਕੇ ਸ੍ਰ ਸਤਨਾਂਮ ਸਿੰਘ ਜੀ ਨੂੰ ਪਾਠ ਵਾਸਤੇ ਕਿਹਾ। ਕਿਉਕਿ ਇਸਦਾ ਬਾਪ ਵੀ ਬਾਣੀ ਦਾ ਰਸੀਆ ਸੀ ਤੇ ਉਸਦੇ ਲੜਕੇ ਦਾ ਬਾਣੀ ਨਾਲ ਪਿਆਰ ਕੁਦਰਤੀ ਹੋਣਾਂ ਸੀ। ਗਿਆਨੀ ਸਤਨਾਂਮ ਸਿੰਘ ਜੀ ਨੂੰ ਵੀ ਬਾਣੀ ਦਾ ਬਹੁਤ ਗਿਆਨ ਹੈ ਤੇ ਆਵਾਜ਼ ਵਿੱਚ ਬਹੁਤ ਰਸ ਹੈ। ਹਾਂਗ ਕਾਂਗ ਹਰ ਰੋਜ਼ ਅੱਠ ਵਜੇ ਤੋ ਸਾਢੇ ਅੱਠ ਤੱਕ ਆਏ ਵਾਕ ਦੇ ਅਰਥ ਕਰਦੇ ਹਨ ਤੇ ਬੁੱਧਵਾਰ/ਸ਼ਨਿਚਰਵਾਰ ਸੁਖਮਨੀ ਸਹਿਬ ਦੇ ਅਰਥ ਬੜੇ ਸੋਹਣੇ ਤਰੀਕੇ ਨਾਲ ਕਰਦੇ ਹਨ। ਸੋ ਪੱਟੀ ਵਿੱਚ ਗਿਆਨੀ ਸਤਨਾਂਮ ਸਿੰਘ ਜੀ ਨੇ ਸੁਖਮਨੀ ਸਹਿਬ ਦਾ ਪਾਠ ਸਵੇਰੇ ਸਾਢੇ ਸੱਤ ਵਜੇ ਸੁਰੂ ਕਰ ਦਿੱਤਾ, ਇਕੱਠ ਨਹੀ ਸੀ ਘਰਦੇ ਹੀ ਮੈਬਰ ਸਨ। ਊਹ ਨੌਜਵਾਨ ਬੈਠ ਨਹੀ ਸੀ ਸਕਦਾ ਉਸਨੂੰ ਰਜਾਈਆਂ ਦਾ ਆਸਰਾ ਦੇਕੇ ਬਿਠਾਂਇਆ ਗਿਆ। ਤੇ ਪਾਠ ਸੁਣਦਾ ਰਿਹਾ ਕੋਈ ਨੌ ਜਾਂ ਦਸ ਅਸ਼ਟਪਦੀਆਂ ਪੜੀਆਂ ਹੋਣਣਗੀਆਂ ਕਿ ਉਸਨੂੰ ਉਲਟੀ ਆਈ ਬਾਥ ਰੂਮ ਵਿੱਚ ਲੈ ਗਏ ਖੂਨ ਦੀ ਉਲਟੀ ਸੀ। ਸ੍ਰ ਸਤਨਾਮ ਸਿੰਘ ਜੀ ਨੇ ਪਾਠ ਜਾਰੀ ਰੱਖਿਆ ਪਾਠ ਪੂਰਾ ਪੜਕੇ ਅਰਦਾਸ ਕਰਕੇ ਗਿਆਨੀ ਸਤਨਾਂਮ ਸਿੰਘ ਜੀ ਘਰ ਚਲੇ ਗਏ। ਉਹ ਨੌਜਵਾਨ ਹੌਲੀ ਹੌਲੀ ਠੀਕ ਹੋ ਗਿਆ। ਜਿਸ ਵਾਸਤੇ ਪਾਠ ਪੜਕੇ ਅਰਦਾਸ ਕੀਤੀ ਸੀ ਅੱਜ ਉਹ ਪੱਟੀ ਵਿੱਚ ਜਿਉਦਾ ਜਾਗਦਾ ਹੈ ਉਸਦੀ ਮੂਵੀਆਂ ਬਨਾਉਣ ਦੀ ਦੁਕਾਨ ਹੈ। ਜੇ ਵੀਰ ਜੀ ਤੁਹਾਂਨੂੰ ਕੋਈ ਸ਼ੱਕ ਹੋਵੇ ਤਾਂ ਤੁਸੀ ਹਾਂਗ ਕਾਂਗ ਦੇ ਹਿੱਡ ਗ੍ਰੰਥੀ ਸਤਨਾਂਮ ਸਿੰਘ ਜੀ ਕੋਲੋ ਪੁੱਛ ਸਕਦੇ ਉਹਨਾਂ ਦਾ ਫੂਨ ਨੰਬਰ ਹੈ -852-66449840

ਸੂਰਤ ਦੇ ਰਹਿਣ ਵਾਲਾ ਭਾਰਦਵਾਜ ਵੀ ਕੈਸਰ ਦਾ ਮਰੀਜ਼ ਸੀ ਜੋ ਕਿ ਬਾਣੀ ਸੁਣਕੇ ਠੀਕ ਹੋਇਆ ਸੀ ਉਹ ਸ਼ਾਇਦ ਹੁਣ ਇਸ ਦੁਨੀਆ ਵਿੱਚ ਨਹੀ। ਕੋਈ ਵੀ ਸਾਇੰਸਦਾਨ ਸਿਰਫ ਕਿਤਾਬ ਪੜਕੇ ਮਰੀਜ਼ ਨੂੰ ਠੀਕ ਨਹੀ ਕਰ ਸਕਦਾ। ਪਰ ਬਾਣੀ ਫਿਰ ਵੀ ਔਖੇ ਸੌਖੇ ਵੇਲੇ ਸਹਾਈ ਹੁੰਦੀ ਹੈ।

ਨੋਟ-ਇਹ ਤਾਂ ਸਿੱਧੀ ਜੀ ਗੱਲ ਹੈ ਜੀ ਜੇ ਬਾਣੀ ਪੜਕੇ ਜਾਂ ਸੁਣਕੇ ਕੋਈ ਫਾਇਦਾ ਹੀ ਨਹੀ ਹੋਣਾਂ ਫਿਰ ਬਾਣੀ ਨਾਲੋ ਹੀਰ ਪੜੀ ਬਿਹਤਰ ਹੈ।

ਖਿਮਾਂ ਦਾ ਜਾਚਕ

ਬਲਦੇਵ ਸਿੰਘ ‘ਬੁੱਧ ਸਿੰਘ ਵਾਲਾ’ ਹਾਂਗ ਕਾਂਗ ਫੂਨ 852-94445134


(28/12/09)
ਮਨਦੀਪ ਸਿੰਘ ਵਰਨਨ ਬੀ. ਸੀ.

ਗੁਰਦਵਾਰਾ ਗੁਰੂ ਅਮਰਦਾਸ ਦਰਬਾਰ ਕਲੋਨਾ ਬੀ. ਸੀ. ਦੇ ਪ੍ਰਬੰਧਕ ਵੀਰਾਂ ਵਲੋਂ ਤੱਤ ਗੁਰਮੱਤ ਪ੍ਰਚਾਰ ਵੱਲ ਸ਼ਲਾਘਾਯੋਗ ਕਦਮ
ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲਿਆਂ ਨੇ ਕੀਤਾ ਪ੍ਰਚਾਰ:
ਚਾਰ ਸ਼ਾਹਿਬਜ਼ਾਦਿਆਂ ਦੇ ਸ਼ਹੀਦੀ ਪੁਰਬ ਮਨਾਉਂਦਿਆਂ ਹੋਇਆਂ ਕਲੋਨਾ ਬੀ. ਸੀ. ਦੇ ਪ੍ਰਬੰਧਕ ਵੀਰਾਂ ਨੇ ਬਹੁਤ ਵਧੀਆ ਉਪਰਾਲਾ ਕਰਕੇ ਗੁਰਬਾਣੀ ਦੀ ਕਸਵੱਟੀ ਤੇ ਆਧਾਰਿਤ ਕਥਾ ਪ੍ਰਵਾਹ ਦਸੰਬਰ 21 ਤੋਂ 27 ਤੱਕ ਬੜੇ ਉਤਸ਼ਾਹ ਨਾਲ ਕਰਵਾਇਆ।
ਪ੍ਰੋ: ਗੁਰਬਚਨ ਸਿੰਘ ਜੀ ਥਾਈਲੈਂਡ ਵਾਲਿਆਂ ਨੇ ਪੂਰਾ ਹਫ਼ਤਾ ਬਹੁਤ ਸੁਚੱਜੇ ਢੰਗ ਨਾਲ ਗੁਰਬਾਣੀ ਦੇ ਭਾਵ ਅਰਥਾਂ ਤੋਂ ਜਾਣੂੰ ਕਰਵਾਇਆ, ਪ੍ਰੋ: ਜੀ ਨੇ ਤਕਨੀਕੀ ਢੰਗ ਨਾਲ ਗੁਰਬਾਣੀ, ਇਤਿਹਾਸ ਅਤੇ ਪੰਥ ਪ੍ਰਵਾਣਤ ਰਹਿਤ ਮਰਯਾਦਾ ਬਾਰੇ ਗੁਰਮੱਤ ਸਿਧਾਂਤ ਅਧੀਨ ਬਹੁਤ ਭਾਵਪੂਰਨ ਕਥਾ ਸਰਵਣ ਕਰਵਾਈ।
ਬਹੁਤ ਸਾਰੇ ਸੱਜਣਾਂ ਦੇ ਇਤਿਹਾਸ – ਮਿਥਿਹਾਸ ਅਤੇ ਤੱਤ ਗੁਰਮੱਤ ਬਾਰੇ ਸ਼ੰਕੇ ਨਿਵਾਰਣ ਕੀਤੇ, ਸ਼ਾਇਦ ਹੀ ਕੋਈ ਆਮ ਪ੍ਰਚਾਰਕ ਕਲੋਨਾਂ ਦੀਆਂ ਸੰਗਤਾਂ ਦੇ ਕੀਮਤੀ ਸਵਾਲਾਂ ਦੇ ਜਵਾਬ ਦੇ ਸਕਦਾ ਪਰ ਪ੍ਰੋ: ਜੀ ਦੇ ਬਾ-ਦਲੀਲ ਸਮਝਾਉਣ ਦੇ ਤਰੀਕੇ ਤੋਂ ਸਰੋਤੇ ਕੀਲੇ ਗਏ। ਪੂਰਾ ਇੱਕ ਹਫ਼ਤਾ ਸੰਗਤਾਂ ਹੁੰਮ-ਹੁੰਮਾ ਕੇ ਤੇ ਸਲੀਕੇ ਨਾਲ ਵਿਚਾਰਾਂ ਸੁਣਦੀਆਂ ਰਹੀਆਂ।
ਸਿੰਘ ਸਭਾ ਇੰਟਰਨੈਸ਼ਨਲ ਕਨੇਡਾ ਦੇ ਸੇਵਾਦਾਰਾਂ ਨੇ ਪੁਸਤਕਾਂ ਦਾ ਪ੍ਰਬੰਧ ਕਰਕੇ ਸੋਨੇ ਤੇ ਸੁਹਾਗੇ ਵਾਲੀ ਗੱਲ ਪੂਰੀ ਕਰ ਦਿੱਤੀ।
ਗੁਰਦਵਾਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਸ਼ਲਾਘਾਯੋਗ ਹੈ ਜਿਸ ਨੇ ਸਿੱਖੀ ਦੀਆਂ ਕਦਰਾਂ ਕੀਮਤਾਂ ਤੇ ਆਧਾਰਿਤ ਪ੍ਰਚਾਰ ਕਰਵਾਇਆ ਹੈ।
ਮਨਦੀਪ ਸਿੰਘ
ਵਰਨਨ ਬੀ. ਸੀ.






(28/12/09)
ਜਸਬੀਰ ਸਿੰਘ (ਕੈਲਗਰੀ)

ਸ: ਦਲਜੀਤ ਸਿੰਘ ਹੋਠੀ ਅਤੇ ਸਿੱਖ ਮਾਰਗ ਦੇ ਪਾਠਕ ਸੱਜਣੋਂ!

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ॥

ਸ: ਦਲਜੀਤ ਸਿੰਘ ਜੀ! ਤੁਸੀਂ ਲਿਖਿਆ ਹੈ:

“ਗੁਰੂ ਨਾਨਕ ਨੇ ਪਖੰਡ ਵਿਰੁਧ ਜੋਰਦਾਰ ਅਵਾਜ ਪੈਦਾ ਕੀਤੀ। ਬ੍ਰਹਮਣੀ ਕਰਮਕਾਂਡ ਨੂੰ ਜੜੋਂ ਪੁੱਟ ਸੁਟਿਆ। ਹੌਲੀ ਹੌਲੀ ਸਿੱਖੀ ਨੂੰ ਬ੍ਰਹਮਣੀ ਰੰਗ ਚੜ੍ਹਦਾ ਗਿਆ। ਕਈ ਮਹਾਜਨ, ਕੈਲਗਰੀ ਤੇ ਹੋਰ ਪਤਾ ਨਹੀਂ ਕਿੰਨੇ ਜਣੇ ਇਸ ਰੰਗ ਵਿੱਚ ਰੰਗੇ ਗਏ”।

ਦਲਜੀਤ ਸਿੰਘ ਜੀ! ਹਵਾਲਾ ਦੇ ਕੇ ਦੱਸਣਾ ਕਿ ਤੁਸੀਂ ਮੇਰੀ ਕਿਸ ਲਿਖਤ ਨੂੰ ਪਖੰਡ, ਕਰਮ-ਕਾਂਡ ਅਤੇ ਬ੍ਰਹਮਣੀ ਰੰਗਤ ਵਾਲਾ ਸਮਝਦੇ ਹੋ?

“ਇਹ ਲੋਕ ਗੁਰੂ ਗ੍ਰੰਥ ਸਾਹਿਬ ਨਾਲੋਂ ਗਰੁੜ ਪੁਰਾਣ ਤੇ ਵਧੇਰੇ ਵਿਸ਼ਵਾਸ਼ ਰੱਖਦੇ ਹਨ। ਗਰੁੜ ਪੁਰਾਣ ਅਨੁਸਾਰ ਬੰਦਾ ਮਰਨ ਤੋਂ ਵਾਅਦ ਨਰਕ ਜਾਂ ਸੁਰਗ ਵਿੱਚ ਜਾਂਦਾ ਹੈ। ਗੁਰੂ ਨਾਨਕ ਸਾਹਿਬ ਨੇ ਗੁਰਬਾਣੀ ਦੀ ਰੋਸ਼ਨੀ ਵਿੱਚ ਚਾਨਣ ਕੀਤਾ ਤੇ ਅਗਿਆਨਤਾ ਦੇ ਅੰਨ੍ਹੇ ਖੂਹ ਵਿੱਚ ਡਿੱਗਣੋ ਬਚਾਇਆ। ਪਰ ਅਫਸੋਸ ਸਿੱਖ ਕੌਮ…ਅਗਿਆਨਤਾ ਦੇ ਹਨੇਰੇ ਵਿੱਚ ਹੀ ਭਟਕ ਰਹੀ ਹੈ ਤੇ ਗੁਰਬਾਣੀ ਦੇ ਸ਼ਬਦਾਂ ਦੇ ਅਨਰਥ ਕਰ ਰਹੀ ਹੈ”।

ਹਵਾਲਾ ਦੇ ਕੇ ਦੱਸਣਾ ਕਿ ਮੇਰੀ ਕਿਸ ਲਿਖਤ ਤੋਂ ਤੁਸੀਂ ਅੰਦਾਜਾ ਲਗਾਇਆ ਕਿ ਮੈਂ ਗੁਰੂ ਗ੍ਰੰਥ ਸਾਹਿਬ ਤੇ ਨਹੀਂ ਗਰੁੜ ਪੁਰਾਣ ਤੇ ਵਿਸ਼ਵਾਸ਼ ਰੱਖਦਾ ਹਾਂ? ਹਵਾਲਾ ਦੇ ਕੇ ਦੱਸਣਾ ਕਿ ਮੈਂ ਕਿੱਥੇ ਨਰਕ ਸੁਰਗ ਦਾ ਸਮਰਥਨ ਕੀਤਾ ਹੈ? ਹਵਾਲਾ ਦੇ ਕੇ ਦੱਸਣਾ ਕਿ ਮੈਂ ਕਿਸ ਸ਼ਬਦ/ਸ਼ਬਦਾਂ ਦੇ ਗ਼ਲਤ ਅਰਥ ਕੀਤੇ ਹਨ? ਮੇਰੀ ਕਿਸ ਗੱਲ ਨੂੰ ਤੁਸੀਂ ਅਗਿਆਨਤਾ ਦਾ ਅੰਨ੍ਹਾ ਖੂਹ ਦੱਸਿਆ ਹੈ?

“ਪਰ ਮਹਾਜਨ ਕੈਲਗਰੀ ਦੀ ਸੋਚ ਮੁਤਾਬਕ ਕਾਲੇ ਕਾਂ ਹੰਸ ਬਣਨੇ ਹੀ ਹਨ ਕਿਉਂਕਿ ਇਹਨਾਂ ਨੇ ਗੁਰਬਾਣੀ ਨੂੰ ਬ੍ਰਹਮਣੀ ਸਮਝ ਮੁਤਾਬਕ ਪੜ੍ਹਨਾ ਹੈ”।

ਹਵਾਲਾ ਦੇ ਕੇ ਦੱਸਣਾ ਕਿ ਮੈਂ ਕਿੱਥੇ ਕਾਲੇ ਕਾਵਾਂ ਨੂੰ ਹੰਸ ਬਣਨ ਬਾਰੇ ਕੁੱਝ ਲਿਖਿਆ ਹੈ? ਅਤੇ ਮੇਰੀ ਕਿਸ ਲਿਖਤ ਅਨੁਸਾਰ ਤੁਸੀਂ ਮੇਰੇ ਤੇ ਗੁਰਬਾਣੀ ਨੂੰ ਬ੍ਰਹਮਣੀ ਸੋਚ ਮੁਤਾਬਕ ਪੜ੍ਹਨ ਦਾ ਅਤੇ ਬਿਪਰ ਸੋਚ ਦਾ ਪ੍ਰਚਾਰਕ ਹੋਣ ਦਾ ਦੋਸ਼ ਲਗਾਇਆ ਹੈ?

“ਮਹਾਜਨ ਕੈਲਗਰੀ ਦੀ ਸੋਚ ਵਾਲੇ ਲੋਕਾਂ ਕਰਕੇ ਹੀ ਦਸਮ ਗ੍ਰੰਥ ਤੇ ਮਨਘੜਤ ਬਿਨਾ ਸਿਰ ਪੈਰ ਦੀਆਂ ਕਰਾਮਾਤੀ ਸਾਖੀਆਂ ਹੋਂਦ ਵਿੱਚ ਆਈਆਂ”।

ਹਵਾਲਾ ਦੇ ਕੇ ਦੱਸਣਾ ਕਿ ਮੇਰੀ ਕਿਸ ਲਿਖਤ ਮੁਤਾਬਕ ਤੁਸੀਂ ਮੇਰੇ ਤੇ ਇਹ ਇਲਜਾਮ ਲਗਾਇਆ ਹੈ?

“ਇਨਾਂ ਲੋਕਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਜਾਦੂਗਰ ਬਣਾ ਦਿੱਤਾ। ਕਿਤੇ ਰੀਠੇ ਮਿੱਠੇ ਹੁੰਦੇ, ਕਿਤੇ ਗੁਰੂ ਨਾਨਕ ਸਾਹਿਬ ਵੇਈਂ ਵਿੱਚੋਂ ਤਿੰਨ ਦਿਨਾਂ ਵਾਅਦ ਨਿਕਲੇ, ਕਿਤੇ ਸੱਪ ਨੇ ਛਾਂ ਕੀਤੀ, ਕਿਤੇ ਪੰਜਾ ਲਾ ਕੇ ਪਹਾੜ ਰੋਕ ਦਿੱਤਾ, ਕਿਤੇ ਉਡਾ ਕੇ ਅਕਾਸ਼ ਵਿੱਚ ਲੈ ਗਏ”।

ਮੇਰੀਆਂ ਕਿਹੜੀਆਂ ਲਿਖਤਾਂ ਮੁਤਾਬਕ ਤੁਸੀਂ ਮੇਰੇ ਨਾਲ ਇਹ ਸਾਖੀਆਂ ਵਾਲੀਆਂ ਗੱਲਾਂ ਜੋੜੀਆਂ ਹਨ? ਹਵਾਲੇ ਦੇਣ ਦੀ ਖੇਚਲ ਕਰਨੀ ਜੀ।

“ਮਹਾਜਨ ਕੈਲਗਰੀ ਦੀ ਸੋਚ ਵਰਗੇ ਲੋਕਾਂ ਵੱਲੋਂ ਪ੍ਰਚੱਲਤ ਕੀਤੇ ਭੇਖਾਂ ਵਾਲੇ ਸਾਧ ਭਾਵੇਂ ਮੰਗਤੇ ਹੋਣ ਜਾਂ ਤਿਆਗੀ ਬਣਕੇ ਡੇਰੇ ਵਿੱਚ ਰਹਿੰਦੇ ਹੋਣ ਉਹ ਭਗਵਾਨ ਦਾ ਰੂਪ ਹਨ”।

ਹਵਾਲਾ ਦੇ ਕੇ ਦੱਸਣ ਦੀ ਖੇਚਲ ਕਰਨੀ ਕਿ ਮੈਂ ਕਿਸ ਬਾਬੇ ਨੂੰ ਭਗਵਾਨ ਦਾ ਰੂਪ ਮੰਨਦਾ ਹਾਂ ਅਤੇ ਕਿਸ ਬਾਬੇ ਨੂੰ ਭਗਵਾਨ ਦਾ ਰੂਪ ਹੋਣ ਦਾ ਪ੍ਰਚਾਰ ਕੀਤਾ ਹੈ?

ਨੋਟ 1:

ਮੈਂ ਇਥੇ ਤਕਰੀਬਨ ਪੰਜ ਨੁਕਤਿਆਂ ਤੇ ਗੱਲ ਕੀਤੀ ਹੈ, ਅਤੇ ਤਕਰੀਬਨ ਅੱਠ-ਨੌਂ ਹਵਾਲੇ ਮੰਗੇ ਹਨ। ਮਿਹਰਬਾਨੀਂ ਕਰਕੇ ਸਾਰੇ ਪੰਜਾਂ ਨੁਕਤਿਆਂ ਤੇ ਆਪਣੇ ਵਿਚਾਰ ਦੇਣੇ ਅਤੇ ਮੰਗ ਕੀਤੇ ਗਏ ਸਾਰੇ ਹਵਾਲੇ ਦੇਣ ਦੀ ਖੇਚਲ ਕਰਨੀ ਜੀ। ਤਾਂ ਕਿ ਇਸ ਗੱਲ ਦਾ ਨਿਰਣਾ ਹੋ ਸਕੇ (ਅਤੇ ਡਾ: ਦਰਸ਼ਨ ਸਿੰਘ ਨੂੰ ਪਤਾ ਲੱਗ ਸਕੇ) ਕਿ ‘ਮੈਂ ਨਾ ਮਾਨੂੰ’ ਵਾਲ਼ੀ ਜਿਦ ਕਿਸ ਦੀ ਹੈ? ਜੇ ਮੇਰੇ ਵੱਲੋਂ ਕੀਤੇ ਸਵਾਲਾਂ ਦੇ ਤੁਸੀਂ ਹਵਾਲੇ ਨਾ ਦੇ ਸਕੋ ਤਾਂ ਮੰਨ ਲਿਆ ਜਾਵੇਗਾ ਕਿ ਤੁਸੀਂ ਮੇਰੇ ਤੇ ਬ੍ਰਹਮਣਵਾਦੀ/ਬਿਪਰ ਹੋਣ ਦਾ ਝੂਠਾ ਇਲਜਾਮ ਲਗਾ ਰਹੇ ਹੋ ਅਸਲ ਵਿੱਚ ਤੁਸੀਂ ਅਤੇ ਤੁਹਾਡੇ ਵਰਗੀ ਸੋਚ ਵਾਲੇ ਲੋਕ ਖੁਦ ‘ਮੈਂ ਨਾ ਮਾਨੂੰ’ ਵਾਲੀ ਜ਼ਿਦ ਤੇ ਅੜੇ ਹੋਏ ਹੋ ਅਤੇ ਸਿੱਖਾਂ ਨੂੰ ਗੁਮਰਾਹ ਕਰਕੇ ਗੁਰਮਤਿ ਤੋਂ ਦੂਰ ਕਰ ਰਹੇ ਹੋ।

ਨੋਟ 2:

ਹਵਾਲੇ ਮੇਰੀਆਂ ਸ਼ੁਰੂ ਤੋਂ ਲੈ ਕੇ ਅੱਜ ਤੱਕ ਦੀਆਂ ਲਿਖਤਾਂ ਵਿੱਚੋਂ ਕਿਸੇ ਲਿਖਤ ਵਿੱਚੋਂ ਵੀ ਹੋ ਸਕਦੇ ਹਨ ਪਰ ਮਿਹਰਬਾਨੀ ਕਰਕੇ ਹਵਾਲੇ ਉਹੀ ਦਿੱਤੇ ਜਾਣ ਜੋ ਲਿਖਤਾਂ ਸਿੱਖ ਮਾਰਗ ਤੇ ਪਾਈਆਂ ਤਾਂ ਗਈਆਂ ਹੋਣ ਪਰ ਕਿਸੇ ਸੱਜਣ ਦੇ ਕਿਸੇ ਸਵਾਲ ਦਾ ਮੈਂ ਜਵਾਬ ਨਾ ਦਿੱਤਾ ਹੋਵੇ। ਜਿਹੜੀਆਂ ਗੱਲਾਂ ਪਹਿਲਾਂ ਵਿਚਾਰੀਆਂ ਜਾ ਚੁੱਕੀਆਂ ਹਨ ਅਤੇ ਮੇਰੇ ਜਵਾਬ ਆ ਚੁੱਕੇ ਹਨ (ਤੁਹਾਡੇ ਮੁਤਾਬਕ ਠੀਕ ਹੋਣ ਜਾਂ ਗ਼ਲਤ) ਉਹਨਾਂ ਨੂੰ ਬਾਰ ਬਾਰ ਦੁਹਰਾਇਆ ਨਾ ਜਾਵੇ

ਧੰਨਵਾਦ।

ਜਸਬੀਰ ਸਿੰਘ (ਕੈਲਗਰੀ)


(28/12/09)
ਸਤਕੁਲਤਾਰ ਸਿੰਘ

ਸ੍ਰੀਮਾਨ ਮੱਖਣ ਸਿੰਘ ਜੀਓ,
ਤੁਸੀਂ ਮੈਨੂੰ ਸਮਾਂ ਬਰਬਾਦ ਕਰਨ ਤੋਂ ਗ਼ੁਰੇਜ਼ ਕਰਨ ਲਈ ਕਿਹਾ ਹੈ। ਜਿਸ ਤਰਾਂ ਤੁਸੀਂ ਆਪਣੀ ਤਰਫ਼ੋਂ ਸਿਖੀ ਸੇਵਾ ਕਰਦੇ ਹੋ, ਇਸੇ ਮਨਸ਼ਾ ਨਾਲ਼ ਮੈਂ ਤੁਹਾਡੇ ਦਰ `ਤੇ ਆਉਂਦਾ ਹਾਂ। ਗੁਰੂ ਕੇ ਸਿਖਾਂ ਨੂੰ ਇਸ ਤਰਾਂ ਠੋਕਰਾਂ ਨਾ ਮਾਰਿਆ ਕਰੋ। ਤੁਸੀਂ ਦੇਖਿਆ ਹੋਵੇਗਾ ਕਿ ਬਹੁਤੇ ਵਿਦਵਾਨ ਆਪਣੀਆਂ ਨਿਜੀ ਮਾਨਤਾਵਾਂ, ਵਿਸ਼ਵਾਸ਼ਾਂ ਤੇ ਸ਼ੰਕਾਵਾਂ ਦੇ ਅਧਾਰ `ਤੇ ਹੀ ਲਿਖਦੇ ਹਨ। ਤੁਹਾਨੂੰ ਨਹੀਂ ਭਾਸਦਾ ਕਿ ਕਈ ਤਾਂ ਗਿਆਨ ਦੇ ਗਲ਼ ਰੱਸਾ ਪਾਕੇ ਉਸਦੀ ਕੇਵਲ ਧੂ ਘੜੀਸ ਹੀ ਕਰਦੇ ਹਨ? ਤੁਹਾਡੀ ਇਸ ਸਾਈਟ `ਤੇ ਉਪਰ ਲਿਖੀਆਂ ਦੋ ਲਿਖਤਾਂ `ਚੋਂ ਇੱਕ “ਗੁਰੂ ਪਦ ਬਾਰੇ ਆਏ ਇਤਰਾਜ਼ਾਂ ਦੇ ਜਵਾਬ” ਵਿੱਚ ਕਿਸੇ ਤਥਾਕਥਿਤ ਤੱਤ ਪਰਿਵਾਰ ਵਾਲ਼ੇ ਨੇ ਸੰਪੂਰਣ ਸਿਖ ਇਤਿਹਾਸ ਨੂੰ ਰੱਦ ਕਰਦਿਆਂ ਕਿਹਾ ਹੈ ਕਿ ਕੋਈ ਵੀ ਫ਼ੈਸਲਾ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਫ਼ਲਸਫ਼ੇ ਮੁਤਾਬਕ ਹੋਣਾ ਚਾਹੀਦਾ ਹੈ। ਇੱਕ ਹੋਰ ਲਿਖਤ “ਕੀ ਅਖੰਡ ਪਾਠ ਜਾਂ ਸਧਾਰਣ ਪਾਠ ਕੀਤਾ ਜਾ ਸਕਦਾ ਹੈ?” ਵਿੱਚ ਕੋਈ ਸ਼ਖ਼ਸ ਲਿਖਦਾ ਹੈ ਛੇਵੇਂ ਪਾਤਸ਼ਾਹ ਤੋਂ ਲੈਕੇ ਦਸਵੇਂ ਪਾਤਸ਼ਾਹ ਤੱਕ ਦੇ ਇਤਿਹਾਸ ਵਿੱਚ ਕੋਈ ਅਖੰਡ ਜਾਂ ਸਹਿਜ ਪਾਠ ਨਹੀਂ ਸੀ ਹੋਇਆ। ਇਸ ਲਈ ਸਾਨੂੰ ਵੀ ਨਹੀਂ ਕਰਨਾ ਚਾਹੀਦਾ।
ਇਕ ਧਿਰ ਇਤਿਹਾਸ ਨੂੰ ਰੱਦ ਕਰਦੀ ਹੈ ਤੇ ਦੂਜੀ ਉਸੇ ਇਤਿਹਾਸ ਦੇ ਹਵਾਲੇ ਨਾਲ਼ ਫ਼ੈਸਲੇ ਕਰਦੀ ਹੈ। ਇਹ ਸੱਜਣ ਦੱਸਣਗੇ ਕਿ ਇਨ੍ਹਾਂ ਨੇ ਆਪੋ ਵਿੱਚ ਕਦੀ ਇਸ ਨੁਕਤੇ ਬਾਰੇ ਵਿਚਾਰ ਕੀਤੀ ਹੈ?
ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਦੇਣਾ ਇੱਕ ਇਤਿਹਾਸਕ ਘਟਨਾ ਹੈ। ਜੇ ਇਤਿਹਾਸ ਰੱਦ ਹੋ ਗਿਆ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਗੁਰੂ ਕਿਵੇਂ ਮੰਨੀਏ? ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ਬਾਣੀ ਨੂੰ ਗੁਰੂ ਕਿਹਾ ਗਿਆ ਹੈ ਨਾ ਕਿ ਗ੍ਰੰਥ ਨੂੰ। ਗੁਰੂ ਗ੍ਰੰਥ ਸਾਹਿਬ ਦਾ ਸੰਕਲਨ ਵੀ ਇਤਿਹਾਸ ਦਾ ਵਿਸ਼ਾ ਹੈ। ਇਸ ਇਤਿਹਾਸ ਨੂੰ ਰੱਦ ਕਰਕੇ ਸਾਨੂੰ ਕਿਵੇਂ ਪਤਾ ਲਗੇ ਕਿਹੜੀ ਬਾਣੀ ਹੈ ਜਾਂ ਕਿਹੜੀ ਨਹੀਂ?
ਦੂਜੇ ਸ਼ਖ਼ਸ ਨੂੰ ਇਹ ਪੁਛਣਾ ਬਣਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਦਰਜ ਹੈ, ਇਹ ਕੋਈ ਮੂਰਤੀ ਨਹੀਂ ਹੈ। ਆਪ ਹੀ ਆਖਦੇ ਹੋ ਕਿ ਬਾਣੀ ਵਿਚਾਰਨ ਲਈ ਹੈ। ਜੇ ਇਸ ਨੂੰ ਪੜ੍ਹਾਂਗੇ ਨਹੀ ਤਾਂ ਵਿਚਾਰਾਂਗੇ ਕਿਵੇਂ? ਕਿਸੇ ਆਮ ਪੁਸਤਕ ਨੂੰ ਤਾਂ ਅਸੀਂ ਮੰਜੇ `ਤੇ ਪਿਆਂ ਪਿਆਂ ਜਾਂ ਕਿਸੇ ਹਾਲਤ ਵਿੱਚ ਵੀ ਪੜ੍ਹ ਸਕਦੇ ਹਾਂ। ਜਿਵੇਂ ਅਖ਼ਬਾਰ ਨੂੰ ਖਾਂਦੇ ਪੀਂਦੇ ਜਾਂ ਟੌਇਲਿਟ ਵਿੱਚ ਵੀ ਲੈ ਜਾਂਦੇ ਹਨ। ਉਝ ਮੇਰੇ ਵਿਚਾਰ ਵਿੱਚ ਕਿਸੇ ਵੀ ਲਿਖਤ ਨੂੰ ਇਵੇਂ ਨਹੀਂ ਪੜ੍ਹਿਆ ਜਾਣਾ ਚਾਹੀਦਾ। ਹਰ ਲਿਖਤ ਦਾ ਅਦਬ ਜ਼ਰੂਰੀ ਹੈ। ਪਰ ਜਿਸ ਨੂੰ ਅਸੀਂ ਆਪਣਾ ਇਸ਼ਟ ਮੰਨਦੇ ਹਾਂ, ਰੱਬ ਜਾਂ ਗੁਰੂ ਮੰਨਦੇ ਹਾਂ ਉਸ ਨੂੰ ਪੜ੍ਹਨ ਲਈ ਕੋਈ ਵਿਧੀ ਵਿਧਾਨ ਜਾਂ ਮਰਿਆਦਾ ਤਾਂ ਹੋਵੇਗੀ ਹੀ।
ਕੋਈ ਨਾਵਲ ਜਦ ਅਸੀ ਇੱਕ ਸਿਟਿੰਗ ਵਿੱਚ ਪੜ੍ਹਦੇ ਹਾਂ ਤਾਂ ਉਸ ਦਾ ਇੱਕ ਬੱਝਵਾਂ ਪ੍ਰਭਾਵ ਮਨ ਵਿੱਚ ਪ੍ਰਪੱਕ ਹੁੰਦਾ ਹੈ। ਜੇ ਟੋਟਿਆਂ ਵਿੱਚ ਪੜ੍ਹੀਏ ਤਾਂ ਉਸ ਦਾ ਭਾਵ ਵੀ ਟੋਟਿਆਂ ਵਿੱਚ ਹੀ ਬੱਝਦਾ ਹੈ। ਇਵੇਂ ਹੀ ਗੁਰੂ ਗ੍ਰੰਥ ਸਾਹਿਬ ਦਾ ਸਮੁਚਾ ਭਾਵ ਬੱਝਵੇਂ ਰੂਪ ਵਿੱਚ ਜਾਣਨ ਲਈ ਅਖੰਡ ਪਾਠ ਲਾਜ਼ਮੀ ਹੈ। ਪੁਰਾਤਨ ਬਜ਼ੁਰਗ ਅਨੇਕ ਹੋਏ ਹਨ ਜੋ ਇੱਕ ਸਮਾਧੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰ ਲੈਂਦੇ ਸਨ। ਕਾਨ ਸਿੰਘ ਨਾਭਾ ਜੀ ਦੇ ਪਿਤਾ ਜੀ ਵੀ ਇੱਕ ਸਨ ਉਨ੍ਹਾਂ `ਚੋਂ। ਜੇ ਅਖੰਡ ਪਾਠ ਜਾਂ ਸਹਿਜ ਪਾਠ ਬਿਲਕੁਲ ਜ਼ਰੂਰੀ ਨਹੀਂ ਹੈ ਤਾਂ ਮੈਨੂੰ ਇਹ ਸਮਝ ਨਹੀਂ ਲੱਗੀ ਕਿ ਪਾਠ ਕਰੇ ਬਿਨਾ ਵਿਚਾਰ ਕਿਵੇਂ ਹੋ ਸਕਦੀ ਹੈ! ਸਿਖ ਮਾਰਗ ਦੇ ਪਾਠਕ ਇਹ ਨਿਰਣਾ ਜ਼ਰੂਰ ਕਰਨ ਕਿ ਆਪਾ ਇਤਿਹਾਸ ਨੂੰ ਮੰਨਣਾ ਹੈ ਕਿ ਨਹੀਂ।
ਮੱਖਣ ਸਿੰਘ ਜੀ ਮੈਂ, ਤੁਹਾਡੇ ਜਿਹਾ ਨਾ ਸਹੀ ਥੋੜ੍ਹਾ ਘੱਟ ਸਹੀ, ਪਰ ਗੁਰੂ ਦਾ ਨਿਮਾਣਾ ਸਿਖ ਹਾਂ, ਇਸ ਤਰਾਂ ਦੁਰਕਾਰੋ ਨਾ। ਤੁਹਾਡੀ ਇਸ ਸਾਈਟ ਦਾ ਪਾਠਕ ਵੀ ਹਾਂ। ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਸਾਨੂੰ ਆਪਣੀ ਸਮਝ ਦੇ ਭਰੋਸੇ ਵੱਡੇ ਵੱਡੇ ਦਾਹਵੇ ਕਰਨੇ ਜਾਂ ਆਪਣੀ ਸਮਝ ਨੂੰ ਹੀ ਸਿਕੇਬੰਦ ਮੰਨਣਾ ਵੀ ਸਿਖੀ ਨਹੀਂ ਹੈ। ਸੱਚ ਦਾ ਕੁੱਝ ਅੰਸ਼ ਵਿਰੋਧੀਆਂ ਕੋਲ਼ ਵੀ ਹੋ ਸਕਦਾ ਹੈ! ਝੇ ਅਸੀਂ ਦੂਸਰੇ `ਤੇ ਸ਼ੱਕ ਕਰਦੇ ਹਾਂ ਤਾਂ ਰਤਾ ਭਰ ਆਪਣੇ ਆਪ ਨੂੰ ਵੀ ਸ਼ੱਕ ਦੀ ਗੁਜਾਇਸ਼ ਵਿੱਚ ਰੱਖਣਾ ਚਾਹੀਦਾ ਹੈ। ਪ੍ਰੋ ਦਰਸ਼ਣ ਸਿੰਘ ਜੀ ਕਹਿੰਦੇ ਹਨ ਕਿ ਜਦੋਂ ਉਹ ਸ੍ਰੀ ਦਸਮ ਗ੍ਰੰਥ ਸਾਹਿਬ ਦਾ ਕੀਰਤਨ ਕਰਦੇ ਸਨ ਉਦੋਂ ਉਹ ਨਾਸਮਝ ਸਨ। ਫਿਰ ਹੁਣ ਵੀ ਤਾਂ ਉਹ ਨਾਸਮਝ ਹੋ ਸਕਦੇ ਹਨ। ਹੋ ਸਕਦਾ ਹੈ ਕਿ ਹੁਣ ਦੀ ਨਾਸਮਝੀ ਦਾ ਉਨ੍ਹਾਂ ਨੂੰ ਬਾਦ `ਚ ਪਤਾ ਲੱਗੇ। ਤੁਸੀਂ ਵੀ ਤਾਂ ਇਹੀ ਸਮਝਦੇ ਹੋ ਕਿ ਜਦ ਤੁਸੀਂ ਨਿਹੰਗ ਸੀ ਤਾਂ ਉਦੋਂ ਤੁਸੀਂ ਨਾਸਮਝ ਸੀ। ਤੁਸੀਂ ਹੁਣ ਵੀ ਤਾਂ ਨਾਸਮਝ ਹੋ ਸਕਦੇ ਹੋ, ਜਿਸ ਦਾ ਤੁਹਾਨੂੰ ਬਾਦ `ਚ ਪਤਾ ਲੱਗੇ। ਮੈਨੂੰ ਆਪਣੇ ਸ਼ੰਕੇ ਨਵਿਰਤ ਕਰਾਉਣ ਦਾ ਹੱਕ ਨਹੀਂ ਦਿਉਂਗੇ ਤੁਸੀਂ? ਭੁਲ ਚੁਕ ਲਈ ਮਾਫ਼ੀ ਦੇਣੀ।
ਗ਼ਾਲਿਬ ਸਾਹਿਬ ਦਾ ਇੱਕ ਸ਼ਿਅਰ ਮੁਲਾਹਜ਼ਾ ਫ਼ੁਰਮਾਉ:
ਹੈ ਗ਼ੈਬਿ ਗ਼ੈਬ ਜਿਸ ਕੋ ਸਮਝਤੇ ਹੈਂ ਹਮ ਸ਼ੁਹੂਦ,
ਹੈਂ ਖ਼ਾਬ ਮੇਂ ਹਨੂਜ਼, ਜੋ ਜਾਗੇ ਹੈਂ ਖ਼ਾਬ ਮੇਂ।
ਗੁਰਬਾਣੀ ਦਾ ਕਥਨ ਹੈ: “ਦ੍ਰਿਸਟਿਮਾਨ ਹੈ ਸਗਲ ਮਿਥੇਨਾ”।
ਆਪ ਜੀ ਦਾ,
ਸਤਕੁਲਤਾਰ ਸਿੰਘ
(ਟਿੱਪਣੀ:- ਸਤਕੁਲਤਾਰ ਸਿੰਘ ਜੀ ਮੈਂ ਇੱਥੇ ਕਿਸੇ ਨੂੰ ਵੀ ਨਹੀਂ ਦੁਰਕਾਰਦਾ ਜਾਂ ਠੋਕਰ ਮਾਰਦਾ ਜਿਨਤਾ ਚਿਰ ਕਿ ਉਹ ਦਲੀਲ ਨਾਲ ਚੰਗੀ ਸ਼ਬਦਾਵਲੀ ਵਿੱਚ ਵਿਚਾਰ ਕਰਨੀ ਚਾਹੁੰਦਾ ਹੋਵੇ। ਤੁਹਾਡੀ ਸ਼ਬਦਾਵਲੀ ਭਾਵੇਂ ਚੰਗੀ ਸੀ ਪਰ ਦਲੀਲ ਵਿਚਾਰ ਵਾਲੀ ਨਹੀਂ ਸੀ। ਇਸ ਲਈ ਕਿਸੇ ਵੀ ਪਾਠਕ/ਲੇਖਕ ਨੇ ਤੁਹਾਡੇ ਨਾਲ ਵਿਚਾਰ ਕਰਨ ਦੀ ਇੱਕ ਵਾਰੀ ਹੀ ਕੋਸ਼ਿਸ਼ ਕੀਤੀ ਸੀ ਉਸ ਤੋਂ ਵੱਧ ਨਹੀਂ। ਉਹ ਸਾਰੇ ਇਹੀ ਸਮਝਦੇ ਸਨ ਕਿ ਤੁਹਾਡੇ ਨਾਲ ਵਿਚਾਰ ਕਰਨੀ ਸਮਾ ਜਾਇਆ ਕਰਨਾ ਹੈ। ਕੋਈ ਵੀ ਪਰੀ ਪੂਰਨ ਨਹੀਂ ਹੈ ਬੰਦਾ ਸਾਰੀ ਉਮਰ ਸਿੱਖਦਾ ਰਹਿੰਦਾ ਹੈ। ਪਰ ਜਦੋਂ ਠੀਕ ਗਲਤ ਦਾ ਨਿਰਨਾ ਹੋ ਜਾਵੇ ਤਾਂ ਫਿਰ ਉਸ ਨੂੰ ਜਿਥੋਂ ਤੱਕ ਹੋ ਸਕੇ ਅਪਣਾ ਲੈਣਾ ਚਾਹੀਦਾ ਹੈ। ਮੈਂ ਹੋਰ ਕਿਸੇ ਦੀ ਗੱਲ ਨਹੀਂ ਕਰਦਾ ਆਪਣੀ ਗੱਲ ਕਰਦਾ ਹਾਂ। ਅੱਜ ਤੋਂ ਕੋਈ 31-32 ਸਾਲ ਪਹਿਲਾਂ ਜਦੋਂ ਪਹਿਲੀ ਵਾਰੀ ਦਸਮ ਗ੍ਰੰਥ ਦੀਆਂ ਬਾਣੀਆਂ ਪੜ੍ਹਨੀਆਂ ਸ਼ੁਰੂ ਕੀਤੀਆਂ ਤਾਂ ਚੋਪਈ ਤਾਂ ਪਹਿਲੇ ਦਿਨ ਤੋਂ ਹੀ ਮਨ ਨੂੰ ਨਹੀਂ ਲੱਗੀ ਕਿ ਇਹ ਗੁਰੂ ਦੀ ਬਾਣੀ ਹੋ ਸਕਦੀ ਹੈ। ਕਿਉਂਕਿ ਮੇਰਾ ਇਸ ਤੋਂ ਪਹਿਲਾਂ ਹੀ ਗੁਰਬਾਣੀ ਪੜ੍ਹਨ ਦਾ ਕਾਫੀ ਅਭਿਆਸ ਹੋ ਚੁੱਕਾ ਸੀ। ਬਹੁਤਿਆਂ ਨਾਲ ਦਸਮ ਗ੍ਰੰਥ ਦੀਆਂ ਬਾਣੀਆਂ ਬਾਰੇ ਵਿਚਾਰ ਹੋਈ ਪਰ ਕਿਤਿਉਂ ਵੀ ਕੋਈ ਤਸੱਲੀ ਬਖ਼ਸ਼ ਜਵਾਬ ਨਹੀਂ ਮਿਲਿਆ। ਉਸ ਸਮੇਂ ਮੇਰੀ ਅਖੰਡਕੀਰਤਨੀ, ਨਿਹੰਗ ਅਤੇ ਟਕਸਾਲ ਵਾਲਿਆਂ ਕੁੱਝ ਸਿੰਘਾਂ ਨਾਲ ਨੇੜਤਾ ਸੀ। ਫਿਰ ਆਪ ਦਸਮ ਗ੍ਰੰਥ ਦੇ ਹੱਕ ਅਤੇ ਵਿਰੋਧ ਵਾਲੀਆਂ ਕਿਤਾਬਾਂ ਪੜ੍ਹੀਆਂ। ਦਸਮ ਗ੍ਰੰਥ ਦਾ ਟੀਕਾ ਮੰਗਵਾ ਕਿ ਪੜ੍ਹਨਾ ਸ਼ੁਰੂ ਕੀਤਾ। ਬਸ ਥੋੜਾ ਜਿਹਾ ਪੜ੍ਹ ਕੇ ਹੀ ਤਸੱਲੀ ਹੋ ਗਈ। ਉਦੋਂ ਤੋਂ ਲੈ ਕੇ ਮੇਰੇ ਹੁਣ ਤੱਕ ਇਸ ਬਾਰੇ ਵਿਚਾਰ ਪੱਕੇ ਹਨ ਅਤੇ ਅਖੀਰਲੇ ਸਾਹ ਤੱਕ ਦਸਮ ਗ੍ਰੰਥ ਬਾਰੇ ਇਹੀ ਰਹਿਣਗੇ। ਕਿਉਂਕਿ ਜਿਹੜੀ ਗੱਲ ਮੈਂ ਪੂਰੀ ਤਰ੍ਹਾਂ ਸਮਝ ਕੇ ਪੱਕੀ ਤਰ੍ਹਾਂ ਪੱਲੇ ਬੰਨ ਲਵਾਂ ਉਸ ਬਾਰੇ ਮੈਂ ਕਦੀ ਵੀ ਪਿਛੇ ਨਹੀਂ ਹਟਿਆ ਭਾਵੇਂ ਮੈਨੂੰ ਦੁਨੀਆਂ ਵਿੱਚ ਕੋਈ ਵੀ ਸਿੱਖ ਨਾ ਬੁਲਾਵੇ। ਇਸ ਬਾਰੇ ਮੈਂ ਇੱਕ ਹੋਰ ਉਦਾਹਣ ਦੇਣੀ ਚਾਹੁੰਦਾ ਹਾਂ ਕਿ ਜਦੋਂ ਭਾਈ ਰਣਜੀਤ ਸਿੰਘ ਨੇ ਤੱਪੜਾਂ ਵਾਲਾ ਹੁਕਮਨਾਵਾ ਭੇਜਿਆਂ ਸੀ ਤਾਂ ਉਸ ਦੇ ਆਉਣ ਤੋਂ ਪਹਿਲਾਂ ਵੀ ਅਤੇ ਆਏ ਤੋਂ ਬਾਅਦ ਵਿੱਚ ਵੀ ਮੈਂ ਇਸ ਨੂੰ ਗੁਰੂ ਦੀ ਨਿੰਦਿਆਂ ਵਾਲਾ ਸਮਝਦਾ ਸੀ ਅਤੇ ਹਾਂ। ਇਸ ਬਾਰੇ ਤੁਸੀਂ ਮੇਰਾ ਇੱਕ ਲੇਖ ਵੀ ਪੜ੍ਹ ਸਕਦੇ ਹੋ। ਉਦੋਂ ਵੀ ਹੁਣ ਵੀ ਅਤੇ ਅਗਾਂਹ ਵੀ ਜਿੰਦਗੀ ਦੇ ਅਖੀਰਲੇ ਸਾਹ ਤੱਕ ਇਹੀ ਕਹਾਂਗਾ ਕਿ ਸਾਰੀ ਦੁਨੀਆਂ ਵਿੱਚ ਸਿੱਖੀ ਨੂੰ ਬਦਨਾਮ ਕਰਨ ਵਾਲਾ ਅਤੇ ਗੁਰੂ ਨਾਨਕ ਪਾਤਸ਼ਾਹ ਦੀ ਨਿੰਦਿਆ ਕਰਨ ਵਾਲਾ ਇਹ ਇੱਕ ਪਖੰਡਨਾਮਾ ਸੀ। ਬਾਕੀ ਬਾਣੀ ਦੀਆਂ ਡੁੰਘਾਈਆਂ ਨੂੰ ਤਾਂ ਬੰਦੇ ਨੇ ਸਾਰੀ ਉਮਰ ਹੀ ਸਮਝਦੇ ਰਹਿਣਾ ਹੈ। ਜਿਹੜੇ ਦੋ ਲੇਖਾਂ ਦਾ ਤੁਸੀਂ ਇਸ ਪੱਤਰ ਵਿੱਚ ਜ਼ਿਕਰ ਕੀਤਾ ਹੈ। ਉਹਨਾ ਵਿੱਚ ਇੱਕ ਤਾਂ ਗੁਰਬਾਣੀ ਨੂੰ ਸਭ ਤੋਂ ਉਚਾ ਦੱਸਣ ਦੀ ਕੋਸ਼ਿਸ਼ ਕੀਤੀ ਹੈ ਅਤੇ ਦੂਸਰੇ ਵਿੱਚ ਬਾਣੀ ਨੂੰ ਸਮਝਣ ਦੀ ਗੱਲ ਕੀਤੀ ਹੈ। ਇਹ ਉਹਨਾ ਦੇ ਵਿਚਾਰ ਹਨ ਕਿਸੇ ਤੇ ਠੋਸੇ ਨਹੀਂ ਗਏ-ਸੰਪਾਦਕ)


(28/12/09)
ਗੁਰਮੀਤ ਸਿੰਘ ਆਸਟ੍ਰੇਲੀਆ

Dear Dr. Sarbjit Singh jee,

Waheguru jee ka Khalsa Waheguru jee kee Fateh

I am grateful to you for sharing your Articles through Website: www.sikhmarg.com

As you are well aware that at the end of Sikh Ardaas included in the Sikh Rahat Maryada and NitNem Gutkaas, we daily recite: "Nanak Naam Charhdi Kalaa Tere Bhanaiy Sarbatt Daa Ballaa"

Will you guide me at which page of the Guru Granth Sahib, the said line is mentioned and under which Mahla or Raag?

With best wishes,

Gurmit Singh (Australia)


(28/12/09)
ਬਸੰਤ ਕੌਰ ਫਰੀਦਾਬਾਦ

ਤਖਤਾਂ ਦੇ ਸਾਬਕਾ ਮੁੱਖ ਸੇਵਾਦਾਰਾਂ ਨੇ ਅਕਾਲ ਤਖ਼ਤ ਦੀ ਥਾਂ ਪੁਜਾਰੀਆਂ ਦੀ ਨਿਜੀ ਕਚਿਹਰੀ ਨੂੰ ਉੱਚਾ ਚੁੱਕਿਆ
(ਬਸੰਤ ਕੌਰ ਫਰੀਦਾਬਾਦ)
ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉਚੱਤਾ ਨੂੰ ਸਮਰਪੱਤ ਜੱਥੇਬੰਦੀ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਭਾਈ ਉਪਕਾਰ ਸਿੰਘ ਨੇ ਕੀਤੇ। ਉਨ੍ਹਾਂ ਕਿਹਾ ਕਿ ਹੰਕਾਰੀ ਪ੍ਰੋਫੈਸਰ ਦਰਸ਼ਨ ਸਿੰਘ ਨਹੀਂ ਤਖ਼ਤਾਂ ਦੇ ਮੁੱਖ ਸੇਵਾਦਾਰ ਹਨ ਜਿੰਨ੍ਹਾਂ ਨੇ ੫ ਨਵੰਬਰ ਨੂੰ ਅਕਾਲ ਤਖ਼ਤ ਨੂੰ ਨੀਵਾਂ ਅਤੇ ਅਪਣੀ ਨਿਜੀ ਕਚਿਹਰੀ ਨੂੰ ਉੱਚਾ ਵਿਖਾ ਕੇ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਬੇਵਜਹ ਤਨਖਾਹੀਆ ਐਲਾਨਿਆ ਅਤੇ ਹੁਣ ਜਦ ਪ੍ਰੋਫੈਸਰ ਦਰਸ਼ਨ ਸਿੰਘ ਨੇ ਇੰਨ੍ਹਾਂ ਦੀ ਨਿੱਜੀ ਕਚਿਹਰੀ ਨੂੰ ਕੋਈ ਮਾਨਤਾ ਨਾ ਦਿੱਤੀ ਤਾਂ ਘਬਰਾਹਟ ਵਿੱਚ ਆ ਕੇ ਸਾਬਕਾ ਮੁੱਖ ਸੇਵਾਦਾਰਾਂ ਤੋਂ ਅਪਣਾ ਵਿਗੜ ਚੁੱਕਿਆ ਅਕਸ਼ ਬਚਾਉਣ ਲਈ ਸ਼ਰੇਆਮ ਸਪਸ਼ਟੀਕਰਨ ਦੀ ਫਾਈਲ ਅਕਾਲ ਤਖ਼ਤ ਤੋਂ ਚੁੱਕਵਾ ਕੇ ਨਿਜੀ ਕਚਿਹਰੀ ਤਕ ਪਹੁੰਚਾਉਣ ਦਾ ਘਿਨਾਉਣਾ ਕੰਮ ਕਰਾਇਆ। ਸ. ਉਪਕਾਰ ਸਿੰਘ ਨੇ ਕਿਹਾ ਕਿ ਜਿੱਥੇ ਤਖ਼ਤਾਂ ਦੇ ਮੌਜੂਦਾ ਮੁੱਖ ਸੇਵਾਦਾਰਾਂ ਦਾ ਅਕਸ਼ ਸਿੱਖ ਸੰਗਤਾਂ ਦੀ ਨਿਗਾਹ ਵਿੱਚ ਘੱਟਦਾ ਜਾ ਰਿਹਾ ਸੀ ਹੁਣ ਉਥੇ ਸਾਬਕਾ ਮੁੱਖ ਸੇਵਾਦਾਰਾਂ ਨੇ ਵੀ ਇੰਨ੍ਹਾਂ ਨੂੰ ਬਚਾਉਣ ਦੀ ਖਾਤਰ ਅਪਣਾ ਅਕਸ਼ ਖਰਾਬ ਕਰ ਲਿਆ। ਉਨ੍ਹਾਂ ਕਿਹਾ ਕਿ ਸਾਬਕਾ ਤੇ ਮੌਜੂਦਾ ਮੁੱਖ ਸੇਵਾਦਾਰਾਂ ਦੇ ਵਿਚਕਾਰ ਹੋਏ ਇਸ ਨਾਟਕ ਰਾਹੀਂ ਸਿੱਖ ਜਗਤ ਵਿੱਚ ਪੂਜਾਰੀਆਂ ਦੀ ਬੁਰੀ ਤਰ੍ਹਾਂ ਨਾਲ ਖਿੱਲੀ ਉਡ ਰਹੀ ਹੈ। ਹੁਣ ਦੇਸ਼-ਵਿਦੇਸ਼ ਵਿੱਚ ਸਿੱਖ ਸੰਗਤਾਂ ਇਤਨੀ ਜ਼ਿਆਦਾ ਸੁਚੇਤ ਹੋ ਚੁੱਕੀਆਂ ਹਨ ਕਿ ਉਨ੍ਹਾਂ ਉਤੇ ਪੁਜਾਰੀਆਂ ਵੱਲੋਂ ਰਚੇ ਗਏ ਨਾਟਕ ਦਾ ਕੋਈ ਅਸਰ ਨਹੀਂ ਹੁੰਦਾ ਸਗੋਂ ਸਿੱਖ ਜਗਤ ਵਿੱਚ ਇਸ ਨਾਟਕ ਦੀ ਖਿੱਲੀ ਉੱਡਾ ਰਹੀ ਹੈ।


(28/12/09)
ਗੁਰਸ਼ਰਨ ਸਿੰਘ ਕਸੇਲ

ਸਤਿਕਾਰ ਯੋਗ ਸੰਪਾਦਕ ਸ੍ਰ. ਮੱਖਣ ਸਿੰਘ ਜੀ ਅਤੇ ਪਾਠਕੋ,
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ॥
ਸੰਪਾਦਕ ਜੀ, ਆਪ ਵੱਲੋਂ ਲਿਖਿਆ ਨੋਟ ਤਾਂ ਧਿਆਨ ਨਾਲ ਪੜ੍ਹਿਆ ਸੀ ਪਰ ਬਆਦ ਵਿੱਚ ਲਿਖਦੇ ਸਮੇਂ ਇਹ ਪੰਗਤੀ “ਆਪ ਜੀ ਨੇ ਜੋ ਡਾ. ਭਗਵੰਤ ਸਿੰਘ ਸੰਧੂ ਜੀ ਦੇ ਲਿਖੇ ਦੋ ਲੇਖਾਂ ਨੂੰ ਹਟਾਉਣ ਜਾਂ ਨਾ ਹਟਾਉਣ ਬਾਰੇ ਸੁਝਾਅ ਪੁੱਛਿਆ ਹੈ” ਫਾਲਤੂ ਪੈ ਗਈ। ਇਸ ਦਾ ਕਾਰਨ ਜੋ ਵੀ ਹੋਇਆ ਇਹ ਮੇਰੀ ਗਲਤੀ ਹੈ। ਇਸ ਵੱਲ ਧਿਆਨ ਦਿਵਾਉਣ ਲਈ ਆਪ ਦਾ ਧੰਨਵਾਦ।
ਆਦਰ ਸਹਿਤ,
ਗੁਰਸ਼ਰਨ ਸਿੰਘ ਕਸੇਲ


(27/12/09)
ਗੁਰਮੀਤ ਸਿੰਘ ਆਸਟ੍ਰੇਲੀਆ

Dear S. Makhan Singh jee, Sikh Marg Moderator,
Waheguru jee ka Khalsa Waheguru jee kee Fateh
With reference to your footnote, I wish to say that no Article should be removed once the same have been shared on Sikh Marg.
In fact, all the Articles whether sent by Bhai Gurbakhsh Singh (Kala Afghana), Dr. Harjinder Singh Dilgeer or S. Tarlochan Singh Mahajan should remain on this Website.
Similarly, letters between two or three individuals having personal remarks or disliking should not be allowed except once if any valid issue is involved. But slanging match should be avoided.
thanks,
Gurmit Singh (Australia)
(ਟਿੱਪਣੀ:- ਗੁਰਮੀਤ ਸਿੰਘ ਜੀ ਮੈਂ ਕਿਸੇ ਦੇ ਕਹੇ ਤੇ ਕਿਸੇ ਦੂਸਰੇ ਦੇ ਲੇਖ ਨਹੀਂ ਹਟਾਏ ਅਤੇ ਨਾ ਹੀ ਹਟਾਉਣਾ ਚਾਹੁੰਦਾ ਹਾਂ। ਪਰ ਜੇ ਕਰ ਕੋਈ ਆਪ ਹੀ ਕਹੇ ਕਿ ਮੇਰੇ ਲੇਖ ਹਟਾ ਦਿਓ ਤਾਂ ਫਿਰ ਮੈਂ ਉਸ ਦੀ ਖਾਹਿਸ਼ ਦੇ ਉਲਟ ਕਿਉਂ ਰੱਖਾਂ? ਤਰਲੋਚਨ ਸਿੰਘ ਦੇ ਖਿਆਲ ਭਾਵੇਂ ਵੱਖਰੇ ਹਨ ਪਰ ਉਹ ਕਿਸੇ ਦੂਜੇ ਲਈ ਮਾੜੇ ਸ਼ਬਦ ਨਹੀਂ ਵਰਤਦਾ ਨਾਮ ਜਰੂਰ ਅੱਧਾ ਲਿਖਦਾ ਹੈ। ਪਰ ਉਸ ਦਾ ਇੱਕ ਇਹ ਨੁਕਸ ਹੈ ਕਿ ਉਹ ਦੂਸਰਿਆਂ ਦੇ ਲੇਖਾਂ ਦੀ ਨੁਕਤਾਚੀਨੀ ਕਰਦਾ ਹੈ ਪਰ ਆਪਣਿਆਂ ਲੇਖਾਂ ਦੀ ਨਹੀਂ ਸਹਾਰਦਾ ਭਾਵੇਂ ਕਿ ਉਹ ਠੀਕ ਹੀ ਚੰਗੀ ਭਾਸ਼ਾ ਵਰਤ ਕੇ ਕੀਤੀ ਗਈ ਹੋਵੇ। ਮੈਂ ਤਾਂ ਝਗੜਾ ਘਟਾਉਣ ਲਈ ਉਹ ਤਿੰਨ ਲੇਖ ਹੀ ਹਟਾਏ ਸਨ ਜਿਹਨਾ ਵਿਚੋਂ ਦੋ ਲੇਖਾਂ ਦੀ ਸ਼ਬਦਾਵਲੀ ਤਰਲੋਚਨ ਸਿੰਘ ਪ੍ਰਤੀ ਠੀਕ ਨਹੀਂ ਸੀ ਅਤੇ ਇੱਕ ਲੇਖ ਤਰਲੋਚਨ ਸਿੰਘ ਦਾ ਸੀ। ਪਰ ਮੇਰੀ ਇਹ ਗੱਲ ਕਿਸੇ ਵੀ ਧਿਰ ਨੂੰ ਠੀਕ ਨਹੀਂ ਲੱਗੀ। ‘ਸਿੱਖ ਮਾਰਗ’ ਤੇ ਲਿਖਣ ਵਾਲੇ ਤਿੰਨ ਕੁ ਬੰਦੇ ਸ਼ਬਦਾਵਲੀ ਠੀਕ ਨਹੀਂ ਵਰਤਦੇ ਅਤੇ ਤਿੰਨ ਕੁ ਹੋਰ ਐਵੇਂ ਹੀ ਰੌਲ ਘਚੋਲਾ ਪਾਈ ਰੱਖਦੇ ਹਨ। ਜਾਂ ਤਾਂ ਫਿਰ ਇਹਨਾ ਸਾਰਿਆਂ ਤੇ ਕੁੱਝ ਪਬੰਦੀ ਲਾਈ ਜਾਵੇ ਅਤੇ ਜਾਂ ਫਿਰ ਇਹ ਜਿੰਦਾ ਖਹਿੰਦੇ ਹਨ ਖਹੀ ਜਾਣ-ਸੰਪਾਦਕ)


(27/12/09)
ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ

Press Note

ਪੰਜਾਬ ਦੇ ਅਖਬਾਰਾਂ ਵਿੱਚ ਖੱਬਰ ਛਪੀ ਕਿ ਪ੍ਰੋ: ਦਰਸ਼ਨ ਸਿੰਘ ਦੇ ਚੱਲ ਰਹੇ ਵਿਵਾਦ ਦਾ ਹੱਲ ਕੱਢਣ ਲਈ ਪੰਜ ਸਿੰਘ ਉਸ ਦਾ ਸ਼ਪਸਟੀਕਰਨ ਅਕਾਲ ਤਖੱਤ ਸਕੱਤਰੇਤ ਤੇ ਲੈ ਕੇ ਜਾਣ ਅਤੇ ਇਸ ਮਸਲੇ ਦਾ ਹਲ ਕੱਢਣ ਲਈ ਸ਼ਲਾਘਾਯੋਗ ਕਦਮ ਹੈ। ਪਰ ਇਸ ਵਿੱਚ ਇਹ ਸੱਚਾਈ ਵਰਣਨ ਯੋਗ ਹੈ ਕਿ ਇਹ ਸਪੱਸ਼ਟੀਕਰਣ ਲੈ ਜਾਣ ਵਾਲਿਆਂ ਵਿੱਚ ਦੋ ਸਾਬਕਾ ਜਥੇਦਾਰ ਉਹ ਹਨ ਜਿਨਾਂ ਕੋਲ ਮੇਰਾ ਸਪੱਸ਼ਟੀਕਰਣ ਲੈ ਕੇ ਗੁਰਤੇਜ ਸਿੰਘ ਦੇ ਨਾਲ 100 ਦੇ ਕਰੀਬ ਸਿੰਘ ਗਏ ਸਨ ਅਤੇ ਉਸ ਵੇਲੇ ਇਹਨਾਂ ਨੇ ਸਪੱਸ਼ਟੀਕਰਣ ਲੈਣ ਤੋ ਇਨਕਾਰ ਕਰ ਦਿੱਤਾ ਸੀ।
ਉਸ ਵੇਲੇ ਵੀਡੀਉ ਰਿਕਾਰਡਿੰਗ ਰਾਹੀਂ ਗੱਲ ਕਰਨ ਦਾ ਹੁਕਮਨਾਮਾ ਜਾਰੀ ਕਰ ਕੇ ਇਹ ਆਖਰੀ ਸਮੇਂ ਪਿੱਛੇ ਹੱਟ ਗਏ ਸਨ ਜੋ ਕਿ ਉਸ ਵੇਲੇ ਇਹਨਾਂ ਦੀ ਪੱਦਵੀ ਦੇ ਬਿਲਕੁੱਲ ਅਨੁਕੂਲ ਨਹੀਂ ਸੀ ਅਤੇ ਬਚਨ ਕਰ ਕੇ ਖਿਸਕ ਜਾਣ ਵਾਲੀ ਗੱਲ ਸੀ। ਮੈਂ ਅਕਾਲ ਤਖਤ ਸਾਹਿਬ ਦਾ ਸਤਿਕਾਰ ਬਣਾਈ ਰੱਖਣ ਲਈ ਕਈ ਵਾਰ ਇਸ ਜਥੇਦਾਰੀ ਨੂੰ ਸਪੱਸ਼ਟੀਕਰਣ ਦਿੱਤਾ ਪਰ ਇਹਨਾਂ ਵਲੋਂ ਇਸ ਵਿਵਾਦ ਦਾ ਹੱਲ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ। ਜੇ ਅੱਜ ਪ੍ਰੋ: ਦਰਸ਼ਨ ਸਿੰਘ ਦਾ ਸਪੱਸ਼ਟੀਕਰਣ ਲੈ ਕੇ ਕੌਮ ਵਿਚਲੇ ਇਸ ਵਿਵਾਦ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕੌਮ ਵਿੱਚ ਪਏ ਹੋਰ ਵੀ ਪਾੜਿਆਂ ਦਾ ਹੱਲ ਰਲ ਮਿਲ ਕੇ ਗੱਲ ਬਾਤ ਰਾਹੀਂ ਕਰਨਾਂ ਚਾਹੀਦਾ ਹੈ ਤਾਂ ਕਿ ਅਕਾਲ ਤਖਤ ਦਾ ਸਤਿਕਾਰ ਅਤੇ ਸਰਬਉੱਚਤਾ ਜਿਉਂ ਦੀ ਤਿਉਂ ਬਣੀ ਰਹੇ। ਵਿਚਾਰ ਤੋਂ ਬਿਨਾਂ ਕੀਤੇ ਗਏ ਫੈਸਲਿਆਂ ਤੇ ਮੁੜ ਵਿਚਾਰ ਕਰਨੀ ਚਾਹੀਦੀ ਹੈ।
ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ


(27/12/09)
ਜਗਤਾਰ ਸਿੰਘ ਜਾਚਕ, ਨਿਊਯਾਰਕ

ਕਿਸੇ ਵਿਦਵਾਨ ਵਕਤੇ ਜਾਂ ਲੇਖਕ ਨੂੰ ਪੰਥ ਵਿਚੋਂ ਕਢਣਾ ਸਿਧਾਂਤਕ ਮਸਲਿਆ ਦਾ ਸਥਾਈ ਹੱਲ ਨਹੀ।
ਪੰਥ ਦੇ ਸੁਪ੍ਰਸਿੱਧ ਵਕਤਾ ਅਤੇ ਫ਼ਿਲਾਸਫਰ ਪ੍ਰਿੰਸੀਪਲ ਗੰਗਾ ਸਿੰਘ ਸ਼੍ਰੋਮਣੀ ਗੁਰੁਦਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਚੱਲ ਰਹੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਦੇ ਮੁੱਢਲੇ ਪ੍ਰਿੰਸੀਪਲ ਸਨ। ਪ੍ਰੋ: ਦਰਸ਼ਨ ਸਿੰਘ ਜੀ ਵਾਂਗ ਦਲੀਲਬਾਜ਼ੀ ਤੇ ਹਾਜ਼ਰ ਜਵਾਬੀ ਵਿੱਚ ਉਨ੍ਹਾਂ ਦਾ ਕੋਈ ਸਾਨੀ ਨਹੀ ਸੀ। ਸਤੰਬਰ ਸੰਨ 1932 ਵਿੱਚ ਉਨ੍ਹਾਂ ਨੇ ਰਸਾਲੇ ‘ਅੰਮ੍ਰਿਤ’ ਰਾਹੀਂ ਗੁਰੂ ਗ੍ਰੰਥ ਸਾਹਿਬ ਦਾ ਅਰਥ ਕੀਤਾ “ਗੁਰੂਆਂ ਦਾ ਗ੍ਰੰਥ” ਨਾ ਕਿ ਗ੍ਰੰਥ ਗੁਰੂ ਹੈ। ਉਨ੍ਹਾਂ ਦਾ ਵਿਚਾਰ ਸੀ ਕਿ ਪੰਥ ਹੀ ਗੁਰੂ ਹੈ, ਉਹ ਜੋ ਚਾਹੇ ਗੁਰਬਾਣੀ ਦੀ ਰੌਸ਼ਨੀ ਵਿੱਚ ਫੈਸਲਾ ਲੈ ਸਕਦਾ ਹੈ। ਸੁਭਾਵਿਕ ਹੀ ਸੀ ਉਨ੍ਹਾਂ ਦੇ ਇਹ ਵਿਚਾਰ ਸਿੱਖ ਜਗਤ ਅੰਦਰ ਚਰਚਾ ਦਾ ਵਿਸ਼ਾ ਬਣਦੇ। ਲਾਇਲਪੁਰ ਦੇ ਕੁੱਝ ਸਿੱਖ ਤੇ ਹੋਰ ਵਿਦਵਾਨ ਉਨ੍ਹਾਂ ਨੂੰ ਮਿਲੇ ਅਤੇ ਅਦਬ ਸਹਿਤ ਸਹਜ ਨਾਲ ਵਿਚਾਰ ਕੀਤੀ, ਪ੍ਰੰਤੂ ਉਹ ਆਪਣੇ ਸਟੈਂਡ `ਤੇ ਡੱਟੇ ਰਹੇ।
ਆਖਿਰ ਇਹ ਮਸਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਾਸ ਪਹੁੰਚਾ। ਉਸ ਵੇਲੇ ਦੇ ਸੂਝਵਾਨ ਪ੍ਰਧਾਨ ਸ੍ਰ: ਮੰਗਲ ਸਿੰਘ ਜੀ ਨੇ ਅਜੋਕੇ ਪ੍ਰਧਾਨ ਸ੍ਰ: ਅਵਤਾਰ ਸਿੰਘ ਮਕੜ ਵਲੋਂ ਪ੍ਰੋ: ਦਰਸ਼ਨ ਸਿੰਘ ਜੀ ਬਾਰੇ ਦਿੱਤੇ ਗੈਰਜ਼ਿਮੇਵਾਰਾਨਾ ਬਿਆਨ ਵਾਂਗ ਇਹ ਐਲਾਨ ਨਾ ਕੀਤਾ ਕਿ ਪ੍ਰਿੰਸੀਪਲ ਗੰਗਾ ਸਿੰਘ ਸਿੱਖ ਨਹੀਂ ਅਤੇ ਇਸ ਨੂੰ ਪੰਥ ਵਿਚੋਂ ਛੇਕ ਦੇਣਾ ਚਾਹੀਦਾ ਹੈ। ਭਾਵੇਂ ਕਿ ਪ੍ਰਿੰਸੀਪਲ ਸਾਹਿਬ ਜੀ ਦਾ ਬਿਆਨ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਗੁਰਿਆਈ `ਤੇ ਸਿੱਧਾ ਅਟੈਕ ਹੋਣ ਕਰਕੇ ਪ੍ਰੋ: ਦਰਸ਼ਨ ਜੀ ਦੀ ਵਿਚਾਰਧਾਰਾ ਦੇ ਬਿਲਕੁਲ ਉੱਲਟ ਸੀ। ਕਿਉਂਕਿ, ਪ੍ਰੋ: ਸਾਹਿਬ ਜੀ ਤਾਂ ਪੰਥਕ ਵਿਧਾਨ ਦੀ ਰੌਸ਼ਨੀ ਵਿੱਚ ਜ਼ੋਰ ਦੇ ਰਹੇ ਹਨ ਕਿ ਸਿੱਖਾਂ ਦੇ ਗੁਰੂ ਕੇਵਲ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਹਨ, ਜਿਨ੍ਹਾਂ ਦੇ ਬਰਾਬਰ ਹੋਰ ਕੋਈ ਗ੍ਰੰਥ ਅਥਵਾ ਪੋਥੀ ਆਦਿਕ ਦਾ ਪ੍ਰਕਾਸ਼ ਨਹੀ ਹੋ ਸਕਦਾ। ਪਰ ਨਹੀਂ! ਪ੍ਰਧਾਨ ਜੀ ਨੇ ਇਹ ਮਸਲਾ ਧਾਰਮਿਕ ਸਲਾਹਕਾਰ ਕਮੇਟੀ ਨੂੰ ਸੌਂਪਿਆ, ਜਿਸ ਵਿੱਚ ਵਿਚਾਰ ਕਰਨ ਲਈ ਖਾਲਸਾ ਕਾਲਜ ਦੇ ਪ੍ਰਿੰਸੀਪਲ ਤੇਜਾ ਸਿੰਘ, ਗਿਆਨੀ ਸ਼ੇਰ ਸਿੰਘ ਅਤੇ ਪੰਡਿਤ ਕਰਤਾਰ ਸਿੰਘ ਜੀ ਵਰਗੇ ਗੁਰਸਿਖ ਵਿਦਵਾਨਾਂ ਨੂੰ ਵਿਸ਼ੇਸ਼ ਤੌਰ `ਤੇ ਸ਼ਾਮਲ ਕੀਤਾ ਗਿਆ। ਫੈਸਲਾ ਹੋਇਆ ਕਿ ਮੂਲ ਰੂਪ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਗੁਰੂ ਹਨ, ਪੰਥ ਗੁਰੂ ਗ੍ਰੰਥ ਦੀ ਤਾਬਿਆ ਤੇ ਰੌਸ਼ਨੀ ਵਿੱਚ ਹੀ ਕੋਈ ਫੈਸਲਾ ਲੈ ਸਕਦਾ ਹੈ।
ਕਿਉਂਕਿ, ਉਸ ਸਮੇਂ ਦੇ ਪੰਥ ਦਰਦੀ ਤੇ ਸੂਝਵਾਨ ਆਗੂ ਇਹ ਸਮਝਦੇ ਸਨ ਕਿ ਕਿਸੇ ਵਿਦਾਵਨ ਪਾਸੋਂ ਜ਼ਬਰਦਸਤੀ ਮੁਆਫ਼ੀ ਮੰਗਾਉਣੀ ਜਾਂ ਉਸ ਨੂੰ ਪੰਥ ਵਿਚੋਂ ਕੱਢਣ ਦਾ ਫਤਵਾ ਦਵਾ ਦੇਣਾ, ਸਿਧਾਂਤਕ ਮਸਲਿਆ ਦਾ ਸਥਾਈ ਹੱਲ ਨਹੀ ਹੁੰਦਾ। ਸਿੱਟੇ ਵਜੋਂ ਅਸੀਂ ਦੇਖ ਸਕਦੇ ਹਾਂ ਕਿ ਸਿਧਾਂਤਕ ਲਿਖਾਰੀ ਭਾਈ ਗੁਰਬਖਸ਼ ਸਿੰਘ ਕਾਲਾਅਫ਼ਗਾਨਾ ਅਤੇ ਰੋਜ਼ਾਨਾ ਸਪੋਕਸਮੈਨ ਦੇ ਸੁਘੜ ਸੰਪਾਦਿਕ ਸ੍ਰ: ਜੁਗਿੰਦਰ ਸਿੰਘ ਨੂੰ ਪੰਥ ਚੋਂ ਛੇਕਣ ਨਾਲ ਵਿਵਾਦ ਭਖੇ ਹਨ, ਘਟੇ ਨਹੀ। ਫੁੱਟ ਹੋਰ ਵਧੀ ਹੈ। ਇਸ ਲਈ ਲੋੜ ਸੀ ਕਿ ਪ੍ਰੋ: ਦਰਸ਼ਨ ਸਿੰਘ ਜੀ ਦੇ ਮਸਲੇ ਬਾਰੇ ਵੀ ਉਪਰੋਕਤ ਢੰਗ ਅਪਨਾਇਆ ਜਾਂਦਾ। ਕਿਉਂਕਿ ਸੰਨ 1980 ਤੱਕ ਸ੍ਰੋਮਣੀ ਕਮੇਟੀ ਵਿੱਚ ਲਗਭਗ ਇਹੀ ਰਵਾਇਤ ਰਹੀ ਹੈ। ਪਰ, ਅਜੇ ਵੀ ਡੁੱਲੇ ਬੇਰਾਂ ਦਾ ਕੁੱਝ ਨਹੀ ਵਿਗੜਿਆ। ਕਿਉਂਕਿ, ਜੇਕਰ ਤਖ਼ਤ ਸਾਹਿਬਾਨ ਦੇ ਮੁਖ ਸੇਵਾਦਾਰ ਸੂਝ ਤੋਂ ਕੰਮ ਲੈਣ ਅਤੇ ਪੰਥਕ ਹਿੱਤਾਂ ਵਿੱਚ ਸਾਬਕਾ ਜਥੇਦਾਰਾਂ ਦੀ ਅਪੀਲ ਨੂੰ ਮੰਨਦੇ ਹੋਏ ਪ੍ਰੋ: ਜੀ ਦਾ ਮਸਲਾ ਧਾਰਮਿਕ ਸਲਾਹਕਾਰ ਕਮੇਟੀ ਨੂੰ ਸਉਂਪ ਦੇਣ ਤਾਂ ਉਹ ਆਪ ਵੀ ਬਰੀ ਹੋ ਸਕਦੇ ਹਨ ਅਤੇ ਮਸਲੇ ਦਾ ਕੋਈ ਸਥਾਈ ਹੱਲ ਵੀ ਨਿਕਲ ਸਕਦਾ ਹੈ। ਕਿਉਂਕਿ, ਮਸਲਾ ਦਸਮ ਗ੍ਰੰਥ ਨਾਲ ਸਬੰਧਤ ਹੋਣ ਕਰਕੇ ਵਿਅਕਤੀਗਤ ਨਹੀ, ਸਗੋਂ ਪੰਥਕ ਤੇ ਸਿਧਾਂਤਕ ਹੋਣ ਕਰਕੇ ਗੰਭੀਰਤਾ ਸਹਿਤ ਵਿਚਾਰਨਯੋਗ ਹੈ।
ਪੰਥ ਦਰਦੀ ਸੇਵਕ: ਜਗਤਾਰ ਸਿੰਘ ਜਾਚਕ, ਨਿਊਯਾਰਕ। ਫੋਨ: 516. 761. 1853


(27/12/09)
ਗੁਰਸ਼ਰਨ ਸਿੰਘ ਕਸੇਲ

ਸਤਿਕਾਰ ਯੋਗ ਸੰਪਾਦਕ ਸ੍ਰ. ਮੱਖਣ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ॥
ਆਪ ਜੀ ਨੇ ਜੋ ਡਾ. ਭਗਵੰਤ ਸਿੰਘ ਸੰਧੂ ਜੀ ਦੇ ਲਿਖੇ ਦੋ ਲੇਖਾਂ ਨੂੰ ਹਟਾਉਣ ਜਾਂ ਨਾ ਹਟਾਉਣ ਬਾਰੇ ਸੁਝਾਅ ਪੁੱਛਿਆ ਹੈ। ਇਸ ਬਾਰੇ ਮੇਰੀ ਸਮਝ ਅਨੁਸਾਰ ਤਾਂ ਹੁਣ ਸੰਧੂ ਜੀ ਦੇ ਲੇਖ ਵੀ ਹਟਾ ਦੇਣੇ ਚਾਹੀਦੇ ਹਨ ਜਾਂ ਘੱਟੋ ਘੱਟ ਸ੍ਰ. ਤਰਲੋਚਨ ਸਿੰਘ ਜੀ ਦਾ ਨਾਂਅ ਉਨ੍ਹਾਂ ਵਿੱਚੋਂ ਜਰੂਰ ਹਟਾਉਣਾ ਚਾਹੀਦਾ ਹੈ। ਕਿਉਂਕਿ ਹੁਣ “ਸਾਈਟ” ਤੇ ਜਿਹੜੇ ਲੇਖਾਂ ਬਾਰੇ ਜਾਣਕਾਰੀ ਦਿੱਤੀ ਹੈ, ਹੁਣ ਉਹ ਲੇਖ ਹੀ ਨਹੀਂ ਰਹੇ ਹਨ।
ਬਾਕੀ ਜੋ ਡਾ. ਭਗਵੰਤ ਸਿੰਘ ਸੰਧੂ ਜੀ ਨੇ ਆਪਣਾ ਕੀਮਤੀ ਸਮਾਂ ਕੱਢਕੇ ਜਾਣੇ-ਅਨਜਾਣੇ ਵਿੱਚ ਸ੍ਰ. ਤਰਲੋਚਨ ਸਿੰਘ ਜੀ ਵੱਲੋਂ “ਸਿੱਖ ਮਾਰਗ ਸਾਈਟ” ਦੇ ਪਾਠਕਾਂ ਨੂੰ ਸਾਇੰਸ ਦੇ ਅਧਾਰ ਤੇ ਦਿੱਤੀ ਗਈ ਗਲਤ ਜਾਣਕਾਰੀ ਨੂੰ ਤੋਂ ਸੁਚੇਤ ਕਰਨ ਅਤੇ ਠੀਕ ਕੀ ਹੈ, ਇਹ ਦੱਸਣ ਲਈ ਉਹਨਾ ਦਾ ਬਹੁਤ-ਬਹੁਤ ਧੰਨਵਾਦ। ਆਸ ਕਰਦਾ ਹਾਂ ਕਿ ਸੰਧੂ ਜੀ ਆਉਣ ਵਾਲੇ ਸਮੇਂ ਵੀ ਆਪਣੀ ਪਾਰਖੂ ਨਜ਼ਰ ਇਸ “ਸਾਈਟ” ਤੇ ਜ਼ਰੂਰ ਰੱਖੋਗੇ ਤਾਂ ਕਿ ਕੋਈ ਹੋਰ ਵੀ ਸਾਇੰਸ ਦੇ ਅਧਾਰ ਅਨੁਸਾਰ ਪਾਠਕਾਂ ਨੂੰ ਗਲਤ ਜਾਣਕਾਰੀ ਨਾ ਦੇ ਸਕੇ।
ਸ੍ਰ. ਮੱਖਣ ਸਿੰਘ ਜੀ ਆਖਰੀ ਫੈਸਲਾ ਤਾਂ ਤੁਸੀਂ ਅਤੇ ਸੰਧੂ ਜੀ ਨੇ ਕਰਨਾ ਹੈ।
ਸਤਿਕਾਰ ਸਹਿਤ,
ਗੁਰਸ਼ਰਨ ਸਿੰਘ ਕਸੇਲ
(ਨੋਟ:- ਗੁਰਸ਼ਰਨ ਸਿੰਘ ਜੀ ਜੋ ਮੈਂ ਲਿਖਿਆ ਹੁੰਦਾ ਹੈ ਉਸ ਨੂੰ ਧਿਆਨ ਨਾਲ ਪੜ੍ਹਿਆ ਕਰੋ। ਇਹ ਥੋੜੇ ਜਿਹੇ ਦਿਨਾਂ ਵਿੱਚ ਤੁਸੀਂ ਦੋ ਵਾਰੀ ਸਮਝਣ ਵਿੱਚ ਗਲਤੀ ਕੀਤੀ ਹੈ। ਮੈਂ ਲੇਖਾਂ ਨੂੰ ਹਟਾਉਣ ਜਾਂ ਨਾ ਹਟਾਉਣ ਬਾਰੇ ਸੁਝਾਅ ਨਹੀਂ ਸੀ ਪੁੱਛਿਆ। ਮੈਂ ਸਿਰਫ ਉਹਨਾਂ ਦੋ ਲੇਖਾਂ ਵਿਚੋਂ ਤਰਲੋਚਨ ਸਿੰਘ ਦਾ ਨਾਮ ਹਟਾਉਣ ਬਾਰੇ ਪੁੱਛਿਆ ਸੀ-ਸੰਪਾਦਕ)


(27/12/09)
ਗੁਰਪ੍ਰੀਤ ਸਿੰਘ ਬਰਮਿੰਘਮ

DASAM GRANTH AKHAND PATHS IN UK

DEAR SIKH MARG VIEWERS AND S. MAKHAN SINGH JI

WAHEGURU JI KA KHALSA WAHEGURU JI KI FATEH

DASS GURPREET SINGH FROM UK WANT TO SHARE WITH YOU 2 SHOCKING NEWS FROM UK. YOU ALL MAY SURPRISED TO KNOW THAT ON THE EVENT OF SHAHEEDI OF CHOTE SAHIBZADE THERE IS DASAM GRANTH, S (BACHITTER NAATAK) SEHAJ PATH GOING ON IN UK. THE FIRST "BEADBI" WAS NOTICED ON 24th OF DECEMBER AT GURU NANAK GURDWARA WILLENALL, WOLVERHAMPTON. WHERE DSG, S SEHAJ PATH DONE BY MISGUIDED PEOPLE CALLING THEMSELVE "TAKSALIS" ON REMBERENCE BARSI OF BABA THAKUR SINGH, THAT PROGRAM WAS LIVE BROADCAST ON SIKH CHANNEL. GURU GRANTH SAHIB WAS DISRESPECTED BY DONE PARKASH WITH CONTRIVERSIAL DASAM GRANTH ON SAME PALKI AND HUNDREDS OF MISGUIDED PEOPLE HAVE BEEN SEEN LIVE ON TV BOWING HEAD TO IT. KATHA AND KAVEESHRI ALSO DONE BY SO CALLED PARCHRAK. THESE TWO LINKS ARE PROOF OF IT:-

http://www.sikhsangat.com/index.php/topic/49164-sri-dasam-granth-maharaj-akhandpaat-sahib-25th-27th/page__pid__444429__st__0&#entry444429 http://www.flickr.com/photos/ramansingh/4203367228/

SECOND EVENT IS STILL GOING ON AT GURDWARA SRI HARGOBIND SAHIB JI 47 COVENTRY STREE, STOKE, COVENTRY WEST MIDLANDS CV2 4ND WHERE DASAM GRANTHS, AKHAND PATH HAVE BEEN STARTED ON CHHIRSTMAS DAY AND BHOG WILL BE THIS SUNDAY ON 27TH.THE FOLLOWING LINKS ARE PROOF OF IT. AS WRITEN IN POSTER "SHREE GUROO DASAM GRANTH SAHIB JI" IS CHALLENGED TO GURUSHIP OF GURU GRANTH SAHIB JI. THIS EVEN IS SUPPORTED BY SRI HAZZOR SAHIB, S SO CALLED JATHDAAR BABA KULWANT SINGH. AND THERE IS 3 SIKHS COMING FROM HAZZOOR SAHIB .THIS EVENT IS LOOKS BEING ORAGNISED BY "NIHANGS" (NANGS) CALLING THEMSELVE "SHIROMNI PANTH AKALI DAL KHALSA NIHANG SINGHA UK". ITS SEEMS THEY WANT START A "LARI" OF THESE PATHS TO CHALLENGE PEOPLE WHO AGANST THEM. POSTER CAN BE VIEWD AT FLICKR.COM LINK.

NOW THE QUESTION IS THAT WHY THE UK SANGAT IS IN SILENCE ??, THESE DASAM GRANTHI PEOPLE ARE CHALLGING THE GUROOSHIP OF GURU GRANTH SAHIB, THIS ISSUE IS WORLWIDE KNOWN, WHY JATHEBANDIS AND GURDWARAS WHO ARE DEDICATED TO GURU GRANTH NOT TAKING ANY STEP AGAINST THESE REAL GURU NINDAKS?. I RQUEST ALL PANTH DARDEE TO HELP TO STOP THAT MANMAT EVENTS.

BEING A SIKH MARG AND OTHER TRUE GURMAT WEBSITE VIWER I FOUND IN AMERICA, CANADA AND INDIA PEOPLE ARE MORE AWARE ABOUT DASAM GRNTH. I HAVE SEEN LOT OF DEBATES AND ARTICLES OF PEOPLE ON THAT GRANTH FROM THESE COUNTRIES, NONE OF THEM IS FROM UK APART FROM PUNJAB RADIO . DASAMM GRANTH VICHAR MUNCH, SINGH SABHA, SIKH AFFAIRS.ORG , WAKE UP KHALSA ARE DOING GOOD JOBON. IT SEEMS SANGAT IS NOT JAAGROK ON THAT ISSUE HERE. YESTERDAY I SHOWN REAL FACE OF BACHITER NATAK IN CHARITRO PAKHYAAN TO MY DAD, BROTHER AND FRIENDS. THERE IS 700.000 SIKH LIVE UNITED KINDOM AND ACCORDIND MY OPINION THERE IS NOT MUCH AWARENESS HERE. MAYBE PEOPLE SCARE FROM THE SUPPORTER OF D.GRANTH.THIS IS WHAT MY DADS, S VIEWS.

WELL !! PERSONALY I HAVE DECIDED I WILL TALK TO ATLEAST 5 PEOPLE 1 A WEEK ABOUT DASAM GRANTH IN NEW YEAR SO THEY GET AWARE. IF ANY ONE KNOWS SUCH ORAGINATION WHO WORKING ON THIS ISSUE IN UK PLS EMAIL ME THERE DETAILS , DASS WOULD LOVE TO SUPPORT THEM TO STOP THAT BEADBI OF GURU SAHIB.

GURU PANTH DA DASS

GURPREET SINGH BIRMINGHAM

http://www.sikhsangat.com/index.php/topic/49164-sri-dasam-granth-maharaj-akhandpaat-sahib-25th-27th/page__pid__444429__st__0&#entry444429 http://www.flickr.com/photos/ramansingh/4203367228/


(27/12/09)
ਮਨਦੀਪ ਸਿੰਘ ਵਰਨਨ ਬੀ ਸੀ

http://www.youtube.com/watch?v=iMeR6IS0p_Q

s.makhan singh ji
please post this .

(ਨੋਟ:- ਜੇ ਕਰ ਤੁਸੀਂ ਕੋਈ ਵੀਡੀਓ ਲਿੰਕ ਭੇਜਦੇ ਹੋ ਤਾਂ ਕਿਰਪਾ ਕਰਕੇ ਨਾਲ ਲਿਖਿਆ ਵੀ ਕਰੋ ਕਿ ਇਸ ਵੀਡੀਓ ਵਿੱਚ ਕਿਸ ਦੀ ਜਾਣਕਾਰੀ ਹੈ। ਕਿਉਂਕਿ ਮੈਂ ਕਈ ਵਾਰੀ ਬਿਨਾ ਦੇਖੇ ਹੀ ਡਿਲੀਟ ਕਰ ਦਿੰਦਾ ਹਾਂ ਅਤੇ ਕਈ ਵਾਰੀ ਕਈ-ਕਈ ਦਿਨਾ ਬਾਅਦ ਦੇਖਦਾ ਹਾਂ ਕਿ ਇਸ ਵਿੱਚ ਕੀ ਕੁੱਝ ਹੈ-ਸੰਪਾਦਕ)


(27/12/09)
ਦਰਸ਼ਨ ਸਿੰਘ ਘਣਕਸ

ਮਨਦੀਪ ਸਿੰਘ ਬਰਨਨ ਜੀ, ਸਤਿ ਸ੍ਰੀ ਅਕਾਲ।

ਤੂਹਾਡਾ ਸੁਨੇਹਾ ਪੜ ਲਿਆ ਹੈ, ਪਰ ਤੂਸੀ ਇਹ ਨਹੀ ਲਿਖਿਆ ਕਿ ਮੈ ਕੇਹੜੀ ਗੱਲ ਗਲਤ ਲਿਖੀ ਹੈ। ਵੀਰ ਜੀ ਸਾਰੀ ਦੁਨੀਆ ਦੇ ਲੋਕ ਹੀ ਅਜੀਬ ਕਿਸਮ ਦੇ ਹਨ, ਇਹ ਗੁਰੂ ਦਾਤੇ ਦੀ Scheme ਹੈ।

ਥੁਕ ਕੇ ਚੱਟਣ ਵਾਲਾ ਫਾਰਮੂਲਾ ਉਨ੍ਹਾ ਲੋਕਾਂ ਤੇ ਲਾਗੂ ਹੁੰਦਾ ਹੈ, ਜੇਹੜੇ ਲੋਕ ਆਪਣੀ ਗੱਲਤੀ ਨਾ ਮੰਨਣ, ਜਾਂ ਅਪਣੇ ਆਪ ਨੂੰ ਸਾਰਿਆਂ ਨਾਲੋਂ ਸਿਆਣਾ ਸਮਝ ਲੈਣ। ਮੈ ਹਮੇਸਾ ਹੀ ਆਪਣੀ ਗੱਲਤੀ ਮੰਨੀ ਹੈ, ਅਤੇ ਹਮੇਸਾ ਹੀ Wisdom ਭਰੇ ਵਿਚਾਰਾਂ ਦੀ ਭਾਲ ਵਿੱਚ ਹਾਂ, ਜੇ ਕਿਸੇ ਦੇ ਵਿਚਾਰ ਮੈਨੂੰ Repugnant ਨਜਰ ਆਉਦੇ ਹਨ, ਤਾਂ ਮੈ ਉਸ ਨੂੰ Counter ਕਰਦਾ ਹਾਂ।

ਮੇਰਾ, ਸਿਖ-ਮਾਰਗ ਤੇ ਵਾਪਿਸ ਆਉਣਾ ਦਲਜੀਤ ਸਿੰਘ ਹੋਠੀ ਦੀ ਮੇਹਰਬਾਨੀ ਹੈ, ਇਹ ਭਾਈ ਮੈਨੂੰ Meaningless ਗੱਲਾਂ ਮੇਰੇ ਜਾਣ ਤੋਂ ਬਾਦ ਵੀ ਲਿਖਦਾ ਰਿਹਾ ਸੀ, ਅਤੇ ਹੁਣ ਵੀ ਲਿਖ ਰਿਹਾ ਹੈ।

ਤੂੰਸੀ ਧੜੇ ਨਾਲ ਜੂੜੇ ਨਜਰ ਆ ਰਹੇ ਹੋਂ, ਮੈ ਬਹੁਤ ਧੜੇ ਦੇਖੇ ਹਨ, ਬਹੁਤ ਧੱੜਇਆਂ ਵਿੱਚ ਫੱਸਿਆਂ ਰਿਹਾਂ ਹਾਂ, ਮੈਨੂੰ ਧੱੜਿਆਂ ਨਾਲ ਬਹੁਤ ਨਫਰਤ ਹੈ, ਕਿਉਕਿ ਧੱੜਿਆਂ ਨੇ ਸਿਖ੍ਹ ਕੋਮ ਦਾ ਬਹੁਤ ਨੁਕਸਾਨ ਕੀਤਾ ਹੈ। ਸਾਨੂੰ ਸਾਰਿਆਂ ਨੂੰ Independent and free ਸੋਚ ਪੈਦਾ ਕਰਨ ਦੀ ਬਹੁਤ ਸਖਤ ਜਰੂਰਤ ਹੈ, ਫਿਰ ਅਸੀ ਕਿਸੇ ਦੇ ਅਸਰ ਥੱਲੇ ਲੱਗ ਕੇ ਗੱਲਾਂ ਨਹੀ ਕਰਾਂ ਗੇ, ਫਿਰ ਸਾਧਾ ਦਾ ਅਤੇ ਪ੍ਰਚਾਰਕਾਂ ਦਾ ਭਾਂਡਾ ਫੁਟ ਜਾਵੇ ਗਾ, ਫਿਰ ਸਰਕਾਰਾਂ ਸਿਖ੍ਹ ਕੋਮ ਨੂੰ ਟੂਕੜੇ ਟੂਕੜੇ ਨਹੀ ਸਕਣਗੀਆਂ।

ਮੇਰੀ ਉਮਰ ਦਾ ਬਹੁਤ ਲੰਮਾ ਤਜੱਰਬਾ ਹੈ, ਮੈ ਆਪਣੀ Life journey ਦੇ ਆਖਰੀ ਪੜਾ ਵਿੱਚ ਹਾਂ, ਮੈ ਅਣਗਿਣਤ ਦੋਸਤ ਅਤੇ ਕਈ ਸਾਰੇ ਦੁਸਮਣ ਵੀ ਹੰਡਾਏ ਹਨ, ਮੇਰੇ ਜੀਵਨ ਦਾ ਰੁਜਗਾਰ ਵੀ ਲੋਕਾਂ ਨਾਲ Dealing ਕਰਨ ਦਾ ਹੈ, ਸੀ, ਬਹੁਤੇ ਲੋਕ ਚੰਗੇ ਹਨ, ਅਤੇ ਭੋਲੇ ਹਨ, ਇੱਕ ਦੱਮ ਹੀ ਦੂਸਰਿਆਂ ਦੇ ਅਸਰ ਥੱਲੇ ਆ ਜਾਂਦੇ ਹਨ।

ਜੇ ਗੁਰੁ ਬਾਣੀ ਦਾ ਰਾਹ ਲੱਭਣਾ ਹੈ, ਤਾਂ ਕਿਸੇ ਦੀ ਨਾ ਸੁਣੋ, ਸਿਰਫ ਇੱਕ ਕੰਮ ਕਰੋ, ਡਾਕਟਰ ਸਾਹਿਬ ਸਿੰਘ ਜੀ ਦਾ, ਸ੍ਰੀ ਗੁਰੁ ਗ੍ਰੰਥ ਸਾਹਿਬ ਦਰਪਣ ਦੀਆਂ ਦੱਸ ਕਿਤਾਬਾਂ ਵਿਚੋ ਇੱਕ ਕਿਤਾਬ ਹਮੇਸਾ ਅਪਣੇ ਨਾਲ ਰੱਖੋ, ਬੱਸ ਸਾਰੇ ਝੱਗੜੇ ਮੁਕ ਜਾਣ ਗੇ, ਕਿਉਕਿ ਦੁਨੀਆ ਬਹੁਤ ਕੁੱਝ ਕਹੀਂ ਜਾ ਰਹੀ ਹੈ। ਸਿਖ ਕੋਮ ਨੂੰ ਭੱਬਲ ਭੂਸੇ ਤੋਂ ਬਚਣ ਦਾ ਇਕੋ ਇੱਕ ਇਲਾਜ ਹੈ, ਡਾ: ਸਹਿਬ ਸਿੰਘ ਜੀ ਦੇ ਗੁਰੁ ਬਾਣੀ ਸਟੀਕ, ਨਹੀ ਤਾਂ ਕਈ ਕਾਮਰਡੀ ਸੋਚ ਵਾਲੇ ਨਕਲੀ ਪ੍ਰਚਾਰਕ ਸਿਖ੍ਹ ਕੋਮ ਨੂੰ ਨਾਸਤਿਕ ਬਣਾ ਦੇਣਗੇ।

ਭੂਲਾਂ ਚੂਕਾਂ ਦੀ ਖਿਮਾ ਕਰ ਦੇਣੀ, ਵੀਰ ਜੀ ਇੱਕ ਕੰਮ ਹੋਰ ਕਰੋ, ਗੁਰੂ ਦਾਤੇ ਅੱਗੇ ਅਰਦਾਸ, ਬੇਨਤੀ ਕਰੋ ਕਿ (ਦਰਸ਼ਨ ਸਿੰਘ ਘਣਕਸ) ਨੂੰ ਰੱਬ ਜੀ ਵਾਪਸ ਸੱਦ ਲੈਣ, ਤਾਂ ਕਿ ਸਿਖ-ਮਾਰਗ ਤੇ ਗੁਰਚਰਨ ਬਰਾਰ ਹੀ ਨਜਰ ਆਵੇ। ਹੋ ਸੱਕਦਾ ਤੂਹਾਡੀ ਬੇਨਤੀ ਗੁਰੂ ਦਾਤੇ ਦੇ ਦਫਤੱਰ ਵਿੱਚ ਜਲਦੀ ਮੱਨਜੂਰ ਵਿੱਚ ਹੋ ਜਾਵੇ।

ਮੈ ਅਪਣੀ ਘਰ ਵਾਲੀ ਨੂੰ ਵੀ ਕਈ ਵਾਰ ਇਹ ਕਹਿੰਦਾ ਰਹਿਦਾਂ ਹਾਂ, ਕਿ ਤੂੰ ਅਰਦਾਸ ਜੋਦੜੀ ਕਰਿਆ ਕਰ, ਹੇ ਅਕਾਲਪੁਰਖ ਦਰਸ਼ਨ ਸਿੰਘ ਹੋਣਾ ਨੂੰ ਹੁਣ ਚੁਕ ਲਉ ਬਹੁਤ ਹੋ ਚੁਕੀ ਹੈ। ਮੱਨਦੀਪ ਸਿੰਘ ਜੀ, ਬੂਡੇ ਵੇਲੇ ਸਾਰੇ ਲੋਕ ਹੀ ਬੁੜਿਆਂ ਤੋਂ ਤੰਗ ਆ ਜਾਂਦੇ ਹਨ, ਇਹ ਤੂਹਾਡਾ ਕਸੂਰ ਨਹੀ ਹੈ।

ਮੇਰੀਆਂ ਗੱਲਾਂ ਆਜੀਬ ਕਿਸਮ ਦੀਆਂ ਹਨ, ਕਿਉਕਿ ਅਸੀ ਸਾਰੇ ਹੀ ਅਜੀਬ ਕਿਸਮ ਦੇ ਹਾਂ, ਸਿਰਫ ਸਾਨੂੰ ਆਪਣੇ ਆਪ ਦੀ ਆਜੀਬਨੈਸ (Uniqueness) ਨੂੰ ਖੋਜਣ ਦੀ ਜਰੂਰੱਤ ਹੈ ਜੀ, ਜੂਵਾਨੀ ਵਿੱਚ ਜੋਸ ਹੂੰਦਾ ਹੈ, ਹੋਸ ਨਹੀ ਹੂੰਦੀ, ਜੀਵਨ ਦੇ Hard-bitten ਤਜੱਰਬੇ ਨਹੀ ਹੂੰਦੇ।

ਤੇਰਾ ਵੱਡਾ ਵੀਰ,

ਦਰਸ਼ਨ ਸਿੰਘ ਘਣਕਸ


(26/12/09)
ਚਰਨਜੀਤ ਸਿੰਘ ਬਰੈਂਮਪਟਨ

ਸਰਜੀਤ ਸਿੰਘ ਸੰਧੂ ਜੀ ਦੇ ਲੇਖ “ਭਾਈ ਸਾਹਿਬ ਸਿੰਘ ਅਤੇ ਗੁਰਬਾਣੀ ਦੇ ਕੁੱਝ ਸ਼ਬਦਾਂ ਦੇ ਅਰਥ” ਤੇ ਵੀਚਾਰ।

1. ਤੁਸੀ ਆਪਣੇ ਲੇਖ ਵਿੱਚ “ਜਪੁ” ਦੇ ਸ਼ਬਦਾਂ ਨੂੰ “ਸਲੋਕ” ਲਿਖਿਆ ਹੈ ਜਦ ਕਿ ਆਮ ਧਾਰਨਾ ਮੁਤਾਬਿਕ ਇਹਨਾਂ ਨੂੰ “ਪਉੜੀਆਂ” ਕਿਹਾ ਜਾਂਦਾ ਹੈ।

2. ਇਸ ਵਿੱਚ ਕੋਈ ਸ਼ੱਕ ਨਹੀਂ ਕਿ “ਸਲੋਕ” ਡੂੰਘੇ ਹੁੰਦੇ ਹਨ ਅਤੇ “ਪਉੜੀਆਂ”, “ਅਸ਼ਟਪਦੀਆਂ” ਜਾਂ “ਛੰਤ” ਸਲੋਕਾਂ ਨੂੰ ਖੋਲਦੇ ਹਨ। ਪਉੜੀਆਂ ਨਾਲੋਂ ਅਸ਼ਟਪਦੀਆਂ/ਛੰਤਾਂ ਵਿੱਚ ਜਿਆਦਾ ਖੁਲਾਸਾ ਹੂੰਦਾ ਹੈ।

3. ਇਸ ਵਿੱਚ ਵੀ ਕੋਈ ਸ਼ਕ ਨਹੀਂ ਕਿ “ਜਪੁ” ਦੇ ਸ਼ਬਦ ਬੜੇ ਡੂੰਘੇ ਹਨ। ਜੇ “ਜਪੁ” ਨੂੰ ਸਾਰੀ ਗੁਰਬਾਣੀ ਦੀ ਸਭ ਤੋਂ ਡੂੰਘੀ ਬਾਣੀ ਦਾ ਦਰਜਾ ਮਿਲ ਜਾਵੇ ਤੇ ਕੋਈ ਹੈਰਾਨੀ ਨਹੀਂ ਹੋਵੇਗੀ।

4. “ਜਪੁ” ਦੇ 38 ਸ਼ਬਦਾਂ ਤੋਂ ਪਹਿਲਾਂ ਨਾ ਤੇ “ਪਉੜੀਆਂ” ਲਿਖਿਆ ਹੈ ਅਤੇ ਨਾ ਹੀ “ਸਲੋਕ”।

5. ਜੇ ਗੁਰੂ “ਜਪੁ” ਦੇ ਅਖ਼ੀਰਲੇ ਸ਼ਬਦ ਤੋਂ ਪਹਿਲਾਂ “ਸਲੋਕ” ਲਿਖ ਸਕਦਾ ਹੈ ਤਾਂ 38 ਸ਼ਬਦਾਂ ਤੋਂ ਪਹਿਲਾਂ ਵੀ ਸਲੋਕ ਜਾਂ ਪਉੜੀਆਂ ਲਿਖ ਸਕਦਾ ਸੀ। ਜੇ ਨਹੀਂ ਲਿਖੀਆ ਤਾਂ ਜਰੂਰ ਕੋਈ ਕਾਰਨ ਹੋਵੇਗਾ।

6. ਜੇ “ਜਪੁ” ਦੇ 38 ਸ਼ਬਦਾਂ ਨੂੰ ਇਕੱਲਾ ਇਕੱਲਾ ਕਰ ਕੇ ਵੇਖੀਏ ਤੇ ਸਲੋਕ ਹੀ ਜਾਪਦੇ ਹਨ ਪਰ ਜੇ ਸਾਰੇ ਸ਼ਬਦਾਂ ਨੂੰ ਇਕੱਠੇ ਕਰ ਕੇ ਵੇਖੀਏ ਤਾਂ ਪਉੜੀਆਂ ਜਾਪਦੀਆਂ ਹਨ ਕਿਉਂਕਿ ਪਹਿਲੇ ਸ਼ਬਦ ਤੋਂ ਤੁੱਰ ਕੇ 38ਵੇਂ ਸ਼ਬਦ ਤੱਕ ਪਹੁੰਚਦਿਆਂ ਇੱਕ ਸਫ਼ਰ ਤੈਅ ਹੂੰਦਾ ਹੈ। ਇਹ ਸਫ਼ਰ ਨੀਵਾਣ ਤੋਂ ਉਚਾਈ ਵੱਲ ਹੈ। ਹੋ ਸਕਦਾ ਹੈ ਕਿ ਇਸੇ ਕਾਰਨ ਇਹਨਾਂ ਨੂੰ ਪਉੜੀਆਂ ਕਿਹਾ ਜਾਂਦਾ ਹੈ।

7. ਜਾਪਦਾ ਇਹ ਹੈ ਕਿ ਸਿੱਖਾਂ ਨੇ ਜੋ “ਜਪੁ” ਦੇ ਸ਼ਬਦਾਂ ਨੂੰ ਪਉੜੀਆਂ ਕਿਹਾ ਹੈ, ਇਹ ਉਸੇ ਸੰਦਰਭ ਵਿੱਚ ਨਹੀਂ ਕਿਹਾ, ਜਿਸ ਸੰਦਰਭ ਵਿੱਚ ਗੁਰੂਆਂ ਨੇ ਆਪਣੇ ਸ਼ਬਦਾਂ ਨੂੰ ਵਾਰਾਂ ਵਿੱਚ “ਪਉੜੀਆਂ” ਲਿਖਿਆ ਹੈ।

8. ਜੇ ਤੁਸੀ, ਲੰਮੇ ਸਮੇਂ ਤੋਂ ਚ਼ਲੀ ਆ ਰਹੀ ਲੋਕ ਧਾਰਨਾ ਨੂੰ ਛੱਡ ਕੇ, ਇਹਨਾਂ ਨੂੰ ਸਲੋਕ ਲਿਖਦੇ ਹੋ ਤਾਂ ਤੁਹਾਡਾ ਇਸ ਮੁਤੱਲਕ ਕੋਈ ਠੋਸ ਸਬੂਤ ਜਾਂ ਦਲੀਲ ਦੇਣਾ ਬਣਦਾ ਹੈ ਜੋ ਕਿ ਇਸ ਲੇਖ ਵਿੱਚ ਨਹੀਂ ਮਿਲਦਾ।

ਸ਼ਬਦ “ਤਾਮਿ” ਦੇ ਸੰਬੰਧ ਵਿਚ:

9. ਪ੍ਰੋ. ਸਾਹਿਬ ਸਿੰਘ ਜੀ ਨੇ “ਤਾਮਿ” ਦੇ ਅਰਥ “ਤਦੋਂ” ਕੀਤੇ ਹਨ ਅਤੇ ਤੁਸੀ “ਤਾਂਘ” ਜਾਂ “ਖਾਹਿਸ਼” ਕੀਤੇ ਹਨ।

10. ਤੁਹਾਡੇ ਵਲੋਂ quote ਕੀਤਾ ਗਿਆ ਸੰਬੰਧਤ ਸ਼ਬਦ ਹੈ:

ਦੁਖੁ ਦਾਰੂ ਸੁਖੁ ਰੋਗੁ ਭਇਆ ਜਾ ਸੁਖੁ ਤਾਮਿ ਨ ਹੋਈ ॥ ਤੂੰ ਕਰਤਾ ਕਰਣਾ ਮੈ ਨਾਹੀ ਜਾ ਹਉ ਕਰੀ ਨ ਹੋਈ ॥੧॥(469)

11. ਤੇਜਾ ਸਿੰਘ ਦੀ “ਨਿਰੁਕਤਕ ਪੰਜਾਬੀ-ਅੰਗ੍ਰੇਜ਼ੀ ਕੋਸ਼” ਵਿੱਚ ਤਾਮ ਸ਼ਬਦ ਦੇ ਅਰਥ Fault, Anger, Darkness, Defect, Anxiety, Distress,Trouble

ਕੀਤੇ ਹਨ।

12. ਤੇਜਾ ਸਿੰਘ ਦੇ ਕੀਤੇ ਅਰਥ ਜਿਆਦਾ ਠੀਕ ਲਗਦੇ ਹਨ ਕਿਉਂਕਿ ਇਹਨਾਂ ਨੂੰ ਵਰਤਿਆਂ ਗੁਰਬਾਣੀ ਦਾ ਸ਼ਬਦ ਬਹੁਤ ਸਪਸ਼ਟ ਹੋ ਜਾਂਦਾ ਹੈ। ਅਤੇ ਅਰਥ ਬਨਦੇ ਹਨ:

ਸੁਖ ਰੋਗ ਦੇ ਵਿੱਚ ਤਬਦੀਲ ਉਦੋਂ ਹੁੰਦਾ ਹੈ ਜਦੋਂ ਵਿਕਾਰ ਪੈਦਾ ਹੋ ਜਾਂਦੇ ਹਨ। ਪਰ ਜੇੜਾ ਸੁਖ “ਉਸ” ਤੋਂ ਮਿਲਦਾ ਹੈ, ਉਸ ਵਿੱਚ “ਤਾਮਿ” ਨਹੀਂ ਹੁੰਦਾ। ਜਾ ਸੁਖੁ ਤੋਂ ਬਾਅਦ ਕੋਮਾ ਲਾਵੋ ਅਤੇ ਫ਼ਿਰ ਪੜੋ ਤਾਮਿ ਨ ਹੋਈ।

13. ਪ੍ਰੋ. ਸਾਹਿਬ ਸਿੰਘ ਜੀ ਨੇ ਭਾਵੇਂ “ਤਾਮਿ” ਦੇ ਅਖ਼ਰੀ ਅਰਥ ਪੂਰੇ ਸ਼ਬਦ ਦੇ ਸੰਦਰਭ ਵਿੱਚ ਗਲਤ ਕੀਤੇ ਹਨ ਪਰ ਪੂਰੇ ਸ਼ਬਦ ਦਾ ਭਾਵ ਅਰਥ ਤੁਹਾਡੇ ਕੀਤੇ ਅਰਥਾਂ ਨਾਲੋਂ ਜਿਆਦਾ ਠੀਕ ਲਗਦਾ ਹੈ।

ਸ਼ਬਦ ‘ਗੈਲਿ”

14. ਤੁਹਾਡੇ ਵਲੋਂ quote ਕੀਤਾ ਗਿਆ ਸੰਬੰਧਤ ਸ਼ਬਦ ਹੈ:

ਆਸਾ ॥ ਰਹੁ ਰਹੁ ਰੀ ਬਹੁਰੀਆ ਘੂੰਘਟੁ ਜਿਨਿ ਕਾਢੈ ॥ ਅੰਤ ਕੀ ਬਾਰ ਲਹੈਗੀ ਨ ਆਢੈ ॥੧॥ ਰਹਾਉ ॥ ਘੂੰਘਟੁ ਕਾਢਿ ਗਈ ਤੇਰੀ ਆਗੈ ॥ ਉਨ ਕੀ ਗੈਲਿ ਤੋਹਿ ਜਿਨਿ ਲਾਗੈ ॥੧॥ ਘੂੰਘਟ ਕਾਢੇ ਕੀ ਇਹੈ ਬਡਾਈ ॥ ਦਿਨ ਦਸ ਪਾਂਚ ਬਹੂ ਭਲੇ ਆਈ ॥੨॥ ਘੂੰਘਟੁ ਤੇਰੋ ਤਉ ਪਰਿ ਸਾਚੈ ॥ ਹਰਿ ਗੁਨ ਗਾਇ ਕੂਦਹਿ ਅਰੁ ਨਾਚੈ ॥੩॥ ਕਹਤ ਕਬੀਰ ਬਹੂ ਤਬ ਜੀਤੈ ॥ ਹਰਿ ਗੁਨ ਗਾਵਤ ਜਨਮੁ ਬਿਤੀਤੈ ॥੪॥੧॥੩੪॥ {ਪੰਨਾ 484}

15. ਤੁਸੀ ਪ੍ਰੋ. ਸਾਹਿਬ ਸਿੰਘ ਜੀ ਦੇ ਅਤੇ ਮਨਮੋਹਨ ਸਿੰਘ ਜੀ ਦੇ ਅਰਥ ਲਿਖੇ ਹਨ। ਪਰ ਤੁਸੀ ਇਹ ਨਹੀਂ ਲਿਖਿਆ ਕਿ ਤੁਸੀ ਕਿਉਂ ਮਨਮੋਹਨ ਸਿੰਘ ਜੀ ਦੇ ਅਰਥ ਬੇਹਤਰ ਸਮਝਦੇ ਹੋ। ਕਿਰਪਾ ਕਰ ਕੇ ਥੋੜਾ ਵਿਸਤਾਰ ਨਾਲ ਦਸੋ।

16. ਕੀ ਕਾਰਨ ਹੈ ਕਿ ਤੁਸੀ ਇਸ ਸ਼ਬਦ ਨੂੰ ਵੀ “ਸਲੋਕ” ਲਿਖਿਆ ਹੈ?

ਸ਼ਬਦ ਪੰਚ ਜਪੁ ਵਿੱਚ.

17. ਤੁਹਾਡੇ ਵਲੋਂ quote ਕੀਤਾ ਗਿਆ ਸੰਬੰਧਤ ਸ਼ਬਦ:

ਪੰਚ ਪਰਵਾਣ ਪੰਚ ਪਰਧਾਨੁ ॥ ਪੰਚੇ ਪਾਵਹਿ ਦਰਗਹਿ ਮਾਨੁ ॥ ਪੰਚੇ ਸੋਹਹਿ ਦਰਿ ਰਾਜਾਨੁ ਪੰਚਾ ਕਾ ਗੁਰੁ ਏਕੁ ਧਿਆਨੁ ॥ (3)

ਅਤੇ

ਕਰਮੀ ਕਰਮੀ ਹੋਇ ਵੀਚਾਰੁ ॥ ਸਚਾ ਆਪਿ ਸਚਾ ਦਰਬਾਰੁ ॥ ਤਿਥੈ ਸੋਹਨਿ ਪੰਚ ਪਰਵਾਣੁ ਨਦਰੀ ਕਰਮਿ ਪਵੈ ਨੀਸਾਣੁ ॥ (7)

18. ਜੋ ਤੁਸੀ ਅਰਥ ਕੀਤੇ ਹਨ, ਉਹ ਇੱਕ ਕਿਸਮ ਦੀ variation ਹੈ। ਕੋਈ marked difference ਨਹੀਂ ਹੈ। ਜੇ ਤੁਸੀ ਠੀਕ ਵੀ ਹੋਵੋ ਤਾਂ ਵੀ ਇਹ ਸਾਬਿਤ ਨਹੀਂ ਹੁੰਦਾ ਕਿ ਪ੍ਰੋ. ਸਾਹਿਬ ਸਿੰਘ ਜੀ ਦੇ ਕੀਤੇ ਅਰਥ ਗਲਤ ਹਨ।

19. 35ਵੀ ਪਉੜੀ, ਪੇਜ 7, ਦੀ ਉਪਰ ਲੀਖੀ ਪੰਗਤੀ ਦੇ ਜੋ ਅਰਥ ਮੈਨੂੰ ਸਮਝ ਆਏ ਹਨ, ਉਹ ਇਸ ਪ੍ਰਕਾਰ ਹਨ: ਸਾਡੇ ਕਰਮ ਸਾਨੂੰ ਤਿਆਰ ਕਰਦੇ ਹਨ ਕਿ ਅਸੀ ਉਸ ਦੀ ਰਹਿਮਤ ਦੇ ਪਾਤਰ ਬਣ ਸਕੀਏ। ਪਰ ਅਖੀਰਲਾ ਫ਼ੈਸਲਾ ਉਸ ਦਾ ਹੈ। ਜਿਸ ਤੇ ਉਸ ਦੀ ਰਹਿਮਤ ਹੂੰਦੀ ਹੈ, ਉਸ ਦੀ ਘਾਲਣਾ ਥਾਂਈ ਪੈਂਦੀ ਹੈ।

(Our deeds prepare us for HIS grace.)

ਸ਼ਬਦ ਤਿਨਿ ਗੁਰਬਾਣੀ ਵਿੱਚ

20. ਤੁਹਾਡੇ ਵਲੋਂ quote ਕੀਤਾ ਗਿਆ ਸੰਬੰਧਤ ਸ਼ਬਦ:

ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ ॥ ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣੁ ॥

21. ਮਾਈ ਲਫ਼ਜ ਗੁਰਬਾਣੀ ਵਿੱਚ ਜਿਥੇ ਮਾਇਆ ਦਾ ਪ੍ਰਤੀਕ ਹੈ, ਉਥੇ ਮੱਤ ਦਾ ਵੀ ਪ੍ਰਤੀਕ ਹੈ। ਵੇਖੋ:

ਕਵਨ ਗੁਨ ਪ੍ਰਾਨਪਤਿ ਮਿਲਉ ਮੇਰੀ ਮਾਈ (204)

ਮੱਤ ਚੰਗੀ ਬੁਰੀ ਦੋਨੋਂ ਪ੍ਰਕਾਰ ਦੀ ਹੋ ਸਕਦੀ ਹੈ ਪਰ ਪ੍ਰਕਰਣ ਦੇ ਹਿਸਾਬ ਨਾਲ “ਜਪੁ” ਦੀ ਉਪਰਲੀ ਪੰਗਤੀ ਵਿੱਚ ਇਹ ਚੰਗੇ ਰੂਪ ਦਾ ਪ੍ਰਤੀਕ ਹੈ।

22. ਮੇਰੀ ਸਮਝ ਮੁਤਾਬਿਕ “ਜਪੁ” ਦੀ ਉਪਰਲੀ ਪੰਗਤੀ ਦੇ ਅਰਥ ਹਨ:

ਜਿਸ ਗਿਆਨ ਨੇ ਚੰਗੀ ਮੱਤ ਨੂੰ ਜਨਮ ਦਿੱਤਾ, ਉਹੀ ਪਰਵਾਨ ਹੈ ਨਹੀਂ ਤੇ ਦੁਨਿਆ ਦੇ ਝਮੇਲਿਆਂ (ਸਂਸਾਰੀ, ਭੰਡਾਰੀ, ਦੀਬਾਣ) ਵਿੱਚ ਖੱਚਤ ਹੋ ਗਿਆ।

23. ਇਸੇ ਨਾਲ ਮਿਲਦਾ ਸ਼ਬਦ ਹੈ:

ਸਬਦੁ ਗੁਰੂ ਸੁਰਤਿ ਧੁਨਿ ਚੇਲਾ (943)

ਸ਼ਬਦ ਮੂਲਿਆ ਆਦਿ ਗੁਰੂ ਗਰੰਥ ਸਾਹਿਬ ਵਿੱਚ।

24. ਤੁਹਾਡੇ ਵਲੋਂ quote ਕੀਤਾ ਗਿਆ ਸੰਬੰਧਤ ਸ਼ਬਦ:

ਨਾਲਿ ਕਿਰਾੜਾ ਦੋਸਤੀ ਕੂੜੈ ਕੂੜੀ ਪਾਇ ॥ ਮਰਣੁ ਨ ਜਾਪੈ ਮੂਲਿਆ ਆਵੈ ਕਿਤੈ ਥਾਇ ॥੨੧॥ (1412)

25. ਤੁਸੀ ਲਿਖਿਆ ਹੈ:

ਸਾਹਿਬ ਸਿੰਘ {-} ਨੇ ਹੇਠ ਦਿੱਤੇ ਸਲੋਕ ਦੇ ਅਰਥ ਕਰਨ ਤੋਂ ਪਹਿਲਾ ਕਿਸੇ ਮੂਲੇ ਨਾਉਂ ਦੇ ਵਿਅਕਤੀ ਬਾਰੇ ਕਹਾਣੀਆਂ ਪਾਈਆਂ ਹਨ। ਜਿਨਾਂ ਦੀ ਕੋਈ ਲੋੜ ਨਹੀਂ ਜਾਪਦੀ।

26. ਮੈਨੂੰ ਇਹ ਕਹਾਣੀ gurugranthdarpan.com ਤੇ ਪੜ੍ਹਨ ਨੂੰ ਨਹੀਂ ਮਿਲੀ। ਜੋ ਮਿਲਿਆ ਹੈ, ਉਹ ਹੇਠਾਂ ਪੇਸਟ ਕਰ ਹਿਹਾ ਹਾਂ।

ਪਦ ਅਰਥ:- ਕਿਰਾੜਾ—ਮਾਇਆ ਦੇ ਮੋਹ ਵਿੱਚ ਫਸਿਆ ਹੋਇਆ ਮਨੁ ‘ਖ, ਹਰ ਵੇਲੇ ਮਾਇਆ ਦੀਆਂ ਗਿਣਤੀਆਂ ਗਿਣਨ ਵਾਲਾ ਮਨੁ ‘ਖ। ਦੋਸਤੀ—ਮਿ ‘ਤ੍ਰਤਾ। ਕੂੜੈ—ਕੂੜ ਦੇ ਕਾਰਨ, ਮਾਇਆ ਦੇ ਮੋਹ ਦੇ ਕਾਰਨ। ਪਾਇ—ਪਾਂਇਆਂ, (ਦੋਸਤੀ ਦੀ) ਪਾਂਇਆਂ। ਕੂੜੀ—ਜਿਸ ਉਤੇ ਇਤਬਾਰ ਨਾਹ ਹੋ ਸਕੇ। ਨ ਜਾਪੈ— (ਇਹ ਗ ‘ਲ) ਸੁਝਦੀ ਹੀ ਨਹੀਂ। ਕਿਤੈ ਥਾਂਇ—ਕਿਸੇ ਭੀ ਥਾਂ ਤੇ। ਆਵੈ—ਆ ਜਾਂਦੀ ਹੈ। ਮਰਣੁ—ਮੌਤ। ੨੧।

ਅਰਥ:- ਹੇ ਭਾਈ! ਜੇ ਹਰ ਵੇਲੇ ਮਾਇਆ ਦੀਆਂ ਗਿਣਤੀਆਂ ਗਿਣਨ ਵਾਲੇ ਮਨੁਖ ਨਾਲ ਦੋਸਤੀ ਬਣਾਈ ਜਾਏ, (ਤਾਂ ਉਸ ਕਿਰਾੜ ਦੇ ਅੰਦਰਲੇ) ਮਾਇਆ ਦੇ ਮੋਹ ਦੇ ਕਾਰਨ (ਉਸ ਦੀ ਦੋਸਤੀ ਦੀ) ਪਾਂਇਆਂ ਭੀ ਇਤਬਾਰ-ਜੋਗ ਨਹੀਂ ਹੁੰਦੀ। ਹੇ ਮੂਲਿਆ! (ਮਾਇਆ ਦੇ ਮੋਹ ਵਿੱਚ ਫਸਿਆ ਹੋਇਆ ਮਨੁ ਖ ਸਦਾ ਮੌਤ ਤੋਂ ਬਚੇ ਰਹਿਣ ਦੇ ਉਪਰਾਲੇ ਕਰਦਾ ਰਹਿੰਦਾ ਹੈ, ਪਰ ਉਸ ਨੂੰ ਇਹ ਗਲ) ਸੁੱਝਦੀ ਹੀ ਨਹੀਂ ਕਿ ਮੌਤ ਕਿਸੇ ਭੀ ਥਾਂ ਤੇ (ਕਿਸੇ ਭੀ ਵੇਲੇ) ਆ ਸਕਦੀ ਹੈ

27. ਮੈਨੂੰ ਤੁਹਾਡੇ ਅਤੇ ਪ੍ਰੋ. ਸਾਹਿਬ ਸਿੰਘ ਦੇ ਅਰਥਾਂ ਵਿੱਚ ਕੋਈ ਅੰਤਰ ਨਜਰ ਨਹੀਂ ਆਉਂਦਾ।

28. ਮੇਰੀ ਸਮਝ ਮੁਤਾਬਿਕ ਅਰਥ ਇਹ ਹਨ:

ਜੋ ਲੋਕ ਕੂੜ ਦਾ ਵਪਾਰ ਕਰਦੇ ਹਨ, ਉਹ ਕੂੜ ਦਾ ਹੀ ਲਾਹਾ ਖੱਟਦੇ ਹਨ ਅਤੇ ਇਹ ਕਰਦਿਆਂ ਉਹ ਆਪਣਾ ਮੂਲ (ਜੀਵਨ) ਹੀ ਜਾਇਆ ਕਰ ਲੈਂਦੇ ਹਨ।

29. ਇਸ ਦੇ ਨਾਲ ਮਿਲਦੇ ਸ਼ਬਦ ਵੇਖੋ।

ਪ੍ਰਾਣੀ ਤੂੰ ਆਇਆ ਲਾਹਾ ਲੈਣਿ ॥ ਲਗਾ ਕਿਤੁ ਕੁਫਕੜੇ ਸਭ ਮੁਕਦੀ ਚਲੀ ਰੈਣਿ ॥੧॥ (43)

ਗੁਰਮੁਖਿ ਲਾਹਾ ਲੈ ਗਏ ਮਨਮੁਖ ਚਲੇ ਮੂਲੁ ਗਵਾਇ ਜੀਉ (74)

ਮਨਮੁਖ ਮੂਲੁ ਗਵਾਵਹਿ ਲਾਭੁ ਮਾਗਹਿ ਲਾਹਾ ਲਾਭੁ ਕਿਦੂ ਹੋਈ ॥ ਜਮਕਾਲੁ ਸਦਾ ਹੈ ਸਿਰ ਊਪਰਿ ਦੂਜੈ ਭਾਇ ਪਤਿ ਖੋਈ(1131)

ਹਰਿ ਮੰਦਰੁ ਏਹੁ ਸਰੀਰੁ ਹੈ ਗਿਆਨਿ ਰਤਨਿ ਪਰਗਟੁ ਹੋਇ ॥ ਮਨਮੁਖ ਮੂਲੁ ਨ ਜਾਣਨੀ ਮਾਣਸਿ ਹਰਿ ਮੰਦਰੁ ਨ ਹੋਇ(1346)

ਸਬਦ ਅੰਮ੍ਰਿਤੁ ਅਤੇ ਸਾਹਿਬ ਸਿੰਘ ਦੇ ਜਪੁ ਦੇ ਸਲੋਕ ੩੮ ਦੇ ਅਰਥ।

30. ਇਸ ਵਿੱਚ ਵੀ ਮੈਨੂੰ ਤੁਹਾਡੇ ਅਰਥ ਪ੍ਰੋ. ਸਾਹਿਬ ਸਿੰਘ ਜੀ ਤੋਂ ਕੋਈ ਵੱਖਰੇ ਨਜਰ ਨਹੀਂ ਆਏ। ਜੇ ਕੋਈ small variation ਸਿੱਧ ਵੀ ਹੋ ਜਾਵੇ ਤਾਂ ਵੀ ਉਸ ਨਾਲ ਪ੍ਰੋ. ਸਾਹਿਬ ਸਿੰਘ ਜੀ ਗਲਤ ਨਹੀਂ ਸਿੱਧ ਹੁੰਦੇ।

ਚਰਨਜੀਤ ਸਿੰਘ

ਬਰੈਂਮਪਟਨ


(26/12/09)
ਹਰਿੰਦਰ ਪਾਲ ਸਿੰਘ ਬਰਾੜ

Sat Siri Akal,
I opened the web site after so many days as I was busy and away from home. Every one is writing against each other to prove who is right or wrong. The blame game is on full extent. There is nothing to learn except first page. Baldev Singh Ji, I am not against any one or any cast or profession. In Canada, everyone is treated equally as human being, it does not matter you are professor, doctor or engineer or driver. If you are thinking money wise, some times taxi or truck driver ,makes more money than other profession and it is by clean ways. The wisdom does not come by only status or qualification but education helps in more knowledge. I saw some people making good decisions even they did not get chance to go to school. Same thing applies in Sikhism. Some people practice sikhism more than highly educated people. But if highly educated people practices, it has more influence on other people as they have different ways to teach it. To me, teach Sikhi to yourself than others. Trust Waheguru to correct other people's mistakes or at least you are trying to correct yourself.
Sat Siri Akal Again,
Harinder Pal Singh Brar


(ਨੋਟ ਨੰ: 1:- ਪਿਛਲੇ ਹਫਤੇ ਦਿੱਤੀ ਜਾਣਕਾਰੀ ਅਨੁਸਾਰ ਅੱਜ 26 ਦਸੰਬਰ 2009 ਨੂੰ ਪ੍ਰੋ: ਤਰਲੋਚਨ ਸਿੰਘ ਜੀ ਦੇ ਲੇਖ ਹਟਾ ਦਿੱਤੇ ਗਏ ਹਨ। ਡਾ: ਭਗਵੰਤ ਸਿੰਘ ਸੰਧੂ ਜੀ ਦੇ ਦੋ ਲੇਖ ਜੋ ਪੜ੍ਹਚੋਲ ਵਿੱਚ ਲਿਖੇ ਗਏ ਸਨ ਉਹ ਨਹੀਂ ਹਟਾਏ ਅਤੇ ਨਾ ਹੀ ਹਟਾਏ ਜਾਣਗੇ ਜਿਤਨਾ ਚਿਰ ਉਹ ਆਪ ਨਹੀਂ ਕਹਿੰਦਾ। ਪਰ ਹੁਣ ਸਮੱਸਿਆ ਇਹ ਹੈ ਕਿ ਜੇ ਕਰ ਕੋਈ ਨਵਾਂ ਪਾਠਕ ਆਵੇ ਅਤੇ ਉਹ ਇਹ ਲੇਖ ਪੜ੍ਹੇ ਤਾਂ ਉਹ ਕੀ ਅੰਦਾਜਾ ਲਾਵੇਗਾ ਕਿ ਤਰਲੋਚਨ ਸਿੰਘ ਕੌਣ ਹੈ ਅਤੇ ਉਸ ਨੇ ਕੀ ਕੁੱਝ ਲਿਖਿਆ ਸੀ? ਕੀ ਇਸ ਦਾ ਨਾਮ ਕੱਟ ਕੇ ਇੱਕ ਵਿਗਿਆਨੀ ਜਾਂ ਕੁੱਝ ਹੋਰ ਜੋ ਵੀ ਢੁਕਵਾਂ ਹੋਵੇ ਕਰ ਦਿੱਤਾ ਜਾਵੇ ਜਾਂ ਕਿ ਇਸੇ ਤਰ੍ਹਾਂ ਰਹਿਣ ਦਿੱਤਾ ਜਾਵੇ? ਇਸ ਬਾਰੇ ਜੇ ਕਰ ਕੋਈ ਨਿਰਪੱਖਤਾ ਨਾਲ ਚੰਗਾ ਸੁਝਾਓ ਦੇ ਸਕਦਾ ਹੋਵੇ ਤਾਂ ਸਾਨੂੰ ਦੱਸੇ-ਸੰਪਾਦਕ)

(ਨੋਟ ਨੰ: 2:- ਸਤਕੁਲਤਾਰ ਸਿੰਘ ਜੀ ਤੁਹਾਡੀਆਂ ਬਹੁਤ ਸਾਰੀਆਂ ਗੱਲਾਂ ਦੇ ਜਵਾਬ ਤੱਤ ਗੁਰਮਤਿ ਵਾਲਿਆਂ ਨੇ ਆਪਣੇ ਲੇਖ ਵਿੱਚ ਦੇ ਦਿੱਤੇ ਹਨ। ਕਿਰਪਾ ਕਰਕੇ ਉਸ ਨੂੰ ਚੰਗੀ ਤਰ੍ਹਾਂ ਪੜ੍ਹ ਲਓ। ਭਗਤ ਬਾਣੀ ਜਾਂ ਭੱਟਾਂ ਦੀ ਬਾਣੀ ਦੇ ਵਿਰੁੱਧ ਨਾ ਤਾਂ ਕਦੀ ‘ਸਿੱਖ ਮਾਰਗ’ ਤੇ ਛਪਿਆ ਹੈ ਅਤੇ ਨਾ ਹੀ ਕਦੀ ਛਪੇਗਾ। ਜੇ ਕਰ ਸਪੋਕਸਮੈਨ ਵਿੱਚ ਇਸ ਬਾਰੇ ਕਦੀ ਕੁੱਝ ਛਪਿਆ ਹੈ ਤਾਂ ਕਿਸੇ ਇੱਕ ਵੀ ਸਿੱਖ ਨੇ ਪਰੋੜਤਾ ਨਹੀਂ ਕੀਤੀ ਵਿਰੋਧਤਾ ਹੀ ਕੀਤੀ ਹੈ। ਸ਼ਾਜਿਸੀ ਉਹ ਨਹੀਂ ਜੋ ਦਸਮ ਗ੍ਰੰਥ ਅਤੇ ਰਾਗਮਾਲਾ ਦੀ ਵਿਰੋਧਤਾ ਕਰਦੇ ਹਨ ਸਗੋਂ ਉਹ ਲੋਕ ਹਨ ਜੋ ਇਹਨਾ ਨੂੰ ਗੁਰਬਾਣੀ ਦਾ ਦਰਜ਼ਾ ਦਿੰਦੇ ਹਨ। ਸੌ ਪਰਸਿੰਟ ਇਸ ਤਰ੍ਹਾਂ ਦੇ ਲੋਕ ਡੇਰਿਆਂ ਨਾਲ ਸੰਬੰਧਿਤ ਹਨ। ਇਹ ਲੋਕ ਦੇਖਣ ਪਾਖਣ ਨੂੰ ਸਿੱਖ ਲਗਦੇ ਹਨ ਪਰ ਹੈਣ ਨਿਰੇ ਦਾੜੀਆਂ ਵਾਲੇ ਬ੍ਰਾਹਮਣ। ਇਹ ਸਿੱਖੀ ਲਈ ਦਿੱਲੀ ਦੇ ਬ੍ਰਾਂਹਮਣਾ ਨਾਲੋਂ ਕਿਤੇ ਜ਼ਿਆਦਾ ਖਤਰਨਾਕ ਹਨ। ਇਸ ਤਰ੍ਹਾਂ ਦੇ ਬ੍ਰਾਹਮਣ ਦੀ ਭਰਮਾਰ ਹਰ ਜਗਾ ਦੇਖਣ ਨੂੰ ਮਿਲ ਜਾਂਦੀ ਹੈ ਇਹ ਤਖਤਾਂ ਤੇ ਅਤੇ ਹੋਰ ਦੇਸ਼ ਬਿਦੇਸ਼ ਦੀਆਂ ਗੁਰਦੁਆਰਿਆਂ ਦੀਆਂ ਕਮੇਟੀਆਂ ਵਿੱਚ ਵੀ ਕਾਫੀ ਬੈਠੇ ਹਨ ਅਤੇ ਪ੍ਰਚਾਰਕਾਂ ਦੇ ਰੂਪ ਵਿੱਚ ਵੀ ਵਿਚਰ ਰਹੇ ਹਨ। ਸੋ ਕਿਰਪਾ ਕਰੇ ਹੋਰ ਚਿੱਠੀ ਲਿਖਣ ਲਈ ਸਮਾ ਨਾ ਜਾਇਆ ਕਰਨਾ ਜੀ-ਸੰਪਾਦਕ)


(26/12/09)
ਦਲਜੀਤ ਸਿੰਘ ਹੋਠੀ

ਸਰਦਾਰ ਮੱਖਣ ਸਿੰਘ ਜੀ ਤੇ ਸਿੱਖ ਮਾਰਗ ਦੇ ਪਾਠਕਾ ਨੂੰ ਗੁਰੁ ਫ਼ਤਹਿ
ਗੁਰੂ ਨਾਨਕ ਸਾਹਿਬ ਜੀ ਨੇ ਪਖੰਡ ਵਿਰੁਧ ਜੋਰਦਾਰ ਅਵਾਜ ਪੈਦਾ ਕੀਤੀ। ਗੁਰਬਾਣੀ ਦੇ ਉਪਦੇਸ਼ਾ ਰਾਹੀ ਬ੍ਰਾਹਮਣੀ ਕਰਮ ਕਾਂਢਾ ਨੂੰ ਜੜ੍ਹੋ ਪੁੱਟ ਸੁਟਿਆ। ਸਮਾਂ ਹੋਲੀ –ਹੋਲੀ ਆਪਣੀ ਚਾਲੇ ਚੱਲਦਾ ਗਿਆ। ਗੁਰਬਾਣੀ ਦੇ ਉਪਦੇਸ਼ ਤੋ ਸਿੱਖ ਦੂਰ ਹੁੰਦੇ ਗਏ। ਤੇ ਹੋਲੀ ਹੋਲੀ ਸਿੱਖੀ ਨੂੰ ਬ੍ਰਾਹਮਣੀ ਰੰਗ ਚੜ੍ਹਦਾ ਗਿਆ! ਕਈ ਮਹਾਜ਼ਨ, ਕੈਲਗਿਰੀ ਤੇ ਹੋਰ ਪਤਾ ਨਹੀ ਕਿਨੇ ਕੁ ਜਣੇ ਇਸ ਰੰਗ ਵਿੱਚ ਰੰਗੇ ਗਏ। ਇਹ ਲੋਕੀ ਗੁਰੂ ਗ੍ਰੰਥ ਸਾਹਿਬ ਜੀ ਨਾਲੋ ਗਰੁੜ ਪੁਰਾਣ ਤੇ ਵਧੇਰੇ ਵਿਸ਼ਵਾਸ਼ ਰੱਖਦੇ ਹਨ। ਗਰੁੜ ਪੁਰਾਣ ਦੀ ਲਿੱਖਤ ਅਨੁਸਾਰ ਬੰਦਾ ਮਰਨ ਤੋ ਵਾਅਦ ਨਰਕ ਜਾਂ ਸੁਰਗ ਵਿੱਚ ਜਾਦਾਂ ਹੈ। ਗੁਰੁ ਨਾਨਕ ਸਾਹਿਬ ਜੀ ਨੇ ਗੁਰਬਾਣੀ ਦੀ ਰੋਸ਼ਨੀ ਵਿੱਚ ਚਾਨਣ ਕੀਤਾ ਨੇ ਅਗਿਆਨਤਾਂ ਦੇ ਅੱਨੇ ਖੂਹ ਵਿੱਚੋ ਡਿਗਣੋ ਬਚਾਇਆ। ਪਰ ਅਫਸੋਸ! ਸਿੱਖ ਕੌਮ ਕੰਪਿਉਟਰ ਦੇ ਯੁਗ ਵਿੱਚ ਵੀ ਅਗਿਆਨਤਾਂ ਦੇ ਹਨੇਰੇ ਵਿੱਚ ਹੀ ਭਟਕ ਰਹੀ ਹੈ ਤੇ ਗੁਰਬਾਣੀ ਦੇ ਸ਼ਬਦਾ ਦਾ ਅਨੱਰਥ ਕਰ ਰਹੀ ਹੈ। ਗੁਰਬਾਣੀ ਦਾ ਪਾਵਨ ਸ਼ਬਦ ਹੈ ਅੰਮ੍ਰਿਤ ਸਰੁ ਸਤਿਗੁਰੁ ਸਤਿਵਾਦੀ ਜਿਤੁ ਨਾਤੈ ਕਊਆ ਹੰਸੁ ਹੋਹੈ {ਪੰਨਾ 492-493} ਪਰ ਮਹਾਜ਼ਨ, ਕੈਲਗਿਰੀ ਦੀ ਸੋਚ ਮੁਤਾਬਕ ਕਾਲੇ ਕਾਂ ਹੰਸ ਬਣਨੇ ਹੀ ਹਨ ਕਿਉਕਿ ਇਹਨਾ ਨੇ ਗੁਰਬਾਣੀ ਨੂੰ ਬ੍ਰਹਾਮਣੀ ਸਮਝ ਮੁਤਾਬਕ ਪੜ੍ਹਨਾ ਹੈ। ਅਜਿਹੇ ਵਿਚਾਰਾਂ ਵਾਲੇ ਲੋਕ ਜਾਂ ਗੁਰਬਾਣੀ ਤੋ ਅਨਜਾਣ ਹਨ ਜਾਂ ਬਿੱਪਰ ਸੋਚ ਦੇ ਪ੍ਰਚਾਰਕ। ਗੁਰੁ ਨਾਨਕ ਸਾਹਿਬ ਜੀ ਨੇ ਜਦੋ ਜੰਝੂ ਪਾਉਣ ਤੋ ਇਨਕਾਰ ਕੀਤਾ ਸੀ ਉਸ ਵੇਲੇ ਤੋ ਪ੍ਰੋਹਤ ਸਿੱਖੀ ਸਿਧਾਂਤ ਦਾ ਪੱਕਾ ਵੈਰੀ ਬਣ ਚੁੱਕਾ ਸੀ। ਹੁਣ ਤਾਂ ਹਿੰਦੂ ਧਰਮ ਗ੍ਰੰਥਾਂ ਦਾ ਮਿਥਿਹਾਸ ਹੀ ਗੁਰਮਤ ਦਾ ਹਿਸਾ ਬਣ ਚੁੱਕਾ ਹੈ। ਮਹਾਜਨ, ਕੈਲਗਿਰੀ ਦੀ ਸੋਚ ਵਾਲੇ ਲੋਕਾ ਕਰਕੇ ਹੀ ਦਸਮ ਗ੍ਰੰਥ ਤੇ ਮਨ ਘੜਤ ਬਿਨਾ ਸਿਰ ਪੈਰ ਦੇ ਕਰਾਮਾਤੀ ਸਾਖੀਆਂ ਹੋਂਦ ਵਿੱਚ ਆਈਆਂ। ਇਹਨਾ ਲੋਕਾ ਨੇ ਗੁਰੁ ਨਾਨਕ ਸਾਹਿਬ ਜੀ ਨੂੰ ਜਾਦੂਗਰ ਬਣਾ ਦਿੱਤਾ। ਕਿਤੇ ਰੀਠੇ ਮਿੰਠੇ ਹੁੰਦੇ, ਕਿਤੇ ਗੁਰੁ ਨਾਨਕ ਸਾਹਿਬ ਬੇਈ ਵਿੱਚੋ ਤਿੰਨਾਂ ਦਿਨਾ ਵਾਅਦ ਨਿੱਕਲੇ ਕਿਤੇ ਸੱਪ ਨੇ ਛਾਂ ਕੀਤੀ ਕਿਤੇ ਪੰਜਾਂ ਲਾ ਕੇ ਪਹਾੜ ਰੋਕ ਦਿੱਤਾ ਕਿਤੇ ਉਡਾ ਕੇ ਅਕਾਸ਼ ਵਿੱਚ ਲੈ ਗਏ। ਮਹਾਜਨ ਕੈਲਗਿਰੀ ਦੀ ਸੋਚ ਵਰਗੇ ਲੋਕਾ ਵਲੋ ਪ੍ਰਚੱਲਤ ਕੀਤੇ ਭੇਖਾਂ ਵਾਲੇ ਸਾਧ ਭਾਵੇ ਮੰਗਤੇ ਹੋਣ ਜਾਂ ਤਿਆਗੀ ਬਣ ਕੇ ਡੇਰੇ ਵਿੱਚ ਰਹਿੰਦੇ ਹੋਣ ਉਹ ਭਗਵਾਨ ਦਾ ਰੂਪ ਹੀ ਹਨ। ਇਹਨਾਂ ਦੀ ਸੋਚ ਨੇ ਸਿੱਖੀ ਸਿਧਾਂਤ ਦੇ ਜੜ੍ਹੀ ਤੇਲ ਦੇ ਕੇ ਰੱਖ ਦਿੱਤਾ। ਪਰ ਹੁਣ ਸਿੱਖੀ ਵਿੱਚ ਜਾਗਰਿਤੀ ਆਉਣੀ ਸ਼ੁਰੂ ਹੋ ਗਈ ਹੈ। ਧੰਨਵਾਦ ਦਲਜੀਤ ਸਿੰਘ ਹੋਠੀ ਰਾਚੈਸਟਰ ਨਿਊਯਾਰਕ ੫੮੫ ੬੯੮ ੦੧੪੬


(26/12/09)
ਤਰਲੋਚਨ ਸਿੰਘ (ਫਿਜਿਕਸ)

ਤਰਲੋਚਨ ਸਿੰਘ (ਫਿਜਿਕਸ)
09888169226
ਸਿੱਖ ਮਾਰਗ ਦੇ ਪਾਠਕ ਸਜਣੋ
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਿਹ॥
ਸਰਦਾਰ ਬਲਦੇਵ ਸਿੰਘ (ਫਿਰੋਜਪੁਰ) ਲਈ
ਸੰਸਾਰ ਵਿੱਚ ਸਭ ਕੁੱਝ ਮਿਲ ਜਾਂਦਾ ਹੈ
ਮਾਂ-ਪਿਓ ਨਹੀਂ ਮਿਲਦੇ
ਲੋਰੀਆਂ ਦੇਣ ਵਾਲੀਆਂ ਬਾਹਾਂ ਨਹੀਂ ਮਿਲਦੀਆਂ
ਦਿਲੋਂ ਪਿਆਰ ਕਰਨ ਵਾਲੇ ਦਿਲ ਨਹੀਂ ਮਿਲਦੇ
ਪਿਆਰ ਦੀਆਂ ਝਿੜਕਾਂ ਨਹੀਂ ਮਿਲਦੀਆਂ
ਜਦ ਪਿਓ ਦੀ ਛਾਇਆ ਉਠਦੀ ਹੈ
ਇਨਸਾਨ ਇਕਲਾ ਰਹਿ ਜਾਂਦਾ ਹੈ
ਪਰ ਮੇਰੇ ਵੀਰਾ
ਤੂੰ ਇਕਲਾ ਨਹੀਂ
ਅਸੀਂ ਤੇਰੇ ਨਾਲ ਹਾਂ
ਸਾਡੀ ਪਰਾਥਨਾ ਹੈ
ਵਾਹਿਗੁਰੂ ਜੀ ਨੂੰ
ਉਹ ਤੁਹਾਡੇ ਅੰਗ ਸੰਗ ਰਹਿਣ
ਤੁਸੀਂ ਕਦੇ ਵੀ ਇਕਲਾਪਨ ਨਾ ਮਹਿਸੂਸ ਕਰਨਾ
ਉਸ ਵਿਛੁੜੀ ਹੋਈ ਆਤਮਾ ਨੂੰ ਸ਼ਾਂਤੀ ਮਿਲੇ
ਮੇਰੀ ਪ੍ਰਾਥਨਾ ਹੈ
ਤੁਹਾਨੂੰ ਭਾਣ ਮੰਨਣ ਦਾ ਬਲ ਮਿਲੇ
ਇਹ ਦੁਆ ਹੈ ਸਾਡੀ
ਤਰਲੋਚਨ ਸਿੰਘ


(26/12/09)
ਗੁਰਮੀਤ ਸਿੰਘ ਕਾਦੀਆਨੀ

ਗੁਰੂ ਪਿਆਰਿਓ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ

ਜੇਹਾ ਕਿ ਆਪ ਜੀ ਭਲੀ ਭਾਂਤ ਜਾਣਦੇ ਹੋ ਕਿ ਸਿੰਘ ਸਾਹਿਬ ਪ੍ਰੋ.ਦਰਸ਼ਨ ਸਿੰਘ ਜੀ ਵਲੋਂ ਸੰਗਤਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਬਾਰੇ ਲਗਾਤਾਰ ਪ੍ਰੇਰਣਾ ਕੀਤੀ ਜਾ ਰਹੀ ਹੈ। ਪਰ ਬਾਦਲ ਦੇ ਤਨਖਾਹਦਾਰ ਜਥੇਦਾਰਾਂ ਨੇ ਪੰਥ ਵਿਰੋਧੀ ਸ਼ਕਤੀਆਂ ਦੇ ਦਬਾਅ ਤਹਿਤ ਉਹਨਾਂ ਨੂੰ ਤਨਖਾਹੀਆਂ ਕਰਾਰ ਦੇਣ ਦਾ ਆਡੰਬਰ ਕੀਤਾ ਹੈ। ਕਿਉਂਕਿ ਪ੍ਰੋ.ਦਰਸ਼ਨ ਸਿੰਘ ਜੀ ਨੇ ਦਸਮ ਗ੍ਰੰਥ ਵਿਚਲੀਆਂ ਗੁਰਮਤਿ ਵਿਰੋਧੀ ਰਚਨਾਵਾਂ (ਅਸ਼ਲੀਲ ਤ੍ਰਿਆ ਚਰਿਤਰ ਸਮੇਤ) ਬਾਰੇ ਸੱਚ ਬਿਆਨਦਿਆਂ ਇਸ ਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰਨ ਵਿਰੁੱਧ ਅਵਾਜ ਬੁਲੰਦ ਕੀਤੀ ਹੈ। ਇਸ ਉਦਮ ਬਦਲੇ ਸਿੱਖ ਪੰਥ ਵਲੋਂ ਸਤਿਕਾਰ ਦੇ ਹੱਕਦਾਰ ਪ੍ਰੋ.ਸਾਹਿਬ ਨੂੰ ਉਲਟਾ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਦੇ ਬੰਦ ਕਮਰਿਆਂ ਵਿੱਚ ਬੁਲਾ ਕੇ ਉਹਨਾਂ ਦੀ ਜਬਰੀ ਜੁਬਾਨਬੰਦੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਦਿਖਾਈ ਗਈ ਸਿਧਾਂਤਕ ਦ੍ਰਿੜਤਾ ਨੂੰ ਨਮਸਕਾਰ ਕਰਦਿਆਂ ਵੱਖ ਵੱਖ ਸਿੱਖ ਜਥੇਬੰਦੀਆਂ ਵਲੋਂ ਉਹਨਾਂ ਦਾ ਸਤਿਕਾਰ ਕਰਨ ਦੇ ਪ੍ਰੋਗਰਾਮ ਉਲੀਕੇ ਗਏ ਹਨ।

ਸਾਨੂੰ ਖੁਸ਼ੀ ਹੈ ਕਿ ਕਪੂਰਥਲਾ ਦੀਆਂ ਸੰਗਤਾਂ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਉਹਨਾਂ ਨੇ ਗੁਰਮਤਿ ਵਿਚਾਰਾਂ ਸਾਂਝੀਆਂ ਕਰਨ ਲਈ ਆਪਣੀ ਸਹਿਮਤੀ ਦੇ ਦਿੱਤੀ ਹੈ। ਮਿੱਥੇ ਗਏ ਪ੍ਰੋਗਰਾਮ ਅਨੁਸਾਰ ਸਿੰਘ ਸਾਹਿਬ ਪ੍ਰੋ.ਦਰਸ਼ਨ ਸਿੰਘ ਜੀ ਐਤਵਾਰ 27 ਦਸੰਬਰ ਨੂੰ ਸ਼ਾਮ 6 ਵਜੇ ਤੋਂ 8 ਵਜੇ ਤੱਕ ਰੇਲ ਕੋਚ ਫੈਕਟਰੀ ਕਪੂਰਥਲਾ ਵਿਖੇ ਗੁਰਮਤਿ ਵਿਚਾਰਾਂ ਨਾਲ ਨਿਹਾਲ ਕਰਨਗੇ। ਆਪ ਜੀ ਨੇ ਹਾਜਰੀ ਭਰ ਕੇ ਗੁਰਮਤਿ ਵਿਚਾਰਾਂ ਸ੍ਰਵਨ ਕਰਨ ਦੀ ਕ੍ਰਿਪਾਲਤਾ ਕਰਨੀ ਜੀ।

ਬੇਨਤੀ ਕਰਤਾ ,
ਸਮੂਹ ਸੰਗਤ ਕਪੂਰਥਲਾ


(25/12/09)
ਤੱਤ ਗੁਰਮਤਿ ਪਰਿਵਾਰ

PRESS NOTE (ਪ੍ਰੈਸ ਨੋਟ): ਤੱਤ ਗੁਰਮਤਿ ਪਰਿਵਾਰ ਵਲੋਂ
ਕਿਤਾਬ ਰਿਲੀਜ਼ ਸਮਾਗਮ

ਮੋਜੁਦਾ ਤੱਤ ਗੁਰਮਤਿ ਲਹਿਰ, ਨਾਨਕ ਫਲਸਫੇ ਨੂੰ ਇਸਦੇ ਸਰਲ ਅਤੇ ਸਪਸ਼ਟ ਰੂਪ ਵਿੱਚ ਸਾਮ੍ਹਣੇ ਲਿਆਉਣ ਲਈ ਸਮੇਂ ਸਮੇਂ ਕੀਤੇ ਜਾਂਦੇ ਜਤਨਾਂ ਦਾ ਇੱਕ ਪੜਾਅ ਹੈ। ਸਿੰਘ ਸਭਾ ਲਹਿਰ, ਮਿਸ਼ਨਰੀ ਲਹਿਰ ਇਸਦੇ ਪਹਿਲੇ ਪੜਾਵਾਂ ਵਿੱਚੋਂ ਇੱਕ ਸਨ। ਤੱਤ ਗੁਰਮਤਿ ਲਹਿਰ ਨਾਲ ਜੁੜੀਆਂ ਅਨੇਕਾਂ ਸੰਸਥਾਵਾਂ ਅਤੇ ਵਿਦਵਾਨ ਹਨ। ਜਿਨ੍ਹਾਂ ਵਿੱਚੋਂ ਜਿਆਦਾਤਰ ਸੰਸਥਾਵਾਂ ਅਤੇ ਵਿਦਵਾਨ ‘ਪੰਥ ਪ੍ਰਵਾਨਿਕਤਾ’,’ ਰਹਿਤ ਮਰਿਆਦਾ’ ਅਤੇ ‘ਪੁਰਾਤਨ ਮਾਨਤਾ’ ਆਦਿਕ ਕੱਚੀਆਂ ਦਲੀਲਾਂ ਦੇ ਕੇ ਪੂਰਾ ਸੱਚ ਪੇਸ਼ ਕਰਨ ਤੋਂ ਕੰਨੀ ਕਤਰਾ ਜਾਂਦੇ ਹਨ।
ਇਸੇ ਕਮੀ ਨੂੰ ਪੂਰਾ ਕਰਨ ਦੇ ਮਕਸਦ ਨਾਲ ‘ਤੱਤ ਗੁਰਮਤਿ ਪਰਿਵਾਰ’ ਨਾਂ ਦੇ ਮੰਚ ਦਾ ਗਠਨ ਕੀਤਾ ਗਿਆ। ਪਰਿਵਾਰ ਵਲੋਂ ਗੁਰਮਤਿ ਸਿਧਾਂਤਾਂ ਦੇ ਵਿਰੁਧ, ਕਿਸੇ ਵੀ ਗੱਲ ਨਾਲ ਸਮਝੋਤਾ ਨਾ ਕਰਨ ਦਾ ਸੰਕਲਪ ਲਿਆ ਗਿਆ ਹੈ। ਪਰਿਵਾਰ ਵਲੋਂ ਅੱਜ ਆਪਣੀ ਪਲੇਠੀ ਪੁਸਤਕ “ਵਾਪਸੀ ਦਾ ਸਫਰ” ਭਾਗ-1 ਕੋਮ ਰਾਹੀਂ ਮਨੁੱਖਤਾ ਸਾਮ੍ਹਣੇ ਗੁਰਦੁਆਰਾ ਹਰਿ ਚਰਣਕਮਲ ਸਾਹਿਬ, ਫੇਜ਼ 10, ਮੋਹਾਲੀ ਵਿਖੇ ਪੇਸ਼ ਕੀਤੀ ਜਾ ਰਹੀ ਹੈ।
ਇਸ ਕਿਤਾਬ ਵਿੱਚ ਕੁੱਝ ਐਸੇ ਅਣਛੋਹੇ ਵਿਸ਼ਿਆਂ ਨੂੰ ਵਿਚਾਰਿਆ ਗਿਆ ਹੈ, ਜਿਨ੍ਹਾਂ ਬਾਰੇ ਸਮਝਦੇ ਤਾਂ ਲਗਭਗ ਸਾਰੇ ਹੀ ਜਾਗਰੂਕ ਸਿੱਖ ਹਨ, ਪਰ ਉਨ੍ਹਾਂ ਬਾਰੇ ਚਰਚਾ ਕਰਨ ਤੋਂ ਅਨੇਕਾਂ ਕਾਰਨਾਂ ਕਰਕੇ, ਝਿਝਕਦੇ ਹਨ। ਪਰਿਵਾਰ ਆਸ ਕਰਦਾ ਹੈ ਕਿ ਇਸ ਕਿਤਾਬ ਵਿੱਚ ਉਠਾਏ ਗਏ ਨੁਕਤਿਆਂ ਬਾਰੇ ਜਾਗਰੂਕ ਸਿੱਖ ਬੜੇ ਠਰਮ੍ਹੇ ਅਤੇ ਸੁਹਿਰਦਤਾ ਨਾਲ ਵਿਚਾਰ ਕਰਨਗੇ, ਨਾਲ ਹੀ ਇਹ ਆਸ ਹੈ ਕਿ ਇਹ ਪੁਸਤਕ ਕੋਮ ਦੇ ਖੜੇ ਪਾਣੀਆਂ ਵਿੱਚ ਹਲਚੱਲ ਪੈਦਾ ਕਰੇਗੀ।
ਇਸ ਕਿਤਾਬ ਦੀ ਘੁੰਡ ਚੁਕਾਈ ਦੀ ਰਸਮ, ਸ੍ਰ ਰਾਜਿੰਦਰ ਸਿੰਘ ਜੀ ਖਾਲਸਾ ਪੰਚਾਇਤ, ਲੈਫ. ਕਰਨਲ (ਰਿਟਾ.) ਗੁਰਦੀਪ ਸਿੰਘ ਜੀ, ਸ੍ਰ ਕਿਰਪਾਲ ਸਿੰਘ ਜੀ ਬਠਿੰਡਾ, ਸ੍ਰ ਤਰਲੋਚਨ ਸਿੰਘ ਜੀ ਲੌਚ, ਪ੍ਰਿ. ਨਰਿੰਦਰ ਸਿੰਘ ਜੀ ਜੰਮੂ, ਸ੍ਰ ਰਵਿੰਦਰ ਸਿੰਘ ਜੀ ਪਿੰਜੋਰ, ਸ੍ਰ ਗੁਰਵਿੰਦਰ ਸਿੰਘ ਜੀ ਅਤੇ ਸ੍ਰ ਮਨਜੀਤ ਸਿੰਘ ਜੀ ਖਾਲਸਾ ਨੇ, ਪੂਰੀ ਕੀਤੀ। ਕਿਤਾਬ ਅਤੇ ਪਰਿਵਾਰ ਬਾਰੇ ਸੰਗਤਾਂ ਨੂੰ ਪ੍ਰਿ ਨਰਿੰਦਰ ਸਿੰਘ ਜੀ ਜੰਮੂ ਨੇ ਜਾਣੂ ਕਰਵਾਇਆ ਅਤੇ ਮਨਜੀਤ ਸਿੰਘ ਜੀ ਖਾਲਸਾ ਵਲੋਂ ਆਏ ਪਤਵੰਤੇ ਸਜਣਾਂ ਦਾ ਧੰਨਵਾਦ ਕੀਤਾ ਗਿਆ।


(ਨੋਟ:- ਹੇਠਾਂ ਵਾਲੀਆਂ ਤਸਵੀਰਾਂ ਕਾਨਪੁਰ ਦੇ ਸਮਾਗਮ ਨਾਲ ਸੰਬੰਧਿਤ ਹਨ ਇਸ ਬਾਰੇ ਰਿਪੋਰਟ 2 ਦਿਨ ਪਹਿਲਾਂ ‘ਸਿੱਖ ਮਾਰਗ’ ਤੇ ਛਪੀ ਸੀ ਪਰ ਉਸ ਵੇਲੇ ਇਹਨਾ ਨੂੰ ਪਉਣ ਦਾ ਸਮਾ ਨਹੀਂ ਮਿਲਿਆ। ਇਹ ਤਸਵੀਰਾਂ ਡੇਰਿਆਂ ਨਾਲ ਸੰਬੰਧਿਤ ਅਤੇ ਰਾਜਨੀਤਕ ਲੋਕਾਂ ਦੇ ਗੁਲਾਮ ਕਥਿਤ ਜਥੇਦਾਰਾਂ ਦੇ ਮੂੰਹ ਤੇ ਚਪੇੜ ਹਨ-ਸੰਪਾਦਕ)


(25/12/09)
ਜਸਬੀਰ ਸਿੰਘ (ਕੈਲਗਰੀ)

ਸਿੱਖ ਮਾਰਗ ਦੇ ਪਾਠਕ ਸੱਜਣੋਂ!
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ॥

ਜਿਸ ਤਰ੍ਹਾਂ ਕਿ ਮੈਂ ਪਹਿਲਾਂ ਵੀ ਲਿਖਿਆ ਸੀ ਕਿ ਇਹਨੀਂ ਦਿਨੀਂ ਮੈਂ ਕੁੱਝ ਮਸਰੂਫ਼ ਚੱਲ ਰਿਹਾ ਹਾਂ। ਇਸ ਲਈ ਕਈ ਸੱਜਣਾਂ ਦੇ ਪੱਤਰਾਂ ਦਾ ਜਵਾਬ ਦੇਣ ਵਿੱਚ ਦੇਰੀ ਹੋ ਸਕਦੀ ਹੈ। ਇਸ ਦਾ ਕਾਰਣ ਇਹ ਹੈ ਕਿ ਇਹਨੀਂ ਦਿਨੀਂ ਮੈਂ ਇੰਡੀਆ ਆਇਆ ਹੋਇਆ ਹਾਂ, ਇਸ ਲਈ ਮੈਂ ਜਨਵਰੀ 2010 ਦੇ ਅਖੀਰ ਤੱਕ ਸਿੱਖ ਮਾਰਗ ਤੇ ਬਾਕਾਇਦਾ ਤੌਰ ਤੇ ਨਹੀਂ ਜੁੜ ਸਕਦਾ ਅਤੇ ਸੱਜਣਾਂ ਦੇ ਪੱਤਰਾਂ ਦੇ ਜਵਾਬ ਲੇਟ ਹੋ ਸਕਦੇ ਹਨ।
ਪਿਛਲੇ ਦਿਨੀਂ ਸਿੱਖ ਮਾਰਗ ਤੇ ਵਿਗਿਆਨ ਨਾਲ ਸੰਬੰਧਤ ਕੁੱਝ ਵਿਸ਼ਿਆਂ ਤੇ ਵਿਚਾਰ ਚੱਲ ਰਹੀ ਸੀ। ਜਿਨ੍ਹਾਂ ਵਿੱਚੋਂ ਮੁੱਖ ਤੌਰ ਤੇ ਬਿਗ-ਬੈਂਗ (ਸੰਸਾਰ ਰਚਨਾ) ਅਤੇ ਕਿਰਿਆ- ਪ੍ਰਤੀਕਿਰਿਆ ਬਾਰੇ ਵਿਚਾਰ ਚੱਲ ਰਹੀ ਸੀ। ਜੇ ਇਹ ਵਿਸ਼ੇ ਸਿਰਫ਼ ਵਿਗਿਆਨ ਨਾਲ ਹੀ ਸੰਬੰਧਤ ਹੁੰਦੇ ਤਾਂ ਇਹਨਾਂ ਵਿਸ਼ਿਆਂ ਨੂੰ ਹੋਰ ਅੱਗੇ ਤੋਰਨਾ ਮੇਰੇ ਲਈ ਕੋਈ ਜਰੂਰੀ ਨਹੀਂ ਸੀ। ਪਰ ਵਿਚਾਰ ਅਧੀਨ ਵਿਸ਼ਿਆਂ ਦਾ ਗੁਰਮਤਿ ਨਾਲ ਕੋਈ ਸੰਬੰਧ ਹੈ ਵੀ ਜਾਂ ਨਹੀਂ, ਜਾਂ ਇਹਨਾਂ ਵਿਸ਼ਿਆਂ ਬਾਰੇ ਵਿਗਿਆਨ ਅਤੇ ਗੁਰਮਤਿ ਵਿੱਚ ਕਿੰਨਾ ਕੁ ਅਤੇ ਕਿਸ ਰੂਪ ਵਿੱਚ ਸੰਬੰਧ ਹੈ ਇਸ ਗੱਲ ਬਾਰੇ ਵਿਚਾਰ ਹੋਣੀ ਮੈਂ ਜਰੂਰੀ ਸਮਝਦਾ ਹਾਂ।
ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇੱਕ ਗੱਲ ਸਾਫ਼ ਕਰਨੀਂ ਚਾਹੁੰਦਾ ਹਾਂ। ਜਿਸ ਤਰ੍ਹਾਂ ਕਿ ਡਾ: ਭਗਵੰਤ ਸਿੰਘ
Ph.D. ਨੇ ਆਪਣੇ 11/12/09 ਦੇ ਪੱਤਰ ਵਿੱਚ ਲਿਖਿਆ ਹੈ “ਕੀ ਸਾਇੰਸ ਗੁਰਮਤਿ ਵਿਰੋਧੀ ਵਿਚਾਰਧਾਰਾ ਦਾ ਨਾਂ ਹੈ? … ਪਤਾ ਨਹੀਂ ਕੁੱਝ ਪਤਵੰਤੇ ਸੱਜਣਾਂ ਨੂੰ ਇਸ ਨਾਲੋਂ ਕਿਉਂ ਐਲਰਜੀ ਹੈ?”
ਮੈਂ ਦੱਸ ਦੇਣਾ ਚਾਹੁੰਦਾ ਹਾਂ ਕਿ ਮੈਂ ਇਸ ਸੋਚ ਦਾ ਧਾਰਨੀ ਹਾਂ ਕਿ, ਸੰਸਾਰ ਰਚਨਾ ਪ੍ਰਭੂ ਦੀ ਰਚੀ ਹੋਈ ਖੇਡ ਹੈ। ਵਿਗਿਆਨ ਉਸ ਦੀ ਰਚੀ ਹੋਈ ਖੇਡ/ ਕੁਦਰਤ ਦੇ (ਸਿਰਫ਼) ਭੌਤਿਕ ਵਜੂਦ ਬਾਰੇ ਜਾਣਕਾਰੀ ਹਾਸਲ ਕਰਨ ਦੀ ਇੱਕ ਪੜ੍ਹਾਈ ਹੈ। ਕੁਦਰਤ ਦੇ ਨਿਯਮਾਂ ਨੂੰ ਸਮਝ ਕੇ ਉਨ੍ਹਾਂ ਤੋਂ ਲਾਭ ਉਠਾ ਕੇ ਜੀਵਨ ਸੁਖ-ਮਈ ਬਨਾਉਣ ਲਈ ਵਿਗਿਆਨੀ ਮੁਖ ਰੋਲ ਅਦਾ ਕਰ ਰਹੇ ਹਨ। ਮੇਰੇ ਵਿਚਾਰ ਅਨੁਸਾਰ ਜਿਹੜਾ ਵਿਅਕਤੀ ਵਿਗਿਆਨ ਬਾਰੇ ਜਿੰਨੀਂ ਜਿਆਦਾ ਜਾਣਕਾਰੀ ਰੱਖਦਾ ਹੈ ਉਤਨਾ ਹੀ ਜਿਆਦਾ ਉਹ ਰੱਬ ਦੇ ਨੇੜੇ ਹੋ ਸਕਦਾ ਹੈ ਪਰ ਇਸ ਵਿੱਚ ਏਨਾ ਕੁ ਔਹਲਾ ਹੈ ਕਿ ਉਹ ਇਸ ਗੱਲ ਨੂੰ ਮੰਨੇ ਕਿ ਸੰਸਾਰ ਰਚਨਾ ਪਰਮਾਤਮਾ ਦੀ ਰਚੀ ਹੋਈ ਹੈ। ਆਪਾਂ ਜੋ ਸੁਖ ਮਾਣ ਰਹੇ ਹਾਂ ਉਸੇ ਦੀ ਬਖਸ਼ਿਸ਼ ਕੀਤੀ ਕੁਦਰਤ ਦੇ ਕਾਰਣ ਹਨ। ਇਹ ਸੰਸਾਰ ਰਚਨਾ ਆਪਣੇ ਆਪ ਹੀ ਕਿਸੇ ਕੁਦਰਤੀ ਤਰੀਕੇ ਨਾਲ ਹੋਂਦ ਵਿੱਚ ਨਹੀਂ ਆ ਗਈ।
ਇਹ ਗੱਲ ਵੀ ਸਮਝਣ ਦੀ ਜਰੂਰਤ ਹੈ ਕਿ ਇਸ ਦਿਸਦੇ ਸੰਸਾਰ ਤੋਂ ਇਲਾਵਾ ਵੀ ਬਹੁਤ ਕੁੱਝ ਐਸਾ ਹੈ ਜੋ ਵਿਗਿਆਨਕਾਂ ਦੀ ਪੜ੍ਹਾਈ ਅਤੇ ਉਨ੍ਹਾਂ ਦੇ ਦੇਖਣ, ਨਾਪਣ, ਤੋਲਣ, ਪਰਖਣ ਦੀ ਪਹੁੰਚ ਤੋਂ ਬਾਹਰ ਹੈ, ਅਤੇ ਹਮੇਸ਼ਾਂ ਰਹੇਗਾ। ਸੰਸਾਰ ਪ੍ਰਭੂ ਨੇ ਰਚਿਆ ਹੈ ਪਰ ਜਿਸ ਤਰ੍ਹਾਂ ਉਸ ਰਚਣਹਾਰ ਪਰਮਾਤਮਾ ਨੂੰ ਕਿਸੇ ਵਿਗਿਆਨਕ ਤਰੀਕੇ ਨਾਲ ਦੇਖਿਆ, ਨਾਪਿਆ, ਤੋਲਿਆ, ਪਰਖਿਆ, ਨਹੀਂ ਜਾ ਸਕਦਾ। ਸੂਖਮ ਤੋਂ ਸਥੂਲ ਮਾਦਾ ਕਿਸ ਤਰ੍ਹਾਂ ਹੋਂਦ ਵਿੱਚ ਆ ਗਿਆ, ਇਹ ਭੇਦ ਸ਼ਾਇਦ ਹਮੇਸ਼ਾਂ ਹੀ ਬਣਿਆ ਰਹੇ। ਇਸੇ ਤਰ੍ਹਾਂ ਉਸ ਪਰਮਾਤਮਾ ਦੀ ਅੰਸ਼, ਆਤਮਾ ਨੂੰ ਅਤੇ ਆਤਮਾ ਨਾਲ ਜੁੜੀਆਂ ਹੋਰ ਗੱਲਾਂ ਨੂੰ ਵੀ ਕਿਸੇ ਤਰੀਕੇ ਨਾਲ ਦੇਖਿਆ, ਨਾਪਿਆ, ਤੋਲਿਆ ਨਹੀਂ ਜਾ ਸਕਦਾ। ਜਿਸ ਤਰ੍ਹਾਂ ਇਹ ਜਾਨਣਾ ਵਿਗਿਆਨਕਾਂ ਦੀ ਪਹੁੰਚ ਤੋਂ ਬਾਹਰ ਦੀ ਗੱਲ ਹੈ ਕਿ ਸੰਸਾਰ ਦਾ ਅਰਬਾਂ ਖਰਬਾਂ … ਟਨ ਭਾਰ
(Mass) ਦਾ ਪਦਾਰਥ ਕਿੱਥੋਂ ਅਤੇ ਕਿਸ ਤਰ੍ਹਾਂ ਹੋਂਦ ਵਿੱਚ ਆ ਗਿਆ ਅਤੇ ਡਾ: ਭਗਵੰਤ ਸਿੰਘ ਵਰਗੇ ਵਿਦਵਾਨ ਵੀ ਮੰਨਦੇ ਹਨ ਕਿ “ਇਹ ਤਾਂ ਰੱਬ ਜੀ ਦੀ ਕਾਰਗੁਜ਼ਾਰੀ ਹੀ ਹੋ ਸਕਦੀ ਹੈ”। ਇਸੇ ਤਰ੍ਹਾਂ ਆਤਮਾ, ਆਵਾਗਵਣ ਅਤੇ ਇਸ ਤਰ੍ਹਾਂ ਦੀਆਂ ਹੋਰ ਗੱਲਾਂ ਨੂੰ ਵੀ ਅੰਧਵਿਸ਼ਵਾਸ਼ ਨਹੀਂ ਕਿਹਾ ਜਾ ਸਕਦਾ। ਇਹਨਾਂ ਗੱਲਾਂ ਨੂੰ ਵੀ ਰੱਬ ਦੀ ਕਾਰਗੁਜ਼ਾਰੀ ਹੀ ਕਿਹਾ ਜਾ ਸਕਦਾ ਹੈ। ਜੇ ਵਿਗਿਆਨਕ, ਮਨੁੱਖਤਾ ਨੂੰ ਚੰਗੇਰਾ ਬਨਾਉਣ ਲਈ ਮਿਹਨਤ ਕਰ ਰਹੇ ਹਨ ਤਾਂ ਆਤਮਾ ਜਾਂ ਆਵਾਗਵਣ ਨੂੰ ਮੰਨਣ ਨਾਲ ਚੰਗੇਰੇ ਜੀਵਨ ਵਿੱਚ ਕੋਈ ਰੁਕਾਵਟ ਪੈਦਾ ਨਹੀਂ ਹੁੰਦੀ ਬਲਕਿ ਜੀਵਨ ਚੰਗੇਰਾ ਬਣਾਉਨ ਲਈ ਇਹਨਾਂ ਗੱਲਾਂ ਨੂੰ ਸਮਝਣਾ ਅਤੇ ਮੰਨਣਾ ਵੀ ਬਹੁਤ ਜਰੂਰੀ ਹੈ, (ਬ-ਸ਼ਰਤੇ ਕਿ ਇਹਨਾਂ ਗੱਲਾਂ ਵਿੱਚ ਬ੍ਰਹਮਣੀ ਕਰਮ-ਕਾਂਡ ਨਾ ਹੋਣ)।
ਡਾ: ਭਗਵੰਤ ਸਿੰਘ 11/12/09 ਦੇ ਪੱਤਰ ਵਿੱਚ ਲਿਖਦੇ ਹਨ ਕਿ “ਸੰਸਾਰ ਰਚਨਾ ਦਾ ਸਾਰਾ ਮਾਦਾ ਕੁਦਰਤੀ ਤਰੀਕੇ ਨਾਲ ਹੀ ਹੋਂਦ ਵਿੱਚ ਆਇਆ ਹੋਵੇਗਾ”। ਪਰ ਕਿਸ ਤਰ੍ਹਾਂ ਹੋਂਦ ਵਿੱਚ ਆਇਆ ਹੋਵੇਗਾ? ਇਸ ਬਾਰੇ ਡਾ: ਭਗਵੰਤ ਸਿੰਘ/ਵਿਗਿਆਨਕਾਂ ਕੋਲ ਕੋਈ ਜਾਣਕਾਰੀ ਜਾਂ ਥਿਉਰੀ ਨਹੀਂ ਹੈ। ਦੂਸਰੀ ਗੱਲ ਕਿ ਸਾਰਾ ਮਾਦਾ ਕਿਸੇ ਕੁਦਰਤੀ ਤਰੀਕੇ ਨਾਲ ਹੋਂਦ ਵਿੱਚ ਨਹੀਂ ਆਇਆ। ਕਿਉਂਕਿ ਜਦੋਂ ਮਾਦਾ/ਪਦਾਰਥ ਹੀ ਨਹੀਂ ਤਾਂ ਕੁਦਰਤ ਵੀ ਨਹੀਂ ਹੋ ਸਕਦੀ। ਜੇ ਪਦਾਰਥ ਹੈ ਤਾਂ ਹੀ ਕੁਦਰਤ ਵੀ ਹੋ ਸਕਦੀ ਹੈ, ਪਦਾਰਥ ਤੋਂ ਪਹਿਲਾਂ ਇਕੱਲੀ ਕੁਦਰਤ ਦਾ ਹੋਣਾ ਨਾ ਮੁਮਕਿਨ ਹੈ। ਅਰਥਾਤ ਪਦਾਰਥ ਅਤੇ ਕੁਦਰਤ ਦੋਨੋਂ ਚੀਜਾਂ ਪਰਮਾਤਮਾ ਨੇ ਇਕੱਠੀਆਂ ਹੀ ਰਚੀਆਂ।
ਇਸ ਸਾਰੀ ਵਿਚਾਰ ਦਾ ਨਿਚੋੜ ਇਹ ਹੈ ਕਿ ਜਿਨ੍ਹਾਂ ਗੱਲਾਂ ਨੂੰ ਕਿਸੇ ਵਿਗਿਆਨਕ ਤਰੀਕੇ ਨਾਲ ਦੇਖਿਆ, ਪਰਖਿਆ ਨਹੀਂ ਜਾ ਸਕਦਾ ਜਰੂਰੀ ਨਹੀਂ ਕਿ ਉਹ ਸਾਰੀਆਂ ਅੰਧਵਿਸ਼ਵਾਸ਼ ਹੀ ਹੋਣ। ਸੰਸਾਰ ਰਚਨਾ ਬਾਰੇ ਵਿਗਿਆਨ ਅਤੇ ਗੁਰਮਤਿ ਫ਼ਲੌਸਫ਼ੀ ਦਾ ਆਪਸ ਵਿੱਚ ਕੋਈ ਮੇਲ ਨਹੀਂ ਹੈ, ਪਰ ਗੁਰਮਤਿ ਵਿਗਿਆਨ ਦੇ ਕਿਸੇ ਪਹਿਲੂ ਵਿੱਚ ਅੜਚਨ ਵੀ ਪੈਦਾ ਨਹੀਂ ਕਰਦੀ, ਬਲਕਿ ਪ੍ਰਭੂ ਦੀ ਰਚਨਾ ਦੇ ਸੂਖਮ ਰੂਪ ਬਾਰੇ ਜਾਣਕਾਰੀ ਦਿੰਦੀ ਹੈ, ਜਿਸ ਨੂੰ ਕਿ ਵਿਗਿਆਨਕ ਮੰਨਦੇ ਨਹੀਂ। ਪਰ ਹੁਣ ਪਰਮਾਤਮਾ ਦੀ ਹੋਂਦ ਨੂੰ ਮੰਨਣ ਲਈ ਕਈ ਵਿਗਿਆਨਕ ਮਜਬੂਰ ਹੂੰਦੇ ਜਾ ਰਹੇ ਹਨ। ਇਸੇ ਤਰ੍ਹਾਂ ਆਤਮਾ ਦੀ ਹੋਂਦ ਨੂੰ ਵੀ ਮੰਨਣ ਲਈ ਇਹਨਾਂ ਵਿਦਵਾਨਾਂ ਨੂੰ ਮਜਬੂਰ ਹੋਣਾ ਪਏਗਾ।
ਦੂਸਰਾ ਨੁਕਤਾ ਪਿਛਲੇ ਦਿਨੀਂ ਕਿਰਿਆ- ਪ੍ਰਤੀਕਿਰਿਆ ਬਾਰੇ ਵਿਚਾਰਿਆ ਜਾ ਰਿਹਾ ਸੀ। ਜੇ ਵਿਗਿਆਨ ਦਾ ਕਿਰਿਆ-ਪ੍ਰਤੀਕਿਰਿਆ ਵਾਲਾ ਨੁਕਤਾ ਨਿਰੋਲ ਵਿਗਿਆਨਕ ਹੈ ਤਾਂ ਵੱਖਰੀ ਗੱਲ ਹੈ। ਪਰ ਜੇ ਡਾ: ਭਗਵੰਤ ਸਿੰਘ ਅਤੇ ਸ: ਬਲਜਿੰਦਰ ਸਿੰਘ ਜੀ (ਫਿਲੀਪੀਨ) ਜਾਂ ਕੋਈ ਹੋਰ ਸੱਜਣ ਇਸ ਕਿਰਿਆ- ਪ੍ਰਤੀਕਿਰਿਆ ਦੇ ਸਿਧਾਂਤ ਨੂੰ ਕਰਮ-ਕਰਮਫ਼ਲ ਜਾਂ ਗੁਰਮਤਿ ਦੇ ਕਿਸੇ ਹੋਰ ਸਿਧਾਂਤ ਨਾਲ ਜੋੜਨਾ ਚਾਹੁੰਦੇ ਹੋਣ ਤਾਂ ਉਹ ਆਪਣੇ ਵਿਚਾਰ ਸਿੱਖ ਮਾਰਗ ਤੇ ਸਾਂਝੇ ਕਰਨ ਦੀ ਕ੍ਰਿਪਾਲਤਾ ਕਰਨ ਜੀ। ਮੈਂ ਇਸ ਬਾਰੇ ਵਿਚਾਰ ਨੂੰ ਅੱਗੇ ਤੋਰਨੀ ਚਾਹਾਂਗਾ। ਜੇ ਕੋਈ ਸੱਜਣ ਇਸ ਕਿਰਿਆ-ਪ੍ਰਤੀਕਿਰਿਆ ਅਤੇ ਕਰਮ-ਕਰਮਫ਼ਲ ਨੂੰ ਇੱਕੋ ਹੀ ਗੱਲ ਹੋਣ ਬਾਰੇ ਆਪਣੀ ਵਿਚਾਰ ਅਗੇ ਨਹੀਂ ਤੋਰਦਾ/ ਤੋਰਦੇ ਤਾਂ ਮੰਨ ਲੈਣਾ ਪਵੇਗਾ ਕਿ ਵਿਗਿਆਨ ਦਾ ਕਿਰਿਆ-ਪ੍ਰਤੀਕਿਰਿਆ ਸਿਧਾਂਤ ਗੁਰਮਤਿ ਦੇ ਕਰਮ-ਕਰਮਫ਼ਲ ਸਿਧਾਂਤ ਨਾਲੋਂ ਵੱਖਰਾ ਹੈ। ਦੋਨਾਂ ਸਿਧਾਂਤਾਂ ਨੂੰ ਮਿਲਾਇਆ ਨਹੀਂ ਜਾ ਸਕਦਾ।
ਸ: ਮੱਖਣ ਸਿੰਘ ਜੀ ਅੱਗੇ ਬੇਨਤੀ-
ਸ: ਮੱਖਣ ਸਿੰਘ ਜੀ! ਦਲਜੀਤ ਸਿੰਘ ਹੋਠੀ ਦੀ ਕਵਿਤਾ ਵਿੱਚ ਸਿਰਫ਼ ਅਤੇ ਸਿਰਫ਼ ਪ੍ਰੋ: ਤਰਲੋਚਨ ਸਿੰਘ ਦੀ ਬੇ-ਇੱਜਤੀ ਹੀ ਕੀਤੀ ਗਈ ਹੈ। ਕਵਿਤਾ ਵਿੱਚ ਗੁਰਮਤਿ ਬਾਰੇ ਕੋਈ ਸੇਧ ਨਹੀਂ ਮਿਲਦੀ ਬਲਕਿ ਇਸ ਤਰ੍ਹਾਂ ਦੀਆਂ ਲਿਖਤਾਂ ਨਾਲ ਸਿਖ ਮਾਰਗ ਤੇ ਮਹੌਲ ਵਿਗੜ ਸਕਦਾ ਹੈ। ਗੁਰਮਤਿ ਬਾਰੇ ਵਿਚਾਰ ਕਰਦੇ ਸਮੇਂ ਸ: ਦਲਜੀਤ ਸਿੰਘ ਕੋਲ ਜਦੋਂ ਕੋਈ ਜਵਾਬ ਨਹੀਂ ਹੁੰਦਾ ਤਾਂ, ਗੁਰਚਰਨ ਸਿੰਘ ਜਿਉਣਵਾਲਾ ਦਾ ਰਟਿਆ ਰਟਾਇਆ ‘ਅਗੈ-ਆਗੈ’ ਵਾਲਾ ਬਹਾਨਾ ਵਰਤ ਕੇ ਪਿੱਛਾ ਛੁਡਾ ਲੈਂਦੇ ਹਨ। ਇਸ ਲਈ ਆਪ ਜੀ ਅੱਗੇ ਬੇਨਤੀ ਹੈ ਕਿ ਸਿੱਖ ਮਾਰਗ ਤੇ ਮਹੌਲ ਠੀਕ ਰੱਖਣ ਲਈ ਇਸ ਤਰ੍ਹਾਂ ਦੀਆਂ ਲਿਖਤਾਂ ਤੇ ਵਿਚਾਰ ਕਰਕੇ ਹੀ ਛਾਪੀਆਂ ਜਾਣ ਜੀ। ਇਹ ਮੇਰਾ ਸੁਝਾਵ ਹੈ ਇਸ ਨੂੰ ਗਿਲਾ ਨਾ ਸਮਝਿਆ ਜਾਵੇ ਜੀ। ਧੰਨਵਾਦ।
ਜਸਬੀਰ ਸਿੰਘ (ਕੈਲਗਰੀ)


(25/12/09)
ਮਨਦੀਪ ਸਿੰਘ ਵਰਨਨ ਬੀ ਸੀ

ਦਰਸ਼ਨ ਸਿੰਘ ਘਣਕਸ ਜੀ
ਤੁਸੀਂ ਅਜੀਬ ਕਿਸਮ ਦੇ ਬੰਦੇ ਹੋ, ਕਦੇ ਹਾਂ ਕਦੇ ਨਾਂ ਇੱਕ ਵਾਰੀ ਦੱਸੋ ਕਿ ਸਿੱਖ ਮਾਰਗ ਦੇ ਪਾਠਕਾਂ ਦਾ ਸਮਾਂ ਖਰਾਬ ਕਰਨੋ ਕਦੋਂ ਹਟੋਗੇ।
ਥੁੱਕ ਕੇ ਚੱਟਣਾਂ ਸਿੱਖ ਦਾ ਕੰਮ ਨਹੀਂ ਹੈ, ਸਿੱਖ ਬਣੋ ਤੇ ਆਪਣੀ ਜ਼ੁਬਾਨ ਦੇ ਪੱਕੇ ਰਹੋ। ਬੜੀ ਵੱਡੀ ਕਿਰਪਾ ਦੇ ਪਾਤਰ ਹੋਵੋਗੇ।
ਮਨਦੀਪ ਸਿੰਘ
ਵਰਨਨ ਬੀ ਸੀ


(25/12/09)
ਸਰਵਜੀਤ ਸਿੰਘ

ਬਲਦੇਵ ਸਿੰਘ ਫਿਰੋਜ਼ਪੁਰ ਜੀ,
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਿਹ।

ਵੀਰ ਜੀ, ਆਪ ਜੀ ਦੇ ਪਿਤਾ ਜੀ ਦੀ ਮੌਤ ਦੀ ਖ਼ਬਰ ਪੜ੍ਹਕੇ ਬਹੁਤ ਹੀ ਦੁੱਖ ਹੋਇਆ ਹੈ। ਇਹ ਸਭ ਅਕਾਲ ਪੁਰਖ ਦੇ ਹੁਕਮ ਵਿਚ ਹੀ ਹੋ ਰਿਹਾ ਹੈ। ਗੁਰਬਾਣੀ ਦਾ ਪਵਿੱਤਰ ਫੁਰਮਾਨ ਹੈ;
ਸਲੋਕ ਮਹਲਾ ੨ ॥ ਤਿਸੁ ਸਿਉ ਕੈਸਾ ਬੋਲਣਾ ਜਿ ਆਪੇ ਜਾਣੈ ਜਾਣੁ ॥ ਚੀਰੀ ਜਾ ਕੀ ਨਾ ਫਿਰੈ ਸਾਹਿਬੁ ਸੋ ਪਰਵਾਣੁ ॥ ਚੀਰੀ ਜਿਸ ਕੀ ਚਲਣਾ ਮੀਰ ਮਲਕ ਸਲਾਰ ॥ ਜੋ ਤਿਸੁ ਭਾਵੈ ਨਾਨਕਾ ਸਾਈ ਭਲੀ ਕਾਰ ॥ ਜਿਨ੍ਹ੍ਹਾ ਚੀਰੀ ਚਲਣਾ ਹਥਿ ਤਿਨ੍ਹ੍ਹਾ ਕਿਛੁ ਨਾਹਿ ॥ ਸਾਹਿਬ ਕਾ ਫੁਰਮਾਣੁ ਹੋਇ ਉਠੀ ਕਰਲੈ ਪਾਹਿ ॥ ਜੇਹਾ ਚੀਰੀ ਲਿਖਿਆ ਤੇਹਾ ਹੁਕਮੁ ਕਮਾਹਿ ॥ ਘਲੇ ਆਵਹਿ ਨਾਨਕਾ ਸਦੇ ਉਠੀ ਜਾਹਿ ॥੧॥ (ਪੰਨਾ ੧੨੩੯)
ਇਹ ਕੁਦਰਤੀ ਹੀ ਹੈ ਜਦੋ ਕੋਈ ਜੀਵ ਆਉਂਦਾ ਹੈ ਤਾਂ ਸਾਨੂੰ ਬੁਹਤ ਹੀ ਖੁਸ਼ੀ ਹੁੰਦੀ ਹੈ ਅਤੇ ਜਦੋ ਕੋਈ ਸਾਡਾ ਪਿਆਰਾ ਸਾਥੋਂ ਸਦਾ ਲਈ ਹੀ ਵਿਛੜ ਜਾਂਦਾ ਹੈ ਤਾਂ ਬੁਹਤ ਹੀ ਦੁੱਖ ਹੁੰਦਾ ਹੈ। ਅਕਾਲ ਪੁਰਖ ਜੀ ਅੱਗੇ ਅਰਦਾਸ ਬੇਨਤੀ ਹੈ ਆਪ ਜੀ ਅਤੇ ਆਪ ਜੀ ਦੇ ਸਾਰੇ ਪ੍ਰਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।
ਦੁਖੀ ਹਿਰਦੇ ਨਾਲ
ਸਰਵਜੀਤ ਸਿੰਘ।


(25/12/09)
ਗੁਰਸ਼ਰਨ ਸਿੰਘ ਕਸੇਲ

ਸ੍ਰ. ਬਲਦੇਵ ਸਿੰਘ ਜੀ ਫਿਰੋਜ਼ਪੁਰ,
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ॥
ਆਪ ਦੀ ਚਿੱਠੀ ਪੜ੍ਹਕੇ ਤੁਹਾਡੇ ਪਿਤਾ ਜੀ ਦੀ ਮੌਤ ਹੋਣ ਬਾਰੇ ਪਤਾ ਲੱਗਾ। ਵੀਰ ਜੀ, ਮਾਪਿਆਂ ਦਾ ਸਿਰ ਤੇ ਹੋਣਾ ਨਾਲ ਬੜਾ ਹੌਸਲਾ ਹੁੰਦਾ ਹੈ ਭਾਂਵੇ ਉਹ ਕਿੰਨੇ ਵੀ ਬਜੁਰਗ ਕਿਉਂ ਨਾ ਹੋਣ। ਇਹ ਤਾਂ ਹਰ ਇੱਕ ਨੂੰ ਪਤਾ ਹੈ ਕਿ ਹਰੇਕ ਪ੍ਰਾਣੀ ਨਾਲ ਇਹ ਭਾਣਾ ਵਾਪਰਨਾ ਹੈ ਪਰ ਫਿਰ ਵੀ ਇਹ ਵਿਛੋੜਾ ਬੜਾ ਦੁੱਖਦਾਈ ਹੁੰਦਾ ਹੈ। ਇਹ ਇੱਕ ਐਸਾ ਵਿਛੋੜਾ ਹੈ ਜੋ ਫਿਰ ਕਦੀ ਵੀ ਮੇਲ ਨਹੀਂ ਹੁੰਦਾ। ਇਹ ਕੁਦਰਤ ਦਾ ਨਿਯਮ ਹੈ ਜਿਸਦਾ ਹਰ ਪ੍ਰਾਣੀ ਨੂੰ ਔਖੈ ਸੋਖੇ ਮੰਨਣ ਤੋਂ ਸਵਾਏ ਹੋਰ ਕੋਈ ਚਾਰਾ ਵੀ ਨਹੀਂ ਹੁੰਦਾ। ਤੁਹਾਨੂੰ ਉਹਨਾ ਵੱਲੋਂ ਦੱਸੀਆਂ ਚੰਗੀਆਂ ਗੱਲਾਂ ਹਮੇਸ਼ਾਂ ਹੀ ਤੁਹਾਡੇ ਨਾਲ ਰਹਿਣ ਗੀਆਂ। ਅਕਾਲ ਪੁਰਖ ਤੁਹਾਨੂੰ ਅਤੇ ਤੁਹਾਡੇ ਸਾਰੇ ਪ੍ਰੀਵਾਰ ਨੂੰ ਇਹ ਨਾਂ ਪੂਰਾ ਹੋਣ ਵਾਲਾ ਸਦਮਾ ਸਹਿਣ ਕਰਨ ਦਾ ਬਲ ਬਖ਼ਸ਼ੇ।
ਤੁਹਾਡੇ ਦੁੱਖ ਵਿੱਚ ਸ਼ਰੀਕ,
ਗੁਰਸ਼ਰਨ ਸਿੰਘ ਕਸੇਲ


(24/12/09)
ਡਾ: ਦਰਸ਼ਨ ਸਿੰਘ

ਸਤਿਕਾਰਯੋਗ ਸਰਦਾਰ ਮੱਖਣ ਸਿੰਘ ਜੀਉ, ਸਭ ਤੋ ਪਹਿਲਾਂ ਤਾਂ ਸਿੱਖ ਮਾਰਗ Web Site ਨੂੰ ਇੰਨੀ ਦੇਰ ਤੋਂ ਅਣਥੱਕ ਮਿਹਨਤ ਨਾਲ ਚਲਾਉਣ ਲਈ ਤੁਸੀਂ ਬਹੁਤ ਬਹੁਤ ਵਧਾਈ ਦੇ ਹੱਕਦਾਰ ਹੋ। ਅਜਿਹੀ Web Site ਸੱਚ ਨਾਲ ਜੁੜਨ ਵਾਲਿਆਂ ਲਈ ਪ੍ਰੇਰਨਾ ਸਰੋਤ ਹੈ। ਮੈਂ ਪਿਛਲੇ ਛੇ ਸਾਲ ਤੋਂ ਜਦ ਵੀ ਪੰਜਾਬ ਤੋਂ ਇੱਥੇ California ਆਉਦਾਂ ਹਾਂ ਤਾਂ ਇਸ ਸਾਇਟ ਦੇ ਸਾਰੇ ਲੇਖ ਪੜਦਾ ਹਾਂ ਅਤੇ ਪੱਤਰ ਲਿਖਣ ਵਾਲੇ ਪੇਜ਼ ਵੀ ਦਿਲਚਸਪੀ ਨਾਲ ਪੜਦਾ ਹਾਂ। ਇਸ ਸਾਇਟ ਦੇ ਲੇਖਾਂ ਨੇ ਸਿੱਖੀ ਪ੍ਰਤੀ, ਗੁਰਬਾਣੀ ਪ੍ਰਤੀ ਅਤੇ ਸਿੱਖੀ ਵਿੱਚ ਆਏ ਨਿਘਾਰ ਪ੍ਰਤੀ ਬਹੁਤ ਹੀ ਅਰਥ ਭਰਪੂਰ ਜਾਣਕਾਰੀ ਦਿੱਤੀ ਹੈ। ਮੈਂ ਇਸ ਤੋਂ ਪਹਿਲਾਂ ਕਦੇ ਤੁਹਾਨੂੰ ਚਿੱਠੀ ਨਹੀਂ ਲਿਖੀ, ਕਿਉਂ ਕੀ ਮੈਂ ਪੰਜਾਬੀ ਵਿੱਚ ਟਾਇਪ ਨਹੀਂ ਕਰ ਸਕਦਾ, ਸ਼ਾਇਦ ਇਸ ਵਾਰ ਪੰਜਾਬ ਜਾਕੇ ਸਿੱਖਾਂਗਾ।

ਇਸ ਸਾਇਟ ਤੇ ਸਰਬਜੀਤ ਸਿੰਘ India Awareness, ਸ: ਗੁਰਦੇਵ ਸਿੰਘ ਸੰਧਾਵਾਲੀਏ, ਸ: ਰਜਿੰਦਰ ਸਿੰਘ ਦੇ ਸਿਮਰਨ ਵਾਲੇ ਲੇਖ ਅਤੇ ਸ: ਬਲਦੇਵ ਸਿੰਘ ਟੋਰਾਂਟੋ ਦੇ ਲੇਖ ਬਹੁਤ ਹੀ ਵਧੀਆ ਲੱਗੇ ਹਨ। ਸ: ਬਲਦੇਵ ਸਿੰਘ ਦੀ ਮਿਹਨਤ ਦੇਖ ਤਾਂ ਅਸਚਰਜ ਰਹਿ ਜਾਈ ਦਾ ਹੈ ਕੀ ਐਡੇ ਕੀਮਤੀ ਲਾਲ ਸਾਡੇ ਪੰਜਾਬ ਦੇ ਪਿੰਡਾਂ ਦੀ ਦੇਣ ਹਨ। ਇਸ ਸਾਇਟ ਤੋਂ ਬਹੁਤ ਕੁੱਝ ਸਿੱਖਿਆ ਤੇ ਜੀਵਨ ਜਾਚ ਬਣਾਉਨ ਵਿੱਚ ਇਹ ਸਾਇਟ ਮੈਨੂੰ ਬਹੁਤ ਹੀ ਵਡਮੁਲੀ ਜਾਪੀ।

ਪਰ ਕੁੱਝ ਚਿਰ ਤੋਂ ਸ: ਤਰਲੋਚਨ ਸਿੰਘ ਫਿਜਿਕਸ ਦੇ ਆਤਮਾ ਵਾਲੇ ਲੇਖ, ਸ: ਬਲਦੇਵ ਸਿੰਘ ਫਿਰੋਜ਼ਪੁਰ ਦੇ ਕਰਾਮਾਤੀ ਲੇਖ, ਸ: ਜਸਵੀਰ ਸਿੰਘ ਕੈਲਗਰੀ ਦੇ ਮੈਂ ਨਾ ਮਾਨੂੰ ਵਾਲੇ ਲੇਖ, ਅਤੇ ਹੁਣ ਕੁੱਝ ਚਿਰ ਤੋਂ ਬਲਦੇਵ ਸਿੰਘ ਜੀ ਬੁੱਧ ਸਿੰਘ ਵਾਲਾ ਦੇ ਲੇਖ ਪੜਕੇ ਇੰਜ ਲੱਗਦਾ, ਕੀ ਬਹੁਤ ਸਾਰੇ ਗੁਰਬਾਣੀ ਦੇ ਨਵੇਂ ਸਿੱਖਿਆਰਤੀ ਇੰਨਾਂ ਦੇ ਭਰਮ ਭੁਲੇਖਾਂ ਵਾਲੇ ਲੇਖਾਂ ਕਾਰਨ ਜਰੂਰ ਹੀ ਗੁੰਮਰਾਹ ਹੋ ਜਾਣਗੇ। ਡਾ: ਭਗਵੰਤ ਸਿੰਘ ਜੀ ਨੇ ਤਰਲੋਚਨ ਸਿੰਘ ਦੇ ਲੇਖਾਂ ਨੂੰ ਘੋਖ ਕੇ ਬਹੁਤ ਹੀ ਚੰਗੀ ਮਿਹਨਤ ਕੀਤੀ ਹੈ, ਤਾਂ ਕੀ ਪਾਠਕ ਇੰਨਾਂ Hardened Brain ਦੇ ਲੋਕਾਂ ਕਾਰਨ ਗਲਤ ਜਾਣਕਾਰੀ ਹਾਸਲ ਨਾ ਕਰ ਲੈਣ।

ਡਾ: ਭਗਵੰਤ ਸਿੰਘ ਜੀ ਦਾ ਇੱਕ ਇੱਕ ਸ਼ਬਦ ਸੱਚ ਤੇ ਅਧਾਰਤ ਹੈ। ਕੀ ਤੁਸੀਂ ਸੋਚਦੇ ਹੋ ਕੀ ਉਪਰ ਲਿਖੇ ਤਿੰਨ ਚਾਰ ਨਾਵਾਂ ਵਾਲੇ ਵੀਰਾਂ ਦੇ ਲੇਖਾਂ ਤੋਂ ਕਿਸੇ ਨੂੰਂ ਕੋਈ ਜਿੰਦਗੀ ਜਿਉਣ ਦੀ ਸੇਧ ਮਿਲਦੀ ਹੈ? ਮੇਰੇ ਖਿਆਲ ਮੁਤਾਬਕ ਤਾਂ 1% ਵੀ ਨਹੀਂ। ਸਗੋਂ ਮੁੱਢ ਤੋਂ Psychic ਕਿਸਮ ਦੇ ਮਨੁੱਖ ਇਹਨਾਂ ਦੇ ਲੇਖ ਪੜ ਕੇ ਪੱਕੇ ਹੀ Psychic ਬਿਮਾਰੀਆਂ ਦਾ ਸ਼ਿਕਾਰ ਬਣ ਜਾਂਦੇ ਹਨ। ਅੰਗਰੇਜ਼ੀ ਦਾ ਇੱਕ ਮੁਹਾਵਰਾ ਹੈ, “Birds of a Feather Flock together” ਉਹ ਇਹਨਾਂ ਸੱਜਣਾਂ ਤੇ ਪੂਰਾ ਢੁਕਦਾ ਹੈ। ਤੁਸੀਂ ਦੇਖੋ ਬਲਦੇਵ ਸਿੰਘ ਟਰਾਟੋਂ ਨੇ ਕਿੰਨੀ ਮਿਹਨਤ ਕਰਕੇ ਗੁਰਬਾਣੀ ਦੇ ਔਖੇ ਸ਼ਬਦ ਚੁਣੇ ਹਨ ਅਤੇ ਬੜੀ ਡੂੰਘੀ ਜਾਣਕਾਰੀ ਭਰਮ ਭੁਲੇਖਿਆਂ ਤੋਂ ਰਹਿਤ ਪਾਠਕਾਂ ਨੂੰ ਦਿੱਤੀ ਹੈ, ਪਰ ਇਸ ਆਤਮਾ ਦੇ ਗੋਰਖ ਧੰਦੇ ਵਾਲੇ ਪਰੋਫੈਸਰ ਨੇ ਦੋ ਲਾਇਨਾਂ ਵਿੱਚ ਉਸ ਨੂੰ ਨਿਕਾਰ ਦਿੱਤਾ ਹੈ। ਅਜਿਹੇ ਤਰਲੋਚਨ ਸਿੰਘ ਵਰਗੇ ਲੋਕ ਹਮੇਸ਼ਾ Delusional State ਵਿੱਚ ਰਹਿੰਦੇ ਹਨ। ਤੁਸੀਂ ਇਹਨਾਂ ਲੋਕਾਂ ਨੂੰ ਕਦੇ ਦਲੀਲ ਨਾਲ ਨਹੀਂ ਸਮਝਾ ਸਕਦੇ। ਅਜਿਹੇ ਲੋਕਾਂ ਨੇ ਸਮਾਜ ਨੂੰ ਕਦੇ ਕੁੱਝ ਨਹੀਂ ਦਿੱਤਾ, ਸਿਵਾਏ ਭੋਲੀ ਭਾਲੀ ਲੋਕਾਈ ਨੂੰ ਗੁਮਰਾਹ ਕਰਨ ਦੇ।

ਚੰਗੀ ਗੱਲ ਹੋਵੇ, ਜੇਕਰ ਤੁਸੀਂ ਇਹੋ ਜਿਹੇ Psychic ਕਿਸਮ ਦੇ ਲੋਕਾਂ ਦੇ ਲੇਖ ਜਾਂ ਪੱਤਰ ਆਪਣੀ ਸਾਇਟ ਤੇ ਨਾ ਪਾਉ। ਕਿੰਨੇ ਲੋਕਾਂ ਦਾ ਤੇ ਤੁਹਾਡਾ ਕੀਮਤੀ ਸਮਾਂ ਬਚੇਗਾ ਅਤੇ ਆਮ ਲੋਕ ਗੁੰਮਰਾਹ ਹੋਣ ਤੋਂ ਬਚ ਜਾਣਗੇ। ਮੈਂ ਇਹ ਪੱਤਰ ਆਪਣੇ ਲੜਕੇ ਤੋਂ ਲਿਖਵਾ ਕੇ ਭੇਜ ਰਿਹਾ ਹਾਂ। ਕਿਸੇ ਵੀ ਵੀਰ ਨੂੰ ਇਸ ਬਾਰੇ ਕੁੱਝ ਨਾ ਚੰਗਾ ਲੱਗਿਆ ਹੋਵੇ ਤਾਂ ਮੈਨੂੰ 6 January, 2010 ਤੱਕ USA ਵਿੱਚ (559) 244-9373 ਤੇ ਅਤੇ 11 January, 2010 ਤੋਂ ਬਾਅਦ India ਵਿੱਚ 98154-69063 ਤੇ ਗੱਲ ਕਰ ਸਕਦਾ ਹੈ।

ਧੰਨਵਾਦ ਸਾਹਿਤ

ਡਾ: ਦਰਸ਼ਨ ਸਿੰਘ

(ਟਿੱਪਣੀ:- ਡਾ: ਦਰਸ਼ਨ ਸਿੰਘ ਜੀ ਤੁਹਾਡੇ ਪੱਤਰ ਨੂੰ ਪੜ੍ਹ ਕੇ ਕੁੱਝ ਰਾਹਤ ਮਹਿਸੂਸ ਹੋਈ ਹੈ ਕਿ ਕੁੱਝ ਨਿਰਪੱਖ ਸਿਆਣੇ ਬੰਦੇ ਵੀ ‘ਸਿੱਖ ਮਾਰਗ’ ਨੂੰ ਪੜ੍ਹਦੇ ਹਨ-ਸੰਪਾਦਕ)


(24/12/09)
ਡਾ. ਭਗਵੰਤ ਸਿੰਘ ਸੰਧੂ

ਸਰਦਾਰ ਮੱਖਣ ਸਿੰਘ ਜੀ,

ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਕੰਮ ਦੀ ਸ਼ਲਾਘਾ ਕਰਨੀ ਜਰੂਰੀ ਸਮਝਦਾ ਹਾਂ ਕਿ ਆਪਣੇ ਰੁਜ਼ਗਾਰ ਦੇ ਨਾਲ ਨਾਲ ਏਡਾ ਵੱਡਾ ਕੰਮ, ਬਿਨਾਂ ਕਿਸੇ ਸਵਾਰਥ ਦੇ, ਸਰਬੱਤ ਦੇ ਭਲੇ ਲਈ ਕਰ ਰਹੇ ਹੋ। ਇੱਕ ਛੋਟਾ ਜਿਹਾ ਲੇਖ ਜਾਂ ਚਿੱਠੀ ਲਿਖਣ ਵਿੱਚ ਮੈਨੂੰ ਕਿੰਨਾ ਸਮਾਂ ਲੱਗਦਾ ਹੈ ਇਸ ਤੋਂ ਭਲੀ ਭਾਂਤ ਅੰਦਾਜਾ ਲਾ ਸਕਦਾ ਹਾਂ ਕਿ ਤੁਹਾਨੂੰ ਕਿੰਨਾਂ ਸਮਾਂ ‘ਸਿੱਖ ਮਾਰਗ’ ਨੂੰ ਦੇਣਾ ਪੈਂਦਾ ਹੋਵੇਗਾ। ਤੁਹਾਡੇ ਪਰਵਾਰ ਦਾ ਯੋਗਦਾਨ, ਜਿਸ ਤੋਂ ਬਿਨਾਂ ਤੁਸੀਂ ਇਹ ਜਿੰਮੇਵਾਰੀ ਸ਼ਾਇਦ ਨਾਂ ਹੀ ਨਿਭਾ ਸਕਦੇ, ਵੀ ਸਲਾਹੁਣਯੋਗ ਹੈ।

ਮੈਂ ਕੁੱਝ ਦਿਨਾਂ ਤੋਂ ਕੁੱਝ ਨਹੀਂ ਲਿਖਿਆ। ਤੁਸੀਂ ਸੋਚਦੇ ਹੋਵੋਗੇ ਕਿ ਸ਼ਾਇਦ ਮੈਂ ਤੁਹਾਡੇ ਫੈਸਲੇ ਨਾਲ ਸਹਿਮਤ ਨਾਂ ਹੋਣ ਕਰ ਕੇ ਸਿੱਖ ਮਾਰਗ ਤੋਂ ਕਿਨਾਰਾ ਕਰ ਗਿਆ ਹਾਂ। ਸ. ਤਰਲੋਚਨ ਸਿੰਘ ਜੀ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਲੱਗ ਰਿਹਾ ਹੋਵੇਗਾ ਕਿ ਉਨ੍ਹਾਂ ਨੇ ਭਗਵੰਤ ਸਿੰਘ ਨੂੰ ਸਿੱਖ ਮਾਰਗ ਤੋਂ ਭਜਾ ਦਿੱਤਾ ਹੈ। ਅਜਿਹੀ ਕੋਈ ਗੱਲ ਨਹੀਂ ਹੈ। ਦਰਅਸਲ ਮੈ ਹੋਰ ਪਾਠਕਾਂ ਅਤੇ ਲੇਖਕਾਂ ਦਾ ਪ੍ਰਤੀਕਰਮ ਵੇਖਣਾ ਚਾਹੁੰਦਾ ਸੀ। ਕਾਫੀ ਅੱਛੇ ਪ੍ਰਤੀਕਰਮ ਆਏ ਹਨ। ਤੁਸੀਂ ਫੈਸਲੇ ਵਿੱਚ ਲਿਖਿਆ ਹੈ, “ਇਹ ਤਿੰਨ ਲੇਖ ਕਿਸੇ ਨੂੰ ਸੱਚਾ ਝੂਠਾ ਸਾਬਤ ਕਰਨ ਲਈ ਨਹੀਂ ਹਟਾਏ ਗਏ ਬਲਕਿ ਝਗੜਾ ਘਟਾਉਣ ਲਈ ਹਟਾਏ ਗਏ ਹਨ ਅਤੇ ਤੁਹਾਡਾ ਤਾਂ ਇਹਨਾ ਤਿੰਨਾ ਲੇਖਾਂ ਨਾਲ ਸੰਬੰਧ ਵੀ ਕੋਈ ਨਹੀਂ ਸੀ। ”ਤੁਹਾਡੀ ਇਹ ਝਗੜਾ ਘਟਾਉਣ ਵਾਲੀ ਭਾਵਨਾ ਬਹੁਤ ਸੁਹਣੀ ਹੈ ਪਰ ਮੁਕੱਦਮਾਂ ਤਾਂ ਸੱਚ ਝੂਠ ਦਾ ਸੀ। ਉਹ ਤਾਂ ਉਵੇਂ ਦਾ ਉਵੇਂ ਹੀ ਖੜ੍ਹਾ ਰਹਿ ਗਿਆ। ਮੈਂ ਇਸ ਗੱਲ ਨੂੰ ਮੰਨਣ ਤੋਂ ਇਨਕਾਰੀ ਹਾਂ ਕਿ ਮੇਰਾ ਇਨ੍ਹਾਂ ਤਿੰਨਾ ਲੇਖਾਂ ਨਾਲ ਕੋਈ ਸਬੰਧ ਨਹੀਂ। ਜਿੱਥੇ ਗੱਲ ਸੱਚ ਝੂਠ ਦੀ ਆਵੇਗੀ, ਉੱਥੇ ਮੇਰਾ ਵੀ ਸਬੰਧ ਹੋਵੇਗਾ, ਤੁਹਾਡਾ ਵੀ ਹੋਵੇਗਾ, ਹਰ ਸਿੱਖ ਦਾ ਹੋਵੇਗਾ ਕਿਉਂਕਿ ਸਿੱਖੀ ਸੱਚ ਦੇ ਸਿਧਾਂਤ ਤੇ ਖੜ੍ਹੀ ਹੈ। ਜੇ ਇਹਦੇ ਵਿੱਚੋਂ ਸੱਚ ਨੂੰ ਹੀ ਮਨਫ਼ੀ ਕਰ ਦਿੱਤਾ ਫੇਰ ਤਾਂ ਡੇਰੇਦਾਰ ਇਸ ਦੇ ਮਾਲਕ ਹਨ ਹੀ।

ਮੇਰਾ ਇਸ ਮਸਲੇ ਨਾਲ ਸਬੰਧ ਹੋਰ ਤਰੀਕੇ ਨਾਲ ਵੀ ਹੈ। ਜਦੋਂ ਮੇਰਾ ਲੇਖ ਅਜੇ ਨਹੀਂ ਸੀ ਛਪਿਆ ਉਦੋਂ ਸ. ਤਰਲੋਚਨ ਸਿੰਘ ਜੀ ਨੇ 3/11/2009 ਨੂੰ ਸ. ਗੁਰਚਰਨ ਸਿੰਘ ਜੀ ਨੂੰ ਕੁੱਝ ਇਸ ਤਰਾਂ ਲਿਖਿਆ ਸੀ, “(4) ਤੁਸੀਂ ਮੇਰੇ ਆਰਟੀਕਲ ਦੀ ਘੋਖ ਪੜਤਾਲ ਕਰਨ ਲਈ ਕੇਡੀ ਮੇਹਨਤ ਕਰ ਰਹੇ ਹੋ। ਪਤਾ ਨਹੀਂ ਕਿਥੋਂ ਬੰਦਾ ਲਭਿਆ, ਉਹ ਵੀ ਖਗੋਲ ਵਿਗਿਆਨੀ ਉਤੋਂ ਪੀ. ਐਚ. ਡੀ.। ਮੈਂਨੂੰ ਡਰਾਉਣ ਲਈ। ਗੁਰਚਰਨ ਪਹਿਲਾਂ ਪਣੇ ਆਰਟੀਕਲਾਂ ਵਲ ਵੀ ਝਾਤੀਲੋ। ਜਿਸ ਵਿੱਚ ਮੇਨੂੰ ਬਦਨਾਮ ਕਰਨ ਲਈ ਅਜੇ ਵੀ ਇਹ ਲੇਖ ਮੋਜੂਦ ਹੈ ‘ਤਰਲੋਚਨ ਸਿੰਘ ਮਹਾਜਨ ਦੀ ਅਸਲੀਅਤ’
(5)
ਮੈਂ ਕਦੀ ਵੀ ਆਪਣੇ ਵੀਰ ਮੱਖਣ ਸਿੰਘ ਜੀ ਨੂੰ ਨਹੀਂ ਕਹਾਂਗਾ ਕਿ ਉਹ ਲੇਖ ਹਟਾ ਦਿਤਾ ਜਾਏ

ਕਈ ਸਾਲਾਂ ਤੋਂ (ਜੇ ਮੇਰੀ ਜਾਣਕਾਰੀ ਗਲ੍ਹਤ ਨਹੀਂ) ਇਹ ਲੇਖ ਸਿੱਖ ਮਾਰਗ `ਤੇ ਸ. ਤਰਲੋਚਨ ਸਿੰਘ ਜੀ ਦੀ ਇੱਜਤ ਵਧਾ ਰਿਹਾ ਸੀ। ਹੁਣ ਮੇਰਾ ਲੇਖ ਛਪਣ ਤੋਂ ਕੁੱਝ ਸਮੇਂ ਬਾਅਦ ਇਹ ਲੇਖ ਉਨ੍ਹਾਂ ਦੀ ਬੇਇਜਤੀ ਕਰਨ ਲੱਗ ਪਿਆ! ਇਸ ਤਰਾਂ ਮੇਰੇ ਲੇਖ ਦਾ ਇਨ੍ਹਾਂ ਲੇਖਾਂ ਨਾਲ ਕੁੱਝ ਨਾਂ ਕੁੱਝ ਸਬੰਧ ਜਰੂਰ ਹੋਵੇਗਾ। 23/11/2009 ਨੂੰ ਮੇਰੇ ਲੇਖ ਤੋਂ ਉਤੇਜਿਤ ਹੋ ਕੇ ਸ. ਤਰਲੋਚਨ ਸਿੰਘ ਜੀ ਨੇ ਪਹਿਲੀ ਵਾਰ ਕਿਸੇ ਕਿਰਤ ਨੂੰ ਸਿੱਖ ਮਾਰਗ ਤੋਂ ਹਟਾਏ ਜਾਣ ਦੀ ਮੰਗ ਇਉਂ ਕੀਤੀ, “ਮੱਖਣ ਸਿੰਘ ਜੀ ਜੇ ਸੰਧੂ ਮੇਰੇ ਵਲੋਂ ਦਿਤੇ ਸਪਸਟੀਕਰਣ ਦੇ ਜਵਾਬ ਨਾ ਦੇ ਸਕਿਆ ਤਾਂ ਕ੍ਰਿਪਾ ਕਰਕੇ ਉਨ੍ਹਾਂ ਵਲੋਂ ਮੇਰੇ ਖਿਲਾਫ ਲਿਖਿਆ ਲੇਖ ਡਲੀਟ ਕਰ ਦਿਤਾ ਜਾਵੇ। ਮੱਖਣ ਸਿੰਘ ਜੀ ਤੁਸੀਂ ਹਮੇਸ਼ਾਂ ਨਿਰਪੱਖ ਰਹੇ ਹੋ, ਤੇ ਰਹੋਗੇ ਇਹ ਸਾਨੂੰ ਆਸ ਹੈ। “ਮੇਰੇ ਲੇਖ ਵਿੱਚ ਕੱਢੀਆਂ ਗਈਆਂ ਗਲ੍ਹਤੀਆਂ ਨੂੰ ਨਾਂ ਸਵਿਕਾਰਦਿਆਂ ਅਤੇ ਬਿਨਾਂ ਉਨ੍ਹਾਂ ਦੇ ਸਪਸ਼ਟੀਕਰਨ ਦਿੱਤਿਆਂ ਸ. ਤਰਲੋਚਨ ਸਿੰਘ ਜੀ ਨੇ ਬੜੀ ਚਤੁਰਾਈ ਵਰਤਦਿਆਂ 4/12/2009 ਨੂੰ ਇੱਕ ਸੰਸਾਰਿਕ ਗੁਰੂ ਨੂੰ ਮੰਚ `ਤੇ ਉਤਾਰਦਿਆਂ ਇਹ ਮੰਗ ਕੀਤੀ, “ਮੱਖਣ ਸਿੰਘ ਜੀ ਕ੍ਰਿਪਾ ਕਰਕੇ ਮੇਰੇ ਸਬੰਧ ਵਿੱਚ ਮੇਰੀ ਬੇਇਜਤੀ ਕਰਨ ਵਾਲੇ ਇਹ ਤਿੰਨ ਲੇਖ ਸਿਖ ਮਾਰਗ ਦੀ ਸਾਈਟ ਤੋਂ ਹਟਾ ਦਿਤੇ ਜਾਣ:

ਪ੍ਰੋ. ਤਰਲੋਚਨ ਸਿੰਘ ਜੀ ਦਾ ਵਿਗਿਆਨ

ਪ੍ਰੋ. ਤਰਲੋਚਨ ਸਿੰਘ ਮਹਾਜਨ ਦੀ ਅਸਲੀਅਤ

ਇਹ ਆਤਮਾ ਵਾਲਾ ਗੋਰਖ-ਧੰਦਾ (ਗੁਰਿੰਦਰ ਸਿੰਘ ਬਰਾਰ)

ਜੇ ਅਜਿਹਾ ਕਰਨ ਲਈ ਮੇਰੇ ਲੇਖਾਂ ਦੀ ਜਾਂ ਚਿਠੀਆਂ ਦੀ ਬਲੀ ਦੇਣੀ ਪਵੇ ਤਾਂ ਦੇ ਦਿਤੀ ਜਾਵੇ ਮੈਨੂੰ ਕੋਈ ਉਜਰ ਨਹੀਂ ਹੋਵੇਗਾ। ਜੇ ਮੇਰੇ ਸਾਰੇ ਲੇਖ ਵੀ ਹਟਾਣੇ ਪੈਣ ਤਾਂ ਹਟਾ ਦਿਤੇ ਜਾਣ (ਪਰ ਉਪਰੋਕਤ ਇਹ ਤਿੰਨ ਲੇਖ ਜਰੂਰ ਇਥੋਂ ਹਟਾ ਦਿਤੇ ਜਾਣੇ ਚਾਹੀਦੇ ਹਨ, ਕਿਉਂਕਿ ਇਨ੍ਹਾਂ ਤਿੰਨਾ ਲੇਖਾਂ ਦਾ ਸਬੰਧ ਮੇਰੇ ਨਾਲ ਹੈ)। ਤੁਹਾਡਾ ਕੰਮ ਵਧਾ ਰਿਹਾ ਹਾਂ, ਇਸ ਲਈ ਖਿਮਾਂ ਮੰਗਦਾ ਹਾਂ। ਆਸ ਹੈ ਮੇਰੀ ਅੰਤਿਮ ਬੇਨਤੀ ਪਰਵਾਨ ਕਰੋਗੇ।”

2009 ਦੀ ਪੱਤਝੜ ਰੁੱਤੇ ਅਜਿਹਾ ਕੀ ਵਾਪਰ ਗਿਆ ਕਿ 3/11/2009 ਨੂੰ ਇਹ ਦਾਅਵਾ ਕਰਨ ਵਾਲੇ ਸ. ਤਰਲੋਚਨ ਸਿੰਘ ਜੀ ਕਿ, “ਮੈਂ ਕਦੀ ਵੀ ਆਪਣੇ ਵੀਰ ਮੱਖਣ ਸਿੰਘ ਜੀ ਨੂੰ ਨਹੀਂ ਕਹਾਂਗਾ ਕਿ ਉਹ ਲੇਖ ਹਟਾ ਦਿਤਾ ਜਾਏ ।”, 4/12/2009 ਨੂੰ ਦੋ ਹੋਰ ਲੇਖਾਂ ਸਣੇ ਇਸ ਲੇਖ ਨੂੰ ਹਟਾਏ ਜਾਣ ਦੀ ਮੰਗ ਕਰਨ ਲੱਗੇ?

ਮੇਰੇ ਲਿਖੇ, “ਤਰਲੋਚਨ ਸਿੰਘ ਜੀ ਨੇ, “ਮੇਰੀ ਬੇਇਜਤੀ ਕੀਤੀ ਗਈ ਹੈ”, ਦੀ ਬੜੀ ਦੁਹਾਈ ਦਿੱਤੀ ਪਰ ਇੱਕ ਵੀ ਦਲੀਲ ਨਹੀਂ ਦਿੱਤੀ ਕਿ ਉਨ੍ਹਾਂ ਦੀ ਬੇਇਜਤੀ ਕਿਸ ਤਰੀਕੇ ਨਾਲ ਕੀਤੀ ਗਈ ਹੈ?” ਦੇ ਜਵਾਬ ਵਿੱਚ 21/12/2009 ਨੂੰ ਸ. ਤਰਲੋਚਨ ਸਿੰਘ ਜੀ ਬੜੇ ਗੁੱਸੇ ਵਿੱਚ ਲਿਖਦੇ ਹਨ, “ਹੱਦ ਹੀ ਹੈ, ਜਿਸ ਭਗਵੰਤ ਸਿੰਘ ਨੇ ਮੇਰੇ ਤੇ ਲਿਖੇ ਆਰਟੀਕਲ ‘ਪ੍ਰੋ. ਤਰਲੋਚਨ ਸਿੰਘ ਦਾ ਵਿਗਿਆਨ’ ਵਿੱਚ ਹੇਠ ਲਿਖੇ ਫਿਰਕੇ ਲਿਖੇ ਹੋਣ ਉਸ ਨੂੰ ਬੇਇਜ਼ਤੀ ਦਾ ਹੀ ਪਤਾ ਨਾ ਹੋਏ। ਕਮਾਲ ਹੈ। ਇਵੇਂ ਹੀ ਅਮਿੰਰਦਰ ਸਿੰਘ ਜੀ ਨੂੰ ਲਗਦਾ ਹੈ ਕੇ ਭਗਵੰਤ ਸਿੰਘ ਦੇ ਹੇਠ ਲਿਖੇ ਫਿਰਕੇ ਪਿਆਰ ਦੇ ਹਨ।

ਭਗਵੰਤ ਸਿੰਘ ਵਲੌਂ ਲਿਖੇ ਗਏ ਫਿਰਕੇ:

ਮੇਰਾ ਖਿਆਲ ਹੈ ਪ੍ਰੋ. ਸਾਹਿਬ ਨੂੰ ਜੇ ਸੰਤ ਜੀ ਕਹਿ ਕੇ ਮੁਖਾਤਿਬ ਹੋਇਆ ਜਾਵੇ ਤਾਂ ਜਿਆਦਾ ਠੀਕ ਹੋਵੇਗਾ ਕਿਉਂਕਿ ਇਹਨਾ ਦੇ ਗੁਣ ਅਜੋਕੇ ਸਾਧਾਂ - ਸੰਤਾਂ ਨਾਲ ਬਹੁਤ ਮੇਲ ਖਾਂਦੇ ਹਨ, ਜਿਹੜੇ ਲੋਕਾਂ ਨੂੰ ਪੜ੍ਹਾਉਂਦੇ ਜਾਂ ਸਮਝਾਉਂਦੇ ਨਹੀਂ ਸਿਰਫ ਡਰਾਉਂਦੇ ਹਨ।

ਪਾਠਕਾਂ ਦੀ ਦਰਿਸ਼ਟੀ ਗੋਚਰ ਇੱਕ ਗੱਲ ਹੋਰ ਕਰਨੀ ਚਾਹੁੰਦਾ ਹਾਂ ਕਿ ਸ੍ਰ. ਤਰਲੋਚਨ ਸਿੰਘ ਮਹਾਜਨ ਖੁਦ ਹੀ ਆਪਣੇ ਨਾਂ ਨਾਲ ਅਢੁਕਵੇਂ ਵਿਸ਼ੇਸ਼ਣ ਲਾ ਕੇ ਖੁਦ ਨੂੰ ਨਿਵਾਜਣ ਦੀ ਬੇਲੋੜੀ ਕੋਸ਼ਿਸ਼ ਕਰਦੇ ਹਨ, ਜਿਵੇਂ (ਪ੍ਰੋ: )ਤਰਲੋਚਨ ਸਿੰਘ ਮਹਾਜਨ (ਪ੍ਰੋ:) ਤਰਲੋਚਨ ਸਿੰਘ (ਗੁਰਬਾਣੀ ਅਤੇ ਵਿਗਿਆਨ ਵਾਲੇ)ਅਤੇ ਤਰਲੋਚਨ ਸਿੰਘ ਮਹਾਜਨ (ਫਿਜਿਕਸ) ਵਗੈਰਾ। ਸ਼ਾਇਦ ਇਸ ਕਰਕੇ ਕਿ ਉਹ ਜਾਣਦੇ ਹਨ ਕਿ ਉਹਨਾਂ ਵਿੱਚ ਅਜਿਹਾ ਕੋਈ ਗੁਣ, ਜਾਂ ਕੁੱਝ ਚੰਗਾ ਕਰਨ ਦੀ ਸਮਰੱਥਾ ਨਹੀਂ ਕਿ ਲੋਕ ਉਹਨਾਂ ਨੂੰ ਅਜਿਹੇ ਵਿਸ਼ੇਸ਼ਣਾ ਨਾਲ ਨਿਵਾਜਣ। ”

ਬਈ ਕਮਾਲ ਹੈ, ਗੁਰਬਾਣੀ ਅਤੇ ਵਿਗਿਆਨ ਵਾਲੇ, ਆਤਮਾਂ ਦੀ ਅਵਾਜ਼ ਸੁਣਨ ਵਾਲੀ ਅਧਿਆਮਕ ਸ਼ਖਸੀਅਤ ਦੇ ਮਾਲਕ ਵਿੱਚ ਐਨਾ ਗੁੱਸਾ ਕਿ ਉਹ ਫਿਕਰੇ ਨੂੰ ਫਿਰਕੇ ਲਿਖਣ ਦੀ ਪ੍ਰਿੰਟਿੰਗ ਮਿਸਟੇਕ ਬਾਰ ਬਾਰ ਕਰੀ ਜਾਵੇ। ਜਰੂਰ ਦੁਨੀਆਂ `ਤੇ ਕੋਈ ਕਹਿਰ ਵਰਤਣ ਵਾਲਾ ਹੈ। ਸ. ਤਰਲੋਚਨ ਸਿੰਘ ਜੀ ਨੇ ਮੇਰੇ ਲਿਖੇ ਨੂੰ ਦੁਹਰਾਇਆ ਤਾਂ ਜਰੂਰ ਹੈ ਪਰ ਇਹ ਨਹੀਂ ਦੱਸਿਆ ਕਿ ਮੇਰੇ ਲਿਖੇ ਵਿੱਚ ਗਲ੍ਹਤ ਕੀ ਹੈ? ਹਰੇਕ ਗੱਲ ਨੂੰ ਸਿੱਧ ਕਰਨ ਲਈ ਮੈਂ ਦਲੀਲ ਵੀ ਨਾਲ ਹੀ ਦਿੱਤੀ ਹੈ। ਦਰਅਸਲ ਹੁਣ ਸਮਝ ਆਈ। ਮੈਂ ਸੱਚ ਲਿਖ ਬੈਠਾ। ਸੱਚ ਸੁਨਣ ਨਾਲ ਇਨ੍ਹਾਂ ਨੂੰ ਬੇਇਜਤੀ ਮਹਿਸੂਸ ਹੋ ਗਈ।

ਸਰਦਾਰ ਮੱਖਣ ਸਿੰਘ ਜੀ, ਮੈਂ ਸਿੱਧ ਕਰ ਚੁੱਕਾ ਹਾਂ ਕਿ ਸ. ਤਰਲੋਚਨ ਸਿੰਘ ਜੀ ਅਤਿ ਦੇ ਕਰੋਧੀ ਜਾਣੀ ਗੁੱਸੇਖੋਰ ਹਨ। ਸੱਚ ਨੂੰ ਹਜਮ ਕਰਨ ਜੋਗੀ ਇਨ੍ਹਾਂ ਦੀ ਆਤਮਾਂ ਕੋਲ ਸ਼ਕਤੀ ਨਹੀਂ। ਉੱਤੋਂ ਹੰਕਾਰ ਦੀ ਦਾਤ ਵੀ ਇਨ੍ਹਾਂ ਦੇ ਹਿੱਸੇ ਆਮ ਨਾਲੋਂ ਕੁੱਝ ਜਿਆਦਾ ਹੀ ਆਈ ਹੈ ਕਿ ਇਹ ਸੋਚਦੇ ਹਨ ਕਿ ਜੋ ਇਨ੍ਹਾਂ ਨੇ ਕਹਿ ਦਿੱਤਾ ਉਹੀ ਸਹੀ ਹੈ, ਜੋ ਇਨ੍ਹਾਂ ਨੇ ਲਿਖ ਦਿੱਤਾ ਉਹ ਹੀ ਉੱਤਮ ਹੈ। ਇਸੇ ਕਰਕੇ ਇਹ ਕਦੇ ਆਪਣੇ ਲਿਖੇ ਨੂੰ ਪੜ੍ਹਨ ਦੀ ਵੀ ਜਰੂਰਤ ਨਹੀਂ ਸਮਝਦੇ ਕਿਉਂਕਿ ਇਨ੍ਹਾਂ ਨੂੰ ਪਤਾ ਹੀ ਹੈ ਕਿ ਇਹ ਗਲ੍ਹਤ ਕਦੇ ਲਿਖ ਹੀ ਨਹੀਂ ਸਕਦੇ। ਇੰਨਾ ਸਭ ਕੁੱਝ ਦੇ ਬਾਵਜੂਦ ਵੀ ਇਹ ਸਮਝਦੇ ਹਨ ਕਿ ਇਨ੍ਹਾਂ ਦੀ ਕੋਈ ਆਤਮਾਂ ਹੈ? ਜੇ ਹੈ ਵੀ ਤਾਂ ਅਜਿਹੀ ਆਤਮਾਂ ਜਿਹੜੀ ਸੱਚ ਤੋਂ ਬਾਗੀ ਹੋਵੇ, ਕਰੋਧ ਅਤੇ ਹੰਕਾਰ ਵਿੱਚ ਗੱਚ ਹੋਵੇ, ਕਾਲੀ ਆਤਮਾਂ, ਉਸ ਪਰਮ ਆਤਮਾਂ ਦਾ ਹਿੱਸਾ ਕਿਵੇਂ ਹੋ ਸਕਦੀ ਹੈ? ਇਸ ਤੋਂ ਇਹ ਵੀ ਸਿੱਧ ਹੁੰਦਾ ਹੈ ਕਿ ਜਿਹੜੀ ਆਤਮਾਂ ਦਾਗੀ ਹੈ, ਆਵਾਗਾਉਣ ਦੇ ਚੱਕਰ ਦੀ ਦਲਦਲ ਵਿੱਚ ਫਸੀ ਹੋਈ ਹੈ ਉਹ ਉਸ ਪਰਮ ਆਤਮਾਂ ਦੀ ਜੋਤ ਦਾ ਹਿੱਸਾ ਨਹੀਂ ਹੋ ਸਕਦੀ। ਲਗਦੇ ਹੱਥ ਇੱਕ ਝਾਤ ਇਨ੍ਹਾਂ ਦੇ ਰੱਬ `ਤੇ ਵੀ ਮਾਰ ਲਈਏ। 21/12/2009 ਨੂੰ ਸ. ਤਰਲੋਚਨ ਸਿੰਘ ਜੀ ਆਪਣੇ ਸਰਬ ਸ਼ਕਤੀਮਾਨ ਰੱਬ ਦੇ ਦਰਸ਼ਨ ਕੁੱਝ ਇਉਂ ਕਰਵਾਉਂਦੇ ਹਨ, “ਤੁਸੀਂ ਮੇਰੀ ਕਰਮ ਥਿਊਰੀ ਨੂੰ ਫੇਲ ਕਰੋਗੇ ਮੈਂ ਇਸ ਨੂੰ ਬਚਾਣ ਦੀ ਕੋਸ਼ਿਸ਼ ਕਰਦਾ ਰਹਾਂਗਾ। ਇਹ ਇੱਕ ਖੇਡ ਹੈ, ਇਹ ਪਹਿਲਾਂ ਵੀ ਖੇਡੀ ਜਾਂਦੀ ਰਹੀ ਹੈ ਤੇ ਅਗੋਂ ਵੀ ਖੇਡੀ ਜਾਂਦੀ ਰਹੇਗੀ। ਇਨ੍ਹਾਂ ਖੇਡਾਂ ਵਿੱਚ ਵੀ ਉਹ ਉਪਰ ਵਾਲਾ ਅਨੰਦਿਤ ਹੁੰਦਾ ਹੈ, ਹੱਸਦਾ ਹੈ, ਖਿਲਖਿਲਾਂਉਂਦਾ ਹੈ, ਕਿਲਕਾਰੀਆਂ ਮਾਰਦਾ ਹੈ।” ਜਾਹਿਰ ਹੈ ਸ. ਤਰਲੋਚਨ ਸਿੰਘ ਜੀ ਦਾ ਰੱਬ ਉੱਪਰ ਕਿਤੇ ਅਸਮਾਨ `ਚ ਵਾਸ ਕਰਦਾ ਹੈ ਪਰ ਸਾਡਾ (ਜਿਨ੍ਹਾਂ ਨੂੰ ਆਤਮਾਂ ਨੂੰ ਕਤਲ ਕਰਨ ਵਾਲਿਆਂ ਦਾ ਦਰਜਾ ਦਿੱਤਾ ਗਿਆ ਹੈ) ਰੱਬ ਤਾਂ ਜ਼ਰ੍ਹੇ ਜ਼ਰ੍ਹੇ ਵਿੱਚ ਵਸਦਾ ਹੈ। ਅਤੇ ਸਾਡਾ ਰੱਬ ਕਿਸੇ ਦੇ ਗਲ੍ਹਤੀ ਜਾਂ ਮੂਰਖਤਾ ਕਰਨ `ਤੇ ਸ. ਤਰਲੋਚਨ ਸਿੰਘ ਜੀ ਦੇ ਰੱਬ ਵਾਂਗ ਅਨੰਦਿਤ ਨਹੀਂ ਹੁੰਦਾ। ਇਨ੍ਹਾਂ ਦਾ ਰੱਬ ਤਾਂ ਬਿਲਕੁਲ ਬੱਚਿਆਂ ਵਾਂਗ ਮਾਸੂਮ ਹੈ। ਹੱਸਦਾ, ਖਿਲਖਿਲਾਉਂਦਾ ਅਤੇ ਕਿਲਕਾਰੀਆਂ ਵੀ ਬੱਚਿਆਂ ਵਾਂਗ ਹੀ ਮਾਰਦਾ ਹੈ। ਕੀ ਅਜਿਹੇ ਰੱਬ ਦੇ ਹੱਥਾਂ ਵਿੱਚ ਇਸ ਸੰਸਾਰ ਦਾ ਭਵਿੱਖ ਸੁਰੱਖਿਅਤ ਹੋ ਸਕਦਾ ਹੈ?

ਸ. ਤਰਲੋਚਨ ਸਿੰਘ ਜੀ ਨੇ ਅਤੇ ਇਨ੍ਹਾਂ ਦੀ ਕਾਬਿਲ ਸ਼ਗਿਰਦ ਬੀਬੀ ਜਸ ਕੌਰ ਨੇ ਬਹੁਤ ਸਾਰੇ ਸਵਾਲ ਪੁੱਛੇ ਹਨ ਜਿਨ੍ਹਾਂ ਵਿੱਚੋਂ ਬਹੁਤੇ ਅਰਥਹੀਣ ਹਨ ਜਿਵੇਂ ਸ. ਤਰਲੋਚਨ ਸਿੰਘ ਜੀ 2/12/2009 ਨੂੰ ਪੁੱਛਦੇ ਹਨ, “ਧਰਤੀ ਦੇ ਚੁੰਬਕੀ ਖੇਤਰ ਦਾ ਉਰਜੀਨੇਸ਼ਨ ਕੀ ਹੈ?” ਇਸੇ ਤਰਾਂ ਇਨ੍ਹਾਂ ਦੇ ਕਹੇ ਕਹਾਏ ਜਾਂ ਇਨ੍ਹਾਂ ਦੀ ਨਕਲ ਮਾਰਦਿਆਂ ਬੀਬੀ ਜਸ ਕੌਰ ਜੀ ਲਿਖਦੇ ਹਨ, “ਦਸਣਾ ਕੇ ਮੈਗਨਿਟ ਦਾ ਚੁੰਬਕੀ ਖੇਤਰ ਦਾ ਔਰਜੀਨੇਸ਼ਨ ਕੀ ਹੈ?” ਜੇ ਕੋਈ ਵੀਰ ਭੈਣ, ਜਿਹਨੂੰ ਭੌਤਿਕ ਵਿਗਿਆਨ ਦੀ ਸਮਝ ਹੋਵੇ, ਇਹ ਸਮਝਾ ਦੇਵੇ ਕਿ ਇਸ ਸਵਾਲ ਵਿੱਚ ਕੀ ਪੁੱਛਿਆ ਗਿਆ ਹੈ ਤਾਂ ਹੋ ਸਕਦਾ ਹੈ ਮੈਂ ਇਸ ਸਵਾਲ ਦਾ ਜਵਾਬ ਲੱਭ ਸਕਾਂ। ਇਹੋ ਜਿਹੇ ਅਰਥ ਹੀਣ ਸਵਾਲ ਪੁੱਛਕੇ ਦੁਨੀਆਂ ਦੇ ਅੱਵਲ ਦਰਜੇ ਦੇ ਵਿਗਿਆਨੀਆਂ ਨੂੰ ਵੀ ਨਿਰਉੱਤਰ ਕਰ ਸਕਣ ਦੀ ਸਮਰੱਥਾ ਬਿਨਾਂ ਸ਼ੱਕ ਇਸ ਜੁੰਡੀ ਵਿੱਚ ਹੈ। ਇੱਕ ਹੋਰ ਸਵਾਲ ਵੀ ਇਸ ਜੋੜੀ ਵੱਲੋਂ ਦੁਹਰਾਇਆ ਗਿਆ ਹੈ ਕਿ ਸੰਸਾਰਿਕ ਗੁਰੂ ਅਤੇ ਅਧਿਆਤਮਕ ਗੁਰੂ ਵਿੱਚ ਕੀ ਫਰਕ ਹੈ? ਮੇਰੇ ਖਿਆਲ ਵਿੱਚ ਤਾਂ ਗੁਰੂ, ਸਿਰਫ ਗੁਰੂ ਹੈ ਜਿਸ ਨੇਂ ਤੁਹਾਨੂੰ ਜਿੰਦਗੀ ਨੂੰ ਸੁਖਾਵਾਂ ਬਨਾਉਣ ਦਾ ਗੁਰ ਸਮਝਾਉਣਾ ਹੁੰਦਾ ਹੈ। ਗੁਰੂ ਦੀ ਸੰਸਾਰਿਕ ਜਾਂ ਅਧਿਆਤਮਕ ਪੱਖਾਂ `ਤੇ ਵੰਡ ਉਚਿਤ ਨਹੀਂ। ਆਮ ਆਦਮੀਂ ਵਾਸਤੇ ਇੱਕ ਹੀ ਗੁਰੂ ਕਾਫੀ ਹੈ, ਇਹ ਤਾਂ ਸਿਰਫ ਤਰਲੋਚਨ ਸਿੰਘ ਜੀ ਅਤੇ ਉਨ੍ਹਾਂ ਦੇ ਸ਼ਗਿਰਦ ਹੀ ਹਨ ਜਿਹੜੇ ਦੋ ਦੋ ਗੁਰੂ ਰੱਖ ਸਕਦੇ ਹਨ। ਪਰ ਅਫਸੋਸ ਇਸ ਗੱਲ ਦਾ ਹੈ ਕਿ ਸੰਸਾਰਿਕ ਅਤੇ ਅਧਿਆਤਮਕ ਦੋ ਦੋ ਗੁਰੂਆਂ ਦੇ ਹੁੰਦਿਆਂ ਵੀ ਇਹ ਅਗਿਆਨਤਾ ਦੀ ਦਲਦਲ `ਚੋਂ ਨਿੱਕਲਣੋ ਅਸਮਰਥ ਹਨ।

ਸਰਦਾਰ ਮੱਖਣ ਸਿੰਘ ਜੀ ਮੇਰਾ ਖਿਆਲ ਹੈ ਮੈਂ ਕਾਫੀ ਵਿਸਥਾਰ ਵਿੱਚ ਲਿਖ ਚੁੱਕਿਆ ਹਾਂ ਕਿ ਸ. ਤਰਲੋਚਨ ਸਿੰਘ ਜੀ ਦਾ ਵਿਗਿਆਨ ਪਾਠਕਾਂ ਨੂੰ ਭਟਕੀਂ ਹੀ ਪਾ ਸਕਦਾ ਹੈ ਕੋਈ ਚੰਗਾ ਰਾਹ ਨਹੀਂ ਵਿਖਾ ਸਕਦਾ। ਉਨ੍ਹਾਂ ਖੁਦ ਵੀ ਇਕਬਾਲ ਕੀਤਾ ਹੈ, 25/11/2009 ਨੂੰ ਲਿਖਦੇ ਹਨ, “ਭਗਵੰਤ ਮੈਂ ਆਤਮਾ ਨਾਲ ਹੀ ਗਲ ਕਰਾਂਗਾ, ਕਿਉਂਕਿ ਵਿਗਿਆਨ ਦੀ ਭਾਸ਼ਾ ਨੂੰ ਸਮਝਣ ਵਾਲਾ ਦਿਮਾਗ ਮੇਰੇ ਕੋਲ ਹੈ ਹੀ ਨਹੀਂ,” ਜਿਸ ਨੂੰ ਖੁਦ ਵਿਗਿਆਨ ਦੀ ਸਮਝ ਨਾਂ ਹੋਵੇ ਉਹ ਦੂਜਿਆਂ ਨੂੰ ਵਿਗਿਆਨਕ ਜਾਣਕਾਰੀ ਕਿਵੇਂ ਦੇ ਸਕਦਾ ਹੈ? ਇਸ ਕਰਕੇ ਮੈਂ ਸਮਝਦਾ ਹਾਂ ਕਿ ਇਸ ਵਿਸ਼ੇ ਤੇ ਹੋਰ ਵਕਤ ਬਰਬਾਦ ਕਰਨ ਦੀ ਲੋੜ ਨਹੀਂ ਹੈ। ਸ. ਤਰਲੋਚਨ ਸਿੰਘ ਜੀ ਵੀ ਇਹ ਮੰਗ ਕਰ ਚੁੱਕੇ ਹਨ ਕਿ ਉਨ੍ਹਾਂ ਦੇ ਲੇਖ ਸਿੱਖ ਮਾਰਗ ਤੋਂ ਹਟਾ ਦਿੱਤੇ ਜਾਣ ਤਾਂ ਫੇਰ ਅੜ੍ਹਚਣ ਕੀ ਹੈ? ਉਮੀਦ ਹੈ ਕਿ ਤੁਸੀਂ ਉਨ੍ਹਾਂ ਦੀ ਇਹ ਮੰਗ ਪੂਰੀ ਕਰ ਕੇ ਇਸ ਮੁੱਦੇ ਨੂੰ ਸੰਪੰਨ ਕਰ ਦਿਓਗੇ। ਧੰਨਵਾਦ।

ਡਾ. ਭਗਵੰਤ ਸਿੰਘ ਸੰਧੂ

(ਨੋਟ:- ਡਾ. ਭਗਵੰਤ ਸਿੰਘ ਸੰਧੂ ਜੀ ਤੁਸੀਂ ਆਪਣੇ ਇਸ ਪੱਤਰ ਦਾ ਮੇਰੇ ਤੋਂ ਜੋ ਪ੍ਰਤੀਕਰਮ ਚਾਹੁੰਦੇ ਹੋ ਉਹ ਮੈਂ ਇਕੱਠਾ ਹੀ ਗੁਰਚਰਨ ਸਿੰਘ ਦੇ ਪੱਤਰ ਹੇਠਾਂ ਦੇ ਦਿੱਤਾ ਹੈ-ਸੰਪਾਦਕ)


(24/12/09)
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ

ਸੰਪਾਦਕ ਸ੍ਰ. ਮੱਖਣ ਸਿੰਘ ਦਾ ਇਨਸਾਫ

ਸ੍ਰ. ਮੱਖਣ ਸਿੰਘ ਜੀ 1979 ਵਿੱਚ ਮੁਰਾਰ ਜੀ ਡਿਸਾਈ, ਪ੍ਰਧਾਨ ਮੰਤਰੀ ਭਾਰਤ, ਕੋਲ ਕੋਈ ਸਿੱਖ ਸੰਸਥਾ ਇਹ ਸ਼ਕਾਇਤ ਲੈ ਕੇ ਗਈ ਕਿ ਸਕੂਲਾਂ ਦੇ ਸਲੇਬਸ ਦੀਆਂ ਕਿਤਾਬਾਂ ਵਿੱਚ ਸਿੱਖ ਗੁਰੂ ਸਾਹਿਬਾਨ ਦੇ ਸ਼ਾਨੋ ਸੌਕਤ ਦੇ ਬਹੁਤ ਕੁੱਝ ਵਿਰੋਧ `ਚ ਲਿਖਿਆ ਹੋਇਆ ਹੈ ਤਾਂ ਪ੍ਰਧਾਨ ਮੰਤਰੀ ਜੀ ਨੇ ਇਹ ਉਤਰ ਦਿੱਤਾ ਸੀ ਕਿ ਇਸ ਤਰ੍ਹਾਂ ਤਾਂ ਤੁਹਾਡੇ ‘ਗੁਰੂ ਗ੍ਰੰਥ’ ਵਿੱਚ ਵੀ ਬਹੁਤ ਕੁੱਝ ਹਿੰਦੂਆਂ ਦੇ ਵਿਰੁੱਧ ਲਿਖਿਆ ਹੋਇਆ ਹੈ। ਫਿਰ ਸਾਨੂੰ ਤੁਹਾਡੇ ‘ਗੁਰੂ ਗ੍ਰੰਥ’ ਦੇ ਵਿਰੁੱਧ ਕੋਈ ਆਰਡੀਨੈਂਨਸ ਜਾਰੀ ਕਰਨਾ ਪਵੇਗਾ। ਫਿਰ ਸਿੱਖ ਸੰਸਥਾਵਾਂ ਬਹੁਤ ਚਿਰ ਨਹੀਂ ਬੋਲੀਆਂ।

ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 662 ਤੇ ਇਹ ਸਲੋਕ ਦਰਜ਼ ਹੈ:

ਕਾਦੀ ਕੂੜੁ ਬੋਲਿ ਮਲੁ ਖਾਇ॥ ਬ੍ਰਾਹਮਣੁ ਨਾਵੈ ਜੀਆ ਘਾਇ॥ ਜੋਗੀ ਜੁਗਤਿ ਨ ਜਾਣੈ ਅੰਧੁ॥ ਤੀਨੇ ਓਜਾੜੇ ਕਾ ਬੰਧੁ॥ 2॥

ਸਾਰੇ ‘ਗੁਰੂ ਗ੍ਰੰਥ’ ਵਿੱਚ ਉਸ ਵੇਲੇ ਦੇ ਮੁਲਾਂ ਮੌਲਾਣਿਆਂ, ਪੰਡਿਤਾਂ ਕਾਜ਼ੀਆਂ, ਜੋਗੀਆਂ ਤੇ ਹੋਰ ਇਸ ਤਰ੍ਹਾਂ ਦੇ ਸਿਰ ਕੱਢ ਰਾਜਿਆਂ ਤੇ ਵਜੀਰਾਂ ਦੀ ਕਾਰਗੁਜਾਰੀ ਦੀ ਨਿਖੇਦੀ ਕਰਨ ਦੇ ਬਹੁਤ ਸਾਰੇ ਸਲੋਕ ਦਰਜ਼ ਹਨ। ਇਸ ਗੱਲ ਦਾ ਗੁਰੂ-ਕਾਲ ਵਿੱਚ ਬਹੁਤ ਵਿਰੋਧ ਹੋਇਆ। ਗੁਰੂਆਂ ਨੂੰ ਸ਼ਹੀਦੀਆਂ ਦੇਣੀਆਂ ਪਈਆਂ। ਕੀ ਗੁਰੂ ਸਹਿਬਾਨ ਨੇ ਆਪਣੇ ਸਿਧਾਂਤ ਵਿੱਚ ਕੋਈ ਤਬਦੀਲੀ ਲਿਆਂਦੀ? ਨਹੀਂ। ਕੀ ਗੁਰੂ ਸਹਿਬਾਨ ਨੇ ਪੰਡਿਤ ਦੇ ਵਿਰੋਧ ਕਰਨ ਦੇ ਬਾਵਜੂਦ ਜਨੇਊ ਨੂੰ ਰੱਦ ਕਰਨ ਵਾਲੇ ਸਲੋਕ ‘ਆਸਾ ਕੀ ਵਾਰ’ ਵਿਚੋਂ ਕੱਢ ਦਿੱਤੇ? ਨਹੀਂ। ਜੋ ਅਸਲੀਅਤ ਸੀ ਉਸ ਨੂੰ ਚੁੰਮਿਆ ਭਾਵੇਂ ਸਹੀਦੀਆਂ ਹੀ ਦੇਣੀਆਂ ਪਾਈਆਂ ਪਰ ਸੱਚ ਨੂੰ ਛਾਤੀ ਨਾਲ ਲਾਇਆ।

ਇੱਧਰ ਜੇਕਰ ਮੈਂ ਜਾਂ ਕਿਸੇ ਗੁਰਿੰਦਰ ਸਿੰਘ ਨੇ ਲੈਕਚਰਾਰ ਸ੍ਰ. ਤਰਲੋਚਨ ਸਿੰਘ ਦੇ ਕਿਸੇ ਲੇਖ ਦੇ ਵਿਸ਼ਲੇਸ਼ਨ ਵਿੱਚ ਕੋਈ ਲੇਖ ਲਿਖੇ ਹਨ ਤਾਂ ਸ੍ਰ. ਤਰਲੋਚਨ ਸਿੰਘ ਜੀ ਨੂੰ ਖਿੜੇ ਮੱਥੇ ਪਰਵਾਨ ਕਰਨੇ ਚਾਹੀਦੇ ਹਨ। ਕਿਉਂ? ਕਿਉਂਕਿ ਉਸਦੇ ਲੇਖ ਵਿੱਚ ਕੋਈ ਘਾਟ ਸੀ ਜਿਸ ਕਰਕੇ ਅਸਾਂ ਗੁਰਬਾਣੀ ਤੇ ਅਧਾਰਤ ਲੇਖ ਲਿਖੇ ਤੇ ਤਰਲੋਚਨ ਸਿੰਘ ਦੇ ਲੇਖ ਵਿਚਲੀਆਂ ਊਣਤਾਈਆਂ ਨੂੰ ਮਨੁੱਖਤਾ ਦੇ ਸਾਹਮਣੇ ਰੱਖਿਆ। ਜੇਕਰ ਤਰਲੋਚਨ ਸਿੰਘ ਬੇਇਜਤੀ ਮਹਿਸੂਸ ਕਰਦੇ ਹਨ ਤਾਂ ਉਨ੍ਹਾਂ ਨੂੰ ਅੱਗੋਂ ਤੋਂ ਇਸ ਤਰ੍ਹਾਂ ਦੇ ਲੇਖ ਨਹੀਂ ਲਿਖਣੇ ਚਾਹੀਦੇ। ਜੇਕਰ ਉਹ ਇਹ ਸਮਝਦੇ ਹਨ ਕਿ ਇਨ੍ਹਾਂ ਦੇ ਲੇਖਾਂ ਕਰਕੇ ਮੇਰੀ ਬੇਇਜਤੀ ਹੋਈ ਹੈ ਤਾਂ ਇਹ ਉਨ੍ਹਾਂ ਦੀ ਆਪਣੀ ਮੁਸ਼ਕਲ ਹੈ।

ਜਬ ਨਾਚੀ ਤਬ ਘੂਘਟੁ ਕੈਸਾ, ਮਟੁਕੀ ਫੋੜਿ ਨਿਰਾਰੀ॥ ਨਾਨਕ ਆਪੈ ਆਪੁ ਪਛਾਣੈ ਗੁਰਮੁਖਿ ਤਤੁ ਬੀਚਾਰੀ॥ 4॥ 4॥ {ਪੰਨਾ 1111-1112}

ਜਦੋਂ ਮੈਦਾਨ ਵਿੱਚ ਨੱਚਣਾਂ ਸ਼ੁਰੂ ਕਰ ਦੇਈਏ ਤਾਂ ਆਪਣੇ ਸ਼ਰੀਰਕ ਮੋਹ ਨੂੰ ਨਿਵਾਰਣਾ ਪੈਂਦਾ ਹੈ। ਬਸ ਇਹੋ ਹੀ ਗੱਲ ਸਮਝਣ ਵਾਲੀ ਹੈ। ਨਾ ਮੇਰੀ ਤੇ ਨਾ ਹੀ ਗੁਰਿੰਦਰ ਸਿੰਘ ਦੀ ਕਿਸੇ ਪਟਿਆਲੇ ਵਾਲੇ ਤਰਲੋਚਨ ਸਿੰਘ ਨਾਲ ਕੋਈ ਦੁਸ਼ਮਣੀ ਹੈ ਤੇ ਨਾ ਹੀ ਅਸੀਂ ਇੱਕ ਦੂਜੇ ਨੂੰ ਜਾਣਦੇ ਹਾਂ ਇਸ ਕਰਕੇ ਤਰਲੋਚਨ ਸਿੰਘ ਦੀ ਹੇਠੀ ਕਰਨ ਦੀ ਇੱਛਾ ਨਾਲ ਕੋਈ ਲੇਖ ਨਹੀ ਲਿਖਿਆ ਗਿਆ। ਜੋ ਵੀ ਚਰਚਾ ਵਾਰਤਾ ਕੀਤੀ ਗਈ ਉਹ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ਮੁੱਖ ਰੱਖ ਕੇ ਅਤੇ ਉਸ ਵਿਚੋਂ ਖੋਟ ਨੂੰ ਦੂਰ ਕਰਨ ਦੀ ਭਾਵਨਾ ਨਾਲ ਲਿਖਿਆ ਗਿਆ ਹੈ।

ਸ੍ਰ. ਮੱਖਣ ਸਿੰਘ ਜੀ ਕੀ ਪ੍ਰੀਤੋ ਤੇ ਕੀ ਜੱਸ ਕੌਰ, ਕੀ ਸ੍ਰ. ਦਰਸ਼ਨ ਸਿੰਘ ਤੇ ਕੀ ਸ੍ਰ. ਬਲਦੇਵ ਸਿੰਘ ਬੁੱਧ ਸਿੰਘ ਵਾਲਾ। ਜੋ ਇਨ੍ਹਾਂ ਨੇ ਮੇਰੇ ਵਿਰੁਧ ਵਿੱਚ ਕੂੜ ਦਾ ਪ੍ਰਚਾਰ ਕੀਤਾ ਤੇ ਤੁਸਾਂ ਛਾਪਿਆ। ਕਦੀ ਮੈਂ ਵਿਰੋਧ ਕੀਤਾ? ਲੋਕ ਸੱਚ ਨੂੰ ਪਛਾਂਣ ਲੈਣਗੇ ਮੈਨੂੰ ਰੌਲਾ ਪਾਉਣ ਦੀ ਕੋਈ ਲੋੜ ਨਹੀਂ। ਕੋਈ ਚਾਰ ਕੁ ਮਹੀਨੇ ਪਹਿਲਾਂ ਸ੍ਰ. ਦਰਸ਼ਨ ਸਿੰਘ ਦੀ ਇੱਕ ਚਿੱਠੀ ਦੇ ਨਾਲ ਤੁਸੀਂ ਆਪਣਾ ਨੋਟ ਲਿਖਿਆ ਸੀ। ਇਸ ਦੇ ਸਬੰਧ ਵਿੱਚ ਮੈਂ ਚਾਰ ਕੁ ਸਤਰਾਂ ਦੀ ਇੱਕ ਚਿੱਠੀ ਲਿਖੀ ਸੀ ਕਿ ਜੇ ਕਰ ਤੁਸੀਂ ਐਸਾ ਨੋਟ ਹੀ ਲਿਖਣਾ ਸੀ ਤਾਂ ਇਸ ਚਿੱਠੀ ਦੇ ਛਾਪਣ ਦੀ ਕੀ ਜਰੂਰਤ ਸੀ? ਤੇ ਜੇ ਚਿੱਠੀ ਹੀ ਛਾਪੀ ਹੈ ਤਾਂ ਇਸ ਨੋਟ ਦੀ ਕੀ ਜਰੂਰਤ ਹੈ? ਅੱਜ ਤਕ ਤੁਹਾਡਾ ਕੋਈ ਜਵਾਬ ਨਹੀਂ ਆਇਆ ਤੇ ਨਾ ਹੀ ਮੇਰੀ ਕੋਈ ਐਸੀ ਮੰਗ ਹੈ। ਮੈਨੁੰ ਕੋਈ ਭਟਕਣਾ ਨਹੀਂ। ਮੈਂ ਆਪਣੇ ਅਡੋਲ ਮਨ ਨਾਲ ਆਪਣਾ ਕੰਮ ਕਰੀ ਜਾ ਰਿਹਾ ਹਾਂ ਤੇ ਕਰਦਾ ਰਹਾਂਗਾ।

ਹਾਂ ਹੁਣ ਸਾਡੇ ਲੇਖ ਤਾਂ ਤੁਸੀਂ ਆਪਣੀ ਵੈਬ-ਸਾਈਟ ਤੋਂ ਹਟਾ ਹੀ ਦਿੱਤੇ ਹਨ। ਤੁਸੀਂ ਜਾਂ ਤਰਲੋਚਨ ਸਿੰਘ ਜੀ ਇਹ ਤਾਂ ਦੱਸ ਦਿਓ ਕਿ ਇਨ੍ਹਾਂ ਲੇਖਾਂ ਵਿੱਚ ਗੁਰਬਾਣੀ ਦੇ ਵਿਸ਼ੇ ਵਸਤੂ ਦੇ ਹਿਸਾਬ ਨਾਲ ਕੀ ਗਲਤ ਸੀ ਜਾਂ ਹੈ? ਜੇ ਕਰ ਤਰਲੋਚਨ ਸਿੰਘ ਦੇ ਸ਼ਰੀਰ ਵਿਚੋਂ ਨਾਮ ਸਿਮਰਣ ਦੀ ਵਜ੍ਹਾ ਕਰਕੇ ਨਿਕਲਦੀਆਂ ਤਰੰਗਾਂ ਨੇ ਉਸਦੇ ਵਿਦਆਰਥੀਆਂ/ ਵਿਦਿਆਰਥਣਾਂ ਤੇ ਅਸਰ ਕਰਨਾ ਹੈ ਤਾਂ ਪ੍ਰੋ. ਇੰਦਰ ਸਿੰਘ ਘੱਗਾ ਦੇ ਸ਼ਰੀਰ ਤੇ ਅਸਰ ਕਿਉਂ ਨਹੀਂ ਕੀਤਾ? ਕੁਦਰਤੀ ਨਿਯਮਾਂ ਨੇ ਪੱਖ ਪਾਤ ਨਹੀਂ ਕਰਨਾ। ਬਸ ਮਸਲਾ ਤਾਂ ਇਤਨਾ ਕੁ ਹੈ। ਸਾਡੇ ਉਹ ਲੇਖ ਉਤਾਰ ਦੇਣ ਨਾਲ ਮਹਾਜਨ ਜੀ ਸੁਰੱਖਿਅੱਤ ਨਹੀਂ ਹੋ ਗਏ। ਭਵਿਖ ਵਿੱਚ ਵੀ ਗੁਰਬਾਣੀ ਦੇ ਵਿਸ਼ੇ ਵਸਤੂ ਨੂੰ ਮੁੱਖ ਰੱਖ ਕੇ ਸਵਾਲ ਜਵਾਬ ਤਾਂ ਹੁੰਦੇ ਹੀ ਰਹਿਣੇ ਹਨ। ਇਹੋ ਹੀ ਗੱਲਾਂ ਚਿੱਠੀਆਂ ਵਿੱਚ ਫਿਰ ਤੋਂ ਦੁਹਰਾਈਆਂ ਜਾਣਗੀਆਂ।

ਗੁਰੂ ਪੰਥ ਦਾ ਦਾਸ,

ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ ਕੈਨੇਡਾ।

www.singhsabhacanda.com, www.gurugranthdarpam.com, www.wakeupkhalsa.com

(ਤੁਹਾਡੀ ਚਿੱਠੀ ਦਾ ਜਵਾਬ:- ਗੁਰਚਰਨ ਸਿੰਘ ਜੀ ਮੈਂ ਜਦੋਂ ਦੀ ਇਹ ਸਾਈਟ ਸ਼ੁਰੂ ਕੀਤੀ ਹੈ ਉਦੋਂ ਤੋਂ ਹੀ ਇਹ ਵਿਚਾਰ ਲੈ ਕੇ ਚੱਲਿਆ ਸੀ ਕਿ ਇੱਥੇ ਕਦੀ ਵੀ ਕਿਸੇ ਨਾਲ ਕੋਈ ਪੱਖਪਾਤ ਨਹੀਂ ਕਰਨਾ। ਖਿਆਲਾਂ ਦਾ ਵੱਖਰਾ ਹੋਣਾ ਕੋਈ ਵੱਡੀ ਗੱਲ ਨਹੀਂ। ਪਰ ਕਿਸੇ ਤੇ ਝੂਠੇ ਅਤੇ ਘਟੀਆ ਇਲਜ਼ਾਮ ਲਾ ਕੇ ਕੁਰਖਤ ਬੋਲੀ ਵਿੱਚ ਬਦਨਾਮ ਕਰਨਾ ਘੱਟੋ-ਘੱਟ ਇਹ ਮੇਰੇ ਸੁਭਾਅ ਦਾ ਹਿੱਸਾ ਨਹੀਂ। ਤੁਸੀਂ ਅਤੇ ਹੋਰ ਵੀ ਕਈ ਪਾਠਕ/ਲੇਖਕ ਇਸ ਤਰ੍ਹਾਂ ਅਨੇਕਾਂ ਵਾਰ ਕਰ ਚੁੱਕੇ ਹਨ। ਮੈਂ ਜਿਤਨੀ ਵੀ ਮਰਜ਼ੀ ਇਮਾਨਦਾਰੀ ਨਾਲ ਨਿਰਪੱਖ ਰਹਿਣ ਦੀ ਕੋਸ਼ਿਸ਼ ਕਰਾਂ ਪਰ ਜੇ ਕਰ ਮਾੜੀ ਜਿਹੀ ਵੀ ਗੱਲ ਕਿਸੇ ਦੇ ਵਿਰੁੱਧ ਜਾਂਦੀ ਹੋਵੇ ਜਾਂ ਉਂਜ ਹੀ ਗਲਤ ਅੰਦਾਜ਼ੇ ਲਾ ਕੇ ਉਹ ਪਹਿਲਾਂ ਬੇ ਬੁਨਿਆਦੀ ਝੂਠ ਦਾ ਤੀਰ ਮੇਰੇ ਵੱਲ ਹੀ ਦਾਗਦੇ ਹਨ। ਕਈ ਵਾਰੀ ਤਾਂ ਮੈਂ ਸੋਚਦਾ ਹਾਂ ਕਿ ਇਹ ਸਿੱਖ ਕੌਮ ਹੈ ਹੀ ਸਾਰੀ ਬੇਵਕੂਫਾਂ ਤਾਂ ਹੀ ਤਾਂ ਗੁਰੂਆਂ ਨੂੰ 239 ਸਾਲ ਲਗਾ ਕੇ ਇਹਨਾ ਨੂੰ ਚੰਗੇ ਭਲੇ ਮਨੁੱਖ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਅਤੇ ਮੈਂ ਸਮਝਦਾ ਹਾਂ ਕਿ ਇਹਨਾ ਨਾਲ ਨਿਰਪੱਖ ਰਹਿ ਕੇ ਗੁਰਬਾਣੀ ਦੀ ਗੱਲ ਕਰਨੀ ਹੀ ਮੂਰਖਤਾ ਹੈ। ਇਸੇ ਲਈ ਕਈ ਵਾਰੀ ਵਿਚਾਰ ਇਸ ‘ਸਿੱਖ ਮਾਰਗ’ ਦੀ ਸਾਈਟ ਨੂੰ ਬੰਦ ਕਰਨ ਬਾਰੇ ਮਨ ਵਿੱਚ ਆ ਚੁੱਕੀ ਹੈ। ਅਤੇ ਹੋ ਸਕਦਾ ਹੈ ਕਿ ਮੈਂ ਇਸ ਤੇ ਕਦੀ ਅਮਲ ਕਰ ਹੀ ਦੇਵਾਂ ਤਾਂ ਕਿ ਤੁਹਾਡੇ ਸਾਰਿਆਂ ਦੇ ਸੀਨੇ ਵਿੱਚ ਠੰਡ ਪੈ ਜਾਵੇ। ਹੇਠਾਂ ਪੜ੍ਹੋ ਜੋ ਕਿ ਬੀਬੀ ਗੁਨਿੰਦਰ ਕੌਰ ਨੇ 18 ਫਰਵਰੀ 2009 ਨੂੰ ਮੇਰੇ ਤੇ ਝੂਠੇ ਇਲਜ਼ਾਮ ਲਾਏ ਸਨ। ਇਸੇ ਤਰ੍ਹਾਂ ਦੇ ਪਹਿਲਾਂ ਡਾ: ਦਿਲਗੀਰ ਵੀ ਲਾ ਚੁੱਕਾ ਹੈ ਅਤੇ ਹੁਣ ਤੁਸੀਂ ਲਗਾ ਰਹੇ ਹੈ ਸਿਰਫ ਸ਼ਬਦਾਵਲੀ ਦਾ ਹੀ ਕੁੱਝ ਫਰਕ ਹੈ। ਦਰਸ਼ਨ ਸਿੰਘ ਘਣਕਸ ਵੀ ਇਹੀ ਕੁੱਝ ਕਹਿ ਚੁੱਕਾ ਹੈ, ਕਹੀ ਜਾ ਰਿਹਾ ਹੈ ਅਤੇ ਹੋਰ ਵੀ ਕਈ ਥੋੜਾ ਬਹੁਤ ਲਿਖ ਹੀ ਚੁੱਕੇ ਹਨ। ਮੈਂ ਹੁਣ ਤੱਕ ਸਾਰਿਆਂ ਦਾ ਹੀ ਬਰਦਾਸ਼ਤ ਕਰੀ ਜਾ ਰਿਹਾ ਹਾਂ ਪਰ ਹੁਣ ਮੇਰੇ ਵੀ ਸਬਰ ਦਾ ਪਿਆਲਾ ਭਰਦਾ ਜਾ ਰਿਹਾ ਹੈ। ਪੜ੍ਹੋ ਤਾਂ ਜ਼ਰਾ ਬੀਬੀ ਜੀ ਦੇ ਵਿਚਾਰ ਅਤੇ ਅਗਾਂਹ ਮੇਰਾ ਉਸ ਸਮੇ ਦਾ ਜਆਬ:

“ਖ਼ੈਰ ਤੁਹਾਡੀਆਂ ਗੱਲਾਂ ਸਾਬਿਤ ਕਰਦੀਆਂ ਹਨ ਕਿ ਤੁਹਾਡਾ ਮਨ ਮੈਲਾ ਹੈ ਤੇ ਤੁਸੀ ਦਿਲਗੀਰ ਜੀ ਨਾਲ ਦਵੈਖ ਰਖਦੇ ਹੋ। ਤੁਹਾਡੇ ਕਿਹਾਂ ਉਨ੍ਹਾਂ ਦਾ ਵਡਪਣ ਘਟ ਨਹੀਂ ਜਾਣਾ ਤੇ ਤੁਹਾਡੀ ਮਨਜ਼ੂਰੀ ਨਾਲ ਵਧ ਨਹੀਂ ਜਾਣਾ। ਮੈਂ ਸੋਚਿਆਂ ਸੀ ਕਿ ਡਾਕਟਰ ਦਿਲਗੀਰ ਨੂੰ ਤੁਹਾਡੇ ਨੇੜੇ ਕਰਾਂਗੀ ਪਰ ਤੁਸੀਂ ਜਿਊਣਵਾਲਾ ਦਾ ਸਾਵਾ ਛਾਪ ਕੇ ਉਨ੍ਹਾਂ ਨੂੰ ਸਗੋਂ ਹੋਰ ਦੂਰ ਕਰ ਲਿਆ ਹੈ। ਚਲੋ ਤੁਹਾਨੂੰ ਮੁਬਾਰਕ! ਮੈਨੂੰ ਜਾਪਦਾ ਹੈ ਕਿ ਮੈਂ ਸਿੱਖ ਮਾਰਗ ਨੂੰ ਲਿਖ ਕੇ ਗਲਤੀ ਕੀਤੀ ਹੈ, ਇਹ ਤੁਹਾਡੇ ਯਾਰ ਹਨ ਤੇ ਤੁਹਾਡੇ ਨਾਲ ਨਿਘ ਰਖਦੇ ਹਨ॥ ਭੁਲ ਚੁਕ ਖਿਮਾ ਕਰਨਾ। ਮੁੜ ਕੇ ਨਹੀਂ ਲਿਖਦੀ:”

“ਬੀਬੀ ਗੁਨਿੰਦਰ ਕੌਰ ਜੀ, ਤੁਹਾਡਾ ਇਹ ਪੱਤਰ ਮੈਂ ‘ਸਿੱਖ ਮਾਰਗ’ ਤੇਂ ਜਿਉਂ ਦਾ ਤਿਉਂ ਹੀ ਪਾ ਰਿਹਾ ਹਾਂ। ਕੋਈ ਵੀ ਲਗਾ ਮਾਤਰ ਨਹੀਂ ਬਦਲੀ ਅਤੇ ਨਾ ਹੀ ਕੋਈ ਸਪੈਲਿੰਗ ਠੀਕ ਕੀਤਾ ਹੈ। ਇਸ ਨੂੰ ਤੁਸੀਂ ਆਪਣੇ ਭੇਜੇ ਹੋਏ ਪੱਤਰ ਨਾਲ ਮਿਲਾ ਕੇ ਦੇਖ ਲੈਣਾ। ਇਸ ਦੇ ਪਹਿਲੇ ਪੈਰੇ ਤੋਂ ਸਾਬਤ ਹੁੰਦਾ ਹੈ ਕਿ ਇਹ ਤੁਸੀਂ ਇਕੱਲਿਆਂ ਨਹੀਂ ਲਿਖਿਆ। ਖੈਰ! ਮੇਰਾ ਇਸ ਨਾਲ ਕੋਈ ਖਾਸ ਵਾਸਤਾ ਨਹੀਂ। ‘ਸਿੱਖ ਮਾਰਗ’ ਤੇ ਨਾ ਤਾ ਮੇਰਾ ਕੋਈ ਯਾਰ ਹੈ ਅਤੇ ਨਾ ਹੀ ਕੋਈ ਦੁਸ਼ਮਣ। ਪਰ ਵਹਿਮ ਦਾ ਕੋਈ ਇਲਾਜ਼ ਨਹੀਂ ਹੁੰਦਾ ਖਾਸ ਕਰਕੇ ਜੇ ਕਰ ਤੁਹਾਡੇ ਵਰਗੇ ਪੜ੍ਹਿਆਂ ਲਿਖਿਆਂ ਨੂੰ ਹੋ ਜਾਵੇ। ਜੋ ਤੁਸੀਂ ਲਿਖਿਆ ਮੈਂ ਉਹ ਪਾ ਦਿੱਤਾ ਅਤੇ ਜੋ ਜਿਊਣਵਾਲੇ ਨੇ ਅਤੇ ਹੋਰਨਾ ਨੇ ਲਿਖਿਆ ਉਹ ਵੀ ਪਾ ਦਿੱਤਾ। ਇਸ ਵਿੱਚ ਯਾਰੀ ਵਾਲੀ ਗੱਲ ਮੇਰੀ ਸਮਝ ਤੋਂ ਬਾਹਰ ਹੈ”।

ਮੈਂ ਤਕਰੀਬਨ 15 ਸਾਲ ਸੀ. ਬੀ. ਸੀ. ਰੇਡੀਓ ਤੇ ਵੱਖ-ਵੱਖ ਵਿਸ਼ਿਆਂ ਤੇ ਵੱਖ-ਵੱਖ ਲੀਡਰਾਂ, ਡਾਕਟਰਾਂ, ਸਾਇੰਦਾਨਾ ਅਤੇ ਹੋਰ ਕੰਮਾਂ ਦੇ ਮਾਹਿਰਾਂ ਨਾਲ ਵਿਚਾਰ ਚਰਚਾ ਹੁੰਦੀ ਸੁਣੀ ਹੈ ਕਿਉਂਕਿ ਇਤਨੇ ਸਾਲ ਮੇਰੀ ਕੰਮ ਕਰਨ ਦੀ ਜੌਬ ਤੇ ਇਸ ਤਰ੍ਹਾਂ ਦੀ ਸੁਵਿਧਾ ਰਹੀ ਸੀ। ਇਤਨੇ ਸਮੇਂ ਵਿੱਚ ਮੈਂ ਇੱਕ ਵਾਰੀ ਵੀ ਕਿਸੇ ਗੋਰੇ ਨੂੰ ਇਸ ਤਰ੍ਹਾਂ ਬਦਤਮੀਜ਼ੀ ਨਾਲ ਪੇਸ਼ ਆਉਂਦੇ ਨਹੀਂ ਸੁਣਿਆਂ ਜਿਸ ਤਰ੍ਹਾਂ ਤੁਸੀਂ ਸਾਰੇ, ਇੱਕ ਅੱਧੇ ਨੂੰ ਛੱਡ ਕੇ ਇੱਥੇ ‘ਸਿੱਖ ਮਾਰਗ’ ਤੇ ਕਰ ਰਹੇ ਹੋ। ਸਿਧਾਂਤ ਨੂੰ ਸਮਝਣਾ ਇੱਕ ਗੱਲ ਹੈ ਅਤੇ ਸਮਝ ਕੇ ਹੋਰ ਨੂੰ ਦੱਸਣਾ ਜਾਂ ਸਮਝਾਉਣਾ ਦੂਸਰੀ ਗੱਲ ਹੈ। ਗੱਲ ਭਾਵੇਂ ਠੀਕ ਵੀ ਹੋਵੇ ਅਤੇ ਜੇ ਕਰ ਗੱਲ ਕਰਨ ਦਾ ਤਰੀਕਾ ਠੀਕ ਨਹੀਂ ਤਾਂ ਉਸ ਦਾ ਉਲਟਾ ਅਸਰ ਹੁੰਦਾ ਹੈ। ਜੇ ਕਰ ਕਿਸੇ ਬੱਚੇ ਨੂੰ ਕੋਈ ਪੁੱਛੇ ਕਿ ਤੁਹਾਡੇ ਪਿਤਾ ਜੀ ਕਿਥੇ ਹਨ ਤਾਂ ਹੋਰ ਗੱਲ ਹੈ ਅਤੇ ਜੇ ਕਰ ਇਹ ਪੁੱਛੇ ਕਿ ਓਏ ਬੱਚੇ ਤੇਰੀ ਮਾਂ ਦਾ ਖਸਮ ਕਿਥੇ ਹੈ। ਇਹਨਾ ਦੋਹਾਂ ਗੱਲਾਂ ਦਾ ਮਤਲਬ ਭਾਵੇਂ ਇਕੋ ਹੀ ਹੈ ਪਰ ਕਹਿਣ ਦਾ ਢੰਗ ਵੱਖਰਾ ਹੈ। ਤੁਸੀਂ ਤੇ ਗੁਰਿੰਦਰ ਸਿੰਘ ਨੇ ਤਰਲੋਚਨ ਸਿੰਘ ਨੂੰ ਸਮਝਾਉਣ ਦੇ ਮਕਸਦ ਨਾਲ ਨਹੀਂ ਜ਼ਲੀਲ ਕਰਨ ਦੇ ਮਕਸਦ ਨਾਲ ਲੇਖ ਲਿਖੇ ਸਨ। ਉਹ ਤੁਹਾਡੀ ਦੋਹਾਂ ਦੀ ਸ਼ਬਦਾਵਲੀ ਵਿਚੋਂ ਸਾਫ ਦਿਖਾਈ ਦਿੰਦਾ ਸੀ ਤਦ ਹੀ ਮੈਨੂੰ ਗੁਰਿੰਦਰ ਸਿੰਘ ਦੇ ਲੇਖ ਨਾਲ ਨੋਟ ਵੀ ਲਿਖ ਕੇ ਪਉਣਾ ਪਿਆ ਸੀ। ਇਸ ਦੇ ਉਲਟ ਤੁਹਾਡੇ ਸਾਂਢੂ ਦੇ ਲੇਖ ਸਹੀ ਤਰੀਕੇ ਨਾਲ ਸੱਚ ਦੇ ਸਿਧਾਂਤ ਦੀ ਜਾਣਕਾਰੀ ਦੇਣ ਵਾਲੇ ਸਨ ਇਸੇ ਲਈ ਮੈਂ ਤਰਲੋਚਨ ਸਿੰਘ ਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਤੁਸੀਂ ਇਹਨਾ ਪ੍ਰਤੀ ਘਟੀਆ ਸ਼ਬਦਾਵਲੀ ਨਾ ਵਰਤਿਓ ਅਤੇ ਨਾ ਹੀ ਡਾ: ਭਗਵੰਤ ਸਿੰਘ ਨੇ ਵਰਤੀ ਹੈ। ਅਤੇ ਮੈਂ ਇਹ ਵੀ ਨੋਟ ਲਿਖ ਚੁੱਕਾ ਹਾਂ ਕਿ ਤਰਲੋਚਨ ਸਿੰਘ ਦੇ ਕਹਿਣ ਦੇ ਬਾਵਜੂਦ ਵੀ ਭਗਵੰਤ ਸਿੰਘ ਦਾ ਲੇਖ ਨਹੀਂ ਹਟਾਇਆ ਜਾਵੇਗਾ, ਉਹ ਐਡਿਟ ਭਾਵੇਂ ਕਰਨਾ ਪਵੇ। ਤੁਸੀਂ ਪੰਡਿਤਾਂ, ਕਾਜ਼ੀਆਂ ਅਤੇ ਜੋਗੀਆਂ ਵਾਰੇ ਕਈ ਵਾਰੀ ਗੁਰਬਾਣੀ ਦੀਆਂ ਪੰਗਤੀਆਂ ਲਿਖੀਆਂ ਹਨ ਕੀ ਕਦੀ ਹੇਠ ਲਿਖੀਆਂ ਪੰਗਤੀਆਂ ਵੱਲ ਵੀ ਧਿਆਨ ਦਿੱਤਾ ਹੈ ਕਿ ਇਹ ਵੀ ਗੁਰਬਾਣੀ ਹੈ।

ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ॥ ਫਿਕੋ ਫਿਕਾ ਸਦੀਐ ਫਿਕੇ ਫਿਕੀ ਸੋਇ॥ ਫਿਕਾ ਦਰਗਹ ਸਟੀਐ ਮੁਹਿ ਥੁਕਾ ਫਿਕੇ ਪਾਇ॥ ਫਿਕਾ ਮੂਰਖੁ ਆਖੀਐ ਪਾਣਾ ਲਹੈ ਸਜਾਇ॥ 1॥ ਆਸਾ ਕੀ ਵਾਰ॥

ਇਕੁ ਫਿਕਾ ਨ ਗਾਲਾਇ ਸਭਨਾ ਮੈ ਸਚਾ ਧਣੀ॥ ਸਲੋਕ ਬਾਬਾ ਫਰੀਦ॥

ਦਰਸ਼ਨ ਸਿੰਘ ਗਣਕਸ ਤੋਂ ਬਿਨਾ ਬਾਕੀਆਂ ਦੇ ਜਵਾਬ ਤੁਸੀਂ ਆਪਣੀ ਮਰਜ਼ੀ ਅਨੁਸਾਰ ਚਿਤ ਕਰੇ ਤਾਂ ਆਪਣੀ ਬੋਲੀ ਵਿੱਚ ਦਿੰਦੇ ਰਹਿੰਦੇ ਹੋ। ਕੀ ਤੁਸੀਂ ਦੱਸ ਸਕਦੇ ਹੋ ਕਿ ਮੈਂ ਕਦੀ ਇਹਨਾ ਨੂੰ ਕਿਹਾ ਹੋਵੇ ਕਿ ਉਹ ਤੁਹਾਡੇ ਵਿਰੁੱਧ ਲਿਖਣ? ਜਿਹੜੀ ਚਿੱਠੀ ਅਤੇ ਨੋਟ ਦੀ ਗੱਲ ਤੁਸੀਂ ਕੀਤੀ ਹੈ ਉਹ ਮੈਂ ਦਰਸ਼ਨ ਸਿੰਘ ਘਨਕਸ ਨੂੰ ਇੱਕ ਸ਼ੀਸ਼ਾ ਦਿਖਾਇਆ ਸੀ ਕਿ ਤੁਸੀਂ ਆਪਣੇ ਲਿਖੇ ਤੇ ਵੀ ਅਮਲ ਨਹੀਂ ਕਰਦੇ ਤਾਂ ਕਿ ਬਾਕੀ ਹੋਰ ਪਾਠਕ ਵੀ ਇਸ ਤੋਂ ਜਾਣੂ ਹੋ ਸਕਣ। ਲਓ ਹੁਣ ਤੁਸੀਂ ਵੀ ਇੱਕ ਆਪਣਾ ਸ਼ੀਸ਼ਾ ਦੇਖ ਲਓ ਤਾਂ ਕਿ ਹੋਰ ਪਾਠਕ ਵੀ ਜਾਣੂ ਹੋ ਜਾਣ ਕਿ ਕਿਸ ਤਰ੍ਹਾਂ ਤੁਸੀਂ ਝੂਠੇ ਇਲਜ਼ਾਮ ਲਾ ਕੇ ਦੂਜਿਆਂ ਨੂੰ ਬਦਨਾਮ ਤੇ ਜ਼ਲੀਲ ਕਰਦੇ ਹੋ। ਤੁਸੀਂ ਡਾ: ਦਿਲਗੀਰ ਤੇ ਕਈ ਵਾਰੀ ਇਲਜ਼ਾਮ ਲਾ ਚੁੱਕੇ ਹੋ ਕਿ ਉਸ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਨੂੰ ਚਮਕੌਰ ਦੀ ਜ਼ੰਗ ਵਿਚੋਂ ਭਗੌੜਾ ਹੋਣਾ ਲਿਖਿਆ ਹੈ। ਇਹ ਗੱਲ ਤੁਸੀਂ ਮਾਰਚ 2009 ਵਿੱਚ ਵੀ ਦੁਹਰਾਈ ਸੀ ਜਿਹੜੀ ਕਿ ਤੁਸੀਂ ਪਾਠਕਾਂ ਦੇ ਪੰਨੇ ਵਿੱਚ ਪੜ੍ਹ ਸਕਦੇ ਹੋ। ਜਦੋਂ ਉਹਨਾ ਨੇ ਤੁਹਾਨੂੰ ਪੁਛਿਆ ਕਿ ਕਿਤਨੇ ਪੰਨੇ ਤੇ ਕਿਹੜੀ ਕਿਤਾਬ ਵਿੱਚ ਹੈ ਤਾਂ ਤੁਸੀਂ ਉਸ ਦਾ ਕੋਈ ਵੀ ਉਤਰ ਹਾਲੇ ਤੱਕ ਨਹੀਂ ਦਿੱਤਾ। ਕੀ ਤੁਸੀਂ ਉਸ ਲਿਖਤ ਦਾ ਫੋਟੋ ਸਕੈਨ ਕਰਕੇ ਸਾਨੂੰ ਭੇਜ ਸਕਦੇ ਹੋ ਤਾਂ ਕਿ ਸੱਚ ਝੂਠ ਦਾ ਨਿਤਾਰਾ ਹੋ ਸਕੇ?

ਗੁਰਚਰਨ ਸਿੰਘ ਜੀ ਤੁਹਾਡੇ ਵਲੋਂ ਦਸਮ ਗ੍ਰੰਥ ਬਾਰੇ ਲੋਕਾਈ ਨੂੰ ਜਾਗਰਤ ਕਰਨ ਵਾਲੀ ਗੱਲ ਤੋਂ ਕੋਈ ਵੀ ਇਨਕਾਰੀ ਨਹੀਂ ਹੋ ਸਕਦਾ ਪਰ ਜੇ ਕਰ ਤੁਸੀਂ ਇਹ ਸੋਚਦੇ ਹੋ ਕਿ ਤੁਹਾਡੀ ਹਰ ਗੱਲ ਨੂੰ ਹਰ ਕੋਈ ਅੱਖਾਂ ਮੀਟ ਕੇ ਮੰਨੀ ਜਾਵੇ ਤਾਂ ਇਸ ਨੂੰ ਸੁਪਨੇ ਵਿੱਚ ਵੀ ਭੁੱਲ ਕੇ ਨਾ ਸੋਚਣਾ-ਸੰਪਾਦਕ)


(24/12/09)
ਮਨਦੀਪ ਸਿੰਘ ਵਰਨਨ, ਬੀ ਸੀ

ਦਲਜੀਤ ਸਿੰਘ ਜੀ
ਆਪ ਜੀ ਦੀ ਕਵਿਤਾ ਬਹੁਤ ਵਧੀਆ ਤੇ ਅਰਥ ਭਰਪੂਰ ਹੈ, ਦਿਲ ਕਰਦਾ ਕਿ ਗਾਕੇ ਰਿਕਾਰਡ ਕੀਤੀ ਜਾਵੇ ਆਗਿਆ ਦਿਓ।
ਗੱਲਾਂ ਦੇ ਮਾਸਟਰ ਮਹਾਜਨ ਜੀ
ਮਹਾਜਨ ਜੀ ਤੁਸੀਂ ਕਿਰਪਾ ਕਰਕੇ ਆਪਣੀ ਹੱਟੀ ਚਲਾਓ। ਆਪਣੇ ਵਿਦਿਆਰਥੀਆਂ ਨੂੰ ਬੋਲਣ ਤੇ ਲਿਖਣ ਦਾ ਦੁਬਾਰਾ ਸਬਕ ਪੜਾਓ। ਚਿੱਠੀਆਂ ਲਿਖਣ ਦੇ ਧੰਧੇ ਨੂੰ ਫਤਿਹ ਹੀ ਬੁਲਾਓ ਕਿਉਂਕਿ ਤੁਹਾਡੇ ਬਿਨਾਂ ਸਿਰ ਪੈਰ ਦੇ ਰੁੱਕੇ ਪੜ-ਪੜਕੇ ਜੀਅ ਅੱਕ ਗਿਆ ਹੈ।
ਜੱਸ ਕੌਰ ਜੀ
ਝੱਲ ਖਿਲਾਰਨਾ ਛੱਡੋ। ਅਧਿਆਪਕਾਂ ਦਾ ਪੂਰਾ ਨਾਮ ਲਿਖੋ। ਜੇ ਸਤਿਕਾਰ ਨਹੀਂ ਕਰਨਾ ਤਾਂ ਫਿਜ਼ਿਕਸ ਦੀ ਡਿਗਰੀ ਦਾ ਖਹਿੜਾ ਛੱਡੌ।
ਡਾ: ਭਗਵੰਤ ਸਿੰਘ ਜੀ
ਤੁਹਾਡੀ ਕਲਮ ਨੂੰ ਸਲਾਮ ਤੇ ਇਸੇ ਤਰਾਂ ਕਲਪਿਤ ਵਿਗਿਆਨ ਨੂੰ ਚੁਰਾਹੇ ਵਿੱਚ ਨੰਗਿਆਂ ਕਰੋ।
ਮਨਦੀਪ ਸਿੰਘ
ਵਰਨਨ, ਬੀ ਸੀ


(24/12/09)
ਤੇਜਪਾਲ ਸਿੰਘ/ਦਰਸ਼ਨ ਸਿੰਘ ਖਾਲਸਾ

ਪ੍ਰੈਸ ਰਿਲੀਜ਼
ਨਾਨਕਸ਼ਾਹੀ ਕੈਲੰਡਰ ਆਰ. ਐਸ. ਐਸ. ਤੇ ਸੰਤ ਸਮਾਜ ਦੀ ਭੇਟ ਚੜ੍ਹਿਆ
ਸ਼੍ਰੋਮਣੀ ਕਮੇਟੀ ਨੇ ਇੱਕ ਅਹਿਮ ਫੈਸਲਾ ਕਰਦਿਆਂ ਨਾਨਕਸ਼ਾਹੀ ਕੈਲੰਡਰ ਵਿੱਚ ਸੋਧ ਕਰਨ ਲਈ ਕਿਹਾ ਹੈ ਜੋ ਕਿ ਸਿੱਖੀ ਲਈ ਬਹੁਤ ਘਾਤਕ ਹੈ। ਇਥੇ ਇਹ ਗੱਲ ਦੱਸਣਯੋਗ ਹੈ ਕਿ ਜਦੋਂ ਸਿੱਖਾਂ ਦੀ ਅਡਰੀ ਪ੍ਰਤੀਕ ਵਜੋਂ ਨਾਨਕਸ਼ਾਹੀ ਕੈਲੰਡਰ ਦਾ ਜਨਮ ਹੋ ਰਿਹਾ ਸੀ, ਉਸੇ ਸਮੇਂ ਆਰ. ਐਸ. ਐਸ. ਨੇ ਖੁਲ੍ਹਾ ਚੈਲੈਂਜ ਕੀਤਾ ਸੀ ਕਿ ਇਸ ਨਾਲ ਸਿੱਖ ਹਿੰਦੂ ਨਾਲੋਂ ਵੱਖ ਸਾਬਤ ਹੋਣਗੇ, ਇਸ ਲਈ ਇਸਨੂੰ ਸਿਰੇ ਨਹੀਂ ਚੜ੍ਹਣ ਦੇਵਾਂਗੇ।
ਲ਼ੇਕਿਨ ਇਹ ਬਹੁਤ ਦੁਖ ਦੀ ਗੱਲ ਹੈ ਕਿ ਸ਼੍ਰੋਮਣੀ ਕਮੇਟੀ ਨੇ ਆਪ ਹੀ ਇਸ ਕੈਲੰਡਰ ਨੂੰ ਪੂਰੇ ਜੋਸ਼ ਨਾਲ 2004 ਵਿੱਚ ਪਾਸ ਕਰਕੇ ਲਾਗੂ ਕੀਤਾ ਅਤੇ ਹੁਣ ਆਪ ਹੀ ਆਪਣੇ ਫੈਸਲੇ ਉਤੇ ਯੂ-ਟਰਨ ਲੈਂਦਿਆਂ ਸਿੱਖ ਦੀ ਅਡਰੀ ਕੌਮ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਨੂੰ ਆਰ. ਐਸ. ਐਸ. ਤੇ ਸੰਤ ਸਮਾਜ ਦੀ ਭੇਟ ਚੜ੍ਹਾ ਦਿੱਤਾ ਹੈ। ਸ਼੍ਰੋਮਣੀ ਕਮੇਟੀ ਨੇ ਆਰ. ਐਸ. ਐਸ. ਤੇ ਸੰਤ ਸਮਾਜ ਦੇ ਅੱਗੇ ਗੋਡੇ ਟੇਕ ਕੇ ਸਿੱਖ ਦੇ ਵਖਰੀ ਕੌਮ ਹੋਣ ਦੀ ਪਛਾਣ ਨੂੰ ਆਪ ਹੀ ਸ਼ੱਕ ਦੇ ਘੇਰੇ ਵਿੱਚ ਪਾ ਰਹੇ ਹਨ।
ਸੰਤ ਸਮਾਜ ਦੇ ਬਣਦੇ ਦਬਾਅ ਅੱਗੇ ਝੁਕਣਾ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਸਾਬਤ ਕਰਨ ਵੱਲ ਧੱਕਣਾ ਹੈ। ਇਹ ਸੰਤ ਸਮਾਜ ਤਾਂ ਸ਼ੁਰੂ ਤੋਂ ਹੀ ਪੰਥਕ ਰਹਿਤ ਮਰਯਾਦਾ ਤੋਂ ਮੁਨਕਰ ਹੈ, ਦੇਹਧਾਰੀ ਗੁਰੂਡੰਮ ਤੇ ਕਰਮ-ਕਾਂਡ ਨੂੰ ਉਤਸ਼ਾਹਿਤ ਕਰਦਾ ਹੈ ਅਤੇ ਸਿੱਖਾਂ ਨੂੰ ਮੁੜ ਬਿਕਰਮੀ ਸੰਮਤ ਵੱਲ ਧੱਕਣਾ ਚਾਹੁੰਦਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੱਲੋਂ ਇਹ ਕਹਿਣਾ ਕਿ ਉਹ ਸੰਤ ਸਮਾਜ ਨੂੰ ਨਾਰਾਜ਼ ਨਹੀਂ ਕਰ ਸਕਦੇ, ਇਹ ਉਨ੍ਹਾਂ ਦੀ ਨਿਜੀ ਰਾਇ ਤਾਂ ਹੋ ਸਕਦੀ ਹੈ, ਉਹ ਇਸ ਲਈ ਸਿੱਖ ਸਿਧਾਂਤ ਦੀ ਬਲੀ ਨਹੀਂ ਚੜ੍ਹਾ ਸਕਦੇ। ਸ਼੍ਰੋਮਣੀ ਕਮੇਟੀ ਵੱਲੋਂ ਐਸੀ ਗੈਰ-ਜ਼ਿੰਮੇਵਾਰਾਨਾ ਹਰਕਤ ਕਿਸੇ ਵੀ ਕੀਮਤ ਉਤੇ ਸੁਚੇਤ ਸਿੱਖਾਂ ਵੱਲੋਂ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਸ਼੍ਰੋਮਣੀ ਕਮੇਟੀ ਨੂੰ ਐਸਾ ਕਰਨ ਤੋਂ ਪਹਿਲਾਂ ਪੰਥ ਨੂੰ ਜਵਾਬਦੇਹ ਹੋਣਾ ਪਵੇਗਾ ਕਿ ਕਿਸ ਮਜਬੂਰੀ ਕਾਰਨ ਉਸਨੂੰ ਆਪਣੇ ਹੀ ਕੀਤੇ ਫੈਸਲੇ ਤੋਂ ਪਿਛੇ ਹਟਣਾ ਪੈ ਰਿਹਾ ਹੈ।
ਸ੍ਰੀ ਗੁਰੁ ਗ੍ਰੰਥ ਸਾਹਿਬ ਦੇ ਦਰ ਦਾ ਕੂਕਰ,
24 ਦਸੰਬਰ 2009
ਦਰਸ਼ਨ ਸਿੰਘ ਖਾਲਸਾ,
ਸਾਬਕਾ ਸੇਵਾਦਾਰ,
ਸ੍ਰੀ ਅਕਾਲ ਤਖਤ ਸਾਹਿਬ,
ਅੰਮ੍ਰਿਤਸਰ


(24/12/09)
ਤਰਲੋਚਨ ਸਿੰਘ (ਫਿਜਿਕਸ)

ਤਰਲੋਚਨ ਸਿੰਘ (ਫਿਜਿਕਸ)

09888169226

ਸਿੱਖ ਮਾਰਗ ਦੇ ਪਾਠਕ ਸਜਣੋ

ਵਾਹਿਗੁਰੂ ਜੀ ਕਾ ਖਾਲਸਾ॥

ਵਾਹਿਗੁਰੂ ਜੀ ਕੀ ਫਤਿਹ॥

ਦਲਜੀਤ ਸਿੰਘ ਹੋਠੀ ਵੀਰੇ ਨੇ ਮੇਰੀ ਲਈ ਕਵਿਤਾ ਇਹ ਸਿੱਖੀ ਪੰਡਿਤ ਦੀ ਫਿਰ ਰੋਵੇਂਗਾ ਵਿਹੜੇ `ਚ ਮੰਜਾ ਡਾਹ ਕੇ। ਗੱਲ ਸੁਣ ਤਰਲੋਚਨਾ ਵੇ, ਦੁਖੜੇ ਸੁਣ ਲੈ ਭਾਈ ਦੇ ਆ ਕੇ।ਲਿਖੀ। ਧੰਨਵਾਦ

ਦਲਜੀਤ ਸਿੰਘ ਹੋਠੀ ਤੇ ਹੋਰ ਪਾਠਕਾਂ ਲਈ

ਪੇਸ਼ ਹੈ ਮੇਰੀ ਕਵਿਤਾ ‘ਵਾਹੁ ਵਾਹੁ ਓ ਸਿੰਘਾ ਵੇ’

ਵਾਹੁ ਵਾਹੁ ਓ ਸਿੰਘਾ ਵੇ, ਤੂੰ ਤਾਂ ਗਡੀ ਹੀ ਲਾਈਨ ਤੋਂ ਲਾਹ ਤੀ

ਗਡੀ ਲਾਈਨ ਤੋਂ ਲਾਹ ਕੇ, ਹੁਣ ਦੁਖੜੇ ਮੈਨੂੰ ਸੁਣਾਵੇਂ

ਇਹ ਪਹਿਲਾਂ ਸੋਚਣਾ ਸੀ, ਜਦ ਗਡੀ ਜਾਂਦੀ ਫਰਾਟੇ ਭਰਦੀ

ਵਾਹੁ ਵਾਹੁ ਓ ਸਿੰਘਾ ਵੇ, ਤੂੰ ਤਾਂ ਗਡੀ ਹੀ ਲਾਈਨ ਤੋਂ ਲਾਹ ਤੀ

ਮੈਂ ਤਾਂ ਇਹ ਸਮਝਿਆ ਸੀ, ਗਲ ਕਰੇਂਗਾ ਤੂੰ ਕੋਈ ਸਿਆਣੀ

ਕਵਿਤਾ ਤੇਰੀ ਪੜ੍ਹ ਕੇ ਜੀ, ਮੈਂਨੂੰ ਹਸੀਂ ਜੋਰ ਦੀ ਆ ਗਈ

ਵਾਹੁ ਵਾਹੁ ਓ ਸਿੰਘਾ ਵੇ, ਤੂੰ ਤਾਂ ਗਡੀ ਹੀ ਲਾਈਨ ਤੋਂ ਲਾਹ ਤੀ

ਤੂੰ ਜੋ ਕੁੱਝ ਕਹਿਣਾ ਸੀ, ਸਲਾਹ ਗੁਰਚਰਨ ਸਿੰਘ ਨਾਲ ਕਰਦਾ

ਜੇ ਮੈਂਨੂੰ ਭਜਾਉਣਾ ਸੀ, ਫਾਰਮੂਲਾ ਭਗਵੰਤ ਸਿੰਘ ਤੋਂ ਪੁਛਦਾ

ਵਾਹੁ ਵਾਹੁ ਓ ਸਿੰਘਾ ਵੇ, ਤੂੰ ਤਾਂ ਗਡੀ ਹੀ ਲਾਈਨ ਤੋਂ ਲਾਹ ਤੀ

ਜਿਸ ਲਾਈਨ ਤੇ ਤੁਰੇ ਤੁਸੀਂ, ਅਸੀਂ ਆਪ ਮੁਸਾਫਿਰ ਉਸਦੇ

ਅਸੀਂ ਵੀਰੇ ਸਭਨਾ ਦੇ, ਤੁਸੀਂ ਅਡ ਸਾਨੂੰ ਕਿਉਂ ਕਰ ਤਾ?

ਵਾਹੁ ਵਾਹੁ ਓ ਸਿੰਘਾ ਵੇ, ਤੂੰ ਤਾਂ ਕਵਿਤਾ ਸਿਰੇ ਦੀ ਕਹਿ ਤੀ

ਉਸ ਪ੍ਰਭੂ ਦੇ ਦਰ ਅਗੇ, ਪੰਡਤ ਗਿਆਨੀ-ਧਿਆਨੀ ਇਕੋ

ਇਨ੍ਹਾਂ ਵਿਚੋਂ ਕੋਣ ਚੰਗਾ, ਨਿਬੇੜੇ ਹੋਸਨ ਕਰਮਾਂ-ਥਿਊਰੀ ਸਦਕੇ

ਵਾਹੁ ਵਾਹੁ ਓ ਸਿੰਘਾ ਵੇ, ਤੂੰ ਤਾਂ ਕਵਿਤਾ ਸਿਰੇ ਦੀ ਕਹਿ ਤੀ

ਹਰ ਇੱਕ ਵਿੱਚ ਜੋਤਿ ਉਹੀ, ਜਿਹੜੀ ਅਨੰਤ ਜਨਮਾਂ ਨਾ ਮਰਸੀ

ਇਹ ਜੋਤਿ ਆਤਮਾ ਹੈ, ਜਿਹੜੀ ਪੰਖੇਰੂ ਬਣ ਬਣ ਉਡਸੀ

ਇਸ ਪੰਖੇਰੂ ਨੂੰ ਸਮਝ ਸਿੰਘਾ, ਤੂੰ ਤਾਂ ਗਡੀ ਹੀ ਲਾਈਨ ਤੋਂ ਲਾਹ ਤੀ

ਵਾਹੁ ਵਾਹੁ ਓ ਸਿੰਘਾ ਵੇ, ਤੂੰ ਤਾਂ ਕਵਿਤਾ ਸਿਰੇ ਦੀ ਕਹਿ ਤੀ

ਤਰਲੋਚਨ ਸਿੰਘ


(24/12/09)
ਬਸੰਤ ਕੌਰ

ਦਸਮ ਗ੍ਰੰਥ ਵਿਚਾਰ ਮੰਚ ਵਿਦਵਾਨਾਂ ਦੀ ਕਮੇਟੀ ਬਣਾਉਣ ਲਈ ਸਹਿਮਤ

ਫ਼ਰੀਦਾਬਾਦ, 22 ਦਸੰਬਰ 2009 (ਬਸੰਤ ਕੌਰ)


ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉਚੱਤਾ ਨੂੰ ਸਮਰਪੱਤ ਜੱਥੇਬੰਦੀ ਦਸਮ ਗ੍ਰੰਥ (ਬਚਿੱਤਰ ਨਾਟਕ) ਵਿਚਾਰ ਮੰਚ ਇੰਟਰਨੈਸ਼ਨਲ ਦੇ ਕਨਵੀਨਰ ਸ. ਉਪਕਾਰ ਸਿੰਘ ਨੇ ਦਿਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਚੇਅਰਮੈਨ ਦੇ ਦਿੱਤੇ ਬਿਆਨ “ਦਸਮ ਗ੍ਰੰਥ ਵਿਵਾਦ ਦੇ ਹੱਲ ਲਈ ਇਹ ਜ਼ਰੂਰੀ ਹੈ ਕਿ ਦਸਮ ਗ੍ਰੰਥ ਵਿਰੋਧੀ ਤੇ ਪੱਖੀ ਦੋਵੇਂ ਧਿਰਾਂ ਦੇ 10-10 ਵਿਦਵਾਨਾਂ ਦੀ ਇੱਕ ਕਮੇਟੀ ਬਣਾ ਕੇ ਇਸ ਮੁੱਦੇ ਦਾ ਹੱਲ ਲਭਿਆ ਜਾਵੇ” ਉਤੇ ਪ੍ਰਤੀਕਰਮ ਦਿੰਦਿਆ ਕਿਹਾ ਕਿ ਵਿਚਾਰ ਮੰਚ ਵੱਲੋਂ 10 ਨਹੀਂ 20 ਵਿਦਵਾਨਾਂ ਦਾ ਪੈਨਲ ਤਿਆਰ ਹੈ। ਇਨ੍ਹਾਂ ਵਿੱਚ ਦੇਸ਼-ਵਿਦੇਸ਼ ਦੇ ਉਹ ਵਿਦਵਾਨ ਸ਼ਾਮਲ ਹਨ ਜੋ ਅਖੌਤੀ ਦਸਮ ਗ੍ਰੰਥ ਨੂੰ ਦਸਵੇਂ ਨਾਨਕ ਦੀ ਕ੍ਰਿਤ ਨਹੀਂ ਮੰਨਦੇ ਅਤੇ ਉਨ੍ਹਾਂ ਵਿਦਵਾਨਾਂ ਕੋਲ ਇਸ ਦੇ ਪੁਖ਼ਤਾ ਸਬੂਤ ਵੀ ਮੌਜੂਦ ਹਨ।

ਭਾਈ ਉਪਕਾਰ ਸਿੰਘ ਨੇ ਸ. ਤਰਸੇਮ ਸਿੰਘ ਨੂੰ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਮਿਲ ਕੇ ਅਜਿਹਾ ਮੰਚ ਤਿਆਰ ਕੀਤਾ ਜਾਵੇ ਜੋ ਇਸ ਵਿਚਾਰ ਚਰਚਾ ਲਈ ਸੁਖਾਵਾਂ ਮਾਹੌਲ ਯਕੀਨੀ ਬਣਾਵੇ ਅਤੇ ਨਾਲ ਅਜਿਹਾ ਪ੍ਰਬੰਧ ਕੀਤਾ ਜਾਵੇ ਜਿਸ ਨਾਲ ਵਿਚਾਰ ਚਰਚਾ ਦਾ ਸਿੱਧਾ ਪ੍ਰਸਾਰਣ ਟੀ. ਵੀ ਚੈਨਲਾ ਰਾਹੀਂ ਦੇਸ਼-ਵਿਦੇਸ਼ ਦੀ ਸੰਗਤਾਂ ਤੱਕ ਪਹੁੰਚ ਸਕੇ। ਭਾਈ ਉਪਕਾਰ ਸਿੰਘ ਨੇ ਕਿਹਾ ਜੇਕਰ ਪੰਥ ਪ੍ਰਵਾਨਤ ਰਹਿਤ ਮਰਿਆਦਾ ਵਿੱਚ ਬਚਿੱਤਰ ਨਾਟਕ ਦਸਮ ਗ੍ਰੰਥ ਵਿਚੋਂ ਲਈਆਂ ਨਿਤਨੇਮ ਦੀ ਰਚਨਾਵਾਂ ਦਾ ਸਤਿਕਾਰ ਜ਼ਰੂਰੀ ਹੈ ਤਾਂ ਉਨ੍ਹਾਂ ਨੂੰ ਅਖੌਤੀ ਦਸਮ ਗ੍ਰੰਥ ਵਿਚੋਂ ਛੇਤੀਂ ਤੋਂ ਛੇਤੀਂ ਕੱਢ ਲੈਣਾ ਚਾਹੀਦਾ ਹੈ।


(24/12/09)
ਬਲਦੇਵ ਸਿੰਘ ਫਿਰੋਜ਼ਪੁਰ

ਸਰਦਾਰ ਸਰਵਜੀਤ ਸਿੰਘ ਜੀ, ਅਤੇ ਸਿੱਖ ਮਾਰਗ ਦੇ ਸਾਰੇ ਪਾਠਕ, ਲੇਖਕ ਵੀਰਾਂ ਨੂੰ।

ਸਤਿਕਾਰ ਸਹਿਤ,

ਵਾਹਿਗੁਰੂ ਜੀ ਕਾ ਖਾਲਸਾ,

ਵਾਹਿਗੁਰੂ ਜੀ ਕੀ ਫਤਿਹ। ਬੁਲਾਈ ਪ੍ਰਵਾਨ ਹੋਵੇ ਜੀ।

ਸਰਦਾਰ ਸਰਵਜੀਤ ਸਿੰਘ ਜੀ, ਸਬਦ ਦੀ ਵਿਆਖਿਆ ਵਾਲੇ ਪਹਿਰੇ “ਇਸ ਸ਼ਬਦ ਵਿੱਚ ਗੁਰੂ ਅਰਜਨ ਦੇਵ ਜੀ ਨੇਂ ਉਹਨਾਂ ਲੋਕਾਂ ਨੂੰ ਸਮਝਾਇਆ ਹੈ, …ਤੋਂ ਲੈਕੇ… ਤੁਸੀਂ ਉਸ ਨੂੰ ਮੂਰਤੀਆਂ ਵਿਚੋਂ ਭਾਲਦੇ ਹੋ”। ਤੱਕ ਪੂਰੇ ਪਹਿਰੇ ਵਿੱਚ ਤਾਂ ਗੁਰਬਾਣੀਂ ਸਬਦ ਦੀ ਵਿਆਖਿਆ ਸੀ, ਅਤੇ ਇਸ ਤੋਂ ਹੇਠਲੇ ਪਹਿਰੇ

‘ਇਸ ਸੱਬਦ ਦੀ ਸੱਭ ਤੋਂ ਅਖੀਰਲੀ ਕੜੀ ਵੀ ਇਸੇ ਗੱਲ ਦੀ ਗਵਾਹੀ ਦਿੰਦੀ ਹੈ, ਠੀਕ ਹੈ ਕੇ ਹਰੀ ਜੰਮਦਾ ਮਰਦਾ ਨਹੀਂ ਅਤੇ ਉਹ ਸੱਭ ਵਿੱਚ ਗੁਪਤ ਰੂਪ ਵਿੱਚ ਸਮਾਇਆ ਹੋਇਆ ਹੈ। ਪਰ ਗੁਰੂ ਨਾਨਕ ਵਿੱਚ ਉਹ ਪ੍ਰਗਟ ਰੂਪ ਵਿੱਚ ਸੀ। ਇਸ ਵਾਸਤੇ ਗੁਰੂ ਨਾਨਕ ਅਕਾਲ ਪੁਰਖ ਦਾ ਰੂਪ ਸੀ”। ਇਹ ਕਿਸੇ ਕੜੀ ਦੇ ਅਰਥ ਨਹੀਂ ਹਨ ਜੀ।

ਇਹ ਮੇਰੇ ਵੱਲੋਂ (11-12-09) ਦੇ ਪੱਤਰ ਵਿੱਚ ਲਿਖੀ ਲਾਈਨ, (ਗੁਰੂ ਨਾਨਕ ਹੀ ਅਕਾਲ ਪੁਰਖ ਸੀ, ਅਤੇ ਹੈ) ਦੇ ਤੁਹਾਡੇ ਸਵਾਲ ਦੇ ਉੱਤਰ ਦੀ ਪਰੋੜਤਾ (ਗਵਾਹੀ ਦੇ ਤੌਰ) ਵਿੱਚ ਮੈਂ ਆਪਣੇ ਵਿਚਾਰ ਲਿਖੇ ਸਨ ਜੀ।

ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਜੋ ਕਿ ਤੁਸਾਂ ਨੂੰ ਮੇਰੇ ਵਰਗੇ ਸੇਵਕ ਦੇ ਕੀਤੇ ਕਿਸੇ ਸ਼ਬਦ ਅਰਥ ਠੀਕ ਲੱਗੇ।

ਵੀਰ ਜੀ ਤੁਹਾਡੇ ਵੱਲੋਂ ਸਵਾਲ ਦੇ ਤੌਰ ਤੇ ਪੇਸ਼ ਕੀਤੀ ਕੜੀ ਦੇ ਭਾਵ ਅਰਥ ਮੈਂ ਦੱਸੇ ਹਨ ਜੀ, ਮੇਰੇ ਵੱਲੋਂ ਲਿਖੀ ਕੱੜੀ ਦੇ ਅਰਥ ਜੇ ਤੁਹਾਨੂੰ ਠੀਕ ਨਹੀਂ ਲੱਗਦੇ ਤਾਂ ਕਿਰਪਾ ਕਰਕੇ ਇਸ ਦੇ ਅਸਲ ਭਾਵ ਅਰਥ ਤੁਸੀਂ ਦੱਸ ਦੇਵੋ ਜੀ।

ਵੀਰ ਜੀ ਜਿਵੇਂ ਮੇਰੀ ਲਿਖੀ ਕਿਸੇ ਗੱਲ ਦੀ ਤੁਹਾਨੂੰ ਸਮਝ ਨਹੀਂ ਆਈ, ਤਾਂ ਤੁਸਾਂ ਨੇਂ ਮੈਨੂੰ ਸਵਾਲ ਕੀਤਾ। ਮੈਂ ਤੁਹਾਡੇ ਸਵਾਲ ਦਾ ਉੱਤਰ ਦਿੱਤਾ ਹੈ।

ਇਸੇ ਤਰਾਂ ਤੁਹਾਡੇ ਵਲੋਂ ਬਚਿਤ੍ਰ ਨਾਟਕ ਦੀ ਦਿੱਤੀ ਉਧਾਰਨ ਮੇਰੀ ਸਮਝ ਵਿੱਚ ਨਹੀਂ ਆਈ ਸੀ, ਸੋ ਇਸ ਦੇ ਸਬੰਧ ਵਿੱਚ ਮੈਂ ਤੁਹਾਨੂੰ ਸਵਾਲ ਪੁੱਛ ਲਿਆ ਜੀ। ਇਸ ਵਿੱਚ ਨਰਾਜ ਹੋਣ ਵਾਲੀ ਤਾਂ ਕੋਈ ਗੱਲ ਨਹੀਂ ਹੈ ਜੀ। ਤੁਹਾਡਾ ਵੀ ਫਰਜ਼ ਬਣਦਾ ਹੈ ਜੀ ਕਿ ਤੁਸੀਂ ਵੀ ਇਸ ਦਾ ਉੱਤਰ ਦੇਵੋ ਜੀ।

“ਗੁਰੂ ਨਾਨਕ ਹੀ ਅਕਾਲ ਪੁਰਖ ਸੀ, ਅਤੇ ਹੈ” ਅਗਰ ਇਹ ਗਲਤ ਹੈ, ਤਾਂ ਠੀਕ ਕੀ ਹੈ, ਅਤੇ ਗੁਰੂ ਨਾਨਕ ਦੇਵ ਜੀ ਨੂੰ ਤੁਸੀਂ ਕੀ ਸਮਝਦੇ ਹੋ, ਕਿਰਪਾ ਕਰਕੇ ਜਰੂਰ ਦੱਸਨਾਂ ਜੀ। ਤਾਂ ਜੋ ਅਸੀਂ ਵੀ ਤੁਹਾਡੇ ਪਾਸੋਂ ਕੁੱਝ ਨੂੰ ਸਮਝ ਸਕੀਏ।

ਕਿਰਪਾ ਕਰਕੇ ਇੱਕ ਗੱਲ ਹੋਰ ਵੀ ਦੱਸਣਾਂ ਜੀ, ਕਿ ਗੁਰੂ ਨਾਨਕ ਦੀ ਕਿਸੇ ਮਹਿਮਾਂ ਕਰਨ ਵਾਲੇ ਦੇ ਉਲਟ, ਇਹੀ ਨੁਕਤਾ ਚੀਨੀ ਅਗਰ ਪ੍ਰੋ: ਤਰਲੋਚਨ ਸਿੰਘ ਜੀ ਨੇਂ ਕੀਤੀ ਹੁੰਦੀ, ਤਾਂ ਤੁਸੀਂ ਉਸ ਦਾ ਕੀ ਹਸ਼ਰ ਕਰਦੇ।

ਤੁਹਾਡੇ ਵਲੋਂ ਪੇਸ਼ ਕੀਤੀ ਬਚਿਤ੍ਰ ਨਾਟਕ ਦੀ ਉਧਾਰਨ ਵੀ ਅਗਰ ਪ੍ਰੋ: ਤਰਲੋਚਨ ਸਿੰਘ ਜੀ ਨੇਂ ਪੇਸ਼ ਕੀਤੀ ਹੁੰਦੀ, ਤਾਂ! ! ! ! ! ! ! ! ! ! ! ! ! ! ! ! ? ।

ਤੁਸੀਂ ਅਗਲੇ ਪੱਤਰ ਵਿੱਚ ਲਿਖਦੇ ਹੋ,

ਮੇਰੇ ਲਿਖਣ ਦਾ ਭਾਵ ਤਾਂ ਇਹ ਸੀ ਕੇ ਸਾਡੇ ਬੁਹਤੇ ਵੀਰ ਬਚਿਤ੍ਰ ਨਾਟਕ ਨੂੰ ਬਿਨਾਂ ਪੜ੍ਹੇ/ਸਮਝੇ ਹੀ ਗੁਰੂ ਗੋਬਿੰਦ ਸਿੰਘ ਜੀ ਦੀ ਆਤਮ ਕਥਾ ਮੰਨੀ ਬੈਠੇ ਹਨ ਉਸ ਵਿਚ ਇਹ ਲਿਖਿਆ ਹੋਇਆ ਹੈ। ਇਹ ਸ੍ਰਿਸਟੀ ਕੰਨਾ ਦੀ ਮੈਲ ਤੋਂ ਬਣੀ ਸੀ। ਹੁਣ ਜੇ ਇਹ ਮੰਨ ਲਿਆ ਜਾਂਵੇ ਕਿ ਬਚਿਤ੍ਰ ਨਾਟਕ ਗੁਰੂ ਜੀ ਦੀ ਲਿਖਤ ਹੈ ਤਾਂ ਇਸ ਵਿਚ ਲਿਖੇ ਨੂੰ, “ਦੁਤੀਆਂ ਕਾਨ ਤੇ ਮੈਲ ਨਿਕਾਰੀ। ਤਾ ਤੇ ਭਈ ਸ੍ਰਿਸਟਿ ਇਹ ਸਾਰੀ” ਉਹ ਵੀਰ ਇਸ ਨੂੰ ਕਿਵੇ ਗਲਤ ਕਹਿਣਗੇ?

ਤੁਹਾਡੀ ਇਹ ਗੱਲ ਤਾਂ ਕਾਫੀ ਹੱਦ ਤੱਕ ਠੀਕ ਹੈ, ਕਿ ਬਿਨਾਂ ਪੜ੍ਹੇ/ਸਮਝੇ ਕਿਸੇ ਚੀਜ ਦੀ ਸਚਾਈ ਦਾ ਪੱਤਾ ਨਹੀਂ ਲੱਗਦਾ, ਪਰ ਇਥੇ ਉਹੀ ਸਵਾਲ ਫਿਰ ਉਠਦਾ ਹੈ, ਕਿ ਇਹ ਗੱਲ ਤੁਸੀਂ ਬਚਿਤ੍ਰ ਨਾਟਕ ਦੀ ਵਿਚਾਰ ਕਰਨ ਵਾਲਿਆਂ ਨੂੰ ਨਹੀਂ ਕਹਿ ਰਹੇ। ਇਹ ਗੱਲ ਤੁਸੀਂ ਬਿੱਗ ਬੈਂਗ ਦੀ ਵਿਚਾਰ ਚਰਚਾ ਕਰਨ ਵਾਲਿਆਂ ਨੂੰ ਕਹਿ ਰਹੇ ਹੋ। ਆਪਣਾਂ ਲਿਖਿਆ ਦੁਬਾਰਾ ਪੱੜ੍ਹੋ ਜੀ।


ਬਿਗ ਬੈਂਗ ਬਾਰੇ ਵਿਚਾਰ ਚਰਚਾ ਕਰ ਰਹੇ ਸਾਰੇ ਵਿਦਚਾਨਾ ਨੂੰ ਬੇਨਤੀ ਹੈ ਕਿ ਤੁਹਾਡੀ ਸਮੱਸਿਆ ਦਾ ਹੱਲ ਤਾਂ ਬਚਿਤ੍ਰ ਨਾਟਕ (ਦਸਮ ਗ੍ਰੰਥ ਪੰਨਾ 47) ਵਿਚ ਦਰਜ ਹੈ।

ਸੱਭ ਪਾਠਕ ਸੱਜਨਾਂ ਨੂੰ ਬੇਨਤੀ ਹੈ ਜੀ, ਕੇ ਸਾਡੇ ਪਿਤਾ ਜੀ 20 -12- 09 ਨੂੰ ਅਕਾਲ ਚਲਾਣਾਂ ਕਰ ਗਏ ਸਨ। ਇਸ ਵਾਸਤੇ ਉਹਨਾਂ ਦੀ ਅੰਤਿਮ ਸੰਸਾਰਿਕ ਕਿਰਿਆਂ ਵਗੈਰਾ ਪੂਰੀ ਕਰਨ ਤੱਕ ਹੋਰ ਪੱਤਰ ਨਹੀਂ ਲਿਖ ਸੱਕਾਂ ਗਾ ਜੀ। ਸੋ ਸੱਭ ਪਾਸੋਂ ਮੁਆਫੀ ਚਾਹੁੰਦਾ ਹਾਂ ਜੀ।

ਬਲਦੇਵ ਸਿੰਘ ਫਿਰੋਜ਼ਪੁਰ


(24/12/09)
ਦਰਸਨ ਸਿੰਘ ਘਣਕਸ

ਸਾਰੇ ਪਾਠਕਾਂ ਅੱਗੇ ਬੇਨਤੀ, ਅਤੇ ਗੁਰੂ ਜੀ ਦੀ ਫਤਿਹ।

ਸਾਰੇ ਪਾਠਕ ਜਨ ਜਰੂਰ ਲਿਖਕੇ ਆਪਣੀਆਂ ਭਾਵਨਾਵਾਂ ਜਾਹਰ ਕਰਨ, ਕੇ ਪ੍ਰਫੈਸਰ ਤਰਲੋਚਨ ਸਿੰਘ ਅਤੇ, ਗੁਰਚਰਨ ਸਿੰਘ ਬਰਾਰ, ਅਤੇ PhD ਭੱਗਵੰਤ ਸਿੰਘ ਸੰਧੂ, ਕੀ Prove ਕਰਨਾ ਚਾਹੁੰਦੇ ਹਨ, ਇਨ੍ਹਾ ਤਿਨਾ ਵਿਚੋਂ ਹਉਮੇ ਦਾ ੰਿਸਕਾਰ ਕੋਣ ਹੈ। ਮੈ ਅਪਣਾ ਵਿਚਾਰ ਹੇਠਾਂ ਲਿਖ ਰਿਹਾਂ ਹਾਂ।

ਸਾਨੂੰ ਸਾਇਂਸ ਸਮਝਣ ਦੀ ਬਹੁਤੀ ਜਰੂਰੱਤ ਨਹੀ ਹੈ, ਕਿਉਂਕਿ ਸਾਂਇਂਸ ਨੇ ਸਾਨੂੰ ਗੁਰਮੁਖ ਨਹੀ ਬਣਾ ਦੇਣਾ, ਬਲਕੇ ਨਾਸਤਿਕ ਬਣਨ ਦੇ ਬਹੁਤੇ Chance ਹਨ। ਸਾਂਇੰਸ ਨੇ ਹੀ ਸਾਨੂੰ D.D.T. and Pesticide--- and--- Atom-bomb ----and--Fossil-Fuel ਦਿਤਾ ਹੈ। ਇਨ੍ਹਾ ਸਾਰੀਆਂ ਚੀਜਾਂ ਨਾਲ ਅਸੀਂ ਅਪਣੇ ਆਪ ਨੂੰ ਖਤਮ ਕਰ ਲੈਣਾ ਹੈ, ਅਤੇ ਇਸ ਲੱਸ਼ਣ ਵੀ ਨਜਰ ਆਉਣ ਲੱਗ ਪਏ ਹਨ, ਤਦੇ ਤਾਂ ਹੁਣ ਸਰਕਾਰਾਂ ਦੇ ਲੀਡਰ, ਇਸ ਡੁਬਦੇ ਸੰਸਾਰ ਨੂੰ ਬਚਾਉਣ ਦੀ ਭੱਜ ਦੋੜ ਵਿੱਚ Electric Transportation ਕਰਨ ਲੱਗੇ ਹਨ।

ਗਰੀਬ ਮੁਲਕਾਂ ਵਿੱਚ ਲੋਕ ਭੂਖੇ ਮਰ ਰਹੇ ਹਨ, ਪਰ ਸਰਕਾਰਾਂ ਐਟਮ ਬੰਬ ਬਾਣਾਈ ਜਾ ਰਹੀਆਂ ਹਨ। NASA ਜਾਂ ਹੋਰ ਸਾਰੇ, ਬਰਮੰਡ ਦੀ ਭਾਲ ਵਿੱਚ ਅਣਗਿਣਤ ਸੈਟਲਾਈਟਾਂ ਜਾਂ ਰੋਕੱਟ ਉਤੇ ਨੂੰ ਭੇਜਂੀਂ ਜਾ ਰਹੇ ਹਨ, ਕਿਸੇ ਦਿਨ ਸਾਡੇ ਹੀ ਸਿਰਾਂ ਤੇ ਡਿਗਣੇ ਹਨ। ਸਾਰੇ ਮੁਲਕ ਇੱਕ ਦੂਜੇ ਦੀ (SPY) ਸੀ, ਆਈ, ਡੀ, ਕਰਨ ਦੀ ਦੋੜ ਵਿੱਚ ਲੱਗੇ ਹਨ। ਧਰਤੀ ਦਾ ਵਾਤਾਵਰਨ ਜਹਿਰੀਲਾ ਬਣਾ ਕੇ ਹੁਣ ਬਰਮੰਡ ਚੋਂ Life ਭਾਲ ਹਰੇ ਹਨ।

ਮੇਂ ਦੋ ਸਾਲ ਤੋਂ ਵੱਧ ਗੁਰਚਰਨ ਨਾਲ ਸੰਗਤ ਕੀਤੀ ਹੈ, ਅਤੇ ਇਸ ਨਾਲ ਵਹਿਸ, ਵਿਚਾਰ ਵੀ ਬਹੁਤ ਕੀਤੀ ਹੈ, ਇਹ ਆਦਮੀ ਸਿਖ੍ਹ ਧਰਮ ਦੀਆਂ ਮੁਡਲੀਆਂ ਕਦਰਾਂ ਕੀਮਤਾ ਂਨੂੰ ਹੀ ਨਹੀ ਸਮਝ ਸਕਿਆ, (ਇਸ ਦੀ ਕਾਮਰੇਡਾਂ ਵਾਲੀ ਵਿਚਾਰਧਾਰਾ ਹੈ) -ਜਿਸ ਤਰਾਂ- ਸਿਖ੍ਹੀ ਸਰੂਪ, ਸਿਮਰਨ, ਖੰਡੇ ਦੀ ਪਾਹੁਲ, ਭਾਣਾ, ਨਿਮਰਤਾ, ਭੁਲ ਚੁਕ ਦੀ ਖਿਮਾਂ, ਅਪਣੀ ਗਲ੍ਹਤੀ ਦਾ ਪੱਸੋਤਾਪ, ਫਿਰ ਇਹ ਪ੍ਰਚਾਰਕ ਕਿਸ ਬਲਾ ਦਾ ਹੈ।

ਗੁਰਚਰਨ ਤੱਕਰੀਵਨ 2 ਸਾਲ ਤੋ ਪ੍ਰਫੈਸਰ ਤੱਰਲੋਚਨ ਸਿੰਘ ਦੇ ਵਾਦ ਪਿਆ ਹੈ, ਇਸ ਨੇ ਪ੍ਰਫੈਸਰ ਤਰਲੋਚਨ ਸਿੰਘ ਦੀ ਪ੍ਰਫੈਸਰੀ ਦਾ ਝਮੇਲਾ ਪਾ ਰੱਖਿਆ, ਹੁਣ ਸਾਂਇਸ ਦੇ ਚੱਕਰ ਵਿੱਚ ਡਾਕਟਰ ਸੰਧੂ ਨੂੰ ਚਾਵੀ ਦੇ ਕੇ ਪ੍ਰੋਫੈਸਰ ਤਰਲੋਚਨ ਸਿੰਘ ਦੀਆਂ ਲਿਖਤਾਂ ਨੂੰ ਸਿਖ ਮਾਰਗ ਤੋਂ ਲਹਾ ਰਿਹਾ ਹੈ। ਇਸ ਨੇ ਮੈਨੂੰ ਕਈ ਵਾਰ ਕਿਹਾ ਹੈ, ਕੇ, ਪਟਿਆਲੇ ਵਾਲੇ ਪ੍ਰਫੈਸਰ ਸਿਖ ਮਾਰਗ ਤੋਂ ਭਜਾਉਣੇ ਹਨ, ਗੁਰਚਰਨ ਸ ਬਰਾਰ, ਇੱਕ Insensitive, Self-important, Self-centred ਸੁਭਾ ਦਾ ਆਦਮੀ ਹੈ।

ਗੁਰਚਰਨ ਦੀ ਚਲਾਕੀ ਇਹ ਹੈ, ਕੇ, ਸਾਡੀਆਂ ਬੇਟੀਆਂ, ਭੈਣਾ, ਮਾਵਾਂ ਇਸਦੀ ਮੰਦ ਭਾਸਾ ਬਾਲੀ ਬੋਲੀ ਪੜ੍ਹ ਕੇ, ਉਹ ਸਿਖ੍ਹ ਮਾਰਗ ਤੇ ਆਪਣੇ ਵਿਚਾਰ ਲਿਖਣੇ, ਅਤੇ ਪੜਨੇ ਬੰਦ ਕਰ ਦੇਣ। ਜੇ ਗੁਰਚਰਨ ਸਿੰਘ ਬਰਾਰ ਦੇ ਹੇਠਾਂ ਲਿਖੇ ਲੇਖ, ਜੋ ਮੂਰਖਾ ਵਾਲੀ ਭਾਸਾ ਵਾਲੇ ਹਨ, ਸਿਖ੍ਹ ਮਾਰਗ ਤੇ ਸੁਜਾਏ ਜਾ ਸੱਕਦੇ ਹਨ, ਸਾਇਦ ਸ: ਮੱਖਣ ਸਿੰਘ ਨੂੰ ਵੀ ਚੰਗੇ ਲੱਗਦੇ ਹਨ, ਇਸ ਲਈ ਇਨ੍ਹਾ ਦੀ ਕੱਟ ਵੱਡ ਨਹੀ ਕੀਤੀ ਗਈ।

ਮੈ ਇਹ ਵੀ ਜਾਨਣਾ ਚਾਹਾਂਗਾ, ਕਿ ੲੈਸੀ ਭੱਦੀ ਲੇਖਣੀ ਗੁਰਚਰਨ ਸ ਬਰਾਰ ਦੀ ਪੱਤਨੀ ਅਤੇ ਬੇਟੀ ਅਤੇ ਮਾਂ ਭੈਣ ਪੜ੍ਹਦੀਆਂ ਹਨ, ਜਾਂ ਇਹ ਬੱਕਬਾਸ ਲੋਕਾਂ ਦੀਆਂ ਬੇਟੀਆਂ, ਭੈਣਾ, ਮਾਵਾਂ ਵਾਸਤੇ ਲਿਖਿਆ ਹੈ।

ਗੁਰਚਰਨ ਦਾ ਲੇਖ: ਮੁੰਡੇ ਅਤੇ ਕੁੜੀ ਦੀ ਪੈਦਾਇਸ, ਬਾਰੇ, ਗੁਰਮਤਿ ਅਤੇ ਵਿਗਿਆਨਕ ਪੱਖ: ਇਸ ਲੇਖ ਵਿੱਚ ਗੁਰਮਤਿ ਦਾ ਪੱਖ ਕੋਈ ਨਹੀ, ਸਾਰਾ ਗੁਰਚਰਨ ਦਾ ਅਪਣਾ ਪੱਖ ਹੈ, ਗੁਰੁ ਬਾਣੀ ਤਾਂ ਸਿਖ੍ਹ ਨੁੰ, ਮੂੰਡੇਂ ਅਤੇ ਕੁੜੀ, ਵਿੱਚ ਕੋਈ ਫਰਕ ਨਹੀ ਦੱਸ ਰਹੀ, ਕਉਕਿ ਸਾਰੇ ਜੀ, ਜੰਤ ਅਕਾਲਪੁਰਖ ਦੇ ਜੀ ਹਨ, ਪਰ ਗੁਰਚਰਨ ਲੋਕਾਂ ਨੂੰ ਮੂੰਡੇ ਜੰਮਣ ਦੇ ਫਾਰਮੂਲੇ ਦੱਸੀ ਜਾ ਰਿਹਾਂ।

ਗੁਰਚਰਨ ਦਾ ਥਰਮਾ ਮੀਟਰ ਵਾਲਾ ਫਾਰਮੂਲਾ ਵੀ ਦਸਮ ਗ੍ਰੰਥ ਦੇ ਤ੍ਰਿਯਾ ਚਰਿਤ੍ਰੇ ਵਿਚੋਂ ਲੰਭਿਆ ਜਾਪਦਾ ਹੈ, ਗੁਰਚਰਨ ਆਪੇ ਹੀ ਤਾਂ ਲੋਕਾਂ ਨੂੰ ਦੱਸਦਾ ਹੈ, ਂ ਕੇ ਇਹ ਕੰਜਰ ਕਬਿਤਾ ਦਾ ਬਹੁਤ ਮਾਹਰ ਹੈਂ, ਇਹ ਕੂਦਰਤੀ ਹੈ, ਕੇ ਇਸ ਦੀ ਸੋਚ ਵੀ -- ਜਹੀ ਹੋ ਗਈ ਹੈ। ਸ: ਮੱਖਣ ਸਿੰਘ ਵੀ ਗੁਰਚਰਨ ਦੀ ਗੰਦ ਨਾਲ ਭਰੀ ਲੇਖਣੀ ਸਿਖ ਮਾਰਗ ਪਾ ਕੇ ਖੁਸ ਹਨ। ਹੇਠਾਂ ਲਿਖੀਆਂ ਗੱਲਾਂ ਤੋ ਸਮਝ ਆ ਜਾਣੀ ਚਾਹੀਦੀ ਹੈ, ਕਿ ਗੁਰਚਰਨ SEX education ਦਾ ਪਰਚਾਰਕ ਹੈ, ਨਾ ਕਿ ਗੁਰੁ ਬਾਣੀ ਦਾ।

ਗੁਰਚਰਨ ਦੀ ਲੇਖਣੀ: >ਜਿਸ ਗ੍ਰੰਥ ਵਿੱਚ ਜਨਾਨੀ ਦੀਆਂ ਝੂਆਂ ਮੁੰਨਣ ਦੀ ਗੱਲ, ਸੱਤਵਾਰ ਸ਼ਰਾਬ ਵਿਚੋਂ ਸ਼ਰਾਬ ਕੱਢ ਕੇ ਸਾਰੀ ਸਾਰੀ ਰਾਤ ਟੰਗਾ ਮੋਢਿਆਂ ਤੇ ਰੱਖ ਕੇ ਕਾਮ ਕ੍ਰੀੜਾ ਕਰਨ ਦੀ ਗੱਲ ਕੀਤੀ ਗਈ ਹੋਵੇ ਕੀ ਉਹ ਗ੍ਰੰਥ ਕਿਸੇ ਧਾਰਮਿਕ ਪਦਵੀ ਦਾ ਹੱਕਦਾਰ ਹੋ ਸਕਦਾ ਹੈ?

ਗੁਰਚਰਨ ਦੀ ਲੇਖਣੀ: >ਭਾਰਤ ਵਿੱਚ ਕਾਮ ਬਾਰੇ ਗੱਲ ਕਰਨੀ ਭਾਰਤੀ ਸੰਸਕ੍ਰਿਤੀ ਮੁਤਾਬਕ ਮਨਾਹ ਹੈ। ਇੱਸ ਕਰਕੇ ਲੜਕੀ ਨੂੰ ਵਿਆਹ ਤੋਂ ਪਹਿਲਾਂ ਥੋੜੀ ਬਹੁਤੀ ਜਾਣਕਾਰੀ ਆਪਣੀਆਂ ਸਹੇਲੀਆਂ ਕੋਲੋਂ ਤੇ ਐਨ ਵਿਆਹ ਦੇ ਨਜ਼ਦੀਕ ਆਪਣੀ ਮਾਂ ਕੋਲੋਂ ਪ੍ਰਾਪੱਤ ਹੁੰਦੀ ਹੈ। ਲੜਕੇ ਨੂੰ ਸਿਰਫ ਤੇ ਸਿਰਫ ਆਪਣੇ ਦੋਸਤਾਂ ਕੋਲੋਂ ਹੀ ਘਿਸੀ-ਪਿਟੀ ਜਾਣਕਾਰੀ ਮਿਲਦੀ ਹੈ। ਅੱਜ ਸਾਇੰਸ ਦੇ ਯੁੱਗ ਵਿੱਚ ਇੱਸ ਸੁਆਲ ਦਾ ਜਵਾਬ ਮਿਲ ਚੁਕਿਆ ਹੈ ਕਿ ਉੱਸੀ ਮਾਂ ਦੇ ਪੇਟੋਂ ਉੱਸੀ ਪਿਓ ਨਾਲ ਕਾਮ ਤ੍ਰਿਪਤੀ ਤੋਂ ਬਾਅਦ ਕਦੇ ਲੜਕਾ ਤੇ ਕਦੀ ਲੜਕੀ ਕਿਊਂ ਪੈਦਾ ਹੁੰਦੇ ਹਨ? ਮਰਾ ਦੋਸਤ ਇੱਕ ਦਿਨ ਟਰਾਂਟੋ ਸਟਾਰ ਪੜ੍ਹ ਰਿਹਾ ਸੀ ਤਾਂ ਉੱਸ ਦਾ ਧਿਆਨ ਇੱਕ ਲੇਖ ਤੇ ਪਿਆ ਜਿਸ ਦਾ ਸਿਰਲੇਖ ਸੀ, "ਲੜਕੇ ਤੇ ਲੜਕੀ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ"? ਮੇਰੇ ਦੋਸਤ ਅਤੇ ਉਸਦੀ ਪੱਤਨੀ ਦੇ ਵਿਆਹ ਤੋਂ ਬਾਅਦ ਲੜਕੇ ਦੀ ਪ੍ਰਾਪਤੀ ਲਈ ਦੋਹਾਂ ਦੇ ਮਨ ਵਿੱਚ ਉਕਸੁਕਤਾ ਹੋਰ ਵੀ ਵੱਧ ਗਈ। ਜਦੋਂ ਉੱਸਦੀ ਪਤਨੀ ਜਰਮਨੀ ਪਹੂੰਚ ਗਈ ਤਾਂ ਉੱਸ ਨੇ ਡ੍ਰਾਂ ਟੋ ਚਹੋਸੲ ਟਹੲ ਬਅਬੇ ਬੇ ਼ਅਨਦਰੁਮ " ਦੀ ਲਿਖੀ ਹੋਈ ਕਿਤਾਬ ਅਮਰੀਕਾ ਤੋਂ ਮੰਗਵਾਈ। ਇੱਸ ਦੱਸ ਡਾਲਰ ਦੀ ਕਿਤਾਬ ਨੇ ਉਹਨਾਂ ਨੂੰ ਇੱਹ ਸੋਝੀ ਦਿੱਤੀ ਕਿ ਲੜਕਾ ਕਿਵੇਂ ਬਣਦਾ ਹੈ, ਤੇ ਲੜਕੀ ਕਿਵੇਂ ਬਣਦੀ ਹੈ। ਔਰਤ ਦੇ ਖੱਬੇ ਤੇ ਸੱਜੇ ਪਾਸੇ ਦੀਆਂ ਟਿਊਬਜ਼ ਵਿੱਚੋਂ ਜਿਹੜਾ ਅੰਡਾ ਨਿਕਲਦਾ ਹੈ, ਤੇ ਜ਼ਦੋਂ ਉੱਸ ਨੂੰ ਆਦਮੀ ਦਾ ਵੀਰਜ਼ ਮਿਲਦਾ ਹ, ਤਾਂ ਬੱਚਾ ਲੜਕਾ ਜ਼ਾਂ ਲੜਕੀ ਪੈਦਾ ਹੁੰਦੇ ਹਨ। ਉੱਸ ਅੰਡੇ ਦਾ ਸਮਾਂ ਕਿਵੇਂ ਨਿਸ਼ਚਤ ਕਰਨਾ ਹੈ? ਜੇ ਆਦਮੀ ਦੇ ਵੀਰਜ਼ ਵਿੱਚ ਐਕਸ ਜ਼ਾਂ ਵਾਈ ਕਰੋਮੋਜ਼ੋਮਜ਼ ਦੀ ਹਿਲਜ਼ੁਲ ਦੀ ਕਮੀ ਹੋਵੇ, ਕਿਵੇਂ ਵਧਾਉਣੀ ਹੈ? ਅੰਡਾ ਆਉਣ ਤੋਂ ਬਾਅਦ ਇੱਸਤਰੀ ਦੇ ਗੁਪਤ ਅੰਗ ਤੇ ਬੱਚੇਦਾਨੀ ਵਿੱਚਕਾਰ ਜਿਹੜਾ ਤਰਲ-ਪਦਾਰਥ ਹੂੰਦਾ ਹੈ ਉੱਸ ਵਿੱਚ ਕਿਹੜੀ ਤਬਦੀਲੀ ਆਉਂਦੀ ਹੈ? ਇਹਨਾਂ ਸਾਰੇ ਸੁਆਲਾਂ ਦਾ ਜਵਾਬ ਇੱਸ ਕਿਤਾਬ ਵਿੱਚ ਅੱਛੀ ਤਰਾਂ ਦਿੱਤਾ ਹੋਇਆ ਹੈ। ਇੱਸ ਕੰਮ ਵਾਸਤੇ ਤੁਹਨੁੰ ਇੱਕ ਵਧੀਆ ਥਰਮਾਮੀਟਰ ਚਾਹੀਦਾ ਹੈ ਜੋ ਹਰ ਇੱਕ ਵਿਆਕਤੀ ਦੇ ਘਰ ਹੁੰਦਾ ਹੀ ਹੈ। ਮੇਰਾ ਦੋਸਤ ਮੈਨੂੰ ਦੱਸਦਾ ਹੈ ਕਿ ਜ਼ਦੋਂ ਅਸੀਂ ਲੜਕੇ ਵਾਸਤੇ ਟਰਾਈ ਕੀਤੀ ਤਾਂ ਮੇਰੀ ਪਤਨੀ ਮੈਨੂੰ ਨਿਟੲਰਕੋਰਸ ਕਰਨ ਤੋਂ ਬਾਅਦ ਆਖਦੀ ਹੈ, "ਮੇਰੀ ਮਾਂ ਨੇ ਕਿਹਾ ਸੀ ਕਿ ਭੋਗ ਕਰਨ ਤੋਂ ਬਾਅਦ ਸੱਜੇ ਪਾਸੇ ਲੇਟਣ ਨਾਲ ਮੁੰਡੇ ਦੀ ਪ੍ਰਾਪਤੀ ਦੇ ਚਾਂਨਸ ਜ਼ਿਆਦਾ ਹੁੰਦੇ ਹਨ"। ਬਾਅਦ ਵਿੱਚ ਜਦੋਂ ਮੈਂ ਜਰਮਨੀ ਛੱਡ ਕੇ ਦਿੱਲੀ ਚਲਾ ਗਿਆ ਤਾਂ, ਮੈਂ ਉੱਹ ਕਿਤਾਬ ਆਪਣੇ ਕਈ ਦੋਸਤਾਂ ਨੂੰ ਦਿੱਤੀ। ਜਿਹਨਾਂ ਜਿਹਨਾਂ ਨੇ ਵੀ ਡਾ: ਸ਼ੈਟਲਜ਼ ਦੀ ਥਿਊਰੀ ਸਮਝਣ ਤੋਂ ਬਾਅਦ ਉੱਸ ਦੀ ਕਿਤਾਬ ਮੁਤਾਬਕ ਆਪਣਾ ਕੰਮ ਕੀਤਾ ਉਹਨਾਂ ਦੀ ਖੁਆਸ਼ ਪੂਰੀ ਹੋਈ। ਮੇਰੇ ਦੋਸਤ ਦੇ ਦੋਵੇਂ ਲੜਕੇ ਹਨ। ਮੇਰੇ ਆਪਣੇ ਇੱਕ ਲੜਕਾ ਤੇ ਇੱਕ ਲੜਕੀ ਹੈ ਤੇ ਹੋਰ ਵੀ ਕਈ ਦੋਸਤਾਂ ਦੇ ਘਰ ਲੜਕੇ ਤੇ ਲੜਕੀਆਂ ਖੁਆਸ਼ ਮੁਤਾਬਕ ਪੈਦਾ ਹੋਏ ਹਨ।

ਬਾਕੀ ਰਹੀ ਗੱਲ: ਗੁਰਚਰਨ ਦਾ ਸਾਢੂ ਵੀ PhD ਹੈ, ਬੜੀ ਖੁਸੀ ਵਾਲੀ ਗੱਲ ਹੈ। ਗੁਰਚਰਨ ਦੀ ਸਾਲੀ ਵੀ PhD ਹੈ, ਬੜੀ ਖੁਸੀ ਵਾਲੀ ਗੱਲ ਹੈ, ਪਰ ਗੁਰਚਰਨ ਨੇ ਤਾਂ ਤਿਨਾ ਮੁਲਕਾਂ ਵਿੱਚ ਟੈਕਸੀ ਚਲਾ ਕੇ ਹੀ ਨਿਰਭਾ ਕੀਤਾਂ ਹੈ, ਗੁਰਚਰਨ ਦੇ ਹਿਸੇ ਤਾਂ ਪ੍ਰਫੈਸਰੀ ਨਹੀ ਆਈ। ਕੀ ਇਹ ਕਰਮਾ ਦਾ ਘੇਰਾ ਹੈ, ਜਾਂ ਅਕਲ ਦਾ।

ਗੁਰੁ ਬਾਣੀ ਸੱਚ ਹੀ ਤਾਂ ਕਹਿ ਰਹੀ ਹੈ। ਨਾ ਤੇਰੇ ਬੱਸ ਹੈ, ਨਾ ਮੇਰੇ ਬੱਸ ਹੈ, ਮੈਨੂੰ ਰੱਬ ਜੀ ਨੇ ਲਾਈਫ ਇਨਸੋਰੈਂਸ ਏਜੈਂਟ ਬਣਾ ਦਿਤਾ, ਮੈ 35 ਸਾਲ ਇਹ ਕੰਮ ਕਰਕੇ ਆਪਣਾ ਜੀਵਨ ਗੁਜਰਾਨ ਕਰ ਲਿਆ ਹੈ। ਗੁਰਚਰਨ ਪਾਸ ਮੇਰੇ ਨਾਲੋ ਸਕੂਲੀ ਪੜਾਈ ਬਹੁਤ ਜਾਦਾ ਹੈ। ਗੁਰਚਰਨ ਕਾਲਜ ਵੀ ਗਿਆ ਹੈ, ਤੇ ਜਰਮਨੀ ਵਿੱਚ ਕਈ ਸਾਲ ਜੂਨੀਵਰਸਿਟੀ ਵਿੱਚ ਵੀ ਲਾਏ ਹਨ, ਪਰ ਗੁਰਚਰਨ ਦੇ ਕਰਮਾ ਵਿੱਚ ਪ੍ਰੋਫੈਸਰੀ ਨਹੀ ਸੀ। ਪਤਾ ਨਹੀ ਕਿਉਂ, ਗੁਰਚਰਨ ਨੂੰ ਪ੍ਰਫੈਸਰ ਤਰਲੋਚਨ ਸਿੰਘ ਦੀ ਪ੍ਰੋਫੈਸਰੀ ਨਾਲ ਨਫਰਤ ਹੈ।

ਆਉ ਜੀ, ਹੁਣ, ਗੁਰੁ ਬਾਣੀ ਵਿਚੋਂ ਸਾਡੇ ਕਰਮਾ ਦੀ ਖੇਡ ਦਾ ਉਤਰ ਭਾਲੀਏ।

ਦਦੈ ਦੋਸੁ ਨ ਦੇਊ ਕਿਸੈ ਦੋਸੁ ਕਰੰਮਾ ਆਪਣਿਆ ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ ੨੧ {ਪੰਨਾ 433}

159. Page33 Line 5 Raag Sriraag: Guru Amar Das

ਜੇਹਾ ਕੀਤੋਨੁ ਤੇਹਾ ਹੋਆ ਜੇਹੇ ਕਰਮ ਕਮਾਇ Whatever He does, comes to pass. All act according to His Will. ||3||

Page134 Line 7 Raag Maajh: Guru Arjan Dev ਜੇਹਾ ਬੀਜੈ ਸੋ ਲੁਣੈ ਮਥੈ ਜੋ ਲਿਖਿਆਸੁ As you plant, so shall you harvest; your destiny is recorded on your forehead.

549. Page151 Line 8 Raag Gaurhee: Guru Nanak Dev ਜੋ ਕਿਛੁ ਵਰਤੈ ਸਭ ਤੇਰੀ ਰਜਾਇ Whatever happens is all according to Your Will. ||1||

560. Page154 Line 1 Raag Gaurhee: Guru Nanak Dev ਜੋ ਤਿਸੁ ਭਾਣਾ ਸੋਈ ਹੂਆ Whatever pleases Him shall come to pass.

598. Page162 Line 7 Raag Gaurhee Bairaagan: Guru Amar Das

ਜੋ ਕਿਛੁ ਕਰਤੁ ਹੈ ਸੋਈ ਕੋਈ ਹੈ ਰੇ ਤੈਸੇ ਜਾਇ ਸਮਾਹੀ ਰਹਾਉ As you act, so shall you become, and so you shall and mingle. ||1||Pause go ||

ਪੰਨਾ 134, ਸਤਰ 18 ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ As she has planted, so does she harvest; such is the field of karma.

ਪੰਨਾ 157, ਸਤਰ 1 ਕਰਮਾ ਉਪਰਿ ਨਿਬੜੈ ਜੇ ਲੋਚੈ ਸਭੁ ਕੋਇ According to the karma of past actions, one's destiny unfolds, even though everyone wants to be so lucky. |3||

ਪੰਨਾ 430, ਸਤਰ 5 ਵਿਣੁ ਕਰਮਾ ਕਿਛੁ ਪਾਈਐ ਨਹੀ ਕਿਆ ਕਰਿ ਕਹਿਆ ਜਾਇ | Without the destiny of good karma, nothing can be obtained; what can we say or do? ||2||

ਭੂਲ ਚੂਕ ਦੀ ਖਿਮਾਂ ਕਰਨੀ ਜੀ।

ਦਰਸਨ ਸਿੰਘ ਘਣਕਸ


(23/12/09)
ਸਰਵਜੀਤ ਸਿੰਘ

ਬਲਦੇਵ ਸਿੰਘ ਫਿਰੋਜ਼ਪੁਰ ਜੀ,
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਿਹ।

ਵੀਰ ਜੀ ਆਪ ਜੀ ਦਾ ਬੁਹਤ ਬੁਹਤ ਧੰਨਵਾਦ। ਜਿਥੇ ਆਪ ਜੀ ਨੇ ਪੂਰੇ ਸ਼ਬਦ ਦੇ ਅਰਥਾਂ ਦੀ ਗੱਲ ਕੀਤੀ ਹੈ ਉਥੇ ਹੀ ਆਪ ਜੀ ਨੇ ਸ਼ਬਦ ਦੇ ਭਾਵ ਅਰਥਾਂ ਦੀ ਵੀ ਗੱਲ ਕੀਤੀ ਹੈ। ਆਪ ਜੀ ਦੇ ਬਚਨ, “ਗੁਰੂ ਅਰਜਨ ਦੇਵ ਜੀ ਉਹਨਾਂ ਲੋਕਾਂ ਨੂੰ ਕਹਿੰਦੇ ਹਨ, ਹੇ ਭੁਲੇ ਹੋਇ ਮੂਰਖ ਲੋਕੋ ਤੁਸੀਂ ਕਹਿੰਦੇ ਹੋ ਕੇ ਹਰੀ, ਭਾਦਰੋਂ ਦੀ ਅਸ਼ਟਮੀ ਨੂੰ ਕ੍ਰਿਸ਼ਨ ਦੇ ਰੂਪ ਵਿੱਚ ਜਨਮਿਆਂ ਸੀ”।
ਆਪ ਜੀ ਨੇ ਅੱਗੇ ਲਿਖਦੇ ਹੋ, “ਇਸ ਸੱਬਦ ਦੀ ਸੱਭ ਤੋਂ ਅਖੀਰਲੀ ਕੜੀ ਵੀ ਇਸੇ ਗੱਲ ਦੀ ਗਵਾਹੀ ਦਿੰਦੀ ਹੈ, ਠੀਕ ਹੈ ਕੇ ਹਰੀ ਜੰਮਦਾ ਮਰਦਾ ਨਹੀਂ ਅਤੇ ਉਹ ਸੱਭ ਵਿੱਚ ਗੁਪਤ ਰੂਪ ਵਿੱਚ ਸਮਾਇਆ ਹੋਇਆ ਹੈ। ਪਰ ਗੁਰੂ ਨਾਨਕ ਵਿੱਚ ਉਹ ਪ੍ਰਗਟ ਰੂਪ ਵਿੱਚ ਸੀ। ਇਸ ਵਾਸਤੇ ਗੁਰੂ ਨਾਨਕ ਅਕਾਲ ਪੁਰਖ ਦਾ ਰੂਪ ਸੀ”।
ਜਨਮਿ ਨ ਮਰੈ ਨ ਆਵੈ ਨ ਜਾਇ॥ ਨਾਨਕ ਕਾ ਪ੍ਰਭੁ ਰਹਿਓ ਸਮਾਇ॥ 4॥ 1॥ 1136
ਆਪ ਜੀ ਨੇ ਇਸ ਪੰਗਤੀ ਦੇ ਅਰਥ ਬਿਲਕੁਲ ਸਹੀ ਕੀਤੇ ਹਨ,। “ਇਸ ਸੱਬਦ ਦੀ ਸੱਭ ਤੋਂ ਅਖੀਰਲੀ ਕੜੀ ਵੀ ਇਸੇ ਗੱਲ ਦੀ ਗਵਾਹੀ ਦਿੰਦੀ ਹੈ, ਠੀਕ ਹੈ ਕੇ ਹਰੀ ਜੰਮਦਾ ਮਰਦਾ ਨਹੀਂ ਅਤੇ ਉਹ ਸੱਭ ਵਿੱਚ ਗੁਪਤ ਰੂਪ ਵਿੱਚ ਸਮਾਇਆ ਹੋਇਆ ਹੈ”। ਪਰ ਆਪ ਜੀ ਨੇ ਇਹ ਅਰਥ, “ਪਰ ਗੁਰੂ ਨਾਨਕ ਵਿੱਚ ਉਹ ਪ੍ਰਗਟ ਰੂਪ ਵਿੱਚ ਸੀ। ਇਸ ਵਾਸਤੇ ਗੁਰੂ ਨਾਨਕ ਅਕਾਲ ਪੁਰਖ ਦਾ ਰੂਪ ਸੀ” ਕਿਸ ਪੰਗਤੀ ਦੇ ਕੀਤੇ ਹਨ?
ਜਨਮ ਮਰਣ ਦੁਹਹੂ ਮਹਿ ਨਾਹੀ ਜਨ ਪਰਉਪਕਾਰੀ ਆਏ ॥ ਜੀਅ ਦਾਨੁ ਦੇ ਭਗਤੀ ਲਾਇਨਿ ਹਰਿ ਸਿਉ ਲੈਨਿ ਮਿਲਾਏ ॥ 2॥
ਆਪ ਜੀ ਇਸ ਪਾਵਨ ਪੰਗਤੀ ਦੇ ਅਰਥ ਕਰਦੇ ਸਮੇਂ, “ਉਹ ਹਰੀ ਦੇ ਸੰਤ ਜੰਮਣ ਅਤੇ ਮਰਨ ਦੋਹਾਂ ਤੋਂ ਰਹਿਤ ਹੁੰਦੇ ਹਨ”। ਕੀ ਇਹ ਸ਼ਬਦੀ ਅਰਥ ਠੀਕ ਹਨ ਜਾਂ ਇਥੇ ਵੀ ਸਾਨੂੰ ਭਾਵ ਅਰਥ ਹੀ ਕਰਨੇ ਚਾਹੀਦੇ ਹਨ?
ਅੱਗੇ ਆਪ ਜੀ ਲਿਖਦੇ ਹੋ, “ਕੀ ਤੁਹਾਡੇ ਲਿਖਣ ਦਾ ਮਤਲਬ ਇਹ ਹੈ ਕੇ ਗੁਰੂ ਗ੍ਰੰਥ ਸਾਹਿਬ ਵਿਚਲੀ ਬਾਣੀਂ ਕੀਤਾ ਪਸਾਉ ਏਕੋ ਕਵਾਉ॥ ਗਲਤ ਹੈ”
ਬਲਦੇਵ ਸਿੰਘ ਫਿਰੋਜ਼ਪੁਰ ਜੀ, ਮੈ ਇਹ ਕਦੋਂ ਲਿਖਿਆ ਹੈ ਕਿ ਇਹ ਠੀਕ ਨਹੀ ਹੈ?
ਮੇਰੇ ਲਿਖਣ ਦਾ ਭਾਵ ਤਾਂ ਇਹ ਸੀ ਕੇ ਸਾਡੇ ਬੁਹਤੇ ਵੀਰ ਬਚਿਤ੍ਰ ਨਾਟਕ ਨੂੰ ਬਿਨਾਂ ਪੜ੍ਹੇ/ਸਮਝੇ ਹੀ ਗੁਰੂ ਗੋਬਿੰਦ ਸਿੰਘ ਜੀ ਦੀ ਆਤਮ ਕਥਾ ਮੰਨੀ ਬੈਠੇ ਹਨ ਉਸ ਵਿਚ ਇਹ ਲਿਖਿਆ ਹੋਇਆ ਹੈ। ਇਹ ਸ੍ਰਿਸਟੀ ਕੰਨਾ ਦੀ ਮੈਲ ਤੋਂ ਬਣੀ ਸੀ। ਹੁਣ ਜੇ ਇਹ ਮੰਨ ਲਿਆ ਜਾਂਵੇ ਕਿ ਬਚਿਤ੍ਰ ਨਾਟਕ ਗੁਰੂ ਜੀ ਦੀ ਲਿਖਤ ਹੈ ਤਾਂ ਇਸ ਵਿਚ ਲਿਖੇ ਨੂੰ, “ਦੁਤੀਆਂ ਕਾਨ ਤੇ ਮੈਲ ਨਿਕਾਰੀ। ਤਾ ਤੇ ਭਈ ਸ੍ਰਿਸਟਿ ਇਹ ਸਾਰੀ” ਉਹ ਵੀਰ ਇਸ ਨੂੰ ਕਿਵੇ ਗਲਤ ਕਹਿਣਗੇ?
--------------------------
ਪ੍ਰੋ: ਤਰਲੋਚਨ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਿਹ।

ਬੇਨਤੀ ਇਹ ਹੈ ਕਿ ਆਪ ਜੀ ਵਲੋ 115 ਸਾਲ ਬਾਰੇ ਸਪੱਸ਼ਟੀ ਕਰਨ ਦੇਣ ਨਾਲ ਤਾਂ ਇਹ ਮਸਲਾ ਹੀ ਖਤਮ ਹੋ ਗਿਆ ਹੈ। ਇਹ ਤਾਂ ਬੁਹਤ ਹੀ ਸਧਾਰਨ ਗਲਤੀ ਸੀ ਜੋ ਮੈ ਟਾਈਪ ਕਰਨ ਵੇਲੇ ਅਕਸਰ ਹੀ ਕਰ ਜਾਂਦਾ ਹਾਂ। ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਆਪ ਜੀ ਨੇ ਆਪਣੇ ਪਹਿਲੇ ਪੱਤਰ ਵਿੱਚ ਹੀ ਅਜੇਹਾ ਕਿਓ ਨਹੀਂ ਕੀਤਾ? ਹੁਣ ਵੀ ਆਪ ਜੀ ਨੇ ਇੱਕ ਪੰਗਤੀ ਤਾਂ ਲਿਖ ਦਿੱਤੀ ਹੈ, “ਅਧੂਰੀ ਜਾਣਕਾਰੀ ਨੂੰ ਦਰੁਸਤ ਕਰ ਦਿੱਤਾ ਸੀ ਤਾਂ ਇਹ ਗੁਨਾਹ ਕਿਵੇ ਬਣ ਗਿਆ?” ਪਰ ਇਸ ਦਾ ਸਪੱਸ਼ਟੀ ਕਰਨ ਨਹੀ ਦਿੱਤਾ। ਚਲੋ! ਆਪ ਦੀ ਤਰਫੋ ਪਾਠਕਾਂ ਨੂੰ ਇਸ ਦਾ ਸਪੱਸ਼ਟੀ ਕਰਨ ਮੈ ਦੇ ਦੇਦਾ ਹਾਂ। ਪਿਆਰੇ ਪਾਠਕੋ, ਜਦੋ ਪੋ: ਤਰਲੋਚਨ ਸਿੰਘ ਜੀ ਨੇ ਕਿਸੇ ਵੈਬ ਸਾਈਟ ਤੋ ਕਾਪੀ ਕੀਤੀ ਸੀ ਉਦੋਂ ਉਸ ਲਿਖਤ ਨੂੰ ਹਾਈ ਲਾਈਟ ਕਰਨ ਵੇਲੇ ਇਹ ਉਕਾਈ ਹੋ ਗਈ ਸੀ। ਜੋ ਜਾਣ ਬੁਝ ਕੇ ਨਹੀ ਸੀ ਕੀਤੀ ਗਈ।
ਆਪ ਜੀ ਲਿਖਦੇ ਹੋ, “ਕਸੇਲ ਜੀਓ ਅਤੇ ਸਰਵਜੀਤ ਵੀਰੇ, ਇਹ ਵੇਲਾ ਨਾਮ ਸਿਮਰਨ ਦਾ ਹੈ। ਇਹੋ ਜਿਹਾ ਕੀਮਤੀ ਸਮਾਂ ਤੁਸੀਂ ਮੇਰੇ ਲੇਖਾਂ ਨੂੰ ਹਟਾਉਣ ਲਈ ਲਾ ਰਹੇ ਹੋ ਔਰ ਐਨੇ ਕਾਹਲੇ ਪੈ ਰਹੇ ਹੋ, ਇਹ ਸੋਚ ਕੇ ਹੈਰਾਨੀ ਹੁੰਦੀ ਹੈ! ਸੋਚ ਲਓ ਮੈਨੂੰ ਕਿਨਾਰੇ ਕਰ ਰਹੇ ਹੋ, ਮੈਂ ਤਾਂ ਕਿਨਾਰਾ ਕਰ ਜਾਵਾਂਗਾ ਪਰ ਤੁਸੀਂ ਕਿਤੇ … … …. .” ਪੋ: ਤਰਲੋਚਨ ਸਿੰਘ ਜੀ ਆਪ ਜੀ ਦੀ ਇਸ ਗਿਦੜਭੱਵਕੀ ਦਾ ਮੇਰੇ ਤੇ ਕੋਈ ਅਸਰ ਨਹੀ ਹੋਣਾ । ਮੈ ਤਾਂ ਬੁਹਤ ਪਹਿਲਾਂ ਇਹ ਲਿਖ ਦਿੱਤਾ ਸੀ ਕਿ ਮੈ ਕਦੇ ਵੀ ਰੱਬ ਜੀ ਨੂੰ ਇਹ ਅਰਜੀ ਨਹੀ ਦਿੱਤੀ ਕਿ ਮੈਨੂੰ ਬੰਦਾ ਬਣਾ ਕਿ ਧਰਤੀ ਤੇ ਭੇਜੋ। ਅੱਜ ਵੀ ਉਸ ਦਾ ਹੁਕਮ ਪ੍ਰਵਾਨ ਹੈ ਅੱਗੋ ਵੀ ਜੋ ਉਸ ਦਾ ਜੋ ਹੁਕਮ ਹੋਵੇਗਾ ਉਹ ਪ੍ਰਵਾਨ ਹੋਵੇਗਾ।
ਪ੍ਰੋ: ਤਰਲੋਚਨ ਸਿੰਘ ਜੀ, ਜੇ ਆਪ ਜੀ ਦੇ ਲੇਖ ਇਸ ਵੈਬ ਸਾਈਟ ਤੋਂ ਹਟਾ ਦਿੱਤੇ ਜਾਣ ਤਾਂ ਮੈਂਨੂੰ ਇਸ ਦਾ ਕੋਈ ਲਾਭ ਨਹੀ ਹੋਣਾ ਕਿਉਂਕਿ ਆਪ ਜੀ ਦੇ ਲੇਖ ਇਸ ਵੈਬ ਸਾਈਟ ਤੇ ਹੋਣ ਕਰਕੇ ਮੇਰਾਂ ਕੋਈ ਜਾਤੀ ਨੁਕਸਾਨ ਨਹੀ ਹੋ ਰਿਹਾ। ਇਹ ਵੈਬ ਸਾਈਟ ਤਾਂ ਇਕ ਜਾਣਕਾਰੀ ਹਾਸਲ ਕਰਨ ਦਾ ਇਕ ਸਾਧਨ ਹੈ। ਫ਼ਰਕ ਸਿਰਫ ਇਹ ਹੈ ਕਿ ਮੈ ਗੱਲ ਸਪੱਸ਼ਟ ਸ਼ਬਦਾਂ ਵਿਚ ਲਿਖ ਦਿੰਦਾ ਹਾਂ ਪਰ ਆਪ ਜੀ ਘੁਮਾ-ਫਿਰਾ ਕੇ ਕਰਦੇ ਹੋ। ਪਤਾਂ ਸਾਨੂੰ ਵੀ ਹੈ ਕਿ ਆਪ ਜੀ ਨੇ ਕਿਤੇ ਨਹੀ ਜਾਣਾ ਅਤੇ ਨਾ ਹੀ ਤੁਹਾਨੂੰ, ਤੂਹਾਡੇ ਹਮਾਇਤੀਆਂ ਨੇ ਜਾਣ ਦੇਣਾ ਹੈ। ਆਪ ਜੀ ਨੂੰ ਯਾਦ ਹੋਵੇਗਾਂ ਜਿਨ੍ਹਾ ਨੇ ਜਾਣਾ ਸੀ (ਦੋ ਪ੍ਰੋ: ) ਉਹ ਤਾਂ ਦੋ-ਦੋ ਚਿੱਠੀਆਂ ਹੀ ਲਿਖ ਕੇ ਪੱਤਰਾ ਵਾਚ ਗਏ ਸੀ।
ਅੱਗੇ-ਪਿੱਛੇ ਬਾਰੇ ਚਰਚਾ ਤਾਂ ਬੁਹਤ ਪਹਿਲਾ ਬੰਦ ਹੋ ਗਈ ਸੀ। ਹੁਣ ਤਾਂ ਡਾ: ਸੰਧੂ ਵਲੋ ਆਪ ਜੀ ਦੇ ਲੇਖ ਦੀ ਵਿਗਿਆਨਕ ਨਜ਼ਰੀਏ ਤੋਂ ਪੜਚੋਲ ਕਰਨ ਤੇ ਸਮੱਸਿਆ ਖੜੀ ਹੋਈ ਹੈ। ਇਕ ਵਿਗਿਆਨੀ ਹੋਣ ਦੇ ਨਾਤੇ ਆਪ ਜੀ ਦਾ ਇਹ ਫ਼ਰਜ ਬਣਦਾ ਸੀ ਕਿ ਆਪ ਜੀ ਦਲੀਲ ਨਾਲ ਗੱਲ ਕਰਦੇ ਪਰ ਆਪ ਜੀ ਤਾਂ ਭਾਵਕਤਾ ਦੇ ਵਹਿਣ ਵਿਚ ਹੀ ਬਹਿ ਗਏ। ਆਪ ਜੀ ਦੇ ਬਚਨ, “ਮੇਰੀ ਇਕ ਬੇਨਤੀ ਹੈ ਯਾ ਤਾਂ ਕਿਸੇ ਨੂੰ ਜਿੰਦਾ ਰਹਿਣ ਦਿਓ ਜਾਂ ਬਿਲਕੁਲ ਮਾਰ ਦਿਓ ਕਿਸੇ ਨੂੰ ਵਿਚ ਵਿਚਾਲੇ ਕਦੀ ਨਾ ਛਡਣਾ। ਮੇਰੀ ਗੁਜਾਰਿਸ਼ ਹੈ ਕੇ ਮੈਨੂੰ ਬਿਲਕੁਲ ਹੀ ਮਾਰ ਦਿਤਾ ਜਾਏ ਮੇਰੇ ਆਰਟੀਕਲਾਂ ਦਾ ਬਿਲਕੁਲ ਭੋਗ ਪਾ ਦਿਤਾ ਜਾਏ ਅੱਧ ਵਿਚਾਲੇ ਮੇਰੇ ਲਈ ਠੀਕ ਨਹੀਂ ਹੋਵੇਗਾ ਕ੍ਰਿਪਾ ਕਰਕੇ ਬੇਨਤੀ ਹੈ ਕੇ ਮੇਰੇ ਸਾਰੇ ਆਰਟੀਕਲ ਹਟਾ ਲਏ ਜਾਣ”। “ਤੁਹਾਡਾ ਨੋਟ ਪੜ ਕੇ ਹੁਣ ਕੁਝ ਸੰਭਿਲਆ ਹਾਂ”। ਵੀਰ ਜੀ, ਆਪ ਅਜੇਹੀਆਂ ਗੱਲਾਂ ਕਿਉਂ ਕਰਦੇ ਹੋ?
ਪ੍ਰੋ: ਤਰਲੋਚਨ ਸਿੰਘ ਜੀ, ਸਿਆਣਿਆ ਦਾ ਕਥਨ ਹੈ ਕਿ ਗਲਤੀ ਉਹ ਗਲਤੀ ਨਹੀ ਹੁੰਦੀ ਜੋ ਅਚਾਨਕ ਹੋ ਜਾਵੇ, ਅਸਲ ਗਲਤੀ ਉਹ ਹੁੰਦੀ ਹੈ ਜਦੋ ਅਸੀ ਪਤਾਂ ਲੱਗਣ ਤੇ ਵੀ ਆਪਣੀ ਗਲਤੀ ਮੰਨਣ ਨੂੰ ਮੰਨਣ ਨੂੰ ਤਿਆਰ ਨਹੀ ਹੁੰਦੇ। ਆਪ ਜੀ ਲਿਖਦੇ ਹੋ, “ਮੈਂ ਆਪਣੀ ਉਹ ਪਿਰਿੰਟਗ ਮਿਸਟੇਕ ਬਾਰੇ ਦਸਣਾ ਚਾਹੁੰਦਾ ਹਾਂ ਨਹੀਂ ਤਾਂ ਤੁਸੀਂ ਰੋਲਾ ਰਪਾ ਜਾਰੀ ਰੱਖੋਗੇ” ਇਸ ਦਾ ਤਾਂ ਸਪੱਸ਼ਟ ਭਾਵ ਹੈ ਕਿ ਆਪ ਜੀ ਜਾਣਬੁਝ ਕੇ ਰੋਲ੍ਹਾ-ਰੱਪਾ ਜਾਰੀ ਰੱਖ ਰਹੇ ਸੀ। ਜੇ ਆਪ ਹੀ ਆਪਣੇ ਪਹਿਲੇ ਪੱਤਰ ਵਿੱਚ ਹੀ ਟਾਈਪ ਕਰਨ ਵੇਲੇ ਹੋਈ ਭੁਲ ਦਾ ਜਿਕਰ ਕਰ ਦੇਦੇ ਤਾਂ ਆਂਹ ਬੇ ਲੋੜੀ ਕੁੜੱਤਣ ਪੈਦਾ ਹੀ ਨਹੀ ਸੀ ਹੋਣੀ। ਆਪ ਜੀ ਨੂੰ ਵੀ ਯਾਦ ਹੋਵੇਗਾ ਕਿ ਡਾ: ਭਗਵੰਤ ਸਿੰਘ ਜੀ ਨੇ ਆਪਣੇ ਇੱਕ ਪੱਤਰ ਵਿੱਚ ਲਿਖਿਆ ਸੀ , “ਹਾਂ ਜੇ ਕੋਈ ਇਹ ਸਿੱਧ ਕਰ ਦੇਵੇ ਕਿ ਮੇਰੇ ਲੇਖਾਂ ਵਿੱਚ ਕੋਈ ਗੱਲ ਗਲ੍ਹਤ ਹੈ ਤਾਂ ਮੈਂ ਆਪਣੀ ਗਲ੍ਹਤੀ ਨੂੰ ਖਿੜੇ ਮੱਥੇ ਸਵਿਕਾਰਦਿਆਂ ਲੇਖਾਂ ਵਿੱਚ ਸੋਧ ਕਰਨ ਲਈ ਵਚਨ ਵੱਧ ਹੋਵਾਂਗਾ”। ਇਸ ਨਾਲ ਉਨ੍ਹਾਂ ਦੀ ਸ਼ਾਨ ਵਿੱਚ ਕੋਈ ਘਾਟਾ ਨਹੀ ਸਗੋ ਵਾਧਾ ਹੋਇਆ ਹੈ।
ਆਪ ਜੀ ਦੇ ਬਚਨ, “ਸਰਵਜੀਤ ਵੀਰੇ ਤੁਹਾਨੂੰ ਮੇਰੇ ਨਾਲ ਚੰਗੀ ਖਾਸੀ ਚਿੜ ਹੈ, ਕਿਉਂ? ਮੈਂ ਤਾਂ ਆਪਣੀ ਫੋਟੋ ਵੀ ਤੁਹਾਨੂੰ ਨਹੀਂ ਵਿਖਾਈ। ਕਈ ਵਾਰ ਬੰਦਾ ਵੇਖਣ ਨੂੰ ਚੰਗਾ ਨਹੀਂ ਹੁੰਦਾ ਤਾਂ ਚਿੜ ਲਗ ਜਾਂਦੀ ਹੈ। ਮੈਂ ਤਾਂ ਵੇਖਣ ਨੂੰ ਵੀ ਬਹੁਤ ਸੋਹਣਾ ਹਾਂ” ਪੋ: ਮਹਾਜਨ ਜੀ, ਆਪ ਜੀ ਦੀ ਇਹ ਸੋਚ ਕਿ ਮੈਨੂੰ ਆਪ ਨਾਲ ਚਿੜ ਹੈ, 100% ਨਿਰਮੂਲ ਹੈ। ਫੋਟੋ ਬਾਰੇ ਬੇਨਤੀ ਹੈ ਕਿ ਸਿੱਖ ਮਾਰਗ ਤੇ ਸੂਰਤਾਂ ਨਹੀ ਸੀਰਤਾਂ ਦੇਖੀਆ ਜਾਂਦੀਆ ਹਨ। ਜੋ ਆਪ ਨੇ ਲਿਖਿਆ ਹੈ, “ਮੈਂ ਤਾਂ ਆਪਣੀ ਫੋਟੋ ਵੀ ਤੁਹਾਨੂੰ ਨਹੀਂ ਵਿਖਾਈ” ਪੋ: ਤਰਲੋਚਨ ਸਿੰਘ ਜੀ, ਆਪ ਜੀ ਦਾ ਇਹ ਬਿਆਨ ਵੀ ਸਚਾਈ ਤੋਂ ਕੋਹਾਂ ਦੂਰ ਹੈ।
ਆਦਰ ਸਹਿਤ
ਸਰਵਜੀਤ ਸਿੰਘ


(23/12/09)
ਦਲਜੀਤ ਸਿੰਘ ਹੋਠੀ

ਸਰਦਾਰ ਮੱਖਣ ਸਿੰਘ ਜੀ ਤੇ ਸਿੱਖ ਮਾਰਗ ਦੇ ਪਾਠਕਾ ਨੂੰ ਗੁਰੁ ਫ਼ਤਹਿ
ਲੈਕਚਰਾਰ ਤਰਲੋਚਨ ਸਿੰਘ ਦੇ ਨਾਮ
ਇਹ ਸਿੱਖੀ ਪੰਡਿਤ ਦੀ ਫਿਰ ਰੋਵੇਂਗਾ ਵਿਹੜੇ `ਚ ਮੰਜਾ ਡਾਹ ਕੇ।
ਗੱਲ ਸੁਣ ਤਰਲੋਚਨਾ ਵੇ, ਦੁਖੜੇ ਸੁਣ ਲੈ ਭਾਈ ਦੇ ਆ ਕੇ।
ਜਸਵੀਰ ਬਲਦੇਵ ਬੁੱਧੂ ਤੇ ਦਰਸ਼ਨ ਕੁੰਡਾਲਾਂ ਨੇ ਫੜਨੀ ਨਹੀਂ ਬਾਹ ਤੇਰੀ ਆ ਕੇ।
ਪ੍ਰੀਤੋ ਤੇ ਜੱਸੀ ਨੂੰ ਕੀ ਕਰੇਂਗਾ ਜੰਗੇ ਮੈਦਾਨ `ਚ ਖੜਾ ਕਰਕੇ।
ਇਨ੍ਹਾਂ ਮਨ ਘੜਤ ਪਾਤਰਾਂ ਨੇ ਉਠਾਉਣਾ ਨਹੀਂ ਧਨੁੱਸ਼ ਜਾ ਕੇ।
ਗੱਲ ਸੁਣ ਤਰਲੋਚਨਾ ਵੇ, ਦੁਖੜੇ ਸੁਣ ਲੈ ਭਾਈ ਦੇ ਆ ਕੇ।
ਜੋ ਸਿੱਖੀ ਬਾਬੇ ਦੀ ਕਰਦੀ ਗੱਲ ਇਸ ਦੁਨੀਆਂ ਬਾਰੇ।
ਮਾੜੀ ਗੱਲ ਛੱਡ ਦਿਓ ਚੰਗੀ ਬੰਨ ਲਓ ਪੱਲੇ ਸਾਰੇ।
ਪਿੱਛਾ ਕਿਸੇ ਵੇਖਿਆ ਨਹੀਂ ਅੱਗਾ ਦੱਸਣਾ ਨਹੀਂ ਕਿਸੇ ਨੇ ਆ ਕੇ।
ਗੱਲ ਸੁਣ ਤਰਲੋਚਨਾ ਵੇ, ਦੁਖੜੇ ਸੁਣ ਲੈ ਭਾਈ ਦੇ ਆ ਕੇ।
ਜੋ ਸਿੱਖੀ ਬਾਬੇ ਦੀ, ਘਾੜਤ ਘੜਦੀ, ਨਾ ਕਿਸੇ ਤੋਂ ਡਰਦੀ, ਸਮਝ ਲਓ ਆਪੇ।
ਕੀਤਾ ਜੋ ਘਾਲਾ ਮਾਲਾ ਪੰਡਿਤ ਨੇ ਬੈਠੇ ਹਾਂ ਦੂਰ ਕਰਨ ਲਈ ਸਮਝ ਲਓ ਆਪੇ।
ਭਜ ਜਾਹ ‘ਸਿੱਖ ਮਾਰਗ’ ਤੋਂ ਨਹੀਂ ਤਾ ਜਾਏਂਗਾ --- ਕੇ।
ਗੱਲ ਸੁਣ ਤਰਲੋਚਨਾ ਵੇ, ਦੁਖੜੇ ਸੁਣ ਲੈ ਭਾਈ ਦੇ ਆ ਕੇ।
ਅਸੀਂ ਵਾਰਸ ਸਿੱਖੀ ਦੇ ਕੱਢਣੀ ਖੋਟ ਮਿਲਾਵਟ ਹਿਕਾਂ ਡਾਹ ਕੇ।
ਰਸਤਾ ਜੋ ਮਾਰਗ ਸੱਚੇ ਦਾ ਦਿਖਲਾਉਣਾ ਲੋਕਾਂ ਨੂੰ ਘਰ ਘਰ ਜਾ ਕੇ।
ਛੱਡਣੇ ਨਹੀਂ ਵਹਿਮ ਭਰਮ ਤੇ ਬਾਬੇ ਜੋ ਲੋਕਾਂ ਨੂੰ ਖਾਂਦੇ ਘਰ ਘਰ ਜਾ ਕੇ।
ਗੱਲ ਸੁਣ ਤਰਲੋਚਨਾ ਵੇ, ਦੁਖੜੇ ਸੁਣ ਲੈ ਭਾਈ ਦੇ ਆ ਕੇ।
ਕਰ ਕਬਜਾ ਤਖਤਾਂ ਤੇ ਸਿੱਖਾਂ ਨੇ ਦੂਰ ਕਰਨੀ ਖੋਟ ਮਿਲਾਵ ਭਾਰੀ।
ਲੋਕ ਆਖਰ ਨੂੰ ਜਾਗਣਗੇ ਗਵਾ ਕੇ ਪੈਸਾ ਲੁਹਾ ਕੇ ਪੱਤ ਸਾਰੀ।
ਗੱਲ ਸੁਣਨੀ ਤੇਰੀ ਨਹੀਂ, ਬਾਹ ਫੜਨੀ ਤੇਰੀ ਨਹੀਂ ਕਿਸੇ ਨੇ ਆ ਕੇ।
ਗੱਲ ਸੁਣ ਤਰਲੋਚਨਾ ਵੇ, ਦੁਖੜੇ ਸੁਣ ਲੈ ਭਾਈ ਦੇ ਆ ਕੇ।
ਧੰਨਵਾਦ ਦਲਜੀਤ ਸਿੰਘ ਹੋਠੀ 585 698 0146
(ਨੋਟ:- ਇਸ ਕਵਿਤਾ ਵਿੱਚ ਇੱਕ ਸ਼ਬਦ ਕੁੱਝ ਜ਼ਿਆਦਾ ਸਖਤ ਲਗਦਾ ਸੀ ਜੋ ਕਿ ਅਸੀਂ ਕੱਟ ਦਿੱਤਾ ਹੈ-ਸੰਪਾਦਕ)


(23/12/09)
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ

ਝੂਠ ਦੀ ਪੈੜ

19-12-09 (ਜਸ ਕੌਰ ਲਿਖਦੀ ਹੈ) ਪਾਠਕ ਪਹਿਲਾਂ ਤਰਲੋਚਨ ਸਿੰਘ ਦਾ ਲਿਖਿਆ ਪੈਰਾ ਪੜ੍ਹਨ,

ਕੀ ਕੋਈ ਵਿਦਿਆਰਥੀ ਆਪਣੇ ਅਧਿਆਪਕ ਨੂੰ ਤਰਲੋਚਨ ਸਿੰਘ ਲਿਖ ਸਕਦਾ ਹੈ?

18-12-09 (ਮਹਾਜਨ ਲਿਖਦਾ ਹੈ) ਮੇਰੀ ਇੱਕ ਵਿਦਿਆਰਥਣ ਵੀ ਇਸ ਸਾਈਟ ਤੇ ਲਿਖ ਰਹੀ ਹੈ, ਜਾਣ ਕੇ ਖੁਸ਼ੀ ਹੋਈ।

ਇਹ ਬੀਬੀ (?) ਤਾਂ ਪੱਤਰ ਤਾਂ ਕਈ ਦਿਨਾਂ ਤੋਂ ਲਿਖ ਰਹੀ ਹੈ ਇਸ ਦੇ ਪਹਿਲੇ ਪੱਤਰ ਤੋ ਹੀ ਮਹਾਜਨ ਨੂੰ ਪਤਾਂ ਕਿਓ ਨਹੀ ਲੱਗਿਆ? ਪਰ ਮਹਾਜਨ ਨੂੰ ਹੁਣ ਪਤਾ ਲੱਗਾ ਹੈ , ਜਦੋ ਉਸ ਨੇ ਆਪ ਦੱਸਿਆ ਹੈ ਕਿ ਉਹ ਮੇਰੇ ਸਤਿਕਾਰ ਯੋਗ ਅਧਿਆਪਕ ਸਨ।

17-12-09 ਨੂੰ ਜਸ ਕੌਰ ਲਿਖਦੀ ਹੈ:-ਇਸ ਸਾਇਟ ਤੋਂ ਇੱਕ ਮਹਿਕ ਆ ਰਹੀ ਸੀ ਜਦ ਤੋਂ ਤਰਲੋਚਨ ਸਿੰਘ ਜੀ ਆਏ ਸਨ। ਅਜ ਮੈਂ ਦਸ ਹੀ ਦਿਆਂ ਮਾਅਫ ਕਰਨਾ ਉਹ ਮੇਰੇ ਸਤਿਕਾਰਯੋਗ ਅਧਿਆਪਕ ਸਨ।

11-12-09:- (ਜਸ ਕੌਰ ਲਿਖਦੀ ਹੈ) ਵਿਗਿਆਨੀ ਭਾਈ ਸਮਝੋ, ਤਰਲੋਚਨ ਸਿੰਘ ਨੇ ਸੰਸਾਰਿਕ ਗੁਰੂ ਦੀ ਗਲ ਕੀਤੀ ਸੀ।

---------

ਗੁਰਚਰਨ ਸਿੰਘ ਜੀ ਨੂੰ

ਗੁਰਚਰਨ ਸਿੰਘ ਜੀ ਮੈਨੂੰ ਤੁਹਾਡੇ ਨਾਮ ਨਾਲ ਸਿੰਘ ਲਿਖਣਾ ਚੰਗਾ ਨਹੀਂ ਲਗ ਰਿਹਾ, ਇਸ ਲਈ ਅਗੇ ਤੋਂ ਤੁਹਾਨੂੰ ਗੁਰਚਰਨ ਹੀ ਲਿਖਾਂਗੀ। ਕਿਉਕਿ ਤੁਸੀ ਇਸੇ ਦੇ ਲਾਇਕ ਹੋ।

ਹਾਂ ਖਬਰਦਾਰ ਜੇ ਤਰਲੋਚਨ ਸਿੰਘ ਨੂੰ ਅਜਿਹੇ ਸ਼ਬਦ ਲਿਖੇ।

10-12-09 (ਜਸ ਕੌਰ ਲਿਖਦੀ ਹੈ) ਤੁਸੀਂ ਤਰਲੋਚਨ ਦੇ ਸਵਾਲ ਦਾ ਉਤਰ ਠੀਕ ਨਾ ਦੇ ਕੇ ਗੋਲ ਮੋਲ ਕੀਤਾ ਹੈ। ਉਸ ਨੇ ਲਿਖਿਆ ਸੀ ਕੇ {ਕੀ ਨਿਊਟਨ ਲਾਅ ਵਿੱਚ ਜੀਰੋ ਸਮਾਂ ਹੁੰਦਾ ਹੈ?}

ਇਥੇ ਸਵਾਲ ਪੈਦਾ ਹੂੰਦਾ ਹੈ ਕਿ ਬੀਬੀ ਨੇ ਸਿਰਫ ਤਰਲੋਚਨ ਲਿਖਿਆ ਹੈ। ਕੀ ਮਹਾਜਨ ਵੀ ਇਸੇ ਲਾਇਕ ਹੈ ਕਿ ਇਸ ਦੇ ਨਾਮ ਨਾਲ ਸਿੰਘ ਨਾਂ ਲਾਇਆ ਜਾਵੇ?

ਤਾਂ ਭਗਵੰਤ ਸਿੰਘ ਜੀ ਮੈਂ ਇੱਕ ਕਿਤਾਬ ਦਸਾਂ +2 ਲੈਵਲ ਦੀ ਹੈ, ਉਸ ਨੂੰ ਪੜ ਕੇ ਮੈਨੂੰ ਅਗਲੇ ਖਤ ਵਿੱਚ ਦਸਣਾ ਕੇ ਮੈਗਨਿਟ ਦਾ ਚੁੰਬਕੀ ਖੇਤਰ ਦਾ ਔਰਜੀਨੇਸ਼ਨ ਕੀ ਹੈ? ਫਿਰ ਮੈ ਤੁਹਾਨੂੰ ਵਿਗਿਆਨ ਪੜਾਂਵਾਂਗੀ ਕੇ ਤਰਲੋਚਨ ਸਿੰਘ ਦੇ ਲੇਖ ਵਿੱਚ ਉਪਰ ਲਿਖੇ ਦਾ ਕੀ ਭਾਵ ਸੀ। ਭੁਲਨਾ ਨਾ ਜਰੂਰ ਲਿਖਣਾ, ਫੈਡ ਅਪ ਵੀ ਨਾ ਹੋਣਾ ਅਜੇ ਤਾਂ ਅਸੀ ਥੋਤੋਂ ਬੜਾ ਕੁੱਝ ਸਿੱਖਣਾ ਹੈ।

ਇਥੇ ਬੀਬੀ ਭਗਵੰਤ ਸਿੰਘ ਦੇ ਨਾਮ ਨਾਲ ਤਾਂ ਜੀ ਲਿਖਦੀ ਹੈ ਪਰ ਆਪਣੇ ਸਤਿਕਾਰਯੋਗ ਪੋ: ਦਾ ਨਾਮ ਤਰਲੋਚਨ ਸਿੰਘ ਲਿਖਦੀ ਹੈ।

8-12-09 (ਜਸ ਕੌਰ ਲਿਖਦੀ ਹੈ) ਭਗਵੰਤ ਸਿੰਘ ਜੀ ਤੁਸੀ ਪੀ. ਐਚ. ਡੀ ਹੋ। ਮੁਆਫੀ ਦੇ ਦੇਣਾ, ਇਸ ਲਈ ਹੀ ਤੁਸੀ ਹੰਕਾਰ ਵਿੱਚ ਹੋ। ਇਵੇਂ ਨਹੀਂ ਹੋਣਾ ਚਾਹੀਦਾ। ਤੁਸੀਂ ਕਹਿੰਦੇ ਫਿਰਦੇ ਹੋ ਤਰਲੋਚਨ ਨੂੰ ਨਿਊਟਨ ਲਾਅ ਨਹੀਂ ਆਉਂਦਾ।

(2) ਤੁਸੀਂ ਤਰਲੋਚਨ ਦੇ ਸਵਾਲ ਦਾ ਉਤਰ ਠੀਕ ਨਾ ਦੇ ਕੇ ਗੋਲ ਮੋਲ ਕੀਤਾ ਹੈ।

(3) ਤੁਸੀਂ ਤਰਲੋਚਨ ਨੂੰ ਡਿਗਰੀ ਦਿਤੀ ਕੇ ਉਸ ਨੂੰ ਵਿਗਿਆਨ ਨਹੀ ਆਂਦਾ, ਉਹੋ ਡਿਗਰੀ ਮੈਂ ਹੁਣ ਤੁਹਾਨੂੰ ਦੇ ਰਹੀ ਹਾਂ ਤੁਸੀਂ ਵੀ ਵਿਗਿਆਨ ਤੋਂ ਕੋਰੇ ਹੋ। ਤੁਹਾਨੂੰ ਇਹ ਹੀ ਨਹੀ ਪਤਾ ਕੇ ਧਰਤੀ ਦੀ ਮੈਗਨਿਟਕ ਫੀਲਡ ਕਿਸ ਕਾਰਨ ਹੈ। ਜੇ ਤੁਹਾਨੂੰ ਪਤਾ ਹੁੰਦਾ ਤਾਂ ਤਰਲੋਚਨ ਦੇ ਸਵਾਲ ਦਾ ਉਤਰ ਜਰੂਰ ਦਿੰਦੇ।

ਇਥੇ ਬੀਬੀ ਮਹਾਜਨ ਨੂੰ ਸਿਰਫ ਤਰਲੋਨ ਲਿਖਦੀ ਹੈ

4-12-09 (ਮਹਾਜਨ ਲਿਖਦਾ ਹੈ)

ਸੰਸਾਰਿਕ ਗੁਰੂ: ਤਰਲੋਚਨ ਤੇਰੇ ਸਬੰਧ ਵਿੱਚ ਤਿੰਨ ਲੇਖ ਸਿੱਖ ਮਾਰਗ ਤੇ ਅਜਿਹੇ ਹਨ,

ਸੰਸਾਰਿਕ ਗੁਰੂ: ਐ ਵੇਖ ਤਰਲੋਚਨ ਮੈਂ ਤੇਰਾ ਨਾਮ ਰਿਸਰਚ ਇੰਜਨ (ਜਿਹੜਾ ਪੰਜਾਬੀ ਯੂਨੀਵਰਸਿਟੀ ਦੀ ਸਾਈਟ ਤੇ ਹੈ) ਤੇ ਤਰਲੋਚਨ ਸਿੰਘ ਮਹਾਜਨ ਜਾਂ ਤਰਲੋਚਨ ਸਿੰਘ ਪਾਉਂਦਾ ਹਾਂ,

ਜਸ ਕੌਰ ਵੀ ਮਹਾਜਨ ਨੂੰ ਤਰਲੋਚਨ ਲਿਖਦੀ ਹੈ ਤੇ ਮਹਾਜਨ ਦਾ ਸੰਸਾਰਿਕ ਗੁਰੂ ਵੀ ਉਸ ਨੂੰ ਤਰਲੋਚਨ ਹੀ ਲਿਖਦਾ ਹੈ ਅਜੇਹਾ ਕਿਓ? ਦੋਵੇ ਇੱਕ ਹੀ ਤਾਂ ਨਹੀ?

ਪੋ: ਤਰਲੋਚਨ ਸਿੰਘ ਜੀ, ਪੰਜਾਬ ਦੇ ਵਿਦਿਅਕ ਅਦਾਰਿਆਂ ਨਾਲ ਸਬੰਧਤ ਖ਼ਬਰਾਂ ਪੜ੍ਹ-ਸੁਣ ਕੇ ਬੁਹਤ ਹੀ ਹੈਰਾਨੀ ਹੁੰਦੀ ਹੈ ਕਿ ਅੱਜ ਉਥੇ ਦਾ ਮਿਆਰ ਕਿੰਨਾ ਗਿਰ ਗਿਆ ਹੈ। ਪਰ ਆਪ ਜੀ ਦੀ ਵਿਦਿਆਰਥਣ, ਬੀਬੀ ਜਸ ਕੌਰ ਜੀ ਦਾ ਪੱਤਰ ਪੜ੍ਹ ਕੇ ਤਾਂ ਬੁਹਤ ਹੀ ਦੁਖ ਹੈ ਕਿ ਅੱਜ ਵਿਦਿਆਰਥੀ ਆਪਣੇ ਉਸਤਾਦ ਦਾ ਨਾਮ ਵੀ ਸਤਿਕਾਰ ਨਾਲ ਨਹੀ ਲੈਂਦੇ। ਬੀਬੀ ਜਸ ਕੌਰ ਨੇ ਆਪਣੇ ਪੱਤਰ (8-12-09) ਵਿਚ ਆਪ ਜੀ ਨੂੰ ਇਕ ਤੋਂ ਵੱਧ ਵਾਰੀ ਸਿਰਫ ‘ਤਰਲੋਨ’ ਹੀ ਲਿਖਿਆ ਹੈ। ( ਤੁਸੀਂ ਤਰਲੋਚਨ ਨੂੰ ਡਿਗਰੀ ਦਿਤੀ ਕੇ ਉਸ ਨੂੰ ਵਿਗਿਆਨ ਨਹੀ ਆਂਦਾ, ਉਹੋ ਡਿਗਰੀ ਮੈਂ ਹੁਣ ਤੁਹਾਨੂੰ ਦੇ ਰਹੀ ਹਾਂ ਤੁਸੀਂ ਵੀ ਵਿਗਿਆਨ ਤੋਂ ਕੋਰੇ ਹੋ। ਤੁਹਾਨੂੰ ਇਹ ਹੀ ਨਹੀ ਪਤਾ ਕੇ ਧਰਤੀ ਦੀ ਮੈਗਨਿਟਕ ਫੀਲਡ ਕਿਸ ਕਾਰਨ ਹੈ। ਜੇ ਤੁਹਾਨੂੰ ਪਤਾ ਹੁੰਦਾ ਤਾਂ ਤਰਲੋਚਨ ਦੇ ਸਵਾਲ ਦਾ ਉਤਰ ਜਰੂਰ ਦਿੰਦੇ। ) ਸਵਾਲ ਪੈਦਾ ਹੂੰਦਾ ਹੈ ਕਿ ਜੇ ਅੱਜ ਵਿਦਿਆਰਥੀ ਲਿਖਣ ਵੇਲੇ ਵੀ ਸਤਿਕਾਰ ਨਹੀ ਕਰਦੇ ਤਾਂ ਗੱਲਬਾਤ ਵੇਲੇ ਕਿੰਨਾ ਕੁ ਕਰਦੇ ਹੋਣਗੇ? ਮੈਨੂ ਆਪ ਜੀ ਨਾਲ ਪੂਰੀ ਹਮਦਰਦੀ ਹੈ।

ਸ੍ਰ. ਮੱਖਣ ਸਿੰਘ ਜੀ ਇਨ੍ਹਾਂ ਫਰਜੀ ਪਾਤਰਾਂ ਦਾ ਨਿਬੇੜਾ ਕਰੋ ਜੀ। ਧੰਨਵਾਦ।

ਗੁਰੂ ਦੇ ਪੰਥ ਦਾਸ,

ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ ਕੈਨੇਡਾ।

www.singhsabhbacanad.com

(ਟਿੱਪਣੀ:- ਸਾਡੇ ਲਈ ਇਹ ਅਸਲੀ/ਨਕਲੀ ਦਾ ਨਿਬੇੜਾ ਕਰਨਾ ਮੁਸ਼ਕਲ ਹੈ। ਪਹਿਲਾਂ ਵੀ ਇੱਕ ਬੀਬੀ ਪ੍ਰੀਤੋ/ਪ੍ਰੀਤ ਕੌਰ ਦੀਆਂ ਚਿੱਠੀਆਂ ਬਾਰੇ ਸ਼ੱਕ ਕੀਤਾ ਜਾਂਦਾ ਸੀ ਕਿ ਇਹ ਕੋਈ ਨਕਲੀ ਹੈ। ਜਦੋਂ ਉਸ ਦੇ ਦਿੱਤੇ ਹੋਏ ਫੂਨ ਨੰਬਰ ਤੇ ਫੂਨ ਕੀਤਾ ਤਾਂ ਕਿਸੇ ਬੰਦੇ ਨੇ ਗੱਲ ਕੀਤੀ ਸੀ। ਜਦੋਂ ਮੈਂ ਉਸ ਨੂੰ ਪੁਛਿਆ ਕਿ ਇਥੇ ਕੋਈ ਇਸ ਨਾਮ ਦੀ ਕੋਈ ਬੀਬੀ ਵੀ ਹੈ, ਤਾਂ ਉਸ ਨੇ ਕਿਹਾ ਕਿ ਉਹ ਮੇਰੀ ਲੜਕੀ ਹੈ ਅਤੇ ਇਸ ਸਮੇਂ ਮੈਂ ਬੱਸ ਵਿੱਚ ਸਫਰ ਕਰ ਰਿਹਾ ਹਾਂ। ਉਸ ਨੇ ਆਪਣੇ ਪਿੰਡ ਦਾ ਨਾਮ ਤਰਨਤਾਰਨ ਦੇ ਨੇੜੇ ਹੀ ਕੋਈ ਦੱਸਿਆ ਸੀ। ਬੀਬੀ ਜਸ ਕੌਰ ਨੇ ਆਪਣੇ ਪਹਿਲੇ ਜਾਂ ਦੂਜੇ ਖ਼ਤ ਵਿੱਚ ਦੱਸਿਆ ਸੀ ਕਿ ਪ੍ਰੋ; ਤਰਲੋਚਨ ਸਿੰਘ ਬੀ. ਐੱਸ. ਸੀ. ਕਰਨ ਸਮੇਂ ਉਹਨਾ ਦੇ ਅਧਿਆਪਕ ਰਹੇ ਹਨ ਅਤੇ ਹੁਣ ਉਹ ਐਮ. ਐੱਸ. ਸੀ. ਕਰ ਰਹੇ ਹਨ-ਸੰਪਾਦਕ)


(23/12/09)
ਬਲਦੇਵ ‘ਬੁੱਧ ਸਿੰਘ ਵਾਲਾ’ ਹਾਂਗ ਕਾਂਗ

(ਬਲਦੇਵ ‘ਬੁੱਧ ਸਿੰਘ ਵਾਲਾ’ ਹਾਂਗ ਕਾਂਗ)
ਹਰਿੰਦਰ ਸਿੰਘ ‘ਬਰੜ’ ਜੀਓ
ਵਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਹਿ

ਮੈ ਲੋਕਾਂ ਕੋਲੋ ਸੁਣਿਆ ਸੀ ਕਿ ਕਨੇਡਾ ਐਮ ਏ ਪਾਸ ਵੀ ਟੈਕਸੀ ਚਲਾਉਦੇ ਹਨ। ਪਰ ਮੈ ਯਕੀਂਨ ਨਹੀ ਸੀ ਕੀਤਾ ਕਿਉਕਿ ਕਈ ਲੋਕ ਆਪ ਤਾਂ ਬਾਹਰ ਆ ਨਹੀ ਸਕਦੇ ਤੇ ਬਾਹਰਲੇ ਲੋਕਾ ਨੂੰ ਉਸਦੀ ਤਾਲੀਮ ਦੇ ਅਨੁਸਾਰ ਨਾਂ ਕੰਮ ਮਿਲਣ ਤੇ ਤਵਾ ਲਾਉਦੇ ਹਨ। ਬਹੁਤ ਸਾਲ ਪਹਿਲਾਂ ਗੱਲ ਚਲੀ ਸੀ ਕਿ ਰਸੀਆ ਵਿੱਚ ਪਾਇਲਟ ਜਹਾਜ ਚਲਾਊਣ ਤੋ ਬਾਅਦ ਟੈਕਸੀ ਚਲਾਉਦਾ ਹੈ ਇਹੋ ਜਿਹੇ ਗਪੌੜ ਬਹੁਤ ਸੁਣੇ ਹਨ। ਮਤਲਬ ਬਾਹਰਲੇ ਲੋਕਾ ਨੂੰ ਮਾੜਾ ਦਸਦੇ ਹਨ ਉਹਨਾਂ ਦੀ ਗੱਲ ਹੈ “ਹੱਥ ਨਾਂ ਅੱਪੜੇ ਥੂ ਕੌੜੀਪਰ ਹਾਂਗ ਕਾਂਗ ਵਿੱਚ ਤਾਲੀਮ ਦੇ ਹਿਸਾਬ ਨਾਲ ਕੰਮ ਮਿਲ ਜਾਂਦਾ ਹੈ ਏਥੇ ਡਾਕਟਰ, ਇੰਨੀਅਰ ਜਾਂ ਵਕੀਲ ਤਾਲੀਮ ਅਨੁਸਾਰ ਕੰਮ ਕਰਦਾ ਹੈ। ਅੱਜ ਤੁਸੀ ਆਪ ਹੀ ਆਖ ਦਿੱਤਾ ਕਿ ਕਨੇਡਾ ਵਿੱਚ ਗ੍ਰੇਜੂਏਟ ਟੈਕਸੀ ਚਲਾਉਦੇ ਹਨ! ਜਿਹਨਾਂ ਗ੍ਰੇਜੂਏਟਸ ਨੇ ਕਨੇਡਾ ਵਿੱਚ ਭੜਾਈ ਕਰਕੇ ਡਾਕਟਰ ਜਾਂ ਇੰਜਨੀਅਰਸ ਦੀਆਂ ਡਿਗਰੀਆਂ ਹਾਸਲ ਕੀਤੀਆਂ ਹਨ ਤੇ ਉਹਨਾਂ ਨੂੰ ਕਨੇਡਾ ਸਰਕਾਰ ਕੰਮ ਨਹੀ ਦੇ ਰਹੀ ਇਹ ਤਾਂ ਫਿਰ ਸਾਡੇ ਨਾਲ ਧੱਕਾ ਹੈ ਬੇਇਨਸਾਫੀ ਹੈ। ਫਿਰ ਮਜਬੂਰਨ ਚਾਹੇ ਡਰਾਈਵਰੀ ਹੋਵੇ ਜਾਂ ਹੋਰ ਢਿੱਡ ਭਰਨ ਵਾਸਤੇ ਕੋਈ ਨਾਂ ਕੰਮ ਤਾਂ ਕਰਨਾਂ ਹੀ ਪੈਣਾਂ ਹੈ। ਐਨਾਂ ਪੜ ਲਿਖਕੇ ਵੀ ਨਫਰਤ ਦਾ ਸ਼ਿਕਾਰ ਹੋਣਾਂ! ਇਹ ਨਹੀ ਹੋਣਾਂ ਚਾਹੀਦਾ। ਇਹ ਪੜ ਕੇ ਮੇਰਾ ਮਨ ਬਹੁਤ ਉਦਾਸ ਹੋਇਆ। ਇਸ ਨਾਲੋ ਤਾਂ ਬੇਹਤਰ ਇਹ ਸੀ ਕਿ ਭੜਾਈ ਤੇ ਪੈਸਾ ਖਰਚ ਕਰਨ ਦੀ ਬਜਾਏ 18 ਸਾਲ ਤੋ ਹੀ ਡਰਾਈਵਰ ਲਾਈਨ ਪੈ ਕੇ ਪ੍ਰੋਫੈਸ਼ਨਲ ਡਰਾਈਵਰ ਠੀਕ ਸੀ। ਪੜ ਲਿਖ ਕੇ ਸਟੇਰਿੰਗ ਫੜਨ ਨਾਲੋ! ਅਤੇ ਜਿਹੜੇ ਇੰਡੀਆ ਤੋ ਡਿਗਰੀਆਂ ਲੈਕੇ ਗਏ ਬਾਹਰ ਗਏ ਹਨ ਤੇ ਉਹ ਡਰਾਈਵਰ ਹਨ ਉਹਨਾਂ ਵਿੱਚੋ ਤਾਂ ਕਈਆਂ ਨੇ ਭਾਈ ਡਿਗਰੀਆਂ ਛੋਲੇ ਦੇ ਕੇ ਲਈਆਂ ਹੋਣਗੀਆਂ। ਜਿਵੇ ਪਿੱਛੇ ਜੇ ‘ਅਲਾਹਾਬਾਦ’ ਯੂ ਪੀ ਵਿੱਚ ਇੱਕ ਕਾਲਜ ਜਾਅਲੀ ਡਿਗਰੀਆਂ ਦਿੰਦਾ ਫੜਿਆ ਗਿਆ ਸੀ।
ਖਿਮਾਂ ਦਾ ਜਾਚਕ

ਬਲਦੇਵ ਸਿੰਘ ‘ਬੁੱਧ ਸਿੰਘ ਵਾਲਾ’ ਫੂਨ 852-94445134


(23/12/09)
ਹਰਚਰਣ ਸਿੰਘ/ਇੰਦਰ ਜੀਤ ਸਿੰਘ

ਪ੍ਰੋਫੈਸਰ ਦਰਸ਼ਨ ਸਿੰਘ ਦਾ ਕੀਰਤਨ ਸੁਨਣ ਲਈ ਕਾਨਪੁਰ ਵਿੱਚ ਸੰਗਤਾਂ ਦਾ ਸੈਲਾਬ ਉਮੜਿਆ।
ਕਾਨਪੁਰ, 23 ਦਿਸੰਬਰ 2009 ਕਾਨਪੁਰ ਦੀਆਂ ਸਮੂਹ ਜਥੇਬੰਦੀਆਂ ਨੇ ਪ੍ਰੌਫੇਸਰ ਦਰਸ਼ਨ ਸਿੰਘ ਜੀ ਦੇ ਕਾਨਪੁਰ ਆਗਮਨ ਤੇ ਉਨਾਂ ਦਾ ਬੇਮਿਸਾਲ ਸਵਾਗਤ ਕੀਤਾ ਅਤੇ, ਖਾਲਸਾ ਹਾਲ, ਗੋਬਿੰਦ ਨਗਰ ਵਿਖੇ ਕੀਰਤਨ ਦੇ ਦੋਰਾਨ ਕਾਨਪੁਰ ਦੀਆਂ ਸਿੱਖ ਸੰਗਤਾਂ ਦਾ ਸੈਲਾਬ ਉਮੜ ਪਿਆ। ਜੋ ਇਸ ਗਲ ਦਾ ਪ੍ਰਤੀਕ ਸੀ ਕੇ ਪੰਜ ਸੇਵਾਦਾਰਾਂ ਵਲੋਂ, ਪ੍ਰੋਫੇਸਰ ਦਰਸ਼ਨ ਸਿੰਘ ਉਤੇ ਕੀਤੀ ਗਈ ਇੱਕ ਤਰਫਾ ਕਾਰਵਾਹੀ ਤੇ ਕਾਨਪੁਰ ਦੀਆ ਸੁਚੇਤ ਸੰਗਤਾਂ ਆਹਤ ਹੋਈਆ ਹਨ ਅਤੇ ਉਨਾਂ ਦੀ ਭਾਵਨਾਵਾਂ ਬੁਰੀ ਤਰਾਂ ਵਲੂੰਧਰੀਆਂ ਗਈਆਂ ਹਨ।
ਪ੍ਰੋਫੇਸਰ ਦਰਸ਼ਨ ਸਿੰਘ ਜੀ ਦਾ ਸਨਮਾਨ ਕਰਦਿਆਂ ਸਟੇਜ ਸਕਤਰ ਸ. ਸੁਰਿੰਦਰ ਸਿੰਘ ਨੇ ਕਿਹਾ ਕੇ ਜਦੋਂ ਤਕ ਗੁਰੁ ਗ੍ਰੰਥ ਸਾਹਿਬ ਦੇ ਨਾਲ ਅਖੌਤੀ ਗ੍ਰੰਥਾਂ ਦਾ ਪ੍ਰਕਾਸ਼ ਹੱਟ ਨਹੀ ਜਾਂਦਾ ਸਾਡਾ ਸੰਘਰਸ਼ ਜਾਰੀ ਰਹੇਗਾ। ਕਾਨਪੁਰ ਦੀਆਂ ਸਮੂਹ ਜਥੇਬੰਦੀਆਂ ਪ੍ਰੋਫੇਸਰ ਦਰਸ਼ਨ ਸਿੰਘ ਜੀ ਦੇ ਨਾਲ ਖੜੀਆਂ ਹਣ।
ਰਿਟਾਯਰਡ ਆਰਮੀ ਆਫੀਸਰ ਸ. ਅਵਤਾਰ ਸਿੰਘ ਚਾਵਲਾ ਨੇ ਪ੍ਰੋਫੇਸਰ ਦਰਸ਼ਨ ਸਿੰਘ ਦਾ ਸਨਮਾਨ ਕਰਦਿਆਂ ਕਿਹਾ ਕੇ ਇੱਕ ਵਾਰ ਫੇਰ ਗਿਆਨੀ ਦਿਤ ਸਿੱਘ ਵਰਗੇ ਸਿੱਖ ਨੂੰ ਪੰਥ ਤੋਂ ਛੇਕਨ ਦੀ ਚਾਲ ਚਲੀ ਜਾ ਰਹੀ ਹੈ ਅਤੇ ਸੌ ਸਾਲ ਪੁਰਾਨਾ ਇਤਿਹਾਸ ਫਿਰ ਦੋਹਰਾਇਆ ਜਾ ਰਿਹਾ ਹੈ।। ਪੰਥ ਦੇ ਅਖੋਤੀ ਸੇਵਾਦਾਰ ਅਕਸਰ ਅਕਾਲ ਤੱਖਤ ਦੀ ਮੁਹਰ ਦੀ ਦੁਵਰਤੋਂ ਕਰਦੇ ਰਹੇ ਹਨ। ਲੇਕਿਨ ਸਮਾਂ ਬਦਲ ਚੁਕਾ ਹੈ, ਇਹ ਜਿਆਜਤੀਆਂ ਹੁਣ ਹੋਰ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਕੋਮ ਜਾਗਰੁਕ ਹੋ ਚੁਕੀ ਹੈ ਅਤੇ ਉਹ ਪ੍ਰੋਫੇਸਰ ਦਰਸ਼ਨ ਸਿੰਘ ਦੇ ਨਾਲ ਖੜੀ ਹੈ।
ਕਾਨਪੁਰ ਦੇ ਸ. ਇੰਦਰ ਜੀਤ ਸਿੰਘ ਨੇ ਪਤਰਕਾਰਾਂ ਨਾਲ ਗਲ ਬਾਤ ਕਰਦਿਆਂ ਕਹਿਆ ਕੇ ਦੋ ਤਖਤਾਂ ਦੇ ਜਥੇਦਾਰ ਜੋ ਆਪ ਰਹਿਤ ਮਰਿਆਦਾ ਦਾ ਉਲੰਘਣ ਕਰਨ ਦੇ ਦੋਸ਼ੀ ਹਨ ਅਤੇ ਸਿੱਖ ਰਹਿਤ ਮਰਿਯਾਦਾ ਅਤੇ ਪੰਥ ਪ੍ਰਵਾਣਤ ਨਾਨਕ ਸ਼ਾਹੀ ਕੈਲੰਡਰ ਨੂੰ ਨਹੀ ਮਣਦੇ। ਉਨਾਂ ਨੂ ਪੰਥਕ ਫੈਸਲੇ ਕਰਨ ਦਾ ਕੋਈ ਹੱਕ ਨਹੀ ਹੈ। ਕੋਈ ਵਿਅਕਤੀ ਸ੍ਰੀ ਅਕਾਲ ਤਖਤ ਸਾਹਿਬ ਤੇ ਉਦੋ ਹੀ ਬੁਲਾਇਆ ਜਾਂਦਾ ਹੈ ਜਦੋਂ ਉਹ ਸਿੱਖ ਰਹਿਤ ਮਰਿਆਦਾ ਦਾ ਉਲੰਘਣ ਕਰਦਾ ਜਾਂ ਪੰਥ ਵਿਰੋਧੀ ਕਮ ਕਰਦਾ ਹੈ। ਪ੍ਰੋਫੇਸਰ ਦਰਸ਼ਨ ਸਿੰਘ ਨੇ ੲੈਸਾ ਕੋਈ ਕਮ ਨਹੀਂ ਕੀਤਾ ਜੋ ਪੰਥ ਵਿਰੋਧੀ ਹੋਵੇ। ਉਨਾਂ ਤੇ ਅਖੋਤੀ ਦਸ਼ਮ ਗ੍ਰੰਥ ਅੰਦਰ ਲਿਖੀ ਅਸ਼ਲੀਲ ਰਚਨਾਂ “ਚਰਿਤ੍ਰਯੋ ਪਾਖਿਯਾਨ” ਦੇ ਇੱਕ ਅਧਿਆਏ ਦਾ ਪਾਠ ਹੀ ਕੀਤਾ ਹੈ, ਜਿਸਦੇ ਅਗੇ ਗੁਰੁ ਗ੍ਰੰਥ ਸਾਹਿਬ ਜੀ ਦੇ ਨਾਲ ਨਾਲ ਮੱਥਾ ਟਿਕਾਈਆ ਜਾ ਰਿਹਾ ਹੈ। ਸੁਣਵਾਈ ਤੋਂ ਪਹਿਲਾਂ ਹੀ ਉਨਾਂ ਦੇ ਕੀਰਤਨ ਸਮਾਗਮਾਂ ਤੇ ਰੋਕ ਲਾ ਕੇ ਪੰਜ ਸੇਵਾਦਾਰ ਆਪ ਹੀ ਸ਼ਕ ਦੇ ਘੇਰੇ ਵਿੱਚ ਖੜੇ ਹੋ ਗਏ ਹਨ। ਉਨਾਂ ਇਹ ਵੀ ਕਹਿਆ ਕੇ ਨਾਨਕ ਸ਼ਾਹੀ ਕੈਲੰਡਰ ਨੂੰ ਵਿਕ੍ਰਤ ਕਰਨ ਦਾ ਜੋ ਅਪੁਧਰਾ ਕਮ ਸੰਤ ਸਮਾਜ ਅਤੇ ਸ਼੍ਰੋਮਣੀ ਕਮੇਟੀ ਗੁਪ ਚੁਪ ਤਰੀਕੇ ਨਾਲ ਕਰਨ ਦੀ ਫਿਰਾਕ ਵਿੱਚ ਹੈ, ਇਸ ਨੂੰ ਪੰਜਾਬ ਤੋਂ ਬਾਹਰ ਰਹਿਨ ਵਾਲੀ ਸੁਚੇਤ ਸਿੱਖ ਸੰਗਤ ਕਿਸੇ ਕੀਮਤ ਤੇ ਬਰਦਾਸ਼ਤ ਨਹੀ ਕਰੇਗੀ। ਪੰਜਾਬ ਤੋਂ ਬਾਹਰ ਰਹਿਨ ਵਾਲੇ ਸਿੱਖ ਦਾ ਇਨਾਂ ਤੇ ਵਿਸ਼ਵਾਸ਼ ਉਠਦਾ ਜਾ ਰਿਹਾ ਹੈ। ਖੁੰਬ ਵਾੰਗ ਉਗੇ “ਸੰਤ ਸਮਾਜ” ਨੂੰ ਪੰਥਕ ਫੈਸਲੇ ਲੈਣ ਦਾ ਹੱਕ ਕਿਨੇ ਦਿਤਾ ਹੈ। ਇਸ ਦਾ ਤੇ ਅਸਾਂ ਨਾਮ ਹੀ ਇੱਕ ਦੋ ਸਾਲਾਂ ਤੋਂ ਸੁਣਿਆ ਹੈ।
ਅਕਾਲ ਪੁਰਖ ਕੀ ਫੋਜ, ਕਾਨਪੁਰ ਦੇ ਸ. ਹਰਪਾਲ ਸਿੱਘ ਜੀ ਗਾਂਧੀ ਨੇ ਕਿਹਾ ਕੇ ਪ੍ਰੋਫੇਸਰ ਦਰਸ਼ਨ ਸਿੰਘ ਵਰਗਗਾ ਨਿਡਰ ਪ੍ਰਚਾਰਕ ਅਜ ਦੇ ਸਮੈ ਵਿੱਚ ਦੂਜਾ ਹੋਰ ਨਹੀ ਹੈ। ਇਨਾਂ ਨੂੰ ਪੰਥ ਤੋ ਛੇਕਣ ਦਾ ਪ੍ਰੋਗਰਾਮ ਬਨਊਨ ਵਾਲਿਆ ਨੂੰ ਇੱਕ ਵਾਰ ਅਪਣੇ ਪੀੜੇ ਥਲੇ ਸੋਟਾ ਮਾਰ ਕੇ ਵੇਖ ਲੈਣਾ ਚਾਹੀਦਾ ਹੈ।
ਅਕਾਲੀ ਜਥਾ ਕਾਨਪੁਰ, ਅਕਾਲ ਪੁਰਖ ਕੀ ਫੋਜ, ਕਾਨਪੁਰ ਗੁਰੁ ਤੇਗ ਬਹਾਦੁਰ ਸੇਵਾ ਸੋਸਾਈਟੀ ਆਦਕ ਜਥੇਬੰਦੀਆਂ ਜਿਨ ਨੇ ਮਿਲ ਜੁਲ਼ਕੇ ਇਸ ਸਮਾਗਮ ਦਾ ਉਪਰਾਲਾ ਕੀਤਾ ਸੀ ਦੇ ਪ੍ਰਬੰਧਕਾਂ ਵਿੱਚ ਖਾਸਾ ਉਤਸਾਹ ਦਿਖਾਈ ਦੇ ਰਿਹਾ ਸੀ। ਅਕਾਲੀ ਜੱਥਾ ਕਾਨਪੁਰ ਦੇ ਸਕਤਰ ਭਾਈ ਮਨਮੀਤ ਸਿੰਘ ਨੇ ਅਕਾਲ ਤੱਖਤ ਦੇ ਮੁਖ ਸੇਵਾਦਾਰ ਨੂੰ ਲਿਖਤੀ ਮੇਮੋਰੇੰਡਮ ਦਾ ਹਵਾਲਾ ਦੇਂਦੇ ਹੋਏ ਕਿਹਾ ਕੇ ਪੰਜ ਸੇਵਾਦਾਰਾਂ ਦੇ ਅਪੂਧਰੇ ਫੇਸਲੇ ਕੋਮ ਦੇ ਭਰੋਸੇ ਅਤੇ ਆਸਥਾ ਨੂੰ ਵਲੂਧਰਨ ਦਾ ਕਮ ਕਰ ਰਹੇ ਹਨ। ਕੌਮ ਦੇ ਮੁਖ ਫੈਸਲੇ ਕੌਮ ਦੇ ਸਾਮਨੇ ਗੁਰੁ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਹੋਣੇ ਚਾਹੀਦੇ ਹਨ ਨਾ ਕੇ ਬੰਦ ਕਮਰਿਆਂ ਵਿਚ। ਅਕਾਲੀ ਜਥੇ ਦੇ ਪ੍ਰਧਾਨ ਸ. ਹਰਚਰਣ ਸਿੰਘ ਭਠੇ ਵਾਲਿਆਂ ਨੇ ਇਹ ਪ੍ਰਣ ਦੋਹਰਾਇਆ ਕੇ ਜਦੋ ਤਕ ਪਟਨਾ ਸਾਹਿਬ ਅਤੇ ਹਜੂਰ ਸਾਹਿਬ ਦੇ ਜਥੇਦਾਰ ਜੋ ਆਪ ਤਨਖਾਹ ਯੋਗ ਹਨ, ਅਕਾਲ ਤਖਤ ਦੇ ਹੁਕਮਨਾਮਿਆਂ ਤੇ ਦਸਤਖਤ ਕਰਦੇ ਰਹਿਨ ਗੇ ਕੌਮ ਉਨਾਂ ਹੁਕਮਨਾਮਿਆਂ ਨੂੰ ਨਹੀਂ ਮਨੇਗੀ। ਅਕਾਲ ਤਖਤ ਸਾਹਿਬ ਸਾਡੇ ਲਈ ਸਰਵਉੱਚ ਹੈ ਉਸ ਦੀ ਮਰਿਆਦਾ ਨਾਲ ਖਿਲਵਾੜ ਬਰਦਾਸ਼ਤ ਨਹੀ ਕੀਤਾ ਜਾਵੇਗਾ।
ਹਰਚਰਣ ਸਿੰਘ
ਪ੍ਰਧਾਨ
ਅਕਾਲੀ ਜੱਥਾ, ਕਾਨਪੁਰ
23. 12. 2009
ਕਾਨਪੁਰ


(23/12/09)
ਗੁਰਿੰਦਰ ਸਿੰਘ

ਅਕਾਲ ਤਖਤ ਸਾਹਿਬ ਦੇ ਮੁਖ ਸੇਵਾਦਾਰਾਂ ਵੱਲੋਂ ਤਲਬ ਕੀਤੇ ਵਿਅਕਤੀਆਂ ਨਾਲ ਹੁੰਦੇ ਅੰਦਰੂਨੀ ਸਮਝੌਤਿਆਂ ਦਾ ਖੁਲਾਸਾ … …
ਬੂਟਾ ਸਿੰਘ, ਪਿਸ਼ੌਰਾ ਸਿੰਘ, ਗਰੇਵਾਲ ਅਤੇ ਡਾ. ਪਿਆਰ ਸਿੰਘ ਨਾਲ ਸਜ਼ਾ ਸੁਣਾਉਣ ਤੋਂ ਪਹਿਲਾਂ ਹੋਇਆ ਗੁਪਤ ਸਮਝੌਤਾ-ਪ੍ਰੋ. ਘੱਗਾ!
ਪ੍ਰੋ. ਮਨਜੀਤ ਸਿੰਘ ਦਾ ਨਿੱਜੀ ਸਕੱਤਰ ਹੋਣ ਕਰਕੇ ਪ੍ਰੋ. ਘੱਗਾ ਹਰ ਮੀਟਿੰਗ ਵਿੱਚ ਹੁੰਦਾ ਸੀ ਸ਼ਾਮਲ!
ਅਕਾਲ ਤਖਤ ਸਾਹਿਬ `ਤੇ ਸਜ਼ਾ ਸੁਣਾਉਣ ਦੀ ਮਹਿਜ਼ ਰਸਮ ਕੀਤੀ ਜਾਂਦੀ ਹੈ ਪੂਰੀ!

ਕੋਟਕਪੂਰਾ, 23 ਦਸੰਬਰ (ਗੁਰਿੰਦਰ ਸਿੰਘ) :- ਬੇਸ਼ੱਕ ਤਖਤਾਂ ਦੇ ਮੁਖ ਸੇਵਾਦਾਰ ਆਪਣੇ ਨਾਦਰਸ਼ਾਹੀ ਫੁਰਮਾਣਾਂ ਕਰਕੇ ਖੁਦ ਸੰਕਟ ਵਿੱਚ ਫਸਦੇ ਜਾ ਰਹੇ ਹਨ ਪਰ ਪ੍ਰਸਿੱਧ ਲੇਖਕ, ਪੰਥਕ ਵਿਦਵਾਨ ਤੇ ਸਿੱਖ ਚਿੰਤਕ ਪ੍ਰੋਂ ਇੰਦਰ ਸਿੰਘ ਘੱਗਾ ਵੱਲੋਂ ਸਮੇਂ-ਸਮੇਂ ਅਕਾਲ ਤਖਤ ਸਾਹਿਬ ਦੇ ਮੁਖ ਸੇਵਾਦਾਰ ਵੱਲੋਂ ਲਏ ਗਏ ਫੈਸਲਿਆਂ ਦਾ ਪਰਦਾਫਾਸ਼ ਕਰਕੇ ਪੰਥਕ ਹਲਕਿਆਂ ਵਿੱਚ ਹਲਚਲ ਛੇੜ ਦਿੱਤੀ ਹੈ। ਪ੍ਰੋ. ਘੱਗਾ ਨੇ ਅੰਕੜਿਆਂ ਸਹਿਤ ਖੁਲਾਸਾ ਕੀਤਾ ਹੈ ਕਿ ਕਿਸ ਤਰ੍ਹਾਂ ਅਕਾਲ ਤਖਤ ਸਾਹਿਬ `ਤੇ ਪੇਸ਼ੀ ਲਈ ਬੁਲਾਉਣ ਵਾਲੇ ਵਿਅਕਤੀ ਨਾਲ ਪਹਿਲਾਂ ਅੰਦਰਖਾਤੇ ਸੌਦੇਬਾਜ਼ੀ ਕੀਤੀ ਜਾਂਦੀ ਹੈ ਅਤੇ ਬਾਅਦ ਵਿੱਚ ਸੰਗਤਾਂ ਦੇ ਅੱਖੀਂ ਘੱਟਾ ਪਾਉਣ ਲਈ ਉਸਨੂੰ ਸਜ਼ਾ ਸੁਣਾਈ ਜਾਂਦੀ ਹੈ। ਪ੍ਰੋ. ਘੱਗਾ ਅਨੁਸਾਰ ਉਹ ਤਿੰਨ ਸਾਲ ਅਕਾਲ ਤਖਤ ਸਾਹਿਬ ਦੇ ਐਕਟਿੰਗ ਜੱਥੇਦਾਰ ਪ੍ਰੋ. ਮਨਜੀਤ ਸਿੰਘ ਦੇ ਨਿੱਜੀ ਸਕੱਤਰ ਰਹੇ ਤੇ ਇਸ ਸਮੇਂ ਦੌਰਾਨ ਪ੍ਰੋ. ਮਨਜੀਤ ਸਿੰਘ ਵੱਲੋਂ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਬੂਟਾ ਸਿੰਘ ਸਮੇਤ ਡਾ. ਪਿਆਰ ਸਿੰਘ, ਅਮਰਜੀਤ ਸਿੰਘ ਗਰੇਵਾਲ ਅਤੇ ਪਿਸ਼ੋਰਾ ਸਿੰਘ ਨੂੰ ਤਲਬ ਕੀਤਾ ਗਿਆ ਤੇ ਸਜ਼ਾ ਸੁਣਾਈ ਗਈ।
ਪ੍ਰੋ. ਇੰਦਰ ਸਿੰਘ ਘੱਗਾ ਨੇ ਦੱਸਿਆ ਕਿ ਜਦੋਂ 26 ਜਨਵਰੀ 1993 ਨੂੰ ਸਾਬਕਾ ਮੰਤਰੀ ਬੂਟਾ ਸਿੰਘ ਦੀ ਅਕਾਲ ਤਖਤ `ਤੇ ਪੇਸ਼ੀ ਹੋਈ, ਉਸ ਤੋਂ ਪਹਿਲਾਂ ਬੂਟਾ ਸਿੰਘ ਦੀ ਦਿੱਲੀ ਵਿਖੇ ਸਥਿਤ ਕੋਠੀ ਵਿੱਚ ਪ੍ਰੋ. ਮਨਜੀਤ ਸਿੰਘ ਦੀਆਂ ਚਾਰ ਗੁਪਤ ਮੀਟਿੰਗਾਂ ਹੋਈਆਂ। ਜਿਨਾਂ ਵਿਚੋਂ ਤਿੰਨ ਮੀਟਿੰਗਾਂ `ਚ ਉਹ ਖੁਦ (ਪ੍ਰੋ. -ਘੱਗਾ) ਵੀ ਹਾਜ਼ਰ ਸੀ। ਉਨਾਂ ਦੱਸਿਆ ਕਿ ਹਰ ਮੀਟਿੰਗ ਵਿੱਚ ਬੂਟਾ ਸਿੰਘ ਦਾ ਇਹੀ ਸਵਾਲ ਹੁੰਦਾ ਸੀ ਕਿ ਮੈਂ ਮਾਫੀ ਮੰਗਣ ਲਈ ਤਾਂ ਤਿਆਰ ਹਾਂ ਪਰ ਪਹਿਲਾਂ ਮੈਨੂੰ ਦੱਸਿਆ ਜਾਵੇ ਕਿ ਸਜ਼ਾ ਕੀ ਦਿੱਤੀ ਜਾਵੇਗੀ। ਇਸ ਦੌਰਾਨ ਸ਼ਰਤਾਂ ਨਰਮ ਕਰਨ ਬਾਰੇ ਵੀ ਚਰਚਾ ਹੁੰਦੀ। ਪ੍ਰੋ. ਘੱਗਾ ਨੇ ਦੱਸਿਆ ਕਿ ਗੁਪਤ ਸਮਝੌਤੇ ਸਮੇਂ ਕਮਰੇ ਅੰਦਰ ਪ੍ਰੋ. ਮਨਜੀਤ ਸਿੰਘ ਅਤੇ ਸ. ਬੂਟਾ ਸਿੰਘ ਹੀ ਰਹਿ ਜਾਂਦੇ ਅਤੇ ਬਾਕੀ ਸਾਰਿਆਂ ਨੂੰ ਬਾਹਰ ਜਾਣ ਦਾ ਹੁਕਮ ਸੁਣਾਇਆ ਜਾਂਦਾ। ਅੰਦਰਖਾਤੇ ਹੋਈ ਗੁਪਤ ਸੌਦੇਬਾਜ਼ੀ ਦੀ ਬਾਹਰ ਭਿਣਕ ਵੀ ਨਾ ਪੈਣ ਦਿੱਤੀ ਜਾਂਦੀ। ਉਨਾਂ ਦੱਸਿਆ ਕਿ ਅਕਾਲ ਤਖਤ ਸਾਹਿਬ `ਤੇ ਸਜ਼ਾ ਸੁਣਾਉਣ ਸਬੰਧੀ ਤਾਂ ਮਹਿਜ਼ ਰਸਮ ਹੀ ਨਿਭਾਈ ਜਾਂਦੀ। ਸ. ਅਮਰਜੀਤ ਸਿੰਘ ਗਰੇਵਾਲ ਦੀ ਪੇਸ਼ੀ ਦਾ ਖੁਲਾਸਾ ਕਰਦਿਆਂ ਪ੍ਰੋ. ਘੱਗਾ ਨੇ ਦੱਸਿਆ ਕਿ ਜਵੱਦੀ ਟਕਸਾਲ ਵਾਲੇ ਮੁਖੀ ਸੁੱਚਾ ਸਿੰਘ ਦੀ ਸ਼ਿਫਾਰਸ਼ `ਤੇ ਅਮਰਜੀਤ ਸਿੰਘ ਗਰੇਵਾਲ ਨੂੰ ਮਾਫ ਕੀਤਾ ਗਿਆ। ਕਿਉਂਕਿ ਸੁੱਚਾ ਸਿੰਘ ਅਕਸਰ ਪ੍ਰੋ. ਮਨਜੀਤ ਸਿੰਘ ਨੂੰ ਵਿਦੇਸ਼ ਭੇਜਣ ਵਿੱਚ ਸਹਾਇਤਾ ਕਰਦਾ ਰਹਿੰਦਾ ਸੀ। ਉਨਾਂ ਦੱਸਿਆ ਕਿ ਸਾਲ 1994 ਦਾ ਮਈ ਜਾਂ ਜੂਨ ਦਾ ਮਹੀਨਾ ਹੋਵੇਗਾ, ਜਦੋਂ ਭਾਈ ਗੁਰਦਾਸ ਹਾਲ ਅੰਮ੍ਰਿਤਸਰ ਵਿਖੇ ਗਰੇਵਾਲ ਨੂੰ ਤਲਬ ਕੀਤਾ ਗਿਆ ਤਾਂ ਪ੍ਰੋ. ਮਨਜੀਤ ਸਿੰਘ ਨੇ ਖੁਦ ਉਸਨੂੰ ਗਰੇਵਾਲ ਦੀ ਸਹਾਇਤਾ ਲਈ ਗੜਦੀਵਾਲੇ ਤੋਂ ਪ੍ਰੋ. ਹਰਿੰਦਰ ਸਿੰਘ ਮਹਿਬੂਬ ਨੂੰ ਲਿਆਉਣ ਲਈ ਕਿਹਾ। ਜਿਸ ਨੂੰ ਉਹ ਖੁਦ ਪ੍ਰੋ. ਮਨਜੀਤ ਸਿੰਘ ਦੀ ਕਾਰ `ਤੇ ਲੈ ਕੇ ਆਇਆ।
ਪ੍ਰੋ. ਇੰਦਰ ਸਿੰਘ ਘੱਗਾ ਨੇ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ ਕਿ ਅਜਿਹਾ ਹੀ ਡਾ. ਪਿਆਰ ਸਿੰਘ ਅਤੇ ਪਿਸ਼ੋਰਾ ਸਿੰਘ ਦੀ ਪੇਸ਼ੀ ਮੌਕੇ ਹੋਇਆ ਹੈ। ਉਨਾ ਦੱਸਿਆ ਕਿ ਪ੍ਰੋ. ਮਨਜੀਤ ਸਿੰਘ ਸਮੇਂ ਤਿੰਨ ਸਾਲਾਂ ਵਿੱਚ ਚਾਰ ਵਿਅਕਤੀਆਂ ਨੂੰ ਤਲਬ ਕੀਤਾ ਗਿਆ। ਹਰ ਪੇਸ਼ੀ ਤੋਂ ਪਹਿਲਾਂ ਸਬੰਧਤ ਵਿਅਕਤੀ ਦੇ ਘਰ ਵਿਖੇ ਜਾਂ ਕਿਸੇ ਤੀਜੀ ਥਾਂ `ਤੇ ਜੋ ਅੰਦਰਖਾਤੇ ਗੁਪਤ ਸਮਝੌਤੇ ਹੁੰਦੇ, ਉਸਦਾ ਉਹ ਜਿਉਦਾ ਜਾਗਦਾ ਗਵਾਹ ਹੈ। ਉਨਾਂ ਦੁਹਰਾਇਆ ਕਿ ਅਕਾਲ ਤਖਤ ਸਾਹਿਬ `ਤੇ ਪੇਸ਼ੀ ਮਹਿਜ਼ ਇੱਕ ਡਰਾਮਾ ਹੀ ਹੁੰਦਾ ਸੀ ਪਰ ਉਸਨੂੰ ਸਜ਼ਾ ਕੀ ਸੁਣਾਈ ਜਾਣੀ ਹੈ, ਬਾਰੇ ਸਬੰਧਤ ਵਿਅਕਤੀ ਨੂੰ ਪਹਿਲਾਂ ਹੀ ਪਤਾ ਹੁੰਦਾ ਸੀ।
----------------------------------------------
ਹੁਣ ਪ੍ਰੋ. ਘੱਗਾ ਨੂੰ ਸੱਚ ਬੋਲਣ ਬਦਲੇ ਜਾਨੋਂ ਮਾਰਨ ਦੀਆਂ ਧਮਕੀਆਂ ਕੋਟਕਪੂਰਾ, 23 ਦਸੰਬਰ (ਗੁਰਿੰਦਰ ਸਿੰਘ) : ‘ਤਗਮਿਆਂ ਦੀ ਥਾਂ `ਤੇ ਹਿੱਕ ਵਿੱਚ ਗੋਲੀਆਂ’, ‘ਹਾਕਮਾਂ ਦਾ ਇਹ ਵੀ ਇੱਕ ਅੰਦਾਜ਼ ਹੈ’, ਸੁਰਜੀਤ ਪਾਤਰ ਦੀਆਂ ਇਹ ਸਤਰਾਂ ਤਖ਼ਤਾਂ ਦੇ ਮੁੱਖ ਸੇਵਾਦਾਰਾਂ ਅਤੇ ਉਨਾਂ ਦੇ ਪਿਛਲੱਗਾਂ `ਤੇ ਪੂਰੀਆਂ ਢੁਕਦੀਆਂ ਹਨ। ਤਖ਼ਤਾਂ ਦੇ ਸੇਵਾਦਾਰ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਪਰਦੇਫ਼ਾਸ਼ ਕਰਨ ਵਾਲੇ ਲੋਕ ਸਾਹਮਣੇ ਆਉਣ। ਸਿੱਖ ਵਿਦਵਾਨ ਪ੍ਰੋ. ਇੰਦਰ ਸਿੰਘ ਘੱਗਾ ਵਲੋਂ ਅਕਾਲ ਤਖ਼ਤ `ਤੇ ਪੇਸ਼ੀ ਤੋਂ ਪਹਿਲਾਂ ਸਬੰਧਤ ਵਿਅਕਤੀਆਂ ਵਲੋਂ ਕੀਤੀ ਜਾਂਦੀ ਗੁਪਤ ਸੌਦੇਬਾਜ਼ੀ ਦਾ ਭੇਤ ਖੋਲ੍ਹਣ ਦੀਆਂ ਖ਼ਬਰਾਂ ਨਾਲ ਉਕਤ ਸੇਵਾਦਾਰ ਅਤੇ ਉਨਾਂ ਦੇ ਪਿਛਲੱਗ ਤਿਲਮਿਲਾ ਉਠੇ ਹਨ ਅਤੇ ਪ੍ਰੋ. ਘੱਗਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿਤੀਆਂ ਜਾ ਰਹੀਆਂ ਹਨ। ਉਕਤ ਮਾਮਲੇ ਦਾ ਦਿਲਚਸਪ ਪਹਿਲੂ ਇਹ ਹੈ ਕਿ ਪ੍ਰੋ. ਘੱਗਾ ਨੂੰ ਇਸ ਖ਼ਬਰ ਸਬੰਧੀ ਕਰੀਬ 150 ਫ਼ੋਨ ਆਏ ਜਿਨ੍ਹਾਂ ਵਿਚੋਂ ਜ਼ਿਆਦਾਤਰ ਪ੍ਰਸੰਸਾ ਕਰਨ ਵਾਲੇ ਵਿਅਕਤੀਆਂ ਦੇ ਸਨ ਜਦਕਿ 8 ਫ਼ੋਨ ਜਾਨੋਂ ਮਾਰਨ ਦੀਆਂ ਧਮਕੀਆਂ ਸਬੰਧੀ ਵੀ ਆਏ। ਪ੍ਰੋ. ਘੱਗਾ ਨੇ ਇਨ੍ਹਾਂ ਧਮਕੀਆਂ ਨੂੰ ਰਿਕਾਰਡ ਕਰ ਲਿਆ ਹੈ। ਪ੍ਰਸੰਸਾ ਕਰਨ ਵਾਲੇ ਵਿਅਕਤੀਆਂ ਵਿੱਚ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਵੀ ਸ਼ਾਮਲ ਹਨ। ਪ੍ਰੋ. ਇੰਦਰ ਸਿੰਘ ਘੱਗਾ ਨੇ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਉਨ੍ਹਾਂ ਕੋਲ ਜਥੇਦਾਰਾਂ ਦੀਆਂ ਇਸ ਤਰ੍ਹਾਂ ਦੀਆਂ ਸੌਦੇਬਾਜ਼ੀਆਂ ਦਾ ਭੰਡਾਰ ਹੈ। ਜੇ ਉਕਤ ਜਥੇਦਾਰਾਂ ਨੇ ਕੌਮ ਦੀ ਬਦਨਾਮੀ ਕਰਨੀ ਬੰਦ ਨਾ ਕੀਤੀ ਤਾਂ ਇਸੇ ਤਰ੍ਹਾਂ ਹੋਰ ਵੀ ਪਟਾਰੀ ਵਿਚੋਂ ਸੱਪ ਕੱਢੇ ਜਾਣਗੇ। ਉਨ੍ਹਾਂ ਚਿਤਾਵਨੀ ਦਿਤੀ ਕਿ ਤਖ਼ਤਾਂ ਦੇ ਜਥੇਦਾਰ ਅਜੇ ਵੀ ਸੰਭਲ ਜਾਣ, ਅਪਣੀ ਤੇ ਅਕਾਲ ਤਖ਼ਤ ਦੀ ਇੱਜ਼ਤ ਬਚਾ ਲੈਣ ਨਹੀਂ ਤਾਂ ਉਨ੍ਹਾਂ ਨੂੰ ਅੰਤ `ਚ ਪਛਤਾਉਣਾ ਪਵੇਗਾ। ਪ੍ਰੋ. ਘੱਗਾ ਨੇ ਧਮਕੀ ਦੇਣ ਵਾਲੇ ਭੱਦਰ ਪੁਰਸ਼ਾਂ ਨੂੰ ਮੁਖ਼ਾਤਿਬ ਹੁੰਦੇ ਕਿਹਾ ਕਿ ਉਹ ਧਮਕੀਆਂ ਦੀ ਪ੍ਰਵਾਹ ਨਹੀਂ ਕਰਦੇ। ਉਨ੍ਹਾਂ ਅਜੇ ਤਾਂ ਫ਼ਿਲਮ ਦਾ ਟਰੇਲਰ ਹੀ ਦਿਖਾਇਆ ਹੈ, ਜੇ ਤਖ਼ਤਾਂ ਦੇ ਮੁਖ ਸੇਵਾਦਾਰ ਅਪਣੀਆਂ ਕੋਝੀਆਂ ਹਰਕਤਾਂ ਤੋਂ ਬਾਜ਼ ਨਾ ਆਏ ਤਾਂ ਸਾਰੀ ਫ਼ਿਲਮ ਚਲਾ ਦਿਤੀ ਜਾਵੇਗੀ। ਉਨ੍ਹਾਂ ਮੰਨਿਆ ਕਿ ਉਹ ਦੁਨੀਆਂ ਭਰ ਵਿੱਚ ਸਿੱਖ ਕੌਮ ਦਾ ਜਲੂਸ ਨਹੀ ਕੱਢਣਾ ਚਾਹੁੰਦੇ, ਇਸ ਲਈ ਉਕਤ ਜਥੇਦਾਰਾਂ ਅਤੇ ਉਨ੍ਹਾਂ ਦੇ ਪਿਛਲੱਗਾਂ ਨੂੰ ਸੁਧਰਨ ਦਾ ਇੱਕ ਹੋਰ ਮੌਕਾ ਦੇਣਾ ਚਾਹੁੰਦੇ ਹਨ।


(ਨੋਟ:- ਸਪੋਕਸਮੈਨ ਦੇ ਪੱਤਰਕਾਰ ਗੁਰਿੰਦਰ ਸਿੰਘ ਅਤੇ ਬੀਬੀ ਜਸਪ੍ਰੀਤ ਕੌਰ ਨੂੰ ਬੇਨਤੀ ਹੈ ਕਿ ਜਿਹੜੀ ਕੋਈ ਖਾਸ ਜਾਣਕਾਰੀ ਵਾਲੀ ਖਬਰ ਤੁਸੀਂ ‘ਸਿੱਖ ਮਾਰਗ’ ਨੂੰ ਭੇਜਦੇ ਹੋ ਅਤੇ ਚਾਹੁੰਦੇ ਹੋ ਕੇ ਉਹ ਇਥੇ ਵੀ ਛਪੇ ਤਾਂ ਕਿਰਪਾ ਕਰਕੇ ਉਸੇ ਦਿਨ ਭੇਜਿਆ ਕਰੋ ਜਿਸ ਦਿਨ ਸਪੋਕਸਮੈਨ ਨੂੰ ਭੇਜਦੇ ਹੋ। ਇੱਕ ਦੋ ਦਿਨ ਬਾਅਦ ਵਿੱਚ ਨਹੀਂ। ਕਿਉਂਕਿ ਸਪੋਕਸਮੈਨ 5-6 ਘੰਟੇ ਪਹਿਲਾਂ ਹੀ ਸਾਡੇ ਅੱਪਡੇਟ ਕਰਨ ਤੋਂ ਇੰਟਰਨੈੱਟ ਤੇ ਪਾਇਆ ਜਾ ਚੁੱਕਾ ਹੁੰਦਾ ਹੈ ਇਸ ਲਈ ਤੁਹਾਡੇ ਵਲੋਂ ਇਕੋ ਸਮੇ ਭੇਜੀ ਗਈ ਜਾਣਕਾਰੀ ‘ਸਿੱਖ ਮਾਰਗ’ ਤੇ 5-6 ਘੰਟੇ ਲੇਟ ਹੀ ਛਪੇਗੀ ਪਹਿਲਾਂ ਨਹੀਂ। ਜੇ ਕਰ ਕਿਸੇ ਕਾਰਨ ਤੁਹਾਡੀ ਉਹ ਖਬਰ ਸਪੋਕਸਮੈਨ ਵਿੱਚ ਉਸ ਦਿਨ ਨਾ ਛਪੇ ਤਾਂ ਸਾਨੂੰ ਲਿਖ ਦਿਆ ਕਰੋ ਤਾਂ ਅਸੀਂ ਉਹ ਪਉਣ ਤੋਂ ਰੋਕ ਲਿਆ ਕਰਾਂਗੇ ਤਾਂ ਕਿ ਪਹਿਲਾਂ ਸਪੋਕਸਮੈਨ ਵਿੱਚ ਛਪ ਜਾਵੇ। ਪਹਿਲੀ ਜਨਵਰੀ 2010 ਤੋਂ ਤੁਹਾਡੇ ਵਲੋਂ ਭੇਜੀ ਗਈ ਪੰਥਕ ਜਾਣਕਾਰੀ ਵਾਲੀ ਕੋਈ ਵੀ ਖਬਰ ਇੱਕ ਦੋ ਦਿਨ ਲੇਟ ਭੇਜੀ ਗਈ ਸਾਡੇ ਲਈ ਪਉਣੀ ਜ਼ਰੂਰੀ ਨਹੀਂ ਹੋਵੇਗੀ-ਸੰਪਾਦਕ)


(23/12/09)
ਜਸਪ੍ਰੀਤ ਕੌਰ

ਮਨਪ੍ਰੀਤ ਸਿੰਘ ਕਾਨਪੁਰੀ ਸਿੱਖਾਂ ਦੀਆਂ ਸਟੇਜਾਂ `ਤੇ ਦੇਵੀ ਉਸਤਤਿ ਕਰ ਕੇ ਗੁਰੂ ਗ੍ਰੰਥ ਸਾਹਿਬ ਨਾਲ ਧ੍ਰੋਹ ਕਮਾ ਰਿਹੈ : ਸ. ਜਤਿੰਦਰ ਸਿੰਘ
(22 ਦਸੰਬਰ 2009 ਫ਼ਰੀਦਾਬਾਦ: ਜਸਪ੍ਰੀਤ ਕੌਰ)

ਬੀਤੀਂ ਕਲ ਨੂੰ ਫਰੀਦਾਬਾਦ ਦੇ ਗੁਰਦੁਆਰਾ ਦਰਬਾਰ ਸਾਹਿਬ ਸੈਂਟਰਲ ਗਰੀਨ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਜੋੜ ਮੇਲਾ ਮਨਾਉਣ ਮੌਕੇ ਵਿਵਾਦਤ ਰਾਗੀ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਨੇ ਮੁੱੜ ਬਚਿੱਤਰ ਨਾਟਕ ਅਖੌਤੀ ਦਸਮ ਗ੍ਰੰਥ ਦੀ ਰਚਨਾ ਵਿਚੋਂ ਕਾਲ ਤੁਹੀ ਕਾਲ ਤੁਹੀ ਦਾ ਗਾਇਨ ਕੀਤਾ। ਭਰੋਸੇਯੋਗ ਸੂਤਰਾਂ ਤੋਂ ਇਹ ਵੀ ਖਬਰ ਮਿਲੀ ਕਿ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਨੇ ਇਸ ਗੱਲ ਨੂੰ ਮੰਨਿਆ ਕਿ ਮੈਂ ਪੂਰੇ ਦਸਮ ਗ੍ਰੰਥ ਨੂੰ ਨਹੀਂ ਪੜਿਆ ਕਿਉਂਕਿ ਮੇਰੇ ਸੀਨੀਅਰ ਪੜ੍ਹਦੇ ਹਨ ਇਸ ਲਈ ਮੈਂ ਵੀ ਪੜਦਾ ਹਾਂ ਇਸ ਗੱਲ ਉਤੇ ਪ੍ਰਤੀਕਰਮ ਕਰਦਿਆਂ ਨੌਜਵਾਨ ਆਗੂ ਸ. ਜਤਿੰਦਰ ਸਿੰਘ ਫਰੀਦਾਬਾਦ ਨੇ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਨੂੰ ਆੜੇ ਹੱਥ ਲੈਂਦਿਆਂ ਕਿਹਾ ਕਿ ਭਾਈ ਕਾਨਪੁਰੀ ਬਚਿੱਤਰ ਨਾਟਕ ਅਖੌਤੀ ਦਸਮ ਗ੍ਰੰਥ ਵਿੱਚ ਸਪਸ਼ਟ ਲਿਖਿਆ ਹੈ ਕਿ ਇਹ ਸਭ ਦੇਵੀ ਉਸਤਤਿ ਹੈ ਇੰਨ੍ਹਾਂ ਸਭ ਸਪਸ਼ਟ ਹੋਣ ਦੇ ਬਾਵਜੂਦ ਵੀ ਇਸ ਦੇਵੀ ਉਸਤਤਿ ਨੂੰ ਸਿੱਖਾਂ ਦੀ ਸਟੇਜਾਂ ਉਪਰ ਗਾਉਣਾ ਗੁਰੂ ਗ੍ਰੰਥ ਸਾਹਿਬ ਨਾਲ ਧ੍ਰੋਹ ਕਮਾਉਣਾ ਹੈ। ਉਨ੍ਹਾਂ ਕਿਹਾ ਕਿ ਭਾਈ ਕਾਨਪੁਰੀ ਤੁਸੀਂ ਇੱਕ ਗੁਰਦੁਆਰੇ ਵਿੱਚ ਤਾਂ ਅਵਤਾਰਵਾਦ ਦਾ ਖੰਡਨ ਕਰਦੇ ਹੋ ਅਤੇ ਦੂਜੇ ਗੁਰਦੁਆਰੇ ਵਿੱਚ ਦੇਵੀ ਦੇਵਤਿਆਂ ਦੀ ਉਸਤਤਿ ਕਰਦੇ ਹੋ? ਸ. ਜਤਿੰਦਰ ਸਿੰਘ ਨੇ ਇਸ ਗੱਲ ਦਾ ਖੁਲਾਸਾ ਕਰਦਿਆਂ ਕਿਹਾ ਪਿਛਲੇਂ ਦਿਨਾਂ ਵਿੱਚ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਨੇ ਗੁਰਦੁਆਰਾ ਸੰਤ ਭਗਤ ਸਿੰਘ ਨੰ. 1, ਫਰੀਦਾਬਾਦ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ “ਸ਼ਿਵ ਸ਼ਿਵ ਕਰਤੇ ਜੋ ਨਰ ਧਿਆਵੈ” ਰਾਹੀਂ ਅਵਤਾਰਵਾਦ ਦਾ ਖੰਡਨ ਕੀਤਾ ਸੀ। ਪਰ ਅਜੋਕੇ ਸਮੇਂ ਵਿੱਚ ਇਕਦਮ ਹੀ ਭਾਈ ਕਾਨਪੁਰੀ ਬਚਿੱਤਰ ਨਾਟਕ ਵਿਚੋਂ ਦੇਵੀ-ਦੇਵਤਿਆਂ ਦੀ ਉਸਤਤਿ ਦਾ ਗਾਇਨ ਥਾਂ ਥਾਂ ਕਰ ਰਹੇ ਹਨ ਜਿਸ ਤੋਂ ਸਪਸ਼ਟ ਹੈ ਕਿ ਕਿ ਭਾਈ ਮਨਪ੍ਰੀਤ ਕਾਨਪੁਰੀ ਕਿਸੀ ਪੰਥ ਵਿਰੋਧੀ ਤਾਕਤਾਂ ਦੇ ਹੱਥਾਂ ਵਿੱਚ ਖੇਡ ਕੇ ਸਿੱਖ ਭਾਈਚਾਰੇ ਅੰਦਰ ਆਪਾ ਵਿਰੋਧੀ ਗੱਲਾਂ ਕਰ ਕੇ ਗੁਮਰਾਹ ਕਰ ਰਹੇ ਹਨ। ਉਨ੍ਹਾਂ ਭਾਈ ਕਾਨਪੁਰੀ ਨੂੰ ਕਿਹਾ ਕਿ ਜੇਕਰ ਉਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਪਣਾ ਗੁਰੂ ਮੰਨਣ ਦਾ ਦਾਵਾ ਕਰਦੇ ਹੋ ਤਾਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ “ਅਕਲੀਂ ਸਾਹਿਬ ਸੇਵੀਐ” ਦੀ ਗੱਲ ਕੀਤੀ ਹੈ ਇਸ ਲਈ ਸੀਨੀਅਰਾਂ ਦੇ ਆਖੇ ਲਗ ਕੇ ਲਕੀਰ ਦਾ ਫਕੀਰ ਨਾ ਬਣੋ। ਉਨ੍ਹਾਂ ਸਮੁੱਚੇ ਸਿੱਖ ਜਗਤ ਨੂੰ ਅਪੀਲ ਕਰਦਿਆਂ ਕਿਹਾ ਕਿ ਨਿਰਾ ਕੰਨ ਰਸ ਵਿੱਚ ਹੀ ਅਪਣਾ ਜੀਵਨ ਖਜ਼ਲ-ਖੁਆਰ ਨਾ ਕਰਦੇ ਹੋਏ ਗੁਰਬਾਣੀ ਵਿਚਾਰ ਵਾਲੇ ਪਾਸੇ ਵੀ ਜੁੜਨ ਦਾ ਯਤਨ ਕਰੀਏ ।


(22/12/09)
ਬਲਜਿੰਦਰ ਸਿੰਘ ਫਿਲੀਪੀਨਸ

ਸੱਚੇ ਵਿਗਿਆਨੀ ਹਮੇਸਾਂ ਕੁਦਰਤ ਦੇ ਰਹੱਸਾਂ ਨੂੰ ਜਾਣਨ ਲਈ ਯਤਨਸੀਲ ਰਹਿੰਦੇ ਹਨ। ਬਿਨਾਂ ਸੱਕ ਵਿਗਿਆਨੀਆਂ ਨੇ ਆਪਣੀ ਅੱਣਥੱਕ ਮਿਹਨਤ ਨਾਲ ਮਨੁਖੱਤਾ ਨੂੰ ਨਾ ਸਿਰਫ ਚੰਗੇਰਾ ਜੀਵਨ ਜਿਉਣ ਲਈ ਸੁੱਖ ਸਹੂਲਤਾਂ ਹੀ ਦਿਤੀਆਂ ਹਨ ਨਾਲ ਹੀ ਉਹਨਾਂ ਮਨੁਖੱਤਾ ਨੂੰ ਬਹੁਤ ਸਾਰੇ ਅੰਧਵਿਸਵਾਸਾਂ ਵਿੱਚ ਗਰਕਣ ਤੋਂ ਵੀ ਬਚਾਇਆ ਹੈ। ਐਨਾਂ ਕੁੱਝ ਜਾਣਨ ਦੇ ਬਾਵਜੂਦ ਵੀ ਜੇਕਰ ਅਸੀਂ ਲਕੀਰ ਦੇ ਫਕੀਰ ਬਣਨਾ ਹੀ ਪਸੰਦ ਕਰਦੇਂ ਹਾਂ ਤਾਂ ਫਿਰ ਥਾ ਸਾਡੀ ਹਾਲਤ `ਤੇ ਤਰਸ ਹੀ ਕੀਤਾ ਜਾ ਸਕਦੈ। ਸਿੱਖ ਮਾਰਗ ਉੱਪਰ ਭਗਵੰਤ ਸਿੰਘ ਸੰਧੂ ਜੀ ਦੀਆਂ ਲਿਖਤਾਂ ਵਿਗਿਆਨ ਨੂੰ ਪਾਰਦਰਸੀ ਬਣਾਉਂਦੀਆਂ ਹਨ ਨਾ ਕਿ ਵਿਗਿਆਨ ਨੂੰ ਹੀ ਰਹੱਸਮਈ?
ਇਸ ਲਈ ਅਸੀਂ ਸਿੱਖ ਮਾਰਗ ਦਾ ਧੰਨਵਾਦ ਕਰਦੇਂ ਹਾਂ ਜੋ ਸਾਨੂੰ ਗੁਰਬਾਣੀ ਦੇ ਨਾਲ ਨਾਲ ਵਿਗਿਆਨ ਬਾਰੇ ਵੀ ਜਾਣਕਾਰੀ ਦੇ ਰਹੇ ਹਨ।
ਬਲਜਿੰਦਰ ਸਿੰਘ
ਫਿਲੀਪੀਨਸ


(22/12/09)
ਤਰਲੋਚਨ ਸਿੰਘ (ਫਿਜਿਕਸ)

ਤਰਲੋਚਨ ਸਿੰਘ (ਫਿਜਿਕਸ)

09888169226

ਸਿੱਖ ਮਾਰਗ ਦੇ ਪਾਠਕ ਸਜਣੋ

ਵਾਹਿਗੁਰੂ ਜੀ ਕਾ ਖਾਲਸਾ॥

ਵਾਹਿਗੁਰੂ ਜੀ ਕੀ ਫਤਿਹ॥

ਸਰਵਜੀਤ ਸਿੰਘ ਜੀ ਤੁਸਾਂ ਲਿਖਿਆ

ਅਧੂਰੀ ਜਾਣਕਾਰੀ ਨੂੰ ਦਰੁਸਤ ਕਰ ਦਿੱਤਾ ਸੀ ਤਾਂ ਇਹ ਗੁਨਾਹ ਕਿਵੇ ਬਣ ਗਿਆ?
ਪੋ: ਤਰਲੋਚਨ ਸਿੰਘ ਜੀ ਆਪਣੇ ਲੇਖ ‘ਕੀ ਜੀਵਨ ਧਰਤੀ ਤੋਂ ਇਲਾਵਾ ਕਿਤੇ ਹੋਰ ਵੀ ਹੋ ਸਕਦਾ ਹੈ’ ਵਿਚ ਲਿਖਦੇ ਹਨ,“ਸਾਡਾ ਸੌਰ ਮੰਡਲ ਸੂਰਜ ਸਮੇਤ ਕੁੱਝ ਗ੍ਰਹਿਆਂ, ਉਪਗ੍ਰਹਿਆਂ, ਧੂਮਕੇਤੂਆਂ ਆਦਿ ਦਾ ਇਕੱਠ ਹੈ। ਕੁੱਝ ਗ੍ਰਹਿ ਸੂਰਜ ਦੇ ਕੋਲ ਹਨ ਅਤੇ ਕੁੱਝ ਦੂਰ, ਜਿਵੇਂ ਪਲੂਟੋ (ਯਮ ਗ੍ਰਹਿ) ਸੂਰਜ ਤੋਂ ਇਸ ਦਾ ਫਾਸਲਾ ਤਕਰੀਬਨ 3, 72, 81, 60, 000 ਮੀਲ ਹੈ। ਜੇ ਅਸੀਂ ਇੱਕ ਬੇਹੱਦ ਤੇਜ ਜਹਾਜ਼ (ਜਿਸਦੀ ਰਫਤਾਰ ਅਵਾਜ਼ ਦੀ ਰਫਤਾਰ ਦੇ ਬਰਾਬਰ ਹੋਏ) ਤੇ ਸਵਾਰ ਹੋ ਕੇ ਪਲੂਟੋ ਦੀ ਸੈਰ ਕਰਨ ਦਾ ਪਲਾਨ ਬਣਾਈਏ ਤਾਂ ਵੀ ਉਸ ਨੂੰ ਪਲੂਟੋ ਤਕ ਜਾਣ ਆਉਣ ਲਈ ਤਕਰੀਬਨ 115 ਸਾਲ ਲੱਗਣਗੇ”। ਤਾਂ ਡਾਂ: ਭਗਵੰਤ ਸਿੰਘ ਜੀ ਨੇ ਕਿਹਾਂ ਕਿ ਅਵਾਜ ਦੀ ਰਫਤਾਰ ਨਾਲ ਇਹ ਸਮਾਂ 1100 ਲੱਗੇ ਗਾਂ ਤਾਂ ਇਸ ਵਿਚ ਬੇਇਜਤੀ ਵਾਲੀ ਕਿਹੜੀ ਗੱਲ ਹੋ ਗਈ? ਇਹ ਤਾਂ ਹਿਸਾਬ ਦਾ ਸਵਾਲ ਹੈ। ਪੋ: ਮਹਾਜਨ ਜੀ ਅੱਜ ਵੀ ਆਪਣੇ 115 ਸਾਲ ਦੇ ਗਿਣਤ ਨੂੰ ਸਹੀ ਸਾਬਤ ਕਰਕੇ; ਜੇ ਉਹ ਚਹੁੰਣ ਤਾਂ ਡਾਂ ਸੰਧੂ ਦੀ ਭਾਜੀ ਮੋੜ ਸਕਦੇ ਹਨ। ਜਾਣਾ ਤਾਂ ਧਰਤੀ ਤੋਂ ਪਲੂਟੋ ਤੇ ਹੈ ਪਰ ਪੋ: ਮਹਾਜਨ ਜੀ ਸਫਰ ਅਰੰਭ ਕਰ ਰਹੇ ਹਨ ਸੂਰਜ ਤੋਂ। ਅਜੇਹਾ ਕਿਓ? (ਸ਼ਾਇਦ ਮੋਪਡ ਦੀ ਬੈਟਰੀ ਚਾਰਜ ਕਰਵਾਉਣ ਲਈ ਸੂਰਜ ਤੇ ਜਾਣਾ ਜਰੂਰੀ ਹੋਵੇਗਾ)

ਸਰਵਜੀਤ ਵੀਰੇ ਤੁਹਾਨੂੰ ਮੇਰੇ ਨਾਲ ਚੰਗੀ ਖਾਸੀ ਚਿੜ ਹੈ, ਕਿਉਂ? ਮੈਂ ਤਾਂ ਆਪਣੀ ਫੋਟੋ ਵੀ ਤੁਹਾਨੂੰ ਨਹੀਂ ਵਿਖਾਈ। ਕਈ ਵਾਰ ਬੰਦਾ ਵੇਖਣ ਨੂੰ ਚੰਗਾ ਨਹੀਂ ਹੁੰਦਾ ਤਾਂ ਚਿੜ ਲਗ ਜਾਂਦੀ ਹੈ। ਮੈਂ ਤਾਂ ਵੇਖਣ ਨੂੰ ਵੀ ਬਹੁਤ ਸੋਹਣਾ ਹਾਂ, ਜੇ ਕਹੋ ਤਾਂ ਫੋਟੋ ਭੇਜ ਦਿਆਂ। ਹਾਂ ਆਤਮਾ ਦੀ ਫੋਟੋ ਜਰੂਰ ਤੁਸੀਂ ਮੇਰੀਆਂ ਲਿਖਤਾਂ ਵਿੱਚ ਵੇਖ ਚੁਕੇ ਹੋ। ਜੇ ਉਸ ਫੋਟੋ ਨਾਲ ਚਿੜ ਹੈ ਤਾਂ ਉਸ ਦਾ ਕੋਈ ਇਲਾਜ ਮੇਰੇ ਕੋਲ ਨਹੀਂ ਵੀਰੇ। ਸਰਵਜੀਤ ਤੁਸੀਂ ਬੜਾ ਰੋਲਾ ਰੱਪਾ ਪਾਂਦੇ ਹੋ। ਔਰ ਰੋਲਾ ਰਪਾ ਵੀ ਨਜਾਇਜ਼। ਕੁੱਝ ਲਿਖਣ ਤੋਂ ਪਹਿਲਾਂ ਮੈਨੂੰ ਪੁਛ ਲਿਆ ਕਰੋ। ਇਕ ਛੋਟੀ ਜਿਹੀ ਪਿਰਿੰਟਗ ਮਿਸਟੇਕ ਨੂੰ ਲੈ ਕੇ ਮੇਰੇ ਨਾਲ ਖਫਾ ਹੋ ਗਏ। ਵੀਰੇ ਮੈਂ ਪੰਜਾਬੀ ਦੀ ਟਾਈਪ ਆਪ ਕਰਦਾ ਹਾਂ ਕਿਤੇ ਕਿਤੇ ਸਿਆਰੀ ਬਿਹਾਰੀ ਜਾਂ ਕੋਈ ਅੱਖਰ ਰਹਿ ਜਾਂਦਾ ਹੈ ਤਾਂ ਤੁਸੀਂ ਸਾਰੇ ਜਗ ਵਿੱਚ ਮੇਰਾ ਤਮਾਸ਼ਾ ਬਣਾ ਦਿੰਦੇ ਹੋ “ਹਾਏ ਤਰਲੋਚਨ ਨੰ ਹਿਸਾਬ ਕਿਤਾਬ ਨਹੀਂ ਆਉਂਦਾ, ਹਾਏ ਹਾਏ ਇਹ ਕੀ ਅਨਰਥ ਹੋ ਗਿਆ, ਹਾਏ, ਤਰਲੋਚਨ ਦਾ ਵਿਗਿਆਨ ਅਨੂਠਾ ਹੋ ਗਿਆ, ਹਾਏ ਤਰਲੋਚਨ ਵਿਗਿਆਨ ਵਿਚੋਂ ਫੇਲ ਹੋ ਗਿਆ”। ਚਲੋ ਚੰਗਾ ਹੁਣ ਜਦ ਕੇ ਮੈਂ ਵੀ ਤੁਹਾਡੇ ਨਾਲ ਤੁਹਾਨੂੰ ਸ਼ਾਤ ਕਰਨ ਲਈ ਅਪੀਲ ਕਰ ਰਿਹਾ ਹਾਂ ਕੇ ਮੇਰੇ ਲੇਖ ਹਟਾ ਦਿਓ ਤਾਂ ਮੈਂ ਆਪਣੀ ਉਹ ਪਿਰਿੰਟਗ ਮਿਸਟੇਕ ਬਾਰੇ ਦਸਣਾ ਚਾਹੁੰਦਾ ਹਾਂ ਨਹੀਂ ਤਾਂ ਤੁਸੀਂ ਰੋਲਾ ਰਪਾ ਜਾਰੀ ਰੱਖੋਗੇ, ਫਿਰ ਕੋਈ ਹੋਰ ਪੀ. ਐਚ. ਡੀ ਲਭੋਗੇ। ਐਡੀ ਮੇਹਨਤ ਕਰੋਗੇ ਮੇਰੇ ਖਾਤਿਰ। ਮੈਂ ਵੀਰੇ ਨੂੰ ਐਨਾ ਕਸ਼ਟ ਨਹੀਂ ਦੇਣਾ ਚਾਹੁੰਦਾ।

ਤਾਂ ਵੀਰੇ ਮੈਂ ਆਪਣੇ ਲੇਖ ‘ਕੀ ਜੀਵਨ ਧਰਤੀ ਤੋਂ ਇਲਾਵਾ ਕਿਤੇ ਹੋਰ ਵੀ ਹੋ ਸਕਦਾ ਹੈ’ ਤਕਰੀਬਨ 1150 ਸਾਲ ਲਿਖਣੇ ਸਨ ਪਰ ਪੈ ਗਏ 115 ਤਾਂ ਇੱਕ ਜੀਰੋ ਦੇ ਮਿਸ ਹੋਣ ਸਕਦਾ ਤਰਲੋਚਨ ਨੂੰ ਭਗਵੰਤ/ਗੁਰਚਰਨ/ ਸਿੰਘ ਹੋਰਾਂ ਨੇ ਪਤਾ ਨਹੀਂ ਕੀ ਕੀ ਬਣਾ ਦਿਤਾ। ਇਸ ਦਾ ਮੈਂਨੂੰ ਹਮੇਸ਼ਾ ਅਫਸੋਸ ਰਹੇਗਾ।

ਸਰਵਜੀਤ ਤੁਸਾਂ ਲਿਖਿਆ

ਜਾਣਾ ਤਾਂ ਧਰਤੀ ਤੋਂ ਪਲੂਟੋ ਤੇ ਹੈ ਪਰ ਪੋ: ਮਹਾਜਨ ਜੀ ਸਫਰ ਅਰੰਭ ਕਰ ਰਹੇ ਹਨ ਸੂਰਜ ਤੋਂ। ਅਜੇਹਾ ਕਿਓ? (ਸ਼ਾਇਦ ਮੋਪਡ ਦੀ ਬੈਟਰੀ ਚਾਰਜ ਕਰਵਾਉਣ ਲਈ ਸੂਰਜ ਤੇ ਜਾਣਾ ਜਰੂਰੀ ਹੋਵੇਗਾ)

ਮੈਨੂੰ ਪਸੰਦ ਆਇਆ। ਵੀਰੇ ਸੂਰਜ ਸਦਕਾ ਹੀ ਸਾਡਾ ਜੀਵਨ ਹੈ, ਜਰਾ ਸੋਚੋ ਜੇ ਅਜ ਸੂਰਜ ਜੀ ਅਲੋਪ ਹੋ ਜਾਣ ਤਾਂ ਕੀ ਹੋਵੇਗਾ? ਹਾਂ ਗੁਰਚਰਨ ਸਿੰਘ ਜੀ ਨੂੰ ਪੁਛ ਲੈਣਾ ਉਹ ਤੁਹਾਨੂੰ ਦਸ ਦੇਣਗੇ ਕੇ ਸੂਰਜ ਦਾ ਸਾਡੀ ਜਿੰਦਗੀ ਵਿੱਚ ਰੋਲ ਕੀ ਹੈ। ਮੇਰੇ ਤੇ ਤਾਂ ਹੁਣ ਤੁਸੀਂ ਪਾਬੰਦੀ ਲਗ ਚੁਕੀ ਹੈ ਤੇ ਡਿਕਲੇਅਰ ਵੀ ਕਰ ਦਿਤਾ ਗਿਆ ਹੈ ਕੇ ਤਰਲੋਚਨ ਦਾ ਵਿਗਿਆਨ ਵੀ ਗਲਤ ਤੇ ਉਸ ਨੂੰ ਗੁਰਮਤਿ ਦੀ ਵੀ ਸੋਝੀ ਨਹੀਂ। ਤਾਂ ਵੀਰੇ ਫਿਰ ਹੁਣ ਬਹੁਤ ਹੋ ਗਿਆ, ਫਿਰ ਮਿਲਾਂਗੇ ਕਿਸੇ ਹੋਰ ਟਾਪਿਕ ਦੀ ਡਿਸਕਸ਼ਨ ਤੇ। ਹਾਂ ਅਜੇ ਕੁੱਝ ਦਿਨ ਹਨ ਮੇਰੇ ਆਰਟੀਕਲਾਂ ਨੂੰ ਡਲੀਟ ਕਰਨ ਵਿਚ, ਜੇ ਕੁੱਝ ਹੋਰ ਗਲਤੀ ਨਜਰ ਆਏ ਤਾਂ ਕ੍ਰਿਪਾ ਕਰਕੇ ਮੈਨੂੰ ਸਿਧੀ ਸਾਧੀ ਭਾਸ਼ਾ ਵਿੱਚ ਜਰੂਰ ਪੁਛ ਲੈਣਾ, ਐਵੇਂ ਰੋਲਾ ਰੱਪਾ ਠੀਕ ਨਹੀਂ ਹੁੰਦਾ।

ਤਰਲੋਚਨ ਸਿੰਘ


(22/12/09)
ਕਮਲਜੀਤ ਸਿੰਘ

ਅਕਾਲ ਤਖਤ ਦੇ ਸਾਬਕਾ ਜਥੇਦਾਰ ਪ੍ਰੋ. ਦਰਸ਼ਨ ਸਿੰਘ ਜੀ ਖਾਲਸਾ ਦੇ ਲਏ ਸਟੈਂਡ ਦੀ ਸ਼ਲਾਘਾ ਅਤੇ ਹਮਾਇਤ

20. 12. 09 ਨੂੰ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਉਸਲੋ ਦੀ ਪ੍ਰਬੰਧਕ ਕਮੇਟੀ ਅਤੇ ਗੁਰਦੁਆਰਾ ਸ੍ਰੀ ਗੁਰੂ ਨਾਨਾਕ ਨਿਵਾਸ ਦਰਾਮਨ ਦੀ ਪ੍ਰਬੰਧਕ ਕਮੇਟੀ ਦੀ ਸਾਂਝੀ ਮੀਟਿੰਗ ਹੋਈ। ਜਿਸ ਵਿੱਚ ਪਿਛਲੇ ਦਿਨੀ ਪੰਜਾਬ ਵਿੱਚ ਵਾਪਰੀਆਂ ਘਟਨਾਵਾਂ ਉਪਰ ਵਿਚਾਰ ਹੋਈ। ਮੀਟਿੰਗ ਵਿੱਚ ਪ੍ਰੋ. ਦਰਸ਼ਨ ਸਿੰਘ ਜੀ ਵਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਲਈ ਲਏ ਗਏ ਸਟੈਂਡ ਦੀ ਭਰਪੂਰ ਸ਼ਲਾਘਾ ਕੀਤੀ ਗਈ। ਇਹ ਵੀ ਸਪਸ਼ਟ ਕੀਤਾ ਗਿਆ ਕਿ ਅਕਾਲ ਤਖਤ ਸਿੱਖਾਂ ਦੀ ਸਰਬ ਉਚ ਸੰਸਥਾ ਹੈ, ਪਰ ਜਿਸ ਤਰ੍ਹਾਂ ਪ੍ਰੋ. ਦਰਸ਼ਨ ਸਿੰਘ ਜੀ ਦੇ ਮਾਮਲੇ ਵਿੱਚ ਸਿੱਖ ਸਿਧਾਂਤਾ ਦੀ ਅਣਦੇਖੀ ਕੀਤੀ ਗਈ ਹੈ ਉਸ ਨੂੰ ਕਿਸੇ ਵੀ ਤਰ੍ਹਾਂ ਸਵਿਕਾਰ ਨਹੀ ਕੀਤਾ ਜਾ ਸਕਦਾ। ਨਾਰਵੇ ਦੀ ਸਿੱਖ ਸੰਗਤ ਵਿੱਚ ਇਸ ਪ੍ਰਤੀ ਬਹੁਤ ਰੋਸ ਹੈ। ਜੋ ਲੋਕ ਅਕਾਲ ਤਖਤ ਦੀ ਸਰਬ ਉਚਤਾ ਨੂੰ ਨਹੀ ਮੰਨਦੇ, ਸਿੱਖ ਰਹਿਤ ਮਰਿਆਦਾ ਨੂੰ ਨਹੀ ਮੰਨਦੇ, ਪੰਥ ਦੀ ਨਿਆਰੀ ਹਸਤੀ ਦੇ ਪ੍ਰਤੀਕ ਨਾਨਕਸ਼ਾਹੀ ਕਲੈਂਡਰ ਨੂੰ ਨਹੀ ਮੰਨਦੇ ਅਤੇ ਹਮੇਸ਼ਾ ਅਕਾਲ ਤਖਤ ਦੇ ਹੁਕਮਨਾਮਿਆਂ ਨੂੰ ਟਿੱਚ ਜਾਣਦੇ ਰਹੇ ਹਨ ਅੱਜ ਉਨ੍ਹਾਂ ਦੇ ਇਸ਼ਾਰਿਆਂ ਤੇ ਗਲਤ ਫੈਸਲੇ ਲੈਕੇ ਪੰਥ ਨੂੰ ਵੰਡਣ ਦੀ ਜੋ ਕੋਸ਼ਿਸ਼ ਕੀਤੀ ਗਈ ਹੈ ਅਸੀਂ ਉਸ ਦਾ ਡਟਵਾਂ ਵਿਰੋਧ ਕਰਦੇ ਹਾਂ। ਜਿਹੜੇ ਹੁਕਮਨਾਮੇ ਪੰਥਕ ਸਿਧਾਤਾਂ ਦੇ ਉਲਟ ਹੋਣ ਉਹਨਾਂ ਨੂੰ ਮੰਨਣ ਲਈ ਸਿੱਖ ਸੰਗਤ ਬਿਲਕੁਲ ਵੀ ਬਚਨਵੱਧ ਨਹੀ ਹੈ। ਪ੍ਰੋ. ਦਰਸ਼ਨ ਸਿੰਘ ਜੀ ਜੋ ਖੁਦ ਵੀ ਅਕਾਲ ਤਖਤ ਦੇ ਮੁੱਖ ਸੇਵਾਦਾਰ ਰਹਿ ਚੁੱਕੇ ਹਨ ਅਤੇ ਲਗਭਗ ਪਿਛਲੇ ਪੰਜਾਹ ਸਾਲ ਤੋਂ ਸਿੱਖੀ ਪਰਚਾਰ ਵਿੱਚ ਜੁਟੇ ਹੋਏ ਹਨ ਉਪਰ ਬਿਨਾਂ ਉਹਨਾਂ ਦਾ ਪੱਖ ਸੁਣੇ ਤੋਂ ਕੀਰਤਨ ਕਰਨ ਤੇ ਪਾਬੰਦੀ ਲਾਉਣਾ ਅਤਿ ਨਿੰਦਣਯੋਗ ਕਾਰਵਾਈ ਹੈ। ਅੱਜ ਬਾਹਰਲੇ ਮੁਲਕਾਂ ਵਿੱਚ ਸਿੱਖਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਰਪੇਸ਼ ਹਨ। ਇਸ ਤਰ੍ਹਾਂ ਦੇ ਫੈਸਲੇ ਸਿੱਖਾ ਦੀਆਂ ਮੁਸ਼ਕਲਾਂ ਵਿੱਚ ਵਾਧਾ ਹੀ ਕਰਨਗੇ। ਅਸੀਂ ਨਾਰਵੇ ਦੀ ਸਿੱਖ ਸੰਗਤ ਵਲੋਂ ਤਖਤਾਂ ਦੇ ਸੇਵਾਦਾਰਾਂ ਨੂੰ ਅਪੀਲ ਕਰਦੇ ਹਾਂ ਕਿ ਪ੍ਰੋ. ਦਰਸ਼ਨ ਸਿੰਘ ਜੀ ਨੂੰ ਤਨਖਾਹੀਆ ਦੇਣ ਅਤੇ ਕੀਰਤਨ ਨਾਂ ਕਰਨ ਦੇ ਫੈਸਲੇ ਨੂੰ ਫੌਰੀ ਤੋਰ ਤੇ ਵਾਪਿਸ ਲਿਆ ਜਾਵੇ। ਦਸਮ ਗ੍ਰੰਥ ਦੇ ਮਸਲੇ ਨੂੰ ਦੋਹਾਂ ਪਾਸਿਆਂ ਦੇ ਵਿਦਵਾਨਾਂ ਦੀ ਕਮੇਟੀ ਬਣਾਕੇ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇ। ਨਾਨਕਸ਼ਾਹੀ ਕਲੈਂਡਰ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਨੂੰ ਨੱਥ ਪਾਈ ਜਾਵੇ। ਜਿਹੜੇ ਸੇਵਾਦਾਰ ਸਿੱਖ ਰਹਿਤ ਮਰਿਆਦਾ ਨੂੰ ਨਹੀ ਮੰਨਦੇ ਅਤੇ ਆਪਣੇ ਤਖਤਾਂ ਤੇ ਗੁਰੂ ਗ੍ਰੰਥ ਸਾਹਿਬ ਦੇ ਤੁੱਲ ਹੋਰ ਕਿਸੇ ਗ੍ਰੰਥ ਦਾ ਪ੍ਰਕਾਸ਼ ਕਰਦੇ ਹਨ ਉਹਨਾਂ ਦੇ ਅਕਾਲ ਤਖਤ ਤੇ ਹੋਣ ਵਾਲੇ ਫੈਸਲਿਆਂ ਵਿੱਚ ਸ਼ਾਮਿਲ ਹੋਣ ਤੇ ਰੋਕ ਲਾਈ ਜਾਵੇ। ਪ੍ਰੋ. ਦਰਸ਼ਨ ਸਿੰਘ ਜੀ ਨੂੰ ਸਨਿਮਰ ਬੇਨਤੀ ਹੈ ਕਿ ਉਹ ਨਾਰਵੇ ਆਉਣ ਤੇ ਨਾਰਵੇ ਦੀਆਂ ਸਿੱਖ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਨਾਲ ਨਿਹਾਲ ਕਰਨ।
ਮੀਟਿੰਗ ਵਿੱਚ ਗੁਰਦੁਆਰਾ ਸਾਹਿਬ ਉਸਲੋ ਦੇ ਮੁੱਖ ਸੇਵਾਦਾਰ ਬੀਬੀ ਅਮਨਦੀਪ ਕੌਰ ਜੀ, ਮੀਤ ਸੇਵਾਦਾਰ ਭਾਈ ਆਤਮਾ ਸਿੰਘ, ਸਕੱਤਰ ਭਾਈ ਕਮਲਜੀਤ ਸਿੰਘ, ਭਾਈ ਲਖਵਿੰਦਰ ਵੀਰ ਸਿੰਘ, ਭਾਈ ਚਰਨ ਸਿੰਘ ਮੱਲੀ, ਭਾਈ ਇੰਦਰਜੀਤ ਸਿੰਘ, ਬੀਬੀ ਪ੍ਰਿਤਪਾਲ ਕੌਰ, ਬੀਬੀ ਦਵਿੰਦਰ ਕੌਰ ਅਤੇ ਬੀਬੀ ਸੁਰਿੰਦਰ ਕੌਰ ਜੀ ਹਾਜਰ ਸਨ। ਗੂਰਦੁਆਰਾ ਸਾਹਿਬ ਦਰਾਮਨ ਦੇ ਮੁੱਖ ਸੇਵਾਦਾਰ ਭਾਈ ਇੰਦਰਜੀਤ ਸਿੰਘ, ਮੀਤ ਸੇਵਾਦਾਰ ਭਾਈ ਅਜਮੇਰ ਸਿੰਘ, ਸਕੱਤਰ ਹਰਿੰਦਰਪਾਲ ਸਿੰਘ, ਭਾਈ ਜਗਜੀਵਨ ਸਿੰਘ, ਭਾਈ ਗਿਆਨ ਸਿੰਘ, ਭਾਈ ਸਰਵਜੀਤ ਸਿੰਘ ਅਤੇ ਸੁਖਵਿੰਦਰ ਸਿੰਘ ਜੀ ਹਾਜਰ ਸਨ।


(22/12/09)
ਗੁਰਮੀਤ ਸਿੰਘ ਆਸਟ੍ਰੇਲੀਆ

Dear S. Makhan Singh jee, Moderator Sikh Marg,

Waheguru jee ka Khalsa Waheguru jee kee Fateh

At the outset, I am grateful to the Editor Sarabjeet Singh for sharing his valuable Article through the Sikh Marg. He has touched all the important points, which have become the Talk of the Town for the last 2-3 months. The Sikh Diaspora should now be clear and follow his given guidelines that -
1) Guru Granth Sahib is the Sacred Scripture of the Sikhs;
2) NitNem Baanis are included in the Guru Granth Sahib at 1 to 13 pages;
3) There is no evidence that while preparing "Khandaiy Dee Pahul" at Anandpur Sahib on 30 March 1699, the Baanis included in the Sikh Rahat Maryad (1945) were recited;
4) All the subsequent Rahat Namaiy do not support that the current five or seven Baanis used to be recited;
5) Hence three Baanis only as mentioned at pages 1-13 should be our NitNem and Khandaiy Dee Pahul's Baanis. In addition, other Baanis enshrined in the Guru Granth Sahib should also continue to be read for practising in life so that we lead Truthful life;

6) Gur Bilaas Patshahi 6, Bachiter Natak or the socalled Dasam Granth and Raagmala are not the Sikh Scriptures. Their publication and propagation should be banned;
7) First Stanza of Ardaas has been lifted from Durga Kee Vaar and as such Sikh Ardaas should be modified because Sikhs have nothing to do with deity Bhagauti. Also all the Ten Gurus were/are equal and had the same Divine Enlightenment whereas special category has been earmarked for 8th & 9th Gurus, perhaps because both breathed last in Delhi ??

If any person has not yet read the latest Books i.e.
(a) Dasam Granth Dee Vichar by Dr. Gurmukh Singh and
(b) Dasam Granth Dee Asliat by S. Dalbir Singh, they are requested to read thoughtfully as the same are available on line by clicking Website: www.sikhmarg.com

With best wishes and Charhdi Kalaa,

Gurmit Singh (Australia)


(22/12/09)
ਗੁਰਸ਼ਰਨ ਸਿੰਘ ਕਸੇਲ

ਸ੍ਰ. ਤਰਲੋਚਨ ਸਿੰਘ ਜੀ,

ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ॥

ਤੁਹਾਡੀ ਚਿੱਠੀ ਤੋਂ ਇੰਜ਼ ਲੱਗਦਾ ਹੈ ਜਿਵੇਂ ਤੁਸੀਂ ਮੇਰੀ ਚਿੱਠੀ ਧਿਆਨ ਨਾਲ ਪੜ੍ਹੀ ਨਹੀਂ। ਫੇਰ ਪੜ੍ਹ ਲਵੋ, “ਮੇਰਾ ਇਸ ਬਾਰੇ ਵਿਚਾਰ ਹੈ ਕਿ ਜੇ ਤਾਂ ਸ੍ਰ. ਤਰਲੋਚਨ ਸਿੰਘ ਜੀ ਜਾਂ ਡਾ. ਭਗਵੰਤ ਸਿੰਘ ਜੀ ਦੇ ਲੇਖ ਸਾਇੰਸ ਦੇ ਹਿਸਾਬ ਨਾਲ ਗਲਤ ਹਨ ਤਾਂ ਜਰੂਰ ਲਾਹ ਦੇਣੇ ਚਾਹੀਦੇ ਹਨ ਜੇ ਠੀਕ ਹਨ ਤਾਂ ਨਹੀਂ ਲਾਹਉਣੇ ਚਾਹੀਦੇ। ਪਰ ਜੇ ਤੁਸੀਂ ਸ੍ਰ. ਤਰਲੋਚਨ ਸਿੰਘ ਜੀ ਦੇ ਲੇਖ ਗਲਤ ਹੋਣ ਦੇ ਬਾਵਜੂਦ ਵੀ ਰੱਖਣੇ ਚਾਹੁੰਦੇ ਹੋ ਤਾਂ ਮੇਰਾ ਸੁਝਾਉ ਹੈ ਕਿ ਤੁਸੀਂ ਪਾਠਕਾਂ ਦੇ ਪੰਨੇ ਤੇ ਲਾਲ ਅਖਰਾਂ ਵਿੱਚ ਨੋਟ ਲਾ ਦੇਵੋ ਕਿ ਸ੍ਰ. ਤਰਲੋਚਨ ਸਿੰਘ ਜੀ ਦੀ ਕਿਸੇ ਵੀ ਲਿਖਤ ਬਾਰੇ ਕੋਈ ਕਿੰਤੂ ਪ੍ਰੰਤੂ ਨਹੀਂ ਕਰ ਸਕਦਾ। ਇਸ ਨੋਟ ਦੇ ਕਾਰਨ ਤੁਹਾਨੂੰ ਹੁਣ ਵਾਂਗੂ ਵੱਕਤ ਖਰਾਬ ਨਹੀਂ ਕਰਨਾ ਪਵੇਗਾ”।

ਮੇਰੇ ਤਾਂ ਹੁਣ ਵੀ ਇਹ ਵਿਚਾਰ ਹਨ ਕਿ ਜਿਸ ਵੀ ਕਿਸੇ ਦੇ ਲੇਖ ਗਲਤ ਹਨ, ਉਹ ਨਹੀਂ ਰਹਿਣੇ ਚਾਹੀਦੇ, ਭਾਂਵੇ ਮੇਰੇ ਹੀ ਹੋਣ। ਜੇ ਤੁਹਾਡੇ ਲੇਖ ਸਾਇੰਸ ਦੇ ਅਨੁਸਾਰ ਠੀਕ ਨਹੀਂ ਹਨ ਤਾਂ ਅੱਜ ਸ੍ਰ. ਭਗਵੰਤ ਸਿੰਘ ਸੰਧੂ ਜੀ ਨੂੰ ਗਲਤੀਆਂ ਕੱਢਣ ਤੋਂ ਰੋਕ ਦੇਵੋਗੇ ਤਾਂ ਕੱਲ੍ਹ ਨੂੰ ਕੋਈ ਹੋਰ ਗਲਤੀਆਂ ਕੱਢ ਦੇਵੇਗਾ। ਸ੍ਰ. ਮੱਖਣ ਸਿੰਘ ਜੀ ਕਿਸ-ਕਿਸ ਨੂੰ ਰੋਕਣਗੇ? ਜੇ ਤੁਹਾਡੇ ਲੇਖ ਸਾਇੰਸ ਅਨੁਸਾਰ ਠੀਕ ਹਨ ਤਾਂ ਤੁਹਾਡੇ ਲੇਖ ਰਹਿਣੇ ਚਾਹੀਦੇ ਹਨ। ਇਸ ਵਿੱਚ ਕੀ ਗਲਤ ਹੈ? ਤੁਹਾਡੇ ਮਨ ਦੀ ਸ਼ਾਂਤੀ ਵਾਸਤੇ ਦੱਸ ਦੇਵਾਂ ਕਿ ਮੈਂਨੂੰ ਤੁਹਾਡੇ ਲੇਖ ਹਟਾਉਣ ਜਾਂ ਨਾਂ ਹਟਾਉਣ ਨਾਲ ਕੋਈ ਫਰਕ ਨਹੀਂ ਪੈਂਦਾ। ਇਸ ਕਰਕੇ ਆਪਣੇ ਮਨ ਨੂੰ ਸ਼ਾਂਤ ਕਰੋ।

ਸ੍ਰ. ਤਰਲੋਚਨ ਸਿੰਘ ਜੀ, ਤੁਸੀਂ ਲਿਖਿਆ ਹੈ, “ਕਸੇਲ ਜੀਓ ਅਤੇ ਸਰਵਜੀਤ ਵੀਰੇ, ਇਹ ਵੇਲਾ ਨਾਮ ਸਿਮਰਨ ਦਾ ਹੈ। ਇਹੋ ਜਿਹਾ ਕੀਮਤੀ ਸਮਾਂ ਤੁਸੀਂ ਮੇਰੇ ਲੇਖਾਂ ਨੂੰ ਹਟਾਉਣ ਲਈ ਲਾ ਰਹੇ ਹੋ ਔਰ ਐਨੇ ਕਾਹਲੇ ਪੈ ਰਹੇ ਹੋ, ਇਹ ਸੋਚ ਕੇ ਹੈਰਾਨੀ ਹੁੰਦੀ ਹੈ! ਸੋਚ ਲਓ ਮੈਨੂੰ ਕਿਨਾਰੇ ਕਰ ਰਹੇ ਹੋ, ਮੈਂ ਤਾਂ ਕਿਨਾਰਾ ਕਰ ਜਾਵਾਂਗਾ ਪਰ ਤੁਸੀਂ ਕਿਤੇ … … …. ..”

ਤੁਸੀਂ ਅਖੌਤੀ ਸਾਧਾਂ ਵਾਂਗੂ ਵਰ ਸਰਾਪ ਦੇਣ ਦਾ ਡਰਾਵਾ ਦੇਣੋ ਹਟੋ। ਜੋ ਵੀ ਲਿਖਣਾ ਚਾਹੁੰਦੇ ਹੋ ਉਹ ਗੱਲ ਪੂਰੀ ਲਿਖਿਆ ਕਰੋ? ਖਾਲੀ ਥਾਵਾਂ ਨਾਂ ਛਡਿਆ ਕਰੋ। ਇਸ ਨਾਲ ਕਈ ਗਲਤਫੈਹਮੀਆਂ ਹੋ ਜਾਂਦੀਆਂ ਹਨ। ਫਿਰ ਹਾਲਦੁਹਾਈ ਵੀ ਤੁਸੀਂ ਹੀ ਪਾਉਣੀ ਹੈ ਕਿ ਮੈਂਨੂੰ ਇਹ ਲਿਖ ਦਿਤਾ ਹੈ, ਉਹ ਲਿਖ ਦਿਤਾ ਹੈ।

ਤੁਸੀਂ ਸਿਮਰਨ ਦੇ ਵੇਲੇ ਦੀ ਗੱਲ ਕੀਤੀ ਹੈ। ਬੜੀ ਚੰਗੀ ਗੱਲ ਹੈ ਚਲੋ ਹੁਣ ਤਾਂ ਤੁਹਾਨੂੰ ਪਤਾ ਲੱਗ ਗਿਆ ਹੈ ਕਿ “ਇਹ ਵੇਲਾ ਨਾਮ ਸਿਮਰਨ ਦਾ ਹੈ” ਜੇ ਇਹ ਸੋਝੀ ਤੁਹਾਨੂੰ ਪਹਿਲਾਂ ਆ ਗਈ ਹੁੰਦੀ ਤਾਂ ਤੁਸੀਂ ਏਨੀਆਂ ਵਾਦ-ਵਿਵਾਦ ਵਾਲੀਆਂ ਚਿੱਠੀਆਂ ਨਾ ਲਿਖਦੇ। ਅਜੇ ਵੀ ਸੰਭਲ ਜਾਵੋ ਤਾਂ ਚੰਗਾ ਹੈ ਹੋਰ ਸਮਾਂ ਖਰਾਬ ਨਾ ਕਰੋ।

ਤੁਸੀਂ ਬੜੇ ਧਾਰਮਿਕ ਵਿਅਕਤੀ ਹੋ ਇਸ ਲਈ ਇੱਕ ਗੱਲ ਦੱਸਣੀ। ‘ਸਿੱਖ ਮਾਰਗ ਸਾਈਟ’ ਇੱਕ ਧਾਰਮਿਕ ਵਿਚਾਰ ਕਰਨ ਵਾਲੀ ‘ਸਾਈਟ’ ਹੈ; ਇਥੇ ਗਲਤ ਨਾਂਅ ਨਾਲ ਚਿੱਠੀ ਪਾਉਣੀ ਠੀਕ ਨਹੀਂ ਹੈ। ਇਸ ਨਾਲ ਸ਼ਾਇਦ ਤੁਸੀਂ ਵੀ ਸਹਿਮਤ ਹੋਵੋਗੇ। ਪਰ ਜੇ ਕੋਈ ਵਿਅਕਤੀ ਇਹ ਕਮੀਣਾ ਕੰਮ ਕਰਦਾ ਹੈ ਤਾਂ ਫਿਰ ਉਸਨੂੰ ਕੀ ਸਜਾ ਹੋਣੀ ਚਾਹੀਦੀ ਹੈ? ਇਸ ਬਾਰੇ ਜੇ ਤੁਹਾਡੇ ਕੋਲ ਸਮਾਂ ਹੋਵੇ ਤਾਂ ਆਪਣੇ ਕੀਮਤੀ ਵਿਚਾਰ ਦੇਣੇ? ਬਾਕੀ ਗੁਰਮਤਿ ਅਨੁਸਾਰ “ਨਾਮ ਸਿਮਰਨ” ਬਾਰੇ ਤੁਹਾਡੇ ਕੀਮਤੀ ਵਿਚਾਰ ਜਾਣਨ ਲਈ ਕਦੀ ਫੇਰ ਤੁਹਾਨੂੰ ਖੇਚਲ ਦੇਵਾਂਗਾ।

ਆਦਰ ਸਹਿਤ,

ਗੁਰਸ਼ਰਨ ਸਿੰਘ ਕਸੇਲ

----------------------------------------------------------------------

ਸ੍ਰ. ਬਲਦੇਵ ਸਿੰਘ ਜੀ ਹਾਂਗ ਕਾਂਗ,

ਸਤਿ ਸ੍ਰੀ ਅਕਾਲ।

ਵੀਰ ਜੀ, ਜਦੋਂ ਸ੍ਰ. ਗੁਰਚਰਨ ਸਿੰਘ ਜੀ ਨੇ ਸ੍ਰ. ਤਰਲੋਚਨ ਸਿੰਘ ਜੀ ਨੂੰ ਪ੍ਰੋਫੈਸਰ ਨਾਂ ਹੋਣ ਬਾਰੇ ਲਿਖਦੇ ਸਨ; ਉਹ ਸਾਰੇ ਪ੍ਰੋਫੈਸਰ ਕਿੱਤੇ ਵਾਲਿਆਂ ਦੀ ਗੱਲ ਨਹੀਂ ਕਰਦੇ ਸਨ। ਤੁਸੀਂ ਟਰੱਕ ਡਰਾਇਵਰ ਕਿੱਤੇ ਨੂੰ ਮਾੜਾ ਕਿਹਾ ਹੈ। ਇਸ ਕਰਕੇ ਤੁਹਾਨੂੰ ਚਿੱਠੀ ਪਾਈ ਹੈ। ਜਿਵੇਂ ਕੋਈ ਇਹ ਕਹਿ ਦੇਵੇ ਕਿ ਫੌਜੀ ਇਸ ਤਰ੍ਹਾਂ ਜਾਂ ਉਸ ਤਰ੍ਹਾਂ ਦੇ ਹੁੰਦੇ ਹਨ ਤਾਂ ਇਹ ਲਿਖਣ ਨਾਲ ਸਾਰੇ ਫੌਜ ਵਾਲਿਆਂ ਵਿਅਕਤੀਆਂ ਨਾਲ ਗੱਲ ਜੁੜ ਜਾਂਦੀ ਹੈ। ਸ਼ਾਇਦ ਤੁਸੀਂ ਗੱਲ ਸਮਝ ਗਏ ਹੋਵੋਗੇ। ਅਕਾਲ ਪੁਰਖ ਤੁਹਾਡੀ ਘਰੇਲੂ ਮੁਸ਼ਕਲ ਛੇਤੀ ਹੱਲ ਕਰੇ ਅਤੇ ਤੁਹਾਨੂੰ ਅੱਗੇ ਤੋਂ ਦਸਾਂ ਨਹੁੰਆਂ ਦੀ ਕ੍ਰਿਤ ਕਰਨ ਵਾਲਿਆਂ ਨੂੰ ਵੀ ਆਪਣੇ ਵਰਗਾ ਸਮਝਣ ਦੀ ਸੋਝੀ ਬਖਸ਼ੇ!

ਆਦਰ ਸਹਿਤ,

ਗੁਰਸ਼ਰਨ ਸਿੰਘ ਕਸੇਲ


(22/12/09)
ਨਿਰਮਲ ਸਿੰਘ ਕੰਧਾਲਵੀ

ਚੋਰ ਤੇ ਕੁੱਤੀ
ਕਵੀ: ਹਫ਼ਦਾ ਹੋਇਆ ਚੇਲਾ ਬਾਬੇ ਦਾ,
ਵਿੱਚ ਡੇਰੇ ਦੇ ਆਇਆ।
ਰੋ ਰੋ ਕੇ ਉਹਨੇ ਦੁਖੜਾ ਸਾਰਾ
ਬਾਬੇ ਤਾਈਂ ਸੁਣਾਇਆ।
ਚੇਲਾ: ਭੁੱਕੀ ਪੁਲਿਸ ਨੇ ਫੜੀ ਅਸਾਡੀ,
ਨਾਲੇ ਖੋਹ ਲਈ ਮਾਇਆ।
ਖੂਹੀ ਵਾਲੇ ਮੋੜ ਦੇ ਉੱਤੇ,
ਸੀ ਨਾਕਾ ਉਨ੍ਹੀਂ ਲਗਾਇਆ।
ਗੁਰਮੁਖ ਨੂੰ ਤਾਂ ਲੈ ਗਏ ਠਾਣੇ,
ਮੇਰੇ ਵੀ ਉਨ੍ਹੀਂ ਤੌਣੀ ਲਾਈ।
ਹੱਡ ਹੱਡ ਮੇਰਾ ਢਿੱਲਾ ਕਰ ‘ਤਾ,
ਸੁਣੀਂ ਨਾ ਮੇਰੀ ਉਨ੍ਹੀਂ ਦੁਹਾਈ।
ਸਾਧ: ਨਾਂ ਦੱਸਦੇ ਤੁਸੀਂ ਪੁਲਿਸ ਨੂੰ ਮੇਰਾ,
ਪਰ ਥੋਨੂੰ ਅਕਲ ਨਹੀਂ ਆਉਣੀਂ।
ਕੀ ਸਿੱਖਿਆ ਤੁਸੀਂ ਇੱਥੇ ਰਹਿ ਕੇ?
ਜੇ ਆਈ ਨਹੀਂ ਗੱਲ ਬਣਾਉਣੀ।
ਨਿਉਂਦਾ ਪਾ ਕੇ ਲਾਹਵਾਂਗੇ ਹੁਣ,
ਇਹ ਜੋ ਭਾਜੀ ਪੁਲਿਸ ਨੇ ਚਾੜ੍ਹੀ।
ਸਹੁਰੀ ਦੇ ਨਾਲੇ ਖਾਂਦੇ ਸਾਥੋਂ,
ਨਾਲੇ ਫੜਨ ਅਸਾਡੀ ਦਾਹੜੀ।
ਚੇਲਾ: ਨਾਮ ਥੋਡਾ ਤਾਂ ਦੱਸਿਆ ਸੀ ਜੀ,
ਪਰ ਠਾਣੇਦਾਰ ਨੇ ਇੱਕ ਨਾ ਮੰਨੀ।
ਕਹਿੰਦਾ ਸਾਧ ਬੂਬਨੇ ਸਿੱਧੇ ਕਰਨੇ,
ਮੈਂ ਪਾਊਂਗਾ ਹੁਣ ਬੰਨੋ-ਬੰਨੀਂ।
ਧੋ ਧੋ ਕੇ ਥੋਨੂੰ ਕੱਢੀਆਂ ਗਾਲ਼ਾਂ,
ਥੋਡੀ ਮਾਂ ਭੈਣ ਇੱਕ ਕੀਤੀ।
ਸਾਧ ਤੇ ਸੂਰ ਕਹਿੰਦਾ ਵਧਗੇ ਬਹੁਤੇ,
ਬਾਬਾ ਜੀ! ਉਹਨੇ ਕਰੀ ਵਧੀਕੀ।
ਕਵੀ: ਪਾਰਾ ਚੜ੍ਹ ਗਿਆ ਬਾਬੇ ਦਾ ਫਿਰ,
ਮਣ ਮਣ ਦੀ ਉਹਨੇ ਕੱਢੀ ਗਾਲ਼ੀ।
ਕਹਿੰਦਾ ਫੂਕ ਦਊਂ ਅੱਗ ਲਾ ਕੇ,
ਕੰਮ ਆਊ ਮੇਰੀ ਕਦੋਂ ਦੁਨਾਲੀ।
ਸਾਧ: ਐਥੋਂ ਚੱਕੀਂ ਓਏ ਮੋਬਾਈਲ ਮੇਰਾ,
ਵੱਡੇ ਸਾਬ੍ਹ ਨੂੰ ਫੋਨ ਘੁਮਾਵਾਂ।
ਬਿੱਲੀ ਸਾਡੀ ਮਿਆਂਊਂ ਸਾਨੂੰ ਹੀ,
ਇਸ ਠਾਣੇਦਾਰ ਨੂੰ ਮਜ਼ਾ ਚਖਾਵਾਂ।
ਵੱਡਾ ਸਾਬ੍ਹ: ਵੱਡੇ ਸਾਬ੍ਹ ਨੇ ਫੋਨ ਉਠਾਇਆ,
ਬਾਬਿਉ ਅਸੀਂ ਤਾਬੇਦਾਰ ਤੁਹਾਡੇ।
ਥੋਡੇ ਸਿਰ `ਤੇ ਉਡਦੇ ਫਿਰੀਏ,
ਮੁੱਕ ਜਾਂਦੇ ਸਭ ਫਿਕਰ ਅਸਾਡੇ।
ਕੀ ਹੈ ਹੁਕਮ ਅਸਾਨੂੰ ਸੰਤੋ?
ਤੁਸੀਂ ਫੋਨ ਦਾ ਕਸ਼ਟ ਉਠਾਇਆ।
ਸੁਖ-ਸਾਂਦ ਤਾਂ ਸਭ ਹੈ ਡੇਰੇ?
ਕਿਸੇ ਭੜਥੂ ਤਾਂ ਨਹੀਂ ਪਾਇਆ।
ਸਾਧ: ਤੇਰੇ ਹੁੰਦਿਆਂ ਫੜੇ ਪੁਲਿਸ ਅਸਾਨੂੰ,
ਬਈ ਇਹ ਗੱਲ ਨਹੀਂਉਂ ਚੰਗੀ।
ਫੁਰਤੀ ਨਾਲ ਪਹੁੰਚਾਈਏ ਤੈਨੂੰ,
ਤੂੰ ਜਦੋਂ ਵੀ ਸ਼ੈਅ ਕੋਈ ਮੰਗੀ।
ਠਾਣੇਦਾਰ ਨੇ ਮਾਲ ਫੜ ਲਿਐ,
ਨਾਲੇ ਕੁੱਟਿਐ ਸਾਡੇ ਬੰਦਿਆਂ ਨੂੰ।
ਗੁਰਮੁਖ ਅਜੇ ਵੀ ਠਾਣੇ ਬੈਠਾ,
ਸਾਂਭ ਪੁਲਸੀਆਂ ਗੰਦਿਆਂ ਨੂੰ।
ਲਾਹ ਕੇ ਠਾਣੇਦਾਰ ਦੀ ਪੇਟੀ,
ਮਿਰੇ ਸੀਨੇ ਵਿੱਚ ਠੰਢ ਪਾ ਦੇ।
ਸਾਧਾਂ ਨਾਲ ਨਾ ਲਈਏ ਪੰਗੇ,
ਗੱਲ ਉਹਨੂੰ ਤੂੰ ਸਮਝਾ ਦੇ।
ਵੱਡਾ ਸਾਬ੍ਹ: ਠਾਣੇਦਾਰ ਨਵਾਂ ਇਹ ਆਇਐ,
ਅਜੇ ਵਾਕਫ਼ ਨਹੀਂ ਇਲਾਕੇ ਦਾ।
ਬਿਨ ਪੁੱਛਿਆਂ ਹੀ ਮੇਰੇ ਕੋਲੋਂ,
ਇਹਨੇ ਲੈ ਲਿਆ ਪੰਗਾ ਨਾਕੇ ਦਾ।
ਪੇਟੀ ਲਾਹਿਆਂ ਕੀ ਮਿਲੂ ਤੁਹਾਨੂੰ?
ਤੁਸੀਂ ਥੁੱਕ ਦਿਉ ਗੁੱਸਾ ਬਾਬਾ ਜੀ।
ਨੀਤੀ ਵਰਤ ਕੇ ਦੁਨੀਆਂ ਚਾਰੋ,
ਜ਼ਰਾ ਠੰਢ ਵਰਤਾਉ ਬਾਬਾ ਜੀ।
ਦਫਤਰ ਵਿੱਚ ਬੁਲਾ ਕੇ ਇਸਨੂੰ,
ਛੋਈ ਇਸਦੀ ਲਾਹਵਾਂਗਾ।
ਕਰੂਗਾ ਥੋਡੇ ਦਰਸ਼ਨ ਆਕੇ,
ਤੇ ਚਰਨੀਂ ਥੋਡੀ ਪੁਆਵਾਂਗਾ।
ਮੁੜ ਨਾ ਕਰੂ ਅਜਿਹੀ ਗ਼ਲਤੀ,
ਥੋਡਾ ਸੇਵਕ ਬਣ ਕੇ ਚੱਲੂਗਾ।
ਜੀਪ ਠਾਣੇ ਦੀ, ਮਾਲ ਤੁਹਾਡਾ,
ਜਿੱਧਰੇ ਵੀ ਚਾਹੋਂ, ਘੱਲੂਗਾ।
ਗੁਰਮੁਖ ਆ ਜਾਊ ਸ਼ਾਮ ਨੂੰ ਡੇਰੇ,
ਨਾ ਫਿਕਰ ਕੇਸ ਦਾ ਕਰਨਾ ਜੀ।
ਮਾਲ ਤੇ ਮਾਇਆ ਪਹੁੰਚੂ ਡੇਰੇ,
ਕਿਸੇ ਗੱਲੋਂ ਨਹੀਂ ਡਰਨਾ ਜੀ।
ਕੰਮ ਮਿਰਾ ਨਾ ਭੁੱਲਿਉ ਬਾਬਿਉ,
ਮੈਂ ਫੀਤੀ ਹੋਰ ਲੁਆਉਣੀ ਐ।
ਯਾਰ ਤੁਹਾਡਾ ਬਣਿਐ ਮੰਤਰੀ,
ਮਿਰੀ ਵਿਗੜੀ ਤੁਸੀਂ ਬਣਾਉਣੀ ਐ।
ਬਾਬਾ ਜੀ! ਮੈਂ ਚਾਂਭਲ ਚਾਂਭਲ,
ਅਣਗਿਣਤ ਹੀ ਬੰਦੇ ਮਾਰੇ ਸੀ।
ਰੁਕੀ ਪਈ ਐ ਮਿਰੀ ਤਰੱਕੀ,
ਮੈਥੋਂ ਲੰਘ ਗਏ ਅੱਗੇ ਸਾਰੇ ਜੀ।
ਨਿਰਮਲ ਸਿੰਘ ਕੰਧਾਲਵੀ


(22/12/09)
ਜਸਵੰਤ ਸਿੰਘ ‘ਮੋਰਜੰਡ”

ਗੁਰਬਾਣੀ ਅਤੇ ਅਖੌਤੀ ਸਾਧ
ਬਾਣੀ ਗੁਰੂ, ਗੁਰੂ ਹੈ ਬਾਣੀ। ਗੁਰਮਤਿ ਦੀ ਗੱਲ ਦ੍ਰਿੜ ਕਰ ਜਾਣੀ।
ਸ਼ਬਦ ਗੁਰੂ, ਗੁਰੂ ਅਸਾਡਾ। ਅੰਗਮੀ ਗਿਆਨ ਦਾ ਸਾਗਰ ਡਾਢਾ।
ਗੁਰਮਤਿ ਦੇ ਨਾਲ ਸੋਝੀ ਆਈ। ਇੱਕਾ ਬਾਣੀ ਇੱਕ ਗੁਰੂ ਹੈ, ਕੋਈ ਹੋਰ ਨਾਂ ਕਾਈ।
ਖਸਮ ਇੱਕੋ ਹੀ ਹੋਂਵਦਾ, ਨਾਂ ਹੋਣ ਘਣੇਰੇ। ਘਣਿਆਂ ਦੇ ਸੰਗ ਪ੍ਰੀਤ ਦਾ ਮੁੱਖ ਵੱਲ ਹਨੇਰੇ।
ਗੁਰਬਾਣੀ ਇਸ ਜਗਿ ਮਹਿ ਚਾਨਣ, ਮਿਟੇ ਅਗਿਆਨ ਅੰਧੇਰਾ।
ਗਿਆਨ ਗੁਰੂ ਦਾ ਸਮਸਰੀ, ਕਿਆ ਮੇਰਾ ਤੇਰਾ।
ਬਾਂਹ ਪਕੜ ਗੁਰ ਕਾਂਢਿਆ, ਦਿੱਤਾ ਨਾਮ ਅਧਾਰਾ।
ਏਸੇ ਨਾਮ ਦੇ ਆਸਰੇ, ਹੋਵੇ ਭਵਜਲ ਪਾਰਾ।
ਸਮਰਥ ਗੁਰੂ ਦਾ ਸਿਰ ਹੱਥ ਹੈ, ਹੋਵੇ ਆਪ ਸਹਾਈ।
ਮੁਕਤ ਪਦਾਰਥ ਬਖ਼ਸ਼ਦਾ, ਬਖ਼ਸ਼ੇ ਵਡਿਆਈ।
ਗੁਰਮਤਿ ਸਾਗਰ ਅਥਾਹ ਹੈ, ਕੋਈ ਅੰਤ ਨਾਂ ਪਾਏ।
ਡੁਬਦੇ ਪੱਥਰ ਤਰ ਗਏ, ਖਲ ਚਤਰ ਬਣਾਏ।
ਗੱਲ ਕਰੀਏ ਇੱਕ ਵਿਚਾਰ ਦੀ, ਗੁਰੂ ਦੀ ਗੁਰਮਤਿ ਬਾਰੇ।
ਗੁਰਮਤਿ ਉੱਚ ਮਹਾਨ ਹੈ, ਗੱਲ ਸਮਝਣ ਸਾਰੇ।
ਕਿਉਂ ਥਾਂ ਥਾਂ ਗੱਦੀਆਂ ਲੱਗੀਆਂ, ਕਿਉਂ ਬਣਗੇ ਡੇਰੇ?
ਠੱਗ ਹੋਗੇ ਬਹੁਤ ਬਨਾਰਸੀ, ਕਿਉਂ ਬਦਲੇ ਚੇਹਰੇ?
ਗੁਰੂਡੰਮ ਸ਼ਿਖਰੀਂ ਬੋਲਦਾ, ਹੋ ਗਈ ਗੁਰਮਤਿ ਓਹਲੇ।
ਅੱਜ ਗੱਦੀਆਂ ਲਾਕੇ ਬੈਠ ਗਏ, ਨਾਨਕ ਦੇ ਗੋਲੇ।
ਤਕਾਂ ਚੁਣਕੇ ਬਾਣੀ `ਚੋਂ, ਅਪਣੇ ਤੇ ਲਾਉਂਦੇ।
ਅਸੀਂ ਹਾਂ ਬਾਬੇ ਜਗਤ ਦੇ, ਭਰਮਾਂ ਵਿੱਚ ਪਾਉਂਦੇ।
ਖੋਲ੍ਹਾਂ ਗੱਠ ਪਖੰਡ ਦੀ, ਗੱਲਾਂ ਜਾਣ ਨਾਂ ਕੱਝੀਆਂ।
ਖੁੱਲ੍ਹੇ ਬਜ਼ਾਰ ਉਡਾਤੀਆਂ, ਗੁਰਮਤਿ ਦੀਆਂ ਧੱਝੀਆਂ।
ਗੁਰੂ ਹਜ਼ੂਰੀ ਬੈਠ ਕੇ, ਕਰਣ ਗੁਰੂ ਸ਼ਰੀਕਾ।
ਪੈਰੀਂ ਹੱਥ ਲਗਵਾਉਣ ਦਾ, ਫੜਿਆ ਨਵਾਂ ਤਰੀਕਾ।
ਕਿਉਂ ਮਨਮਤੀ ਨੀਂਦਰ ਸੌਂ ਗਏ? , ਦੁਨੀਆਂ ਦੇ ਲੋਕੋ।
ਬਣਕੇ ਗੁਰਮਤਿ ਧਾਰਣੀ, ਗੁਰੂ ਡੰਮ ਨੂੰ ਰੋਕੋ।
ਝੱਖੜ ਇਹ ਨਾਂ ਰੋਕਿਆ, ਪੈਜੂ ਪਛਤਾਉਣਾ।
ਮੱਚੂ ਤਬਾਹੀ “ਮੋਰਜੰਡ” ਫਿਰ ਕੁੱਝ ਨੀਂ ਹੋਣਾ।
ਨੋਟ-ਆਪ ਵਲੋਂ ਦਿੱਤੇ ਸੁਝਾਅ ਆਦਰ ਸਹਿਤ ਪ੍ਰਵਾਨ ਕਰਾਂਗਾਂ ਜੀ।

ਸੇਵਾ ਕੀਤੀ-ਜਸਵੰਤ ਸਿੰਘ ‘ਮੋਰਜੰਡ”
Jalan New ferry,
Butter Worth 12100
MALAYSIA
H/P 0164548663


(22/12/09)
ਜਸਪ੍ਰੀਤ ਕੌਰ

ਬੱਚਿਤਰ ਨਾਟਕ ਦਾ ਹਵਾਲਾ ਦੇ ਕੇ ਸਿੱਖਾਂ ਨੂੰ ਲਵ ਕੁਸ਼ ਦੀ ਔਲਾਦ ਆਖਣ ਵਾਲਾ ਸੰਘ ਪਰਵਾਰ ਦਾ ਹੱਥਠੋਕਾ ਗਿਆਨੀ ਪੂਰਨ ਸਿੰਘ ਬਚਿੱਤਰ ਨਾਟਕ ਦੇ ਲੜ ਹੀ ਲਾਏਗਾ ਨਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ: ਯੰਗ ਸਿੱਖ ਐਸੋਸਿਏਸ਼ਨ
ਸਿੱਖ ਗੁਰੂ ਗੋਬਿੰਦ ਸਿੰਘ ਜੀ ਦੀ ਔਲਾਦ ਹਨ ਜਾਂ ਲਵ ਕੁਸ਼ ਦੀ?

(21 ਦਸੰਬਰ 2009 ਫ਼ਰੀਦਾਬਾਦ: ਜਸਪ੍ਰੀਤ ਕੌਰ)
ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਯੰਗ ਸਿੱਖ ਐਸੋਸਿਏਸ਼ਨ ਦੇ ਆਗੂ ਸ. ਗੁਰਿੰਦਰ ਸਿੰਘ ਨੇ ਕੀਤਾ ਉਨ੍ਹਾਂ ਕਿਹਾ ਕਿ ਬੀਤੇਂ ਕਲ ਫਰੀਦਾਬਾਦ ਦੇ ਗੁਰਦੁਆਰਾ ਦਰਬਾਰ ਸਾਹਿਬ ਸੈਂਟਰਲ ਗਰੀਨ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਜੋੜ ਮੇਲਾ ਮਨਾਉਣ ਮੌਕੇ ਸਿੱਖਾਂ ਨੂੰ ਲਵ ਕੁਸ਼ ਦੀ ਔਲਾਦ ਦੱਸਣ ਵਾਲੇ ਗਿਆਨੀ ਪੂਰਨ ਸਿੰਘ ਨੇ ਬਚਿੱਤਰ ਨਾਟਕ ਦੀ ਪ੍ਰੋੜਤਾ ਕਰਦਿਆਂ ਇਸ ਨੂੰ ਖੁਲ੍ਹ ਕੇ ਪੜ੍ਹਨ ਦੀ ਹਮਾਇਤ ਕੀਤੀ। ਉਨ੍ਹਾਂ ਦਸਿਆ ਕਿ ਅਕਾਲ ਤਖ਼ਤ ਸਾਹਿਬ ਵੱਲੋਂ ਪ੍ਰਵਾਣਤ ਪੰਥਕ ਸਿੱਖ ਰਹਿਤ ਮਰਿਆਦਾ ਵਿੱਚ ਸਪਸ਼ਟ ਦਰਜ਼ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕਰ ਤੁਲ ਕਿਸੇ ਪੁਸਤਕ ਜਾਂ ਗ੍ਰੰਥ ਦਾ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ ਅਤੇ ਨਿਤਨੇਮ ਦੀ ਬਾਣੀਆਂ ਤੋਂ ਅਲਾਵਾ ਹੋਰ ਕੋਈ ਰਚਨਾ ਗੁਰੂ ਅਸਥਾਨਾਂ ਉਤੇ ਪੜ੍ਹਨਾ ਪੰਥਕ ਮਰਿਆਦਾ ਨੂੰ ਤੋੜਨ ਵਾਂਗ ਹੈ ਤਾਂ ਕੀ ਗਿਆਨੀ ਪੂਰਨ ਸਿੰਘ ਨੇ ਸਿੱਖ ਰਹਿਤ ਮਰਿਆਦਾ ਨੂੰ ਪੜਿਆ ਨਹੀਂ? ਉਨ੍ਹਾਂ ਸਿੱਖ ਕੌਮ ਅੱਗੇ ਸਵਾਲ ਖੜਾ ਕਰਦਿਆਂ ਕਿਹਾ ਕਿ ਸਿੱਖ ਲਵ ਕੁਸ਼ ਦੀ ਔਲਾਦ ਹਨ ਜਾਂ ਗੁਰੂ ਗੋਬਿੰਦ ਸਿੰਘ ਜੀ ਦੀ? ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਸ਼ਰਮਨਾਕ ਪੂਰਣ ਗੱਲ ਹੈ ਕਿ ਸ਼ਹੀਦੀ ਪੂਰਬ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦਾ ਮਨਾਇਆ ਜਾ ਰਿਹਾ ਹੋਵੇ, ਜਿੰਨ੍ਹਾਂ ਨੇ ਸ਼ਬਦ ਗੁਰੂ ਤੋਂ ਸੇਧ ਲੈ ਕੇ ਸਿੱਖੀ ਨੂੰ ਬਚਾਉਣ ਲਈ ਅਪਣੀਆਂ ਜਾਨਾਂ ਤਕ ਵਾਰ ਦਿੱਤੀਆਂ ਪਰ ਉਨ੍ਹਾਂ ਦੇ ਹੀ ਸ਼ਹੀਦੀ ਪੂਰਬ ਮੌਕੇ ਉਸ ਬਚਿੱਤਰ ਨਾਟਕ ਗ੍ਰੰਥ ਨੂੰ ਪੜ੍ਹਨ ਦੀਆਂ ਇਜ਼ਾਜ਼ਤ ਦਿੱਤੀ ਜਾ ਰਹੀਆਂ ਹੋਣ ਜਿਸ ਵਿੱਚ ਸਿੱਖਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਔਲਾਦ ਨਹੀਂ ਸਗੋ ਲਵ-ਕੁਸ਼ ਦੀ ਔਲਾਦ ਦਸਿਆ ਗਿਆ ਹੋਵੇ ਅਤੇ ਜਿਸ ਦਾ ਪ੍ਰਚਾਰ ਅਕਾਲ ਤਖ਼ਤ ਦੇ ਸਾਬਕਾ ਜੱਥੇਦਾਰ ਗਿਆਨੀ ਪੂਰਨ ਸਿੰਘ ਵਰਗੇ ਕਰਦੇ ਹੋਣ। ਸ. ਗੁਰਿੰਦਰ ਸਿੰਘ ਨੇ ਕਿਹਾ ਕਿ ਇਹ ਉਹੀ ਪੂਰਨ ਸਿੰਘ ਹੈ ਜਿਹੜਾ ਸੰਘ ਪਰਿਵਾਰ ਆਰ. ਐਸ. ਐਸ ਦਾ ਹੱਥ ਠੋਕਾ ਹੈ ਅਤੇ ਉਥੋਂ ਤਨਖਾਹ ਲੈਂਦਾ ਹੈ। ਆਰ. ਐਸ. ਐਸ. ਦੀ ਵੈਬਸਾਈਟ ਸੰਗਤ ਸੰਸਾਰ ਵਿੱਚ ਇੰਨ੍ਹਾਂ ਦੀ ਸਤਿਕਾਰਯੋਗ ਸ਼ਖਸੀਅਤਾਂ ਵਿੱਚ ਸਭ ਤੋਂ ਪਹਿਲਾਂ ਨਾਂ ਗਿਆਨੀ ਪੂਰਨ ਸਿੰਘ ਸਾਬਕਾ ਜੱਥੇਦਾਰ ਸ੍ਰੀ ਅਕਾਲ ਸਾਹਿਬ ਲਿਖਿਆ ਆਉਂਦਾ ਹੈ। ਹੁਣੇ 25 ਮਈ 2009 ਨੂੰ ਨਾਗਪੁਰ ਵਿਖੇ ਵੀ ਆਰ. ਐਸ. ਐਸ. ਦੀ ਏਪਕਸ ਕਮੇਟੀ ਦੀ ਬੈਠਕਾਂ ਵਿੱਚ ਵੀ ਗਿਆਨੀ ਪੂਰਨ ਸਿੰਘ (ਸਾਬਕਾ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ) ਦਾ ਨਾਂ ਵੀ ਸ਼ਾਮਲ ਸੀ ਜਿਸ ਦਾ ਇੰਟਰਨੈਟ ਉਤੇ ਸਾਰਾ ਵੇਰਵਾ ਦਿੱਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਆਰ. ਐਸ. ਐਸ. ਦੀ ਸ਼ਾਖਾ ਰਾਸ਼ਟਰੀ ਸਿੱਖ ਸੰਗਤ ਦੇ ਖਿਲਾਫ ਹੁਕਮਨਾਮਾ ਵੀ ਜ਼ਾਰੀ ਕੀਤਾ ਗਿਆ ਹੈ। ਸ. ਗੁਰਿੰਦਰ ਸਿੰਘ ਨੇ ਕਿਹਾ ਕਿ ਕੁੱਝ ਲੋਕ ਅਪਣੇ ਆਪ ਨੂੰ ਅਕਾਲ ਤਖ਼ਤ ਸਾਹਿਬ ਦੇ ਅਧੀਨ ਆਖਣ ਦਾ ਦਾਅਵਾ ਕਰਦੇ ਹਨ ਕੀ ਫਿਰ ਉਨ੍ਹਾਂ ਨੂੰ ਸਿੱਖਾਂ ਨੂੰ ਲਵ-ਕੁਸ਼ ਦੀ ਔਲਾਦ ਆਖਣ ਵਾਲੇ ਗਿਆਨੀ ਪੂਰਨ ਸਿੰਘ ਵਰਗੇ ਪੰਥ ਧ੍ਰੋਹੀਆਂ ਨੂੰ ਸਿੱਖਾਂ ਦੀ ਸਟੇਜਾਂ ਉਪਰ ਪ੍ਰਚਾਰ ਕਰਨ ਦੀ ਇਜ਼ਾਜ਼ਤ ਦੇਣੀ ਚਾਹੀਦੀ ਹੈ? ਉਨ੍ਹਾਂ ਗੁਰਦੁਆਰਾ ਸ੍ਰੀ ਗੁਰੂ ਦਰਬਾਰ ਸਾਹਿਬ ਸੈਂਟਰਲ ਗਰੀਨ ਦੇ ਪ੍ਰਬੰਧਕਾਂ ਨੂੰ ਬੇਨਤੀ ਕੀਤੀ ਕਿ ਗੁਰਦੁਆਰਾ ਉਹ ਅਸਥਾਨ ਹੈ ਜਿਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨਾਲ ਸੰਗਤਾਂ ਨੂੰ ਜੋੜਿਆ ਜਾਂਦਾ ਹੈ। ਇਸ ਲਈ ਕ੍ਰਿਪਾ ਕਰ ਕੇ ਇਸ ਅਸਥਾਨ ਉਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਪ੍ਰਣਾਏ ਪ੍ਰਚਾਰਕ ਅਤੇ ਕੀਰਤਨੀਆਂ ਨੂੰ ਹੀ ਸੱਦਾ ਦਿੱਤਾ ਜਾਵੇ ਜਿਸ ਨਾਲ ਸਿੱਖੀ ਦਾ ਮਜ਼ਾਕ ਨਾ ਬਣੇ।


(21/12/09)
ਤਰਲੋਚਨ ਸਿੰਘ (ਫਿਜਿਕਸ)

ਤਰਲੋਚਨ ਸਿੰਘ (ਫਿਜਿਕਸ)

09888169226

ਸਿੱਖ ਮਾਰਗ ਦੇ ਪਾਠਕ ਸਜਣੋ

ਵਾਹਿਗੁਰੂ ਜੀ ਕਾ ਖਾਲਸਾ॥

ਵਾਹਿਗੁਰੂ ਜੀ ਕੀ ਫਤਿਹ॥

ਕਸੇਲ ਜੀਓ ਤੁਸਾਂ ਲਿਖਿਆ:

ਪਰ ਜੇ ਤੁਸੀਂ ਸ੍ਰ. ਤਰਲੋਚਨ ਸਿੰਘ ਜੀ ਦੇ ਲੇਖ ਗਲਤ ਹੋਣ ਦੇ ਬਾਵਜੂਦ ਵੀ ਰੱਖਣੇ ਚਾਹੁੰਦੇ ਹੋ ਤਾਂ ਮੇਰਾ ਸੁਝਾਉ ਹੈ ਕਿ ਤੁਸੀਂ ਪਾਠਕਾਂ ਦੇ ਪੰਨੇ ਤੇ ਲਾਲ ਅਖਰਾਂ ਵਿੱਚ ਨੋਟ ਲਾ ਦੇਵੋ ਕਿ ਸ੍ਰ. ਤਰਲੋਚਨ ਸਿੰਘ ਜੀ ਦੀ ਕਿਸੇ ਵੀ ਲਿਖਤ ਬਾਰੇ ਕੋਈ ਕਿੰਤੂ ਪ੍ਰੰਤੂ ਨਹੀਂ ਕਰ ਸਕਦਾ। ਇਸ ਨੋਟ ਦੇ ਕਾਰਨ ਤੁਹਾਨੂੰ ਹੁਣ ਵਾਂਗੂ ਆਪਣਾ ਕੀਮਤੀ ਵੱਕਤ ਖਰਾਬ ਨਹੀਂ ਕਰਨਾ ਪਵੇਗਾ।

ਸਰਵਜੀਤ ਸਿੰਘ ਲਿਖਦੇ ਹਨ

ਬੇਨਤੀ ਇਹ ਹੈ ਕਿ ਇਹ ਅਧਿਕਾਰ ਪੋ: ਤਰਲੋਚਨ ਸਿੰਘ ਜੀ ਨੂੰ ਕਿਵੇ ਮਿਲ ਗਿਆ ਕਿ ਉਹ ਆਪ ਜੀ ਨੂੰ ਇਹ ਆਖਣ ਕਿ ਫਲਾਣਾ-ਫਲਾਣਾ ਲੇਖ ਹਟਾ ਦਿਓ? ਜੇ ਉਹ ਇਹ ਸਮਝਦੇ ਹਨ ਕਿ ਉਨ੍ਹਾਂ ਦੇ ਲੇਖਾਂ ਦੀ ਅਲੋਚਨਾ ਠੀਕ ਨਹੀ ਕੀਤੀ ਗਈ ਤਾਂ ਉਹ ਦਲੀਲ ਨਾਲ ਜਵਾਬ ਦੇਣ। ਪਰ ਜੇ ਦਲੀਲ ਨਾਲ ਜਵਾਬ ਨਹੀ ਦੇ ਸਕਦੇ ਤਾਂ ਉਹ ਆਪਣੀ ਗਲਤੀ ਨੂੰ ਸਵੀਕਾਰ ਕਰਨ ਜਾਂ ਆਪਣੇ ਲੇਖ ਨੂੰ ਹਾਟਉਣ ਲਈ ਕਹਿਣ ਅਤੇ ਇਸ ਮੰਚ ਤੋਂ ਕਿਨਾਰਾ ਕਰਨ।

ਕਸੇਲ ਜੀਓ ਅਤੇ ਸਰਵਜੀਤ ਵੀਰੇ, ਇਹ ਵੇਲਾ ਨਾਮ ਸਿਮਰਨ ਦਾ ਹੈ। ਇਹੋ ਜਿਹਾ ਕੀਮਤੀ ਸਮਾਂ ਤੁਸੀਂ ਮੇਰੇ ਲੇਖਾਂ ਨੂੰ ਹਟਾਉਣ ਲਈ ਲਾ ਰਹੇ ਹੋ ਔਰ ਐਨੇ ਕਾਹਲੇ ਪੈ ਰਹੇ ਹੋ, ਇਹ ਸੋਚ ਕੇ ਹੈਰਾਨੀ ਹੁੰਦੀ ਹੈ! ਸੋਚ ਲਓ ਮੈਨੂੰ ਕਿਨਾਰੇ ਕਰ ਰਹੇ ਹੋ, ਮੈਂ ਤਾਂ ਕਿਨਾਰਾ ਕਰ ਜਾਵਾਂਗਾ ਪਰ ਤੁਸੀਂ ਕਿਤੇ … … …. .

ਤੁਹਾਡੇ ਇਹ ਇੱਛਾ ਜਰੂਰ ਪੂਰੀ ਹੋਣੀ ਚਾਹੀਦੀ ਹੈ, ਕਿਉਂਕਿ ਇੱਛਾ ਪੂਰਤੀ ਲਈ ਹੀ ਸਾਨੂੰ ਕਈ ਕਈ ਜਨਮ ਧਾਰਨ ਕਰਨੇ ਪੈਂਦੇ ਹਨ (ਜਿਸ ਨੂੰ ਤੁਸੀਂ ਤੇ ਤੁਹਾਡੇ ਸਾਥੀ ਨਹੀਂ ਮੰਨਦੇ)। ਮੈਂ ਤੁਹਾਡੀ, ਗੁਰਚਰਨ ਸਿੰਘ, ਭਗਵੰਤ ਸਿੰਘ ਅਮਿਰੰਦਰ ਸਿੰਘ ਦੀ ਇਛਾ ਪੂਰਤੀ ਲਈ ਸਰਦਾਰ ਮੱਖਣ ਸਿੰਘ ਜੀ ਨੂੰ ਆਪ ਦੇ ਵਲੋਂ ਪੂਰ-ਜੋਰ ਸਿਫਾਰਸ਼ ਕਰਦਾ ਹਾਂ, ਅਪੀਲ ਕਰਦਾ ਹਾਂ ਬੇਨਤੀ ਕਰਦਾ ਹਾਂ ਕੇ ਮੇਰੇ ਲੇਖ ਇਸ ਸਾਈਟ ਤੋਂ ਹਟਾ ਦਿਓ ਤੇ ਨਾਲ ਹੀ ਭਗਵੰਤ ਸਿੰਘ ਵਲੋਂ ਪੜਚੋਲਾਂ ਨੂੰ ਵੀ ਹਟਾਇਆ ਜਾਏ ਕਿਉਂਕਿ ਜਦੋਂ ਮੇਰੇ ਆਰਟੀਕਲ ਇਸ ਸਾਈਟ ਤੇ ਨਹੀਂ ਹੋਣਗੇ ਤਾਂ ਮੇਰੇ ਖਿਲਾਫ ਬੇਇਜ਼ਤ ਕਰਨ ਵਾਲੀਆਂ ਪੜਚੋਲਾਂ ਵੀ ਫਿਰ ਕਿਉਂ ਹੋਣ? ਹਾਂ ਜਿਵੇਂ ਮੈਂ ਲਿਖਿਆ ਡਿਸਕਸ਼ਨ ਵਿੱਚ ਜਰੂਰ ਮੈਂ ਭਾਗ ਲੈਂਦਾ ਰਹਿੰਗਾ। ਜਿਵੇਂ ਕੇ ਮੈਂ ਪਹਿਲਾਂ ਵੀ ਲਿਖ ਚੁਕਾ ਹਾਂ ਕੇ ਕਟਿਆ ਵਡਿਆ ਹੋਣਾ ਮੈਨੂੰ ਪਸੰਦ ਨਹੀਂ। ਮੇਰਾ ਸਭ ਤੋਂ ਅਜੀਜ਼ ਆਰਟੀਕਲ ਕਰਮ ਥਿਊਰੀ ਹੀ ਨਹੀਂ ਰਿਹਾ ਤਾਂ ਬਾਕੀਆਂ ਨਾਲ ਮੈਨੂੰ ਐਡਾ ਲਗਾਵ ਨਹੀਂ। ਉਹ ਹੋਣ ਜਾ ਨਾ ਹੋਣ ਕੋਈ ਫਰਕ ਨਹੀਂ ਪੈਂਦਾ। ਮੇਰੇ ਆਰਟੀਕਲ ਮੇਰਾ ਜਿਸਮ ਹਨ ਮੇਰੀ ਰੂਹ ਹਨ ਪਰ ਜੇ ਉਹ ਪੂਰਨ ਹੋਣ ਤਾਂ। ਅਧੂਰੀ ਚੀਜ ਮੈਨੂੰ ਚੰਗੀ ਨਹੀਂ ਲਗਦੀ। ਇਸ ਲਈ ਇਸ ਮੰਗ ਵਿੱਚ ਮੈਂ ਵੀ ਤੁਹਾਡੇ ਨਾਲ ਖੜਾ ਹਾਂ ਕੇ ‘ਤਰਲੋਚਨ ਸਿੰਘ ਦੇ ਸਾਰੇ ਆਰਟੀਕਲ ਹਟਾ ਦਿਓ’ ਤਾਂ ਕੇ ਉਪਰ ਲਿਖੇ ਵੀਰਾਂ ਸ਼ਾਂਤ ਹੋ ਸਕਣ। ਜੇ ਵੀਰਾਂ ਨੂੰ ਮੇਰੇ ਲੇਖ ਹਟਾ ਕੇ ਖੁਸ਼ੀ ਹੁੰਦੀ ਹੈ ਤਾਂ ਮੈਂ ਆਪਣੇ ਆਪ ਨੂੰ ਖੁਸ਼ਨਸੀਬ ਸਮਝਾਂਗਾ।

ਪਾਠਕਾਂ ਨੂੰ

ਭਗਵੰਤ ਸਿੰਘ ਲਿਖਦੇ ਹਨ

ਤਰਲੋਚਨ ਸਿੰਘ ਜੀ ਨੇ, “ਮੇਰੀ ਬੇਇਜਤੀ ਕੀਤੀ ਗਈ ਹੈ”, ਦੀ ਬੜੀ ਦੁਹਾਈ ਦਿੱਤੀ ਪਰ ਇੱਕ ਵੀ ਦਲੀਲ ਨਹੀਂ ਦਿੱਤੀ ਕਿ ਉਨ੍ਹਾਂ ਦੀ ਬੇਇਜਤੀ ਕਿਸ ਤਰੀਕੇ ਨਾਲ ਕੀਤੀ ਗਈ ਹੈ?

ਹੱਦ ਹੀ ਹੈ, ਜਿਸ ਭਗਵੰਤ ਸਿੰਘ ਨੇ ਮੇਰੇ ਤੇ ਲਿਖੇ ਆਰਟੀਕਲ ‘ਪ੍ਰੋ. ਤਰਲੋਚਨ ਸਿੰਘ ਦਾ ਵਿਗਿਆਨ’ ਵਿੱਚ ਹੇਠ ਲਿਖੇ ਫਿਰਕੇ ਲਿਖੇ ਹੋਣ ਉਸ ਨੂੰ ਬੇਇਜ਼ਤੀ ਦਾ ਹੀ ਪਤਾ ਨਾ ਹੋਏ। ਕਮਾਲ ਹੈ। ਇਵੇਂ ਹੀ ਅਮਿੰਰਦਰ ਸਿੰਘ ਜੀ ਨੂੰ ਲਗਦਾ ਹੈ ਕੇ ਭਗਵੰਤ ਸਿੰਘ ਦੇ ਹੇਠ ਲਿਖੇ ਫਿਰਕੇ ਪਿਆਰ ਦੇ ਹਨ।

ਭਗਵੰਤ ਸਿੰਘ ਵਲੌਂ ਲਿਖੇ ਗਏ ਫਿਰਕੇ:

ਮੇਰਾ ਖਿਆਲ ਹੈ ਪ੍ਰੋ. ਸਾਹਿਬ ਨੂੰ ਜੇ ਸੰਤ ਜੀ ਕਹਿ ਕੇ ਮੁਖਾਤਿਬ ਹੋਇਆ ਜਾਵੇ ਤਾਂ ਜਿਆਦਾ ਠੀਕ ਹੋਵੇਗਾ ਕਿਉਂਕਿ ਇਹਨਾ ਦੇ ਗੁਣ ਅਜੋਕੇ ਸਾਧਾਂ - ਸੰਤਾਂ ਨਾਲ ਬਹੁਤ ਮੇਲ ਖਾਂਦੇ ਹਨ, ਜਿਹੜੇ ਲੋਕਾਂ ਨੂੰ ਪੜ੍ਹਾਉਂਦੇ ਜਾਂ ਸਮਝਾਉਂਦੇ ਨਹੀਂ ਸਿਰਫ ਡਰਾਉਂਦੇ ਹਨ।

ਪਾਠਕਾਂ ਦੀ ਦਰਿਸ਼ਟੀ ਗੋਚਰ ਇੱਕ ਗੱਲ ਹੋਰ ਕਰਨੀ ਚਾਹੁੰਦਾ ਹਾਂ ਕਿ ਸ੍ਰ. ਤਰਲੋਚਨ ਸਿੰਘ ਮਹਾਜਨ ਖੁਦ ਹੀ ਆਪਣੇ ਨਾਂ ਨਾਲ ਅਢੁਕਵੇਂ ਵਿਸ਼ੇਸ਼ਣ ਲਾ ਕੇ ਖੁਦ ਨੂੰ ਨਿਵਾਜਣ ਦੀ ਬੇਲੋੜੀ ਕੋਸ਼ਿਸ਼ ਕਰਦੇ ਹਨ, ਜਿਵੇਂ (ਪ੍ਰੋ: )ਤਰਲੋਚਨ ਸਿੰਘ ਮਹਾਜਨ ਪ੍ਰੋਤਰਲੋਚਨ ਸਿੰਘ (ਗੁਰਬਾਣੀ ਅਤੇ ਵਿਗਿਆਨ ਵਾਲੇ)ਅਤੇ ਤਰਲੋਚਨ ਸਿੰਘ ਮਹਾਜਨ (ਫਿਜਿਕਸ) ਵਗੈਰਾ। ਸ਼ਾਇਦ ਇਸ ਕਰਕੇ ਕਿ ਉਹ ਜਾਣਦੇ ਹਨ ਕਿ ਉਹਨਾਂ ਵਿੱਚ ਅਜਿਹਾ ਕੋਈ ਗੁਣ, ਜਾਂ ਕੁੱਝ ਚੰਗਾ ਕਰਨ ਦੀ ਸਮਰੱਥਾ ਨਹੀਂ ਕਿ ਲੋਕ ਉਹਨਾਂ ਨੂੰ ਅਜਿਹੇ ਵਿਸ਼ੇਸ਼ਣਾ ਨਾਲ ਨਿਵਾਜਣ। ਜਦੋਂ ਮੇਰੇ ਸਾਂਢੂ ਸ੍ਰ. ਗੁਰਚਰਨ ਸਿੰਘ ਨੇ ਸ੍ਰ. ਤਰਲੋਚਨ ਸਿੰਘ ਜੀ ਦੇ ਪ੍ਰੋ. ਨਾ ਹੋਣ ਬਾਰੇ ਲਿਖਿਆ ਤਾਂ ਇਹਨਾ ਨੇ ਗੁੱਸੇ ਹੁੰਦਿਆਂ ਕੁੱਝ ਇਉਂ ਗਿੱਦੜ ਭਬਕੀ ਮਾਰੀ,

ਇਹੋ ਸਲਾਹ ਮੈਂ ਤਰਲੋਚਨ ਸਿੰਘ ਜੀ ਨੂੰ ਵੀ ਦੇਣੀ ਜਰੂਰੀ ਸਮਝਦਾ ਹਾਂ ਕਿ ਜੇ ਵਿਗਿਆਨ ਜਾਂ ਗੁਰਬਾਣੀ ਬਾਰੇ ਦੂਜਿਆਂ ਨੂੰ ਪੜ੍ਹਾਉਣਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਪਹਿਲਾਂ ਖੁਦ ਪੜ੍ਹੋ, ਨਹੀਂ ਤਾਂ ਨੀਮ ਹਕੀਮ ਖਤਰਾ-ਏ ਜਾਨ ਦੇ ਕਥਨ ਮੁਤਾਬਿਕ ਲੋਕਾਂ ਦਾ ਨੁਕਸਾਨ ਹੀ ਕਰੋਗੇ। ਉਹਨਾਂ ਨੂੰ ਵਿਗਿਆਨ ਦੀ ਰੋਸ਼ਨੀ ਦਿਖਾਉਣ ਦੀ ਥਾਂ ਭੰਬਲ ਭੂਸਿਆਂ ਵਿੱਚ ਹੀ ਪਾਉਗੇ। ਤੁਹਾਡੇ ਅਤੇ ਅਖੌਤੀ ਸਾਧਾਂ ਵਿੱਚ ਉੱਕਾ ਹੀ ਕੋਈ ਫਰਕ ਨਹੀਂ ਰਹਿ ਜਾਵੇਗਾ ਕਿਉਂਕਿ ਦੋਵੇਂ ਹੀ ਲੋਕਾਂ ਨੂੰ ਭਟਕੀਂ ਪਾਉਂਦੇ ਹਨ।

ਭਗਵੰਤ ਸਿੰਘ ਦੇ ਮੇਰੇ ਖਿਲਾਫ ਲਿਖੇ ਆਰਟੀਕਲ ਵਿੱਚ ਜਿਹੜੇ ਪ੍ਰਸ਼ਨ ਉਂਨ੍ਹਾਂ ਨੂੰ ਪੁਛੇ ਗਏ, ਉਨ੍ਹਾਂ ਦਾ ਹੁਣ ਤਕ ਜਵਾਬ ਉਂਨ੍ਹਾਂ ਨੇ ਨਹੀਂ ਦਿਤਾ। ਇਨ੍ਹਾ ਨੂੰ ਜਦੋਂ ਬੀਬਾ ਜਸ ਕੌਰ ਵਲੋਂ ਪੁਛਿਆ ਗਿਆ

ਬੀਬਾ ਜੀ ਦਾ ਸਵਾਲ:

ਬੀਬੀ ਜੀ ਲਿਖਦੇ ਹਨ, “ਤੁਸੀ ਆਪ ਦਾ 4-12-09 ਦਾ ਖਤ ਖੋਲੋ, ਤੁਸੀ ਲਿਖਿਆ ਸੀ

(ਇਸ ਖਤ ਵਿੱਚ ਭਗਵੰਤ ਸਿੰਘ ਬਿੱਗ ਬੈਂਗ ਨੂੰ ਕਿਰਿਆ ਦਸ ਰਿਹਾ ਹੈ)

ਜਿਹੜੀ ਤੁਸੀਂ ਬਿੱਗ ਬੈਂਗ ਦੀ ਗੱਲ ਕੀਤੀ ਹੈ, ਮੁਆਫ਼ ਕਰਨਾ ਇਹ ਵੀ ਗਲ੍ਹਤ ਹੈ। ਜਿਹਨੂੰ ਤੁਸੀਂ ਬਿੱਗ ਬੈਂਗ ਦੀ ਪ੍ਰਤੀਕਿਰਿਆ ਦੱਸਿਆ ਹੈ ਦਰਅਸਲ ਉਹ ਪ੍ਰਤੀਕਿਰਿਆ ਨਹੀਂ, ਕਿਰਿਆ ਹੈ।

ਹੁਣ 9-12-09 ਦੀ ਚਿਠੀ ਖੋਲੋ ਜੀ ਤੁਸੀ ਲਿਖਦੇ ਹੋ

(ਇਥੇ ਭਗਵੰਤ ਸਿੰਘ ਮੁਕਰ ਰਹੇ ਹਨ, ਪੜੋ ਤਾ ਸਹੀ ਹੇਠਾਂ)

ਭਗਵੰਤ ਸਿੰਘ ਨੇ ਅੱਜ ਤੱਕ ਕਿਤੇ ਵੀ ਪਦਾਰਥ ਦੀ ਰਚਨਾ ਦੀ ਗੱਲ ਨਹੀਂ ਕੀਤੀ ਫੇਰ ਤੁਸੀਂ ਇਹ ਕਿੱਥੋਂ ਪੜ੍ਹ ਲਿਆ ਕਿ ਭਗਵੰਤ ਸਿੰਘ ਪਦਾਰਥ ਦੀ ਰਚਨਾ ਨੂੰ ਕ੍ਰਿਆ ਦਸਦੇ ਹਨ?

ਮੈਂ ਅਣਗਿਣਤ ਵਾਰ ਲਿਖ ਚੁੱਕਿਆ ਹਾਂ ਕਿ ਵਿਚਾਰ ਵਟਾਂਦਰਾ ਕਰਦੇ ਸਮੇਂ ਮਿਹਰਬਾਨੀ ਕਰਕੇ ਦਿਮਾਗ ਦੇ ਦਰਵਾਜ਼ੇ ਖੋਹਲ ਲਿਆ ਕਰੋ। ਤੁਹਾਨੂੰ ਸ਼ਾਇਦ ਮੇਰੀ ਗੱਲ ਦੀ ਸਮਝ ਨਹੀਂ ਆਉਂਦੀ। ਪਹਿਲਾਂ ਇਹ ਤਾਂ ਵੇਖਣ ਦੀ ਖੇਚਲ ਕਰ ਲੈਂਦੇ ਕਿ ਸ. ਤਰਲੋਚਨ ਸਿੰਘ ਜੀ ਨੇ ਕੀ ਲਿਖਿਆ ਸੀ। ਉਨ੍ਹਾਂ ਲਿਖਿਆ ਸੀ, “ਸ੍ਰਿਸ਼ਟੀ ਦੀ ਰਚਨਾ ਇੱਕ ਥਿਊਰੀ ਮੁਤਾਬਿਕ ਬਿਗ-ਬੈਂਗ ਤੋਂ ਹੋਈ, ਬਿਗ-ਬੈਂਗ ਇੱਕ ਕ੍ਰਿਆ ਹੈ ਤੇ ਉਸ ਦੀ ਪ੍ਰਤੀਕ੍ਰਿਆ ਹੈ ਪਦਾਰਥ ਦੀ ਰਚਨਾ। ਪਦਾਰਥ ਬਿਗ-ਬੈਂਗ ਸਮੇਂ ਤੋਂ ਹੀ ਫੈਲਨਾ ਸ਼ੁਰੂ ਹੋਇਆ ਤੇ ਹੁਣ ਤਕ ਫੈਲਦਾ ਚਲਾ ਜਾ ਰਿਹਾ ਹੈ। ਲੱਖਾਂ ਕਰੋੜਾਂ ਸਾਲਾਂ ਬਾਅਦ ਵੀ ਇਹ ਪ੍ਰਤੀਕ੍ਰਿਆ ਜਾਰੀ ਹੈ, ਇਹ ਪ੍ਰਤੀਕ੍ਰਿਆ ਕਿਸ ਕ੍ਰਿਆ ਦਾ ਰਿਜਲਟ ਹੈ? ਕੋਣ ਦਸ ਸਕਦਾ ਹੈ ਪਾਠਕਾਂ ਨੂੰ ਕੇ ਇਹ ਪ੍ਰਤੀਕ੍ਰਿਆ ਕਦ ਤਕ ਜਾਰੀ ਰਹੇਗੀ? ਔਰ ਇਸ ਪ੍ਰਤੀਕ੍ਰਿਆ ਨੂੰ ਐਡਾ ਸਮਾਂ ਕਿਉਂ ਲਗ ਰਿਹਾ ਹੈ। ਕੀ ਇਸ ਨੂੰ ਜੀਰੋ ਸਮੈਂ ਵਿੱਚ ਪੂਰੀ ਨਹੀਂ ਹੋ ਜਾਣਾ ਚਾਹੀਦੀ ਸੀ?”

ਭਗਵੰਤ ਸਿੰਘ ਦਾ ਉਤਰ

ਵਿਗਿਆਨ ਦੇ ਇਸ ਗਿਆਤਾ ਨੇ ਬਿੱਗ ਬੈਂਗ ਨੂੰ ਕਿਰਿਆ ਦੱਸਿਆ ਹੈ ਅਤੇ ਇਸ ਕਿਰਿਆ ਦੀਆਂ ਦੋ ਪ੍ਰਤੀਕਿਰਿਆਵਾਂ ਦੱਸੀਆਂ ਹਨ ਪਦਾਰਥ ਦੀ ਰਚਨਾ ਅਤੇ ਪਦਾਰਥ ਦਾ ਫੈਲਣਾ। ਜਿਹੜੀ ਪ੍ਰਤੀਕਿਰਿਆ ਲੱਖਾਂ ਕਰੋੜਾਂ ਸਾਲਾਂ ਬਾਅਦ ਵੀ ਜਾਰੀ ਹੈ ਉਹ ਇਨ੍ਹਾਂ ਨੇ ਪਦਾਰਥ ਦੇ ਫੈਲਣ ਨੂੰ ਲਿਖਿਆ ਹੈ ਨਾਂ ਕਿ ਪਦਾਰਥ ਦੀ ਰਚਨਾ ਨੂੰ।

ਸੋ ਬਹੁਤ ਹੀ ਜਿਆਦਾ ਅਕਲਮੰਦ ਬੀਬੀ ਜਸ ਕੌਰ ਜੀ ਜਿਹੜੀ ਮੈਂ ਟਿੱਪਣੀ ਕੀਤੀ ਹੈ ਜਾਹਰ ਹੈ ਉਹ ਪਦਾਰਥ ਦੇ ਫੈਲਣ ਬਾਰੇ ਹੈ।

ਭਗਵੰਤ ਸਿੰਘ ਪਦਾਰਥ ਦੇ ਫੈਲਣ ਨੂੰ ਕ੍ਰਿਆ/ਪ੍ਰਤੀਕ੍ਰਿਆ ਮੰਨ ਰਹੇ ਹਨ ਪਰ ਉਹ ਇਹ ਜਵਾਬ ਨਹੀਂ ਦੇ ਸਕੇ

ਜੇ ਇਹ ਕ੍ਰਿਆ ਹੈ ਤਾਂ ਇਸ ਕ੍ਰਿਆ ਨੂੰ ਕਿੰਨਾ ਸਮਾਂ ਲਗੇਗਾ ਤੇ ਇਸ ਦੀ ਪ੍ਰਤੀਕ੍ਰਿਆ ਕੀ ਹੋਵੇਗੀ?

ਜੇ ਇਹ ਪ੍ਰਤੀਕ੍ਰਿਆ ਹੈ ਤਾਂ ਫਿਰ ਇਸ ਨੂੰ ਕਿੰਨਾ ਸਮਾਂ ਲਗੇਗਾ ਤੇ ਇਸ ਦੀ ਕ੍ਰਿਆ ਕੀ ਸੀ।

ਜਵਾਬ ਇਹ ਆਪੂੰ ਨਹੀਂ ਦੇ ਸਕੇ ਤੇ ਮੈਨੂੰ ਦਸਦੇ ਹਨ ਕੇ ਤਰਲੋਚਨ ਨੂੰ ਨਿਊਟਨ ਲਾਆ ਦੀ ਕ੍ਰਿਆ ਪ੍ਰਤੀਕ੍ਰਿਆ ਬਾਰੇ ਨਹੀਂ ਪਤਾ।

ਅਜੇ ਤਕ ਪਾਠਕਾ ਸਾਹਮਣੇ ਭਗਵੰਤ ਸਿੰਘ ਨੇ ਧਰਤੀ ਦੇ ਚੁੰਬਕੀ ਖੇਤਰ ਦਾ ਰਾਜ ਨਹੀਂ ਖੋਲਿਆ ਤੇ ਮੈਂਨੂੰ ਲਿਖ ਰਹੇ ਸਨ ਕੇ ਤਰਲੋਚਨ ਸਿੰਘ ਨੂੰ ਧਰੁਵਾਂ ਦਾ ਹੀ ਨਹੀਂ ਪਤਾ

ਮੈਂ ਉਨ੍ਹਾਂ ਦੇ ਅਜਿਹੇ ਵਖਿਆਨਾਂ ਦਾ ਖੰਡਣ ਕੀਤਾ ਸੀ, ਕਰਦਾ ਹਾਂ ਅਤੇ ਕਰਦਾ ਰਹਾਂਗਾ। ਅਤੇ ਇਹ ਵੀ ਲਿਖਦਾ ਰਹਾਂਗਾ ਕਿ ਧਰਤੀ ਦੇ ਚੁੰਬਕੀ ਧਰੁਵਾਂ ਦੀ ਦਿਸ਼ਾ ਪਰਵਰਤਨ ਦਾ ਇਸ ਦੀ ਆਪਣੇ ਧੁਰੇ ਦੁਆਲੇ ਗਤੀ ਦੀ ਦਿਸ਼ਾ ਦੇ ਬਦਲਣ ਨਾਲ ਉੱਕਾ ਹੀ ਕੋਈ ਸਬੰਧ ਨਹੀਂ ਹੈ। ਜੇ ਇਹ ਅੱਜ ਕਲਾਕਵਾਈਸ ਘੁੰਮਦੀ ਹੈ ਤਾਂ ਚੁੰਬਕੀ ਧਰੁਵਾਂ ਦੇ ਦਿਸ਼ਾ ਪਰਵਰਤਨ ਤੋਂ ਬਾਅਦ ਵੀ ਕਲਾਕਵਾਈਸ ਹੀ ਘੁੰਮੇਂਗੀ।

ਅਜੇ ਤਕ ਭਗਵੰਤ ਸਿੰਘ ਨੇ ਜਸ ਕੌਰ ਦੇ ਹੇਠ ਲਿਖੇ ਸਵਾਲ ਦਾ ਕੋਈ ਜਵਾਬ ਨਹੀਂ ਦਿਤਾ

ਤਾਂ ਭਗਵੰਤ ਸਿੰਘ ਜੀ ਮੈਂ ਇੱਕ ਕਿਤਾਬ ਦਸਾਂ +2 ਲੈਵਲ ਦੀ ਹੈ, ਉਸ ਨੂੰ ਪੜ ਕੇ ਮੈਨੂੰ ਅਗਲੇ ਖਤ ਵਿੱਚ ਦਸਣਾ ਕੇ ਮੈਗਨਿਟ ਦਾ ਚੁੰਬਕੀ ਖੇਤਰ ਦਾ ਔਰਜੀਨੇਸ਼ਨ ਕੀ ਹੈ? ਫਿਰ ਮੈ ਤੁਹਾਨੂੰ ਵਿਗਿਆਨ ਪੜਾਂਵਾਂਗੀ ਕੇ ਤਰਲੋਚਨ ਸਿੰਘ ਦੇ ਲੇਖ ਵਿੱਚ ਉਪਰ ਲਿਖੇ ਦਾ ਕੀ ਭਾਵ ਸੀ।

ਅਜੇ ਤਕ ਭਗਵੰਤ ਸਿੰਘ ਨੇ ਨਹੀਂ ਦਸਿਆ ਕੇ ਸੰਸਾਰਿਕ ਗੁਰੂ ਤੇ ਅਧਆਤਿਮਕ ਗੁਰੂ ਵਿੱਚ ਕੀ ਫਰਕ ਹੈ।

ਭਗਵੰਤ ਸਿੰਘ ਲਿਖਦੇ ਹਨ

ਤੁਸੀਂ ਇੱਕ ਹੋਰ ਬੜਾ ਮਜ਼ੇਦਾਰ ਸਵਾਲ ਕੀਤਾ ਹੈ, “ਵਿਸਫ਼ੋਟ ਲਈ ਗਰੈਵਟੀ ਆਦਿ ਵਿਗਿਆਨਕ ਤਾਕਤਾਂ ਕਿੱਥੋਂ ਆਈਆਂ?” ਵਿਗਿਆਨ ਦੇ ਗਿਆਤਾ, ਗਰੈਵਟੀ ‘ਵਿਗਿਆਨਕ ਤਾਕਤ’ ਨਹੀਂ ਕੁਦਰਤੀ ਤਾਕਤ ਹੈ!

ੳਪਰ ਲਿਖੇ ਦੇ ਸਬੰਧ ਵਿੱਚ ਜਸ ਕੌਰ ਨੇ ਤੁਹਾਨੂੰ ਹੇਠ ਲਿਖਿਆ ਪੁਛਿਆ ਸੀ ਪਰ ਤੁਸਾਂ ਕੋਈ ਉਤਰ ਨਾ ਦਿਤਾ

ਤਾਂ ਨਾਸਾ ਵਿਗਿਆਨੀ ਜੀ ਦਸਿਓ ਖਾਂ ਸਾਨੂੰ ਕੇ ਕੁਦਰਤੀ ਤਾਕਤ ਕਿਹੜੀ ਤਾਕਤ ਹੁੰਦੀ ਹੈ। ਸਾਇੰਸ ਦੀ ਕਿਸੇ ਵੀ ਕਾਪੀ ਕਿਤਾਬ ਵਿੱਚ ਮੈਂ ਇਹ ਤਾਕਤ ਬਾਰੇ ਨਹੀਂ ਪੜਿਆ। ਤੁਹਾਡੇ ਮੂੰਹੋਂ ਇਹੋ ਜਿਹਾ ਉਤਰ ਸੋਭਾ ਨਹੀਂ ਦਿੰਦਾ। ਹੁਣ ਤਾਂ ਤੁਸੀ ਵੀ ਅਣਵਿਗਿਆਨਿਕ ਹੋ ਗਏ ਹੋ ਕੁਦਰਤੀ ਤਾਕਤ ਦਾ ਨਾਮ ਲੈ ਕੇ। ਮੁਆਫ ਕਰਨਾ ਆਪਣਾ ਇਹ ਉਤਰ ਬਦਲ ਦਿਓ ਨਹੀਂ ਤਾਂ ਲੋਗ ਕਿਆ ਕਹੇਂਗੇ?

ਜਭਗਵੰਤ ਸਿੰਘ ਜੀ ਤੁਸੀਂ ਲਿਖਿਆ ਸੀ ਕੇ ਵਿਗਿਆਕਿ ਨਿਊਟ੍ਰਾਨ ਸਟਾਰ ਤੇ ਲਾਈਫ ਬਾਰੇ ਕਲਪਨਾ ਵੀ ਨਹੀਂ ਕਰ ਸਕਦੇ। ਔਰ ਆਪਣੇ ਆਪ ਨੂੰ ਸਹੀ ਹੋਣ ਦਾ ਚੈਂਲਜ਼ ਕਰ ਰਹੇ ਸੀ ਪਰ ਤੁਸੀਂ ਮੇਰੀ ਵਿਦਿਆਰਥਣ ਜਸ ਕੌਰ ਦਾ ਹੀ ਚੈਂਲਜ਼ ਨਾ ਕਬੂਲ ਕਰ ਸਕੇ

Freeman Dyson and Frank Dark have proposed an even more bizarre form of Life, based on the nuclear force on the neutron star.

ਅੰਤ ਵਿਚ: ਨਿਰਕਰਸ਼

ਕੋਈ ਵੀ ਪੂਰਨ ਨਹੀਂ ਹੈ, ਨਾ ਮੈਂ, ਨਾ ਤੁਸੀਂ ਨਾ ਕੋਈ ਡਾਕਟਰ. ਨਾ ਕੋਈ ਜਹਾਜ ਚਲਾਉਣ ਵਾਲਾ ਜਾਂ ਰੇੜਾ ਚਲਾਉਣ ਵਾਲਾ। ਪ੍ਰਭੂ ਅਸੀਮ ਹੈ ਇਸ ਲਈ ਉਸ ਦਾ ਗਿਆਨ ਵੀ ਅਸੀਮ ਹੈ। ਉਸ ਦਾ ਗਿਆਨ ਸੂਰਜ ਤੋਂ ਨਿਕਲ ਰਹੇ ਲਟ ਲਟ ਕਰਦੇ ਪ੍ਰਕਾਸ਼ ਵਾਂਗੂੰ ਹੈ ਅਸੀਂ ਉਸ ਪ੍ਰਕਾਸ਼ ਨੂੰ ਮੋਮਬਤੀ ਜਾਂ ਦੀਵੇ ਦੀ ਰੋਸ਼ਨੀ ਨਾਲ ਵੇਖਣ ਦੀ ਕੋਸ਼ਿਸ਼ ਕਰਦੇ ਹਾਂ ਤੇ ਕਰਦੇ ਰਹਾਂਗੇ। ਚੀਕਾਂ ਮਾਰਦੇ ਰਹਾਂਗੇ, ਇੱਕ ਦੂਜੇ ਨਾਲ ਗਾਲੀ ਗਲੋਚ ਹੁੰਦੇ ਰਹਾਂਗੇ। ਤੁਸੀਂ ਮੇਰੀ ਕਰਮ ਥਿਊਰੀ ਨੂੰ ਫੇਲ ਕਰੋਗੇ ਮੈਂ ਇਸ ਨੂੰ ਬਚਾਣ ਦੀ ਕੋਸ਼ਿਸ਼ ਕਰਦਾ ਰਹਾਂਗਾ। ਇਹ ਇੱਕ ਖੇਡ ਹੈ, ਇਹ ਪਹਿਲਾਂ ਵੀ ਖੇਡੀ ਜਾਂਦੀ ਰਹੀ ਹੈ ਤੇ ਅਗੋਂ ਵੀ ਖੇਡੀ ਜਾਂਦੀ ਰਹੇਗੀ। ਇਨ੍ਹਾਂ ਖੇਡਾਂ ਵਿੱਚ ਵੀ ਉਹ ਉਪਰ ਵਾਲਾ ਅਨੰਦਿਤ ਹੁੰਦਾ ਹੈ, ਹੱਸਦਾ ਹੈ, ਖਿਲਖਿਲਾਂਉਂਦਾ ਹੈ, ਕਿਲਕਾਰੀਆਂ ਮਾਰਦਾ ਹੈ। ਇਨ੍ਹਾਂ ਖੇਡਾਂ ਵਿੱਚ ਵੀ ਇੱਕ ਰਸ ਹੈ। ਇਸੇ ਰਸ ਵਿੱਚ ਅਸੀਂ ਜਿਉ ਰਹੇ ਹਾਂ। ਭਗਵੰਤ ਸਿੰਘ ਗੁਰਚਰਨ ਸਿੰਘ ਨੂੰ ਤਰਲੋਚਨ ਨੂੰ ਗਲਤ ਕਰਨ ਵਾਲਾ ਵਿਗਿਆਨ ਸਮਝਾਉਂਦੇ ਹਨ ਤੇ ਉਹ ਖੁਸ਼ ਹੁੰਦਾ ਹੈ, ਲਿਖਦਾ ਹੈ ਤੇ ਇਸ ਤਰ੍ਹਾਂ ਖੇਡ ਤਮਾਸ਼ਾ ਚਲਦਾ ਹੈ ਤੇ ਚਲਦਾ ਰਹੇਗਾ। ਸਰਦਾਰ ਮੱਖਣ ਸਿੰਘ ਜੀਓ ਹੁਣ ਬਹੁਤ ਹੋ ਗਿਆ ਇਸ ਖੇਡ ਤਮਾਸ਼ੇ ਦਾ ਇੱਕ ਸੀਨ ਮੇਰੇ ਲੇਖਾਂ ਨੂੰ ਹਟਾ ਕੇ ਪੂਰਾ ਕਰ ਲਿਆ ਜਾਵੇ, ਤਾਂ ਕੇ ਦੂਜੇ ਸੀਨ ਦੀ ਸ਼ੁਰੂਆਤ ਹੋ ਸਕੇ।

ਤਰਲੋਚਨ ਸਿੰਘ


(21/12/09)
ਬਲਦੇਵ ਸਿੰਘ ‘ਬੁੱਧ ਸਿੰਘ ਵਾਲਾ’ ਹਾਂਗ ਕਾਂਗ

ਸਿੱਖ ਮਾਰਗ ਨਾਲ ਜੁੜੇ ਭੈਣੋ ਅਤੇ ਭਰਾਵੋ
ਸਤਿ ਸ੍ਰੀ ਅਕਾਲ ਪ੍ਰਵਾਨ ਕਰਨੀ।


ਸ੍ਰ ਗੁਰਸ਼ਰਨ ਸਿੰਘ ‘ਕਸੇਲ’
ਸ੍ਰ ਹਰਿੰਦਰ ਸਿੰਘ ‘ਬਰਾੜ’
ਸ੍ਰ ਚਰਨਜੀਤ ਸਿੰਘ ‘ਬਰੈਂਪਟਨ’

ਇੱਥੇ ਗੁਰਬਾਣੀ ਦੀ ਵਿਚਾਰ ਚੱਲ ਰਹੀ ਹੈ ਤੇ ਕਾਫੀ ਸਮੇ ਤੋ ਚਲਦੀ ਆ ਰਹੀ ਹੈ। ਗੁਰਬਾਣੀ ਬਾਰੇ ਕੋਈ ਵੀ ਆਦਮੀ ਦੱਸ ਸਕਦਾ ਹੈ ਇਸ ਵਿੱਚ ਕਿਸੇ ਰੈਕ, ਟ੍ਰੇਡ ਜਾਂ ਕੌਮ ਦਾ ਕੋਈ ਮਤਲਬ ਨਹੀ। ਜੇ ਰੈਕ, ਟ੍ਰੇਡ ਜਾਂ ਕੌਮ ਦਾ ਮਤਲਬ ਹੁੰਦਾ ਤਾਂ ਗੁਰੂ ਗ੍ਰੰਥ ਸਹਿਬ ਵਿੱਚ ਭਗਤ ਕਬੀਰ ਜੀ ਦੀ ਬਾਣੀ ਜਾਂ ਮੁਸਲਮਾਂਨ ਬਾਬਾ ਫਰੀਦ ਜੀ ਦੀ ਬਾਣੀ ਨਹੀ ਸੀ ਹੋਣੀ ਸਿਰਫ ਜੱਟਾਂ ਦੀ ਬਾਣੀ ਹੀ ਹੋਣੀ ਸੀ ਮੈਨੂੰ ਕਿਸੇ ਵੀ ਕੰਮ ਨਾਲ ਨਫਰਤ ਨਹੀ ਚਾਹੇ ਉਹ ਰੈਟਸਟੋਰੈਂਟ ਵਿੱਚ ਭਾਂਡੇ ਸਾਫ ਕਰਦਾ ਹੋਵੇ ਹੋਵੇ ਜਾਂ ਡਰਾਈਵਰ ਹੋਵੇ ਕਿਉਕਿ ਬਾਣੀ ਦਾ ਗਿਆਨ ਟਰੱਕ ਡਰਾਈਵਰ ਜਾਂ ਭਾਂਡੇ ਸਾਫ ਕਰਨ ਵਾਲੇ ਨੂੰ ਗੁਰਦਵਾਰਾ ਸਹਿਬ ਦੇ ਗ੍ਰਂਥੀ ਨਾਲੋ ਵੀ ਜਿਆਦਾ ਹੋ ਸਕਦਾ ਹੈ। ਗੁਰਬਾਣੀ ਦੀ ਵਿਚਾਰ ਕਰਨ ਸਮੇ ਕਿਸੇ ਦਾ ਵੀ ਕੰਮ (ਟ੍ਰੇਡ) ਦੇਖਣ ਦਾ ਜਾਂ ਪੁੱਛਣ ਦਾ ਸਵਾਲ ਹੀ ਪੈਦਾ ਨਹੀ ਹੁੰਦਾ ਕੰਮ ਤਾਂ ਕੰਮ ਹੈ ਤੇ ਕੰਮ ਕੋਈ ਵੀ ਹੋ ਸਕਦਾ ਹੈ ਮੈ ਤੁਹਾਡੇ ਨਾਲ 100% ਸਹਿਮਤ ਹਾਂ। ਕਿਉਕਿ ਕ੍ਰਿਤ ਕਰਨੀ ਵੰਡ ਛਕਣਾਂ ਤਾ ਆਪਣਾਂ ਫਰਜ਼ ਹੈ। ਤੇ ਕਿਰਤ ਕੋਈ ਵੀ ਹੋ ਸਕਦੀ ਹੈ। ਪਰ ਕੋਈ ਇੱਕ ਸਾਲ ਜਾਂ ਇਸ ਤੋ ਵੱਧ ਸਮਾਂ ਹੋ ਗਿਆ ਹੋਣਾਂ ਸ੍ਰ ਗੁਰਚਰਨ ਸਿੰਘ ‘ਬਰਾੜ’ ਨੂੰ ਸ੍ਰ ਤ੍ਰਲੋਚਨ ਸਿੰਘ ਮਹਾਜਨ ਤੋ ਡਿਗਰੀਆਂ ਪੁਛਦੇ ਨੂੰ ਤੁਹਾਡੇ ਵਿੱਚੋ ਕਿਸੇ ਨੇ ਸ੍ਰ ਗੁਰਚਰਨ ਸਿੰਘ ‘ਬਰਾੜ’ ਨੂੰ ਨਹੀ ਪੁੱਛਿਆ ਕਿ ਚਾਹੇ ਸ੍ਰ ਤ੍ਰਲੋਚਨ ਸਿੰਘ ‘ਮਹਾਜਨ’ ਚਾਹੇ ਪ੍ਰਫੈਸਰ, ਲੈਕਚਰਾਰ ਹੈ ਜਾਂ ਚਪੜਾਸੀ ਹਨ ਤੁਸੀ ਕੀ ਲੈਣਾਂ ਗੱਲ ਗੁਰਬਾਣੀ ਦੀ ਕਰੋ! ਹੁਣ ਜੇ ਮੈ ਟਰੱਕ ਡਰਾਈਵਰ ਲਿਖ ਦਿੱਤਾ ਤਾਂ ਸਾਰਿਆਂ ਨੂੰ ਬੜਾ ਦਰਦ ਹੋਇਆ। ਇਸ ਦਰਦ ਵਾਸਤੇ ਮੁਆਫੀ ਚਾਹੁੰਦਾ ਹਾਂ। ਪਰ ਅੱਗੇ ਤੋ ਗੱਲ ਗੁਰਬਾਣੀ ਦੀ ਕੀਤੀ ਜਾਵੇ ਨਾਂ ਕਿ ਉਸਦੇ ਰੈਕ, ਟ੍ਰੇਡ ਜਾਂ ਜਾਤ ਦੀ।
ਅਨਿਕ ਜਤਨ ਕਰੁ ਕਾਲੁ ਸੰਤਾਏ।। ਮਰਣੁ ਲਿਖਾਇ ਮੰਡਲ ਮਹਿ ਆਏ।। ਇਹ ਗੁਰੂ ਗ੍ਰੰਥ ਸਹਿਬ ਪੰਨਾ 685 ਤੇ ਰਾਗ ਧਨਾਸਰੀ ਵਿੱਚ ਦਰਜ ਹੈ ਮੇਰੇ ਕੋਲੋ ਛੇਤੀ ਵਿੱਚ ਭਾਈ ਗੁਰਦਾਸ ਲਿਖਿਆ ਗਿਆ ਸੀ ਗਲਤੀ ਕੱਢਣ ਵਾਸਤੇ ਮਿਹਰਬਾਨੀ। ਤੁਸੀ ਪਹਿਲਾਂ ਪੁੱਛਿਆ ਸੀ ਪਰ ਉਸ ਵਕਤ ਮੇਰੇ ਤੇ ਬਹੁੱਤ ਵਖਤ ਪਿਆ ਸੀ ਤੇ ਉਸ ਤੋਂ ਬਾਅਦ ਮਈ ਤੋ ਲੈਕੇ ਹੁਣ ਤੱਕ ਮੈਂ ਸਿੱਖ ਮਾਰਗ ਦੇਖਿਆ ਹੀ ਨਹੀਂ। ਮੇਰੇ ਤੇ ਨਾਂ ਖਤਮ ਹੋਣ ਵਾਲਾ ਵਖਤ ਪਿਆ ਹੈ ਪ੍ਰਮਾਤਮਾਂ ਮੈਨੂੰ ਹੌਸਲਾ ਦੇਵੇ-
‘ਏਹਿ ਭਿ ਦਾਤਿ ਤੇਰੀ ਦਾਤਾਰ’
ਖਿਮਾਂ ਦਾ ਜਾਚਕ
ਬਲਦੇਵ ਸਿੰਘ ‘ਬੁੱਧ ਸਿੰਘ ਵਾਲਾ’ ਹਾਂਗ ਕਾਂਗ।


(20/12/09)
ਜਗਤਾਰ ਸਿੰਘ ਜਾਚਕ, ਨਿਊਯਾਰਕ

ਬਰਨਾਲਾ ਜੀ ਦੀ ਪੇਸ਼ੀ ਝੰਡੇ-ਬੁੰਗੇ ਦੇ ਬਰਾਂਡੇ ਵਿੱਚ ਖੁੱਲੇ ਦੀਵਾਨ ਵਿਖੇ ਹੋਈ ਸੀ, ਕਿਸੇ ਬੰਦ ਕਮਰੇ ਵਿੱਚ ਨਹੀ।
ਜਦੋਂ ਪਿਛਲੇ ਦਿਨੀਂ 5 ਦਸੰਬਰ ਨੂੰ ਸਤਿਕਾਰਯੋਗ ਪ੍ਰੋ: ਦਰਸ਼ਨ ਸਿੰਘ ਖ਼ਾਲਸਾ ਜੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਪੁਰਾਤਨ ਖ਼ਾਲਸਈ ਮਰਯਾਦਾ ਬਹਾਲ ਕਰਾਉਣ ਦੇ ਨਜ਼ਰੀਏ ਤੋਂ ਤਖ਼ਤ ਸਾਹਿਬਾਨ ਦੇ ਮਜੂਦਾ ਸੇਵਾਦਾਰਾਂ ਦੇ ਸਾਹਮਣੇ ਇੱਕ ਦਫ਼ਤਰ ਵਿੱਚ ਪੇਸ਼ ਹੋਣ ਤੋਂ ਇਨਕਾਰ ਕਰ ਦਿੱਤਾ ਅਤੇ ਉਹ ਆਪਣਾ ਸਪਸ਼ਟੀਕਰਨ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਇੱਕ ਗ੍ਰੰਥੀ ਸਿੰਘ ਨੂੰ ਸਉਂਪ ਕੇ ਵਾਪਸ ਆ ਗਏ ਤਾਂ ਦਸਮ ਗ੍ਰੰਥ ਦੇ ਉਪਾਸ਼ਕ ਕਥਿਤ ਜਥੇਦਾਰਾਂ ਨੇ ਝੂਠ ਦਾ ਸਹਾਰਾ ਲੈਂਦਿਆਂ ਜਿਥੇ ਉਨ੍ਹਾਂ ਨੂੰ ਤਨਖ਼ਾਹੀਆ ਘੋਸ਼ਿਤ ਕਰ ਦਿਤਾ, ਓਥੇ ਆਪਣੀ ਲਾਂਬਾ-ਜੁੰਡਲੀ ਦੁਆਰਾ ਇਹ ਕੂੜ ਪ੍ਰਚਾਰ ਵੀ ਸ਼ੁਰੂ ਕਰ ਦਿੱਤਾ ਕਿ ਪ੍ਰੋਫੈਸਰ ਨੇ ਵੀ ਤਾਂ ਆਪਣੀ ਜਥੇਦਾਰੀ ਵੇਲੇ ਕੇਂਦਰੀ ਮੰਤਰੀ ਬੂਟਾ ਸਿੰਘ ਤੇ ਸੁਰਜੀਤ ਸਿੰਘ ਬਰਨਾਲਾ ਨੂੰ ਇੱਕ ਕਮਰੇ ਵਿੱਚ ਆਪਣੇ ਸਾਹਮਣੇ ਹੀ ਪੇਸ਼ ਕੀਤਾ ਸੀ, ਹੁਣ ਉਹ ਇਸ ਤੱਥ ਤੋਂ ਮਨੁਕਰ ਕਿਵੇਂ ਹੋ ਰਿਹਾ ਹੈ? ਮੁੱਖ ਸੇਦਾਦਾਰ ਗਿਆਨੀ ਗੁਰਬਚਨ ਸਿੰਘ ਜੀ ਹੁਰਾਂ ਨੇ ਤਾਂ ਬੜਾ ਹੀ ਹਾਸੋਹੀਣਾ ਸੁਆਲ ਕਰਦਿਆਂ ਇਹ ਪੁੱਛਿਆ ਹੈ ਕਿ ਪ੍ਰੋਫੈਸਰ ਦੱਸੇ ਕਿ ਉਹ ਥੰਮ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਸੀ, ਜਿਸ ਨਾਲ ਬਰਨਾਲਾ ਜੀ ਨੂੰ ਬੰਨ੍ਹਿਆ ਗਿਆ ਸੀ?
ਦਸਮ ਗ੍ਰੰਥ ਜੁੰਡਲੀ ਦੇ ਮੁਖੀ ਗੁਰਚਰਨਜੀਤ ਸਿੰਘ ਲਾਂਬਾ ਨੇ ਜਿਵੇਂ ਜੱਸ ਟੀ. ਵੀ. ਨਿਊਯਾਰਕ ਤੋਂ ਪ੍ਰੋ: ਦਰਸ਼ਨ ਸਿੰਘ ਦੀ ਰੀਕਾਰਡਿੰਗ ਨੂੰ ਕੱਟ-ਵੱਡ ਕੇ ਪੇਸ਼ ਕੀਤਾ ਅਤੇ ਭੋਲੀ-ਭਾਲੀ ਸਿੱਖ ਸੰਗਤ ਨੂੰ ਪ੍ਰੋ: ਜੀ ਵਿੁਰਧ ਭੜਕਾਇਆ ਗਿਆ ਸੀ। ਤਿਵੇਂ ਹੀ ਹੁਣ ਇਸ ਜੁੰਡਲੀ ਵਲੋਂ ਬਰਨਾਲਾ ਜੀ ਦੀ ਪੇਸ਼ੀ ਵੇਲੇ ਦੀ ਇੱਕ ਫੋਟੋ ਨੂੰ ਕੱਟ-ਵੱਡ ਕੇ ਮੀਡੀਏ ਵਿੱਚ ਪ੍ਰਚਾਰਿਆ ਜਾ ਰਿਹਾ ਹੈ ਕਿ ਦੇਖੋ! ਬਰਨਾਲਾ ਵੀ ਤਾਂ ਪ੍ਰੋ: ਸਾਹਿਬ ਅਤੇ ਉਨ੍ਹਾਂ ਦੇ ਸਾਥੀ ਜਥੇਦਾਰਾਂ ਸਾਹਮਣੇ ਇੱਕ ਕਮਰੇ ਵਿੱਚ ਪੇਸ਼ ਹੋਇਆ ਸੀ, ਜੋ ਸੌ ਫੀਸਦੀ ਝੂਠ ਹੈ। ਇਸ ਫੋਟੋ ਵਿੱਚ ਮੇਰੀ (ਜਾਚਕ) ਤਸਵੀਰ ਵੀ ਹੈ, ਕਿਉਂਕਿ ਦਾਸ ਉਸ ਵੇਲੇ ਸ੍ਰੀ ਦਰਬਾਰ ਸਾਹਿਬ ਜੀ ਵਿਖੇ ਗ੍ਰੰਥੀ ਦੀ ਸੇਵਾ ਨਿਭਾ ਰਿਹਾ ਸੀ ਤੇ 5 ਦਸੰਬਰ 1988 ਨੂੰ ਪੇਸ਼ੀ ਵੇਲੇ ਸੰਗਤੀ ਰੂਪ ਵਿੱਚ ਓਥੇ ਹਾਜ਼ਰ ਸੀ। ਇਸ ਲਈ ਚਸ਼ਮਦੀਦ ਗਵਾਹ ਹੋਣ ਨਾਤੇ ਮੈਂ ਸਪਸ਼ਟ ਕਰਨਾ ਚਹੁੰਦਾ ਹਾਂ ਕਿ ਬਰਨਾਲਾ ਜੀ ਦੀ ਪੇਸ਼ੀ ਕਿਸੇ ਬੰਦ ਕਮਰੇ ਵਿੱਚ ਨਹੀ, ਸਗੋਂ ਝੰਡੇ-ਬੁੰਗੇ ਵਾਲੇ ਬਰਾਂਡੇ ਵਿੱਚ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਅਤੇ ਸੈਂਕੜੇ ਸਿੱਖ ਸੰਗਤਾਂ ਦੀ ਹਾਜ਼ਰੀ ਵਿੱਚ ਹੋਈ ਸੀ। ਕਿਉਂਕਿ, ਜੂਨ 1984 ਵਿੱਚ ਭਾਰਤੀ ਫੌਜ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਨੂੰ ਢਾਹ ਢੇਰੀ ਕੀਤਾ ਸੀ, ਜਿਸ ਕਰਕੇ ਸੰਨ 1997 ਤੱਕ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਨਿਤਨੇਮ ਦੀ ਧਾਰਮਿਕ ਮਰਯਾਦਾ, ਦੀਵਾਨ ਤੇ ਹਰ ਪ੍ਰਕਾਰ ਦੀ ਕੌਮੀ ਕਾਰਵਾਈ ਮਜ਼ਬੂਰੀ ਵੱਸ ਝੰਡੇ-ਬੁੰਗੇ ਹੀ ਹੁੰਦੀ ਰਹੀ। ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਕਮਰੇ ਵਿੱਚ ਹੁੰਦਾ ਸੀ ਅਤੇ ਦੀਵਾਨ ਬਹਾਰ ਬਰਾਂਡੇ ਵਿੱਚ ਲਗਦਾ ਸੀ। ਕਿਉਂਕਿ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਦੁਬਾਰਾ ਤਿਆਰ ਕੀਤੀ ਜਾ ਰਹੀ ਸੀ। ਇਹ ਓਹੀ ਅਸਥਾਨ ਹੈ, ਜਿਥੇ ਪੀਰੀ ਮੀਰੀ ਦੇ ਪ੍ਰਤੀਕ ਦੋ ਵੱਡੇ ਨਿਸ਼ਾਨ ਸਾਹਿਬ ਝੂਲ ਰਹੇ ਹਨ ਅਤੇ ਬਰਾਂਡੇ ਵਿੱਚ ਜਿਥੇ ਸ੍ਰੀ ਦਰਬਾਰ ਸਾਹਿਬ ਜੀ ਦਾ ਮੁਖਵਾਕ ਲਿਖਿਆ ਹੁੰਦਾ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਦੂਰ ਝੰਡੇ ਬੁੰਗੇ ਵਾਲੀ ਮੁਖ ਡਿਓਢੀ ਤੋਂ ਬਾਹਰਵਾਰ ਤਖ਼ਤ ਸਾਹਿਬ ਦੇ ਦਫਤਰ ਵਜੋਂ ਬਣਾਏ ਗਏ ਬੰਦ ਕਮਰੇ ਦੀ ਪੇਸ਼ੀ ਤਾਂ ਕੁੱਝ ਸਾਲਾਂ ਤੋਂ ਹੀ ਸ਼ੁਰੂ ਹੋਈ ਹੈ, ਜੋ ਇੱਕ ਹੋਰ ਗਲਤ ਰਵਾਇਤ ਹੈ। ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਭਾਰਤ ਦੇ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਨੇ ਸ੍ਰੀ ਅਕਾਲਤਖ਼ਤ ਸਾਹਿਬ `ਤੇ ਪੇਸ਼ ਹੁੰਦਿਆਂ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਸਿੱਖ ਸੰਗਤਾਂ ਦੇ ਖੁੱਲੇ ਦੀਵਾਨ ਵਿੱਖੇ ਝੰਡੇ-ਬੁੰਗੇ ਦੇ ਬਰਾਂਡੇ ਵਿੱਚ ਖੜੇ ਹੋ ਕੇ ਆਪਣਾ ਸਪਸ਼ਟੀਕਰਨ ਦਿੱਤਾ ਸੀ ਅਤੇ ਕੇਂਦਰੀ ਮੰਤ੍ਰੀ ਸ੍ਰ: ਬੂਟਾ ਸਿੰਘ ਵੀ ਓਥੇ ਹੀ ਸਿੱਖ ਸੰਗਤਾਂ ਦੀ ਹਾਜ਼ਰੀ ਵਿੱਚ ਪੇਸ਼ ਹੋਇਆ ਤੇ ਤਨਖਾਹ ਲਗਵਾਈ ਸੀ। ਗਿਆਨੀ ਜੈਲ ਸਿੰਘ ਜੀ ਤਾਂ ਚੱਲ ਵੱਸੇ ਹਨ, ਪਰ ਸ੍ਰ: ਬੂਟਾ ਸਿੰਘ ਤੇ ਸੁਰਜੀਤ ਸਿੰਘ ਬਰਨਾਲਾ ਅਜੇ ਸਰੀਰਕ ਤੌਰ ਤੇ ਜਿਊਂਦੇ ਹਨ, ਉਨ੍ਹਾਂ ਤੋਂ ਇਸ ਸਚਾਈ ਬਾਰੇ ਜਾਣਿਆ ਜਾ ਸਕਦਾ ਹੈ। ਲੋੜ ਹੈ ਇਸ ਪੁਰਾਤਨ ਪੰਥਕ ਰਵਾਇਤ ਨੂੰ ਮੁੜ ਸੁਰਜੀਤ ਕੀਤਾ ਜਾ ਸਕੇ।

ਪੰਥਕ ਹਿਤੂ: ਜਗਤਾਰ ਸਿੰਘ ਜਾਚਕ, ਨਿਊਯਾਰਕ।


(20/12/09)
ਗੁਰਿੰਦਰ ਸਿੰਘ ਕੋਟਕਪੂਰਾ

ਵੀਰ ਮੱਖਣ ਸਿੰਘ ਜੀਓ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ


ਵੀਰਜੀ, ਬਿਨਾਂ ਸ਼ੱਕ ‘ਰੋਜ਼ਾਨਾ ਸਪੋਕਸਮੈਨ’ ਨੇ ਥੌੜ੍ਹੇ ਜਿਹੇ ਸਮੇਂ ਵਿੱਚ ਪੰਜਾਬੀ ਪੱਤਰਕਾਰੀ ਦੇ ਖੇਤਰ ਵਿੱਚ ਇਨਕਲਾਬੀ ਮੀਲ ਪੱਥਰ ਗੱਡੇ ਹਨ ਅਤੇ ਪਾਖੰਡੀ ਡੇਰੇਦਾਰਾਂ ਨੂੰ ਭਾਜੜਾਂ ਪਾਉਣ, ਪੰਥਕ ਮੁਖੋਟਾ ਪਾ ਕੇ ਸਿੱਖ ਸਿਧਾਂਤਾਂ ਦਾ ਘਾਣ ਕਰਨ ਅਤੇ ਕੌਮ ਦਾ ਸਰਮਾਇਆ ਆਪਣੇ ਨਿਜੀ ਹਿੱਤਾਂ ਲਈ ਵਰਤਣ ਵਾਲਿਆਂ ਨੂੰ ਚੋਰਾਹੇ ਵਿੱਚ ਲਿਆ ਕੇ ਖੜ੍ਹਾ ਕਰ ਦਿੱਤਾ ਹੈ। ਅੱਜ ਆਮ ਤੋਂ ਆਮ ਵਿਅਕਤੀ ਵੀ ਡੇਰੇਦਾਰਾਂ ਜਾਂ ਸਿੱਖ ਸਿਧਾਂਤਾਂ ਦਾ ਘਾਣ ਕਰਨ ਵਾਲੇ ਸਿਆਸਤਦਾਨਾਂ ਅਤੇ ਅਖੌਤੀ ਸਿੱਖ ਜਥੇਬੰਦੀਆਂ ਨੂੰ ਸਵਾਲ ਕਰਨ ਦਾ ਜਿਗਰਾ ਕਰਨ ਲੱਗ ਪਿਆ ਹੈ। ਚਾਹੀਦਾ ਤਾਂ ਇਹ ਸੀ ਕਿ ਸਿੱਖ ਵਿਦਵਾਨ ਤੇ ਚਿੰਤਕ ਸਪੋਕਸਮੈਨ ਦੀ ਪਿੱਠ ਥਾਪੜਦੇ ਪਰ ਅਫਸੋਸ ਉਨ੍ਹਾਂ ਵਿਚੋਂ ਕੁੱਝ ਨੇ ਉਲਟਾ ਸਪੋਕਸਮੈਨ ਦੀਆਂ ਲੱਤਾਂ ਖਿਚਣੀਆਂ ਸ਼ੁਰੂ ਕਰ ਦਿੱਤੀਆਂ।
ਵੀਰ ਜੀ ਤੁਸੀਂ ਤੱਤ ਗੁਰਮਤਿ ਪਰਿਵਾਰ ਵਲੋਂ ਪ੍ਰਕਾਸ਼ਿਤ ਕਰਵਾਉਣ ਲਈ ਭੇਜੇ ਇਸ਼ਤਿਹਾਰ ਨੂੰ ਨਾ ਛਾਪਣ ਸਬੰਧੀ ਅਸਲੀਅਤ ਜਾਣਨਾ ਚਾਹੁੰਦੇ ਹੋ। ਤੱਤ ਗੁਰਮਤਿ ਪਰਿਵਾਰ ਵਾਲੇ ਵੀਰ ਵੀ ਕੁੱਝ ਸਮਾਂ ਪਹਿਲਾਂ ਸਪੋਕਸਮੈਨ ਪਰਿਵਾਰ ਦਾ ਹੀ ਹਿੱਸਾ ਸਨ। ਇਨ੍ਹਾਂ ਨੇ ਕਿਸੇ ਨਵੀਂ ਜਥੇਬੰਦੀ ਦਾ ਗਠਨ ਕਰਕੇ ਉਸ ਦਾ ਇਸ਼ਤਿਹਾਰ ਸਪੋਕਸਮੈਨ ਅਖਬਾਰ ਵਿੱਚ ਛਪਵਾਉਣਾ ਚਾਹਿਆ। ਸਪੋਕਸਮੈਨ ਦੇ ਮੈਨੇਜਿੰਗ ਡਾਇਰੈਕਟਰ ਬੀਬੀ ਜਗਜੀਤ ਕੌਰ ਨੇ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ‘ਏਕਸ ਕੇ ਬਾਰਕ’ ਜਥੇਬੰਦੀ ਦੇ ਉਦੇਸ਼ ਵੀ ਤਾਂ ਇਹ ਹੀ ਹਨ। ਫਿਰ ਤੁਸੀਂ ਏਕਸ ਕੇ ਬਾਰਕ ਦੀ ਮਜਬੂਤੀ ਲਈ ਆਪਣਾ ਯੋਗਦਾਨ ਕਿਉਂ ਨਹੀਂ ਪਾਉਂਦੇ? ਪਰ ਤੱਤ ਗੁਰਮਤਿ ਪਰਿਵਾਰ ਵਾਲੇ ਵੀਰ ਆਪਣਾ ਇਸ਼ਤਿਹਾਰ ਪ੍ਰਕਾਸ਼ਿਤ ਕਰਾਉਣ ਲਈ ਬਜਿਦ ਸਨ। ਜਿਸ ਨੂੰ ਪ੍ਰਕਾਸ਼ਿਤ ਕਰਨ ਤੋਂ ਮੈਡਮ ਜੀ ਨੇ ਇਨਕਾਰ ਕਰ ਦਿੱਤਾ। ਇਸ ਦੌਰਾਨ ਉਨ੍ਹਾਂ ਨੂੰ ਦੁਸ਼ਮਣ ਕਹਿਣ ਜਾਂ ਹੋਰ ਕੋਈ ਅਪਸ਼ਬਦ ਵਰਤਣ ਦੀ ਕੋਈ ਵੀ ਗੱਲ ਨਹੀਂ ਹੋਈ। ਕੀ ਤੱਤ ਗੁਰਮਤਿ ਪਰਿਵਾਰ ਵਾਲੇ ਇਸ ਗੱਲ ਦਾ ਕੋਈ ਠੋਸ ਸਬੂਤ ਪੇਸ਼ ਕਰ ਸਕਦੇ ਹਨ? ਬਿਨਾਂ ਠੋਸ ਸਬੂਤ ਅਤੇ ਕਿਸੇ ਕਾਰਨ ਦੇ ਕਿਸੇ ਨੂੰ ਬਦਨਾਮ ਕਰਨਾ ਵੀ ਸਿੱਖ ਸਿਧਾਤਾਂ ਦੇ ਅਨੁਕੂਲ ਨਹੀਂ। ਅਣਜਾਣ ਤੇ ਬਿਲਕੁਲ ਅਣਭੋਲ ਵਿਅਕਤੀ ਵੀ ਸਪੋਕਸਮੈਨ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਦੇਖ ਕੇ ਪੰਥਕ ਖੇਤਰ ਵਿੱਚ ਇਸ ਅਖਬਾਰ ਵਲੋਂ ਪਾਏ ਯੋਗਦਾਨ ਦੀ ਤਰੀਫ ਕੀਤੇ ਬਿਨਾਂ ਨਹੀਂ ਰਹਿ ਸਕਦਾ। ਪਰ ਫਿਰ ਵੀ ਜੇਕਰ ਕੋਈ ਵੀਰ ਸਭ ਕੁੱਝ ਜਾਣਨ ਦੇ ਬਾਵਜੂਦ ਸਪੋਕਸਮੈਨ ਦੀ ਵਿਰੋਧਤਾ ਜਾਰੀ ਰੱਖੇ ਤਾਂ ਇਸਦਾ ਕੋਈ ਇਲਾਜ ਨਹੀਂ। ਮੈਂ ਮੰਨਦਾ ਹਾਂ ਕਿ ਦਿਮਾਗ `ਤੇ ਜ਼ਿਆਦਾ ਬੋਝ ਰਹਿਣ ਕਰਕੇ ਕਿਤੇ ਕੋਈ ਨਾਮਾਤਰ ਕਮੀ ਵੀ ਰਹਿ ਜਾਂਦੀ ਹੈ ਪਰ ਆਲੋਚਕ ਵੀਰ 99 ਫੀਸਦੀ ਕੀਤੀ ਕੁਰਬਾਨੀ ਨੂੰ ਦਰਕਿਨਾਰ ਕਰਕੇ ਇੱਕ ਫੀਸਦੀ ਗਲਤੀ ਨੂੰ ਵਧਾ ਚੜ੍ਹਾ ਕੇ ਪੇਸ਼ ਕਰਕੇ ਆਪਣੀ ਵਡਿਆਈ ਸਮਝਦੇ ਹਨ। ਪ੍ਰਮਾਤਮਾ ਉਨ੍ਹਾਂ ਨੂੰ ਵੀ ਸੁਮੱਤ ਬਖਸ਼ੇ।
ਗੁਰਿੰਦਰ ਸਿੰਘ ਕੋਟਕਪੂਰਾ।


(20/12/09)
ਚਰਨਜੀਤ ਸਿੰਘ ਬਰੈਂਮਪਟਨ

ਬਲਦੇਵ ਸਿੰਘ ਹਾਂਗਕਾਂਗ ਜੀ ਦੇ 18/12/09 ਦੇ ਪੱਤਰ ਦੇ ਸੰਬਧ ਵਿਚ

ਜੋ ਤੁਹਾਣੁੰ ਵਿਗਆਨ ਦੀ ਕਮੀ ਨਜਰ ਆਉਂਦੀ ਹੈ, ਉਹ ਮੈਨੂੰ challenge ਅਤੇ opportunity ਨਜਰ ਆਉਂਦੀ ਹੈ। ਦੂਸਰੀ ਗੱਲ ਇਹ ਕਿ ਹਵਾਈ ਜਹਾਜ ਦਾ ਡਿਗਣਾ ਜਾਂ ਪਣਡੁੱਬੀ ਦਾ ਡੁਬਣਾ ਇਹ ਤੇ ਸਿੱਧ ਕਰ ਸਕਦਾ ਹੈ ਕਿ ਵਿਗਆਨ ਦੇ ਆਧਾਰ ਤੇ ਜੋ ਘਾੜਤ ਘੜੀ ਗਈ ਹੈ ਉਸ ਵਿੱਚ ਕੋਈ ਕਮੀ ਹੈ ਪਰ ਇਹ ਨਹੀਂ ਸਿੱਧ ਕਰਦਾ ਕਿ ਵਿਗਆਨ ਦੇ ਸਿਧਾਂਤ ਵਿੱਚ ਹੀ ਕਮੀ ਹੈ।

ਗੁਰਬਾਣੀ ਵਿੱਚ ਬੜੀ ਵਾਰ ਆੰਦਉਂਦਾ ਹੈ ਕਿ ਨਾ ਕਾਦਰ ਦਾ ਅਤੇ ਨਾ ਹੀ ਕੁਦਰਤ ਦਾ ਅੰਤ ਪਾਇਆ ਜਾ ਸਕਦਾ ਹੈ। ਫ਼ਿਰ ਵੀ ਗੁਰਬਾਣੀ ਰੱਬ ਦੀ ਗੱਲ ਵੀ ਕਰੀ ਜਾਂਦੀ ਹੈ ਅਤੇ ਕੁਦਰਤ ਵਿਚੋਂ ਉਦਾਹਰਣ ਵੀ ਦੇਈ ਜਾਂਦੀ ਹੈ। ਮਤਲਬ ਸਾਫ਼ ਹੈ। ਭਾਵੇਂ ਕੁਦਰਤ ਦਾ ਅੰਤ ਪਤਾ ਨਹੀਂ ਲਗ ਸਕਦਾ, ਫ਼ਿਰ ਵੀ ਕੁਦਰਤ ਨੂੰ ਜਿਣਾਂ ਵੀ ਪਰਖਿਆ

ਜਾ ਸਕੇ, ਪਰਖਣਾ ਚਾਹਹਿਦਾ ਹੈ।

ਕੁਦਰਤ ਸਾਡੀ ਦੁਸ਼ਮਣ ਨਹੀਂ ਹੈ। ਹੋ ਵੀ ਕਿਵੇਂ ਸਕਦੀ ਹੈ? ਅਸੀ ਆਪ ਵੀ ਤਾਂ ਕੁਦਰਤ ਦਾ ਹੀ ਹਿੱਸਾ ਹਾਂ। ਜੇ ਸਾਨੂੰ ਕੋਈ ਜੱਖਮ ਲਗ ਜਾਵੇ ਪਰ ਅਸੀ ਉਸ ਦਾ ਕੋਈ ਇਲਾਜ ਨਾ ਕਰੀਏ, ਤਾਂ ਵੀ ਕੁਦਰਤ ਆਪਣੀ ਸਾਰੀ ਵਾਅ ਲਾ ਦੇਂਦੀ ਹੈ ਕਿ ਸਾਡਾ ਜੱਖਮ ਭਰ ਜਾਵੇ।

ਜਿਥੇ “ਲੋੜਾਂ” ਕਰ ਕੇ “ਕਾਡਾਂ” ਕਡਿਆਂ ਜਾਂਦੀਆਂ ਹਨ, ਉਥੇ ਜਿਗਆਸਾ ਕਰ ਕੇ ਵੀ ਬੰਦਾ ਬੜਾ ਕੁੱਝ ਕਰਨਾ ਚਾਹੁੰਦਾ ਹੈ। ਕੁਦਰਤ ਜਿਗਆਸਾ ਪੈਦਾ ਕਰਣ ਦਾ ਬਹੁਤ ਵੱਡਾ ਸਰੋਤ ਹੈ।

ਭਾਵੇਂ ਪਣਡੁੱਬੀ ਅਤੇ ਹਵਾਈ ਜਹਾਜ ਵਿੱਚ ਵਿੱਚ ਧੋਖਾ ਦੇ ਜਾਂਦੇ ਹਨ, ਪਰ ਫ਼ਿਰ ਵੀ ਇਹ ਸਾਇਂਟਸਟਾਂ ਦੀਆ achievements ਹਨ। Achievements ਦੇ ਨਾਲ ਹੀ challenges ਆਉSਦੇ ਹਨ ਅਤੇ challenges ਦੇ ਨਾਲ ਹੀ oppertunities.ਇਹੋ ਵੀਕਾਸ ਦਾ ਨੀਯਮ ਹੈ।

ਭੱਗਤ ਨਾਮਦੇਵ ਜੀ ਦਾ ਇੱਕ ਸ਼ਬਦ ਇਸੇ ਨਿਯਮ ਨੂੰ ਬਿਆਨ ਕਰਦਾ ਹੈ।

ਏਕੈ ਪਾਥਰ ਕੀਜੈ ਭਾਉ ॥ ਦੂਜੈ ਪਾਥਰ ਧਰੀਐ ਪਾਉ ॥ ਜੇ ਓਹੁ ਦੇਉ ਤ ਓਹੁ ਭੀ ਦੇਵਾ ॥ ਕਹਿ ਨਾਮਦੇਉ ਹਮ ਹਰਿ ਕੀ ਸੇਵਾ ॥੪॥੧॥ {ਪੰਨਾ 525}

ਇਥੇ ਪੱਥਰ ਦੇ ਬੁਤਾਂ ਦੀ ਗੱਲ ਨਹੀਂ ਹੋ ਰਹੀ ਜਿਵੇਂ ਕਿ ਆਮਤੌਰ ਤੇ ਪਰਚਾਰਿਆ ਗਿਆ ਹੈ। ਬੁੱਤ ਪੂਜਣ ਵਾਲੇ ਇਸ ਨੂੰ ਪੜਦੇ ਨਹੀਂ ਅਤੇ ਪੜਣ ਵਾਲੇ ਕਦੋਂ ਦੇ ਬੁੱਤ ਪੂਜਣਾ ਛਡ ਗਏ ਹੋਏ ਹਨ। ਇਸ ਵਿਚੋਂ ਉਸੇ ਨਿਯਮ ਦਾ ਗਿਆਨ ਮਿਲਦਾ ਹੈ।

ਅਸੀ ਸਾਰਿਆਂ ਨੂੰ ਤੇ ਵਿਗਆਨ ਦਾ ਆਭਾਰੀ ਹੋਣਾ ਚਾਹਿਦਾ ਹੈ ਜਿਸ ਨੇ ਰੂਮਾਲਿਆਂ ਹੇਠੋਂ ਗੁਰਬਾਣੀ ਨੂੰ ਕੱਡ ਕੇ ਸਾਡੀਆਂ ਗਡੀਆਂ ਅਤੇ ਸਾਡੇ ਮੇਜ ਕੁਰਸੀ ਤੇ ਲਿਆ ਕੇ ਰੱਖ ਦਿੱਤੀ ਹੈ। ਜਿਤਨਾ ਮਰਜੀ ਅਤੇ ਜਦੋਂ ਮਰਜੀ ਸੁੱਣੀ ਅਤੇ ਪੜੀ ਜਾਵੋ। ਅਤੇ ਵਿਹਲੇ ਹੋ ਕਿ ਇਨਟਰਨੈਟ ਤੇ ਡਿਸਕਸ਼ਨ ਕਰ ਲਵੋ।

ਚਰਨਜੀਤ ਸਿੰਘ

ਬਰੈਂਮਪਟਨ


(20/12/09)
ਡਾ. ਭਗਵੰਤ ਸਿੰਘ ਸੰਧੂ

ਸਰਦਾਰ ਮੱਖਣ ਸਿੰਘ ਜੀ,

ਤੁਹਾਡੇ ਫੈਸਲੇ ਦੀ ਕੁੱਝ ਸਮਝ ਨਹੀਂ ਆਈ। ਮੁਆਫ਼ ਕਰਨਾਂ ਮੈਨੂੰ ਇਉਂ ਕਿਉਂ ਪ੍ਰਤੀਤ ਹੋ ਰਿਹਾ ਹੈ ਜਿਵੇਂ ਫੈਸਲਾ ਦਿੰਦੇ ਸਮੇਂ ਜੱਜ ਸਾਹਬ ਮੁਕੱਦਮੇ ਦੇ ਮੁੱਦੇ ਨੂੰ ਹੀ ਭੁੱਲ ਗਏ ਹੋਣ? ਜਿਵੇਂ ਦਲੀਲਾਂ ਦਾ ਕੋਈ ਅਰਥ ਹੀ ਨਾਂ ਰਹਿ ਗਿਆ ਹੋਵੇ। ਸ. ਤਰਲੋਚਨ ਸਿੰਘ ਜੀ ਨੇ ਮੰਗ ਕੀਤੀ ਸੀ, “ਮੱਖਣ ਸਿੰਘ ਜੀ ਕ੍ਰਿਪਾ ਕਰਕੇ ਮੇਰੇ ਸਬੰਧ ਵਿੱਚ ਮੇਰੀ ਬੇਇਜਤੀ ਕਰਨ ਵਾਲੇ ਇਹ ਤਿੰਨ ਲੇਖ ਸਿਖ ਮਾਰਗ ਦੀ ਸਾਈਟ ਤੋਂ ਹਟਾ ਦਿਤੇ ਜਾਣ:

ਪ੍ਰੋ. ਤਰਲੋਚਨ ਸਿੰਘ ਜੀ ਦਾ ਵਿਗਿਆਨ

ਪ੍ਰੋ. ਤਰਲੋਚਨ ਸਿੰਘ ਮਹਾਜਨ ਦੀ ਅਸਲੀਅਤ

ਇਹ ਆਤਮਾ ਵਾਲਾ ਗੋਰਖ-ਧੰਦਾ (ਗੁਰਿੰਦਰ ਸਿੰਘ ਬਰਾਰ)

ਜੇ ਅਜਿਹਾ ਕਰਨ ਲਈ ਮੇਰੇ ਲੇਖਾਂ ਦੀ ਜਾਂ ਚਿਠੀਆਂ ਦੀ ਬਲੀ ਦੇਣੀ ਪਵੇ ਤਾਂ ਦੇ ਦਿਤੀ ਜਾਵੇ ਮੈਨੂੰ ਕੋਈ ਉਜਰ ਨਹੀਂ ਹੋਵੇਗਾ। ਜੇ ਮੇਰੇ ਸਾਰੇ ਲੇਖ ਵੀ ਹਟਾਣੇ ਪੈਣ ਤਾਂ ਹਟਾ ਦਿਤੇ ਜਾਣ (ਪਰ ਉਪਰੋਕਤ ਇਹ ਤਿੰਨ ਲੇਖ ਜਰੂਰ ਇਥੋਂ ਹਟਾ ਦਿਤੇ ਜਾਣੇ ਚਾਹੀਦੇ ਹਨ, ਕਿਉਂਕਿ ਇਨ੍ਹਾਂ ਤਿੰਨਾ ਲੇਖਾਂ ਦਾ ਸਬੰਧ ਮੇਰੇ ਨਾਲ ਹੈ)”

ਤਰਲੋਚਨ ਸਿੰਘ ਜੀ ਨੇ, “ਮੇਰੀ ਬੇਇਜਤੀ ਕੀਤੀ ਗਈ ਹੈ”, ਦੀ ਬੜੀ ਦੁਹਾਈ ਦਿੱਤੀ ਪਰ ਇੱਕ ਵੀ ਦਲੀਲ ਨਹੀਂ ਦਿੱਤੀ ਕਿ ਉਨ੍ਹਾਂ ਦੀ ਬੇਇਜਤੀ ਕਿਸ ਤਰੀਕੇ ਨਾਲ ਕੀਤੀ ਗਈ ਹੈ? ਕਿਸੇ ਵੀ ਪੜ੍ਹੇ ਲਿਖੇ ਨਿਰਪੱਖ ਪਾਠਕ ਨੇਂ ਸ. ਤਰਲੋਚਨ ਸਿੰਘ ਜੀ ਦੇ ਪੱਖ ਵਿੱਚ ਨਹੀਂ ਲਿਖਿਆ। ਤਾਂ ਇਸ ਤਰਾਂ ਦਾ ਫੈਸਲਾ ਕਿਵੇਂ ਲੈ ਲਿਆ ਗਿਆ? ਸ. ਤਰਲੋਚਨ ਸਿੰਘ ਜੀ ਦੇ ਇੱਕ ਵੀ ਸਬੂਤ ਦਿੱਤੇ ਬਗੈਰ ਉਨ੍ਹਾਂ ਨੂੰ ਸੱਚਾ ਕਰਾਰ ਕਿਵੇਂ ਦੇ ਦਿੱਤਾ ਗਿਆ? ਮੈਨੂੰ ਇਹ ਫੈਸਲਾ ਕੁੱਝ ਇਸ ਤਰਾਂ ਦਾ ਲੱਗ ਰਿਹਾ ਹੈ ਜਿਵੇਂ ਕੋਈ ਚੋਰ, ਚੋਰੀ ਕਰਦਿਆਂ ਫੜੇ ਜਾਣ ਉਪਰੰਤ ਪਿੰਡ ਵਾਲਿਆਂ `ਤੇ ਇਹ ਮੁਕੱਦਮਾਂ ਕਰ ਦੇਵੇ ਕਿ ਪਿੰਡ ਵਾਲਿਆਂ ਨੇ ਉਸ ਦੀ ਬੇਇਜਤੀ ਕੀਤੀ ਹੈ, ਇਸ ਕਰਕੇ ਉਨ੍ਹਾਂ ਨੂੰ ਪਿੰਡੋਂ ਕੱਢ ਦਿੱਤਾ ਜਾਵੇ। ਅਤੇ ਜੱਜ, ਚੋਰ ਦੀ ਗੱਲ ਮੰਨਦਿਆਂ ਪਿੰਡ ਵਾਲਿਆਂ ਦੇ ਖਿਲਾਫ਼ ਫੈਸਲਾ ਦੇ ਦੇਵੇ ਅਤੇ ਪਾਠਕਾਂ ਨੂੰ ਇਹ ਹੱਕ ਵੀ ਨਾਂ ਦੇਵੇ ਕਿ ਉਹ ਇਹ ਕਹਿ ਸਕਣ ਕਿ ਪਿੰਡ ਵਾਲਿਆਂ ਨਾਲ ਬੇਇਨਸਾਫੀ ਹੋਈ ਹੈ। ਧੰਨਵਾਦ।

ਡਾ. ਭਗਵੰਤ ਸਿੰਘ ਸੰਧੂ

(ਟਿੱਪਣੀ:- ਡਾ: ਭਗਵੰਤ ਸਿੰਘ ਜੀ ਤੁਸੀਂ ‘ਸਿੱਖ ਮਾਰਗ’ ਤੇ ਥੋੜੇ ਜਿਹੇ ਸਮੇਂ ਤੋਂ ਹੀ ਜੁੜੇ ਹੋ ਅਤੇ ਤੁਹਾਨੂੰ ਪਿਛਲੀ ਵਿਚਾਰ ਚਰਚਾ ਬਾਰੇ ਬਹੁਤਾ ਗਿਆਨ ਨਹੀਂ ਹੈ। ਇਹ ਤਿੰਨ ਲੇਖ ਕਿਸੇ ਨੂੰ ਸੱਚਾ ਝੂਠਾ ਸਾਬਤ ਕਰਨ ਲਈ ਨਹੀਂ ਹਟਾਏ ਗਏ ਬਲਕਿ ਝਗੜਾ ਘਟਾਉਣ ਲਈ ਹਟਾਏ ਗਏ ਹਨ ਅਤੇ ਤੁਹਾਡਾ ਤਾਂ ਇਹਨਾ ਤਿੰਨਾ ਲੇਖਾਂ ਨਾਲ ਸੰਬੰਧ ਵੀ ਕੋਈ ਨਹੀਂ ਸੀ। ਪਿਛਲੇ ਕੁੱਝ ਸਾਲਾਂ ਤੋਂ ਇਹਨਾ ਤਿੰਨਾ ਲੇਖਾਂ ਕਰਕੇ ਆਤਮਾ ਅਤੇ ਆਵਾਗਉਣ ਬਾਰੇ ਬਹੁਤ ਹੀ ਵਿਚਾਰ ਹੋ ਚੁੱਕੀ ਹੈ, ਇੱਕ ਦੂਜੇ ਨੂੰ ਨਾਸਤਕ ਕਾਮਰੇਡ ਅਤੇ ਬ੍ਰਾਹਮਣਵਾਦ ਦੇ ਫਤਵੇ ਮਿਲ ਚੁੱਕੇ ਹਨ। ਇਹ ਵਿਚਾਰ ਸਾਇੰਸ ਦੇ ਅਧਾਰ ਤੇ ਵੀ, ਵੀਰਪਾਲ ਸਿੰਘ ਅਤੇ ਤਰਲੋਚਨ ਸਿੰਘ ਵਿਚਕਾਰ ਹੋ ਚੁੱਕੀ ਹੈ। ਜਿਹੜੀ ਵਿਚਾਰ ਕਿਸੇ ਨਿਤੀਜੇ ਤੇ ਨਾ ਪੁੱਜੇ ਅਤੇ ਆਪਸ ਵਿੱਚ ਸਿਰਫ ਕੁੜੱਤਣ ਵਧਾਉਣ ਦਾ ਕਾਰਨ ਹੀ ਬਣੇ ਤਾਂ ਉਸ ਨੂੰ ਬੰਦ ਕਰਨਾ ਹੀ ਠੀਕ ਹੈ। ਕਈ ਪਾਠਕਾਂ ਨੂੰ ਇਹ ਫੈਸਲਾ ਠੀਕ ਲੱਗਿਆ ਹੈ ਉਹਨਾ ਨੇ ਫੂਨ ਤੇ ਹੀ ਗੱਲ ਕੀਤੀ ਹੈ ਅਤੇ ਉਹ ਲਿਖਣਾ ਨਹੀਂ ਜਾਣਦੇ ਅਤੇ ਕਈਆਂ ਨੇ ਚਿੱਠੀ ਲਿਖੀ ਹੈ ਪਰ ਪੋਸਟ ਨਹੀਂ ਕਰਨਾ ਚਾਹੁੰਦੇ। ਹੁਣ ਤੁਹਾਡੇ ਲੇਖਾਂ ਬਾਰੇ ਅਤੇ ਬਾਕੀ ਤਰਲੋਚਨ ਸਿੰਘ ਦੇ ਲੇਖਾਂ ਬਾਰੇ ਮੇਰੀ ਜੋ ਹੁਣ ਸੋਚਣੀ ਐਸ ਵੇਲੇ ਹੈ ਉਹ ਅਨੁਸਾਰ ਤੁਹਾਡਾ ਕੋਈ ਲੇਖ ਨਹੀਂ ਹਟਾਇਆ ਜਾਵੇਗਾ ਜਿਤਨਾ ਚਿਰ ਤੁਸੀਂ ਆਪ ਨਹੀਂ ਕਹਿੰਦੇ ਅਤੇ ਨਾ ਹੀ ਤਰਲੋਚਨ ਸਿੰਘ ਦਾ। ਜੇ ਕਰ ਉਹਨਾ ਨੇ ਕਿਹਾ ਕਿ ਤੁਹਾਡਾ ਆਹ ਫਲਾਨਾ ਲੇਖ ਜ਼ਰੂਰ ਕੱਢੋ ਤਾਂ ਉਹ ਕੱਢਣ ਦੀ ਬਿਜਾਏ ਐਡਿਟ ਕਰ ਦਿੱਤਾ ਜਾਵੇਗਾ ਭਾਵ ਕਿ ਉਸ ਦਾ ਨਾਮ ਕੱਢ ਕੇ ਇੱਕ ਲੇਖਕ ਦਾ ਕਰ ਦਿੱਤਾ ਜਾਵੇਗਾ ਅਤੇ ਉਹਨਾ ਦੇ ਸਾਰੇ ਲੇਖ ਇਥੋਂ ਹਟਾ ਦਿੱਤੇ ਜਾਣਗੇ। ਬਾਕੀ ਪਾਠਕਾਂ ਦੇ ਸੁਝਾਓ ਅਨੁਸਾਰ ਮੈਂ ਇਹ ਖਿਆਲ ਬਦਲ ਵੀ ਸਕਦਾ ਹਾਂ ਮੇਰੇ ਲਈ ਸਾਰੇ ਇੱਕ ਬਰਾਬਰ ਹਨ ਪਰ ਮੈਂ ਬਹੁਤਾ ਝਗੜਾ ਨਹੀਂ ਵਧਾਉਣਾ ਚਾਹੁੰਦਾ-ਸੰਪਾਦਕ)


(20/12/09)
ਗੁਰਸ਼ਰਨ ਸਿੰਘ ਕਸੇਲ

ਸਤਿਕਾਰ ਯੋਗ ਸੰਪਾਦਕ ਸ੍ਰ. ਮੱਖਣ ਸਿੰਘ ਜੀ ਅਤੇ ਪਾਠਕੋ,

ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ॥

ਸ੍ਰ. ਮੱਖਣ ਸਿੰਘ ਜੀ, ਤੁਸੀਂ ਪਹਿਲਾਂ ਤਾਂ ਸ੍ਰ. ਤਰਲੋਚਨ ਸਿੰਘ ਜੀ ਬਾਰੇ ਸਿਰਫ ਉਹ ਚਿੱਠੀਆਂ ਹੀ ਲੈਣ ਬਾਰੇ ਲਿਖਿਆ ਸੀ ਜੋ ਲੇਖਕ ਸਾਇੰਸ ਪੜ੍ਹਦੇ ਜਾਂ ਪੜਾਉਂਦੇ ਹੋ। ਪਰ ਫਿਰ ਤੁਸੀਂ ਸ੍ਰ. ਤਰਲੋਚਨ ਸਿੰਘ ਦੇ ਹਮਦਰਦੀਆਂ ਵਾਲੀਆਂ ਚਿੱਠੀਆਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਚਲੋਂ ਇਹ ਤੁਹਾਡਾ ਆਪਣਾ ਫੈਸਲਾ ਹੈ ਜਿਵੇਂ ਤੁਹਾਨੂੰ ਚੰਗਾ ਲੱਗਦਾ ਹੈ।

ਮੇਰਾ ਇਸ ਬਾਰੇ ਵਿਚਾਰ ਹੈ ਕਿ ਜੇ ਤਾਂ ਸ੍ਰ. ਤਰਲੋਚਨ ਸਿੰਘ ਜੀ ਜਾਂ ਡਾ. ਭਗਵੰਤ ਸਿੰਘ ਜੀ ਦੇ ਲੇਖ ਸਾਇੰਸ ਦੇ ਹਿਸਾਬ ਨਾਲ ਗਲਤ ਹਨ ਤਾਂ ਜਰੂਰ ਸਾਈਟ ਤੋਂ ਲਾਹ ਦੇਣੇ ਚਾਹੀਦੇ ਹਨ ਜੇ ਠੀਕ ਹਨ ਤਾਂ ਨਹੀਂ ਲਾਹਉਣੇ ਚਾਹੀਦੇ। ਪਰ ਜੇ ਤੁਸੀਂ ਸ੍ਰ. ਤਰਲੋਚਨ ਸਿੰਘ ਜੀ ਦੇ ਲੇਖ ਗਲਤ ਹੋਣ ਦੇ ਬਾਵਜੂਦ ਵੀ ਰੱਖਣੇ ਚਾਹੁੰਦੇ ਹੋ ਤਾਂ ਮੇਰਾ ਸੁਝਾਉ ਹੈ ਕਿ ਤੁਸੀਂ ਪਾਠਕਾਂ ਦੇ ਪੰਨੇ ਤੇ ਲਾਲ ਅਖਰਾਂ ਵਿੱਚ ਨੋਟ ਲਾ ਦੇਵੋ ਕਿ ਸ੍ਰ. ਤਰਲੋਚਨ ਸਿੰਘ ਜੀ ਦੀ ਕਿਸੇ ਵੀ ਲਿਖਤ ਬਾਰੇ ਕੋਈ ਕਿੰਤੂ ਪ੍ਰੰਤੂ ਨਹੀਂ ਕਰ ਸਕਦਾ। ਇਸ ਨੋਟ ਦੇ ਕਾਰਨ ਤੁਹਾਨੂੰ ਹੁਣ ਵਾਂਗੂ ਆਪਣਾ ਕੀਮਤੀ ਵੱਕਤ ਖਰਾਬ ਨਹੀਂ ਕਰਨਾ ਪਵੇਗਾ।

ਸੰਪਾਦਕ ਜੀ, ਸ੍ਰ ਸਤਕੁਲਤਾਰ ਸਿੰਘ ਜੀ ਦੀ ਦੁਬਾਰਾ ਫਿਰ ਚਿੱਠੀ 09-12-09 ਨੂੰ ਆਈ ਸੀ। ਜਿਸ ਵਿੱਚ ਉਨ੍ਹਾਂ ਲਿਖਿਆ ਹੈ, “ਵਾਹਿਗੁਰੂ ਜੀ ਕਾ ਖ਼ਾਲਸਾ” ਸਾਨੂੰ ਇਤਿਹਾਸਕ ਗ੍ਰੰਥਾਂ `ਚੋਂ ਮਿਲ਼ਦਾ ਹੈ। “ਵਾਹਿਗੁਰੂ ਜੀ ਕੀ ਫ਼ਤਿਹ” ਸਾਨੂੰ ਸ੍ਰੀ ਦਸਮ ਗ੍ਰੰਥ ਸਾਹਿਬ ਵਿਚੋਂ ਮਿਲ਼ਦਾ ਹੈ। ਜੇ ਸ੍ਰੀ ਦਸਮ ਗ੍ਰੰਥ ਸਾਹਿਬ ਦੀਆਂ ਨਿਤਨੇਮ ਦੀਆਂ ਮੁਕੱਦਸ ਬਾਣੀਆਂ ਵੀ ਪ੍ਰਵਾਣ ਨਹੀਂ ਹਨ ਤਾਂ ਵਾਹਿਗੁਰੂ ਜੀ ਕੀ ਫ਼ਤਿਹ ਨਾਂਲ ਇਤਨਾ ਹੇਜ ਕਿਉਂ ਦਿਖਾਇਆ ਜਾ ਰਿਹਾ ਹੈ? ਅਤੇ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਨਮਸਕਾਰ ਆਇਆ ਹੈ ਤਾਂ ਇਹ ਨਮਸਕਾਰ ਕਿਉਂ ਨਹੀਂ ਕਰਦੇ?”

ਹੈਰਾਨੀ ਦੀ ਗੱਲ ਹੈ ਕਿ ਉਸ ਬਾਰੇ ਤਾਂ ਕਿਸੇ ਵੀ ਪਾਹੁਲਧਾਰੀ ਅਖਵਾਉਣ ਵਾਲੇ ਜੋ ਦਸਮ ਗ੍ਰੰਥ ਵਿਚੋਂ ਲਈਆਂ ਤਿੰਨ ਬਾਣੀਆਂ ਨੂੰ ਗੁਰਬਾਣੀ ਨਹੀਂ ਮੰਨਦੇ, ਨੇ ਵੀ ਉਨ੍ਹਾਂ ਨੂੰ ਜਵਾਬ ਨਹੀਂ ਦਿਤਾ? ਪਰ ਸ੍ਰ. ਤਰਲੋਚਨ ਸਿੰਘ ਜੀ ਦੀ ਹਮਾਇਤ ਤੇ ਇੱਕ ਪਾਰਟੀ ਬਣਕੇ ਆ ਗਏ ਹਨ। ਨਾਂ ਹੀ ਤੁਸੀਂ ਕੋਈ ਉਹਨਾਂ ਦੀ ਚਿੱਠੀ ਤੇ ਨੋਟ ਦਿਤਾ ਹੈ।

ਸੰਪਾਦਕ ਜੀ, ਇੱਕ ਬੇਨਤੀ ਹੈ ਜਿਸ ਬਾਰੇ ਪਹਿਲਾਂ ਵੀ ਲਿਖ ਚੁੱਕਾ ਹਾਂ ਕਿ ਜਿਹੜਾ ਵੀ ਕੋਈ ਭੈਣ ਭਰਾ ਸਾਈਟ ਤੇ ਨਵਾਂ ਲਿਖਦਾ ਹੈ ਉਹ ਆਪਣਾ ਪੂਰਾ ਪਤਾ ਜਰੂਰ ਦੇਵੇ ਤਾਂ ਕਿ ਪਹਿਲਾਂ ਵਾਂਗੂ ਕੋਈ ਗਲਤ ਨਾਂਅ ਨਾਲ ਆਪਣੀ ਲਿਖਤ ਨਾਂ ਭੇਜ ਸਕੇ।

----------------------------------------------------------------------

ਸ੍ਰ. ਬਲਦੇਵ ਸਿੰਘ ਜੀ ਬੁੱਧ ਸਿੰਘ ਵਾਲਾ,

ਵੀਰ ਜੀ, ਇੰਜ਼ ਜਾਪਦਾ ਹੈ ਕਿ ਤੁਹਾਡੀ ਸੋਚ ਅਜੇ ਭਾਰਤ ਵਿੱਚ ਰਹਿੰਦੇ ਟਰਕ ਡਰਾਈਵਰ, ਟੈਕਸੀ ਡਰਾਈਵਰ ਤੇ ਫੈਕਟਰੀ ਵਿੱਚ ਕੰਮ ਕਰਨ ਵਾਲਿਆਂ ਬਾਰੇ ਜੋ ਬਣੀ ਹੈ ਉਸ ਵਿੱਚੋਂ ਨਹੀਂ ਨਿਕਲ ਸਕੇ। ਵੀਰ ਜੀ, ਹੁਣ ਤੇ ਉਥੇ ਵੀ ਕਈ ਸੂਝਵਾਨ ਇਸ ਕਿੱਤੇ ਨਾਲ ਸਬੰਧੰਤ ਹਨ। ਜੇ ਤੁਸੀਂ ਕਦੀ ਕਨੇਡਾ, ਅਮਰੀਕਾ ਜਾਂ ਕਿਸੇ ਹੋਰ ਚੰਗੇ ਦੇਸ਼ ਵਿੱਚ ਵਿਚਰੇ ਹੁੰਦੇ ਤਾਂ ਇਹ ਨਾਂ ਲਿਖਦੇ, “ਸ੍ਰ ਤ੍ਰਲੋਲਚਨ ਸਿੰਘ ਜੀ ਕਮਾਲ ਹੈ ਤੁਸੀ ਇੱਕ ਟਰੱਕ ਡਰਾਈਵਰ ਦੀਆਂ ਗਿੱਦੜ ਭਬਕੀਆਂ ਤੋ ਡਰ ਗਏ”। ਅਜੇ ਤਾਂ ਤੁਸੀਂ ਵੀ ਹਾਂਗ ਕਾਂਗ ਵਿੱਚ ਰਹਿੰਦੇ ਲਿਖਦੇ ਹੋ।

ਵੀਰ ਜੀ, ਤੁਸੀਂ ਧਾਰਮਿਕ ਵਿਚਾਰ ਵੀ ਲਿਖਦੇ ਹੋ ਅਤੇ ਸਾਇੰਸ ਬਾਰੇ ਵੀ ਕਾਫੀ ਗਿਆਨ ਰੱਖਦੇ ਹੋ ਬਹੁਤ ਚੰਗੀ ਗੱਲ ਹੈ। ਤੁਸੀਂ ਇੱਕ ਚਿੱਠੀ ਵਿੱਚ ਇਹ ਸਤਰਾਂ ਲਿਖੀਆਂ ਸਨ: “ਜਿਵੇ ਕਿ ਭਾਈ ਗੁਰਦਾਸ ਜੀ ਨੇ ਕਿਹਾ ਹੈ- ਅਨਿਕ ਜਤਨ ਕਰ ਕਾਲ ਸਤਾਏ, ਮਰਨ ਲਿਖਾਏ ਮੰਡਲ ਮਹਿ ਆਏ”॥

ਤੁਹਾਡੇ ਤੋਂ ਇਹ ਜਾਣਕਾਰੀ ਲੈਣ ਬਾਰੇ ਪੁੱਛਿਆ ਸੀ ਕਿ ਇਹ ਭਾਈ ਗੁਰਦਾਸ ਜੀ ਦੀ ਕਿਸ ਵਾਰ ਜਾਂ ਕੱਬਿਤ ਵਿਚੋਂ ਹਨ? ਇਹ ਚਿੱਠੀ 25-02-09 ਦੀ ਹੈ ਪਰ ਤੁਸੀਂ ਅਜੇ ਤੀਕਰ ਇਸ ਦਾ ਜਵਾਬ ਨਹੀਂ ਦਿਤਾ। ਸੋ, ਆਸ ਕਰਦਾ ਹਾਂ ਕਿ ਹੁਣ ਤੁਸੀਂ ਇਸ ਬਾਰੇ ਜਵਾਬ ਦੇਵੋਗੇ। ਤੁਸੀਂ ਤਾਂ ਟਰਕ ਡਰਾਇਵਰ ਨਹੀਂ ਹੋ ਜੋ ਏਵੇਂ ਹੀ ਲਿਖ ਦਿੱਤਾ ਹੋਵੇ।

ਆਦਰ ਸਹਿਤ,

ਗੁਰਸ਼ਰਨ ਸਿੰਘ ਕਸੇਲ

(ਟਿੱਪਣੀ:- ਗੁਰਸ਼ਰਨ ਸਿੰਘ ਜੀ ਤੁਸੀਂ ਨੋਟ ਧਿਆਨ ਨਾਲ ਨਹੀਂ ਪੜ੍ਹੇ। ਦਸੰਬਰ 11 ਦੇ ਨੋਟ ਵਿੱਚ ਮੈਂ ਸਿਰਫ ਸਾਇੰਸ ਦੀ ਜਾਣਕਾਰੀ ਨਾਲ ਸੰਬੰਧਿਤ ਚਿੱਠੀਆਂ ਪਉਣ ਦੀ ਗੱਲ ਕਹੀ ਸੀ। ਇਸ ਤੋਂ ਚਾਰ ਦਿਨ ਬਾਅਦ ਸਿਰਫ ਇੱਕ ਚਿੱਠੀ ਆਈ ਸੀ। ਦਸੰਬਰ 16 ਨੂੰ ਦੋ ਪਾਠਕਾਂ ਦੀਆਂ ਰੋਸ ਭਰੀਆਂ ਚਿੱਠੀਆਂ ਆਈਆਂ ਸਨ ਕਿ ਬਾਕੀ ਚਿੱਠੀਆਂ ਪਉਣੀਆਂ ਕਿਉਂ ਬੰਦ ਕੀਤੀਆਂ। ਪਹਿਲਾਂ ਤਾਂ ਮੈਂ ਸੋਚਿਆ ਕਿ ਜਵਾਬ ਇਹਨਾ ਨੂੰ ਈਮੇਲ ਰਾਹੀਂ ਦੇਵਾਂ ਪਰ ਫਿਰ ਸੋਚਿਆ ਕਿ ਹੋਰ ਪਾਠਕ ਵੀ ਇਸੇ ਤਰ੍ਹਾਂ ਸੋਚਦੇ ਹੋਣਗੇ ਤਾਂ ਉਹ ਪੋਸਟ ਕਰਕੇ ਫਿਰ ਨੋਟ ਲਾਇਆ ਸੀ ਕਿ ਪਾਠਕ ਅਗਲੇ ਦੋ ਦਿਨ ਇਸ ਬਾਰੇ ਆਪਣੇ ਸੁਝਾਓ ਦੇ ਸਕਦੇ ਹਨ। ਉਥੇ ਕੋਈ ਸਾਇੰਸ ਵਾਲੀ ਸ਼ਰਤ ਨਹੀਂ ਸੀ ਲਾਈ। ਤੁਹਾਡੀ ਇਹ ਸੋਚਣੀ ਗਲਤ ਹੈ ਕਿ ਫਿਰ ਤਰਲੋਚਨ ਸਿੰਘ ਦੇ ਹਮਦਰਦੀਆਂ ਵਾਲੀਆਂ ਚਿੱਠੀਆਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ। ਸਤਕੁਲਤਾਰ ਸਿੰਘ ਕਿਸੇ ਹੋਰ ਢੰਗ ਨਾਲ ਅਸਿੱਧੇ ਰੂਪ ਵਿੱਚ ਗੱਲ ਕਰਨੀ ਚਾਹੁੰਦਾ ਸੀ ਤਾਂ ਮੈਂ ਗੱਲ ਬਾਕੀ ਲੇਖਕਾਂ/ਪਾਠਕਾਂ ਤੇ ਛੱਡ ਦਿੱਤੀ ਸੀ-ਸੰਪਾਦਕ)


(20/12/09)
ਬਲਦੇਵ ਸਿੰਘ ਫਿਰੋਜ਼ਪੁਰ

ਸਰਦਾਰ ਸਰਵਜੀਤ ਜੀਤ ਸਿੰਘ ਜੀ, ਅਤੇ ਸਿੱਖ ਮਾਰਗ ਦੇ ਸਾਰੇ ਪਾਠਕ, ਲੇਖਕ ਵੀਰਾਂ ਨੂੰ।

ਹੱਥ ਜੋੜ ਕੇ,

ਵਾਹਿਗੁਰੂ ਜੀ ਕਾ ਖਾਲਸਾ,

ਵਾਹਿਗੁਰੂ ਜੀ ਕੀ ਫਤਿਹ।

ਵੀਰ ਸਰਦਾਰ ਸਰਵਜੀਤ ਜੀਤ ਸਿੰਘ ਜੀ, ਗੁਰਬਾਣੀਂ ਦੀ ਵਿਆਖਿਆ ਕਰਨ ਦਾ ਅਜੇ ਮੇਰਾ ਮਨ ਨਹੀਂ ਹੈ ਜੀ, ਫਿਰ ਵੀ ਮੇਰਾ ਪੱਤਰ ਪੱੜ੍ਹ ਕੇ ਤੁਹਾਡੇ ਮਨ ਵਿੱਚ ਜੋ ਸ਼ੰਕਾ ਪੈਦਾ ਹੋਇਆ ਹੈ, ਕੇ ਗੁਰੂ ਨਾਨਕ ਜੀ ਅਕਾਲ ਪੁਰਖ ਨਹੀਂ ਹੋ ਸੱਕਦੇ, ਦੇ ਉੱਤਰ ਵਿੱਚ ਗੁਰਬਾਣੀਂ ਦੀ ਸਿਰਫ ਇੱਕ ਹੀ ਕੜੀ ਮੁੰਹ ਜੁਬਾਨੀ ਲਿਖ ਰਿਹਾ ਹਾਂ ਜੀ, ਲਗਾਂ ਮਾਤਰਾਂ ਦੀ ਗਲਤੀ ਨਾਂ ਕੱਢਣਾਂ ਜੀ।

ਜਮਨੁ ਮਰਨੁ ਦੋਉ ਮੇ ਨਾਹੀ ਜਨੁ ਪਰਉਪਕਾਰੀ ਆਏ। ਜੀਆ ਦਾਨੁ ਦੇ ਭਗਤੀ ਲਾਇਨੁ ਹਰਿ ਸਿਉ ਲੈਣ ਮਿਲਾਇ॥

ਉਸ ਹਰੀ, ਉਸ ਪ੍ਰਭੂ ਦੇ ਪਿਆਰੇ ਭਗਤ ਜਨ, ਪਰਉਪਕਾਰੀ ਸੰਤ, ਸਾਨੂੰ ਸੰਸਾਰ ਦੇ ਜੀਵਾਂ ਨੂੰ ਨਾਮ ਦਾ ਦਾਨ ਦੇਕੇ ਹਰੀ ਨਾਲ ਮਿਲਾਉਣ ਵਾਸਤੇ ਇਸ ਦੁਨੀਆਂ ਵਿੱਚ ਅਵਤਾਰ ਧਾਰਦੇ ਹਨ। ਉਹ ਹਰੀ ਦੇ ਸੰਤ ਜੰਮਣ ਅਤੇ ਮਰਨ ਦੋਹਾਂ ਤੋਂ ਰਹਿਤ ਹੁੰਦੇ ਹਨ।

ਅਕਾਲ ਪੁਰਖ ਸੱਚਮੁੱਚ ਜੂਨਾਂ ਵਿੱਚ ਨਹੀਂ ਪੈਂਦਾ, ਜੇ ਉਹ ਜੂਨਾਂ ਵਿੱਚ ਪੈਂਦਾ ਹੂੰਦਾ, ਤਾਂ ਉਹ ਜੰਮਨ ਮਰਨ ਤੋਂ ਰਹਿਤ (ਅਜੂਨੀ) ਨਹੀਂ ਸੀ ਅਖਵਾ ਸੱਕਦਾ। ਪਰ ਹਰੀ ਦੇ ਸੰਤ, ਭਗਤ ਜਨ ਤਾਂ ਜਨਮ ਧਾਰਨ ਕਰ ਕੇ ਵੀ ਜੰਮਨ ਮਰਨ ਤੋਂ ਰਹਿਤ ਹਨ, ਇਹ ਗੁਰਬਾਣੀਂ ਦੱਸ ਰਹੀ ਹੈ।

ਕੀ ਇਹ ਤਾਂ ਇੱਕ ਤਰਾਂ ਨਾਲ ਉਸ (ਅਕਾਲ ਪੁਰਖ) ਤੋਂ ਵੀ ਵੱਡੀ ਗੱਲ ਨਾਂ ਹੋ ਗਈ। ਮੈਨੂੰ ਤਾਂ ਗੁਰੂ ਨਾਨਕ ਦੇਵ ਜੀ ਦੀ ਉਸਤਤ ਵਾਸਤੇ ਕੋਈ ਢੁੱਕਵਾਂ ਲਫਜ਼ ਹੀ ਨਹੀਂ ਮਿਲਦਾ, ਪਰ ਤੁਸੀਂ ਗੁਰੂ ਨਾਨਕ ਦੀ ਏਨੀ ਕੂ ਉਸਤਤ ਸੁਣ ਕੇ ਹੈਰਾਨ ਕਿਉਂ ਹੋ ਗਏ ਜੀ! ਵੀਰ ਜੀ ਇਸ ਵਿੱਚ ਹੈਰਾਨੀ ਵਾਲੀ ਕਿਹੜੀ ਗੱਲ ਹੈ ਜੀ।

ਜਿਸ ਕੜੀ ਦਾ ਤੁਸਾਂ ਹਵਾਲਾ ਦਿੱਤਾ ਹੈ, ਸਿਰਫ ਇੱਕ ਕੜੀ ਦੇ ਅਰਥ ਨਾਂ ਕਰੋ, ਕਿਰਪਾ ਕਰ ਕੇ ਇਹ ਪੂਰਾ ਸ਼ਬਦ ਪੜ੍ਹੋ। ਸੱਭ ਤੋਂ ਪਹਿਲੇ ਇਸ ਦਾ ਭਾਵ ਸਮਝੋ, ਕੇ ਇਹ ਸ਼ਬਦ ਕਿਸ ਦੇ ਪ੍ਰਥਾਇ ਬੋਲਿਆ ਗਿਆ ਹੈ।

ਭੈਰਉ ਮਹਲਾ 5 ਘਰੁ 1 ੴ ਸਤਿਗੁਰ ਪ੍ਰਸਾਦਿ॥ ਸਗਲੀ ਥੀਤਿ ਪਾਸਿ ਡਾਰਿ ਰਾਖੀ॥ ਅਸਟਮ ਥੀਤਿ ਗੋਵਿੰਦ ਜਨਮਾ ਸੀ॥ 1॥ ਭਰਮਿ ਭੂਲੇ ਨਰ ਕਰਤ ਕਚਰਾਇਣ॥ ਜਨਮ ਮਰਣ ਤੇ ਰਹਤ ਨਾਰਾਇਣ॥ 1॥ ਰਹਾਉ॥ ਕਰਿ ਪੰਜੀਰੁ ਖਵਾਇਓ ਚੋਰ॥ ਓਹੁ ਜਨਮਿ ਨ ਮਰੈ ਰੇ ਸਾਕਤ ਢੋਰ॥ 2॥ ਸਗਲ ਪਰਾਧ ਦੇਹਿ ਲੋਰੋਨੀ॥ ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ॥ 3॥ ਜਨਮਿ ਨ ਮਰੈ ਨ ਆਵੈ ਨ ਜਾਇ॥ ਨਾਨਕ ਕਾ ਪ੍ਰਭੁ ਰਹਿਓ ਸਮਾਇ॥ 4॥ 1॥ 1136

ਇਹ ਸ਼ਬਦ ਵਿੱਚ ਗੁਰੂ ਅਰਜਨ ਦੇਵ ਜੀ ਨੇਂ ਉਹਨਾਂ ਲੋਕਾਂ ਨੂੰ ਸਮਝਾਇਆ ਹੈ, ਜਿਹੜੇ ਕ੍ਰਿਸ਼ਨ ਨੂੰ ਰੱਬ/ਪਰਮਾਤਮਾਂ ਦਾ ਅਵਤਾਰ ਮੰਨਦੇ ਹਨ। ਗੁਰੂ ਅਰਜਨ ਦੇਵ ਜੀ ਉਹਨਾਂ ਲੋਕਾਂ ਨੂੰ ਕਹਿੰਦੇ ਹਨ, ਹੇ ਭੁਲੇ ਹੋਇ ਮੂਰਖ ਲੋਕੋ ਤੁਸੀਂ ਕਹਿੰਦੇ ਹੋ ਕੇ ਹਰੀ, ਭਾਦਰੋਂ ਦੀ ਅਸ਼ਟਮੀ ਨੂੰ ਕ੍ਰਿਸ਼ਨ ਦੇ ਰੂਪ ਵਿੱਚ ਜਨਮਿਆਂ ਸੀ, ਬਾਕੀ ਦੀਆਂ ਸਾਰੀਆਂ ਤਿਥੀਆਂ ਕੀ ਭਗਵਾਨ ਦੀਆਂ ਨਹੀਂ ਹਨ। ਤੁਸੀਂ ਕ੍ਰਿਸ਼ਨ ਦੀਆਂ ਮੂਰਤੀਆਂ ਨੂੰ ਪੰਜੀਰੀਆਂ ਬਨਾ ਬਨਾ ਕੇ ਖਵਾਉਂਦੇ ਹੋ ਤੇ ਸਮਝਦੇ ਹੋ ਕਿ ਤੁਸੀਂ ਪਰਮਾਤਮਾਂ ਨੂੰ ਪੰਜੀਰੀ ਖਵਾ ਰਹੇ ਹੋ। ਹੇ ਮੂਰਖੋ ਹਰੀ ਤਾਂ ਜਨਮ ਮਰਨ ਤੋਂ ਰਹਿਤ ਹੈ। ਨਾਨਕ ਦਾ ਹਰੀ ਕਿਸੇ ਖਾਸ ਦਿਨ ਨਹੀਂ ਜੰਮਦਾ, ਅਤੇ ਨਾਂ ਹੀ ਉਹ ਆਉਂਦਾ ਜਾਂਦਾ ਹੈ। ਉਹ ਤਾਂ ਹਮੇਸ਼ਾਂ ਹੈ ਅਤੇ ਸਾਰਿਆਂ ਵਿੱਚ ਸਮਾਇਆ ਹਇਆ ਹੈ, ਤੁਸੀਂ ਉਸ ਨੂੰ ਮੂਰਤੀਆਂ ਵਿਚੋਂ ਭਾਲਦੇ ਹੋ।

ਇਸ ਸੱਬਦ ਦੀ ਸੱਭ ਤੋਂ ਅਖੀਰਲੀ ਕੜੀ ਵੀ ਇਸੇ ਗੱਲ ਦੀ ਗਵਾਹੀ ਦਿੰਦੀ ਹੈ, ਠੀਕ ਹੈ ਕੇ ਹਰੀ ਜੰਮਦਾ ਮਰਦਾ ਨਹੀਂ ਅਤੇ ਉਹ ਸੱਭ ਵਿੱਚ ਗੁਪਤ ਰੂਪ ਵਿੱਚ ਸਮਾਇਆ ਹੋਇਆ ਹੈ। ਪਰ ਗੁਰੂ ਨਾਨਕ ਵਿੱਚ ਉਹ ਪ੍ਰਗਟ ਰੂਪ ਵਿੱਚ ਸੀ। ਇਸ ਵਾਸਤੇ ਗੁਰੂ ਨਾਨਕ ਅਕਾਲ ਪੁਰਖ ਦਾ ਰੂਪ ਸੀ।

ਬਿਗ ਬੈਂਗ ਬਾਰੇ ਵਿਚਾਰ ਚਰਚਾ ਕਰ ਰਹੇ ਸਾਰੇ ਵਿਦਚਾਨਾ ਨੂੰ ਬੇਨਤੀ ਹੈ ਕਿ ਤੁਹਾਡੀ ਸਮੱਸਿਆ ਦਾ ਹੱਲ ਤਾਂ ਬਚਿਤ੍ਰ ਨਾਟਕ (ਦਸਮ ਗ੍ਰੰਥ ਪੰਨਾ 47) ਵਿਚ ਦਰਜ ਹੈ।

ਕੀ ਤੁਹਾਡੇ ਲਿਖਣ ਦਾ ਮਤਲਬ ਇਹ ਹੈ ਕੇ ਗੁਰੂ ਗ੍ਰੰਥ ਸਾਹਿਬ ਵਿਚਲੀ ਬਾਣੀਂ ਕੀਤਾ ਪਸਾਉ ਏਕੋ ਕਵਾਉਗਲਤ ਹੈ ਅਤੇ, “ਏਕ ਸ੍ਰਵਣ ਤੇ ਮੈਲ ਨਿਕਾਰਾ। ਤਾ ਤੇ ਮਧੂ ਕੀਟਭ ਤਨ ਧਾਰਾ। ਦੁਤੀਆਂ ਕਾਨ ਤੇ ਮੈਲ ਨਿਕਾਰੀ। ਤਾ ਤੇ ਭਈ ਸ੍ਰਿਸਟਿ ਇਹ ਸਾਰੀ”। 13। ਠੀਕ ਹੈ।

ਜਾਂ ਫਿਰ

ਤੁਸੀਂ ਇਹ ਕਹਿਣਾਂ ਚਾਹੁੰਦੇ ਹੋ ਕਿ, ਜੇ ਬਚਿਤ੍ਰ ਨਾਟਕ ਵਿੱਚ ਲਿਖਿਆ ਗਲਤ ਹੈ, ਤਾਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖਿਆ ਵੀ ਗਲਤ ਹੈ। ਤੁਹਾਡੀ ਇਹ ਗੱਲ ਭੁਲੇਖਾ ਪਾਉਣ ਵਾਲੀ ਹੈ ਜੀ। ਦੋਹਾਂ ਗੱਲਾਂ ਵਿਚੋਂ ਤੁਸੀਂ ਕੀ ਕਹਿਣਾਂ ਚਾਹੁੰਦੇ ਹੋ, ਇਸ ਨੂੰ ਥੋੜਾ ਸਪੱਸ਼ਟ ਕਰੋ ਜੀ ਕੇ ਤੁਹਾਡਾ ਇਹ ਲਿਖਣ ਦਾ ਅਸਲ ਭਾਵ ਕੀ ਹੈ ਜੀ।

ਆਦਰ ਸਹਿਤ,

ਸੇਵਕ,

ਬਲਦੇਵ ਸਿੰਘ ਫਿਰੋਜ਼ਪੁਰ।


(20/12/09)
-ਗੁਰਸੇਵਕ ਸਿੰਘ ਧੌਲਾ

ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਤੋਂ ਵਿਰਾਸਤੀ ਸ਼ਹਿਰ ਦੀ ਮੰਗ ਦੇ ਅਰਥ
ਭਾਜਪਾ ਆਗੂਆਂ ਨੇ ਲੋਕ ਸਭਾ ਵਿੱਚ ਸਿੱਖਾਂ ਦੇ ਕੇਂਦਰੀ ਅਸਥਾਨ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਵਿਰਾਸਤੀ ਸ਼ਹਿਰ ਦਾ ਦਰਜਾ ਦੇਣ ਦੀ ਮੰਗ ਬੜੇ ਜ਼ੋਰਦਾਰ ਢੰਗ ਨਾਲ ਕੀਤੀ ਹੈ। ਭਾਜਪਾ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਆਪਣੀ ਮੰਗ ਦੇ ਪੱਖ ਵਿੱਚ ਜੋ ਗੱਲਾਂ ਸਦਨ ਅੱਗੇ ਰੱਖੀਆਂ ਹਨ ਉਨ੍ਹਾਂ ਵਿੱਚ ਕਿਹਾ ਗਿਆ ਹੈ ਕਿ ਸ੍ਰੀ ਅੰਮ੍ਰਿਤਸਰ ਸ਼ਹਿਰ ਹਿੰਦੂਆਂ ਅਤੇ ਸਿੱਖਾਂ ਦਾ ਸਾਂਝਾ ਅਸਥਾਨ ਹੈ, ਜਿਸ ਵਿੱਚ ਸ੍ਰੀ ਦਰਬਾਰ ਸਾਹਿਬ ਵਿੱਚ ਸ਼ਰਧਾ ਨਾਲ ਮੱਥਾ ਟੇਕਣ ਵਾਲਿਆਂ ਦੀ ਗਿਣਤੀ ਸਗੋਂ ਸਿੱਖਾਂ ਨਾਲੋਂ ਹੋਰ ਧਰਮਾਂ ਦੇ ਸ਼ਰਧਾਵਾਨਾਂ ਦੀ ਵੱਧ ਹੈ। ਇਸ ਭਾਜਪਾ ਆਗੂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਸ ਦਾਅਵੇ ਨੂੰ ਝੂਠਾ ਕਰਨ ਲਈ ਕਿਹਾ ਕਿ ਦਰਬਾਰ ਸਾਹਿਬ ਵਿੱਚ ਪੱਗਾਂ ਵਾਲਿਆਂ ਦੀ ਗਿਣਤੀ ਹੋਰਾਂ ਨਾਲੋਂ ਘੱਟ ਹੀ ਹੈ। ਸਦਨ ਵਿੱਚ ਧਿਆਨ ਦਿਵਾਊ ਮਤੇ `ਤੇ ਬੋਲਦਿਆਂ ਸ੍ਰ. ਸਿੱਧੂ ਨੇ ਇਹ ਵੀ ਕਿਹਾ ਕਿ ਇਹ ਸ਼ਹਿਰ ਸ੍ਰੀ ਰਾਮ ਚੰਦਰ ਦੇ ਪੁੱਤਰਾਂ ਲਵ-ਕੁਸ਼ ਦਾ ਜਨਮ ਅਸਥਾਨ ਹੈ। ਆਪਣੇ ਆਪ ਨੂੰ ਹਿੰਦੂ ਭਗਤ ਸਿੱਧ ਕਰਦਿਆਂ ਉਹਨਾਂ ਕਿਹਾ ਕਿ ਮੈਂ ਬਨਾਰਸ ਜਾਂਦਾ ਹਾਂ, ਅਕਸਰ ਜੋਤੀ ਲਿੰਗਾਂ ਸਾਹਮਣੇ ਸੀਸ ਝੁਕਾਉਂਦਾ ਹਾਂ। ਹਰਿਦੁਆਰ ਅਤੇ ਗੰਗਾ ਜਾ ਕੇ ਇਸ਼ਨਾਨ ਕਰਦਾ ਹਾਂ। ਆਸਥਾ ਅਨੁਸਾਰ ਸ੍ਰੀ ਅੰਮ੍ਰਿਤਸਰ ਵੀ `ਰਾਮ ਤੀਰਥ` ਸਥਾਨ `ਤੇ ਲੱਖਾਂ ਲੋਕ ਸੀਸ ਝੁਕਾਉਣ ਆਉਂਦੇ ਹਨ। ਇਸ ਲਈ ਇਸ ਸ਼ਹਿਰ ਨੂੰ ਵਿਰਾਸਤੀ ਸ਼ਹਿਰ ਦਾ ਦਰਜਾ ਦਿੱਤਾ ਜਾਣਾ ਚਾਹੀਦਾ ਹੈ। (ਪੂਰੀ ਰਿਪੋਰਟ ਇਸੇ ਅੰਕ ਵਿੱਚ ਸਫ਼ਾ 12 `ਤੇ ਪੜ੍ਹੀ ਜਾ ਸਕਦੀ ਹੈ) ਹਾਲ ਦੀ ਘੜੀ ਰਾਜ ਸਭਾ ਨੇ ਇਸ ਮੰਗ ਨੂੰ ਇਹ ਕਹਿ ਕੇ ਰੱਦ ਕਰ ਦਿੱਤਾ ਹੈ ਕਿ ਕਾਨੂੰਨ ਅਨੁਸਾਰ ਸ੍ਰੀ ਅੰਮ੍ਰਿਤਸਰ ਨੂੰ ਵਿਰਾਸਤੀ ਸ਼ਹਿਰ ਦਾ ਦਰਜਾ ਦਿੱਤੇ ਜਾਣ ਦੀ ਵਿਵਸਥਾ ਨਹੀਂ ਹੈ।
ਸਰਸਰੀ ਨਜ਼ਰੇ ਭਾਜਪਾ ਆਗੂਆਂ ਦੀ ਗੱਲ ਚੰਗੇ ਅਤੇ ਸੁਹਿਰਦ ਯਤਨਾਂ ਦੀ ਸ਼ੁਰੂਆਤ ਪ੍ਰਤੀਤ ਹੁੰਦੀ ਹੈ, ਪ੍ਰੰਤੂ ਇਸ ਮੰਗ ਦੇ ਅੰਦਰੂਨੀ ਕਾਰਨਾਂ ਨੂੰ ਸਮਝਣ ਦੀ ਬੇਹੱਦ ਜ਼ਰੂਰਤ ਹੈ। ਸ੍ਰ. ਸਿੱਧੂ ਅਤੇ ਹੋਰ ਭਾਜਪਾਈ ਆਗੂਆਂ ਨੇ ਜਿਸ ਗੱਲ `ਤੇ ਬਹੁਤਾ ਜ਼ੋਰ ਦਿੱਤਾ ਹੈ ਅਸਲ ਵਿੱਚ ਉਹ ਰਾਜ ਸਭਾ ਵਿੱਚ ਸ੍ਰੀ ਅੰਮ੍ਰਿਤਸਰ ਨੂੰ ਹਿੰਦੂ ਵਸੋਂ ਅਤੇ ਆਸਥਾ ਵਾਲਾ ਸ਼ਹਿਰ ਰਜਿਸਟਰਡ ਕਰਵਾ ਕੇ ਇਸ ਨੂੰ `ਪਵਿੱਤਰ ਸ਼ਹਿਰ` ਦੀ ਥਾਂ `ਵਿਰਾਸਤੀ ਸ਼ਹਿਰ` ਦਾ ਦਰਜਾ ਦਵਾਉਣਾ ਹੈ। ਸ੍ਰ. ਸਿੱਧੂ ਵੱਲੋਂ ਬਨਾਰਸ ਜਯੋਤੀ ਅਤੇ ਲਿੰਗਾਂ ਸਾਹਮਣੇ ਸੀਸ ਝੁਕਾਉਣ, ਹਰਿਦੁਆਰ ਵਿੱਚ ਗੰਗਾ ਇਸ਼ਨਾਨ ਦਾ ਭਲਾਂ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਕੋਈ ਦਰਜਾ ਦਿੱਤੇ ਜਾਣ ਦਾ ਕੀ ਤੁਕ ਹੈ? ਇਸੇ ਤਰ੍ਹਾਂ ਇਸ ਸ਼ਹਿਰ ਨੂੰ ਲਵ ਅਤੇ ਕੁਸ਼ ਦਾ ਜਨਮ ਅਸਥਾਨ ਲੋਕ ਸਭਾ ਵਿੱਚ ਰਜਿਸਟਰਡ ਕਰਵਾਉਣਾ ਵੀ ਕੀ ਸਿੱਧ ਕਰਦਾ ਹੈ? ਰਾਜ ਸਭਾ ਵਿੱਚ ਇੱਕ ਹੋਰ ਭਾਜਪਾ ਆਗੂ ਸ੍ਰੀ ਉਦੈ ਸਿੰਘ ਪੂਰਨੀਆਂ ਦੀ ਕਾਹਲ ਵੀ ਦੇਖਣਯੋਗ ਹੈ, ਉਹਨਾਂ ਸਦਨ ਨੂੰ ਕਿਹਾ ਕਿ ਜੇਕਰ ਕਾਨੂੰਨ ਇਹ ਸਮਝਦਾ ਹੈ ਕਿ ਨਿਯਮਾਂ ਅਨੁਸਾਰ ਸ੍ਰੀ ਅੰਮ੍ਰਿਤਸਰ ਦੀ ਵਸੋਂ 10 ਲੱਖ ਤੋਂ ਤਿੰਨ ਹਜ਼ਾਰ ਵਧ ਜਾਣ ਕਰਕੇ ਅਜਿਹਾ ਸੰਭਵ ਨਹੀਂ ਤਾਂ ਮੈਂ ਇਸ ਸ਼ਹਿਰ ਵਿੱਚ ਪੱਕੇ ਤੌਰ `ਤੇ ਰਹਿ ਰਹੇ ਬਿਹਾਰੀਆਂ ਵਿਚੋਂ ਤਿੰਨ ਹਜ਼ਾਰ ਬਿਹਾਰੀਆਂ ਨੂੰ ਵਾਪਸ ਲਿਜਾ ਸਕਦਾ ਹਾਂ, ਪ੍ਰੰਤੂ ਇਸ ਸ਼ਹਿਰ ਨੂੰ ਵਿਰਾਸਤੀ ਸ਼ਹਿਰ ਦਾ ਦਰਜਾ ਦਿੱਤਾ ਜਾਣਾ ਹੀ ਚਾਹੀਦਾ ਹੈ। ਹਾਲ ਦੀ ਘੜੀ ਇਹ ਮੰਗ ਰੱਦ ਕਰ ਦਿੱਤੇ ਜਾਣ ਨਾਲ ਗੱਲ ਆਈ-ਗਈ ਹੋ ਗਈ ਹੈ, ਪ੍ਰੰਤੂ ਸਾਨੂੰ ਇਹ ਸਮਝਣ ਦੀ ਬੇਹੱਦ ਜ਼ਰੂਰਤ ਹੈ ਕਿ ਇਸ ਮੰਗ ਦੇ ਅਸਲੀ ਕਾਰਨ ਕੀ ਹਨ।
ਦੁਨੀਆਂ ਭਰ ਵਿੱਚ ਵਸਦੇ ਸਿੱਖ ਅਨੇਕਾਂ ਵਿਖਰੇਵਿਆਂ ਦੇ ਬਾਵਜੂਦ ਵੀ ਸ੍ਰੀ ਅੰਮ੍ਰਿਤਸਰ ਨੂੰ ਆਪਣਾ ਕੇਂਦਰੀ ਅਸਥਾਨ ਮੰਨਦੇ ਹਨ, ਉਹਨਾਂ ਦੀ ਸ਼ਰਧਾ ਦਾ ਸਿਖਰ ਹੈ ਕਿ ਸਿੱਖਾਂ ਨੇ ਸ੍ਰੀ ਅੰਮ੍ਰਿਤਸਰ ਦੇ ਦਰਸ਼ਨ ਇਸ਼ਨਾਨਾਂ ਨੂੰ ਆਪਣੀ ਅਰਦਾਸ ਦਾ ਹਿੱਸਾ ਬਣਾ ਲਿਆ ਹੋਇਆ ਹੈ ਅਤੇ ਹੋਰ ਰੋਜ਼ ਉਹ ਪ੍ਰਮਾਤਮਾ ਪਾਸੋਂ ਉਕਤ ਮੰਗ ਕਰਦੇ ਹਨ। ਇਸੇ ਸ਼ਰਧਾ ਵੱਸ ਸਿੱਖ ਲੰਮੇ ਸਮੇਂ ਤੋਂ ਇਸ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੀ ਮੰਗ ਕਰਦੇ ਰਹੇ ਹਨ। 1978 ਵਿੱਚ ਸਿੱਖਾਂ ਦਾ ਰਾਜਸੀ ਨਿਸ਼ਾਨਾ ਮਿਥਣ ਸਮੇਂ ਵੀ ਅਕਾਲੀ ਦਲ ਦੇ ਪ੍ਰਸਤਾਵ ਵਿੱਚ ਇਹ ਮੰਗ ਦਰਜ ਕੀਤੀ ਗਈ ਸੀ ਕਿ ਇਸ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇ ਕੇ ਇਥੋਂ ਮੀਟ ਦੀਆਂ ਦੁਕਾਨਾਂ, ਸ਼ਰਾਬ ਦੇ ਠੇਕੇ ਅਤੇ ਤੰਬਾਕੂ ਵੇਚਣ `ਤੇ ਪਾਬੰਦੀ ਲੱਗਣੀ ਚਾਹੀਦੀ ਹੈ, ਉਸ ਸਮੇਂ ਇਹਨਾਂ ਹੀ ਲੋਕਾਂ ਨੇ ਜੋ ਅੱਜ ਵਿਰਾਸਤੀ ਸ਼ਹਿਰ ਐਲਾਨਣ ਦੀ ਮੰਗ ਕਰ ਰਹੇ ਹਨ ਤਰਸੂਲਾਂ ਉਤੇ ਸਿਗਰਟਾਂ ਦੀ ਡੱਬੀਆਂ ਟੰਗ ਕੇ ਸ਼ਹਿਰ ਵਿੱਚ ਜਲੂਸ ਕੱਢੇ ਸਨ। ਉਹਨਾਂ ਸਿੱਖਾਂ ਦੀ ਇਸ ਮੰਗ ਨੂੰ ਖਾਲਿਸਤਾਨ ਨਾਲ ਜੋੜ ਕੇ ਇਸ ਮੰਗ ਦਾ ਸਖਤ ਵਿਰੋਧ ਕੀਤਾ ਸੀ। (ਅੱਜ ਵੀ ਸ਼ਹਿਰ ਨੂੰ ਵਿਰਾਸਤੀ ਸ਼ਹਿਰ ਦਾ ਦਰਜਾ ਦੇ ਸਿੱਖਾਂ ਦੀ ਮੰਗ ਦਾ ਭੋਗ ਪਾਉਣ ਵਾਲੀ ਗੱਲ ਦੀ ਅਸਲੀਅਤ ਸਮਝਣ ਦੀ ਜ਼ਰੂਰਤ ਹੈ)।
ਪੰਜਾਬ ਵਿੱਚ ਭਾਜਪਾ-ਅਕਾਲੀ ਦਲ ਦੇ ਮੋਢਿਆਂ `ਤੇ ਚੜ੍ਹ ਕੇ ਮਜ਼ਬੂਤ ਹੋਈ ਹੈ। ਇਸ ਸਿਆਸੀ ਪਾਰਟੀ ਦੀ ਸਿੱਖਾਂ ਪ੍ਰਤੀ ਸੋਚ ਕਿਸੇ ਕੋਲੋਂ ਲੁਕੀ-ਛੁਪੀ ਨਹੀਂ ਹੈ। ਭਾਜਪਾ ਆਗੂ ਪੰਜਾਬ ਵਿੱਚ ਅਕਾਲੀ ਦਲ ਦੇ ਮੋਢਿਆਂ ਤੋਂ ਉਤਰ ਕੇ ਖੁਦ ਪੈਰਾਂ `ਤੇ ਖੜ੍ਹੇ ਹੋਣ ਲਈ ਯਤਨਾਂ ਵਿੱਚ ਹਨ। ਇਸ ਲਈ ਨਵਜੋਤ ਸਿੰਘ ਸਿੱਧੂ ਵੀ ਅਜਿਹੇ ਹੀ ਯਤਨਾਂ ਵਿੱਚ ਮਹਿਸੂਸ ਕਰ ਰਿਹਾ ਹੈ ਕਿ ਅਗਰ ਉਸ ਨੇ ਆਪਣਾ ਅਧਾਰ ਹਿੰਦੂਤਵੀ ਸੋਚ ਵਾਲੇ ਲੋਕਾਂ ਵਿੱਚ ਨਾ ਬਣਾਇਆ ਤਾਂ ਉਸ ਨੂੰ ਸਿਆਸੀ ਪਿੜ ਵਿਚੋਂ ਬਾਹਰ ਹੋਣਾ ਪੈ ਸਕਦਾ ਹੈ। ਇਸ ਲਈ ਸਿੱਖਾਂ ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤੇ ਜਾਣ ਦੀ ਮੰਗ ਦਾ ਸਦਾ ਵਾਸਤੇ ਭੋਗ ਪਾਉਣ ਲਈ ਇਹ ਸਿੱਧ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਕਿ ਇਹ ਸ਼ਹਿਰ ਸਿੱਖਾਂ ਨਾਲੋਂ ਸਗੋਂ ਹਿੰਦੂ ਆਸਥਾ ਵਾਲੇ ਲੋਕਾਂ ਦੀ ਬਹੁਤਾਂਤ ਵਾਲਾ ਸ਼ਹਿਰ ਵੱਧ ਹੈ, ਇਸ ਲਈ ਇਥੇ ਸਰਕਾਰ ਵੱਲੋਂ ਕੋਈ ਵੀ ਚੁੱਕੇ ਜਾਣ ਵਾਲੇ ਵੱਡੇ ਕਦਮ ਸਮੇਂ ਹਿੰਦੂਤਵੀ ਸੋਚ ਵਾਲੇ ਲੋਕਾਂ ਦੀ ਸਹਿਮਤੀ ਬਹੁਤ ਜ਼ਰੂਰੀ ਹੈ, ਇਸ ਲਈ ਕਾਨੂੰਨੀ ਰਿਕਾਰਡ ਬਣਾਉਣ ਲਈ ਰਾਜ ਸਭਾ ਵਿੱਚ ਭਾਜਪਈ ਤਕਰੀਰਾਂ ਵੱਡਾ ਅਰਥ ਰੱਖਦੀਆਂ ਹਨ। ਕਿਉਂਕਿ ਭਵਿੱਖ ਵਿੱਚ ਇਹ ਗੱਲਾਂ ਸਿੱਖਾਂ ਸਾਹਮਣੇ ਪੇਸ਼ ਕੀਤੀਆਂ ਜਾਣੀਆਂ ਹਨ ਕਿ ਜਦ ਪੰਜਾਬ ਵਿੱਚ ਭਾਜਪਾ-ਅਕਾਲੀ ਗਠਜੋੜ ਸੀ ਤਾਂ ਉਸ ਸਮੇਂ ਹੀ ਅਕਾਲੀ ਦਲ ਨੇ ਇਸਦਾ ਵਿਰੋਧ ਕਿਉਂ ਨਹੀਂ ਕੀਤਾ? ਸਗੋਂ ਇਸ ਮੰਗ ਨੂੰ ਅਕਾਲੀ ਦਲ ਦੀ ਮੰਗ ਵਜੋਂ ਹੀ ਪੇਸ਼ ਕੀਤਾ ਜਾਵੇਗਾ। ਇਸ ਤਰ੍ਹਾਂ ਇਸ ਸ਼ਹਿਰ ਨੂੰ ਸਿੱਖਾਂ ਦੇ ਬਰਾਬਰ ਹਿੰਦੂ ਹੱਕ ਸਿੱਧ ਕਰਕੇ ਸਿੱਖਾਂ ਦੀ ਇੱਕ ਵੱਡੀ ਹੱਕੀ ਮੰਗ ਦਾ ਸਦਾ ਵਾਸਤੇ ਭੋਗ ਪਾ ਦਿੱਤਾ ਜਾਵੇਗਾ।
-ਗੁਰਸੇਵਕ ਸਿੰਘ ਧੌਲਾ
ਮੋ. 94632-16267


(ਨੋਟ:- ਅੱਜ 19 ਦਸੰਬਰ 2009 ਨੂੰ ‘ਸਿੱਖ ਮਾਰਗ’ ਤੋਂ ਇਹ ਤਿੰਨ ਲੇਖ ਹਟਾ ਦਿੱਤੇ ਗਏ ਹਨ:
1. ਪ੍ਰੋ: ਤਰਲੋਚਨ ਸਿੰਘ ਮਹਾਜਨ ਦੀ ਅਸਲੀਅਤ
2. ਇਹ ਆਤਮਾ ਵਾਲਾ ਗੋਰਖ-ਧੰਦਾ
3. ਕਰਮਾ ਸੰਦੜਾ ਖੇਤ
ਇਹਨਾ ਵਿਚੋਂ ਪਹਿਲਾ ਲੇਖ ਗੁਰਚਰਨ ਸਿੰਘ ਜੀਉਣਵਾਲੇ ਦਾ ਸੀ, ਦੂਸਰਾ ਗੁਰਿੰਦਰ ਸਿੰਘ ਬਰਾੜ ਅਤੇ ਤੀਸਰਾ ਪ੍ਰੋ: ਤਰਲੋਚਨ ਸਿੰਘ ਦਾ। ਜਿਸ ਦਾ ਲੇਖ ਪੜ੍ਹ ਕੇ ਦੂਸਰੇ ਦੋ ਲੇਖ ਲਿਖੇ ਗਏ ਸਨ। ਇਹ ਮਸਲਾ ਖ਼ਤਮ ਹੈ ਕਿਰਪਾ ਕਰਕੇ ਕੋਈ ਵੀ ਪਾਠਕ ਇਸ ਬਾਰੇ ਹੋਰ ਨਾ ਲਿਖੇ। ਵਿਗਿਆਨਕ ਲੇਖਾਂ ਬਾਰੇ ਫੈਸਲਾ ਇੱਕ ਹਫਤਾ ਲੇਟ ਜਾਣੀ ਕਿ 26 ਦਸੰਬਰ 2009 ਨੂੰ ਕੀਤਾ ਜਾਵੇਗਾ ਕਿਉਂਕਿ ਕਈ ਪਾਠਕਾਂ ਨੇ ਹਾਲੇ ਇਹ ਸਾਰੇ ਲੇਖ ਨਹੀਂ ਪੜ੍ਹੇ ਅਤੇ ਉਹਨਾ ਦੇ ਸੁਝਾਓ ਅਨੁਸਾਰ ਇਸ ਨੂੰ ਇੱਕ ਹਫਤੇ ਲਈ ਅੱਗੇ ਪਾ ਰਹੇ ਹਾਂ-ਸੰਪਾਦਕ)


(19/12/09)
ਹਰਿੰਦਰ ਪਾਲ ਸਿੰਘ ਬਰਾੜ

S.MAKHAN SINGH JI,
Sat Siri Akal,
No body has the any right to do personal attack for their actions. If someone is not agree to someone, just say or write the reason, why are they thinking , it is wrong?The discussion should be constructive not insulting. We are here to learn from each other. If someone is wrong, correct them by giving examples or justify your views. The subject of science is so broad, but we should use it to learn Gurbani. To me, do not write if you can not prove it or feel insulting. Stand up for what you write .There should not be any shame , if someone is correcting you.I have request for everyone, please behave like Gurmukhs, do not try to show your proud, even you are professor or taxi driver , truck driver. As I live in canada for some time, I saw so many engineers, doctors, professors, are driving taxies or trucks or doing odd jobs, may be they did not get chance to show their abilities or they chose their profession for some other reason.So They have their knowledge already. Please do not under estimate any one. Every one knows in India, how people get their jobs or status, even they don't qualify. Please try to create respectful atmosphere, so we can learn. Do not waste other people's time to tell baseless stories , which you can not prove. This is the only website, where we can learn, share our views and we can keep it up.
Thanks again to Makhan Singh Ji,
Harinder Pal singh Brar


(19/12/09)
ਸਰਵਜੀਤ ਸਿੰਘ

ਸ: ਮੱਖਣ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਿਹ।
ਆਪ ਜੀ ਨੇ ਲਿਖਿਆ ਸੀ ਕਿ ਸਾਇੰਸ ਤੋਂ ਜਾਣੂ ਹੀ ਪੱਤਰ ਲਿਖਣ ਪਰ ਹੁਣ ਤਾਂ ਪਹਿਲਾ ਵਾਲਾ ਹੀ ਰੋਲ-ਘਚੋਲਾ ਪੈ ਗਿਆ ਹੈ । ‘ਤਾਏ ਦੀ ਧੀ ਚੱਲੀ ਤਾਂ ਮੈ ਕਿਓ ਰਹਾ ਕੱਲੀ’ ਦੀ ਕਹਾਵਤ ਵਾਂਗੂ ਅੱਜ ਮੈ ਵੀ ਪੱਤਰ ਲਿਖ ਰਿਹਾ ਹਾਂ ਭਾਂਵੇ ਕਿ ਮੈ ਸਾਇੰਸ ਸਿਰਫ ਏਨੀ ਕੁ ਹੀ ਪੜ੍ਹੀ ਸੀ ਕਿ ਰੇਤ, ਲੂਣ ਅਤੇ ਲੋਹੇ ਦੇ ਮਿਸ਼ਰਣ ਨੂੰ ਕਿਵੇ ਵੱਖ-ਵੱਖ ਕਰਨਾ ਹੈ।
ਪੋ: ਤਰਲੋਚਨ ਸਿੰਘ ਮਹਾਜਨ ਜੀ ਨੇ ਆਪਣੇ ਪੱਤਰ (18-12-09) ਵਿਚ ਆਪ ਜੀ ਨੂੰ ਬੇਨਤੀ ਕੀਤੀ ਹੈ ਕਿ, “ਇਹ ਤਿੰਨ ਆਰਟੀਕਲ ਜਿਨ੍ਹਾਂ ਵਿੱਚ ਪੜਚੋਲ ਘੱਟ ਹੈ ਤੇ ਮੇਰੀ ਬੇਇਜ਼ਤੀ ਜਿਆਦਾ ਹੈ, ਉਹ ਕ੍ਰਿਪਾ ਕਰਕੇ ਆਪਣੀ ਸਾਈਟ ਤੋਂ ਹਟਾ ਲਵੋ”।
ਪ੍ਰੋ: ਤਰਲੋਚਨ ਸਿੰਘ ਜੀ ਦਾ ਵਿਗਿਆਨ (ਭਗਵੰਤ ਸਿੰਘ ਸੰਧੂ)
ਪ੍ਰੋ: ਤਰਲੋਚਨ ਸਿੰਘ ਮਹਾਜਨ ਦੀ ਅਸਲੀਅਤ (ਗੁਰਚਰਨ ਸਿੰਘ)
ਇਹ ਆਤਮਾ ਵਾਲਾ ਗੋਰਖ-ਧੰਦਾ (ਗੁਰਿੰਦਰ ਸਿੰਘ ਬਰਾਰ)
ਬੇਨਤੀ ਇਹ ਹੈ ਕਿ ਇਹ ਅਧਿਕਾਰ ਪੋ: ਤਰਲੋਚਨ ਸਿੰਘ ਜੀ ਨੂੰ ਕਿਵੇ ਮਿਲ ਗਿਆ ਕਿ ਉਹ ਆਪ ਜੀ ਨੂੰ ਇਹ ਆਖਣ ਕਿ ਫਲਾਣਾ-ਫਲਾਣਾ ਲੇਖ ਹਟਾ ਦਿਓ? ਜੇ ਉਹ ਇਹ ਸਮਝਦੇ ਹਨ ਕਿ ਉਨ੍ਹਾਂ ਦੇ ਲੇਖਾਂ ਦੀ ਅਲੋਚਨਾ ਠੀਕ ਨਹੀ ਕੀਤੀ ਗਈ ਤਾਂ ਉਹ ਦਲੀਲ ਨਾਲ ਜਵਾਬ ਦੇਣ। ਪਰ ਜੇ ਦਲੀਲ ਨਾਲ ਜਵਾਬ ਨਹੀ ਦੇ ਸਕਦੇ ਤਾਂ ਉਹ ਆਪਣੀ ਗਲਤੀ ਨੂੰ ਸਵੀਕਾਰ ਕਰਨ ਜਾਂ ਆਪਣੇ ਲੇਖ ਨੂੰ ਹਾਟਉਣ ਲਈ ਕਹਿਣ ਅਤੇ ਇਸ ਮੰਚ ਤੋਂ ਕਿਨਾਰਾ ਕਰਨ।
2-12-09 ਦੇ ਪੱਤਰ ਵਿਚ ਮਹਾਜਨ ਜੀ ਨੇ ਲਿਖਿਆ ਸੀ, “ਨਿਊਟਨ ਲਾਅ ਮੁਤਾਬਿਕ ਹਰ ਕ੍ਰਿਆ ਦੀ ਪ੍ਰਤੀਕ੍ਰਿਆ ਦਰਸਾਉਂਦਾ ਹੈ, ਪਰ ਨਿਊਟਨ ਲਾਅ ਵਿੱਚ ਸਮੇਂ ਦਾ ਕਿਤੇ ਵੀ ਰਫਰੈਂਸ ਨਹੀਂ ਹੈ। ਆਪਣੇ ਆਪ ਨੂੰ ਵਿਗਿਆਨੀ ਸੋਚ ਦੇ ਧਾਰਨੀ ਦਸਣ ਵਾਲੇ ਸ਼ਖਸ਼ ਦਸਣ ਕੇ ਕੀ ਨਿਊਟਨ ਲਿਖਦਾ ਹੈ ਕੇ ਪ੍ਰਤੀਕਿਰਿਆ ਜ਼ੀਰੋ ਸਮੇਂ ਹੁੰਦੀ ਹੈ?” ਹੁਣ ਇਹ ਸਾਬਤ ਹੋ ਚੁਕਾ ਹੈ ਕਿ ਨਿਊਟਨ ਦੇ ਨਿਯਮ ਮੁਤਾਬਕ ਸਮਾਂ ਜੀਰੋ ਹੁੰਦਾ ਹੈ। ਕੀ ਹੁਣ ਪੋ: ਮਹਾਜਨ ਜੀ ਦਾ ਇਹ ਫਰਜ ਨਹੀ ਬਣਦਾ ਕਿ ਇਹ ਸਾਬਤ ਕਰਨ ਕਿ ਸਮਾ ਜੀਰੋ ਨਹੀ ਹੁੰਦਾ?
23-11-09 ਦੇ ਪੱਤਰ ਵਿਚ ਮਹਾਜਨ ਜੀ ਨੇ ਲਿਖਿਆ ਸੀ,
“The new understanding of benzene, and hence of all aromatic compounds, proved to be so important for both pure and applied chemistry that in 1890 the German Chemical Society organized an elaborate appreciation in Kekulé's honor, celebrating the twenty-fifth anniversary of his first benzene paper. Here Kekulé spoke of the creation of the theory. He said that he had discovered the ring shape of the benzene molecule after having a reverie or day-dream of a snake seizing its own tail (this is a common symbol in many ancient cultures known as the Ouroboros).
24-12-09 ਨੂੰ ਡਾ: ਸੰਧੂ ਜੀ ਨੇ ਇਸੇ ਲਿਖਤ ਦੀ ਅਗਲੀ ਪੰਗਤੀ, “This vision, he said, came to him after years of studying the nature of carbon-carbon bonds. This was 7 years after he had solved the problem of how carbon atoms could bond to up to four other atoms at the same time.” ਦਾ ਹਵਾਲਾ ਦੇ ਕੇ ਇਨ੍ਹਾ ਵਲੋ ਦਿੱਤੀ ਗਈ ਅਧੂਰੀ ਜਾਣਕਾਰੀ ਨੂੰ ਦਰੁਸਤ ਕਰ ਦਿੱਤਾ ਸੀ ਤਾਂ ਇਹ ਗੁਨਾਹ ਕਿਵੇ ਬਣ ਗਿਆ?
ਪੋ: ਤਰਲੋਚਨ ਸਿੰਘ ਜੀ ਆਪਣੇ ਲੇਖ ‘ਕੀ ਜੀਵਨ ਧਰਤੀ ਤੋਂ ਇਲਾਵਾ ਕਿਤੇ ਹੋਰ ਵੀ ਹੋ ਸਕਦਾ ਹੈ’ ਵਿਚ ਲਿਖਦੇ ਹਨ,“ਸਾਡਾ ਸੌਰ ਮੰਡਲ ਸੂਰਜ ਸਮੇਤ ਕੁੱਝ ਗ੍ਰਹਿਆਂ, ਉਪਗ੍ਰਹਿਆਂ, ਧੂਮਕੇਤੂਆਂ ਆਦਿ ਦਾ ਇਕੱਠ ਹੈ। ਕੁੱਝ ਗ੍ਰਹਿ ਸੂਰਜ ਦੇ ਕੋਲ ਹਨ ਅਤੇ ਕੁੱਝ ਦੂਰ, ਜਿਵੇਂ ਪਲੂਟੋ (ਯਮ ਗ੍ਰਹਿ) ਸੂਰਜ ਤੋਂ ਇਸ ਦਾ ਫਾਸਲਾ ਤਕਰੀਬਨ 3, 72, 81, 60, 000 ਮੀਲ ਹੈ। ਜੇ ਅਸੀਂ ਇੱਕ ਬੇਹੱਦ ਤੇਜ ਜਹਾਜ਼ (ਜਿਸਦੀ ਰਫਤਾਰ ਅਵਾਜ਼ ਦੀ ਰਫਤਾਰ ਦੇ ਬਰਾਬਰ ਹੋਏ) ਤੇ ਸਵਾਰ ਹੋ ਕੇ ਪਲੂਟੋ ਦੀ ਸੈਰ ਕਰਨ ਦਾ ਪਲਾਨ ਬਣਾਈਏ ਤਾਂ ਵੀ ਉਸ ਨੂੰ ਪਲੂਟੋ ਤਕ ਜਾਣ ਆਉਣ ਲਈ ਤਕਰੀਬਨ 115 ਸਾਲ ਲੱਗਣਗੇ”। ਤਾਂ ਡਾਂ: ਭਗਵੰਤ ਸਿੰਘ ਜੀ ਨੇ ਕਿਹਾਂ ਕਿ ਅਵਾਜ ਦੀ ਰਫਤਾਰ ਨਾਲ ਇਹ ਸਮਾਂ 1100 ਲੱਗੇ ਗਾਂ ਤਾਂ ਇਸ ਵਿਚ ਬੇਇਜਤੀ ਵਾਲੀ ਕਿਹੜੀ ਗੱਲ ਹੋ ਗਈ? ਇਹ ਤਾਂ ਹਿਸਾਬ ਦਾ ਸਵਾਲ ਹੈ। ਪੋ: ਮਹਾਜਨ ਜੀ ਅੱਜ ਵੀ ਆਪਣੇ 115 ਸਾਲ ਦੇ ਗਿਣਤ ਨੂੰ ਸਹੀ ਸਾਬਤ ਕਰਕੇ; ਜੇ ਉਹ ਚਹੁੰਣ ਤਾਂ ਡਾਂ ਸੰਧੂ ਦੀ ਭਾਜੀ ਮੋੜ ਸਕਦੇ ਹਨ। ਜਾਣਾ ਤਾਂ ਧਰਤੀ ਤੋਂ ਪਲੂਟੋ ਤੇ ਹੈ ਪਰ ਪੋ: ਮਹਾਜਨ ਜੀ ਸਫਰ ਅਰੰਭ ਕਰ ਰਹੇ ਹਨ ਸੂਰਜ ਤੋਂ। ਅਜੇਹਾ ਕਿਓ? (ਸ਼ਾਇਦ ਮੋਪਡ ਦੀ ਬੈਟਰੀ ਚਾਰਜ ਕਰਵਾਉਣ ਲਈ ਸੂਰਜ ਤੇ ਜਾਣਾ ਜਰੂਰੀ ਹੋਵੇਗਾ)
ਪੋ: ਮਹਾਜਨ ਜੀ ਨੇ ਸ: ਬਲਦੇਵ ਸਿੰਘ ਜੀ ਦਾ ਲੇਖ ਪੜ੍ਹਨ ਉਪ੍ਰੰਤ ਜੋ ਬਚਨ 17-11-09 ਦੇ ਪੱਤਰ ਵਿਚ ਲਿਖੇ ਸਨ ਆਓ ਉਸ ਦੇ ਵੀ ਦਰਸ਼ਨ ਕਰੀਏ, “ਸਤਿਕਾਰ ਯੋਗ ਬਲਦੇਵ ਸਿੰਘ ਟਰਾਂਟੋ ਜਿਓ, ਤੁਹਾਡਾ ਆਰਟੀਕਲ ਪੜ੍ਹਿਆ ਬਿਲਕੁਲ ਚੰਗਾ ਨਹੀਂ ਲਗਿਆ, ਜੇ ਸਚ ਪੁਛੋ ਤਾਂ (ਬੁਰਾ ਨਾ ਮਨਿਓ)। ਤੁਸਾਂ ਬੜੀ ਮੇਹਨਤ ਕੀਤੀ ਹੈ ਸ਼ਬਦ ਦੇ ਅਰਥਾਂ ਨੂੰ ਬਦਲਣ ਦੀ। ਪਰ ਕਿਉਂ? ਕੀ ਸਿਧੇ ਸਾਧੇ ਅਰਥ ਸਾਨੂੰ ਚੰਗੇ ਨਹੀਂ ਲਗਦੇ?”
ਜੇ ਡਾਂ: ਸੰਧੂ ਜੀ ਨੇ ਅਜੇਹੀ ਹੀ ਗੱਲ ਸਬੂਤ ਦੇ ਕੇ ਪੋ: ਮਹਾਜਨ ਜੀ ਦੇ ਕਿਸੇ ਲੇਖ ਬਾਰੇ ਲਿਖੀ ਹੈ ਤਾਂ ਹੁਣ ਉਨ੍ਹਾਂ ਨੂੰ ਇਤਰਾਜ ਕਰਨ ਦਾ ਕੀ ਹੱਕ ਹੈ?
ਸ: ਮੱਖਣ ਸਿੰਘ ਜੀ, ਜੇ ਸੰਤਾਂ ਦੀ ਯੂਨੀਅਨ ਦਾ ਕੋਈ ਮੈਬਰ ਆਪ ਨੂੰ ਇਹ ਆਖੇ ਕਿ ਸੁਖਵਿੰਦਰ ਸਿੰਘ ਸਭਰਾ ਨੇ ਸਾਡੀ ਬੇਇਜ਼ਤੀ ਕੀਤੀ ਹੈ ‘ਤੇ ਤੁਸੀ ਉਸ ਦੇ ਲੇਖ ਵੈਬ ਸਾਈ ਤੋਂ ਹਟਾ ਦੇਵੋ ਤਾਂ ਆਪ ਜੀ ਦਾ ਕੀ ਜਵਾਬ ਹੋਵੇਗਾ?
----------------------------------------------------
ਬਲਦੇਵ ਸਿੰਘ ਫਿਰੋਜ਼ਪੁਰ ਜੀ।
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਿਹ।
ਆਪ ਜੀ ਨੇ ਆਪਣੇ ਪੱਤਰ (11-12-09) ਵਿਚ ਲਿਖਿਆ ਸੀ, “ ਗੁਰੂ ਨਾਨਕ ਦੀ ਸਿੱਖੀ ਦਾ ਸਿਧਾਂਤ ਖੁਦ ਅਕਾਲ ਪੁਰਖ ਦਾ ਸਿਧਾਂਤ ਹੈ, ਗੁਰੂ ਨਾਨਕ ਹੀ ਅਕਾਲ ਪੁਰਖ ਸੀ, ਅਤੇ ਹੈ”। ਮੈ ਆਪ ਜੀ ਦੇ ਬਚਨਾਂ, “ਗੁਰੂ ਨਾਨਕ ਦੀ ਸਿੱਖੀ ਦਾ ਸਿਧਾਂਤ ਖੁਦ ਅਕਾਲ ਪੁਰਖ ਦਾ ਸਿਧਾਂਤ ਹੈ” ਨਾਲ ਸਹਿਮੱਤ ਹਾਂ ਪਰ ਆਪ ਜੀ ਵਲੋ ਲਿਖੇ ਅੱਗਲੇ ਬਚਨ, “ਗੁਰੂ ਨਾਨਕ ਹੀ ਅਕਾਲ ਪੁਰਖ ਸੀ, ਅਤੇ ਹੈ” ਮੇਰੀ ਮੱਤ ਥੋੜੀ ਹੋਣ ਕਾਰਨ ਮੇਰੇ ਸਮਝ ਨਹੀ ਆਏ।
ਕਿਉਂਕਿ ਜਦੋ ਮੈ ਮੂਲ ਮੰਤਰ ਪੜਦਾ ਹਾਂ ਤਾਂ ਉਥੇ ਤਾਂ ਗੁਰੂ ਨਾਨਕ ਜੀ ਅਕਾਲ ਪੁਰਖ ਨੂੰ ਅਜੂਨੀ ਲਿਖਦੇ ਹਨ। ਕੀ ਗੁਰੂ ਨਾਨਕ ਜੀ ਵੀ ਅਜੂਨੀ ਸਨ? ਗੁਰੂ ਨਾਨਕ ਜੀ ਦੇ ਪਿਤਾ ਦਾ ਨਾਮ ਕਾਲੂ ਸੀ, ਮਾਤਾ ਜੀ ਦਾ ਨਾਮ ਤ੍ਰਿਪਤਾ ਜੀ ਸੀ , ਭੈਣ ਦਾ ਨਾਲ ਨਾਨਕੀ ਸੀ ਪਤਨੀ ਦਾ ਨਾਮ ਮਾਤਾ ਸੁਲੱਖਣੀ, ਦੋ ਪੁਤੱਰ ਸਨ ਜਿਨ੍ਹਾ ਦੇ ਨਾਲ ਸ੍ਰੀ ਚੰਦ ਅਤੇ ਲੱਖਮੀ ਚੰਦ ਸੀ।
ਵੀਰ ਜੀ ਹੇਠ ਲਿਖੀਆਂ ਪਾਵਨ ਪੰਗਤੀਆਂ ਦੇ ਹੁਣ ਕਿਵੇ ਅਰਥ ਕਰੋ ਗੇ?
ਸਗਲ ਪਰਾਧ ਦੇਹਿ ਲੋਰੋਨੀ ॥ ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ ॥3॥
ਜਨਮਿ ਨ ਮਰੈ ਨ ਆਵੈ ਨ ਜਾਇ ॥ ਨਾਨਕ ਕਾ ਪ੍ਰਭੁ ਰਹਿਓ ਸਮਾਇ ॥4॥1॥ (ਪੰਨਾ 1136)
----------------------------------
ਬਿਗ ਬੈਂਗ ਬਾਰੇ ਵਿਚਾਰ ਚਰਚਾ ਕਰ ਰਹੇ ਸਾਰੇ ਵਿਦਚਾਨਾ ਨੂੰ ਬੇਨਤੀ ਹੈ ਕਿ ਤੁਹਾਡੀ ਸਮੱਸਿਆ ਦਾ ਹੱਲ ਤਾਂ ਬਚਿਤ੍ਰ ਨਾਟਕ (ਦਸਮ ਗ੍ਰੰਥ ਪੰਨਾ 47) ਵਿਚ ਦਰਜ ਹੈ।
ਏਕ ਸ੍ਰਵਣ ਤੇ ਮੈਲ ਨਿਕਾਰਾ। ਤਾ ਤੇ ਮਧੂ ਕੀਟਭ ਤਨ ਧਾਰਾ।
ਦੁਤੀਆਂ ਕਾਨ ਤੇ ਮੈਲ ਨਿਕਾਰੀ। ਤਾ ਤੇ ਭਈ ਸ੍ਰਿਸਟਿ ਇਹ ਸਾਰੀ। 13।
ਆਦਰ ਸਹਿਤ
ਸਰਵਜੀਤ ਸਿੰਘ


(19/12/09)
ਜਸ ਕੌਰ

ਜਸ ਕੌਰ

ਸਭ ਨੂੰ ਮੇਰੀ ਸਤਿ-ਸ੍ਰੀ-ਅਕਾਲ

ਮੁਆਫ ਕਰਨਾ ਭਗਵੰਤ ਸਿੰਘ ਮੈਂ ਤੁਹਾਡਾ ਚੈਂਲਜ਼ ਸਵੀਕਾਰ ਕਰਦੀ ਹਾਂ, ਮੈਂ ਅਜ ਨਾਸਾ ਵਿਗਿਆਨੀ ਭਗਵੰਤ ਸਿੰਘ ਸੰਧੂ ਨੂੰ ਸਿੱਖ ਮਾਰਗ ਦੇ ਸਾਰੇ ਪਾਠਕਾ ਸਾਹਮਣੇ ਗਲਤ ਸਿਧ ਕਰ ਰਹੀ ਹਾਂ। ਮੈਂ ਆਪਣੇ ਕੋਲੋਂ ਕੁੱਝ ਨਹੀਂ ਲਿਖ ਰਹੀ। ਮੈਂ ਸਰਵਸਰੇਸ਼ਟ ਐਟਲਸ ਦਾ ਰੈਫਰੈਂਸ਼ ਦੇ ਰਹੀ ਹਾਂ। ਪਾਠਕ ਪਹਿਲਾਂ ਤਰਲੋਚਨ ਸਿੰਘ ਦਾ ਲਿਖਿਆ ਪੈਰਾ ਪੜ੍ਹਨ, ਫਿਰ ਭਗਵੰਤ ਸਿੰਘ ਦੀ ਪੜਚੋਲ ਵਾਲਾ ਪੈਰਾ ਪੜਨ, ਫਿਰ ਹੇਠ ਲਿਖਿਆ ਰੈਫਰੈਂਸ ਪੜਨ। ਮੁਆਫ ਕਰਨਾ ਹੁਣ ਫੈਸਲਾ ਪਾਠਕਾਂ ਦੇ ਹੱਥ ਹੈ।

ਤਰਲੋਚਨ ਸਿੰਘ ਜੀ ਦੇ ਲੇਖ ਦਾ ਪੈਰਾ

ਵਿਗਿਆਨੀਆਂ ਦੀ ਹੁਣ ਇਹ ਸੋਚ ਹੈ ਕਿ ਜੇ ਜੀਵਨ ਨਿਊਟ੍ਰਾਨ ਤਾਰੇ ਤੇ ਹੋਇਆ ਤਾਂ ਉਥੋਂ ਦੇ ਇਨਸਾਨ ਆਪਣੀ ਸਾਰੀ ਜ਼ਿੰਦਗੀ ਵਿੱਚ ਵੱਧ ਤੋਂ ਵੱਧ ਫਾਸਲਾ ਇੱਕ ਸੈਂਟੀਮੀਟਰ ਜਾਂ ਇਸ ਤੋਂ ਵੀ ਘੱਟ ਤਹਿ ਕਰ ਸਕਣਗੇ ਅਤੇ ਉਨ੍ਹਾਂ ਦਾ ਜੀਵਨ ਕਾਲ ਇੱਕ ਸੈਕਿੰਡ ਦੇ ਕਰੋੜੇਵੇਂ ਹਿਸੇ ਤੋਂ ਵੀ ਘੱਟ ਹੋਏਗਾ। ਸਾਡੇ ਇੱਕ ਸੈਕਿੰਡ ਦੇ ਸਮੇਂ ਵਿੱਚ ਉਨ੍ਹਾਂ ਦੀਆਂ ਕਈ ਕਰੋੜ ਪੀੜ੍ਹੀਆਂ ਲੰਘ ਜਾਣਗੀਆਂ”

ਭਗਵੰਤ ਸਿੰਘ ਸੰਧੂ ਵਲੋਂ ਚੀਰ ਫਾੜ

ਅੱਗੇ ਸ਼ੁਰੂ ਹੁੰਦੀ ਹੈ ਗਲ੍ਹਤ ਬਿਆਨੀ। ਲਿਖਣ ਸ਼ੈਲੀ ਵੇਖੋ ਸ਼ੁਰੂ ਗੱਲ ਕਲਪਨਾ ਤੋਂ ਕਰਦੇ ਹਨ ਅਤੇ ਠੀਕਰ ਮੂਧਾ ਮਾਰ ਦਿੰਦੇ ਹਨ ਵਿਗਿਆਨੀਆਂ ਦੇ ਸਿਰ `ਤੇ। ਲਿਖਦੇ ਹਨ,“ਵਿਗਿਆਨੀਆਂ ਦੀ ਹੁਣ ਇਹ ਸੋਚ ਹੈ ਕਿ ਜੇ ਜੀਵਨ ਨਿਊਟ੍ਰਾਨ ਤਾਰੇ ਤੇ ਹੋਇਆ ਤਾਂ ਉਥੋਂ ਦੇ ਇਨਸਾਨ ਆਪਣੀ ਸਾਰੀ ਜ਼ਿੰਦਗੀ ਵਿੱਚ ਵੱਧ ਤੋਂ ਵੱਧ ਫਾਸਲਾ ਇੱਕ ਸੈਂਟੀਮੀਟਰ ਜਾਂ ਇਸ ਤੋਂ ਵੀ ਘੱਟ ਤਹਿ ਕਰ ਸਕਣਗੇ ਅਤੇ ਉਨ੍ਹਾਂ ਦਾ ਜੀਵਨ ਕਾਲ ਇੱਕ ਸੈਕਿੰਡ ਦੇ ਕਰੋੜੇਵੇਂ ਹਿਸੇ ਤੋਂ ਵੀ ਘੱਟ ਹੋਏਗਾ। ਸਾਡੇ ਇੱਕ ਸੈਕਿੰਡ ਦੇ ਸਮੇਂ ਵਿੱਚ ਉਨ੍ਹਾਂ ਦੀਆਂ ਕਈ ਕਰੋੜ ਪੀੜ੍ਹੀਆਂ ਲੰਘ ਜਾਣਗੀਆਂ”।ਮੈਨੂੰ ਨਹੀਂ ਸਮਝ ਆਈ ਕਿ ਇਹ ਕਿਹੜੇ ਵਿਗਿਆਨੀਆਂ ਦੀ ਗੱਲ ਕਰ ਰਹੇ ਹਨ? ਕੀ ਸ. ਤਰਲੋਚਨ ਸਿੰਘ ਜੀ ਦੇ ਵਿਗਿਆਨੀਆਂ ਨੂੰ ਇਹ ਵੀ ਨਹੀਂ ਪਤਾ ਕਿ ਨਿਊਟ੍ਰਾਨ ਤਾਰੇ ਉੱਤੇ ਤਾਪਮਾਨ ਕਿੰਨਾ ਹੈ ਅਤੇ ਉੱਥੇ ਪਾਣੀ ਵੀ ਨਹੀਂ ਹੈ? ਕੋਈ ਵਿਗਿਆਨੀ ਨਾਂ ਤਾਂ ਨਿਊਟ੍ਰਾਨ ਤਾਰੇ ਉੱਤੇ ਜੀਵਨ ਹੋਣ ਦੀ ਗੱਲ ਸੋਚ ਸਕਦਾ ਹੈ ਅਤੇ ਨਾਂ ਹੀ ਲਿਖ ਸਕਦਾ ਹੈ। ਜਦ ਜੀਵਨ ਦੇ ਹੋਣ ਦੀ ਹੀ ਗੱਲ ਸੰਭਵ ਨਹੀਂ, ਤਦ ਉਨ੍ਹਾਂ ਦੇ ਜੀਵਨ ਕਾਲ ਅਤੇ ਜੀਵਨ ਕਾਲ ਦੌਰਾਨ ਤਹਿ ਕੀਤੀਆਂ ਗਈਆਂ ਦੂਰੀਆਂ ਦੇ ਹਿਸਾਬ ਕਿਤਾਬ ਲਾਉਣਾ ਕਿਹੜੇ ਵਿਗਿਆਨੀਆਂ ਦਾ ਕੰਮ ਹੋ ਸਕਦਾ ਹੈ? ਅੱਗੇ ਲਿਖਦੇ ਹਨ,“ਤੁਸੀਂ ਸੋਚ ਰਹੇ ਹੋਵੋਗੇ ਕਿ ਐਨੇਂ ਥੋੜੇ ਸਮੇਂ ਲਈ ਜੀਵਨ ਦੇ ਹੋਣ ਦਾ ਕੀ ਫਾਇਦਾ? ਪਰ ਤੁਸੀ ਗਲਤ ਸੋਚ ਰਹੇ ਹੋ। ਸਾਡੇ ਲਈ ਇਹ ਸਮਾਂ ਬੇਹੱਦ ਥੋੜ੍ਹਾ ਹੈ ਪਰਜੋ ਇਨਸਾਨ ਨਿਊਟ੍ਰਾਨ ਤਾਰੇ ਤੇ ਰਹਿ ਰਹੇ ਹਨਉਨ੍ਹਾਂ ਲਈ ਇਹ ਸਮਾਂ ਥੋੜ੍ਹਾ ਨਹੀਂ ਬਲਕਿ ਕਾਫੀ ਹੈ”।ਗੱਲ ਸਿਰੇ ਹੀ ਲਾ ਦਿੱਤੀ। ਪੱਕਾ ਹੀ ਫੈਸਲਾ ਸੁਣਾ ਦਿੱਤਾ

ਮੁਆਫ ਕਰਨਾ ਹੁਣ ਵੇਖੋ ਵਿਗਿਆਨੀ ਕੀ ਕਹਿ ਰਹੇ ਹਨ: ਹੇਠਾਂ ਪੜੋ ਵਿਗਿਆਨੀ ਨਿਊਟ੍ਰਾਨ ਤਾਰੇ ਤੇ ਜੀਵਨ ਬਾਰੇ ਸੋਚ ਰਹੇ ਹਨ।

ਰੈਫਰੈਂਸ

The Cambridge Atlas of ASTRONOMY

Edited By Jean Audouze and Guy Israel

Third edition

Cambridge University Press

The extraterrestrial life

Page 414

Freeman Dyson and Frank Dark have proposed an even more bizarre form of Life, based on the nuclear force on the neutron star.

This kind of life could emerge on the surface of neutron star where the nuclear forces is capable of fashioning stable structures constructed from a number of nucleons ..............

It might be supposed that, through some kind of selection mechanism , life could appear in the form of very complex and heavy nuclei capable of reproduction and of interacting methodically with their environment. If such life appeared its evolution should be proportionally more rapid than ours because its time scale is so much shorter than ours .

Such about a billion years were required for the generation of life on earth , it should take only about 1/30th second for the transformation of inert matter into nuclear life on the surface of neutron star .

Members of such ephemeral civilization should measure about 10 -11 cm and about lives approx. 10 -15 second

ਮੁਆਫ ਕਰਨਾ ਹੁਣ ਵੇਖੋ ਸੰਧੂ ਸਾਹਿਬ ਨਾਸਾ ਵਿਗਿਆਨੀ ਕੀ ਲਿਖਦੇ ਹਨ:

ਕਿਉਂਕਿ ਮੇਰੇ ਲੇਖਾਂ ਵਿੱਚ ਇੱਕ ਵੀ ਗੱਲ ਗਲ੍ਹਤ ਨਹੀਂ ਹੈ। ਹਾਂ ਜੇ ਕੋਈ ਇਹ ਸਿੱਧ ਕਰ ਦੇਵੇ ਕਿ ਮੇਰੇ ਲੇਖਾਂ ਵਿੱਚ ਕੋਈ ਗੱਲ ਗਲ੍ਹਤ ਹੈ ਤਾਂ ਮੈਂ ਆਪਣੀ ਗਲ੍ਹਤੀ ਨੂੰ ਖਿੜੇ ਮੱਥੇ ਸਵਿਕਾਰਦਿਆਂ ਲੇਖਾਂ ਵਿੱਚ ਸੋਧ ਕਰਨ ਲਈ ਵਚਨ ਵੱਧ ਹੋਵਾਂਗਾ। ਧੰਨਵਾਦ।

ਹੁਣ ਮੈਂ ਸਰਦਾਰ ਮੱਖਣ ਸਿੰਘ ਜੀ ਨੂੰ ਪੁਰ ਜੋਰ ਅਪੀਲ ਕਰਦੀ ਹਾਂ ਕੇ ਉਪਰ ਵਾਲੇ ਸਾਰੇ ਤੱਥ ਪੜ ਕੇ ਇੱਕ ਨਿਕਾ ਬੱਚਾ ਵੀ ਇਹ ਸਿਟਾ ਕਡ ਸਕਦਾ ਹੈ ਕਿ ਸੰਧੂ ਸਾਹਿਬ ਕੇਵਲ ਤੇ ਕੇਵਲ ਤਰਲੋਚਨ ਸਿੰਘ ਦੀ ਹੇਠੀ ਲਈ ਬੁਲਾਏ ਗਏ ਹਨ ਨਾਲ ਹੀ ਅਪੀਲ ਕਰਦੀ ਹਾਂ ਕਿ ਉਨ੍ਹਾਂ ਦਾ ਲਿਖਿਆ ‘ਤਰਲੋਚਨ ਸਿੰਘ ਦਾ ਅਨੁਠਾ ਵਿਗਿਆਨ’ ਡਲੀਟ ਕੀਤਾ ਜਾਏ। ਕਿਉਂਕਿ ਉਪਰ ਲਿਖੇ ਵਿਗਿਆਨਕ ਹਵਾਲੇ ਸੰਧੂ ਨੂੰ ਗਲਤ ਸਿਧ ਕਰ ਰਹੇ ਹਨ। ਮੈਨੂੰ ਕਾਫੀ ਮੇਹਨਤ ਕਰਨੀ ਪਈ। ਕਿਰਪਾ ਕਰਕੇ ਮੇਰੀ ਮੇਹਨਤ ਵਲ ਧਿਆਨ ਦੇਣਾ।

ਚਰਨਜੀਤ ਸਿੰਘ ਜੀ

ਤੁਸੀ ਸਮਝਦਾਰ ਹੋ ਮੁਆਫ ਕਰਨਾ ਪਰ ਤੁਸੀ ਮੇਰੀ ਭਾਜੀ ਮੋੜਨ ਤੋਂ ਪਹਿਲਾਂ ਵਾਲੀ ਲਾਈਨ (ਜੇ ਅਜਿਹਾ ਹੋਇਆ) ਵੀ ਪਾਠਕਾ ਨੂੰ ਦਸ ਦਿੰਦੇ ਤਾਂ ਕਿਨਾ ਹੀ ਚੰਗਾ ਹੁੰਦਾ

If I were the manager of this site,I would immedietly delete Bibi Jas Kaur ji's letter dated 11/12/09 where she wrote:

ਜੇ ਅਗੇ ਤੋਂ ਅਜਿਹਾ ਹੋਇਆ ਤਾਂ ਭਾਜੀ ਵਾਪਣ ਮੋਣਨੀ ਮੈਨੂੰ ਵੀ ਔਂਦੀ ਹੈ

ਜਸ ਕੌਰ


(19/12/09)
ਗੁਰਿੰਦਰ ਸਿੰਘ ਕੋਟਕਪੂਰਾ

ਸਪੋਕਸਮੈਨ ਵਿਰੋਧੀਆਂ ਦਾ ਤੱਥਹੀਣ ਤੇ ਸਾਜ਼ਿਸ਼ੀ ਪ੍ਰਚਾਰ …. .
ਜਦੋਂ ਸਿੱਖ ਮਾਰਗ ਵਾਲੇ ਇਹਨ੍ਹਾਂ ਦੀਆਂ ਲਿਖਤਾਂ ਛਾਪਣ ਤੋਂ ਇਨਕਾਰ ਕਰ ਗਏ ਤਾਂ ਇਹ ਲੋਕ ਇਸਦੇ ਪਿਛੇ ਪੈ ਜਾਣਗੇ
ਲੇਖ ਦੇ ਸਿਰਲੇਖ ਅਨੁਸਾਰ ਆਪਣੀ ਗੱਲ ਕਹਿਣ ਤੋਂ ਪਹਿਲਾਂ ਮੈਂ ਇੱਕ ਹੱਡਬੀਤੀ ਪਾਠਕਾਂ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ। ਕਰੀਬ 20 ਸਾਲ ਪੁਰਾਣੀ ਗੱਲ ਹੈ ਕਿ ਸਾਡਾ ਇੱਕ ਰਿਸ਼ਤੇਦਾਰ ਮਲੋਟ ਮੰਡੀ ਤੋਂ ਸ. ਜਰਨੈਲ ਸਿੰਘ ਗਰੋਵਰ ਕੋਟਕਪੂਰੇ ਆਇਆ। ਸਖਤ ਗਰਮੀ ਅਤੇ ਬਿਜਲੀ ਬੰਦ ਹੋਣ ਕਾਰਨ ਸਿਖਰ ਦੁਪਹਿਰੇ ਗਲੀ ਦੇ ਕੁੱਝ ਸੱਜਣ ਇੱਕ ਘਰ ਦੀ ਡਿਊੜੀ ਵਿੱਚ ਬੈਠੇ ਤਾਸ਼ ਖੇਡ ਰਹੇ ਸਨ ਅਤੇ ਕੁੱਝ ਗੱਪਾਂ ਮਾਰ ਰਹੇ ਸਨ। ਇਸ ਦੌਰਾਨ ਬਾਹਰ ਘੜ੍ਹੇ ਵੇਚਣ ਆਈ ਇੱਕ ਔਰਤ ਘੜ੍ਹੇ ਖਰੀਦਣ ਵਾਲੀਆਂ ਔਰਤਾਂ ਨੂੰ ਘੜ੍ਹੇ ਦੀ ਕੀਮਤ ਜਿਆਦਾ ਮੰਗਣ ਦੇ ਜਵਾਬ ਵਿੱਚ ਸਫਾਈ ਪੇਸ਼ ਕਰਦਿਆਂ ਕਹਿ ਰਹੀ ਸੀ ਕਿ ਦੇਖੋਂ ਆਟਾ, ਖੰਡ, ਦੁੱਧ, ਘਿਓ ਆਦਿ ਕਿੰਨੇ ਮਹਿੰਗੇ ਹਨ। ਜਰਨੈਲ ਸਿੰਘ ਗਰੋਵਰ ਤੋਂ ਰਿਹਾ ਨਾ ਗਿਆ ਤੇ ਉਸਨੇ ਉਕਤ ਔਰਤ ਕੋਲ ਜਾ ਕੇ ਕਿਹਾ ਕਿ ਬੀਬੀ ਜੀ ਕੀ ਦੁਨੀਆਂ ਭਰ ਦੀ ਮਹਿੰਗਾਈ ਤੁਹਾਡੇ ਘੜ੍ਹੇ ਵਿੱਚ ਹੀ ਵੜ ਗਈ? ਉਕਤ ਦਿਲਚਸਪ ਘਟਨਾ ਬਿਆਨ ਕਰਨ ਦਾ ਮੇਰਾ ਮਕਸਦ ਸਿਰਫ ਇਹੀ ਹੈ ਕਿ ਅੱਜ ਸਪੋਕਸਮੈਨ ਦਾ ਵਿਰੋਧ ਕਰਨ ਵਾਲੇ ਵੀਰਾਂ ਦਾ ਨਿਸ਼ਾਨਾ ਸਿਰਫ ਤੇ ਸਿਰਫ ਸਪੋਕਸਮੈਨ ਦੀਆਂ ਨੀਤੀਆਂ ਦਾ ਵਿਰੋਧ ਕਰਨਾ ਹੀ ਰਹਿ ਗਿਆ ਹੈ। ਬੇਸ਼ੱਕ ਸਿੱਖ ਵਿਰੋਧੀ ਤਾਕਤਾਂ ਸਿੱਖ ਕੌਮ ਦੇ ਸਿਧਾਂਤਾ ਦਾ ਘਾਣ ਕਰੀ ਜਾਣ ਤੇ ਭਾਵੇਂ ਸਿੱਖ ਗੁਰੂਆਂ ਦਾ ਅਪਮਾਨ ਕਰਨ ਵਾਲੀਆਂ ਕਿਤਾਬਾਂ ਛਾਪੀ ਜਾਣ, ਉਸ ਪਾਸੇ ਇਨਾਂ ਵੀਰਾਂ ਨੇ ਧਿਆਨ ਨਹੀ ਦੇਣਾ, ਕਿਉਂਕਿ ਇਨਾ ਦਾ ਕੰਮ ਸਿਰਫ ਸਪੋਕਸਮੈਨ ਦਾ ਵਿਰੋਧ ਕਰਨਾ ਹੀ ਹੈ।
ਸਿੱਖ ਵਿਰੋਧੀ ਤਾਕਤਾਂ ਸਿੱਖਾਂ ਨੂੰ ਹਿੰਦੂ ਸਿੱਧ ਕਰਨ ਲਈ ਪੂਰਾ ਜੋਰ ਲਾ ਰਹੀਆਂ ਹਨ। ਇਤਿਹਾਸ ਨੂੰ ਮਿਥਿਹਾਸ ਅਤੇ ਮਿਥਿਹਾਸ ਨੂੰ ਇਤਿਹਾਸ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਤਿਹਾਸ ਦਾ ਭਗਵਾਂਕਰਨ ਹੋ ਰਿਹਾ ਹੈ। ਸਿੱਖਾਂ ਦੇ ਕਛਹਿਰੇ ਨੂੰ ਹਨੂੰਮਾਨ ਵੱਲੋਂ ਗੁਰੂ ਗੋਬਿੰਦ ਸਿੰਘ ਨੂੰ ਕਛਹਿਰਾ ਭੇਂਟ ਕਰਨ ਦਾ ਕਹਿ ਕੇ ਅਪਮਾਨ ਕੀਤਾ ਜਾ ਰਿਹਾ ਹੈ। ਗੁਰਬਾਣੀ ਨੂੰ ਵੇਦਾਂ ਦਾ ਸਾਰ ਅਤੇ ਜਪੁਜੀ ਨੂੰ ਗੀਤਾ ਦਾ ਸਾਰ ਦਰਸਾਇਆ ਜਾ ਰਿਹਾ ਹੈ। ਸਿੱਖ ਗੁਰੂਆਂ ਨੂੰ ਗਊ ਪੂਜਕ ਅਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਦੇਵੀ ਪੂਜਕ ਸਿੱਧ ਕਰਨ ਦੀਆਂ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਸਿੱਖਾਂ ਨੂੰ ਦੇਸ਼-ਧਰੋਹੀ ਕਹਿ ਕੇ ਜ਼ਲੀਲ ਕੀਤਾ ਜਾ ਰਿਹਾ ਹੈ। ਅਕਾਲ ਤਖਤ ਸਾਹਿਬ ਦੇ ਤਤਕਾਲੀਨ ਜੱਥੇਦਾਰ ਗਿਆਨੀ ਪੂਰਨ ਸਿੰਘ ਦੇ ਮੂੰਹੋਂ ਸਿੱਖਾਂ ਨੂੰ ਲਵ-ਕੁਸ਼ ਦੀ ਔਲਾਦ ਅਖਵਾਇਆ ਗਿਆ। ਆਰ ਐਸ ਐਸ ਅਤੇ ਇਸ ਦੇ ਪ੍ਰਭਾਵ ਵਾਲੀਆਂ ਅਖੌਤੀ ਧਾਰਮਿਕ ਸੰਸਥਾਵਾਂ ਗੁਰੂ ਸਾਹਿਬ ਨੂੰ ਜਨੇਊ ਦੇ ਧਾਰਨੀ ਦਰਸਾ ਰਹੀਆਂ ਹਨ। ਗੁਰਧਾਮਾਂ ਵਿੱਚ ਬੁੱਤਾਂ ਦੀ ਸਥਾਪਤੀ ਦੀਆਂ ਸਾਜ਼ਿਸ਼ਾਂ, ਸਿੱਖ ਆਗੂਆਂ ਵੱਲੋਂ ਰਮਾਇਣ ਦੇ ਪਾਠ ਅਤੇ ਬਿਪਰਵਾਦੀਆਂ ਵੱਲੋਂ ਹਰਿਮੰਦਰ ਸਾਹਿਬ ਵਿਖੇ ਸੁਰਜ ਦੇਵਤੇ ਦੀ ਪੂਜਾ, ਆਰ ਐਸ ਐਸ ਵੱਲੋਂ ਵਿਦਿਆ ਨੀਤੀ ਦਾ ਭਗਵਾਂਕਰਨ, ਗੁਰੂ ਸਾਹਿਬਾਨ ਦੀਆਂ ਅੰਤਿਮ ਰਸਮਾਂ ਬਿਪਰਵਾਦੀ ਰੀਤਾਂ ਅਨੁਸਾਰ ਹੋਈਆਂ ਦਾ ਪ੍ਰਚਾਰ, ਸ਼ਹੀਦ ਭਗਤ ਸਿੰਘ, ਊਧਮ ਸਿੰਘ, ਕਰਤਾਰ ਸਿੰਘ ਸਰਾਭਾ ਸਮੇਤ ਸਮੂਹ ਸ਼ਹੀਦਾਂ ਨੂੰ ਕੇਸ ਰਹਿਤ ਦਰਸਾਉਣਾ, ਭਾਈ ਮਤੀ ਦਾਸ ਤੇ ਸਤੀ ਦਾਸ ਨੂੰ ਸ਼੍ਰੀ ਗੁਰੂ ਮਤੀ ਦਾਸ ਸ਼ਰਮਾਂ ਤੇ ਸ਼੍ਰੀ ਗੁਰੂ ਸਤੀ ਦਾਸ ਸ਼ਰਮਾਂ ਲਿਖਣਾ, ਪਾਠ-ਪੁਸਤਕਾਂ ਵਿੱਚ ਸਿੱਖ ਮਾਨਸਿਕਤਾ ਉਪਰ ਸੂਖਮ ਵਾਰ ਸਿੱਖ ਸੰਸਕਾਰਾਂ ਵਿੱਚ ਸੂਖਮਤਾ ਨਾਲ ਬਿਪਰਵਾਦ ਦਾ ਦਾਖਲਾ ਸਮੇਤ ਅਜਿਹੀਆਂ ਅਨੇਕਾਂ ਮਿਸਾਲਾਂ ਸਾਹਮਣੇ ਹਨ, ਜੋ ਸਿੱਖ ਵਿਦਵਾਨਾਂ ਤੇ ਚਿੰਤਕਾਂ ਦਾ ਧਿਆਨ ਆਪਣੇ ਵੱਲ ਖਿੱਚਦੀਆਂ ਹਨ। ਪਰ ਮੇਰੇ ਕਥਿੱਤ ਵੀਰਾਂ ਦਾ ਕੰਮ ਸਪੋਕਸਮੈਨ ਦੀ ਭੰਡੀ ਕਰਨਾ ਹੀ ਰਹਿ ਗਿਆ ਹੈ। ਜਦੋਂ ਕਿ ਸਪੋਕਸਮੈਨ ਨੇ ਥੋੜੇ ਜਿਹੇ ਸਮੇਂ ਵਿੱਚ ਹੀ ਸਿੱਖ ਵਿਰੋਧੀ ਤਾਕਤਾਂ ਨੂੰ ਉਹ ਭਾਜੜਾਂ ਪਾਈਆਂ ਹਨ, ਜੋ ਸ਼੍ਰੋਮਣੀ ਕਮੇਟੀ ਜਾਂ ਹੋਰ ਕੋਈ ਸਿੱਖ ਸੰਸਥਾਂ ਅਜੇ ਤੱਕ ਕਰਨ ਵਿੱਚ ਅਸਮਰਥ ਰਹੀ ਹੈ।
ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਕਾਬਜ਼ ਧਿਰ ਵੱਲੋਂ ਕੌਮ ਦਾ ਸਰਮਾਇਆ ਸਿਆਸਤ ਲਈ ਵਰਤਨ, ਅਕਾਲ ਤਖਤ ਦੇ ਜੱਥੇਦਾਰਾਂ ਵੱਲੋਂ ਤੱਤ ਗੁਰਮਤਿ ਦਾ ਨਿਰੋਲ ਪ੍ਰਚਾਰ ਕਰਨ ਵਾਲੇ ਵੀਰਾਂ ਖਿਲਾਫ ਫਤਵੇ ਜਾਰੀ ਕਰਨ, ਜਾਤ-ਪਾਤ ਦੇ ਨਾਂਅ `ਤੇ ਗੁਰਦਵਾਰਿਆਂ ਵਿੱਚ ਵੀ ਵੰਡੀਆਂ ਪਾਉਣ ਦੀ ਸਾਜ਼ਿਸ਼, ਸਿੱਖ ਗੁਰੂਆਂ ਦੀ ਨਿੰਦਾ ਨਾਲ ਭਰਪੂਰ ਪੁਸਤਕ ਸਿੱਖ ਇਤਿਹਾਸ ਸਮੇਤ ਹੋਰ ਵਿਵਾਦਿਤ ਪੁਸਤਕਾਂ ਦਾ ਮਾਮਲਾ, ਅਖੌਤੀ ਡੇਰਿਆਂ ਉਪਰ ਸਿੱਖ ਪਰਿਵਾਰਾਂ ਵੱਲੋਂ ਨੌਜਵਾਨ ਲੜਕੀਆਂ ਚੜਾਉਣ ਦਾ ਮਾਮਲਾ, ਇਤਿਹਾਸਕ ਗੁਰਦਵਾਰਿਆਂ ਵਿੱਚ ਦਲਿਤ ਲੋਕਾਂ ਨਾਲ ਵਿਤਕਰਾ, ਦਸਮ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਸਥਾਪਤ ਕਰਨ ਦੀਆਂ ਕੋਸ਼ਿਸ਼ਾਂ, ਸ਼੍ਰੋਮਣੀ ਕਮੇਟੀ ਦੇ ਚੁਣੇ ਨੁਮਾਇੰਦਿਆਂ, ਅਹੁਦੇਦਾਰਾਂ ਤੇ ਅਧਿਕਾਰੀਆਂ ਦੀਆਂ ਆਚਰਣਹੀਣ ਹਰਕਤਾਂ ਦਾ ਮਾਮਲਾ, ਸਿੱਖ ਧਰਮ ਨੂੰ ਹਿੰਦੂ ਧਰਮ ਵਿੱਚ ਨਿਗਲਣ ਦਾ ਮਾਮਲਾ, ਹਜ਼ਾਰਾਂ ਦੀ ਤਾਦਾਦ ਵਿੱਚ ਪੈਦਾ ਹੋ ਰਹੇ ਬਾਬਿਆਂ ਵੱਲੋਂ ਸਿੱਖ ਆਗੂਆਂ ਨਾਲ ਮਿਲ ਕੇ ਕੌਮ ਨੂੰ ਵੇਚਣ ਅਤੇ ਸਿੱਖ ਪੰਥ ਵਿੱਚ ਦੁਫੇੜ ਪਾਉਣ ਦਾ ਮਾਮਲਾ ਆਦਿ ਅਜਿਹੀਆਂ ਅਨੇਕਾਂ ਦਰਪੇਸ਼ ਸਮੱਸਿਆਵਾਂ ਹਨ, ਜਿਨਾਂ ਪ੍ਰਤੀ ਸੋਚਣ ਅਤੇ ਕੌਮ ਨੂੰ ਜਾਗਰੂਕ ਕਰਨ ਦੀ ਲੋੜ ਹੈ।
ਸਿੱਖ ਸਿਆਸਤ ਦੀ ਵਾਂਗਡੋਰ ਉਨਾਂ ਲੋਕਾਂ ਦੇ ਹੱਥਾਂ ਵਿੱਚ ਹੈ, ਜਿਨਾਂ ਦਾ ਸਿੱਖੀ ਦੇ ਜਨਮ ਤੋਂ ਹੀ ਵੈਰੀ ਜਮਾਤ (ਖਾਕੀ ਨਿੱਕਰਾਂ ਵਾਲਿਆਂ) ਨਾਲ ਪਤੀ-ਪਤਨੀ ਦਾ ਰਿਸ਼ਤਾ ਹੈ। ਸਿੱਖੀ ਦੀਆਂ ਸਿਰਮੌਰ ਸੰਸਥਾਵਾਂ ਤੇ ਧਰਮ ਪ੍ਰਚਾਰਕਾਂ, ਟਕਸਾਲਾਂ, ਸਿੱਖਿਆ ਸੰਸਥਾਵਾਂ, ਗੁਰਦਵਾਰਿਆਂ ਇਥੋਂ ਤੱਕ ਕਿ 10 ਗੁਰੂਆਂ ਦੀਆਂ ਯਾਦਗਾਰਾਂ …. . ਗੱਲ ਕੀ ਸਿੱਖੀ ਦੀ ਕੋਈ ਜਗ੍ਹਾ ਨਹੀ ਬਚੀ, ਜਿਸ ਤੇ ਯੋਜਨਾ ਬੱਧ ਤਰੀਕੇ ਨਾਲ ਹਮਲਾ ਨਾ ਕੀਤਾ ਜਾ ਰਿਹਾ ਹੋਵੇ। ਪੁਰਾਣੇ ਵਿਵਾਦ ਖਤਮ ਨਹੀ ਹੁੰਦੇ, ਨਿੱਤ ਨਵੇਂ ਵਿਵਾਦ/ਸ਼ੰਕੇ ਖੜ੍ਹੇ ਕਰ ਦਿੱਤੇ ਜਾਂਦੇ ਹਨ। ਦਸਮ ਗ੍ਰੰਥ ਜਿਹੇ ਲੱਚਰ ਸਹਿਤ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਜੋੜ ਦਿੱਤਾ ਗਿਆ ਹੈ। ਇਸ ਅਖੌਤੀ ਦਸਮ ਗ੍ਰ੍ਰੰਥ ਦੇ ਹਮਾਇਤੀਆਂ ਨੂੰ ਇਸ ਨੂੰ ਪੜ੍ਹ ਕੇ ਸ਼ਰਮ ਤਾਂ ਕੀ ਆਉਣੀ ਸੀ, ਉਲਟਾ ਫਖ਼ਰ ਮਹਿਸੂਸ ਕਰ ਰਹੇ ਹਨ। ਯਾਦ ਰੱਖੋ ਜਦੋਂ ਇਨਾਂ ਲੋਕਾਂ ਦਾ ਧਰਮ ਖਤਰੇ ਵਿੱਚ ਸੀ, ਤਾਂ ਸਿੱਖ ਕੌਮ ਨੇ ਖੂਨ ਡੋਲ ਕੇ ਵੀ ਇਨਾਂ ਦੀ ਰੱਖਿਆ ਕੀਤੀ ਪਰ ਇਨਾਂ ਕੁਰਬਾਨੀ ਦਾ ਮੁੱਲ ਗੰਗੂ ਬ੍ਰਾਹਮਣ ਦੇ ਭੇਸ ਵਿੱਚ ਉਸੇ ਸੀਸ ਕਟਾਉਣ ਵਾਲੇ ਗੁਰੂ ਸਾਹਿਬ ਜੀ ਦੇ ਪੋਤਰਿਆਂ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਗੁਜਰੀ ਨੂੰ ਸਰਹਿੰਦ ਦੇ ਨਵਾਬ ਕੋਲ ਫੜਾ ਦਿੱਤਾ। ਅੱਜ ਪੰਜਾਂ ਤਖਤਾਂ ਦੇ ਮੁਖ ਜੱਥੇਦਾਰ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਅਖੰਡ ਕੀਰਤਨੀ ਜੱਥੇ ਦਾ ਇੱਕ ਧੜਾ, ਦਮਦਮੀ ਟਕਸਾਲ ਦੇ ਕੁੱਝ ਧੜੇ, ਕੁੱਝ ਨਿਹੰਗ ਸਿੰਘ ਜੱਥੇਬੰਦੀਆਂ ਸਮੇਤ ਅਨੇਕਾਂ ਸਿੱਖ ਜੱਥੇਬੰਦੀਆਂ ਅੱਜ ਆਰ ਐਸ ਐਸ ਦੇ ਪ੍ਰਭਾਵ ਹੇਠ ਹਨ। ਸਪੋਕਸਮੈਨ ਦੇ ਵਿਰੋਧ ਵਿੱਚ ਬਿਨਾਂ ਤੱਤ ਅਤੇ ਠੋਸ ਸਬੂਤਾਂ ਦੇ ਗੁੰਮਰਾਹਕੁੰਨ ਪ੍ਰਚਾਰ ਕਰਨ ਵਾਲੇ ਵੀਰਾਂ ਨੂੰ ਮੇਰੀ ਬੇਨਤੀ ਹੈ ਕਿ ਉਹ ਕੁਲਬੀਰ ਸਿੰਘ ਕੌੜਾ ਦੀ ਕਿਤਾਬ “ਸਿੱਖ ਵੀ ਨਿਗਲਿਆ ਗਿਆ”, ਭਾਈ ਕਾਹਨ ਸਿੰਘ ਨਾਭਾ ਦੀ ਕਿਤਾਬ “ਹਮ ਹਿੰਦੂ ਨਹੀ”, ਡਾ. ਸੁਖਪ੍ਰੀਤ ਉਦੋਕੇ ਦੀ “ਤਬੈ ਰੋਸ ਜਾਗਿਓ”, ਭਾਈ ਨਰਾਇਣ ਸਿੰਘ ਦੀ “ਕਿਉਂ ਕੀਤਾ ਵੈਸਾਓ”, ਪ੍ਰੋ. ਇੰਦਰ ਸਿੰਘ ਘੱਗਾ ਦੀਆਂ ਕਿਤਾਬਾਂ “ਦਾਨ, ਦਸਵੰਧ ਜਾਂ ਵਪਾਰ”, ਜਿਨਾਂ ਨਾਮ ਜਪਿਆ, ਤਿਨਾਂ ਤੇਗ ਵਾਹੀ, ਸਿੱਖਾਂ ਦਾ ਸਰਵਨਾਸ਼, ਧਰਮ ਦੇ ਨਾਂਅ `ਤੇ ਸਾਡੇ ਬੇੜਾ ਇਉਂ ਗਰਕਿਆ” ਆਦਿ ਕਿਤਾਬਾਂ ਜਰੂਰ ਪੜ੍ਹਨ ਤਾਂ ਕਿ ਸ਼ਾਇਦ ਉਨਾਂ ਦੀਆਂ ਅੱਖਾਂ ਖੁੱਲ ਜਾਣ, ਕਿ ਕਿਸ ਤਰ੍ਹਾਂ ਸਿੱਖ ਕੌਮ ਦਾ ਸਰਬਨਾਸ਼ ਕਰਨ ਲਈ ਦੁਸ਼ਮਣ ਤਾਕਤਾਂ ਸਾਜ਼ਿਸ਼ਾਂ ਰਚ ਰਹੀਆਂ ਹਨ ਪਰ ਨਹੀ, ਮੇਰੀ ਬੇਨਤੀ ਹੈ ਕਿ ਉਹ ਉਕਤ ਕਿਤਾਬਾਂ ਨਾ ਪੜਨ ਕਿਉਂਕਿ ਉਨਾਂ ਨੇ ਫਿਰ ਇਨਾਂ ਸੂਰਮੇ, ਵਿਦਵਾਨ, ਲੇਖਕਾਂ ਨੂੰ ਵੀ ਬਦਨਾਮ ਕਰਨ ਦੀਆਂ ਸਾਜ਼ਿਸ਼ਾਂ ਰਚਨ ਲੱਗ ਪੈਣੀਆਂ ਹਨ। ਕਿਉਕਿ ਸਪੋਕਸਮੈਨ ਵਿਰੋਧੀਆਂ ਦਾ ਇੱਕ ਨੁਕਾਤੀ ਪ੍ਰੋਗਰਾਮ ਸਿੱਖ ਕੌਮ ਦਾ ਨੁਕਸਾਨ ਅਤੇ ਆਰ ਐਸ ਐਸ ਸਮੇਤ ਸਿੱਖ ਵਿਰੋਧੀ ਤਾਕਤਾਂ ਦਾ ਫਾਇਦਾ ਕਰਨਾ ਹੈ। ਮੈਨੂੰ ਸ਼ੱਕ ਹੀ ਨਹੀਂ ਬਲਕਿ ਪੂਰਾ ਯਕੀਨ ਹੈ ਕਿ ਜਦੋਂ ਸਿੱਖ ਮਾਰਗ ਦੇ ਸੰਪਾਦਕ ਸਾਹਿਬ ਨੇ ਇਹਨਾਂ ਦੀਆਂ ਲਿਖਤਾਂ ਛਾਪਣ ਤੋਂ ਇਨਕਾਰ ਕਰ ਦਿਤਾ ਤਾਂ ਇਹ ਇਸ ਨਿਰੋਲ ਧਾਰਮਿਕ ਤੇ ਪੰਥ ਨੂੰ ਸੇਧ ਦੇਣ ਵਾਲੀ ਸਾਈਟ `ਤੇ ਵੀ ਚਿੱਕੜ ਸੁਟਣ ਲੱਗ ਜਾਣਗੇ।

ਗੁਰਿੰਦਰ ਸਿੰਘ ਕੋਟਕਪੂਰਾ
098728-10153


(ਟਿੱਪਣੀ:- ਗੁਰਿੰਦਰ ਸਿੰਘ ਜੀ ਜਾਂ ਤਾਂ ਇਹ ਲਿਖਤ ਲਿਖਣ ਵਿੱਚ ਤੁਹਾਨੂੰ ਭੁਲੇਖਾ ਲੱਗਿਆ ਹੈ ਅਤੇ ਜਾਂ ਫਿਰ ਮੈਨੂੰ ਸਮਝਣ ਵਿੱਚ ਲੱਗਿਆ ਹੈ। ‘ਸਿੱਖ ਮਾਰਗ’ ਤੇ ਅਜੇ ਤੱਕ ਕੋਈ ਵੀ ਐਸਾ ਲੇਖ ਕਿਸੇ ਦਾ ਵੀ ਨਹੀਂ ਛਪਿਆ ਜਿਹੜਾ ਕਿ ਦਸਮ ਗ੍ਰੰਥ ਦਾ ਹਮਾਇਤੀ ਹੋਵੇ ਅਤੇ ਸਪੋਕਸਮੈਨ ਦਾ ਵਿਰੋਧੀ। ਹਾਂ, ਕਿਸੇ ਚਿੱਠੀ ਵਿੱਚ ਇੱਕ ਅੱਧੀ ਲਾਈਨ ਭਾਵੇਂ ਛਪ ਗਈ ਹੋਵੇ। ਸਪੋਕਸਮੈਨ ਵਿਰੁੱਧ ਕੁੱਝ ਲਿਖਤਾਂ ‘ਤੱਤ ਗੁਰਮਤਿ’ ਅਤੇ ਇੰਡੀਆ ਅਵੇਅਰਨੈੱਸ ਦੇ ਸਰਬਜੀਤ ਸਿੰਘ ਦੀਆਂ ਜ਼ਰੂਰ ਛਪੀਆਂ ਹਨ। ਇਹ ਦੋਵੇਂ ਅਦਾਰੇ ਆਪਣੀ ਵਿੱਤ ਅਨੁਸਾਰ ਦਸਮ ਗ੍ਰੰਥ ਅਤੇ ਹੋਰ ਸਿੱਖ ਧਰਮ ਵਿਰੋਧੀ ਲਿਖਤਾਂ ਬਾਰੇ ਜਾਗਰਿਤ ਕਰਨ ਵਿੱਚ ਕਿਸੇ ਤੋਂ ਵੀ ਪਿਛੇ ਨਹੀਂ ਹਨ। ਤੱਤ ਗੁਰਮਤਿ ਵਾਲੇ ਤਾਂ ਸਪੋਕਸਮੈਨ ਦੇ ਠੀਕ ਕੰਮਾਂ ਦੀ ਸਲਾਘਾ ਵੀ ਆਪਣੀਆਂ ਲਿਖਤਾਂ ਵਿੱਚ ਕਰਦੇ ਰਹਿੰਦੇ ਹਨ। ਜੇ ਕਰ ਤੁਸੀਂ ਇਹਨਾ ਵਲੋਂ ਛਪੀਆਂ ਲਿਖਤਾਂ ਦਾ ਦਲੀਲ ਭਰਪੂਰ ਉਤਰ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਜ਼ਰੂਰ ਲਿਖੋ। ਜੇ ਕਰ ਤੁਸੀਂ ਸਿਰਫ ਇੱਕ ਗੱਲ ਦਾ ਹੀ ਜਵਾਬ ਸਪੋਕਸਮੈਨ ਤੋਂ ਲੈ ਕੇ ਦੇ ਸਕਦੇ ਹੋ ਤਾਂ ਸਾਡੇ ਪਾਠਕਾਂ ਦੀ ਜਾਣਕਾਰੀ ਵਿੱਚ ਭਰਪੂਰ ਵਾਧਾ ਹੋ ਸਕਦਾ ਹੈ ਅਤੇ ਸਾਡਾ ਵੀ ਸ਼ੰਕਾ ਦੂਰ ਹੋ ਸਕਦਾ ਹੈ। ਉਹ ਹੈ, “ਕਿ ਸਪੋਕਸਮੈਨ ਨੇ ਤੱਤ ਗੁਰਮਤਿ ਵਾਲਿਆਂ ਦਾ ਇਸ਼ਤਿਹਾਰ ਪੈਸੇ ਲੈ ਕੇ ਵੀ ਛਾਪਣ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਦੁਸ਼ਮਣਾ ਦਾ ਇਸ਼ਤਿਹਾਰ ਅਸੀਂ ਨਹੀਂ ਛਾਪ ਸਕਦੇ ਅਤੇ ਨਾ ਹੀ ਕਦੀ ਛਪੇਗਾ? ਕੀ ਇਹ ਸੱਚ ਹੈ?”। ‘ਸਿੱਖ ਮਾਰਗ’ ਦਾ ਨਾ ਕੋਈ ਦੁਸ਼ਮਣ ਹੈ ਅਤੇ ਨਾ ਹੀ ਕੋਈ ਖਾਸ ਮਿੱਤਰ ਅਸੀਂ ਵੱਧ ਤੋਂ ਵੱਧ ਸੱਚ ਆਪਣੇ ਪਾਠਕਾਂ ਤੱਕ ਪਹੁੰਚਾਣ ਦੀ ਕੋਸ਼ਿਸ਼ ਕਰਦੇ ਹਾਂ-ਸੰਪਾਦਕ)


(19/12/09)
ਜਗਤਾਰ ਸਿੰਘ ਜਾਚਕ, ਨਿਊਯਾਰਕ

ਪ੍ਰੋ: ਦਰਸ਼ਨ ਸਿੰਘ ਜੀ ਸ੍ਰੀ ਅਕਾਲ ਤਖ਼ਤ ਸਾਹਿਬ ‘ਤ ਮੁੜ ਹਾਜ਼ਰ ਹੋਣ ਲਈ ਤਿਆਰ, ਬਸ਼ਰਤੇ ਕਿ ਮੁਖ ਸੇਵਾਦਾਰ ਤਨਖਾਹੀਏ ਦਾ ਅਨਿਆਈ ਐਲਾਨ ਵਾਪਸ ਲਵੇ।
ਖ਼ਾਲਸਾ ਪੰਥ ਦੀ ਸਤਿਕਾਰਤ ਸ਼ਖ਼ਸੀਅਤ ਪ੍ਰੋ: ਦਰਸ਼ਨ ਸਿੰਘ ਜੀ `ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬੇਮੁੱਖ ਅਥਵਾ ਭਗੌੜੇ ਹੋਣ ਦਾ ਜੋ ਇਲਜ਼ਾਮ ਲਾਇਆ ਜਾ ਰਿਹਾ ਹੈ, ਉਹ ਬਿਲਕੁਲ ਗੁੰਮਰਾਹਕੁਨ ਤੇ ਨਿਰਮੂਲ ਹੈ। ਇਸ ਕੂੜ ਪ੍ਰਚਾਰ ਦਾ ਮੁੱਖ ਮਨੋਰਥ ਦਸਮ ਗ੍ਰੰਥ ਦੇ ਅਸਲ ਮੁੱਦੇ ਨੂੰ ਛਪਾਉਣਾ ਹੈ। ਕਿਉਂਕਿ, ਨਿਰਦੋਸ਼ ਹੁੰਦਿਆਂ ਵੀ ਉਹ ਸ੍ਰੀ ਅਕਾਲ ਤਖ਼ਤ ਸਾਹਿਬ `ਤੇ ਪੇਸ਼ ਹੋਣ ਤੋਂ ਕਦੇ ਮਨੁੱਕਰ ਨਹੀ ਹੋਏ। ਜੱਗ ਜ਼ਾਹਰ ਹੈ ਕਿ ਪ੍ਰੋ: ਸਾਹਿਬ ਸਪਸ਼ਟੀਕਰਨ ਦੇਣ ਲਈ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਦੀ ਹਾਜ਼ਰੀ ਵਿੱਚ 5 ਦਸੰਬਰ ਨੂੰ ਪਹੁੰਚੇ ਸਨ। ਪਰ ਇਸ ਦੇ ਬਾਵਜੂਦ ਵੀ ਉਨ੍ਹਾਂ `ਤੇ ਹਾਜ਼ਰ ਨਾ ਹੋਣ ਦਾ ਝੂਠਾ ਇਲਜ਼ਾਮ ਲਾ ਕੇ ਤਨਖਾਹੀਆ ਕਰਾਰ ਦੇ ਦਿੱਤਾ ਗਿਆ।
ਪ੍ਰੋ: ਸਾਹਿਬ ਜੀ ਤਾਂ ਪੰਥਕ ਹਿੱਤਾਂ ਨੂੰ ਮੁੱਖ ਰਖਦਿਆਂ ਅਜਿਹਾ ਦੁਰਵਿਹਾਰ ਹੋਣ ਪਿਛੋਂ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਜੀ `ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਮੁੜ ਹਾਜ਼ਰ ਹੋਣ ਲਈ ਤਿਆਰ ਹਨ। ਬਸ਼ਰਤੇ ਕਿ ਤਖ਼ਤ ਸਾਹਿਬ ਦੇ ਮੁਖ ਸੇਵਾਦਾਰ ਭਾਈ ਗੁਰਬਚਨ ਸਿੰਘ ਜੀ ਵਲੋਂ ਉਨ੍ਹਾਂ ਪ੍ਰਤੀ ਤਨਖਾਹੀਏ ਹੋਣ ਦਾ ਜੋ ਅਨਿਆਈ ਐਲਾਨ ਕੀਤਾ ਗਿਆ ਹੈ, ਉਹ ਵਾਪਸ ਲੈ ਲਇਆ ਜਾਏ। ਕਿਉਂਕਿ, ਇਸ ਫੈਸਲੇ ਦਾ ਅਧਾਰ ਬਿਲਕੁਲ ਝੂਠਾ ਹੈ। ਉਨ੍ਹਾਂ ਦੀ ਦੂਜੀ ਸ਼ਰਤ ਵੀ ਬੜੀ ਨਿਆਂਤਰਕ ਹੈ ਕਿ ਤਖ਼ਤ ਸ੍ਰੀ ਪਟਨਾ ਸਾਹਿਬ ਅਤੇ ਸ੍ਰੀ ਹਜ਼ੂਰ ਸਾਹਿਬ ਦੇ ਪੂਜਾਰੀ ਪੰਜਾਂ ਸਿੰਘਾਂ ਵਿੱਚ ਸ਼ਾਮਲ ਨਾ ਕੀਤੇ ਜਾਣ। ਕਿਉਂਕਿ, ਉਹ ਪਾਵਨ ਤਖ਼ਤਾਂ ਉਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਦਸਮ ਗ੍ਰੰਥ ਦਾ ਪ੍ਰਕਾਸ਼ ਕਰਦੇ ਤੇ ਮੱਥੇ ਟੇਕਦੇ ਹੋਏ ਮੂਰਤੀਆਂ ਪੂਜਦੇ, ਦੀਵੇ ਬਾਲ ਕੇ ਆਰਤੀ ਉਤਾਰਦੇ ਅਤੇ ਟੱਲ ਖੜਕਾਉਂਦੇ ਹਨ। ਇਸ ਪ੍ਰਕਾਰ ਪੰਥ ਪ੍ਰਵਾਣਿਤ ਸਿੱਖ ਰਹਿਤ ਮਰਯਾਦਾ ਤੋਂ ਮਨੁਕਰ ਹੋਣ ਕਰਕੇ ਉਹ ਸੁਭਾਵਿਕ ਹੀ ਤਨਖਾਹੀਏ ਹਨ।
ਇਸ ਲਈ ਦੇਸ਼ ਵਿਦੇਸ਼ ਦੀਆਂ ਜਾਗਰੂਕ ਤੇ ਪੰਥ-ਦਰਦੀ ਸਿੱਖ ਜਥੇਬੰਦੀਆਂ ਦਾ ਫਰਜ਼ ਬਣਦਾ ਹੈ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਮੁੱਖ ਸੇਵਾਦਾਰ ਨੂੰ ਲਿਖਤੀ ਰੂਪ ਵਿੱਚ ਅਪੀਲਾਂ ਭੇਜਣ ਕਿ ਉਹ ਹੱਠ ਨਾ ਕਰਨ ਅਤੇ ਪੰਥਕ ਹਿਤਾਂ ਖ਼ਾਤਰ ਪ੍ਰੋ: ਸਾਹਿਬ ਜੀ ਦੀਆਂ ਨਿਆਂਤਰਕ ਸ਼ਰਤਾਂ ਪ੍ਰਵਾਨ ਕਰਕੇ ਪੰਥ ਨੂੰ ਹੋਰ ਖੇਰੂੰ ਖੇਰੂੰ ਹੋਣ ਤੋਂ ਬਚਾਉਣ।
ਪੰਥਕ ਹਿਤੂ: ਜਗਤਾਰ ਸਿੰਘ ਜਾਚਕ, ਨਿਊਯਾਰਕ।
ਫੋਨ: 516. 761. 1853


(19/12/09)
ਅਵਤਾਰ ਸਿੰਘ ਮਿਸ਼ਨਰੀ

“ਸਿੱਖ ਕੌਮ ਦੇ ਸਿਰਮੌਰ ਪ੍ਰਚਾਰਕ ਗਿ. ਜਗਤਾਰ ਸਿੰਘ ਜਾਚਕ ਦੇ ਮਾਤਾ ਜੀ ਦੇ ਅਕਾਲ ਚਲਣੇ ਤੇ ਪੰਥਕ ਜਥੇਬੰਦੀਆਂ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਅਤੇ ਗਿ. ਜਾਚਕ ਜੀ ਨੂੰ ਸਿੱਖੀ ਪ੍ਰਚਾਰ ਵਿੱਚ ਜੁੱਟੇ ਰਹਿਣ ਅਤੇ ਸਿੱਖ ਸੰਗਤਾਂ ਨੂੰ ਸਹਿਯੋਗ ਦੇਣ ਦੀ ਅਪੀਲ”
(ਅਵਤਾਰ ਸਿੰਘ ਮਿਸ਼ਨਰੀ) ਗਿ. ਜਗਤਾਰ ਸਿੰਘ ਜੀ ਜਾਚਕ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਦੇ ਗੁਰਪੁਰਵਾਸੀ ਪ੍ਰਿੰ ਹਰਭਜਨ ਸਿੰਘ ਦੇ ਵਿਦਿਆਰਥੀ ਹਨ। ਜੋ ਇੰਡੀਆ ਵਿੱਚ ਵੀ ਸਿੱਖਾਂ ਦੇ ਇਤਿਹਾਸਕ ਗੁਰਦੁਆਰਿਆਂ ਵਿੱਚ ਬਤੌਰ ਹੈੱਡ ਗ੍ਰੰਥੀ ਕਥਾਵਾਚਕ-ਪ੍ਰਚਾਕ ਦੇ ਤੌਰ ਤੇ ਬਾਖੂਬੀ ਸੇਵਾ ਨਿਭਾ ਚੁੱਕੇ ਹਨ। ਜਿਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਗ੍ਰੰਥੀ ਦੀ ਸੇਵਾ ਤੋਂ ਇਸ ਲਈ ਅਸਤੀਫਾ ਦੇ ਦਿੱਤਾ ਸੀ ਕਿ ਓਥੇ ਸਿੱਖ ਰਹਿਤ ਮਰਯਾਦਾ ਦਾ ਪਾਲਨ ਨਹੀਂ ਸੀ ਕੀਤਾ ਜਾਂਦਾ ਸਗੋਂ ਸੰਪ੍ਰਦਾਈ ਮਰਯਾਦਾ ਅਤੇ ਗ੍ਰੰਥੀਆਂ ਨੂੰ ਪਹਿਲ ਦਿੱਤੀ ਜਾਂਦੀ ਸੀ। ਫਿਰ ਉਨ੍ਹਾਂ ਦੀਆਂ ਸੇਵਾਵਾਂ ਨੂੰ ਦੇਖ ਕੇ ਸ਼੍ਰੋਮਣੀ ਕਮੇਟੀ ਨੇ ਇੰਟ੍ਰਨੈਸ਼ਨਲ ਸਿੱਖ ਮਿਸ਼ਨਰੀ ਪ੍ਰਚਾਰਕ ਥਾਪ ਦਿੱਤਾ। ਆਪ ਜੀ ਨੇ ਅਮਰੀਕਾ ਵਿਖੇ ਵੀ ਬਤੌਰ ਹੈੱਡ ਗ੍ਰੰਥੀ ਕਥਾਵਾਚਕ ਦੀ ਲੰਬੇ ਸਮੇ ਤੱਕ ਸੇਵਾ ਕੀਤੀ। ਆਪ ਗੁਰਮਤਿ ਦੇ ਖੋਜੀ ਅਤੇ ਨਿਧੱੜਕ ਪ੍ਰਚਾਰਕ ਹੋਣ ਕਰਕੇ ਦੁਰਦੁਆਰਾ ਕਮੇਟੀਆਂ ਅੰਦਰ ਘੁਟਨ ਮਹਿਸੂਸ ਕਰਦੇ ਸਨ ਕਿਉਂਕਿ ਆਮ ਤੌਰ ਤੇ ਕਮੇਟੀਆਂ ਤੱਤ ਗੁਰਮਤਿ ਦਾ ਪ੍ਰਚਾਰ ਖੁੱਲ੍ਹ ਕੇ ਨਹੀਂ ਕਰਨ ਦੇਂਦੀਆਂ ਭਾਵ ਪ੍ਰਚਾਰ ਦੇ ਰਾਹ ਵਿੱਚ ਰੋੜਾ ਅਟਕੌਂਦੀਆਂ ਹਨ। ਇਸ ਲਈ ਭਾਈ ਜਾਚਕ ਜੀ ਹੁਣ ਆਜ਼ਾਦਾਨਾ ਤੌਰ ਤੇ ਘੁੰਮ ਫਿਰ ਕੇ ਦੇਸ਼ਾਂ-ਵਿਦੇਸ਼ਾਂ ਵਿੱਚ ਕਥਾ ਰਾਹੀਂ ਗੁਰਮਤਿ ਦਾ ਪ੍ਰਚਾਰ ਕਰ ਰਹੇ ਹਨ। ਪੰਜਾਬ ਜੋ ਵੱਸਦਾ ਗੁਰਾਂ ਦੇ ਨਾਂ ਤੇ ਪਰ ਹੁਣ ਡੇਰੇਦਾਰਾਂ ਪਾਖੰਡੀ ਸੰਤਾਂ ਅਤੇ ਚਾਲਬਾਜ ਧਾਰਮਿਕ ਅਤੇ ਰਾਜਨੀਤਕ ਲੀਡਰਾਂ ਦੇ ਨਾਂ ਤੇ ਵਸਾਇਆ ਜਾ ਰਿਹਾ ਹੈ।
ਪਿਛੇ ਜਿਹੇ ਭਾ. ਜਾਚਕ ਨੇ ਪੰਜਾਬ ਦੇ ਪਿੰਡਾਂ ਵਿੱਚ ਜਾ ਕੇ ਪਾਖੰਡਾਂ ਵਿੱਰੁਧ ਪ੍ਰਚਾਰ ਕਰਕੇ ਸਿੱਖ ਸੰਗਤਾਂ ਨੂੰ ਜਾਗ੍ਰਿਤ ਕੀਤਾ। ਗੁਰੂਘਰਾਂ ਵਿੱਚ ਬਣਾਈਆਂ ਗਈਆਂ ਸਮਾਧਾਂ-ਮੜੀਆਂ-ਮੱਟਾਂ ਹਟਵਾਈਆਂ ਜਿਨ੍ਹਾਂ ਦਾ ਗੁਰਮਤਿ ਨਾਲ ਕੋਈ ਸਬੰਧ ਨਹੀਂ ਅਤੇ ਪ੍ਰਚਾਰਿਆ ਕਿ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਖੁਦ ਪੜ੍ਹਨਾਂ ਵਿਚਾਰਨਾਂ ਅਤੇ ਧਾਰਨਾਂ ਨਹੀਂ ਤਾਂ ਇੱਕ ਬੁੱਤਵਾਂਗ ਸਮਾਧਾਂ ਤੇ ਰੱਖ ਕੇ ਮੱਥੇ ਟੇਕਣ ਦਾ ਕੋਈ ਫਾਇਦਾ ਨਹੀਂ ਸੰਗਤ ਨੇ ਆਪ ਜੀ ਨੂੰ ਸਹਿਯੋਗ ਦਿੱਤਾ ਤੇ ਕਿਹਾ ਕਿ ਸ੍ਰੋਮਣੀ ਕਮੇਟੀ ਜਾਂ ਕੋਈ ਸਿੱਖ ਸੰਤ ਇਸ ਬਾਰੇ ਪ੍ਰੈਕਟੀਕਲ ਪ੍ਰਚਾਰ ਨਹੀਂ ਕਰ ਰਿਹਾ ਸਭ ਸਮਾਧਾਂ ਤੇ ਮੇਲੇ ਕਰਾ ਕੇ, ਗੁਰੂ ਗ੍ਰੰਥ ਜੀ ਦਾ ਪ੍ਰਕਾਸ਼ ਕਰਕੇ, ਅੱਗੇ ਵੱਡੀਆਂ ਵੱਡੀਆਂ ਗੋਲਕਾਂ ਰੱਖ ਅਤੇ ਚੜ੍ਹਾਵੇ ਅਤੇ ਦਾਨ ਦੀ ਮਾਇਆ ਲੈ ਕੇ ਪਤਰਾਵਾਚ ਹੋ ਜਾਂਦੇ ਹਨ। ਇਸ ਕਰਕੇ ਭਾ ਸਾਹਿਬ ਨੂੰ ਡੇਰੇਦਾਰਾਂ ਅਤੇ ਗੁਰਦੁਆਰਾ ਕਮੇਟੀਆਂ ਦੀ ਨਰਾਜ਼ਗੀ ਦਾ ਸਾਹਮਣਾ ਕਰਕੇ ਵੱਡਾ ਨੁਕਸਾਨ ਵੀ ਉਠਾਉਣਾ ਪਿਆ ਪਰ ਭਾ. ਜਾਚਕ ਜੀ ਕਿਸੇ ਨਫਾ ਨੁਕਸਾਨ ਦੀ ਪ੍ਰਵਾਹ ਨਾਂ ਕਰਦੇ ਹੋਏ ਅੱਜ ਵੀ ਤੱਤ ਗੁਰਮਤਿ ਪ੍ਰਚਾਰ ਲਈ ਯਤਨਸ਼ੀਲ ਹਨ। ਆਪ ਜੀ ਇੱਕ ਸੁਲਝੇ ਵਿਦਵਾਨ ਲਿਖਾਰੀ ਵੀ ਹਨ। ਆਪ ਜੀ ਦੀਆਂ ਖੋਝ ਭਰਪੂਰ ਲਿਖਤਾਂ ਵੱਖ ਵੱਖ ਮੈਗਜ਼ੀਨਾਂ, ਵੈਬਸਾਈਟਾਂ ਅਤੇ ਅਖ਼ਬਾਰਾਂ ਵਿੱਚ ਛਪਦੀਆਂ ਰਹਿੰਦੀਆਂ ਹਨ। ਅਸੀਂ ਸਾਰੀਆਂ ਪੰਥਕ ਜਥੇਬੰਦੀਆਂ ਆਪ ਜੀ ਦੇ ਸਤਿਕਾਰਯੋਗ ਮਾਤਾ ਸੁਰਜੀਤ ਕੌਰ ਜੀ ਦੇ ਦੇਸ਼ੋਂ ਵਿਦੇਸ਼ ਆ ਕੇ ਅਕਾਲ ਚਲਾਣਾ ਕਰ ਜਾਣ ਤੇ ਡੂੰਘੇ ਦੁੱਖ ਦਾ ਪ੍ਰਟਾਵਾ ਕਰਦੀਆਂ ਹੋਈਆਂ ਅਰਦਾਸ ਕਰਦੀਆਂ ਹਾਂ ਕਿ ਅਕਾਲ ਪੁਰਖ ਆਪ ਜੀ ਅਤੇ ਆਪ ਜੀ ਦੇ ਸਾਰੇ ਪ੍ਰਵਾਰ, ਰਿਸ਼ਤੇਦਾਰਾਂ ਅਤੇ ਦੋਸਤਾਂ ਮਿਤ੍ਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਅਤੇ ਆਪ ਜੀ ਸਿੱਖ ਕੌਮ ਦੀ ਮਾਇਆਨਾਜ਼ ਹਸਤੀ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵਾਂਗ ੳ੍ਹੁਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਪ੍ਰਚਾਰ ਕਰਦੇ ਰਹੋ ਕਿਉਂਕਿ ਉਨ੍ਹਾਂ, ਰੋਜ਼ਾਨਾਂ ਸਪੋਕਸਮੈਨ ਅਤੇ ਪੰਥਕ ਜਥੇਬੰਦੀਆਂ ਨੇ ਅਜੋਕੇ ਬਾਦਲਦਲੀ ਅਤੇ ਡੇਰਾਵਾਦੀ ਮਹੰਤਾਂਨੁਮਾਂ ਜਥੇਦਾਰ ਪੁਜਾਰੀਆਂ ਦੀਆਂ ਜੜਾਂ ਹਿਲਾ ਦਿੱਤੀਆਂ ਹਨ। ਅਕਾਲ ਪੁਰਖ ਵਾਹਿਗੁਰੂ ਆਪ ਜੀ ਨੂੰ ਚੰਗੀ ਸਿਹਤ ਅਤੇ ਲੰਬੀ ਉਮਰ ਬਖਸ਼ੇ ਤਾਂ ਕਿ ਆਪ ਜੀ ਗੁਰਮਤਿ ਪ੍ਰਚਾਰ ਦੀ ਸੇਵਾ ਹੋਰ ਉਤਸ਼ਾਹ ਨਾਲ ਵੱਧ ਚੜ੍ਹ ਕੇ ਕਰਦੇ ਰਹੋ। ਭਾ ਜਾਚਕ ਜੀ ਨਾਲ ਦੁੱਖ-ਸੁੱਖ ਸਾਂਝਾਂ ਕਰਨ ਲਈ # ਹੈ ਮੋਬਾਈਲ-516-761-1853, ਘਰ-631-592-4335
ਆਪ ਜੀ ਨਾਲ ਦੁੱਖ-ਸੁਖ ਸਾਂਝਾ ਕਰਦੀਆਂ ਹੋਈਆਂ ਪੰਥਕ ਜਥੇਬੰਦੀਆਂ-
ਇੰਟ੍ਰਨੈਸ਼ਨਲ ਸਿੰਘ ਸਭਾ ਅਮਰੀਕਾ, ਇੰਟ੍ਰਨੈਸ਼ਨਲ ਸਿੰਘ ਸਭਾ ਕਾਨੇਡਾ, ਇੰਟ੍ਰਨੈਸ਼ਨਲ ਸਿੰਘ ਸਭਾ ਜਰਮਨ, ਇੰਟ੍ਰਨੈਸ਼ਨਲ ਸਿੰਘ ਸਭਾ ਦੁਬਈ, ਇੰਟ੍ਰਨੈਸ਼ਨਲ ਸਿੰਘ ਸਭਾ ਸੈਕਰਾਮੈਂਟੋ ਯੂਨਿਟ, ਇੰਟ੍ਰਨੈਸ਼ਨਲ ਸਿੰਘ ਸਭਾ ਟੋਰਾਂਟੋ ਯੂਨਿਟ, ਇੰਟ੍ਰਨੈਸ਼ਨਲ ਸਿੰਘ ਸਭਾ ਨਿਊਜਾਰਕ ਤੇ ਨਿਊਜਰਸੀ ਯਨਿਟ, ਇੰਟ੍ਰਨੈਸ਼ਨਲ ਸਿੰਘ ਸਭਾ ਫਿਲਾਡਲਫੀਆ ਯੂਨਿਟ, ਇੰਟ੍ਰਨੈਸ਼ਨਲ ਸਿੰਘ ਸਭਾ ਸਿਆਟਲ ਯਨਿਟ, ਗੁਰਮਤਿ ਪ੍ਰਸਾਰ ਸਭਾ, ਯੂ. ਐੱਸ. ਏ. , ਗੁਰਮਤਿ ਪ੍ਰਸਾਰ ਸਭਾ ਸੈਕਰਾਮੈਂਟੋ, ਗੁਰਮਤਿ ਪ੍ਰਸਾਰ ਸਭਾ ਬੇਏਰੀਆ (ਸੈਨਫਰਾਂਸਿਸਕੋ) ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ. ਐੱਸ. ਏ ਬੇਏਰੀਆ (ਸੈਨਫਰਾਂਸਿਸਕੋ), ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ. ਐੱਸ. ਏ ਰੀਨੋ ਨੇਵਾਡਾ ਯੂਨਿਟ, ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ. ਐੱਸ. ਏ ਸੈਲਮਾਂ ਯੂਨਿਟ, ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ. ਐੱਸ. ਏ ਫਰਿਜਨੋ ਯੂਨਿਟ, ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ. ਐੱਸ. ਏ ਮਿਸ਼ੀਗਨ ਯੂਨਿਟ, ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ. ਐੱਸ. ਏ ਨਿਊਜਾਰਕ ਤੇ ਨਿਊਜਰਸੀ ਯੂਨਿਟ, ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ. ਐੱਸ. ਏ ਕਨੇਡਾ ਯੂਨਿਟ, ਮਿਸ਼ਨਰੀ ਸਰਕਲ ਸੈਕਰਾਮੈਂਟੋ, ਮਿਸ਼ਨਰੀ ਸਰਕਲ ਫਰਿਜਨੋ, ਮਿਸ਼ਨਰੀ ਸਰਕਲ ਬੇਏਰੀਆ (ਸੈਨਫਰਾਂਸਿਸਕੋ), ਮਿਸ਼ਨਰੀ ਸਰਕਲ ਐਲੇ, ਮਿਸ਼ਨਰੀ ਸਰਕਲ ਰੀਨੋ ਨੇਵਾਡਾ, ਗੁਰਮਤਿ ਸਹਿਤ ਸਭਾ ਕੈਲੇਫੋਰਨੀਆਂ, ਬੇਬੇ ਨਾਨਕੀ ਪ੍ਰਚਾਰ ਸਭਾ ਸੈਕਰਾਮੈਂਟੋ, ਅਦਿਕ।

**********************************************************

ਸੱਚਖੰਡਵਾਸੀ ਭਾਈ ਸਿਖਿਆਰਥੀ, ਸ੍ਰ. ਹਰਦੇਵ ਸਿੰਘ ਸ਼ੇਰਗਿੱਲ ਅਤੇ ਪੰਥਕ ਜਥੇਬੰਦੀਆਂ ਵਲੋਂ ਗੁਰਦੁਆਰਾ ਐਲ ਸੁਬਰਾਂਟੇ ਦੀ ਮਜੂਦਾ ਕਮੇਟੀ ਦਾ ਬਹੁਤ ਬਹੁਤ ਧੰਨਵਾਦ!
(ਅਵਤਾਰ ਸਿੰਘ ਮਿਸ਼ਨਰੀ) ਸੱਚਖੰਡਵਾਸੀ ਭਾਈ ਸੁਖਦੇਵ ਸਿੰਘ ਸਿਖਿਆਰਥੀ ਅਤੇ ਸ੍ਰ ਹਰਦੇਵ ਸਿੰਘ ਸ਼ੇਰਗਿੱਲ ਨੇ ਵੇਲੇ ਸਿਰ “ਸਿੱਖ ਮਾਰਗ” ਪੰਥਕ ਵੈਬਸਾਈਟ ਰਾਹੀਂ ਸਾਧ ਅਮਰ ਸਿੰਘ ਬਾੜੂੰਦੀ ਦੇ ਕਾਲੇ ਕਾਰਨਾਮਿਆਂ ਬਾਰੇ ਸੂਚਿਤ ਕੀਤਾ ਸੀ। ਭਾ. ਸਿਖਿਆਰਥੀ ਜੀ ਜੋ ਇਸ ਗੁਰੁਘਰ ਨਾਲ ਸਬੰਧਤ ਹਨ ਨੇ ਆਪਣੇ ਤੌਰ ਤੇ ਵੀ ਗੁ. ਕਮੇਟੀ ਨਾਲ ਇਸ ਸਾਧ ਬਾਰੇ ਗੱਲਬਾਤ ਕੀਤੀ ਸੀ ਅਤੇ ਪਹਿਲੇ ਵੀ ਪੰਥਕ ਜਥੇਬੰਦੀਆਂ ਮਾਨ ਸਿੰਘ ਪਹੇਵੇ ਵਾਲੇ ਅਖੌਤੀ ਸਾਧ ਦਾ ਭਰਵਾਂ ਬਾਈਕਾਟ ਕਰ ਚੁੱਕੀਆਂ ਸਨ। ਡੇਰੇਦਾਰ ਸਾਧਾਂ ਦਾ ਕਿਰਦਾਰ ਚੰਗਾ ਨਾਂ ਹੋਣ ਕਰਕੇ ਇਹ ਬਦਨਾਮ ਹੋ ਚੁੱੱਕੇ ਹਨ। ਪੰਥ ਵਿੱਚ ਅਨੇਕਾਂ ਡੇਰੇ, ਸੰਪ੍ਰਦਾਵਾਂ ਚਲਾ ਕੇ ਇਨ੍ਹਾਂ ਸਾਧਾਂ ਨੇ ਪੰਥ ਨੂੰ ਖੇਰੂੰ ਖੇਰੂੰ ਕੀਤਾ ਹੋਇਆ ਹੈ। ਇਹ ਡੇਰੇਦਾਰ ਸਿੱਖ ਰਹਿਤ ਮਰਯਾਦਾ ਅਤੇ ਸਿੱਖ ਸਿਧਾਂਤਾਂ ਦੇ ਕਾਤਲ ਹਨ। ਕਿਰਤੀਆਂ ਦੀ ਕਮਾਈ ਤੇ ਐਸ਼ ਕਰਦੇ ਹਨ ਅਤੇ ਬਾਦਲ ਵਰਗੇ ਖਚਰੇ ਲੀਡਰਾਂ ਦੇ ਵੋਟ ਬੈਂਕ ਹਨ। ਹੁਣ ਜਾਗੇ ਹੋਏ ਸਿੱਖ ਇਨ੍ਹਾਂ ਡੇਰੇਦਾਰਾਂ ਦਾ ਵਿਰੋਧ ਕਰ ਰਹੇ ਹਨ। ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਨੂੰ ਨਾਂ ਸਮਝਣਵਾਲੇ ਸਿੱਖ ਹੀ ਇਨ੍ਹਾਂ ਦੇ ਡੇਰਿਆਂ ਤੇ ਜਾਂਦੇ ਹਨ। ਇਹ ਡੇਰੇਦਾਰ ਗੁਰੂ ਗ੍ਰੰਥ ਸਾਹਿਬ ਤੇ ਸਿੱਖ ਰਹਿਤ ਮਰਯਾਦਾ ਤੋਂ ਬਾਗੀ ਹਨ ਕੇਵਲ ਪੂਜਾ ਪਾਠ ਲਈ ਹੀ ਵਰਤਦੇ ਹਨ। ਹੁਣ ਹੋਰ ਵੀ ਸਿਰਕੱਢ ਜਥੇਬੰਦੀਆਂ ਨੇ ਅਜਿਹੇ ਸਾਧਾਂ ਦੇ ਬਾਈਕਾਟ ਦਾ ਸੱਦਾ ਦਿੱਤਾ ਹੈ ਜੋ ਸਿੱਖ ਸੰਗਤਾਂ ਨੂੰ ਗੁਰੂ-ਪੰਥ ਨਾਲੋਂ ਤੋੜ ਕੇ ਸਾਧਾਂ ਦੇ ਡੇਰਿਆਂ ਨਾਲ ਜੋੜ ਰਹੇ ਹਨ। ਸੋ ਗੁਰੂਘਰ ਐੱਲਸਬਰਾਂਟੇ ਦੀ ਮਜ਼ੂਦਾ ਕਮੇਟੀ ਨੇ ਇਹ ਸਾਰਾ ਕੁਛ ਵਾਚ ਕੇ ਅਮਰ ਸਿੰਘ ਬਾੜੂੰਦੀ ਵਾਲੇ ਸਾਧ ਦੇ ਪ੍ਰੋਗਰਾਮ ਰੱਦ ਕਰ ਦਿੱਤੇ। ਇਹ ਮਜ਼ੂਦਾ ਕਮੇਟੀ ਦਾ ਇੱਕ ਸ਼ਾਲਾਗਾਯੋਗ ਕਦਮ ਹੈ ਇਸ ਲਈ ਇਹ ਵਧਾਈ ਦੀ ਪਾਤਰ ਹੈ। ਭਾਈ ਸਿਖਿਆਰਥੀ ਨੇ ਦੱਸਿਆ ਕਿ ਭਵਿਖ ਵਿੱਚ ਵੀ ਅਜਿਹੇ ਸਾਧਾਂ ਨੂੰ ਇਸ ਗੁਰੂਘਰ ਨਹੀਂ ਵੜਨ ਦਿੱਤਾ ਜਾਵੇਗਾ। ਕਮੇਟੀ ਦਾ ਬਹੁਤ ਬਹੁਤ ਧੰਨਵਾਦ! ਬਾਕੀ ਗੁਰੂਘਰਾਂ ਦੀਆਂ ਕਮੇਟੀਆਂ ਵੀ ਅਜਿਹੇ ਸਾਧਾਂ ਤੋਂ ਸੁਚੇਤ ਹੋਣ।
ਨੋਟ-ਸੱਚ ਨਾਲ ਜੁੜਨ ਵਾਲੇ ਸੱਚਖੰਡਵਾਸੀ ਹੁੰਦੇ ਹਨ ਅਤੇ ਝੂਠ ਨਾਲ ਜੁੜਨ ਵਾਲੇ ਝੂਠਖੰਡਵਾਸੀ।
ਜਾਰੀ ਕਰਤਾ-ਸੱਚਖੰਡਵਾਸੀ ਭਾਈ ਸੁਖਦੇਵ ਸਿੰਘ ਸਿਖਿਆਰਥੀ ਅਤੇ ਸ੍ਰ. ਹਰਦੇਵ ਸਿੰਘ ਸ਼ੇਰਗਿੱਲ। ਲਾਈਵ ਗਲਬਾਤ ਲਈ ਆਪ ਇਸ # 510-734-2047 ਤੇ ਸੰਪ੍ਰਕ ਕਰ ਸਕਦੇ ਹੋ।


(18/12/09)
ਚਰਨਜੀਤ ਸਿੰਘ ਬਰੈਂਪਟਨ

I did go through the article written by Bhagwant Singh Sandhu ji. Instead of going deep into the scientific theories,he put forward some scientific facts that are hard to dispute.Theories have always been challenged and will always be challenged.

I also went through Tarlochan Singh ji's articles.I did want to write in response to one of his article related to Darwin's theory but then I decided not get into this mess.To be honest,I lost my intreast in his articles.But I respect those views who find his articles truly informative.

Besides, Tarlochan Singh ji's articles are his intellectual property.If he wants them to be removed for one reason or the other,S. Makhan Singh ji should not have any problem with that unless Tarlochan Singh ji was paid to write.

If I were the manager of this site,I would immedietly delete Bibi Jas Kaur ji's letter dated 11/12/09 where she wrote:

ਜੇ ਅਗੇ ਤੋਂ ਅਜਿਹਾ ਹੋਇਆ ਤਾਂ ਭਾਜੀ ਵਾਪਣ ਮੋਣਨੀ ਮੈਨੂੰ ਵੀ ਔਂਦੀ ਹੈ

Also S. Baldev Singh ji Budhsinghwala Hongkong letter dated 17 11 09

ਸ੍ਰ ਤ੍ਰਲੋਲਚਨ ਸਿੰਘ ਜੀ ਕਮਾਲ ਹੈ ਤੁਸੀ ਇੱਕ ਟਰੱਕ ਡਰਾਈਵਰ ਦੀਆਂ ਗਿੱਦੜ ਭਬਕੀਆਂ ਤੋ ਡਰ ਗਏ।

I found these really offensive.

S Baldev Singh ji,with respect,Let me tell you that I am also a truck driver.Truck driving provides an excellent opportunity to listen and understand gurbani.Because you are alone for an extended period of time.That provides an excellent enviroment to meditate(in the real sense and not as generally understood) on gurbani .And You are making money at the same time.What could be better than that.

Charanjit Singh

Brampton


(18/12/09)
ਭਗਵੰਤ ਸਿੰਘ ਸੰਧੂ

ਸਰਦਾਰ ਮੱਖਣ ਸਿੰਘ ਜੀ,

ਪਹਿਲੀ ਵਾਰ ਤੁਹਾਨੂੰ ਮੁਖਾਤਿਬ ਹੋ ਕੇ ਲਿਖ ਰਿਹਾ ਹਾਂ ਕਿਉਂਕਿ ਮੈਂ ਤੁਹਾਡੇ ਕਿਸੇ ਵੀ ਫੈਸਲੇ (ਸੰਪਾਦਕ ਦੀ ਜਿੰਮੇਵਾਰੀ) ਨੂੰ ਕਿਸੇ ਵੀ ਤਰੀਕੇ ਨਾਲ ਪ੍ਰਭਾਵਿਤ ਨਹੀਂ ਸੀ ਕਰਨਾ ਚਾਹੁੰਦਾ। ਹੁਣ ਮੈਨੂੰ ਆਪਣਾ ਪੱਖ ਪੇਸ਼ ਕਰਨ ਦੀ ਜਰੂਰਤ ਮਹਿਸੂਸ ਹੋ ਰਹੀ ਹੈ। ਮੈਂ ਪਹਿਲਾਂ ਵੀ ਕਈ ਵਾਰ ਬੇਨਤੀ ਕਰ ਚੁੱਕਾ ਹਾਂ ਕਿ ਮੇਰੀ ਕੋਈ ਵੀ ਲਿਖਤ ਸਰਦਾਰ ਤਰਲੋਚਨ ਸਿੰਘ ਜੀ ਨੂੰ ਨਿਸ਼ਾਨਾ ਬਣਾ ਕੇ ਨਹੀਂ ਲਿਖੀ ਗਈ ਅਤੇ ਨਾਂ ਹੀ ਉਨ੍ਹਾਂ ਦੀ ਬੇਇਜਤੀ ਕਰਨ ਵਾਸਤੇ। ਮੈਨੂੰ ਉਨ੍ਹਾਂ ਦੀਆਂ ਲਿਖਤਾਂ ਵਿੱਚ ਵਿਗਿਆਨ ਦਾ ਘਾਣ ਕੀਤਾ ਗਿਆ ਪ੍ਰਤੱਖ ਨਜਰ ਆਇਆ। ਸਾਫ ਨੀਤ ਨਾਲ ਉਨ੍ਹਾਂ ਦੇ ਲੇਖਾਂ ਦੀ ਪੜਚੋਲ ਕੀਤੀ ਤਾਂ ਕਿ ਪਾਠਕ ਸਮਝ ਸਕਣ ਕਿ ਵਿਗਿਆਨ ਦੇ ਨਾਂ `ਤੇ ਉਨ੍ਹਾਂ ਨੂੰ ਅਣਵਿਗਿਆਨਕ ਗੱਲਾਂ ਦੱਸੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਮੇਰੇ ਨਾਲ ਸਿੰਗ ਫਸਾਉਣ ਦੀ ਕੋਸ਼ਿਸ਼ ਕੀਤੀ ਪਰ ਸਫਲਤਾ ਹਾਸਲ ਨਾ ਕਰ ਸਕੇ ਕਿਉਂਕਿ ਮੇਰੇ ਸਿਰ `ਤੇ ਸਿੰਗ ਹੈ ਹੀ ਨਹੀਂ। ਵਾਰ-ਵਾਰ, “ਮੇਰੀ ਬੇਇਜਤੀ ਕੀਤੀ ਗਈ ਹੈ” ਦੀ ਮੁਹਾਰਨੀ ਪੜ੍ਹੀ ਪਰ ਦਲੀਲ ਇੱਕ ਵੀ ਨਾਂ ਦੇ ਸਕੇ ਕਿ ਕਿਸ ਤਰੀਕੇ ਨਾਲ ਬੇਇਜਤੀ ਕੀਤੀ ਗਈ ਹੈ।

ਹੁਣ ਲਿਖਦੇ ਹਨ, “ਜਿਵੇਂ ਕੇ ਮੈਂ ਪਹਿਲਾਂ ਵੀ ਅਰਜ ਕੀਤੀ ਸੀ ਜਿਨ੍ਹਾਂ ਸਜਣਾਂ ਨੂੰ ਆਤਮਾ ਤੇ ਜਾਂ ਪੁਨਰ ਜਨਮ ਤੇ ਵਿਸ਼ਵਾਸ਼ ਨਹੀ ਉਨ੍ਹਾਂ ਨੂੰ ਮੇਰੇ ਗੁਰਮਤਿ ਅਤੇ ਵਿਗਿਆਨ ਦੇ ਆਰਟੀਕਲ ਗਲਤ ਲਗਣਗੇ। ਉਨ੍ਹਾਂ ਲਈ ਮੈਂ ਹਮੇਸ਼ਾ ਲਈ ਗਲਤ ਹੋਵਾਂਗਾ”। ਸ. ਤਰਲੋਚਨ ਸਿੰਘ ਜੀ ਦਾ ਇਹ ਬਿਆਨ ਵੀ ਗਲ੍ਹਤ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਆਤਮਾਂ ਅਤੇ ਪੁਨਰ ਜਨਮ ਵਰਗੇ ਵਿਸ਼ਿਆਂ `ਤੇ ਵਿਦਵਾਨਾਂ ਵਿੱਚ ਮੱਤ ਭੇਦ ਸਨ, ਮੱਤ ਭੇਦ ਹਨ ਅਤੇ ਰਹਿਣਗੇ ਵੀ (ਪਤਾ ਨਹੀਂ ਕਦੋਂ ਤੱਕ?)। ਹਰ ਕੋਈ ਆਪਣੇ ਤਰੀਕੇ ਦੀਆਂ ਦਲੀਲਾਂ ਵਰਤ ਕੇ ਆਪਣੀ ਮਨ ਪਸੰਦ ਦੇ ਸਿੱਟੇ ਕੱਢ ਲੈਂਦਾ ਹੈ। ਜਦਕਿ ਵਿਗਿਆਨ ਦੇ ਖੇਤਰ ਵਿੱਚ ਅਜਿਹਾ ਸੰਭਵ ਨਹੀ। ਵਿਗਿਆਨ ਸਭ ਲਈ ਇੱਕੋ ਜਿਹੇ ਨਤੀਜੇ ਦਿੰਦਾ ਹੈ। ਇਹਨੂੰ ਤੋੜ ਮਰੋੜ ਕੇ ਪੇਸ਼ ਕਰਨਾ ਔਖਾ ਹੈ ਪਰ ਫਿਰ ਵੀ ਸ. ਤਰਲੋਚਨ ਸਿੰਘ ਜੀ ਵਰਗੇ ਵਿਦਵਾਨ ਕੋਸ਼ਿਸ਼ ਕਰ ਵੇਖਦੇ ਹਨ। ਵਿਗਿਆਨ ਦੀ ਸੂਝ ਰੱਖਣ ਵਾਲਾ ਵਿਅਕਤੀ ਭਾਵੇਂ ਆਤਮਾਂ ਨੂੰ ਮੰਨੇ ਜਾਂ ਨਾਂ, ਭਾਵੇਂ ਪੁਨਰ ਜਨਮ ਵਿੱਚ ਆਸਥਾ ਰੱਖੇ ਜਾਂ ਨਾਂ, ਨਿਊਟਨ ਦੇ ਗਤੀ ਦੇ ਤੀਜੇ ਨਿਯਮ ਬਾਰੇ ਇਹੋ ਜਿਹੀ ਗਲ੍ਹਤ ਬਿਆਨੀ ਨਹੀਂ ਕਰੇਗਾ ਕਿ ਪ੍ਰਤੀਕਿਰਿਆ ਕੁੱਝ ਸਾਲਾਂ ਬਾਅਦ ਵੀ ਹੋ ਸਕਦੀ ਹੈ ਅਤੇ ਅਨੰਤ ਸਾਲਾਂ ਬਾਅਦ ਵੀ ਹੋ ਸਕਦੀ ਹੈ। ਇਸ ਕਰਕੇ ਵਿਗਿਆਨ ਦੀ ਸੋਝੀ ਵਾਲਿਆਂ ਵਾਸਤੇ ਸ. ਤਰਲੋਚਨ ਸਿੰਘ ਜੀ ਦੇ ਲੇਖ ਹਮੇਸ਼ਾਂ ਹੀ ਗਲ੍ਹਤ ਸਨ, ਗਲ੍ਹਤ ਹਨ ਅਤੇ ਗਲ੍ਹਤ ਰਹਿਣਗੇ।

ਭਾਵੁਕਤਾ ਮਨੁੱਖੀ ਫਿਤਰਤ ਦਾ ਨਕਾਰਾਤਮਕ ਪੱਖ ਹੈ! ਇਹਦੇ ਵਾਸਤੇ ਵਿਗਿਆਨ ਵਿੱਚ ਕੋਈ ਥਾਂ ਨਹੀਂ ਅਤੇ ਮੇਰਾ ਖਿਆਲ ਹੈ ਕਿ ਸਿੱਖੀ ਵਿੱਚ ਵੀ ਭਾਵੁਕਤਾ ਵਾਸਤੇ ਕੋਈ ਸਥਾਨ ਨਹੀਂ ਹੈ ਪਰ ਸ. ਤਰਲੋਚਨ ਸਿੰਘ ਜੀ (ਵਿਗਿਆਨ ਅਤੇ ਗੁਰਬਾਣੀ ਵਾਲੇ!) ਪਾਠਕਾਂ ਦੀਆਂ ਭਾਵਨਾਵਾਂ ਨਾਲ ਖੇਡ ਉਨ੍ਹਾਂ ਦੀਆਂ ਹਮਦਰਦੀਆਂ ਬਟੋਰਨ ਦੀ ਕੋਸ਼ਿਸ਼ ਕਰਦੇ ਹਨ, ਜਦੋਂ ਲਿਖਦੇ ਹਨ, ਮੇਰੀ ਇਕ ਬੇਨਤੀ ਹੈ ਯਾ ਤਾਂ ਕਿਸੇ ਨੂੰ ਜਿੰਦਾ ਰਹਿਣ ਦਿਓ ਜਾਂ ਬਿਲਕੁਲ ਮਾਰ ਦਿਓ ਕਿਸੇ ਨੂੰ ਵਿਚ ਵਿਚਾਲੇ ਕਦੀ ਨਾ ਛਡਣਾ। ਮੇਰੀ ਗੁਜਾਰਿਸ਼ ਹੈ ਕੇ ਮੈਨੂੰ ਬਿਲਕੁਲ ਹੀ ਮਾਰ ਦਿਤਾ ਜਾਏ ਮੇਰੇ ਆਰਟੀਕਲਾਂ ਦਾ ਬਿਲਕੁਲ ਭੋਗ ਪਾ ਦਿਤਾ ਜਾਏ ਅੱਧ ਵਿਚਾਲੇ ਮੇਰੇ ਲਈ ਠੀਕ ਨਹੀਂ ਹੋਵੇਗਾ ਕ੍ਰਿਪਾ ਕਰਕੇ ਬੇਨਤੀ ਹੈ ਕੇ ਮੇਰੇ ਸਾਰੇ ਆਰਟੀਕਲ ਹਟਾ ਲਏ ਜਾਣ”। ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇ ਕਿਸੇ ਮਰੀ ਹੋਈ ਆਤਮਾਂ ਵਾਲੇ, ਭਗਵੰਤ ਸਿੰਘ ਸੰਧੂ ਨੇ ਇਨ੍ਹਾਂ ਦੇ ਲੇਖਾਂ ਦੀ ਪੜਚੋਲ ਕਰ ਦਿੱਤੀ (ਜੋ ਕਿ ਇਨ੍ਹਾਂ ਮੁਤਾਬਿਕ ਗਲ੍ਹਤ ਹੈ) ਤਾਂ ਇਨ੍ਹਾਂ ਦੇ ਲੇਖਾਂ ਨੂੰ ਕੀ ਫਰਕ ਪੈਂਦਾ ਹੈ? ਕੀ ਸੋਨੇ ਦੇ ਤਾਜ ਨੂੰ ਪਿੱਤਲ ਦਾ ਕਹਿ ਦੇਣ ਨਾਲ ਉਸ ਦੀ ਕੀਮਤ ਘਟ ਜਾਂਦੀ ਹੈ? ਪਰ ਜੇ ਇਸ ਸੋਨੇ ਅਤੇ ਪਿੱਤਲ ਦੀ ਪਛਾਣ ਕਰਵਾਏ ਜਾਣ ਦੇ ਸਵਾਲ ਤੇ ਸੁਨਿਆਰਾ ਆਪਣਾ ਬਣਾਇਆ ਹੋਇਆ ਤਾਜ ਹੀ ਵਾਪਿਸ ਮੰਗ ਲਵੇ ਤਾਂ ਉਸ ਦੀ ਇਮਾਨਦਾਰੀ ਦੀ ਪਰਖ਼ ਤਾਂ ਫੇਰ ਆਪਣੇ ਆਪ ਹੀ ਜੱਗ ਜਾਹਰ ਹੋ ਜਾਂਦੀ ਹੈ।

ਸਰਦਾਰ ਮੱਖਣ ਸਿੰਘ ਜੀ, ਕੀ ਤੁਹਾਨੂੰ ਸ. ਤਰਲੋਚਨ ਸਿੰਘ ਜੀ ਦੀ ਗੱਲ ਸਮਝ ਆਈ ਹੈ ਕਿ ਉਹ ਕੀ ਕਹਿ ਰਹੇ ਹਨ? ਕਹਿ ਰਹੇ ਹਨ, “ਆਪਣੇ ਭਰਾ ਨੂੰ ਬੇਨਤੀ ਹੈ ਕੇ ਇਨ੍ਹਾਂ ਆਰਟੀਕਲਾਂ ਨੂੰ ਭਗਵੰਤ ਵਰਗਿਆਂ ਤੋਂ ਚੀਰ ਫਾੜ ਨਾ ਕਰਾਈ ਜਾਏ,” ਮੈਨੂੰ ਤਾਂ ਯਾਦ ਨਹੀਂ ਪਰ ਕੀ ਤੁਸੀਂ ਤਾਂ ਨਹੀਂ ਮੇਰੇ ਹੱਥੋਂ ਇਨ੍ਹਾਂ ਦੇ ਆਰਟੀਕਲਾਂ ਦੀ ਚੀਰ ਫਾੜ ਕਰਾਈ? ਕੀ ਮੈਨੂੰ ਕੋਈ ਇਹ ਦੱਸਣ ਦੀ ਮਿਹਰਬਾਨੀ ਕਰੇਗਾ ਕਿ ਭਗਵੰਤ ਵਰਗਿਆਂ ਦੇ ਚੀਰ ਫਾੜ ਕਰਨ ਨਾਲ ਇਨ੍ਹਾਂ ਦੇ ਆਰਟੀਕਲਾਂ ਨੂੰ ਕੀ ਕਸ਼ਟ ਹੁੰਦਾ ਹੈ? ਮੇਰਾ ਖਿਆਲ ਹੈ ਕਿ ਮੇਰੇ ਚੀਰ ਫਾੜ ਕਰਨ ਨਾਲ ਪਾਠਕਾਂ ਸਾਹਮਣੇ ਸੱਚ ਜਾਹਰ ਹੋ ਜਾਂਦਾ ਹੈ ਜਿਸ ਨਾਲ ਸ. ਤਰਲੋਚਨ ਸਿੰਘ ਜੀ ਦੀ ਆਤਮਾਂ ਤੜਫ ਉੱਠਦੀ ਹੈ। ਮੇਰਾ ਸਵਾਲ ਹੈ ਕਿ ਕੀ ਉਸ ਇਨਸਾਨ ਨੂੰ ‘ਸਿੱਖ’ ਕਿਹਾ ਜਾ ਸਕਦਾ ਹੈ ਜਿਹੜਾ ‘ਸੱਚ’ ਤੋਂ ਬਾਗੀ ਹੋਵੇ?

ਸੰਪਾਦਕ ਜੀ, ਸ. ਤਰਲੋਚਨ ਸਿੰਘ ਜੀ ਆਪਣੇ ਆਰਟੀਕਲ ਵਾਪਸ ਲੈਣਾ ਚਾਹੁੰਦੇ ਹਨ, ਲੈ ਲੈਣ, ਮੈਨੂੰ ਕੋਈ ਇਤਰਾਜ ਨਹੀਂ। ਮੈਂ ਉਨ੍ਹਾਂ ਦੇ ਇਸ ਕੰਮ ਦੀ ਸ਼ਲਾਘਾ ਕਰਦਾ ਹਾਂ ਕਿਉਂਕਿ ਪਹਿਲੀ ਵਾਰ ਹੈ ਕਿ ਉਨ੍ਹਾਂ ਨੇ ਕੋਈ ਸਹੀ ਗੱਲ ਕੀਤੀ ਹੈ। ਰਹੀ ਗੱਲ ਮੇਰੇ ਲਿਖੇ ਲੇਖਾਂ ਦੀ, ਮੈਂ ਇਸ ਗੱਲ ਨਾਲ ਬਿਲਕੁਲ ਸਹਿਮਤ ਨਹੀਂ ਕਿ ਮੇਰੇ ਲੇਖ ਹਟਾਏ ਜਾਣ ਕਿਉਂਕਿ ਮੇਰੇ ਲੇਖਾਂ ਵਿੱਚ ਇੱਕ ਵੀ ਗੱਲ ਗਲ੍ਹਤ ਨਹੀਂ ਹੈ। ਹਾਂ ਜੇ ਕੋਈ ਇਹ ਸਿੱਧ ਕਰ ਦੇਵੇ ਕਿ ਮੇਰੇ ਲੇਖਾਂ ਵਿੱਚ ਕੋਈ ਗੱਲ ਗਲ੍ਹਤ ਹੈ ਤਾਂ ਮੈਂ ਆਪਣੀ ਗਲ੍ਹਤੀ ਨੂੰ ਖਿੜੇ ਮੱਥੇ ਸਵਿਕਾਰਦਿਆਂ ਲੇਖਾਂ ਵਿੱਚ ਸੋਧ ਕਰਨ ਲਈ ਵਚਨ ਵੱਧ ਹੋਵਾਂਗਾ। ਧੰਨਵਾਦ।

ਭਗਵੰਤ ਸਿੰਘ ਸੰਧੂ


(18/12/09)
ਅਮਰਿੰਦਰ ਸਿੰਘ

Jas Kaur Ji,

It seems like you still don’t understand Newton’s Third Law and you are still wasting time on simultaneous reactions.

Dr. Sandhu wrote: “ਜਿਵੇਂ v=u+at, where u is initial velocity, v is velocity at time t, a is acceleration, t is time. At time t=0, v=u.” In reply, you wrote: “ਮੁਆਫ ਕਰਨਾ ਉਹ ਵਿਗਿਆਨੀ ਜੀ ਇਸ ਨੂੰ u = 0 ਦਸ ਰਹੇ ਸਨ।” Either you are not reading properly or you like to waste time. I don’t see u = 0 in Dr. Sandhu’s equation, which simply states the change of velocity with respect to time. Clearly, time can be 0. Please read about Newton’s Third Law on Wikipedia, which statesIf body A exerts a force on body B, simultaneously, body B exerts a force of the same magnitude body A”. I am sure Dr. Sandhu has mentioned this word “simultaneously” but I guess you did not read it. Simultaneously means “at the same instant” and instant means “occurring with no delay”. You are a student, so learning is your day job. Please read this http://en.wikipedia.org/wiki/Force#Newton.27s_third_law, especially pay attention to the integral of the forces. If the forces were not simultaneous, then there is a change in the net momentum until the other object exerts its opposite direction force. Clearly, this violates the law of Conservation of Linear Momentum. I really don’t think this needs further discussion because we’d be wasting time.

Baldev Singh Farozpur ji,

The main reason for the Pole Star pointing north is that it is aligned with the axis on which the earth rotates so it is directly above the north pole of the earth some 430 light years away and its movement is hardly noticeable. One light year is 10 trillion km. Being very-very far from us and directly above the North Pole, it appears to be north of everything in the Northern Hemisphere. One can’t see it from the southern hemisphere, for example Australia, or if you are close to the equator. There are more details, but this is the main idea. You mentioned that it is also referenced in Religious matter. Please see ਹਿੰਦੂ ਮਿਥਿਹਾਸ ਕੋਸ਼ page 304 for the mythological details.

Thanks, Amrinder Singh


(18/12/09)
ਤਰਲੋਚਨ ਸਿੰਘ (ਫਿਜਿਕਸ)

ਤਰਲੋਚਨ ਸਿੰਘ (ਫਿਜਿਕਸ)

09888169226

ਸਿੱਖ ਮਾਰਗ ਦੇ ਪਾਠਕ ਸਜਣੋ

ਵਾਹਿਗੁਰੂ ਜੀ ਕਾ ਖਾਲਸਾ॥

ਵਾਹਿਗੁਰੂ ਜੀ ਕੀ ਫਤਿਹ॥

ਸਰਦਾਰ ਮੱਖਣ ਸਿੰਘ ਜੀਓ, ਮੇਰੇ ਵੀਰ ਨਹੀਂ ਚਾਹੁੰਦੇ ਕਿ ਮੈਂ ਸਿੱਖ ਮਾਰਗ ਨੂੰ ਹਮੇਸ਼ਾ ਲਈ ਅਲਵਿਦਾ ਕਹਾਂ।

ਮੱਖਣ ਸਿੰਘ ਜੀਓ ਪਰ ਮੇਰੀ ਤੁਹਾਨੂੰ ਗੁਜਾਰਿਸ਼ ਹੈ ਕੇ ਇਹ ਤਿੰਨ ਆਰਟੀਕਲ ਜਿਨ੍ਹਾਂ ਵਿੱਚ ਪੜਚੋਲ ਘੱਟ ਹੈ ਤੇ ਮੇਰੀ ਬੇਇਜ਼ਤੀ ਜਿਆਦਾ ਹੈ, ਉਹ ਕ੍ਰਿਪਾ ਕਰਕੇ ਆਪਣੀ ਸਾਈਟ ਤੋਂ ਹਟਾ ਲਵੋ। ਹਾਂ ਇਉਂ ਕਰਨ ਨਾਲ ਆਤਮਾ ਤੋਂ ਇਨਕਾਰੀ ਹੋਏ ਗੁਰਚਰਨ ਸਿੰਘ ਰੋਲਾ ਜਰੂਰ ਪਾਉਣਗੇ ਤੇ ਮੇਰੇ ਕੁੱਝ ਲੇਖਾਂ ਨੂੰ (ਕਰਮ ਥਿਊਰੀ ਆਦਿ) ਜਾਂ ਸਾਰੇ ਸਿੱਖ ਮਾਰਗ ਤੋਂ ਹਟਾਉਣ ਦੀ ਸਿਫਾਰਸ਼ ਕਰਨਗੇ।

ਤੁਸੀਂ ਮੱਖਣ ਸਿੰਘ ਜੀਓ ਸਿਆਣੇ ਹੋ ਨਿਰਪੱਖ ਹੋ ਮੈਂ ਤੁਹਾਡਾ ਕੰਮ ਨਹੀਂ ਵਧਾਉਣਾ ਚਾਹੁੰਦਾ ਪਰ ਇਨ੍ਹਾਂ ਤਿੰਨ ਲੇਖਾਂ ਨੂੰ ਹਜਮ ਕਰਨਾ ਮੇਰੇ ਲਈ ਔਖਾ ਹੈ। ਇਨ੍ਹਾਂ ਨੂੰ ਹਟਾਉਣ ਲਈ ਜੇ ਤੁਹਾਨੂੰ ਮੇਰੇ ਕੁੱਝ ਲੇਖ ਜਾਂ ਸਾਰੇ ਲੇਖ ਹਟਾਉਣੇ ਪੈਣ ਤਾਂ ਹੱਟਾ ਦਿਓ। ਇਹ ਮੈਂ ਤਹਾਡੇ ਤੇ ਛੱਡਦਾ ਹਾਂ। ਇਸ ਵਿੱਚ ਕੋਰੀ ਸ਼ਕ ਨਹੀਂ ਕਿ ਆਦਮੀ ਜਿੰਦਾ ਜਾਂ ਮਰਿਆ ਹੀ ਠੀਕ ਹੁੰਦਾ ਹੈ, ਜੇ ਕਿਸੇ ਦੀਆਂ ਲੱਤਾਂ ਬਾਹਾਂ ਵੱਡ ਦਿਤੀਆਂ ਜਾਣ ਤਾਂ ਉਹ ਤੜਫਦਾ ਹੈ, ਪਰ ਮੈਂ ਇਹ ਤੜਫ ਆਪਣੇ ਵੀਰਾਂ ਲਈ ਅਤੇ ਤੁਹਾਡਾ ਕੰਮ ਜਿਆਦਾ ਨਾ ਵੱਧੇ ਸਹਾਰਨ ਲਈ ਤਿਆਰ ਹਾਂ। ਤੁਸੀਂ ਜੋ ਵੀ ਫੈਸਲਾ ਕਰੋਗੇ ਠੀਕ ਹੋਵੇਗਾ। ਮੈਂ ਅਗੇ ਫੈਸਲਾ ਤੁਹਾਡੇ ਤੇ ਛੱਡਦਾ ਹਾਂ ਤੁਸੀਂ ਜਰੂਰ ਨਿਰਪੱਖ ਰਹਿ ਕੇ ਫੈਸਲਾ ਕਰੋਗੇ

ਪ੍ਰੋ. ਤਰਲੋਚਨ ਸਿੰਘ ਜੀ ਦਾ ਵਿਗਿਆਨ (ਭਗਵੰਤ ਸਿੰਘ ਸੰਧੂ)

ਪ੍ਰੋ. ਤਰਲੋਚਨ ਸਿੰਘ ਮਹਾਜਨ ਦੀ ਅਸਲੀਅਤ (ਗੁਰਚਰਨ ਸਿੰਘ)

ਇਹ ਆਤਮਾ ਵਾਲਾ ਗੋਰਖ-ਧੰਦਾ (ਗੁਰਿੰਦਰ ਸਿੰਘ ਬਰਾਰ)

ਹਾਂ ਜਿਵੇਂ ਮੈਂ ਪਹਿਲਾਂ ਅਰਜ ਕੀਤੀ ਸੀ ਵੀ ਕੇ ਭਵਿੱਖ ਵਿੱਚ ਮੈਂ ਕੋਈ ਲੇਖ ਇਸ ਸਾਈਟ ਤੇ ਨਹੀਂ ਭੇਜਾਂਗਾ, ਮੈਂ ਇਸ ਤੇ ਹੁਣ ਵੀ ਅਟੱਲ ਹਾਂ ਪਰ ਆਪਣੇ ਵੀਰਾਂ ਦੇ ਜੋਰ ਪਾਉਣ ਤੇ ਮੈਂ ਇਹ ਕਬੂਲ ਕਰਦਾ ਹਾਂ ਕੇ ਮੈਂ ਗਾਹੇ ਬਗਾਹੇ ਸਿੱਖ ਮਾਰਗ ਤੇ ਚਲ ਰਹੀ ਡਿਸਕਸ਼ਨ ਵਿੱਚ ਹਿਸਾ ਜਰੂਰ ਲੈਂਦਾ ਰਹਾਂਗਾ। ਮੈਨੂੰ ਆਪਣੇ ਤੋਂ ਦੂਰ ਨਹੀਂ ਸਮਝਣਾ। ਮੇਰੀ ਇੱਕ ਵਿਦਿਆਰਥਣ ਵੀ ਇਸ ਸਾਈਟ ਤੇ ਲਿਖ ਰਹੀ ਹੈ, ਜਾਣ ਕੇ ਖੁਸ਼ੀ ਹੋਈ। ਮੈਂ ਤਹਿ ਦਿਲੋਂ ਸ਼ੁਕਰਗੁਰਜਾਰ ਹਾਂ ਬਲਦੇਵ ਸਿੰਘ ਹਾਂਗਕਾਂਗ, ਬਲਦੇਵ ਸਿੰਘ ਫਿਰੋਜਪੁਰ, ਜਸਬੀਰ ਸਿੰਘ ਕੈਲਗਰੀ, ਦਰਸ਼ਨ ਸਿੰਘ, ਸੁਖਦੇਵ ਸਿੰਘ, ਮਹਿੰਦਰ ਸਿੰਘ ਮੈਨਚਸਟਰ, ਰਾਣੀ ਕੌਰ, ਜਸ ਕੌਰ ਜਸਬੀਰ ਕੌਰ ਦਲਜਿੰਦਰ ਸਿੰਘ ਇੱਕ ਹੋਰ ਬੀਬਾ ਦਾ ਨਾਮ ਚੇਤੇ ਨਹੀਂ ਆ ਰਿਹਾ ਤੇ ਕਈ ਹੋਰ ਸਜਣ ਜਿਨ੍ਹਾਂ ਨੇ ਇਸ ਸਾਈਟ ਰਾਹੀਂ ਮੈਨੂੰ ਮਾਣ ਸਨਮਾਨ ਦਿਤਾ ਮੈਂ ਉਨ੍ਹਾਂ ਦਾ ਤਹਿ ਦਿਲੋਂ ਰਿਣੀ ਰਹਾਂਗਾ। ਸਭ ਤੋਂ ਵੱਧ ਧੰਨਵਾਦੀ ਰਹਾਂਗਾ ਸਰਦਾਰ ਮੱਖਣ ਸਿੰਘ ਜੀ ਦਾ ਜਿਨ੍ਹਾਂ ਨੇ ਨਿਰਪੱਖ ਰਹਿ ਕੇ ਮੈਨੂੰ ਆਪਣੀ ਸਾਈਟ ਤੇ ਜਗ੍ਹਾ ਦਿਤੀ।

ਤਰਲੋਚਨ ਸਿੰਘ


(18/12/09)
ਬਲਦੇਵ ਸਿੰਘ ‘ਬੁੱਧ ਸਿੰਘ ਵਾਲਾ’ ਹਾਂਗ ਕਾਂਗ

(ਬਲਦੇਵ ਸਿੰਘ ‘ਬੁੱਧ ਸਿੰਘ ਵਾਲਾ’ ਹਾਂਗ ਕਾਂਗ)

ਸਿੱਖ ਮਾਰਗ ਨਾਲ ਜੁੜੇ ਸੱਜਣੋ

ਵਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਹਿ,

“ਰੱਬ ਬਨਾਮ ਸਾਇੰਸ”

ਡਾ ਸੰਧੂ ਜੀਓ

ਪਹਿਲਾਂ ਲਿਖ ਚੁੱਕਿਆ ਹਾਂ ਕਿ ਰੱਬ ਨੇ ਪਹਿਲਾਂ ਬੰਦਾ ਪੈਦਾ ਕੀਤਾ ਫਿਰ ਬੰਦੇ ਨੇ ਰੱਬ ਦੀਆਂ ਬਣਾਈਆਂ ਚੀਜ਼ਾ ਦੀ ਨਕਲ ਕਰਕੇ ਕਾਢਾਂ ਕੱਢੀਆਂ ਨਾਂ ਕਿ ਰੱਬ ਨੇ ਬੰਦੇ ਦੀ ਨਕਲ ਕੀਤੀ। ਜਿਵੇ ਜਿਵੇ ਲੋੜ ਪਈ ਤਾਂ ਕਾਢ ਕੱਢੀ ਗਈ ਆਮ ਤੌਰ ਤੇ ਕਹਾਵਤ ਹੈ “ਲੋੜ ਕਾਢ ਦੀ ਮਾਂ ਹੈ” ਬਹੁਤ ਕੰਮਾਂ ਵਿੱਚ ਸਾਇੰਸ ਫੇਲ ਹੈ! ਜਿਵੇ ਪੰਛੀ ਨੂੰ ਦੇਖਕੇ ਹਵਾਈ ਜਹਾਜ ਦੀ ਨਕਲ ਕਰ ਲਈ। ਪੰਛੀ ਦੀ ਨਕਲ ਤਾਂ ਕਰ ਲਈ ਪਰ ਪੂਰੀ ਨਹੀ! ਜਿਵੇ ਪੰਛੀ ਉਡਦਾ ਹੈ ਪਰ ਉਡਦਾ ਜਾਂ ਲੈਂਡ ਹੁੰਦਾ ਡਿਗਦਾ ਨਹੀ ਜਿਵੇ ਕਿ ਹਵਾਈ ਡਿੱਗਣ ਲੱਗਾ ਮਿੰਟ ਲਾਉਦਾ ਹੈ। ਸਾਇੰਸਦਾਨ ਇਹੋ ਜਿਹਾ ਹਵਾਈ ਜਹਾਜ ਨਹੀ ਬਣਾਂ ਸਕੇ ਜੋ ਡਿਗਦਾ ਨਾਂ ਹੋਵੇ। ਦੂਜੇ ਪਾਸੇ ਮੱਛੀ ਨਕਲ ਕਰਕੇ ਸਮੁੰਦਰੀ ਜਹਾਜ ਤਾਂ ਬਣਾਂ ਦਿੱਤਾ ਪਰ ਸਮੁੰਦਰੀ ਜਹਾਜ ਡੁੱਬ ਜਾਦਾ ਹੈ ਜਦੋ ਕਿ ਮੱਛੀ ਨਹੀ ਡੁਬਦੀ। ਵੈਸੇ ਮੱਛੀ ਵਾਂਗੁੰ ਨਾਂ ਡੁਬਣ ਵਾਲੀ ‘ਪਨਡੁੱਬੀ’ ਬਣਾਈ ਸੀ ਜੋ ਡੁਬਦੀ ਨਹੀ ਸੀ। ਪਰ 12 ਅਗਸਤ 2000 ਵਿੱਚ ਰਸੀਆ ਦੀ ਸਬ-ਮਰੀਨ (ਪਨਡੁੱਬੀ) ਡੁੱਬ ਗਈ ਸੀ ਉਸ ਵਿੱਚ 118 ਬੰਦੇ ਮਾਰੇ ਗਏ ਸਨ। ਵੈਸੈ ਕੀਤੀ ਮੱਛੀ ਦੀ ਨਕਲ ਸੀ ਕਿ ਇਹ ਸਮੁੰਦਰ ਵਿੱਚ ਡੁੱਬੇਗੀ ਨਹੀ। ਹੋਰ ਵੀ ਕਈ ਚੀਜ਼ਾਂ ਆਪਾਂ ਮਸ਼ੀਨਰੀ ਵਿੱਚ ਤੇਲ ਪਾਉਦੇ ਹਾਂ ਜਦੋ ਤੇਲ ਮੁੱਕ ਜਾਵੇ ਤਾਂ ਟਰੱਕ ਜਾਂ ਬੱਸ ਇੱਕ ਇੰਚ ਨਹੀ ਹਿੱਲ ਸਕਦਾ ਜਦੋ ਕਿ ਪ੍ਰਮਾਤਮਾਂ ਨੇ ਬੰਦੇ ਵਿੱਚ ਐਸਾ ਤੇਲ/ ਆਤਮਾਂ ਪਾਈ ਹੈ ਬੰਦਾ ਭੁੱਖਾ ਪਿਆਸਾ ਵੀ ਤੁਰ ਸਕਦਾ ਹੈ।

ਮੌਸਮ- 5 ਦਿਨਾਂ ਦਾ ਮੌਸਮ ਦੱਸਿਆ ਜਾਂਦਾ ਹੈ। ਜਿਵੇ ਕਿ ਕੱਲ ਨੂੰ ਮੀਹ ਪਵੇਗਾ ਪਰ ਨਹੀ ਪੈਦਾ ਜੇ ਮੌਸਮ ਦੱਸਣਗੇ ਕਿ ਮੀਹ ਨਹੀ ਪਵੇਗਾ ਪਰ ਮੀਹ ਪੈ ਜਾਦਾ ਹੈ? ਜੇ ਮੌਸਮ ਮਹਿਕਮਾਂ ਸਹੀ ਜਾਣਕਾਰੀ ਦੇਵੇ ਤਾਂ ਮੱਛੀਆ ਵਾਲੇ ਤੇ ਪਹਾੜਾ `ਚ’ ਰਹਿਣ ਵਾਲੇ ਭੁਚਾਲ ਜਾ ਸੁਨਾਮੀ ਨਾਲ ਨਾਂ ਮਰਨ। ਪਿੱਛੇ ਜਿਹੇ ਸੁਨਾਂਮੀ ਆਈ ਸੀ ਮੌਸਮ ਨੇ ਕੁਛ ਨਹੀ ਦੱਸਿਆ ਲੱਖਾਂ ਲੋਕ ਮਾਰੇ ਗਏ। ਇਸ ਦੇ ਉਲਟ ਜਿਹੜੇ ਲੋਕ ਜੰਗਲਾਂ ਵਿੱਚ ਆਦੀਵਾਸੀ ਰਹਿੰਦੇ ਹਨ ਮਿਸਾਲ ਦੇ ਤੌਰ ਤੇ ‘ਅੰਡੇਮਾਂਨ ਤੇ ਨੀਕੋਬਾਰ’ ਉਹਨਾਂ ਕੋਲ ਕੋਈ ਰੇਡੀਓ ਟੀ ਵੀ ਨਹੀ ਸੀ ਉਹ ਪੰਛੀਆ ਦੀਆਂ ਹਰਕਤਾ ਨੂੰ ਦੇਖਕੇ ਉਚੀਆ ਪਹਾੜੀਆਂ ਤੇ ਚਲੇ ਗਏ। ਸੁਨਾਮੀ ਆਦੀਵਾਸੀਆਂ ਦਾ ਕੁਛ ਵੀ ਨਹੀ ਵਿਗਾੜ ਸਕੀ। ਸੁਨਾਮੀ ਵੇਲੇ ਥਾਈਲੈਡ ਦਾ ਇੱਕ ਮੱਛੀਆਂ ਫੜਨ ਵਾਲਾ ਸੀ ਉਸਦੀ ਉਮਰ ਸੱਠ ਸਾਲ ਸੀ। ਇਹਨਾਂ ਦਾ ਜੱਦੀ ਪੁਸ਼ਤੀ ਕੰਮ ਹੀ ਮੱਛੀਆਂ ਫੜਨਾਂ ਸੀ। ਉਹ ਬੰਦਾ ਸੁਨਾਮੀ ਆਉਣ ਤੋ ਪਹਿਲਾਂ ਸਮੁੰਦਰ ਦੇ ਕਿਨਾਰੇ ਤੇ ਸੀ ਤਾਂ ਸਮੁੰਦਰ ਦਾ ਪਾਣੀ ਇੱਕ ਦਮ ਸਮੁੰਦਰ ਵਿੱਚ ਵੜ ਗਿਆ ਲੋਕ ਇਹ ਨਜ਼ਾਰਾ ਦੇਖਣ ਲੱਗ ਪਏ ਜਦੋ ਕਿ ਸੱਠ ਸਾਲ ਦਾ ਬੰਦਾ ਕਿਸਤੀ ਛੱਡ ਕੇ ਤੇ ਆਵਦਾ ਜੁਆਕ ਜੱਲਾ ਲੈਕੇ ਉਚੇ ਪਹਾੜੀ ਤਟ ਬਣੇ ਮੰਦਰ ਵਿੱਚ ਚਲਾ ਗਿਆ (ਥਾਈਲੈਡ ਵਿੱਚ ਬਹੁਤ ਹਿੰਦੂ ਮੰਦਰ ਹਨ ਕਿਉਕਿ ਬਹੁਤ ਥਾਈਲੈਡ ਦੇ ਲੋਕਾਂ ਨੇ ਹਿੰਦੂ ਧਰਮ ਅਪਨਾਂ ਲਿਆ ਹੈ) ਬਾਅਦ ਵਿੱਚ ਸੁਨਾਮੀ ਆਈ ਜਿਸਨੇ ਮਲੀਆ ਮੇਟ ਕਰ ਦਿੱਤਾ। ਜਦੋ ਉਸ ਨੂੰ ਪੁੱਛਿਆ ਗਿਆ ਕਿ ਤੂੰ ਤਾ ਸਮੁੰਦਰ ਵਿੱਚ ਸੀ ਕਿਵੇ ਬਚਿਆ ਤਾਂ ਉਸ ਨੇ ਕਿਹਾ ਕਿ ਸਾਡੇ ਵੱਡ ਵਡੇਰੇ ਦੱਸਿਆ ਕਰਦੇ ਸਨ ਕਿ ਜਦੋ ਸਮੁੰਦਰ ਦਾ ਪਾਣੀ ਇੱਕਦਮ ਸਪੀਡ ਨਾਲ ਹੇਠਾਂ ਉਤਰ ਜਾਵੇ ਤਾਂ ਭੱਜ ਉਚੀਆਂ ਥਾਂਵਾਂ ਤੇ ਚਲਿਆ ਜਾਣਾਂ ਚਾਹੀਦਾ ਹੈ ਕਿਉਕਿ ਜਿੰਨੀ ਸਪੀਡ ਨਾਲ ਪਾਣੀ ਹੇਠਾ ਗਿਆ ਹੈ ਉਨੀ ਸਪੀਡ ਨਾਲ ਪਾਣੀ ਸਮੁੰਦਰ ਤੋ ਬਾਹਰ ਆਵੇਗਾ ਤੇ ਸੁਨਾਮੀ ਆ ਜਾਵੇਗੀ ਇਸ ਗੱਲ ਦਾ ਪਤਾ ਮੈਨੂੰ ਸਮੁੰਦਰ ਦਾ ਪਾਣੀ ਹੇਠਾ ਜਾਣ ਤੋ ਲੱਗ ਗਿਆ ਸੀ। ਸੋ ਉਸਨੇ ਆਪਣਾਂ ਪ੍ਰਵਾਰ ਬਚਾ ਲਿਆ ਤੇ ਜਿਹਨਾਂ ਨੇ ਮੌਸਮ ਸੁਣਿਆਂ ਸੀ, ਸਾਇੰਸ ਤੇ ਵਿਸਵਾਸ ਕੀਤਾ ਸੀ ਉਹ ਮਾਰੇ ਗਏ!

ਰੱਬ ਨੇ ਪੰਛੀਆਂ ਨੂੰ ਉਹ ਦਿਮਾਗ ਦਿੱਤਾ ਹੈ ਜੋ ਕਿ ਸਾਇੰਸਦਾਨਾਂ ਕੋਲ ਨਹੀ। ਤੇ ਜੋ ਦਿਮਾਗ ਬੰਦੇ ਕੋਲ ਹੈ ਉਹ ਪੰਛੀਆਂ ਕੋਲ ਨਹੀ। ਪਹਿਲਾਂ ਪਹਿਲ ਆਮ ਤੌਰ ਮੈਦਾਨੀ ਇਲਾਕਿਆਂ ਵਿੱਚ ਕਾਂ ਦੇ ਅ੍ਹਾਲਣੇ ਤੋ ਮੌਸਮ ਦਾ ਪਤਾ ਲੱਗ ਜਾਦਾ ਸੀ। ਜਦੋ ਰੇਡੀਓ ਬਹੁਤ ਘੱਟ ਸਨ। ਜੇ ਕਾਂ ਦ੍ਰਖਤ ਦੇ ਸਭ ਤੋ ਥੱਲੇ ਅਹਾਲਣਾਂ ਪਾਵੇ ਤਾਂ ਸੌਣ ਵਿੱਚ ਖੂਬ ਮੀਹ ਪਵੇਗਾ, ਜੇ ਦ੍ਰਖਤ ਦੇ ਵਿਚਾਲੇ ਅਹਾਲਣਾਂ ਪਾਵੇ ਤਾਂ ਦਰਿਮਿਆਨੀ ਬਾਰਸ਼ ਹੋਵੇਗੀ ਤੇ ਜੇ ਕਾਂ ਟੀਸੀ ਤੇ ਅਹਾਲਣਾਂ ਪਾਵੇ ਤਾਂ ਸੌਣ ਸੁੱਕਾ ਜਾਵੇਗਾ। ਪਰ ਅੱਜ ਕੱਲ ਨਾਂ ਵੱਢੇ ਦ੍ਰਖਤ ਤੇ ਨਾਂ ਹੀ ਜਿਆਦਾ ਕਾਂ। ਨਾਂ ਕੋਈ ਗੌਰ ਹੀ ਕਰਦਾ ਹੈ। ਪਰ ਆਪਾਂ ਗੌਰ ਕਰਦੇ ਹਾਂ ਕਿਵੇ ਕੁੰਡੀਆਂ ਲਾਈਆਂ ਜਾਣ।

ਡਾਕਟਰ-ਜਦੋ ਕੋਈ ਜ਼ਹਿਰੀਲੀ ਦੁਆਈ ਪੀ ਲੈਦਾਂ ਹੈ ਜਾਂ ਕਿਸੇ ਦਾ ਐਕਸੀਡੈਟ ਹੋ ਜਾਂਦਾ ਹੈ ਤਾਂ ਡਾਕਟਰ ਆਵਦੀ ਪੂਰੀ ਵਾਹ ਲਾ ਦਿੰਦੇ ਹਨ, ਮਰੀਜ਼ ਨੂੰ ਬਚਾਉਣ ਵਾਸਤੇ। ਜੇ ਘਰ ਦੇ ਪੁਛਦੇ ਹਨ ਕਿ ਸਾਡਾ ਮੁੰਡਾ ਬਚੂਗਾ ਕਿ ਨਹੀ ਤਾਂ ਡਾਕਟਰ ਸਹਿਬਾਨ ਹੱਥ ਜੋੜ ਕੇ ਰੱਬ ਅੱਗੇ ਬੇਨਤੀ ਕਰਕੇ ਕਹਿੰਦੇ ਹਨ ਕਿ ਇਹ ਰੱਬ ਦੇ ਵੱਸ ਹੈ ਉਸਦੀ ਕ੍ਰਿਪਾ ਹੋਈ ਤਾਂ ਬਚ ਜਾਏਗਾ। ਪਰ ਮੈ ਰੱਬ ਨਹੀ ਮੈ ਆਵਦੀ ਪੂਰੀ ਕੋਸ਼ਿਸ਼ ਇਸਨੂੰ ਬਚਾਉਣ ਵਾਸਤੇ ਕੀਤੀ ਹੁਣ ਰੱਬ ਦੇ ਵੱਸ ਹੈ। ਮੈ ਰੱਬ ਨਹੀ ਡਾਕਟਰ ਹਾਂ ਇਨਸਾਨ ਹਾਂ! ਰੱਬ ਅੱਗੇ ਸਾਇੰਸਦਾਨ ਇੱਕ ਤਿਨਕੇ ਦੇ ਬਰਾਬਰ ਹੈ। ਹੁਣ ਜਵਾਬ ਤੁਸੀ ਦੇਣਾਂ ਹੈ ਕਿ ਰੱਬ ਵੱਡਾ ਹੈ ਕਿ ਸਾਇਂਦਾਨ? ਜੇ ਤੁਸੀ ਕਹਿੰਦੇ ਹੋ ਕਿ ਰੱਬ ਹੈ ਹੀ ਨਹੀ ਫਿਰ ਆਪਾਂ ਅੱਗੇ ਗੱਲ ਚਲਦੀ ਰੱਖਾਂਗੇ ਕਿ ਰੱਬ ਹੈ ਕਿ ਨਹੀ!

ਖਿਮਾਂ ਦਾ ਜਾਚਕ

ਬਲਦੇਵ ਸਿੰਘ ‘ਬੁੱਧ ਸਿੰਘ ਵਾਲਾ’ ਹਾਂਗ ਕਾਂਗ ਫੂਨ 852-94445134


(17/12/09)
ਗੁਰਨਾਮ ਸਿੰਘ ਕੁੰਢਾਲ

ਸਰਦਾਰ ਮੱਖਣ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ!
ਵਾਹਿਗੁਰੂ ਜੀ ਕੀ ਫਤਹਿ!

ਇਹ ਵੈਬ ਸਾਈਟ ਸਿੱਖ ਧਰਮ ਨੂੰ ਸਮਝਣ ਦੇ ਮਕਸਦ ਨਾਲ ਚਲਾਈ ਜਾਂਦੀ ਹੈ, ਨਾਂ ਕਿ ਇਹ ਜਾਨਣ ਲਈ ਕਿ ਸਾਇੰਸ ਕੀ ਹੈ, ਕਿਹਨੂੰ ਜ਼ਿਆਦਾ ਆਉਂਦੀ ਹੈ ਕਿਹਨੂੰ ਘੱਟ। ਸਾਇੰਸ ਵੀ ਬਿਅੰਤ ਤਰ੍ਹਾਂ ਦੀ ਹੈ, ਇਸ ਦੇ ਬਿਅੰਤ ਲੈਵਲ ਹਨ, ਕੋਈ ਵੀ ਨਹੀਂ ਕਹਿ ਸਕਦਾ ਕਿ ‘ਮੇਰੇ ਨਾਲੋਂ ਕੋਈ ਹੋਰ ਜ਼ਿਆਦਾ ਜਾਣਦਾ ਹੀ ਨਹੀਂ’। ਪ੍ਰੋ: ਤਰਲੋਚਨ ਸਿੰਘ ਜੀ ਜੋ ਕਹਿ ਰਹੇ ਹਨ, ਉਸ ਨੂੰ ਡ: ਭਗਵਾਨ ਸਿੰਘ ਹੁਰੀਂ ਗਲਤ ਕਹਿ ਰਹੇ ਹਨ - ਇਸ ਦਾ ਮਤਲਬ ਇਹ ਨਹੀਂ ਕਢਿਆ ਜਾ ਸਕਦਾ ਕਿ ਡਾਕਟਰ ਸਾਹਿਬ ਜੋ ਕਹਿ ਰਹੇ ਹਨ ਉਹ ਸੌ ਫੀ ਸਦੀ ਠੀਕ ਹੈ। ਤੁਸੀਂ ਅਰ ਅਸੀਂ ਤਾਂ ਇਹ ਨਿਰਨਾਂ ਕਰ ਨਹੀੰ ਸਕਦੇ, ਅਗਰ ਕਰਵਾਣਾਂ ਹੀ ਪਵੇ ਤਾਂ ਕਿਸੇ ਯੂਨਵਰਸਟੀ ਨੂੰ ਬੇਨਤੀ ਕਰਨੀ ਪਵੇਗੀ।
ਇਸ ਸਾਈਟ ਤੇ ਸਾਇੰਸ ਦੀ ਰੈਫਰੈਂਸ ਇਸ ਕਰਕੇ ਦਿੱਤੀ ਜਾਦੀ ਹੈ, ਤਾਂਕਿ ਕੋਈ ਗੁਰਮਤਿ ਦਾ ਨੁਕਤਾ ਚੰਗੀ ਤਰ੍ਹਾਂ ਸਮਝ ਆ ਸਕੇ। ਨਾਂ ਕਿ ਇਸ ਲਈ ਕਿ ਕਿਸੇ ਰੈਫਰੈਂਸ ਦੇ ਬਨਾਂ ਤੇ ਕਿਸੇ ਨੂੰ ਸਾਇੰਸ ਵਿਚੋਂ ਫੇਲ੍ਹ ਪਾਸ ਕਰਨਾਂ ਹੈ। ਸਾਇੰਸ ਦੇ ਲੇਖਾਂ ਨੂੰ ਘੋਖਣਾਂ ਬਣਦਾ ਹੈ ਇਹ ਜਾਂਨਣ ਲਈ ਕਿ ਸਾਇੰਸ ਦੀ ਦਿੱਤੀ ਰੈਫਰੈਂਸ ਢੁਕਵੀਂ ਵੀ ਹੈ ਕਿ ਨਹੀਂ, ਕਿਤੇ ਗੁਮਰਾਹ ਕਰਨ ਲਈ ਤਾਂ ਨਹੀਂ ਵਰਤੀ ਗਈ, ਇਸ ਲਈ ਨਹੀਂ ਕਿ ਉਹ ਸੌ ਫੀ ਸਦੀ ਠੀਕ ਹੈ ਕਿ ਨਹੀਂ। ਪਰ ਇਹ ਭਲੀ ਭਾਂਤ ਸਮਝਦੇ ਰਹਿਣਾਂ ਹੈ ਕਿ ਸਾਇੰਸ ਆਪਣੇ ਆਪ ਵਿੱਚ ਸਾਨੂੰ ਧਰਮ ਵਾਰੇ ਕੁੱਛ ਨਹੀਂ ਦਸ ਸਕਦੀ।
ਜੋ ਲੇਖ ਪ੍ਰੋ: ਤਰਲੋਚਨ ਸਿੰਘ ਨੇ ਸਾਇੰਸ ਵਾਰੇ ਲਿਖੇ ਹਨ, ਮੈਂ ਬਹੁਤੇ ਧਿਆਨ ਨਾਲ ਨਹੀਂ ਪੜ੍ਹੇ, ਨਾਂ ਹੀ ਜੋ ਡਾਕਟਰ ਸੰਧੂ ਸਾਹਿਬ ਨੇ ਲਿਖਿਆ ਹੈ ਮੈਂ ਚੰਗੀ ਤਰ੍ਹਾਂ ਪੜ੍ਹਿਆ ਹੈ। ਮੈਂ ਚਾਹਾਂਗਾ ਕਿ ਮੈਨੂੰ ਅਤੇ ਹੋਰਨਾਂ ਨੂੰ ਪੜ੍ਹਨ ਲਈ ਖੁੱਲ੍ਹਾ ਸਮਾਂ (ਇਕ ਦੋ ਹਫਤੇ ਦਾ) ਦਿੱਤਾ ਜਾਵੇ, ਕੋਈ ਜ਼ਰੂਰੀ ਨਹੀਂ ਹੈ ਕਿ ਤੁਸੀਂ ਇਸ ਵਾਰੇ ਫੇਸਲਾ 19 ਤਾਰੀਕ ਤੱਕ ਹੀ ਲੈਣਾਂ ਹੈ। ਜਰੂਰੀ ਇਹ ਹੈ ਕਿ ਜੋ ਵੀ ਫੈਸਲਾ ਤੁਸੀਂ ਕਰੋਂ ਉਹ ਠੀਕ ਹੋਵੇ, ਕਿਸੇ ਨਾਲ ਬੇਇਨਸਾਫੀ ਨਾਂ ਹੁੰਦੀ ਹੋਵੇ। ਇਸ ਲਈ ਬੇਨਤੀ ਕਰਦਾ ਹਾਂ ਕਿ ਤੁਸੀਂ ਦੂਸਰੀਆਂ ਚਿੱਠੀਆਂ ਵੈਬ ਸਾਈਟ ਤੇ ਪਾਈ ਜਾਵੋ, ਤੇ ਹੋਰ ਪਾਠਕਾਂ ਦੇ ਵਿਚਾਰ ਆਉਣ ਤੱਕ ਕੋਈ ਚੀਜ਼ ਡੀਲੀਟ ਨਾਂ ਕਰੋ।
ਭੁੱਲ ਚੁੱਕ ਮੁਆਫ!
ਗੁਰਨਾਮ ਸਿੰਘ ਕੁੰਢਾਲ
(ਟਿੱਪਣੀ:- ਗੁਰਨਾਮ ਸਿੰਘ ਕੁੰਢਾਲ ਜੀ ਤੁਹਾਡੀ ਇਸ ਗੱਲ ਨਾਲ ਮੈਂ 100% ਸਹਿਮਤ ਹਾਂ ਕਿ ਕਿਸੇ ਨਾਲ ਇੱਥੇ ਬੇਇਨਸਾਫੀ ਨਾ ਹੋਵੇ। ਇਸ ਬਾਰੇ ਮੈਂ ਪਹਿਲਾਂ ਵੀ ਕਈ ਵਾਰੀ ਲਿਖ ਚੁੱਕਾ ਹਾਂ ਪਰ ਦੱਸੋ ਕਰੀਏ ਕੀ? ਸਿੱਖਾਂ ਵਿੱਚ ਨਿਰਪੱਖ ਸੋਚਣੀ ਦੀ ਬਹੁਤ ਘਾਟ ਹੈ। ਜੋ ਧੜੇਬੰਦੀ ਗੁਰਦੁਆਰਿਆਂ ਵਿੱਚ ਅਤੇ ਰਾਜਨੀਤਕ ਦਲਾਂ ਵਿੱਚ ਹੈ ਉਹੀ ਹਰ ਥਾਂ ਦਿਖਾਈ ਦਿੰਦੀ ਹੈ। ਸਿੱਖ ਲੋਕ ਸਿਧਾਂਤ ਨਾਲ ਨਹੀਂ ਬੰਦਿਆਂ ਨਾਲ ਜ਼ਿਆਦਾ ਜੁੜਦੇ ਹਨ। ਇਹ ਗੱਲ ਤੁਸੀਂ ਹਰ ਪਾਸੇ ਦੇਖ ਸਕਦੇ ਹੋ। ਇਹ ਗੱਲ ਤਰਲੋਚਨ ਸਿੰਘ ਤੇ ਨਿਰਭਰ ਕਰਦੀ ਹੈ ਕਿ ਉਹ 19 ਤਾਰੀਖ ਨੂੰ ਆਪਣੇ ਸਾਰੇ ਜਾਂ ਕੁੱਝ ਲੇਖ ਹਟਾਉਣੇ ਚਾਹੁੰਦੇ ਹਨ ਕਿ ਨਹੀਂ। ਉਹ ਕੱਲ ਤੱਕ ਮੈਨੂੰ ਦੱਸ ਸਕਦੇ ਹਨ-ਸੰਪਾਦਕ)


(17/12/09)
ਤਰਲੋਚਨ ਸਿੰਘ

My dear respected brother

Guru Fateh

ਤੁਹਾਡਾ ਨੋਟ ਪੜ ਕੇ ਹੁਣ ਕੁਝ ਸੰਭਿਲਆ ਹਾਂ।
ਤੁਸੀਂ ਹੁਣ ਮੇਰੀ ਚਿਠੀ ਸਿਖ ਮਾਰਗ ਤੇ ਪਾ ਸਕਦੇ ਹੋ
ਤਰਲੋਚਨ ਸਿੰਘ

*****************************

ਬੜੇ ਹੀ ਸਤਿਕਾਰਯੋਗ

ਮੱਖਣ ਸਿੰਘ ਜੀਓ

ਗੁਰੂ ਫਤਿਹ ਪ੍ਰਵਾਨ ਕਰਨੀ ਜੀ

ਮੱਖਣ ਸਿੰਘ ਜੀਓ

ਜਿਵੇਂ ਕੇ ਮੈਂ ਪਹਿਲਾਂ ਵੀ ਅਰਜ ਕੀਤੀ ਸੀ ਜਿਨ੍ਹਾਂ ਸਜਣਾਂ ਨੂੰ ਆਤਮਾ ਤੇ ਜਾਂ ਪੁਨਰ ਜਨਮ ਤੇ ਵਿਸ਼ਵਾਸ਼ ਨਹੀ ਉਨ੍ਹਾਂ ਨੂੰ ਮੇਰੇ ਗੁਰਮਤਿ ਅਤੇ ਵਿਗਿਆਨ ਦੇ ਆਰਟੀਕਲ ਗਲਤ ਲਗਣਗੇ। ਉਨ੍ਹਾਂ ਲਈ ਮੈਂ ਹਮੇਸ਼ਾ ਲਈ ਗਲਤ ਹੋਵਾਂਗਾ।

ਹੁਣ ਫੈਸਲਾ ਤੁਹਾਡੇ ਹੱਥ ਹੈ।

ਮੇਰੀ ਇਕ ਬੇਨਤੀ ਹੈ ਯਾ ਤਾਂ ਕਿਸੇ ਨੂੰ ਜਿੰਦਾ ਰਹਿਣ ਦਿਓ ਜਾਂ ਬਿਲਕੁਲ ਮਾਰ ਦਿਓ ਕਿਸੇ ਨੂੰ ਵਿਚ ਵਿਚਾਲੇ ਕਦੀ ਨਾ ਛਡਣਾ।

ਮੇਰੀ ਗੁਜਾਰਿਸ਼ ਹੈ ਕੇ ਮੈਨੂੰ ਬਿਲਕੁਲ ਹੀ ਮਾਰ ਦਿਤਾ ਜਾਏ ਮੇਰੇ ਆਰਟੀਕਲਾਂ ਦਾ ਬਿਲਕੁਲ ਭੋਗ ਪਾ ਦਿਤਾ ਜਾਏ ਅੱਧ ਵਿਚਾਲੇ ਮੇਰੇ ਲਈ ਠੀਕ ਨਹੀਂ ਹੋਵੇਗਾ ਕ੍ਰਿਪਾ ਕਰਕੇ ਬੇਨਤੀ ਹੈ ਕੇ ਮੇਰੇ ਸਾਰੇ ਆਰਟੀਕਲ ਹਟਾ ਲਏ ਜਾਣ। ਆਪਣੇ ਭਰਾ ਨੂੰ ਬੇਨਤੀ ਹੈ ਕੇ ਇਨ੍ਹਾਂ ਆਰਟੀਕਲਾਂ ਨੂੰ ਭਗਵੰਤ ਵਰਗਿਆਂ ਤੋਂ ਚੀਰ ਫਾੜ ਨਾ ਕਰਾਈ ਜਾਏ, ਬੇਹਤਰ ਹੈ ਕੇ ਸਾਰੇ ਆਰਟੀਕਲਾਂ ਨੂੰ ਹਟਾ ਲਿਆ ਜਾਏ ਮੇਰੇ ਆਰਟੀਕਲਾਂ ਦੇ ਸਬੰਧ ਵਿਚ ਜਿਹੜੀ ਪੜਚੋਲ ਤੁਸੀਂ ਛਾਪੀ ਹੈ ਅਤੇ ਉਹ ਤਿੰਨ ਲੇਖ ਉਹ ਵੀ ਡਲੀਟ ਕਰ ਦਿਤੇ ਜਾਣ । ਇਹ ਮੇਰਾ ਵਾਇਦਾ ਹੈ ਕੇ ਭਵਿਖ ਵਿਚ ਕਦੀ ਵੀ ਮੈਂ ਸਿਖ ਮਾਰਗ ਤੇ ਕੋਈ ਵੀ ਆਰਟੀਕਲ ਛਪਣ ਲਈ ਨਹੀਂ ਦਿਆਂਗਾ

ਤਰਲੋਚਨ ਸਿੰਘ


(17/12/09)
ਜਸ ਕੌਰ

ਜਸ ਕੌਰ

ਸਭ ਨੂੰ ਸਤਿ-ਸ੍ਰੀ-ਅਕਾਲ

ਅੰਤ ਉਹ ਹੀ ਹੋਆ ਜਿਸ ਦਾ ਡਰ ਸੀ, ਭਗਵੰਤ ਸਿੰਘ ਅਤੇ ਗੁਰਚਰਨ ਸਿੰਘ ਅੰਤ ਸਫਲ ਹੋ ਗਏ ਆਪਣੀਆਂ ਕੋਝੀਆਂ ਚਾਲਾਂ ਵਿਚ। ਇਸ ਸਾਇਟ ਤੋਂ ਇੱਕ ਮਹਿਕ ਆ ਰਹੀ ਸੀ ਜਦ ਤੋਂ ਤਰਲੋਚਨ ਸਿੰਘ ਜੀ ਆਏ ਸਨ। ਅਜ ਮੈਂ ਦਸ ਹੀ ਦਿਆਂ ਮਾਅਫ ਕਰਨਾ ਉਹ ਮੇਰੇ ਸਤਿਕਾਰਯੋਗ ਅਧਿਆਪਕ ਸਨ। ਮੈਂ ਉਨ੍ਹਾਂ ਦਾ ਦਿਲੋਂ ਸਤਿਕਾਰ ਕਰਦੀ ਹਾਂ ਜੀ। ਭਗਵੰਤ ਸਿੰਘ ਵਿਗਿਆਨੀ ਜੀ ਨੂੰ ਜਿਨ੍ਹਾਂ ਨੂੰ ਜੀਰੋ ਸਮੇਂ ਬਾਰੇ ਹੀ ਨਹੀਂ ਪਤਾ, ਉਂਨ੍ਹਾਂ ਕਾਰਨ ਸਾਡੇ ਸਰ ਜੀ ਨੂੰ ਇਥੋਂ ਜਾਣਾ ਪਿਆ ਮੈਂਨੂੰ ਦੁੱਖ ਹੈ। ਮੈਂ ਭਗਵੰਤ ਸਿੰਘ ਜੀ ਨੂੰ ਜੀਰੋ ਸਮਾਂ duration ਬਾਰੇ ਪੁੱਛ ਰਹੀ ਸੀ, ਜਿਹੜਾ ਕੇ ਉਸ ਸਵਾਲ ਨਾਲ ਸਬੰਧਿਤ ਸੀ ਮੁਆਫ ਕਰਨਾ ਉਹ ਵਿਗਿਆਨੀ ਜੀ ਇਸ ਨੂੰ u = 0 ਦਸ ਰਹੇ ਸਨ। ਉਨ੍ਹਾਂ ਨੇ ਮੇਰੇ ਕਿਸੇ ਵੀ ਸਵਾਲ ਦਾ ਜਵਾਬ ਮੁਆਫ ਕਰਨਾ ਤਸ਼ੱਲੀ ਵਾਲਾ ਨਹੀਂ ਦਿਤਾ। ਸਾਨੂੰ ਅਫਸੋਸ ਰਹੇਗਾ ਤਰਲੋਚਨ ਸਿੰਘ ਜੀ ਦੇ ਆਰਟੀਕਲ ਇਸ ਸਾਇਟ ਤੋਂ ਹਟ ਜਾਣਗੇ। ਉਨ੍ਹਾਂ ਦੇ ਆਰਟੀਕਲ ਇਸ ਸਾਈਟ ਤੋਂ ਹਟਣ ਨਾਲ ਮੁਆਫ ਕਰਨਾ ਇਹ ਸਾਇਟ ਚੇਤੰਨਤਾ ਅਤੇ ਆਤਮਾ ਤੋਂ ਖਾਲੀ ਹੋ ਜਾਏਗੀ। ਤਰਲੋਚਨ ਸਿੰਘ ਜੀ (ਸਰ ਜੀ) ਤੁਸੀ ਆਰਟੀਕਲ ਹਟਾ ਲਵੋ ਥੋਡੀ ਮਰਜੀ ਪਰ ਸਿਖ ਮਾਰਗ ਤੇ ਡਿਸਕਸ਼ਨ ਵਿੱਚ ਜਰੂਰ ਭਾਗ ਲੈਂਦੇ ਰਹਿਣਾ ਇਹ ਮੈਂ ਆਪ ਜੀ ਨੂੰ ਆਪਣੀਆਂ ਸਾਰੀਆਂ ਸਹੇਲੀਆਂ ਵਲੋਂ ਬੇਨਤੀ ਕਰ ਰਹੀ ਹਾਂ

----

ਸੰਪਾਦਕ ਸਾਹਿਬ ਸਰਦਾਰ ਮੱਖਣ ਸਿੰਘ ਜੀ

ਤਰਲੋਚਨ ਸਿੰਘ ਜੀ ਨੂੰ ਬੇਨਤੀ ਕਰਨਾ ਕੇ ਉਹ ਡਿਸਕਸ਼ਨ ਵਿੱਚ ਜਰੂਰ ਭਾਗ ਲੈਂਦੇ ਰਹਿਣ। ਸੰਪਾਦਕ ਜੀਓ ਮੁਆਫ ਕਰਨਾ ਉਨ੍ਹਾਂ ਦੇ ਖਿਲਾਫ ਵਾਲੇ ਤਿੰਨ ਲੇਖ ਤੇ ਪੜਚੋਲ ਨੂੰ ਹਟਾ ਦਿਓ ਤੇ ਉਨ੍ਹਾਂ ਦੇ ਆਰਟੀਕਲ ਪਏ ਰਹਿਣ ਦਿਓ।

ਜਸ ਕੌਰ


(17/12/09)
ਬਲਦੇਵ ਸਿੰਘ ਫਿਰੋਜ਼ਪੁਰ

ਡਾ: ਭਗਵੰਤ ਸਿੰਘ ਜੀ,

ਪ੍ਰੋ: ਤਰਲੋਚਨ ਸਿੰਘ ਜੀ, ਪਹਿਲੇ ਤਿੰਨ ਲੇਖ ਹਟਾਉਣ ਵਾਸਤੇ ਅਪੀਲ ਕਰ ਰਹੇ ਹਨ। ਪਰ ਤਰਲੋਚਨ ਸਿੰਘ ਜੀ, ਬਾਰੇ ਤੁਹਾਡਾ ਇੱਕ ਹੋਰ ਲੇਖ, ਲੇਖਾਂ ਵਾਲੇ ਪੰਨੇਂ ਤੇ ਪੜਨ ਨੂੰ ਮਿਲਿਆ। ਵੱਕਤ ਦੀ ਘਾਟ ਕਾਰਨ ਆਮ ਕਰਕੇ ਮੈਂ ਲੇਖ ਘੱਟ ਹੀ ਪੜ੍ਹਦਾ ਹਾਂ। ਲੇਖਾਂ ਦੀ ਲਿਸਟ ਤੇ ਨਿਗਾਹ ਜਰੂਰ ਮਾਰਦਾ ਹਾਂ। ਜਿਸ ਲੇਖ ਦਾ ਸਿਰਲੇਖ ਕੁੱਝ ਭਾਵ ਪੂਰਨ ਲੱਗੇ ਤਾਂ ਪੱੜ੍ਹ ਲੈਂਦਾ ਹਾਂ। ਤੁਹਾਡੇ ਪਹਿਲੇ ਤਿੰਨ ਲੇਖਾਂ ਬਾਰੇ ਮੈਂ ਕੁੱਝ ਨਹੀਂ ਲਿਖਾਂ ਗਾ, ਕਿਉਂ ਕੇ ਮੈਂ ਉਹ ਅਜੇ ਪੜ੍ਹ ਨਹੀਂ ਸੱਕਿਆ। ਪਰ ਇਸ ਲੇਖ ਵਿੱਚ ਤੁਸੀਂ ਤਰਲੋਚਨ ਸਿੰਘ ਜੀ ਦੇ ਤਿੰਨ ਚਾਰ ਪੁਰਾਣੇਂ ਲੇਖਾਂ ਦੀ ਪੜਚੋਲ ਕੀਤੀ ਹੈ। ਸੋ ਇਸ ਬਾਰੇ ਮੈਂ ਆਪਣੇਂ ਵਿਚਾਰ ਦੱਸਣ ਦੀ ਆਗਿਆ ਚਾਹੁੰਦਾ ਹਾਂ ਜੀ।

ਵਿਗਿਆਨ ਮੇਰੀ ਲਾਈਨ ਨਹੀਂ ਹੈ, ਪਰ ਮੈਨੂੰ ਵਿਗਿਆਨ ਵਿੱਚ ਕਾਫੀ ਦਿਲਚੱਸਪੀ ਹੈ। ਤੁਹਾਡੇ ਲੇਖ ਵਿੱਚ ਤੁਸਾਂ ਨੇਂ ਕੁੱਝ ਉਧਾਰਨਾਂ ਤਰਲੋਚਨ ਸਿੰਘ ਜੀ, ਦੇ ਲੇਖਾਂ ਦੀਆਂ ਦਿੱਤੀਆਂ, ਅਤੇ ਕੁੱਝ ਜਾਣਕਾਰੀਆਂ ਵਿਗਿਆਨ ਬਾਰੇ ਆਪਣੇਂ ਵੱਲੋਂ ਵੀ ਦਿੱਤੀਆਂ ਹਨ। ਤੁਹਾਡੇ ਵੱਲੋਂ ਦਿੱਤੀਆਂ ਜਾਣਕਾਰੀਆਂ ਕਾਫੀ ਦਿਲਚੱਸਪ ਅਤੇ ਗਿਆਨ ਵਰਧਕ ਹਨ ਜੀ। ਪਰ ਇਹ ਸਾਰੀਆਂ ਗੱਲਾਂ ਤਾਂ ਆਮ ਹੀ ਰਸਾਲਿਆਂ ਜਾਂ ਅਖਬਾਰਾਂ ਵਿੱਚ ਛੱਪਦੀਆਂ ਰਹਿੰਦੀਆਂ ਹਨ। ਅਤੇ ਇਹ ਸੱਭ ਗੱਲਾਂ ਮੈਂ ਪਹਿਲੇ ਵੀ ਅਖਬਾਰਾਂ ਆਦੀ ਵਿਚੋਂ ਪੱੜ੍ਹ ਚੁੱਕਾ ਹਾਂ। ਫਰਕ ਇਹ ਹੈ ਕੇ ਅਖਬਾਰ ਇਧਰੋਂ ਪੜ੍ਹਿਆ ਤੇ ਉਧਰ ਸੁੱਟ ਦਿੱਤਾ, ਕੋਈ ਨੋਟ ਨਹੀਂ ਕਰਦਾ। ਸੋ ਇਹ ਨਾਂ ਤਾਂ ਤੁਹਾਡਾਂ ਆਪਣਾਂ ਕੋਈ ਵਿਗਿਆਨ ਹੈ, ਅਤੇ ਨਾਂ ਹੀ ਤਰਲੋਚਨ ਸਿੰਘ ਜੀ ਦਾ। ਇਹਨਾਂ ਗੱਲਾਂ ਨੂੰ ਬਹੁਤੇ ਪਾਠਕ ਪਹਿਲੋਂ ਹੀ ਜਾਣਦੇ ਹਨ।

ਕੁਦਰਤ ਨਾਲ ਛੇੜਛਾੜ ਦੇ ਨਤੀਜਿਆਂ ਬਾਰੇ ਖਬਰਾਂ ਵੀ, ਵਿਗਿਆਨੀਆਂ ਦੀਆਂ ਕੀਤੀਆਂ ਹੋਈਆਂ ਖੋਜਾਂ ਅਤੇ ਅਗਾਊਂ ਅਨੁੰਮਾਨਾਂ ਅਤੇ ਸ਼ੰਕਿਆਂ ਦੇ ਅਧਾਰ ਤੇ ਆਮ ਹੀ ਛੱਪਦੀਆਂ ਰਹਿੰਦੀਆਂ, ਜੇ ਤਰਲੋਚਨ ਸਿੰਘ ਜੀ ਨੇਂ ਵੀ ਲਿਖ ਦਿੱਤਾਂ ਤਾਂ, ਇਸ ਵਿੱਚ ਤਰਲੋਚਨ ਸਿੰਘ ਜੀ ਦਾ ਕੀ ਕਸੂਰ? । ਵਿਗਿਆਨੀਆਂ ਦੇ ਕੁੱਝ ਤਜਰਬੇ ਫੇਲ ਹੋ ਜਾਂਦੇ ਹਨ, ਅਤੇ ਕੁੱਝ ਅਨੂੰਮਾਨ ਵੀ ਗੱਲਤ ਹੋ ਜਾਂਦੇ ਹਨ। ਇਸੇ ਤਰਾਂ ਤਰਲੋਚਨ ਸਿੰਘ ਜੀ ਵੱਲੋਂ ਲਿਖੀ ਕੋਈ ਗੱਲ, ਅਗਰ ਵਿਗਿਆਨ ਦੀ ਕਸਵੱਟੀ ਤੇ ਪੂਰੀ ਨਹੀਂ ਉਤਰਦੀ ਤਾਂ ਇਸ ਨੂੰ ਸਜਾ ਕਿਉਂ?

ਮੈਡੀਕਲ ਲਾਈਨ ਵਿੱਚ ਵੀ ਵਿਗਿਆਨੀਂ ਮਨੁੱਖਤਾ ਦੇ ਭਲੇ ਵਾਸਤੇ ਬਹੁਤ ਹੀ ਮੇਹਨਤ ਨਾਲ ਦਵਾਈਆਂ ਦੀ ਖੋਜ ਕਰਦੇ ਹਨ। ਕੁੱਝ ਸਾਲਾਂ ਬਾਦ ਜਦ ਉਸ ਦਵਾਈ ਦੇ ਬੈਡ ਅਫੈਕਟਸ ਸਾਹਮਣੇਂ ਆਉਂਦੇ ਹਨ ਤਾਂ ਸਰਕਾਰ ਉਸ ਦਵਾਈ ਤੇ ਬੈਨ ਲਗਾ ਦੇਂਦੀ ਹੈ। ਇਸ ਵਿੱਚ ਦੋਸ਼ੀ ਕੌਣ? ਤਸਵੀਰ ਦੇ ਦੋ ਪਹਿਲੂ ਹੁੰਦੇ ਹਨ। ਸਾਇੰਸ ਦੇ ਫਾਇਦਿਆਂ ਦੇ ਨਾਲ ਹਾਨੀਆਂ ਬਾਰੇ ਵੀ ਤਾਂ ਵਿਗਿਆਨੀਂ ਹੀ ਸਾਨੂੰ ਦੱਸਦੇ ਹਨ। ਅਗਰ ਵਿਗਿਆਨ ਦੀ ਤਸਵੀਰ ਦੇ ਦੂਸਰੇ ਪਹਿਲੂ ਬਾਰੇ ਲਿਖੇ, ਤਰਲੋਚਨ ਸਿੰਘ ਜੀ ਦੇ ਇਹ ਲੇਖ ਹਟਾ ਦਿੱਤੇ ਜਾਣ ਤਾਂ ਕੀ ਵਿਗਿਆਨਕ ਤਜਰਬਿਆਂ/ਖੋਜਾਂ ਦੇ ਹਾਨੀਕਾਰਕ ਨਤੀਜੇ ਖਤਮ ਹੋ ਜਾਣਗੇ? । ਕੁਦਰਤ ਨਾਲ ਛੇੜਛਾੜ ਖਤਮ ਹੋ ਜਾਵੇਗੀ? । ਹਵਾਈ ਜਹਾਜ ਜਾਂ ਹੋਰ ਕਾਰਨਾਂ ਕਰਕੇ ਧਰਤੀ ਦਵਾਲੇ ਦੀ ਓ-ਜ਼ੋਨ ਵਿੱਚ ਪਏ ਹੋਇ ਪਾੜੇ ਮਿਟ ਜਾਣਗੇ? ਅਤੇ ਅੱਗੇ ਤੋਂ ਓ-ਜ਼ੋਨ ਨੂੰ ਕੋਈ ਨੁਕਸਾਨ ਨਹੀਂ ਪਹੁੰਚੇ ਗਾ? । ਅੱਗੇ ਤੋਂ ਵਿਗਿਆਨ ਦੇ ਸਿਰਫ ਫਾਇਦੇ ਹੀ ਫਾਇਦੇ ਰਹਿ ਜਾਣਗੇ ਨੁਕਸਾਨ ਕੋਈ ਨਹੀਂ ਹੋਇਆ ਕਰੇ ਗਾ? ਕੋਈ ਵੀ ਵਿਗਿਆਨੀ, ਵਿਗਿਆਨ ਦੁਆਰਾ ਹੋਣ ਵਾਲੀਆਂ ਹਾਨੀਆਂ ਬਾਰੇ ਕਿਸੇ ਨੂੰ ਵੀ ਸਾਵਧਾਨ ਨਹੀਂ ਕਰੇਗਾ? ਤੁਸੀਂ ਤਾਂ ਤਰਲੋਚਨ ਸਿੰਘ ਜੀ ਤੇ ਇਸ ਤਰਾਂ ਦੋਸ਼ ਲਾ ਰਹੇ ਹੋ, ਜਿਵੇਂ ਇਹ ਸਾਰਾ ਨੁਕਸਾਨ ਤਰਲੋਚਨ ਸਿੰਘ ਜੀ ਦੇ ਲੇਖਾਂ ਦੇ ਕਾਰਨ ਹੋ ਰਿਹਾ ਹੈ।

ਮਨੁੱਖ ਵਲੋਂ ਆਪਣੇਂ ਸੁਖ ਸਵਾਰਥਾਂ ਦੀ ਪੂਰਤੀ ਵਾਸਤੇ ਕੁਦਰਤ ਨਾਲ ਛੇੜਛਾੜ ਦੇ ਕਾਰਨ ਪਰਿਵਰਤਨ ਨੂੰ ਜੋ ਨੁਕਸਾਨ ਹੋ ਰਿਹਾ ਹੈ, ਸਾਰੇ ਸੰਸਾਰ ਦੇ ਵਿਗਿਆਨੀਂ ਅਤੇ ਬੁੱਧੀ ਜੀਵੀ ਤੇ ਚੌਗਿਰਦਾ ਮਾਹਿਰ ਇਸ ਦੇ ਨਤੀਜਿਆਂ ਨੂੰ ਸੋਚ ਕੇ ਚਿੰਤਾ ਵਿੱਚ ਡੁੱਬੇ ਹੋਇ ਹਨ, ਕੀ ਤੁਹਾਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੈ? ਸ਼ਾਇਦ ਕਈ ਵਾਰ U.N.O. ਦੇ ਮੰਚ ਤੇ ਵੀ ਇਸ ਗੱਲ ਦੀ ਬਹਿਸ ਛਿੜ ਚੁੱਕੀ ਹੈ। ਕੀ ਇਹ ਸੱਭ ਵੀ ਇਹਨਾਂ ਲੇਖਾਂ ਕਾਰਨ ਹੋ ਰਿਹਾ ਹੈ।

ਕੱਲ ਪਰਸੋਂ ਦੀ ਇੱਕ ਅਖਬਾਰ ਵਿਚ, ਇੱਕ ਖਬਰ ਛਪੀ ਸੀ। “ਦੂਸ਼ਿਤ ਪਾਣੀਂ ਕਾਰਨ ਜੰਗਲੀ ਜੀਵਾਂ ਦੀ ਹੋਂਦ ਨੂੰ ਖਤਰਾ” ਖਬਰ ਅਨੂਸਾਰ ਕੌਮਾਂਤਰੀ ਪਰਸਿੱਧੀ ਪ੍ਰਾਪਤ 86 ਵਰਗ ਕਿਲੋ ਮੀਟਰ ਵਿੱਚ ਫੈਲੀ ਹਰੀਕੇ ਝੀਲ ਵਿਚ, ਲੁਧਿਆਣੇਂ ਦੇ ਬੁੱਚੜਖਾਨੇਂ ਹੈਬੋਵਾਲ ਦਾ 56 ਅੇਲ. ਸੀ. ਵੀ. ਪਾਣੀਂ. ਤੇਜ ਪੁਰ ਮਾਰਗ ਹੈਬੋਵਾਲ ਦਾ 7500 ਕੇ. ਅੇਲ. ਡੀ. ਰਸਾਇਣ ਭਰਪੂਰ ਪਾਣੀਂ, ਅਤੇ ਲੁਧਿਆਣੇਂ ਦੇ ਸੀਵਰੇਜ ਦਾ ਗੰਦਾ ਪਾਣੀਂ ਅਤੇ ਫੈਕਟਰੀਆਂ ਦੇ ਖਤਰਨਾਕ ਵਿਸ਼ੈਲੇ ਤੱਤ ਬੁੱਢੇ ਦਰਿਆਂ ਰਾਹੀਂ ਹਰੀਕੇ ਸੈਂਚਰੀ ਵਿੱਚ ਪੈਂਦੇ ਹਨ। ਜੰਗਲੀ ਜੀਵ ਵਿਭਾਗ ਦੇ ਅਨੂੰਸਾਰ ਦੋ ਲੱਖ ਦੇ ਕਰੀਬ ਜੀਵ ਹਰੀਕੇ ਸੈਂਚਰੀ ਵਿੱਚ ਬਸੇਰਾ ਕਰਦੇ ਹਨ। ਵਿਨਾਸ਼ਕਾਰੀ ਤੱਤਾਂ ਵਲੋਂ ਪ੍ਰਦੂਸ਼ਿਤ ਪਾਣੀਂ ਤੋਂ ਗੰਭੀਰ ਖਤਰੇ ਨੂੰ ਭਾਂਪ ਕੇ ਤਾਂ ਪਰਵਾਸੀ ਪੰਛੀ ਵੀ ਹਰ ਸਾਲ ਇਸ ਝੀਲ ਵਿੱਚ ਆਉਣਾਂ ਘਟਾਈ ਜਾਂਦੇ ਹਨ। ਇਸ ਤੋਂ ਸਾਬਤ ਹੁੰਦਾ ਹੈ ਕਿ ਪ੍ਰਵਾਸੀ ਪੰਛੀਆਂ ਨੂੰ ਵੀ “ਕੁਦਰਤ ਨਾਲ ਇਸ ਛੇੜ ਛਾੜ” ਦਾ ਪਤਾ ਲੱਗ ਗਿਆ ਹੈ। ਜੇ ਪ੍ਰੋ: ਤਰਲੋਚਨ ਸਿੰਘ ਜੀ ਨੇ “ਕੁਦਰਤ ਨਾਲ ਛੇੜ ਛਾੜ” ਦੇ ਸਬੰਧ ਵਿੱਚ ਕੁੱਝ ਲਿਖ ਦਿੱਤਾ ਤਾਂ ਉਹਨਾਂ ਤੋਂ ਕੀ ਪਾਪ ਹੋ ਗਿਆ।

ਆਪਣੀਂ ਆਪਣੀਂ ਸੋਚ ਹੈ, ਕੁੱਝ ਲੋਕ ਬੇਪਰਵਾਹ ਹੁੰਦੇ ਹਨ ਅਤੇ ਸਿਰਫ ਆਪਣੇਂ ਸੁਆਰਥਾਂ ਵਿੱਚ ਹੀ ਦਿਲਚਸਪੀ ਰੱਖਦੇ ਹਨ, ਕੁੱਝ ਲੋਕ ਤਰਲੋਚਨ ਸਿੰਘ ਜੀ ਵਾਂਗ ਵਿਗਿਆਨੀਆ ਵਲੋਂ ਪ੍ਰਗਟ ਕੀਤੇ ਅਜੇਹੇ ਸ਼ੰਕਿਆਂ ਨੂੰ ਲੈ ਕੇ ਮਨੁੱਖਤਾ ਦੇ ਭਲੇ ਦੀ ਖਾਤਰ ਚਿੰਤਾ ਕਰਦੇ ਰਹਿਂਦੇ ਹਨ। ਫਿਰ ਵੀ ਮੈਂ ਪ੍ਰੋ: ਤਰਲੋਚਨ ਸਿੰਘ ਜੀ ਨੂੰ ਵੀ ਬੇਨਤੀ ਕਰਾਂ ਗਾ ਕੇ ਅੱਗੇ ਤੋਂ ਵਿਗਿਆਨ ਦੀ ਗੱਲ ਨੂੰ ਗੁਰਬਾਣੀਂ ਦੁਆਰਾ ਸਮਝਾਉਣ ਦੀ ਕੋਸ਼ਿਸ਼ ਨਾ ਕਰੋ। ਵਿਗਿਆਨ ਇੱਕ ਅਲੱਗ ਵਿਸ਼ਾ ਹੈ।

ਇਹ ਠੀਕ ਹੈ ਕੇ ਤਰਲੋਚਨ ਸਿੰਘ ਜੀ ਆਪਣੀਂ ਕਲਪਣਾਂ ਦੀ ਉਡਾਰੀ ਕਿਸੇ ਵੇਲੇ ਜਰੂਰਤ ਤੋਂ ਕੁੱਝ ਜਿਆਦਾ ਹੀ ਮਾਰ ਜਾਂਦੇ ਹਨ। ਜਿਵੇਂ ਕੇ ਨਿਊਟ੍ਰਾਨ ਤਾਰੇ ਦੇ ਸਬੰਧ ਵਿੱਚ ਤੁਸਾਂ ਦੱਸਿਆ ਹੈ। ਪਰ ਇਸ ਦਾ ਕਾਰਨ ਸ਼ਾਇਦ ਇਹ ਹੈ, ਕਿ ਉਹ ਭਗਤ ਬਿਰਤੀ ਵਾਲੇ ਹਨ। ਇਹਨਾਂ ਦੇ ਲੇਖ ਪੜ੍ਹਨ ਤੇ ਪਤਾ ਲੱਗਦਾ ਹੈ, ਕਿ ਵਿਗਿਆਨ ਦੀ ਗੱਲ ਲਿਖਦੇ ਸਮੇਂ ਵੀ ਗੁਰਬਾਣੀਂ ਇਹਨਾਂ ਦੇ ਦਿਮਾਗ ਵਿੱਚ ਵੱਸੀ ਰਹਿੰਦੀ ਹੈ। ਗੁਰਬਾਣੀਂ ਵਿੱਚ ਇੱਕ ਅਜੀਬ ਜਿਹੀ ਮਸਤੀ ਹੁੰਦੀ ਹੈ, ਜਿਹੜਾ ਵੀ ਉਸ ਨੂੰ ਮਹਿਸੂਸ ਕਰੇ ਉਸ ਦੀ ਸੋਚ ਵਿੱਚ ਕੁੱਝ ਖਾਸ ਤਬਦੀਲੀ ਆ ਜਾਂਦੀ ਹੈ। ਇਸੇ ਕਾਰਨ ਤਰਲੋਚਨ ਸਿੰਘ ਜੀ ਵਿਗਿਆਨ ਅਤੇ ਕੁਦਰਤ ਨੂੰ ਮਿਕਸ ਕਰਨ ਦੀ ਗੱਲਤੀ ਕਰ ਜਾਂਦੇ ਹਨ। ਅਤੇ ਅੱਜ ਝਗੜਾ ਵੀ ਇਸੇ ਗੱਲ ਦਾ ਹੈ, ਕਿ ਕੁਦਰਤ ਨੂੰ ਵਿਗਿਆਨ ਦੀ ਕਸੌਟੀ ਤੇ ਪਰਖਿਆ ਜਾ ਰਿਹਾ ਹੈ। ਅਤੇ ਵਿਗਿਆਨ ਦੁਆਰਾ ਕੁਦਰਤ ਦੇ ਉਸ ਭੇਦ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨੂੰ ਗੁਰੂ ਨਾਨਕ ਜੀ ਬਾਣੀਂ ਵਿੱਚ ਦੱਸ ਗਏ ਹਨ। ਇਹ ਇਸੇ ਤਰਾਂ ਦੀ ਹੀ ਇੱਕ ਹਾਸੋਹੀਣੀ ਕਲਪਨਾਂ ਹੈ, ਜਿਵੇਂ ਕੇ ਤੁਹਾਡੇ ਦੱਸਣ ਮੁਤਾਬਿਕ ਨਿਊਟ੍ਰਾਨ ਤਾਰੇ ਉਤੇ ਜੀਵਨ ਹੋਣ ਦੀ ਕਲਪਣਾਂ ਕਰਨਾਂ ਹਾਸੋਹੀਣਾਂ ਹੈ। ਵੈਸੇ ਵੀ ਵਿਗਿਆਨ ਦੁਵਾਰਾ ਇਸ ਖੋਜ ਤੇ ਬਹੁਤ ਖਰਚਾ ਹੋ ਰਿਹਾ ਹੈ, ਪਰ ਗੁਰਬਾਣੀਂ ਦੁਆਰਾ ਇਸ ਖੋਜ ਤੇ ਕੋਈ ਖਰਚਾ ਨਹੀਂ ਹੈ। ਤੁਸੀਂ ਆਪ ਹੀ ਫੈਸਲਾ ਕਰ ਲਵੋ ਕਿ ਕਿਸ ਕੰਮ ਵਿੱਚ ਫਾਇਦਾ ਹੈ, ਅਤੇ ਕਿਹੜਾ ਕੰਮ ਗੁਰਮੱਤ ਅਨੂੰਸਾਰ ਹੈ।

ਕਈ ਵਾਰ ਕਈ ਕਾਰਨਾਂ ਕਰਕੇ ਵਿਗਿਆਨੀਆਂ ਨੂੰ ਭਗਤਾਂ ਦੀ ਕਲਪਨਾਂ (ਪ੍ਰਮਾਤਮਾਂ ਦੇ ਘਰ ਦਾ ਸੰਦੇਸ਼ ਦੇਣ ਵਾਲੀ ਗੱਲ) ਮਜਾਕ ਲੱਗਦੀ ਹੈ, ਇਸੇ ਤਰਾਂ ਭਗਤਾਂ ਨੂੰ ਵਿਗਿਆਨੀਆਂ ਦੀ ਗੱਲ (ਭਾਵੇਂ ਕੇ ਥੋੜੇ ਸਮੇਂ ਲਈ ਇਹ ਸੰਸਾਰੀ ਸੁਖ ਤੇ ਗਿਆਨ ਦੇਣ ਵਾਲੀ ਹੁੰਦੀ ਹੈ) ਬੇਕਾਰ ਲੱਗਦੀ ਹੈ। ਗੁਰਬਾਣੀਂ ਵਿੱਚ ਵੀ ਅਜੇਹੇ ਸੁਖਾਂ ਦਾ ਤਿਆਗ ਕਰਨ ਵਾਸਤੇ ਤਾੜਨਾਂ ਕੀਤੀ ਗਈ ਹੈ, ਜਿਵੇਂ ਕੇ ਲਿਖਿਆ ਹੈ, “ਭੋਗੋਂ ਰੋਗੁ ਸੋ ਅੰਤੁ ਵਿਗੋਵੇ” ਜਿਸ ਨੂੰ ਅਸੀਂ ਮਿੱਠਾ ਸਮਝ ਕੇ ਖਾ ਰਹੇ ਹਾਂ, ਇੱਕ ਦਿਨ ਕੌੜਾ ਜਹਿਰ ਬਨ ਕੇ ਬਾਹਰ ਆਵੇਗਾ। “ਮਿੱਠਾ ਕਰਿ ਕੇ ਖਾਇਆ ਕੌੜਾ ਕਰ ਉਤਸੱਟਿਆ” ਸੋ ਕ੍ਰਿਪਾ ਕਰਕੇ ਤਰਲੋਚਨ ਸਿੰਘ ਜੀ ਨੂੰ ਆਪਣੀਂ ਕਲਪਨਾਂ ਤੇ ਅਧਾਰਿਤ ਲਿਖੀ ਕਿਸੇ ਗੱਲ ਦੇ ਬਦਲੇ ਏਨੀਂ ਵੱਡੀ ਸੱਜਾ ਨਾਂ ਦਿਉ। ਅਜੇਹਾ ਕਰਨਾਂ ਕਿਸੇ ਦੇ ਵਿਚਾਰਾਂ ਦਾ ਗਲਾ ਘੁੱਟਣਾਂ ਹੁੰਦਾ ਹੈ।

ਡਾ: ਸੰਧੂ ਜੀ, ਆਪਣੇ ਇਸ ਲੇਖ ਵਾਲਾ ਪੰਨਾਂ ਖੋਲੋ ਸਭ ਤੋਂ ਊਪਰ ਲਿਖਿਆ ਮਾਟੋ ਜਰੂਰ ਪੜ੍ਹੋ ਜੀ, “ਸਿੱਖ ਮਾਰਗ ਨਿਰੋਲ ਧਾਰਮਿਕ ਵੈੱਬ ਸਾਈਟ ਹੈ, ਜੋ ਸ਼ਬਦ ਗੁਰੂ-ਬਾਣੀਂ ਨੂੰ ਸਮਰਪਿਤ ਹੈ” ਸੋ ਇਸ ਸਾਈਟ ਤੇ ਆਪਣੀਂ ਕਲਪਨਾਂ ਨੂੰ ਧਾਰਮਿਕ ਰੰਗਤ ਵਿੱਚ ਰੰਗ ਕੇ ਪੇਸ਼ ਕਰਨ ਵਾਲੇ ਨੂੰ ਗੁਨਹਿਗਾਰ ਸਮਝ ਕੇ ਅਜੇਹੀ ਸਜਾ ਨਹੀਂ ਮਿਲਣੀਂ ਚਾਹੀਦੀ। ਅਗਰ ਗਲਤ ਲੱਗੇ ਤਾਂ ਸਮਝਾਉਣ ਵਿੱਚ ਕੋਈ ਹਰਜ਼ ਨਹੀਂ। ਸੋ ਸਿੱਖ ਮਾਰਗ ਦੀ ਕੁੱਝ ਤੇ ਲਾਜ ਰੱਖੋ। ਇਸ ਸਾਈਟ ਤੇ ਧਾਰਮਿਕ (ਜਾਂ ਕੋਈ ਹੋਰ ਵੀ) ਵਿਸ਼ੇ ਵਿਚਾਰ ਕਰਨੀ ਗਲਤ ਨਹੀਂ ਹੈ, ਪਰ ਇਸ ਸਾਈਟ ਨੂੰ ਜਾਤੀ ਕਿੜਾਂ ਕੱਡਣ ਵਾਸਤੇ ਨਹੀਂ ਵਰਤਣਾਂ ਚਾਹੀਦਾ। ਵਿਚਾਰ ਅਤੇ ਪੱਤਰਾਂ ਵਾਲੇ ਪੰਨੇ ਤੇ ਤਾਂ ਡਾਂਗ ਸੋਟਾ ਪਹਿਲੇ ਹੀ ਚੱਲਦਾ ਸੀ। ਬੇਨਤੀ ਮੰਨੋਂ ਤਾਂ ਕਿਰਪਾ ਕਰ ਕੇ ਲੇਖਾਂ ਵਾਲੇ ਪੰਨੇ ਨੂੰ ਤਾ ਸਾਫ ਰਹਿਣ ਦੇਵੋ। ਵਿਚਾਰ ਨੂੰ ਵਿਚਾਰ ਵਾਲੇ ਪੰਨੇ ਤੇ ਹੀ ਕਰੋ ਤਾਂ ਠੀਕ ਹੈ।

ਕਈ ਵਾਰ ਪ੍ਰੋ: ਤਰਲੋਚਨ ਸਿੰਘ ਜੀ ਵਲੋਂ ਮਿਸਾਲ ਵੱਜੋਂ ਲਿਖੀਆਂ ਕਹਾਣੀਆਂ, ਪੜ੍ਹਨ ਵਾਲੇ ਨੂੰ ਕੱਚ ਘੜੱਚ ਅਤੇ ਬੇ ਮਾਇਨੇ ਲੱਗਦੀਆਂ ਹਨ, ਪਰ ਇਸ ਪਿੱਛੇ ਵੀ ਕੋਈ ਧਾਰਮਿਕ ਸੰਦੇਸ਼ ਜਰੂਰ ਹੁੰਦਾ ਹੈ। ਇਸੇ ਤਰਾਂ ਪੂਛਲ ਤਾਰੇ Tempel ਅਤੇ ਸ਼ੇਰ ਵਾਲੀ ਕਾਲਪਨਿਕ ਕਹਾਣੀਂ ਦੁਆਰਾ ਵੀ ਤਰਲੋਚਨ ਸਿੰਘ ਜੀ ਨੇਂ ਚਿਤਾਵਨੀਂ ਦੇ ਰੂਪ ਵਿੱਚ ਇੱਕ ਧਾਰਮਿਕ ਸੰਦੇਸ਼ ਦੇਣ ਦੀ ਭਾਵਨਾਂ ਨਾਲ ਇੱਕ ਕੋਸ਼ਿਸ਼ ਕੀਤੀ ਹੈ, ਕਿਸੇ ਵੇਲੇ ਸਮਝਾਉਣ ਦਾ ਤਰੀਕਾ ਜਰੂਰ ਗਲਤ ਹੋ ਸੱਕਦਾ ਹੈ। ਸੰਮਝਣ ਵਾਲਿਆਂ ਵਿੱਚ ਵੀ ਕੋਈ ਕਮੀਂ ਹੋ ਸੱਕਦੀ ਹੈ।

ਵਿਗਿਆਨੀ ਕੋਈ ਰੱਬ ਜਾਂ ਗੁਰੂ ਨਹੀਂ ਹਨ, ਜੋ ਤਰਲੋਚਨ ਸਿੰਘ ਜੀ ਉਹਨਾਂ ਬਾਰੇ ਕੋਈ ਗੱਲ ਨਹੀਂ ਕਹਿ ਸੱਕਦਾ। ਮਹਾਂਰਾਸ਼ਟਰ ਵਿੱਚ ਅਕਸਰ ਹੀ ਭੁਚਾਲ ਆਉਂਦੇ ਰਹਿੰਦੇ ਹਨ। ਪਰ ਵਿਗਿਆਨੀਆਂ ਦਾ ਮੰਨਣਾਂ ਹੈ, ਕਿ ਇਸ ਖਿਤੇ ਦੀ ਭਗੋਲਿਕ ਬਨਤਰ ਨੂੰ ਦੇਖਦਿਆਂ ਹੋਇਆ ਇਸ ਹਿੱਸੇ ਵਿੱਚ ਭੁਚਾਲ ਆਉਣੇ ਹੀ ਨਹੀਂ ਚਾਹੀਦੇ। ਪਰ ਫਿਰ ਵੀ ਭੁਚਾਲ ਆ ਰਹੇ ਹਨ, ਵਿਗਿਆਨਕਾਂ ਨੂੰ ਇਸ ਭੇਦ ਦਾ ਪਤਾ ਨਹੀਂ ਲੱਗ ਰਿਹਾ। ਥੋੜੇ ਹੀ ਦਿਨ ਹੋਇ ਹਨ ਮਹਾਂਰਾਸ਼ਟਰ ਵਿੱਚ ਇੱਕ ਮਹੀਨੇਂ ਵਿੱਚ ਦੋ ਵਾਰ ਭੁਚਾਲ ਆ ਚੁੱਕਾ ਹੈ। ਜਿਸ ਦਾ ਕੇਂਦਰ ਇੱਕ ਡੈਮ ਦੇ ਆਸ ਪਾਸ ਹੀ ਹੈ, ਪਰ ਵਿਗਿਆਨਕਾਂ ਨੂੰ ਕਾਰਣ ਦਾ ਪੱਤਾ ਨਹੀਂ ਲੱਗ ਰਿਹਾ। ਕੁੱਝ ਚਿਰ ਜਾਂ ਕੁੱਝ ਸਾਲਾਂ ਬਾਦ, ਅਗਰ ਵਿਗਿਆਨਕਾਂ ਨੂੰ ਇਸ ਦਾ ਭੇਦ ਮਿਲ ਜਾਂਦਾ ਹੈ, ਤਾਂ ਕਿਰਪਾ ਕਰ ਕੇ ਮੇਰੇ ਤੇ ਵੀ ਇਹ ਦੋਸ਼ ਨਾਂ ਲਾ ਦੇਣਾਂ, ਕੇ ਬਲਦੇਵ ਸਿੰਘ ਦਾ ਲੇਖ ਵੀ ਵਿਗਿਆਨਕਾਂ ਦੀ ਗਲਤ ਨੁਕਤਾਚੀਨੀ ਕਰ ਰਿਹਾ ਹੈ, ਪਰ ਵਿਗਿਆਨੀਂ ਤਾਂ ਇਸ ਭੇਦ ਨੂੰ ਜਾਣਦੇ ਹਨ। ਡਾ: ਭਗਵੰਤ ਸਿੰਘ ਜੀ ਇਹ ਬੇਨਤੀ ਮੈ ਇਸ ਵਾਸਤੇ ਕੀਤੀ ਹੈ, ਕਿ ਜਿਵੇਂ ਤੁਸਾਂ ਨੇਂ ਲਿਖਿਆ ਹੈ,

ਇੱਕ ਗੱਲ ਹੋਰ ਸ. ਤਰਲੋਚਨ ਸਿੰਘ ਜੀ ਲਿਖਦੇ ਹਨ, “ਇਸ ਲਈ ਮਨੁੱਖ ਇਸ ਸੌਰ ਮੰਡਲ ਤੋਂ ਬਾਹਰ ਨਿਕਲਣ ਬਾਰੇ ਸੋਚ ਵੀ ਨਹੀਂ ਸਕਦਾ”। ਇਨ੍ਹਾਂ ਦੀ ਅਤੇ ਪਾਠਕਾਂ ਦੀ ਜਾਣਕਾਰੀ ਵਾਸਤੇ ਇਹ ਲਿਖਣਾ ਜਰੂਰੀ ਸਮਝਦਾ ਹਾਂ ਕਿ Voyager 1 ਅਗਸਤ 2009 ਵਿੱਚ ਸੂਰਜ ਤੋਂ ਤਕਰੀਬਨ 16, 41, 50, 00, 000 ਕਿੱਲੋਮੀਟਰ ਦੂਰ ਜਾ ਚੁੱਕਿਆ ਸੀ ਜੋ ਕਿ ਸੂਰਜ ਅਤੇ ਪਲੂਟੋ ਵਿਚਲੀ ਦੂਰੀ ਤੋਂ ਤਕਰੀਬਨ ਤਿੰਨ ਗੁਣਾ ਹੈ।

ਡਾ: ਭਗਵੰਤ ਸਿੰਘ ਜੀ, 1 ਅਗਸਤ 2009 ਦੀ ਗੱਲ ਸਿਰਫ ਚਾਰ ਮਹੀਨੇਂ ਪੁਰਾਣੀਂ ਹੈ। ਅਤੇ ਪ੍ਰੋ: ਤਰਲੋਚਨ ਸਿੰਘ ਜੀ ਦੇ ਲੇਖ ਕਿਨੇਂ ਪਹਿਲੇ ਦੇ ਲਿਖੇ ਹੋਇ ਹਨ, ਇਸ ਦਾ ਵਿਚਾਰ ਜਰੂਰ ਕਰੋ ਜੀ।

ਕਈ ਵਾਰ ਕੁਦਰਤ ਦੇ ਪੈਦਾ ਕੀਤੇ ਹੋਏ ਛੋਟੇ ਛੋਟੇ ਜੀਵ ਜੰਤੂ ਵੀ ਅਜੇਹੇ ਕਾਰ ਨਾਮੇਂ ਕਰ ਜਾਂਦੇ ਹਨ, ਜਿਨਾਂ ਨੂੰ ਦੇਖ ਕੇ ਕਈ ਵਾਰ ਵਿਗਿਆਨੀਂ ਵੀ ਹੈਰਾਨ ਹੋ ਜਾਂਦੇ ਹਨ। ਕਈ ਖੋਜਾਂ, ਰਹਿਣ ਸਹਿਣ ਦੇ ਢੰਗ ਜਿਵੇਂ ਕੇ ਡਾਂਸ ਆਦੀ ਵਰਗੇ ਕਈ ਕੰਮਾਂ ਵਿੱਚ ਮਨੁੱਖ ਨੇਂ ਜੀਵ ਜੰਤੂਆ ਦੀ ਨਕਲ ਕੀਤੀ ਹੈ। ਕਈ ਕੰਮਾਂ ਵਿੱਚ ਜੀਵ ਜੰਤੂ ਮਨੁੱਖ ਨਾਲੋਂ ਅੱਗੇ ਹਨ। ਮਿਸਾਲ ਦੇ ਤੌਰ ਤੇ ਭੁਚਾਲ ਦੀ ਗੱਲ ਕਰਦੇ ਹਾਂ। ਵਿਗਿਆਨਕ ਭੁਚਾਲ ਬਾਰੇ ਅਗਾਊਂ ਸੂਚਨਾਂ ਨਹੀਂ ਦੇ ਸੱਕਦੇ, ਪਰ ਚੂਹਿਆਂ ਨੂੰ ਭੁਚਾਲ ਆਉਣ ਦੀ ਸੂਚਨਾਂ ਪਹਿਲੋਂ ਹੀ ਮਿਲ ਜਾਂਦੀ ਹੈ।

______________________________________

ਡਾ: ਸੰਧੂ ਜੀ, ਅਜੇ ਇਥੋਂ ਤੱਕ ਹੀ ਪੱਤਰ ਲਿਖਿਆ ਸੀ। ਕਿ ਅੱਜ ਸੰਪਾਦਕੀ ਨੋਟ ਵਿੱਚ ਸ: ਮੱਖਣ ਸਿੰਘ ਜੀ ਨੇਂ ਜਾਣਕਾਰੀ ਦਿੱਤੀ ਜੀ, ਕੇ ਤਰਲੋਚਣ ਸਿੰਘ ਜੀ ਨੇ ਆਪਣੇਂ ਸਾਰੇ ਲੇਖ ਹਟਾਉਣ ਦੀ ਬੇਨਤੀ ਕੀਤੀ ਹੈ। ਇਸ ਵਾਸਤੇ ਤੁਹਾਡੇ ਇਸ ਲੇਖ ਬਾਰੇ ਹੋਰ ਵਿਚਾਰ ਲਿਖਣੇਂ ਬੰਦ ਕਰ ਰਿਹਾ ਹਾਂ ਜੀ। ਅਤੇ ਤੁਹਾਡੇ ਪਾਸੋਂ ਕੁੱਝ ਜਾਣਕਾਰੀ ਲੈਣੀਂ ਚਾਹੁੰਦਾ ਹਾਂ ਜੀ

ਡਾ: ਭਗਵੰਤ ਸਿੰਘ ਸੰਧੂ ਜੀ ਤੁਸੀਂ ਨਾਸਾ ਦੇ ਵਿਗਿਆਨੀ ਹੋ ਇਹ ਜਾਣ ਕੇ ਸੱਚ ਹੀ ਬਹੁਤ ਖੁਸ਼ੀ ਹੋਈ ਸੀ, ਕੇ ਇੱਕ ਭਾਰਤੀ, ਇੱਕ ਪੰਜਾਬੀ, ਇੱਕ ਸਾਡਾ ਸਿੱਖ ਭਰਾ, ਨਾਸਾ ਦਾ ਸਨਮਾਨਤ ਵਿਗਿਆਨੀਂ ਹੈ। ਮੈਂ ਇਸ ਗੱਲ ਤੇ ਮਾਨ ਕਰ ਸੱਕਦਾ ਹਾਂ। ਡਾ: ਸੰਧੂ ਜੀ ਬਚਪਨ ਤੋਂ ਹੀ ਇੱਕ ਵਿਚਾਰ ਜਾਂ ਖਗੋਲ ਬਾਰੇ ਇੱਕ ਕਲਪਨਾਂ ਮੇਰੇ ਮਨ ਵਿੱਚ ਘੁੱਮ ਰਹੀ ਹੈ। ਇਸ ਬਾਰੇ ਮੈਂ ਤੁਹਾਡੇ ਪਾਸੋਂ ਇੱਕ ਜਾਣਕਾਰੀ ਹਾਸਲ ਕਰਨੀਂ ਚਾਹੁੰਦਾ ਹਾਂ। ਮੈਂ ਨਹੀਂ ਜਾਣਦਾ ਕਿ ਵਿਗਿਆਨੀਆਂ ਨੇ ਇਸ ਗਲ ਦੀ ਕੋਈ ਖੋਜ ਕੀਤੀ ਹੈ ਜਾਂ ਨਹੀਂ। ਅਤੇ ਨਾਂ ਹੀ ਇਸ ਬਾਰੇ ਮੈ ਕਿਤੇ ਪੜਿਆ ਹੀ ਹੈ।

ਪੋਲ ਸਟਾਰ (ਧਰੁਵ ਤਾਰਾ) ਜਿਸ ਦਾ ਜ਼ਿਕਰ ਧਾਰਮਿਕ ਕਥਾ ਕਹਾਣੀਆਂ ਨਾਲ ਵੀ ਜੁੜਿਆ ਹੋਇਆ ਹੈ।

ਅਸੀਂ ਜਾਣਦੇ ਹਾਂ ਕੇ ਸਾਡੀ ਧਰਤੀ ਦੂਸਰੇ ਗਹ੍ਰਿਆਂ ਵਾਂਗ ਸੂਰਜ ਦੇ ਗਿਰਦ ਘੁੰਮ ਰਹੀ ਹੈ। ਘੁੰਮਦੇ ਘੁੰਮਦੇ ਧਰਤੀ ਸੂਰਜ ਦੇ ਭਾਵੇਂ ਕਿਸੇ ਵੀ ਪਾਸੇ ਦੂਰ ਜਾਂ ਨੇੜੇ ਕਿਉਂ ਨਾਂ ਚਲੀ ਜਾਵੇ, ਧਰੁਵ ਤਾਰਾ ਹਮੇਸ਼ਾਂ ਇਸ ਦੇ ਉੱਤਰੀ ਧਰੁਵ ਦੀ ਸੇਧ ਵਿੱਚ ਇੱਕ ਥਾਂ ਤੇ ਹੀ ਖਲੋਤਾ ਦਿਖਾਈ ਦੇਂਦਾ ਹੈ। ਮੇਰਾ ਵਿਚਾਰ ਹੈ ਕਿ ਧਰਤੀ ਦੇ ਉਪਗਹ੍ਰਿ ਚੰਦ ਤੋਂ ਜਾਕੇ ਵੇਖੀਏ ਜਾਂ ਸੂਰਜ ਮੰਡਲ ਦੇ ਕਿਸੇ ਵੀ ਗਹ੍ਰਿ ਇਥੋਂ ਤੱਕ ਕੇ ਅਗਰ ਸੂਰਜ ਤੋਂ ਜਾਕੇ ਵੀ ਵੇਖੀਏ ਤਾਂ ਧਰੁਵ ਤਾਰਾ ਇੱਕ ਜਗਾਹ ਖਲੋਤਾ ਦਿਖਾਈ ਦੇਵੇ ਗਾ। ਮੇਰਾ ਤਾਂ ਇਥੋਂ ਤੱਕ ਅਨੂਮਾਨ ਹੈ, ਬਹ੍ਰਿਮੰਡ ਦੇ ਕਿਸੇ ਵੀ ਤਾਰੇ ਤੇ ਜਾਕੇ ਦੇਖੀਏ ਤਾਂ ਇਹੋ ਇਕੋ ਹੀ ਤਾਰਾ ਸੱਭ ਦਾ ਪੋਲ ਸਟਾਰ ਦਿਖਾਈ ਦੇਵੇ ਗਾ। ਜੇ ਸੱਚ ਹੀ ਇਸ ਤਰਾਂ ਹੁੰਦਾ ਹੈ, ਤਾਂ ਅਜੇਹਾ ਕਿਉਂ ਹੈ? ।

ਡਾ: ਸੰਧੂ ਜੀ, ਇੱਕ ਹੋਰ ਸਵਾਲ, ਅਸੀਂ ਜਾਣਦੇ ਹਾਂ, ਕਿ ਚੁੰਬਕ ਦੇ ਸਮਾਨ ਪੋਲ ਇੱਕ ਦੂਸਰੇ ਨੂੰ ਦੂਰ ਧੱਕਦੇ ਹਨ ਅਤੇ ਉਲਟ ਪੋਲ ਇੱਕ ਦੂਸਰੇ ਨੂੰ ਖਿਚਦੇ ਹਨ। ਇਸ ਤਰਾਂ ਸਾਡੀ ਧਰਤੀ ਅਤੇ ਚੰਦ ਦੇ ਉੱਤਰੀ ਅਤੇ ਦੱਖਣੀਂ ਸਿਰੇ ਆਪਸ ਵਿੱਚ ਸਿੱਧੇ (ਆਹਮਣੇਂ ਸਾਹਮਣੇਂ) ਕਿਉਂ ਨਹੀਂ ਹੋ ਜਾਂਦੇ। ਕਿਹੜੀ ਤਾਕਤ ਇਹਨਾਂ ਨੂੰ Magnetism ਦੇ ਉਲਟ ਬੰਨੀ ਖਲੋਤੀ ਹੈ, ਜਦਿ ਕੇ ਚੰਦ ਆਪਣੀਂ ਖਿਚ ਕਾਰਨ ਧਰਤੀ ਦੇ ਪਾਣੀ ਨੂੰ ਖਿਚ ਕੇ, ਸੂਰਜ ਨਾਲੋਂ ਵੀ ਵੱਡਾ ਜਵਾਰਭਾਟਾ ਪੈਦਾ ਕਰ ਸੱਕਦਾ ਹੈ। ਹੋਰ ਗ੍ਰਿਹਆਂ ਅਤੇ ਸੂਰਜ ਨਾਲ ਵੀ ਅਜੇਹਾ ਕਿਉਂ ਹੁੰਦਾ ਹੈ।

ਕੀ ਇਸ ਦਾ ਕਾਰਨ ਵੀ ਕਿਤੇ ਪੋਲ ਸਟਾਰ ਤਾਂ ਨਹੀਂ? । ਸਾਡੀ ਧਰਤੀ ਤੋਂ ਪੋਲ ਸਟਾਰ ਦੀ ਦੂਰੀ ਕਿਤਨੀਂ ਹੈ ਜੀ? ।

ਬਿੱਗ ਬੈਂਗ ਬਹੁਤ ਹੀ ਚਰਚਿਤ ਹੋ ਚੁਕਾ ਹੈ। ਹਰ ਚੀਜ ਦਾ ਇੱਕ ਕੇਂਦਰ ਬਿੰਦੂ ਹੁੰਦਾ ਹੈ, ਜਿਵੇਂ ਕੇ ਭੁਚਾਲ ਦਾ ਵੀ ਇੱਕ ਕੇਂਦਰ ਹੁੰਦਾ ਹੈ। ਇਹ ਬਿੱਗ ਬੈਂਗ ਕਿਸ ਜਗਹਾ ਹੋਇਆ ਹੋਵੇਗਾ, ਇਸ ਦਾ ਕੇਂਦਰ ਕਿੱਥੇ ਹੈ, ਕੀ ਇਸ ਬਾਰੇ ਵੀ ਵਿਗਿਆਨੀਆਂ ਨੇਂ ਕਦੇ ਕੁੱਝ ਸੋਚਿਆ ਹੈ ਜਾਂ ਨਹੀ।

ਡਾ: ਸੰਧੂ ਜੀ, ਮੈਨੂੰ ਗਲਤ ਨਾਂ ਸਮਝਣਾਂ, ਇਹ ਸਵਾਲ ਮੈਂ ਤੁਹਾਡੀ ਪਰਖ ਲੈਣ ਵਾਸਤੇ ਨਹੀਂ ਕੀਤੇ। ਮੈਂ ਸੱਚ ਮੁੱਚ ਜਾਣਕਾਰੀ ਹਾਸਲ ਕਰਨੀਂ ਚਾਹੁੰਦਾ ਹਾਂ। ਮੈਨੂੰ ਵਿਗਿਆਨ ਵਿੱਚ ਦਿਲ ਚੱਸਪੀ ਹੈ। ਹੋਰ ਵੀ ਕਈ ਸਵਾਲ ਮੇਰੇ ਦਿਮਾਗ ਵਿੱਚ ਘੁੰਮਦੇ ਰਹਿੰਦੇ ਹਨ। ਕਿਰਪਾ ਕਰਕੇ ਅੱਜ ਇਨੀਂ ਜਾਣਕਾਰੀ ਦੇਣ ਦੀ ਕਿਰਪਾ ਕਰਨੀ ਜੀ।

ਸ: ਮੱਖਣ ਸਿੰਘ ਜੀ, ਬੇਨਤੀ ਕਰਨੀਂ ਚਾਹਵਾਂ ਗਾ ਜੀ, ਜਿਵੇਂ ਕਿ ਸ: ਚਰਨਜੀਤ ਸਿੰਘ ਬਰੈਂਪਟਨ ਜੀ, ਦਾ ਸੁਝਾਉ ਹੈ ਕਿ ਪਾਠਕਾਂ ਦੇ ਪੱਤਰਾਂ ਵਾਲਾ ਪੰਨਾਂ ਅੱਪਡੇਟ ਕਰਨਾਂ ਸ਼ੁਰੂ ਕਰ ਦੇਵੋ ਜੀ। ਪਰ ਤਰਲੋਚਨ ਸਿੰਘ ਜੀ ਦੇ ਲੇਖਾਂ ਨੂੰ ਹਟਾਉਣ ਬਾਰੇ ਫੈਸਲਾ, ਜਿਆਦਾ ਨਹੀਂ ਤਾਂ ਦੋ ਚਾਰ ਦਿਨ ਹੋਰ ਅਗੇ ਪਾ ਦੇਵੋ ਜੀ। ਤਾਂ ਜੋ ਤਰਲੋਚਨ ਸਿੰਘ ਜੀ ਕੁੱਝ ਦਿਨ ਹੋਰ ਸੋਚ ਸੱਕਣ। ਜਿਸ ਹਾਲਾਤ ਵਿੱਚ ਤਰੋਚਨ ਸਿੰਘ ਜੀ ਦੇ ਲੇਖ ਹਟਾਇ ਜਾ ਰਹੇ ਹਨ, ਇਸ ਨਾਲ ਪਾਠਕਾਂ ਵਿੱਚ ਗਲਤ ਸੁਨੇਹਾ ਜਾਏ ਗਾ ਜੀ।

ਤਰਲੋਚਨ ਸਿੰਘ ਜੀ ਨੂੰ ਵੀ ਬੇਨਤੀ ਹੈ ਕਿ ਉਹ ਵੀ ਆਪਣੇਂ ਫੈਸਲੇ ਤੇ ਇੱਕ ਵਾਰ ਫਿਰ ਵਿਚਾਰ ਕਰਨ, ਅਤੇ ਲਿਖਣਾਂ ਬੰਦ ਨਾਂ ਕਰਨ।

ਡਾ: ਸੰਧੂ ਜੀ, ਨੈਤਿਕਤਾ ਦੇ ਆਧਾਰ ਤੇ ਤੁਸੀਂ ਵੀ ਤਰਲੋਚਨ ਸਿੰਘ ਜੀ ਨੂੰ ਅਜੇਹਾ ਕਰਨ ਤੋਂ ਰੋਕੋ ਜੀ।

ਬਲਦੇਵ ਸਿੰਘ ਫਿਰੋਜ਼ਪੁਰ।


(17/12/09)
ਬਲਦੇਵ ਸਿੰਘ ‘ਬੁੱਧ ਸਿੰਘ ਵਾਲਾ’ ਹਾਂਗ ਕਾਂਗ

(ਬਲਦੇਵ ਸਿੰਘ ‘ਬੁੱਧ ਸਿੰਘ ਵਾਲਾ’ ਹਾਂਗ ਕਾਂਗ)
ਸਿੱਖ ਮਾਰਗ ਦੇ ਪਾਠਕੋ ਅਤੇ ਲੇਖਕੋ ਤੇ
ਸ੍ਰ ਮੱਖਣ ਸਿੰਘ ਜੀ ਸਤਿ ਸ੍ਰੀ ਅਕਾਲ ਪ੍ਰਵਾਨ ਹੋਵੇ

ਜਿਹੜੇ ਲੇਖ ਸ੍ਰ ਤ੍ਰਲੋਚਲਨ ਸਿੰਘ ਕਹਿੰਦੇ ਹਨ ਉਹ ਹਟਾ ਦਿੱਤੇ ਜਾਣ ਤੇ ਜੋ ਨਹੀ ਕਹਿੰਦੇ ਉਹ ਰਹਿਣ ਦਿੱਤੇ ਜਾਣ। ਜੇ ਉਹ ਸਾਰੇ ਲੇਖ ਹਟਾਉਣ ਵਾਸਤੇ ਕਹਿੰਦੇ ਹਨ ਤਾਂ ਸਾਰੇ ਲੇਖ ਹਟਾ ਦਿਓ। ਪਰ ਮੈ ਸ੍ਰ ਤ੍ਰਲੋਚਨ ਸਿੰਘ ਮਹਾਜਨ ਨੂੰ ਬੇਨਤੀ ਕਰੂੰਗਾ ਕਿ ਇਹ ਸਿੱਖ ਮਾਰਗ ਤੇ ਆਵਦੇ ਵਿਚਾਰ ਪੇਸ਼ ਕਰਦੇ ਰਹਿਣ। ਕਿਉਕਿ ਇਹਨਾਂ ਦਾ ਗੁਰਬਾਣੀ ਬਾਰੇ ਵਿਚਾਰ ਸਹੀ ਦਿਸ਼ਾ ਵੱਲ ਲਿਜਾਣ ਵਾਲਾ ਹੁੰਦਾ ਹੈ ਜਦੋ ਕਿ ਸ੍ਰ ਗੁਰਚਰਨ ਸਿੰਘ ‘ਜਿਉਣਵਾਲੇ’ ਦੇ ਲੇਖਾ ਵਿੱਚ ਊਟ ਪਟਾਂਗ ਤੇ --- ਭਰਿਆ ਹੁੰਦਾ ਹੈ। ਮਿਸਾਲ ਦੇ ਤੌਰ ਤੇ ਇਸਦਾ10/12/09 ਦਾ ਲੇਖ ਪੜੋ। ਸ੍ਰ ਤ੍ਰਲੋਲਚਨ ਸਿੰਘ ਜੀ ਕਮਾਲ ਹੈ ਤੁਸੀ ਇੱਕ ਟਰੱਕ ਡਰਾਈਵਰ ਦੀਆਂ ਗਿੱਦੜ ਭਬਕੀਆਂ ਤੋ ਡਰ ਗਏ। ਮੈਨੂੰ ਇਹ ਬਥੇਰਾ ਕੁਛ ਕਹਿੰਦਾ ਹੈ ਪਰ ਮੈ ਇਸ ਨੂੰ ਉਹ ਸਵਾਲ ਕਰਦਾ ਹਾਂ ਜਿਸਦਾ ਇਸ ਕੋਲ ਕੋਈ ਜਵਾਬ ਨਹੀ ਹੁੰਦਾ। ਉਲਟਾ ਕਹਿ ਦਿੰਦਾ ਹੈ ਮੈ ਬਲਦੇਵ ਹਾਂਗ ਕਾਂਗ ਵਾਲੇ, ਦਰਸਨ ਸਿੰਘ ਘਣਕਸ, ਜਸਵੀਰ ਕੈਲਗਰੀ ਤੇ ਹੋਰ ਜਿਹਨਾਂ ਦੇ ਮੈ ਨਾਂ ਨਹੀ ਜਾਣਦਾ, ਦੇ ਖਤ ਦਾ ਜਵਾਬ ਨਹੀ ਦੇਣਾਂ। ਮੈ ਪੁਛਦਾ ਹਾਂ ਕਿ ਜੇ ਜਵਾਬ ਨਹੀ ਦੇਣਾਂ ਤਾਂ ਲਿਖਦੇ ਕਿਓ ਹੋ? ਜੇ ਲਿਖਦੇ ਹੋ ਤਾਂ ਜਵਾਬ ਦੇਵੋ। ਸ੍ਰ ਗੁਰਚਰਨ ਸਿੰਘ ਜੀ ਤੁਸੀ ਇੱਕ ਕੰਮ ਕਰੋ ਦਸਮ ਗ੍ਰੰਥ ਦਾ ਗਿਆਨ ਤਾਂ ਤੁਹਾਂਨੂੰ ਹੈ ਤੁਸੀ ਦਸਮ ਗ੍ਰੰਥ ਵਿੱਚੋ ਤੁਕਾਂ ਲੈਕੇ --- ਲਿਖਣੇ ਸੁਰੂ ਕਰੋ ਤੇ ਕੋਈ ---- ਗਾਉਣ ਵਾਲਾ ਲੱਭੋ, ਪ੍ਰਚਾਰਕ ਬਣਨਾਂ ਤੁਹਾਡੇ ਵੱਸ ਦਾ ਰੋਗ ਨਹੀ!
ਖਿਮਾਂ ਦਾ ਜਾਚਕ
ਬਲਦੇਵ ਸਿੰਘ ‘ਬੁੱਧ ਸਿੰਘ ਵਾਲਾ’ ਹਾਂਗ ਕਾਂਗ ਫੂਨ852-94445134


(ਨੋਟ:- ਸਰਦਾਰ ਤਰਲੋਚਨ ਸਿੰਘ ਜੀ ਦੇ ਕਈ ਪੱਤਰ ਆਏ ਸਨ ਅਤੇ ਅੱਜ ਵੀ ਇੱਕ ਆਇਆ ਹੈ ਇਹ ਪੱਤਰ ਮੈਨੂੰ ਹੀ ਸੰਬੋਧਨ ਕਰ ਕੇ ਲਿਖੇ ਗਏ ਸਨ। ਇਹਨਾ ਨੂੰ ‘ਸਿੱਖ ਮਾਰਗ’ ਤੇ ਨਾ ਪਉਣ ਦੀ ਬੇਨਤੀ ਕੀਤੀ ਸੀ। ਉਹਨਾ ਦਾ ਕਹਿਣਾ ਹੈ ਕਿ ਉਹਨਾ ਦੇ ਸਾਰੇ ਲੇਖ ਹੀ ਹਟਾ ਦਿੱਤੇ ਜਾਣ ਅਤੇ ਉਹ ਭਵਿੱਖ ਵਿੱਚ ਕਦੀ ਵੀ ‘ਸਿੱਖ ਮਾਰਗ’ ਤੇ ਨਹੀਂ ਲਿਖਣਗੇ। ਭਾਵੇਂ ਕਿ ਉਹਨਾ ਦੇ ਇੱਕ-ਇੱਕ ਲੇਖ ਤੇ ਮੈਨੂੰ ਕਈ-ਕਈ ਘੰਟੇ ਸਮਾ ਲਉਣਾ ਪਿਆ ਸੀ ਕਿਉਂਕਿ ਕਈ ਲੇਖਾਂ ਨਾਲ ਕਈ-ਕਈ ਫੋਟੋਆਂ ਸਨ ਜੋ ਕਿ ਠੀਕ ਕਰਕੇ ਪਉਣੀਆਂ ਪੈਂਦੀਆਂ ਸਨ। ਪਰ ਹੁਣ ਇਸ ਮਸਲੇ ਨੂੰ ਖ਼ਤਮ ਕਰਨ ਲਈ ਉਹਨਾ ਦੀ ਬੇਨਤੀ ਮੰਨ ਕੇ ਉਹਨਾ ਦੇ ਸਾਰੇ ਲੇਖ ਸ਼ਨਿੱਚਰਵਾਰ 19 ਦਸੰਬਰ 2009 ਨੂੰ ‘ਸਿੱਖ ਮਾਰਗ’ ਤੋਂ ਹਟਾ ਦਿੱਤੇ ਜਾਣਗੇ। ਅਗਲੇ ਦੋ ਦਿਨ ਜੇ ਕਰ ਕਿਸੇ ਨੇ ਇਸ ਬਾਰੇ ਕੁੱਝ ਲਿਖਣਾ ਹੈ ਤਾਂ ਲਿਖ ਸਕਦਾ ਹੈ ਉਸ ਤੋਂ ਬਾਅਦ ਇਹ ਮਸਲਾ ਖ਼ਤਮ। ਦੋ ਦਿਨ ਤੋਂ ਬਾਅਦ ਬਾਕੀ ਮਸਲਿਆਂ ਬਾਰੇ ਪਾਠਕ ਆਪਣੇ ਵਿਚਾਰ ਫਿਰ ਸ਼ੁਰੂ ਕਰ ਸਕਦੇ ਹਨ। ਕਈ ਪਾਠਕਾਂ ਨੂੰ ਇਤਰਾਜ਼ ਹੈ ਕਿ ਤਰਲੋਚਨ ਸਿੰਘ ਦੇ ਮਸਲੇ ਕਾਰਨ ਬਾਕੀ ਮਸਲਿਆਂ ਬਾਰੇ ਪਾਠਕਾਂ ਦੇ ਵਿਚਾਰ ਕਿਉਂ ਬੰਦ ਕੀਤੇ? ਇਸ ਦੇ ਕਈ ਕਾਰਨ ਸਨ। ਠੀਕ ਤਾਂ ਇਹੀ ਹੈ ਕਿ ਕਿਸੇ ਇੱਕ ਮੁੱਦੇ ਬਾਰੇ ਹੀ ਵਿਚਾਰ ਹੋਵੇ ਤਾਂ ਸਭ ਲਈ ਧਿਆਨ ਦੇਣਾ ਸੌਖਾ ਹੈ। ਕਈ ਵਾਰੀ ਜੇ ਕਰ ਜਿਆਦਾ ਮੁੱਦੇ ਇਕੋ ਸਮੇ ਆ ਜਾਣ ਤਾਂ ਮੇਰੇ ਵਲੋਂ ਸਾਰਿਆਂ ਲਈ ਪੂਰਾ ਧਿਆਨ ਦੇਣਾ ਮੁਸ਼ਕਲ ਹੋ ਜਾਂਦਾ ਹੈ ਕਿਉਂਕਿ ਕਈ ਵਾਰੀ ਨੋਟ ਲਿਖ ਕੇ ਪਉਣਾ ਹੁੰਦਾ ਹੈ ਅਤੇ ਕਈ ਵਾਰੀ ਪਾਠਕਾਂ ਨੂੰ ਉਹਨਾ ਦੀ ਨਿੱਜੀ ਈ ਮੇਲ ਦੇ ਨਿੱਜੀ ਜੁਆਬ ਦੇਣੇ ਪੈਂਦੇ ਹਨ। ਮੇਰੇ ਕੋਲ ਕੋਈ ਸਟਾਫ ਤੇ ਹੈ ਨਹੀਂ ਅਤੇ ਮੈਂ ਖੁਦ ਹਾਲੇ ਹਫਤੇ ਵਿੱਚ ਪੰਜ ਦਿਨ ਮਜ਼ਦੂਰੀ ਵੀ ਕਰਦਾ ਹਾਂ। ਭਾਵੇ ਕਿ ਭਾਈਚਾਰਕ ਅਤੇ ਹੋਰ ਸਮਾਜਿਕ ਕੰਮ ਬਹੁਤੇ ਘਰ ਵਾਲੀ ਹੀ ਨਿਭਾਂਉਂਦੀ ਹੈ ਪਰ ਫਿਰ ਵੀ ਘਰ ਦੇ ਹੋਰ ਕੰਮਾਂ ਵੱਲ ਵੀ ਥੋੜਾ ਬਹੁਤ ਧਿਆਨ ਤਾਂ ਦੇਣਾ ਹੀ ਪੈਂਦਾ ਹੇ। ਉਮੀਦ ਹੈ ਕਿ ਪਾਠਕਾਂ ਨੂੰ ਮੇਰੀ ਇਸ ਮਜ਼ਬੂਰੀ ਦੀ ਸਮਝ ਆ ਗਈ ਹੋਵੇਗੀ-ਸੰਪਾਦਕ)


(16/12/09)
ਸੁਖਬਿੰਦਰ ਸਿੰਘ ਜੌਹਲ

Dear S. Makhan Singh Ji,

It is a shame that publication of readers’ letters has been held up pending the solution to the problem between Mr. Sandhu and Mr. Mahajan.. There are two points worth noting here:

1. The good point is that the debate between these two writers about science is providing a lot of information about Newton’ Law of Gravity, Big Bang, etc., etc. Mr. Sandhu is explaining about these concepts in a very artistic and idiomatic language. The knowledge of science presented in a simple, easy-to-understand way in Punjabi language. Mr. Sandhu has a style of his own!!

2. The bad point is that Mr. Sandhu has been introduced by Mr. Jeonwala primarily to question the academic qualifications of Mr. Mahajan. The debate seems to be about science and religion, but it is going like a wrestling match between Mr. Sandhu and Mr. Mahajan, while Mr. Jeonwala, who arranged this match, is watching and enjoying this show from a distance!!

While I like to read more from Mr. Sandhu about science in his unique and wonderful style and I also admire Mr. Jeonwala’s persistence in campaigning against the Dasam Granth scandal and awakening the Sikhs about the contamination of Gurbani. I just wish if they could use their talents in their own fields more for wider circle of people than against particular individuals!

Unless the writers request their letters to be deleted [in which case it would be better to respect their wishes], I like their letters to remain visible in the website. I think that even a fool becomes wise when he hears two wise men arguing with each other. If the listener is wise already, he becomes even wiser while listening to the other people who are more intelligent than him!

So, please keep this source of knowledge open for the readers.

Thank you.

Sukhbinder Singh Johal


(16/12/09)
ਚਰਨਜੀਤ ਸਿੰਘ ਬਰੈਂਪਟਨ

S. Makhan Singh ji

There are other readers and writers of this site. Why are you keeping every body off for Tarlochan Singh ji and Bhagwant singh sandhu ji? There were other writers who were updating regularly on the current issues. Just keep the science related issues off and let others participate as usual. If the readers or writers found some other forums to participate,then it will be hard for you to bring them back. Unless you don't care.

Charanjit Singh
Brampton


(15/12/09)
ਅਮਰਿੰਦਰ ਸਿੰਘ

Dear Makhan Singh Ji,
I am a Master of Science student at University of California, Davis studying Computer Science. Even though physics is not my field, it is part of undergraduate degree requirements along with chemistry and mathematics.
I have read articles and letters by both Prof. Tarlochan Singh Mahajan and Dr. Bhagwant Singh Sandhu. Dr. Sandhu critiqued Prof. Mahajan’s articles, which is perfectly fine with me and you. Now only Dr. Sandhu knows his real intentions, but from reading his articles I do not believe that he is trying to insult Prof. Mahajan. Sure Dr. Sandhu has said that Prof. Mahajan does not know science, but he has also said why and I agree with the points he raised in his critique. Dr. Sandhu has provided facts to refute Prof. Mahajan’s claims. Prof. Mahajan has made no effort to prove Dr. Sandhu’s points wrong. When he did make an attempt by using Kekulé’s discovery of Benzene’s ring formula, Prof. Mahajan yet again proved Dr. Sandhu correct by misquoting and providing half-truth.
Dr. Sandhu has not used any disrespectful language towards Prof. Mahajan. On the other hand, the language used by Prof. Mahajan and his supporters is disrespectful, even though you warned and requested that Prof. Mahajan not use such language.
If Prof. Mahajan is complaining that Dr. Sandhu is insulting him, then what is the disrespectful language Prof. Mahajan and his supporters are using towards Dr. Sandhu trying to accomplish?
So the articles written by Dr. Sandhu are fine and should not be deleted. Prof. Mahajan also has no right to have someone else’s articles deleted from the website. He is more than welcome to refute the points raised by Dr. Sandhu.
Another point to consider: Suppose you do what Prof. Mahajan has requested and delete all the articles, including his own. Let’s say that Prof. Mahajan writes a new article in the near future. Then, what will happen if Dr. Sandhu or someone else criticizes it? Will you delete the articles again? Will history repeat?
If Dr. Sandhu has corrected Prof. Mahajan, then Dr. Sandhu is not the one who should be punished. So if Prof. Mahajan wants his own articles deleted from the website, then it is fine. This has happened with Dr. Dilgeer, whose articles actually contained Gurmat. But Prof. Mahajan has no right to ask for other writers articles to be deleted from this website.
Regards,
Amrinder Singh
(ਟਿੱਪਣੀ:- ਅਮਰਿੰਦਰ ਸਿੰਘ ਜੀ ਪੱਤਰ ਲਿਖਣ ਲਈ ਸ਼ੁਕਰੀਆ। ਸਰਦਾਰ ਤਰਲੋਚਨ ਸਿੰਘ ਜੀ ਦੇ ਕੁੱਲ 14 ਲੇਖ ‘ਸਿੱਖ ਮਾਰਗ’ ਤੇ ਪਾਏ ਹੋਏ ਹਨ। ਮੇਰਾ ਖਿਆਲ ਹੈ ਕਿ ਸਿਰਫ 3-4 ਲੇਖਾਂ ਬਾਰੇ ਹੀ ਪੜ੍ਹਚੋਲ ਜਾਂ ਟੀਕਾ-ਟਿੱਪਣੀ ਹੋਈ ਹੈ। ਕੀ ਬਾਕੀ ਸਾਰੇ ਠੀਕ ਹਨ ਜਾਂ ਉਹਨਾ ਵਿੱਚ ਵੀ ਸਾਇੰਸ ਦੇ ਹਿਸਾਬ ਨਾਲ ਕਿਸੇ ਨੂੰ ਕੁੱਝ ਗਲਤ ਲਗਦਾ ਹੈ? ਇਸ ਬਾਰੇ ਸਾਇੰਸ ਨਾਲ ਸੰਬੰਧਿਤ ਪਾਠਕ ਹੀ ਦੱਸ ਸਕਦੇ ਹਨ। ਕਿਸੇ ਦੇ ਸਾਰੇ ਜਾਂ ਕੁੱਝ ਲੇਖ ਹਟਾਉਣ ਨਾਲ ਮੇਰੇ ਲਈ ਕੋਈ ਵੀ ਨਫਾ ਨੁਕਸਾਨ ਵਾਲੀ ਗੱਲ ਨਹੀਂ ਹੈ ਪਰ ਸਮਾਂ ਜਰੂਰ ਵਾਧੂ ਲਾਉਣਾ ਪੈਂਦਾ ਹੈ। ਮੈਂ ਚਾਹੁੰਦਾ ਹਾਂ ਕਿ ਸਭ ਨਾਲ ਵਰਤਾਓ ਇਕੋ ਜਿਹਾ ਹੋਵੇ ਇਸ ਲਈ ਬਹੁਤੀ ਕਾਹਲੀ ਨਹੀਂ ਕਰ ਰਿਹਾ ਅਤੇ ਕੁੱਝ ਦਿਨ ਹੋਰ ਇੰਤਜ਼ਾਰ ਕਰਕੇ ਹੀ ਕਾਰਵਾਈ ਕੀਤੀ ਜਾਵੇਗੀ। ਜੇ ਕਰ ਮੈਂ ਤਰਲੋਚਨ ਸਿੰਘ ਦੇ ਸਾਰੇ ਲੇਖ ਹਟਾ ਦੇਵਾਂ ਅਤੇ ਇਸ ਦੇ ਲੇਖਾਂ ਦੇ ਵਿਰੋਧ ਵਿੱਚ ਲਿਖੇ ਨਾ ਹਟਾਵਾਂ ਤਾਂ ਪਾਠਕਾਂ ਤੇ ਬਹੁਤਾ ਚੰਗਾ ਪ੍ਰਭਾਵ ਨਹੀਂ ਪਵੇਗਾ ਅਤੇ ਉਹ ਮੈਨੂੰ ਪੱਖਪਾਤੀ ਕਹਿਣਗੇ। ਹਾਂ, ਜੇ ਕਰ ਡਾ: ਭਗਵੰਤ ਸਿੰਘ ਸੰਧੂ ਜੀ ਸਾਇੰਸ ਬਾਰੇ ਆਪਣੀ ਜਾਣਕਾਰੀ ਪਾਠਕਾਂ ਨਾਲ ਸਾਂਝੀ ਕਰਨਾ ਚਾਹੁਣ ਤਾਂ ਜੀ ਸਦਕੇ ਲਿਖਣ ਭਾਵੇਂ ਹਰੇਕ ਹਫਤੇ ਇੱਕ ਲੇਖ ਲਿਖੀ ਜਾਣ ਤਾਂ ਮੈਂ ਉਹ ਪਾਈ ਜਾਵਾਂਗਾਂ ਪਰ ਜੇ ਕਰ ਤੁਸੀਂ, ਉਹ ਅਤੇ ਹੋਰ ਪਾਠਕ ਇਹ ਚਾਹੁਣ ਕਿ ਉਹਨਾ ਦੇ ਤਰਲੋਚਨ ਸਿੰਘ ਦੇ ਲੇਖਾਂ ਬਾਰੇ ਲਿਖੇ ਹੋਏ ਲੇਖ ਵੀ ਇੱਥੇ ਹੀ ਰਹਿਣ ਤਾਂ ਉਹਨਾ ਨੂੰ ਦੁਬਾਰਾ ਸੋਧ ਕੇ ਪਉਣਾ ਪਵੇਗਾ ਤਾਂ ਕਿ ਤਰਲੋਚਨ ਸਿੰਘ ਨੂੰ ਕੋਈ ਮਾਨਸਿਕ ਪੀੜਾ ਨਾ ਹੋਵੇ। ਪਾਠਕਾਂ ਦੀਆਂ ਚਿੱਠੀਆਂ ਬਾਰੇ ਮੈਂ ਪਹਿਲਾਂ ਹੀ ਕਈ ਵਾਰੀ ਲਿਖ ਚੁੱਕਾ ਹਾਂ ਕਿ ਉਹਨਾਂ ਨੂੰ ਇਤਨੇ ਪੰਨਿਆਂ ਵਿਚੋਂ ਲੱਭ ਕੇ ਹਟਾਉਣਾ ਮੁਸ਼ਕਲ ਹੈ ਇਸ ਲਈ ਉਹ ਨਹੀਂ ਹਟਾਈਆਂ ਜਾਣਗੀਆਂ। ਪਾਠਕ ਇੱਕ ਇਹ ਗੱਲ ਹੋਰ ਵੀ ਨੋਟ ਕਰਨ ਕਿ ਜਿਤਨਾ ਚਿਰ ਇਹ ਤਰਲੋਚਨ ਸਿੰਘ ਦੇ ਲੇਖਾਂ ਦਾ ਮਸਲਾ ਹੱਲ ਨਹੀਂ ਹੋ ਜਾਂਦਾ ਉਤਨਾ ਚਿਰ ਇੱਥੇ ਪਾਠਕਾਂ ਦੇ ਪੰਨੇ ਤੇ ਹੋਰ ਕੋਈ ਵੀ ਲਿਖਤ ਨਹੀਂ ਪਾਈ ਜਾਵੇਗੀ-ਸੰਪਾਦਕ)


(ਨੋਟ:- ਅੱਜ 11 ਦਸੰਬਰ 2009 ਤੋਂ ਬਾਅਦ ਕੁੱਝ ਸਮੇਂ ਲਈ ਇਹ ਪਾਠਕਾਂ ਵਾਲਾ ਪੰਨਾ ਵਿਚਾਰ ਚਰਚਾ ਲਈ ਬੰਦ ਕਰ ਰਿਹਾ ਹਾਂ। ਕਿਉਂਕਿ ਤਰਲੋਚਨ ਸਿੰਘ ਜੀ ਕਈ ਵਾਰੀ ਕਹਿ ਚੁੱਕੇ ਹਨ ਕਿ ਉਹ ਤਿੰਨ ਲੇਖ ਹਟਾ ਦਿੱਤੇ ਜਾਣ ਜਿਹਨਾ ਨਾਲ ਕਿ ਉਹ ਆਪਣੀ ਬੇਇਜ਼ਤੀ ਹੋਈ ਸਮਝਦੇ ਹਨ। ਇਸ ਦੇ ਨਾਲ ਭਾਵੇਂ ਉਹਨਾ ਦੇ ਸਾਰੇ ਹੀ ਲੇਖ ਹਟਾ ਦਿੱਤੇ ਜਾਣ। ਇਸ ਬਾਰੇ ਮੈਂ ਉਹਨਾ ਪਾਠਕਾਂ ਦੀ ਨਿਰਪੱਖ ਰਾਏ ਲੈਣੀ ਚਾਹੁੰਦਾ ਹਾਂ ਜਿਹੜੇ ਕਿ ਸਾਇੰਸ ਨਾਲ ਸੰਬੰਧਿਤ ਹਨ ਖਾਸ ਕਰਕੇ ਫਿਜਿਕਸ ਨਾਲ। ਉਹ ਭਾਵੇਂ ਵਿਦਿਆਰਥੀ ਹੋਣ ਜਾਂ ਪ੍ਰੋਫੈਸਰ ਪਰ ਉਹਨਾ ਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਗਿਆਨ ਤੇ ਭਰੋਸਾ ਹੋਣਾ ਜ਼ਰੂਰੀ ਹੈ। ਉਹ ਨਿਰਪੱਖ ਰਹਿ ਕੇ ਉਹਨਾ ਦੇ ਸਾਇੰਸ ਨਾਲ ਸੰਬੰਧਿਤ ਲੇਖ ਪੜ੍ਹਨ ਅਤੇ ਨਾਲ ਹੀ ਡਾ: ਭਗਵੰਤ ਸਿੰਘ ਸੰਧੂ ਦਾ ਪੜ੍ਹਚੋਲ ਵਾਲਾ ਲੇਖ ਵੀ ਪੜ੍ਹਨ ਫਿਰ ਉਸ ਤੋਂ ਬਾਅਦ ਆਪਣੀ ਰਾਏ ਸਾਨੂੰ ਦੇਣ ਕਿ ਕਿਹੜੇ-ਕਿਹੜੇ ਲੇਖ ਹਟਾਉਣੇ ਚਾਹੀਦੇ ਹਨ। ਇਹ ਸੱਜਣ ਇਹ ਵੀ ਦੱਸਣ ਦੀ ਖੇਚਲ ਕਰਨ ਕਿ ਉਹ ਕਿੱਥੋਂ ਪੜ੍ਹੇ ਜਾਂ ਪੜ੍ਹਾਂਉਂਦੇ ਹਨ/ਸਨ। ਜੇ ਕਰ ਕਿਸੇ ਦੀ ਵੀ ਕੋਈ ਰਾਏ ਇਸ ਬਾਰੇ ਨਾ ਆਈ ਤਾਂ ਕੁੱਝ ਸਮੇਂ ਬਾਅਦ ਜਿਸ ਤਰ੍ਹਾਂ ਮੈਨੂੰ ਚੰਗਾ ਲੱਗੇਗਾ ਕਰ ਦੇਵਾਂਗਾ।
ਇਕ ਗੱਲ ਹੋਰ ਇਹ ਹੈ ਕਿ ਨਾ ਤਾਂ ਧਰਮ ਮਾੜਾ ਹੈ ਅਤੇ ਨਾ ਹੀ ਸਾਇੰਸ। ਸਾਇੰਸ ਨੇ ਸੰਸਾਰ ਨੂੰ ਚੰਗਾ ਬਣਾਉਣਾ ਹੈ ਅਤੇ ਧਰਮ ਨੇ ਇਨਸਾਨ ਨੂੰ। ਜੇ ਧਰਮ ਅਪਣਾ ਕੇ ਇਨਸਾਨ ਚੰਗਾ ਨਹੀਂ ਬਣਿਆਂ ਜਾਂ ਬਣਨ ਦੀ ਕੋਸ਼ਿਸ਼ ਨਹੀਂ ਕਰਦਾ ਤਾਂ ਉਹ ਧਰਮੀ ਨਹੀਂ ਪਖੰਡੀ ਹੈ। ਇਸੇ ਤਰ੍ਹਾਂ ਸਾਡੀ ਰੋਜ਼ਾਨਾ ਜਿੰਦਗੀ ਨੂੰ ਸੁਖੀ ਬਣਾਉਣ ਵਾਲੀਆਂ ਸਾਰੀਆਂ ਕਾਢਾਂ ਸਾਇੰਸ ਨੇ ਹੀ ਸਾਨੂੰ ਦਿੱਤੀਆਂ ਹਨ ਕਿਸੇ ਧਰਮ ਨੇ ਨਹੀਂ। ਇਹਨਾ ਦੋਹਾਂ ਦਾ ਆਪਣਾਂ-ਆਪਣਾਂ ਰਾਹ ਅਤੇ ਯੋਗਦਾਨ ਚੰਗੇ ਸੁਖੀ ਇਨਸਾਨ ਬਣਨ ਲਈ ਹੈ-ਸੰਪਾਦਕ)


(11/12/09)
ਡਾ. ਭਗਵੰਤ ਸਿੰਘ ਸੰਧੂ

ਸ. ਜਸਬੀਰ ਸਿੰਘ ਜੀ ਨੂੰ

ਸ. ਜਸਬੀਰ ਸਿੰਘ ਜੀ ਲਿਖਦੇ ਹਨ, “ਸਿੱਖ ਮਾਰਗ ਤੇ ਸਿਰਫ਼ ਸਾਇੰਸ ਦੀਆਂ ਗੱਲਾਂ ਕਰਨੀਆਂ ਤਾਂ ਕੋਈ ਉਚਿਤ ਗੱਲ ਨਹੀਂ ਹੈ। ਪਰ ਦੇਖਣਾ ਇਹ ਹੈ ਕਿ ਇਨ੍ਹਾਂ ਗੱਲਾਂ ਦਾ ਗੁਰਮਤਿ ਨਾਲ ਕਿੰਨਾ ਕੀ ਸੰਬੰਧ ਹੈ। ਕੀ ਸੰਸਾਰ ਰਚਨਾ ਦਾ ਸਾਰਾ ਮਾਦਾ ਕਿਸੇ ਵਿਗਿਆਨਕ ਤਰੀਕੇ (ਕੁਦਰਤੀ ਤਰੀਕੇ) ਨਾਲ ਹੋਂਦ ਵਿੱਚ ਆਇਆ ਜਾਂ …. ?”

ਕੀ ਸਾਇੰਸ ਗੁਰਮਤਿ ਵਿਰੋਧੀ ਕਿਸੇ ਵਿਚਾਰਧਾਰਾ ਦਾ ਨਾਂ ਹੈ? ਜੁ ਇਸ ਦੀਆਂ ਗੱਲਾਂ ਕਰਨੀਆਂ ਸਿੱਖ ਮਾਰਗ ਤੇ ਉਚਿਤ ਨਹੀਂ ਹਨ। ਅਤੇ ਕੀ ਇਹ ਉਚਿਤ ਹੈ ਕਿ ਸਾਇੰਸ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾਵੇ ਅਤੇ ਗੁਰਬਾਣੀ ਦੇ ਗਲ੍ਹਤ ਅਰਥ ਕਰਨ ਵਿੱਚ ਇਸ ਦੀ ਵਰਤੋਂ ਕੀਤੀ ਜਾਵੇ? ਸਾਇੰਸ ਵੀ ਅਜੋਕੇ ਜੀਵਨ ਵਿੱਚ ਗੁਰਮਤਿ ਵਾਂਗ ਹੀ ਮਹੱਤਵਪੂਰਨ ਹੈ। ਪਤਾ ਨਹੀਂ ਕੁੱਝ ਪਤਵੰਤੇ ਸੱਜਣਾਂ ਨੂੰ ਇਸ ਨਾਲੋਂ ਕਿਉਂ ਐਲਰਜੀ ਹੈ? ਜੇ ਤੁਹਾਨੂੰ ਯਾਦ ਹੋਵੇ ਮੈਂ ਸਿਰਫ ਸ. ਤਰਲੋਚਨ ਸਿੰਘ ਜੀ ਦੀਆਂ ਵਿਗਿਆਨ ਬਾਰੇ ਗਲ੍ਹਤ ਬਿਆਨੀਆਂ ਦੀ ਅਲੋਚਨਾ ਵਿੱਚ ਲੇਖ ਲਿਖਿਆ ਸੀ, ਵਿਗਿਆਨ ਦੇ ਪਰਚਾਰ ਵਾਸਤੇ ਨਹੀਂ। ਉਨ੍ਹਾਂ ਦੇ ਲੇਖ ਨਾਂ ਵਿਗਿਆਨ ਦੇ ਅਤੇ ਨਾਂ ਹੀ ਗੁਰਮਤਿ ਦੇ ਅਨੁਕੂਲ਼ ਸਨ। ਤੁਹਾਡਾ ਸਵਾਲ ਬਹੁਤ ਹੀ ਕੀਮਤੀ ਹੈ। ਇਸ ਦੇ ਇੱਕ ਤੋਂ ਵੱਧ ਢੁਕਵੇਂ ਜਵਾਬ ਹੋ ਸਕਦੇ ਹਨ ਜਿਵੇਂ, ਸੰਸਾਰ ਰਚਨਾ ਦਾ ਸਾਰਾ ਮਾਦਾ ਕੁਦਰਤੀ ਤਰੀਕੇ ਨਾਲ ਹੀ ਹੋਂਦ ਵਿੱਚ ਆਇਆ ਹੋਵੇਗਾ ਕਿਉਂਕਿ ਗੈਰ ਕੁਦਰਤੀ ਤਾਂ ਇਸ ਸੰਸਾਰ ਵਿੱਚ ਕੁੱਝ ਵੀ ਨਹੀਂ ਵਾਪਰ ਸਕਦਾ। ਜਾਂ ਇਹ ਸਾਰਾ ਮਾਦਾ ਕਿਸੇ ਮਦਾਰੀ ਨੇ ਜਾਦੂ ਕਰ ਕੇ ਪੈਦਾ ਕੀਤਾ ਹੋਵੇਗਾ, ਵਗੈਰਾ ਵਗੈਰਾ।

ਸ. ਜਸਬੀਰ ਸਿੰਘ ਜੀ ਤੁਸੀਂ ਗੱਲਾਂ ਨੂੰ ਘੁਮਾਉਂਦੇ ਬਹੁਤ ਹੋ। ਐਨੇ ਦਿਨਾਂ ਦੇ ਬਿੱਗ ਬੈਂਗ ਦੀ ਰਟ ਲਾਈ ਫਿਰਦੇ ਹੋ ਸਿੱਧਾ ਮੁੱਦੇ ਤੇ ਕਿਉਂ ਨਹੀਂ ਸੀ ਆਉਂਦੇ? ਜੇ ਇਹੋ ਸਵਾਲ ਕਿਸੇ ਵਿਗਿਆਨੀ ਨੇ ਪੁੱਛਣਾ ਹੁੰਦਾ ਤਾਂ ਉਸਨੇ ਬਿਨਾਂ ਸਮਾਂ ਬਰਬਾਦ ਕੀਤੇ ਸਿੱਧਾ ਪੁੱਛਣਾ ਸੀ, ਇਸ ਬ੍ਰਹਿਮੰਡ ਦਾ ਸਾਰਾ ਪਦਾਰਥ ਕਿੱਥੋਂ ਆਇਆ? ਤਾਂ ਮੈਂ ਜੁਆਬ ਦੇਣਾ ਸੀ ਕਿ ਇਹ ਤਾਂ ਰੱਬ ਜੀ ਦੀ ਕਾਰਗੁਜਾਰੀ ਹੀ ਹੋ ਸਕਦੀ ਹੈ। ਤਾਂ ਵਿਗਿਆਨੀ ਮੈਨੂੰ ਇੱਕ ਹੋਰ ਸਵਾਲ ਕਰ ਸਕਦਾ ਸੀ ਕਿ ਜਦੋਂ ਇਹ ਪਦਾਰਥ ਨਹੀਂ ਸੀ, ਜਦੋਂ ਇਹ ਬ੍ਰਹਿਮੰਡ ਨਹੀਂ ਸੀ ਤਾਂ ਰੱਬ ਜੀ ਨੇ ਇਸ ਬ੍ਰੁਹਿਮੰਡ ਦੀ ਰਚਨਾ ਕਿੱਥੇ ਬਹਿਕੇ ਕੀਤੀ ਹੋਵੇਗੀ? ਮੇਰੇ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਸੀ ਹੋਣਾ। ਇਸ ਸਵਾਲ ਦਾ ਜਵਾਬ ਤਾਂ ਕੋਈ ਵਿਦਵਾਨ ਹੀ ਦੇ ਸਕਦਾ ਹੈ। ਫੇਰ ਮੈਂ ਇਹੋ ਸਵਾਲ ਸ. ਤਰਲੋਚਨ ਸਿੰਘ ਜੀ ਨੂੰ ਪੁੱਛਣਾ ਸੀ। ਉਹਨਾਂ ਦਾ ਜਵਾਬ ਸ਼ਾਇਦ ਇਉਂ ਹੁੰਦਾ, ਕਿ ਰੱਬ ਜੀ ਨੇ ਇਹ ਕਲਾ ਕਿਰਤ ਸ. ਜਸਬੀਰ ਸਿੰਘ ਜੀ ਦੇ ਪੁਰਖਿਆਂ ਦੀ ਹਵੇਲੀ `ਚ ਬੈਠ ਕੇ ਸਿਰਜੀ ਸੀ। ਸਾਰੇ ਪਾਠਕਾਂ ਨੂੰ ਤਸੱਲੀਬਖਸ਼ ਜਵਾਬ ਮਿਲ ਜਾਣਾ ਸੀ। ਅਤੇ ਸਾਰਿਆਂ ਨੇ ਉਨ੍ਹਾਂ ਦਾ ਇਸ ਕੰਮ ਬਦਲੇ ਕੋਟਿ ਕੋਟਿ ਧੰਨਵਾਦ ਕਰਨਾ ਸੀ।

ਬੀਬੀ ਜਸ ਕੌਰ ਜੀ ਨੂੰ

ਉੱਚੀ ਆਤਮਾਂ ਵਾਲੇ, ਸੱਚ ਦੇ ਮਾਲਕ ਧੰਨ ਧੰਨ ਬੀਬੀ ਜਸ ਕੌਰ ਜੀ,

ਪ੍ਰਣਾਮ। ਆਪਜੀ ਦੀ ਲਿਖਤ ਪੜ੍ਹ ਕੇ ਕਿਹੜਾ ਅਜਿਹਾ ਜੀਵ ਹੈ ਜਿਸ ਨੂੰ ਆਤਮਾਂ ਦਾ ਗਿਆਨ ਹਾਸਲ ਕਰਨ ਦੀ ਇੱਛਾ ਪੈਦਾ ਨਹੀਂ ਹੋਵੇਗੀ? ਜਦਕਿ ਤੁਸੀਂ ਤਾਂ ਆਤਮਾਂ ਦਾ ਪੁਨਰ ਜਨਮ ਵੀ ਕਰਵਾਉਣ ਦੇ ਸਮਰੱਥ ਹੋ।

ਤੁਸੀਂ ਲਿਖਦੇ ਹੋ, “ਮੈਨੂੰ ਐਸਾ ਲਗ ਰਿਹਾ ਹੈ ਕੀ ਤੁਹਾਨੂੰ ਮੇਰੇ ਸਵਾਲਾਂ ਨਾਲ ਮਾਨਸਿਕ ਪੀੜਾ ਹੋਈ ਹੈ, ਮੁਆਫ ਕਰ ਦੇਣਾ”। ਬੀਬੀ ਜੀ ਤੁਸੀਂ ਤਾਂ ਜਾਣੀਜਾਣ ਹੋ। ਮੈਨੂੰ ਐਸਾ ਲੱਗ ਰਿਹਾ ਹੈ ਕਿ ਤੁਹਾਨੂੰ ਐਸਾ ਲੱਗ ਨਹੀਂ ਰਿਹਾ ਬਲਕਿ ਤੁਹਾਨੂੰ ਇਹ ਨਿਸਚਾ ਹੈ ਕਿਉਂਕਿ ਤੁਸੀਂ ਭਲੀ ਭਾਂਤ ਇਸ ਗੱਲ ਤੋਂ ਜਾਣੂੰ ਹੋ ਕਿ ਤੁਸੀਂ ਮੈਨੂੰ ਮਾਨਸਿਕ ਪੀੜਾ ਦੇਣ ਦੀ ਮਨਸ਼ਾ ਨਾਲ ਹੀ ਅਜਿਹੇ, ਬਿਨਾਂ ਸਿਰ ਪੈਰ ਸਵਾਲ ਉਠਾਏ ਹਨ। ਮੈਂ ਇੱਕ ਵਿਗਿਆਨੀ ਹਾਂ। ਮੈਨੂੰ ਦੁੱਖ ਇਸ ਗੱਲ ਦਾ ਹੈ ਕਿ ਤੁਸੀਂ ਮੇਰਾ ਅਤੇ ਪਾਠਕਾਂ ਦਾ ਕਾਫੀ ਸਮਾਂ ਵਿਅਰਥ ਜ਼ਾਇਆ ਕਰ ਚੁੱਕੇ ਹੋ। ਤੁਸੀਂ ਬੀਬਾ ਜੀ ਇਸ ਨੂੰ ਆਪਣੀ ਜਿੱਤ ਸਮਝਦੇ ਹੋ, ਇਹ ਤੁਹਾਡੀ ਅਕਲ ਦਾ ਮੁਜਾਹਰਾ ਹੈ।

ਬੀਬੀ ਜੀ ਲਿਖਦੇ ਹਨ, “ਤੁਸੀ ਆਪ ਦਾ 4-12-09 ਦਾ ਖਤ ਖੋਲੋ, ਤੁਸੀ ਲਿਖਿਆ ਸੀ

(ਇਸ ਖਤ ਵਿੱਚ ਭਗਵੰਤ ਸਿੰਘ ਬਿੱਗ ਬੈਂਗ ਨੂੰ ਕਿਰਿਆ ਦਸ ਰਿਹਾ ਹੈ)

ਜਿਹੜੀ ਤੁਸੀਂ ਬਿੱਗ ਬੈਂਗ ਦੀ ਗੱਲ ਕੀਤੀ ਹੈ, ਮੁਆਫ਼ ਕਰਨਾ ਇਹ ਵੀ ਗਲ੍ਹਤ ਹੈ। ਜਿਹਨੂੰ ਤੁਸੀਂ ਬਿੱਗ ਬੈਂਗ ਦੀ ਪ੍ਰਤੀਕਿਰਿਆ ਦੱਸਿਆ ਹੈ ਦਰਅਸਲ ਉਹ ਪ੍ਰਤੀਕਿਰਿਆ ਨਹੀਂ, ਕਿਰਿਆ ਹੈ।

ਹੁਣ 9-12-09 ਦੀ ਚਿਠੀ ਖੋਲੋ ਜੀ ਤੁਸੀ ਲਿਖਦੇ ਹੋ

(ਇਥੇ ਭਗਵੰਤ ਸਿੰਘ ਮੁਕਰ ਰਹੇ ਹਨ, ਪੜੋ ਤਾ ਸਹੀ ਹੇਠਾਂ)

ਭਗਵੰਤ ਸਿੰਘ ਨੇ ਅੱਜ ਤੱਕ ਕਿਤੇ ਵੀ ਪਦਾਰਥ ਦੀ ਰਚਨਾ ਦੀ ਗੱਲ ਨਹੀਂ ਕੀਤੀ ਫੇਰ ਤੁਸੀਂ ਇਹ ਕਿੱਥੋਂ ਪੜ੍ਹ ਲਿਆ ਕਿ ਭਗਵੰਤ ਸਿੰਘ ਪਦਾਰਥ ਦੀ ਰਚਨਾ ਨੂੰ ਕ੍ਰਿਆ ਦਸਦੇ ਹਨ?

ਮੈਂ ਅਣਗਿਣਤ ਵਾਰ ਲਿਖ ਚੁੱਕਿਆ ਹਾਂ ਕਿ ਵਿਚਾਰ ਵਟਾਂਦਰਾ ਕਰਦੇ ਸਮੇਂ ਮਿਹਰਬਾਨੀ ਕਰਕੇ ਦਿਮਾਗ ਦੇ ਦਰਵਾਜ਼ੇ ਖੋਹਲ ਲਿਆ ਕਰੋ। ਤੁਹਾਨੂੰ ਸ਼ਾਇਦ ਮੇਰੀ ਗੱਲ ਦੀ ਸਮਝ ਨਹੀਂ ਆਉਂਦੀ। ਪਹਿਲਾਂ ਇਹ ਤਾਂ ਵੇਖਣ ਦੀ ਖੇਚਲ ਕਰ ਲੈਂਦੇ ਕਿ ਸ. ਤਰਲੋਚਨ ਸਿੰਘ ਜੀ ਨੇ ਕੀ ਲਿਖਿਆ ਸੀ। ਉਨ੍ਹਾਂ ਲਿਖਿਆ ਸੀ, “ਸ੍ਰਿਸ਼ਟੀ ਦੀ ਰਚਨਾ ਇੱਕ ਥਿਊਰੀ ਮੁਤਾਬਿਕ ਬਿਗ-ਬੈਂਗ ਤੋਂ ਹੋਈ, ਬਿਗ-ਬੈਂਗ ਇੱਕ ਕ੍ਰਿਆ ਹੈ ਤੇ ਉਸ ਦੀ ਪ੍ਰਤੀਕ੍ਰਿਆ ਹੈ ਪਦਾਰਥ ਦੀ ਰਚਨਾ। ਪਦਾਰਥ ਬਿਗ-ਬੈਂਗ ਸਮੇਂ ਤੋਂ ਹੀ ਫੈਲਨਾ ਸ਼ੁਰੂ ਹੋਇਆ ਤੇ ਹੁਣ ਤਕ ਫੈਲਦਾ ਚਲਾ ਜਾ ਰਿਹਾ ਹੈ। ਲੱਖਾਂ ਕਰੋੜਾਂ ਸਾਲਾਂ ਬਾਅਦ ਵੀ ਇਹ ਪ੍ਰਤੀਕ੍ਰਿਆ ਜਾਰੀ ਹੈ, ਇਹ ਪ੍ਰਤੀਕ੍ਰਿਆ ਕਿਸ ਕ੍ਰਿਆ ਦਾ ਰਿਜਲਟ ਹੈ? ਕੋਣ ਦਸ ਸਕਦਾ ਹੈ ਪਾਠਕਾਂ ਨੂੰ ਕੇ ਇਹ ਪ੍ਰਤੀਕ੍ਰਿਆ ਕਦ ਤਕ ਜਾਰੀ ਰਹੇਗੀ? ਔਰ ਇਸ ਪ੍ਰਤੀਕ੍ਰਿਆ ਨੂੰ ਐਡਾ ਸਮਾਂ ਕਿਉਂ ਲਗ ਰਿਹਾ ਹੈ। ਕੀ ਇਸ ਨੂੰ ਜੀਰੋ ਸਮੈਂ ਵਿੱਚ ਪੂਰੀ ਨਹੀਂ ਹੋ ਜਾਣਾ ਚਾਹੀਦੀ ਸੀ?” ਵਿਗਿਆਨ ਦੇ ਇਸ ਗਿਆਤਾ ਨੇ ਬਿੱਗ ਬੈਂਗ ਨੂੰ ਕਿਰਿਆ ਦੱਸਿਆ ਹੈ ਅਤੇ ਇਸ ਕਿਰਿਆ ਦੀਆਂ ਦੋ ਪ੍ਰਤੀਕਿਰਿਆਵਾਂ ਦੱਸੀਆਂ ਹਨ ਪਦਾਰਥ ਦੀ ਰਚਨਾ ਅਤੇ ਪਦਾਰਥ ਦਾ ਫੈਲਣਾ। ਜਿਹੜੀ ਪ੍ਰਤੀਕਿਰਿਆ ਲੱਖਾਂ ਕਰੋੜਾਂ ਸਾਲਾਂ ਬਾਅਦ ਵੀ ਜਾਰੀ ਹੈ ਉਹ ਇਨ੍ਹਾਂ ਨੇ ਪਦਾਰਥ ਦੇ ਫੈਲਣ ਨੂੰ ਲਿਖਿਆ ਹੈ ਨਾਂ ਕਿ ਪਦਾਰਥ ਦੀ ਰਚਨਾ ਨੂੰ। ਸੋ ਬਹੁਤ ਹੀ ਜਿਆਦਾ ਅਕਲਮੰਦ ਬੀਬੀ ਜਸ ਕੌਰ ਜੀ ਜਿਹੜੀ ਮੈਂ ਟਿੱਪਣੀ ਕੀਤੀ ਹੈ ਜਾਹਰ ਹੈ ਉਹ ਪਦਾਰਥ ਦੇ ਫੈਲਣ ਬਾਰੇ ਹੈ। ਪਦਾਰਥ ਦੀ ਰਚਨਾ ਬਾਰੇ ਬਿੱਗ ਬੈਂਗ ਵਿੱਚ ਕਿਸੇ ਕਿਰਿਆ ਜਾਂ ਪ੍ਰਤੀਕਿਰਿਆ ਦਾ ਉੱਕਾ ਹੀ ਕੋਈ ਜ਼ਿਕਰ ਨਹੀਂ ਹੈ। ਸੋ ਭਗਵੰਤ ਸਿੰਘ ਨੇ ਅੱਜ ਤੱਕ ਕਿਤੇ ਵੀ ਪਦਾਰਥ ਦੀ ਰਚਨਾ ਦੀ ਗੱਲ ਨਹੀਂ ਕੀਤੀ ਇਹ ਬਿਲਕੁਲ ਉਵੇਂ ਹੀ ਸੱਚ ਹੈ ਜਿਵੇਂ ਇਹ ਸੱਚ ਹੈ ਕੀ ਬੀਬੀ ਜਸ ਕੌਰ ਨੂੰ ਇੱਲ ਦਾ ਨਾਂ ਕੋਕੋ ਵੀ ਨਹੀਂ ਆਉਂਦਾ।

ਤੁਸੀਂ ਪਾਠਕਾਂ ਕੋਲੋਂ ਪੁੱਛਿਆ ਸੀ, “ਰਬ ਜੀ ਜੰਮਦੇ ਮਰਦੇ ਨਹੀਂ, ਕੀ ਇਸ ਲਈ ਆਤਮਾ ਵੀ ਜੰਮਦੀ ਮਰਦੀ ਨਹੀਂ ਅਤੇ ਇਹ ਪੁਨਰ ਜਨਮ ਲੈਂਦੀ ਹੈ?” ਮੈਂ ਜਵਾਬ ਦਿੱਤਾ ਸੀ, “ਤੁਸੀਂ ਆਪਾ ਵਿਰੋਧੀ ਗੱਲ ਨਹੀਂ ਕਰ ਰਹੇ? ਆਤਮਾਂ ਦੇ ਗੁਣ ਬਿਲਕੁਲ ਰੱਬ ਜੀ ਵਾਲੇ ਹੀ ਹੋਣੇ ਚਾਹੀਦੇ ਹਨ। ਫੇਰ ਇਹ ਪੁਨਰ ਜਨਮ ਕਿਵੇਂ ਲੈ ਸਕਦੀ ਹੈ? ਪੁਨਰ ਜਨਮ ਦਾ ਮਤਲਬ ਸਮਝਦੇ ਹੋ? ਮਰਨ ਉਪਰੰਤ ਦੁਬਾਰਾ ਜਨਮ! ਆਮ ਲਿਖਾਰੀ ਤਾਂ ਜੀਵਾਂ ਦੇ ਪੁਨਰ ਜਨਮ ਦੀ ਗੱਲ ਕਰਦੇ ਹਨ ਤੁਸੀਂ ਹੁਣ ਆਤਮਾਂ ਦਾ ਵੀ ਪੁਰ ਜਨਮ ਕਰਵਾਉਗੇ! ਧੰਨ ਹੋ!ਤੁਸੀਂ ਮੇਰਾ ਮਜ਼ਾਕ ਉਡਾਉਂਦਿਆਂ ਲਿਖਦੇ ਹੋ, “ਮੈਨੂੰ ਧੰਨ ਕਹਿੰਦੇ ਹੋ, ਚਲੋ ਚੰਗਾ ਹੈ, ਪਰ ਗਲਤ ਉਤਰ ਦੇ ਰਹੇ ਹੋ, ਆਤਮਾ ਦਾ ਹੀ ਪੁਨਰ ਜਨਮ ਹੁੰਦਾ ਹੈ, ਸਾਡਾ ਮਾਸ ਤਾਂ ਚਿਖਾ ਤੇ ਸੜ ਕੇ ਸੁਆਹ ਹੋ ਜਾਂਦਾ ਹੈ ਪਰ ਆਤਮਾ ਨਹੀਂ ਮਰਦੀ ਕਿਉਂਕਿ ਇਹ ਪਰਮਾਤਮਾ ਦਾ ਹੀ ਹਿਸਾ ਹੈ। ਇਹ ਗਲਾਂ ਮੇਰੇ ਵਰਗੀ ਇੱਕ ਨਿਆਣੀ ਨੂੰ ਵੀ ਪਤਾ ਹਨ ਪਰ ਤੁਹਾਨੂੰ ਵਿਗਿਆਨੀ ਨੂੰ ਨਹੀਂ। ਮੁਆਫ ਕਰਨਾ ਮੈਨੂੰ ਰੋਣਾ ਆ ਰਿਹਾ ਹੈ”। ਬੀਬਾ ਜੀ ਜਦੋਂ ਗੁਰਮਤਿ ਦੀ ਅਤੇ ਵਿਗਿਆਨ ਦੀ ਤੁਹਾਨੂੰ ਏਨੀ ਚੰਗੀ ਸਮਝ ਹੈ ਤਾਂ ਰੋਣਾ ਤਾਂ ਉਮਰਾਂ ਦਾ ਤੁਹਡੇ ਪੱਲੇ ਹੈ। ਨਾਲੇ ਜਿਹਦੇ ਏਨੇ ਚੰਗੇ ਮਾਰਗ ਦਰਸ਼ਕ ਹੋਣ ਉਹ ਰੋਣ ਨਾਲੋਂ ਵਧੀਆ ਹੋਰ ਕਿਹੜਾ ਕੰਮ ਕਰ ਸਕਦੀ ਹੈ। ਚੰਗੀ ਤਰਾਂ ਰੋ ਲਵੋ। ਸ਼ਾਇਦ ਅੱਖਾਂ ਸਾਫ ਹੋ ਜਾਣ ਤੇ ਕੁੱਝ ਸਾਫ ਦਿਖਾਈ ਦੇਣ ਲੱਗ ਪਵੇ।

ਬੀਬੀ ਜਸ ਕੌਰ ਦੀ ਅਦਾਲਤ ਨੇਂ ਮੇਰੀਆਂ ਸਾਰੀਆਂ ਦਲੀਲਾਂ ਨੂੰ ਬਾ-ਖ਼ੂਬੀ ਨਜ਼ਰ ਅੰਦਾਜ ਕਰਦਿਆਂ ਇੱਕ ਕੁਰਪਟ ਜੱਜ ਵਾਂਗ ਫੈਸਲਾ ਸੁਣਾਇਆ, “ਮੇਰੀ ਅਦਾਲਤ ਵਿੱਚ ਫੈਸਲਾ ਹੈ ਕੇ ਤੁਹਾਡੇ, ਤੁਹਾਡੇ ਲੇਖ ਅਤੇ ਤੁਹਾਡੇ ਦੋਸਤ ਗੁਰਚਰਨ ਸਿੰਘ ਦੇ ਲੇਖ ਅਤੇ ਇੱਕ ਹੋਰ ਜਿਹਨਾਂ ਦਾ ਨਾਮ ਤਰਲੋਚਨ ਸਿੰਘ ਜੀ ਨੇ ਲਿਖਿਆ ਸੀ ਉਹ ਸਾਰੇ ਦੇ ਸਾਰੇ ਕੈਂਸਲ ਹੋਣੇ ਚਾਹੀਦੇ ਹਨ, ਕਿਉਂਕਿ ਮੇਰੀ ਵਰਗੀ ਇੱਕ ਨਿਆਣੀ ਵੀ ਚੈਕ ਕਰ ਸਕਦੀ ਹੈ, ਗੁਰਚਰਨ ਸਿੰਘ ਨੇ ਤੁਹਾਡੇ ਤੋਂ ਲੇਖ ਲਿਖਵਾ ਕੇ ਤਰਲੋਚਨ ਸਿੰਘ ਜੀ ਨੂੰ ਨੀਵਾਂ ਵਿਖਾਉਣ ਦੀ ਇੱਕ ਚਾਲ ਚਲੀ ਗਈ।” ਜੇ ਤੁਹਾਡੇ ਵਰਗੀ ਨਿਆਣੀ ਵੀ ਆਪਣੇ ਦਿਮਾਗ ਦੀ ਵਰਤੋਂ ਕਰ ਲੈਂਦੀ ਤਾਂ ਸ਼ਾਇਦ ਕਿਸੇ ਚੰਗੇ ਸਿੱਟੇ ਤੇ ਪਹੁੰਚ ਜਾਂਦੀ। ਇਹ ਤਾਂ ਗੁਰਚਰਨ ਸਿੰਘ ਜੀ ਪਹਿਲਾਂ ਹੀ ਦੱਸ ਚੁੱਕੇ ਹਨ ਕਿ ਮੈਂ ਉਨ੍ਹਾਂ ਦਾ ਸਾਂਢੂ ਹਾਂ। ਪਰ ਬੀਬੀ ਜਸ ਕੌਰ ਜੀ ਮੈਂ ਉਹ ਲੇਖ, (ਪ੍ਰੋ. ਤਰਲੋਚਨ ਸਿੰਘ ਜੀ ਦਾ ਵਿਗਿਆਨ!) ਕਿਸੇ ਦਾ ਸਾਂਢੂ ਹੋਣ ਦੀ ਹੈਸੀਅਤ ਨਾਲ ਨਹੀਂ ਸੀ ਲਿਖਿਆ ਬਲਕਿ ਇੱਕ ਵਿਗਿਆਨੀ ਹੋਣ ਦੇ ਨਾਤੇ ਲਿਖਿਆ ਸੀ। ਕੀ ਮੈਂ ਪੁੱਛ ਸਕਦਾ ਹਾਂ ਕਿ ਤੁਸੀਂ ਸ. ਤਰਲੋਚਨ ਸਿੰਘ ਜੀ ਦੀ ਵਕਾਲਤ ਕਿਸ ਨਾਤਿਉਂ ਕਰ ਰਹੇ ਹੋ?

ਤੁਸੀਂ ਬਹੁਤ ਊਟ ਪਟਾਂਗ ਲਿਖਦੇ ਹੋ। ਤੁਸੀਂ ਮੈਨੂੰ ਲਿਖਦੇ ਹੋ, ਤੁਸੀਂ ਤਰਲੋਚਨ ਦੇ ਸਵਾਲ ਦਾ ਉਤਰ ਠੀਕ ਨਾ ਦੇ ਕੇ ਗੋਲ ਮੋਲ ਕੀਤਾ ਹੈ। ਉਸ ਨੇ ਲਿਖਿਆ ਸੀ ਕੇ {ਕੀ ਨਿਊਟਨ ਲਾਅ ਵਿੱਚ ਜੀਰੋ ਸਮਾਂ ਹੁੰਦਾ ਹੈ?} ਹੁਣ ਇਹੋ ਸਵਾਲ ਮੈਂ ਤੁਹਾਨੂੰ ਪੁਛ ਰਹੀ ਹਾਂ, ਕੀ ਇਹ ਜੀਰੋ ਸਮੇਂ ਵਿੱਚ ਹੁੰਦਾ ਹੈ? । ਜਵਾਬ ਹਾਂ ਜਾ ਨਾਂ ਵਿੱਚ ਦੇਣਾ। ਗੋਲ ਮੋਲ ਨਾ ਕਰਨਾ ਕਰੋ ਜੀ। ਤੁਸੀ ਉਤਰ ਦਿਤਾ ਸਵਾਲ ਨੰ. 2 ਦਾ ਜਵਾਬ ਤੁਸੀਂ ਹਾਂ ਜਾਂ ਨਾਂਹ ਵਿੱਚ ਮੰਗਿਆ ਹੈ। ਜਵਾਬ ਸਪਸ਼ਟ ਹੈ, ਹਾਂ ‘ ਤਾਂ ਵਿਗਿਆਨੀ ਜੀ ਤੁਹਾਨੂੰ ਵਿਗਿਆਨ ਨਹੀਂ ਆਉਂਦਾ, ਇਹ ਸਪਸਟ ਹੈ। ਸਕੂਲ ਦੇ ਇੱਕ ਨਿਆਣੇ ਨੂੰ ਵੀ ਪਤਾ ਹੁੰਦਾ ਹੈ, ਮੁਆਫੀ ਦੇ ਦੇਣਾ, ਕੇ ਜੀਰੋ ਸਮਾਂ ਤਾਂ ਕੁੱਝ ਹੁੰਦਾ ਹੀ ਨਹੀਂ। ਅਗਲੇ ਖਤ ਵਿੱਚ ਆਪਣਾ ਇਹ ਉਤਰ ਬਦਲ ਦੇਣਾ, ਪੜਨ ਵਾਲੇ ਕੀ ਸੋਚਦੇ ਹੋਣਗੇ!

ਅੰਦਾਜਾ ਲਾਉਣਾ ਬਹੁਤ ਔਖਾ ਹੈ ਕਿ ਤੁਹਾਡੀ ਨਿਆਣੀ ਉਮਰੇ ਲੂੰਬੜ ਸੋਚ ਬਾਰੇ ਪਾਠਕ ਕੀ ਸੋਚਦੇ ਹੋਣਗੇ? ਸਵਾਲ ਇਹ ਸੀ ਕਿ ਕੀ ਕਿਰਿਆ ਦੀ ਪ੍ਰਤੀਕਿਰਿਆ ਤੁਰੰਤ ਹੁੰਦੀ ਹੈ ਜਾਂ ਜਿਵੇਂ ਸ. ਤਰਲੋਚਨ ਸਿੰਘ ਜੀ ਦਾ ਵਿਗਿਆਨ ਕਹਿੰਦਾ ਹੈ ਕਿ ਪ੍ਰਤੀਕਿਰਿਆ ਕੁੱਝ ਦਿਨਾਂ ਬਾਅਦ ਵੀ ਹੋ ਸਕਦੀ ਹੈ, ਕੁੱਝ ਸਾਲਾਂ ਬਾਅਦ ਵੀ ਹੋ ਸਕਦੀ ਹੈ ਅਤੇ ਅਨੰਤ ਸਾਲਾਂ ਬਾਅਦ ਵੀ ਹੋ ਸਕਦੀ ਹੈ? ਵੈਸੇ ਵੀ ਸਪਸ਼ਟ ਹੈ ਕਿ ਤੁਸੀਂ ਸੱਤਵੀਂ ਅੱਠਵੀਂ ਵਿੱਚ ਫਿਜ਼ਿਕਸ ਪੜ੍ਹੀ ਹੀ ਨਹੀਂ। ਕਿਉਂਕਿ ਸੱਤਵੀਂ ਅੱਠਵੀਂ ਵਿੱਚ ਵੀ ਅਕਸਰ ਸਮੀਕਰਣਾ ਹੱਲ ਕਰਵਾਈਆਂ ਜਾਂਦੀਆਂ ਹਨ ਜਿਵੇਂ v=u+at, where u is initial velocity, v is velocity at time t, a is acceleration, t is time. At time t=0, v=u. ਪਰ ਇਹ ਗੱਲਾਂ ਤਾਂ ਉਨ੍ਹਾਂ ਨੂੰ ਪਤਾ ਹੋਣਗੀਆਂ ਜਿਨ੍ਹਾਂ ਨੇ ਫਿਜ਼ਿਕਸ ਪੜ੍ਹੀ ਹੋਵੇ।

ਜਿਨ੍ਹਾਂ ਨੇ ਵਿਗਿਆਨ ਪੜ੍ਹਿਆ ਹੀ ਨਾ ਹੋਵੇ ਸਿਰਫ ਬੰਦ ਕਿਤਾਬਾਂ ਦੇ ਹੀ ਦਰਸ਼ਨ ਕੀਤੇ ਹੋਣ ਉਨ੍ਹਾਂ ਨਾਲ ਵਿਗਿਆਨ ਤੇ ਵਿਚਾਰ ਕਰਨੀ ਅਸੰਭਵ ਹੈ।

(ਨੋਟ:- ਉਂਜ ਤਾਂ ਸ਼ੁੱਕਰਵਾਰ ਵਾਲੇ ਦਿਨ ਇਹ ਪੰਨਾ ਕੁੱਝ ਲੇਟ ਹੀ ਅੱਪਡੇਟ ਹੁੰਦਾ ਹੈ ਪਰ ਇਸ ਵਾਰੀ ਕੁੱਝ ਪਹਿਲਾਂ ਹੋ ਗਿਆ ਸੀ ਅਤੇ ਇਹ ਪੱਤਰ ਕੁੱਝ ਲੇਟ ਮਿਲਿਆ ਸੀ ਅਤੇ ਛਪਣ ਤੋਂ ਰਹਿ ਗਿਆ ਸੀ ਜਿਸ ਕਾਰਣ ਇਸ ਨੂੰ ਬਾਅਦ ਵਿੱਚ ਪਾਇਆ ਗਿਆ ਹੈ-ਸੰਪਾਦਕ)


(11/12/09)
ਗੁਰਦੇਵ ਸਿੰਘ ਬਟਾਲਵੀ ਅਤੇ ਹੋਰ ਬਹੁਤ ਸਾਰੇ ਸਾਥੀ

ਬਿਹਾਗੜਾ ਮਹਲਾ 5 ਛੰਤ॥
ਬੋਲਿ ਸੁਧਰਮੀੜਿਆ ਮੋਨਿ ਕਤ ਧਾਰੀ ਰਾਮ॥ {ਪੰਨਾ 547}
ਸਤਿਕਾਰਯੋਗ ਮੁੱਖ ਸੇਵਾਦਾਰ
ਸ੍ਰੀ ਦਰਬਾਰ ਸਾਹਿਬ ਅਮ੍ਰਿਤਸਰ
ਮੁੱਖ ਸੇਵਾਦਾਰ ਸ੍ਰੀ ਅਕਾਲ ਤਖਤ ਸਾਹਿਬ
“ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ”

ਬੇਨਤੀ ਹੈ ਕਿ 5 ਦਸੰਬਰ ਨੂੰ ਲੁਧਿਆਣਾ ਵਿੱਖੇ ਜੋ ਦੁੱਖਦਾਈ ਘਟਨਾ ਵਾਪਰੀ ਹੈ ਤੇ ਜਿਸ ਵਿੱਚ ਅਧਿਕਾਰਤ ਤੌਰ ਤੇ ਇੱਕ ਵਿਅਕਤੀ ਦੀ ਮੋਤ (ਸ਼ਹੀਦੀ) ਹੋਈ ਹੈ ਤੇ ਦਰਜ਼ਨ ਤੋਂ ਵੱਧ ਜਖਮੀ ਹਨ ਤੇ ਜੇਰੇ ਇਲਾਜ਼ ਹਨ। ਇਹ ਸਭ ਵਾਪਰਨ ਤੋਂ ਬਾਅਦ ਆਸ਼ੂਤੋਸ਼ ਭੱਈਏ ਦਾ ਪ੍ਰੋਗਰਾਮ ਬੰਦ ਕਰ ਦਿੱਤਾ ਜਾਂ ਬੰਦ ਕਰਵਾ ਦਿੱਤਾ ਗਿਆ, ਪਰ ਇਹ ਸਭ ਕੁੱਝ ਨੂੰ ਵਾਪਰਨ ਤੋਂ ਰੋਕਿਆ ਜਾ ਸਕਦਾ ਸੀ, ਸਰਕਾਰ ਦੀ ਸ਼ਾਇਦ ਦੋ ਪੈਸੇ ਦੀ ਸਿਆਹੀ ਵੀ ਨਾ ਖਰਚ ਹੁੰਦੀ, ਪਰ ਇਸ ਵਾਸਤੇ ਬੇਸ਼ਕੀਮਤੀ ਖੂਨ ਡ੍ਹੋਲ ਕੇ ਕੀਮਤੀ ਜਾਨਾਂ ਗੁਆ ਕੇ ਫਿਰ ਆਸ਼ੂਤੋਸ਼ ਭੱਈਏ ਦਾ ਪ੍ਰੋਗਰਾਮ ਬੰਦ ਕੀਤਾ/ਰੋਕਿਆ ਗਿਆ। ਇਸ ਸਭ ਲਈ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਪੂਰੀ ਤਰ੍ਹਾਂ ਨਾਲ ਜੁਮੇਵਾਰ ਹੈ। ਅਤੇ ਸਰਕਾਰ ਦਾ ਮੁੱਖੀ ਆਪਣੇ ਆਪ ਨੂੰ ਪੰਥਕ ਅਖਵਾਉਂਦਾ ਹੈ।
ਪਿਛਲੇ ਦਿਨੀ ਵਿਆਨਾ ਵਿੱਚ ਸੰਤ ਰਾਮਾ ਨੰਦ ਦੀ ਮੌਤ ਦੀ ਘਟਨਾ ਤੋਂ ਬਾਅਦ ਪੰਜਾਬ ਵਿੱਚ ਰਵੀਦਾਸੀਏ ਭਾਈਚਾਰੇ ਵਲੋਂ ਰੱਜ ਕੇ ਖਰੂਦ ਕੀਤਾ ਗਿਆ ਰੇਲ ਗੱਡੀਆਂ, ਬਸਾਂ, ਟਰੱਕ, ਲੋਕਾਂ ਦੀਆਂ ਨਿਜੀ ਕਾਰਾਂ, ਤੋ ਹੋਰ ਅਰਬਾਂ ਰੁਪਿਆਂ ਦੀ ਬੇਹਿਸਾਬੀ ਜਾਇਦਾਦ ਅਗ ਦੇ ਹਵਾਲੇ ਕਰ ਦਿੱਤੀ ਗਈ ਪਰ ਸਰਕਾਰ ਵਲੋਂ ਕਿਸੇ ਇੱਕ ਨੂੰ ਡੰਡਾ ਤਕ ਨਾ ਮਾਰਿਆ ਗਿਆ। 4 ਦਸੰਬਰ ਨੂੰ ਲਧਿਆਣਾ ਵਿੱਚ ਪ੍ਰਵਾਸੀ ਮਜਦੂਰਾਂ ਵਲੋਂ ਸਾੜਫੂਕ ਤੇ ਹੁਲੱੜਬਾਜ਼ੀ ਕੀਤੀ ਗਈ ਸਰਕਾਰ ਦੀਆਂ ਗੋਲ਼ੀਆਂ ਅੰਦਰ ਹੀ ਪਈਆਂ ਰਹਿ ਗੱਈਆਂ ਤੇ ਪੰਥਕ ਸਰਕਾਰ ਵਲੋਂ ਕਿਸੇ ਨੂੰ ਕੁੱਝ ਨਾਂ ਕਿਹਾ ਗਿਆ ਤੇ ਆਮ ਲੋਕਾਂ ਨੇ ਉਹਨਾਂ ਪ੍ਰਵਾਸੀ ਮਜਦੂਰਾਂ ਨੂੰ ਮੋਕੇ ਤੋਂ ਭਜਾਇਆ। ਪਰ ਏਧਰ ਗੁਰੂ ਨਿੰਦਕ ਆਸ਼ੂਤੋਸ਼ ਭੱਈਆ ਪੂਰੇ ਲਾਮ ਲਸ਼ਕਰ ਨਾਲ ਸਿੱਖ ਗੁਰੂਆਂ ਦੇ ਖਿਲਾਫ ਬੋਲਣ ਦਾ ਪ੍ਰਗਰਾਮ ਕਰ ਰਿਹਾ ਸੀ ਨੂੰ, ਗੁਰੂ ਕੇ ਸਿੱਖਾਂ ਵਲੋਂ ਰੋਕਣ ਲਈ ਵਿਰੋਧ ਪ੍ਰਗਟਾਇਆ ਜਾ ਰਿਹਾ ਸੀ, ਸਿੱਖਾਂ ਉੱਤੇ ਪੰਥਕ ਸਰਕਾਰ ਨੇ ਸਤਾ ਧਾਰੀ ਭਾਈ ਵਾਲਾਂ ਨੂੰ ਖੁਸ਼ ਕਰਨ ਵਾਸਤੇ ਗੋਲੀਆਂ ਦਾ ਮੀਹ ਵਰ੍ਹਾ ਦਿੱਤਾ। ਚਾਹੀਦਾ ਤੇ ਇਹ ਸੀ ਕਿ ਤੁਸੀ ਉਸੇ ਵੇਲੇ ਪ੍ਰਕਾਸ ਸਿੰਘ ਬਾਦਲ ਨੂੰ ਤਲਬ ਕਰਦੇ ਪਰ ਕਿਉਂ ਕਿ ਉਹ ਤੁਹਾਡਾ ਅੰਨ ਦਾਤਾ ਹੈ ਇਸ ਲਈ ਤੁਸੀਂ ਅੱਖਾਂ ਮੀਟ ਲਈਆਂ ਤੇ ਕਸੂਰ ਪ੍ਰਸ਼ਾਸ਼ਨ ਦਾ ਕੱਢ ਦਿੱਤਾ। ਸ਼ੇਰ ਨੂੰ ਕੋਈ ਗੋਲ਼ੀ ਮਾਰੇ ਤੇ ਉਹ ਕਸੂਰ ਗੋਲ਼ੀ ਦਾ ਨਹੀਂ ਕਢਦਾ ਤੇ ਉਹ ਸ਼ੇਰ ਗੋਲ਼ੀ ਮਾਰਨ ਵਾਲੇ ਵੱਲ ਭਜਦਾ ਹੈ ਤੇ ਪਰ ਜੇ ਕੋਈ ਕੁੱਤੇ ਨੂੰ ਇੱਟ ਮਾਰੇ ਕੁੱਤਾ ਇਟ ਵੱਲ ਭਜਦਾ ਹੈ ਇਹ ਅਸੀਂ ਦੇਖਣਾ ਹੈ ਕਿ ਅਸੀਂ ਗੋਲ਼ੀ ਮਾਰਨ ਵਾਲੇ ਵਲ ਜਾਣਾ ਹੈ ਕਿ ਇੱਟ ਦੇ ਮਗਰ।
ਇਸ ਅਕਾਲੀ ਭਾਜਪਾ ਸਰਕਾਰ ਤੋਂ ਪਿਹਲਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਇਹ ਗੁਰੂ ਨਿੰਦਕ ਆਸ਼ੂਤੋਸ਼ ਭੱਈਆ ਪੰਜਾਬ ਵਿੱਚ ਨਜ਼ਰ ਤਕ ਨਹੀਂ ਆਇਆ। ਸੋ ਸਾਡੀ ਬੇਨਤੀ ਹੈ ਕਿ ਤੁਸੀ ਗੁਰੂ ਅਗੇ ਜਵਾਬਦੇਹ ਹੋ ਨਾਕਿ ਕਿ ਕਿਸੇ ਵਿਅਕਤੀ ਖਾਸ ਦੇ। ਸਾਨੂੰ ਇਹ ਪਤਾ ਹੈ ਕਿ ਤੁਸੀ ਕੁੱਝ ਨਹੀਂ ਕਰੋਗੇ ਭਾਵੇਂ ਘਿਉ ਦਾ ਘੜ੍ਹਾ ਰੁੜ੍ਹ ਜਾਵੇ ਜਦ ਤਕ ਤੁਹਾਨੂੰ ਕੋਈ ਲਿਖਤੀ ਸ਼ਿਕਾਇਤ ਨਹੀਂ ਦਿੰਦਾ। ਇਸ ਸਾਰੇ ਕਾਂਢ ਲਈ ਪੰਜਾਬ ਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜੁਮੇਵਾਰ ਹੈ। ਸਰਕਾਰ ਤੇ ਅਕਾਲੀ ਦਲ ਦਾ ਮੁਖੀ ਹੋਣ ਦੇ ਨਾਤੇ ਉਸ ਨੂੰ ਅਕਾਲ ਤਖਤ ਤੇ ਤਲਬ ਕੀਤਾ ਜਾਵੇ ਤੇ ਪੰਥ ਚੋਂ ਛੇਕਿਆ ਜਾਵੇ ਤਾਕਿ ਆੳਣ ਵਾਲਾ ਸੰਭਾਵੀ ਮੁੱਖ ਮੰਤਰੀ ਮੁੜ ਸਿੱਖਾਂ ਦਾ ਘਾਣ ਨਾਂ ਕਰ ਸਕੇ।
ਜਾਰੀ ਕਰਤਾ
ਗੁਰਦੇਵ ਸਿੰਘ ਬਟਾਲਵੀ,
ਦਲਜੀਤ ਸਿੰਘ ਨੋਇਡਾ,
ਗੁਰਦੀਪ ਸਿੰਘ ਦਰੁਗਾਪੁਰ,
ਤਜਿੰਦਰ ਸਿੰਘ,
ਰਛਪਾਲ ਸਿੰਘ,
ਰਣਯੋਧ ਸਿੰਘ,
ਫਤਿਹ ਸਿੰਘ,
ਬਲਵੰਤ ਸਿੰਘ ਮੀਨੀਆਂ,
ਤੇ ਹੋਰ ਬਹੁਤ ਸਾਰੇ ਸਾਥੀ


(11/12/09)
ਤੇਜਪਾਲ ਸਿੰਘ/ਇੰਦਰਪਾਲ ਸਿੰਘ ਖ਼ਾਲਸਾ

ਬਲੀ ਦਾ ਬਕਰਾ ਬਣਨਗੇ ਗਿਆਨੀ ਗੁਰਬਚਨ ਸਿੰਘ
5 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ `ਤੇ ਹੋਈ ਇਕਤਰਤਾ ਵਿੱਚ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੂੰ ਤਨਖ਼ਾਹੀਆ ਕਰਾਰ ਦੇ ਕੇ ਜਥੇਦਾਰਾਂ ਨੇ ਆਪਣੇ ਹਾਕਮਾਂ ਨੂੰ ਖ਼ੁਸ਼ ਕੀਤਾ ਅਤੇ ਹੁਣ ਉਨ੍ਹਾਂ ਤੋਂ ਬਖਸ਼ੀਸ਼ ਪ੍ਰਾਪਤ ਕਰਨ ਦੀ ਉਡੀਕ ਵਿੱਚ ਹਨ। ਪਰ ਇਹ ਜਥੇਦਾਰ ਇਹ ਭੁੱਲ ਗਏ ਨੇ ਕਿ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ ਅਤੇ ਇਨ੍ਹਾਂ ਦਾ ਹਾਲ ਵੀ ਪਿਛਲੇ ਜਥੇਦਾਰਾਂ ਵਾਲਾ ਹੀ ਹੋਵੇਗਾ। ਇਸ ਤਰ੍ਹਾਂ ਲਗਦਾ ਹੈ ਕਿ ਇਹ ਜਿਹੇ ਹੁਕਮਨਾਮਿਆਂ ਨਾਲ ਸਿੱਖ ਪੰਥ ਵਿੱਚ ਵੰਡੀਆਂ ਤਾਂ ਪੈਣਗੀਆਂ ਹੀ ਤੇ ਸ਼ਾਇਦ ਆਪਸੀ ਮਾਹੌਲ ਵੀ ਤਣਾਅਪੂਰਨ ਹੋ ਜਾਏਗਾ। ਪਰ ਹੋਵੇਗਾ ਉਹੀ ਜੋ ਪਿੱਛੇ ਹੁੰਦਾ ਆਇਆ ਹੈ। ਆਉਣ ਵਾਲੀਆਂ ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਤੋਂ ਐਨ ਪਹਿਲਾਂ ਮਾਹੌਲ ਖਰਾਬ ਹੋਣ `ਤੇ ਜਾਂ ਸੰਗਤਾਂ ਨੂੰ ਖੁਸ਼ ਕਰਨ ਲਈ ਹਾਕਮਾਂ ਵੱਲੋਂ ਜਥੇਦਾਰ ਗੁਰਬਚਨ ਸਿੰਘ ਨੂੰ ਨਿਵਾਜਣ ਦੀ ਥਾਂ ਇਹ ਕਹਿ ਕੇ ਹਟਾ ਦਿੱਤਾ ਜਾਵੇਗਾ ਕਿ ਇਨ੍ਹਾਂ ਕਰਕੇ ਸਥਿਤੀ ਐਸੀ ਬਣ ਗਈ ਸੀ ਤੇ ਹੁਣ ਨਵਾਂ ਜਥੇਦਾਰ ਨਿਯੁਕਤ ਕਰ ਦਿੱਤਾ ਗਿਆ ਹੈ ਅਤੇ ਇਸ ਮਸਲੇ ਨੂੰ ਮੁੜ ਵਿਚਾਰਿਆ ਜਾਵੇਗਾ। ਇਸ ਤਰ੍ਹਾਂ ਜਥੇਦਾਰ ਗੁਰਬਚਨ ਸਿੰਘ ਨੂੰ ਇਸ ਸਾਰੇ ਘਟਨਾਕ੍ਰਮ ਵਿੱਚ ਬਲੀ ਦਾ ਬਕਰਾ ਬਣਾ ਦਿੱਤਾ ਜਾਵੇਗਾ ਅਤੇ ਉਨ੍ਹਾਂ ਦਾ ਹਾਲ ਵੀ ਉਹੀ ਹੋਵੇਗਾ ਜੋ ਉਨ੍ਹਾਂ ਤੋਂ ਪਹਿਲਾਂ ਰਹੇ ਕੁੱਝ ਜਥੇਦਾਰਾਂ ਦਾ ਹੋਇਆ ਹੈ ਜੋ ਆਪਣੇ ਮਾਲਕ ਦੀ ਵਫਾਦਾਰੀ ਬਖੂਬੀ ਨਿਭਾਉਂਦੇ ਰਹੇ। ਇਸ ਲਈ ਜਥੇਦਾਰ ਗੁਰਬਚਨ ਸਿੰਘ ਨੂੰ ਅਪੀਲ ਹੈ ਕਿ ਉਹ ਆਪਣੇ ਸੱਚੇ ਮਾਲਕ ਨੂੰ ਪਛਾਨਣ ਅਤੇ ਵਫਾਦਾਰੀ ਸਹੀ ਪਾਸੇ ਹੀ ਨਿਭਾਉਣ। 5 ਦਸੰਬਰ ਨੂੰ ਅਕਾਲ ਤਖ਼ਤ ਸਕਤਰੇਤ ਵਿੱਚ ਹੋਈ ਪ੍ਰੈਸ ਕਾਨਫਰੰਸ ਵਿੱਚ ਸਾਫ ਵੇਖਿਆ ਜਾਸਕਦਾ ਹੈ ਕਿ ਜਥੇਦਾਰ ਗੁਰਬਚਨ ਸਿੰਘ ਕਿਵੇਂ ਲੁਧਿਆਣੇ ਵਿੱਚ ਮਾਹੌਲ ਖਰਾਬ ਹੋਣ ਲਈ ਪ੍ਰਸ਼ਾਸਨ ਨੂੰ ਤਾਂ ਜ਼ਿੰਮੇਵਾਰ ਠਹਿਰਾਉਂਦੇ ਰਹੇ ਪਰ ਰਾਜ ਸਰਕਾਰ ਬਾਰੇ ਕੁੱਝ ਨਹੀਂ ਬੋਲੇ। ਪੱਤਰਕਾਰਾਂ ਵੱਲੋਂ ਪੁੱਛਣ `ਤੇ ਉਨ੍ਹਾਂ ਨੇ ਕਿਹਾ ਕਿ ਬਾਦਲ ਸਰਕਾਰ ਨਹੀਂ, ਮੈਂ ਪ੍ਰਸ਼ਾਸਨ ਨੂੰ ਕਹਿ ਰਿਹਾ ਹਾਂ।
- ਇੰਦਰਪਾਲ ਸਿੰਘ ਖ਼ਾਲਸਾ


(11/12/09)
ਜਸਪ੍ਰੀਤ ਕੌਰ/ਬਸੰਤ ਕੌਰ

ਗਿਆਨੀ ਗੁਰਬਚਨ ਸਿੰਘ ਜੀ! ਤੁਹਾਡੇ ਆਕਾ ਬਾਦਲ ਨੂੰ ਤਾਂ ਧਾਰਾ 25 ਭੁੱਲ ਗਈ ਸੀ ਹੁਣ ਤੁਹਾਨੂੰ ਕਿਦਾਂ ਚੇਤੇ ਆ ਗਈ? : ਸੁਰਿੰਦਰ ਸਿੰਘ
(ਫਰੀਦਾਬਾਦ, 9 ਦਸੰਬਰ 2009, ਜਸਪ੍ਰੀਤ ਕੌਰ)
ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉਚੱਤਾ ਨੂੰ ਸਮਰਪੱਤ ਜੱਥੇਬੰਦੀ ਦਸਮ ਗ੍ਰੰਥ (ਬਚਿੱਤਰ ਨਾਟਕ) ਵਿਚਾਰ ਮੰਚ ਇੰਟਰਨੈਸ਼ਨਲ ਦੇ ਕੋਆਰਡੀਨੇਟਰ ਸ. ਸੁਰਿੰਦਰ ਸਿੰਘ ਨੇ ਕੀਤਾ। ਉਨ੍ਹਾਂ ਕਿਹਾ ਕਿ ਗਿਆਨੀ ਗੁਰਬਚਨ ਸਿੰਘ ਵੱਲੋਂ ਧਾਰਾ 25 ਦੇ ਵਿਰੋਧ ਲਈ ਸਰਕਾਰ ਉਤੇ ਦਬਾਅ ਪਾਉਣ ਦਾ ਸੱਦਾ ਇਸ ਵੇਲੇ ਦੇਣਾ ਸਿਰਫ ਅਪਣੇ ਧੁੰਧਲੇ ਹੋਏ ਅਕਸ਼ ਨੂੰ ਬਚਾਉਣ ਦੀ ਚਾਲ ਹੈ। ਇਸ ਸਮੇਂ ਸਿੱਖ ਸੰਗਤਾਂ ਦੀ ਨਿਗਾਹ ਵਿੱਚ ਗਿਆਨੀ ਗੁਰਬਚਨ ਸਿੰਘ ਦਾ ਅਕਸ਼ ਸਿਫਰ ਵੱਲ ਪਹੁੰਚ ਰਿਹਾ ਹੈ ਕਿਉਂਕਿ ਗਿਆਨੀ ਗੁਰਬਚਨ ਸਿੰਘ ਵੱਲੋਂ ਪਿਛਲੇ ਦਿਨੀ 5 ਨਵੰਬਰ ਨੂੰ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਬੇਵਜਹ ਤਨਖਾਹੀਆ ਘੋਸ਼ਿਤ ਕਰਣ ਨਾਲ ਦੇਸ਼-ਵਿਦੇਸ਼ ਦੀ ਸੰਗਤਾਂ ਵਿੱਚ ਉਨ੍ਹਾਂ ਦਾ ਅਕਸ਼ ਵਿਗੜਿਆ ਹੈ, ਇਸ ਲਈ ਗਿਆਨੀ ਗੁਰਬਚਨ ਸਿੰਘ ਅਪਣਾ ਅਕਸ਼ ਸੁਧਾਰਣ ਲਈ ਧਾਰਾ 25 ਦਾ ਸਹਾਰਾ ਲੈ ਕੇ ਸੰਗਤਾਂ ਨੂੰ ਅਪਣੇ ਪਿੱਛੇ ਲਾਉਣ ਦਾ ਜਤਨ ਕਰ ਰਹੇ ਹਨ, ਜਦ ਕਿ ਆਪ ਦਸਮ ਗ੍ਰੰਥ /ਬਚਿਤਰ ਨਾਟਕ (ਬ੍ਰਾਹਮਣੀ ਗ੍ਰੰਥ) ਨੂੰ ਗੁਰੂ ਦਾ ਦਰਜ਼ਾ ਦੇ ਕੇ ਸਿੱਖਾਂ ਦਾ ਹਿੰਦੂਕਰਣ ਕਰਣਾ ਚਾਹੁੰਦੇ ਹਨ। ਬਚਿੱਤਰ ਨਾਟਕ ਦੇਵੀ-ਦੇਵਤੇ, ਅਵਤਾਰਵਾਦ ਅਤੇ ਅਸ਼ਲੀਲਤਾਂ ਨਾਲ ਭਰਿਆ ਪਿਆ ਹੈ ਅਤੇ ਇਸ ਦੇ ਜਿਆਦਾਤਰ ਅਧਿਆਇ ਹਿੰਦੂ ਗ੍ਰੰਥ ਮਾਰਕੰਡੇ ਪੁਰਾਣ, ਸ਼ਿਵ ਪੁਰਾਣ, ਦੇਵੀ ਉਸਤਤਿ ਅਤੇ ਭਾਗਵਤ ਪੁਰਾਣ ਤੋਂ ਹੁ-ਬ-ਹੁ ਲਏ ਗਏ ਹਨ। ਸ. ਸੁਰਿੰਦਰ ਸਿੰਘ ਨੇ ਕਿਹਾ ਕਿ ਜੇ ਗਿਆਨੀ ਗੁਰਬਚਨ ਸਿੰਘ ਸਚਮੁਚ ਧਾਰਾ 25 ਨੂੰ ਹਟਵਾ ਕੇ ਸਿੱਖਾਂ ਨੂੰ ਹਿੰਦੂਵਾਦ ਤੋਂ ਕੱਢਣਾ ਚਾਹੁੰਦੇ ਹਨ ਤਾਂ ਸਭ ਤੋਂ ਪਹਿਲਾਂ ਸਿੱਖਾਂ ਨੂੰ ਲਵ-ਕੁਸ਼ ਦੀ ਔਲਾਦ ਮੰਨਣ ਵਾਲੇ ਬੱਚਿਤਰ ਨਾਟਕ/ਅਖੌਤੀ ਦਸਮ ਗ੍ਰੰਥ ਨੂੰ ਸਿੱਖੀ ਦੇ ਵੇੜੇ ਵਿਚੋਂ ਬਾਹਰ ਕੱਢਣ। ਸ. ਸੁਰਿੰਦਰ ਸਿੰਘ ਨੇ ਕਿਹਾ ਕਿ ਅਖੌਤੀ ਜੱਥਦਾਰਾਂ ਦੀ ਜੁੰਡਲੀ ਸਿਰਫ ਬਿਆਨ ਦੇ ਕੇ ਅਪਣੇ ਅਕਸ਼ ਨੂੰ ਸੰਗਤਾਂ ਸਾਹਮਣੇ ਖਰਾਬ ਹੋਣ ਤੋਂ ਬਚਾਉਣਾ ਜਾਣਦੀ ਹੈ, ਜਦ ਵਿਵਹਾਰਕ ਰੂਪ ਵਿੱਚ ਕਿਸੇ ਕੰਮ ਨੂੰ ਅੰਜਾਮ ਦੇਣਾ ਹੁੰਦਾ ਹੈ ਤਾਂ ਇੰਨ੍ਹਾਂ ਦਾ ਦੂਰ ਦੂਰ ਤਕ ਨਾਮੋ-ਨਿਸ਼ਾਨ ਨਹੀਂ ਲੱਭਦਾ, ਇਹ ਲੋਕ ਕੌਮ ਦੇ ਗੰਭੀਰ ਮਸਲਿਆਂ ਨੂੰ ਲਟਕਾਉਣ ਲਈ ਸਿਰਫ ਕਮੇਟੀਆਂ ਬਣਾਉਣ ਤਕ ਸੀਮਤ ਹਨ ਇਸ ਤੋਂ ਅੱਗੇ ਇਹ ਕੁੱਝ ਨਹੀਂ ਕਰ ਸਕਦੇ। ਇਸ ਲਈ ਸਿੱਖ ਸੰਗਤਾਂ ਨੂੰ ਸਭ ਤੋਂ ਪਹਿਲਾਂ ਇੰਨ੍ਹਾਂ ਦੀ ਚਾਲਾਂ ਤੋਂ ਬਚਣਾ ਚਾਹੀਦਾ ਹੈ ਤਾਂ ਜੁ ਇੰਨ੍ਹਾਂ ਅਖੌਤੀ ਜੱਥੇਦਾਰਾਂ ਨੂੰ ਸਬਕ ਸਿਖਾਇਆ ਜਾ ਸਕੇ।

*********************************************

ਏਕਸ ਕੇ ਬਾਰਕ ਜੱਥੇਬੰਦੀ ਨੇ ਤਖ਼ਤਾਂ ਦੇ ਪੂਜਾਰੀਆਂ ਵੱਲੋਂ ਕੀਤੇ ਝੂਠੇ ਪ੍ਰਚਾਰ ਦਾ ਸੱਚ
ਇਕ ਪੰਨੇ ਦੇ ਇਸ਼ਤਿਹਾਰ ਰਾਹੀਂ ਦੇ ਕੇ ਸਿੱਖ ਜਗਤ ਦੀਆਂ ਅੱਖਾਂ ਖੌਲੀਆਂ: ਸ. ਉਪਕਾਰ ਸਿੰਘ
ਸਿੱਖ ਧਰਮ ਵਿੱਚ ਦਾਖਲ ਹੋ ਚੁੱਕੇ ਪੂਜਾਰੀਵਾਦ ਦੇ ਆਖਰੀ ਸਾਹ ਨੂੰ ਕੱਢਣ ਲਈ ਸਾਰੇ ਇਕੱਮੁਠ ਹੋਣ

(ਫਰੀਦਾਬਾਦ, 9 ਦਸੰਬਰ 2009, ਬਸੰਤ ਕੌਰ)
ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ. ਉਪਕਾਰ ਸਿੰਘ ਨੇ ਕੀਤਾ ਉਨ੍ਹਾਂ ਕਿਹਾ ਕਿ ਜੇ ਹੁਣ ਇਸ ਨਾਜੁਕ ਮੌੜ `ਤੇ ਤੱਤ ਗੁਰਮਤ ਨਾਲ ਸੰਬੰਧਿਤ ਸਾਰੀ ਧਿਰਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖ ਮਿਸ਼ਨਰੀ ਕਾਲਜ, ਸਪੋਕਸਮੈਨ ਅਦਾਰਾ ਅਤੇ ਬਾਕੀ ਪੰਥਕ ਧਿਰਾਂ ਇਕਮੁੱਠ ਹੋ ਕੇ ਹੰਭਲਾ ਮਾਰਣ ਤਾਂ ਸਿੱਖ ਧਰਮ ਵਿੱਚ ਦਾਖਲ ਹੋ ਚੁੱਕੇ ਪੂਜਾਰੀਵਾਦ ਦਾ ਆਖਰੀ ਸਾਹ ਵੀ ਨਿਕਲ ਜਾਏਗਾ ਅਤੇ ਗੁਰੂ ਨਾਨਕ ਸਾਹਿਬ ਦੀ ਸੱਚੀ ਵਿਚਾਰਧਾਰਾ ਉਤੇ ਛਾਏ ਕਾਲੇ ਬਾਦਲ ਸਾਫ ਹੋ ਜਾਣਗੇ ਜਿਸ ਨਾਲ ਸਮੁੱਚਾ ਸੰਸਾਰ ਗੁਰੂ ਨਾਨਕ ਵਿਚਾਰਧਾਰਾ ਅਪਣਾਉਣ ਲਈ ਆਪ ਅੱਗੇ ਆਏਗਾ, ਇਸ ਲਈ ਬਿਨਾਂ ਦੇਰੀ ਤੱਤ ਗੁਰਮਤ ਨਾਲ ਸੰਬੰਧਿਤ ਸਾਰੀ ਧਿਰਾਂ ਪੂਜਾਰੀਵਾਦ ਦੇ ਖਿਲਾਫ ਇੱਕ ਪਲੇਟਫਾਰਮ `ਤੇ ਇਕੱਠੀਆਂ ਹੋਣ। ਸ. ਉਪਕਾਰ ਸਿੰਘ ਨੇ ਸਿੱਖ ਜਗਤ ਨੂੰ ਅਪੀਲ ਕਰਦਿਆਂ ਕਿਹਾ ਕਿ ਏਕਸ ਕੇ ਬਾਰਕ ਜੱਥੇਬੰਦੀ ਵਾਂਗ ਬਾਕੀ ਪੰਥਕ ਜੱਥੇਬੰਦੀਆਂ ਵੀ ਇਸ਼ਤਿਹਾਰਾਂ ਰਾਹੀਂ 5 ਦਸੰਬਰ 2009 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪ੍ਰੋ. ਦਰਸ਼ਨ ਸਿੰਘ ਨਾਲ ਵਾਪਰੀ ਘਟਨਾ ਦਾ ਸੱਚ ਸੰਗਤਾਂ ਸਾਹਮਣੇ ਲਿਆਉਣ ਤਾਕਿ ਜਲਦ ਤੋਂ ਜਲਦ ਗੁਰੂ ਨਾਨਕ ਦੀ ਫੂਲਵਾੜੀ ਦੇ ਬੂਟੇ ਨੂੰ ਤਖ਼ਤਾਂ ਉਤੇ ਕਾਬਜ਼ ਪੂਜਾਰੀਆਂ ਤੋਂ ਆਜ਼ਾਦ ਕਰਵਾਇਆ ਜਾ ਸਕੇ।

****************************************

ਭਾਈ ਮਨਪ੍ਰੀਤ ਸਿੰਘ ਕਾਨਪੁਰੀ ਦੇ 15 ਨਵੰਬਰ 2009 ਨੂੰ ਫ਼ਰੀਦਾਬਾਦ ਸਮਾਗਮ ਸਮੇਂ ਵਾਪਰੀ ਘਟਨਾ ਪਿੱਛੇ ਪੂਰਾ ਸੱਚ।
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਰਜਿ.) ਮੇਨ ਮਾਰਕੀਟ ਨੰ. -1 ਫ਼ਰੀਦਾਬਾਦ ਕਮੇਟੀ ਦੇ ਮੈਂਬਰ ਅਤੇ 15 ਨਵੰਬਰ 2009 ਨੂੰ ਫ਼ਰੀਦਾਬਾਦ ਵਿੱਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਕਰਵਾਏ ਜਾ ਰਹੇ ਗੁਰਮਤਿ ਸਮਾਗਮ ਤੇ ਕੀਰਤਨ ਦਰਬਾਰ ਦੇ ਆਯੋਜਕ ਮੈਂਬਰ ਸ. ਜਤਿੰਦਰ ਸਿੰਘ ਦੀ ਰਿਪੋਰਟ।

Video Link : http://thesikhaffairs.org/video/khaanpuri.flv

Report Link : http://www.thesikhaffairs.org/articledetail.php?sno=106


(11/12/09)
ਬਲਜੀਤ ਸਿੰਘ

Sat Sri Akal to all !
Dr. Bhagwant Singh ji ! thanks for your response and encouragement.
Jass Kaur Bhainji !
I feel a lot of energy and passion in your replies but unfortunately it is wasted. Development of a scientific temperament is more important than knowing scientific principles. Science is based on proven truth and not on loyalties towards persons. I fear that your scientific endeavor would be seriously jeopardized if you continue this approach. Already all your arguments have merely become a “war of words” and nothing more. As I wrote in my previous post, Newton’s third law and Big Bang are not related in any sense. Origination of Earth’s magnetic field is a much more complex phenomenon than a single electron model you are proposing. Please leave aside your loyalties and hatred, do some thorough research like a student of science should do.
Jasbir Singh ji!
I feel you misunderstood the stand taken by Dr. Bhagwant Singh. He is not questioning Gurmat. He simply wants that science be presented correctly to the readers of this forum. If you see a conflict between science and Gurmat, then “your interpretation” of Gurmat might be wrong. This Science+Gurmat thing was initiated by Prof. Tarlochan Singh and his critics are saying that he is not doing justice to any of them (Gurmat or Science).
Regarding re-bitrh: Science is proven truth. Even if you “know” something, unless you prove it in a scientific paradigm, it is not accepted as “Science” in the scientific community. So, in a totally democratic way, I have right to ask for a proof if you want your hypothesis be recognized as science. You are free to have any “beliefs” without proof, but outside the domain of science.
In my personal opinion, even if birth-re-birth belief fails, it does not pose any threat to Gurmat.
Bhul Chuk Maaf,
- Baljeet Singh


(11/12/09)
ਜਸ ਕੌਰ

ਜਸ ਕੌਰ

ਜਸਬੀਰ ਸਿੰਘ ਜੀ ਨੇ ਤੁਹਾਨੂੰ ਇੱਕ ਅਹਿਮ ਸਵਾਲ ਕੀਤਾ।

ਵਿਸਫ਼ੋਟ ਲਈ ਗਰੈਵਟੀ ਆਦਿ ਵਿਗਿਆਨਕ ਤਾਕਤਾਂ ਕਿੱਥੋਂ ਆਈਆਂ?

ਤੁਸੀ ਜਵਾਬ ਦੇ ਰਹੇ ਹੋ।

ਤੁਸੀਂ ਇੱਕ ਹੋਰ ਬੜਾ ਮਜ਼ੇਦਾਰ ਸਵਾਲ ਕੀਤਾ ਹੈ, “ਵਿਸਫ਼ੋਟ ਲਈ ਗਰੈਵਟੀ ਆਦਿ ਵਿਗਿਆਨਕ ਤਾਕਤਾਂ ਕਿੱਥੋਂ ਆਈਆਂ?” ਵਿਗਿਆਨ ਦੇ ਗਿਆਤਾ, ਗਰੈਵਟੀ ‘ਵਿਗਿਆਨਕ ਤਾਕਤ’ ਨਹੀਂ ਕੁਦਰਤੀ ਤਾਕਤ ਹੈ!

ਤਾਂ ਨਾਸਾ ਵਿਗਿਆਨੀ ਜੀ ਦਸਿਓ ਖਾਂ ਸਾਨੂੰ ਕੇ ਕੁਦਰਤੀ ਤਾਕਤ ਕਿਹੜੀ ਤਾਕਤ ਹੁੰਦੀ ਹੈ। ਸਾਇੰਸ ਦੀ ਕਿਸੇ ਵੀ ਕਾਪੀ ਕਿਤਾਬ ਵਿੱਚ ਮੈਂ ਇਹ ਤਾਕਤ ਬਾਰੇ ਨਹੀਂ ਪੜਿਆ। ਤੁਹਾਡੇ ਮੂੰਹੋਂ ਇਹੋ ਜਿਹਾ ਉਤਰ ਸੋਭਾ ਨਹੀਂ ਦਿੰਦਾ। ਹੁਣ ਤਾਂ ਤੁਸੀ ਵੀ ਅਣਵਿਗਿਆਨਿਕ ਹੋ ਗਏ ਹੋ ਕੁਦਰਤੀ ਤਾਕਤ ਦਾ ਨਾਮ ਲੈ ਕੇ। ਮੁਆਫ ਕਰਨਾ ਆਪਣਾ ਇਹ ਉਤਰ ਬਦਲ ਦਿਓ ਨਹੀਂ ਤਾਂ ਲੋਗ ਕਿਆ ਕਹੇਂਗੇ?

ਤੁਹਾਨੂੰ ਵਿਗਿਆਨ ਨਹੀ ਆਉਂਦਾ, ਅਫਸੋਸ ਹੈ, ਤੁਹਾਨੂੰ ਪੰਜਾਬੀ ਨਹੀ ਆਉਦੀ, ਇਹ ਸੋਚ ਕੇ ਮੈਨੂੰ ਰੋਣਾ ਆ ਰਿਹਾ ਹੈ 5/12/09 ਦੀ ਚਿਠੀ ਵਿੱਚ ਲਿਖਦੇ ਹੋ:

ਹਾਂ ਜੀ ਹੁਣ ਮੈਂ ਇੱਕ ਸਵਾਲ ਗੁਰੂ ਅਤੇ ਚੇਲੇ ਦੋਹਾਂ ਨੂੰ ਸਾਂਝਾ ਕਰਨਾਂ ਚਾਹੁੰਦਾ ਹਾਂ। ਕੀ ਤੁਸੀਂ ਗੁਰਮੁਖ ਹੋ? ਅਤੇ ਕੀ ਗੁਰੂ ਗ੍ਰੰਥ ਸਾਹਿਬ ਦੇ ਹੁੰਦਿਆਂ ਕਿਸੇ ਆਦਮੀ ਨੂੰ ਗੁਰੂ ਮੰਨਣਾ ਗੁਰਮਤਿ ਅਨੁਸਾਰ ਹੈ?

ਵਿਗਿਆਨੀ ਭਾਈ ਸਮਝੋ, ਤਰਲੋਚਨ ਸਿੰਘ ਨੇ ਸੰਸਾਰਿਕ ਗੁਰੂ ਦੀ ਗਲ ਕੀਤੀ ਸੀ। ਸੰਸਾਰਿਕ ਗੁਰੂ ਅਧਿਆਪਕ ਹੁੰਦਾ ਹੈ, ਉਹ ਅਧਿਆਤਮਕ ਗੁਰੂ ਨਹੀਂ ਹੁੰਦਾ। ਹਾਂ ਤੁਹਾਡਾ ਕੋਈ ਨੁਕਸ ਨਹੀਂ ਕਿਉਕਿ ਤੁਹਾਨੂੰ ਕੀ ਪਤਾ ਅਧਿਆਤਮਵਾਦ ਕੀ ਹੁੰਦਾ ਹੈ?

ਗੁਰਚਰਨ ਸਿੰਘ ਜੀ ਨੂੰ

ਗੁਰਚਰਨ ਸਿੰਘ ਜੀ ਮੈਨੂੰ ਤੁਹਾਡੇ ਨਾਮ ਨਾਲ ਸਿੰਘ ਲਿਖਣਾ ਚੰਗਾ ਨਹੀਂ ਲਗ ਰਿਹਾ, ਇਸ ਲਈ ਅਗੇ ਤੋਂ ਤੁਹਾਨੂੰ ਗੁਰਚਰਨ ਹੀ ਲਿਖਾਂਗੀ। ਕਿਉਕਿ ਤੁਸੀ ਇਸੇ ਦੇ ਲਾਇਕ ਹੋ।

ਹਾਂ ਖਬਰਦਾਰ ਜੇ ਤਰਲੋਚਨ ਸਿੰਘ ਨੂੰ ਅਜਿਹੇ ਸ਼ਬਦ ਲਿਖੇ।

ਇਹ ਡਰਾਮਾਟਿਸਟਾਂ ਨਾਲ, ਢੌਗੀਆਂ ਨਾਲ, ਮੋਮੋਠੱਗਣਿਆਂ ਨਾਲ, ਚਾਲਬਾਜਾਂ ਨਾਲ, ਨਾਮ ਜਪਣ ਨਾਲ ਕਿਰਣਾਂ ਕੱਢਣ ਵਾਲਿਆਂ ਅਤੇ ਪਰੋਰੋਰੋਰੋਫੈਫੈਫੈਸਸਸਸਰਰਰਰਰਾਂ ਨਾਲ ਵਿਚਾਰਾਂ ਦੀ ਲੜਾਈ ਹੈ

ਜੇ ਅਗੇ ਤੋਂ ਅਜਿਹਾ ਹੋਇਆ ਤਾਂ ਭਾਜੀ ਵਾਪਣ ਮੋਣਨੀ ਮੈਨੂੰ ਵੀ ਔਂਦੀ ਹੈ

ਜਸ ਕੌਰ


(11/12/09)
ਬਲਦੇਵ ਸਿੰਘ ਫਿਰੋਜ਼ਪੁਰ

ਸਤਕੁਲਤਾਰ ਸਿੰਘ ਜੀ,

ਕਾਫੀ ਦਿਨਾਂ ਬਾਦ ਸਾਈਟ ਖੋਲੀ, ਤੁਹਾਡੇ ਪੱਤਰਾਂ ਤੇ ਤਰਦੀ ਜਿਹੀ ਨਿਗਾਹ ਮਾਰੀ, ਤੁਹਾਡੀਆਂ ਕਾਫੀ ਗੱਲਾਂ ਵਿਚਾਰਨ ਵਾਲੀਆਂ ਹਨ। ਕੁੱਝ ਗੱਲਾਂ ਨਾਲ ਸ਼ਾਇਦ ਸਾਰੇ ਸਹਿਮਤ ਨਾਂ ਹੋਣ, ਪਰ ਕੁੱਝ ਗੱਲਾਂ ਨਾਲ ਤੁਹਾਡੇ ਵਿਰੋਧੀ ਵਿਚਾਰਾਂ ਵਾਲੇ ਵੀ ਜਰੂਰ ਸਹਿਮਤ ਹੋਣਗੇ, ਅਤੇ ਹੋਣੇਂ ਵੀ ਚਾਹੀਦੇ ਹਨ। ਤੁਹਾਡੀ ਜੋ ਗੱਲ ਮੈਨੂੰ ਬਹੁਤ ਚੰਗੀ ਲੱਗੀ, ਤੁਸਾਂ ਲਿਖਿਆ ਹੈ,

ਸਾਨੂੰ ਸਭ ਨੂੰ ਕੰਮ ਸੇ ਕੰਮ ਸਿਖ ਮਾਰਗ ਦੀ ਲਾਜ ਰੱਖਣੀ ਬਣਦੀ ਹੈ। ਸਿਖ ਮਾਰਗ ਤੇ ਲਿਖਣ ਵਾਲ਼ੇ ਕਈ ਲੋਕ ਅਕਸਰ ‘ਸਿਧਾਂਤ’ ਦੀ ਗੱਲ ਕਰਦੇ ਹਨ……।

ਸੱਚ ਹੈ ਸਿਧਾਂਤ ਹੋਣਾਂ ਚਾਹੀਦਾ ਹੈ। ਕਿਸੇ ਵੀ ਸਿਧਾਂਤ ਦੀ ਗੱਲ ਕਰਦੇ ਸਮੇਂ ਸਿੱਖ ਮਾਰਗ ਦੀ ਲਾਜ (ਇਕ ਤਰਾਂ ਨਾਲ ਸਾਰੀ ਸਿੱਖ ਕੌਮ ਦੀ ਲਾਜ) ਕਿਉਂ ਕੇ ਇਹ ਵਿਚਾਰ ਇੰਟਰਨੈਸ਼ਨਲ ਲੈਵਲ ਤੇ ਹੋ ਰਹੀ ਹੈ ਅਤੇ ਇਸ ਨੂੰ ਗੈਰ ਸਿੱਖ ਵੀ ਪੜ੍ਹਦੇ ਹਨ, ਇਸ ਗੱਲ ਦਾ ਖਿਆਲ ਰੱਖਣਾਂ ਜਰੂਰੀ ਹੈ।

ਗੁਰੂ ਨਾਨਕ ਦਾ ਸਿਧਾਂਤ, ਸਿੱਖੀ ਦਾ ਸਿਧਾਂਤ, ਕਿਸੇ ਕੌਮ ਦਾ ਸਿਧਾਂਤ, ਕਿਸੇ ਧਰਮ ਦਾ ਸਿਧਾਂਤ, ਅਤੇ ਵੱਖ ਵੱਖ ਵਿਗਿਆਨੀਆਂ ਵੱਲੋਂ ਕੀਤੀਆਂ ਖੋਜਾਂ ਦੇ ਵੱਖ ਵੱਖ ਸਿਧਾਂਤ (ਭਾਵ ਫਾਰਮੂਲੇ ਅਤੇ ਥਿਊਰੀਆਂ) ਹਨ। ਇਥੋਂ ਤੱਕ ਕੇ ਹਰ ਬੰਦੇ ਦਾ ਆਪਣਾਂ ਆਪਣਾਂ ਸਿਧਾਂਤ ਹੈ।

ਗੁਰੂ ਨਾਨਕ ਦੀ ਸਿੱਖੀ ਦਾ ਸਿਧਾਂਤ ਵਿਗਿਆਨ ਦੀ ਪਹੁੰਚ ਤੋਂ ਬਹੁਤ ਦੂਰ ਹੈ, ਇਤਨਾਂ ਦੂਰ, ਇਤਨਾਂ ਦੂਰ, ਕਿ ਕੋਈ ਵੀ ਦੂਰੀ, ਕਦੇ ਨਾਂ ਕਦੇ, ਕਦੇ ਨਾਂ ਕਦੇ, ਤਹਿ ਕੀਤੀ/ਕਰਨ ਦੀ ਆਸ ਕੀਤੀ ਜਾ ਸੱਕਦੀ ਹੈ। ਪਰ ਵਿਗਿਆਨੀਂ ਜਾਂ ਵਿਗਿਆਨਕ ਸੋਚ ਰੱਖਣ ਵਾਲੇ, ਗੁਰੂ ਨਾਨਕ ਦੀ ਸਿੱਖੀ ਦੇ ਸਿਧਾਂਤ (ਗੁਰੂ ਨਾਨਕ ਦੀ ਸਿੱਖੀ ਦਾ ਸਿਧਾਂਤ ਖੁਦ ਅਕਾਲ ਪੁਰਖ ਦਾ ਸਿਧਾਂਤ ਹੈ, ਗੁਰੂ ਨਾਨਕ ਹੀ ਅਕਾਲ ਪੁਰਖ ਸੀ, ਅਤੇ ਹੈ) ਨੂੰ ਸਮਝ ਸੱਕਣ, ਜਾਂ ਉਥੋਂ ਤੱਕ ਪਹੁੰਚ ਸੱਕਣ, ਇਹ ਕਦੇ ਨਹੀਂ ਹੋ ਸੱਕਦਾ। ਭਾਵੇ ਵਿਗਿਆਨੀਂ ਉਦੋਂ ਤੱਕ ਵੀ ਜੋਰ ਕਿਉਂ ਨਾਂ ਲਾ ਲੈਣ, ਜਦ ਤੱਕ ਕੇ ਕਰੋੜ ਵਾਰ ਹੀ “ਬਿੱਗ ਬੈਂਗ” ਕਿਉਂ ਨਾਂ ਹੋ ਜਾਵੇ। ਗੁਰਬਾਣੀਂ ਅਨੂਸਾਰ ਅੱਜ ਤੋਂ ਪਹਿਲਾਂ ਕਰੋੜਾਂ ਵਾਰ ਇਹ ਪਸਾਰਾ (ਵਿਗਿਆਨ ਦੀ ਭਾਸ਼ਾ ਵਿੱਚ ਬਿੱਗ ਬੈਂਗ) ਹੋ ਚੁੱਕਾ ਹੈ, ਕੀ ਅੱਜ ਤੱਕ ਕੋਈ ਵਿਗਿਆਨੀ ਇਸ ਰਾਜ਼ ਨੂੰ ਜਾਣ ਸਕਿਆ ਹੈ? ਜੇ ਪਹਿਲੇ ਕਰੋੜਾਂ ਵਾਰਾਂ ਤੋਂ ਨਹੀਂ ਜਾਣ ਸਕਿਆ, ਤਾਂ ਹੁਣ ਕਿਵੇਂ ਜਾਣ ਲਵੇਗਾ, ਜਾਂ ਹੁਣ ਕਿਵੇਂ ਜਾਨਣ ਦੀ ਆਸ ਕਰ ਸਕਦਾ ਹੈ।

ਇਕ ਬੇਨਤੀ ਹੋਰ ਜੀ, ਕਿ ਆਤਮਾਂ ਬਾਰੇ ਬਹਿਸ ਕਈ ਵਾਰ ਹੋ ਚੁਕੀ ਹੈ, ਅਤੇ ਹੋ ਰਹੀ ਹੈ। ਆਤਮਾਂ ਬਾਰੇ ਗਿਆਨ ਗੁਰਿਮੱਤ ਵਿੱਚ ਹੈ, ਗੁਰਬਾਣੀਂ ਵਿੱਚ ਹੈ, ਜੇ ਕੋਈ ਸੱਚਮੁੱਚ ਆਤਮਾਂ ਬਾਰੇ ਜਾਨਣ ਦਾ ਚਾਹਵਾਨ ਹੈ, ਤਾਂ ਉਹ ਇਸ ਦੀ ਖੋਜ ਸਿਰਫ ਗੁਰਬਾਣੀਂ ਦੇ ਸਿਧਾਂਤ ਤੇ ਅਮਲ ਕਰ ਕੇ ਕਰ ਸੱਕਦਾ। ਕਿਉਂ ਕਿ ਸੱਭ ਤੋਂ ਪਹਿਲੇ ਆਤਮਾਂ ਦੇ ਨਾਂ ਦੀ ਜਾਣਕਾਰੀ ਹੀ ਗੁਰਬਾਣੀਂ ਵਿਚੋਂ ਜਾਂ ਰੁਹਾਨੀਂ ਗ੍ਰੰਥਾਂ ਵਿਚੋਂ ਮਿਲੀ ਹੈ। “ਆਤਮਾਂ” ਵਿਗਿਆਨਕ ਡਿਕਸ਼ਨਰੀ ਦਾ ਲਫਜ਼ ਨਹੀਂ ਹੈ, ਅਤੇ ਨਾਂ ਹੀ ਵਿਗਿਆਨੀਆਂ ਦੀ ਖੋਜ। ਵਿਗਿਆਨ ਦਾ ਸਬੰਧ ਸਰੀਰ ਨਾਲ ਤਾਂ ਹੋ ਸੱਕਦਾ ਹੈ, ਪਰ ਆਤਮਾਂ ਨਾਲ ਵਿਗਿਆਨ ਦਾ ਕੀ ਸਬੰਧ? । ਨਾਲੇ ਕੀ ਵਿਗਿਆਨ ਪਹਿਲੇ ਹੈ, ਜਾਂ ਗੁਰਬਾਣੀਂ? । ਕੀ ਵਿਗਿਆਨੀਂ ਗੁਰੂ ਨਾਨਕ ਤੋਂ ਪਹਿਲੇ ਹਨ? । ਇਕ ਪਾਸੇ ਤਾਂ ਵਿਗਿਆਨਕ ਸੋਚ ਵਾਲੇ ਕਹਿੰਦੇ ਹਨ, ਕਿ ਆਤਮਾਂ ਨੂੰ ਕਿਸੇ ਨੇਂ ਵੇਖਿਆ ਨਹੀਂ ਹੈ, ਇਸ ਵਾਸਤੇ ਉਹ ਆਤਮਾਂ ਨੂੰ ਨਹੀਂ ਮੰਨਦੇ। ਕੀ ਇਹਨਾਂ ਨੇਂ ਪ੍ਰਮਾਤਮਾਂ ਨੂੰ ਵੇਖਿਆ ਹੈ, ਜੋ ਇਹ ਪ੍ਰਮਾਤਮਾਂ ਦੀ ਹੋਂਦ ਨੂੰ ਮੰਨ ਰਹੇ ਹਨ? । ਕਿਤੇ ਇਹ ਵੀ ਇਹਨਾਂ ਦਾ ਢੌਂਗ (ਪ੍ਰਮਾਤਮਾਂ ਨੂੰ ਮੰਨਣ ਦਾ) ਤਾਂ ਨਹੀਂ। ਜਿਸ ਚੀਜ ਨੂੰ ਵਿਗਿਆਨੀਂ ਅਜੇ ਖੋਜ ਹੀ ਨਹੀਂ ਸਕੇ, ਉਸ ਚੀਜ ਦਾ ਵਿਗਿਆਨ ਦੇ ਆਧਾਰ ਤੇ ਦਾਅਵਾ ਕੈਸਾ? ।

ਦੁਬਾਰਾ “ਬਿੱਗ ਬੈਂਗ” ਦੀ ਗੱਲ ਕਰਦੇ ਹਾਂ।

ਵਿਗਿਆਨੀਂ ਕਹਿੰਦੇ ਹਨ ਬਿਗ ਬੈਂਗ ਹੋਇਆ।

ਗੁਰੂ ਨਾਨਕ ਜੀ ਕਹਿੰਦੇ ਹਨ, ਪਸਾਰ ਹੋਇਆ।

ਬਿੱਗ ਬੈਂਗ ਕਿਵੇਂ ਹੋਇਆ ਜਾਂ ਬਿੱਗ ਬੈਂਗ ਵਾਸਤੇ ਮਸਾਲਾ ਕਿਥੋ ਆਇਆ, ਵਿਗਿਆਨੀਆਂ ਨੂੰ ਇਸ ਗੱਲ ਦਾ ਪਤਾ ਅਜੇ ਤੱਕ ਨਹੀ ਲੱਗਾ।

ਪਰ ਗੁਰੂ ਨਾਨਕ ਜੀ ਸਾਫ ਸਾਫ ਦੱਸਦੇ ਹਨ, ਕਿ ਪਸਾਰ ਕਿਵੇਂ ਹੋਇਆ, ਕੀਤਾ ਪਸਾਉ ਏਕੋ ਕਵਾਉ॥

ਕਵਾਉ (ਹੁਕਮ) ਕੀ ਹੈ, ਇਸ ਦਾ ਗਿਆਨ ਵੀ ਬਾਣੀਂ ਵਿਚੋਂ ਮਿਲਣਾਂ ਹੈ, ਆਤਮਾਂ ਵਾਂਗ ਕਿਸੇ ਵਿਗਿਆਨਕ ਡਿਕਸ਼ਨਰੀ ਵਿਚੋਂ ਨਹੀਂ।

ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ॥ ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ॥ ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ॥ ਸਹਸ ਸਿਆਣਪਾ ਲਖ ਹੋਹਿ ਤ ਇੱਕ ਨ ਚਲੈ ਨਾਲਿ॥ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥ ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥ 1॥ ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ॥ ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ॥ ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ॥ ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ॥ ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ॥ ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ॥ 2॥

ਬੂਝੈ ਹੁਕਮ ਹੋਵੇ ਪਰਵਾਨੁ

ਵਿਗਿਆਨ ਬਹੁਤ ਚੰਗੀ ਚੀਜ ਹੈ, (ਵਿਦਿਆ ਵਿਚਾਰੀ ਤਾਂ ਪਰ ਉਪਕਾਰੀ) ਫਿਰ ਵੀ ਵਿਗਿਆਨ ਦਾ ਪੱਲਾ ਫੱੜ ਕੇ ਗੁਰੂ ਨਾਨਕ ਦੇ ਸਿਧਾਂਤ ਨੂੰ ਨਹੀਂ ਸਮਝਿਆ ਜਾ ਸੱਕਦਾ। ਕੋਈ ਵੀ ਸਿਧਾਂਤ ਗੁਰੂ ਨਾਨਕ ਦੇ ਸਿਧਾਂਤ ਤੋਂ ਵੱਡਾ ਨਹੀਂ ਹੈ, ਪਰ ਗੁਰੂ ਨਾਨਕ ਦੇ ਸਿਧਾਂਤ ਨੂੰ ਪਕੜ ਕੇ, ਵਿਗਿਆਨ ਦੀ ਕਿਸੇ ਵੀ ਹੱਦ ਨੂੰ ਪਾਰ ਕਰ ਜਾਣਾਂ ਕੋਈ ਮੁਸਕਿਲ ਕੰਮ ਨਹੀਂ ਹੈ।

ਪ੍ਰੋ: ਤਰਲੋਚਣ ਸਿੰਘ ਜੀ ਪਟਿਆਲੇ ਵਾਲੇ, ਅਤੇ ਜਸਬੀਰ ਸਿੰਘ ਜੀ ਕੈਲਗਰੀ, ਗੁਰਬਾਣੀਂ ਨੂੰ ਮੁੱਖ ਰੱਖਦੇ ਹਨ। ਵਿਗਿਆਨ ਦੀ ਗੱਲ ਕਰਦੇ ਸਮੇਂ ਵੀ ਗੁਰੂ ਨਾਨਕ ਦੇ ਸਿਧਾਂਤ (ਗੁਰਬਾਣੀਂ) ਦਾ ਆਧਾਰ ਲੈਂਦੇ ਹਨ, ਵਿਗਿਆਨ ਦਾ ਆਧਾਰ ਲੈਕੇ ਗੁਰਬਾਣੀਂ ਦੀ ਗੱਲ ਨਹੀਂ ਕਰਦੇ। ਸੋ ਜੇ ਤਾਂ ਗੁਰੂ ਨਾਨਕ ਦੇ ਸਿਧਾਂਤ ਤੇ ਚੱਲਣ ਦੀ ਗੱਲ ਕਰੀਏ ਤਾਂ ਪ੍ਰੋ: ਤਰਲੋਚਣ ਸਿੰਘ ਜੀ ਅਤੇ ਜਸਬੀਰ ਸਿੰਘ ਜੀ ਦਾ ਸਟੈਂਡ ਸਹੀ ਹੈ।

ਇਸ ਵਿੱਚ ਕੋਈ ਸ਼ੱਕ ਨਹੀਂ, ਪ੍ਰੋ: ਤਰਲੋਚਣ ਸਿੰਘ ਜੀ ਸੱਚਮੁੱਚ ਇੱਕ ਭਗਤ ਕਿਸਮ ਦੇ ਵਿਦਵਾਨ ਹਨ। ਜਿੱਨੀਂ ਮਾਨਸਿੱਕ ਪੀੜਾ ਤਰਲੋਚਣ ਸਿੰਘ ਜੀ ਨੇਂ ਸਹੀ ਹੈ, ਨੂੰ ਦੇਖ ਕੇ ਜੇ ਕਿਸੇ ਸਿੱਖ ਦਾ ਦਿਲ ਨਹੀਂ ਪਸੀਜਦਾ ਤਾਂ ਕੀ ਉਹ ਸਿੱਖ ਹੋ ਸੱਕਦਾ ਹੈ? ਗੁਰਬਾਣੀਂ ਦੇ ਸਿਧਾਂਤ ਮੁਤਾਬਿਕ ਸਿੱਖ ਇਸ ਸੰਸਾਰ ਦਾ ਸੱਭ ਤੋਂ ਰਹਿਮਦਿਲ ਇਨਸਾਨ ਹੈ/ ਹੋਣਾਂ ਚਾਹੀਦਾ ਹੈ।

ਪ੍ਰੋ: ਤਰਲੋਚਣ ਸਿੰਘ ਜੀ, ਧੀਰਜ ਅਤੇ ਵਿਸ਼ਵਾਸ ਦਾ ਪੱਲਾ ਨਾਂ ਛੱਡਣਾਂ। ਮੇਰੀ ਗੁਰੂ ਨਾਨਕ ਜੀ ਪਾਸ ਬੇਨਤੀ ਹੈ, ਕਿ ਗੁਰੂ ਨਾਨਕ ਤੁਹਾਨੂੰ ਹੋਰ ਵੀ ਸਹਿਣ ਸ਼ਕਤੀ ਤੇ ਬਲ ਬਖਸ਼ੇ।

ਬੰਦਾ ਹਮੇਸ਼ਾਂ ਭੁੱਲਣ ਹਾਰਾ ਹੈ, ਲਿਖਦੇ ਸਮੇਂ ਕੁੱਝ ਗਲਤ ਲਿਖਿਆ ਗਿਆ ਹੋਵੇ, ਤਾਂ ਸੰਗਤ ਦੀ ਕਚਿਹਰੀ ਵਿੱਚ ਪਾਠਕਾਂ ਪਾਸੋਂ ਖਿਮਾਂ ਮੰਗਦਾ ਹਾਂ

ਸੇਵਕ

ਬਲਦੇਵ ਸਿੰਘ ਫਿਰੋਜ਼ਪੁਰ


(10/12/09)
ਤੇਜਪਾਲ ਸਿੰਘ/ਪ੍ਰੋ: ਦਰਸ਼ਨ ਸਿੰਘ

ਜੱਥੇਦਾਰ ਗੁਰਬਚਨ ਸਿੰਘ ਦੀ ਗੁਰੂ ਵੱਲੋਂ ਬੇਮੁਖਤਾ

ਜੱਥੇਦਾਰ ਗੁਰਬਚਨ ਸਿੰਘ ਦੇ ਆਪਣੇ ਲੈਕਚਰ ਵਿੱਚ ਸੁਣਾਏ ਕੁੱਝ ਫੈਸਲੇ ਸੰਗਤ ਦੇ ਸਨਮੁਖ ਪੇਸ਼ ਹਨ। ਇਸਦੀ ਵੀਡੀਓ ਟੇਪ ਮੌਜੂਦ ਹੈ। ਉਨ੍ਹਾਂ ਵੱਲੋਂ ਦਿੱਤੇ ਫੈਸਲਿਆਂ ਦਾ ਜੁਆਬ ਗੁਰਮਤਿ ਅਨੁਸਾਰ ਨਾਲ ਹੀ ਦਿੱਤਾ ਜਾ ਰਿਹਾ ਹੈ:

ਜਥੇਦਾਰ ਗੁਰਬਚਨ ਸਿੰਘ –

1. ਗੁਰੂ ਗ੍ਰੰਥ ਸਾਹਿਬ ਦਾ ਹੀ ਅੰਗ ਹੈ ਦਸਮ ਗ੍ਰੰਥ।

ਜਵਾਬ -

ਤੁਹਾਡੇ ਵੱਲੋਂ ਦਸਮ ਗ੍ਰੰਥ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅੰਗ ਆਖ ਕੇ, ਕੀ ਦਸਮ ਗ੍ਰੰਥ ਦੇ ਬਿਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅਪੰਗ {ਅਧੂਰਾ} ਨਹੀਂ ਅਖਿਆ ਗਿਆ?

ਕੀ ਹਰ ਗੁਰਦੁਆਰੇ ਵਿੱਚ ਅਤੇ ਹਰਿਮੰਦਰ ਸਾਹਿਬ ਵਿੱਚ ਵੀ ਪ੍ਰਕਾਸ਼ ਕੀਤੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਨੂੰ ਅਧੂਰਾ ਕਹਿਣਾ ਪਾਪ ਨਹੀ?

ਜਥੇਦਾਰ ਗੁਰਬਚਨ ਸਿੰਘ –

2. ਸੰਤ ਬਨਣ ਵਾਸਤੇ ਗੁਰੂ ਗ੍ਰੰਥ ਸਾਹਿਬ ਅਤੇ ਸਿਪਾਹੀ ਬਨਣ ਲਈ ਦਸਮ ਗ੍ਰੰਥ ਨੂੰ ਪੜ੍ਹਨਾ, ਵਿਚਾਰਨਾ ਅਤੇ ਅਰਥ ਭਾਵ ਨੂੰ ਜਾਨਣਾ ਬਹੁਤ ਜ਼ਰੂਰੀ ਹੈ।

ਜਵਾਬ -

ਤਹਾਡੇ ਕਹੇ ਮੁਤਾਬਕ ਗੁਰੂ ਗ੍ਰੰਥ ਸਾਹਿਬ ਸਰਬ ਕਲਾ ਸਮਰੱਥ ਨਹੀਂ। ਸੰਤ ਬਣਾ ਸਕਦਾ ਹੈ, ਸਿਪਾਹੀ ਨਹੀਂ ਬਣਾ ਸਕਦਾ ਅਤੇ ਸਿਪਾਹੀ ਬਨਣ ਲਈ ਦਸਮ ਗ੍ਰੰਥ ਜ਼ਰੂਰੀ ਹੈ।

ਮੈ ਪੁੱਛਦਾ ਹਾਂ ਕਿ ਸਭ ਤੋਂ ਪਹਿਲਾ ਗੁਰੂ ਇਤਹਾਸ ਵਿੱਚ ਸੰਤ ਸਿਪਾਹੀ ਦਾ ਸਿਧਾਂਤ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਲਿਆਂਦਾ। ਗੁਰੂ ਹਰਗੋਬਿੰਦ ਸਾਹਿਬ, ਗੁਰੂ ਹਰਿ ਰਾਏ ਸਾਹਿਬ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜੰਗਾਂ ਲੜੀਆਂ ਅਤੇ ਸਾਰੀਆਂ ਜੰਗਾਂ ਜਿੱਤੀਆਂ। ਭਾਈ ਗੁਰਦਾਸ ਜੀ ਨੇ ਵੀ ਲਿਖਿਆ ਹੈ –

ਦਲ ਭੰਜਨ ਗੁਰ ਸੂਰਮਾ ਵਡ ਜੋਧਾ ਬਹੁ ਪਰ ਉਪਕਾਰੀ।

ਤਾਂ ਫਿਰ ਉਸ ਵਕਤ ਕਿਹੜਾ ਦਸਮ ਗ੍ਰੰਥ ਸੀ?

ਜੱਥੇਦਾਰ ਗੁਰਬਚਨ ਸਿੰਘ -

3. ਗੁਰੂ ਗ੍ਰੰਥ ਅਤੇ ਦਸਮ ਗ੍ਰੰਥ ਦਾ ਵਿਸ਼ਾ ਇਕੋ ਹੀ ਹੈ। ਦਸਮ ਗ੍ਰੰਥ ਦਾ ਜੋ ਸਿਧਾਂਤ ਹੈ, ਉਹ ਹੀ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਹੈ।

ਜਵਾਬ -

ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਤੇ ਦਸਮ ਗ੍ਰੰਥ ਦਾ ਸਿਧਾਂਤ ਇੱਕ ਹੈ ਅਤੇ ਜਿਸ ਗ੍ਰੰਥ ਨੂੰ ਤੁਸੀਂ ਗੁਰੂ ਕ੍ਰਿਤ ਕਹਿ ਰਹੇ ਹੋ ਤਾਂ ਫਿਰ ਉਸ ਗ੍ਰੰਥ ਦਾ ਪ੍ਰਚਾਰ ਕਰਨ ਉਤੇ ਮੈਂ ਕੀ ਗੁਨਾਹ ਕਰਦਾ ਹਾਂ। ਮੈਂ ਉਸ ਗ੍ਰੰਥ ਦਾ ਸਿਧਾਂਤ ਹੀ ਤਾਂ ਸੰਗਤ ਨੂੰ ਦੱਸਦਾ ਹਾਂ। ਜੱਥੇਦਾਰ ਜੀ! ਮੈ ਖੁਲੇ ਆਮ ਤੁਹਾਨੂੰ ਸੱਦਾ ਦਿੰਦਾ ਹਾਂ ਕਿ ਕਿਸੇ ਵੀ ਸਟੇਜ ਉਤੇ ਭਰੀ ਸੰਗਤ ਵਿੱਚ ਮੇਰੇ ਨਾਲ ਸਟੇਜ ਤੇ ਬੈਠੋ ਅਤੇ ਇਸ ਗ੍ਰੰਥ ਦੀਆਂ ਰਚਨਾਵਾਂ ਦੀ ਕਥਾ ਕਰੋ ਜਾਂ ਮੈ ਤੁਹਾਡੇ ਸਾਹਮਣੇ ਕਥਾ ਕਰਾਂਗਾ, ਜਿਥੇ ਵੀ ਮੈਂ ਗਲਤ ਅਰਥ ਕਰਾਂ, ਤੁਸੀ ਮੈਨੂੰ ਟੋਕ ਦਿਓ।

ਪਰ ਜੇ ਤੁਹਾਡੇ ਵਿੱਚ ਸੱਚ ਬੋਲਣ ਅਤੇ ਸੱਚ ਸੁਨਣ ਦੀ ਹਿਮਤ ਹੁੰਦੀ ਤਾਂ 5 ਦਸੰਬਰ ਨੂੰ ਤੁਸੀ ਪੰਥ ਦੇ ਸਾਹਮਣੇ ਅਕਾਲ ਤਖਤ ਉਤੇ ਆ ਕੇ ਵਿਚਾਰ ਕਰਨ ਤੋਂ ਕਿਉਂ ਭੱਜਦੇ? ਇਸੇ ਡਰ ਤੋਂ ਤੁਸੀਂ ਅਕਾਲ ਤਖਤ ਦੇ ਨਾਮ ਦੀ ਗਲਤ ਵਰਤੋਂ ਕਰਦੇ ਹੋਏ ਮੈਨੂੰ ਛੇਕ ਦੇਣ ਦੀ ਆਪਣੀ ਹਵਸ ਪੂਰੀ ਕਰਕੇ, ਮੇਰੀ ਜ਼ਬਾਨ ਬੰਦ ਕਰਨਾ ਚਾਹੁੰਦੇ ਹੋ ਕਿਉਂਕਿ ਤੁਸੀ ਸੱਚ ਬੋਲਣ ਅਤੇ ਸਚ ਸੁਨਣ ਦੀ ਹਿੰਮਤ ਨਹੀਂ ਰੱਖਦੇ।

ਜਦੋਂ ਕਿ ਮੇਰੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਸਰਬ ਕਲਾ ਸਮਰੱਥ ਸਤਿਗੁਰੂ ਹੈ, ਇਸਦੇ ਸਾਹਮਣੇ ਕਿਸੇ ਹੋਰ ਗ੍ਰੰਥ ਨੂੰ ਗੁਰੂ ਮੰਨ ਕੇ ਸਿਰ ਨਹੀਂ ਝੁਕਾਇਆ ਜਾ ਸਕਦਾ।

ਇਕ ਗੱਲ ਹੋਰ, ਮੈਂ ਪਹਿਲਾਂ ਵੀ ਸਪਸ਼ਟ ਕਰ ਚੁਕਾ ਹਾਂ ਕਿ ਮੈਨੂੰ ਕਿਸੇ ਹੋਰ ਬਚਿਤਰ ਨਾਟਕੀਏ {ਅਖੌਤੀ ਦਸਮ ਗ੍ਰੰਥ} ਪੰਥ ਵਿਚੋਂ ਛੇਕੇ ਜਾਣ ਦਾ ਡਰ ਨਹੀਂ ਜਿਸਦਾ ਕਿ ਮੈਂ ਮੈਂਬਰ ਹੀ ਨਹੀਂ। ਉਸ ਵਿੱਚੋ ਮੈਨੂੰ ਕਿਸੇ ਨੇ ਕੀ ਛੇਕਣਾ ਹੈ, ਉਹ ਤਾਂ ਆਪ ਅਕਾਲ ਤਖਤ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬੇਮੁਖ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਚਨ ਹੈ -

ਗੁਰਸਿਖਾ ਵਡਿਆਈ ਭਾਵੈ ਗੁਰ ਪੂਰੇ ਕੀ ਮਨਮੁਖਾ ਓਹ ਵੇਲਾ ਹਥਿ ਨ ਆਇਆ॥

ਨਾਨਕ ਮਨਮੁਖਾ ਨਾਲੋ ਤੁਟੀ ਭਲੀ ਜਿਨ ਮਾਇਆ ਮੋਹ ਪਿਆਰੁ॥

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰ ਦਾ ਕੂਕਰ,

ਦਰਸ਼ਨ ਸਿੰਘ ਖਾਲਸਾ

ਸਾਬਕਾ ਸੇਵਾਦਾਰ, ਸ੍ਰੀ ਅਕਾਲ ਤਖਤ ਸਾਹਿਬ, ਅੰਮ੍ਰਿਤਸਰ

10 -12- 2009


(10/12/09)
ਜਗਤਾਰ ਸਿੰਘ ਜਾਚਕ, ਨਿਊਯਾਰਕ

ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਸਿਆਸੀ ਗੁਲਾਮੀ ਤੇ ਬਿਪਰਵਾਦ ਦੇ ਕਬਜ਼ੇ ਚੋਂ ਮੁਕਤ ਕਰਾਉਣ ਲਈ ਮੋਰਚਾ ਲਾਉਣਾ ਸਮੇਂ ਦੀ ਲੋੜ - ਜਾਚਕ
ਪੰਥ ਦੀ ਅਤਿਅੰਤ ਚਿੰਤਾਜਨਕ ਤੇ ਦੁਖਦਾਈ ਸਥਿਤੀ ਨੂੰ ਵਿਚਾਰਦਿਆਂ ਵਿਦੇਸ਼ੀਂ ਵਸਦਾ ਪੰਥ ਦਰਦੀ ਜਾਗਰੂਕ ਵਰਗ ਇਸ ਨਤੀਜੇ ਤੇ ਪਹੁੰਚਾ ਹੈ ਕਿ ਜਿਵੇਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿਰਜਕ ਸ੍ਰੀ ਹਰਿਗੋਬਿੰਦ ਸਾਹਿਬ ਜੀ ਨੂੰ ਜ਼ਾਲਮ ਹਾਕਮ ਜਹਾਂਗੀਰ ਦੀ ਕੈਦ ਵਿਚੋਂ ਰਿਹਾ ਕਰਾਉਣ ਲਈ ਭਾਈ ਸਾਹਿਬ ਭਾਈ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਦੀ ਸੁਯੋਗ ਅਗਵਾਈ ਵਿੱਚ ਸ਼ਬਦ ਚੌਕੀਆਂ ਦੇ ਰੂਪ ਵਿੱਚ ਰੋਸ ਮਾਰਚ ਸ਼ੁਰੂ ਕੀਤੇ ਸਨ ਅਤੇ ਉਹ ਗਵਾਲੀਅਰ ਦੇ ਕਿਲੇ ਦੀਆਂ ਪ੍ਰਕਰਮਾ ਕਰਕੇ ਆਖਦੇ ਸਨ ਕਿ ਸਾਡੇ ਸਤਿਗੁਰੂ ਜੀ ਨੂੰ ਰਿਹਾਅ ਕਰੋ ਜਾਂ ਸਾਨੂੰ ਵੀ ਬੰਦੀ ਬਣਾ ਲਵੋ। ਬਿਲਕੁਲ ਇਸੇ ਤਰਜ਼ `ਤੇ ਹੁਣ ਲੋੜ ਅਤੇ ਸਮਾਂ ਹੈ ਕਿ ਸਾਰੇ ਸਿੱਖ ਮਿਸ਼ਨਰੀ ਕਾਲਜ ਤੇ ਦੇਸ਼ ਵਿਦੇਸ਼ ਦੀਆਂ ਜਾਗਰੂਕ ਸਿੱਖ ਜਥੇਬੰਦੀਆਂ ਇਕੱਠੇ ਹੋਣ ਅਤੇ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਆਪਣੇ ਜਥੇਬੰਦਕ ਕੇਂਦਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਸਿਆਸੀ ਗੁਲਾਮੀ ਤੇ ਡੇਰਦਾਰਾਂ ਦੇ ਕਬਜ਼ੇ ਚੋਂ ਮੁਕਤ ਕਰਾਉਣ ਲਈ ਸ਼ਾਤਮਈ ਮੋਰਚਾ ਸ਼ੁਰੂ ਕਰ ਦੇਣ।
ਹਰ ਰੋਜ਼ ਗਿਆਰਾਂ ਸਿੰਘਾਂ ਦਾ ਜਥਾ ਸ੍ਰੀ ਦਰਬਾਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਅਕਾਲ ਪੁਰਖ ਅੱਗੇ ਅਰਦਾਸ ਕਰਕੇ ਢੋਲਕੀ ਛੈਣਿਆਂ ਨਾਲ ਸ਼ਬਦ ਕੀਰਤਨ ਕਰਦਾ ਹੋਇਆ ਸਰੋਵਰ ਦੁਆਲੇ ਪ੍ਰਕਰਮਾ ਕਰੇ ਅਤੇ ਫਿਰ ਸ੍ਰੀ ਆਕਲ ਤਖ਼ਤ ਸਾਹਿਬ ਪਹੁੰਚ ਕੇ ਅਰਦਾਸ ਕਰਨ ਉਪਰੰਤ ਆਪਣਾ ਬੇਨਤੀ ਪਤਰ ਪੁਜਾਰੀਆਂ ਵਲੋਂ ਸੌਦੇਬਾਜ਼ੀ ਲਈ ਬਣਾਏ ਗਏ ਸਕਤ੍ਰੇਤ ਰੂਪ ਨਵੇਂ ਤਖ਼ਤ ਦੇ ਮੁਖ ਸੇਵਾਦਾਰ ਨੂੰ ਸੌਂਪੇ। ਜਿਸ ਵਿੱਚ ਲਿਖਿਆ ਹੋਵੇ ਕਿ ‘ਅਸੀਂ ਕੇਵਲ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਿੱਖ ਸੇਵਕ ਹਾਂ, ਸਾਨੂੰ ਆਪਣੇ ਬਿਪਰਵਾਦੀ ਪੰਥ ਵਿਚੋਂ ਛੇਕਿਆ ਜਾਵੇ ਅਤੇ ਖਾਲਸਾ ਪੰਥ ਦੇ ਜਥੇਬੰਦਕ ਕੇਂਦਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਸਿਆਸੀ ਗੁਲਾਮੀ ਤੇ ਬਿਪਰਵਾਦੀ ਡੇਰਦਾਰਾਂ ਦੇ ਕਬਜ਼ੇ ਵਿਚੋਂ ਮੁਕਤ ਕੀਤਾ ਜਾਵੇ’।
ਚੰਗਾ ਹੋਵੇ ਜੇਕਰ ਇਸ ਮੋਰਚੇ ਦੀ ਅਗਵਾਈ ਸਤਿਕਾਰ ਯੋਗ ਪ੍ਰੋ: ਦਰਸ਼ਨ ਸਿੰਘ ਜੀ ਆਪ ਕਰਨ। ਦਾਸ ਨੂੰ ਪੂਰਨ ਉਮੀਦ ਹੈ ਕਿ ਅਕਾਲ ਪੁਰਖ ਖ਼ਾਲਸਾ ਪੰਥ ਨੂੰ ਫ਼ਤਹਿ ਬਖਸ਼ੇਗਾ। ਕਿਉਂਕਿ, ਜੇਕਰ ਜਹਾਂਗੀਰ ਵਰਗਾ ਜ਼ਾਲਮ ਹਾਕਮ ਗੁਰਸਿੱਖਾਂ ਦੇ ਸ਼ਾਂਤਮਈ ਰੋਹ ਨੂੰ ਦੇਖ ਕੇ ਛੇਵੇਂ ਸਤਿਗੁਰੂ ਨੂੰ ਰਿਹਾਅ ਕਰਨ ਲਈ ਮਜ਼ਬੂਰ ਹੋ ਜਾਂਦਾ ਹੈ ਤਾਂ ਮੇਰਾ ਖ਼ਿਆਲ ਹੈ ਕਿ ਕਾਬਜ਼ ਹੋਈ ਹਾਕਮ ਧਿਰ ਤੇ ਬਿਪਰਵਾਦੀ ਪੂਜਾਰੀ ਜਹਾਂਗੀਰ ਨਾਲੋਂ ਤਾਂ ਗਏ ਗੁਜ਼ਰੇ ਸਾਬਿਤ ਨਹੀ ਹੋਣਗੇ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਜ਼ਾਦ ਕਰਦੇ ਹੋਏ ਦਸਮ ਗ੍ਰੰਥ ਦੇ ਵਿਵਾਦ ਨੂੰ ਹੱਲ ਕਰਨ ਲਈ ਵਿਦਵਾਨਾਂ ਦੀ ਸਾਂਝੀ ਕਮੇਟੀ ਦਾ ਐਲਾਨ ਕਰ ਦੇਣਗੇ।
ਜਗਤਾਰ ਸਿੰਘ ਜਾਚਕ, ਨਿਊਯਾਰਕ. ਫੋਨ: 001-516 761 1853
ਸਾਬਕਾ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਚੇਅਰਮੈਨ ਸ੍ਰੀ ਗੁਰੁ ਗ੍ਰੰਥ ਸਾਹਿਬ ਪ੍ਰਚਾਰ ਲਹਿਰ ਇੰਟਰਨੈਸ਼ਨਲ।


(10/12/09)
ਗੁਰਇੰਦਰ ਸਿੰਘ ਪਾਲ

ਚਰਨਜੀਤ ਸਿੰਘ ਬਰੈਂਪਟਨ ਜੀ,

ਭਗਤੀ ਲਹਿਰ ਦੇ ਉਦਯ ਸਮੇਂ ਭਾਰਤ ਵਿੱਚ ਹਿੰਦੂ ਅਤੇ ਇਸਲਾਮ ਦੋ ਮੱਤ ਪ੍ਰਧਾਨ ਸਨ। ਇਨ੍ਹਾਂ ਦੀਆਂ ਧਰਮ-ਪੁਸਤਕਾਂ:-ਵੇਦ, ਪੁਰਾਣ, ਸਿਮ੍ਰਿਤੀਆਂ, ਸ਼ਾਸਤ੍ਰ, ਰਾਮਾਇਨ, ਅਤੇ ਮਹਾਂਭਾਰਤ ਆਦਿ, ਅਤੇ ਕੁਰਾਨ - ਸਨਾਤਨੀ ਬੋਲੀਆਂ ਸੰਸਕ੍ਰਿਤ ਅਤੇ ਅਰਬੀ ਵਿੱਚ ਹਨ। ਭਾਰਤੀ ਮੁਸਲਮਾਨ ਫ਼ਾਰਿਸੀ ਸਨ। ਮੌਲਵੀ ਅਰਬੀ ਬੋਲੀ ਦੇ ਵਿਦਵਾਨ ਹੁੰਦੇ ਸਨ; ਪਰ ਪ੍ਰਚਾਰ ਉਹ ਫ਼ਾਰਿਸੀ/ਉਰਦੂ ਵਿੱਚ ਹੀ ਕਰਦੇ ਸਨ। ਸੋ, ਸਮੇਂ ਦੀਆਂ ਪੁਜਾਰੀ ਸ਼੍ਰੇਣੀਆਂ, ਪੰਡਿਤ/ਬ੍ਰਾਹਮਣ ਅਤੇ ਮੌਲਵੀਆਂ, ਨਾਲ ਆਡਾ ਲਾਉਣ ਲਈ ਇਨ੍ਹਾਂ ਸਨਾਤਨੀ ਬੋਲੀਆਂ (classical ianguages) ਦਾ ਗਿਆਨ ਅਤੇ ਵਰਤੋਂ ਜ਼ਰੂਰੀ ਸੀ। ਬਾਣੀ ਲਿਖਣ ਵਾਲੇ ਸਾਰੇ ਮਹਾਂਪੁਰਖ ਇਸ ਪਖੋਂ ਨਿਪੁੰਨ ਸਨ। ਇਹੀ ਕਾਰਣ ਹੈ ਕਿ ਗੁਰਬਾਣੀ ਵਿੱਚ ਸੰਸਕ੍ਰਿਤ ਅਤੇ ਅਰਬੀ/ਫ਼ਾਰਿਸੀ ਦੇ ਸ਼ਬਦਾਂ ਦੀ ਭਰਮਾਰ ਹੈ। ਇਨ੍ਹਾਂ ਬੋਲੀਆਂ ਦੇ ਸ਼ਬਦਾਂ ਦੇ ਬਹੁਤ ਸਾਰੇ ਲੌਕਿਕ (colloquial) ਰੂਪ ਵੀ ਵਰਤੇ ਗਏ ਹਨ। ਗੁਰਬਾਣੀ ਨੂੰ ਸਹੀ ਤਰ੍ਹਾਂ ਸਮਝਣ ਲਈ ਸੰਸਕ੍ਰਿਤ ਤੇ ਅਰਬੀ/ਫ਼ਾਰਿਸੀ ਦੀ ਸ਼ਬਦਾਵਲੀ ਦਾ ਥੋਹੜਾ ਬਹੁਤ ਗਿਆਨ ਜ਼ਰੂਰੀ ਹੈ।

ਨੂਰ: ਅਰਬੀ ਵਿੱਚ ਇਸ ਦੇ ਅਰਥ ਹਨ: ਰੌਸ਼ਨੀ, ਚਮਤਕਾਰ। ਨੂਰ, ਨਾਰ ਦਾ ਬਹੁਵਚਨ ਹੈ। ਨਾਰ ਦੇ ਮਅਨੇ ਹਨ: ਆਤਿਸ਼, ਅੱਗ। ਅੱਗ ਸ਼ੁੱਧਤਾ/ਨਿਰਮਲਤਾ ਤੇ ਰੌਸ਼ਨੀ ਦੀ ਪ੍ਰਤੀਕ ਹੈ। ਪ੍ਰਭੂ ਨਿਰਮੈਲ (ਤ੍ਰੈਗੁਣਾਤੀਤ) ਹੈ। ਬਾਣੀ ਵਿੱਚ ਇਸ ਦਾ ਭਾਵ ਇਹ ਵੀ ਹੈ।

“ਅਵਲਿ ਅਲਹ ਨੂਰੁ ਉਪਾਇਆ, ਕੁਦਰਤਿ ਕੇ ਸਭੁ ਬੰਦੇ॥

ਏਕ ਨੂਰ ਤੇ ਸਭੁ ਜਗੁ ਉਪਜਿਆ, ਕਉਨ ਭਲੇ ਕੋ ਮੰਦੇ॥” ਪ੍ਰਭਾਤੀ ਕਬੀਰ ਜੀ

ਨਮਾਜ਼: ਫ਼ਾਰਸੀ ਦਾ ਲਫ਼ਜ਼ ਹੈ। ਅਰਬੀ ਵਿੱਚ ਇਸ ਦਾ ਤੁੱਲਅਰਥੀ ਸ਼ਬਦ ਹੈ: ਸਲਾਤ। ਅਰਥ ਹਨ: ਅਰਜ਼, ਬੇਨਤੀ, ਪ੍ਰਾਰਥਨਾਂ, ਇਬਾਦਤ (ਉਪਾਸਨਾ), ਸੇਵਾ-ਭਗਤੀ, ਫ਼ਰਮਾਬਰਦਾਰੀ, ਸਜਦਾ, ਬੰਦਨਾਂ ਆਦਿ। ਵੱਖ ਵੱਖ ਮੌਕੇ/ਸਮੇ ਲਈ ਅਲੱਗ ਅਲੱਗ ਤਰ੍ਹਾਂ ਦੀਆਂ ਨਿਮਾਜ਼ਾਂ ਹਨ।

“ਪੰਜ ਵਖਤ ਨਿਵਾਜ ਗੁਜਾਰਹਿ ਪੜਹਿ ਕਤੇਬ ਕੁਰਾਣਾ॥

ਨਾਨਕੁ ਆਖੈ ਗੋਰ ਸਦੇਈ ਰਹਿਓ ਪੀਣਾ ਖਾਣਾ॥” ਸਿਰੀ ਰਾਗੁ ਮ: ੧

“ਪੰਜਿ ਨਿਵਾਜਾ, ਵਖਤ ਪੰਜਿ, ਪੰਜਾ ਪੰਜੇ ਨਾਉ॥ …” ਸਲੋਕ ਮ: ੧

ਮੀਆਂ: ਆਦਰਯੋਗ, ਮੋਹਰੀ, ਪੂਜਯ (ਮੀਆਂ ਮੀਰ) ਖ਼ਾਵੰਦ (ਪਤੀ), ਪਿਤਾ, ਬਜ਼ੁਰਗ, ਭੱਦਰ ਪੁਰਸ਼ ਅਦਿ ਕਈ ਅਰਥ ਹਨ।

“ਕੂਜਾ ਬਾਂਗ ਨਿਵਾਜ ਮੁਸਲਾ ਨੀਲ ਰੂਪ ਬਨਵਾਰੀ॥

ਘਰਿ ਘਰਿ ਮੀਆਂ ਸਭਨਾਂ ਜੀਆਂ ਬੋਲੀ ਅਵਰੁ ਤੁਮਾਰੀ॥” ਬਸੰਤ ਮ: ੧ ਅ:

(ਇੱਥੇ ਅਰਥ ਪਿਤਾ ਹੈ)।

“ਤੂ ਸੁਲਤਾਨੁ ਕਹਾ ਹਉ ਮੀਆ ਤੇਰੀ ਕਵਨ ਵਡਾਈ॥

ਜੋ ਤੂ ਦੇਹਿ ਸੁ ਕਹਾ ਸੁਆਮੀ ਮੈ ਮੂਰਖ ਕਹਣੁ ਨ ਜਾਈ॥” ਬਿਲਾਵਲ ਮ: ੧

(ਇੱਥੇ ਅਰਥ ਪ੍ਰਭੂ ਪਰਮਾਤਮਾਂ ਹੈ)।

ਸੁਲਤਾਨ: ਇਹ ਵੀ ਅਰਬੀ ਦਾ ਸ਼ਬਦ ਹੈ। ਅਰਥ: ਹੁਕਮਰਾਨ, ਬਾਦਸ਼ਾਹ, ਸਾਹਿਬ, ਮਾਲਿਕ; ਅਤੇ ਵਾਲੀ/ਨਜ਼ਦੀਕੀ ਸੰਬੰਧੀ (ਵਾਲੀ-ਵਾਰਿਸ) ਆਦਿ।

“ਸੁਲਤਾਨੁ ਹੋਵਾ ਮੇਲਿ ਲਸਕਰ ਤਖਤਿ ਰਾਖਾ ਪਾਉ॥

ਹੁਕਮੁ ਹਾਸਲੁ ਕਰੀ ਬੈਠਾ ਨਾਨਕਾ ਸਭ ਵਾਉ॥” ਸਿਰੀ ਰਾਗੁ ਮ: ੧

ਬੰਦਾ: ਫ਼ਾਰਿਸੀ ਵਿੱਚ ਗ਼ੁਲਾਮ ਨੂੰ ਕਹਿੰਦੇ ਹਨ। ਇਸ ਤੋਂ ਬਿਨਾਂ ਕਈ ਹੋਰ ਅਰਥ ਬਣ ਗਏ ਹਨ, ਜਿਵੇਂ: ਰੱਬ ਦੀ ਅੰਸ ਮਨੁੱਖ, ਬੰਦਗੀ (ਸੇਵਾ/ਭਗਤੀ) ਕਰਨ ਵਾਲਾ, ਖ਼ਿਦਮਤ/ਸੇਵਾ ਕਰਨ ਵਾਲਾ ਆਦਿ।

“ਮੈਂ ਬੰਦਾ ਬੈਖ਼ਰੀਦੁ ਸਚੁ ਸਾਹਿਬੁ ਮੇਰਾ॥

ਜੀਉ ਪਿੰਡੁ ਸਭੁ ਤਿਸ ਦਾ ਚਭੁ ਕਿਛੁ ਹੈ ਤੇਰਾ॥ …” ਅਸਾ ਮ: ੫

ਗੁਰਇੰਦਰ ਸਿੰਘ ਪਾਲ

ਦਸੰਬਰ 10, 2009.


(10/12/09)
ਜਸਬੀਰ ਸਿੰਘ (ਕੈਲਗਰੀ)

ਡਾ: ਭਗਵੰਤ ਸਿੰਘ ਸੰਧੂ ਜੀ! ਅਤੇ ਸਿੱਖ ਮਾਰਗ ਦੇ ਪਾਠਕ ਸੱਜਣੋਂ!

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ॥

ਡਾ: ਭਗਵੰਤ ਸਿੰਘ ਜੀ! ਗੇਂਦ ਦੇ ਸੁੱਟੇ ਜਾਣ ਤੋਂ ਪਹਿਲਾਂ ਗੇਂਦ ਦਾ ਹੋਣਾ ਜਰੂਰੀ ਹੈ ਅਤੇ ਬਲ ਲਗਾਇਆ ਜਾਂਦਾ ਹੈ। ਅਤੇ

ਗੇਂਦ ਦੇ ਸੁੱਟੇ ਜਾਣ ਲਈ ਗੇਂਦ ਦਾ ਹੋਣਾ ਜਰੂਰੀ ਹੈ ਅਤੇ ਬਲ ਦਾ ਹੋਣਾ ਜਰੂਰੀ ਹੈ; ਇਨ੍ਹਾਂ ਦੋਨਾਂ ਗੱਲਾਂ ਵਿੱਚ ਬੁਨਿਆਦੀ ਤੌਰ ਤੇ ਕੋਈ ਫ਼ਰਕ ਪੈਂਦਾ ਹੈ?

ਬਲ ਓਦੋਂ ਹੋਂਦ ਵਿੱਚ ਆਉਂਦਾ ਹੈ ਜਦੋਂ ਲਗਾਇਆ ਜਾਂਦਾ ਹੈ। ਠੀਕ ਹੈ, ਪਰ ਕੀ ਗੇਂਦ ਸੁੱਟੇ ਜਾਣ ਤੋਂ ਪਹਿਲਾਂ ਬਲ ਦਾ ਹੋਂਦ ਵਿੱਚ ਆਉਣਾ ਜਰੂਰੀ ਨਹੀਂ? ਦੂਜੇ ਅਰਥਾਂ ਵਿੱਚ ਗੇਂਦ ਦੇ ਸੁੱਟੇ ਜਾਣ/ਰੁੜ੍ਹਨ ਤੋਂ ਪਹਿਲਾਂ (ਪ੍ਰਤਿਕਿਰਿਆ ਹੋਣ ਤੋਂ ਪਹਿਲਾਂ) ਗੇਂਦ ਅਤੇ ਬਲ ਦਾ ਹੋਣਾ ਜਰੂਰੀ ਨਹੀਂ?

ਡਾ: ਭਗਵੰਤ ਸਿੰਘ ਜੀ! ਬਿੱਗ ਬੈਂਗ ਤੋਂ ਪਹਿਲਾਂ ਸਾਰਾ ਮਾਦਾ ਪਹਿਲਾਂ ਤੋਂ ਹੀ ਮੌਜੂਦ ਸੀ, ਇਹ ਗੱਲ ਤੁਸੀਂ ਖੁਦ ਹੀ ਲਿਖ ਚੁੱਕੇ ਹੋ, ਫ਼ੇਰ ਕੀ ਪਦਾਰਥ ਪਹਿਲਾਂ ਤੋਂ ਹੀ ਮੌਜੂਦ ਸੀ, ਤੁਹਾਡੇ ਤੇ ਇਹ ਸਵਾਲ ਕਰਨਾ ਕੋਈ ਮਹਿਨੇ ਨਹੀਂ ਰੱਖਦਾ। ਪਰ ਇਹ ਸਵਾਲ ਇਸ ਲਈ ਕੀਤਾ ਗਿਆ ਹੈ ਕਿ ਤੁਹਾਡੇ ਵਰਗੇ ਜਿਆਦਾ ਸਾਇਂਸ ਪੜ੍ਹੇ (ਗੁਰਮਤਿ ਦੇ ਵਿਦਵਾਨ) ਗੁਰਮਤਿ ਦੀ ਹਰ ਗੱਲ ਦੇ ਵਿਗਿਆਨਕ ਸਬੂਤ ਮੰਗਦੇ ਹਨ। ਇਸ ਲਈ ਇਹ ਸਵਾਲ ਪੈਦਾ ਹੁੰਦਾ ਹੈ ਕਿ ਸੰਸਾਰ ਰਚਨਾ ਤੋਂ ਪਹਿਲਾਂ/ਬਿਗ ਬੈਂਗ ਤੋਂ ਪਹਿਲਾਂ ਸਾਰਾ ਮਾਦਾ ਪਹਿਲਾਂ ਤੋਂ ਮੌਜੂਦ ਸੀ ਤਾਂ ਪਹਿਲਾਂ ਇਹ ਮਾਦਾ ਕਿੱਥੋਂ ਆਇਆ? ਜੇ ਬਿਗ ਬੈਂਗ ਹੋਣ ਤੇ ਸਾਰਾ ਮਾਦਾ ਹੋਂਦ ਵਿੱਚ ਆਇਆ ਤਾਂ ਕਿਸ Procedure ਨਾਲ ਹੋਂਦ ਵਿੱਚ ਆਇਆ। ਸਿੱਖ ਮਾਰਗ ਤੇ ਸਿਰਫ਼ ਸਾਇਂਸ ਦੀਆਂ ਗੱਲਾਂ ਕਰਨੀਆਂ ਤਾਂ ਕੋਈ ਉਚਿਤ ਗੱਲ ਨਹੀਂ ਹੈ। ਪਰ ਦੇਖਣਾ ਇਹ ਹੈ ਕਿ ਇਨ੍ਹਾਂ ਗੱਲਾਂ ਦਾ ਗੁਰਮਤਿ ਨਾਲ ਕਿੰਨਾ ਕੀ ਸੰਬੰਧ ਹੈ। ਕੀ ਸੰਸਾਰ ਰਚਨਾ ਦਾ ਸਾਰਾ ਮਾਦਾ ਕਿਸੇ ਵਿਗਿਆਨਕ ਤਰੀਕੇ (ਕੁਦਰਤੀ ਤਰੀਕੇ) ਨਾਲ ਹੋਂਦ ਵਿੱਚ ਆਇਆ ਜਾਂ …. ?

ਜਿੱਥੇ ਮਾਦਾ ਹੋਵੇ ਉੱਥੇ ਗਰੈਵਟੀ ਹੋਵੇਗੀ, ਇਹ ਗੱਲ ਵੀ ਮੈਂ ਪਹਿਲਾਂ ਆਪਣੇ 19/11/09 ਦੇ ਪੱਤਰ ਵਿੱਚ ਲਿਖ ਚੁੱਕਾ ਹਾਂ ਕਿ ਬ੍ਰਹਮੰਡ ਦਾ ਸਾਰਾ ਪਦਾਰਥ ਆਪਣੀ ਹੀ ਗਰੈਵਟੀ ਨਾਲ ਇੱਕ ਥਾਂ ਇਕੱਠਾ ਹੋ ਕੇ…. . ।

ਡਾ: ਭਗਵੰਤ ਸਿੰਘ ਜੀ! ਇਹ ਸਵਾਲ ਤੁਹਾਡੇ ਲਈ ਅਜੇ ਵੀ ਉਸੇ ਤਰ੍ਹਾਂ ਹੀ ਖੜਾ ਹੈ ਕਿ “(ਜੇ) ਬ੍ਰਹਮੰਡ ਦਾ ਸਾਰਾ ਪਦਾਰਥ ਸੰਸਾਰ ਰਚਨਾ ਤੋਂ ਪਹਿਲਾਂ ਹੀ ਮੈਜੂਦ ਸੀ (ਤਾਂ) ਸਾਰਾ ਮਾਦਾ/ਪਦਾਰਥ ਕਿੱਥੋਂ ਆਇਆ?”

ਜੇ ਤੁਸੀਂ ਇਹ ਕਹਿਣਾ ਚਾਹੋ ਕਿ ਇਸ ਗੁੰਝਲ ਬਾਰੇ ਅਜੇ ਤੁਹਾਨੂੰ/ਵਿਗਿਆਨੀਆਂ ਨੂੰ ਨਹੀਂ ਪਤਾ ਤਾਂ, ਤੁਸੀਂ ਅਤੇ ਤੁਹਾਡੇ ਵਰਗੇ ਗੁਰਮਤਿ + ਵਿਗਿਆਨ ਦੇ ਵਿਦਵਾਨ ਆਤਮਾ, ਪਰਮਾਤਮਾ ਬਾਰੇ ਵਿਗਿਆਨਕ ਸਬੂਤ ਮੰਗਣੇ ਬੰਦ ਕਰਨ।

ਇਹ ਪੱਤਰ ਕੁੱਝ ਜਿਆਦਾ ਕਾਹਲੀ ਵਿੱਚ ਲਿਖਿਆ ਗਿਆ ਹੈ, ਹੋ ਸਕਦਾ ਹੈ ਇਸ ਵਿੱਚ ਕਈ ਗ਼ਲਤੀਆਂ ਰਹਿ ਗਈਆਂ ਹੋਣ। ਜਨਵਰੀ 2010 ਦੇ ਅਖੀਰ ਤੱਕ ਮੈਂ ਇਸੇ ਤਰ੍ਹਾਂ ਜਾਂ ਇਸ ਤੋਂ ਵੀ ਕੁੱਝ ਵੱਧ ਮਸਰੂਫ਼ ਹੋਣ ਕਾਰਣ ਮੇਰੇ ਪੱਤਰਾਂ ਵਿੱਚ ਗ਼ਲਤੀਆਂ ਜਿਆਦਾ ਹੋ ਸਕਦੀਆਂ ਹਨ ਜਾਂ ਪੱਤਰਾਂ ਦੇ ਜਵਾਬ ਕੁੱਝ ਲੇਟ ਹੋ ਸਕਦੇ ਹਨ ਡਾ: ਭਗਵੰਤ ਸਿੰਘ ਅਤੇ ਪਾਠਕਾਂ ਤੋਂ ਮੁਆਫ਼ੀ ਚਾਹੁੰਦਾ ਹਾਂ। ਧੰਨਵਾਦ।

ਭੈਣ ਜਸ ਕੌਰ ਜੀ ਦੇ ਆਤਮਾ ਦੇ ਵਿਸ਼ੇ ਬਾਰੇ।

ਡਾ: ਭਗਵੰਤ ਸਿੰਘ ਜੀ! ਆਤਮਾ ਤੇ ਪਰਮਾਤਮਾ ਬਾਰੇ ਕੁੱਝ ਵਿਚਾਰ ਸਾਂਝੇ ਕਰਨੇ ਚਾਹੁੰਦਾ ਹਾਂ।

ਪਰਮਾਤਮਾ ਕਦੇ ਜੰਮਦਾ ਮਰਦਾ ਨਹੀਂ। ਇਹ ਸੰਸਾਰ ਰਚਨਾ ਉਸ ਦੀ ਖੇਡ ਹੈ। ਜੀਵ ਉਸ ਪਰਮਾਤਮਾ ਦੀ ਖੇਡ ਦਾ ਹਿੱਸਾ ਹੈ। ਜਿਸ ਤਰ੍ਹਾਂ ਪਰਮਾਤਮਾ ਸੂਖਮ ਰੂਪ ਵਿੱਚ ਜਨਮ ਮਰਨ ਦੇ ਗੇੜ ਵਿੱਚ ਨਹੀਂ ਆਉਂਦਾ ਪਰ ਸਥੂਲ ਰੂਪ ਵਿੱਚ ਇਹ ਵਿਸ਼ਵ ਸੰਸਾਰ ਜੋ ਆਪਾਂ ਦੇਖਦੇ ਹਾਂ ਇਹ ਆਪਣਾ ਰੂਪ ਵਟਾਂਦਾ ਰਹਿੰਦਾ ਹੈ, ਇਹ ਹਰਿ ਕਾ (ਪ੍ਰਭੂ ਦਾ) ਹੀ ਰੂਪ ਹੈ। ਇਸੇ ਤਰ੍ਹਾਂ ਜੀਵ ਦੀ ਆਤਮਾ ਜੋ ਕਿ ਪਰਮਾਤਮਾ ਦੀ ਅੰਸ਼ ਹੈ ਕਦੇ ਜੰਮਦੀ ਮਰਦੀ ਨਹੀਂ। ਇਹ ਸਰੀਰ ਜੀਵ ਦਾ ਸਥੂਲ ਰੂਪ ਹੈ। ਜੋ ਕਿ ਆਪਣਾ ਰੂਪ ਵਟਾਂਦਾ ਰਹਿੰਦਾ ਹੈ। ਗੁਰਮੁਖ ਬੰਦੇ ਦੀ ਆਤਮਾ ਜਿਸ ਪਰਮਾਤਮਾ ਦੀ ਅੰਸ਼ ਹੈ ਉਸੇ ਵਿੱਚ ਸਮਾ ਜਾਂਦੀ ਹੈ ਅਤੇ ਜਨਮ ਮਰਨ ਦੇ ਗੇੜ ਵਿੱਚ ਨਹੀਂ ਆਉਂਦੀ। ਮਨਮੁਖ ਬੰਦੇ ਦੀ ਆਤਮਾ ਆਪਣੇ ਕੀਤੇ ਕਰਮਾਂ, ਇੱਛਾ, ਤ੍ਰਿਸ਼ਨਾਵਾਂ ਦੇ ਅਧਾਰ ਤੇ ਪ੍ਰਭੂ ਦੇ ਹੁਕਮ ਅਨੁਸਾਰ ਨਵਾਂ ਸਰੀਰਕ ਚੋਲਾ ਧਾਰ ਕੇ ਅਰਥਾਤ ਨਵਾਂ ਜਨਮ ਲੈ ਕੇ ਸੰਸਾਰ ਤੇ ਆ ਜਾਂਦੀ ਹੈ। ਸੋ ਜੀਵ ਦੀ ਆਤਮਾ ਜੰਮਦੀ ਮਰਦੀ ਨਹੀਂ ਸਿਰਫ਼ ਸਰੀਰਕ ਚੋਲਾ ਬਦਲਦੀ ਹੈ। ਜਿਸ ਨੂੰ ਪੁਨਰ ਜਨਮ ਕਿਹਾ ਜਾਂਦਾ ਹੈ।

(ਸਮੇਂ ਦੀ ਕਮੀਂ ਕਰਕੇ ਤੁਹਾਡੇ ਪੱਤਰ ਦਾ ਸਿਰਫ਼ ਮੇਰੇ ਨਾਲ ਸੰਬੰਧਤ ਹਿੱਸਾ ਹੀ ਮੈਂ ਪੜ੍ਹਿਆ ਸੀ। ਉਸ ਵਿੱਚੋਂ ਵੀ ਸ਼ਾਇਦ ਕਈ ਗੱਲਾਂ ਜਵਾਬ ਦੇਣੋਂ ਰਹਿ ਗਈਆਂ ਹੋਣ ਗੀਆਂ। ਖਾਸ ਕਰਕੇ ਜਿਹੜੀ ਡਾਇਲੌਗ ਬਾਜੀ ਤੁਸੀਂ ਮੇਰੇ ਸੰਬੰਧ ਵਿੱਚ ਲਿਖੀ ਹੈ ਉਸ ਨੂੰ ਬਿਲਕੁਲ ਨਜ਼ਰਅੰਦਾਜ ਕਰ ਦਿੱਤਾ ਗਿਆ ਹੈ। ਹੁਣ ਥੋੜ੍ਹਾ ਜਿਹਾ ਸਮਾਂ ਹੋਰ ਮਿਲਨ ਤੇ ਭੈਣ ਜਸ ਕੌਰ ਜੀ ਦੇ ਆਤਮਾ ਵਾਲੇ ਵਿਸ਼ੇ ਤੇ ਦੁਬਾਰਾ ਵਿਚਾਰ ਭੇਜੇ ਗਏ ਹਨ)। ਧੰਨਵਾਦ।

ਜਸਬੀਰ ਸਿੰਘ (ਕੈਲਗਰੀ)


(10/12/09)
ਜਸ ਕੌਰ

ਜਸ ਕੌਰ

ਸਭ ਨੂੰ ਮੇਰੀ ਸਤਿ-ਸ੍ਰੀ-ਅਕਾਲ

ਭਗਵੰਤ ਸਿੰਘ ਤੁਸੀ ਲਿਖਦੇ ਹੋ

Actually I am getting fed up of discussing scientific topics with the people who discuss everything so unscientifically and illogically.

ਮੈਨੂੰ ਐਸਾ ਲਗ ਰਿਹਾ ਹੈ ਕੀ ਤੁਹਾਨੂੰ ਮੇਰੇ ਸਵਾਲਾਂ ਨਾਲ ਮਾਨਸਿਕ ਪੀੜਾ ਹੋਈ ਹੈ, ਮੁਆਫ ਕਰ ਦੇਣਾ।

ਭਗਵੰਤ ਸਿੰਘ ਜੀ ਆਪ ਜੀ ਨੂੰ ਵਿਗਿਆਨ ਨਹੀਂ ਆਉਂਦਾ, ਇਹ ਤਾਂ ਮੈਂ ਪਰੂਵ ਕਰ ਚੁਕੀ ਹਾਂ, ਕੋਈ ਗਲ ਨਹੀਂ, ਮੁਆਫ ਕਰਨਾ ਪਰ ਤੁਸੀ ਸਾਰਿਆਂ ਦੇ ਸਾਹਮਣੇ ਝੂਠ ਬੋਲੋਂਗੇ, ਮੈ ਸੋਚ ਵੀ ਨਹੀ ਸਕਦੀ ਸੀ।

ਤੁਸੀ ਆਪ ਦਾ 4-12-09 ਦਾ ਖਤ ਖੋਲੋ, ਤੁਸੀ ਲਿਖਿਆ ਸੀ

(ਇਸ ਖਤ ਵਿੱਚ ਭਗਵੰਤ ਸਿੰਘ ਬਿੱਗ ਬੈਂਗ ਨੂੰ ਕਿਰਿਆ ਦਸ ਰਿਹਾ ਹੈ)

ਜਿਹੜੀ ਤੁਸੀਂ ਬਿੱਗ ਬੈਂਗ ਦੀ ਗੱਲ ਕੀਤੀ ਹੈ, ਮੁਆਫ਼ ਕਰਨਾ ਇਹ ਵੀ ਗਲ੍ਹਤ ਹੈ। ਜਿਹਨੂੰ ਤੁਸੀਂ ਬਿੱਗ ਬੈਂਗ ਦੀ ਪ੍ਰਤੀਕਿਰਿਆ ਦੱਸਿਆ ਹੈ ਦਰਅਸਲ ਉਹ ਪ੍ਰਤੀਕਿਰਿਆ ਨਹੀਂ, ਕਿਰਿਆ ਹੈ।

ਹੁਣ 9-12-09 ਦੀ ਚਿਠੀ ਖੋਲੋ ਜੀ ਤੁਸੀ ਲਿਖਦੇ ਹੋ

(ਇਥੇ ਭਗਵੰਤ ਸਿੰਘ ਮੁਕਰ ਰਹੇ ਹਨ, ਪੜੋ ਤਾ ਸਹੀ ਹੇਠਾਂ)

ਭਗਵੰਤ ਸਿੰਘ ਨੇ ਅੱਜ ਤੱਕ ਕਿਤੇ ਵੀ ਪਦਾਰਥ ਦੀ ਰਚਨਾ ਦੀ ਗੱਲ ਨਹੀਂ ਕੀਤੀ ਫੇਰ ਤੁਸੀਂ ਇਹ ਕਿੱਥੋਂ ਪੜ੍ਹ ਲਿਆ ਕਿ ਭਗਵੰਤ ਸਿੰਘ ਪਦਾਰਥ ਦੀ ਰਚਨਾ ਨੂੰ ਕ੍ਰਿਆ ਦਸਦੇ ਹਨ?

ਹੁਣ ਆਓ ਆਪਣੇ ਵਿਗਿਆਨ ਤੇ, ਸਰਦਾਰ ਜੀ ਮੁਆਫੀ ਦੇ ਦੇਣਾ ਮੇਰੇ ਸਵਾਲਾਂ ਤੋਂ ਭਜ ਨਾ ਜਾਏਓ।

ਮੈਂ ਤੁਹਾਨੂੰ ਜੀ ਸਵਾਲ ਕੀਤਾ ਸੀ

ਤੁਸੀਂ ਤਰਲੋਚਨ ਦੇ ਸਵਾਲ ਦਾ ਉਤਰ ਠੀਕ ਨਾ ਦੇ ਕੇ ਗੋਲ ਮੋਲ ਕੀਤਾ ਹੈ। ਉਸ ਨੇ ਲਿਖਿਆ ਸੀ ਕੇ {ਕੀ ਨਿਊਟਨ ਲਾਅ ਵਿੱਚ ਜੀਰੋ ਸਮਾਂ ਹੁੰਦਾ ਹੈ?} ਹੁਣ ਇਹੋ ਸਵਾਲ ਮੈਂ ਤੁਹਾਨੂੰ ਪੁਛ ਰਹੀ ਹਾਂ, ਕੀ ਇਹ ਜੀਰੋ ਸਮੇਂ ਵਿੱਚ ਹੁੰਦਾ ਹੈ? । ਜਵਾਬ ਹਾਂ ਜਾ ਨਾਂ ਵਿੱਚ ਦੇਣਾ। ਗੋਲ ਮੋਲ ਨਾ ਕਰਨਾ ਕਰੋ ਜੀ।

ਤੁਸੀ ਉਤਰ ਦਿਤਾ ਸਵਾਲ ਨੰ. 2 ਦਾ ਜਵਾਬ ਤੁਸੀਂ ਹਾਂ ਜਾਂ ਨਾਂਹ ਵਿੱਚ ਮੰਗਿਆ ਹੈ। ਜਵਾਬ ਸਪਸ਼ਟ ਹੈ, ‘ਹਾਂ ‘

ਤਾਂ ਵਿਗਿਆਨੀ ਜੀ ਤੁਹਾਨੂੰ ਵਿਗਿਆਨ ਨਹੀਂ ਆਉਂਦਾ, ਇਹ ਸਪਸਟ ਹੈ।

ਸਕੂਲ ਦੇ ਇੱਕ ਨਿਆਣੇ ਨੂੰ ਵੀ ਪਤਾ ਹੁੰਦਾ ਹੈ, ਮੁਆਫੀ ਦੇ ਦੇਣਾ, ਕੇ ਜੀਰੋ ਸਮਾਂ ਤਾਂ ਕੁੱਝ ਹੁੰਦਾ ਹੀ ਨਹੀਂ। ਅਗਲੇ ਖਤ ਵਿੱਚ ਆਪਣਾ ਇਹ ਉਤਰ ਬਦਲ ਦੇਣਾ, ਪੜਨ ਵਾਲੇ ਕੀ ਸੋਚਦੇ ਹੋਣਗੇ!

ਮੈਂ ਪੁਛਿਆ ਸੀ ਪਾਠਕਾਂ ਕੋਲੋਂ, ਮੇਰਾ ਸਵਾਲ: ਰਬ ਜੀ ਜੰਮਦੇ ਮਰਦੇ ਨਹੀਂ, ਕੀ ਇਸ ਲਈ ਆਤਮਾ ਵੀ ਜੰਮਦੀ ਮਰਦੀ ਨਹੀਂ ਅਤੇ ਇਹ ਪੁਨਰ ਜਨਮ ਲੈਂਦੀ ਹੈ?”

ਤੁਹਾਡੇ ਕੋਲੋਂ ਨਹੀਂ ਕਿਉਂਕਿ ਗੁਰਮਤਿ ਵਿੱਚ ਤੁਸੀ ਵੀ ਮੇਰੇ ਵਰਗੇ ਹੀ ਅਣਜਾਣ ਹੋ (ਕੀ ਆਤਮਾ ਦਾ ਗਿਆਨ ਹਾਸਲ ਕਰਨ ਦੀ ਇਛਾ ਤਾ ਨਹੀਂ ਪੈਦਾ ਹੋ ਰਹੀ! ,)

ਤੁਸੀ ਲਿਖਦੇ ਹੋ

ਤੁਸੀਂ ਆਪਾ ਵਿਰੋਧੀ ਗੱਲ ਨਹੀਂ ਕਰ ਰਹੇ? ਆਤਮਾਂ ਦੇ ਗੁਣ ਬਿਲਕੁਲ ਰੱਬ ਜੀ ਵਾਲੇ ਹੀ ਹੋਣੇ ਚਾਹੀਦੇ ਹਨ। ਫੇਰ ਇਹ ਪੁਨਰ ਜਨਮ ਕਿਵੇਂ ਲੈ ਸਕਦੀ ਹੈ? ਪੁਨਰ ਜਨਮ ਦਾ ਮਤਲਬ ਸਮਝਦੇ ਹੋ? ਮਰਨ ਉਪਰੰਤ ਦੁਬਾਰਾ ਜਨਮ! ਆਮ ਲਿਖਾਰੀ ਤਾਂ ਜੀਵਾਂ ਦੇ ਪੁਨਰ ਜਨਮ ਦੀ ਗੱਲ ਕਰਦੇ ਹਨ ਤੁਸੀਂ ਹੁਣ ਆਤਮਾਂ ਦਾ ਵੀ ਪੁਰ ਜਨਮ ਕਰਵਾਉਗੇ! ਧੰਨ ਹੋ!

ਮੈਨੂੰ ਧੰਨ ਕਹਿੰਦੇ ਹੋ, ਚਲੋ ਚੰਗਾ ਹੈ, ਪਰ ਗਲਤ ਉਤਰ ਦੇ ਰਹੇ ਹੋ, ਆਤਮਾ ਦਾ ਹੀ ਪੁਨਰ ਜਨਮ ਹੁੰਦਾ ਹੈ, ਸਾਡਾ ਮਾਸ ਤਾਂ ਚਿਖਾ ਤੇ ਸੜ ਕੇ ਸੁਆਹ ਹੋ ਜਾਂਦਾ ਹੈ ਪਰ ਆਤਮਾ ਨਹੀਂ ਮਰਦੀ ਕਿਉਂਕਿ ਇਹ ਪਰਮਾਤਮਾ ਦਾ ਹੀ ਹਿਸਾ ਹੈ। ਇਹ ਗਲਾਂ ਮੇਰੇ ਵਰਗੀ ਇੱਕ ਨਿਆਣੀ ਨੂੰ ਵੀ ਪਤਾ ਹਨ ਪਰ ਤੁਹਾਨੂੰ ਵਿਗਿਆਨੀ ਨੂੰ ਨਹੀਂ। ਮੁਆਫ ਕਰਨਾ ਮੈਨੂੰ ਰੋਣਾ ਆ ਰਿਹਾ ਹੈ।

ਤੁਸੀਂ ਲਿਖਦੇ ਹੋ,

ਸੋ ਮੈਂ ਬੇਨਤੀ ਕਰਦਾ ਹਾਂ ਕਿ ਇਹ ਡਿਗਰੀ ਵਾਪਿਸ ਲੈਣ ਦੀ ਕ੍ਰਿਪਾਲਤਾ ਕੀਤੀ ਜਾਵੇ। ਅਤੇ, ਕਿਉਂਕਿ ਸ. ਤਰਲੋਚਨ ਸਿੰਘ ਜੀ ਨੇ ਮੇਰੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਅਤੇ ਜੋ ਕੁੱਝ ਮੈਂ ਲਿਖਿਆ ਹੈ ਉਹ ਦਲੀਲ਼ਾਂ ਦੇ ਕੇ ਲਿਖਿਆ ਹੈ ਇਸ ਕਰਕੇ ਮੇਰੀ, ‘ਜਸ ਕੌਰ ਜੀ ‘ ਦੀ ਅਦਾਲਤ ਵਿੱਚ ਗੁਜ਼ਾਰਿਸ਼ ਹੈ ਕਿ ਮੇਰੇ ਵੱਲੋਂ ਸ. ਤਰਲੋਚਨ ਸਿੰਘ ਜੀ ਨੂੰ ਦਿੱਤੀ ਗਈ ਡਿਗਰੀ ਕਿ ‘ਉਨ੍ਹਾਂ ਨੂੰ ਵਿਗਿਆਨ ਨਹੀਂ ਆਉਂਦਾ, ‘ ਨੂੰ ਪਰਵਾਨਗੀ ਦਿੱਤੀ ਜਾਵੇ।

ਤਾਂ ਮੇਰੀ ਅਦਾਲਤ ਵਿੱਚ ਫੈਸਲਾ ਹੈ ਕੇ ਤੁਹਾਡੇ, ਤੁਹਾਡੇ ਲੇਖ ਅਤੇ ਤੁਹਾਡੇ ਦੋਸਤ ਗੁਰਚਰਨ ਸਿੰਘ ਦੇ ਲੇਖ ਅਤੇ ਇੱਕ ਹੋਰ ਜਿਹਨਾਂ ਦਾ ਨਾਮ ਤਰਲੋਚਨ ਸਿੰਘ ਜੀ ਨੇ ਲਿਖਿਆ ਸੀ ਉਹ ਸਾਰੇ ਦੇ ਸਾਰੇ ਕੈਂਸਲ ਹੋਣੇ ਚਾਹੀਦੇ ਹਨ, ਕਿਉਂਕਿ ਮੇਰੀ ਵਰਗੀ ਇੱਕ ਨਿਆਣੀ ਵੀ ਚੈਕ ਕਰ ਸਕਦੀ ਹੈ, ਗੁਰਚਰਨ ਸਿੰਘ ਨੇ ਤੁਹਾਡੇ ਤੋਂ ਲੇਖ ਲਿਖਵਾ ਕੇ ਤਰਲੋਚਨ ਸਿੰਘ ਜੀ ਨੂੰ ਨੀਵਾਂ ਵਿਖਾਉਣ ਦੀ ਇੱਕ ਚਾਲ ਚਲੀ ਗਈ।

ਤੁਹਾਨੂੰ ਮੈਗਨਿਟੇਸ਼ਮ ਦੇ ਬੇਸਿਕ ਹੀ ਨਹੀ ਆਉਂਦਾ, ਮੁਆਫ ਕਰ ਦੇਣਾ, ਮੈਨੂੰ ਹੈਰਾਨੀ ਹੋ ਰਹੀ ਹੈ। ਤੁਸੀ ਲਿਖਦੇ ਹ

ਤੁਸੀਂ ਇੱਕ ਹੋਰ ਸਵਾਲ ਉੱਤੇ ਵੀ ਕਾਫੀ ਜੋਰ ਦਿੱਤਾ ਹੈ,“ਕੀ ਇਲੈਕਟ੍ਰਾਨ ਦੇ ਸਪਨਿੰਗ ਤੇ ਔਰਬਿੰਟਗ ਦੀ ਦਿਸ਼ਾ ਉਲਟਾ ਦਿਤੀ ਜਾਏ ਤਾਂ ਕੀ ਹੁੰਦਾ ਹੈ?”ਅਜਿਹਾ ਕੋਈ ਸਵਾਲ ਅੱਜ ਤੱਕ ਫ਼ਿਜ਼ਿਕਸ ਵਿੱਚ ਨਹੀਂ ਵਿਚਾਰਿਆ ਗਿਆ ਕਿਉਂਕਿ ਇਸ ਗੱਲ ਨੂੰ ਸੰਭਵ ਹੀ ਨਹੀਂ ਮੰਨਿਆਂ ਗਿਆ ਕਿ ਅਜਿਹਾ ਹੋ ਵੀ ਸਕਦਾ ਹੈ। ਇਹੋ ਜਿਹੀਆਂ ਗੱਲਾਂ ਸਿਰਫ ਲੋਕਾਂ ਦੀ ਕਲਪਨਾ ਦਾ ਅੰਗ ਹਨ। ਦੂਸਰੀ ਗੱਲ ਇਹ ਕਿ ਸਵਾਲ ਧਰਤੀ ਦੇ ਚੁੰਬਕੀ ਖੇਤਰ ਦਾ ਸੀ। ਅੱਗੇ ਲਿਖਦੇ ਹੋ,“ਤਰਲੋਚਨ ਸਿੰਘ ਭਗਵੰਤ ਸਿੰਘ ਨੂੰ ਸਾਇੰਸ ਸਿਖਾਉਣੀ ਚਾਹੁੰਦਾ ਹੈ ਕੇ ਭਗਵੰਤ ਸਿੰਘ ਜੀ ਗੋਰ ਕਰੋ ਧਰਤੀ ਦੀ ਸਪੀਨਿੰਗ ਜੇ ਹੁਣ ਕਲਾਕਵਾਈਸ ਹੈ ਤਾਂ ਇਸ ਨੂੰ ਐਨਟੀਕਲਾਕਵਾਈਸ ਹੋਣਾ ਪਵੇਗਾ, ਪਰ ਮੁਆਫ ਦੇ ਦੇਣਾਭਗਵੰਤ ਸਿੰਘ ਨੂੰ ਇਹ ਵਿਗਿਆਨ ਸਮਝ ਹੀ ਨਹੀਂ ਪੈਂਦਾ ”ਹਾਂ ਜੀ, ਜਸ ਕੌਰ ਜੀ ਤੁਸੀਂ ਬਿਲਕੁਲ ਸਹੀ ਲਿਖਿਆ ਹੈ ਮੈਨੂੰਸ. ਤਰਲੋਚਨ ਸਿੰਘ ਜੀ ਦੇ ਵਿਗਿਆਨਦੀ ਉੱਕਾ ਹੀ ਸਮਝ ਨਹੀਂ ਪੈਂਦੀ ਕਿਉਂਕਿ ਇਸ ਦਾ ਵਿਗਿਆਨ ਨਾਲ ਕੋਈ ਦੂਰ ਦਾ ਵੀ ਰਿਸ਼ਤਾ ਨਹੀਂ ਹੈ। ਮੈਂ ਉਨ੍ਹਾਂ ਦੇ ਅਜਿਹੇ ਵਖਿਆਨਾਂ ਦਾ ਖੰਡਣ ਕੀਤਾ ਸੀ, ਕਰਦਾ ਹਾਂ ਅਤੇ ਕਰਦਾ ਰਹਾਂਗਾ। ਅਤੇ ਇਹ ਵੀ ਲਿਖਦਾ ਰਹਾਂਗਾ ਕਿ ਧਰਤੀ ਦੇ ਚੁੰਬਕੀ ਧਰੁਵਾਂ ਦੀ ਦਿਸ਼ਾ ਪਰਵਰਤਨ ਦਾ ਇਸ ਦੀ ਆਪਣੇ ਧੁਰੇ ਦੁਆਲੇ ਗਤੀ ਦੀ ਦਿਸ਼ਾ ਦੇ ਬਦਲਣ ਨਾਲ ਉੱਕਾ ਹੀ ਕੋਈ ਸਬੰਧ ਨਹੀਂ ਹੈ। ਜੇ ਇਹ ਅੱਜ ਕਲਾਕਵਾਈਸ ਘੁੰਮਦੀ ਹੈ ਤਾਂ ਚੁੰਬਕੀ ਧਰੁਵਾਂ ਦੇ ਦਿਸ਼ਾ ਪਰਵਰਤਨ ਤੋਂ ਬਾਅਦ ਵੀ ਕਲਾਕਵਾਈਸ ਹੀ ਘੁੰਮੇਂਗੀ।

ਤਾਂ ਭਗਵੰਤ ਸਿੰਘ ਜੀ ਮੈਂ ਇੱਕ ਕਿਤਾਬ ਦਸਾਂ +2 ਲੈਵਲ ਦੀ ਹੈ, ਉਸ ਨੂੰ ਪੜ ਕੇ ਮੈਨੂੰ ਅਗਲੇ ਖਤ ਵਿੱਚ ਦਸਣਾ ਕੇ ਮੈਗਨਿਟ ਦਾ ਚੁੰਬਕੀ ਖੇਤਰ ਦਾ ਔਰਜੀਨੇਸ਼ਨ ਕੀ ਹੈ? ਫਿਰ ਮੈ ਤੁਹਾਨੂੰ ਵਿਗਿਆਨ ਪੜਾਂਵਾਂਗੀ ਕੇ ਤਰਲੋਚਨ ਸਿੰਘ ਦੇ ਲੇਖ ਵਿੱਚ ਉਪਰ ਲਿਖੇ ਦਾ ਕੀ ਭਾਵ ਸੀ। ਭੁਲਨਾ ਨਾ ਜਰੂਰ ਲਿਖਣਾ, ਫੈਡ ਅਪ ਵੀ ਨਾ ਹੋਣਾ ਅਜੇ ਤਾਂ ਅਸੀ ਥੋਤੋਂ ਬੜਾ ਕੁੱਝ ਸਿੱਖਣਾ ਹੈ।

ਜਸ ਕੌਰ


(10/12/09)
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ ਕੈਨੇਡਾ

ਸ੍ਰ. ਜਸਵੀਰ ਸਿੰਘ ਕੈਲਗਿਰੀ! ਗੁਰ ਫਤਿਹ ਪਰਵਾਨ ਕਰਨੀ ਜੀ।
ਤੁਹਾਡਾ ਇਹ ਸੁਝਾਓ ਸਿਰ-ਮੱਥੇ ਕਿ ਮੈਂ ਆਪਣੀ ਬੋਲੀ ਵਿੱਚ ਸੁਧਾਰ ਲਿਆਵਾਂ ਪਰ ਕਦੀ ਤੁਸੀਂ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਿਆ ਹੈ? ਤੁਸੀਂ ਮੇਰੀ ਲਿਖਤ ਬਾਰੇ “ਊਟ-ਪਟਾਗ” ਅਤੇ ਮੈਨੂੰ ਬਾਰ ਬਾਰ ਇਹੀ ਲਿਖ ਰਹੇ ਹੋ ਕਿ “ਆਹ ਬੰਦ ਕਰੋ ਆਹ ਬੰਦ ਕਰੋ”। ਸ੍ਰ. ਜਸਵੀਰ ਸਿੰਘ ਜੀ ਇਹ ਕਿਹੜੇ ਪੱਧਰ ਦੀ ਬੋਲੀ ਹੈ। ਸਾਲ ਜਾਂ ਦੋ ਕੁ ਸਾਲ ਪਹਿਲਾਂ ਮੈਂ ਲਿਖਿਆ ਸੀ ਕਿ ਜੇ ਕਰ ਤੁਸੀਂ ਕੈਲਗਿਰੀ ਵਾਲੇ ਜਸਵੀਰ ਸਿੰਘ ਵਿਰਦੀ ਹੀ ਹੋ ਤਾਂ ਤੁਹਾਡੇ ਨਾਲ ਵਿਚਾਰ ਵਿਟਾਂਦਰਾ ਕਰਨਾ ਵਿਆਰਥ ਹੈ ਤੇ ਮਹੀਨਾ ਕੇ ਪਹਿਲਾਂ ਮੈਂ ਲਿਖਿਆ ਸੀ ਕਿ ਸ੍ਰ. ਜਸਵੀਰ ਸਿੰਘ ਜੀ ਤੁਸੀਂ ਮਹਾਂਭਾਰਤ ਲਿਖ ਸਕਦੇ ਹੋ ਤੇ ਲਿਖੋ।
ਜਦੋਂ ਮੈਂ ਤੁਹਾਡੇ ਨਾਲ ਵਿਚਾਰ ਕਰ ਹੀ ਨਹੀਂ ਰਿਹਾ ਤਾਂ ਤੁਹਾਨੂੰ ਮੇਰੇ ਤੇ ਸ੍ਰ. ਤਰਲੋਚਨ ਸਿੰਘ ਨਾਲ ਨਿਜੀ ਦੂਸ਼ਣ ਬਾਜੀ ਦਾ ਇਲਜਾਮ ਲਾਉਣਾ ਸ਼ੋਭਦਾ ਨਹੀਂ। ਚਲੋ ਹੁਣ ਤੁਸੀਂ ਰਾਮ-ਘਚੋਲਾ ਪਾ ਹੀ ਲਿਆ ਹੈ ਤਾਂ ਇਹ ਦੱਸੋ ਕਿ ਮੈਂ ਕਿਸੇ ਪਟਿਆਲੇ ਵਾਲੇ ਸ੍ਰ. ਤਰਲੋਚਨ ਸਿੰਘ ਨੂੰ ਨਿਜੀ ਤੌਰ ਤੇ ਜਾਣਦਾ ਹਾਂ? ਤੁਹਾਡਾ ਜਵਾਬ ਹੋਵੇਗਾ ਕਿ ਮੈਨੁੰ ਨਹੀਂ ਪਤਾ ਜਾਂ ਕੁੱਝ ਹੋਰ। ਪਰ ਮੇਰਾ ਜਵਾਬ ਹੈ ਕਿ ਮੈਂ ਕਿਸੇ ਪਟਿਆਲੇ ਵਾਲੇ ਸ੍ਰ. ਤਰਲੋਚਨ ਸਿੰਘ ਜੀ ਨੂੰ ਜਾਣਦਾ ਹੀ ਨਹੀਂ ਇਸ ਕਰਕੇ ਨਿਜੀ ਦੁਸਮਣੀ ਹੀ ਨਹੀਂ। ਇਹ ਤਾਂ ਗੁਰੁ ਨਾਨਕ ਪਾਤਸ਼ਾਹ ਦੇ ਸਿਧਾਂਤ ਨੂੰ ਗੰਧਲਾ ਕਰਨ ਵਾਲਿਆਂ ਨਾਲ ਲੜਾਈ ਹੈ, ਘੂਸਪੈਠੀਆਂ ਨਾਲ ਲੜਾਈ ਹੈ, ਇਹ ਡਰਾਮਾਟਿਸਟਾਂ ਨਾਲ, ਢੌਗੀਆਂ ਨਾਲ, ਮੋਮੋਠੱਗਣਿਆਂ ਨਾਲ, ਚਾਲਬਾਜਾਂ ਨਾਲ, ਨਾਮ ਜਪਣ ਨਾਲ ਕਿਰਣਾਂ ਕੱਢਣ ਵਾਲਿਆਂ ਅਤੇ ਪਰੋਰੋਰੋਰੋਫੈਫੈਫੈਸਸਸਸਰਰਰਰਰਾਂ ਨਾਲ ਵਿਚਾਰਾਂ ਦੀ ਲੜਾਈ ਹੈ। ਧੰਨਵਾਦ।
ਗੁਰੁ ਪੰਥ ਦਾ ਦਾਸ,
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ ਕੈਨੇਡਾ।
www.singhsabhacanada.com
ਸ੍ਰ. ਬਲਦੇਵ ਸਿੰਘ ਬੁੱਧ ਸਿੰਘ ਵਾਲਾ ਹਾਂਗਕਾਂਗ ਨੂੰ ਗੁਰ ਫਤਿਹ ਬੁਲਾਈ ਪਰਵਾਨ ਹੋਵੇ ਜੀ।
ਸ੍ਰ. ਬਲਦੇਵ ਸਿੰਘ ਜੀ ਤੁਹਾਡੀਆ ਚਿੱਠੀਆਂ ਬਿਨਾ ਸਿਰ ਪੈਰ ਦੇ ਹੁੰਦੀਆਂ ਹਨ। ਇਸ ਕਰਕੇ ਮੈਂ ਇਹ ਫੈਸਲਾ ਕੀਤਾ ਸੀ ਕਿ ਤੁਹਾਡੀ ਕਿਸੇ ਵੀ ਗੱਲ ਦਾ ਉਤਰ ਨਹੀਂ ਦੇਣਾ। ਪਰ ਆਹ ਈਆਨ ਸਾਇੰਸਦਾਨ ਵਾਲੀ ਗੱਲ ਦਾ ਉਤਰ ਦੇਣਾ ਬਣਦਾ ਹੈ। ਤੁਸੀਂ
Ian Stieveson ਦੀ ਲਿਖੀ ਕਿਤਾਬ ਦਾ ਜ਼ਿਕਰ ਕੀਤਾ ਹੈ ਜਿਸ ਵਿੱਚ ਉਹ ਬੱਚਿਆਂ ਦੇ ਦੁਬਾਰਾ ਜਨਮ ਦੀ ਗੱਲ ਕਰਦਾ ਹੈ। ਉਹ ਆਪਣੀ ਕਿਤਾਬ ਵਿੱਚ ਇਹ ਵੀ ਗੱਲ ਕਰਦਾ ਹੈ ਕਿ ਕਦੇ ਕਦੇ ਮੁਰਦੇ ਫੂਨ ਵੀ ਕਰਦੇ ਹਨ। ਤੁਸੀਂ ਜੱਗੀ ਕੁਸਾ ਦੇ ਕਾਫੀ ਉਪਾਸ਼ਕ ਹੋ ਤੇ ਉਨ੍ਹਾਂ ਦੀ ਮਾਤਾ ਦੇ ਚਲਾਣੇ ਦੀ ਗੱਲ ਦਾ ਵੀ ਤੁਸੀਂ ਸਾਲ ਦੋ ਸਾਲ ਪਹਿਲਾਂ ਜ਼ਿਕਰ ਕੀਤਾ ਸੀ। ਉਸ ਮਾਤਾ ਦਾ ਸਿਰਨਾਵਾਂ ਮੈਨੂੰ ਭੇਜਣਾ ਤੇ ਮੈਂ ਇੱਕ ਵਧੀਆ ਕਿਸਮ ਦਾ ਮੋਬਾਈਲ ਉਸ ਮਰ ਚੁਕੀ ਔਰਤ ਨੂੰ ਭੇਜ ਦੇਵਾਂਗਾ ਤਾਂ ਕਿ ਉਸਦੀ ਅਤੇ ਤੁਹਾਡੀ ਗੱਲਬਾਤ ਹੁੰਦੀ ਰਹੇ। ਧੰਨਵਾਦ।
ਗੁਰੁ ਪੰਥ ਦਾ ਦਾਸ,
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ ਕੈਨੇਡਾ।
www.singhsabhacanada.com

************************************************

ਸਤਕੁਲਤਾਰ ਸਿੰਘ ਜੀ ਵਾਹਿ ਗੁਰੂ ਜੀ ਕਾ ਖਾਲਸਾ, ਵਾਹਿ ਗੁਰੂ ਜੀ ਕੀ ਫਤਿਹ।

ਤੁਹਾਡੇ ਕੁੱਝ ਕਟਾਖਸ਼ ਪੜ੍ਹੇ। ਫਿਰ ਮੈਂ ਸ੍ਰ. ਸਰਬਜੀਤ ਸਿੰਘ ਕੈਲੇਫੋਰਨੀਆ ਵਾਲਿਆਂ ਨਾਲ ਤੁਹਾਡੇ ਬਾਰੇ ਗੱਲਬਾਤ ਕੀਤੀ। ਸਰਦਾਰ ਜੀ ਇੱਕ ਤਾਂ ਇਹ ਦੱਸੋ ਕਿ ਤੁਹਾਡਾ ਸਿਧਾਂਤ ਕੀ ਹੈ? ਇਹ ਸਵਾਲ ਤੁਹਾਨੂੰ ਸ੍ਰ. ਸਰਬਜੀਤ ਸਿੰਘ ਜੀ ਨੇ ਵੀ ਕੀਤਾ ਸੀ। ਜੇ ਕਰ ਤੁਸੀਂ ਆਪਣਾ ਸਿਧਾਂਤ ਨਹੀਂ ਬਿਆਨ ਕਰ ਸਕਦੇ ਤਾਂ ਕਾਹਨੂੰ ਐਵੇਂ ਲੋਕਾਂ ਦਾ ਸਮਾ ਖਰਾਬ ਕਰਨ ਦੀ ਠਾਣ ਬੈਠੇ ਹੋ? ਦੂਸਰਾ ਇਹ ਕਿ ਖਤੋ ਖਿਤਾਬ ਤਾਂ ਕਿਸੇ ਨਾ ਕਿਸੇ ਨੂੰ ਸੰਬੋਧਨ ਕਰਕੇ ਹੀ ਕੀਤਾ ਜਾਂਦਾ ਹੈ। ਜਿਥੋਂ ਤਕ ‘ਵਾਹਿ ਗੁਰੁ ਜੀ ਕਾ ਖਾਲਸਾ, ਵਾਹਿ ਗੁਰੁ ਜੀ ਕੀ ਫਤਿਹ’ ਦਾ ਤੁਅੱਲਕਾਤ ਹੈ ਜਾਂ ਇਸ ਤਰ੍ਹਾਂ ਦੇ ਇੱਕਾ ਦੁੱਕਾ ਹੋਰ ਗੱਲਾਂ ਵੀ ਦਸਮ ਗ੍ਰੰਥ/ਕੰਜਰ ਕਵਿਤਾ ਵਿਚੋਂ ਮਿਲ ਵੀ ਜਾਣ ਤਾਂ ਵੀ ਇਹ ਗ੍ਰੰਥ/ਗੰਦ ਦਾ ਟੋਕਰਾ ਗੁਰੁ ਗੋਬਿੰਦ ਸਿੰਘ ਜੀ ਦਾ ਲਿਖਿਆ ਨਹੀਂ ਹੋ ਸਕਦਾ। ਕਿਸੇ ਵੀ ਗ੍ਰੰਥ ਦਾ ਮੁਲਅੰਕਣ ਕਰਨ ਵੇਲੇ ਸਾਰੇ ਗ੍ਰੰਥ ਦੀ ਪੜਚੋਲ ਜਰੂਰੀ ਹੁੰਦੀ ਹੈ ਨਾ ਕਿ ਕੁੱਝ ਸਤਰਾਂ ਆਦਿ।

ਕਰੁਣਾਲਯ ਹੈਂ ॥ ਅਰਿ ਘਾਲਯ ਹੈਂ ॥ ਦੁਸ਼ਟਾਂ ਦਾ ਨਾਸ ਕਰਨ ਵਾਲਾ। ਖਲ ਖੰਡਨ ਹੈਂ ॥ ਮਹਿ ਮੰਡਨ ਹੈਂ ॥੧੭੧॥

ਸਦਾ ਸੱਚਿਦਾਨੰਦ ਸੱਤ੍ਰੰ ਪ੍ਰਣਾਸੀ ॥ ਕਰੀਮੁਲ ਕੁਨਿੰਦਾ ਸਮਸਤੁਲ ਨਿਵਾਸੀ ॥ ਅਜਾਇਬ ਬਿਭੂਤੇ ਗਜਾਇਬ ਗਨੀਮੇ ॥ ਦੁਸ਼ਮਣਾਂ ਉਤੇ ਕਹਿਰ ਢਾਹੁਣ ਵਾਲਾ। ਹਰੀਅੰ ਕਰੀਅੰ ਕਰੀਮੁਲ ਰਹੀਮੇ॥੧੯੮॥

ਅੰਗ ਰਾਗ ਨ ਰੰਗ ਜਾ ਕਹਿ ਜਾਤਿ ਪਾਤਿ ਨ ਨਾਮ ॥ ਗਰਬ ਗੰਜਨ ਦੁਸਟ ਭੰਜਨ ਮੁਕਤਿ ਦਾਇਕ ਕਾਮ ॥੮੪॥ ਦੁਸ਼ਟਾਂ ਦਾ ਨਾਸ ਕਰਨ ਵਾਲਾ। ਨਮੋ ਕਲਹ ਕਰਤਾ ਨਮੋ ਸਾਂਤਿ ਰੂਪੇ ॥ ਸ਼ਾਂਤ ਸਰੂਪ ਹੈ। ਨਮੋ ਇੰਦ੍ਰ ਇੰਦ੍ਰੇ ਅਨਾਦੰ ਬਿਭੂਤੇ ॥੧੮੭॥ ਨ ਸੱਤ੍ਰੈ ॥ ਨ ਮਿੱਤ੍ਰੈ ॥ ਨ ਭਰਮੰ ॥ ਨ ਭਿੱਤ੍ਰੈ ॥੯੯॥ ਉਸਦਾ ਕੋਈ ਵੈਰੀ ਨਹੀਂ। ਨ ਚਿੱਤ੍ਰੈ ॥ ਨ ਮਿੱਤ੍ਰੈ ॥ ਪਰੇ ਹੈਂ ॥ ਪਵਿੱਤ੍ਰੈ ॥੧੦੧॥ ਆਡੀਠ ਧਰਮ ॥ ਅਤਿ ਢੀਠ ਕਰਮ ॥ ਅਣਬ੍ਰਣ ਅਨੰਤ ॥ ਦਾਤਾ ਮਹੰਤ ॥੧੭੦॥ ਕੀ ਦਸਮ ਗ੍ਰੰਥ ਦਾ ਰੱਬ ਬਹੁਤ ਹੀ ਮਾੜੇ ਕਰਮਾਂ ਵਾਲਾ ਹੈ? ਅਤਿ ਢੀਠ ਕਰਮ ਦਾ ਮਤਲਬ ਹੀ ਇਹੀ ਬਣਦਾ ਹੈ। ਜੇਕਰ ਤੁਹਾਨੂੰ ਹੋਰ ਜ਼ਿਆਦਾ ਪਤਾ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ। ਜੇ ਕਰ ਦਸਮ ਗ੍ਰੰਥ ਦਾ ਰੱਬ ਸ਼ਾਂਤ ਸਰੂਪ ਹੈ ਤਾਂ ਉਸਦਾ ਕੋਈ ਵੈਰੀ ਹੀ ਨਹੀਂ ਹੋਣਾ ਚਾਹੀਦਾ। ਫਿਰ ਉਹ ਸਾਰਿਆਂ ਦੁਸ਼ਟਾਂ ਦਾ ਨਾਸ ਕਿਉਂ ਕਰਨ ਵਾਲਾ ਹੈ?

ਸੋਈ ਮਦ ਲੈ ਤਹਾ ਸਿਧਾਂਈ॥ ਸਾਤ ਬਾਰ ਬਹੁ ਭਾਂਤ ਚੁਆਈ॥ ਨਿਜ ਹਾਥਨ ਲੈ ਸੇਹੂੰ ਪਿਯਾਯੋ॥ ਦੋਹਰਾ॥ ਕੇਸ ਪਾਂਸ ਤੇ ਛੋਰਕੈ ਬਾਂਚਤ ਪਤਿਯਾ ਅੰਗ॥ ਤਾ ਦਿਨ ਤੇ ਤ੍ਰਿਯ ਤਜਿ ਦਿਯਾ ਬਾਦ ਤ੍ਰਿਯਨ ਕੇ ਸੰਗ॥ 11॥ ਪੰਨਾ 1337॥ ਅਰਥ ਕਰੋ ਇਹ ਅਖੀਰਲਾ ਬੰਦ ਹੈ॥

ਪੋਸਤ ਭਾਗ ਅਫੀਮ ਬਹੁਤ ਲੀਜੈ ਤੁਰਤ ਮੰਗਾਇ॥ ਨਿਜੁ ਕਰਿ ਮੋਹਿ ਪਿਵਾਇਯੈ ਹ੍ਰਿਦੈ ਹਰਖ ਉਪਜਾਇ॥ 38॥ ਤੁਮ ਮਦਰਾ ਪੀਵਹੁ ਘਨੋ ਹਮੈ ਪਿਵਾਹਹੁ ਭੰਗ॥ ਚਾਰਿ ਪਹਿਰ ਕੌ ਮਨਿਹੌ ਭੋਗਿ ਤਿਹਾਰੇ ਸੰਗ॥ 39॥ ਚਰਿਤ੍ਰ 16, ਪੰਨਾ 832॥

ਚੌਪਈ॥ ਜੂਤੀ ਬਹੁ ਤਿਹ ਮੂੰਡ ਲਗਾਈ॥ ਮੁਸਕੈ ਤਾ ਕੀ ਐਠ ਚੜਾਈ॥ ਬੰਦਸਾਲ ਤਿਹ ਦੀਯਾ ਪਠਾਈ॥ ਆਨਿ ਆਪਨੀ ਸੇਜ ਸੁਹਾਈ॥ 8॥ ਇਹ ਚਲ ਖੇਲਿ ਰਾਇ ਭਜ ਆਯੋ॥ ਬੰਦਸਾਲ ਤ੍ਰਿਯ ਭ੍ਰਾਤ ਪਠਾਯੋ॥ ਸਿਖਯਨ ਭੇਦ ਅਭੇਦ ਨ ਪਾਯੋ॥ ਵਾਹੀ ਕੌ ਤਸਕਰ ਠਹਿਰਾਯੋ॥ ਦਸਮ ਗ੍ਰੰਥ ਪੰਨਾ 843॥

ਸ੍ਰ. ਸਤਕੁਲਤਾਰ ਸਿੰਘ ਜੀ ਇਨ੍ਹਾਂ ਪੰਗਤੀਆਂ ਦੇ ਅਰਥ ਕਰਕੇ ਸਾਨੂੰ ਅਣਜਾਣ ਜੀਵਾਂ ਨੂੰ ਸਮਝਾਓ ਜੀ?

ਸਵਾਲ ਹੈ ਕਿ ਜੁਤੀਆਂ ਕਿਸ ਦੇ ਪੈਂਦੀਆਂ ਹਨ? ਦੋਹਰਾ॥ ਛਿਮਾ ਕਰਹੁ ਅਭ ਤ੍ਰਿਯ ਹਮੈ ਬਹੁਰਿ ਨ ਕਰਿਯਹੁ ਰਾਧਿ॥ ਬੀਸ ਸਹੰਸ ਟਕਾ ਤਿਸੈ ਦਈ ਛਿਮਾਹੀ ਬਾਧਿ॥ 12॥ ਦਸਮ ਗ੍ਰੰਥ ਪੰਨਾ 844॥

ਅਨੂਪ ਕੌਰ ਨੂੰ 20, 000. 00 ਟਕਾ ਛਿਮਾਹੀ ਕੌਣ ਬੰਨ ਰਿਹਾ ਹੈ?

ਦਸਮ ਗ੍ਰੰਥ ਪੰਨਾ 967 ਰਾਜ ਪ੍ਰਭਾ ਦੀ ਕਹਾਣੀ ਜੋ ਰਾਜੇ ਨੂੰ ਪਿਆਰੀ ਸੀ।

ਐਸੀ ਫਬਤ ਦੁਹੰਨ ਕੀ ਜੋਰੀ॥ ਜਨੁਕ ਕ੍ਰਿਸਨ ਬ੍ਰਿਖਭਾਨ ਕਿਸੋਰੀ॥ ਦੁਹੂੰ ਹਾਥ ਤਿਹ ਕੁਚਨ ਮਰੋਰੈ॥ ਜਨੁ ਖੋਯੋ ਬਿਦਨੀ ਦਨੁ ਟੋਰੈ12॥ ਜਨੁ ਕੰਦ੍ਰਪ ਕੋ ਦ੍ਰਪੁ ਮਿਟਾਵੈ॥ ਭੋਗਤ ਤਾਹਿ ਜੰਘ ਲੈ ਕਾਧੇ॥ ਜਨੁ ਦਵੈ ਮੈਨ ਤਰਕਸਨ ਬਾਂਧੇ॥ 13॥ ਭਾਤਿ ਭਾਤਿ ਸੌ ਚੇੰਬਨ ਕੀਨੇ॥ ਭਾਤਿ ਭਾਤਿ ਆਸਨ ਤ੍ਰਿਯ ਦੀਨੇ॥ ਗਹਿ ਗਹਿਤਾ ਸੋ ਗਰੇ ਲਗਾਈ॥ ਮਾਨਹੁ ਰੰਕ ਨਵੌ ਨਿਧਿ ਪਾਈ॥ 14॥

ਸ੍ਰ. ਸਤਕੁਲਤਾਰ ਸਿੰਘ ਜੀ ਇਨ੍ਹਾਂ ਪੰਗਤੀਆਂ ਦੇ ਅਰਥ ਕਰਕੇ ਸਾਨੂੰ ਅਣਜਾਣ ਜੀਵਾਂ ਨੂੰ ਸਮਝਾਓ ਜੀ?

ਹਸੀਨਾ ਨੇ ਰਾਜੇ ਕੋਲੋਂ ਪਾਣੀ ਭਰਵਾਉਣਾ ਅਤੇ ਆਪਣੀਆਂ ਝਾਂਟਾਂ ਮੁਨਵਾਉਣੀਆਂਦ. ਗ੍ਰੰ ਪੰਨਾ 1081॥

ਜੌ ਰਾਜੇ ਤੇ ਬਾਰਿ ਭਿਰਾਊ॥ ਅਪਨੀ ਝਾਂਟੈ ਸਭੈ ਮੁੰਡਾਊ॥ ਤਬ ਤ੍ਰਿਯ ਹੋਡ ਸਕਲ ਤੁਮ ਹਾਰਹੁ॥ ਨਿਜ ਨੈਨਨ ਇਹ ਚਰਿਤ ਨਿਹਾਰਹੁ॥ 2॥ ਹਮ ਮੂੰਡੈਗੇ ਝਾਂਟਿ ਤਿਹਾਰੀ॥ 9॥ ਤੇਜ ਅਸਤੁਰਾ ਏਕ ਮੰਗਾਯੋ॥ ਨਿਜ ਕਰ ਗਹਿ ਕੈ ਰਾਵ ਚਲਾਯੋ॥ ਤਾ ਕੀ ਮੂੰਡ ਝਾਂਟਿ ਸਭ ਡਾਰੀ ਦੈ ਕੈ ਹਸੀ ਚੰਚਲਾ ਤਾਰੀ॥ 10॥ ਪਾਨਿ ਭਰਾਯੋ ਰਾਵ ਤੇ ਨਿਜੁ ਕਰ ਝਾਟਿ ਮੁੰਡਾਇ॥ ਹੋਡ ਜੀਤ ਲੇਤੀ ਭਈ ਤਿਨ ਅਬਲਾਨ ਦਿਖਾਇ॥ 11॥ ਦ. ਗ੍ਰੰ. ਪੰਨਾ 1081॥

ਸ੍ਰ. ਸਤਕੁਲਤਾਰ ਸਿੰਘ ਜੀ ਇਨ੍ਹਾਂ ਪੰਗਤੀਆਂ ਦੇ ਅਰਥ ਕਰਕੇ ਸਾਨੂੰ ਅਣਜਾਣ ਜੀਵਾਂ ਨੂੰ ਸਮਝਾਓ ਜੀ?

ਜਿਸ ਗ੍ਰੰਥ ਵਿੱਚ ਜਨਾਨੀ ਦੀਆਂ ਝੂਆਂ ਮੁੰਨਣ ਦੀ ਗੱਲ, ਸੱਤਵਾਰ ਸ਼ਰਾਬ ਵਿਚੋਂ ਸ਼ਰਾਬ ਕੱਢ ਕੇ ਸਾਰੀ ਸਾਰੀ ਰਾਤ ਟੰਗਾ ਮੋਢਿਆਂ ਤੇ ਰੱਖ ਕੇ ਕਾਮ ਕ੍ਰੀੜਾ ਕਰਨ ਦੀ ਗੱਲ ਕੀਤੀ ਗਈ ਹੋਵੇ ਕੀ ਉਹ ਗ੍ਰੰਥ ਕਿਸੇ ਧਾਰਮਿਕ ਪਦਵੀ ਦਾ ਹੱਲਦਾਰ ਹੋ ਸਕਦਾ ਹੈ?

ਧੰਨਵਾਦ।

ਗੁਰੂ ਦੇ ਪੰਥ ਦਾ ਦਾਸ,

ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ ਕੈਨੇਡਾ। www.singhsabhacanada.com


(10/12/09)
ਡਾ. ਭਗਵੰਤ ਸਿੰਘ ਸੰਧੂ

To Mr.Baljeet Singh

Dear Baljeet Singh Ji, I do agree with most of your views, with certain reservations. My article ਪ੍ਰੋ. ਤਰਲੋਚਨ ਸਿੰਘ ਜੀ ਦਾ ਵਿਗਿਆਨ! available in ਲੇਖ ਲੜੀ ਦੂਜੀ in the category ਦਸ ਲੇਖਾਂ ਤੋਂ ਘੱਟ ਸਾਂਝੇ ਲੇਖ was purely a review of Mr.Tarlochan Singh’s articles. Instead of accepting his own shortcomings and answering the questions raised, he started giving me negative remarks. You can better compare the language which I have used for him with that of used by him.

You have correctly pointed out ,”If the general understanding of Sikhism is based on Vedantic principles, we can not change it overnight “. Well that’s the point. To interpret Sikhism on Vedantic principles in itself is a serious contradiction (Sikhs should know that). You are absolutely right, it cannot be changed overnight. It needs a sustained and collective effort.

I don’t mind at all if people believe (though wrongly) in reincarnation and karma etc. but cannot digest it if someone (particularly a Postgraduate in Physics) tries to convince the innocent public that karma theory is explicable by Newton’s Third Law of Motion. Further, in doing so misinterprets science. Still worse that his blind supporters (blind enough not to understand a word of science! Sorry for these rough words) are raising questions about Big Bang to show that they are genious! They even don’t know that Newton’s third law of motion deals with the motion of objects moving in a straight line and want me to explain the concept of Big Bang on its grounds. Absurd! Its pity that the people who don’t even understand Newton’s third law of motion (including Mr.Tarlochan Singh unfotunately) successfully misuse the name of Big Bang.

You said, “The positive thing is that this article and many more by the author are in Punjabi and we usually do not see any scientific articles in our mother tongue.” But Baljeet Singh Ji, that does not authorise him to misinterpret science. I have asked Mr.Tarlochan Singh to request Mr. Makhan Singh to remove all his articles from the Sikh Marg. If he does not do so by coming Sunday I will try to publish the reviews of his articles one by one, first one of the series may appear on the following Sunday. Rest assured I know what does it mean by a review. My only purpose of doing so is to give the proper information of science to the reader. On the other hand I will have absolutely no opposition if he publishes his articles in the hue of Science Fiction. Thanks for your views. Please do keep on writing. More sensible people are required to keep the discussions on a positive track.

Bhagwant Singh Sandhu


(10/12/09)
ਹਰਮਿੰਦਰ ਸਿੰਘ

Dr Bhagwant Singh ji
never give up..u know very well when going gets tough tough get going...i need not advise you....& mind it this is not wastage of time & energy..u r doing 'sewa'..just continue..
regards
harminder


(10/12/09)
ਹਰਿੰਦਰ ਪਾਲ ਸਿੰਘ ਬਰਾੜ

Sat Siri Akal,
As discussion going on Sikh Marg regarding role of Akal Takhat, I felt that , it is happening in each gurdwara . It does not matter, Gurdwara is in India or Abroad. If you see the ages of the people, mostly they are between 35-80yrs age ,if I am not wrong 80-90% non sikhs but they tried to control the whole management of Gurdwara or use it. Most of the preachers (Pathi;s, Raagis, dhadhi,s), tried to tell fiction stories or tried to make happy the management , so they can make more money or extend their stay in abroad. Nobody even question them.I am talking the weak character of listners or preachers or the management. Even we do not have any screening method, which will tell us who should preach and what. Sometimes we can see people don't know, how they can do sewa in gurudwara in effective way. I saw people cleaning the shoes because of their andhi shardha, even shoes are new. People donate milk, atta or other stuff, which is perishable or more than enough in Langar hall. I do not know, most of the time people come to gurdwara for social purpose or to meet new people or to promote their businesses.
In all gurdwaras , they use money to extend the gurudwara because more people are coming. How about Sikhi, are we using Gurdwara in right way to promote mission of Sikhism. Are we promoting our Baba Nanak's mission in right direction even we are in 21st century and we have more tools and ways than 15th century. Do we go to non-sikh people to tell about our religion or we are wasting our time and energy for those people who already know the basics of sikhs but want to go after money or status in the community. It is like changing the whole system, so we can follow and teach the next generation about our Baba Nanak's Sikh philosphy. We personnaly have the responsiblity to oblige to Guru Granth Sahib Ji not to the corrupt Or characterless people, who think they own the Akal Takhat .
I have a lots of things to share, I am trying to write in punjabi which I can communicate better than English. If I hurt someone;s feelings, please forgive me but I will stand up for Sikhism. Thanks to Gurcharan Singh Ji for answering some of my questions. Please e-mail me, if you have any concerns
Sat Siri Akal,
Harinder Pal Singh Brar


(09/12/09)
ਗੁਰਪ੍ਰੀਤ ਸਿੰਘ ਕੈਂਬ੍ਰਿਜ

ਅਕਾਲ ਤਖਤ ਸਾਹਿਬ ਅਤੇ ਸਿਖ ਮਸਲੇ
ਅਕਾਲ ਤਖਤ ਸਾਹਿਬ ਸਿਖਾਂ ਦਾ ਸਰਵਉਚ ਤਖਤ ਹੈ। ਸਿਖ ਮਿਸਲਾਂ ਦੇ ਸਮੇਂ ਸਿਖ ਆਗੂਆਂ ਨੇ ਅਕਾਲ ਤਖਤ ਸਾਹਿਬ ਤੇ ਲਗਾਤਾਰ ਇਕੱਤਰਤਾਵਾਂ ਕਰਕੇ ਉਸ ਸਮੇਂ ਦੀਆਂ ਚਨੌਤੀਆਂ ਦਾ ਬਾਖੂਬੀ ਮੁਕਾਬਲਾ ਕੀਤਾ। ਅਜ ਦੇ ਸਮੇ ਵਿੱਚ ਸਿਖਾਂ ਦੀਆਂ ਸਮੱਸਿਆਵਾਂ ਤਾਂ ਵਧ ਰਹੀਆਂ ਹਨ ਪਰ ਹਲ ਕਿਧਰੇ ਵੀ ਨਜਰ ਨਹੀ ਆ ਰਿਹਾ। ਇਸ ਦੇ ਕਈ ਕਾਰਣ ਹਨ –
1. ਗੁਰੂ ਸਿਧਾਂਤਾਂ ਦੀ ਥਾਂ ਗਲਤ ਪਰਚਲਿਤ ਹੋ ਚੁੱਕੀਆਂ ਪਰੰਪਰਾਵਾਂ ਨੂੰ ਸ਼ਖਸ਼ੀ ਜਥੇਬੰਦਿਕ ਮੁਫਾਦਾ ਦੇ ਕਾਰਨ ਪੂਰਾ ਜੋਰ ਲਾ ਕੇ ਸੰਬੰਧਿਤ ਜਥੇਬੰਦੀਆਂ ਵਲੋਂ ਜਿਉਂ ਦੀ ਤਿਉਂ ਕਾਇਮ ਰੱਖਣ ਲਈ ਯੋਗਦਾਨ ਪਾਉਣਾ।
2. ਬਿਨਾ ਕੋਈ ਯੋਜਨਾ ਜਾ ਪ੍ਰਣਾਲੀ ਦੇ ਵਿਕਸਤ ਕੀਤੇ ਹੀ ਰਾਜਨੀਤਕ, ਧਾਰਮਿਕ ਪੱਧਰ ਤੇ ਕੰਮ ਕਰਨਾ ਅਤੇ ਭੂਤਕਾਲ ਤੋ ਕੋਈ ਵੀ ਸਬਕ ਨਹੀ ਸਿਖਣਾ।
3. ਲੀਡਰਾ, ਧਾਰਮਿਕ ਮੁਖੀਆਂ ਦਾ ਅਨਪੜ, ਅਧਪੜ, ਦੁਨੀਆਵੀ ਪੱਧਰ ਦੇ ਗਿਆਨ ਤੋ ਸੱਖਣੇ ਹੋਣਾ।
4. ਸਿਖਾਂ ਵਿੱਚ ਸਿਖ ਡੇਰੇਦਾਰਾ ਦੀ ਭਰਮਾਰ ਹੋਣੀ ਅਤੇ ਵਖ ਵਖ ਸਿਖ ਫਿਰਕਿਆਂ ਦਾ ਸਿਖ ਸਿਧਾਂਤਾਂ, ਇਤਿਹਾਸ ਆਦਿ ਵਿਸ਼ਿਆਂ ਤੇ ਮਤਭੇਦ ਹੋਣਾ।
5. ਸਿਖ ਮਸਲਿਆਂ ਦਾ ਹਲ ਵਿਚਾਰ ਕਰਕੇ ਕੱਢਣ ਦੀ ਥਾਂ ਤਾਕਤ ਦੀ ਵਰਤੋ ਕਰਕੇ ਕੱਢਣ ਦੀ ਕੋਸ਼ਿਸ਼ ਕਰਨੀ।
6. ਸਿਖ ਸੰਸਥਾਵਾ ਤੇ ਰਾਜਨੀਤਕ ਕੰਟਰੋਲ ਹੋਣਾ ਆਦਿ।

ਅਜ ਦੀ ਸਥਿਤੀ ਵਿੱਚ ਅਕਾਲ ਤਖਤ ਸਾਹਿਬ ਦਾ ਫਲਸਫਾ ਹਰ ਸਿਖ ਲਈ ਸਮਝਣਾ ਬਹੁਤ ਜਰੁਰੀ ਹੈ। ਸਾਨੂੰ ਸੋਚਣਾ ਪਵੇਗਾ ਕਿ ਅਕਾਲ ਤਖਤ ਸਾਹਿਬ ਤੋਂ ਸਮੁਚੀ ਸਿਖ ਕੌਮ ਦੇ ਭਾਵਾ ਦੀ ਤਰਜਮਾਨੀ ਕਰਦੀ ਹੋਈ ਵਿਚਾਰਧਾਰਾ ਨੂੰ ਦੁਨੀਆਵੀ ਪੱਧਰ ਤੇ ਰਹਿ ਰਹੀ ਕੌਮ ਦੇ ਭਲੇ ਲਈ ਲਾਗੂ ਕਰਾਉਣ ਲਈ ਕਿਵੇ ਕਾਰਗਾਰ ਬਣਾਇਆ ਜਾਵੇ। ਅਜ ਦਾ ਜਥੇਦਾਰ ਸਿਸਟਮ ਜੋ ਕਿ ਅਨੇਕਾਂ ਹੀ ਊਣਤਾਈਆਂ ਭਰਪੂਰ ਹੈ (ਉਂਝ ਵੀ ਇਹ ਸਿਖ ਸਿਧਾਂਤਾ ਦੇ ਅਨੁਸਾਰ ਨਹੀ ਹੈ), ਹਰ ਸਿਖ ਪਹਿਲੂ ਤੋ ਨਾਕਾਮ ਰਿਹਾ ਹੈ।
ਸਾਡਾ ਸਿਸਟਮ ਸਰਬਤ ਖਾਲਸਾ ਦਾ ਹੈ, ਜਿਸ ਨੂੰ ਕਿ ਪੁਨਰਸੁਰਜੀਤ ਕਰਨ ਦੀ ਲੋੜ ਹੈ। ਸਰਬਤ ਖਾਲਸੇ ਨੂੰ ਅਜ ਦੇ ਸਮੇ ਵਿੱਚ ਸਿਖ ਪਾਰਲੀਮੈਟ ਦੇ ਰੂਪ ਵਿੱਚ ਘੜਨ ਦਾ ਕੰਮ ਤਾ ਵਿਦਵਾਨ ਹੀ ਕਰ ਸਕਦੇ ਹਨ ਪਰ ਉਸ ਲਈ ਵਿਚਾਰਧਾਰਕ ਸ਼ੁਰੂਆਤ ਕਰਨੀ ਬਹੁਤ ਜਰੂਰੀ ਹੈ।
ਆਉ ਅਜ ਦੇ ਸਿਸਟਮ ਨੂੰ ਵਿਚਾਰੀਏ। ਅਕਾਲ ਤਖਤ ਤੇ ਥਾਪਿਆ ਹੋਇਆ ਕੋਈ ਇਕੱਲਾ ਮਨੁਖ (ਜਿਸ ਦੀ ਥਾਪਨਾ, ਯੋਗਤਾ ਅੱਗੇ ਵੀ ਕਈ ਪ੍ਰਸ਼ਨਚਿੰਨ ਖੜੇ ਹਨ) ਸਾਰੀ ਕੌਮ ਨੂੰ ਮਨ ਮੰਨੇ ਢੰਗ ਨਾਲ ਹੁਕਮਨਾਮੇ ਆਦੇਸ਼ ਦੇਵੇ, ਇਹ ਨਾ ਤਾ ਸਿਖ ਸਿਧਾਂਤਾ ਦੇ ਅਨੁਸਾਰ ਹੈ ਅਤੇ ਨਾ ਹੀ ਸਿਖ ਇਤਿਹਾਸ ਅਨੁਸਾਰ। 4 ਹੋਰ ਤਖਤਾਂ ਦੇ ਜਥੇਦਾਰਾ (ਜਿਹਨਾ ਦਾ ਚੋਣ ਢੰਗ ਵੀ ਅਵੈਧ ਹੈ) ਜਿਹਨਾ ਵਿਚੋਂ ਇੱਕ ਅਖੌਤੀ ਜਥੇਦਾਰ ਆਪਣੇ ਨਾਲ ਸੰਬੰਧਿਤ ਤਖਤ ਨੂੰ ਪਿਛਲੇ ਸਮੇਂ ਵਿੱਚ ਅਕਾਲ ਤਖਤ ਸਾਹਿਬ ਤੋਂ ਵੀ ਉੱਚਾ ਕਹਿ ਚੁੱਕਾ ਹੈ, ਇੱਕ ਜਥੇਦਾਰ ਤੇ ਦੋ ਵਿਆਹਾਂ ਦੇ ਵੀ ਦੂਸ਼ਣ ਲਗ ਚੁੱਕੇ ਸਨ ਜਿਹਨਾ ਵਿਚੋਂ ਕਈਆਂ ਨਾਲ ਸੰਬੰਧਤ ਤਖਤਾਂ ਤੇ ਪੰਥਕ ਮਰਿਆਦਾ ਵੀ ਲਾਗੂ ਨਹੀ ਹੈ, ਨੂੰ ਸਾਰੀ ਕੌਮ ਦੇ ਫੈਸਲਿਆਂ ਲਈ ਤਾਕਤਵਧ ਕਰਨਾ ਨਾ ਤਾ ਕੌਮੀ ਹਿੱਤਾਂ ਵਿੱਚ ਹੈ ਅਤੇ ਨਾ ਹੀ ਸਿਖ ਸਿਧਾਂਤਾ ਅਨੁਕੂਲ਼। ਹਾਂ ਰਾਜਨੀਤਕ ਆਗੂਆਂ, ਡੇਰੇਵਾਦੀ ਤਾਕਤਾਂ ਦੇ ਹਿੱਤਾਂ ਦੇ ਅਨੁਕੂਲ ਹੋ ਸਕਦਾ ਹੈ ਜੋ ਕਿ ਆਪਣੇ ਪ੍ਰਭਾਵ ਅਧੀਨ ਆਪਣੇ ਸਿਆਸੀ ਦੁਸ਼ਮਣਾ, ਧਾਰਮਿਕ ਵਿਰੋਧੀਆਂ ਨੂੰ ਚਿਤ ਕਰਨ ਲਈ ਥਾਪੇ ਹੋਏ ਜਥੇਦਾਰਾ ਨੂੰ ਵਰਤ ਸਕਦੇ ਹਨ। ਉਂਝ ਵੀ ਡੇਰੇਦਾਰਾ ਨੂੰ ਮਾਨਤਾ ਅਤੇ ਸਿਆਸੀ ਲੋਕਾਂ ਦੀ ਗੱਦੀ ਨੂੰ ਪੱਕਾ ਕਰਨ ਵਿੱਚ ਵੀ ਇਹ ਭੂਮਿਕਾ ਨਿਭਾਉਦੇ ਨਜਰ ਆਉਦੇ ਹਨ।
ਸਿਖਾ ਦੇ ਕੌਮੀ ਮਸਲੇ ਜਿਵੇ ਦਸਤਾਰ ਦਾ ਮਸਲਾ, ਪੰਜ ਕਕਾਰਾਂ ਦੀ ਮਾਨਤਾ ਦਾ ਮਸਲਾ, ਡੇਰੇਦਾਰੀ ਆਦਿ ਜਿਉਂ ਦੀ ਤਿਉਂ ਖੜੇ ਹਨ। ਅਕਾਲ ਤਖਤ ਸਾਹਿਬ ਤੋ ਅਖੌਤੀ ਅਸੰਤ ਧਨਵੰਤ ਸਿੰਘ, ਦਲਜੀਤ ਸਿੰਘ ਸ਼ਿਕਾਗੋ, ਮਾਨ ਸਿੰਘ ਦਾ ਮਸਲਾ ਤਾਂ ਹਲ ਨਹੀ ਹੋ ਸਕਿਆ ਪਰ ਸਿਆਸੀ ਵਿਰੋਧੀਆ ਨੂੰ ਅਕਾਲ ਤਖਤ ਸਾਹਿਬ ਤੇ ਬਾਰ ਬਾਰ ਸਦ ਕੇ ਤਨਖਾਹੀਏ ਕਰਾਰ ਦਿਤਾ ਜਾ ਰਿਹਾ ਹੈ।
ਪਿਛਲੇ ਦਿਨੀ ਅਕਾਲ ਤਖਤ ਸਾਹਿਬ ਦੇ ਸਾਬਕਾ ਜੱਥੇਦਾਰ ਦਾ ਮਾਮਲਾ ਸਾਹਮਣੇ ਆਇਆ। ਅਖੌਤੀ ਦਸਮ ਗ੍ਰੰਥ ਦੇ ਵਿਵਾਦਗ੍ਰਸਤ ਚਰਿਤ੍ਰੋਪਖਿਆਨ ਦੀ ਕਥਾ ਸਾਬਕਾ ਜਥੇਦਾਰ ਨੇ ਨਿਊਯਾਰਕ ਵਿਖੇ ਕੀਤੀ। ਜਿਸ ਨੂੰ ਕਿ ਯੂ ਟਿਊਬ ਤੇ ਵੀ ਦੇਖਿਆ ਜਾ ਸਕਦਾ ਹੈ, ਚੜ੍ਹਦੀ ਕਲਾ ਚੈਨਲ ਨੇ ਸਾਰੀ ਹੀ ਰਿਕਾਰਡਿੰਗ ਦਿਖਾਈ। ਜਥੇਦਾਰ ਸ਼ਵਿੰਦਰ ਸਿੰਘ ਨੁੰ ਵੀ ਗੁਰੂਗੋਬਿੰਦ ਸਿੰਘ ਜੀ ਨੂੰ ਵਿਵਾਦਗ੍ਰਸਤ ਚਰਿੱਤਰ ਦਾ ਕਰਤਾ ਹੋਣ ਦੀ ਕਥਾ ਕਰਦਿਆਂ ਇਸੇ ਚੈਨਲ ਤੇ ਸੁਣਿਆ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਪ੍ਰੋ ਦਰਸ਼ਨ ਸਿੰਘ ਜੀ ਨੂੰ ਅਕਾਲ ਤਖਤ ਤੇ ਤਲਬ ਕਰ ਲਿਆ ਗਿਆ ਪਰ ਸ਼ਵਿੰਦਰ ਸਿੰਘ ਨੂੰ ਨਹੀਂ। ਸੁਣਿਆ ਹੈ ਕਿ ਪ੍ਰੋ ਸਾਹਿਬ ਦੀ ਵੀਡਿਉ ਵੀ ਕਟ ਵਢ ਕਰਕੇ ਅਕਾਲ ਤਖਤ ਤੇ ਭੇਜੀ ਗਈ ਪਰ ਭੇਜਣ ਵਾਲਿਆਂ ਤੇ ਕੋਈ ਕਾਰਵਾਈ ਨਹੀਂ।
ਧਰਮ ਦੀ ਬੁਨਿਆਦ ਸਚ ਹੋਇਆ ਕਰਦੀ ਹੈ। ਗੁਰੂ ਨਾਨਕ ਨੇ ਪੰਡਿਤਾਂ ਅਤੇ ਕਾਜੀਆਂ ਨੁੰ ਝੂਠੇ ਫਤਵੇ ਲਾਉਣ ਕਰਕੇ ਬਾਣੀ ਵਿੱਚ ਜੀਆਂ ਦਾ ਘਾਣ ਕਰਨ ਵਾਲੇ ਅਤੇ ਮਲ ਖਾਣ ਵਾਲੇ ਕਿਹਾ ਹੈ-
ਕਾਦੀ ਕੂੜੁ ਬੋਲਿ ਮਲੁ ਖਾਇ॥ ਬ੍ਰਾਹਮਣੁ ਨਾਵੈ ਜੀਆ ਘਾਇ॥
ਕੀ ਇਹ ਸਾਡੇ ਤੇ ਲਾਗੂ ਨਹੀ ਹੈ? ਸਾਡੇ ਜਥੇਦਾਰ ਕਿਧਰੇ ਬਲਾਤਕਾਰੀ ਸਾਧਾ ਨੁੰ ਨਿਰਦੋਸ਼ ਦਸ ਰਹੇ ਹਨ ਕਿਧਰੇ ਬਿਨਾ ਵਿਚਾਰੇ ਪ੍ਰੋ ਵਰਗਿਆਂ ਨੁੰ ਕੂੜ ਦੇ ਫਤਵੇ ਲਾ ਰਹੇ ਹਨ।
5 ਦਸੰਬਰ ਨੂੰ ਪ੍ਰੋ ਸਾਹਿਬ ਦੀ ਅਕਾਲ ਤਖਤ ਤੇ ਪੇਸ਼ੀ ਨੂੰ ਅੱਖੀ ਦੇਖ ਕੇ ਅਨੇਕਾ ਸਵਾਲ ਮਨ ਵਿੱਚ ਪੈਦਾ ਹੋਏ। ਪ੍ਰੋ. ਸਾਹਿਬ ਅਪਣੇ ਸਮਰਥਕਾ ਸਮੇਤ 11 ਕੁ ਵਜੇ ਦਰਬਾਰ ਸਾਹਿਬ ਕੰਪਲੈਕਸ ਵਿੱਚ ਪਹੁੰਚੇ। ਉਹਨਾ ਦੁਆਲੇ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਨੇ ਘੇਰਾ ਪਇਆ ਹੋਇਆ ਸੀ। ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਤੋ ਬਾਦ ਉਹ ਅਕਾਲ ਤਖਤ ਸਾਹਿਬ ਦੇ ਸਾਹਮਣੇ ਆ ਕੇ ਬੈਠ ਗਏ ਅਤੇ ਲਗਾਤਾਰ ਡੇਢ ਵਜੇ ਤਕ ਬੈਠੇ ਰਹੇ। ਇਸ ਸਮੇਂ ਦੌਰਾਨ ਅਕਾਲ ਤਖਤ ਸਾਹਿਬ ਤੇ ਜੋ ਹੋ ਰਿਹਾ ਸੀ ਉਸਨੂੰ ਮਾੜੇ ਪ੍ਰਬੰਧ ਦਾ ਪ੍ਰਦਰਸ਼ਨ ਹੀ ਕਿਹਾ ਦਾ ਸਕਦਾ ਹੈ।
ਨਿਹੰਗ ਜਥੇਬੰਦੀਆਂ, ਮਿਸ਼ਨਰੀ ਕਾਲਜ ਨਾਲ ਸੰਬੰਧਿਤ ਸਿੰਘ, ਦਿਲ਼ੀ ਅਤੇ ਵਿਦੇਸ਼ਾਂ ਤੋ ਆਏ ਹੋਏ ਅਨੇਕਾਂ ਸਿਖ ਉਥੇ ਗਰੁਪ ਬਣਾ ਕੇ ਖੜ੍ਹੇ ਅਤੇ ਆਪਸ ਵਿੱਚ ਬਹਿਸਦੇ ਨਜਰ ਆਏ। ਮੀਡੀਏ ਵਾਲੇ ਕੈਮਰੇ ਲੈ ਕੇ ਘੁੰਮਦੇ ਨਜਰ ਆਏ। ਸੁਣਨ ਵਿੱਚ ਆਇਆ ਕਿ ਪ੍ਰੋ ਸਾਹਿਬ ਖੁੱਲੀ ਸੰਗਤ ਵਿੱਚ ਕੈਮਰਿਆਂ ਸਾਹਮਣੇ ਸਪੱਸ਼ਟੀਕਰਨ ਦੇਣਾ ਚਾਹੁੰਦੇ ਸਨ ਪਰ ਜਥੇਦਾਰ ਉਪਰ ਬੰਦ ਕਮਰੇ ਵਿੱਚ ਸਪਸ਼ਟੀਕਰਨ ਲੈਣਾ ਚਾਹੁੰਦੇ ਸਨ।
ਮਾਈਕ ਤੇ ਕੋਈ ਵੀ ਸੇਵਾਦਾਰ ਸੰਗਤ ਨੂੰ ਕੋਈ ਵੀ ਪ੍ਰੋਗਰਾਮ ਨਹੀ ਦੇ ਰਿਹਾ ਸੀ। ਹੁਣ ਸਵਾਲ ਪੈਦਾ ਹੁੰਦਾ ਹੈ-
ਅਕਾਲ ਤਖਤ ਸਾਹਿਬ ਤੇ ਸੰਗਤ ਮੀਡੀਏ ਦੀ ਹਾਜਰੀ ਵਿੱਚ ਕਾਰਵਾਈ ਕਿਉਂ ਨਹੀ?
ਬੰਦ ਕਮਰੇ ਵਿੱਚ ਗੁਪਤ ਕਾਰਵਾਈ ਗੁਰਮਤ ਅਨੁਕੂਲ ਜਾਂ ਵਿਪਰੀਤ?
ਅੰਤ ਵਿੱਚ ਪ੍ਰੋ. ਸਾਹਿਬ ਦੇ ਜਾਣ ਤੋ ਲਗਭਗ 2 ਘੰਟੇ ਬਾਦ ਜਦੋ ਕਾਫੀ ਸੰਗਤ ਜਾ ਚੁੱਕੀ ਸੀ, ਜਥੇਦਾਰ ਸਾਹਿਬ ਅਕਾਲ ਤਖਤ ਤੇ ਦਿਖਾਈ ਦਿਤੇ ਅਤੇ ਪ੍ਰੋ ਸਾਹਿਬ ਨੂੰ ਤਨਖਾਹੀਆ ਕਰਾਰ ਦੇ ਦਿੱਤਾ ਗਿਆ।
ਸਵਾਲ ਇਹ ਨਹੀ ਕਿ ਪ੍ਰੋ ਸਾਹਿਬ ਨਾਲ ਇਨਸਾਫ ਹੁੰਦਾ ਹੈ ਕਿ ਨਹੀਂ, ਬਲਕਿ ਸਵਾਲ ਇਹ ਹੈ ਕਿ ਸਿਖ ਕੌਮ ਕਿਸੇ ਠੋਸ ਸਿਸਟਮ ਤੋ ਬਿਨਾ ਕਿਵੇ ਮਸਲਿਆਂ ਦਾ ਹਲ ਕਰ ਸਕਦੀ ਹੈ ਜਾ ਕੌਮੀ ਪ੍ਰੋਗਰਾਮ ਉਲੀਕ ਸਕਦੀ ਹੈ। ਇਸ ਦੇ ਹਲ ਲਈ ਸਿਖਾ ਨੂੰ ਰਲ ਕੇ ਕੋਈ ਸਰਬਤ ਖਾਲਸਾ ਦੇ ਪੱਧਰ ਦਾ ਸਿਸਟਮ ਵਿਕਸਤ ਕਰਨਾ ਪਵੇਗਾ ਅਤੇ ਉਸ ਵਿੱਚ ਨਿਰੰਤਰ ਸੁਧਾਰ ਕਰਨਾ ਪਵੇਗਾ ਤਾਂ ਕਿ ਜਿਥੇ ਰਲ ਬੈਠ ਕੇ ਸਭ ਮਸਲਿਆਂ ਦਾ ਹਲ ਕੱਢਿਆ ਜਾ ਸਕੇ।
ਗੁਰਪ੍ਰੀਤ ਸਿੰਘ ਕੈਂਬ੍ਰਿਜ (ਕੈਨੇਡਾ)
416 937 8826


(09/12/09)
ਡਾ. ਭਗਵੰਤ ਸਿੰਘ ਸੰਧੂ

ਜਸ ਕੌਰ ਜੀ ਨੂੰ,

ਮੈਂ ਪਹਿਲਾਂ ਵੀ ਅਰਜ ਕਰ ਚੁੱਕਾ ਹਾਂ ਕਿ ਕਿਸੇ ਵੀ ਮੁੱਦੇ ਤੇ ਵਿਚਾਰ ਕਰਨ ਵਾਸਤੇ ਦਿਮਾਗ ਦੇ ਦਰਵਾਜੇ ਖੋਹਲ ਕੇ ਰੱਖਣੇ ਚਾਹੀਦੇ ਹਨ। ਪਰ ਅਸ਼ਕੇ ਜਾਈਏ ਸ. ਤਰਲੋਚਨ ਸਿੰਘ ਜੀ ਅਤੇ ਉਨ੍ਹਾਂ ਦੇ ਸਮਰਥਕਾਂ ਦੇ ਜੋ ਦਿਮਾਗ ਨੂੰ ਵਰਤਣ ਦੀ ਜਰਾ ਜਿੰਨੀ ਵੀ ਜਰੂਰਤ ਨਹੀਂ ਸਮਝਦੇ।

ਤੁਸੀਂ ਸ਼ਾਇਦ ਠੀਕ ਹੀ ਫਰਮਾਇਆ ਹੋਵੇਗਾ ਕਿ ਮੈਨੂੰ ਪੀ. ਐਚ. ਡੀ ਦਾ ਹੰਕਾਰ ਹੈ। ਮੈਂ ਜਾਣ ਸਕਦਾ ਹਾਂ ਕਿ ਅਜਿਹਾ ਫੈਸਲਾ ਸੁਣਾਏ ਜਾਣ ਪਿੱਛੇ ਦਲੀਲ ਕੀ ਹੈ? ਇਹ ਕਿ ਮੈਂ ਦਲੀਲ ਨਾਲ ਗੱਲ ਕਰਦਾ ਹਾਂ ਅਤੇ ਦਲੀਲ ਤੋਂ ਕੁੱਝ ਲੋਕਾਂ ਨੂੰ ਇਉਂ ਡਰ ਲਗਦਾ ਹੈ ਜਿਵੇਂ ਕਸਾਈ ਤੋਂ ਬੱਕਰੇ ਨੂੰ? ਇਹ ਤਾਂ ਤੁਸਾਂ ਬਿਲਕੁਲ ਦਰੁਸਤ ਲਿਖਿਆ ਹੈ ਕਿ ਮੈਨੂੰ ਸਾਇੰਸ ਉੱਕਾ ਨਹੀਂ ਆਉਂਦੀ। ਇਹ ਸਿੱਟਾ ਕੱਢਣ ਪਿੱਛੇ ਸ਼ਾਇਦ ਇਹ ਭਾਵਨਾ ਕੰਮ ਕਰਦੀ ਹੈ ਕਿ ਦਿਮਾਗ ਨੂੰ ਸਾਂਭ ਕੇ ਰੱਖੋ ਅਤੇ ਜੀਭ ਵਰਤੀ ਜਾਉ, ਇਹ ਕਿਹੜਾ ਘਸ ਚੱਲੀ ਹੈ। ਵੈਸੇ ਜਿਹੜੇ ਦਿਮਾਗ ਵਰਤਦੇ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਵਰਤਣ ਨਾਲ ਦਿਮਾਗ ਵੀ ਘਸਦਾ ਨਹੀਂ ਬਲਕਿ ਤੇਜ ਹੁੰਦਾ ਹੈ। Simultaneous! ਜੇ ਤੁਸੀਂ ਕੋਈ ਵੀ ਡਿਕਸ਼ਨਰੀ ਫੋਲਣ ਦਾ ਕਸ਼ਟ ਕੀਤਾ ਹੁੰਦਾ ਤਾਂ ਤੁਹਾਡਾ, ਮੇਰਾ ਅਤੇ ਸਿੱਖ ਮਾਰਗ ਦੇ ਪਾਠਕਾਂ ਦਾ ਕਾਫੀ ਸਮਾਂ ਬਚ ਜਾਣਾ ਸੀ। Simultaneous ਦਾ ਮਤਲਬ Merriam Webster Dictionary ਇਸ ਤਰਾਂ ਦੱਸਦੀ ਹੈ, existing or occurring at the same time : exactly coincident. ਇਸ ਕਰਕੇ ਜਦੋਂ ਅਸੀਂ ਕਹਿੰਦੇ ਹਾਂ ਕਿ ਕਿਰਿਆ ਅਤੇ ਪ੍ਰਤੀਕਿਰਿਆ Simultaneously ਹੁੰਦੀਆਂ ਹਨ ਤਾਂ ਇਸ ਦਾ ਮਤਲਬ ਹੈ ਕਿ at the same time ਹੁੰਦੀਆਂ ਹਨ ਭਾਵ ਉਨ੍ਹਾਂ ਵਿੱਚ ਜੀਰੋ ਸਮੇਂ ਦਾ ਫਰਕ ਹੁੰਦਾ ਹੈ। ਇਸ ਤਰਾਂ ਮੈਂ ਕਹਿ ਸਕਦਾ ਹਾਂ ਕਿ ਤੁਹਾਡੇ ਪਹਿਲੇ ਸਵਾਲ ਦਾ ਜਵਾਬ ਤਹਾਨੂੰ ਮਿਲ ਗਿਆ ਹੋਵੇਗਾ। ਸਵਾਲ ਨੰ. 2 ਦਾ ਜਵਾਬ ਤੁਸੀਂ ਹਾਂ ਜਾਂ ਨਾਂਹ ਵਿੱਚ ਮੰਗਿਆ ਹੈ। ਜਵਾਬ ਸਪਸ਼ਟ ਹੈ, ‘ਹਾਂ ‘। ਸਵਾਲ ਨੰ. 3, ਸਵਾਲ ਨਹੀਂ ਹੈ ਸਿਰਫ ਟਿੱਪਣੀ ਹੈ, ਤੁਸੀਂ ਤਰਲੋਚਨ ਨੂੰ ਡਿਗਰੀ ਦਿਤੀ ਕੇ ਉਸ ਨੂੰ ਵਿਗਿਆਨ ਨਹੀ ਆਂਦਾ, ਉਹੋ ਡਿਗਰੀ ਮੈਂ ਹੁਣ ਤੁਹਾਨੂੰ ਦੇ ਰਹੀ ਹਾਂ ਤੁਸੀਂ ਵੀ ਵਿਗਿਆਨ ਤੋਂ ਕੋਰੇ ਹੋ। (ਲਿਖਣ ਦੇ ਅੰਦਾਜ ਤੋਂ ਮਹਿਸੂਸ ਹੁੰਦਾ ਹੈ ਜਿਵੇਂ ‘ਤਰਲੋਚਨ’ ਤੁਹਾਡੇ ਮਾਮੇ ਦਾ ਪੁੱਤ, ਛੋਟਾ ਭਰਾ ਹੋਵੇ!)

ਮੈਂ ਜਦੋਂ ਸ. ਤਰਲੋਚਨ ਸਿੰਘ ਜੀ ਨੂੰ ਇਹ ਲਿਖਿਆ ਸੀ ਕਿ ਉਨ੍ਹਾਂ ਨੂੰ ਵਿਗਿਆਨ ਨਹੀਂ ਆਉਂਦਾ ਉਦੋਂ ਮੈਂ ਉਨ੍ਹਾਂ ਵੱਲੋਂ ਕੀਤੀਆਂ ਗਈਆਂ ਗਲ੍ਹਤੀਆਂ ਤੇ ਰੋਸ਼ਨੀ ਪਾਈ ਸੀ, ਕੁੱਝ ਸਵਾਲ ਖੜ੍ਹੇ ਕੀਤੇ ਸੀ ਜਿਨ੍ਹਾਂ ਦੇ ਉਨ੍ਹਾਂ ਨੇ ਅੱਜ ਤੱਕ ਜਵਾਬ ਨਹੀਂ ਦਿੱਤੇ ਅਤੇ ਨਾਂ ਹੀ ਦੇ ਸਕਦੇ ਹਨ। ਜਿਹੜੇ ਮੁੱਦੇ ਨੂੰ ਅਧਾਰ ਬਣਾ ਕੇ ਤੁਸੀਂ ਇਹ ਡਿਗਰੀ ਮੈਨੂੰ ਦਿੱਤੀ ਹੈ ਕਿ “ਤੁਸੀਂ ਵੀ ਵਿਗਿਆਨ ਤੋਂ ਕੋਰੇ ਹੋ” ਇਹ ਮੈਂ ਸਿੱਧ ਕਰ ਚੁੱਕਿਆ ਹਾਂ ਕਿ ਉਹ ਅਧਾਰ ਹੀ ਨਿਰ ਅਧਾਰ ਹੈ ਸੋ ਮੈਂ ਬੇਨਤੀ ਕਰਦਾ ਹਾਂ ਕਿ ਇਹ ਡਿਗਰੀ ਵਾਪਿਸ ਲੈਣ ਦੀ ਕ੍ਰਿਪਾਲਤਾ ਕੀਤੀ ਜਾਵੇ। ਅਤੇ, ਕਿਉਂਕਿ ਸ. ਤਰਲੋਚਨ ਸਿੰਘ ਜੀ ਨੇ ਮੇਰੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਅਤੇ ਜੋ ਕੁੱਝ ਮੈਂ ਲਿਖਿਆ ਹੈ ਉਹ ਦਲੀਲ਼ਾਂ ਦੇ ਕੇ ਲਿਖਿਆ ਹੈ ਇਸ ਕਰਕੇ ਮੇਰੀ, ‘ਜਸ ਕੌਰ ਜੀ ‘ ਦੀ ਅਦਾਲਤ ਵਿੱਚ ਗੁਜ਼ਾਰਿਸ਼ ਹੈ ਕਿ ਮੇਰੇ ਵੱਲੋਂ ਸ. ਤਰਲੋਚਨ ਸਿੰਘ ਜੀ ਨੂੰ ਦਿੱਤੀ ਗਈ ਡਿਗਰੀ ਕਿ ‘ਉਨ੍ਹਾਂ ਨੂੰ ਵਿਗਿਆਨ ਨਹੀਂ ਆਉਂਦਾ, ‘ ਨੂੰ ਪਰਵਾਨਗੀ ਦਿੱਤੀ ਜਾਵੇ।

ਸਵਾਲ ਨੰ. 3 ਵਿੱਚ ਤੁਸੀਂ ਅੱਗੇ ਇਉਂ ਲਿਖਿਆ ਹੈ, “ਤੁਹਾਨੂੰ ਇਹ ਹੀ ਨਹੀ ਪਤਾ ਕੇ ਧਰਤੀ ਦੀ ਮੈਗਨਿਟਕ ਫੀਲਡ ਕਿਸ ਕਾਰਨ ਹੈ ਜੇ ਤੁਹਾਨੂੰ ਪਤਾ ਹੁੰਦਾ ਤਾਂ ਤਰਲੋਚਨ ਦੇ ਸਵਾਲ ਦਾ ਉਤਰ ਜਰੂਰ ਦਿੰਦੇ।” ਜੇ ਪੁੱਛੇ ਗਏ ਸਵਾਲ ਦਾ ਵਿਚਾਰ ਅਧੀਨ ਮੁੱਦੇ ਨਾਲ ਜਰਾ ਜਿੰਨਾਂ ਵੀ ਸਬੰਧ ਹੁੰਦਾ ਤਾਂ ਮੈਂ ਜਰੂਰ ਜਵਾਬ ਦਿੰਦਾ।

ਤੁਸੀਂ ਇੱਕ ਹੋਰ ਸਵਾਲ ਉੱਤੇ ਵੀ ਕਾਫੀ ਜੋਰ ਦਿੱਤਾ ਹੈ, “ਕੀ ਇਲੈਕਟ੍ਰਾਨ ਦੇ ਸਪਨਿੰਗ ਤੇ ਔਰਬਿੰਟਗ ਦੀ ਦਿਸ਼ਾ ਉਲਟਾ ਦਿਤੀ ਜਾਏ ਤਾਂ ਕੀ ਹੁੰਦਾ ਹੈ?” ਅਜਿਹਾ ਕੋਈ ਸਵਾਲ ਅੱਜ ਤੱਕ ਫ਼ਿਜ਼ਿਕਸ ਵਿੱਚ ਨਹੀਂ ਵਿਚਾਰਿਆ ਗਿਆ ਕਿਉਂਕਿ ਇਸ ਗੱਲ ਨੂੰ ਸੰਭਵ ਹੀ ਨਹੀਂ ਮੰਨਿਆਂ ਗਿਆ ਕਿ ਅਜਿਹਾ ਹੋ ਵੀ ਸਕਦਾ ਹੈ। ਇਹੋ ਜਿਹੀਆਂ ਗੱਲਾਂ ਸਿਰਫ ਲੋਕਾਂ ਦੀ ਕਲਪਨਾ ਦਾ ਅੰਗ ਹਨ। ਦੂਸਰੀ ਗੱਲ ਇਹ ਕਿ ਸਵਾਲ ਧਰਤੀ ਦੇ ਚੁੰਬਕੀ ਖੇਤਰ ਦਾ ਸੀ। ਅੱਗੇ ਲਿਖਦੇ ਹੋ, “ਤਰਲੋਚਨ ਸਿੰਘ ਭਗਵੰਤ ਸਿੰਘ ਨੂੰ ਸਾਇੰਸ ਸਿਖਾਉਣੀ ਚਾਹੁੰਦਾ ਹੈ ਕੇ ਭਗਵੰਤ ਸਿੰਘ ਜੀ ਗੋਰ ਕਰੋ ਧਰਤੀ ਦੀ ਸਪੀਨਿੰਗ ਜੇ ਹੁਣ ਕਲਾਕਵਾਈਸ ਹੈ ਤਾਂ ਇਸ ਨੂੰ ਐਨਟੀਕਲਾਕਵਾਈਸ ਹੋਣਾ ਪਵੇਗਾ, ਪਰ ਮੁਆਫ ਦੇ ਦੇਣਾ ਭਗਵੰਤ ਸਿੰਘ ਨੂੰ ਇਹ ਵਿਗਿਆਨ ਸਮਝ ਹੀ ਨਹੀਂ ਪੈਂਦਾ ” ਹਾਂ ਜੀ, ਜਸ ਕੌਰ ਜੀ ਤੁਸੀਂ ਬਿਲਕੁਲ ਸਹੀ ਲਿਖਿਆ ਹੈ ਮੈਨੂੰ ਸ. ਤਰਲੋਚਨ ਸਿੰਘ ਜੀ ਦੇ ਵਿਗਿਆਨ ਦੀ ਉੱਕਾ ਹੀ ਸਮਝ ਨਹੀਂ ਪੈਂਦੀ ਕਿਉਂਕਿ ਇਸ ਦਾ ਵਿਗਿਆਨ ਨਾਲ ਕੋਈ ਦੂਰ ਦਾ ਵੀ ਰਿਸ਼ਤਾ ਨਹੀਂ ਹੈ। ਮੈਂ ਉਨ੍ਹਾਂ ਦੇ ਅਜਿਹੇ ਵਖਿਆਨਾਂ ਦਾ ਖੰਡਣ ਕੀਤਾ ਸੀ, ਕਰਦਾ ਹਾਂ ਅਤੇ ਕਰਦਾ ਰਹਾਂਗਾ। ਅਤੇ ਇਹ ਵੀ ਲਿਖਦਾ ਰਹਾਂਗਾ ਕਿ ਧਰਤੀ ਦੇ ਚੁੰਬਕੀ ਧਰੁਵਾਂ ਦੀ ਦਿਸ਼ਾ ਪਰਵਰਤਨ ਦਾ ਇਸ ਦੀ ਆਪਣੇ ਧੁਰੇ ਦੁਆਲੇ ਗਤੀ ਦੀ ਦਿਸ਼ਾ ਦੇ ਬਦਲਣ ਨਾਲ ਉੱਕਾ ਹੀ ਕੋਈ ਸਬੰਧ ਨਹੀਂ ਹੈ। ਜੇ ਇਹ ਅੱਜ ਕਲਾਕਵਾਈਸ ਘੁੰਮਦੀ ਹੈ ਤਾਂ ਚੁੰਬਕੀ ਧਰੁਵਾਂ ਦੇ ਦਿਸ਼ਾ ਪਰਵਰਤਨ ਤੋਂ ਬਾਅਦ ਵੀ ਕਲਾਕਵਾਈਸ ਹੀ ਘੁੰਮੇਂਗੀ।

ਬੀਬੀ ਜਸ ਕੌਰ ਜੀ, ਮੈਂ ਇਹ ਵਿਚਾਰ ਪੇਸ਼ ਕਰਨਾ ਜਰੂਰੀ ਸਮਝਦਾ ਹਾਂ ਕਿ ਜਿਹੜੀ ਟਿੱਪਣੀ ਤੁਸੀਂ ਸ. ਜਸਬੀਰ ਸਿੰਘ ਜੀ ਵਾਲੀ ਚਿੱਠੀ ਬਾਰੇ ਕੀਤੀ ਹੈ ਇਸ ਤੋਂ ਜਾਹਰ ਹੁੰਦਾ ਹੈ ਕਿ ਮੇਰੇ ਸਪਸ਼ਟ ਕਰਨ ਦੇ ਬਾਵਜੂਦ ਵੀ ਤੁਹਾਨੂੰ ਪ੍ਰਕਿਰਿਆ ਅਤੇ ਪ੍ਰਤੀਕਿਰਿਆ ਵਿੱਚ ਕੀ ਫਰਕ ਹੈ, ਇਹ ਸਮਝ ਨਹੀਂ ਆਇਆ ਅਤੇ ਕਰਨ ਤੁਰ ਪਏ ਹੋ ਗੱਲ ਬਿੱਗ ਬੈਂਗ ਦੀ? ਕਿਸੇ ਪੀ. ਐਚ. ਡੀ ਦੀ ਗੱਲ ਨੂੰ ਸਮਝਣ ਵਾਸਤੇ ਦਿਮਾਗ ਨੂੰ ਵਰਤਣ ਦੀ ਲੋੜ ਹੁੰਦੀ ਹੈ। ‘ਮੈਂ ਨਾਂ ਮਾਨੂੰ ‘ ਦੀ ਨੀਤੀ ਤੇ ਚੱਲਣ ਵਾਲੇ ਕਿਸੇ ਵੀ ਵਿਚਾਰ ਮੰਚ ਤੇ ਗੱਲ ਕਰਨ ਦੇ ਕਾਬਿਲ ਨਹੀਂ ਹੁੰਦੇ।

ਸਵਾਲ ਉਠਉਣੇ ਕੋਈ ਬੁਰੀ ਗੱਲ ਨਹੀਂ ਬਸ਼ਰਤੇ ਕਿ ਉਨ੍ਹਾਂ ਦਾ ਕੋਈ ਅਧਾਰ ਹੋਵੇ। ਬਹੁਤ ਸਾਰੇ ਜਿਗਿਆਸੂ ਅਜਿਹੇ ਵੀ ਹੁੰਦੇ ਹਨ ਜਿਹੜੇ ਸਵਾਲ ਉਠਾਉਂਦੇ ਰਹਿੰਦੇ ਹਨ ਪਰ ਇਸ ਗੱਲ ਵੱਲ ਧਿਆਨ ਦੇਣਾ ਭੁੱਲ ਜਾਂਦੇ ਹਨ ਕਿ ਕੀ ਉਠਾਏ ਗਏ ਸਵਾਲਾਂ ਦਾ ਕੋਈ ਮਤਲਬ ਵੀ ਹੈ? ਇਸੇ ਤਰਾਂ ਦੇ ਕੁੱਝ ਸਵਾਲ ਜਸ ਕੌਰ ਜੀ ਨੇ ਵੀ ਉਠਾਏ ਹਨ।

(1) ਜੇ ਪਦਾਰਥ ਦੀ ਰਚਨਾ ਕ੍ਰਿਆ ਹੈ ਤਾਂ ਇਸ ਦੀ ਪ੍ਰਤੀਕ੍ਰਿਆ ਕੀ ਹੋਵੇਗੀ ਤੇ ਕਦੋਂ ਹਵੇਗੀ?

(2) ਜੇ ਤਰਲੋਚਨ ਸਿੰਘ ਕਹਿੰਦਾ ਹੈ ਕੇ ਬਿੰਗ ਬੈਂਗ ਦਾ ਹੋਣਾ ਕ੍ਰਿਆ ਹੈ ਤੇ ਪਦਾਰਥ ਦੀ ਰਚਨਾ ਉਸ ਦੀ ਪ੍ਰਤੀਕ੍ਰਿਆ, ਤਾਂ ਭਗਵੰਤ ਸਿੰਘ ਸਾਇੰਸ ਮੈਗਜਿੰਨ ਜਾਂ ਕਿਤਾਬ ਦਾ ਹਵਾਲਾ ਦੇਣ ਕੇ ਇਹ ਗਲਤ ਹੈ।

ਤੁਹਡਾ ਸਵਾਲ ਨੰ. 1 ਇਹ ਕਹਿੰਦਾ ਹੈ ਕਿ ਪਦਾਰਥ ਦੀ ਰਚਨਾ ਕ੍ਰਿਆ ਹੈ ਜਦ ਕਿ ਸਵਾਲ ਨੰ. 2 ਕਹਿ ਰਿਹਾ ਹੈ ਕਿ ਪਦਾਰਥ ਦੀ ਰਚਨਾ ਬਿੱਗ ਬੈਂਗ ਦੀ ਪ੍ਰਤੀਕਿਰਿਆ ਹੈ। ਇਸ ਤਰਾਂ ਦੇ ਉਲਟੇ ਪੁਲਟੇ ਸਵਾਲਾਂ ਦੇ ਜਵਾਬ ਸ਼ਾਇਦ ਹੀ ਕੋਈ ਵਿਗਿਆਨੀ ਦੇ ਸਕੇ! ਨਾਲੇ ਜੇ ਜੇ ਤਰਲੋਚਨ ਸਿੰਘ ਕਹਿੰਦਾ ਹੈ ਕੇ ਬਿੰਗ ਬੈਂਗ ਦਾ ਹੋਣਾ ਕ੍ਰਿਆ ਹੈ ਤੇ ਪਦਾਰਥ ਦੀ ਰਚਨਾ ਉਸ ਦੀ ਪ੍ਰਤੀਕ੍ਰਿਆ, ਤਾਂ ਉਹ ਖੁਦ ਸਾਇੰਸ ਮੈਗਜਿੰਨ ਜਾਂ ਕਿਤਾਬ ਦਾ ਹਵਾਲਾ ਦੇਣ ਕੇ ਇਹ ਸਹੀ ਹੈ

(3) ਜੇ ਭਗਵੰਤ ਸਿੰਘ ਪਦਾਰਥ ਦੀ ਰਚਨਾ ਨੂੰ ਕ੍ਰਿਆ ਦਸਦੇ ਹਨ ਤਾਂ ਸਾਇੰਸ ਦੇ ਕਿਸ ਰੈਫਰੈਂਸ ਜਾਂ ਹਵਾਲੇ ਨਾਲ, ਸਿਖ ਮਾਰਗ ਦੇ ਪਾਠਕਾਂ ਨੂੰ ਦਸਿਆ ਜਾਵੇ।

ਭਗਵੰਤ ਸਿੰਘ ਨੇ ਅੱਜ ਤੱਕ ਕਿਤੇ ਵੀ ਪਦਾਰਥ ਦੀ ਰਚਨਾ ਦੀ ਗੱਲ ਨਹੀਂ ਕੀਤੀ ਫੇਰ ਤੁਸੀਂ ਇਹ ਕਿੱਥੋਂ ਪੜ੍ਹ ਲਿਆ ਕਿ ਭਗਵੰਤ ਸਿੰਘ ਪਦਾਰਥ ਦੀ ਰਚਨਾ ਨੂੰ ਕ੍ਰਿਆ ਦਸਦੇ ਹਨ?

ਮੇਰੇ ਲਿਖਣ ਪਿੱਛੇ ਇੱਕ ਹੀ ਭਾਵਨਾ ਕੰਮ ਕਰਦੀ ਹੈ ਕਿ ਵਿਗਿਆਨ ਦੇ ਨਾਂ ‘ਤੇ ਪਾਠਕਾਂ ਨੂੰ ਭਟਕੀਂ ਨਹੀਂ ਪਾਇਆ ਜਾਵੇਗਾ ਅਤੇ ਪਾਠਕ ਇਹ ਚੰਗੀ ਤਰਾਂ ਸਮਝਦੇ ਹਨ, ਇਹ ਮੇਰਾ ਵਿਸ਼ਵਾਸ ਹੈ।

ਆਓ ਥੋਹੜੀ ਜਿਹੀ ਗੱਲ ਤੁਹਾਡੀ ਆਤਮਾਂ ਬਾਰੇ ਜਾਣਕਾਰੀ ਦੀ ਵੀ ਕਰ ਲਈਏ। ਤੁਸੀਂ ਲਿਖਦੇ ਹੋ, “ਕੀ ਆਤਮਾ ਦੇ ਗੁਣ ਉਹ ਨਹੀਂ ਹਨ ਜੋ ਰੱਬ ਜੀ ਦੇ ਹਨ!

ਰਬ ਜੀ ਜੰਮਦੇ ਮਰਦੇ ਨਹੀਂ, ਕੀ ਇਸ ਲਈ ਆਤਮਾ ਵੀ ਜੰਮਦੀ ਮਰਦੀ ਨਹੀਂ ਅਤੇ ਇਹ ਪੁਨਰ ਜਨਮ ਲੈਂਦੀ ਹੈ?

ਤੁਸੀਂ ਆਪਾ ਵਿਰੋਧੀ ਗੱਲ ਨਹੀਂ ਕਰ ਰਹੇ? ਆਤਮਾਂ ਦੇ ਗੁਣ ਬਿਲਕੁਲ ਰੱਬ ਜੀ ਵਾਲੇ ਹੀ ਹੋਣੇ ਚਾਹੀਦੇ ਹਨ। ਫੇਰ ਇਹ ਪੁਨਰ ਜਨਮ ਕਿਵੇਂ ਲੈ ਸਕਦੀ ਹੈ? ਪੁਨਰ ਜਨਮ ਦਾ ਮਤਲਬ ਸਮਝਦੇ ਹੋ? ਮਰਨ ਉਪਰੰਤ ਦੁਬਾਰਾ ਜਨਮ! ਆਮ ਲਿਖਾਰੀ ਤਾਂ ਜੀਵਾਂ ਦੇ ਪੁਨਰ ਜਨਮ ਦੀ ਗੱਲ ਕਰਦੇ ਹਨ ਤੁਸੀਂ ਹੁਣ ਆਤਮਾਂ ਦਾ ਵੀ ਪੁਰ ਜਨਮ ਕਰਵਾਉਗੇ! ਧੰਨ ਹੋ!

ਸ. ਜਸਬੀਰ ਸਿੰਘ ਜੀ ਨੂੰ,

ਕਹਿੰਦੇ ਹਨ ਕਿ ਜਿਹੜਾ ਇਨਸਾਨ ਖੁਦ ਜਿਸ ਤਰਾਂ ਦਾ ਹੁੰਦਾ ਹੈ ਉਸ ਨੂੰ ਬਾਕੀ ਸਾਰੇ ਵੀ ਉਸੇ ਤਰਾਂ ਦੇ ਹੀ ਨਜ਼ਰ ਆਉਂਦੇ ਹਨ। ਸੋ ਮੈਨੂੰ ਕੋਈ ਹੈਰਾਨੀ ਨਹੀਂ ਹੁੰਦੀ ਜਦੋਂ ਤੁਹਾਡੇ ਵਰਗੇ ਵਿਦਵਾਨ ਮੈਨੂੰ ਹੰਕਾਰਿਆ ਹੋਇਆ ਦੱਸਦੇ ਹਨ। ਸਾਂਇੰਸ ਤੁਹਾਨੂੰ ਵਾਕਿਆ ਹੀ ਬਹੁਤ ਜਿਆਦਾ ਆਉਂਦੀ ਹੈ, ਇਹਦੇ ਵਿੱਚ ਤੁਹਾਨੂੰ ਕੋਈ ਸ਼ੱਕ ਨਹੀਂ ਹੈ।

ਤੁਸੀਂ ਲਿਖਿਆ ਹੈ, “ਜਿਸ ਤਰ੍ਹਾਂ ਗੇਂਦ ਸੁੱਟਣ ਲਈ ਗੇਂਦ ਅਤੇ ਬਲ ਪਹਿਲਾਂ ਤੋਂ ਮੌਜੂਦ ਹੋਣੇ ਜਰੂਰੀ ਹਨ। ਉਸੇ ਤਰ੍ਹਾਂ ਬਿਗ-ਬੈਂਗ ਹੋਣ ਲਈ ਮਾਦਾ/ਪਦਾਰਥ ਅਤੇ ਗਰੈਵਟੀ ਆਦਿ ਤਾਕਤਾਂ ਪਹਿਲਾਂ ਤੋਂ ਹੋਣੀਆਂ ਜਰੂਰੀ ਹਨ।” ਜੀ ਨਹੀਂ ਇਹ ਸ. ਜਸਬੀਰ ਸਿੰਘ ਦਾ ਵਿਗਿਆਨ ਕਹਿੰਦਾ ਹੈ, ਵਿਗਿਆਨ ਨਹੀਂ। ਵਿਗਿਆਨ ਇਹ ਕਹਿੰਦਾ ਹੈ ਕਿ ਗੇਂਦ ਦਾ ਮੌਜੂਦ ਹੋਣਾ ਜਰੂਰੀ ਹੈ ਅਤੇ ਬਲ ਲਗਾਇਆ ਜਾਂਦਾ ਹੈ। ਬਲ ਉਦੋਂ ਹੋਂਦ ਵਿੱਚ ਆਉਂਦਾ ਹੈ ਜਦੋਂ ਲਗਾਇਆ ਜਾਂਦਾ ਹੈ। ਤੁਹਾਡੇ ਵਾਸਤੇ ਮੈਂ ਇਹ ਵੀ ਕੋਈ ਨਵੀਂ ਗੱਲ ਨਹੀਂ ਦੱਸੀ। ਇਹ ਵੀ ਤੁਹਾਨੂੰ ਪਹਿਲਾਂ ਹੀ ਪਤਾ ਸੀ।

ਤੁਸੀਂ ਲਿਖਿਆ ਹੈ, “ਬਿਗ-ਬੈਂਗ ਬਾਰੇ ਵੀ ਤੁਸੀਂ ਮੈਨੂੰ ਕੋਈ ਨਵੀਂ ਜਾਣਕਾਰੀ ਨਹੀਂ ਦਿੱਤੀ।

ਕਰੋੜਾਂ ਸਾਲ ਪਹਿਲਾਂ ਬ੍ਰਹਮੰਡ ਦਾ ਅਰਬਾਂ ਖਰਬਾਂ ਟਨ ਪਦਾਰਥ ਇੱਕ ਥਾਂ ਇਕੱਠਾ ਹੋ ਕੇ ਵਿਸਫ਼ੋਟ ਹੋਇਆ… ਇਸ ਤਰ੍ਹਾਂ ਦੀਆਂ ਗੱਲਾਂ ਮੈਂ ਪਹਿਲਾਂ ਹੀ ਲਿਖ ਚੁੱਕਾ ਹਾਂ। ”

ਅੱਛਾ, ਤਾਂ ਸ. ਜਸਬੀਰ ਸਿੰਘ ਜੀ ਨੂੰ ਇਹ ਪਤਾ ਸੀ ਕਿ ਅਰਬਾਂ ਖਰਬਾਂ ਟਨ ਪਦਾਰਥ ਇੱਕੋ ਜਗਾਹ ਤੇ ਮੌਜੂਦ ਸੀ। ਪਰ ਇਸ ਹੰਕਾਰੇ ਹੋਏ ਪੀ. ਐਚ. ਡੀ ਨੂੰ ਇਹ ਸਮਝ ਨਹੀਂ ਆਈ ਕਿ ਇਸ ਸਮਝਦਾਰ ਲਿਖਾਰੀ ਨੇ ਇਹ ਸਵਾਲ ਕਿਉਂ ਕੀਤਾ ਹੈ, “ਕੀ ਬਿਗ-ਬੈਂਗ ਦੀ ਕਿਰਿਆ (ਬਿਨਾ ਮਾਦਾ /ਪਦਾਰਥ ਤੋਂ) ਆਪਣੇ ਆਪ ਹੋ ਸਕਦੀ ਹੈ?” ਤੁਸੀਂ ਖੁਦ ਕਈ ਵਾਰ ਲਿਖ ਚੁੱਕੇ ਹੋ ਕਿ ਅਰਬਾਂ ਖਰਬਾਂ ਟਨ ਪਦਾਰਥ ਇੱਕ ਥਾਂ ਤੇ ਇਕੱਠਾ ਸੀ ਅਤੇ ਦੂਜੇ ਪਾਸੇ ਪੁੱਛਦੇ ਹੋ ਕੀ ਬਿੱਗ ਬੈਂਗ ਦੀ ਕਿਰਿਆ ਬਿਨਾਂ ਮਾਦਾ/ਪਦਾਰਥ ਤੋਂ ਆਪਣੇ ਆਪ ਹੋ ਸਕਦੀ ਹੈ? ਜੇ ਬਿੱਗ ਬੈਂਗ ਨੇ ਬਿਨਾਂ ਮਾਦੇ/ਪਦਾਰਥ ਤੋਂ ਹੀ ਹੋ ਜਾਣਾ ਸੀ ਤਾਂ ਤੁਹਾਡਾ ਅਰਬਾਂ ਖਰਬਾਂ ਟਨ ਪਦਾਰਥ ਕਿਸ ਕੰਮ ਆਉਣਾ ਸੀ?

ਮੈਂ ਆਪਣੀ ਪਿਛਲੀ ਚਿੱਠੀ ਵਿੱਚ ਲਿਖਿਆ ਸੀ, “ਤੁਸੀਂ ਵੀ ਅਤੇ ਹੋਰ ਬਹੁਤ ਸਾਰੇ ਲਿਖਾਰੀ ਵੀ ਅਕਸਰ ਹੀ ਬਿੱਗ ਬੈਂਗ ਦੀ ਗੱਲ ਬਹਿਸ ਵਿੱਚ ਲੈ ਆਉਂਦੇ ਹੋ। ਮੇਰਾ ਖਿਆਲ ਹੈ ਕਿ ਬਿੱਗ ਬੈਂਗ ਦੇ ਨਾਂ ਤੋਂ ਬਿਨਾਂ ਇਸ ਬਾਰੇ ਜਾਣਕਾਰੀ ਸ਼ਾਇਦ ਹੀ ਕਿਸੇ ਨੂੰ ਹੋਵੇ। ਇਹ ਅੱਜ ਦੇ ਸਮੇਂ ਦਾ ਸਭ ਤੋਂ ਗੁੰਝਲਦਾਰ ਸਵਾਲ ਹੈ ਜਿਸ ਤੇ ਕੰਮ ਕਰਦਿਆਂ ਕਈ ਵਿਗਿਆਨੀਆਂ ਨੇ ਆਪਣੀ ਆਪਣੀ ਸਾਰੀ ਉਮਰ ਲਗਾ ਦਿੱਤੀ। ਜੇ ਵਾਕਿਆ ਹੀ ਜਾਣਕਾਰੀ ‘ਚ ਦਿਲਚਸਪੀ ਹੈ ਤਾਂ ਪੜ੍ਹਨਾ ਪਵੇਗਾ। ਜੇ ਸਮਾਂ ਦੇ ਸਕਦੇ ਹੋ ਤਾਂ ਦੱਸ ਦੇਣਾ, ਕਿਤਾਬਾਂ ਦੱਸ ਦਿਆਂਗਾ। ਜੇ ਇੱਕ ਅੱਧ ਲੇਖ ਪੜ੍ਹਕੇ ਵਿਦਵਾਨ ਬਨਣਾ ਚਹੁੰਦੇ ਹੋ ਤਾਂ ਕੋਈ ਫਾਇਦਾ ਨਹੀਂ।” ਮੈਂ ਉਪਰੋਕਤ ਲਿਖਤ ਇਸ ਭੁਲੇਖੇ ਵਿੱਚ ਲਿਖ ਗਿਆ ਕਿ ਸ਼ਾਇਦ ਸ. ਜਸਬੀਰ ਸਿੰਘ ਜੀ ਵਾਕਿਆ ਹੀ ਕੁੱਝ ਸਿੱਖਣਾ ਚਹੁੰਦੇ ਹਨ ਪਰ ਮੈਂ ਭੁੱਲ ਗਿਆ ਸੀ ਕਿ ਉਹ ਤਾਂ ਸਰਬ ਗਿਆਨੀ ਹਨ ਅਤੇ ਸਿਰਫ ਮੇਰਾ ਇਮਤਿਹਾਨ ਲੈਣਾ ਚਹੁੰਦੇ ਹਨ। ਵਿਗਿਆਨ ਤੁਹਾਨੂੰ ਬਹੁਤ ਆਉਂਦਾ ਹੈ। ਇਸ ਕਰਕੇ ਤੁਹਾਡੀ ਵਿਗਿਆਨ ਬਾਰੇ ਜਾਣਕਾਰੀ ਦੀ ਛੋਟੀ ਜਿਹੀ ਵੰਨਗੀ ਪੇਸ਼ ਕੀਤੀ ਹੈ।

ਤੁਸੀਂ ਇੱਕ ਹੋਰ ਬੜਾ ਮਜ਼ੇਦਾਰ ਸਵਾਲ ਕੀਤਾ ਹੈ, “ਵਿਸਫ਼ੋਟ ਲਈ ਗਰੈਵਟੀ ਆਦਿ ਵਿਗਿਆਨਕ ਤਾਕਤਾਂ ਕਿੱਥੋਂ ਆਈਆਂ?” ਵਿਗਿਆਨ ਦੇ ਗਿਆਤਾ, ਗਰੈਵਟੀ ‘ਵਿਗਿਆਨਕ ਤਾਕਤ’ ਨਹੀਂ ਕੁਦਰਤੀ ਤਾਕਤ ਹੈ! ਇਹ ਤਾਂ ਤੁਸੀਂ ਪਹਿਲਾਂ ਵੀ ਲਿਖ ਚੁੱਕੇ ਹੋ ਬਿੱਗ ਬੈਂਗ ਹੋਣ ਤੋਂ ਪਹਿਲਾਂ ਅਰਬਾਂ ਖਰਬਾਂ ਟਨ (ਅਸਲ ਵਿੱਚ ਬ੍ਰਹਿਮੰਡ ਦਾ ਸਾਰਾ ਪਦਾਰਥ) ਇੱਕ ਥਾਂ ਤੇ ਮੌਜੂਦ ਸੀ। ਜਿੱਥੇ ਮਾਦਾ ਹੋਵੇਗਾ ਉੱਥੇ ਗਰੈਵਟੀ ਹੋਵੇਗੀ ਹੀ।

ਉਮੀਦ ਹੈ ਕਿ ਤੁਹਾਨੂੰ ਸਮਝ ਆ ਗਈ ਹੋਵੇਗੀ ਕਿ ਤੁਸੀਂ ਕਿੰਨੇ ਕੁ ਪਾਣੀ ਵਿੱਚ ਹੋ। ਜਿਸ ਵਿਸ਼ੇ ਦੀ ਜਾਣਕਾਰੀ ਨਾਂ ਹੋਵੇ ਉਹਦੇ ਵਿੱਚ ਅੱਡੀਆਂ ਚੁੱਕ ਕੇ ਫ਼ਾਹਾ ਨਹੀਂ ਲਈਦਾ। ਬਾਕੀ ਤੁਸੀਂ ਖੁਦ ਸਿਆਣੇ ਹੋ, ਤੁਹਾਨੂੰ ਕੌਣ ਸਮਝਾ ਸਕਦਾ ਹੈ? ਆਪਣੀ Ph.D. ਦੇ ਸਾਹਮਣੇ ਮੈਂ ਦੂਸਰਿਆਂ ਨੂੰ ਅਨਪੜ੍ਹ ਗਵਾਰ ਬਿਲਕੁਲ ਨਹੀਂ ਸਮਝਦਾ ਪਰ ਜੇ ਕੋਈ ਅਨਪੜ੍ਹ ਗਵਾਰ ਆਪਣੇ ਆਪ ਨੂੰ ਦੁਨੀਆਂ ਦਾ ਸਭ ਤੋਂ ਵੱਡਾ ਵਿਦਵਾਨ ਸਮਝਦਾ ਹੋਵੇ, ਉਹਦਾ ਮੈਂ ਕੀ ਕਰਾਂ?

To Mr.Harminder Singh

Harminder Singh ji, thanks for your appreciation. Actually I am getting fed up of discussing scientific topics with the people who discuss everything so unscientifically and illogically. If some people will gain some information, I will continue otherwise it seems just waistage of time and energy. Thanks,

Bhagwant Singh Sandhu


(09/12/09)
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ

ਜਸ ਕੌਰ ਜੀ! ਗੁਰ ਫਤਿਹ ਬੁਲਾਈ ਪਰਵਾਨ ਹੋਵੇ। ਤੁਹਾਨੂੰ ਸਿਰਫ ਇਤਨਾ ਹੀ ਲਿਖਣਾ ਚਾਹੁੰਦਾ ਹਾਂ ਕਿ ਜੇ ਤੁਹਾਨੂੰ ਗੁਰਬਾਣੀ ਦੀ ਸੋਝੀ ਨਹੀਂ ਤਾਂ ਕਿਉਂ ਕਿਸੇ ਦੇ ਚੁੱਕੇ ਚਕਾਏ ਗੁਰਬਣੀ ਬਾਰੇ ਚਰਚਾ ਕਰਨ ਲਈ ਤਰਲੋ ਮੱਛੀ ਹੋਣਾ ਪਸੰਦ ਕਰਦੇ ਹੋ। ਪਹਿਲਾਂ ਗੁਰਬਾਣੀ ਨੂੰ ਸਮਝੋ ਫਿਰ ਆਤਮਾ ਬਾਰੇ ਗੱਲ ਕਰ ਲੈਣਾ। ਹਾਲ ਦੀ ਘੜੀ ਸਿਰਫ ਸ੍ਰੀ ਤਰਲੋਚਨ ਸਿੰਘ ਜੀ ਹੋਰਾਂ ਨੂੰ ਹੀ ਇਸ ਚਰਚਾ ਦਾ ਹਿਸਾ ਬਣਿਆ ਰਹਿਣ ਦਿਓ। ਧੰਨਵਾਦ।
ਗੁਰੁ ਪੰਥ ਦਾ ਦਾਸ,
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ ਕੈਨੇਡਾ।


(09/12/09)
ਬਲਜੀਤ ਸਿੰਘ

Sat Sri Akal Sangat ji!
I was quite disappointed to see the bickering happening on this forum between two groups. Perhaps this is typical to us Sikhs. The kind of arguments happening here are clearly personal attacks. Although I have not gone through all the messages in this series, I have some thoughts to share.
S. Gurcharan Singh ji, you have been a very active pracharak and you surely have a great study of Gurmat. I do understand that your position is to present Gurmat free from any mythical stories or concepts. But in doing so, you have come very harshly on (Prof.) Tarlochan Singh ji. Instead of attacking a person’s professional credibility or use of title, the discussion should have been more on an intellectual level. If the general understanding of Sikhism is based on Vedantic principles, we can not change it overnight. Many of us believe in reincarnation or theory of karma as a part of Sikhism. It will take time to spread awareness and should not be sorted out by making personal attacks.
So far as the discussion is concerned, in my opinion, Newton’s third law has nothing to do with the Big Bang theory. Principles of Classical Physics will not even apply to any perceivable model of Big Bang. We can not take Newton’s law so literally that for every action there is an equal and opposite reaction, and so we can now apply it to any abstract form of “action”. So Newton’s third law is used totally out of context by (Prof.) Tarlochan Singh ji. There is no need to discuss anything on it.
Going through Prof. Tarlochan Singh ji’s article on this website (2012 one), I see it as a collection of some facts and figures which do not reach any definite conclusion. The article poses some answered/ un-answered questions and tries to create a science-fiction like thrill. I would not criticize this article because it surely creates some curiosity in an ordinary reader’s mind. It is not submitted for a Scientific publication, therefore it can be taken with a pinch of salt. But for sure, the author should present all the scientific information in proper context. His sole purpose should not be to somehow interlink Science and Gurbani as interpreted by his own conscious. The positive thing is that this article and many more by the author are in Punjabi and we usually do not see any scientific articles in our mother tongue.
And all the comments on who is a PhD and who is not, who is anpadh truck driver and who is a Professor etc., are useless. It takes quite a time to type in Punjabi, please do not waste this time and energy on all this. I am sure Gurbani has something to guide us on this, but I am not good enough to quote a line here.
Baljeet Singh


(09/12/09)
ਇੰਦਰ ਜੀਤ ਸਿੰਘ ਕਾਨਪੁਰ

“ਚਰਿਤ੍ਰਯੌ ਪਾਖਿਆਨ” ਦਾ ਪੁਰਾਨਾ ਉਪਾਸਕ-ਗੁਰਚਰਣਜੀਤ (ਸਿੰਘ) ਲਾਂਬਾ।
ਇਸ ਬੰਦੇ ਦੇ ਨਾਮ ਨਾਲ “ਸਿੰਘ” ਸ਼ਬਦ ਦੀ ਵਰਤੋਂ ਕਰਦਿਆਂ ਵੀ ਮੈਨੂੰ ਝਿਝਕ ਮਹਸੂਸ ਹੋ ਰਹੀ ਹੈ। ਇਸ ਲਈ ਇਸ ਦੇ ਨਾਮ ਨਾਲ ਲਗਾ “ਸਿੰਘ” ਅਖਰ ਬਰੇਕਟ ਵਿੱਚ ਲਿਖ ਰਿਹਾ ਹਾਂ। ਇਸ ਬੰਦੇ ਨੇ ਪ੍ਰੋਫੇਸਰ ਦਰਸ਼ਨ ਸਿੰਘ ਦੇ ਕੀਰਤਨ ਦੀ ਸੀ. ਡੀ ਨੂੰ ਜੋ ਕਟ-ਵਡ ਕੇ ਅਪਨੇ ਆਕਾ ਦੇ ਕਹਨੇ ਤੇ ਪੇਸ਼ ਕੀਤਾ ਹੈ। ਉਸ ਦੀ ਹੋਛੀ ਅਤੇ ਸੜੀ ਗਲੀ ਮਾਨਸਿਕਤਾ ਨੂੰ ਉਜਾਗਰ ਕਰਦਾ ਹੈ।
ਇਹ ਬੰਦਾ ਅਖੋਤੀ ਦਸ਼ਮ ਗ੍ਰੰਥ ਨਾਮ ਦੀ ਕਿਤਾਬ ਦੀ ਅਸ਼ਲੀਲ ਕਵਿਤਾ “ਚਰਿਤ੍ਰਯੋ ਪਾਖਿਆਨ” ਦਾ ਬਹੁਤ ਪੁਰਾਨਾ ਪੁਜਾਰੀ ਅਤੇ ਉਪਾਸਕ ਹੈ। ਅਜ ਤੋ 4-5 ਵਰਹੇ ਪਹਿਲਾ ਇਸ ਨੇ ਦਾਸ ਨੂੰ ਫੋਨ ਤੇ ਜੋ ਕੁਛ ਕਹਿਆ ਸੀ ਉਸ ਦਾ ਖੁਲਾਸਾ ਇਸ ਪ੍ਰਕਾਰ ਹੈ।
ਉਨਾਂ ਦਿਨਾਂ ਵਿੱਚ ਸ੍ਰੀ ਦਰਬਾਰ ਸਾਹਿਬ ਤੋਂ ਇੱਕ ਰਾਗੀ ਹਰਮਿਂਦਰ ਸਿੰਘ ਅਪਨੀ ਬ੍ਰਾਡ ਕਾਸ਼ਟਿੰਗ ਵਾਲੀ ਡਿਉਟੀ ਦੇ ਦੌਰਾਨ ਅਕਸਰ “ਚੰਡੀ ਦੀ ਵਾਰ” ਅਤੇ “ਬਚਿੱਤਰ ਨਾਟਕ” ਦਾ ਕੀਰਤਨ ਕਰਦਾ ਸੀ। (ਸ਼ਾਇਦ ਇਸ ਰਾਗੀ ਨੂੰ ਇਸ ਕੰਮ ਲਈ ਹੀ ਕਿਸੇ ਸਿੱਖ ਵਿਰੋਧੀ ਤਾਕਤ ਨੇ
Appoint ਕੀਤਾ ਹੋਇਆ ਸੀ।)। ਇਸ ਰਾਗੀ ਨੂੰ ਫੋਨ ਕਰ ਕੇ ਜੇ ਸੰਗਤਾ ਇਸ ਦਾ ਕਾਰਣ ਪੁਛਦੀਆਂ ਤੇ ਇਹ ਅਗੋਂ ਆਕੜ ਕੇ ਉਨਾਂ ਨੂੰ ਬੇਇਜਤੀ ਨਾਲ ਜਵਾਬ ਦੇਂਦਾ ਸੀ। ਜੇ ਉਸ ਨੂੰ “ਸਿੱਖ ਰਹਿਤ ਮਰਿਯਾਦਾ” ਦੀ ਦੁਹਾਈ ਦੇਂਦੇ ਤਾਂ ਇਹ ਕਹਿੰਦਾ – “ਜਾਉ ਅਕਾਲ ਤਖਤ ਦੇ ਜਥੇਦਾਰ ਨਾਲ ਗਲ ਕਰੋ. . ਮੈਂ ਉਸ ਤੋ ਪੁਛ ਕੇ ਹੀ “ਚੰਡੀ ਦੀ ਵਾਰ” ਦਾ ਕੀਰਤਨ ਕਰਦਾ ਹਾਂ। ਇਸ ਗਲ ਤੋ ਉਹ ਨਾਂ ਮੁੜਿਆ ਤਾਂ ਦਾਸ ਨੇ ਫਰਵਰੀ 2005 ਨੂੰ ਮੈਨੇਜਰ ਸ਼੍ਰੀ ਦਰਬਾਰ ਸਾਹਿਬ ਨੂੰ ਇਸ ਦੀ ਇੱਕ ਲਿਖਤ ਸ਼ਿਕਾਯਤ ਭੇਜੀ ਜਿਸ ਦਾ ਮੂਲ ਉਤਾਰਾ ਇਸ ਲੇਖ ਦੇ ਅੰਤ ਵਿੱਚ ਦੇ ਰਿਹਾ ਹਾਂ।
ਕਈਂ ਪਤਰ ਲਿਖੇ ਗਏ-ਅਗੋ ਜਵਾਬ ਆਏ-ਜਵਾਬਾਂ ਤੇ ਫੇਰ ਸਵਾਲ ਕੀਤੇ ਗਏ ਜਿਹਦਾ ਜਵਾਬ ਸ਼ਾਯਦ ਸ਼੍ਰੋਮਣੀ ਕਮੇਟੀ ਅਤੇ ਉਨਾਂ ਦੇ ਅਖੋਤੀ ਵਿਦਵਾਨਾਂ ਦੇ ਕੋਲ ਵੀ ਨਹੀ ਸੀ। ਕਿਉਕੇ ਉਧਰੋ ਜਵਾਬ ਆਉਨੇ ਬੰਦ ਹੋ ਗਏ। ਇਹ ਸਾਰੇ ਖੱਤ ਤੇ ਉਨਾਂ ਦੇ ਜਵਾਬ ਸਿੱਖ ਮਾਰਗ. ਕਾਮ ਤੇ ਦਾਸ ਨੇ ਬਹੁਤ ਪਹਿਲਾਂ ਪਾਏ ਸਨ, ਜੋ ਲੇਖ ਦੇ ਰੂਪ ਵਿੱਚ ਉਥੇ ਵੇਖੇ ਜਾ ਸਕਦੇ ਹਨ। ਇਥੇ ਅਸੀ ਵਿਸ਼ੈ ਤੋ ਥਿੜਕ ਨਾਂ ਜਾਈਏ ਇਸ ਲਈ ਮੁੜ “ਲਾਂਬੇ” ਵਲ ਆਉਦੇ ਹਾਂ ਜੀ।
ਇਹ ਰਾਗੀ ਸਿੱਖ ਰਹਿਤ ਮਰਿਆਦਾ ਦਾ ਉਲੰਘਨ ਕਰਦਾ ਰਿਹਾ ਜਿਸ ਦੀ ਸ਼ਿਕਾਯਤ ਦਾਸ ਮੇਨੇਜਰ ਦਰਬਾਰ ਸਾਹਿਬ ਅਤੇ ਇਸ ਰਾਗੀ ਨਾਲ ਹਰ ਵਾਰ ਕਰਦਾ ਰਿਹਾ। ਇਸ ਰਾਗੀ ਨੇ ਦਾਸ ਤੋਂ ਪਿਛਾ ਛੁੜਾਨ ਲਈ ਇਸ ਲਾਂਬੇ ਕੋਲ ਚਲਾ ਗਇਆ। ਇਕ ਦਿਨ ਦੁਪਹਿਰ ਵੇਲੇ ਇਸ ਦਾ ਫੋਨ ਆਇਆ ਅਤੇ ਮੇਰੇ ਨਾਲ ਧਮਕੀ ਭਰੇ ਢੰਗ ਨਾਲ ਗਲ ਬਾਤ ਸ਼ੁਰੂ ਕੀਤੀ। ਕਹਿਨ ਲਗਾ ਮੈਂ “ਸੰਤ ਸਿਪਾਹੀ” ਦਾ ਐਡੀਟਰ ਗੁਰਚਰਣਜੀਤ ਸਿੰਘ ਲਾਂਬਾ ਬੋਲ ਰਿਹਾ ਹਾਂ। ਤੁਸੀ ਤੇ ਤੁਹਾਡੇ ਲੋਗ ਇਸ ਰਾਗੀ ਨੂੰ ਦਸ਼ਮ ਪਾਤਸ਼ਾਹ ਦੀ ਬਾਣੀ ਪੜਨ ਤੋ ਰੋਕਦੇ ਹੋ। ਦਾਸ ਨੇ ਵਿਨਮ੍ਰਤਾ ਨਾਲ ਜਵਾਬ ਦਿਤਾ ਕਿ ਕਾਨਪੁਰ ਦੇ ਕੁੱਝ ਬੱਚੇ ਅਤੇ ਦਾਸ ਨੇ ਉਸ ਰਾਗੀ ਨਾਲ ਫੋਨ ਤੇ ਗਲ ਬਾਤ ਜਰੂਰ ਕੀਤੀ ਹੈ। ਇਸ ਦੇ ਨਾਂ ਮੁੜਨ ਤੇ ਇਸ ਦੀ ਲਿਖਤ ਸ਼ਿਕਾਯਤ ਸ੍ਰੀ ਦਰਬਾਰ ਸਾਹਿਬ ਨੂੰ ਭੇਜੀ ਗਈ ਹੈ। ਇਸਨੇ ਉਸ ਦੇ ਖਿਲਾਫ ਜੋ ਕੁੱਝ ਕਹਿਨਾ ਹੈ, ਦਰਬਾਰ ਸਾਹਿਬ ਦੇ ਮੈਨੇਜਰ ਨੂੰ ਲਿਖਤ ਰੂਪ ਵਿੱਚ ਦੇ ਦਵੇ। ਤੁਸੀ ਕੌਨ ਹੋ ਅਤੇ ਕਿਸ ਹੈਸਿਅਤ ਨਾਲ ਮੈਨੂੰ ਫੋਨ ਕਰ ਕੇ ਧਮਕੀ ਦੇ ਰਹੇ ਹੋ।
ਅਗੋ ਕਹਿਨ ਲਗਾ ਕੇ “ਦਸ਼ਮ ਗ੍ਰੰਥ” ਗੁਰੁ ਗੋਬਿੰਦ ਸਿੰਘ ਸਾਹਿਬ ਦੀ ਮੁਕੱਦਸ ਬਾਣੀ ਹੈ। ਇਸ ਉਪਰ ਕਿੰਤੂ ਕਰਨ ਵਾਲਾ ਗੁਰੁ ਘਰ ਦਾ ਦੋਸ਼ੀ ਹੈ। ਜਾਪ ਸਾਹਿਬ ਤੇ “ਚੰਡੀ ਦੀ ਵਾਰ” ਦੀ ਪਹਿਲੀ ਪਉੜੀ ਸਾਡੀ ਅਰਦਾਸ ਵਿੱਚ ਦਰਬਾਰ ਸਾਹਿਬ ਤੋਂ ਵੀ ਪੜੀ ਜਾਂਦੀ ਹੈ। ਉਸ ਬਾਰੇ ਤੁਸੀ ਇਤਰਾਜ ਕਿਉ ਨਹੀ ਕਰਦੇ? ਇਸ ਗਲ ਤੇ ਦਾਸ ਨੇ ਫੋਰਨ ਹੀ ਜਵਾਬ ਦਿਤਾ ਕੀ “ਚਰਿਤ੍ਰਯੌ ਪਾਖਿਯਾਨ” ਵੀ ਗੁਰੁ ਗੋਬਿੰਦ ਸਿੰਘ ਮਹਾਰਾਜ ਦੀ ਬਾਣੀ ਹੈ? ਜਿਸ ਦੇ ਬਾਰੇ ਸੱਨ 1973 ਵਿੱਚ ਸ੍ਰੋਮਣੀ ਕਮੇਟੀ ਵਲੌ ਇੱਕ ਆਦੇਸ਼ ਵੀ ਪਾਸ ਹੋ ਚੁਕਾ ਹੈ ਕੇ “ਚਰਿਤ੍ਰਯੋ ਪਾਖਿਆਨ” ਦਸ਼ਮੇਸ਼ ਬਾਣੀ ਨਹੀ ਇਹ ਹਿੰਦੂ ਮਿਥਿਹਾਸ ਦਾ ਉਤਾਰਾ ਹੈ। ਇਸ ਤੇ ਕਹਿਨ ਲਗਾ ਤੁਸੀ ਜਿਆਦਾ ਵਿਦਵਾਨ ਬਨਣ ਦੀ ਕੋਸ਼ਿਸ਼ ਨਾ ਕਰੋ “ਚਰਿਤ੍ਰਯੋ ਪਾਖਿਆਨ” ਦਸ਼ਮੇਸ਼ ਪਿਤਾ ਦੀ “ਅਗਾਧ ਬੋਧ” ਬਾਣੀ ਹੈ। ਇਸ ਨੂੰ ਸਮਝਨ, ਪਰਖਨ ਲਈ ਗਿਆਨ ਦੀਆਂ ਅੱਖਾਂ ਚਾਹੀ ਦੀਆਂ ਹਨ, ਆਪ ਜੀ ਨੂੰ ਹਲੀ ਬਹੁਤ ਅਧੈਯਨ ਦੀ ਲੋੜ ਹੈ। ਇਸ ਗਲ ਤੇ ਦਾਸ ਨੇ ਜਦੋਂ ਉਸ ਨੂੰ ਕਿਹਾ ਕੇ ਇਹ “ਅਗਾਧ ਬੋਧ” ਬਾਣੀ ਤੁਹਾਨੂੰ ਨਸੀਬ ਹੋਵੇ। ਜੇ ਇਹ “ਕੰਜਰ ਕਵਿਤਾ” ਦਸ਼ਮੇਸ਼ ਕ੍ਰਿਤ ਹੈ ਤਾਂ ਇਸ ਦਾ ਪਾਠ ਆਪ ਅਪਨੀਆਂ ਧੀਆਂ ਭੈਨਾਂ ਨੂੰ ਵੀ ਕਰਕੇ ਸੁਨਾਂਦੇ ਹੋਵੋਗੇ। ਤੇ ਜਿਸ ਰਾਗੀ ਦੀ ਤੁਸੀ ਪੈਰਵੀ ਕਰ ਰਹੇ ਹੋ, ਜੇ ਉਸ ਵਿੱਚ ਇੱਨੀ ਤਾਕਤ ਹੈ, ਤਾਂ ਆਪ ਦੇ ਗੁਰੂ ਦੀ ਇਸ “ਅਗਾਧ ਬੋਧ” ਬਾਣੀ ਦਾ ਕੀਰਤਨ ਅਪਨੀ ਅਗਲੀ ਡਿਊਟੀ ਤੋਂ ਸ਼ੁਰੂ ਕਰ ਦਵੇ। ਸੰਗਤਾਂ ਇਸ ਨੁੰ ਸੜਕ ਤੇ ਵਟੇ ਮਾਰ ਮਾਰ ਕੇ ਇਸ ਕੋਲੋਂ ਇਸ ਕਵਿਤਾ ਦੇ ਲਿਖਾਰੀ ਬਾਰੇ ਪੁਛ ਲੈਣ ਗੀਆਂ। ਇਨਾਂ ਸ਼ਬਦਾ ਨੂੰ ਦਾਸ ਨੇ ਕਹਿਨਾ ਖਤਮ ਵੀ ਨਹੀ ਸੀ ਕੀਤਾ ਕੇ ਕੰਜਰ ਕਵਿਤਾ ਨੂੰ ਦਸਮ ਪਿਤਾ ਦੀ “ਅਗਾਧ ਬੋਧ” ਬਾਣੀ ਕਹਿਨ ਵਾਲਾ ਇਹ ਅਖੌਤੀ ਵਿਦਵਾਨ ਫੋਨ ਕਟ ਕੇ ਭਜ ਗਇਆ। ਇਸ ਤੋਂ ਬਾਦ ਇਸ ਭੁਲੜ ਅਖੌਤੀ ਵਿਦਵਾਨ ਨੇ ਦਾਸ ਨੂੰ ਦੋਬਾਰਾ ਫੋਨ ਕਰਨ ਦੀ ਹੁੱਜਤ ਨਾੰ ਕੀਤੀ। ਇਹ ਰਾਸ਼ਟਰੀਯ ਸਿੱਖ ਸੰਗਤ (ਆਰ. ਐਸ. ਐਸ.) ਦਾ ਨਿਘੀ ਜੁਬਾਨ ਨਾਲ ਪ੍ਰਚਾਰ ਕਰਦਾ ਅਤੇ ਉਨਾਂ ਦੇ ਗੁਣ ਗਾਉਦਾ ਅਕਸਰ ਸੁਨਾਈ ਪੈਂਦਾ ਹੈ। ਆਰ. ਐਸ. ਐਸ ਦੇ ਏਸੇ ਬੰਦਿਆਂ ਨਾਲ ਰਲ ਕੇ ਸਾਡੇ ਧਾਰਮਿਕ ਅਦਾਰੇ ਲੁਕ ਛੁਪ ਕੇ ਸਾਡੀ ਨਵੀ ਪੀੜੀ ਨੂੰ ਖੋਖਲਾ ਕਰ ਚੁਕੇ ਹਨ। “ਸਾੰਝੀ ਵਾਲਤਾ” ਦੇ ਨਾਮ ਤੇ ਸਿੱਖ ਕੋਮ ਦਾ “ਹਿੰਦੂਕਰਣ” ਹੋ ਚੁਕਾ ਹੈ। ਇਸ ਲਾੰਬੇ ਵਰਗੇ ਹਜਾਰਾਂ ਟਾਉਟ ਆਰ. ਐਸ. ਐਸ ਦੇ ਪੇਡ ਵਰਕਰ ਹਣ, ਜੋ ਦਿਨ ਰਾਤ ਇਸ ਕਮ ਵਿੱਚ ਲਗੇ ਹੋਏ ਹਨ।
☬ 67ਸਤਿਗੁਰੂ ਪ੍ਰਸਾਦਿ॥ ☬
ਫਤਰ/ਮੇਨੇਜਰ/ਐਸ. ਜੀ. /ਪੀ. /ਸ਼ੀ. /111
ਆਦਰ ਅਤੇ ਮਾਨਯੋਗ, 8 ਫੱਗਣ, 536
ਮੈਨੇਜਰ, ਸ਼੍ਰੀ ਦਰਬਾਰ ਸਾਹਿਬ ਜੀ, ਤੱਦਅਨੂਸਾਰ, 19ਫਰਵਰੀ, 2005
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਹਿ॥
ਵਿਸ਼ੈ: ਸ਼੍ਰੀ ਦਰਬਾਰ ਸਾਹਿਬ ਤੋਂ ‘ਦਸ਼ਮ ਗ੍ਰੰਥ’ ਅੰਦਰਲੀਆਂ ਬਾਣੀਆਂ ਦਾ ਕੀਰਤਨ।
ਕੁਝ ਦਿਨ ਪਹਿਲਾਂ, ਭਾਈ ਹਰਮਿੰਦਰ ਸਿੰਘ ਜੀ (ਹਜੂਰੀ ਰਾਗੀ) ਪਾਸੋ ਸ਼੍ਰੀ ਦਰਬਾਰ ਸਾਹਿਬ ਵਿੱਚ ਦਿਨ 15. 02. 05 ਨੂੰ ‘ਦਸ਼ਮ ਗ੍ਰੰਥ” ਅੰਦਰਲੀ ਵਿਵਾਦਿਤ ਬਾਣੀ “ਚੰਡੀ ਦੀ ਵਾਰ” ਦਾ ਕੀਰਤਨ ਕਰਨ ਬਾਬਤ ਟੇਲੀਫੋਨ ਤੇ ਦਾਸ ਅਤੇ ਕਾਨਪੁਰ ਦੀਆਂ ਹੋਰ ਸੰਗਤਾਂ ਨੇ ਭਾਈ ਹਰਮਿੰਦਰ ਸਿੰਘ ਜੀ ਨਾਲ ਵਿਚਾਰ ਸਾਂਝੇ ਕੀਤੇ। ਜੈਸਾ ਕਿ ਅਸੀ ਸਾਰੇ ਜਾਨੂੰ ਹਾਂ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ “ਦਸ਼ਮ ਗ੍ਰੰਥ’ ਊਪਰ ‘ਨਿਰਣੈ’ ਲਿਆ ਜਾਨਾ ਹਲੀ ਬਾਕੀ ਹੈ ਅਤੇ ਪੰਥ ਦਾ ਇੱਕ ਵਡਾ ਸੂਝਵਾਨ ਤਬਕਾ “ਸੰਪੂਰਨ ਦਸ਼ਮ ਗ੍ਰੰਥ’ ਨੂੰ ਦਸ਼ਮ ਪਿਤਾ ਦੀ ਰਚਨਾ ਨਹੀ ਮੰਨਦਾ। ਜਦ ਤਕ ਇਸ ਗ੍ਰੰਥ ਅਤੇ ਇਸ ਗ੍ਰੰਥ ਅੰਦਰਲੀਆਂ ਬਾਣੀਆਂ ਤੇ ਸ੍ਰੀ ਅਕਾਲ ਤਖਤ ਸਾਹਿਬ ਵਲੋ. ਕੋਈ ਨਿਰਣੈ ਨਹੀਂ ਲਿਆ ਜਾਂਦਾ, ਸ਼੍ਰੀ ਦਰਬਾਰ ਸਾਹਿਬ ਵਰਗੇ ਪਵਿਤੱਰ, ਸਿੱਖ ਅਧਯਾਤਮ ਅਤੇ ਆਸਥਾ ਦੇ ਕੇਂਦਰ ਤੋ ਇਸ ਗ੍ਰੰਥ ਅੰਦਰਲੀਆਂ ਬਾਣੀਆਂ ਦਾ ਕੀਰਤਨ ਗਾਯਨ ਕਰਨਾ ਗੁਰਮਤਿ ਅਤੇ ਸਿੱਖ ਰਹਿਤ ਮਰਿਯਾਦਾ ਦਾ ਅਪਮਾਨ ਕਰਨਾ ਹੈ।
ਕਾਨਪੁਰ ਦੀਆਂ ਸੂਝਵਾਨ ਸੰਗਤਾਂ, ਆਪ ਪਾਸ ਅਤੇ ਸਮਸਤ ਹਜੂਰੀ ਰਾਗੀ ਜਥਿਆਂ ਪਾਸ ਦਾਸ ਦੇ ਇਸ ਪੱਤਰ ਰਾਹੀਂ ਇਹ ਬੇਨਤੀ ਕਰਦੀਆਂ ਹਨ ਕਿ, ਆਪ ਸਰਬਤ ਰਾਗੀ ਜਥਿਆਂ ਵਿੱਚ ਇਸ ਗਲ ਦੀ ਜਾਗਰੂਕਤਾ ਅਤੇ ਚੇਤਨਾ ਲਿਆਨ ਦਾ ਸ਼ੁਭ ਕਾਰਜ, ਪੰਥ ਦੀ ਭਲਾਈ ਲਈ ਕਰੋਗੇ ਕਿ ਉਹ ‘ਦਸ਼ਮ ਗ੍ਰੰਥ' ਅੰਦਰਲੀ ਕਿਸੇ ਬਾਣੀ ਦਾ ਕੀਰਤਨ ਸ੍ਰੀ ਦਰਬਾਰ ਸਾਹਿਬ ਤੋਂ ਤਾਂ ਤਕ ਨਾਂ ਕਰਨ, ਜਦ ਤਕ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਕੋਈ ਨਿਰਨੈ ਇਸ ਗੰਥ ਅਤੇ ਇਸ ਅੰਦਰਲੀਆਂ ਬਾਣੀਆਂ ਬਾਬਤ ਨਹੀ ਲੈ ਲਿਆ ਜਾਂਦਾ।। ਅਤੇ ਇਸ ਪੰਥਕ ਪੀੜਾ ਨੂੰ, ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਪ੍ਰਧਾਨ ਸ਼ੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ ਤਕ ਪਹੁੰਚਾਣ ਵਿੱਚ ਸਾਡੀ ਮਦਦ ਕਰੋਗੇ।
ਪੰਥ ਦੀ ਚੜਦੀ ਕਲਾ ਦੀ ਅਰਦਾਸ ਵਿਚ

ਇੰਦਰ ਜੀਤ ਸਿੰਘ
ਕਾਨਪੁਰ
ਨਕਲ: ਜਥੇਦਾਰ, ਸ਼੍ਰੀ ਅਕਾਲ ਤਖਤ ਸਾਹਿਬ ਜੀ,
ਪ੍ਰਧਾਨ, ਸ਼੍ਰੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ,
ਸਕੱਤਰ, ਸ਼੍ਰੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ,
ਕੁਝ ਪਰਮੁਖ ਸੂਝਵਾਨ ਹਜੂਰੀ ਰਾਗੀ ਜਥੇ।


(09/12/09)
ਗੁਰਮੀਤ ਸਿੰਘ ਕਾਦੀਆਨੀ

ਗਿਆਨੀ ਗੁਰਬਚਨ ਸਿੰਘ ਜਥੇਦਾਰੀ ਦੇ ਫਰਜ ਨਿਭਾਉਣ ਵਿੱਚ ਅਸਫਲ ਸਿੱਧ ਹੋਏ
ਪੇਸ਼ਕਸ਼ – ਗੁਰਮੀਤ ਸਿੰਘ ਕਾਦੀਆਨੀ, ਕਪੂਰਥਲਾ
ਬੀਤੇ ਦਿਨੀੰ ਸਿੱਖ ਪੰਥ ਦੀ ਮਹਾਨ ਹਸਤੀ ਅਤੇ ਗੁਰਮਤਿ ਸਿਧਾਂਤਾਂ ਦੇ ਪਹਿਰੇਦਾਰ ਪ੍ਰੋ. ਦਰਸ਼ਨ ਸਿੰਘ ਜੀ ਖਾਲਸਾ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸਪੱਸ਼ਟੀਕਰਨ ਲੈਣ ਲਈ ਬੁਲਾਏ ਜਾਣ ਦੇ ਬਾਵਜੂਦ ਤਖਤਾਂ ਦੇ ਜਥੇਦਾਰ ਪ੍ਰੋ. ਦਰਸ਼ਨ ਸਿੰਘ ਜੀ ਸਾਹਮਣੇ ਆਉਣ ਦੀ ਹਿੰਮਤ ਨਹੀਂ ਕਰ ਸਕੇ। ਗਿਆਨੀ ਗੁਰਬਚਨ ਸਿੰਘ ਸਮੇਤ ਬਾਕੀ ਜਥੇਦਾਰ, ਤਖਤ ਸਾਹਿਬ ਵਿਖੇ ਆਹਮੋ ਸਾਹਮਣੇ ਖੁੱਲੀ ਸੁਣਵਾਈ ਦੌਰਾਨ ਪ੍ਰੋ. ਦਰਸ਼ਨ ਸਿੰਘ ਜੀ ਦੀ ਅਕੱਟ ਦਲੀਲ ਅੱਗੇ ਟਿੱਕ ਨਾ ਸਕਣ ਦੇ ਡਰ ਕਰਕੇ ਬੰਦ ਕਮਰੇ ਵਿੱਚ ਹੀ ਬੈਠੇ ਰਹੇ।
ਇਸ ਵਰਤਾਰੇ ਤੋਂ ਪਹਿਲਾਂ 10 ਫਰਵਰੀ 2002 ਵਾਲੇ ਦਿਨ ਸ. ਗੁਰਬਖਸ਼ ਸਿੰਘ ਕਾਲਾਅਫਗਾਨਾ ਨੂੰ ਅਕਾਲ ਤਖਤ ਸਾਹਿਬ ਵਿਖੇ ਤਲਬ ਕੀਤੇ ਜਾਣ ਸਮੇਂ ਤਖਤ ਸਾਹਿਬ ਦੇ ਖੁੱਲੇ ਵਿਹੜੇ ਵਿੱਚ ਹਾਜਰ ਦਾਸ ਨੇ ਆਪਣੇ ਅੱਖੀਂ ਤਖਤ ਦੇ ਜਥੇਦਾਰ ਨੂੰ ਮਨਮਾਨੀਆਂ ਕਰਦੇ ਦੇਖਿਆ ਸੀ। ਉਸ ਵੇਲੇ ਸ. ਕਾਲਾਅਫਗਾਨਾ ਨੇ ਆਪਣੀ ਖਰਾਬ ਸਿਹਤ ਅਤੇ ਵੀਜ਼ਾ ਮੁਸ਼ਕਲਾਂ ਕਰਕੇ ਖੁੱਦ ਪੇਸ਼ ਹੋਣ ਤੋਂ ਛੋਟ ਮੰਗਦਿਆਂ ਸ. ਗੁਰਤੇਜ ਸਿੰਘ ਚੰਡੀਗੜ ਨੂੰ ਆਪਣੇ ਨੁਮਾਇੰਦੇ ਵਜੋਂ ਭੇਜਿਆ ਸੀ। ਉਦੋਂ ਵੀ ਦਾਸ ਨੇ ਦੇਖਿਆ ਕਿ ਤਖਤ ਸਾਹਿਬ ਦੇ ਖੁੱਲੇ ਵਿਹੜੇ ਵਿੱਚ ਉਡੀਕ ਕਰ ਰਹੀ ਸੰਗਤ ਅਤੇ ਖਾਸ ਕਰਕੇ ਸ. ਗੁਰਤੇਜ ਸਿੰਘ ਦੁਆਰਾ ਲਿਆਂਦੇ ਗਏ ਸਪੱਸ਼ਟੀਕਰਨ ਨੂੰ ਨਕਾਰਦੇ ਹੋਏ ਜਥੇਦਾਰਾਂ ਨੇ ਸ. ਕਾਲਾਅਫਗਾਨਾ ਨੂੰ ਤਨਖਾਹੀਆ ਕਰਾਰ ਦੇ ਦਿੱਤਾ ਸੀ।
ਬਿਲਕੁੱਲ ਉਹੋ ਹੀ ਇਤਿਹਾਸ ਹੁਣ 5 ਦਸੰਬਰ 2009 ਨੂੰ ਦੁਹਰਾਇਆ ਗਿਆ ਹੈ। ਫਰਕ ਸਿਰਫ ਏਨਾ ਹੈ ਕਿ ਇਸ ਵਾਰ ਕਿਸੇ ਏਲਚੀ ਦੀ ਬਜਾਏ ਦੋਸ਼ੀ ਕਰਾਰ ਦਿੱਤਾ ਗਿਆ ਵਿਅਕਤੀ ਖੁੱਦ ਤਖਤ ਸਾਹਿਬ ਦੀ ਸੁਪਰੀਮਤਾ ਅੱਗੇ ਸਿਰ ਝੁਕਾਂਦਿਆਂ ਨਿਮਰਤਾ ਸਾਹਿਬ ਤਖਤ ਸਾਹਿਬ ਵਿਖੇ ਹਾਜਰ ਹੋ ਗਿਆ ਸੀ। ਪਰ ਜਿਹਨਾਂ ਲੋਕਾਂ ਦਾ ਮਕਸਦ ਹਰ ਹਾਲ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਨੀਵਾਂ ਦਿਖਉਣਾ ਹੈ, ਉਹ ਪ੍ਰੋਫੈਸਰ ਸਾਹਿਬ ਦੀ ਇਹ ਨਿਮਰਤਾ ਕਿਵੇਂ ਸਹਾਰ ਸਕਦੇ ਸਨ। ਇਹਨਾਂ ਲੋਕਾਂ ਦੀ ਨਜਰ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਨਹੀਂ, ਬਲਕਿ ਉਸਦਾ ਜਥੇਦਾਰ (ਉਹ ਵੀ ਸਰਕਾਰੀ) ਸੁਪਰੀਮ ਹੈ। ਤਾਂ ਹੀ ਇਹਨਾਂ ਜਥੇਦਾਰਾਂ ਨੇ ਫੁਰਮਾਣ ਜਾਰੀ ਕੀਤਾ ਕਿ ਤੁਸੀਂ ਅਕਾਲ ਤਖਤ ਸਾਹਿਬ ਵਿਖੇ ਨਹੀਂ, ਬੰਦ ਕਮਰੇ ਵਿੱਚ ਆਕੇ ਸਾਨੂੰ ਸਪੱਸ਼ਟੀਕਰਨ ਦਿਉ। ਸਪੱਸ਼ਟ ਰੂਪ ਵਿੱਚ ਸ. ਬਾਦਲ ਦੇ ਇਸ਼ਾਰਿਆਂ ਤੇ ਨੱਚਣ ਵਾਲੇ ਇਹ ਜਥੇਦਾਰ ਰੂਪੀ ਪੁਜਾਰੀ ਕਿਸੇ ਵੀ ਹਾਲਤ ਵਿੱਚ ਪ੍ਰੋ. ਦਰਸ਼ਨ ਸਿੰਘ ਜੀ ਦੀਆਂ ਅਕੱਟ ਦਲੀਲਾਂ ਅੱਗੇ ਟਿਕਣ ਦੀ ਸਮਰੱਥਾ ਨਹੀਂ ਸੀ ਰੱਖਦੇ। ਹਾਜਰ ਸੰਗਤ ਵਿੱਚ ਇਹ ਆਮ ਰਾਏ ਸੀ ਕਿ ਗਿਆਨੀ ਗੁਰਬਚਨ ਸਿੰਘ ਸ਼੍ਰੀ ਅਕਾਲ ਸਾਹਿਬ ਵਿਖੇ ਮਰਿਆਦਾ ਨਿਭਾਉਣ ਵਿੱਚ ਨਾਕਾਮ ਰਹੇ ਹਨ, ਇਸ ਲਈ ਅਰਦਾਸਾ ਸੋਧ ਕੇ ਇਹਨਾਂ ਨੂੰ ਇਸ ਮਹਾਨ ਜਿੰਮੇਵਾਰੀ ਤੋਂ ਫਾਰਗ ਕਰ ਦੇਣਾ ਚਾਹੀਦਾ ਹੈ।
ਇਸ ਮੌਕੇ ਜਿੱਥੇ ਜਥੇਦਾਰਾਂ ਨੇ ਮਿਲੀਆਂ ਹਦਾਇਤਾਂ ਅਨੁਸਾਰ ਪ੍ਰੋ. ਦਰਸ਼ਨ ਸਿੰਘ ਜੀ ਨੂੰ ਤਨਖਾਹੀਆ ਕਰਾਰ ਦੇ ਦਿੱਤਾ, ਉੱਥੇ ਕੁੱਝ ਦਿਲਚਸਪ ਨਜਾਰੇ ਵੀ ਦੇਖਣ ਨੂੰ ਮਿਲੇ, ਜਿਵੇਂ ਕਿ
1. ਤਖਤ ਸਾਹਿਬ ਸਾਹਮਣੇ ਹਾਜਰ ਦਸਮਗ੍ਰੰਥੀਆਂ ਨੇ ਆਪਣੀ ਹੋਂਦ ਜਤਾਉਣ ਲਈ ਚੌਪਈ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ। ਪਰ ਦਸਮਗ੍ਰੰਥ ਦੇ ਇਹ ਉਪਾਸ਼ਕ ਚੌਪਈ ਦਾ ਪਾਠ ਕਰਨ ਵੇਲੇ ਵੀ ਚਾਰ ਪੰਜ ਵਾਰ ਪਾਠ ਭੁੱਲ ਗਏ। ਆਖਰ ਚਾਰ ਪੰਜ ਸਿੰਘਾਂ ਨੇ ਇਸ ਪਾਠ ਨੂੰ ਸੰਪੂਰਨ ਕਰਾਇਆ।
2. ਚੌਪਈ ਦੀ ਸਮਾਪਤੀ ਉਪਰ ਸੰਗਤ ਵਿਚੋਂ ਅਵਾਜ ਆਈ ਕਿ ਤੁਸੀਂ ਚਰਿਤਰੋ-ਪਖਿਆਨ ਦੇ ਅਖੀਰਲੇ ਬੰਦਾਂ ਦਾ ਪਾਠ ਤਾਂ ਕਰ ਲਿਆ, ਹੁਣ ਪੂਰੇ ਚਰਿਤਰੋ-ਪਖਿਆਨ ਦਾ ਪਾਠ ਵੀ ਸੰਗਤ ਨੂੰ ਸਰਵਨ ਕਰਾਉ, ਤਾਂ ਇਹਨਾਂ ਦਸਮਗ੍ਰੰਥੀਆਂ ਨੇ ਨੀਵੀਂ ਪਾ ਲਈ।
3. ਸ਼੍ਰੋਮਣੀ ਕਮੇਟੀ ਅਤੇ ਚਿੱਟਕਪੜਿਆਂ ਵਿੱਚ ਤਾਇਨਾਤ ਪੁਲਿਸ ਮੁਲਾਜਮਾਂ ਦੇ ਤੀਹਰੇ ਘੇਰੇ ਕਾਰਣ ਹਾਜਰ ਸੰਗਤ ਨੂੰ ਘਟਨਾਕ੍ਰਮ ਬਾਰੇ ਕੁੱਝ ਵੀ ਪਤਾ ਨਹੀਂ ਸੀ ਲੱਗ ਰਿਹਾ।
4. ਆਪਣੇ ਜਾਰੀ ਕੀਤੇ ਸਰਕਾਰੀ ਹੁਕਮਨਾਮੇ ਵਿੱਚ ਜਥੇਦਾਰਾਂ ਕਿਹਾ ਕਿ ਦਰਸ਼ਨ ਸਿੰਘ ਅਕਾਲ ਤਖਤ ਤੇ ਪੇਸ਼ ਨਹੀਂ ਹੋਏ, ਜਦਕਿ ਉਹ ਉਹਨਾਂ ਨੂੰ ਤਖਤ ਸਾਹਿਬ ਵਿਖੇ ਉਡੀਕਦੇ ਰਹੇ। ਮੇਰੇ ਸਮੇਤ ਤਖਤ ਸਾਹਿਬ ਵਿਖੇ ਹਾਜਰ ਸੰਗਤਾਂ ਇਸ ਗੱਲ ਦੀਆਂ ਗਵਾਹ ਹਨ ਕਿ ਹੋਇਆ ਇਸ ਤੋਂ ਬਿਲਕੁੱਲ ਉਲਟ। ਪ੍ਰੋ. ਦਰਸ਼ਨ ਸਿੰਘ ਜੀ ਆਪਣਾ ਪੱਖ ਪੇਸ਼ ਕਰਨ ਲਈ ਘੰਟਿਆਂ ਬੱਧੀਂ ਬੈਠੇ ਰਹੇ, ਪਰ ਇਹ ਜਥੇਦਾਰ ਬੰਦ ਕਮਰੇ ਵਿੱਚ ਲੁਕੇ ਬੈਠੇ ਰਹੇ।
5. ਕਰੀਬ ਸਾਢੇ ਗਿਆਰਾਂ ਵਜੇ ਕੁੱਝ ਨੌਜਵਾਨਾਂ ਨੇ ਹਾਜਰ ਸੰਗਤ ਨੂੰ ਸੰਬੋਧਨ ਕਰਦਿਆਂ ਜਾਣਕਾਰੀ ਦਿੱਤੀ ਕਿ ਤੁਸੀਂ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉੱਚਤਾ ਅਤੇ ਸਤਿਕਾਰ ਨੂੰ ਕਾਇਮ ਰੱਖਣ ਲਈ ਦੂਰੋਂ ਦੂਰੋਂ ਹਾਜਰ ਹੋਏ ਹੋ, ਉਧਰ ਲੁਧਿਆਣੇ ਵਿੱਚ ਸਿੱਖ ਵਿਰੋਧੀ ਕੁਸਤਸੰਗ ਨੂੰ ਬੰਦ ਕਰਵਾਣ ਜਾ ਰਹੇ ਸਿੰਘਾਂ ਉਪਰ ਪੁਲਿਸ ਨੇ ਗੋਲੀ ਚਲਾ ਦਿੱਤੀ ਹੈ, ਜਿਸ ਕਾਰਣ ਇੱਕ ਸਿੰਘ ਸ਼ਹੀਦ ਅਤੇ ਚਾਰ ਸਿੰਘ ਜਖਮੀ ਹੋ ਗਏ ਹਨ।
6. ਲੁਧਿਆਣੇ ਵਾਲੇ ਸਾਕੇ ਦੇ ਪ੍ਰਤੀਕਰਮ ਵਿੱਚ ਉੱਚੀ ਅਵਾਜ ਵਿੱਚ ਇੱਕ ਟਿਪੱਣੀ ਆਈ ਕਿ ਉੱਥੇ ਸਰਕਾਰ ਸਿੱਖਾਂ ਨੂੰ ਖਤਮ ਕਰਨ ਤੇ ਤੁਲੀ ਹੋਈ ਹੈ, ਇੱਥੇ ਸਰਕਾਰੀ ਜਥੇਦਾਰ ਦਸਮਗ੍ਰੰਥੀਆਂ ਨੂੰ ਸ਼ਹਿ ਦੇ ਕੇ ਸਿੱਖੀ ਖਤਮ ਕਰਨ ਲੱਗੇ ਹੋਏ ਹਨ।
7. ਪ੍ਰੋ. ਦਰਸ਼ਨ ਸਿੰਘ ਜੀ ਵਲੋਂ ਦੋ ਘੰਟੇ ਦੀ ਉਡੀਕ ਮਗਰੋਂ ਸ. ਦਿਲਮੇਘ ਸਿੰਘ (ਸਕੱਤਰ ਸ਼੍ਰੋਮਣੀ ਕਮੇਟੀ) ਰਾਹੀਂ ਜਥੇਦਾਰਾਂ ਦਾ ਨਕਾਰਾਤਮਿਕ ਜਵਾਬ ਮਿਲਣ ਉਪਰੰਤ ਤਖਤ ਸਾਹਿਬ ਉਪਰ ਮੱਥਾ ਟੇਕਣ ਚਲੇ ਗਏ, ਜਿੱਥੇ ਉਹਨਾਂ ਨੇ ਆਪਣੀ ਸਫਾਈ ਵਿੱਚ ਲਿਆਂਦੇ ਸਾਰੇ ਸਬੂਤ ਅਤੇ ਸੀ. ਡੀ. ਗੁਰੂ ਗ੍ਰੰਥ ਸਾਹਿਬ ਜੀ ਅੱਗੇ ਭੇਟਾ ਕਰ ਦਿੱਤੀ। ਉਪਰੰਤ ਉਹ ਅਕਾਲ ਤਖਤ ਸਾਹਿਬ ਦੀ ਸੱਜੀ ਬਾਹੀ ਵਾਲੇ ਗੇਟ ਰਾਹੀਂ ਵਾਪਸ ਚਲੇ ਗਏ।
8. ਪ੍ਰੋ. ਸਾਹਿਬ ਦੇ ਜਾਣ ਉਪਰੰਤ ਗਿਆਨੀ ਕੇਵਲ ਸਿੰਘ, ਦਿੱਲੀ ਕਮੇਟੀ ਦੇ ਸਾਰੇ ਅਹੁਦੇਦਾਰ, ਗਿਆਨੀ ਤਰਸੇਮ ਸਿੰਘ ਅਤੇ ਸ. ਹਰਜੀਤ ਸਿੰਘ ਜਲੰਧਰ (ਸੰਪਾਦਕ ਸਿੱਖ ਫੁਲਵਾੜੀ) ਜਥੇਦਾਰਾਂ ਦੇ ਸਕੱਤਰੇਤ ਵਿੱਚ ਸਾਰੀ ਸਥਿਤੀ ਸਪੱਸ਼ਟ ਕਰਨ ਗਏ, ਪਰ ਸ਼ਾਇਦ ਉਦੋਂ ਤੱਕ ਜਥੇਦਾਰਾਂ ਦੇ ਤਾਰ ਆਰ. ਐਸ. ਐਸ. ਹੈੱਡਕੁਆਟਰ ਨਾਲ ਲੋੜੀਦੀਆਂ ਹਦਾਇਤਾਂ ਲੈਣ ਲਈ ਜੁੜ ਚੁੱਕੇ ਸਨ। ਜਿਸ ਕਾਰਣ ਇਹਨਾਂ ਸਿੰਘਾਂ ਨੂੰ ਨਿਰਾਸ਼ ਹੀ ਪਰਤਣਾ ਪਿਆ।
9. ਜਥੇਦਾਰਾਂ ਵਲੋ ਬੰਦ ਕਮਰੇ ਵਿੱਚ ਸੁਣਵਾਈ ਕਰਨ ਲਈ ਬਜਿੱਦ ਰਹਿਣ ਤੇ ਕਪੂਰਥਲਾ ਤੋਂ ਗਏ ਠੇਕੇਦਾਰ ਸੁਰਿੰਦਰ ਸਿੰਘ ਨੇ ਟਿੱਪਣੀ ਕੀਤੀ ਕਿ ਗਿਆਨੀ ਗੁਰਬਚਨ ਸਿੰਘ ਜਥੇਦਾਰ ਅਕਾਲ ਤਖਤ ਕਹਾਉਣ ਦਾ ਹੱਕਦਾਰ ਨਹੀਂ, ਸਗੋਂ ਇਹਨਾਂ ਨੂੰ ਹੁਣ ਜਥੇਦਾਰ ਸਕੱਤਰੇਤ ਸਾਹਿਬ ਕਹਿਣਾ ਚਾਹੀਦਾ ਹੈ।
10. ਅੱਜ ਵਾਪਰੇ ਘਟਨਾਕ੍ਰਮ ਦਾ ਦਿਲਚਸਪ ਪਹਿਲੂ ਇਹ ਰਿਹਾ ਕਿ ਅਕਾਲ ਤਖਤ ਤੇ ਪ੍ਰੋ. ਦਰਸ਼ਨ ਸਿੰਘ ਦੀਆਂ ਸੀ. ਡੀ. ਨਾਲ ਛੇੜ-ਛਾੜ ਕਰਕੇ ਝੂਠੀਆਂ ਸ਼ਿਕਾਇਤਾਂ ਕਰਨ ਵਾਲਾ ਗੁਰਚਰਨਜੀਤ ਲਾਂਬਾ ਕਿਤੇ ਵੀ ਵਿਖਾਈ ਨਾ ਦਿੱਤਾ। ਆਖਰ ਉਸਨੇ ਆਪਣੇ ਪਿੱਠੂ ਜਥੇਦਾਰਾਂ ਨੂੰ ਆਪਣੀ ਮਰਜੀ ਨਾਲ ਨਵਾਂ ਹੁਕਮਨਾਮਾ ਵੀ ਤਿਆਰ ਕਰਕੇ ਦੇਣਾ ਸੀ।


(09/12/09)
ਦਰਸਨ ਸਿੰਘ ਘਣਕਸ

ਸ: ਰਾਜਿੰਦਰ ਸਿੰਘ (ਸ੍ਰਮੋਣੀ ਖਾਲਸਾ ਪੰਚਾਇਤ)
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵੀਰ ਜੀ, ਤੂਹਾਡੀਆਂ ਨਾਮ ਸਿਮਰਨ ਵਾਲੀਆਂ ਸਾਰੀਆਂ (6) ਕਿਸਤਾਂ ਪੜ੍ਹ ਕੇ ਅਨੰਦ ਆ ਗਿਆ ਹੈ, ਤੂੰਸੀਂ ਕਮਾਲ ਕਰ ਦਿਤੀ ਹੈ, ਗੁਰੁ ਨਾਨਕ ਸਾਹਿਬ ਜੀ ਦੀ ਤੂਹਾਡੇ ਤੇ ਆਪਾਰ ਕਿਰਪਾ ਹੈ ਜੀ। ਮੈ ਸਾਰੇ ਪਾਠਕਾਂ ਨੂੰ ਆਪੀਲ ਕਰਦਾਂ ਹਾਂ ਕੇ, ਕਿਰਪਾ ਕਰਕੇ ਸਾਰੀਆਂ ਕਿਸ਼ਤਾਂ ਸਹਿਜ ਅਵਸਤਾ ਵਾਲੇ ਘਰ ਵਿੱਚ ਆ ਕੇ ਪੜ੍ਹ ਲੈਣ, ਨਾਮ ਸਿਮਰਨ ਲਈ ਬਹੁਤ ਭੂਲੇਖੇ ਦੂਰ ਹੋ ਜਾਣਗੇ। ਵੀਰ ਜੀ ਤੂਹਾਡੀ ਲੇਖਣੀ ਵੀ ਉਚੇ ਦਰਜੇ ਦੀ ਹੈ, ਨਿਮਰਤਾ ਵਾਲੀ ਅਵੱਸਤਾ ਵੀ ਉਚੇ ਦਰਜੇ ਦੀ ਹੈ, ਗੁਰੂਬਾਣੀ ਦੇ ਰੰਗ ਵਿੱਚ ਰੰਗੇ ਸਿਖ ਦੇ ਵਿਚਾਰਾਂ ਦੀ ਟੀਕਾ ਟਿਪਣੀ ਕਰਨੀ ਸੁਖਾਲਾ ਕੰਮ ਨਹੀ ਹੈ।
ਤੁਹਾਡਾ ਧੰਨਵਾਦ ਜੀ।
ਦਰਸਨ ਸਿੰਘ ਘਣਕਸ


(09/12/09)
ਸਤਕੁਲਤਾਰ ਸਿੰਘ

ਸ. ਮੱਖਣ ਸਿੰਘ ਜੀ, ਫ਼ਤਿਹ!

ਮੈਂ ਆਪ ਜੀ ਦੇ ਜ਼ਰੀਏ ਇੱਕ ਬੇਨਤੀ ਕੀਤੀ ਸੀ ਕਿ ਜਿਹੜੇ ਵੀ ਵਿਦਵਾਨ ਪੁਰਸ਼ ਕਿਸੇ ਵੀ ਗੱਲ, ਵਿਚਾਰ ਵਰਤਾਰੇ ਜਾਂ ਲਿਖਤ ਨੂੰ ਸਿਧਾਂਤਾਂ ਮੁਤਾਬਕ ਪਰਖਦੇ ਹਨ ਅਤੇ ਕਈ ਕਸਵੱਟੀਆਂ ਦੀ ਦੱਸ ਪਾਉਂਦੇ ਹਨ, ਜੇ ਉਹ ਆਪਣੇ ਸਿਧਾਂਤ ਦੀ ਪਰਿਭਾਸ਼ਾ ਦੱਸ ਦੇਣ ਤਾਂ ਉਨ੍ਹਾਂ ਦੀਆਂ ਗੱਲਾਂ ਦੀ ਸਮਝ ਪੈਣੀ ਰਤਾ ਸੁਖੈਨ ਹੋ ਜਾਵੇਗੀ। ਇੱਕ ਵਿਦਵਾਨ ਡਾ. ਤਾਰਨ ਸਿੰਘ ਜੀ ਨੇ ‘ਗੁਰਬਾਣੀ ਦੀਆਂ ਵਿਆਖਿਆ ਪ੍ਰਣਾਲੀਆਂ’ ਪੁਸਤਕ ਲਿਖੀ ਸੀ। ਆਪੋ ਆਪਣੀ ਪ੍ਰਣਾਲੀ ਤੇ ਵਿਆਖਿਆ ਨੂੰ ਹਰ ਕੋਈ ਅੰਤਮ ਮੰਨਦਾ ਹੈ। ਜਦ ਅਸੀਂ ਇਨ੍ਹਾਂ ਪ੍ਰਣਾਲੀਆਂ ਦੀ ਰੌਸ਼ਨੀ ਵਿੱਚ ਗੁਰਬਾਣੀ, ਸਾਖੀਆਂ ਅਤੇ ਹੋਰ ਸਿਖ ਲਿਖਤਾਂ ਪੜ੍ਹਦੇ ਹਾਂ ਤਾਂ ਮਨ ਵਿੱਚ ਇੱਕ ਹੋਰ ਵਿਆਖਿਆ ਜਾਂ ਪ੍ਰਣਾਲੀ ਉਪਜ ਪੈਂਦੀ ਹੈ। ਕੋਈ ਸੱਜਣ ਇਹੀ ਦੱਸ ਦੇਵੇ ਕਿ ਕਿਹੜੀ ਵਿਆਖਿਆ ਪ੍ਰਣਾਲੀ ਨੂੰ ਕਸਵੱਟੀ ਮੰਨ ਕੇ ਸਿਖ ਵਰਤਾਰੇ ਦਾ ਨਿਰੀਖਣ ਕਰਨਾ ਵਾਜਬ ਹੈ?

ਹੇਠਾਂ ਲਿਖੀ ਤੁਕ ਵਿੱਚ ਆਇਆ ਹੈ ਕਿ ਹਾਥੀ ਲੋੜੋਂ ਵੱਧ ਖਾਣ ਕਰਕੇ ਮਰ ਜਾਂਦਾ ਹੈ ਫਿਰ ਪਛਤਾਉਂਦਾ ਹੈ: “ਸਉ ਮਣੁ ਹਸਤੀ ਘਿਉ ਗੁੜੁ ਖਾਵੈ ਪੰਜਿ ਸੈ ਦਾਣਾ ਖਾਇ॥ ਡਕੈ ਫੂਕੈ ਖੇਹ ਉਡਾਵੈ ਸਾਹਿ ਗਇਐ ਪਛੁਤਾਇ॥” ਆਤਮਾ ਦੀ ਹੋਂਦ ਤੋਂ ਮੁਨਕਰ ਵਿਦਵਾਨ ਦੱਸਣਗੇ ਕਿ ਹਾਥੀ ਜਦ ਮਰ ਹੀ ਗਿਆ ਤਾਂ ਫਿਰ ਪਛਤਾਉਂਦਾ ਕੌਣ ਹੈ? ਅਜਿਹੇ ਵਿਦਵਾਨ ਪੁਰਸ਼ ਇਹ ਵੀ ਦੱਸਣ ਕਿ ਮਨੁਖ ਦੇ ਆਖ਼ਰੀ ਛਿਣ ਵਿੱਚ ਹੋਏ ਕਰਮ ਜਾਂ ਕੁਕਰਮ ਦਾ ਪ੍ਰਤੀਕਰਮ ਕਿਹੜੇ ਛਿਣ ਵਿੱਚ ਹੁੰਦਾ ਹੈ?

ਸ੍ਰੀ ਦਸਮਗ੍ਰੰਥ ਸਾਹਿਬ ਨੂੰ ਸਿਖ ਸਿਮਰਤੀ ਤੋਂ ਅਲਹਿਦਾ ਕਰਨ ਦੀ ਕਿਸੇ ਗਹਿਰੀ ਸਾਜ਼ਿਸ਼ ਦੇ ਸ਼ਿਕਾਰ ਅਤੇ ਇਸ ਦਾ ਨਾਂ ਸੁਣਨ ਤੋਂ ਵੀ ਆਕੀ ਕਈ ਲੋਕ ਹਮੇਸ਼ਾ “ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ” ਨਾਲ਼ ਸੰਬੋਧਨ ਹੁੰਦੇ ਹਨ। ਜਦ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਸੰਬੋਧਨੀ ਸ਼ਬਦ ਇਹ ਵਰਤੇ ਗਏ ਹਨ: “ਹਰਿਸੰਤਨ ਕਰਿ ਨਮੋ ਨਮੋ… ਨਮਸਕਾਰ ਡੰਡਉਤਿ ਬੰਦਨਾ ਅਨਿਕ ਬਾਰ … ਸ੍ਰੀ ਗੁਰਦੇਵਏ ਨਮਹ…ਨਮਸਕਾਰ ਤਾ ਕਉ ਲਖ ਬਾਰ”।

“ਵਾਹਿਗੁਰੂ ਜੀ ਕਾ ਖ਼ਾਲਸਾ” ਸਾਨੂੰ ਇਤਿਹਾਸਕ ਗ੍ਰੰਥਾਂ `ਚੋਂ ਮਿਲ਼ਦਾ ਹੈ। “ਵਾਹਿਗੁਰੂ ਜੀ ਕੀ ਫ਼ਤਿਹ” ਸਾਨੂੰ ਸ੍ਰੀ ਦਸਮ ਗ੍ਰੰਥ ਸਾਹਿਬ ਵਿਚੋਂ ਮਿਲ਼ਦਾ ਹੈ। ਜੇ ਸ੍ਰੀ ਦਸਮ ਗ੍ਰੰਥ ਸਾਹਿਬ ਦੀਆਂ ਨਿਤਨੇਮ ਦੀਆਂ ਮੁਕੱਦਸ ਬਾਣੀਆਂ ਵੀ ਪ੍ਰਵਾਣ ਨਹੀਂ ਹਨ ਤਾਂ ਵਾਹਿਗੁਰੂ ਜੀ ਕੀ ਫ਼ਤਿਹ ਨਾਂਲ ਇਤਨਾ ਹੇਜ ਕਿਉਂ ਦਿਖਾਇਆ ਜਾ ਰਿਹਾ ਹੈ? ਅਤੇ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਨਮਸਕਾਰ ਆਇਆ ਹੈ ਤਾਂ ਇਹ ਨਮਸਕਾਰ ਕਿਉਂ ਨਹੀਂ ਕਰਦੇ?

ਖ਼ਾਸ ਬੇਨਤੀ ਹੈ ਕਿ ਇਨ੍ਹਾਂ ਸਵਾਲਾਂ ਦੇ ਜਵਾਬ ਮੈਨੂੰ ਮੁਖ਼ਾਤਬ ਹੋ ਕੇ ਨਾ ਲਿਖੇ ਜਾਣ ਸਗੋਂ ਤੁਹਾਨੂੰ ਹੀ ਲਿਖੇ ਜਾਣ ਤਾਂ ਜੋ ਲੇਖਕਾਂ ਦੀ ਆਪੋ ਵਿੱਚ ਵਧਦੀ ਕੜਵਾਹਟ ਤੋਂ ਬਚਿਆ ਜਾ ਸਕੇ। ਕਿਡੀ ਹੈਰਾਨੀ ਦੀ ਗੱਲ ਹੈ ਕਿ ਗੁਰੂ ਨਾਨਕ ਪਾਤਸ਼ਾਹ ਨੇ ਕਿਵੇਂ ਧੰਨ ਨਿਰੰਕਾਰ ਆਖ ਕੇ ਕੌਡੇ ਦੇ ਤਪਦੇ ਕੜਾਹੇ ਨੂੰ ਠਾਰ ਕੇ ਮਰਦਾਨੇ ਨੂੰ ਤਲ਼ ਹੋਣ ਤੋਂ ਬਚਾ ਲਿਆ ਸੀ ਤੇ ਕੌਡੇ ਨੂੰ ਵੀ ਸੱਚੇ ਰਾਹ ਤੋਰ ਲਿਆ ਸੀ। ਪਰ ਸਿਖ ਮਾਰਗ `ਤੇ ਕਈ ਕੌਡੇ ਤਰਲੋਚਨ ਸਿੰਘ ਵਰਗੇ ਭਗਤ ਕਿਸਮ ਦੇ ਵਿਦਵਾਨ ਨੂੰ ਲੰਬੇ ਅਰਸੇ ‘ਤੋਂ ਆਪਣੇ ਮਾਨਸਿਕਤਾ ਦੇ ਤਪਦੇ ਕੜਾਹੇ ਵਿੱਚ ਲਗਾਤਾਰ ਭੁੰਨਦੇ ਆ ਰਹੇ ਹਨ, ਬਾਣੀ ਵੀ ਉਨ੍ਹਾਂ ਦੇ ਹਿਰਦੇ ਸ਼ਾਂਤ ਨਹੀਂ ਕਰ ਰਹੀ! ਬਾਣੀ ਦੀ ਇਹ ਪੰਗਤੀ ਯਾਦ ਆਉਂਦੀ ਹੈ- ਅੰਮ੍ਰਿਤ ਖੰਡੁ ਦੂਧਿ ਮਧੁਸੰਚਸਿ ਤੂਬਨਚਾਤੁਰ ਰੇ। ਭਾਵ- ਜੈਸੇ ਅੰਮ੍ਰਿਤ ਰੂਪ ਖੰਡ ਦੂਧ (ਮਧੁ) ਸਹਿਤ ਪਾਉਨੇ ਤੇ ਤੂੰਬਾ ਮਿੱਠਾ ਨਹੀਂ ਹੋਤਾ ਤੈਸੇ ਮਨਮੁਖ ਸੇ ਮਨਮੁਖਤਾ ਨਹੀਂ ਜਾਤੀ ਹੈ।

ਸ਼ੁਭ ਚਿੰਤਕ,

ਸਤਕੁਲਤਾਰ ਸਿੰਘ


(09/12/09)
ਸਰਵਜੀਤ ਸਿੰਘ

ਸ: ਮੱਖਣ ਸਿੰਘ ਜੀ
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਿਹ।
'ਅਜੀਤ ਜਲੰਧਰ' ਵਿਚੋ ਇਕ ਖਬਰ ਭੁਜ ਰਿਹਾ ਹਾਂ , ਇਸ ਨੂੰ ਪੋਸਰ ਕਰ ਦੇਣਾ ਜੀ।
ਧੰਨਵਾਦ।
ਸਰਵਜੀਤ ਸਿੰਘ

**********************************

ਤਰਕਸ਼ੀਲਾਂ ਵੱਲੋਂ ‘ਰਾਜ ਪਿਛਲੇ ਜਨਮ ਕਾ’ `ਤੇ ਪਾਬੰਧੀ ਦੀ ਮੰਗ
ਅੰਮ੍ਰਿਤਸਰ, 9 ਦਸੰਬਰ (ਰੇਸ਼ਮ ਸਿੰਘ)-ਤਰਕਸ਼ੀਲ ਸੁਸਾਇਟੀ ਪੰਜਾਬ ਨੇ ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਤੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਐਨ. ਡੀ. ਟੀ.ਵੀ. ਇਮੈਜਿਨ ਚੈੱਲਲ ਤੋਂ ਪ੍ਰਸਾਰਿਤ ਕੀਤੇ ਜਾ ਰਹੇ ਪੁਨਰ ਜਨਮ ਸਬੰਧੀ ਅੰਧ ਵਿਸ਼ਵਾਸ਼ੀ ਪ੍ਰੋਗਰਾਮ ‘ਰਾਜ ਪਿਛਲੇ ਜਨਮ ਕਾ’ `ਤੇ ਤੁਰੰਤ ਪਾਬੰਧੀ ਲਗਾਈ ਜਾਵੇ। ਸੁਸਾਇਟੀ ਦੇ ਮਾਝਾ ਜ਼ੋਨ ਦੇ ਜਥੇਬੰਦਕ ਮੁੱਖੀ ਸੁਮਤ ਸਿੰਘ, ਵਿੱਤ ਮੁੱਖੀ ਅਮਰਜੀਤ ਬਾਈ ਤੇ ਸਹਾਇਕ ਮੀਡੀਆ ਮੁੱਖੀ ਧਰਵਿੰਦਰ ਔਲਖ ਨੇ ਇਕ ਸਾਂਝੇ ਪ੍ਰੈਸ ਬਿਆਨ ਰਾਹੀਂ ਪੁਨਰ ਜਨਮ ਦੇ ਦਾਅਵੇ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਉਸ ਦੇ ਪਿਛਲੇ ਜਨਮ `ਚ ਲਿਜਾ ਕੇ ਉਸ ਵੇਲੇ ਦੀਆਂ ਘਟਨਾਵਾਂ ਨੂੰ ਯਾਦ ਨਹੀਂ ਕੀਤਾ ਜਾ ਸਕਦਾ। ਤਰਕਸ਼ੀਲ ਆਗੂਆਂ ਨੇ ਇਸ ਪ੍ਰੋਗਰਾਮ ਦੇ ਪ੍ਰਬੰਧਕਾਂ ਤੇ ਪੁਨਰ ਜਨਮ ਦੀ ਦਾਅਵੇਦਾਰ ਡਾ: ਤਰੁਪਤੀ ਜ਼ੈਨ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਜੇਕਰ ਉਹ ਤਰਕਸ਼ੀਲ ਸੁਸਾਇਟੀ ਦੀਆਂ ਸ਼ਰਤਾਂ ਤਹਿਤ ਪੁਨਰ ਜਨਮ ਕਿਸੇ ਕੇਸ ਨੂੰ ਵਿਗਿਆਨਕ ਤੱਥਾਂ ਰਾਹੀਂ ਸੱਚਾ ਸਾਬਤ ਕਰਕੇ ਵਿਖਾਉਣ ਤਾਂ ਸੁਸਾਇਟੀ ਵੱਲੋਂ ਪੰਜ ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। (ਅਜੀਤ ਜਲੰਧਰ `ਚ ਧੰਨਵਾਦ ਸਹਿਤ)


(09/12/09)
ਚਰਨਜੀਤ ਸਿੰਘ ਬਰੈਂਪਟਨ

ਗੁਰਿੰਦਰ ਸਿੰਘ ਪਾਲ ਜੀ

ਤੁਹਾਡਾ ਲੇਖ “ਸਾਹਿਬ” ਪੜਇਆ। ਜਾਪਦਾ ਹੈ ਕਿ ਤੁਸੀ ਚੰਗੀ ਰਿਸਰਚ ਕੀਤੀ ਹੈ। ਤੁਸੀ ਪਹਿਲਾਂ ਵੀ “ਅੱਲਾਹ ਹੋ ਏਕਬਰ” ਬਾਰੇ ਮੈਨੂੰ correct ਕੀਤਾ ਸੀ। ਜਾਪਦਾ ਹੈ ਕਿ ਅਰਬੀ/ਫ਼ਾਰਸੀ ਵਿੱਚ ਤੁਹਾਡਾ interest ਹੈ। ਗੁਰਬਾਣੀ ਵਿੱਚ ਹੋਰ ਵੀ ਅਰਬੀ/ਫ਼ਾਰਸੀ ਦੇ ਸ਼ਬਦ ਹਨ। ਜਿਵੇਂ ਕਿ ਸੁਲਤਾਨ, ਮਿਯਾਂ, ਨਮਾਜ, ਬੰਦਾ, ਨੂਰ ਅਤੇ ਹੋਰ ਵੀ ਬਹੁਤ ਸਾਰੇ। ਜੇ ਉਹਨਾਂ ਤੇ ਵੀ ਕੁੱਝ ਚਾਨਣ ਪਾ ਸਕੋ ਤੇ ਤੁਹਾਡੀ ਮੇਹਰਬਾਨੀ ਹੋਵੇਗੀ।

ਚਰਨਜੀਤ ਸਿੰਘ

ਬਰੈਂਮਪਟਨ

*******************************************

ਧਰਸਨ ਸਿੰਘ ਘਣਕਸ ਜੀ 8/12/09 ਨੂੰ ਲਿਖਦੇ ਹਨ

The Encyclopaedia of Sikhism says, Atma is not different from Param-atma the Cosmic Consciousness, but is only a fraction thereof. Kabir designated it as Ram ki Ans (a fraction of Ram) It is the subtlest, purest essence of life.

ਪੂਰਾ ਸ਼ਬਦ ਵੇਖੋ

ਗੋਂਡ ॥ ਨਾ ਇਹੁ ਮਾਨਸੁ ਨਾ ਇਹੁ ਦੇਉ ॥ ਨਾ ਇਹੁ ਜਤੀ ਕਹਾਵੈ ਸੇਉ ॥ ਨਾ ਇਹੁ ਜੋਗੀ ਨਾ ਅਵਧੂਤਾ ॥ ਨਾ ਇਸੁ ਮਾਇ ਨ ਕਾਹੂ ਪੂਤਾ ॥੧॥ ਇਆ ਮੰਦਰ ਮਹਿ ਕੌਨ ਬਸਾਈ ॥ ਤਾ ਕਾ ਅੰਤੁ ਨ ਕੋਊ ਪਾਈ ॥੧॥ ਰਹਾਉ ॥ ਨਾ ਇਹੁ ਗਿਰਹੀ ਨਾ ਓਦਾਸੀ ॥ ਨਾ ਇਹੁ ਰਾਜ ਨ ਭੀਖ ਮੰਗਾਸੀ ॥ ਨਾ ਇਸੁ ਪਿੰਡੁ ਨ ਰਕਤੂ ਰਾਤੀ ॥ ਨਾ ਇਹੁ ਬ੍ਰਹਮਨੁ ਨਾ ਇਹੁ ਖਾਤੀ ॥੨॥ ਨਾ ਇਹੁ ਤਪਾ ਕਹਾਵੈ ਸੇਖੁ ॥ ਨਾ ਇਹੁ ਜੀਵੈ ਨ ਮਰਤਾ ਦੇਖੁ ॥ ਇਸੁ ਮਰਤੇ ਕਉ ਜੇ ਕੋਊ ਰੋਵੈ ॥ ਜੋ ਰੋਵੈ ਸੋਈ ਪਤਿ ਖੋਵੈ ॥੩॥ ਗੁਰ ਪ੍ਰਸਾਦਿ ਮੈ ਡਗਰੋ ਪਾਇਆ ॥ ਜੀਵਨ ਮਰਨੁ ਦੋਊ ਮਿਟਵਾਇਆ ॥ ਕਹੁ ਕਬੀਰ ਇਹੁ ਰਾਮ ਕੀ ਅੰਸੁ ॥ ਜਸ ਕਾਗਦ ਪਰ ਮਿਟੈ ਨ ਮੰਸੁ ॥੪॥੨॥੫॥ {ਪੰਨਾ 871}

ਮੈਨੂੰ ਤੇ “ਇਹੁ” ਮਨ ਹੀ ਜਾਪਦਾ ਹੈ। ਮਨ ਹੀ ਰਾਮ ਦੀ ਅੰਸ਼ ਹੈ। ਮਨ ਦੀ ਹੀ ਸੁੱਧਰੀ ਹੋਈ ਅਵਸੱਥਾ ਆਤਮਾ ਹੈ।

ਮੈਨੂੰ ਨਹੀਂ ਲਗਦਾ ਕਿ ਆਤਮਾ ਜਾਂ ਮਨ ਦੀ ਹੋਂਦ ਤੋਂ ਕੋਈ ਇਨਕਾਰੀ ਹੈ। ਮੁੱਦਾ ਆਤਮਾ ਦੇ ਆਵਾ ਗਮਨ ਦਾ ਸੀ।

ਗੁਰਬਾਣੀ ਵਿੱਚ ਆਤਮਾ ਦੇ ਮੁਕਾਬਲੇ ਮਨ ਸ਼ਬਦ ਬਹੁਤ ਜਿਆਦਾ ਵਰਤਿਆ ਗਿਆ ਹੈ।

“ਜਪੁ” ਵਿੱਚ ਵੀ ਆਤਮਾ ਦੀ ਥਾਂ ਮਨ ਹੀ ਵਰਤਿਆ ਹੈ। ਜੇ ਆਤਮਾ ਕੋਈ ਵੱਖਰੀ ਸ਼ੈ ਹੁੰਦੀ ਤਾਂ “ਜਪੁ” ਵਿੱਚ ਇਸ ਦਾ ਜਰੂਰ ਜਿਕਰ ਹੋਣਾ ਸੀ।

ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ ॥(441)

ਚਰਨਜੀਤ ਸਿੰਘ

ਬਰੈਂਪਟਨ

******************************************

Is there any possibility that Ludhiana firing was a result of politics played by babas ?

Think about it.

On 7th dec.the host of 1320 am radio in toronto ,at 10 am,connects the line to India and talks to one of the senior babas.(I forgot the name).The baba said three things:

1.Badal and his govt. is to be blamed.

2.Akal takhat jathedar is to be blamed.

3.At the end of the first day smagam,Ashutosh,said that he did not want to have this smagam because of fear of law and order situation but he went ahead with it after after assurances by the authorities.He announced the cancellation of second day smagam.

4.The guns were aimed at us but the shaheed sikh came in the way.

The point to note is that this smagam was organised after the babbu man's hit song"ik baba nanak si…".I think these babas persuaded ashutosh to organise the smagam so that they can come out protesting and show the sikhs that they do stand guard and not just the possessers of cars with red flashing lights.Ranjit singh dhadrianwala was also one of the protesters.

They will make a show for few days and then again back stab like they did before in the sarsa wala case.

Badal may be a seasoned politician but this time he could not figure it out because Badal is the biggest loser this time.

Just trying to connect the dots.

Charanjit Singh

Brampton


(08/12/09)
ਜਸਬੀਰ ਸਿੰਘ (ਕੈਲਗਰੀ)

ਡਾ: ਭਗਵੰਤ ਸਿੰਘ ਸੰਧੂ ਜੀ! ਅਤੇ ਸਿੱਖ ਮਾਰਗ ਦੇ ਪਾਠਕ ਸੱਜਣੋਂ!

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ॥

ਡਾ: ਭਗਵੰਤ ਸਿੰਘ ਜੀ! ਤੁਸੀਂ ਠੀਕ ਲਿਖਿਆ ਹੈ, ਮੈਂ ਕਾਹਲੀ ਵਿੱਚ ਪ੍ਰਤਿਕਿਰਿਆ ਨੂੰ ਪ੍ਰਕਿਰਿਆ ਲਿਖ ਦਿੱਤਾ ਹੈ। ਮੇਰਾ ਅਸਲੀ ਮਤਲਬ ਪ੍ਰਤਿਕਿਰਿਆ (Reaction) ਲਿਖਣਾ ਹੀ ਸੀ।

ਤੁਸੀਂ ਲਿਖਿਆ ਹੈ “ਜਸਬੀਰ ਸਿੰਘ ਜੀ! ਇਹ ਦੱਸਣ ਦੀ ਮਿਹਰਬਾਨੀ ਕਰਨਾਂ ਕਿ ਕੀ ਜਿਹੜੀ ਜਾਣਕਾਰੀ ਤੁਸੀਂ ਹਾਸਲ ਕਰਨੀਂ ਚਾਹੁੰਦੇ ਸੀ, ਇਸ ਲਿਖਤ ਨਾਲ ਕੋਈ ਮਦਦ ਹੋਈ ਜਾਂ ਨਹੀਂ”।

ਡਾ: ਭਗਵੰਤ ਸਿੰਘ ਜੀ! ਅਫ਼ਸੋਸ ਹੈ ਕਿ ਜੋ ਮੈਂ ਜਾਣਨਾ ਚਾਹੁੰਦਾ ਸੀ ਉਹ ਜਾਰਕਾਰੀ ਮੈਨੂੰ ਨਹੀਂ ਮਿਲ ਸਕੀ।

ਤੁਸੀਂ ਆਪਣੇ ਪੱਤਰ ਵਿੱਚ ਲਿਖਿਆ ਸੀ “ਜਿਸ ਨੂੰ ਤੁਸੀਂ ਪ੍ਰਤਿਕਿਰਿਆਂ ਕਹਿੰਦੇ ਹੋ ਉਹ ਪ੍ਰਤਿਕਿਰਿਆ ਨਹੀਂ ਕਿਰਿਆ ਹੈ”।

-ਮੇਰਾ ਸਵਾਲ ਇਹ ਸੀ ਕਿ ਜੇ ਬਿਗ-ਬੈਂਗ ਕਿਰਿਆ ਹੈ ਤਾਂ ਇਸ ਦੀ ਪ੍ਰਤੀਕਿਰਿਆ ਕੀ ਹੈ?

ਤੁਸੀਂ ਮੈਨੂੰ ਇਹ ਤਾਂ ਸਮਝਾ ਦਿੱਤਾ ਕਿ ਵਿਗਿਆਨੀਆਂ ਨੇ ਬਿਗ-ਬੈਂਗ ਬਾਰੇ ਕਿਸ ਤਰ੍ਹਾਂ ਪਤਾ/ਅੰਦਾਜਾ ਲਗਾਇਆ, ਜੋ ਕਿ ਮੇਰਾ ਸਵਾਲ ਨਹੀਂ ਸੀ। ਤੁਸੀਂ ਇਹ ਨਹੀਂ ਦੱਸਿਆ ਕਿ ਜਿਸ ਤਰ੍ਹਾਂ, ਗੇਂਦ ਸੁੱਟਣ ਲਈ “ਗੇਂਦ” ਦੀ ਜਰੂਰਤ ਹੁੰਦੀ ਹੈ ਅਤੇ “ਬਲ” ਦੀ ਜਰੂਰਤ ਹੁੰਦੀ ਹੈ। ਬਿਗ-ਬੈਂਗ ਲਈ ‘ਪਦਾਰਥ’ ਦੀ ਅਤੇ ਵਿਸਫ਼ੋਟ ਲਈ ‘ਫ਼ੋਰਸ’ ਦੀ ਜਰੂਰਤ ਹੁੰਦੀ ਹੈ; ਉਹ ਪਦਾਰਥ ਜਿਸ ਨੂੰ ਕਿ ਤੁਸੀਂ ਲਿਖਿਆ ਹੈ “…ਆਪਣੇ ਬ੍ਰਹਮੰਡ ਦਾ ਸਾਰਾ ਮਾਦਾ ਕੋਈ 13. 7 ਮਿਲਿਅਨ ਸਾਲ ਪਹਿਲਾਂ ਇਕੋ ਥਾਂ ਤੇ ਸੀ। ਅਤੇ ਇੱਕ ਵਿਸਫ਼ੋਟ ਨਾਲ ਇਹ ਫ਼ੈਲਣਾ ਸ਼ੁਰੂ ਹੋ ਗਿਆ”।

(ਜਿਸ ਤਰ੍ਹਾਂ ਗੇਂਦ ਸੁੱਟਣ ਲਈ ਗੇਂਦ ਅਤੇ ਬਲ ਪਹਿਲਾਂ ਤੋਂ ਮੌਜੂਦ ਹੋਣੇ ਜਰੂਰੀ ਹਨ। ਉਸੇ ਤਰ੍ਹਾਂ ਬਿਗ-ਬੈਂਗ ਹੋਣ ਲਈ ਮਾਦਾ/ਪਦਾਰਥ ਅਤੇ ਗਰੈਵਟੀ ਆਦਿ ਤਾਕਤਾਂ ਪਹਿਲਾਂ ਤੋਂ ਹੋਣੀਆਂ ਜਰੂਰੀ ਹਨ)।

- ਕੀ ਬਿਗ-ਬੈਂਗ ਦੀ ਕਿਰਿਆ (ਬਿਨਾ ਮਾਦਾ /ਪਦਾਰਥ ਤੋਂ) ਆਪਣੇ ਆਪ ਹੋ ਸਕਦੀ ਹੈ? ਜੇ ਨਹੀਂ ਤਾਂ - ਬ੍ਰਹਮੰਡ ਦਾ ਇਹ ਸਾਰਾ ਮਾਦਾ/ ਪਦਾਰਥ ਕਿੱਥੋਂ ਆਇਆ?

-ਵਿਸਫ਼ੋਟ ਲਈ ਗਰੈਵਟੀ ਆਦਿ ਵਿਗਿਆਨਕ ਤਾਕਤਾਂ ਕਿੱਥੋਂ ਆਈਆਂ?

ਸਾਰਾ ਮਾਦਾ ਅਤੇ ਵਿਗਿਆਨਕ ਤਾਕਤਾਂ ਬ੍ਰਹਮੰਡ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਮੌਜੂਦ ਸੀ, ਜਾਂ ਬ੍ਰਹਮੰਡ ਦੇ ਹੋਂਦ ਵਿੱਚ ਆਉਣ ਤੇ ਪੈਦਾ ਹੋਈਆਂ? ਜੇ ਬ੍ਰਹਮੰਡ ਦੇ ਹੋਂਦ ਵਿੱਚ ਆਉਣ ਤੇ ਪੈਦਾ ਹੋਈਆਂ ਤਾਂ ਕਿਸ Procedure ਨਾਲ ਹੋਂਦ ਵਿੱਚ ਆਈਆਂ।

ਤੁਸੀਂ ਮੈਨੂੰ ਇੱਕ ਅੱਧ ਲੇਖ ਪੜ੍ਹ ਕੇ ਵਿਦਵਾਨ ਬਣਨ ਦੀ ਗੱਲ ਕੀਤੀ ਹੈ।

ਆਪਣੀ Ph.D. ਦੇ ਸਾਹਮਣੇ ਤੁਸੀਂ ਦੂਸਰਿਆਂ ਨੂੰ ਅਨਪੜ੍ਹ ਗਵਾਰ ਸਮਝ ਰਹੇ ਹੋ। ਮਿਹਰਬਾਨੀ ਕਰਕੇ ਇਸ ਤਰ੍ਹਾਂ ਦੇ Comments ਨਾ ਦਿਆ ਕਰੋ ਜੀ। ਪਰਮਾਤਮਾ ਨੇ ਸਭ ਨੂੰ ਥੋੜ੍ਹੀ ਬਹੁਤ ਅਕਲ ਦਿੱਤੀ ਹੈ। ਤੁਹਾਨੂੰ ਜਰਾ ਜਿਆਦਾ ਮਿਲ ਗਈ ਹੈ, ਇਸ ਦਾ ਹੰਕਾਰ ਨਹੀਂ ਉਸ ਦਾ ਸ਼ੁਕਰ ਕਰੋ। ਵਿਗਿਆਨ ਬਾਰੇ ਵਿਚਾਰ ਕਰਨੀ ਮੇਰਾ ਮੁੱਖ ਮਕਸਦ ਨਹੀਂ। ਤੁਸੀਂ ਅਤੇ ਤੁਹਾਡੇ ਵਰਗੇ ਜਿਆਦਾ ਸਾਇਂਸ ਪੜ੍ਹੇ ਵਿਦਵਾਨ ਆਤਮਾ, ਪਰਮਾਤਮਾ ਸੰਬੰਧੀ ਗੁਰਮਤਿ ਦੀ ਹਰ ਗੱਲ ਨੂੰ ਵਿਗਿਆਨਕ ਮਾਇਕ੍ਰੋਸਕੋਪ ਨਾਲ ਦੇਖਣਾ ਅਤੇ ਪਰਖਣਾ ਚਾਹੁੰਦੇ ਹਨ ਇਸ ਲਈ ਇਹ ਗੱਲਾਂ ਸਾਹਮਣੇ ਆਈਆਂ ਹਨ।

ਬਿਗ-ਬੈਂਗ ਬਾਰੇ ਵੀ ਤੁਸੀਂ ਮੈਨੂੰ ਕੋਈ ਨਵੀਂ ਜਾਣਕਾਰੀ ਨਹੀਂ ਦਿੱਤੀ।

ਕਰੋੜਾਂ ਸਾਲ ਪਹਿਲਾਂ ਬ੍ਰਹਮੰਡ ਦਾ ਅਰਬਾਂ ਖਰਬਾਂ ਟਨ ਪਦਾਰਥ ਇੱਕ ਥਾਂ ਇਕੱਠਾ ਹੋ ਕੇ ਵਿਸਫ਼ੋਟ ਹੋਇਆ…। ਇਸ ਤਰ੍ਹਾਂ ਦੀਆਂ ਗੱਲਾਂ ਮੈਂ ਪਹਿਲਾਂ ਹੀ ਲਿਖ ਚੁੱਕਾ ਹਾਂ। ਸ: ਮੇਵਾ ਸਿੰਘ ਦੇ ਨਾਮ ਮੇਰਾ 19/11/09 ਦਾ ਪੱਤਰ ਦੇਖੋ।

ਜਸਬੀਰ ਸਿੰਘ (ਕੈਲਗਰੀ)


(08/12/09)
ਜਸ ਕੌਰ

ਜਸ ਕੌਰ

ਸਭ ਨੂੰ ਮੇਰੀ ਸਤਿ-ਸ੍ਰੀ-ਅਕਾਲ

ਮੈਂ ਵਧਾਈ ਦਿੰਦੀ ਹਾਂ ਸਭ ਤੋਂ ਪਹਿਲਾਂ ਸਰਦਾਰ ਮੱਖਣ ਸਿੰਘ ਹੋਰਾਂ ਨੂੰ, ਬੜੀ ਵਧੀਆ ਵਾਰਤਾ ਇਸ ਵੈਬ-ਪੇਜ ਤੇ ਚਲ ਰਹੀ ਹੈ। ਇੱਕ ਪਾਸੇ ਧਰਮ ਦੇ ਮਸਲੇ ਹਨ, ਦੂਜੇ ਪਾਸੇ ਆਤਮਾ ਅਤੇ ਪ੍ਰਮਾਤਮਾ ਦਾ ਡਿਸਕਸ਼ਨ ਚਲ ਰਹੀ ਹੈ। ਕੁੱਝ ਇਨ੍ਹਾਂ ਨੂੰ ਮੰਨਦੇ ਹਨ ਕੁੱਝ ਨਹੀਂ।

ਸਿਖ ਮਾਰਗ ਦੇ ਪਾਠਕਾਂ ਨੂੰ ਮੇਰੇ ਕੁੱਝ ਸਵਾਲ:

ਭਗਵੰਤ ਸਿੰਘ ਤੇ ਗੁਰਚਰਨ ਸਿੰਘ ਆਤਮਾ ਨੂੰ ਨਹੀਂ ਮੰਨਦੇ। ਕਿਉਂ? ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਤਮਾ ਦੇ ਸਬੰਧ ਵਿੱਚ ਕੋਈ ਸ਼ਬਦ ਨਹੀਂ ਹੈ। ਮੈਨੂੰ ਗੁਰਬਾਣੀ ਦੀ ਬਹੁਤ ਸੋਝੀ ਨਹੀਂ ਹੈ। ਕੀ ਸਿੱਖ ਮਾਰਗ ਦੇ ਪਾਠਕ ਮੇਰੀ ਹੈਲਪ ਕਰਨਗੇ?

ਸਵਾਲ

(1) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਤਮਾ ਦੇ ਸਬੰਧ ਵਿੱਚ ਕਿੰਨੀਆਂ ਲਾਈਨਾਂ ਹਨ

(2) ਕੀ ਆਤਮਾ ਦੇ ਗੁਣ ਉਹ ਨਹੀਂ ਹਨ ਜੋ ਰੱਬ ਜੀ ਦੇ ਹਨ!

ਰਬ ਜੀ ਜੰਮਦੇ ਮਰਦੇ ਨਹੀਂ, ਕੀ ਇਸ ਲਈ ਆਤਮਾ ਵੀ ਜੰਮਦੀ ਮਰਦੀ ਨਹੀਂ ਅਤੇ ਇਹ ਪੁਨਰ ਜਨਮ ਲੈਂਦੀ ਹੈ?

ਆਓ ਜੀ ਕੁੱਝ ਸਵਾਲ ਕਰੀਏ ਭਗਵੰਤ ਸਿੰਘ ਜੀ ਹੋਰਾਂ ਨੂੰ

ਭਗਵੰਤ ਸਿੰਘ ਜੀ ਤੁਸੀ ਪੀ. ਐਚ. ਡੀ ਹੋ। ਮੁਆਫੀ ਦੇ ਦੇਣਾ, ਇਸ ਲਈ ਹੀ ਤੁਸੀ ਹੰਕਾਰ ਵਿੱਚ ਹੋ। ਇਵੇਂ ਨਹੀਂ ਹੋਣਾ ਚਾਹੀਦਾ। ਤੁਸੀਂ ਕਹਿੰਦੇ ਫਿਰਦੇ ਹੋ ਤਰਲੋਚਨ ਨੂੰ ਨਿਊਟਨ ਲਾਅ ਨਹੀਂ ਆਉਂਦਾ। ਮੁਆਫੀ ਦੇ ਦੇਣਾ, ਮੈਨੂੰ ਲਗਦਾ ਹੈ ਸਾਇੰਸ ਤੁਹਾਨੂੰ ਵੀ ਉਕਾ ਹੀ ਨਹੀਂ ਆਉਂਦੀ। ਐਵੇਂ ਹੀ ਪੀ. ਐਚ. ਡੀ ਦਾ ਨਸ਼ਾ ਹੈ ਤੁਹਾਨੂੰ।

ਤੁਹਾਨੂੰ ਕੁੱਝ ਸਵਾਲ ਹਨ ਜੀ

(1) ਤੁਸੀਂ Simultaneous ਨੂੰ ਹੀ ਸਮਾਂ ਦਸ ਰਹੇ ਹੋ। ਕਿਸ ਡਿਕਸ਼ਨਰੀ ਵਿੱਚ ਲਿਖਿਆ ਹੈ ਕੇ Simultaneous ਨੂੰ ਸਮਾਂ ਕਹਿੰਦੇ ਹਨ।

(2) ਤੁਸੀਂ ਤਰਲੋਚਨ ਦੇ ਸਵਾਲ ਦਾ ਉਤਰ ਠੀਕ ਨਾ ਦੇ ਕੇ ਗੋਲ ਮੋਲ ਕੀਤਾ ਹੈ। ਉਸ ਨੇ ਲਿਖਿਆ ਸੀ ਕੇ {ਕੀ ਨਿਊਟਨ ਲਾਅ ਵਿੱਚ ਜੀਰੋ ਸਮਾਂ ਹੁੰਦਾ ਹੈ?} ਹੁਣ ਇਹੋ ਸਵਾਲ ਮੈਂ ਤੁਹਾਨੂੰ ਪੁਛ ਰਹੀ ਹਾਂ, ਕੀ ਇਹ ਜੀਰੋ ਸਮੇਂ ਵਿੱਚ ਹੁੰਦਾ ਹੈ? । ਜਵਾਬ ਹਾਂ ਜਾ ਨਾਂ ਵਿੱਚ ਦੇਣਾ। ਗੋਲ ਮੋਲ ਨਾ ਕਰਨਾ ਕਰੋ ਜੀ।

(3) ਤੁਸੀਂ ਤਰਲੋਚਨ ਨੂੰ ਡਿਗਰੀ ਦਿਤੀ ਕੇ ਉਸ ਨੂੰ ਵਿਗਿਆਨ ਨਹੀ ਆਂਦਾ, ਉਹੋ ਡਿਗਰੀ ਮੈਂ ਹੁਣ ਤੁਹਾਨੂੰ ਦੇ ਰਹੀ ਹਾਂ ਤੁਸੀਂ ਵੀ ਵਿਗਿਆਨ ਤੋਂ ਕੋਰੇ ਹੋ। ਤੁਹਾਨੂੰ ਇਹ ਹੀ ਨਹੀ ਪਤਾ ਕੇ ਧਰਤੀ ਦੀ ਮੈਗਨਿਟਕ ਫੀਲਡ ਕਿਸ ਕਾਰਨ ਹੈ। ਜੇ ਤੁਹਾਨੂੰ ਪਤਾ ਹੁੰਦਾ ਤਾਂ ਤਰਲੋਚਨ ਦੇ ਸਵਾਲ ਦਾ ਉਤਰ ਜਰੂਰ ਦਿੰਦੇ।

ਭਗਵੰਤ ਸਿੰਘ ਦੇ ਆਰਟੀਕਲ ਵਿੱਚ ਤਰਲੋਚਨ ਸਿੰਘ ਦੇ ਖਿਲਾਫ ਟਿਪਣੀ:

ਪਹਿਲੀ ਗੱਲ ਤਾਂ ਇਹ ਹੈ ਕਿ ਬੜੇ ਦੁਖ ਨਾਲ ਲਿਖਣਾ ਪੈ ਰਿਹਾ ਹੈ ਕਿ ‘ਧੁਰਾ’ ਅਤੇ ‘ਧਰੁਵ’ ਵਿੱਚ ਫਰਕ ਹੈ। ਧਰਤੀ ਦੀ ਚੁੰਬਕ ਦਾ ਧੁਰਾ ਇੱਕ ਹੀ ਹੈ ਜਿਸ ਦੇ ਦੋ ਧਰੁਵ ਹਨ, ਉੱਤਰੀ ਤੇ ਦੱਖਣੀ। ਦੂਸਰੀ ਗੱਲ ਇਹ ਹੈ ਕਿ ਵਿਗਿਆਨ ਇਹ ਬਿਲਕੁਲ ਨਹੀਂ ਕਹਿੰਦਾ ਕਿ ਧਰਤੀ ਦੇ ਚੁੰਬਕੀ ਧਰੁਵਾਂ ਦੇ ਉਲਟਣ ਵਾਸਤੇ ਧਰਤੀ ਨੂੰ ਆਪਣੇ ਘੁੰਮਣ ਦੀ ਦਿਸ਼ਾ ਉਲਟਾਉਣੀ ਪਵੇਗੀ। ਇਹ ਸੰਤ ਜੀ ਦਾ ਵਿਗਿਆਨ ਹੈ!

ਤਰਲੋਚਨ ਸਿੰਘ ਦਾ ਉਤਰ ਭਗਵੰਤ ਸਿੰਘ ਨੂੰ

ਮੈਨੂੰ ਲਗਦਾ ਹੈ ਕੇ ਸਾਇਦ ਵਿਗਿਆਨੀ ਨੂੰ ਪਤਾ ਹੀ ਨਹੀਂ ਕੇ ਧਰਤੀ ਦਾ ਚੁੰਬਕੀ ਖੇਤਰ ਕਿਸ ਵਜਹ ਕਰ ਕੇ ਹੈ, ਮੈਂ ਸਿਖ ਮਾਰਗ ਦੇ ਪਾਠਕਾਂ ਨੂੰ ਬੇਨਤੀ ਕਰਦਾ ਹਾਂ ਕੇ ਉਹ ਨੈਟ ਤੇ ਇਹ ਜਰੂਰ ਸਰਚ ਕਰਨ ਕੇ ਧਰਤੀ ਦੇ ਚੁੰਬਕੀ ਖੇਤਰ ਦਾ ਉਰਜੀਨੇਸ਼ਨ ਕੀ ਹੈ? ਕੀ ਧਰਤੀ ਦਾ ਚੁੰਬਕੀ ਖੇਤਰ ਸਥਾਈ ਹੈ? ਜਾਂ ਇਹ ਸਮੇਂ ਨਾਲ ਪਰਿਵਰਤਤ ਹੋ ਰਿਹਾ ਹੈ? ਇੱਕ ਛੋਟਾ ਜਿਹਾ ਐਟਮ ਵੀ ਚੁੰਬਕ ਹੁੰਦਾ ਹੈ, ਕਿਉਂ? ਇਸ ਐਟਮ ਵਿੱਚ ਵੀ ਕੋਈ ਗਤੀਸ਼ੀਲ ਹੈ, ਕੋਈ ਘੁੰਮਣਘੇਰੀ ਹੈ! ਕੀ ਇਲੈਕਟ੍ਰਾਨ ਦੇ ਸਪਨਿੰਗ ਤੇ ਔਰਬਿੰਟਗ ਦੀ ਦਿਸ਼ਾ ਉਲਟਾ ਦਿਤੀ ਜਾਏ ਤਾਂ ਕੀ ਹੁੰਦਾ ਹੈ? । ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਨਾਲ ਤੁਹਾਨੂੰ ਭਗਵੰਤ ਦੀਆਂ ਉਪਰ ਲਿਖੀਆਂ ਲਾਈਨਾਂ ਸਪਸ਼ਟ ਹੋ ਜਾਣਗੀਆਂ ਕੇ ਇਨ੍ਹਾਂ ਲਾਈਨਾਂ ਵਿੱਚ ਕਿੰਨੀ ਕੁ ਸਚਾਈ ਹੈ। ਇਹ ਮੈਂ ਪਾਠਕਾਂ ਤੇ ਛੱਡਦਾ ਹਾਂ।

ਉਤਰ ਤੋਂ ਕਲੀਅਰ ਹੁੰਦਾ ਹੈ ਕੇ ਤਰਲੋਚਨ ਸਿੰਘ ਭਗਵੰਤ ਸਿੰਘ ਨੂੰ ਸਾਇੰਸ ਸਿਖਾਉਣੀ ਚਾਹੁੰਦਾ ਹੈ ਕੇ ਭਗਵੰਤ ਸਿੰਘ ਜੀ ਗੋਰ ਕਰੋ ਧਰਤੀ ਦੀ ਸਪੀਨਿੰਗ ਜੇ ਹੁਣ ਕਲਾਕਵਾਈਸ ਹੈ ਤਾਂ ਇਸ ਨੂੰ ਐਨਟੀਕਲਾਕਵਾਈਸ ਹੋਣਾ ਪਵੇਗਾ, ਪਰ ਮੁਆਫ ਦੇ ਦੇਣਾ ਭਗਵੰਤ ਸਿੰਘ ਨੂੰ ਇਹ ਵਿਗਿਆਨ ਸਮਝ ਹੀ ਨਹੀਂ ਪੈਂਦਾ ਤੇ ਉਹ ਤਰਲੋਚਨ ਸਿੰਘ ਨੂੰ ਲਿਖਦੇ ਹਨ:

ਜਿਵੇਂ ਵਿਗਿਆਨੀਆ ਨੂੰ ਇਹ ਨਹੀਂ ਪਤਾ ਲੱਗ ਸਕਿਆ ਕਿ ਧਰਤੀ ਦੇ ਚੁੰਬਕੀ ਧਰੁਵ ਕਦੋਂ ਦਿਸ਼ਾ ਬਦਲ ਲੈਣਗੇ ਇਵੇਂ ਹੀ ਮੈਨੂੰ ਇਹ ਨਹੀਂ ਪਤਾ ਲੱਗ ਸਕਿਆ ਕਿ ਸ੍ਰ. ਤਰਲੋਚਨ ਸਿੰਘ ਜੀ ਕਦੋਂ ਕਿਹੜੀ ਗੱਲ ਦੀ ਦਿਸ਼ਾ ਪਰਵਰਤਨ ਕਰ ਜਾਣ।

ਉਤਰ ਤੋਂ ਕਲੀਅਰ ਹੈ ਕੇ ਭਗਵੰਤ ਸਿੰਘ ਵਿਗਿਆਨ ਤੋਂ ਕੋਰੇ ਹਨ, ਨਹੀਂ ਤਾਂ ਉਹ ਕੈਲਗਰੀ ਦੇ ਜਵਾਬ ਵਿੱਚ ਇਹ ਨਾ ਲਿਖਦੇ

ਤੁਸੀਂ ਵੀ ਅਤੇ ਹੋਰ ਬਹੁਤ ਸਾਰੇ ਲਿਖਾਰੀ ਵੀ ਅਕਸਰ ਹੀ ਬਿੱਗ ਬੈਂਗ ਦੀ ਗੱਲ ਬਹਿਸ ਵਿੱਚ ਲੈ ਆਉਂਦੇ ਹੋ। ਮੇਰਾ ਖਿਆਲ ਹੈ ਕਿ ਬਿੱਗ ਬੈਂਗ ਦੇ ਨਾਂ ਤੋਂ ਬਿਨਾਂ ਇਸ ਬਾਰੇ ਜਾਣਕਾਰੀ ਸ਼ਾਇਦ ਹੀ ਕਿਸੇ ਨੂੰ ਹੋਵੇ। ਇਹ ਅੱਜ ਦੇ ਸਮੇਂ ਦਾ ਸਭ ਤੋਂ ਗੁੰਝਲਦਾਰ ਸਵਾਲ ਹੈ ਜਿਸ ਤੇ ਕੰਮ ਕਰਦਿਆਂ ਕਈ ਵਿਗਿਆਨੀਆਂ ਨੇ ਆਪਣੀ ਆਪਣੀ ਸਾਰੀ ਉਮਰ ਲਗਾ ਦਿੱਤੀ। ਜੇ ਵਾਕਿਆ ਹੀ ਜਾਣਕਾਰੀ ‘ਚ ਦਿਲਚਸਪੀ ਹੈ ਤਾਂ ਪੜ੍ਹਨਾ ਪਵੇਗਾ। ਜੇ ਸਮਾਂ ਦੇ ਸਕਦੇ ਹੋ ਤਾਂ ਦੱਸ ਦੇਣਾ, ਕਿਤਾਬਾਂ ਦੱਸ ਦਿਆਂਗਾ। ਜੇ ਇੱਕ ਅੱਧ ਲੇਖ ਪੜ੍ਹਕੇ ਵਿਦਵਾਨ ਬਨਣਾ ਚਹੁੰਦੇ ਹੋ ਤਾਂ ਕੋਈ ਫਾਇਦਾ ਨਹੀਂ।

ਜਸਬੀਰ ਸਿੰਘ ਜੀ ਕੈਲਗਰੀ ਵਾਲਿਆਂ ਵਲੋਂ ਭਗਵੰਤ ਸਿੰਘ ਨੂੰ ਕੁੱਝ ਸਵਾਲ ਪੁਟ ਕੀਤੇ ਗਏ:

ਡਾ: ਭਗਵੰਤ ਸਿੰਘ ਜੀ! ਪ੍ਰੋ: ਤਰਲੋਚਨ ਸਿੰਘ ਨੂੰ 4/12/09 ਦੇ ਪੱਤਰ ਵਿੱਚ ਤੁਸੀਂ ਲਿਖਿਆ ਹੈ: “…. . ਜਿਸ ਨੂੰ ਤੁਸੀਂ ਬਿਗ-ਬੈਂਗ ਦੀ ਪ੍ਰਕਿਰਿਆ ਦੱਸਿਆ ਹੈ ਦਰਅਸਲ ਉਹ ਪ੍ਰਕਿਰਿਆ ਨਹੀਂ ਕਿਰਿਆ ਹੈ”। ਅਤੇ ‘Toevery actionthere is an equal and opposite reaction”

-ਜੇ ਗੇਂਦ ਦਾ ਸਿੱਟਿਆ ਜਾਣਾ ਕਿਰਿਆ ਹੈ ਤਾਂ ਇਸ ਦੀ ਪ੍ਰਕਿਰਿਆ ਕੀ ਹੈ? ਕਿਉਂਕਿ ਹਰ ਕਿਰਿਆ ਦੀ ਪ੍ਰਕਿਰਿਆ ਹੁੰਦੀ ਹੈ।

-ਜੇ ਬਿਗ ਬੈਂਗ ਕਿਰਿਆ ਹੈ ਤਾਂ ਇਸ ਦੀ ਪ੍ਰਕਿਰਿਆ ਕੀ ਹੈ?

-ਕੀ ਕਦੇ ਬਿਗ ਬੈਂਗ ਦੀ ਕਿਰਿਆ ਆਪਣੇ ਆਪ ਤੋਂ ਹੋ ਸਕਦੀ ਹੈ?

-ਜੇ ਬਿਗ-ਬੈਂਗ ਦੀ ਕਿਰਿਆ ਆਪਣੇ ਆਪ ਤੋਂ ਹੋਈ ਤਾਂ ਕਿਸProcedureਨਾਲ ਹੋਈ?

ਇਨ੍ਹਾਂ ਦੇ ਸਿਧਾ ਉਤਰ ਲਿਖਣ ਦੀ ਥਾਂ ਇਨ੍ਹਾਂ ਨੇ ਪੰਜਾਬੀ ਪੜਾਉਣੀ ਸ਼ੁਰੂ ਕਰ ਦਿਤੀ ਹੈ: ਜਿਵੇਂ

ਤੁਸੀਂ ਸ਼ਾਇਦ ਕਾਹਲ ਵਿੱਚ ਪ੍ਰਤੀਕਿਰਿਆ ਨੂੰ ਪ੍ਰਕਿਰਿਆ ਲਿਖ ਗਏ ਹੋ। ਹੁਣ ਮੇਰੇ ਵਾਸਤੇ ਇਹ ਮੁਸ਼ਕਿਲ ਬਣ ਗਈ ਹੈ ਕਿ ਕਿਤੇ ਤੁਸੀਂ ਪੜ੍ਹਨ ਵੇਲੇ ਵੀ ਪ੍ਰਤੀਕਿਰਿਆ ਨੂੰ ਪ੍ਰਕਿਰਿਆ ਤਾਂ ਨਹੀਂ ਪੜ੍ਹ ਗਏ? ਮੈਂ ਸ਼ਾਇਦ ਚੰਗੀ ਤਰਾਂ ਨਾਂ ਵੀ ਸਮਝਾ ਸਕਾਂ ਪਰ ਕੋਸ਼ਿਸ਼ ਕਰਦਾ ਹਾਂ ਕਿਉਂਕਿ ਮੇਰੇ ਖਿਆਲ ਮੁਤਾਬਿਕ ਸਭ ਤੋਂ ਪਹਿਲਾਂ ਕਿਰਿਆ, ਪ੍ਰਕਿਰਿਆ ਅਤੇ ਪ੍ਰਤੀਕਿਰਿਆ ਵਿੱਚ ਕੀ ਫਰਕ ਹੈ, ਇਹ ਸਪਸ਼ਟ ਹੋਣਾ ਚਾਹੀਦਾ ਹੈ।

ਇਹ ਨਹੀਂ ਦਸ ਸਕੇ, ਜਾਂ ਭਗਵੰਤ ਸਿੰਘ ਨੂੰ ਆਉਂਦਾ ਹੀ ਨਹੀਂ, ਇੱਕ ਪੀ. ਐਚ. ਡੀ ਉਤਰ ਨਾ ਦੇ ਸਕੇ (ਮੁਆਫ ਕਰਨਾ ਦੇ ਸਕਣ) ਇਹ ਬੜਾ ਦੁਖਦਾਈ ਹੋਵੇਗਾ।

(1) ਜੇ ਪਦਾਰਥ ਦੀ ਰਚਨਾ ਕ੍ਰਿਆ ਹੈ ਤਾਂ ਇਸ ਦੀ ਪ੍ਰਤੀਕ੍ਰਿਆ ਕੀ ਹੋਵੇਗੀ ਤੇ ਕਦੋਂ ਹਵੇਗੀ?

(2) ਜੇ ਤਰਲੋਚਨ ਸਿੰਘ ਕਹਿੰਦਾ ਹੈ ਕੇ ਬਿੰਗ ਬੈਂਗ ਦਾ ਹੋਣਾ ਕ੍ਰਿਆ ਹੈ ਤੇ ਪਦਾਰਥ ਦੀ ਰਚਨਾ ਉਸ ਦੀ ਪ੍ਰਤੀਕ੍ਰਿਆ, ਤਾਂ ਭਗਵੰਤ ਸਿੰਘ ਸਾਇੰਸ ਮੈਗਜਿੰਨ ਜਾਂ ਕਿਤਾਬ ਦਾ ਹਵਾਲਾ ਦੇਣ ਕੇ ਇਹ ਗਲਤ ਹੈ।

(3) ਜੇ ਭਗਵੰਤ ਸਿੰਘ ਪਦਾਰਥ ਦੀ ਰਚਨਾ ਨੂੰ ਕ੍ਰਿਆ ਦਸਦੇ ਹਨ ਤਾਂ ਸਾਇੰਸ ਦੇ ਕਿਸ ਰੈਫਰੈਂਸ ਜਾਂ ਹਵਾਲੇ ਨਾਲ, ਸਿਖ ਮਾਰਗ ਦੇ ਪਾਠਕਾਂ ਨੂੰ ਦਸਿਆ ਜਾਵੇ।

ਸਿਖ ਮਾਰਗ ਵਾਲਿਓ ਗੁਰਮੁਖੋ ਜੀ ਉਪਰ ਲਿਖੀ ਡਿਸਕਸ਼ਨ ਤੋਂ ਇਹ ਜਜਮੈਂਟ ਹੁੰਦੀ ਹੈ ਕਿ ਭਗਵੰਤ ਸਿੰਘ ਨੂੰ ਇਸ ਸਾਈਟ ਤੇ ਤਰਲੋਚਨ ਸਿੰਘ ਨੂੰ ਹੇਠੀ ਵਿਖਾਉਣ ਲਈ ਗੁਰਚਰਨ ਸਿੰਘ ਵਲੋਂ ਬੁਲਾਇਆ ਗਿਆ। ਭਗਵੰਤ ਸਿੰਘ ਨੂੰ ਕਿਸੇ ਪਖੋਂ ਵੀ ਗੁਰਮਤਿ ਨਾਲ ਕੋਈ ਲੈਣ-ਦੇਣ ਨਹੀਂ। ਇਸ ਪਿਛੇ ਬੜੀ ਹੀ ਹੀਨ ਭਾਵਨਾ ਕੰਮ ਕਰ ਰਹੀ ਹੈ, ਉਹ ਇਹ ਕੀ ਤਰਲੋਚਨ ਸਿੰਘ ਦੇ ਸਾਰੇ ਲੇਖਾਂ ਨੂੰ ਕਿਸੇ-ਨਾ-ਕਿਸੇ ਤਰੀਕੇ ਇਸ ਸਾਇਟ ਤੋਂ ਹਟਾਇਆ ਜਾਵੇ। ਜਿਸ ਵਿੱਚ ਇਹ ਸਫਲ ਹੁੰਦੇ ਲਗ ਰਹੇ ਹਨ। ਉਨ੍ਹਾਂ ਦੀ ਇਸ ਸਫਲਤਾ ਤੇ ਮੈਂ ਦੁਖੀ ਮਨ ਨਾਲ ਇਨ੍ਹਾਂ ਨੂੰ ਵਧਾਈ ਦਿੰਦੀ ਹਾਂ।

ਜਸ ਕੌਰ


(08/12/09)
ਅਵਤਾਰ ਸਿੰਘ ਮਿਸ਼ਨਰੀ ਅਤੇ ਸਾਥੀ

ਪੰਥਕ ਜਥੇਬੰਦੀਆਂ ਵਲੋਂ ਆਸ਼ੂਤੋਸ਼ ਵਰਗੇ ਸਾਧਾਂ, ਬਾਦਲ ਵਰਗੇ ਲੀਡਰਾਂ ਅਤੇ ਗੁਰਬਚਨੇ ਵਰਗੇ ਪੂਜਾਰੀਆਂ ਦੀ ਲੁਧਿਆਣੇ ਅਤੇ ਅੰਮ੍ਰਿਤਸਰ ਵਿਖੇ ਢਾਹੇ ਕਹਿਰ ਦੀ ਘੋਰ ਨਿਖੇਧੀ ਅਤੇ ਤਾੜਨਾ
5-6 ਦਸੰਬਰ 2009 ਨੂੰ ਪੰਜਾਬ ਦੇ ਦੋ ਚੋਟੀ ਦੇ ਸ਼ਹਿਰਾਂ ਅੰਮ੍ਰਿਤਸਰ ਅਤੇ ਲੁਧਿਆਣੇ ਵਿਖੇ ਗਿਣੀ ਮਿਥੀ ਸ਼ਾਜਿਸ ਨਾਲ ਗੁਰੂਡਮ ਅਤੇ ਝੋਲੀ ਚੁੱਕ ਪੁਜਾਰੀਆਂ ਦਾ ਕਹਿਰ ਭਰਿਆ ਹਮਲਾ ਜਿਸ ਵਿੱਚ ਬੜੀ ਬੇਦਰਦੀ ਨਾਲ ਬਾਦਲ ਦੇ ਪੁਜਾਰੀਆਂ ਅਤੇ ਸਿਪਾਹੀਆਂ ਨੇ ਪੰਥ ਪ੍ਰਸਿੱਧ ਪ੍ਰਚਾਰਕ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਜ਼ਲੀਲ ਅਤੇ ਨਿਹੱਥੇ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ। ਅਜਿਹੇ ਸਾਰੇ ਕਾਰੇ ਬਾਦਲ ਸਰਕਾਰ ਵੇਲੇ ਹੀ ਕਿਉਂ ਕੀਤੇ ਜਾਂਦੇ ਹਨ? ਪੰਥ ਅਤੇ ਪੰਜਾਬ ਦੇ ਲੋਕਾਂ ਨੂੰ ਸੋਚਣ ਦੀ ਲੋੜ ਹੈ। ਸੰਨ 1978 ਵਿੱਚ ਅੰਮ੍ਰਿਤਸਰ ਵਿਖੇ ਨਿਰੰਕਾਰੀ ਕਾਂਡ ਤੇ ਅੱਜ ਲੁਧਿਆਣਾ ਵਿਖੇ ਬਹੁਰੂਪੀਏ ਆਸ਼ੂਤੋਸ਼ ਦਾ ਕਾਂਡ ਬਾਦਲ ਸਰਕਾਰ ਦੀ ਦੇਖ ਰੇਖ ਵਿੱਚ ਹੋਣਾ ਬਾਦਲ ਦੇ ਸਿੱਖ ਹੋਣ ਤੇ ਸ਼ੱਕ ਪੈਦਾ ਕਰਦਾ ਹੈ। ਜਿਨੇ ਵੀ ਡੇਰੇ ਪ੍ਰਮੋਟ ਹੋਏ ਹਨ ਸਭ ਇਸੇ ਦੀ ਸ਼ਹਿ ਤੇ ਹੀ ਹੋਏ ਹਨ। ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੋਣ ਦੇ ਨਾਤੇ ਇਹ ਸ਼ਖਸ਼ ਡੇਰੇਦਾਰਾਂ ਦੀਆਂ ਚਪਲਾਂ ਚਟਦਾ ਹੈ। ਦੇਹਧਾਰੀ ਗੁਰੂਆਂ ਨੂੰ ਮੱਥਾ ਟੇਕਦਾ ਹੈ ਅਜਿਹੇ ਕਿਸੇ ਵੀ ਲੀਡਰ ਨੂੰ ਪੰਥਕ ਆਗੂ ਕਹਾਉਣ ਦਾ ਕੋਈ ਹੱਕ ਨਹੀਂ। ਅੱਜ ਜੇ ਥੋੜੀ ਬਹੁਤੀ ਵੀ ਸਿੱਖਾਂ ਵਿੱਚ ਅਣਖ ਹੈ ਤਾਂ ਉਨ੍ਹਾਂ ਨੂੰ ਦਰਖਤ ਦੀਆਂ ਟਾਹਣੀਆਂ ਵੱਢਣ ਨਾਲੋਂ ਉਸ ਨੂੰ ਜੜਾਂ ਤੋਂ ਹੀ ਪੁੱਟਣਾ ਚਾਹੀਦਾ ਹੈ ਭਾਵ ਸਿੱਖੀ ਵਿਰੋਧੀ ਬਾਦਲ ਤੇ ਭਾਜਪਾ ਸਰਕਾਰ ਦਾ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਤੋਂ ਭੋਗ ਪਾ ਦੇਣਾ ਚਾਹੀਦਾ ਹੈ। ਕੋਈ ਵੀ ਲੀਡਰ ਭਾਵੇਂ ਉਹ ਅਕਾਲੀ ਹੈ ਤੇ ਭਾਵੇਂ ਕਾਂਗਰਸੀ ਜਿਹੜਾ ਵੀ ਪੰਜਾਬ ਵਿੱਚ ਡੇਰੇਦਾਰਾਂ ਨੂੰ ਸ਼ਹਿ ਦਿੰਦਾ ਹੈ ਦਾ ਮੁਕੰਮਲ ਬਾਈਕਾਟ ਕੀਤਾ ਜਾਵੇ ਤਾਂ ਹੀ ਅਸੀਂ ਅਜਿਹੇ ਨਿਤ ਦੇ ਕਾਂਡਾਂ ਤੋਂ ਬਚ ਸਕਦੇ ਹਾਂ। ਸਾਨੂੰ ਸਭ ਪੰਥਕ ਜਥੇਬੰਦੀਆਂ ਜੋ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਦੀਆਂ ਹਨ ਨੂੰ ਮਾੜੇ ਮੋਟੇ ਮਤਭੇਦ ਭੁਲਾ ਕੇ ਆ ਰਹੀਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਇਕੱਠਿਆਂ ਲੜ ਕੇ ਅਜਿਹੇ ਹਮਲਿਆਂ ਦਾ ਮੂੰਹ ਤੋੜਵਾਂ ਜਵਾਬ ਦੇਣਾ ਚਾਹੀਦਾ ਹੈ ਵਰਨਾ ਇਹ ਮਕਾਰ ਲੀਡਰ ਪੰਥ ਦੇ ਗਲੇ ਚੋਂ ਨਹੀਂ ਲਹਿ ਸਕਦੇ। ਅਜਿਹੇ ਕਾਡਾਂ ਦੀ ਘੋਰ ਨਿਖੇਦੀ ਕਰਦੀਆਂ ਹੋਈਆਂ ਪੰਥਕ ਜਥੇਬੰਦੀਆਂ-ਇੰਟ੍ਰਨੈਸ਼ਲ ਸਿੰਘ ਸਭਾ ਅਮਰੀਕਾ ਕਨੇਡਾ ਅਤੇ ਯੂਰਪੀ ਦੇਸ਼, ਗੁਰਮਤਿ ਮਿਸ਼ਨਰੀ ਸਰਕਲ, ਪੰਥਕ ਜਥੇਬੰਦੀ ਬਾਬਾ ਬੰਦਾ ਸਿੰਘ ਬਹਾਦਰ ਅਤੇ ਸਾਕਾ ਜਥੇਬੰਦੀ ਨਿਊਯਾਰਕ, ਗੁਰਮਤਿ ਪ੍ਰਸਾਰ ਸਭਾ ਸੈਕਰਾਮੈਂਟੋ, ਪੰਥ ਨੂੰ ਸਮਰਪਤ ਸਮੁੱਚੇ ਮਿਸ਼ਨਰੀ ਕਾਲਜ, ਅਦਾਰਾ ਜਾਗੋ ਖਾਲਸਾ, ਅਦਾਰਾ ਸਿੱਖ ਵਿਰਸਾ, ਅਦਾਰਾ ਪੰਜਾਬ ਗਾਰਡੀਆਨ, ਅਦਾਰਾ ਰੇਡੀਓ ਸ਼ੇਰੇ ਪੰਜਾਬ ਕਨੇਡਾ, ਅਦਾਰਾ ਰੇਡੀਓ ਪੰਜਾਬ ਇੰਗਲੈਂਡ, ਅਦਾਰਾ ਸਿੱਖ ਬਲੇਟਿਨ ਅਮਰੀਕਾ, ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ ਐੱਸ ਏ, ਪੰਥਕ ਲਿਖਾਰੀ ਅਤੇ ਹੋਰ ਪੰਥਕ ਜਥੇਬੰਦੀਆਂ ਆਦਿਕ।


(08/12/09)
ਤੇਜਪਾਲ ਸਿੰਘ/ਪ੍ਰੋ: ਦਰਸ਼ਨ ਸਿੰਘ

ਪ੍ਰੈਸ ਨੋਟ
ਇਹ “ਜਿਨ ਮਨ ਹੋਰ ਮੁਖ ਹੋਰ” ਵਾਲੀ ਕੈਸੀ ਦੋਮੂੰਹੀ ਚਾਲ, ਕਦੇ ੧੯੭੮ ਦੀ ਵਿਸਾਖੀ ਤੇ ਗੁਰੂ ਦੇ ਸਿਧਾਂਤ ਵਿਚੋਂ ਜਨਮ ਲੈਣ ਵਾਲੇ ਖਾਲਸੇ ਦੇ ਜਨਮ ਦਿਹਾੜੇ ਤੇ ਗੁਰੂ ਸਿਧਾਂਤ ਦਾ ਮਲੀਆ ਮੇਟ ਕਰਨ ਵਾਲੇ ਨਰਕਧਾਰੀਆਂ ਨੂੰ ਸਿੱਖੀ ਦੇ ਕੇਂਦਰ ਅੰਮ੍ਰਿਤਸਰ ਵਿੱਚ ਹੀ ਜਸ਼ਨ ਮਨਾਉਂਦਿਆਂ ਖਾਲਸੇ ਦੇ ਖੂਨ ਪੀਣ ਦੀ ਇਜਾਜ਼ਤ ਦਿੱਤੀ ਗਈ ਸੀ।
ਅੱਜ ਫਿਰ ਉਸੇ ਹੀ ਸਰਕਾਰ ਵੇਲੇ ਉਸੇ ਹੀ ਇਤਹਾਸ ਨੂੰ ਦੋਹਰਾਇਆ ਗਿਆ ਹੈ। ਅਸ਼ੂਤੋਸ ਵਰਗੇ ਪਾਖੰਡੀ ਅਤੇ ਸਮਾਜ ਘਾਤਕ ਸਾਧ ਨੂੰ ਕਈ ਵਰ੍ਹਿਆਂ ਤੋਂ ਪੰਜਾਬ ਦੀ ਧਰਤੀ ਤੇ ਸਮਾਜਕ ਆਚਰਣ ਘਾਤਕ ਕੇਂਦਰ ਬਣਾ ਕੇ ਸਿੱਖੀ ਦੀ ਅਣਖ ਨੂੰ ਵੰਗਾਰਣ ਦਾ ਹੱਕ ਦਿੱਤਾ ਹੋਇਆ ਹੈ, ਜਿਥੇ ਸੈਂਕੜੇ ਨੌਜਵਾਨ ਕੁੜੀਆਂ ਗੁਮਰਾਹ ਕਰਕੇ ਆਪਣੇ ਪਾਸ ਰੱਖਦਾ ਹੈ। ਇਸ ਗੱਲ ਦਾ ਤਾਂ ਪਤਾ ਲੱਗਾ ਜਦੋਂ ਕੁੱਝ ਵਰ੍ਹੇ ਪਹਿਲਾਂ ਇੱਕ ਬੀਬੀ ਸੁਰਜੀਤ ਕੌਰ ਆਪਣੀ ਗੁਮਰਾਹ ਹੋਈ ਅੰਮ੍ਰਿਤਧਾਰੀ ਬੱਚੀ ਪ੍ਰਭਜੋਤ ਕੌਰ ਦੇ ਕੇਸ ਦੀ ਫਾਈਲ ਲੈ ਕੇ ਰੋਂਦੀ ਮੇਰੇ ਕੋਲ ਆਈ ਅਤੇ ਦੱਸਿਆ ਕਿ ਕਿਸ ਤਰ੍ਹਾਂ ਮੇਰੀ ਨੌਜਵਾਨ ਬੱਚੀ ਨੂੰ ਪ੍ਰਸ਼ਾਦ ਵਿੱਚ ਨਸ਼ੇ ਦੇ ਕੇ ਗ਼ਲਤ ਰਾਹ ਪਾਇਆ, ਪ੍ਰਭਜੋਤ ਕੌਰ ਤੋਂ ਬਦਲ ਕੇ ਉਸ ਦਾ ਨਾਮ ਨਵੀਨ ਭਾਰਤੀ ਰਖਿਆ ਅਤੇ ਅੱਜ ਉਹ ਸਾਡੇ ਤੋਂ ਬਦਜ਼ਨ ਹੋ ਕੇ ਅਸ਼ੂਤੋਸ਼ ਕੋਲ ਰਹਿ ਰਹੀ ਹੈ ਅਤੇ ਉਸ ਦੁਖੀ ਮਾਂ ਨੇ ਰੋਂਦਿਆਂ ਗੁਮਰਾਹ ਹੋਈ ਬੱਚੀ ਦੀ ਇੱਕ ਚਿੱਠੀ ਮੇਰੇ ਸਾਹਮਣੇ ਰਖੀ ਜਿਸਨੂੰ ਪੜ੍ਹ ਕੇ ਮੇਰੇ ਲੂੰ ਕੰਡੇ ਖੜੇ ਹੋ ਗਏ। ਉਹ ਕੁੜੀ ਆਪਣੇ ਮਾਂ-ਪਿਉ ਨੂੰ ਲਿਖ ਰਹੀ ਸੀ ਕਿ ਇਥੇ ਮੇਰੇ ਵਰਗੀਆਂ ਤਿਨ ਸੌ ਕੁੜੀਆਂ ਰਹਿ ਰਹੀਆਂ ਹਨ, ਉਹਨਾਂ ਦੇ ਮਾਂ-ਪਿਉ ਉਹਨਾਂ ਨੂੰ ਇਤਨਾ ਤੰਗ ਨਹੀ ਕਰਦੇ, ਜਿਤਨਾ ਤੁਸੀ ਮੇਰੇ ਪਿੱਛੇ ਪਏ ਹੋਏ ਹੋ। ਮੈ ਹੁਣ ਬਾਲਗ ਹਾਂ, ਆਪਣੀ ਮਰਜ਼ੀ ਨਾਲ ਜੀਵਣਾ ਚਾਹੁੰਦੀ ਹਾਂ, ਮੇਰਾ ਪਿਛਾ ਛੱਡੋ। ਇੱਕ ਮਾਂ ਸ੍ਰੀ ਅਕਾਲ ਤਖਤ ਤੋਂ ਲੈਕੇ ਰਾਸ਼ਟਰਪਤੀ ਤਕ ਫਰਿਯਾਦੀ ਹੋਣ ਦੀ ਕਹਾਣੀ ਸੁਣਾਉਂਦੀ ਨਿਰਾਸ਼ ਹੋ ਕੇ ਰੋ ਰਹੀ ਸੀ।
ਜਿਹਨਾਂ ਸਿੰਘਾਂ ਨੇ ਲੋਕਾਂ ਦੀਆਂ ਬੱਚੀਆਂ ਜਰਵਾਣਿਆਂ ਕੋਲੋਂ ਛੁਡਾ ਕੇ ਘਰ ਪਹੁਚਾਉਣ ਦਾ ਇਤਹਾਸ ਸਿਰਜਿਆ ਸੀ, ਅੱਜ ਉਹਨਾਂ ਦੀਆਂ ਬੇਟੀਆਂ ਪੰਜਾਬ ਦੀ ਧਰਤੀ ਤੇ ਕੋਈ ਬੇਇੱਜ਼ਤ ਕਰੇ, ਇਹ ਅਣਖ ਵਾਲੀ ਕੌਮ ਕਿਵੇਂ ਬਰਦਾਸ਼ਤ ਕਰ ਸਕਦੀ ਹੈ।
ਤਿੰਨ ਚਾਰ ਸਾਲ ਪਹਿਲੇ ਵੇਦਾਂਤੀ ਜੀ ਨੇ ਸਾਡੇ ਲੋਕਾਂ ਵੱਲੋਂ ਜ਼ੋਰ ਪਾਉਣ ਨਾਲ ਇਸ ਵਿਸ਼ੇ ਤੇ ਅੰਮ੍ਰਿਤਸਰ ਇੱਕ ਮੀਟਿੰਗ ਰਖੀ ਸੀ ਅਤੇ ਮੈਨੂੰ ਭੀ ਬੁਲਾਇਆ ਸੀ। ਉਸ ਮੀਟਿੰਗ ਲਈ ਭੇਜੀ ਚਿੱਠੀ ਅਤੇ ਮੀਟਿੰਗ ਦੀ ਫੋਟੋ ਨਾਲ ਦੇ ਰਿਹਾ ਹਾਂ। ਇਸ ਮੀਟਿੰਗ ਵਿੱਚ ਇਹ ਸਾਰਾ ਕੇਸ ਲੈਕੇ ਪੁਜਿਆ ਸਾਂ ਕਿ ਇਸ ਅਧੋਗਤੀ ਨੂੰ ਨੱਥ ਪਾਈ ਜਾਵੇ ਪਰ ਹਰ ਕੌਮੀ ਵਿਸ਼ੇ ਤੇ ਕੇਵਲ ਕਮੇਟੀਆਂ ਬਣਾ ਕੇ ਸਮਾਂ ਟਪਾਣ ਦੀ ਨੀਤੀ ਹੀ ਇਥੇ ਵਰਤੀ ਗਈ। ਜੇ ਵਕਤ ਨਾਲ ਨੱਥ ਪਾਈ ਹੁੰਦੀ ਤਾਂ ਅੱਜ ਵਰਗੇ ਅਸਹਿ ਦੁਖਾਂਤ ਨਾਂ ਵਾਪਰਦੇ ਪਰ ਵਕਤ ਦੀ ਸਿਆਹ ਸਿਆਸਤ ਨੂੰ ਸਿੱਖੀ ਸੋਚ ਸਰੂਪ ਤੇ ਸਿਧਾਂਤ ਨਾਲ ਕੋਈ ਹਮਦਰਦੀ ਨਹੀਂ। ਉਹ ਤਾਂ ਇਸ ਸਭ ਕੁੱਝ ਦਾ ਆਰ. ਐਸ. ਐਸ. ਨਾਲ ਸੌਦਾ ਕਰੀ ਬੈਠੇ ਹਨ ਤੇ ਉਸ ਸੌਦੇ ਅਧੀਨ ਹੀ ਅੱਜ ਫਿਰ ਅਸ਼ੂਤੋਸ਼ ਨੂੰ ਪੰਜਾਬ ਦੇ ਸੈਂਟਰ ਵਿੱਚ ਸਮਾਗਮ ਕਰਨ ਦੀ ਇਜਾਜ਼ਤ ਦਿਤੀ ਗਈ ਅਤੇ ਆਰ. ਐਸ. ਐਸ. ਨੂੰ ਖੁਸ਼ ਕਰਨ ਲਈ ਸਿੱਖਾਂ ਦੇ ਖੂਨ ਦਾ ਪਿਆਲਾ ਭਰ ਕੇ ਪੇਸ਼ ਕੀਤਾ ਗਿਆ।
ਸਿੰਘੋ! ਇੱਕ ਸਾਜਸ਼ ਹੋਰ ਪਛਾਣਿਉ, ਚਿੱਕੜ ਨਾਲ ਚਿੱਕੜ ਧੋਣ ਦੀ ਸਾਜਸ਼ ਇੱਕ ਪਾਸੇ, ਗੁਰੂ ਡੰਮੀ ਅਤੇ ਗੁਰੂ ਧ੍ਰੋਹੀ ਅਸ਼ੂਤੋਸ਼ ਨੂੰ ਸਮਾਗਮ ਦੀ ਇਜਾਜ਼ਤ ਦਿੱਤੀ ਅਤੇ ਦੂਜੇ ਪਾਸੇ ਸਿਆਸੀ ਸ਼ਕਤੀ ਦੇ ਹਥ ਠੋਕਾ ਗੁਰੂ ਡੰਮੀ ਅਤੇ ਗੁਰੂ ਧ੍ਰੋਹੀ ਸਾਧ ਟੋਲੇ ਨੂੰ ਰੋਕਣ ਦੇ ਬਹਾਨੇ ਖੜਾ ਕਰ ਲਿਆ ਤਾਂ ਕਿ ਇਸ ਘਲੂਘਾਰੇ ਵਿੱਚ ਦੋਹਾਂ ਵਿੱਚੋਂ ਕੋਈ ਚਮਕੇ, ਉਹ ਸਿੱਖੀ ਸਿਧਾਂਤ ਦਾ ਮਲੀਆ ਮੇਟ ਕਰਨ ਵਾਲਾ ਹੀ ਹੋਵੇ। ਇਹ ਹੈ ਇੱਕ ਦੋ ਮੂੰਹੀਂ ਚਾਲ ਜਿਸ ਤੋਂ ਕੌਮ ਨੂੰ ਸਚੇਤ ਰਹਿ ਕੇ ਇਸ ਜ਼ੁਲਮ ਨਾਲ ਟੱਕਰ ਲੈਣ ਦੀ ਲੋੜ ਹੈ।
ਗੁਰੂ ਪੰਥ ਦਾ ਦਾਸ,
ਦਰਸ਼ਨ ਸਿੰਘ ਖਾਲਸਾ
੮. ੧੨. ੨੦੦੯ ਸਾਬਕਾ ਸੇਵਾਦਾਰ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ


(08/12/09)
ਹਰਮਿੰਦਰ ਸਿੰਘ

S.Makhan Singh WJKKWJKF

ur website is doing wonders!!

It has changed my views towards sikhi..

Hats off to Dr.Bhagwant Singh Sandhu,You talk logically..

Dr tarlochan singh ji.
Pl try to write 'Singh ' with the name of a singh even if he differs with you..every body has his right to differ..but that does not mean you should insult by mentioning incomplete name...by insulting someone in this manner you don't become 'BUDHI JIWI'
regards
hpsingh
prince george


(08/12/09)
ਦਰਸਨ ਸਿੰਘ ਘਣਕਸ

ਆਤਮਾ (INFINITE SOUL )

The English dictionary says: Soul is spiritual part of a human being, which is immortal.

ਗੁਰੂ ਗਰੰਥ ਸਾਹਿਬ ਜੀ ਵਿਚ, ਆਤਮੁ, ਆਤਮ, ਆਤਮਾ, ਆਤਮੇ (ਲਫਜ) ਨਾਲ ਗੁਰੁ ਜੀ ਨੇ ਬੰਦੇ ਨੂੰ ਆਤਮਾਂ ਦੇ ਘਰ ਜਾ ਕੇ ਹੀ ਪਰਮਾਤਮਾਂ ਨੂੰ ਮਿਲਿਆ ਜਾ ਸਕਦਾ ਹੈ। ਮੱਨ ਦੇ ਜੋਰ ਨਾਲ ਕੁੱਝ ਵੀ ਹਾਸੱਲ ਨਹੀ ਕੀਤਾ ਜਾ ਸਕਦਾ, ਏਹ ਸੱਭ ਮੰਨ ਦੀਆਂ ਚੁਤਰਾਈਆਂ ਹਨ। ਆਤਮਾ ਦਾ ਰਾਹ, ਮੰਨ ਨੂੰ ਜਿਤ ਕੇ ਹੀ ਪਾਇਆ ਜਾ ਸੱਕਦਾ ਹੈ, ਆਤਮਾ ਦਾ ਹੀ ਪ੍ਰਮਆਤਮਾ ਨਾਲ ਸਵੰਧ ਹੈ।

ਮੰਨ ਹਮੇਸਾ 5 (distractions) ਦਿਸਾਵਾਂ ਵਿੱਚ ਖਿਚਿਆ ਰਹਿੰਦਾ ਹੈ। ਕਾਮ, ਕਰੋਧ, ਲੋਭ, ਮੋਹ, ਹੰਕਾਰ। ਅਤੇ ਮੰਨ ਦੀ ਉੜਾਣ 9 (physical) ਦਰਵਾਜਿਆਂ ਤੱਕ ਹੀ ਹੈ, ਦੱਸਵੇ ਦਰਵਾਜੇ ਤੱਕ ਆਤਮਾਂ ਦਾ ਹੱਥ ਫੱੜ ਕੇ ਹੀ ਪਾਹੁੰਚਣਾ ਹੈ। mind has to reach 10th door, where soul is waiting for us, if we want the soulful experience, we have to dwell into spirituality, we have to contemplate, meditate, reflect (ਸਿਮਰਨ) on NAAM to reach that door which leads us to PARAM-ATMA.

Dr. Deepak Chopra writes in his world famous book: HOW TO KNOW GOD. On page 288, The State Of Union. Believe or not, we find ourselves very close to the Soul now, we have whittled away the scientific objections to God placing him outside the search of measurement .This means that a person’s subjective experience of God can’t be challenged- at the quantum level, objectivity and subjectivity merge in to each other. THE POINT OF MERGER IS “THE SOUL; Mind------àSoul--------àGod.”

The Encyclopaedia of Sikhism says, Atma is not different from Param-atma the Cosmic Consciousness, but is only a fraction thereof. Kabir designated it as Ram ki Ans(a fraction of Ram)It is the subtlest, purest essence of life.

Dr. Surinder Singh Kohli has written many books on Sikh religion, he is writing in his book (DEATH AND AFTER) with Soul the body is alive and without Soul it is dead.

The mind, intellect and the vital breath (prana) are attached with the Soul and not with the body. When the gross body (sthula sarira) dies, the subtle body (sukshama saria) or the soul consisting of the vital breath, mind and intellect lives on with its original source that is GOD.

Again Dr. S .S.KHOLI, writes in his book (NAAM) on page 105, Guru Nanak Jee says (GGS page1039)” In the town of body, there are nine doors. The Creator-Lord has blessed us all with these, and within the Tenth door, Abides the unattached and unique Transcendental Lord, who makes us Realise Him”.

Dr. Govind Singh Mansukhani is writing in his book, the Quintessence of Sikhism (page120): The Sikh Guru’s believed in the immortality of the Soul. “This soul has dwelt in many wombs.” There are two types of life is possible for individual Soul, after death: 1. Merging into the Universal Soul. 2. Transmigration.

There are is this book written by two professors of Physics

BRUCE ROSENBLUM and RFED KUTTNER the title of this book is “Physics Encounters Consciousness. On page 155, Physicists and Consciousness, they are writing-Most physicists would agree that consciousness itself is not within the discipline physics, not something to be studied in a physics department.

There is another book called THE GOD THEROY this book is written by Astrohysicist, Bernard Haisch. On page 51 he writes, human beings have a dualistic nature-a material body and a non-material consciousness. Inelligent thought operates through brain, but is more than just a physical process. The brain is, indeed, a data processor, but intelligence and consciousness reside elsewhere. The ability of consciousness to exist apart from body and to survive death is, therefore, likely.

On page 52, he writes, your natural, timeless home lies in the supernatural world of the creator. On page 37 he is writing about

Sir Arthur Eddington’s, publication called Science and the unseen world, in which he discussed his spiritual conviction and his belief in the existence of realms beyond the physical.

Another, famous writer DR. Wayne W. Dyer. In his book, The power of intention: On page 116 he writes when your infinite Soul leaves the body, it’s no longer subject to the constraints of the time and space.

Another book by Dr. Wayne W. Dyer is called Change Your ThoughtsChange Your Life. This book is a translation of TAO TE CHING who was Chinese master (Sage) 2500 years ago.

On page 65 he writes Living Beyond Form--

Tapping into this invisible, untouchable, immeasurable force will enable us to gain the harmony that comes with being connected to the oneness and harmony is our objective in deciding to live an

“IN- SPRIITED” life. You want to learn to abandon your ego-which indentifies with the world of things, possessions, and achivements and reenter the placeless place from which we and all others originated .By doing so we regain the MYSTICAL, almost magical powers of our eternal SROUCE of being. Here you live beyond the world of form. (The level of soul )

To be aware of our soul we must be able to win our mind first, there ere many Sikhs, who are confused about Soul, they are still living at the level of mind( ਮੰਨ, ) we human’s have many level, ਜਿਸ ਤਰਾਂ, ਮੰਨ-ਚਿਤ-ਬੁਧ-ਬਿਬੇਕ ਬੁਧ।

Spiritual and mystic path is the only way to Soul-ATMA.

ਆਤਮਾਂ ਆਦਮੀ ਨੂੰ ਸਾਹਿਜ ਵੱਲ ਪਰੇਰਦੀ ਹੈ, ਸਾਹਿਜ ਸਾਨੂੰ ਭਗਤੀ ਭਾਵਨਾ ਦੇ ਰਾਹ ਲੈ ਜਾਦਾਂ ਹੈ, ਅਤੇ ਮੰਨ ਨਿਰਮਲ ਹੋ ਜਾਂਦਾ ਹੈ, ਅਤੇ ਇਨਾ 5, ਕਾਮ, ਕਰੋਧ, ਲੋਭ, ਮੋਹ, ਹੰਕਾਰ ਦੀ ਪਕੜ ਘੱਟ ਜਾਦੀ ਹੈ, ੳਸ ਅਵੱਸਤਾ ਵਿੱਚ ਆਤਮਾਂ ਦੀ ਹੌਂਦ ਮਹਿਸੂਸ ਹੂੰਦੀ ਹੈ, ਅਤੇ ਅਨੰਦ ਦਾ ਰੱਸ ਆਉਦਾ ਹੈ, ਆਤਮਾਂ ਦਾ (ਹੁਕਮ) ਕਰਤੇ, ਪਰਮਆਤਮਾ ਨਾਲ connection ਬਣ ਜਾਦਾਂ ਹੈ।

ਗੁਰੁ ਬਾਣੀ ਆਤਮਾ-ਪਰਮਆਤਮਾ ਦੇ (ਲੈਵਲ) ਘਰੋਂ ਆਈ ਹੈ, ਮੰਨ ਦੇ ਲੈਵਲ ਤੋਂ ਨਹੀ।

1. Page491 Line 16 Raag Goojree: Guru Amar Das

ਪੰਚ ਭੂ ਆਤਮਾ ਵਸਿ ਕਰਹਿ ਤਾ ਤੀਰਥ ਕਰਹਿ ਨਿਵਾਸੁ ॥੨॥ panch bhoo aathamaa vas karehi thaa theerathh karehi nivaas ||2|| If your soul overcomes the five elements, then you shall come to have a home at the true place of pilgrimage. ||2||

2. Page661 Line 11 Raag Dhanaasree: Guru Nanak Dev

ਆਤਮਾ ਪਰਾਤਮਾ ਏਕੋ ਕਰੈ ॥ aathamaa paraathamaa eaeko karai || His soul and the Supreme Soul become one.

3. Page1391 Line 13 Raag Sava-yay (praise of Guru Angad Dev: Kal Sahar

ਹਰਿ ਹਰਿ ਦਰਸ ਸਮਾਨ ਆਤਮਾ ਵੰਤਗਿਆਨ ਜਾਣੀਅ ਅਕਲ ਗਤਿ ਗੁਰ ਪਰਵਾਨ ॥ har har dharas samaan aathamaa vanthagiaan jaaneea akal gath gur paravaan || Your Vision is like that of the Lord, Your soul is a fount of spiritual wisdom; You know the unfathomable state of the certified Guru.

4. Page1415 Line 1 Raag Salok Vaaraan and Vadheek: Guru Amar Das

ਆਤਮਾ ਰਾਮੁ ਨ ਪੂਜਨੀ ਦੂਜੈ ਕਿਉ ਸੁਖੁ ਹੋਇ aathamaa raam n poojanee dhoojai kio sukh hoe || They do not worship the Lord, the Supreme Soul; how can they find peace in duality?

5. Page87 Line 7 Raag Sriraag: Guru Amar Das

ਆਤਮਾ ਅਡੋਲੁ ਨ ਡੋਲਈ ਗੁਰ ਕੈ ਭਾਇ ਸੁਭਾਇ aathamaa addol n ddolee gur kai bhaae subhaae || The soul becomes steady, and does not waver, by the natural inclination of the Guru's Loving

(ਵਲੌਂ) ਦਰਸਨ ਸਿੰਘ ਘਣਕਸ।


(07/12/09)
ਅਵਤਾਰ ਸਿੰਘ ਮਿਸ਼ਨਰੀ ਅਤੇ ਸਾਥੀ

ਵਿਦੇਸ਼ੀ ਜਥੇਬੰਦੀਆਂ ਵਲੋਂ ਅਕਾਲ ਤਖਤ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਦੇ ਲਏ ਸਟੈਂਡ ਦੀ ਸ਼ਲਾਘਾ ਅਤੇ ਹਮਾਇਤ
ਅਖੌਤੀ ਦਸਮ ਗ੍ਰੰਥ ਦੀ ਅਸਲੀਅਤਾ ਨੂੰ ਸੰਗਤਾਂ ਸਾਹਮਣੇ ਰੱਖਣ, ਗੁਰੂ ਗ੍ਰੰਥ ਸਾਹਿਬ ਦੇ ਨਾਲੋਂ ਦਸਮ ਗ੍ਰੰਥ ਦੀ ਮੰਜੀ ਚੁੱਕਣ ਦਾ ਪ੍ਰਚਾਰ ਕਰਨ ਵਾਲੇ ਪ੍ਰੋ. ਦਰਸ਼ਨ ਸਿੰਘ ਸਾਬਕਾ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਜੱਸ ਟੀ. ਵੀ. ਦੇ ਕਰਿੰਦੇ ਗੁਰਚਰਨਜੀਤ ਸਿੰਘ ਲਾਂਬਾ ਜੋ ਸਾਧ ਲਾਣੇ ਤੇ ਗੁਰਮਤਿ ਵਿਰੋਧੀ ਤਾਕਤਾਂ ਦਾ ਝੋਲੀ ਚੁੱਕ ਬਣ ਕੇ ਇਸ ਟੀ. ਵੀ. ਤੇ ਗੁਰਮਤਿ ਵਿਰੋਧੀ ਪ੍ਰਚਾਰ ਕਰਦਾ ਅਤੇ ਪੰਥਕ ਵਿਦਵਾਨਾਂ ਨੂੰ ਆਏ ਦਿਨ ਜ਼ਲੀਲ ਕਰਦਾ ਹੈ ਨੇ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਦੀ ਸੀ. ਡੀ. ਜਿਸ ਵਿੱਚ ਉਨ੍ਹਾਂ ਨੇ ਕਥਿਤ “ਨੂਪ ਕੁਇਰ” ਦੀ ਕਹਾਣੀ ਜੋ ਗੁਰੂ ਗੋਬਿੰਦ ਸਿੰਘ ਜੀ ਨਾਲ ਨਾਲ ਜੋੜੀ ਗਈ ਹੈ ਬਾਰੇ ਸੰਗਤ ਵਿੱਚ ਵਿਆਖਿਆ ਕੀਤੀ, ਨੂੰ ਤਰੋੜ-ਮਰੋੜ ਕੇ ਜੱਸ ਟੀਵੀ ਤੇ ਦਿਖਾਇਆ ਅਤੇ ਅਜੋਕੇ ਅਖੌਤੀ ਸਿੰਘ ਸਹਿਬਾਨਾਂ ਨੂੰ ਜੋ ਸਾਧ ਸੰਪ੍ਰਦਾਵਾਂ ਅਤੇ ਬਾਦਲ ਦੇ ਹਮਾਇਤੀ ਹਨ ਨੂੰ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਵਿਰੁੱਧ ਭੜਕਾ, ਉਨ੍ਹਾਂ ਵਿਰੁੱਧ ਅਖੌਤੀ ਹੁਕਮਨਾਮਾ ਜਾਰੀ ਕਰਵਾ ਕੇ ਇੱਕ ਪੰਥਕ ਪ੍ਰਚਾਰਕ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਤੇ ਸਿੱਖ ਰਹਿਤ ਮਰਯਾਦਾ ਦਾ ਨਿਰੋਲ ਪ੍ਰਚਾਰ ਕਰਦਾ ਹੈ ਦੀ ਜ਼ਬਾਨ ਬੰਦ ਕਰਨ ਦੀ ਕੋਝੀ ਹਰਕਤ ਕੀਤੀ ਹੈ। ਅਸੀਂ ਪੁਛਦੇ ਹਾਂ ਕਿ ਸ਼ਬਦ ਗੁਰੂ, ਗ੍ਰੰਥ ਸਾਹਿਬ ਜੀ ਦੀ ਨਿਰੋਲ ਬਾਣੀ ਦਾ ਕੀਰਤਨ ਅਤੇ ਪ੍ਰਚਾਰ ਕਰਨ ਤੇ ਪਾਬੰਦੀ ਲਾਉਣ ਵਾਲੇ ਮਸੰਦ ਕਿਸੇ ਬਰਰੰਗ ਬਲੀ ਦੇ ਚੇਲੇ ਤਾਂ ਨਹੀਂ? ਇਨ੍ਹਾਂ ਨੂੰ ਕੀਹਨੇ ਹੱਕ ਦਿੱਤਾ ਹੈ ਸਿੱਖ ਪੰਥ ਦੇ ਚੋਣਵੇਂ ਵਿਦਵਾਨਾਂ ਅਤੇ ਪ੍ਰਚਾਰਕਾਂ ਨੂੰ ਬੇਹੂਦੇ ਫਤਵਿਆਂ ਦੇ ਡਰਾਵੇ ਦੇ ਕੇ ਜ਼ਲੀਲ ਕਰਨ ਦਾ? ਜਦ ਗੁਰ ਹੁਕਮ ਹੈ-ਸਭ ਸਿਖਨ ਕਉ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ॥ ਫਿਰ ਸਿੱਖ ਅਖੌਤੀ ਦਸਮ ਗ੍ਰੰਥ ਅਤੇ ਗੁਰੂ ਦੀ ਬਰਾਬਰੀ ਕਰਨ ਵਾਲੇ ਅਖੌਤੀ ਜਥੇਦਾਰਾਂ ਦਾ ਹੁਕਮ ਕਿਉਂ ਮੰਨਣ? ਸਿੱਖ ਨੇ ਹੁਕਮ ਗੁਰੂ ਦਾ ਮੰਨਣਾ ਹੈ ਜਾਂ ਕਿਸੇ ਹੈਂਕੜਬਾਜ ਜਥੇਦਾਰ ਚੌਧਰੀ ਦਾ?
ਇੱਕ ਪਾਸੇ ਇਹ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ ਕਿ 25 ਸਾਲ ਬੀਤਣ ਤੇ ਵੀ ਦਿੱਲੀ ਸਰਕਾਰ ਨੇ 84 ਦੇ ਸਿੱਖ ਪੀੜਤਾਂ ਨੂੰ ਇਨਸਾਫ ਨਹੀਂ ਦਿੱਤਾ ਦੂਜੇ ਪਾਸੇ ਅਕਾਲ ਤਖਤ ਜੋ ਸਿੱਖਾਂ ਦੀ ਸਰਬਉੱਚ ਅਦਾਲਤ ਹੈ ਜੋ ਬਣੀ ਹੀ ਦਿੱਲੀ ਤਖਤ ਦੀ ਬੇਇਨਸਾਫੀ ਕਾਰਨ ਸੀ। ਕੀ ਅੱਜ ਓਥੇ ਇਨਸਾਫ ਹੋ ਰਿਹਾ ਹੈ? ਕੀ ਓਥੇ ਸੰਗਤ ਦੀ ਕਚਹਿਰੀ ਵਿੱਚ ਕਿਸੇ ਦਾ ਪੱਖ ਸੁਣਿਆਂ ਜਾਂਦਾ ਹੈ? ਓਥੇ ਤਾਂ ਜਗੋਂ ਤੇਰ੍ਹਵੀਆਂ ਹੋ ਰਹੀਆਂ ਹਨ ਕਿ ਸਾਧਾਂ ਦੀ ਹਫਸ਼ ਦਾ ਸ਼ਿਕਾਰ ਹੋਈਆਂ ਲੜਕੀਆਂ ਦੀ ਕੋਈ ਫਰਿਆਦ ਨਾਂ ਸੁਣੀ ਗਈ। ਬਲਾਤਕਾਰੀ, ਪਾਖੰਡੀ, ਕਰਮਕਾਂਡੀ ਸਿੱਖ ਰਹਿਤ ਮਰਯਾਦਾ ਦੀਆਂ ਧੱਜੀਆਂ ਉਡੌਣ ਵਾਲੇ ਕਿਸੇ ਵੀ ਡੇਰੇਦਾਰ ਸਾਧ ਜਾਂ ਲੀਡਰ ਵਿਰੁੱਧ ਕੋਈ ਹੁਕਮਨਾਮਾਂ ਨਾਂ ਕੱਢਿਆ ਗਿਆ! ਇਹ ਕਿਧਰ ਦਾ ਇੰਨਸਾਫ ਹੈ? ਸਿੰਘ ਸਭਾ ਲਹਿਰ ਦੇ ਮੋਢੀ ਪ੍ਰੋ. ਗੁਰਮੁਖ ਸਿੰਘ, ਗਿ. ਭਾਗ ਸਿੰਘ ਅੰਬਾਲਾ, ਬਿਪਰੀ ਰੀਤਾਂ ਅਤੇ ਚਲਾਕੀਆਂ ਨਾਲ ਸਿੱਖ ਇਤਿਹਾਸ ਵਿੱਚ ਪਾਏ ਗਏ ਰਲੇ ਨੂੰ ਹੰਸ ਬਿਰਤੀ ਨਾਲ ਗੁਰਬਾਣੀ ਦੀ ਰੋਸ਼ਨੀ ਵਿੱਚ ਨਿਖੇੜਨ ਵਾਲੇ ਸ੍ਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਅਤੇ ਹੱਕ ਸੱਚ ਦੀ ਅਵਾਜ਼ ਨੂੰ ਮੀਡੀਏ ਰਾਹੀਂ ਬਲੰਦ ਕਰਨ ਵਾਲੇ ਸ੍ਰ. ਜੋਗਿੰਦਰ ਸਿੰਘ ਸਪੋਕਸਮੈਨ ਨੂੰ ਬੜੀ ਬੇਦਰਦੀ ਨਾਲ ਪੰਥ ਚੋਂ ਛੇਕ ਕੇ ਜ਼ਲੀਲ ਕੀਤਾ ਗਿਆ।
ਅਸੀਂ ਸਾਰੀਆਂ ਜਥੇਬੰਦੀਆਂ ਅਜੋਕੇ ਅਖੌਤੀ ਜਥੇਦਾਰਾਂ ਨੂੰ ਪੁਛਦੀਆਂ ਹਾਂ ਕਿ ਜਿਵੇਂ ਦਿੱਲੀ ਤਖਤ ਦੇ ਬਾਦਸ਼ਾਹ ਹਮਾਯੂੰ ਦੀ ਤਲਵਾਰ ਸ਼ੇਰਸ਼ਾਹ ਸੂਰੀ ਅੱਗੇ ਖੁੰਡੀ ਹੋ ਕੇ ਸੱਚ ਹੱਕ ਦਾ ਪ੍ਰਚਾਰ ਕਰਨ ਵਾਲੇ ਗੁਰੂ ਅੰਗਦ ਜੀ ਤੇ ਨਿਕਲੀ ਸੀ। ਅੱਜ ਤੁਹਾਡੇ ਹੁਕਮਨਾਮਿਆਂ ਦੀ ਤਲਵਾਰ ਉਨ੍ਹਾਂ ਡੇਰੇਦਾਰਾਂ ਤੇ ਕਿਉਂ ਨਾ ਨਿਕਲੀ ਜੋ ਸਿੱਖੀ ਭੇਸ ਵਿੱਚ ਸਿੱਖ ਰਹਿਤ ਮਰਯਾਦਾ ਦੀਆਂ ਧੱਜੀਆਂ ਉਡਾ ਰਹੇ ਹਨ? ਕੀ ਤੁਸੀਂ ਸਿੱਖ ਰਹਿਤ ਮਰਯਾਦਾ ਰੂਪੀ ਹੁਕਮਨਾਮਾਂ ਕਿਸੇ ਸਿੱਖ ਡੇਰੇ ਜਾਂ ਸੰਪਰਦਾ ਵਿੱਚ ਲਾਗੂ ਕਰਵਾਇਆ ਹੈ? ਭਾਵ ਅਕਾਲ ਤਖਤ ਤੋਂ ਪ੍ਰਵਾਣਿਤ ਸਿੱਖ ਰਹਿਤ ਮਰਯਾਦਾ ਲਾਗੂ ਕਰਵਾਈ ਹੈ? ਸਿੱਖ ਧਰਮ ਨੂੰ ਢਾਹ ਲਾਉਣ ਵਾਲੇ ਦੇਹਧਾਰੀ ਸਿੱਖ-ਨਾਮਧਾਰੀਏ, ਰਾਧਾ ਸੁਆਮੀ, ਸਰਸੇ ਵਾਲੇ, ਭਨਿਆਰੇ ਵਾਲੇ, ਆਸ਼ੂਤੋਸ਼ ਵਰਗੇ ਜੋ ਗੁਰੂਆਂ ਭਗਤਾਂ ਦੀ ਧਰਤੀ ਪੰਜਾਬ ਵਿੱਚ ਦਨ ਦਨਾ ਰਹੇ ਹਨ ਤੁਹਾਡੇ ਹੁਕਮਨਾਮਿਆਂ ਦੀ ਤਲਵਾਰ ਇਧਰ ਖੁੰਡੀ ਹੋ ਕੇ ਅੱਜ ਸਿੱਖ ਧਰਮ ਦਾ ਬਾ-ਦਲੀਲ ਪ੍ਰਚਾਰ ਕਰਨ ਵਾਲੇ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਸਾਬਕਾ ਸਿੰਘ ਸਾਹਿਬ ਅਕਾਲ ਤਖਤ, ਜੋ ਇਹ ਹੀ ਪ੍ਰਚਾਰ ਰਹੇ ਹਨ ਕਿ ਭਲਿਓ! ਗੁਰੂ ਗ੍ਰੰਥ ਦੇ ਬਰਾਬਰ ਅਖੌਤੀ ਦਸਮ ਗ੍ਰੰਥ ਦਾ ਪ੍ਰਕਾਸ਼ ਕਰਕੇ, ਗੁਰੂ ਗ੍ਰੰਥ ਦੀ ਮਹਾਨਤਾ ਨਾ ਘਟਾਓ। ਸਿੱਖ ਰਹਿਤ ਮਰਯਾਦਾ ਵੀ ਇਸ ਦੀ ਇਜ਼ਾਜਤ ਨਹੀਂ ਦਿੰਦੀ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਵੀ ਹੁਕਮ ਹੈ ਕਿ-ਸਭ ਸਿੱਖਨ ਕਉ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ॥ ਦਸਮ ਗ੍ਰੰਥ ਨਾਲ ਗੁਰੂ ਸ਼ਬਦ ਕਿਸ ਦੀ ਸ਼ਹਿ ਤੇ ਜੋੜਿਆ ਗਿਆ ਹੈ? ਜਿਸ ਨੇ ਵੀ ਜੋੜਿਆ ਹੈ ਤੁਸੀਂ ਉਸ ਨੂੰ ਅਕਾਲ ਤਖਤ ਤੇ ਤਲਬ ਕਿਉਂ ਨਾਂ ਕੀਤਾ?
ਅਸੀਂ ਸਾਰੀਆਂ ਵਿਦੇਸ਼ੀ ਜਥੇਬੰਦੀਆਂ ਸ੍ਰ ਗੁਰਬਖਸ਼ ਸਿੰਘ ਕਾਲਾ ਅਫਗਾਨਾ, ਸ੍ਰ ਜੋਗਿੰਦਰ ਸਿੰਘ ਸਪੋਕਸਮੈਨ ਅਤੇ ਪੰਥ ਦੀ ਉੱਘੀ ਸ਼ਖਸ਼ੀਅਤ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਰੋਲ ਦੀ ਸ਼ਲਾਘਾ ਕਰਦੀਆਂ, ਉਨ੍ਹਾਂ ਦੀ ਪੂਰਨ ਹਮਾਇਤ ਕਰਦੀਆਂ ਹੋਈਆਂ ਅਖੌਤੀ ਜਥੇਦਾਰਾਂ ਦੀ ਸਿੱਖ ਵਿਦਵਾਨਾਂ ਨੂੰ ਪੰਥ ਚੋ ਛੇਕਣ ਦੀ ਘਨੌਣੀ ਹਰਕਤ ਦੀ ਗੱਜ ਵੱਜ ਕੇ ਨਿਖੇਧੀ ਕਰਦੀਆਂ ਹਾਂ। ਅਸੀਂ ਹਾਂ-ਇੰਟ੍ਰਨੈਸ਼ਲ ਸਿੰਘ ਸਭਾ ਅਮਰੀਕਾ ਕਨੇਡਾ ਅਤੇ ਯੂਰਪੀ ਦੇਸ਼, ਗੁਰਮਤਿ ਮਿਸ਼ਨਰੀ ਸਰਕਲ, ਪੰਥਕ ਜਥੇਬੰਦੀ ਬਾਬਾ ਬੰਦਾ ਸਿੰਘ ਬਹਾਦਰ ਅਤੇ ਸਾਕਾ ਜਥੇਬੰਦੀ ਨਿਊਯਾਰਕ, ਗੁਰਮਤਿ ਪ੍ਰਸਾਰ ਸਭਾ ਸੈਕਰਾਮੈਂਟੋ, ਸ਼ਬਦ ਸੱਚੀ ਟਕਸਾਲ, ਅਦਾਰਾ ਸਿੱਖ ਮਾਰਗ, ਅਦਾਰਾ ਜਾਗੋ ਖਾਲਸਾ, ਅਦਾਰਾ ਸਿੱਖ ਵਿਰਸਾ, ਅਦਾਰਾ ਪੰਜਾਬ ਗਾਰਡੀਆਨ, ਅਦਾਰਾ ਰੇਡੀਓ ਸ਼ੇਰੇ ਪੰਜਾਬ ਕਨੇਡਾ, ਅਦਾਰਾ ਰੇਡੀਓ ਪੰਜਾਬ ਇੰਗਲੈਂਡ, ਅਦਾਰਾ ਸਿੱਖ ਬਲੇਟਿਨ ਅਮਰੀਕਾ, ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ ਐੱਸ ਏ, ਪੰਥਕ ਲਿਖਾਰੀ ਅਤੇ ਹੋਰ ਪੰਥਕ ਜਥੇਬੰਦੀਆਂ ਆਦਿਕ।


On December 5, 2009 five Takht Jathedars declared Prof Darshan Singh "Tankhahiya" accusing him of being guilty of "hankaar". This video seeks to discuss various aspects of the accusations against the venerable Prof, his accusers, his judges and the process followed to arrive at the judgement. As a member of Gurudwara Sri Guru Singh Sabha Auckland we are not agree with the decision taken by Jathedar sahib and we are ready to give time to Prof. Sahib.

http://www.youtube.com/watch?v=avbYx7Z2SMg


(07/12/09)
ਗੁਰਇੰਦਰ ਸਿੰਘ ਪਾਲ

ਜੋਗਿੰਦਰ ਸਿੰਘ ਤੱਖਰ ਜੀ,
ਆਪ ਦਾ ਲੇਖ ‘ਸਿੱਖੀ ਭੇਖ ਵਿੱਚ ਪਾਖੰਡੀ ਸਾਧਾਂ ਦੇ ਵੱਗ’ ਧਿਆਨ ਨਾਲ ਪੜ੍ਹਿਆ। ਇਹ ਲੇਖ ਜਾਗ੍ਰਿਤ ਬੁੱਧਿ ਵਾਲੇ ਸੁਹਿਰਦ ਸਜਨ ਦੀ ਕ੍ਰਿਤ ਲਗਦੀ ਹੈ। ਅੱਜ ਦੇ ਯੁਗ ਵਿੱਚ ਅਜਿਹੀਆਂ ਲਿਖਿਤਾਂ ਦੀ ਬੜੀ ਲੋੜ ਹੈ ਜਿਹੜੀਆਂ ਰੱਬ ਦੇ ਭੋਲੇ ਭਾਲੇ ਬੰਦਿਆਂ ਨੂੰ ਰੱਬ ਦੇ ਹੀ ਨਾਂ ਤੇ ਲੁੱਟੇ ਜਾਣ ਤੋਂ ਬਚਾ ਸਕਣ। ਆਪ ਦੇ ਇਸ ਯਤਨ ਲਈ ਆਪ ਸੱਚ ਮੁਚ ਪ੍ਰਸ਼ੰਸਾ ਦੇ ਹੱਕਦਾਰ ਹੋ।
ਪਰ, ਦਾਸ ਨਿਮਰਤਾ ਸਹਿਤ ਆਪਜੀ ਦੀ ਸੇਵਾ ਵਿੱਚ ਕੁੱਝ ਸ਼ੰਕੇ ਰੱਖਦਾ ਹੈ; ਜੇ ਆਪ ਇਨ੍ਹਾਂ ਉਪੱਰ ਵਿਚਾਰ ਕਰ ਸਕੋ ਤਾਂ! !
ਪਹਿਲਾ, ਆਪ ਨੇ ਲਿਖਿਆ ਹੈ: ‘ਇਨ੍ਹਾਂ ਦੋਹਾਂ ਨੂੰ ਨਾਨਕ ਪਾਤਸ਼ਾਹ ਸਾਹਿਬ ਦੇ ਫ਼ੁਰਮਮਾਨ ਕਿ: ‘
“ਗਜ ਸਾਢੇ ਤੈ ਤੈ ਧੋਤੀਆ, ਤਿਹਰੇ ਪਾਇਨਿ ਤਗ॥
ਗਲੀ ਜਿਨਾੑ ਜਪਮਾਲੀਆ, ਲੋਟੇ ਹਥਿ ਨਿਬਗ॥
ਓਇ ਹਰਿ ਕੇ ਸੰਤ ਨ ਆਖੀਅਹਿ, ਬਾਨਾਰਸਿ ਕੇ ਠਗ॥ ੧॥
ਐਸੇ ਸੰਤ, ਨ ਮੋ ਕਉ ਭਾਵਹਿ॥ ਡਾਲਾ ਸਿਉ ਪੇਡਾ ਗਟਕਾਵਹਿ॥” ਆਸਾ ਕਬੀਰ ਜੀ
ਇਹ ਤੁਕਾਂ ਗੁ: ਨਾਨਕ ਦੇਵ ਜੀ ਦੀਆਂ ਨਹੀਂ; ਸਗੋਂ, ਕਬੀਰ ਜੀ ਦੀਆਂ ਹਨ।
ਦੂਸਰਾ, ਆਪ ਦੇ ਲੇਖ ਦਾ ਸਿਰਲੇਖ, ‘ਸਿੱਖੀ ਭੇਖ ਵਿੱਚ ਪਾਖੰਡੀ ਸਾਧਾਂ ਦੇ ਵੱਗ’, ਜਚਦਾ ਨਹੀਂ। ਕਾਰਣ ਨਿਮਨ ਲਿਖਿਤ ਹੈ:
ਭੇਖ/ਭੇਖੀ ਇੱਕ ਅਣਸੁਖਾਵਾਂ
(unpleasant) ਨਾਮ/ਵਿਸ਼ੇਸ਼ਣ ਹੈ। ਗੁਰਮੱਤ ਅਨੁਸਾਰ ਭੇਖ ਨਿਖਿੱਧ ਹੈ। ਗੁਰਬਾਣੀ ਵਿੱਚ ਭੇਖ ਦਾ ਬੇਹੱਦ ਤਿਰਸਕਾਰ ਅਤੇ ਖੰਡਣ ਕੀਤਾ ਗਿਆ ਹੈ। ਇਹ ਅਪਮਾਨ-ਯੁਕਤ ਨਾਂਮ ਕੇਵਲ ਉਨ੍ਹਾਂ ਢੌਂਗੀ ਤੇ ਪਾਖੰਡੀ ਹੱਡ-ਰੱਖ ਕਾਮਚੋਰ ਲੋਕਾਂ ਲਈ ਵਰਤਿਆ ਗਿਆ ਹੈ ਜੋ ਆਪਣੇ ਵਿਕਾਰੀ ਮਨ ਅਤੇ ਸੂਰਾਂ ਵਾਂਗ ਪਾਲੇ ਕੋਝੇ ਤਨ ਨੂੰ ਵਿਸ਼ੇਸ਼ ਲਿਬਾਸ ਨਾਲ ਕੱਜ ਕੇ ਰੱਬ ਦੇ ਭੋਲੇ ਭਾਲੇ ਬੰਦਿਆਂ ਨੂੰ ਠੱਗਦੇ ਹਨ। ਗੁਰ-ਫ਼ਲਸਫ਼ੇ ਅਨੁਸਾਰ ਸਿੱਖ ਕਿਸੇ ਭੇਖੀ ਢਾਂਚੇ ਦਾ ਨਾਂ ਨਹੀਂ; ਸਗੋਂ, ਸੱਚੇ ਸੁੱਚੇ ਕਿਰਦਾਰ ਅਤੇ ਪਵਿੱਤ੍ਰ ਆਤਮਿਕ ਅਵਸਥਾ ਵਾਲੇ ਇਨਸਾਨ ਦਾ ਨਾਂ ਹੈ।
ਗੁਰਮੱਤ ਅਨੁਸਾਰ: (ਗੁਰੂ ਦਾ) ਸਿੱਖ ਭੇਖੀ ਨਹੀਂ ਹੋ ਸਕਦਾ; ਅਤੇ, ਭੇਖੀ ਨੂੰ ਸਿੱਖ ਨਹੀਂ ਕਿਹਾ ਜਾ ਸਕਦਾ।
ਦਾਸ ਦਾ ਇਹ ਵਿਚਾਰ ਕਬੀਰ ਜੀ ਦੇ ਉਪਰੋਕਤ ਸ਼ਬਦ ਵਿੱਚੋਂ ਪਰਤੱਖ ਦਿਖਾਈ ਦਿੰਦਾ ਹੈ।
ਗੁਰਇੰਦਰ ਸਿੰਘ ਪਾਲ
ਦਸੰਬਰ 7, 2009.


(07/12/09)
ਡਾ. ਭਗਵੰਤ ਸਿੰਘ ਸੰਧੂ

ਸ. ਜਸਬੀਰ ਸਿੰਘ ਜੀ,
ਸਭ ਤੋਂ ਪਹਿਲਾਂ ਤਾਂ ਇਹ ਸਪਸ਼ਟ ਕਰਨਾ ਚਾਹਾਂਗਾ ਕਿ ਮੈਂ ਹਮੇਸ਼ਾਂ ਘੱਟ ਤੋਂ ਘੱਟ ਸ਼ਬਦਾਂ ਵਿੱਚ, ਸਾਫ ਸੁਥਰੀ, ਸਰਲ ਅਤੇ ਸਪਸ਼ਟ ਭਾਸ਼ਾ ਵਿੱਚ ਲਿਖਣ ਦੀ ਕੋਸ਼ਿਸ਼ ਕਰਦਾ ਹਾਂ। ਜ਼ਾਤੀ ਕਟਾਖ਼ਸ਼ਾਂ ਕਰਨਾ ਮੇਰਾ ਕੰਮ ਨਹੀਂ ਅਤੇ ਨਾਂ ਹੀ ਸ਼ੌਕ।
ਤੁਸੀਂ ਸ਼ਾਇਦ ਕਾਹਲ ਵਿੱਚ ਪ੍ਰਤੀਕਿਰਿਆ ਨੂੰ ਪ੍ਰਕਿਰਿਆ ਲਿਖ ਗਏ ਹੋ। ਹੁਣ ਮੇਰੇ ਵਾਸਤੇ ਇਹ ਮੁਸ਼ਕਿਲ ਬਣ ਗਈ ਹੈ ਕਿ ਕਿਤੇ ਤੁਸੀਂ ਪੜ੍ਹਨ ਵੇਲੇ ਵੀ ਪ੍ਰਤੀਕਿਰਿਆ ਨੂੰ ਪ੍ਰਕਿਰਿਆ ਤਾਂ ਨਹੀਂ ਪੜ੍ਹ ਗਏ? ਮੈਂ ਸ਼ਾਇਦ ਚੰਗੀ ਤਰਾਂ ਨਾਂ ਵੀ ਸਮਝਾ ਸਕਾਂ ਪਰ ਕੋਸ਼ਿਸ਼ ਕਰਦਾ ਹਾਂ ਕਿਉਂਕਿ ਮੇਰੇ ਖਿਆਲ ਮੁਤਾਬਿਕ ਸਭ ਤੋਂ ਪਹਿਲਾਂ ਕਿਰਿਆ, ਪ੍ਰਕਿਰਿਆ ਅਤੇ ਪ੍ਰਤੀਕਿਰਿਆ ਵਿੱਚ ਕੀ ਫਰਕ ਹੈ, ਇਹ ਸਪਸ਼ਟ ਹੋਣਾ ਚਾਹੀਦਾ ਹੈ। ਕੋਈ ਵੀ ਕੰਮ ਜਿਹੜਾ ਕੀਤਾ ਜਾਂਦਾ ਹੈ, ਇਹ ਕਿਰਿਆ ਹੈ। ਇਹ ਕੰਮ ਕਿਸ ਤਰਾਂ ਹੋਇਆ ਹੈ ਇਹ ਪ੍ਰਕਿਰਿਆ ਹੈ। ਕਿਸੇ ਵੀ ਕਿਰਿਆ ਦੇ ਉਲਟ ਉਸ ਦੀ ਪ੍ਰਤੀਕਿਰਿਆ ਹੈ। ਇਸ ਤਰਾਂ ਪ੍ਰਕਿਰਿਆ ਅਤੇ ਪ੍ਰਤੀਕਿਰਿਆ ਭਾਵੇਂ ਮਿਲਦੇ ਜੁਲਦੇ ਸ਼ਬਦ ਹੀ ਹਨ ਪਰ ਫੇਰ ਵੀ ਇਹਨਾਂ ਦੇ ਅਰਥਾਂ ਵਿੱਚ ਬਹੁਤ ਅੰਤਰ ਹੈ।
ਤੁਸੀਂ ਗੇਂਦ ਸੁੱਟਦੇ ਹੋ। ਗੇਂਦ ਉੱਤੇ ਬਲ ਲਗਾਉਂਦੇ ਹੋ, ਇਹ ਕਿਰਿਆ ਹੈ। ਤੁਸੀਂ ਗੇਂਦ ਹੱਥ ਵਿੱਚ ਫੜੀ, ਬਾਂਹ ਨੂੰ ਪਿੱਛੇ ਵੱਲ ਲੈ ਗਏ ਅਤੇ ਬਾਂਹ ਨੂੰ ਤੇਜੀ ਨਾਲ ਅੱਗੇ ਵਧਾਇਆ ਅਤੇ ਜੋਰ ਨਾਲ ਗੇਂਦ ਨੂੰ ਅਗਾਂਹ ਵੱਲ ਵਗਾਹ ਮਾਰਿਆ। ਇਹ ਪ੍ਰਕਿਰਿਆ ਹੈ। ਨਿਊਟਨ ਦੇ ਗਤੀ ਦੇ ਤੀਜੇ ਨਿਯਮ ਮੁਤਾਬਿਕ ਜਿੰਨਾ ਬਲ ਤੁਹਾਡੀ ਬਾਂਹ ਨੇ ਗੇਂਦ ਤੇ ਲਾਇਆ ਉੱਨਾ ਹੀ ਬਲ ਗੇਂਦ ਉਲਟੀ ਦਿਸ਼ਾ ਵਿੱਚ ਤੁਹਾਡੀ ਬਾਂਹ ਤੇ ਲਾਉਂਦੀ ਹੈ। ਇਹ ਪ੍ਰਤੀਕਿਰਿਆ ਹੈ। ਤੁਸੀਂ ਕਹੋਗੇ ਕਿ ਮੇਰੀ ਬਾਂਹ ਤਾਂ ਉਲਟ ਦਿਸ਼ਾ ਵਿੱਚ ਨਹੀਂ ਗਈ। ਇਸ ਨੂੰ ਆਪਾਂ ਇਉਂ ਸਮਝ ਸਕਦੇ ਹਾਂ। ਇੱਕ ਵਾਰ ਗੇਂਦ ਸੁੱਟਣ ਨਾਲ ਤਾਂ ਮਹਿਸੂਸ ਨਹੀਂ ਹੋਵੇਗਾ, ਤੁਸੀਂ ਬਾਰ ਬਾਰ ਗੇਂਦ ਸੁੱਟੋ। ਕੁੱਝ ਸਮੇਂ ਬਾਅਦ ਕਹੋਗੇ, ‘ਯਾਰ ਬਾਂਹ ਦੁਖਣ ਲੱਗ ਗਈ’। ਬਾਂਹ ਦੁਖਣ ਦਾ ਕਾਰਨ ਇਹੀ ਹੈ ਕਿ ਜਿੰਨਾ ਜੋਰ ਤੁਸੀਂ ਗੇਂਦ ਤੇ ਲਾਇਆ ਓਨਾਂ ਹੀ ਜੋਰ ਗੇਂਦ ਨੇ ਤੁਹਾਡੀ ਬਾਂਹ ਤੇ ਲਾਇਆ। ਬਾਂਹ ਪਿੱਛੇ ਨਾ ਚਲੀ ਜਾਵੇ ਉਹਨੂੰ ਰੋਕਣ ਲਈ ਤੁਸੀਂ ਕਾਰਜ ਕੀਤਾ ਜਿਸ ਦੇ ਨਤੀਜੇ ਵਜੋਂ ਬਾਂਹ ਦੁਖਣ ਲੱਗ ਗਈ। ਇਹ ਹੈ ਪ੍ਰਤੀਕਿਰਿਆ।
ਤੁਸੀਂ ਵੀ ਅਤੇ ਹੋਰ ਬਹੁਤ ਸਾਰੇ ਲਿਖਾਰੀ ਵੀ ਅਕਸਰ ਹੀ ਬਿੱਗ ਬੈਂਗ ਦੀ ਗੱਲ ਬਹਿਸ ਵਿੱਚ ਲੈ ਆਉਂਦੇ ਹੋ। ਮੇਰਾ ਖਿਆਲ ਹੈ ਕਿ ਬਿੱਗ ਬੈਂਗ ਦੇ ਨਾਂ ਤੋਂ ਬਿਨਾਂ ਇਸ ਬਾਰੇ ਜਾਣਕਾਰੀ ਸ਼ਾਇਦ ਹੀ ਕਿਸੇ ਨੂੰ ਹੋਵੇ। ਇਹ ਅੱਜ ਦੇ ਸਮੇਂ ਦਾ ਸਭ ਤੋਂ ਗੁੰਝਲਦਾਰ ਸਵਾਲ ਹੈ ਜਿਸ ਤੇ ਕੰਮ ਕਰਦਿਆਂ ਕਈ ਵਿਗਿਆਨੀਆਂ ਨੇ ਆਪਣੀ ਆਪਣੀ ਸਾਰੀ ਉਮਰ ਲਗਾ ਦਿੱਤੀ। ਜੇ ਵਾਕਿਆ ਹੀ ਜਾਣਕਾਰੀ ‘ਚ ਦਿਲਚਸਪੀ ਹੈ ਤਾਂ ਪੜ੍ਹਨਾ ਪਵੇਗਾ। ਜੇ ਸਮਾਂ ਦੇ ਸਕਦੇ ਹੋ ਤਾਂ ਦੱਸ ਦੇਣਾ, ਕਿਤਾਬਾਂ ਦੱਸ ਦਿਆਂਗਾ। ਜੇ ਇੱਕ ਅੱਧ ਲੇਖ ਪੜ੍ਹਕੇ ਵਿਦਵਾਨ ਬਨਣਾ ਚਹੁੰਦੇ ਹੋ ਤਾਂ ਕੋਈ ਫਾਇਦਾ ਨਹੀਂ।
ਮੁਢਲੀ ਜਾਣਕਾਰੀ ਦੇ ਦਿੰਦਾ ਹਾਂ। ਇਹ ਸਵਾਲ ਬ੍ਰਹਿਮੰਡ ਦੀ ਉਤਪਤੀ ਬਾਰੇ ਹੈ। ਵਿਗਿਆਨੀ ਜਾਣਕਾਰੀ ਇਕੱਤਰ ਕਰਦੇ ਰਹਿੰਦੇ ਹਨ। ਇਕੱਤਰ ਕੀਤੀ ਜਾਣਕਾਰੀ ਨੂੰ ਵੱਖ ਵੱਖ ਪਹਿਲੂਆਂ ਤੋਂ ਘੋਖਦੇ ਰਹਿੰਦੇ ਹਨ। ਇਸ ਬ੍ਰਹਿਮੰਡ ਵਿੱਚ ਕੁੱਝ ਵੀ ਗਤੀਹੀਣ ਨਹੀਂ ਹੈ। ਚੰਦਰਮਾਂ, ਧਰਤੀ, ਗ੍ਰਹਿ, ਸੂਰਜ ਅਤੇ ਤਾਰੇ ਸਭ ਗਤੀਸ਼ੀਲ ਹਨ। ਚੰਦਰਮਾ ਧਰਤੀ ਦੁਆਲੇ, ਧਰਤੀ ਸੂਰਜ ਦੁਆਲੇ ਅਤੇ ਸੂਰਜ ਅਕਾਸ਼ ਗੰਗਾ ਦੁਆਲੇ ਘੁੰਮਦਾ ਹੈ। ਅਕਾਸ਼ ਗੰਗਾ ਵੀ ਗਤੀ ਵਿੱਚ ਹੈ। ਖਗੋਲ ਵਿਗਿਆਨੀਆਂ ਨੇ ਵੇਖਿਆ ਕਿ ਅਕਾਸ਼ ਗੰਗਾਂ (ਗੰਗਾ ਦਾ ਬਹੁਬਚਨ) ਇੱਕ ਦੂਜੀ ਤੋਂ ਦੂਰ ਜਾ ਰਹੀਆਂ ਹਨ। ਨੇੜੇ ਦੀਆਂ ਅਕਾਸ਼ ਗੰਗਾਂ ਵਿੱਚ ਦੂਰੀ ਘੱਟ ਰਫਤਾਰ ਨਾਲ ਵਧਦੀ ਹੈ ਜਦ ਕਿ ਦੂਰ ਵਾਲੀਆਂ ਅਕਾਸ਼ ਗੰਗਾਂ ਕਾਫੀ ਜਿਆਦਾ ਤੇਜੀ ਨਾਲ ਇੱਕ ਦੂਜੀ ਤੋਂ ਦੂਰ ਜਾ ਰਹੀਆਂ ਹਨ। ਕਿਉਂਕਿ ਗਤੀ ਫ਼ਿਜ਼ਿਕਸ ਦੇ ਨਿਯਮਾਂ ਅਧੀਨ ਹੈ, ਵਿਗਿਆਨੀਆਂ ਨੇ ਇਹ ਨਿਰੀਖਣ ਕਰਨਾ ਸ਼ੁਰੂ ਕੀਤਾ ਕਿ ਭੂਤਕਾਲ ਵਿੱਚ ਇਹ ਅਕਾਸ਼ ਗੰਗਾਂ ਕਿੱਥੇ ਸਨ? ਜਾਹਰ ਹੈ ਕਿ ਜੇ ਅੱਜ ਦੂਰੀ ਵਧ ਰਹੀ ਹੈ ਤਾਂ ਕਿਸੇ ਵਕਤ (ਬੀਤੇ ਵਿੱਚ) ਦੂਰੀ ਘੱਟ ਹੀ ਹੋਵੇਗੀ। ਸੋ ਬੜੀ ਮਿਹਨਤ ਨਾਲ ਲੱਭਿਆ ਗਿਆ ਕਿ ਆਪਣੇ ਬ੍ਰਹਿਮੰਡ ਦਾ ਸਾਰਾ ਮਾਦਾ ਕੋਈ 13. 7 ਬਿਲੀਅਨ (13 700 000 000 000) ਸਾਲ ਪਹਿਲਾਂ ਇੱਕੋ ਥਾਂ ‘ਤੇ ਸੀ। ਅਤੇ ਇੱਕ ਵਿਸਫੋਟ ਨਾਲ ਇਹ ਫੈਲਣਾ ਸ਼ੁਰੂ ਹੋਇਆ। ਅਤੇ ਨਿਰੰਤਰ ਫੈਲ ਰਿਹਾ ਹੈ।
ਸ. ਜਸਬੀਰ ਸਿੰਘ ਜੀ, ਦੱਸਣ ਦੀ ਮਿਹਰਬਾਨੀ ਕਰਨਾਂ ਕਿ ਕੀ ਜਿਹੜੀ ਜਾਣਕਾਰੀ ਤੁਸੀਂ ਹਾਸਲ ਕਰਨਾ ਚਹੁੰਦੇ ਸੀ, ਇਸ ਲਿਖਤ ਨਾਲ ਕੋਈ ਮਦਦ ਹੋਈ ਹੈ ਜਾਂ ਨਹੀਂ? ਧੰਨਵਾਦ।
ਡਾ. ਭਗਵੰਤ ਸਿੰਘ ਸੰਧੂ

****************************************************************

ਬੀਬੀ ਮਨਜੀਤ ਕੌਰ ਜੀ ਅਤੇ ਸ. ਦਲਵਿੰਦਰ ਸਿੰਘ ਜੀ,
ਇਹ ਗੱਲ ਪਿਛਲੀ ਸਦੀ ਵਿੱਚ ਆਮ ਪਰਚਲਤ ਸੀ, “ਜੀ ਕਹੋ, ਜੀ ਕਹਾਓ।” ਪਰ ਇਸ ਸਦੀ ਵਿੱਚ ਸ਼ਾਇਦ ਇਹ ਅਖੌਤ ਪੰਜਾਬ ਦੀ ਧਰਤੀ ਦੇ ਨਿਵਾਸੀਆਂ ਦਾ ਸਾਥ ਛੱਡ ਗਈ ਹੈ। ਮੈਂ ਜੀ, ਜੀ ਕਰੀ ਜਾ ਰਿਹਾ ਹਾਂ ਤੇ ਅੱਗੋਂ ਸ. ਤਰਲੋਚਨ ਸਿੰਘ ਜੀ ਵਰਗੇ ਵਿਦਵਾਨ ਅਤੇ ਉਨ੍ਹਾਂ ਦੇ ਸਮਰਥਕ ਮੈਨੂੰ ਤੂੰ ਤਮਾਕੜ ਕਰਕੇ ਸੰਬੋਧਿਤ ਹੁੰਦੇ ਹਨ। ਖੈਰ ਮੈਂ ਫੇਰ ਵੀ ਸਭ ਨਾਲ ਇੱਜਤ ਨਾਲ ਪੇਸ਼ ਆਵਾਂਗਾ। ਆਪਣੇ ਪੱਧਰ ਤੇ ਕਾਇਮ ਰਹਾਂਗਾ, ਦੂਜਿਆਂ ਦੇ ਪੱਧਰ `ਤੇ ਡਿੱਗ ਕੇ ਗੱਲ ਨਹੀਂ ਕਰਾਂਗਾ।
ਸਭ ਤੋਂ ਪਹਿਲਾਂ ਤਾਂ ਮੈਂ ਇਹ ਪੁੱਛਣਾ ਚਾਹਾਂਗਾ ਕਿ ਤੁਹਾਡੀ ਮਾਤ੍ਰ ਭਾਸ਼ਾ ਕਿਹੜੀ ਹੈ? ਤੁਹਾਡੀ ਲਿਖਤ ਪੜ੍ਹ ਕਿ ਮਹਿਸੂਸ ਹੋਇਆ ਕਿ ਸ਼ਾਇਦ ਤੁਹਾਨੂੰ ਪੰਜਾਬੀ ਚੰਗੀ ਤਰਾਂ ਨਹੀਂ ਆਉਂਦੀ। ਜੇ ਕਿਸੇ ਹੋਰ ਭਾਸ਼ਾ ਵਿੱਚ ਵਿਚਾਰ ਵਟਾਂਦਰਾ ਕਰਨਾ ਚਾਹੋ ਤਾਂ ਦੱਸਣ ਦੀ ਖੇਚਲ ਕਰਨਾ। ਪਹਿਲੀ ਗੱਲ ਤਾਂ ਇਹ ਹੈ ਕਿ ਸੁਨਣ ਵਾਲਾ ‘ਸਰੋਤਾ ‘ਹੁੰਦਾ ਹੈ ਅਤੇ ਪੜ੍ਹਨ ਵਾਲਾ ‘ਪਾਠਕ ‘ਹੁੰਦਾ ਹੈ। ਦੂਜੀ ਗੱਲ ਇਹ ਕਿ ਜਾਂ ਤਾਂ ਤੁਸੀਂ ਵਾਕਿਆ ਹੀ ਮੇਰੇ ਲਿਖੇ ਨੂੰ ਸਮਝ ਨਹੀਂ ਸਕੇ, ਜਾਂ ਪਾਠਕਾਂ ਨੂੰ ਆਲਸੀ ਅਤੇ ਅਕਲ ਦੇ ਕੱਚੇ ਸਮਝਦੇ ਹੋ ਕਿ ਉਹ ਪਿਛਲਾ ਪੰਨਾ ਪਲਟ ਕੇ ਇਹ ਨਹੀਂ ਚੈੱਕ ਕਰਨਗੇ ਕਿ ਭਗਵੰਤ ਸਿੰਘ ਨੇ ਕੀ ਲਿਖਿਆ ਸੀ ਤੇ ਤੁਸੀਂ ਕੀ ਕਹਿ ਰਹੇ ਹੋ? ਤੁਸੀਂ ਵੀ ਦੁਬਾਰਾ ਪੜ੍ਹ ਲੈਣਾ, ਸ਼ਾਇਦ ਤੁਹਾਨੂੰ ਵੀ ਸਮਝ ਆ ਜਾਵੇ ਕਿ ਮੈਂ ਕਿਸੇ ਨੂੰ ਮੁਕੱਦਮੇ ਦੀ ਕੋਈ ਧਮਕੀ ਨਹੀਂ ਦਿੱਤੀ। ਜੇ ਫੇਰ ਵੀ ਸਮਝ ਨਾਂ ਆਈ ਤਾਂ ਕਿਸੇ ਪੰਜਾਬੀ ਦੇ ਅਧਿਆਪਕ ਨੂੰ ਬੇਨਤੀ ਕਰ ਲੈਣਾ।
ਗੱਲ ਕੁੱਝ ਪੱਲੇ ਨਹੀਂ ਪਈ ਕਿ ਭਗਵੰਤ ਸਿੱਖ ਮਾਰਗ ਨੂੰ ਨਿਜੀ ਜਾਇਦਾਦ ਕਿਵੇਂ ਸਮਝੀ ਬੈਠਾ ਹੈ? ਭਗਵੰਤ ਨੇ ਤਾਂ ਬੜੇ ਸਾਫ ਸੁਥਰੇ, ਸਰਲ ਅਤੇ ਸਪਸ਼ਟ ਸ਼ਬਦਾਂ ਵਿੱਚ ਸ. ਤਰਲੋਚਨ ਸਿੰਘ ਜੀ ਵੱਲੋਂ ਤੋੜ ਮਰੋੜ ਕੇ ਪੇਸ਼ ਕੀਤੇ ਵਿਗਿਆਨ ਦੀ ਬਾ-ਦਲੀਲ ਅਲੋਚਨਾ ਕੀਤੀ ਸੀ। ਅਤੇ ਕਦੇ ਵੀ ਸਿੱਖ ਮਾਰਗ ਦੇ ਸੰਚਾਲਕ ਨੂੰ ਕੋਈ ਦਿਸ਼ਾ ਨਿਰਦੇਸ਼ ਨਹੀਂ ਦਿੱਤਾ ਕਿ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ ਕਰਨਾ ਚਾਹੀਦਾ। ਨਾਂ ਹੀ ਉਹਨੇ ਸੰਚਾਲਕ ਨੂੰ ਕੋਈ ਲੇਖ ਹਟਾਉਣ ਵਾਸਤੇ ਕਿਹਾ। ਜਦ ਕਿ ਸ. ਤਰਲੋਚਨ ਸਿੰਘ ਜੀ ਨੇ ਮੇਰੇ ਲੇਖ ਨੂੰ ਮੁੱਖ ਪੰਨੇ `ਤੇ ਲਾਉਣ ਦੀ ਸ. ਮੱਖਣ ਸਿੰਘ ਜੀ ਦੀ ਅਲੋਚਨਾ ਕੀਤੀ, ਫੇਰ ਇਸ ਲੇਖ ਨੂੰ ਮੁੱਖ ਪੰਨੇ ਤੋਂ ਹਟਾ ਕੇ ਵਿਚਾਰ ਚਰਚਾ ਵਾਲੇ ਪੰਨੇ ਤੇ ਤਬਦੀਲ ਕਰਨ ਦੀ ਮੰਗ ਕੀਤੀ। ਫੇਰ ਆਪਣੇ ਸੰਸਾਰਿਕ ਗੁਰੂ ਦੇ ਹਵਾਲੇ ਨਾਲ ਉਨ੍ਹਾਂ ਤਿੰਨ ਲੇਖਾਂ ਨੂੰ ਡਲੀਟ ਕਰਨ ਦੀ ਮੰਗ ਕੀਤੀ ਜਿਹੜੇ ਉਨ੍ਹਾਂ ਦੀਆਂ ਗਲਤੀਆਂ ਜੱਗ ਜਾਹਰ ਕਰਦੇ ਹਨ। ਹੁਣ ਤੁਸੀਂ ਵੀ ਲੇਖ ਹਟਾਏ ਜਾਣ ਦਾ ਰਾਗ ਅਲਾਪ ਰਹੇ ਹੋ। ਫੈਸਲਾ ਤੁਸੀਂ ਹੀ ਕਰ ਦਿਉ ਜਾਂ ਪਾਠਕਾਂ ਤੇ ਛੱਡ ਦਿਉ ਕਿ ਸਿੱਖ ਮਾਰਗ ਨੂੰ ਨਿਜੀ ਜਾਇਦਾਦ ਭਗਵੰਤ ਸਮਝਦਾ ਹੈ ਜਾਂ ਸ. ਤਰਲੋਚਨ ਸਿੰਘ ਜੀ ਅਤੇ ਉਨ੍ਹਾਂ ਦੇ ਸਮਰਥਕ?
ਜਿਹੜੀਆਂ ਗੱਲਾਂ ਨੂੰ ਝੂਠ ਦੇ ਪੁਲੰਦਿਆਂ ਦਾ ਨਾਂ ਦਿੱਤਾ ਹੈ ਕ੍ਰਿਪਾ ਕਰਕੇ ਦਲੀਲ ਨਾਲ ਸਿੱਧ ਕਰੋ ਕਿ ਇਹ ਝੂਠ ਦੇ ਪੁਲੰਦੇ ਕਿਵੇਂ ਹਨ? ਸਮੱਸਿਆ ਇਹ ਹੈ ਕਿ ਤੁਸੀਂ ਸ. ਤਰਲੋਚਨ ਸਿੰਘ ਜੀ ਨਾਲ ਖੜ੍ਹੇ ਜਰੂਰ ਹੋ ਪਰ ਦਲੀਲ ਅਤੇ ਸਚਾਈ ਦੇ ਹਥਿਆਰ ਤੁਹਾਡੇ ਕੋਲ ਨਹੀਂ ਹਨ ਜਿਹਨਾਂ ਦੀ ਅਣਹੋਂਦ ਵਿਚਾਰਧਾਰਕ ਲੜਾਈ ਵਿੱਚ ਹਾਰ ਨੂੰ ਯਕੀਨੀ ਬਣਾਉਂਦੀ ਹੈ। ਗੁੱਸੇ ਦਾ ਪੱਲਾ ਛੱਡ ਕੇ ਠੰਡੇ ਮਨ ਨਾਲ ਸੱਚ ਨੂੰ ਲੱਭਣ ਦੀ ਕੋਸ਼ਿਸ਼ ਕਰੋ, ਜਿੰਦਗੀ `ਚ ਕੰਮ ਆਵੇਗਾ। ਮੈਂ ਕਾਫੀ ਵਿਸਥਾਰ ਵਿੱਚ ਤੁਹਾਡੀ ਸੰਖੇਪ ਜਿਹੀ ਚਿੱਠੀ ਦਾ ਜਵਾਬ ਦਿੱਤਾ ਹੈ ਕਿ ਸ਼ਾਇਦ ਤੁਹਾਡੀ ਕੁੱਝ ਮਦਦ ਹੋ ਸਕੇ। ਜੇ ਕੁੱਝ ਸਿੱਖ ਲਉਗੇ ਤਾਂ ਤੁਹਾਡੇ ਹੀ ਕੰਮ ਆਵੇਗਾ ਨਹੀਂ ਤਾਂ ਮੈਂ ਤਾਂ ਵਾਹਿਗੁਰੂ ਅੱਗੇ ਅਰਦਾਸ ਹੀ ਕਰ ਸਕਦਾ ਕਿ ਸ. ਤਰਲੋਚਨ ਸਿੰਘ ਜੀ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਸੁਮੱਤ ਬਖ਼ਸ਼ੇ। ਸਮਾਂ ਦੇਣ ਵਾਸਤੇ ਧੰਨਵਾਦ।

ਸਭ ਦਾ ਸ਼ੁੱਭਚਿੰਤਕ,
ਭਗਵੰਤ ਸਿੰਘ ਸੰਧੂ


(07/12/09)
ਜਸਬੀਰ ਸਿੰਘ (ਕੈਲਗਰੀ)

ਗੁਰਚਰਨ ਸਿੰਘ (ਜਿਉਣਵਾਲਾ) ਅਤੇ ਸਿੱਖ ਮਾਰਗ ਦੇ ਪਾਠਕ ਸੱਜਣੋਂ!
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ॥

ਗੁਰਚਰਨ ਸਿੰਘ ਜੀ! ‘ਸਿੱਖ ਮਾਰਗ’ ਸਾਇਟ ਗੁਰਮਤਿ ਬਾਰੇ ਵਿਚਾਰ ਸਾਂਝੇ ਕਰਨ ਲਈ ਹੈ। ਮਿਹਰਬਾਨੀ ਕਰਕੇ ਇਸ ਨੂੰ ਨਿਜੀ ਦੂਸ਼ਣ-ਬਾਜੀ ਲਈ ਨਾ ਵਰਤੋ। ਕਿਸੇ ਨੂੰ ‘ਡਰਾਮਾਟਿਸਟ, ਢੌਂਗੀ, ਪਖੰਡੀ’ ਆਦਿ ਨਾਵਾਂ ਨਾਲ ਸੰਬੋਧਨ ਕਰਨਾ ਬੰਦ ਕਰੋ।
ਤੁਸੀਂ ਆਤਮਾ ਨੂੰ ਨਹੀਂ ਮੰਨਦੇ, ਇਹ ਤੁਹਾਡੀ ਆਪਣੀ ਸੋਚ ਹੈ। ਪ੍ਰੋ: ਤਰਲੋਚਨ ਸਿੰਘ ਨੇ ਕਦੇ ਤੁਹਾਨੂੰ ਜਾਂ ਡਾ: ਭਗਵੰਤ ਸਿੰਘ ਸੰਧੂ ਨੂੰ ਨਹੀਂ ਕਿਹਾ ਕਿ ਤੁਸੀਂ ਆਤਮਾ ਨੂੰ ਮੰਨੋ।
ਤੁਸੀਂ ਲਿਖਿਆ ਹੈ “ਗੁਰਬਾਣੀ ਮਨੁੱਖ ਨੂੰ ਨਿਡਰ ਬਣਾਉਂਦੀ ਹੈ ਇਸੇ ਕਰਕੇ ਹੀ ਭੁੱਖੇ ਮਰ ਰਹੇ ਪੰਜਾਬੀਆਂ ਨੇ ਗੁਰੂ ਜੀ ਦੀ ਕਮਾਂਡ ਹੇਠ ਖੰਡਾ ਖੜਕਾਇਆ”।
ਗੁਰਚਰਨ ਸਿੰਘ ਜੀ! ਬੰਦੇ ਦੇ ਜੀਵਨ ਦੇ ਅਨੇਕਾਂ ਪਹਿਲੂ ਹਨ। ਹਰ ਪਹਿਲੂ ਬਾਰੇ ਖੰਡੇ ਤੋਂ ਕੰਮ ਨਹੀਂ ਲਿਆ ਜਾ ਸਕਦਾ। ਗੁਰੂ ਸਾਹਿਬਾਂ ਨੇ ਸਿੱਖਾਂ ਨੂੰ ਕਦੇ ਨਹੀਂ ਕਿਹਾ ਕਿ ਜੇ ਤੁਸੀਂ ਭੁੱਖੇ ਮਰ ਰਹੇ ਹੋਵੋ ਤਾਂ ਖੰਡੇ ਦਾ ਪ੍ਰਯੋਗ ਕਰੋ।
ਪ੍ਰੋ: ਤਰਲੋਚਨ ਸਿੰਘ ਦੇ ਖਿਲਾਫ਼ “ਕਿਰਨਾਂ” ਵਾਲ਼ਾ ਪ੍ਰਕਰਣ ਹੋਰ ਕਿੰਨਾ ਕੁ ਚਿਰ ਚੱਲਣਾ ਹੈ? ਉਨ੍ਹਾਂ ਨੇ “ਕਿਰਨਾਂ” ਦੇ ਸੰਬੰਧ ਵਿੱਚ ਜੋ ਕਹਿਣਾ ਸੀ ਕਹਿ ਦਿੱਤਾ ਹੈ। ਜੇ ਤੁਹਾਨੂੰ ਗ਼ਲਤ ਲੱਗਦਾ ਹੈ ਤਾਂ ਇਸ ਸੰਬੰਧ ਵਿੱਚ ਤੁਸੀਂ ਆਪਣੇ ਵਿਚਾਰ ਦੇ ਦੇਵੋ। ਮਿਹਰਬਾਨੀਂ ਕਰਕੇ ਇਸ ਵਿਸ਼ੇ ਨੂੰ ਬਾਰ ਬਾਰ ਦੁਹਰਾਉਣਾ ਬੰਦ ਕਰੋ। ਏਨੇ ਪੁਰਾਣੇ ਪ੍ਰਕਰਣ ਨੂੰ ਤੁਸੀਂ ਬਾਰ ਬਾਰ ਛੇੜ ਦਿੰਦੇ ਹੋ, ਤੁਹਾਨੂੰ ਆਪ ਨੂੰ ਜੋ ਦਸ-ਬਾਰਾਂ ਸਵਾਲ ਕੀਤੇ ਗਏ ਹਨ ਉਨ੍ਹਾਂ ਨੂੰ ਤੁਸੀਂ ‘ਅਗੈ ਤੇ ਆਗੈ” ਦਾ ਬਹਾਨਾਂ ਲਗਾ ਕੇ ਟਾਲੀ ਜਾ ਰਹੇ ਹੋ।
‘ਧਰਮਰਾਜ’ ਬਾਰੇ ਤੁਸੀਂ ਜਿਹੜੀਆਂ ਊਟ-ਪਟਾਂਗ ਗੱਲਾਂ ਲਿਖੀਆਂ ਹਨ, ਮਿਹਰਬਾਨੀਂ ਕਰਕੇ ਉਸ ਬਾਰੇ ਤਰਲੋਚਨ ਸਿੰਘ ਦੀ ਲਿਖਤ ਦਾ ਹਵਾਲਾ/
Copy-paste ਪੇਸ਼ ਕਰਕੇ ਫ਼ੇਰ ਗੱਲ ਕਰੋ। ਆਪਣੇ ਕੋਲੋਂ ਹੀ ਗੱਲ ਬਣਾ ਕੇ ਅਤੇ ਵਧਾ ਚੜ੍ਹਾ ਕੇ ਪੇਸ਼ ਨਾ ਕਰੋ।
ਮਿਹਰਬਾਨੀਂ ਕਰਕੇ “ਪ੍ਰੋ: “ਵਾਲਾ ਪ੍ਰਕਰਣ ਵੀ ਬੰਦ ਕਰੋ। ਇਸੇ ‘ਸਿੱਖ ਮਾਰਗ’ ਸਾਇਟ ਤੇ ਹੀ ਐਸੇ ਬਹੁਤ ਸਾਰੇ ਵਿਦਵਾਨ ਹਨ ਜਿਨ੍ਹਾਂ ਨੇ
Ph. D. ਨਹੀਂ ਕੀਤੀ ਅਤੇ ਆਪਣੇ ਨਾਮ ਨਾਲ “ਪ੍ਰੋ: “ਲਫ਼ਜ਼ ਵਰਤਦੇ ਹਨ। ਤੁਸੀਂ ਵੀ ਉਨ੍ਹਾਂ ਨੂੰ ਜਾਣਦੇ ਹੋ ਪਰ ਉਨ੍ਹਾਂ ਬਾਰੇ ਤੁਸੀਂ ਕਦੇ ਕੁੱਝ ਨਹੀਂ ਕਿਹਾ।
ਪ੍ਰੋ: ਤਰਲੋਚਨ ਸਿੰਘ ਆਪਣੇ ਨਾਮ ਨਾਲ “ਮਹਾਜਨ” ਲਿਖਣ ਤਾਂ ਉਹ ਜਾਤ-ਪਾਤ ਫ਼ੈਲਾ ਰਹੇ ਹਨ। ਜੇ ਡਾ: ਭਗਵੰਤ ਸਿੰਘ ਆਪਣੇ ਨਾਮ ਨਾਲ “ਸੰਧੂ” ਲਿਖਣ ਤਾਂ ਇਹ ਗੁਰਮਤਿ ਅਨੁਕੂਲ ਹੈ।
ਅਖੀਰ ਵਿੱਚ ਇੱਕ ਵਾਰੀਂ ਫ਼ੇਰ ਆਪ ਜੀ ਅੱਗੇ ਬੇਨਤੀ ਹੈ ਕਿ ਮਿਹਰਬਾਨੀ ਕਰਕੇ ਆਪਣੀ ਬੋਲੀ ਵਿੱਚ ਸੁਧਾਰ ਲਿਆਉਣ ਦੀ ਕੋਸ਼ਿਸ਼ ਕਰੋ। ਕੋਸ਼ਿਸ਼ ਕਰਨ ਨਾਲ ਕੁੱਝ ਵੀ ਨਾ-ਮੁਮਕਿਨ ਨਹੀਂ ਹੈ। ਧੰਨਵਾਦ।
ਜਸਬੀਰ ਸਿੰਘ (ਕੈਲਗਰੀ)


(07/12/09)
ਬਲਦੇਵ ਸਿੰਘ ‘ਬੁੱਧ ਸਿੰਘ ਵਾਲਾ’ ਹਾਂਗ ਕਾਂਗ

(ਬਲਦੇਵ ਸਿੰਘ ‘ਬੁੱਧ ਸਿੰਘ ਵਾਲਾ’ ਹਾਂਗ ਕਾਂਗ)
ਫੂਨ 852-94445134
ਸਿੱਖ ਮਾਰਗ ਨਾਲ ਜੁੜੇ ਭੈਣੋ ਤੇ ਭਰਾਵੋ
ਡਾ ਸੰਧੂ ਜੀਓ
ਮੁਆਫ ਕਰਨਾਂ ਮੈ ਬਹੁੱਤ ਥੋੜੀਆਂ ਗੱਲਾਂ ਲਿਖੂੰਗਾ ਕਿਉਂਕਿ ਮੈ ਬਹੁਤ ਬਿਜੀ ਰਹਿੰਦਾ ਹਾਂ ਇਸ ਗੱਲ ਦਾ ਤੁਹਾਡੇ ਸਾਂਢੂੰ ਤੇ ਮੇਰੇ ਗੁਆਂਢੀ ਸ੍ਰ ਗੁਰਚਰਨ ਸਿੰਘ ਨੂੰ ਪਤਾ ਹੈ।
ਤਹਾਡਾ ਸਵਾਲ- ਬਾਂਦਰ ਨੂੰ ਜੰਗਲ ਵਿੱਚ ਰੋਟੀ ਪਕਾ ਕੇ ਤੇ ਚੋਪੜ ਕੇ ਕੌਣ ਦਿਊ?
ਜਵਾਬ- ਜਿਵੇ ਤੁਸੀ ਕਿਹਾ ਹੈ ਕਿ ਮੈ ਮਹੀਆਂ ਚਾਰਦਾ ਰਿਹਾ ਹਾਂ। ਉਦੋ ਸਾਰੇ ਹੀ ਮਹੀਆਂ ਚਾਰਦੇ ਹੁੰਦੇ ਸੀ। ਅਸੀ ਵੀ ਸਾਰੇ ਸਕੂਲੋ ਆਕੇ ਮਹੀਆਂ ਚਾਰਦੇ ਹੁੰਦੇ ਸੀ ਕਿਉਕਿ ਜਮੀਨਾਂ ਖਾਲੀ ਹੁੰਦੀਆਂ ਸਨ ਨਾਲ ਕਿਤਾਬ ਲੈ ਜਾਣੀ ਤੇ ਟਾਈਮ ਲੱਗੇ ਤੋ ਪੜ ਲੈਣੀ। ਅੱਜ ਕੱਲ ਤਾਂ ਲੋਕਾਂ ਨੇ ਕੋਠਿਆਂ ਤੇ ਝੋਨਾਂ ਲਾ ਦਿੱਤਾ ਮਹੀਆਂ ਗਾਈਆਂ ਚਾਰਉਣੀਆਂ ਬੰਦ। ਸਾਡੇ ਜਿਾਆਦਾ ਮਹੀਆਂ ਹੋਣ ਕਰਕੇ ਰਾਖੀ ਵਾਸਤੇ ਬਾਂਦਰ ਰੱਖਿਆ ਹੁੰਦਾ ਸੀ ਕਿਉਕਿ ਬਾਂਦਰ ਜੰਗਲੀ ਜਾਨਵਰ ਵੀ ਹੈ ਤੇ ਪਾਲਤੂ ਵੀ। ਸੋ ਉਹ ਚੋਪੜੀ ਰੋਟੀ ਨਹੀ ਸੀ ਖਾਂਦਾ। ਸੋ ਸਾਰੇ ਬਾਂਦਰ ਜੰਗਲੀ ਨਹੀ!
ਤੁਹਾਡਾ ਸਵਾਲ- ਹਿਟਲਰ ਦਾ ਜਾਂ ਕਿਸੇ ਵੀ ਵੱਡੀ ਉਮਰ ਦਾ ਦੁਬਾਰਾ ਜਨਮ ਲੈ ਕੇ ਹਿਸਾਬ ਕਿਤਾਬ?
ਜਵਾਬ- ਬਹੁੱਤ ਚੰਗਾ ਸਵਾਲ ਹੈ! ਇੱਕ ਗਲਤੀ ਮੇਰੇ ਕੋਲੋ ਹੋ ਗਈ ਤੇ ਇੱਕ ਤੁਹਾਡੇ ਕੋਲੋ। ਮੇਰੀ ਗਲਤੀ ਇਹ ਹੈ ਕਿ ਮੈ ਦੁਬਾਰਾ ਜਨਮ ਬੱਚਿਆ ਦਾ ਹੁੰਦਾ ਹੈ ਵੱਡਿਆ ਦਾ ਨਹੀ ਲਿਖਣਾਂ ਭੁੱਲ ਗਿਆ। ਤੁਹਾਡੀ ਗਲਤੀ ਇਹ ਹੈ ਕਿ ਤੁਸੀ ਠੀਕ ਤਰ੍ਹਾ ਪੜਿਆ ਨਹੀ 17/11/09 ਵਾਲੇ ਲੇਖ ਵਿੱਚ ਲਿਖਿਆ ਹੈ ਕਿ ਡਾ ਨੇ 3000 ਬੱਚਿਆ ਦਾ ਸਰਵੇ ਕੀਤਾ। ਦੁਬਾਰਾ ਜਨਮ ਬਾਰੇ ਡਾ ਨੇ ਦੱਸਿਆ ਹੈ ਕਿ ਘੱਟੋ ਘੱਟੋ 21 ਸਾਲ ਤੇ ਹੱਦ 25 ਸਾਲ ਤੋ ਪਹਿਲਾਂ ਜੋ ਅਣਿਆਈ ਮੌਤ ਜਿਵੇ – ਐਕਸੀਡੈਟ, ਆਤਮਹੱਤਿਆ ਨਾਲ ਮਰ ਜਾਣ ਬੱਚੇ ਦੀ ਆਤਮਾਂ ਦੁਜੇ ਸਰੀਰ ਵਿੱਚ ਦਾਖਲ ਹੋ ਜਾਦੀ ਹੈ ਤੇ ਦੁਬਾਰਾ ਜਨਮਿਆਂ ਬੱਚਾ ਦੋ ਚਾਰ ਜਾਂ ਪੰਜ ਸਾਲ ਤੱਕ ਯਾਦ ਰਖਦਾ ਹੈ ੳਸਤੋ ਬਾਅਦ ਉਹ ਸਭ ਕੁਛ ਭੁੱਲ ਜਾਦਾ ਹੈ! 25 ਸਾਲ ਤੋ ਬਾਅਦ ਮਰਨ ਵਾਲੇ ਦੀ ਆਤਮਾਂ ਕਿੱਧਰ ਜਾਦੀ ਹੈ ਇਸ ਬਾਰੇ ਮੈ ਨਹੀਂ ਪੜਿਆ।
ਤੁਹਾਡਾ ਸਵਾਲ- ਸਕੂਲ ਦੇ ਮਾਸਟਰ ਸਿੱਖ ਸਨ?
ਜਵਾਬ- ਨਹੀ/ਹਾਂ ਕਿਊਕਿ ਮੈ ਮੋਗੇ ਭੁਪਿੰਦਰਾਂ ਖਾਲਸਾ ਸਕੂਲ ਮੋਗੇ ਵਿੱਚ ਪੜਿਆ ਹਾਂ। ਖਾਲਸਾ ਸਕੂਲ ਮੋਗੇ ਵਿੱਚ ਮਾਸਟਰਾਂ ਤੋ ਇਲਾਵਾ ਸਾਰੇ ਸਟੂਡਿੰਟਸ ਵੀ ਸਿੱਖ ਸਨ। ਇੱਕ ਕਲਾਸ ਵਿੱਚ ਇੱਕ ਮਸਾਂ ਅੱਧਾ ਹਿੰਦੂ ਹੁੰਦਾ ਸੀ ਤੇ ਉਹ ਵੀ ਪੱਗ ਬੰਨਦਾ ਹੁੰਦਾ ਸੀ ਕਿਉਕਿ ਸਾਡੇ ਸਕੂਲ ਦਾ ਟਾਈੰਮ ਟੇਬਲ ਸੀ ਕਿ ਸਭ ਤੋ ਪਹਿਲਾ ‘ਵਾਕ’ ਲੈਣਾਂ ਫਿਰ ਪਹਿਲਾ ਪੀਰਡ ਜਪੁਜੀ ਸਹਿਬ ਦਾ ਜਪੁਜੀ ਸਹਿਬ ਦੇ ਪੀਰਡ ਤੋ ਬਾਅਦ ਕਲਾਸਾਂ ਸੁਰੁ ਹੁੰਦੀਆਂ ਸਨ। ਆਪਣੇ ਹਾਇਰ ਸਕੰਡਰੀ ਤੋ ਬਾਅਦ ਬ੍ਰੇਕ ਲੱਗ ਗਏ। ਆਂਪਾ ਕੋਈ ਪੀ ਐਚ ਡੀ ਨੀ ਕੀਤੀ (ਹਾਂ ਫੌਜ ਦੇ ਵਿੱਚ ਮੈ ਚਾਰ ਸਾਲ ਭੜਾਈ ਕੀਤੀ ਉਥੇ ਸਾਡੇ ਮਾਸਟਰ ਸਿੱਖ ਵੀ ਸਨ ਤੇ ਹਿੰਦੂ ਵੀ) ਮੋਗੇ ਹੁਣ ਗੁਰੂ ਨਾਨਕ ਕਾਲਜ ਬਣ ਗਿਆ ਹੈ ਹੁਣ ਦੇ ਪ੍ਰੋਗਾਰਮ ਦਾ ਮੈਨੂੰ ਪਤਾ ਨਹੀ ਕਿਉਕਿ ਕੋਈ ਪੈਤੀ ਕੁ ਸਾਲ ਤੋ ਵੱਧ ਇੰਡੀਆ ਛੱਡੇ ਨੂੰ ਹੋ ਗਏ ਹਨ।
ਸਵਾਲ ਕਰਦੇ ਰਹੋ ਆਂਪਾ ਲਕੀਰ ਨਹੀ ਖਿਚਦੇ, ਪਰ ਲੜਾਈ ਠੀਕ ਨਹੀ ਼ਲੜਾਈ ਵਿੱਚ ਕਿਸੇ ਨੇ ਕੁਛ ਨਹੀ ਖੱਟਿਆ ‘ਨਾਨਕ ਫਿੱਕੈ ਬੋਲੀਐ ਤਨ ਮਨ ਫਿੱਕਾ ਹੋਏ’ ਪਰ ਜਿੱਥੋ ਤੱਕ ਮੇਰੀ ਕੋਸ਼ਿਸ਼ ਹੈ ਮੈ ਸਿੱਧ ਕਰਕੇ ਹਟੂੰਗਾਂ ਕਿ ਆਤਮਾਂ ਹੈ ਅਤੇ ਦੁਬਾਰਾ ਜਨਮ ਵਾਲੇ ਬੱਚੇ ਨਾਲ ਮਿਲਾਊਗਾ ਬਗੈਰ ਅੱਖੀ ਦੇਖੇ ਕੋਈ ਯਕੀਨ ਨਹੀ ਕਰਦਾ ਪਰ ਮੈਨੂੰ ਯਕੀਂਨ ਹੈ ਕਿ ਦੁਬਾਰਾ ਜਨਮ ਹੁੰਦਾ ਹੋਏਗਾ। ਤੇ ਜੇ ਦੁਬਾਰਾ ਜਨਮ ਹੁੰਦਾ ਹੋਏਗਾ ਫਿਰ ਆਤਮਾਂ ਵੀ ਹੈ। ਵੈਸੈ ਤਾਜ਼ਾ ਖਬਰ ਹੈ ‘ਮੋਨਕਾ ਬੇਦੀ’ ਫਿਲਮ ਐਕਟਰਸ ਕਹਿੰਦੀ ਹੈ ਮੇਰਾ ਪਿਛਲਾ ਜਨਮ ਪੁਰਤਗੇਜ਼ ਵਿੱਚ ਹੋਇਆ ਸੀ। ਆਵਦੇ ਤਿੰਨ ਬੱਚੇ ਵੀ ਦਸਦੀ ਹੈ। ਜੇਲ ਕੱਟੀ ਵੀ ਦਸਦੀ ਹੈ। ਪਰ ਮੈ ਇਸਨੂੰ ਸੱਚ ਨਹੀ ਮੰਨਦਾ ਕਿਉਕਿ ਫਿਲਮ ਬਨਾਉਣ ਵਾਲੇ ਤਾਂ ਨਾਟਕ ਕਰਦੇ ਹਨ ਜੇ ਲੋਕ ਮੰਨ ਗਏ ਤਾਂ ਪਊ ਬਾਂਰਾਂ ਨਹੀ ਤਾਂ ਜੈਸੈ ਥੇ। ਤੁਸੀ ‘ਮੋਨਕਾ ਬੇਦੀ’ ਨਾਲ ਵੀ ਗੱਲ ਬਾਤ ਕਰ ਸਕਦੇ ਹੋ।
ਕੋਈ ਵਾਧ ਘਾਟ ਸ਼ਬਦ ਲਿਖਿਆ ਹੋਵੇ ਤਾਂ ਮੁਆਫ ਕਰਨਾਂ।
ਹੋਈਆਂ ਭੁੱਲਾਂ ਵਾਸਤੇ ਖਿਮਾਂ ਦਾ ਜਾਚਕ
ਬਲਦੇਵ ਸਿੰਘ ‘ਬੁੱਧ ਸਿੰਘ ਵਾਲਾ’ ਹਾਂਗ ਕਾਂਗ


(06/12/09)
ਜਗਤਾਰ ਸਿੰਘ ਜਾਚਕ, ਨਿਊਯਾਰਕ

ਸਿੱਖ ਨੌਜਵਾਨਾਂ ਦੇ ਕਤਲ ਅਤੇ ਪ੍ਰੋ: ਸਾਹਿਬ ਬਾਰੇ ਲਿਆ ਫੈਸਲਾ ਬਾਦਲੀ-ਸੱਤਾ ਤੇ ਪੁਜਾਰੀਵਾਦ ਦੀ ਅਰਥੀ ਵਿੱਚ ਆਖਰੀ ਕਿੱਲ ਸਾਬਿਤ ਹੋਣਗੇ।
ਲੁਧਿਆਣੇ ਵਿੱਚ ਪੰਜਾਬ ਪੁਲੀਸ ਵਲੋਂ ਸਿੱਖ ਨੌਜਵਾਨਾਂ ਦੇ ਕਤਲ ਅਤੇ ਤਖ਼ਤ ਸਾਹਿਬਾਨ ਦੇ ਮੁੱਖੀ ਸੇਵਾਦਾਰਾਂ ਵਲੋਂ ਪ੍ਰੋ: ਦਰਸ਼ਨ ਸਿੰਘ ਜੀ ਬਾਰੇ ਲਿਆ ਫੈਸਲਾ ਤੇ ਬਿਪਰਵਾਦੀ ਵਰਤਾਰਾ ਬਾਦਲੀ-ਸੱਤਾ ਤੇ ਪੁਜਾਰੀਵਾਦ ਦੀ ਅਰਥੀ ਵਿੱਚ ਆਖਰੀ ਕਿੱਲ ਸਾਬਿਤ ਹੋਣਗੇ। ਕਿਉਂਕਿ, ਸਿੱਖ ਕੌਮ ਦਾ ਜਾਗਰੂਕ ਵਰਗ ਇਸ ਨਤੀਜੇ `ਤੇ ਪਹੁੰਚਾ ਹੈ ਕਿ ਭਵਿੱਖ ਵਿੱਚ ਪੰਜਾਬ ਦੀ ਰਾਜ ਸੱਤਾ ਅਤੇ ਸ਼੍ਰੋਮਣੀ ਕਮੇਟੀ ਦੇ ਕਬਜ਼ੇ ਤੋਂ ਬਾਦਲ ਪ੍ਰਵਾਰ ਨੂੰ ਦੂਰ ਰਖਣਾ ਅਵਸ਼ਕ ਹੋ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਵੀ ਬਾਦਲ ਸਰਕਾਰ ਹੋਂਦ ਵਿੱਚ ਆਉਂਦੀ ਹੈ, ਤਦੋਂ ਹੀ ਆਰ. ਐਸ. ਐਸ ਵਰਗੀਆਂ ਕੱਟੜ ਹਿੰਦੂਜਥੇਬੰਦੀਆਂ ਤੇ ਉਨ੍ਹਾਂ ਦੇ ਮੋਹਰੇ ਅਨਮਤੀ ਡੇਰੇਦਾਰ ਭੂਤਰਦੇ ਹਨ। ਉਨ੍ਹਾਂ ਵਲੋਂ ਸ਼ਰੇਆਮ ਸਿੱਖਾਂ ਦੇ ਕਤਲ ਕੀਤੇ ਜਾਂਦੇ ਹਨ। 1978 ਦਾ ਨਕਲੀ ਨਿਰੰਕਾਰੀ ਕਾਂਡ, ਭਨਿਆਰਾ ਕਾਂਡ, ਸੌਦਾ ਸਾਧ ਕਾਂਡ ਅਤੇ ਹੁਣ ਲੁਧਿਆਣੇ ਦਾ ਅਸ਼ੂਤੋਸ਼ ਕਾਂਡ, ਜਿਥੇ ਸਿੱਖ ਨੌਜਵਾਨ ਪੰਜਾਬ ਪੁਲੀਸ ਦੀਆਂ ਗੋਲੀਆਂ ਦਾ ਸ਼ਿਕਾਰ ਬਣੇ, ਇਹ ਸਾਰੇ ਕਾਂਡ ਬਾਦਲ ਦੀ ਦੇਣ ਹਨ, ਜਿਨ੍ਹਾਂ ਵਿੱਚ ਸਿੱਖ ਕੌਮ ਨੂੰ ਨੀਵਾਂ ਦਿਖਾਇਆ ਗਿਆ ਹੈ। ਕਿੱਡੀ ਬੇਇਨਸਾਫੀ ਹੈ ਕਿ ਇੱਕ ਮਾਮੂਲੀ ਡੇਰੇਦਾਰ ਰਾਮਨੰਦ ਦੇ ਉਪਾਸ਼ਕ ਸਮੁੱਚੇ ਪੰਜਾਬ ਵਿੱਚ ਹੁੱਲੜਬਾਜੀ ਕਰਦੇ ਹਨ, ਹਜ਼ਾਰਾਂ ਕਰੋੜ ਦੀ ਸੰਪਤੀ ਸਾੜ ਕੇ ਸੁਆਹ ਕਰ ਦਿੰਦੇ ਹਨ, ਪੁਲੀਸ ਦੀ ਗੋਲੀ ਨਹੀ ਚਲਦੀ। ਲੁਧਿਆਣੇ ਵਿੱਚ ਅਸ਼ੂਤੋਸ਼ ਦੇ ਸਮਰਥਕ ਬਿਹਾਰੀ ਮਜ਼ਦੂਰ ਆਪਣੀ ਲੁੱਟ-ਖਸੁੱਟ ਹੋਣ ਦਾ ਬਹਾਨਾ ਬਣਾ ਕੇ ਸਰਕਾਰੀ ਤੇ ਜਨਤਕ ਸੰਪਤੀ ਨੂੰ ਤਬਾਹ ਕਰਦੇ ਤੇ ਅੱਗਾਂ ਲਾਉਂਦੇ ਹਨ, ਪੁਲੀਸ ਉਨ੍ਹਾਂ ਪਾਸੋਂ ਕੁੱਟ ਖਾਂਦੀ ਰਹਿੰਦੀ ਹੈ, ਗੋਲੀ ਨਹੀ ਚਲਦੀ। ਪਰ, ਜੇਕਰ ਸਿੱਖ ਜਥੇਬੰਦੀਆਂ ਅਸ਼ੂਤੋਸ਼ ਵਿਰੁਧ ਸ਼ਾਤਮਈ ਰੋਸ ਪ੍ਰਦਰਸ਼ਨ ਕਰਨ ਜਾਂਦੇ ਹਨ, ਤਾਂ ਉਨ੍ਹਾਂ ਨੂੰ ਹੋਰ ਢੰਗਾਂ ਨਾਲ ਰੋਕਣ ਦੀ ਥਾਂ ਗੋਲੀਆਂ ਦੀ ਬਛਾੜ ਕਰ ਦਿਤੀ ਜਾਂਦੀ ਹੈ।
ਪ੍ਰੋ ਦਰਸ਼ਨ ਸਿੰਘ ਜੀ ਖ਼ਾਲਸਾ ਜੀ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਲਏ ਗਏ ਫੈਸਲੇ ਤੇ ਬਿਪਰਵਾਦੀ ਵਰਤਾਰੇ ਨੂੰ ਧਿਆਨ ਵਿੱਚ ਰੱਖ ਕੇ ਇਹ ਨਿਸ਼ਚੇ ਹੁੰਦਾ ਹੈ ਕਿ ਹੁਣ ਸਮਾਂ ਹੈ ਕਿ ਖ਼ਾਲਸਾ ਪੰਥ ਕਥਿਤ ਦਸਮ ਗ੍ਰੰਥ ਨੂੰ ਮੂਲੋਂ ਰੱਦ ਕਰੇ ਅਤੇ ਸੁਆਰਥੀ ਰਾਜਨੀਤਕ ਆਗੂਆਂ ਵਲੋਂ ਪੁਜਾਰੀਵਰਗ ਨੂੰ ਦਿੱਤਾ ਫ਼ਤਵਿਆਂ ਦਾ ਅਧਿਕਾਰ ਖੋਹਿਆ ਜਾਏ। ਕਿਉਂਕਿ ਅਜਿਹਾ ਵਰਤਾਰਾ ਸਿੱਖੀ ਦੇ ਮੁੱਢਲੇ ਅਸੂਲਾਂ ਦੇ ਖ਼ਿਲਾਫ਼ ਹੈ। ਕਿਤਨੀ ਚਿੰਤਾਜਨਕ ਤੇ ਦੁਖਦਾਈ ਘਟਨਾ ਹੈ ਕਿ ਜਥੇਦਾਰ ਗਿ: ਗੁਰਬਚਨ ਸਿੰਘ ਨੂੰ ਅਸ਼ੂਤੋਸ਼ ਵਿਰੁਧ ਰੋਸਪ੍ਰਦ੍ਰਸ਼ਨ ਦੀ ਅਗਵਾਈ ਕਰਨ ਦੀ ਥਾਂ, ਪ੍ਰੋ: ਸਾਹਿਬ ਪ੍ਰਤੀ ਫ਼ਤਵਾ ਦੇਣਾ ਜ਼ਰੂਰੀ ਦਿਸਿਆ ਤੇ ਉਹ ਅਜਿਹੇ ਫੁੱਟ ਪਾਊ ਫ਼ਤਵੇ ਵਾਲੀ ਤਰੀਖ਼ ਨੂੰ ਅੱਗੇ ਨਾ ਪਾ ਸਕੇ। ਵਿਦੇਸ਼ੀ ਸਿੱਖ ਜਥੁਬੰਦੀਆਂ ਦਾ ਮੰਨਣਾ ਹੈ ਕਿ ਜੇਕਰ ਜਥੇਦਾਰ ਜੀ ਨੌਜਵਾਨਾਂ ਦੀ ਅਗਾਵਈ ਸੰਭਾਲ ਲੈਂਦੇ ਤਾਂ ਹੋ ਸਕਦਾ ਸੀ ਕਿ ਇਹ ਦੁਖਦਾਈ ਕਾਂਡ ਨਾ ਵਾਪਰਦਾ।
ਦਾਸ (ਜਾਚਕ) ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਪੰਜਾਬ ਸਰਕਾਰ ਦੇ ਵਰਤਾਰੇ ਦੀ ਨਿਖੇਧੀ ਕਰਦਾ ਹੋਇਆ ਸ਼ਹੀਦ ਹੋਏ ਸਿੰਘਾਂ ਦੇ ਪ੍ਰਵਾਰਾਂ ਨਾਲ ਹਮਦਰਦੀ ਪਰਗਟ ਕਰਦਾ ਹੋਇਆ ਭਰੋਸਾ ਦਿਵਾਉਂਦਾ ਹੈ, ਦੇਸ਼ ਵਿਦੇਸ਼ ਦੀਆਂ ਪੰਥ ਦਰਦੀ ਸਿੱਖ ਜਥੇਬੰਦੀਆਂ ਉਨ੍ਹਾਂ ਦੇ ਦੁੱਖ ਵਿੱਚ ਭਾਈਵਾਲ ਹਨ। ਦਾਸ (ਜਾਚਕ) ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਲ ਖ਼ਾਲਸਾ ਵਰਗੀ ਜੁਝਾਰੂ ਜਥੇਬੰਦੀ ਤੋਂ ਇਲਾਵਾ ਜਥੇਦਾਰ ਭਾਈ ਜਸਬੀਰ ਸਿੰਘ, ਭਾਈ ਹਰਨਾਮ ਸਿੰਘ ਧੁੰਮਾਂ, ਭਾਈ ਰਣਜੀਤ ਢੰਦਰੀਆਂ ਵਾਲੇ, ਭਾਈ ਬਲਜੀਤ ਸਿੰਘ ਦਾਦੂਵਾਲ ਤੇ ਭਾਈ ਮੁਹਕਮ ਸਿੰਘ ਦਾ ਵੀ ਧੰਨਵਾਦੀ ਹੈ, ਜਿਹੜੇ ਦਾਸਰੇ ਦੀ ਅਪੀਲ `ਤੇ ਕੌਮੀ ਕਾਜ ਜਾਣ ਕੇ ਲੁਧਿਆਣੇ ਦੀਆਂ ਸਿੱਖ ਜਥੇਬੰਦੀਆਂ ਦੀ ਸਹਾਇਤਾ ਲਈ ਪਹੁੰਚੇ। ਆਸ ਹੈ ਕਿ ਉਹ ਕੌਮੀ ਏਕਤਾ ਲਈ ਪੰਥ ਵਿਚਲੇ ਸਿਧਾਂਤਕ ਵਖਰੇਵੇਂ ਅਤੇ ਭੈੜੀ ਦੁਬਿਧਾ ਨੂੰ ਦੂਰ ਕਰਨ ਲਈ ਵੀ ਮਿਲ ਕੇ ਬੈਠਣ ਦੀ ਪਹਿਲ ਕਰਨਗੇ।
ਖ਼ਾਲਸਾ ਪੰਥ ਦਾ ਦਾਸ: ਜਗਤਾਰ ਸਿੰਘ ਜਾਚਕ, ਨਿਊਯਾਰਕ। ਫੋਨ 516 761 1853


(06/12/09)
ਤੇਜਪਾਲ ਸਿੰਘ/ਪ੍ਰੋ: ਦਰਸ਼ਨ ਸਿੰਘ

ਪ੍ਰੈਸ ਰਿਲੀਜ਼

ਸ੍ਰੀ ਗੁਰੂ ਗ੍ਰੰਥ ਅਤੇ ਪੰਥ ਦੇ ਸਿਧਾਂਤ ਉੱਤੇ ਇੱਕ ਹੋਰ ਵੱਡਾ ਹਮਲਾ

ਪਹਿਲਾਂ ਕਿ ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਸ਼ਰੀਕ ਵਜੋਂ ਬਚਿੱਤਰ ਨਾਟਕ ਨੂੰ ਦੂਜਾ ਗੁਰੂ ਬਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਸ ਤੋਂ ਬਾਅਦ ਦਰਬਾਰ ਸਾਹਿਬ ਦੀ ਤਰਜ਼ `ਤੇ ਦੂਜਾ ਹਰਿਮੰਦਰ ਸਾਹਿਬ ਸਥਾਪਤ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਹੁਣ ਇੱਕ ਸਭ ਤੋਂ ਵੱਡਾ ਹਮਲਾ ਕਿ ਸੱਚੇ ਨਿਆਉਂ ਦੇ ਤਖ਼ਤ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁਕਾਬਲੇ ਨਿਸ਼ਾਨ ਸਾਹਿਬ ਦੇ ਪਿੱਛੇ ਇੱਕ ਗਲੀ ਨੂੰ ਜਾਂਦੀਆਂ ਪੌੜ੍ਹੀਆਂ ਵਿੱਚ ਬਣੇ ਆਪਣੇ ਦਫ਼ਤਰ ਨੂੰ ‘ਅਕਾਲ ਤਖ਼ਤ’ ਸਥਾਪਤ ਕਰ ਦਿੱਤਾ ਗਿਆ ਹੈ। ਇਸ ਦਫ਼ਤਰ ਨੂੰ ਅਕਾਲ ਤਖ਼ਤ ਦੇ ਸ਼ਰੀਕ ਵਜੋਂ ਸਥਾਪਤ ਕਰ ਦਿੱਤਾ ਗਿਆ ਹੈ ਅਤੇ ਹੁਣ ਇਹ ਜੱਥੇਦਾਰ ਮੀਰੀ-ਪੀਰੀ ਦੇ ਪਾਤਸ਼ਾਹ ਦੇ ਅਕਾਲ ਤਖ਼ਤ `ਤੇ ਹੋਈ ਪੇਸ਼ੀ ਨੂੰ ‘ਪੇਸ਼ੀ’ ਨਹੀਂ ਮੰਨਦੇ ਬਲਕਿ ਆਪਣੇ ਦਫ਼ਤਰ ਵਿੱਚ ਪੇਸ਼ ਹੋਏ ਨੂੰ ਹੀ ਅਕਾਲ ਤਖ਼ਤ `ਤੇ ਪੇਸ਼ ਹੋਇਆ ਸਿੱਖ ਮੰਨਦੇ ਹਨ, ਜਿਥੇ ਕੌਮ ਨੂੰ ਹਨੇਰੇ ਵਿੱਚ ਰੱਖ ਕੇ ਬੰਦ ਕਮਰਿਆਂ ਵਿੱਚ ਪੇਸ਼ੀਆਂ, ਸੌਦੇ ਤੇ ਫ਼ੈਸਲੇ ਕੀਤੇ ਜਾ ਸਕਦੇ ਹਨ ਤੇ ਬੀਤੇ ਕੁੱਝ ਸਾਲਾਂ ਤੋਂ ਇਹ ਸਭ ਕੁੱਝ ਹੋ ਵੀ ਰਿਹਾ ਹੈ।

ਇਨ੍ਹਾਂ ਜਥੇਦਾਰਾਂ ਦੇ ਆਪਣੇ ਪ੍ਰੈਸ ਬਿਆਨ ਵਿੱਚ ਇਹ ਸਪਸ਼ਟ ਕੀਤਾ ਗਿਆ ਹੈ ਕਿ “ਪਿਛਲੇ ਦਸ ਕੁ ਸਾਲ ਤੋਂ ਰਵਾਇਤ ਹੈ ਕਿ ਪੇਸ਼ ਹੋਣ ਵਾਲੇ ਵਿਅਕਤੀ ਦਾ ਪੱਖ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿੱਚ ਸੁਣਿਆ ਜਾਂਦਾ ਹੈ”। ਨਾਲ ਹੀ ਕਿਹਾ ਕਿ ਇਹ ਬੰਦ ਕਮਰੇ ਵਿੱਚ ਪੇਸ਼ੀ ਦੀ ਪਰੰਪਰਾ ਅਸੀਂ ਪਿਛਲੇ ਦਸ ਸਾਲਾਂ ਤੋਂ ਬਣਾਈ ਹੈ ਅਤੇ ਹੁਣ ਇਹ ਹੀ ਸਾਡੀ ਰਵਾਇਤ ਹੈ। ਇਨ੍ਹਾਂ ਦਾ ਬਿਆਨ ਹੀ ਇਸ ਗੱਲ ਦਾ ਪ੍ਰਮਾਣ ਹੈ ਕਿ ਇਹ ਕੰਮ ਪਿਛਲੇ ਦਸ ਸਾਲਾਂ ਤੋਂ ਸ਼ੁਰੂ ਹੋਇਆ ਹੈ ਅਤੇ ਸੁਰਜੀਤ ਸਿੰਘ ਬਰਨਾਲਾ ਦੀ ਪੇਸ਼ੀ ਪਹਿਲੀਆਂ ਰਵਾਇਤਾਂ ਮੁਤਾਬਿਕ ਖੁਲ੍ਹੇ ਪੰਡਾਲ ਵਿੱਚ ਹੋਈਆਂ ਸਨ।

ਮੈਂ ਇਹ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਜਿਹੜੇ ਭੋਲੇ ਲੋਕ ਪੁਰਾਤਨ ਪੰਥਕ ਮਰਿਆਦਾਵਾਂ ਨੂੰ ਨਹੀਂ ਜਾਣਦੇ, ਉਹ ਤੁਹਾਡੀਆਂ ਇਨ੍ਹਾਂ ਸਾਜਿਸ਼ਾਂ ਅਧੀਨ ਤੁਹਾਡੇ ਸਾਹਮਣੇ ਬੰਦ ਕਮਰੇ ਵਿੱਚ ਪੇਸ਼ ਹੋ ਕੇ ਤੁਹਾਡੇ ਨਾਲ ਕੁੱਝ ਸਮਝੌਤੇ ਅੰਦਰ ਬੈਠ ਕੇ ਕਰਦੇ ਰਹੇ ਹਨ ਪਰ ਸਤਿਗੁਰੂ ਦੀ ਕ੍ਰਿਪਾ ਨਾਲ ਗੁਰਮਤਿ ਦੀਆਂ ਪਰੰਪਰਾਵਾਂ ਅਨੁਸਾਰ ਹੀ ਮੈਂ ਇਹ ਗੱਲ ਸਾਫ ਕੀਤੀ ਸੀ ਕਿ ਸਾਡਾ ਸਿਧਾਂਤ ਰੂਪੀ ਅਕਾਲ ਤਖ਼ਤ ਇੱਕੋ ਹੀ ਹੈ ਅਤੇ ਮੈਂ ਉਸ ਅੱਗੇ ਹੀ ਪੇਸ਼ ਹੋਵਾਂਗਾ। ਇਨ੍ਹਾਂ ਨੇ ਆਪਣੇ 17 ਨਵੰਬਰ ਦੇ ਮਤੇ ਵਿੱਚ ਅਕਾਲ ਤਖ਼ਤ ਸਾਹਿਬ `ਤੇ ਪੇਸ਼ ਹੋਣ ਲਈ ਲਿਖਿਆ ਹੈ ਅਤੇ ਮੈਂ ਉਥੇ ਹੀ 5 ਦਸੰਬਰ ਨੂੰ ਸਾਰੀ ਪ੍ਰੈਸ ਤੇ ਸੰਗਤ ਦੀ ਮੌਜੂਦਗੀ ਵਿੱਚ ਪੇਸ਼ ਹੋਇਆ ਹਾਂ। ਪਰ ਅੱਜ ਇਹ ਉਸ ਅਸਥਾਨ ਨੂੰ ਅਕਾਲ ਤਖ਼ਤ ਨਹੀਂ ਮੰਨ ਰਹੇ ਤੇ ਆਪਣੇ ਬੰਦ ਕਮਰੇ ਨੂੰ ਹੀ ‘ਅਕਾਲ ਤਖ਼ਤ’ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਮੈਂ ਕਿਸੇ ਬੰਦ ਕਮਰਿਆਂ ਦੇ ਅਕਾਲ ਤਖ਼ਤ ਨੂੰ ਨਾ ਮਾਨਤਾ ਦਿੱਤੀ ਹੈ ਅਤੇ ਨਾ ਹੀ ਮਾਨਤਾ ਦੇਵਾਂਗਾ।

ਇਹ ਗੱਲ ਮੈਂ ਪਹਿਲਾਂ ਵੀ ਖੁਲ੍ਹੇ ਤੌਰ `ਤੇ ਸਪਸ਼ਟ ਕਰ ਦਿੱਤੀ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਅਦਬ-ਸਤਿਕਾਰ ਦਾ ਮਸਲਾ, ਇੱਕ ਕੌਮੀ ਮਸਲਾ ਹੈ। ਇਸ ਲਈ ਇਹ ਪੰਥ ਦੇ ਸਾਹਮਣੇ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਵਿੱਤਰ ਅਸਥਾਨ `ਤੇ ਵਿਚਾਰਿਆ ਜਾਵੇ, ਕਿਸੇ ਬੰਦ ਕਮਰੇ ਵਿੱਚ ਨਹੀਂ। ਇਸ ਗੱਲ `ਤੇ ਮੈਂ ਅੱਜ ਵੀ ਕਾਇਮ ਹਾਂ। ਇਸੇ ਕਰਕੇ ਮੈਂ ਸ੍ਰੀ ਅਕਾਲ ਤਖ਼ਤ ਦੇ ਸਾਹਮਣੇ ਹਾਜ਼ਰ ਹੋਇਆ ਅਤੇ ਤਕਰੀਬਨ ਇੱਕ ਘੰਟਾ ਇਨ੍ਹਾਂ ਦੇ ਦਿੱਤੇ ਸਮੇਂ ਮੁਤਾਬਿਕ ਉਥੇ ਇੰਤਜ਼ਾਰ ਕੀਤੀ, ਤਾਂ ਕਿ ਕੌਮ ਦੇ ਸਾਹਮਣੇ ਸੱਚਾਈ ਆ ਸਕੇ। ਕੁੱਝ ਜ਼ਿੰਮੇਵਾਰ ਵੀਰ - ਦਲਮੇਘ ਸਿੰਘ ਸਕੱਤਰ, ਜਸਵਿੰਦਰ ਸਿੰਘ ਐਡਵੋਕੇਟ, ਗਿਆਨੀ ਕੇਵਲ ਸਿੰਘ, ਚੇਅਰਮੈਨ ਤਰਸੇਮ ਸਿੰਘ ਤੇ ਪਰਮਜੀਤ ਸਿੰਘ ਸਰਨਾ ਪ੍ਰਧਾਨ ਦਿੱਲੀ ਕਮੇਟੀ, ਜਾ ਕੇ ਜੱਥੇਦਾਰਾਂ ਨੂੰ ਅਕਾਲ ਤਖ਼ਤ `ਤੇ ਲਿਆਉਣ ਦੀ ਲਗਾਤਾਰ ਕੋਸ਼ਿਸ਼ ਕਰਦੇ ਰਹੇ ਪਰ ਇੱਕ ਕੌਮੀ ਸੱਚਾਈ ਦਾ ਸਾਹਮਣਾ ਨਾ ਕਰ ਸਕਣ ਦੀ ਉਨ੍ਹਾਂ ਦੀ ਹਿੰਮਤ ਨਾ ਬਣੀ ਅਤੇ ਉਹ ਅਕਾਲ ਤਖ਼ਤ ਸਾਹਿਬ ਦੇ ਅਸਥਾਨ `ਤੇ ਉਸ ਸਮੇਂ ਨਹੀਂ ਆਏ ਤੇ ਆਪਣੇ ਦਫ਼ਤਰ ਨੂੰ ਹੀ ਅਕਾਲ ਤਖ਼ਤ ਕਹਿੰਦੇ ਰਹੇ। ਆਖਰ ਇੱਕ ਘੰਟੇ ਬਾਅਦ ਅਸੀਂ ਉਥੋਂ ਉਠ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਸਥਾਨ `ਤੇ ਉਪਰ ਗਏ ਅਤੇ ਆਪਣੇ ਸਪਸ਼ਟੀਕਰਨ ਦੀ ਫਾਈਲ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਭੇਟ ਕੀਤੀ, ਉਥੇ ਅਰਦਾਸ ਕੀਤੀ ਕਿ ਸਤਿਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਕੁੱਝ ਅਸਥਾਨਾਂ `ਤੇ ਹੋ ਰਹੀ ਬੇਅਦਬੀ ਤੇ ਚਲ ਰਹੀ ਮਨਮਤ ਨੂੰ ਰੋਕਣ ਦੀ ਪੰਥ ਨੂੰ ਸਮਰਥਾ ਬਖਸ਼ੋ ਜੀ। ਅਸੀਂ ਦਰਬਾਰ ਸਾਹਿਬ ਪਰਿਸਰ ਵਿੱਚ ਕਰੀਬ ਦੋ ਘੰਟੇ ਰੁੱਕੇ ਕੇ ਵਾਪਸ ਆ ਗਏ।

ਇਸ ਤੋਂ ਕਰੀਬ ਡੇਢ ਘੰਟੇ ਬਾਅਦ ਇਹ ਜਥੇਦਾਰ ਸ੍ਰੀ ਅਕਾਲ ਤਖ਼ਤ ਦੇ ਅਸਥਾਨ `ਤੇ ਆਏ ਅਤੇ ਆਪਣੀ ਕਮਜ਼ੋਰੀ ਨੂੰ ਕੋਰੇ ਝੂਠ ਦੇ ਪਰਦੇ ਵਿੱਚ ਛੁਪਾਉਣ ਲਈ ਇਨ੍ਹਾਂ ਨੇ ਮੇਰੇ `ਤੇ ਦੋਸ਼ ਲਾਉਂਦਿਆਂ ਇਹ ਐਲਾਨ ਕੀਤਾ ਕਿ ਮੈਂ ਅਕਾਲ ਤਖ਼ਤ `ਤੇ ਨਹੀਂ ਆਇਆ ਤੇ ਉਹ (ਜਥੇਦਾਰ) ਇੰਤਜ਼ਾਰ ਕਰਦੇ ਰਹੇ। ਹਾਲਾਂਕਿ ਇਸ ਸਾਰੇ ਘਟਨਾਕ੍ਰਮ ਨੂੰ ਸਾਰੀ ਪ੍ਰੈਸ ਤੇ ਸੰਗਤ ਨੇ ਅੱਖੀ ਵੇਖਿਆ ਹੈ। ਫਿਰ ਵੀ ਇਹ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਸਥਾਨ `ਤੇ ਖਲੋਅ ਕੇ ਝੂਠ ਬੋਲਣ ਤੋਂ ਨਹੀਂ ਡਰੇ ਅਤੇ ਬੇ-ਖੌਫ਼ ਆਪਣੇ ਆਕਾਵਾਂ ਦੀ ਖੁਸ਼ੀ ਹਾਸਲ ਕਰਨ ਲਈ ਮੈਨੂੰ ਤਨਖਾਹੀਆ ਕਰਾਰ ਕਰਨ ਦਾ ਫੈਸਲਾ ਸੁਣਾਇਆ।

ਮੈਨੂੰ ਹੰਕਾਰ-ਹਉਮੈ ਤੋਂ ਭਰਿਆ ਤੇ ਖ਼ੁਦਗਰਜ਼ ਕਹਿਣ ਵਾਲਿਆਂ ਦਾ ਅਖ਼ਬਾਰ ਵਿੱਚ ਆਪਣਾ ਬਿਆਨ ਹੈ ਕਿ “ਪ੍ਰੋ. ਦਰਸ਼ਨ ਸਿੰਘ ਆਪਣਾ ਪੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਰੱਖ ਕੇ ਗਏ ਹਨ, ਅਸੀਂ ਉਸ ਨੂੰ ਹਾਲੇ ਤਕ ਨਹੀਂ ਪੜ੍ਹਿਆ ਅਤੇ ਨਾ ਹੀ ਅਸੀਂ ਮੰਗਵਾ ਕੇ ਪੜ੍ਹਨਾ ਹੈ।” ਇਥੇ ਸੰਗਤ ਆਪ ਹੀ ਫੈਸਲਾ ਕਰ ਲਵੇ ਕਿ ਹਉਮੈ-ਹੰਕਾਰ ਤੋਂ ਭਰਿਆ ਕੌਣ ਹੈ। ਜਿਹੜੇ ਲੋਕ ਆਪਣੇ ਆਪ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਵੀ ਉੱਚਾ ਸਮਝਦੇ ਹਨ ਅਤੇ ਗੁਰੂ ਸਾਹਿਬ ਦੇ ਅੱਗੇ ਭੇਟ ਕੀਤੀ ਸਪਸ਼ਟੀਕਰਨ ਦੀ ਫਾਈਲ ਨੂੰ ਵੀ ਚੁੱਕ ਕੇ ਨਹੀਂ ਪੜ੍ਹ ਸਕਦੇ, ਉਹ ਮੇਰੇ ਵਿਰੁੱਧ ਐਸਾ ਫੈਸਲਾ ਕਿਵੇਂ ਕਰ ਸਕਦੇ ਹਨ।

ਕੌਮ ਨੂੰ ਅੱਜ ਜਾਗ ਕੇ ਇੱਕ ਹੋਰ ਖਤਰੇ ਨੂੰ ਪਛਾਣਨ ਤੇ ਪਛਾੜਨ ਦੀ ਲੋੜ ਹੈ ਕਿ ਕੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁਕਾਬਲੇ ਇਨ੍ਹਾਂ ਜਥੇਦਾਰਾਂ ਵੱਲੋਂ ਆਪਣੇ ਆਕਾਵਾਂ ਕੋਲੋਂ ਪੁੱਛ-ਪੁੱਛ ਕੇ ਫੈਸਲੇ ਕਰਨ ਲਈ ਇੱਕ ਬੰਦ ਕਮਰੇ ਨੂੰ ਦੂਜਾ ਅਕਾਲ ਤਖ਼ਤ ਤਾਂ ਨਹੀਂ ਬਣਾ ਦਿੱਤਾ ਗਿਆ।

**********************************************************

ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਜੀ ਦੇ ਅਕਾਲ ਤਖ਼ਤ ਉੱਤੇ ਸਪਸ਼ਟੀਕਰਨ ਪੇਸ਼ ਕਰਨ ਦੀ ਸੱਚੀ ਵਾਰਤਾ
ਸਿੰਘ ਸਾਹਿਬਾਨ ਵੱਲੋਂ 5 ਦਸੰਬਰ ਨੂੰ ਇੱਕ ‘ਆਦੇਸ਼’ ਜਾਰੀ ਕੀਤਾ ਗਿਆ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪ੍ਰੋ. ਦਰਸ਼ਨ ਸਿੰਘ ਜੀ ਦੇ ਸਪਸ਼ਟੀਕਰਨ ਭੇਟਾ ਕਰਨ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਹੀ ਤਨਖ਼ਾਹੀਆ ਕਰਾਰ ਕਰ ਦਿੱਤਾ ਗਿਆ। ਜਦਕਿ ਸੱਚਾਈ ਇਹ ਹੈ ਕਿ ਉਹ ਅਕਾਲ ਤਖ਼ਤ ਸਾਹਿਬ ਦੇ ਅਸਥਾਨ ਦੇ ਸਾਹਮਣੇ ਦਰਬਾਰ ਸਾਹਿਬ ਵਿੱਚ ਹਾਜ਼ਰੀ ਭਰਨ ਉਪ੍ਰੰਤ ਕਰੀਬ 11. 30 ਵਜੇ ਪਹੁੰਚ ਗਏ ਸੀ ਅਤੇ ਉਥੇ ਉਹ ਇੱਕ ਘੰਟੇ ਤਕ ਇੰਤਜ਼ਾਰ ਕਰਦੇ ਰਹੇ। ਇਸ ਦੀ ਤਾਕੀਦ ਨਾਲ ਦਿੱਤੀਆਂ ਫੋਟੋਆਂ ਤੋਂ ਕੀਤੀ ਜਾ ਸਕਦੀ ਹੈ।
ਇਸ ਸਮੇਂ ਦੌਰਾਨ ਗਿਆਨੀ ਕੇਵਲ ਸਿੰਘ ਜੀ (ਸਾਬਕਾ ਜਥੇਦਾਰ), ਸ੍ਰ. ਪਰਮਜੀਤ ਸਿੰਘ ਸਰਨਾ (ਪ੍ਰਧਾਨ ਦਿੱਲੀ ਕਮੇਟੀ), ਸ੍ਰ. ਦਿਲਮੇਘ ਸਿੰਘ (ਸਕੱਤਰ, ਸ਼੍ਰੋਮਣੀ ਕਮੇਟੀ), ਸ੍ਰ. ਜਸਵਿੰਦਰ ਸਿੰਘ ਐਡਵੋਕੇਟ (ਮੈਂਬਰ, ਸ਼੍ਰੋਮਣੀ ਕਮੇਟੀ), ਸ੍ਰ. ਤਰਸੇਮ ਸਿੰਘ (ਚੇਅਰਮੈਨ, ਧਰਮ ਪ੍ਰਚਾਰ ਕਮੇਟੀ, ਦਿੱਲੀ ਕਮੇਟੀ), ਸ੍ਰ. ਹਰਜੀਤ ਸਿੰਘ (ਸਿੱਖ ਮਿਸ਼ਨਰੀ ਕਾਲਜ) ਆਦਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦਫ਼ਤਰ ਵਿੱਚ ਸਿੰਘ ਸਾਹਿਬਾਨ ਕੋਲ ਗਏ ਜਿਥੇ ਉਨ੍ਹਾਂ ਨੇ ਬੇਨਤੀ ਕੀਤੀ ਕਿ ਪ੍ਰੋ. ਸਾਹਿਬ ਅਕਾਲ ਤਖ਼ਤ ਦੇ ਸਾਹਮਣੇ ਪੁੱਜ ਚੁਕੇ ਹਨ ਅਤੇ ਉਹ ਸਾਰੇ ਅਕਾਲ ਤਖ਼ਤ ਦੇ ਅਸਥਾਨ `ਤੇ ਉਨ੍ਹਾਂ ਨਾਲ ਵਿਚਾਰ-ਵਟਾਂਦਰਾ ਕਰਨ। ਪਰ ਕੁੱਝ ਦੇਰ ਬਾਅਦ ਪਤਾ ਇਹ ਸੁਨੇਹਾ ਆਇਆ ਕਿ ਸਿੰਘ ਸਾਹਿਬਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਸਥਾਨ `ਤੇ ਨਹੀਂ ਆ ਰਹੇ। ਇਹ ਸੁਣਨ ਤੋਂ ਬਾਅਦ ਹੀ ਪ੍ਰੋ. ਦਰਸ਼ਨ ਸਿੰਘ ਜੀ ਉਥੋਂ ਉਠ ਖਲੋਤੇ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਸਥਾਨ `ਤੇ ਉਨ੍ਹਾਂ ਨੇ ਬੜੇ ਅਦਬ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਸਪਸ਼ਟੀਕਰਨ ਦਾ ਫਾਈਲ ਫੋਲਡਰ (ਨਾਲ ਡੀ. ਵੀ. ਡੀ.) ਰਖਿਆ ਅਤੇ ਉਥੇ ਹੀ ਸੰਗਤ ਦੀ ਹਾਜ਼ਰੀ ਵਿੱਚ ਸ੍ਰ. ਤਰਸੇਮ ਸਿੰਘ (ਚੇਅਰਮੈਨ, ਧਰਮ ਪ੍ਰਚਾਰ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ) ਹੋਰਾਂ ਨੇ ਅਰਦਾਸ ਕੀਤੀ। ਇਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਦੇ ਨਾਲ ਪ੍ਰੋ. ਸਾਹਿਬ ਅਕਾਲ ਤਖ਼ਤ ਦੇ ਅਸਥਾਨ ਤੋਂ ਬਾਹਰ ਆ ਗਏ।
ਇਸ ਤੋਂ ਤਕਰੀਬਨ ਡੇਢ ਘੰਟੇ ਬਾਅਦ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਉਸੇ ਅਸਥਾਨ `ਤੇ ਹਾਜ਼ਰ ਹੋਏ ਜਿਥੇ ਪ੍ਰੋ. ਸਾਹਿਬ ਨੇ ਫਾਈਲ ਭੇਟਾ ਕੀਤੀ ਸੀ ਅਤੇ ਕੌਮ ਦੇ ਨਾਮ ਆਦੇਸ਼ ਜਾਰੀ ਕੀਤਾ ਜਿਸ ਵਿੱਚ ਲਿਖਿਆ ਗਿਆ ਕਿ” ਪੰਜ ਸਿੰਘ ਸਾਹਿਬਾਨ ਦਿੱਤੇ ਸਮੇਂ `ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹਾਜ਼ਰ ਹੋ ਕੇ ਇੰਤਜ਼ਾਰ ਕਰਦੇ ਰਹੇ” ਜਦਕਿ ਉਥੇ ਇਸ ਤੋਂ ਉਲਟ ਹੋਇਆ। ਪ੍ਰੋ. ਸਾਹਿਬ ਉਥੇ 11. 30 ਵਜੇ ਤੋਂ 1. 00 ਵਜੇ ਤਕ ਸੰਗਤ ਨਾਲ ਬੈਠੇ ਰਹੇ ਅਤੇ ਉਹ ਸਿੰਘ ਸਾਹਿਬਾਨ ਦਾ ਇੰਤਜ਼ਾਰ ਕਰਦੇ ਰਹੇ।
ਅੱਗੇ ‘ਆਦੇਸ਼’ ਵਿੱਚ ਲਿਖਿਆ ਹੈ ਕਿ “ਪ੍ਰੋਫੈਸਰ ਦਰਸ਼ਨ ਸਿੰਘ ਨੇ ਨਿੱਜੀ ਹਉਮੈ-ਹੰਕਾਰ ਤੇ ਖ਼ੁਦਗਰਜ਼ੀ ਦਾ ਪ੍ਰਗਟਾ ਕਰਕੇ ਪੰਜ ਸਿੰਘ ਸਾਹਿਬਾਨ ਦੇ ਪੇਸ਼ ਨਹੀਂ ਹੋਇਆ”। ਹੁਣ ਸੁਆਲ ਇਹ ਉਠਦਾ ਹੈ ਕਿ ਪ੍ਰੋ. ਸਾਹਿਬ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇਸਪਸ਼ਟੀਕਰਨ ਦੇਣ ਲਈ ਕਿਹਾ ਗਿਆ ਸੀ ਜਾਂ ਪੰਜ ਸਿੰਘ ਸਾਹਿਬਾਨ ਸਾਹਮਣੇ। ਜਦਕਿ ਸਿੰਘ ਸਾਹਿਬਾਨ ਨੇ ਪ੍ਰੋ. ਸਾਹਿਬ ਦੇ ਜਾਣ ਤੋਂ ਬਾਅਦ ਤਕਰੀਬਨ ਦੋ ਘੰਟਿਆਂ ਬਾਅਦ ਉਸੇ ਅਸਥਾਨ ਤੋਂ ਹੀ ਇਹ ‘ਆਦੇਸ਼’ ਜਾਰੀ ਕੀਤਾ ਜਿਥੇ ਪ੍ਰੋ. ਸਾਹਿਬ ਨੇ ਗੁਰੂ ਸਾਹਿਬ ਅੱਗੇ ਸਪਸ਼ਟੀਕਰਨ ਭੇਟ ਕੀਤਾ ਸੀ। ਜੇਕਰ ਆਦੇਸ਼ ਸੁਣਾਉਂਦਿਆਂ ਸਮੇਂ ਇਹ ਅਸਥਾਨ ਅਕਾਲ ਤਖ਼ਤ ਸੀ ਤਾਂ ਫਿਰ ਇਹ ਉਸਸਮੇਂ ਕਿਉਂ ਨਹੀਂ ਹੋਇਆ ਜਦੋਂ ਪ੍ਰੋ. ਸਾਹਿਬ ਉਥੇ ਪੁੱਜੇ ਸਨ ਤੇ ਸਿੰਘ ਸਾਹਿਬਾਨ ਆਪਣੇ ਦਫ਼ਤਰ ਵਿੱਚ ਬੈਠੇ ਹੋਏ ਸਨ। ਇਸ ਸਮੇਂ ਤਾਂ ਪੰਜ ਸਿੰਘ ਸਾਹਿਬਾਨ ਹੀ ਅਕਾਲ ਤਖ਼ਤ ਹੋ ਗਏ ਪਰ ਆਦੇਸ਼ ਸੁਣਾਉਂਦਿਆਂ ਸਮੇਂ ਉਹ ਅਸਥਾਨ ਅਕਾਲ ਤਖ਼ਤ ਹੋ ਗਿਆ। ਇਸ ਗੱਲ ਦਾ ਪ੍ਰਗਟਾਵਾ ਸਿੰਘ ਸਾਹਿਬਾਨ ਵੱਲੋਂ ਜਾਰੀ ਆਦੇਸ਼ ਵਿੱਚੋਂ ਸਹਿਜੇ ਹੀ ਹੋ ਜਾਂਦਾ ਹੈ ਜਿਥੇ ਲਿਖਿਆ ਹੈ ਕਿ “ਪ੍ਰੋਫੈਸਰ ਦਰਸ਼ਨ ਸਿੰਘ ਨੇ ਨਿੱਜੀ ਹਉਮੈ-ਹੰਕਾਰ ਤੇ ਖ਼ੁਦਗਰਜ਼ੀ ਦਾ ਪ੍ਰਗਟਾ ਕਰਕੇ ਪੰਜ ਸਿੰਘ ਸਾਹਿਬਾਨ ਦੇ ਪੇਸ਼ ਨਹੀਂ ਹੋਇਆ”।
ਹੁਣ ਸੁਆਲ ਇਹ ਉਠਦਾ ਹੈ ਕਿ ਪ੍ਰੋ. ਦਰਸ਼ਨ ਸਿੰਘ ਜੀ ਨੂੰ 18 ਨਵੰਬਰ ਨੂੰ ਜਾਰੀ ਮਤੇ ਵਿੱਚ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਪੇਸ਼ ਹੋਣ ਲਈ ਕਿਹਾ ਗਿਆ ਸੀ ਜਿਥੇ ਉਹ ਨਿਮਰਤਾ ਸਹਿਤ ਹਾਜ਼ਰ ਹੋਏ। ਪਰ ਇਨ੍ਹਾਂ ਸਿੰਘ ਸਾਹਿਬਾਨ ਦੇ ਹਉਮੈ-ਹੰਕਾਰ ਕਰਕੇ ਦੋਹਾਂ ਪੱਖਾਂ ਵਿੱਚ ਇਸ ਮਸਲੇ `ਤੇ ਵਿਚਾਰ ਨਾ ਹੋ ਸਕੀ।
ਇਸ ਤੋਂ ਕੁੱਝ ਦਿਨ ਪਹਿਲਾਂ ਅਕਾਲ ਤਖ਼ਤ ਦੇ ਜਥੇਦਾਰ ਨੇ ਅਖ਼ਬਾਰ ਵਿੱਚ ਇੱਕ ਬਿਆਨ ਰਾਹੀਂ ਸਪਸ਼ਟ ਕੀਤਾ ਸੀ ਕਿ 5 ਦਸੰਬਰ ਨੂੰ ਉਹੀ ਤਰੀਕਾ ਅਪਣਾਇਆ ਜਾਏਗਾ ਜੋ ਕਿ ਪ੍ਰੋ. ਦਰਸ਼ਨ ਸਿੰਘ ਆਪਣੇ ਵੇਲੇ ਅਪਣਾਉਂਦੇ ਸਨ। ਇਥੇ ਇਹ ਗੱਲ ਦੱਸਣਯੋਗ ਹੈ ਕਿ ਪ੍ਰੋ. ਦਰਸ਼ਨ ਸਿੰਘ ਜੀ ਵੱਲੋਂ ਆਪਣੇ ਕਾਰਜਕਾਲ ਦੌਰਾਨ ਕੋਈ ਵੀ ਕੌਮੀ ਮਸਲੇ `ਤੇ ਵਿਚਾਰ ਜਾਂ ਸਪਸ਼ਟੀਕਰਨ ਬੰਦ ਕਮਰੇ ਵਿੱਚ ਨਹੀਂ ਲਿਆ ਗਿਆ ਬਲਕਿ ਅਕਾਲ ਤਖ਼ਤ ਦੇ ਅਸਥਾਨ `ਤੇ ਹੀ ਵਿਚਾਰਾਂ ਕੀਤੀਆਂ ਜਾਂਦੀਆਂ ਸਨ ਅਤੇ ਪੇਸ਼ੀ ਖੁਲ੍ਹੇ ਵਿੱਚ ਹੀ ਹੁੰਦੀ ਸੀ।
ਇਹ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਦਬ ਦਾ ਕੌਮੀ ਮਸਲਾ ਹੈ, ਇਸ ਲਈ ਇਸਦੀ ਵਿਚਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਖੁਲ੍ਹੇ ਅਸਥਾਨ `ਤੇ ਕੌਮ ਦੇ ਸਾਹਮਣੇ ਹੀ ਹੋਣੀ ਚਾਹੀਦੀ ਹੈ ਅਤੇ ਬੰਦ ਕਮਰੇ ਵਿੱਚ ਨਹੀਂ।


(06/12/09)
ਮਨਜੀਤ ਸਿੰਘ

ਬਿਲੀ ਦਾ ਸਿਖ ਬਨਾਮ ਗੁਰੂ ਦਾ ਸਿਖ

It is height of hypocrisy that during the initiation ceremony to become a Sikh of Sri Guru Granth Sahib ji, a person is advised to recite banis every day from another Granth that counters the philosophy of Sri Guru Granth Sahib itself.
It is height of hypocrisy that during the initiation ceremony to become a Sikh of Sri Guru Granth Sahib ji, a person is advised to pay more attention on outer signs than to follow the message of Sri Guru Granth Sahib.
It is height of hypocrisy that we the Sikhs boast that we believe in one God, but at our Gurdwaras including Golden Temple, Goddess Bhagwati (Durga) is remembered first and Guru Nanak Dev ji and other Gurus afterwards in the daily prayers. Our preachers are busy propagating demi gods & goddesses like Mahakal, Durga, Bhagwati etc. citing the so called Dasam Granth.
It is height of hypocrisy, when a Sikh says that his Guru is only Sri Guru Granth Sahib, but at the same time he says that he cannot disobey the orders of his Babaji (some derawala) as well.
It is height of hypocrisy, when a Sikh says that his Guru is only Sri Guru Granth Sahib, but at the same time he says that he cannot disobey the orders of priests of Sri Akal Takht, may be these orders contradict the teachings of his Guru (Sri Guru Granth Sahib ji),
It is height of hypocrisy, when a Sikh says that his Guru is only Sri Guru Granth Sahib, but at the same time he continues believing in rituals and superstitions as well.
It is height of our hypocrisy, that our Guru, Sri Guru Granth Sahib says that all days are equal, but all Guru Ghars including Golden Temple, the very epicenter of Sikhism, directly or indirectly encourage celebration of Sangrand, Pooranmashi, Massya, Diwali, Holi etc.
It is height of blind faith that:
A) With the black money donated by a liquor baron, a golden palki is purchased for a Guru Ghar in Pakistan. This palki is taken from Delhi to Amritsar in the form of a religious procession. Sikhs in millions bow & pray to the palki on the way.
B) Sikh devotees are praying and bowing to the trees on the prikarma of Golden Temple, the very center of Sikh religion.
C) Guru Ghars, specially, Golden Temple is encouraging sikh devotees for Akhand Paths, where no body from the families of sponsors of Akhand Path is present to listen.
There is story about a Sikh who claims to be a pooran Rehatwan Gursikh. He wears long chola, round turban, puts a Gatra over his dress and oftenly addresses the Sangat during dewans at the Guru Ghars.
He is to appear before a court. The court is scheduled to decide about an important case relating to this Gursikh on that day.
On the day, he gets up early in the morning. Takes shower with cold water. Reads all the banis of Nitnem and performs Ardas. After taking his breakfast, he is all set to go to the court. Before he leaves the home, his daughter in law, offers him a bowl full of sweetened yoghurt. After taking yoghurt, he leaves the house, but comes back within five minutes.
His wife asks him what happened, why he is back. He replies, “Cat his crossed my path. I shall wait for some time and then proceed.”
The little naughty grand son who is listening to the dialogue of his grandparents, immediately comments, “Bapuji, are you sikh of the Guru or sikh of the cat?”
Let us have introspection of our minds and decide that are we Sikhs of our Guru or Sikhs of Cat, Palki, Tree, Mahakal or Durga etc.


(06/12/09)
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ ਕੈਨੇਡਾ

ਸ੍ਰ. ਤਰਲੋਚਨ ਸਿੰਘ ਜੀ (ਫਜ਼ਿਕਸ) ਗੁਰ ਫਤਿਹ ਪ੍ਰੀਵਾਨ ਕਰਨੀ।
ਸਰਦਾਰ ਤਰਲੋਚਨ ਸਿੰਘ ਜੀ ਅੱਜ ਤੋਂ ਵਿਗਿਆਨ ਅਤੇ ਧਰਮ ਤੋਂ ਆਪਣੀ ਕਲਮ ਨੂੰ ਪਰੇ ਹੀ ਰੱਖੋ। ਤੁਸੀਂ ਤਾਂ ਡਰਾਮਾਟਿਸਟ ਬਹੁਤ ਵਧੀਆ ਹੋ। ਇਸ ਕਰਕੇ ਆਪਣੇ ਡਰਾਮੇ ਲਿਖਣੇ ਸ਼ੁਰੂ ਕਰ ਦਿਓ ਕੀ ਲੈਣਾ ਇਨ੍ਹਾਂ ਭਗਵੰਤ ਤੇ ਗੁਰਚਰਨ ਵਰਗੇ ਆਤਮਾ ਨੂੰ ਨਾ ਮੰਨਣ ਵਾਲੇ ਲੋਕਾਂ ਨਾਲ ਮੱਥਾ ਲਾ ਕੇ। ਇੱਕ ਗੱਲ ਪੁੱਛਾਂ! ਸ੍ਰ. ਤਰਲੋਚਨ ਸਿੰਘ ਜੀ ਤੁਹਾਡਾ ਸੰਸਾਰਕ ਗੁਰੂ ਪਟਿਆਲੇ ਵਿੱਚ ਹੀ ਹੈ। ਜੇ ਪਟਿਆਲੇ ਵਿੱਚ ਹੀ ਹੈ ਤਾਂ ਉਸਦਾ ਨਾਮ ਤੇ ਪਤਾ ਜਰੂਰ ਹੀ ਦੱਸ ਦੇਣਾ। ਕਿਉਂਕਿ ਮੈਂ ਵੀ ਡਰਾਮੇ ਲਿਖਣ ਲਈ ਉਸ ਕੋਲੋਂ ਵਿਗਿਆਨਕ ਸਹਾਇਤਾ ਲੈਣੀ ਚਾਹੁੰਦਾ ਹਾਂ। ਸ੍ਰ. ਤਰਲੋਚਨ ਸਿੰਘ ਜੀ ਤੁਸੀਂ ਤਾਂ ਗੁਰੂ ਦੇ ਵੀ ਗੁਰੂ ਘੰਟਾਲ ਹੋ। ਇਸ ਕਰਕੇ ਇਹ ਡਰਾਮਾ ਛੱਡੋ ਕਿ ਤੁਹਾਨੂੰ ਤੁਹਾਡੇ ਕਿਸੇ ਸੰਸਾਰਕ ਗੁਰੂ ਜੀ ਨੇ ਕਿਹੜੀ ਸਿਖਿਆ ਦਿੱਤੀ ਹੈ। ਵੀਚਾਰਾਂ ਦੀ ਲੜਾਈ ਸਿਧੇ ਧਰਾਤਲ ਤੇ ਆ ਕੇ ਲੜੋ ਕਿਸੇ ਗੁਰੂ ਘੰਟਾਲ ਦਾ ਵਾਸਤਾ ਪਾਉਣ ਦੀ ਲੋੜ ਨਹੀਂ।
ਤੁਹਾਥੋਂ ਪਹਿਲਾਂ ਵੀ ਇੱਕ ਹਿਸਟੋਰੀਅਨ ਨੇ ਸਾਡੇ ਵਲੋਂ ਉਠਾਏ ਕੁੱਝ ਸਵਾਲਾਂ ਦੇ ਜਵਾਬ ਵਿੱਚ ਆਪਣੀਆ ਸਾਰੀਆਂ ਲਿਖਤਾਂ ਇਸ ਵੈਬ ਸਾਈਟ ਤੋਂ ਹਟਾਉਣ ਲਈ ਸ੍ਰ. ਮੱਖਣ ਸਿੰਘ ਜੀ ਨੂੰ ਕਿਹਾ ਸੀ ਤੇ ਉਨ੍ਹਾਂ ਨੇ ਉਸਦਾ ਹੁਕਮ ਸਵੀਕਾਰ ਕਰ ਲਿਆ ਸੀ। ਗੁਰਬਾਣੀ ਮਨੁੱਖ ਨੂੰ ਨਿਡਰ ਬਣਾਉਦੀ ਹੈ ਤੇ ਇਸੇ ਕਰਕੇ ਹੀ ਭੁਖੇ ਮਰ ਰਹੇ ਪੰਜਾਬੀਆਂ ਨੇ ਗੁਰੂ ਜੀ ਦੀ ਕਮਾਂਡ ਹੇਠ ਖੰਡਾ ਖੜਕਾਇਆ ਤੇ ਪੰਜਾਬ ਵਿੱਚ ਆਪਣਾ ਰਾਜ ਸਥਾਪੱਤ ਕੀਤਾ। ਪਰ ਤੁਸੀਂ ਤਾਂ ਇਕੜ ਦੁਕੜ ਲੇਖਾਂ ਤੋਂ ਹੀ ਡਰਦੇ ਮਾਰੇ ਆਪਣੀ ਬੇਇਜਤੀ ਮਹਿਸੂਸ ਕਰੀ ਜਾ ਰਹੇ ਹੋ ਅਤੇ ਭੱਜਣ ਲਈ ਰਾਹ ਲੱਭ ਰਹੇ ਹੋ। ਇਹ ਗੁਰਬਾਣੀ ਪੜ੍ਹ ਕੇ ਹੋਏ ਅਸਰ ਦਾ ਨਤੀਜਾ ਤਾਂ ਨਹੀਂ?
ਪਿਛਲੇ 7-8 ਮਹੀਨਿਆਂ ਤੋਂ ਮੈਂ ਦਸਮ ਗ੍ਰੰਥ/ਕੰਜਰ ਕਵਿਤਾ ਬਾਰੇ ਲੋਕਾਂ ਨੂੰ ਸੁਚੇਤ ਕਰਨ ਕਰਕੇ ਤੁਹਾਡੀਆਂ ਬਹੁਤੀਆਂ ਲਿਖਤਾਂ ਨੂੰ ਐਂਵੇਂ ਸਰਸਰੀ ਨਜ਼ਰ ਨਾਲ ਹੀ ਪੜ੍ਹਿਆ ਤੇ ਕਈ ਵਾਰੀ ਜਵਾਬ ਲਿਖਣ ਦਾ ਸਮਾਂ ਹੀ ਨਹੀਂ ਮਿਲਿਆ। ਕਰ ਕਰਾ ਕੇ ਨਤੀਜੇ ਇਸੇ ਤੇ ਹੀ ਪਹੁਚਿਆ ਹਾਂ ਕਿ ਜੋ ਤੁਸੀਂ ਲਿਖੋ ਉਸਨੂੰ ਲੋਕ ਸੱਚ ਕਰਕੇ ਜਾਨਣ ਤੇ ਤੁਸੀਂ ਲੋਕਾਂ ਲਈ ਚਾਨਣ ਮੁਨਾਰੇ ਦਾ ਕੰਮ ਕਰਦੇ ਰਹੋ ਤੁਹਾਡੇ ਮੁਤਾਬਕ। ਇਹ ਸੱਚ ਨਹੀਂ। ਸੱਚ ਨੂੰ ਪਰਦੇ ਦੀ ਜਰੂਰਤ ਨਹੀਂ ਤੇ ਨਾ ਹੀ ਕਿਸੇ ਕਿਸਮ ਦੇ ਡਰ ਦੀ ਜਰੂਰਤ ਹੈ। ਸੱਚ ਤਾਂ ਸੱਚ ਹੈ।
ਗੁਰਮਤਿ ਬਾਰੇ ਜੋ ਕੁੱਝ ਤੁਸੀਂ ਲਿਖਿਆ ਉਹ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਬਾਕੀ ਗੁਰੂ ਸਹਿਬਾਨ ਦੀ ਜਿੰਦਗੀ ਨਾਲ ਮੇਲ ਨਹੀਂ ਖਾਂਦਾ। ਤੁਹਾਡੀਆਂ ਕਿਰਣਾਂ ਨੇ ਪ੍ਰੋ. ਇੰਦਰ ਸਿੰਘ ਘੱਗਾ ਤੇ ਅਸਰ ਨਹੀਂ ਕੀਤਾ। ਧਰਮਰਾਜ ਓਵਰ ਟਾਈਮ ਲਾ ਕੇ ਵੀ ਲੋਕਾਂ ਦਾ ਹਿਸਾਬ ਕਿਤਾਬ ਨਹੀਂ ਕਰ ਸਕਿਆ ਕਿਉਂਕਿ ਹੁਣ ਲੋਕ ਬਹੁਤੀ ਗਿਣਤੀ ਵਿੱਚ ਤੇ ਕਦੇ ਕਦੇ ਇੱਕ ਮਿੰਟ ਵਿੱਚ ਕਈ ਹਜਾਰਾਂ ਲੋਕ ਮਰ ਜਾਂਦੇ ਹਨ ਇਸ ਕਰਕੇ ਹੋਰ ਧਰਮਰਾਜਾਂ ਦੀ ਨਿਯੁਕਤੀ ਲਈ ਉਸਨੇ ਰੱਬ ਜੀ ਨੂੰ ਦਰਖਾਸਤ ਦੇ ਦਿੱਤੀ ਹੈ ਤੇ ਹੁਣ ਜਲਦੀ ਹੀ ਹਰ ਇੱਕ ਜ਼ਿਲੇ ਵਿੱਚ ਇੱਕ ਇੱਕ ਧਰਮਰਾਜ ਨਿਯੁਕਤ ਕਰ ਦਿੱਤਾ ਜਾਵੇਗਾ। ਇਹ ਕੰਮ ਹੁਣ ਸਿਰਫ ਭਾਰਤ ਮਹਾਨ ਦੀ ਧਰਤੀ ਤੇ ਹੀ ਹੋਣਾ ਹੈ ਕਿਉਂਕਿ ਦੁਨੀਆਂ ਦੇ ਬਹੁਤੇ ਚਿੱਟੇ ਲੋਕ ਤਾਂ ਇਸ ਗਿਣਤੀ ਮਿਣਤੀ ਤੋਂ ਪਹਿਲਾਂ ਹੀ ਬਾਹਰ ਹਨ। ਇਸ ਕਰਕੇ ਸਾਨੂੰ ਤੁਹਾਡੇ ਲੇਖਾਂ ਦੀ ਚੀਰ ਫਾੜ ਕਰਨੀ ਪਈ। ਸਾਇੰਸ ਬਾਰੇ ਜੋ ਕੁੱਝ ਤੁਸੀਂ ਲਿਖਿਆ, ਉਸਦਾ ਡਾ. ਭਗਵੰਤ ਸਿੰਘ ਸੰਧੂ ਨੇ ਜਦੋਂ ਹੀ ਲੇਖਾ-ਜੋਖਾ ਲੋਕਾਂ ਦੀ ਕਚਿਹਰੀ ਵਿੱਚ ਰੱਖਿਆ, ਤਾਂ ਉਹ ਤੇ ਮੈਂ ਤੁਹਾਡੀ ਕਲਮ ਮੁਤਾਬਕ ਇੱਕ ਦਮ ਇਕੱਲਾ ਭਗਵੰਤ ਅਤੇ ਗੁਰਚਰਨ ਬਣ ਗਏ ਜਦੋਂ ਕਿ ਤੁਸੀਂ ਮੈਨੂੰ ਮਿਠੀ ਸ਼ਬਦਾਵਲੀ ਵਰਤਣ ਦੀ ਨਸੀਹਤ ਦਿੰਦੇ ਥੱਕਦੇ ਨਹੀਂ ਸੀ। ਇਨ੍ਹਾਂ ਕੁੱਝ ਹੋਣ ਦੇ ਬਾਵਜਦ ਵੀ ਅਸੀਂ ਤੁਹਾਨੂੰ ਛੋਟੇ ਨਾਮ ਨਾਲ ਕਦੀ ਵੀ ਸੰਬੋਧਨ ਨਹੀਂ ਕੀਤਾ ਜਦੋਂ ਕਿ ਤੁਹਾਡੀ ਇਹੀ ਖੁਆਸ਼ ਰਹੀ ਹੈ ਕਿ ਅਸੀਂ ਤੁਹਾਨੂੰ ਪਰੋਰੋਰੋਰੋਰੋਰੋ ਫੈਫੈਫੈਫੈਸਸਸਸਰਰਰਰ ਲਿਖੀਏ ਜਦੋਂ ਕਿ ਅਸਲੀਅਤ ਵਿੱਚ ਤੁਸੀਂ ਇਸ ਅਹੁਦੇ ਦੇ ਕਿਸੇ ਵੀ ਕੀਮਤ ਤੇ ਹੱਕਦਾਰ ਨਹੀਂ ਹੋਏ। ਧੰਨਵਾਦ।
ਗੁਰੂ ਪੰਥ ਦਾ ਦਾਸ,
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ ਕੈਨੇਡਾ।

www.singhsabhacanada.com


(06/12/09)
ਮਨਜੀਤ ਕੌਰ ਅਤੇ ਦਲਵਿੰਦਰ ਸਿੰਘ

ਸਿੱਖ ਮਾਰਗ ਦੇ ਸੂਝਵਾਨ ਸਰੋਤਿਓ
ਸਭ ਨੂੰ ਸਾਡੀ ਸਤਿ ਸ੍ਰੀ ਅਕਾਲ
ਅਸੀ ਸਿੱਖ ਮਾਰਗ ਬੜੀ ਦੇਰ ਤੋਂ ਪੜ ਰਹੇ ਹਾਂ, ਇਹ ਤਾਂ ਹੱਦ ਹੀ ਹੋ ਗਈ, ਭਗਵੰਤ ਸਿਖ ਮਾਰਗ ਨੂੰ ਨਿਜੀ ਜਾਇਦਾਤ ਸਮਝੀ ਬੈਠਾ ਹੈ। ਹੋਰ ਤਾਂ ਹੋਰ ਮੁਕਦਿਮਆਂ ਦਾ ਡਰ ਦੇ ਰਿਹਾ ਹੈ। ਅਸੀਂ ਤਰਲੋਚਨ ਸਿੰਘ ਦੇ ਨਾਲ ਖੜੇ ਹਾਂ। ਤਰਲੋਚਨ ਸਿੰਘ ਦੇ ਹਰ ਸਵਾਲ ਦਾ ਪੁਠਾ ਜਵਾਬ ਦਿੰਦਾ ਹੈ। ਅਸੀ ਤੁਹਾਨੂੰ ਪੁਰ ਜੋਰ ਅਪੀਲ ਕਰਦੇ ਹਾਂ ਕੇ ਭਗਵੰਤ ਤੇ ਗੁਰਚਰਨ ਦੇ ਝੂਠ ਦੇ ਪੁਲ਼ੰਦੇ (ਉਹ ਤਿੰਨ ਚਿਠੀਆਂ) ਸਿਖ ਮਾਰਗ ਤੋਂ ਲਾਹ ਦਿਤੀਆਂ ਜਾਣ।
ਮਨਜੀਤ ਕੌਰ ਅਤੇ ਦਲਵਿੰਦਰ ਸਿੰਘ
9463363782


(06/12/09)
ਸਤਨਾਮ ਕੌਰ/ਬਸੰਤ ਕੌਰ

ਪੂਜਾਰੀਆਂ ਅੱਗੇ ਪੇਸ਼ ਨਾ ਹੋਣਾ ਇਤਿਹਾਸਕ ਕਦਮ: ਸ. ਉਪਕਾਰ ਸਿੰਘ
(ਸਤਨਾਮ ਕੌਰ/ਬਸੰਤ ਕੌਰ)

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉਚੱਤਾ ਨੂੰ ਸਮਰਪੱਤ ਜੱਥੇਬੰਦੀ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ. ਉਪਕਾਰ ਸਿੰਘ ਨੇ ਕਿਹਾ ਕਿ ਪ੍ਰੋਫੇਸਰ ਦਰਸ਼ਨ ਸਿੰਘ ਦਾ ਪੁਜਾਰੀਆਂ ਅੱਗੇ ਨਾ ਪੇਸ਼ ਹੋ ਕੇ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਗੁਰੂ ਗ੍ਰੰਥ ਸਾਹਿਬ ਜੀ ਅਤੇ ਸੰਗਤ ਅੱਗੇ ਅਪਣਾ ਲਿਖਤੀ ਸ਼ਪਸ਼ਟੀਕਰਨ ਰੱਖਣਾ ਸ਼ਲਾਘਾਯੋਗ ਅਤੇ ਇਤਿਹਾਸਕ ਕਦਮ ਹੈ। ਬਚਿੱਤਰ ਨਾਟਕ ਗ੍ਰੰਥ ਦੇ ਉਪਾਸ਼ਕਾਂ ਨੇ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਬਚਿੱਤਰ ਨਾਟਕ ਦੇ ਪੰਥ ਵਿਚੌਂ ਤਨਖਾਹੀਆ ਕਰਾਰ ਦੇ ਕੇ ਗੁਰੂ ਗ੍ਰੰਥ ਸਾਹਿਬ ਦੇ ਸਿੱਖਾਂ ਨੂੰ ਇਕਜੁੱਟ ਹੋਣ ਲਈ ਪ੍ਰੇਰਿਆ ਹੈ। ਹੁਣ ਸਮਾਂ ਆ ਗਿਆ ਹੈ ਜਦ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ, ਗੁਰੂ ਗ੍ਰੰਥ ਦੇ ਪੰਥ ਨੂੰ ਉਜਾਗਰ ਕਰਣ ਲਈ ਅਪਣਾ ਬਣਦਾ ਹਿੱਸਾ ਪਾਉਣ। ਉਨ੍ਹਾਂ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਅਪੀਲ ਕਰਦਿਆਂ ਕਿਹਾ ਕਿ ਗੁਰੂ ਗ੍ਰੰਥ ਦੇ ਪੰਥ ਨੂੰ ਬੁਲੰਦੀਆਂ ਤਕ ਲਿਜਾਉਣ ਲਈ ਪ੍ਰੋਫੈਸਰ ਦਰਸ਼ਨ ਸਿੰਘ ਸਿੱਖ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਰੋਸ਼ਨੀ ਵਿੱਚ ਜਾਗਰੂਕ ਕਰਣ ਤਾਂ ਜੁ ਕੌਮ ਦੇ ਗੱਲ ਵਿੱਚ ਪਿਆ ਬਚਿੱਤਰ ਨਾਟਕ ਗ੍ਰੰਥ ਦਾ ਸੱਪ ਲਾਹਿਆ ਜਾ ਸਕੇ। ਸ. ਉਪਕਾਰ ਸਿੰਘ ਨੇ ਸਿੱਖ ਜਗਤ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਬਚਿੱਤਰ ਨਾਟਕੀਆ ਦੇ ਪੰਥ `ਚੌਂ ਖੇੜਾ ਛੁੜਾਉਣਾ ਚਾਹੁੰਦੇ ਹੋ ਤਾਂ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਅਪਣੀ ਸਟੇਜਾਂ ਤੋਂ ਵੱਧ ਤੋਂ ਵੱਧ ਗੁਰਬਾਣੀ ਕੀਰਤਨ ਕਰਵਾ ਕੇ ਬਚਿੱਤਰ ਨਾਟਕੀਆਂ ਨੂੰ ਕਰਾਰਾ ਸਬਕ ਸਿਖਾਉ।


(05/12/09)
ਸਮੂੰਹ ਨੌਜਵਾਨ ਸਭਾ, ਟੀ ਪੁਕੀ (ਨਿਉਜ਼ੀਲੈਂਡ)

ਮਨਪ੍ਰੀਤ ਸਿੰਘ ਕਾਨਪੁਰੀ ਦੇ ਫਰੀਦਾਬਾਦ ਵਿੱਚ ਦਿੱਤੇ ਗਏ ਬਿਆਨ ਦੀ ਪੜਚੋਲ

ਅੱਜ ਅਸੀਂ ਸਾਰੇ ਮਿਲ ਕੇ ਮਨਪ੍ਰੀਤ ਸਿੰਘ ਕਾਨਪੁਰੀ ਵੱਲੋਂ ਖੜੇ ਕੀਤੇ ਵਿਵਾਦ ਬਾਰੇ ਅਤੇ ਉਹਨਾਂ ਵਲੋਂ ਇਸ ਵਿਵਾਦ ਤੋਂ ਬਾਅਦ ਦਿੱਤੇ ਗਏ ਸਪਸ਼ਟੀਕਰਨ ਦੀ ਕ੍ਰਮਵਾਰ ਪੜਚੋਲ ਕਰ ਰਹੇ ਹਾਂ।

1. ਮਨਪ੍ਰੀਤ ਸਿੰਘ ਉਹਨਾਂ ਨੇ ਜਿਹੜੀ ਵੀਡੀਉ youtube ਵਿੱਚ ਪਾਈ ਹੋਈ ਹੈ ਉਸ ਵਿੱਚ ਉਹ ਕਹਿ ਰਹੇ ਸੀ ਕਿ ਮੇਰੇ ਵੱਡਿਆਂ ਨੂੰ ਜਾ ਕੇ ਫੱੜੋ ਜਿਹੜੇ ਇਹ ਸ਼ਬਦ ਪੜਦੇ ਹਨ, ਪਰ ਇਸ ਕੋਲੋਂ ਕੋਈ ਪੁੱਛੇ ਕਿ ਜੇ ਪਹਿਲੇ ਰਾਗੀ ਗਲਤ ਕੀਰਤਨ ਕਰਦੇ ਸੀ ਤਾਂ ਤੁਸੀ ਵੀ ਗਲਤ ਹੀ ਕਰੀਂ ਜਾਣਾ। ਇਹ ਤਾਂ ਉਹੀ ਗਲ ਹੋ ਗਈ ਕਿ ਜੇ ਕਿਸੇ ਬੰਦੇ ਨੂੰ ਪੁਛੀਏ ਤੂੰ ਨਸ਼ਾ ਕਿਉਂ ਕਰਦਾ ਹੈਂ ਤੇ ਉਹ ਕਹੇ ਕਿਉਂਕਿ ਮੇਰਾ ਪਿਉ ਨਸ਼ਾ ਕਰਦਾ ਸੀ। ਸਾਡੀ ਮਨਪ੍ਰੀਤ ਸਿੰਘ ਜੀ ਨੂੰ ਬੇਨਤੀ ਹੈ ਕਿ ਤੁਸੀ ਲਕੀਰ ਦੇ ਫਕੀਰ ਨਾ ਬਨੋ ਜੋ ਰਹਿਤ ਮਰਿਯਾਦਾ ਵਿੱਚ ਲਿਖਿਆ ਹੋਇਆ ਹੈ ਉਸ ਤੇ ਚਲੋ।

2. ਮਨਪ੍ਰੀਤ ਸਿੰਘ ਜੀ ਫਰੀਦਾਬਾਦ ਵਾਲਿਆਂ ਵਿਰੁੱਧ ਤਾਂ ਝੱਟ ਬੋਲ ਪਏ ਪਰ ਉਹ ਉਹਨਾਂ ਡੇਰੇਦਾਰਾਂ ਵਿਰੁੱਧ ਕਦੇ ਨਹੀਂ ਬੋਲੇ ਜਿਨ੍ਹਾ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਦਸਮ ਗ੍ਰੰਥ ਰੱਖਿਆ ਹੋਇਆ ਹੈ।

3. ਮਨਪ੍ਰੀਤ ਸਿੰਘ ਕਹਿ ਰਹੇ ਸੀ ਕਿ ਮੈਂ ਸਿੱਖ ਰਹਿਤ ਮਰਿਯਾਦਾ ਨੂੰ ਸਮਰਪਿਤ ਹਾਂ ਤੇ ਮੇਰਾ ਉਹਨਾ ਨਾਲ ਕੋਈ ਸੰਬੰਧ ਨਹੀ ਜਿਹੜੇ ਇਸਦੀ ਉਲੰਘਣਾ ਕਰਦੇ ਹਨ ਪਰ ਇਹ ਆਪ ਪੰਥ ਪ੍ਰਵਾਣਿਤ ਸਿੱਖ ਰਹਿਤ ਮਰਿਯਾਦਾ ਦੀ ਉਲੰਗਣਾ ਕਰਦੇ ਹੋਏ ਦਸਮ ਗ੍ਰੰਥ `ਚੋਂ ਸ਼ਬਦ ਪੜੀ ਜਾਂਦੇ ਸਨ।

4. ਮਹਿੰਦਰ ਸਿੰਘ ਜਿਹੜਾ ਮਨਪ੍ਰੀਤ ਸਿੰਘ ਦੀ ਇੰਟਰਵੀਉ ਲੈ ਰਿਹਾ ਸੀ ਉਹ ਕਹਿਂਦਾ ਕਿ ਕੀਰਤਨ ਵਿੱਚ ਰੁਕਾਵਟ ਪੈਣ ਨਾਲ ਸੰਗਤ ਦਾ ਮਨ ਬਹੁਤ ਦੁੱਖੀ ਹੋਇਆ। ਪਰ ਇਹ ਵੀਰ ਤੋਂ ਕੋਈ ਪੁੱਛੇ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਦਸਮ ਗ੍ਰੰਥ ਦਾ ਪ੍ਰਕਾਸ਼, ਅਖੰਡ ਪਾਠ, ਤੇ ਕੀਰਤਨ ਕੀਤਾ ਜਾਂਦਾ ਹੈ ਤੇ ਸਿੱਖ ਰਹਿਤ ਮਰਿਯਾਦਾ ਦੀਆਂ ਧੱਜੀਆਂ ਉਡਾਂਈਆਂ ਜਾਂਦੀਆਂ ਹਨ ਤਾਂ ਉਦੋਂ ਸੰਗਤ ਦਾ ਮਨ ਨਹੀਂ ਦੁੱਖੀ ਹੁੰਦਾ।

5. ਇੱਕ ਬੀਬੀ ਵਿਖਾਈ ਜਾ ਰਹੀ ਵੀਡੀੳ ਵਿੱਚ ਕਹਿ ਰਹੀ ਸੀ ਕਿ ਅਸੀਂ ਹਰਬੰਸ ਕੌਰ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਜੇ ਇਹਨਾ ਨੇ ਰਹਿਤ ਮਰਿਯਾਦਾ ਪੜੀ ਹੁੰਦੀ ਤਾਂ ਇਹ ਮਨਪ੍ਰੀਤ ਸਿੰਘ ਨੂੰ ਰੋਕਦੀਆਂ ਨਾਂ ਕਿ ਉਸ ਦਲੇਰ ਬੀਬੀ ਨੂੰ। ਇਹ ਬੀਬੀ ਇੱਕ ਗੱਲ੍ਹ ਹੋਰ ਕਹਿ ਰਹੀ ਸੀ ਕਿ ਹਰਬੰਸ ਕੌਰ ਨੇ ਸਾਡੇ ਉਤੇ ਥੁੱਕ ਸੁਟਿਆ ਤੇ ਸਾਡੀਆਂ ਦਸਤਾਰਾਂ ਨੂੰ ਹੱਥ ਪਾਇਆ ਪਰ ਇੱਕ ਗੱਲ੍ਹ ਵਲ ਧਿਆਨ ਦੇਣ ਦੀ ਲੋੜ ਹੈ ਕਿ ਜਿਹੜੇ ਸਿੱਖ ਗੁਰਬਾਣੀ ਦੀ ਤੇ ਸਿੱਖ ਰਹਿਤ ਮਰਿਯਾਦਾ ਦੀ ਸੋਝੀ ਰੱਖਦੇ ਹਨ ਉਹ ਇਹੋ ਜਿਹੀ ਹਰਕਤ ਕਰ ਹੀ ਨਹੀਂ ਸਕਦੇ।

6. ਜਰਨੈਲ ਸਿੰਘ ਕਹਿ ਰਿਹਾ ਸੀ ਕਿ ਇਹ ਕੀਰਤਨ ਗੁਰੂ ਘਰ ਦੀ ਮਰਿਯਾਦਾ ਅਨੁਸਾਰ ਹੋ ਰਿਹਾ ਪਰ ਇਹਨਾ ਨੂੰ ਸ਼ਾਇਦ ਇਹ ਪਤਾ ਨਹੀਂ ਕਿ ਸਿੱਖ ਰਹਿਤ ਮਰਿਯਾਦਾ ਵਿੱਚ ਸਪੱਸ਼ਟ ਸ਼ਬਦਾ ਵਿੱਚ ਲਿੱਖਿਆ ਹੋਇਆ ਹੈ ਕਿ ਕੀਰਤਨ ਸਿਰਫ ਗੁਰਬਾਣੀ ਦਾ, ਭਾਈ ਗੁਰਦਾਸ ਜੀ ਦੀਆਂ ਵਾਰਾਂ, ਤੇ ਭਾਈ ਨੰਦ ਲਾਲ ਸਿੰਘ ਜੀ ਦੀਆਂ ਗਜ਼ਲਾਂ ਦਾ ਹੀ ਹੋ ਸਕਦਾ ਹੈ। ਇਹਨਾਂ ਸਾਰੇ ਲੋਕਾਂ ਨੇ ਮਰਿਯਾਦਾ ਨਹੀਂ ਪੜੀ ਤੇ ਸੰਗਤਾਂ ਨੂੰ ਗੁਮਰਾਹ ਕਰੀ ਜਾ ਰਹੇ ਹਨ।

7. ਮਨਪ੍ਰੀਤ ਸਿੰਘ ਫਰੀਦਾਬਾਦ ਵਾਲਿਆਂ ਨੂੰ ਅਖੌਤੀ ਸਿੱਖ ਕਹਿ ਰਿਹਾ ਹੈ ਪਰ ਇਸਨੂੰ ਕੋਈ ਪੁੱਛੇ ਕਿ ਪੰਥਕ ਮਰਿਯਾਦਾ ਦੀ ਉਲੰਘਣਾ ਕਰਨ ਵਾਲਾ ਇਹ ਕੀਰਤਨੀਆ ਆਪ ਸਿੱਖ ਹੈ ਜਾ ਅਖੌਤੀ ਸਿੱਖ?

8. ਮਨਪ੍ਰੀਤ ਸਿੰਘ ਕਹਿ ਰਿਹਾ ਸੀ ਕਿ ਜਰਨੈਲ ਸਿੰਘ ਨੇ ਮੈਨੂੰ ਰੋਕਿਆ ਪਰ ਉਸ ਸਮੇ ਬੜੀ ਹਾਸੋ ਹੀਣੀ ਸਥਿਤੀ ਬਣ ਗਈ ਜਦੋਂ ਜਰਨੈਲ ਸਿੰਘ ਨੇ ਕਿਹਾ ਕਿ ਮੈਂ ਤਾਂ ਇਸਨੂੰ ਰੋਕਿਆ ਹੀ ਨਹੀਂ। ਇਹ ਇਸ ਗੱਲ ਤੇ ਉਦਾਹਰਣ ਸਾਹਿਬਜਾਦਿਆਂ ਦੀ ਦੇ ਰਿਹਾ ਹੈ ਪਰ ਇਸਨੂੰ ਪੁੱਛੇ ਕਿ ਸਾਹਿਬਜਾਦੇ ਗੁਰੂ ਸਾਹਿਬ ਦੇ ਹੁਕਮਾਂ ਅਨੁਸਾਰ ਜੰਗ ਤੇ ਜਾ ਰਹੇ ਸੀ ਨਾਂ ਕਿ ਇਸ ਦੇ ਵਾਂਗ ਪੰਥਕ ਮਰਿਯਾਦਾ ਦੀਆਂ ਧੱਜੀਆ ਉਡਾ ਰਹੇ ਸੀ।

9. ਮਨਪ੍ਰੀਤ ਸਿੰਘ ਕਹਿ ਰਿਹਾ ਸੀ ਕਿ ਤੁਹਾਨੂੰ ਕੋਈ ਹੱਕ ਨੀ ਕਿਸੇ ਕੀਰਤਨੀਏ ਨੂੰ ਰੋਕਣ ਦਾ ਪਰ ਇਸਨੂੰ ਪੁੱਛੇ ਕਿ ਸਿੰਘਾ ਨੇ ਤਾਂ ਗੁਰੂ ਸਾਹਿਬ ਨੂੰ ਵੀ ਦਾਤੂ ਦੀ ਕਬਰ ਤੇ ਵੀ ਤੀਰ ਝੁਕਾਉਣ ਤੋਂ ਰੋਕ ਦਿੱਤਾ ਸੀ। ਤੇ ਜਿ ਕੋਈ ਕੀਰਤਨੀਆ ਗਲਤੀ ਕਰੇ ਤਾਂ ਕਿ ਸਿੱਖ ਉਸਨੂੰ ਰੋਕ ਨਹੀ ਸਕਦੇ। ਇਸਦਾ ਮਤਲਬ ਇਹ ਆਪਣੇ ਆਪ ਨੂੰ ਗੁਰੂ ਸਾਹਿਬ ਤੋਂ ਵੱਡਾ ਸਮਝਦਾ ਹੈ।

10. ਇਹ ਕਹਿੰਦਾ ਕਿ ਮੈਂ ਪੰਥ ਦਾ ਅੰਨ ਖਾਂਦਾ ਹਾਂ ਪਰ ਕੀ ਇਹ ਪੰਥਕ ਮਰਿਯਾਦਾ ਦੇ ਵਿਰੁੱਧ ਜਾ ਕੇ ਲੂਣ ਹਰਾਮੀ ਨਹੀਂ ਕਰ ਰਿਹਾ, ਜਿਸ ਭਾਂਡੇ ਵਿੱਚ ਖਾ ਰਿਹਾ ਹੈ ਉਸੇ ਵਿੱਚ ਹੀ ਛੇਕ ਨਹੀਂ ਕਰ ਰਿਹਾ?

11. ਜਿਹੜੀ ਵੀਡੀੳ youtube ਤੇ ਵਿਖਾਈ ਜਾ ਰਹੀ ਸੀ ਉਸ ਉਪਰ ਵਾਰ ਵਾਰ ਇਹ ਲਿਖਿਆ ਆ ਰਿਹਾ ਸੀ ਕਿ ਭਾਈ ਮਨਪ੍ਰੀਤ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਦੀ ਹੋ ਰਹੀ ਬੇਅਦਬੀ ਵਿਰੁੱਧ ਬੋਲ ਪਏ। ਪਰ ਇੱਥੇ ਇੱਕ ਗੱਲ੍ਹ ਵੱਲ ਧਿਆਨ ਦੇਣ ਦੀ ਲੋੜ ਹੈ ਕਿ ਜਿਹੜੀ ਬਾਣੀ ਦਾ ਕੀਰਤਨ ਨਾ ਕਰਨ ਦਾ ਪੰਥ ਨੇ ਫੈਸਲਾ ਲਿਆ ਹੋਇਆ ਹੈ ਉਸ ਦਾ ਕੀਰਤਨ ਕਰਕੇ ਮਨਪ੍ਰੀਤ ਸਿੰਘ ਆਪ ਗੁਰੂ ਸਾਹਿਬ ਤੇ ਸਿੱਖ ਪੰਥ ਦੀ ਬੇਅਦਬੀ ਨਹੀਂ ਸੀ ਕਰ ਰਿਹਾ? ਸੰਗਤ ਵਿੱਚੋਂ ਤਾਂ ਕੁੱਝ ਗੁਰਸਿੱਖ ਵੀਰਾਂ ਨੇ ਤੇ ਇੱਕ ਭੈਣ ਨੇ ਇਸ ਬੇਅਦਬੀ ਵਿਰੁੱਧ ਆਵਾਜ਼ ਉਠਾਈ।

12. ਮਨਪ੍ਰੀਤ ਸਿੰਘ ਕਹਿ ਰਿਹਾ ਸੀ ਕਿ ਕੁੱਝ ਬੰਦਿਆਂ ਨੇ ਪੰਥ ਵਿੱਚ ਬਖੇੜਾ ਪਾਇਆ ਹੋਇਆ ਕਿ ਜਾਪ ਬਾਣੀ ਨਹੀਂ ਹੈ ਪਰ ਫਰੀਦਾਬਾਦ ਵਿੱਚ ਹੋ ਰਹੇ ਇਸ ਦੀਵਾਨ ਵਿੱਚ ਇਹ ਮਸਲਾ ਨਹੀਂ ਸੀ ਮਸਲਾ ਤਾਂ ਇਹ ਸੀ ਕਿ ਉਹ ਮਰਿਯਾਦਾ ਦੇ ਖਿਲਾਫ ਜਾ ਕੇ ਕੀਰਤਨ ਵਿੱਚ ਹੋਰ ਕੋਈ ਬਾਣੀ ਪੜੀ ਜਾ ਰਿਹਾ ਸੀ।

13. ਮਨਪ੍ਰੀਤ ਸਿੰਘ ਕਹਿੰਦਾ ਮੈਂ ਸਮਰਪਿਤ ਹਾਂ ਪੰਜਾਂ ਬਾਣੀਆਂ ਨੂੰ ਪਰ ਇਹ ਕੀਰਤਨ ਵਿੱਚ ਬਾਣੀ ਕੋਈ ਹੋਰ ਪੜੀ ਜਾਂਦਾ ਸੀ।

14. ਮਨਪ੍ਰੀਤ ਕਹਿੰਦਾ ਜਿਹੜਾ ਨਿਤਨੇਮ ਦੀਆਂ ਬਾਣੀਆਂ ਤੇ ਕਿੰਤੂ ਕਰੇਗਾ ਮੈਂ ਉਸ ਦੀ ਜੀਭ ਵੱਡ ਦਿਆਂਗਾ। ਪਰ ਇਸ ਤੋਂ ਕੋਈ ਪੁੱਛੇ ਕਿ ਜਿਹੜੇ ਡੇਰੇਦਾਰਾਂ ਤੇ ਟਕਸਾਲ ਵਾਲਿਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਦਸਮ ਗ੍ਰੰਥ ਦਾ ਪ੍ਰਕਾਸ਼ ਕਰਕੇ ਗੁਰੂ ਸਾਹਿਬ ਤੇ ਹੀ ਕਿੰਤੂ ਕਰ ਦਿੱਤਾ ਹੈ ਉਹਨਾਂ ਦੇ ਖਿਲਾਫ ਤਾਂ ਇਹਨਾਂ ਨੇ ਆਪਣੇ ਮੂੰਹ ਵਿੱਚੋਂ ਚੂੰ ਤੱਕ ਨਹੀਂ ਕੀਤੀ।

15. ਮਨਪ੍ਰੀਤ ਨੇ ਇੱਕ ਪਾਸੇ ਤਾਂ ਕੱਚੀ ਬਾਣੀ ਪੜ ਕੇ ਵਿਵਾਦ ਖੜਾ ਕਰ ਦਿੱਤਾ ਤੇ ਦੂਜੇ ਪਾਸੇ ਕਹਿ ਰਿਹਾ ਮੈ ਵਾਦ ਵਿਵਾਦ ਵਿੱਚ ਕਿਉਂ ਪਵਾਂ। ਮਨਪ੍ਰੀਤ ਸਿਰਫ ਕਹਿ ਹੀ ਨਹੀਂ ਰਿਹਾ ਕਿ ਮੈਂ ਬੱਚਾ ਹਾਂ ਪਰ ਉਹ ਇਹ ਬੇਤੁਕੀਆਂ ਆਪਾ ਵਿਰੋਧੀ ਗੱਲ੍ਹਾਂ ਕਰਕੇ ਇਹ ਸਾਬਿਤ ਕਰ ਰਿਹਾ ਹੈ ਕਿ ਉਹ ਅਸਲ ਵਿੱਚ ਬੱਚਾ ਨਹੀਂ ਪਰ ਸ਼ਰਾਰਤੀ ਬੱਚਾ ਹੈ।

16. ਮਨਪ੍ਰੀਤ ਸਿੰਘ ਕਹੀ ਜਾ ਰਿਹਾ ਸੀ ਕਿ ਮੈਂ ਅਮ੍ਰਿਤ ਕੀਰਤਨ ਨੂੰ ਸਮਰਪਿਤ ਹਾਂ ਮੈਂ ਸੁੰਦਰ ਗੁਟਕੇ ਨੂੰ ਸਮਰਪਿਤ ਹਾਂ। ਜਦਕਿ ਇਹ ਪੋਥੀ ਤੇ ਗੁਟਕਾ ਕਿਸੇ ਪ੍ਰਕਾਸ਼ਕ ਨੇ ਆਪਣੇ ਵੱਲੋਂ ਛਾਪਿਆ ਹੈ ਇਹ ਪੰਥ ਪ੍ਰਵਾਣਿਤ ਨਹੀਂ ਹੈ। ਕੱਲ੍ਹ ਨੂੰ ਇਹ ਕਹਿਣਗੇ ਮੈਂ ਦੁੱਖ ਭੰਜਨੀ ਦੇ ਗੁਟਕੇ ਨੂੰ ਸਮਰਪਿਤ ਹਾਂ, ਇਹਨਾਂ ਦੀਆਂ ਗੱਲ੍ਹਾਂ ਤੋਂ ਲਗਦਾ ਹੈ ਕਿ ਉਹ ਮਾਰਕਿਟ ਵਿੱਚ ਮਿਲ ਰਹੀ ਹਰੇਕ ਚੀਜ਼ ਨੂੰ ਹੀ ਸਮਰਪਿਤ ਹਨ।

17. ਮਨਪ੍ਰੀਤ ਕਹਿੰਦਾ ਮੈਂ ਜਰਨੈਲ ਸਿੰਘ ਨੂੰ ਕਿਹਾ ਕਿ ਜੱਦ ਤੂੰ ਜੁੱਤੀ ਸੁੱਟੀ ਸੀ ਤਾਂ ਮੈਂ ਤੈਨੂੰ ਰੋਕਿਆ ਨਹੀਂ ਅੱਜ ਜੁੱਤੀ ਸੁੱਟਣ ਦੀ ਮੇਰੀ ਵਾਰੀ ਹੈ। ਇੱਥੇ ਧਿਆਨ ਦੇਣ ਦੀ ਲੋੜ ਹੈ ਕਿ ਪੰਥਕ ਮਰਿਯਾਦਾ ਦੇ ਖਿਲਾਫ ਜਾ ਕੇ ਮਨਪ੍ਰੀਤ ਸਿੰਘ ਸਿੱਖਾਂ ਦੀ ਸਟੇਜ ਤੋਂ ਸਿੱਖ ਪੰਥ ਦੇ ਹੀ ਜੁੱਤੀ ਮਾਰ ਰਿਹਾ ਹੈ ਤੇ ਸਿੱਖਾਂ ਨੂੰ ਹੀ ਕਹਿ ਰਿਹਾ ਹੈ ਮੈਨੂੰ ਰੋਕੋ ਨਾਂ।

18. ਮਨਪ੍ਰੀਤ ਸਿੰਘ ਕਹਿੰਦਾ ਕਿ ਫਰੀਦਾਬਾਦ ਵਾਲੇ ਅਜੰਸੀਆਂ ਦੇ ਬੰਦੇ ਨੇ ਤੇ ਇਹਨਾਂ ਤੋਂ ਬੱਚਣ ਦੀ ਲੋੜ ਹੈ, ਪਰ ਸੋਚਣ ਦੀ ਗੱਲ੍ਹ ਇਹ ਹੈ ਕਿ ਅਸਲ ਵਿੱਚ ਅਜੰਸੀਆਂ ਦੇ ਬੰਦੇ ਕੌਣ ਹਨ। ਜਿਹੜੇ ਡੇਰੇ ਤੇ ਟਕਸਾਲਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਦਸਮ ਗ੍ਰੰਥ ਨੂੰ ਲੈ ਕੇ ਆ ਰਹੇ ਹਨ ਤੇ ਜਿਹੜੇ ਰਾਗੀ, ਢਾਡੀ, ਤੇ ਗ੍ਰੰਥੀ ਇਸ ਕੰਮ ਵਿੱਚ ਉਹਨਾਂ ਦਾ ਸਾਥ ਦੇ ਰਹੇ ਹਨ ਉਹ ਲੋਕ ਅਜੰਸੀਆਂ ਦੇ ਬੰਦੇ ਹਨ। ਜਾਂ ਜਿਹੜੇ ਲੋਕ ਇਸਦੇ ਖਿਲਾਫ ਆਵਾਜ ਉਠਾ ਰਹੇ ਨੇ ਉਹ ਅਜੰਸੀਆਂ ਦੇ ਬੰਦੇ ਹਨ?

ਅਖੀਰ ਵਿੱਚ ਅਸੀਂ ਸਾਰੇ ਸਿੱਖ ਪੰਥ ਅੱਗੇ ਬੇਨਤੀ ਕਰਦੇ ਹਾਂ ਕਿ ਜਿਹੜੇ ਕੀਰਤਨੀਏ ਜਾ ਪ੍ਰਚਾਰਕ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਕੱਚੀ ਬਾਣੀ ਪੜਕੇ ਗੁਰੂ ਸਾਹਿਬ ਦੀ ਬੇਅਦਬੀ ਕਰ ਰਹੇ ਨੇ ਸਾਨੂੰ ਇਹਨਾਂ ਤੋਂ ਸੁਚੇਤ ਹੋਣ ਦੀ ਲੋੜ ਹੈ। ਤੇ ਜੇ ਅੱਗੇ ਤੋਂ ਕੋਈ ਪਰਚਾਰਕ ਇਹੋ ਜਿਹੀ ਹਰਕਤ ਕਰਦਾ ਹੈ ਤਾਂ ਫਰੀਦਾਬਾਦ ਵਾਲੇ ਸਿੱਖਾਂ ਵਾਂਗ ਸਾਨੂੰ ਇਸਦੀ ਖਲਾਫਤ ਕਰਨੀ ਚਾਹੀਦੀ ਹੈ ਤਾਂ ਕਿ ਅੱਗੇ ਤੋਂ ਕੋਈ ਵੀ ਪ੍ਰਚਾਰਕ ਇਹੋ ਜਿਹੀ ਹਰਕਤ ਨਾ ਕਰ ਸਕੇ।

ਮਨਪੀਤ ਸਿੰਘ ਵਲੋਂ ਦਿੱਤੇ ਗਏ ਸਪਸ਼ਟੀਕਰਨ ਦੀ ਵੀਡੀਉ ਇਸ ਲਿੰਕ ਤੇ ਵੇਖੀ ਜਾ ਸਕਦੀ ਹੈ।

http://www.youtube.com/watch?v=1JvjHXuwTgc

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ॥

ਸਮੂੰਹ ਨੌਜਵਾਨ ਸਭਾ, ਟੀ ਪੁਕੀ (ਨਿਉਜ਼ੀਲੈਂਡ)

ਮੋਬਾਇਲ- (0064) 276964294


(05/12/09)
ਤੱਤ ਗੁਰਮਤਿ ਪਰਿਵਾਰ

ਕੀ ਲਛਮਣ ਚੇਲਾ ਰਾਮ ਜੀ ਸਚਮੁੱਚ ਗੁਰਮਤਿ (ਸਿੱਖੀ) ਦੇ ਪ੍ਰਚਾਰਕ ਹਨ?

ਬ੍ਰਾਹਮਣੀ ਤਾਕਤਾਂ ਵਲੋਂ ਸ਼ੁਰੂਆਤ ਤੋਂ ਹੀ ਗੁਰਮਤਿ ਨੂੰ ਮਿਲਗੋਭਾ ਰੂਪ ਵਿੱਚ ਪ੍ਰਚਾਰਣ ਦੀ ਕੋਸ਼ਿਸ਼ ਹੁੰਦੀ ਰਹੀ ਹੈ। ਇਹ ਭਾਵੇਂ ਬਾਹਰ ਰਹਿ ਕੇ ਹੋਵੇ ਜਾਂ ਸਿੱਖ ਭੇਖ ਧਾਰਨ ਕਰਕੇ। ਇਹ ਵੀ ਸੱਚਾਈ ਹੈ ਕਿ ਨਾਨਕ ਪਾਤਸ਼ਾਹ ਜੀ ਨੇ ਦੂਰ ਦੁਰਾਡੇ ਜਾ ਕੇ ਸੰਗਤਾਂ ਕਾਇਮ ਕੀਤੀਆਂ। ਪਰ ਅਨੇਕਾਂ ਕਾਰਨਾਂ ਕਰਕੇ ਕਈ ਥਾਵਾਂ ਦੀ ਸੰਗਤ ਗੁਰਮਤਿ ਦੀ ਮੁੱਖ ਧਾਰਾ ਤੋਂ ਟੁਟ ਗਈਆਂ ਜਾਂ ਫੇਰ ਲਗਾਤਾਰ ਰਾਬਤਾ ਕਾਇਮ ਨਾ ਰਹਿ ਸਕਣ ਕਰਕੇ ਮੁੱਖ ਧਾਰਾ ਵਿੱਚ ਪੂਰੀ ਤਰਾਂ ਸਮਾਂ ਨਹੀਂ ਸਕੀਆਂ। ਇਸ ਤੱਥ ਦੇ ਬਹੁ ਪੱਖੀਂ ਕਾਰਨ ਅਤੇ ਰੂਪ ਹਨ। ਐਸੀ ਜ਼ਿਆਦਾਤਰ ਸੰਗਤਾਂ ਵਿੱਚ ਨਾਨਕ ਜੀ, ਗੁਰਬਾਣੀ ਆਦਿ ਬਾਰੇ ਸ਼ਰਧਾ ਤਾਂ ਕਾਇਮ ਰਹੀ ਸਿਧਾਂਤਕ ਦ੍ਰਿੜਤਾ ਕਾਇਮ ਨਹੀਂ ਰਹੀ। ਦੂਰ ਦੁਰਾਡੇ ਦੀ ਗੱਲ ਛੱਡੋ, ਇਹ ਵੀ ਸੱਚਾਈ ਹੈ ਕਿ 20 ਸਦੀ ਦੇ ਦੂਜੇ ਦਹਾਕੇ ਤੱਕ ਕੌਮ ਦੇ ਕੇਂਦਰੀ ਸਥਾਨ ਅੰਮ੍ਰਿਤਸਰ ਵਿੱਚ ਵੀ ਗੁਰਦੁਆਰਾ ਕੰਪਲੈਕਸ ਵਿੱਚ ਦੇਵੀ ਦੇਵਤਿਆਂ ਦੀ ਮੂਰਤੀਆਂ ਦੀ ਪੂਜਾ ਮਾਨਤਾ ਹੁੰਦੀ ਰਹੀ। ਇਸ ਹਾਲਾਤ ਦੇ ਕਈ ਕਾਰਨ ਹਨ ਜਿਸ ਦੀ ਵਿਚਾਰ ਇਥੇ ਕਰਨੀ ਵਿਸ਼ੇ ਤੋਂ ਬਾਹਰ ਹੈ। ਉਹ ਤਾਂ ਸਿੰਘ ਸਭਾ ਲਹਿਰ ਅਤੇ ਅਕਾਲੀ ਲਹਿਰ ਨੇ ਕੁੱਝ ਸੁਧਾਰ ਕਰ ਦਿਤਾ। ਪਰ ਇਹਨਾਂ ਦੀ ਪਹੁੰਚ ਸਿਰਫ ਕੇਂਦਰ ਨਾਲ ਜੁੜੇ ਸਿੱਖਾਂ ਤੱਕ ਹੀ ਰਹੀ। ਪਰ ਦੂਰ-ਦੁਰਾਡੇ ਤੱਕ ਇਸ ਦਾ ਅਸਰ ਨਾ ਦੇ ਬਰਾਬਰ ਸੀ। ਦੁਜਾ ਨੁਕਤਾ, ਪਿਛਲੇ 150-200 ਸਾਲਾਂ ਦੀ ਅਨਗਹਿਲੀ ਅਤੇ ਸਾਜਿਸ਼ਾਂ ਕਾਰਨ ਸਿੱਖ ਕੌਮ ਵਿੱਚ ‘ਸਹਿਜਧਾਰੀ ਸਿੱਖ’ ਨਾਂ ਦਾ ਤਬਕਾ ਪੱਕੇ ਤੌਰ ਤੇ ਪੈਦਾ ਹੋ ਚੁਕਿਆ ਸੀ।

ਇਹ ਟਿੱਪਣੀ ਲਿਖਣ ਦਾ ਵਿਚਾਰ ਤੱਦੋਂ ਆਇਆ ਜਦੋਂ 25 ਨਵੰਬਰ 09 ਦੇ ਰੋਜ਼ਾਨਾ ਸਪੋਕਸਮੈਨ ਵਿੱਚ ਇੱਕ ਖਬਰ ਪੜੀ ਜਿਸ ਦਾ ਸਿਰਲੇਖ ਸੀ, “ਲਛਮਣ ਚੇਲਾਰਾਮ ਦਾ ਸਾਲ ਦੇ ਸਿੱਖ ਪ੍ਰਚਾਰਕ ਤੌਰ `ਤੇ ਸਨਮਾਨ”। ਖਬਰ ਅਨੁਸਾਰ ਉਹ ਪਿਛਲੇ 50 ਸਾਲਾਂ ਤੋਂ ‘ਸਿੱਖੀ’ ਦਾ ਪ੍ਰਚਾਰ ਕਰ ਰਹੇ ਹਨ। ਉਹ ਸਿੱਖਾਂ ਅਤੇ ਸਿੰਧੀਆਂ ਵਿੱਚ ਇੱਕ ਪੁੱਲ ਵਜੋਂ ਕੰਮ ਕਰ ਰਹੇ ਹਨ। ਖਬਰ ਅਨੁਸਾਰ ਚੇਲਾਰਾਮ ਜੀ ਨੂੰ ਇਹ ਰੰਜ ਵੀ ਹੈ ਕਿ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆਵਾਂ ਦਾ ਪ੍ਰਚਾਰ ਕਰਣ ਵਿੱਚ ਨਾਕਾਮ ਰਹੇ ਹਨ ਅਤੇ ਬ੍ਰਾਹਮਣੀ ਰੀਤਾਂ ਦਾ ਪ੍ਰਚਾਰ ਕਰਦੇ ਹਨ। ਉਹਨਾਂ ਨੇ ਸਿੰਧੀਆਂ ਨੂੰ ਸਿੱਖੀ ਮੁਖਧਾਰਾ ਤੋਂ ਬਾਹਰ ਕਰ ਦੇਣ ਦਾ ਇਲਜ਼ਾਮ ਵੀ ਲਾਇਆ। ਖਬਰ ਅਨੁਸਾਰ ਉਹਨਾਂ ਵਲੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਪੰਜ-ਛੇ ਭਾਸ਼ਾਵਾਂ ਵਿੱਚ ਉਲਥਾ ਕੀਤਾ ਗਿਆ ਹੈ ਅਤੇ ਗੁਰੂ ਗ੍ਰੰਥ ਸਾਹਿਬ ਜੀ ਬਾਰੇ 100 ਤੋਂ ਵੱਧ ਪੁਸਤਕਾਂ ਵੀ ਲਿਖ ਚੁਕੇ ਹਨ। ਇਸ ਲਈ, ਖਬਰ ਅਨੁਸਾਰ, ਗੁਰਦੁਆਰਾ ਫਰੀਮਾਂਟ ਦੀ ਸੰਗਤ ਵਲੋਂ, ਉਹਨਾਂ ਨੂੰ ਸਾਲ ਦੇ ਸਿੱਖ ਪ੍ਰਚਾਰਕ ਦੇ ਤੌਰ `ਤੇ ਸਨਮਾਨਿਆ ਗਿਆ।

ਲਛਮਣ ਚੇਲਾ ਰਾਮ ਸਿੰਧੀ ਜੀ ਪ੍ਰਤੀ ਛਪੀ ਇਸ ਖਬਰ ਦੇ ਆਧਾਰ `ਤੇ ਆਉ ਨੁਕਤਾਵਾਰ ਕੁੱਝ ਵਿਚਾਰਾਂ ਸਾਂਝੀਆਂ ਕਰਦੇ ਹਾਂ।

1. ਨਿਰ-ਸੰਦੇਹ ਗੁਰਮਤਿ ਵਿਚਾਰਧਾਰਾ ਕਿਸੇ ਖਾਸ ਫਿਰਕੇ ਜਾਂ ਖਿੱਤੇ ਲਈ ਨਹੀਂ, ਬਲਕਿ ਸਮੁੱਚੀ ਮਨੁੱਖਤਾ ਲਈ ਹੈ। ਪਰ ਇਸ ਵਿਚਾਰਧਾਰਾ ਦੇ ਪੈਰੋਕਾਰ ਹੋਣ ਦਾ ਦਾਅਵਾ ਕਰਨ ਵਾਲਿਆਂ ਲਈ ਜ਼ਰੂਰੀ ਹੈ ਕਿ ਉਹ ਗੁਰਮਤਿ ਦੇ ਮੁੱਢਲੇ ਅਸੂਲਾਂ ਦੇ ਧਾਰਨੀ ਹੋਣ। ਇਹ ਗੱਲ ਸਾਰਿਆਂ `ਤੇ ਲਾਗੂ ਹੁੰਦੀ ਹੈ, ਬੇਸ਼ਕ ਉਹ ਸਿੱਖ ਹੋਣ, ਸਿੰਧੀ ਹੋਣ ਜਾਂ ਹੋਰ ਕੋਈ। ਗੁਰਮਤਿ (ਸਿੱਖੀ) ਹੀ ਸ਼ਾਇਦ ਸੰਸਾਰ ਦੀ ਇਕੋ-ਇਕ ਵਿਚਾਰਧਾਰਾ ਹੈ ਜੋ ਅੰਧਵਿਸ਼ਵਾਸੀ ਅਤੇ ਅੰਨ੍ਹੀ ਸ਼ਰਧਾ ਨੂੰ ਨਹੀਂ, ਬਲਕਿ ਬਿਬੇਕ ਬੁੱਧੀ ਨੂੰ ਜ਼ਰੂਰੀ ਮੰਨਦੀ ਹੈ। ਨਿਸ਼ਕਾਮ ਪਰਉਪਕਾਰ ਜਿਥੇ ਗੁਰਮਤਿ ਦਾ ਸਭ ਤੋਂ ਮੁੱਖ ਅਸੂਲ ਹੈ। ਪਰ ਇਸ ਲਈ ਸਹਾਇਕ ਮੁੱਢਲੇ ਅਸੂਲਾਂ ਵਿੱਚ ਮੂਰਤੀ ਪੂਜਾ (ਕਿਸੇ ਵੀ ਰੂਪ ਵਿਚ), ਦੇਵੀ ਦੇਵਤਿਆਂ ਦੀ ਪ੍ਰਚਲਿਤ ਹੋਂਦ ਅਤੇ ਪੂਜਾ, ਅੰਧਵਿਸ਼ਵਾਸ ਆਦਿ ਦਾ ਖੰਡਨ ਵੀ ਸ਼ਾਮਿਲ ਹਨ। ਗੁਰਮਤਿ ਅੰਨ੍ਹੀ ਸ਼ਰਧਾ ਨੂੰ ਗਲਤ ਮੰਨਦੀ ਹੈ। ਅੰਨ੍ਹੀ ਸ਼ਰਧਾ ਤੋਂ ਭਾਵ ਹੈ ਕਿਸੇ ਮੱਤ ਨੂੰ (ਕਰਮਕਾਂਡੀ ਤੌਰ) `ਤੇ ਮੰਨਣ ਦਾ ਦਾਅਵਾ ਕਰਨਾ, ਪਰ ਉਸ ਦੇ ਉਪਦੇਸ਼ਾਂ `ਤੇ ਅਸਲ ਵਿੱਚ ਅਮਲ ਨਾ ਕਰਨਾ। ਅਖੰਡ ਪਾਠ, ਸੰਪਟ ਪਾਠ ਆਦਿ ‘ਗੁਰੂ ਗ੍ਰੰਥ ਸਾਹਿਬ ਜੀ’ ਪ੍ਰਤੀ ਅੰਨ੍ਹੀ ਸ਼ਰਧਾ ਦੀ ਕੁੱਝ ਮਿਸਾਲਾਂ ਹਨ। ‘ਗੁਰੂ ਗ੍ਰੰਥ ਸਾਹਿਬ ਜੀ’ ਵਿੱਚ ਅਸਲੀ ਸ਼ਰਧਾ ਉਹਨਾਂ ਵਿੱਚ ਦਿੱਤੇ ਉਪਦੇਸ਼ਾਂ `ਤੇ ਅਮਲ ਕਰ ਲੈਣਾ ਹੀ ਹੈ।

2. ਗੱਲ ਕਰਦੇ ਹਾਂ ਸਿੰਧੀ ਭਾਈਚਾਰੇ ਦੀ। ਹਰ ਕਿਸੇ ਦੀ ਤਰਾਂ ਸਿੰਧੀ ਭਾਈਚਾਰੇ ਨੂੰ ਵੀ ‘ਗੁਰੂ ਗ੍ਰੰਥ ਸਾਹਿਬ ਜੀ’ ਵਿੱਚ ਅਕੀਦਤ (ਸ਼ਰਧਾ) ਰੱਖਣ ਦਾ ਪੂਰਾ ਹੱਕ ਹੈ। ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਹੀ ਮੁੱਢਲੇ ਗੁਰਮਤਿ ਸਿਧਾਂਤਾਂ ਵਿਰੁਧ (ਮੂਰਤੀ ਪੂਜਾ, ਦੇਵੀ ਦੇਵਤਿਆਂ ਦੀ ਪੂਜਾ ਆਦਿ) ਕਰਮਕਾਂਡ ਕਰਨਾ ਗੁਨਾਹ ਹੈ। ਜਾਣੇ ਜਾਂ ਅੰਜਾਣੇ ਵਿੱਚ ਕੀਤਾ ਇਹ ਕਰਮ ਕਿਸੇ ਵੀ ਦਲੀਲ ਜਾਂ ਸ਼ਰਧਾ ਦੇ ਆਧਾਰ `ਤੇ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਸਿੰਧੀ ਭਾਈਚਾਰਾ ਹੋਵੇ, ਪਟਨੇ ਜਾਂ ਨਾਂਦੇੜ ਦੇ ਪੁਜਾਰੀ ਹੋਣ ਜਾਂ ਕੋਈ ਹੋਰ, ਐਸਾ ਕਰਮ (ਕਾਂਡ), ਐਸੀ ਸ਼ਰਧਾ ਨਜ਼ਾਇਜ਼ ਅਤੇ ਗਲਤ ਹੀ ਮੰਨੀ ਜਾਣੀ ਚਾਹੀਦੀ ਹੈ।

3. ਇਸ ਵਿੱਚ ਕੋਈ ਸੰਦੇਹ ਨਹੀਂ ਕਿ ਲਛਮਣ ਚੇਲਾ ਰਾਮ ਸਿੰਧੀ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਤਰਜ਼ਮਾ ਕਈਂ ਭਾਸ਼ਾਵਾਂ ਵਿੱਚ ਕੀਤਾ ਹੋਵੇਗਾ। ਇਹ ਵੀ ਸੱਚਾਈ ਹੋ ਸਕਦੀ ਹੈ ਕਿ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਬਾਰੇ 100 ਤੋਂ ਵੱਧ ਪੁਸਤਕਾਂ ਲਿਖੀਆਂ ਹੋਣ। ਇਹ ਵੀ ਸੱਚ ਹੋ ਸਕਦਾ ਹੈ ਕਿ ਉਹ ਗੁਰਬਾਣੀ ਦਾ ਬਹੁਤ ਸੁਰੀਲਾ ਕੀਰਤਨ ਕਰਦੇ ਹੋਣ। ਪਰ ਗੁਰਮਤਿ ਵਿੱਚ ਸਭ ਤੋਂ ਜ਼ਰੂਰੀ ਹੈ ਅਸੂਲਾਂ ਦਾ ਧਾਰਨੀ ਹੋਣਾ। ਪਰ ਇਸ ਕਸਵੱਟੀ ਲਛਮਣ ਚੇਲਾ ਰਾਮ ਜੀ ਦਾ ਜੀਵਨ ਸਟਾਇਲ ਵੇਖਿਆ ਜਾਵੇ ਤਾਂ ਨਿਰਾਸ਼ਾ ਹੀ ਪੱਲੇ ਪੈਂਦੀ ਹੈ। ਚੇਲਾ ਰਾਮ ਜੀ ਦਾ ਦਿਲੀ ਵਿੱਚ ਪੂਸਾ ਰੋਡ `ਤੇ ‘ਨਿਜ ਥਾਉਂ ਮੰਦਿਰ’ ਨਾਮਕ ਸਥਾਨ ਹੈ। ਇਸ ਮੰਦਿਰ ਵਿੱਚ ਬ੍ਰਾਹਮਣੀ ਤਾਕਤਾਂ ਦੀ ਸਿੱਖੀ ਨੂੰ ਮਿਲਗੋਭਾ ਬਣਾਉਣ ਦੀ ਤਰਜ਼ `ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦੇ ਨਾਲ ਨਾਲ ਕ੍ਰਿਸ਼ਨ ਨਾਲ ਸੰਬੰਧਿਤ ਰਾਸ ਲੀਲਾ ਵੀ ਕਰਨ ਦੀ ਖਬਰ ਹੈ। ਕੀ ਗੁਰੂ ਗ੍ਰੰਥ ਸਾਹਿਬ ਜੀ ਦਾ ਕਈਂ ਭਾਸ਼ਾਵਾਂ ਵਿੱਚ ਤਰਜ਼ਮਾ ਕਰਨ ਵਾਲੇ ਚੇਲਾ ਰਾਮ ਜੀ ਅਵਤਾਰਵਾਦ ਦੀ ਪ੍ਰਚਲਿਤ ਹੋਂਦ ਅਤੇ ਪੂਜਾ ਦਾ ਖੰਡਨ ਕਰਦੇ ਮੁਢਲੇ ਗੁਰਮਤਿ ਅਸੂਲ ਤੋਂ ਅੰਜਾਣ ਹਨ? ਕੀ ਐਸੇ ਗੁਰਮਤਿ ਵਿਰੋਧੀ ਕਰਮਕਾਂਡਾਂ ਨੂੰ ਉਤਸ਼ਾਹਿਤ ਕਰਣ ਕਰਕੇ ਉਹਨਾਂ ਦਾ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੇ ਹੋਣ ਦਾ ਦਾਅਵਾ ਬੇਮਾਅਨਾ ਸਾਬਿਤ ਨਹੀਂ ਹੋ ਜਾਂਦਾ? ਕੀ ਐਸੇ ਵਿਅਕਤੀ ਨੂੰ ਗੁਰਮਤਿ (ਸਿੱਖੀ) ਦਾ ਪ੍ਰਚਾਰਕ ਮੰਨਿਆ ਜਾ ਸਕਦਾ ਹੈ? ਕੀ ਐਸੇ ਵਿਅਕਤੀ ਨੂੰ ‘ਸਾਲ ਦਾ ਸਿੱਖ ਪ੍ਰਚਾਰਕ’ ਦਾ ਸਨਮਾਨ ਦੇਣ ਵਾਲੇ ਪ੍ਰਬੰਧਕ ਅਤੇ ਸੰਗਤ ਗੁਰਮਤਿ ਵਿਰੋਧੀ ਕਰਮ ਕਰਣ ਦੇ ਦੋਸ਼ੀ ਨਹੀਂ ਮੰਨੇ ਜਾਣੇ ਚਾਹੀਦੇ? ਕੀ ਉਹਨਾਂ ਨੂੰ ਪੂਰੇ ਸਾਲ ਵਿੱਚ ਸਹੀ ਗੁਰਮਤਿ ਦਾ ਪ੍ਰਚਾਰ ਕਰਨ ਵਾਲਾ ਹੋਰ ਕੋਈ ਪ੍ਰਚਾਰਕ ਨਹੀਂ ਮਿਲਿਆ? ਇਹਨਾਂ ਦੀ ਇਸ ਗੁਰਮਤਿ ਵਿਰੋਧੀ ਚਾਪਲੂਸੀ ਪਿੱਛੇ ਕੀ ਕਾਰਨ ਹਨ?

4. ਖਬਰ ਅਨੁਸਾਰ ਲਛਮਣ ਚੇਲਾ ਰਾਮ ਜੀ ਸਿੱਖ ਕੌਮ ਅਤੇ ਸਿੰਧੀ ਭਾਈਚਾਰੇ ਵਿੱਚ ਪੁੱਲ ਦਾ ਕੰਮ ਕਰ ਰਹੇ ਹਨ। ਕੀ ਚੇਲਾ ਰਾਮ ਜੀ ਸਿੰਧੀ ਭਾਈਚਾਰੇ ਵਲੋਂ ਬ੍ਰਾਹਮਣੀ ਤਰਜ਼ `ਤੇ ਕੀਤੇ ਜਾ ਰਹੇ ਗੁਰਮਤਿ ਵਿਰੋਧੀ ਮਿਲਗੋਭਾ ਕਰਮਕਾਂਡਾਂ ਬਾਰੇ ਜਾਣੂ ਨਹੀਂ ਹਨ? ਉਹਨਾਂ ਨੇ ਅਪਣੇ ਪ੍ਰਚਾਰ ਰਾਹੀਂ ਇਸ ਮਨਮੱਤ ਵਿਰੁਧ ਸਿੰਧੀ ਭਾਈਚਾਰੇ ਨੂੰ ਜਾਗਰੂਕ ਸ਼ਾਇਦ ਕਰਨ ਦਾ ਕਦੀਂ ਜਤਨ ਨਹੀਂ ਕੀਤਾ। ਉਹਨਾਂ ਦੀ ਅਪਣੀ ਜੀਵਨ ਜਾਚ ਹੀ ਜਦੋਂ ਮਿਲਗੋਭਾ ਤਰਜ਼ ਦੀ ਹੈ ਤਾਂ ਉਹਨਾਂ ਤੋਂ ਐਸੇ ਪ੍ਰਚਾਰ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ। ਕੀ ਐਸੇ ਵਿਅਕਤੀ ਨੂੰ ਇਸ ਮਾਮਲੇ ਵਿੱਚ ‘ਪੁੱਲ’ ਮੰਨਿਆ ਜਾ ਸਕਦਾ ਹੈ?

5. ਖਬਰ ਅਨੁਸਾਰ ਚੇਲਾ ਰਾਮ ਜੀ ਨੂੰ ਇਹ ਵੀ ਰੰਜ ਹੈ ਕਿ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆਵਾਂ ਦਾ ਪ੍ਰਚਾਰ ਕਰਣ ਵਿੱਚ ਨਾਕਾਮ ਰਹੇ ਹਨ ਅਤੇ ਬ੍ਰਾਹਮਣੀ ਰੀਤਾਂ ਦਾ ਪ੍ਰਚਾਰ ਕਰਦੇ ਹਨ। ਇਹ ਗੱਲ ਬਿਲਕੁਲ ਠੀਕ ਹੈ। ਪਰ ਆਪ ਹੀ ਬ੍ਰਾਹਮਣੀ ਰੀਤਾ ਨਾਲ ਭਰਪੂਰ ਮਿਲਗੋਭਾ ਸਿੱਖੀ ਦਾ ਜੀਵਨ ਜੀ ਅਤੇ ਪ੍ਰਚਾਰ ਰਹੇ ਚੇਲਾ ਰਾਮ ਜੀ ਵਲੋਂ ਐਸੀ ਗੱਲ ਕਹਿਣੀ ਕੋਈ ਮਾਇਨੇ ਰੱਖਦੀ ਹੈ? ਕੀ ਉਹਨਾਂ ਨੂੰ ਪਹਿਲਾਂ ਅਪਣਾ ਸੁਧਾਰ ਨਹੀਂ ਕਰਨਾ ਚਾਹੀਦਾ?

6. ਖਬਰ ਅਨੁਸਾਰ ਸਿੰਧੀ ਜੀ ਨੇ ਸਿੱਧੇ ਅਸਿੱਧੇ ਸਿੱਖਾਂ `ਤੇ ਸਿੰਧੀਆਂ ਨੂੰ ਸਿੱਖੀ ਦੀ ਮੁੱਖਧਾਰਾ ਤੋਂ ਬਾਹਰ ਕਰ ਦੇਣ ਦਾ ਇਲਜ਼ਾਮ ਵੀ ਲਾਇਆ। ਸਿੱਖੀ ਦੀ ਇਕੋ ਇੱਕ ਮੁੱਖਧਾਰਾ ਹੈ ‘ਗੁਰਮਤਿ ਅਸੂਲਾਂ ਦਾ ਧਾਰਣੀ ਹੋਣਾ’। ਜੋ ਵੀ ਗੁਰਮਤਿ ਦੇ ਮੁੱਢਲੇ ਅਸੂਲਾਂ ਦਾ ਖੰਡਨ ਕਰਦਾ ਹੈ, ਉਹ ਇਸ ਮੁੱਖਧਾਰਾ ਤੋਂ ਆਪੇ ਹੀ ਬਾਹਰ ਹੋ ਜਾਂਦਾ ਹੈ, ਉਹ ਭਾਂਵੇ ਕੋਈ ਵੀ ਹੋਵੇ। ਕੀ ਇਸ ਕਸਵੱਟੀ `ਤੇ ਸਿੰਧੀ ਭਾਈਚਾਰਾ ਫੇਲ ਸਾਬਿਤ ਨਹੀਂ ਹੋ ਜਾਂਦਾ? ਕੀ ਚੇਲਾ ਰਾਮ ਜੀ ਦਾ ਇਹ ਇਲਜ਼ਾਮ ਬੇ-ਬੁਨਿਆਦ ਨਹੀਂ?

7. ਕੁੱਝ ਵਿਚਾਰ ਇਸ ਸੰਬੰਧੀ ‘ਸਪੋਕਸਮੈਨ’ ਦੀ ਪਹੁੰਚ ਬਾਰੇ। ਸਪੋਕਸਮੈਨ ਟ੍ਰਸਟ ਵਲੋਂ ਹਮੇਸ਼ਾ ਅਪਣੇ ਆਪ ਨੂੰ ਗੁਰਮਤਿ ਦਾ ਢੰਢੋਰਚੀ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ। ਇਸ ਟ੍ਰਸਟ ਦੀ ਸਰਪ੍ਰਸਤੀ ਹੇਠ ਲਗਭਗ 1-1/2 ਸਾਲ ਪਹਿਲਾਂ ‘ਏਕਸ ਕੇ ਬਾਰਿਕ’ ਨਾਮਕ ਜਥੇਬੰਦੀ ਬਣਾਈ ਗਈ। ਇਸ ਵਿੱਚ 50 ਪੰਥਕ ਵਿਦਵਾਨਾਂ ਦਾ ਇੱਕ ਪੈਨਲ ਬਣਾਉਣ ਦਾ ਫੈਸਲਾ ਕੀਤਾ ਗਿਆ। ਉਸ ਵਿਚੋਂ ਲਗਭਗ 36 ਵਿਦਵਾਨਾਂ ਦੇ ਨਾਂ ਦੀ ਘੋਸ਼ਨਾ ਵੀ ਕੀਤੀ ਗਈ। ਉਸ ਪੈਨਲ ਵਿੱਚ ਲਛਮਣ ਚੇਲਾ ਰਾਮ ਜੀ ਵੀ ਇਸ ਵਿਦਵਾਨ ਹਨ। ਇਸ ਬਾਰੇ ਕਈ ਸੰਸਥਾਵਾਂ ਵਲੋਂ ਸ਼ੰਕੇ ਕੀਤੇ ਗਏ, ਪਰ ਅੱਜ ਤੱਕ ਕੋਈ ਸਪਸ਼ਟੀਕਰਨ ਨਹੀਂ ਦਿਤਾ ਗਿਆ। ਕੁੱਝ ਮਹੀਨੇ ਪਹਿਲਾਂ ‘ਰੋਜ਼ਾਨਾ ਸਪੋਕਸਮੈਨ’ ਦੇ ਸੰਪਾਦਕੀ ਪੰਨੇ `ਤੇ ਸਿੰਧੀ ਭਾਈਚਾਰੇ ਨਾਲ ਸੰਬੰਧਿਤ ਲੇਖ ‘ਮੁੱਖ ਲੇਖ’ ਵਜੋਂ ਛਾਪਿਆ ਗਿਆ। ਇਸ ਲੇਖ ਵਿੱਚ ਬੜੇ ਬੇਦਲੀਲੇ ਤਰੀਕੇ ਸਿੰਧੀ ਭਾਈਚਾਰੇ ਦੀ ਬ੍ਰਾਹਮਣੀ ਤਰਜ਼ ਦੀ ਕਰਮਕਾਂਡੀ ਮਿਲਗੋਭਾ ਜੀਵਨ ਜਾਚ ਨੂੰ ਜ਼ਾਇਜ਼ ਦਸਣ ਦੀ ਕੋਸ਼ਿਸ਼ ਕੀਤੀ ਗਈ। ਤੱਤ ਗੁਰਮਤਿ ਪਰਿਵਾਰ ਵਲੋਂ ਇਸ ਲੇਖ ਦੇ ਜਵਾਬ ਵਿੱਚ ਅਪਣਾ ਇੱਕ ਲੇਖ ਭੇਜਿਆ ਗਿਆ। ਪਰ ਨਿਰਪੱਖ ਅਤੇ ਸਵੱਛ ਪੱਤਰਕਾਰੀ ਦਾ ਹੋਕਾ ਦੇਣ ਵਾਲੇ ਸਪੋਕਸਮੈਨ ਵਿੱਚ ਦੁਜੇ ਪੱਖ ਨੂੰ ਕੋਈ ਥਾਂ ਨਾ ਦਿਤੀ ਗਈ ਤੇ ਨਾ ਹੀ ਕੋਈ ਸਪਸ਼ਟੀਕਰਣ ਦਿਤਾ ਗਿਆ। ਸਾਡਾ ਇਹ ਲੇਖ ਬਾਅਦ ਵਿੱਚ ਸਿੱਖ ਮਾਰਗ ਅਤੇ ਹੋਰ ਕਈ ਥਾਂ ਛਪਿਆ।

ਇਸ ਖਬਰ ਦੇ ਸੰਬੰਧ ਵਿੱਚ ਵੀ ਸਪੋਕਸਮੈਨ ਵਲੋਂ ਇਸ ਵਿਸ਼ੇ `ਤੇ ਅਪਣੀ ਗੁਰਮਤਿ ਵਿਰੋਧੀ ਪਹੁੰਚ ਦਾ ਪ੍ਰਗਟਾਵਾ ਕੀਤਾ ਹੀ ਲਗਦਾ ਹੈ। ਇਸ ਖਬਰ ਨੂੰ ਪ੍ਰਮੁੱਖਤਾ ਦੇਂਦੇ ਹੋਏ ਪੰਥਕ ਮੰਨੇ ਜਾਂਦੇ 7 ਨੰਬਰ ਪੰਨੇ `ਤੇ ਲਾਇਆ ਗਿਆ ਹੈ। ਇਸ ਖਬਰ ਵਿੱਚ ਪੱਤਰਕਾਰ ਵਲੋਂ ਇਸ ਵਰਤਾਰੇ ਦਾ ਖੰਡਨ ਕਰਣ ਦੀ ਥਾਂ ਉਸ ਦੀ ਪ੍ਰੋੜਤਾ ਹੀ ਕੀਤੀ ਗਈ ਲਗਦੀ ਹੈ। ਜੇ ਐਸਾ ਨਹੀਂ ਹੈ ਤਾਂ ਰੋਜ਼ਾਨਾ ਸਪੋਕਸਮੈਨ ਨੂੰ ਨਿਰਪੱਖਤਾ ਦਾ ਪ੍ਰਗਟਾਵਾ ਕਰਦੇ ਹੋਏ ਸਾਡਾ ਪੱਖ ਵੀ ਜ਼ਰੂਰ ਛਾਪਣਾ ਚਾਹੀਦਾ ਹੈ।

ਅੰਤ ਵਿੱਚ ‘ਤੱਤ ਗੁਰਮਤਿ ਪਰਿਵਾਰ’ ਸਪਸ਼ਟ ਕਰ ਦੇਣਾ ਚਾਹੁੰਦਾ ਹੈ ਕਿ ਸਿੱਖੀ (ਗੁਰਮਤਿ) ਦਾ ਹਰ ਕਿਸੇ ਲਈ, ਬਿਨਾਂ ਕਿਸੇ ਵਿਤਕਰੇ ਦੇ ਖੁੱਲਾ ਹੈ। ਪਰ ਇਸਦਾ ਪ੍ਰਚਾਰਕ ਕਹਾਉਣ ਵਾਲੇ ਵਾਸਤੇ ਮੁੱਢਲੇ ਗੁਰਮਤਿ ਅਸੂਲਾਂ ਦਾ ਧਾਰਨੀ ਹੋਣਾ ਜ਼ਰੂਰੀ ਹੈ। ਜੇ ਲਛਮਣ ਚੇਲਾ ਰਾਮ ਜੀ ਸਿੰਧੀ ਸਚਮੁੱਚ ਸਿੰਧੀ ਭਾਈਚਾਰੇ ਨੂੰ ਸਿੱਖੀ ਦੀ ਮੁੱਖਧਾਰਾ (ਗੁਰਮਤਿ ਮਾਰਗ) ਨਾਲ ਜੋੜਣ ਲਈ ਸੁਹਿਰਦ ਹਨ ਤਾਂ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਆਪ ਮਿਲਗੋਭਾ ਜੀਵਨ ਜਾਚ ਦਾ ਤਿਆਗ ਕਰਨ ਅਤੇ ਨਾਲ ਹੀ ਸਿੰਧੀ ਭਾਈਚਾਰੇ ਨੂੰ ਮਿਲਗੋਭਾ ਜੀਵਣ ਜਾਚ ਤਿਆਗਣ ਲਈ ਪ੍ਰੇਰਣ। ਪਰਿਵਾਰ ਯਕੀਨ ਦੁਆਉਂਦਾ ਹੈ ਕਿ ਉਹਨਾਂ ਦੇ ਇਸ ਕਦਮ ਵਿੱਚ ਸਾਰੀਆਂ ਤੱਤ ਗੁਰਮਤਿ ਧਿਰਾਂ ਸਹਿਯੋਗ ਦੇਣਗੀਆਂ ਅਤੇ ਸੁਆਗਤ ਕਰਣਗੀਆਂ। ਨਾਲ ਹੀ ਸਪੋਕਸਮੈਨ ਦੇ ਪ੍ਰਬੰਧਕਾਂ ਨੂੰ ਵੀ ਬੇਨਤੀ ਹੈ ਕਿ ਇਸ ਵਿਸ਼ੇ `ਤੇ ਦੋਗਲੀ ਨੀਤੀ ਅਪਣਾ ਕੇ ਪਾਠਕਾਂ ਨੂੰ ਗੁੰਮਰਾਹ ਨਾ ਕੀਤਾ ਜਾਵੇ।

ਨਿਸ਼ਕਾਮ ਨਿਮਰਤਾ ਸਹਿਤ

ਤੱਤ ਗੁਰਮਤਿ ਪਰਿਵਾਰ


(05/12/09)
ਡਾ. ਭਗਵੰਤ ਸਿੰਘ ਸੰਧੂ

ਡਾ. ਭਗਵੰਤ ਸਿੰਘ ਸੰਧੂ

ਸ੍ਰ. ਤਰਲੋਚਨ ਸਿੰਘ ਦੇ ਸੰਸਾਰਿਕ ਗੁਰੂ ਜੀ ਨੂੰ

ਤੁਸੀਂ ਬਿਲਕੁਲ ਠੀਕ ਫਰਮਾਇਆ ਹੈ ਕਿ ਪੜਚੋਲ, ਵਿਸ਼ੇ ਉੱਤੇ ਕੇਂਦਰਿਤ ਹੁੰਦੀ ਹੈ ਅਤੇ ਵਿਸ਼ੇ ਨੂੰ ਦਿਸ਼ਾ ਪਰਦਾਨ ਕਰਦੀ ਹੈ। ਇਹੋ ਤਾਂ ਮੈਂ ਆਪਣੇ ਲੇਖ ਵਿੱਚ ਕੀਤਾ ਹੈ। ਵਿਗਿਆਨਕ ਤੱਥ, ਜਿਨ੍ਹਾਂ ਨੂੰ ਤੁਹਾਡੇ ਚੇਲੇ ਨੇ ਤੋੜ ਮਰੋੜ ਕੇ ਪੇਸ਼ ਕੀਤਾ ਸੀ ਉਨ੍ਹਾਂ ਨੂੰ ਕੇਂਦਰ ਬਣਾ ਕੇ ਹੀ ਤਾਂ ਮੈਂ ਲੇਖ ਲਿਖਿਆ ਹੈ। ਤੁਹਾਨੂੰ ਤਾਂ ਖੁਸ਼ ਹੋਣਾ ਚਾਹੀਦਾ ਸੀ ਪਰ ਪਤਾ ਨਹੀਂ ਕਿਉਂ ਤੁਹਾਨੂੰ ਇਹ ਦਿਸ਼ਾ ਰਾਸ ਨਹੀਂ ਆਈ।

ਪਿਆਰੇ ਪਾਠਕੋ, ਤੁਸੀਂ ਬੇ-ਅਕਲ ਹੋ, ਮੂਰਖ ਹੋ, ਮਨਮੁੱਖ। ਮੁਆਫ਼ ਕਰਨਾ ਇਹ ਮੈਂ ਨਹੀਂ ਕਹਿ ਰਿਹਾ, ਇਹ ਤਾਂ ਸ੍ਰ. ਤਰਲੋਚਨ ਸਿੰਘ ਜੀ ਦੇ ਸੰਸਾਰਿਕ ਗੁਰੂ ਜੀ ਕਹਿ ਰਹੇ ਹਨ। ਸਮਝਣ ਦੀ ਕੋਸ਼ਿਸ਼ ਕਰੋ। ਤਰਲੋਚਨ ਸਿੰਘ ਜੀ ਨੂੰ ਸਮਝਾਉਂਦੇ ਹਨ, “ਮੈਨੂੰ ਨਹੀਂ ਲਗਦਾ ਕੇ ਤੇਰੇ ਆਰਟੀਕਲ ਇਸ ਸਾਈਟ ਨੂੰ ਪੜ੍ਹਨ ਵਾਲਿਆਂ ਦੇ ਮਾਰਗ ਦਰਸ਼ਕ ਬਣ ਸਕਦੇ ਹਨ, (ਬਿਲਕੁਲ ਸਹੀ ਫਰਮਾਇਆ ਜੀ ਤੁਸੀਂ, ਸ੍ਰ. ਤਰਲੋਚਨ ਸਿੰਘ ਜੀ ਦੀ ਲੇਖਣੀ ਵਿੱਚ ਅਜਿਹੇ ਗੁਣ ਬਿਲਕੁਲ ਮੌਜੂਦ ਨਹੀਂ ਹਨ ਕਿ ਪਾਠਕਾਂ ਦਾ ਮਾਰਗ ਦਰਸ਼ਕ ਬਣ ਸਕੇ) ਇਥੇ ਗੁਰਚਰਨ ਜਾਂ ਭਗਵੰਤ ਦੀ ਸੋਚ ਵਰਗਿਆਂ ਦਾ ਬੋਲ ਬਾਲਾ ਹੈ, (ਕੀ ਇਹ ਕਹਿਣਾ ਚਾਹੁੰਦੇ ਹੋ ਕਿ ਗੁਰਚਰਨ ਅਤੇ ਭਗਵੰਤ ਵਰਗੇ ਸ੍ਰ. ਤਰਲੋਚਨ ਸਿੰਘ ਜੀ ਵਰਗਿਆਂ ਤੋਂ ਹਲਕਾ ਲਿਖਦੇ ਹਨ? ਪਾਠਕਾਂ ਨੂੰ ਭਟਕੀਂ ਪਾਉਂਦੇ ਹਨ?) ਜਿਹੜੇ ਆਤਮਾ ਜਾਂ ਪਰਮ-ਆਤਮਾ ਤੇ ਵਿਸ਼ਵਾਸ਼ ਨਹੀਂ ਕਰਦੇ, ਉਨ੍ਹਾਂ ਲਈ ਵਿਗਿਆਨ ਹੀ ਰੱਬ ਹੈ। (ਇਹ ਸਿੱਟਾ ਤੁਸੀਂ ਕਿੱਥੋਂ ਕੱਢ ਲਿਆ ਕਿ ਇਹ ਆਤਮਾਂ ਜਾਂ ਪਰਮ-ਆਤਮਾਂ ਨੂੰ ਨਹੀਂ ਮੰਨਦੇ? ਕੀ ਆਤਮਾਂ ਅਤੇ ਪਰਮ-ਆਤਮਾਂ ਵਿਗਿਆਨ ਦੇ ਦੋਖੀ ਹਨ? ਇਹ ਤੁਹਾਡਾ ਕਿੱਧਰਲਾ ਗੁਰਮਤੀ ਨਜ਼ਰੀਆ ਹੈ ਕਿ ਜੇ ਸ੍ਰ. ਤਰਲੋਚਨ ਸਿੰਘ ਜੀ ਵਿਗਿਆਨ ਦੀ ਗੱਲ ਕਰਨ ਤਾਂ ਉਹ “ਗੁਰਬਾਣੀ ਅਤੇ ਵਿਗਿਆਨ ਵਾਲੇ” ਅਖਵਾਉਣ ਅਤੇ ਜੇ ਭਗਵੰਤ ਵਿਗਿਆਨ ਦੀ ਗੱਲ ਕਰੇ ਤਾਂ ਉਹ ਤੁਹਾਡੇ ਪਰਮ-ਆਤਮਾਂ ਦਾ ਬਾਗੀ! ਇਸ ਦੋਹਰੀ ਨੀਤੀ ਦਾ ਮਤਲਬ ਸਮਝ ਨਹੀਂ ਆਇਆ। ਇਸ ਲਈ ਤੁਹਾਡੇ ਇਥੋਂ ਹਟਣਾ ਹੀ ਚੰਗਾ ਹੈ”। (ਇਸ ਕਰਕੇ ਕਿ ਤਰਲੋਚਨ ਸਿੰਘ ਜੀ ਦੀ ਲੇਖਣੀ ਵਿੱਚ ਦਮ ਨਹੀਂ ਜਾਂ ਇਸ ਕਰਕੇ ਕਿ ਪਾਠਕ ਗੁਰਚਰਨ ਅਤੇ ਭਗਵੰਤ ਵਰਗਿਆਂ ਨੂੰ ਪੜ੍ਹਦੇ ਹਨ? ਕਿ ਪਾਠਕ ਤੁਹਾਡੇ ਪੱਧਰ ਦੇ ਨਹੀਂ ਹਨ, ਉਨ੍ਹਾਂ ਨੂੰ ਅਕਲ ਨਹੀਂ ਹੈ, ਮੂਰਖ ਹਨ ਮਨਮੁਖ?)

ਹਾਂ ਜੀ ਹੁਣ ਮੈਂ ਇੱਕ ਸਵਾਲ ਗੁਰੂ ਅਤੇ ਚੇਲੇ ਦੋਹਾਂ ਨੂੰ ਸਾਂਝਾ ਕਰਨਾਂ ਚਾਹੁੰਦਾ ਹਾਂ। ਕੀ ਤੁਸੀਂ ਗੁਰਮੁਖ ਹੋ? ਅਤੇ ਕੀ ਗੁਰੂ ਗ੍ਰੰਥ ਸਾਹਿਬ ਦੇ ਹੁੰਦਿਆਂ ਕਿਸੇ ਆਦਮੀ ਨੂੰ ਗੁਰੂ ਮੰਨਣਾ ਗੁਰਮਤਿ ਅਨੁਸਾਰ ਹੈ?

ਸ੍ਰ. ਤਰਲੋਚਨ ਸਿੰਘ ਜੀ ਨੂੰ

ਇਹ ਤਾਂ ਮੈਂ ਵੀ ਤੁਹਾਥੋਂ ਮੰਗ ਕੀਤੀ ਹੈ ਕਿ ਸ੍ਰ. ਮੱਖਣ ਸਿੰਘ ਜੀ ਨੂੰ ਕਹੋ ਕਿ ਉਹ ਤੁਹਾਡੇ ਸਾਰੇ ਦੇ ਸਾਰੇ ਲੇਖ ਸਿੱਖ ਮਾਰਗ ‘ਤੋਂ ਲਾਹ ਦੇਣ। ਰਹੀ ਗੱਲ ਉਨ੍ਹਾਂ ਲੇਖਾਂ ਦੀ ਜਿਹੜੇ ਤੁਸੀਂ ਹਟਾਉਣ ਦੀ ਮੰਗ ਕੀਤੀ ਹੈ, ਉਹਨਾਂ ਨੂੰ ਹਟਾਉਣ ਵਾਸਤੇ ਕਹਿਣਾ ਤੁਹਾਡਾ ਹੱਕ ਨਹੀਂ ਹੈ। ਕਿਉਂਕਿ ਕੋਈ ਵੀ ਲਿਖਤ ਲਿਖਾਰੀ ਅਤੇ ਸੰਚਾਲਕ ਦੋਵਾਂ ਦੀ ਮਰਜੀ ਨਾਲ ਹੀ ਛਾਪੀ ਜਾਂਦੀ ਹੈ ਅਤੇ ਲਿਖਤ ਨੂੰ ਹਟਾਉਣ ਵਾਸਤੇ ਵੀ ਦੋਵਾਂ ਦੀ ਸਹਿਮਤੀ ਜਰੂਰੀ ਹੈ ਬਸ਼ਰਤੇ ਕਿ ਸੰਚਾਲਕ ਨੇਂ ਲਿਖਤ ਨੂੰ ਹਟਾਉਣ ਦਾ ਹੱਕ ਰਾਖਵਾਂ ਨਾਂ ਰਖਿਆ ਹੋਵੇ। ਜਿਹੜੀਆਂ ਚਿੱਠੀਆਂ ਵੀ ਹਨ ਉਹ ਹਟਾਉਣ ਦੀ ਮੰਗ ਵੀ ਤੁਸੀਂ ਨਹੀਂ ਕਰ ਸਕਦੇ ਕਿਉਂਕਿ ਇਹ ਬਹੁ ਧਿਰਾ ਮਸਲਾ ਬਣ ਜਾਂਦਾ ਹੈ। ਤੁਸੀਂ ਇਹ ਤਿੰਨੋਂ ਲੇਖ ਜਿਹੜੇ ਤੁਹਾਡੇ ਮੁਤਾਬਿਕ ਤੁਹਾਡੀ ਬੇਇਜਤੀ ਕਰਦੇ ਹਨ ਇਹ ਸਾਈਟ ਤੋਂ ਹਟਵਾਉਣ ਦਾ ਹੱਕ ਨਹੀਂ ਰੱਖਦੇ। ਹਾਂ, ਇੱਕ ਕੰਮ ਕਰ ਸਕਦੇ ਹੋ। ਮਾਨ-ਹਾਨੀ ਦਾ ਮੁਕੱਦਮਾ ਕਿਉਂ ਨਹੀਂ ਦਾਇਰ ਕਰ ਦਿੰਦੇ, ਅਦਾਲਤ ਵਿੱਚ? ਜੇ ਤੁਸੀਂ ਸੱਚੇ ਹੋ ਕਿ ਤੁਹਾਡੀ ਬੇਇਜਤੀ ਕੀਤੀ ਗਈ ਹੈ ਤਾਂ ਮਾਨ-ਹਾਨੀ ਦਾ ਕੇਸ ਜਰੂਰ ਕਰੋਗੇ (ਅਤੇ ਹਾਰੋਗੇ)। ਜੇ ਅਜਿਹਾ ਨਾਂ ਕੀਤਾ ਤਾਂ ਵੀ ਤੁਹਾਡੀ ਅਸਲੀਅਤ ਕਿ ਤੁਸੀਂ ਕਿੰਨੇ ਕੁ ਸੱਚੇ ਹੋ, ਪਾਠਕਾਂ ਨੂੰ ਪਤਾ ਹੀ ਹੈ।

ਸ੍ਰ. ਬਲਦੇਵ ਸਿੰਘ ਜੀ,

ਸਭ ਤੋਂ ਪਹਿਲਾਂ ਤਾਂ ਮੈਂ ਇਹ ਬੇਨਤੀ ਕਰਦਾ ਹਾਂ ਕਿ ਜਵਾਬ ਲਿਖਣ ਤੋਂ ਪਹਿਲਾਂ ਚਿੱਠੀ ਨੂੰ ਧਿਆਨ ਨਾਲ ਪੜ੍ਹਿਆ ਕਰੋ ਅਤੇ ਲਿਖਣ ਤੋਂ ਬਾਅਦ ਵੀ ਇੱਕ ਵਾਰ ਦੁਬਾਰਾ ਪੜ੍ਹ ਲਿਆ ਕਰੋ। ਮੈਂ ਇਹ ਨਹੀਂ ਸੀ ਲਿਖਿਆ ਕਿ ਮੈਨੂੰ ਉਹ ਕਿਤਾਬ ਨਹੀਂ ਮਿਲੀ ਬਲਕਿ ਇਉਂ ਲਿਖਿਆ ਸੀ, “ਜਿਹੜੀ ਪੁਸਤਕ ਦਾ ਹਵਾਲਾ ਦਿੱਤਾ ਗਿਆ ਹੈ ਕੀ ਉਹ ਵਾਕਿਆ ਹੀ ਵਰਜੀਨੀਆ ਯੁਨੀਵਰਸਿਟੀ ਦੀ ਰਿਸਰਚ ਤੇ ਅਧਾਰਤ ਹੈ? ਮੈ ਲੱਭਣ ਦੀ ਕੋਸ਼ਿਸ਼ ਕੀਤੀ। ਨਾਂ ਤਾਂ ਮੈਨੂੰ ਕਿਤਾਬ ਦੇ ਲਿਖਾਰੀ ਦਾ ਅਤੇ ਨਾਂ ਹੀ ਇਸ ਕੰਮ ਦਾ university of Virginia ਨਾਲ ਕੋਈ ਸਬੰਧ ਲੱਭਿਆ। ਜੇ ਤੁਹਾਨੂੰ ਅਜਿਹਾ ਕੋਈ ਸਬੰਧ ਨਜਰ ਆਉਂਦਾ ਹੈ ਤਾਂ ਕ੍ਰਿਪਾ ਕਰਕੇ ਜਾਣਕਾਰੀ ਦੇਣ ਦੀ ਖੇਚਲ ਕਰਨਾ”।

ਇਹ ਸਵਾਲ ਮੈਂ ਇਸ ਕਰਕੇ ਕੀਤਾ ਸੀ ਕਿ ਅੱਜਕੱਲ ਬਹੁਤ ਸਾਰਾ ਲਿਟਰੇਚਰ ਗਲ੍ਹਤ ਹਵਾਲਿਆ ਨਾਲ ਛਾਪ ਦਿੱਤਾ ਜਾਂਦਾ ਹੈ ਕਿ ਲਿਖਾਰੀ ਫਲਾਂ ਯੁਨੀਵਰਸਿਟੀ ਦਾ ਪ੍ਰੋਫੈਸਰ ਹੈ। ਇਹ ਘਟੀਆ ਅਤੇ ਅਣਵਿਗਿਆਨਕ ਕਿਤਾਬਾਂ ਵੇਚ ਕੇ ਕਮਾਈ ਕਰਨ ਹਿਤ ਕੀਤਾ ਜਾਂਦਾ ਹੈ। ਹਰੇਕ ਗੱਲ ਉੱਤੇ ਵਿਗਿਆਨ ਦੀ ਮੋਹਰ ਲਾਈ ਜਾਵੇ ਇਹ ਜਰੂਰੀ ਨਹੀਂ। ਨਾਂ ਤਾਂ ਅਜਿਹੀ ਮੰਗ ਵਿਗਿਆਨ ਕਰਦਾ ਹੈ ਅਤੇ ਨਾਂ ਹੀ ਵਿਗਿਆਨੀ। ਸਮਸਿਆ ਉਦੋਂ ਖੜ੍ਹੀ ਹੁੰਦੀ ਹੈ ਜਦੋਂ ਕੋਈ ਵਿਅਕਤੀ ਵਿਗਿਆਨ ਨੂੰ ਤੋੜ ਮਰੋੜ ਕੇ ਕੋਈ ਗਲ੍ਹਤ ਸਿੱਟੇ ਕੱਢਣ ਦੀ ਕੋਸ਼ਿਸ਼ ਕਰਦਾ ਹੈ। ਜਦੋਂ ਤੁਸੀਂ ਵਿਗਿਆਨ ਅਤੇ ਰਿਸਰਚ ਦਾ ਹਵਾਲਾ ਦੇ ਦਿੰਦੇ ਹੋ ਤਾਂ ਇਹ ਵੀ ਜਰੂਰੀ ਹੋ ਜਾਂਦਾ ਹੈ ਕਿ ਇਸ ਰਿਸਰਚ ਅਤੇ ਦਿੱਤੇ ਗਏ ਹਵਾਲੇ ਦੀ ਪੜਚੋਲ ਕਰ ਲਈ ਜਾਵੇ। ਦੂਸਰੀ ਗੱਲ ਇਹ ਹੈ ਕਿ ਹਰ ਕੋਈ ਵਿਗਿਆਨ ਦੇ ਫਲ ਵੀ ਖਾਈ ਜਾ ਰਿਹਾ ਹੈ ਅਤੇ ਇਹਨੂੰ ਫਜੂਲ ਦੀ ਚੀਜ਼ ਵੀ ਸਮਝਦਾ ਹੈ। ਜੇ ਵਿਗਿਆਨ ਏਨਾਂ ਹੀ ਮਾੜਾ ਹੈ ਤਾਂ ਇੰਟਰਨੈਟ, ਫੋਨ, ਹਵਾਈ ਜਹਾਜ ਅਤੇ ਬਿਜਲੀ ਵਗੈਰਾ ਦੀ ਵਰਤੋਂ ਕਰਨੀ ਕਿਉਂ ਨਹੀਂ ਛੱਡ ਦਿੰਦੇ? ਵਿਗਿਆਨ ਸ਼ਾਇਦ ਇਸ ਕਰਕੇ ਮਾੜਾ ਹੈ ਕਿ ਹਰ ਬੰਦੇ ਨੂੰ ਸਮਝ ਨਹੀਂ ਆਉਂਦਾ ਜਾਂ ਕਹਿ ਲਉ ਕਿ ਹਰ ਬੰਦਾ ਇਹਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦਾ।

ਮੈਂ ਕੋਈ ਵੀ ਵਿਚਾਰ ਚਰਚਾ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਹੋਰ ਬੇਨਤੀ ਕਰਦਾ ਹੁੰਦਾ ਹਾਂ ਕਿ ਦਿਮਾਗ ਦੇ ਦਰਵਾਜੇ ਖੋਹਲ ਕੇ ਵਿਚਾਰ ਕਰਨੀਂ ਤਦ ਹੀ ਵਿਚਾਰ ਵਟਾਂਦਰੇ ਤੋਂ ਕੁੱਝ ਹਾਸਲ ਹੋਵੇਗਾ। ਆਪਾਂ ਆਤਮਾਂ ਦੀ ਗੱਲ ਕਰ ਰਹੇ ਸੀ। ਤੁਹਾਨੂੰ ਮੇਰੀ ਗੱਲ ਦੀ ਸ਼ਾਇਦ ਸਮਝ ਨਹੀਂ ਆਈ। ਮੈਂ ਲਿਖਿਆ ਸੀ, “ਹੁਣ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਆਤਮਾਂ ਦੀ ਗੱਲ ਕਰਦੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਦਾ ਸਰੀਰਕ ਸਰੂਪ ਕੀ ਹੈ? ਇੱਕ ਕਿਤਾਬ (ਗ੍ਰੰਥ) ਹੀ ਹੈ ਨਾਂਹ? ਆਤਮਾਂ ਤਾਂ ਜੀਵਿਤ ਸਰੀਰ ਵਿੱਚ ਹੀ ਹੋ ਸਕਦੀ ਹੈ। ਫੇਰ ਇੱਕ ਨਿਰਜੀਵ ਵਸਤੂ ਵਿੱਚ ਆਤਮਾਂ ਕਿਵੇਂ ਹੋ ਸਕਦੀ ਹੈ? ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਜੀਵਿਤ ਗੁਰੂ ਸਾਹਿਬਾਨ ਅਤੇ ਹੋਰ ਵਿਦਵਾਨਾ ਦੇ ਵਿਚਾਰਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਆਤਮਾਂ ਸਮਝਦੇ ਹੋ ਤਾਂ ਮੇਰਾ ਖਿਆਲ ਹੈ ਕਿ ਕਿਸੇ ਵੀ ਸਿੱਖ ਨੂੰ ਤੁਹਾਡੇ ਇਸ ਵਿਚਾਰ ਨਾਲ ਕੋਈ ਇਤਰਾਜ ਨਹੀਂ ਹੋਵੇਗਾ।” ਗੁਰੂ ਗ੍ਰੰਥ ਸਾਹਿਬ ਦੀ ਆਤਮਾਂ, ਗੁਰੂ ਸਾਹਿਬਾਨ ਅਤੇ ਹੋਰ ਵਿਦਵਾਨਾਂ ਦੇ ਵਿਚਾਰ ਹੀ ਹਨ। ਇਹਦੇ ਸ਼ਬਦ ਦੀ ਲੋਅ ਹੀ ਸਾਨੂੰ ਰਾਹ ਵਿਖਾਉਂਦੀ ਹੈ। ਤੁਸੀਂ ਮੇਰੇ ਉਪਰੋਕਤ ਵਿਚਾਰ ਦੇ ਜਵਾਬ ਵਿੱਚ ਲਿਖਦੇ ਹੋ, “ਜੇ ਤੁਸੀ ‘ਸ੍ਰੀ ਗੁਰੂ ਗ੍ਰੰਥ ਸਹਿਬ ਜੀ’ ਇੱਕ ਕਿਤਾਬ ਸਮਝਦੇ ਹੋ ਤਾਂ ਫਿਰ ਮੱਥਾ ਕਿਓ ਟੇਕਦੇ ਹੋ ਕਿਓ ਮੁਸੀਬਤ ਵੇਲੇ ਨੱਕ ਰਗੜਦੇ ਹੋ ਕਿਓ ਅਰਦਾਸਾਂ ਕਰਦੇ ਹੋ! ਜੇ ਤੁਸੀ ਗੁਰਦਵਾਰਾ ਸਹਿਬ ਨਹੀ ਜਾਂਦੇ ਤੇ ਮੱਥਾਂ ਨਹੀ ਰਗੜਦੇ ਫਿਰ ਤੁਹਾਡੇ ਨਾਲ ਬਹਿਸ ਕਰਨੀ ਫਜੂਲ ਹੈ।” ਗੁਰੂ ਗ੍ਰੰਥ ਸਾਹਿਬ ਅੱਗੇ ਸੀਸ ਝੁਕਾਉਂਦੇ ਹਾਂ ਇਸੇ ਕਰਕੇ ਕਿ ਇਹਦੇ ਵਿੱਚ ਗੁਰੂ ਸਾਹਿਬਾਨ ਦੇ ਵਡਮੁੱਲੇ ਵਿਚਾਰਾਂ ਦਾ ਖਜ਼ਾਨਾ ਹੈ। ਮੈਨੂੰ ਤੁਹਾਡੇ ਇਸ ਵਿਚਾਰ ਦੀ ਸਮਝ ਨਹੀਂ ਆਈ ਕਿ ਜੇ ਮੈਂ ਗੁਰੂਦੁਆਰੇ ਨਹੀਂ ਜਾਂਦਾ ਤਾਂ ਬਹਿਸ ਕਰਨੀ ਫਜੂਲ ਹੈ। ਆਪਾਂ ਕਿਸੇ ਨਾਲ ਬਹਿਸ ਕਿਉਂ ਕਰਦੇ ਹਾਂ? ਕਿਉਂ ਵਿਚਾਰ ਵਟਾਂਦਰਾ ਕਰਦੇ ਹਾਂ? ਇਸ ਲਈ ਕਿ ਆਪਾਂ ਇੱਕ ਦੂਜੇ ਤੋਂ ਕੁੱਝ ਸਿੱਖ ਸਕੀਏ, ਕੁੱਝ ਸਿਖਾ ਸਕੀਏ। ਤਾਂ ਕੀ ਜਿਹੜਾ ਇਨਸਾਨ ਗੁਰਦੁਆਰੇ ਨਹੀਂ ਜਾਂਦਾ ਉਹ ਬੁੱਧੀਹੀਣ ਹੈ? ਕਿ ਉਹ ਤੁਹਾਡੇ ਨਾਲ ਵਿਚਾਰ ਵਟਾਂਦਰਾ ਨਹੀਂ ਕਰ ਸਕਦਾ। ਫੇਰ ਤਾਂ ਤੁਹਾਡਾ ਭਾਈਚਾਰਾ ਵੀ ਸਿਰਫ ਉਹਨਾਂ ਸਿੱਖਾਂ ਤੱਕ ਹੀ ਸੀਮਿਤ ਰਹਿ ਜਾਣਾ ਚਾਹੀਦਾ ਹੈ ਜਿਹੜੇ ਨੇਮ ਨਾਲ ਗੁਰੂਦੁਆਰੇ ਜਾਂਦੇ ਹਨ। ਕੀ ਤੁਹਾਡੇ ਸਾਰੇ ਅਧਿਆਪਕ ਸਿੱਖ ਹੀ ਸਨ? ਜੇ ਨਹੀਂ, ਤਾਂ ਫੇਰ ਉਹ ਅਧਿਆਪਕ ਜਿਹੜੇ ਸਿੱਖ ਨਹੀਂ ਸਨ, ਉਨ੍ਹਾਂ ਤੋਂ ਤੁਸੀਂ ਕਿਵੇਂ ਕੁੱਝ ਸਿੱਖ ਸਕੇ ਹੋਵੋਗੇ? ਉਹ ਵੀ ਤਾਂ ਗੁਰੂਦੁਆਰੇ ਮੱਥੇ ਨਹੀਂ ਸਨ ਰਗੜਨ ਜਾਂਦੇ। ਬਲਦੇਵ ਸਿੰਘ ਜੀ ਅਜਿਹੀਆਂ ਲੀਕਾਂ ਖਿੱਚਣੀਆਂ ਸਿਆਣੀ ਗੱਲ ਨਹੀਂ ਹੈ। ਵੇਖੋ ਵਿਗਿਆਨੀਆਂ ਦੀ ਦਰਿਆ ਦਿਲੀ। ਉਹ ਕਦੇ ਨਹੀਂ ਸ਼ਰਤ ਰੱਖਦੇ ਕਿ ਤੁਸੀਂ ਵਿਗਿਆਨ ਨੂੰ ਰੱਬ ਮੰਨੋ ਜਾਂ ਇਹਦੇ ਅੱਗੇ ਮੱਥੇ ਰਗੜੋ। ਬਿਨਾਂ ਅਜਿਹੀਆਂ ਸ਼ਰਤਾਂ ਰਖਿਆਂ ਹਰ ਕਿਸੇ ਨਾਲ ਵਿਗਿਆਨ ਬਾਰੇ ਵਿਚਾਰ ਸਾਂਝੇ ਕਰਨ ਨੂੰ ਤਿਆਰ ਰਹਿੰਦੇ ਹਨ। ਫੇਰ ਵੀ ਉਨ੍ਹਾਂ ਖਿਲਾਫ਼ ਕਈ ਤਰਾਂ ਦਾ ਭੰਡੀ ਪ੍ਰਚਾਰ ਕੀਤਾ ਜਾਂਦਾ ਹੈ!

ਮੇਰਾ ਸਵਾਲ ਸੀ ਕਿ ਐਨਾਂ ਗੰਭੀਰ ਜਖਮੀ ਹੋਣ ਦੇ ਬਾਵਜੂਦ ਵੀ ਉਹ ਆਪਣੇ ਕਾਤਿਲ ਨੂੰ ਕਿਵੇਂ ਪਛਾਣ ਗਿਆ? ਜਵਾਬ ਵਿੱਚ ਤੁਸੀਂ ਲਿਖਿਆ ਹੈ, “ਜਦੋ ਬੱਚੇ ਨੂੰ ਸਭ ਕੁਛ ਯਾਦ ਆ ਗਿਆ ਤਾਂ ਆਪਣੇ ਕਾਤਿਲ ਨੂੰ ਜਾਂ ਹੋਰ ਕਿਸੇ ਨੂੰ ਪਛਾਂਨਣਾਂ ਕੋਈ ਮੁਸ਼ਕਲ ਗੱਲ ਨਹੀ ਸੀ”। ਸਵਾਲ ਹੋਰ ਹੈ। ਸਵਾਲ ਦੂਸਰੇ ਜਨਮ ਨਹੀਂ ਪਹਿਲੇ ਜਨਮ ਬਾਰੇ ਹੈ। ਜਦੋਂ ਸਾਇਕਲ ਦੀ ਸਕੂਟਰ ਨਾਲ ਟੱਕਰ ਹੋਈ, ਕੀ ਟੱਕਰ ਆਹਮੋਂ-ਸਾਹਮਣੀ ਸੀ ਜਾਂ ਸਕੂਟਰ ਪਿੱਛੋਂ ਆ ਕੇ ਟਕਰਾਇਆ ਸੀ? ਕੀ ਬੱਚੇ ਨੇ ਡਿੱਗ ਕੇ ਬੇ-ਹੋਸ਼ ਹੋਣ ਤੋਂ ਪਹਿਲਾਂ ਸਕੂਟਰ ਵਾਲੇ ਨੂੰ ਪਛਾਣ ਲਿਆ ਸੀ? ਕਿਉਂਕਿ ਯਾਦ ਉਹੀ ਚੀਜ ਆ ਸਕਦੀ ਹੈ ਜਿਹੜੀ ਅੱਖੀਂ ਵੇਖੀ ਹੋਵੇ।

ਮੂਲੇ ਦਾ ਉਧਾਰ ਕਰਨ ਬਾਰੇ ਜੋ ਤੁਸਾਂ ਬਿਆਨਿਆਂ ਹੈ ਉਸ ਤੋਂ ਅਜਿਹਾ ਪਰਤੀਤ ਹੁੰਦਾ ਹੈ ਕਿ ਗੁਰੂ ਜੀ ਵਿੱਚ ਬਦਲਾ ਲਊ ਭਾਵਨਾ ਦਾ ਨਿਵਾਸ ਸੀ। ਕੀ ਇਹ ਗੱਲ ਗਲ੍ਹਤ ਨਹੀਂ ਲਗਦੀ ਕਿ ਸਰਬੱਤ ਦਾ ਭਲਾ ਮੰਗਣ ਵਾਲਾ ਦਿਆਲੂ ਪੁਰਸ਼ ਬਦਲਾ ਲਊ ਭਾਵਨਾ ਦਾ ਸ਼ਿਕਾਰ ਹੋਵੇ? ਮੇਰਾ ਮਨ ਤਾਂ ਇਹ ਗੱਲ ਮੰਨਣ ਤੋਂ ਇਨਕਾਰੀ ਹੈ।

ਬਲਦੇਵ ਸਿੰਘ ਜੀ ਇੱਕ ਪੁੱਠਾ ਜਿਹਾ ਸਵਾਲ ਪੁੱਛਣ ਦੀ ਗੁਸਤਾਖੀ ਕਰਨ ਲਗਿਆ ਹਾਂ ਸੋ ਪਹਿਲਾਂ ਹੀ ਮੁਆਫੀ ਮੰਗਦਾ ਹਾਂ। ਜੇ ਮੈਂ ਕਹਾਂ ਕਿ ਪਿਛਲੇ ਜਨਮ ਵਿੱਚ ਤੁਸੀਂ ਹਿਟਲਰ ਸੀ ਅਤੇ ਲੱਖਾਂ ਬੇ-ਕਸੂਰਾਂ ਦੇ ਲਹੂ ਵਿੱਚ ਤੁਹਾਡੇ ਹੱਥ ਰੰਗੇ ਹੋਏ ਹਨ ਤਾਂ ਕਿਵੇਂ ਸਿੱਧ ਕਰੋਗੇ ਕਿ ਤੁਸੀਂ ਹਿਟਲਰ ਨਹੀਂ ਸਉ? ਜਾਂ ਜੇ ਮੈਂ ਕਹਾਂ ਕਿ ਪਿਛਲੇ ਜਨਮ ਵਿੱਚ ਤੁਸੀਂ ਸਾਡੇ ਗੁਆਂਢੀ ਹੀਰਾ ਸਿੰਘ ਸੀ ਅਤੇ ਤੁਸੀਂ ਮੇਰੇ ਦਾਦਾ ਜੀ ਦਾ ਕਤਲ ਕਰਕੇ ਸਾਡੀ ਜ਼ਮੀਨ `ਤੇ ਕਬਜਾ ਕਰ ਲਿਆ ਸੀ ਤਾਂ ਕਿਵੇਂ ਸਿੱਧ ਕਰੋਗੇ ਕਿ ਤੁਸੀਂ ਹੀਰਾ ਸਿੰਘ ਨਹੀਂ ਸੀ? ਜਾਂ ਸਾਡੀ ਜ਼ਮੀਨ ਦਾ ਇਵਜ਼ਾਨਾ ਦਿਓਗੇ?

ਤੁਸੀਂ ਬਾਂਦਰ ਨੂੰ ਇਨਸਾਨ ਤੋਂ ਸਿਆਣਾ ਦਸਿਆ ਹੈ ਕਿ ਉਹ ਚੋਪੜੀਆਂ ਰੋਟੀਆਂ ਨਹੀਂ ਖਾਂਦਾ, ਇਸ ਲਈ ਕਿ ਜੰਗਲ ਵਿੱਚ ਹਾਰਟ ਸਰਜਰੀ ਦਾ ਪ੍ਰਬੰਧ ਨਹੀਂ ਹੈ। ਇਸ ਗੱਲ ਨੂੰ ਜੇ ਵਿਗਿਆਨਕ ਨਜ਼ਰੀਏ ਤੋਂ ਘੋਖਣਾ ਹੋਵੇ ਤਾਂ ਸਭ ਤੋਂ ਪਹਿਲਾ ਸਵਾਲ ਇਹ ਹੋਵੇਗਾ ਕਿ ਕੀ ਬਾਂਦਰ ਨੂੰ ਚੋਪੜੀਆਂ ਰੋਟੀਆਂ ਕਿਤਿਉਂ ਮਿਲ ਵੀ ਸਕਦੀਆਂ ਹਨ ਜੰਗਲ ਵਿੱਚ ਜਾਂ ਨਹੀਂ? ਜੇ ਹੁਣ ਭਲਾ ਵਿਚਾਰੇ ਦੀ ਮਾਂ ਪਕਾ ਕੇ ਹੀ ਨਹੀਂ ਦਿੰਦੀ ਤਾਂ ਚੋਪੜਨ ਦਾ ਤਾਂ ਸਵਾਲ ਹੀ ਕਿੱਥੋਂ ਪੈਦਾ ਹੋਵੇਗਾ। ਹਰ ਗੱਲ ਨੂੰ ਘੋਖਣ ਦੇ ਵੱਖਰੇ ਵੱਖਰੇ ਦ੍ਰਿਸ਼ਟੀਕੋਣ ਹੁੰਦੇ ਹਨ। ਕਿਸੇ ਗੱਲ ਵਾਰੇ ਸਿੱਟਾ ਕੱਢਣ ਵਾਸਤੇ ਸਾਰੇ ਪੱਖਾਂ ਉੱਤੇ ਵਿਚਾਰ ਕਰ ਲੈਣਾ ਚਾਹੀਦਾ ਹੈ। ਬਲਦੇਵ ਸਿੰਘ ਜੀ ਸ਼ਾਇਦ ਤੁਸੀਂ ਮੇਰੀਆਂ ਸ. ਤਰਲੋਚਨ ਸਿੰਘ ਨੂੰ ਲਿਖੀਆਂ ਚਿੱਠੀਆਂ ਵੀ ਪੜ੍ਹੀਆਂ ਹੋਣ। ਉਨ੍ਹਾਂ ਨੂੰ ਮੈਂ ਹੋਰ ਤਰੀਕੇ ਨਾਲ ਲਿਖਦਾ ਹਾਂ, ਤੁਹਾਨੂੰ ਹੋਰ ਤਰੀਕੇ ਨਾਲ। ਇਸ ਕਰਕੇ ਕਿ ਜਿਹੜੀ ਗੱਲ ਬਾਰੇ ਤੁਹਾਨੂੰ ਨਾਂ ਪਤਾ ਹੋਵੇ, ਤੁਸੀਂ ਮੰਨ ਲੈਂਦੇ ਹੋ ਕਿ ਮੈਨੂੰ ਨਹੀਂ ਪਤਾ। ਉਨ੍ਹਾਂ ਵਾਂਗ ਖਾਹਮ ਖਾਹ ਆਪਣੀ ਲੱਤ ਉੱਪਰ ਧਰਨ ਖਾਤਰ ਉੱਘ ਦੀਆਂ ਪਤਾਲ ਨਹੀਂ ਮਾਰਦੇ। ਮਹਿਸੂਸ ਹੁੰਦਾ ਹੈ ਕਿ ਤੁਸੀਂ ਜਾਨਣ ਦੇ ਚਾਹਵਾਨ ਹੋ ਅਤੇ ਵਿਚਾਰ ਕਰਨਾ ਚਾਹੁੰਦੇ ਹੋ। ਜੇ ਮੇਰੀ ਕੋਈ ਗੱਲ ਪਸੰਦ ਨਾਂ ਆਈ ਹੋਵੇ ਤਾਂ ਮੁਆਫ਼ ਕਰ ਦੇਣਾ। ਤੁਹਾਡੇ ਮੇਲ ਤੇ ਜਲਦੀ ਹੀ ਮੇਲ ਕਰਨ ਦੀ ਕੋਸ਼ਿਸ਼ ਕਰਾਂਗਾ ਪਰ ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਪਾਠਕਾਂ ਰਾਹੀਂ ਹੀ ਵਿਚਾਰ ਵਟਾਂਦਰਾ ਚੱਲਦਾ ਰਹੇ ਤਾਂ ਚੰਗਾ ਹੈ। ਧੰਨਵਾਦ।


(05/12/09)
ਸਰਵਜੀਤ ਸਿੰਘ

ਸ:ਮਨਦੀਪ ਸਿੰਘ ਜੀ,

ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਿਹ॥

ਵੀਰ ਜੀ, ਆਪ ਜੀ ਸ਼ੰਕਾਂ ਬਿਲਕੁਲ ਠੀਕ ਹੈ। ਅਨੂਪ ਕੌਰ ਸਬੰਧੀ ਬੇਨਤੀ ਹੈ ਕਿ ਦਸਮ ਗ੍ਰੰਥ ਵਿਚ ਇਹ ਨਾਂਮ ਇਸ ਤਰਾਂ ਨਹੀ ਹੈ। ਦਸਮ ਗ੍ਰੰਥ ਵਿਚ ਇਹ ਨੂਪ ਕੁਅਰਿ ਹੈ। (ਪੰਨਾ 840) ਗੁਰਚਰਨਜੀਤ ਸਿੰਘ ਲਾਂਬਾ ਦੀ ਖੋਜ ਮੁਤਾਬਕ ਇਹ ਨਾਂਮ ਰਾਜਸਧਾਨੀ ਹੈ ਪਰ ਭਾਈ ਰਣਧੀਰ ਸਿੰਘ ਜੀ ‘ਸ਼ਬਦ ਮੂਰਤਿ’ ਦੇ ਪੰਨਾ 21 ਤੇ ਲਿਖਦੇ ਹਨ ਕਿ ਇਹ ਲਹੌਰ ਦੀ ਖਤ੍ਰੇਟੀ ਸੀ।

ਈਸ਼ਰ ਸਿੰਘ ਜੀ ਨੇ ਹੀ ਇਸ ਨਾਂਮ ਨੂੰ ਅਸਲ ਲਿਖਤ ਵਾਂਗੂ ਭਾਵ ਨੂਪ ਕੁਅਰਿ ਲਿਖਿਆ ਹੈ। ਪਿਆਰਾ ਸਿੰਘ ਪਦਮ, ਗਿਆਨੀ ਨਰੈਣ ਸਿੰਘ, ਭਾਈ ਰਣਧੀਰ ਸਿੰਘ, ਭਾਗ ਸਿੰਘ ਅੰਬਾਲਾ, ਅਨੂਪ ਕੌਰ, ਡਾ: ਜੋਧ ਸਿੰਘ ਨੇ ਅਨੂਪ ਕੁਅਰਿ (ਹਿੰਦੀ ਵਿਚ) ਗਿਆਨੀ ਹਰਬੰਸ ਸਿੰਘ ਜੀ ਨੇ ਅਨੂਪ ਕੌਰ ਅਤੇ ਅਨੂਪ ਕੁਅਰਿ ਲਿਖਿਆ ਹੈ। ਸਿਰਦਾਰ ਕਪੂਰ ਸਿੰਘ ਜੀ ਦੇ ਤਾਂ ਲੇਖ ਦਾ ਸਿਰਲੇਖ ਹੀ , ‘ਕਿਸਾ ਰੂਪ ਕੌਰ ਦਾ’ ਹੈ। ਸਤਿਕਾਰ ਯੋਗ ਪਾਠਕਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਜੇ ਕਿਸੇ ਸੱਜਣ ਪਾਸ ਇਸ ਸਬੰਧੀ ਜਾਣਕਾਰੀ ਹੋਵੇ ਤਾਂ ਜਰੂਰ ਸਾਝੀ ਕਰਨੀ ਜੀ।

ਆਦਰ ਸਿਹਤ

ਸਰਵਜੀਤ ਸਿੰਘ


(05/12/09)
ਜਸਬੀਰ ਸਿੰਘ (ਕੈਲਗਰੀ)

ਡਾ: ਭਗਵੰਤ ਸਿੰਘ ਸੰਧੂ ਅਤੇ ਸਿੱਖ ਮਾਰਗ ਦੇ ਪਾਠਕ ਸੱਜਣੋਂ!

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।

ਡਾ: ਭਗਵੰਤ ਸਿੰਘ ਜੀ! ਪ੍ਰੋ: ਤਰਲੋਚਨ ਸਿੰਘ ਨੂੰ 4/12/09 ਦੇ ਪੱਤਰ ਵਿੱਚ ਤੁਸੀਂ ਲਿਖਿਆ ਹੈ: “…. . ਜਿਸ ਨੂੰ ਤੁਸੀਂ ਬਿਗ-ਬੈਂਗ ਦੀ ਪ੍ਰਕਿਰਿਆ ਦੱਸਿਆ ਹੈ ਦਰਅਸਲ ਉਹ ਪ੍ਰਕਿਰਿਆ ਨਹੀਂ ਕਿਰਿਆ ਹੈ”। ਅਤੇ ‘To every action there is an equal and opposite reaction”

-ਜੇ ਗੇਂਦ ਦਾ ਸਿੱਟਿਆ ਜਾਣਾ ਕਿਰਿਆ ਹੈ ਤਾਂ ਇਸ ਦੀ ਪ੍ਰਕਿਰਿਆ ਕੀ ਹੈ? ਕਿਉਂਕਿ ਹਰ ਕਿਰਿਆ ਦੀ ਪ੍ਰਕਿਰਿਆ ਹੁੰਦੀ ਹੈ।

-ਜੇ ਬਿਗ ਬੈਂਗ ਕਿਰਿਆ ਹੈ ਤਾਂ ਇਸ ਦੀ ਪ੍ਰਕਿਰਿਆ ਕੀ ਹੈ?

-ਕੀ ਕਦੇ ਬਿਗ ਬੈਂਗ ਦੀ ਕਿਰਿਆ ਆਪਣੇ ਆਪ ਤੋਂ ਹੋ ਸਕਦੀ ਹੈ?

-ਜੇ ਬਿਗ-ਬੈਂਗ ਦੀ ਕਿਰਿਆ ਆਪਣੇ ਆਪ ਤੋਂ ਹੋਈ ਤਾਂ ਕਿਸ Procedure ਨਾਲ ਹੋਈ?

ਡਾ: ਭਗਵੰਤ ਸਿੰਘ ਜੀ! ਗੱਲ ਸਿਰਫ਼ To the point ਕੀਤੀ ਜਾਵੇ। ਕੋਈ ਵੀ ਜ਼ਾਤੀ comments ਨਾ ਕੀਤੇ ਜਾਣ ਜੀ। ਧੰਨਵਾਦ।

ਜਸਬੀਰ ਸਿੰਘ (ਕੈਲਗਰੀ)


(04/12/09)
ਡਾ. ਭਗਵੰਤ ਸਿੰਘ ਸੰਧੂ

ਡਾ. ਭਗਵੰਤ ਸਿੰਘ ਸੰਧੂ

ਸ੍ਰ. ਤਰਲੋਚਨ ਸਿੰਘ ਜੀ,

ਮੈਂ ਪਹਿਲਾਂ ਵੀ ਲਿਖ ਚੁੱਕਿਆ ਹਾਂ ਕਿ ਇਹ ਲੇਖ ਮੈਂ ਤੁਹਾਨੂੰ ਨੀਵਾਂ ਵਿਖਾਉਣ ਲਈ ਨਹੀਂ ਸੀ ਲਿਖਿਆ ਬਲਕਿ ਤੁਹਾਡੇ ਪਾਠਕਾਂ ਨੂੰ ਸੱਚ ਤੋਂ ਜਾਣੂੰ ਕਰਵਾਉਣ ਹਿਤ ਲਿਖਿਆ ਸੀ। ਜੇ ਮੇਰੇ ਇਸ ਲੇਖ ਲਿਖਣ ਨਾਲ ਤੁਹਾਨੂੰ ਹੇਠੀ ਮਹਿਸੂਸ ਹੋਈ ਹੈ ਤਾਂ ਇਹ ਤੁਹਾਡੇ ਆਪਣੇ ਨਜ਼ਰੀਏ ਦਾ ਦੋਸ਼ ਹੈ। ਮੈਂ ਆਪਣੇ ਲੇਖ ਦੇ ਜਵਾਬ ਦੀ ਤੁਹਾਡੇ ਕੋਲੋਂ ਮੰਗ ਨਹੀਂ ਸੀ ਕੀਤੀ। ਪਰ ਕਿਉਂਕਿ ਤੁਸੀਂ ਮੇਰੇ ਉੱਤੇ ਕਈ ਤਰਾਂ ਦੇ ਦੋਸ਼ ਲਾਉਂਦਿਆਂ ਮੈਨੂੰ ਲਿਖਿਆ ਸੀ ਕਿ ਤੁਸੀਂ ਹਰ ਰੋਜ਼ ਮੇਰੇ ਇੱਕ ਸਵਾਲ ਦਾ ਜਵਾਬ ਦਿਆ ਕਰੋਗੇ (ਸ਼ਾਇਦ ਤੁਹਾਡੀ ਯਾਦ ਸ਼ਕਤੀ ਕੁੱਝ ਕਮਜੋਰ ਹੈ) ਇਸ ਕਰਕੇ ਮੈਂ ਤੁਹਾਨੂੰ ਤੁਹਾਡੀ ਆਪਣੀ ਕਹੀ ਹੋਈ ਗੱਲ ਯਾਦ ਕਰਵਾਈ ਸੀ।

ਮੁਆਫ਼ ਕਰਨਾਂ ਮੈਂ ਤੁਹਾਡੇ ਬਾਰੇ ਬਿਲਕੁਲ ਵੀ ਮਾੜਾ ਕਹਿਣ ਦੀ ਹਿਮਾਕਤ ਨਹੀਂ ਕੀਤੀ। ਸਿਰਫ਼ ਤੁਹਾਡੇ ਲਿਖੇ ਲੇਖਾਂ ਦਾ ਨਿਰਪੱਖ ਵਿਸ਼ਲੇਸ਼ਣ ਕੀਤਾ ਹੈ। ਤੁਹਾਡੇ ਸਾਰੇ ਹੀ ਲੇਖ ਪੜ੍ਹਨ ਉੱਤੇ ਕਾਫ਼ੀ ਸਮਾਂ ਬਰਬਾਦ ਕੀਤਾ ਕਿ ਸ਼ਾਇਦ ਕੋਈ ਚੱਜ ਦੀ ਗੱਲ ਨਿੱਕਲ ਹੀ ਆਵੇ। ਵਿਅਰਥ! ਸਮਝ ਹੀ ਨਾਂ ਆਵੇ ਕਿ ਲੇਖਕ ਆਖਰ ਕਹਿਣਾ ਕੀ ਚਾਹੁੰਦਾ ਹੈ? ਬੜਾ ਗੁੱਸਾ ਆਇਆ ਕਿ ਇਹੋ ਜਿਹੇ ਫਜ਼ੂਲ ਲੇਖਾਂ ਦਾ ਵਿਗਿਆਨ ਦੀ ਜਾਣਕਾਰੀ ਰਹਿਤ ਪਾਠਕਾਂ `ਤੇ ਕਿੰਨਾ ਮਾੜਾ ਅਸਰ ਪਿਆ ਹੋਵੇਗਾ? ਇਸ ਕਰਕੇ ਮੈਨੂੰ ਕਾਫੀ ਸਮਾਂ ਲਗਾਕੇ ਇਹ ਲੇਖ ਲਿਖਣਾ ਪਿਆ। ਇਸ ਗੱਲ ਦਾ ਖਾਸ ਖਿਆਲ ਰੱਖਿਆ ਕਿ ਤੁਹਾਡੀ ਸ਼ਾਨ ਵਿੱਚ ਕੋਈ ਗੁਸਤਾਖੀ ਨਾਂ ਕਰਾਂ। ਤੁਸੀਂ ਕਹਿੰਦੇ ਹੋ ਮੈਂ ਇੱਕ ਪਾਸੜ ਫੈਸਲਾ ਸੁਣਾਇਆ ਹੈ। ਮੈਂ ਤਾਂ ਕੋਈ ਫੈਸਲਾ ਨਹੀਂ ਸੁਣਾਇਆ, ਸਿਰਫ ਤੁਹਾਡੇ ਲੇਖਾਂ ਵਿੱਚ ਲਿਖੀਆਂ ਗਲਤ ਗੱਲਾਂ ਪਾਠਕਾਂ ਸਾਹਮਣੇ ਰੱਖੀਆਂ ਹਨ। ਜੇ ਮੈਂ ਤੁਹਾਡੀ ਕਿਸੇ ਗੱਲ ਨੂੰ ਗਲ੍ਹਤ ਕਰਾਰ ਦਿੱਤਾ ਹੈ ਤਾਂ ਬਕਾਇਦਾ ਇਹ ਵੀ ਦੱਸਿਆ ਹੈ ਕਿ ਸਹੀ ਕੀ ਹੈ। ਜਦ ਕਿ ਤੁਸੀਂ ਜਦੋਂ ਵੀ ਮੇਰੇ ਲਿਖੇ ਦੀ ਨੁਕਤਾਚੀਨੀ ਕੀਤੀ ਹੈ, ਮੈਨੂੰ ਗਲ੍ਹਤ ਕਿਹਾ ਹੈ, ਕਿਤੇ ਵੀ ਇਹ ਨਹੀਂ ਦੱਸਿਆ ਕਿ ਫੇਰ ਠੀਕ ਕੀ ਹੈ?

ਲਿਖਾਰੀ ਦੀ ਲਿਖਤ ਲਿਖਾਰੀ ਦਾ ਅਕਸ ਹੁੰਦੀ ਹੈ। ਉਸ ਦੀ ਸਖ਼ਸ਼ੀਅਤ ਦੀ ਮੂੰਹ ਬੋਲਦੀ ਤਸਵੀਰ। ਆਪਣੇ ਲੇਖ ਦੇ ਜਵਾਬ ਵਿੱਚ ਆਈ ਤੁਹਾਡੀ ਚਿੱਠੀ ਤੋਂ ਮਹਿਸੂਸ ਹੋਇਆ ਕਿ ਤੁਹਾਨੂੰ ਕਾਫੀ ਠੇਸ ਪਹੁੰਚੀ ਹੈ ਮੇਰੇ ਲੇਖ ਕਾਰਨ, ਜੋ ਕਿ ਲੇਖ ਲਿਖਣ ਦਾ ਮੰਤਵ ਨਹੀਂ ਸੀ। ਸ਼ਾਇਦ ਮੈਂ ਸਹੀ ਸ਼ਬਦਾਵਲੀ ਦੀ ਵਰਤੋਂ ਨਾਂ ਕਰ ਸਕਿਆ ਹੋਵਾਂ ਇਹ ਸੋਚਕੇ ਤੁਹਾਥੋਂ ਮੁਆਫ਼ੀ ਮੰਗੀ। ਤੁਸੀਂ ਹੋਰ ਖਫ਼ਾ ਹੋ ਗਏ। ਮੈਂ ਤੁਹਾਨੂੰ ਇੱਕ ਸਲਾਹ ਵੀ ਦਿੱਤੀ ਸੀ ਕਿ ਵਿਗਿਆਨ ਬਾਰੇ ਲਿਖਣ ਤੋਂ ਪਹਿਲਾਂ ਵਿਗਿਆਨ ਨੂੰ ਪੜ੍ਹ ਵੀ ਲਿਆ ਕਰੋ। ਪਰ ਤੁਸੀਂ ਸੋਚਦੇ ਹੋ ਕਿ ਤੁਹਾਨੂੰ ਵਿਗਿਆਨ ਪੜ੍ਹਨ ਦੀ ਲੋੜ ਹੀ ਨਹੀਂ ਹੈ ਕਿਉਂਕਿ ਤੁਸੀਂ ਤਾਂ ਵਿਗਿਆਨ ਪੜ੍ਹਾਉਂਦੇ ਹੋ। ਇਹ ਸੱਚ ਹੈ ਕਿ ਮੈਂ ਤੁਹਾਡੇ `ਤੇ ਦੋਸ਼ ਲਾਇਆ ਸੀ ਕਿ ਤੁਸੀਂ ਅਰਥਾਂ ਦੇ ਅਨਰਥ ਕਰਦੇ ਹੋ। `ਤੇ ਇਹ ਦੋਸ਼ ਹੈ ਵੀ ਸੌ ਫੀਸਦੀ ਸਹੀ। ਅਫ਼ਸੋਸ ਦੀ ਗੱਲ ਤਾਂ ਇਹ ਹੈ ਕਿ ਹੁਣ ਮੈਨੂੰ ਇਹ ਲਿਖਣਾ ਪੈ ਰਿਹਾ ਹੈ ਕਿ ਤੁਸੀਂ ਆਪਣੀ ਇਸ ਹਰਕਤ ਤੋਂ ਬਾਜ ਨਹੀਂ ਆਉਂਦੇ। ਤੁਹਾਡੀ ਸਖ਼ਸ਼ੀਅਤ ਬਾਰੇ ਜਾਨਣ ਵਾਸਤੇ ਮੈਨੂੰ ਤੁਹਾਡੇ ਵੱਲੋਂ ਪ੍ਰਾਪਤ ਕੀਤੇ ਪ੍ਰਸ਼ੰਸਾ ਪੱਤਰਾਂ ਦੀ ਜਰੂਰਤ ਨਹੀਂ, ਤੁਹਾਡੀਆਂ ਲਿਖਤਾਂ ਹੀ ਕਾਫੀ ਹਨ। ਤੁਹਾਡੀਆਂ ਲਿਖਤਾਂ ਤੋਂ ਇਹ ਵੀ ਪ੍ਰਤੱਖ ਹੈ ਕਿ ਹਉਮੈ ਨਾਲ ਤੁਸੀਂ ਨੱਕੋ ਨੱਕ ਭਰੇ ਪਏ ਹੋ। ਖਫਾ ਹੋ ਕੇ, ਘਬਰਾਹਟ ਵਿੱਚ ਮੇਰੇ ਖਿਲਾਫ ਉਲਟਾ ਸਿੱਧਾ ਲਿਖਕੇ ਦਿਲ ਦੀ ਭੜਾਸ ਕੱਢਣ ਦੀ ਕੋਸ਼ਿਸ਼ ਕਰਦੇ ਹੋ। ਪਰ ਸਫਲਤਾ ਹਾਸਲ ਨਹੀਂ ਹੁੰਦੀ, ਦਿਲ ਹੌਲਾ ਨਹੀਂ ਹੁੰਦਾ।

ਮੈਨੂੰ ਇਹ ਲਿਖਦਿਆਂ ਬਹੁਤ ਜਿਆਦਾ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿ ਪ੍ਰ. ਅਖਵਾਉਣ ਵਾਲੇ ਤਰਲੋਚਨ ਸਿੰਘ ਜੀ ਨੂੰ ਨਿਊਟਨ ਦਾ ਗਤੀ ਦਾ ਤੀਜਾ ਨਿਯਮ ਵੀ ਨਹੀਂ ਆਉਂਦਾ। ਨਿਊਟਨ ਦਾ ਨਿਯਮ ਬੜੇ ਸਪਸ਼ਟ ਤੌਰ ਤੇ ਸਮੇਂ ਦੀ ਗੱਲ ਕਰਦਾ ਹੈ, To every action there is an equal and opposite reaction. ‘Is’ ਵਰਤਮਾਨ ਕਾਲ ਨੂੰ ਦਰਸਾਉਂਦਾ ਹੈ, ਭਾਵ ਜਦੋਂ ਕਿਰਿਆ ਹੁੰਦੀ ਹੈ ਉਦੋਂ ਹੀ ਪ੍ਰਤੀਕਿਰਿਆ ਹੁੰਦੀ ਹੈ। ਜੇ ਹੋਰ ਕੋਈ ਕਿਤਾਬ ਨਹੀਂ ਸੀ ਪੜ੍ਹ ਸਕਦੇ ਤਾਂ ਘੱਟੋ ਘੱਟ Wikipedia ਹੀ ਵੇਖ ਲੈਣਾ ਸੀ। Wikipedia ਇਉਂ ਲਿਖਦਾ ਹੈ, “Whenever a particle A exerts a force on another particle B, B simoultaneously exerts a force on A with the same magnitude in the opposite direction.” Simutaneously ਦਾ ਮਤਲਬ ਤੁਸੀਂ ਸਮਝਦੇ ਹੀ ਹੋਵੋਗੇ। ਤਰਲੋਚਨ ਸਿੰਘ ਜੀ ਹੁਣ ਤੁਸੀਂ ਹੀ ਦੱਸੋ ਮੈਂ ਕਿਵੇਂ ਕਹਿ ਦਿਆਂ ਕਿ ਤੁਹਾਨੂੰ ਸਾਇੰਸ ਆਉਂਦੀ ਹੈ? ਕਿਵੇਂ ਝੂਠ ਬੋਲਾਂ? ਜਿਹੜੀ ਤੁਸੀਂ ਬਿੱਗ ਬੈਂਗ ਦੀ ਗੱਲ ਕੀਤੀ ਹੈ, ਮੁਆਫ਼ ਕਰਨਾ ਇਹ ਵੀ ਗਲ੍ਹਤ ਹੈ। ਜਿਹਨੂੰ ਤੁਸੀਂ ਬਿੱਗ ਬੈਂਗ ਦੀ ਪ੍ਰਤੀਕਿਰਿਆ ਦੱਸਿਆ ਹੈ ਦਰਅਸਲ ਉਹ ਪ੍ਰਤੀਕਿਰਿਆ ਨਹੀਂ, ਕਿਰਿਆ ਹੈ। ਉਦਾਹਰਣ ਵੀ ਦੇ ਦਿੰਦਾ ਹਾਂ। ਤੁਸੀਂ ਗੇਂਦ ਸੁੱਟਦੇ ਹੋ। ਗੇਂਦ `ਤੇ ਬਲ ਲਗਾਉਂਦੇ ਹੋ, ਫਲਸਰੂਪ ਗੇਂਦ ਰੁੜ੍ਹਦੀ ਹੈ। ਗੇਂਦ ਦੀ ਗਤੀ ਤੁਹਾਡੇ ਵੱਲੋਂ ਲਗਾਏ ਗਏ ਬਲ ਦੀ ਕਿਰਿਆ ਹੈ ਨਾਂ ਕਿ ਪ੍ਰਤੀਕਿਰਿਆ। ਹੁਣ ਤੁਸੀਂ ਹੀ ਦੱਸੋ ਜਿਹੜੀ ਕਲਮ ਵਿਗਿਆਨ ਦੀ ਜਾਣਕਾਰੀ ਦੇਣ ਦੇ ਨਾਂ ਹੇਠ ਲੋਕਾਂ ਨੂੰ ਅਣਵਿਗਿਆਨਕ ਗੱਲਾਂ ਦੱਸਦੀ ਹੈ, ਜਿਹਨੂੰ ਖੁਦ ਨੂੰ ਵਿਗਿਆਨ ਦੀ ਮੁਢਲੀ ਜਾਣਕਾਰੀ ਵੀ ਨਹੀਂ ਹੈ, ਮੈਂ ਉਸ ਕਲਮ ਨੂੰ ਅਸੀਸਾਂ ਦੇਵਾਂ? ਤਾਂ ਤੁਸੀਂ ਹੀ ਦੱਸੋ ਕਿ ਕੀ ਅਜਿਹੀ ਕਲਮ ਨੂੰ ਵਾਕਿਆ ਹੀ ਟੁੱਟ-ਫੁੱਟ ਨਹੀਂ ਜਾਣਾ ਚਾਹੀਦਾ?

ਚਲੋ ਧੁਰਾ ਨੂੰ ਧਰੁਵ ਕਹਿਣ ਦੀ ਗਲਤੀ ਦੀ ਮੁਆਫ਼ੀ ਤਾਂ ਮੰਗੀ ਭਾਵੇਂ ਕਿ ਇਹਨੂੰ ਪ੍ਰਿੰਟੀਗ ਮਿਸਟੇਕ ਕਹਿਕੇ ਬਰੀ ਹੋਣ ਦੀ ਕੋਸ਼ਿਸ਼ ਵੀ ਨਾਲ ਹੀ ਕਰ ਲਈ। ਪ੍ਰਿੰਟੀਗ ਮਿਸਟੇਕ ਇੱਕ ਵਾਰ ਤਾਂ ਹੋ ਸਕਦੀ ਹੈ, ਪਰ ਵਾਰ ਵਾਰ!

ਸ੍ਰ. ਤਰਲੋਚਨ ਸਿੰਘ ਜੀ, ਆਪਣੀ ਚਿੱਠੀ ਦੇ ਆਖਰੀ ਪੈਰੇ ਨੂੰ ਖੁਦ ਇੱਕ ਵਾਰ ਦੁਬਾਰਾ ਪੜ੍ਹੋ ਅਤੇ ਇਹ ਸਮਝਾਉਣ ਦੀ ਖੇਚਲ ਕਰਨਾ ਕਿ ਜਿਹੜੇ ਸਵਾਲ ਤੁਸੀਂ ਮੇਰੇ ਲਿਖੇ ਦੇ ਖਿਲਾਫ ਉਠਾਏ ਹਨ ਇਹਨਾਂ ਸਵਾਲਾਂ ਦਾ ਇਸ ਮਸਲੇ ਨਾਲ ਕੋਈ ਸਬੰਧ ਬਣਦਾ ਵੀ ਹੈ?

ਜਿਵੇਂ ਵਿਗਿਆਨੀਆ ਨੂੰ ਇਹ ਨਹੀਂ ਪਤਾ ਲੱਗ ਸਕਿਆ ਕਿ ਧਰਤੀ ਦੇ ਚੁੰਬਕੀ ਧਰੁਵ ਕਦੋਂ ਦਿਸ਼ਾ ਬਦਲ ਲੈਣਗੇ ਇਵੇਂ ਹੀ ਮੈਨੂੰ ਇਹ ਨਹੀਂ ਪਤਾ ਲੱਗ ਸਕਿਆ ਕਿ ਸ੍ਰ. ਤਰਲੋਚਨ ਸਿੰਘ ਜੀ ਕਦੋਂ ਕਿਹੜੀ ਗੱਲ ਦੀ ਦਿਸ਼ਾ ਪਰਵਰਤਨ ਕਰ ਜਾਣ। 23/11 ਵਾਲੀ ਚਿੱਠੀ ਵਿੱਚ ਲਿਖਦੇ ਹਨ, “ਸੰਧੂ ਤੁਸੀਂ ਬਿਲਕੁਲ ਝੂਠ ਲਿਖਦੇ ਹੋ ਕਿ ਕਲਪਨਾ ਸਾਇੰਸ ਨਹੀਂ ਬਣ ਸਕਦੀ। ਹਾਂ ਇਹ ਵੀ ਹੋ ਸਕਦਾ ਹੈ ਕਿ ਤੁਹਾਨੂੰ ਇਲਮ ਹੀ ਨਹੀਂ ਕੇ ਕਲਪਨਾ ਹੀ ਸਾਇੰਸ ਬਣਦੀ ਹੁੰਦੀ ਹੈ।” ਅਤੇ ਆਪਣੀ 25/11 ਵਾਲੀ ਚਿੱਠੀ ਵਿੱਚ ਦਿਸ਼ਾ ਪਰਵਰਤਨ ਕਰਦਿਆਂ ਫਰਮਾਉਂਦੇ ਹਨ, “ਇਹ ਬੜੀ ਹਾਸੋ ਹੀਣੀ ਗੱਲ ਹੈ ਕਿ ਅਜ ਦੇ ਯੁਗ ਵਿੱਚ ਕਿਸੇ ਨੂੰ ਇਹ ਪਤਾ ਹੀ ਨਾ ਹੋਵੇ ਕਿ ਕਲਪਨਾਵਾਂ ਅਤੇ ਸੁਪਨੇ ਸਾਇੰਸ ਨਹੀਂ ਹੁੰਦੇ, ਨਾ ਹੀ ਇਹ ਮੈਂ ਕਿਤੇ ਲਿਖਿਆ ਹੈ ਕੇ ਕਲਪਨਾਵਾਂ ਤੇ ਸੁਪਨੇ ਸਾਇੰਸ ਹੁੰਦੇ ਹਨ।” ਹੁਣ ਮੈਂ ਕੀ ਸਿੱਟਾ ਕੱਢਾਂ ਕਿ ਤੁਸੀਂ ਕਹਿਣਾ ਕੀ ਚਾਹੁੰਦੇ ਹੋ?

ਤੁਸੀਂ 25/11 ਵਾਲੀ ਚਿੱਠੀ ਵਿੱਚ ਲਿਖਿਆ ਹੈ, “ਭਗਵੰਤ ਮੈਂ ਆਤਮਾ ਨਾਲ ਹੀ ਗੱਲ ਕਰਾਂਗਾ, ਕਿਉਂਕਿ ਵਿਗਿਆਨ ਦੀ ਭਾਸ਼ਾ ਨੂੰ ਸਮਝਣ ਵਾਲਾ ਦਿਮਾਗ ਮੇਰੇ ਕੋਲ ਹੈ ਹੀ ਨਹੀਂ, …” ਚਲੋ ਇੱਕ ਗੱਲ ਤਾਂ ਤਰਲੋਚਨ ਸਿੰਘ ਜੀ ਨੇ ਠੀਕ ਕਹੀ। ਪਰ ਨਾਲ ਹੀ ਇਹ ਸਵਾਲ ਵੀ ਪੈਦਾ ਹੁੰਦਾ ਹੈ ਕਿ ਇਹ ਇਕਬਾਲ ਇਨ੍ਹਾਂ ਨੇ ਕਿਵੇਂ ਕਰ ਲਿਆ? ਨੇਕ ਨੀਤ ਨਾਲ? ਜੇ ਅਜਿਹੀ ਗੱਲ ਹੈ ਤਾਂ ਇੱਕ ਹੋਰ ਸਵਾਲ ਖੜ੍ਹਾ ਹੁੰਦਾ ਹੈ, ਕਿ ਜਿਹੜਾ ਦਿਮਾਗ ਵਿਗਿਆਨ ਸਮਝਣ ਯੋਗ ਨਹੀਂ, ਉਹ ਵਿਗਿਆਨ ਪੜ੍ਹਾਉਣ ਯੋਗ ਕਿਵੇਂ ਹੋ ਸਕਦਾ ਹੈ? ਇਸ ਸਵਾਲ ਦਾ ਜਵਾਬ ਤਾਂ ਉਹ ਵੀ ਦੇ ਸਕਦੇ ਹਨ ਜਿਨ੍ਹਾਂ ਨੂੰ ਵਿਗਿਆਨ ਨਹੀਂ ਵੀ ਆਉਂਦਾ।

ਤੁਸੀਂ 23/11 ਵਾਲੀ ਚਿੱਠੀ ਵਿੱਚ ਲਿਖਿਆ ਸੀ, “ਮੱਖਣ ਸਿੰਘ ਜੀ ਜੇ ਸੰਧੂ ਮੇਰੇ ਵੱਲੋਂ ਦਿੱਤੇ ਸਪਸਟੀਕਰਨ ਦੇ ਜਵਾਬ ਨਾ ਦੇ ਸਕਿਆ ਤਾਂ ਕ੍ਰਿਪਾ ਕਰਕੇ ਉਨ੍ਹਾਂ ਵਲੋਂ ਮੇਰੇ ਖਿਲਾਫ ਲੇਖ ਡਲੀਟ ਕਰ ਦਿਤਾ ਜਾਵੇ।”

ਸ੍ਰ. ਤਰਲੋਚਨ ਸਿੰਘ ਜੀ, ਇਹ ਸਪਸ਼ਟ ਹੋ ਚੁੱਕਿਆ ਹੈ ਕਿ ਤੁਹਾਨੂੰ ਸਾਇੰਸ ਨਹੀਂ ਆਉਂਦੀ। ਤੁਸੀਂ ਖੁਦ ਇਕਬਾਲ ਵੀ ਕਰ ਚੁੱਕੇ ਹੋ। ਇੱਕ ਗੱਲ ਹੋਰ ਕਹਿਣੀ ਜਰੂਰੀ ਸਮਝਦਾ ਹਾਂ, ਜੇ ਕਿਸੇ ਨੂੰ ਵਿਗਿਆਨ ਨਾਂ ਆਉਂਦਾ ਹੋਵੇ ਤਾਂ ਉਹ ਨੀਂਵਾਂ ਨਹੀਂ ਹੋ ਜਾਂਦਾ। ਮੇਰੇ ਪਿਤਾ ਜੀ ਨੂੰ ਵੀ ਵਿਗਿਆਨ ਨਹੀਂ ਆਉਂਦਾ, ਉਹ ਮੇਰੇ ਨਾਲੋਂ ਨੀਵੇਂ ਨਹੀਂ ਬਲਕਿ ਬਹੁਤ ਉੱਚੇ ਹਨ। ਜੇ ਤੁਸੀਂ ਆਪਣੇ ਆਪ ਨੂੰ ਨੀਂਵਾਂ ਮਹਿਸੂਸ ਕਰਦੇ ਹੋ ਤਾਂ ਇਹ ਤੁਹਾਡੀ ਅਣਵਿਗਿਆਨਕ ਸੋਚ ਕਰਕੇ ਹੈ। ਵਿਗਿਆਨ ਦੀ ਪੜ੍ਹਾਈ ਦੀ ਘਾਟ ਅਤੇ ਅਣਵਿਗਿਆਨਕ ਸੋਚ ਸਾਡੇ ਸਮਾਜ ਦੇ ਦੋ ਮੁੱਖ ਦੁਸ਼ਮਣ ਹਨ। ਤੁਹਾਡੇ ਸਾਰੇ ਹੀ ਲੇਖ ਵਿਗਿਆਨ ਦੀ ਰੋਸ਼ਨੀ ਅਤੇ ਗਿਆਨ ਦੀ ਸਚਾਈ ਤੋਂ ਵਾਂਝੇ ਹਨ, ਇਸ ਕਰਕੇ ਮੈਂ ਦੋਵੇਂ ਹੱਥ ਜੋੜ ਕੇ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਕਿ ਮੱਖਣ ਸਿੰਘ ਜੀ ਨੂੰ ਕਹੋ ਕਿ ਉਹ ਤੁਹਾਡੇ ਸਾਰੇ ਦੇ ਸਾਰੇ ਲੇਖ ਸਿੱਖ ਮਾਰਗ ਤੋਂ ਲਾਹ ਦੇਣ। ਮੈਂ ਨਹੀਂ ਚਾਹੁੰਦਾ ਕਿ ਤੁਹਾਡੇ ਲੇਖ ਪੜ੍ਹਕੇ ਕੋਈ ਵੀ ਇਨਸਾਨ ਭਟਕੀਂ ਪਵੇ। ਜੇ ਇੱਕ ਹਫਤੇ ਤੱਕ ਅਜਿਹਾ ਨਾਂ ਹੋਇਆ ਤਾਂ ਮਜਬੂਰਨ ਮੈਨੂੰ ਤੁਹਾਡੇ ਬਾਕੀ ਲੇਖਾਂ ਦੀ ਪੜਚੋਲ ਕਰਨ ਵਾਸਤੇ ਸਮਾਂ ਲਾਉਣਾ ਪਵੇਗਾ। ਉਮੀਦ ਹੈ ਮੇਰਾ ਜਿਆਦਾ ਸਮਾਂ ਖਰਚ ਨਹੀਂ ਕਰਵਾਉਗੇ। ਧੰਨਵਾਦ।


(04/12/09)
ਤਰਲੋਚਨ ਸਿੰਘ (ਫਿਜਿਕਸ)

ਤਰਲੋਚਨ ਸਿੰਘ (ਫਿਜਿਕਸ)

09888169226

ਸਿੱਖ ਮਾਰਗ ਦੇ ਪਾਠਕ ਸਜਣੋ

ਵਾਹਿਗੁਰੂ ਜੀ ਕਾ ਖਾਲਸਾ॥

ਵਾਹਿਗੁਰੂ ਜੀ ਕੀ ਫਤਿਹ॥

ਸਤਿਕਾਰ ਯੋਗ ਪਾਠਕ ਜਨੋ

ਭਗਵੰਤ ਦੇ ਸਿਲਸਲੇ ਵਿੱਚ ਮੈਨੂੰ ਮੇਰੇ ਸੰਸਾਰਿਕ ਗੁਰੂ ਜੀ ਨੇ ਆਪਣੇ ਘਰ ਸਦਿਆ, ਉਨ੍ਹਾਂ ਕੁੱਝ ਅਜਿਹੀਆਂ ਗਲਾਂ ਦਸੀਆਂ ਜਿਹੜੀਆਂ ਮੈਂ ਸਿੱਖ ਮਾਰਗ ਦੇ ਪਾਠਕਾਂ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ ਹਾਂ।

ਸੰਸਾਰਿਕ ਗੁਰੂ: ਤਰਲੋਚਨ ਤੇਰੇ ਸਬੰਧ ਵਿੱਚ ਤਿੰਨ ਲੇਖ ਸਿੱਖ ਮਾਰਗ ਤੇ ਅਜਿਹੇ ਹਨ, ਜਿਨ੍ਹਾਂ ਵਿੱਚ ਕੋਈ ਗੁਰਮਤਿ ਨਹੀਂ ਅਤੇ ਉਹ ਸਿਧੇ ਤੇਰੀ ਬੇਇਜਤੀ ਕਰਨ ਲਈ ਲਿਖੇ ਗਏ ਹਨ, ਕੀ ਤੂੰ ਸਿੱਖ ਮਾਰਗ ਦੇ ਸੰਚਾਲਕ ਨੂੰ ਉਹ ਲੇਖ ਹਟਾਉਣ ਲਈ ਨਹੀਂ ਕਿਹਾ

ਤਰਲੋਚਨ: ਮੈਂ ਭਗਵੰਤ ਦੇ ਲੇਖ ਲਈ ਕਿਹਾ ਸੀ, ਪਰ ਮੱਖਣ ਸਿੰਘ ਜੀ ਦਾ ਜਵਾਬ ਸੀ ਕੇ ਇਹ ਤੇਰੇ ਲੇਖਾਂ ਦੀ ਪੜਚੋਲ ਹੈ।

ਸੰਸਾਰਕਿ ਗੁਰੂ: ਪੜਚੋਲ ਵਿਸ਼ੇ ਉਤੇ ਕੇਂਦਿਰਤ ਹੁੰਦੀ ਹੈ, ਅਤੇ ਉਹ ਵਿਸ਼ੇ ਨੂੰ ਇੱਕ ਦਿਸ਼ਾ ਪਰਦਾਨ ਕਰਦੀ ਹੈ, ਪੜਚੋਲ ਕਿਸੇ ਨੂੰ ਬੇਇਜ਼ਤ ਕਰਨ ਲਈ ਨਹੀਂ ਹੁੰਦੀ

ਤਰਲੋਚਨ: ਸਿੱਖ ਮਾਰਗ ਦੇ ਪਾਠਕਾਂ ਨੇ ਇਸ ਸਬੰਧ ਵਿੱਚ ਮੇਰੇ ਜਵਾਬ ਪੜੇ ਹਨ, ਇਸ ਲਈ ਉਨ੍ਹਾਂ ਨੂੰ ਸਚਾਈ ਦਾ ਪਤਾ ਹੈ

ਸੰਸਾਰਿਕ ਗੁਰੂ: ਕੀ ਬਾਕੀ ਦੁਨੀਆ ਨੂੰ ਵੀ ਪਤਾ ਹੈ

ਤਰਲੋਚਨ: ਮੈ ਸਮਝਿਆ ਨਹੀਂ

ਸੰਸਾਰਿਕ ਗੁਰੂ: ਐ ਵੇਖ ਤਰਲੋਚਨ ਮੈਂ ਤੇਰਾ ਨਾਮ ਰਿਸਰਚ ਇੰਜਨ (ਜਿਹੜਾ ਪੰਜਾਬੀ ਯੂਨੀਵਰਸਿਟੀ ਦੀ ਸਾਈਟ ਤੇ ਹੈ) ਤੇ ਤਰਲੋਚਨ ਸਿੰਘ ਮਹਾਜਨ ਜਾਂ ਤਰਲੋਚਨ ਸਿੰਘ ਪਾਉਂਦਾ ਹਾਂ, ਵੇਖ ਤੈਨੂੰ ਬੇਇਜ਼ਤ ਕਰਨ ਵਾਲੇ ਇਹ ਤਿੰਨੋ ਲੇਖ ਸਾਹਮਣੇ ਹਨ, ਦੁਨੀਆ ਜਦੋਂ ਇਨ੍ਹਾਂ ਇੱਕ ਪਾਸੜ ਲੇਖਾਂ ਨੂੰ ਪੜੇਗੀ ਤਾਂ ਉਨ੍ਹਾਂ ਕੋਲ ਤੇਰੇ ਜਵਾਬ ਨਹੀਂ ਹੋਣਗੇ।

ਤਰਲੋਚਨ: ਫਿਰ ਦਸੋ ਕੀ ਕਰਨਾ ਚਾਹੀਦਾ ਹੈ?

ਸੰਸਾਰਿਕ ਗੁਰੂ: ਸਿੱਖ ਮਾਰਗ ਦੇ ਸੰਚਾਲਕ ਜੀ ਨੂੰ ਬੇਨਤੀ ਕਰੋ, ਇਹ ਲੇਖ ਹਟਾ ਦਿਤੇ ਜਾਣ।

ਤਰਲੋਚਨ: ਉਸ ਦੇ ਸਬੰਧ ਵਿੱਚ ਮੇਰੇ ਆਰਟੀਕਲ ਜਾਂ ਚਿਠੀਆਂ ਵੀ ਹਟਾ ਦਿਤੀਆਂ ਜਾਣਗੀਆਂ।

ਸੰਸਾਰਿਕ ਗੁਰੂ: ਤਾਂ ਉਸ ਨਾਲ ਕੀ ਫਰਕ ਪੈਂਦਾ ਹੈ, ਮੈਨੂੰ ਨਹੀਂ ਲਗਦਾ ਕੇ ਤੇਰੇ ਆਰਟੀਕਲ ਇਸ ਸਾਈਟ ਨੂੰ ਪੜ੍ਹਨ ਵਾਲਿਆਂ ਦੇ ਮਾਰਗ ਦਰਸ਼ਕ ਬਣ ਸਕਦੇ ਹਨ, ਇਥੇ ਗੁਰਚਰਨ ਜਾਂ ਭਗਵੰਤ ਦੀ ਸੋਚ ਵਰਗਿਆਂ ਦਾ ਬੋਲ ਬਾਲਾ ਹੈ, ਜਿਹੜੇ ਆਤਮਾ ਜਾਂ ਪਰਮ-ਆਤਮਾ ਤੇ ਵਿਸ਼ਵਾਸ਼ ਨਹੀਂ ਕਰਦੇ, ਉਨ੍ਹਾਂ ਲਈ ਵਿਗਿਆਨ ਹੀ ਰੱਬ ਹੈ। ਇਸ ਲਈ ਤੁਹਾਡੇ ਇਥੋਂ ਹਟਣਾ ਹੀ ਚੰਗਾ ਹੈ।

ਤਰਲੋਚਨ: ਠੀਕ ਹੈ ਜੀ, ਆਪ ਦਾ ਕਹਿਆ ਮੇਰੇ ਸਿਰ ਮੱਥੇ।

ਤਰਲੋਚਨ ਸਿੰਘ ਵਲੋਂ ਆਪਣੇ ਵੀਰ ਮੱਖਣ ਸਿੰਘ ਜੀ ਨੂੰ ਬੇਨਤੀ

ਮੱਖਣ ਸਿੰਘ ਜੀ ਕ੍ਰਿਪਾ ਕਰਕੇ ਮੇਰੇ ਸਬੰਧ ਵਿੱਚ ਮੇਰੀ ਬੇਇਜਤੀ ਕਰਨ ਵਾਲੇ ਇਹ ਤਿੰਨ ਲੇਖ ਸਿਖ ਮਾਰਗ ਦੀ ਸਾਈਟ ਤੋਂ ਹਟਾ ਦਿਤੇ ਜਾਣ:

ਪ੍ਰੋ. ਤਰਲੋਚਨ ਸਿੰਘ ਜੀ ਦਾ ਵਿਗਿਆਨ

ਪ੍ਰੋ. ਤਰਲੋਚਨ ਸਿੰਘ ਮਹਾਜਨ ਦੀ ਅਸਲੀਅਤ

ਇਹ ਆਤਮਾ ਵਾਲਾ ਗੋਰਖ-ਧੰਦਾ (ਗੁਰਿੰਦਰ ਸਿੰਘ ਬਰਾਰ)

ਜੇ ਅਜਿਹਾ ਕਰਨ ਲਈ ਮੇਰੇ ਲੇਖਾਂ ਦੀ ਜਾਂ ਚਿਠੀਆਂ ਦੀ ਬਲੀ ਦੇਣੀ ਪਵੇ ਤਾਂ ਦੇ ਦਿਤੀ ਜਾਵੇ ਮੈਨੂੰ ਕੋਈ ਉਜਰ ਨਹੀਂ ਹੋਵੇਗਾ। ਜੇ ਮੇਰੇ ਸਾਰੇ ਲੇਖ ਵੀ ਹਟਾਣੇ ਪੈਣ ਤਾਂ ਹਟਾ ਦਿਤੇ ਜਾਣ (ਪਰ ਉਪਰੋਕਤ ਇਹ ਤਿੰਨ ਲੇਖ ਜਰੂਰ ਇਥੋਂ ਹਟਾ ਦਿਤੇ ਜਾਣੇ ਚਾਹੀਦੇ ਹਨ, ਕਿਉਂਕਿ ਇਨ੍ਹਾਂ ਤਿੰਨਾ ਲੇਖਾਂ ਦਾ ਸਬੰਧ ਮੇਰੇ ਨਾਲ ਹੈ)। ਤੁਹਾਡਾ ਕੰਮ ਵਧਾ ਰਿਹਾ ਹਾਂ, ਇਸ ਲਈ ਖਿਮਾਂ ਮੰਗਦਾ ਹਾਂ। ਆਸ ਹੈ ਮੇਰੀ ਅੰਤਿਮ ਬੇਨਤੀ ਪਰਵਾਨ ਕਰੋਗੇ।

ਤਰਲੋਚਨ ਸਿੰਘ

(ਨੋਟ:- ਕੁੱਝ ਦਿਨ ਹੋਰ ਸਬਰ ਕਰੋ ਫਿਰ ਪਾਠਕਾਂ ਅਤੇ ਤੁਹਾਡੀ ਸਲਾਹ ਨਾਲ ਜੋ ਵੀ ਸੰਭਵ ਹੋਇਆ ਕਰ ਦਿੱਤਾ ਜਾਵੇਗਾ। ਇਸ ਵੇਲੇ ਪ੍ਰੋ: ਦਰਸ਼ਨ ਸਿੰਘ ਅਤੇ ਦਸਮ ਗ੍ਰੰਥ ਦੇ ਮਾਮਲੇ ਵਿੱਚ ਕੁੱਝ ਰਝੇਵਾਂ ਵਧਿਆ ਹੋਇਆ ਹੈ-ਸੰਪਾਦਕ)


(04/12/09)
ਡਾ: ਸੰਗਤ ਸਿੰਘ


(04/12/09)
ਅਵਤਾਰ ਸਿੰਘ ਲੰਡਨ

Dear Sikhmarg Readers
Principal Surjit Singh Ji’s article “ਅੰਤਿ ਕਾਲਿ ਜੋ”is a result of thoughtful research and devotion. It would help people like me to understand that there is no reference in Gurbani about Awagon or life before and after death. It is all about our present life.Yesterday is our past life and tomorrow is our future. It is not easy to ignore or forget Brahminical theory of Awagon. There are writers ,scholars and preachers who can not get rid of it. It reminds me a couplet of Urdu poetry by Momin khan Momin (a nineteenth century Indian Muslim poet) .He writes :-
“ ਸਾਰੀ ਉਮਰ ਤੋ ਬੀਤੀ ਇਸ਼ਕੇ ਬੁਤਾਂ ਮੇਮੋਮਨ ਆਖ਼ਰੀ ਉਮਰ ਮੇ ਕਿਆ ਖ਼ਾਕ ਮੁਸਲਮਾਂ ਹੋਗੇ”
He who has spent his whole life worshipping the idols can’t be a Muslim in the last years of his life.
Regards. Avtar Singh. London.


(04/12/09)
ਸਰਬਜੀਤ ਸਿੰਘ ਸੰਪਾਦਕ-ਇੰਡੀਆ ਅਵੇਅਰਨੈੱਸ

ਕੁਤੇ ਚੰਦਨੁ ਲਾਈਐ ਭੀ ਸੋ ਕੁਤੀ ਧਾਤੁ।।
ਗੁਰਬਾਣੀ ਦੇ ਉਕਤ ਪਵਿੱਤਰ ਫੁਰਮਾਨ ਦਾ ਅਰਥ ਹੈ ਕਿ ਜੇਕਰ ਕੁੱਤੇ `ਤੇ ਚੰਦਨ ਵਰਗੇ (ਧਾਰਮਕ ਸਮਾਜ ਵਿੱਚ ਸਮਝੇ ਜਾਂਦੇ ਉਚ-ਪੱਧਰੀ ਪਦਾਰਥ) ਦਾ ਲੇਪ ਵੀ ਕਰ ਦਿੱਤਾ ਜਾਵੇ, ਤਾਂ ਵੀ ਉਸਦਾ ਮਾਨਸਿਕ ਸਤਰ ਕਿਸੇ ਧਾਰਮਕ ਤੌਰ `ਤੇ ਉਚੇ-ਸਤਰ ਵਾਲੇ ਇਨਸਾਨ ਵਰਗਾ ਨਹੀਂ ਹੁੰਦਾ, ਬਲਕਿ ਉਸਦਾ ਸੁਭਾਅ ਕੁੱਤਿਆਂ ਵਾਲਾ ਹੀ ਰਹਿੰਦਾ ਹੈ। ਗੁਰੂ ਗ੍ਰੰਥ ਸਾਹਿਬ ਦੇ ਪੰਨਾ 143 `ਤੇ ਦਰਜ ਇਸ ਉਪਦੇਸ਼ ਰਾਹੀਂ ਸਤਿਗੁਰੂ ਨੇ ਸਾਨੂੰ ਸਮਝਾਇਆ ਹੈ ਕਿ ਕਿਵੇਂ ਮੱਕਾਰ ਇਨਸਾਨਾਂ ਦੇ ਮਨ, ਸਮਾਜ ਵਿੱਚ ਸਤਿਕਾਰ ਵਾਲਾ ਅਹੁਦਾ ਜਾਂ ਰੁਤਬਾ ਪ੍ਰਾਪਤ ਕਰਕੇ ਵੀ ਮੱਕਾਰ ਹੀ ਰਹਿੰਦੇ ਹਨ। ਗੁਰਬਾਣੀ ਦਾ ਇਹ ਫੁਰਮਾਨ ਉਨ੍ਹਾਂ ਲੋਕਾਂ `ਤੇ ਵੀ ਬਿਲਕੁਲ ਢੁਕਵਾਂ ਸਾਬਿਤ ਹੁੰਦਾ ਹੈ, ਜੋ ਬਾਹਰੀ ਤੌਰ `ਤੇ ਬੜੇ ਪੜ੍ਹੇ-ਲਿਖੇ, ਸਮਝਦਾਰ, ਬੁੱਧੀਜੀਵੀ ਹੋਣ ਦਾ ਦਿਖਾਵਾ ਕਰਦੇ ਹਨ ਪਰ ਜਿਨ੍ਹਾਂ ਦੇ ਮਨ ਅੰਦਰ ਮੱਕਾਰੀ ਦੀ ਭਾਵਨਾ ਏਨੀ ਤੀਬਰ ਹੁੰਦੀ ਹੈ ਕਿ ਉਹ ਕੌਮ, ਸਮਾਜ ਨੂੰ ਦਰਪੇਸ਼ ਨਾਜ਼ੁਕ ਸਮੱਸਿਆਵਾਂ ਸਮੇਂ ਵੀ ਆਪਣੇ ਨਿਜੀ ਸਵਾਰਥਾਂ ਅਤੇ ਹਉਮੈ ਦੀ ਪੂਰਤੀ ਵਾਸਤੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਹਰ ਯਤਨ ਕਰਦੇ ਰਹਿੰਦੇ ਹਨ। ਇਸੇ ਵਾਸਤੇ ਇਹ ਪਵਿੱਤਰ ਫੁਰਮਾਨ ਮੋਹਾਲੀ ਤੋਂ ਪ੍ਰਕਾਸ਼ਿਤ ਹੁੰਦੀ ਪੰਜਾਬੀ ਅਖ਼ਬਾਰ ‘ਰੋਜ਼ਾਨਾ ਸਪੋਕਸਮੈਨ’ ਦੇ ਸੰਪਾਦਕ ਜੋਗਿੰਦਰ ਸਿੰਘ `ਤੇ ਵੀ ਲਾਗੂ ਹੁੰਦੀ ਹੈ।
ਆਪਣੀ ਅਖ਼ਬਾਰ ਵਿੱਚ ਕਈ ਦਿਨਾਂ ਤੋਂ ਸਿੱਖ ਧਰਮ ਦੇ ਸਤਿਕਾਰਤ ਪ੍ਰਚਾਰਕ ਪ੍ਰੋ: ਦਰਸ਼ਨ ਸਿੰਘ ਖਿਲਾਫ਼ ਬੇਹੂਦਾ ਤੇ ਤੱਥ-ਵਿਹੀਣ ਸੰਪਾਦਕੀਆਂ ਲਿਖਣ ਤੋਂ ਬਾਅਦ ਵੀ ਸ੍ਰੀ ਜੋਗਿੰਦਰ ਸਿੰਘ ਦੀ ਹਉਮੈ ਅਤੇ ਈਰਖਾਲੂ ਪ੍ਰਵਿਰਤੀ ਨੂੰ ਕੋਈ ਠੰਡਕ ਪੈਂਦੀ ਨਜ਼ਰ ਨਹੀਂ ਆ ਰਹੀ। ਇਸਲਈ ਉਨ੍ਹਾਂ ਨੇ 2 ਦਸੰਬਰ 09 ਨੂੰ ਆਪਣੀ ਅਖ਼ਬਾਰ ਵਿੱਚ ਸਤਿਕਾਰਯੋਗ ਪ੍ਰਚਾਰਕ ਖਿਲਾਫ਼ ਤਾਂ ਬਹੁਤ ਹੀ ਗੁੰਮਰਾਹਕੁੰਨ ਸੰਪਾਦਕੀ ਲਿਖ ਮਾਰਿਆ ਸੀ। ਇਸਲਈ ਭੋਲੇ-ਭਾਲੇ ਪਾਠਕਾਂ ਨੂੰ ਗੁੰਮਰਾਹ ਹੋਣ ਤੋਂ ਬਚਾਉਣ ਲਈ ਦਾਸ ਨੂੰ ਇਸ ਸੰਪਾਦਕੀ ਦਾ ‘ਪੋਸਟ-ਮਾਰਟਮ’ ਕਰਨਾ ਪਿਆ ਸੀ। ਸ੍ਰੀ ਜੋਗਿੰਦਰ ਸਿੰਘ ਨੇ ਦਾਸ ਦੇ ਉਸ ਲੇਖ ਵਿੱਚ ਚੁੱਕੇ ਗਏ ਬੇਅੰਤ ਸਵਾਲਾਂ ਵਿੱਚੋਂ ਕਿਸੇ ਸਵਾਲ ਦਾ ਉਤਰ ਦੇਣ ਦੀ ਬਜਾਏ ਆਪਣੇ ਹੈਂਕੜ ਸੁਭਾਅ ਅਧੀਨ 3 ਦਸੰਬਰ 09 ਨੂੰ ਇੱਕ ਹੋਰ ਗੁੰਮਰਾਹਕੁੰਨ ਸੰਪਾਦਕੀ ਲਿਖ ਕੇ ਪ੍ਰੋ: ਦਰਸ਼ਨ ਸਿੰਘ ਦਾ ਅਕਸ ਧੁੰਦਲਾ ਕਰਨ ਦੀ ਕੋਸ਼ਿਸ਼ ਕੀਤੀ। ਇਸਲਈ ਦਾਸ ਨੂੰ ਇੱਕ ਵਾਰ ਫਿਰ ਪਾਠਕਾਂ ਦੀ ਸੇਵਾ ਵਿੱਚ ਪੇਸ਼ ਹੋ ਕੇ ਇਸ ਬਾਬਤ ਚਰਚਾ ਕਰਨ ਲਈ ਮਜਬੂਰ ਹੋਣਾ ਪਿਆ ਹੈ।
ਆਪਣੇ ਇਸ ਸੰਪਾਦਕੀ ਦੇ ਅਰੰਭ ਵਿੱਚ ਸ੍ਰੀ ਜੋਗਿੰਦਰ ਸਿੰਘ ਨੇ ਸਿੱਖ ਪੁਜਾਰੀਵਾਦ ਨੂੰ ਕੋਸ ਕੇ ਅਤੇ ਇਸਾਈ ਪੁਜਾਰੀਵਾਦ ਦੇ ਮੌਜੂਦਾ ਕਰਮ-ਕਾਂਡਾਂ ਦੀ ਪ੍ਰਸ਼ੰਸਾ ਕਰਕੇ ਉਨ੍ਹਾਂ ਨੂੰ ਜਾਇਜ਼ ਹੋਣ ਦਾ ਸਰਟੀਫਿਕੇਟ (ਇਹੀ ਢੰਗ ਠੀਕ ਹੈ ਜਾਰੀ ਕੀਤਾ ਹੈ। ਸ੍ਰੀ ਜੋਗਿੰਦਰ ਸਿੰਘ ਦੀ ਇਹ ਗੱਲ ਠੀਕ ਹੈ ਕਿ ਪੁਜਾਰੀਆਂ ਵੱਲੋਂ ਆਪਣੇ ਜਾਂ ਆਪਣੀ ਪਿੱਠ ਪਿੱਛੇ ਥਾਪੜਾ ਦੇਣ ਵਾਲੀ ਸਿਆਸੀ ਧਿਰ ਦਾ ਵਿਰੋਧ ਕਰਨ ਵਾਲੇ ਆਗੂਆਂ/ਪ੍ਰਚਾਰਕਾਂ ਨਾਲ ਕਾਫੀ ਮਾੜਾ ਵਤੀਰਾ ਅਪਣਾਇਆ ਜਾਂਦਾ ਹੈ। ਇਹ ਵੀ ਸਹੀ ਹੈ ਕਿ (ਜਿਥੇ ਤੱਕ ਹੋ ਸਕੇ) ਜਾਗਰੁਕ ਸਿੱਖਾਂ ਨੂੰ (ਤਖ਼ਤਾਂ ਦੇ) ਪੁਜਾਰੀਆਂ ਵੱਲੋਂ ਜਾਰੀ ਕੀਤੇ ਗਏ ਫਤਵਿਆਂ ਦੀ ਪਰਵਾਹ ਨਹੀਂ ਕਰਨੀ ਚਾਹੀਦੀ। ਪਰ ਸ੍ਰੀ ਜੋਗਿੰਦਰ ਸਿੰਘ ਦਾ ਇਹ ਦਾਅਵਾ ਕਾਫੀ ਗੁੰਮਰਾਹਕੁੰਨ ਹੈ ਕਿ “ਕਈਆਂ ਨੇ ਸਾਡੀ ਗੱਲ ਨੂੰ ਮੰਨਣ ਦਾ ਵਿਸ਼ਵਾਸ ਸਾਨੂੰ ਦਿਵਾਇਆ ਤੇ ਸਹੁੰਆਂ ਵੀ ਚੁੱਕੀਆਂ ਕਿ ਉਹ ਪੁਜਾਰੀਆਂ ਅੱਗੇ ਪੇਸ਼ ਨਹੀਂ ਹੋਣਗੇ ਪਰ ਛੇਤੀ ਹੀ ਉਹ ‘ਲਾਭ ਹਾਣ’ ਦੇ ਚੱਕਰ ਵਿੱਚ ਪੈ ਕੇ, ਥਿੜਕ ਗਏ ਤੇ ਜਾ ਪੇਸ਼ ਹੋਏ।” ਹੁਣ ਇਥੇ ਨੋਟ ਕਰਨ ਵਾਲੀ ਗੱਲ ਹੈ ਕਿ ਸ੍ਰੀ ਜੋਗਿੰਦਰ ਸਿੰਘ ਸਾਰਾ ਜੋਰ ‘ਸਾਡੀ’ ਗੱਲ (ਨਾ ਮੰਨਣ) ਤੇ ਹੈ, ਗੁਰਮਤਿ ਦੇ ਸਿਧਾਂਤ ਜਾਂ ਹਾਲਾਤ ਦੀ ਨਜ਼ਾਕਤ `ਤੇ ਨਹੀਂ। ਦੂਜਾ, ਸ੍ਰੀ ਜੋਗਿੰਦਰ ਸਿੰਘ ਨੇ ਉਨ੍ਹਾਂ ‘ਕਈਆਂ’ ਦੇ ਨਾਮ ਨਹੀਂ ਦੱਸੇ ਜਿਹੜੇ ਕਥਿਤ ਤੌਰ `ਤੇ ਲਾਭ-ਹਾਣ ਦੇ ਚੱਕਰ ਵਿੱਚ ਪੈ ਕੇ ਥਿੜਕ ਗਏ। ਸ੍ਰੀ ਜੋਗਿੰਦਰ ਸਿੰਘ ਨੂੰ ਅਜਿਹੇ ਲੋਕਾਂ ਦੇ ਨਾਮ ਦੱਸਣ ਦੇ ਇਲਾਵਾ ਤੱਥ-ਭਰਪੂਰ ਜਾਣਕਾਰੀ ਦੇ ਕੇ ਇਹ ਵੀ ਦੱਸਣਾ ਚਾਹੀਦਾ ਹੈ ਇਨ੍ਹਾਂ ‘ਕਈਆਂ’ ਨੇ ਕਿਸ ਤੋਂ ਅਤੇ ਕੀ-ਕੀ ਲਾਭ ਚੁੱਕਿਆ ਸੀ। ਸ੍ਰੀ ਜੋਗਿੰਦਰ ਸਿੰਘ ਇਹ ਵੀ ਦੱਸਣ ਕਿ ਇਨ੍ਹਾਂ ‘ਕਈਆਂ’ ਦੀ ਕੀ ਮਜਬੂਰੀ ਸੀ ਕਿ ਉਨ੍ਹਾਂ ਨੂੰ ਸਹੁੰ ਚੁੱਕ ਕੇ ਸ੍ਰੀ ਜੋਗਿੰਦਰ ਸਿੰਘ ਨੂੰ ਆਪਣੀ ਭਵਿੱਖ ਦੀਆਂ ਨੀਤੀਆਂ ਬਾਰੇ ਵਿਸ਼ਵਾਸ ਦਿਵਾਉਣਾ ਪਿਆ। ਸ੍ਰੀ ਜੋਗਿੰਦਰ ਸਿੰਘ ਉਸ ਮੀਟਿੰਗ ਦੀ ਥਾਂ ਅਤੇ ਸਮਾਂ ਦੱਸਣ ਦੀ ਖੇਚਲ ਵੀ ਕਰਨ ਜਦੋਂ ਇਨ੍ਹਾਂ ਅਖੌਤੀ ‘ਕਈਆਂ’ ਨੇ ਸਹੁੰਆਂ ਚੁੱਕੀਆਂ ਅਤੇ ਇਹ ਵੀ ਕਿ ਉਨ੍ਹਾਂ ਨੇ ਕਿਸ ਚੀਜ਼ ਦੀ ਸਹੁੰ ਚੁੱਕੀ ਸੀ। ਸ੍ਰੀ ਜੋਗਿੰਦਰ ਸਿੰਘ ਇਹ ਵੀ ਦੱਸਣ ਕਿ ਕੀ ਸਹੁੰ ਚੁੱਕ ਕੇ ਕੋਈ ਪ੍ਰਣ ਕਰਨਾ ਗੁਰਮਤਿ ਦਾ ਕੋਈ ਸਿਧਾਂਤ ਹੈ?
ਪ੍ਰੋ: ਦਰਸ਼ਨ ਸਿੰਘ ਨਾਲ ਵੈਰ-ਭਾਵਨਾ ਦੇ ਮੂਲ ਕਾਰਨ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਜੋਗਿੰਦਰ ਸਿੰਘ ਖ਼ੁਦ ਹੀ ਦੱਸਦੇ ਹਨ ਕਿ ਪ੍ਰੋ: ਦਰਸ਼ਨ ਸਿੰਘ ਨੇ ਉਨ੍ਹਾਂ ਦੀ ‘ਸਲਾਹ’ ਨਹੀਂ ਮੰਨੀ ਸੀ (ਪੁਜਾਰੀਆਂ ਖਿਲਾਫ਼ ਅਪਣਾਏ ਜਾਣ ਵਾਲੀ ਨੀਤੀ ਜੋਗਿੰਦਰ ਸਿੰਘ ਦੀ ਸਲਾਹ ਨਾਲ ਤੈਅ ਨਹੀਂ ਕੀਤੀ ਸੀ)। ਜੋਗਿੰਦਰ ਸਿੰਘ ਦੱਸਦੇ ਹਨ ਕਿ ਪ੍ਰੋ: ਦਰਸ਼ਨ ਸਿੰਘ ਨੂੰ ਇਹ ‘ਸਲਾਹ’ ਜਚੀ ਨਹੀਂ (ਪ੍ਰੋ: ਦਰਸ਼ਨ ਸਿੰਘ ਨੇ ਜੋਗਿੰਦਰ ਸਿੰਘ ਦੀ ਗੱਲ ਨੂੰ ਮੰਨਣ ਤੋਂ ਇਨਕਾਰੀ ਹੋਣ ਦੀ ਜ਼ੁਰਅਤ ਕਰ ਦਿੱਤੀ ਸੀ)। ਇਸੇ ਲਈ ਹੁਣ ਮੌਕਾ ਪਾਉਣ `ਤੇ ਸ੍ਰੀ ਜੋਗਿੰਦਰ ਸਿੰਘ, ਪ੍ਰੋ: ਦਰਸ਼ਨ ਸਿੰਘ ਨੂੰ ਹਮਾਇਤ ਦੇ ਬਹਾਨੇ ਉਨ੍ਹਾਂ ਨੂੰ ਜ਼ਲੀਲ ਕਰਨ ਅਤੇ ਆਪਣੇ ਗੁਟ ਵਿੱਚ ਸ਼ਾਮਲ ਕਰਨ ਲਈ ਦਬਾਅ ਪਾ ਰਹੇ ਹਨ।
ਇਸਦੇ ਨਾਲ-ਨਾਲ ਪ੍ਰੋ: ਦਰਸ਼ਨ ਸਿੰਘ ਨੂੰ ਜ਼ਲੀਲ ਕਰਨ ਲਈ ਸ੍ਰੀ ਜੋਗਿੰਦਰ ਸਿੰਘ ਲਿਖਦੇ ਹਨ ਕਿ “ਇਹ ਫੈਸਲਾ ਉਨ੍ਹਾਂ (ਪ੍ਰੋ: ਦਰਸ਼ਨ ਸਿੰਘ) ਨੇ ਆਪ ਕਰਨਾ ਹੈ ਕਿ ਪੁਜਾਰੀਵਾਦ ਨੂੰ ਜ਼ਿੰਦਾ ਰੱਖਣਾ ਹੈ ਜਾਂ ਗੁਰਮਤਿ ਨੂੰ। ਇਸ ਵੇਲੇ ਉਹ ਪੁਜਾਰੀਵਾਦ ਦੇ ਹੱਕ ਵਿੱਚ ਹਨ।” ਸ੍ਰੀ ਜੋਗਿੰਦਰ ਸਿੰਘ ਇਹ ਦੱਸਣ ਦੀ ਖੇਚਲ ਕਰਨ ਕਿ ਜੇਕਰ ਪ੍ਰੋ: ਦਰਸ਼ਨ ਸਿੰਘ ਇਹ ਸਾਬਿਤ ਕਰਨ ਕਿ ਦਸਮ ਗ੍ਰੰਥ ਦੀਆਂ ਗੁਰਮਤਿ ਵਿਰੋਧੀ ਰਚਨਾਵਾਂ ਦਾ ਵਿਰੋਧ ਕਰਕੇ ਉਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਅਪਮਾਨ ਨਹੀਂ ਕੀਤਾ ਅਤੇ ਇਹ ਕਿਤਾਬ ਗੁਰਮਤਿ ਵਿਰੋਧੀ ਕਿੱਸੇ-ਕਹਾਣੀਆਂ ਨਾਲ ਭਰੀ ਗਈ ਹੈ, ਪੁਜਾਰੀਆਂ ਕੋਲ ਚਲੇ ਜਾਣ ਤਾਂ ਕੀ ਇਸਨੂੰ ਪੁਜਾਰੀਵਾਦ ਨੂੰ ਜ਼ਿੰਦਾ ਰੱਖਣਾ ਜਾਂ ਪੁਜਾਰੀਵਾਦ ਦੇ ਹੱਕ ਵਿੱਚ ਖੜਨਾ ਮੰਨਿਆ ਜਾਵੇਗਾ? ਗੁਰੂ ਨਾਨਕ ਸਾਹਿਬ ਵੱਖ-ਵੱਖ ਧਰਮਾਂ ਦੇ ਪੁਜਾਰੀਆਂ (ਜਿਵੇਂ ਪੰਡਤਾਂ, ਕਾਜ਼ੀਆਂ, ਜੋਗੀਆਂ) ਨਾਲ ਜੋ ਬਹਿਸ ਜਾਂ ਵਿਚਾਰ-ਵਟਾਂਦਰਾ ਕਰਨ ਜਾਂਦੇ ਸਨ, ਕੀ ਉਹ ਪੁਜਾਰੀਵਾਦ ਨੂੰ ਜ਼ਿੰਦਾ ਰੱਖਣ ਲਈ ਅਜਿਹਾ ਕਰਦੇ ਸਨ? ਸ੍ਰੀ ਜੋਗਿੰਦਰ ਸਿੰਘ ਇਮਾਨਦਾਰੀ ਨਾਲ ਇਸ ਗੱਲ ਦਾ ਜਵਾਬ ਦੇਣ ਕਿ ਕੀ ਸਿਰਫ਼ ਪ੍ਰੋ: ਦਰਸ਼ਨ ਸਿੰਘ ਦੇ 5 ਦਸੰਬਰ 09 ਨੂੰ ਅਕਾਲ ਤਖ਼ਤ ਸਾਹਿਬ ਵਿਖੇ ਨਾ ਜਾਣ ਨਾਲ ਸਿੱਖ ਧਰਮ ਵਿੱਚੋਂ ਪੁਜਾਰੀਵਾਦ ਖ਼ਤਮ ਹੋ ਜਾਏਗਾ?
ਪ੍ਰੋ: ਦਰਸ਼ਨ ਸਿੰਘ ਨੂੰ ਟਿਚਕਰ ਕਰਦਿਆਂ ਸ੍ਰੀ ਜੋਗਿੰਦਰ ਸਿੰਘ ਲਿਖਦੇ ਹਨ ਕਿ “ਕਿਸੇ ਸਮੇਂ ਉਹ (ਪ੍ਰੋ: ਦਰਸ਼ਨ ਸਿੰਘ) ਦਸਮ ਗ੍ਰੰਥ ਦੇ ਵੀ ਹਮਾਇਤੀ ਹੁੰਦੇ ਸੀ, ਅੱਜ ਇਸ ਦੇ ਵੱਡੇ ਆਲੋਚਕਾਂ ਵਿੱਚ ਗਿਣੇ ਜਾਂਦੇ ਹਨ।” ਇਹ ਸੱਚ ਹੈ ਕਿ ਇੱਕ ਰਾਗੀ ਦੇ ਤੌਰ `ਤੇ ਪ੍ਰੋ: ਦਰਸ਼ਨ ਸਿੰਘ ਦਸਮ ਗ੍ਰੰਥ ਦੀਆਂ ਰਚਨਾਵਾਂ ਵਿੱਚੋਂ ਵੀ ਕੀਰਤਨ ਕਰਦੇ ਰਹੇ ਹਨ, ਜੋ ਉਨ੍ਹਾਂ ਦੀਆਂ ਕਈ ਪ੍ਰਚਲਿਤ ਕੈਸਟਾਂ ਵਿੱਚੋਂ ਅੱਜ ਵੀ ਸੁਣਿਆ ਜਾ ਸਕਦਾ ਹੈ। ਪਰ ਕੀ ਇਸਦਾ ਅਰਥ ਇਹ ਹੈ ਕਿ ਜਦ ਉਨ੍ਹਾਂ ਨੂੰ ਇਸ ਗੁਰਮਤਿ-ਵਿਰੋਧੀ ਕਿਤਾਬ ਦੀ ਅਸਲੀਅਤ ਬਾਰੇ ਸੋਝੀ ਹੋ ਗਈ, ਤਾਂ ਵੀ ਉਨ੍ਹਾਂ ਨੂੰ ਇਸ ਦੀਆਂ ਰਚਨਾਵਾਂ ਦਾ ਕੀਰਤਨ ਕਰਦੇ ਰਹਿਣਾ ਚਾਹੀਦਾ ਸੀ? ਜੇਕਰ ਕੋਈ ਵਿਅਕਤੀ ਪਹਿਲਾਂ-ਪਹਿਲ ਦੋ ਤੇ ਦੋ ਪੰਜ ਕਹਿੰਦਾ ਹੋਵੇ ਪਰ ਬਾਅਦ ਵਿੱਚ ਉਸਨੂੰ ਸਮਝ ਆ ਜਾਵੇ ਕਿ ਦੋ ਤੇ ਦੋ ਚਾਰ ਹੁੰਦੇ ਹਨ, ਤਾਂ ਕਿ ਉਸਨੂੰ ਇਹ ਸੱਚ ਅਪਣਾ ਲੈਣਾ ਚਾਹੀਦਾ ਹੈ ਜਾਂ ਇਸ ਡਰ ਅਤੇ ਸ਼ਰਮ ਤੋਂ ਕਿ ਪਹਿਲਾਂ ਤਾਂ ਮੈਂ ਦੋ ਤੇ ਦੋ ਪੰਜ ਕਹਿੰਦਾ ਹੁੰਦਾ ਸੀ, ਅੱਗੇ ਵੀ ਇਹੀ ਗਲਤ ਦਾਅਵਾ ਕਰਦੇ ਰਹਿਣਾ ਚਾਹੀਦਾ ਹੈ? ਜੇਕਰ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਵਾਪਸ ਆ ਜਾਵੇ ਤਾਂ ਕੀ ਉਸਦਾ ਸਵਾਗਤ ਕਰਨਾ ਚਾਹੀਦਾ ਹੈ ਜਾਂ ਫਿਰ ਸ੍ਰੀ ਜੋਗਿੰਦਰ ਸਿੰਘ ਵਰਗੇ ਵਿਅਕਤੀਆਂ ਵੱਲੋਂ ਉਸਨੂੰ ਤਾਹਣੇ ਮਾਰੇ ਜਾਣੇ ਚਾਹੀਦੇ ਹਨ? ਜੇਕਰ ਪਿਛਲੀਆਂ ਗਲਤੀਆਂ ਲਈ ਪ੍ਰੋ: ਦਰਸ਼ਨ ਸਿੰਘ ਨੂੰ ਤਾਨੇ ਮਾਰਨੇ ਜਾਇਜ਼ ਹਨ ਤਾਂ ਕੀ ਗੁਰੂ ਅੰਗਦ ਸਾਹਿਬ, ਜੋ ਗੁਰੂ ਨਾਨਕ ਸਾਹਿਬ ਦੀ ਰਾਹ ਦੇ ਪਾਂਧੀ ਬਣਨ ਤੋਂ ਪਹਿਲਾਂ ਦੇਵੀ ਦੇ ਪੁਜਾਰੀ ਸਨ ਅਤੇ ਗੁਰੂ ਅਮਰਦਾਸ ਜੀ, ਜੋ ਗੁਰਮਤਿ ਰਾਹ ਦੇ ਪਾਂਧੀ ਬਣਨ ਤੋਂ ਪਹਿਲਾਂ ਹਿੰਦੂ ਤੀਰਥਾਂ ਤੇ ਦਾਨ-ਇਸ਼ਨਾਨ ਆਦਿਕ ਕਰਮ-ਕਾਂਡ ਬੜੇ ਜੋਰਾਂ-ਸ਼ੋਰਾਂ ਨਾਲ ਕਰਦੇ ਸਨ, ਨੂੰ ਵੀ ਤਾਨੇ ਮਾਰਨੇ ਚਾਹੀਦੇ ਹਨ? ਕੀ ਗੁਰੂ ਸਾਹਿਬਾਨ ਨੇ ਅਜਿਹਾ ਕੀਤਾ ਸੀ ਜਾਂ ਫਿਰ ਗਲਤੀ ਸੁਧਾਰਨ ਵਾਲੇ ਨੂੰ ਗੁਰਮਤਿ ਦੀ ਰਾਹ `ਤੇ ਚੱਲਣ ਲਈ ਪ੍ਰੇਰਿਤ ਕੀਤਾ ਸੀ?
(ਨੋਟ: ਪਿਛਲੇ ਕੁੱਝ ਸਾਲਾਂ ਵਿੱਚ ਵੱਖ-ਵੱਖ ਵਿਦਵਾਨ ਲਿਖਾਰੀਆਂ ਨੇ ਆਪਣੀਆਂ ਖੋਜ-ਭਰਪੂਰ ਕਿਤਾਬਾਂ ਰਾਹੀਂ ਸਾਬਿਤ ਕਰ ਦਿੱਤਾ ਹੈ ਕਿ ਦਸਮ ਗ੍ਰੰਥ ਦੀਆਂ ਰਚਨਾਵਾਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਲਿਖੀਆਂ ਨਹੀਂ ਹੋ ਸਕਦੀਆਂ। ਪਰ ਗਿ: ਭਾਗ ਸਿੰਘ ਅੰਬਾਲਾ ਦੀ ‘ਦਸਮ ਗ੍ਰੰਥ ਨਿਰਣੈ’ ਨੂੰ ਛੱਡ ਕੇ, ਅਜਿਹੀਆਂ ਬਾਕੀ ਕਿਤਾਬਾਂ 2-3 ਦਹਾਕੇ ਪਹਿਲਾਂ ਉਪਲਬਧ ਨਹੀਂ ਸਨ। ਇਨ੍ਹਾਂ ਪੁਸਤਕਾਂ ਰਾਹੀਂ ਅੱਜ ਕਿਸੇ ਵੀ ਨਿਰਪੱਖ ਸਿੱਖ ਵਾਸਤੇ ਦਸਮ ਗ੍ਰੰਥ ਦੀਆਂ ਰਚਨਾਵਾਂ ਨੂੰ ਗੁਰਬਾਣੀ ਦੀ ਕਸਵੱਟੀ `ਤੇ ਪਰਖਣਾ ਬੜਾ ਅਸਾਨ ਹੈ ਪਰ 2-3 ਦਹਾਕੇ ਪਹਿਲਾਂ ਸਥਿਤੀ ਅਜਿਹੀ ਨਹੀਂ ਸੀ।)
ਅੱਗੇ, ਸ੍ਰੀ ਜੋਗਿੰਦਰ ਸਿੰਘ ਨੇ ਪ੍ਰੋ: ਦਰਸ਼ਨ ਸਿੰਘ `ਤੇ ਮੁੜ ਤੋਂ ‘ਪੇਸ਼ ਹੋਏ ਸਿੱਖਾਂ ਨੂੰ ਜ਼ਲੀਲ ਕਰਨ’ ਦਾ ਆਰੋਪ ਲਗਾ ਕੇ ਉਨ੍ਹਾਂ ਨੂੰ ਨੀਵਾਂ ਦਿਖਾਉਣ ਦੀ ਮੁੜ ਤੋਂ ਕੋਸ਼ਿਸ਼ ਕੀਤੀ ਹੈ। (ਪੇਸ਼ ਕੀਤਾ ਗਿਆ ਸਿੱਖ ਕੌਣ ਸੀ - ਸੁਰਜੀਤ ਸਿੰਘ ਬਰਨਾਲਾ - ਜਿਸਨੇ ਕਾਂਗਰਸੀ ਸਰਕਾਰ ਨੂੰ ਖੁਸ਼ ਕਰਨ ਲਈ ਦਰਬਾਰ ਸਾਹਿਬ ਵਿੱਚ ਫੌਜੀ ਕਾਰਵਾਈ ਕਰਵਾਈ ਸੀ। ਇਸ ਬਾਬਤ ਜੋਗਿੰਦਰ ਸਿੰਘ ਦੇ ਪੱਖਪਾਤੀ ਵਿਚਾਰਾਂ ਦਾ ਦਾਸ ਨੇ 2 ਦਸੰਬਰ ਦੇ ਲੇਖ ਵਿੱਚ ਹੀ ਖੰਡਨ ਕੀਤਾ ਹੈ।) ਸ੍ਰੀ ਜੋਗਿੰਦਰ ਸਿੰਘ ਪ੍ਰੋ: ਦਰਸ਼ਨ ਸਿੰਘ ਵੱਲ ਇਸ਼ਾਰਾ ਕਰਦਿਆਂ ਕਹਿੰਦੇ ਹਨ ਕਿ “ਪੁਜਾਰੀ ਕਿਸੇ ਦੂਜੇ ਪੁਜਾਰੀ ਦੀ ਗਲਤੀ ਤਾਂ ਮੰਨ ਲੈਂਦੇ ਹਨ ਪਰ ਉਹ ਇਹ ਮੰਨਣ ਲਈ ਤਿਆਰ ਨਹੀਂ ਹੁੰਦਾ ਕਿ ਉਸ ਨੇ ਆਪ ਵੀ ਉਹੀ ਗਲਤੀ ਕੀਤੀ ਸੀ।” ਇਹ ਗੱਲ ਪ੍ਰੋ: ਦਰਸ਼ਨ ਸਿੰਘ ਦੇ ਸੰਦਰਭ ਵਿੱਚ ਬਿਲਕੁਲ ਗਲਤ ਸਾਬਿਤ ਹੁੰਦੀ ਹੈ ਕਿਉਂਕਿ ਪ੍ਰੋ: ਦਰਸ਼ਨ ਸਿੰਘ ਆਪਣੀਆਂ ਗਲਤੀਆਂ (ਜਿਵੇਂ ਦਸਮ ਗ੍ਰੰਥ ਦੀਆਂ ਰਚਨਾਵਾਂ `ਚੋਂ ਕੀਰਤਨ ਕਰਨਾ) ਬਾਰੇ ਬਿਨਾਂ ਸ਼ਿਕਨ ਜਨਤੱਕ ਤੌਰ `ਤੇ ਇਕਬਾਲ ਕਰਦੇ ਰਹੇ ਹਨ। ਇਸਦੇ ਇਲਾਵਾ, ਸ੍ਰੀ ਜੋਗਿੰਦਰ ਸਿੰਘ ਨੂੰ ਇਹ ਤੱਥ ਵੀ ਸਵੀਕਾਰ ਕਰਨਾ ਚਾਹੀਦਾ ਹੈ ਕਿ ਗਲਤੀ ਨਾ ਮੰਨਣ ਦੀ ਮਾਨਸਿਕਤਾ ਸਿਰਫ਼ ਪੁਜਾਰੀਆਂ ਵਿੱਚ ਹੀ ਨਹੀਂ ਬਲਕਿ ਹਰ ਇਨਸਾਨ ਵਿੱਚ, ਖ਼ਾਸਕਰ ਆਪਣੇ ਆਪ ਨੂੰ ਬਹੁਤਾ ਸਿਆਣਾ, ਕਲਮ ਦਾ ਮਾਹਿਰ, ਧਰਮ ਦੇ ਹਰ ਪੱਖ ਦਾ ਗਿਆਤਾ ਸਮਝਣ ਵਾਲੇ ਹਉਮੈ-ਗ੍ਰਸਤ ਲੋਕਾਂ ਵਿੱਚ ਵੀ ਬਹੁਤ ਪ੍ਰਬਲ ਹੁੰਦੀ ਹੈ।
ਹੁਣ ਸ੍ਰੀ ਜੋਗਿੰਦਰ ਸਿੰਘ ਦੇ ਇਸ ਦਾਅਵੇ `ਤੇ ਵਿਚਾਰ ਕਰੀਏ ਕਿ ਉਨ੍ਹਾਂ (ਜਾਂ ਉਨ੍ਹਾਂ ਦੇ ਕਿਸੇ ਪੱਤਰਕਾਰ) ਵੱਲੋਂ ਪ੍ਰੋ: ਦਰਸ਼ਨ ਸਿੰਘ ਨੂੰ ਉਨ੍ਹਾਂ ਦੀਆਂ ਗਲਤੀਆਂ ਦਾ ਅਹਿਸਾਸ ਕਰਵਾਉਣ `ਤੇ ਉਨ੍ਹਾਂ ਦਾ ਪਾਰਾ ਉਚਾ ਹੋ ਗਿਆ। ਜਿਵੇਂ ਕਿ ਪਹਿਲਾਂ ਵੀ ਜ਼ਿਕਰ ਕੀਤਾ ਗਿਆ ਹੈ, ਸੁਰਜੀਤ ਸਿੰਘ ਬਰਨਾਲਾ ਨੂੰ ਦੋਸ਼ੀ ਐਲਾਣ ਕੇ ਪ੍ਰਤੀਕਾਤਮਕ ਸਜ਼ਾ ਦੇਣ ਦਾ ਫੈਸਲਾ ਜੇਕਰ ਸ੍ਰੀ ਜੋਗਿੰਦਰ ਸਿੰਘ ਨੂੰ ਠੀਕ ਨਹੀਂ ਲਗਦਾ, ਤਾਂ ਇਸਦਾ ਅਰਥ ਇਹ ਨਹੀਂ ਕਿ ਪ੍ਰੋ: ਦਰਸ਼ਨ ਸਿੰਘ ਜਾਂ ਦੁਨੀਆ ਦੇ ਹਰ ਸਿੱਖ ਲਈ ਲਾਜ਼ਮੀ ਹੋ ਗਿਆ ਹੈ ਕਿ ਉਹ ਸ੍ਰੀ ਜੋਗਿੰਦਰ ਸਿੰਘ ਦੀ ਹਾਂ ਵਿੱਚ ਹਾਂ ਮਿਲਾਏ। ਦੂਜਾ, ਜੇਕਰ ਸ੍ਰੀ ਜੋਗਿੰਦਰ ਸਿੰਘ ਆਪਣੇ ਪੱਖ ਨੂੰ ਏਨਾ ਹੀ ਠੀਕ ਸਮਝਦੇ ਹਨ ਤਾਂ ਉਹ ਪ੍ਰੋ: ਦਰਸ਼ਨ ਸਿੰਘ ਵੱਲੋਂ ਕੈਮਰੇ ਸਾਹਮਣੇ ਬਹਿਸ ਕਰਨ ਦੇ ਸੱਦੇ ਤੋਂ ਮੂੰਹ ਲੁਕਾਉਂਦੇ ਕਿਉਂ ਫਿਰ ਰਹੇ ਹਨ? ਬਹੁਤ ਸਾਰੇ ਹਿੰਦੀ ਅਤੇ ਅੰਗਰੇਜ਼ੀ ਅਖ਼ਬਾਰਾਂ/ਚੈਨਲਾਂ ਦੇ ਸੰਪਾਦਕ, ਰਾਤ ਦੇ ਬਹਿਸ ਪ੍ਰੋਗਰਾਮਾਂ ਵਿੱਚ ਆਪਣਾ ਪੱਖ ਪੇਸ਼ ਕਰਦੇ ਹਨ - ਕੀ ਉਹ ਸਭ (ਬਕੌਲ ਜੋਗਿੰਦਰ ਸਿੰਘ) ਮਹਾਂ ਲੱਲੂ ਅਤੇ ਮਹਾਂ ਮੂਰਖ ਸੰਪਾਦਕ ਹੁੰਦੇ ਹਨ? ਜੇਕਰ ਪ੍ਰੋ: ਦਰਸ਼ਨ ਸਿੰਘ ਆਪਣਾ ਬਾਦਲੀਲ ਪੱਖ ਕੈਮਰੇ ਸਾਹਮਣੇ ਦੇਣਾ ਚਾਹੁੰਦੇ ਹਨ, ਤਾਂ ਉਸ ਵਿੱਚ ਸ੍ਰੀ ਜੋਗਿੰਦਰ ਸਿੰਘ ਨੂੰ ਕੀ ਇਤਰਾਜ਼ ਤੇ ਸੰਕੋਚ ਹੈ? ਇਹੀ ਕਿ ਆਹਮੋ-ਸਾਹਮਣੀ ਗੱਲਬਾਤ ਵਿੱਚ ਉਹ ਪ੍ਰੋ: ਦਰਸ਼ਨ ਸਿੰਘ ਦੀਆਂ ਦਲੀਲਾਂ ਨੂੰ ਕੱਟ ਨਾ ਪਾਉਣ?
ਪ੍ਰੋ: ਦਰਸ਼ਨ ਸਿੰਘ ਨੇ ਸ੍ਰੀ ਜੋਗਿੰਦਰ ਸਿੰਘ ਨੂੰ ਫੋਨ ਕਰਕੇ ਉਨ੍ਹਾਂ ਦੀ ਤਾਰੀਫ ਕੀਤੀ ਸੀ ਜਾਂ ਨਹੀਂ ਇਸ ਬਾਬਤ ਤਾਂ ਖ਼ੁਦ ਪ੍ਰੋ: ਦਰਸ਼ਨ ਸਿੰਘ ਹੀ ਦੱਸ ਸਕਦੇ ਹਨ (ਵੈਸੇ ਆਪਣੇ ਮੂੰਹ ਮੀਆਂ ਮਿੱਠੂ ਬਣਨ ਦੇ ਆਦੀ ਵਿਅਕਤੀ ਲਈ ਝੂਠੇ ਦਾਅਵੇ ਕਰਨਾ ਕੋਈ ਵੱਡੀ ਗੱਲ ਨਹੀਂ ਹੁੰਦੀ) ਪਰ ਸ੍ਰੀ ਜੋਗਿੰਦਰ ਸਿੰਘ ਨੂੰ ਕਥਿਤ ‘ਪੁਜਾਰੀਵਾਦ ਵਿਰੋਧੀ ਲਹਿਰ’ (ਜੇ ਕੋਈ ਹੋਂਦ ਵਿੱਚ ਹੈ, ਤਾਂ) ਦੇ ਨਾਂ `ਤੇ ਪ੍ਰੋ: ਦਰਸ਼ਨ ਸਿੰਘ ਨੂੰ ਬਦੋ-ਬਦੀ ਆਪਣੇ ਗੁੱਟ ਵਿੱਚ ਸ਼ਾਮਲ ਕਰਨ ਦੀ ਚਾਲ ਤੋਂ ਗੁਰੇਜ ਕਰਨਾ ਚਾਹੀਦਾ ਹੈ। ਸ੍ਰੀ ਜੋਗਿੰਦਰ ਸਿੰਘ ਅਜਿਹੇ ਦਾਅਵੇ ਜਿੰਨੇ ਮਰਜ਼ੀ ਕਰਦੇ ਰਹਿਣ ਕਿ “ਸਾਡਾ ਆਪਣਾ ਕੋਈ ਪਾਲਾ ਨਹੀਂ … “ਜਾਂ “ਜੇ ਘਰ ਬੈਠਣ ਲਈ ਕਹਿਣਗੇ ਤਾਂ ਸਾਨੂੰ ਉਹ ਵੀ ਪ੍ਰਵਾਨ ਹੋਵੇਗਾ ਕਿਉਂਕਿ ਆਪ ਆਗੂ ਬਣਨ ਜਾਂ ਕਿਸੇ ਨੂੰ ਹੇਠਾਂ ਲਾਉਣ ਦੀ ਇੱਲਤ ਸਾਡੇ ਅੰਦਰ ਵਾਹਿਗੁਰੂ ਨੇ ਪੈਦਾ ਹੀ ਨਹੀਂ ਹੋਣ ਦਿੱਤੀ।” ਪਰ ਸੱਚਾਈ ਇਹੀ ਹੈ ਕਿ ਮੌਜੂਦਾ ਸਮੇਂ ਵਿੱਚ ਸ੍ਰੀ ਜੋਗਿੰਦਰ ਸਿੰਘ ਨੂੰ ਬੌਖਲਾਹਟ ਹੀ ਇਸ ਗੱਲ ਦੀ ਹੈ ਕਿ ਦਸਮ-ਗ੍ਰੰਥ ਵਿਰੋਧੀ ਮੁਹਿੰਮ ਵਿੱਚ ਪ੍ਰੋ: ਦਰਸ਼ਨ ਸਿੰਘ ਨੂੰ ਉਸ ਨਾਲੋਂ ਬਹੁਤ ਜ਼ਿਆਦਾ ਸ਼ੋਹਰਤ ਅਤੇ ਚੇਤੰਨ ਸਿੱਖਾਂ ਦਾ ਸਮਰਥਨ ਮਿਲ ਰਿਹਾ ਹੈ, ਜਿੰਨਾ ਕਿਸੇ ਸਮੇਂ ਕਾਲਾ ਅਫਗਾਨਾ ਦੇ ਹੱਕ ਦੀ ਅਤੇ ਦਸਮ ਗ੍ਰੰਥ ਵਿਰੋਧੀ ਮੁਹਿੰਮ ਦੌਰਾਨ ਸ੍ਰੀ ਜੋਗਿੰਦਰ ਸਿੰਘ ਨੂੰ ਮਿਲਿਆ ਸੀ।
ਆਪਣੀ ਇਸੇ ਈਰਖਾਲੂ ਪ੍ਰਵਿਰਤੀ ਕਾਰਨ ਹੀ ਸ੍ਰੀ ਜੋਗਿੰਦਰ ਸਿੰਘ ਲਿਖ ਮਾਰਦੇ ਹਨ ਕਿ “ਪ੍ਰੋ: ਦਰਸ਼ਨ ਸਿੰਘ ਦਾ ਦਾਅਵਾ ਹੈ ਕਿ ਉਹ ‘ਲੀਡਰ’ ਹਨ, ਇਸੇ ਲਈ ਅਸੀਂ ਉਨ੍ਹਾਂ ਨੂੰ ਇਸ ਲਹਿਰ ਦੀ ਲੀਡਰੀ ਦੀ ਵੀ ਪੇਸ਼ਕਸ਼ ਕੀਤੀ ਸੀ।” ਪਰ ਸ੍ਰੀ ਜੋਗਿੰਦਰ ਸਿੰਘ ਨੇ ਇਹ ਦੱਸਣ ਦੀ ਖੇਚਲ ਨਹੀਂ ਕੀਤੀ ਕਿ ਪ੍ਰੋ: ਦਰਸ਼ਨ ਸਿੰਘ ਨੇ ਆਪਣੀ ਕਿਹੜੀ ਲਿਖਤ ਜਾਂ ਲੈਕਚਰ ਵਿੱਚ ਇਹ ਦਾਅਵਾ ਕੀਤਾ ਹੈ ਕਿ ਉਹ ‘ਲੀਡਰ’ ਹਨ। ਲੀਡਰ ਹੋਣ ਦਾ ਦਾਅਵਾ ਤਾਂ ਖ਼ੁਦ ਸ੍ਰੀ ਜੋਗਿੰਦਰ ਸਿੰਘ ਕਰਦੇ ਹਨ, ਜੋ ਸਿੱਖਾਂ ਨੂੰ ਭਰਮਾਉਂਦੇ ਹਨ ਕਿ ਸਿਰਫ਼ ਉਨ੍ਹਾਂ ਵੱਲੋਂ ਚਲਾਈ ਜਾ ਰਹੀ ਅਖ਼ਬਾਰ ਨੂੰ ਪੜ੍ਹ ਕੇ (ਅਤੇ ਇਸਦੇ ਵਾਸਤੇ ਇਸ਼ਤਿਹਰ ਦੇ ਕੇ) ਅਤੇ ਉਨ੍ਹਾਂ ਵੱਲੋਂ ਸਥਾਪਿਤ ਕੀਤੀ ਜਾ ਰਹੀ ਸੰਸਥਾ ਦੇ ਮੈਂਬਰ ਬਣ ਕੇ (ਤੇ ਪੈਸਾ ਦੁਗਣਾ ਕਰਨ ਦੀਆਂ ਸਕੀਮਾਂ ਵਿੱਚ ਵੱਧ ਤੋਂ ਵੱਧ ਪੈਸਾ ਲਗਾ ਕੇ ਹੀ) ਸਿੱਖਾਂ ਦੀਆਂ ਸਾਰੀਆਂ ਸਮੱਸਿਆਵਾਂ ਦੂਰ ਹੋ ਸਕਦੀਆਂ ਹਨ। ਦਸਮ ਗ੍ਰੰਥ ਵਿਰੋਧੀ ਲਹਿਰ ਵਿੱਚ ਆਪਣੀ ‘ਲੀਡਰੀ’ ਖੁੱਸਦਿਆਂ ਵੇਖ ਕੇ ਹੀ ਸ੍ਰੀ ਜੋਗਿੰਦਰ ਸਿੰਘ ਹੁਣ ਬੌਖਲਾਹਟ ਵਿੱਚ ਆ ਕੇ ਪ੍ਰੋ: ਦਰਸ਼ਨ ਸਿੰਘ ਨੂੰ ਨੀਵਾਂ ਦਿਖਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।
ਸ੍ਰੀ ਜੋਗਿੰਦਰ ਸਿੰਘ ਦੀ ਬੌਖਲਾਹਟ ਉਨ੍ਹਾਂ ਦੀ ਸ਼ਬਦਾਵਲੀ ਦੀ ਚੋਣ ਤੋਂ ਵੀ ਹੋ ਜਾਂਦੀ ਹੈ ਜਦ ਉਹ ਲਿਖਦੇ ਹਨ “ਪ੍ਰੈਸ ਪ੍ਰਤੀ ਠੀਕ ਢੰਗ ਦਾ ਰਵਈਆ ਧਾਰਨ ਕਰਨ ਅਤੇ ਦੁਸ਼ਮਣਾਂ ਤੇ ਦੋਸਤਾਂ ਵਿਚਕਾਰ ਤਮੀਜ਼ ਕਰਨ ਦੀ ਸੰਥਿਆ ਉਨ੍ਹਾਂ (ਪ੍ਰੋ: ਦਰਸ਼ਨ ਸਿੰਘ) ਲਈ ਸ਼ਾਇਦ ਅਜੇ ਬਾਕੀ ਹੈ।” ਕੀ ਸ੍ਰੀ ਜੋਗਿੰਦਰ ਸਿੰਘ ਦੀ ਹਰ ਗੱਲ ਵਿੱਚ ਹਾਂ ਨਾ ਮਿਲਾਉਣਾ, ਪ੍ਰੈਸ ਪ੍ਰਤੀ ਠੀਕ ਢੰਗ ਦਾ ਰਵਈਆ ਨਾ ਧਾਰਨ ਕਰਨਾ ਹੁੰਦਾ ਹੈ? ਕੀ ਕਥਿਤ ਪੁਜਾਰੀਵਾਦ ਵਿਰੋਧੀ ਲਹਿਰ ਦੇ ਬਹਾਨੇ ਸਿਰਜੇ ਗਏ ਸ੍ਰੀ ਜੋਗਿੰਦਰ ਸਿੰਘ ਦੇ ਗੁਟ ਵਿੱਚ ਸ਼ਾਮਲ ਨਾ ਹੋਣਾ ਪ੍ਰੈਸ ਪ੍ਰਤੀ ਠੀਕ ਢੰਗ ਦਾ ਰਵਈਆ ਨਾ ਧਾਰਨ ਕਰਨਾ ਹੁੰਦਾ ਹੈ? ਜੇਕਰ ਨਿਤ ਦਿਨ ਆਪਣੇ ਸੰਪਾਦਕੀਆਂ ਨਾਲ ਪ੍ਰੋ: ਦਰਸ਼ਨ ਸਿੰਘ ਨੂੰ ਜ਼ਲੀਲ ਕਰਨ ਦੀ ਕੋਸ਼ਿਸ਼ ਕਰਨਾ ‘ਦੋਸਤੀ’ ਹੈ, ਤਾਂ ਫਿਰ ਸ੍ਰੀ ਜੋਗਿੰਦਰ ਸਿੰਘ ਦੀ ‘ਦੁਸ਼ਮਣੀ’ ਕਿਹੋ ਜਿਹੀ ਹੋਵੇਗੀ? ਕੀ ਪ੍ਰੋ: ਦਰਸ਼ਨ ਸਿੰਘ ਜਾਂ ਕਿਸੇ ਵੀ ਹੋਰ ਸਿੱਖ ਲਈ ਜ਼ਰੂਰੀ ਹੈ ਕਿ ਉਹ ਸ੍ਰੀ ਜੋਗਿੰਦਰ ਸਿੰਘ ਦੀ ਕਥਿਤ ਦੋਸਤੀ ਦੀ ਪੇਸ਼ਕਸ਼ ਨੂੰ ਜ਼ਰੂਰ ਹੀ ਮਨਜ਼ੂਰ ਕਰੇ?
ਕੀ ਸ੍ਰੀ ਜੋਗਿੰਦਰ ਸਿੰਘ ਦੱਸ ਸਕਦੇ ਹਨ ਕਿ ਪ੍ਰੋ: ਦਰਸ਼ਨ ਸਿੰਘ ਨੇ “ਪ੍ਰੈਸ (ਲਗਦਾ ਹੈ ਕਿ ਜੋਗਿੰਦਰ ਸਿੰਘ ਖ਼ੁਦ ਨੂੰ ਹੀ ਪ੍ਰੈਸ ਦਾ ਅੰਗ ਨਹੀਂ ਬਲਕਿ ਸਮੁੱਚੀ ਪ੍ਰੈਸ ਹੀ ਸਮਝਣ ਲੱਗ ਪਏ ਹਨ) ਨੂੰ ਪੂਰਾ ਸੱਚ ਲਿਖਣ ਅਤੇ ਖੁਲ੍ਹ ਕੇ ਵਿਚਾਰ ਪੇਸ਼ ਕਰਨ ਤੋਂ ਰੋਕਣ” ਵਾਲੀ ਕਦੋਂ ਅਤੇ ਕਿਹੜੀ ਕਾਰਵਾਈ ਕੀਤੀ ਹੈ? ਅੱਂਜ ਪ੍ਰੈਸ ਦੀ ਅਜ਼ਾਦੀ ਦੀ ਦੁਹਾਈ ਦੇਣ ਵਾਲੇ ਸ੍ਰੀ ਜੋਗਿੰਦਰ ਸਿੰਘ ਕੀ ਇਸ ਤੱਥ ਤੋਂ ਇਨਕਾਰ ਕਰਦੇ ਹਨ ਕਿ ਉਨ੍ਹਾਂ ਦੀ ਹੀ ਅਖ਼ਬਾਰ ਦੇ ਬਹੁਤ ਸਾਰੇ ਸਾਬਕਾ ਪੱਤਰਕਾਰਾਂ ਦੀ ਸ਼ਿਕਾਇਤ ਹੁੰਦੀ ਹੈ ਕਿ ਸ੍ਰੀ ਜੋਗਿੰਦਰ ਸਿੰਘ ਆਪਣੀ ਅਖ਼ਬਾਰ ਨੂੰ ਇਸ਼ਤਿਹਾਰ ਦੇਣ ਵਾਲੇ ਆਗੂਆਂ/ਡੇਰੇਦਾਰਾਂ ਖਿਲਾਫ਼ ਖ਼ਬਰਾਂ/ਲੇਖ ਪ੍ਰਕਾਸ਼ਿਤ ਨਹੀਂ ਹੋਣ ਦਿੰਦੇ - ਉਸ ਵੇਲੇ ਪ੍ਰੈਸ ਦੀ ਅਜ਼ਾਦੀ ਕਿਹੜੇ ਭੋਰੇ ਵਿੱਚ ਗੁਆਚ ਜਾਂਦੀ ਹੈ? ਕੀ ਕਿਸੇ ਸੂਝਵਾਨ ਪ੍ਰਚਾਰਕ ਦੀ ਸੁਚੱਜੇ ਢੰਗ ਨਾਲ ਚੱਲ ਰਹੀ ਮਨਮਤਿ-ਵਿਰੋਧੀ ਮੁਹਿੰਮ ਦੇ ਰਸਤੇ ਵਿੱਚ ਕੰਡੇ ਖਿਲਾਰਣਾ ਅਤੇ ਆਪਣੇ ਈਰਖਾਲੂ ਸੁਭਾਅ ਕਾਰਨ ਉਸਦਾ ਅਕਸ ਧੁੰਦਲਾ ਕਰਨ ਦੀ ਕੋਸ਼ਿਸ਼ ਕਰਨਾ ਪ੍ਰੈਸ ਦੀ ਅਜ਼ਾਦੀ ਹੈ ਜਾਂ ਪੰਥ ਨਾਲ ਗੱਦਾਰੀ? ਕੀ ਸ੍ਰੀ ਜੋਗਿੰਦਰ ਸਿੰਘ ਜਵਾਬ ਦੇਣ ਦੀ ਖੇਚਲ ਕਰਨਗੇ?
ਬੇਨਤੀ ਕਰਤਾ: ਸਰਬਜੀਤ ਸਿੰਘ ਸੰਪਾਦਕ-ਇੰਡੀਆ ਅਵੇਅਰਨੈਸ ਏ-11, ਸ਼ਾਮ ਨਗਰ, ਨਵੀਂ ਦਿੱਲੀ-110018 ਫੋਨ: 9871683322


(04/12/09)
ਮਨਦੀਪ ਸਿੰਘ, ਵਰਨਨ ਬੀ ਸੀ

ਕੀ ਅਨੂਪ ਕੌਰ ਅਮ੍ਰਿਤਧਾਰੀ ਸਿੰਘਣੀ ਸੀ?
ਦਾਸ ਨੂੰ ਪੰਥ ਦੇ ਵਿਦਵਾਨਾਂ ਜਿੰਨੀ ਸਮਝ ਨਹੀਂ, ਪਰ ਅਖੌਤੀ ਜਥੇਦਾਰ ਸਾਵਿੰਦਰ ਸਿੰਘ ਦੇ ਕਹਿਣ ਅਨੁਸਾਰ ਅਨੂਪ ਕੌਰ ਚਰਿੱਤਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਆਪਣੀ ਹੱਡਬੀਤੀ ਹੈ। ਅਨੂਪ ਦੇ ਨਾਲ ਲੱਗੇ ਕੌਰ ਸ਼ਬਦ ਤੋਂ ਇਹ ਸਾਬਿਤ ਹੁੰਦਾ ਹੈ ਕਿ ਅਨੂਪ ਕੌਰ ਨੇ ਖੰਡੇ ਦੀ ਪਾਹੁਲ ਜ਼ਰੂਰ ਛਕੀ ਹੋਵੇਗੀ। ਮੇਰੇ ਵਿਚਾਰ ਮੁਤਾਬਕ ਗੁਰੂ ਕਾਲ ਵਿੱਚ ਸਿਰਫ਼ ਅਮ੍ਰਿਤਧਾਰੀ ਖਾਲਸੇ ਹੀ ਕੌਰ ਤੇ ਸਿੰਘ ਨਾਮ ਦੀ ਵਰਤੋਂ ਕਰਦੇ ਸੀ, ਨਾ ਕਿ ਅਜੋਕੇ ਸਮੇਂ ਵਾਗੂੰ ਹਰ ਕੋਈ ਇਸ ਦੀ ਵਰਤੋਂ ਕਰਦਾ ਸੀ।
ਅਗਰ ਅਨੂਪ ਕੌਰ ਅਮ੍ਰਿਤਧਾਰੀ ਸਿੰਘਣੀ ਸੀ, ਕੀ ਅਜੋਕੇ (ਅਖੌਤੀ) ਜਥੇਦਾਰਾਂ ਦੀ ਮੱਤ ਮੁਤਾਬਕ ਉਸ ਨੂੰ ਵੀ ਤਨਖ਼ਾਹ ਲੱਗੀ?
ਅਗਰ ਗੁਰੂ ਸਾਹਿਬ ਜੀ ਨੇ (ਅਨੰਦਪੁਰ ਦਾ ਰਾਏ) ਸਜ਼ਾ ਦੀ ਥਾਂ ਭੱਤਾ ਲਾਇਆ, ਤਾਂ ਪਖੰਡੀ ਜਥੇਦਾਰ ਕਿਸ ਮੱਤ ਮੁਤਾਬਕ ਸਿੱਖਾਂ ਨੂੰ ਤਨਖ਼ਾਹੀਏ ਬਣਾ ਰਹੇ ਹਨ।
ਖਾਲਸਾ ਜੀ ਅਸਲ ਵਿੱਚ ਸਾਡੇ ਪਿਤਾ ਦੇ ਚਰਿੱਤਰ ਤੇ ਦਾਗ ਲਾਉਣ ਦੇ ਨਾਲ ਹੀ ਅਨੂਪ ਕੌਰ ਦਾ ਪਾਤਰ ਵਰਤਕੇ ਸਾਡੀ ਸਾਰੀ ਕੌਮ ਦਾ ਚਰਿੱਤਰ ਗੰਦਾ ਕੀਤਾ ਗਿਆਂ ਹੈ। ਗੁਰੂ ਅਤੇ ਸਿੱਖ ਦੇ ਪਿਆਰ ਨੂੰ ਗੰਦਲਾ ਕੀਤਾ ਗਿਆ ਹੈ ਪਿਤਾ ਅਤੇ ਧੀ ਦੇ ਰਿਸ਼ਤੇ ਨੂੰ ਕਲੰਕਤ ਕੀਤਾ ਗਿਆ ਹੈ। ਨਾਹੀਂ ਪੁੱਤਰਾਂ ਦੇ ਦਾਨੀ ਗੁਰੁ ਗੋਬਿੰਦ ਸਿੰਘ ਜੀ ਦੀ ਇਹ ਕਹਾਣੀ ਹੈ ਤੇ ਨਾਹੀਂ ਬੱਚਿਆਂ ਦੇ ਟੋਟੇ ਗਲਾਂ ਵਿੱਚ ਪਵਾਉਣ ਵਾਲੀਆਂ ਸਿੰਘਣੀਆਂ ਦੀ ਵਡੇਰੀ ਕੋਈ ਅਮ੍ਰਿਤਧਾਰੀ ਅਨੂਪ ਕੌਰ ਹੋ ਸਕਦੀ ਹੈ।
ਪੂਹਲਾ ਪਾਪੀ, ਪਹੇਵੇ ਵਾਲਾ, ਧਨਵੰਤ, ਜਗੇੜਾ, ਦਲਜੀਤ ਸ਼ਿਕਾਗੋ ਤੇ ਹੋਰ ਇਹਨਾਂ ਵਰਗੇ ਬੂਬਨਿਆਂ ਦੀਆਂ ਹੱਡਬੀਤੀਆਂ ਇਹੋ ਜਿਹੀਆਂ ਹੀ ਹਨ ਤੇ ਟੁੱਕੜਬੋਚ ਜਥੇਦਾਰਾਂ ਵਿੱਚ ਉਹਨਾਂ ਨੂੰ ਤਲਬ ਕਰਨ ਦਾ ਮਾਦਾ ਮੁੱਕ ਚੁੱਕਾ ਹੈ।
ਮਨਦੀਪ ਸਿੰਘ
ਵਰਨਨ ਬੀ ਸੀ


(04/12/09)
ਹਰਿੰਦਰ ਬਰਾੜ

Sat siri Akal,
I dont agree with Dasam granth, but still I want to know about the writings of Guru Gobind Singh's writings. As he was a scholar, he must have written something, if someone can help me that will be great.
Thanks ,
Harinder Brar,
ph. (403)590-4475


(04/12/09)
ਬਲਦੇਵ ਸਿੰਘ ‘ਬੁੱਧ ਸਿੰਘ ਵਾਲਾ’ ਹਾਂਗ ਕਾਂਗ

(ਬਲਦੇਵ ਸਿੰਘ ‘ਬੁੱਧ ਸਿੰਘ ਵਾਲਾ’ ਹਾਂਗ ਕਾਂਗ)

ਅਵਤਾਰ ਸਿੰਘ ‘ਲੰਡਨ’ ਜੀ

ਵਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਹਿ

ਸਵਾਲ ਪੁੱਛਣ ਵਾਸਤੇ ਧੰਨਵਾਦ

ਰੱਬ ਨੇ ਸਇੰਸਦਾਨ/ਆਦਮੀ ਬਣਾਇਆ ਹੈ ਨਾਂ ਕਿ ਸਇੰਸਦਾਨ/ਆਦਮੀ ਨੇ ਰੱਬ। ਰੱਬ ਦੀਆਂ ਬਣਾਂਈਆਂ ਚੀਜ਼ਾਂ ਨੂੰ ਦੇਖਕੇ ਹੀ ਸਇੰਸਦਾਨਾਂ ਨੇ ਕਾਂਢਾਂ ਕੱਢੀਆਂ ਹਨ ਨਾਂ ਕਿ ਰੱਬ ਨੇ ਸਾਇੰਸਦਾਂਨਾਂ ਨੂੰ ਦੇਖਕੇ ਕੀੜੇ ਮਕੌੜੇ ਬਣਾਏ ਹਨ। ਇਹ ਜਰੁਰੀ ਨਹੀ ਕਿ ਸਾਇੰਸਦਾਨ ਦੁਬਾਰਾ ਜਨਮ ਦੀ ਗੱਲ ਸਿੱਧ ਕਰੇਗਾ ਤਾਂ ਹੀ ਹਰ ਗੱਲ ਸਹੀ ਮੰਨੀ ਜਾਵੇਗੀ ਨਹੀ ਤਾਂ ਨਹੀ, ਸਾਇੰਸਦਾਨ ਰੱਬ ਤੋ ਵੱਡਾ ਨਹੀ ਹੈ। ਮਿਸਾਲ ਦੇ ਤੌਰ ਤੇ ਮੌਸਮ ਵਾਲੇ ਮੌਸਮ ਦਸਦੇ ਹਨ ਕੱਲ ਮੀਹ ਪਵੇਗਾ ਪਰ ਧੁੱਪ ਨਿਕਲੀ ਹੁੰਦੀ ਹੈ ਜਦੋ ਫੂਨ ਕਰੀਦਾ ਹੈ ਪੁਛੀਦਾ ਹੈ ਕਿ ਤੁਸੀ ਤਾਂ ਬਾਰਸ ਦੱਸੀ ਸੀ ਪਰ ਧੁੱਪ ਨਿਕਲੀ ਹੈ ਤਾਂ ਅੱਗੋ ਉਤਰ ਮਿਲਦਾ ਹੈ ਅਸੀ ਟੇਵਾ ਲਾਇਆ ਸੀ ਉਹਦੀਆਂ ਉਹੋ ਹੀ ਜਾਂਣੇ ਅੱਗੋ ਕਹਿੰਦੇ ਹਨ ਸਾਡੀ ਸਾਇੰਸ 80% ਠੀਕ ਹੁੰਦੀ ਹੈ 20% ਰੱਬ ਦੇ ਹੱਥ। ਜੇ ਰੱਬ ਦੇ ਹੱਥ ਮੌਸਮ ਨਾ ਹੁੰਦਾ ਤਾਂ ਸੁਨਾਂਮੀ ਵਿੱਚ ਲੱਖਾਂ ਲੋਕ ਨਾਂ ਮਰਦੇ! ਰੱਬ ਨੇ ਆਦਮੀ ਬਣਾਇਆ ਤੇ ਸਾਇੰਸਦਾਨ/ਆਦਮੀ ਦੇ ਕੰਨ ਨੂੰ ਦੇਖਕੇ ਮਾਕਰੋਫੂਨ/ ਸਪੀਕਰ ਬਣਾਇਆ। ਆਦਮੀ ਸਾਈਕਲ ਚਲਾ ਰਿਹਾ ਸੀ ਤਾਂ ਆਦਮੀ ਨੇ ਸੋਚਿਆ ਕਿਉ ਨਾਂ ਐਸੀ ਲੱਤ ਬਣਾਈ ਜਾਵੇ ਜੋ ਕਿ ਆਵਦੇ ਆਪ ਪੈਡਲ ਮਾਰਦੀ ਰਹੇ ਸੋ ਇਸ ਗੱਲ ਨੂੰ ਮੁਖ ਰੱਖਕੇ ‘ਡਾ ਜੇ ਡਰਾਲ ਓਟੋ’ ਜੋ ਜਰਮਨ ਦਾ ਸੀ ਉਸਨੇ ਪਟਰੋਲ ਇੰਜਨ ਬਣਾਇਆ। ਉਸ ਇੰਜਨ ਨੂੰ ਦੇਖਕੇ ਡੀਜ਼ਲ ਇੰਜਨ ਤੇ ਮੋਟਰਾਂ ਬਾਣਈਆਂ ਗਈਆਂ। ਜਿਵੇ ‘ਰਾਡਾਰ’ ਦੀ ਕਾਢ ਚਮਗਿੱਦੜ ਨੂੰ ਦੇਖਕੇ ਕੱਢੀ ਗਈ ਕਿਉਕਿ ਰਾਡਰ ਵੀ ਚਮਗਿੱਦੜ ਦੀ ਤਰ੍ਹਾਂ ਕੰਮ ਕਰਦਾ ਹੈ। ਵੇਸੈ ਰਾਡਾਰ ਦਾ ਫੁੱਲ ਫਾਰਮ (Radio Air Direction And Ranging) ਹੈ। ਜਿਵੇ ਚਮਗਿੱਦੜ ਆਵਦੇ ਮੂੰਹ ਤੇ ਨੱਕ ਵਿੱਚੋ ਆਵਾਜ਼ ਕਢਦਾ ਹੈ ਤੇ ਆਵਾਜ਼ ਕਿਸੇ ਜੀਵ ਨਾਲ ਟਕਰਾ ਕੇ ਵਾਪਸ ਕੰਨਾਂ ਨਾਲ ਟਕਰਾਉਦੀ ਹੈ ਤਾਂ ਝੱਟ ਚਮਗਿੱਦੜ ਸ਼ਿਕਾਰ ਨੂੰ ਫੜ ਲੈਦਾਂ ਹੈ ਕਿਉਕਿ ਕੰਨ ਤੇ ਨੱਕ ਦਾ ਇੱਕੋ ਕਨੈਸ਼ਨ ਹੁੰਦਾ ਹੈ। ਇਸ ਸਿਸਟਮ ਨੂੰ ਸਾਇੰਸ ਭਾਸਾ ਵਿੱਚ (EHOLOCATION) ਆਖਦੇ ਹਨ। ਇਵੇ ਹੀ ਰਾਡਾਰ ਏਰੀਅਲ ਵਿੱਚੋ ਤਰੰਗਾਂ ਛਡਦਾ ਰਹਿੰਦਾ ਹੈ ਤੇ ਜਦੋ ਉਹ ਤਰੰਗਾ ਜਹਾਜ ਜਾ ਹੋਰ ਕਿਸੇ ਧਾਂਤੂ ਨਾਲ ਟਕਰਾ ਜਾਦੀਆਂ ਹਨ ਤਾ ਵਾਪਸ ਏਰੀਅਲ ਨਾਲ ਟਕਰਾ ਕੇ ਜਾਹਾਜ ਦੀ ਸਪੀਡ ਦਿਸਾ ਡਾਇਲ ਤੇ ਦੱਸ ਦਿੰਦੀਆਂ ਹਨ। ਆਦਮੀ ਨੇ ਚਮਗਿੱਦੜ ਨੂੰ ਦੇਖਕੇ ਰਾਡਾਰ ਬਣਾ ਦਿੱਤਾ ਜੋ ਅੱਜਕੱਲ ਆਮ ਹੋ ਗਿਆ ਹੈ। ਪਹਿਲਾਂ ਰੱਬ ਨੇ ਚਮਗਿੱਦੜ ਬਣਾਇਆ ਨਾਂ ਕਿ ਕਿਸੇ ਸਾਇੰਸਦਾਨ ਨੇ ਚਮਗਿੱਦੜ ਬਣਾਂ ਦਿੱਤਾ। ਏਵੇ ਅੱਖ ਨੂੰ ਦੇਖਕੇ ਟੀ ਵੀ ਬਣਾਂ ਦਿੱਤਾ। ਤੇ ਹੋਰ ਵੀ ਬਹੁਤ ਕੁਛ ਜਿਵੇ ਹਵਾਈ ਜਹਾਜ ਪੰਛੀ ਦੀ ਨਕਲ, ਸਮੁੰਦਰੀ ਜਹਾਜ ਮੱਛੀ ਦੀ ਨਕਲ। ਇਹ ਤੁਸੀ ਉਪਰਾਲਾ ਕਰਕੇ ਪਤਾ ਕਰੋ ਕਿ ਕਿਸੇ ਸਾਇੰਦਾਨ ਨੇ ਸਿੱਧ ਕੀਤਾ ਹੈ ਕਿ ਦੁਬਾਰਾ ਜਨਮ (REBRITH) ਹੁੰਦਾ ਹੈ ਕਿ ਨਹੀ ਕਿਉਕਿ ਮੇਰੇ ਕੋਲ ਡਾਕਟਰ ‘ਵਿਕਰਮ’ ਦਾ ਫੂਨ ਨਹੀ ਹੈ। ਇਹ ਨਾਂ ਸਮਝੋ ਕਿ ਜੋ ਗੱਲ ਸਾਇੰਸਦਾਨ ਕਹੇਗਾ ਉਹੋ ਗੱਲ ਹੀ ਸੱਚੀ ਹੋਵੇਗੀ ਹਰ ਗੱਲ ਉਤੇ ਸਾਇੰਸ ਦੀ ਮੋਹਰ ਦੀ ਜਰੁਰਤ ਨਹੀ।

ਕਿਉਕਿ ਰੱਬ ਸਭ ਤੋ ਵੱਡਾਂ ਸਾਇੰਸ ਦਾਨ ਹੈ। ਆਦਮੀ ਸਾਇੰਸਦਾਨ ਤਾਂ ਰੱਬ ਦੀ ਸਾਇੰਸ ਸਾਹਮਣੇ ਇੱਕ ਤਿਨਕੇ ਦੇ ਬਰਾਬਰ ਹੈ। ਜਿਵੇ ਆਪਾਂ ਘਿਓ ਖਾਂਦੇ ਹਾਂ ਚੋਪੜੀ ਰੋਟੀ ਖਾਂਦੇ ਹਾਂ ਪਰ ਡਾਕਟਰ ਆਖਦੇ ਹਨ ਚੋਪੜੀ ਰੋਟੀ ਨਹੀ ਖਾਂਣੀ ਚਾਹੀਦੀ ਕਿਉਕਿ ਡਾਕਟਰ ਆਖਦੇ ਹਨ ਕਿ ਘਿਓ ਨਾਂੜਾਂ ਵਿੱਚ ਜੰਮ ਜਾਂਦਾ ਹੈ ਤੇ ਨਾਂੜਾਂ ਵਿੱਚੋ ਘਿਓ ਕੱਢਣ ਵਾਲੀ ਕੋਈ ਦਵਾਈ ਸੋ ‘ਹਾਰਟ ਸਰਜਰੀ’ ਕਰਨੀ ਪੈਦੀ ਹੈ। ਧਿਆਨ ਦੇਣਾਂ- ਬਾਂਦਰ ਤੇ ਆਦਮੀ ਰਲਦੇ ਮਿਲਦੇ ਹਨ ਪਰ ਬਾਂਦਰ ਚੋਪੜੀ ਰੋਟੀ ਨਹੀਂ ਖਾਂਦਾ ਕਿਉਕਿ ਰੱਬ ਨੇ ਉਸਨੂੰ ਚੋਪੜੀ ਰੋਟੀ ਖਾਂਣ ਤੋ ਪਹਿਲਾਂ ਹੀ ਮਨ੍ਹਾਂ ਕੀਤਾ ਹੋਇਆ ਹੈ ਕਿ ਬਾਂਦਰ ਜੰਗਲ ਵਿੱਚ ਕਿੱਥੋ ਦਿਲ ਦਾ ਅਪਰੇਸ਼ਨ ਕਰਵਾਏਗਾ ਸੋ ਬਾਂਦਰ ਚੋਪੜੀ ਰੋਟੀ ਨਹੀ ਖਾਂਦਾ। ਪਰ ਇੱਕ ਅਸੀ ਹਾਂ ਰੱਬ ਨੇ ਸਾਂਨੂੰ ਬਹੁਤ ਚੀਜ਼ਾ ਤੋ ਮਨ੍ਹਾਂ ਕੀਤਾ ਹੋਇਆ ਹੈ ਪਰ ਅਸੀ ਫਿਰ ਵੀ ਕਰਦੇ ਹਾਂ ਜਿਵੇ ਝੂਠ, ਫਰੇਬ, ਚੋਰੀ, ਯਾਰੀ, ਠੱਗੀ ਠੋਰੀ ਅਸੀ ਜਾਣਦੇ ਹੋਏ ਵੀ ਅਣਜਾਣ ਬਣੇ ਹੋਏ ਹਾਂ। ਸਾਡੇ ਨਾਲੋ ਤਾਂ ਬਾਦਰ ਚੰਗਾ ਹੈ ਜਿਹੜਾ ਰੱਬ ਦੀ ਗੱਲ ਮੰਨਦਾ ਹੈ।

ਹੋਈਆਂ ਭੁੱਲਾਂ ਵਾਸਤੇ ਖਿਮਾਂ ਦਾ ਜਾਚਕ

ਬਲਦੇਵ ਸਿੰਘ ‘ਬੁੱਧ ਸਿੰਘ ਵਾਲਾ’ ਹਾਂਗ ਕਾਂਗ ਫੂਨ 852-94445134


(03/12/09)
ਨਿਰਮਲ ਸਿੰਘ ਕੰਧਾਲਵੀ

ਕਿੱਲਾ
ਬੱਬੂ ਮਾਨ ਦੇ ਗੀਤ ਨੇ ਕਈ ਸਾਧਾਂ ਦੇ ਬੜੇ ਔਂਤਰੇ ਥਾਂ `ਤੇ ਲਾਲ ਮਿਰਚਾਂ ਭੁੱਕ ਦਿੱਤੀਆਂ ਹਨ। ਅੰਦਰੋ ਅੰਦਰੀ ਤਾਂ ਸਾਰਾ ਹੀ ਸਾਧ ਲਾਣਾ ਅੱਗ ਉੱਪਰ ਲਿਟ ਰਿਹਾ ਹੈ ਪਰ ਇਨ੍ਹਾਂ `ਚੋਂ ਬਹੁਤਿਆਂ ਦਾ ਸਿਆਸੀ ਲੋਕਾਂ ਨਾਲ ਮੇਲ –ਜੋਲ ਹੋਣ ਕਰਕੇ ਉਨ੍ਹਾਂ ਨੇ ਦਾਅ-ਪੇਚ ਸਿੱਖੇ ਹੋਏ ਹਨ ਕਿ ਕਦੋਂ ਮੂੰਹ ਖੋਲ੍ਹਣਾ ਹੈ ਤੇ ਕਦੋਂ ਬੰਦ ਰੱਖਣਾ ਹੈ। ਅਨਾੜੀ ਬੂਬਨਿਆਂ ਨੇ “ਛੱਜ ਤੇ ਛਾਨਣੀ” “ਰੋਡੇ-ਭੋਡੇ” ਆਦਿ ਘਟੀਆ ਹਥਿਆਰ ਵਰਤ ਕੇ ਆਪਣੀ ਅਕਲ ਦਾ ਦੀਵਾਲਾ ਕੱਢ ਲਿਆ ਹੈ। ਸਿੱਟੇ ਵਜੋਂ ਟੈਲੀਵੀਯਨ ਦੀ ਡੀਬੇਟ ਵਿੱਚ ਇਸ ਸਾਧ ਨੂੰ ਸਿਰਫ਼ 6% ਪ੍ਰਤੀਸ਼ਤ ਵੋਟਾਂ ਹੀ ਮਿਲੀਆਂ ਤੇ ਲੋਕਾਂ ਨੇ 86% ਵੋਟਾਂ ਨਾਲ ਇਸ ਨੂੰ ਨਕਾਰ ਦਿੱਤਾ ਜਿਨ੍ਹਾਂ ਵਿੱਚ ਬਹੁਗਿਣਤੀ ਨੌਜੁਆਨਾਂ ਦੀ ਸੀ। ਸੋ ਇਹ ਸਾਬਤ ਹੋ ਗਿਆ ਹੈ ਕਿ ਆਉਣ ਵਾਲੀ ਪੀੜ੍ਹੀ ਇਨ੍ਹਾਂ ਬੂਬਨਿਆਂ ਦੀਆਂ ਦੀਆਂ ਚਾਲਾਂ ਤੋਂ ਵਾਕਿਫ਼ ਹੈ।
ਇਹੋ ਜਿਹੀ ਹੀ ਇੱਕ ਘਟਨਾ ਅੱਜ ਤੋਂ ਕਈ ਸਾਲ ਪਹਿਲਾਂ ਯੂ. ਕੇ. ਦੇ ਇੱਕ ਗੁਰਦੁਆਰੇ ਵਿੱਚ ਵਾਪਰੀ। ਕੁੰਡਲਾਂ ਵਾਲੀ ਨਿੱਕੀ ਨਿੱਕੀ ਦਾਹੜੀ ਤੇ ਗੋਲ ਦਸਤਾਰ ਵਾਲਾ ਇੱਕ ਕੀਰਤਨੀਆਂ ਯੂ. ਕੇ. ਦੀਆਂ ਸੰਗਤਾਂ ਨੂੰ ‘ਤਾਰਨ’ ਲਈ ਇੱਥੇ ਆਇਆ। ਇਹ ਕੀਰਤਨੀਆਂ ਆਪਣੇ ਨਾਮ ਨਾਲ ਸੰਤ ਅਤੇ ਆਪਣੇ ਡੇਰੇ ਦਾ ਨਾਮ ਉਚੇਚੇ ਤੌਰ `ਤੇ ਲਗਵਾਉਂਦਾ ਸੀ।
ਐਤਵਾਰ ਦੇ ਦੀਵਾਨ ਵਿੱਚ ਗੁਰਦੁਆਰੇ ਦੇ ਸਟੇਜ ਸਕੱਤਰ ਨੇ ਕੀਰਤਨੀਏ ਨੂੰ ਸਮਾਂ ਦੇਣ ਲੱਗਿਆਂ ਸੰਤ ਦੀ ਬਜਾਇ ਭਾਈ ਸਾਹਿਬ ਕਹਿ ਕੇ ਸੰਬੋਧਨ ਕੀਤਾ ਤੇ ਡੇਰੇ ਦਾ ਨਾਮ ਬਿਲਕੁਲ ਨਾ ਲਿਆ। ਬੱਸ ਫਿਰ ਕੀ ਸੀ ਕੀਰਤਨੀਏ ਦਾ ਸਾਰਾ ਮੂਡ ਆਫ਼ ਹੋ ਗਿਆ। ਚਿਹਰੇ ਉੱਪਰ ਤਣਾਉ ਆ ਗਿਆ ਤੇ ਅੱਖਾਂ `ਚੋਂ ਕਰੋਧ ਦੀ ਜਵਾਲਾ ਵਰਸਣ ਲੱਗੀ।
ਉਹ ਕੁੱਝ ਕਹਿ ਤਾਂ ਨਾ ਸਕਿਆ ਪਰ ਕੀਰਤਨ ਕਰਦਿਆਂ ਕਰੋਧ ਨਾਲ ਉੱਸਲ-ਵੱਟੇ ਲੈਂਦਾ ਰਿਹਾ। ਕਦੀ ਵਾਜੇ ਉੱਪਰ ਗੁੱਸਾ ਕੱਢੇ, ਕਦੇ ਤਬਲੇ ਵਾਲੇ ਨੂੰ ਘੂਰੀਆਂ ਵੱਟੇ। ਕੀਰਤਨ ਦੀ ਸਮਾਪਤੀ `ਤੇ ਉਹਨੇ ਮਾਇਆ ਵਾਲੀ ਪੋਟਲੀ ਸੰਭਾਲੀ ਤੇ ਬਿਨਾਂ ਕਿਸੇ ਨਾਲ ਫ਼ਤਿਹ ਸਾਂਝੀ ਕੀਤਿਆਂ ਉਹ ਬਾਹਰ ਵਲ ਨੂੰ ਇਉਂ ਨੱਸਿਆ ਜਿਵੇਂ ਚੋਲੇ `ਚ ਭਰਿੰਡਾਂ ਵੜ ਗਈਆਂ ਹੋਣ।
ਦੀਵਾਨ ਦੀ ਸਮਾਪਤੀ ਤੋਂ ਬਾਅਦ ਇੱਕ ਸੱਜਣ, ਜੋ ਸ਼ਾਇਦ ਥੋੜ੍ਹਾ ਲੇਟ ਆਏ ਸਨ, ਸਟੇਜ ਸਕੱਤਰ ਤੋਂ ਪੁੱਛਣ ਲੱਗੇ ਕਿ ਇਹ ਕੀਰਤਨੀਆਂ ਏਨੇ ਗੁੱਸੇ ਵਿੱਚ ਕਿਉਂ ਕੀਰਤਨ ਕਰ ਰਿਹਾ ਸੀ।
ਸਟੇਜ ਸਕੱਤਰ ਕਹਿਣ ਲੱਗਾ, “ਭਾਈ ਸਾਹਿਬ ਜੀ, ਇਹਦੀ ਧੌਣ ਵਿੱਚ ਸੰਤਤਾਈ ਦਾ ਤੇ ਡੇਰੇ ਦੇ ਨਾਮ ਦਾ ਕਿੱਲਾ ਗੱਡਿਆ ਹੋਇਆ ਸੀ, ਦਾਸ ਨੇ ਉਹ ਕਿੱਲਾ ਪੁੱਟ ਸੁੱਟਿਆ। ਬੱਸ ਇਹ ਗੱਲ ਉਹਦੇ ਕੋਲੋਂ ਬਰਦਾਸ਼ਤ ਨਹੀਂ ਹੋਈ ਕਿਉਂਕਿ ਇਹ ਲੋਕ ਜਿਊਂਦੇ ਹੀ ਸੰਤਤਾਈ ਦੇ ਸਿਰ `ਤੇ ਐ। ਉਂਜ ਤਾਂ ਇਨ੍ਹਾਂ ਨੂੰ ਕੋਈ ਬੇਰਾਂ ਵੱਟੇ ਵੀ ਨਾ ਪੁੱਛੇ”।
ਸੱਚ ਸੌ ਪੜਦੇ ਪਾੜ ਕੇ ਸਟੇਜ ਸਕੱਤਰ ਦੇ ਮੂੰਹੋਂ ਨਿਕਲ ਰਿਹਾ ਸੀ।
ਨਿਰਮਲ ਸਿੰਘ ਕੰਧਾਲਵੀ


(03/12/09)
ਅਵਤਾਰ ਸਿੰਘ ਮਿਸ਼ਨਰੀ

ਦਿਲਾਂ ਨੂੰ ਛੂਹਣ ਵਾਲੇ ਗੀਤ ਬਣ ਜਾਂਦੇ ਹਨ ਸਮਾਜਿਕ ਕ੍ਰਾਂਤੀਆਂ ਦਾ ਮੁੱਢ
ਜਦੋਂ ਸਮਾਜ ਦੇ ਹਰ ਖੇਤਰ ਵਿੱਚ ਬੇਈਮਾਨੀ ਅਤੇ ਦੁਰਾਚਾਰੀ ਦੀ ਇੰਤਹਾ ਹੋ ਜਾਏ, ਲੋਕਾਂ ਨੂੰ ਨਿਆਂ ਦੇਣ ਵਾਲੇ ਰਾਜਨੀਤਕ ਭ੍ਰਿਸ਼ਟ ਹੋ ਜਾਣ, ਧਰਮ ਦੀ ਸਿਖਿਆ ਦੇਣ ਵਾਲੇ ਮਜ਼ਬੀ ਕਟੜਤਾ ਫੈਲਾਅ ਅਯਾਸ਼ ਬਣ ਜਾਣ, ਕੇਵਲ ਦੁਨੀਆਂ ਤੇ ਬੇਹਤਰੀਨ ਐਸ਼ੋ ਇਸ਼ਰਤ ਮਾਨਣ ਦੀ ਇੱਛਾ ਨਾਲ, ਭੋਲੇ ਭਾਲੇ ਲੋਕਾਂ ਨੂੰ ਅੰਧਵਿਸ਼ਵਾਸ਼ਾਂ ਵੱਲ ਧਕੇਲ ਉਨ੍ਹਾਂ ਦੇ ਅੰਨ੍ਹੇ ਵਿਸ਼ਵਾਸ਼ ਨੂੰ ਆਪਣੇ ਸੁਆਰਥ ਲਈ ਕੈਸ਼ ਕਰਾਉਣ ਲੱਗ ਜਾਣ ਤਾਂ ਹੈਂਕੜਬਾਜੀ ਅਤੇ ਇਸ਼ਕਮਜ਼ਾਜੀ ਦੇ ਗੀਤ ਲਿਖਣ ਤੇ ਗਾਉਣ ਵਾਲੇ “ਬੱਬੂ ਮਾਨ” ਵਰਗੇ ਲੋਕ ਗਾਇਕ ਦੀ ਕਲਮ ਵੀ ਸੱਚ ਲਿਖਣ ਲਈ ਮਜ਼ਬੂਰ ਹੋ ਜਾਂਦੀ ਹੈ। ਜਿੱਥੇ ਉਸਦੇ ਦੇ ਗੀਤ “ਇੱਕ ਬਾਬਾ ਨਾਨਕ ਸੀ” ਨੇ ਮਜ਼ਬੀ ਪ੍ਰਚਾਰਕਾਂ ਦੀ ਬਾਬੇ ਨਾਨਕ ਦੀ ਸੋਚ ਦੇ ਉੱਲਟ ਸਾਰੇ ਐਸ਼ਪ੍ਰਸਤੀ ਦੀ ਹੱਦ ਨੂੰ ਜੱਗ ਜ਼ਾਹਰ ਕੀਤਾ ਹੈ ਓਥੇ ਕਈ ਹੋਰ ਕਲਾਕਾਰਾਂ ਇੰਟ੍ਰਨੈੱਟ ਦੀ ਯੂ ਟਿਊਬ ਰਾਹੀਂ ਕਈ ਹੋਰ ਮੁੱਦੇ ਉਜਾਗਰ ਕੀਤੇ ਹਨ ਗੁਰਪ੍ਰੀਤ ਸਿੰਘ ਨੇ “ਬੇਬੇ ਮੈਂ ਤਾਂ ਸੰਤ ਬਣੂੰਗਾ” ਰਾਹੀਂ ਅਜੋਕੀ ਸੰਤਗਿਰੀ ਨੂੰ ਸਰਵਸ੍ਰੇਸ਼ਟ ਵਾਪਾਰ ਸਿੱਧ ਕੀਤਾ ਹੈ। ਇਸੇ ਤਰ੍ਹਾਂ ਹਰਵਿੰਦਰ ਮੁੱਤੀ ਨਾਂ ਦੇ ਨੌਂਜਵਾਨ ਨੇ “ਬਾਬਿਆਂ ਤੇ ਲੀਡਰਾਂ ਨੇ “ਡੋਲੂ ਵਾਂਗ ਮਾਂਜਤਾ ਪੰਜਾਬ” ਗੀਤ ਰਾਹੀਂ ਪੰਜਾਬੀ ਦੇ ਮਜ਼ਬੀ ਤੇ ਰਾਜਨੀਤਕਾਂ ਦੀ ਜੋੜੀ ਨੂੰ ਸਰਬਖੇਤਰੀ ਦੁਰਦਸ਼ਾ ਦਾ ਕਾਰਣ ਦੱਸਿਆ ਹੈ।
ਇਸੇ ਸੰਦਰਭ ਵਿੱਚ ਸਾਡੇ ਸਹਿਤਕ ਮਿਤ੍ਰ ਡਾ. ਗੁਰਮੀਤ ਸਿੰਘ “ਬਰਸਾਲ” ਦੀਆਂ ਪਿਛਲੇ ਸਮੇਂ ਦੌਰਾਨ ਰਲੀਜ਼ ਹੋਈਆਂ ਦੋ ਪੁਸਤਕਾਂ ਵਿਸ਼ੇਸ਼ ਧਿਆਨ ਮੰਗਦੀਆਂ ਹਨ। ਵਿਸ਼ਵ ਪ੍ਰਸਿੱਧ ਧਰਮ ਪ੍ਰਚਾਰ ਸੰਸਥਾ “ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ” ਵੱਲੋਂ ਛਾਪੀਆਂ ਇਹ ਪੁਸਤਕਾਂ ਭਾਵੇਂ ਡਾ. ਗੁਰਮੀਤ ਸਿੰਘ ਬਰਸਾਲ ਅਨੁਸਾਰ ਸਕੂਲਾਂ, ਕਾਲਜਾਂ ਅਤੇ ਯਨੀਵਰਸਿੱਟੀਆਂ ਦੇ ਵਿਅਿਾਰੀਆਂ ਲਈ ਹਨ ਪ੍ਰੰਤੂ ਧਿਆਨ ਨਾਲ ਵਾਚਿਆਂ ਹਰ ਵਰਗ ਦੇ ਜਗਗਿਆਸੂਆਂ ਲਈ ਪ੍ਰੇਰਨਾ ਸਰੋਤ ਜਾਪਦੀਆਂ ਹਨ।
ਭਾਵੇਂ ਇਨ੍ਹਾਂ ਕਿਤਾਬਾਂ ਬਾਰੇ ਡਾ. ਵਰਿੰਦਰਪਾਲ ਸਿੰਘ, ਡਾ. ਚਰਨ ਕੰਮਲ ਸਿੰਘ, ਮਰਹੂਮ ਗਿ. ਜੰਗ ਸਿੰਘ, ਸ੍ਰ ਹਰਚਰਨ ਸਿੰਘ (ਸਿੱਖ ਵਿਰਸਾ), ਸ੍ਰ ਤਰਲੋਚਨ ਸਿੰਘ ਦੁਪਾਲਪੁਰ, ਪ੍ਰਿੰ. ਇੰਦ੍ਰਜੀਤ ਸਿੰਘ ਵਾਸੂ ਆਦਿ ਵਿਦਵਾਨ ਬਹੁਤ ਕੁੱਝ ਲਿੱਖ ਚੁੱਕੇ ਹਨ ਪਰ ਅਜੋਕੇ ਸਮੇਂ ਵਿੱਚ ਜਦੋਂ ਕਵਿਤਾਵਾਂ ਗੀਤਾਂ ਦੀਆਂ ਟਿਪਣੀਆਂ ਤੇ ਲੋਗਾਂ ਵੱਲੋਂ ਕੁੱਝ ਜਿਆਦਾ ਹੀ ਧਿਆਨ ਦਿੱਤਾ ਜਾ ਰਿਹਾ ਹੋਵੇ ਤਾਂ ਇਨ੍ਹਾਂ ਰਚਨਾਵਾਂ ਨੂੰ ਜੱਗ ਸਾਹਵੇਂ ਰੱਖਣਾ ਹੋਰ ਵੀ ਜਰੂਰੀ ਹੋ ਜਾਂਦਾ ਹੈ।
ਕਿਤਾਬ “ਵਿਰਸੇ ਦੀ ਪਹਿਚਾਨ” ਵਿਰਸੇ ਨੂੰ ਸਮਰਪਿਤ ਲੰਬੀਆਂ ਕਵਿਤਾਵਾਂ ਦੀ ਕਿਤਾਬ ਹੈ। ਗੁਰਮਤਿ ਦੇ ਇੱਕ-ਇੱਕ ਮੁੱਢਲੇ ਨਿਯਮ ਦੇ ਵਿਸਥਾਰ ਨੂੰ ਦਰਸਾਉਂਦੀ ਇੱਕ-ਇੱਕ ਕਵਿਤਾ ਸਿੱਖ ਵਿਰਸੇ ਦੇ ਇਨਕਲਾਬੀ ਸਿਧਾਂਤ ਨੂੰ ਪਾਠਕਾਂ ਦੇ ਸੁਤੇ ਸਿੱਧ ਹੀ ਦਿਲਾਂ ਤੱਕ ਪਹੁੰਚਾਉਣ ਵਿੱਚ ਸਫਲ ਹੁੰਦੀ ਹੈ। ਹਰ ਕਵਿਤਾ ਗੁਰਮਤਿ ਦੇ ਵਿਸ਼ੇਸ਼ ਸਿਧਾਂਤ ਨੂੰ ਸਪਸ਼ਟ ਕਰਕੇ ਪਾਠਕਾਂ ਨੂੰ ਅੰਧਵਿਸ਼ਵਾਸ਼ਾਂ, ਕਰਮਕਾਂਡਾਂ ਤੇ ਡੇਰਿਆਂ ਸੰਪ੍ਰਦਾਵਾਂ ਤੋਂ ਹੋੜਕੇ ਸਿਰਫ ਇੱਕ ਸੱਚ ਦੇ ਰਾਹ ਲਈ ਪ੍ਰੇਰਦੀ ਹੈ।
ਇੱਕ ਹੀ ਕਿਤਾਬ ਦੇ ਲਗਾਤਾਰ 4-5 ਐਡੀਸ਼ਨਾਂ ਦਾ ਛਪਣਾ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਅਯੋਜਨ ਉਸਾਰੂ ਕਵਿਤਾ ਮੁਕਾਬਲਿਆਂ ਵਿੱਚ ਇਨ੍ਹਾਂ ਹੀ ਕਵਿਤਾਵਾਂ ਦਾ ਪਹੁੰਚਣਾ ਅਤੇ ਇਨਾਮ ਜਿੱਤਣਾ, ਇਨ੍ਹਾਂ ਹੀ ਕਿਤਾਬਾਂ ਦਾ ਇਨਾਮਾਂ ਰਾਹੀਂ ਘਰੋ ਘਰੀ ਪੁਜਣਾ, ਗੁਰਦੁਆਰਿਆਂ ਅਤੇ ਹੋਰ ਸਟੇਜਾਂ ਤੇ ਵੀ ਇਨ੍ਹਾਂ ਕਵਿਤਾਵਾਂ ਨੂੰ ਸਨਮਾਨ ਮਿਲਣਾ, ਇਨ੍ਹਾਂ ਕਿਤਾਬਾਂ ਦੇ ਲਿਖਾਰੀ ਨੂੰ “ਵਿਰਸੇ ਦਾ ਵਣਜਾਰਾ” ਨਾਮਕ ਐਵਾਰਡ ਮਿਲਣਾ ਇਨ੍ਹਾਂ ਕਿਤਾਬਾਂ ਦੀ ਮਕਬੂਲੀਅਤ ਅਤੇ ਲੋੜ ਦਰਸਾਉਂਦਾ ਹੈ।
ਇਸੇ ਤਰ੍ਹਾਂ “ਵਿਰਸੇ ਦੇ ਗੀਤ” ਨਾਮਲ ਕਿਤਾਬ ਵਿੱਚ ਕੁੱਜੇ ਵਿੱਚ ਸਮੁੰਦਰ ਭਰਨ ਦੀ ਤਰਜ਼ ਤੇ, ਅਜੋਕੇ ਹਲਾਤਾਂ ਦੀ ਤਰਜ਼ਮਾਨੀ ਕਰਦੇ ਗੁਰਮਤਿ ਦੇ ਸੁਨੇਹੇਆਂ ਭਰੇ ਅਜੇਹੇ ਤੀਰ ਹਨ ਜੋ ਪਾਠਕਾਂ ਦੇ ਦਿਲ ਤੇ ਸਿੱਧਾ ਅਸਰ ਕਰਕੇ ਉਸਨੂੰ ਵਿਰਸੇ ਨਾਲ ਜਾ ਜੋੜਦੇ ਹਨ। ਗੁਰਮਤਿ ਦੇ ਵਿਦਿਆਰਥੀਆਂ ਵਿੱਚ ਧਰਮ ਤੇ ਮਜ਼ਬ ਦਾ ਫਰਕ, ਧਰਮੀ ਰਾਜਨੀਤੀ, ਮਜ਼ਬੀ ਰਾਜਨੀਤੀ, ਅਕਾਲ ਪੁਰਖ ਦਾ ਹੁਕਮ, ਅਤੇ ਪ੍ਰਕਿਰਤੀ ਦਾ ਨਿਯਮ, ਮਰਯਾਦਾ ਅਤੇ ਮਨੁੱਖ, ਸ਼ਬਦ ਅਤੇ ਗਿਆਨ ਵਰਗੇ ਕੰਨਸੈਪਟ ਸੁਤੇ-ਸਿੱਧ ਪ੍ਰਗਟ ਹੋ ਜਾਂਦੇ ਹਨ।
ਉਮੀਦ ਕਰਦੇ ਹਾਂ ਕਿ ਨਵੇਂ ਸਮੇ ਦੇ ਗਾਇਕ ਅਤੇ ਲਿਖਾਰੀ ਜਦੋਂ ਅਜੇਹੇ ਗੀਤਾਂ, ਕਵਿਤਾਵਾਂ ਨੂੰ ਪ੍ਰੇਰਨਾ ਸਰੋਤ ਬਣਾ ਸਮਾਜਿਕ ਸੱਥਾਂ ਵਿੱਚ ਵਿਚਰਨਗੇ ਤਾਂ ਆਂਮ ਲੋਕਾਂ ਵਿੱਚ ਨੈਤਿਕ ਇੰਕਲਾਬ ਦੇ ਗੀਤ ਪੁੰਗਰਦੇ ਦਿਖਾਈ ਦੇਣਗੇ ਜਿਸ ਨਾਲ ਡੇਰਿਆਂ, ਸੰਪ੍ਰਦਾਵਾਂ, ਅੰਧਵਿਸ਼ਵਾਸ਼ਾਂ, ਕਰਮਕਾਂਡਾਂ ਦੇ ਭਰਮਜਾਲ ਤੋਂ ਨਿਕਲਣ ਲਈ ਨਵੀਂ ਰੋਸਨੀ ਨਜ਼ਰ ਆਵੇਗੀ।
ਅਵਤਾਰ ਸਿੰਘ ਮਿਸ਼ਨਰੀ (ਜਨਰਲ ਸਕੱਤਰ, ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ
USA)
510-432-5827

******************************************

ਹੰਕਾਰੀ-ਵਿਕਾਰੀ ਅਤੇ ਭੇਖਧਾਰੀ ਲੰਮੇ ਚੋਲਿਆਂ ਵਾਲੇ ਸਾਧਾਂ ਨੂੰ ਗੁਰਦੁਆਰਿਆਂ ਵਿੱਚ ਬੁਲਾ ਕੇ ਬ੍ਰਾਹਮਣਵਾਦ ਦਾ ਪ੍ਰਚਾਰ ਕਰਾਉਣ ਅਤੇ ਭੋਲੀਆਂ ਸੰਗਤਾਂ ਨੂੰ ਲੁਟੌਂਣ ਦੇ ਦੋਸ਼ੀ ਲਾਲਚੀ ਪ੍ਰਬੰਧਕ, ਗੁਰਸਿੱਖ ਹਨ ਜਾਂ ਬਾਬਿਆਂ ਦੇ ਚੇਲੇ!
ਸ੍ਰ. ਹਰਦੇਵ ਸਿੰਘ ਸ਼ੇਰਗਿੱਲ ਅਤੇ ਭਾਈ ਸੁਖਦੇਵ ਸਿੰਘ ਸਿਖਿਆਰਥੀ ਵਲੋਂ ਦੁੱਖ ਭਰੀ ਸੂਚਨਾ ਦਿੱਤੀ ਜਾ ਰਹੀ ਹੈ ਕਿ ਇੱਕ ਪਾਸੇ ਪੰਥਕ ਜਥੇਬੰਦੀਆਂ ਭੇਖੀ ਸਾਧ ਡੇਰਾਵਾਦ ਨੂੰ ਖਤਮ ਕਰਨ ਲਈ ਯਦੋ ਜਹਿਦ ਕਰ ਰਹੀਆਂ ਹਨ ਪਰ ਦੂਜੇ ਪਾਸੇ ਗੁਰਬਾਣੀ ਗਿਆਨ ਤੋਂ ਕੋਰੇ, ਲਾਲਚੀ ਜਾਂ ਭਾਈਬੰਦਾਂ ਵਿੱਚ ਨੱਕ ਰੱਖਣ ਵਾਲੇ ਪ੍ਰਬੰਧਕ ਆਏ ਦਿਨ ਅਜਿਹੇ ਸਾਧਾਂ ਨੂੰ ਗੁਰੂ ਘਰ ਦੀਆਂ ਸਟੇਜਾਂ ਤੇ ਬੁਲਾ ਰਹੇ ਹਨ। ਸ੍ਰ ਸ਼ੇਰਗਿੱਲ, ਭਾ. ਸਿਖਿਆਰਥੀ ਅਤੇ ਹੋਰ ਸੁਹਿਰਦਕਾਂ ਦੇ ਦੱਸਣ ਮੁਤਾਬਕ ਬੜੂੰਦੀਵਾਲੇ ਸਾਧ ਨੂੰ ਗੁਰਦੁਆਰਾ ਸਾਹਿਬ ਐਲ. ਸੁਬਰਾਂਟੇ 12-6-09 ਅਤੇ 12-13-09 ਨੂੰ ਬੁਲਾਇਆ ਜਾ ਰਿਹਾ ਹੈ। ਸ੍ਰ. ਸ਼ੇਰਗਿੱਲ ਦੇ ਦੱਸਣ ਮੁਤਾਬਿਕ ਇਹ ਸਾਧ ਪਹਿਲੇ ਕਈ ਚੰਦ ਚੜ੍ਹਾ ਚੁੱਕਾ ਹੈ ਇਸੇ ਕਰਕੇ ਕਈ ਦੇਸ਼ਾਂ ਦੀਆਂ ਸੰਗਤਾਂ ਇਸ ਨੂੰ ਮੂੰਹ ਨਹੀਂ ਲਾਉਂਦੀਆਂ। ਇਨ੍ਹਾਂ ਗੁਰਮੁਖਾਂ ਵਲੋਂ ਪ੍ਰਬੰਧਕਾਂ ਅਤੇ ਸੰਗਤਾਂ ਨੂੰ ਪੁਰਜੋਰ ਅਪੀਲ ਹੈ ਕਿ ਜੇ ਕਿਸੇ ਇਸ ਦੇ ਚੇਲੇ ਨੇ ਜੋਰ ਪਾ ਕੇ ਬੁਲਾਇਆ ਹੈ ਤਾਂ ਇਸ ਦਾ ਬਾਈਕਾਟ ਕੀਤਾ ਜਾਵੇ। ਭਾ. ਸਿਖਿਆਰਥੀ ਇਸ ਸਬੰਧ ਵਿੱਚ ਸੰਗਤਾਂ ਵਿੱਚ ਪਰਚੇ ਵੀ ਵੰਡ ਰਹੇ ਹਨ ਅਤੇ ਸਮੁੱਚੀਆਂ ਪੰਥਕ ਜਥੇਬੰਦੀਆਂ ਨੂੰ ਇਸ ਸਾਧ ਦਾ ਬਾਈਕਾਟ ਕਰਨ ਲਈ ਅੱਗੇ ਆਉਣ ਲਈ ਬੇਨਤੀ ਕਰਦੇ ਹਨ। ਇਸ ਸਾਧ ਬਾਰੇ ਵਧੇਰੇ ਜਾਣਕਾਰੀ ਲੈਣ ਵਾਸਤੇ ਸ੍ਰ. ਹਰਦੇਵ ਸਿੰਘ ਸ਼ੇਰਗਿੱਲ ਨਾਲ ਸੰਪ੍ਰਕ ਕਰਨ ਲਈ ਈਮੇਲ-
[email protected] ਨੋਟ ਕਰੋ। ਸੱਚਖੰਡਵਾਸੀ ਸਿਖਿਆਰਥੀ ਨਾਲ ਇਸ # 510-734-2047 ਤੇ ਲਾਈਵ ਜਾਣਕਾਰੀ ਲਓ! ਸਾਧ ਬਾਰੇ ਇੰਟ੍ਰਨੈਸ਼ਨਲ ਜਾਣਕਾਰੀ ਲਈ “ਗੁਗਲ” ਵੈਬਸਾਈਟ ਤੇ ਜਾ ਕੇ Sant Baba Amar Singh Burundi ਲਿਖ ਕੇ ਕਲਿਕ ਕਰੋ ਅਤੇ ਮਹਾਂਪੁਰਖਾਂ ਦੇ ਖੁੱਲ੍ਹੇ ਦਰਸ਼ਨ ਕਰਕੇ ਅਸਲੀਅਤ ਤੋਂ ਜਾਣੂੰ ਹੋਵੋ ਜੀ!
-ਗੁਰੂ ਪੰਥ ਨੂੰ ਜਾਣਕਾਰੀ ਦੇ ਕੇ ਸੁਚੇਤ ਕਰਨ ਵਾਲੇ-
ਸ੍ਰ. ਹਰਦੇਵ ਸਿੰਘ ਸ਼ੇਰਗਿੱਲ ਅਤੇ ਸੱਚਖੰਡਵਾਸੀ ਭਾ. ਸੁਖਦੇਵ ਸਿੰਘ ਸਿਖਿਆਰਥੀ ਪਹੂਵਿੰਡ।


(03/12/09)
ਬਲਦੇਵ ਸਿੰਘ ‘ਬੁੱਧ ਸਿੰਘ ਵਾਲਾ’ ਹਾਂਗ ਕਾਂਗ

(ਬਲਦੇਵ ਸਿੰਘ ‘ਬੁੱਧ ਸਿੰਘ ਵਾਲਾ’ ਹਾਂਗ ਕਾਂਗ)

ਸਿੱਖ ਮਾਰਗ ਨਾਲ ਜੁੜੇ ਸੱਜਣੋ

ਫਤਹਿ ਪ੍ਰਵਾਨ ਕਰਨੀ,

ਡਾ ਭਗਵੰਤ ਸਿੰਘ ਸੰਧੂ ਜੀਓ,

ਮੈ ਆਤਮਾਂ ਬਾਰੇ 17/11/09/ ਲੇਖ ਵਿੱਚ ਇਹ ਗੱਲ ਲਿਖੀ ਸੀ ਕਿ ਜੋ ਮੈ ਲਿਖ ਰਿਹਾ ਹਾਂ ਕਿ ਮਰਨ ਤੋ ਬਾਅਦ ਆਤਮਾਂ ਦੂਜੇ ਸਰੀਰ ਵਿੱਚ ਦਾਖਲ ਹੋ ਸਕਦੀ ਹੈ ਮੈ ਸਿਰਫ ਪੜਿਆ ਹੈ ਮੈ ਕਿਸੇ ਨੂੰ ਮਿਲਿਆ ਨਹੀ ਸੁਣੀ ਸਣਾਈ ਗੱਲ ਹੈ। ਜਦੋ ਮੈ ਇੰਡੀਆ ਗਿਆ ਉਦੋ ਪਤਾ ਕਰਕੇ ਆਉਗਾ ਤੇ ਪਾਠਕਾਂ ਦੀ ਜਾਣਕਾਰੀ ਵਾਸਤੇ ਲਿਖੂੰਗਾ। ਲੇਖ ਨੂੰ ਦੁਬਾਰਾ ਪੜਨ ਦੀ ਖੇਚਲ ਕਰੋ। ਤੁਸੀ ਸਿਰਫ ਆਵਦਾ ਨਾਂ ਦੱਸਿਆ ਨਾਂ ਕੋਈ ਦੇਸ ਨਾ ਫੂਨ ਜੇ ਤੁਹਾਡੇ ਨਾਲ ਸਿੱਧੀ ਗੱਲ ਕਰਨੀ ਹਵੇ ਤਾ ਕਿਵੇ ਕੀਤੀ ਜਾਵੇ। ਇਸ ਕਰਕੇ ਅਗਲੀ ਵਾਰ ਫੂਨ ਨੰਬਰ ਦੇਣ ਦੀ ਖੇਚਲ ਕਰਨੀ। ਜੇ ਤੁਸੀ ‘ਸ੍ਰੀ ਗੁਰੂ ਗ੍ਰੰਥ ਸਹਿਬ ਜੀ' ਇੱਕ ਕਿਤਾਬ ਸਮਝਦੇ ਹੋ ਤਾਂ ਫਿਰ ਮੱਥਾ ਕਿਓ ਟੇਕਦੇ ਹੋ ਕਿਓ ਮੁਸੀਬਤ ਵੇਲੇ ਨੱਕ ਰਗੜਦੇ ਹੋ ਕਿਓ ਅਰਦਾਸਾਂ ਕਰਦੇ ਹੋ! ਜੇ ਤੁਸੀ ਗੁਰਦਵਾਰਾ ਸਹਿਬ ਨਹੀ ਜਾਂਦੇ ਤੇ ਮੱਥਾਂ ਨਹੀ ਰਗੜਦੇ ਫਿਰ ਤੁਹਾਡੇ ਨਾਲ ਬਹਿਸ ਕਰਨੀ ਫਜੂਲ ਹੈ।

ਤੁਹਾਡਾ ਸਾਵਲ- ਤੁਸੀ ਪੁੱਛਿਆ ਸੀ ਕਿ ਐਨੇ ਗੰਭੀਰ ਜਖਮੀ ਹੋਣ ਦੇ ਬਾਵਜੂਦ ਵੀ ਆਪਣੇ ਕਾਤਿਲ ਨੂੰ ਪਛਾਂਣ ਲਿਆ।

ਮੇਰਾ ਜਵਾਬ- ਜਦੋ ਬੱਚੇ ਨੂੰ ਸਭ ਕੁਛ ਯਾਦ ਆ ਗਿਆ ਤਾਂ ਆਪਣੇ ਕਾਤਿਲ ਨੂੰ ਜਾਂ ਹੋਰ ਕਿਸੇ ਨੂੰ ਪਛਾਂਨਣਾਂ ਕੋਈ ਮੁਸ਼ਕਲ ਗੱਲ ਨਹੀ ਸੀ।

ਤੁਹਾਡਾ ਸਵਾਲ- (1) -ਮੂਲੇ ਖੱਤਰੀ ਦਾ ਉਸੇ ਵਕਤ ਉਧਾਰ ਕਿਓ ਨਹੀ ਕੀਤਾ?

ਮੇਰਾ ਜਵਾਬ- ਕਿਉਕਿ ਉਸਨੇ ਤੇ ਉਸਦੇ ਘਰਦਿਆਂ ਨੇ ਝੂਠ ਬੋਲਿਆ ਸੀ ਕਿ ਮੂਲਾ ਹੈ ਨਹੀ। ਜਦੋ ਕਿ ਮੂਲਾ ਘਰੇ ਲੁਕਿਆ ਸੀ।

ਤੁਹਾਡਾ ਸਵਾਲ- ਗੁਰੂ ਨਾਨਕ ਦੇਵ ਜੀ ਵੀ ਜਿਉਦੇ ਸਨ ਤੇ ਗੁਰੂ ਅੰਗਦ ਵੀ ਫਿਰ ਆਤਮਾਂ ਕਿਵੇ ਦਾਖਲ ਹੋਈ?

ਮੇਰਾ ਜਵਾਬ- ਇਹ ਗੱਲ ਭੇਦ ਵਾਲੀ ਹੈ ਅਸੀ ਉਸਦਾ ਭੇਦ ਜਾਂ ਅੰਤ ਨਹੀ ਪਾ ਸਕਦੇ, ਉਹਦੀਆਂ ਉਹੋ ਹੀ ਜਾਣੇ।

ਤੁਸੀ ਲਿਖਿਆ ਹੈ ਕਿ ਮੈਨੂੰ ਡਾ ਵਿਕਰਮ ਦੇ ਼ਲਿਖਿਆ ਲੇਖ ਨਹੀ ਮਿਲਿਆ ਤੇ ਨਾਂ ਕੋਈ ਕਿਤਾਬ ਹੀ ਮਿਲੀ ਹੈ। ਮੈ ਇਹ ਆਰਟੀਕਲ ਉਸੇ ਕਿਤਾਬ ਵਿੱਚੋ ਲਿਆ ਸੀ। ਜੋ ਤੁਹਾਂਨੂੰ ਨਹੀ ਮਿਲੀ। ਉਸ ਕਿਤਾਬ ਦਾ ਨਾਂ ਹੈ "THE BIG BOOK OF THE SOUL-by Ian Lawton )। ਇਸ ਕਿਤਾਬ ਦੀ ਕੀਮਤ 25 ਯੂ ਐਸ ਡਾਲਰ ਹੈ। ਇਸਦੇ ਚੈਪਟਰ ਨੰਬਰ 2 ਤੇ ਕਾਲਮ ਨੰਬਰ 5 ਤੇ ਦੇਖੋ 21 ਦਸੰਬਰ 2005 ਤੇ ਦੇਖੋ ਇਹ ਲੇਖ ਹੈ ਜੋ ਮੇ ਲਿਖਿਆ ਹੈ ਇਸਦੀ ਕਾਪੀ ਹੈ। ਅਸਲ ਇਸ ਕਿਤਾਬ ਵਿੱਚ ਹੈ। (ਇਹ ਚੈਪਟਰ ਕੰਮਪੂਟਿਰ ਵਿੱਚ ਵੀ ਹੈ ਮੈ ਵੀ ਕੰਮਪੂਟਿਰ ਵਿੱਚੋ ਭਾਲ ਕੇ ਲਿਖਿਆ ਹੈ ਜੇ ਤੁਹਾਂਨੂੰ ਕਿਤਾਬ ਹੀ ਚਾਹੀਦੀ ਹੈ ਤਾਂ ਮੈਨੂੰ ਥੋੜਾ ਵਕਤ ਦੇਵੋ ਮੈ ਭ਼ਾਲੂੰਗਾ ਤੇ ਤੁਹਾਂਨੂੰ ਫੈਕਸ ਕਰੂੰਗਾ ਫਿਲ ਹਾਲ ਕੰਮਪੂਟਿਰ ਤੋ ਪੜੋ) ਤੁਸੀ ਲਿਖਿਆ ਹੈ ਕਿ "ਜੇ ਤੁਹਾਡੀ ਗੱਲ ਸੱਚ ਹੋਈ ਤਾਂ ਸਾਰੀ ਜਾਇਦਾਦ ਤੁਹਾਡੇ ਨਾਂ ਕਰਵਾ ਦੇਵਾਂਗਾ। ਤੇ ਤੁਹਾਡਾ ਆਤਮਾਂ ਵਾਲਾ ਸਿਧਾਂਤ ਅਪਨਾ ਲਵਾਂਗਾ ਤੇ ਸਿਧਾਂਤ ਦੇ ਪ੍ਰਚਾਰ ਵਾਸਤੇ ਘਰ ਬਾਰ ਤਿਆਗ ਦਿਆਂਗਾ" ਡਾਕਟਰ ਜੀ ਜੇ ਮੇਰੀ ਗੱਲ ਸਹੀ ਨਿਕਲੀ ਤੇ ਤੁਸੀ ਮੰਨ ਜਾਵੋ ਕਿ ਆਤਮਾਂ ਹੈ! ਫਿਰ ਮੈਨੂੰ ਇਸ ਤੋ ਵੱਧ ਕੀ ਚਾਹੀਦਾ ਹੈ? ਜ਼ਮੀਨ ਜਾਇਦਾਦ ਕਿਸੇ ਦੇ ਨਾਲ ਨਹੀ ਗਈ। ਮੈ ਇੱਕ ਗਰੀਬ ਜਿਆ ਬੰਦਾ ਹਾਂ ਜਿਆਦਾ ਜ਼ਮੀਨ ਮਿਲ ਜਾਣ ਨਾਲ ਮੇਰਾ ਕਿਤੇ ਹਰਟ ਫੇਲ ਨਾਂ ਹੋ ਜਾਵੇ। ਬਾਕੀ ਜੱਟ ਤਾਂ ਜਮੀਨ ਨਹੀ ਛਡਦਾ ਤੇ ਕਈ ਵਾਰ ਤਾਂ ਜੱਟ ਰਜ਼ਿਸਟਰੀ ਕਰਵਾ ਕੇ ਆਦਲਤ ਤੋ ਬਾਹਰ ਨਿਕਲ ਕੇ ਹੀ ਮੁੱਕਰ ਜਾਦਾਂ ਹੈ ਕਹਿ ਦਿੰਦਾ ਹੈ ਕਿ ਮੈਨੂੰ ਨਸ਼ਾ ਖੁਆ ਕੇ ਜਾ ਪਿਆ ਕੇ ਜਮੀਨ ਲਿਖਵਾ ਲਈ। ਜਿਵੇ ਕਿਸੇ ਨੇ ਕਿਹਾ ਹੈ-

‘ਅਰੋੜਾ ਮਿੱਤਰ ਨੀ, ਮੁਸਲਮਾਨ ਦਾ ਚਰਿੱਤਰ ਨੀ। (ਕੁੜੀ ਨੂੰ ਪਹਿਲਾਂ ਇਹ ਭੈਣ ਫਿਰ ਪਤਨੀ, ਮਤਲਬ ਭੈਣ…)

ਜੱਟ ਯਾਰ ਨੀ, ਤੂੰਬਾ ਹਥਿਆਰ ਨੀ’।

ਸ੍ਰ ਹਰਜਿੰਦਰ ਸਿੰਘ ‘ਟਰਾਂਟੋ’ ਜੀਓ। ਸਵਾਲ ਪੁੱਛਣ ਵਾਸਤੇ ਧੰਨਵਾਦ ਤੁਸੀ ਪੁੱਛਿਆ ਸੀ ਦੁਬਾਰਾ ਜਨਮ ਲੈਣ ਵਾਲੀ ਘਟਨਾਂ "ਭਾਰਤ ਮਹਾਂਨ" ਵਿੱਚ ਚੀਨ ਜਾਂ ਹਾਂਗ ਕਾਂਗ ਵਿੱਚ ਹੀ ਵਾਪਰਦੀ ਹੈ ਜਾ ਹੋਰ ਕਿਤੇ ਵੀ। ਬਹੁਤ ਚੰਗਾ ਸਵਾਲ ਹੈ।

ਜਵਾਬ- ਵੈਸੈ ਤੁਹਾਨੂੰ ਇਹ ਸਵਾਲ ਪੁੱਛਣ ਦੀ ਲੋੜ ਨਹੀ ਸੀ ਕਿਉਕਿ ਆਪਣਾਂ ਦੇਸ ਬਹੁਤ ਫਰਵਡ ਹੈ! ਬਹੁਤ ਮਹਾਂਨ ਵੀ ਹੈ ਬਾਈ ਜੀ ਆਪਣੇ ਦੇਸ ਵਿੱਚ ਤਾ ਉਹ ਵਾਪਰਦਾ ਹੈ ਜਿਹੜਾ ਹੋਰ ਕਿਸੇ ਦੇਸ ਵਿੱਚ ਨਹੀ, ਜਿਵੇ ਜਾਅਲੀ ਡਾਕਟਰਾਂ, ਮਾਸਟਰਾਂ ਤੇ ਵਕੀਲਾਂ ਦੀਆਂ ਡਿਗਰੀਆਂ ਵਗੈਰਾ, ਚਾਹੇ ਬੰਦੇ ਨੂੰ ਵੀਹ ਸਾਲ ਕੈਦ ਹੋ ਜਾਵੇ ਬੰਦਾ ਵੀਹ ਹਫਤਿਆਂ ਵਿੱਚ ਬਾਹਰ, ਜਾਅਲੀ ਵੀਜ਼ੇ ਜਿਵੇ ਆਵਦੀ ਧੀ ਨੂੰ ਧਰਮ ਪਤਨੀ ਬਣਾਂ ਕੇ ਵੀਜ਼ਾ, ਧੀ ਆਵਦੇ ਬਾਪ ਨੂੰ ਪਤੀ ਬਣਾਂ ਕੇ ਵੀਜ਼ਾ ਭਰਾ ਭੈਣ ਨੂੰ ਪਤੀ ਪਤਨੀ ਬਣ ਕੇ ਵੀਜ਼ਾ ਇਹ ਸਭ ਕੁਛ ਆਪਣੇ "ਭਾਰਤ ਮਹਾਂਨ" ਵਿੱਚ ਵਾਪਰਦਾ ਹੈ ਜੋ ਕਿ ਬਾਹਰਲੇ ਮੁਲਕਾਂ ਵਿੱਚ ਨਹੀ ਵਾਪਰਦਾ।

ਮੈ 30/11/09 ਦੇ ਲੇਖ ਵਿੱਚ ਲਿਖਿਅ ਸੀ ਕਿ ਸ੍ਰ ਮੱਖਣ ਸਿੰਘ ਨੇ ਸਮੇ ਦੀ ਘਾਟ ਹੋਣ ਕਰਕੇ ਮੇਰੀ ਕਟਿੰਗ ਨਹੀ ਪਾਈ ਮੈ ਸਿਰਫ ਇੱਕ ਹਿੱਸਾ ਪਾ ਰਿਹਾ ਹਾਂ ਤਿੰਨ ਹਿੱਸੇ ਸ੍ਰ ਮੱਖਣ ਸਿੰਘ ਕੋਲ ਪਏ ਹਨ। ਊਹਨਾਂ ਨੂੰ ਕਹੋ ਕਿ ਮੇਰੀ ਕਟਿੰਗ ਪਾਉਣ ਦੀ ਖੇਚਲ ਕਰਨ ਤੇ ਜਾ ਤੁਸੀ ਮੈਨੂੰ ਆਵਦਾ ਈ ਮੇਲ ਭੇਜੋ ਮੈ ਤੁਹਾਂਨੂੰ ਹੋਰ ਜਾਣਕਾਰੀ ਵਾਸਤੇ ਕਟਿੰਗ ਭੇਜ ਦੇਵਾਂਗਾ ਕਿਉਕਿ ਲਿਖਣ ਵਾਸਤੇ ਮੇਰੇ ਕੋਲ ਵਕਤ ਨਹੀ ਹੈ। ਮੇਰਾ ਈ ਮੇਲ [email protected] ਡਾਕਟਰ ਨੇ ਰੀਸਰਚ ਕਰਕੇ ਸਾਬਤ ਕੀਤਾ ਕਿ ਆਤਮਾਂ ਮਰਦੀ ਨਹੀ ਦੂਜੇ ਸਰੀਰ ਵਿੱਚ ਦਾਖਲ ਹੋ ਸਕਦੀ ਹੈ। ਇਸਨੇ 3000 ਬੱਚਿਆਂ ਬਾਰੇ ਲਿਖਿਆ ਹੈ। ਇਸਦਾ ਨਾਂ ਹੈ DR IAN STEVESON ਜੋ ਕਿ ਉਟਾਵਾ ਦੇ ਨਾਲ ਲਗਦੇ ਇਲਾਕੇ ‘ਮੌਨਰੀਅਲ’ (ਕਨੇਡਾ) ਅਕਤੂਬਰ 1918 ਵਿੱਚ ਪੇਦਾ ਹੋਇਆ ਉਸ ਦੀ ਰੀਸਰਚ (REINCARNATION) ਬਾਰੇ ਇਸਨੇ ਖੋਜ ਕਰਕੇ 3000 ਬੱਚਿਆਂ ਬਾਰੇ ਲਿਖਿਆ ਹੈ ਜੋ ਕਿ ਮਰ ਗਏ ਸਨ ਤੇ ਦੁਬਾਰਾ ਕਿਸੇ ਦੇ ਘਰ ਜਾਂ ਆਵਦੇ ਘਰ ਪੈਦਾ ਹੋਏ ਇਹ ਬੱਚੇ ਅਲੱਗ ਅਲੱਗ ਦੇਸ਼ਾਂ ਦੇ ਸਨ ਇਸਦੀ ਕਿਤਾਬ ਪੜੋ ‘ਮੋਨਰੀਅਲ’ ਤੁਹਾਡੇ ਕੋਲ ਹੀ ਹੈ। ਜਾਂ RECHARD SALVA ਦੀ ਲਿਖੀ ਕਿਤਾਬ ਪੜੋ ਜਿਸਨੇ ਇਬਰਾਹੀਮ ਲਿੰਕਨ (ਅਮਰੀਕਾ ਦਾ ਸਾਬਕਾ ਰਾਸਟਰਪਤੀ) ਦੀ ਪਹਿਲਾਂ ਵਾਲੀ ਜਿੰਦਗੀ ਬਾਰੇ ਲਿਖਿਆ ਹੈ ਕਿ ਇਹ ਕਿ ਹਿਮਾਲੀਆ ਪ੍ਰਬਤ ਤੇ ਯੋਗੀ ਸੀ। ਜਾਂ "IAN LAWTON" ਕਿਤਾਬ ਪੜੋ ਜਿਸਦਾ ਨਾਂ ਉਪਰ ਲਿਖਿਆ ਹੈ। ਜੇ ਆਤਮਾਂ ਵਾਲੀ ਗੱਲ ਸਿਰਫ ਇੰਡੀਆ ਵਿੱਚ ਹੀ ਹੁੰਦੀ ਤਾਂ ਮੈ ਆਤਮਾਂ ਬਾਰੇ ਲੇਖ ਨਹੀ ਸੀ ਲਿਖਣਾਂ ਕਿਉਕਿ ਮੈਂਨੂੰ ਅਲੋਚਕਾਂ ਦਾ ਪਤਾ ਹੈ। ਚਿੱਠੀ ਲਿਖਣ ਦੇ ਨਾਲ ਆਵਦਾ ਫੂਨ ਵੀ ਲਿਖ ਦਿਆ ਕਰੋ।

ਹੋਈਆਂ ਭੁੱਲਾਂ ਦਾ ਜਾਚਕ

ਬਲਦੇਵ ਸਿੰਘ ‘ਬੁੱਧ ਸਿੰਘ ਵਾਲਾ’ ਹਾਂਗ ਕਾਂਗ ਫੂਨ 852-94445134

(ਨੋਟ:- ਸਮੇਂ ਦੀ ਘਾਟ ਕਾਰਨ ਮੈਂ ਆਈਆਂ ਹੋਈਆਂ ਸਾਰੀਆਂ ਹੀ ਇਮਜ਼ ਫਾਈਲਾਂ ਜਾਂ ਫੋਟੋਆਂ ਨਾ ਤਾਂ ਪਾ ਸਕਦਾ ਹਾਂ ਅਤੇ ਨਾ ਹੀ ਪਾਈਆਂ ਹਨ। ਕਈ ਵਾਰੀ ਪ੍ਰੈੱਸ ਰਿਪੋਰਟਾਂ ਦੇ ਨਾਲ ਕਾਫੀ ਫੋਟੋਆਂ ਪਉਣ ਲਈ ਆਉਂਦੀਆਂ ਹਨ। ਉਹਨਾ ਵਿਚੋਂ ਇੱਕ ਜਾਂ ਦੋ ਕਈ ਵਾਰੀ ਪਾ ਦਿੰਦਾ ਹਾਂ ਅਤੇ ਕਈ ਵਾਰੀ ਨਹੀਂ ਵੀ ਪਉਂਦਾ। ਇਹ ਨਾ ਪਉਣ ਦਾ ਇੱਕ ਹੋਰ ਵੀ ਕਾਰਨ ਹੈ ਕਿ ਮੈਂ ਹੁਣ ਤੱਕ ਜੋ ਕੁੱਝ ‘ਸਿੱਖ ਮਾਰਗ’ ਤੇ ਪਾਇਆ ਹੈ ਉਹ ਕੱਢਿਆ ਨਹੀਂ ਕਿਸੇ ਖਾਸ ਕਾਰਣ ਭਾਵੇਂ ਕੱਢਿਆ ਹੋਵੇ। ਇਹ ਸਾਰਾ ਕੁੱਝ ਜਦੋਂ ਨਵੇਂ ਸਰਵਰ ਤੇ ਪਉਣਾ ਪਵੇ ਤਾਂ ਘੱਟ ਸਿਰਦਰਦੀ ਹੁੰਦੀ ਹੈ। ਤੁਸੀਂ ਜੋ ਹੋਰ ਵੀ ਕੋਈ ਇਹ ਵੱਡੀਆਂ ਫਾਈਲਾਂ ਈ-ਮੇਲ ਰਾਹੀਂ ਸਿੱਧੀਆਂ ਹੀ ਚਾਹੁਣ ਵਾਲਿਆਂ ਨੂੰ ਭੇਜ ਸਕਦੇ ਹੋ-ਸੰਪਾਦਕ)


(03/12/09)
ਸਤਕੁਲਤਾਰ ਸਿੰਘ

ਸ. ਮੱਖਣ ਸਿੰਘ ਜੀ, ਫ਼ਤਿਹ!
ਪਾਰਲੀਮਿੰਟ ਦੀ ਬਹਿਸ ਕਈ ਵਾਰ ਦੇਖੀ ਹੈ। ਉਸ ਵਿੱਚ ਅਤੀ ਸਤਿਕਾਰਯੋਗ ਸਪੀਕਰ ਦੀ ਚੇਅਰ ਹੁੰਦੀ ਹੈ, ਤਾਂ ਜੋ ਹਰ ਬੋਲਣ ਵਾਲਾ ਉਸ ਨੂੰ ਮੁਖ਼ਾਤਬ ਹੋਵੇ। ਇਸ ਨਾਲ਼ ਬੋਲਣ ਵਾਲ਼ਿਆਂ ਦੀ ਆਪੋ ਵਿੱਚ ਤਕਰਾਰਬਾਜ਼ੀ ਨਹੀਂ ਹੁੰਦੀ। ਪਰ ਅਸੀਂ ਦੇਖਿਆ ਹੈ ਕਿ ਲੋਕ ਭੁਲ ਹੀ ਜਾਂਦੇ ਹਨ ਕਿ ਉਨ੍ਹਾਂ ਵਿੱਚ ਕੋਈ ਸਪੀਕਰ ਨਾਂ ਦੀ ਸ਼ੈ ਵੀ ਬਿਰਾਜਮਾਨ ਹੈ। ਆਪੋ ਵਿਚੀ ਗਾਲ਼ੀ ਗਲ਼ੋਚ, ਧੱਕੋ ਮੁਕੀ ਤੇ ਛਿਤਰ ਪਤਾਣ ਤੱਕ ਚਲੇ ਜਾਂਦੇ ਹਨ। ਮੈਂ ਸਮਝਦਾ ਹਾਂ ਕਿ ਸਿਖ ਮਾਰਗ ਉਸ ਤੋਂ ਕਿਤੇ ਵਧੇਰੇ ਮੁਕੱਦਸ ਥਾਂ ਹੈ। ਇਥੇ ਤੁਸੀਂ ਇੱਕ ਸਪੀਕਰ ਵਾਲ਼ੀ ਹੈਸੀਅਤ ਵਿੱਚ ਹੋ। ਜੇ ਸਾਰੇ ਤੁਹਾਨੂੰ ਹੀ ਮੁਖ਼ਾਤਿਬ ਹੋਣ ਤਾਂ ਲੇਖਕਾਂ ਦੀ ਆਪੋ ਵਿਚਲੀ ਤਕਰਾਰਬਾਜ਼ੀ ਟਲ਼ ਸਕਦੀ ਹੈ ਜਾਂ ਘਟ ਸਕਦੀ ਹੈ। ਇਸ ਮਨਸ਼ਾ ਨਾਲ਼ ਮੈਂ ਆਪ ਜੀ ਨੂੰ ਹੀ ਮੁਖ਼ਾਤਿਬ ਹਾਂ। ਜੇ ਕੋਈ ਸੱਜਣ ਮੇਰੇ ਨਾਲ਼ ਸਿਧੀ ਵਿਚਾਰ ਕਰਨੀ ਚਾਹੁੰਦਾ ਹੈ ਤਾਂ ਉਸ ਨੂੰ ਮੇਰਾ ਈਮੇਲ ਪਤਾ ਦੇ ਦਿਉ।
ਮੈਂ ਦੇਖਿਆ ਹੈ ਕਿ ਸਿਖ ਮਾਰਗ `ਤੇ ਬਹੁਤੇ ਲਿਖਾਰੀ “ਸਿਖੀ ਸਿਧਾਂਤ” ਸ਼ਬਦ ਇਸਤੇਮਾਲ ਕਰਦੇ ਹਨ। ਜੇ ਕੋਈ ਸੱਜਣ “ਸਿਧਾਂਤ” ਦਾ ਨਿਰੂਪਣ ਜਾਂ ਵਿਆਖਿਆ ਕਰੇ ਤਾਂ ਅੱਗੋਂ ਕਾਫ਼ੀ ਅੱਛੀ ਗੱਲਬਾਤ ਤੁਰ ਸਕਦੀ ਹੈ। ਜਦ ਅਸੀਂ ਬੌਧਿਕ ਗੱਲਬਾਤ ਕਰਦੇ ਹਾਂ ਤਾਂ ਅਕਸਰ ਗ਼ਲਤ ਫ਼ਹਿਮੀਆਂ ਦੇ ਸ਼ਿਕਾਰ ਹੋ ਜਾਂਦੇ ਹਾਂ। ਡਾਇਲੌਗ ਉਦੋਂ ਵਾਪਰਦਾ ਹੈ, ਜਦੋਂ ਦੋਹਾਂ ਧਿਰਾਂ ਦੀਆਂ ਕੈਟੇਗਰੀਜ਼ ਔਫ਼ ਅੰਡਰਸਟੈਂਡਿੰਗ ਮਿਲ਼ਦੀਆਂ ਹੋਣ ਜਾਂ ਇੱਕ ਦੂਜੇ ਨਾਲ਼ ਸਾਂਝੀਆਂ ਹੋਣ। ਨਹੀਂ ਤਾਂ ਸਵਾਲ ਹੋਰ ਜਵਾਬ ਹੋਰ, ਜਵਾਬ ਹੋਰ ਤੇ ਸਵਾਲ ਹੋਰ ਵਾਲ਼ੀ ਗੱਲ ਹੁੰਦੀ ਰਹਿੰਦੀ ਹੈ।
ਸੋ ਬੇਨਤੀ ਹੈ ਕਿ ਜਿਹੜਾ ਵੀ ਸੱਜਣ ਸਿਖੀ ਜਾਂ ਗੁਰਮਤ ਸਿਧਾਂਤ ਸ਼ਬਦ ਵਰਤਦਾ ਹੈ ਅਤੇ ਉਸ ਸਿਧਾਂਤ ਮੁਤਾਬਕ ਚੀਜ਼ਾਂ ਦੇ ਗ਼ਲਤ ਠੀਕ ਹੋਣ ਦੇ ਫ਼ੈਸਲੇ ਕਰਦਾ ਹੈ, ਉਹ ਸਿਧਾਂਤ ਦੀ ਪਰਭਾਸ਼ਾ ਦੱਸੇ।
ਦਸਮਗ੍ਰੰਥ ਸਾਹਿਬ ਦਾ ਨਾਂ ਸੁਣਨ ਤੋਂ ਵੀ ਆਕੀ ਕਈ ਲੋਕ ਹਮੇਸ਼ਾ “ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ” ਨਾਲ਼ ਸੰਬੋਧਨ ਹੁੰਦੇ ਹਨ। ਜਦ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਸੰਬੋਧਨੀ ਸ਼ਬਦ ਇਹ ਵਰਤੇ ਗਏ ਹਨ: “ਹਰਿਸੰਤਨ ਕਰਿ ਨਮੋ ਨਮੋ… ਨਮਸਕਾਰ ਡੰਡਉਤਿ ਬੰਦਨਾ ਅਨਿਕ ਬਾਰ ਜਾਉ ਬਾਰੈ… ਸ੍ਰੀ ਗੁਰਦੇਵਏ ਨਮਹ…ਨਮਸਕਾਰ ਤਾ ਕਉ ਲਖ ਬਾਰ”। “ਵਾਹਿਗੁਰੂ ਜੀ ਕਾ ਖ਼ਾਲਸਾ” ਸਾਨੂੰ ਇਤਿਹਾਸਕ ਗ੍ਰੰਥਾਂ `ਚੋਂ ਮਿਲ਼ਦਾ ਹੈ। “ਵਾਹਿਗੁਰੂ ਜੀ ਕੀ ਫ਼ਤਿਹ” ਸਾਨੂੰ ਸ੍ਰੀ ਦਸਮ ਗ੍ਰੰਥ ਸਾਹਿਬ ਵਿਚੋਂ ਮਿਲ਼ਦਾ ਹੈ। ਜੇ ਦਸਮ ਗ੍ਰੰਥ ਸਾਹਿਬ ਦੀਆਂ ਨਿਤਨੇਮ ਦੀਆਂ ਮੁਕੱਦਸ ਬਾਣੀਆਂ ਵੀ ਪ੍ਰਵਾਣ ਨਹੀਂ ਹਨ ਤਾਂ ਵਾਹਿਗੁਰੂ ਜੀ ਕੀ ਫ਼ਤਿਹ ਨਾਂਲ ਇਤਨਾ ਹੇਜ ਕਿਉਂ ਦਿਖਾਇਆ ਜਾ ਰਿਹਾ ਹੈ? ਅਤੇ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਨਮਸਕਾਰ ਆਇਆ ਹੈ ਤਾਂ ਇਹ ਨਮਸਕਾਰ ਕਿਉਂ ਨਹੀਂ ਕਰਦੇ? ਕਿਰਪਾ ਕਰਕੇ ਸ. ਮੱਖਣ ਸਿੰਘ ਜੀ ਨੂੰ ਹੀ ਸੰਬੋਧਨ ਹੋਇਆ ਜਾਵੇ।

ਪ੍ਰਾਰਥੀ,
ਸਤਕੁਲਤਾਰ ਸਿੰਘ


(03/12/09)
ਗੁਰਸੇਵਕ ਸਿੰਘ ਧੌਲਾ

ਸਿੱਖ ਕੌਮ ਨੂੰ ਦਰਪੇਸ਼ ਨਿੱਤ ਨਵੀਆਂ ਚੁਣੌਤੀਆਂ ਦਾ ਹੱਲ ਕੀ ਹੋਵੇ?
ਪੰਜਾਬ ਵਿੱਚ ਇਸ ਸਮੇਂ ਦਹਿਸਤ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਸਰਕਾਰਾਂ ਦਾ ਫਰਜ਼ ਹੁੰਦਾ ਹੈ ਕਿ ਜਦ ਉਸ ਦੀ ਜਨਤਾ `ਤੇ ਅਜਿਹੇ ਮਾਹੌਲ ਦਾ ਛਾਇਆ ਪੈਂਦਾ ਨਜ਼ਰ ਆਵੇ ਤਾਂ ਆਪਣੇ ਫਰਜ਼ਾਂ ਨੂੰ ਸਮਝਦੇ ਹੋਏ ਲੋਕਾਂ ਨੂੰ ਅਮਨ ਅਤੇ ਸ਼ਾਂਤੀ ਲਈ ਜਿਉਣ ਦਾ ਰਾਹ ਬਣਾਏ। ਪ੍ਰੰਤੂ ਇਸ ਸਮੇਂ ਅਜਿਹਾ ਹੋ ਨਹੀਂ ਰਿਹਾ। ਦੇਖਣ ਨੂੰ ਭਾਵੇਂ ਪੰਜਾਬ ਵਿੱਚ ਲੋਕਤੰਤਰੀ ਢੰਗ ਤਰੀਕੇ ਨਾਲ ਬਣਾਈ ਗਈ ਸਰਕਾਰ ਕੰਮ ਕਰ ਰਹੀ ਹੈ, ਪਰ ਸੱਚਾਈ ਇਹ ਹੈ ਕਿ ਇਸ ਸਰਕਾਰ ਦਾ ਰਿਮੋਟ ਉਹਨਾਂ ਤਾਕਤਾਂ ਦੇ ਹੱਥ ਵਿੱਚ ਹੈ ਜਿਨ੍ਹਾਂ ਨੇ ਕਦੇ ਪੰਜਾਬ ਨੂੰ ਹੱਸਦਾ-ਵੱਸਦਾ ਦੇਖਣਾ ਚੰਗਾ ਨਹੀਂ ਸਮਝਿਆ। ਇਸ ਲਈ ਅਗਰ ਸਰਕਾਰ ਚਾਹੇ ਕਿ ਉਹ ਅਜਿਹਾ ਮਾਹੌਲ ਪੈਦਾ ਹੋਣ ਤੋਂ ਰੋਕਣ ਲਈ ਯਤਨ ਕਰੇ ਤਾਂ ਵੀ ਉਸ ਨੂੰ ਬਹੁਤੀ ਪ੍ਰਾਪਤੀ ਨਹੀਂ ਹੋਵੇਗੀ। ਪਹਿਲੀ ਵਾਰ ਇਹ ਸ਼ਬਦ ਪੜ੍ਹਨ ਨਾਲ ਸ਼ੰਕਾ ਜ਼ਰੂਰ ਪੈਦਾ ਹੁੰਦਾ ਹੈ ਕਿ ਸਰਕਾਰ ਪੰਜਾਬ ਵਿੱਚ ਸ਼ਾਂਤੀ ਕਿਉਂ ਨਹੀਂ ਕਾਇਮ ਰੱਖ ਸਕਦੀ? ਪ੍ਰੰਤੂ ਇਹ ਸੱਚ ਹੈ। ਇਸਦਾ ਇਹ ਕਾਰਨ ਹੈ ਕਿ ਜੋ ਸਰਕਾਰ ਸਾਨੂੰ ਦਿਸ ਰਹੀ ਹੈ ਉਸ ਦੇ ਹਮਾਮ ਵਿੱਚ ਅਸਲੀਅਤ ਹੋਰ ਹੈ। ਇਹ ਸਰਕਾਰ ਪੰਜਾਬ ਦੇ ਉਹ ਲੋਕਾਂ ਦੀ ਚੁਣੀ ਹੋਈ ਸਰਕਾਰ ਨਹੀਂ ਹੈ ਜੋ ਪੰਜਾਬ ਨੂੰ ਆਪਣਾ ਘਰ ਸਮਝ ਕੇ ਇਸ ਦੇ ਹਰ ਦੁੱਖ-ਸੁੱਖ ਆਪਣਾ ਸਮਝਦੇ ਹੋਣ। ਇਸ ਸਰਕਾਰ ਨੂੰ ਰਾਜ ਸਤਾ ਦੀ ਕੁਰਸੀ `ਤੇ ਬਿਠਾਉਣ ਲਈ ਪੰਜਾਬ ਦੀਆਂ ਸਿੱਖ ਵਿਰੋਧੀ ਤਾਕਤਾਂ ਦਾ ਵੱਡਾ ਯੋਗਦਾਨ ਹੈ। ਇਹ ਤਾਕਤਾਂ ਵੋਟਾਂ ਸਮੇਂ ਹੀ ਸਾਰੀਆਂ ਉਹ ਸ਼ਰਤਾਂ ਪਹਿਲਾਂ ਹੀ ਰਾਜਸੀ ਆਗੂਆਂ ਤੋਂ ਮੰਨਵਾ ਲੈਂਦੀਆਂ ਹਨ, ਜੋ ਏਜੰਡਾ ਇਹਨਾਂ ਦੇ ਪਹਿਲੀ ਕਤਾਰ ਦੇ ਆਗੂਆਂ ਨੇ ਪੰਜਾਬ ਵਿੱਚ ਲਾਗੂ ਕਰਨ ਲਈ ਤਿਆਰ ਕੀਤਾ ਹੋਇਆ ਹੁੰਦਾ ਹੈ ਇਸ ਲਈ ਜਦ ਉਹਨਾਂ ਨੇ ਆਪਣੇ ਗੁਪਤ ਏਜੰਡੇ ਰਾਹੀਂ ਪੰਜਾਬ ਵਿੱਚ ਕੋਈ ਸਹਿਮ ਦਾ ਮਾਹੌਲ ਪੈਦਾ ਕਰਨਾ ਹੁੰਦਾ ਹੈ ਤਾਂ ਕੋਈ ਨਾ ਕੋਈ ਸੋਸ਼ਾ ਛੱਡ ਕੇ ਪੰਜਾਬ ਦੀ ਅਣਖ, ਨੌਜੁਆਨੀ ਅਤੇ ਕੌਮ ਦੀ ਪਰਖ ਕਰਨ ਦਾ ਅਜਿਹਾ ਢੰਗ ਅਪਣਾ ਕੇ ਨਤੀਜੇ ਪ੍ਰਾਪਤ ਕੀਤੇ ਜਾਂਦੇ ਹਨ। ਇਸ ਤਰ੍ਹਾਂ ਕਰਨ ਨਾਲ ਪੰਜਾਬ ਵਿੱਚ ਕੰਮ ਕਰਦੀਆਂ ਸਿੱਖ ਜਥੇਬੰਦੀਆਂ, ਸਿੱਖ ਨੌਜੁਆਨਾਂ, ਪ੍ਰੈਸ ਅਤੇ ਹੋਰ ਢੰਗ ਤਰੀਕਿਆਂ ਦੀ ਸਕਰੀਨਿੰਗ ਕਰ ਲਈ ਜਾਂਦੀ ਹੈ ਅਤੇ ਇਸ ਤਰ੍ਹਾਂ ਪੰਜਾਬ ਨੂੰ ਖਤਮ ਕਰਨ ਲਈ ਅਗਲੇ ਟੀਚੇ ਮਿੱਥੇ ਜਾਂਦੇ ਹਨ।
ਕਿਉਂਕਿ ਇਸ ਸਮੇਂ ਪੰਜਾਬ ਦੀਆਂ ਸਰਕਾਰਾਂ ਇਹਨਾਂ ਸਿੱਖ ਵਿਰੋਧੀ ਤਾਕਤਾਂ ਦੀ ਮਦਦ ਨਾਲ ਰਾਜ ਕਰ ਰਹੀਆਂ ਹੁੰਦੀਆਂ ਹਨ, ਇਸ ਲਈ ਸਰਕਾਰਾਂ ਜੇ ਚਾਹੁਣ ਤਾਂ ਵੀ ਸ਼ਾਂਤੀ ਸਥਾਪਿਤ ਕਰਨ ਦੇ ਸਖਤ ਫੈਸਲੇ ਲੈਣ ਦੇ ਅਸਮਰੱਥ ਹੁੰਦੀਆਂ ਹਨ। ਪੰਜਾਬ ਵਿੱਚ ਸਿੱਖ ਕੌਮ ਦੀ ਪਰਖ ਕਰਨ ਲਈ ਜਦੋਂ ਡੇਰਾ ਸਿਰਸਾ ਦੇ ਮੁਖੀ ਨੇ ਗੁਰੂ ਗੋਬਿੰਦ ਸਿੰਘ ਜਿਹਾ ਲਿਬਾਸ ਪਹਿਨ ਕੇ ਖੰਡੇ ਦੀ ਪਹੁਲ ਤਿਆਰ ਕਰਨ ਵਰਗੀ ਰੀਸ ਕੀਤੀ ਤਾਂ ਉਸਦਾ ਕੋਈ ਪ੍ਰਤੀਕਰਮ ਨਹੀਂ ਸੀ ਹੋਇਆ। ਆਪਣੇ ਪ੍ਰਯੋਗ ਨੂੰ ਸਫਲ ਨਾ ਹੁੰਦਾ ਦੇਖਦੇ ਇਹਨਾਂ ਤਾਕਤਾਂ ਨੇ ਪੰਜਾਬੀ ਦੇ ਅਖ਼ਬਾਰਾਂ ਵਿੱਚ ਡੇਰਾ ਮੁਖੀ ਦੇ ਫੋਟੋਆਂ ਸਮੇਤ ਵੱਡੇ ਇਸਤਿਹਾਰ ਪ੍ਰਕਾਸ਼ਿਤ ਕਰਵਾਏ ਸਨ, ਜਿਸ ਵਿੱਚ ਦਸਮ ਗੁਰੂ ਜਿਹਾ ਲਿਬਾਸ ਪਾ ਕੇ ਉਸ ਅਖੌਤੀ `ਜਾਮ-ਏ-ਇੰਸਾਂ` ਤਿਆਰ ਕਰਦੇ ਦਿਖਾਇਆ ਗਿਆ ਸੀ। ਫਿਰ ਜਦੋਂ ਪੰਜਾਬ ਪੂਰੀ ਤਰ੍ਹਾਂ ਹਿੰਸਾ ਦੀ ਲਪੇਟ ਵਿੱਚ ਆ ਗਿਆ ਤਾਂ ਇਹ ਤਾਕਤਾਂ ਪਰਦੇ ਪਿੱਛੇ ਉਹਨਾਂ ਸਿੱਖ ਸਪਿਰਟ ਵਾਲੇ ਲੋਕਾਂ ਦੀਆਂ ਲਿਸਟਾਂ ਬਣਾਉਣ ਵਿੱਚ ਜੁਟ ਗਈਆਂ, ਜਿਨ੍ਹਾਂ ਨੂੰ ਹੁਣ ਵੱਖ ਵੱਖ ਝੂਠੇ ਕੇਸਾਂ ਵਿੱਚ ਜਾਂ ਤਾਂ ਬੰਦ ਕਰ ਦਿੱਤਾ ਹੋਇਆ ਹੈ ਅਤੇ ਜਾਂ ਫਿਰ ਉਹਨਾਂ ਉਤੇ ਦੋਸ਼ ਪੈਦਾ ਕਰਨ ਲਈ ਮਾਹੌਲ ਸਿਰਜਿਆ ਜਾ ਰਿਹਾ ਹੈ। ਇਸੇ ਤਰ੍ਹਾਂ 15 ਨਵੰਬਰ ਨੂੰ ਇੱਕ ਵਾਰ ਸੌਦਾ ਬਾਬਾ ਦੀ ਪੰਜਾਬ ਵਿੱਚ ਫੇਰੀ ਨੂੰ ਲੈ ਕੇ ਪੰਜਾਬ ਦਾ ਮਾਹੌਲ ਗਰਮ ਕਰ ਦਿੱਤਾ ਗਿਆ ਸੀ ਅਤੇ ਇਹ ਲੁਕਵੀਆਂ ਤਾਕਤਾਂ ਨੇ ਫਿਰ ਪ੍ਰਯੋਗ ਕਰਨ ਤੋਂ ਬਾਅਦ ਐਨ ਇੱਕ ਦਿਨ ਪਹਿਲਾਂ ਇਹ ਫੇਰੀ ਰੱਦ ਕਰਵਾ ਦਿੱਤੀ ਸੀ। ਮਾਲਵੇ ਵਿੱਚ ਜਿਥੇ ਇਹਨਾਂ ਤਾਕਤਾਂ ਨੇ ਸਰਸਾ ਡੇਰਾ ਦੇ ਮੁਖੀ ਨੂੰ ਪ੍ਰਯੋਗਸ਼ਾਲਾ ਬਣਾਇਆ ਹੈ, ਉਥੇ ਮਾਝੇ ਅਤੇ ਦੁਆਬੇ ਵਿੱਚ ਡੇਰਾ ਬਿਆਸ, ਨੂਰਮਹਿਲੀਆ ਆਸੂਤੋਸ਼, ਬਾਬਾ ਪਿਆਰਾ ਸਿੰਘ ਭਨਿਆਰਾ ਵਾਲਾ, ਨਿਰੰਕਾਰੀ, ਨਾਨਕਸਰੀਏ ਅਤੇ ਹੋਰ ਅਨੇਕਾਂ ਗਰੁੱਪਾਂ ਨੂੰ ਉਤਸਾਹਿਤ ਕਰਕੇ ਸਿੱਖ ਕੌਮ ਦੇ ਵਿਰੋਧ ਵਿੱਚ ਮਜ਼ਬੂਤ ਕੀਤਾ ਜਾ ਰਿਹਾ ਹੈ। ਇਹਨਾਂ ਸਾਰੇ ਡੇਰਿਆਂ, ਠਾਠਾਂ ਅਤੇ ਹੋਰ ਸੰਸਥਾਵਾਂ ਦੀ ਹਾਜ਼ਰੀ ਭਰਨ ਲਈ ਅਕਸਰ ਸਾਡੇ ਕੌਮੀ ਆਗੂਆਂ ਨੂੰ ਜਾਣ ਲਈ ਹੁਕਮ ਕੀਤੇ ਜਾਂਦੇ ਹਨ ਤਾਂ ਸਿੱਖ ਵਿਰੋਧੀ ਤਾਕਤਾਂ ਦੇ ਹੌਂਸਲੇ ਉੱਚੇ ਕੀਤੇ ਜਾ ਸਕਣ। ਹੁਣ ਕਿਉਂਕਿ ਇਹ ਧਾਰਮਿਕ ਅਤੇ ਸਿਆਸੀ ਆਗੂ ਜੇਕਰ ਹੁਕਮਾਂ ਦੇ ਬੱਝੇ ਉਥੇ ਹਾਜ਼ਰੀ ਨਹੀਂ ਭਰਦੇ ਤਾਂ ਉਹਨਾਂ ਦੀ ਕੁਰਸੀ ਨੂੰ ਖਤਰਾ ਪੈਦਾ ਹੋ ਜਾਂਦਾ ਹੈ, ਇਸ ਲਈ ਭੇਡਾਂ-ਬੱਕਰੀਆਂ ਦੀ ਤਰ੍ਹਾਂ ਇਹ ਆਗੂ ਸਿਰ ਸੁੱਟ ਕੇ ਹੁਕਮ ਮਿਲਦੇ ਹੀ ਦੱਸੀ ਥਾਂ `ਤੇ ਚਾਲੇ ਪਾ ਦਿੰਦੇ ਹਨ।
ਦੂਸਰੇ ਪਾਸੇ ਸਾਡੇ ਸਿੱਖ ਸਪਿਰਟ ਵਾਲੇ ਉਹ ਨੌਜੁਆਨ ਹਰ ਜੋ ਪਿਛਲੇ ਕੋਈ ਤਿੰਨ ਦਹਾਕਿਆਂ ਤੋਂ ਬਿਨਾਂ ਕਿਸੇ ਕਮਾਂਡਰ ਦੇ ਉਹਨਾਂ ਵੱਡੀਆਂ ਤਾਕਤਾਂ ਨਾਲ ਟੱਕਰ ਲਈ ਖੜ੍ਹੇ ਹਨ, ਜਿਨ੍ਹਾਂ ਪਾਸ ਕਿਸੇ ਦੁਸ਼ਮਣ ਮੁਲਕ ਨੂੰ ਜਿੱਤਣ ਵਾਲੀਆਂ ਤਾਕਤਾਂ ਹਨ। ਇਸ ਲਈ ਭਾਵੇਂ ਇਹ ਟੱਕਰ ਬਿਲਕੁਲ ਬਰਾਬਰ ਦੀ ਨਹੀਂ ਹੈ, ਪ੍ਰੰਤੂ ਫਿਰ ਵੀ ਸੈਂਕੜੇ ਵਾਲੀ ਗੱਲ ਆਖੀ ਜਾ ਸਕਦੀ ਹੈ। ਦਿੱਲੀ ਕਤਲੇਆਮ ਦੀ 25ਵੀਂ ਵਰ੍ਹੇਗੰਢ ਮੌਕੇ ਜਿਸ ਤਰ੍ਹਾਂ ਸਿੱਖ ਸਮੁੱਚੀ ਸਿੱਖ ਕੌਮ ਨੇ ਏਕੇ ਦਾ ਸਬੂਤ ਦਿੱਤਾ ਸੀ ਉਸ ਤੋਂ ਬਹੁਤ ਕੁੱਝ ਸਿੱਖਿਆ ਜਾ ਸਕਦਾ ਹੈ। ਦਿੱਲੀ ਮਾਮਲੇ ਵਿੱਚ ਸਮੂਹ ਸਿੱਖਾਂ ਨੇ ਇਕਮੱਤ ਹੋ ਕੇ ਸ਼ਾਂਤੀ ਤਹਿਤ ਜਿਸ ਤਰ੍ਹਾਂ ਸਿੱਖੀ ਪੱਖ ਦੁਨੀਆਂ ਸਾਹਮਣੇ ਰੱਖ ਕੇ ਚੰਗੇ ਨਤੀਜੇ ਪ੍ਰਾਪਤ ਕੀਤੇ ਹਨ, ਉਹ ਢੰਗ ਤਰੀਕਾ ਅਪਣਾ ਕੇ ਅਸੀਂ ਕਈ ਵੱਡੇ ਕੌਮੀ ਮਸਲੇ ਹੱਲ ਕਰ ਸਕਦੇ ਹਾਂ। ਕਿਉਂਕਿ ਕੌਮ ਅਜੇ ਦੋ ਵੱਡੇ ਕਤਲੇਆਮ ਅਤੇ ਆਰਥਿਕ ਨੁਕਸਾਨ ਵਿਚੋਂ ਅਜੇ ਹੁਣੇ ਨਿਕਲੀ ਹੈ। ਇਸਲਈ ਦੁਸ਼ਮਣਾਂ ਨਾਲ ਸਿੱਧੀ ਟੱਕਰ ਲੈਣੀ ਸਾਨੂੰ ਮਜ਼ਬੂਤ ਹੋਣ ਦੀ ਥਾਂ ਨੁਕਸਾਨ ਵੱਧ ਕਰ ਸਕਦੀ ਹੈ। ਇਸ ਲਈ ਸਾਨੂੰ ਹਿੰਸਾ ਦਾ ਰਾਹ ਤਿਆਗ ਕੇ ਸਭ ਤੋਂ ਪਹਿਲਾਂ ਪੰਜਾਬ ਵਿੱਚ ਗੁਰਮਤਿ ਸਮਝ ਪੈਦਾ ਕਰਨ ਦੀ ਜ਼ੋਰਦਾਰ ਮੁਹਿੰਮ ਸ਼ੁਰੂ ਕਰਨੀ ਚਾਹੀਦੀ ਹੈ। ਅਗਰ ਅਸੀਂ ਇਸ ਵਿੱਚ ਕਾਮਯਾਬ ਹੋ ਗਏ ਤਾਂ ਅੱਸੀ ਫੀਸਦੀ ਕੌਮੀ ਮਾਮਲੇ ਜਿਨ੍ਹਾਂ ਵਿੱਚ ਡੇਰਾਵਾਦ, ਨਸ਼ੇ, ਪਤਿਤਪੁਣਾ ਅਤੇ ਹੋਰ ਭੈੜੀਆਂ ਵਾਦੀਆਂ ਤੋਂ ਛੁਟਕਾਰਾ ਮਿਲ ਜਾਵੇਗਾ। ਇਸ ਤਰ੍ਹਾਂ ਕਰਨ ਨਾਲ ਡੇਰਾ ਸਿਰਸਾ, ਨੂਰਮਹਿਲੀਏ, ਭਨਿਆਰੀਏ ਜਾਂ ਸਿੱਖ ਦਿੱਖ ਵਾਲੀਆਂ ਕੌਮ ਮਾਰੂ ਜਥੇਬੰਦੀਆਂ ਸਿੱਖੀ ਦਾ ਕੁੱਝ ਨਹੀਂ ਵਿਗਾੜ ਸਕਣਗੀਆਂ। ਤਾਂ ਹੀ ਅਸੀਂ ਸਿੱਖ ਮਜੌਰਟੀ ਵਾਲੀ ਸਰਕਾਰ ਪੈਦਾ ਕਰ ਸਕਾਂਗੇ ਜੋ ਸਿੱਖ ਦੁਸ਼ਮਣਾਂ ਦੇ ਹੁਕਮ ਮੰਨਣ ਦੀ ਥਾਂ ਗੁਰਮਤਿ ਅਨੁਸਾਰ ਸੇਵਾ ਕਰਕੇ ਪੰਜਾਬ ਨੂੰ ਗੁਰੂ ਸਿਧਾਂਤ ਦਾ ਦੇਸ਼ ਬਣਾਉਣ ਵਿੱਚ ਯਤਨ ਆਰੰਭ ਕਰੇਗੀ। ਪ੍ਰੰਤੂ ਹਾਲ ਦੀ ਘੜੀ ਸਾਨੂੰ ਹਿੰਸਕ ਗਤੀਵਿਧੀਆਂ ਦਾ ਰਾਹ ਛੱਡ ਕੇ ਗੁਰਮਤਿ ਸਮਝ ਅਤੇ ਐਜੂਕੇਸ਼ਨ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ।
ਗੁਰਸੇਵਕ ਸਿੰਘ ਧੌਲਾ
9463216267


(03/12/09)
ਅਵਤਾਰ ਸਿੰਘ ਲੰਡਨ

Dear Sikh marg Readers
S.Baldev Singh Budh Singh wala ,in support of his argument, regarding the theory of “Rebirth” has produced a report from a news paper. According to this report Vikram Chauhan, a scientist says “I have some scientific basis to claim reborn is possible”. Vikram Chauhan writes about the possibility only. He did not say that “Rebirth” is proved scientifically. Where is the need for us to discuss the possibilities and probabilities of science?
Regards. Avtar Singh. London.


(03/12/09)
ਚਰਨਜੀਤ ਸਿੰਘ ਬਰੈਂਪਟਨ

The dasam granth controversy.

Is this a “sikh only” issue?

I don’t think so.

What happens in the “sikh religion” will affect every indian citizen.

Here is how.

The alliance of politicians and pujaris(with and witout hair, most of whom are criminals at best and idiots at worst) have effectively taken control of all of India.Historically Indian rulers have maintained their rule by keeping their citizens uneducated. Lack of education helps both, pujaris and politicians. Since independence, this alliance has systematically destroyed the education system established by the british.Govt. Schools are a total failure. We all know that.Most of the private schools are “for profit businesses.”At best the end result is education without understanding.Most of the tv channels, deras, religious institutions, knowingly or unknowingly, are creating an enviroment which closes the doors of brains of ordinary people to think and act independently and hence serves this alliance of pujaris and politicians.Most of the indians, once again, have severly lost their ability to fight back.

Ever since, specially from the begining of the last century, deliberate efforts are being made to control or finish this last hope of Indian people, the sikhs..Infilteration into their religious and political institutions, corrupting their literature, destroying their history, stealing and overabusing their natural resources, flowing the sixth river of alcohol and drugs, attacking darbar sahib with tanks and genoside of 1984 are all part of the bigger picture and that is “TO BECOME THE UNRESISTED RULERS OF INDIA, TAKE IT BACK 100’S OF YEARS AND MAKE INDIAN PEOPLE THEIR SLAVES ONCE AGAIN.”And to do this, they must eliminate this last fighting force.Establishing “dasam granth”as the guru is their latest effort.

Here is the inspirational part.A small group of SIKHS simply refuse to give up.

What indian people don’t understand is that this alliance of pujaris and politicians is lot more dangerous than taliban. The taliban does not have a government and world knows who they are.But this alliance has real power and they are, may be, in good books of the world.Its not about making it a hindu nation or promoting vedas or geeta or ramayan.Its about establishing a system where no body can dare to question them about their wrong doings.

Sikhs might be fighting for their own rights or suvival but their victory will definitely benifit each and every citizen of India .

Charanjit Singh

Brampton


(02/12/09)
ਸਰਵਜੀਤ ਸਿੰਘ

ਸਤਕੁਲਤਾਰ ਸਿੰਘ ਜੀ,

ਬੁਹਤ ਖੁਸ਼ੀ ਹੋਈ ਹੈ ਆਪ ਜੀ ਦੇ ਵਿਚਾਰ ਪੜ੍ਹਕੇ। ਮੈ ਤਾਂ ਆਪ ਜੀ ਦੇ ਬਚਨ, “ਨਿਮਰਤਾ ਸਿਖ ਦਾ ਪ੍ਰਮੁਖ ਗਹਿਣਾ ਹੈ”। ਪੜ੍ਹ ਕੇ ਹੀ ਆਪ ਜੀ ਨੂੰ ਪੱਤਰ ਲਿਖਿਆ ਸੀ ਪਰ ਹੁਣ ਪਤਾ ਲੱਗਾ ਹੈ ਆਪ ਜੀ ਤਾਂ, ‘ਅਵਰ ਉਪਦੇਸੈ ਆਪ ਨ ਕਰੈ’ ਦੇ ਮਹਾਂਵਾਕ ਤੇ ਹੀ ਅਮਲ ਕਰ ਰਹੇ ਹੋ। ਆਪ ਜੀ ਨੇ ਇਹ ਸ਼ਬਦ, “ਦੇਖਣ ਵਾਲ਼ੀ ਗੱਲ ਹੈ ਕਿ ਦੂਸਰੇ ਨੂੰ ਰੋਸ ਨਾ ਕੀਜੈ ਦੀ ਸਲਾਹ ਦੇਣ ਵਾਲਿ਼ਆਂ ਦੀ ਸਾਰੀ ਭਾਸ਼ਾ ਰੋਸ ਮਈ ਭੜਾਸ ਨਾਲ਼ ਭਰੀ ਹੁੰਦੀ ਹੈ”। ਅਤੇ, “ਇਹ ਵੀ ਬੇਨਤੀ ਹੈ ਕਿ ਇਸ ਵਿਚਾਰ ਵਿੱਚ ਹਉਮੈ ਮੁਕਤ ਤਿਆਰੀ ਨਾਲ਼ ਪੇਸ਼ ਆਇਆ ਜਾਵੇ ਅਤੇ ਕਿਸੇ ਦੇ ਕਿਰਦਾਰ ਪ੍ਰਤੀ ਫ਼ਤਵੇ ਜਾਰੀ ਨਾ ਕੀਤੇ ਜਾਣ” ਸ਼ਾਇਦ! ਸਿਰਫ ਦੂਜਿਆਂ ਨੂੰ ਉਪਦੇਸ਼ ਦੇਣ ਵਾਸਤੇ ਹੀ ਲਿਖੇ ਸਨ।

ਆਪ ਜੀ ਦੇ ਬਚਨ, “ਸਭ ਤੋਂ ਪਹਿਲਾਂ ਇਹ ਦੱਸਣਾ ਜੀ ਕਿ ‘ਸਿਧਾਂਤ’ ਕਿਸ ਨੂੰ ਕਹਿੰਦੇ ਹਨ? ਇਸ ਤੋਂ ਅਗਲੀ ਗੱਲ ਫ਼ੇਰ ਕਰਾਂਗੇ”। ਵੀਰ ਜੀ, ਜੇ ਆਪ ਜੀ ਦਾ ਸਵਾਲ ਸਿਰਫ਼ ਏਨਾ ਹੀ ਸੀ ਤਾਂ ਬਾਕੀ ਖਿਲਾਰਾ ਪਾਉਣ ਦੀ ਕੀ ਲੋੜ ਸੀ? ਚਲੋ! ਪਹਿਲਾਂ ਆਪ ‘ਸਿਧਾਂਤ’ ਦੀ ਪਰਿਭਾਸ਼ਾ ਦਿਉ, ਦਸਮ ਗ੍ਰੰਥ ਬਾਰੇ ਵਿਚਾਰ ਆਪਾਂ ਉਸੇ ਪਰਿਭਾਸ਼ਾ ਮੁਤਾਬਕ ਹੀ ਕਰਾਗੇ।
ਆਦਰ ਸਹਿਤ
ਸਰਵਜੀਤ ਸਿੰਘ


(02/12/09)
ਬਲਜਿੰਦਰ ਸਿੰਘ ਫਿਲੀਪੀਨਸ

ਸ ਸਤਕੁਲਤਾਰ ਸਿੰਘ ਜੀ

ਵਾਹਿਗੁਰੂ ਜੀ ਕਾ ਖਾਲਸਾ।।
ਵਾਹਿਗੁਰੂ ਜੀ ਕੀ ਫਤਿਹ।।
ਤੁਹਾਡੇ ਮੁਤਾਬਕ ਤ੍ਰੀਆਚਰਿਤਰ ਦੇ ਅਰਥ ਕੀ ਹਨ ਕ੍ਰਿਪਾ ਕਰਕੇ ਦੱਸ ਕਿ ਦੁਬਿਧਾ ਦੂਰ ਕਰੋ ਜੀ।
ਸਿਧਾਂਤ ਬਾਰੇ ਵੀ ਆਪ ਹੀ ਅਪਣੇ ਵੱਡਮੁੱਲੇ ਵਿਚਾਰ ਦੱਸ ਕੇ ਸਸਪੈਸ ਦੂਰ ਕਰੋ ਜੀ।

ਜਿਗਿਆਸੂ
ਬਲਜਿੰਦਰ ਸਿੰਘ
ਫਿਲੀਪੀਨਸ


(02/12/09)
ਡਾ. ਭਗਵੰਤ ਸਿੰਘ ਸੰਧੂ

ਡਾ. ਭਗਵੰਤ ਸਿੰਘ ਸੰਧੂ

ਸ੍ਰ. ਜਸਬੀਰ ਸਿੰਘ ਜੀ,

ਤੁਹਾਨੂੰ ਬਿਲਕੁਲ ਸਹੀ ਲੱਗਦਾ ਹੈ। ਨਾਂ ਤਾਂ ਤੁਸੀਂ ਮੇਰੇ ਬਾਰੇ ਕੁੱਝ ਗਲਤ ਲਿਖਿਆ ਹੈ ਅਤੇ ਨਾਂ ਹੀ ਇਸ ਦੂਸ਼ਣ-ਬਾਜੀ ਦੀ ਸ਼ੁਰੂਆਤ ਤੁਸੀਂ ਕੀਤੀ ਸੀ। ਸਿਰਫ ਏਨਾਂ ਹੀ ਕੀਤਾ ਸੀ ਕਿ ਜਦੋਂ ਤੁਸੀਂ ਮੈਨੂੰ ਹਾਲੇ ਜਾਣਦੇ ਤੱਕ ਵੀ ਨਹੀਂ ਸੀ ਮੈਨੂੰ ਸਿਰਫ ਇੱਕ ‘Ph.D ਦਿਉ’ ਹੀ ਕਿਹਾ ਸੀ। ਕੌਣ ਕਹਿੰਦਾ ਹੈ ਕਿ ਤੁਸੀਂ ਗਲਤ ਕਿਹਾ ਸੀ? ਇਹ ਤਾਂ ਪੜ੍ਹਿਆਂ ਲਿਖਿਆਂ ਦਾ ਸਨਮਾਨ ਕਰਨ ਦਾ ਇੱਕ ਵਧੀਆ ਅੰਦਾਜ ਹੈ।

ਗੁਰਮਤਿ ਦੇ ਇੰਨੇ ਵੱਡੇ ਵਿਦਵਾਨ ਤੋਂ ਮੁਆਫ਼ੀ ਦੀ ਤਵੱਕੋਂ? ਕੋਈ ਨਾਸਮਝ ਹੀ ਕਰ ਸਕਦਾ ਹੈ। ਅਤੇ ਅਜਿਹੇ ਵਿਦਵਾਨ ਨਾਲ ਗੁਰਮਤਿ ਵਿਚਾਰ ਕਰਨ ਵਾਸਤੇ ਅੱਗੋਂ ਮੁਹਰਲੇ ਦਾ ਵੀ ਇੰਨਾਂ ਵੱਡਾ ਵਿਦਵਾਨ ਹੋਣਾ ਜਰੂਰੀ ਹੈ, ਜੋ ਕਿ ਮੈਂ ਨਹੀਂ ਹਾਂ। ਜਵਾਬ ਦੇਣ ਦੀ ਮਿਹਰਬਾਨੀ ਨਾ ਕਰਨਾਂ। ਧੰਨਵਾਦ।


(02/12/09)
ਤਰਲੋਚਨ ਸਿੰਘ (ਫਿਜਿਕਸ)

ਤਰਲੋਚਨ ਸਿੰਘ (ਫਿਜਿਕਸ)

09888169226

ਸਿੱਖ ਮਾਰਗ ਦੇ ਪਾਠਕ ਸਜਣੋ

ਵਾਹਿਗੁਰੂ ਜੀ ਕਾ ਖਾਲਸਾ॥

ਵਾਹਿਗੁਰੂ ਜੀ ਕੀ ਫਤਿਹ॥

ਭਗਵੰਤ ਸਿੰਘ ਸੰਧੂ ਨੂੰ

ਤੁਸੀ ਆਰਟੀਕਲ ਲਿਖਿਆ, ਹਫਤੇ ਲਈ ਫਰੰਟ ਪੇਜ ਤੇ ਰਿਹਾ, ਪਾਠਕਾਂ ਨੇ ਪੜ੍ਹਿਆ, ਤੁਹਾਡਾ ਇਹ ਲੇਖ ਇੱਕ ਪਾਸੜ ਸੀ ਔਰ ਇਸ ਲੇਖ ਰਾਹੀਂ ਤੁਸੀਂ ਮੈਨੂੰ ਨੀਵਾਂ ਵਿਖਾਉਣ ਦੀ ਸਾਜਿਸ਼ ਰਚੀ, ਇਹ ਇੱਕ ਸਚਾਈ ਹੈ। ਹੁਣ ਤੁਸੀਂ ਜਵਾਬ ਚਾਹੁੰਦੇ ਹੋ!

ਤਾਂ ਭਾਈ ਲੇਖਾਂ ਰਾਹੀਂ ਜਵਾਬ ਸੰਭਵ ਨਹੀਂ ਹਨ, ਕਿਉਂਕਿ ਮੇਰੇ ਸਬੰਧ ਵਿੱਚ ਇੱਕ ਪਾਸੜ ਜੱਜ ਬਣ ਕੇ ਫੈਸਲਾ ਤੁਸੀਂ ਪਹਿਲਾਂ ਹੀ ਸੁਣਾ ਚੁਕੇ ਹੋ। ਮੇਰੀ ਕਲਮ ਨੂੰ ਤੋੜ ਮਰੋੜ ਚੁਕੇ ਹੋ। ਮੈਨੂੰ ਫਿਜਿਕਸ ਸਕੂਲ ਦੇ ਵਿਦਿਆਰਥੀ ਤੋਂ ਵੀ ਘਟ ਆਉਂਦੀ ਹੈ ਦਾ ਸਰਟੀਫੀਕੇਟ ਵੀ ਜਾਰੀ ਕਰ ਚੁਕੇ ਹੋ। ਮੇਰੇ ਕਹਿਣ ਨਾਲ ਦੁਨੀਆ ਖਤਮ ਹੋ ਜਾਏਗੀ ਇਸ ਦੀ ਵੀ ਦੁਹਾਈ ਦੇ ਚੁਕੇ ਹੋ। ਹੁਣ ਕੀ ਬਾਕੀ ਹੈ? ਹੁਣ ਕੀ ਸਿਧ ਕਰਨਾ ਚਾਹੋਗੇ? ਇਸ ਤੋਂ ਵੱਧ ਮੇਰੇ ਸਬੰਧ ਵਿੱਚ ਹੋਰ ਮਾੜਾ ਕਹਿਣ ਲਈ ਤੁਹਾਡੇ ਕੋਲ ਬਚਿਆ ਹੀ ਕੀ ਹੈ? ਜਿਸ ਭਾਈ ਨੂੰ ਆਤਮਾ ਤੇ ਇਸ ਤੋਂ ਉਪਰ ਪਰਮ-ਆਤਮਾ ਤੇ ਵਿਸ਼ਵਾਸ਼ ਨਹੀਂ ਗੁਰਬਾਣੀ ਦਾ ਆਦੇਸ਼ ਅਨੁਸਾਰ ਉਸ ਸਖਸ਼ ਨਾਲ ਨਹੀਂ ਉਲਝਣਾ ਚਾਹੀਦਾ। ਹਾਂ ਜੇ ਤੁਸੀਂ ਨਿਮਰ ਰਹੋ, ਉਚਾਈਆਂ ਤੋਂ ਉਤਰ ਕੇ ਢਲਾਨ ਵਲ ਨੂੰ ਆਓ, ਉਸ ਪਰਮ-ਆਤਮਾ ਦੀ ਪਰਮ ਸ਼ਕਤੀ ਨੂੰ ਕਬੂਲ ਕਰੋ ਤੇ ਆਪਣੀ ਅੰਤਰ ਆਤਮਾ ਨਾਲ ਕਬੂਲ ਕਰੋ ਕੇ ਜਿਸ ਢੰਗ ਨਾਲ ਤੁਸੀਂ ਲੇਖ ਮੇਰੇ ਸਬੰਧ ਵਿੱਚ ਲਿਖਿਆ ਉਹ ਗਲਤ ਸੀ ਤਾਂ ਵਿਚਾਰ-ਚਰਚਾ ਕੀਤੀ ਜਾ ਸਕਦੀ ਹੈ, ਨਹੀਂ ਤਾਂ ਨਹੀਂ।

ਸਿੱਖ ਮਾਰਗ ਦੇ ਪਾਠਕਾਂ ਲਈ ਉਸ ਲੇਖ ਦੇ ਸਬੰਧ ਵਿੱਚ ਮੇਰਾ ਸਪਸਟੀਕਰਣ:

ਕਲਪਨਾ ਹੀ ਸਾਇੰਸ ਦੀ ਬੁਨਿਆਦ ਹੈ ਇਹ ਮੈਂ ਆਪ ਦੀ ਪਹਿਲੀ ਚਿਠੀ ਵਿੱਚ ਬਿਆਨ ਕਰ ਚੁਕਾ ਹਾਂ

ਭਗਵੰਤ ਦੇ ਲੇਖ ਵਿੱਚ ਕਿਹਾ ਗਿਆ ਕੇ ਮੈਨੂੰ ਫਿਜਿਕਸ ਨਹੀਂ ਆਉਂਦੀ ਕਿਉਂਕਿ ਮੈਂ ਲਾਲ ਸਿਆਹੀ ਨਾਲ ਲਿਖਿਆ ਹੈ ਕੇ ਪ੍ਰਤੀਕ੍ਰਿਆ ਕਦੋਂ ਤੇ ਕਦ ਤਕ ਹੋਵੇਗੀ ਕੁੱਝ ਨਹੀਂ ਕਿਹਾ ਜਾ ਸਕਦਾਨਿਊਟਨ ਲਾਅ ਮੁਤਾਬਿਕ ਹਰ ਕ੍ਰਿਆ ਦੀ ਪ੍ਰਤੀਕ੍ਰਿਆ ਦਰਸਾਉਂਦਾ ਹੈ, ਪਰ ਨਿਊਟਨ ਲਾਅ ਵਿੱਚ ਸਮੇਂ ਦਾ ਕਿਤੇ ਵੀ ਰਫਰੈਂਸ ਨਹੀਂ ਹੈ। ਆਪਣੇ ਆਪ ਨੂੰ ਵਿਗਿਆਨੀ ਸੋਚ ਦੇ ਧਾਰਨੀ ਦਸਣ ਵਾਲੇ ਸ਼ਖਸ਼ ਦਸਣ ਕੇ: ਕੀ ਨਿਊਟਨ ਲਿਖਦਾ ਹੈ ਕੇ ਪ੍ਰਤੀਕਿਰਿਆ ਜ਼ੀਰੋ ਸਮੇਂ ਹੁੰਦੀ ਹੈ? ਜੇ ਨਿਊਟਨ ਨੇ ਜੀਰੋ ਸਮਾਂ ਨਹੀਂ ਦਸਿਆ ਤਾਂ ਫਿਰ ਉਹ ਵਿਗਿਅਨੀ ਸੋਚ ਵਾਲੇ ਦਸਣ ਕੇ ਨਿਊਟਨ ਨੇ ਪ੍ਰਤੀਕ੍ਰਿਆ ਦਾ ਕਿੰਨਾ ਸਮਾਂ ਨਿਸ਼ਿਚਿਤ ਕੀਤਾ?

ਮੇਰੇ ਮੁਤਾਬਿਕ ਵਿਗਿਆਨਕ ਵਰਤਾਰਾ ਦਰਸਾਉਂਦਾ ਹੈ ਕਿ:

ਸ੍ਰਿਸ਼ਟੀ ਦੀ ਰਚਨਾ ਇੱਕ ਥਿਊਰੀ ਮੁਤਾਬਿਕ ਬਿਗ-ਬੈਂਗ ਤੋਂ ਹੋਈ, ਬਿਗ-ਬੈਂਗ ਇੱਕ ਕ੍ਰਿਆ ਹੈ ਤੇ ਉਸ ਦੀ ਪ੍ਰਤੀਕ੍ਰਿਆ ਹੈ ਪਦਾਰਥ ਦੀ ਰਚਨਾ। ਪਦਾਰਥ ਬਿਗ-ਬੈਂਗ ਸਮੇਂ ਤੋਂ ਹੀ ਫੈਲਨਾ ਸ਼ੁਰੂ ਹੋਇਆ ਤੇ ਹੁਣ ਤਕ ਫੈਲਦਾ ਚਲਾ ਜਾ ਰਿਹਾ ਹੈ। ਲੱਖਾਂ ਕਰੋੜਾਂ ਸਾਲਾਂ ਬਾਅਦ ਵੀ ਇਹ ਪ੍ਰਤੀਕ੍ਰਿਆ ਜਾਰੀ ਹੈ, ਇਹ ਪ੍ਰਤੀਕ੍ਰਿਆ ਕਿਸ ਕ੍ਰਿਆ ਦਾ ਰਿਜਲਟ ਹੈ? ਕੋਣ ਦਸ ਸਕਦਾ ਹੈ ਪਾਠਕਾਂ ਨੂੰ ਕੇ ਇਹ ਪ੍ਰਤੀਕ੍ਰਿਆ ਕਦ ਤਕ ਜਾਰੀ ਰਹੇਗੀ? ਔਰ ਇਸ ਪ੍ਰਤੀਕ੍ਰਿਆ ਨੂੰ ਐਡਾ ਸਮਾਂ ਕਿਉਂ ਲਗ ਰਿਹਾ ਹੈ। ਕੀ ਇਸ ਨੂੰ ਜੀਰੋ ਸਮੈਂ ਵਿੱਚ ਪੂਰੀ ਨਹੀਂ ਹੋ ਜਾਣਾ ਚਾਹੀਦੀ ਸੀ?

ਭਗਵੰਤ ਦੇ ਲੇਖ ਵਿੱਚ ਦਸਿਆ ਗਿਆ ਕੇ ਮੈਂ ਦੁਨੀਆ ਖਤਮ ਕਰਨੀ ਚਾਹੁੰਦਾ ਹਾਂ, ਬਿਲਕੁਲ ਗਲਤ ਹੈ। ਮੇਰਾ ਖਿਆਲ ਹੈ ਕੇ ਜਿਸ ਨੇ ਵੀ ਇਹ ਪੂਰਾ ਲੇਖ ਪੜ੍ਹਿਆ ਹੋਣੈ ਉਹ ਇਸ ਨਿਰਕਰਸ਼ ਤੇ ਪੁਜ ਸਕਦਾ ਹੈ ਕੇ (ਖਾਸ ਕਰਕੇ ਪਿਛਲਾ ਪੈਰਾ ਗਰਾਫ ਪੜ੍ਹ ਕੇ) ਸਭ ਕੁੱਝ ਕੁਦਰਤ ਦੇ ਹੱਥ ਹੈ। ਉਸ ਤਕ ਕੋਈ ਨਹੀਂ ਅਪੜ ਸਕਦਾ। ਕੋਈ ਨਹੀਂ ਦਸ ਸਕਦਾ ਕੇ ਕਲ ਨੂੰ ਕੀ ਹੋਣਾ ਹੈ? ਕਿਥੇ ਭੁਚਾਲ ਆਉਣਾ ਹੈ? ਕੋਣ ਜੀਓੁਗਾ? ਕੋਣ ਮਰੇਗਾ? ਸਭ ਉਸ ਪਰਮ-ਆਤਮਾ ਦੇ ਹੱਥ ਹੈ, ਮੈਂ ਉਸ ਆਰਟੀਕਲ ਰਾਹੀਂ ਇਹੋ ਲਿਖਣ ਦੀ ਇੱਕ ਕੋਸ਼ਿਸ ਕੀਤੀ ਸੀ ਕੇ ਮੌਸਮ ਨੂੰ ਵੇਖ ਕੇ ਨਾ-ਘਬਰਾਓ। ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕੀਤਾ ਜਾਣਾ ਕੋਈ ਗਲਤ ਨਹੀਂ ਹੁੰਦਾ ਪਰ ਰਿਜਲਟ ਪਰਮ-ਆਤਮਾ ਦੇ ਹੀ ਹੱਥਾਂ ਵਿੱਚ ਹੈ। ਔਰ ਕਿਸੇ ਇੱਕ ਦਾ ਵਿਸ਼ਲੇਸ਼ਣ ਕਦੀਂ ਵੀ ਪੂਰਨ ਨਹੀਂ ਹੁੰਦਾ।

ਭਗਵੰਤ ਨੇ ਲਿਖਿਆ ਕੇ ਤਰਲੋਚਨ ਨੂੰ ਧੁਰਾ ਤੇ ਧਰੁਵ ਵਿੱਚ ਫਰਕ ਨਹੀਂ ਪਤਾ ਤੇ ਲਿਖਦਾ ਹੈ ਆਪਣੇ ਆਪ ਨੂੰ ਗੁਰਬਾਣੀ ਅਤੇ ਵਿਗਿਆਨ ਵਾਲੇ, ਇਸ ਲਈ ਤਰਲੋਚਨ ਕੀ ਕਲਮ ਟੁੱਟ ਫੁੱਟ ਜਾਣੀ ਚਾਹੀਦੀ ਹੈ।

ਮੈਂ ਸਪਸਟ ਕਰਨਾ ਚਾਹੁੰਦਾ ਹਾਂ ਕੇ ਇਹ ਇੱਕ ਪ੍ਰਿੰਟੀਗ ਮਿਸਟੇਕ ਸੀ ਕੇ ਮੈਂ ਕਿਤੇ ਧਰੁਵ (ਚੁੰਬਕੀ-ਪੋਲ) ਦੀ ਜਗ੍ਹਾ ਧੁਰਾ ਲਿਖ ਦਿਤਾ ਹੋਵੇ, ਉਸ ਲਈ ਮੈਂ ਖਿੰਮਾ ਮੰਗਦਾ ਹਾਂ।

ਭਗਵੰਤ ਸਿੰਘ ਦੇ ਲੇਖ ਮੁਤਾਬਿਕ:

ਧਰਤੀ ਦੀ ਚੁੰਬਕ ਦਾ ਧੁਰਾ ਇੱਕ ਹੀ ਹੈ ਜਿਸ ਦੇ ਦੋ ਧਰੁਵ ਹਨ, ਉੱਤਰੀ ਤੇ ਦੱਖਣੀ। ਦੂਸਰੀ ਗੱਲ ਇਹ ਹੈ ਕਿ ਵਿਗਿਆਨ ਇਹ ਬਿਲਕੁਲ ਨਹੀਂ ਕਹਿੰਦਾ ਕਿ ਧਰਤੀ ਦੇ ਚੁੰਬਕੀ ਧਰੁਵਾਂ ਦੇ ਉਲਟਣ ਵਾਸਤੇ ਧਰਤੀ ਨੂੰ ਆਪਣੇ ਘੁੰਮਣ ਦੀ ਦਿਸ਼ਾ ਉਲਟਾਉਣੀ ਪਵੇਗੀ।

ਮੈਨੂੰ ਲਗਦਾ ਹੈ ਕੇ ਸਾਇਦ ਵਿਗਿਆਨੀ ਨੂੰ ਪਤਾ ਹੀ ਨਹੀਂ ਕੇ ਧਰਤੀ ਦਾ ਚੁੰਬਕੀ ਖੇਤਰ ਕਿਸ ਵਜਹ ਕਰ ਕੇ ਹੈ, ਮੈਂ ਸਿਖ ਮਾਰਗ ਦੇ ਪਾਠਕਾਂ ਨੂੰ ਬੇਨਤੀ ਕਰਦਾ ਹਾਂ ਕੇ ਉਹ ਨੈਟ ਤੇ ਇਹ ਜਰੂਰ ਸਰਚ ਕਰਨ ਕੇ ਧਰਤੀ ਦੇ ਚੁੰਬਕੀ ਖੇਤਰ ਦਾ ਉਰਜੀਨੇਸ਼ਨ ਕੀ ਹੈ? ਕੀ ਧਰਤੀ ਦਾ ਚੁੰਬਕੀ ਖੇਤਰ ਸਥਾਈ ਹੈ? ਜਾਂ ਇਹ ਸਮੇਂ ਨਾਲ ਪਰਿਵਰਤਤ ਹੋ ਰਿਹਾ ਹੈ? ਇੱਕ ਛੋਟਾ ਜਿਹਾ ਐਟਮ ਵੀ ਚੁੰਬਕ ਹੁੰਦਾ ਹੈ, ਕਿਉਂ? ਇਸ ਐਟਮ ਵਿੱਚ ਵੀ ਕੋਈ ਗਤੀਸ਼ੀਲ ਹੈ, ਕੋਈ ਘੁੰਮਣਘੇਰੀ ਹੈ! ਕੀ ਇਲੈਕਟ੍ਰਾਨ ਦੇ ਸਪਨਿੰਗ ਤੇ ਔਰਬਿੰਟਗ ਦੀ ਦਿਸ਼ਾ ਉਲਟਾ ਦਿਤੀ ਜਾਏ ਤਾਂ ਕੀ ਹੁੰਦਾ ਹੈ? । ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਨਾਲ ਤੁਹਾਨੂੰ ਭਗਵੰਤ ਦੀਆਂ ਉਪਰ ਲਿਖੀਆਂ ਲਾਈਨਾਂ ਸਪਸ਼ਟ ਹੋ ਜਾਣਗੀਆਂ ਕੇ ਇਨ੍ਹਾਂ ਲਾਈਨਾਂ ਵਿੱਚ ਕਿੰਨੀ ਕੁ ਸਚਾਈ ਹੈ। ਇਹ ਮੈਂ ਪਾਠਕਾਂ ਤੇ ਛੱਡਦਾ ਹਾਂ।

ਤਰਲੋਚਨ ਸਿੰਘ


(02/12/09)
ਸਰਬਜੀਤ ਸਿੰਘ ਸੰਪਾਦਕ-ਇੰਡੀਆ ਅਵੇਅਰਨੈੱਸ

ਪ੍ਰੋ: ਦਰਸ਼ਨ ਸਿੰਘ ਖਿਲਾਫ਼ ਗੁੰਮਰਾਕੁੰਨ ਪ੍ਰਚਾਰ ਕਰਨ ਵਾਲੇ ਜੋਗਿੰਦਰ ਸਿੰਘ ਸਪੋਕਸਮੈਨ ਦਾ ਪਰਦਾਫਾਸ਼
ਸਿਆਸੀ ਅਹੁਦਿਆਂ ਵਾਲੇ ਲੋਕਾਂ ਦੀ ਆਦਤ ਹੁੰਦੀ ਹੈ ਕਿ ਉਹ ਹਰ ਨਾਜ਼ੁਕ ਤੋਂ ਨਾਜ਼ੁਕ ਧਾਰਮਕ, ਸਮਾਜਕ ਮਾਮਲੇ ਦੌਰਾਨ ਵੀ ਲੋਕਾਂ ਨੂੰ ਮਸਲੇ ਦੀ ਸਹੀ ਜਾਣਕਾਰੀ ਦੇਣ ਦੀ ਬਜਾਏ, ਆਪਣੇ ਲਾਭ ਅਨੁਸਾਰ ਗੁੰਮਰਾਹ ਕਰਨ ਦੀਆਂ ਕੋਸ਼ਿਸ਼ਾਂ/ਬਿਆਨਬਾਜ਼ੀ ਕਰਦੇ ਰਹਿੰਦੇ ਹਨ। ਸਿਆਸੀ ਆਗੂਆਂ ਦੀ ਤਰ੍ਹਾਂ ਉਨ੍ਹਾਂ ਦੇ ਤਲਵੇ ਚੱਟ ਕੇ ਇਸ਼ਤਿਹਾਰ ਪ੍ਰਾਪਤ ਕਰਨ ਦੀ ਇੱਛਾ ਰੱਖਣ ਵਾਲੇ ਕੁੱਝ ਪੱਤਰਕਾਰ ਵੀ ਇਸੇ ਮਾਨਸਿਕਤਾ ਦਾ ਸ਼ਿਕਾਰ ਹੁੰਦੇ ਹਨ (ਜੋ ਆਪਣੇ ਆਕਾਵਾਂ ਨੂੰ ਲਾਭ ਪਹੁੰਚਾਉਣ ਲਈ ਹਰ ਨਾਜ਼ੁਕ ਮਸਲੇ ਨੂੰ ਆਪਣੀ ਕਲਮ ਰਾਹੀਂ ਗਲਤ ਰੰਗਤ ਦੇਣ ਦੀ ਕੋਸ਼ਿਸ਼ ਵਿੱਚ ਰੁੱਝੇ ਰਹਿੰਦੇ ਹਨ) ਤੇ ਮੋਹਾਲੀ ਤੋਂ ਪ੍ਰਕਾਸ਼ਿਤ ਹੁੰਦੀ ਪੰਜਾਬੀ ਅਖ਼ਬਾਰ ‘ਰੋਜ਼ਾਨਾ ਸਪੋਕਸਮੈਨ’ ਦੇ ਸੰਪਾਦਕ ਸ੍ਰੀ ਜੋਗਿੰਦਰ ਸਿੰਘ ਵੀ ਇਸੇ ਮਾਨਸਿਕਤਾ ਤੋਂ ਪੀੜਤ ਦਿਖਾਈ ਦੇ ਰਹੇ ਹਨ।
“ਸਚੁ ਸੁਣਾਇਸੀ ਸਚੁ ਕੀ ਬੇਲਾ” ਦਾ ਨਾਅਰਾ ਲਗਾ ਕੇ ਸਿੱਖਾਂ ਨੂੰ ਭਾਵੁਕ ਕਰਨ ਅਤੇ ਭਾਵੁਕ ਕਰਕੇ ਜਜ਼ਬਾਤੀ ਸਿੱਖਾਂ ਤੋਂ ਮਾਇਆ ਉਗਰਾਹੁਣ ਵਿੱਚ ਅਤਿ ਮਾਹਿਰ ਸਮਝਦੇ ਜਾਂਦੇ ਸ੍ਰੀ ਜੋਗਿੰਦਰ ਸਿੰਘ ਦਾ ਹਉਮੈ-ਭਰਪੂਰ ਵਤੀਰਾ ਉਨ੍ਹਾਂ ਦੇ ਕੱਟੜ ਸਾਬਕਾ ਜਾਂ ਮੌਜੂਦਾ ਸਮਰਥਕਾਂ ਤੋਂ ਵੀ ਛੁਪਿਆ ਹੋਇਆ ਨਹੀਂ। ਆਪਣੇ ਆਪ ਨੂੰ ਦੁਨੀਆ ਦਾ ਸਭ ਤੋਂ ਵੱਧ ਸਿਆਣਾ ਪੱਤਰਕਾਰ ਸਮਝਣ ਵਾਲੇ ਅਤੇ ਆਪਣੇ ਮੂੰਹ ਮੀਆਂ ਮਿੱਠੂ ਬਣਨ ਲਈ ਝੂਠੇ ਦਾਅਵੇ ਕਰਨ ਵਾਲੇ (ਅਸੀਂ ਤਾਂ ਆਪਣੀ ਸਾਰੀ ਜਾਇਦਾਦ ‘ਦਾਨ’ ਕਰ ਦਿੱਤੀ ਹੈ, ਮੇਰੇ ਤਾਂ ਦੁਸ਼ਮਣ ਵੀ ਮੇਰੀਆਂ ਲਿਖਤਾਂ ਤੋਂ ਕੀਲੇ ਜਾਂਦੇ ਹਨ ਤੇ ਮੇਰੀਆਂ ਲਿਖਤਾਂ ਦੀਆਂ ਤਾਰੀਫ਼ਾਂ ਕਰਦੇ ਹਨ … ਆਦਿ) ਸ੍ਰੀ ਜੋਗਿੰਦਰ ਸਿੰਘ ਬਾਰੇ ਪੰਜਾਬੀ ਪੱਤਰਕਾਰੀ ਜਗਤ ਚੰਗੀ ਤਰ੍ਹਾਂ ਜਾਣਦਾ ਹੈ ਕਿ ਉਹ ਕਿਸ ਤਰ੍ਹਾਂ ਆਪਣੀ ਅਖ਼ਬਾਰ ਨੂੰ ਇਸ਼ਤਿਹਾਰ ਨਾ ਦੇਣ ਵਾਲੇ ਆਗੂ/ਡੇਰੇਦਾਰ ਦੀਆਂ ਗੁਰਮਤਿ ਵਿਰੋਧੀ ਕਾਰਵਾਈਆਂ ਸਬੰਧੀ ਖ਼ਬਰਾਂ ਦੀ ਲੜੀ ਜਾਰੀ ਰਖਦੇ ਹਨ ਪਰ ਇਸ਼ਤਿਹਾਰ ਮਿਲਣ `ਤੇ ਉਸੇ ਵਿਅਕਤੀ ਪ੍ਰਤੀ ਅਖ਼ਬਾਰ ਨੂੰ ਚੁੱਪ ਕਰਵਾ ਦਿੰਦੇ ਹਨ।
ਗੁਰਬਖਸ਼ ਸਿੰਘ ਕਾਲਾ ਅਫ਼ਗਾਨਾ ਤੇ ਅਕਾਲ ਤਖ਼ਤ ਸਾਹਿਬ ਦੇ ਤਤਕਾਲੀ ਪੁਜਾਰੀ ਜੋਗਿੰਦਰ ਸਿੰਘ ਵੇਦਾਂਤੀ ਵਿਚਕਾਰ ਖਿੱਚਤਾਣ ਨੂੰ ਭਾਵੁਕ ਰੰਗਤ ਦੇ ਕੇ ਸਸਤੀ ਸ਼ੋਹਰਤ ਖੱਟਣ ਵਿੱਚ ਸਫ਼ਲ ਰਹਿਣ ਵਾਲੇ ਸ੍ਰੀ ਜੋਗਿੰਦਰ ਸਿੰਘ ਦੀ ਇਹ ਨੀਤੀ ਆਮ ਵੇਖਣ ਵਿੱਚ ਆਉਂਦੀ ਹੈ ਕਿ ਜਿਸ ਵੀ ਸਿੱਖ ਪ੍ਰਚਾਰਕ ਦਾ ਨਾਮ ਜਾਗਰੁਕ ਸਿੱਖਾਂ ਵਿੱਚ ਕਾਫੀ ਹਰਮਨ-ਪਿਆਰਾ ਹੋਣ ਲਗਦਾ ਹੈ, ਉਸ ਖਿਲਾਫ਼ ਸਿੱਧੀਆਂ-ਅਸਿੱਧੀਆਂ ਖ਼ਬਰਾਂ, ਪੱਤਰ, ਲੇਖ ਆਦਿ ਪ੍ਰਕਾਸ਼ਿਤ ਕਰਕੇ ਅਜਿਹੇ ਪ੍ਰਚਾਰਕ ਨੂੰ ‘ਔਗੁਣਾਂ ਵਾਲਾ ਪ੍ਰਚਾਰਕ’ ਸਾਬਿਤ ਕਰਨ ਦੀ ਕੋਸ਼ਿਸ਼ ਕਰਦੇ ਹਨ, ਤਾਂ ਜੋ ਚੇਤੰਨ ਸਿੱਖਾਂ ਦੇ ਨੰਬਰ 1 ਲਿਖਾਰੀ (ਜੋ ਉਹ ਹੈਨ ਨਹੀਂ, ਪਰ ਇਸ ਗਲਤਫਹਿਮੀ ਦੇ ਸ਼ਿਕਾਰ ਹਨ) ਦੇ ਤੌਰ `ਤੇ ਉਨ੍ਹਾਂ ਦਾ (ਆਪਣੀ ਹੀ ਕਲਪਨਾ ਮੁਤਾਬਿਕ) ਰੁਤਬਾ ਕਾਇਮ ਰਹੇ ਤੇ ਕੋਈ ਹੋਰ ਪ੍ਰਚਾਰਕ/ਲਿਖਾਰੀ ਜਾਗਰੁਕ ਸਿੱਖਾਂ ਵਿੱਚ ਸ਼ੋਹਰਤ ਪ੍ਰਾਪਤ ਨਾ ਕਰ ਸਕੇ।
ਇਸੇ ਕੜੀ ਵਿੱਚ ਸ੍ਰੀ ਜੋਗਿੰਦਰ ਸਿੰਘ ਵੀ ਕਈ ਵਾਰ ਪ੍ਰੋ: ਦਰਸ਼ਨ ਸਿੰਘ (ਜੋ ਦਸਮ ਗ੍ਰੰਥ ਖਿਲਾਫ਼ ਸਿੱਖਾਂ ਨੂੰ ਜਾਣਕਾਰੀ ਦੇਣ ਕਰਕੇ ਜਾਗਰੁਕ ਸਿੱਖਾਂ ਵਿੱਚ ਹਰਮਨ-ਪਿਆਰੇ ਹੁੰਦੇ ਜਾ ਰਹੇ ਸਨ) ਨੂੰ ਨੀਵਾਂ ਦਿਖਾਉਣ ਵਾਲੀਆਂ ਖ਼ਬਰਾਂ, ਸੰਪਾਦਕੀਆਂ ਦੇ ਇਲਾਵਾ ਗੁਰਬਖਸ਼ ਸਿੰਘ ਕਾਲਾ ਅਫ਼ਗਾਨਾ ਦੀ ਕਿਤਾਬ ਵਿੱਚ ਪ੍ਰਕਾਸ਼ਿਤ ਇੱਕ ਬਹੁਤ ਪੁਰਾਣੇ ਪੱਤਰ ਨੂੰ ਵੀ ਬਾਰ-ਬਾਰ ਪ੍ਰਕਾਸ਼ਿਤ ਕਰਨ ਦੀ ਨੀਤੀ ਅਪਣਾਉਂਦੇ ਰਹੇ ਹਨ। ਹੁਣ ਮੌਜੂਦਾ ਸਮੇਂ ਵਿੱਚ ਅਕਾਲ ਤਖ਼ਤ ਸਾਹਿਬ ਦੇ ਮੁੱਖ ਸੇਵਾਦਾਰ ਗਿ: ਗੁਰਬਚਨ ਸਿੰਘ ਵੱਲੋਂ ਬੇਹੱਦ ਕੱਚੇ-ਪਿੱਲੇ “ਸਬੂਤ” ਦੇ ਤੌਰ ਤੇ ਕਾਂਟ-ਛਾਂਟ ਕੇ ਤਿਆਰ ਕੀਤੀ ਗਈ ਇੱਕ ਵੀਡੀਓ ਦੇ ਅਧਾਰ `ਤੇ 5 ਦਸੰਬਰ 09 ਨੂੰ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਕੀਤੇ ਜਾਣ ਕਾਰਨ, ਜਾਗਰੁਕ ਸੰਗਤਾਂ ਦੇ ਪ੍ਰੋ: ਦਰਸ਼ਨ ਸਿੰਘ ਨੂੰ ਮਿਲ ਰਹੇ ਸਮਰਥਨ ਤੋਂ ਸ੍ਰੀ ਜੋਗਿੰਦਰ ਸਿੰਘ ਨੂੰ ਫਿਰ ਬੇਚੈਨੀ ਸ਼ੁਰੂ ਹੋ ਗਈ ਹੈ। ਇਸਲਈ ਪਿਛਲੇ ਦਿਨਾਂ ਵਿੱਚ ਲਿਖੇ ਗਏ ਆਪਣੇ ਕਈ ਸੰਪਾਦਕੀਆਂ ਵਿੱਚ ਉਨ੍ਹਾਂ ਨੇ ਤਖ਼ਤਾਂ ਦੇ ਪੁਜਾਰੀਆਂ ਵੱਲੋਂ ਪ੍ਰੋ: ਦਰਸ਼ਨ ਸਿੰਘ ਨਾਲ ਕੀਤੇ ਜਾ ਰਹੇ ਧੱਕੇ ਖਿਲਾਫ਼ ਪਾਠਕਾਂ ਨੂੰ ਜਾਗਰੁਕ ਕਰਨ ਦੀ ਬਜਾਏ, ਪ੍ਰੋ: ਦਰਸ਼ਨ ਸਿੰਘ ਨੂੰ ਹੀ ਗਲਤ ਅਤੇ ‘ਦੋਸ਼ੀ’ ਸਾਬਿਤ ਕਰਨ ਦੀ ਨੀਤੀ ਅਪਣਾਈ ਹੋਈ ਹੈ।
ਇਸ ਕੜੀ ਵਿੱਚ 2 ਦਸੰਬਰ ਨੂੰ ਪ੍ਰਕਾਸ਼ਿਤ ਸੰਪਾਦਕੀ ਨੇ ਤਾਂ ਸਾਰੇ ਹੱਦ-ਬੰਨ੍ਹੇ ਹੀ ਟੱਪ ਦਿੱਤੇ ਹਨ, ਜਿਸ ਵਿੱਚ ਪ੍ਰੋ: ਦਰਸ਼ਨ ਸਿੰਘ ਨੂੰ ਦੋਸ਼ੀ ਠਹਿਰਾਉਣ ਲਈ ਸ੍ਰੀ ਜੋਗਿੰਦਰ ਸਿੰਘ ਨੇ ਕਈ ਕੱਚ-ਘਰੜ ਦਲੀਲਾਂ ਪੇਸ਼ ਕੀਤੀਆਂ ਹਨ। ਜਜ਼ਬਾਤ ਦੇ ਰੌਅ ਵਿੱਚ ਵੱਗ ਕੇ ਸ੍ਰੀ ਜੋਗਿੰਦਰ ਸਿੰਘ ਦੇ ਸ਼ਰਧਾਲੂ ਬਣੇ ਪਾਠਕ, ਕਲਮ ਦੀ ਮੁਹਾਰਤ ਨਾਲ ਪੇਸ਼ ਕੀਤੇ ਗਏ ਇਨ੍ਹਾਂ ਝੂਠੀਆਂ ਦਲੀਲਾਂ ਤੋਂ ਪ੍ਰਭਾਵਿਤ ਨਾ ਹੋ ਜਾਣ, ਇਸ ਲਈ ਪਾਠਕਾਂ ਦੇ ਹਿੱਤ ਵਾਸਤੇ ਸ੍ਰੀ ਜੋਗਿੰਦਰ ਸਿੰਘ ਦੇ ਇਨ੍ਹਾਂ ਇਲਜ਼ਾਮਾਂ `ਤੇ ਚਰਚਾ ਕਰਨੀ ਜ਼ਰੂਰੀ ਹੈ।
1) ਆਪਣੇ ਸੰਪਾਦਕੀ ਦੇ ਅਰੰਭ ਵਿੱਚ ਹੀ ਸ੍ਰੀ ਜੋਗਿੰਦਰ ਸਿੰਘ ਨੇ ਪ੍ਰੋ: ਦਰਸ਼ਨ ਸਿੰਘ ਨੂੰ ਨੀਵਾਂ ਦਿਖਾਉਣ ਲਈ ਦਲੀਲ ਦਿੱਤੀ ਹੈ ਕਿ ਉਨ੍ਹਾਂ (ਪ੍ਰੋ: ਦਰਸ਼ਨ ਸਿੰਘ ਦੀ) ਨਿਯੁਕਤੀ ਸੰਗਤ ਨੇ ਨਹੀਂ ਬਲਕਿ ਸਿਆਤਸਦਾਨਾਂ ਨੇ ਆਪਣੇ ਮਕਸਦ ਲਈ ਵਰਤਣ ਵਾਸਤੇ ਕੀਤੀ ਸੀ। ਇਹ ਦਲੀਲ ਭਾਵੇਂ ਤੱਥ ਦੇ ਤੌਰ `ਤੇ ਤਾਂ ਠੀਕ ਹੈ ਪਰ ਪ੍ਰੋ: ਦਰਸ਼ਨ ਸਿੰਘ ਨੂੰ ਨੀਵਾਂ ਦਿਖਾਉਣ ਲਈ ਜਾਇਜ਼ ਨਹੀਂ। ਭਾਵੇਂ ਪ੍ਰੋ: ਦਰਸ਼ਨ ਸਿੰਘ ਦੀ ਨਿਯੁਕਤੀ ਵੀ ਸ਼੍ਰੋਮਣੀ ਕਮੇਟੀ ਵੱਲੋਂ ਜਾਂ ਸਿਆਸਤਦਾਨਾਂ ਵੱਲੋਂ ਕੀਤੀ ਗਈ ਹੋਵੇ, ਪਰ ਚੋਣ ਦੀ ਪ੍ਰਕ੍ਰਿਆ ਦੇ ਅਧਾਰ `ਤੇ ਹੀ ਕਿਸੇ ਵਿਅਕਤੀ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। ਸ੍ਰੀ ਜੋਗਿੰਦਰ ਸਿੰਘ ਨੇ ਇਹ ਤਾਂ ਲਿਖ ਦਿੱਤਾ ਹੈ ਕਿ ਪ੍ਰੋ: ਦਰਸ਼ਨ ਸਿੰਘ ਨੂੰ ਸਿਆਸਤਦਾਨਾਂ ਨੇ ਆਪਣੇ ਮਕਸਦ ਲਈ ਵਰਤਣ ਵਾਸਤੇ ਨਿਯੁਕਤ ਨਹੀਂ ਕੀਤਾ ਪਰ ਉਨ੍ਹਾਂ ਨੇ ਆਪਣੀ ਮਹਾਨ ਕਲਮ ਤੋਂ ਅਜਿਹੀ ਕੋਈ ਮਿਸਾਲ ਪੇਸ਼ ਨਹੀਂ ਕੀਤੀ, ਜਦੋਂ ਪ੍ਰੋ: ਦਰਸ਼ਨ ਸਿੰਘ ਨੇ ਆਪਣੀ ਸੇਵਾਦਾਰੀ (ਵਧੇਰੇ ਪ੍ਰਚਲਿਤ ਲਫ਼ਜ਼ ਜਥੇਦਾਰੀ) ਨੂੰ ਆਪਣੀ ਨਿਯਕੁਤ ਕਰਨ ਵਾਲੀ ਧਿਰ (ਅਕਾਲੀ ਦਲ) ਦੇ ਕਿਸੇ ਸਿਆਸਤਦਾਨ ਦੇ ਕਿਸੇ ‘ਮਸਕਦ’ ਲਈ ਵਰਤਿਆ ਹੋਵੇ।
ਫਿਰ, ਸ੍ਰੀ ਜੋਗਿੰਦਰ ਸਿੰਘ ਨੇ ਇਹ ਨਹੀਂ ਦੱਸਿਆ ਕਿ ਅੱਜ ਤੱਕ ਅਕਾਲ ਤਖ਼ਤ ਸਾਹਿਬ ਦੇ ਕਿਹੜੇ ਸੇਵਾਦਾਰ ਜਾਂ ਸਿੱਖਾਂ ਦੇ ਹੋਰ ਕਿਸੇ ਵੀ ਪ੍ਰਚਾਰਕ ਨੂੰ ‘ਸੰਗਤਾਂ’ ਵੱਲੋਂ ਚੁਣਿਆ ਗਿਆ ਹੈ? ਕੀ ਸਿਆਸਤਦਾਨਾਂ ਵੱਲੋਂ ਨਿਯੁਕਤ ਹੋਇਆ ਪ੍ਰਚਾਰਕ/ਸੇਵਾਦਾਰ ਜੇਕਰ ਕੋਈ ਚੰਗਾ ਕਾਰਜ ਕਰੇ ਤਾਂ ਉਸਦਾ ਸਿਰਫ਼ ਇਸ ਵਾਸਤੇ ਵਿਰੋਧ ਕਰਨਾ ਚਾਹੀਦਾ ਹੈ ਕਿ ਉਸਦੀ ਨਿਯੁਕਤੀ ਸਿਆਸਤਦਾਨਾਂ ਵੱਲੋਂ ਕੀਤੀ ਗਈ ਸੀ? ਕੀ ਇਹ ਬਿਹਤਰ, ਬਲਕਿ ਜਰੂਰੀ ਨਹੀਂ ਕਿ ਮੁੱਖ ਸੇਵਾਦਾਰ ਵੱਲੋਂ ਗੁਰਮਤਿ ਅਨੁਕੂਲ ਅਤੇ ਸਿੱਖ ਸਮਾਜ ਦੇ ਹਿੱਤ ਵਿੱਚ ਜਾਰੀ ਕੀਤੇ ਗਏ ਮਤਿਆਂ (ਜਿਵੇਂ ਜੋਗਿੰਦਰ ਸਿੰਘ ਵੇਦਾਂਤੀ ਵੱਲੋਂ ਆਰ. ਐਸ. ਐਸ. ਨੂੰ ਪੰਥ-ਵਿਰੋਧੀ ਸੰਸਥਾ ਐਲਾਣਨ ਵਾਲਾ ਹੁਕਮਨਾਮਾ ਅਤੇ ਇੱਕ ਖ਼ਾਸ ਮੌਕੇ ਬਿਹਾਰ ਤੋਂ ਅਨੰਦਪੁਰ ਸਾਹਿਬ ਜਾਣ ਵਾਲੇ ਆਰ. ਐਸ. ਐਸ. ਪੱਖੀ ਸਾਧੂਆਂ ਦੇ ਜਲੂਸ `ਤੇ ਪਾਬੰਦੀ ਲਗਾਉਣਾ ਆਦਿਕ) ਦਾ ਸਮਰਥਨ ਕੀਤਾ ਜਾਏ ਅਤੇ ਸਿਆਸਤਦਾਨਾਂ/ਡੇਰੇਦਾਰਾਂ ਨੂੰ ਲਾਭ ਪਹੁੰਚਾਉਣ ਵਾਲੇ ਮਤਿਆਂ (ਜਿਵੇਂ ਡੇਰੇਦਾਰ ਧਨਵੰਤ ਸਿੰਘ ਨੂੰ ਕਲੀਨ-ਚਿੱਟ ਦੇਣਾ, ਗੁਰਬਖਸ਼ ਸਿੰਘ ਕਾਲਾ ਅਫ਼ਗਾਨਾ ਨੂੰ ਪੰਥ `ਚੋਂ ਛੇਕਣਾ, ਪ੍ਰੋ: ਦਰਸ਼ਨ ਸਿੰਘ ਦੇ ਕੀਰਤਨ `ਤੇ ਪਾਬੰਦੀ ਲਗਾਉਣਾ ਆਦਿਕ) ਦਾ ਵਿਰੋਧ ਕੀਤਾ ਜਾਵੇ? ਜਾਂ ਫਿਰ ਪੁਜਾਰੀਆਂ ਦੇ ਹਰ ਕਦਮ ਦਾ ਇਸ ਵਾਸਤੇ ਵਿਰੋਧ ਕੀਤਾ ਜਾਂਦਾ ਰਹੇ ਕਿ ਉਨ੍ਹਾਂ ਦੀ ਨਿਯੁਕਤੀ ਸਿਆਸਤਦਾਨਾਂ ਵੱਲੋਂ ਕੀਤੀ ਗਈ ਸੀ?
ਜੇਕਰ ਸਿਆਸਤਦਾਨ ਏਨੇ ਹੀ ਮਾੜੇ ਹਨ ਤਾਂ ਸ੍ਰੀ ਜੋਗਿੰਦਰ ਸਿੰਘ ਉਨ੍ਹਾਂ ਤੋਂ ਅਖ਼ਬਾਰ ਵਾਸਤੇ ਇਸ਼ਤਿਹਾਰ ਲੈਣ ਅਤੇ ਉਨ੍ਹਾਂ ਦੀ ਚਾਪਲੂਸੀ ਕਰਨ (ਜਿਵੇਂ ਉਹ ਆਪਣੀ ਨਿਜੀ ਡਾਇਰੀ ਦੇ ਪੰਨਿਆਂ ਵਿੱਚ ਲਿਖਦੇ ਰਹੇ ਹਨ ਕਿ ਪ੍ਰਕਾਸ਼ ਸਿੰਘ ਬਾਦਲ ਹਰ ਕੰਮ ਉਨ੍ਹਾਂ ਦੀ ਸਲਾਹ ਨਾਲ ਹੀ ਕਰਿਆ ਕਰਦੇ ਸਨ) ਵਿੱਚ ਕੋਈ ਸ਼ਰਮ ਮਹਿਸੂਸ ਕਿਉਂ ਨਹੀਂ ਕਰਦੇ?
2) ਸ੍ਰੀ ਜੋਗਿੰਦਰ ਸਿੰਘ ਨੇ ਪ੍ਰੋ: ਦਰਸ਼ਨ ਸਿੰਘ `ਤੇ ਇਲਜ਼ਾਮ ਲਗਾਇਆ ਹੈ ਕਿ “‘ਉਨ੍ਹਾਂ (ਪ੍ਰੋ: ਦਰਸ਼ਨ ਸਿੰਘ) ਨੇ ਵੀ ਜਥੇਦਾਰ ਬਣ ਕੇ ਆਪਣੇ ਆਪ ਨੂੰ ਰੱਬ ਹੀ ਸਮਝ ਲਿਆ ਸੀ …”। ਪ੍ਰੋ: ਦਰਸ਼ਨ ਸਿੰਘ ਦੀ ਮਾਨਸਿਕਤਾ ਰੱਬ ਵਰਗੀ ਦਰਸਾਉਣ ਲਈ ਸ੍ਰੀ ਜੋਗਿੰਦਰ ਸਿੰਘ ਨੇ ਸੁਰਜੀਤ ਸਿੰਘ ਬਰਨਾਲਾ ਨੂੰ ਉਨ੍ਹਾਂ ਦੀ ਮਰਜ਼ੀ ਖਿਲਾਫ਼ ਪ੍ਰੋ: ਦਰਸ਼ਨ ਸਿੰਘ ਵੱਲੋਂ ‘ਤਨਖ਼ਾਹ’ ਲਗਾਉਣ ਵਾਲੀ ਘਟਨਾ ਦੀ ਮਿਸਾਲ ਪੇਸ਼ ਕੀਤੀ ਹੈ। ਪਰ ਕੀ ਸ੍ਰੀ ਜੋਗਿੰਦਰ ਸਿੰਘ ਇਹ ਦੱਸ ਸਕਦੇ ਹਨ ਕਿ ਕੀ ਸਿਰਫ਼ ਕਿਸੇ ਵਿਅਕਤੀ ਦੇ ਗੱਲ ਵਿੱਚ ‘ਦੋਸ਼ੀ’ ਵਾਲੀ ਤਖ਼ਤੀ ਪਵਾਉਣ ਜਾਂ ਉਸਨੂੰ ਦੋਸ਼ੀ ਸਾਬਿਤ ਕਰਨ ਨਾਲ ਹੀ ਕੋਈ ਵਿਅਕਤੀ ਰੱਬ ਬਣ ਜਾਂਦਾ ਹੈ? ਭਾਰਤ ਦੇ ਲੱਖਾਂ ਪਿੰਡਾਂ ਵਿੱਚੋਂ ਹਰ ਪਿੰਡ ਵਿੱਚ ਕੋਈ ਨਾ ਕੋਈ ਪੰਚਾਇਤ ਜ਼ਰੂਰ ਹੁੰਦੀ ਹੈ ਤੇ ਪੰਚ ਜਨ ਅਕਸਰ ਪਿੰਡ ਵਿੱਚ ਵਾਪਰਨ ਵਾਲੀ ਕਿਸੇ ਮਾੜੀ ਘਟਨਾ ਦੇ ਫਰਿਆਦੀ ਅਤੇ ਆਰੋਪੀ ਦਾ ਪੱਖ ਸੁਣ ਕੇ ਫੈਸਲਾ ਸੁਣਾਉਂਦੇ ਹਨ ਅਤੇ ਜੇਕਰ ਆਰੋਪੀ ਦਾ ਦੋਸ਼ ਸਿੱਧ ਹੋ ਜਾਵੇ ਤਾਂ ਉਸਨੂੰ ਸਾਰੇ ਪਿੰਡ ਸਾਹਮਣੇ ਹੀ ਕੋਈ ਪ੍ਰਤੀਕਾਤਮਕ ਸਜ਼ਾ ਜਾਂ ਜੁਰਮਾਨਾ ਲਗਾਇਆ ਜਾਂਦਾ ਹੈ। ਕੀ ਹਰ ਪਿੰਡ ਦੇ ਪੰਚ/ਸਰਪੰਚ ਆਪਣੇ ਆਪ ਨੂੰ ਰੱਬ ਸਮਝ ਰਹੇ ਹੁੰਦੇ ਹਨ?
ਸ੍ਰੀ ਜੋਗਿੰਦਰ ਸਿੰਘ ਦਾ ਕਹਿਣਾ ਹੈ ਕਿ ਬਰਨਾਲਾ ਬਾਰ-ਬਾਰ ਕਹਿ ਰਿਹਾ ਸੀ ਕਿ “ਮੈਂ ਕੋਈ ਗਲਤੀ ਨਹੀਂ ਕੀਤੀ”, ਜੋ ਸਰਾਸਰ ਝੂਠ ਹੈ। ਸ੍ਰੀ ਬਰਨਾਲਾ ਨੇ ਆਪਣੀ ਪੇਸ਼ੀ ਦੌਰਾਨ ਖ਼ੁਦ ਨੂੰ ਲਗਾਈ ਗਈ ਤਨਖ਼ਾਹ ਤਾਂ ਚੁਪਚਾਪ ਕਬੂਲ ਕਰ ਲਈ ਸੀ ਪਰ ਇਸ ਤਨਖ਼ਾਹ ਦੇ ਤੌਰ `ਤੇ ਕੀਤੀ ਗਈ ਸੇਵਾ ਦੇ ਮੁਕੰਮਲ ਹੋਣ ਤੋਂ ਬਾਅਦ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਦੇ ਆਪਣੇ ਨਜ਼ਰੀਏ ਵਿੱਚ ਉਨ੍ਹਾਂ ਨੇ ਦਰਬਾਰ ਸਾਹਿਬ ਵਿੱਚ ਫੌਜੀ ਕਾਰਵਾਈ ਦਾ ਹੁਕਮ ਦੇ ਕੇ ਕੋਈ ਗਲਤੀ ਨਹੀਂ ਕੀਤੀ ਸੀ।
ਸ੍ਰੀ ਜੋਗਿੰਦਰ ਸਿੰਘ ਦਾ ਇਹ ਕਹਿਣਾ ਕਿ “ਜੇ ਕੋਈ ਆਪਣਾ ਜੁਰਮ ਹੀ ਨਹੀਂ ਮੰਨਦਾ, ਤਾਂ ਉਸਨੂੰ ‘ਸਜ਼ਾ’ ਜਾਂ ‘ਤਨਖ਼ਾਹ’ ਕਿਸ ਗੱਲ ਦੀ” ਬੇਹੱਦ ਹਾਸੋਹੀਣੀ ਦਲੀਲ ਹੈ। ਵੱਖ-ਵੱਖ ਕਿਸਮ ਦੇ ਗੁਨਾਹਗਾਰਾਂ ਨੂੰ ਜਦ ਅਦਾਲਤਾਂ ਵਿੱਚ ਪੇਸ਼ ਕੀਤਾ ਜਾਂਦਾ ਹੈ ਤਾਂ ਉਹ ਹਮੇਸ਼ਾ ਇਹੀ ਕਹਿੰਦੇ ਹਨ ਕਿ ਉਨ੍ਹਾਂ ਨੇ ਕੋਈ ਗੁਨਾਹ ਨਹੀਂ ਕੀਤਾ। ਇਥੋਂ ਤੱਕ ਕਿ ਜੇਕਰ ਬਲਾਤਕਾਰ ਦਾ ਕੋਈ ਦੋਸ਼ੀ ਵਿਅਕਤੀ ਰੰਗੇ ਹੱਥੀਂ ਵੀ ਫੜਿਆ ਜਾਵੇ ਤਾਂ ਵੀ ਉਹ ਆਪਣਾ ਅਪਰਾਧ ਨਹੀਂ ਮੰਨਦਾ ਬਲਕਿ ਪੀੜਤ ਲੜਕੀ `ਤੇ ਹੀ ਬਦਚਲਨ ਹੋਣ ਦਾ ਆਰੋਪ ਲਗਾ ਕੇ ਦਲੀਲ ਦਿੰਦਾ ਹੈ ਕਿ ਮੈਂ ਤਾਂ ਇਸ ਲੜਕੀ ਦੀ ਸਹਿਮਤੀ ਨਾਲ ਹੀ ਉਸ ਨਾਲ ਸੰਭੋਗ ਕਰ ਰਿਹਾ ਸੀ। ਕੀ ਅਜਿਹੇ ਦੋਸ਼ੀਆਂ ਨੂੰ ਅਦਾਲਤਾਂ ਸਿਰਫ਼ ਇਸ ਵਾਸਤੇ ਕੋਈ ਸਜ਼ਾ ਨਾ ਦੇਣ ਕਿਉਂਕਿ ਉਹ ਆਪਣਾ ਜੁਰਮ ਨਹੀਂ ਮੰਨਦੇ? ਇਸੇ ਤਰ੍ਹਾਂ, (ਜੇ ਸ੍ਰੀ ਜੋਗਿੰਦਰ ਸਿੰਘ ਦੇ ਤਰਕ ਨੂੰ ਸਹੀ ਮੰਨ ਲਿਆ ਜਾਏ ਤਾਂ) ਜੇਕਰ ਪੁਜਾਰੀ ਵਰਗ ਵੀ ਆਪਣੀਆਂ ਗਲਤੀਆਂ ਨਾ ਮੰਨੇ ਤਾਂ ਵੀ ਉਨ੍ਹਾਂ ਖਿਲਾਫ਼ ਲਿਖਤਾਂ/ਸੰਪਾਦਕੀਆਂ ਕਿਸ ਗੱਲ ਦੀਆਂ?
3) ਇੱਕ ਪੰਕਤੀ ਵਿੱਚ ਪ੍ਰੋ: ਦਰਸ਼ਨ ਸਿੰਘ `ਤੇ ਅਕਾਲੀਆਂ ਦੇ ਮਕਸਦ ਪੂਰਨ ਦਾ ਇਲਜ਼ਾਮ ਲਗਾ ਕੇ, ਦੂਜੀ ਹੀ ਪੰਕਤੀ ਵਿੱਚ ਸ੍ਰੀ ਜੋਗਿੰਦਰ ਸਿੰਘ ਸਾਬਕਾ ਮੁੱਖ ਸੇਵਾਦਾਰ ਵੱਲੋਂ ਅਕਾਲੀ ਆਗੂ ਖਿਲਾਫ਼ ਕਾਰਵਾਈ ਨੂੰ ਰੱਬ ਬਣਨਾ ਕਰਾਰ ਦੇ ਰਹੇ ਹਨ, ਤਾਂ ਫਿਰ ਕੀ ਉਹ ਦੱਸ ਸਕਦੇ ਹਨ ਕਿ ਅਖੀਰ ਉਨ੍ਹਾਂ ਦੀ ਸੰਤੁਸ਼ਟੀ ਕਿਸ ਤਰ੍ਹਾਂ ਹੁੰਦੀ - ਸੁਰਜੀਤ ਸਿੰਘ ਬਰਨਾਲਾ ਨੂੰ ਕਲੀਨ-ਚਿੱਟ ਦਿੱਤੇ ਜਾਣ `ਤੇ? ਇਸ ਤਰ੍ਹਾਂ ਅਨਜਾਣੇ ਵਿੱਚ (ਜ਼ਿਆਦਾ ਸੰਭਾਵਨਾ ਤਾਂ ਇਹ ਹੈ ਕਿ ਜਾਣਬੁੱਝ ਕੇ) ਸ੍ਰੀ ਜੋਗਿੰਦਰ ਸਿੰਘ, ਸੁਰਜੀਤ ਸਿੰਘ ਬਰਨਾਲਾ ਵੱਲੋਂ ਕੀਤੀ ਗਈ ਸਿੱਖ ਪੰਥ ਵਿਰੋਧੀ ਕਾਰਵਾਈ ਨੂੰ ਜਾਇਜ਼ ਠਹਿਰਾਉਣ (ਹਚਤਵਜਖਿ ਕਰਨ) ਦੀ ਕੋਸ਼ਿਸ਼ ਤਾਂ ਨਹੀਂ ਕਰ ਰਹੇ? ਕੀ ਸਿਆਸਤਦਾਨਾਂ ਨੇ ਅਜਿਹੀ ਲਿਖਤਾਂ ਲਿਖਣ ਲਈ ਉਨ੍ਹਾਂ ਦੀ ਕੋਈ ਸੇਵਾ ਤਾਂ ਨਹੀਂ ਕੀਤੀ? ਕਿਧਰੇ ਮਾੜੇ ਸਿਆਸਤਦਾਨ ਨੂੰ ਸਹੀ ਠਹਿਰਾ ਕੇ ਅਤੇ ਚੰਗੇ ਸਿੱਖ ਪ੍ਰਚਾਰਕ ਨੂੰ ਗਲਤ ਠਹਿਰਾ ਕੇ ਸ੍ਰੀ ਜੋਗਿੰਦਰ ਸਿੰਘ ਸਿੱਖ-ਵਿਰੋਧੀ ਸ਼ਕਤੀਆਂ ਦੇ ਹੱਥਾਂ ਵਿੱਚ ਤਾਂ ਨਹੀਂ ਖੇਡ ਰਹੇ?
4) ਸ੍ਰੀ ਜੋਗਿੰਦਰ ਸਿੰਘ ਨੇ ਅੱਗੇ ਇਲਜ਼ਾਮ ਲਗਾਇਆ ਹੈ ਕਿ “ਉਸ ਵੇਲੇ ਪ੍ਰੋ: ਦਰਸ਼ਨ ਸਿੰਘ ਇਹੀ ਸਾਬਤ ਕਰਨਾ ਚਾਹੁੰਦੇ ਸਨ ਕਿ ਅਕਾਲੀ ਫੂਲਾ ਸਿੰਘ ਤੋਂ ਬਾਅਦ ਉਹੀ ਸਭ ਤੋਂ ਸ਼ਕਤੀਸ਼ਾਲੀ ਜਥੇਦਾਰ ਹੋਏ ਹਨ …”। ਇਥੇ ਵੀ ਸ੍ਰੀ ਜੋਗਿੰਦਰ ਸਿੰਘ ਨੇ ਸਤਿਕਾਰਯੋਗ ਪ੍ਰਚਾਰਕ `ਤੇ ਇਲਜ਼ਾਮ ਲਗਾਉਣ ਦਾ ਅਧਾਰ ਸਿਰਫ਼ ਬਰਨਾਲਾ ਨੂੰ ਥਮਲੇ ਨਾਲ ਬੰਨਣ ਦੀ ਪ੍ਰੋ: ਦਰਸ਼ਨ ਸਿੰਘ ਦੀ ਕਾਰਵਾਈ ਨੂੰ ਬਣਾਇਆ ਹੈ। ਪਰ ਕੀ ਸ੍ਰੀ ਜੋਗਿੰਦਰ ਸਿੰਘ ਇਸ ਤੱਥ ਨੂੰ ਝੁਠਲਾ ਸਕਦੇ ਹਨ ਕਿ ਇਹ ਧਾਰਨਾ ਨਿਰੀ ਉਨ੍ਹਾਂ ਦੇ ਦਿਮਾਗ ਦੀ ਕਲਪਨਾ ਹੈ, ਤੱਥਾਂ `ਤੇ ਅਧਾਰਿਤ ਕੋਈ ਇਤਿਹਾਸ ਨਹੀਂ। ਖ਼ਾਸਕਰ ਉਸ ਵੇਲੇ ਜਦ ਉਹ ਖ਼ੁਦ ਲਿਖਦੇ ਹਨ ਕਿ ਅਕਾਲੀ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਸਜ਼ਾ ਦਿੱਤੀ ਹੀ ਨਹੀਂ ਸੀ। ਜਦ ਅਕਾਲੀ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਸਜ਼ਾ ਦਿੱਤੀ ਹੀ ਨਹੀਂ ਤਾਂ ਉਹ ਸਭ ਤੋਂ ਸ਼ਕਤੀਸ਼ਾਲੀ ਜਥੇਦਾਰ ਕਿਵੇਂ ਹੋ ਗਿਆ ਅਤੇ ਸੰਪਾਦਕ ਦੀ ਕਲਪਨਾ ਮੁਤਾਬਿਕ ਪ੍ਰੋ: ਦਰਸ਼ਨ ਸਿੰਘ ਦਾ ਉਸ (ਫੂਲਾ ਸਿੰਘ) ਨਾਲ ਕੰਪੀਟੀਸ਼ਨ ਕਿਵੇਂ ਹੋ ਗਿਆ?
5) ਸ੍ਰੀ ਜੋਗਿੰਦਰ ਸਿੰਘ ਦਾ ਕਹਿਣਾ ਹੈ ਕਿ ਅਕਾਲ ਤਖ਼ਤ ਦੇ ਪਹਿਲੇ ਜਥੇਦਾਰ ਦੇ ਹੋਂਦ ਵਿੱਚ ਆਉਣ ਨਾਲ “ਦੁਨੀਆ ਦੇ ਅਤਿ ਆਧੁਨਿਕ ਧਰਮ ਵਿੱਚ ਪੁਜਾਰੀਵਾਦ ਦਾਖ਼ਲ ਹੋ ਗਿਆ”। ਪਰ ਸ੍ਰੀ ਜੋਗਿੰਦਰ ਸਿੰਘ ਇਹ ਨਹੀਂ ਦੱਸਦੇ ਕਿ ਪੁਜਾਰੀਵਾਦ ਤਾਂ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਉਪਰੰਤ ਸਿੰਘਾਂ ਦੇ ਰੂਪੋਸ਼ ਹੋ ਕੇ ਜੰਗਲਾਂ ਵਿੱਚ ਛੁਪ ਜਾਣ ਸਮੇਂ ਹੀ ਉਦਾਸੀ/ਨਿਰਮਲੇ ਮਹੰਤਾਂ ਰੂਪੀ ਪੁਜਾਰੀਆਂ ਦੇ ਤੌਰ `ਤੇ ਸਿੱਖ ਧਰਮ ਵਿੱਚ ਦਾਖ਼ਲ ਹੋ ਗਿਆ ਸੀ। ਮੌਜੂਦਾ ਸਮੇਂ ਵਿੱਚ ਸਿੱਖ ਕੌਮ ਵਿੱਚ ਭਖ ਰਹੇ ਬਹੁਤ ਸਾਰੇ ਵਿਵਾਦਾਂ ਦਾ ਬੀਜ ਇਨ੍ਹਾਂ ਹੀ ਪੁਜਾਰੀਆਂ ਵੱਲੋਂ ਬੀਜਿਆ ਗਿਆ ਸੀ। ਇਸ ਦੇ ਇਲਾਵਾ, ਸਿਰਫ਼ ਅਕਾਲ ਤਖ਼ਤ ਦਾ ਮੁੱਖ ਸੇਵਾਦਾਰ ਹੀ ਨਹੀਂ ਬਲਕਿ ਤਨਖ਼ਾਹ ਲੈ ਕੇ ਗੁਰਦਆਰਿਆਂ ਵਿੱਚ ਰੋਜ਼ਾਨਾਂ ਰਹੁ-ਰੀਤਾਂ ਨੂੰ ਸੰਪੂਰਨ ਕਰਨ ਵਾਲਾ ਹਰ ਵਿਅਕਤੀ ਜਿਵੇਂ ਗ੍ਰੰਥੀ, ਸੇਵਾਦਾਰ, ਰਾਗੀ ਅਤੇ ਕਥਾਵਾਚਕ ਵੀ ਇਸੇ ਸ਼੍ਰੇਣੀ ਵਿੱਚ ਆਉਂਦੇ ਹਨ। ਅਜਿਹੇ ਵਿੱਚ ਪੁਜਾਰੀਵਾਦ ਦੇ ਦਾਖ਼ਲੇ ਲਈ ਸਿਰਫ਼ ਅਕਾਲ ਤਖ਼ਤ ਸਾਹਿਬ ਦੇ ਮੁੱਖ ਸੇਵਾਦਾਰ ਨੂੰ ਦੋਸ਼ੀ ਠਹਿਰਾਉਣਾ ਕਿਥੋਂ ਤੱਕ ਜਾਇਜ਼ ਹੈ?
6) ਸ੍ਰੀ ਜੋਗਿੰਦਰ ਸਿੰਘ ‘ਸਲਾਹ’ ਰੂਪੀ ਹੁਕਮ ਪੇਸ਼ ਕਰਦਿਆਂ ਅੱਗੇ ਲਿਖਦੇ ਹਨ ਕਿ ਉਨ੍ਹਾਂ (ਪ੍ਰੋ: ਦਰਸ਼ਨ ਸਿੰਘ) ਲਈ ਜਾਇਜ਼ ਇਹੀ ਸੀ ਕਿ ਉਹ ਅੱਗੇ ਲੱਗ ਕੇ ‘ਪੁਜਾਰੀਵਾਦ’ ਨੂੰ ਸਿੱਖੀ ਦੀ ਧੌਣ ਤੋਂ ਲਾਹ ਸੁੱਟਣ ਦੇ ਅੰਦੋਲਨ ਦੀ ਅਗਵਾਈ ਸਾਂਭ ਲੈਂਦੇ। ਇਥੋਂ ਉਨ੍ਹਾਂ ਦੇ ਮਨ ਵਿੱਚ ਪ੍ਰੋ: ਦਰਸ਼ਨ ਸਿੰਘ ਪ੍ਰਤੀ ਕੁੜੱਤਨ ਦਾ ਅਧਾਰ ਸਪਸ਼ਟ ਹੋਣਾ ਸ਼ੁਰੂ ਹੋ ਜਾਂਦਾ ਹੈ। ਆਪਣੀਆਂ ਪਿਛਲੀਆਂ ਕਈ ਸੰਪਾਦਕੀਆਂ ਵਿੱਚ ਸ੍ਰੀ ਜੋਗਿੰਦਰ ਸਿੰਘ ਨੇ ਜ਼ਿਕਰ ਕੀਤਾ ਹੈ ਕਿ ਉਹ ਕਾਲਾ ਅਫ਼ਗਾਨਾ ਅਤੇ ਖ਼ੁਦ ਨੂੰ ‘ਛੇਕੇ ਜਾਣ’ ਦੇ ਹੁਕਮਨਾਮੇ ਜਾਰੀ ਹੋਣ ਸਮੇਂ ਪ੍ਰੋ: ਦਰਸ਼ਨ ਸਿੰਘ ਵੱਲੋਂ ਉਨ੍ਹਾਂ (ਸ੍ਰੀ ਜੋਗਿੰਦਰ ਸਿੰਘ) ਦੇ ਗੁਟ ਵਿੱਚ ਸ਼ਾਮਲ ਨਾ ਹੋਣ ਕਾਰਨ ਹੀ ਪ੍ਰੋ: ਦਰਸ਼ਨ ਸਿੰਘ ਤੋਂ ਨਰਾਜ਼ ਹਨ। ਹਾਲਾਂਕਿ ਸ੍ਰੀ ਜੋਗਿੰਦਰ ਸਿੰਘ ਇਹ ਤੱਥ ਬਿਆਨ ਨਹੀਂ ਕਰਦੇ ਕਿ ਉਨ੍ਹਾਂ ਦਾ ਕਥਿਤ ਪੁਜਾਰੀਵਾਦ-ਵਿਰੋਧੀ ਅੰਦੋਲਨ ਵੀ ਉਸੇ ਵੇਲੇ ਤੇਜ਼ ਹੋਇਆ ਸੀ, ਜਦ ਉਨ੍ਹਾਂ ਨੂੰ ਖ਼ੁਦ ਇਸ ਦਾ ਸੇਕ ਲੱਗਾ ਸੀ (ਜਾਂ ਫਿਰ ਉਨ੍ਹਾਂ ਨੇ ਪੁਜਾਰੀਵਾਦ ਵਿਰੋਧੀ ਸਿੱਖਾਂ ਦੀ ਹਮਦਰਦੀ ਹਾਸਲ ਕਰਨ ਲਈ ਖ਼ੁਦ ਅਜਿਹੇ ਹਾਲਾਤ ਪੈਦਾ ਕੀਤੇ ਸਨ ਕਿ ਉਹ ਵੀ ਆਪਣੇ ਖਿਲਾਫ਼ ਹੁਕਮਨਾਮਾ ਜਾਰੀ ਕਰਵਾ ਕੇ ਮੁਫ਼ਤ ਸ਼ੋਹਰਤ ਪ੍ਰਾਪਤ ਕਰ ਸਕਣ)।
ਫਿਰ, ਨਾ ਤਾਂ ਕਿਸੇ ਵੀ ਵਿਅਕਤੀ ਨੂੰ ਕਿਸੇ ਮਸਲੇ `ਤੇ ਜਬਰਦਸਤੀ ਆਪਣਾ ਸਮਰਥਨ ਕਰਨ ਲਈ ਕਿਹਾ ਜਾ ਸਕਦਾ ਹੈ ਅਤੇ ਨਾ ਹੀ ਪ੍ਰੋ: ਦਰਸ਼ਨ ਸਿੰਘ ਦੇ ਰੁਤਬੇ ਦਾ ਪ੍ਰਚਾਰਕ ਕਦੇ ਅਜਿਹਾ ਕਰ ਸਕਦਾ ਸੀ। ਸ਼ਾਇਦ ਪ੍ਰੋ: ਦਰਸ਼ਨ ਸਿੰਘ ਦੀਆਂ ਅਨੁਭਵੀ ਅੱਖਾਂ ਨੇ ਸ੍ਰੀ ਜੋਗਿੰਦਰ ਸਿੰਘ ਦੇ ਹਉਮੈ-ਗ੍ਰਸਤ ਰਵਈਏ ਅਤੇ ਮੌਕਾਪ੍ਰਸਤ ਨੀਤੀਆਂ ਨੂੰ ਪਹਿਲਾਂ ਹੀ ਪਛਾਣ ਲਿਆ ਸੀ, ਜਿਸ ਕਰਕੇ ਉਨ੍ਹਾਂ ਨੇ ਬਹੁਤ ਪਹਿਲਾਂ ਹੀ ਸ੍ਰੀ ਜੋਗਿੰਦਰ ਸਿੰਘ ਦੀ ਗੁਟਬਾਜ਼ੀ ਤੋਂ ਦੂਰ ਰਹਿਣ ਦਾ ਨਿਰਣਾ ਲੈ ਲਿਆ।
ਇਹ ਵੀ ਇੱਕ ਕੌੜੀ ਸੱਚਾਈ ਹੈ ਕਿ ਸ੍ਰੀ ਜੋਗਿੰਦਰ ਸਿੰਘ ਆਪਣੇ ਸਵਾਰਥ ਲਈ ਵਿਦਵਾਨਾਂ/ਪ੍ਰਚਾਰਕਾਂ ਨੂੰ ਜ਼ਾਹਿਰੀ ਤੌਰ `ਤੇ ਤਾਂ ਅੱਗੇ (ਪਰ ਅਮਲੀ ਤੌਰ `ਤੇ ਪਿੱਛੇ) ਲਗਾ ਲੈਂਦੇ ਹਨ ਪਰ ਉਨ੍ਹਾਂ ਨੂੰ ਕਿਸੇ ਅੰਦੋਲਨ/ਪ੍ਰੋਗਰਾਮ ਦੀ ਅਸਲ ਅਗਵਾਈ ਸੌਂਪਣ ਦੀ ਬਜਾਏ ਕਠਪੁਤਲੀਆਂ ਦੀ ਤਰ੍ਹਾਂ ਵਰਤ ਕੇ, ਪਰ੍ਹਾਂ ਸੁੱਟ ਦਿੰਦੇ ਹਨ। ਕਾਲਾ ਅਫ਼ਗਾਨਾ ਵਿਵਾਦ ਦੌਰਾਨ ਸਿੱਖਾਂ ਦੀ ਹਮਦਰਦੀ ਹਾਸਲ ਕਰਨ ਲਈ ਸ੍ਰੀ ਜੋਗਿੰਦਰ ਸਿੰਘ ਨੇ ਭਾਈ ਰਜਿੰਦਰ ਸਿੰਘ ਖ਼ਾਲਸਾ ਪੰਚਾਇਤ, ਪ੍ਰੋ: ਗੁਰਤੇਜ ਸਿੰਘ (ਸਾਬਕਾ ਪ੍ਰੋਫੈਸਰ ਆਫ਼ ਸਿੱਖਇਜ਼ਮ) ਆਦਿਕ ਲਿਖਾਰੀਆਂ ਨੂੰ ਤਾਂ ਖੂਬ ਵਰਤਿਆ ਪਰ ਸਿੱਖਾਂ ਤੋਂ ਮਿਲ ਰਹੇ ਹੁੰਗਾਰੇ ਨੂੰ ਆਪਣੇ ਪੱਖ ਵਿੱਚ ਕੈਸ਼ ਕਰਨ ਲਈ ਛੇਤੀ ਹੀ ਇਨ੍ਹਾਂ ਵਿਦਵਾਨਾਂ ਨੂੰ ਜ਼ਲੀਲ ਕਰਕੇ ਆਪਣੇ ਰਸਾਲੇ `ਚੋਂ ਬਲੈਕ-ਲਿਸਟ ਕਰ ਦਿੱਤਾ। ਅਖ਼ਬਾਰ ਅਰੰਭ ਹੋਣ `ਤੇ ਪੰਥ `ਚੋਂ ਛੇਕੇ ਗਏ ਸੰਪਾਦਕ ਦੀ ਅਖ਼ਬਾਰ ਦੀ ਦਿੱਕਤ ਤੋਂ ਬਚਣ ਲਈ ਸ੍ਰੀ ਜੋਗਿੰਦਰ ਸਿੰਘ ਨੇ ਕੁੱਝ ਸਮਾਂ ਗੁਰੂ ਨਾਨਕ ਯੂਨਿਵਰਸਿਟੀ ਦੇ ਡਾ: ਗੁਰਸ਼ਰਨਜੀਤ ਸਿੰਘ ਨੂੰ ਜ਼ਾਹਿਰੀ ਤੌਰ `ਤੇ ਅਖ਼ਬਾਰ ਦਾ ਸੰਪਾਦਕ ਬਣਾ ਦਿੱਤਾ ਪਰ ਅਮਲੀ ਤੌਰ `ਤੇ ਅਖ਼ਬਾਰ ਦੀ ਹਰ ਅੰਸ਼ `ਤੇ ਆਪਣਾ ਹੀ ਕਾਬੂ ਰੱਖਣਾ ਚਾਹਿਆ। ਜਦ ਡਾ: ਗੁਰਸ਼ਰਨਜੀਤ ਸਿੰਘ ਨੇ ਸਪੋਕਸਮੈਨ ਨੂੰ ਸਿੱਖਾਂ ਲਈ ਵੱਧ ਤੋਂ ਵੱਧ ਲਾਭਦਾਇਕ ਬਣਾਉਣ ਲਈ ਆਪਣੇ ਅਨੁਭਵ ਦੇ ਅਧਾਰ `ਤੇ ਕੁੱਝ ਕਾਰਵਾਈਆਂ ਕਰਨੀਆਂ ਚਾਹੀਆਂ, ਤਾਂ ਉਨ੍ਹਾਂ ਨੂੰ ਵੀ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ। ਇਹੀ ਵਰਤਾਰਾ ਸਪੋਕਸਮੈਨ ਦੇ ਖ਼ਾਸ ਸਮਰਥਕਾਂ/ਪੱਤਰਕਾਰਾਂ ਜਿਵੇਂ ਅਮਰਜੀਤ ਸਿੰਘ ਚੰਦੀ (ਜੋ ਆਸਾ ਦੀ ਵਾਰ ਦੀ ਨਿਵੇਕਲੀ ਵਿਆਖਿਆ ਕਾਰਨ ਕਾਫੀ ਸ਼ੋਹਰਤ ਪ੍ਰਾਪਤ ਕਰ ਰਹੇ ਸਨ), ਕ੍ਰਿਪਾਲ ਸਿੰਘ ਬਠਿੰਡਾ, ਦਲੀਪ ਸਿੰਘ ਕਸ਼ਮੀਰੀ, ਗੁਰਨਾਮ ਸਿੰਘ ਅਕੀਦਾ ਆਦਿ ਨਾਲ ਅਪਣਾਇਆ ਗਿਆ।
ਸਪਸ਼ਟ ਹੈ ਕਿ ਜੇਕਰ ਪ੍ਰੋ: ਦਰਸ਼ਨ ਸਿੰਘ ਵੀ ਜਜ਼ਬਾਤੀ ਹੋ ਕੇ ਜੋਗਿੰਦਰ ਸਿੰਘ ਦੇ ਗੁੱਟ ਵਿੱਚ ਸ਼ਾਮਲ ਹੋ ਜਾਂਦੇ ਤਾਂ ਦੇਰ-ਸਵੇਰ ਉਨ੍ਹਾਂ ਦਾ ਹਸ਼ਰ ਵੀ ਇਹੀ ਹੋਣਾ ਸੀ। ਸ਼ਾਇਦ ਸ੍ਰੀ ਜੋਗਿੰਦਰ ਸਿੰਘ ਨੂੰ ਹਾਲਾਂ ਵੀ ਅਫ਼ਸੋਸ ਹੈ ਕਿ ਪ੍ਰੋ: ਦਰਸ਼ਨ ਸਿੰਘ ਉਨ੍ਹਾਂ ਦੇ ਤਿਕੜਮੀ ਜਾਲ ਵਿੱਚ ਫਸ ਕੇ ਸਪੋਕਸਮੈਨ ਲਈ ਹੋਰ ਵਧੇਰੇ ਦਾਨਕਰਤਾ ਅਤੇ ਇਸ਼ਤਿਹਾਰ-ਦਾਤਾ ਪ੍ਰਦਾਨ ਕਰਨ ਦਾ ਸਾਧਨ ਕਿਉਂ ਨਹੀਂ ਬਣੇ। ਇਸੇਲਈ ਕੁੰਠਾਗ੍ਰਸਤ ਹੋ ਕੇ ਉਹ ਪ੍ਰੋ: ਦਰਸ਼ਨ ਸਿੰਘ ਦੇ ਪੁਜਾਰੀਵਾਦ ਵਿਰੋਧੀ ਕਥਿਤ ਅੰਦੋਲਨ ਵਿੱਚ ਸ਼ਾਮਲ ਨਾ ਹੋਣ ਦਾ ਇਲਜ਼ਾਮ ਲਗਾ ਰਹੇ ਹਨ।
7) ਪ੍ਰੋ: ਦਰਸ਼ਨ ਸਿੰਘ ਨੂੰ ਨੀਵਾਂ ਦਿਖਾਉਣ ਦੇ ਮਕਸਦ ਦੀ ਪੂਰਤੀ ਲਈ ਸ੍ਰੀ ਜੋਗਿੰਦਰ ਸਿੰਘ ਟਿਚਕਰ ਕਰਦੇ ਹਨ ਕਿ ਪ੍ਰੋ: ਦਰਸ਼ਨ ਸਿੰਘ ਇੱਕ ਪਾਸੇ ਤਾਂ ਪੁਜਾਰੀਵਾਦ ਦਾ (ਅਕਾਲ ਤਖ਼ਤ `ਤੇ ਪੇਸ਼ ਹੋਣ ਦਾ) ਹੁਕਮ ਮੰਨ ਰਹੇ ਹਨ ਅਤੇ ਦੂਜੇ ਪਾਸੇ ਪੁਜਾਰੀਆਂ ਅੱਗੇ (ਸਕੱਤਰੇਤ ਵਿੱਚ) ਪੇਸ਼ ਨਾ ਹੋਣ ਦੀ ਗੱਲ ਵੀ ਕਰ ਰਹੇ ਹਨ। ਪਰ ਆਪਣੀ ਗੱਲ ਨੂੰ ਅਕੱਟ ਅਤੇ ਸਰਬੋਤਮ ਸਮਝਣ ਵਾਲੇ ਸੰਪਾਦਕ ਜੀ ਇਸ ਨੁਕਤੇ ਵੱਲ ਧਿਆਨ ਨਹੀਂ ਦਿੰਦੇ (ਜਾਂ ਜਾਣਬੁੱਝ ਕੇ ਨਜ਼ਰਅੰਦਾਜ਼ ਕਰ ਦਿੰਦੇ ਹਨ) ਕਿ ਜੇਕਰ ਪ੍ਰੋ: ਦਰਸ਼ਨ ਸਿੰਘ ਤਖ਼ਤਾਂ ਦੇ ਪੁਜਾਰੀਆਂ ਸਾਹਮਣੇ ਆਪਣਾ ਸਪਸ਼ਟੀਕਰਨ ਦੇਣ ਤੋਂ ਇਨਕਾਰ ਕਰ ਦਿੰਦੇ ਤਾਂ ਦਸਮ-ਗ੍ਰੰਥ ਸਮਰਥਕ ਲਾਬੀ ਨੇ ਉਨ੍ਹਾਂ ਨੂੰ ਡਰਪੋਕ, ਕਾਇਰ, ਭਗੌੜਾ ਕਹਿ ਕੇ ਬਦਨਾਮ ਕਰਨਾ ਸੀ (ਜਦ ਪ੍ਰੋ: ਦਰਸ਼ਨ ਸਿੰਘ ਨੂੰ ਇੰਟਰਨੈ¤ਟ `ਤੇ ਗੁੰਮਨਾਮ ਕਿਸਮ ਦੀ ਚੁਣੌਤੀ ਜਾਰੀ ਕਰਕੇ ਤਖ਼ਤ ਦਮਦਮਾ ਸਾਹਿਬ ਵਿਖੇ ਦਸਮ ਗ੍ਰੰਥ ਦੇ ਸਿੱਖਾਂ ਦੀ ਜੁੰਡਲੀ ਨਾਲ ਬਹਿਸ ਕਰਨ ਲਈ `ਚੁਣੌਤੀ’ ਦਿੱਤੀ ਗਈ ਸੀ, ਤਾਂ ਪ੍ਰੋ: ਦਰਸ਼ਨ ਸਿੰਘ ਵੱਲੋਂ ਉਥੇ ਨਾ ਜਾਣ ਉਪਰੰਤ ਵੀ ਇਹੀ ਕੁੱਝ ਕੀਤਾ ਗਿਆ ਸੀ।) ਅਤੇ ਤੱਥਾਂ ਤੋਂ ਅਨਜਾਣ ਆਮ ਲੋਕਾਂ ਨੇ ਵੀ ਇਹੀ ਸਮਝਣਾ ਸੀ ਕਿ ਪ੍ਰੋ: ਦਰਸ਼ਨ ਸਿੰਘ ਨੇ ਜ਼ਰੂਰ ਕੋਈ ਗਲਤੀ ਕੀਤੀ ਹੋਣੀ ਹੈ, ਜਿਸ ਤੋਂ ਡਰਦਿਆਂ ਉਹ ਅਕਾਲ ਤਖ਼ਤ ਸਾਹਿਬ ਜਾਣ ਤੋਂ ਇਨਕਾਰੀ ਹੋ ਗਏ। ਸੋ ਸਪਸ਼ਟ ਹੈ ਕਿ ਹਾਲਾਤ ਦੇ ਮੱਦੇਨਜ਼ਰ ਪ੍ਰੋ: ਦਰਸ਼ਨ ਸਿੰਘ ਵੱਲੋਂ ਅਕਾਲ ਤਖ਼ਤ ਸਾਹਿਬ ਵਿਖੇ ਜਾ ਕੇ ਆਪਣਾ ਸਪਸ਼ਟੀਕਰਨ ਦੇਣਾ ਬਿਲਕੁਲ ਵਾਜਿਬ ਫੈਸਲਾ ਹੈ।
ਫਿਰ, ਜੇਕਰ ਪ੍ਰੋ: ਦਰਸ਼ਨ ਸਿੰਘ ਪੁਜਾਰੀਆਂ ਸਾਹਮਣੇ ਪੇਸ਼ ਨਹੀਂ ਹੁੰਦੇ ਤਾਂ ਦਸਮ ਗ੍ਰੰਥ ਨੂੰ ਗੁਰੂ ਮੰਨਣ ਵਾਲੇ ਸਿੱਖ, ਪੁਜਾਰੀਆਂ ਦੇ ਫਤਵੇ ਦੇ ਬਹਾਣੇ ਉਨ੍ਹਾਂ ਦੇ ਕੀਰਤਨ ਦਰਬਾਰਾਂ ਵਿੱਚ ਰੌਲਾ-ਰੱਪਾ ਪਾਉਂਦੇ ਰਹਿਣਗੇ (ਜਿਵੇਂ ਕਿ ਦਿੱਲੀ ਦੇ ਰੋਹਿਣੀ ਇਲਾਕੇ ਵਿੱਚ ਪਿਛਲੇ ਦਿਨੀਂ ਪ੍ਰੋ: ਦਰਸ਼ਨ ਸਿੰਘ ਦੇ ਇੱਕ ਕੀਰਤਨ ਦਰਬਾਰ ਵਿੱਚ ਕੀਤਾ ਗਿਆ ਸੀ)। ਇਸ ਨਾਲ ਦਸਮ ਗ੍ਰੰਥ ਦੀਆਂ ਗੁਰਮਤਿ-ਵਿਰੋਧੀ ਲਿਖਤਾਂ ਵਿਰੁੱਧ ਸਫਲਤਾ ਨਾਲ ਚੱਲ ਰਹੀ ਪ੍ਰੋ: ਦਰਸ਼ਨ ਸਿੰਘ ਦੀ ਮੁਹਿੰਮ ਬਿਲਕੁਲ ਠੱਪ ਹੋ ਜਾਏਗੀ ਅਤੇ ਸਿੱਖਾਂ ਵਿੱਚ ਦਸਮ ਗ੍ਰੰਥ ਦੀ ਸਮੱਸਿਆ ਬਾਰੇ ਵਿਚਾਰ-ਚਰਚਾ ਮੱਠੀ ਪੈ ਜਾਏਗੀ। ਕੀ ਸ੍ਰੀ ਜੋਗਿੰਦਰ ਸਿੰਘ ਚਾਹੁੰਦੇ ਹਨ ਕਿ ਦਸਮ ਗ੍ਰੰਥ ਵਿਰੁੱਧ ਇਸ ਅਨੁਭਵੀ ਪ੍ਰਚਾਰਕ ਦੀ ਮੁਹਿੰਮ ਬੰਦ ਹੋ ਜਾੲ ਅਤੇ ਸਿੱਖਾਂ ਲਈ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਤੋਂ ਟੁੱਟ ਕੇ ਬਿਪਰਵਾਦੀ ਗ੍ਰੰਥ ਦੀ ਵਿਚਾਰਧਾਰਾ ਦੇ ਸ਼ਿਕਾਰ ਹੋ ਜਾਣ ਦਾ ਰਸਤਾ ਖੁੱਲ ਜਾਏ? ਕਿਧਰੇ ਜੋਗਿੰਦਰ ਸਿੰਘ ਇਹ ਤਾਂ ਨਹੀਂ ਚਾਹੁੰਦੇ ਕਿ ਦਸਮ ਗ੍ਰੰਥ ਵਿਰੋਧੀ ਮੁਹਿੰਮ ਦੇ ‘ਹੀਰੋ’ ਉਨ੍ਹਾਂ ਨੂੰ ਹੀ ਮੰਨਿਆ ਜਾਂਦਾ ਰਹੇ ਅਤੇ ਪ੍ਰੋ: ਦਰਸ਼ਨ ਸਿੰਘ ਵਰਗੇ ਪ੍ਰਚਾਰਕ ਨੂੰ ਇਸ ਲਹਿਰ ਵਿੱਚੋਂ ਬਿਲਕੁਲ ਬਾਹਰ ਕੱਢ ਦਿੱਤਾ ਜਾਵੇ? ਕਿਧਰੇ ਜੋਗਿੰਦਰ ਸਿੰਘ ਪ੍ਰੋ: ਦਰਸ਼ਨ ਸਿੰਘ ਨੂੰ ਅਕਾਲ ਤਖ਼ਤ `ਤੇ ਪੇਸ਼ ਨਾ ਹੋਣ ਲਈ ਉਕਸਾ ਕੇ ਪੁਜਾਰੀਆਂ ਅਤੇ ਦਸਮ ਗ੍ਰੰਥੀਆਂ ਦੀ ਸਫਲਤਾ ਦਾ ਰਾਹ ਤਾਂ ਪੱਧਰਾ ਨਹੀਂ ਕਰ ਰਹੇ?
8) ਪ੍ਰੋ: ਦਰਸ਼ਨ ਸਿੰਘ ਚਾਹੁੰਦੇ ਹਨ ਕਿ ਪੁਜਾਰੀ ਉਨ੍ਹਾਂ ਦੇ ਕਥਾ-ਕੀਰਤਨ ਸਬੰਧੀ ਇਲਜ਼ਾਮ ਅਕਾਲ ਤਖ਼ਤ ਦੇ ਵਿਹੜੇ ਵਿੱਚ ਮੌਜੂਦ ਸੰਗਤ ਸਾਹਮਣੇ ਪੇਸ਼ ਕਰਨ ਅਤੇ ਉਹ ਸੰਗਤ ਸਾਹਮਣੇ ਹੀ ਉਨ੍ਹਾਂ ਦੇ ਉ¤ਤਰ ਦੇਣ। ਦੋਹਾਂ ਪੱਖਾਂ ਦੀਆਂ ਦਲੀਲਾਂ ਸੁਣ ਕੇ ਸੰਗਤ ਖ਼ੁਦ ਹੀ ਇਹ ਨਿਰਣਾ ਕਰ ਪਾਏਗੀ ਕਿ ਪ੍ਰੋ: ਦਰਸ਼ਨ ਸਿੰਘ `ਤੇ ਲਗਾਏ ਗਏ ਇਲਜ਼ਾਮ ਕਿੰਨੇ ਕੁ ਸੱਚੇ ਹਨ ਅਤੇ ਇਸ ਪਾਰਦਰਸ਼ੀ ਤਰੀਕੇ ਨਾਲ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਏਗਾ। ਅਕਾਲ ਤਖ਼ਤ ਸਾਹਿਬ `ਤੇ ਪ੍ਰੋ: ਦਰਸ਼ਨ ਸਿੰਘ ਦੇ ਕਾਰਜਕਾਲ ਦੌਰਾਨ ਵੀ ਇਹੀ ਪ੍ਰਣਾਲੀ ਅਪਣਾਈ ਜਾਂਦੀ ਦੱਸੀ ਜਾਂਦੀ ਹੈ। ਇਸਲਈ ਸ੍ਰੀ ਜੋਗਿੰਦਰ ਸਿੰਘ ਦਾ ਇਹ ਇਲਜ਼ਾਮ ਕਿ ਵਿਹੜੇ ਵਿੱਚ ਬੈਠਣ `ਤੇ ਉਨ੍ਹਾਂ `ਤੇ ਮਰਿਆਦਾ ਭੰਗ ਕਰਨ ਦਾ ਇਲਜ਼ਾਮ ਲਗਾਇਆ ਜਾਏਗਾ, ਜਿਸਦਾ ਕੋਈ ਜਵਾਬ ਨਹੀਂ ਹੋਵੇਗਾ, ਬਿਲਕੁਲ ਨਿਰਾਧਾਰ ਹੈ। ਕੀ ਅਕਾਲ ਤਖ਼ਤ ਦੇ ਵਿਹੜੇ ਵਿੱਚ ਆਮ ਦਿਨਾਂ ਵਿੱਚ ਜਿਹੜੀ ਸੰਗਤ ਬੈਠਦੀ ਹੈ, ਉਹ ਮਰਿਆਦਾ ਭੰਗ ਕਰ ਰਹੀ ਹੁੰਦੀ ਹੈ, ਜੋ ਪ੍ਰੋ: ਦਰਸ਼ਨ ਸਿੰਘ ਦੇ ਉ¤ਥੇ ਬੈਠਣ ਨਾਲ ਮਰਿਆਦਾ ਭੰਗ ਹੋ ਜਾਵੇਗੀ?
ਪ੍ਰੋ: ਦਰਸ਼ਨ ਸਿੰਘ ਵੱਲੋਂ ਵਿਹੜੇ ਵਿੱਚ ਪੇਸ਼ ਹੋ ਕੇ ਮਰਿਆਦਾ ਭੰਗ ਕਰਨ ਵਾਲੀ ਆਪਣੀ ਦਲੀਲ ਨੂੰ ਜਾਇਜ਼ ਠਹਿਰਾਉਣ ਲਈ ਸ੍ਰੀ ਜੋਗਿੰਦਰ ਸਿੰਘ ਕਹਿੰਦੇ ਹਨ ਕਿ ਕਚਹਿਰੀ ਵਿੱਚ ਪੇਸ਼ ਹੋਣ ਵਾਲੇ ਆਰੋਪੀ ਨੂੰ ਉ¤ਥੇ ਹੀ ਜਾਣਾ ਪੈਂਦਾ ਹੈ, ਜਿਥੇ ਜੱਜ ਬੈਠਿਆ ਹੋਵੇ। ਪਰ ਸ੍ਰੀ ਜੋਗਿੰਦਰ ਸਿੰਘ ਇਹ ਨਹੀਂ ਸਮਝਦੇ (ਜਾਂ ਸਮਝਣਾ ਚਾਹੁੰਦੇ) ਕਿ ਅਦਾਲਤਾਂ ਦੇ ਜੱਜ ਮਾਮਲੇ ਦੀ ਸੁਣਵਾਈ ਸਾਰੀ ਜਨਤਾ ਦੇ ਸਾਹਮਣੇ ਕਰਦੇ ਹਨ, ਬੰਦ ਕਮਰਿਆਂ ਵਿੱਚ ਨਹੀਂ। ਇਸਲਈ ਤਖ਼ਤਾਂ ਦੇ ਪੁਜਾਰੀਆਂ ਦੇ “ਸਕੱਤਰੇਤ” ਦੀ, ਕਾਨੂੰਨੀ ਅਦਾਲਤਾਂ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ। ਫਿਰ, ਅਜਿਹੀ ਦਲੀਲ (ਭਾਵੇਂ ਕੱਚੀ ਹੀ ਸਹੀ) ਦੇ ਕੇ ਕੀ ਸ੍ਰੀ ਜੋਗਿੰਦਰ ਸਿੰਘ ਪੰਥ ਦੀ ਸੇਵਾ ਕਰ ਰਹੇ ਹਨ ਜਾਂ ਪੁਜਾਰੀਆਂ ਦਾ ਪੱਖ ਪੂਰ ਰਹੇ ਹਨ? ਕਿਧਰੇ ਉਹ ਪੁਜਾਰੀਆਂ ਨੂੰ ਪ੍ਰੋ: ਦਰਸ਼ਨ ਸਿੰਘ ਨੂੰ ਸਕੱਤਰੇਤ ਵਿੱਚ ਆਉਣ ਲਈ ਦਬਾਅ ਬਣਾਉਣ ਦੇ ਬਹਾਨੇ ਤਾਂ ਨਹੀਂ ਸੁਝਾਅ ਰਹੇ?
9) ਸ੍ਰੀ ਜੋਗਿੰਦਰ ਸਿੰਘ ਦੀ ਇਹ ਦਲੀਲ ਕਿ ਜੇਕਰ ਲੱਠਮਾਰ (ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਜਾਂ ਦਸਮ ਗ੍ਰੰਥੀਏ) ਪ੍ਰੋ: ਦਰਸ਼ਨ ਸਿੰਘ `ਤੇ ਹਮਲਾ ਕਰਦੇ ਹਨ ਤਾਂ ਇਸਲਈ ਉਹ ਖ਼ੁਦ ਹੀ ਦੋਸ਼ੀ ਹੋਣਗੇ, ਬਹੁਤ ਹੀ ਹੋਛੀ ਅਤੇ ਤਰਕ-ਵਿਹੀਨ ਹੈ। ਪੁਜਾਰੀਆਂ ਨੇ ਪ੍ਰੋ: ਦਰਸ਼ਨ ਸਿੰਘ ਨੂੰ ਅਕਾਲ ਤਖ਼ਤ ਸਾਹਿਬ ਵਿਖੇ ਆਪਣਾ ਸਪਸ਼ਟੀਕਰਨ ਦੇਣ ਲਈ ਸੱਦਿਆ ਹੈ, ਸਕੱਤਰੇਤ ਵਿੱਚ ਜਾ ਕੇ ਸਪਸ਼ਟੀਕਰਨ ਦੇਣ ਦੀ ਕੋਈ ਅਗਾਊਂ ਸ਼ਰਤ ਨਹੀਂ ਰੱਖੀ ਗਈ। ਇਸ ਲਈ ਪ੍ਰੋ: ਦਰਸ਼ਨ ਸਿੰਘ ਨੂੰ ਪੂਰਾ ਅਧਿਕਾਰ ਹੈ ਕਿ ਉਹ ਪੁਜਾਰੀਆਂ ਤੋਂ ਮੰਗ ਕਰਨ ਕਿ ਉਨ੍ਹਾਂ ਦਾ ਸਪਸ਼ਟੀਕਰਨ ਅਕਾਲ ਤਖ਼ਤ ਦੇ ਵਿਹੜੇ ਵਿੱਚ ਸੰਗਤਾਂ ਸਾਹਮਣੇ ਸੁਣਿਆ ਜਾਵੇ। ਪੁਜਾਰੀ ਵੀ ਸੰਗਤਾਂ ਨੂੰ ਅਜਿਹਾ ਕੋਈ ਕਾਰਨ ਨਹੀਂ ਦੱਸ ਸਕਦੇ ਕਿ ਉਹ ਪਾਰਦਰਸ਼ੀ ਢੰਗ ਨਾਲ, ਸੰਗਤਾਂ ਸਾਹਮਣੇ ਪ੍ਰੋ: ਦਰਸ਼ਨ ਸਿੰਘ ਦਾ ਪੱਖ ਕਿਉਂ ਨਹੀਂ ਸੁਣ ਸਕਦੇ। ਪ੍ਰੋ: ਦਰਸ਼ਨ ਸਿੰਘ ਦੀ ਇਸ ਸਾਰਥਕ ਅਤੇ ਲੋਕ-ਜਾਗ੍ਰਿਤੀ ਵਾਲੀ ਨੀਤੀ ਨੂੰ ‘ਮਨਮਰਜ਼ੀ’ ਕਹਿ ਕੇ ਭੰਡਣ ਅਤੇ ਦਸਮ ਗ੍ਰੰਥੀਆਂ ਵੱਲੋਂ ਪ੍ਰੋਫੈਸਰ `ਤੇ ਹਮਲਾ ਕਰਨ ਲਈ ਪਹਿਲਾਂ ਹੀ ਇੱਕ ਬਹਾਨਾ ਤਿਆਰ ਕਰਕੇ ਦੇਣ ਨਾਲ ਸ੍ਰੀ ਜੋਗਿੰਦਰ ਸਿੰਘ ਕਿਹੜੀ ਪੰਥਕ ਸੇਵਾ ਕਰ ਰਹੇ ਹਨ? ਪ੍ਰੋ: ਦਰਸ਼ਨ ਸਿੰਘ (ਜਾਂ ਪੁਜਾਰੀਆਂ ਨੂੰ ਸਪਸ਼ਟੀਕਰਨ ਦੇਣ ਗਏ ਕਿਸੇ ਵੀ ਹੋਰ ਸਿੱਖ) `ਤੇ ਹਮਲਾ ਹੋਣ ਦੀ ਸੂਰਤ ਵਿੱਚ ਉਨ੍ਹਾਂ ਨੂੰ ਹੀ ਦੋਸ਼ੀ ਕਿਵੇਂ ਮੰਨਿਆ ਜਾ ਸਕਦਾ ਹੈ? ਕੀ ਜੋਗਿੰਦਰ ਸਿੰਘ ਚਾਹੁੰਦੇ ਹਨ ਕਿ ਪ੍ਰੋ: ਦਰਸ਼ਨ ਸਿੰਘ ਅਕਾਲ ਤਖ਼ਤ ਸਾਹਿਬ ਵਿਖੇ ਜਾ ਕੇ ਪੁਜਾਰੀਆਂ ਸਾਹਮਣੇ ਆਤਮ-ਸਮਰਪਣ ਕਰ ਦੇਣ ਅਤੇ ਹਮੇਸ਼ਾ ਲਈ ਚੇਤੰਨ ਸਿੱਖ ਸੰਗਤਾਂ ਵਿੱਚ ਬਦਨਾਮ ਹੋ ਜਾਣ?
10) ਪ੍ਰੋ: ਦਰਸ਼ਨ ਸਿੰਘ ਨੂੰ ਅਕਾਲ ਤਖ਼ਤ ਸਾਹਿਬ `ਤੇ ਪੇਸ਼ ਹੋਣ ਸਬੰਧੀ ਫੈਸਲੇ ਦੇ ਉਲਟ ਉਕਸਾਉਣ ਲਈ ਸ੍ਰੀ ਜੋਗਿੰਦਰ ਸਿੰਘ ਲਿਖਦੇ ਹਨ ਕਿ ਪ੍ਰੋ: ਦਰਸ਼ਨ ਸਿੰਘ ਨੂੰ ਚਾਹੀਦਾ ਸੀ ਕਿ ਉਹ ਗਿ: ਜੋਗਿੰਦਰ ਸਿੰਘ ਵੇਦਾਂਤੀ ਵੱਲੋਂ ਜਾਰੀ ਕੀਤੇ ਗਏ ਇਸ ਫਤਵੇ ਕਿ ਅਕਾਲ ਤਖ਼ਤ ਦੇ ਕਿਸੇ ਮੌਜੂਦਾ ਜਾਂ ਸਾਬਕਾ ਜਥੇਦਾਰ (ਮੁੱਖ ਸੇਵਾਦਾਰ) ਨੂੰ ਕਿਸੇ ਤਖ਼ਤ ਸਾਹਿਬ `ਤੇ ਸਪਸ਼ਟੀਕਰਨ ਵਾਸਤੇ ਤਲਬ ਨਹੀਂ ਕੀਤਾ ਜਾ ਸਕਦਾ, ਨੂੰ ਅਧਾਰ ਬਣਾ ਕੇ ਉਥੇ ਜਾਣ ਤੋਂ ਇਨਕਾਰ ਕਰ ਦਿੰਦੇ ਅਤੇ ਪੁਜਾਰੀਆਂ ਨੂੰ ਕਹਿੰਦੇ ਕਿ ਪਹਿਲਾਂ ਉਹ ਆਪਣੇ ਇਸ ਫੈਸਲੇ ਨੂੰ ਵਾਪਸ ਲੈਣ। ਪਰ ਸ੍ਰੀ ਜੋਗਿੰਦਰ ਸਿੰਘ ਇਸ ਸਪਸ਼ਟ ਤੱਥ ਤੋਂ ਘੇਸਲ ਵੱਟਣ ਦੀ ਕੋਸ਼ਿਸ਼ ਕਰਦੇ ਹਨ ਕਿ ਆਪਣੇ ਲਾਭ ਲਈ ਪੁਜਾਰੀ ਆਪਣੇ ਹੀ ਕਿਸੇ ਭਾਈਬੰਦ ਵੱਲੋਂ ਜਾਰੀ ਕੀਤੇ ਗਏ ਕਿਸੇ ਵੀ ਹੁਕਮਨਾਮੇ/ਮਤੇ ਨੂੰ ਰੱਦ ਕਰ ਸਕਦੇ ਹਨ। ਜਿਵੇਂ ਗਿ: ਜੋਗਿੰਦਰ ਸਿੰਘ ਵੇਦਾਂਤੀ ਨੇ ਮੁੱਖ ਸੇਵਾਦਾਰ ਬਣਦਿਆਂ ਹੀ ਗਿ: ਪੂਰਨ ਸਿੰਘ ਵੱਲੋਂ ਬੀਬੀ ਜਗੀਰ ਕੌਰ ਨੂੰ ਪੰਥ `ਚੋਂ ਛੇਕਣ ਦਾ ਹੁਕਮਨਾਮਾ ਰੱਦ ਕਰ ਦਿੱਤਾ ਸੀ। ਮੌਜੂਦਾ ਜਾਂ ਸਾਬਕਾ ਜਥੇਦਾਰ ਨੂੰ ਤਖ਼ਤ ਸਾਹਿਬ `ਤੇ ਤਲਬ ਨਾ ਕੀਤੇ ਜਾ ਸਕਣ ਵਾਲਾ ਹੁਕਮਨਾਮਾ ਵੀ ਗਿ: ਵੇਦਾਂਤੀ ਨੇ ਪਟਨਾ ਸਾਹਿਬ ਦੇ ਮੁੱਖ ਪੁਜਾਰੀ ਗਿ: ਇਕਬਾਲ ਸਿੰਘ ਵੱਲੋਂ ਆਪਣੇ ਖਿਲਾਫ਼ ਸੰਭਾਵਿਤ ਕਾਰਵਾਈ ਤੋਂ ਬਚਣ ਲਈ ਜਾਰੀ ਕੀਤਾ ਸੀ। ਇਸਲਈ ਮੌਜੂਦਾ ਸਮੇਂ ਵਿੱਚ ਪੁਜਾਰੀਆਂ ਵੱਲੋਂ ਇਸ ਹੁਕਮਨਾਮੇ ਨੂੰ ਰੱਦਾ ਕਰਨਾ/ਵਾਪਸ ਲੈਣਾ ਕੁੱਝ ਵੀ ਔਖਾ ਨਹੀਂ ਸੀ। ਜੇਕਰ ਤਖ਼ਤਾਂ ਦੇ ਪੁਜਾਰੀ, ਪ੍ਰੋ: ਦਰਸ਼ਨ ਸਿੰਘ ਦੀ ਮੰਗ `ਤੇ ਇਹ ਹੁਕਮਨਾਮਾ ਵਾਪਸ ਲੈ ਕੇ ਫਿਰ ਉਨ੍ਹਾਂ ਨੂੰ ਪੇਸ਼ ਹੋਣ ਲਈ ਕਹਿ ਦਿੰਦੇ ਤਾਂ ਇਸ ਵਿੱਚ ਸਾਬਕਾ ਮੁੱਖ ਸੇਵਾਦਾਰ ਦੀ ਕੀ ਇੱਜ਼ਤ ਰਹਿ ਜਾਂਦੀ? ਉਨ੍ਹਾਂ ਤੋਂ ਵੀ ਜ਼ਿਆਦਾ, ਅਜਿਹੀ ਹੋਛੀ ਦਲੀਲ ਦੇਣ ਵਾਲੇ ਸ੍ਰੀ ਜੋਗਿੰਦਰ ਸਿੰਘ ਦੀ ਕੀ ਇੱਜ਼ਤ ਰਹਿ ਜਾਂਦੀ?
ਫਿਰ, ਹਮੇਸ਼ਾ ਡੱਟ ਕੇ ਸੱਚ `ਤੇ ਪਹਿਰਾ ਦੇਣ ਦੇ ਫੋਕੇ ਨਾਅਰੇ ਲਗਾਉਣ ਵਾਲੇ ਸੰਪਾਦਕ ਜੀ ਝੂਠੇ ਬਹਾਨਿਆਂ ਦੇ ਅਧਾਰ `ਤੇ ਸਪਸ਼ਟੀਕਰਨ ਦੇਣ ਤੋਂ ਬਚਣ ਦੀ ਨੀਤੀ ਅਪਣਾਉਣ ਦੀ ਵਕਾਲਤ ਕਿਸ ਅਧਾਰ `ਤੇ ਕਰ ਰਹੇ ਹਨ? ਅਜਿਹੇ ਬਹਾਨਿਆਂ ਦੇ ਅਧਾਰ `ਤੇ ਪੁਜਾਰੀਆਂ ਸਾਹਮਣੇ ਪੇਸ਼ੀ ਤੋਂ ਬਚਣ ਦੀ ਕੁੱਝ ਸੰਭਾਵਨਾ ਤਾਂ ਹੋ ਸਕਦੀ ਸੀ, ਪਰ ਕੀ ਇਸ ਨਾਲ ਆਮ ਸੰਗਤਾਂ ਦੇ ਮਨਾਂ ਵਿੱਚ ਪ੍ਰੋ: ਦਰਸ਼ਨ ਸਿੰਘ ਪ੍ਰਤੀ ਉਪਜੇ ਸ਼ੰਕਿਆਂ ਦਾ ਨਿਵਾਰਨ ਹੋ ਜਾਣਾ ਸੀ? ਕੀ ਇਸਦੇ ਲਈ ਬਿਹਤਰ ਨਹੀਂ ਕਿ ਪ੍ਰੋ: ਦਰਸ਼ਨ ਸਿੰਘ ਪੁਰਾਣੇ ਹੁਕਮਨਾਮਿਆਂ ਦੇ ਬਹਾਨੇ ਆਪਣਾ ਮੂੰਹ ਲੁਕਾਉਣ ਦੀ ਬਜਾਏ ਦਲੇਰੀ ਨਾਲ ਸਾਰੀ ਸਿੱਖ ਸੰਗਤ ਸਾਹਮਣੇ ਆਪਣਾ ਸਪਸ਼ਟੀਕਰਨ ਦੇਣ?
11) ਸ੍ਰੀ ਜੋਗਿੰਦਰ ਸਿੰਘ ਹਾਸੋਹੀਣੀ ਦਲੀਲ ਦਿੰਦੇ ਹਨ ਕਿ ਪ੍ਰੋ: ਦਰਸ਼ਨ ਸਿੰਘ ਦੀ ਪੇਸ਼ੀ ਦੌਰਾਨ ਦਰਬਾਰ ਸਾਹਿਬ ਕੰਪਲੈਕਸ ਵਿੱਚ ਕੋਈ ਹਿੰਸਕ ਵਾਰਦਾਤ ਹੋ ਸਕਦੀ ਹੈ। ਇਸਲਈ ਪ੍ਰੋ: ਦਰਸ਼ਨ ਸਿੰਘ ਨੂੰ ਪੁਜਾਰੀਆਂ ਸਾਹਮਣੇ ਪੇਸ਼ ਨਹੀਂ ਹੋਣਾ ਚਾਹੀਦਾ। ਪਰ ਸਵਾਲ ਇਹ ਹੈ ਕਿ ਜੇਕਰ 5 ਦਸੰਬਰ ਨੂੰ ਪ੍ਰੋ: ਦਰਸ਼ਨ ਸਿੰਘ `ਤੇ ਹਮਲਾ ਹੋਣ ਜਾਂ ਦਰਬਾਰ ਸਾਹਿਬ ਕੰਪਲੈਕਸ ਵਿੱਚ ਹੋਰ ਕੋਈ ਹਿੰਸਕ ਵਾਰਦਾਤ ਵਾਪਰਨ ਦੀ ਸ਼ੰਕਾ ਹੈ, ਤਾਂ ਇਸ ਵਿੱਚ ਪ੍ਰੋ: ਦਰਸ਼ਨ ਸਿੰਘ ਕੀ ਕਰ ਸਕਦੇ ਹਨ। ਇਹ ਤਾਂ ਪੁਜਾਰੀਆਂ ਨੂੰ ਚਾਹੀਦਾ ਹੈ ਕਿ ਉਹ ਹਾਲਾਤ ਦੇ ਮੱਦੇਨਜ਼ਰ ਪ੍ਰੋ: ਦਰਸ਼ਨ ਸਿੰਘ ਨੂੰ ਨਿਜੀ ਤੌਰ `ਤੇ ਅਕਾਲ ਤਖ਼ਤ ਸਾਹਿਬ ਸੱਦਣ ਦੀ ਬਜਾਏ ਉਨ੍ਹਾਂ ਤੋਂ ਲਿਖਤੀ ਸਪਸ਼ਟੀਕਰਨ ਲੈ ਲੈਣ ਜਾਂ ਫਿਰ ਉਨ੍ਹਾਂ ਨਾਲ ਗੱਲਬਾਤ ਕਰਨ ਲਈ ਫੋਨ, ਟੈਲੀ-ਕਾਨਫਰੈਸਿੰਗ ਆਦਿਕ ਸੰਚਾਰ ਸੁਵਿਧਾਵਾਂ ਦਾ ਉਪਯੋਗ ਕਰ ਲੈਣ। ਜੇਕਰ ਹਿੰਸਕ ਵਾਰਦਾਤ ਦੇ ਡਰ ਤੋਂ ਪ੍ਰੋ: ਦਰਸ਼ਨ ਸਿੰਘ ਅਕਾਲ ਤਖ਼ਤ ਸਾਹਿਬ ਨਹੀਂ ਜਾਉਂਦੇ, ਤਾਂ ਵੀ ਦਸਮ ਗ੍ਰੰਥੀ ਲਾਬੀ ਅਤੇ ਆਰ. ਐਸ. ਐਸ. ਦੇ ਏਜੰਟ ਤਾਂ ਪ੍ਰੋ: ਦਰਸ਼ਨ ਸਿੰਘ ਨੂੰ ਡਰਪੋਕ, ਗੁਰੁ ਗੋਬਿੰਦ ਸਿੰਘ ਦੀ ਨਿੰਦਾ ਕਰਨ ਦਾ ਦੋਸ਼ੀ ਆਦਿ ਕਹਿ ਕੇ ਬਦਨਾਮ ਕਰਨਗੇ ਹੀ।
ਇਸਦੇ ਇਲਾਵਾ, ਹਿੰਸਕ ਵਾਰਦਾਤ ਨੂੰ ਅੰਜਾਮ ਦਾ ਮਾੜਾ ਨਤੀਜਾ ਜੋ ਮਰਜ਼ੀ ਹੋਏ, ਪਰ ਇਸਦਾ ਇੱਕ ਚੰਗਾ ਨਤੀਜਾ ਤਾਂ ਹੋਵੇਗਾ ਕਿ ਨਿਰਪੱਖ ਲੋਕ ਇਹ ਵੇਖ ਸਕਣਗੇ ਕਿ ਗੁਰਮਤਿ ਅਧਾਰਿਤ ਦਲੀਲਾਂ `ਤੇ ਫੇਲ੍ਹ ਹੁੰਦਿਆਂ ਹੀ ਦਸਮ ਗ੍ਰੰਥੀ ਲਾਬੀ ਕਿਵੇਂ ਬੌਖਲਾਹਟ ਦਾ ਸ਼ਿਕਾਰ ਹੋ ਕੇ ਬੁਰਛਾਗਰਦੀ `ਤੇ ਉਤਰ ਆਉਂਦੀ ਹੈ। ਇਸਲਈ ਆਪਣੀ ਜਾਨ ਨੂੰ ਦਰਪੇਸ਼ ਖ਼ਤਰੇ ਦਾ ਸਾਹਮਣਾ ਕਰਕੇ ਵੀ ਪ੍ਰੋ: ਦਰਸ਼ਨ ਸਿੰਘ ਨੂੰ ਅਕਾਲ ਤਖ਼ਤ ਸਾਹਿਬ `ਤੇ ਜਾਣਾ ਹੀ ਚਾਹੀਦਾ ਹੈ - ਔਰਤ ਦੇ ਪੱਲੂ ਵਿੱਚ ਛੁਪ ਕੇ ਘਰ ਬੈਠੇ ਰਹਿਣ ਵਾਲੇ ਕਾਗਜ਼ੀ ਸ਼ੇਰ ਦੀਆਂ ਗੱਲਾਂ ਵਿੱਚ ਆਉਣ ਦੀ ਸਾਬਕਾ ਮੁੱਖ ਸੇਵਾਦਾਰ ਨੂੰ ਕੋਈ ਜ਼ਰੂਰਤ ਨਹੀਂ।
- - - - -
ਇਨ੍ਹਾਂ ਸਭ ਤੱਥਾਂ ਅਤੇ ਦਲੀਲਾਂ `ਤੇ ਵਿਚਾਰ ਤੋਂ ਸਪਸ਼ਟ ਹੈ ਕਿ ਮਿਤੀ 2 ਦਸੰਬਰ 2009 ਦੇ ਰੋਜ਼ਾਨਾ ਸਪੋਕਸਮੈਨ ਵਿੱਚ ਅਖ਼ਬਾਰ ਦੇ ਸੰਪਾਦਕ ਸ੍ਰੀ ਜੋਗਿੰਦਰ ਸਿੰਘ ਵੱਲੋਂ ਪ੍ਰੋ: ਦਰਸ਼ਨ ਸਿੰਘ ਬਾਰੇ ਲਿਖਿਆ ਗਿਆ ਸੰਪਾਦਕੀ ਮੰਦ-ਭਾਵਨਾ ਨਾਲ ਪ੍ਰੇਰਿਤ ਹੈ, ਜਿਸਦਾ ਮਕਸਦ ਸਿੱਖ ਸੰਗਤਾਂ ਨੂੰ ਭਰਮਾਉਣਾ, ਪ੍ਰੋ: ਦਰਸ਼ਨ ਸਿੰਘ ਦੇ ਅਕਸ ਨੂੰ ਧੁੰਦਲਾ ਕਰਨਾ ਅਤੇ ਉਨ੍ਹਾਂ ਦੇ ਹੱਕ ਵਿੱਚ ਸੰਸਾਰ ਭਰ ਤੋਂ ਨਿੱਤਰ ਰਹੇ ਸਮਰਥਕਾਂ ਨੂੰ ਸੰਸੇ ਵਿੱਚ ਪਾਉਣਾ ਹੈ। ਕਾਸ਼ ਸ੍ਰੀ ਜੋਗਿੰਦਰ ਸਿੰਘ ਸਮਝ ਸਕਦੇ ਕਿ ਝੂਠ ਦਾ ਕਦੇ ਨਾ ਕਦੇ ਪਰਦਾਫਾਸ਼ ਹੋ ਹੀ ਜਾਂਦਾ ਹੈ, ਭਾਵੇਂ ਉਸ ਨੂੰ ਕਿੰਨੀ ਵੀ ਕਲਮੀ ਮੁਹਾਰਤ ਨਾਲ ਲਿਖਿਆ ਗਿਆ ਹੋਵੇ। ਸ੍ਰੀ ਜੋਗਿੰਦਰ ਸਿੰਘ ਨੂੰ ਗੁਰਬਾਣੀ ਦੇ ਮਹਾਂਵਾਕ “ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ।।” ਤੋਂ ਵੀ ਸੇਧ ਲੈਣ ਦੀ ਅਤਿ ਲੋੜ ਹੈ - ਅਖੀਰ, ਗੁਰਬਾਣੀ ਸਿਧਾਂਤ ਅਪਣਾਉਣ ਦੇ ਨਾਅਰੇ ਸਿਰਫ਼ ਆਮ ਸਿੱਖਾਂ ਵਾਸਤੇ ਨਹੀਂ ਬਲਕਿ ਅਖ਼ਬਾਰਾਂ ਦੇ ਸੰਪਾਦਕਾਂ ਵਾਸਤੇ ਵੀ ਢੁਕਵੇਂ ਹਨ।
ਬੇਨਤੀ ਕਰਤਾ: ਸਰਬਜੀਤ ਸਿੰਘ ਸੰਪਾਦਕ-ਇੰਡੀਆ ਅਵੇਅਰਨੈਸ ਏ-11, ਸ਼ਾਮ ਨਗਰ, ਨਵੀਂ ਦਿੱਲੀ-110018 ਫੋਨ: 9871683322


(02/12/09)
ਅਰਵਿੰਦਰ ਸਿੰਘ-ਖਾਲਸਾ

ਦਸਮ-ਗ੍ਰਥ ਬਾਰੇ ਲ਼ੰਡਨ ਵਿੱਖੇ ਇੱਕ ਵਿਸ਼ੇਸ਼ ਇਕਠ
28 ਨਵੰਬਰ 2009 ਦਿਨ ਅੇਤਵਾਰ: ਗੁਰਦੁਆਰਾ ਮੀਰੀ ਪੀਰੀ ਸਾਹਿਬ ਵਿਖੇ ਇੱਕ ਵਿਸ਼ੇਸ਼ ਇਕਠ ਅਣੋਜਿਤ ਕੀਤਾ ਗਿਆ ਜਿਸ ਵਿੱਚ ਵਿਵਾਦ ਗ੍ਰਸਤ ਬਚਿੱਤਰ ਨਾਟਕ ਤਥਾ ਦਸਮ-ਗ੍ਰੰਥ ਨਾਮੀ ਪੁਸਤਕ ਦੇ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਅਸਥਾਪਨ ਕਰ ਕੇ ਪੰਥ ਪਰਵਾਨਤ ‘ਸਿੱਖ ਰਹਿਤ ਮਰਯਾਦਾ’ ਦੀ ਘੋਰ ਉਲੰਗਣਾਂ ਕਰਨ ਸਬੰਧੀ ਵਿਚਾਰਾਂ ਹੋਈਆਂ।
ਇਸ ਇਕਠ ਦਾ ਮੁਖ ਪਰਯੋਜਨ ਪਿਛਲੇ ਸਾਲ ਤੋਂ ਜਾਗਰੂਕ ਸਿੱਖਾਂ ਵਲੋਂ ਇੱਕ ਵਿੱਢੀ ਮੁਹਿੰਮ ਜਿਸ ਵਿੱਚ ਯੂ ਕੇ ਭਰ ਦੇ ਅਨੇਕਾਂ ਗੁਰਦੁਆਰਿਆ ਵਿੱਚ ਸੰਗਤਾਂ ਨੂੰ ਜਾਗਰੂਕ ਕਰਵਾਉਣਾਂ ਅਤੇ ਇਸ ਕੁਰੀਤੀ ਨੂੰ ਦੂਰ ਕਰਨ ਦੇ ਸਬੰਧ ਵਿੱਚ ਪਟੀਸ਼ਨ ਕਰਵਾਏ ਗਏ ਅਤੇ ਇਸ ਮੁਹਿੰਮ ਬਾਰੇ ਖੋਲ ਕੇ ਜਾਣਕਾਰੀ ਦਿੱਤੀ ਗਈ।
ਜਿਸ ਦਾ ਵੇਰਵਾ ਇਸ ਪ੍ਰਕਾਰ ਹੈ:
ਗੁਰਦੁਆਰਾ ਸਾਹਿਬ ਜੀ ਦੇ ਸਕਤਰ ਸ੍ਰ ਮਹਿੰਦਰ ਸਿੰਘ ਰਠੋਰ ਜੀ ਨੇ ਸੰਗਤ ਨੂੰ ਜੀ ਆਇਆਂ ਕਹਿੰਦੇ ਹੋਏ ਸਟੇਜ ਸ੍ਰ ਅਰਵਿੰਦਰ ਸਿੰਘ ਮੁਖ ਬੁਲਾਰੇ (ਪਟੀਸ਼ਨ ਮੁਹਿੰਮ) ਜੀ ਨੂੰ ਸੌਂਪ ਦਿਤੀ। ਜਿਨਾਂ ਨੇ ਪਟੀਸ਼ਨ ਦੀ ਲੋੜ ਵਾਰੇ ਵਿਸਥਾਰ ਨਾਲ ਵੇਰਵਾ ਦਿੰਦੇ ਹੋਏ ਪੰਥ ਪ੍ਰਵਾਨਤ ‘ਸਿੱਖ ਰਹਿਤ ਮਰਯਾਦਾ’ ਵਿੱਚ ਅੰਕਿਤ ਧਾਰਾ ਅਨੁਸਾਰ
ਪੰਨਾ 13 ਪੈਰਾਗ੍ਰਾਫ ਤਿਨ (ਹ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕੁਰ (ਤੁਲ) ਕਿਸੇ ਪੁਸਤਕ ਨੂੰ ਅਸਥਾਪਨ ਨਹੀਂ ਕਰਨਾਂ।
ਕਾਰਵਾਈ ਅਰਭੰਦੇ ਹੋਏ ਸ੍ਰ ਮਨਜੀਤ ਸਿੰਘ ਜੀ ਨੂੰ ਆਪਣੇ ਵਿਚਾਰ ਦੇਣ ਲਈ ਬੇਨਤੀ ਕੀਤੀ ਭਾਈ ਸਾਹਿਬ ਨੇ ਦਸਿਆ ਕਿ ਇਸ ਸੇਵਾ ਦੁਰਾਨ ਉਹ ਸਠਾਂ ਗੁਰਦੁਆਰਿਆਂ ਵਿੱਖੇ ਗਏ ਅਤੇ ਦਸਮ-ਗ੍ਰੰਥ ਦੇ ਦੋ ਪੰਥ ਦੇ ਮਹਾਨ ਤਖਤਾਂ ਉਤੇ ਗੁਰੂ ਗ੍ਰੰਥ ਸਾਹਿਬ ਜੀ ਬਰਾਬਰ ਸਥਾਪਨ ਕਰਨ ਵਿਰੁਧ ਸੰਗਤਾ ਤੋਂ ਪਟੀਸ਼ਨ ਸਾਇਨ ਕਰਵਾਏ। ਗੁਰਦੁਆਰਾ ਪ੍ਰਬੰਧ ਪੰਥਕ ਰਹਿਤ ਮਰਯਾਦਾ ਤੋਂ ਸੁਚੇਤ ਨਾ ਹੋਣ ਕਰਕੇ ਕੁੱਝ ਗੁਰਦੁਆਰਿਆਂ ਨੇ ਭਾਵੇਂ ਸਾਥ ਨਹੀਂ ਦਿਤਾ ਪਰ ਸੰਗਤ ਉਪਰ ਗੁਰੂ ਕ੍ਰਿਪਾ ਸਦਕਾ ਅਤੇ ਸਾਥੀਆਂ ਸ੍ਰ ਅਰਵਿੰਦਰ ਸਿੰਘ ਸ੍ਰ ਜਗਮੋਹਨ ਸਿੰਘ ਜੀ ਆਦਿ ਨੇ ਤਨੋ ਮਨੋ ਅਤੇ ਧਨੋ ਸਾਥ ਦਿਤਾ ਜਿਸ ਦਾ ਸਦਕਾ ਅੱਜ ਅਸੀਂ ਇਸ ਪੜਆ ਤੇ ਪੁਜੇ ਹਾਂ।
ਸਾਨੂੰ ਹਰ ਕੋਸ਼ੀਸ਼ ਕਰਨੀ ਚਾਹਿਦੀ ਹੈ ਕਿ ਇਸ ਮਨਮਤਿ/ਕੁਰੀਤੀ ਨੂੰ ਉਸਾਰੁ ਬਿਧ ਨਾਲ ਦੂਰ ਕੀਤਾ ਜਾਵੇ।
ਇਨਾਂ ਤੋਂ ਪਿਛੋਂ ਸ੍ਰ ਬਲਵੰਤ ਸਿੰਘ ਧਾਮੀ ਜੀ ਪ੍ਰਧਾਨ ਸ਼੍ਰੋ: ਅਕਾਲੀ ਦਲ ਯੁ ਕੇ ਸੰਬੋਧਨ ਹੋਏ ਜਿਨਾਂ ਅਪਣੇ ਵਿਚਾਂਰਾਂ ਵਿੱਚ ਦਸਿਆ ਕਿ ਅੱਜ ਨੋਜੁਆਨ ਬੱਚੇ ਇੰਟ੍ਰਨੈਟ ਰਾਹੀ ਸਾਡੇ ਨਾਲੋਂ ਜਿਆਦਾ ਗਿਆਨ ਹਾਸਿਲ ਕਰ ਰਹੇ ਹਨ ਤੇ ਅਜੇਹੇ ਵਿਵਾਦਾਂ ਤੋਂ ਖੁਸ਼ ਨਹੀਂ ਹਨ। ਜਿਸ ਨਾਲ ਕੌਮ ਨੂੰ ਆਪਿਸ ਵਿੱਚ ਵੰਡਿਆ ਜਾ ਰਿਹਾ ਹੈ ਇਹ ਇੱਕ ਸਾਡਾ ਵਡਾ ਦੁਖਾਂਤ ਹੈ।
ਸ੍ਰ ਮਹਿੰਦਰ ਸਿੰਘ ਜੀ ਨੇ ਸੁਝਆ ਦਿਤਾ ਕਿ ਸਮੂਹ ਤੱਖਤ ਸਹਿਬਾਨਾਂ, ਗੁਰਦੁਆਰਿਆਂ, ਸਿੱਖ ਅਦਾਰਿਆਂ ਨੂੰ ਚਿਠੀਆਂ ਪਉਣੀਆਂ ਚਾਹਿਦੀਆਂ ਹਨ।
ਈਸਟ ਲੰਡਨ ਦੇ ਗੁਰਦੁਆਰਾ ਦਸ਼ਮੇਸ਼ ਦਰਬਾਰ ਦੇ ਸੇਵਾਦਾਰ ਸ੍ਰ ਸ਼ਮਸ਼ੇਰ ਸਿੰਘ ਜੀ ਨੇ ਆਪਣੇ ਵਿਚਾਰਾਂ ਤੋਂ ਜਾਣੂ ਕਰਵਾਉਦ ਹੋਏ ਅਪੀਲ ਰੂਪ ਵਿੱਚ ਬੇਨਤੀ ਕੀਤੀ ਹਰ ਸਿੱਖ ਅਤੇ ਸਿੱਖੀ ਨੂੰ ਪਿਆਰ ਕਰਨ ਵਾਲੇ ਨੂੰ ਡੱਟ ਕੇ ਇਸ ਵਿਚਾਰਧਾਰਾ ਤੇ ਇਨਾਂ ਪੰਥਕ ਸੇਵਾਦਾਰਾਂ ਨੂੰ ਸਹਿਯੋਗ ਦੇਣਾਂ ਚਾਹਿਦਾ ਹੈ, ਜਿਨਾਂ ਚਿਰ ਇਸ ਮੁਹਿਮ ਵਿੱਚ ਸਫ਼ਲਤਾ ਨਹੀਂ ਪ੍ਰਾਪਤ ਹੋ ਜਾਦੀਂ ਹਿੰਮਤ ਕਰਦੇ ਹੀ ਰਹਿਣਾਂ ਚਾਹਿਦਾ ਹੈ। ਗੁਰੂ ਸਾਹਿਬ ਜੀ ਸਫ਼ਲਤਾ ਜਰੂਰ ਬਖ਼ਸ਼ਣਗੇ।
ਮਨੁੱਖੀ ਅਧਿਕਾਰਾਂ ਪ੍ਰਤੀ ਯੋਗ ਸੇਵਾ ਨਿਭਾ ਰਹੀ ਜਥੇਬੰਦੀ ਸਿੱਖ ਹਉਮੈਨ ਰਾਇਟਸ ਯੁ ਕੇ ਦੇ ਪ੍ਰਤਿਨਿਧ ਸ੍ਰ ਜਸਦੇਵ ਸਿੰਘ ਜੀ ਰਾਏ ਨੇ ਆਪਣੇ ਖਿਆਲ ਪ੍ਰਗਟ ਕਰਦੇ ਹੋਏ ਸਮੇਂ ਸਮੇਂ ਤੇ ਕੋਈ ਨਾ ਕੋਈ ਸਿੱਖਾਂ ਵਿੱਚ ਫੁਟ ਪਾਉ ਵਿਵਾਦ ਛਿੜਿਆ ਹੀ ਰਹਿੰਦਾ ਹੈ ਸਾਨੂੰ ਐਸੀਆਂ ਸ਼ਕਤੀਆਂ ਵਲੋਂ ਸੁਚੇਤ ਰਹਿਣ ਤੇ ਆਪਸ ਵਿੱਚ ਏਕਾ ਕਰਕੇ ਐਸੇ ਵਿਵਾਦ ਖਤਮ ਕਰ ਲੈਣੇ ਜਰੂਰੀ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਤਾ ਗਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਦਿਤੀ ਸੀ ਹੋਰ ਸ਼ਰੀਕ ਪੈਦਾ ਨਹੀਂ ਕਰਨੇ ਚਾਹੀਦੇ।
ਇਸ ਤੋਂ ਉਪਰੰਤ ਪੰਥ ਦੇ ਮਹਾਨ ਵਿਦਵਾਨ ਗੁਰਮਤਿ ਪ੍ਰਚਾਰਕ ਗਿ: ਗੁਰਬਖਸ਼ ਸਿੰਘ ਗੁਲਸ਼ਨ ਜੀ ਨੇ ਆਪਣੇ ਖੋਜ ਭਰਪੂਰ ਤੱਤਾਂ ਸਹਿਤ ਵਿਸਥਾਰ ਵਿੱਚ ਤਕਰੀਰ ਕੀਤੀ।
ਉਨਾਂ ਦਸਿਆ ਕਿ ਐਸਾ ਵਿਵਾਦ ਖੜਾ ਹੀ ਨਹੀਂ ਸੀ ਹੋਣਾਂ ਚਾਹੀਦਾ ਜਦੋਂ ਪੰਥਕ ਮਰਯਾਦਾ ਜੋ ਕਿ 1936 ਵਿੱਚ ਸਮਕਾਲੀ ਪ੍ਰਮੁਖ ਵਿਦਵਾਨਾਂ ਪੰਥਕ ਮਹਾਨ ਹਸਤੀਆਂ ਦੀ ਸਲਾਹ ਰਾਏ ਨਾਲ ਕਈ ਸਾਲ ਦੀ ਘਾਲਣਾਂ ਮਿਹਨਤ ਨਾਲ ਤਿਆਰ ਕੀਤੀ ਵਿੱਚ ਸਾਫ ਲਿਖੀਆਂ ਮਿਲਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਬਰਾਬਰ ਹੋਰ ਕੋਈ ਗ੍ਰੰਥ, ਪੋਥੀ ਜਾਂ ਪੁਸਤਕ ਸਥਾਪਨ ਨਹੀਂ ਕੀਤੀ ਜਾ ਸਕਦੀ ਫਿਰ ਕਿਉ ਕਈ ਥਾਵਾਂ ਤੇ ਬਜਿਦ ਹੋ ਕੇ ਐਸਾ ਕੀਤਾ ਜਾ ਰਿਹਾ ਹੈ? ਇਸ ਪੁਸਤਕ ਵਿਚਲੇ ਕਾਫੀ ਹਿਸੇ ਤੋ ਹੁਕਮ-ਨਾਮਾ ਤਾਂ ਕੀ ਲੈਣਾਂ ਉਚੀ ਬੋਲਕੇ ਪੜਿਆ ਵੀ ਨਹੀਂ ਜਾ ਸਕਦਾ।
ਉਨਾਂ ਗੁਰਦੁਆਰਾ ਮਾਛੀਵਾੜੇ ਦੇ ਨੇੜੇ ਇੱਕ ਗੁਰਦੁਆਰਾ ਕ੍ਰਿਪਾਨਭੇਟ ਸਾਹਿਬ ਜੀ ਜਿਥੇ ਗੁਰੂ ਗ੍ਰਥ ਸਾਹਿਬ ਜੀ ਬਰਾਬਰ ਦਸਮ-ਗ੍ਰਥ ਮਜੂਦ ਸੀ, ਦਾ ਜਿਕਰ ਕਰਦੇ ਹੋਏ ਦਸਿਆ ਕਿ ਸੇਵਾਦਾਰ ਗਿਆਨੀ ਨੂੰ ਉਸ ਅਸਥਾਨ ਉਤੇ ਦੋ ਪ੍ਰਕਾਸ਼ ਹੋਣ ਦਾ ਪਤਾ ਵੀ ਨਹੀਂ ਸੀ। ਉਸ ਅਨੁਸਾਰ ਇੱਕ ਵਿਚੋਂ ਅਖੰਡ ਪਾਠ ਕਰੀਦਾ ਤੇ ਦੂਜੇ ਚੋਂ ਹੁਕਮਨਾਮਾ!
ਗਿਆਨੀ ਜੀ ਨੇ ਐਸੀ ਗਿਆਨਹੀਨ ਪ੍ਰਬੰਧਕੀ ਊਣਤਾਇਆਂ ਉਤੇ ਆਪਣਾਂ ਖਦਸ਼ਾ ਜਾਹਿਰ ਕੀਤਾ ਅਤੇ ਸਿੱਖ ਕੌਮ ਨੂੰ ਹੋਸ਼ ਵਿੱਚ ਆਉਣ ਦਾ ਸਦਾ ਦਿਤਾ।
ਹੋਸ਼ ਤੇ ਜੋਸ਼ ਨੂੰ ਕਾਇਮ ਰੱਖ ਕੇ ਹੀ ਕੌਮ ੳਗੇ ਵਧ ਸਕਦੀ ਹੈ।
ਅੰਤ ਵਿੱਚ ਉਨਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਿੱਖੇ ਸਿੰਘ ਸਾਹਿਬ ਪ੍ਰੋ: ਦਰਸ਼ਨ ਸਿੰਘ ਜੀ ਪ੍ਰਤੀ ਜੋ ਵੀ ਫੇਸਲਾ ਲਿਆ ਜਾਵੇ ਉਸ ਦਾ ਸਤਿਕਾਰ ਕਰਨਾ ਬਣਦਾ ਹੈ ਔਰ ਕੀਤਾ ਜਾਵੇ, ਗੁਰੂ ਜੀ ਭਲਾ ਹੀ ਕਰਨਗੇ।
ਅੰਤ ਵਿੱਚ ਸ੍ਰ ਅਰਵਿੰਦਰ ਸਿੰਘ ਖਾਲਸਾ ਜੀ ਨੇ ਤਖ਼ੱਤ ਸਾਹਿਬਾਨਾਂ ਨੂੰ ਪਟੀਸ਼ਨ ਨਾਲ ਲਿਖੇ ਪੱਤਰ ਨੂੰ ਸੰਗਤ ਵਿੱਚ ਪੜ੍ਹ ਕੇ ਸੁਣਾਇਆ ਗਿਆ ਅਤੇ ਸੰਗਤ ਨੇ ਜੈਕਾਰਿਆਂ ਦੀ ਗੂਂਜ ਵਿੱਚ ਪ੍ਰਵਾਨਗੀ ਦਿੱਤੀ।
ਸਮਾਪਤੀ ਸਮੇਂ ਭਾਈ ਮਨਜੀਤ ਸਿੰਘ ਜੀ ਭਾਈ ਅਰਵਿੰਦਰ ਸਿੰਘ ਜੀ ਅਤੇ ਭਾਈ ਜਗਮੋਹਨ ਸਿੰਘ ਜੀ ਦਾ ਸਿਰੋਪਿਆਂ ਸਹਿਤ ਸਨਮਾਨ ਕੀਤਾ।
ਸ੍ਰ ਮਹਿੰਦਰ ਸਿੰਘ ਜੀ ਨੇ ਸਮੂਹ ਸੰਗਤ ਦਾ ਧੰਨਵਾਦ ਕਰਦੇ ਹੋਏ ਇਸ ਮੁਹਿਮ ਨੂੰ ਪੂਰੀ ਹਮਾਇਤ ਦੇਣ ਦਾ ਪ੍ਰਬਚਨ ਕੀਤਾ।
--------------*********************--------------


ਮਿਤੀ 23-07-2009
ਸੇਵਾ ਵਿਖੇ
ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ
ਸ੍ਰੀ ਅੰਮ੍ਰਿਤਸਰ ਸਾਹਿਬ, ਪੰਜਾਬ।
ਮਾਨਯੋਗ ਸਿੰਘ ਸਾਹਿਬ ਗਿ: ਗੁਰਬਚਨ ਸਿੰਘ ਜੀਉ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹ

ਵਿਸ਼ਾ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਹੋਰ ਪੁਸਤਕਾਂ ਦਾ ਅਸਥਾਪਨ
ਜੁਗੋ ਜੁਗ ਅਟੱਲ, ਦਸਾਂ ਪਾਤਸ਼ਾਹੀਆਂ ਦੀ ਜੋਤ, ਸ਼ਬਦ-ਗੁਰੁ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ 300 ਸਾਲਾ ਗੁਰਿਆਈ ਦਿਵਸ ਮਨਾਉਣ ਦੇ ਸੰਬੰਧ ਵਿੱਚ ਅਸੀਂ ਆਸਾਂ ਤੇ ਸੱਧਰਾਂ ਲੈ ਕੇ ਖ਼ਾਲਸਾ ਜੀ ਵਲੋਂ ਸਮੂੰਹ ਜਗਤ ਅਤੇ ‘ਗੁਰੂ ਨਾਨਕ ਨਾਮ ਲੇਵਾ ਸੰਗਤ’ ਪ੍ਰਤੀ ਉਲੀਕੇ ਜਾ ਰਹੇ ਉਸਾਰੂ ਕਾਰਜਾਂ ਦੀ ਉਡੀਕ ਵਿੱਚ ਸਾਂ, ਜਦੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਨਜ਼ਦੀਕ ਪਿੰਡ ਦਿਆਲਪੁਰਾ ਭਾਈਕਾ ਵਿਖੇ ਫ਼ਤਹ ਦਿਵਸ ਮਨਾਉਦਿਆਂ ਮਿਤੀ 8.10.07 ਨੂੰ ਪੰਥ ਦੇ ਇਸ਼ਟ ਸ੍ਰੀ ਗੁਰੁ ਗ੍ਰੰਥ ਸਾਹਿਬ ੍ਰਦੇ ਬਰਾਬਰ ਅਖੌਤੀ ਦਸਮ ਗ੍ਰੰਥ ਨੂੰ ਅਸਥਾਪਨ ਕਰ ਕੇ ਉਸ ਦਾ ਅਖੰਡ ਪਾਠ ਕੀਤੇ ਜਾਣ ਦਾ ਪਤਾ ਲੱਗਾ। ਅਸੀਂ ਸਮਝਦੇ ਹਾਂ ਕਿ ਅਜਿਹਾ ਕਰਨਾ ਕੌਮ-ਘਾਤਕ ਅਤਿ-ਨਿੰਦਨੀਯ ਯਤਨ ਹੈ ਜੋ ‘ਪੰਥ ਸੇਵਕ’ ਭਾਈਆਂ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਕੀਤੇ ਹੁਕਮਨਾਮੇ ਦੀ ਉਲੰਘਣਾਂ ਕਰਦਿਆਂ ਕੀਤਾ ਗਿਆ ਹੈ।
ਸਤਿਗੁਰ ਵਿਟੁਹ ਵਾਰਿਆ ਜਿਤੁ ਮਿਲਿਐ ਖਸਮੁ ਸਮਾਲਿਆ॥
ਜਿਨਿ ਕਰਿ ਉਪਦੇਸੁ ਗਿਆਨ ਅੰਜਨੁ ਦੀਆ ਇਨ੍ਹੀ ਨੇਤ੍ਰੀ ਜਗਤੁ ਨਿਹਾਲਿਆ॥
ਖਸਮੁ ਛੋਡਿ ਦੂਜੈ ਲਗੇ ਡੁਬੇ ਸੇ ਵਣਜਾਰਿਆ॥
ਸਤਿਗੁਰੂ ਹੈ ਬੋਹਿਥਾ ਵਿਰਲੇ ਕਿਨੈ ਵੀਚਾਰਿਆ॥
ਕਰਿ ਕਿਰਪਾ ਪਾਰਿ ਉਤਾਰਿਆ॥ 13॥ (ਸ੍ਰੀ ਗੁ. ਗ੍ਰ. ਸ਼ਾ. ਪੰਨਾ 470)
ਉਪਰੋਕਤ ਪਵਿਤਰ ਬਚਨ ਅਨੁਸਾਰ ਹੀ ਸਿੱਖ ਰਹਿਤ ਮਰਯਾਦਾ ਵਿੱਚ ਪੰਨਾ 13 (ਹ) `ਤੇ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕਰ (ਤੁੱਲ) ਕਿਸੇ ਪੁਸਤਕ ਨੂੰ ਅਸਥਾਪਨ ਨਹੀਂ ਕਰਨਾ’ ਦਾ ਹੁਕਮ ਕੀਤਾ ਗਿਆ ਹੈ। ਇਸ ਕਰ ਕੇ ਅਸੀਂ ਸਮਝਦੇ ਹਾਂ ਕਿ ਕੀਤੇ ਗਏ ਇਸ ਭਾਰੀ ਇਕੱਠ ਵਿੱਚ ਪੰਥ ਦੀਆਂ ਜ਼ਿੰਮੇਵਾਰ ਹਸਤੀਆਂ ਦੀ ਮੌਜੂਦਗੀ ਵਿੱਚ ਗੁਰੁ ਕੀਆਂ ਭਾਵਨਾਵਾਂ ਅਤੇ ਹੁਕਮ ਨਾਲ ਖਿਲਵਾੜ ਕੀਤਾ ਗਿਆ ਹੈ।
ਜਿਵੇਂ ਕਿ ਆਪ ਜੀ ਨੂੰ ਪਤਾ ਹੈ ਕਿ ਕੁੱਝ ਇਤਰਾਜ਼ ਯੋਗ ਤੱਥ ਜੋ ਵਚਿਤਰ ਨਾਟਕ ਵਿੱਚ ਦਰਜ ਹਨ ਉਹ ਗੁਰਬਾਣੀ ਦੇ ਸਿਧਾਂਤ ਤੋਂ ਉਖੇੜ ਕੇ ਅਨੇਕਾਂ ਦੇਵੀ ਦੇਤਤਿਆਂ `ਤੇ ਅਵਤਾਰਾਂ ਦੀ ਪੂਜਾ, ਕਰਮ ਕਾਂਡਾਂ, ਨਸ਼ੇ ਅਤੇ ਭਰਿਸ਼ਟ ਕਰਮ ਕਰਨ ਵੱਲ ੳਕਸਾਉਂਦੇ ਹਨ। ਅਜਿਹੇ ਚਰਿੱਤਰਾਂ ਨੂੰ ਗੁਰੂ-ਕਿਰਤ ਕਹਿਣਾ ਅਤੇ ਪ੍ਰਚਾਰਨਾ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਘੋਰ ਅਪਮਾਨ ਹੈ ਅਰ ਐਸੀਆਂ ਕਿਰਤਾਂ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਉਸੇ ਇਕੋ ਜਿਲਦ ਵਿੱਚ ਪ੍ਰਗਟ ਕਰਨਾ ਗੁੰਮਰਾਹ-ਕੁਨ ਸਾਜ਼ਿਸ਼।
ਇਹ ਇੱਕ ਅਟਲ ਸਚਾਈ ਹੈ ਕਿ ਸੰਨ 1708 ਵਿੱਚ ਜਦੋਂ ਗੁਰਿਆਈ ਸ੍ਰੀ ਗੁਰੁ ਗ੍ਰੰਥ ਸਾਹਿਬ ਨੂੰ ਦਿੱਤੀ ਗਈ ਸੀ ਨਾ ਤਾਂ ਉਸ ਸਮੇਂ ਕੋਈ ਹੋਰ ਗ੍ਰੰਥ ਨਾਲ ਮੌਜੂਦ ਸੀ ਅਤੇ ਨਾ ਹੀ ਪੰਥ ਨੇ ਅਜੇ ਤਕ ਕਿਸੇ ਪੁਸਤਕ ਨੂੰ ਗ੍ਰੰਥ ਕਰ ਕੇ ਮੰਨਿਆ ਹੈ ਜਿਵੇਂ ਕਿ ‘ਸਿਖ ਰਹਿਤ ਮਰਯਾਦਾ’ ਤੋਂ ਸਿਧ ਹੈ। ਐਸਾ ਸਪਸ਼ਟ ਸਿਧਾਂਤ ਸਾਹਮਣੇ ਹੋਣ ਦੇ ਬਾਵਜੂਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਰਬਉਚਤਾ ਨੂੰ ਚੁਣੋਤੀ ਦੇਣ ਵਾਲਿਆਂ ਨੂੰ ਕੀਹ ਆਪ ਪੁਛ ਸਕਦੇ ਹੋ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੀ ਘਾਟ ਹੈ ਜਿਸ ਨੂੰ ਇੱਕ ਵਿਵਾਦਤ ਪੁਸਤਕ ਨੂੰ ਬਰਾਬਰ ਰੱਖ ਕੇ ਪੂਰਾ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ?
ਕੁਝ ਸੁਝਾਅ:
• ਦਸਮ ਪਾਤਸ਼ਾਹ ਜੀ ਦੀ ਪੰਥ ਪ੍ਰਵਾਨਤ ਬਾਣੀ ਅਤੇ ਹੋਰ ਰਚਨਾ ਜੋ ਗੁਰਬਾਣੀ ਦੀ ਕਸਵੱਟੀ ਉਪਰ ਪੂਰੀ ਉਤੱਰਦੀ ਹੈ ਤੋਂ, ਪੰਥਕ ਵਿਦਵਾਨਾਂ ਦੀ ਰਾਇ ਅਨੁਸਾਰ, ਵਿਵਾਦਤ ਰਚਨਾਵਾਂ ਅਲੱਗ ਕਰ ਦਿੱਤੀਆਂ ਜਾਣ।
• ਕਿਸੇ ਅਸਥਾਨ `ਤੇ ਵੀ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਿਸੇ ਵੀ ਪੁਸਤਕ ਦੇ ਅਸਥਾਪਨ ਕਰਨ ਦੀ ਮਨਾਹੀ ਯਕੀਨੀ ਬਣਾਈ ਜਾਵੇ।
• ਸਭਨਾਂ ਸੰਸਥਾਵਾਂ, ਜਥੇਬੰਦੀਆਂ ਜਾਂ ਸੰਪਰਦਾਵਾਂ ਨੂੰ ‘ਸਿੱਖ ਰਹਿਤ ਮਰਿਆਦਾ’ ਦੇ ਅਨੁਸਾਰੀ ਹੋ ਕੇ ਚਲਣ ਦੀ ਹਦਾਇਤ ਕੀਤੀ ਜਾਵੇ।
ਸਾਰੀ ਕੌਮ ਨੂੰ ਮਰਯਾਦਾ ਦੀ ਇੱਕ ਡੋਰ ਵਿੱਚ ਪਰੋਅ ਦੇਣ ਦੇ ਮਹਾਨ ਯਤਨਾਂ ਵਿੱਚ ਆਪ ਜੀ ਦਾ ਸਾਥ ਦੇਣ ਲਈ ਅਸੀਂ ਬਚਨਬਧ ਅਤੇ ਤੱਤਪਰ ਹਾਂ। ਸਾਡੇ ਵਿਚਾਰਾਂ ਨਾਲ ਸਹਿਮਤ ਹੁੰਦਿਆਂ ਯੂ. ਕੇ. ਦੀਆਂ ਸੰਗਤਾਂ ਨੇ ਇੱਕ ਪਟੀਸ਼ਨ ਤਿਆਰ ਕੀਤੀ ਹੈ ਜੋ ਆਪ ਜੀ ਨੂੰ ਇਸ ਪਤਰ ਦੇ ਨਾਲ ਭੇਜੀ ਜਾ ਰਹੀ ਹੈ। ਕਿਰਪਾ ਕਰਕੇ ਇਸ ਪ੍ਰਤੀ ਲੋੜੀਂਦੀ ਕਾਰਵਾਈ ਕਰਕੇ ਸਾਨੂੰ ਸੂਚਿਤ ਕਰਨ ਦੀ ਖੇਚਲ ਕਰਨੀ ਜੀ।
ਗੁਰੂ ਪੰਥ ਦੇ ਸਦਾ ਸ਼ੁਭ ਚਿੰਤਕ
ਭਾ: ਮਨਜੀਤ ਸਿੰਘ ਪੂਰਬੀ-ਲੰਡਨ ਪੰਜਾਬੀ ਮਾਪਿਆ ਦੀ ਸਭਾ ਯੁ ਕੇ
ਭਾ: ਮਹਿੰਦਰ ਸਿੰਘ ਰਠੋਰ-ਗੁ: ਮੀਰੀ ਪੀਰੀ ਸਾਉਥਾਲ ਯੁ ਕੇ
ਭਾ: ਬਲਵੰਤ ਸਿੰਘ ਧਾਮੀ-ਸ਼੍ਰੋ: ਅਕਾਲੀ ਦਲ ਯੁ ਕੇ
ਭਾ: ਸ਼ਮਸ਼ੇਰ ਸਿੰਘ ਪਾਲ-ਸਕਤਰ/ਸੇਵਾਦਾਰ ਗੁ: ਦਸਮੇਸ਼ ਦਰਬਾਰ ਈਸਟਹੈਮ ਲੰਡਨ
ਗਿ: ਗੁਰਬਖਸ਼ ਸਿੰਘ ‘ਗੁਲਸ਼ਨ’ -ਅੰਤਰਰਾਸ਼ਟਰੀ ਗੁਰਮਤਿ ਪ੍ਰਚਾਰਕ ਯੁ ਕੇ
ਭਾ: ਜਗਮੋਹਨ ਸਿੰਘ-ਖਾਲਸਾ ਧਰਮ ਪ੍ਰਚਾਰਕ ਜਥਾ ਯੁ ਕੇ
ਭਾ: ਅਰਵਿੰਦਰ ਸਿੰਘ-ਖਾਲਸਾ ਧਰਮ ਪ੍ਰਚਾਰਕ ਜਥਾ ਯੁ ਕੇ
ਅਤੇ ਸਮੂਹ ਪਟੀਸ਼ਨ ਨਾਮ ਦਰਜ ਗੁਰ-ਨਾਨਕ ਨਾਮ ਲੇਵਾ ਸੰਗਤ


(01/12/09)
ਡਾ. ਭਗਵੰਤ ਸਿੰਘ ਸੰਧੂ

ਡਾ. ਭਗਵੰਤ ਸਿੰਘ ਸੰਧੂ

ਸ੍ਰ. ਬਲਦੇਵ ਸਿੰਘ ਬੁੱਧ ਸਿੰਘ ਵਾਲਾ ਜੀ,

ਤੁਸੀਂ Jupinderjit Singh ਦਾ article "Can Science Uphold the Belief In Rebirth ?” ਪੇਸ਼ ਕੀਤਾ ਹੈ। ਤੁਸੀਂ ਇਹ ਵੀ ਦੱਸਿਆ ਹੈ ਕਿ This article first appesred in the Indian Tribune 22 Sep 2002

Jupinderjit Singh ਆਪਣੇ ਲੇਖ ਦੀ ਜਾਣ-ਪਛਾਣ ਹਿਤ ਲਿਖਦੇ ਹਨ, It documents what appears to be a reasonably strong case of spontaneous and verifiable past-life recall by a child. This independently adds to the evidence for this phenomenon that comes primary from research at the university of Virginia, which is covered in depth in chapter 2 of The Big Book of soul]’

ਤੁਸੀਂ ਬੜੇ ਮਹੱਤਵ ਪੂਰਨ ਸਿੱਟੇ ਵੀ ਕੱਢੇ ਹਨ ਅਤੇ ਉਸ ਤੋਂ ਵੀ ਮਹੱਤਵਪੂਰਨ ਫੈਸਲੇ ਵੀ ਸੁਣਾਏ ਹਨ। ਪਰ ਨਾਂ ਤਾਂ ਤੁਸੀਂ ਇਸ ਲੇਖ ਵਿੱਚ ਲਿਖੀ ਘਟਨਾ ਦੀ ਕਿਸੇ ਵੀ ਤਰਾਂ ਦੀ ਜਾਂਚ ਪੜਤਾਲ ਕਰਨ ਦਾ ਕੋਈ ਉਪਰਾਲਾ ਕੀਤਾ ਅਤੇ ਨਾਂ ਹੀ ਇਹ ਪੜਤਾਲ ਕਰਨ ਦੀ ਕੋਸ਼ਿਸ਼ ਹੀ ਕੀਤੀ ਕਿ ਆਪਣੇ ਲੇਖ ਦੀ ਕੀਮਤ ਵਧਾਉਣ ਵਾਸਤੇ ਜਿਹੜੀ ਪੁਸਤਕ ਦਾ ਹਵਾਲਾ ਦਿੱਤਾ ਗਿਆ ਹੈ ਕੀ ਉਹ ਵਾਕਿਆ ਹੀ ਵਰਜੀਨੀਆ ਯੁਨੀਵਰਸਿਟੀ ਦੀ ਰਿਸਰਚ `ਤੇ ਅਧਾਰਤ ਹੈ? ਮੈ ਲੱਭਣ ਦੀ ਕੋਸ਼ਿਸ਼ ਕੀਤੀ। ਨਾਂ ਤਾਂ ਮੈਨੂੰ ਕਿਤਾਬ ਦੇ ਲਿਖਾਰੀ ਦਾ ਅਤੇ ਨਾਂ ਹੀ ਇਸ ਕੰਮ ਦਾ university of Virginia ਨਾਲ ਕੋਈ ਸਬੰਧ ਲੱਭਿਆ। ਜੇ ਤੁਹਾਨੂੰ ਅਜਿਹਾ ਕੋਈ ਸਬੰਧ ਨਜਰ ਆਉਂਦਾ ਹੈ ਤਾਂ ਕ੍ਰਿਪਾ ਕਰਕੇ ਜਾਣਕਾਰੀ ਦੇਣ ਦੀ ਖੇਚਲ ਕਰਨਾ।

Jupinderjit Singh ਦਾ ਲੇਖ ਅੱਗੇ ਕਿਸੇ ਵਿਕਰਮ ਰਾਜ ਸਿੰਘ ਚੌਹਾਨ ਦੀ ਰਿਸਰਚ `ਤੇ ਅਧਾਰਤ ਹੈ। ਇਸ ਲੇਖ ਨੂੰ ਪੜ੍ਹਕੇ ਕਈ ਸਵਾਲ ਪੈਦਾ ਹੁੰਦੇ ਹਨ। ਜਿਹੜੀ ਭਾਸ਼ਾ, ਜਿਵੇਂ A couple of years ago, ਇਸ ਲੇਖ ਵਿੱਚ ਵਰਤੀ ਗਈ ਹੈ ਇਹ ਰਿਸਰਚ ਦੀ ਭਾਸ਼ਾ ਨਹੀਂ ਬਲਕਿ ਜਰਨਲਿਜ਼ਮ ਦੀ ਭਾਸ਼ਾ ਹੈ। ਸਵਾਲ ਖੜ੍ਹਾ ਹੁੰਦਾ ਹੈ ਜਦ ਲੜਕੇ ਨੇ ਆਪਣੇ ਪਿਛਲੇ ਜਨਮ ਦਾ ਪਿੰਡ ਚੱਕਚੇਲਾ ਜਿਲ੍ਹਾ ਜਲੰਧਰ ਦੱਸਿਆ ਸੀ ਤਾਂ ਉਹਦੇ ਮਾਂ ਬਾਪ ਉਹਨੂੰ ਪਿੰਡ ਚੱਕਚੇਲਾ ਜਿਲ੍ਹਾ ਸੰਗਰੂਰ ਕਿਵੇਂ ਲੈ ਗਏ? On September 10.1992. he was returning home on a bicycle from his school along with his friend Sukhwinder Singh when a scooter-rider named Joga Singh of Mirjwala village, Shahkot Tehsil, Hit him. He received serious injuries on his head and died the following day. ਹੈਰਾਨੀ ਦੀ ਗੱਲ ਹੈ ਕਿ ਇੰਨਾ ਗੰਭੀਰ ਜਖਮੀਂ ਹੋਣ ਦੇ ਬਾਵਜੂਦ ਵੀ ਉਹਨੇ ਨਾ-ਕੇਵਲ ਆਪਣੇ ਕਾਤਿਲ ਨੂੰ ਪਛਾਣ ਲਿਆ ਬਲਕਿ ਉਹਦੇ ਨਾਮ ਅਤੇ ਸਿਰਨਾਮੇ ਦਾ ਵੀ ਪਤਾ ਲਗਾ ਲਿਆ।

ਇਹ ਲੇਖ ਵਿਗਿਆਨ ਨਹੀਂ, ਕਲਪਨਾ ਦੇ ਅਧਾਰ `ਤੇ ਹੀ ਲਿਖਿਆ ਗਿਆ ਪਰਤੀਤ ਹੁੰਦਾ ਹੈ। ਜੇ ਕਿਸੇ ਨੇ ਇਸ ਲੇਖ ਦੀ ਸੱਚਾਈ ਜਾਨਣੀ ਹੋਵੇ ਤਾਂ ਕੋਈ ਬਹੁਤਾ ਔਖਾ ਕੰਮ ਨਹੀਂ। ਸਭ ਤੋਂ ਪਹਿਲਾਂ ਤਾਂ ਵਿਕਰਮ ਰਾਜ ਤੋਂ ਉਹਦਾ ਲੇਖ ਮੰਗਵਾਉ ਜਿਹੜਾ ਕਾਨਫਰੰਸ ਵਿੱਚ ਪੇਸ਼ ਕੀਤਾ ਗਿਆ ਸੀ। 99% ਸੰਭਾਵਨਾ ਇਹ ਹੈ ਕਿ ਅਜਿਹਾ ਲੇਖ ਲਿਖਿਆ ਹੀ ਨਹੀਂ ਗਿਆ। ਜੇ ਅਜਿਹਾ ਲੇਖ ਲਿਖਿਆ ਗਿਆ ਹੈ ਤਾਂ ਮੈਨੂੰ ਭੇਜਿਆ ਜਾਵੇ, ਮੈਂ ਸਾਰੇ ਕੰਮ ਛੱਡ ਕੇ ਭਾਰਤ ਜਾਵਾਂਗਾ ਅਤੇ ਇਸ ਘਟਨਾ ਦੀ ਜਾਚ ਪੜਤਾਲ ਕਰਾਂਗਾ। ਇਸ ਘਟਨਾ ਦੇ ਠੀਕ ਨਿੱਕਲਣ ਦੀ ਸੂਰਤ ਵਿੱਚ ਆਪਣੀ ਸਾਰੀ ਜਾਇਦਾਦ ਤੁਹਾਡੇ ਸਪੁਰਦ ਕਰ ਦਿਆਂਗਾ ਅਤੇ ਤੁਹਾਡੇ ਆਤਮਾਂ ਵਾਲੇ ਸਿਧਾਂਤ ਨੂੰ ਵੀ ਅਪਣਾ ਲਵਾਂਗਾ ਅਤੇ ਇਸ ਸਿਧਾਂਤ ਦੇ ਪਰਚਾਰ ਵਾਸਤੇ ਘਰ ਬਾਰ ਤਿਆਗ ਦਿਆਂਗਾ।

ਮੈਂ ਹੁਣੇ ਹੀ ਤੁਹਾਡਾ 17 ਨਵੰਬਰ ਵਾਲਾ ਲੇਖ ਪੜ੍ਹਿਆ ਹੈ। ਕੁੱਝ ਸਵਾਲ ਮਨ ਵਿੱਚ ਉੱਠੇ ਹਨ। ਕਿਤੇ ਮੂਲੇ ਖੱਤਰੀ ਵਾਲੀ ਸਾਖੀ ਝੂਠੀ ਤਾਂ ਨਹੀਂ? ਤੁਸੀਂ ਲਿਖਿਆ ਹੈ, “ਮੂਲੇ ਖੱਤਰੀ ਵਾਲੀ ਸਾਖੀ ਕੌਣ ਨਹੀ ਜਾਣਦਾ ਜਦੋ ਬਾਬਾ ਨਾਨਲ ਦੇਵ ਜੀ ਨੇ ਕਿਹਾ ਸੀ ਕਿ ਮੈ ਦਸਮੇ ਜਾਂਮੇ ਵਿੱਚ ਆਕੇ ਤੇਰਾ ਉਧਾਰ ਕਰਾਂਗਾ। ਤੇ ਜਦੋ ਗੁਰੂ ਨਾਨਕ ਦੇਵ ਜੀ ਦਸਮੇ ਜਾਂਮੇ ਵਿੱਚ ਆਕੇ ਹਜੂਰ ਸਹਿਬ ਵਿਖੇ ਖਰਗੋਸ ਨੂੰ ਤੀਰ ਮਾਰਕੇ ਮੂਲੇ ਖੱਤਰੀ ਨੂੰ ਦੁਬਾਰਾ ਆਦਮੀ ਦੀ ਜੂਨੀ ਵਿੱਚ ਲਿਆਂਦਾ ਉਸ ਜਗ੍ਹਾ ਤੇ ਗੁਰਦਵਾਰਾ ‘ਸ਼ਿਕਾਰ ਘਾਟ’ ਸਾਰੇ ਜਾਣਦੇ ਹਨ ਮੈਨੂੰ ਪੂਰੀ ਸਾਖੀ ਲਿਖਣ ਦੀ ਲੋੜ ਨਹੀ। ਸਵਾਲ ਇਹ ਕਿ ਫਿਰ ਮੂਲੇ ਖੱਤਰੀ ਦੀ ਆਤਮਾਂ ਕਿਵੇ ਜਿਉਦੀ ਰਹਿ ਗਈ?” ਸਵਾਲ ਇਹ ਵੀ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਮੂਲੇ ਖੱਤਰੀ ਦਾ ਉਸੇ ਵਕਤ ਉਧਾਰ ਕਿਉਂ ਨਹੀਂ ਕੀਤਾ? ਜਿਸ ਬਾਬੇ ਨਾਨਕ ਨੇ ਸਾਰਾ ਜੱਗ ਤਾਰਿਆ ਉਹਨੂੰ ਮੂਲੇ ਖੱਤਰੀ ਦਾ ਉਧਾਰ ਕਰਨਾ ਬਹੁਤ ਭਾਰਾ ਮਹਿਸੂਸ ਹੋਇਆ ਕਿ ਇਹ ਕੰਮ ਦਸਵੇਂ ਗੁਰੂ ਵਾਸਤੇ ਰਾਖਵਾਂ ਕਰ ਦਿੱਤਾ? ਫੇਰ ਇਹ ਵੀ ਜਾਹਿਰ ਹੈ ਕਿ ਮੂਲਾ ਖੱਤਰੀ ਮਰ ਚੁੱਕਿਆ ਸੀ ਤਦੇ ਹੀ ਉਹ ਖਰਗੋਸ਼ ਬਣਿਆ। ਹੋ ਸਕਦਾ ਹੈ ਦੋ ਚਾਰ ਹੋਰ ਜੂਨਾਂ ਵੀ ਭੋਗ ਆਇਆ ਹੋਵੇ। ਜੇ ਇਨਸਾਨ ਵਜੋਂ ਮਰ ਕੇ ਉਹਦਾ ੳਧਾਰ ਨਹੀਂ ਹੋ ਸਕਿਆ ਤਾਂ ਖਰਗੋਸ਼ ਵਜੋਂ ਮਰ ਕੇ ਉਹਦਾ ਉਧਾਰ ਕਿਵੇਂ ਹੋ ਗਿਆ?

ਤੁਸੀਂ ਲਿਖਦੇ ਹੋ, “ਅਪਾਂ ਜਦੋ ਵੀ ਵਾਕ ਸੁਣਦੇ ਹਾਂ ਗ੍ਰੰਥੀ ਸਿੰਘ ਸਲੋਕ ਮਹਲਾ ਚੌਥਾ ਜਾਂ ਪੰਜਵਾਂ ਆਖ ਦਿੰਦੇ ਹਨ ਕਿ ਇਹ ਸਲੋਕ ਪੰਜਵੇ ਜਾਂ ਚੌਥੇ ਨਾਨਕ ਦੇਵ ਜੀ ਦਾ ਹੈ ਕਿਉਕਿ ਗੁਰੂ ਨਾਨਕ ਦੇਵ ਜੀ ਦੀ ਆਤਮਾਂ ਜਾਂ ਜੋਤ ਸਾਰੇ ਗੁਰੂਆਂ ਵਿੱਚ ਸੀ ਜੋ ਅੱਜ ਗੁਰੂ ਗ੍ਰੰਥ ਸਹਿਬ ਵਿੱਚ ਹੈ। ਫਿਰ ਆਤਮਾਂ ਕਿਵੇ ਮਰੀ ਹੋਈ?” ਤੁਸੀਂ ਬਿਲਕੁਲ ਠੀਕ ਫਰਮਾਇਆ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਉਹੀ ਆਤਮਾਂ ਹੈ ਜਿਹੜੀ ਗੁਰੂ ਨਾਨਕ ਦੇਵ ਜੀ ਵਿੱਚ ਸੀ। ਹੁਣ ਥੁਹੜਾ ਜਿਹਾ ਧਿਆਨ ਦਿਓ। ਜਦੋਂ ਗੁਰੂ ਨਾਨਕ ਦੇਵ ਜੀ ਨੇ ਗੁਰ ਗੱਦੀ ਗੁਰੂ ਅੰਗਦ ਦੇਵ ਜੀ ਨੂੰ ਦਿੱਤੀ ਉਹ ਖੁਦ ਵੀ ਜਿਉਂਦੇ ਸਨ ਅਤੇ ਗੁਰੂ ਅੰਗਦ ਦੇਵ ਜੀ ਵੀ ਜਿਉਂਦੇ ਸਨ। ਫੇਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇ ਗੁਰੂ ਨਾਨਕ ਦੇਵ ਜੀ ਦੀ ਆਤਮਾਂ ਗੁਰੂ ਅੰਗਦ ਜੀ ਵਿੱਚ ਦਾਖਲ ਹੋਈ ਤਾਂ ਉਹਨੇ ਗੁਰੂ ਨਾਨਕ ਦੇਵ ਜੀ ਦੇ ਮਰਨ ਵੇਲੇ ਤੋਂ ਬਾਅਦ ਹੀ ਆਪਣਾ ਅਸਥਾਨ ਪਰਵਰਤਨ ਕੀਤਾ ਹੋਵੇਗਾ। ਤਾਂ ਕੀ ਉਦੋਂ ਤੱਕ ਗੁਰੂ ਅੰਗਦ ਦੇਵ ਜੀ ਬਿਨਾਂ ਆਤਮਾਂ ਤੋਂ ਸਨ? ਹੁਣ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਆਤਮਾਂ ਦੀ ਗੱਲ ਕਰਦੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਦਾ ਸਰੀਰਕ ਸਰੂਪ ਕੀ ਹੈ? ਇੱਕ ਕਿਤਾਬ (ਗ੍ਰੰਥ) ਹੀ ਹੈ ਨਾਂਹ? ਆਤਮਾਂ ਤਾਂ ਜੀਵਿਤ ਸਰੀਰ ਵਿੱਚ ਹੀ ਹੋ ਸਕਦੀ ਹੈ। ਫੇਰ ਇੱਕ ਨਿਰਜੀਵ ਵਸਤੂ ਵਿੱਚ ਆਤਮਾਂ ਕਿਵੇਂ ਹੋ ਸਕਦੀ ਹੈ? ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਜੀਵਿਤ ਗੁਰੂ ਸਾਹਿਬਾਨ ਅਤੇ ਹੋਰ ਵਿਦਵਾਨਾ ਦੇ ਵਿਚਾਰਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਆਤਮਾਂ ਸਮਝਦੇ ਹੋ ਤਾਂ ਮੇਰਾ ਖਿਆਲ ਹੈ ਕਿ ਕਿਸੇ ਵੀ ਸਿੱਖ ਨੂੰ ਤੁਹਾਡੇ ਇਸ ਵਿਚਾਰ ਨਾਲ ਕੋਈ ਇਤਰਾਜ ਨਹੀਂ ਹੋਵੇਗਾ।


(01/12/09)
ਹਰਜਿੰਦਰ ਸਿੰਘ ਟੋਰਾਂਟੋ

ਸ ਬਲਦੇਵ ਸਿੰਘ “ਹਾਂਗਕਾਂਗ” ਵਾਲੇ ਜੀਓ
ਵਾਹਿਗੁਰੂ ਜੀ ਕਾ ਖਾਲਸਾ।।
ਵਾਹਿਗੁਰੂ ਜੀ ਕੀ ਫਤਿਹ।।

ਮੇਰਾ ਸਵਾਲ ਹੈ ਕਿ ਇਹ ਦੁਬਾਰਾ ਜਨਮ ਲੈਣ ਦੇ ਸਿਲਸਿਲੇ ਜਾ ਘਟਨਾਵਾਂ ਕੇਵਲ “ਭਾਰਤ ਮਹਾਨ” ਵਿੱਚ ਹੀ ਕਿਉਂ ਵਾਪਰਦੀਆਂ ਹਨ?
ਕੀ ਤੁਸੀਂ ਕਿਤੇ ਹਾਂਗਕਾਂਗ, ਚੀਨ ਜਾਂ ਪੂਰਬੀ ਏਸ਼ੀਆ ਦੇ ਕਿਸੇ ਮੁਲਕ ਜਾਂ ਦੁਨੀਆਂ ਦੇ ਕਿਸੇ ਹੋਰ ਮੁਲਕ ਵਿੱਚ ਇਸੇ ਤਰਾਂ ਦੀ ਦੁਬਾਰਾ ਜਨਮ ਲੈਣ ਦੀ ਘਟਨਾ ਬਾਰੇ ਦਸ ਸਕਦੇ ਹੋ।
ਕਿਰਪਾ ਕਰਕੇ ਹਾਂ ਜਾਂ ਨਾਂ ਵਿੱਚ ਜੁਆਬ ਜਰੂਰ ਦੇਣਾ ਜੀ।
ਉਡੀਕ ਵਿਚ
ਹਰਜਿੰਦਰ ਸਿੰਘ ਟੋਰਾਂਟੋ


(01/12/09)
ਜਸਬੀਰ ਸਿੰਘ (ਕੈਲਗਰੀ)

ਡਾ: ਭਗਵੰਤ ਸਿੰਘ ਸੰਧੂ ਜੀ ਅਤੇ ਸਿੱਖ ਮਾਰਗ ਦੇ ਪਾਠਕ ਸੱਜਣੋਂ!
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ॥

ਡਾ: ਭਗਵੰਤ ਸਿੰਘ ਸੰਧੂ ਜੀ! ਮੈਨੂੰ ਨਹੀਂ ਲੱਗਦਾ ਕਿ ਮੈਂ ਤੁਹਾਡੇ ਬਾਰੇ ਕੁੱਝ ਗ਼ਲਤ ਲਿਖਿਆ ਹੈ। ਹੁਣ ਤੁਹਾਡਾ ਰਵੱਈਆ ਦੇਖ ਕੇ ਤਾਂ ਬਿਲਕੁਲ ਵੀ ਨਹੀਂ ਲੱਗਦਾ। ਮੈਂ ਬਹਿਸ, ਜਿਸ ਦਾ ਕਿ ਧਾਰਮਿਕ ਦ੍ਰਿਸ਼ਟੀਕੋਣ ਤੋਂ ਕੋਈ ਲਾਭ ਨਜ਼ਰ ਨਹੀਂ ਆਉਂਦਾ, ਅਤੇ ਇੱਕ ਦੂਜੇ ਤੇ ਦੂਸ਼ਣ-ਬਾਜੀ ਤੋਂ ਹਮੇਸ਼ਾਂ ਬਚਣ ਕੀ ਕੋਸ਼ਿਸ਼ ਕਰਦਾ ਆ ਰਿਹਾ ਹਾਂ। ਜੇ ਤੁਹਾਨੂੰ ਲੱਗਦਾ ਹੈ ਕਿ ਮੈਂ ਗ਼ਲਤ ਲਿਖਿਆ ਹੈ ਤਾਂ- ਪਹਿਲੀ ਗੱਲ ਹੈ ਕਿ ਮੇਰੀ ਜੋ ਗਤਿ ਹੋਣੀ ਚਾਹੀਦੀ ਹੈ ਉਸ ਦਾ ਫੈਸਲਾ ਤੁਸੀਂ ਪਾਠਕਾਂ ਦੇ ਸਪੁਰਦ ਕਰ ਚੁੱਕੇ ਹੋ। ਪਾਠਕਾਂ ਨੇ ਮੇਰਾ ਜੋ ਹਾਲ ਕਰਨਾ ਹੈ ਕਰ ਲੈਣਗੇ। ਪਾਠਕਾਂ ਦੇ ਹਵਾਲੇ ਫੈਸਲਾ ਛੱਡਣ ਤੋਂ ਮਗ਼ਰੋਂ ਤੁਹਾਨੂੰ ਮੇਰੇ ਵੱਲੋਂ ਮੁਆਫੀ ਮੰਗੇ ਜਾਣ ਦੀ ਉਮੀਦ ਬਿਲਕੁਲ ਵੀ ਨਹੀਂ ਰੱਖਣੀ ਚਾਹੀਦੀ। ਜੇ ਤੁਹਾਨੂੰ ਆਪਣੇ ਹੀ ਤੈਅ ਕੀਤੇ ਸਾਲਸਾਂ
(Arbitrators), ਪਾਠਕਾਂ ਤੇ ਭਰੋਸਾ ਨਹੀਂ ਹੈ ਤਾਂ ਤੁਸੀਂ ਜੋ ਫ਼ਤਵਾ ਸੁਨਾਉਣਾ ਹੈ ਸੁਣਾ ਲਵੋ। ਜੇ ਤੁਹਾਨੂੰ ਲੱਗਦਾ ਹੈ ਕਿ ਦੂਸ਼ਣਬਾਜੀ ਦਾ ਸਿਲਸਿਲਾ ਮੈਂ ਸ਼ੁਰੂ ਕੀਤਾ ਹੈ ਤਾਂ ਇਸੇ ਤਰ੍ਹਾਂ ਹੀ ਸਹੀ, ਮੈਨੂੰ ਆਪਣੀ ਸਫ਼ਾਈ ਵਿੱਚ ਕੁੱਝ ਵੀ ਕਹਿਣ ਦੀ ਜਰੂਰਤ ਨਹੀਂ।
। ਧੰਨਵਾਦ।
ਜਸਬੀਰ ਸਿੰਘ (ਕੈਲਗਰੀ)


(01/12/09)
ਸਤਕੁਲਤਾਰ ਸਿੰਘ ਜੰਡੂ ਸਿੰਘਾ

ਸ ਮੱਖਣ ਸਿੰਘ, ਗੁਰੂ ਭਲਾ ਕਰੇ!
ਮੇਰੇ ਪੱਤਰ ਦੇ ਜਵਾਬ ਵਿੱਚ ਸਰਵਜੀਤ ਸਿੰਘ ਨੇ ਇੱਕ ਸਵਾਲ ਪੁਛਿਆ ਹੈ। ਮੈਂ ਦੇਖਿਆ ਹੈ ਕਿ ਦਸਮ ਗ੍ਰੰਥ ਸਾਹਿਬ ਦਾ ਜ਼ਿਕਰ ਸੁਣਦੇ ਸਾਰ ਇਹ ਤ੍ਰੀਆਚਰਿਤਰ ਦੇ ਆਪਹੁਦਰੇ ਅਰਥ ਕਰਕੇ ਪੇਸਟ ਕਰ ਦਿੰਦਾ ਹੈ। ਸਿਜ਼ਰ ਐਂਡ ਪੇਸਟ ਖੋਜ ਕਾਰਜ ਵਿੱਚ ਨਖਿਧ ਤਰੀਕਾ ਮੰਨਿਆਂ ਜਾਂਦਾ ਹੈ। ਇਹ ਹਰ ਸਮੇਂ ਦਸਮ ਗ੍ਰੰਥ ਬਾਰੇ ਬਹਿਸ ਸ਼ੁਰੂ ਕਰਨ ਲਈ ਕਾਹਲ਼ਾ ਰਹਿੰਦਾ ਹੈ। ਕਾਹਲੀ ਬੱਚਿਆਂ ਦਾ ਕੰਮ ਹੁੰਦਾ ਹੈ ਜਾਂ ਸ਼ੈਤਾਨ ਦਾ। ਧਰਮ ਗ੍ਰੰਥਾਂ ਦੇ ਫ਼ੈਸਲੇ ਇਨੀ ਛੇਤੀ ਅਤੇ ਸੌਖੇ ਨਹੀਂ ਹੁੰਦੇ। ਜਿਹੜੀ ਬਹਿਸ ਨੇ ਸਿਖ ਪੰਥ ਨੂੰ ਲੀਰੋ ਲੀਰ ਕਰਕੇ ਭਾਈ ਭਾਈ ਨੂੰ ਇੱਕ ਦੂਜੇ ਦਾ ਜਾਨੀ ਦੁਸ਼ਮਣ ਬਣਾ ਦਿਤਾ ਹੈ, ਉਹ ਬਹਿਸ ਬੇਲੋੜੀ ਅਤੇ ਮੰਦ ਭਾਗੀ ਕਿਉਂ ਨਹੀਂ ਹੈ! ਧਰਮ ਗ੍ਰੰਥ ਬਾਬਤ ਵਿਚਾਰ ਜੇ ਕਰਨੀ ਹੀ ਹੋਵੇ ਤਾਂ ਉਸ ਦੀ ਕੋਈ ਮਰਿਆਦਾ ਤੈ ਹੋਣੀ ਚਾਹੀਦੀ ਹੈ। ਸਿਖ ਮਾਰਗ ਤੇ ਲਿਖਣ ਵਾਲ਼ੇ ਲੇਖਕਾਂ ਵਿੱਚ ਨਾ ਹੀ ਕੋਈ ਗੁਰੂ ਨਾਨਕ ਹੈ ਤੇ ਨਾ ਹੀ ਕੋਈ ਕੋਡਾ ਰਾਕਸ਼ ਹੈ। ਸਾਰੇ ਗੁਰੂ ਦੇ ਸਿਖ ਹਨ, ਦੁਸ਼ਮਣ ਨਹੀਂ। ਸਿਖਾਂ ਨੇ ਜਦ ਖ਼ਾਸ ਤੌਰ ਪਰ ਸਿਖ ਮਾਰਗ ਤੇ ਤੁਰਦਿਆਂ ਵਿਚਾਰ ਕਰਨੀ ਹੋਵੇ ਤਾਂ ਉਸ ਦਾ ਕੋਈ ਪੱਧਰ ਹੋਣਾ ਲੋੜੀਦਾ ਹੈ। ਸਾਨੂੰ ਸਭ ਨੂੰ ਕੰਮ ਸੇ ਕੰਮ ਸਿਖ ਮਾਰਗ ਦੀ ਲਾਜ ਰੱਖਣੀ ਬਣਦੀ ਹੈ।
ਸਿਖ ਮਾਰਗ ਤੇ ਲਿਖਣ ਵਾਲ਼ੇ ਕਈ ਲੋਕ ਅਕਸਰ ‘ਸਿਧਾਂਤ’ ਦੀ ਗੱਲ ਕਰਦੇ ਹਨ। ਮੇਰਾ ਖ਼ਿਆਲ ਹੈ ਕਿ ਪਹਿਲਾਂ ‘ਸਿਧਾਂਤ’ ਦੀ ਪਰਿਭਾਸ਼ਾ ਤੈ ਕਰ ਲਈਏ ਫਿਰ ਸਿਖੀ ਸਿਧਾਂਤ ਦੇਖਾਂਗੇ। ਫਿਰ ਉਸ ਸਿਧਾਂਤ ਮੁਤਾਬਕ ਦੇਖਾਂਗੇ ਕਿ ਦਸਮ ਗ੍ਰੰਥ ਸਾਹਿਬ ਦੀ ਬਹਿਸ ਬੇਲੋੜੀ ਜਾਂ ਮੰਦ ਭਾਗੀ ਕਿਵੇਂ ਹੈ। ਜੇ ਕੋਈ ਸ਼ਖ਼ਸ ਇਸ ਵਿਚਾਰ ਵਿੱਚ ਸ਼ਾਮਿਲ ਹੋਣਾ ਚਾਹੁੰਦਾ ਹੈ ਤਾਂ ਉਸ ਨੂੰ ਦਿਲੋਂ ਜੀ ਆਇਆਂ ਨੂੰ। ਸਭ ਤੋਂ ਪਹਿਲਾਂ ਇਹ ਦੱਸਣਾ ਜੀ ਕਿ ‘ਸਿਧਾਂਤ’ ਕਿਸ ਨੂੰ ਕਹਿੰਦੇ ਹਨ? ਇਸ ਤੋਂ ਅਗਲੀ ਗੱਲ ਫ਼ੇਰ ਕਰਾਂਗੇ।
ਪ੍ਰਾਰਥੀ,
ਸਤਕੁਲਤਾਰ ਸਿੰਘ
ਜੰਡੂ ਸਿੰਘਾ


(01/12/09)
ਗੁਰਮੀਤ ਸਿੰਘ ਆਸਟ੍ਰੇਲੀਆ

Waheguru jee ka Khalsa Waheguru jee kee Fateh

Today, I have read an Article: "Anet Kaael Joe...." while clicking Website: www.sikhmarg.com

Giani Surjit Singh has rightly pointed out that there are two aspects of Life i.e. successful and unsuccessful, which means those persons, who are successful, they merge with God thereby get rid of transmigration; wherease those, who are unsuccessful in life, undergo transmigration !!

As we all know through Gurbaani in the Guru Granth Sahib that Birth and Death, is the prerogative of God alone and we humanbeings know nothing about our past before birth or our future after our demise. Hence, we are unable to know who has been successful, and who remained unsuccessful??

For example, let us know where could be the following persons now i.e. in which country, which religion, male or female, any exact species out of 84 lakhs, etc....

Sarbrah Aroor Singh and Sant Attar Singh; Defence Minister Baldev Singh and Master Tara Singh; Sant Fateh Singh and Darshan Singh Pheruman; Yogi Harbhajan Singh and Giani Sant Singh Maskeen; Sant Harchand Singh Longowal and President Tohra Singh and many more examples could be cited.
Gurmit Singh (Australia)


(01/12/09)
ਤੱਤ ਗੁਰਮਤਿ ਪਰਿਵਾਰ

ਤੱਤ ਗੁਰਮਤਿ ਪਰਿਵਾਰ ਵੱਲੋਂ ਰੋਜ਼ਾਨਾ ਸਪੋਕਸਮੈਨ ਦੇ ਪੰਜਵੇਂ ਸਾਲ ਵਿੱਚ ਦਾਖਲੇ ‘ਤੇ ਹਾਰਦਿਕ ਵਧਾਈਆਂ
ਨਾਨਕ ਪਾਤਸ਼ਾਹ ਜੀ ਦੀ ਵਿਚਾਰਧਾਰਾ ਨੂੰ ਮੱਖ ਰਖਕੇ ਸਮਾਜ ਵਿੱਚ ਜਾਗ੍ਰਿਤੀ ਲਿਆਉਣ ਲਈ ‘ਅਦਾਰਾ ਸਪੋਕਸਮੈਨ’ ਦੀ ਇੱਕ ਖਾਸ ਥਾਂ ਹੈ। ਜਿਸ ਨੇ ਅਪਣੇ ਜਨਮ ਤੋਂ ਹੀ ਇਸ ਖੇਤਰ ਵਿੱਚ ਸ਼ਲਾਘਾਯੋਗ ਯੋਗਦਾਨ ਨਿਭਾਇਆ ਹੈ। ਇਸ ਅਦਾਰੇ ਦੀ ਮੁੱਖ ਪ੍ਰਾਪਤੀ ‘ਰੋਜ਼ਾਨਾ ਸਪੋਕਸਮੈਨ’ ਪੰਜਾਬੀ ਅਖਬਾਰ ਹੈ। 1 ਦਸੰਬਰ 2009 ਨੂੰ ਰੋਜ਼ਾਨਾ ਸਪੋਕਸਮੈਨ ਅਪਣੇ ਪੰਜਵੇਂ ਸਾਲ ਵਿੱਚ ਕਾਮਯਾਬੀ ਨਾਲ ਦਾਖਿਲ ਹੋ ਚੁੱਕਾ ਹੈ। ਜੋ ਕਿ ਸਿਖ ਸਮਾਜ ਅੰਦਰ ਇੱਕ ਕ੍ਰਾਂਤੀਕਾਰੀ ਦਸਤੱਕ ਵੱਲ ਸੰਕੇਤ ਹੈ।
‘ਤੱਤ ਗੁਰਮਤਿ ਪਰਿਵਾਰ’ ਸ੍ਰ. ਜੋਗਿੰਦਰ ਸਿੰਘ ਜੀ ਸਮੇਤ ਅਦਾਰਾ ਸਪੋਕਸਮੈਨ ਦੇ ਸਾਰੇ ਪ੍ਰਬੰਧਕਾਂ ਅਤੇ ਪਾਠਕਾਂ ਨੂੰ ਇਸ ਮੌਕੇ ‘ਤੇ ਹਾਰਦਿਕ ਵਧਾਈ ਦਿੰਦੇ ਹੋਏ, ਅਦਾਰਾ ਸਪੋਕਸਮੈਨ ਵਲੋਂ ‘ਗੁਰਮਤਿ ਅਨੁਸਾਰੀ’ ਮਿੱਥੇ ਟੀਚਿਆਂ ਦੀ ਕਾਮਯਾਬੀ ਲਈ ਅਕਾਲ ਪੁੱਰਖ ਅੱਗੇ ਅਰਦਾਸ ਕਰਦੇ ਹੋਏ ਉਨ੍ਹਾਂ ਟੀਚਿਆਂ ਦੀ ਪ੍ਰਾਪਤੀ ਲਈ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦੇਂਦਾ ਹੈ।
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ


{ਨੋਟ:- ਪਿਛਲੇ ਹੋਰ ਪੱਤਰ ਪੜ੍ਹਨ ਲਈ ਐਰੋ (ਤੀਰ) ਨੂੰ ਕਲਿਕ ਕਰੋ ਜੀ}


HOME
.