.


(28/02/10)
ਜਤਿੰਦਰਪਾਲ ਸਿੰਘ ਗੁਰਦਾਸਪੁਰ

ਪਿਆਰੇ ਵੀਰ ਮਹਿੰਦਰ ਸਿੰਘ ਰਾਚੈਸਟਰ ਜੀਉ,

ਵਾਹਿਗੁਰੂ ਜੀ ਕਾ ਖਾਲਸਾ,

ਵਾਹਿਗੁਰੂ ਜੀ ਕੀ ਫਤਿਹ।

ਵੀਰ ਸਰਬਜੀਤ ਸਿੰਘ ਜੀ {ਇੰਡੀਆ ਅਵੇਅਰਨੈਸ (ਵੈਸੇ ਕੰਮ ਦੇ ਹਿਸਾਬ ਨਾਲ ਨਾਮ ਤਾਂ ਪੰਥ ਅਵੇਰਨੈਸ ਹੋਣਾ ਚਾਹੀਦਾ ਹੈ)} ਦੀ ਮਦਦ ਲਈ ਜੋ ਤੁਸੀ ਸ੍ਰ. ਮੱਖਣ ਸਿੰਘ ਜੀ ਨੂੰ ਸੁਝਾਅ (ਪੰਥ ਦਰਦੀਆਂ ਦੀ ਮਦਦ ਲਈ ਗੋਲਕ ਰੱਖਣ ਦਾ) ਦਿੱਤਾ ਹੈ, ਇਹ ਖਿਆਲਾਤ ਤਾਂ ਬਹੁਤ ਵਧੀਆ ਹੈ ਪਰ ਤੁਸੀ ਸ਼ਾਇਦ ਲਿਖਣ ਤੋਂ ਪਹਿਲਾਂ ਇਹ ਭੁੱਲ ਗਏ ਕੇ ਤੁਸੀ ਸਿੱਖ ਕੌਮ ਕੋਲੋ ਮਾਇਆ ਮੰਗੀ ਹੈ ਉਹ ਵੀ ਕਿਸੇ ਪੰਥ ਦਰਦੀ ਦੀ ਮਦਦ ਕਰਨ ਲਈ ਨਾ ਕੇ ਕਿਸੇ “ਬਾਬੇ ਦੇ ਡੇਰੇ, ਕਿਸੇ ਪਖੰਡੀ ਦੇ ਠਾਠ, ਜਾਂ ਕਿਸੇ ਗੁਰਦੁਆਰੇ ਤੇ ਸੰਗਮਰਮਰ ਜਾਂ ਸੋਨਾ ਥੱਪਣ ਲਈ” ਜੋ ਕੌਮ (ਸਿੱਖ ਕੌਮ) ਤੁਹਾਡੇ ਕਹਿਣ ਦੀ ਦੇਰ ਤੁਹਾਡੀ ਝੋਲੀ `ਚ ਪਾ ਦੇਵੇਗੀ। ਵੀਰ ਜੀਉ, ਸ਼ਾਇਦ ਤੁਸੀ ਭੁੱਲਦੇ ਜੇ ਇਹ ਉਹ ਕੌਮ ਹੈ ਜੋ ਫਜ਼ੂਲ ਦੇ ਕੰਮਾਂ ਤੇ ਤਾਂ ਲੱਖਾਂ ਨਹੀਂ ਅਰਬਾਂ ਰੁਪਿਆ ਰੋੜ੍ਹ ਸਕਦੀ ਹੈ (ਜੇ ਯਕੀਨ ਨਾ ਹੋਵੇ ਤਾਂ ਅੱਜ ਕਲ ਹੋਲਾ-ਮਹੱਲਾ ਹੈ, ਪੰਜਾਬ ਆ ਕੇ ਦੇਖ ਲਉ ਕਿਵੇਂ ਕੌਮ ਦੁਨੀਆਂ ਨੂੰ ਡਾਂਗਾਂ ਨਾਲ ਲੰਗਰ ਛਕਾ ਰਹੀ ਹੈ ਕਹਿਣ ਦਾ ਭਾਵ ਕਿ 100 ਕਿ. ਮੀ. `ਚ ਹਜ਼ਾਰ ਲੰਗਰ ਹੋਣਗੇ ਜਿੰਨਾ `ਚ ਲੰਗਰ ਛਕਿਆ ਘੱਟ ਤੇ ਬਰਬਾਦ ਜ਼ਿਆਦਾ ਕੀਤਾ ਜਾਂਦਾ ਹੈ ਤੇ ਸੇਵਾਦਾਰ (ਰੋਡ-ਭੋਡ ਫੌਜ਼) ਖੜ੍ਹੇ ਵੀ ਡਾਂਗਾਂ ਲੈ ਕੇ ਹੁੰਦੇ ਨੇ ਜੋ ਲੰਗਰ ਛਕਣ ਤੋਂ ਬਿਨਾ ਕਿਸੇ ਮਾਈ ਦੇ ਲਾਲ ਨੂੰ ਅੱਗੇ ਨਹੀਂ ਜਾਣ ਦਿੰਦੇ ਭਾਵੇ ਕੋਈ ਅਫਰੇਵੇਂ/ਬਦਹਜ਼ਮੀ ਨਾਲ ਹੀ ਮਰ ਜਾਵੇ ਤੇ ਬਹੁਤੀ ਭੀੜ ਵੀ (ਸੰਗਤ ਨਹੀਂ) ਭਾਂਤ-ਭਾਂਤ ਦੇ ਲੰਗਰ ਹੀ ਛਕਣ ਗਈ ਹੁੰਦੀ ਹੈ ਗੁਰੂ ਪਿਆਰ ਕਰਕੇ ਜਾਂ ਕੋਈ ਸਿੱਖਿਆ ਲੈਣ ਨਹੀਂ। ਕੌਮ ਦੇ ਖੂੰਨ ਪਸੀਨੇ ਦੀ ਕਮਾਈ ਕਿਵੇ ਘੱਟੇ ਰੋਲੀ ਜਾਂਦੀ ਹੈ ਇਹ ਸਿਰਫ ਇੱਕ ਨਜ਼ਾਰਾ ਵੇਖ ਕੇ ਹੀ ਪਤਾ ਲੱਗ ਜਾਵੇਗਾ। ਬਾਕੀ ਅਖੌਤੀ ਕੀਰਤਨ ਦਰਬਾਰਾਂ, ਨਗਰ ਕੀਰਤਨਾਂ, ਸ਼ੋਭਾ ਯਾਤਰਾਵਾਂ, ਕਾਰ ਸੇਵਾ, ਸਾਧਾਂ ਦੇ ਠਾਠ ਆਦਿ ਤਿਆਰ ਕਰਵਾਉਣ ਲਈ ਤੇ ਮਰ ਗਿਆਂ ਦੇ ਅੰਗੀਠੇ ਬਣਵਾਉਣ ਲਈ ਆਦਿ ਆਦਿ ਤੇ ਹਰ ਸਾਲ ਨਹੀਂ ਹਰ ਮਹੀਨੇ ਅਰਬਾਂ ਦੇ ਹਿਸਾਬ ਨਾਲ ਬਰਬਾਦ ਕੀਤੀ ਜਾਂਦੀ ਹੈ। ਤੇ ਇਹਨਾਂ ਕੰਮਾਂ ਵਾਸਤੇ ਬੇਨਤੀਆਂ ਕਰਨ, ਲੇਲੜ੍ਹੀਆਂ ਕੱਢਣ ਦੀ ਲੋੜ ਨਹੀਂ ਪੈਦੀ, ਕੌਮ (ਮੇਰੇ ਮਤਲਬ ਸਭ ਤੋਂ ਨਹੀਂ ਫਿਰ ਵੀ 90% ਤੋਂ ਤਾਂ ਹੈ ਹੀ ਸ਼ਾਇਦ ਜਿਆਦਾ ਹੀ ਹੋਵੇ ਤੇ ਇਸ ਨਾਲ ਤੁਸੀ ਵੀ ਸਹਿਮਤ ਹੋਵੋਗੇ) ਖੁੱਦ ਹੀ ਆਪਣੀ ਛਿੱਲ਼ ਲਹਾਉਣ ਲਈ ਕਾਹਲੀ ਪਈ ਨਜ਼ਰੀ ਆਵੇਗੀ ਤੇ ਜਦੋਂ ਕਿਸੇ ਪੰਥਕ ਕੰਮ ਲਈ ਜਾਂ ਕਿਸੇ ਪੰਥ ਦਰਦੀ ਦੀ ਮਦਦ ਲਈ ਲੋੜ ਪੈ ਜਾਵੇ ਤਾਂ ਕੌਮ `ਚ ਕੰਗਾਲੀ ਛਾ ਜਾਂਦੀ ਹੈ। ਤੁਸੀ ਖੁੱਦ ਹੀ ਸੋਚੇ ਅੱਜ ਤੱਕ ਉਂਗਲਾਂ ਤੇ ਗਿਣੇ ਜਾਣ ਜੋਗੇ ਵੀਰ/ਭੈਣਾਂ ਨੂੰ ਛੱਡ ਕੇ ਕੌਮ ਨੇ ਕਿੰਨੇ ਕੂ ਲੋੜਵੰਦਾਂ ਦੀ ਬਾਂਹ ਫੜ੍ਹੀ ਹੈ। ਦਿੱਲੀ ਕਤਲੇਆਮ ਦੀਆਂ ਬੀਬੀਆਂ ਰੁਲਦੀਆਂ ਫਿਰਦੀਆਂ 26 ਸਾਲ਼ਾ ਬਾਅਦ ਵੀ, ਸ਼ਹੀਦਾਂ ਦੇ ਬੱਚੇ ਰੁਲਦੇ ਫਿਰਦੇ, ਪਰਿਵਾਰ ਰੁਲਦੇ ਫਿਰਦੇ, ਕੌਮ ਦੇ ਹੀਰੇ ਨੌਜਵਾਨ (ਹੁਣ ਤਾਂ ਬੁੱਢੇ ਹੋ ਗਏ) ਜੇਲ਼ਾਂ `ਚ ਰੁਲਦੇ ਫਿਰਦੇ ਕੇਸਾਂ ਦੀ ਪੈਰਵੀ ਖੁਣੋਂ, ਧਰਮੀ ਫੌਜੀ ਰੁਲਦੇ ਫਿਰਦੇ। ਇਹ ਨਹੀਂ ਕੇ ਕੌਮ ਦੇ ਦਰਦੀਆਂ ਫਿਰ ਕਹਿਨਾਂ ਕੌਮ ਦੇ ਦਰਦੀਆਂ, ਪੂਰੀ ਕੌਮ ਨੇ ਨਹੀਂ ਇਹਨਾਂ ਦੀ ਮਦਦ ਨਹੀ ਕੀਤੀ ਪਰ ਕੌਮ ਦੇ ਗਦਾਰ ਹੀ ਛੱਕ ਗਏ ਰਾਹ `ਚ। ਇਹਨਾਂ ਦਾ ਤੇ ਨਾਮ ਹੀ ਬਦਨਾਮ ਹੋਇਆ ਮਿਲਿਆ ਤੇ ਇਹਨਾਂ ਨੂੰ ਧੇਲਾ ਵੀ ਨਹੀਂ। ਦੁਜੀ ਗੱਲ ਰਹੀ ਸਿੱਖ ਮਾਰਗ ਦੇ ਪਾਠਕਾਂ ਦੀ ਤੇ ਲੇਖਕਾਂ (ਵਿਦਵਾਨਾਂ) ਦੀ, ਪਾਠਕ (ਜੋ ਗਿਣਤੀ `ਚ ਥੋੜੇ ਨੇ ਕਿਉਂਕਿ ਬਹੁਤੇ ਵਿਦਵਾਨ ਨੇ) ਉਹ ਤਾਂ ਚਾਹੇ ਕੁਛ ਮਦਦ ਕਰ ਦੇਣ ਜਿੱਥੋ ਤੱਕ ਵਿਦਵਾਨਾਂ ਦਾ ਸੁਆਲ ਹੈ ਇਹਨਾਂ ਨੂੰ ਤਾਂ ਆਪੋ ਵਿੱਚ ਲੜਨ ਤੋਂ, ਇੱਕ ਦੂਜੇ ਵਿੱਚ ਨੁਕਸ ਕੱਢਣ ਤੋਂ ਵਿਹਲ ਮਿਲੂ ਤਾਂ ਹੀ ਤਾਂ ਤੁਹਾਡਾ ਸੁਝਾਅ ਪੜਨਗੇ ਤੇ ਅਮਲ ਕਰਨਗੇ (ਅਮਲ ਤਾਂ ਇਹਨਾਂ ਗੁਰਬਾਣੀ ਤੇ ਨਹੀਂ ਕੀਤਾ ਤੁਹਾਡੇ ਸੁਝਾਅ ਤੇ ਕੀ ਕਰਨਗੇ, ਮੁਆਫ ਕਰਨਾ ਮੈ ਸਾਰਿਆਂ ਦੀ ਗੱਲ ਨਹੀਂ ਕਰ ਰਿਹਾ ਜਿੰਨ੍ਹਾ ਦੀ ਕਰ ਰਿਹਾ ਉਹ ਸਮਝ ਗਏ ਹੋਣਗੇ, ਬਈ ਵਿਦਵਾਨ ਜੁ ਹੋਏ ਉਹਨਾਂ ਲਈ ਤਾਂ ਇਸ਼ਾਰਾ ਹੀ ਕਾਫੀ ਹੈ।

ਰਹੀ ਗੱਲ ਵੀਰ ਮੱਖਣ ਸਿੰਘ ਜੀ ਦੀ (ਵੈਸੇ ਹੈ ਤਾਂ ਉਹ ਮੇਰੇ ਬਜ਼ੁਰਗ ਕਿਉਕਿ ਮੈਂ ਤਾਂ ਉਹਨਾਂ ਦੇ ਬੱਚਿਆਂ ਦੀ ਉਮਰ ਦਾ ਹਾਂ, ਫਿਰ ਵੀ ਅਸੀ ਸਾਰੇ ਸਿੱਖ ਭਾਈ ਭਾਈ ਹਾਂ) ਜੇ ਉਹਨਾਂ ਤੁਹਡੇ ਸੁਝਾਅ ਦੇ ਹੱਕ `ਚ ਲਿਖ ਦਿੱਤਾ ਤਾਂ ਕੁੱਝ ਕਹਿਣਗੇ ਕੇ ਉਹ ਤੁਹਾਡੀ ਜਾਂ ਵੀਰ ਸਰਬਜ਼ੀਤ ਸਿੰਘ ਦੀ ਸਾਈਡ ਲੈਦੇਂ ਹਨ, ਜੇ ਕੁੱਝ ਉਲਟ ਕਹਿ ਦਿੱਤਾ ਤਾਂ ਤੁਸੀ ਕਹੋਗੇ ਕਿਸੇ ਹੋਰ ਦੀ ਸਾਈਡ ਲੈਦੇਂ ਨੇ ਕਿੳਂਕਿ ਅੱਜ ਕਲ ਇਹ ਸਿੱਖ ਮਾਰਗ ਦੇ ਲੇਖਕਾਂ/ਪਾਠਕਾਂ ਦਾ ਸੁਗਲ਼ ਹੀ ਬਣ ਗਿਆ ਹੈ ਕਿ ਜਿਸ ਨੂੰ ਹੋਰ ਕੋਈ ਕੰਮ ਨਾ ਲੱਭੇ ਉਹ ਸ੍ਰ. ਮੱਖਣ ਸਿੰਘ ਤੇ ਪੱਖਪਾਤੀ ਹੋਣ ਦਾ ਇਲਜ਼ਾਮ ਲਾ ਦੇਵੋ। ਬਈ ਸ੍ਰ. ਮੱਖਣ ਸਿੰਘ ਜੀ ਨੂੰ ਵੀ ਤਾਂ ਕੌਮ ਦੀ ਸੇਵਾ ਦਾ ਕੋਈ ਤਾਂ ਫਲ਼ ਮਿਲਣਾ ਹੀ ਚਾਹੀਦਾ ਹੈ ਨਾ ਜੋ ਕੌਮ ਹੋਰਨਾਂ ਪੰਥ ਦਰਦੀਆਂ/ਕੌਮ ਦੇ ਹੀਰਿਆਂ ਨੂੰ ਦੇਂਦੀ ਹੈ। ਇਹ ਕਾਹਨੂੰ ਇਸ ਤੋਂ ਵਾਂਝੇ ਰਹਿ ਜਾਣ। ਬਈ ਸ੍ਰ. ਮੱਖਣ ਸਿੰਘ ਜੀ ਪੱਖਪਾਤੀ ਹੋ ਸਕਦੇ ਨੇ, ਕੌਮ ਤੇ ਤਾਂ ਨਹੀਂ ਨਾ ਹੋ ਸਕਦੀ। ਬਾਕੀ ਤੁਸੀ ਖੁਦ ਸਮਝਦਾਰ ਹੋ। ਅਗਰ ਵੱਧ ਘੱਟ ਲਿਖ ਹੋ ਗਿਆ ਹੋਵੇ ਤਾਂ ਖਿਮਾਂ ਦਾ ਜ਼ਾਚਿਕ ਹਾਂ ਕਿਉਂਕਿ ਮੈ ਅਜੇ ਵਿਦਵਾਨ ਨਹੀਂ ਨਾ ਬਣਿਆ।

ਗੁਰਮਿਤ ਪਾਂਧੀਆਂ ਦੀ ਚਰਨ ਧੂੜ,

ਜਤਿੰਦਰਪਾਲ ਸਿੰਘ ਗੁਰਦਾਸਪੁਰ, ਪੰਜਾਬ।


ਹੁਣ ਹੋਰ ਬਹੁਤਾ ਭਾਰ ਮੇਰੇ ਕੋਲੋਂ ਨਹੀਂ ਚੁੱਕਿਆ ਜਾਣਾਂ-ਸੰਪਾਦਕ

ਜਦੋਂ ਮੈਂ 10 ਕੁ ਸਾਲ ਦਾ ਸੀ ਤਾਂ ਘਰ ਦਿਆਂ ਨਾਲ ਖੇਤੀ-ਬਾੜੀ ਦੇ ਕੰਮਾਂ ਵਿੱਚ ਹੱਥ ਵਟਾਉਣ ਲੱਗ ਪਿਆ ਸੀ। ਸਰੀਰ ਭਾਵੇਂ ਹਲਕਾ ਸੀ ਪਰ ਫਿਰ ਵੀ 15-16 ਸਾਲ ਦੀ ਉਮਰ ਵਿੱਚ ਚੰਗੀ ਭਾਰੀ ਪੱਠਿਆਂ ਦੀ ਭਰੀ ਚੁੱਕ ਲੈਂਦਾ ਸੀ। ਕੋਈ ਅੱਧਾ ਕੁ ਕਿਲੋਮੀਟਰ ਇੱਕ ਕੁਇੰਟਲ (100 ਕਿਲੋ) ਦੀ ਕਣਕ ਦੀ ਭਰੀ ਹੋਈ ਬੋਰੀ ਸਿਰ ਤੇ ਰੱਖ ਕੇ ਤੁਰ ਸਕਦਾ ਸੀ। ਇੱਕ ਦਿਨ ਮੈਂ ਆਪਣੇ ਹਿਸਾਬ ਨਾਲ ਆਪਣੇ ਛੋਟੇ ਭਾਈ ਨੂੰ ਪੱਕੀ ਹੋਈ ਸਰੌਂ ਦੀ ਭਰੀ ਬੰਨ ਕੇ ਕਿ ਮੈਂ ਇਤਨੀ ਕੁ ਚੁੱਕ ਸਕਦਾ ਹਾਂ ਅਤੇ ਇਹ ਥੋੜਾ ਛੋਟਾ ਹੋਣ ਕਰਕੇ ਇਤਨੀ ਕੁ ਚੁੱਕ ਸਕਦਾ ਹੈ, ਸਿਰ ਤੇ ਰਖਾ ਕੇ ਘਰ ਨੂੰ ਭੇਜ ਦਿੱਤਾ। ਉਹ ਡਰ ਦਾ ਮਾਰਾ ਚੁੱਕ ਕੇ ਲੈ ਤਾਂ ਗਿਆ ਪਰ ਜਦੋਂ ਘਰੇ ਗਿਆ ਤਾਂ ਉਸ ਦੀ ਗਰਦਣ ਦੀ ਨਾੜ ਚੜ੍ਹ ਗਈ ਅਤੇ ਉਹ ਮਾਤਾ ਦੇ ਕੋਲ ਬੈਠ ਕੇ ਰੋਣ ਲੱਗ ਪਿਆ। ਜਦੋਂ ਮੈਂ ਘਰੇ ਪਹੁੰਚਿਆ ਤਾਂ ਮਾਤਾ ਵਲੋਂ ਮੈਂਨੂੰ ਵੀ ਝਿੜਕੇ ਸੁਣਨ ਨੂੰ ਮਿਲੇ। ਆਮ ਪੇਂਡੂ ਜਟਕਾ ਬੋਲੀ ਵਿੱਚ ਇਹ ਇੱਕ ਮੁਹਾਵਰਾ ਹੈ ਕਿ ਜੇ ਕਰ ਕੋਈ ਕੰਮ ਕਿਸੇ ਦੇ ਵਿਤ ਤੋਂ ਬਾਹਰਾ ਹੋਵੇ ਤਾਂ ਉਹ ਕਹਿ ਦਿੰਦਾ ਹੈ ਕਿ ਮੇਰੇ ਕੋਲੋਂ ਇਹ ਇਤਨਾ ਭਾਰਾ ਕੰਮ ਨਹੀਂ ਹੋਣਾ। ਪਰ ਜੇ ਕਰ ਕੋਈ ਡਰ ਦਾ ਮਾਰਾ ਮੇਰੇ ਛੋਟੇ ਭਾਈ ਦੀ ਕਹਾਣੀ ਵਾਂਗ ਨਾ ਬੋਲੇ ਤਾਂ ਫਿਰ ਕੋਈ ਸਰੀਰਕ ਨੁਕਸਾਨ ਹੋਣ ਦਾ ਡਰ ਬਣਿਆਂ ਰਹਿੰਦਾ ਹੈ। ਇਹੀ ਗੱਲ ਮੈਂ ‘ਸਿੱਖ ਮਾਰਗ’ ਦੇ ਪਾਠਕਾਂ/ਲੇਖਕਾਂ ਨੂੰ ਕਹਿਣੀ ਚਾਹੁੰਦਾ ਹਾਂ ਕਿ ਮੈਂ ਆਪਣੀ ਵਿਤ ਤੋਂ ਕੁੱਝ ਥੋੜਾ ਕੁ ਵਾਧੂ ਹੀ ਕੰਮ ਕਰ ਰਿਹਾ ਹਾਂ ਹੋਰ ਜ਼ਿਆਦਾ ਮੈਂ ਨਹੀਂ ਕਰ ਸਕਦਾ। ਪਿਛਲੇ ਕੁੱਝ ਸਮੇਂ ਤੋਂ ਜਦੋਂ ਕੰਮ ਥੋੜਾ ਜ਼ਿਆਦਾ ਵਧ ਗਿਆ ਸੀ ਤਾਂ ਕਈ ਵਾਰੀ ਸਾਰਾ ਹਫਤਾ ਨੀਂਦ ਵੀ ਪੂਰੀ ਨਹੀਂ ਸੀ ਹੁੰਦੀ। ਹੁਣ ਕੁੱਝ ਮਹੀਂਨਿਆਂ ਤੋਂ ਕੰਮ ਦੀ ਸ਼ਿਫਟ ਰਾਤ ਦੀ ਲਈ ਹੋਈ ਹੈ ਕਿਉਂਕਿ ਰਾਤ ਨੂੰ ਥੋੜਾ ਕੁ ਘੱਟ ਸਮਾਂ ਲਉਣਾਂ ਪੈਂਦਾ ਹੈ ਅਤੇ ਉਹ ਬਚਿਆ ਸਮਾਂ ਮੈਂ ‘ਸਿੱਖ ਮਾਰਗ’ ਤੇ ਲਾ ਦਿੰਦਾ ਹਾਂ। ਹੁਣ ਇਸ ਹਫਤੇ ਕਈ ਪਾਠਕਾਂ ਨੇ ਕੁੱਝ ਹੋਰ ਵਾਧੂ ਕਰਨ ਲਈ ਕਿਹਾ ਹੈ। ਜਿਹੜਾ ਕਿ ਮੈਥੋਂ ਨਹੀਂ ਹੋ ਸਕਣਾ। ਜਿਹੜਾ ਪਾਠਕਾਂ ਨੇ ਕਰਨ ਲਈ ਕਿਹਾ ਹੈ ਉਸ ਵਿੱਚ ਗਲਤ ਤਾਂ ਕੁੱਝ ਵੀ ਨਹੀਂ ਪਰ ਸਮੇਂ ਦੀ ਮਜ਼ਬੂਰੀ ਹੈ। ਲਿਖਣਾਂ ਤਾਂ ਮੈਂ ਹੋਰ ਵੀ ਵਿਸਥਾਰ ਨਾਲ ਚਾਹੁੰਦਾ ਸੀ ਪਰ ਹੁਣ ਅੱਪਡੇਟ ਕਰਨ ਲਈ ਲੇਟ ਹੋ ਰਿਹਾ ਹਾਂ ਅਤੇ ਨਾਲ ਹੀ ਸੌਣ ਦਾ ਟਾਈਮ ਵੀ ਛੇਤੀਂ ਹੀ ਹੋਣ ਵਾਲਾ ਹੈ ਇਸ ਲਈ ਇੱਥੇ ਹੀ ਬੱਸ ਕਰਦਾ ਹਾਂ ਉਮੀਦ ਹੈ ਕਿ ਪਾਠਕ ਸਮਝ ਗਏ ਹੋਣਗੇ।


(28/02/10)
ਡਾ ਗੁਰਮੀਤ ਸਿੰਘ ਬਰਸਾਲ

ਸੱਚ ਦੀ ਆਵਾਜ
ਸੱਚ ਦੀ ਆਵਾਜ਼ ਜੋ ਵੀ
ਲੈਕੇ ਆਇਆ ਜੱਗ ਉੱਤੇ
ਜੱਗ ਕਦੇ ਕੀਤੀ ਨਾਂ ਵਫਾ।
ਭਾਵੇਂ ਸੁਕਰਾਤ ਤੇ ਗਲੀਲੀਓ
ਤੋਂ ਪੁੱਛ ਵੇਖੋ
ਭਾਵੇਂ ਦਸਾਂ ਨਾਨਕਾਂ ਨੂੰ ਜਾ
ਪੱਥਰਾਂ ਦੇ ਯੁੱਗ ਨੂੰ ਇਹ
ਰਾਕਟਾਂ ਦੇ ਯੁੱਗ ਵਿੱਚ
ਕੱਢਕੇ ਲਿਆਏ ਜਿਹੜੇ ਸੂਰਮੇ।
ਫਾਂਸੀਆਂ ਦੇ ਫਤਵੇ ਤੇ
ਜਹਿਰ ਦੇ ਪਿਆਲੇ ਬਣੇ
ਸੱਚ ਦੇ ੳਪਾਸ਼ਕਾਂ ਦੇ ਚੂਰਮੇ।
ਸੱਚ ਕਹਿਣ ਵਾਲਿਆਂ ਨੂੰ
ਕਰਦੇ ਜਲੀਲ ਏਥੇ
ਏਹੀ ਏਸ ਜੱਗ ਦੀ ਰਜ਼ਾ।
ਸੱਚ ਦੀ ਆਵਾਜ਼ ਜੋ ਵੀ
ਲੈਕੇ ਆਇਆ ਜੱਗ ਉੱਤੇ
ਜੱਗ ਕਦੇ ਕੀਤੀ ਨਾਂ ਵਫਾ।
ਧਰਤੀ ਏ ਚਪਟੀ ਤੇ
ਖੜੀ ਏਥੇ ਜੁਗਾਂ ਤੋਂ ਹੈ
ਦੁਨੀਆਂ ਨੇ ਪਾਇਆਂ ਬੜਾ ਸ਼਼ੋਰ ਸੀ।
ਭਾਵੇਂ ਸਭ ਜਾਣਦੇ
ਬਰੂਨੋ ਤੇ ਗਲੀਲੀਓ ਦੀ
ਸੋਚ ਏਸ ਸੋਚ ਨਾਲੋਂ ਹੋਰ ਸੀ।
ਹਰ ਚੀਜ ਏਥੇ
ਨਿਯਮਾਂ `ਚ’ ਬੱਧੀ ਘੁਮਦੀ ਏ
ਓਹੋ ਗੁਰੂ ਨਾਨਕ ਕਿਹਾ।
ਸੱਚ ਦੀ ਆਵਾਜ਼ ਜੋ ਵੀ
ਲੈਕੇ ਆਇਆ ਜੱਗ ਉੱਤੇ
ਜੱਗ ਕਦੇ ਕੀਤੀ ਨਾਂ ਵਫਾ।
ਨਾਨਕ ਪਹਿਲੇ ਤੇ ਛੇਵੇਂ
ਸਮੇ ਦਿਆਂ ਹਾਕਮਾਂ ਨੇਂ
ਉਦੋਂ ਵੀ ਜਿਹਲਾਂ `ਚ’ ਕੀਤੇ ਬੰਦ ਸੀ।
ਨੌਵੇਂ ਗੁਰੂ ਨਾਨਕ ਨੂੰ
ਚੌਕ `ਚ’ ਸ਼ਹੀਦ ਕੀਤਾ
ਪੰਜਵੇਂ ਲਈ ਤਵੀ ਹੀ ਪਸੰਦ ਸੀ।
ਭਗਤਾਂ ਫਕੀਰਾਂ ਅਤੇ
ਸੂਫੀ ਇੰਕਲਾਬੀਆਂ ਨੂੰ
ਏਹੋ ਰਹੀ ਮਿਲਦੀ ਸਜਾ।
ਸੱਚ ਦੀ ਆਵਾਜ਼ ਜੋ ਵੀ
ਲੈਕੇ ਆਇਆ ਜੱਗ ਉੱਤੇ
ਜੱਗ ਕਦੇ ਕੀਤੀ ਨਾਂ ਵਫਾ।
ਧਰਮ ਦਾ ਕੰਮ ਹੁੰਦਾ
ਸਾਂਝਾ ਉਪਦੇਸ ਦੇ
ਮਨੁੱਖਤਾ ਨੂੰ ਆਪੋ ਵਿੱਚ ਜੋੜਨਾ।
ਪਰ ਮਰਿਆਦਾ ਵੱਡੀ ਹੋਕੇ
ਅੱਜ ਬੰਦੇ ਨਾਲੋਂ
ਸਿੱਖਗੀ ਬੰਦੇ ਤੋਂ ਬੰਦਾ ਤੋੜਨਾਂ।
ਜੱਗ ਭਾਵੇਂ ਨੇੜੇ ਪਰ
ਬੰਦਾ ਦੂਰ ਹੋਈ ਜਾਵੇ।
ਦਿਲਾਂ ਵਿੱਚ ਕੰਧਾਂ ਨੂੰ ਵਧਾ।
ਸੱਚ ਦੀ ਆਵਾਜ਼ ਜੋ ਵੀ
ਲੈਕੇ ਆਇਆ ਜੱਗ ਉੱਤੇ
ਜੱਗ ਕਦੇ ਕੀਤੀ ਨਾਂ ਵਫਾ।
ਜਿਆਦਾਤਰ ਦੁਨੀਆਂ ਤਾਂ
ਇੱਜੜਾਂ ਦੇ ਵਾਂਗ ਚੱਲੇ
ਵਿਰਲੇ ਹੀ ਸ਼ੇਰਾਂ ਵਾਂਗ ਬੁੱਕਦੇ।
ਭਾਂਵੇਂ ਇੱਥੇ ਝੂਠਿਆਂ ਦਾ
ਘਾਟਾ ਨਹੀਂ ਏ ਜੱਗ ਉੱਤੇ
ਸੱਚੇ ਕਦੇ ਸੱਚ ਤੋਂ ਨਾਂ ਰੁਕਦੇ।
ਆਖਿਰ ਨੂੰ ਕਹਿੰਦੇ ਜਿੱਤ
ਸੱਚ ਦੀ ਹੀ ਹੋਂਵਦੀ ਹੈ
ਏਹੋ ਹੀ ਕਿਤਾਬੀਂ ਲਿਖਿਆ।
ਸੱਚ ਦੀ ਆਵਾਜ਼ ਜੋ ਵੀ
ਲੈਕੇ ਆਇਆ ਜੱਗ ਉੱਤੇ
ਜੱਗ ਕਦੇ ਕੀਤੀ ਨਾਂ ਵਫਾ।
ਭਾਵੇਂ ਸੁਕਰਾਤ ਤੇ ਗਲੀਲੀਓ
ਤੋਂ ਪੁੱਛ ਵੇਖੋ
ਭਾਵੇਂ ਦਸਾਂ ਨਾਨਕਾਂ ਨੂੰ ਜਾ।

(ਡਾ ਗੁਰਮੀਤ ਸਿੰਘ ਬਰਸਾਲ- ਕੈਲੇਫੋਰਨੀਆਂ)
(408- 209- 7072)


(28/02/10)
ਡਾ: ਗੁਰਮੁਖ ਸਿੰਘ

ARTICLE ON DASAM GRANTH CONTROVERSY

(By Dr Gurmukh Singh, B-6/58, Safdarjang Enclave New Delhi 25th Feb 2010)

I have written this article in English because all Sikhs, particularly the next generation does not know Punjabi language. After reading this article and studying the attachments they can understand the problem in its entirety and join an informed debate.

There is a raging controversy among Sikhs on the truth about Dasam Granth. Dasam Granth is a book or Granth among many books with similar Vedic contents known as Puratan Sikh Ittehas. This article gives a holistic picture of this fraudulent Ittehas, which is an attempt to merge Sikh faith in Vedic faith and worship of Devi Devtaas of Sanatan Dharam. Once we understand the truth we will appreciate the urgent necessity to revert to teachings of Guru Granth Sahib only, to prevent Sikhism from being sucked into Sanatan Dharam/Hindu Dharam.

Puratan Sikh Ittehas

Sikhs erroneously accepted compositions of Dasam Granth to be the utterances of Guru Gobind Singh Sahib.  Sarab Loh Granth ‘Sri Mukhwak Patshahi 10’ included in this Ittehas has also been wrongly accepted by Sikhs as the utterance of Guru Gobind Singh. The other literature included in this Ittehas are many RehatNammas which are said to be orders of Guru Gobind Singh regarding Sikh Rahets  and do’s and dont’s to be followed by initiated Sikhs. The writers are unknown non Sikhs and they have formulated the Rahets to show that Sikhism is an integral part of Sanatan Dharam, and denigrate the personality of Guru Gobind Singh to the level of worshipping the Devi/Devtas much against the teachings of Guru Granth Sahib. There are many Janam Sakhian by various authors relating to life of Sikh Gurus supposed to have been written by Sikhs. They have in fact been written by worshipers of Devi/Devtas. All the above literature was written about 60 years after Guru Gobind Singh Ji’s departure from this mortal world and merger with Akal Purkh. This literature has to be understood in totality, and then only the fraud can be seen and exposed. Piecemeal examination of this literature can lead to wrong conclusions. In this article, I will introduce you to the material for study so that you can draw your own conclusions.

On examination we find that the above literature was written by the persons who were believers in Sanatan/Hindu Dharam, who worshipped Devi/Devtas as their Gods. The compositions begin with salutation to Devi/Devtaas. They are written by Nirmalas in Sikh from with keshaas, and Nirmalas without Keshas in Hindu form.  Nirmalas are scholars of Vedic scriptures, Shastras, Simritis and Puranas collectively known as Ved Bani/ Sanatan Dharam. Nirmalas affirm that Ved Bani is the original material for Gurbani uttered by Sikh Gurus. They said Gurbani of Sikh Gurus enshrined in Shri Guru Granth Sahib came from Vedas and is an extension of Vedas. They do not seem to understand that Gurbani rejects Ved Bani and its beliefs. The other writers were Udaasis. Udaasis are the followers of Baba Sri Chand the renegade son of Guru Nanak Dev. Baba Siri Chand did not follow Guru Nanak’s teachings and embraced Sanatan/Hindu Dharam. He established his own Gurgaddi and became a Guru to oppose teachings of Guru Nanak.

Guru Nanak and Gurbani forbid worship and meditation on Devi/Devtas. Guru Nanak says that any one who has faith in Sanatan Dharam/Hindu faith, worships idols of Hindu Devi/Devtaas and performs other Brahmanical rites and rituals cannot be initiated into Sikh faith. Hindus who wanted to be Sikhs of Sikh Gurus are required to shed their previous beliefs, before they can be initiated as Sikhs of Guru Nanak and other Sikh Gurus.

Sikh Rahet Maryada of 1936/45

The main source of material for formulation of Sikh Rahet Maryada was this fraudulent anti Gurbani/anti Sikh, literature called Puratan Sikh Ittehas. The Sikhs did not recognize the fraud at the time of formulation of Sikh Rahet Maryada, and our leaders were influenced by external forces and by the teachings of Nirmalas and Udassis. According to fraudulent Sikh Ittehas Guru Gobind Singh prepared the Khande the Pahul after worshiping and getting Shakti from Chandi Devi. Otherwise there is no historical proof that Guru Gobind Singh prepared Khande the Pahul.

Sikh Rahet Maryada obliges Sikhs to take the Khande the Pahul for initiation into Sikh faith. Sikh Rahet Maryada obliges Sikhs to recite Banis from Dasam Granth written by enemies of Sikh faith. The Sikhs while reciting these Banis meditate on and worship Devi/Devtas like Bhagauti, Kal, Kali, Mahakal, Durga and all weapons used in wars such as Khanda, Kirpan, and Arrow which are many forms of same Shakti, ‘Mahakal’. This is against the teachings of Sikh Gurus and Gurbani enshrined in Guru Granth Sahib. According to the fraudulent Sikh Ittehas Guru Gobind Singh worshipped Hindu Gods/Goddesses and prayed to them to beg for Shakti to create the Khalsa, who will be Kshatriyas(warriors), among Sikhs to protect the Brahmin and the cow. The heading on these compositions ‘Sri Mukhwak Patshahi Dasween’ is a fraud.

Sikhs of Guru Granth Sahib who understand these facts are convinced that this Ittehas was a calculated plan to establish that Sikhs are a part of Hindu Dharam and both can be practiced simultaneously. Gurbani forbids such practice.

I studied Dasam Granth and other literature called Puratan Sikh Ittehas from year 2006 onwards, checked it on the touchstone of Gurbani teachings and concluded that Dasam Granth and Sarab Loh Granth are not the utterances of the tenth Guru. Rahet Namaas are not the orders of Guru Gobind Singh and all this Ittehas is fraudulent. Thereafter there was no need to follow the Sikh Rahet Maryada formulated with the initial error in understanding the truth about Puratan Sikh Ittehas. I therefore stopped following the Sikh Rahet Maryada, which was against the tenets of Guru Granth Sahib and reverted to Sikhism preached by Gurbani enshrined in Guru Granth Sahib only. Gurbani is sacrosanct. Sikh Rahet Maryada is formulated by Sikhs and is not sacrosanct.  

The above findings have been checked by me by applying the touchstone of Gurbani and Gurbani quotes have been given. I have added books and articles by other eminent Sikhs who support my contention. There are many other books and articles published by other Sikh writers who have come to similar conclusions. They can be seen on website sikhmarg.

1. Book Shri Guru Granth Sahib Dee Bani Dey Adhhar Tey Dasam Granth Dee Vichaar by Dr Gurmukh Singh published in March 2008. The book explains Gurbani teachings with quotes, and edicts of Gurbani on Vedbani and worship of Devi/Devtas.

2. My presentation dated 25th Jan 2010, for purposes of debate on Dasam Granth.

3 Article by eminent historian Dr Sangat Singh revealing the names of those who wrote Dasam Granth, and Puratan Sikh Ittehas, and the names of those under whose instructions they were written. He also dilates on the recent history of formulation of Sikh Rahet Maryada and how it was influenced by believers in Vedic faith.

4. Book titled Dasam Granth Dee Assliyat by S. Dalbir Singh M.Sc says that the compositions of Dasam Granth are the translation of Vedic scriptures. He has given the names of Vedic books from which they have been translated.

The above books articles are placed on my Website sikhpanth.org. They are also available on website sikhmarg.com. These are also attached to this article for ease of reference.

 We have to make all this material available to our brothers who consider that Dasam Granth is the Bani uttered by Guru Gobind Singh. This will be useful to the anti Dasam Granth Sikhs also who do not seem to understand the problem in its wholeness.

 Those who consider Dasam Granth to be Bani of Guru Gobind Singh include, Akal Takht, Sant Samaj, Bhindranwala group, Jatha Bhai Randhir Singh, and Nihangs.

We may have an informed debate open to all Sikhs from India and those living abroad.

 Those who are unable to change their present convictions after the debate on Dasam Granth and Puratan Sikh Itthas may continue to concurrently follow the teachings of Guru Granth Sahib, meditate on Akal Purkh whose attributes are given in SGGS and also worship the thousands of Devi /Devtaas /God/Goddesses. We can live amicably with such Sikhs as we are living amicably with Hindus and Muslim brothers. We know that reverting to Sikhism of Guru Granth Sahib only, will be opposed by all means by Hindu organizations like RSS, who created the Puratan Sikh Ittehas.

We will be content to remain Sikhs of Guru Granth Sahib, even though we may be small in numbers. We will be obliged to constitute a governing body for propagating true Sikh faith with a written constitution. We will continue to remain true to SGGS and preach the whole truth. Ultimately fraud will be recognized and truth will prevail.

 Sikhs leading the agitation against Dasam Granth are proclaiming that they will oppose the parkash of Dasam Granth alongwith Guru Granth Sahib. However, strangely they will continue to recite Banis from Dasam Granth, like Jap Sahib, Sawwaye, and Kabyobach Benti including Ardas ‘Pritham Bhaguti Simar Ke’, as directed by Sikh Rahet Mayada, thereby worship Devi Devtass and recite Vedbani from Dasam Granth.

They do not seem to fully appreciate that continuing this practice is against the sacred teachings of Gurbani. Will they follow the Sikh Rahet Maryada formulated by defrauded Sikhs and defy the teachings and Hukams of Guru Granth Sahib? I request them to ponder and revise their stand.

 Gurbani itself compares Hindu Dharam/ Sanatan Dharam with Gurbani teachings. Sikh Gurus and Gurbani reject Veda Shastras and worship of Devi/Devtas and their rituals. Many Hindus agreed to shed their previous faith, requested the Sikh Gurus for initiation into Sikh faith and converted to Sikhism during the period of Sikh Gurus.

Preaching Sikh faith and control of Sikh Gurdwaras in eighteenth century

About 60 years after the passing away of Guru Gobind Singh in 1708 the Sikh Gurdwaras were managed by Nirmalas and Udassis. They colored Gurbani teachings with teachings of Ved Bani and also brought Idols of Hindu Devi/Devtas and their worship in Sikh Gurdwaras. They also created the fraud of cultural and religious belief by writing spurious Puratan Sikh Ittehas. Should Sikhs continue to give credence to Puratan Sikh Ittehas inspite of the new revelations, and in spite of edicts of Gurbani?

Gurbani explains the Sikh beliefs and Hindu beliefs

First 13 words of Guru Granth Sahib called Mool Mantra, from 1(0ne), to Gurprasad, give the attributes of ‘One and Only One Eternal’ Akal Purkh Parbrahm who is the only real God of all humanity and all species in the universe. Akal Purkh is ‘Naam’ or ‘Naam Jyote’ which means Supreme Consciousness without body or form. Gurbani says that One and Only One, Akal Purkh of all humanity can be recognized by humans in this life by following the teachings of Gurbani and meditating on Naam as prescribed in Gurbani. Gurbani also says that all other so called Gods and Goddesses are His creation in the world. Thus there is no other true and real God in the universe. Those who worship them and meditate on them continue to go into cycles of birth and rebirth.

Those who meditate on the Akal Purkh as defined in Gurbani merge with Naam and become immortal. They do not go into cycles of birth and rebirth. Such a human, Soul/Jivatma merges with the Supreme Soul/ParamAtma and becomes Brahm Gyani, ‘Brahm Gyani Sad Jeevat Naheen Marta’ (Quote from Gurbani).

‘Naam Supreme Consciousness’, when He so desired, created the mortal universe and all species in universe by His command (Hukam), which produced Sound and melody/Oangkar Dhuns/Anhat Sabad, which continuously  flows like waves on the ocean, endlessly in time and space creating ever expanding universe.  Thus, Naam Supreme Consciousness pervades the universe as melodies ‘Sabad Dhun/ Oangkar Dhuns. Gurbani says Akal Purkh pervades the universe in the form of vibrations ‘pasreo aap hoi Anat Trang’ (waves/vibrations).

Modern science is now coming closer to spirituality. In the language of modern science universe is energy in fast motion, flowing in elliptical orbits producing an illusion of endless shapes and forms of Jivaas and their play in universe according to predestinated plan.

The endless (Anhad) Dhuns in the universe are Supreme Pure Consciousness flowing as waves of Sabad/Sabad Dhuns melodies in the universe. These endless Sabad Dhuns began to create illusion of universe and innumerable Jivas/JivAtmas in universe. Ordinary humans do not hear and recognize the Sabad Dhuns, in the body, which created the JivAtma the human consciousness, mind, and body and sustaining the life process from within by His attribute of Hukam.

Gurbani calls the Universe and all beings/species in universe as Maya, or false forms of ‘One an Only One’ Akal Purkh Supreme Consciousness. Human Consciousness or JivAtma or Jind/chetna is imbedded with Bharam of Haun I’ ness, due to which humans say ‘I am an independent entity’ and I live as I choose. Human consciousness is also imbedded with Bhai (fear) of Naam Supreme Consciousness the only real God/Akal Purkh. The false idea of a separate self does not allow the human to recognize the creator Naam Supreme Consciouness within the body in form of Anhat Sabad Dhuns. The vibrating Dhuns/Melodies can be heard in human life by Gurmat meditation on Naam. This is the natural process of recognition of Higher Self the Naam Supreme Concsciouness within the body. There is no life and death thereafter. The false self merges into the higher self after removal of all Avguns/Vikars and removal of Bhai and Bharam of Haun by virtue of Gurmat meditation and by the grace of the Sabad Guru, Gurmantar Naam.

According to Gurbani Ved Bani does not recognize Akal Purkh Naam Supreme Consciousnes, His Hukam, and Poora Guru as defined in Gurbani.

Gurbani says that Hindu Gods, Brahma, Vishnu, Mahesh, Kal, Mahakal, Bhagauti , Durga, Chandi etc are the creation of Naam Supreme Consciouness and are false Gods understood to be true by Ved Bani. Meditation on them leads to moving in cycles of life and death.

Gurbani teaching is for all humanity. All religions can live in this world peacefully following their own path right or wrong. Naam Supreme Consciousness resides in all. They are all created by Naam Supreme Consciousness by His Hukam and are going through their destiny. We all have to live in peace and harmony as it is designed by Akal Purkh Naam, the only real God.

For details kindly refer the books/papers attached to this article.

Gurmukh Singh

B-6/58, Safdarjang Enclave, New Delhi-110029. (25th Feb 2010)


(28/02/10)
ਹਰਮਨਪ੍ਰੀਤ ਸਿੰਘ

Waheguru Ji Ka Khalsa Waheguru Ji Ki Fateh

Veerji asi Principal Surjeet Singh ohna de article print karva ke distribute karna chahunde si par jando asi artcle nu microsoft word(2007) ch copy karde han tan kai article tan theek copy ho jande han par kai articles ch akhar edhar udhar ho jande ne. tusi sanu das sakde hon ke kehre font naal sare article sahi copy ho sakde han.

Waheguru Ji Ka Khalsa Waheguru Ji Ki Fateh
(ਹਰਮਨਪ੍ਰੀਤ ਸਿੰਘ ਜੀ, ‘ਸਿੱਖ ਮਾਰਗ’ ਤੇ ਸਿਰਫ ਦੋ ਤਰ੍ਹਾਂ ਦੇ ਫੌਂਟਸ ਹੀ ਵਰਤੇ ਗਏ ਹਨ। ਚਾਤਰਿਕ ਅਤੇ ਚਾਤਰਿਕ ਯੂਨੀਕੋਡ। ਯੂਨੀਕੋਡ ਫੌਂਟਸ ਨੂੰ ਤਾਂ ਕਿਸੇ ਵੀ ਹੋਰ ਯੂਨੀਕੋਡ ਫੌਂਟਸ ਵਿੱਚ ਕਾਪੀ ਪੇਸਟ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਹੀ ਚਾਤਰਿਕ, ਡੀਆਰਚਾਤਰਿਕ ਵੈੱਬ ਫੌਂਟਸ ਵਾਲੇ ਹੀ ਹਨ। ਤੁਸੀਂ ਸਿੱਧਾ ਵੈੱਬ ਬਰਾਉਸਰ ਤੋਂ ਵੀ ਪਰਿੰਟ ਕਰ ਸਕਦੇ ਹੋ-ਸੰਪਾਦਕ)


(27/02/10)
ਗੁਰਇੰਦਰ ਸਿੰਘ ਪਾਲ

ਬਲਦੇਵ ਸਿੰਘ (ਫ਼ਿਰੋਜ਼ਪੁਰ) ਜੀ,
ਆਪ ਜੀ ਦੇ ਫ਼ਰਵਰੀ 21, ਦੇ ਪੱਤ੍ਰ ਨੂੰ ਪੜ੍ਹ ਕੇ ਦਾਸ ਨੂੰ ਵਿਸ਼ਵਾਸ ਹੋਇਆ ਕਿ ਆਪ ਬੜੇ ਫ਼ਰਾਖ਼ਦਿਲ ਅਤੇ ਨਿੱਘੇ ਸੁਭਾਅ ਦੇ ਹੋ! ਪਰ ਫ਼ਰਵਰੀ 26, ਦੇ ਪੱਤ੍ਰ ਤੋਂ ਇਉਂ ਲੱਗਿਆ ਕਿ ਆਪ ਕੁੱਝ ਨਾਖ਼ੁਸ਼ ਹੋ, ਤੇ ਨਾਰਾਜ਼ ਵੀ ਹੋ ਸਕਦੇ ਹੋ! ਇਸ ਦੇ ਬਾਵਜੂਦ ਵੀ ਦਾਸ ਦਾ ਵਿਸ਼ਵਾਸ ਟੁੱਟਿਆ ਨਹੀਂ। ਮੇਰਾ ਯਕੀਨ ਹੈ ਕਿ ਜਿੱਥੇ ਅਸਹਿਮਤੀ ਹੋਵੇ ਓਥੇ ਇੱਕਪਖੀ ਵਿਚਾਰ ਸਹਾਈ ਨਹੀਂ ਹੁੰਦੇ; ਸਗੋਂ, ਵਿਚਾਰ-ਵਟਾਂਦਰਾ ਹੀ ਕੰਮ ਆਉਂਦਾ ਹੈ। ਇਸੇ ਲਈ ਆਪ ਨੂੰ ਬੇਨਤੀ ਕੀਤੀ ਸੀ ਕਿ ਜੇ ਕੋਈ ਹੋਰ ਅਰਥ ਹੋਣ ਤਾਂ ਦੱਸਣਾ।
ਦੂਸਰਾ, ਆਪ ਜੀ ਨੇ ਲਿਖਿਆ ਹੈ ਕਿ “ਵਿਚਾਰ ਚਰਚਾ ਵਿੱਚ ਕਈ ਵਿਦਵਾਨਾਂ ਦੀਆਂ ਲਿਖਿਤਾਂ ਜਾਂ ਪ੍ਰਮਾਣ ਦਿੱਤੇ ਹਨ। ਇਨ੍ਹਾਂ ਵਿੱਚੋਂ ਕਿਹੜੇ ਵਿਚਾਰ ਨਾਲ ਸਹਿਮਤ ਹੋਇਆ ਜਾਵੇ” ? ਆਪ ਦਾ ਇਹ ਪ੍ਰਸ਼ਨ ਬੜਾ ਜਾਇਜ਼ ਹੈ। ਅਜਿਹੀ ਸਥਿਤੀ ਵਿੱਚ ਦਾਸ ਤਾਂ ਉਸ ਹਵਾਲੇ/ਪ੍ਰਮਾਣ ਨੂੰ ਸਹੀ ਮੰਨ ਕੇ ਅਪਣਾ ਲੈਂਦਾ ਹੈ ਜੋ ਗੁਰਬਾਣੀ/ਗੁਰਮੱਤ ਦੀ ਕਸਉਟੀ `ਤੇ ਪੂਰਾ ਉੱਤਰੇ। ਪਾਠਕ ਨੂੰ ਚਾਹੀਦਾ ਹੈ ਕਿ ਉਹ ਦਿੱਤੇ ਹਵਾਲਿਆਂ ਨੂੰ ਗੁਰਮੱਤ ਦੇ ਮਾਪਦੰਡ ਨਾਲ ਪਰਖ ਕੇ ਆਪ ਫ਼ੈਸਲਾ ਕਰੇ।
ਅੱਜ ਕਲ ਦਾਸ ਨੂੰ ਕੁੱਝ ਰੁਝੇਵਾਂ ਹੈ; ਇੱਧਰੋਂ ਵਿਹਲਾ ਹੋ ਕੇ ‘ਛਿਅ ਘਰ…’ ਵਾਲੇ ਸਾਰੇ ਸ਼ਬਦ ਦੀ, ਅਰਥ ਭਾਵਾਂ ਸਮੇਤ, ਵਿਆਖਿਆ ਕਰਕੇ ਆਪ ਜੀ ਦੀ ਸੇਵਾ ਵਿੱਚ ਪੇਸ਼ ਕਰਾਂਗਾ।
ਚਰਨਜੀਤ ਸਿੰਘ (ਬਰੈਂਪਟਨ) ਜੀ,
ਵਿਚਾਰਾਂ ਦਾ ਮੱਤ-ਭੇਦ ਹੋਣਾ ਕੁਦਰਤੀ ਹੈ। ਅਸਹਿਮਤੀ ਮਨੁੱਖਾ ਸਭਾਉ ਦਾ ਅਨਿੱਖੜਵਾਂ ਅੰਗ ਹੈ। ਪਰ, ਜਿੱਥੇ ਅਸਹਿਮਤੀ ਦੀਵਾਰ ਬਣਦੀ ਨਜ਼ਰ ਆਵੇ ਓਥੇ ਇਸ ਨੂੰ ਨਜ਼ਰ-ਅੰਦਾਜ਼ ਕਰ ਦੇਣਾ ਚਾਹੀਦਾ ਹੈ। ਮੇਰੀ ਇਹ ਕਮਜ਼ੋਰੀ ਹੈ ਕਿ ਜਿਹੜੀ ਗੱਲ ਗੁਰਬਾਣੀ ਦੀ ਕਸਵੱਟੀ `ਤੇ ਪੂਰੀ ਨਾਂ ਉੱਤਰੇ ਉਸ ਨੂੰ ਮੇਰਾ ਮਨ ਸਵੀਕਾਰ ਨਹੀਂ ਕਰਦਾ। ਮੇਰੀ ਅਕਲ ਅਨੁਸਾਰ, ਆਪ ਨੇਂ ਜੋ ਵਿਚਾਰ ਆਪਣੇ ਪੱਤ੍ਰਾਂ ਵਿੱਚ ਦਿੱਤੇ ਸਨ ਉਹ ਗੁਰਮੱਤ ਅਨਕੂਲ ਨਹੀਂ, ਇਸੇ ਲਈ ਮੇਰੇ ਵਾਸਤੇ ਉਨ੍ਹਾਂ ਨਾਲ ਸਹਿਮਤ ਹੋਣਾ ਅਸੰਭਵ ਹੋ ਗਿਆ। ਉਸ ਤਰ੍ਹਾਂ, ਦਾਸ ਨਾਂ ਤਾਂ ਅੜੀਅਲ ਹੈ ਤੇ ਨਾਂ ਹੀ ਆਪਣੀ ਅਲ੍ਹੜ ਅਕਲ ਦਾ ਗ਼ੁਲਾਮ। ਆਪ ਵੱਡੇ ਦਿਲ ਵਾਲੇ ਹੋ, ਮੇਰੀ ਬਿਨਤੀ ਨੂੰ ਜ਼ਰੂਰ ਸਮਝੋਗੇ! ਆਪ ਦੀ ਸੁਹਿਰਦਤਾ `ਤੇ ਦਾਸ ਨੂੰ ਜ਼ਰਾ ਵੀ ਸ਼ੱਕ ਨਹੀਂ।
ਸ: ਸਰਵਜੀਤ ਸਿੰਘ ਜੀ ਨੇਂ ਵੀ ਆਪਣੇ ਪੱਤ੍ਰ ਵਿੱਚ ਦਿੱਤੇ ਵਿਚਾਰਾਂ ਦਾ ਆਧਾਰ ਗੁਰਬਾਣੀ/ਗੁਰਮੱਤ ਨੂੰ ਹੀ ਬਣਾਇਆ ਹੈ; ਇਸੇ ਲਈ ਉਨ੍ਹਾਂ ਦੇ ਵਿਚਾਰ ਸ਼ਾਲਾਘਾਯੋਗ ਹਨ, ਤੇ ਮੰਨਣ-ਯੋਗ ਵੀ!
ਇਕ ਗਲ ਹੋਰ ਕਹਿਣ ਦੀ ਆਗਿਆ ਲੈਂਦਾ ਹਾਂ। ਉਮੀਦ ਹੈ, ਆਪ ਜਿਹਾ ਵੱਡੇ ਦਿਲ ਵਾਲਾ ਤੇ ਸੁਹਿਰਦ ਵਿਆਕਤੀ ਬੁਰਾ ਨਹੀਂ ਮਨਾਏਗਾ! ਕਬੀਰ ਜੀ ਦੇ ਸ਼ਲੋਕ ਦੇ ਜੋ ਅਰਥ ਆਪ ਜੀ ਨੇ ਕੀਤੇ ਹਨ, ਉਹ ਦਰੁਸਤ ਨਹੀਂ ਲੱਗਦੇ! ਸ਼ਲੋਕ ਵਿੱਚ ‘ਹਾਥੀ’ ਹਉਮੈ ਦਾ ਚਿੰਨ੍ਹ ਹੈ, ਅਤੇ ‘ਕੀਟੀ’ ਨਿਮਰਤਾ ਦੀ ਪ੍ਰਤੀਕ। ਸ਼ਲੋਕ ਦਾ ਭਾਵ ਹੈ ਕਿ ਹੰਕਾਰ ਨਾਲ ਆਫਰਿਆ ਹੋਇਆ ਮਨੁੱਖ ਹਰਿ-ਨਾਮ-ਸਿਮਰਨ ਨਹੀਂ ਕਰ ਸਕਦਾ। (ਜੇ ਕੋਈ ਕਰਦਾ ਦਿਖਾਈ ਦਿੰਦਾ ਹੈ ਤਾਂ ਸਮਝੋ ਉਹ ਲੋਕ-ਦਿਖਾਵਾ ਹੈ, ਢੌਂਗ ਤੇ ਕਪਟ ਹੈ)। ਹਰਿ-ਨਾਮ-ਸਿਮਰਨ ਦਾ ਆਨੰਦ ਕੋਈ ਗ਼ਰੀਬ ਮਿਜਾਜ਼ ਮਾਨਵ ਹੀ ਮਾਨ ਸਕਦਾ ਹੈ। ਹਉਮੈ ਅਤੇ ਸਿਮਰਨ ਦਾ ਕੋਈ ਮੇਲ ਨਹੀਂ। ਜਿੱਥੇ ਹਉਮੈ ਹੈ ਉੱਥੇ ਸਿਮਰਨ ਨਹੀਂ; ਅਤੇ, ਜਿੱਥੇ ਸੱਚਾ ਸਿਮਰਨ ਹੈ ਓਥੇ ਹਉਮੈ ਦਾ ਅਭਾਵ ਹੋਵੇਗਾ।
ਭੁੱਲ ਚੁਕ ਲਈ ਖਿਮਾ ਦਾ ਜਾਚਕ
ਦਾਸ,
ਗੁਰਇੰਦਰ ਸਿੰਘ ਪਾਲ
ਫ਼ਰਵਰੀ 27, 2010.


(27/02/10)
ਸਰਵਜੀਤ ਸਿੰਘ

ਬਲਦੇਵ ਸਿੰਘ ਫਿਰੋਜ਼ਪੁਰ ਜੀ,
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਿਹ।

ਵੀਰ ਜੀ, ਆਪ ਜੀ ਨੇ ਆਪਣੇ ਪੱਤਰ ਵਿਚ ਹੇਠ ਲਿਖੇ 2 ਸਵਾਲ ਕੀਤੇ ਸਨ:
(1) “ਵੀਰ ਜੀ, ਊਪਰ ਵਾਲੇ ਸ਼ਬਦ ਨੂੰ ਧਿਆਨ ਨਾਲ ਵਿਚਾਰੀਏ ਤਾਂ ਸ਼ਾਸਤਰਾਂ ਨਾਲ ਇਸ ਦਾ ਕੋਈ ਵੀ ਮੇਲ ਨਹੀਂ ਹੈ। ਸਿਰਫ ਜਾਂ ਸਵਾਏ ਇਸ ਦੇ ਕੇ ਸ਼ਾਸਤਰਾਂ ਦੀ ਗਿਨਤੀ ਛੇ ਹੈ, ਅਤੇ ਇਸ ਸ਼ਬਦ ਵਿੱਚ ਘਰਾਂ ਦੀ ਗਿਨਤੀ ਵੀ ਛੇ ਦੱਸੀ ਹੈ ਜੀ। ਕੀ ਗਿਨਤੀ ਦੀ ਸਮਾਨਤਾਂ ਨਾਲ ਹੀ ਘਰ ਦਾ ਮਤਲਬ ਸ਼ਾਸਤਰ ਹੋ ਜਾਵੇਗਾ”।
ਆਪ ਜੀ ਦੇ ਇਸ ਸਵਾਲ ਦੇ ਜੁਵਾਬ ਵਿਚ ਮੈ ਵੱਖ-ਵੱਖ ਵਿਦਵਾਨਾਂ ਵਲੋ ਇਸ ਪੰਗਤੀ (ਛਿਅ ਘਰ ਛਿਅ ਗੁਰ ਛਿਅ ਉਪਦੇਸ) ਦੇ ਕੀਤੇ ਹੋਏ ਅਰਥ ਲਿਖੇ ਸਨ। ਭਾਵ ਇਹ ਕਿ ਸਾਰੇ ਵਿਦਵਾਨਾ ਨੇ ਅਜੇਹੇ ਹੀ ਅਰਥ ਕੀਤੇ ਹਨ ਜੋ ਵੀਰ ਗੁਰਇੰਦਰ ਸਿੰਘ ਪਾਲ ਜੀ ਨੇ ਲਿਖੇ ਸਨ। ਭਾਈ ਗੁਰਦਾਸ ਜੀ ਨੇ ਵੀ ਇਸੇ ਪੰਗਤੀ ਨੂੰ ਹੀ ਆਪਣੇ ਸ਼ਬਦਾ ਵਿਚ ਲਿਖਿਆ ਹੈ। ਛਿਅਘਰ ਛਿਅਗੁਰ ਆਖੀਅਨ ਛਿਅਉਪਦੇਸ ਭੇਸ ਅਭਾਸੀ॥
(2) “ ਕੀ ਅਕਾਲ ਪੁਰਖ ਨੇਂ ਸ਼ਾਸਤਰ ਪੈਦਾ ਕਰ ਕੇ, ਕਿਤੇ ਇਹ ਕੰਮ ਗਲਤ ਤਾਂ ਨਹੀਂ ਕੀਤਾ ਹੈ ਜੀ”।
ਆਪ ਜੀ ਦੇ ਸਵਾਲ ਨੰ: 2 ਦੇ ਜੁਵਾਬ ਵਿਚ ਮੈ ਲਿਖਿਆ ਸੀ, ਵੇਦ-ਸ਼ਾਸਤਰ ਅਕਾਲ ਪੁਰਖ ਦੀ ਕਿਰਤ ਨਹੀ ਹਨ। ਇਹ ਤਾਂ 1877 ਵਿਚ ਹੀ ਗਿਆਨੀ ਦਿੱਤ ਸਿੰਘ ਜੀ ਨੇ ਸਾਬਤ ਕਰ ਦਿੱਤਾਂ ਸੀ। ਜਿਸ ਨਾਲ ਆਪ ਜੀ ਵੀ ਸਹਿਮਤੀ ਪ੍ਰਗਟ ਕੀਤੀ ਹੈ। ਜਿਸ ਲਈ ਆਪ ਜੀ ਦਾ ਬੁਹਤ-ਬੁਹਤ ਧੰਨਵਾਦ।
ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਸੀ, ਆਪ ਜੀ ਦੀ ਖੋਜ ਮੁਤਾਬਕ “ਛਿਅ ਘਰ ਛਿਅ ਗੁਰ ਛਿਅ ਉਪਦੇਸ” ਦਾ ਭਾਵ ਅਰਥ ਕੋਈ ਹੋਰ ਹੈ ਤਾਂ ਸਿੱਖ ਮਾਰਗ ਦੇ ਪਾਠਕਾਂ ਨਾਲ ਸਾਂਝਾ ਕਰਨ ਦੀ ਕ੍ਰਿਪਾਲਤਾ ਕਰਨੀ ਜੀ। ਜੋ ਆਪ ਜੀ ਆਪਣੇ ਰੁਝੇਵਿਆਂ ਕਾਰਨ ਨਹੀ ਕਰ ਸਕਦੇ ਤਾਂ ਵੀ ਕੋਈ ਗੱਲ ਨਹੀ, ਜਦੋ ਵੀ ਸਮਾਂ ਮਿਲੇ ਉਦੋਂ ਕਰ ਦੇਣਾ ਜੀ।
ਧੰਨਵਾਦ ਸਹਿਤ
ਸਰਵਜੀਤ ਸਿੰਘ


(27/02/10)
ਬਲਦੇਵ ਸਿੰਘ ‘ਬੁੱਧ ਸਿੰਘ ਵਾਲਾ’ ਹਾਂਗ ਕਾਂਗ

ਸਿੱਖ ਮਾਰਗ ਨਾਲ ਜੁੜੇ ਭੈਣੋ ਅਤੇ ਭਰਾਵੋ
ਫਤਹਿ ਪ੍ਰਵਾਨ ਕਰਨੀ

ਮੈ ਕੰਪਿਉਟਰ ਤੇ ਪ੍ਰੋ: ਦਰਸ਼ਨ ਸਿੰਘ, ਗੁਰਚਰਨਜੀਤ ਸਿੰਘ ਲਾਂਬਾ ਅਤੇ ਹਰਬਿੰਦਰ ਸਿੰਘ ‘ਭੰਵਰਾ’ ਇਹਨਾਂ ਦਾ ਵੀਡੀਓ ਕਲਿਪ ਦੇਖ ਰਿਹਾ ਸੀ। ਗੱਲ ਚੱਲ ਰਹੀ ਸੀ ਦਸਮ ਗ੍ਰੰਥ ਬਾਰੇ। ਪ੍ਰੋ: ਸਹਿਬ ਆਖ ਰਹੇ ਸਨ ਕਿ ਜਦੋ ਕਿਸੇ ਔਰਤ ਨੇ ਰਾਏ ਨਾਲ ਚਲਿਤਰ ਖੇਡਿਆ ਤਾਂ ਔਰਤ ਦੇ ਰੌਲਾ ਪਾਉਣ ਤੇ ਲੋਕ ਜਾਗ ਪਏ ਤੇ ‘ਰਾਇ’ ਦੀ ਦਾਹੜੀ ਫੜੀ ਤੇ ‘ਰਾਇ’ ਨੂੰ ਕੁੱਟਿਆ। ਪਰ ਰਾਇ ਆਪ ਭੱਜ ਗਏ ਤੇ ਲੋਕਾਂ ਨੇ ਔਰਤ ਦੇ ਭਰਾ ਨੂੰ ਹੀ ਕੁੱਟ ਕੁੱਟ ਦਿੱਤਾ। ਪ੍ਰੋ: ਸਹਿਬ ਇਸ ਕਹਾਣੀ ਦਾ ਕਰਤਾ ਦਸਮ ਗ੍ਰੰਥ ਦੇ ਮੁਤਾਬਿਕ ਗੋਬਿੰਦ ਸਿੰਘ ਜੀ ਨੂੰ ਦੱਸ ਰਹੇ ਹਨ ਜਦੋ ਕਿ ਲਾਂਬਾ ਜੀ ਕਹਿੰਦੇ ਹਨ ਇਹ ਗੁਰੂ ਗੋਬਿੰਦ ਸਿੰਘ ਜੀ ਨਹੀ ਸਨ ਇਹ ਕੋਈ ਹੋਰ ‘ਰਾਇ’ ਸਨ। ਫਿਰ ਪ੍ਰੋ ਸਹਿਬ ਪੁਛਦੇ ਹਨ ਅਨੰਦ ਪੁਰ ਸਹਿਬ ਵਿੱਚ ਹੋਰ ਕਿਸ ‘ਰਾਇ’ ਨੇ ਰਾਜ ਕੀਤਾ ਤੇ ਇਸ ਸਵਾਲ ਤੇ ਲਾਂਬਾਂ ਜੀ ਪਾਸਾ ਵੱਟ ਗਏ ਤੇ ਕਹਾਂਣੀ ਨੂੰ ਦੂਜੇ ਪਾਸੇ ਮੋੜ ਦਿੱਤਾ। ਪ੍ਰੋ: ਸਹਿਬ ਆਖ ਰਹੇ ਸਨ ਕਿ ਸਾਡੇ ਗੁਰੂ ਗੋਬਿੰਦ ਸਿੰਘ ਜੀ ਇਸ ਤਰ੍ਹਾਂ ਕਰਨਗੇ? ਪ੍ਰੋ: ਸਹਿਬ ਨੇ ਇੱਕ ਲਫਜ ਵੀ ਆਵਦੇ ਵੱਲੋ ਗੁਰੂ ਗੋਬਿੰਦ ਸਿੰਘ ਜੀ ਨਹੀ ਬੋਲਿਆ ਤੇ ਨਾ ਹੀ ਕੋਈ ਬੋਲ ਸਕਦਾ ਹੈ ਜੋ ਵੀ ਬੋਲਿਆ ਹੈ ਡਾ: ਜੋਧ ਸਿੰਘ ਜੀ ਦੇ ਟੀਕੇ ਅਨੁਸਾਰ ਬੋਲਿਆ ਹੇ ਤੇ ਕਿਹਾ ਹੈ ਕਿ ਮੈ ਕਈ ਵਾਰ ਆਵਾਜ਼ ਉਠਾ ਚੁੱਕਿਆ ਹਾਂ ਕਿ ਦਸਮ ਗ੍ਰੰਥ ਬਾਰੇ ਫੈਸਲਾ ਹੋਣਾਂ ਚਾਹੀਦਾ ਹੈ। ਪਰ ਼ਲਾਂਬਾ ਜੀ ਨੇ ਕਿਹਾ ਕਿ ਡਾ ਜੋਧ ਸਿੰਘ ਨੇ ‘ਰਾਇ’ ਤੇ ਕੁੱਟ ਪਈ ਨਹੀ ਲਿਖੀ ਸਗੋ ਔਰਤ ਨੂੰ ‘ਰਾਇ’ ਕਿਹਾ ਹੈ ਕਿ ਤੂੰ ਮੇਰੇ ਨਾਲ ਚਲਿੱਤਰ ਖੇਡਿਆ ਮੈ ਤੇਰੇ ਨਾਲ ਚਲਿੱਤਰ ਖੇਡ ਕੇ ਤੇਰੇ ਭਰਾ ਨੂੰ ਹੀ ਕੁਟਵਾ ਦਿੱਤਾ। ਫਿਰ ਸ੍ਰ ਲਾਂਬਾ ਜੀ ਨੂੰ ਕਲਿਪ ਨੰਬਰ 4 ਬੜੇ ਗੁੱਸੇ ਵਾਲੇ ਤੇ ਫੂਨ ਆਏ ਕਿ ਪ੍ਰੋ: ਦਰਸ਼ਨ ਨੂੰ ਮਾਰ ਦੇਣਾਂ ਚਾਹੀਦਾ ਹੈ! ਫੂਨ ਤੇ ਕਿਹਾ ਪ੍ਰੋ: ਦਰਸ਼ਨ ਸਿੰਘ ਦਾ ਭਾਸ਼ਣ ਲੋਕਾਂ ਨੇ ਸੁਣਿਆਂ ਕਿਵੇ? ਲਗਦਾ ਸੀ ਕਈ ਮੇਰੇ ਭਰਾਵਾ ਨੇ ਤਾਂ ਦਾਰੂ ਪੀਤੀ ਸੀ ਉਹਨਾਂ ਦੀ ਆਵਾਜ਼ ਤੋ ਲੱਗ ਰਿਹਾ ਸੀ। ਟੀ ਵੀ ਦੀ ਆਵਾਜ਼ ਵੀ ਉਚੀ ਸੀ ਭਲਾਂ ਫੂਨ ਕਰਨ ਵਾਲਿਆਂ ਨੂੰ ਪੁਛੇ ਕਿ ਕਿਸੇ ਨਾਲ ਇੰਟਰਵਿਊ ਵਕਤ ਟੀ ਵੀ ਜਾਂ ਰੇਡੀਓ ਲੱਗਾ ਹੁੰਦਾ ਹੈ? ਸਗੋ ਸ੍ਰ: ਲਾਂਬਾ ਨੇ ਆਖ ਕੇ ਟੀ ਵੀ ਦੀ ਆਵਾਜ਼ ਘੱਟ ਕਰਵਾਈ। ਦਸਮ ਗ੍ਰੰਥ ਬਾਰੇ ਚੱਲ ਰਹੀ ਚਰਚਾ ਬਾਰੇ ਜਦੋ ਕਿਸੇ ਵੀ ਵੀਡੀਓ ਕਲਿਪ ਦੇਖਣ ਵਾਲੇ ਨੂੰ ਕੋਈ ਪਤਾ ਨਹੀ ਸੀ ਕਿ ਅਸਲ ਮੁੱਦਾ ਕੀ ਹੈ? ਬੱਸ ਦੇਖੋ ਦੇਖ ਫੂਨ ਤੇ ਪ੍ਰੋ: ਦਰਸ਼ਨ ਸਿੰਘ ਸਹਿਬ ਨੂੰ ਬੁਰਾ ਭਲਾ ਆਖ ਰਹੇ ਸਨ ਤੇ ਨਾਂ ਹੀ ਸ੍ਰ ਲਾਂਬਾਂ ਜੀ ਨੇ ਜਾਂ ‘ਭੰਵਰਾ’ ਜੀ ਨੇ ਕਿਹਾ ਕਿ ਜੋ ਤੁਸੀ ਸੋਚਦੇ ਹੋ ਉਹ ਗੱਲ ਨਹੀ ਹੈ ਪ੍ਰੋ: ਸਹਿਬ ਨੇ ਆਵਦੇ ਵੱਲੋ ਗੁਰੂ ਗੋਬਿੰਦ ਸਿੰਘ ਜੀ ਦੀ ਨਿੰਦਿਆ ਨਹੀ ਕੀਤੀ ਇਸਨੇ ਦਸਮ ਗ੍ਰੰਥ ਦੇ ਗਲਤ ਜਾਂ ਸਹੀ ਅਰਥ ਦੱਸੇ ਹਨ ਆਵਦੇ ਵੱਲੋ ਕੁਛ ਵੀ ਨਹੀ ਕਿਹਾ। ਪਰ ਸ੍ਰ ਲਾਬਾ ਜੀ ਕਿਓ ਆਖਣ ਉਹ ਤਾਂ ਖੁਸ਼ ਹੋ ਰਹੇ ਸਨ। ਪਰ ਜੇ ਸ੍ਰ: ਲਾਂਬਾਂ ਜੀ ਨੇ ਨਹੀ ਕਿਹਾ ਤਾਂ ਸੁਣਨ ਵਾਲਿਆਂ ਨੁੰ ਤਾਂ ਪਤਾ ਹੋਣਾਂ ਚਾਹੀਦਾ ਹੈ ਕਿ ਗੱਲ ਕਿੱਥੋ ਤੁਰੀ ਤੇ ਕਿਵੇ ਨਿਬੜੀ! ਅਸੀ ਕੀ ਸੁਣ ਰਹੇ ਹਾਂ ਨਹੀ! ਬੱਸ ਦੇਖੋ ਦੇਖ ਪ੍ਰੋ: ਸਹਿਬ ਦੇ ਉਲਟ ਫੂਨ ਕਰ ਰਹੇ ਸਨ। ਸਾਰੇ ਸੰਸਾਰ ਨੇ ਨਹੀ ਤਾਂ ਅੱਧੇ ਸੰਸਾਰ ਨੇ ਤਾਂ ਕਲਿਪ ਦੇਖੀ ਹੀ ਹੋਵੇਗੀ ਕਿਸੇ ਨੇ ਸ੍ਰ: ਲਾਂਬਾਂ ਜੀ ਦੇ ਉਲਟ ਨਹੀ ਕਿਹਾ ਕਿ ਪੋ: ਸਹਿਬ ਸਹੀ ਹਨ ਫੈਸਲਾ ਕਰੋ ਸ਼ਾਇਦ ਪ੍ਰੋ; ਦਰਸ਼ਨ ਸਿੰਘ ਦੇ ਹੱਕ ਵਾਲੇ ਫੂਨ ਟੈਲੀਕਾਸਟ ਨਾਂ ਕੀਤੇ ਹੋਣ! ਅਜੇ ਤਾਂ ਬਹੁਤ ਊਟ ਪਟਾਂਗ ਦਸਮ ਗ੍ਰੰਥ ਵਿੱਚ ਹੈ ਇਸ ਕਲਿਪ ਵਿੱਚ ਬਹਿਸ ਸਿਰਫ ਰੰਡੀ ਦੇ ਕੋਠੇ ਤੇ ਜਾਣ ਤੇ ਹੀ ਹੋਈ ਸੀ। ਚਲੋ ਆਪਾਂ ਮੰਨ ਲੈਦੇ ਹਾਂ ਕਿ ਦਾਹੜੀ ਰੰਡੀ ਦੇ ਭਰਾ ਦੀ ਫੜੀ ਸੀ ਕੁੱਟ ਮਾਰ ਰੰਡੀ ਦੇ ਭਰਾ ਦੀ ਹੋਈ ਸੀ ਉਹ ‘ਰਾਇ’ ਜੋ ਜਿਸ ਨੂੰ ਰੰਡੀ ਨੇ ਬੁਲਾਇਆ ਸੀ ਜਾਂ ਆਪ ਗਿਆ ਸੀ। ਉਹ ਗੁਰੂ ਗੋਬਿੰਦ ਸਿੰਘ ਜੀ ਨਹੀ ਸਨ। ਸਾਰੀ ਗੱਲ ਸਹੀ ਮੰਨ ਲੇਦੇ ਹਾਂ। ਪਰ ਸਵਾਲ ਇਹ ਹੈ ਕਿ ਇਸ ਗੱਲ ਤੋ ਸਿਖਿਆ ਕੀ ਮਿਲਦੀ ਹੈ? ਜਦੋ ਕਿ ਅਸੀ ਜਾਣਦੇ ਹਾਂ
“ਏਕਾ ਨਾਰੀ ਜਤੀ ਹੋਇ ਪਰ ਨਾਰੀ ਧੀ ਭੈਣ ਬਖਾਂਨੇ”
ਹਾਂ ਇੱਕ ਸਿੱਖਿਆ ਮਿਲਦੀ ਹੈ ਜਿਸਨੂੰ ਰੰਡੀਆਂ ਬਾਰੇ ਪਤਾ ਨਹੀ ਉਸਨੂੰ ਇਸ ਚੀਜ਼ ਦਾ ਗਿਆਨ ਹੋ ਜਾਦਾ ਹੈ, ਕਿ ਰੰਡੀ ਦੇ ਕੋਠੇ ਤੇ ਜਾਣ ਤੇ ਲੜਾਈ ਝਗੜਾ ਵੀ ਹੋ ਸਕਦਾ ਹੈ ਕੋਲ ਹਥਿਆਰ ਹੋਣਾਂ ਜਰੂਰੀ ਹੈ। ਫਿਰ ਪ੍ਰੋ: ਸਹਿਬ ਨੇ ਕਿਹਾ ਕਿ ਸਾਡਾ ਗੁਰੂ ਇੱਕ ਹੈ ਗੁਰੂ ਗ੍ਰੰਥ ਸਹਿਬ ਤੇ ਦਸਮ ਗ੍ਰੰਥ ਨਹੀ ਹੈ। ਵੈਸੈ ਆਪਾ ਜਾਣਦੇ ਹਾਂ ਕਿ ਦਸਮ ਗ੍ਰੰਥ ਤੇ ਲਿਖਿਆ ਹੈ ਦਸਮ ‘ਸ੍ਰੀ ਗੁਰੂ ਗ੍ਰੰਥ ਸਹਿਬ’ ਪਰ ਜੋ ਦਸਮ ਗ੍ਰੰਥ ਸ੍ਰ ਲਾਂਬਾ ਕੋਲ ਸੀ ਉਸਤੇ ਸਿਰਫ ‘ਦਸਮ ਗ੍ਰੰਥ’ ਹੀ ਲਿਖਿਆ ਸੀ। ਜੋ ਦਸਮ ਗ੍ਰੰਥ ਦੇ ਉਲਟ ਵੱਡੇ ਵੱਡੇ ਵਿਦਵਾਨ ਹਨ। ਉਹਨਾਂ ਨੂੰ ਸ੍ਰ ਲਾਂਬਾ ਜੀ ਨੂੰ ਫੂਨ ਕਰਨਾ ਚਾਹੀਦਾ ਹੈ। ਕਿ ਤ੍ਰਿਆ ਚਰਿੱਤਰ ਬਾਰੇ ਕੀ ਖਿਆਲ ਹੈ? ਮੈਨੂੰ ਵਡਿੀਓ ਕਲਿਪ ਵੇਖਣ ਵਾਲਿਆਂ ਦੀ ਸਮਝ ਨਹੀ ਆਉਦੀ ਕਿ ਸਾਬਕਾ ਅਕਾਲ ਤਖਤ ਦੇ ਜੱਥੇਦਾਰ ਐਡੇ ਵੱਡੇ ਵਿਦਵਦਨ ਹਨ ਜੋ ਕਿ ਆਮ ਬੰਦੇ ਦੀ ਨਿੰਦਿਆ ਨਹੀ ਕਰ ਸਕਦੇ ਕਿਉਕਿ ਉਹ ਜਾਣਦੇ ਹਨ ‘ਅਸੰਖ ਨਿੰਦਕ ਸਿਰਿ ਕਰਹਿ ਭਾਰੁ’ ਭਲਾ ਸੋਚੋ ਉਹ ਕਿਵੇ ਗੁਰੂ ਗੋਬਿੰਦ ਸਿੰਘ ਜੀ ਦੀ ਨਿੰਦਿਆ ਕਰ ਸਕਦੇ ਹਨ? ਦੇਖਣ ਵਾਲੇ ਮੇਰੇ ਵਰਗੇ ਨਾਂ ਸਮਝ ਫੂਨ ਕਰਕੇ ਚੀਕਾਂ ਰੌਲੀ ਪਾਉਣ ਲੱਗ ਪਏ ਜਿਵੇ ਇੱਕ ਗਿੱਦੜ ਦੂਜੇ ਗਿੱਦੜ ਦੀ ਚੀਕ ਸੁਣਕੇ ਬਗੈਰ ਮਤਲਬ ਤੋ ਚੀਕਾਂ ਮਾਰਨ ਲੱਗ ਪੇਦੈ ਹਨ। ਜੇ ਪ੍ਰੋ: ਸਹਿਬ ਦੇ ਉਲਟ ਬੋਲਣ ਵਾਲਿਆਂ ਨੇ ਸਿੱਖ ਮਾਰਗ ਪੜਿਆ ਹੁੰਦਾ ਤਾਂ ਉਹ ਇਹ ਨਾਂ ਕਹਿੰਦੇ ਕਿ ਪ੍ਰੋ: ਨੇ ਗੁਰੂ ਗਬਿੰਦ ਸਿੰਘ ਜੀ ਦੀ ਬੇ-ਇਜ਼ਤੀ ਕੀਤੀ ਹੈ। ਸੋ ਮੇਰੇ ਇਹ ਲਿਖਣ ਦਾ ਮਤਲਬ ਇਹ ਹੈ ਕਿ ਕਿਸੇ ਦਾ ਬੋਲਿਆ ਜਾਂ ਲਿਖਿਆ ਧਿਆਨ ਨਾਲ ਪੜੋ, ਸੁਣੋ ਫਿਰ ਸੋਚੋ ਐਵੈ ਨਾਂ ਕਿਸੇ ਦੇ ਪਿੱਛੇ ਪੈ ਜਾਵੋ। ਹੋਰ ਤਾਂ ਹੋਰ ਪ੍ਰੋਗ੍ਰਾਮ ਦੇ ਸੰਚਾਲਕ ਵੀ ਆਖ ਰਹੇ ਸਨ ਕਿ ਅਸੀ ਗੁਰੂ ਗੋਬਿੰਦ ਸਿੰਘ ਜੀ ਦੀ ਬੇਇਜ਼ਤੀ ਬਰਦਾਸ਼ਤ ਨਹੀ ਕਰ ਸਕਦੇ। ਜਦੋ ਕਿ ਗੱਲ ਚੱਲ ਰਹੀ ਸੀ ਦਸਮ ਗ੍ਰੰਥ ਦੀ ਲੈ ਗਏ ਹੋਰ ਪਾਸੇ ਸਾਰਿਆਂ ਨੇ ਪ੍ਰੋ: ਦਰਸ਼ਨ ਸਿੰਘ ਜੀ ਦੇ ਅਸਲ ਮੁੱਦੇ ਤੋ ਹਟਾ ਦਿੱਤਾ। ਗੱਲ ਕਿਸੇ ਸਿਰੇ ਨਹੀ ਲੱਗੀ।
ਖਿਮਾਂ ਦਾ ਜਾਚਕ
ਬਲਦੇਵ ਸਿੰਘ ‘ਬੁੱਧ ਸਿੰਘ ਵਾਲਾ’ ਹਾਂਗ ਕਾਂਗ ਫੂਨ 852-94445134


(27/02/10)
ਗੁਰਮੀਤ ਸਿੰਘ ਕਾਦੀਆਨੀ

ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਹਿ॥
ਵੀਰ ਜੀਓ, ਖਾਲਸਾ ਨਿਊਜ ਵਲੋਂ ਪ੍ਰਾਪਤ ਈਮੇਲ ਵਿੱਚ ਇਹ ਸ਼ਿਕਾਇਤ ਕੀਤੀ ਗਈ ਹੈ ਕਿ ਸਿੰਘ ਸਾਹਿਬ ਪ੍ਰੋ.ਦਰਸ਼ਨ ਸਿੰਘ ਜੀ ਦੇ ਵੱਖ ਵੱਖ ਕੀਰਤਨ ਸਮਾਗਮਾਂ ਬਾਰੇ ਬੀਤੇ ਕੁੱਝ ਦਿਨਾਂ ਦੀ ਰਿਪੋਰਟਿੰਗ, ਅਖਬਾਰਾਂ ਰਾਹੀਂ ਸੰਗਤਾਂ ਤੱਕ ਨਹੀਂ ਪਹੁੰਚ ਰਹੀ। ਹਾਲਾਂਕਿ 'ਖਾਲਸਾ ਨਿਊਜ ਸਾਈਟ' ਵੀ ਕੁੱਝ ਕਾਰਣਾਂ ਕਰਕੇ ਅੱਪਡੇਟ ਨਾ ਸਕਣ ਕਰਕੇ ਆਮ ਸੰਗਤਾਂ ਇਹਨਾਂ ਪ੍ਰੋਗਰਾਮਾਂ ਬਾਰੇ ਜਾਣਨ ਤੋਂ ਵਾਂਝੀਆਂ ਹੀ ਰਹੀਆਂ। ਬਠਿੰਡਾ ਸਮਾਗਮ, ਬਰੇਲੀ ਸਮਾਗਮ ਅਤੇ ਚੰਡੀਗੜ ਸਮਾਗਮ ਬਾਰੇ ਜਾਣਕਾਰੀ ਇੰਟਰਨੈੱਟ ਨਾਲ ਜੁੜੇ ਗੁਰਮੁੱਖ ਪਿਆਰਿਆਂ ਤੱਕ ਤਾਂ ਪਹੁੰਚ ਗਈ, ਪਰ ਆਮ ਸੰਗਤਾਂ ਤੱਕ ਇਹ ਨਾ ਪਹੁੰਚ ਸਕੀ। ਇਸ ਤੋਂ ਪਹਿਲਾਂ ਦਿੱਲੀ ਦੇ ਲੱਖੀ ਸ਼ਾਹ ਵਣਜਾਰਾ ਹਾਲ ਵਿਖੇ ਅਖੌਤੀ ਅਕਾਲੀਆਂ (ਸਣੇ ਸੁਖਬੀਰ ਬਾਦਲ) ਦੀ ਹਾਜਰੀ ਵਿੱਚ ਪ੍ਰੋ.ਦਰਸ਼ਨ ਸਿੰਘ ਜੀ ਵਲੋਂ ਕੀਰਤਨ ਸਮਾਗਮ ਕਰਨ ਦੀ ਬਹੁਤ ਹੀ ਅਹਿਮ ਖਬਰ ਵੀ ਨਹੀਂ ਸੀ ਛਾਪੀ ਗਈ।

ਇਸ ਸਬੰਧੀ ਜਲੰਧਰ ਤੋਂ ਛੱਪਣ ਵਾਲੀਆਂ ਬਾਕੀ ਅਖਬਾਰਾਂ ਤੋਂ ਤਾਂ ਬਹੁਤੀ ਉਮੀਦ ਵੀ ਨਹੀਂ, ਪਰ ਆਪਣੇ ਆਪਨੂੰ ਵਰਤਮਾਨ ਸਮੇਂ ਵਿੱਚ ਤੱਤ ਗੁਰਮਤਿ ਦੇ ਸੰਘਰਸ਼ ਦਾ ਮੋਢੀ ਅਖਵਾਉਣ ਵਾਲੇ ਰੋਜ਼ਾਨਾ ਸਪੋਕਸਮੈਨ ਵਿੱਚ ਅਜਿਹੀਆਂ ਖਬਰਾਂ ਦਾ ਬਲੈਕ ਆਊਟ ਹੋਣਾ, ਵਾਕਈ ਗੰਭੀਰ ਚਿੰਤਾ ਦਾ ਵਿਸ਼ਾ ਹੈ।

ਪਹਿਲਾਂ ਵੀ ਇਹ ਤੌਖਲਾ ਜਾਹਿਰ ਕੀਤਾ ਜਾ ਰਿਹਾ ਸੀ ਕਿ ਸਪੋਕਸਮੈਨ ਪ੍ਰਬੰਧਕਾਂ ਵਲੋਂ ਅਖਬਾਰ ਚਲਾਉਣ ਲਈ ਹੀ ਵਿਖਾਵੇ ਦੇ ਤੌਰ ਤੇ ਤੱਤ ਗੁਰਮਤਿ ਦਾ ਧੁਤੂ ਵਜਾਇਆ ਜਾ ਰਿਹਾ ਸੀ, ਹੁਣ ਕਿਉਂਕਿ ਸਪੋਕਸਮੈਨ ਨੂੰ ਸਿੱਧੇ ਅਤੇ ਅਸਿੱਧੇ ਤੌਰ ਤੇ ਬਾਦਲਕਿਆਂ ਅਤੇ ਸ਼੍ਰੋਮਣੀ ਕਮੇਟੀ ਦੇ ਇਸ਼ਤਿਹਾਰ ਮਿਲਣੇ ਸ਼ੁਰੂ ਹੋ ਗਏ ਹਨ, ਇਸ ਲਈ 'ਸੱਚ ਸੁਣਾਇਸੀ ਸਚ ਕੀ ਬੇਲਾ' ਦਾ ਬੈਨਰ ਕੇਵਲ ਭਰਮਾਉਣ ਲਈ ਹੀ ਰਹਿ ਗਿਆ ਲੱਗਦਾ ਹੈ। ਪੰਥਕ ਧਿਰਾਂ ਲਈ ਇਹ ਬੇਹੱਦ ਦੁਖਦਾਈ ਹੈ। ਇਸ ਤੋਂ ਪਹਿਲਾਂ ਵੀ ਕਈ ਸਮਿਆਂ ਉਪਰ ਇਹ ਮਹਿਸੂਸ ਕੀਤਾ ਗਿਆ ਕਿ ਵਿਰੋਧੀਆਂ ਦੇ ਇਸ਼ਤਿਹਾਰਾਂ ਦੇ ਲਾਲਚ ਵਿੱਚ ਸੱਚ ਨੂੰ ਬਿਲਕੁੱਲ ਹੀ ਵਿਸਾਰ ਦਿੱਤਾ ਗਿਆ। ਇਹੋ ਜਿਹੀ ਸਵਾਰਥੀ ਸੁਹਿਰਦਤਾ ਨਾਲ ਤੱਤ ਗੁਰਮਤਿ ਦੇ ਸੰਘਰਸ਼ ਨੂੰ ਕਿਸੇ ਮੰਜਲ ਤੇ ਲਾਉਣਾ ਬੇਹੱਦ ਮੁਸ਼ਕਲ ਹੋ ਜਾਵੇਗਾ।

ਜੇਕਰ ਐਸੀਆਂ ਕਮਜੋਰੀਆਂ ਅਤੇ ਸਾਡੀਆਂ ਅਣਚਾਹੀਆਂ ਧੜੇਬੰਦੀਆਂ, ਸਾਡੇ ਸੰਘਰਸ਼ ਵਿੱਚ ਦੀਵਾਰ ਬਣ ਕੇ ਖੜ ਗਈਆਂ ਤਾਂ ਜਿੰਮੇਵਾਰ ਅਸੀਂ ਖੁੱਦ ਹੋਵਾਂਗੇ।

ਦਾਸ ਇਸ ਮੇਲ ਰਾਹੀਂ ਸਪੋਕਸਮੈਨ ਨਾਲ ਜੁੜੇ ਸੁਹਿਰਦ ਵੀਰਾਂ ਨੂੰ ਤਰਲੇ ਨਾਲ ਇਹ ਬੇਨਤੀ ਕਰਨੀ ਚਾਹੇਗਾ ਕਿ ਤੁਸੀਂ ਸਪੋਕਸਮੈਨ ਦੇ ਪ੍ਰਬੰਧਕਾਂ ਨੂੰ ਸਮਝਾਵੋ ਤਾਂਕਿ ਤੱਤ ਗੁਰਮਤਿ ਦੇ ਇਸ ਸੰਘਰਸ਼ ਵਿੱਚ ਵਰਣਨਯੋਗ ਪ੍ਰਾਪਤੀਆਂ ਕੀਤੀਆਂ ਜਾ ਸਕਣ।

ਦਾਸਰਾ,
ਗੁਰਮੀਤ ਸਿੰਘ ਕਾਦੀਆਨੀ, ਕਪੂਰਥਲਾ
ਮੋਬਾਈਲ 977 924 3456


(26/02/10)
ਚਰਨਜੀਤ ਸਿੰਘ, ਬਰੈਂਮਪਟਨ

ਸਰਵਜੀਤ ਸਿੰਘ ਜੀ
ਕਬੀਰ ਜੀ ਦਾ ਵਾਕ ਹੈ
ਹਰਿ ਹੈ ਖਾਂਡੁ ਰੇਤੁ ਮਹਿ ਬਿਖਰੀ ਹਾਥੀ ਚੁਨੀ ਨ ਜਾਇ ॥
ਕਹਿ ਕਬੀਰ ਗੁਰਿ ਭਲੀ ਬੁਝਾਈ ਕੀਟੀ ਹੋਇ ਕੈ ਖਾਇ ॥ (1377)
ਜਿਸ ਕਿਸੇ ਨੇ ਵੀ ਰੱਬ ਦੀ ਗੱਲ ਕੀਤੀ ਹੈ, ਰੇਤ ਅਤੇ ਖੰਡ ਮਿਲਾ ਕੇ ਹੀ ਕਿਤੀ ਹੈ। ਕਿਸੇ ਨੇ ਖੰਡ ਜਿਆਦਾ ਤੇ ਕਿਸੇ ਨੇ ਰੇਤਾ ਜਿਆਦਾ। ਵੱਡੇ ਵੱਡੇ ਰਾਗੀਆਂ/ਕਥਾਕਾਰਾਂ, ਪ੍ਰੋ: ਦਰਸ਼ਣ ਸਿੰਘ ਜੀ, ਸੰਤ ਸਿੰਘ ਮਸਕੀਨ ਜੀ, ਇੰਦਰ ਸਿੰਘ ਘੱਗਾ ਜੀ ਵਰਗਿਆ ਦੀ ਕਥਾ ਵਿੱਚ ਵੀ ਕੁੱਝ ਰੇਤਾ ਮਿਲ ਜਾਂਦਾ ਹੈ ਅਤੇ ਪਾਖੰਡੀ ਸਾਧਾਂ ਕੋਲੋਂ ਵੀ ਕੁੱਝ ਖੰਡ ਮਿਲ ਜਾਂਦੀ ਹੈ। ਸਿੱਖ ਦਾ ਕੰਮ ਹੈ ਕਿ ਰੇਤੇ ਵਿਚੋਂ ਖੰਡ ਲੱਭੇ।
ਅੰਗ੍ਰੇਜੀ ਦੀ ਕਹਾਵਤ ਹੈ
Don't throw the baby with the bathwater.
ਚਰਨਜੀਤ ਸਿੰਘ, ਬਰੈਂਮਪਟਨ


(26/02/10)
ਕੇਸਰ ਸਿੰਘ

ਪ੍ਰੋ. ਦਰਸ਼ਨ ਸਿੰਘ ਦੇ ਪ੍ਰੋਗਰਾਮ ਵਿੱਚ ਸੰਗਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਪੁਜੀਆਂ।
ਚੰਡੀਗੜ੍ਹ, 26 ਫਰਵਰੀ: ਅਜ ਚੰਡੀਗੜ੍ਹ ਦੇ ਗੁਰਦੁਆਰਾ, ਸੈਕਟਰ 46 ਵਿਖੇ ਇੱਕ ਵਿਸ਼ੇਸ਼ ਗੁਰਮਤਿ ਸਮਾਗਮ ਕਰਾਇਆ ਗਿਆ, ਜਿਸ ਵਿੱਚ ਸਿੱਖ ਕੌਮ ਦੇ ਮਸ਼ਹੂਰ ਕੀਰਤਨੀਏ, ਭਾਈ ਜੋਗਿੰਦਰ ਸਿੰਘ ਰਿਆੜ, ਭਾਈ ਸਤਵਿੰਦਰ ਸਿੰਘ ਦਿੱਲੀ ਤੋਂ ਇਲਾਵਾ ਕੌਮ ਦੇ ਮਹਾਨ ਵਿਦਵਾਨ ਅਤੇ ਕੀਰਤਨੀਏ, ਸਾਬਕਾ ਜਥੇਦਾਰ ਅਕਾਲ ਤਖ਼ਤ ਸਾਹਿਬ, ਪ੍ਰੋ. ਦਰਸ਼ਨ ਸਿੰਘ ਖਾਲਸਾ ਪੁਜੇ। ਪ੍ਰੋ. ਦਰਸ਼ਨ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਪੁਜਣ ਤੇ ਸੰਗਤਾਂ ਨੇ ਜੈਕਾਰਿਆਂ ਦੀ ਗੂੰਜ ਨਾਲ ਉਨ੍ਹਾਂ ਦਾ ਸੁਆਗਤ ਕੀਤਾ। ਇੰਝ ਜਾਪਦਾ ਸੀ ਜਿਵੇਂ ਪ੍ਰੋ. ਸਾਹਿਬ ਦੇ ਕੀਰਤਨ ਨੂੰ ਸੁਣਨ ਲਈ ਸਾਰੇ ਚੰਡੀਗੜ੍ਹ ਅਤੇ ਨੇੜੇ ਦੇ ਇਲਾਕੇ ਦੀਆਂ ਸੰਗਤਾਂ ਉਮੜ ਪਈਆਂ ਹੋਣ।
ਪ੍ਰੋ. ਦਰਸ਼ਨ ਸਿੰਘ ਨੇ, “ਝਗੜਾ ਕਰਦਿਆ ਅਨਦਿਨੁ ਗੁਦਰੈ ਸਬਦਿ ਨ ਕਰਹਿ ਵੀਚਾਰੁ॥ ਸੁਧਿ ਮਤਿ ਕਰਤੈ ਸਭ ਹਿਰਿ ਲਈ ਬੋਲਨਿ ਸਭੁ ਵਿਕਾਰੁ॥” ਸ਼ਬਦ ਦਾ ਕੀਰਤਨ ਅਤੇ ਵਿਆਖਿਆ ਕਰਦਿਆਂ, ਇਸ ਗੱਲ ਤੇ ਬਹੁਤ ਦੁਖ ਜ਼ਾਹਿਰ ਕੀਤਾ ਕਿ ਅਜ ਸਿੱਖ ਕੌਮ ਵਿੱਚ ਵਧ ਰਹੇ ਆਪਸੀ ਟਕਰਾ, ਦੁਬਿਧਾ ਅਤੇ ਝਗੜਿਆਂ ਦਾ ਮੂਲ ਕਾਰਨ ਵੀ ਇਹੀ ਹੈ ਕਿ ਅਜ ਸਿੱਖ ਕੌਮ ਵੀ ਗੁਰੂ ਸ਼ਬਦ ਦੀ ਵਿਚਾਰ ਅਤੇ ਅਗਵਾਈ ਛੱਡ ਕੇ ਮਨਮਤੀਆਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਵੱਧ ਮੰਦਭਾਗੀ ਗਲ ਹੋਰ ਕੀ ਹੋ ਸਕਦੀ ਹੈ ਕਿ ਸਿੱਖ ਕੌਮ ਦੇ ਆਗੂ ਅਖਵਾਉਣ ਵਾਲਿਆਂ ਵਲੋਂ ਹੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਇੱਕ ਗੈਰ ਸਿਧਾਂਤਕ ਅਤੇ ਅਸ਼ਲੀਲ ਰਚਨਾਵਾਂ ਨਾਲ ਭਰਪੂਰ ਬਚਿਤਰ ਨਾਟਕ ਨਾਂ ਦੀ ਕਿਤਾਬ ਨੂੰ ਸਥਾਪਤ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਸਤਿਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਥੇ ਸਾਨੂੰ ਅੰਮ੍ਰਿਤ ਮਈ ਉਚਾ-ਸੁਚਾ ਕਿਰਦਾਰ ਬਨਾਉਣ ਦੀ ਪ੍ਰੇਰਨਾ ਦੇਂਦੀ ਹੈ, ਉਥੇ ਇਸ ਬਚਿਤਰ ਨਾਟਕ ਵਿਚਲੀਆਂ ਲਿਖਤਾਂ ਨਸ਼ਿਆਂ ਦੇ ਸੇਵਨ ਅਤੇ ਅਸਲੀਲਤਾ ਵੱਲ ਧਕਦੀਆਂ ਹਨ। ਜਦੋਂ ਉਨ੍ਹਾਂ ਦੋ ਤਖਤਾਂ ਅਤੇ ਕੁੱਝ ਡੇਰਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪ੍ਰਕਾਸ਼ ਕੀਤੇ, ਇਸ ਬਚਿਤਰ ਨਾਟਕ ਦੇ ਵਿਸ਼ਾ-ਵਸਤੂ ਤੇ ਚਾਨਣਾ ਪਾਇਆ ਤਾਂ ਕਈ ਸੰਗਤਾਂ ਦੇ ਦੁਖ ਨਾਲ ਅਥਰੂ ਵਹਿ ਨਿਕਲੇ।
ਪੂਰੇ ਪ੍ਰੋਗਰਮ ਦੌਰਾਨ ਆਉਣ ਵਾਲੀਆਂ ਵਾਲੀਆਂ ਸੰਗਤਾਂ ਦਾ ਤਾਂਤਾ ਲੱਗਾ ਰਿਹਾ। ਗੁਰਦੁਆਰਾ ਸਾਹਿਬ ਦੇ ਦੋਨੋਂ ਹਾਲ ਅਤੇ ਅਗਲੇ ਪੰਡਾਲ, ਜਿਥੇ ਅੰਦਰਲੇ ਪ੍ਰੋਗਰਾਮ ਨੂੰ ਵੇਖਣ ਵਾਸਤੇ ਪੜਦੇ ਅਤੇ ਵੀਡੀਓ ਪ੍ਰੋਜੈਕਟਰ ਲੱਗੇ ਹੋਏ ਸਨ, ਸੰਗਤਾਂ ਨਾਲ ਭਰੇ ਹੋਏ ਸਨ। ਅੰਤ ਵਿੱਚ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ੍ਰ. ਕੇਸਰ ਸਿੰਘ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਸਭ ਸੰਗਤਾਂ ਗੁਰੂ ਦਾ ਲੰਗਰ ਛੱਕ ਕੇ ਘਰਾਂ ਨੂੰ ਪਰਤੀਆਂ।
ਜਾਰੀ ਕਰਤਾ:
ਕੇਸਰ ਸਿੰਘ,
ਮੁੱਖ ਸੇਵਾਦਾਰ, ਗੁਰਦੁਆਰਾ ਸੈਕਟਰ-46


(26/02/10)
ਬਲਦੇਵ ਸਿੰਘ ਫਿਰੋਜ਼ਪੁਰ

ਵੀਰ ਸਰਵਜੀਤ ਸਿੰਘ ਜੀ,

ਆਪ ਜੀ ਨੇਂ ਲਿਖਿਆ ਹੈ।

ਸ:ਬਲਦੇਵ ਸਿੰਘ ਫਿਰੋਜ਼ਪੁਰ ਜੀ, ਆਪ ਜੀ ਦਾ ਹੁਕਮ ਮੰਨ ਕੇ ਮੈ ਵੀ ਇਸ ਸ਼ਬਦ ਦੇ ਅਰਥਾ ਦੀ ਵਿਚਾਰ ਕੀਤੀ ਜੋ ਮੈ ਸਿੱਖ ਮਾਰਗ ਦੇ ਸਾਰੇ ਪਾਠਕਾਂ ਨਾਲ ਸਾਂਝੀ ਕਰ ਰਿਹਾ ਹਾਂ।

ਵੀਰ ਜੀ ਵਿਚਾਰ ਚਰਚਾ ਵਿੱਚ ਕਿਸੇ ਨੂੰ ਹੁਕਮ ਨਹੀਂ ਦਿੱਤਾ ਜਾਣਾਂ ਚਾਹੀਦਾ ਜੀ, ਹੁਕਮ ਵਿਚੋਂ ਹੰਕਾਰ ਦੀ ਬੋ ਆਉਦੀ ਹੈ ਜੀ। ਆਪਾਂ ਸਾਰੇ ਵੀਰ ਹਾਂ ਜੀ, ਵੀਰ ਵੀਰ ਨੂੰ ਹੁਕਮ ਨਹੀਂ ਦੇਂਦਾ ਜੀ, ਪਿਆਰ ਨਾਲ ਸਮਝਾ ਜਰੂਰ ਸੱਕਦਾ ਹੈ ਜੀ, ਜਾਂ ਬੇਨਤੀ ਕਰ ਸੱਕਦਾ ਹੈ ਜੀ। ਫਿਰ ਵੀ ਮੇਰੀ ਕੋਈ ਬੇਨਤੀ ਤੁਹਾਨੂੰ ਹੁਕਮ ਵਾਂਗ ਲੱਗੀ ਹੈ, ਜਾਂ ਸਮਝਾਉਂਣ/ਲਿਖਣ ਦਾ ਤਰੀਕਾ ਗਲਤ ਲੱਗਾ, ਤਾਂ ਆਪਣੇਂ ਇਸ ਤੁੱਛ ਬੁੱਧੀ ਵੀਰ ਨੂੰ ਮਾਫ ਕਰ ਦੇਣਾਂ ਜੀ।

ਸ: ਬਲਦੇਵ ਸਿੰਘ ਜੀ, ਆਪ ਜੀ ਦੇ ਬਚਨ, “ ਕੀ ਅਕਾਲ ਪੁਰਖ ਨੇਂ ਸ਼ਾਸਤਰ ਪੈਦਾ ਕਰ ਕੇ, ਕਿਤੇ ਇਹ ਕੰਮ ਗਲਤ ਤਾਂ ਨਹੀਂ ਕੀਤਾ ਹੈ ਜੀ”। ਵੀਰ ਜੀ, ਨਿਮਰਤਾ ਸਹਿਤ ਬੇਨਤੀ ਹੈ ਵੇਦ-ਸ਼ਾਸਤਰ ਅਕਾਲ ਪੁਰਖ ਦੀ ਕਿਰਤ ਨਹੀ ਹਨ। ਇਹ ਤਾਂ 1877 ਵਿਚ ਹੀ ਗਿਆਨੀ ਦਿੱਤ ਸਿੰਘ ਜੀ ਨੇ ਸਾਬਤ ਕਰ ਦਿੱਤਾਂ ਸੀ। ਗਿਆਨੀ ਦਿੱਤ ਸਿੰਘ ਜੀ ਲਿਖਦੇ ਹਨ;

ਵੀਰ ਜੀ ਇਹ 100% ਠੀਕ ਹੈ ਜੀ ਕਿ ਸ਼ਾਸਤਰ ਅਕਾਲ ਪੁਰਖ ਨੇਂ ਪੈਦਾ ਨਹੀਂ ਕੀਤੇ ਹਨ, ਇਹ ਮੈਂ ਵੀ ਜਾਣਦਾ ਹਾਂ ਜੀ। ਪਰ ਵੀਰ ਜੀ, ਇਹ ਮੇਰਾ ਬਚਨ ਨਹੀਂ, ਬਲਿਕੇ ਇਹ ਤਾਂ ਤੁਸਾਂ ਦੀ ਹੀ ਲਿਖਤ ਤੋਂ ਜਾਹਰ ਹੁੰਦਾ ਹੈ ਜੀ। ਤੁਹਾਡੇ ਲਿਖੇ ਉਤੇ, ਮੇਰਾ ਤਾਂ ਸਿਰਫ ਸਵਾਲ ਹੈ। ਜਿਵੇਂ ਕੇ ਤੁਸਾਂ ਨੇਂ ਵੀ ਲਿਖਿਆ, ਜਾਂ ਦੋ ਵਾਰ ਆਪਣੇਂ ਪੱਤਰ ਵਿੱਚ ਇਸ ਗੱਲ ਦਾ ਹਵਾਲਾ ਦਿੱਤਾ ਹੈ ਜੀ।

ਕਿਰਪਾ ਕਰ ਕੇ ਅੱਗੇ ਪੜ੍ਹੋ ਜੀ।

(1) ਹੇ ਭਾਈ!) ਛੇ ਸ਼ਾਸਤਰ ਹਨ, ਛੇ ਹੀ (ਇਹਨਾਂ ਸ਼ਾਸਤਰਾਂ ਦੇ) ਚਲਾਣ ਵਾਲੇ ਹਨ, ਛੇ ਹੀ ਇਹਨਾਂ ਦੇ ਸਿੱਧਾਂਤ ਹਨ। “ਪਰ ਇਹਨਾਂ ਸਾਰਿਆਂ ਦਾ ਮੂਲ-ਗੁਰੂ (ਪਰਮਾਤਮਾ) ਇੱਕ ਹੈ”।

(2) ਛੇ ਇਨ ਘਰੋਂ ਕੇ ਗੁਰ ਹੈਂ ਛਿਏ ਹੀ ਇਨ ਕੇ ਉਪਦੇਸ ਹੈਂ “ਸਭ ਗੁਰੋਂ ਕਾ ਗੁਰੂ ਏਕ ਕਰਤਾ ਪੁਰਖੁ ਹੀ ਹੈ”

(3) ਇਸੇ ਹੀ ਤਰਾਂ ਵੀਰ ਗੁਰਇੰਦਰ ਸਿੰਘ ਜੀ ਨੇਂ ਵੀ ਲਿਖਿਆ ਸੀ, “ਇਨ੍ਹਾਂ ਛੇਆਂ ਦਾ ਸੋਮਾ ਪਰਮਗੁਰੂ ਪਰਮਾਤਮਾ ਆਪ ਹੈ”।

ਸੋ ਵੀਰ ਜੀ ਲਿਖਦੇ ਜਾਂ ਕਹਿੰਦੇ ਤਾਂ ਤੁਸੀਂ ਆਪ ਹੋ, ਪਰ ਜੁੱਮੇਂ ਮੇਰੇ ਲਾਈ ਜਾਂਦੇ ਹੋ! ! ! ! ! ! ! ਮੈਂ ਤਾਂ ਸਿਰਫ ਉਹਨਾਂ ਦੀ ਕੀਤੀ ਵਿਆਖਿਆ ਪੱੜ੍ਹ ਕੇ, ਉਹਨਾਂ ਪਾਸੋਂ ਇਹ ਪ੍ਰਸ਼ਨ ਹੀ ਪੁੱਛਿਆ ਸੀ ਜੀ।

ਕਿਰਪਾ ਕਰਕੇ ਮੇਰੇ ਵਲੋਂ ਵੀਰ ਗੁਰਇੰਦਰ ਜੀ ਨੂੰ ਪੁੱਛੇ ਗਏ ਸਵਾਲ ਨੂੰ, ਇੱਕ ਵਾਰ ਦੁਬਾਰਾ ਪੱੜ੍ਹੋ ਜੀ। ਜਿਵੇਂ ਕੇ ਤੁਹਾਡੇ ਦੋਹਾਂ ਦੀਆਂ ਲਿਖਤਾਂ ਤੋਂ ਹੀ ਇਹ ਜਾਹਰ ਹੈ ਕਿ, “ਇਨ੍ਹਾਂ ਛੇਆਂ ਸ਼ਾਸਤਰਾਂ ਦਾ ਸੋਮਾਂ ਪਰਮਗੁਰੂ ਪਰਮਾਤਮਾਂ ਆਪ ਹੈ”

“ਤਾਂ ਵੀਰ ਜੀ, ਹੁਣ ਸਵਾਲ ਪੈਦਾ ਹੁੰਦਾ ਹੈ, ਕਿ ਜੇ ਇਹਨਾਂ ਛੇਆਂ ਸ਼ਾਸਤਰਾਂ ਦਾ ਸੋਮਾਂ ਪਰਮਗੁਰੂ ਪਰਮਾਤਮਾਂ ਆਪ ਹੈ, ਤਾਂ ਕੀ ਉਸ ਅਕਾਲ ਪੁਰਖ ਦੀ ਪੈਦਾ ਕੀਤੀ ਹੋਈ ਕਿਸੇ ਚੀਜ਼ ਦਾ, ਕੀ ਨਿਰਾਦਰ ਕਰਨਾਂ ਚਾਹੀਦਾ ਹੈ? , ਕੀ ਅਕਾਲ ਪੁਰਖ ਦੇ ਪੈਦਾ ਕੀਤੇ ਹੋਏ ਇਸ ਗਿਆਨ ਨਾਲ, ਨਫਰਤ ਕਰਨੀ ਚਾਹੀਦੀ ਹੈ? । ਕੀ ਅਕਾਲ ਪੁਰਖ ਨੇਂ ਸ਼ਾਸਤਰ ਪੈਦਾ ਕਰ ਕੇ, ਕਿਤੇ ਇਹ ਕੰਮ ਗਲਤ ਤਾਂ ਨਹੀਂ ਕੀਤਾ ਹੈ ਜੀ? । ਕਿਉਂ ਕੇ ਕਾਫੀ ਪਹਿਲੇ, ਸ਼ਾਸਤਰਾਂ ਅਤੇ ਸਿਮਰਤੀਆਂ ਬਾਰੇ ਵੀ ਵਿਦਵਾਨਾਂ ਵਿੱਚ ਬਹਿਸ ਹੋਈ ਸੀ। ਵੈਸੇ ਵੀ ਵੇਦਾਂ ਸ਼ਾਸਤਰਾਂ ਬਾਰੇ ਸਾਡੇ ਵਿਦਵਾਨਾਂ ਦੀ ਕੀ ਰਾਏ ਹੈ ਆਪਾਂ ਸਾਰੇ ਹੀ ਜਾਣਦੇ ਹਾਂ”।

ਮੀਮਾਂਸਕ ਕਰਮੋਂ ਸੇ ਸ੍ਰਿਸਟੀ ਕੀ ਉਤਪੱਤੀ ਮਾਨਤੇ ਹੈਂ ਸਵਰਗ ਪ੍ਰਾਪਤਿ ਮੋਖ ਮਾਨਤੇ ਹੈਂ ਜਿਸ ਸੁਖ ਕਾ ਕਬੀ ਨਾਸੁ ਨ ਹੋਇ ਉਸ ਸੁਖ ਕੋ ਸ੍ਵਰਗ ਮਾਨਤੇ ਹੈਂ ਔਰੁ ਏਹ ਕਹਤੇ ਹੈਂ ਕਿ ਬ੍ਰਹਮਾ ਬਿਸਨਾਦਿਕੋਂ ਕੋ ਏਹ ਸੁਖ ਕਰਮ ਉਪਾਸਨਾਂ ਸੇ ਹੂਆ ਹੈ ਔਰ ਭੀ ਜੋ ਉੱਤਮ ਕਰਮ ਕਰਤਾ ਹੈ ਤਿਨਕੇ ਸਮਾਨ ਹੋਤਾ ਹੈ ਇਨਕੇ ਮਤ ਮੇਂ ਬ੍ਰਹਮਾਂ ਬਿਸ਼ਨੁ ਭੀ ਜੀਵ ਕੋਟੀ ਮੇਂ ਹੈਂ ਔਰ ਕਰਮ ਸੇ ਬਿਨਾਂ ਅਨ ਈਸ੍ਵਰ ਕਾ ਇਸ ਮਤ ਮੇਂ ਅੰਗੀਕਾਰ ਨਹੀਂ ਹੈਂ॥4॥ ਪਾਤੰਜਲੀ ਜੋਗ ਸੇ ਮੋਖ ਮਾਨਤੇ ਹੈਂ॥5॥ ਵੇਦਾਂਤੀ ਮਾਯਾ ਸੇ ਸ੍ਵਪਨ ਵਤ ਸਿੱਪੀ ਮੇ ਰਜਤ ਭਾਸ ਵਤ ਸੰਸਾਰ ਕੀ ਉਤਪੱਤੀ ਭ੍ਰਮ ਸੇ ਮਾਨਤੇ ਹੈਂ ਔਰ ਭ੍ਰਮ ਕੋ ਨਾਸ ਕਰ ਆਤਮਾਨੰਦ ਸਰੂਪ ਹੋਨਾ ਇਸ ਅਭੇਦ ਗਾਨ ਸੇ ਮੋਖ ਮਾਨਤੇ ਹੈਂ॥6॥

ਵੀਰ ਜੀ ਕੀ ਤੁਸੀਂ ਆਪਣੇਂ ਇਸ ਊਪਰ ਦਿੱਤੇ ਪ੍ਰਮਾਣਾਂ ਵਿੱਚ ਵਿਸ਼ਵਾਸ ਰੱਖਦੇ ਹੋ?

ਕਿਤੜੇ ਗਿਰਹੀ ਆਖੀਅਨ ਕੇਤੜਿਆਂ ਲੱਖ ਫਿਰਨ ਉਦਾਸੀ॥ ਕੇਤੜਿਆਂ ਜੋਗੀਸਰਾਂ ਕੇਤੜਿਆਂ ਹੋਏ ਸੰਨਾਸੀ॥ ਸੰਨਾਸੀ ਦਸ ਨਾਮ ਧਰ ਜੋਗੀ ਬਾਰਹ ਪੰਥ ਨਿਵਾਸੀ॥ ਕੇਤੜਿਆਂ ਲੱਖ ਪਰਮ ਹੰਸ ਕਿਤੜੇ ਬਾਨ ਪ੍ਰਸਤ ਬਨਵਾਸੀ॥ ਕੇਤੜਿਆਂ ਹੀ ਦੰਡ ਧਾਰ ਕਿਤੜੇ ਜੈਨੀ ਜੀਅ ਦੈਆਸੀ॥ ਛਿਅਘਰ ਛਿਅਗੁਰ ਆਖੀਅਨ ਛਿਅਉਪਦੇਸ ਭੇਸ ਅਭਾਸੀ॥ ਛਿਅ ਰੁਤ ਬਾਰਹ ਮਾਹ ਕਰ ਸੂਰਜ ਇਕੋ ਬਾਰਹ ਰਾਸੀ॥ ਗੁਰਾਂ ਗੁਰੂ ਸਤਿਗੁਰ ਅਬਿਨਾਸੀ ॥13॥ (ਵਾਰ 8)

ਭਾਈ ਗੁਰਦਾਸ ਜੀ ਦੀ ਇਸ ਵਾਰ ਵਿਚੋਂ ਵੀ ਸ਼ਾਸਤ੍ਰਾਂ ਦਾ ਕੋਈ ਇਸ਼ਾਰਾ ਨਹੀਂ ਮਿਲਦਾ। ਉਦਾਸੀ, ਜੋਗੀਸਰਾਂ, ਸੰਨਾਸੀ, ਜੋਗੀ, ਪਰਮਹੰਸ, ਜੈਨੀ, ਦੈਆਸੀ, ਆਦਿ ਲਿਖ ਸੱਕਦੇ ਹਨ ਤਾਂ ਛੇਅ ਸ਼ਾਸਤਰ ਲਿਖਨ ਵਿੱਚ ਉਹਨਾਂ ਨੂੰ ਕੀ ਕਠਿਨਾਈ ਸੀ। ਇਸ ਗੱਲ ਦਾ ਹੋਰ ਵਿਸਥਾਰ ਅਗੇ ਵੀਰ ਗੁਰਇੰਦਰ ਸਿੰਘ ਪਾਲ ਜੀ, ਨਾਲ ਵਿਚਾਰ ਵਿੱਚ ਕਰ ਰਿਹਾ ਹਾਂ, ਪੜ੍ਹਨਾਂ ਜੀ।

ਵੀਰ ਗੁਰਇੰਦਰ ਸਿੰਘ ਪਾਲ ਜੀ। ਤੁਹਾਡੇ ਲੇਖ ਵਿੱਚ ਕੀਤੀ, ਤੁਹਾਡੀ ਵਿਆਖਿਆ ਪੱੜ੍ਹ ਕੇ, ਤੁਹਾਡੇ ਪਾਸੋਂ ਕੁੱਝ ਪ੍ਰਸ਼ਨ ਪੁੱਛੇ ਸਨ ਜੀ, ਪਰ ਤੁਸੀਂ ਆਪਣੀਂ ਹੀ ਗੱਲ ਨੂੰ ਸਹੀ ਕਿਹਾ, ਜਾਂ ਆਪਣੀਂ ਹੀ ਗੱਲ ਤੇ ਅੜੇ ਰਹੇ ਹੋ। ਸੋ ਇਸ ਵਾਸਤੇ ਮੈਂ ਇਸ ਵਿਸ਼ੇ ਤੇ ਤੁਹਾਨੂੰ ਦੁਬਾਰਾ ਪੱਤਰ ਨਹੀਂ ਸੀ ਲਿਖਣਾਂ ਚਾਹੁੰਦਾ। ਕਿਉਂ ਕੇ ਮੇਰਾ ਬਹਿਸ ਕਰਨ ਦਾ ਕੋਈ ਇਰਾਦਾ ਨਹੀਂ ਸੀ।

ਪਰ ਵੀਰ ਸਰਵਜੀਤ ਸਿੰਘ ਜੀ ਨੇਂ ਦੁਬਾਰਾ ਗੱਲ ਛੇੜੀ ਹੈ ਜੀ। ਸੋ ਬੇਨਤੀ ਹੈ ਜੀ, ਤੁਹਾਡੇ ਵਲੋਂ ਕੀਤੇ ਇੱਕ ਕੜੀ ਦੇ ਤਿੰਨ ਅਰਥਾਂ ਵਿਚੋਂ ਜੇ ਪਹਿਲੇ ਨੂੰ ਹੀ ਸਹੀ ਮੰਨ ਲਈਏ, ਜਿਵੇਂ ਕੇ ਤੁਸੀਂ ਲਿਖਿਆ ਹੈ,

1. ਜਿਸ ਸ਼ਾਸਤ੍ਰ ਵਿੱਚ ਕੇਵਲ ਕਰਤਾਪੁਰਖ ਦੀ ਹੀ ਸਿਫ਼ਤ-ਸਾਲਾਹ (ਮਿਥਿਹਾਸਕ ਗਪੌੜ ਨਹੀਂ) ਕੀਤੀ ਗਈ ਹੋਵੇ, ਉਸੇ ਸ਼ਾਸਤ੍ਰ ਨੂੰ ਅਪਣਾਅ ਅਰਥਾਤ ਉਸ ਵਿਚਲੇ ਸਿਧਾਂਤਾਂ ਅਨੁਸਾਰ ਜੀਵਨ ਜੀ; ਇਸੇ ਵਿੱਚ ਤੇਰੀ ਭਲਾਈ ਹੈ।

ਵੀਰ ਜੀ, ਇਹ ਤਾਂ ਹੋਰ ਵੀ ਉਲਝਣ ਪੈਦਾ ਹੋ ਗਈ ਹੈ ਜੀ। ਇਹਨਾਂ ਛੇਆਂ ਵਿਚੋਂ ਉਹ ਕਿਹੜਾ ਸ਼ਾਸਤਰ ਹੈ ਜੀ, ਜਿਸ ਵਿੱਚ ਕਰਤੇ ਦਾ ਕੀਰਤਨ ਹੋ ਰਿਹਾ ਹੈ ਜੀ। ਇਹਨਾਂ ਵਿਚੋਂ ਕਿਹੜੇ ਸ਼ਾਸਤਰ ਨੂੰ ਅਪਨਾਉਣਾਂ ਹੈ ਜੀ, ਉਸ ਦੀ ਪਹਿਚਾਣ ਕਿਵੇਂ ਕਰੀਏ ਜੀ।

ਦੂਜੇ ਕੀ ਸਾਨੂੰ ਸ਼ਾਸਤਰਾਂ ਵਿਚਲੇ ਸਿਧਾਂਤਾਂ ਨੂੰ ਮੰਨ ਕੇ, ਉਨ੍ਹਾਂ ਅਨੂਸਾਰ ਜੀਵਨ ਜਿਉਣਾਂ ਚਾਹੀਦਾ ਹੈ? ।

ਵੀਰ ਸਰਵਜੀਤ ਸਿੰਘ ਜੀ, ਤੁਸਾਂ ਵੀ ਵੀਰ ਗੁਰਇੰਦਰ ਸਿੰਘ ਜੀ ਵਾਲੀ ਗੱਲ ਦੁਹਰਾਈ ਹੈ ਜੀ। ਕਿ

ਵੀਰ ਜੀ, ਆਪ ਜੀ ਦੀ ਖੋਜ ਮੁਤਾਬਕ “ਛਿਅ ਘਰ ਛਿਅ ਗੁਰ ਛਿਅ ਉਪਦੇਸ” ਦਾ ਭਾਵ ਅਰਥ ਕੋਈ ਹੋਰ ਹੈ ਤਾਂ ਸਿੱਖ ਮਾਰਗ ਦੇ ਪਾਠਕਾਂ ਨਾਲ ਸਾਂਝਾ ਕਰਨ ਦੀ ਕ੍ਰਿਪਾਲਤਾ ਕਰਨੀ ਜੀ।

ਵੀਰ ਜੀ ਮੈਂ ਇੱਕ ਵਾਰ ਪਹਿਲੇ ਵੀ ਤੁਹਾਨੂੰ ਬੇਨਤੀ ਕੀਤੀ ਸੀ, ਕੇ ਮੇਰਾ ਕੁੱਝ ਕਾਰਨਾਂ ਕਰਕੇ ਗੁਰਬਾਣੀਂ ਦੀ ਵਿਆਖਿਆ ਕਰਨ ਦਾ ਅਜੇ ਵਿਚਾਰ ਨਹੀਂ ਹੈ ਜੀ। ਜਿਸ ਵਿੱਚ ਵੱਡਾ ਕਾਰਨ ਸਮੇਂ ਦੀ ਘਾਟ ਹੈ ਜੀ।

ਦੂਜੀ ਗੱਲ, ਮੇਰੀ ਗੱਲ ਦਾ ਤੁਹਾਡੇ ਪਾਸ ਉੱਤਰ ਨਹੀਂ ਹੈ, ਪਰ ਫਿਰ ਵੀ ਤੁਸੀਂ ਆਪਣੀਂ ਹੀ ਗੱਲ ਤੇ ਅੜੇ ਹੋਇ ਹੋ। ਇਸ ਤਰਾਂ ਜੇ ਮੈਂ ਵੀ ਵਿਚੇ ਹੀ ਆਪਣੀਂ ਵੱਲੋਂ ਵਿਆਖਿਆ ਸ਼ੁਰੂ ਕਰ ਦੇਵਾਂ, ਕੀ ਤੁਸੀਂ ਮੰਨੋ ਗੇ? । ਇਸ ਤਰਾਂ ਤਾਂ ਬਹਿਸ ਹੀ ਵਧਨੀ ਹੈ ਜੀ।

ਤੀਸਰੀ ਗੱਲ, ਕਿ ਇਸ ਵੇਲੇ ਸਾਡੇ ਬਹੁਤ ਸਾਰੇ ਸੂਝਵਾਨ ਵਿਦਵਾਨ ਗੁਰਬਾਣੀਂ ਦੀ ਵਿਆਖਿਆ ਕਰ ਰਹੇ ਹਨ ਜੀ। ਸਾਡੇ ਬੇ ਸ਼ੁਮਾਰ ਪਾਠਕ ਹਨ ਜੀ, ਜੋ ਪੱੜ੍ਹ ਸੁਣ ਰਹੇ ਹਨ। ਜਿਨੀ ਕੂ ਮੈਨੂੰ ਸਮਝ ਹੈ, ਉਸ ਮੁਤਾਬਿਕ, ਮੇਰੇ ਮਨ ਵਿੱਚ ਇੱਕ ਵਿਚਾਰ ਆਇਆ। ਮੈਂ ਸੋਚਿਆ ਕਿਉਂ ਨਾਂ ਪਾਠਕਾਂ ਅਤੇ ਲੇਖਕਾਂ ਵਿਚਾਲੇ ਇੱਕ ਸਾਂਝੀ ਕੜੀ ਦੇ ਰੂਪ ਵਿੱਚ ਕੁੱਝ ਵਿਚਾਰ ਕੀਤੀ ਜਾਵੇ। ਅਤੇ ਵਿਦਵਾਨ ਵੀਰਾਂ ਨਾਲ ਇੱਕ ਪਾਠਕ ਦੇ ਤੌਰ ਤੇ ਵਿਚਾਰ ਕੀਤੀ ਜਾਵੇ, ਨਾਂ ਕੇ ਕਿਸੇ ਵਿਦਵਾਨ ਜਾਂ ਵਿਆਖਿਆ ਕਾਰ ਦੇ ਰੂਪ ਵਿਚ। ਇਸ ਤਰਾਂ ਫਜ਼ੂਲ ਦੀ ਬਹਿਸ ਵੀ ਨਹੀਂ ਹੋਵੇ ਗੀ।

ਜਿਵੇਂ ਕੇ ਤੁਸੀਂ ਪੱੜ੍ਹ ਵੀ ਚੁੱਕੇ ਹੋ, ਸਾਡੇ ਇੱਕ ਸਤਿਕਾਰ ਯੋਗ ਵਿਦਵਾਨ ਦੇ ਲੇਖ ਪੱੜ ਕੇ, ਉਹਨਾਂ ਦੇ ਸਾਹਮਣੇਂ ਮੈਂ ਆਪਣੇਂ ਕੁੱਝ ਵਿਚਾਰ ਰੱਖੇ ਸਨ, ਪਰ ਕੀ ਫਾਇਦਾ ਹੋਇਆ। ਉਹਨਾਂ ਮੇਰੀ ਇੱਕ ਨਹੀਂ ਸੁਣੀਂ, ਆਪਣੀਂ ਗੱਲ ਤੇ ਹੀ ਕਾਇਮ ਰਹੇ। ਮੈਂ ਚੁੱਪ ਕਰ ਗਿਆ।

ਇਸੇ ਤਰਾਂ ਵੀਰ ਗੁਰਇੰਦਰ ਸਿੰਘ ਜੀ ਵਾਰੀਂ ਵੀ ਮੈਂ ਤਾਂ ਚੁੱਪ ਧਾਰਨ ਕਰਨ ਦਾ ਮਨ ਬਨਾਂ ਲਿਆ ਸੀ ਜੀ। ਇਹ ਤਾਂ ਮੈਨੂੰ ਤੁਹਾਡੇ ਪੱਤਰ ਦੇ ਉੱਤਰ ਵਿੱਚ ਲਿਖਣਾਂ ਪਿਆ ਹੈ ਜੀ।

ਵੀਰ ਜੀ ਤੁਸੀਂ ਤਾਂ ਇੱਕ ਸੰਪਾਦਿਕ ਵੀ ਹੋ ਜੀ। ਤੁਸਾਂ ਵਿਚਾਰ ਸ਼ੁਰੂ ਕੀਤੀ ਹੈ ਤਾਂ, ਝਗੜੇ ਦੇ ਹੱਲ ਵਾਸਤੇ, ਇੱਕ ਵਿਚਾਰ ਮੈਂ ਤੁਹਾਡੇ ਨਾਲ ਵੀ ਸਾਂਝੀ ਕਰਨੀਂ ਚਾਹੁੰਦਾ ਹਾਂ ਜੀ।

ਗੁਰਬਾਣੀਂ ਦੇ ਅਰਥਾਂ ਨੂੰ ਲੈ ਕੇ ਸੱਭ ਵਿਦਵਾਨਾਂ ਦੇ ਵਿਚਾਰ ਵੱਖ ਵੱਖ ਹਨ ਜੀ। ਝਗੜਾ ਹੀ ਝਗੜਾ ਹੈ। ਕਿਉਂ ਨਾਂ ਝਗੜੇ ਨੂੰ ਖਤਮ ਕਰਨ ਵਾਸਤੇ ਆਪਾਂ ਇੱਕ ਵਿਚਾਰ ਕਰੀਏ।

ਵਿਚਾਰ ਇਹ ਹੈ ਜੀ, ਕਿ ਆਪਣੀਂ ਇਸ ਵਿਚਾਰ ਚਰਚਾ ਵਿੱਚ ਵੀਰ ਗੁਰਇੰਦਰ ਸਿੰਘ ਜੀ, ਵੀਰ ਚਰਨਜੀਤ ਸਿੰਘ ਬਰੈਂਪਟਨ ਜੀ, ਤੁਸਾਂ ਨੇਂ, ਅਤੇ ਇਸ ਤੋਂ ਪਹਿਲੇ ਭਾਈ ਜਸਬੀਰ ਸਿੰਘ ਜੀ ਵੈਨਕੂਵਰ ਜੀ ਨੇਂ ਵੀ, ਕਈ ਵਿਦਵਾਨਾਂ ਦੀਆਂ ਲਿਖਤਾਂ ਦੇ ਪ੍ਰਮਾਣ ਜਾਂ ਹਵਾਲੇ ਦਿੱਤੇ ਹਨ। ਇਹਨਾਂ ਸਾਰਿਆਂ ਵਿਚੋਂ ਕਿਸ ਦੀ ਗੱਲ ਸੱਚੀ ਹੈ। ਇਹਨਾਂ ਸਾਰਿਆਂ ਵਿਚੋਂ ਕਿਹੜਾ ਵਿਦਵਾਨ ਪੂਰਨ ਗਿਆਨੀਂ ਹੈ ਜੀ, ਜਿਸ ਦੀ ਕੇ ਗੁਰਬਾਣੀਂ ਵਿਆਖਿਆ, ਜਾਂ ਗੁਰਬਾਣੀਂ ਦੇ ਕੀਤੇ ਅਰਥਾਂ ਨਾਲ, ਸਾਰੇ ਹੀ ਵਿਦਵਾਨ ਸਹਿਮਤ ਹੋ ਸੱਕਦੇ ਹਨ, ਤਾਂ ਜੋ ਕਿਸੇ ਦੇ ਵੀ ਵਿਚਾਰਾਂ ਵਿੱਚ ਮੱਤਭੇਦ ਬਾਕੀ ਨਾਂ ਰਹੇ। ਇਸ ਬਾਰੇ ਆਪਣੇਂ ਵਿਚਾਰ ਜਰੂਰ ਦੱਸਣਾਂ ਜੀ।

ਆਪ ਜੀ ਦਾ ਵੀਰ।

ਬਲਦੇਵ ਸਿੰਘ ਫਿਰੋਜ਼ਪੁਰ


(25/02/10)
ਹਰਸਿਮਰਤ ਕੌਰ ਖਾਲਸਾ

ਗਉੜੀ ਮਹਲਾ ੫ ਮਾਝ।। (੨੧੮) Gauree, Fifth Mehl, Maajh:

By Harsimrat Kaur Khalsa “Nancy Tobesman”

President

Guru Granth Parchar of USA, Inc.

(510) 432-5827

What is sorrow or pain? Pain is what causes discomfort, the sensations that distract us from rest or enjoyment. It is a message that comes to the brain from our neuro-receptors to indicate the need for a change we must make to our body or environment to maintain harmony with our body, mind, and soul’s functions for success. ਦੁਖ is a natural reaction that can be triggered by a current event, a past experience, or fear of something in the future. ਦੁਖ is recognized as a very bad phenomenon in our lives. When we sense this ਦੁਖ, we tend to judge creation and God’s hukam as unfair. ਦੁਖ does not really exist (it’s just the interpretation of the mind); it is meant as an instinctive feeling to inspire us to look for a change in and around us for survival. Most people do not know how to channel it to their benefit. Guru Granth Sahib gives the best antidote for this ailment.

ਦੁਖ ਭੰਜਨੁ ਤੇਰਾ ਨਾਮੁ ਜੀ ਦੁਖ ਭੰਜਨੁ ਤੇਰਾ ਨਾਮੁ।।

“The Destroyer of sorrow is Your Name, Lord; the Destroyer of sorrow is Your Name.

“Pain” is the first word in this Shabad, and negativism is the first thing we sense in our everyday living. ਰਕਤੁ ਬਿੰਦੁ ਕਰਿ ਨਿੰਮਿਆ ਅਗਨਿ ਉਦਰ ਮਝਾਰਿ।। From egg and sperm, you were conceived, and placed in the fire of the womb. ਉਰਧ ਮੁਖੁ ਕੁਚੀਲ ਬਿਕਲੁ ਨਰਕਿ ਘੋਰਿ ਗੁਬਾਰਿ।। “Head downwards, you abided restlessly in that dark, dismal, terrible hell. ਹਰਿ ਸਿਮਰਤ ਤੂ ਨਾ ਜਲਹਿ ਮਨਿ ਤਨਿ ਉਰ ਧਾਰਿ।। “Remembering the Lord in meditation, you were not burnt; enshrine Him in your heart, mind and body.” ਬਿਖਮ ਥਾਨਹੁ ਜਿਨਿ ਰਖਿਆ ਤਿਸੁ ਤਿਲੁ ਨ ਵਿਸਾਰਿ।। (੭੦੬, ਜੈਤਸਰੀ, ਮਹਲਾ ੫) “In that treacherous place, He protected and preserved you; do not forget Him, even for an instant.” We are born in pain and leave in pain, but we are not required to die in this sorrow. All of life is about adapting to a more comfortable state. The blind manmukh cannot function beyond his ਦੁਖ. The Gurmukh looks to the Name of God that destroys all suffering. Nanak dukhiya sabh sansaar. ਗਿਰੰਤ ਗਿਰਿ ਪਤਿਤ ਪਾਤਾਲੰ ਜਲੰਤ ਦੇਦੀਪ੍ਯ੍ਯ ਬੈਸ੍ਵਾਂਤਰਹ।। “You may drop down from the mountains, and fall into the nether regions of the underworld, or be burnt in the blazing fire,” ਬਹੰਤਿ ਅਗਾਹ ਤੋਯੰ ਤਰੰਗੰ ਦੁਖੰਤ ਗ੍ਰਹ ਚਿੰਤਾ ਜਨਮੰ ਤ ਮਰਣਹ।। (੧੩੫੫, ਸਹਸਕ੍ਰਿਤੀ, ਮਹਲਾ ੫) “or swept away by the unfathomable waves of water; but the worst pain of all is household anxiety, which is the source of the cycle of death and rebirth.” We start to categorize the severity of our pain not only from our personal experience but also by observing those in our domestic environment. We are conditioned (learned behavior) into the different degrees of suffering by watching how our relatives react or over-react to uncomfortable changes. The most and strongest reactions are those upon the death of a family member. Is pain truly bad? Without it, we will continue to hurt ourselves and never make the proper adjustments to improve our condition. It is important to know we have pain, and we must urgently seek and learn how the remedy our condition.

ਆਠ ਪਹਰ ਆਰਾਧੀਐ ਪੂਰਨ ਸਤਿਗੁਰ ਗਿਆਨੁ।। ੧।। ਰਹਾਉ।।

“Twenty-four hours a day, dwell upon the wisdom of the Perfect True Guru. ||1||Pause||”

We are given 24 hours per day to maintain our comfortable and balanced state. Our minds are constantly trying to stay in tune with our body throughout the transitional phases of our life. Just as we listen to what our body needs (sleep, food, water, warmth, coolness, hygiene), so must we listen, understand, and dwell upon the very information that our minds need to maintain our body to house God in. This is the wisdom of the Perfect Guru who has all the answers. ਆਠ ਪਹਰ ਆਰਾਧਹੁ ਸੁਆਮੀ ਪੂਰਨ ਘਾਲ ਹਮਾਰੀ।। ੧।। ਸੋਰਠਿ ਮਃ ੫।। (੬੧੯) “God has showered me with His Grace. Twenty-four hours a day, I worship and adore my Lord and Master; my efforts have come to fruition. ||1||” People try many ways to improve and keep their comfort zone, and many times have failed. Once they find a cure for an ailment, they are happy and are anxious to share it with others. The invention of vaccines and antibiotics brought a new wave of healing that can save many lives and deliver many people from suffering (but only for those who can afford it). The Department of Health spends billions of dollars to make innovations for health care and pain control. Once they find a cure, their efforts are into fruition and many are relieved. When the mind is pain free, full of Guru’s wisdom, one also shares it with others to enhance the human race. We are created to cooperate for the benefit of the collective. We then stop competing against each other and become peaceful and helpful.

ਜਿਤੁ ਘਟਿ ਵਸੈ ਪਾਰਬ੍ਰਹਮੁ ਸੋਈ ਸੁਹਾਵਾ ਥਾਉ।।

“That heart, in which the Supreme Lord God abides, is the most beautiful place.”

How beautiful is the palace of the king which everyone enters to see. How rare are those who seek to explore deep down inside themselves to find that palace light of God within; yet they know not how to find the way (Guru Granth Sahib) and only praise the directions without taking time to understand them. ਘਟਿ ਘਟਿ ਮਾਲਕੁ ਦਿਲਾ ਕਾ ਸਚਾ ਪਰਵਦਗਾਰੁ।। ੨।। (੭੨੪, ਤਿਲੰਗ, ਮਹਲਾ ੫) “In each and every heart and mind, the Lord is the True Cherisher.” ||2|| Once we realize this wonderful phenomenon, we respect ourselves and others.

ਜਮ ਕੰਕਰੁ ਨੇੜਿ ਨ ਆਵਈ ਰਸਨਾ ਹਰਿ ਗੁਣ ਗਾਉ।। ੧।।

“The Messenger of Death does not even approach those who chant the Glorious

praises of the Lord with the tongue. ||1||”

When pain and suffering to others is caused by the tongue, it shortens one’s life due to shame and stress. This causes depression and discourages one from daily exercise, healthy habits, relaxation, and prevents fair treatment to others. The tongue is one of the most powerful weapons against the Sangat. Saying kind words can cure; and spitting out destructive criticism against others for popularity, power, riches, and favor only adds to the sufferings of the community. Praising the Lord with the tongue does not only means telling God how great He is, but it also means to control any negativism from sneaking out of the mouth. When you see something wonderful, the first words spoken are not some rude negative comment against somebody else. The first word would be something like, “wow” or ਵਾਹ. Likewise, when the mind focuses on Guru Ji’s wisdom or is seating in the Gurdwara Sahib, he would be enchanted with Guru’s wisdom, exclaiming ਵਾਹਿਗੁਰੂ. It is unfortunate that there is competing, fighting, and complaining in Guru’s presence than there is in being absorbed in God’s glorious presence and Guru Ji’s divine wisdom.

ਸੇਵਾ ਸੁਰਤਿ ਨ ਜਾਣੀਆ ਨਾ ਜਾਪੈ ਆਰਾਧਿ।। (੨੧੮, ਗਉੜੀ ਮਾਂਝ, ਮਹਲਾ ੫)

“I have not understood the wisdom of serving Him, nor have I worshipped Him in meditation.”

People are enslaved by their negative habits because they lack understanding of Guru’s teachings. They were either deprived by political, pseudo-Sikh groups (Brahmanistic cults) or just never had time to learn. Once you get a taste of Guru’s wisdom, you automatically want to be in tune with Him and with others to help. For the Gurmukh there is no room for anger or greed.

ਓਟ ਤੇਰੀ ਜਗਜੀਵਨਾ ਮੇਰੇ ਠਾਕੁਰ ਅਗਮ ਅਗਾਧਿ।। ੨।।

“You are my Support, O Life of the World; O my Lord and Master, Inaccessible and

Incomprehensible. ||2||”

When we focus on this infinite, immeasurable treasure hiding inside of us, then we are able to receive God’s help to help ourselves, and then help others. ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ।। “Those who have meditated on the Naam, the Name of the Lord, and departed after having worked by the sweat of their brows” ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ।। ੧।। (ਜਪੁਜੀ ਸਾਹਿਬ) “O Nanak, their faces are radiant in the Court of the Lord, and many are saved along with them! ||1||”

ਭਏ ਕ੍ਰਿਪਾਲ ਗੁਸਾਈਆ ਨਠੇ ਸੋਗ ਸੰਤਾਪ।।

“When the Lord of the Universe became merciful, sorrow and suffering departed.”

When did God become merciful? He has been merciful 24 hours a day. When a wicked person gets transformed into a Gurmukh, he then realizes God was never avoiding him. It appears as if God just became merciful when in fact, He always was merciful. Experiencing His mercy is noticeable when the very spirit that causes sin and pain is expelled.

ਤਤੀ ਵਾਉ ਨ ਲਗਈ ਸਤਿਗੁਰਿ ਰਖੇ ਆਪਿ।। ੩।।

“The hot winds do not even touch those who are protected by the True Guru. ||3||”

Protecton is ensured to those who contemplate on God, are always on guard and mindful of the need to adapt to challenges in our lives to remain at peace and life truthfully. ਜੋ ਸਿਮਰੰਦੇ ਸਾਂਈਐ।। “Those who meditate on the Master” ਨਰਕਿ ਨ ਸੇਈ ਪਾਈਐ।। “shall not be thrown down into hell.” Of we forget God, then life become hot like Hell, full of suffering. ਤਤੀ ਵਾਉ ਨ ਲਗਈ ਜਿਨ ਮਨਿ ਵੁਠਾ ਆਇ ਜੀਉ।। ੨।। (੧੩੨, ਮਾਝ, ਮਹਲਾ ੫) “Even the hot winds shall not touch them. The Lord has come to dwell within their minds. ||2||” ਕਿਰਤਿ ਕਰਮ ਕੇ ਵੀਛੁੜੇ ਕਰਿ ਕਿਰਪਾ ਮੇਲਹੁ ਰਾਮ।। (੧੩੩, ਮਾਂਝ, ਮਹਲਾ ੫) “By the actions we have committed, we are separated from You. Please show Your Mercy, and unite us with Yourself, Lord.” Our conduct and attitude can deceive us into Hell, blaming God for our pains when we did it to ourselves by not walking according to Guru Ji’s teacings, getting caught up in our own egotsistic ways. ਚਾਰਿ ਕੁੰਟ ਦਹ ਦਿਸ ਭ੍ਰਮੇ ਥਕਿ ਆਏ ਪ੍ਰਭ ਕੀ ਸਾਮ।। (੧੩੩, ਮਾਂਝ, ਮਹਲਾ ੫) “We have grown weary of wandering to the four corners of the earth and in the ten directions. We have come to Your Sanctuary, God.”

ਗੁਰੁ ਨਾਰਾਇਣੁ ਦਯੁ ਗੁਰੁ ਗੁਰੁ ਸਚਾ ਸਿਰਜਣਹਾਰੁ।।

“The Guru is the All-pervading Lord, the Guru is the Merciful Master; the Guru is the True Creator Lord.”

All we have to do is take the free teachings of Life, about the All-Pervading cure to our pain and sorrows. Why settle for second hand help when we can sail for free First Class on the Royal Cruise Liner of Satguru? All the sweet delicacies of God’s essence are offered to us 24 hours a day to expel our pain. There is no end to this wonderful journey of life where there is no fear or worry of birth, old aging, and death.

ਗੁਰਿ ਤੁਠੈ ਸਭ ਕਿਛੁ ਪਾਇਆ ਜਨ ਨਾਨਕ ਸਦ ਬਲਿਹਾਰ।। ੪।। ੨।। ੧੭੦।।

“When the Guru was totally satisfied, I obtained everything. Servant Nanak is forever a sacrifice to Him. ||4||2||170||”

Guru Ji is always satisfied and not depending on our actions. This satisfaction refers to when we grab and study the learning slate of Guru’s wisdom to live by it, then we heal ourselves, and then we start to heal our family and community. ਭਉ ਖੰਡਨੁ ਦੁਖ ਭੰਜਨੋ ਭਗਤਿ ਵਛਲ ਹਰਿ ਨਾਇਓ।। ੫।। (੨੪੧, ਗਉੜੀ, ਮਹਲਾ ੫) “The Destroyer of fear, the Dispeller of pain, the Lover of His Saints - these are the Names of the Lord. ||5||” We think of God mostly as Creator but now we should think of Him as our Teacher. Once we serious become His students through study of Guru Granth Sahib, then we begin to realize the secrets of life, of pain reduction, of healing. We begin to discover that hidden treasure revealed by Guru’s wisdom and grace and see God as the true Destroyer of fear and pain. He loves His saints. All people are loved equally by God, but most are unaware of this. When a wicked person discovers this treasure, he can be transformed into a saint and realize the infinite love of God. This new saint will then inspire others to reach it also.

In conclusion, pain is the main cause of disharmony in one’s marriage, family, community, and government. Many clever tricks that are contrary to God’s hukam may bring a temporary thrill to life, but in the end become the wide avenues to destruction. ਸਹਸ ਸਿਆਣਪਾ ਲਖ ਹੋਹਿ ਤ ਇੱਕ ਨ ਚਲੈ ਨਾਲਿ।। (ਜਪੁਜੀ ਸਾਹਿਬ) “Hundreds of thousands of clever tricks, but not even one of them will go along with you in the end.” I am thankful to Guru Ji and to God that no matter how unbearable pain can be, the Merciful Lord is still more powerful to save us. I have dedicated my life and established Guru Granth Parchar Mission of USA, Inc. to bring this wonderful message of Gurbani that the world at large for the past 300 years (since the compilation of the Guru Granth Sahib) is still waiting to hear about. It is time to remove the ramala off the Guru Granth Sahib for all eyes to gaze, for all to learn, for all to be fed Gurbani free of cost to be free from pain. ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਇ ਉਧਾਰੋ।। (੧੪੨੯, ਮੁੰਦਾਵਣੀ, ਮਹਲਾ ੫) “One who eats it and enjoys it shall be saved.”


(25/02/10)
ਮਹਿੰਦਰ ਸਿੰਘ ਰਾਚੈਸਟਰ, ਨਿਉ ਯਾਰਕ

ਵੱਡੇ ਵੀਰ ਸਰਦਾਰ ਮੱਖਣ ਸਿੰਘ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਮੇਰੇ ਖਿਆਲ ਨਾਲ ਤੁਹਾਨੂੰ ਇੱਕ ਗੋਲਕ ਸਿੱਖ ਮਾਰਗ ਤੇ ਵੀ ਖੋਲਣਾ ਚਾਹੀਦਾ ਹੈ ਤਾਂ ਕਿ ਲੋੜ੍ਹ ਪੇਣ ਤੇ ਸਰਬਜੀਤ ਸਿੰਘ ਵਰਗੇ ਵੀਰਾਂ ਦੀ ਮਦਦ ਕਿੱਤੀ ਜਾ ਸਕੇ। ਤੁਸੀ ਆਪਣੀ ਸਾਈਟ ਵਾਸਤੇ ਤਾਂ ਕਿਸੀ ਕੋਲੋਂ ਕੋਈ ਮਦਦ ਨਹੀ ਲੈਂਦੇ ਪਰ ਆਦਾਲਤੀ ਖਰਚੇ ਲੰਬੇ ਹੁੰਦੇ ਹਨ। ਮੇਰੇ ਖਿਆਲ ਨਾਲ ਤੁਹਾਨੂੰ ਖ਼ੁਦ ਸਰਬਜੀਤ ਸਿੰਘ ਨਾਲ ਗੱਲ ਕਰਕੇ ਪਤਾ ਕਰਨਾ ਚਾਹੀਦਾ ਹੈ ਕਿ ਸ਼ੁਰੂ ਵਿੱਚ ਉਹਨਾ ਨੂੰ ਕਿੰਨੀ ਕੁ ਮਾਲੀ ਸਹਾਇਤਾ ਦੀ ਲੋੜ੍ਹ ਹੋਵੇਗੀ ਤੇ ਸਾਰਾ ਖਰਚੇ ਦਾ ਕੀ ਅਨੁਮਾਨ ਹੈ। ਉਸ ਤੋ ਬਾਅਦ ਤੁਸੀ ਸਿੱਖ ਮਾਰਗ ਤੇ ਪਾਠਕਾਂ ਨਾਲ ਇਹ ਗੱਲ ਸਾਂਝੀ ਕਰੋ ਤੇ ਸੇਵਾ ਦੇ ਚੈੱਕ ਭੇਜਣ ਵਾਸਤੇ ਆਪਣੇ ਲਈ ਕਿਸੀ ਪੀ. ਓ. ਬਾਕਸ ਦੇ ਐਡਰੈਸ ਦਾ ਇੰਤਜਾਮ ਕਰੋ। ਪਾਠਕ ਚੈੱਕ ਤੁਹਾਨੂੰ ਭੇਜਣ ਤੇ ਤੁਸੀ ਇੱਕ ਵਾਰੀ
western union ਦੀ ਫੀਸ ਭਰਕੇ ਪੈਸੇ ਅੱਗੇ ਭੇਜ ਦਿਉ। ਇਸ ਤਰਾਂ ਇਹ ਵੀ ਖਿਆਲ ਰਹੇਗਾ ਕਿ ਕਿੰਨੇ ਪੈਸੇ ਇਸ ਕਾਰਜ ਲਈ ਇੰਡੀਆਂ ਅਵੇਰਨੈਸ ਨੂੰ ਭੇਜੇ ਜਾ ਚੁੱਕੇ ਹਨ ਤੇ ਹੋਰ ਕਿੰਨੇ ਕੁ ਦੀ ਲੋੜ੍ਹ ਹੈ। ਕੇਸ ਦੀ updates ਤਾਂ ਸਰਬਜੀਤ ਸਿੰਘ ਖੁਦ੍ਹ ਹੀ ਭੇਜਦੇ ਰਹਿਣਗੇ। ਬਾਕੀ ਤੁਹਾਡੇ ਕੋਲ ਅਗਰ ਕੋਈ ਹੋਰ ਚੰਗਾ ਆਡੀਆ ਹੈ ਤਾਂ ਤੁਸੀ ਪਾਠਕਾਂ ਨਾਲ ਸਾਂਝਾ ਕਰੋ। ਸਾਰੇ ਪਾਠਕਾਂ ਨੂੰ ਇਸ ਲਈ ਬੇਨਤੀ ਕਰਨੀ ਚਾਹੀਦੀ ਹੈ ਕਿ ਵੀਰ ਦੀ ਮਦਦ ਕਰਨੀ ਚਾਹੀਦੀ ਹੈ।
ਮਹਿੰਦਰ ਸਿੰਘ ਰਾਚੈਸਟਰ, ਨਿਉ ਯਾਰਕ


(25/02/10)
ਚਰਨਜੀਤ ਸਿੰਘ, ਬਰੈਂਮਪਟਨ

ਗੁਰਇੰਦਰ ਸਿੰਘ ਪਾਲ ਜੀ

ਤੁਹਾਡੇ ਕੱਲ ਦੇ ਪੱਤਰ ਵਿੱਚ ਮੈਨੁੰ ਚੌਥਾ ਪੋਆਇੰਟ ਦਿਲਚਸਪ ਲਗਿਆ ਹੈ। ਮੈਨੂੰ ਲਗਦਾ ਹੈ ਕਿ ਉਸ ਤੇ ਅਜੇ ਹੋਰ ਵਿਚਾਰ ਹੋ ਸਕਦੀ ਹੈ। ਪਰ ਪਹਿਲਾਂ ਮੈਂ ਥੋੜਾ ਜਿਹਾ ਤੀਸਰੇ ਪੋਆਇਂਟ ਬਾਰੇ ਲਿਖਨਾ ਚਾਹੁੰਦਾ ਹਾਂ।

ਤੁਸੀ ਲਿਖਿਆ ਹੈ” ਦਾਸ ਦੀ ਤੁੱਛ ਬੁੱਧਿ ਅਨੁਸਾਰ, ਨਾਂ ਤਾਂ ‘ਜਪੁ’ ਅਤੇ ‘ਵੇਦ’ ਦੇ ਅਰਥ ਇੱਕੋ ਹਨ, ਅਤੇ ਨਾਂ ਹੀ ਗੁਰੂ ਗ੍ਰੰਥ ਨੂੰ ‘ਵੇਦ ਤੁਲਯ’ ਜਾਂ ‘ਵੇਦ ਹੀ’ ਕਹਿਣਾ ਠੀਕ ਹੈ।

1. ਸਿੱਖ ਵਾਸਤੇ ਤੋ ਗੁਰੂ ਦੀ ਬਾਣੀ ਹੀ ਵੇਦ ਹੈ। ਗੁਰੂ ਰਾਮਦਾਸ ਨੇ ਆਪ ਇਹ ਫ਼ੈਸਲਾ ਦਿੱਤਾ ਹੈ। ਵੇਖੋ: ਬਾਣੀ ਬ੍ਰਹਮਾ ਵੇਦੁ ਧਰਮੁ ਦ੍ਰਿੜਹੁ ਪਾਪ ਤਜਾਇਆ ਬਲਿ ਰਾਮ ਜੀਉ (773)। ਗੁਰਬਾਣੀ ਦੀ ਇੱਕ ਵਡੀ ਦੇਣ ਹੈ ਕਿ ਇਸ ਵਿੱਚ ਪੁਰਾਣੇ ਸ਼ਬਦਾਂ ਨੂੰ ਨਵੇਂ ਅਰਥ ਦਿੱਤੇ ਗਏ ਹਨ। ਕਿਸੀ ਵੀ ਬਾਣੀ ਦਾ ਨਾਮ ਉਸ ਦੀ ਸਿੱਖੀਆ ਨਾਲ ਜਰੂਰ ਮੇਲ ਖਾਣਾ ਚਾਹੀਦਾ ਹੈ। ਮੈਂ ਸਮਝਦਾ ਹਾਂ ਕਿ “ਜਪੁ” ਬਾਣੀ ਦੀ ਮੂਲ ਸਿੱਖੀਆ ਖੰਡਾਂ ਦੀਆਂ ਪਉੜੀਆਂ ਵਿੱਚ ਛੁਪੀ ਹੈ। ਗਿਆਨ ਅਤੇ ਗਿਆਨ ਦੇ ਆਧਾਰਿਤ ਕਰਮ ਕਰਨ ਦੀ ਸਿੱਖੀਆ ਮਿਲਦੀ ਹੈ।”। ਜੇ “ਜਪੁ” ਦੇ ਪੁਰਾਣੇ ਅਰਥ “ਜਪਨਾ” ਕਰੀਏ ਤੇ ਉਹ ਇਥੇ ਢੁੱਕਦੇ ਨਹੀਂ ਹਨ। ਜਪੁ=ਗਿਆਨ=ਵੇਦ ਹੀ ਜਿਆਦਾ ਠੀਕ ਲਗਦੇ ਹਨ। ਅਤੇ ਇਹ ਨਾਮ ਤਾਂ ਸਾਰੀ ਗੁਰਬਾਣੀ ਤੇ ਵੀ ਠੀਕ ਬੈਠਦਾ ਹੈ।

ਤੁਸੀ ਆਪਣੇ ਚੌਥੇ ਪੋਆਇਂਟ ਵਿੱਚ ਲਿਖਿਆ ਹੈ: “ਨੀਸਾਣੁ ਗੁਰੂ ਜੀਉ ਕੇ ਮ. ੫ ਜਪੁ ਗੁਰੂ ਰਾਮ ਦਾਸ ਜੀਉ ਕਿਆ ਦਸਖਤਾ ਕਾ ਨਕਲੁ”। ਗੁਰੁ ਰਾਮ ਦਾਸ ਜੀ ਦੇ ਦਸਤਖਤਾਂ ਦੀ ਨਕਲ ਤੋਂ ਸਪਸ਼ਟ ਹੈ ਕਿ ‘ਜਪੁ’ ਗੁਰੂ ਨਾਨਕ ਦੇਵ ਜੀ ਦੀ ਬਾਣੀ ਲਈ ਹੀ ਹੈ, ਗੁਰੂ ਗ੍ਰੰਥ ਵਾਸਤੇ ਨਹੀਂ; ਕਿਉਂਕਿ ਗੁਰੁ ਗ੍ਰੰਥ ਦਾ ਸੰਕਲਣ ਅਤੇ ਸਥਾਪਨਾਂ ਪੰਜਵੇਂ ਗੁਰੂ ਅਰਜਨ ਦੇਵ ਜੀ ਨੇ ਕੀਤੀ ਸੀ। ਇੱਥੇ ਇੱਕ ਹੋਰ ਹੱਥਲਿਖਿਤ ਬੀੜ, ਜੋ ਕਿ ਸੰਨ 1650 ਦੇ ਇਰਦ ਗਿਰਦ ਲਿਖੀ ਗਈ, ਦਾ ਹਵਾਲਾ ਦੇਣਾ ਵੀ ਜ਼ਰੂਰੀ ਹੈ। ਉਸ ਬੀੜ ਦੇ ਸ਼ੁਰੂਹ ਵਿੱਚ ਲਿਖਿਆ ਹੈ: “ਨੀਸਾਣੁ ਗੁਰੂ ਜੀ ਕੇ ਦਸਤਖਤ ਮਹਲਾ ਸਿਰੀ ਗੁਰੂ ਰਾਮ ਦਾਸ ਕੇ ਦਸਤਖਤਾ ਕਾ ਨਕਲੁ ਤਿਸੁ ਕਾ ਨਕਲੁ ਸਾ ਤਿਸ ਕੇ ਨਕਲ ਕਾ ਨਕਲੁ ਜਪੁ ਮਹਲਾ ੧”। ਮਹਲਾ ੧. ਕੇਵਲ ਬਾਣੀ ‘ਜਪੁ’ ਲਈ ਹੀ ਹੋ ਸਕਦਾ ਹੈ, ਪੂਰੇ ਗੁਰੂ ਗ੍ਰੰਥ ਵਾਸਤੇ ਨਹੀਂ।

2. ਇਸ ਨੂੰ ਨਵੇਂ ਸਿਰੇ ਤੋਂ ਵੀਚਾਰਦੇ ਹਾਂ। ਭਾਈ ਗੁਰਦਾਸ ਦੀ ਪਹਿਲੀ ਵਾਰ ਦੀ 32ਵੀਂ ਪਉੜੀ ਦਾ ਦੂਜਾ ਬੰਦ ਅਤੇ 33ਵੀਂ ਪਉਵੀ ਦਾ ਤੀਸਰਾ ਬੰਦ ਵੇਖੋ।

ਆਸਾ ਹੱਥ ਕਿਤਾਬ ਕੱਛ ਕੂਜਾ ਬਾਂਗ ਮੁਸੱਲਾ ਧਾਰੀ।

ਅਤੇ

ਪੁੱਛਣ ਫੋਲ ਕਿਤਾਬ ਨੂੰ ਵਡਾ ਹਿੰਦੂ ਕਿ ਮੁਸਲਮਾਨੋਈ?

ਇਹ ਕਿਤਾਬ ਨਾ ਕੁਰਾਨ ਹੋ ਸਕਦੀ ਹੈ ਅਤੇ ਨਾ ਹੀ ਕੋਈ ਹਿੰਦੁ ਗ੍ਰੰਥ। ਕਿਉਂਕਿ ਕਾਜੀ ਜਾਣਦੇ ਹਨ ਕਿ ਕੁਰਾਨ ਵਿੱਚ ਹਿੰਦੁਆਂ ਦਾ ਜ਼ਿਕਰ ਨਹੀਂ ਹੈ। ਸੋ ਕਾਜੀਆਂ ਵਲੋਂ ਇਹ ਪੁੱਛਣਾ ਕਿ ਕਿਤਾਬ ਖੋਲ ਕੇ ਇਹ ਦੱਸ ਕਿ ਹਿੰਦੁ ਵੱਡਾ ਹੈ ਜਾਂ ਮੁਸਲਮਾਨ, ਗੱਲ ਜੱਚਦੀ ਨਹੀਂ। ਇਸੇ ਤਰਾਂ ਹਿੰਦੁਆਂ ਦੇ ਗ੍ਰੰਥਾਂ ਵਿੱਚ ਮੁਸਲਮਾਨਾਂ ਦਾ ਜ਼ਿਕਰ ਨਹੀਂ ਹੈ। ਇਸ ਕਿਤਾਬ ਦੇ ਵਿੱਚ ਸਿਰਫ ਨਾਨਕ ਦੀ ਆਪਣੀ ਬਾਣੀ ਹੀ ਹੋ ਸਕਦੀ ਹੈ ਕਿਊਂਕਿ ਨਾਨਕ ਦੀ ਬਾਣੀ ਵਿੱਚ ਹੀ ਦੋਹਾਂ ਦਾ ਜ਼ਿਕਰ ਹੈ।

3. ਇਥੇ ਲਫ਼ਜ ਕਿਤਾਬ ਆਇਆ ਹੈ। ਖੁੱਲੇ ਪੱਤਰਿਆਂ ਨੂੰ ਕਿਤਾਬ ਨਹੀਂ ਕਿਹਾ ਜਾਂਦਾ। ਸੋ ਗੁਰੁ ਨਾਨਕ ਦੀ ਬਾਣੀ ਗੁਰੁ ਨਾਨਕ ਦੇ ਵੇਲੇ ਹੀ ਕਿਤਾਬ ਰੂਪ ਵਿੱਚ ਮੌਜੂਦ ਸੀ।

4. ਐਸਾ ਨਹੀਂ ਹੈ ਕਿ ਨਾਨਕ ਨੇ ਆਪਣੀ ਸਾਰੀ ਬਾਣੀ ਮੱਕੇ ਦੀ ਫ਼ੇਰੀ ਤੋਂ ਪਹਿਲਾਂ ਹੀ ਲਿਖੀ ਹੋਵੇ। ਉਸ ਤੋਂ ਬਾਦ ਵੀ ਗੁਰੁ ਨਾਨਕ ਬਾਣੀ ਲਿਖਦੇ ਰਹੇ ਹਨ। ਅਤੇ ਉਹ ਸਿੱਧੀ ਉਸੇ ਕਿਤਾਬ ਵਿੱਚ ਹੀ ਲਿਖਦੇ ਹੋਣਗੇ। ਖੁੱਲੇ ਪੱਤਰਿਆਂ ਦੇ ਉੱਤੇ ਬਾਣੀ ਕਦੇ ਵੀ ਨਹੀਂ ਲਿਖੀ ਗਈ ਹੋਵੇਗੀ। ਜੇ ਨਾਨਕ ਦੇ ਵੇਲੇ ਕਾਗਜ, ਸ਼ਿਯਾਹੀ ਅਤੇ ਕਲਮ ਮੌਜੂਦ ਸੀ ਤਾਂ ਕਿ ਕਾਗਜ ਨੱਥੀ ਨਾ ਹੁੰਦੇ ਹੋਣਗੇ?

5. ਪ੍ਰੋ: ਸਾਹਿਬ ਸਿੰਘ ਜੀ ਨੇ ਆਪਣੀ ਪੁਸਤਕ” ਆਦਿ ਬੀੜ ਬਾਰੇ” ਵਿੱਚ ਸਿੱਧ ਕੀਤਾ ਹੈ ਕਿ ਗੁਰੁ ਨਾਨਕ ਦੀ ਬਾਣੀ ਗੁਰੁ ਅੰਗਦ ਦੇਵ ਜੀ ਕੋਲ ਅਤੇ ਇਸੇ ਸਿਲਸਿਲੇ ਵਾਰ ਗੁਰੁ ਅਰਜਨ ਪਾਤਸ਼ਾਹ ਕੋਲ ਪਹੁੰਚੀ ਸੀ। ਪਰ ਨਾਲ ਹੀ ਉਹ ਪੰਨਾ 125 ਤੇ ਲਿਖਦੇ ਹਨ ਕਿ ਇਹ ਬਾਣੀ ਜੁਜ਼ਾਂ ਵਿੱਚ ਸੀ। (ਜੂਜ਼=part, portion, a part of book consisting 8 leaves) ਪਰ ਅਸੀ ਉਤੇ ਵੇਖ ਆਏ ਹਾਂ ਕਿ ਨਾਨਕ ਦੀ ਬਾਣੀ ਕਿਤਾਬ ਵਿੱਚ ਮੌਜੂਦ ਸੀ। ਸਾਡੇ ਕੋਲ ਐਸੀ ਕੋਈ ਵਜਹ ਨਹੀਂ ਹੈ ਜਿਸ ਨਾਲ ਅਸੀ ਇਹ ਮੰਨੀਏ ਕਿ ਤੀਸਰੇ ਅਤੇ ਚੌਥੇ ਪਾਤਸ਼ਾਹ ਨੇ ਕਿਤਾਬ (ਨੱਥੀ ਕੀਤੇ ਪੱਤਰੇ) ਦੇ ਬਜਾਏ ਖੁੱਲੇ ਪੱਤਰਿਆਂ ਉਤੇ ਲਿਖੀ ਹੋਵੇਗੀ ਅਤੇ ਬਾਦ ਵਿੱਚ ਜੁਜ਼ਾਂ ਬਣਾਇਆਂ ਹੋਣਗੀਆਂ। ਗੁਰੂ ਅੰਗਦ ਦੇਵ ਜੀ ਦੇ ਸਿਰਫ 63 ਸ਼ਲੋਕ ਹਨ। ਉਹਨਾਂ ਨੇ ਭਾਵੇਂ ਖੁੱਲੇ ਪੱਤਰਿਆਂ ਤੇ ਲਿਖੀ ਹੋਵੇ ਜਾਂ ਗੁਰੁ ਨਾਨਕ ਦੀ ਕਿਤਾਬ ਵਿੱਚ ਹੀ ਲਿਖ ਦਿੱਤੇ ਹੋਣ।

6. ਗੁਰੁ ਨਾਨਕ ਤੋਂ ਬਾਦ ਦੂਜੇ, ਤੀਜੇ ਅਤੇ ਚੌਥੇ ਪਾਤਸ਼ਾਹ ਨੇ ਭਾਂਵੇ ਬਾਣੀ ਵਖਰੀ ਕਿਤਾਬ ਵਿੱਚ ਲਿਖੀ ਹੋਵੇ ਭਾਵੇਂ ਨਾਨਕ ਦੀ ਹੀ ਕਿਤਾਬ ਵਿੱਚ ਲਿਖੀ ਹੋਵੇ ਪਰ ਪੰਚਮ ਪਾਤਸ਼ਾਹ ਕੋਲ ਇੱਕ ਕਿਤਾਬ ਦੇ ਰੂਪ ਵਿੱਚ ਹੀ ਪਹੁੰਚੀ ਜਿਸ ਨੂੰ ਸਤਕਾਰ ਨਾਲ ਪੰਚਮ ਗੁਰੁ ਨੇ “ਪੋਥੀ” ਕਿਹਾ। ਵੇਖੋ: ਪੋਥੀ ਪਰਮੇਸਰ ਕਾ ਥਾਨੁ(1226)

7. ਪੋਥੀ ਸ਼ਬਦ ਇੱਕ ਵਚਨ ਹੈ। ਸੋ ਪਹਿਲੇ ਸਾਰੇ ਗੁਰੂਆਂ ਦੀ ਬਾਣੀ ਇਕੋ ਹੀ ਪੋਥੀ ਵਿੱਚ ਦਰਜ ਸੀ। ਇਸ ਪੋਥੀ ਵਿੱਚ ਪੰਚਮ ਪਾਤਸ਼ਾਹ ਦੀ ਬਾਣੀ ਦਰਜ ਹੈ ਸੀ ਜਾਂ ਨਹੀਂ, ਇਹ ਇੱਕ ਵੱਖਰਾ ਵਿਸ਼ਾ ਹੈ।

8. ਹੁਣ ਆਪਾਂ ਇਸ ਪੋਥੀ ਦੇ ਨਾਮ ਵੱਲ ਤੁਰੀਏ। ਗੁਰੂ ਰਾਮਦਾਸ ਜੀ ਗੁਰੂਤਾ ਗੱਦੀ ਤੇ 1581 ਤੱਕ ਬਿਰਾਜਮਾਨ ਰਹੇ। ਜੇ ਗੁਰੁ ਨਾਨਕ ਨੇ 12 ਸਾਲਾਂ ਤੋਂ ਬਾਣੀ ਲਿਖਨੀ ਸ਼ੁਰੂ ਕੀਤੀ ਹੋਵੇ ਤਾਂ 1581 ਤੱਕ 100 ਸਾਲ ਹੋ ਜਾਂਦੇ ਹਨ। ਜੇ ਸਿਰਫ ਸ਼ਬਦਾਂ, ਅਸ਼ਟਪਦੀਆਂ ਅਤੇ ਛੰਤਾਂ ਦਾ ਜੋੜ ਕਰੀਏ ਤਾਂ ਗੁਰੁ ਰਾਮਦਾਸ ਜੀ ਤੱਕ ਕੁਲ ਜੋੜ 987 ਹੋ ਜਾਂਦਾ ਹੈ। (ਆਦਿ ਬੀੜ ਬਾਰੇ, ਪੱਨਾ 136) ਇਤਨੀ ਲੰਮੀ ਬਾਣੀ ਇੱਕ ਪੋਥੀ ਵਿੱਚ ਦਰਜ ਹੋਵੇ ਔਰ ਇਤਨੇ ਲੰਮੇ ਸਮੇ ਤੋਂ ਤੁਰੀ ਆ ਰਹੀ ਹੋਵੇ ਤੇ ਨਾ ਕਿਸੇ ਸਿੱਖ ਅਤੇ ਨਾ ਹੀ ਗੁਰੂਆਂ ਦੇ ਜ਼ਿਹਨ ਵਿੱਚ ਆਇਆ ਹ+ਵੇ ਕਿ ਇਸ ਦਾ ਕੋਈ ਨਾਮ ਵੀ ਹੋਣਾ ਚਾਹੀਦਾ ਹੈ? ਐਸਾ ਨਹੀਂ ਹੋ ਸਕਦਾ।

9. ਨੀਸਾਣੁ ਗੁਰੂ ਜੀਉ ਕੇ ਮ. ੫ ਜਪੁ ਗੁਰੂ ਰਾਮ ਦਾਸ ਜੀਉ ਕਿਆ ਦਸਖਤਾ ਕਾ ਨਕਲੁ””ਵਿਚੋਂ

ਜਪੁ ਗੁਰੂ ਰਾਮ ਦਾਸ ਜੀਉ ਕਿਆ ਦਸਖਤਾ ਕਾ ਨਕਲੁਤੇ ਮੈਂ ਵਿਚਾਰ ਦੇਣ ਲੱਗਾ ਹਾਂ।

10. Sikhnet.com(http://www.sikhnet.com/discussion/viewtopic.php?f=2&t=1482&p=9729 )ਤੇ ਇੱਕ ਸਰਜਿਂਦਰ ਸਿੰਘ ਨਾਮ ਦੇ ਸੱਜਣ ਨੇ ਇੱਕ ਥਾਂ ਲਿਖਿਆ ਸੀ ਕਿ ਗੁਰੂ ਨਾਨਕ ਦੇਵ ਯੁਨੀਵਰਸੀਟੀ ਵਿੱਚ ਇੱਕ ਪੁਰਾਤਿਨ ਬੀੜ ਪਈ ਹੈ ਜੋ ਕਿ ਪੰਚਮ ਪਾਤਸ਼ਾਹ ਤੋਂ ਪਹਿਲਾਂ ਦੀ ਦੱਸੀ ਜਾਂਦੀ ਹੈ। ਇਸ ਬੀੜ ਵਿੱਚ ਮੂਲ ਮੰਤਰ ਅਤੇ ਪਹਿਲੀ ਪਉੜੀ ਦੇ ਵਿਚਕਾਰ “ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥੧॥“ ਨਹੀਂ ਲਿਖਿਆ ਹੋਇਆ। ਇਸ ਤੋਂ ਸਾਬਿਤ ਹੁੰਦਾ ਹੈ ਕਿ “ਜਪੁ” ਬਾਣੀ ਗੁਰੂ ਰਾਮਦਾਸ ਜੀ ਤੱਕ ਅੱਜ ਵਾਲੇ ਰੂਪ ਵਿੱਚ ਨਹੀਂ ਸੀ। ਜੇ “ਜਪੁ” ਬਾਣੀ ਦੀ ਸੰਪਾਦਨਾ ਅਜੋ ਹੋਣੀ ਸੀ ਤਾਂ “ਜਪੁ ਗੁਰੂ ਰਾਮ ਦਾਸ ਜੀਉ ਕਿਆ ਦਸਖਤਾ ਕਾ ਨਕਲੁ””ਵਿਚੋਂ ਇਹ ਕੱਢਣਾ ਕਿ ਜੋ ਗੁਰੂ ਰਾਮਦਾਸ ਜੀ ਦੇ ਪਾਸ “ਜਪੁ” ਬਾਣੀ ਸੀ, ਇਹ ਉਸ ਦੀ ਨਕਲ ਹੈ, ਇਹ ਠੀਕ ਨਹੀਂ ਹੈ ਕਿਉਂਕਿ “ਆਦਿ ਸਚੁ … “ਤਾਂ ਪੰਚਮ ਪਾਤਸ਼ਾਹ ਨੇ ਲਿਖਿਆ ਹੈ। ਪੰਚਮ ਪਾਤਸ਼ਾਹ ਦੀ ਤੁਕ ਨੂੰ ਗੁਰੁ ਰਾਮਦਾਸ ਜੀ ਦੀ ਕਰ ਕੇ ਕਿਉਂ ਲਿਖਿਆ ਜਾਵੇਗਾ? ਏਹੀ ਤੁੱਕ “ਸੁਖਮਨੀ” ਬਾਣੀ ਵਿੱਚ ਪੰਚਮ ਪਾਤਸ਼ਾਹ ਦੀ ਬਾਣੀ ਵਜੋਂ ਦਰਜ ਹੈ। ਸੋ “ਜਪੁ” ਦਾ ਅਰਥ ਇਥੇ ਸਾਰੀ ਗੁਰਬਾਣੀ ਵਾਸਤੇ ਹੀ ਵਰਤਿਆ ਜਾਪਦਾ ਹੈ।

11. ਜੇੜਾ ਤੁਸੀ 1650 ਦੇ ਇਰਦ ਗਿਰਦ ਦੀ ਬੀੜ ਦਾ ਜ਼ਿਕਰ ਕੀਤਾ ਹੈ, ਉਸ ਬਾਰੇ ਮੈਂ ਕੁੱਝ ਨਹੀਂ ਕਹਿ ਸਕਦਾ। ਸਿਰਫ ਕਰਤਾਰਪੂਰੀ ਅਤੇ ਬੰਨੋ ਵਾਲੀ ਬੀੜ ਬਾਰੇ ਹੀ ਜਿਆਦਾਤਰ ਲਿਖਿਆ ਮਿਲਦਾ ਹੈ। ਮੈਨੂੰ ਨਹੀਂ ਪਤਾ ਕਿ ਕਾਤਬ ਨੇ ਮਹਲਾ 1 ਕਿਉਂ ਲਿਖਿਆ ਹੈ? “ਆਦਿ ਸਚੁ ….”ਵਾਲੀ ਤੁਕ ਅਤੇ ਅਖੀਰਲਾ ਸ਼ਲੋਕ ਵੀ ਗੁਰੁ ਨਾਨਕ ਦਾ ਨਹੀਂ ਹੈ। ਅਖੀਰਲਾ ਸ਼ਲੋਕ ਦੂਜੀ ਪਾਤਸ਼ਾਹੀ ਦਾ ਹੈ। ਸਰਜਿਂਦਰ ਸਿੰਘ ਨੇ ਇਹ ਵੀ ਲਿਖਿਆ ਹੈ ਕਿ ਪਹਿਲੇ “ਜਪੁ” ਨੂੰ “ਨਿਰੰਕਾਰ ਦੀ ਵਾਰ” ਕਿਹਾ ਜਾਂਦਾ ਸੀ। ਪਹਿਲੇ ਤੋਂ “ਕਿਤਨਾ ਪਹਿਲਾ” ਬਣਦਾ ਹੈ, ਮੈਨੂੰ ਨਹੀਂ ਪਤਾ। ਪਰ ਅੰਦਾਜਾ ਪੰਚਮ ਪਾਤਸ਼ਾਹ ਤੋਂ ਪਹਿਲਾਂ ਦਾ ਹੀ ਲਾਇਆ ਜਾ ਸਕਦਾ ਹੈ। ਕਿਉਕਿ ਉਹਦੋਂ ਵਾਰਾਂ ਸਿਰਫ ਪਉੜਿਆਂ ਹੀ ਹੁੰਦਿਆਂ ਸਨ। ਤੇ “ਜਪੁ” ਵਿੱਚ ਵੀ ਪਹਿਲਾਂ ਸਿਰਫ ਪਉੜਿਆਂ ਹੀ ਸਨ।

ਚਰਨਜੀਤ ਸਿੰਘ, ਬਰੈਂਮਪਟਨ


(25/02/10)
ਸਰਵਜੀਤ ਸਿੰਘ

ਸਿੱਖ ਮਾਰਗ ਦੇ ਸਤਿਕਾਰ ਯੋਗ ਪਾਠਕਾਂ ਨੂੰ

ਵਾਹਿਗੁਰੂ ਜੀ ਕਾ ਖਾਲਸਾ।

ਵਾਹਿਗੁਰੂ ਜੀ ਕੀ ਫਤਿਹ।

ਸ: ਚਰਨਜੀਤ ਸਿੰਘ ਬਰੈਂਮਪਟਨ, ਗੁਰਇੰਦਰ ਸਿੰਘ ਪਾਲ, ਅਤੇ ਸ: ਬਲਦੇਵ ਸਿੰਘ (ਫ਼ਿਰੋਜ਼ਪੁਰ) ਜੀ ਵਲੋਂ ਕੀਤੀ ਜਾ ਰਹੀ ਵਿਚਾਰ ਚਰਚਾ ਬੁਹਤ ਹੀ ਦਿਲਚਸਪ ਹੈ। ਇਸ ਸਬੰਧ ਵਿਚ ਮੈ ਸਿਰਫ ਪਾਠਕਾਂ ਨਾਲ ਇਕ ਜਾਣਕਾਰੀ ਸਾਂਝੀ ਕਰਨਾ ਚਹੁੰਦਾ ਹਾਂ। ਵੀਰ ਚਰਨਜੀਤ ਸਿੰਘ ਜੀ ਦਾ ਪੱਤਰ ਪੜ੍ਹਨ ਉਪ੍ਰੰਤ ਮੈ ਵੀ ਆਪਣੀ ਲਾਈਬਰੇਰੀ ਵੱਲ ਨਿਗ੍ਹਾ ਮਾਰੀ ਤਾਂ ਮੈਨੂੰ ਵੀ ਇਕ ਕਿਤਾਬ ਲੱਭ ਪਈ। ਜੋ ਇਨ੍ਹਾਂ ਵਲੋ ਹਵਾਲੇ ਲਈ ਵਰਤੀ ਗਈ ਕਿਤਾਬ ਦਾ ਹੀ ਦੂਜਾ ਭਾਗ ਹੈ,

ਆਇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੁਰਾਤਨਿ ਬੀੜਾਂ ਤੇ ਵਿਚਾਰ ਭਾਗ 2’।

ਲੇਖਿਕ

‘ਸ੍ਰੀ 108 ਸਵਾਮੀ-ਹਰਿਨਾਮ ਦਾਸ-ਉਦਾਸੀਨ ਵੈਦਯ’

ਸੰਪਾਦਕ- ਸ੍ਰੀ ਸਰਬਲੋਹ ਗ੍ਰੰਥ ਸ਼੍ਰੀ ਮੁਖਵਾਕਯ ਪਾ: 10 ਅਤੇ ਟੀਕਾਕਾਰ- ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ- ਆਦਿਕ ਕਈ ਪੁਸਤਕਾਂ’।

ਆਓ ਇਸ ਲਿਖਤ ਦੇ ਅਰੰਭ ਦੇ ਦਰਸ਼ਨ ਕਰੀਏ!

ਸ਼੍ਰੀ ਸਤਿਗੁਰੂ ਭਗਵਾਨ ਸ਼੍ਰੀਚੰਦ੍ਰਯ ਨਮ

ਪਾਠਕ ਧਿਆਨ ਦੇਣ, ਲੇਖਕ ਨੇ ‘ੴ’ ਨਹੀ ਲਿਖਿਆ ਸਿਰਫ ‘ਓ’ ਹੀ ਲਿਖਿਆ ਹੈ। ਇਸ ਦਾ ਕਾਰਨ ਇਹ ਹੈ ਕਿ ਲੇਖਕ ‘੧’ `ਚ ਯਕੀਨ ਹੀ ਨਹੀ ਰੱਖਦਾ। ਲੇਖਕ ਤਾਂ ਸ਼੍ਰੀ ਚੰਦ ਨੂੰ, ‘ਸ਼੍ਰੀ ਸਤਿਗੁਰੂ ਭਗਵਾਨ ਸ਼੍ਰੀਚੰਦ੍ਰਯ ਨਮ’ ਲਿਖ ਰਿਹਾ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਉਹ ਆਪ ਇਹ ਵਿਚਾਰ ਕਰਨ ਕਿ ਅਜੇਹੀ ਲਿਖਤ ਅਤੇ ਲੇਖਕ ਨੂੰ, ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬਾਣੀ ਸਬੰਧੀ ਵਿਚਾਰ ਕਰਨ ਵੇਲੇ ਪ੍ਰਮਾਣ ਤੌਰ ਤੇ ਵਰਤਣਾ ਜਾਇਜ ਹੈ?

####################################

ਬਲਦੇਵ ਸਿੰਘ ਫਿਰੋਜ਼ਪੁਰ ਜੀ,

ਵਾਹਿਗੁਰੂ ਜੀ ਕਾ ਖਾਲਸਾ।

ਵਾਹਿਗੁਰੂ ਜੀ ਕੀ ਫਤਿਹ।

ਆਪ ਜੀ ਨੇ ਆਪਣੇ ਪੱਤਰ, ਜੋ ਵੀਰ ਗੁਰਇੰਦਰ ਸਿੰਘ ਪਾਲ ਨੂੰ ਸੰਬੋਧਨ ਕਰਕੇ ਲਿਖਿਆ ਸੀ, ਜਿਸ ਵਿਚ ਇਕ ਬੁਹਤ ਹੀ ਅਹਿਮ ਸਵਾਲ ਕੀਤਾ ਸੀ। ਆਪ ਜੀ ਲਿਖਦੇ ਹੋ, “ਵੀਰ ਜੀ, ਊਪਰ ਵਾਲੇ ਸ਼ਬਦ ਨੂੰ ਧਿਆਨ ਨਾਲ ਵਿਚਾਰੀਏ ਤਾਂ ਸ਼ਾਸਤਰਾਂ ਨਾਲ ਇਸ ਦਾ ਕੋਈ ਵੀ ਮੇਲ ਨਹੀਂ ਹੈ। ਸਿਰਫ ਜਾਂ ਸਵਾਏ ਇਸ ਦੇ ਕੇ ਸ਼ਾਸਤਰਾਂ ਦੀ ਗਿਨਤੀ ਛੇ ਹੈ, ਅਤੇ ਇਸ ਸ਼ਬਦ ਵਿੱਚ ਘਰਾਂ ਦੀ ਗਿਨਤੀ ਵੀ ਛੇ ਦੱਸੀ ਹੈ ਜੀ। ਕੀ ਗਿਨਤੀ ਦੀ ਸਮਾਨਤਾਂ ਨਾਲ ਹੀ ਘਰ ਦਾ ਮਤਲਬ ਸ਼ਾਸਤਰ ਹੋ ਜਾਵੇਗਾ। ਜੇ ਪਹਿਲੀ ਪੰਕਤੀ ਵਿੱਚ ਆਏ ਲਫਜ਼ ਘਰ ਦਾ ਅਰਥ ਜੇ ਸ਼ਾਸਤਰ ਮੰਨ ਵੀ ਲਈਏ, ਤਾਂ ਏਸੇ ਹੀ ਸ਼ਬਦ ਦੀਆਂ ਅਗਲੀਆਂ ਦੋ ਪੰਕਤੀਆਂ ਵਿੱਚ ਆਏ, ਘਰਿ ਅਤੇ ਘਰੁ ਦਾ ਅਰਥ ਵੀ ਸ਼ਾਸਤਰ ਮੰਨ ਕੇ, ਇਸ ਪੂਰੇ ਸ਼ਬਦ ਦੇ ਅਰਥ ਕੀ ਕਰੋਗੇ ਜੀ? ਅਤੇ ਕੀ ਸੱਚਮੁਚ ਹੀ ਘਰ ਦਾ ਮਤਲਬ ਸ਼ਾਸਤਰ ਹੁੰਦਾ ਹੈ ਜੀ?... ਵੀਰ ਜੀ, ਇਸ ਸ਼ਬਦ ਦੇ ਅਰਥਾਂ ਦੀ ਇੱਕ ਵਾਰ ਦੁਬਾਰਾ ਵਿਚਾਰ ਜਰੂਰ ਕਰਨਾਂ ਜੀ”।

ਸ:ਬਲਦੇਵ ਸਿੰਘ ਫਿਰੋਜ਼ਪੁਰ ਜੀ, ਆਪ ਜੀ ਦਾ ਹੁਕਮ ਮੰਨ ਕੇ ਮੈ ਵੀ ਇਸ ਸ਼ਬਦ ਦੇ ਅਰਥਾ ਦੀ ਵਿਚਾਰ ਕੀਤੀ ਜੋ ਮੈ ਸਿੱਖ ਮਾਰਗ ਦੇ ਸਾਰੇ ਪਾਠਕਾਂ ਨਾਲ ਸਾਂਝੀ ਕਰ ਰਿਹਾ ਹਾਂ।

ਰਾਗੁ ਆਸਾ ਮਹਲਾ 1 ॥ ਛਿਅ ਘਰ ਛਿਅ ਗੁਰ ਛਿਅ ਉਪਦੇਸ ॥ ਗੁਰੁ ਗੁਰੁ ਏਕੋ ਵੇਸ ਅਨੇਕ ॥1॥

Raag Aasaa, First Mehl: There are six schools of philosophy, six teachers, and six sets of teachings. But the Teacher of teachers is the One, who appears in so many forms. ||1||

ਰਾਗ ਆਸਾ, ਪਹਿਲੀ ਪਾਤਸ਼ਾਹੀ। ਛੇ ਸ਼ਾਸਤਰ ਹਨ, ਛੇ ਉਨ੍ਹਾਂ ਦੇ ਪੜ੍ਹਾਉਣ ਵਾਲੇ ਅਤੇ ਛੇ ਉਨ੍ਹਾਂ ਦੇ ਮੱਤ। ਪਰ ਸਾਰਿਆਂ ਉਸਤਾਦਾਂ ਦਾ ਉਸਤਾਦ ਕੇਵਲ ਇਕ ਸਾਹਿਬ ਹੈ। ਭਾਵੇਂ ਉਸ ਦੇ ਅਨੇਕਾਂ ਪਹਿਰਾਵੇ ਹਨ।

ਛਿਅ = ਛੇ। ਘਰ = ਸ਼ਾਸਤਰ {ਸਾਂਖ, ਨਿਆਇ, ਵੈਸ਼ੇਸ਼ਿਕ, ਯੋਗ, ਮੀਮਾਂਸਾ, ਵੇਦਾਂਤ}। ਗੁਰ = (ਇਹਨਾਂ ਸ਼ਾਸਤਰਾਂ ਦੇ) ਕਰਤਾ, {ਕਪਲ, ਗੋਤਮ, ਕਣਾਦ, ਪਤੰਜਲੀ, ਜੈਮਨੀ, ਵਿਆਸ}। ਉਪਦੇਸ = ਸਿੱਖਿਆ, ਸਿੱਧਾਂਤ। ਗੁਰੁ ਗੁਰੁ = ਇਸਟ ਪ੍ਰਭੂ। ਏਕੋ = ਇੱਕ ਹੀ। ਵੇਸ = ਰੂਪ।1।

(ਹੇ ਭਾਈ!) ਛੇ ਸ਼ਾਸਤਰ ਹਨ, ਛੇ ਹੀ (ਇਹਨਾਂ ਸ਼ਾਸਤਰਾਂ ਦੇ) ਚਲਾਣ ਵਾਲੇ ਹਨ, ਛੇ ਹੀ ਇਹਨਾਂ ਦੇ ਸਿੱਧਾਂਤ ਹਨ। ਪਰ ਇਹਨਾਂ ਸਾਰਿਆਂ ਦਾ ਮੂਲ-ਗੁਰੂ (ਪਰਮਾਤਮਾ) ਇੱਕ ਹੈ। (ਇਹ ਸਾਰੇ ਸਿਧਾਂਤ) ਉਸ ਇੱਕ ਪ੍ਰਭੂ ਦੇ ਹੀ ਅਨੇਕਾਂ ਵੇਸ ਹਨ (ਪ੍ਰਭੂ ਦੀ ਹਸਤੀ ਦੇ ਪਰਕਾਸ਼ ਦੇ ਰੂਪ ਹਨ)।1।

ਸਾਂਖ 1 ਨਾਇ 2 ਵਿਸਸੇਕ 3 ਮੀਮਾਂਸਾ 4 ਪਾਤੰਜਲ 5 ਵੇਦਾਂਤ 6 ਯਹ ਛੇ ਤੋ ਘਰ ਹੈਂ ਔਰ ਇਨ ਕੇ ਕਰਤਾ ਕਪਲ 1 ਕਣਭੁਕ 2 ਗੌਤਮ 3 ਜੈਮਨ 4 ਸੇਸ 5 ਬਾਸ 6 ਇਹ ਛੇ ਇਨ ਘਰੋਂ ਕੇ ਗੁਰ ਹੈਂ ਛਿਏ ਹੀ ਇਨ ਕੇ ਉਪਦੇਸ ਹੈਂ ਸਭ ਗੁਰੋਂ ਕਾ ਗੁਰੂ ਏਕ ਕਰਤਾ ਪੁਰਖੁ ਹੀ ਹੈ ਕੋਂਕਿ ਸਭ ਤਿਸੀ ਮੇ ਪ੍ਰਾਪਤਿ ਕਰਨੇ ਕੇ ਰਸਤੇ ਹੈਂ (ਵੇਸ) ਸਰੂਪ ਅਨੇਕ ਪ੍ਰਕਾਰ ਕੇ ਅਨੇਕ ਅਚਾਰਜੋਂ ਨੇ ਕਥਨ ਕੀਏ ਹੈਂ ਵਾ ਸਰੀਰੋਂ ਰੂਪੀ ਵੇਸ ਸਭ ਉਸੀ ਕੇ ਹੈਂ॥1॥ ਸਾਂਖੀ ਤੱਤੋਂ ਸੇ ਸ੍ਰਿਸਟੀ ਕੀ ਉਤਪੱਤੀ ਮਾਨਤੇ ਹੈਂ ਪ੍ਰਕ੍ਰਿਤੀ ਸੇ ਗੁਨੋਂ ਕਾ ਜੁਦਾ ਹੋਨਾ ਮੋਖ ਮਾਨਤੇ ਹੈਂ 1 ਨਾਇਕ ਪ੍ਰਮਾਣੂਓਂ ਸੇ ਸ੍ਰਿਸਟੀ ਕੀ ਉਤਪੱਤੀ ਮਾਨਤੇ ਹੈਂ 2 ਵਿਸੇਸਕ ਸਮੇ ਸੇ ਮਾਨਤੇ ਹੈਂ ਕਿ ਜਬ ਜੈਸਾ ਸਮਾ ਹੋਤਾ ਹੈ ਤਬ ਤੈਸਾ ਹੋ ਜਾਤਾ ਹੈ ਸੋ ਨਾਇਕੋਂ ਸਮੇਤ ਖਟ ਇੰਦ੍ਰੇ ਖਟ ਵਿਸੇ ਖਟ ਗਾਨ ਸਰੀਰ ਸੁਖ ਦੁਖ ਇਨਇਕੀਸੋਂ ਕੇ ਨਾਸ ਸੇ ਜੜ ਵਤ ਥਿਤ ਹੋਨਾ ਹੀ ਮੋਖ ਮਾਨਤੇ ਹੈਂ॥3॥ ਮੀਮਾਂਸਕ ਕਰਮੋਂ ਸੇ ਸ੍ਰਿਸਟੀ ਕੀ ਉਤਪੱਤੀ ਮਾਨਤੇ ਹੈਂ ਸਵਰਗ ਪ੍ਰਾਪਤਿ ਮੋਖ ਮਾਨਤੇ ਹੈਂ ਜਿਸ ਸੁਖ ਕਾ ਕਬੀ ਨਾਸੁ ਨ ਹੋਇ ਉਸ ਸੁਖ ਕੋ ਸ੍ਵਰਗ ਮਾਨਤੇ ਹੈਂ ਔਰੁ ਏਹ ਕਹਤੇ ਹੈਂ ਕਿ ਬ੍ਰਹਮਾ ਬਿਸਨਾਦਿਕੋਂ ਕੋ ਏਹ ਸੁਖ ਕਰਮ ਉਪਾਸਨਾਂ ਸੇ ਹੂਆ ਹੈ ਔਰ ਭੀ ਜੋ ਉੱਤਮ ਕਰਮ ਕਰਤਾ ਹੈ ਤਿਨਕੇ ਸਮਾਨ ਹੋਤਾ ਹੈ ਇਨਕੇ ਮਤ ਮੇਂ ਬ੍ਰਹਮਾਂ ਬਿਸ਼ਨੁ ਭੀ ਜੀਵ ਕੋਟੀ ਮੇਂ ਹੈਂ ਔਰ ਕਰਮ ਸੇ ਬਿਨਾਂ ਅਨ ਈਸ੍ਵਰ ਕਾ ਇਸ ਮਤ ਮੇਂ ਅੰਗੀਕਾਰ ਨਹੀਂ ਹੈਂ॥4॥ ਪਾਤੰਜਲੀ ਜੋਗ ਸੇ ਮੋਖ ਮਾਨਤੇ ਹੈਂ॥5॥ ਵੇਦਾਂਤੀ ਮਾਯਾ ਸੇ ਸ੍ਵਪਨ ਵਤ ਸਿੱਪੀ ਮੇ ਰਜਤ ਭਾਸ ਵਤ ਸੰਸਾਰ ਕੀ ਉਤਪੱਤੀ ਭ੍ਰਮ ਸੇ ਮਾਨਤੇ ਹੈਂ ਔਰ ਭ੍ਰਮ ਕੋ ਨਾਸ ਕਰ ਆਤਮਾਨੰਦ ਸਰੂਪ ਹੋਨਾ ਇਸ ਅਭੇਦ ਗਾਨ ਸੇ ਮੋਖ ਮਾਨਤੇ ਹੈਂ॥6॥ (ਫਰੀਦਕੋਟੀ ਟੀਕਾ)

ਬਾਬਾ ਜੈ ਘਰਿ ਕਰਤੇ ਕੀਰਤਿ ਹੋਇ ॥ ਸੋ ਘਰੁ ਰਾਖੁ ਵਡਾਈ ਤੋਇ ॥1॥ ਰਹਾਉ ॥

O Baba: that system in which the Praises of the Creator are sung - follow that system; in it rests true greatness. ||1||Pause||

ਹੇ ਪਿਤਾ! ਜਿਸ ਗ੍ਰਹਿ (ਮੱਤ) ਅੰਦਰ ਸਿਰਜਣਹਾਰ ਦੀ ਸਿਫ਼ਤ-ਸ਼ਲਾਘਾ ਹੁੰਦੀ ਹੈ, ਉਸ ਮੱਤ ਦੀ ਪੈਰਵੀ ਕਰ। ਇਸ ਮੱਤ ਵਿੱਚ ਤੇਰੀ ਵਡਿਆਈ ਹੈ। ਠਹਿਰਾਉ।

ਬਾਬਾ = ਹੇ ਭਾਈ! ਜੈ ਘਰਿ = ਜਿਸ (ਸਤਸੰਗ-) ਘਰ ਵਿਚ। ਕਰਤੇ ਕੀਰਤਿ = ਕਰਤਾਰ ਦੀ ਸਿਫ਼ਤਿ-ਸਾਲਾਹ। ਹੋਇ = ਹੁੰਦੀ ਹੈ। ਰਾਖੁ = ਸੰਭਾਲ। ਤੋਇ = ਤੇਰੀ। ਵਡਾਈ = ਭਲਾਈ।1।ਰਹਾਉ।

ਹੇ ਭਾਈ! ਜਿਸ (ਸਤਸੰਗ-) ਘਰ ਵਿਚ ਕਰਤਾਰ ਦੀ ਸਿਫ਼ਤਿ-ਸਾਲਾਹ ਹੁੰਦੀ ਹੈ, ਉਸ ਘਰ ਨੂੰ ਸਾਂਭ ਰੱਖ (ਉਸ ਸਤਸੰਗ ਦਾ ਆਸਰਾ ਲਈ ਰੱਖ। ਇਸੇ ਵਿਚ) ਤੇਰੀ ਭਲਾਈ ਹੈ।1।ਰਹਾਉ।

(ਬਾਬਾ) ਹੇ ਭਾਈ ਜਿਸ ਸਤਸੰਗ ਘਰ ਮੈਂ ਕਰਤੇ ਕਾ ਜਸੁ ਹੋ ਰਹਾ ਹੈ ਤਿਸ ਘਰ ਮੇ ਤੂੰ ਆਪਣੇ ਆਪਕੋ ਰੱਖੁ ਇਸ ਮੈਂ ਤੇਰੀ ਵਡਿਆਈ ਹੋਵੇਗੀ॥1॥ ਵਾ (ਬਾਬਾ ਕਹਤੇ) ਹੇ ਪਿਤਾ ਪਰਮੇਸਰ ਜਗਤ ਕੇ ਕਰਤੇ ਜਿਸ ਘਰ ਅਰਥਾਤ ਸਤਸੰਗ ਮੈਂ ਤੇਰਾ ਜਸੁ ਹੋ ਰਹਾ ਹੈ ਉਸ ਘਰ ਮੇਂ ਅਰਥਾਤ ਅਸਥਾਨ ਮੇਂ ਮੈਨੂੰ ਰਖੁ (ਪ੍ਰਾਪਤ ਕਰ) ਮੈਂ ਭੀ ਤੇਰੀ ਵਡਿਆਈ ਕਰਾਂਗਾ ਵਾ ਇਸ ਮੇਂ ਤੇਰੀ ਵਡਿਆਈ ਹੋਵੇਗੀ ਅਰਥਾਤ ਗਰੀਬ ਨਿਵਾਜੀ ਸਿਧ ਹੋਵੇਗੀ।

ਵਿਸੁਏ ਚਸਿਆ ਘੜੀਆ ਪਹਰਾ ਥਿਤੀ ਵਾਰੀ ਮਾਹੁ ਹੋਆ ॥ ਸੂਰਜੁ ਏਕੋ ਰੁਤਿ ਅਨੇਕ ॥ ਨਾਨਕ ਕਰਤੇ ਕੇ ਕੇਤੇ ਵੇਸ ॥2॥2॥

The seconds, minutes and hours, days, weeks and months, and the various seasons originate from the one sun; O Nanak, in just the same way, the many forms originate from the Creator. ||2||2||

ਸਕਿੰਟ, ਮਿੰਟ ਘੰਟੇ, ਦਿਨ ਦੇ ਚੁਥਾਈਏ, ਚੰਦ ਦੇ ਦਿਹਾੜੇ ਸੂਰਜ ਦੇ ਦਿਹਾੜੇ, ਮਹੀਨੇ, ਅਤੇ ਕਈ ਮੌਸਮ ਇਕ ਸੂਰਜ ਤੋਂ ਉਤਪੰਨ ਹੁੰਦੇ ਹਨ। ਏਸੇ ਤਰ੍ਹਾਂ, ਹੇ ਨਾਨਕ! ਸਿਰਜਣਹਾਰ ਤੋਂ ਬਹੁਤੇ ਸਰੂਪ ਉਤਪੰਨ ਹੁੰਦੇ ਹਨ।

ਅੱਖ ਦੇ 15 ਫੋਰ = 1 ਵਿਸਾ।15 ਵਿਸੁਏ = 1 ਚਸਾ। 30 ਚਸੇ = 1 ਪਲ। 60 ਪਲ = 1 ਘੜੀ। ਸਾਢੋ 7 ਘੜੀਆਂ = 1 ਪਹਰ। 8 ਪਹਰ = 1 ਦਿਨ ਰਾਤ। 15 ਥਿਤਾਂ; 7 ਵਾਰ; 12 ਮਹੀਨੇ, ਛੇ ਰੁੱਤਾਂ।2।

ਜਿਵੇਂ ਵਿਸੁਏ, ਚਸੇ, ਘੜੀਆਂ, ਪਹਰ, ਥਿੱਤਾਂ, ਵਾਰ, ਮਹੀਨਾ (ਆਦਿਕ) ਅਤੇ ਹੋਰ ਅਨੇਕਾਂ ਰੁੱਤਾਂ ਹਨ, ਪਰ ਸੂਰਜ ਇਕੋ ਹੀ ਹੈ (ਜਿਸ ਦੇ ਇਹ ਸਾਰੇ ਵਖ ਵਖ ਰੂਪ ਹਨ), ਤਿਵੇਂ, ਹੇ ਨਾਨਕ! ਕਰਤਾਰ ਦੇ (ਇਹ ਸਾਰੇ ਸਿਧਾਂਤ ਆਦਿਕ) ਅਨੇਕਾਂ ਸਰੂਪ ਹਨ।2।2।

ਏਹ ਏਕ ਸੇ ਅਨੇਕ ਮਤਿ ਕੋਂ ਹੂਏ ਤਿਸ ਪਰ ਦ੍ਰਿਸਟਾਂਤੁ ਜੈਸੇ 15 ਵਾਰ ਨੇਤ੍ਰੋ ਨਮੀਲਨਕੇ ਕਾਲ ਕਾ ਨਾਮੁ ਵਿਸਾ ਹੈ ਤਿਸ 15 ਵਿਸੋਂ ਕਾ ਨਾਮ ਚਸਾ ਹੈ 30 ਚਸੋਂ ਕਾ ਨਾਮੁ ਪਲੁ ਹੈ 60 ਪਲ ਕੀ ਘੜੀ ਹੈ 8 ਘੜੀ ਕਾ ਪਹਰੁ ਹੈ 8 ਪਹਰ ਕਾ ਦਿਨ ਰਾਤ ਹੈ 15 ਤਿੱਥ ਹੈਂ 12 ਮਹੀਨੇ ਹੈਂ 6 ਰੁਤਿ ਹੈਂ ਪਰੰਤੂ ਸੂਰਜ ਏਕ ਕੇ ਯੇਹ ਅਨੇਕ ਭੇਦ ਹੈ ਸ੍ਰੀ ਗੁਰੂ ਜੀ ਕਹਤੇ ਹੈਂ ਤਿਸੀ ਪ੍ਰਕਾਰ ਕਰਤਾ ਪੁਰਖੁ ਏਕ ਹੈ (ਵੇਸ) ਭੇਖ ਭਾਉ ਸਰੀਰ ਵਾ ਮਤ ਨਾਨਾ ਹੈਂ॥2॥

ੳਪ੍ਰੋਕਤ ਸ਼ਬਦ ਵਿਚਾਰ ਤਾਂ ਵੀਰ ਗੁਰਇੰਦਰ ਸਿੰਘ ਪਾਲ ਜੀ ਦੇ ਵਿਚਾਰਾ ਦੀ ਪ੍ਰੋੜਤਾ ਹੀ ਕਰਦੀ ਹੈ। ਆਓ ਦੇਖੀਏ ਕਿ ਭਾਈ ਗੁਰਦਾਸ ਜੀ ਦੇ ਕੀ ਵਚਾਰ ਹਨ।

ਕਿਤੜੇ ਗਿਰਹੀ ਆਖੀਅਨ ਕੇਤੜਿਆਂ ਲੱਖ ਫਿਰਨ ਉਦਾਸੀ॥ ਕੇਤੜਿਆਂ ਜੋਗੀਸਰਾਂ ਕੇਤੜਿਆਂ ਹੋਏ ਸੰਨਾਸੀ॥ ਸੰਨਾਸੀ ਦਸ ਨਾਮ ਧਰ ਜੋਗੀ ਬਾਰਹ ਪੰਥ ਨਿਵਾਸੀ॥ ਕੇਤੜਿਆਂ ਲੱਖ ਪਰਮ ਹੰਸ ਕਿਤੜੇ ਬਾਨ ਪ੍ਰਸਤ ਬਨਵਾਸੀ॥ ਕੇਤੜਿਆਂ ਹੀ ਦੰਡ ਧਾਰ ਕਿਤੜੇ ਜੈਨੀ ਜੀਅ ਦੈਆਸੀ॥ ਛਿਅਘਰ ਛਿਅਗੁਰ ਆਖੀਅਨ ਛਿਅਉਪਦੇਸ ਭੇਸ ਅਭਾਸੀ॥ ਛਿਅ ਰੁਤ ਬਾਰਹ ਮਾਹ ਕਰ ਸੂਰਜ ਇਕੋ ਬਾਰਹ ਰਾਸੀ॥ ਗੁਰਾਂ ਗੁਰੂ ਸਤਿਗੁਰ ਅਬਿਨਾਸੀ ॥13॥ (ਵਾਰ 8)

ਭਾਵ:- ਕਿੰਨੇ ਹੀ ਗ੍ਰਿਸਤੀ ਹਨ, ਲੱਖਾਂ ਹੀ ਉਦਾਸੀ ਹਨ। ਕਿੰਨੇ ਹੀ ਜੋਗੀ ਅਤੇ ਸੰਨਿਆਸੀ ਹਨ। ਸੰਨਿਆਸੀ ਨੇ ਦਸ ਨਾਮ ਰੱਖੇ ਹੋਏ ਹਨ ਅਤੇ ਜੋਗੀਆਂ ਦੇ ਵੀ ਬਾਰਾਂ ਪੰਥ ਹਨ। ਲੱਖਾਂ ਹੀ ਪਰਮ ਹੰਸ ਅਖਵਾਉਦੇ ਹਨ ਅਤੇ ਕਿੰਨੇ ਜੰਗਲਾਂ ਵਿਚ ਹੀ ਨਿਵਾਸ ਰੱਖਦੇ ਹਨ। ਕਿੰਨੇ ਹੀ ਹੱਥ ਵਿਚ ਡੰਡੇ ਰੱਖਦੇ ਹਨ ਅਤੇ ਕਿੰਨੇ ਹੀ ਜੈਨੀ ਮੂੰਹ ਤੇ ਵੀ ਪੱਟੀ ਬੰਨ੍ਹ ਕੇ ਰੱਖਦੇ ਹਨ। ਛੇ ਸ਼ਾਸਤਰ ਹਨ, ਛੇ ਹੀ ਇਹਨਾਂ ਦੇ ਰਚਣ ਵਾਲੇ, ਛੇ ਹੀ ਇਹਨਾਂ ਦੇ ਸਿੱਧਾਂਤ ਅਤੇ ਛੇ ਹੀ ਇਨ੍ਹਾਂ ਦੇ ਭੇਸ ਹਨ। ਹੁਣ ਭਾਈ ਗੁਰਦਾਸ ਜੀ ਗੁਰਮੱਤ ਦੇ ਸਿਧਾਂਤ ਨੂੰ ਸਮਝਾਉਂਦੇ ਹਨ ਕਿ ਛੇ ਰੁਤਾਂ ਹਨ ਬਾਂਰਾ ਰਾਸ਼ੀਆਂ ਅਤੇ ਬਾਂਰਾ ਹੀ ਮਹੀਨੇ ਹਨ ਪਰ ਸੂਰਜ ਸਿਰਫ ਇਕ ਹੀ ਹੈ। ਇਸੇ ਤਰ੍ਹਾਂ ਹੀ ਸਾਰਿਆ ਦਾ ਮਾਲਕ ਸਿਰਫ ਤੇ ਸਿਰਫ ਇਕ ਹੈ। ਭਾਈ ਗੁਰਦਾਸ ਜੀ ਵੀ ਇਹ ਹੀ ਉਪਦੇਸ਼ ਦਿੰਦੇ ਹਨ ਕਿ ਇਹ ਸਾਰੇ ਉਸ ਪ੍ਰਭੂ ਦੇ ਸਹਾਰੇ ਆਪਣੀ-ਆਪਣੀ ਮੱਤ ਦਾ ਪ੍ਰਗਟਾਵਾ ਤਾਂ ਕਰਦੇ ਹਨ ਪਰ ਉਸਨੂੰ ਜਾਨਣ ਦਾ ਯਤਨ ਨਹੀ ਕਰਦੇ।

ਸ: ਬਲਦੇਵ ਸਿੰਘ ਜੀ, ਆਪ ਜੀ ਦੇ ਬਚਨ, “ ਕੀ ਅਕਾਲ ਪੁਰਖ ਨੇਂ ਸ਼ਾਸਤਰ ਪੈਦਾ ਕਰ ਕੇ, ਕਿਤੇ ਇਹ ਕੰਮ ਗਲਤ ਤਾਂ ਨਹੀਂ ਕੀਤਾ ਹੈ ਜੀ”। ਵੀਰ ਜੀ, ਨਿਮਰਤਾ ਸਹਿਤ ਬੇਨਤੀ ਹੈ ਵੇਦ-ਸ਼ਾਸਤਰ ਅਕਾਲ ਪੁਰਖ ਦੀ ਕਿਰਤ ਨਹੀ ਹਨ। ਇਹ ਤਾਂ 1877 ਵਿਚ ਹੀ ਗਿਆਨੀ ਦਿੱਤ ਸਿੰਘ ਜੀ ਨੇ ਸਾਬਤ ਕਰ ਦਿੱਤਾਂ ਸੀ। ਗਿਆਨੀ ਦਿੱਤ ਸਿੰਘ ਜੀ ਲਿਖਦੇ ਹਨ;

ਜੇ ਮੇਰੀ ਇਕ ਜੀਵ ਦੀ ਬਿਨਾਂ ਬੈਖਰੀ ਬਾਤ। ਤੁਸੀਂ ਨ ਸਮਝੇ ਸਾਧ ਜੀ ਫਿਰ ਈਸ਼ਵਰ ਕਿਹ ਭਾਤ॥34॥

ਸੁਣ ਕੇ ਏਸ ਪ੍ਰਸੰਗ ਨੂੰ ਗਈ ਚੌਕੜੀ ਭੁੱਲ। ਮਨ ਵਿਚ ਸਮਝਿਆ ਸਾਧ ਨੇ ਗਇਆ ਭੇਦ ਸਭ ਖ਼ੁਲ॥ 35॥

(ਸਾਧੂ ਦਯਾ ਨੰਦ ਤੇ ਮੇਰਾ ਸੰਬਾਦ ਪੰਨਾ 38)

ਵੀਰ ਜੀ, ਆਪ ਜੀ ਦੀ ਖੋਜ ਮੁਤਾਬਕ “ਛਿਅ ਘਰ ਛਿਅ ਗੁਰ ਛਿਅ ਉਪਦੇਸ” ਦਾ ਭਾਵ ਅਰਥ ਕੋਈ ਹੋਰ ਹੈ ਤਾਂ ਸਿੱਖ ਮਾਰਗ ਦੇ ਪਾਠਕਾਂ ਨਾਲ ਸਾਂਝਾ ਕਰਨ ਦੀ ਕ੍ਰਿਪਾਲਤਾ ਕਰਨੀ ਜੀ।

ਆਦਰ ਸਹਿਤ

ਸਰਵਜੀਤ ਸਿੰਘ


(24/02/10)
ਗੁਰਇੰਦਰ ਸਿੰਘ ਪਾਲ

ਚਰਨਜੀਤ ਸਿੰਘ ਬਰੈਂਪਟਨ ਜੀ,

ਆਪ ਜੀ ਨੇਂ ਆਪਣੇ ਫ਼ਰਵਰੀ 22, ਦੇ ਪੱਤ੍ਰ ਵਿੱਚ ਲਿਖਿਆ ਹੈ ਕਿ ਮੇਰਾ, ਆਪ ਦੇ ਪੱਤ੍ਰ ਵਿੱਚ ਲਿਖੇ, ‘ਜਪੁ’ ਦੇ ਅਰਥਾਂ, ਅਤੇ ਗੁਰੁ ਗ੍ਰੰਥ ਨੂੰ ‘ਜਪੁ’ ਦਾ ਨਾਮ ਦੇਣ ਦੇ ਵਿਚਾਰ ਨੂੰ ਗ਼ਲਤ ਅਤੇ ਨਿਰਮੂਲ ਕਹਿਣਾ ਗ਼ਲਤ ਹੈ। ਹੋ ਸਕਦਾ ਹੈ ਦਾਸ ਗ਼ਲਤ ਹੋਵੇ! ਕੋਈ ਵੱਡੀ ਗੱਲ ਨਹੀਂ। ਬੰਦਾ ਗ਼ਲਤੀ ਦਾ ਪੁਤਲਾ ਹੈ, ਭੁੱਲਣਹਾਰ ਹੈ। ਦਾਸ ਨੂੰ ਇਸ ਸੱਚ ਦਾ ਪੂਰਾ ਇਹਸਾਸ ਹੈ। ਇਸੇ ਲਈ ਦਾਸ ਆਪਣੀ ਹਰ ਲਿਖਿਤ ਦੇ ਅੰਤ ਵਿੱਚ ਭੁੱਲ ਚੁਕ ਲਈ ਖਿਮਾ ਦੀ ਯਾਚਨਾਂ ਕਰਦਾ ਹੈ।

ਪਰ, ਆਪ ਦੇ ਪੱਤ੍ਰ ਅਤੇ ਇਸ ਵਿੱਚ ਦਿੱਤੇ ਹਵਾਲਿਆਂ ਨਾਲ ਮੇਰਾ ਵਿਚਾਰ ਬਦਲਿਆ ਨਹੀਂ। ਇਸ ਦੇ ਕਾਰਣ ਨਿਮਨ ਲਿਖਿਤ ਹਨ:

1. ਆਪ ਨੇਂ ਲਿਖਿਆ ਹੈ, “ਮੇਰਾ ਕਹਿਣ ਤੋਂ ਭਾਵ ਹੈ ਕਿ ਭਾਈ ਸੰਤੋਖ ਸਿੰਘ ਜੀ ਦੀ ਸਾਰੀ ਲਿਖਤ ਨੂੰ ਨਿਰਮੂਲ ਤੇ ਗ਼ਲਤ ਕਹਿ ਦੇਣਾ ਵੱਡੀ ਗ਼ਲਤੀ ਹੈ”। ਇਹ ਬਿਲਕੁਲ ਠੀਕ ਹੈ। ਪਰ, ਦਾਸ ਨੇਂ ਭਾਈ ਸਾਹਿਬ ਦੀ ਸਾਰੀ ਲਿਖਤ ਨੂੰ ਗ਼ਲਤ ਕਦੋਂ ਕਿਹਾ ਹੈ? ਦਾਸ ਨੇਂ ਤਾਂ ਸਿਰਫ਼ ‘ਜਪੁ’ ਦੇ ਅਰਥਾਂ ਅਤੇ ਗੁਰੂ ਗ੍ਰੰਥ ਨੂੰ ‘ਜਪੁ’ ਦਾ ਨਾਮ ਦੇਣ ਦੇ ਵਿਚਾਰ ਨਾਲ ਅਸਹਿਮਤੀ ਪ੍ਰਗਟ ਕੀਤੀ ਹੈ। ਚਰਨਜੀਤ ਸਿੰਘ ਜੀ, ਸਾਰੀ ਲਿਖਤ ਨੂੰ ਤਾਂ ਗ਼ਲਤ ਆਪ ਕਹਿ ਗਏ ਹੋ! ਪ੍ਰੋ: ਸਾਹਿਬ ਸਿੰਘ ਜੀ ਦੇ ਦਿੱਤੇ ਹਵਾਲੇ ਵਿੱਚ ਆਪ ਨੇਂ ਲਿਖਿਆ ਹੈ “ਪ੍ਰੋ: ਸਾਹਿਬ ਸਿੰਘ ਜੀ ਨੇ ਆਪਣੀ ਪੁਸਤਕ ‘ਆਦਿ ਬੀੜ ਬਾਰੇ’ ਵਿੱਚ ਭਾਈ ਸੰਤੋਖ ਸਿੰਘ ਜੀ ਦੀਆਂ ਆਦਿ ਬੀੜ ਬਾਰੇ ਸਾਰੀਆਂ ਸਾਖੀਆਂ ਨੂੰ ਦਲੀਲ ਅਤੇ ਸਬੂਤ ਨਾਲ ਰੱਦ ਕੀਤਾ ਹੈ”। ਸ: ਚਰਨਜੀਤ ਸਿੰਘ ਜੀ, ਰੱਦ ਓਹੀ ਲਿਖਿਤ ਕੀਤੀ ਜਾਂਦੀ ਹੈ ਜੋ ਗ਼ਲਤ ਅਤੇ ਨਿਰਮੂਲ ਹੋਵੇ; ਅਤੇ ਗ਼ਲਤ ਤੇ ਨਿਰਮੂਲ ਗੱਲ ਗੁਮਰਾਹ ਵੀ ਅਵੱਸ਼ ਕਰਦੀ ਹੈ! ਦੂਸਰਾ, ਰੱਦ ਲਫ਼ਜ਼, ਗ਼ਲਤ, ਨਿਰਮੂਲ ਅਤੇ ਗੁਮਰਾਹ ਤੋਂ ਵਧੇਰੇ ਸਖ਼ਤ ਹੈ! ਵਿਚਾਰ ਲੈਣਾ ਜੀ।

2. ਪ੍ਰੋ: ਘੱਗਾ ਜੀ ਦੇ ਹਵਾਲੇ ਵਿੱਚ ‘ਮਿਲਾਵਟ’ ਦਾ ਜ਼ਿਕਰ ਹੈ। ਹੋ ਸਕਦਾ ਹੈ ਇਹ ਸੱਚ ਹੋਵੇ! ਪਰ, ਇਸ ਸੰਬੰਧ ਵਿੱਚ ਭਾਈ ਕਾਨ੍ਹ ਸਿੰਘ ਜੀ ਨਾਭਾ ਦੇ ਵਿਚਾਰ ਦਾ ਹਵਾਲਾ ਦੇਣਾ ਉਚਿਤ ਹੋਵੇਗਾ: “ਭਾਈ ਸਾਹਿਬ (ਭਾ: ਸੰਤੋਖ ਸਿੰਘ) ਨੂੰ ਗੁਰਮਤ ਵਿੱਚ ਪੂਰੀ ਸ਼ੱ੍ਰਧਾ ਅਤੇ ਪ੍ਰੇਮ ਸੀ, ਪਰ ਪੰਡਿਤਾਂ ਦੀ ਸੰਗਤਿ ਅਤੇ ਪ੍ਰੇਰਣਾ ਦ੍ਵਾਰਾ ਕਿ ਜੇ ਆਪ ਗੁਰੂਆਂ ਦੀ ਕਥਾ ਨੂੰ ਪੁਰਾਣਰੀਤੀ ਅਨੁਸਾਰ ਅਵਤਾਰਾਂ ਜੇਹੀ ਲਿਖੋਗੇ ਅਤੇ ਸ਼ਾਸਤ੍ਰਾਂ ਤੋਂ ਵਿਰੁੱਧ ਆਪਦੇ ਪੁਸਤਕ ਨਹੀਂ ਹੋਣਗੇ, ਤਾਂ ਉਨ੍ਹਾਂ ਦਾ ਬਹੁਤ ਪ੍ਰਚਾਰ ਹੋਊ ਅਤੇ ਸਭ ਆਪਦੀ ਰਚਨਾ ਨੂੰ ਆਦਰ ਨਾਲ ਪੜ੍ਹਨਗੇ, ਕਈ ਥਾਈਂ ਟਪਲਾ ਖਾ ਗਏ ਹਨ”। ਅਤੇ, “ਭਾਈ ਵੀਰ ਸਿੰਘ ਜੀ ਨੇ ਗੁਰੂਨਾਨਕ ਪ੍ਰਕਾਸ਼ ਅਤੇ ਗੁਰ ਪ੍ਰਤਾਪ ਸੂਰਯ ਦੇ ਪਰਯਾਯ ਅਤੇ ਟਿੱਪਣੀਆਂ ਲਿਖਕੇ ਬਹੁਤ ਉਕਾਈਆਂ ਦਾ ਯੋਗ੍ਯ ਰੀਤੀ ਨਾਲ ਸਮਾਧਾਨ ਕਰ ਦਿੱਤਾ ਹੈ”। ਇਸ ਹਵਾਲੇ ਨੂੰ ਆਪ ਵਿਚਾਰ ਲੈਣਾ ਜੀ। ਆਪ ਜੀ ਨੂੰ ਜੇ ਹੋਰ ਹਵਾਲਿਆਂ ਦੀ ਲੋੜ ਹੈ ਤਾਂ ਭਾਈ ਵੀਰ ਸਿੰਘ ਜੀ, ਭਾਈ ਕਾਨ੍ਹ ਸਿੰਘ ਜੀ ਨਾਭਾ, ਸ: ਜੀ: ਬੀ: ਸਿੰਘ ਜੀ, ਡਾ: ਮੋਹਨ ਸਿੰਘ ਜੀ, ਪ੍ਰੋ: ਸਾਹਿਬ ਸਿੰਘ ਜੀ ਅਤੇ ਹੋਰ ਕਈ ਸਕੌਲਰਾਂ ਦੀਆਂ ਗੁਰੂ ਗ੍ਰੰਥ ਪ੍ਰਿਤ ਖੋਜ ਭਰੀਆਂ ਲਿਖਤਾਂ ਤੋਂ ਸਹਾਇਤਾ ਲਈ ਜਾ ਸਕਦੀ ਹੈ।

3. ਆਪਣੇ ਪੱਤ੍ਰ ਵਿੱਚ ਭਾਈ ਸੰਤੋਖ ਸਿੰਘ ਜੀ ਦੇ ਬੰਦ ਦੇ ਜੋ ਭਾਵਅਰਥ ਆਪ ਨੇ ਨੀਲੇ ਅੱਖਰਾਂ ਵਿੱਚ ਦਿੱਤੇ ਹਨ ਉਨ੍ਹਾਂ `ਤੇ ਸੰਖੇਪ ਵਿਚਾਰ ਕਰਨੀ ਠੀਕ ਰਹੇਗੀ। ਆਪ ਨੇ ਲਿਖਿਆ ਹੈ: “ਜਪੁ ਦਾ ਅਰਥ ਅਤੇ ‘ਵੇਦ’ ਦਾ ਅਰਥ ਇਕੋ ਹੈ। …. . ਭਾਵ ਇਹ ਗ੍ਰੰਥ ਵੇਦ ਵਾਂਗ ਅਤਿ ਉੱਤਮ ਹੈ। ਵੇਦ ਤੁਲਯ ਹੈ। ਅਥਵਾ ਵੇਦ ਹੀ ਹੈ”। ਕੀ ਆਪ ਇਸ ਭਾਵਅਰਥ ਨਾਲ ਸਹਿਮਤ ਹੋ? ਜ਼ਰਾ ਧਿਆਨ ਨਾਲ ਵਿਚਾਰ ਕੇ ਜਵਾਬ ਦੇਣਾ! ਦਾਸ ਦੀ ਤੁੱਛ ਬੁੱਧਿ ਅਨੁਸਾਰ, ਨਾਂ ਤਾਂ ‘ਜਪੁ’ ਅਤੇ ‘ਵੇਦ’ ਦੇ ਅਰਥ ਇੱਕੋ ਹਨ, ਅਤੇ ਨਾਂ ਹੀ ਗੁਰੂ ਗ੍ਰੰਥ ਨੂੰ ‘ਵੇਦ ਤੁਲਯ’ ਜਾਂ ‘ਵੇਦ ਹੀ’ ਕਹਿਣਾ ਠੀਕ ਹੈ। ਦਾਸ ਨੂੰ ਤਾਂ ਭਾਈ ਕਾਨ੍ਹ ਸਿੰਘ ਜੀ ਦੇ ਉਪਰੋਕਤ ਵਿਚਾਰ ਦੀ ਸੱਚਾਈ ਨੀਲੇ ਰੰਗ ਦੇ ਭਾਵਾਰਥਾਂ ਵਿੱਚੋਂ ਸਾਫ਼ ਦਿਖਾਈ ਦਿੰਦੀ ਹੈ!

4. ਆਪ ਨੇ ਸ੍ਰੀ ਕਰਤਾਰਪੁਰ ਵਾਲੀ ਬੀੜ ਵਿੱਚੋਂ ਇੱਕ ਲਾਈਨ ਦਾ ਹਵਾਲਾ ਸਬੂਤ ਵਜੋਂ ਦਿੱਤਾ ਹੈ। ਆਓ ਉਸ ਲਾਈਨ `ਤੇ ਵੀ ਵਿਚਾਰ ਕਰ ਲਈਏ। ਉਹ ਪੂਰੀ ਲਾਈਨ ਹੇਠ ਲਿਖੇ ਅਨੁਸਾਰ ਹੈ: “ਨੀਸਾਣੁ ਗੁਰੂ ਜੀਉ ਕੇ ਮ. ੫ ਜਪੁ ਗੁਰੂ ਰਾਮ ਦਾਸ ਜੀਉ ਕਿਆ ਦਸਖਤਾ ਕਾ ਨਕਲੁ”। ਗੁਰੁ ਰਾਮ ਦਾਸ ਜੀ ਦੇ ਦਸਤਖਤਾਂ ਦੀ ਨਕਲ ਤੋਂ ਸਪਸ਼ਟ ਹੈ ਕਿ ‘ਜਪੁ’ ਗੁਰੂ ਨਾਨਕ ਦੇਵ ਜੀ ਦੀ ਬਾਣੀ ਲਈ ਹੀ ਹੈ, ਗੁਰੂ ਗ੍ਰੰਥ ਵਾਸਤੇ ਨਹੀਂ; ਕਿਉਂਕਿ ਗੁਰੁ ਗ੍ਰੰਥ ਦਾ ਸੰਕਲਣ ਅਤੇ ਸਥਾਪਨਾਂ ਪੰਜਵੇਂ ਗੁਰੂ ਅਰਜਨ ਦੇਵ ਜੀ ਨੇ ਕੀਤੀ ਸੀ। ਇੱਥੇ ਇੱਕ ਹੋਰ ਹੱਥਲਿਖਿਤ ਬੀੜ, ਜੋ ਕਿ ਸੰਨ 1650 ਦੇ ਇਰਦ ਗਿਰਦ ਲਿਖੀ ਗਈ, ਦਾ ਹਵਾਲਾ ਦੇਣਾ ਵੀ ਜ਼ਰੂਰੀ ਹੈ। ਉਸ ਬੀੜ ਦੇ ਸ਼ੁਰੂਹ ਵਿੱਚ ਲਿਖਿਆ ਹੈ: “ਨੀਸਾਣੁ ਗੁਰੂ ਜੀ ਕੇ ਦਸਤਖਤ ਮਹਲਾ ਸਿਰੀ ਗੁਰੂ ਰਾਮ ਦਾਸ ਕੇ ਦਸਤਖਤਾ ਕਾ ਨਕਲੁ ਤਿਸੁ ਕਾ ਨਕਲੁ ਸਾ ਤਿਸ ਕੇ ਨਕਲ ਕਾ ਨਕਲੁ ਜਪੁ ਮਹਲਾ ੧”। ਮਹਲਾ ੧. ਕੇਵਲ ਬਾਣੀ ‘ਜਪੁ’ ਲਈ ਹੀ ਹੋ ਸਕਦਾ ਹੈ, ਪੂਰੇ ਗੁਰੂ ਗ੍ਰੰਥ ਵਾਸਤੇ ਨਹੀਂ।

5. ਆਪ ਦਾ ਇੱਕ ਹੋਰ ਸਵਾਲ ਹੈ ਕਿ ਗੁਰੁ ਗ੍ਰੰਥ ਦਾ ਨਾਮ ਕਿਉਂ ਨਹੀਂ? ਇਸ ਸਵਾਲ ਦਾ ਜਵਾਬ ਨਾਂ ਤਾਂ ਮੇਰੇ ਕੋਲ ਹੈ ਅਤੇ ਨਾਂ ਹੀ ਆਪ ਪਾਸ। ਪ੍ਰੰਤੂ, ਇਸ ਦਾ ਮਤਲਬ ਇਹ ਨਹੀਂ ਕਿ ਸਾਨੂੰ ਗੁਰੂ ਗ੍ਰੰਥ ਜੀ ਨੂੰ ਕੋਈ ਨਾਮ ਦੇਣ ਦਾ ਅਧਿਕਾਰ ਮਿਲ ਗਿਆ!

6. ਜੇ ‘ਜਪੁ’ ਗੁਰੂ ਗ੍ਰੰਥ ਦਾ ਨਾਮ ਹੁੰਦਾ ਤਾਂ ਪੰਜਵੇਂ ਗੁਰੂ ਤੋਂ ਬਾਅਦ ਦੇ ਸਾਰੇ ਗੁਰੂਆਂ ਨੂੰ ਇਸ ਗੱਲ ਦਾ ਗਿਆਨ ਹੋਣਾ ਚਾਹੀਦਾ ਸੀ! ! ਇਸ ਸੱਚ ਦੀ ਰੌਸ਼ਣੀ ਵਿੱਚ ‘ਗੁਰੂ ਮਾਨਿਓ ਗ੍ਰੰਥ’ ਦੀ ਬਜਾਏ ‘ਗੁਰੂ ਮਾਨਿਓ ਜਪੁ’ ਪ੍ਰਚਲਿਤ ਹੋਣਾ ਚਾਹੀਦਾ ਸੀ!

7. ਦਾਸ ਦਾ ਫ਼ਰਵਰੀ 17 ਦਾ ਪੱਤ੍ਰ ਦਲੀਲ-ਯੁਕਤ ਹੈ, ਨਿਰਾ ਆਪਣੀ ਸਮਝ ਉੱਤੇ ਆਧਾਰਿਤ ਨਹੀਂ। ਆਪ ਨੇਂ ਮੇਰੀ ਉਸ ਪੱਤ੍ਰ ਵਿਚਲੀ ਕਿਸੇ ਵੀ ਦਲੀਲ ਨੂੰ ਯੁਕਤੀ ਨਾਲ ਰੱਦ ਨਹੀਂ ਕੀਤਾ! ਬਿਨਤੀ ਹੈ ਕਿ ਮੇਰਾ ਉਹ ਪੱਤ੍ਰ ਇੱਕ ਵਾਰ ਧਿਆਨ ਨਾਲ ਪੜ੍ਹ ਕੇ ਦੱਸੋ ਕਿ ਉਸ ਵਿੱਚ ਕਿਹੜੀ ਦਲੀਲ ਗ਼ਲਤ ਹੈ।

ਸੰਭਾਵਨਾਂ ਹੈ ਕਿ ਦਾਸ ਦੀ ਉਪਰੋਕਤ ਵਿਚਾਰ-ਚਰਚਾ ਵਿੱਚ ਗ਼ਲਤੀਆਂ ਹੋਣ! ਇਸ ਲਈ ਦਾਸ ਇੱਕ ਵਾਰ ਫ਼ੇਰ ਪਹਿਲਾਂ ਹੀ ਖਿਮਾ ਦੀ ਯਾਚਨਾਂ ਕਰਦਾ ਹੈ!

ਗੁਰਇੰਦਰ ਸਿੰਘ ਪਾਲ

ਫ਼ਰਵਰੀ 24, 2010.


(24/02/10)
ਡਾ; ਪਰਮਜੀਤ ਸਿੰਘ

ਧਰਮ ਕਿਸੇ ਦਾ ਕਤਲ ਨਹੀਂ ਕਰਾਉਦਾ? ਜਦੋਂ ਵੀ ਸੁਣਦੇ ਹਾਂ ਕਿ ਇੱਕ ਧਰਮ ਦੇ ਵਿਅਕਤੀਆਂ ਨੇ ਕਿਸੇ ਦੂਸਰੇ ਧਰਮ ਦੇ ਇਤਨੇ ਵਿਅਕਤੀਆਂ ਦਾ ਕਤਲ ਕਰ ਦਿੱਤਾ ਹੈ, ਠੀਕ ਉਸ ਹੀ ਸਮੇਂ ਦਿਮਾਗ ਵਿੱਚ ਸੁਆਲ ਉਠਦਾ ਹੈ, ਕੀ ਧਰਮ ਸਾਨੂੰ ਇਹ ਸਿਖਿਆ ਦਿੰਦਾ ਹੈ ਕਿ ਤੁਸੀ ਦੂਸਰੇ ਧਰਮ ਦੇ ਲੋਕਾਂ ਨੂੰ ਜਿਸ ਤਰਾਂ ਵੀ ਦਿਲ ਕਰਦਾ ਹੈ ਕਤਲ ਕਰ ਦੇਵੋ? ਹਰ ਧਰਮ ਦਾ ਪ੍ਰਚਾਰਕ ਜਦੋਂ ਵੀ ਉਪਦੇਸ਼ ਦਿੰਦਾ ਹੈ ਤਾਂ ਇਹ ਗੱਲ ਕਹਿੰਦਾ ਹੈ ਕਿ ਤੁਸੀ ਆਪਸ ਵਿੱਚ ਪ੍ਰੇਮ ਪਿਆਰ ਨਾਲ ਰਹਿਣਾ ਹੈ, ਗਰੀਬ ਦੀ ਮੱਦਦ ਕਰਨੀ ਹੈ, ਦੁਖੀਆ ਦੀ ਸਹਾਇਤਾ ਕਰਨੀ ਹੈ, ਭੁੱਖੇ ਨੂੰ ਭੋਜ਼ਨ ਦੇਣਾ ਹੈ ਇਤਿ ਆਦਿ। “ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ॥ 1॥” ਅੰਗ 1349.
ਪਰੰਤੂ ਸਾਰੇ ਧਰਮਾਂ ਦੇ ਅਖੌਤੀ ਠੇਕੇਦਾਰ ਹਮੇਸ਼ਾ ਨਫਰਿਤ ਦਾ ਪਰਚਾਰ ਕਰਦੇ ਰਹਿੰਦੇ ਹਨ। ਕੋਈ ਇਹ ਗੱਲ ਜ਼ੋਰਾਂ ਸ਼ੋਰਾਂ ਨਾਲ ਪਰਚਾਰਦਾ ਹੈ ਕਿ ਇਸ ਰਾਜ ਵਿੱਚ ਸਿਰਫ ਤੇ ਸਿਰਫ ਅਸੀਂ ਹੀ ਰਹਿ ਸਕਦੇ ਹਾਂ, ਦੂਸਰੇ ਖਿੱਤੇ ਦਾ ਕੋਈ ਵਿਅਕਤੀ ਇਥੇ ਰੋਜ਼ਗਾਰ ਸਬੰਧੀ ਕਿਸੇ ਕੰਮ ਨੂੰ ਨਹੀ ਕਰ ਸਕਦਾ। ਕਿਤਨੇ ਹੀ ਰਾਜਾਂ ਨੇ ਇਹ ਕਾਨੂੰਨ ਵੀ ਪਾਸ ਕਰ ਰੱਖੇ ਹਨ ਕਿ ਦੂਸਰੇ ਰਾਜ ਦਾ ਕੋਈ ਵਿੱਅਕਤੀ ਸਾਡੇ ਰਾਜ ਵਿੱਚ ਕਿਸੇ ਕਿਸਮ ਦੀ ਕੋਈ ਸੰਪਤੀ ਨਹੀ ਖ੍ਰੀਦ ਸਕਦਾ। ਉਸ ਹੀ ਸਮੇਂ ਦਿਮਾਗ ਵਿੱਚ ਇਹ ਸੁਆਲ ਉੱਠਣਾ ਸੁਰੂ ਹੋ ਜਾਂਦਾ ਹੈ। ਇਹ ਕਿਹੋ ਜਿਹਾ ਗੰਣਤੰਤਰ ਦੇਸ਼ ਹੈ, ਜਿਸ ਵਿੱਚ ਨਾ ਕੰਮ ਕਰਨ ਦੀ ਆਜ਼ਾਦੀ ਹੈ, ਨਾ ਹੀ ਸਾਨੂੰ ਰਹਿਣ ਦੀ ਆਜ਼ਾਦੀ ਹੈ, ਨਾ ਹੀ ਇਥੇ ਆਪਣਾ ਘਰ ਘਾਟ ਬਣਾ ਸਕਦੇ ਹਾਂ ਅਤੇ ਨਾ ਹੀ ਕੋਈ ਜ਼ਮੀਨ ਜ਼ਾਇਦਾਦ ਖ੍ਰੀਦ ਸਕਦੇ ਹਾਂ। ਕੀ ਸਾਡੇ ਦੇਸ ਵਿੱਚ ਨਾਗਰਿਕਤਾ ਕਈ ਕਿਸ਼ਮ ਦੀ ਹੈ? ਜਦੋਂ ਅਸੀ ਮੈਡੀਕਲ ਦਾ ਕੋਰਿਸ ਕਰ ਰਹੇ ਸੀ, ਸਾਡੀਆਂ ਕਲੀਨੀਕਲ ਕਲਾਸ਼ਿਜ਼ ਲੱਗ ਰਹੀਆਂ ਸਨ, ਉਸ ਸਮੇਂ ਚੰਡੀਗੜ੍ਹ ਦੇ ਹਸਪਾਤਾਲ ਵਿੱਚ ਇਹ ਦੇਖ ਕੇ ਮੇਰੇ ਹੋਸ਼ ਉੋਡ ਗਏ ਕਿ ਇਥੇ ਵੀ. ਵੀ. ਆਈ. ਪੀ. ਕਮਰੇ ਹਨ {ਵੈਰੀ, ਵੈਰੀ ਇੰਪ੍ਰੋਟੈਂਟ ਪਰਸ਼ਨ} (ਬਹੁਤ, ਬਹੁਤ, ਵਿਸ਼ੇਸ਼ ਮਹੱਤਵਪੁਰਨ ਵਿਅਕਤੀ) ਜਿਹਨਾਂ ਵਿੱਚ ਅਮੀਰ ਵਿਅਕਤੀਆਂ, ਅਫਸਰਾਂ, ਐਮ. ਐਲ, ਏ ਤੇ ਮੰਤਰੀਆਂ ਦਾ ਹੀ ਇਲਾਜ਼ ਹੋ ਸਕਦਾ ਹੈ। ਇਹ ਕਮਰੇ ਆਮ ਜਨਤਾ ਦੀ ਪਹੁੰਚ ਤੋਂ ਉਸ ਸਮੇਂ ਵੀ ਬਾਹਰ ਸਨ ਅਤੇ ਅੱਜ ਵੀ ਕੋਈ ਗਰੀਬ ਵਿਅਕਤੀ ਉਹਨਾ ਕਮਰਿਆ ਵਿੱਚ ਦਾਖਲ ਹੋਣ ਦਾ ਸੁਪਨਾ ਵੀ ਨਹੀ ਲੈ ਸਕਦਾ। ਮੈਂ ਅੱਜ ਤੱਕ ਇਹ ਗੱਲ ਸਾਰੇ ਅਖਬਾਰਾਂ ਨੂੰ ਲਿੱਖ ਲਿੱਖ ਭੇਜਦਾ ਰਿਹਾ ਹਾਂ ਪਰ ਕਿਸੇ ਨੇ ਛਾਪਣ ਦੀ ਹਿੰਮਤ ਨਹੀ ਕੀਤੀ। ਪੱਤਰਕਾਰਾਂ ਨੂੰ ਉਸ ਸਮੇਂ ਇਹ ਸਹੂਲਤ ਨਹੀ ਮਿੱਲਦੀ ਸੀ ਪਰ ਅੰਗਰੇਜ਼ੀ ਅਖਬਾਰ ਦੇ ਇੱਕ ਸੰਪਾਦਕ ਨੂੰ ਭੀ ਵੀ. ਵੀ. ਆਈ ਕਮਰਿਆਂ ਵਿੱਚ ਇਲਾਜ਼ ਲੈ ਰਹੇ ਨੂੰ ਜ਼ਰੂਰ ਦੇਖਿਆ। ਅੱਜ ਕਦੇ ਕਦੇ ਸਰਕਾਰਾਂ ਕਿਸੇ ਕਿਸੇ ਖਾਸ ਵਿਅਕਤੀ ਨੂੰ ਆਪਣੀ ਇੱਛਾ ਨਾਲ ਇਸ ਕਿਸਮ ਦਾ ਇਲਾਜ਼ ਮਹੀਇਆ ਕਰਾ ਦਿੰਦੀਆਂ ਹਨ ਪਰ ਇਹ ਸਮਾਂ ਆਮ ਤੌਰ ਤੇ ਮਰਨ ਤੋਂ ਇੱਕ ਦੋ ਦਿਨ ਪਹਿਲਾਂ ਦਾ ਹੀ ਹੁੰਦਾ ਹੈ ਜਿਵੇਂ ਕਿ ਸ੍ਰਦਾਰ ਸੰਤੋਖ ਸਿੰਘ ਧੀਰ ਨੂੰ ਮਿਲੀ ਸ਼ਹੂਲਤ ਦੀ ਤਾਜ਼ੀ ਮਿਸ਼ਾਲ ਸੱਭ ਦੇ ਸਾਹਮਣੇ ਹੈ। ਡੇਢ ਕੁ ਸਾਲ ਪਹਿਲਾਂ ਦੱਖਣੀ ਰਾਜਾਂ ਵਿੱਚ ਜਾਣ ਦਾ ਸਮਾਂ ਮਿਲਿਆ ਕਈ ਥਾਵਾਂ ਤੇ ਇਹ ਪੜਨ ਨੂੰ ਮਿਲਿਆ ਹਿੰਦੋਸ਼ਤਾਨ ਮੇਂ ਰਹਿਨਾ ਹੈ ਤਾਂ ਹਿੰਦੂ ਬਣਕੇ ਰਹਿਣਾ ਪਵੇਗਾ, ਮੈਨੂੰ ਦੁਨੀਆਂ ਦੀ ਨਵੀਂ ਐਟਲਸ ਤੇ ਭਾਰਤ ਨਾਂ ਦਾ ਦੇਸ ਤਾਂ ਮਿਲਿਆ ਪਰ ਹਿੰਦੋਸਤਾਨ ਨਾਂ ਦਾ ਦੇਸ਼ ਕਿਤੇ ਨਹੀ ਲੱਭਿਆ। ਜਦੋ ਕਿ ਸਾਡੇ ਭੁਲੜ, ਅਖੌਤੀ ਆਕਾਲੀ ਲੀਡਰ ਵੀ ਇਸ ਨਾ ਨੂੰ ਵਾਰ ਵਾਰ ਪੁਕਾਰਦੇ ਰਹਿੰਦੇ ਹਨ {1947 ਤੋਂ ਪਹਿਲਾਂ ਭਾਰਤ, ਪਾਕਿਸਤਾਨ ਬਣਨ ਤੋਂ ਪਹਿਲਾਂ ਹਿੰਦੋਸਤਾਨ ਦਾ ਨਾਮ ਦੁਨੀਆਂ ਦੀ ਐਟਲਸ ਵਿੱਚ ਮਿਲਦਾ ਹੈ}
ਗੁਰੁ ਗੋਬਿੰਦ ਸਿੰਘ ਜੀ ਦੇ ਤਿੰਨ ਸੌ ਸਾਲ ਜੋਤੀ ਜੋਤ ਸਮਾਉਣ ਤੇ ਗੁਰੁ ਗਰੰਥ ਸਾਹਿਬ ਦੇ ਤਿੰਨ ਸੌ ਸਾਲਾ ਗੁਰਤਾ ਗੱਦੀ ਦਿਵਸ ਦੇ ਸਮਾਗਮਾਂ ਵੇਲੇ ਇੱਕ ਸੰਪਰਦਾ ਦੇ ਗੁਰੁ ਗਰੰਥ ਸਾਹਿਬ ਦੇ ਸੰਥਿਆ ਸਮਾਗਮਾਂ ਵਿੱਚ ਸਾਮਲ ਹੋਣ ਦਾ ਸੁਭਾਗ ਪਰਾਪਤ ਹੋਇਆ। ਜਿੱਥੇ ਪੰਜ ਕਿਸਮ ਦੇ ਲੰਗਰ ਚੱਲ ਰਹੇ ਸਨ। (1) ਆਮ ਸਿੱਖ ਜਨਤਾ ਵਾਸਤੇ। ਜਿੱਥੇ ਬਰਤਨ ਦਿੱਤੇ ਜਾਂਦੇ ਸਨ। (2) ਅੰਮ੍ਰਿਤਧਾਰੀ ਸਿੱਖਾਂ ਵਾਸਤੇ ਜਿੱਥੇ ਬਰਤਨਾਂ ਤੋਂ ਬਿਨਾ ਦੇਸੀ ਘਿਓ ਵੀ ਵਰਤਦਾ ਸੀ। (3) ਦੱਖਣੀ ਜਨਤਾ ਵਾਸਤੇ। ਜਿੱਥੇ ਪ੍ਰਸਾਦੇ ਹੱਥਾਂ ਉਪਰ ਹੀ ਵਰਤਾਏ ਜਾਂਦੇ ਸਨ। (4) ਬਿਬੇਕੀ ਸਿੱਖਾਂ ਵਾਸਤੇ। ਜਿੱਥੇ ਅੰਮ੍ਰਿਤਧਾਰੀ ਪੂਰਨ ਸਾਵਧਾਨੀ ਨਾਲ ਪਰਸ਼ਾਦਾ ਛਕਾਉਦੇ ਸਨ। (5) ਅਖੌਤੀ ਸੰਤ ਮਹਾਂਪੁਰਸ਼ਾਂ ਤੇ ਬ੍ਰਹਮਗਿਆਨੀਆਂ ਵਾਸਤੇ। ਜੋ ਕਿ ਸਿਰਫ ਆਪਣੇ ਆਪਣੇ ਕਮਰੇ ਵਿੱਚ ਹੀ ਵਿਸ਼ੇਸ਼ ਢੰਗ ਤੇ ਵਿਸ਼ੇਸ਼ ਲਾਂਗਰੀ ਵੱਲੋਂ ਤਿਆਰ ਕੀਤਾ ਪ੍ਰਸ਼ਾਦਾ ਤੇ ਫਿਲਟਰ ਹੋਇਆ ਜਲ (ਪਾਣੀ) ਛੱਕਦੇ ਸਨ।
ਇਸ ਤਰਾਂ ਹੀ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਵਾਪਰੀਆਂ ਘਟਨਾਵਾਂ ਵੀ ਬਿਆਨ ਕਰਨ ਤੋਂ ਗਰੇਜ਼ ਨਾ ਕੀਤਾ ਜਾਵੇ ਤਾਂ ਚੰਗੀ ਗੱਲ ਹੋਵੇਗੀ, ਇੱਕ ਵਾਰੀ ਸ੍ਰੋਮਣੀ ਕਮੇਟੀ ਦੇ ਇੱਕ ਮੈਂਬਰ ਨਾਲ ਸ੍ਰੀ ਹਰਗੋਬਿੰਦ ਨਿਵਾਸ ਵਿੱਚ ਰਾਤ ਰੁਕੇ, ਦਰਵਾਜ਼ੇ ਦਾ ਜ਼ਿੰਦਰਾ ਕਮੇਟੀ ਮੁਲਾਜ਼ਮ ਨੇ ਖੋਲਿਆ ਬਿਸਤਰੇ ਦਾ ਵੱਟ ਕੱਢਿਆ, ਨਵਾਂ ਤੌਲੀਆ, ਨਵੀ ਸਾਬਣ ਦੀ ਟਿੱਕੀ, ਪੇਸਟ ਦੀ ਟਿਊਬ, ਡਾਬਰ ਦੀ ਆਮਲਾ ਤੇਲ ਦੀ ਸ਼ੀਸ਼ੀ ਲਿਆ ਕੇ ਰੱਖ ਦਿੱਤੀ ਅਤੇ ਨਾਲ ਹੀ ਠੰਡੇ ਦੀਆਂ ਬੋਤਲਾਂ। ਰਾਤ ਦੀ ਰੋਟੀ ਨਾਲ ਦਾਲ ਸਬਜੀ ਦੀ ਚੋਣ ਬਾਰੇ ਵੀ ਆਰਡਰ ਲੈ ਲਿਆ। ਅਸੀ ਇਸ਼ਨਾਨ ਕੀਤਾ ਤੇ ਦਰਬਾਰ ਸਾਹਿਬ ਨਮਸਕਾਰ ਕਰਨ ਚਲੇ ਗਏ। ਦਿੱਤੇ ਸਮੇਂ ਤੇ ਵਾਪਸ ਆ ਕੇ ਕਮਰੇ ਵਿੱਚ ਹੀ ਖਾਣਾ ਖਾਧਾ। ਸਵੇਰੇ ਦੀ ਚਾਹ ਦਾ ਆਰਡਰ ਵੀ ਰਾਤ ਨੂੰ ਹੀ ਲੈ ਗਿਆ। ਸਵੇਰੇ ਨਾਸ਼ਤਾ ਪਰਾਂਉਠੇ ਮੱਖਣ ਨਾਲ ਮਿਲਿਆ। ਦੂਸਰੀ ਘੱਟਨਾ ਵਿੱਚ ਇੱਕ ਮੰਤਰੀ ਦੀ ਆਕਾਲ ਤੱਖਤ ਤੇ ਪੇਸ਼ੀ ਦੇ ਸਬੰਧ ਵਿੱਚ ਗਏ, ਸੂਚਨਾ ਦਫਤਰ ਦੇ ਅੰਦਰ ਇੱਕ ਪੌੜ੍ਹੀਆਂ ਨੀਚੇ ਕਮਰੇ ਵਿੱਚ ਜਾਂਦੀਆਂ ਹਨ, ਉਥੇ ਉੱਚ ਕੁਆਲਟੀ ਦੇ ਸੋਫੇ ਮੇਜ਼ ਰੱਖੇ ਹਨ, ਜਿਥੇ ਵੀ, ਵੀ, ਆਈ ਪੀ ਲੰਗਰ ਦੇ ਦਰਸਨ ਹੋਏ, ਦੋ, ਦੋ ਸਬਜ਼ੀਆਂ ਚੋਪੜੇ ਹੋਏ ਫੁਲਕੇ (ਪਰਸ਼ਾਦੇ ਲਿੱਖਣ ਨੂੰ ਮਨ ਨਹੀ ਕੀਤਾ) ਨਾਲ ਨੂੰ ਸਵੀਟ ਡਿੱਸ਼ ਨੈਪਕਨ ਪੇਪਰ, ਮਿਨਰਲ ਪਾਣੀ ਦੀਆਂ ਬੋਤਲਾਂ ਬੋਨ ਚਾਈਨਾ ਦੇ ਭਾਡੇ। ਤੀਸਰਾ ਗੁਰੂ ਰਾਮ ਦਾਸ ਸਾਹਿਬ ਜੀ ਦਾ ਲੰਗਰ ਦਰਵਾਜੇ ਤੇ ਅੱਤ ਦੀ ਭੀੜ ਧੱਕਾ ਮੁੱਕੀ ਤੱਕ ਦੀ ਨੌਬਤ ਆਉਣ ਦੀ ਸੰਭਾਵਨਾ, ਤੱਪੜ੍ਹਾਂ ਤੇ ਪੰਗਤੀਆਂ, ਅੱਗ ਨਿੱਕਲੀ, ਮਾਂਹਾਂ ਦੀ, ਅੱਧ ਕੱਚੀਆਂ ਤੇ ਅੱਧ ਸੜੀਆਂ, ਰੋਟੀਆਂ, ਆਟਾ ਝਾੜ ਕੇ ਧੰਨ ਗੁਰੁ ਰਾਮ ਦਾਸ ਕਹਿ ਕੇ ਛਕ ਲਈਆਂ, ਨਾ ਨਾਲ ਪਾਣੀ, ਨਾ ਬਚੀ ਦਾਲ ਖਾਣ ਲਈ ਚੱਮਚਾ। ਦਰਬਾਰ ਸਾਹਿਬ ਅੰਦਰ ਜਾਣ ਸਮੇਂ ਕੜਾਹ ਪਰਸਾਦਿ ਲੈਣ ਵੇਲੇ ਪੰਜਾਹ, ਸੌ, ਢਾਈ ਸੌ ਰੁਪਿਆਂ ਦਾ ਕੜਾਹ ਪਰਸਾਦਿ ਇੱਕੋ ਜਿੰਨਾ ਤੇ ਇੱਕੋ ਜਿਹੇ ਥਾਲਾਂ ਵਿੱਚ ਮਿਲਿਆ। ਦਰਸ਼ਨੀ ਡਿਉਢੀ ਤੋਂ ਦਰਬਾਰ ਸਾਹਿਬ ਤੱਕ ਪੰਹੁਚਣ ਲਈ, ਕਈ ਨਾਕੇ ਪਾਰ ਕਰਨੇ ਪੈਦੇਂ ਹਨ। ਕਈ ਸਰਧਾਲੂਆਂ ਦੇ ਕੜਾਹ ਪਰਸਾਦਿ ਵਾਲੇ ਥਾਲ, ਧੱਕਿਆ ਨਾਲ ਰੁੜਦੇ ਦੇਖੇ, ਕਿਸੇ ਨੂੰ ਕੋਈ ਅਫਸੋਸ ਨਹੀ, ਗੁਰੂ ਦੀਆਂ ਸੰਗਤਾਂ ਸ਼ਰਦਾ ਨਾਲ ਨੀਚੇ ਡਿਗਿਆ ਕੜਾਹ ਪਰਸਾਦਿ, ਫਿਰ ਚੁੱਕ ਥਾਲਾਂ ਵਿੱਚ ਪਾ ਕੇ, ਕਿਰਪਾਨ ਭੇਂਟ ਕਰਵਾ ਰਹੀਆਂ ਹਨ। ਧੰਨ ਤੇਰੀ ਸਿੱਖੀ। ਮੱਥਾ ਟੇਕਣ ਸਮੇਂ ਕਿਸੇ ਦੀ ਜੇਬ ਕੱਟੀ ਗਈ, ਕਿਸੇ ਦਾ ਮੋਬਾਈਲ ਕੱਢਿਆ ਗਿਆ, ਦਰਬਾਰ ਸਾਹਿਬ ਦੇ ਮੈਨੇਜਰ ਨੂੰ ਰਿਪੋਰਟ ਕਰੋ, ਕੋਈ ਅਸਰ ਨਹੀ, ਪੁਲਸ ਨੂੰ ਰਿਪੋਰਟ ਕਰਾਉਣ ਦੀ ਗਲਤੀ ਵੀ ਨਾ ਕਰ ਲੈਣੀ, ਜਿਹੜੇ ਕਿਤੇ ਲੋਕੋਕੇ ਰੱਖੇ ਹੋਏ ਰੁਪੈ ਹੋਣਗੇ, ਉਹ ਉਨਾਂ ਦੀ ਜੇਬ ਵਿੱਚ ਚਲੇ ਜਾਣਗੇ। ਕਿਤੇ ਦਰਬਾਰ ਸਾਹਿਬ ਦੇ ਅੰਦਰ ਕੀਰਤਨ ਸੁਣਨ ਦਾ ਸ਼ੌਕ ਆ ਜਾਦਾ ਹੈ ਤਾਂ ਸੇਵਾਦਾਰ ਦੀ ਮੁਠੀ ਵਿੱਚ ਪੰਜਾਹ ਦਾ ਗਾਂਧੀ ਵਾਲਾ ਨੋਟ ਦੇ ਦੇਵੋ, ਥੋੜੀ ਦੇਰ ਇੰਤਜ਼ਾਰ ਕਰੋ, ਤੁਹਾਨੂੰ ਬੈਠਣ ਲਈ ਥਾਂ ਮਿਲ ਜਾਵੇਗੀ। ਜੇ ਧੱਕਿਆ ਤੋਂ ਬਚਣਾ ਚਾਹੁੰਦੇ ਹੋ ਤਾਂ ਦਰਸ਼ਨੀ ਡਿਉਢੀ ਵਾਲੇ ਸੇਵਾਦਾਰ ਦੀ ਮੁਠੀ ਵਿੱਚ ਇੱਕ ਦਸਾਂ ਦਾ ਨੋਟ ਦੇ ਦੇਵੋ, ਤੁਹਾਨੂੰ ਵਿੱਚਕਾਰ ਦੇ ਰਸਤੇ ਭੇਜ ਦੇਵੇਗਾ। ਚੱਲੋ ਹੁਣ ਸੜਕ ਦਾ ਥੋੜਾ ਨਜ਼ਾਰਾ ਵੀ ਦੇਖ ਲਵੋ, ਤੁਹਾਡੀ ਗੱਡੀ ਵਿੱਚ ਕੋਈ ਬਿਮਾਰ ਹੈ ਕੋਈ ਜ਼ਖਮੀ ਹੈ ਅੱਗੋ ਜਾ ਪਿਛੋ ਕੋਈ ਲਾਲ ਬੱਤੀ ਵਾਲੀ ਜਾ ਹੂਟਰਾ ਵਾਲੀ ਗੱਡੀ ਆ ਜਾਵੇ, ਜੇ ਕੁੱਟ ਮਾਰ ਤੋ ਬਚਣਾ ਚਾਹੁੰਦੇ ਹੋ, ਦੂਰੋ ਦੇਖ ਪਾਸੇ ਹੋਕੇ ਖੜ ਜਾਵੋ, ਨਹੀ ਤਾ ਕੋਈ ਆਫਤ ਆਈ ਸਮਝੋ। ਜੇ ਚੌਕ ਵਿੱਚ ਲਾਲ ਬੱਤੀ ਹੋਵੇ, ਪਰ ਤੁਹਾਡੀ ਗੱਡੀ ਦੇ ਅੱਗੇ, ਹੂਟਰ ਵਾਲੀ ਪਾਈਲਟ ਚੱਲ ਰਹੀ ਹੈ, ਚੌਕ ਵਿੱਚ ਖੜਾ ਟਰੈਫਕ ਕਰਮਚਾਰੀ, ਸ਼ੀਟੀਆਂ ਮਾਰ, ਮਾਰ, ਸਾਰਾ ਟਰੈਫਕ ਰੋਕ ਕੇ, ਤੁਹਾਨੂੰ ਜਰੂਰ ਲੰਘਾ ਦੇਵੇਗਾ। ਜੇ ਕਿਤੇ ਕੋਈ ਭੁੱਲ ਭਲੇਖੇ ਤੁਹਾਡੇ ਨਾਲ ਪੰਘਾ ਲੈ ਲਵੇ, ਫਿਰ ਕੀ ਦੇਖਦੇ ਹੋ, ਲੰਘਾਂ ਦਿਉ ਪਾਰ, ਤੁਹਾਡੇ ਖਿਲਾਫ, ਕੋਈ ਪਰਚਾ ਦਰਜ਼ ਨਹੀ ਕਰ ਸਕਦਾ, ਪਰ ਤੁਹਾਡੀ ਉਪਰ ਤੱਕ ਪਹੁੰਚ ਹੋਣੀ ਜਰੂਰੀ ਹੈ। ਅੱਜ ਲਈ ਕਾਫੀ ਹੈ ਬਾਕੀ ਕਿਤੇ ਫਿਰ ਲਿੱਖ ਦੇਵਾਂਗਾ।
ਡਾ; ਪਰਮਜੀਤ ਸਿੰਘ 0091 98149 56247


(24/02/10)
ਬਸੰਤ ਕੌਰ, ਫ਼ਰੀਦਾਬਾਦ

ਫ਼ਰੀਦਾਬਾਦ ਦੀਆਂ ਸੰਗਤਾਂ ਨੇ ਪ੍ਰੋ. ਦਰਸ਼ਨ ਸਿੰਘ ਤੋਂ ਗੁਰਦੁਆਰੇ ਵਿੱਚ ਕੀਰਤਨ ਕਰਵਾ ਕੇ ਪੁਜਾਰੀਆਂ ਦੇ ਕੂੜਨਾਮੇ ਨੂੰ ਰੱਦ ਕੀਤਾ
ਗੁਰਦੁਆਰਿਆਂ ਵਿੱਚ ਕੀਰਤਨੀਆਂ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸ਼ਿਵ ਦੀ ਪਤਨੀ ਸ਼ਿਵਾ (ਪਾਰਬਤੀ) ਤੋਂ ਵਰ ਮੰਗਦੇ ਹੋਏ “ਦੇਹ ਸ਼ਿਵਾ ਬਰ ਮੋਹਿ ਇਹੈ” ਦੇਵੀ ਉਸਤਤਿ ਪੜ੍ਹਨਾ ਅਤੇ ਉਸ ਤੋਂ ਵਰ ਮੰਗਣ ਦੀ ਜਾਚਨਾ ਕਰਨਾ ਸਰਾਸਰ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ : ਗਿਆਨੀ ਜਗਤਾਰ ਸਿੰਘ ਜਾਚਕ
ਬਚਿੱਤਰ ਨਾਟਕ ਦਾ ਲਿਖਾਰੀ ਕਹਿੰਦਾ ਹੈ ਕਿ ਤੂੰ ਸ਼ਰਾਬ ਪੀ, ਭੰਗ ਪੀ ਜੇ ਤੂੰ ਇੰਨ੍ਹਾਂ ਨਸ਼ਿਆਂ ਦਾ ਸੇਵਨ ਨਹੀਂ ਕੀਤਾ ਤਾਂ ਤੇਰੀ ਦੁਨੀਆਂ ਵਿੱਚ ਆਉਣ ਦੀ ਕੀ ਲੋੜ ਸੀ: ਪ੍ਰੋ. ਦਰਸ਼ਨ ਸਿੰਘ
(24 ਫਰਵਰੀ 2010 ਬਸੰਤ ਕੌਰ, ਫ਼ਰੀਦਾਬਾਦ)
ਗੁਰਦੁਆਰਾ ਸੁਧਾਰ ਲਹਿਰ ਨੂੰ ਮੁੜ ਜਾਗ੍ਰਿਤ ਕਰ ਕੇ ਅੱਜ ਫਿਰ ਗੁਰਦੁਆਰਿਆਂ ਨੂੰ ਮਹੰਤਾਂ ਦੇ ਕਬਜ਼ਾ ਤੋਂ ਆਜ਼ਾਦ ਕਰਵਾਉਣ ਦੀ ਲੋੜ ਨੂੰ ਮਹਿਸੂਸ ਕਰਦਿਆਂ ਫ਼ਰੀਦਾਬਾਦ ਦੀ ਗੁਰਦੁਆਰਾ ਕਮੇਟੀਆਂ, ਗਤਕਾ ਅਖਾੜਿਆਂ, ਸਿੰਘ ਸਭਾਵਾਂ ਸੁਸਾਇਟੀਆਂ ਦੇ ਭਰਵੇਂ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਗੁਰੁ ਸਿੰਘ ਸਭਾ ਸੈਕਟਰ 22-23 ਵਿਖੇ ਸਾਕਾ ਨਨਕਾਣਾ ਸਾਹਿਬ ਦੀ ਯਾਦ ਮਨਾਉਂਦਿਆਂ ਪ੍ਰੋਫੈਸਰ ਦਰਸ਼ਨ ਸਿੰਘ ਜੀ ਤੋਂ ਕੀਰਤਨ ਕਰਵਾ ਕੇ ਪੁਜਾਰੀਆਂ ਦੇ ਕੂੜਨਾਮੇ ਨੂੰ ਰੱਦ ਕੀਤਾ। ਇਸ ਮੌਕੇ ਗਿਆਨੀ ਜਗਤਾਰ ਸਿੰਘ ਜਾਚਕ ਨੇ ਸੰਗਤਾਂ ਨੂੰ ਸਾਕਾ ਨਨਕਾਣਾ ਸਾਹਿਬ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਜਿਸ ਦੇ ਸਿੱਟੇ ਵੱਜੋਂ ਗੁਰਦੁਆਰਾ ਸੁਧਾਰ ਲਹਿਰ ਨੂੰ ਬਲ ਮਿਲਿਆ। ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਕਿ ਅਜਿਹੀ ਜੱਥੇਬੰਦੀ ਕਾਇਮ ਹੋਵੇ ਜਿਸ ਦਾ ਮਕਸਦ ਗੁਰਦੁਆਰਿਆਂ ਨੂੰ ਆਜ਼ਾਦ ਕਰਵਾਉਣਾ ਹੋਵੇ। ਉਨ੍ਹਾਂ ਕਿਹਾ ਕਿ ਗੁਰਦੁਆਰਾ ਉਹ ਸਥਾਨ ਹੈ ਜਿੱਥੇ ਸਿੱਖ ਗੁਰੂ ਨਾਲ ਜੁੜਦਾ ਹੈ ਪਰ ਅਫਸੋਸ ਤਖ਼ਤ ਸਾਹਿਬਾਨਾਂ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਾਲੀ ਕਿਤਾਬ ਦਾ ਪ੍ਰਕਾਸ਼ ਕੀਤਾ ਜਾ ਰਿਹਾ ਹੈ ਜਿਸ ਨੂੰ ਹਟਵਾਉਣ ਦੀ ਸਖਤ ਲੋੜ ਹੈ ਕਿਉਂਕਿ ਇਸ ਨੇ ਸਿੱਖ ਕੌਮ ਦਾ ਸਤਿਆਨਾਸ਼ ਕਰ ਦਿੱਤਾ ਹੈ ਸਾਰੇ ਨਸ਼ੇ ਇਸ ਦੀ ਬਦੌਲਤ ਆਏ ਹਨ, ਇਸੇ ਗ੍ਰੰਥ ਦੀ ਸਿੱਖਿਆਵਾਂ ਵਿੱਚ ਪਰਵਾਰਕ ਤੇ ਸਮਾਜਕ ਰਿਸ਼ਤਿਆਂ ਵਿੱਚ ਵਿਗਾੜ ਪੈਦਾ ਕਰਨ ਦੀ ਸਿੱਖਿਆਵਾਂ ਦਰਜ਼ ਹਨ। ਗਿਆਨੀ ਜਗਤਾਰ ਸਿੰਘ ਨੇ ਕਿਹਾ ਕਿ ਗੁਰਦੁਆਰਿਆਂ ਵਿੱਚ ਕੀਰਤਨੀਆਂ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸ਼ਿਵ ਦੀ ਪਤਨੀ ਸ਼ਿਵਾ (ਪਾਰਬਤੀ) ਤੋਂ ਵਰ ਮੰਗਦੇ ਹੋਏ “ਦੇਹ ਸ਼ਿਵਾ ਬਰ ਮੋਹਿ ਇਹੈ” ਦੇਵੀ ਉਸਤਤਿ ਪੜ੍ਹਨਾ ਅਤੇ ਉਸ ਤੋਂ ਵਰ ਮੰਗਣ ਦੀ ਜਾਚਨਾ ਕਰਨਾ ਸਰਾਸਰ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਹੈ ਕਿਉਂਕਿ ਇਹ ਕਵੀ ਸਿਆਮ ਕਵੀ ਰਾਮ ਦੇ ਬਚਿਤੱਰ ਨਾਟਕ ਵਿਚੋਂ ਲਿਆ ਗਿਆ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆਵਾਂ ਵਿੱਚ ਅਵਤਾਰਵਾਦ ਤੇ ਦੇਵੀ ਉਸਤਤਿ ਦਾ ਖੰਡਨ ਕੀਤਾ ਗਿਆ ਹੈ ਅਤੇ ਸਪਸ਼ਟ ਦਰਜ਼ ਹੈ ਕਿ ਦੇਵੀ ਤੇ ਦੇਵਤਿਆਂ ਦੀ ਅਪਣੀ ਕੋਈ ਹੋਂਦ ਨਹੀਂ ਕੇਵਲ ਸ਼ਾਸ਼ਤ੍ਰ ਪੜਨ ਵਾਲੇ ਪੁਜਾਰੀਆਂ ਨੇ ਮਾਇਆ ਖਾਤਰ ਇੰਨ੍ਹਾਂ ਦੀ ਹੋਂਦ ਨੂੰ ਘੜ ਲਿਆ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆਵਾਂ ਸਿੱਖ ਨੂੰ ਦੇਵੀ ਉਸਤਤਿ ਤੋਂ ਵਰਜ ਕੇ ਇੱਕ ਅਕਾਲਪੁਰਖ ਨਾਲ ਜੋੜਦੀਆਂ ਹਨ ਇਸ ਲਈ ਅੱਜ ਗੁਰੂ ਗ੍ਰੰਥ ਸਾਹਿਬ ਜੀ ਦੀ ਰੋਸ਼ਨੀ ਵਿੱਚ ਸਿੱਖ ਨੇ ਖੁਦ ਫੈਸਲਾ ਕਰਣਾ ਹੈ ਕਿ ਉਸ ਨੇ ਇੱਕ ਅਕਾਲਪੁਰਖ ਦਾ ਸਿੱਖ ਬਣਨਾ ਹੈ ਜਾਂ ਕਾਲਕਾ ਦਾ? ਇਸ ਮੌਕੇ ਪ੍ਰੋ. ਦਰਸ਼ਨ ਸਿੰਘ ਖਾਲਸਾ ਨੇ “ਹਰਿ ਜੀਉ ਸਚਾ ਸੱਚ ਹੈ ਸੱਚੀ ਗੁਰਬਾਣੀ” ਸ਼ਬਦ ਗਾਇਨ ਕਰਦਿਆਂ ਕਿਹਾ ਕਿ ਸੱਚ ਸਾਡੇ ਜੀਵਨ ਦਾ ਹਿੱਸਾ ਤਾਂ ਹੀ ਬਣ ਸਕਦਾ ਹੈ ਜਦ ਸੱਚ ਦੀ ਪਛਾਨ ਕਰਣ ਲਈ ਗੁਣ ਤੇ ਅਵਗੁਣ, ਪਾਪ ਤੇ ਪੁੰਨ ਦਾ ਅੰਤਰ ਪਤਾ ਹੋਵੇ। ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਨੂੰ ਇੱਕ ਗ੍ਰੰਥ ਦੇ ਲੜ ਲਾਇਆ ਪਰ ਸਾਜਸ਼ਕਾਰਾਂ ਨੇ ਉਸ ਦੇ ਬਰਾਬਰ ਦੂਜਾ ਪੈਦਾ ਕਰ ਦਿੱਤਾ ਹੈ ਇਸ ਲਈ ਇੰਨ੍ਹਾਂ ਵਿਚੋਂ ਸੱਚ ਨੂੰ ਪਛਾਣਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪਛਾਣਨ ਦਾ ਮਸਲਾ ਤਾਂ ਹੱਲ ਹੋ ਸਕਦਾ ਹੈ ਜਦ ਪਛਾਣਨ ਵਾਲੇ ਨੂੰ ਗੁਣ ਅਵਗੁਣ ਦਾ ਪਤਾ ਹੋਵੇ ਪਾਪ ਅਤੇ ਪੁੰਨ ਦਾ ਪਤਾ ਹੋਵੇ ਤਾਂ ਕਿ ਪਛਾਣ ਕਰਨੀ ਆਸਾਨ ਹੋ ਸਕੇ। ਪ੍ਰੋ. ਦਰਸ਼ਨ ਸਿੰਘ ਨੇ ਕਿਹਾ ਕਿ ਬਚਿਤੱਰ ਨਾਟਕ ਦੇ ਲਿਖਾਰੀ ਨੂੰ ਅੰਮ੍ਰਿਤ ਤੋਂ ਇੰਨੀ ਨਫਰਤ ਹੈ ਕਿ ਇਸ ਗ੍ਰੰਥ ਉਪਰ ਦਸਮ ਪਿਤਾ ਦਾ ਨਾਂ ਲਿਖਣ ਲਗਿਆ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੀ ਸਭ ਤੋਂ ਵੱਡੀ ਦੇਨ ਅੰਮ੍ਰਿਤ ਦਾ ਬਾਟਾ ਤਿਆਰ ਕਰਨ ਦੀ ਘਟਨਾ ਨੂੰ ਹੀ ਲੁਕਾ ਗਿਆ ਪਰ ਇਸ ਦੇ ਉਲਟ ਬਚਿੱਤਰ ਨਾਟਕ ਦਾ ਲਿਖਾਰੀ ਕਹਿੰਦਾ ਹੈ ਕਿ ਤੂੰ ਸ਼ਰਾਬ ਪੀ, ਭੰਗ ਪੀ ਜੇ ਤੂੰ ਇੰਨ੍ਹਾਂ ਨਸ਼ਿਆਂ ਦਾ ਸੇਵਨ ਨਹੀਂ ਕੀਤਾ ਤਾਂ ਤੇਰੀ ਦੁਨੀਆਂ ਵਿੱਚ ਆਉਣ ਦੀ ਕੀ ਲੋੜ ਸੀ। ਉਨ੍ਹਾਂ ਕਿਹਾ ਕਿ ਸਾਡਾ ਕਿਸੇ ਗ੍ਰੰਥ ਨਾਲ ਕੀ ਵਿਰੋਧ ਹੋ ਸਕਦਾ ਹੈ ਜੇ ਉਸ ਨੂੰ ਇੱਕ ਗੁਰੂ, ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਰੱਖ ਕੇ ਇਸ ਨੂੰ ਗੁਰੂ ਬਣਾ ਕੇ ਸਾਡੀ ਝੌਲੀ ਵਿੱਚ ਨਾ ਪਾਉਂਦੇ ਤਾਂ ਸਾਡਾ ਕੋਈ ਵਿਰੋਧ ਹੀ ਨਹੀਂ ਸੀ। ਉਨ੍ਹਾਂ ਦਸਿਆ ਕਿ ਅਖੌਤੀ ਦਸਮ ਗ੍ਰੰਥ ਵਿੱਚ ਦੈਤਾਂ ਨਾਲ ਹੋ ਰਹੇ ਜੁੱਧ ਵਿੱਚ ਦੁਰਗਾ ਤੇ ਕਾਲਕਾ ਮਿਲ ਕੇ ਅਪਣੀ ਡਿਉਟੀਆਂ ਵੰਡਦੀਆਂ ਹਨ ਕਿ ਮੈਂ ਮਾਰੀ ਜਾਂਵਾਂਗੀ ਤੇ ਤੂੰ ਇੰਨ੍ਹਾਂ ਦਾ ਖੂਨ ਪਿੰਦੀ ਜਾਈਂ, ਇਥੇ ਅੰਮ੍ਰਿਤ ਨਹੀਂ ਖੂਨ ਪੀਣ ਦੀ ਸਿੱਖਿਆ ਮਿਲਦੀ ਹੈ। ਉਨ੍ਹਾਂ ਭਾਈ ਗੁਰਦਾਸ ਜੀ ਦੀ ਰਚਨਾ ਵਿਚੋਂ ਹਵਾਲਾ ਦਿੰਦਿਆਂ ਕਿਹਾ ਕਿ ਸਚ ਤੇ ਕੂੜ ਦੋਵੇਂ ਦੇ ਝਗੜੇ ਵਿੱਚ ਅੰਤ ਨੂੰ ਸੱਚ ਦੀ ਜਿੱਤ ਹੋਈ ਅਤੇ ਕੂੜ ਨੂੰ ਸ਼ਹਿਰ ਵਿੱਚ ਫਿਰਾਇਆ ਤਾਂ ਕਿ ਉਸ ਦੀ ਪਛਾਣ ਕੀਤੀ ਜਾ ਸਕੇ। ਉਨ੍ਹਾਂ ਦਸਿਆ ਕਿ ਸੱਚੇ ਦੇ ਦਰਬਾਰ ਵਿੱਚ ਵੀ ਬਹਿ ਕੇ ਕੁੱਝ ਲੋਕ ਕੂੜ ਬੋਲਦੇ ਹਨ। ਉਨ੍ਹਾਂ ਸੰਗਤ ਨੂ ਦਸਿਆ ਕਿ ਧਮਕੀਆਂ ਦੇਣ ਦੇ ਬਾਵਜੂਦ ਵੀ ਮੈਂ 5 ਦਸੰਬਰ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਗਿਆ ਸਾਰੀ ਦੁਨੀਆਂ ਨੇ ਇਸ ਦਾ ਲਾਈਵ ਪ੍ਰੋਗਰਾਮ ਅਪਣੇ ਘਰ ਵਿੱਚ ਬੈਠੇ ਵੇਖਿਆ ਇੰਨ੍ਹਾਂ ਸਭ ਦੀ ਰਿਕਾਡਿੰਗ ਵੀ ਹੋਈ ਪਰ ਸੱਚ ਦੀ ਦਰਗਾਹ, ਸੱਚੇ ਦਰਬਾਰ ਵਿੱਚ ਖੜੋ ਕੇ ਝੂਠ ਬੋਲਿਆ ਗਿਆ ਕਿ ਮੈਂ ਆਇਆ ਹੀ ਨਹੀਂ ਉਨ੍ਹਾਂ ਕਿਹਾ ਕਿ ਸੱਚ ਇੱਕ ਦਿਨ ਜ਼ਰੂਰ ਸਾਹਮਣੇ ਆ ਜਾਂਦਾ ਹੈ ਕਿਉਂਕਿ ਬਾਣੀ ਦਾ ਫੈਸਲਾ ਹੈ “ਕੂੜ ਨਿਖੂਟੈ ਨਾਨਕਾ ਉੜਕਿ ਸਚ ਰਹੀ” ਇੱਕ ਦਿਨ ਅਜਿਹਾ ਆਵੇਗਾ ਜਦ ਵਿਅਕਤੀ ਨਹੀਂ ਸੱਚ ਜਿੱਤੇਗਾ ਪਰ ਨਿਰਾ ਉਸ ਦਿਨ ਦੀ ਉਡੀਕ ਹੀ ਨਾ ਕਰਦੇ ਰਹਿ ਜਾਈਏ ਇਸ ਲਈ ਸੱਚ ਤੇ ਝੂਠ ਦੀ ਪਛਾਣ ਕਰੀਏ ਕਿਤੇ ਸਾਨੂੰ ਕੋਈ ਸੱਚ ਦੇ ਨੇੜੇ ਬਿਠਾ ਕੇ ਝੋਲੀ ਵਿੱਚ ਝੁਠ ਹੀ ਨਾ ਪਾ ਜਾਵੇ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਹੰਸ ਦੀ ਪਛਾਣ ਬਿਰਤੀ ਹੈ ਕਿ ਉਹ ਕਲਰ ਦੀ ਛੱਪੜੀ ਵਿੱਚ ਪਛਾਣ ਲਈ ਚਿੰਜ ਤਾਂ ਬੋੜਦਾ ਹੈ ਪਰ ਪਛਾਣ ਕਰਣ ਤੋਂ ਬਾਦ ਉਸ ਮੈਲੇ ਪਾਣੀ ਨੂੰ ਪੀਂਦਾ ਨਹੀਂ ਅਜਿਹੀ ਪਛਾਣ ਦੀ ਅੱਜ ਲੋੜ ਹੈ। ਇਸ ਮੌਕੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੈਕਟਰ 22-23 ਦੇ ਜਨਰਲ ਸਕੱਤਰ ਸ. ਜੋਗਿੰਦਰ ਸਿੰਘ ਨੇ ਕਿਹਾ ਕਿ 1984 ਦੇ ਵੇਲੇ ਜਦ ਸਾਧ ਲਾਣਾ ਅਪਣੇ ਡੇਰੇ ਵਿੱਚ ਜਾ ਚੁੱਕਾ ਸੀ ਉਸ ਵੇਲੇ ਸਿੱਖਾਂ ਉਤੇ ਹੋ ਰਹੇ ਜ਼ੁਲਮ ਦੇ ਖਿਲਾਫ਼ ਆਵਾਜ਼ ਚੁੱਕਣ ਵਾਲਾ ਇਹੀ ਜੋਧਾ ਪ੍ਰੋ. ਦਰਸ਼ਨ ਸਿੰਘ ਸੀ ਜਿਸ ਨੇ ਆਪਣੇ ਜਾਨ ਦੀ ਪਰਵਾਹ ਨਾ ਕਰਦੇ ਹੋਏ ਸਿੱਖ ਕੌਮ ਨੂੰ ਨਿਘਰਦੀ ਹਾਲਤ ਵਿਚੋਂ ਬਾਹਰ ਕੱਢਿਆ ਜਿਸ ਨੂੰ ਭੁਲਾਇਆ ਨਹੀਂ ਜਾ ਸਕਦਾ। ਇਸ ਸਮਾਗਮ ਦੀ ਅਗਵਾਈ ਸ. ਜਸਬੀਰ ਸਿੰਘ ਪ੍ਰਧਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੈਕਟਰ 22-23 ਵੱਲੋਂ ਕੀਤੀ ਜਿਸ ਨੂੰ ਫ਼ਰੀਦਾਬਾਦ ਦੀਆਂ ਸਿੰਘ ਸਭਾਵਾਂ, ਪੰਥਕ ਜੱਥੇਬੰਦੀਆਂ, ਸੇਵਾ ਸੁਸਾਇਟੀਆਂ ਅਤੇ ਗਤਕਾ ਅਖਾੜਿਆਂ ਦਾ ਭਰਪੂਰ ਸਹਿਯੋਗ ਪ੍ਰਾਪਤ ਸੀ। ਸੰਗਤਾਂ ਨੇ ਜੈਕਾਰਿਆਂ ਦੀ ਗੂੰਜ ਵਿੱਚ ਹੱਥ ਖੜੇ ਕਰ ਕੇ ਪ੍ਰੋ. ਦਰਸ਼ਨ ਸਿੰਘ ਖਿਲਾਫ ਪੁਜਾਰੀਆਂ ਦੇ ਕੁੜਨਾਮੇ ਨੂ ਰੱਦ ਕੀਤਾ।


(24/02/10)
ਚਰਨਜੀਤ ਸਿੰਘ, ਬਰੈਂਮਪਟਨ

ਰਾਣੀ ਕੌਰ ਜੀ ਅਤੇ ਸੰਪਾਦਕ ਜੀ

ਬੜੇ ਪੰਥ ਦਰਦੀਆਂ ਨੇ ਪਿਛਲੇ ਕੁੱਝ ਸਮੇਂ ਤੋਂ ਸਿਖਾਂ ਨੂੰ ਇੱਕ ਜੁਟ ਹੋਣ ਦੀ ਅਪੀਲ ਕੀਤੀ ਹੈ ਅਤੇ ਕੁੱਝ ਕੋਸ਼ਿਸ਼ ਵੀ ਕੀਤੀ ਹੈ ਪਰ ਕੋਈ ਕਾਮਯਾਬ ਨਹੀਂ ਹੋ ਸਕਿਆ। ਇਹ ਕੰਮ ਇਤਨਾ ਸੌਖਾ ਨਹੀਂ। ਜੇ ਇੱਕ ਜੁਟ ਹੋ ਗਏ ਤਾਂ ਸਮਝੋ ਜੰਗ ਜਿੱਤ ਲਈ। ਮਗਰ ਰਹਿ ਕੀ ਗਿਆ? ਸਿੱਖਾਂ ਨੂੰ ਇੱਕ ਜੁਟ ਕਰਣਾ ਹੀ ਸਭ ਤੋਂ ਵੱਡਾ ਚੈਲਂਜ ਹੈ।

ਜਦੋਂ ਅੰਗਰੇਜ ਭਾਰਤ ਵਿੱਚ ਪੂਰੀ ਤਰਾਂ ਕਾਬਜ ਹੋਏ, ਉਸ ਤੋਂ ਪਹਿਲੋਂ ਉਹ ਫ਼ਰੈਂਚ ਰਿਵੋਲਯੂਸ਼ਨ ਵੇਖ ਆਏ ਸਨ ਅਤੇ ਜਾਣਦੇ ਸਨ ਕਿ ਜਦੋਂ ਲੋਕ ਇੱਕ ਜੁੱਟ ਹੋ ਜਾਣ ਤੇ ਕ੍ਰਾਂਤੀ ਆਉਣੀ ਸੋਖੀ ਹੋ ਜਾਂਦੀ ਹੈ। ਇਸੇ ਕਰ ਕੇ ਉਹਨਾਂ ਨੇ ਐਸਿਆਂ ਨਿਤੀਆਂ ਅਪਨਾਈਆਂ ਕਿ ਲੋਕ ਵੰਡੇ ਰਹਿਣ। ਵੰਡੇ ਰਹਿਣ ਦਾ ਮਾਹੋਲ ਪਹਿਲਾਂ ਤੋ ਹੀ ਮੌਜੂਦ ਸੀ। ਨੀਤੀਆਂ ਨੂੰ ਲਾਗੂ ਕਰਣ ਵਿੱਚ ਕੋਈ ਰੁਕਾਵਿਟ ਨਹੀਂ ਸੀ ਸਿਵਾਏ ਇੱਕ ਦੇ ਜਿਸ ਦਾ ਮੈਂ ਅੱਗੇ ਚੱਲ ਕੇ ਜਿੱਕਰ ਕਰਾਂਗਾ।। ਉਹੀ ਨਿਤੀਆਂ ਅੱਜ ਤੱਕ ਚਲੀਆਂ ਆ ਰਹੀਆਂ ਹਨ।

ਮੈਂ ਪ੍ਰੋ: ਪੂਰਨ ਸਿੰਘ ਔਰ ਸ: ਕਪੂਰ ਸਿੰਘ ਜੀ ਦੀਆਂ ਲਿਖਿਆਂ ਹੋਈਆਂ ਗੱਲਾਂ ਪਾਠਕਾਂ ਨਾਲ ਸਾਂਝੀਆਂ ਕਰਨਾ ਚਾਹੁਦਾ ਹਾਂ।

There are Hindus, Sikhs, Moslems, Christians, Parsis and Jains in India but very few Indians.

Prof.Puran Singh’s letter to Sir John Simon in1928

http://www.sikhspectrum.com/022007/puran.htm

The British who subjugated the Sikhs and throughout remained in terror of them as well as held them in manly admiration, secretly desired that the Sikhs should remain somewhat obscure about the true Sikh doctrine embodied in their shrill historical and fundamental cry of 'liberty or death' raj karain ke lr mar hain (Unexpuragated, Prachin Panth Prakash)

Raj Karega Khalsa by S. Kapoor Singh

http://sikhcoalition.org/Sikhism17.asp

ਬਵੀ ਸੋਚਨ ਵਾਲੀ ਗੱਲ ਹੈ ਕਿ ਪਿਛਲੇ 500 ਸਾਲਾਂ ਤੋਂ ਜੇੜੀ ਵੀ ਹੁਕੂਮਤ ਆਈ ਹੈ, ਸਬ ਤੋਂ ਪਹਿਲਾਂ ਸਿੱਖਾਂ ਦੇ ਹੀ ਮਗਰ ਕਿਉਂ ਲਗਦੀ ਹੈ? ਹੁਣ ਤੇ ਸਿੱਖਾਂ ਕੋਲ ਨਾ ਹਥਿਆਰ ਹਨ, ਨਾ ਪਹਿਲਾਂ ਵਾਲਾ ਕਿਰਦਾਰ ਹੈ ਅਤੇ ਨਾ ਹੀ ਕੋਈ ਪਾਵਰ ਹੈ। ਹਰ ਪਾਸੋਂ ਖੇਰੂ ਖੇਰੂ ਹੋਏ ਹਨ। ਫ਼ਿਰ ਵੀ ਸਿੱਖਾਂ ਨੂੰ ਉਹਨਾਂ ਦੇ ਹਾਲ ਤੇ ਕਿਉਂ ਨਹੀਂ ਛਡਦੇ?

ਜਵਾਬ ਸੋਖ਼ਾ ਹੀ ਹੈ। ਭਾਵੇਂ ਸਿੱਖ ਗੁਰਬਾਣੀ ਨੂੰ ਸਮਝਣ ਜਾਂ ਨਾ ਸਮਝਣ, ਜਦੌਂ ਤੱਕ ਸਿੱਖ਼ ਗੁਰਬਾਣੀ ਨੂੰ ਸਿਰ ਤੇ ਚੁੱਕੀ ਫ਼ਿਰਦੇ ਹਨ, ਉਦੋਂ ਤਕ ਗੁੰਜਾਇਸ਼ ਹੈ ਕਿ ਸਿੱਖ ਗੁਰਬਾਣੀ ਦੇ ਲੜ ਲੱਗ ਸਕਦੇ ਹਨ ਅਤੇ ਧਰਮ, ਕੌਮ ਅਤੇ ਰਾਸ਼ਟ੍ਰ ਤੋਂ ਉਪਰ ਉਠ ਕੇ ਸਾਰੇ ਸਮਾਜ ਨੂੰ ਇੱਕ ਸੂਤ੍ਰ ਵਿੱਚ ਪਰੋ ਸਕਦੇ ਹਨ। ਇਹ ਗੱਲ ਭਾਰਤ ਦੀ ਪੋਲਟੀਕਲ ਈਲਾਈਟ ਦੇ ਹੱਕ ਵਿੱਚ ਨਹੀਂ ਜਾਂਦੀ। ਇਸ ਪੋਲਟੀਕਲ ਈਲਾਈਟ ਵਿੱਚ ਸਿੱਖ, ਹਿੰਦੁ, ਦਲਿਤ ਆਦਿ ਸਾਰੇ ਹੀ ਸ਼ਾਮਿਲ ਹਨ। ਪੂਰੇ ਭਾਰਤੀ ਸਮਾਜ ਨੂੰ ਵੰਡਿਆ ਰੱਖਣ ਵਾਸਤੇ ਸਿੱਖਾਂ ਨੂੰ ਵੰਡਿਆ ਰੱਖਣਾ ਉਹਣਾਂ ਵਾਸਤੇ ਜਰੂਰੀ ਹੈ।

ਜਦੋਂ ਵੀ ਲਿਸੇ ਨੇ ਸਿੱਖਾਂ ਨੂੰ ਇੱਕ ਜੁਟ ਕਰਣ ਦੀ ਕੋਸ਼ਿਸ਼ ਕਿਤੀ ਹੈ, ਉਦੋਂ ਹੀ ਸਰਕਾਰੀ ਮਸ਼ੀਨਰੀ ਹਰਕਤ ਵਿੱਚ ਆਉਦੀ ਹੈ ਅਤੇ ਵਿੱਚ ਵੜ ਕੇ ਸਬ ਕੁੱਝ ਐਕਸਪਲੋਡ ਕਰ ਦਿੰਦੀ ਹੈ। ਪਿਛੇ ਜਿਹੀ Institute of sikh studies ਨੇ ਉਪਰਾਲਾ ਕਰ ਕੇ world sikh confederation ਬਨਾਈ ਸੀ। world sikh confederation ਤੇ ਕੀ ਚਲਨੀ ਸੀ, Institute of sikh studies ਦਾ ਵੀ ਭੋਗ ਪੈ ਗਿਆ। ਅੱਜ ਉਹਨਾਂ ਦੀ ਸਾਇਟ ਵੀ ਨਹੀਂ ਖੁਲਦੀ। ਉਹਨਾਂ ਦਾ ਪੁਰਾਨਾ ਕੀਤਾ ਕੰਮ ਵੀ ਨਹੀਂ ਪੜ ਸਕੀਦਾ।

ਇੰਦਰ ਸਿੰਘ ਘੱਘਾ ਜੀ ਨੇ ਇੱਕ ਉਦਾਹਰਨ ਦਿਤੀ ਹੈ। ਜਦੋਂ ਸਟੂਡੈਂਟਸ ਹੜਤਾਲ ਕਰਦੇ ਹਨ ਤੇ ਪੁਲਿਸ ਕੁੱਝ ਸਟੂਡੈਂਟਸ ਨੂੰ ਫ਼ੜ ਕੇ ਅੰਦਰ ਕਰ ਦਿੰਦੀ ਹੈ ਤੇ ਅਸਲ ਮੁੱਦਾ ਸਬ ਨੂੰ ਭੁੱਲ ਜਾਂਦਾ ਹੈ। ਬਸ ਇਕੋ ਡਿਮਾਂਡ ਰਹਿ ਜਾਂਦੀ ਹੈ ਕਿ ਬੰਦ ਕਿਤੇ ਸਟੂਡੈਂਟਸ ਨੂੰ ਛਡਿਆ ਜਾਵੇ। ਪਿਛਲੇ ਤਕਰੀਬਨ 100 ਸਾਲਾਂ ਤੋਂ ਸਿੱਖ ਇਸੇ ਵਿੱਚ ਉਲਝੇ ਹੋਏ ਹਨ। ਅੱਜ ਸਾਡੀ ਡੀਮਾਂਡ ਥੱਲੇ ਡਿਗਦੀ ਡਿਗਦੀ ਇਥੇ ਪਹੁੰਚ ਗਈ ਹੈ ਕਿ ਸਾਡੇ ਅੰਦਰੂਨੀ ਮਾਮਲਿਆਂ ਵਿੱਚ ਦਖਲ ਨਾ ਚਿੱਤਾ ਜਾਵੇ।

ਮੈਂ ਰਾਣੀ ਕੌਰ ਜੀ ਨਾਲ ਪੂਰੀ ਤਰਾਂ ਸਹਿਮਤ ਹਾਂ ਕਿ ਇਹ ਉਪਰਾਲੇ ਹੁਣ ਬਾਹਰ ਬੈਠੇ ਸਿੱਖਾਂ ਨੂੰ ਕਰਨੇ ਚਾਹੀਦੇ ਹਨ। ਇਹ ਵੀ ਇਤਨਾ ਸੌਖਾ ਨਹੀਂ। ਪੰਥ ਵਿਰੋਧੀਆਂ ਨੇ ਪੂਰੀ ਵਾਹ ਲਾ ਦੇਣੀ ਹੈ ਕਿ ਇਹ ਕੰਮ ਨੇਪਰੇ ਨਾ ਚੜੇ।

ਹਰਜਿਂਦਰ ਸਿੰਘ ਜੀ ਦਲਗੀਰ ਇਥੇ ਬਰੈਂਮਪਟਨ ਆਏ ਸਨ ਅਤੇ ਕੁੱਝ ਹਫ਼ਤੇ ਪਹਿਲੇ, ਉਹਨਾਂ ਨੂੰ ਟੀ ਵੀ ਤੇ ਵੀ ਸੁਨਿਆ ਸੀ। ਉਹਨਾਂ ਨੇ world sikh parliament ਬਨਾਉਣ ਦੀ ਗੱਲ ਕੀਤੀ ਸੀ ਪਰ ਦੋਂਵੇ ਵਾਰੀ ਡੀਟੇਲ ਕੋਈ ਨਹੀਂ ਦਿਤੀ। ਉਸਦਾ organizational chart ਉਹਨਾਂ ਨੇ ਕੋਈ propose ਨਹੀਂ ਕੀਤਾ ਅਤੇ ਨਾ ਹੀ ਕੋਈ election/selection ਬਾਰੇ ਕੁੱਝ ਬੋਲੇ।

ਮੈਂ ਸਮਝਦਾ ਹਾਂ ਕਿ ਜਿਤਨੀ ਜਿਆਦਾ ਮੇਹਨਤ ਇਸ ਮੁਡਲੀ ਪਉੜੀ ਤੇ ਕਰ ਲਈ ਜਾਵੇ, ਦੂਜੀ ਪਉੜੀ ਉਤਨੀ ਹੀ ਆਸਾਨ ਹੋ ਜਾਵੇਗੀ। ਇਸ ਸੰਸਥਾ ਵਿੱਚ ਗੁਰਬਾਣੀ ਦੀ ਸਮਝ ਵਾਲੇ ਬੰਦੇ ਜਰੂਰੀ ਚਾਹੀਦੇ ਹਨ ਪਰ ਕੇਵਲ ਉਹੋ ਕਾਫ਼ੀ ਨਹੀਂ। ਸਾਨੂੰ ਚੋਟੀ ਦੇ Lawyers,Political Scientists, Educators,Social Scientists and Historians ਵੀ ਚਾਹੀਦੇ ਹਨ। ਇਹਨਾਂ ਦੀ ਚੋਣ ਸਿਰਫਂ ਇਹਣਾਂ ਦੀ ਮਸ਼ਹੂਰੀ ਤੋਂ ਹੀ ਨਾ ਕਿਤੀ ਜਾਵੇ। ਇਹਨਾਂ ਦੀਆਂ ਲਿਖਤਾਂ ਨੂੰ ਚੰਗੀ ਤਰਾਂ ਪੜਚੋਲਿਆ ਜਾਵੇ। ਜਿਥੇ ਅਸੀ ਆਪਨੇ ਰਾਜਸੀ ਅਤੇ ਧਾਰਮਿਕ ਆਗੂਆਂ ਤੋਂ ਧੋਖੇ ਖਾਧੇ ਹਨ, ਉਥੇ ਕਈ ਸਕੋਲਰਾਂ ਨੇ ਵੀ ਬੜਾ ਨੁਕਸਾਨ ਪਹੁੰਚਾਇਆ ਹੈ।

ਕਿਉਂਕਿ ਸਾਡੇ ਕੋਲ ਕੋਈ ਰਾਜਸੀ ਤਾਕਤ ਤਾਂ ਹੈ ਨਹੀਂ, ਇਸ ਕਰ ਕੇ ਸਾਡੇ ਕੋਲ ਇਕੋ ਹੀ ਤਰੀਕਾ ਹੈ ਕਿ ਜੋ ਵੀ ਇਸ ਸੰਸਥਾ ਦਾ High Office Bearer ਹੋਨਾ ਚਾਹੁੰਦਾ ਹੈ, ਉਸ ਨੇ considerably ਲਿਖਿਆ ਹੋਵੇ। ਫ਼ਿਰ ਉਸਦੀ ਲਿਖਤਾਂ ਦੀ ਇੱਕ ਚੌਣ ਕਮੇਟੀ ਵਲੋਂ ਪੜਚੋਲ ਕਿਤੀ ਜਾਵੇ। ਇਹ ਚੌਣ ਕਮੇਟੀ ਇਸ ਮੂਲ ਸੰਸਥਾ ਤੋਂ independent ਹੋਵੇ ਅਤੇ ਇਸ ਦੇ ਮੈਂਬਰਾਂ ਨੂੰ ਸੰਸਥਾ ਦੇ ਚੋਣ ਲੜਨ ਦੀ ਮਨਾਹੀ ਹੋਵੇ। ਜਿਸ ਨੂੰ ਇਹ ਚੌਣ ਕਮੇਟੀ ਪਾਸ ਕਰੇ, ਉਹੀ office bearer ਹੋ ਸਕਦਾ ਹੋਵੇ। ਚੌਣ ਕਮੇਟੀ ਇਹ ਵੀ recommend ਕਰ ਸਕਦੀ ਹੋਵੇ ਕਿ ਕੋਈ ਬੰਦਾ ਕਿਸ ਲੈਵਲ ਦੇ office ਦੇ ਯੋਗ ਹੈ। ਉਸ ਤੋਂ ਬਾਦ ਫ਼ਿਰ ਚੌਣ ਕਮੇਟੀ ਵਲੋਂ ਪਾਸ ਕੀਤੇ ਬੰਦੇ ਦੀ ਆਮਦਨ, ਰੋਜਗਾਰ ਅਤੇ ਕਿਰਦਾਰ ਦੀ ਪੜਚੋਲ ਕੀਤੀ ਜਾਵੇ।

ਚਰਨਜੀਤ ਸਿੰਘ, ਬਰੈਂਮਪਟਨ


(23/02/10)
ਗੁਰਪ੍ਰੀਤ ਸਿੰਘ ਮਾਨ

ਸਿੱਖ ਮਾਰਗ ਦੇ ਸੰਪਾਦਕ ਤੇ ਪਾਠਕਾਂ ਨੂੰ ਸਤਿਕਾਰ ਤੇ ਪਿਆਰ ਭਰੀ ਗੁਰੂ ਫਤੇਹਿ,
18 ਫਰਵਰੀ ਨੂੰ ਪ੍ਰੋ. ਦਰਸ਼ਨ ਸਿੰਘ ਜੀ ਨਾਲ ਅਵਾਜ ਏ ਵਤਨ ਟੀ ਵੀ ਵਲੋਂ ਕੀਤੀ ਇੰਟਰਵਿਊ ਦੇਖਣ ਲਈ ਹੇਠ ਲਿਖੇ ਲਿੰਕ ਤੇ ਕਲਿੱਕ ਕਰੋ ਜੀ।

http://www.youtube.com/user/SinghSabhaCalifornia


(23/02/10)
ਸਤਨਾਮ ਸਿੰਘ ਜੌਹਲ /ਕੈਨੇਡੀਅਨ ਸਿੱਖ ਸਟੱਡੀ

ਸਰੀ ਗਰੈਂਡ ਤਾਜ ਬੈਂਕੁਇਟ ਹਾਲ ਵਿਖੇ ਬੀ. ਸੀ. ਦੀਆਂ ਸਿੱਖ ਸੰਸਥਾਵਾਂ ਦੀ ਵਿਸ਼ੇਸ ਇਕੱਤ੍ਰਤਾ

ਕੈਨੇਡੀਅਨ ਸਿੱਖ ਸਟੱਡੀ ਤੇ ਟੀਚਿੰਗ ਸੁਸਾਇਟੀ ਵਲੋਂ ਸਿੱਖ ਸੰਸਥਾਵਾਂ ਦੇ ਨਾਲ ਮਿਲਕੇ 21 ਫਰਵਰੀ 2010 ਨੂੰ ਦੁਪਹਿਰ ਬਾਦ ਇੱਕ ਵਿਸ਼ੇਸ਼ ਇਕੱਤ੍ਰਤਾ ਹੋਈ। ਇਸ ਵਿਸ਼ੇਸ਼ ਇਕੱਤ੍ਰਤਾ ਦਾ ਮਨੋਰਥ ਅਜੋਕੇ ਸਮੇ ਪੰਥਕ ਚਣੋਤੀਆਂ ਬਾਰੇ ਵਿਚਾਰਾਂ ਉਪਰੰਤ ਕੁੱਝ ਅਹਿਮ ਮਤੇ ਪਾਸ ਕਰਕੇ ਪੰਥਕ ਨੇਤਾਵਾਂ ਨੂੰ ਭੇਜਣੇ ਸੀ। ਇਸ ਇਕੱਤ੍ਰਤਾ ਦੌਰਾਣ ਵੱਖ ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਅਥਵਾ ਕੁੱਝ ਪੰਥਕ ਹਿਤੂ ਵਿਦਿਵਾਨ ਵਿਅੱਕਤੀਆਂ ਨੇ ਆਪਣੇ ਵਿਚਾਰ ਰੱਖੇ। ਤਕਰੀਬਨ ਸਭ ਬੁਲਾਰਿਆਂ ਵਲੋਂ ਇੱਕ ਵੱਡੀ ਚਣੌਤੀ ਇਹ ਦਸੀ ਗਈ ਕਿ ਖਾਲਸਾ ਪੰਥ ਦੀਆਂ ਉਚ ਸੰਸਥਾਵਾਂ ਦਾ ਪੂਰੀ ਤਰਾਂ ਸਿਆਸੀਕਰਨ ਹੋ ਚੁੱਕਾ ਹੈ। ਜਿਵੇ ਬਰਤਾਨਵੀ ਰਾਜ ਵੇਲੇ ਬਰਤਾਨਵੀ ਸਰਕਾਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਆਪਣੇ ਰਾਜਨੀਤਕ ਏਜੰਡਿਆ ਦੀ ਪੂਰਤੀ ਲਈ ਵਰਤਿਆ, ਐਨ ਉਸੇ ਤਰਾਂ ਹੀ ਇੱਕ ਅਜੋਕੇ ਸਮੇ ਵਿੱਚ ਰਾਜਸੀ ਲੋਕ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੁਜਾਰੀਆਂ ਪਾਸੋਂ ਗੁਰਮਤਿ ਦੇ ਵਿਪਰੀਤ ਫੈਸਲੇ ਕਰਵਾ ਰਹੇ ਹਨ। ਜੇਕਰ ਪੰਥਕ ਪ੍ਰੰਪਰਾਵਾਂ ਦੀ ਮੁੱੜ ਬਹਾਲੀ ਨਾ ਹੋਈ ਤਾਂ ਛੋਟੀ ਜਿਹੀ ਖਾਲਸਾ ਕੌਮ ਅੰਦਰ ਨਵੀਂ ਧੜੇਵੰਦੀ ਹੋ ਜਾਵੇਗੀ ਅਤੇ ਪੰਥਕ ਪ੍ਰੰਪਰਾਵਾਂ ਦਾ ਏਕੀਕਰਨ ਕਦੀ ਵੀ ਸੰਭਵ ਨਹੀ ਹੋਵੇਗਾ।
ਇਸ ਇਕੱਤ੍ਰਤਾ ਦੌਰਾਣ ਨਾਨਕਸ਼ਾਹੀ ਕੈਲੰਡਰ ਦੀ ਚਰਚਾ ਵੀ ਹੋਈ ਇਸ ਵਾਰੇ ਪਹਿਲਾ ਹੀ ਵਿਦੇਸ਼ੀ ਸਿੱਖਾਂ ਨੇ ਫੈਸਲਾ ਲੈ ਲਿਆ ਹੈ। ਕਿ ਉਹ ਸੋਧਾਂ ਵਾਲੇ ਨਾਨਕਸ਼ਾਹੀ ਕੈਲੰਡਰ ਦੀ ਥਾਂ ਅਸਲੀ ਨਾਨਕਸ਼ਾਹੀ ਕੈਲੰਡਰ ਨੂੰ ਹੀ ਪਰਵਾਣ ਕਰਨਗੇ। ਬੁਲਾਰਿਆਂ ਨੇ ਪ੍ਰੋ: ਦਰਸਨ ਸਿੰਘ ਨੂੰ ਪੰਥ ਵਿਚੋਂ ਛੇਕਣ ਦਾ ਡੱਟ ਕੇ ਵਿਰੋਧ ਕੀਤਾ ਤੇ ਵਿਦਵਾਨਾਂ ਦੀ ਸਲਾਹ ਨਾਲ ਵਾਪਿਸ ਪੰਥ ਵਿੱਚ ਲੈਣ ਉਪਰ ਜੋਰ ਦਿਤਾ। ਕੁੱਝ ਸਮਾਂ ਪਹਿਲਾਂ ਅਖਬਾਰ ਵਿੱਚ ਖ਼ਬਰ ਛਪੀ ਸੀ ਕਿ ਸਰੀ ਵਿੱਚ ਗੁਰੂ ਨਾਨਕ ਅਕੈਡਮੀ ਵਿੱਚ ਦਸਮ ਗ੍ਰੰਥ (ਵਚਿੱਤਰ ਨਾਟਕ) ਨੂੰ ਮਾਨਤਾ ਦਿਤੀ ਜਾਂਦੀ ਹੈ ਅਤੇ ਨੌਜਵਾਨ ਬੱਚਿਆ ਦਾ ‘ਬਰੇਨਵਾਸ਼’ ਕੀਤਾ ਜਾ ਰਿਹਾ ਹੈ। ਇਸ ਇਕੱਤ੍ਰਤਾ ਵਿੱਚ ਇੱਕ ਬੁਲਾਰੇ ਭਾਈ ਹਰਗੁਰਤੇਜ ਸਿੰਘ ਨੇ ਕਿਹਾ ਕਿ ਉਸਦੀ ਭਾਈ ਬਿਕਰਮਜੀਤ ਸਿੰਘ, ਪ੍ਰਧਾਨ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ, ਡੈਲਟਾ ਸਰੀ ਨਾਲ ਇਸ ਸਬੰਧ ਵਿੱਚ ਗੱਲਬਾਤ ਹੋਈ ਅਤੇ ਭਾਈ ਬਿਕਰਮਜੀਤ ਸਿੰਘ ਨੇ ਕਿਹਾ ਉਨ੍ਹਾਂ ਦਾ ਗੁਰੂ ਨਾਨਕ ਅਕੈਡਮੀ ਨਾਲ ਕੋਈ ਸਬੰਧ ਨਹੀਂ ਤੇ ਉਹ ਦਸਮ ਗ੍ਰੰਥ ਨੂੰ ਮਾਨਤਾ ਨਹੀ ਦਿੰਦੇ।
ਇਸ ਇਕੱਤ੍ਰਤਾ ਵਿੱਚ ਵਿਕਟੋਰੀਆ, ਨਨਾਇਮੋ, ਐਬਸਫੋਰਡ, ਕਲੋਨਾ, ਵਰਨਨ ਤੋਂ ਸਿੱਖ ਸੰਸਥਾਵਾਂ ਨੇ ਭਾਗ ਲਿਆ। ਮੈਟਰੋ ਵੈਨਕੂਵਰ ਤੋਂ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ, ਕੈਨੇਡੀਅਨ ਸਿੱਖ ਸਟੱਡੀ ਤੇ ਟੀਚਿੰਗ ਸੁਸਾਇਟੀ, ਗੁਰਦੁਅਰਾ ਸਾਹਿਬ ਅਕਾਲੀ ਸਿੰਘ ਵੈਨਕੂਵਰ, ਕੈਨੇਡੀਅਨ ਸਿੰਘ ਸਭਾ ਗੁਰਦੁਆਰਾ ਸਰੀ, ਗੁਰੂ ਨਾਨਕ ਸਪਿਰਚੂਅਲ ਸੈਂਟਰ ਸਰੀ ਅਤੇ ਕੁੱਝ ਹੋਰ ਸੰਸਥਾਵਾਂ ਵਲੋਂ ਨੁਮਾਇਦੇ ਹਾਜ਼ਰ ਹੋਏ। ਜਿਨ੍ਹਾ ਬੁਲਾਰਿਆਂ ਨੇ ਆਪਣੇ ਵਿਚਾਰ ਰੱਖੇ, ਉਨ੍ਹਾਂ ਵਿੱਚ ਸ੍ਰ: ਰਤਨ ਸਿੰਘ ਗਿਰਨ, ਸ਼੍ਰ: ਤਰਲੋਚਨ ਸਿੰਘ ਸੱਜਣ (ਨਨਾਇਮੋ), ਸ੍ਰ: ਅਮਰਜੀਤ ਸਿੰਘ ਹੁੰਦਲ (ਵਿਕਟੋਰੀਆ) ਸਤਨਾਮ ਸਿੰਘ ਜੌਹਲ, ਸ੍ਰ: ਮੋਤਾ ਸਿੰਘ ਝੀਤਾ, ਸ੍ਰ: ਤਰਲੋਚਨ ਸਿੰਘ ਢਿਲੋਂ, ਸ਼੍ਰ: ਕਸ਼ਮੀਰ ਸਿੰਘ, ਸ੍ਰ: ਹਰਬੰਸ ਸਿੰਘ ਔਜਲਾ, ਸ੍ਰ: ਜਸਵਿੰਦਰ ਸਿੰਘ ਖੈਰਾ, ਸ੍ਰ: ਸੁਖਦੇਵ ਸਿੰਘ ਰਖੜਾ, ਸ੍ਰ: ਪ੍ਰੀਤਮ ਸਿੰਘ ਔਲਖ, ਸ੍ਰ: ਗੁਰਚਰਨ ਸਿੰਘ ਧਾਲੀਵਾਲ, ਗਿਆਨੀ ਜਸਬੀਰ ਸਿੰਘ, ਸ੍ਰ: ਵਚਿੱਤਰ ਸਿੰਘ ਤੇ ਜਰਨੈਲ ਸਿੰਘ, ਸਮੂਹ ਮਤਿਆਂ ਨੂੰ ਸ੍ਰ: ਪ੍ਰੀਤਮ ਸਿੰਘ ਜੀ ਔਲਖ ਨੇ ਪੇਸ਼ ਕੀਤੇ ਅਤੇ ਜੈਕਾਰਿਆਂ ਨਾਲ ਸਾਰੇ ਮਤਿਆਂ ਨੂੰ ਪਰਵਾਨਗੀ ਦਿਤੀ ਗਈ। ਸੰਖੇਪ ਵਿੱਚ ਬਹੁ ਗਿਣਤੀ ਦੇ ਬੁਲਾਰਿਆਂ ਨੇ ਆਪਣੀਆਂ ਭਾਵਨਾਵਾਂ ਪ੍ਰਗਟ ਕਰਨ ਵਿੱਚ ਰਤੀ ਸੰਕੋਚ ਨਹੀਂ ਕੀਤਾ ਅਤੇ ਸਪਸ਼ਟ ਕੀਤਾ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਰਬੋਤਮਤਾ ਨੂੰ ਮੰਨਦੇ ਹਨ, ਪਰ ਇਸ ਉਚ ਸੰਸਥਾਂ ਦੇ ਸਿਆਸੀਕਰਣ ਅਥਵਾ ਸਿਆਸੀ ਮਨੋਰਥਾਂ ਦੀ ਪੂਰਤੀ ਲਈ ਫੈਸਲੇ ਕਰਨ ਦੇ ਵਿਰੁੱਧ ਹਨ, ਜਿਸ ਕਰਕੇ ਲੋਕ ਮਨਾਂ ਵਿਚੋਂ ਸਿੱਖ ਸੰਸਥਾਵਾਂ ਅਤੇ ਸਿਆਸੀ ਧੜਿਆ ਦੀ ਮਰਜੀ ਨਾਲ ਨਿਯੁਕਤ ਹੋਏ ਧਾਰਮਿਕ ਨੇਤਾਵਾਂ ਦਾ ਸਤਿਕਾਰ ਖਤਮ ਹੁੰਦਾ ਜਾ ਰਿਹਾ ਹੈ। ਇੱਕ ਅਹਿਮ ਵਿਚਾਰ ਵੀ ਪ੍ਰਗਟ ਹੋਈ ਕਿ ਵਿਦੇਸ਼ਾਂ ਦੇ ਸਿੱਖਾਂ ਦੀ ਸ੍ਰੋਮਣੀ ਗੁਰਦੁਅਰਾ ਪ੍ਰਬੰਧਕ ਕਮੇਟੀ ਵਿੱਚ ਨੁੰਮਾਇਦਗੀ ਜਰੂਰੀ ਹੋਣੀ ਚਾਹੀਦੀ ਹੈ ਅਤੇ ਸਰਬਤ ਖਾਲਸੇ ਦੀ ਪ੍ਰੰਪਰਾ ਨੂੰ ਮੁੱੜ ਸੁਰਜੀਤ ਕਰਨਾ ਚਾਹੀਦਾ ਹੈ ਅਤੇ ਦੁਨੀਆ ਭਰ ਦੇ ਸਿੱਖਾਂ ਦੀ ਇਸ ਵਿੱਚ ਸ਼ਮੂਲੀਅਤ ਲਾਜ਼ਮੀ ਹੋਣੀ ਚਾਹੀਦੀ ਹੈ। ਸਮੂਹ ਸਿੱਖ ਸੰਸਥਾਵਾਂ ਅੰਦਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਯਾਦਾ ਹੀ ਲਾਗੂ ਹੋਵੇ ਅਤੇ ਕਿਸੇ ਵੀ ਚਰਚਤ ਪੁੱਸਤਕ ਨੂੰ ਗ੍ਰੰਥ ਦਾ ਨਾਂਵ ਦੇ ਕੇ ਕਿਸੇ ਥਾਂ ਵੀ ਪ੍ਰਕਾਸ਼ ਕਰਨ ਦੀ ਆਗਿਆ ਨਹੀ ਹੋਣੀ ਚਾਹੀਦੀ।
ਜੋ ਧਾਰਮਿਕ ਨੇਤਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਰਯਾਦਾ ਦੇ ਵਿਰੋਧ ਵਿੱਚ ਹਨ ਜਾਂ ਜੋ ਆਪਣੀ ਮਰਯਾਦਾ ਲਾਗੂ ਕਰਦੇ ਹਨ ਉਨ੍ਹਾਂ ਨੂੰ ਵੀ ਪੰਥਕ ਫੈਸਲੇ ਵਿੱਚ ਭਾਈਵਾਲ ਨਹੀਂ ਬਣਾਉਣਾ ਚਾਹੀਦਾ। ਖਾਲਸਾ ਪੰਥ ਦੇ ਅਜੋਕੇ ਸੰਕਟ ਜਾ ਪ੍ਰੰਪਰਾਵਾਂ ਪ੍ਰਤੀ ਦੁਬਿਧਾ ਦੂਰ ਕਰਨ ਲਈ ਪੰਥ ਦੇ ਸੁਹਿਰਦ ਤੇ ਹਿਤੂ ਵਿਦਿਵਾਨਾਂ ਦੀ ਕਮੇਟੀ ਬਣਾਈ ਜਾਵੇ, ਜੋ ਉਲਝ ਚੁੱਕੇ ਮਸਲਿਆਂ ਬਾਰੇ ਨਵੇਂ ਖਿਆਲ ਪੇਸ਼ ਕਰਕੇ ਸਰਬ ਪਰਵਾਨਤ ਫੈਸਲੇ ਕਰਨ ਦਾ ਜਤਨ ਕਰਨ। ਇਹ ਨਾ ਹੋਵੇ ਕਿ ਪਹਿਲਾਂ ਆਪਹੀ ਫੈਸਲਾ ਕਰ ਲਿਆ ਅਤੇ ਪਿਛੋਂ ਕਿਸੇ ਰਾਜਸੀ ਦਬਾਉ ਕਾਰਨ ਫੈਸਲਾ ਬਦਲ ਦਿੱਤਾ ਜਾਵੇ, ਜਿਵੇ ਨਾਨਕਸ਼ਾਹੀ ਕੈਲੰਡਰ ਵਾਰੇ ਹੋਇਆ ਹੈ। ਸਮੁਚੀ ਸਿੱਖ ਕੌਮ ਦਾ ਵਿਸ਼ਵਾਸ਼ ਜਿਤਣ ਲਈ ਯੋਗ ਧਾਰਮਿਕ ਨੇਤਾ, ਜਿਨ੍ਹਾਂ ਦੀ ਯੋਗਤਾ ਵੀ ਉਚ ਮਿਆਰ ਦੀ ਹੋਵੇ ਅਤੇ ਉਨ੍ਹਾਂ ਦੀ ਚੋਣ ਗੁਣਾਂ ਦੇ ਅਧਾਰ ਤੇ ਹੋਵੇ, ਉਹ ਹੀ ਭਵਿੱਖ ਅੰਦਰ ਪੰਥਕ ਫੈਸਲੇ ਕਰਨ, ਅਤੇ ਉਹ ਸਿਆਸੀ ਲੋਕਾਂ ਦੀਆਂ ਕਠਪੁੱਤਲੀਆਂ ਨਾ ਬਣਨ।
ਆਖਰ ਵਿੱਚ ਡਾਕਟਰ ਪੁਰਨ ਸਿੰਘ ਨੇ ਜਿਥੇ ਸਮੂਹ ਹਾਜ਼ਰ ਪੰਥਕ ਹਿਤੂ ਅਤੇ ਸਿੱਖ ਸੰਸਥਾਵਾਂ ਵਲੋਂ ਪੁਜੇ ਨੁਮਾਇੰਦਿਆਂ ਦਾ ਧੰਨਵਾਦ ਕੀਤਾ, ਉਸਦੇ ਨਾਲ ਹੀ ਰੇਡੀਉ ਇੰਡੀਆ, ਰੇਡੀਉ ਸ਼ੇਰ-ਇ ਪੰਜਾਬ, ਰੈਡ ਐਫ ਐਮ ਅਤੇ ਸਮੁੱਚੇ ਪ੍ਰਿੰਟ ਮੀਡੀਏ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਇਸ ਇਕੱਤ੍ਰਤਾ ਨੂੰ ਸਫਲ ਕਰਨ ਲਈ ਸਹਿਯੋਗ ਦਿਤਾ। ਹੇਠ ਲਿਖੇ ਮਤੇ ਸਰਬ ਸੰਮਤੀ ਨਾਲ ਪਾਸ ਹੋਏ:
1. ਸਿੱਖ ਕੌਂਮ ਵਾਸਤੇ ਦਸਵੇਂ ਨਾਨਕ, ਗੁਰੂ ਗੋਬਿੰਦ ਸਿੰਘ ਜੀ ਨੇ 1708 ਈ: ਵਿੱਚ ਦੇਹਧਾਰੀ ਗੁਰੂ ਦੀ ਪ੍ਰੰਪਰਾ ਨੂੰ ਸਦਾ ਵਾਸਤੇ ਖਤਮ ਕਰਕੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਦੀਵੀ ਗੁਰੂ ਗੱਦੀ ਬਖ਼ਸ਼ਿਸ਼ ਕੀਤੀ ਸੀ। ਇਸ ਕਰਕੇ ਕਿਸੇ ਹੋਰ ਪੁਸਤਕ ਜਾਂ ਗ੍ਰੰਥ ਦਾ ਪ੍ਰਕਾਸ਼ ਇਸ ਦੇ ਬਰਾਬਰ ਕਦਾਚਿਤ ਨਹੀਂ ਹੋ ਸਕਦਾ।
2. ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਦੇ ਵਿਪਰੀਤ ਹੁਕਮਨਾਮੇ ਜਾਰੀ ਨਹੀਂ ਹੋਣੇ ਚਾਹੀਦੇ।
ਇੱਕ ਕਮੇਟੀ ਸਥਾਪਤ ਕੀਤੀ ਜਾਵੇ ਜਿਸਦੇ ਮੈਂਬਰ ਦੁਨਿਆਵੀ, ਧਾਰਮਿਕ ਅਤੇ ਇਤਿਹਾਸਕ ਵਿਦਿਆ ਵਿੱਚ ਨਿਪੁੰਨ, ਸਿੱਖੀ ਸਿਧਾਂਤਾਂ ਵਿੱਚ ਪਰਪੱਕ ਅਤੇ ਨਿਰਪੱਖ ਬੁਧੀਜੀਵੀ ਹੋਣ। ਇਹ ਕਮੇਟੀ ਹੇਠ ਲਿਖਤ ਜ਼ੁਮੇਵਾਰੀਆਂ ਨਿਭਾਵੇ।
(ੳ) ਸਿੱਖੀ ਸਿਧਾਂਤਾਂ ਦੇ ਵਿਪਰੀਤ ਹੋਏ ਹੁਕਮਨਾਮਿਆਂ ਦੀ ਪੜਚੋਲ ਅਤੇ ਹੋਰ ਪੰਥਕ ਮਸਲਿਆਂ ਦੀ ਜਾਂਚ ਕਰਕੇ ਸਿੱਖ ਕੌਮ ਨੂੰ ਠੀਕ ਸੇਧ ਦੇਵੇ।
(ਅ) ਤਖਤ ਸਾਹਿਬਾਨਾਂ ਦੇ ਜਥੇਦਾਰਾਂ, ਇਤਿਹਾਸਕ ਗੁਰਦੁਆਰਿਆਂ ਦੇ ਗ੍ਰੰਥੀ ਸਾਹਿਬਾਨ ਅਤੇ ਪ੍ਰਚਾਰਕਾਂ ਦੀ ਨਿਯੁਕਤੀ ਲਈ ਉੱਚੀ ਦੁਨਿਆਵੀ, ਧਾਰਮਿਕ ਅਤੇ ਇਤਿਹਾਸਕ ਵਿਦਿਆ ਸਥਾਪਤ ਕਰਕੇ ਉੱਚੇ ਸੁੱਚੇ ਗਰਸਿੱਖੀ ਜੀਵਨ ਵਾਲੇ ਗੁਰਸਿੱਖਾਂ ਦੀ ਨਿਯੁਕਤੀ ਕਰੇ।

3. ਸਰਬੱਤ ਖਾਲਸੇ ਦੀ ਪ੍ਰੰਪਰਾ ਨੂੰ ਅੱਜਕਲ੍ਹ ਦੇ ਵਾਤਾਵਰਣ ਅਨੁਸਾਰ ਨਵੇਂ ਸਿਰਿਉਂ ਸੁਰਜੀਤ ਕਰਨਾ ਚਾਹੀਦਾ ਹੈ ਅਤੇ ਇਸ ਵਿੱਚ ਦੁਨੀਆਂ ਦੇ ਸਾਰੇ ਸਿੱਖਾਂ ਦੀ ਸ਼ਮੂਲੀਅਤ ਲਾਜ਼ਮੀ ਹੋਣੀ ਚਾਹੀਦੀ ਹੈ।
4. ਜਿਨ੍ਹਾਂ ਬੇਕਸੂਰ ਨੌਜਵਾਨਾਂ ਨੂੰ ਜੇਲ੍ਹਾਂ ਵਿੱਚ ਬੰਦੀ ਬਣਾਇਆ ਹੋਇਆ ਹੈ ਉਨ੍ਹਾਂ ਦੀ ਰਿਹਾਈ ਵਾਸਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁਖੀ ਨੂੰ ਸਾਡੇ ਵਲੋਂ ਪੁਰਜ਼ੋਰ ਅਪੀਲ ਹੈ ਕਿ ਸਿੱਖੀ ਸਿਧਾਂਤਾਂ ਨੂੰ ਕਾਇਮ ਰੱਖਦੇ ਹੋਏ ਹਰ ਹੀਲਾ ਵਸੀਲਾ ਵਰਤ ਕੇ ਉਹਨਾਂ ਨੂੰ ਰਿਹਾ ਕਰਵਾਇਆ ਜਾਵੇ।
5. ਪ੍ਰੋ: ਦਰਸ਼ਨ ਸਿੰਘ ਜੀ ਸਦਾ ਹੀ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਨੂੰ ਬਰਕਰਾਰ ਰੱਖਣ ਵਾਸਤੇ ਤੱਤਪਰ ਰਹੇ ਹਨ, ਪਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕੁੱਝ ਦਿਨ ਪਹਿਲੋਂ ਪ੍ਰੋ. ਸਾਹਿਬ ਨੂੰ ਪੰਥ ਵਿੱਚੋਂ ਛੇਕਣਾ ਸਿੱਖੀ ਸਿਧਾਂਤਾਂ ਦੇ ਬਿਲਕੁੱਲ ਵਿਪਰੀਤ ਹੈ। ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਸੇਵਾਦਾਰ ਜੀ ਨੂੰ ਬੇਨਤੀ ਕਰਦੇ ਹਾਂ ਕਿ ਪੰਥਕ ਵਿਦਵਾਨਾਂ ਨਾਲ਼ ਵਿਚਾਰ ਅਤੇ ਸਲਾਹ ਕਰਕੇ ਇਸ ਫੈਸਲੇ ਨੂੰ ਵਾਪਿਸ ਲਿਆ ਜਾਵੇ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉਚ ਸੰਸਥਾਂ ਦੇ ਸਿਧਾਂਤ ਨੂੰ ਮੁੜ ਬਹਾਲ ਕੀਤਾ ਜਾਵੇ।
6. ਸਿੱਖ ਕੌਂਮ ਦੀ ਵਿਲੱਖਣ ਹਸਤੀ ਨੂੰ ਕਾਇਮ ਰੱਖਣ ਵਾਸਤੇ 2003 ਈ: ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਲਾਗੂ ਕੀਤੇ ਗਏ ਨਾਨਕਸ਼ਾਹੀ ਕੈਲੰਡਰ ਨੂੰ ਬਿਨਾਂ ਕਿਸੇ ਤਬਦੀਲੀ ਦੇ ਲਾਗੂ ਰੱਖਿਆ ਜਾਵੇ।
ਸਤਨਾਮ ਸਿੰਘ ਜੌਹਲ
ਪਰਧਾਨ
ਕੈਨੇਡੀਅਨ ਸਿੱਖ ਸ਼ਟੱਡੀ ਤੇ ਟੀਚਿੰਗ ਸੁਸਾਇਟੀ
ਵੈਨਕੂਵਰ ਬੀ. ਸੀ.


(23/02/10)
ਗੁਰਇੰਦਰ ਸਿੰਘ ਪਾਲ

ਬਲਦੇਵ ਸਿੰਘ (ਫ਼ਿਰੋਜ਼ਪੁਰ) ਜੀ,

ਗੁਰਬਾਣੀ ਵਿੱਚ ‘ਘਰ’ ਸ਼ਬਦ ਕਈ ਅਰਥਾਂ ਵਿੱਚ ਵਰਤਿਆ ਗਿਆ ਹੈ ਜਿਨ੍ਹਾਂ ਵਿੱਚੋਂ ਕੁੱਝ ਨਿਮਨ ਲਿਖਿਤ ਹਨ:

ਸ਼ਾਸਤ੍ਰ/ਗ੍ਰੰਥ, ਗ੍ਰਿਹ ਸਥਾਨ/ਰਹਿਣ ਦੀ ਜਗ੍ਹਾ, ਸਤਸੰਗ/ਧਰਮ-ਸਥਾਨ, ਹਿਰਦਾ, ਅੰਤਹਕਰਣ, ਸਰੀਰ, ਜਿਸਮ ਦੀਆਂ ਨਾੜਾਂ, ਕੁਲ/ਖ਼ਾਨਦਾਨ ਆਦਿ। ‘ਘਰਿ’ ਦੇ ਅਰਥ ਹਨ: ਘਰ ਵਿੱਚ; ਅਤੇ ‘ਘਰੁ’ ਦੇ ਅਰਥ ਹਨ: ਘਰ ਨੂੰ। ਜੇ ‘ਘਰ’ ਦੇ ਮਅਨੇ ਸ਼ਾਸਤ੍ਰ ਮੰਨ ਲਏ ਜਾਣ ਤਾਂ: ‘ਘਰਿ’ =ਸ਼ਾਸਤ੍ਰ ਵਿੱਚ; ਅਤੇ ‘ਘਰੁ’ =ਸ਼ਾਸਤ੍ਰ ਨੂੰ।

“ਛਿਅ ਘਰ ਛਿਅ ਗੁਰ ਛਿਅ ਉਪਦੇਸ॥ ਗੁਰੁ ਗੁਰੁ ਏਕੋ ਵੇਸ ਅਨੇਕ॥

ਬਾਬਾ ਜੈ ਘਰਿ ਕਰਤੇ ਕੀਰਤਿ ਹੋਏ॥ ਸੋ ਘਰੁ ਰਾਖੁ ਵਡਾਈ ਤੋਇ॥”

ਦੂਜੀ ਤੁਕ ਦੇ ਅਰਥ ਤਿੰਨ ਤਰੀਕਿਆਂ ਨਾਲ ਕੀਤੇ ਜਾ ਸਕਦੇ ਹਨ:

1. ਜਿਸ ਸ਼ਾਸਤ੍ਰ ਵਿੱਚ ਕੇਵਲ ਕਰਤਾਪੁਰਖ ਦੀ ਹੀ ਸਿਫ਼ਤ-ਸਾਲਾਹ (ਮਿਥਿਹਾਸਕ ਗਪੌੜ ਨਹੀਂ) ਕੀਤੀ ਗਈ ਹੋਵੇ, ਉਸੇ ਸ਼ਾਸਤ੍ਰ ਨੂੰ ਅਪਣਾਅ ਅਰਥਾਤ ਉਸ ਵਿਚਲੇ ਸਿਧਾਂਤਾਂ ਅਨੁਸਾਰ ਜੀਵਨ ਜੀ; ਇਸੇ ਵਿੱਚ ਤੇਰੀ ਭਲਾਈ ਹੈ।

2. ਜਿਸ ਹਿਰਦੇ ਵਿੱਚ ਕਰਤਾਰ ਦਾ ਗੁਣ-ਗਾਇਣ ਹੁੰਦਾ ਹੈ, ਉਹੋ ਜਿਹੇ ਹਿਰਦੇ ਨੂੰ ਸਾਂਭੀ ਰੱਖ; ਇਸੇ ਵਿੱਚ ਤੇਰੀ ਬਿਹਤਰੀ ਹੈ।

3. ਜਿਸ ਧਰਮ-ਸਥਾਨ/ਸਤਸੰਗ ਵਿੱਚ ਸਿਰਜਨਹਾਰ ਅਕਾਲਪੁਰਖ ਦੀ ਸਿਫ਼ਤਸਾਲਾਹ ਦੇ ਗੀਤ ਗਾਏ ਜਾਂਦੇ ਹਨ, ਅਜਿਹੇ ਸਤਸੰਗ ਨੂੰ ਆਪਣਾ ਬਣਾ ਅਰਥਾਤ ਸੰਗਤ ਕਰਿਆ ਕਰ; ਇਸੇ ਵਿੱਚ ਤੇਰਾ ਭਲਾ ਹੈ।

ਉਪਰੋਕਤ ਤਿੰਨੇਂ ਅਰਥ ਗੁਰਮੱਤ ਅਨੁਸਾਰ ਹਨ; ਪਰ, ਪਹਿਲੇ ਅਰਥ ਵਧੇਰੇ ਢੁੱਕਵੇਂ ਹਨ ਕਿਉਂਕਿ ਪਹਿਲੀ ਤੁਕ ਵਿੱਚ ‘ਘਰ’ ਦੇ ਅਰਥ ਸਿਰਫ਼ ‘ਸ਼ਾਸ੍ਰਤ’ ਹੀ ਹਨ, ਕੋਈ ਵੀ ਹੋਰ ਅਰਥ ਨਹੀਂ ਹੋ ਸਕਦਾ। ਅਤੇ ਦੂਜੀ ਤੁਕ ਵਿੱਚ ਆਏ ‘ਘਰਿ’ ਅਤੇ ‘ਘਰੁ’ ਦਾ ਸੰਬੰਧ ਪਹਿਲੀ ਤੁਕ ਦੇ ‘ਘਰ’ ਨਾਲ ਹੋਣਾ ਪੂਰਨ ਤੌਰ `ਤੇ ਜੱਚਦਾ ਹੈ!

ਇਨ੍ਹਾਂ ਅਰਥਾਂ ਦੇ ਅਤਿਰਿਕਤ ਜੇ ਕੋਈ ਹੋਰ ਅਰਥ ਹੋ ਸਕਦਾ ਹੈ ਤਾਂ ਦਾਸ ਨੂੰ ਜ਼ਰੂਰ ਦੱਸਣਾਂ! ਬੇਣਤੀ ਹੈ!

ਗੁਰਇੰਦਰ ਸਿੰਘ ਪਾਲ


(23/02/10)
ਸੰਦੀਪ ਸਿੰਘ

ਹਾਂਗਕਾਂਗ 22 ਫਰਵਰੀ (ਸੰਦੀਪ ਸਿੰਘ) ਗੁਰਦੁਆਰਾ ਖਾਲਸਾ ਦੀਵਾਨ ਸਿੱਖ ਟੈਂਪਲ ਹਾਂਗਕਾਂਗ ਵੱਲੋਂ ਬੱਚਿਆਂ ਅੰਦਰ ਗੁਰਸਿੱਖੀ ਸਪਿਰਟ ਤੇ ਗੁਰਬਾਣੀ ਪ੍ਰਤੀ ਪਿਆਰ ਵਧਾਉਣ ਲਈ ਧਾਰਮਿਕ ਮੁਕਾਬਲੇ ਕੀਰਤਨ, ਕਵੀਸ਼ਰੀ, ਤੇ ਗੁਰਬਾਣੀ ਕੰਠ ਦਾ ਆਯੌਜਨ ਕੀਤਾ ਗਿਆ ਜਿਸ ਵਿੱਚ ਲਗਭਗ 100 ਬੱਚਿਆਂ ਨੇ ਭਾਗ ਲਿਆ ਜ੍ਹਿਨਾਂ ਦੇ ਤਿੰਨ ਗਰੁੱਪ ਬਣਾਏ ਗਏ ਸੀਨੀਅਰ, ਜੂਨੀਅਰ ਤੇ ਸਬ ਜੂਨੀਅਰ ਇਹਨਾਂ ਮੁਕਾਬਲਿਆਂ ਦੇ ਕੋਆਰਡੀਨੇਟਰ ਸ੍ਰ: ਗੁਰਮੇਲ ਸਿੰਘ ਨਿਆਮਤਪੁਰੀ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਇਸ ਦੌਰਾਨ ਸਾਰੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਪੂਰਵਕ ਵਧੀਆ ਪੇਸ਼ਕਾਰੀ ਕੀਤੀ ਤੇ ਇਹਨਾਂ ਵਿਚੋ ਪਹਿਲੇ, ਦੂਜੇ ਤੇ ਤੀਜੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਗੁਰਦੁਆਰਾ ਕਮੇਟੀ ਪ੍ਰਧਾਨ ਸ੍ਰ: ਭਗਤ ਸਿੰਘ ਫੂਲ ਹੋਰਾਂ ਨੇ ਨਗਦ ਇਨਾਮ ਕ੍ਰਮਵਾਰ 500, 300 ਤੇ 200 ਹਾਂਗਕਾਂਗ ਡਾਲਰ ਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਇਸ ਸਮੇਂ ਜੱਜ ਸਾਹਿਬਾਨ ਦੀ ਸੇਵਾ ਹੈਡ ਗਰੰਥੀ ਗਿ: ਸਤਨਾਮ ਸਿੰਘ ਪੱਟੀ, ਭਾਈ ਬਲਜਿੰਦਰ ਸਿੰਘ ਤੇ ਭਾਈ ਬਲਜੀਤ ਸਿੰਘ ਦਿੱਲੀ ਨੇ ਨਿਭਾਹੀ ਇਸ ਸਮਾਗਮ ਦਾ ਨਾਮ “ਹਮ ਹਰਿ ਗੁਣ ਗਾਵਹਿਗੇ’ ਰੱਖਿਆ ਗਿਆ ਸੀ ਇਸ ਮੌਕੇ ਹੋਰਨਾਂ ਤੋਂ ਇਲਾਵਾ ਖਜਾਨਚੀ ਅਮਰਜੀਤ ਸਿੰਘ, ਜੁਝਾਰ ਸਿੰਘ ਪ੍ਰਿਤਪਾਲ ਸਿੰਘ, ਬਲਵਿੰਦਰ ਸਿੰਘ ਬੋਬੀ, ਗੁਰਮੀਤ ਸਿੰਘ, ਗੁਰਬੀਰ ਸਿੰਘ ਬਤਰਾ, ਭਾਈ ਗੁਰਨਿਸ਼ਾਨ ਸਿੰਘ ਆਦਿ ਪਤਵੰਤੇ ਹਾਜ਼ਿਰ ਸਨ।


(ਪਛਲੇ ਕੁੱਝ ਦਿਨਾਂ ਤੋਂ ‘ਸਿੱਖ ਮਾਰਗ’ ਤੇ ਛਪੇ ਪਾਠਕਾਂ ਦੇ ਪੱਤਰਾਂ ਬਾਰੇ ਕੁੱਝ ਟਿੱਪਣੀਆਂ-ਸੰਪਾਦਕ)

1. ਇੰਡੀਆ ਅਵੇਅਰਨੈੱਸ ਦੇ ਸਰਬਜੀਤ ਸਿੰਘ ਦੀ ਲਿਖਣ ਸ਼ੈਲੀ ਕੁੱਝ ਸਖ਼ਤ ਪਰ ਬਾ-ਦਲੀਲ ਹੁੰਦੀ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਇਹ ਤਨੋਂ ਮਨੋਂ ਸਿੱਖੀ ਲਈ ਕੁੱਝ ਕਰਨਾ ਲੋਚਦੇ ਹਨ ਪਰ ਚਿੱਟੇ ਦਿਨ ਵਾਂਗ ਸਚਾਈ ਇਹ ਵੀ ਹੈ ਕਿ ਲਗਭਗ 95% ਸਿੱਖਾਂ ਨੂੰ ਨਾ ਤਾਂ ਅਜਿਹੀਆਂ ਗੱਲਾਂ ਦੀ ਥੋੜੇ ਕੀਤੇ ਸਮਝ ਆਉਂਦੀ ਹੈ ਅਤੇ ਨਾ ਹੀ ਉਹ ਸਮਝਣਾ ਚਾਹੁੰਦੇ ਹਨ। ਜੇ ਕਰ ਸਿੱਖ ਆਪ ਆਪਣੇ ਦਿਮਾਗ ਦੀ ਠੀਕ ਵਰਤੋਂ ਕਰਕੇ ਗਲਤ ਠੀਕ ਦਾ ਨਿਰਣਾ ਕਰਨ ਦੇ ਯੋਗ ਹੁੰਦੇ ਤਾਂ ਸਿੱਖੀ ਦੀ ਅਜਿਹੀ ਹਾਲਤ ਕਦੀ ਵੀ ਨਾ ਹੁੰਦੀ। ਬਹੁਤੇ ਸਿੱਖ ਮਤਲਬ ਪ੍ਰਸਤ, ਧੜੇਬੰਦ ਅਤੇ ਨਿੱਜੀ ਮੁਫਾਦਾਂ ਨੂੰ ਹੀ ਪਹਿਲ ਦਿੰਦੇ ਹਨ। ਸਿੱਖਾਂ ਨੇ ਕਦੀ ਵੀ ਕਿਸੇ ਜੀਂਦੇ ਵਿਦਵਾਨ ਦੀ ਕਦਰ ਨਹੀਂ ਪਾਈ ਜ਼ਲੀਲ ਜ਼ਰੂਰ ਕੀਤਾ ਹੈ ਪਰ ਮਰਨ ਤੋਂ ਬਾਅਦ ਉਹਦੇ ਸੋਹਲੇ ਗਉਂਦੇ ਹਨ। ਉਸ ਦੇ ਨਾਮ ਤੇ ਜਥੇਬੰਦੀਆਂ ਬਣਾਂਉਂਦੇ ਹਨ। ਜਿਵੇਂ ਕਿ ਪ੍ਰੋ: ਗੁਰਮੁਖ ਸਿੰਘ, ਗਿਆਨੀ ਦਿੱਤ ਸਿੰਘ ਪ੍ਰੋ: ਸਾਹਿਬ ਸਿੰਘ ਅਤੇ ਗਿਆਨੀ ਭਾਗ ਸਿੰਘ ਵਰਗੇ। ਦਿੱਲੀ ਵਿੱਚ ਲੱਖਾਂ ਹੀ ਸਿੱਖ ਵਸਦੇ ਹਨ ਕੀ ਉਹਨਾ ਨੇ ਖੁੱਲ ਕੇ ਇੰਡੀਆ ਅਵੇਅਰਨੈੱਸ ਦੀ ਮਾਲੀ ਸਹਾਇਤਾ ਕੀਤੀ ਹੈ? ਮੇਰਾ ਖਿਆਲ ਨਹੀਂ ਕਿ ਬਹੁਤੀ ਕੀਤੀ ਹੋਵੇ। ਫਿਰ ਹੁਣ ਕੀ ਕਰਨਾ ਚਾਹੀਦਾ ਹੈ? ਮੇਰੇ ਖਿਆਲ ਮੁਤਾਬਕ ਇਹਨਾ ਨੇ ਲਿਖਿਆ ਤਾਂ ਕੁੱਝ ਵੀ ਗਲਤ ਨਹੀਂ ਹੋਵੇਗਾ ਪਰ ਜੋ ਮੁੱਖ ਪੰਨੇ ਤੇ ਫੋਟੋ ਲਾਈ ਹੈ ਉਹ ਆਪ ਬਣਾ ਕੇ ਲਾਈ ਲਗਦੀ ਹੈ। ਜੇ ਮੱਕੜ ਗੋਲਕ ਦਾ ਪੈਸਾ ਵਰਤ ਸਕਦਾ ਹੈ ਤਾਂ ਦਿੱਲੀ ਕਮੇਟੀ ਵਾਲੇ ਵੀ ਵਰਤ ਸਕਦੇ ਹਨ ਪਰ ਫਿਰ ਸਿਧਾਂਤ ਤਿਆਗ ਕੇ ਇਹਨਾ ਦੀ ਚਾਪਲੂਸੀ ਕਰਨੀ ਪਵੇਗੀ ਜੋ ਕੇ ਠੀਕ ਨਹੀਂ ਹੈ ਅਤੇ ਨਾ ਹੀ ਇਹਨਾ ਨੇ ਕਰਨੀ ਹੈ। ਜਿਵੇਂ ਕਿ ਮੈਂ ਉਪਰ ਜ਼ਿਕਰ ਵੀ ਕਰ ਚੁੱਕਾ ਹਾਂ ਕਿ ਬਹੁਤੇ ਸਿੱਖ ਇਹਨਾ ਗੱਲਾਂ ਨੂੰ ਨਹੀਂ ਸਮਝਦੇ ਅਤੇ ਉਹ ਮਾਇਕ ਸਹਾਇਤਾ ਕਿਵੇਂ ਕਰਨਗੇ? ਮੇਰੇ ਖਿਆਲ ਮੁਤਾਬਕ ਕਿਸੇ ਚੰਗੇ ਗੁਰਸਿੱਖ ਵਕੀਲ ਦੀ ਸਲਾਹ, ਜੇ ਕਰ ਮੁਫਤ ਮਿਲਦੀ ਹੋਵੇ ਜਾਂ ਥੋੜੇ ਜਿਹੇ ਪੈਸੇ ਦੇ ਕੇ ਮਿਲਦੀ ਹੋਵੇ ਤਾਂ ਲੈ ਲੈਣੀ ਚਾਹੀਦੀ ਹੈ ਅਤੇ ਫਿਰ ਉਸ ਅਨੁਸਾਰ ਅਗਲੀ ਕਾਰਵਾਈ ਕਰਨੀ ਚਾਹੀਦੀ ਹੈ।
ਸਿੱਖ ਲੱਖਾਂ ਡਾਲਰ ਇਕੱਠੇ ਕਰਕੇ ਤਾਲਬਾਨਾਂ ਨੂੰ ਦੇ ਸਕਦੇ ਹਨ ਜਿਵੇਂ ਭੁਚਾਲ ਸਮੇਂ ਪਾਕਿਸਤਾਨ ਨੂੰ ਦਿੱਤੇ ਸਨ ਅਤੇ ਉਹੀ ਤਾਲਬਾਨ ਸਿੱਖਾਂ ਦੇ ਸਿਰ ਵੱਢ ਰਹੇ ਹਨ। 1984 ਦੀਆਂ ਵਿਧਵਾਵਾਂ ਹਾਲੇ ਤੱਕ ਰੁਲਦੀਆਂ ਹਨ ਪਰ ਉਹਨਾ ਲਈ ਇਹਨਾ ਕੋਲ ਪੈਸੇ ਨਹੀਂ। ਕਹਿਣ ਤੋਂ ਭਾਵ ਹੈ ਕਿ ਬਹੁਤੇ ਗੁਰਦੁਆਰਿਆਂ ਵਿੱਚ ਗਲਤ ਤਾਲਬਾਨੀ ਸੋਚ ਵਰਗੇ ਲੱਠਮਾਰ ਬੈਠੇ ਹਨ ਅਤੇ ਜਾਂ ਫਿਰ ਸ਼ਰਾਬੀ ਅਤੇ ਰਾਜਨੀਤਕ ਹਨ ਜੋ ਰਲ ਕੇ ਸੰਗਤਾਂ ਦਾ ਸ਼ੋਸ਼ਣ ਕਰਦੇ ਹਨ ਅਤੇ ਸੰਗਤ ਇਹਨਾ ਹੱਥੋਂ ਨਿੱਤ ਲੁਟੀਂਦੀ ਹੈ।
2. ਸਰਦਾਰ ਅਮਰਜੀਤ ਸਿੰਘ ਚੰਦੀ ਨੇ ਸਿੱਖੀ ਨੂੰ ਬਚਾਉਣ ਲਈ ਅੱਜ ਕੁੱਝ ਵਿਚਾਰ ਈ-ਮੇਲ ਰਾਹੀਂ ਭੇਜੇ ਹਨ। ਪਰ ਉਹ ਹਾਲੇ ਮੈਂ ਪੜ੍ਹ ਨਹੀਂ ਸਕਿਆ। ਉਹ ਵੀ ਚਾਹੁੰਦੇ ਹਨ ਕਿ ਸਾਰੀ ਦੁਨੀਆਂ ਦੇ ਲੈਵਲ ਤੇ ਕੋਈ ਇੱਕ ਜਥੇਬੰਦੀ ਬਣਾਈਏ। ਤੱਤ ਗੁਰਮਤਿ ਵਾਲੇ ਵੀ ਇਸ ਤਰ੍ਹਾਂ ਦੇ ਹੀ ਵਿਚਾਰ ਰੱਖਦੇ ਹਨ ਅਤੇ ਡਾ: ਦਿਲਗੀਰ ਵੀ ਇਸ ਬਾਰੇ ਕੁੱਝ ਸਮੇਂ ਤੋਂ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਆ ਰਿਹਾ ਹੈ। ਪਰ ਫਿਰ ਹੁੰਦਾ ਕਿਉਂ ਨਹੀਂ। ਇਸ ਬਾਰੇ ਕਦੀ ਫੇਰ ਸਹੀ।
3. ਰਾਣੀ ਕੌਰ ਜੀ ਪੰਜਾਬੀ ਵਿੱਚ ਲਿਖਣ ਲਈ ਨਾ ਤਾਂ ਕਿਸੇ ਖਾਸ ਸੌਫਟਵੇਅਰ ਦੀ ਲੋੜ ਹੈ ਅਤੇ ਨਾ ਹੀ ਇਹ ਇਤਨੀ ਔਖੀ ਹੈ ਜਿਤਨੀ ਕਿ ਤੁਸੀਂ ਸਮਝਦੇ ਹੋ।


(23/02/10)
ਰਾਣੀ ਕੌਰ

Sat Shri Akaal Veer Ji,
I am writing another email to clarify somethings. Sorry I don't have proper software to write in Punjabi, and I also lack practice in writing in Punjabi.
As to your comments that we should reject things imposed by these babas, I totally agree with you. I am not suggesting that we should give in. However, I am wondering whether or not our side is well organized. I listened to Professor Darshan Singh Ji's interview on the internet yesterday where he mentioned the current SGPC and all the Saadhs are well organized for the upcoming SGPC elections, while the opposing jathebandis are not so well organized. So he was not very confident that on the coming election, they will be able to take over the SGPC. This is not a good news.
All the writers are writing, talking on TV, radio shows about the current problems, mainly Dasam Granth. It has served one purpose of awaking the common Sikhs. However, this movement should have larger potentional to get rid of the current SGPC. If we cannot achieve this, then we have a fundamental problem. After they win the elections this time, they will be even more bold and stronger. I was also thinking of long term solution for our next generations. I was not asking everyone to stop confronting the current SGPC and all other babas. However, we should have another Sikh group, that should be diplomatic and try to get some power out of that country. There should be HOSH and JOSH, some long term plan, goal, that we are trying to achieve. Otherwise, we are always simply defending ourselves, helplessly shouting at them while they sit in their offices comfortably. Do we have any goal that we can actually achieve? Although I must say we have and still are achieving the goal of waking up Sikhs very well. This has been very commendable effort.

Secondly, little more I would like to add to my email about debate which are general suggestions for everyone not just targeted at Bhai Jagtar Singh Ji. I feel very humbled to write after to know that Bhai Jagtar Singh Ji are Sabka Head Granthi of Amritsar. I feel sad too that I would be giving suggestions to someone as high as him. However, I feel too strongly that we should do our very best. So under that pressure I continue to share my ideas after to watch other similar debates, in the hope that if it helps even a little, it will be worth it.
Another suggestion is, whenever presenting your argument against Dasam Granth, please pose it as a question to someone else, with the assumption that they have a really good answer for it. Don't assume upfront that they won't have any answer for it and be too confident upfront. Only after to get their answer, and if it is not satisfactory, you should highlight their weakness in confidence. But first pose it as you are simply getting their opinion. This gives the person opportunity to back out in case they do come up with a good answer. There is nothing wrong in admitting that for this particular query, they do have a very good answer. Being humble upfront makes it easy to back down later if we are found wrong. Then simply to move to the next question.

Also if you guys will be offering any financial support to India awareness, please post the information for everyone.
Thank you,
Rani Kaur


(23/02/10)
ਗੁਰਿੰਦਰ ਸਿੰਘ

Pay my regards to all SikhMarg readers

I read article of Prabhjeet Singh Dhawan regarding Bhagooti in our Ardas. Its good article. I also read an Article 'Shiva' Of Sardarni Shushil Kaur an other site. Both the writings are equally good, but difficult to reach on conclusion what is wright or what is wrong? Its good effort by writers but still it is mystery, no body knows the truth. God give us power to solve. I m here going to correct S. Gursharan Singh kasel that Now in India in all colleges there is no lecturer. The designation has been changed. Lecturer are now designated with Assistant Professor or Associate Professor according to seniority. I know because my brother is also associate professor in affliated college.

With regards
Gurinder Singh


(22/02/10)
ਡਾ ਪਰਮਜੀਤ ਸਿੰਘ

ਸਿੱਖ ਮਾਰਗ ਦੇ ਸੰਪਾਦਕ ਤੇ ਪਾਠਕ ਸਾਹਿਬਾਨ ਨੂੰ ਸਤਿਕਾਰ ਤੇ ਪਿਆਰ ਭਰੀ ਗੁਰੂ ਫਤੇਹਿ ਬੁਲਾਈ ਪ੍ਰਵਾਨ ਹੋਵੇ,
ਕਈ ਦਿਨ ਤੋਂ ਸਿੱਖ ਮਾਰਗ ਦੇ ਪਾਠਕਾਂ ਤੋਂ ਕੁੱਝ ਵਿੱਅਕਤੀਗਤ ਕਾਰਨ ਕਰਕੇ ਦੂਰੀ ਹੋਣ ਤੇ ਮੁਆਫੀ ਮੰਗਦਾ ਹਾਂ। ਇਹਨਾਂ ਦਿਨਾਂ ਵਿੱਚ ਪੰਜਾਬੀ ਭਾਈ ਚਾਰੇ ਨਾਲ ਬਹੁਤ ਕੁੱਝ ਨਵਾਂ ਵਾਪਰ ਗਿਆ। ਕਿਧਰੇ ਈਸਾਈ ਭਾਈਚਾਰੇ ਵਾਲਿਆਂ ਨਾਲ ਜਿਆਦਤੀਆਂ, ਕਿਧਰੇ ਪ੍ਰੱਭੂ ਯੂਸੂ ਮਸੀਹ ਦੇ ਫੋਟੋ ਨਾਲ ਛੇੜਖਾਨੀਆਂ, ਕਿਧਰੇ ਪਾਕਿਸਤਾਨ ਵਿੱਚ ਸਿੱਖਾਂ ਦਾ ਅਗਵਾ ਕਰਕੇ ਕੱਤਲ ਕਰ ਦੇਣਾ। ਕਿਧਰੇ ਕਛੈਹਿਰੇ ਵਾਲੇ ਪੁਜਾਰੀਆਂ ਤੇ ਅਖੌਤੀ ਪਰਬੰਧਕਾਂ ਵੱਲੋਂ ਪੰਜਾਬੀ ਪਰੈਸ ਤੇ ਗੁੱਝੇ ਹਮਲੇ ਹੋ ਰਹੇ ਹਨ। ਮੇਰੀ ਸਾਰੇ ਭਾਈ ਚਾਰੇ ਨੂੰ ਇਹ ਅਰਜੋਈ ਹੈ ਸੂਰਾ ਸ ਪਹਿਚਾਨੀਐ ਜੋ … … …॥ ਆਪਣੇ ਆਪਣੇ ਕੰਮ ਕਰਦੇ ਰਹੋ, ਘਬਰਾਉਣਾ ਨਹੀ। ਝੱਖੜ੍ਹ ਹਨੇਰੀਆਂ ਆਂਉਂਦੀਆਂ ਹੀ ਰਹਿੰਦੀਆਂ ਹਨ। ਗੁਰੂ ਦੇ ਸਿੱਖ ਜਾਂ ਸਿੰਘ ਕਦੇ ਨਹੀ ਡੋਲਦੇ। ਮੈਂ ਸਾਰੇ ਸਿੱਖ ਮਾਰਗ ਦੇ ਪਾਠਕ ਵੀਰਾਂ ਭੈਣਾਂ ਨੂੰ ਅਰਜੋਈ ਕਰਦਾ ਹਾਂ ਕਿ ਸਾਨੂੰ ਇਕੱਠੇ ਹੋਕੇ ਇੰਡੀਆ ਅਵੇਅਰਨੈਸ ਦੀ ਤਨੋਂ ਮਨੋਂ ਤੇ ਧਨੋਂ ਮੱਦਦ ਕਰਨੀ ਚਾਹੀਦੀ ਹੈ। ਪਹਿਲਾਂ ਸਾਡੇ ਸੂਝਵਾਨ ਵੀਰਾਂ ਨੇ ਸਪੋਕਸਮੈਨ ਦੀ ਡੁੱਬਦੀ ਬੇੜੀ ਨੂੰ ਕਿਨਾਰੇ ਲਾਇਆ ਤੇ ਅੱਜ ਉਸ ਤੋਂ ਜਿਆਦਾ ਸਾਡੀਆਂ ਜੇਬਾਂ ਦੀ ਲੋੜ੍ਹ ਵੀਰ ਸ. ਸਰਬਜੀਤ ਸਿੰਘ ਨੂੰ ਪੈ ਰਹੀ ਹੈ ਗੁਰੂ ਦੀਆਂ ਗੋਲਕਾਂ ਚੜਦੀ ਕਲਾ ਵਾਲੀ ਪੰਜਾਬੀ ਪੱਤਰਕਾ ਇੰਡੀਆ ਅਵੇਅਰਨੈਸ ਨੂੰ ਬਚਾਉਣ ਲਈ, ਆਪਣੀ ਤੁੱਛ ਕਮਾਈ ਵਿੱਚੋਂ, ਤੁੱਛ ਹਿੱਸਾ ਜਰੂਰ ਪਾਓ। ਕੱਲ ਵੀਰ ਸਰਬਜੀਤ ਸਿੰਘ ਦਾ ਪੱਤਰ ਪੜ੍ਹ ਕੇ ਮਨ ਨੂੰ ਬਹੁਤ ਠੇਸ ਪਹੁੰਚੀ। ਉਸ ਨੂੰ ਸਾਡੀ ਮੱਦਦ ਦੀ ਅਤੀਅੰਤ ਲੋੜ੍ਹ ਹੈ। ਮੇਰਾ ਸੁਝਾਓ ਹੈ ਕਿ ਕੁੱਝ ਭਾਈ ਦਿੱਲੀ ਤੋਂ ਅਤੇ ਕੁੱਝ ਭਾਈ ਚੰਡੀਗੜ੍ਹ ਜਾਂ ਪੰਜਾਬ ਤੋਂ ਨਾਮਜ਼ਿਦ ਕਰਕੇ ਅਸਾਲਤਿਨ, ਵਕਾਲਤਿਨ ਉਸ ਦੀ ਮੱਦਦ ਕਰਨ। ਅੱਜ ਵਿਚਾਰਾਂ ਦੀ ਲੜਾਈ ਨੂੰ ਦੁਨਿਆਵੀ ਅਦਾਲਤਾਂ ਵਿੱਚ ਨਾ ਲੈਕੇ ਜਾਓ ਤਾਂ ਜ਼ਿਆਦਾ ਚੰਗਾ ਹੈ। ਜੇ ਵਿਰੋਧੀਆਂ ਦੇ ਵਿਚਾਰ ਮਾੜੇ ਲੱਗ ਰਹੇ ਹਨ ਤਾਂ ਤੁਸੀ ਆਪਣੇ ਚੰਗੇ ਵਿਚਾਰਾਂ ਨਾਲ ਵਿਰੋਧੀਆਂ ਦੇ ਵਿਚਾਰਾਂ ਨੂੰ ਕੁਚਲਣ ਦੀ ਹਿੰਮਤ ਦਿਖਾਓ। ਨਾ ਕਿ ਸਿੱਖ ਸੰਗਤਾਂ ਦੇ ਗੋਲਕਾਂ ਵਿੱਚ ਪਾਏ ਪੈਸੇ ਦੀ ਬਰਬਾਦੀ ਕਰਕੇ ਵਕੀਲਾਂ ਤੇ ਅਦਾਲਤਾਂ ਨੂੰ ਸਿੱਖਾਂ ਦੀ ਨੇਕ ਕਮਾਈ ਲੁੱਟਵਾਉਦੇ ਰਹੋ। ਪਰੈਸ ਨੂੰ ਆਪਣਾ ਕੰਮ ਕਰਨ ਦਿਓ। ਜੇ ਪਰੈਸ ਨੇ ਕਿਸੇ ਦੀ ਜ਼ਮੀਰ ਨੂੰ ਜਗਾਉਣ ਦੀ ਖਾਤਰ ਥੋੜਾ ਇਸਾਰਾ ਕੀਤਾ ਹੈ ਤਾਂ ਗੁਸਾ ਕਾਹਦਾ ਕਰਨਾ। ਮਾਤਾ ਭਾਗੋ ਜੀ ਨੇ ਸਿੱਖਾਂ ਨੂੰ ਵੰਗਾਂ ਪੇਸ਼ ਕੀਤੀਆਂ। ਸਿੱਖਾਂ ਦੀ ਜ਼ਮੀਰ ਜਾਗੀ। ਉਹ ਹੀ ਬੇਦਾਵੀਏ ਸਿੱਖ ਮੁਕਤਸਰ ਦੀ ਧਰਤੀ ਤੇ ਜਾਕੇ ਗੁਰੂ ਸਾਹਿਬ ਨਾਲ ਜਾਕੇ ਜੰਗ ਦੇ ਮੈਦਾਨ ਵਿੱਚ ਡਟਕੇ ਜ਼ੁਲਮ ਕਰਨ ਵਾਲਿਆਂ ਦੇ ਵਿੱਰੁਧ ਲੜ੍ਹ ਕੇ ਸ਼ਹੀਦ ਹੋਏ ਤੇ ਅੱਜ ਸਿੱਖ ਪੰਥ ਉਹਨਾਂ ਬੇਦਾਵੀਆਂ ਸਿੱਖਾਂ ਨੂੰ ਮੁਕਤੇ ਕਹਿ ਕੇ ਯਾਦ ਕਰਦਾ ਹੈ। ਗੁਰੂ ਭਲੀ ਕਰੇ ਇਹਨਾਂ ਨੂੰ ਵੀ ਸੋਝੀ ਆ ਜਾਵੇ।
ਡਾ ਪਰਮਜੀਤ ਸਿੰਘ 0091 98149 56247


(22/02/10)
ਚਰਨਜੀਤ ਸਿੰਘ ਬਰੈਂਮਪਟਨ

ਗੁਰਇੰਦਰ ਸਿੰਘ ਪਾਲ ਜੀ ਦੇ 17/2/10 ਦੇ ਖੱਤ ਦੇ ਜਵਾਬ ਵਿਚ:

ਤੁਸੀ ਲਿਖਿਆ ਹੈ।

ਉਪਰੋਕਤ ਤੱਥਾਂ ਦੀ ਰੌਸ਼ਣੀ ਵਿੱਚ ਪੂਰੇ ਵਿਸ਼ਵਾਸ ਨਾਲ ਕਿਹਾ ਜਾ ਸਕਦਾ ਹੈ ਕਿ ਆਪ ਦੇ ਫ਼ਰਵਰੀ 15, 2010 ਦੇ ਪੱਤ੍ਰ ਵਿੱਚ ਨੀਲੇ ਅੱਖਰਾਂ ਵਿੱਚ ਦਿੱਤੇ ‘ਜਪੁ’ ਦੇ ਅਰਥ ਬਿਲਕੁਲ ਨਿਰਮੂਲ ਅਤੇ ਗ਼ਲਤ ਹਨ, ਤੇ ਪਾਠਕਾਂ ਅਤੇ ਸ਼੍ਰੱਧਾਲੂਆਂ ਨੂੰ ਗੁਮਰਾਹ ਕਰਦੇ ਹਨ।। ਦਾਸ ਦਾ ਇਹ ਦ੍ਰਿੜ ਵਿਸ਼ਵਾਸ ਹੈ। ਬਾਕੀ ਆਪ ਖ਼ੁਦ ਵਿਚਾਰ ਕੇ ਨਿਰਣਾ ਕਰ ਸਕਦੇ ਹੋ।

1. “ਪੁਰਾਤਿਨ ਬੀੜਾਂ ਤੇ ਵਿਚਾਰ” ਦੇ ਲੇਖਕ ਨੇ ਇਹ ਅੱਰਥ ਭਾਈ ਸੰਤੋਖ ਸਿੰਘ ਜੀ ਦੇ “ਸੂਰਜ ਪ੍ਰਕਾਸ਼” ਦੀਆਂ ਤੁਕਾਂ ਦੇ ਹਵਾਲੇ ਨਾਲ ਕੀਤੇ ਹਨ।

2. ਪ੍ਰੋ: ਸਾਹਿਬ ਸਿੰਘ ਜੀ ਨੇ ਆਪਣੀ ਪੁਸਤਕ “ਆਦਿ ਬੀੜ ਬਾਰੇ” ਵਿੱਚ ਭਾਈ ਸੰਤੋਖ ਸਿੰਘ ਜੀ ਦੀਆਂ ਆਦਿ ਬੀੜ ਬਾਰੇ ਸਾਰਿਆਂ ਸਾਖੀਆਂ ਨੂੰ ਦਲੀਲ ਅਤੇ ਸਬੂਤ ਨਾਲ ਰੱਦ ਕੀਤਾ ਹੈ ਪਰ ਨਾਲ ਹੀ 128 ਨੰ ਪੱਨੇ ਤੇ ਇਹ ਲਿਖਿਆ ਹੈ: ਜਿਨਾਂ ਨੇ ਪੰਥ ਦੀ ਇਤਨੀ ਵੱਡ ਮੁੱਲੀ ਤੇ ਨਿੱਗਰ ਸੇਵਾ ਕੀਤੀ। ਉਹਨਾਂ ਦੀ ਨੀਅਤ ਉਤੇ ਸ਼ੱਕ ਕਰਨਾ ਪਾਪ ਹੈ।

3. ਇੰਦਰ ਸਿੰਘ ਘੱਗਾ ਜੀ ਨੇ ਵੀ ਦੋ ਗਲਾਂ ਭਾਈ ਸੰਤੋਖ ਸਿੰਘ ਜੀ ਬਾਰੇ ਕਹਿਆਂ ਹਨ।

ਪਹਿਲੀ: ਜਿਸ ਤਰੀਕੇ ਨਾਲ ਭਾਈ ਸੰਤੋਖ ਸਿੰਘ ਜੀ ਨੇ ਸਿਹਾਰੀਆਂ ਬੀਹਾਰਿਆਂ ਆਪਨੇ ਗ੍ਰੰਥ ਵਿੱਚ ਲਾਈਆਂ ਹਨ, ਉਸ ਤੋਂ ਪ੍ਰਤੀਤ ਹੁਂਦਾ ਹੈ ਕਿ ਉਹਨਾਂ ਨੇ ਗੁਰਬਾਣੀ ਦਾ ਡੂੰਘਾ ਅਧਿਐਨ ਕੀਤਾ ਹੈ।

ਦੂਸਰੀ ਇਹ ਕਿ ਜਿਵੇਂ ਗੁਰੂ ਦੀ ਵਡਯਾਈ ਕਰਦੇ ਕਰਦੇ ਇੱਕ ਦਮ ਦੇਵੀ ਦੇਵਤਿਆਂ ਦੀ ਗੱਲ ਸ਼ੁਰੂ ਹੋ ਜਾਂਦੀ ਹੈ, ਉਸ ਤੋਂ ਪ੍ਰਤੀਤ ਹੁੰਦਾ ਹੈ ਕਿ ਕਿਸੇ ਨੇ ਬਾਦ ਵਿੱਚ ਮਿਲਾਵਟ ਕੀਤੀ ਹੈ।

4. ਜੋ ਕੁੱਝ ਮੈਂ ਅਜੇ ਤੱਕ ਪੜਿਆ ਸੁਨਿਆ ਹੈ, ਉਸ ਤੋਂ ਮੈਨੂੰ ਇਹ ਲੱਗਦਾ ਹੈ ਕਿ ਪਹਿਲੇ ਬਾਣੀ ਨੂੰ ਯਾਦ ਕਰਣ ਤੇ ਜੋਰ ਦਿੱਤਾ ਜਾਂਦਾ ਸੀ ਪਰ ਹੁਣ ਬਾਣੀ ਨੂੰ ਸਮਝਣ ਤੇ ਜਿਆਦਾ ਜੋਰ ਦਿੱਤਾ ਜਾਂਦਾ ਹੈ। ਪਰ ਇਹ ਨਹੀਂ ਕਿਹਾ ਜਾ ਸਕਦਾ ਕਿ ਬਾਣੀ ਨੂੰ ਹਿਰਦੇ ਵਿੱਚ ਵਸਾਉਨ ਵਾਸਤੇ ਇੱਕ ਤਰੀਕਾ ਦੂਜੇ ਨਾਲੋਂ ਚੰਗਾ ਹੈ। ਮੇਰਾ ਕਹਿਣ ਤੋਂ ਭਾਵ ਹੈ ਕਿ ਭਾਈ ਸੰਤੋਖ ਸਿੰਘ ਜੀ ਦੀ ਸਾਰੀ ਲਿਖਤ ਨੂੰ ਨਿਰਮੂਲ ਅਤੇ ਗਲਤ ਕਹਿ ਦੇਨਾ ਵੱਡੀ ਗਲਤੀ ਹੋਵੇਗੀ।

5. “ਪੁਰਾਤਿਨ ਬੀੜਾਂ ਤੇ ਵਿਚਾਰ” ਦੇ ਲੇਖਕ ਨੇ ਗੁਰਬਾਣੀ ਦੇ ਨਾਮ ਦੇ ਸੰਬਧ ਵਿੱਚ ਤਿੱਨ ਪੋਆਇਂਟ ਦਿੱਤੇ ਸਨ।

ਇਕ ਸੂਰਜ ਪ੍ਰਕਾਸ਼ ਦਾ ਹਵਾਲਾ ਜੋ ਮੈਂ 15/2/10 ਦੇ ਪੱਤਰ ਵਿੱਚ ਲਿਖਿਆ ਸੀ।

ਦੂਸਰਾ, ਉਸ ਨੇ ਜੋ ਕਰਤਾਰਪੂਰੀ ਬੀੜ ਵਿੱਚ ਲਿਖਿਆ ਵੇਖਿਆ ਸੀ, ਉਸ ਦੀ deduction ਕੀਤੀ ਸੀ। ਇਹ ਵੀ ਮੈਂ 15/2/10 ਦੇ ਪੱਤਰ ਵਿੱਚ ਪਾ ਦਿੱਤਾ ਸੀ।

ਤੀਸਰੀ ਉਸ ਨੇ ਇੱਕ ਹੋਰ ਦਲੀਲ ਦਿੱਤੀ ਸੀ ਜੋ ਮੈਂ ਲਿਖੀ ਨਹੀਂ ਸੀ ਪਰ ਸਕੈਨ ਕਰ ਕੇ ਸੰਪਾਦਕ ਜੀ ਨੂੰ ਭੇਜ ਦਿੱਤੀ ਸੀ ਕਿ ਜਿਸ ਨੂੰ ਇਨਟਰੈਸਟ ਹੋਵੇਗਾ, ਸੰਪਾਦਕ ਜੀ ਕੋਲੋਂ ਮੰਗਵਾ ਲਵੇਗਾ। ਥੋੜਾ ਜਿਹਾ ਮੈਂ ਹੂ ਬ ਹੂ ਲਿਖ ਦੇਨਾ ਹਾਂ। ਜਿਸ ਕਿਸੇ ਨੂੰ ਇਨਟਰੈਸਟ ਹੋਵੇ ਸੰਪਾਦਕ ਜੀ ਤੋਂ ਜਾਂ ਉਹਣਾਂ ਤੋਂ ਮੇਰਾ ਈ ਮੇਲ ਲੈ ਕੇ ਮੈਨੂੰ ਲਿਖ ਦੇਨਾ।

ਹਰ ਗ੍ਰੰਥ ਦਾ ਨਾਮ ਗ੍ਰੰਥ ਦੇ ਰਚਣ ਵਾਲਾ ਲਿਖਦਾ ਹੈ। ਨਾਮ ਉਸ ਦੀ ਪਛਾਣ ਦਾ ਕੰਮ ਦੇਂਦਾ ਹੈ। ਨਾਮ ਲਿਖਣ ਦੇ ਤਰੀਕੇ ਕੁੱਝ ਗ੍ਰੰਥਾਂ ਵਿਚੋਂ ਜਚਦੇ ਨਹੀਂ ਹਨ। ਮਿਸਾਲ ਦੇ ਤੌਰ ਤੇ- “ਵੇਦਾਂ ਦਾ ਨਾਮ “ਸ਼੍ਰਤਿ” ਵੀ ਹੈ, “ਕੁਰਾਨ” ਦਾ” ਮੁਸਹਫਹ” ਆਦਿ, “ਵੇਦਾਂਤ ਦਾ “ਬ੍ਰਹਮ ਸੂਤ੍ਰ”, “ਬਾਇਬਲ” ਦਾ “ਧਰਮ ਸ਼ਾਸਤ੍ਰ”, ਤਤਵਾਰਥ ਸੂਤ੍ਰ” ਦਾ “ਮੋਖ ਮਾਰਗ” ਇਤਯਦੀ। ਇਹ ਕੋਈ ਨਾਮ ਨਹੀਂ ਹਨ। ਬਲਕਿ “ਗੁਣਾਂ ਦੀ ਵਯਾਖਯਾ ਹੈ। ਇਸ ਤੋਂ ਭਾਵ ਇਹ ਨਿਕਲਦਾ ਹੈ ਕਿ ਅਸਲ ਗ੍ਰੰਥਾਂ ਦੇ ਰਚਣਹਾਰਾਂ ਨੇ ਇਹਨਾਂ ਦੇ ਨਾਮ ਨਹੀਂ ਲਿਖੇ…….

ਗ੍ਰੰਥ ਦਾ ਨਾਮ ਉਹ ਹੰਦਾ ਹੈ। “ਜਿਹੜਾ ਆਦਿ ਮੰਗਲ ਤੋਂ ਅੱਗੇ ਲਿਖਿਆ ਜਾਵੇ। ਇਸ ਪ੍ਰਮਾਣ ਲਈ ਵੇਖੋ-ਗੁਰੁ ਪ੍ਰਤਾਪ ਸੂਰਯ, ਗੁਰੁ ਬਿਲਾਸ ਪਾਤਸ਼ਾਹੀ 10……ਰਾਮ ਚਰਿਤ ਮਾਨਸ, ਗੀਤਾਵਲੀ………

“ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ” ਨਾਮ-ਇਹਨਾਂ ਪ੍ਰਮਾਣਾਂ ਨਾਲ ਸਿੱਧ ਨਹੀਂ ਹੁੰਦਾ। ਕਿਉਂਕਿ ਟਾਇਟਲ ਪੇਜ ਤੇ ਲਿਖਿਆ ਨਾਮ -ੳਨਾ ਚਿਰ ਕੋਈ ਮਾਯਨਾ ਨਹੀਂ ਰਖਦਾ-ਜਿਨਾਂ ਚਿਰ ੳਹ ਮੰਗਲ ਤੋਂ ਬਾਦ ਨਾ ਲਿਖਿਆ ਹੋਵੇ।

6. ਇਕ ਗੱਲ ਹੋਰ ਜੋ ਵਿਚਾਰ ਦੀ ਮੋਹਤਾਜ ਹੈ ਕਿ ਕੁੱਝ ਬਾਣੀਆਂ ਦੇ ਵੀਸ਼ੇਸ਼ ਨਾਮ ਦਿੱਤੇ ਗਏ ਹਨ। ਜਿਵੇਂ ਸੁਖਮਨੀ, ਅੰਨਦ…। ਫ਼ਿਰ ਗੁਰੂ ਨੇ ਪੂਰੇ ਗ੍ਰੰਥ ਨੂੰ ਕਿਂਉ ਨਾ ਕੋਈ ਨਾਮ ਦਿੱਤਾ ਹੋਵੇਗਾ?

7. ਇਸ ਕਿਤਾਬ ਦੇ ਲੇਖਕ ਨੇ ਜੋ ਪੌਆਇਂਟ ਉਠਾਏ ਹਨ, ਉਹਣਾਂ ਨੂੰ ਸਿਰਫ਼ ਆਪਣੀ ਸਮਝ ਦੇ ਸਿਰ ਤੇ ਰੱਦ ਜਾਂ ਕਬੂਲ ਨਹੀਂ ਕੀਤਾ ਜਾ ਸਕਦਾ। ਕੁੱਝ ਹੋਰ ਦਲੀਲ, ਸਬੂਤ ਅਤੇ ਹਵਾਲੇ ਲਭਣੇ ਪੈਣਗੇ। ਇੱਕਲੀ ਸਮਝ ਦੇ ਸਿਰ ਤੇ ਅਸੀ ਕਦੇ ਕਿਸੇ ਨਤੀਜੇ ਤੇ ਨਹੀਂ ਪਹੁੰਚ ਸਕਦੇ। ਦਲੀਲ, ਸਬੂਤ ਅਤੇ ਹਵਾਲੇ ਸਾਨੂੰ ਮਜਬੂਰ ਕਰਦੇ ਹਨ ਕੁੱਝ ਅਪਨਾਉਣ ਜਾਂ ਛਡਣ ਵਾਸਤੇ।

ਚਰਨਜੀਤ ਸਿੰਘ

ਬਰੈਂਮਪਟਨ


(22/02/10)
‘ਤੱਤ ਗੁਰਮਤਿ ਪਰਿਵਾਰ’

ਅਰੂੜ ਸਿੰਘ ਦੀ ਯਾਦ ਤਾਜ਼ਾ ਕਰਾ ਗਈ ‘ਅਰੋੜਬੰਸ ਸਭਾ’ ਕੋਟਕਪੂਰਾ
‘ਅਰੂੜ ਸਿੰਘ’ ਸਿੱਖ ਇਤਿਹਾਸ ਦੀ ਇੱਕ ਪ੍ਰਮੁੱਖ ਨਾਂਹ-ਪੱਖੀ ਸਖਸ਼ੀਅਤ ਹੈ। ਅਰੂੜ ਸਿੰਘ ਹੀ ਉਹ ਸ਼ਖਸ ਸੀ, ਜਿਸ ਨੇ ਨਿਹੱਥੇ ਪੰਜਾਬੀਆਂ ਦੇ ਕਾਤਲ, ਜ਼ਾਲਿਮ ਉਡਵਾਇਰ (ਡਾਇਰ) ਨੂੰ ਸਨਮਾਨਿਤ ਕਰਦੇ ਹੋਏ, ਮਾਨਸਿਕ ਗੁਲਾਮੀ ਅਤੇ ਚਾਪਲੂਸੀ ਦੇ ਸਾਰੇ ਰਿਕਾਰਡ ਤੋੜ ਦਿੱਤੇ ਸਨ। ਉਸ ਦੇ ਇਸ ਕਾਲੇ ਕਾਰਨਾਮੇ ਲਈ ਕੌਮ ਵਲੋਂ ਉਸ ਨੂੰ ਹੁਣ ਤੱਕ ਲਾਹਨਤਾਂ ਪਾਈਆਂ ਜਾਂਦੀਆਂ ਹਨ। ਜਦੋਂ ਵੀ ਚਾਪਲੂਸੀ ਅਤੇ ਗੱਦਾਰੀ ਦੀ ਮਿਸਾਲ ਦੇਣੀ ਹੋਵੇ ਤਾਂ ਅਰੂੜ ਸਿੰਘ ਦਾ ਨਾਂ ਆਪਣੇ ਆਪ ਜ਼ੁਬਾਨ `ਤੇ ਆ ਜਾਂਦਾ ਹੈ।
ਇਹ ਵੀ ਸੱਚ ਹੈ ਕਿ ਕੌਮ ਵਿੱਚ ਐਸੇ ਚਾਪਲੂਸੀ ਕਰਨ ਵਾਲੇ ਕਦੇ ਖ਼ਤਮ ਨਹੀਂ ਹੁੰਦੇ। ਇਹ ਘੱਟ ਜਾਂ ਵੱਧ ਗਿਣਤੀ ਵਿੱਚ ਹਮੇਸ਼ਾ ਹੀ ਕੌਮ ਅੰਦਰ ਮੋਜ਼ੂਦ ਰਹਿੰਦੇ ਹਨ। ਅਕਾਲ ਤਖ਼ਤ `ਤੇ ਕਾਬਜ਼ ਪੁਜਾਰੀ ਇਸ ਦੇ ਜਿਉਦੇ-ਜਾਗਦੇ ਸਬੂਤ ਹਨ। ਕਾਂਗਰਸੀ ਅਤੇ ਭਾਜਪਾ ਨੇਤਾਵਾਂ ਨੂੰ ਸਿੱਖ ਵਿਰੋਧੀ ਕਾਰਵਾਈਆਂ ਕਰਨ ਦੇ ਬਾਵਜੂਦ ਵੀ ਉਨ੍ਹਾਂ ਦੀਆਂ ਕੋਠੀਆਂ ਵਿੱਚ ਜਾ ਕੇ ਕ੍ਰਿਪਾਨ ਅਤੇ ਸਿਰੋਪੇ ਭੇਂਟ ਕਰਨ ਵਾਲੇ ਸਿੱਖ ਲੀਡਰਾਂ ਦੇ ਨਾਲ-ਨਾਲ ਚਾਪਲੂਸੀ ਦੀ ਇੱਕ ਹੋਰ ਤਾਜ਼ਾ ਮਿਸਾਲ ਲੈਕੇ, ਚਾਪਲੂਸਾਂ ਦੀ ਸੂਚੀ ਵਿੱਚ ਇੱਕ ਨਵਾਂ ਨਾਂ ਲਿਖਵਾਉਣ ਲਈ ਉਤਾਵਲਾ ਹੈ ‘ਅਰੋੜਬੰਸ ਸਭਾ ਕੋਟਕਪੂਰਾ’।
ਕੋਈ ਵੀ ਜਾਗਰੂਕ ਸਿੱਖ ਮੌਜੂਦਾ ਸਮੇਂ ਵਿੱਚ ਬਾਦਲ ਪਰਿਵਾਰ, ਉਸ ਦੇ ਗ਼ੁਲਾਮ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ (ਮੱਕੜ) ਅਤੇ ਪੁਜਾਰੀਆਂ ਵਲੋਂ ਨਾਨਕ ਫਲਸਫੇ ਅਤੇ ਕੌਮ ਨਾਲ ਕਮਾਏ ਜਾ ਰਹੇ ਧ੍ਰੋਹ ਤੋਂ ਨਾ-ਵਾਕਿਫ ਨਹੀਂ।
ਤਾਜ਼ਾ-ਤਾਜ਼ਾ ‘ਨਾਨਕਸ਼ਾਹੀ ਕੈਲੰਡਰ’ ਦਾ ਗਲਾ ਘੁੱਟਣ ਅਤੇ ਪ੍ਰੋ. ਦਰਸ਼ਨ ਸਿੰਘ ਜਿਹੀ ਸ਼ਖਸ਼ੀਅਤ ਨੂੰ ‘ਪੰਥ’ ਵਿਚੋਂ ਛੇਕਣ ਜਿਹੇ ਕਾਲੇ ਕਾਰਨਾਮਿਆਂ ਵਿੱਚ ਅਵਤਾਰ ਸਿੰਘ ਮੱਕੜ ਵਲੋਂ ਨਿਭਾਈ ਗੁਰਮਤਿ ਵਿਰੋਧੀ ਭੂਮਿਕਾ ਨੂੰ ਹਰ ਸੁਚੇਤ ਸਿੱਖ ਜਾਣਦਾ ਹੈ। ਐਸੇ ਕਾਰਨਾਮਿਆਂ ਲਈ ਭਵਿੱਖ ਦੇ ਇਤਿਹਾਸ ਵਿੱਚ ਇਨ੍ਹਾਂ ਦਾ ਨਾਂ ‘ਕਾਲੇ ਅੱਖਰਾਂ’ ਵਿੱਚ ਲਿਖਿਆ ਜਾਵੇਗਾ।
ਗੱਲ ਚੱਲ ਰਹੀ ਸੀ ਚਾਪਲੂਸੀ ਦੀ। ‘ਅਰੋੜਬੰਸ ਸਭਾ ਕੋਟਕਪੂਰਾ’ ਵਲੋਂ ‘ਰੋਜ਼ਾਨਾ ਸਪੋਕਸਮੈਨ’ ਵਿੱਚ 17 ਜਨਵਰੀ 2010 ਨੂੰ 3 ਨੰ. ਪੰਨੇ `ਤੇ ਜੋ ਇਸ਼ਤਿਹਾਰ ਛੱਪਵਾਇਆ ਗਿਆ ਹੈ, ਉਸ ਵਿੱਚ ਅਵਤਾਰ ਸਿੰਘ ‘ਮੱਕੜ’ ਦੀ ਬੇਲੋੜੀ ਅਤੇ ਸੱਚ ਵਿਰੋਧੀ, ਚਾਪਲੂਸੀ ਭਰੀ ਉਸਤੱਤ ਕਰਦੇ ਹੋਏ, ਉਨ੍ਹਾਂ ਨੂੰ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਇਸ ਗੁਰਮਤਿ ਵਿਰੋਧੀ ਕਦਮ ਨਾਲ ‘ਅਰੋੜਬੰਸ ਸਭਾ ਕੋਟਕਪੂਰਾ’ ਨੇ ਚਾਪਲੂਸਾਂ ਦੀ ਸੂਚੀ ਵਿੱਚ ਆਪਣਾ ਨਾਂ ਦਰਜ ਕਰਵਾਉਣ ਵਿੱਚ ਸਫਲਤਾ ਹਾਸਿਲ ਕੀਤੀ ਹੈ। ਜੇਕਰ ਆਪਣੇ ਕਿਸੇ ਸੁਵਾਰਥਾਂ ਦੀ ਪੂਰਤੀ ਲਈ ‘ਮੱਕੜ’ ਨੂੰ ਸਨਮਾਨਿਤ ਕਰਨਾ ਇਤਨਾ ਜ਼ਰੂਰੀ ਹੀ ਸੀ ਤਾਂ ‘ਅਰੋੜਬੰਸ ਸਭਾ’ ਵਾਲੇ ਬੇਸ਼ੱਕ ਸਨਮਾਨਿਤ ਕਰਦੇ, ਪਰ ਉਸ ਦੀ ਬੇਲੋੜੀ ਉਸਤੱਤ ਕਰਦਾ ਇਸ਼ਤਿਹਾਰ ਲਾਉਣ ਦੀ ਕੀ ਲੋੜ ਸੀ। ਇਸੇ ਇਸ਼ਤਿਹਾਰ ਦੇ ਸਿਰਲੇਖ ਵਿੱਚ ‘ਮੱਕੜ’ ਨੂੰ ‘ਉਸਾਰੂ ਸੋਚਣੀ ਵਾਲਾ’ ਅਤੇ ‘ਨਵੇਂ ਯੁੱਗ ਦਾ ਹਾਣੀ’ ਆਦਿ ਸੱਚ ਵਿਰੋਧੀ ‘ਸਰਟੀਫਿਕੇਟ’ ਦੇਣ ਦੀ ਕੀ ਲੋੜ ਸੀ? ਇਸ ਚਾਪਲੂਸੀ ਭਰੇ ਕਦਮ ਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ, ਉਤਨੀ ਹੀ ਘੱਟ ਹੈ।
ਇਸ ਸੰਬੰਧੀ ਇੱਕ ਹੋਰ ਨੁੱਕਤਾ ਧਿਆਨ ਦੇਣ ਯੋਗ ਹੈ। ਸ. ਗੁਰਿੰਦਰ ਸਿੰਘ ਜੀ ‘ਕੋਟਕਪੂਰਾ’ ਰੋਜ਼ਾਨਾ ਸਪੋਕਸਮੈਨ, ਵਿੱਚ ਕੋਟਕਪੂਰੇ ਦੇ ਇੰਚਾਰਜ ਹਨ। ਉਹ ਸਪੋਕਸਮੈਨ ਪਰਿਵਾਰ (ਏਕਸ ਕੇ ਬਾਰਿਕ) ਦੇ ਇੱਕ ਮੁੱਖ ਮੈਂਬਰ ਵੀ ਹਨ। ਜਿੱਥੋਂ ਤੱਕ ਪਰਿਵਾਰ ਦੀ ਜਾਣਕਾਰੀ ਹੈ, ਉਹ ‘ਅਰੋੜਬੰਸ ਸਭਾ ਕੋਟਕਪੂਰਾ’ ਨਾਲ ਵੀ ਜ਼ਰੂਰ ਜੁੜੇ ਹੋਏ ਹੋਣਗੇ। ਜੇ ਇਹ ਗੱਲ ਸੱਚ ਨਹੀਂ ਹੈ ਤਾਂ ਅਸੀਂ ਉਨ੍ਹਾਂ ਕੋਲੋਂ ਮਾਫ਼ੀ ਚਾਹੁੰਦੇ ਹਾਂ। ਪਰ ਜੇ ਇਹ ਸੱਚ ਹੈ ਤਾਂ ਕੀ ਉਹ ‘ਅਵਤਾਰ ਸਿੰਘ ਮੱਕੜ’ ਦੀ ਅਸਲੀਅਤ ਤੋਂ ਜਾਣੂ ਨਹੀਂ ਹਨ? ਜੇਕਰ ਜਾਣਦੇ ਹਨ, ਤਾਂ ਫੇਰ ਉਨ੍ਹਾਂ ਨੇ ‘ਅਰੋੜਬੰਸ ਸਭਾ’ ਦੇ ਇਸ ਸਿਧਾਂਤ ਵਿਰੋਧੀ, ਚਾਪਲੂਸੀ ਭਰੇ, ਕਦਮ ਵਿਰੁਧ ਕੋਈ ਆਵਾਜ਼ ਕਿਉਂ ਨਹੀਂ ਉਠਾਈ? ਸਾਡੀ ਜਾਚੇ ਤਾਂ ਸ਼ਾਇਦ ਇਹ ਇਸ਼ਤਿਹਾਰ ਵੀ ਉਨ੍ਹਾਂ ਦੇ ਜ਼ਰੀਏ ਹੀ ਲਗਿਆ ਹੋਏਗਾ।
ਦੂਜੀ ਤਰਫ ਸਪੋਕਸਮੈਨ ਵਲੋਂ ਪੈਸੇ ਖ਼ਾਤਿਰ ਐਸੇ ਗੁਰਮਤਿ ਸਿਧਾਂਤ ਵਿਰੋਧੀ ਇਸ਼ਤਿਹਾਰ ਛਾਪਦੇ ਰਹਿਣਾ ਕੋਈ ਨਵੀਂ ਗੱਲ ਨਹੀਂ ਹੈ। ਇਸੇ ਸਪੋਕਸਮੈਨ ਵਿੱਚ ਪਿਛਲੇ ਸਮੇਂ ‘ਦਸਮ ਗ੍ਰੰਥ’ ਨੂੰ ‘ਗੁਰੂ ਕ੍ਰਿਤ’ ਦਸਦੇ ਹੋਏ ਅਤੇ ‘ਨਾਨਕਸ਼ਾਹੀ ਕੈਲੰਡਰ’ ਦਾ ਭੋਗ ਪਾਉਣ ਦੀ ਹਿਮਾਇਤ ਵਿੱਚ ਵੀ ਇਸ਼ਤਿਹਾਰ ਛੱਪ ਚੁੱਕੇ ਹਨ। ਉਨ੍ਹਾਂ ਸਾਹਮਣੇ ‘ਮੱਕੜ’ ਵਾਲਾ ਇਸ਼ਤਿਹਾਰ ਤਾਂ ਕੁੱਝ ਵੀ ਨਹੀਂ ਹੈ।
‘ਤੱਤ ਗੁਰਮਤਿ ਪਰਿਵਾਰ’ ਅਰੋੜਬੰਸ ਸਭਾ ਕੋਟਕਪੂਰਾ ਦੀ ਇਸ ਗੁਰਮਤਿ ਵਿਰੋਧੀ ਪਹੁੰਚ ਦੀ ਰੱਜ ਕੇ ਨਿਖੇਧੀ ਕਰਦਾ ਹੋਇਆ, ਸਾਰੀਆਂ ਪੰਥਕ ਸੰਸਥਾਵਾਂ ਅਤੇ ਸ਼ਖਸ਼ੀਅਤਾਂ ਨੂੰ ਐਸੀ ਚਾਪਲੂਸੀ ਤੋਂ ਦੂਰ ਰਹਿਣ ਦੀ ਬੇਨਤੀ ਕਰਦਾ ਹੈ।
ਨਿਸ਼ਕਾਮ ਨਿਮਰਤਾ ਸਹਿਤ
ਨਿਰੋਲ ਨਾਨਕ ਫਲਸਫੇ ਦੀ ਰਾਹ `ਤੇ
‘ਤੱਤ ਗੁਰਮਤਿ ਪਰਿਵਾਰ’


(22/02/10)
ਬਸੰਤ ਕੌਰ/ਜਸਪ੍ਰੀਤ ਕੌਰ, ਫ਼ਰੀਦਾਬਾਦ

ਸਪੋਕਸਮੈਨ ਪਾਠਕ ਮੰਚ ਫ਼ਰੀਦਾਬਾਦ ਦੇ ਪ੍ਰਬੰਧ ਹੇਠ ਸਮਾਗਮ ਵਿੱਚ ਪ੍ਰੋ. ਦਰਸ਼ਨ ਸਿੰਘ ਖਾਲਸਾ ਨੂੰ ਸਨਮਾਨਤ ਕਰ ਕੇ ਪੁਜਾਰੀਆਂ ਦੇ ਹੁਕਮਨਾਮੇ ਨੂੰ ਰੱਦ ਕੀਤਾ
ਅਕਾਲ ਤਖ਼ਤ ਨੂੰ ਸਿਆਸੀ ਗੁਲਾਮੀ ਅਤੇ ਬਿਪਰਵਾਦੀ ਡੇਰਾਵਾਦ ਤੋਂ ਮੁਕਤ ਕਰਾ ਕੇ ਸਰਬਤ ਖਾਲਸਾ ਦੀ ਪਰੰਪਰਾ ਕਾਇਮ ਹੋਵੇ ਜਿਸ ਨਾਲ ਪੁਜਾਰੀਆਂ ਦੇ ਹੱਥੋਂ ਫਤਵੇ ਦੇਣ ਦਾ ਹੱਕ ਖੋਹਿਆ ਜਾ ਸਕੇ: –ਗਿਆਨੀ ਜਗਤਾਰ ਸਿੰਘ ਜਾਚਕ

(22 ਫਰਵਰੀ 2010 ਬਸੰਤ ਕੌਰ/ਜਸਪ੍ਰੀਤ ਕੌਰ, ਫ਼ਰੀਦਾਬਾਦ)
ਅੱਜ ਇਥੇ ਸਪੋਕਸਮੈਨ ਪਾਠਕ ਮੰਚ ਫ਼ਰੀਦਾਬਾਦ ਦੇ ਪ੍ਰਬੰਧ ਹੇਠ ਪਾਠਕਾਂ ਦੀ ਇਕਤੱਰਤਾ ਵਿਖੇ ਫ਼ਰੀਦਾਬਾਦ ਵਿੱਚ ਵਿਸ਼ੇਸ਼ ਸੱਦੇ `ਤੇ ਪੁੱਜੇ ਪ੍ਰੋ. ਦਰਸ਼ਨ ਸਿੰਘ ਖਾਲਸਾ ਨੂੰ ਸਨਮਾਨਤ ਕੀਤਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਂ ਦੀ ਦੁਰਵਰਤੋਂ ਕਰ ਕੇ ਪੁਜਾਰੀਆਂ ਵੱਲੋਂ ਲਏ ਅਖੌਤੀ ਫ਼ਤਵਿਆਂ ਨੂੰ ਰੱਦ ਕੀਤਾ। ਸਮਾਗਮ ਦੇ ਬੁਲਾਰੇ ਸ. ਸੁਰਿੰਦਰ ਸਿੰਘ ਨੇ ਕਿਹਾ ਕਿ ਸਿੱਖ ਸੰਗਤਾਂ ਇੰਨੀ ਜਾਗਰੂਕ ਹੋ ਚੁੱਕੀਆਂ ਹਨ ਕਿ ਉਨ੍ਹਾਂ ਪੁਜਾਰੀਆਂ ਵੱਲੋਂ ਪ੍ਰਵਾਸੀ ਸਿੱਖ ਵਿਦਵਾਨ ਸ. ਗੁਰਬਖਸ਼ ਸਿੰਘ ਕਾਲਾ ਅਫ਼ਗਾਨਾ ਅਤੇ ਰੋਜਾਨਾ ਸਪੋਕਸਮੈਨ ਦੇ ਐਡੀਟਰ ਸ. ਜੋਗਿੰਦਰ ਸਿੰਘ ਦੇ ਖਿਲਾਫ ਪੁਜਾਰੀਆਂ ਦਾ ਅਖੌਤੀ ਹੁਕਮਨਾਮਾ ਰੱਦ ਕਰ ਕੇ ਹਰ ਪੰਥ ਦਰਦੀ ਦੇ ਦਿਲਾਂ ਦੀ ਧੜਕਣ ਬਣ ਚੁੱਕੀ ਪੰਥਕ ਅਖਬਾਰ ਰੋਜ਼ਾਨਾ ਸਪੋਕਸਮੈਨ ਨੂੰ ਆਸ ਤੋਂ ਵੱਧ ਪਿਆਰ ਦਿੱਤਾ ਹੈ ਜੋ ਕਿ ਪੁਜਾਰੀਆਂ ਲਈ ਕਰਾਰੀ ਚਪੇੜ ਹੈ। ਇਸ ਮੌਕੇ ਬੋਲਦਿਆਂ ਪ੍ਰੋਫੈਸਰ ਦਰਸ਼ਨ ਸਿੰਘ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਸਿੱਖ ਜਿਹੜਾ ਗੁਰੂ ਦੇ ਗਿਆਨ ਦੀ ਰੋਸ਼ਨੀ ਵਿੱਚ ਖੜਾ ਹੈ ਉਹ ਗਿਆਨ ਦੀ ਰੌਸਨੀ ਵਿੱਚ ਹਰ ਚੀਜ਼ ਦੀ ਪਰਖ ਕਰਣਾ ਲੋਚਦਾ ਹੈ ਕਿਉਂਕਿ ਉਸ ਦੇ ਗੁਰੁ ਨੇ ਸਪਸ਼ਟ ਕਰ ਦਿੱਤਾ ਹੈ ਜਹਾਂ ਗਿਆਨ ਤਹਾਂ ਧਰਮ ਹੈ ਜੇ ਮਨੁੱਖ ਨੇ ਧਰਮ ਤੇ ਅਧਰਮ ਦੀ ਪਛਾਣ ਕਰਣੀ ਹੈ ਤਾਂ ਅੱਜ ਉਸ ਨੂੰ ਜਾਣਨਾ ਪਵੇਗਾ ਕਿ ਗੁਰੁ ਗ੍ਰੰਥ ਸਾਹਿਬ ਜੀ ਵਿੱਚ ਕੀ ਹੈ ਅਤੇ ਬਚਿੱਤਰ ਨਾਟਕ ਗ੍ਰੰਥ ਵਿੱਚ ਕੀ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪਹਿਲਾਂ ਵਿਦਵਾਨਾਂ ਨੇ ਪੰਥਕ ਫੈਸਲਾ ਲਿਆ ਸੀ ਅੱਜ ਫਿਰ ਵਿਦਵਾਨਾਂ ਦਾ ਪੈਨਲ ਬਣਾਇਆ ਜਾਵੇ ਅਤੇ ਬਚਿੱਤਰ ਨਾਟਕ ਦੀਆਂ ਰਚਨਾਵਾਂ ਬਾਰੇ ਜਾਚ ਪੜਤਾਲ ਕੀਤੀ ਜਾਵੇ ਪਰ ਉਸ ਤੋਂ ਪਹਿਲਾਂ ਦੋ ਸਪਸ਼ਟ ਮੰਗਾਂ ਹਨ ਪਹਿਲਾਂ ਇਸ ਬਚਿੱਤਰ ਨਾਟਕ ਗ੍ਰੰਥ ਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਹਟਾਇਆ ਜਾਵੇ ਅਤੇ ਦੁਜਾ ਉਸ ਤੋਂ ਗੁਰੂ ਸ਼ਬਦ ਦਾ ਸਿਰਲੇਖ ਹਟਾਇਆ ਜਾਵੇ ਇਹ ਦੋ ਮੰਗ ਪੂਰੀ ਹੋਣ ਤੋਂ ਬਾਦ ਜੋ ਫੈਸਲਾ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆਵਾਂ ਅਨੁਸਾਰ ਹੋਵੇਗਾ ਉਸ ਨੂੰ ਅਸੀਂ ਵੀ ਪ੍ਰਵਾਣ ਕਰਾਂਗੇ। ਇਸ ਮੌਕੇ ਬੋਲਦਿਆਂ ਗਿਆਨੀ ਜਗਤਾਰ ਸਿੰਘ ਜਾਚਕ (ਸਾਬਕਾ ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ) ਨੇ ਕਿਹਾ ਕਿ ਅੱਜ ਸਿੱਖ ਕੌਮ ਦਾ ਸਭ ਤੋਂ ਵੱਡਾ ਮਸਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਮਹਾਕਾਲ ਕਾਲਕਾ ਗ੍ਰੰਥ ਨੂੰ ਚੁਕਵਾਉਣ ਦਾ ਹੈ। ਇਸ ਲਈ ਲੋੜ ਹੈ ਸਿੱਖ ਕੌਮ ਜੱਥੇਬੰਦ ਹੋ ਕੇ ਸਭ ਤੋਂ ਪਹਿਲਾਂ ਅਕਾਲ ਤਖ਼ਤ ਨੂੰ ਸਿਆਸੀ ਗੁਲਾਮੀ ਅਤੇ ਬਿਪਰਵਾਦੀ ਡੇਰਾਵਾਦ ਤੋਂ ਮੁਕਤ ਕਰਾ ਕੇ ਸਰਬਤ ਖਾਲਸਾ ਦੀ ਪਰੰਪਰਾ ਕਾਇਮ ਕਰਣ ਦੀ ਜਿਸ ਨਾਲ ਪੁਜਾਰੀਆਂ ਦੇ ਹੱਥੋਂ ਫਤਵੇ ਦੇਣ ਦਾ ਹੱਕ ਖੋਹਿਆ ਜਾ ਸਕੇ। ਇਸ ਮੌਕੇ ਗਿਆਨੀ ਜਗਤਾਰ ਸਿੰਘ ਜਾਚਕ ਅਤੇ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਗੁਰੂ ਨਾਨਕ ਮਿਸ਼ਨ (ਰਣਜੀਤ ਅਖਾੜਾ) ਫ਼ਰੀਦਾਬਾਦ ਦੇ ਵੀਰਾਂ ਅਤੇ ਖ਼ਾਲਸਾ ਨਾਰੀ ਮੰਚ ਫ਼ਰੀਦਾਬਾਦ ਦੀ ਸਿੱਖ ਬੀਬੀਆਂ ਨੇ ਸਨਮਾਨ ਨਿਸ਼ਾਨੀ ਸੌਂਪ ਕੇ ਸਨਮਾਨਤ ਕੀਤਾ।


(22/02/10)
ਰਾਣੀ ਕੌਰ

Waheguru Ji Ka Khalsa,
Waheguru Ji Ki Fateh!

I see how much we are struggling to keep Sikhism away from the influences of other religions. It is becoming obvious that in India, there will always be some type of interference to assimilate us into hinduism. We are raising our little voices sitting all over the world. But it does not sound like a very effective long term solid solution to our continuous problems.

I was thinking that all of the 5 takhats are in India, hence all of the political power is contained in that country. How many Sikhs live in the areas of the two takhats that are outside Punjab? On the other hand, millions of Sikhs are living abroad in countries such as Canada, USA, Britian. While Sikhs are bringing the literature outside of india is a good move, but it may also be a good idea to bring some political power outside of india. We in direct confrontation with the Akal Takhat Sahib may not help us on this pursuit. It may be better to find some diplomacy to get at least one of the takhats outside of india. This will eliminate the monopoly they hold within one country over Sikh issues. This may be a more solid approach to our ever new problems arising from that country. What do others think about this?

Thank you,

Regards,

Rani Kaur

**********************************************************

Sat Shri Akaal Veer Ji,

I visit your website quite often, and recently noticed a letter from Bhai Jagtar Singh Ji where he mentioned he will be taking part in a discussion with the Dasam Granth group. I know you guys are very learned people, and my knowledge is very little. However, I could not help but share my views and some points to note will be the following:

Please divide your own points in different categories such as

First establish the authenticity of the dasam granth itself:

(a) During the Guru Ji's times there was no such granth present, show evidence to this matter.

(b) Where did the Dasam Granth beers come from, their absence/or non existence from the Sikhs for certain period, hence room for someone to make changes to Guru Ji's bani.

(c) Does any Sikh whatsoever has the right to create granths on their own? Also to Bhai Mani Singh Ji's letter, I have read a paper written by Dr. Gurmel Singh and is also posted at your website:
http://www.sikhmarg.com/2009/1220-dg-hond.html

showing from Panth Parkash that this granth did not exist during Guru Ji's times. I looked further into who Giani Gian Singh Ji was; it turned out he was Bhai Mani Singh Ji's brother's son. If it is the same Bhai Mani Singh, whose fake letter the dasam granth group claims, then the fact Giani Gian Singh Ji does not make any mention of his own uncle preparing such granth should be a strong evidence. Instead he is writing Sukha Singh wrote the granth.

More info on Giani Gian Singh Ji can be found at:

http://www.sikhiwiki.org/index.php/Giani_Gian_Singh

(d) There is no mention of the Dasam Granth in the SGPC documentation that they used such granth to take the Nitnem Banis. There is no mention of this granth at all, let alone any instruction as to how to treat it.

It is best to keep your arguments to the point, instead of bringing too many issues all together such as rejecting the nitnem banis, and so forth. Too much information does not help. To reject something, even very few but solid points can do more damage than too much clutter, which also gives the opponent opportunity to attack you.

Only after to establish the above that historically, this granth did not exist, and when it did come to Sikh hands, it did not hold any strong position among the Sikhs, thereafter, the content of the granth itself should be discussed. Once again, stress the very strong points such as the treatment of the women, and mention of use of drugs, then contradictory material showing at places the worship of hindu gods while at others the Dasam Granth is equating its god to Akal Purkh. So please stress the point that there is a contradiction, not complete absence of the Sikh philosphy. Otherwise, someone can easily pull a shabad which is inline with the Sikh philosphy.

Please, take the strong and very obvious points and stress those and give the opponent plenty of time to see which kind of justification they can come up with. Or ask for some comment, whatever their comment may be on the given information, instead of jumping too fast to the next new issue. Any kind of pause, or confusion, or inability to answer should be highlighted by silence from both sides, instead of helping the opponent by changing the subject. If they are stuck, and don't give any answer, then you should put that in words, that they have no answer for this. If their answer is not in line with Sikhism, then you should also repeat their answer and add comments that this is against Sikh values. So the debate should not be about preparing your own speech and talking it out in front of someone, but being calm, listening and seeking the weakness in their responses and reacting to it quickly to highlight their weak answers should also be part of the debate.

So in short, your focus should be to bring out the strongest points, not many points. Listen to what someone is saying. If they are making a weak argument, highlight it by repeating it that this is your response to my that question. To reject someone's claim, you really need only one contradiction, too many small complains don't help.

I know you guys are much much more learned than me. However, I did want to share my views, in the hope it may help even a bit.

Wahegure be with you

Regards,
Rani Kaur

(ਟਿੱਪਣੀ:- ਸਿੱਖ ਬੀਬੀਆਂ ਸਿੱਖ ਮਸਲਿਆਂ ਬਾਰੇ ਬਹੁਤ ਘੱਟ ਦਿਲਚਸਪੀ ਲੈਂਦੀਆਂ ਹਨ। ਪੜ੍ਹੀਆਂ ਲਿਖੀਆਂ ਤੁਹਾਡੇ ਵਰਗੀਆਂ ਬੀਬੀਆਂ ਨੂੰ ਤਾਂ ਜ਼ਰੂਰ ਥੋੜਾ ਬਹੁਤ ਹਿੱਸਾ ਪਉਣਾ ਚਾਹੀਦਾ ਹੈ। ਤੁਸੀਂ ਵੀ ਸਿੱਖ ਪੰਥ ਦਾ ਇੱਕ ਅੰਗ ਹੋ ਅਤੇ ਇਸ ਤਰ੍ਹਾਂ ਦੀ ਸੋਚਣੀ ਤੋਂ ਹੁਣ ਬਾਹਰ ਆਉਣਾ ਚਾਹੀਦਾ ਹੈ ਕਿ ਅੰਧਵਿਸ਼ਵਾਸ਼ੀ ਬਹੁਸੰਮਤੀ ਬੰਦਿਆਂ ਨੇ ਜੋ ਥੋਪ ਦਿੱਤਾ ਉਹੀ ਪ੍ਰਵਾਨ ਕਰ ਲਿਆ। ਫਿਰ ਇਤਨੇ ਸਾਲ ਸਕੂਲਾਂ ਵਿੱਚ ਖ਼ਰਾਬ ਕਰਨ ਦਾ ਕੀ ਫਾਇਦਾ ਜੇ ਕਰ ਅਨਪੜ੍ਹ ਸਾਧਾਂ ਦੀ ਸੋਚ ਨੂੰ ਹੀ ਅਪਣਾ ਕੇ ਰੱਖਣਾ ਹੈ। ਆਪਣੇ ਮਨ ਦੇ ਖਿਆਲ ਗੁਰਮਤਿ ਦੇ ਦਾਇਰੇ ਵਿੱਚ ਰਹਿ ਕੇ ਇੱਥੇ ਖੁੱਲ ਕੇ ਜ਼ਾਹਰ ਕਰੋ, ਤੁਹਾਨੂੰ ਇੱਥੇ ਕੋਈ ਵੀ ਕੁੱਝ ਨਹੀਂ ਕਹਿ ਸਕਦਾ। ਕਿੰਨਾ ਚੰਗਾ ਹੋਵੇ ਜੇ ਕਰ ਤੁਸੀਂ ਪੰਜਾਬੀ ਵਿੱਚ ਲਿਖੋਂ ਤਾਂ ਕਿ ਸਾਰੇ ਪਾਠਕਾਂ ਨੂੰ ਚੰਗੀ ਤਰ੍ਹਾਂ ਸਮਝ ਆ ਸਕੇ-ਸੰਪਾਦਕ)


(22/02/10)
ਅਜੇ --

SABB TON PEHLA .APNE IK NIMANE JEHE PATHAK KOLO FATEH PARVAAN KARNI.MEIN PORTUGAL REHNDA HAA.te Sikhmarg aksar hi parda rehnda haa.umar chhoti hon karke halle bahut saariyan gallan samjh nahi aoundiyan.par phir v mein jo sikh panth vich ghatda hai..sabb janan di kosish karda haa...sikhmarg te lekh pad ke dasm granth di asleeyat baare pata lagga..k eh guru ji di rachna nahi ho sakdi.....par ik din mein youtube te shabad sun reha c.usde boll c tu hi tu hi..........mein janan di kosish keeti k eh SHABAD KITHON LEYA GAYA HAI ,BAAD VICH PATA LAGGA .EH DASAM GRANTH vicho hai...youtube te jaa ke LORD YOU ARE EVERYTHING..........par is di shabdawali bahut parbav shaali hai ....hun pata nahi lagda k eh rachna guru ji di hai k nahiii........kirpa karke eh samjoun di kosish karni......je kuch galat likhya gaya hove taa maaf karna...........


(21/02/10)
ਗੁਇੰਦਰ ਸਿੰਘ ਪਾਲ

ਚਰਨਜੀਤ ਸਿੰਘ ਬਰੈਂਪਟਨ ਜੀ ਨੇਂ ਫ਼ਰਵਰੀ 15, 2010, ਨੂੰ ‘ਸਿੱਖ ਮਾਰਗ’ ਰਾਹੀਂ ਬਾਣੀ ‘ਜਪੁ’ ਸੰਬੰਧੀ ਕੁੱਝ ਸ਼ੰਕਿਆਂ ਬਾਰੇ ਸੁਝਾ ਮੰਗੇ ਸਨ। ਉਨ੍ਹਾਂ ਸ਼ੰਕਿਆਂ ਦੀ ਨਿਵਰਤੀ ਲਈ ਦਾਸ ਨੇਂ ਫ਼ਰਵਰੀ 17, 2010, ਨੂੰ ਕੁੱਝ ਵਿਚਾਰ ਭੇਜੇ ਸਨ ਜੋ ਕਿ ‘ਸਿੱਖ ਮਾਰਗ’ `ਤੇ ਪਾਏ ਗਏ ਸਨ।
(ਫ਼ਰਵਰੀ 20, 2010) ਕਿਸੇ ਸੱਜਨ ਨੇਂ ਫ਼ੋਨ `ਤੇ ਦੱਸਿਆ ਕਿ ਦਾਸ ਦੇ ‘ਸਿੱਖ ਮਾਰਗ’ `ਤੇ ਪਾਏ ਪੱਤ੍ਰ ਦੀ ਲਗ ਪਗ ਹੂ ਬ ਹੂ ਨਕਲ ਕਿਸੇ ਹੋਰ ਵੈੱਬਸਾਈਟ `ਤੇ ਪਾਈ ਹੋਈ ਹੈ! ਲਿੱਖਣ/ਭੇਜਣ ਵਾਲੇ ਦਾ ਨਾਂ --- ਹੈ!
ਵਿਚਾਰ ਸਾਂਝੇ ਕਰਨਾਂ ਗੁਰਮੱਤ ਦੇ ਪਰਮੁੱਖ ਨਿਯਮਾਂ ਵਿੱਚੋਂ ਇੱਕ ਸਸ਼੍ਰੇਟ ਨਿਯਮ ਹੈ। ਪਰ, ਦੂਸਰਿਆਂ ਦੇ ਵਿਚਾਰਾਂ ਨੂੰ ਆਪਣੀਆਂ ਲਿਖਤਾਂ ਵਿੱਚ ਆਪਣੇ ਨਿੱਜੀ ਵਿਚਾਰਾਂ ਦੇ ਰੂਪ ਵਿੱਚ ਆਪਣੇ ਨਾਂ ਹੇਠ ਪੇਸ਼ ਕਰਨਾਂ ਚੋਰੀ ਹੈ! ! ਵਿਚਾਰ-ਚੋਰੀ ਜਾਂ ਸਾਹਿਤਕ-ਚੋਰੀ
(PLAGIARY) ਸਿੱਖੀ ਦਾ ਸਿਧਾਂਤ ਨਹੀਂ! !
ਅਜਿਹੇ ਸੱਜਣਾ ਨੂੰ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ ਅਤੇ ਆਪਣੀ ਆਤਮਾ ਦੀ ਅਵਾਜ਼ ਨੂੰ ਸੁਣਨਾ ਚਾਹੀਦਾ ਹੈ ਕਿ ਕੀ ਉਹ ਇਸ ਤਰ੍ਹਾਂ ਕਰਕੇ ਠੀਕ ਕਰ ਰਹੇ ਹਨ?
ਗੁਇੰਦਰ ਸਿੰਘ ਪਾਲ
ਫ਼ਰਵਰੀ 21, 2010.


(21/02/10)
ਬਲਦੇਵ ਸਿੰਘ ਫਿਰੋਜ਼ਪੁਰ

ਵੀਰ ਚਰਨਜੀਤ ਸਿੰਘ ਬਰੈਂਪਟਨ ਜੀ,

ਵੀਰ ਗੁਰਇੰਦਰ ਸਿੰਘ ਪਾਲ ਜੀ,

ਗੁਰੂ ਫਤਿਹ ਪ੍ਰਵਾਨ ਕਰਨੀਂ ਜੀ।

ਵੀਰ ਜੀਓ, ਸਿੱਖ ਮਾਰਗ ਦੇ ਜਿੱਨੇਂ ਵੀ ਵਿਦਵਾਨ, ਲੇਖਕ, ਜਾਂ ਪਾਠਕ ਹਨ। ਇਹਨਾਂ ਵਿਚੋਂ ਗੁਰਮੱਤ ਬਾਰੇ ਕੋਈ ਘੱਟ ਸਮਝ ਰੱਖਦਾ ਹੋਵੇ, ਜਾਂ ਜਿਆਦਾ, ਫਿਰ ਵੀ ਹਰ ਕਿਸੇ ਦੇ ਵਿੱਚ ਕੋਈ ਨਾਂ ਕੋਈ ਗੁਣ ਜਰੂਰ ਹੁੰਦਾ ਹੈ। ਸਾਨੂੰ ਚਾਹੀਦਾ ਹੈ, ਅਸੀਂ ਗੁਣਾਂ ਦੀ ਪਰਖ ਕਰੀਏ, ਗੁਣਾਂ ਦੀ ਸਾਂਝ ਕਰੀਏ, ਗੁਣਾਂ ਨੂੰ ਇਕੱਤਰ ਕਰੀਏ। ਆਪਣੇਂ ਦੁਸ਼ਮਣ ਵਿੱਚ ਵੀ ਜੇ ਕੋਈ ਗੁਣ ਨਜ਼ਰ ਆਵੇ ਤਾਂ ਉਸ ਗੁਣ ਨੂੰ ਗਹ੍ਰਿਣ ਕਰਨ ਵਿੱਚ ਰਤੀ ਵੀ ਦੇਰ ਨਹੀਂ ਕਰਨੀਂ ਚਾਹੀਦੀ, ਸ਼ਰਮ ਨਹੀਂ ਕਰਨੀ ਚਾਹੀਦੀ। ਇਹ ਵੀ ਗੁਰਮੱਤਿ ਦੇ ਅਸੂਲਾਂ ਵਿਚੋਂ ਇੱਕ ਮੁੱਖ ਅਸੂਲ ਹੈ ਜੀ।

ਪਰ ਆਮ ਕਰਕੇ ਜੋ ਆਪਾਂ ਵੇਖ ਰਹੇ ਹਾਂ, ਹੁੰਦਾ ਇਹ ਹੈ ਕੇ ਅਸੀਂ ਦੂਸਰਿਆਂ ਵਿੱਚ ਸਿਰਫ ਔਗੁਣ ਹੀ ਦੇਖਦੇ ਹਾਂ।

ਕਿਸੇ ਦੇ ਗੁਣਾਂ ਨੂੰ ਵਿਚਾਰਾਂ ਗੇ, ਤਾਂ ਪਿਆਰ ਵਧੇ ਗਾ। ਜੇ ਔਗਣਾਂ ਨੂੰ ਵਿਚਾਰਾਂ ਗੇ, ਤਾਂ ਝਗੜਾ ਹੋਵੇਗਾ।

ਸੋ ਆਪਾਂ ਸਾਰੇ ਹੀ ਵਿਚਾਰ ਕਰੀਏ, ਕੇ ਸਾਡਾ ਆਪਸ ਵਿੱਚ ਪਿਆਰ ਜਿਆਦਾ ਹੈ, ਜਾਂ ਝਗੜਾ ਜਿਆਦਾ ਹੈ। ਸਾਨੂੰ ਆਪੇ ਹੀ ਉੱਤਰ ਮਿਲ ਜਾਵੇਗਾ, ਕੇ ਅਸੀਂ ਦੂਸਰੇ ਦੇ ਗੁਣਾਂ ਨੂੰ ਵਿਚਾਰਦੇ ਹਾਂ, ਜਾਂ ਔਗੁਣਾਂ ਨੂੰ।

ਸਾਡੇ ਸੁਭਾਅ ਹੀ ਐਸੇ ਬਨ ਚੁੱਕੇ ਹਨ। ਮਿਸਾਲ ਦੇ ਤੌਰ ਤੇ, ਇੱਕ ਵਾਰ ਹਿੰਦੂ ਧਰਮ ਨਾਲ ਸਬੰਧਿਤ ਇੱਕ ਵੀਰ ਨੇਂ ਸ੍ਰੀ ਰਾਮ ਚੰਦਰ ਦੀ ਪਰਵਾਰ ਸਮੇਤ ਸਰਯੁ ਨਦੀ ਵਿੱਚ ਡੁੱਬ ਮਰਨ ਦੀ ਗੱਲ ਕੀਤੀ ਸੀ ਤਾਂ, ਕਈ ਵਿਦਵਾਨ ਲਿਖਾਰੀਆਂ ਨੇਂ ਉਸ ਵੀਰ ਦੀ ਬਹੁਤ ਸ਼ਲਾਘਾ ਕੀਤੀ ਸੀ। ਕਈਆਂ ਨੇਂ ਉਹ ਗ੍ਰੰਥ ਹਾਸਲ ਕਰਕੇ ਪੱੜ੍ਹਨ ਵਿੱਚ ਬਹੁਤ ਉਤਸਾਹ ਅਤੇ ਉਮੰਗ ਜਾਹਰ ਕੀਤੀ ਸੀ। ਜਾਹਰ ਹੈ ਕਿ ਉਹਨਾਂ ਗ੍ਰੰਥਾਂ ਨੂੰ ਢੂੰਡਣ ਤੇ ਪੜ੍ਹਨ ਦੇ ਇਸ ਉਤਸ਼ਾਹ ਦਾ ਕਾਰਨ ਸੀ, ਰਾਮ ਚੰਦਰ ਦੀ ਨਿੰਦਾ ਬਾਰੇ ਹੋਰ ਸਬੰਧਿਤ ਜਾਣਕਾਰੀ ਹਾਸਲ ਕਰਨਾਂ।

ਚੰਗਾ ਹੋਵੇ ਜੇ ਏਨਾਂ ਹੀ ਉਤਸ਼ਾਹ ਸਾਨੂੰ ਗੁਰਬਾਣੀਂ ਦੇ ਸੱਚ ਨੂੰ ਜਾਨਣ ਦਾ ਵੀ ਹੋਵੇ।

ਦੂਸਰੀ ਗੱਲ, ਆਮ ਕਰਕੇ ਅਸੀਂ ਆਪਣੇਂ ਵਿਚਾਰਾਂ ਨੂੰ ਹੀ ਆਖਰੀ ਸੱਚ ਸਮਝਦੇ ਹਾਂ। ਕੋਈ ਇੱਕ ਅੱਧ ਹੀ ਹੋਵੇਗਾ, ਜੋ ਦੂਸਰਿਆਂ ਦੀ ਗੱਲ ਨੂੰ ਸਹੀ ਮੰਨਦਾ ਹੋਵੇ। ਜਾਂ ਕਿਸੇ ਪਾਸੋਂ ਕੋਈ ਗਿਆਨ ਦੀ ਗੱਲ ਸਿੱਖਣੀਂ ਚਾਹੁਂਦਾ ਹੋਵੇ, ਜਾਂ ਸੱਚ ਦੀ ਖੋਜ ਕਰਨੀ ਚਾਹੁੰਦਾ ਹੋਵੇ। ਨਹੀਂ ਤਾਂ ਸੱਭ ਇਹੀ ਸੋਚਦੇ ਹਨ, ਕਿ ਸਾਡੇ ਵਿਚਾਰਾਂ ਤੋਂ ਅਗੇ, ਕੋਈ ਸੱਚ ਹੈ ਹੀ ਨਹੀਂ ਹੈ। ਅਸੀਂ ਗੁਰਬਾਣੀਂ ਦਾ ਸੱਚ ਦੱਸਦੇ ਹਾਂ, ਪਰ ਗੁਰਬਾਣੀਂ ਦਾ ਸੱਚ ਜਾਨਣਾਂ ਨਹੀਂ ਚਾਹੁੰਦੇ, ਅਤੇ ਨਾਂ ਹੀ ਸੱਚ ਦੀ ਖੋਜ ਕਰਨਾਂ ਚਾਹੁੰਦੇ ਹਾਂ।

ਵੀਰ ਚਰਨਜੀਤ ਸਿੰਘ ਜੀ, ਅਤੇ ਵੀਰ ਗੁਰਇੰਦਰ ਸਿੰਘ ਪਾਲ ਜੀ, ਇਹ ਪੱਤਰ ਮੈਂ ਤੁਹਾਨੂੰ ਦੋਹਾਂ ਨੂੰ ਸੰਬੋਧਨ ਕਰ ਕੇ ਲਿਖ ਰਿਹਾ ਹਾਂ। ਕਿਉਂ ਕੇ ਤੁਹਾਡੇ ਦੋਨਾਂ ਦੀਆਂ ਲਿਖਤਾਂ ਵਿੱਚ ਕੁੱਝ ਐਸੇ ਗੁਣ ਦੇਖਣ ਨੂੰ ਮਿਲਦੇ ਹਨ, ਜਿਹੜੇ ਮੈਨੂੰ ਸਮੇਂ ਸਮੇਂ ਤੇ ਬਹੁਤ ਪ੍ਰਭਾਵਤ ਕਰਦੇ ਰਹਿੰਦੇ ਹਨ। ਪਰ ਸਮੇਂ ਦੀ ਘਾਟ ਕਾਰਨ ਕਦੇ ਤੁਹਾਡੇ ਨਾਲ ਵਿਚਾਰ ਸਾਂਝੇ ਨਹੀਂ ਕਰ ਸਕਿਆ। ਮੈਂ ਜਦ ਵੀ ਕਿਸੇ ਨੂੰ ਕੋਈ ਵੀ ਪੱਤਰ ਲਿਖਿਆ ਹੈ, ਤਾਂ ਉਨੀਂਦਰਾ ਝਾਕ ਕੇ, ਰਾਤਾਂ ਨੂੰ ਜਾਗ ਕੇ ਹੀ ਲਿਖਿਆ ਹੈ। ਸਾਰਾ ਦਿਨ ਤਾਂ ਕੰਮ ਕਾਰ ਵਿੱਚ ਹੀ ਲੰਘ ਜਾਂਦਾ ਹੈ। ਇਸੇ ਕਰਕੇ ਚਾਹੁੰਦਾ ਹੋਇਆ ਵੀ ਕਈ ਵਾਰ ਮੈਂ ਲਿਖਣ ਤੋਂ ਕਨੀਂ ਕਤਰਾਉਂਦਾ ਹਾਂ ਜੀ।

ਵੀਰ ਚਰਨਜੀਤ ਸਿੰਘ ਜੀ, ਜਿਵੇਂ ਕੇ ਮੈਂ ਊਪਰ ਲਿਖ ਆਇਆ ਹਾਂ, ਕੋਈ ਇੱਕ ਅੱਧ ਹੀ ਹੋਵੇਗਾ, ਜੋ ਦੂਸਰਿਆਂ ਦੀ ਗੱਲ ਨੂੰ ਸਹੀ ਮੰਨਦਾ ਹੋਵੇ। ਜਾਂ ਜਿਹੜਾ ਕਿਸੇ ਪਾਸੋਂ ਕੋਈ ਗਿਆਨ ਦੀ ਗੱਲ ਸਿੱਖਣੀਂ ਚਾਹੁਂਦਾ ਹੋਵੇ, ਜਾਂ ਸੱਚ ਦੀ ਖੋਜ ਕਰਨੀ ਚਾਹੁੰਦਾ ਹੋਵੇ। ਕੁੱਝ ਵੀ ਕਹੋ ਤੁਹਾਡੇ ਵਿੱਚ ਮੈਨੂੰ ਇਹ ਵੱਡਾ ਗੁਣ ਦਿਖਾਈ ਦਿੱਤਾ ਹੈ ਜੀ।

ਗੁਰਬਾਣੀਂ ਦੀ ਵਿਚਾਰ ਜਾਂ ਵਿਆਖਿਆ ਵਾਲੇ, ਤੁਹਾਡੇ ਪੱਤਰਾਂ ਜਾਂ ਲੇਖਾਂ ਵਿਚੋਂ ਵੀ ਮੈਨੂੰ, ਇੱਕ ਅਜੀਬ ਜਿਹੀ ਮਹਿਕ ਆਉਂਦੀ ਮਹਿਸੂਸ ਹੁੰਦੀ ਹੈ ਜੀ। ਇੱਕ ਸੱਚੇ ਜਗਿਆਸੂ ਦੀ ਤਸਵੀਰ ਨਜ਼ਰ ਆਉਂਦੀ ਹੈ ਜੀ। ਮੈਂ ਆਪ ਜੀ ਨੂੰ ਸ਼ੁੱਭ ਕਾਮਨਾਵਾਂ ਭੇਜਦਾ ਹਾਂ ਜੀ।

ਵੀਰ ਗੁਰਇੰਦਰ ਸਿੰਘ ਪਾਲ ਜੀ, ਬਹੁਤ ਪਹਿਲੇ ਤੁਹਾਡੇ ਇੱਕ ਪੱਤਰ ਵਿੱਚ ਲਿਖੀਆਂ ਤੁਹਾਡੀਆਂ ਕੁੱਝ ਲਾਈਨਾਂ ਨੇਂ, ਮੇਰੇ ਮਨ ਤੇ ਬਹੁਤ ਡੂੰਗਾ ਅਸਰ ਕੀਤਾ ਸੀ। ਉਹ ਲਾਈਨਾਂ ਸਨ।

ਜਦ ਅਸੀਂ ਆਪਣੀ ਸੂਝ ਮੁਤਾਬਕ, ਜੀਵਨ-ਜੁਗਤੀ ਬਾਰੇ, ਗੁਰਬਾਣੀ ਨੂੰ ਪਰੋਖੇ ਰੱਖਕੇ ਕੋਈ ਸੁਝਾਉ ਦਿੰਦੇ ਹਾਂ ਤਾਂ ਇਉਂ ਲਗਦਾ ਹੈ ਜਿਵੇਂ ਅਸੀਂ ਅਸਿੱਧੇ ਢੰਗ ਨਾਲ ਇਹ ਜਤਾ ਰਹੇ ਹੋਈਏ ਕਿ ਗੁਰਬਾਣੀ ਵਿੱਚ ਜੋ ਗੱਲ ਅਧੂਰੀ ਰਹਿ ਗਈ ਸੀ ਉਹ ਅਸੀਂ ਪੂਰੀ ਕਰ ਰਹੇ ਹਾਂ। ਸੇਵਕ ਸੱਜਨੋ, ਇਉਂ ਸੋਚਣਾ/ਕਰਨਾਂ ਮਨਮਤ ਹੈ।

ਅਤੇ ਸਾਡੇ ਆਗੁਆਂ ਨੂੰ ਤੁਸੀਂ ਕਿਹਾ ਸੀ ਕੇ ਉਹ

ਕਿਸੇ ਸੁਆਰਥ ਦੇ ਪ੍ਰਭਾਵ ਅਧੀਨ, ਚੁੱਪ ਸਾਧੀ ਬੈਠੇ ਹਨ! ਉਹ ਸਾਡੇ ਵਰਗੇ ਅਲਹੜਾਂ ਦੇ ਸ਼ੰਕੇ ਨਿਵਿਰਤ ਕਰਨ ਦੀ ਬਜਾਏ ਮਚਲੇ ਹੋਏ ਰਹਿੰਦੇ ਹਨ।

ਸੋ ਮੇਰੇ ਛੋਟੇ ਅੱਲ੍ਹੜ ਜਿਹੇ ਵੀਰ, ਤੁਹਾਡੇ ਇਸ ਤਰਾਂ ਦੇ ਵਿਚਾਰ ਪੜ੍ਹਨ ਤੋਂ ਬਾਦ, ਮੈਂ ਤੁਹਾਡਾ ਹਰ ਪੱਤਰ ਜਾਂ ਲੇਖ ਜਰੂਰ ਪੱੜ੍ਹਦਾ ਹਾਂ। ਤੁਹਾਡਾ ਭਾਸ਼ਾ ਗਿਆਨ ਵੀ ਬਹੁਤ ਕਮਾਲ ਦਾ ਹੈ। ਛੋਟੀ ਉਮਰ ਵਿੱਚ ਏਨੀਂ ਖੋਜ ਅਤੇ ਏਨਾਂ ਗਿਆਨ, ਤੁਸੀਂ ਸੱਚਮੁਚ ਵਧਾਈ ਦੇ ਪਾਤਰ ਹੋ।

ਵੀਰ ਸ: ਚਰਨਜੀਤ ਸਿੰਘ ਜੀ, ਤੁਸਾਂ ਨੇ 15/2/10 ਦੇ ਆਪਣੇਂ ਪੱਤਰ ਵਿੱਚ ਸ੍ਰੀ 108 ਸਵਾਮੀਂ ਹਰਿਨਾਮ ਦਾਸ ਉਦਾਸੀਨ ਵੈਦਯ ਦੀ ਲਿਖੀ ਇੱਕ ਕਿਤਾਬ ਦਾ ਜਿਕਰ ਕੀਤਾ ਹੈ। ਇੱਕ ਖੋਜੀ ਸੋਚ ਅਨੂੰਸਾਰ, ਜਾਂ ਖੋਜੀ ਦੀ ਨਜਰ ਨਾਲ, ਤੁਸੀਂ ਉਸ ਕਿਤਾਬ ਨੂੰ ਪੜ੍ਹਿਆ ਜਾਂ ਘੋਖਿਆ ਹੈ। ਤਾਂ ਹੀ ਤੇ ਤੁਸੀਂ ਲਿਖਿਆ ਹੈ।

ਮੇਰੀ ਪਾਠਕਾਂ ਨੂੰ ਬੇਨਤੀ ਹੈ ਕਿ ਸਿਰਫ਼ ਨਾਮ ਤੋਂ ਹੀ ਅੰਦਾਜੇ ਨਾ ਲਾ ਲੈਣਾ। ਇਹ ਬੇਸ਼ਕ ਸਿਰੀ ਚੰਦ ਨੂੰ ਭਗਵਾਨ ਕਰ ਕੇ ਲਿਖਦਾ ਹੈ ਪਰ ਇਸ ਦੀ ਕਿਤਾਬ ਤੌਂ ਪਤਾ ਚਲਦਾ ਹੈ ਕਿ ਇਸ ਨੈ ਇੱਕ ਖੋਜੀ ਦੀ ਨਜਰ ਤੌ ਧਰਮ ਗ੍ਰੰਥਾਂ ਨੂੰ ਘੋਖਿਆ ਹੈ।

ਤੁਸੀਂ ਕਿਤਾਬ ਵਿਚੋਂ ਪੱੜ੍ਹ ਕੇ ਲਿਖਿਆ ਹੈ,

“ਖੋਜ ਜਿੰਨਾ ਕੁੱਝ ਸਿਖੋਂਦੀ ਹੈ-ੳਨਨਾ ਪੜਾਈ ਨਹੀਂ ਸਿਖੋਂਦੀ ਇਹ ਮੋਟਾ ਸਿਧਾਂਤ ਕਾਮਯਾਬ ਹੋ ਗਿਆ ਹੈ।”

“ਮੈਂਨੂੰ ਇਸ ਖੋਜ ਤੋਂ ਇਥੋਂ ਤਕ ਮਾਰਗ ਵਿਖਾਯਾ ਕਿ ਜਿਹੜੇ ਪੜਾਈ ਵਿੱਚ ਆਏ ਹੋਏ ਖਿਆਲ ਸਨ-ਉਹ ਰੇਤ ਦੀ ਕੰਧ ਵਾਂਗ ਡਿਗ ਗਏ। ਜਿਹੜਿਆਂ ਰਵਾਇਤਾਂ ਆਮ ਲੋਕਾਂ ਵਿਚੋਂ ਮੇਰੇ ਵਿਚਾਰ ਵਿੱਚ ਵੀ ਘਰ ਕਰੀ ਬੈਠੀਆਂ ਸਨ, ਉਹ ਵੀ ਬਾਣੀਆਂ ਦਿਆਂ ਹੁਲਾਰਿਆਂ ਨਾਲ ਰੂੰ ਦੇ ਬੂੰਬਿਆਂ ਵਾਂਗ ਉਡਦੇ ਉਡਦੇ ਸਾਰੇ ਉਡ ਗਏ। ਮਨ ਮੈਦਾਨ ਦੀ ਐਹੋ ਜਿਹੀ ਹਾਲਤ ਪੁਜੀ ਕਿ “ਮਜਹਬ ਕੋਈ ਚੀਜ ਹੀ ਨਹੀ” ਸਟੇਜ ਬਣ ਗਈ।

ਵੀਰ ਜੀ ਤੁਸਾਂ ਠੀਕ ਲਿਖਿਆ ਹੈ। ਇਹ ਊਪਰ ਲਿਖੀਆਂ ਗੱਲਾਂ ਦੀ ਸਚਾਈ ਦੀ ਗਵਾਹੀ ਤਾਂ ਗੁਰਬਾਣੀਂ ਵਿਚੋਂ ਵੀ ਮਿਲਦੀ ਹੈ।

ਵੀਰ ਜੀ ਤੁਸੀਂ ਤਾਂ ਸਾਰੀ ਕਿਤਾਬ ਪੜ੍ਹੀ ਹੋਵੇਗੀ, ਪਰ ਜਿਨਾਂ ਕੂ ਤੁਸੀਂ ਉਸ ਕਿਤਾਬ ਵਿਚੋਂ ਪਾਠਕਾਂ ਦੇ ਪੜ੍ਹਨ ਹਿਤ ਲਿਖਿਆ ਹੈ। ਉਸ ਨੂੰ ਪੱੜ੍ਹ ਕੇ ਗੁਰਇੰਦਰ ਸਿੰਘ ਪਾਲ ਜੀ ਨੇਂ ਵੀ ਆਪਣੇਂ ਵਿਚਾਰ ਦੱਸੇ ਹਨ ਜੀ।

ਕਿ ਆਪ ਦੇ ਫ਼ਰਵਰੀ 15, 2010 ਦੇ ਪੱਤ੍ਰ ਵਿੱਚ ਨੀਲੇ ਅੱਖਰਾਂ ਵਿੱਚ ਦਿੱਤੇ ‘ਜਪੁ’ ਦੇ ਅਰਥ ਬਿਲਕੁਲ ਨਿਰਮੂਲ ਅਤੇ ਗ਼ਲਤ ਹਨ, ਤੇ ਪਾਠਕਾਂ ਅਤੇ ਸ਼੍ਰੱਧਾਲੂਆਂ ਨੂੰ ਗੁਮਰਾਹ ਕਰਦੇ ਹਨ। ਦਾਸ ਦਾ ਇਹ ਦ੍ਰਿੜ ਵਿਸ਼ਵਾਸ ਹੈ।

ਵੀਰ ਜੀਓ, ਨੀਲੇ ਅੱਖਰਾਂ ਵਿੱਚ ਲਿਖੀ ਲਿਖਤ ਬਾਰੇ ਮੇਰੇ ਵਿਚਾਰ ਵੀ, ਪਾਲ ਜੀ ਨਾਲ ਕੁੱਝ ਮਿਲਦੇ ਜੁਲਦੇ ਹਨ ਹੀ ਹਨ ਜੀ। ਪਰ ਨਜਰੀਆ ਥੋੜਾ ਅਲੱਗ ਹੈ ਜੀ।

ਕਿਸੇ ਦੀ ਕੀਤੀ ਹੋਈ ਖੋਜ ਦਾ ਮੁਫਤ ਵਿੱਚ ਫਾਇਦਾ ਉਠਾਉਣਾਂ ਗਲਤ ਨਹੀਂ ਹੈ। ਜਿੱਥੇ ਸਾਨੂੰ ਲੱਗੇ ਕੇ ਕਿਸੇ ਦੀ ਖੋਜ ਅਧੂਰੀ ਹੈ, ਉਥੇ ਖੁੱਦ ਖੋਜੀ ਬਣ ਜਾਓ। ਕਿਸੇ ਦਾ ਦੋਸ਼ ਨਾਂ ਕੱਢੋ, ਕਿਉਂ ਕੇ ਸਤਿਗੁਰੂ ਤੋਂ ਬਿਨਾਂ ਕੋਈ ਵੀ ਪੂਰਨ ਨਹੀਂ ਹੈ। ਕਿਸੇ ਦੇ ਗੁਣ ਗੁਣਾਂ ਨੂੰ ਧਾਰਨ ਕਰ ਲੈਣਾਂ ਚਾਹੀਦਾ ਹੈ, ਅਤੇ ਔਗੁਣਾਂ ਨੂੰ ਵਿਸਾਰ ਦੇਨਾਂ ਚਾਹੀਦਾ ਹੈ।

ਵੀਰ ਗੁਰਇੰਦਰ ਸਿੰਘ ਜੀ। ਮੈਂ ਤੁਹਾਡਾ 14 ਫਰਵਰੀ ਵਾਲਾ ਲੇਖ “ਗੁਰੂ” ਭਾਗ ਪਹਿਲਾ ਵੀ ਪੜ੍ਹਿਆਂ ਸੀ ਜੀ। ਆਪ ਜੀ ਨੇਂ ਗੁਰੂ ਉਸਤਤ ਵਾਲੀਆਂ ਗੁਰਬਾਣੀਂ ਦੀਆਂ ਬਹੁਤ ਸਾਰੀਆਂ ਕੜੀਆਂ ਦੀ ਵਿਆਖਿਆ ਕੀਤੀ ਹੈ ਜੀ। ਤੁਹਾਡੇ ਲੇਖ ਵਿੱਚ ਲਿਖੀ ਗੁਰਬਾਣੀਂ ਦੀ ਅਗਲੀ ਕੜੀ ਜਾਂ ਸ਼ਬਦ ਦੀ ਵਿਆਖਿਆ ਪੱੜ੍ਹ ਕੇ ਮੇਰੇ ਮਨ ਵਿੱਚ ਕੁੱਝ ਸ਼ੰਕਾ ਉਤਪਨ ਹੋ ਗਿਆ ਹੈ ਜੀ, ਜੋ ਮੈਂ ਤੁਹਾਡੇ ਨਾਲ ਇਸ ਪੱਤਰ ਵਿੱਚ ਸਾਂਝਾ ਕਰ ਰਿਹਾ ਹਾਂ ਜੀ। ਆਪ ਜਰੂਰ ਵਿਚਾਰ ਕਰਨਾਂ ਜੀ।

ਮਹਲਾ 1॥ ਛਿਅ ਘਰ ਛਿਅ ਗੁਰ ਛਿਅ ਉਪਦੇਸ॥ ਗੁਰੁ ਗੁਰੁ ਏਕੋ ਵੇਸ ਅਨੇਕ॥ 1॥ ਬਾਬਾ ਜੈ ਘਰਿ ਕਰਤੇ ਕੀਰਤਿ ਹੋਇ॥ ਸੋ ਘਰੁ ਰਾਖੁ ਵਡਾਈ ਤੋਇ॥ 1॥ ਰਹਾਉ॥ ਵਿਸੁਏ ਚਸਿਆ ਘੜੀਆ ਪਹਰਾ ਥਿਤੀ ਵਾਰੀ ਮਾਹੁ ਹੋਆ॥ ਸੂਰਜੁ ਏਕੋ ਰੁਤਿਅਨੇਕ॥ ਨਾਨਕ ਕਰਤੇ ਕੇ ਕੇਤੇ ਵੇਸ॥ 2॥ 2॥

ਭਾਵ: (ਹਿੰਦੂਆਂ ਦੇ ਮੰਨੇ ਹੋਏ) ਗਿਆਨ ਦੇ ਛੇ ਸ਼ਾਸਤ੍ਰ ਹਨ, ਇਨ੍ਹਾਂ ਸ਼ਾਸਤ੍ਰਾਂ ਵਿੱਚ ਛੇ ਹੀ ਤਰ੍ਹਾਂ ਦੇ ਧਰਮ-ਨਿਯਮ ਹਨ, ਅਤੇ ਇਨ੍ਹਾਂ ਨਿਯਮਾਂ ਨੂੰ ਨਿਰਧਾਰਤ ਕਰਨ ਤੇ ਲਿਖਣ ਵਾਲੇ ਛੇ ਹੀ ਗੁਰੂ ਹਨ। ਪਰ, ਇਨ੍ਹਾਂ ਛੇਆਂ ਦਾ ਸੋਮਾ ਪਰਮਗੁਰੂ ਪਰਮਾਤਮਾ ਆਪ ਹੈ। ਜਿਵੇਂ ਸੂਰਜ ਇੱਕ ਹੈ, ਪਰ, ਉਸ ਦੇ ਪ੍ਰਕਾਸ਼ ਤੇ ਤਪਸ਼ ਦੇ ਪ੍ਰਭਾਵਾਧੀਨ ਕਈ ਰੁੱਤਾਂ ਹੋਂਦ ਵਿੱਚ ਆਉਂਦੀਆਂ ਹਨ, ਤਿਵੇਂ ਇੱਕ ਅਕਾਲਪੁਰਖ ਅਤੇ ਉਸ ਦੀ ਕੁਦਰਤ ਤੋਂ ਹੀ ਸਾਰੇ ਗੁਰੂ ਅਤੇ ਉਨ੍ਹਾਂ ਦਾ ਗਿਆਨ ਹਨ।

ਵੀਰ ਜੀ, ਊਪਰ ਵਾਲੇ ਸ਼ਬਦ ਨੂੰ ਧਿਆਨ ਨਾਲ ਵਿਚਾਰੀਏ ਤਾਂ ਸ਼ਾਸਤਰਾਂ ਨਾਲ ਇਸ ਦਾ ਕੋਈ ਵੀ ਮੇਲ ਨਹੀਂ ਹੈ। ਸਿਰਫ ਜਾਂ ਸਵਾਏ ਇਸ ਦੇ ਕੇ ਸ਼ਾਸਤਰਾਂ ਦੀ ਗਿਨਤੀ ਛੇ ਹੈ, ਅਤੇ ਇਸ ਸ਼ਬਦ ਵਿੱਚ ਘਰਾਂ ਦੀ ਗਿਨਤੀ ਵੀ ਛੇ ਦੱਸੀ ਹੈ ਜੀ। ਕੀ ਗਿਨਤੀ ਦੀ ਸਮਾਨਤਾਂ ਨਾਲ ਹੀ ਘਰ ਦਾ ਮਤਲਬ ਸ਼ਾਸਤਰ ਹੋ ਜਾਵੇਗਾ। ਜੇ ਪਹਿਲੀ ਪੰਕਤੀ ਵਿੱਚ ਆਏ ਲਫਜ਼ ਘਰ ਦਾ ਅਰਥ ਜੇ ਸ਼ਾਸਤਰ ਮੰਨ ਵੀ ਲਈਏ, ਤਾਂ ਏਸੇ ਹੀ ਸ਼ਬਦ ਦੀਆਂ ਅਗਲੀਆਂ ਦੋ ਪੰਕਤੀਆਂ ਵਿੱਚ ਆਏ, ਘਰਿ ਅਤੇ ਘਰੁ ਦਾ ਅਰਥ ਵੀ ਸ਼ਾਸਤਰ ਮੰਨ ਕੇ, ਇਸ ਪੂਰੇ ਸ਼ਬਦ ਦੇ ਅਰਥ ਕੀ ਕਰੋਗੇ ਜੀ? ਅਤੇ ਕੀ ਸੱਚਮੁਚ ਹੀ ਘਰ ਦਾ ਮਤਲਬ ਸ਼ਾਸਤਰ ਹੁੰਦਾ ਹੈ ਜੀ? ।

ਫਿਰ ਵੀ ਜੇ ਮੰਨ ਲਿਆ ਜਾਵੇ, ਕਿ ਘਰ ਦੇ ਇਹ ਸ਼ਾਸਤਰਾਂ ਵਾਲੇ ਅਰਥ ਠੀਕ ਹਨ, ਜੋ ਤੁਸਾਂ ਕੀਤੇ ਹਨ। ਤਾਂ ਤੁਹਾਡੇ ਕੀਤੇ ਅਰਥਾਂ ਅਨੂੰਸਾਰ ਛੇ ਸ਼ਾਸਤਰ, ਸ਼ਾਸਤਰਾਂ ਨੂੰ ਲਿਖਣ ਵਾਲੇ ਛੇ ਗੁਰੂ, ਅਤੇ ਛੇ ਸ਼ਾਸਤਰਾਂ ਵਿਚਲੇ ਧਰਮ ਉਪਦੇਸ਼, ਇਹਨਾਂ ਸਭਨਾਂ ਦਾ ਸੋਮਾਂ, ਜਾਂ ਇਹਨਾਂ ਸਭਨਾਂ ਨੂੰ ਪੈਦਾ ਕਰਨ ਵਾਲਾ, ਪਰਮ ਗੁਰੂ ਪ੍ਰਮਾਤਮਾਂ ਆਪ ਹੈ। ਇਹ ਸਾਰੇ ਸ਼ਾਸਤਰ, ਗੁਰੂ, ਅਤੇ ਗਿਆਨ ਅਕਾਲ ਪੁਰਖ ਨੇਂ ਪੈਦਾ ਕੀਤੇ ਹਨ।

ਹੁਣ ਸਵਾਲ ਪੈਦਾ ਹੁੰਦਾ ਹੈ, ਕਿ ਅਕਾਲ ਪੁਰਖ ਦੀ ਪੈਦਾ ਕੀਤੀ ਹੋਈ ਕਿਸੇ ਚੀਜ਼ ਦਾ, ਕੀ ਨਿਰਾਦਰ ਕਰਨਾਂ ਚਾਹੀਦਾ ਹੈ, ਕੀ ਅਕਾਲ ਪੁਰਖ ਦੇ ਪੈਦਾ ਕੀਤੇ ਹੋਏ ਇਸ ਗਿਆਨ ਨਾਲ, ਨਫਰਤ ਕਰਨੀ ਚਾਹੀਦੀ ਹੈ। ਕੀ ਅਕਾਲ ਪੁਰਖ ਨੇਂ ਸ਼ਾਸਤਰ ਪੈਦਾ ਕਰ ਕੇ, ਕਿਤੇ ਇਹ ਕੰਮ ਗਲਤ ਤਾਂ ਨਹੀਂ ਕੀਤਾ ਹੈ ਜੀ। ਕਿਉਂ ਕੇ ਕਾਫੀ ਪਹਿਲੇ, ਸ਼ਾਸਤਰਾਂ ਅਤੇ ਸਿਮਰਤੀਆਂ ਬਾਰੇ ਵੀ ਵਿਦਵਾਨਾਂ ਵਿੱਚ ਬਹਿਸ ਹੋਈ ਸੀ। ਵੈਸੇ ਵੀ ਵੇਦਾਂ ਸ਼ਾਸਤਰਾਂ ਬਾਰੇ ਸਾਡੇ ਵਿਦਵਾਨਾਂ ਦੀ ਕੀ ਰਾਏ ਹੈ ਆਪਾਂ ਸਾਰੇ ਹੀ ਜਾਣਦੇ ਹਾਂ।

ਸੋ ਵੀਰ ਜੀ, ਇਸ ਸ਼ਬਦ ਦੇ ਅਰਥਾਂ ਦੀ ਇੱਕ ਵਾਰ ਦੁਬਾਰਾ ਵਿਚਾਰ ਜਰੂਰ ਕਰਨਾਂ ਜੀ।

ਆਪ ਜੀ ਦਾ ਵੀਰ

ਬਲਦੇਵ ਸਿੰਘ ਫਿਰੋਜ਼ਪੁਰ।


(20/02/10)
ਸਰਬਜੀਤ ਸਿੰਘ ਸੰਪਾਦਕ-ਇੰਡੀਆ ਅਵੇਅਰਨੈੱਸ

ਇੰਡੀਆ ਅਵੇਅਰਨੈੱਸ `ਤੇ ਦਬਾਅ ਪਾਉਣ ਲਈ ਮੱਕੜ ਜੁੰਡਲੀ ਨੇ ਹੁਣ ਕਾਨੂੰਨੀ ਹਥਕੰਡੇ ਅਪਣਾਉਣੇ ਸ਼ੁਰੂ ਕੀਤੇ

ਨਵੀਂ ਦਿੱਲੀ, 20/12/2010:
ਸਿੱਖ ਕੌਮ ਵਿੱਚ ਸਰਗਰਮ ਬ੍ਰਾਹਮਣਵਾਦੀ ਏਜੰਟਾਂ ਦਾ ਪਿਛਲੇ 6 ਸਾਲਾਂ ਤੋਂ ਪਰਦਾਫਾਸ਼ ਕਰਦੀ ਆ ਰਹੀ ਮੈਗਜ਼ੀਨ ਇੰਡੀਆ ਅਵੇਅਰਨੈੱਸ ਆਪਣੀ ਨਿਰਪੱਖਤਾ, ਨਿਧੜਕਤਾ ਤੇ ਨਿਵੇਕਲੀ ਸ਼ੈਲੀ ਕਾਰਨ ਸਿੱਖ-ਵਿਰੋਧੀ ਤਾਕਤਾਂ ਅਤੇ ਉਨ੍ਹਾਂ ਦੇ ਮਨਸੂਬਿਆਂ ਦੀ ਪੂਰਤੀ ਕਰ ਰਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁੱਝ ਭ੍ਰਿਸ਼ਟ ਆਗੂਆਂ ਦੀਆਂ ਅੱਖਾਂ ਵਿੱਚ ਰੋੜੇ ਵਾਂਗ ਚੁਭਦੀ ਰਹੀ ਹੈ। ਰਸਾਲੇ ਦੀਆਂ ਨੀਤੀਆਂ ਵਿੱਚ (ਬ੍ਰਾਹਮਣਵਾਦ-ਪੱਖੀ) ਤਬਦੀਲੀਆਂ ਲਿਆਉਣ ਲਈ ਪਿਛਲੇ ਕਾਫੀ ਸਮੇਂ ਤੋਂ ਇੰਡੀਆ ਅਵੇਅਰਨੈੱਸ ਦੇ ਸੰਪਾਦਕੀ ਬੋਰਡ ਦੇ ਮੈਂਬਰਾਂ ਨੂੰ ਦੇਸ਼-ਵਿਦੇਸ਼ ਤੋਂ ਫੋਨ ਰਾਹੀਂ ਬੇਅੰਤ ਵਾਰ ‘ਸੋਧ’ ਦਿੱਤੇ ਜਾਣ ਦੀਆਂ ਧਮਕੀਆਂ ਦਿਵਾਉਣ `ਤੇ ਵੀ ਅਦਾਰਾ ਇੰਡੀਆ ਅਵੇਅਰਨੈੱਸ ਨੇ ਆਪਣੀ ਬ੍ਰਾਹਮਣਵਾਦ ਵਿਰੋਧੀ ਮੁਹਿੰਮ ਜਾਰੀ ਰੱਖੀ ਹੈ। ਇਸ ਨਾਲ ਬੌਖਲਾਹਟ ਵਿੱਚ ਆਏ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਹੁਣ ਨਵਾਂ ਪੈਂਤੜਾ ਅਪਣਾਉਂਦਿਆਂ ਇੰਡੀਆ ਅਵੇਅਰਨੈੱਸ ਦੇ ਪ੍ਰਬੰਧਕਾਂ ਦਾ ਸਮਾਂ ਤੇ ਪੈਸਾ ਬਰਬਾਦ ਕਰਵਾਉਣ ਲਈ ਉਨ੍ਹਾਂ ਖਿਲਾਫ਼ ਅਖੌਤੀ ਕਾਨੂੰਨੀ ਕਾਰਵਾਈ ਕਰਨ ਦਾ ਹਥਕੰਡਾ ਅਰੰਭਿਆ ਹੈ।
ਇੰਡੀਆ ਅਵੇਅਰਨੈੱਸ ਦੇ ਫਰਵਰੀ 2010 ਅੰਕ ਦੇ ਮੁੱਖ ਪੰਨੇ `ਤੇ ਪ੍ਰਕਾਸ਼ਿਤ ਤਸਵੀਰ ਅਤੇ ਇਸਦੇ ਸਿਰਲੇਖ ਰਾਹੀਂ “ਮਾਨਹਾਣੀ” ਦਾ ਬਹਾਨਾ ਘੜ ਕੇ ਅਵਤਾਰ ਸਿੰਘ ਮੱਕੜ ਨੇ ਜਿਥੇ ਸੰਪਾਦਕ ਸਰਬਜੀਤ ਸਿੰਘ ਅਤੇ ਪ੍ਰਕਾਸ਼ਕ ਸਵਰਨ ਸਿੰਘ ਦੀਆਂ ਪੱਤਰਕਾਰੀ ਸਬੰਧੀ ਸਰਗਰਮੀਆਂ ਵਿੱਚ ਰੁਕਾਵਟ ਖੜੀ ਕਰਨ ਲਈ, ਇਨ੍ਹਾਂ `ਤੇ ਮੁਕੱਦਮਾ ਕਰਨ ਦੀ ਪ੍ਰਕ੍ਰਿਆ ਅਰੰਭ ਦਿੱਤੀ ਹੈ। ਪੰਜਾਬ ਦੀ ਸੱਤਾ ਅਤੇ ਸ਼੍ਰੋਮਣੀ ਕਮੇਟੀ ਦੀ ਗੋਲਕ ਸਹਾਰੇ ਮੌਜਾਂ ਮਾਣ ਰਹੇ ਲੋਕਾਂ ਲਈ ਅਜਿਹਾ ਕਰਨਾ ਬੜੀ ਮਾਮੂਲੀ ਜਿਹੀ ਗੱਲ ਹੈ। ਪਰ ਇੰਡੀਆ ਅਵੇਅਰਨੈੱਸ ਵਰਗਾ ਅਦਾਰਾ ਜਿਹੜਾ ਹਮੇਸ਼ਾ ਧਾਰਮਕ-ਸਿਆਸੀ ਧੜਿਆਂ ਤੋਂ ਅਜ਼ਾਦ ਰਿਹਾ ਹੈ ਅਤੇ ਜਿਸ ਨੂੰ ਵਿਦੇਸ਼ਾਂ ਤੋਂ ਤਾਂ ਦੂਰ, ਭਾਰਤ ਵਿੱਚ ਵੀ ਮਾਇਕ ਸਹਿਯੋਗ ਦੇਣ ਵਾਲੇ ਪੰਥ-ਦਰਦੀਆਂ ਦਾ ਸਹਿਯੋਗ ਨਹੀਂ ਮਿਲ ਸਕਿਆ, ਲਈ ਅਜਿਹੇ ਹਥਕੰਡਿਆਂ ਦਾ ਸਾਹਮਣਾ ਕਰਨਾ ਖਾਲਾ ਜੀ ਦਾ ਵਾੜਾ ਨਹੀਂ।
ਇਸਲਈ ਅਸੀਂ ਇੰਡੀਆ ਅਵੇਅਰਨੈੱਸ ਦੇ ਸਮੂਹ ਪਾਠਕਾਂ ਅਤੇ ਹੋਰ ਪੰਥ-ਦਰਦੀਆਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਇਸ ਮੁੱਦੇ `ਤੇ, ਜਲਦ ਤੋਂ ਜਲਦ ਸਾਨੂੰ ਆਪਣੇ ਵਿਚਾਰਾਂ ਤੋਂ ਜਾਣੂ ਕਰਵਾਉਣ ਕਿ ਸਾਨੂੰ ਇਸ ਮਸਲੇ ਨੂੰ ਕਿਵੇਂ ਨਜਿੱਠਣਾ ਚਾਹੀਦਾ ਹੈ, ਤਾਂ ਜੋ ਸਾਨੂੰ ਕਿਸੇ ਕਾਨੂੰਨੀ ਅੜਚਨ ਦਾ ਸਾਹਮਣਾ ਵੀ ਨਾ ਕਰਨਾ ਪਏ ਅਤੇ ਸਿੱਖ ਮਸਲਿਆਂ ਦੀ ਵੀ ਪਹਿਲਾਂ ਵਾਂਗ ਨਿਰਪੱਖਤਾ ਨਾਲ ਪੇਸ਼ਕਾਰੀ ਹੁੰਦੀ ਰਹੇ।
ਸਰਬਜੀਤ ਸਿੰਘ ਸੰਪਾਦਕ-ਇੰਡੀਆ ਅਵੇਅਰਨੈੱਸ
ਫੋਨ: 0091-9871683322
ਈਮੇਲ:
[email protected]


(20/02/10)
ਮਨਦੀਪ ਸਿੰਘ ਵਰਨਨ

ਗੁਰੂ ਗ੍ਰੰਥ ਸਾਹਿਬ ਜੀ ਦਾ ਚਾਹੁੰਦੇ ਨਵਾਂ ਸ਼ਰੀਕ ਬਨਾਉਣਾ
ਟੈਂਕਾ ਤੇ ਤੋਪਾਂ ਨੇ ਪਹਿਲਾਂ ਤਖਤ ਅਕਾਲ ਸੀ ਢਾਹਿਆ
ਬਾਦਲ ਦੇ ਪਿੱਠੂਆਂ ਨੇ ਭੋਗ ਹੁਣ ਆਨ-ਸ਼ਾਨ ਦਾ ਪਾਇਆ
ਮਹਾਂਕਾਲ ਦੇ ਚਰਨਾਂ ਤੇ ਚਾਹੁੰਦੇ ਸਿੱਖਾਂ ਤਾਈਂ ਝੁਕਾਉਣਾ
ਗੁਰੂ ਗ੍ਰੰਥ ਸਾਹਿਬ ਜੀ ਦਾ ਚਾਹੁੰਦੇ ਨਵਾਂ ਸ਼ਰੀਕ ਬਨਾਉਣਾ
ਇਹ ਚੇਲੇ ਕਾਲਕਾ ਦੇ ਹੋ ਰਹੇ ਸਿੱਖ ਕੌਮ ਤੇ ਭਾਰੂ
ਇਹ ਚੜਿਆ ਤਈਆ ਜੋ ਇਹਨੂੰ ਕਿਹੜਾ ਵੈਦ ਉਤਾਰੂ
ਦੋ ਛਿੱਲੜਾਂ ਬਦਲੇ ਹੈ ਮਾੜਾ ਧਰਮ ਇਮਾਨ ਗਵਾਉਣਾ
ਗੁਰੂ ਗ੍ਰੰਥ ਸਾਹਿਬ ਜੀ ਦਾ ਚਾਹੁੰਦੇ ਨਵਾਂ ਸ਼ਰੀਕ ਬਨਾਉਣਾ
ਕਲਾਬਾਜ਼ੀ ਸਾਧਾਂ ਨੇ ਪੰਥ ਦੇ ਵਿਹੜੇ ਵਿੱਚ ਆ ਲਾਈ
ਸਾਡੀ ਮੱਸਿਆ ਮਰ ਜਾਣੀ ਲਾਗੂ ਕੀਤਿਆਂ ਨਾਨਕਸ਼ਾਹੀ
ਅਕਲੋਂ ਸੱਖਣੇ ਬੂਬਨਿਆਂ ਨੇ ਹਰ ਧਰਮੀ ਸਿੱਖ ਤੜਫਾਉਣਾ
ਗੁਰੂ ਗ੍ਰੰਥ ਸਾਹਿਬ ਜੀ ਦਾ ਚਾਹੁੰਦੇ ਨਵਾਂ ਸ਼ਰੀਕ ਬਨਾਉਣਾ
ਅੱਖਾਂ ਵਿੱਚ ਅੱਖਾਂ ਪਾ ਜਿਹੜੇ ਸਾਹਵੇਂ ਗੱਲ ਨਹੀਂ ਕਰਦੇ
ਉਹ ਦਿਲ ਦੇ ਚੋਰ ਹੁੰਦੇ ਕਦੇ ਨਹੀ ਸ਼ਾਹਦੀ ਸੱਚੀ ਭਰਦੇ
ਫੁੱਲਾਂ ਦੇ ਭੌਰੇ ਨੂੰ ਚਾਹੁੰਦੇ ਭੂੰਡਾਂ ਨਾਲ ਰਲਾਉਣਾ
ਗੁਰੂ ਗ੍ਰੰਥ ਸਾਹਿਬ ਜੀ ਦਾ ਚਾਹੁੰਦੇ ਨਵਾਂ ਸ਼ਰੀਕ ਬਨਾਉਣਾ
ਕਰਮਾਂ ਤੇ ਕਾਂਡਾਂ ਨੇ ਸਾਡੇ ਉੱਤੇ ਗਲਬਾ ਪਾਇਆ
ਸਿੱਖੀ ਦੇ ਰਸਤੇ ਤੋਂ ਮਨ ਦੀਆਂ ਮੱਤਾਂ ਨੇ ਭਟਕਾਇਆ
ਮਾਵਾਂ ਫਿਰ ਰੋਣਗੀਆਂ ਇਹਨਾਂ ਪੁੱਤਰਾਂ ਨੂੰ ਮਰਵਾਉਣਾ
ਗੁਰੂ ਗ੍ਰੰਥ ਸਾਹਿਬ ਜੀ ਦਾ ਚਾਹੁੰਦੇ ਨਵਾਂ ਸ਼ਰੀਕ ਬਨਾਉਣਾ
ਹੰਸਾਂ ਦੇ ਸੰਗ ਰਲਦੇ ਕਦੇ ਵੀ ਕਾਲੇ ਕਾਗ ਨਾ ਵੀਰੋ
ਇਹ ਤੁਅੱਸਬੀ ਕਹਿਰ ਕਮਾ ਨਾ ਸਿੱਖਾਂ ਦਾ ਹਿਰਦਾ ਚੀਰੋ
ਆਸ਼ਕ ਦੇ ਕਿੱਸੇ ਨੂੰ ਸਾਡੇ ਗੁਰੂ ਦੇ ਨਾਮ ਲਗਾਉਣਾ
ਗੁਰੂ ਗ੍ਰੰਥ ਸਾਹਿਬ ਜੀ ਦਾ ਚਾਹੁੰਦੇ ਨਵਾਂ ਸ਼ਰੀਕ ਬਨਾਉਣਾ
ਪੁਠੇ ਸਿੱਧੇ ਲਮਕਣ ਤੇ ਜਿਹੜੇ ਬਣਦੇ ਬ੍ਰਹਮ ਗਿਆਨੀ
ਹੁਣ ਜਾਗ ਨੇ ਸਿੱਖ ਪਏ ਚੱਲਣ ਦੇਣੀ ਨਹੀਂ ਕਹਾਣੀ
ਇਹ ਧਰਮ ਕਿਰਤੀਆਂ ਦਾ ਨਹੀਉਂ ਵਿਹਲੜਾਂ ਹੱਥ ਫੜਾਉਣਾਂ
ਗੁਰੂ ਗ੍ਰੰਥ ਸਾਹਿਬ ਜੀ ਦਾ ਚਾਹੁੰਦੇ ਨਵਾਂ ਸ਼ਰੀਕ ਬਨਾਉਣਾ
ਸਾਡੀਆਂ ਮਾਵਾਂ ਭੈਣਾਂ ਨੂੰ ਜਿਹੜੇ ਬਾਣੀ ਪੜਨ ਨਹੀਂ ਦਿੰਦੇ
ਬ੍ਰਾਹਮਣ ਦੇ ਹੱਥਠੋਕੇ ਤੇ ਤਨਖਾਹ ਤੇ ਪਲਣ ਕਰਿੰਦੇ
ਮਾਇਆ ਦੇ ਗੱਫੇ ਲੈ ਤੇ ਅਜ਼ਮਤ ਨੂੰ ਦਾਅ ਤੇ ਲਾਉਣਾ
ਗੁਰੂ ਗ੍ਰੰਥ ਸਾਹਿਬ ਜੀ ਦਾ ਚਾਹੁੰਦੇ ਨਵਾਂ ਸ਼ਰੀਕ ਬਨਾਉਣਾ
ਗੁਰੂ ਗ੍ਰੰਥ ਸਾਹਿਬ ਜੀ ਤੇ ਜਿਹੜੇ ਰੱਖਦੇ ਟੇਕ ਪਰਵਾਨੇ
ਲੱਖ ਦੁਨੀਆਂ ਰੋਕ ਲਵੇ ਅੰਤ ਨੂੰ ਪੁੱਜਣੇ ਸੱਚ ਨਿਸ਼ਾਨੇ
ਮਨਦੀਪ ਸਿੰਘਾ ਰਲਕੇ ਖੂੰਜੇ ਹੈ ਸਾਧਾਂ ਨੂੰ ਲਾਉਣਾ
ਗੁਰੂ ਗ੍ਰੰਥ ਸਾਹਿਬ ਜੀ ਦਾ ਚਾਹੁੰਦੇ ਨਵਾਂ ਸ਼ਰੀਕ ਬਣਾਉਣਾ
ਮਨਦੀਪ ਸਿੰਘ ਵਰਨਨ


(19/02/10)
ਗੁਰਦੁਵਾਰਾ ਸਿੰਘ ਸਭਾ ਫਰਿਜ਼ਨੋ

ਸਤਿਕਾਰਯੋਗ ਸਰਦਾਰ ਮੱਖਣ ਸਿੰਘ ਜੀਉ, ਸਭ ਤੋ ਪਹਿਲਾਂ ਤਾਂ ਸਿੱਖ ਮਾਰਗ ਵਿੱਬ ਸਾਇਟ ਨੂੰ ਇੰਨੀ ਦੇਰ ਤੋਂ ਅਣਥੱਕ ਮਿਹਨਤ ਨਾਲ ਚਲਾਉਣ ਲਈ ਤੁਸੀਂ ਬਹੁਤ ਬਹੁਤ ਵਧਾਈ ਦੇ ਹੱਕਦਾਰ ਹੋ। ਅਜਿਹੀ ਸਾਇਟ ਸੱਚ ਨਾਲ ਜੁੜਨ ਵਾਲਿਆਂ ਲਈ ਪ੍ਰੇਰਨਾ ਸਰੋਤ ਹੈ ਜੀ। ਗੁਰਦੁਵਾਰਾ ਸਿੰਘ ਸਭਾ, Fresno ਨੂੰ ਗੁਰਬਾਣੀ ਸੱਚ ਨਾਲ ਜੁੜੇ ਗੁਰਮੁਖ ਵਿਦਵਾਨ ਦੀ ਜ਼ਰੂਰਤ ਹੈ ਜੀ। ਇਹ ਹੇਠ ਲਿਖੀ ਜਾਣਕਾਰੀ ਇਸੇ ਬੇਨਤੀ ਦੇ ਸਬੰਧ ਵਿੱਚ ਭੇਜ ਰਿਹਾ ਹਾਂ ਜੀ।

ਗੁਰਦੁਵਾਰਾ ਸਿੰਘ ਸਭਾ Fresno, California, USA ਨੂੰ ਮਿਸ਼ਨਰੀ ਸੋਚ ਦੇ ਧਾਰਨੀ, ਗੁਰਬਾਣੀ ਕਥਾ, ਕੀਰਤਨ ਅਤੇ ਸੰਗੀਤ ਦਾ ਗਿਆਨ ਰੱਖਣ ਵਾਲੇ, ਗੁਰਮੁਖ ਸਿੱਖ ਵਿਦਵਾਨ ਦੀ ਜ਼ਰੂਰਤ ਹੈ ਜੀ। ਹੋਰ ਜਾਣਕਾਰੀ ਲਈ (559)779-2286 ਤੇ ਫੋਨ ਜਾਂ [email protected] ਤੇ email ਕਰਕੇ ਸੰਪਰਕ ਕਰੋ ਜੀ।

ਧੰਨਵਾਦ

ਪ੍ਰਬੰਧਕ ਸੇਵਾਦਾਰ


(19/02/10)
ਗੁਰਮੀਤ ਸਿੰਘ ਆਸਟ੍ਰੇਲੀਆ

Dear Giani Jagtar Singh jee Jachak,

Waheguru jee ka Khalsa Waheguru jee kee Fateh

By clicking Website: www.sikhmarg.com; it is good to know that you have accepted the challenge thrown by the toadies of unknown dasam granth prabodh sabha? You are free to do so and I wish you Charhdi Kalaa.

But you may wish to enquire whether said "Dasam Granth Prabodh Sabha" has been registered with the Indian Govt. and notification of its existence issued within the meanings of The Sikh Gurdwaras Act 1925? If not, why to discuss with such lackeys i.e. Dr. Jodh Singh, Dr. Harpal Singh Pannu, Dr. Harbhajan Singh, Dr. Anurag Singh, Mr. GS Lamba and other such keshadhari Hindus? They can't be called Guru Kay Sikhs, because they don't obey Guru Granth Sahib.

We have nothing to do with bachiter natak / dasam granth. If at all any discussion is required, it should be only about Gurbaani enshrined in the Guru Granth Sahib, which is the Sacred Scripture of the Sikhs world-wide and that too with the SGPC President/Secretary/Dharam Parchar Committee Members as well as the Head Ministers of Amritsar, Anandpur, Dam-dama Talwandi, Patna, Nanded. And it should take place in Delhi or Rochester Gurduara, USA. Also include Mrs. Jugraj Kaur of Canada or some lady from Faridabad together with S. Dalbir Singh or Dr. Gurmukh Singh of Delhi, who have recently written books on Bachiter Natak !

With best wishes,

Gurmit Singh (Australia)


(19/02/10)
ਹਰਿੰਦਰ ਸਿੰਘ

Celebrating the Lover: Harinder Singh ‘Mehboob’
Harinder Singh

My introduction to Professor Harinder Singh Mehboob’s work occurred in Kansas in September 1993. I found the opening paragraphs of ‘the Rider of the Blue Steed” incredible: a fresh, endearing, and intelligent approach to the “life-movement” of Guru Gobind Singh Sahib. I would meet him four years later on the Vaisakhi day of 1997at his home in Panjab. As a contemporary personality, I was most impressed with his religious lyrical innocence, unbridled devotion to the Sikh heritage and its institutions, unparalleled evaluation of world literature, uncompromising intellectual honesty and a dervish humility and simplicity. My continuous journey through his works is best expressed as the gold standard for exploring aesthetics, history, philosophy, poetry, folk culture, metaphysics, and contemporary diction – and all at the same time.
In the Sikh world, he shall be held in highest esteem not solely as a literary figure, but as a Sikh who inspired Surat – state of consciousness – a way of existing among everything which surrounds us that most can only hope to glimpse during those sacred moments in life; the state in which “The Way of the Peaceful Warrior” continuously is ‘Jo hai so hai.’ Poetry came out of him infused with such genius and perfection as to belie human origin.
Prof. Mehboob was a pure instrument of the Guru – a rabab (rebeck) upon which Guru Nanak Sahib plays an exquisite sabad (infinite wisdom). In his vast outpouring of style, ideas, and images such as khalas-kudrat, vismad-naksh, and vijei-tark, he not only captured the whole of the Sikh inspiration, but also transformed it into an exquisite illustration of the Sikh spirit. The most banal experiences were cast in the light of universal truths; the ordinary life of an individual – crowded, busy, and full of uncertainty – is shown to be an elegant and necessary step on one’s journey of the ineffable Absolute.
Though he was a professor of English, Prof. Mehboob wrote his major works in Panjabi – demonstrating the pinnacle importance of articulating in one’s mother tongue. He was a product of the Marxist intellectual movement (a norm among Panjabi intellectuals), but embraced the Sikh thought and lifestyle after graduate studies. The ideological leanings, the progressive journey, and personal limitations are all were quite visible in his everyday life. After the 1984 genocidal killings of Sikhs in India he became particularly known for his Sikh activism. It is no secret that today’s most celebrated Panjabi poets used to go seek his remarks and approvals before publishing their work.
Prof. Mehboob did not simply pen ordinary books, he wrote multiple anthologies that re-defined and re-invigorated the South Asian literary world. His essays, both in English and Panjabi, were bold and insightful. His contributions generated thought-provoking discussions and debates across Panjab’s borders.
To appreciate “Jhana di Rat” fully, one must delve into it often for the rewards commensurate. The reader who returns to the words finds himself steeped in its beauty and in its depths of sentiment. I felt as if I was lost in the streets of Lahore; I re-lived the carefree moments and worriless sleep at Nankana Sahib. The love for Panjab and its co-religionists is gracefully articulated in the old glory of multi-cultural des (nation); a culture born through the Grace of the Guru, and able to live in ‘Harmony in a World of Difference.’ And lastly, lest we forget, the allegorical depiction of the 1984 ghallughara (genocide) in a poem ‘nind da katal ate shahid da ghazab’ is dreadfully powerful. In fact, it invited the wrath of the Indian state which targeted the Professor for elimination.
In kind, I return to “Sahije Rachio Khalsa” again and again in order to more properly absorb each nugget of information and insight. It is a work rich with Sikh traditions and feelings and with the author’s often religiously powerful “mystic logic.” Its poetic prose is exemplified by the believer’s conviction. The elaborate explanations that Prof. Mehboob weaves in throughout are more than suffice to satisfy the elements challenging the Sikh traditions from within, as well as from well-planned external attacks. The vocabulary is large; frequently, the sentences are intellectually stimulating. I believe if this work were to be translated into English, it would establish the universalities of Sikh thought at a global level. It addresses the falsity, cleverness, and shortcomings of anti-Sikh theses, effortlessly constructs arguments against Sikhi which scholars studying Sikhs haven’t yet thought of, and then demolishes them with the fine lyrical balance of Sikh sensibilities. He highlights the grandeur of the Guru.
For me, “Ilahi Nadar de Painde” works its influence at the level of the soul, filtering, like the cry of the loon, through the subconscious. It is an unparalleled poetic rendition of life, love, and the Satigur. The epic is a spiritual flight that pierces through the heart and sends shivers throughout the body. It echoes the spirit and thought we encounter in the writings of the stalwarts like Bhai Vir Singh and Mahakavi Santokh Singh. I ought to delve even deeper into the first volume to feel the prophet-genius of Guru Nanak Sahib. I am saddened the second volume on Guru Gobind Singh didn’t see its completion by Prof. Mehboob; nonetheless, I await its publication.
Prof. Mehboob’s works were not the product of literary ambition, but rather should be viewed as acts of service. The religious and poetic traditions that produced Prof. Harinder Singh Mehboob, Bhai Vir Singh, and Prof. Puran Singh can be said to understand all of creation as providing the metaphors of Divine Qualities. Like the Sufi poets Abdur Rahman Jami and Jalaluddin Rumi, Mehboob’s poetry inhabits many dimensions of life simultaneously. While most poetry leads us through carefully arranged sentiment, Prof. Mehboob wrote from somewhere beyond this common realm of thoughts and feelings, as we know and define them today. His poetry is not so much the search for the immanent truth and knowledge, or some discovery to be made in the outer world, but an elaboration of an instant hereness, the immediate inner song of experience that floods this world but is not of it. It is an ecstasy of wisdom that flows into words, sounds, and images. Prof. Mehboob’s labor of love is the experience of the whole as well as the parts.
The magnificence of Prof. Mehboob’s poetry heartened my faith, his magical words and transcending love arouses an unquenchable hunger in me. Within the folds of his words, I gain entrance to a hidden chamber; I hear whispers that are ancient, yet intimate; I behold an endless love story between an individual being and the Satigur (the perfection).
An eccentric resident of ‘bhutvara’ has embarked on his journey to the world hereafter, but Prof. Mehboob’s genius made its everlasting impression on this earth. I consider it my great fortune to have visited Prof. Mehboob at Garhdivala several times, listened to his lectures throughout the land of the five rivers, and enhanced my own outlook with the valuable perspectives of this great teacher.
18 February 2010
Harinder Singh is a co-founder of the Sikh Research Institute. He addresses the Sikh and the Panjab issues throughout the world. His passion is to learn and share the Sikh culture.


(19/02/10)
ਹਰਸਿਮਰਤ ਕੌਰ ਖਾਲਸਾ

First and Last Questions in Guru Granth Sahib

By Harsimrat Kaur Khalsa

President

Guru Granth Parchar Mission of USA, Inc.

510-432-5827

What is a question? Why do people ask questions? The purpose for asking a question is to receive information. There are many ways to request something. Some ways are polite; others are forceful and imposing. Answers are obtained according the method of asking or desiring. People who do not work hard to get their answers may not receive all the information they hope for. Some questions and answers are short and others are very detailed. People ask questions because they do not know what will be the responses. Some questions are sincere while others are meant to intimidate or ridicule. A question is a verbal method of requesting information. An answer is the information presented to the seeker. Not every question is appropriate to ask, and not every answer satisfies the asker. Many do not know how to ask, and yet many do not know how to answer. Some act like they know, and others act like they are ignorant.

Akal Purekh never intended to create us to be ignorant about Him or about life. He included His entire glorious Self to house our entities. Our home in Him is infinite and big enough to accommodate everyone. He also has chosen to house Himself in us. The Infinite housing the finite and the finite housing the Infinite – what a great mystery.

ਤੋਹੀ ਮੋਹੀ ਮੋਹੀ ਤੋਹੀ ਅੰਤਰੁ ਕੈਸਾ।। (੯੩, ਸਿਰੀਰਾਗੁ, ਰਵਿਦਾਸ) “You are me, and I am You-what is the difference between us?” When we conquer our 5 vices with Guru Shabad grace, then we realize that we are and have nothing without God. Instead of boasting of our qualities, we magnify the beauteous Lord that allows us to function. We begin to see in ourselves and in others the light of God. Our soul and life are sacred because of the Soul of souls. Outside of Him nothing can exist.

ਸਹਸ ਸਿਆਣਪਾ ਲਖ ਹੋਹਿ ਤ ਇੱਕ ਨ ਚਲੈ ਨਾਲਿ।।

“Hundreds of thousands of clever tricks, but not even one of them will go along with you in the end.” There is only one way that leads to true success and infinite ways that don’t. ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ।। (੧, ਜਪੁ, ਮਹਲਾ ੧) “Everyone is subject to His Command; no one is beyond His Command.” ਹੁਕਮੀ ਹੁਕਮੁ ਚਲਾਏ ਰਾਹੁ।। (੨, ਜਪੁ, ਮਹਲਾ ੧) “The Commander, by His Command, leads us to walk on the Path.” God shows us through natural laws of the universe how we can proactively live a productive and fulfilling life. This is the simplest way, yet we tend to find short cuts that feed our ego and make life more difficult to live.

There are billions of people, billions of ideas, billions of questions and answers. How many of them actually lead us to fulfill our lives and destiny? The first and last question in the Guru Granth Sahib are introductory to teach us what to ask in life, how to get it, and the consequences when Guru Ji’s wisdom is ignored.

ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ।।

“So how can you become truthful? And how can the veil of illusion be torn away?”

This is the first question Guru Ji asks, and this is the main focus of the message of Guru Nanak and the entire Guru Granth Sahib. People waste too much effort for information and go through extreme sacrifices, looking in the wrong directions for it. Why are we created in this world? Rather than pondering why we are here, we are better off seeking for the solution how to be happy, healthy, and successful. Our 5 vices lead us to blindness of the truth. Guru Gian exposes where we lack vision and how to improve it. We become enlightened and then begin to live truthful.

ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ।। ੧।। (੧, ਜਪੁ, ਮਹਲਾ ੧)

“O Nanak, it is written that you shall obey the Hukam of His Command, and walk in the Way of His Will. ||1||”

This is the answer to the first question Guru Ji asks. Nature does not discriminate between the wise and the fool or the good and the bad person. What matters is what one does, how he does it, and when he does it. The outcome should result in a blessing benefit from life for one’s self and for others. All of nature is designed for us to benefit. Before we learn how to become truthful in the truthful creation, we must first acknowledge that we do not know. Then we should sincerely seek and commit ourselves to act upon the true answer. Merely acknowledging the answer as truth is not sufficient. We must act upon it as well.

Many Sikhs bow to Guru Granth Sahib, an outward gesture of appreciation. The meaning of bowing represents a higher understanding of life than what we can fully comprehend. Without access to this information, we would be lost. Guru Ji compiled all of the banis in Guru Granth Sahib for us to study, like a manual for successful living. How unfortunate that most of us only bow in reverence, chant “Waheguru,” and recite ritualistically. Guru Ji’s purpose of Guru Granth Sahib is to teach us the secrets of life. If we chose not to study what Guru Ji teaches us, how can we call him our Guru? How there be a guru if he has no students. Nobody teaches an empty classroom. The classroom can be full, but how many are genuine students? How can a gurdwara sahib be so full of people, yet rare is there anyone truly taking time to study Guru Granth Sahib? How can we say Guru Ji’s wisdom is so wonderful, yet we continue to hate each other, be so greedy, and seek to hurt other for self glory, power, and money?

ਕਰਣੋ ਹੁਤੋ ਸੁ ਨਾ ਕੀਓ ਪਰਿਓ ਲੋਭ ਕੈ ਫੰਧ।।

“You have not done what you should have done; you are entangled in the web of greed.”

What we should be doing on a regular basis is find some time to absorb what Guru Granth Sahib is teaching us, according to our capacity of learning and time allowed outside of our jobs and other obligations. Study of Gurbani is not beneficial by quantity, but by quality study. We can pace ourselves in study and in action. Our lives may not transform overnight. It takes getting use to living truthful. We all have different backgrounds. Feeding the greed will only make one greedier. We need to feed ourselves with Guru Shabad wisdom so that we can subdue greed.

ਨਾਨਕ ਸਮਿਓ ਰਮਿ ਗਇਓ ਅਬ ਕਿਉ ਰੋਵਤ ਅੰਧ।। ੩੬।। (੧੪੨੮, ਸਲੋਕ, ਮਹਲਾ ੯)

“Nanak, your time is past and gone; why are you crying now, you blind fool? ||36||”

This is Guru Ji’s last question in Guru Granth Sahib. How much time do we have to accomplish what we should be doing? As long as we have breath in us, there is time left to do this. We cause ourselves to cry, not circumstances. We chose to attach too much to things that come and go. Only God and His hukam are unchanging. If we chose to invest everything we have into something that lasts only for a short while, we cry when that very thing disappears. Guru Ji is asking us to invest a little of our time, our minds, and body in His rich wisdom. Guru Granth Sahib is God’s love letter to us that promises a blissful infinite future with Him. It does not come from bribing or rituals, but from God’s heart accepted into ours. We are given a free choice to become wise or foolish. He desires all of us to taste his Amrit Bani. He is ready to wipe our tears and help us start over again and again and again as long as we have breath in us.

The past is gone, but it is never too late for us to re-illustrate our world colored with God’s love and Guru Ji’s wisdom. We will never get anything by crying foolishly. We must be brave and ready to face our weaknesses and be willing to look outside the box of what we are accustomed to. Don’t be afraid to delve into Gurbani. It is not a religious book, but the Guru of spirituality to guide us to success, health, and happiness. It is the revealed key to the hidden treasure placed by God Himself inside of us. If we ignore the key at our last breath, what right would we have to cry over our loss? If we do not use the key of Guru Shabad, we will remain blind and foolish. When we learn Guru’s wisdom, then we start to dispose of our negativism (ways that are contrary to Gurmat), and then we fill our minds with positive things and begin to blossom and bear fruit, then duplicate. The is the best blessing for humanity, not just to save the human race, but to save our dignity from God engraved in us at creation. What a waste if we remove that royal prize from Him.


(18/02/10)
‘ਤੱਤ ਗੁਰਮਤਿ ਪਰਿਵਾਰ’

‘ਚੱਡਾ’ (ਗੋਤਰ), ਸਿਹਰਾ ਅਤੇ ਗਿਲਾਸ
ਕੀ ਇਹ ਪੂਰਨ ਗੁਰਮਤਿ ਮਰਿਯਾਦਾ ਦੀ ਨਿਸ਼ਾਨੀ ਹੈ?

੨੯ ਜਨਵਰੀ ੨੦੧੦ ਦੇ ਰੋਜ਼ਾਨਾ ਸਪੋਕਸਮੈਨ ਦੇ ਆਖਰੀ ਪੰਨੇ `ਤੇ ਪੂਰੇ ਪੰਨੇ ਦਾ ਇੱਕ ਇਸ਼ਤਿਹਾਰ ਛੱਪਿਆ ਸੀ। ਇਸ ਇਸ਼ਤਿਹਾਰ ਦਾ ਸਿਰਲੇਖ “ਚਰਨਜੀਤ ਸਿੰਘ ਜੀ ਚੱਡਾ ਦੀ ਪੋਤਰੀ ਅਤੇ ਪ੍ਰਤਾਪ ਸਿੰਘ ਦੇ ਪੋਤਰੇ ਦਾ ਪੂਰਨ ਸਿੱਖ ਰਹਿਤ ਮਰਿਯਾਦਾ ਅਨੁਸਾਰ ਅਨੰਦ ਕਾਰਜ”। ਇਸ ਇਸ਼ਤਿਹਾਰ ਵਿੱਚ ਇਸ ਵਿਆਹ ਦੀਆਂ ਅਨੇਕਾਂ ਤਸਵੀਰਾਂ ਵੀ ਲਗੀਆਂ ਸਨ, ਜਿਸ ਵਿੱਚ ਦੁਨੀਆਵੀ ਅਹੁਦਿਆਂ ਅਤੇ ਆਰਥਿੱਕ ਪੱਖੋਂ ‘ਵੱਡੀਆਂ’ ਅਤੇ ‘ਅਮੀਰ’ ਹਸਤੀਆਂ ਸ਼ਾਮਿਲ ਸਨ।
ਕਿਸੇ ਨੂੰ ਵੀ ਸਮਾਜਿਕ ਸੀਮਾ ਵਿੱਚ ਆਪਣੀ ਮਰਜ਼ੀ ਅਨੁਸਾਰ ਵਿਆਹ ਕਰਾਉਣ ਅਤੇ ਇਸ਼ਤਿਹਾਰ ਲਗਾਉਣ ਦਾ ਪੂਰਾ ਹੱਕ ਹੈ, ਪਰ ਜਿਹੜਾ ਇਤਰਾਜ਼ਯੋਗ ਨੁੱਕਤਾ ਹੈ, ਉਹ ਇਹ ਲਿਖਣ ਵਿੱਚ ਹੈ ਕਿ “ਅਨੰਦ ਕਾਰਜ ਪੂਰਨ ਸਿੱਖ ਰਹਿਤ ਮਰਿਯਾਦਾ ਅਨੁਸਾਰ ਹੋਇਆ”। ਇਸ਼ਤਿਹਾਰ ਵਿੱਚ ਦਿੱਤੀਆਂ ਤਸਵੀਰਾਂ ਵਿੱਚ ਵੀ ਇਹ ਗੱਲਾਂ ਸਾਹਮਣੇ ਆਉਂਦੀਆਂ ਹਨ:-
(੧) ਲੜਕੇ ਨੇ ਸਿਹਰਾ ਬੰਨਿਆ ਹੋਇਆ ਹੈ।
(੨) ਆਮ ਵਿਆਹਾਂ ਵਾਂਗੂ ਇੱਥੇ ਵੀ ਵਿਖਾਵੇ ਵਾਲੇ ਸਾਰੇ ਕੰਮ ਹੋ ਰਹੇ ਸਨ।
(੩) ਮੁੱਖ ਨਾਵਾਂ ਨਾਲ ‘ਜਾਤ-ਗੋਤ’ ਜੋੜੀ ਹੋਈ ਹੈ।
(੪) ਇੱਕ ਤਸਵੀਰ ਵਿੱਚ ਹੱਥ ਵਿੱਚ ਕਿਸੇ ਕਾਗਜ਼ ਜਾਂ ਕਪੜੇ ਨਾਲ ਢੱਕਿਆ ਹੋਇਆ ਗਿਲਾਸ ਵੀ ਦਿੱਖ ਰਿਹਾ ਹੈ, ਜੋ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਸ਼ਾਇਦ ਆਮ ਵਿਆਹਾਂ ਵਾਂਗੂ ਉੱਥੇ ਵੀ ਸ਼ਰਾਬ ਵਰਤਾਈ ਗਈ ਹੋਵੇ। ਕਿਉਂਕਿ ਐਸੀ ਆਰਥਿਕ ਪੱਖੋਂ ‘ਉੱਚ ਸ਼੍ਰੇਣੀ’ ਦੇ ਵਿਆਹਾਂ ਵਿੱਚ ਐਸਾ ਹੋਣਾ ਆਮ ਜਿਹੀ ਗੱਲ ਹੈ।
ਆਓ, ਇਸ਼ਤਿਹਾਰ ਰਾਹੀਂ ਪ੍ਰਗਟ ਹੁੰਦੇ ਇਨ੍ਹਾਂ ਨੁੱਕਤਿਆਂ ਨੂੰ ‘ਗੁਰਮਤਿ’ ਅਤੇ ਪ੍ਰਚਲਿਤ ‘ਸਿੱਖ ਰਹਿਤ ਮਰਿਆਦਾ’ ਦੀ ਕਸਵੱਟੀ `ਤੇ ਪਰਖਦੇ ਹਾਂ।
(੧) ਗੁਰਮਤਿ ਥਾਂ-ਥਾਂ ‘ਜਾਤ-ਗੋਤ’ ਦਾ ਮਾਣ ਅਤੇ ਵਿਖਾਵਾ ਕਰਨ ਦਾ ਵਿਰੋਧ ਕਰਦੀ ਹੈ। ਪਰ ਇਸ ਵਿਆਹ ਦੇ ਇਸ਼ਤਿਹਾਰ ਦੇ ਸਿਰਲੇਖ ਵਿੱਚ ਹੀ ਦਿੱਤੇ ਨਾਂ ਨਾਲ `ਚੱਡਾ’ (ਗੋਤਰ) ਲਿਖਿਆ ਮਿਲਦਾ ਹੈ। ਕੀ ਇਹ ‘ਗੁਰਮਤਿ’ ਅਨੁਸਾਰੀ ਮੰਨਿਆ ਜਾ ਸਕਦਾ ਹੈ?
(੨) ‘ਸਿੱਖ ਰਹਿਤ ਮਰਿਯਾਦਾ’ ਦੇ ਪੰਨਾ ੨੨ `ਤੇ ‘ਅਨੰਦ ਸੰਸਕਾਰ’ ਸਿਰਲੇਖ ਵਿੱਚ ਸਪੱਸ਼ਟ ਦਰਜ ਹੈ ਕਿ ਸਿਹਰਾ, ਮੁਕਟ, ਗਾਨਾ ਆਦਿ ਮਨਮੱਤ ਹੈ। ਪਰ ਇੱਥੇ ਲੜਕੇ ਨੂੰ ਸਿਹਰਾ ਲਗਾਇਆ ਤਾਂ ਸਪਸ਼ੱਟ ਦੇਖਿਆ ਜਾ ਸਕਦਾ ਹੈ। ਸ਼ਾਇਦ ‘ਗਾਨਾ ਬੰਨਣ’ ਆਦਿ ਰੂਪ ਮਨਮੱਤਾਂ ਵੀ ਹੋਈਆਂ ਹੋਣ। ਕੀ ਇਹ “ਪੂਰਨ ਸਿੱਖ ਰਹਿਤ ਮਰਿਯਾਦਾ” ਦੇ ਪਾਲਣ ਦੀ ਨਿਸ਼ਾਨੀ ਹੈ?
(੩) ਜੇ ਇਸ ਵਿਆਹ ਸਮਾਗਮ ਵਿੱਚ ਸ਼ਰਾਬ ਵੀ ਵਰਤਾਈ ਗਈ ਤਾਂ ਇਹ ਤਾਂ ‘ਗੁਰਮਤਿ’ ਅਤੇ ‘ਸਿੱਖ ਰਹਿਤ ਮਰਿਯਾਦਾ’ ਦੀ ਖੁੱਲੀ ਉਲੰਘਣਾ ਹੈ।
ਅਸੀਂ ਫੇਰ ਸਪੱਸ਼ਟ ਕਰ ਦੇਈਏ ਕਿ ਹਰ ਕਿਸੇ ਨੂੰ, ਸਮਾਜਿਕ ਸੀਮਾ ਵਿੱਚ ਰਹਿੰਦੇ ਹੋਏ, ਆਪਣੀ ਮਰਜ਼ੀ ਅਨੁਸਾਰ ਵਿਆਹ ਅਤੇ ਵਿਖਾਵਾ ਕਰਨ ਦਾ ਹੱਕ ਹੈ। ਪਰ ਸਾਡੀ ਬੇਨਤੀ ਤਾਂ ਇਹ ਹੈ ਕਿ ਸਭ ਕੁੱਝ ਕਰਦੇ ਹੋਏ ਤੁਸੀਂ ਇਹ ਦਾਅਵਾ ਨਾ ਕਰੋ ਕਿ “ਅਨੰਦ ਕਾਰਜ ਪੂਰਨ ਸਿੱਖ ਰਹਿਤ ਮਰਿਯਾਦਾ ਅਨੁਸਾਰ ਹੋਇਆ”। ਜੇ ਇਸ ਇਸ਼ਤਿਹਾਰ ਵਿੱਚ “ਪੂਰਨ ਸਿੱਖ ਰਹਿਤ ਮਰਿਯਾਦਾ ਅਨੁਸਾਰ” ਦਾ ਜ਼ਿਕਰ ਨਾ ਕੀਤਾ ਜਾਂਦਾ ਤਾਂ ਕੋਈ ਹਰਜ਼ ਨਹੀਂ ਸੀ। ਪਰ ਜਦੋਂ ਇਹ ਲਫ਼ਜ਼ ਵਰਤੇ ਗਏ ਹਨ ਤਾਂ ਇਸ ਨਾਲ ਜਿੱਥੇ ਪਾਠਕਾਂ ਦੇ ਗੁੰਮਰਾਹ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ ਉੱਥੇ ‘ਗੁਰਮਤਿ’ ਅਤੇ ‘ਸਿੱਖ ਰਹਿਤ ਮਰਿਯਾਦਾ’ ਬਾਰੇ ਬੜਾ ਗਲਤ ਪ੍ਰਭਾਵ ਜਾਂਦਾ ਹੈ।
ਇਹ ਚੰਗੀ ਗੱਲ ਹੈ ਕਿ ਕੋਈ ਵੀ ਅਨੰਦ ਕਾਰਜ ‘ਗੁਰਮਤਿ’ ਅਤੇ ‘ਸਿੱਖ ਰਹਿਤ ਮਰਿਯਾਦਾ’ ਅਨੁਸਾਰ ਹੀ ਕੀਤਾ ਜਾਵੇ ਪਰ ਇਹ ਅਸਲ ਵਿੱਚ ਉਸ ਅਨੁਸਾਰੀ ਕਰਨ ਦੀ ਇੱਛਾ ਨਾਲ ਹੋਵੇ, ਨਾ ਕਿ ਸਿਰਫ਼ ‘ਵੱਡੇ ਸਿੱਖ’ ਹੋਣ ਦਾ ਵਿਖਾਵਾ ਕਰਨ ਲਈ।
ਨਿਸ਼ਕਾਮ ਨਿਮਰਤਾ ਸਹਿਤ
ਨਿਰੋਲ ਨਾਨਕ ਫਲਸਫੇ ਦੀ ਰਾਹ `ਤੇ
‘ਤੱਤ ਗੁਰਮਤਿ ਪਰਿਵਾਰ’


(18/02/10)
ਗੁਰੂ ਗ੍ਰੰਥ ਦਾ ਖਾਲਸਾ ਪੰਥ

ਪ੍ਰੈਸ ਨੋਟ
ਗਿਆਨੀ ਅਖਵਾਉਣ ਵਾਲਿਆਂ ਲਈ ਜ਼ਰੂਰੀ ਗਿਆਨ
ਅਸੀਂ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਣ ਵਾਲੇ ਲੱਖਾਂ ਲੋਕ ਪ੍ਰੋ: ਦਰਸ਼ਨ ਸਿੰਘ ਜੀ ਦੀ ਅਗਵਾਈ ਅਤੇ ਪ੍ਰਚਾਰ ਸਦਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਹੋਏ ਹਾਂ ਅਤੇ ਜੁੜੇ ਰਹਾਂਗੇ। ਪਰ ਕਾਲਕਾ ਪੰਥ ਦੇ ਆਗੂਆਂ ਦੇ ਕਹੇ ਮੁਤਾਬਕ ਅਸੀਂ ਸਾਰੇ ਸਿੱਖ ਹੀ ਨਹੀਂ ਹਾਂ। ਸੋ ਸਾਡਾ ਹੁਣ ਇਨ੍ਹਾਂ ਨਾਲ ਕੋਈ ਰਿਸ਼ਤਾ ਨਹੀਂ ਰਿਹਾ ਅਤੇ ਇਨ੍ਹਾਂ ਦਾ ਹੁਣ ਸਾਡੇ ਉਤੇ ਕੋਈ ਹੁਕਮ ਲਾਗੂ ਨਹੀਂ ਹੁੰਦਾ। ਇਹੋ ਜਿਹੀ ਹਿਟਲਰੀ ਸਿੱਖੀ ਦੇ ਮੈਂਬਰ ਅਸੀਂ ਰਹਿਣਾ ਵੀ ਨਹੀਂ ਚਾਹੁੰਦੇ। ਪਰ ਡੈਮੋਕਰੇਸੀ ਵਿੱਚ ਹਰ ਕਿਸੇ ਨੂੰ ਆਪਣੇ ਢੰਗ ਨਾਲ ਧਰਮ-ਕਰਮ ਕਰਨ, ਬੋਲਣ ਤੇ ਸੁਨਣ ਦਾ ਹੱਕ ਹੈ।
ਅਸੀਂ ਕਾਲਕਾ ਪੰਥ ਦੇ ਇਨ੍ਹਾਂ ਆਗੂਆਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਸੱਜਣੋ, ਤੁਸੀਂ ਤਾਂ ਲੋਕਾਂ ਦੇ ਮਨੁੱਖੀ ਹੱਕ ਮਾਰਨ ਦੇ ਰਾਹ ਤੁਰੇ ਹੋਏ ਹੋ ਅਤੇ ਔਰੰਗਜ਼ੇਬ ਵਾਂਗੂੰ ਜਬਰਨ ਹਰ ਮਨੁੱਖ ਨੂੰ ਆਪਣੀ ਕਿਸਮ ਦਾ ਸਿੱਖ ਬਨਾਉਣਾ ਚਾਹੁੰਦੇ ਹੋ। ਨਹੀਂ ਤਾਂ ਕਿਉਂ ਪ੍ਰੋ. ਸ਼ਾਹਿਬ ਦੇ ਧਰਮ ਕਰਮ ਸਮਾਗਮਾਂ ਵਿੱਚ ਧਮਕੀਆਂ ਅਤੇ ਬੁਰਛਾ-ਗਰਦੀਆਂ ਨਾਲ ਵਿਘਨ ਪਾਉਣ ਦੇ ਕੋਝੇ ਹਰਬੇ ਵਰਤਦੇ ਹੋ? ਯਕੀਨ ਕਰੋ, ਇਸ ਤਰ੍ਹਾਂ ਕੋਈ ਤੁਹਾਡੀ ਸਿੱਖੀ ਕਬੂਲ ਨਹੀਂ ਕਰੇਗਾ, ਉਲਟਾ ਤੁਹਾਡੀ ਸਿੱਖੀ ਤੋ ਨਫਰਤ ਕਰਕੇ ਦੂਰ ਹੋ ਜਾਵੇਗਾ। ਹੋ ਸਕਦਾ ਹੈ ਕਿ ਅੰਦਰੂਨੀ ਤੌਰ ਉਤੇ ਆਰ. ਐਸ. ਐਸ. ਨਾਲ ਮਿਲ ਕੇ ਤੁਹਾਡੀ ਇਹੋ ਹੀ ਸਾਜਸ਼ ਹੋਵੇ ਅਤੇ ਇਸੇ ਕਰਕੇ ਪਿਛਲੇ ਬੀਤੇ ਕੁੱਝ ਸਮੇਂ ਵਿੱਚ ਤੁਸੀਂ ਸਿੱਖੀ ਨੂੰ ਪਤਿਤਪੁਣੇ ਵੱਲ ਹੀ ਧਕੇਲਿਆ ਹੈ।
ਪਹਿਲਾਂ ਤੁਸੀਂ ਇਕੋ ਹੀ ਨਾਦਰਸ਼ਾਹੀ ਧੱਕੇ ਨਾਲ ਦਲਿਤ ਨਾਮ ਹੇਠ ਤੀਜਾ ਹਿੱਸਾ ਸਿੱਖੀ ਨੂੰ ਤੋੜ ਦਿੱਤਾ। ਹੁਣ ਹਰ ਵੇਲੇ ਤਲਵਾਰਾਂ ਡਾਂਗਾਂ ਚੁੱਕੀ ਕਿਸੇ ਨਾ ਕਿਸੇ ਪਿੱਛੇ ਸੜਕਾਂ ਉਤੇ ਨਿਕਲਿਆ ਰਹਿਣਾ ਹੀ ਤੁਹਾਡਾ ਅਕਸ ਬਣ ਗਿਆ ਹੈ ਜਿਹੜਾ ਤੁਹਾਨੂੰ ਤੁਹਾਡੇ ਗੁਰੂ ‘ਬਚਿੱਤਰ ਨਾਟਕ’ ਦੀ ਅਗਵਾਈ ਵਿੱਚੋਂ ਮਿਲਿਆ ਜਾਪਦਾ ਹੈ। ਤੁਸੀਂ ਹਰ ਜ਼ਬਾਨ, ਪ੍ਰੈਸ ਅਤੇ ਇਲੈਕਟਰਾਨਿਕ ਮੀਡੀਆ ਜੋ ਕੌਮੀ ਗੱਲ ਕਰਦਾ ਹੋਵੇ, ਉਸਦਾ ਗਲਾ ਘੁੱਟ ਦੇਣਾ ਚਾਹੁੰਦੇ ਹੋ। ਇਉਂ ਵਿਦੇਸ਼ੀ ਹਕੂਮਤਾਂ ਦੀਆਂ ਨਿਗਾਹਾਂ ਵਿੱਚ ਵੀ ਤੁਸੀਂ ਜਰਾਇਮ ਪੇਸ਼ਾ ਹੀ ਬਣ ਕੇ ਰਹਿ ਜਾਵੋਗੇ।
ਤੁਹਾਡੇ ਕਾਲਕਾ ਪੰਥ ਦੇ ਸਿੱਖ ਨਾ ਹੁੰਦਿਆਂ ਹੋਇਆਂ ਕੇਵਲ ਇੱਕ ਸੰਸਾਰ ਦੇ ਵਾਸੀ ਹੋਣ ਦੇ ਨਾਤੇ ਅਸੀਂ ਤੁਹਾਨੂੰ ਇੱਕ ਚੰਗਾ ਮਸ਼ਵਰਾ ਦਿੰਦੇ ਹਾਂ ਕਿ ਆਪਣਾ ਅਕਸ ਅਮਨ ਪਸੰਦ ਬਣਾਓ। ਜੀਉ ਅਤੇ ਜਿਉਣ ਦਿਉ, ਨਹੀਂ ਤਾਂ ਸਾਡੇ ਗੁਰੁ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਬਚਨ ਸੁਣੋ -
ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ॥ ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ॥
ਵੱਲੋਂ - ਸਮੂਹ ਮੈਂਬਰ,
ਗੁਰੂ ਗ੍ਰੰਥ ਦਾ ਖਾਲਸਾ ਪੰਥ


(18/02/10)
ਜਗਤਾਰ ਸਿੰਘ ਜਾਚਕ

ਜਾਚਕ ਜੀ ਵਲੋਂ ਦਸਮ ਗ੍ਰੰਥ ਪ੍ਰਬੋਧ ਸਭਾ ਦਾ ਚੈਲੰਜ ਕਬੂਲ
ਰੋਜ਼ਾਨਾ ਸਪੋਕਸਮੈਨ ਚੰਡੀਗੜ ਵਿੱਚ ਪ੍ਰਕਾਸ਼ਿਤ ਹੋਈ ਖ਼ਬਰ ਮੁਤਾਬਿਕ ਦਸਮ ਗ੍ਰੰਥ ਪ੍ਰਬੋਧ ਸਭਾ ਦੇ ਤਿੰਨ ਮੈਂਬਰਾਂ ਡਾ: ਜੋਧ ਸਿੰਘ, ਡਾ: ਹਰਿਭਜਨ ਸਿੰਘ ਤੇ ਕਸ਼ਮੀਰ ਸਿੰਘ ਵਲੋਂ ਦਸਮ ਗ੍ਰੰਥ ਬਾਰੇ ਬਹਸ ਕਰਨ ਲਈ ਦਿਤੀ ਗਈ ਚਣੌਤੀ ਨੂੰ ਪ੍ਰਵਾਨ ਕਰਦਿਆਂ ਜਾਚਕ ਜੀ ਨੇ ਕਿਹਾ ਕਿ ਉਹ ਇਸ ਚੈਲੰਜ ਨੂੰ ਬਹਿਸ ਦੀ ਥਾਂ ਅਦਬ ਭਰੀ ਸਹਜਮਈ ਵਿਚਾਰ ਚਰਚਾ ਦੇ ਰੂਪ ਵਿੱਚ ਖੁਸ਼ੀ ਨਾਲ ਕਬੂਲ ਕਰਦੇ ਹਨ। ਕਿਉਂਕਿ, ਇਸ ਪ੍ਰਕਾਰ ਦੋਵਾਂ ਧਿਰਾਂ ਦੀ ਦੂਰੀ ਘਟੇਗੀ, ਸਾਨੂੰ ਇੱਕ ਦੂਜੇ ਦੀਆਂ ਭਾਵਨਾਵਾਂ ਨੂੰ ਸਮਝਣ ਦਾ ਮੌਕਾ ਮਿਲੇਗਾ ਅਤੇ ਅਸੀਂ ਭਰਾ ਮਾਰੂ ਜੰਗ ਤੋਂ ਬਚਣ ਦਾ ਰਸਤਾ ਲਭ ਸਕਾਂਗੇ।
ਪ੍ਰੰਤੂ ਇਸ ਵਿਚਾਰ ਚਰਚਾ ਲਈ ਮੈਂ ਸਮਾਂ, ਸਥਾਨ ਅਤੇ ਆਪਣੀ ਟੀਮ ਦਾ ਐਲਾਨ ਕਰਨ ਤੋਂ ਪਹਿਲਾਂ ਦਸਮ ਗ੍ਰੰਥ ਪ੍ਰਬੋਧ ਸਭਾ ਪਾਸੋਂ ਮੀਡੀਏ ਰਾਹੀਂ ਇਹ ਸਚਾਈ ਸਪਸ਼ਟ ਕਰਨੀ ਚਾਹਾਂਗਾ ਕਿ ਉਹ ੬ ਜੂਨ ੨੦੦੮ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਕੀਤੇ ਇਸ ਗੁਰਮਤੇ ਕਿ “ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਸਮ ਗ੍ਰੰਥ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਮਾਨਤਾ ਨਹੀ ਦਿਤੀ। ਆਪ ਜੀ ਵਲੋਂ ਗੁਰਤਾ ਗੱਦੀ ਕੇਵਲ ਤੇ ਕੇਵਲ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਨੂੰ ਮਿਲੀ ਹੈ, ਇਸ ਕਰਕੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਿਸੇ ਹੋਰ ਗ੍ਰੰਥ ਦਾ ਪ੍ਰਕਾਸ਼ ਨਹੀ ਹੋ ਸਕਦਾ।” ਨੂੰ ਪ੍ਰਵਾਨ ਕਰਦੇ ਹਨ ਜਾਂ ਨਹੀਂ?
ਜਾਚਕ ਜੀ ਨੇ ਕਿਹਾ ਕਿ ਇਉਂ ਜਾਪਦਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਮਕੜ ਜੀ ਅਤੇ ਉਨ੍ਹਾਂ ਦੇ ਨੀਯਤ ਜਥੇਦਾਰ ਦਾਸ ਦੇ ਕੀਤੇ ਚੈਲੰਜ ਨੂੰ ਕਬੂਲ ਕਰਨ ਤੋਂ ਅਸਮਰਥ ਸਨ। ਕਿਉਂਕਿ ਕੋਈ ਵੀ ਇਜ਼ਤਦਾਰ ਪ੍ਰਵਾਰ ਮਿਲ ਬੈਠ ਕੇ ਅਸ਼ਲੀਲਤਾ ਭਰੇ ਇਸ ਗ੍ਰੰਥ ਦੀ ਕਥਾ ਵਾਰਤਾ ਨਹੀ ਸੁਣ ਸਕਦਾ। ਇਹ ਤਾਂ ਕੇਵਲ ਛੜੇ ਛਾਂਡ ਡੇਰਦਾਰਾਂ ਦੇ ਠਾਠਾਂ ਦਾ ਹੀ ਮੌਜ ਮੇਲਾ ਹੈ। ਸੋ ਇਸ ਲਈ ਮਕੜ ਜੀ ਨੇ ਆਪਣੀ ਬੰਦੂਕ ਅਜਿਹੇ ਡੇਰਦਾਰਾਂ ਦੇ ਮੁਖੀ ਧੁੰਮੇ ਦੁਆਰਾ ਜਥੇਦਾਰਾਂ ਦੀ ਸ਼ਹਿ ਤੇ ਕਾਇਮ ਕੀਤੀ ਦਸਮ ਗ੍ਰੰਥ ਪ੍ਰਬੋਧ ਸਭਾ ਦੇ ਮੋਢਿਆਂ ਤੇ ਰੱਖ ਕੇ ਚਲਾਉਣ ਦੀ ਕੁੱਟਲ ਸਾਜਿਸ਼ ਰਚੀ ਹੈ। ਪਰ, ਮੈਂ ਤਾਂ ਫਿਰ ਵੀ ਇਸ ਨੂੰ ਪੰਥ ਦੇ ਉਜਲੇ ਭਵਿਖ ਦੀ ਇੱਕ ਆਸ ਭਰੀ ਕਿਰਨ ਦੇਖਦਾ ਹਾਂ।

ਗੁਰੂ ਪੰਥ ਦਾ ਦਾਸ: ਜਗਤਾਰ ਸਿੰਘ ਜਾਚਕ,
ਫੋਨ ੦੯੮੧੦੨ ੧੫੭੨੯, ਦਿੱਲੀ
ਮਿਤੀ ੧੮ ਫਰਵਰੀ ੨੦੧੦


(18/02/10)
ਗੁਰਜੰਟ ਸਿੰਘ ਰੂਪੋਵਾਲੀ

ਪ੍ਰੋ: ਦਰਸ਼ਨ ਸਿੰਘ ਅਤੇ ਜਗਤਾਰ ਸਿੰਘ ਜਾਚਕ ਦੀ ਕਾਨਪੁਰ ਦੇ ਸਮਾਗਮ ਦੀ ਵੀਡੀਓ ਦੇਖਣ ਲਈ ਅੱਗੇ ਕਲਿਕ ਕਰੋ ਜੀ।
ਗੁਰਜੰਟ ਸਿੰਘ ਰੂਪੋਵਾਲੀ

http://www.youtube.com/watch?v=YeTNYmUOtao&feature=PlayList&p=34259E09F0DBB4FB&index=0&playnext=1


(17/02/10)
ਗੁਰਇੰਦਰ ਸਿੰਘ ਪਾਲ

ਚਰਨਜੀਤ ਸਿੰਘ ਬਰੈਂਪਟਨ ਜੀ,
‘ਜਪੁ’ ਪ੍ਰਤਿ ਆਪ ਦੇ ਸ਼ੰਕੇ ਦੀ ਨਿਵਿਰਤਿ ਲਈ ਪਹਿਲਾਂ ਸੰਬੰਧਿਤ ਸ਼ਬਦ/ਤੁਕਾਂ ਦੇ ਅਰਥ ਵਿਚਾਰ ਲੈਣਾ ਜ਼ਰੂਰੀ ਹੈ।
‘ਜਪੁ’ = ਮਨ ਨਾਲ ਸਿਮਰਨ ਕਰਨਾਂ, ਇੱਕ ਚਿੱਤ ਹੋਕੇ ਯਾਦ ਵਿੱਚ ਬੈਠਾਉਣਾ, ਚਿੰਤਨ ਕਰਨਾਂ ਆਦਿ। ‘ਜਪ’ ਨਾਮ/ਸੰਗਿਆ
(noun) ਵੀ ਹੈ ਤੇ ਕ੍ਰਿਆ (verb) ਵੀ। ਨਾਮਰੂਪ ਵਿੱਚ ਇਸ ਦੇ ਅਰਥ ਹਨ: ਮੰਤ੍ਰ। ਅਤੇ, ਕ੍ਰਿਆ ਰੂਪ ਵਿੱਚ ਇਸ ਦੇ ਅਰਥ ਹਨ: ਮੰਤ੍ਰ ਦਾ ਸਿਮਰਨ ਕਰਨਾਂ, ਮਨ ਨਾਲ ਵਾਰ ਵਾਰ ਦੁਹਰਾਉਣਾਂ ਆਦਿ।
“ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ”॥ , ਮੰਤ੍ਰ ਹੈ, ਜਿਸ ਨੂੰ ਗੁਰਮੱਤ ਦੀ ਬੋਲੀ ਵਿੱਚ ‘ਮੂਲ ਮੰਤ੍ਰ’ ਕਿਹਾ ਜਾਂਦਾ ਹੈ। ਇਸ ਮੰਤ੍ਰ ਵਿੱਚ ਗੁਰਮੱਤ ਦੁਆਰਾ ਨਿਰਧਾਰਤ ਇੱਕੋ ਇੱਕ ਅਦੁੱਤੀ ਇਸ਼ਟ/ਪੂਜਯ ਕਰਤਾਪੁਰਖ ਪ੍ਰਭੂ ਦਾ ਸੂਖਮ ਸਰੂਪ ਬਿਆਨ ਕੀਤਾ ਗਿਆ ਹੈ।
“ਆਦਿ ਸਚੁ ਜੁਗਾਦਿ ਸਚੁ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥” ਇਸ ਤੁਕ ਨੂੰ ਵਿਦਵਾਨਾਂ ਨੇਂ ‘ਮੰਗਲਾਚਰਣ’ ਦਾ ਨਾਂ ਦਿੱਤਾ ਹੈ। ਇਸ ਤੁਕ ਵਿੱਚ ਵੀ ਗੁਰਮੱਤ ਦੇ ਇਸ਼ਟ ਅਕਾਲਪੁਰਖ ਦੀ ਕਾਲ-ਰਹਿਤ, ਸਦੀਵ, ਤੇ ਲਾਸਾਨੀ ਹਸਤੀ ਦਾ ਹੀ ਵਰਣਨ ਕੀਤਾ ਹੈ।
‘ਜਪੁ’ ਸ਼ਬਦ ਇਨ੍ਹਾਂ ਦੋਹਾਂ ਤੁਕਾਂ ਦੇ ਵਿਚਕਾਰ ਹੈ। ਇਸ ਲਈ ਇਹ ਮੰਨ ਲੈਣਾ ਗ਼ਲਤ ਨਹੀਂ ਹੋਵੇਗਾ ਕਿ ‘ਜਪੁ’ ਦਾ ਭਾਵ ਗੁਰਬਾਣੀ ਦੇ ‘ਮੂਲਮੰਤ੍ਰ’ ਅਤੇ ‘ਮੰਗਲਾਚਰਣ’ ਦਾ ਸਿਮਰਨ ਕਰਨਾਂ ਹੈ। ਸਾਰੀ ਬਾਣੀ ਵਿੱਚ ਹਰਿ-ਗੁਣ-ਗਾਇਣ ਅਥਵਾ ਸਤਿਨਾਮ-ਸਿਮਰਨ ਨੂੰ ਹੀ ਦ੍ਰਿੜਾਇਆ ਗਿਆ ਹੈ। ਬਾਣੀ ਵਿੱਚ ਜਪ, ਜਪੁ, ਜਾਪ, ਜਪਿ ਆਦਿ ਜਿੱਥੇ ਵੀ ਹੈ, ਇਸ ਦਾ ਸੰਬੰਧ ਇਸ਼ਟ ਦਾ ਨਾਮ-ਸਿਮਰਨ ਨਾਲ ਹੀ ਹੈ।
੩੮ ਪੌੜੀਆਂ ਵਾਲੀ ਸ਼੍ਰੋਮਣੀ ਬਾਣੀ ਨੂੰ ‘ਜਪੁ’ ਦੇ ਨਾਂ ਨਾਲ ਜਾਣਨਾਂ ਵੀ ਬਿਲਕੁਲ ਠੀਕ ਹੈ; ਕਿਉਂਕਿ ਇਸ ਵਿੱਚ ਗੁਰਮੱਤ ਦੇ ਇੱਕੋ ਇੱਕ ਇਸ਼ਟ ਅਕਾਲਪੁਰਖ ਅਤੇ ਉਸ ਦੇ ਚੋਜਾਂ/ਚਮਤਕਾਰਾਂ ਦਾ ਸੁਵਿਸਤਾਰ ਵਰਣਨ ਹੈ। ਜਿੱਥੋਂ ਤੱਕ ਦਾਸ ਦੀ ਜਾਣਕਾਰੀ ਹੈ, ਇਸ ਬਾਣੀ ਦਾ ਸੀਰਸ਼ਕ ‘ਜਪੁ’ ਬਾਣੀ ਦੇ ਰਚਯਤਾ ਗੁਰੁ ਨਾਨਕ ਦੇਵ ਜੀ ਨੇਂ ਆਪ ਨਿਰਧਾਰਤ ਕੀਤਾ ਹੈ!
‘ਗ੍ਰੰਥ’ ਦੇ ਅਰਥ ਹਨ: ਸੰਕਲਿਤ ਕੀਤਾ ਹੋਇਆ, ਗੁੰਦਿਆ ਹੋਇਆ। ਉਹ ਪੁਸਤਕ ਜਿਸ ਵਿੱਚ ਕਿਸੇ ਵਿਸ਼ੇਸ਼ ਵਿਸ਼ੇ ਨਾਲ ਸੰਬੰਧਿਤ ਰਚਨਾਵਾਂ ਸੰਕਲਿਤ ਕੀਤੀਆਂ ਹੋਣ, ਗੁੰਦੀਆਂ ਹੋਣ, ਕਿਸੇ ਖ਼ਾਸ ਤਰਤੀਬ ਵਿੱਚ ਨੱਥੀ ਕੀਤੀਆਂ ਹੋਣ।
ਸੰਸਕ੍ਰਿਤ ਕੋਸ਼ ਅਨੁਸਾਰ ‘ਜਪ’ ਦੇ ਅਰਥ ਹਨ: ਦੇਵੀ ਦੇਵਤਿਆਂ ਆਦਿ (ਇਸ਼ਟਾਂ) ਦੇ ਨਾਮ ਵਾਰ ਵਾਰ ਲੈਣਾ, ਦੁਹਰਾਉਣਾ; ਮਨ ਨਾਲ ਪ੍ਰਾਰਥਨਾ ਕਰਨੀਂ।
ਦੂਸਰਾ ਅਰਥ ਹੈ: ਵੇਦ-ਪਾਠ ਕਰਨਾਂ। ਗੁਰੂਗ੍ਰੰਥ ਜੀ ਜਾਂ ਇਸ ਦੇ ਪਾਠ ਨੂੰ ‘ਜਪੁ’ ਦਾ ਨਾਮ ਦੇਣਾ ਠੀਕ ਨਹੀਂ ਲਗਦਾ, ਕਿਉਂਕਿ ਜਾਪ ਕੇਵਲ ਇਸ਼ਟ-ਮੰਤ੍ਰ ਦਾ ਹੀ ਕੀਤਾ ਜਾਂਦਾ ਹੈ। ਦੂਸਰਾ, ਗੁਰੂ ਗ੍ਰੰਥ ਦਾ ਸੰਕਲਨ ਅਤੇ ਸਥਾਪਨਾ 1604 ਈ: ਵਿੱਚ, ਗੁਰੁ ਨਾਨਕ ਦੇਵ ਜੀ ਤੋਂ ਲਗ ਪਗ 65 ਸਾਲ ਬਾਅਦ, ਵਿੱਚ ਹੋਈ!
ਸਾਰੰਸ਼, ‘ਜਪੁ’ ਸਿਰੀ ਗੁਰੁ ਨਾਨਕ ਦੇਵ ਜੀ ਦੀ ਸਰਵਉੱਚ ਸ਼੍ਰੋਮਣੀ ਬਾਣੀ ਦਾ ਹੀ ਨਾਮ ਹੈ, ਪੂਰੇ ਗ੍ਰੰਥ ਦਾ ਨਹੀਂ। ‘ਮੂਲਮੰਤ੍ਰ `ਤੇ ‘ਮੰਗਲਾਚਰਣ’ ਵੀ ਇਸੇ ਵਿੱਚ ਸਮਲਿਤ ਹਨ।
ਉਪਰੋਕਤ ਤੱਥਾਂ ਦੀ ਰੌਸ਼ਣੀ ਵਿੱਚ ਪੂਰੇ ਵਿਸ਼ਵਾਸ ਨਾਲ ਕਿਹਾ ਜਾ ਸਕਦਾ ਹੈ ਕਿ ਆਪ ਦੇ ਫ਼ਰਵਰੀ 15, 2010 ਦੇ ਪੱਤ੍ਰ ਵਿੱਚ ਨੀਲੇ ਅੱਖਰਾਂ ਵਿੱਚ ਦਿੱਤੇ ‘ਜਪੁ’ ਦੇ ਅਰਥ ਬਿਲਕੁਲ ਨਿਰਮੂਲ ਅਤੇ ਗ਼ਲਤ ਹਨ, ਤੇ ਪਾਠਕਾਂ ਅਤੇ ਸ਼੍ਰੱਧਾਲੂਆਂ ਨੂੰ ਗੁਮਰਾਹ ਕਰਦੇ ਹਨ।। ਦਾਸ ਦਾ ਇਹ ਦ੍ਰਿੜ ਵਿਸ਼ਵਾਸ ਹੈ। ਬਾਕੀ ਆਪ ਖ਼ੁਦ ਵਿਚਾਰ ਕੇ ਨਿਰਣਾ ਕਰ ਸਕਦੇ ਹੋ।
ਭੁੱਲ ਚੁਕ ਲਈ ਖਿਮਾ ਦਾ ਜਾਚਕ
ਦਾਸ,
ਗੁਰਇੰਦਰ ਸਿੰਘ ਪਾਲ
ਫ਼ਰਵਰੀ 17, 2010.


(17/02/10)
ਬਸੰਤ ਕੌਰ/ਜਸਪ੍ਰੀਤ ਕੌਰ

ਕ੍ਰਿਪਾਨਾਂ ਲਹਿਰਾਂ ਕੇ ਸੰਕਲਪ ਦਿਵਸ ਮਨਾਉਣ ਵਾਲੇ ਅਪਣੀ ਤਾਕਤ ਦਾ ਜ਼ੋਰ ਹਜ਼ੂਰ ਸਾਹਿਬ ਤੇ ਪਟਨਾ ਸਾਹਿਬ ਵਾਲੇ ਪਾਸੇ ਕਿਉਂ ਨਹੀਂ ਵਿਖਾਉਂਦੇ, ਜਿੱਥੇ ਅਕਾਲ ਤਖ਼ਤ ਦੀ ਮਰਿਆਦਾ ਦੀਆਂ ਲੰਬੇ ਸਮੇਂ ਤੋਂ ਲਗਾਤਾਰ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਸ. ਉਪਕਾਰ ਸਿੰਘ
ਫ਼ੈਡਰੇਸ਼ਨੀਆਂ ਨੂੰ ਜੇਕਰ ਹਜ਼ੂਰ ਸਾਹਿਬ ਤੇ ਪਟਨਾ ਸਾਹਿਬ ਦੂਰ ਹੋਣ ਕਰ ਕੇ ਜਾਣ ਦੀ ਹਿੰਮਤ ਨਹੀਂ ਪੈਂਦੀ ਤਾਂ ਅਪਣੇ ਨੇੜੇ ਹੀ ਮਹਿਤਾ ਚੌਕ `ਤੇ ਧੁੰਮੇ ਦੇ ਡੇਰੇ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਅਖੌਤੀ ਦਸਮ ਗ੍ਰੰਥ ਦਾ ਪ੍ਰਕਾਸ਼ ਹਟਵਾ ਕੇ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਲਾਗੂ ਕਰਵਾਉ
(17 ਫਰਵਰੀ 2010 ਬਸੰਤ ਕੌਰ, ਫ਼ਰੀਦਾਬਾਦ)
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ. ਉਪਕਾਰ ਸਿੰਘ ਫ਼ਰੀਦਾਬਾਦ ਨੇ ਕੀਤਾ। ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਫੈਡਰੇਸ਼ਨ ਵੱਲੋਂ ਕ੍ਰਿਪਾਨਾਂ ਲਹਿਰਾਂ ਕੇ ਬਾਦਲ ਦਲੀਏ ਗਰੇਵਾਲ ਪਾਰਟੀ ਵੱਲੋਂ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਧਮਕੀ ਦਿੰਦੇ ਹੋਏ ਇਹ ਕਹਿਣਾ ਕਿ ਅਸੀਂ ਅਕਾਲ ਤਖ਼ਤ ਸਾਹਿਬ ਦਾ ਹਰ ਹੁਕਮ ਲਾਗੂ ਕਰਵਾਂਵਾਂਗੇ ਸਿਆਸਤ ਤੋਂ ਪ੍ਰੇਰਤ ਬਿਆਨ ਹੈ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਦੀ ਸਰਵਉੱਚਤਾ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਨਾਲ ਹੈ ਪਰ ਅਫਸੋਸ ਅੱਜ ਅਕਾਲ ਤਖ਼ਤ ਸਾਹਿਬ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਨੂੰ ਪਿੱਠ ਵਿਖਾ ਕੇ ਪੰਥ ਵਿਰੋਧੀਆਂ ਦੇ ਆਖੇ ਲਗ ਕੇ ਗਲਤ ਫੈਸਲੇ ਕੀਤੇ ਜਾ ਰਹੇ ਹਨ ਜਿਸਨੂੰ ਪ੍ਰੋ ਦਰਸ਼ਨ ਸਿੰਘ ਤਾਂ ਕੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਤ ਕੋਈ ਵੀ ਸਿੱਖ ਅਪਨਾਉਣ ਨੂੰ ਤਿਆਰ ਨਹੀਂ। ਇਸ ਲਈ ਕਿਰਪਾਨਾਂ ਲਹਿਰਾਉਣ ਦੀ ਥਾਂ ਫੈਡਰੇਸ਼ਨ ਅਜਿਹਾ ਮਾਹੌਲ ਬਣਾਉਣ ਦਾ ਸੰਕਲਪ ਕਰੇ ਜਿਸ ਨਾਲ ਅਕਾਲ ਤਖ਼ਤ ਸਾਹਿਬ `ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਮੁਤਾਬਕ ਫੈਸਲੇ ਲਏ ਜਾਣ ਉਸ ਦਿਨ ਸਮੁੱਚਾ ਸਿੱਖ ਜਗਤ ਅਪਣੇ ਆਪ ਗੁਰਬਾਣੀ ਅਨੁਸਾਰ ਲਏ ਫੈਸਲਾ ਅੱਗੇ ਨਤਮਸਤਕ ਹੋ ਜਾਵੇਗਾ ਉਸ ਦੇ ਲਈ ਕਿਸੇ ਨੂੰ ਕਿਰਪਾਨਾਂ ਲਹਿਰਾਂ ਕੇ ਅਪਣੀ ਤਾਕਤ ਅਜਾਈ ਗਵਾਉਣ ਦੀ ਲੋੜ ਨਹੀਂ। ਉਨ੍ਹਾਂ ਕਿਹਾ ਕਿ ਜੇ ਸਚਮੁਚ ਗਰੇਵਾਲ ਫੈਡਰੇਸ਼ਨ ਅਕਾਲ ਤਖ਼ਤ ਦੇ ਮਾਨ ਸਨਮਾਨ ਲਈ ਸੰਘਰਸ਼ ਵਿਢਣ ਦੀ ਇੱਛਾ ਰਖਦੀ ਹੈ ਤਾਂ ਸਭ ਤੋਂ ਪਹਿਲਾਂ ਅਕਾਲ ਤਖ਼ਤ ਦੇ ਮੁੱਖ ਸੇਵਾਦਾਰ ਗਿਆਨੀ ਗੁਰਬਚਨ ਸਿੰਘ ਜੋ ਅਕਾਲ ਤਖ਼ਤ ਦੀ ਮਰਿਆਦਾ ਦੀ ਉਲੰਘਣਾ ਕਰ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਅਖੌਤੀ ਦਸਮ ਗ੍ਰੰਥ ਦੇ ਪ੍ਰਕਾਸ਼ ਵਾਲੇ ਅਸਥਾਨਾਂ `ਤੇ ਜਾ ਕੇ ਮੱਥਾ ਟੇਕ ਚੁੱਕਿਆ ਹੈ ਅਤੇ ਤਨਖਾਹੀਆ ਹੈ ਉਸ ਤੋਂ ਅਕਾਲ ਤਖ਼ਤ ਦਾ ਹੁਕਮ ਲਾਗੂ ਕਰਵਾੳਂਦੇ। ਜੇ ਸਚਮੁਚ ਅਕਾਲ ਤਖ਼ਤ ਸਾਹਿਬ ਦਾ ਸਨਮਾਨ ਬਹਾਲ ਕਰਵਾਉਣਾ ਇੰਨ੍ਹਾਂ ਦਾ ਮਕਸਦ ਹੁੰਦਾ ਤਾਂ ਡੇਰਾਵਾਦ, ਬਾਬਾਵਾਦ ਦੀ ਜਕੜ ਵਿੱਚ ਬੁਰੀ ਤਰ੍ਹਾਂ ਫਸੇ ਪੰਜਾਬ ਵਿੱਚ ਅਖੌਤੀ ਸੰਤਾਂ ਦੇ ਡੇਰੇ ਬੰਦ ਕਰਵਾ ਕੇ ਉਥੇ ਅਕਾਲ ਤਖ਼ਤ ਦੀ ਮਰਿਆਦਾ ਲਾਗੂ ਕਰਵਾਉਂਦੇ। ਕ੍ਰਿਪਾਨਾਂ ਲਹਿਰਾਂ ਕੇ ਸੰਕਲਪ ਦਿਵਸ ਮਨਾਉਣ ਵਾਲੇ ਅਪਣੀ ਕਿਰਪਾਨਾਂ ਦਾ ਰੁੱਖ ਹਜ਼ੂਰ ਸਾਹਿਬ ਤੇ ਪਟਨਾ ਸਾਹਿਬ ਵਾਲੇ ਪਾਸੇ ਵੀ ਕਰਣ ਜਿੱਥੇ ਅਕਾਲ ਤਖ਼ਤ ਦੀ ਮਰਿਆਦਾ ਦੀਆਂ ਨਿਤ ਧੱਜੀਆਂ ਉੱਡ ਰਹੀਆਂ ਹਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਅਸ਼ਲੀਲ ਰਚਨਾਵਾਂ ਭਰਪੂਰ ਪੁਸਤਕ ਅਖੌਤੀ ਦਸਮ ਗ੍ਰੰਥ ਦਾ ਪ੍ਰਕਾਸ਼ ਕਰ ਕੇ ਬ੍ਰਾਹਮਣਵਾਦੀ ਮਰਿਆਦਾ ਅਨੁਸਾਰ ਜਾਨਵਰਾਂ ਦੀ ਬਲੀ, ਟਲ ਖੜਕਾਉਣੇ ਤੇ ਤਿਲਕ ਲਾਏ ਜਾਂਦੇ ਹਨ। ਸ. ਉਪਕਾਰ ਸਿੰਘ ਨੇ ਕਿਹਾ ਕਿ ਜੇਕਰ ਫ਼ੈਡਰੇਸ਼ਨ ਨੂੰ ਹਜ਼ੂਰ ਸਾਹਿਬ ਤੇ ਪਟਨਾ ਸਾਹਿਬ ਦੂਰ ਹੋਣ ਕਰ ਕੇ ਜਾਣ ਦੀ ਹਿੰਮਤ ਨਹੀਂ ਪੈਂਦੀ ਤਾਂ ਅਪਣੇ ਨੇੜੇ ਹੀ ਮਹਿਤਾ ਚੌਕ `ਤੇ ਧੁੰਮੇ ਦੇ ਡੇਰੇ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਅਖੌਤੀ ਦਸਮ ਗ੍ਰੰਥ ਦਾ ਪ੍ਰਕਾਸ਼ ਹਟਵਾ ਕੇ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਲਾਗੂ ਕਰਵਾਉ। ਜੇ ਅਕਾਲ ਤਖ਼ਤ ਦੇ ਸਨਮਾਨ ਦੀ ਫ਼ਿਕਰ ਹੈ ਤਾਂ ਜਦ ਲੁਧਿਆਨਾ ਵਿਖੇ ਬਾਦਲ ਦੀ ਸ਼ਹਿ ਪ੍ਰਾਪਤ ਕਰ ਕੇ ਆਸ਼ਤ+ਸ਼ ਦੀ ਦੁਕਾਨਦਾਰੀ ਚਲ ਰਹੀ ਸੀ ਤਾਂ ਉਸ ਵੇਲੇ ਤੁਹਾਡਾ ਪਿਆਰ ਕਿਥੇ ਸੀ? ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾਉਣ ਵਾਲਾ ਸੋਦਾ ਸਾਧ ਸਿੱਖਾਂ ਨੂੰ ਲਲਕਾਰ ਜਾਂਦਾ ਹੈ ਤਦ ਤੁਸੀਂ ਕਿੱਥੇ ਜਾ ਕੇ ਵੜ ਜਾਂਦੇ ਹੋ? ਆਰ. ਐਸ. ਐਸ. ਦੀ ਸ਼ਾਖਾ ਰਾਸ਼ਟਰੀ ਸਿੱਖ ਸੰਗਤ ਸਿੱਖ ਕੌਮ ਨੂੰ ਹਿੰਦੂ ਸਾਬਤ ਕਰਣ ਦੇ ਠੇਕੇ `ਤੇ ਬੈਠੀ ਹੈ ਤੇ ਤੁਹਾਡੇ ਬਾਦਲ ਦਲੀਏ ਉਨ੍ਹਾਂ ਦੇ ਮਹਿਕਮੇ ਵਿੱਚ ਮੌਜਾਂ ਮਾਣਦੇ ਹੋਏ “ਜੈ ਸ਼੍ਰੀ ਰਾਮ” ਦੇ ਨਾਰੇ ਲਾ ਰਹੇ ਹਨ ਤਦ ਤੁਸੀਂ ਚੁੱਪੀ ਕਿਉਂ ਵੱਟ ਲੈਂਦੇ ਹੋ? ਸਿੱਖ ਗੁਰੂਆਂ ਨੂੰ ਹਿੰਦੂ ਲਿਖਣ ਵਾਲੀ ਆਰ. ਐਸ. ਐਸ. ਦੀ ਸ਼ਾਖਾ ਰਾਸ਼ਟਰੀ ਸਿੱਖ ਸੰਗਤ ਦੇ ਖਿਲਾਫ ਜੱਥੇਦਾਰਾਂ ਨੇ ਆਪ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮੇ ਕੱਢੇ ਹਨ ਪਰ ਉਨ੍ਹਾਂ ਨੂੰ ਖੁਸ਼ ਰੱਖਣ ਲਈ ਚੁਪ ਚੁਪੀਤੇ ਉਨ੍ਹਾਂ ਦੇ ਭੰਡਾਰੇ ਖਾਣ ਜਾਂਦੇ ਹਨ, ਤਦ ਕਿਥੇ ਜਾਂਦਾ ਹੈ ਤੁਹਾਡਾ ਇਹ ਪਿਆਰ? ਸ. ਉਪਕਾਰ ਸਿੰਘ ਨੇ ਕਿਹਾ ਕਿ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਧਮਕੀ ਦੇ ਕੇ ਅਕਾਲ ਤਖ਼ਤ ਸਾਹਿਬ’ ਤੇ ਆਉਣ ਲਈ ਕਹਿਣ ਵਾਲੇ ਇਹ ਧਮਕੀ ਗਿਆਨੀ ਗੁਰਬਚਨ ਸਿੰਘ ਨੂੰ ਦੇਣ ਜਿਹੜਾ ਅਕਾਲ ਤਖ਼ਤ ਤੋਂ ਵੱਧ ਪਿਆਰ ਤੇ ਸਤਿਕਾਰ ਅਪਣੇ ਬੰਦ ਕਮਰੇ ਨੂੰ ਦਿੰਦੇ ਹਨ ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੇ ਜਿਸ ਪਿਆਰ ਤੇ ਸਤਿਕਾਰ ਦੀ ਗੱਲ ਗਰੇਵਾਲ ਕਰ ਰਹੇ ਹਨ ਪ੍ਰੋ. ਦਰਸ਼ਨ ਸਿੰਘ ਉਸ ਪਿਆਰ ਖਾਤਰ ਹੀ 5 ਦਸੰਬਰ ਨੂੰ ਅਕਾਲ ਤਖ਼ਤ ਸਾਹਿਬ’ ਤੇ ਸਿੱਖਾਂ ਦੇ ਜੁਗੋ ਜੁਗ ਅਟਲ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਪਣਾ ਸ਼ਪਸ਼ਟੀਕਰਣ ਪੇਸ਼ ਕਰ ਚੁੱਕੇ ਹਨ। ਅਕਾਲ ਤਖ਼ਤ ਦਾ ਅਸਲ ਸਨਮਾਨ ਕੀ ਹੈ ਇਹ ਪ੍ਰੋਫੈਸਰ ਦਰਸ਼ਨ ਸਿੰਘ ਬਹੁਤ ਚੰਗੀ ਤਰ੍ਹਾਂ ਜਾਣਦੇ ਹਨ ਬੇਹਤਰ ਹੋਵੇਗਾ ਕਿ ਅਪਣੀ ਤਾਕਤ ਦਾ ਜ਼ੋਰ ਉਨ੍ਹਾਂ ਆਕਾਵਾਂ ਨੂੰ ਵਿਖਾਉ ਜੋ ਅਕਾਲ ਤਖ਼ਤ ਦੀ ਆਏ ਦਿਨ ਧੱਜੀਆਂ ਉਡਾ ਕੇ ਅਕਾਲ ਤਖ਼ਤ ਦੇ ਨਾਂ ਦੀ ਦੁਰਵਰਤੋਂ ਕਰ ਕੇ ਨਿਜ ਫ਼ੁਰਮਾਨ ਜ਼ਾਰੀ ਕਰਦੇ ਹਨ। ਇਸ ਮੌਕੇ ਉਨ੍ਹਾਂ ਨਾਲ ਯੰਗ ਸਿੱਖ ਐਸੋਸਿਏਸ਼ਨ ਫ਼ਰੀਦਾਬਾਦ, ਖਾਲਸਾ ਨਾਰੀ ਮੰਚ ਫ਼ਰੀਦਾਬਾਦ, ਗੁਰਸਿੱਖ ਫੈਮਿਲੀ ਕਲੱਬ, ਦੁਰਮਤਿ ਸੋਧਕ ਗੁਰਮਤਿ ਲਹਿਰ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉਚੱਤਾ ਨੂੰ ਸਮਰਪੱਤ ਜੱਥੇਬੰਦੀ ਦਸਮ ਗ੍ਰੰਥ (ਬਚਿੱਤਰ ਨਾਟਕ) ਵਿਚਾਰ ਮੰਚ ਇਟਰਨੈਸ਼ਨਲ ਆਦਿ ਦੇ ਨੁੰਮਾਇੰਦੇ ਵੀ ਹਾਜ਼ਰ ਸਨ।

**************************************************

ਜੋ ਹਾਲ ਗੰਗੂ ਬ੍ਰਾਹਮਣ ਦਾ ਹੋਇਆ ਸੀ ਉਹੀ ਹਾਲ ਬਾਦਲ ਦੇ ਗੁਲਾਮ ਮੱਕੜ ਅਤੇ ਕਠਪੁਤਲੀ ਜੱਥੇਦਾਰਾਂ ਦਾ ਹੋਣਾ ਹੈ ਇਸ ਲਈ ਤਿਆਰ ਰਹਿਣ: ਸ. ਪ੍ਰਿਤਪਾਲ ਸਿੰਘ, ਰੁਦਰਪੁਰ
(17 ਫਰਵਰੀ 2010 ਜਸਪ੍ਰੀਤ ਕੌਰ, ਰੁਦਰਪੁਰ/ਉਤਰਾਂਚਲ, ਫ਼ਰੀਦਾਬਾਦ)
ਰੁਦਰਪੁਰ ਉਤਰਾਂਚਲ ਵਿਖੇ ਅਖੌਤੀ ਦਸਮ ਗ੍ਰੰਥ ਦੇ ਵਿਰੋਧ ਵਿੱਚ ਮਹੀਨਾਵਾਰੀ ਕਾਲਾ ਦਿਵਸ ਮਨਾਉਂਦਿਆਂ ‘ਦਾ ਖਾਲਸਾ’ ਜੱਥੇਬੰਦੀ ਦੇ ਆਗੂ ਸ. ਪ੍ਰਿਤਪਾਲ ਸਿੰਘ ਰੁਦਰਪੁਰ ਨੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਪ੍ਰੋ. ਦਰਸ਼ਨ ਸਿੰਘ ਨੇ ਕਾਲਕਾ ਪੰਥ ਵਿਚੋਂ ਆਜ਼ਾਦੀ ਲੈ ਲਈ ਹੈ ਅਸੀਂ ਵੀ ਇਸ ਕਾਲਕਾ ਪੰਥ ਤੋਂ ਅਪਣੇ ਆਪ ਨੂੰ ਆਜ਼ਾਦ ਕਰਕੇ ਸਿਰਫ ਗੁਰੂ ਗ੍ਰੰਥ ਦੇ ਖਾਲਸਾ ਪੰਥ ਪ੍ਰਤੀ ਸਮਰਪੱਤ ਹਾਂ। ਸ. ਪ੍ਰਿਤਪਾਲ ਸਿੰਘ ਨੇ ਕਿਹਾ ਕਿ ਪੁਜਾਰੀਆਂ ਵੱਲੋਂ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਕਾਲਕਾ ਪੰਥ ਵਿਚੋਂ ਛੇਕੇ ਜਾਣ ਤੋਂ ਬਾਦ ਸਿੱਖ ਪੰਥ ਨੇ ਉਨ੍ਹਾਂ ਨੂੰ ਵਧੇਰੇ ਸਤਿਕਾਰ ਦਿੱਤਾ ਹੈ ਥਾਂ ਥਾਂ `ਤੇ ਸਿੱਖ ਸੰਗਤਾਂ ਵੱਲੋਂ ਪ੍ਰੋਫੈਸਰ ਦਰਸ਼ਨ ਸਿੰਘ ਦੇ ਪ੍ਰੋਗਰਾਮ ਕਰਵਾਉਣ ਲਈ ਉਤਸੁਕਤਾ ਵਿਖਾਈ ਜਾ ਰਹੀ ਹੈ ਜੋ ਕਿ ਪੁਜਾਰੀਆਂ ਦੀ ਸਭ ਤੋਂ ਵੱਡੀ ਹਾਰ ਹੈ। ਉਨ੍ਹਾਂ ਕਿਹਾ ਕਿ ਪੁਜਾਰੀਆਂ ਨੂੰ ਅਪਣਾ ਅੰਤ ਨੇੜੇ ਦਿੱਸ ਰਿਹਾ ਹੈ ਇਸ ਲਈ ਹੁਣ ਉਹ ਲੱਠਮਾਰ ਗੁੰਡਿਆਂ ਦੀ ਵਰਤੋਂ ਕਰਣ ਤੋਂ ਵੀ ਝਿਜਕ ਮਹਿਸੂਸ ਨਹੀਂ ਕਰਦੇ ਸ. ਪ੍ਰਿਤਪਾਲ ਸਿੰਘ ਨੇ ਕਿਹਾ ਕਿ ਸਿੱਖ ਕੌਮ ਜਾਗਰੂਕ ਹੋ ਚੁੱਕੀ ਹੈ ਅਤੇ ਜੋ ਹਾਲ ਗੰਗੂ ਬ੍ਰਾਹਮਣ ਦਾ ਹੋਇਆ ਸੀ ਉਹੀ ਹਾਲ ਬਾਦਲ ਦੇ ਗੁਲਾਮ ਮੱਕੜ ਅਤੇ ਕਠਪੁਤਲੀ ਜੱਥੇਦਾਰਾਂ ਦਾ ਹੋਣਾ ਹੈ ਇਸ ਲਈ ਤਿਆਰ ਰਹਿਣ। ਇਸ ਮੌਕੇ ਸਿੱਖ ਵਿਦਵਾਨ ਸ. ਅਮਰਜੀਤ ਸਿੰਘ ਚੰਦੀ ਨੇ ਕਿਹਾ ਕਿ ਉਹ ਵੀ ਹਾਲਾਤ ਸਨ ਜਦ ਸੱਚ ਦੀ ਗੱਲ ਕਰਣ ਵਾਲੇ ਨੂੰ ਪੁਜਾਰੀ ਸ਼੍ਰੇਣੀ ਵੱਲੋਂ ਹੁਕਮਨਾਮੇ ਰੂਪੀ ਡੰਡਾ ਵਿਖਾ ਕੇ ਡਰਾ ਦਿੱਤਾ ਜਾਂਦਾ ਸੀ ਪਰ ਅੱਜ ਹਾਲਾਤ ਸੁਖਾਵੇਂ ਹਨ ਕਿਉਂਕਿ ਆਮ ਸਿੱਖ ਜਾਗਰੂਕ ਹੋ ਰਿਹਾ ਹੈ ਅਤੇ ਸੱਚ ਦੀ ਗੱਲ ਨੂੰ ਨਿਰਭੈ ਹੋ ਕੇ ਆਖਣਾ ਅਪਣਾ ਫਰਜ਼ ਸਮਝ ਰਿਹਾ ਹੈ। ਸ. ਅਮਰਜੀਤ ਸਿੰਘ ਨੇ ਕਿਹਾ ਕਿ ਸਿੱਖਾਂ ਨੂੰ ਹੁਣ ਅਪਣੇ ਮਜ਼ਬੂਤ ਇਲੈਕਟ੍ਰਾਨਿਕ ਮੀਡੀਏ ਦੀ ਲੋੜ ਹੈ ਕਿਉਂਕਿ ਡੇਰੇਦਾਰਾਂ ਅਤੇ ਸਿਆਸਤਦਾਨਾਂ ਵੱਲੋਂ ਮੀਡੀਆ ਦੀ ਦੁਰਵਰਤੋਂ ਕਰ ਕੇ ਭੋਲੇ ਭਾਲੇ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ। ਇਸ ਲਈ ਇਸ ਪਾਸੇ ਖਾਸ ਧਿਆਨ ਦੇਣ ਦੀ ਲੋੜ ਹੈ। ਇਸ ਮੌਕੇ ਗੁਰਮਤਿ ਪ੍ਰਚਾਰ ਕੈਂਪ ਦੇ ਆਗੂ ਸ. ਤੇਜਪਾਲ ਸਿੰਘ ਬਰੇਲੀ, ਬੀਬੀ ਪਰਮਜੀਤ ਕੌਰ ਐਗਜਿਕਟਿਵ ਦਾ ਖਾਲਸਾ ਜੱਥੇਬੰਦੀ, ਬੀਬੀ ਗੁਰਮੀਤ ਕੌਰ, ਬੀਬੀ ਦਲਜੀਤ ਕੌਰ, ਬੀਬੀ ਜਸਮੀਤ ਕੌਰ, ਸ. ਪ੍ਰਦੀਪ ਸਿੰਘ, ਸ. ਜੀਤ ਸਿੰਘ, ਸ. ਸੁਖਬੀਰ ਸਿੰਘ, ਸ. ਦਲਜੀਤ ਸਿੰਘ ਪ੍ਰਧਾਨ ਵੀਰ ਖਾਲਸਾ ਦਲ, ਸ. ਅਜੀਤਪਾਲ ਯੰਗ ਸਿਖ ਕਲੱਬ ਆਦਿ ਹਾਜ਼ਰ ਸਨ।


(17/02/10)
ਦਲਜੀਤ ਸਿੰਘ ਨਿਓਡਾ/ਜਗਤਾਰ ਸਿੰਘ ਜਾਚਕ

ਪ੍ਰੈਸ ਨੋਟ: ਮਿਤੀ ੧੭ ਫਰਵਰੀ ੨੦੧੦
ਗੁਰਬਾਣੀ ਵਿੱਚਲਾ ਰੁੱਤੀ ਚਿਤਰਣ ਪੰਥ ਪ੍ਰਵਾਣਿਤ ਨਾਨਕਸ਼ਾਹੀ ਕੈਲੰਡਰ ੨੦੦੩ ਦੁਆਰਾ ਹੀ ਕਾਇਮ ਰਖਿਆ ਜਾ ਸਕਦਾ ਹੈ
ਦਿੱਲੀ ਦੇ ਪ੍ਰਸਿੱਧ ਇਤਿਹਾਸਕ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਅੱਜ ਗੁਰਬਾਣੀ ਵੀਚਾਰ ਕਰਦਿਆਂ ਪੰਥ ਤੱਤ ਗੁਰਮਤਿ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਜੀ ਨੇ ਦਸਿਆ ਕਿ ਭਵਿੱਖ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚਲਾ ਰੁੱਤੀ ਚਿਤਰਣ ੨੮ ਮਾਰਚ ੨੦੦੩ ਨੂੰ ਪੰਥਕ ਤੌਰ `ਤੇ ਪ੍ਰਵਾਣਿਤ ਕੀਤੇ ਗਏ ਨਾਨਕਸ਼ਾਹੀ ਕੈਲੰਡਰ ਦੁਆਰਾ ਹੀ ਕਾਇਮ ਰਖਿਆ ਜਾ ਸਕਦਾ ਹੈ। ਕਿਉਂਕਿ ਇਸ ਕੈਲੰਡਰ ਦੇ ਨਿਰਮਾਤਾ ਭਾਈ ਪਾਲ ਸਿੰਘ ਪੁਰੇਵਾਲ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਗੁਰੂ ਨਾਨਕ ਅਧਿਐਨ ਵਿਭਾਗ ਦੇ ਮੁਖੀ ਡਾ: ਬਲਵੰਤ ਸਿੰਘ ਹੁਰਾਂ ਨੇ ਕੈਲੰਡਰ ਲਾਗੂ ਹੋਣ ਤੋਂ ਪਹਿਲਾਂ ‘ਨਾਨਕਸ਼ਾਹੀ ਕੈਲੰਡਰ ਕਿਉਂ ਤੇ ਕਿਵੇਂ’ ਲੇਖ ਲਿਖ ਕੇ ਸਪਸ਼ਟ ਕੀਤਾ ਸੀ ਕਿ ਬਿਕਰਮੀ ਸੰਮਤ ਦਾ ਸਾਲ ਮੌਸਮੀ ਸਾਲ ਨਹੀ ਹੈ। ਇਸ ਲਈ ਸਮਾਂ ਪੈਣ ਨਾਲ ਇਸ ਦੇ ਮਹੀਨੇ ਮੌਸਮਾਂ ਵਿੱਚ ਸਥਿਰ ਨਹੀ ਰਹਿੰਦੇ। ਜੇ ਨਾਨਕਸ਼ਾਹੀ ਕੈਲੰਡਰ ਦਾ ਸਾਲ ਬਿਕ੍ਰਮੀ ਸਾਲ ਦੇ ਬਰਾਬਰ ਰਹਿਣ ਦਿੱਤਾ ਜਾਵੇ ਤਾਂ ਖ਼ਾਲਸਈ ਪੁਰਬ ਵੈਸਾਖੀ ਔਸਤਨ ਹਰੇਕ ੭੦ ਸਾਲਾਂ ਪਿਛੋਂ ਮੌਸਮੀ ਸਾਲ ਨਾਲੋਂ ਇੱਕ ਦਿਨ ਲੇਟ ਹੁੰਦੀ ਜਾਵੇਗੀ। ਇਸ ਪ੍ਰਕਾਰ ੧੧੦੦ ਸਾਲ ਬਾਅਦ ਵੈਸਾਖੀ ਦਾ ਦਿਹਾੜਾ ਅਪ੍ਰੈਲ ਦੀ ਥਾਂ ਮਈ ਵਿੱਚ ਅਤੇ ੧੩੦੦੦ ਸਾਲ ਬਾਅਦ ਅਕਤੂਬਰ ਦੇ ਅੱਧ ਵਿੱਚ ਆਏਗੀ।
ਜਾਚਕ ਜੀ ਦਸਿਆ ਕਿ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਵਿਚਲੇ ਬਾਰਹ ਮਾਹ ਮਾਝ ਤੇ ਤੁਖਾਰੀ ਮੁਤਾਬਿਕ ਚੇਤ ਤੇ ਵੈਸਾਖ ਬਸੰਤ ਰੁੱਤ ਦੇ ਮਹੀਨੇ ਹਨ। ਜਿਵੇਂ ਗੁਰਵਾਕ ਹਨ: ਚੇਤੁ ਬਸੰਤੁ ਭਲਾ ਭਵਰ ਸੁਹਾਵੜੇ॥ (੧੧੦੭-੧੫, ਤੁਖਾਰੀ, ਮਃ ੧) ਵੈਸਾਖੁ ਭਲਾ ਸਾਖਾ ਵੇਸ ਕਰੇ॥ (੧੧੦੮-੩, ਤੁਖਾਰੀ, ਮਃ ੧) ਇਸ ਲਈ ਜੇਕਰ ਵੈਸਾਖੀ ਮਈ ਵਿੱਚ ਆਵੇ ਤਾਂ ਗਰਮੀ (ਗ੍ਰੀਖਮ) ਦੀ ਰੁੱਤ ਹੋਏਗੀ: ਗ੍ਰੀਖਮ ਰੁਤਿ ਅਤਿ ਗਾਖੜੀ ਜੇਠ ਅਖਾੜੈ ਘਾਮ ਜੀਉ॥ (੯੨੮-੪, ਰਾਮਕਲੀ, ਮਃ ੫) ਅਕਤੂਬਰ ਵਿੱਚ ਆਵੇ ਤਾਂ ਸ਼ਰਦ ਰੁੱਤ ਹੋਏਗੀ: ਰੁਤਿ ਸਰਦ ਅਡੰਬਰੋ ਅਸੂ ਕਤਕੇ ਹਰਿ ਪਿਆਸ ਜੀਉ॥ (੯੨੮-੧੫, ਰਾਮਕਲੀ, ਮਃ ੫)। ਪਰ, ਦੁੱਖ ਦੀ ਗੱਲ ਹੈ ਕਿ ਜਿਹੜੀ ਸ਼੍ਰੋਮਣੀ ਕਮੇਟੀ ਇਹ ਮੁਖ ਕਾਰਨ ਦੱਸ ਕੇ ਨਾਨਕਸ਼ਾਹੀ ਕੈਲੰਡਰ ਲਾਗੂ ਕਰਦੀ ਹੈ, ਓਹੀ ਡੇਰੇਦਾਰਾਂ ਦੀਆਂ ਚੰਦ ਵੋਟਾਂ ਦੀ ਖਾਤਰ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਨੂੰ ਪਿੱਠ ਦੇ ਰਹੀ ਹੈ। ਆਪਣੇ ਸੁਆਰਥ ਕਾਰਨ ਹੁਣ ਬਾਦਲ ਗਰੁਪ ਨੂੰ ਇਹ ਵੀ ਭੁੱਲ ਗਿਆ ਹੈ ਕਿ ਬਿਕ੍ਰਮੀ ਕੈਲੰਡਰ ਨੂੰ ਮੰਨ ਕੇ ਚਲਿਆਂ ਗੁਰਬਾਣੀ ਵਿੱਚ ਮਹੀਨਿਆਂ ਦਾ ਰੁੱਤਾਂ ਤੇ ਮੌਸਮਾਂ ਦਾ ਸਬੰਧ ਟੁੱਟ ਜਾਏਗਾ। ਗੁਰਬਾਣੀ ਵਿੱਚ ਵਰਣਨ ਮਹੀਨੇ ਦੀ ਰੁੱਤ ਕਿਸੇ ਹੋਰ ਮਹੀਨੇ ਵਿੱਚ ਆਇਆ ਕਰੇਗੀ। ਇਸ ਲਈ ਖ਼ਾਲਸਾ ਪੰਥ ਨੂੰ ਚਾਹੀਦਾ ਹੈ ਕਿ ਉਹ ਸੋਧਾਂ ਦੇ ਨਾਮ ਹੇਠ ਵਿਗਾੜੇ ਗਏ ਕੈਲੰਡਰ ਨੂੰ ਪ੍ਰਵਾਨ ਨਾ ਕਰੇ।
ਜਾਰੀ ਕਰਤਾ: ਦਲਜੀਤ ਸਿੰਘ ਨਿਓਡਾ (ਪੀ. ਏ. ਜਗਤਾਰ ਸਿੰਘ ਜਾਚਕ)
ਫੋਨ: ੦੯੮੧੦੨੧੫੭੨੯, ੦੯੩੧੦੨੧੫੭੨੯ ਇੰਡੀਆ। ਮਿਤੀ: ੧੭ ਫਰਵਰੀ 2010


(16/02/10)
ਹਰਵਿੰਦਰ ਸਿੰਘ /ਕੈਨੇਡੀਅਨ ਸਿੱਖ ਸਟੱਡੀ

ਕੈਨੇਡੀਅਨ ਸਿੱਖ ਸਟੱਡੀ ਤੇ ਟੀਚਿੰਗ ਸੁਸਾਇਟੀ
ਅਤੇ ਸਹਿਯੋਗੀ ਸਿੱਖ ਸੰਸਥਾਵਾਂ ਵਲੋਂ ਵਿਸ਼ੇਸ਼ ਇਕੱਤ੍ਰਤਾ

ਪੰਥਕ ਸਿਧਾਂਤਾਂ ਨੂੰ ਚੁਣੌਤੀਆਂ

ਪੰਥ ਨੂੰ ਗੁਮਰਾਹ ਕਰਕੇ ਗੁਰੂ ਨਾਲੋਂ ਤੋੜਨ ਦੀਆਂ ਸਾਜਸ਼ਾਂ ਅੱਜਕਲ੍ਹ ਹਰ ਪਾਸਿਉਂ ਹੋ ਰਹੀਆਂ ਹਨ। ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਨੂੰ ਬਿਪਰਨ ਦੀਆਂ ਰੀਤਾਂ ਨਾਲ ਰਲ਼ਗੱਡ ਕੀਤਾ ਜਾ ਰਹਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਵਰਤੋਂ ਸਿੱਖੀ ਸਿਧਾਂਤਾਂ ਦੇ ਉਲਟ ਕੀਤੀ ਜਾ ਰਹੀ ਹੈ। ਅੱਜ ਦੇ ਸਿੱਖਾਂ ਵਾਸਤੇ ਇਹਨਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਜ਼ਰੂਰੀ ਬਣ ਗਿਆ ਹੈ। ਪੰਥ ਵਿਰੋਧੀ ਕਾਰਵਾਈਆਂ ਤੇ ਪੰਥਕ ਮਸਲਿਆਂ ਉਪਰ ਵੀਚਾਰਾਂ ਅਤੇ ਗੁਰੂ ਪੰਥ ਦੀ ਸੋਚ ਨੂੰ ਅਜੋਕੇ ਸਮੇਂ ਅਨੁਸਾਰ ਉਜਾਗਰ ਕਰਨ ਵਾਸਤੇ ਪੰਥ ਹਿਤੈਸ਼ੀਆਂ ਵਲੋਂ ਸਾਂਝੀ ਇਕੱਤ੍ਰਤਾ ਕਰਵਾਈ ਜਾ ਰਹੀ ਹੈ। ਗੁਰੂ ਨਾਨਕ ਦੇ ਸਿਧਾਂਤਾਂ ਨੂੰ ਪਿਆਰ ਅਤੇ ਸਤਿਕਾਰ ਕਰਨ ਵਾਲ਼ੇ ਸਾਰੇ ਸਿੱਖਾਂ ਨੂੰ ਸਾਂਝਾਂ ਪਾਉਣ ਦੀ ਬੇਨਤੀ ਕੀਤੀ ਜਾਂਦੀ ਹੈ।

ਵਿਸ਼ੇ:
1. ਸਿੱਖਾਂ ਦਾ ਗੁਰੂ ਸਿਰਫ ਗੁਰੂ ਗ੍ਰੰਥ ਸਾਹਿਬ ਹੈ ਅਤੇ ਇਸ ਦੀ ਬਰਾਬਰਤਾ ਨਹੀਂ ਹੋ ਸਕਦੀ।
2. ਦੁਨੀਆਂ ਦੇ ਸਾਰੇ ਸਿੱਖਾਂ ਦੀ ਸ਼ਮੂਲੀਅਤ ਨਾਲ ਸਰਬੱਤ ਖਾਲਸੇ ਦੀ ਪ੍ਰੰਪਰਾ ਮੁੜ ਸੁਰਜੀਤ ਕੀਤੀ ਜਾਵੇ ਅਤੇ ਜੇਲ੍ਹਾਂ ਵਿੱਚ ਬੰਦ ਬੇਕਸੂਰ ਨੌਜਵਾਨਾਂ ਦੀ ਰਿਹਾਈ ਵਾਸਤੇ ਜ਼ਰੂਰੀ ਉਪਰਾਲੇ ਕੀਤੇ ਜਾਣ।
3. ਸਿੱਖਾਂ ਦੀ ਸਰਬਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਵਰਤੋਂ ਸਿੱਖੀ ਸਿਧਾਂਤਾਂ ਅਨੁਸਾਰ ਹੀ ਹੋ ਸਕਦੀ ਹੈ। ਕੌਂਮ ਨੂੰ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਅਨੁਸਾਰ ਸਾਵਧਾਨ ਕਰਨ ਵਾਸਤੇ ਤੱਤਪਰ ਪ੍ਰੋ: ਦਰਸ਼ਨ ਸਿੰਘ ਜੀ ਨੂੰ ਪੰਥ ਵਿੱਚੋਂ ਛੇਕਣਾ ਸਿੱਖੀ ਸਿਧਾਂਤ ਦੇ ਬਿਪਰੀਤ ਹੈ।

ਸਥਾਨ ਤੇ ਸਮਾਂ:
ਗਰੈਂਡਤਾਜ ਬੈਂਕੁਇਟ ਹਾਲ, 8388-128 ਸਟਰੀਟ ਸਰੀ ਬੀ. ਸੀ.
21 ਫਰਵਰੀ 2010, ਦਿਨ ਐਤਵਾਰ ਬਾਦ ਦੁਪਹਿਰ 2-45

ਹੋਰ ਜਾਣਕਾਰੀ ਵਾਸਤੇ:
ਸਤਨਾਮ ਸਿੰਘ (604-307-3800) ਪੂਰਨ ਸਿੰਘ (604-325-3784) ਗੁਰਦੇਵ ਸਿੰਘ (604-327-5769) ਅਮਰਜੀਤ ਸਿੰਘ (604-715-9180) ਪ੍ਰੀਤਮ ਸਿੰਘ (604-263-0047) ਹਰਵਿੰਦਰ ਸਿੰਘ (604-779-5150)


‘ਸਿੱਖ ਮਾਰਗ’ ਦੇ ਪਾਠਕਾਂ/ਲੇਖਕਾਂ ਲਈ ਕੁੱਝ ਜ਼ਰੂਰੀ ਜਾਣਕਾਰੀ:

1. ਪੁਰਾਣੇ ਰੈਗੂਲਰ ਪਾਠਕਾਂ ਨੂੰ ਤਾਂ ਪਤਾ ਹੈ ਅਤੇ ਅਸੀਂ ਮੁੱਖ ਪੰਨੇ ਦੇ ਉਪਰ ਲਿਖ ਕੇ ਵੀ ਪਾਇਆ ਹੋਇਆ ਹੈ ਪਰ ਫਿਰ ਵੀ ਕਈ ਭੁੱਲ ਜਾਂਦੇ ਹਨ। ਕਈ ਨਵੇਂ ਪਾਠਕ/ਲੇਖਕ ‘ਸਿੱਖ ਮਾਰਗ’ ਨਾਲ ਜੁੜਦੇ ਹਨ ਉਹਨਾ ਦੇ ਗਿਆਤ ਲਈ ਇਹ ਦੱਸ ਰਹੇ ਹਾਂ ਕਿ ‘ਸਿੱਖ ਮਾਰਗ’ ਤੇ ਲੇਖ ਹਫਤੇ ਵਿੱਚ ਸਿਰਫ ਇੱਕ ਵਾਰੀ ਹੀ ਐਤਵਾਰ ਸ਼ਾਮ ਨੂੰ ਪਾਏ ਜਾਂਦੇ ਹਨ। ਪਾਠਕਾਂ ਦਾ ਅਤੇ ਆਮ ਜਾਣਕਾਰੀ ਪੰਨਾ ਤਕਰੀਬਨ ਹਰ ਰੋਜ਼ ਹੀ ਅੱਪਡੇਟ ਕੀਤਾ ਜਾਂਦਾ ਹੈ।
2. ਕਈ ਲੇਖਕ ਆਪਣੇ ਪਹਿਲਾਂ ਹੀ ‘ਸਿੱਖ ਮਾਰਗ’ ਤੇ ਛਪੇ ਹੋਏ ਲੇਖ ਦੁਬਾਰਾ ਭੇਜਦੇ ਹਨ। ਉਹਨਾ ਨੂੰ ਬੇਨਤੀ ਹੈ ਕਿ ਉਹ ਆਪਣੇ ਪਹਿਲਾਂ ਪਾਏ ਹੋਏ ਲੇਖ ਪੜ੍ਹ ਲਿਆ ਕਰਨ।
3. ਹੁਣ ਤੱਕ ਛਪ ਚੁੱਕੇ ਸਾਰੇ ਲੇਖ, 10 ਲੇਖਾਂ ਤੋਂ ਘੱਟ ਸਾਂਝੇ ਫੋਲਡਰ/ਲਿੰਕ ਤੇ ਹਨ ਅਤੇ 10 ਤੋਂ ਜ਼ਿਆਦਾ ਲੇਖ, ਲੇਖਕਾਂ ਦੇ ਨਾਮ ਥੱਲੇ ਹਨ। ਕਈ ਪੁੱਛਦੇ ਹਨ ਕਿ ਮੈਨੂੰ ਆਪਣੇ ਲੇਖ ਨਹੀਂ ਲੱਭੇ। ਕੀ ਉਹ ਹਟਾ ਦਿੱਤੇ ਗਏ ਹਨ? ਲੇਖਕ ਦੇ ਕਹਿਣ ਤੋਂ ਬਿਨਾ ਅਸੀਂ ਕਿਸੇ ਦੇ ਲੇਖ ਨਹੀਂ ਹਟਾਏ ਪਰ ਜੇ ਕਰ ਕਿਸੇ ਕਾਰਣ ਕੋਈ ਹਟਾਉਣਾ ਪਵੇ ਤਾਂ ਅਸੀਂ ਇਸ ਬਾਰੇ ਜਾਣਕਾਰੀ ਜ਼ਰੂਰ ਦਿੰਦੇ ਹਾਂ। ਕਈਆਂ ਦੇ ਮੌਨੀਟਰ ਸਕਰੀਨ ਛੋਟਾ ਹੁੰਦਾ ਹੈ ਅਤੇ ਅੱਖਰ ਉਹਨਾ ਨੇ ਵੱਡੇ ਕੀਤੇ ਹੋਏ ਹੁੰਦੇ ਹਨ। ਇਸ ਤਰ੍ਹਾਂ ਸੰਭਵ ਹੋ ਸਕਦਾ ਹੈ ਕਿ ਨਾਵਾਂ ਦੀ ਪੂਰੀ ਲਿਸਟ ਨਾ ਦਿਸੇ। ਇਸ ਦਾ ਹੱਲ ਇਹ ਹੈ ਕਿ ਤੁਸੀਂ ਉਪਰ ਲੇਖ ਲੜੀ ਨੂੰ ਕਲਿਕ ਕਰਕੇ ਵੀ ਨਾਵਾਂ ਦੀ ਲਿਸਟ ਵਿੱਚ ਜਾ ਸਕਦੇ ਹੋ।
4. ਕਿਰਪਾ ਕਰਕੇ ਆਪਣੀਆਂ ਲਿਖਤਾਂ ਵਰਡ ਡਾਕੂਮਿੰਟਸ ਵਿੱਚ ਹੀ ਭੇਜੋ। ਪੀ ਡੀ ਐੱਫ ਜਾਂ ਇਮਜ਼ ਫਾਈਲਾਂ ਵਿੱਚ ਨਹੀਂ।
5. ਆਪਣੇ ਵੈੱਬ ਬਰਾਉਸਰ ਦੀਆਂ ਟੈਂਪਰੇਰੀ ਇੰਟਰਨਿੱਟ ਫਾਈਲਾਂ ਅਤੇ ਕੁੱਕੀਆਂ ਨੂੰ ਘੱਟੋ ਘੱਟ ਹਫਤੇ ਵਿੱਚ ਇੱਕ ਵਾਰੀ ਜ਼ਰੂਰ ਡਿਲੀਟ ਕਰਿਆ ਕਰੋ। ਇਸ ਦੇ ਦੋ ਫਾਇਦੇ ਹਨ। ਇੱਕ ਤਾਂ ਇਹ ਕਿ ਜੇ ਕਰ ਤੁਸੀਂ ਇੰਟਰਨੈੱਟ ਤੇ ਬੈਂਕਿੰਗ ਅਤੇ ਹੋਰ ਸ਼ਾਪਿੰਗ ਕਰਦੇ ਹੋ ਤਾਂ ਤੁਹਾਡੀ ਇਸ ਨਾਲ ਸੁਰੱਖਿਆ ਵਧਦੀ ਹੈ। ਦੂਜਾ ਇਹ ਹੈ ਕਿ ਤੁਹਾਡਾ ਅਤੇ ਸਾਡਾ ਸਮਾਂ ਬਚਦਾ ਹੈ। ਕਿਉਂਕਿ ਕਈ ਪਾਠਕਾਂ/ਲੇਖਕਾਂ ਦੇ ਪੁਰਾਣੇ ਪੰਨੇ ਹੀ ਲੋਡ ਹੁੰਦੇ ਰਹਿੰਦੇ ਹਨ ਅਤੇ ਉਹ ਸਾਨੂੰ ਪੁੱਛਦੇ ਹਨ ਕਿ ਹੁਣ ਅੱਪਡੇਟ ਕਿਉਂ ਨਹੀਂ ਕਰਦੇ ਜਾਂ ਫਿਰ ਕੁੱਝ ਦਿਨ ਪਹਿਲਾਂ ਛਪੀ ਹੋਈ ਲਿਖਤ ਨੂੰ ਭੇਜਦੇ ਰਹਿੰਦੇ ਹਨ ਕਿ ਇਸ ਨੂੰ ਛਾਪ ਦਿਓ। ਉਮੀਦ ਹੈ ਕਿ ਤੁਸੀਂ ਇਹਨਾ ਗੱਲਾਂ ਵੱਲ ਧਿਆਨ ਦਿਉਂਗੇ।


(16/02/10)
ਦਲਜੀਤ ਸਿੰਘ ਨਿਓਡਾ/ਜਗਤਾਰ ਸਿੰਘ ਜਾਚਕ

ਪ੍ਰੈਸ ਨੋਟ
ਬਚਿਤਰ ਨਾਟਕ ਪੜ੍ਹ ਕੇ ਕੋਈ ਮਾਂ ਆਪਣੀ ਸੰਤਾਨ ਨੂੰ ਗੁਰਸਿੱਖ ਨਹੀ ਬਣਾਏਗੀ।
ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸਾਬਕਾ ਗ੍ਰੰਥੀ ਅਤੇ ਯੂਨੀਵਰਸਲ ਪੀਸ ਫੈਡਰੇਸ਼ਨ ਨਿਊਯਾਰਕ ਦੇ ਸ਼ਾਤੀ ਦੂਤ ਗਿਆਨੀ ਜਗਤਾਰ ਸਿੰਘ ਜਾਚਕ ਨੇ ਅੱਜ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਗੁਰਬਾਣੀ ਵੀਚਾਰ ਕਰਦਿਆਂ ਦਸਿਆ ਕਿ ਮਾਨਵ-ਏਕਤਾ ਤੇ ਸਮਾਨਤਾ ਦੇ ਹਾਮੀ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਅਤੇ ਪੰਥਕ ਵਿਧਾਨ ਸਿੱਖ ਰਹਿਤ ਮਰਯਾਦਾ ਨੂੰ ਛੱਡ ਕੇ ਹੋਰ ਕਿਸੇ ਵੀ ਕੌਮਾਂਤਰੀ ਧਰਮ ਗ੍ਰੰਥ ਵਿੱਚ ਇਸਤਰੀ ਸ਼੍ਰੇਣੀ ਨੂੰ ਆਦਰ ਮਾਣ ਤੇ ਸਮਾਨਤਾ ਦਾ ਦਰਜਾ ਹਾਸਲ ਨਹੀ ਹੈ। ਅਸਲ ਵਿੱਚ ਏਹੀ ਮੁੱਖ ਕਾਰਣ ਸੀ ਸਿੱਖੀ ਦੇ ਤੇਜ਼ੀ ਨਾਲ ਵਿਕਾਸ ਦਾ। ਕਿਉਂਕਿ, ਸੰਨ 1950 ਤੱਕ ਹਰੇਕ ਸੂਝਵਾਨ ਮਾਂ ਯਤਨ ਕਰਦੀ ਸੀ ਕਿ ਉਸ ਦਾ ਪੁੱਤ ਗੁਰੂ ਨਾਨਕ ਦਾ ਸਿੱਖ ਬਣੇ।
ਪਰ ਅੰਗਰੇਜ਼ਾਂ ਦੀ ਈਸਟ ਇੰਡੀਆ ਕੰਪਨੀ ਵਲੋਂ ਬਿਪਰਵਾਦੀ ਤਾਕਤਾਂ ਨਾਲ ਮਿਲਕੇ ਸਿੱਖੀ ਦੇ ਵਿਕਾਸ ਨੂੰ ਰੋਕਣ ਤੇ ਖ਼ਾਲਸਾ ਪੰਥ ਨੂੰ ਕਮਜ਼ੋਰ ਕਰਨ ਦੀ ਇੱਕ ਸਾਜਿਸ਼ ਤਹਿਤ ਸਿੱਖੀ ਦੇ ਵੇਹੜੇ ਵਿੱਚ ਸੁੱਟੇ ਗਏ ਬਚਿਤੱਰ ਨਾਟਕ (ਦਸਮ ਗ੍ਰੰਥ) ਵਿੱਚ ਬਾਦਸ਼ਾਹ ਦਰਵੇਸ਼ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਵਿਹਾਰ ਵਿਖੇ ਦਿਖਾਈ ਕਠੋਰਤਾ, ਕਰੂਰਤਾ ਅਤੇ ਇਸ ਪੁਸਤਕ ਦੇ ਅਤਿ ਅਸ਼ਲੀਲ ਭਾਗ ਚਰਿਤ੍ਰੋਪਖਿਆਨ ਦੁਆਰਾ ਇਸਤ੍ਰੀ ਸ਼੍ਰੇਣੀ ਦੇ ਕੀਤੇ ਘੋਰ ਨਿਰਾਦਰ ਨੂੰ ਪੜ੍ਹ ਸੁਣ ਕੇ ਹੁਣ ਕੋਈ ਮਾਂ ਆਪਣੀ ਸੰਤਾਨ ਨੂੰ ਗੁਰਸਿੱਖ ਬਨਾਉਣ ਲਈ ਤਿਆਰ ਨਹੀ ਹੋਏਗੀ। ਕਿਉਂਕਿ, ਇਸ ਕਾਲੀ ਕਿਤਾਬ ਵਿੱਚ ਲਿਖਿਆ ਹੈ ਕਿ ਸੰਸਾਰ ਵਿੱਚ ਜਿਹੜਾ ਮਰਦ ਔਰਤ ਉੱਤੇ ਵਿਸ਼ਵਾਸ਼ ਕਰ ਲੈਂਦਾ ਹੈ, ਉਸ ਦਾ ਸੱਤਾਂ ਦਿਨਾਂ ਵਿੱਚ ਤੁਰਤ ਨਾਸ਼ ਹੋ ਜਾਂਦਾ ਹੈ। ਜਿਵੇਂ ਸ਼ਲੋਕ ਹੈ: ਸਕਲ ਜਗਤ ਮੈਂ ਜੋ ਪੁਰਖ, ਤ੍ਰਿਯਾ ਕੋ ਕਰਤ ਬਿਸਵਾਸ। ਸਾਤ ਦਿਵਸ ਭੀਤਰ ਤੁਰਤ, ਹੋਤ ਤਵਨ ਕੋ ਨਾਸ।
ਪਰ ਅਤਿਅੰਤ ਦੁੱਖ ਦੀ ਗੱਲ ਹੈ ਕਿ ਬਿਪਰਵਾਦੀ ਤਾਕਤਾਂ ਤਾਂ ਇਸ ਸਿੱਖ ਮਾਰੂ ਕਿਤਾਬ ਨੂੰ ਗੁਰੂ ਦਾ ਦਰਜਾ ਦੇ ਕੇ ਸਿੱਖਾਂ ਦੇ ਘਰ ਘਰ ਵਿੱਚ ਪਹੁੰਚਉਣ ਲਈ ਪੂਰਾ ਜ਼ੋਰ ਲਗਾ ਰਹੀਆਂ ਹਨ। ਪ੍ਰੰਤੂ ਜਿਹੜੇ ਪੰਥ ਦਰਦੀ ਸਜਣ ਅਜਿਹੀ ਮਾਰੂ ਸਾਜਿਸ਼ ਨੂੰ ਬੇਨਾਕਬ ਕਰਕੇ ਇਸ ਕਾਲੀ ਕਿਤਾਬ ਨੂੰ ਤਖ਼ਤਾਂ ਤੋਂ ਉਤਾਰਨ ਦਾ ਹੋਕਾ ਦੇ ਰਹੇ ਹਨ, ਤਖ਼ਤਾਂ ਦੇ ਪੁਜਾਰੀ ਉਨ੍ਹਾਂ ਨੂੰ ਸਿੱਖੀ ਤੋਂ ਖਾਰਜ ਕਰਨ ਦੇ ਐਲਾਨ ਕਰ ਰਹੇ ਹਨ। ਇਸ ਲਈ ਲੋੜ ਹੈ ਕਿ ਹਰੇਕ ਸਿੱਖ ਅਰਦਾਸ ਕਰੇ ਕਿ ਹੇ ਅਕਾਲ ਪੁਰਖ ਆਪਣੇ ਪੰਥ ਨੂੰ ਜਾਗਰੂਕਤਾ ਭਰਿਆ ਬਲ ਬਖਸ਼ੋ ਕਿ ਉਹ ਖ਼ਾਲਸਈ ਤਖ਼ਤਾਂ ਨੂੰ ਸਿਆਸੀ ਗੁਲਾਮੀ ਤੇ ਬਿਪਰੀ ਡੇਰਾਵਾਦ ਦੀ ਜਕੜ ਵਿਚੋਂ ਅਜ਼ਾਦ ਕਰਵਾ ਸਕੇ।
ਜਾਰੀ ਕਰਤਾ: ਭਾਈ ਦਲਜੀਤ ਸਿੰਘ ਨਿਓਡਾ (ਪੀ. ਏ. ਜਗਤਾਰ ਸਿੰਘ ਜਾਚਕ) ਫੋਨ: 098102 15729 ਮਿਤੀ 16 ਫਰਵਰੀ 10


(15/02/10)
ਤੇਜਪਾਲ ਸਿੰਘ/ਦਰਸ਼ਨ ਸਿੰਘ ਖਾਲਸਾ

ਪ੍ਰੈਸ ਨੋਟ
ਧਮਕੀਆਂ ਨਾਲ ਕੋਈ ਮਜਬੂਰ ਨਹੀਂ ਮਜ਼ਬੂਤ ਹੀ ਹੁੰਦਾ ਹੈ
ਕੁੱਝ ਲੋਕ ਗੱਲ ਕਰਨ ਲੱਗਿਆਂ ਆਪਣੀ ਹਾਰ ਨੂੰ ਵੀ ਨਹੀਂ ਛੁਪਾ ਸਕਦੇ। ਐਸੀ ਹੀ ਗੱਲ ਅੱਜ ਆਪਣੇ ਆਕਾਵਾਂ ਨੂੰ ਖੁਸ਼ ਕਰਨ ਦੀ ਦੌੜ ਵਿੱਚ ਦੌੜ ਰਹੇ ਲੋਕਾਂ ਵੱਲੋਂ ਪੰਜਾਬੀ ਟ੍ਰਿਬਿਊਨ ਅਖਬਾਰ ਵਿੱਚ ਲੱਗੇ ਬਿਆਨ ਵਿੱਚੋਂ ਪੜ੍ਹਨ ਨੂੰ ਮਿਲੀ। ਇਨ੍ਹਾਂ ਵਿੱਚ ਟਕਸਾਲ ਮੁਖੀ ਹਰਨਾਮ ਸਿੰਘ ਧੁੰਮਾ ਸ਼ਾਮਲ ਹੈ ਜਿਸ ਨੇ ਆਪ ਖੁਦ ੬ ਜੂਨ ੨੦੦੮ ਦੇ ਦਸਮ ਗ੍ਰੰਥ ਸਬੰਧੀ ਹੋਏ ਅਕਾਲ ਤਖਤ ਦੇ ਫੈਸਲੇ ਨੂੰ ੧੯ ਜੂਨ ਨੂੰ ਹੀ ਰੱਦ ਕਰਦਿਆਂ ਉਸਨੂੰ ਨਾ ਮੰਨਣ ਦਾ ਫੈਸਲਾ ਸੁਣਾਇਆ ਸੀ ਅਤੇ ਨਾਲ ਹੀ ਫੈਡਰੇਸ਼ਨੀਆਂ ਦਾ ਇੱਕ ਟੋਲਾ ਹੈ ਜੋ ਨੰਗੀਆਂ ਤਲਵਾਰਾਂ ਦਿਖਾ ਕੇ ਇਹ ਕਹਿ ਰਿਹਾ ਹੈ ਕਿ ਅਸੀਂ ਪ੍ਰੋ: ਦਰਸ਼ਨ ਸਿੰਘ ਨੂੰ ਆਖਦੇ ਹਾਂ ਕਿ ਉਹ ਤੁਰੰਤ ਨਿਮਾਣੇ ਸਿੱਖ ਵਾਂਗੂ ਪੇਸ਼ ਹੋਣ, ਨਹੀਂ ਤਾਂ ਫੈਡਰੇਸ਼ਨ ਪਹਿਰੇਦਾਰ ਦਾ ਰੋਲ ਨਿਭਾਉਦਿਆਂ ਉਨ੍ਹਾਂ ਨੂੰ ਇਥੇ ਪੇਸ਼ ਹੋਣ ਲਈ ਮਜਬੂਰ ਕਰੇਗੀ।
ਭਲਿਓ! ਇਹੋ ਜਿਹੇ ਹਰਬੇ ਤੁਸੀਂ ਸਪੋਕਸਮੈਨ ਨੂੰ ਬੰਦ ਕਰਾਉਨ ਜਾਂ ਮਜਬੂਰ ਕਰਨ ਲਈ ਵੀ ਵਰਤਦੇ ਰਹੇ ਹੋ ਪਰ ਤੁਸੀਂ ਸਫਲ ਨਹੀਂ ਹੋਏ। ਇਸ ਨਾਲ ਸਪੋਕਸਮੈਨ ਮਜਬੂਰ ਨਹੀਂ ਹੋਇਆ ਬਲਕਿ ਮਜ਼ਬੂਤ ਹੋਇਆ ਹੈ ਅਤੇ ਤੁਹਾਨੂੰ ਇਸ ਤੋਂ ਸਬਕ ਲੈ ਲੈਣਾ ਚਾਹੀਦਾ ਹੈ। ਮੈਂ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਯਾਦਾ ਨੂੰ ਜਾਣਦਾ ਹਾਂ ਅਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਿਰਜੇ ਸਿਧਾਂਤ ਰੂਪ ਸ੍ਰੀ ਅਕਾਲ ਤਖਤ ਤੋਂ ਮੈਂ ਕਦੇ ਵੀ ਟੁੱਟ ਨਹੀਂ ਸਕਦਾ। ਉਸਦੇ ਦਰਬਾਰ ਵਿੱਚ ਮੈਂ ਨਮਸਕਾਰ ਆਪਣੀ ਸ਼ਰਧਾ ਭਾਵਨਾ ਨਾਲ ਕਰ ਆਇਆ ਹਾਂ। ਮੈਂ ਤੁਹਾਡੇ ਬਾਦਲ ਤਖਤ ਦੇ ਜਥੇਦਾਰਾਂ ਦਾ ਸਿੱਖ ਨਹੀਂ ਹਾਂ, ਇਸ ਲਈ ਉਹਨਾਂ ਦੇ ਬੰਦ ਕਮਰਾ ਤਖਤ ਵਿੱਚ ਨਾ ਗਿਆ ਹਾਂ ਅਤੇ ਨਾ ਹੀ ਕਿਸੇ ਦੀ ਧਮਕੀ ਨਾਲ ਜਾਵਾਂਗਾ। ਹਾਂ, ਇਹ ਗੱਲ ਮੈਂ ਭਾਰਤ ਦੇ ਗ੍ਰਹਿ ਮੰਤਰਾਲੇ ਤੇ ਯੂ. ਐਸ. ਏ. ਦੂਤਾਵਾਸ ਨੂੰ ਲਿਖ ਕੇ ਦੇ ਚੁਕਾ ਹਾਂ ਅਤੇ ਹੁਣ ਖਾਲਸਾ ਪੰਥ ਨੂੰ ਵੀ ਸੁਚੇਤ ਕਰ ਰਿਹਾ ਹਾਂ ਕਿ ਹਿੰਦੁਸਤਾਨ ਦੇ ਕਿਸੇ ਹਿੱਸੇ ਵਿੱਚ ਵੀ ਜੇਕਰ ਮੇਰੇ ਜਾਂ ਮੇਰੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਨੁਕਸਾਨ ਪੁੱਜਦਾ ਹੈ ਤਾਂ ਅਵਤਾਰ ਸਿਘ ਮੱਕੜ, ਤਖਤਾਂ ਦੇ ਜਥੇਦਾਰ ਅਤੇ ਉਹਨਾਂ ਦੇ ਇਸ਼ਾਰਿਆਂ ਉਤੇ ਧਮਕੀਆਂ ਦੇਣ ਵਾਲੇ ਲੋਕ ਜ਼ਿੰਮੇਵਾਰ ਹੋਣਗੇ।
ਭਲਿਓ! ਤੁਹਾਡੇ ਜਥੇਦਾਰਾਂ ਨੇ ਮੈਨੂੰ ਛੇਕ ਦਿਤਾ ਹੈ, ਮੈਂ ਇਸ ਵਿੱਚ ਖੁਸ਼ੀ ਪ੍ਰਤੀਤ ਕੀਤੀ ਹੈ। ਮੇਰਾ ਹੁਣ ਕਾਲਕਾ ਪੰਥ ਨਾਲ ਕੋਈ ਰਿਸ਼ਤਾ ਹੀ ਨਹੀਂ ਰਿਹਾ ਹੈ, ਮੈਂ ਤੁਹਾਨੂੰ ਭੁੱਲ ਚੁਕਾ ਹਾਂ ਅਤੇ ਹੁਣ ਮੁੜ ਤੁਹਾਡੇ ਕਾਲਕਾ ਪੰਥ ਵਿੱਚ ਜਾਣ ਦਾ ਮੇਰਾ ਮਨ ਵੀ ਨਹੀਂ ਹੈ। ਗੁਰੂ ਗ੍ਰੰਥ ਦੇ ਖਾਲਸਾ ਪੰਥ ਦੀ ਗਲਵੱਕੜੀ ਵਿੱਚ ਮੈ ਪ੍ਰਸੰਨ ਹਾਂ। ਮੇਰਾ ਤੁਹਾਡੇ ਬਿਨਾ ਸਰ੍ਹਦਾ ਹੈ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਤੁਸੀਂ ਬੜੇ ਪਰੇਸ਼ਾਨ ਹੋ। ਮੈਨੂੰ ਇਉਂ ਜਾਪਦਾ ਹੈ ਕਿ ਜਿਵੇਂ ਮੇਰੇ ਬਿਨਾ ਤੁਹਾਡਾ ਨਹੀਂ ਸਰ ਰਿਹਾ ਅਤੇ ਇਸੇ ਲਈ ਪਿਆਰ ਨਾਲ, ਤਕਰਾਰ ਨਾਲ, ਤਲਵਾਰ ਨਾਲ, ਕਿਸੇ ਢੰਗ ਨਾਲ ਵੀ ਤੁਸੀਂ ਮੈਨੂੰ ਵਾਪਸ ਜਾਣ ਲਈ ਮਜਬੂਰ ਕਰਨਾ ਚਾਹੁੰਦੇ ਹੋ। ਬਚਿਓ, ਮੈਂ ਤੁਹਾਨੂੰ ਸਲਾਹ ਦਿੰਦਾ ਹਾਂ ਕਿ ਇਸ ਤਰ੍ਹਾਂ ਦੇ ਬਿਆਨਾਂ ਨਾਲ ਤੁਹਾਡੇ ਅੰਦਰ ਦੀ ਹਾਰ ਦਿੱਸਦੀ ਹੈ, ਅਤੇ ਹਾਰ ਹਮੇਸ਼ਾ ਛੁਪਾ ਕੇ ਰਖੀ ਦੀ ਹੈ।
ਗੁਰੂ ਗ੍ਰੰਥ ਦੇ ਖਾਲਸਾ ਪੰਥ ਦਾ ਦਾਸ
ਦਰਸ਼ਨ ਸਿੰਘ ਖਾਲਸਾ,
ਸਾਬਕਾ ਜੱਥੇਦਾਰ, ਸ੍ਰੀ ਅਕਾਲ ਤਖਤ ਸਾਹਿਬ, ਅੰਮ੍ਰਿਤਸਰ
੧੫ ਫਰਵਰੀ ੨੦੧੦


(15/02/10)
ਚਰਨਜੀਤ ਸਿੰਘ ਬਰੈਂਮਪਟਨ

“ਜਪੁ” ਦੇ ਤਿੰਨ ਵੀਚਾਰ
1. ਮੈਂ ਕਾਫ਼ੀ ਲੱਮੇ ਸਮੇਂ ਤੌਂ ਇਸ ਵੀਚਾਰ ਦਾ ਧਾਰਨੀ ਰਿਹਾ ਹਾਂ ਕਿ ੴ ਤੋਂ ਲੈ ਕਿ ਗੁਰ ਪ੍ਰਸਾਦਿ ਤਕ ਪਹਿਲਾ ਬੰਦ ਹੈ ਜਿਸ ਵਿੱਚ ਮੁਡਲੀ ਸਿਖਿਆ ਦਿਤੀ ਗਈ ਹੈ। “ਜਪੁ” ਦੂਸਰਾ ਬੰਦ ਹੈ ਜਿਸ ਵਿੱਚ ਪਹਿਲੇ ਬੰਦ ਦੀ ਸਿਖਿਆ ਨੂੰ ਦ੍ਰਢ ਕਰਨ ਲਈ ਕਿਹਾ ਗਿਆ ਹੈ ਅਤੇ ਤੀਸਰਾ ਬੰਦ “ਆਦਿ ਸਚੁ” ਤੋਂ ਲੈ ਕੇ “ਹੋਸੀ ਭੀ ਸਚੁ ॥੧॥“ ਤਕ ਹੈ। ਇਸ ਬੰਦ ਵਿੱਚ “ਕਿਊ” ਦਾ ਜਵਾਬ ਦਿੱਤਾ ਗਿਆ ਹੈ ਕਿ ਜੋ ਉਪਰਲੀ ਸਿਖਿਆ ਦਿੱਤੀ ਗਈ ਹੈ, ਉਹ ਅਖੀਰਲਾ ਸੱਚ ਹੈ।
2. ਮੈਨੂੰ ਆਪਣੇ ਹੀ ਘਰੋਂ ਇੱਕ ਪੁਰਾਨੀ ਕੀਤਾਬ ਲੱਭੀ ਹੈ ਜਿਸ ਦਾ ਨਾਮ ਹੈ” ਪੁਰਾਤਨਿ ਬੀੜਾਂ ਤੇ ਵਿਚਾਰ”। ਇਹ ਇੱਕ ਉਦਾਸੀਨ ਮੱਤ ਵਾਲੇ ਦੀ ਲਿਖੀ ਹੋਈ ਹੈ। ਲੇਖਕ ਦਾ ਨਾਮ ਹੈ” ਸ੍ਰੀ 108 ਸਵਾਮੀ ਹਰਿਨਾਮ ਦਾਸ ਜੀ ਉਦਾਸੀਨ ਵੈਦਯ”। ਮੇਰੀ ਪਾਠਕਾਂ ਨੂੰ ਬੇਨਤੀ ਹੈ ਕਿ ਸਿਰਫ਼ ਨਾਮ ਤੋਂ ਹੀ ਅੰਦਾਜੇ ਨਾ ਲਾ ਲੈਣਾ। ਇਹ ਬੇਸ਼ਕ ਸਿਰੀ ਚੰਦ ਨੂੰ ਭਗਵਾਨ ਕਰ ਕੇ ਲਿਖਦਾ ਹੈ ਪਰ ਇਸ ਦੀ ਕਿਤਾਬ ਤੌਂ ਪਤਾ ਚਲਦਾ ਹੈ ਕਿ ਇਸ ਨੈ ਇੱਕ ਖੋਜੀ ਦੀ ਨਜਰ ਤੌ ਧਰਮ ਗ੍ਰੰਥਾਂ ਨੂੰ ਘੋਖਿਆ ਹੈ। ਇਸ ਨੇ ਸਰਬ ਲੋਹ ਗ੍ਰੰਥ ਤੌਂ ਖੋਜ ਸ਼ੁਰੂ ਕਿਤੀ ਅਤੇ ਬਾਦ ਵਿੱਚ ਗੁਰਬਾਣੀ ਤੇ ਪੁਜਾ। ਇਸ ਕੀਤਾਬ ਦੇ ਪ੍ਰਕਾਸ਼ਨ ਦਾ ਸਾਲ ਨਹੀ ਲਿਖਿਆ ਪਰ ਪੜਨ ਤੋਂ ਪਤਾ ਚਲਦਾ ਹੈ ਕਿ ਇਹ 1968 ਤੋਂ ਬਾਦ ਲਿਖੀ ਗਈ ਹੈ। ਲੇਖਕ ਲਿਖਦਾ ਹੈ ਕਿ
“ਖੋਜ ਜਿੰਨਾ ਕੁੱਝ ਸਿਖੋਂਦੀ ਹੈ-ੳਨਨਾ ਪੜਾਈ ਨਹੀਂ ਸਿਖੋਂਦੀ ਇਹ ਮੋਟਾ ਸਿਧਾਂਤ ਕਾਮਯਾਬ ਹੋ ਗਿਆ ਹੈ।”
ਅਤੇ ਇਹ ਵੀ ਲਿਖਦਾ ਹੈ
“ਮੈਂਨੂੰ ਇਸ ਖੋਜ ਤੋਂ ਇਥੋਂ ਤਕ ਮਾਰਗ ਵਿਖਾਯਾ ਕਿ ਜਿਹੜੇ ਪੜਾਈ ਵਿੱਚ ਆਏ ਹੋਏ ਖਿਆਲ ਸਨ-ਉਹ ਰੇਤ ਦੀ ਕੰਧ ਵਾਂਗ ਡਿਗ ਗਏ। ਜਿਹੜਿਆਂ ਰਵਾਇਤਾਂ ਆਮ ਲੋਕਾਂ ਵਿਚੋਂ ਮੇਰੇ ਵਿਚਾਰ ਵਿੱਚ ਵੀ ਘਰ ਕਰੀ ਬੈਠੀਆਂ ਸਨ, ਉਹ ਵੀ ਬਾਣੀਆਂ ਦਿਆਂ ਹੁਲਾਰਿਆਂ ਨਾਲ ਰੂੰ ਦੇ ਬੂੰਬਿਆਂ ਵਾਂਗ ਉਡਦੇ ਉਡਦੇ ਸਾਰੇ ਉਡ ਗਏ। ਮਨ ਮੈਦਾਨ ਦੀ ਐਹੋ ਜਿਹੀ ਹਾਲਤ ਪੁਜੀ ਕਿ “ਮਜਹਬ ਕੋਈ ਚੀਜ ਹੀ ਨਹੀ” ਸਟੇਜ ਬਣ ਗਈ।
ਮੇਰਾ ਇਹ ਕੁੱਝ ਲਿਖਣ ਦਾ ਸਿਰਫ਼ ਇਤਨਾ ਹੀ ਮਕਸਦ ਸੀ ਕਿ ਪਾਠਕਾਂ ਨੂੰ ਲੇਖਕ ਬਾਰੇ ਕੁੱਝ ਜਾਨਕਾਰੀ ਹੋ ਜਾਵੇ।
3. ਹੁਣ ਵਾਪਸ “ਜਪੁ” ਵਾਲ ਮੁੜਦੇ ਹਾਂ। ਇਸ ਕੀਤਾਬ ਵਿਚ” ਬੀੜ ਕਰਤਾਰਪੁਰ” ਦੇ ਚੈਪਟਰ ਵਿੱਚ ਇੱਕ ਲੇਖ ਹੈ” ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਾਮ”। ਇਸ ਦਾ ਥੋੜਾ ਜਿਹਾ ਹਿੱਸਾ ਮੈਂ ਟਾਇਪ ਕਰ ਰਿਹਾ ਹਾਂ। 3 ਪੱਜ ਸਕੈਨ ਕਰ ਕੇ ਸੰਪਾਦਕ ਜੀ ਨੂੰ ਭੇਜ ਰਿਹਾ ਹਾਂ। ਜੇ ਉਹ ਚਾਹੁਣ ਤਾਂ ਸਾਇਟ ਤੇ ਪਾ ਸਕਦੇ ਹਨ। ਇਸ ਨਾਲ ਪਾਠਕ ਵਿਸਤਾਰ ਨਾਲ ਪੜ ਸਕਣਗੇ। ਹੂ ਬ ਹੂ ਨਕਲ ਇਸ ਪ੍ਰਕਾਰ ਹੈ।

ਪੰਨੇ 1 ਉਤੇ ਤੀਜਾ ਲੇਖ “ਜਪੁ ਗੁਰੂ ਰਾਮਦਾਸ ਜੀ ਕੇ ਨਕਲ ਕਾ ਨਕਲ ਹੈ। “ਜਪੁ” ਸ਼ਬਦ ਦਾ ਅਰਥ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ। ਇਕਲੀ “ਜਪੁ” ਨਾਮੀ ਬਾਣੀ ਹੀ ਨਹੀਂ।
ਉਪਰ ਲਿਖਿਆਂ ਦੋ ਲਾਇਨਾਂ ਕਰਤਾਰਪੂਰੀ ਬੀੜ ਬਾਰੇ ਹਨ। ਇਹ ਪੇਜ19 ਤੇ ਹਨ। ਹੇਠਾਂ ਪੇਜ 81 ਤੋਂ ਹਨ।
ਨਾਮ ਬਾਰੇ ਭਾਈ ਸੰਤੋਖ ਸਿੰਘ ਜੀ ਤੋਂ ਬਿਨਾ ਕਿਸੇ ਇਤਿਹਾਸਕਾਰ ਨੇ ਨਿਰਣਯ ਨਹੀਂ ਕੀਤਾ। ਗੁਰੂ ਪ੍ਰਤਾਪ ਸੂਰਯ ਵਿੱਚ ਆਪ ਜੀ ਨੇ ਇਉਂ ਲਿਖਿਆ ਹੈ:-
ਇਹ ਕ੍ਰਮ ਪ੍ਰਿਥਮੇ ਬਰਨਣ ਕਰਿਯੋ।। “ਜਪੁ” ਅਰੁ “ਬੇਦ” ਅਰਥ ਇੱਕ ਧਰਿਯੋ। 25
ਬ੍ਰਹਮ ਜਾਨਬੇ ਕੇ ਇਹ ਨਾਮੂ।। ਦੋਨਹੂ ਪਦ ਸਮਸਰ ਅਭਿਰਾਮੂ।।
ਯਾ ਤੇ ਫ੍ਰਿਥਮ ਨਾਮ “ਜਪੁ” ਰਾਖਯੋ।। ਸਭਿ ਗੁਰਬਾਣੀ ਕੋ ਇਹ ਰਾਖਯੋ।। 26
ਗੁ। ਪ੍ਰ। ਸੂ। ਰਾ। 3, ਅੰ41
ਭਾਵਅਰਥ ਇਹ ਹੈ। “ਜਪੁ” ਦਾ ਅਰਥ ਅਤੇ “ਵੇਦ” ਦਾ ਅਰਥ ਇਕੋ ਹੈ। ਜਪੁ=ਜਾਨਣਾ ਤੇ ਵੇਦ=ਜਾਨਣਾ ਇੱਕ ਅਰਥ ਰਖਦੇ ਹਨ। ਭਾਵ ਇਹ ਗ੍ਰੰਥ ਵੇਦ ਵਾਂਗੁ ਅਤਿ ਉਤੱਮ ਹੈ। ਵੇਦ ਤੁਲਯ ਹੈ। ਅਥਵਾ ਵੇਦ ਹੀ ਹੈ। ਇਹ ਬ੍ਰਹਮ ਨੂੰ ਜਾਨਣ ਦੇ ਹੀ ਦੋਂਵੇ ਨਾਮ ਹਨ। ੳਤੇ “ਜਪੁ” ਤੇ “ਵੇਦ” ਦੋਵੇਂ (ਅਭਿਰਾਮ) ਸੋਹਣੇ ਪਦ ਬਰੋਬਰ ਦੇ ਹਨ। (ਸ੍ਰੀ ਗੁਰੂ ਜੀ ਨੇ) ਏਸੇ ਵਾਸਤੇ ਪਹਿਲੇ “ਜਪੁ” ਨਾਮ ਰਖਿਆ ਹੈ। ਸਾਰਿਆਂ ਸਤਿਗੁਰਾਂ ਦੀ ਬਾਣੀ ਲਈ ਇਹ (ਨਾਮ) ਕਹਿਆ ਹੈ।

4. ਮੇਰਾ ਵੀਚਾਰ ਹੁਣ ਇਹ ਹੈ ਕਿ ਜੋ ਕੁੱਝ ਮੈਂ “ਜਪੁ” ਬਾਰੇ ਸਮਝਦਾ ਰਿਹਾ ਹਾਂ, ਉਹ ਵੀ ਠੀਕ ਹੈ। “ਜਪੁ” ਇਕਲੀ ਬਾਣੀ ਦਾ ਨਾਮ ਵੀ ਠੀਕ ਹੈ ਅਤੈ “ਜਪੁ” ਪੂਰੇ ਗ੍ਰੰਥ ਦਾ ਨਾਮ ਵੀ ਠੀਕ ਹੈ। ਮੈਂ ਗੁਰਮੁਖ ਸੱਜਨਾਂ ਦੇ ਵੀਚਾਰ ਜਾਨਣ ਦੀ ਇੱਛਾ ਰੱਖਦਾ ਹਾਂ।

ਚਰਨਜੀਤ ਸਿੰਘ
ਬਰੈਂਮਪਟਨ


(14/02/10)
ਡਾ ਗੁਰਮੀਤ ਸਿੰਘ ਬਰਸਾਲ ਕੈਲੇਫੋਰਨੀਆਂ

ਅੱਜ ਆਖਾਂ ਮੱਖਣ ਸ਼ਾਹ ਨੂੰ
ਅੱਜ ਆਖਾਂ ਮੱਖਣ ਸ਼ਾਹ ਨੂੰ
ਮੁੜ ਕੋਠੇ ਚੜ੍ਹ ਕੇ ਬੋਲ।
ਫਿਰ ਆਪਣੀ ਬੂੱਧ ਵਿਵੇਕ ਨਾਲ
ਸੱਚ ਲੁਕਿਆ ਆਕੇ ਟੋਲ।
ਜਦੋਂ ਸ਼ਹਿਰ ਬਕਾਲੇ ਸੱਚ ਨੂੰ
ਲਿਆ ਝੂਠ ਸੀ ਘੇਰਾ ਪਾ।
ਸਭ ਛੱਡ ਸੀ ਗੱਦੀਆਂ ਦੌੜਗੇ
ਤੇਰੀ ਪਾਰਖੂ ਬੁੱਧੀ ਤੋਂ ਘਬਰਾ।
ਅੱਜ ਮੁੜ ਕੇ ਦੁਬਾਰਾ ਕਰ ਰਹੇ
ਬਣ ਡੇਰੇਦਾਰ ਕਲੋਲ।
ਅੱਜ ਆਖਾਂ ਮੱਖਣ ਸ਼ਾਹ ਨੂੰ
ਮੁੜ ਕੋਠੇ ਚੜ੍ਹ ਕੇ ਬੋਲ।
ਫਿਰ ਆਪਣੀ ਬੂੱਧ ਵਿਵੇਕ ਨਾਲ
ਸੱਚ ਲੁਕਿਆ ਆਕੇ ਟੋਲ।
ਬਾਬੇ ਦਿੱਤਾ ਸੀ ਹੋਕਾ ਸੱਚ ਦਾ
ਇਹਨਾਂ ਝੂਠਿਆਂ ਲਿਆ ਛੁਪਾ।
ਗੱਲਾਂ ਨਾਲ ਵਾਰਿਸ ਸਦਵਾਂਵਦੇ
ਨਹੀਂ ਵਿਰਸੇ ਦੀ ਕੋਈ ਪਰਵਾਹ।
ਉੱਡ ਜਾਵੇ ਅੰਧਵਿਸ਼ਵਾਸ ਵੇ
ਸੁਣ ਗਿਆਨ ਤਰਕ ਦਾ ਢੋਲ।
ਅੱਜ ਆਖਾਂ ਮੱਖਣ ਸ਼ਾਹ ਨੂੰ
ਮੁੜ ਕੋਠੇ ਚੜ੍ਹ ਕੇ ਬੋਲ।
ਫਿਰ ਆਪਣੀ ਬੂੱਧ ਵਿਵੇਕ ਨਾਲ
ਸੱਚ ਲੁਕਿਆ ਆਕੇ ਟੋਲ।
ਵੀਹਾਂ -ਬਾਈਆਂ ਨੂੰ ਜਦ ਸੀ ਖਦੇੜਿਆ
ਹੁਣ ਪੁਜਗੇ ਹਜਾਰੀਂ ਆ।
ਗੁਰਮਤਿ ਦੇ ਵਰੁੱਧ ਕਰਮਕਾਂਡੀਆਂ
ਲਈਆਂ ਸੰਪਰਦਾਂਵਾਂ ਵਧਾਅ।
ਅੱਜ ਗੁਰੂ ਸਾਹਿਬਾਂ ਦੀ ਸਿਖਿਆ
ਦਿੱਤੀ ਸਾਧਾਂ ਸੰਤਾਂ ਰੋਲ।
ਅੱਜ ਆਖਾਂ ਮੱਖਣ ਸ਼ਾਹ ਨੂੰ
ਮੁੜ ਕੋਠੇ ਚੜ੍ਹ ਕੇ ਬੋਲ।
ਫਿਰ ਆਪਣੀ ਬੂੱਧ ਵਿਵੇਕ ਨਾਲ
ਸੱਚ ਲੁਕਿਆ ਆਕੇ ਟੋਲ।
ਤੂੰ ਗਿਆ ਸੀ ਦੇਣ ਦਸਵੰਧ ਨੂੰ
ਇਹਨਾਂ ਸੁਖਣਾਂ ਲਈ ਬਣਾ।
ਘੜ ਘੜ ਕਰਾਮਾਤੀ ਸਾਖੀਆਂ
ਦਿੱਤਾ ਸੱਚ ਦਾ ਸੰਦੇਸ਼ ਝੁਠਲਾਅ।
ਲਾ ਕਸੌਟੀ ਗੁਰੂ ਗ੍ਰੰਥ ਦੀ
ਸਿੱਖਾ ਕਰ ਵੇ ਅੱਜ ਪੜਚੋਲ।
ਅੱਜ ਆਖਾਂ ਮੱਖਣ ਸ਼ਾਹ ਨੂੰ
ਮੁੜ ਕੋਠੇ ਚੜ੍ਹ ਕੇ ਬੋਲ।
ਫਿਰ ਆਪਣੀ ਬੂੱਧ ਵਿਵੇਕ ਨਾਲ
ਸੱਚ ਲੁਕਿਆ ਆਕੇ ਟੋਲ।
ਜਿਹਨਾਂ ਬੰਦੇ ਨੂੰ ਨਹੀਂ ਜਾਣਿਆਂ
ਦਾਹਵੇ ਰੱਬ ਦੇ ਕਰਨ ਹਜਾਰ।
ੳਹੋ ਬ੍ਰਹਿਮਗਿਆਨੀ ਅਖਵਾਂਵਦੇ
ਸੰਤ- ਬਾਬੇ- ਜਥੇਦਾਰ।
ਅੱਜ ਸਿੱਖ ਵਿਚਾਰਾ ਹੋ ਰਿਹਾ
ਮੰਝਧਾਰ `ਚ ਡਾਵਾਂਡੋਲ।
ਅੱਜ ਆਖਾਂ ਮੱਖਣ ਸ਼ਾਹ ਨੂੰ
ਮੁੜ ਕੋਠੇ ਚੜ੍ਹ ਕੇ ਬੋਲ।
ਫਿਰ ਆਪਣੀ ਬੂੱਧ ਵਿਵੇਕ ਨਾਲ
ਸੱਚ ਲੁਕਿਆ ਆਕੇ ਟੋਲ।
ਅੱਜ ਝੂਠ ਹੰਕਾਰੀ ਹੋ ਗਿਆ
ਇਹਦੀ ਅਕਲ ਗਈ ਏ ਘੁੰਮ।
ਸੱਚ ਜਹਿਰ ਪਿਆਲੇ ਪੀਂਵਦਾ
ਕਿਤੇ ਫਾਂਸੀ ਲੈਂਦਾ ਚੁੰਮ।
ਦਸ ਕਿੰਝ ਕਹੇ ਗਲੀਲੀਓ
ਨਾਂ ਘੁੰਮਦੀ ਧਰਤ ਨਾਂ ਗੋਲ।
ਅੱਜ ਆਖਾਂ ਮੱਖਣ ਸ਼ਾਹ ਨੂੰ
ਮੁੜ ਕੋਠੇ ਚੜ੍ਹ ਕੇ ਬੋਲ।
ਫਿਰ ਆਪਣੀ ਬੂੱਧ ਵਿਵੇਕ ਨਾਲ
ਸੱਚ ਲੁਕਿਆ ਆਕੇ ਟੋਲ।
ਗੁਰਸਿੱਖਆ ਨਹੀਂ ਅਪਣਾਂਵਦੇ
ਬਸ ਪੜ੍ਹ-ਪੜ੍ਹ ਪਾਉਂਦੇ ਭੋਗ।
ਧਰਮੀ ਅਖਵਾਉਣ ਦਾ ਇੰਝ ਹੀ
ਹੁਣ ਭਰਮ ਪਾਲਦੇ ਲੋਗ।
ਸੱਚੋਂ ਉਪਰ ਸੱਚ ਆਚਾਰ ਹੈ
ਸਿੱਖਾ ਦੱਸ ਸੰਸਾਰ ਨੂੰ ਖੋਲ।
ਅੱਜ ਆਖਾਂ ਮੱਖਣ ਸ਼ਾਹ ਨੂੰ
ਮੁੜ ਕੋਠੇ ਚੜ੍ਹ ਕੇ ਬੋਲ।
ਫਿਰ ਆਪਣੀ ਬੂੱਧ ਵਿਵੇਕ ਨਾਲ
ਸੱਚ ਲੁਕਿਆ ਆਕੇ ਟੋਲ।
ਪਖੰਡ ਕੱਢਣ ਲਈ ਜੱਗ `ਚੋਂ
ਜਿਹੜੇ ਸੱਚ ਦੀ ਲਾਉਂਦੇ ਹੇਕ।
ਬਣ ਮਜ਼ਹਬ ਦੇ ਠੇਕੇਦਾਰ ਇਹ
ਝੱਟ ਦੇਂਦੇ ਉਸਨੂੰ ਛੇਕ।
ਰਹਿੰਦਾ ਜੱਗ ਦੇ ਅੰਦਰ ਚੱਲਦਾ
ਸਦਾ ਸੱਚ ਝੂਠ ਦਾ ਘੋਲ।
ਅੱਜ ਆਖਾਂ ਮੱਖਣ ਸ਼ਾਹ ਨੂੰ
ਮੁੜ ਕੋਠੇ ਚੜ੍ਹ ਕੇ ਬੋਲ।
ਫਿਰ ਆਪਣੀ ਬੂੱਧ ਵਿਵੇਕ ਨਾਲ
ਸੱਚ ਲੁਕਿਆ ਆਕੇ ਟੋਲ।।
(ਡਾ ਗੁਰਮੀਤ ਸਿੰਘ ਬਰਸਾਲ ਕੈਲੇਫੋਰਨੀਆਂ)


(14/02/10)
ਡਾ ਪਰਮਜੀਤ ਸਿੰਘ

ਸਿੱਖ ਮਾਰਗ ਦੇ ਸੂਝਵਾਨ ਸੰਪਾਦਕ ਤੇ ਸੂਝਵਾਨ ਪਾਠਕ ਭੈਣਾਂ ਅਤੇ ਭਾਈਆਂ ਨੂੰ ਗੁਰ ਫਤੇਹਿ ਪ੍ਰਵਾਨ ਹੋਵੇ।
ਅੱਜ ਆਪਾਂ ਥੋੜ੍ਹਾ ਵਿਚਾਰ ਕੀਰਤਨ ਬਾਰੇ ਕਰ ਲਈਏ। ਸਿੱਖ ਰਹਿਤ ਮਰਯਾਦਾ ਵਿੱਚ ਕੀਰਤਨ ਸਿਰਲੇਖ ਹੇਠ ਲਿਖਿਆ ਮਿਲਦਾ ਹੈ:--- (ਓ) ਸੰਗਤ ਵਿੱਚ ਕੀਰਤਨ ਕੇਵਲ ਸਿੱਖ ਹੀ ਕਰ ਸਕਦਾ ਹੈ। (ਅ) ਕੀਰਤਨ ਗੁਰਬਾਣੀ ਨੂੰ ਰਾਗਾਂ ਵਿੱਚ ਉਚਾਰਨ ਕਰਨ ਨੂੰ ਕਹਿੰਦੇ ਹਨ। (ੲ) ਸੰਗਤ ਵਿੱਚ ਕੀਰਤਨ ਕੇਵਲ ਗੁਰਬਾਣੀ ਜਾਂ ਇਸ ਦੀ ਵਿਆਖਿਆ-ਸਰੂਪ ਰਚਨਾ ਭਾਈ ਗੁਰਦਾਸ ਜੀ ਤੇ ਭਾਈ ਨੰਦ ਲਾਲ ਜੀ ਦੀ ਬਾਣੀ ਦਾ ਹੋ ਸਕਦਾ ਹੈ। (ਸ) ਸ਼ਬਦਾਂ ਨੂੰ ਜੋਟੀਆਂ ਦੀ ਧਾਰਨਾ ਜਾਂ ਰਾਗ ਨਾਲ ਪੜ੍ਹਦਿਆਂ ਬਾਹਰ ਦੀਆਂ ਮਨ-ਘੜਤ ਤੇ ਵਾਧੂ ਤੁਕਾਂ ਲਾ ਕੇ ਧਾਰਨਾ ਲਾਉਣੀ ਜਾਂ ਗਾਉਣਾ ਅਯੋਗ ਹੈ। ਸ਼ਬਦ ਦੀ ਤੁਕ ਹੀ ਧਾਰਨਾ ਬਣਾਈ ਜਾਵੇ। ਹੁਕਮ ਲੈਣਾ ਦੇ ਭਾਗ (ਅ) ਵਿੱਚ ਇਹ ਵੀ ਅੰਕਤ ਹੈ:---ਸੰਗਤ ਵਿੱਚ ਇੱਕ ਵਕਤ ਇਕੋ ਗੱਲ ਹੋਣੀ ਚਾਹੀਏ--ਕੀਰਤਨ ਜਾਂ ਕਥਾ, ਵਖਿਆਨ ਜਾਂ ਪਾਠ।
(1) ਹੁਣ ਵੀਰ ਜੀ ਦਾਸ ਆਪ ਸਾਰਿਆਂ ਤੋਂ ਇਹ ਗੱਲ ਪੁੱਛਣ ਦੀ ਗੁਸਤਾਖੀ ਕਰ ਸਕਦਾ ਹੈ ਕਿ ਇਸ ਮੱਦ ਤੇ ਅੱਜ ਤੱਕ ਪੈਹਰਾ ਕਿਸੇ ਨੇ ਕਿਉਂ ਨਹੀਂ ਦਿੱਤਾ?
(2) ਆਪਣੇ ਆਪ ਨੂੰ ਕਹਾਉਦੇ ਅਖੌਤੀ ਬ੍ਰਹਮ ਗਿਆਨੀ ਤੇ ਅਖੌਤੀੇ ਸੰਤ ਮਹਾਂਪੁਰਸ਼ ਜਿਸ ਤਰਾਂ ਉਹਨਾ ਦੇ ਮੂੰਹ ਆਇਆ ਬੋਲ ਛੱਡ ਦੇ ਹਨ ਤੇ ਉਸਨੂੰ ਹੀ ਉਹ ਕੀਰਤਨ ਕਹਿ ਦਿੰਦੇ ਹਨ ਤੇ ਅਸੀਂ ਕੀਰਤਨ ਮੰਨ ਛੱਡਿਆ ਹੈ।
(3) ਇਹੋ ਜਿਹੇ ਇੱਕ ਅਖੌਤੀ ਸੰਤ ਦੀ ਮੂਰਤ ਸਾਡੇ ਅਖੌਤੀ ਪ੍ਰਬੰਧਕਾਂ ਨੇ ਸਿੱਖ ਆਜਾਇਬ ਘਰ ਵਿੱਚ ਵੀ ਲਾ ਛੱਡੀ ਹੈ, ਜੇ ਸੱਚ ਨਹੀਂ ਆਉਦਾ ਤਾਂ ਅੰਮ੍ਰਿਤਸਰ ਦੇ ਆਜਾਇਬ ਘਰ ਵਿੱਚ ਜਾ ਕੇ ਦੇਖੀ ਜਾ ਸਕਦੀ ਹੈ। ਉਸ ਅਖੌਤੀ ਸੰਤ ਦੀ ਚਲਾਈ ਸੰਸਥਾ ਤੇ ਉਸ ਦੀਆਂ ਬਰਾਂਚਾਂ ਵਿੱਚ ਅੱਜ ਵੀ ਇਸ ਤਰਾਂ ਦਾ ਅਖੌਤੀ ਕੀਰਤਨ ਪ੍ਰਚੱਲਤ ਹੈ।
(4) ਕੀ ਉਥੇ ਜਾਣ ਸਮੇਂ ਸਾਡੇ ਅਖੌਤੀ ਜੱਥੇਦਾਰਾਂ ਦੇ ਕੰਨ ਬੰਦ ਹੋ ਜਾਂਦੇ ਹਨ ਜਾਂ ਉਥੋਂ ਵੀ ਨੋਟਾਂ ਦੀਆਂ ਗੁੱਟੀਆਂ ਮਿਲ ਜਾਂਦੀਆਂ ਹਨ, ਇਹ ਜਾਨਣ ਜਾਂ ਆਕਾਲ ਪੁਰਖ ਜਾਣੇ।
(5) ਪਿਛੇ ਜਿਹੇ ਇੱਕ ਪੰਜਾਬੀ ਗਾਇਕ ਵੱਲੋਂ ਗਾਏ ਇੱਕ ਗੀਤ ਨੇ ਵੀ ਇੱਕ ਇਹੋ ਜਿਹੇ ਅਖੌਤੀ ਸੰਤ ਦੇ ਖੁਰਕ ਪਾ ਦਿੱਤੀ ਸੀ। ਪ੍ਰੰਤੂ ਸਾਡੇ ਜੱਥੇਦਾਰਾਂ ਨੂੰ ਫੇਰ ਵੀ ਨਾਂ ਦਿਖਾਈ ਦਿੱਤਾ ਅਤੇ ਨਾ ਹੀ ਇਹਨਾ ਨੂੰ ਕੋਈ ਅਖੌਤੀ ਹੁੱਕਮ ਨਾਮਾ ਹੀ ਸੁਝਿਆ।
(6) ਪ੍ਰੰਤੂ ਪ੍ਰੋਫੈਸਰ ਭਾਈ ਦਰਸਨ ਸਿੰਘ ਖਿਲਾਫ ਤੁਰੰਤ ਸਕਾਇਤੀ ਵੀ ਪਹੰਚ ਗਏ ਤੇ ਇਹਨਾ ਅਖੌਤੀ ਜੱਥੇਦਾਰਾ ਨੂੰ ਹੁਕਮਨਾਮੇ ਦੀ ਯਾਦ ਵੀ ਆ ਗਈ। ਕੀ ਸਿੱਖ ਰਹਿਤ ਮਰਯਾਦਾ ਵਿੱਚ ਕਿਤੇ ਵੀ ਲਿਖਿਆ ਹੈ ਕਿ ਤੁਸੀਂ ਬਚਿਤਰ ਨਾਟਕ ਵਿੱਚੋਂ ਕੀਰਤਨ ਕਰ ਸਕਦੇ ਹੋ?
(7) ਅੱਜ ਕੋਈ ਕਾਨਪੁਰੀ ਨਾ ਦਾ ਅਖੌਤੀ ਕੀਰਤਨੀਆਂ ਥਾਂ ਥਾਂ ਕਾਲ ਕਾਲੀ ਤੇ ਬਚਿਤਰ ਨਾਟਕ ਪੜ੍ਹ ਰਿਹਾ ਹੈ, ਜੱਥੇਦਾਰੋ ਕੰਨ ਖੋਲਕੇ ਸੁਣ ਲਵੋ ਜੇ ਕੋਈ ਤੁਹਾਡੇ ਵਿੱਚ ਜੁਰਤ ਹੈ ਤਾਂ ਉਸ ਵਿੱਰੁਧ ਕਾਰਵਾਈ ਕਰਕੇ ਵਿਖਾਓ, ਤੁਹਾਨੂੰ ਫਿਰ ਮੰਨਾਗੇ।
(8) ਬਹੁਤ ਸਾਰੀਆਂ ਥਾਂਵਾਂ ਤੇ ਖਾਸ ਕਰ ਜਦੋਂ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦਾ ਅਖੰਡ ਪਾਠ ਹੋ ਰਿਹਾ ਹੋਵੇ ਤਾਂ ਖਾਸ ਕਰਕੇ ਰਾਤ ਸਮੇਂ ਉਸ ਘਰ ਜਾਂ ਗੁਰਦਵਾਰਾ ਸਾਹਿਬ ਵਿੱਚ ਕਈ ਵਾਰੀ ਢਾਡੀ, ਕਈ ਵਾਰੀ ਕਥਾ, ਪਰ ਬਹੁਤੀ ਵਾਰ ਕੀਰਤਨ ਹੁੰਦਾ ਆਮ ਵੇਖਿਆ ਜਾ ਸਕਦਾ, ਸਵੇਰੇ, ਤੜਕੇ, ਆਸਾ ਦੀ ਵਾਰ ਦਾ ਕੀਰਤਨ ਤਾਂ ਆਮ ਹੀ ਹੁੰਦਾ ਰਹਿੰਦਾ ਹੈ। ਕੀ ਕਦੇ ਗੁਰਦਵਾਰਾ ਪ੍ਰਬੰਧਕਾ ਨੂੰ ਸੋਝੀ ਆਵੇਗੀ? ਜਾਂ ਇਸ ਤਰਾਂ ਹੀ ਚੱਲੀ ਜਾਵੇਗਾ।
(9) ਕੱਲ ਦੀ ਇੱਕ ਅਖਬਾਰ ਦੀ ਖਬਰ ਸੀ ਕਿ ਭਨਿਆਰੇ ਵਾਲੇ ਸਾਧ ਦੇ ਨਾਲ ਅਖੌਤੀ ਆਕਾਲੀ ਲੀਡਰਾਂ ਤੇ ਇੱਕ ਆਕਾਲੀ ਐਮ ਐਲ ਏ ਦੀ ਮੂਰਤ ਵਾਲੇ ਇਸ਼ਤਿਹਾਰ ਛਪੇ ਸਨ। ਇੱਕ ਖੇਡ ਜੱਥੇਬੰਦੀ ਨੇ ਉਸ ਸਾਧ ਤੋਂ 24 ਹਜ਼ਾਰ ਦੱਮੜਾ ਲੰਗਰ ਚਲਾਉਣ ਵਾਸਤੇ ਵੀ ਲਿਆ ਤਾਂ ਜੋ ਖਿਡਾਰੀਆਂ ਨੂੰ ਲੰਗਰ ਛੱਕਾਇਆ ਜਾ ਸਕੇ। ਕੀ ਜੱਥੇਦਾਰੋ ਉਸ ਸੰਸਥਾ ਨੂੰ ਵੀ ਸ੍ਰੀ ਆਕਾਲ ਤੱਖਤ ਤੇ ਬੁਲਾਇਆ ਜਾਵੇਗਾ। ਉਹ ਮੂਰਤਾਂ ਵਾਲੇ ਲੀਡਰ ਤਾਂ ਡਰਦੇ ਮਾਰੇ ਖੇਡਾਂ ਦੇ ਉਦਘਾਟਨ ਸਮੇਂ ਲੰਬੀ ਸੋਚ ਗਏ ਜਿਸ ਕਾਰਨ ਉਹ ਉਸ ਸਮੇਂ ਗੈਰ ਹਾਜ਼ਰ ਹੋ ਕੇ ਆਪਣਾ ਬਚਾ ਕਰ ਗਏ। ਫਿਰ ਵੀ ਜੇ ਜੱਥੇਦਾਰਾਂ ਨੇ ਆਪਦੇ ਨੰਬਰ ਬਣਾਉਣੇ ਹੋਣ ਤਾਂ ਉਹਨਾ ਨੂੰ ਵੀ ਸੱਦਾ ਪੱਤਰ ਦੇ ਲੈਣ ਮਾੜੀ ਮੋਟੀ ਰੌਣਕ ਲੱਗ ਜਾਵੇਗੀ, ਨਹੀ ਤਾਂ ਮੱਥਾ ਟੇਕਣ ਸਮੇਂ ਚੜ੍ਹਾਵਾ ਤਾਂ ਵਾਹਵਾ ਪੰਹੁਚ ਜਾਵੇਗਾ। ----ਪ੍ਰਬੰਧਕ ਵੀਰ ਤੇ ਜੱਥੇਦਾਰ ਜਰੂਰ ਸੋਚਣ! ਧੰਨਵਾਦ! ਫਿਰ ਚੰਗੇ ਦੀ ਆਸ ਰੱਖਦਾ ਹੋਇਆ, ਗੁਰੂ ਅੱਗੇ ਅਰਦਾਸ ਕਰਦਾ ਹਾਂ ਇਹਨਾਂ ਨੂੰ ਸੋਝੀ ਬਖਸ! ਡਾ ਪਰਮਜੀਤ ਸਿੰਘ ਫੋਨ 0091 98149 56247॥
ਵਿਸ਼ੇਸ਼:-- ਸਿੱਖ ਮਾਰਗ ਦੇ ਇੱਕ ਪਾਠਕ ਵੀਰ ਭਾਈ ਸੁਰਿੰਦਰ ਸਿੰਘ ਫਰੀਦਾਬਾਦ ਵਾਲੇ ਚੰਡੀਗੜ੍ਹ ਮਿਲੇ ਸਨ ਉਹਨਾਂ ਅੱਗੇ ਬੇਨਤੀ ਹੈ ਕਿ ਉਹ ਆਪਣਾ ਫੋਨ ਨੰਬਰ ਦਾਸ ਤੱਕ ਜ਼ਰੂਰ ਪਹੁੰਚ ਦਾ ਕਰ ਦੇਣ। ਜਿਤਨੀ ਜਲਦੀ ਹੋ ਸਕੇ।


(14/02/10)
ਗੁਰਮਤਿ ਸੰਚਾਰ ਸਭਾ (ਜਰਮਨੀ)

ਗੁਰਮਤਿ ਸੰਚਾਰ ਸਭਾ (ਜਰਮਨੀ)

ਜੋ ਪਾਥਰ ਕਉ ਕਹਤੇ ਦੇਵ। ਤਾ ਕੀ ਬਿਰਥਾ ਹੋਵੇ ਸੇਵ॥

ਜੋ ਪਾਥਰ ਕੀ ਪਾਂਈ ਪਾਇ। ਤਿਸ ਕੀ ਘਾਲ ਅਜਾਂਈ ਜਾਇ॥ (ਪੰਨਾ ੧੧੬੦)

ਜਿਹੜੇ ਮਨੁੱਖ ਅਖੌਤੀ ਦਸਮ ਗ੍ਰੰਥ ਨੂੰ ਮੱਥਾ ਟੇਕਦੇ ਹਨ, ਇਸ ਦਾ ਸਧਾਰਨ ਜਾਂ ਅਖੰਡ ਪਾਠ ਕਰਦੇ ਅਤੇ ਕਰੌਂਦੇ ਹਨ ਉਹ ਦਸਮ ਪਾਤਸ਼ਾਹ ਜੀ ਦੇ ਹੁਕਮ ‘ਗੁਰੂ ਮਾਨਿਓ ਗ੍ਰੰਥ’ ਦੀ ਉਲੰਘਣਾ ਕਰਦੇ ਹਨ ਇਸ ਤਰਾਂ ਉਹਨਾਂ ਦਾ ਜੀਵਨ ਮਨਮੁਖੀ ਬਣ ਅਜਾਈਂ ਚਲਾ ਜਾਂਦਾ ਹੈ। ਦੂਸਰੇ ਉਹ ਜੁਗੋ ਜੁਗ ਅਟੱਲ ਸ਼ਬਦ ਗੁਰੂ, ਗੁਰੂ ਗ੍ਰੰਥ ਸਹਿਬ ਜੀ, ਦਾ ਨਿਰਾਦਰ ਹੀ ਕਰ ਰਹੇ ਹਨ ਕਿਉਂ ਕਿ ਗੁਰੂ ਜੀ ਨੇ ਸਾਨੂੰ ਸਿਰਫ ਇੱਕ ਹੀ ਗੁਰੂ ਦੇ ਲੜ ਲਾਇਆ ਸੀ। ਇਸ ਤਰਾਂ ਕਰਕੇ ਉਹ ਇੱਕ ਤਰਾਂ ਦਾ ਘੋਰ ਕੁਕਰਮ ਕਮਾ ਰਹੇ ਹਨ।

ਤਵਾਰੀਖ ਉਗਾਹੀ ਭਰਦੀ ਹੈ ਜਦੋਂ ਵਡੇ ਘਲੂਕਾਰੇ ਵੇਲੇ, ਜਿਸ ਵਿੱਚ ਖਾਲਸਾ ਪੰਥ ਦਾ ਵਡਾ ਹਿੱਸਾ ਸਮੇਤ ਪ੍ਰੀਵਾਰਾਂ ਦੇ ਸ਼ਹੀਦੀਆਂ ਪਾ ਗਿਆ ਸੀ, ਤੋਂ ਬਾਅਦ ਸਿੰਘਾਂ ਨੇ ਆਪਣੀ ਨਿਗੂਣੀਂ ਗਿਣਤੀ ਨੂੰ ਦੇਖਦੇ ਹੋਏ ਅਕਾਲ ਪੁਰਖ ਦੇ ਚਰਨਾਂ ਵਿੱਚ ਗੁਰੂ ਜੀ ਨੂੰ ਹਾਜ਼ਰ ਨਾਜ਼ਰ ਸਮਝਦਿਆਂ ਅਰਦਾਸ ਕੀਤੀ ਸੀ। ਉਹ ਭੀ ਬੜੀ ਨਿਮ੍ਰਤਾ ਨਾਲ ਅਤੇ ਨਿਹੋਰਾ ਸਿਰਫ ਏਨਾ ਹੀ ਦਿੱਤਾ ਸੀ, ਕਿ ਹੇ ਸੱਚੇ ਪਾਤਸ਼ਾਹ ਪੰਥ ਦੇ ਵਾਲੀ ਆਪਣੇ ਪੰਥ ਦੀ ਰੱਖਿਆ ਕਰੋ ਤਾਂ ਕਿ ਇਹ ਗੁਰੂਆਂ ਦੇ, ਪੂਰੀ ਸ੍ਰਿਸ਼ਟੀ ਲਈ, ਕਲਿਆਣਕਾਰੀ ਅਤੇ ਸੱਚੇ-ਸੁੱਚੇ ਧਾਰਮਕ ਉਪਦੇਸ਼ ਨੂੰ ਸਾਰੀ ਸ੍ਰਿਸ਼ਟੀ ਵਿੱਚ ਜੀਵਤ ਰੱਖਣ ਅਤੇ ਪ੍ਰਚਾਰਨ ਕਰਨ ਲਈ ੳਪੁਰਾਲੇ ਕਰ ਸਕੇ:

ਤੇਰਾ ਪੰਥ ਜੋ ਰਹਾ ਤੋ ਤੇਰਾ ਗ੍ਰੰਥ ਭੀ ਰਹੇਗੋ ਨਾਥ,

ਪੰਥ ਨ ਰਹਾ ਤੋ ਤੇਰਾ ਗ੍ਰੰਥ ਕੌਣ ਮਾਨੈਗੋ।

ਦਸਮ ਪਿਤਾ ਨੇ ਤਾਂ ਇਸ ਔਖੀ ਘੜੀ ਵੇਲੇ ਸਿੰਘਾਂ ਦਾ ਇਹ ਨਿਮ੍ਰਤਾ ਭਰਿਆ ਨਿਹੋਰਾ ਮੰਨ ਲਿਆ ਸੀ ਅਤੇ ਖਾਲਸਾ ਪੰਥ ਵਲੋਂ ਕੀਤੀ ਹੋਈ ਨਿਹੋਰੇ ਭਰੀ ਅਰਦਾਸ ਭੀ ਗੁਰੂ ਦੀ ਮੇਹਰ ਸਦਕਾ ਅਕਾਲ ਪੁਰਖ ਦੀ ਦਰਗਾਹ ਵਿੱਚ ਸੁਣੀ ਗਈ ਸੀ ਨਤੀਜਨ ਖਾਲਸਾ ਪੰਥ ਨੇ ਕੁੱਝ ਮਹੀਨਿਆਂ ਵਿੱਚ ਹੀ ਉਸੇ ਸਾਲ ੧੭੬੨ ਵਿੱਚ ਅਬਦਾਲੀ ਨੂੰ ਖੁੱਲੇ ਮੈਦਾਨ ਵਿੱਚ ਲੱਕ ਤੋੜਵੀਂ ਹਾਰ ਦਿੱਤੀ ਅਤੇ ਖਾਲਸਾ ਪੰਥ ਦੀ ਧਾਂਕ ਜਮਾਈ।

ਅਗਰ ਅੱਜ ਦੇ ਸਮੇਂ ਦਾ ਓਸ ਸਮੇਂ ਨਾਲ ਟਾਕਰਾ ਕਰੀਏ ਤਾਂ ਜ਼ਿਆਦਾ ਫਰਕ ਮਹਿਸੂਸ ਨਹੀਂ ਹੁੰਦਾ ਕਿਉਂ ਕਿ ਗੁਰੂ ਗ੍ਰੰਥ ਸਹਿਬ ਜੀ ਦੀ ਸਿੱਖਿਆ ਮੁਤਾਬਕ ਵਿਰਲੇ ਹੀ ਜੀਵਨ ਜੀਉਣ ਵਾਲੇ ਸਿੰਘ ਹਨ ਬਾਕੀ ਭੇਡਾਂ ਦੀ ਬਹੁਤਾਤ ਬਥ੍ਹੇਰੀ ਹੈ ਜਿਹਨਾਂ ਨੂੰ ਜਿਹੜਾ ਚਾਹੇ ਜਿਧਰ ਨੂੰ ਚਾਹੇ ਹਿੱਕ ਕੇ ਲੈ ਤੁਰਦਾ ਹੈ। ਫਰਕ ਸਿਰਫ ਇੰਨਾ ਹੈ ਕਿ ਉਸ ਵੇਲੇ ਗੁਰੂ ਗ੍ਰੰਥ ਸਹਿਬ ਤੋਂ ਸਿਵਾਏ ਸਿੱਖ ਹੋਰ ਕਿਸੇ ਅੱਗੇ ਸੀਸ ਨਹੀਂ ਸੀ ਝੁਕੌਂਦੇ ਭਾਵੇਂ ਜਾਨ ਹੀ ਕਿਉਂ ਨਾ ਦੇਣੀ ਪਵੇ। ਜਦ ਕਿ ਅੱਜ ਤ੍ਰਾਸਦੀ ਇਹ ਹੈ ਕਿ ਸਿੱਖ ਸਾਜ਼ਿਸ਼ਾਂ ਦੇ ਸ਼ਿਕਾਰ ਹੋ ਕੇ ਆਪਣੇ ਇੱਕੋ ਇੱਕ ਇਸ਼ਟ ਨਾਲੋਂ ਟੁੱਟ ਰਹੇ ਹਨ। ਸਿੱਖ ਵਿਰੋਧੀ ਆਪਣਾ ਪੂਰਾ ਤਾਣ ਲਗਾ ਕੇ ਸਿੱਖ ਨੂੰ ਗੁਰੂ ਗ੍ਰੰਥ ਸਹਿਬ ਨਾਲੋਂ ਤੋੜਨ ਦੇ ਨਿਤ ਨਵੇਂ ਮਨਸੂਬੇ ਘੜ ਰਹੇ ਹਨ ਅਤੇ ਬੇਸਮਝ ਸਿੱਖ ਉਹਨਾਂ ਦੇ ਘੜੇ ਜਾ ਰਹੇ ਮਨਸੂਬਿਆਂ ਵਿੱਚ ਆਸਾਨੀ ਨਾਲ ਫਸ ਰਹੇ ਹਨ। ਮੁੱਖ ਕਾਰਨ ਇਹ ਹੈ ਕਿ ਉਸ ਵੇਲੇ ਦੁਸ਼ਮਣ ਸਾਹਮਣੇ ਨਜ਼ਰ ਔਂਦਾ ਸੀ ਜਦ ਕਿ ਅੱਜ ਦੁਸ਼ਮਣ ਦੇ ਸਿੱਖੀ ਸਰੂਪ ਵਿੱਚ ਹੋਣ ਕਰਕੇ ਸ਼ਨਾਖਤ ਨਹੀਂ ਹੋ ਰਹੀ ਅਤੇ ਉਹ ਸਿੱਖਾਂ ਦੀ ਹਰ ਸਟੇਜ ਉੱਤੇ ਅਤੇ ਗੁਰੂ ਦੀ ਤਾਬਿਆ ਬੈਠ ਕੇ ਦਸਮ ਗੁਰੂ ਦਾ ਨਾਮ ਵਰਤਕੇ ਸਿੱਖ ਨੂੰ ਦਸਮ ਗ੍ਰੰਥ ਦੀ ਸਿੱਖਿਆ ਦੇ ਲੜ ਲਾ ਕੇ ਨਸ਼ਈ ਅਤੇ ਦੁਰਾਚਾਰੀ ਬਣਾ ਰਹੇ ਹਨ। ਆਓ ਦੇਖਦੇ ਹਾਂ ਕਿਵੇਂ:

ਬਿਪਰ ਬਹੁਤ ਤੀਖਣ ਬੁਧੀ ਦਾ ਮਾਲਕ ਹੈ ਇਹ ਬੀਤੇ ਤੋਂ ਸਬਕ ਸਿੱਖ ਕੇ ਭਵਿੱਖ ਸੁਆਰ ਲੈਂਦਾ ਹੈ। ਪੁਰਾਣੇ ਸਮੇਂ ਵਿੱਚ ਰਾਮ ਭਗਤਾਂ ਅਤੇ ਕ੍ਰਿਸ਼ਨ ਭਗਤਾਂ ਵਿੱਚ ਕਦੇ ਵੀ ਨਹੀਂ ਸੀ ਬਣੀ, ਜਾਣੀ ਇਹਨਾਂ ਦਾ ਹਮੇਸ਼ਾਂ ਆਪਸ ਵਿੱਚ ਟਕਰਾ ਰਿਹਿੰਦਾ ਸੀ। ਕਿਉਂ ਕਿ ਦੋਨਾਂ ਦੀਆਂ ਮਿਥਹਾਸਕ ਕਹਾਣੀਆਂ ਅਡ ਅਡ ਹੋਣ ਕਾਰਨ ਇੱਕ ਦੂਜੇ ਨਾਲ ਤਕਰਾਰ ਅਕਸਰ ਹੋ ਜਾਂਦਾ ਸੀ। ਇਸ ਖੈਹਬਾਜ਼ੀ ਤੋਂ ਤੰਗ ਆ ਕੇ ਹਿੰਦੁ ਧਿਰਾਂ ਦੇ ਸਿਆਣੇ ਪੁਰਖਾਂ ਨੇ ਕੁੱਝ ਸਾਰਥਕ ਫੈਸਲੇ ਲਏ ਕਿ:

ਅਗਰ ਅਸੀਂ ਕਿਸੀ ਵੀ ਧਿਰ ਦੇ ਜਿਵੇਂ ਬ੍ਰਹਮਾ, ਵਿਸ਼ਨੂੰ, ਸ਼ਿਵ, ਰਾਮ, ਕ੍ਰਿਸ਼ਨ, ਦੇਵੀ ਜਾਂ ਹੋਰ ਕਿਸੇ ਦੇ ਵੀ ਭਗਤ ਹੋਈਏ ਕਿਸੇ ਵੀ ਤਰੀਕੇ ਨਾਲ ਪੂਜਾ-ਅਰਚਾ ਕਰਦੇ ਹੋਈਏ ਜਾਂ ਕੁੱਝ ਵੀ ਭੇਟਾ ਵਜੋਂ ਚੜ੍ਹਾਵਾ ਚ੍ਹਾੜਦੇ ਹੋਈਏ ਪਰ ਹਾਂ ਅਸੀਂ ਹਿੰਦੂ ਇਹ ਨਾ ਭੁੱਲੋ। ਇਸ ਲਈ ਆਪ ਸਭ ਆਪਣੀ ਇੱਛਾ ਅਨੁਸਾਰ ਆਪਣੇ ਆਪਣੇ ਇਸ਼ਟਾਂ ਨੂੰ ਪੂਜੋ, ਸੇਵਾ ਕਰੋ, ਭੋਗ ਲੁਆਓ, ਜੋ ਮਰਜ਼ੀ ਭੇਟ ਕਰੋ ਪਰ ਇਹਨਾਂ ਦੀ ਜੀਵਨ ਜਾਚ ਬਾਰੇ ਜਾਣੂ ਹੋਣ ਦੀ ਕੋਸ਼ਿਸ਼ ਨਾ ਕਰੋ। ਅਗਰ ਇਸ ਤਰਾਂ ਕਰੋਗੇ ਤਾਂ ਇਸ਼ਟ ਤੋਂ ਟੁੱਟ ਜਾਓਗੇ, ਸ਼ਰਧਾ ਨੂੰ ਠੇਸ ਪਹੁੰਚਾਓਗੇ ਅਤੇ ਇਸ ਤਰਾਂ ਕੀਤੀ ਹੋਈ ਪੂਜਾ ਅਜਾਈਂ ਚਲੇ ਜਾਏਗੀ। ਅਗਰ ਕਦੀ ਹਿੰਦੂ ਵੀਰਾਂ ਨਾਲ ਗਲ ਕਰੀਏ ਤਾਂ ਆਖਣਗੇ ਕਿ ਅਸੀਂ ਤਾਂ ਜੀ ਸਿਰਫ ਭੇਟਾ ਚੜ੍ਹੌਣੀ, ਮੰਤਰ ਪੜ੍ਹਨਾ ਅਤੇ ਪੂਜਾ ਕਰਨੀ ਹੈ, ਪੂਜਾ ਭੇਟਾ ਨਾਲ ਹੀ ਸਭ ਕੁੱਝ ਮਿਲਦਾ ਹੈ।

ਆਓ ਹੁਣ ਦੇਖਦੇ ਹਾਂ ਸਾਨੂੰ ਸਿੱਖਾਂ ਨੂੰ ਗੁਰੁ ਜੀ ਵਲੋਂ ਕੀ ਨਸੀਅਤ ਕੀਤੀ ਹੋਈ ਹੈ:

ਇਕਾ ਬਾਣੀ ਇਕੁ ਗੁਰੁ ਇਕੋ ਸ਼ਬਦ ਵੀਚਾਰਿ॥ (ਪੰਨਾ ੬੪੬) ਸਾਡੇ ਵਾਸਤੇ ਇੱਕੋ ਬਾਣੀ (ਸ਼ਬਦ) ਰੂਪੀ ਗੁਰੂ ਹੈ ਜਿਸ ਦੀ ਵੀਚਾਰ ਕਰਨੀ ਹੈ ਅਤੇ ਉਸ ਵੀਚਾਰ ਅਨੁਸਾਰ ਆਪਣਾ ਜੀਵਨ ਗੁਜ਼ਾਰਨਾ ਹੈ। ਜਿਸ ਗੁਰੂ ਕੇ ਸਿੱਖ ਨੂੰ ਏਨੀ ਆਸਾਨ ਅਤੇ ਸਿੱਧੀ ਗਲ ਵੀ ਸਮਝ ਨਹੀਂ ਔਂਦੀ ਕਿ ਪੰਥ ਦਾ ਸਿਰਫ ਇੱਕ ਗੁਰੁ ਹੈ (ਗੁਰੁ ਗ੍ਰੰਥ ਸਹਿਬ) ਜਿਸ ਦੀ ਤਾਬਿਆ ਪੂਰੇ ਪੰਥ ਨੇ ਵਿਚਰਨਾ ਹੈ, ਮੁਆਫ ਕਰਨਾ ਉਹ ਗੁਰੂ ਕਾ ਸਿੱਖ ਨਹੀਂ ਹੋ ਸਕਦਾ ਹੋਰ ਭਾਵੇਂ ਕੁੱਝ ਪਿਆ ਹੋਵੇ ਜਿਵੇਂ ਵਿਕਿਆ ਹੋਇਆ ਗ਼ਦਾਰ ਜਾਂ ਘੁਸਪੈਠੀਆ। ਉਹ, ਸਿੱਖ ਦੁਸ਼ਮਣ, ਲੋਕ ਹੀ ਗੁਰੁ ਜੀ ਦੇ ਹੁਕਮ ਦੇ ਵਿਰੁਧ ਕਿਸੇ ਹੋਰ ਕਿਤਾਬ ਨੂੰ ਗ੍ਰੰਥ ਆਖਣ ਦਾ ਬੱਜਰ ਗੁਨਾਹ ਕਰ ਰਹੇ ਹਨ ਜ੍ਹਿਨਾਂ ਦੀ ਪਹਿਚਾਣ ਕਰਨੀ ਸਿੱਖ ਲਈ ਔਖੀ ਬਣ ਰਹੀ ਹੈ। ਸਿੱਖ ਨੇ ਹਰ ਦਿੱਤੇ ਜਾ ਰਹੇ ਉਸ ਖਿਆਲ ਜਾਂ ਵਿਚਾਰ ਦੀ ਪਰਖ ਜਦੋਂ ਗੁਰਬਾਣੀ ਦੀ ਕਸੌਟੀ ਨਾਲ ਕਰਨ ਦੀ ਜਾਚ ਸਿੱਖ ਲਈ ਤਾਂ ਗੁੱਝੇ ਦੁਸ਼ਮਣ ਦੀ ਪਹਿਚਾਣ ਬਹੁਤ ਹੀ ਆਸਾਨੀ ਨਾਲ ਹੋ ਸਕੇਗੀ। ਸਿੱਖ ਅਗਰ ਗੁਰਬਾਣੀ ਨੂੰ ਵੀਚਾਰਦੇ ਨਹੀਂ ਤਾਂ ਇੱਕ ਪਾਸੇ ਉਹ ਗੁਰੂ ਜੀ ਦੀ ਸਿੱਖਿਆ ਦਾ ਉਲੰਘਣ ਕਰਦੇ ਹਨ, ਦੂਸਰੇ ਆਪਣੇ ਮਾਨਸਿਕ ਵਿਕਾਸ ਨੂੰ ਰੋਕਣ ਦੇ ਗੁਨਹਗਾਰ ਵੀ ਬਣ ਰਹੇ ਹਨ ਕਿਉਂ ਕਿ ਇਹ ਗੁਰਬਾਣੀ ਸਿਧਾਂਤ, ਨੀਤ ਨਵਾ, ਦੇ ਵਿਪਰੀਤ ਹੈ। ਅੱਜ ਦਾ ਸਿੱਖ ਸਿਰਫ ਮੱਥਾ ਟੇਕ ਕੇ ਭੇਟਾ ਚੜੌਣ੍ਹ ਨੂੰ ਧਾਰਮਕ ਰਸਮ ਦੀ ਪੂਰਤੀ ਸਮਝਣ ਦੀ ਕੁਤਾਹੀ ਕਰ ਰਿਹਾ ਹੈ, ਅਗਰ ਇਸਨੂੰ ਉਹ ਪੂਜਾ ਸਮਝਦਾ ਹੈ ਤਾਂ ਪੱਕਾ ਹਿੰਦੂ ਹੀ ਹੈ ਕਿਉਂ ਕਿ ਇਹ ਹਿੰਦੂ ਦੀ ਹੀ ਧਾਰਮਕ ਬਿਰਤੀ ਹੈ।

ਪਰ ਸਿੱਖ ਵਾਸਤੇ ਗੁਰੂ ਜੀ ਦਾ ਸਾਫ ਤੇ ਸਪਸ਼ਟ ਫੁਰਮਾਣ ਹੈ ਕਿ ਨਾ ਹਮ ਹਿੰਦੂ ਨ ਮੁਸਲਮਾਨ (ਪੰਨਾ ੧੧੩੬) ਭਾਵ ਕੋਈ ਤੀਸਰੀ ਇਕਾਈ – ਦੋਨਾਂ ਤੋਂ ਨਿਆਰਾ, ਨਿਰਮਲ, ਨਿਰਾਲਾ ਅਤੇ ਵੱਖਰਾ ਤੀਸਰ ਪੰਥ

ਗੁਰੁ ਗ੍ਰੰਥ ਸਹਿਬ ਜੀ ਦੀ ਬਾਣੀ ਕਿਸੇ ਖ਼ਾਸ ਵਰਗ ਲਈ ਨਹੀਂ ਪੂਰੀ ਵਿਸ਼ਵ-ਵਿਆਪੀ ਮਾਨਵਤਾ ਲਈ ਹੈ ਏਥੇ ਹੀ ਬਸ ਨਹੀਂ ਸਗੋਂ ਇਹ ਤਾਂ ਪੂਰੀ ਸ੍ਰਿਸ਼ਟੀ ਦੇ ਕਲਿਆਣ ਹਿਤ ਹੈ। ਇਹ ਸਿਰਫ ਪੜ੍ਹਨ ਭਾਵ ਪਾਠ ਕਰਨ ਲਈ ਹੀ ਨਹੀਂ, ਨਾ ਹੀ ਪੂਜਣ ਲਈ ਹੈ ਸਗੋਂ ਗੁਰਬਾਣੀ ਦੀ ਵੀਚਾਰ ਕਰਦੇ ਹੋਏ ਇਸ ਵਿਚੋਂ ਸੇਧ ਲੈ ਕੇ ਆਪਣੇ ਜੀਵਨ ਵਿੱਚ ਢਾਲਣ ਲਈ ਹੈ। ਕਿਉਂ ਕਿ ਗੁਰੂ ਜੀ ਨੇ ਪੂਜਾ ਕੇਵਲ ਅਕਾਲ ਕੀ ਦਾ ਸਪਸ਼ਟ ਸੁਨੇਹਾ ਦਿੱਤਾ ਹੋਇਆ ਹੈ। ਇਸ ਨੂੰ ਪੱਲੇ ਬੰਨ੍ਹ ਕੇ ਦੁਇ ਕਰ ਜੋੜਿ ਕਰਉ ਅਰਦਾਸਿ (ਪੰਨਾ ੭੩੭), ਖ਼ਾਲਸਾ ਬਣ ਅਤੇ ਸਿੱਧਾ ਪਰਮੇਸ਼ਰ ਨਾਲ ਰਾਬਤਾ ਬਣਾ। ਐਧਰ ਓਧਰ ਦੀ ਝਾਕ ਛੱਡ ਕੇ ਅਤੇ ਵਿਚਾਲੇ ਫਾਲਤੂ ਆਏ ਹੋਏ ਅੜਿੱਕੇ ਪੁਜਾਰੀ ਵਰਗ ਨੂੰ ਵਗਾਹ ਕੇ ਪਰ੍ਹੇ ਮਾਰ ਜੋ ਤੈਨੂੰ ਵੰਡ ਕੇ ਕਮਜ਼ੋਰ ਕਰ ਰਿਹਾ ਹੈ ਅਤੇ ਭਰਾ ਮਾਰੂ ਲੜਾਈ ਵਿੱਚ ਉਲਝੌਂਣ ਲਈ ਯਤਨਸ਼ੀਲ ਹੈ। ਏਥੇ ਹੀ ਬਸ ਨਹੀਂ ਸਗੋਂ ਸਦੀਵੀ ਗੁਰੂ ਸ਼ਬਦ ਨਾਲੋਂ ਤੋੜ ਕੇ ਨਸ਼ਿਆਂ ਤੇ ਕਾਮ ਉਕਸਾਊ ਸਿੱਖਿਆ ਦੇਣ ਵਾਲੀ ਪੁਸਤਕ ਦੇ ਲੜ ਲਾ ਕੇ ਕੁਰਾਹੇ ਪਾ ਰਿਹਾ ਹੈ। ਯਾਦ ਰੱਖੋ ਪੁਜਾਰੀ ਗਿਦੜ ਲਾਣਾ ਚੜ੍ਹਾਵੇ ਦਾ ਧਾਨ ਖਾਣ ਵਾਲਾ ਸਿਰਫ ਡਰਦਿਆਂ ਨੂੰ ਡਰੌਂਣ ਵਾਲਾ ਹੈ ਮਰਦ ਵੰਗਾਰ ਇਹ ਬਿਲਕੁਲ ਵੀ ਝੱਲ ਨਹੀਂ ਸਕਦਾ (ਸਰਦਾਰ ਕਾਲਾਅਫਗਾਨਾ, ਸੰਪਾਦਕ ਸਪੋਕਸਮੈਨ ਅਤੇ ਪ੍ਰੋ: ਦਰਸ਼ਨ ਸਿੰਘ ਇਸ ਦੀਆਂ ਤਾਜ਼ਾ ਮਿਸਾਲਾਂ ਸਾਨੂੰ ਇਹ ਦਰਸਾ ਹੀ ਰਹੀਆਂ ਹਨ) ਇਸ ਲਈ ਖ਼ਾਲਸਾ ਜੀ ਜਾਗੋ – ਅਜਹੂ ਸਮਝਿ ਕਛੁ ਬਿਗਰਿਓ ਨਾਹਿਨਿ ਭਜਿ ਲੇ ਨਾਮੁ ਮੁਰਾਰਿ॥ (ਪੰਨਾ ੬੩੩)!

ਗੁਰਮਤਿ ਸੰਚਾਰ ਸਭਾ (ਜਰਮਨੀ)

ਮਲਕੀਅਤ ਸਿੰਘ

+੪੯-੧੭੬੨੯੯੨੦੩੬੬


(13/02/10)
ਡਾ ਪਰਮਜੀਤ ਸਿੰਘ

ਸਿੱਖ ਮਾਰਗ ਦੇ ਸੰਪਾਦਕ, ਪਾਠਕ ਅਤੇ ਸਹਿਯੋਗੀ ਮਿੱਤਰੋ, ਗੁਰੂ ਫਤੇਹਿ ਕਰੋ ਸਾਂਝੀ।
ਅੱਜ ਦੇ ਅਖਬਾਰਾਂ ਵਿੱਚੋਂ ਇੱਕ ਖਬਰ੍ਹ ਪੜ੍ਹੀ, ਮਨ੍ਹ ਵਿੱਚ ਸਾਰਾ ਦਿੱਨ ਆਸ਼ਾਂਤੀ ਹੀ ਰਹੀ, ਦਿਲ ਤਾਂ ਕਰਦਾ ਸੀ ਉਸ ਸਮੇਂ ਹੀ ਰੋਸ ਵਿੱਚ ਚਾਰ ਅੱਖਰ ਲਿੱਖ ਦਿੰਦਾਂ ਪਰ ਤੁਹਾਨੂੰ ਜਾਣਕਾਰੀ ਹੈ ਕਿ ਪੰਜਾਬ ਵਿੱਚ ਬਿਜ਼ਲੀ ਘੱਟ ਹੀ ਆਉਂਦੀ ਹੈ। ਸਵੇਰੇ ਸਪਲਾਈ ਬੰਦ ਸੀ ਤੇ ਦਿਨੇ ਮੈਨੂੰ ਜ਼ਰੂਰੀ ਕੰਮ ਕਾਰਨ ਘਰੋਂ ਬਾਹਰ ਜਾਣਾ ਪੈ ਗਿਆ ਸ਼ਾਮ ਨੂੰ ਜਦੋਂ ਵਾਪਸ ਆਇਆ ਕੁੱਝ ਸਮੇ ਲਈ ਘਰੇਲੂ ਕੰਮ ਵਿੱਚ ਮਸਰੂਫ ਹੋ ਗਿਆ। ਪ੍ਰੰਤੂ ਮਨ੍ਹ ਵਿੱਚੋਂ ਉਹ ਪ੍ਰੇਸਾਨੀ ਦੂਰ ਨਾਂ ਹੋ ਸਕੀ, ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪਰਧਾਨ ਨੇ ਕੱਲ, ਬਠਿੰਡਾ ਜ਼ਿਲੇ ਦੀ ਮੰਡੀ ਗੋਨਿਆਣਾ ਵਿਖੇ ਅੱਖਾਂ ਦੇ ਕੈਂਪ ਦਾ ਉਦਘਾਟਨ ਕਰਨਾਂ ਸੀ। ਕੁੱਝ ਸੂਝਵਾਨ ਸਿੱਖ ਨੌਜਵਾਨਾ ਨੇ “ਸਿੱਖਾਂ ਦਾ ਦੋਖੀ ਕੌਣ” ਦੇ ਬੈਨਰ ਚੁੱਕੇ ਹੋਏ ਸਨ, ਅਖਬਾਰੀ ਰਿਪੋਰਟਾਂ ਅਨੁਸਾਰ ਨੌਜਵਾਨਾਂ ਨੇ ਨਾਹਰੇ ਵੀ ਲਾਏ ਸਨ। ਜਿਸ ਕਾਰਨ ਪਰਧਾਂਨ ਜੀ ਸੱਚ ਬਰਦਾਸਿਤ ਨਾਂ ਕਰ ਸਕੇ ਤਾਂ ਉਹਨਾਂ ਦੇ ਅੰਗ ਰੱਖਿਅਕ ਉਹਨਾਂ ਨੌਜਵਾਨਾ ਨਾਲ ਉੱਲਝ ਪਏ ਤੇ ਉਹਨਾਂ ਨੌਜਵਾਨਾਂ ਦੀ ਖਿੱਚ ਧੂਅ ਕੀਤੀ ਗਈ। ਸਾਇਦ ਸਾਡੇ ਧਾਰਮਿਕ ਨੇਤਾ ਜੀ ਗੁਰਬਾਣੀ ਨਹੀ ਪੜ੍ਹਦੇ, ਗੁਰਬਾਣੀ ਤਾਂ ਕਹਿੰਦੀ ਹੈ “ਰੋਸੁ ਨ ਕੀਜੈ ਉਤਰੁ ਦੀਜੈ॥” 838. , “ਅਵਰ ਉਪਦੇਸੈ ਆਪਿ ਨ ਕਰੈ ਆਵਤ ਜਾਵਤ ਜਨਮੈ ਮਰੈ॥” 269. ਪਰ ਸਾਡੇ ਮੁਖੀਆਂ ਨੂੰ ਇਹਨਾਂ ਸ਼ਬਦਾਂ ਦੀ ਸਮਝ ਨਹੀ ਪੈਂਦੀ। ਵੀਰ ਜੀਓ ਇਹ ਸਮਾਂ ਨਿਸਚਿੱਤ ਕਰ ਲੈਣ ਕਿਸੇ ਵੀ ਮੀਡਿਆ ਦੇ ਸਾਹਮਣੇ ਅਸੀ ਇਹਨਾਂ ਨੇਤਾਵਾਂ ਨਾਲ ਵਿਚਾਰ ਕਰਨ ਲਈ ਹਮੇਸਾ ਤਿਆਰ ਹਾਂ। ਪਿਛਲੇ ਚਾਰ ਦਿਨ ਤੋਂ ਇੱਕ ਨਵੀਂ ਪਰੇਸਾਨੀ ਨੇ ਇਹਨਾ ਲੋਕਾਂ ਨੂੰ ਘੇਰਿਆ ਹੋਇਆ ਹੈ, ਉਹ ਹੈ ਚੜ੍ਹਦੀਕਲ੍ਹਾ ਟਾਈਮ ਟੀ. ਵੀ
{CHARDIKLA TIME T.V.} ਸਵੇਰੇ ਸਵੇਰੇ ਸਾਡੇ ਵਰਗੇ ਕੁੱਝ ਬਜ਼ੁਰਗ ਕਿਸਮ ਦੇ ਵਿਅਕਤੀ ਜੋ ਬਿਸਤਰਿਆਂ ਵਿੱਚੋਂ ਠੰਢ ਕਾਰਨ ਥੋੜ੍ਹਾ ਦੇਰ ਨਾਲ ਉਠਦੇ ਸਨ, ਘਰ ਬੈਠੇ ਕਥਾ ਦਾ ਆਨੰਦ ਮਾਰ ਲੈਂਦੇ ਸਨ, ਸਵੇਰੇ ਸਾਢੇ ਸੱਤ ਵਜ਼ੇ ਦੇ ਕਰੀਬ ਗੁਰਦਵਾਰਾ ਬੰਗਲਾ ਸਾਹਿਬ ਤੋਂ ਆਉਂਦੀ ਕਥਾ ਪੰਜਾਬ ਸਰਕਾਰ ਦੀ ਸ਼ਹਿ ਨਾਲ ਚੱਲ ਰਹੀ ਕੇਬਲ ਨੈਟ ਵਰਕ {FAST WAY, CABLE NET WORK } ਵਾਲੇ ਬੰਦ ਕਰ ਦਿੰਦੇ ਹਨ ਅਤੇ ਉਸ ਸਮੇਂ ਤੱਕ ਬੰਦ ਰੱਖਦੇ ਹਨ ਜਦ ਤੱਕ ਕਥਾ ਦੀ ਸਮਾਪਤੀ ਨਾ ਹੋ ਜਾਵੇ। ਉਸ ਹੀ ਚੈਨਲ ਵਾਲੇ ਅਸ਼ਥਾਂਨ ਤੇ ਕੋਈ ਨਵਾਂ ਪ੍ਰੋਗਰਾਂਮ ਸੁਰੂ ਕਰ ਦੇਂਦੇ ਹਨ। ਅਸੀ ਤਾਂ ਮਜ਼ਬੂਰ ਹੋਕੇ ਡਿਸ਼ ਟੀ, ਵੀ ਲਾ ਲਿਆ ਹੈ, ਪਰ ਹਰ ਵਿਅਕਤੀ ਤੇ ਅਜੇਹਾ ਨਹੀ ਕਰ ਸਕਦਾ। ਪਹਿਲਾਂ ਵੀ ਵੋਟਾਂ ਸਮੇਂ, ਜ਼ੀ ਪੰਜਾਬੀ { ZEE PUNJABI } ਪੰਜਾਬ ਹਿਤੈਸ਼ੀ ਸਰਕਾਰ ਦੇ ਹਿਮੈਤੀ ਕੇਬਲ ਉਪਰੇਟਿਰਾਂ ਨੇ ਕੇਬਲ ਨੈਟ ਵਰਕ ਤੋਂ ਖੱਤਮ ਕਰਕੇ ਭੋਗ ਪਾ ਦਿੱਤਾ ਸੀ। ਮੇਰੀ ਪਰਮਾਤਮਾਂ ਅੱਗੇ ਇਹਨਾ ਵਿਅਕਤੀਆਂ ਪ੍ਰਤੀ ਅਰਦਾਸ ਹੈ ਕਿ ਹੇ ਆਕਾਲ ਪੁਰਖ ਇਹਨਾਂ ਨੂੰ ਥੋੜ੍ਹੀ ਸੋਝੀ ਹੋਰ ਦੇ ਦੇ ਤਾਂ ਜੋ ਇਹ ਮਾੜ੍ਹਾ ਮੋਟਾ ਗੁਰਬਾਣੀ ਬਾਰੇ ਸਮਝਣ ਦੀ ਕੋਸ਼ਿਸ਼ ਜ਼ਰੂਰ ਕਰ ਲੈਣ।
ਧੰਨਵਾਦ ਸਾਹਿਤ, ਡਾ ਪਰਮਜੀਤ ਸਿੰਘ ਫੋਨ; 0091 98149 56247.


(13/02/10)
ਜਸਵੰਤ ਸਿੰਘ ਨਾਰਵੇ

ਨਾਰਵੇ ਦੇ ਸਿੱਖਾਂ ਨੇ ਪੁਜਾਰੀਆਂ ਵਲੋਂ ਨਾਨਕਸ਼ਾਹੀ ਕੈਲੰਡਰ ਨੂੰ ਬਦਲਣ ਅਤੇ ਪ੍ਰੋ. ਦਰਸ਼ਨ ਸਿੰਘ ਜੀ ਨੂੰ ਪੰਥ ਵਿੱਚੋਂ ਛੇਕਣ ਦੇ ਜਾਰੀ ਨਾਦਰਸ਼ਾਹੀ ਫੁਰਮਾਨ ਨੂੰ ਮੁੱਢੋਂ ਹੀ ਰੱਦ ਕੀਤਾ।
• ਸ਼ਰੋਮਣੀ ਕਮੇਟੀ ਦਾ ਪ੍ਰਧਾਨ ਅਤੇ ਮੁੱਖ ਸੇਵਾਦਾਰ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦੇਣ।
• ਪੰਥ ਨੂੰ ਦੋਫਾੜ ਕਰਨ ਵਾਲੇ ਹੁਕਮਨਾਮੇ ਵਾਪਸ ਲਏ ਜਾਣ।
• ਅਕਾਲ ਤਖਤ ਮਹਾਨ ਹੈ ਅਤੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਪ੍ਰਚਾਰਨ ਦਾ ਜਾਮਨ ਹੈ।

ਪਰ ਆਪਣੇ ਆਪ ਨੂੰ ਅਕਾਲ ਤਖਤ ਸਮਝਣ ਵਾਲਿਆਂ ਦੇ ਤੁਗਲਕੀ ਫੁਰਮਾਨਾਂ ਨੇ ਪੂਰੀ ਦੁਨੀਆਂ ਵਿੱਚ ਸਿੱਖਾਂ ਨੂੰ ਸ਼ਰਮਸਾਰ ਕੀਤਾ ਹੈ। ਦੇਸ਼ ਵਿਦੇਸ਼ ਵਿੱਚੋਂ ਉੱਠੀ ਵਿਰੋਧ ਦੀ ਵਿਆਪਕ ਲਹਿਰ ਨੇ ਇਹ ਸਾਬਤ ਕਰ ਦਿੱਤਾ ਹੇ ਕਿ ਸ਼ਰੋਮਣੀ ਕਮੇਟੀ ਦਾ ਪ੍ਰਧਾਨ ਅਤੇ ਤਖਤਾਂ ਤੇ ਬਿਰਾਜਮਾਨ ਸੇਵਾਦਾਰ ਕੌਮ ਦੀ ਇਸ ਅਧੋਗਤੀ ਲਈ ਪੂਰੀ ਤਰ੍ਹਾਂ ਜਿੰਮੇਵਾਰ ਹਨ। ਪ੍ਰੋ. ਦਰਸ਼ਨ ਸਿੰਘ ਜੀ ਦੇ ਕੀਰਤਨ ਕਰਨ ਤੇ ਪਾਬੰਦੀ ਲਾਉਣ ਤੋਂ ਲੈਕੇ ਉਨ੍ਹਾਂ ਨੂੰ ਪੰਥ ਵਿੱਚੋਂ ਛੇਕਣ ਤੱਕ ਦਾ ਸਾਰੇ ਦਾ ਸਾਰਾ ਵਰਤਾਰਾ ਤਾਲਿਬਾਨੀ ਕਿਸਮ ਦਾ ਹੈ। ਕੀ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਪ੍ਰਚਾਰਨਾ ਗੁਰੂ ਗੋਬਿੰਦ ਸਿੰਘ ਜੀ ਦੀ ਤੌਹੀਨ ਹੈ? ਜਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਤੁੱਲ ਦਸਮ ਗ੍ਰੰਥ ਦਾ ਪ੍ਰਕਾਸ਼ ਕਰਨ ਵਾਲੇ ਇਸ ਦੀ ਤੌਹੀਨ ਕਰ ਰਹੇ ਹਨ? ਉਪਰੋਂ ਸਿਤਮ ਦੀ ਗੱਲ ਇਹ ਹੈ ਕਿ ਤੌਹੀਨ ਕਰਨ ਵਾਲੇ ਜੱਜ ਵੀ ਬਣ ਬੈਠੇ ਹਨ। ਦਸਮ ਗ੍ਰੰਥ ਵਿਚਲੀਆਂ ਅਸ਼ਲੀਲ ਰਚਨਾਵਾਂ ਨੂੰ ਗੁਰੂ ਸਾਹਿਬ ਦੀ ਕਿਰਤ ਦੱਸਣਾ ਗੁਰੂ ਗੋਬਿੰਦ ਸਿੰਘ ਜੀ ਦੀ ਘੋਰ ਬੇਅਦਬੀ ਹੈ। ਪ੍ਰੋ. ਦਰਸ਼ਨ ਸਿੰਘ ਜੀ ਕੌਮ ਦੀ ਸਤਿਕਾਰਯੋਗ ਸਖਸ਼ੀਅਤ ਹਨ। ਪੰਥ ਪ੍ਰਵਾਣਤ ਸਿੱਖ ਰਹਿਤ ਮਰਿਆਦਾ ਵਿੱਚ ਕਿਸੇ ਨੂੰ ਵੀ ਪੰਥ ਵਿੱਚੋਂ ਛੇਕਣ ਦਾ ਅਧਿਕਾਰ ਪੁਜਾਰੀਆਂ ਕੋਲ ਨਹੀ ਹੈ, ਫਿਰ ਕਿਸ ਆਧਾਰ ਤੇ ਇਹ ਨਾਟਕ ਖੇਡੇ ਜਾ ਰਹੇ ਹਨ? ਪਿਛਲੇ ਸਮਿਆਂ ਵਿੱਚ ਇੱਕ ਖਾਸ ਧਿਰ ਨੂੰ ਹੀ ਨਿਸ਼ਾਨਾ ਕਿਉਂ ਬਣਾਇਆ ਜਾ ਰਿਹਾ ਹੈ? ਕੀ ਅਕਾਲ ਤਖਤ ਗੁਰਮਤਿ ਤੇ ਪਹਿਰਾ ਦੇਣ ਵਾਲਿਆਂ ਨੂੰ ਠਿਕਾਣੇ ਲਾਉਣ ਲਈ ਰਹਿ ਗਿਆ ਹੈ? ਕੀ ਅਕਾਲ ਤਖਤ ਸਾਰੇ ਸਿੱਖਾਂ ਦਾ ਹੈ ਜਾਂ ਇੱਕ ਧੜੇ ਦਾ ਹੈ? ਬਾਦਲ ਹੁਣਾਂ ਨੂੰ ਬੇਨਤੀ ਹੈ ਕਿ ਪੰਥ ਜਾਣਦਾ ਹੈ ਕਿ ਇਸ ਵਰਤਾਰੇ ਵਿੱਚ ਤੁਸੀਂ ਵੀ ਸਿੱਧੇ ਜਾਂ ਅਸਿੱਧੇ ਤੌਰ ਤੇ ਸ਼ਾਮਿਲ ਹੋ। ਤੁਸੀਂ ਬੜੀ ਆਸਾਨੀ ਨਾਲ ਇਸ ਮਸਲੇ ਨੂੰ ਨਜਿੱਠ ਸਕਦੇ ਸੀ। ਵਿਰੋਧੀਆਂ ਨੂੰ ਥੱਲੇ ਲਾਉਣ ਲਈ ਅਕਾਲ ਤਖਤ ਦੀ ਦੁਰਵਰਤੋਂ ਕਰਨੀ ਬੰਦ ਕਰੋ। ਤੁਸੀਂ ਰਾਜਨੀਤਕ ਆਦਮੀ ਹੋ ਆਪਣੇ ਵਿਰੋਧੀਆਂ ਨੂੰ ਰਾਜਨੀਤੀ ਦੇ ਅਖਾੜੇ ਵਿੱਚ ਹੀ ਟੱਕਰੋ! ਪੰਜਾਬੀਅਤ ਦਾ ਸਾਰੀ ਦੁਨੀਆਂ ਵਿੱਚ ਨਾਮ ਰੌਸ਼ਨ ਕਰਨ ਵਾਲੀ ਅਤੇ ਸਿੱਖ-ਸਿਧਾਂਤਾਂ ਤੇ ਪਹਿਰਾ ਦੇਣ ਵਾਲੀ ਅਖਬਾਰ ਨਾਲ ਤੁਹਾਡੀ ਪੰਥਕ ਕਹਾਉਣ ਵਾਲੀ ਸਰਕਾਰ ਵਲੋਂ ਵਿਤਕਰਾ ਕਰਨਾ ਕਿਥੋਂ ਕੁ ਤੱਕ ਜਾਇਜ ਹੈ?
ਨਾਨਕਸ਼ਾਹੀ ਕੈਲੰਡਰ
ਸ. ਅਵਤਾਰ ਸਿੰਘ ਜੀ ਕੀ ਤੁਸੀਂ ਕੌਮ ਨੂੰ ਦੱਸਣ ਦੀ ਖੇਚਲ ਕਰੋਗੇ ਕਿ ਨਾਨਕਸ਼ਾਹੀ ਕੈਲੰਡਰ ਨੂੰ ਬਦਲਣ ਲੱਗਿਆਂ ਕਿਹੜਾ ਮਾਪਦੰਡ ਅਪਨਾਇਆ ਗਿਆ? ਕੈਲੰਡਰ ਦੇ ਕਿਹੜੇ-ਕਿਹੜੇ ਮਾਹਿਰਾਂ ਨਾਲ ਕਦੋਂ-ਕਦੋਂ ਅਤੇ ਕਿੱਥੇ-ਕਿੱਥੇ ਮੀਟਿੰਗਾਂ ਕੀਤੀਆਂ ਗਈਆਂ? ਕਿਨ੍ਹਾਂ- ਕਿਨ੍ਹਾਂ ਜਥੇਬੰਦੀਆਂ ਨਾਲ ਤੁਹਾਡੀਆਂ ਮੀਟਿੰਗਾ ਕਦੋਂ-ਕਦੋਂ ਅਤੇ ਕਿੱਥੇ-ਕਿੱਥੇ ਹੋਈਆਂ? ਕੌਮ ਤੋਂ ਸੁਝਾਅ ਕਦੋਂ ਮੰਗੇ ਗਏ? ਦੇਸ਼-ਵਿਦੇਸ ਦੇ ਗੁਰਦੁਆਰਿਆਂ ਤੋਂ ਸੁਝਾਅ ਕਦੋਂ ਲਏ ਗਏ ਅਤੇ ਕਿਹੜੇ-ਕਿਹੜੇ ਸੁਝਾਅ ਆਏ? ਜਦੋਂ ਕਿ 2003 ਵਿੱਚ ਇਸ ਕੈਲੰਡਰ ਨੂੰ ਲਾਗੂ ਕਰਨ ਤੋਂ ਪਹਿਲਾਂ ਲੰਬਾ ਸਮਾਂ ਇਹ ਸਿਲਸਿਲਾ ਚਲਿਆ ਸੀ। ਆਖਿਰ ਜਿਸ ਕੌਮ ਤੇ ਤੁਸੀਂ ਇਹ ਕੈਲੰਡਰ ਲਾਗੂ ਕਰਨਾ ਹੈ, ਉਸਨੂੰ ਇਹ ਜਾਨਣ ਦਾ ਹੱਕ ਤਾਂ ਹੋਣਾ ਹੀ ਚਾਹੀਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਹੋ ਰਹੇ ਦਸਮ ਗ੍ਰੰਥ ਦੇ ਪ੍ਰਕਾਸ਼ ਨੂੰ ਰੋਕਣ ਲਈ ਤੁਸੀਂ ਕੀ ਕੀਤਾ ਹੈ? ਕੀ ਤੁਸੀਂ ਇਸ ਸਬੰਧੀ ਕੁੱਝ ਕਰੋਗੇ ਵੀ, ਜਾਂ ਫਿਰ ਲਲਕਾਰੇ ਹੀ ਮਾਰਦੇ ਰਹੋਗੇ ਕਿ ਜਿਹੜਾ ਬੋਲਿਆ ਉਸਨੂੰ ਛੇਕ ਦੇਵਾਂਗੇ? ਦੁਨੀਆਂ ਭਰ ਦੇ ਸਿੱਖ ਇਸ ਦਾ ਵਿਰੋਧ ਕਰ ਰਹੇ ਹਨ, ਕਿਸ-ਕਿਸ ਨੂੰ ਛੇਕੋਗੇ? ਸ. ਅਵਤਾਰ ਸਿੰਘ ਜੀ ਕੀ ਤੁਸੀਂ ਕੌਮ ਨੂੰ ਚਾਨਣਾ ਪਾਉਗੇ ਕਿ ਕੋਮ ਨੂੰ ਇੱਕਠਿਆਂ ਕਰਨ ਲਈ ਤੁਸੀ ਆਪਣੇ ਕਾਰਜਕਾਲ ਵਿੱਚ ਕੀ ਉਪਰਾਲਾ ਕੀਤਾ ਹੈ? ਜਾਂ ਅਜੇ ਕੌਮ `ਚ ਵੰਡੀਆਂ ਪਾਉਣ ਤੋਂ ਹੀ ਵਿਹਲ ਨਹੀ? ਰੱਬ ਦਾ ਵਾਸਤਾ ਜੇ, ਇਸ ਕੌਮ ਤੇ ਕੁੱਝ ਤਰਸ ਕਰੋ! ਤੁਹਾਡਾ ਇਹ ਦਾਅਵਾ ਕਿ ਇਸ ਤਰਾਂ ਕਰਨ ਨਾਲ ਕੌਮ ਇਕੱਠੀ ਹੋਈ ਹੈ, ਬਿਲਕੁੱਲ ਖੋਖਲਾ ਤੇ ਹਕੀਕਤ ਤੋਂ ਕੋਹਾਂ ਦੂਰ ਹੈ। ਮਿਹਰਬਾਨੀ ਕਰਕੇ ਮੀਡੀਏ ਦੀ ਦੁਰਵਰਤੋਂ ਰਾਹੀਂ ਸਿੱਖ ਕੌਮ ਨੂੰ ਗੁਮਰਾਹ ਕਰਨ ਤੋਂ ਗੁਰੇਜ ਕਰੋ। ਜਿਸ ਲਾਣੇ ਨੂੰ ਖੁਸ਼ ਕਰਨ ਵਾਸਤੇ ਤੁਸੀਂ ਇਹ ਸਭ ਕੁੱਝ ਕੀਤਾ ਹੈ, ਉਨ੍ਹਾਂ ਨੇ ਕਦੇ ਅਕਾਲ ਤਖਤ ਦਾ ਹੁਕਮ ਨਹੀਂ ਮੰਨਿਆ, ਸਗੋਂ ਅਕਾਲ ਤਖਤ ਤੇ ਆਪਣਾ ਹੁਕਮ ਚਲਾਇਆ ਹੈ। ਭਾਈ ਰਾਮ ਸਿੰਘ ਨੂੰ ਟਕਸਾਲ ਦੇ ਮੁਖੀ ਵਜੋਂ ਸ਼ਰੋਮਣੀ ਕਮੇਟੀ ਵੱਲੋਂ ਦਿੱਤੀ ਗਈ ਮਾਨਤਾ ਅਤੇ ਅਕਾਲ ਤਖਤ ਤੋਂ ਦਿੱਤੇ ਗਏ ਸਿਰੋਪਾਉ ਦੇ ਬਾਵਜੂਦ ਅੱਜ ਹਰਨਾਮ ਸਿੰਘ ਧੁੰਮਾ ਦਾ ਹੁਕਮ ਕਿਸ ਮਜਬੂਰੀ ਅਧੀਨ ਵਜਾਇਆ ਜਾ ਰਿਹਾ ਹੈ?
ਸ਼ਰੋਮਣੀ ਕਮੇਟੀ ਅਤੇ ਤਖਤਾਂ ਨੂੰ ਆਪਣੀ ਨਿੱਜੀ ਜਾਇਦਾਦ ਸਮਝੀ ਬੈਠੇ ਸੇਵਾਦਾਰੋ/ਪੁਜਾਰੀਓ!
ਕੰਧ ਤੇ ਲਿਖਿਆ ਹੇਠਲਾ ਸੱਚ ਪੜ੍ਹਨ ਦੀ ਹਿੰਮਤ ਕਰੋ!
ਸਿੱਖ ਕੌਮ ਨੇ ਤੁਹਾਡੇ ਵੱਲੋਂ ਨਾਨਕਸ਼ਾਹੀ ਕੈਲੰਡਰ ਵਿੱਚ ਕੀਤੀ ਛੇੜ-ਛਾੜ, ਪ੍ਰੋ. ਦਰਸ਼ਨ ਸਿੰਘ ਜੀ ਨੂੰ ਪੰਥ ਵਿੱਚੋਂ ਛੇਕਣ ਦੇ ਜਾਰੀ ਨਾਦਰਸ਼ਾਹੀ ਫੁਰਮਾਨਾਂ ਨੂੰ ਮੁਕੰਮਲ ਤੌਰ ਤੇ ਰੱਦ ਕਰ ਦਿੱਤਾ ਹੈ। ਅਸੀਂ ਨਾਰਵੇ ਦੇ ਸਿੱਖ ਪ੍ਰੋ: ਦਰਸ਼ਨ ਸਿੰਘ ਜੀ ਨੂੰ ਬੇਨਤੀ ਕਰਦੇ ਹਾਂ ਕਿ ਉਹ ਜਦ ਵੀ ਯੌਰਪ ਦਾ ਚੱਕਰ ਲਾਉਣ ਤਾਂ ਇੱਥੇ ਨਾਰਵੇ ਜਰੂਰ ਆਉਣ। ਆਪ ਜੀ ਦਾ ਨਾਰਵੇ ਦੀ ਸਿੱਖ ਸੰਗਤ ਵੱਲੋਂ ਯੋਗ ਸਨਮਾਨ ਕੀਤਾ ਜਾਵੇਗਾ।
ਖਾਲਸਾ ਪੰਥ ਨੂੰ ਜੋਦੜੀ:
ਕਿਸੇ ਸ਼ਾਇਰ ਦਾ ਕਥਨ ਹੈ:
“ਹਮ ਜਬ ਵੀ ਤੁਮਾਰੇ ਦਰ ਪੇ ਗਏ ਹਾਥੋਂ ਮੇ ਲੇਕਰ ਫੂਲ ਗਏ,
ਵੋ ਫਿਰਨਾ ਹਰਸੂ ਮੱਕੇ ਕਾ, ਵੋ ਰੁਕਨਾ ਗਿਰਤੇ ਪਰਬਤ ਕਾ,
ਹਰ ਬਾਤ ਤੁਮਾਰੀ ਯਾਦ ਰਹੀ, ਪੈਗਾਮ ਤੁਮਾਰਾ ਭੂਲ ਗਏ”
ਆਉ ਗੁਰੁ ਦੇ ਪੈਗਾਮ “ਸਭ ਸਿਖਨ ਕੋ ਹੁਕਮ ਹੈ ਗੁਰੁ ਮਾਨਯੋ ਗ੍ਰੰਥ” ਨੂੰ ਯਾਦ ਕਰਦੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਲਈ ਡਟ ਜਾਈਏ ਅਤੇ ਕਿਸੇ ਹੋਰ ਗ੍ਰੰਥ ਦੇ ਪੁਜਾਰੀ ਨਾ ਬਣੀਏ। ਕੌਮ ਦੀ ਨਿਆਰੀ ਹਸਤੀ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ (2003) ਨੂੰ ਮਾਨਤਾ ਦੇਈਏ। ਇਸ ਸਬੰਧੀ ਹੋਰ ਖੋਜ ਭਰਪੂਰ ਜਾਣਕਾਰੀ ਲਈ ਵੇਖੋ:

http://www.wakeupkhalsa.com
http://www.sikhmarg.com/
http://www.singhsabhacanada.com/
http://www.khalsanews.org
http://www.gurupanth.com/
http://www.thesikhaffairs.org/
http://www.ggsacademy.com/splash/index.html

ਜਾਰੀ ਕਰਤਾ ਨਾਰਵੇ ਤੋਂ:
ਬਲਦੇਵ ਸਿੰਘ (+47 41303288), ਜਸਵੰਤ ਸਿੰਘ (+47 91650705), ਪਰਮਜੀਤ ਸਿੰਘ, ਕੁਲਵੰਤ ਸਿੰਘ ਬਰਾੜ, ਕਮਲਜੀਤ ਸਿੰਘ, ਬਲਜੀਤ ਸਿੰਘ ਓਹਰੀ, ਜੁਗਿੰਦਰ ਸਿੰਘ, ਆਤਮਾ ਸਿੰਘ, ਤਰਲੋਚਨ ਸਿੰਘ ਗਰੇਵਾਲ, ਚਰਨ ਸਿੰਘ ਮੱਲ੍ਹੀ, ਸੁਖਚੈਨ ਸਿੰਘ, ਲਖਵਿੰਦਰਬੀਰ ਸਿੰਘ, ਇੰਦਰਜੀਤ ਸਿੰਘ, ਸਤਨਾਮ ਸਿੰਘ, ਬਲਕਾਰ ਸਿੰਘ, ਦਵਿੰਦਰ ਕੌਰ, ਬਲਵੀਰ ਕੌਰ, ਹਰਿੰਦਰਪਾਲ ਸਿੰਘ ਬਸਰਾ, ਸਰਵਨ ਸਿੰਘ, ਸਵਿੰਦਰ ਸਿੰਘ, ਮਲਕੀਤ ਸਿੰਘ, ਸਰਬਜਿੰਦਰ ਸਿੰਘ, ਕਰਮਜੀਤ ਸਿੰਘ, ਨੌਨਿਹਾਲ ਸਿੰਘ, ਇੰਦਰਜੀਤ ਸਿੰਘ ਦਰਾਮ੍ਹਨ, ਹਰਿੰਦਰਪਾਲ ਸਿੰਘ ਬੀੜ ਚੜਿੱਕ, ਗੁਰਸ਼ਰਨ ਸਿੰਘ ਢਿੱਲੋਂ ਅਤੇ ਹੋਰ ਬਹੁਤ ਸਾਰੇ ਪੰਥ ਦਰਦੀ।


(13/02/10)
ਬੀਬੀ ਬਸੰਤ ਕੌਰ, ਫ਼ਰੀਦਾਬਾਦ

ਅਖੌਤੀ ਦਸਮ ਗ੍ਰੰਥ ਦੀ ਸਿੱਖਿਆਵਾਂ ਸਿਰਫ ਸਿੱਖਾਂ ਲਈ ਹੀ ਨਹੀਂ ਸਗੋਂ ਸਮੁੱਚੀ ਮਨੁੱਖਤਾ ਲਈ ਵੀ ਸਭ ਤੋਂ ਵੱਡਾ ਖਤਰਾ ਹਨ: ਖ਼ਾਲਸਾ ਨਾਰੀ ਮੰਚ
ਸ਼੍ਰੋਮਣੀ ਕਮੇਟੀ ਪ੍ਰਧਾਨ ਮੱਕੜ ਨੂੰ ਅਪਣੇ ਨਾਂ ਨਾਲ ਲੱਠਮਾਰ ਦਾ ਲੱਕਬ ਵੀ ਲਾ ਲੈਣਾ ਚਾਹੀਦਾ ਹੈ: ਗੁਰਿੰਦਰ ਸਿੰਘ

(13 ਫਰਵਰੀ 2010 ਬੀਬੀ ਬਸੰਤ ਕੌਰ, ਫ਼ਰੀਦਾਬਾਦ)
ਅੱਜ ਇਥੇ ਮਹੀਨਾਵਾਰੀ ਕਾਲਾ ਦਿਵਸ ਮਨਾਉਂਦਿਆਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉਚੱਤਾ ਨੂੰ ਸਮਰਪੱਤ ਜੱਥੇਬੰਦੀ ਦਸਮ ਗ੍ਰੰਥ (ਬਚਿੱਤਰ ਨਾਟਕ) ਵਿਚਾਰ ਮੰਚ ਇੰਟਰਨੈਸ਼ਨਲ ਵੱਲੋਂ ਸਪੋਕਸਮੈਨ ਵਿੱਚ ਛੱਪੇ ਇਸ਼ਤਿਹਾਰ ਦੀਆਂ ਕਾਪੀਆਂ ਵੰਡੀਆਂ ਗਈਆਂ ਇਸ ਮੌਕੇ ਮੰਚ ਦੇ ਕੋਆਰਡੀਨੇਟਰ ਸ. ਸੁਰਿੰਦਰ ਸਿੰਘ ਨੇ ਕਿਹਾ ਕਿ ਸਿੱਖ ਕੌਮ ਦੇ ਸਾਹਮਣੇ ਅੱਜ ਸਭ ਤੋਂ ਵੱਡਾ ਖਤਰਾ ਪੂਜਾਰੀਵਾਦ ਹੈ, ਸਿੱਖੀ ਦੇ ਵੇੜੇ ਵਿੱਚ ਡੇਰਾਵਾਦ, ਪਾਖੰਡਵਾਦ, ਪਤਿਤਪੁਣਾ, ਨੌਜਵਾਨਾਂ ਨੂੰ ਨਸ਼ਿਆਂ ਵਾਲੇ ਪਾਸੇ ਧਕੇਲਣ ਆਦਿਕ ਬੁਰਾਈਆਂ ਦਾ ਅਮਰਵੇਲ ਵਾਂਗ ਵੱਧਣਾ ਸਭ ਪੁਜਾਰੀਵਾਦ ਦੀ ਹੀ ਦੇਣ ਹੈ। ਪੁਜਾਰੀਆਂ ਵੱਲੋਂ ਸਭ ਤੋਂ ਵੱਡਾ ਹਮਲਾ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਅਸ਼ਲੀਲ ਰਚਨਾਵਾਂ ਨਾਲ ਭਰਪੂਰ ਪੁਸਤਕ ਬਚਿੱਤਰ ਨਾਟਕ ਅਖੌਤੀ ਦਸਮ ਗ੍ਰੰਥ ਦਾ ਪ੍ਰਕਾਸ਼ ਕਰ ਕੇ ਅਖੌਤੀ ਦਸਮ ਗ੍ਰੰਥ ਨੂੰ ਸਿੱਖਾਂ ਦੇ ਗੁਰੂ ਵੱਜੋਂ ਸਥਾਪਤ ਕਰਣਾ ਹੈ ਤਾਂ ਕਿ ਸਿੱਖੀ ਦਾ ਮਲਿਆਮੇਟ ਕੀਤਾ ਜਾ ਸਕੇ। ਇਸ ਲਈ ਸਿੱਖੀ ਵਿੱਚ ਘੁਸਪੈਠ ਕਰ ਚੁੱਕੇ ਪੁਜਾਰੀਵਾਦ (ਪੂਜਾ ਦੇ ਧਾਨ ਤੇ ਪੱਲਣ ਵਾਲੇ ਅਤੇ ਤਖ਼ਤਾਂ ਦੇ ਅਖੌਤੀ ਜੱਥੇਦਾਰਾਂ) ਦਾ ਅੰਤ ਕਰਣਾ ਬਹੁਤ ਜ਼ਰੂਰੀ ਹੋ ਚੁੱਕਿਆ ਹੈ। ਯੰਗ ਸਿੱਖ ਐਸੋਸਿਏਸ਼ਨ ਦੇ ਪ੍ਰਧਾਨ ਸ. ਗੁਰਿੰਦਰ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਮੱਕੜ ਅਤੇ ਤਖ਼ਤਾਂ ਦੇ ਅਖੌਤੀ ਜੱਥੇਦਾਰਾਂ ਨੇ ਪੰਥ ਵਿਰੋਧੀ ਤਾਕਤਾਂ ਨਾਲ ਰਾਬਤਾ ਕਾਇਮ ਕਰ ਕੇ ਸੁਚੇਤ ਗੁਰਸਿੱਖਾਂ ਨੂੰ ਅਪਣਾ ਨਿਸ਼ਾਨਾ ਬਣਾਇਆ ਉਹ ਵਾਕਈ ਨਿੰਦਣਯੋਗ ਘਟਨਾ ਹੈ, ਸ. ਗੁਰਿੰਦਰ ਸਿੰਘ ਨੇ ਬੀਤੇ ਦਿਨੀਂ ਮੱਕੜ ਵੱਲੋਂ ਸ. ਗੁਰਦੇਵ ਸਿੰਘ ਬਟਾਲਵੀ ਦੇ ਗ੍ਰਿਹ ਨੂੰ ਅੱਗ ਲਾਉਣ ਦੀ ਧਮਕੀਆਂ ਅਤੇ ਟਿਕਾਣਾ ਭਾਈ ਜਗਤਾ ਗੋਨਿਆਨਾ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦੀ ਗੱਲ ਕਰਣ ਵਾਲੇ ਨੌਜਵਾਨਾਂ ਨੂੰ ਅਪਣੇ ਲੱਠਮਾਰ ਗੁੰਡਿਆਂ ਤੋਂ ਕੁਟਵਾਉਣ ਦੀ ਘਟਨਾ ਨੂੰ ਬੇਹਦ ਸ਼ਰਮਨਾਕ ਦਸਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਮੱਕੜ ਨੂੰ ਆੜੇ ਹੱਥ ਲੈਂਦਿਆਂ ਕਿਹਾ ਕਿ ਮੱਕੜ ਨੂੰ ਹੁਣ ਅਪਣੇ ਨਾਂ ਨਾਲ ਲੱਠਮਾਰ ਦਾ ਨਵਾਂ ਲਕਬ ਵੀ ਲਾ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਹੁਣ ਜਾਗਰੂਕ ਹੋ ਜਾਣਾ ਚਾਹੀਦਾ ਹੈ ਅਤੇ ਸਿੱਖ ਕੌਮ ਦੇ ਦੁਸ਼ਮਣਾਂ ਦੇ ਚਿਹਰਿਆਂ ਨੂੰ ਚੰਗੀ ਤਰ੍ਹਾਂ ਪਛਾਣ ਕੇ ਆਉਣ ਵਾਲੀ ਸ਼੍ਰੋਮਣੀ ਕਮੇਟੀ ਚੌਣਾਂ ਵਿੱਚ ਇੰਨ੍ਹਾਂ ਨੂੰ ਸਬਕ ਸਿੱਖਾ ਦੇਣਾ ਚਾਹੀਦਾ ਹੈ। ਖਾਲਸਾ ਨਾਰੀ ਮੰਚ ਦੀ ਕਨਵੀਨਰ ਬੀਬੀ ਹਰਬੰਸ ਕੌਰ ਨੇ ਕਿਹਾ ਕਿ ਅਖੌਤੀ ਦਸਮ ਗ੍ਰੰਥ ਦੀ ਸਿੱਖਿਆਵਾਂ ਸਿਰਫ ਸਿੱਖਾਂ ਲਈ ਹੀ ਨਹੀਂ ਸਗੋਂ ਸਮੁੱਚੀ ਮਨੁੱਖਤਾ ਲਈ ਵੀ ਸਭ ਤੋਂ ਵੱਡਾ ਖਤਰਾ ਹਨ। ਬਚਿੱਤਰ ਨਾਟਕ ਅਖੌਤੀ ਦਸਮ ਗ੍ਰੰਥ ਮਨੁੱਖਤਾ ਨੂੰ ਨਸ਼ੇ ਵਾਲੇ ਪਾਸੇ ਪ੍ਰੇਰ ਕੇ ਆਚਰਣ ਤੋਂ ਡੇਗਣ ਵਾਲੀਆਂ ਸੈਕੜੋਂ ਕਹਾਣੀਆਂ ਨਾਲ ਭਰਿਆ ਪਿਆ ਹੈ ਇਸ ਅਖੌਤੀ ਦਸਮ ਗ੍ਰੰਥ ਰਾਹੀਂ ਸਿੱਖ ਦੀ ਪਹਿਚਾਣ ਅਤੇ ਉਸ ਦੀ ਨਿਵੇਕਲੀ ਹੋਂਦ ਨੂੰ ਸਭ ਤੋਂ ਵੱਡਾ ਖਤਰਾ ਪੈਦਾ ਹੋ ਚੁਕਿਆ ਹੈ ਤਾਹੀਉਂ ਆਸ਼ੁਤੋਸ਼ ਵਰਗੇ ਅਤੇ ਆਰ. ਐਸ. ਐਸ. ਦੀ ਸ਼ਾਖਾ ਰਾਸ਼ਟਰੀ ਸਿੱਖ ਸੰਗਤ ਵਿੱਚ ਚੰਦ ਕੁ ਬ੍ਰਾਹਮਣ, ਹਠਯੋਗੀ, ਕੇਸਾਧਾਰੀ ਹਿੰਦੂਆਂ ਵੱਲੋਂ ਗੁਰੂ ਸਾਹਿਬਾਨ ਨੂੰ ਹਿੰਦੂ ਸਾਬਤ ਕਰਣ ਦੇ ਕੋਝੇ ਯਤਨ ਕੀਤੇ ਜਾ ਰਹੇ ਹਨ ਜਦ ਕਿ ਇਸ ਬਾਰੇ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਸਪਸ਼ਟ ਫੈਸਲਾ ਦੱਸ ਦਿੱਤਾ ਹੈ “ਨਾ ਹਮ ਹਿੰਦੂ ਨਾ ਮੁਸਲਮਾਨ” ਪਰ ਇਸ ਸਭ ਦੇ ਬਾਵਜੂਦ ਪੰਥ ਵਿਰੋਧੀ ਤਾਕਤਾਂ ਸਿੱਖੀ ਦੇ ਵੇੜੇ ਵਿੱਚ ਸਿੱਖੀ ਸਰੂਪ ਅੰਦਰ ਦਾਖਲ ਹੋ ਕੇ ਸਿੱਖਾਂ ਨੂੰ ਹਿੰਦੂ ਧਰਮ ਦਾ ਅੰਗ ਦਸਣ ਦੀਆਂ ਘਿਨਾਉਣੀਆਂ ਹਰਕਤਾਂ ਕਰ ਰਹੀਆਂ ਹਨ ਜਿਸ ਤੋਂ ਸੱਮੁਚੇ ਸਿੱਖ ਜਗਤ ਨੂੰ ਸੁਚੇਤ ਹੋਣ ਦੀ ਲੋੜ ਹੈ।


(13/02/10)
ਬਲਜਿੰਦਰ ਸਿੰਘ/ਗੁਰਿੰਦਰ ਸਿੰਘ ਸ਼ਾਦੀਪੁਰ

ਲਿਫਾਫੇ ਵਿੱਚੋਂ ਨਿੱਕਲੇ ਪ੍ਰਧਾਨ ਨੂੰ ਕੁੱਝ ਸੁਝਾਅ: ਹਰਨੇਕ ਸਿੰਘ ਨਿਊਜੀਲੈਂਡ

ਮਿਤੀ 13 ਫਰਵਰੀ ਅਕਲੈਂਡ (ਗੁਰਿੰਦਰ ਸਿੰਘ ਸ਼ਾਦੀਪੁਰ) ਪਿਛਲੇ ਦਿਨੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਅਕਾਲੀ ਪੱਤ੍ਰਕਾ ਅਖਬਾਰ ਵਿੱਚ ਇੱਕ ਬਿਆਨ ਦਿੱਤਾ ਹੈ ਕਿ ਪ੍ਰੋ: ਸਰਬਜੀਤ ਸਿੰਘ ਧੂੰਦਾ ਜੋ ਕਿ ਆਪਣੀ ਜਮੀਰ ਵੇਚ ਕੇ ਚੰਦ ਪੈਸਿਆਂ ਦੇ ਕਾਰਣ ਸੰਗਤਾਂ ਵਿੱਚ ਗੁੰਮਰਾਹ ਕੁੰਨ ਪ੍ਰਚਾਰ ਕਰ ਰਹੇ ਹਨ ਅਤੇ ਸੰਗਤਾਂ ਨੂੰ ਗੁਰੂ ਘਰ ਨਾਲੋਂ ਤੋੜ ਰਹੇ ਹਨ। ਮੱਕੜ ਦਾ ਇਹ ਬਿਆਨ ਪੜ ਕਿ ਬਹੁਤ ਹੈਰਾਨੀ ਹੋਈ ਕਿ ਜਿਹੜੇ ਪ੍ਰਚਾਰਕ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਤ ਦਾ ਪ੍ਰਚਾਰ ਕਰਦੇ ਹਨ ਮੱਕੜ ਜੀ ਤੁਹਾਨੂੰ ਉਹ ਗੁਰੂ ਨਿੰਦਕ ਅਤੇ ਜ਼ਮੀਰ ਵੇਚਣ ਵਾਲੇ ਦਿਸਦੇ ਹਨ। ਇਹ੍ਹਨਾਂ ਵੀਚਾਰਾਂ ਦਾ ਪ੍ਰਗਟਾਵਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਕਨਵੀਨਰ ਅਤੇ ਸਿੱਖ ਵਿਰਸਾ ਦੇ ਚੇਅਰਮੈਨ ਸ੍ਰ: ਹਰਨੇਕ ਸਿੰਘ ਨਿਊਜੀਲੈਂਡ ਨੇ ਪੱਤਰਕਾਰ ਨਾਲ ਗਲਬਾਤ ਦੌਰਾਨ ਕੀਤਾ ਅਤੇ ਉਹ੍ਹਨਾਂ ਨੇ ਮੱਕੜ ਨੂੰ ਸਵਾਲ ਕੀਤਾ ਅਤੇ ਕਿਹਾ ਮਕੱੜ ਜੀ ਗੁਰੂ ਮੰਨਣ ਵਿੱਚ ਵੀ ਫਰਕ ਹੈ ਤੁਹਾਡਾ ਗੁਰੂ ਅਖੌਤੀ ਬਚਿਤ੍ਰ ਨਾਟਕ ਅਤੇ ਬਾਦਲ ਪ੍ਰਵਾਰ ਹੈ। ਹਾਂ ਪ੍ਰੋ ਦਰਸ਼ਨ ਸਿੰਘ, ਪ੍ਰੋ: ਸਰਬਜੀਤ ਸਿੰਘ ਧੂੰਦਾ, ਗਿ: ਜਗਤਾਰ ਸਿੰਘ ਜਾਚਕ, ਭਾਈ ਪੰਥਪ੍ਰੀਤ ਸਿੰਘ ਤੇ ਹਰਿੰਦਰ ਸਿੰਘ ਅਲਵਰ ਵਾਲੇ ਇਹ ਸਾਰੇ ਪ੍ਰਚਾਰਕ ਨਿਧੱੜਕ ਹੋਕੇ ਸਿਰ ਤਲੀ ਤੇ ਰੱਖ ਬਾਦਲ ਜੁੰਡਲੀ ਤੇ ਅਖੌਤੀ ਸਾਧ ਸੰਤਾਂ ਦੀ ਅਸਲੀਅਤ ਨੂੰ ਸਿੱਖ ਸਮਾਜ ਸਾਮ੍ਹਣੇ ਨੰਗਾ ਕਰ ਰਹੇ ਹਨ, ਜੋ ਤੁਹਾਨੂੰ ਗੁਰੂ ਨਿੰਦਿਆ ਲੱਗ ਰਹੀ ਹੈ। ਉਹ੍ਹਨਾਂ ਨੇ ਕਿਹਾ ਲਿਫਾਫੇ ਵਿੱਚੋਂ ਨਿੱਕਲਣ ਵਾਲੇ ਮੱਕੜ ਜੀ ਨੂੰ ਕੀ ਪਤਾ ਕਿ ਗੁਰੂ ਸਿਧਾਂਤ ਕੀ ਹੁੰਦਾ ਹੈ। ਨਾਲੇ ਲਿਫਾਫਾ ਪ੍ਰਧਾਨ ਜੀ ਜਿਨ੍ਹਾਂ ਪ੍ਰਚਾਰਕਾਂ ਨੂੰ ਤੁਸੀ ਜ਼ਮੀਰ ਵੇਚਣ ਵਾਲੇ ਗਰਦਾਨ ਰਹੇ ਹੋ ਜੇ ਉਹ੍ਹਨਾਂ ਨੇ ਜ਼ਮੀਰ ਵੇਚੀ ਹੁੰਦੀ ਤਾਂ ਉਹ੍ਹਨਾਂ ਨੇ ਵੀ ਤੁਹਾਡੀ ਤਰਾਂ ਪ੍ਰਧਾਨ ਜਾਂ ਕਿਸੇ ਤਖਤ ਦੇ ਜਥੇਦਾਰ ਲੱਗੇ ਹੋਣਾ ਸੀ। ਅਸੀ ਸਿੱਖ ਵਿਰਸਾ ਨਿਊਜੀਲੈਂਡ ਵਲੋਂ ਮੱਕੜ ਜੀ ਨੂੰ ਬੇਨਤੀ ਕਰਦੇ ਹਾਂ ਅਸੀ ਤੁਹਾਡੀ ਟਿਕਟ ਦਾ ਪ੍ਰਬੰਧ ਕਰਦੇ ਹਾਂ ਤੁਸੀ ਇੱਕ ਵਾਰ ਜਰੂਰ ਆਉ ਤੁਹਾਡੇ ਨਾਲ ਬੈਠ ਕਿ ਵੀਚਾਰ ਚਰਚਾ ਇਥੋਂ ਦੀ ਆਮ ਸੰਗਤ ਕਰੇਗੀ ਅਸੀ ਤੁਹਾਨੂੰ ਭਰੋਸੇ ਨਾਲ ਕਹਿੰਦੇ ਹਾਂ ਕਿ ਇਥੇ ਤੁਹਾਨੂੰ ਇੱਜ਼ਤ ਨਾਲ ਰੱਖਿਆ ਜਾਵੇਗਾ। ਤੁਹਾਡੀ ਗੁੰਡਾ ਫੋਰਸ਼ ਦੀ ਤਰਾਂ ਜਿੰਨ੍ਹਾਂ ਨੇ ਆਸਨਸੋਲ ਪ੍ਰੋ ਦਰਸ਼ਨ ਸਿੰਘ ਉਪਰ ਹਮਲਾ ਕੀਤਾ ਸੀ ਇਥੇ ਕੋਈ ਵੀ ਤੁਹਾਡੇ ਤੇ ਜਾਨਲੇਵਾ ਹਮਲਾ ਨਹੀ ਕਰੇਗਾ।


(13/02/10)
ਹਰਸਿਮਰਤ ਕੌਰ ਖਾਲਸਾ

ਰਾਗੁ ਗੋਂਡ ਮਹਲਾ ੫ ਚਉਪਦੇ ਘਰੁ ੧ (੮੬੨)

Raag Gond, Fifth Mehl, Chau-Padas, First House:

By Harsimrat Kaur Khalsa

President

Guru Granth Parchar Mission of USA, Inc.

ੴ ਸਤਿਗੁਰ ਪ੍ਰਸਾਦਿ।।

One Universal Creator God. By The Grace of the True Guru:

ਸਭੁ ਕਰਤਾ ਸਭੁ ਭੁਗਤਾ।। ੧।। ਰਹਾਉ।।

“He is the Creator of all, He is the Enjoyer of all. ||1||Pause||”

Creation is the process of manufacturing an item without pre-existing elements. Akal Purekh has already fashioned all the elements in the universe. An element is simplest ingredient that contains nothing else. An element is any of the 118 known substances (of which 93 occur naturally) that consist of atoms with the same number of protons in their nuclei. An element is one of the fundamental or irreducible components making up a whole. An element is known for its fundamental, essential, or irreducible constituent of a composite entity. It is a substance that cannot be broken down into simpler substances by chemical means. To enjoy means to experience joy or have benefit over something. God’s enjoyment is enormous and lasts forever.

Everything in the Universe, in all of creation is a reaction from the greatness and compassion of the Creator. Cycles of nature cause things to move, alter shape, appear, and disappear. Nothing gets completely destroyed; it only gets reabsorbed into the Universe. Everything is a part of the one whole complete universe. The human mind tends to separate and differential and discriminate the breakdown of the complete creation by the Complete Creator.

There is not much we can study about the Creator Himself. He creates and he appreciates His handiwork. Nothing stops Him and nothing compares to His enjoyment ਭੁਗਤਾ. As we explore creation and study Guru Granth Sahib, we get as clearer understanding of who the Creator is and what Creation is all about. Contemplating on this creation topic alone is enough to keep even the most stressed out person at peace.

ਸੁਨਤੋ ਕਰਤਾ ਪੇਖਤ ਕਰਤਾ।।

“The Creator listens, and the Creator sees.”

Sound is the patterns of waves that hit a surface, whether it is an eardrum, a percussion instrument, the ground, a wall, or any surface stuck. The nervous system sends the wave patterns to the brain, and the brain interprets the pattern and intensity of the sound. One reacts in different ways, according to what he or she is conditioned to hear in everyday life and in unusual occasions. The Creator has no need for ears and no need for eyes. He is all understanding and all knowing.

Vision is also explained as the brain’s interpretation of light reflected in the eye’s lenses, passed through neuro-receptors to the brain, then the brain produces a reaction of pleasure, or discomfort to the listener. Both hearing and vision are not visible in themselves. They are the mind’s reactions to the endless motions and vibrations of God’s hukam.

ਅਦ੍ਰਿਸਟੋ ਕਰਤਾ ਦ੍ਰਿਸਟੋ ਕਰਤਾ।।

“The Creator is unseen, and the Creator is seen.”

God is not defined by anything at all. Since He is the initiator of everything, then everything is but a mere reflection of His majestic hukam. If one was born without physical sensations, deaf, and blind, he or she still wouldn’t be able to perceive anything about God. Most of us are blessed with these senses, and we thing we know so much about God. We tend to judge against Him when we suffer. We are greatful to Him when we have pleasure. How can we see the Creator, since Gurbani says the Creator is seen? ਦ੍ਰਿਸਟੋ ਕਰਤਾ Only through study of Guru Shabad can we see with our third eye, eye of wisdom and understanding. We start with elementary topics and gradually learn deeper and deeper. As we drink the Amrit of Guru Ji’s teachings, we begin to see nothingness (emptiness of ego inside us). We discover the treasure of Naam inside of us. We appreciate creation and accept everything that comes in our path within God’s hukam. We adapt to changes as Guru Ji instructs us to maintain our body and spirit.

ਓਪਤਿ ਕਰਤਾ ਪਰਲਉ ਕਰਤਾ।।

“The Creator forms, and the Creator destroys.”

God fashions different shapes, dimensions, colors, sizes, and then regroups everything. All is done simultaneously non-stop. There is no beginning and no end to His cycles of Hukam. Nothing gets completely destroyed, only re-absorbed. Nature feeds on nature which follows the perfectly balanced laws of God’s physics.

ਬਿਆਪਤ ਕਰਤਾ ਅਲਿਪਤੋ ਕਰਤਾ।। ੧।।

“The Creator is everywhere, and the Creator is detached. ||1||”

Everywhere one looks, there is God. All of creation is dependent on Him, but He is ਸੈਭੰ (self illuminating) not dependant of His creation. ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ।। “One Universal Creator God. The Name is Truth. Creative Being Personified. No Fear. No Hatred. Image of the Undying, Beyond Birth, Self-Existent. By Guru's Grace.”

ਬਕਤੋ ਕਰਤਾ ਬੂਝਤ ਕਰਤਾ।।

“The Creator is the One who speaks, and the Creator is the One who understands.”

God is the commencer of all activities and God also has the last say (the beginning and end of all actions). We study for years and haven’t even begun to understand. God does not speak from a mouth. Speech is a verbal expression of a will, thought, or feeling. The vibrations of hukam are the actions of His royal declarations. All action sof God are truthful. The royal vibrations of Guru Ji’s shabad in our minds also stimulates us to chose to imitate God by living truthfully.

ਆਵਤੁ ਕਰਤਾ ਜਾਤੁ ਭੀ ਕਰਤਾ।।

“The Creator comes, the Creator also goes.”

This is a constant presence. He is everywhere at the same time. For Him there is no need for travel. When a manmukh falls into sinful life, he loses his vision of God, as if God leaves him, yet God is there waiting for him to return. When he fills his mind with Gurbani and practices sincerely, he begins to realize that God never abandoned him. By Guru’s grace, the cloud of blindness is thus removed off his eyes. He beings to accept God’s hukam and decides to react harmoniously to the beat of the celestrial naad.

ਨਿਰਗੁਨ ਕਰਤਾ ਸਰਗੁਨ ਕਰਤਾ।।

“The Creator is absolute and without qualities; the Creator is related, with the most excellent qualities.”

All qualities are a product of His completeness. Nothing can compare to Him. ਘੁਨ is something only applicable to something created by Him, and nothing can be without Him. There is none like Him, there is no other flavor like Amrit Shabad, Amrit Har Bani. ਮੈ ਨਿਰਗੁਣਿਆਰੇ ਕੋ ਗੁਣੁ ਨਾਹੀ (੧੪੨੯, ਮੁੰਦਾਵਣੀ, ਮਹਲਾ ੫) “I am unworthy - I have no worth or virtues at all.” God is not subject to ego and so should we be free from enslavement of the 5 vices. ਤਨੁ ਮਨੁ ਥੀਵੈ ਹਰਿਆ।। ੧।। “I live, and my body and mind blossom forth.” When we humble ourselves to partake of Guru Ji’s way, the only way, we too benefit and enjoy creation. People will look at us differently, too.

ਗੁਰ ਪ੍ਰਸਾਦਿ ਨਾਨਕ ਸਮਦ੍ਰਿਸਟਾ।। ੨।। ੧।।

“By Guru's Grace, Nanak looks upon all the same. ||2||1||”

Who are we to judge what is good and what is bad? Who is worthy and who is not?

Which is greater and which is worse? Since everything came out of the perfect Creator, then everything is perfect in itself. We make foolish choices that result in uncomfortable results, so we should never blame God for our discomforts. He has already given us the remedy to our sufferings. This is why we must study and promote Guru Granth Sahib. We were not created for Him to enjoy watching us suffer. Guru Nanak looks at everything of equal importance. All of creation is good, and not everything we do is good. ਮਾਟੀ ਏਕ ਅਨੇਕ ਭਾਂਤਿ ਕਰਿ ਸਾਜੀ ਸਾਜਨਹਾਰੈ।। “The clay is the same, but various ways by the Fashioner.” ਨਾ ਕਛੁ ਪੋਚ ਮਾਟੀ ਕੇ ਭਾਂਡੇ ਨਾ ਕਛੁ ਪੋਚ ਕੁੰਭਾਰੈ।। ੨।। ਪ੍ਰਭਾਤੀ ਕਬੀਰ ਜੀ।। (੧੩੪੯) “Nothing is wrong with the pot of clay – nothing is wrong with the Potter. ||2||

In conclusion, we live in a transitory cycle of the perfect creation of God. His hukam is infinite and eternal. Our surroundings are part of that infinite hukam. Things around us change, so we should never be contempt with the changes around us. The Gurmukh merges with the unchanging hukam, while the manmukh clings to the very things that the hukam changes. When we see the Creator who is truly ਸਭੁ ਭੁਗਤਾ enjoying everything, we can start enjoying life with Him, no matter how difficult life seems. ਸਭੁ ਕਰਤਾ ਸਭੁ ਭੁਗਤਾ If we imitate God, then everthing that a Gurmukh does in the spirit of pure Sikhism, everything he benefits from. Thus he enjoys all of Creation.


(13/02/10)
ਹਰਮਨਪ੍ਰੀਤ ਸਿੰਘ

Waheguru Ji Ka Khalsa Waheguru Ji Ki Fateh

Veerji tusi mainu das sakde ho ke Baldev Singh Toronto ohna di Kitab " Gurmat Gyan Da Chanan" India vich kitho mil sakdi hai.

Waheguru Ji Ka Khalsa Waheguru Ji Ki Fateh

Harmanpreet Singh

************************
ਪੁਸਤਕ ‘ਗੁਰਮਤਿ ਗਿਆਨ ਦਾ ਚਾਨਣ’
ਮਿਲਣ ਦਾ ਪਤਾ: ਲਾਹੌਰ ਬੁੱਕ ਛਾਪ – 2 ਲਾਜਪਤ ਨਗਰ, ਰਾਏ ਮਾਰਕੀਟ – ਨੇੜੇ ਸੁਸਾਇਟੀ ਸਿਨਮਾ, ਲੁਧਿਆਣਾ। ਫੂਨ ਨੰ: 274-0738 ਅਤੇ 654-0738


(12/02/10)
ਡਾ: ਪਰਮਜੀਤ ਸਿੰਘ

ਸਿੱਖ ਮਾਰਗ ਦੇ ਸੰਪਾਦਕ ਤੇ ਸੂਝਵਾਨ ਪਾਠਕ ਸਾਹਿਬਾਨ ਨੂੰ ਦੋਂਵੇ ਹੱਥ ਜੋੜ ਕੇ ਗੁਰੂ ਫਤੇਹਿ ਬੁਲਾਈ ਪ੍ਰਵਾਨ ਹੋਵੇ,
ਮਾਟੀ ਕਾ ਪੁਤਲਾ ਕੈਸੇ ਨੱਚਤਿ ਹੈ। ਚਾਰ ਪੰਜ ਦਿਨ ਪਹਿਲਾਂ ਦੀ ਗੱਲ ਹੈ, ਟੈਲੀਵਿਯਨ ਤੇ ਡੀ, ਟੀ. ਵੀ ਤੇ ਗੁਰਦਵਾਰਾ ਦੂਖ ਨਿਵਾਰਨ ਸਾਹਿਬ ਪਟਿਆਲਾ ਤੋਂ ਕਥਾ ਦਾ ਸਿੱਧਾ ਪ੍ਰਸ਼ਾਰਣ ਚੱਲ ਰਿਹਾ ਸੀ, ਕਥਾ ਵਾਚਕ ਨੇ ਕੋਈ ਦਸ ਮਿੰਟ ਸੰਗਤ ਦਾ ਸਮਾਂ ਖਰਾਬ ਕਰਕੇ ਪ੍ਰੋਫੈਸਰ ਦਰਸਨ ਸਿੰਘ ਦੇ ਵਿੱਰੁਧ ਭੰਡੀ ਪ੍ਰਚਾਰ ਕਰਕੇ ਆਪਣੇ ਅੰਦਰ ਦਾ ਜ਼ਹਿਰ ਉਲਟਿਆ, ਇਹੋ ਜਿਹਾ ਪ੍ਰਚਾਰ ਕੀਤਾ, ਜਿਹਨਾ ਦਰਸ਼ਕਾ ਨੇ ਸੁਣਿਆ ਉਹ ਹੀ ਦੱਸ ਸਕਦੇ ਹਨ। ਇਹ ਪ੍ਰਸ਼ਾਰਣ ਰੋਜ਼ਾਨਾ ਸ਼ਾਂਮ ਨੂੰ ਭਾਰਤੀ ਸਮੇਂ ਅਨੁਸਾਰ ਚਾਰ ਤੋਂ ਪੰਜ ਵਜ਼ੇ ਤੱਕ ਹੁੰਦਾ ਹੈ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੁੱਖੀ ਰੋਜ਼ਾਨਾ ਅਖਬਾਰਾਂ ਵਿੱਚ ਬਿਆਨ ਦਿੰਦਾ ਰਹਿੰਦਾ ਹੈ, ਅਕਾਲ ਤੱਖਤ ਦੀ ਵਿਰੋਧਤਾ ਕਰਨ ਵਾਲਿਆਂ ਨਾਲ ਸਖਤੀ ਨਾਲ ਪੇਸ਼ ਆਇਆ ਜਾਵੇਗਾ। ਅਖਬਾਰਾਂ ਵਿੱਚ ਬਹੁਤ ਸਾਰੇ ਇਸ਼ਤਿਹਾਰ ਦੇ ਕੇ ਕੌਮ ਨੂੰ ਪ੍ਰੋਫੈਸਰ ਦਰਸਨ ਸਿੰਘ ਦੇ ਕੀਰਤਨ ਨਾਂ ਕਰਾਂਉਣ ਲਈ ਹੁਕਮ ਚੜ੍ਹਾ ਰਹੇ ਹਨ। ਸਿੱਖ ਕੌਂਮ ਦਾ ਕੀਮਤੀ ਪੈਸਾ ਇਹ ਧਾਰਮਿਕ ਸੰਸਥਾਂਵਾਂ ਦੇ ਅਖੌਤੀ ਨੇਤਾ ਜੀ ਬਰਬਾਦ ਕਰ ਰਹੇ ਹਨ। ਕੀਰਤਨ ਗੁਰੂ ਦਾ ਹੁੰਦਾ ਹੈ ਨਾ ਕਿ ਰਾਗੀ ਦਾ। ਇਹ ਹੀ ਹਾਲ ਸਿਆਸੀ ਚੱਮਚਿਆਂ ਦਾ। ਮੈ ਬੰਦਾ ਬੈ ਖਰੀਦ। ਜਿਵੇਂ ਇਹਨਾ ਦੇ ਆਕਾ ਦਾ ਹੁਕਮ ਹੁੰਦਾਂ ਹੈ। ਉਸ ਤਰ੍ਹਾਂ ਹੀ ਇਹ ਲੋਕ ਆਪਣੀ ਬੋਲੀ ਬੋਲਦੇ ਹਨ। ਭਾਰਤ ਵਿੱਚ ਇੱਕ ਕੰਪਨੀ ਗਰਾਂਮੋਫੋਨ ਦੇ ਤਵੇ ਬਣਾਉਂਦੀ ਹੰਦੀ ਸੀ ਸਾਇਦ ਅੱਜ ਕੱਲ ਵੀ ਬਣਾਉਦੀ ਹੋਵੇ, ਸਪੀਕਰ ਦੇ ਅੱਗੇ ਇੱਕ ਕੁੱਤਾ ਬੈਠਾ ਹੁੰਦਾ ਸੀ, ਜੋ ਆਪਣੇ ਮਾਲਕ ਦੀ ਆਵਾਜ਼ ਸਪੀਕਰ ਤੋਂ ਸੁਣ ਰਿਹਾ ਹੁੰਦਾ ਹੈ, ਬਾਕੀ ਗੱਲ ਲਿਖ ਕੇ ਮੈਂ ਪਾਠਕਾਂ ਦਾ ਸਮਾਂ ਖਰਾਬ ਨਹੀ ਕਰਨਾ ਚਾਹੁੰਦਾ।

ਡਾ: ਪਰਮਜੀਤ ਸਿੰਘ 0091 98149 56247.


(12/02/10)
ਬਲਦੇਵ ਸਿੰਘ ਫਿਰੋਜ਼ਪੁਰ

ਸਤਿਕਾਰ ਯੋਗ ਵੀਰ, ਭਾਈ ਜਸਬੀਰ ਸਿੰਘ ਵੈਨਕੂਵਰ ਜੀ,

ਆਦਰ ਸਹਿਤ ਫਤਿਹ ਬੁਲਾਈ ਪ੍ਰਵਾਨ ਹੋਵੇ ਜੀ।

ਵਾਹਿਗੁਰੂ ਜੀ ਕਾ ਖਾਲਸਾ,

ਵਾਹਿਗੁਰੂ ਜੀ ਕੀ ਫਤਿਹ।

ਵੀਰ ਜੀ ਤੁਸਾਂ ਲਿਖਿਆ ਹੈ,

ਵੀਰ ਬਲਦੇਵ ਸਿੰਘ ਜੀ, ਸ਼ਾਇਦ ਤੁਸੀਂ ਧਿਆਨ ਨਹੀਂ ਦਿੱਤਾ; ਇਹ ਵਿਚਾਰ ਭਾਈ ਵੀਰ ਸਿੰਘ ਜੀ ਦਾ ਹੈ, ਦਾਸ ਦਾ ਨਹੀਂ।

ਵੀਰ ਜੀ, ਮੈਂ ਇਹ ਧਿਆਨ ਨਾਲ ਹੀ ਪੜ੍ਹਿਆ ਹੈ ਜੀ।

ਤੁਸੀਂ ਕਿਤਨੇਂ ਆਤਮ ਵਿਸ਼ਵਾਸ ਨਾਲ ਲਿਖ ਰਹੇ ਹੋ, ਕਿ ਸੱਚ ਖੰਡ ਦੀ ਕੋਈ ਹੋਂਦ ਨਹੀਂ ਹੈ। ਭਾਈ ਵੀਰ ਸਿੰਘ ਜੀ ਦੀ ਲਿਖਤ ਦਾ ਹਵਾਲਾ ਤੁਸੀਂ ਆਪਣੇਂ ਵਿਚਾਰਾਂ ਦੀ ਪਰੋੜਤਾ ਵਾਸਤੇ ਹੀ ਤਾਂ ਦਿੱਤਾ ਹੈ। ਸੋ ਸਿੱਧੇ ਜਾਂ ਅਸਿੱਧੇ ਇਹ ਵਿਚਾਰ ਤਾਂ ਤੁਹਾਡੇ ਹੀ ਹਨ, ਹੇਠ ਲਿਖੇ ਵਿਚਾਰ ਵੀ ਕੀ ਤਹਾਡੇ ਨਹੀਂ ਹਨ ਜੀ। ਜੋ ਤੁਸੀਂ ਕਈ ਵਾਰ ਲਿਖ ਚੁੱਕੇ ਹੋ।

(1) ਸੋ, ਗੁਰੂ ਗ੍ਰੰਥ ਸਾਹਿਬ ਵਿੱਚ “ਪੁਰਾਣਿਕ‘ਬੈਕੁੰਠ’ ਦੀ ਹੋਂਦ ਨੂੰ ਸਵੀਕਾਰ ਨਹੀਂ ਕੀਤਾ ਗਿਆ ਹੈ”।

(2) “ਅਵਤਾਰਵਾਦ ਦੇ ਸੰਕਲਪ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਵਾਣ ਨਹੀਂ ਕੀਤਾ ਗਿਆ ਹੈ।“

(3) ਇਨ੍ਹਾਂ ਪੰਗਤੀਆਂ ਵਿੱਚ ਹਜ਼ੂਰ ਪੁਰਾਣਸਾਹਿਤ ਦੇ ਵਿਸ਼ਨੂੰ ਨੂੰ ਨਹੀਂ ਸਗੋਂ ਅਕਾਲ ਪੁਰਖ ਨੂੰ ਬੈਕੁੰਠ ਦਾ ਨਿਵਾਸੀ ਆਖ ਰਹੇ

(4) ਪਰੰਤੂ ਫਿਰ ਵੀ ਕਈ ਸਿੱਖ ਵਿਦਵਾਨ ‘ਸਚ-ਖੰਡ’ ਦੀ ਸੁਰਗ ਆਦਿ ਵਾਂਗ ਭੂਗੋਲਿਕ ਹੋਂਦ ਮੰਨਦੇ ਹਨ।

(5) ‘ਸੱਚ-ਖੰਡ’ ਨੂੰ ਆਤਮਕ ਉੱਚਤਾ ਦਾ ਸਿਖਰ ਮੰਣਨ ਦੀ ਬਜਾਏ ਇਸ ਦੀ ਭੂਗੋਲਿਕ ਹੋਂਦ ਹੀ ਮੰਨਦੇ ਹਨ।

ਵੀਰ ਜੀ ਜਿਵੇਂ ਕੇ ਤੁਹਾਡੇ ਲੇਖਾਂ ਤੋਂ ਜਾਹਰ ਹੈ, ਕਿ ਤੁਸੀਂ ਗੁਰਬਾਣੀਂ ਦਾ ਸੱਚ ਲਿਖ ਰਹੇ ਹੋ। ਕੀ ਸੱਚ ਨੂੰ ਜਾਨਣ ਦਾ ਸੱਭ ਨੂੰ ਹੱਕ ਹੈ, ਜਾਂ ਨਹੀ ਹੈ ਜੀ। ਕੀ ਸੱਚ ਜਾਨਣ ਦੀ ਕੋਸ਼ਿਸ਼ ਕਰਨਾਂ ਗਲਤ ਹੈ ਜੀ। ਇਸੇ ਵਾਸਤੇ ਹੀ ਮੈਂ ਤੁਹਾਨੂੰ ਬੇਨਤੀ ਕੀਤੀ ਸੀ। ਕੇ ਇਸ ਸੱਚ ਨੂੰ ਜਰਾ ਹੋਰ ਵਿਸਥਾਰ ਨਾਲ ਸਮਝਾਉ ਜੀ। ਅਤੇ ਗੁਰਬਾਣੀਂ ਵਿੱਚ ਆਈ ਕਿਸੇ ਗੱਲ ਨੂੰ ਜੇ ਨਕਾਰਨਾਂ ਹੈ ਤਾਂ ਗੁਰਬਾਣੀਂ ਦਾ ਪਰਮਾਣ ਦੇ ਕੇ ਰੱਦ ਕਰੋ ਜੀ।

ਸਵਾਲ ਹੈ ਆਖਰ ਸੱਚ ਖੰਡ ਜਾਂ ਮਾਲਕ ਦਾ ਮਹੱਲ ਆਖਰ ਕੀ ਹੈ ਜੀ। ਜਿਸ ਬਾਰੇ ਕਿ ਗੁਰੂ ਅਰਜਨ ਦੇਵ ਜੀ ਨੇਂ ਆਪਣੀਂ ਅੱਖੀਂ ਦੇਖੀ ਸਚਾਈ ਬਿਆਨ ਕੀਤੀ ਹੈ ਜਿਸ ਦੀ ਮਿਸਾਲ ਮੈਂ ਆਪਣੇਂ 4 ਫਰਵਰੀ ਵਾਲੇ ਲੇਖ ਵਿੱਚ ਦਿੱਤੀ ਸੀ।

ਖੋਲਿ ਕਿਵਾਰਾ ਮਹਲਿ ਬੁਲਾਇਆ॥ ਜੈਸਾ ਸਾ ਤੈਸਾ ਦਿਖਲਾਇਆ॥ ਕਹੁ ਨਾਨਕ ਸਭੁ ਪੜਦਾ ਤੂਟਾ॥ ਹਉ ਤੇਰਾ ਤੂ ਮੈ ਮਨਿ ਵੂਠਾ॥ 4॥ (887)

ਆਪੇ ਤਖਤਿ ਬਹੈ ਸਚੁ ਨਿਆਈ ਸਭ ਚੂਕੀ ਕੂਕ ਪੁਕਾਰਿਆ ਜੀਉ॥ 3॥ ਜੇਹਾ ਡਿਠਾ ਮੈ ਤੇਹੋ ਕਹਿਆ॥ ਤਿਸੁ ਰਸੁ ਆਇਆ ਜਿਨਿ ਭੇਦੁ ਲਹਿਆ॥ ਜੋਤੀ ਜੋਤਿ ਮਿਲੀ ਸੁਖੁ ਪਾਇਆ ਜਨ ਨਾਨਕ ਇਕੁ ਪਸਾਰਿਆ ਜੀਉ॥ 4॥ 97

ਵੀਰ ਜੀਓ ਗੁਰੂ ਅਰਜਨ ਦੇਵ ਜੀ ਦਾ ਕਿਹਾ ਤਾਂ ਝੂਠ ਨਹੀਂ ਨਾਂ ਹੋ ਸੱਕਦਾ ਜੀ। ਕਿਉਂ ਕਿ ਇਹ ਉਹਨਾਂ ਨੇਂ ਆਪਣੀਂ ਅੱਖੀਂ ਵੇਖੀ ਸਚਾਈ ਬਿਆਨ ਕੀਤੀ ਹੈ ਜੀ। ਕੀ ਅਸੀਂ ਵੀ ਇਹ ਸਚਾਈ ਆਪਣੀਆਂ ਅੱਖਾਂ ਨਾਲ ਨਹੀਂ ਵੇਖ ਸੱਕਦੇ। ਤਾਂ ਜੋ ਸੱਭ ਦੇ ਭਰਮ ਭੁਲੇਖੇ ਦੂਰ ਹੋ ਜਾਣ, ਅਤੇ ਸ਼ੱਕ ਦੀ ਕੋਈ ਗੁੰਜਾਇਸ਼ ਹੀ ਨਾਂ ਰਹਿ ਜਾਵੇ।

ਜਿਵੇਂ ਕੇ ਤੁਸੀਂ ਆਪਣੇਂ 11 ਫਰਵਰੀ ਦੇ ਪੱਤਰ ਵਿੱਚ ਵੀ ਲਿਖਿਆ ਹੈ, ‘ਸੱਚ-ਖੰਡ’ ਕਿਸੇ ਵਿਸ਼ੇਸ਼ ਦੇਸ਼/ਲੋਕ ਦਾ ਪ੍ਰਤੀਕ ਨਹੀਂ ਬਲਕਿ ਆਤਮਕ ਅਵਸਥਾ ਦਾ ਹੀ ਲਖਾਇਕ ਹੈ। ਸੋ ਮੈਂ ਫਿਰ ਬੇਨਤੀ ਕਰਦਾ ਹਾਂ ਜੀ, ਕਿ ਕੀ ਅਸੀਂ ਇਸ ਸੱਚ ਨੂੰ ਆਪਣੀਆਂ ਅੱਖਾਂ ਨਾਲ ਨਹੀਂ ਦੇਖ ਸੱਕਦੇ, ਤਾਂ ਜੋ ਸਾਰੇ ਮੱਤਭੇਦ ਦੂਰ ਹੋ ਜਾਣ, ਕਿ ਆਖਰ ਅਸਲ ਸਚਾਈ ਕੀ ਹੈ ਜੀ।

ਇਕ ਬੇਨਤੀ ਹੋਰ ਹੈ ਜੀ, ਕਿ ਵਿਚਾਰ ਚਰਚਾ ਫਿਲਹਾਲ ਇਹ ਉਪਰ ਵਾਲੇ ਦੋ ਚਾਰ ਨੁਕਤਿਆਂ ਖਾਸ ਕਰ “ਸੱਚਖੰਡ ਅਤੇ ਅਕਾਲ ਪੁਰਖ ਦੇ ਰੂਪ” ਤੱਕ ਹੀ ਸੀਮਤ ਰਹੇ ਤਾਂ ਠੀਕ ਹੈ ਜੀ। ਕੋਈ ਹੋਰ ਵਿਸ਼ਾ ਨਾਂ ਹੀ ਛੇੜਿਆ ਜਾਵੇ ਤਾਂ ਚੰਗਾ ਹੈ ਜੀ (ਜਿਵੇਂ ਕਿ ਤੁਸਾਂ ਨੇਂ, ਕਾਮ ਧੇਨ, ਪਾਰਜਾਤ, ਜਾਂ ਦੁੱਧ ਦੇ ਸਮੁੰਦਰ ਦੀ ਗੱਲ ਕੀਤੀ ਹੈ)। ਜੇ ਮਿਸਾਲ ਦਿੱਤੀ ਜਾਵੇ ਤਾਂ ਇਹਨਾਂ ਵਿਸ਼ਿਆ ਨਾਲ ਹੀ ਸਬੰਧਿਤ ਹੋਵੇ ਤਾਂ ਚੰਗਾ ਹੈ ਜੀ। ਅਤੇ ਹੋ ਸਕੇ ਤਾਂ ਘੱਟ ਤੋਂ ਘੱਟ ਲਫਜਾਂ ਵਿੱਚ ਦੇਣ ਦੀ ਕੋਸ਼ਿਸ਼ ਕੀਤੀ ਜਾਵੇ ਜੀ। ਤਾਂ ਜੋ ਪਾਠਕਾਂ ਨੂੰ ਸੱਚ ਸਮਝ ਆ ਸਕੇ ਜੀ। ਅਤੇ ਜੇ ਗੱਲ ਵਿਛੇ ਤੋਂ ਬਾਹਰ ਨਾਂ ਜਾਂਦੀ ਹੋਵੇ, ਤਾਂ ਭਾਵੇਂ ਕਿਨੀਂ ਵੀ ਲੰਮੀ ਕਿਉਂ ਨਾਂ ਹੋ ਜਾਵੇ, ਕੋਈ ਹਰਜ ਨਹੀਂ ਹੈ ਜੀ। ਸਗੋਂ ਫਾਇਦਾ ਹੀ ਹੈ ਜੀ।

ਵੀਰ ਜੀਓ, ਆਪ ਜੀ ਨੇਂ ਆਪਣੇਂ ਲੇਖ ਦੀ ਅਠਾਰਵੀਂ ਕਿਸ਼ਤ ਵਿਚ, ਅਕਾਲ ਪੁਰਖ ਦੇ ਸਰੂਪ ਬਾਰੇ, ਅਤੇ ਹਰਿ ਮੰਦਰ ਬਾਰੇ ਕਾਫੀ ਵਿਸਥਾਰ ਨਾਲ ਲਿਖਿਆ ਹੈ, ਅਤੇ ਗੁਰਬਾਣੀਂ ਦੀਆਂ ਕੜੀਆਂ ਦੇ ਕਾਫੀ ਹਵਾਲੇ ਦਿੱਤੇ ਹਨ। ਗੁਰਬਾਣੀਂ ਤਾਂ ਆਪਾਂ ਸਾਰੇ ਹੀ ਪੱੜ੍ਹਦੇ ਅਤੇ ਵਿਚਾਰਦੇ ਰਹਿੰਦੇ ਹਾਂ। ਪਰ ਵਿਚਾਰਾਂ ਵਿੱਚ ਮੱਤਭੇਦ ਹਮੇਸ਼ਾਂ ਹੀ ਬਨਿਆਂ ਰਹਿੰਦਾ ਹੈ। ਹਰੀ ਦੇ ਇਤਨੇ ਸਰੂਪ ਹਨ ਕਿ ਬਰਨਨ ਤੋਂ ਬਾਹਰ ਹਨ। ਹਰੀ ਦੇ ਅਨੇਕਾਂ ਹੀ ਨਾਮ ਹਨ, ਹਰੀ ਸੱਭ ਜਗਹਾ ਹੈ ਮੌਜ਼ੂਦ ਹੈ, ਪਰ ਨਜ਼ਰ ਨਹੀਂ ਆਉਂਦਾ। ਹਿੰਦੂ, ਸਿੱਖ, ਮੁਸਲਮਾਨ, ਆਦਿ ਸੱਭ ਦਾ ਇਕੋ ਹੀ ਮਾਲਿਕ ਹੈ, ਫਿਰ ਵੀ ਇਹਨਾਂ ਵਿੱਚ ਆਪਸੀ ਝਗੜੇ, ਨਫਰਤ, ਦਾ ਸੱਭ ਤੋਂ ਵੱਡਾ ਕਾਰਨ ਹੀ, ਹਰੀ ਨੂੰ ਲੈ ਕੇ ਹੈ।

ਪਰੱਸਪਰ ਵਿਰੋਧੀ ਧਰਮਾਂ ਦੀ ਤਾਂ ਗੱਲ ਹੀ ਛੱਡੋ, ਸਾਡੇ ਸਾਰੇ ਸਿੱਖ ਧਰਮ ਦੀ ਗੱਲ ਵੀ ਛੱਡੋ। ਸਿਰਫ ਸਿੱਖ ਮਾਰਗ ਦੇ ਵਿਦਵਾਨਾਂ ਵਿਚ, ਜੋ ਘਮਸਾਨ ਆਪਾਂ ਸਮੇਂ ਸਮੇਂ ਤੇ ਦੇਖਦੇ ਰਹਿੰਦੇ ਹਾਂ, ਇਸ ਦਾ ਕਾਰਨ ਵੀ ਅਕਸਰ ਗੁਰਬਾਣੀਂ ਵਿੱਚ ਆਏ ਹਰੀ ਮੰਦਰ, ਅਤੇ ਹਰੀ ਦੇ ਸਰੂਪ ਆਦਿ, ਤੇ ਹੋਰ ਵੀ ਹਰੀ ਨਾਲ ਸਬੰਧਤ ਗੱਲਾਂ ਨੂੰ ਲੈ ਕੇ ਹੀ ਹੈ। ਅਤੇ ਆਪਾਂ ਇਸ ਗੱਲ ਤੋਂ ਵੀ ਨਹੀਂ ਮੁੱਕਰ ਸੱਕਦੇ, ਕਿ ਆਪਣੇਂ (ਮੇਰੇ ਤੇ ਤੁਹਾਡੇ) ਵਿੱਚ ਵੀ ਇਸੇ ਹੀ ਗੱਲ ਨੂੰ ਲੈ ਕੇ ਕੁੱਝ ਮੱਤ ਭੇਦ ਜਰੂਰ ਹਨ ਜੀ।

ਹਰੀ ਦੇ ਅਸੰਖਾਂ ਹੀ ਰੂਪ,

ਹਰੀ ਦੇ ਅਸੰਖਾਂ ਹੀ ਨਾਮ,

ਹਰੀ ਦੇ ਅਸੰਖਾਂ ਹੀ ਸਥਾਨ,

ਹਰੀ ਦੇ ਇਹ ਤਿੰਨੋ ਹੀ ਰੂਪਾਂ ਦੇ ਅਗੋਂ, ਇਹ ਜੋ ਅਸੰਖਾਂ ਹੀ ਰੂਪ ਹਨ, ਜੇ ਤੁਸੀਂ ਵਿਚਾਰ ਕਰਕੇ ਵੇਖੋ, ਤਾਂ ਵਾਦ ਵਿਵਾਦ ਦਾ ਵੱਡਾ ਕਾਰਨ ਵੀ ਇਹੋ ਹੀ ਹਨ। ਵਿਵਾਦ ਕਰਨ ਵਾਸਤੇ ਇਹਨਾਂ ਵਿਚੋਂ ਜਿਹੜੀ ਮਰਜੀ ਹੈ ਘੁੰਡੀ ਪਕੜ ਲਵੋ। ਜਿਸ ਕਿਸੇ ਵੀਰ ਦਾ ਵੀ ਕਿਸੇ ਨਾਲ ਝਗੜਾ, ਜਾਂ ਵਾਦ ਵਿਵਾਦ ਕਰਨ ਦਾ ਮਨ ਕਰੇ, ਹੋਰ ਕੋਈ ਵੀ ਬਹਾਨਾਂ ਢੂੰਡਣ ਦੀ ਲੋੜ ਨਹੀਂ ਹੈ, ਬੱਸ ਗੁਰਬਾਣੀਂ ਦੀ ਵਿਚਾਰ ਸ਼ੁਰੂ ਕਰ ਲਵੇ, ਜਿਨਾਂ ਮਰਜੀ ਹੈ ਝਗੜਾ ਕਰ ਲਵੇ। ਇਹਨਾਂ ਵੀਰਾਂ ਨੂੰ ਕੀ ਕਹੀਏ, ਕੀ ਗੁਰਬਾਣੀਂ ਏਸੇ ਹੀ ਕੰਮ ਵਾਸਤੇ ਹੈ, ਕੀ ਇਹ ਫਾਇਦਾ ਹੈ ਗੁਰਬਾਣੀਂ ਦੀ ਵਿਚਾਰ ਦਾ।

ਸੋ ਵੀਰ ਜੀ ਗੁਰਬਾਣੀਂ ਦੀ ਵਿਚਾਰ ਨਾਲੋਂ ਵੀ ਜਰੂਰੀ ਹੈ ਜੀ, ਅਜੇਹੀਆਂ ਗੱਲਾਂ ਦੀ ਵਿਚਾਰ।

ਗੁਰਬਾਣੀਂ ਦੀ ਵਿਚਾਰ ਕਰਕੇ ਪਰੇਮ ਪਿਆਰ ਦੀ ਥਾਂ ਜੇ ਨਫਰਤ ਹੀ ਵਧਣੀਂ ਹੈ ਤਾਂ, ਇਸ ਨਾਲੋਂ ਤਾਂ ਬਾਣੀਂ ਨਾਂ ਪੜ੍ਹੀ ਹੀ ਚੰਗੀ ਨਹੀਂ? । ਮੈਂ ਤੁਹਾਨੂੰ ਬਹੁਤ ਹੀ ਸੂਝਵਾਨ ਸਮਝਦਾ ਹਾਂ, ਇਸ ਵਾਸਤੇ ਮੇਰਾ ਤੁਹਾਡੇ ਨਾਲ ਵਿਚਾਰ ਦਾ ਇੱਕ ਮੁੱਖ ਕਾਰਨ ਇਹ ਵੀ ਹੈ, ਕਿ ਝਗੜੇ ਦੀ ਜੱੜ੍ਹ ਨੂੰ ਸਮਝਣਾਂ, ਅਤੇ ਝਗੜੇ ਦੀ ਜੜ੍ਹ ਨੂੰ ਖਤਮ ਕਰਨਾਂ।

ਮੈਂ ਤੁਹਾਨੂੰ ਇੱਕ “ਆਮ ਵਿਚਾਰ” ਦਾ ਸਵਾਲ ਪੁੱਛਦਾ ਹਾਂ ਜੀ। ਗੁਰੂ ਨਾਨਕ ਦੇਵ ਜੀ ਸਮੇਤ ਦੱਸ ਪਾਤਸ਼ਾਹੀਆਂ ਅਤੇ ਪਹਿਲੇ ਵੀ ਹੋ ਚੁੱਕੇ ਸੰਤਾਂ, ਭਗਤਾਂ ਦੀ ਬਾਣੀਂ ਨੂੰ ਲੈ ਕੇ ਸਮੇਂ ਸਮੇਂ ਜੋ ਵਿਵਾਦ ਖੜ੍ਹੇ ਹੋਏ, ਝਗੜੇ ਹੋਏ, ਜਾਂ ਸੰਤਾਂ ਭਗਤਾਂ ਦਾ ਵਿਰੋਧ ਹੋਇਆਂ, ਸੰਤਾਂ ਅਤੇ ਭਗਤਾਂ ਨੂੰ ਇਸ ਕਾਰਨ ਬੜੇ ਬੜੇ ਦੁੱਖ ਸਹਾਰਨੇਂ ਪਏ, ਇਸ ਦਾ ਕੀ ਕਾਰਨ ਹੈ? ।

ਮੇਰਾ ਤਾਂ ਵਿਚਾਰ ਹੈ ਕਿ ਇਹ ਸੋਚ ਸ਼ਾਇਦ ਸੱਭ ਦੇ ਦਿਮਾਗ ਵਿੱਚ ਆਉਂਦੀ ਹੋਵੇ ਗੀ। ਕਿਉਂ ਹੁੰਦਾ/ਹੋਇਆ ਹੈ ਇਸ ਤਰਾਂ? । ਕੀ ਇਸ ਦਾ ਕਾਰਨ ਜਾਨਣਾਂ ਨਹੀਂ ਚਾਹੀਦਾ? ।

ਇਸ ਗੱਲ ਨੂੰ ਵਿਚਾਰਨਾਂ ਬਹੁਤ ਜਰੂਰੀ ਹੈ ਜੀ, ਕਿਉਂ ਕੇ ਇਹ ਅੱਜ ਵੀ ਹੋ ਰਿਹਾ ਹੈ, ਅਤੇ ਅੱਗੇ ਵਾਸਤੇ ਵੀ ਹਮੇਸ਼ਾਂ ਹੀ ਹੁੰਦਾ ਰਹੇ ਗਾ। ਅੱਜ ਵੀ ਗੁਰਬਾਣੀਂ ਵਿਚਾਰ ਦੀ ਮਾੜੀ ਜਿਹੀ ਗੱਲ ਕਰੋ, ਝਗੜਾ ਤਾਂ ਵੱਟ ਤੇ ਹੀ ਪਿਆ ਹੈ। ਇਸ ਨੂੰ ਨਾਂ ਕੋਈ ਰੋਕ ਸਕਿਆ ਹੈ, ਅਤੇ ਨਾਂ ਹੀ ਕੋਈ ਰੋਕ ਸਕੇ ਗਾ, ਮੇਰਾ ਵਿਚਾਰ ਹੈ ਜੇ ਇਸ ਗੱਲ (ਝਗੜੇ) ਦੇ ਕਾਰਨ ਦਾ ਗਿਆਨ ਹੋ ਜਾਵੇ, ਤਾਂ ਇਸ ਝਗੜੇ ਨੂੰ ਛੱਡਿਆ ਜਰੂਰ ਜਾ ਸੱਕਦਾ ਹੈ।

ਪਰ ਕਿਵੇਂ ਹੋਵੇ ਇਸ ਗੱਲ ਦਾ ਗਿਆਨ, ਇਹ “ਸੱਚ” ਕਿਵੇਂ ਲੱਭੇ? । ਕਿਵੇਂ ਖਤਮ ਹੋਵੇ ਇਹ ਝਗੜਾ।

ਮੈਂ ਸਮਝਦਾ ਹਾਂ ਜੀ ਤੁਸੀਂ ਗੁਰਬਾਣੀਂ ਦੀ ਵਿਚਾਰ ਕਰਨ ਵਾਲੇ, ਪਹਿਲੀ ਕਤਾਰ ਦੇ ਵਿਦਵਾਨਾਂ ਵਿਚੋਂ ਇੱਕ ਹੋ, ਇਸ ਵਾਸਤੇ ਤੁਹਾਡਾ ਇਹ ਦਾਇਤਵ ਬਣਦਾ ਹੈ, ਇਸ ਰੋਗ ਦੀ ਜੱੜ੍ਹ ਨੂੰ, ਇਸ ਜੜ੍ਹ ਦੀ ਸਚਾਈ ਨੂੰ ਸਮਝੋ, ਅਤੇ ਸਾਨੂੰ ਵੀ ਸਮਝਾਵੋ ਜੀ।

ਵੀਰ ਜੀ ਤੁਸੀਂ ਮੇਰੀਂ ਇੱਕ ਬੇਨਤੀ ਜਰੂਰ ਨੋਟ ਕਰਿਆ ਜੇ, ਕਿ ਮੈਂ ਸਿਰਫ ਤੁਹਾਨੂੰ ਸਵਾਲ ਹੀ ਨਹੀਂ ਕਰ ਰਿਹਾ, ਬਲਕਿ ਸਵਾਲਾਂ ਦੇ ਹਲ ਵਿੱਚ ਮਦਦ ਵਾਸਤੇ, ਆਪਣੀਂ ਸਮਝ ਮੁਤਾਬਿਕ ਵਿੱਚ ਵਿੱਚ ਕਾਫੀ ਸਝਾਉ ਵੀ ਦੇਂਦਾ ਰਹਿੰਦਾ ਹਾਂ ਜੀ, ਕਿਉਂ ਕੇ ਮੇਰਾ ਇਰਾਦਾ ਤੁਹਾਡੇ ਨਾਲ ਵਿਵਾਦ ਕਰਨ ਦਾ ਨਹੀਂ, ਵਿਚਾਰ ਕਰਨ ਦਾ ਹੈ ਜੀ, ਸੱਚਾਈ ਜਾਨਣ ਦਾ ਹੈ ਜੀ। ਇਹ ਵਿਚਾਰ ਵਿਵਾਦ ਵਿੱਚ ਨਹੀਂ ਬਦਲਣੀਂ ਚਾਹੀਦੀ।

ਹਰੀ ਦੇ ਅਸੰਖਾਂ ਹੀ ਰੂਪ ਹਨ, ਹਰੀ ਦੇ ਅਸੰਖਾਂ ਹੀ ਨਾਮ ਹਨ, ਹਰੀ ਦੇ ਅਸੰਖਾਂ ਹੀ ਸਥਾਨ ਹਨ, ਇਹ ਮੈਂ ਵੀ ਮੰਨਦਾ ਹਾਂ, ਤੇ ਸਾਰੇ ਹੀ ਇਹ ਮੰਨਦੇ ਹਨ। ਗੁਰਬਾਣੀਂ ਦੀ ਅਗਲੀ ਕੜੀ ਵੀ ਇਸੇ ਗੱਲ ਦੀ ਗਵਾਹੀ ਦਿੰਦੀ ਹੈ। ਬਲਕਿ ਗੁਰਬਾਣੀਂ ਇਹਨਾਂ ਰੂਪਾਂ ਨੂੰ ਭੇਖ ਦੱਸਦੀ ਹੈ, ਸਵਾਂਗ ਦੱਸਦੀ ਹੈ। ਅਤੇ ਪ੍ਰਮਾਤਮਾਂ ਨੂੰ ਬਾਜੀਗਰ ਨਾਲ ਤੁਲਣਾਂ ਦੇਂਦੀ ਹੈ। ਇਸ ਕੜੀ ਤੋਂ ਇਹ ਵੀ ਸਾਬਤ ਹੁੰਦਾ ਹੈ ਕਿ ਪਰਮਾਤਮਾਂ ਦੇ ਇਹ ਸਾਰੇ ਰੂਪ ਥਿਰ ਰਹਿਣ ਵਾਲੇ ਵੀ ਨਹੀਂ ਹਨ। ਜਦੋਂ ਹਰੀ ਸਵਾਂਗ ਉਤਾਰ ਦੇਵੇਗਾ, ਭਾਵ ਪ੍ਰਭੂ ਜਦੋਂ ਮਦਾਰੀ ਵਾਗੂੰ ਆਪਣਾਂ ਅਖਾੜਾ ਸਮੇਟ ਲਵੇਗਾ। ਤਾਂ ਨਾਂ ਇਹ ਰੂਪ ਰਹਿਣ ਗੇ, ਨਾਂ ਦੇਸ ਰਹਿਣ ਗੇ, ਜਿਨਾਂ ਕਾਰਣ ਅਸੀਂ ਫਜ਼ੂਲ ਹੀ ਬਹਿਸ ਕਰਦੇ ਹਾਂ। ਸਿਰਫ ਇਕੋ ਹੀ ਰੂਪ ਰਹਿ ਜਾਵੇਗਾ।

ਬਾਜੀਗਰਿ ਜੈਸੇ ਬਾਜੀ ਪਾਈ॥ ਨਾਨਾ ਰੂਪ ਭੇਖ ਦਿਖਲਾਈ॥ ਸਾਂਗੁ ਉਤਾਰਿ ਥੰਮਿੑਓ ਪਾਸਾਰਾ॥ ਤਬ ਏਕੋ ਏਕੰਕਾਰਾ॥ ੧॥ (੭੩੬)

ਮੈਂ ਆਪਣੇਂ ਸਵਾਲ ਨੂੰ ਥੋੜਾ ਸਪੱਸ਼ਟ ਕਰਦਾ ਹਾਂ ਜੀ। ਤੁਹਾਡੇ ਪਾਸੋਂ ਮੈਂ ਜੋ ਜਾ ਜਾਨਣਾਂ ਚਾਹੁੰਦਾ ਸੀ, ਉਹ ਇਹ ਹੈ, ਕਿ ਸਵਾਂਗ ਉਤਾਰਨ ਤੋਂ ਬਾਦ, ਪ੍ਰਮਾਤਮਾਂ ਦਾ ਜੋ ਅਸਲੀ ਰੂਪ, ਉਹ ਏਕੋ ਵਾਲਾ ਰੂਪ ( “ਤਬ ਏਕੋ ਏਕੰਕਾਰਾ” ) ਕੀ ਹੈ? । ਜਾਹਰ ਹੈ ਜੇ ਆਪਾਂ ਉਹ ਰੂਪ ਵੇਖ ਲਵਾਂ ਗੇ ਜਾਂ ਜਾਣ ਲਵਾਂ ਗੇ, ਤਾਂ ਫਿਰ ਅਸੀਂ ਸਾਰੇ ਇਕੋ ਹੀ ਬੋਲੀ ਬੋਲਾਂ ਗੇ, (ਕਿਉਂ ਕੇ ਉਸ ਵਕਤ ਦੂਜਾ ਕੋਈ ਰਹੇ ਗਾ ਹੀ ਨਹੀਂ)। ਫਿਰ ਪਸਾਰਾ ਭਾਵੇਂ ਥੰਮਿਆਂ ਹੋਵੇ ਤੇ ਭਾਵੇਂ ਚੱਲ ਰਿਹਾ ਹੋਵੇ। ਕੋਈ ਵਾਦ ਨਹੀਂ, ਕੋਈ ਝਗੜਾ ਨਹੀਂ, ਕੋਈ ਭਰਮ ਨਹੀਂ, ਕੋਈ ਭੁਲੇਖਾ ਨਹੀਂ। ਫਿਰ ਕੋਈ ਦੁਬਿਧਾ ਨਹੀਂ ਰਹਿੰਦੀ।

ਗੁਰੂ ਅਮਰ ਦਾਸ ਜੀ ਦੀ ਬਾਣੀਂ ਹੈ, ਕਹਿੰਦੇ ਹਨ।

ਜਿਸੁ ਨਰ ਕੀ ਦੁਬਿਧਾ ਨ ਜਾਇ ਧਰਮ ਰਾਇ ਤਿਸੁ ਦੇਇ ਸਜਾਇ॥ ੩॥ ੪੯੧

ਗੁਰਬਾਣੀਂ ਅਨੂਸਾਰ ਤਾਂ ਜਿਨਾਂ ਚਿਰ ਸਾਡੀ ਦੁਬਿਧਾ ਨਹੀਂ ਜਾਂਦੀ, ਉਨਾਂ ਚਿਰ ਧਰਮਰਾਜ ਦੀ ਸਜਾ ਸਹਿਣੀ ਹੀ ਪਵੇ ਗੀ, ਪਰ ਜਦੋਂ ਦੁਬਿਦਾ ਖਤਮ ਹੋ ਗਈ ਧਰਮ ਰਾਜ ਸਾਡਾ ਕੁੱਝ ਨਹੀਂ ਵਿਗਾੜ ਸਕਦਾ।

ਸੋ ਵੀਰ ਜੀ ਜਦੋਂ ਅਸੀਂ “ਏਕੰਕਾਰ” ਨੂੰ ਜਾਣ ਲਵਾਂ ਗੇ, ਫਿਰ ਸਾਨੂੰ ਏਕੰਕਾਰ ਦੇ ਮਹਿਲ ਦਾ ਵੀ ਪਤਾ ਲੱਗ ਜਾਵੇ ਗਾ। ਜੇ ਤਾਂ ਤੁਸੀਂ ਉਸ ਏਕੰਕਾਰ ਨੂੰ ਜਾਣਦੇ ਹੋ, ਫਿਰ ਤਾਂ ਤੁਸੀਂ ਉਸ ਬਾਰੇ ਜਾਂ ਸੱਚ ਖੰਡ ਬਾਰੇ ਪੂਰੇ ਆਤਮ ਵਿਸ਼ਵਾਸ ਨਾਲ ਕਹਿ ਸੱਕਦੇ ਹੋ ਲਿਖ ਸੱਕਦੇ ਹੋ।

ਨਹੀਂ ਤਾਂ!

ਅਦਿਸਟੁ ਦਿਸੈ ਤਾ ਕਹਿਆ ਜਾਇ॥ ਬਿਨੁ ਦੇਖੇ ਕਹਣਾ ਬਿਰਥਾ ਜਾਇ॥ (੨੨੨)

ਵੀਰ ਜੀ ਪੱਤਰ ਦੇ ਅਖੀਰ ਵਿੱਚ ਤੁਸੀਂ ਲਿਖਿਆ ਹੈ।

ਬਾਣੀ ਵਿੱਚ ਇਹ ਵੀ ਸਪਸ਼ਟ ਕੀਤਾ ਹੋਇਆ ਹੈ ਕਿ ਅਕਾਲ ਪੁਰਖ ਦੇਖਣ ਦਾ ਨਹੀਂ ਅਨੁਭਵ ਦਾ ਵਿਸ਼ਾ ਹੈ।

ਹੁਣ ਤੁਸੀ ਅਕਾਲ ਪੁਰਖ ਦੇ ਦਰਸ਼ਨ ਕਰਨ ਤੋਂ ਵੀ ਅਸਿਹਮਤੀ ਪ੍ਰਗਟ ਕਰ ਦਿੱਤੀ ਹੈ ਜੀ। ਵੀਰ ਜੀ ਕਿਰਪਾ ਕਰਕੇ ਦੱਸਨਾਂ ਜੀ ਗੁਰਬਾਣੀਂ ਵਿੱਚ ਕਿਥੇ ਇਹ ਸਪਸ਼ਟ ਕੀਤਾ ਹੈ ਜੀ, ਕਿ ਅਕਾਲ ਪੁਰਖ ਨੂੰ ਦੇਖਿਆ ਹੀ ਨਹੀਂ ਜਾ ਸੱਕਦਾ, ਹਾਂ ਮਨਮੁਖਾਂ ਅਤੇ ਮਾਇਆਂ ਧਾਰੀਆਂ ਨੂੰ ਜਰੂਰ ਨਹੀਂ ਦਿੱਸਦਾ। ਗੁਰਬਾਣੀਂ ਅਜੇਹੇ ਲੋਕਾਂ ਨੂੰ ਅੱਨ੍ਹੇਂ ਅਤੇ ਬੋਲੇ ਕਹਿੰਦੀ ਹੈ। ਅਨਭਵ ਵੀ ਜਰੂਰੀ ਹੈ, ਪਰ ਅਨਭਵ ਕਈ ਤਰਾਂ ਦਾ ਹੁੰਦਾ ਹੈ ਜੀ।।

ਪਰ ਗੁਰਬਾਣੀਂ ਵਿੱਚ ਇਹ ਵੀ ਲਿਖਿਆ ਹੋਇਆ ਹੈ ਜੀ।

ਦਰਸਨਿ ਰੂਪਿ ਅਥਾਹ ਵਿਰਲੇ ਪਾਈਅਹਿ॥ 146

ਨੇਤ੍ਰ ਪੁਨੀਤ ਭਏ ਦਰਸ ਪੇਖੇ ਮਾਥੈ ਪਰਉ ਰਵਾਲ (680)

ਆਦਿ ਪੁਰਖ ਗੁਰ ਦਰਸ ਨ ਦੇਖਹਿ॥ ਵਿਣੁ ਗੁਰ ਸਬਦੈ ਜਨਮੁ ਕਿ ਲੇਖਹਿ॥ 416

ਮੁਕਤਿ ਭਏ ਗੁਰਿ ਦਰਸੁ ਦਿਖਾਇਆ ਜੁਗਿ ਜੁਗਿ ਭਗਤਿ ਸੁਭਾਵੀ॥ 2॥ (1255)

ਅਣਡੀਠਾ ਕਿਛੁ ਕਹਣੁ ਨ ਜਾਇ॥ ਕਿਆ ਕਰਿ ਆਖਿ ਵਖਾਣੀਐ ਮਾਇ॥ 1॥ ਰਹਾਉ॥ (1256)

ਹੋਰ ਵੀ ਸੈਕੜੇ ਕੜੀਆਂ ਹਨ ਜੀ ਬਾਣੀਂ ਵਿਚ। ਅੱਖੀਂ ਦੇਖਣ ਬਾਰੇ ਗੁਰਬਾਣੀਂ ਦੀਆਂ ਕਈ ਕੜੀਆਂ ਮੈਂ ਪਹਿਲੇ ਵੀ ਇਸ ਪੱਤਰ ਵਿੱਚ ਲਿਖ ਚੁਕਾ ਹਾਂ ਜੀ।

(ਨੋਟ: ਬਾਣੀ ਦੇ ਪ੍ਰਮਾਣ ਸਬੰਧਤ ਲੇਖਾਂ ਵਿੱਚ ਦੇਖਣ ਦੀ ਖੇਚਲ ਕਰਨੀ ਜੀ।)

ਵੀਰ ਜੀ ਇਹ ਨੋਟ ਵਾਲੀ ਗੱਲ ਮੈਨੂੰ ਸਮਝ ਨਹੀਂ ਆਈ ਜੀ, ਕਿਰਪਾ ਕਰ ਕੇ ਸਮਝਾਉਣਾਂ ਜੀ।

ਆਦਰ ਸਹਿਤ

ਬਲਦੇਵ ਸਿੰਘ ਫਿਰੋਜ਼ਪੁਰ


(12/02/10)
ਬਲਜਿੰਦਰ ਸਿੰਘ

ਗਿ: ਪਿੰਦਰਪਾਲ ਸਿੰਘ ਦੇ ਭਰਾਤਾ ਪਰਮਜੀਤ ਸਿੰਘ ਦੇ ਅਖਬਾਰੀ ਬਿਆਨ ਦਾ ਜੁਆਬ: ਹਰਨੇਕ ਸਿੰਘ ਨਿਊਜੀਲੈਂਡ

ਮਿਤੀ 12 ਫਰਵਰੀ ਆਕਲੈਂਡ (ਗੁਰਿੰਦਰ ਸਿੰਘ ਸ਼ਾਦੀਪੁਰ)) ਪਿਛਲੇ ਦਿਨੀ ਸ੍ਰ: ਪਰਮਜੀਤ ਸਿੰਘ ਖਾਲਸਾ ਨੇ ਜਲੰਧਰ ਤੋਂ ਛਪਦੀ ਅਖਬਾਰ ਅਜੀਤ ਵਿੱਚ ਇੱਕ ਬਿਆਨ ਦਿੱਤਾ ਸੀ ਕਿ ਮਿਸ਼ਨਰੀ ਕਾਲਜਾਂ ਦੇ ਲਿਟਰੇਚਰ ਵਿੱਚ ਸੋਧ ਕਰਨ ਦੀ ਲੋੜ ਹੈ ਅਤੇ ਇਹ੍ਹਨਾਂ ਕਾਲਜਾਂ ਦੇ ਲਿਟਰੇਚਰ ਤੇ ਪਾਬੰਦੀ ਦੀ ਮੰਗ ਕੀਤੀ ਸੀ। ਇਹ ਖਬਰ ਪੜ੍ਹ ਕੇ ਬੜੀ ਹੈਰਾਨੀ ਹੋਈ ਕਿ ਜਿਹੜੇ ਮਿਸ਼ਨਰੀ ਕਾਲਜਾਂ ਦੀ ਬਦੌਲਤ ਅੱਜ ਸਿੱਖ ਕੌਮ ਵਿੱਚ ਜਾਗ੍ਰਤੀ ਹੈ ਇਹ ਬਾਬਿਆਂ ਦੇ ਪੂਜਾਰੀ ਉਹਨਾਂ ਤੇ ਹੀ ਪਾਬੰਦੀ ਦੀ ਮੰਗ ਕਰ ਰਹੇ ਹਨ। ਇਹ੍ਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਿੱਖ ਵਿਰਸਾ ਦੇ ਕਨਵੀਨਰ ਸ੍ਰ: ਹਰਨੇਕ ਸਿੰਘ ਨਿਊਜੀਲੈਂਡ ਨੇ ਪੱਤਰਕਾਰ ਨਾਲ ਗੱਲਬਾਤ ਦੌਰਾਨ ਕੀਤਾ ਉਹ੍ਹਨਾਂ ਨੇ ਖਾਲਸਾ ਜੀ ਨੂੰ ਸਵਾਲ ਕੀਤਾ ਕਿ ਤੁਸੀ ਸਿੱਖ ਕੌਮ ਨੂੰ ਬ੍ਰਹਮਣ ਦੀ ਝੋਲੀ ਵਿੱਚ ਤੇ ਨਹੀ ਪਾਉਣ ਦੀ ਤਿਆਰੀ ਕਰ ਰਹੇ। ਖਾਲਸਾ ਜੀ ਤੁਹਾਨੂੰ ਯਾਦ ਹੈ ਕਿ ਭੁਲ ਗਿਆ ਕਿ ਤੁਹਾਡੇ ਭਰਾਤਾ ਗਿਆਨੀ ਪਿੰਦਰਪਾਲ ਸਿੰਘ ਮਿਸ਼ਨਰੀ ਕਾਲਜ ਵਿੱਚੋਂ ਹੀ ਪੜ੍ਹੇ ਸਨ ਪਰ ਕੋਰਸ ਕਰਨ ਤੋਂ ਬਾਅਦ ਬਾਬਿਆਂ ਅਤੇ ਬਾਦਲਕਿਆਂ ਦੀ ਝੋਲੀ ਵਿੱਚ ਜਾ ਪਏ ਸਨ। ਅੱਜ ਪੰਜਾਬ ਵਿੱਚ ਬਾਬਿਆਂ ਦੀਆਂ ਬਰਸੀਆਂ ਜਾਂ ਬਾਬਿਆਂ ਦੇ ਜਨਮ ਦਿਹਾੜੇ ਤੁਹਾਡੇ ਇਸ ਗਿਆਨੀ ਜੀ ਦੀ ਕਥਾ ਤੋਂ ਬਿਨਾ ਅਧੂਰੇ ਸਮਝੇ ਜਾਂਦੇ ਹਨ। ਤੁਹਾਡੇ ਇਸ ਗਿ: ਜੀ ਨੇ ਕੋਰਸ ਗਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਨੂੰ ਪ੍ਰਚਾਰਨ ਲਈ ਕੀਤਾ ਸੀ ਜਾਂ ਬਾਬਿਆਂ ਦੀਆਂ ਸਿਫਤਾਂ ਦੇ ਪੁਲ ਬੰਨਣ ਲਈ? ਇਹ੍ਹਨਾ ਬਾਰੇ ਤੁਹਾਡਾ ਕੀ ਖਿਆਲ ਹੈ। ਪੰਜਾਬ ਵਿੱਚ ਨਾਨਕਸਰੀਏ ਸ਼ਰੇਆਮ ਦੁਖ ਭੰਜਨੀ ਦੇ ਗੁੱਟਕੇ ਸੰਗਤਾਂ ਵਿੱਚ ਵੰਡ ਰਹੇ ਹਨ ਸੰਪਟ ਪਾਠ, ਇਕੋਤਰੀ ਪਾਠ ਦੀਆਂ ਲੜੀਆਂ ਚਲਾ ਰਹੇ ਹਨ ਇਹ੍ਹਨਾ ਬਾਰੇ ਤੁਹਾਡੀ ਜ਼ੁਬਾਨ ਨੂੰ ਤਾਲੇ ਕਿਉ ਲਗ ਜਾਂਦੇ ਹਨ।
ਪੰਜਾਬ ਦੇ ਲੁਧਿਆਣੇ ਸ਼ਹਿਰ ਵਿੱਚ ਆਸੂਤੋਸ਼ ਨੂਰਮਹਿਲੀਆਂ ਨੇ 5 ਦਸੰਬਰ 2009 ਨੂੰ ਤੁਹਾਡੀਆਂ ਅੱਖਾਂ ਦੇ ਸਾਹਮ੍ਹਣੇ ਆਪਣਾ ਪ੍ਰੋਗਰਾਮ ਕੀਤਾ ਪ੍ਰਸ਼ਾਸ਼ਣ ਵਲੋਂ ਸ਼ਰੇਆਮ ਸਿੱਖਾਂ ਤੇ ਗੋਲੀ ਚਲਾਈ ਗਈ ਪਰ ਤੁਸੀ ਕਿਸੇ ਨੇ ਵੀ ਸਰਕਾਰ ਅਤੇ ਬਾਬੇ ਵਿਰੁਧ ਅਵਾਜ ਨਹੀ ਉਠਾਈ ਕਿਤੇ ਐਸਾ ਤੇ ਨਹੀ ਕਿ ਤੁਹਾਡੇ ਭਰਾਤਾ ਨੂੰ ਜਥੇਦਾਰੀ ਦੀ ਆਸ ਸੀ, ਇਸ ਲਈ ਤੁਹਾਡੀ ਜ਼ੁਬਾਨ ਬੰਦ ਹੋ ਗਈ ਹੋਵੇ ਨਾਲੇ ਤੁਹਾਡੇ ਬਾਦਲ ਪਰਵਾਰ ਦਾ ਆਸੂਤੋਸ ਤੋਂ ਬਿਨਾ ਸਰ ਨਹੀ ਸਕਦਾ। ਖਾਲਸਾ ਜੀ ਤੁਹਾਨੂੰ ਖਾਲਸੇ ਦੇ ਅਰਥ ਆਉਦੇ ਹਨ ਕਿਉ ਕਿ ਖਾਲਸਾ ਕੇਵਲ ਇੱਕ ਅਕਾਲ ਪੁਰਖ ਦਾ ਉਪਾਸ਼ਕ ਹੁੰਦਾ ਹੈ ਪਰ ਤੁਸੀ ਤੇ ਦੇਵੀ ਪੂਜ ਮੰਦਰਾਂ ਵਿੱਚ ਜਾ ਕਿ ਟੱਲ ਖੜਕਾਉਣ ਵਾਲੇ ਬੰਦਿਆਂ ਅੱਗੇ ਲਿਲਕੜੀਆਂ ਕੱਢੀ ਜਾਂਦੇ ਹੋ ਇਹ ਖਾਲਸਾ ਪਦ ਤਾਂ ਤੁਹਾਨੂੰ ਰੱਤੀ ਭਰ ਨਹੀ ਸ਼ੋਭਦਾ। ਜਿਹੜ੍ਹੇ ਮਿਸ਼ਨਰੀ ਕਾਲਜਾਂ ਦੇ ਲਿਟਰੇਚਰ ਦੀ ਤੁਸੀ ਗੱਲ ਕਰਦੇ ਹੋ ਅਸੀ ਵਿਦੇਸ਼ਾਂ ਵਿੱਚ ਬੈਠੇ ਤੁਹਾਡੇ ਨਾਲੋਂ ਜਿਆਦਾ ਉਹਨਾਂ ਕਾਲਜਾਂ ਨੂੰ ਜਾਣਦੇ ਹਾਂ ਜਿੰਨਾਂ ਪਿੰਡਾਂ ਵਿੱਚ ਤੁਹਾਡੇ ਗਿ: ਜੀ ਕਦੀ ਬਿਨਾਂ ਭੇਟਾ ਤੋਂ ਕਥਾ ਕਰਨ ਨਹੀ ਗਏ ਹੋਣੇ? ਉਹ੍ਹਨਾਂ ਪਿੰਡਾਂ ਵਿੱਚ ਉਹ੍ਹਨਾਂ ਪੰਥ ਦਰਦੀ ਵੀਰਾਂ ਨੇ ਦੇਸਾਂ ਅਤੇ ਵਿਦੇਸ਼ਾਂ ਵਿੱਚ ਵਸਦੇ ਕਿਰਤੀ ਸਿੱਖਾਂ ਦੇ ਸਹਿਯੋਗ ਨਾਲ ਗੁਰਮਤਿ ਪ੍ਰਚਾਰ ਕੇਦਰ ਖੋਲਕੇ ਬੱਚਿਆਂ ਅਤੇ ਨੌਜਵਾਨਾਂ ਨੂੰ ਬਿਨਾਂ ਫੀਸ ਤੋਂ ਗੁਰਮਤਿ ਦਾ ਗਿਆਨ ਦੇ ਆਪਣੇ ਵਿਰਸੇ ਨਾਲ ਜੋੜਿਆ ਹੈ। ਪਰਮਜੀਤ ਸਿੰਘ ਜੀ ਸਾਡਾ ਇੱਕ ਸੁਝਾਅ ਹੈ ਕਿ ਇਹ ਸੱਚ ਦਾ ਹੋਕਾ ਦੇਣ ਵਾਲੇ ਸਪੋਕਸਮੈਨ ਅਖਬਾਰ ਅਤੇ ਮਿਸ਼ਨਰੀ ਅਦਾਰਿਆਂ ਦੇ ਲਿਟਰੇਚਰ ਤੇ ਪਾਬੰਦੀ ਲਾਉਣ ਦੀ ਬਜਾਏ ਆਪਣੀ ਅਵਾਜ ਬਾਦਲਕਿਆਂ ਅਤੇ ਅਖੌਤੀ ਸਾਧਾਂ ਸੰਤਾਂ ਵਿਰੁਧ ਖੋਲੋ ਤਾਂ ਕਿ ਸਿੱਖ ਕੌਮ ਦਾ ਭਵਿੱਖ ਉਜਲਾ ਹੋ ਸਕੇ।


(12/02/10)
ਗੁਰਿੰਦਰ ਸਿੰਘ

ਅਕਾਲ ਤਖਤ ਸਰਬੱਤ ਖਾਲਸੇ ਦੇ ਫੈਸਲੇ `ਤੇ ਮੋਹਰ ਲਾਉਂਦਾ ਹੈ, ਪੁਜਾਰੀ ਖੁਦ ਫੈਸਲੇ ਨਹੀ ਲੈ ਸਕਦੇ-ਪੰਥਪ੍ਰੀਤ ਸਿੰਘ …. .
ਪੂਰਨ ਸਿੰਘ ਨੇ ਤਾਂ ਅਕਾਲ ਤਖਤ ਜੇਬ ਵਿੱਚ ਪਾਇਆ ਹੋਇਆ ਸੀ!
ਆਰ. ਐਸ. ਐਸ ਸਿੱਖੀ ਸਿਧਾਂਤਾ ਨੂੰ ਖਤਮ ਕਰਨ ਲਈ ਯਤਨਸ਼ੀਲ!
ਗਿਆਨੀ ਇਕਬਾਲ ਸਿੰਘ ਅਤੇ ਕੁਲਵੰਤ ਸਿੰਘ ਖੁਦ ਤਨਖਾਹੀਏ!
ਕੋਟਕਪੂਰਾ, 12 ਫਰਵਰੀ (ਗੁਰਿੰਦਰ ਸਿੰਘ) :- ਸਰਬੱਤ ਖਾਲਸਾ ਵੀ ਗੁਰਬਾਣੀ ਤੋਂ ਬਾਹਰ ਜਾ ਕੇ ਫੈਸਲਾ ਲੈਣ ਦਾ ਹੱਕ ਨਹੀ ਰੱਖਦਾ। ਸਰਬੱਤ ਖਾਲਸਾ ਅਰਥਾਤ ਗੁਰੂ ਦੀ ਸੰਗਤ ਦਾ ਫੈਸਲਾ, ਉਹ ਵੀ ਉਹ ਫੈਸਲਾ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਕਸਵੱਟੀ `ਤੇ ਖਰਾ ਉਤਰਦਾ ਹੋਵੇ। ਇਸ ਤਰ੍ਹਾਂ ਗੁਰਬਾਣੀ ਦੀ ਰੋਸ਼ਨੀ ਵਿੱਚ ਕੀਤਾ ਗਿਆ ਫੈਸਲਾ ਅਰਥਾਤ ਸਰਬੱਤ ਖਾਲਸੇ ਦੇ ਫੈਸਲੇ `ਤੇ ਅਕਾਲ ਤਖਤ ਦੀ ਮੋਹਰ ਲੱਗਦੀ ਹੈ। ਫਿਰ ਅਕਾਲ ਤਖਤ ਤੋਂ ਉਕਤ ਫੈਸਲਾ ਸੁਣਾਇਆ ਜਾਂਦਾ ਹੈ ਪਰ ਅਫਸੋਸ ਅੱਜ ਪੰਜ ਕੁ ਸਰਕਾਰੀ ਬੰਦੇ ਆਪਣਾ ਤੁਗਲਕੀ ਫੈਸਲਾ ਸੁਣਾ ਕੇ ਕੌਮ ਦੇ ਵਿਦਵਾਨਾਂ ਨੂੰ ਜਲੀਲ ਕਰ ਰਹੇ ਹਨ। ਉਕਤ ਸ਼ਬਦਾਂ ਦਾ ਪ੍ਰਗਟਾਵਾ ਪੰਥ ਦੇ ਮਹਾਨ ਵਿਦਵਾਨ ਤੇ ਸਿੱਖ ਚਿੰਤਕ ਭਾਈ ਪੰਥਪ੍ਰੀਤ ਸਿੰਘ ਖਾਲਸਾ ਨੇ ਨੇੜਲੇ ਕਸਬੇ ਬਾਜਾਖਾਨਾ ਤੋਂ ਕਰੀਬ 3 ਕਿਲੋਮੀਟਰ ਦੂਰ ਪਿੰਡ ਡੋਡ ਦੀ ਦਾਣਾ ਮੰਡੀ ਵਿਖੇ 3 ਦਿਨਾਂ ਧਾਰਮਿਕ ਦੀਵਾਨਾਂ ਦੌਰਾਨ ਕੀਤਾ। ਉਨਾਂ ਕਿਹਾ ਕਿ ਪੰਥ ਦੇ ਠੇਕੇਦਾਰ ਅਖਵਾਉਣ ਵਾਲੇ ਤਖਤਾਂ ਦੇ ਪੁਜਾਰੀ ਸਿੱਖ ਸਿਧਾਂਤਾਂ ਦਾ ਘਾਣ ਕਰ ਰਹੇ ਹਨ। ਤਿੰਨੇ ਦਿਨਾਂ ਦੇ ਧਾਰਮਿਕ ਦੀਵਾਨਾਂ ਵਿੱਚ ਭਾਈ ਪੰਥਪ੍ਰੀਤ ਸਿੰਘ ਨੇ ਨਸ਼ਿਆਂ, ਭਰੂਣ ਹੱਤਿਆ, ਡੇਰਾਵਾਦ ਤੇ ਅਕਾਲ ਤਖਤ ਸਾਹਿਬ ਦੀ ਦੁਰਵਰਤੋਂ ਸਬੰਧੀ ਆਪਣੇ ਵਿਚਾਰ ਰੱਖੇ।
ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੀ ਹੋਈ ਸੰਗਤ ਨੂੰ ਸੰਬੋਧਨ ਕਰਦਿਆਂ ਭਾਈ ਪੰਥਪ੍ਰੀਤ ਸਿੰਘ ਨੇ ਦੱਸਿਆ ਕਿ ਖਾਕੀ ਨਿੱਕਰਾਂ ਵਾਲੀ ਆਰ. ਐਸ. ਐਸ. ਸਿੱਖੀ ਦੀਆਂ ਜੜ੍ਹਾਂ ਵਿੱਚ ਤੇਲ ਦੇ ਰਹੀ ਹੈ। ਉਨਾਂ ਕਿਹਾ ਕਿ ਆਰ. ਐਸ. ਐਸ ਦਾ ਕੰਮ ਸਿੱਖੀ ਸਿਧਾਂਤਾ, ਫਲਸਫਾ, ਸੱਭਿਆਚਾਰ ਤੇ ਅਮੀਰ-ਵਿਰਸੇ ਨੂੰ ਖਤਮ ਕਰਨਾ ਹੈ। ਉਨਾਂ ਕਿਹਾ ਕਿ ਅੱਜ ਤੱਤ-ਗੁਰਮਤਿ ਦਾ ਪ੍ਰਚਾਰ ਕਰਨ ਵਾਲੇ ਵਿਦਵਾਨਾਂ ਨੂੰ ਕਾਂਗਰਸ ਦਾ ਏਜੰਟ ਕਹਿ ਕੇ ਬਦਨਾਮ ਕੀਤਾ ਜਾਂਦਾ ਹੈ ਪਰ ਜੋ ਆਰ. ਐਸ. ਐਸ ਸਿੱਖ ਸਿਧਾਂਤਾ ਦਾ ਘਾਣ ਕਰ ਰਹੀ ਹੈ, ਉਸ ਬਾਰੇ ਤਖਤਾਂ ਦੇ ਪੁਜਾਰੀ ਤੇ ਸ਼੍ਰੋਮਣੀ ਕਮੇਟੀ `ਤੇ ਕਾਬਜ਼ ਧਿਰ ਚੁੱਪ ਹੈ। ਉਨਾਂ ਕਿਹਾ ਕਿ ਇਕਬਾਲ ਸਿੰਘ ਪਟਨਾ ਅਤੇ ਕੁਲਵੰਤ ਸਿੰਘ ਹਜੂਰ ਸਾਹਿਬ ਖੁਦ ਤਨਖਾਹੀਏ ਹਨ। ਕਿਉਂਕਿ ਉਹ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਵੀ ਨਹੀ ਮੰਨਦੇ ਅਤੇ ਨਿਸ਼ਾਨ ਸਾਹਿਬ ਕੋਲ ਬੱਕਰੇ ਇਸ ਤਰ੍ਹਾਂ ਝਟਕਾਉਂਦੇ ਹਨ, ਜਿਵੇਂ ਕਈ ਮੰਦਰਾਂ ਵਿੱਚ ਬੱਕਰਿਆਂ ਦੀ ਬਲੀ ਦਿੱਤੀ ਜਾਂਦੀ ਹੈ। ਉਨਾਂ ਕਿਹਾ ਕਿ ਅਕਾਲ ਤਖਤ ਸਾਹਿਬ ਨੂੰ ਤਾਂ ਪੁਜਾਰੀਆਂ ਨੇ ਕਚਹਿਰੀ ਬਣਾ ਕੇ ਰੱਖ ਦਿੱਤਾ ਹੈ। ਕਿਉਂਕਿ ਤਤਕਾਲੀ ਪੁਜਾਰੀ ਪੂਰਨ ਸਿੰਘ ਤਾਂ ਅਕਾਲ ਤਖਤ ਨੂੰ ਆਪਣੀ ਜੇਬ ਵਿੱਚ ਹੀ ਪਾਈ ਫਿਰਦਾ ਸੀ। ਜਿਸਨੇ ਆਰ. ਐਸ. ਐਸ ਦੇ ਹੈਡਕੁਆਟਰ ਗੁਣੇ ਤੋਂ ਬੀਬੀ ਜੰਗੀਰ ਕੌਰ ਨੂੰ ਪੰਥ `ਚੋਂ ਛੇਕਣ ਦਾ ਹੁਕਮਨਾਮਾ ਜਾਰੀ ਕਰ ਦਿੱਤਾ।
ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਤਖਤਾਂ ਦੇ ਪੁਜਾਰੀਆਂ ਨੇ ਸ਼੍ਰੋਮਣੀ ਕਮੇਟੀ ਵੱਲੋਂ ਨਾਨਕਸ਼ਾਹੀ ਕੈਲੰਡਰ ਦਾ ਭੋਗ ਪਾਉਣ ਉਪਰੰਤ ਅੰਤਿਮ ਅਰਦਾਸ ਵੀ ਜਲਦੀ ਨਾਲ ਪੜ੍ਹ ਦਿੱਤੀ। ਇਸ ਲਈ ਦੂਜੇ ਤਖਤਾਂ ਦੇ ਪੁਜਾਰੀਆ ਨੂੰ ਵੀ ਬੁਲਾਉਣ ਦੀ ਜਰੂਰਤ ਹੀ ਨਾ ਸਮਝੀ ਗਈ ਤੇ ਚਾਰ ਹੋਰ ਗ੍ਰੰਥੀਆਂ ਨੂੰ ਬੁਲਾ ਕੇ ਕੋਰਮ ਪੂਰਾ ਕਰ ਲਿਆ ਗਿਆ। ਉਨਾਂ ਤਖਤਾਂ ਦੇ ਪੁਜਾਰੀਆਂ ਨੂੰ ਸਵਾਲ ਪੁਛਦਿਆਂ ਕਿਹਾ ਕਿ ਤਖਤ ਪਟਨਾ ਸਾਹਿਬ ਅਤੇ ਤਖਤ ਹਜੂਰ ਸਾਹਿਬ ਵਿਖੇ ਪਾਵਨ ਗੁਰੂ ਗ੍ਰੰਥ ਸਾਹਿਬ ਦੇ ਤੁਲ ਦਸਮ ਗ੍ਰੰਥ ਦਾ ਪ੍ਰਕਾਸ਼ ਕਰਨ ਵਾਲੇ ਲੋਕਾਂ ਖਿਲਾਫ ਹੁਕਮਨਾਮਾ ਕਿਉਂ ਜਾਰੀ ਨਹੀ ਕੀਤਾ ਗਿਆ? ਨਕਲੀ ਹਰਿਮੰਦਰ ਸਾਹਿਬ ਬਣਾਉਣ ਵਾਲਿਆਂ, ਸ਼ਿਕਾਂਗੋ ਵਾਲੇ ਪਾਖੰਡੀ ਖਿਲਾਫ, ਨੰਗੀਆਂ ਫੋਟੋਆਂ ਅਖਬਾਰਾਂ ਵਿੱਚ ਛਪਣ ਉਪਰੰਤ ਕੌਮ ਦੀ ਬਦਨਾਮੀ ਕਰਾਉਣ ਵਾਲਿਆਂ, ਪੁਲਿਸ ਵੱਲੋਂ ਫੜ੍ਹੀਆਂ ਭੁੱਕੀਆਂ ਦੀਆਂ ਜੀਪਾਂ ਵਾਲੇ ਅਕਾਲੀ ਲੀਡਰਾਂ, ਸ਼ਰਾਬੀ ਢਾਡੀਆਂ, ਬੀਬੀਆਂ ਦੇ ਪੌਣੇ ਵਿੱਚ ਵੜਨ ਵਾਲੇ ਸ਼੍ਰੋਮਣੀ ਕਮੇਟੀ ਦੇ ਮਾੜੇ ਕਿਰਦਾਰ ਵਾਲੇ ਅਧਿਕਾਰੀਆਂ ਖਿਲਾਫ ਹੁਕਮਨਾਮੇ ਜਾਰੀ ਕਿਉਂ ਨਾ ਹੋਏ? ਉਨਾਂ ਕਿਹਾ ਕਿ ਇੱਕ ਜੱਥੇਦਾਰ ਨੂੰ ਤਾਂ ਗੁਸਲਖਾਨੇ ਵਿੱਚ ਵੜ ਕੇ ਜਾਨ ਬਚਾਉਣੀ ਪਈ ਸੀ। ਇਸ ਮਾਮਲੇ ਨਾਲ ਸਬੰਧਤ ਸਿਆਸੀ ਆਗੂਆਂ ਖਿਲਾਫ ਹੁਕਮਨਾਮੇ ਕਿਉਂ ਜਾਰੀ ਨਾ ਹੋਏ? ਕਿਉਂਕਿ ਤਖਤਾਂ ਦੇ ਪੁਜਾਰੀ ਤਾਂ ਸਿੱਖ ਵਿਰੋਧੀ ਤਾਕਤਾਂ ਦੀ ਸ਼ਹਿ `ਤੇ ਕੌਮ ਦੇ ਮਹਾਨ ਵਿਦਵਾਨਾਂ ਨੂੰ ਜ਼ਲੀਲ ਕਰ ਰਹੇ ਹਨ ਅਤੇ ਕੌਮ ਵਿੱਚ ਦੁਬਿਧਾ ਪੈਦਾ ਕੀਤੀ ਜਾ ਰਹੀ ਹੈ।


(12/02/10)
ਜਰਨੈਲ ਸਿੰਘ ਆਸਟ੍ਰੇਲੀਆ

Dear Scholars at Sikh Marg

S Nirbhai Singh in his article this week has said that Guru Nanak is the one and only Born Guru. This view has been expressed by many others on this site including S Surjit Singh.
Why do we call Guru Nanak a born guru?
What is it that disqualifies other Gurus to be called a born Guru?
Is there any proof in GGS to support the assertion that Guru Nanak is the one and only born Guru?
In what way is this different from the assertion of Christians that Jesus is the only son of God?
In what way is this different from the claim by Muslims that Mohammad is the last prophet of God on this earth?
If Guru Nanak is a born Guru; then being a born guru is a possibility. Then what is wrong in the claims by so many babas, Swamies and Sants to make a claim like this?
Or is it like that God is forbidden from creating a born Guru after Guru Nanak?
Can any one of these scholars help me understand these paradoxes?

Regards

Jarnail Singh
Sydney Australia


(11/02/10)
ਕਨੇਡੀਅਨ ਸਿੱਖ ਸਟੱਡੀ (ਹਰਬਿੰਦਰ ਸਿੰਘ)

ਮਿਤੀ: ਫਰਵਰੀ 11, 2010
ਸਤਿਕਾਰਯੋਗ ਪਰਧਾਨ ਜੀ ਅਤੇ ਮੈਂਬਰ ਸਾਹਿਬਾਨ,
ਵਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫ਼ਤਹ॥

ਸਿੱਖੀ ਸਿਧਾਂਤਾਂ ਦੀ ਰੂਪ ਰੇਖਾ ਯੁੱਗੋ ਯੁੱਗ ਅਟੱਲ ਸ਼ਬਦ ਗੁਰੂ, {ਸ੍ਰੀ ਗ੍ਰੰਥ ਸਾਹਿਬ} ਵਿੱਚ ਸ਼ੁਸ਼ੋਭਤ ਹੈ। ਇਹਨਾਂ ਸਿਧਾਂਤਾਂ ਦਾ ਪ੍ਰਗਟਾਵਾ ਗੁਰੂ ਨਾਨਕ ਸਾਹਿਬ ਵਲੋਂ ਚਲਾਏ ਨਿਰਮਲ ਪੰਥ ਦੀ ਸਿਖਰ, ਖਾਲਸਾ ਪੰਥ ਵਿੱਚ ਹੋ ਨਿਬੜਿਆ। ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖਾਂ ਵਾਸਤੇ ਸਰਬਉੱਚ ਸੰਸਥਾ ਹੈ ਅਤੇ ਇਨਸਾਨੀਅਤ ਨੂੰ ਸਿੱਖੀ ਸਿਧਾਂਤਾਂ ਅਨੁਸਾਰ ਕਾਇਮ ਰੱਖਣ ਦਾ ਪ੍ਰਤੀਕ ਹੈ।
ਕੁਝ ਸਮੇਂ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਸਿਆਸੀ ਹਿਤਾਂ ਦੀ ਪੂਰਤੀ ਵਾਸਤੇ ਵਰਤਣ ਦੀਆਂ ਕੋਸ਼ਿਸ਼ਾਂ ਹੁੰਦੀਆਂ ਆ ਰਹੀਆਂ ਹਨ। ਗੁਰੂ ਗ੍ਰੰਥ ਸਾਹਿਬ ਜੀ ਦੇ ਸਰਬ ਸਾਂਝੇ ਸਿਧਾਂਤਾਂ ਨੂੰ ਚੁਣੌਤੀ ਦੇਣ ਵਾਸਤੇ ਇਨਸਾਨੀਅਤ ਦੇ ਦੋਖੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਅਸ਼ਲੀਲ ਰਚਨਾ ਵਾਲੇ ਅਖੌਤੀ ‘ਦਸਮ ਗ੍ਰੰਥ’ ਦਾ ਪਰਕਾਸ਼ ਕਰ ਰਹੇ ਹਨ। ਸਿਆਸਤਦਾਨਾਂ ਵਲੋਂ ਨਿਯੁਕਤ ਧਰਮ ਦੇ ਪਹਿਰੇਦਾਰ ਸਿਆਸਤ ਦੇ ਹੱਥ ਠੋਕੇ ਬਣਕੇ ਸਿੱਖੀ ਸਿਧਾਂਤਾਂ ਦੇ ਵਿਪਰੀਤ ਹੁਕਮਨਾਮੇ ਜਾਰੀ ਕਰ ਰਹੇ ਹਨ। ਮਤਲਬਪ੍ਰਸਤ ਲੋਕਾਂ ਵਲੋਂ ਗੁਰੂ ਨਾਨਕ ਦੇ ਰੱਬੀ ਅਸੂਲਾਂ ਦੀ ਵਿਰੋਧਤਾ ਸਦਾ ਹੁੰਦੀ ਆ ਰਹੀ ਹੈ ਅਤੇ ਹੁੰਦੀ ਰਹੇਗੀ। ਗੁਰੂ ਨਾਨਕ ਨਾਮ ਲੇਵਾ ਸਿੱਖਾ ਵਾਸਤੇ ਅੱਜ ਇੱਕ ਵਾਰ ਫੇਰ ਸਿੰਘ ਸਭਾ ਦੇ ਮੋਢੀ ਪ੍ਰੋ: ਗੁਰਮੁਖ ਸਿੰਘ ਅਤੇ ਗਿਆਨੀ ਦਿੱਤ ਸਿੰਘ ਵਾਂਗੂ ਧਰਮ ਦੇ ਅਖੌਤੀ ਪਹਿਰੇਦਾਰਾਂ ਨੂੰ ਚੁਣੌਤੀ ਦੇਣ ਦਾ ਸਮਾਂ ਆ ਗਿਆ ਹੈ। ਇਸੇ ਸੰਧਰਭ ਵਿੱਚ ਸਿੱਖ ਸੰਸਥਾਵਾਂ ਦੇ ਸਹਿਯੋਗ ਨਾਲ ਇੱਕ ਸਾਂਝੀ ਕਾਨਫ੍ਰੰਸ ਕਰਵਾਈ ਜਾ ਰਹੀ ਹੈ ਅਤੇ ਆਪ ਜੀ ਨੂੰ ਬੇਨਤੀ ਹੈ ਕਿ ਵੱਡਮੁਲੇ ਸੁਝਾਵਾਂ ਸਹਿਤ ਹਾਜ਼ਰ ਹੋਣ ਦੀ ਕ੍ਰਿਪਾਲਤਾ ਕਰਨੀ।
ਵਿਚਾਰਾਂ ਦੀ ਸਾਂਝ ਹੇਠ ਲਿਖੇ ਅਨੁਸਾਰ ਹੋਵੇਗੀ।

- - - - - - - - -ਵਿਚਾਰਨ ਯੋਗ ਗੱਲਾਂ - - - - - - - - - -
1. ਸਿੱਖਾਂ ਦਾ ਗੁਰੂ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਹੈ।
2. ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਿਸੇ ਹੋਰ ਪੁਸਤਕ ਦਾ ਪਰਕਾਸ਼ ਨਹੀ ਕੀਤਾ ਜਾ ਸਕਦਾ।
3. ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਦੇ ਵਿਪਰੀਤ ਹੁਕਮਨਾਮੇ ਨਹੀਂ ਜਾਰੀ ਹੋਣੇ ਚਾਹੀਦੇ, ਜੇ ਹੁੰਦੇ ਹਨ ਤਾਂ ਸਿੱਖਾਂ ਨੂੰ ਕੀ ਕਰਨਾ ਚਾਹੀਦਾ ਹੈ?
4. ਸਰਬੱਤ ਖਾਲਸੇ ਦੀ ਪ੍ਰੰਪਰਾ ਨੂੰ ਅੱਜਕਲ੍ਹ ਦੇ ਵਾਤਾਵਰਣ ਅਨੁਸਾਰ ਨਵੇਂ ਸਿਰਿਉਂ ਸੁਰਜੀਤ ਕਰਨਾ ਚਾਹੀਦਾ ਹੈ ਅਤੇ ਇਸ ਵਿੱਚ ਦੁਨੀਆਂ ਦੇ ਸਾਰੇ ਸਿੱਖਾਂ ਦੀ ਸ਼ਮੂਲੀਅਤ ਲਾਜ਼ਮੀ ਹੋਣੀ ਚਾਹੀਦੀ ਹੈ।
5. ਸਿੱਖੀ ਸਿਧਾਂਤਾਂ ਨੂੰ ਕਾਇਮ ਰੱਖਣ ਵਾਸਤੇ ਜਿਨ੍ਹਾਂ ਬੇਕਸੂਰ ਨੌਜੁਵਾਨਾਂ ਨੂੰ ਜੇਲ੍ਹਾਂ ਵਿੱਚ ਬੰਦੀ ਬਣਾਇਆ ਹੋਇਆ ਹੈ ਉਨ੍ਹਾਂ ਦੀ ਰਿਹਾਈ ਵਾਸਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਾਡੇ ਵਲੋਂ ਪੁਰਜ਼ੋਰ ਅਪੀਲ ਹੈ ਕਿ ਹਰ ਹੀਲਾ ਵਸੀਲਾ ਵਰਤ ਕੇ ਉਹਨਾਂ ਨੂੰ ਰਿਹਾ ਕਰਵਾਇਆ ਜਾਵੇ।
6. ਪ੍ਰੋ: ਦਰਸ਼ਨ ਸਿੰਘ ਜੀ ਹੀ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਨੂੰ ਬਰਕਰਾਰ ਰੱਖਣ ਵਾਸਤੇ ਤੱਤਪਰ ਰਹੇ ਹਨ, ਪਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕੁੱਝ ਦਿਨ ਪਹਿਲੋਂ ਪ੍ਰੋ. ਸਾਹਿਬ ਨੂੰ ਪੰਥ ਵਿੱਚੋਂ ਛੇਕਣਾ ਸਿੱਖੀ ਸਿਧਾਂਤਾਂ ਦੇ ਬਿਲਕੁੱਲ ਵਿਪਰੀਤ ਹੈ। ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਪੰਥਕ ਵਿਦਵਾਨਾਂ ਦੀ ਸਲਾਹ ਨਾਲ਼ ਵਿਚਾਰ ਕਰਕੇ ਇਸ ਫੈਸਲੇ ਨੂੰ ਵਾਪਿਸ ਲਿਆ ਜਾਵੇ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉਚ ਸੰਸਥਾਂ ਦੇ ਸਿਧਾਂਤ ਨੂੰ ਮੁੜ ਬਹਾਲ ਕੀਤਾ ਜਾਵੇ।
ਕਾਨਫ੍ਰੰਸ ਦਾ ਸਥਾਨ ਅਤੇ ਸਮਾਂ:
ਗਰੈਂਡ ਤਾਜ ਬੈਂਕੁਇਟ ਹਾਲ, 8388-128 ਸਟਰੀਟ ਸਰੀ ਬੀ. ਸੀ.
21 ਫਰਵਰੀ 2010, ਦਿਨ ਐਤਵਾਰ, ਬਾਦ ਦੁਪਹਿਰ: 2: 45
ਹੋਰ ਜਾਣਕਾਰੀ ਵਾਸਤੇ:
(ਸਤਨਾਮ ਸਿੰਘ-604-307-3800) (ਜਸਬੀਰ ਸਿੰਘ-604-723-5844) (ਪੂਰਨ ਸਿੰਘ-604-325-3784) (ਮਨਜੀਤ ਸਿੰਘ-604-842-9958) (ਬਚਿੱਤਰ ਸਿੰਘ-604-781-2613)
(ਨੋਟ:- ਇਹ ਉਪਰ ਵਾਲੀ ਚਿੱਠੀ, ਕਨੇਡਾ ਖਾਸ ਕਰਕੇ ਬੀ. ਸੀ. ਦੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਦੀ ਜਾਣਕਾਰੀ ਲਈ ਹੈ। ਜੇ ਕਰ ਉਹ ਇਸ ਪੱਤਰ {ਪ੍ਰੈੱਸ ਨੋਟ) ਵਿੱਚ ਲਿਖੀਆਂ ਗੱਲਾਂ ਨਾਲ ਸਹਿਮਤ ਹਨ ਤਾਂ ਕਨੇਡੀਅਨ ਸਿੱਖ ਸਟੱਡੀ ਦੇ ਸੱਜਣਾਂ ਨਾਲ ਸੰਪਰਕ ਕਰਨ-ਸੰਪਾਦਕ)


(11/02/10)
ਜਸਬੀਰ ਸਿੰਘ ਵੈਨਕੂਵਰ

ਵੀਰ ਬਲਦੇਵ ਸਿੰਘ (ਫ਼ਿਰੋਜ਼ਪੁਰ) ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।

ਬਲਦੇਵ ਸਿੰਘ ਜੀ, ਤੁਸੀਂ ਦਾਸ ਦੀ ਲਿਖਤ `ਚੋਂ ਇਹ ਹਵਾਲਾ, “ਸੱਚ-ਖੰਡ “ਅਦੇਸ” ਵੀ ਹੈ ਅਤੇ “ਸਰਬ ਦੇਸੀ” ਵੀ ਹੈ।” ਦੇ ਕੇ ਸਵਾਲ ਉਠਾਇਆ ਹੈ ਕਿ, “ਜਿਵੇਂ ਕੇ ਤੁਸਾਂ ਲਿਖਿਆਂ ਹੈ, ਸੋ ਤੁਹਾਡੇ ਕਹੇ ਅਨੂਸਾਰ ਵੀ ਸੱਚ-ਖੰਡ ਦੀਆਂ ਇਹ ਦੋ ਅਵਸਥਾ ਹਨ ਜੀ। ਜੇ ਅਸੀਂ ਪਹਿਲੀ ਅਵਸਥਾ ਨੂੰ ਮੰਨ ਸਕਦੇ ਹਾਂ, ਤਾਂ ਦੂਸਰੀ ਅਵਸਥਾ ਨੂੰ ਕਿਉਂ ਨਹੀਂ ਮੰਨ ਸੱਕਦੇ, ਦੂਸਰੀ ਅਵਸਥਾ ਨੂੰ ਨਕਾਰਨ ਦਾ ਕੀ ਆਧਾਰ ਹੈ ਜੀ। ਤੁਸੀਂ ਪਹਿਲੀ ਅਵਸਥਾ ਨੂੰ ਮੰਨਦੇ ਹੋ ਦੂਜੀ ਨੂੰ ਨਹੀਂ ਮੰਨਦੇ, ਪਰ ਕੋਈ ਹੋਰ ਸੱਜਣ ਦੋਹਾਂ ਨੂੰ ਹੀ ਮੰਨਦਾ ਹੋਵੇ, ਤਾਂ ਇਸ ਦਾ ਕਿਵੇਂ ਪਤਾ ਲੱਗੇ, ਕਿ ਓੜਕ ਸੱਚ ਕੀ ਹੈ। ਤਾਂ ਜੋ ਕਿਸੇ ਭਰਮ ਭੁਲੇਖੇ ਦੀ ਗੁੰਜਾਇਸ਼ ਹੀ ਨਾਂ ਰਹਿ ਜਾਵੇ, ਅਤੇ ਸਾਰੇ ਹੀ ਇੱਕ ਮੱਤ ਹੋ ਜਾਣ।” ਵੀਰ ਬਲਦੇਵ ਸਿੰਘ ਜੀ, ਸ਼ਾਇਦ ਤੁਸੀਂ ਧਿਆਨ ਨਹੀਂ ਦਿੱਤਾ; ਇਹ ਵਿਚਾਰ ਭਾਈ ਵੀਰ ਸਿੰਘ ਜੀ ਦਾ ਹੈ, ਦਾਸ ਦਾ ਨਹੀਂ। ਦਾਸ ਨੂੰ ਜਿਤਨੀ ਕੁ ਬਾਣੀ ਵਿਚੋਂ ਸਮਝ ਆਈ ਹੈ, ਉਸ ਅਨੁਸਾਰ ‘ਸੱਚ-ਖੰਡ’ ਦੋ ਨਹੀਂ ਇੱਕੋ ਹੀ ਹੈ ਅਤੇ ਉਹ ਵੀ ਕੋਈ ਵਿਸ਼ੇਸ਼ ਸਥਾਨ ਨਹੀਂ, ਜਿੱਥੇ ਨਿਰੰਕਾਰ ਜੀ ਦਾ ਨਿਵਾਸ ਹੈ। ਚੂੰਕਿ ਬਾਣੀ ਅਨੁਸਾਰ ਨਿਰੰਕਾਰ ਦਾ ਹਰੇਕ ਥਾਂ ਹੀ ਨਿਵਾਸ ਹੈ, ਉਸ ਦਾ ਕੋਈ ਵਿਸ਼ੇਸ਼ ਥਾਂ ਨਹੀਂ ਹੈ; ਸਾਰੇ ਥਾਂ ਉਸ ਦੇ ਹੀ ਹਨ, ਉਹ ਜ਼ੱਰੇ ਜ਼ੱਰੇ ਵਿੱਚ ਮੌਜੂਦ ਹੈ। ‘ਸੱਚ-ਖੰਡ’ ਕਿਸੇ ਵਿਸ਼ੇਸ਼ ਦੇਸ਼/ਲੋਕ ਦਾ ਪ੍ਰਤੀਕ ਨਹੀਂ ਬਲਕਿ ਆਤਮਕ ਅਵਸਥਾ ਦਾ ਹੀ ਲਖਾਇਕ ਹੈ।

ਤੁਹਾਡੇ ਦੂਜੇ ਪ੍ਰਸ਼ਨ ਬਾਰੇ ਬੇਨਤੀ ਹੈ ਕਿ ਇਹ ਪ੍ਰਕਰਣ ਸਮਾਪਤ ਨਹੀਂ ਹੋਇਆ, ਇਸ ਵਿਸ਼ੇ ਨਾਲ ਸਬੰਧਤ, ਸਮੇਂ ਸਮੇਂ ਵਿਦਵਾਨਾਂ ਨੇ ਜੋ ਇਸ ਸਬੰਧ ਵਿੱਚ ਲਿਖਿਆ ਹੈ, ਉਨ੍ਹਾਂ ਵਿਚੋਂ ਕੁੱਝ ਕੁ ਵਿਦਵਾਨਾਂ ਦੀਆਂ ਲਿਖਤਾਂ ਵਿਚੋਂ ਟੂਕ-ਮਾਤਰ ਹਵਾਲੇ ਦਿੱਤੇ ਹਨ। ਚੂੰਕਿ ਇਹ ਲੇਖ ਲੜੀ ਅਜੇ ਸਮਾਪਤ ਨਹੀਂ ਹੋਈ ਹੈ, ਅਜੇ ਜਾਰੀ ਹੈ, ਇਸ ਲਈ ਕ੍ਰਮ ਵਾਰ ਇਨ੍ਹਾਂ ਦਾ ਜ਼ਿਕਰ ਕੀਤਾ ਜਾਵੇਗਾ। ਦਾਸ ਨੇ ਇਸ ਸਬੰਧੀ ਆਪ ਜੀ ਨੂੰ ਬੇਨਤੀ ਵੀ ਕੀਤੀ ਸੀ, ਪਰ ਸ਼ਾਇਦ ਆਪ ਜੀ ਦਾ ਧਿਆਨ ਵਿੱਚ ਇਸ ਵਲ ਨਹੀਂ ਗਿਆ।

ਵੀਰ ਬਲਦੇਵ ਸਿੰਘ ਜੀ, ਜਿੱਥੋਂ ਤਕ ਤੁਹਾਡੇ ਇਸ ਸਵਾਲ ਦਾ ਸਬੰਧ ਹੈ, “ਤੁਹਾਡੇ ਦੱਸਣ ਮੁਤਾਬਿਕ ਜਿਹੜੀ ਗੱਲ ਸਾਡੇ ਜਾਂ ਕਿਸੇ ਹੋਰ ਦੀ ਸਮਝ ਵਿੱਚ ਨਹੀਂ ਆ ਸੱਕਦੀ, ਪਰ ਉਹ ਗੱਲ ਜੋ ਤੁਸੀਂ ਦੱਸ ਰਹੇ ਹੋ, ਉਹ ਗੱਲ (ਗੁਰਬਾਣੀਂ ਨੂੰ ਛੱਡ ਕੇ) ਕਿਸੇ ਦੀ ਸਮਝ ਵਿੱਚ ਕਿਵੇਂ ਆਵੇ ਜੀ। ਕਿਵੇਂ ਪਤਾ ਲੱਗੇ ਕੇ ਇਹ ਸੱਭ ਆਤਮਕ ਖੇਡਾਂ ਹੀ ਹਨ ਜੀ, ਤੇ ਪ੍ਰਭੂ ਨਾਲ ਮਿਲਾਪ ਵਿੱਚ ਕੋਈ ਸਚਾਈ ਨਹੀਂ ਹੈ।” ਇਹ ਮੇਰੇ ਨਹੀਂ ਭਾਈ ਵੀਰ ਸਿੰਘ ਜੀ ਦੇ ਦੱਸਣ ਮੁਤਾਬਕ ਹੈ ਜੀ।

ਤੁਸੀਂ ਦਾਸ ਦੀ ਲਿਖਤ ਦਾ ਇਹ ਹਵਾਲਾ ‘(ਙ) ਕੋਟਿ ਬੈਕੁੰਠ ਜਾ ਕੀ ਦ੍ਰਿਸਟੀ ਮਾਹਿ॥ (ਪੰਨਾ 1156) ਅਰਥ: ਕ੍ਰੋੜਾਂ ਹੀ ਬੈਕੁੰਠ ਉਸ ਦੀ (ਮਿਹਰ ਦੀ) ਨਿਗਾਹ ਵਿੱਚ ਹਨ। (ਇਸ ਪੰਗਤੀ ਵਿੱਚ ਪ੍ਰਭੂ ਦੀ ਮੇਹਰ ਦੀ ਦ੍ਰਿਸ਼ਟੀ ਦੇ ਮੁਕਾਬਲੇ ਪੁਰਾਣ ਸਾਹਿਤ ਦੇ ਬੈਕੁੰਠ ਦੀ ਤੁੱਛਤਾ ਦਰਸਾਈ ਹੈ।) ‘ਦੇ ਕੇ ਇਹ ਸਵਾਲ ਉਠਾਇਆ ਹੈ ਕਿ “ਅਗਰ ਪੁਰਾਨ ਸਹਿਤ ਦੇ ਬੈਕੁੰਠ ਦੀ ਕੋਈ ਹੋਂਦ ਹੀ ਨਹੀਂ ਤਾਂ ਉਸ ਨਾਲ ਤੁੱਛਤਾ ਦਾ ਮੁਕਾਬਲਾ ਕਿਵੇਂ ਕੀਤਾ ਜਾ ਸੱਕਦਾ ਹੈ ਜੀ। ਅਤੇ ਉਹ ਕਰੋੜ ਬੈਕੁੰਠ ਕਿਹੜੇ ਹਨ, ਜੋ ਪ੍ਰਭੂ ਦੀ ਦ੍ਰਿਸ਼ਟੀ ਵਿੱਚ ਹਨ ਜੀ। ਜੇ ਨਹੀ ਹਨ, ਤਾਂ ਗੁਰੂ ਜੀ ਨੇਂ ਬੈਕੁੰਠਾਂ ਦਾ ਜਿਕਰ ਹੀ ਕਿਉਂ ਕੀਤਾ? । ਅਤੇ ਜੇ ਹਨ, ਤਾਂ ਫਿਰ ਇਸੇ ਹੀ ਸ਼ਬਦ ਵਿੱਚ ਗੁਰੂ ਅਰਜਨ ਦੇਵ ਜੀ ਮਹਾਂਰਾਜ ਜੀ ਨੇ ਜੋ ਲਿਖਿਆ ਹੈ, ਇਸ ਦਾ ਕੀ ਭਾਵ ਲਈਏ ਜੀ।

ਭੈਰਉ ਮਹਲਾ 5॥ ਕੋਟਿ ਬਿਸਨ ਕੀਨੇ ਅਵਤਾਰ॥ ਕੋਟਿ ਬ੍ਰਹਮੰਡ ਜਾ ਕੇ ਧ੍ਰਮਸਾਲ॥. . ਕੋਟਿ ਬੈਕੁੰਠ ਜਾ ਕੀ ਦ੍ਰਿਸਟੀ ਮਾਹਿ॥ ਕੋਟਿ ਨਾਮ ਜਾ ਕੀ ਕੀਮਤਿ ਨਾਹਿ॥ 3॥ ……। {1156} 1 ਕੋਟਿ ਬਿਸਨ 2 ਕੋਟਿ ਮਹੇਸ 3 ਕੋਟਿ ਬ੍ਰਹਮੇ 4 ਕੋਟਿ ਇੰਦ੍ਰ 5 ਕੋਟਿ ਪੂਰੀਅਤ ਹੈ ਜਾ ਕੈ ਨਾਦ 6 ਕੋਟਿ ਸਕਤਿ ਸਿਵ ਆਗਿਆਕਾਰ

ਅਤੇ ਹੋਰ ਵੀ ਜਿਨਾਂ ਕਰੋੜਾਂ ਦਾ ਜਿਕਰ ਇਸ ਸ਼ਬਦ ਵਿੱਚ ਆਇਆ ਹੈ, ਉਹ ਕਿਹੜੇ (ਕੌਣ) ਹਨ ਜੀ। ਜੇ ਤਾਂ ਕਿਸੇ ਇੱਕ ਦੀ ਹੋਂਦ ਨੂੰ ਕੱਟਾਂ ਗੇ ਤਾਂ ਸਾਰਿਆ ਦੀ ਹੋਂਦ ਨੂੰ ਹੀ ਕੱਟਣਾਂ ਪਵੇ ਗਾ। ਜੇ ਕਿਸੇ ਇੱਕ ਦੀ ਹੋਂਦ ਨੂੰ ਵੀ ਮੰਨਦੇ ਹਾਂ ਤਾਂ ਸਾਰਿਆ ਦੀ ਹੋਂਦ ਨੂੰ ਹੀ ਮੰਨਣਾਂ ਪਵੇ ਗਾ। ਇਹਨਾਂ ਵਿਚੋਂ ਕਿਸ ਨੂੰ ਮਨਿਆਂ ਜਾਵੇ ਅਤੇ ਕਿਸ ਨੂੰ ਨਕਾਰਿਆ ਜਾਵੇ। ਨਿਰਨਾਂ ਕਰਕੇ ਜਰੂਰ ਦੱਸਣਾਂ ਜੀ। ਅਗਰ ਸਾਰੇ ਹੀ ਰੱਦ ਕਰ ਦਿੱਤੇ ਜਾਣ ਤਾਂ, ਇਹ ਸ਼ਬਦ ਲਿਖਣ ਦਾ ਕੀ ਮਕਸਦ ਰਹਿ ਜਾਵੇਗਾ ਜੀ। “ਵੀਰ ਬਲਦੇਵ ਸਿੰਘ ਜੀ, ਮੈਂ ਪਹਿਲਾਂ ਵੀ ਤੁਹਾਨੂੰ ਬੇਨਤੀ ਕੀਤੀ ਸੀ ਕਿ ਤੁਸੀਂ ਜੇਕਰ ਇਸ ਲੇਖ ਲੜੀ ਦੇ ਪਹਿਲੇ ਭਾਗਾਂ ਨੂੰ ਪੜ੍ਹਨ ਦੀ ਖੇਚਲ ਕਰੋ। ਇਹੋ ਜੇਹੇ ਪ੍ਰਸ਼ਨਾਂ ਦੇ ਉੱਤਰ ਸਬੰਧੀ ਹੀ ਚਰਚਾ ਕੀਤੀ ਗਈ ਹੈ।

ਵੀਰ ਬਲਦੇਵ ਸਿੰਘ ਜੀ! ਗੁਰੂ ਗ੍ਰੰਥ ਸਾਹਿਬ ਵਿੱਚ ਸ਼ੁਰੂ ਤੋਂ ਲੈ ਕੇ ਅੰਤ ਤੱਕ ਵਿਚਾਰਾਂ ਦੀ ਇਕਸਾਰਤਾ ਹੈ; ਕਿਧਰੇ ਵੀ ਵਿਰੋਧਾਭਾਸ ਨਹੀਂ ਹੈ। ਬਾਣੀਕਾਰਾਂ ਨੇ ਜੋ ਕੁੱਝ ਫ਼ਰਮਾਇਆ ਹੈ, ਉਸ ਨੂੰ ਕੋਈ ਵੀ ਝੁਠਲਾ ਨਹੀਂ ਸਕਦਾ। ਪਰ, ਬਾਣੀਕਾਰਾਂ ਦੇ ਸੱਚ ਨੂੰ ਗੁਰਬਾਣੀ ਦੇ ਪ੍ਰਸੰਗ ਵਿੱਚ ਹੀ ਸਮਝਣ ਦੀ ਲੋੜ ਹੈ। ਬਾਣੀਕਾਰਾਂ ਨੇ ਗੁਰਮਤਿ ਦਾ ਤੱਤਸਾਰ ਸਮਝਾਉਣ ਲਈ ਜੋ ਅਨਮਤਾਂ ਦੇ ਦ੍ਰਿਸ਼ਟਾਂਤ ਦਿੱਤੇ ਹਨ ਉਹ ਗੁਰਮਤਿ ਵਿਚਾਰਧਾਰਾ ਦਾ ਅੰਗ ਨਹੀਂ ਹਨ।

ਖ਼ੈਰ, ਇੱਥੇ ਕੇਵਲ ਦੋ ਕੁ ਹੀ ਉਦਾਹਰਣਾਂ ਹੀ ਦੇ ਰਿਹਾ ਹਾਂ। ਗੁਰੂ ਗ੍ਰੰਥ ਸਾਹਿਬ ਵਿੱਚ ‘ਪਾਰਜਾਤ’ ਅਤੇ ‘ਕਾਮਧੇਨ’ ਸ਼ਬਦ ਦਾ ਵਰਣਨ ਆਇਆ ਹੈ। ਬਾਣੀਕਾਰਾਂ ਨੇ ਜਦ ਪੁਰਾਣ ਸਾਹਿਤ ਵਿੱਚ ਵਿਸ਼ਵਾਸ ਰੱਖਣ ਵਾਲਿਆਂ ਨੂੰ ਗੁਰਮਤਿ ਦ੍ਰਿੜ ਕਰਵਾਉਂਦੇ ਹਨ ਤਾਂ ਇਨ੍ਹਾਂ ਸ਼ਬਦਾਂ ਨੂੰ ਪ੍ਰਚਲਤ ਅਰਥਾਂ ਵਿੱਚ ਹੀ ਵਰਤਿਆ ਹੈ। ਜਿਵੇਂ: ਪਾਰਜਾਤੁ ਗੋਪੀ ਲੈ ਆਇਆ ਬਿੰਦ੍ਰਾਬਨ ਮਹਿ ਰੰਗੁ ਕੀਆ॥ (ਪੰਨਾ 470) ਜਾਂ ਅਨਿਕ ਪਾਰਜਾਤ ਅਨਿਕ ਮੁਖਿ ਬੇਨ॥ (ਪੰਨਾ 1236) ਅਤੇ ਸੁਖ ਸਾਗਰੁ ਸੁਰਤਰ ਚਿੰਤਾਮਨਿ ਕਾਮਧੇਨੁ ਬਸਿ ਜਾ ਕੇ॥ (ਪੰਨਾ 658) ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਨਿਮਨ ਲਿਖਤ ਫ਼ਰਮਾਨ ਹੈ ਜਿਸ ਵਿੱਚ ਗੁਰਮਤਿ ਦਾ ਦ੍ਰਿਸ਼ਟੀਕੋਣ ‘ਪਾਰਜਾਤ’ ਅਤੇ ‘ਕਾਮਧੇਨ’ ਬਾਰੇ ਸਪਸ਼ਟ ਕੀਤਾ ਹੈ:-

ਪਾਰਜਾਤੁ ਇਹੁ ਹਰਿ ਕੋ ਨਾਮ॥ ਕਾਮਧੇਨ ਹਰਿ ਹਰਿ ਗੁਣ ਗਾਮ॥ (ਪੰਨਾ 265)

ਵੀਰ ਬਲਦੇਵ ਸਿੰਘ ਜੀ, ਉਪਰੋਕਤ ਗੁਰੂ ਗ੍ਰੰਥ ਸਾਹਿਬ ਦੇ ਫ਼ੁਰਮਾਨਾਂ `ਚੋਂ ਗੁਰਬਾਣੀ ਦਾ ਸੱਚ ‘ਪਾਰਜਾਤੁ ਇਹੁ ਹਰਿ ਕੋ ਨਾਮ॥ ਕਾਮਧੇਨ ਹਰਿ ਹਰਿ ਗੁਣ ਗਾਮ॥’ ਹੀ ਹੈ। ਪੁਰਾਣ ਸਾਹਿਤ ਦੇ ‘ਪਾਰਜਾਤ’ ਅਤੇ ‘ਕਾਮਧੇਨ’ ਨਾਲ ਗੁਰਮਤਿ ਵਿਚਾਰਧਾਰਾ ਦਾ ਕੋਈ ਲੈਣ ਦੇਣ ਨਹੀਂ ਹੈ।

ਵੀਰ ਬਲਦੇਵ ਸਿੰਘ ਜੀ, ਸਾਰੰਗ ਰਾਗ ਵਿੱਚ ਗੁਰੂ ਅਰਜਨ ਸਾਹਿਬ ਜੀ “ਅਗਮ ਅਗਾਧਿ ਸੁਨਹੁ ਜਨ ਕਥਾ॥ ਪਾਰਬ੍ਰਹਮ ਕੀ ਅਚਰਜ ਸਭਾ॥” ਦੇ ਸਬੰਧ ਵਿੱਚ ਚਰਚਾ ਕਰਦਿਆਂ, ਇਸੇ ਸ਼ਬਦ ਦੇ ਚੌਥੇ ਪਦੇ ਵਿੱਚ ਫ਼ਰਮਾਉਂਦੇ ਹਨ:- ਅਨਿਕ ਰਤਨ ਸਾਗਰ ਦਧਿ ਖੀਰ॥ (ਪੰਨਾ 1236) ਅਰਥ: (ਉਸ ਦੇ ਪੈਦਾ ਕੀਤੇ ਹੋਏ) ਅਨੇਕਾਂ ਹੀ ਰਤਨਾਂ ਦੇ, ਦਹੀਂ ਦੇ, ਦੁੱਧ ਦੇ ਸਮੁੰਦਰ ਹਨ।

ਵੀਰ ਜੀ, ਕੀ ਇਨ੍ਹਾਂ ਤੁਕਾਂ ਅਨੁਸਾਰ ਦਹੀਂ ਅਤੇ ਦੁੱਧ ਦੇ ਸਮੁੰਦਰ ਹਨ?

ਜਿਵੇਂ ਦਾਸ ਨੇ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਪਹਿਲੇ ਭਾਗਾਂ ਵਿੱਚ ਇਹੋ ਜੇਹੇ ਪ੍ਰਸ਼ਨਾਂ ਦੇ ਉੱਤਰ ਦੇਣ ਦੀ ਕੋਸ਼ਸ਼ ਕੀਤੀ ਹੈ। ਇੱਥੇ ਕੇਵਲ ਇਤਨਾ ਕੁ ਹੀ ਲਿਖ ਰਿਹਾ ਹਾਂ ਕਿ ਬਾਣੀਕਾਰਾਂ ਦਾ ਜਿਨ੍ਹਾਂ ਲੋਕਾਂ ਨਾਲ ਵਾਹ ਪਿਆ ਜਾਂ ਇਸ ਤਰ੍ਹਾਂ ਆਖੀਏ ਜਿਨ੍ਹਾਂ ਨੂੰ ਗੁਰਮਤਿ ਦਾ ਸੱਚ/ਰਹਿਣੀ ਦ੍ਰਿੜ ਕਰਵਾਈ/ਕਰਵਾਣੀ ਚਾਹੀ, ਉਹ ਕਿਸੇ ਇੱਕ ਧਰਮ ਦੇ ਪੈਰੋਕਾਰ ਨਹੀਂ ਸਨ। ਬਾਣੀਕਾਰਾਂ ਨੇ ਆਪਣੀ ਗੱਲ ਸਾਰਥਕ ਢੰਗ ਨਾਲ ਉਨ੍ਹਾਂ ਤਕ ਅਪੜਾਉਣ ਲਈ, ਉਨ੍ਹਾਂ ਵਿੱਚ ਪ੍ਰਚਲਤ ਸ਼ਬਦਾਵਲੀ ਅਤੇ ਉਨ੍ਹਾਂ ਦੀਆਂ ਧਾਰਨਾਵਾਂ ਦੀ ਵਰਤੋਂ ਕਰਦਿਆਂ ਹੋਇਆਂ ਉਨ੍ਹਾਂ ਨੂੰ ਉਪਦੇਸ਼ ਦਿੱਤਾ ਹੈ। ਬਾਣੀ ਦਾ ਸੱਚ ਇਕੋ ਹੀ ਹੈ, ਦੋ ਤਿੰਨ ਜਾਂ ਚਾਰ ਨਹੀਂ। ਇਸ ਲਈ ਅਜਿਹਾ ਨਹੀਂ ਹੈ ਕਿ ਕਿਧਰੇ ਬਾਣੀਕਾਰਾਂ ਨੇ ਇੱਕ ਨਾਲ ਸਹਿਮਤੀ ਪ੍ਰਗਟ ਕਰ ਦਿੱਤੀ ਅਤੇ ਦੂਜੀ ਥਾਂ ਉਸ ਨਾਲ ਅਸਹਿਮਤੀ ਜ਼ਾਹਰ ਕਰ ਦਿੱਤੀ।

ਤੁਹਾਡੇ ਇਸ ਸਵਾਲ ਦਾ “ਸੱਚੇ ਮਹਿਲ, ਸੱਚੇ ਦਰਬਾਰ, ਜਾਂ ਸਚੇ ਤਖਤ ਦਾ ਵਰਨਨ ਹੈ ਜੀ। ਇਸ ਨੂੰ ਕਿਸ ਤਰਾਂ ਜੁਠਲਾ ਸੱਕਦੇ ਹਾਂ ਜੀ।” ਵੀਰ ਬਲਦੇਵ ਸਿੰਘ ਜੀ ‘ਮਹਿਲ, ਦਰਬਾਰ ਅਤੇ ਤਖਤ ਆਦਿ ਦੇ ਭਾਵ-ਅਰਥ ਗੁਰਬਾਣੀ ਦੀ ਰੌਸ਼ਨੀ ਵਿੱਚ ਹੀ ਸਮਝਣ ਦੀ ਲੋੜ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਇਨ੍ਹਾਂ ਦੇ ਭਾਵ-ਅਰਥ ਸਮਝ ਕੇ ਹੀ ਇਨ੍ਹਾਂ ਨੂੰ ਸਮਝਿਆ ਜਾ ਸਕਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਭੂ ਦੇ ਮਹਲ, ਤਖ਼ਤ, ਦਰਬਾਰ ਤੋਂ ਦਾ ਕੀ ਭਾਵ ਹੈ। ਇਨ੍ਹਾਂ ਸ਼ਬਦਾਂ ਦਾ ਭਾਵ-ਅਰਥ ਜੋ ਦਾਸ ਨੂੰ ਸਮਝ ਆਇਆ ਹੈ ਉਸ ਦਾ ਕ੍ਰਮਵਾਰ ਆਉਣ ਵਾਲੇ ਲੇਖਾਂ ਵਿੱਚ ਵਰਣਨ ਕਰਾਂਗਾ। ਇਸ ਲਈ ਥੋਹੜਾ ਸਮਾਂ ਉਡੀਕ ਕਰਨ ਦੀ ਖੇਚਲ ਕਰਨੀ ਜੀ। ਜੇਕਰ ਉਨ੍ਹਾਂ ਵਿੱਚ ਤੁਹਾਨੂੰ ਕੋਈ ਅਜਿਹੀ ਗੱਲ ਦਿਖਾਈ ਦਿੱਤੀ, ਜੇਹੜੀ ਗੁਰਮਤਿ ਸਿਧਾਂਤ ਦੇ ਅਨੁਕੂਲ ਨਾ ਹੋਵੇ, ਤਾਂ ਜ਼ਰੂਰ ਦਾਸਰੇ ਦੇ ਧਿਆਨ ਵਿੱਚ ਲਿਆਉਣ ਦੀ ਕ੍ਰਿਪਾਲਤਾ ਕਰਨੀ, ਧਨਵਾਦੀ ਹੋਵਾਂਗਾ।

ਭੁਗੋਲਿਕ ਕਹਿਣ ਤੋਂ ਭਾਵ ਇਤਨਾ ਹੀ ਹੈ ਕਿ ਪਰਮਾਤਮਾ ਕਿਸੇ ਇੱਕ ਸਥਾਨ ਤੇ ਹੀ ਡੇਰਾ ਲਗਾ ਕੇ ਨਹੀਂ ਬੈਠਾ ਹੋਇਆ। ਭਾਵ, ਉਸ ਦਾ ਕੋਈ ਅਜਿਹਾ ਟਿਕਾਣਾ ਨਹੀਂ ਹੈ ਜਿਸ ਬਾਰੇ ਇਹ ਕਿਹਾ ਜਾ ਸਕੇ ਕਿ ਉਹ ਕੇਵਲ ਉੱਥੇ ਹੀ ਵੱਸਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ ਰੱਬ ਨੂੰ ਪਾਉਣ ਲਈ ਕਿਧਰੇ ਵੀ ਜਾਣ ਦੀ ਜ਼ਰੂਰਤ ਨਹੀਂ ਹੈ; ਚੂੰਕਿ ਜਿਸ ਕਿਸੇ ਨੇ ਵੀ ਉਹ ਮਿਲਿਆ ਹੈ ਅੰਦਰੋਂ ਹੀ ਮਿਲਿਆ ਹੈ। ਬਾਣੀ ਵਿੱਚ ਇਹ ਵੀ ਸਪਸ਼ਟ ਕੀਤਾ ਹੋਇਆ ਹੈ ਕਿ ਅਕਾਲ ਪੁਰਖ ਦੇਖਣ ਦਾ ਨਹੀਂ ਅਨੁਭਵ ਦਾ ਵਿਸ਼ਾ ਹੈ। (ਨੋਟ: ਬਾਣੀ ਦੇ ਪ੍ਰਮਾਣ ਸਬੰਧਤ ਲੇਖਾਂ ਵਿੱਚ ਦੇਖਣ ਦੀ ਖੇਚਲ ਕਰਨੀ ਜੀ।)

ਆਦਰ ਸਹਿਤ: ਤੁਹਾਡਾ ਵੀਰ, ਜਸਬੀਰ ਸਿੰਘ ਵੈਨਕੂਵਰ


(10/02/10)
ਗਿਆਨੀ ਜਸਵੰਤ ਸਿੰਘ ‘ਮੋਰਜੰਡ’

ਸਤਿਕਾਰ ਯੋਗ ਸ੍ਰਦਾਰ ਮੱਖਣ ਸਿੰਘ ਜੀ ਅਤੇ ਸਿੱਖ ਮਾਰਗ ਦੇ ਸਮੂਹ ਸੁਹਿਰਦ ਪਾਠਕ ਜਨੋ!
ਪ੍ਰੇਮ ਸਹਿਤ ਫਤਿਹ ਪ੍ਰਵਾਨ ਕਰਿਉ ਜੀ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਪਿਛਲੇ ਕਾਫੀ ਸਮੇਂ ਤੋਂ ਪੰਥ ਦੇ ਅਖੌਤੀ ਜਥੇਦਾਰਾਂ ਦੀ ਕਾਰਗੁਜਾਰੀ ਜੋ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਹਰ ਇੱਕ ਪੰਥ ਦਰਦੀ ਅਪਣੇ ਪੰਥ ਪ੍ਰਤੀ ਇੱਕ ਦਰਦ ਸਮੋਈ ਬੈਠਾ ਹੈ ਕਿ, ਜੋ ਵੀ ਅੱਜ ਕਲ ਦੇ ਦਰਮਿਆਨ ਹੋ ਰਿਹਾ ਹੈ ਇਹ ਸਭ ਕੁੱਝ ਪੰਥ ਦੇ ਹਿਤ ਵਿੱਚ ਹੋਣ ਵਾਲਾ ਨਹੀਂ। ਇੱਕ ਧਰਮ ਦੀ ਰਾਖੀ ਲਈ ਨਰੋਈ ਨੀਤੀ ਦਾ ਹੋਣਾ ਅਤਿ ਲਾਜ਼ਮੀ ਹੈ ਪਰ ਰਾਖੀ ਕਰਣ ਵਾਲਾ ਖੁਦ ਆਪ ਹੀ ਵੇਹੜੇ ਵਿੱਚ ਆ ਕਰਕੇ ਧਰਮ ਦਾ ਨੁਕਸਾਨ ਕਰਣ ਲੱਗ ਪਏ ਤਾਂ ਕਿਸ ਤੋਂ ਆਸ ਕਰੀਏ ਕਿ ਕੁੱਝ ਚੰਗਾ ਹੋਵੇ। ਪਿੱਛੇ ਜੋ ਵੀ ਵਰਤਾਰਾ ਵਰਤ ਚੁੱਕਾ ਹੈ ਉਸ ਤੋਂ ਸਾਰਾ ਪੰਥ ਜਾਣੂ ਹੈ। ਮੈਂ ਆਪਣੀ ਕਵਿਤਾ ਰਾਹੀਂ ਥੋੜਾ ਜਿਹਾ ਧਿਆਨ ਇਸ ਪਾਸੇ ਮੰਗਦਾਂ ਹਾਂ ਕਿ, ਪ੍ਰੋ: ਦਰਸ਼ਨ ਸਿੰਘ ਜੀ ਨੇ ਪਿਛਲੇ ਦਿਨੀ ਇੱਕ ਗੱਲ ਕਹੀ ਸੀ ਕਿ ਇਹ ਅਖੌਤੀ ਜੱਥੇਦਾਰ ਮੇਰੀ ਆਵਾਜ਼ ਨੂੰ ਬੰਦ ਕਰ ਦੇਣਾ ਚਾਹੁੰਦੇ ਹਨ, ਜਿਸ ਤੋਂ ਇੱਕ ਤੌਖਲਾ ਜਰੂਰ ਬਣ ਜਾਂਦਾ ਹੈ ਕਿ ਇਹ ਬਦਮਾਸ਼ ਪਰਵਿਰਤੀ ਦੇ ਲੋਕ ਕਿਸੇ ਸਮੇਂ ਕਿਸੇ ਵੀ ਘਟਣਾ ਨੂੰ ਅੰਜ਼ਾਮ ਦੇ ਸਕਦੇ ਹਨ ਪਰ ਫਿਰ ਮਨ ਨੂੰ ਇੱਕ ਅਜ਼ੀਬ ਜੀ ਤਰ੍ਹਾਂ ਦੀ ਤਸੱਲੀ ਮਿਲਦੀ ਹੈ ਕਿ ਪੰਥ ਹੁਣ ਜਾਗ ਚੁਕਾ ਹੈ ਐਸਾ ਹਰਗਿਜ਼ ਨਹੀਂ ਹੋਣ ਦੇਵੇਗਾ। ਸੋ ਮਨ ਦੇ ਵਲਵਲਿਆਂ ਨੂੰ ਕੁੱਝ ਇੰਝ ਉਜਾਗਰ ਕਰ ਰਿਹਾਂ ਹਾਂ ਜੀ। ਮੇਰੀ ਇਹ ਸਦਾ ਤੋਂ ਕਮਜੋਰੀ ਹੀ ਰਹੀ ਹੈ ਕਿ ਕੋਈ ਲੇਖ ਇਤਆਦਿਕ ਲਿਖ ਕੇ ਮਨ ਦੀਆਂ ਭਾਵਨਾਵਾਂ ਨੂੰ ਪ੍ਰਗਟ ਨਹੀ ਕਰ ਸਕਿਆ। ਆਪਣੇ ਵਿਚਾਰਾਂ ਨੂੰ ਕਾਵਿ ਰੂਪ ਦੇ ਕਰਕੇ ਹੀ ਕੁੱਝ ਕਹਿ ਜਾਂ ਲਿਖ ਸਕਦਾਂ ਹਾਂ ਜੀ। ਕੁੱਝ ਵਿਚਾਰਾਂ ਦੀ ਸਾਂਝ ਪਾ ਰਿਹਾਂ ਹਾਂ ਜੀ ਸੋ ਪ੍ਰਵਾਨ ਕਰਣੇ।

ਸੱਚ ਦਾ ਸੂਰਜ (ਵਿਸ਼ੇਸ਼ ਸਿੰਘ ਸਾਹਿਬ ਪ੍ਰੋ: ਦਰਸ਼ਨ ਸਿੰਘ ਜੀ ਖਾਲਸਾ)
ਛੁਪ ਜਾਈਂ ਨਾਂ ਸੱਚ ਦਿਆ ਸੂਰਜਾ ਵੇ, ਪੰਥ ਖਾਲਸੇ ਨੂੰ ਅਜੇ ਤੇਰੀ ਲੋੜ ਬਹੁਤੀ।
ਸੁੱਕ ਚਲਿਆ ਚਮਨ ਦਸਮੇਸ਼ ਜੀ ਦਾ, ਲੱਗੀ ਪੰਥ ਨੂੰ ਆਣਕੇ ਆਉੜ ਬਹੁਤੀ।
‘ਕਾਲਕਾ ਪੰਥ’ ਦੇ ਜੱਥੇਦਾਰ ਜਿਹੜੇ, ਝੁੱਘੀ ਕਰ ਦਿੱਤੀ ਜਿਹਨਾਂ ਨੇ ਚੌੜ ਬਹੁਤੀ।
ਧਰਮ ਉੱਡ ਗਿਆ ਕਿਧਰੇ ਹੀ ਖੰਭ ਲਾਕੇ, ਸਾਧ ਲਾਣੇ `ਚ ਫਿਰੇ ਲਗੌੜ ਬਹੁਤੀ।
ਡਰ ਮੰਨਿਓ ਨਾਂ ਮੱਕੜਾਂ ਬਾਦਲਾਂ ਦਾ, ਤੋੜ ਦਿਆਂਗੇ ਮੱਕੜਜਾਲ ਸਾਰੇ।
ਇੱਕਲੇ ਹੋਣ ਦਾ ਕਦੇ ਨਾਂ ਅਹਿਸਾਸ ਕਰਿਓ, ਪੰਥ ਦਰਦੀ ਜੋ ਬੈਠੇ ਨੇ ਨਾਲ ਸਾਰੇ।
ਮਾਰ ਜੁੱਤੀਆਂ ਤੇ ਭੁਗਤ ਸਵਾਰਕੇ ਤੇ, ਪੁੱਛ ਲਵਾਂਗੇ ਇਹਨਾਂ ਦੇ ਹਾਲ ਸਾਰੇ।
‘ਕਾਲਕਾ ਪੰਥ ਦੀ ਜਦੋਂ ਨਾਂ ਬਾਤ ਪੁੱਛੀ, ਮੰਨ ਲੈਣਗੇ ਇਹ ਇੱਕ ਅਕਾਲ ਸਾਰੇ।
ਅਵਾਜ਼ ਸੱਚ ਦੀ ਕਦੇ ਨਾਂ ਦੱਬ ਸਕਦੀ, ਭਾਂਵੇਂ ਚੱਲਣ ਸਿਰਾਂ `ਤੇ ਆਰੀਆਂ ਜੀ।
ਹਰ ਵੇਲੇ ਸੱਚ ਨੇ ਸੱਚ ਰਹਿਣਾ, ਅੜਿਕਾ ਬਣਨ ਭਾਂਵੇਂ ਜੱਥੇਦਾਰੀਆਂ ਜੀ।
ਜੱਥੇਦਾਰ ਜੋ ਅਖੌਤੀ ਬਣ ਬੈਠੇ, ਨਿੱਤ ਕਰਦੇ ਪਏ ਗਦਾਰੀਆਂ ਜੀ।
ਪੰਥ ਖਾਲਸਾ ਕਦੇ ਤਾਂ ਹਿਸਾਬ ਲੈਸੀ, ਸੱਟਾਂ ਆਪ ਜੋ ਕੌਮ ਦੇ ਮਾਰੀਆਂ ਜੀ।
ਸਾਡੀ ਉਮਰ ਵੀ ਤੁਸਾਂ ਨੂੰ ਲੱਗ ਜਾਵੇ, ਗੁਰੂ ਸਾਹਿਬ ਜੀ ਤੁਸਾਂ ਨੂੰ ਤਾਣ ਦੇਵਣ।
ਤੁਹਾਡੇ ਹੱਥੋਂ ਹੀ ਇਹ ਕੂੜਾ ਸਾਫ ਹੋਜੇ, ਮੇਹਰਬਾਨ ਇਹ ਤੁਹਾਨੂੰ ਮਾਣ ਦੇਵਣ।
ਇੱਕ ਅਸਣ ਹੀ ਰਵ੍ਹੇ ਗ੍ਰੰਥ ਜੀ ਦਾ, ਸੱਚੇ ਪਾਤਿਸ਼ਾਹ ਜੀ ਇਹ ਸਨਮਾਣ ਦੇਵਣ।
‘ਕਾਲਕਾ ਪੰਥ’ ਤੋਂ ਤੋੜ ਵਿਛੋੜ ਹੋਜੇ, ਦੁੱਧੋਂ ਪਾਣੀ ਇਹ ਗੁਰੂ ਜੀ ਛਾਣ ਦੇਵਣ।
ਵੈਰੀ ਜਾਨ ਦੇ ਤੁਸਾਂ ਦੇ ਬਣ ਬੈਠੇ, ਕਸਰ ਛੱਡੀ ਨਾਂ ਮੱਕੜ ਅਕਾਲੀਆਂ ਨੇ।
‘ਦੁਸ਼ਟ ਚੌਂਕੜੀ’ ਦਾ ਸਦਾ ਹੀ ਸਾਥ ਦਿਤਾ, ਸਾਧ ਧੁੰਮ੍ਹੇ ਜਿਹੇ ਟਕਸਾਲੀਆਂ ਨੇ।
ਬਾਗ ਸਿੱਖੀ ਦਾ ਇਨ੍ਹਾਂ ਉਜਾੜ ਦਿੱਤਾ, ਆਪ ਆਪ ਹੀ ਆਪੇ ਮਾਲੀਆਂ ਨੇ।
ਛੁਰਾ ਆਪ ਹੀ ਕੌਮ ਨੂੰ ਮਾਰ ਦਿੱਤਾ, ਆਰ. ਐੱਸ. ਐੱਸ. ਦੀਆਂ ਹਮਪਿਆਲੀਆਂ ਨੇ।
ਮਾਸ ਤੁਸਾਂ ਦਾ ਇਹ ਨੋਚਣੇ ਨੂੰ, ਗਿੱਦੜ ਭੇੜੀਏ ਭੁੱਖੇ ਬਘਿਆੜ ਬੈਠੈ।
ਸ਼ਹਿ ਦੇਣ ਨੂੰ ਕੰਧ ਦੇ ਨਾਲ ਲੁਕਕੇ, ਸੁੱਚਾ ਨੰਦ ਤੇ ਚੰਦੂ ਕਰਿਆੜ ਬੈਠੇ।
ਨੀਲੀਆਂ ਬੰਨ੍ਹ ਸਿਰਾਂ ਤੇ ਲਾ ਖੰਡੇ, ਮੱਕੜ ਬਾਦਲ ਦੇ ਜੁੰਡਲੀਦਾਰ ਬੈਠੇ।
ਬੋਟੀਆਂ ਪੰਥ ਦੀਆਂ ਨੋਚ ਕੇ ਖਾ ਚੱਲੇ, ਤਖਤਾਂ ਉੱਤੇ ਕਸਾਈਆਂ ਦੇ ਯਾਰ ਬੈਠੇ।
ਲਹੂ ਸਿੰਮਦੈ ਸਾਡੇ ਨੇਤਰਾਂ `ਚੋਂ, ਤਾਈਓਂ ਮੁੱਖ `ਚੋਂ ਬੋਲ ਕੁਬੋਲ ਹੁੰਦੇ।
ਇਨ੍ਹਾਂ ਪੌੜਿਆਂ ਨੂੰ ਕਦੇ ਵੀ ਪੌਂਚਦੇ ਨਾਂ, ਜੇ ਅਸੂਲ ਹੀ ਸਾਡੇ ਕੋਲ ਹੁੰਦੇ।
ਜੱਥੇਦਾਰ ਨਾਂ ਲਿਫਾਫਿਆਂ `ਚੋਂ ਬਾਹਰ ਔਂਦੇ, ਜੇ ਖਰੇ ਕਸਵੱਟੀ ਤੇ ਤੋਲ ਹੁੰਦੇ।
‘ਜਸਵੰਤ ਸਿੰਘਾ’ ਜੜੀਂ ਨਾਂ ਤੇਲ ਪੈਂਦਾ, ਜੇ ਸਿੱਖ ਨਾਂ ਐਨੈ ਅਨਭੋਲ ਹੁੰਦੇ।

ਸੇਵਾ ਕੀਤੀ-ਗਿਆਨੀ ਜਸਵੰਤ ਸਿੰਘ ‘ਮੋਰਜੰਡ’
ਗੁਰਦੁਆਰਾ ਸਾਹਿਬ ਕਲਾਂਗ (ਮਲੇਸ਼ਿਆ)
ਫੋਨ ਨੰਬਰ-0060-16-454-8663


(10/02/10)
ਡਾ. ਪਰਮਜੀਤ ਸਿੰਘ

ਜੈਸੇ ਬਾਲਕੁ ਭਾਈ ਸੁਭਾਈ ਲਖਿ ਅਪਰਾਧ ਕਮਾਵੈ ਕਰਿ ਉਪਦੇਸ ਝਿੜਕੇ ਬਹੁ ਭਾਂਤੀ ਬਹੁਰ ਪਿਤਾ ਹਾਲ ਲਾਵੈ॥ ਪਿਛਲੈ ਅਉਗੁਣ ਬਖਸ ਲੈ ਪ੍ਰਭ ਆਗੈ ਮਾਰਗ ਪਾਵੈ॥ 624
ਸੰਮੂਹ ਪੰਥ ਦਰਦੀਆਂ ਨੂੰ ਗੁਰੂ ਫਤੇਹਿ ਪ੍ਰਵਾਨ ਹੋਵੇ, ਪਿੱਛਲੇ ਸਮੇਂ ਵਿੱਚ ਅਸੀਂ ਕਾਫੀ ਸਾਰੀਆਂ ਸ਼ਤਾਬਦੀਆਂ ਮਨ੍ਹਾ ਚੁੱਕੇ ਹਾਂ। ਜਿਨ੍ਹਾ ਵਿੱਚ ਕਈ ਗੁਰੂ ਸਾਹਿਬ ਦੇ ਜਨਮ ਦਿਨਾਂ ਦੀਆਂ ਸ਼ਤਾਬਦੀਆਂ ਸਨ ਤੇ ਕਈ ਗੁਰੂ ਸਾਹਿਬਾਨ ਦੇ ਜੋਤੀ ਜੋਤ ਸਮਾਉਣ ਦੇ ਦਿਨ ਸਨ, ਕਈ ਭਗਤਾਂ ਤੇ ਗੁਰੂ ਗਰੰਥ ਸਾਹਿਬ ਦੇ (ਗੁਰਤਾ ਗੱਦੀ) ਸਥਾਪਨਾ ਦਿਵਸ, ਚਾਰੋਂ ਸਾਹਿਬਜ਼ਾਦਿਆਂ ਦੇ ਜਨਮ ਦਿਨ ਤੇ ਸ਼ਹੀਦੀ ਦਿਨ ਭੀ ਅਸੀਂ ਮਨ੍ਹਾ ਚੁੱਕੇ ਹਾਂ। ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਹੀਦੀ ਦਿਨ ਭੀ ਮਨ੍ਹਾ ਲਏ ਹਨ। ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੀ ਬਹੁਤ ਭੇਂਟ ਕਰ ਚੁੱਕੇ ਹਾਂ, ਉਨ੍ਹਾਂ ਦੀਆਂ ਸਿਖਿਆਂਵਾਂ ਤੇ ਚੱਲਣ ਦੀਆਂ ਪ੍ਰੇਰਨਾਂਵਾਂ ਦੀਆਂ ਸਿਖਿਆਂਵਾਂ ਵੀ ਕਾਫੀ ਸਾਰੀਆਂ ਦਿੱਤੀਆਂ ਹਨ ਅਤੇ ਅੱਗੋਂ ਵਾਸਤੇ ਵੀ ਦਿੰਦੇਂ ਰਹਾਂਗੇ। ਇਥੇ ਮੇਰਾ ਮੱਕਸਦ ਕਿਸੇ ਨੂੰ ਨੀਵਾਂ ਦਿਖਾਂਉਣਾ ਜਾਂ ਕਿਸੇ ਦੀ ਅਲੋਚਨਾ ਜਾਂ ਵੱਧਖੋਈ ਕਰਨਾ ਨਹੀ ਹੈ। ਪ੍ਰੰਤੂ ਧਾਰਮਿਕ ਮੁਖੀਆਂ ਨੂੰ ਉਹਨਾ ਦੀਆਂ ਜ਼ਿਮੇਵਾਰੀਆਂ ਦਾ ਅਹਿਸਾਸ ਕਰਾਉਣਾ ਹੈ। ਅੱਜ ਸਾਡੇ ਸਿੱਖ ਧਾਰਮਿੱਕ ਅਸਥਾਨਾ ਵਿੱਚ ਗੁਰਮੱਤਿ ਦੇਣ ਦੀ ਥਾਂ, ਕਰਮਕਾਂਡੀ ਬਣਾਉਣਾ, ਫੋਕੇ ਅਡੰਬਰ ਕਰਾਉਣਾ ਅਤੇ ਅਣਭੋਲ ਸਿੱਖਾਂ ਦੀ ਲੁੱਟ ਖਸੁੱਟ ਕੀਤੀ ਜਾ ਰਹੀ ਹੈ। ਇਕ, ਇੱਕ ਪਿੰਡ ਵਿੱਚ ਕਈ, ਕਈ ਗੁਰਦਵਾਰੇ ਬਣਾਏ ਜਾ ਚੁੱਕੇ ਹਨ ਤੇ ਅੱਜ ਵੀ ਬਣਾੲੈ ਜਾ ਰਹੇ ਹਨ। ਇਸ ਸੱਭ ਕੁੱਝ ਦੇ ਬਾਵਯੂਦ ਸਿੱਖਾਂ ਵਿੱਚ ਕਾਟੋ ਕਲੇਸ਼ ਚਰਮ ਸੀਮਾਂ ਤੇ ਪੰਹੁਚ ਚੁੱਕਾ ਹੈ। ਘਰੇਲੂ ਕਲੇਸ਼ ਦਿਨੋਂ ਦਿਨ ਵੱਧ ਰਹੇ ਹਨ, ਸਿੱਖ ਪਰਵਾਂਰਾਂ ਵਿੱਚ ਤਲਾਂਕਾ ਦੀ ਗਿਣਤੀ ਕੌੜ੍ਹੀ ਵੇਲ੍ਹ ਦੀ ਤਰਾਂ ਲੰਬੀ ਹੁੰਦੀ ਜਾ ਰਹੀ ਹੈ। ਨੌਜਵਾਨਾਂ ਅਤੇ ਮੁਟਿਆਰਾਂ ਵਿੱਚ ਨਸ਼ਾ ਤੇ ਪਤਿੱਤ ਪੁਣਾ ਦਿਨ ਦੁੱਗਣੀ ਤਰੱਕੀ ਕਰ ਰਿਹਾ ਹੈ। ਸ਼ਿਮਰਨ, ਪਾਠ, ਨਾਮ ਜਪਣ, ਅਰਦਾਸਾਂ ਅਖੰਡ ਪਾਠ, ਸ਼ਹਿਜ਼ ਪਾਠ, ਸ਼ੰਪਟ ਪਾਠਾਂ ਦੀਆਂ ਵੱਖ ਵੱਖ ਵਿਧੀਆਂ ਦੇ ਨਾਮ ਤੇ ਅਖੌਤੀ ਧਾਰਮਿਕ ਦਿੱਖ ਰਹੇ ਮਹਾਂਪੁਰਸ਼ ਤੇ ਅਖੌਤੀ ਸਿੱਖ ਚੌਧਰੀ (ਪ੍ਰਧਾਨ) ਅਖੌਤੀ ਸਿੱਖ ਸੰਗਤਾਂ ਦਾ ਸ਼ੋਸਣ ਕਰ ਰਹੇ ਹਨ। ਅਖੌਤੀ ਸੰਤਾਂ, ਪੀਰਾਂ, ਜ਼ੋਤਸੀਆਂ, ਪੰਡਤਾਂ, ਸੱਯਦਾ, ਸ਼ੇਖਾਂ ਤੇ ਅਖੌਤੀ ਧਾਰਮਿਕ ਗੁਰੂਆਂ ਦੀਆਂ ਹੇੜ੍ਹਾ ਅੱਜ ਪੰਜਾਬ ਦੀ ਧਰਤੀ ਤੇ ਵੱਧ ਰਹੀਆਂ ਹਨ। ਗੁਰਦਵਾਰਿਆਂ ਵਿੱਚ ਸਿੱਖੀ ਸੋਚ ਦੀ ਗੱਲ ਕਰਨ ਦੀ ਥਾਂ ਸਾਡੇ ਅਖੌਤੀ ਪੁਜਾਰੀ (ਗਰੰਥੀ) ਸੋਚੀ ਸਮਝੀ ਯੋਜ਼ਨਾ ਤਹਿਤ ਸਿੱਖ ਸੰਗਤਾਂ ਨੂੰ ਕਰਮ ਕਾਂਡੀਂ ਬਣਾਈ ਜਾ ਰਹੇ ਹਨ। ਸਾਨੂੰ ਸੋਝੀ ਦੇਣ ਦੀ ਥਾਂ ਸ਼ਹਿਜ਼ ਪਾਠ, ਸ਼ੰਪਟ ਪਾਠ, ਆਖੰਡ ਪਾਠ, ਸੁਖਮਨੀ ਸਾਹਿਬ ਦੇ ਪਾਠ, ਦੁਪਹਿਰਾ ਪਾਠ, ਚੌਪਹਿਰਾ ਪਾਠ, ਮਾਲ੍ਹਾ ਪਾਠ, ਮੂਲ ਮੰਤਰਾਂ ਦੇ ਪਾਠ ਵੱਖ ਵੱਖ ਸ਼ਬਦਾਂ ਤੇ ਸੰਕਟ ਮੋਚਨ ਪਾਠ ਕਰਨ ਕਰਾਉਣ ਲਈ ਪਰੇਰਿਆ ਜਾ ਰਿਹਾ ਹੈ। ਇਨ੍ਹਾਂ ਕੁੱਝ ਹੋਣ ਦੇ ਬਾਵਯੂਦ ਸਿੱਖ ਨਿਘਾਰ ਵੱਲ ਨੂੰ ਜਾ ਰਹੇ ਹਨ। ਅੱਜ ਦੇਖੋ ਦੇਖੀ ਸਿੱਖ ਬੀਬੀਆਂ ਕਰਵਾ ਚੌਥ ਦੇ ਵਰਤ ਰੱਖ ਰਹੀਆਂ ਹਨ। ਮੱਥਿਆਂ ਤੇ ਟਿੱਕੇ ਲਵਾਕੇ ਹਨੂੰਮਾਨ (ਸ਼ਰੀਂਹ ਦੀ ਲੱਕੜ ਦਾ ਕੀਲ੍ਹਾ, ਜਿਸ ਤੇ ਮਿਸਤਰੀ ਘੜ੍ਹਨ ਸਮੇਂ ਅੱਖਾਂ, ਨੱਕ, ਮੂੰਹ ਤੇ ਕੰਨ ਇਤਿ ਆਦਿ ਬਣਾ ਦਿੰਦੇ ਹਨ।) ਤੇ ਸੰਧੂਰ ਲਾਕੇ, ਗਲ੍ਹਾਂ ਵਿੱਚ ਤਵੀਤ ਪਾਕੇ ਦੁਰਗਾ ਦੀ ਪੂਜਾ {ਸ਼ਾਂਝੀ (ਮਿੱਟੀ ਦੇ ਤਾਰੇ, ਮੂੰਹ, ਚੇਹਰੇ ਬਣਾਕੇ, ਦੀਵਾਰਾਂ ਤੇ ਪਸ਼ੂਆਂ ਦੇ ਗੋਬਰ ਲਾਕੇ ਉਤੇ ਜੜ੍ਹ ਦਿਤੇ ਜਾਂਦੇ ਹਨ)}, ਲਾਂਲਾਂ ਵਾਲੇ ਦੇ ਰੋਟ (ਮੰਨ੍ਹ) ਬਣਾ ਕੇ ਗੁੱਗੇ ਦੀਆਂ ਸ਼ੇਵੀਂਆਂ, ਮੱਸਿਆ ਦੱਸਵੀਆਂ, ਇਕਾਤਸੀਆਂ, ਪੁੰਨਿਆਂ ਨੂੰ ਖੀਰਾਂ ਕੜ੍ਹਾਹ ਪ੍ਰਸਾਦਿ ਬਣਾਕੇ ਛਕਾਉਣ ਨੂੰ ਹੀ ਅਸੀਂ ਧਰਮ ਸਮਝ ਲਿਆ ਹੈ। ਸਿੱਖਾਂ ਦੇ ਕਿਸੇ ਪੁਜ਼ਾਰੀ/ਗਰੰਥੀ ਨੇ ਇਹਨਾਂ ਬੀਬੀਆਂ ਭੈਣਾਂ ਨੂੰ ਇਹ ਦੱਸਣ ਦੀ ਖੇਚਲ ਨਹੀ ਕੀਤੀ ਕਿ ਸਾਡੇ ਗੁਰੂ ਸਾਹਿਬ ਨੇ ਤਾਂ ਕਿਹਾ ਸੀ, ਵਰਤ ਰੱਖ ਕੇ, ਬੀਬੀਆਂ ਦੇ ਅੰਨ ਛੱਡਣ ਨੂੰ ਪਖੰਡਿ ਕਿਹਾ ਸੀ ਅਤੇ ਨਾ ਉਹ ਸੁਹਾਗਣਾਂ ਵਿੱਚ ਅਤੇ ਨਾ ਉਹ ਰੰਡੀਆਂ ਵਿੱਚ ਸਾਮਲ ਹੁੰਦੀਆਂ ਹਨ।

ਸਿੱਖਾਂ ਨੂੰ ਪੁੱਠੀ ਮੱਤ ਦੇਣ ਵਾਲੇ ਪੁਜਾਰੀ ਦਿਨੋਂ ਦਿਨ ਵਧ ਰਹੇ ਹਨ। ਧਰਮ ਦਾ ਵੱਡੇ ਪੱਧਰ ਤੇ ਵਾਪਾਰੀ ਕਰਨ ਹੋ ਰਿਹਾ ਹੈ। ਜੇ ਅੱਜ ਸਾਨੂੰ ਸ਼ਬਦ ਗੁਰੂ (ਗੁਰਬਾਣੀ) ਦੀ ਸੋਝੀ ਪੈ ਜਾਵੇ ਤਾਂ ਵੱਡੀਆਂ ਗੋਗੜ੍ਹਾਂ ਵਾਲੇ ਪੁਜਾਰੀਆਂ ਨੂੰ ਸੜਕਾਂ ਤੇ ਖੜ੍ਹ ਕੇ ਮੂੰਗਫਲੀ ਵੇਚਣੀ ਪੈ ਜਾਵੇ। ਹੋਰ ਕਰਮਕਾਂਡੀਆਂ ਦੇ ਘਰ ਭੰਗ ਭੁੱਜਣ ਲੱਗ ਜਾਵੇ। ਅੱਜ ਇਹ ਲੋਕ ਗੁਰਦਵਾਰਿਆਂ ਨੂੰ ਆਂਪਣੀ ਨਿੱਜੀ ਜਾਇਦਾਦਾਂ ਸਮਝ ਰਹੇ ਹਨ। ਇਹਨਾਂ ਸਾਰੀਆਂ ਬਿਮਾਰੀਆਂ ਦੀ ਜੜ੍ਹ ਇਹ ਹੈ ਕਿ ਸਾਡੇ ਪਾਸ ਗੁਰਬਾਣੀ ਸਮਝਣ ਤੇ ਸਮਝਾਉਣ ਦਾ ਵੱਕਤ ਹੀ ਨਹੀ ਹੈ। ਇਹ ਸਾਰੀਆਂ ਚੀਜ਼ਾ ਸਾਨੂੰ (ਰੈਡੀਮੇਡ) ਬਣੀਆਂ ਬਣਾਈਆਂ ਮਿੱਲ ਜਾਂਦੀਆਂ ਹਨ। ਪਾਠ, ਕੀਰਤਨ, ਅਰਦਾਸ ਕਰਿਆ ਕਰਾਇਆ ਮਿੱਲ ਰਿਹਾ ਹੈ ਬੱਸ ਤੁਹਾਡੀ ਜੇਬ ਵਿੱਚ ਨੋਟ, ਡਾਲਰ ਚਾਹੀਦੇ ਹਨ। ਪੁਜਾਰੀ ਤੇ ਪ੍ਰਬੰਧਕ ਇਸ ਕਰਕੇ ਖੁਸ਼ ਹਨ ਕਿਉਂਕਿ ਉਹਨਾ ਦੀਆਂ ਗੋਲਕਾ ਵਿੱਚ ਪੈਸਾ ਆ ਰਿਹਾ। ਅੱਜ ਕਾਰ ਸੇਵਾ ਦੇ ਨਾਂ ਤੇ ਵੱਡੀਆਂ ਵੱਡੀਆਂ ਅਸ਼ਮਾਨ ਛੂੰਹਦੀਆਂ ਇਮਾਰਤਾਂ ਦਿਨਾਂ ਵਿੱਚ ਬਣਕੇ ਤਿਆਰ ਹੋ ਰਹੀਆਂ ਹਨ। ਸਿੱਖ ਇਤਿਹਾਸ ਤੇ ਸਿੱਖ ਵਿਰਾਸਤ ਨੂੰ ਸੋਚੀ ਸਮਝੀ ਸ਼ਾਜਿਸ ਨਾਲ ਮਿਟਾਇਆ ਜਾ ਰਿਹਾ ਹੈ। ਅੱਜ ਸਿੱਖਾਂ ਦੇ ਨੱਬ੍ਹੇ ਪ੍ਰਤੀਸ਼ਤ ਪੁਜਾਰੀ ਗੁਰਦਵਾਰਿਆਂ ਦੀ ਪੂਜਾ ਖਾ, ਖਾ ਵੱਡੀਆਂ, ਵੱਡੀਆਂ ਗੋਗੜ੍ਹਾਂ ਵਧਾਕੇ ਗੁਰੂ ਜੀ ਦੇ ਇਸ ਲਿਖੇ ਦਾ ਮੁਜਾਕ ਉਡਾ ਰਹੇ ਹਨ, “ਫਿਟੁ ਇਵੇਹਾ ਜੀਵਿਆ ਜਿਤੁ ਖਾਇ ਵਧਾਇਆ ਪੇਟੁ॥ ਨਾਨਕ ਸਚੇ ਨਾਮ ਵਿਣੁ ਸਭੋ ਦੁਸਮਨੁ ਹੇਤੁ॥”790, ਗੁਰੂ ਸਾਹਿਬ ਵੇਲ੍ਹੇ ਇਹਨਾ ਗਰੀਬ ਸਿੱਖਾਂ ਨੂੰ ਸੋਝੀ ਮਿਲ ਗਈ ਸੀ, ਜਿਸ ਕਾਰਨ ਉਸ ਸਮੇਂ ਦੇ ਪੰਡਤ, ਮੁਲਾਣੇ ਬ੍ਰਾਹਮਣ ਤੇ ਅਖੌਤੀ ਪੁਜਾਰੀ ਆਪਣਾ ਹਲਵਾ, ਮੰਡਾ ਬੰਦ ਹੋਣ ਕਾਰਨ ਗੁਰੂ ਜੀ ਦੇ ਉੱਲਟ ਹੋ ਗਏ ਸਨ। ਹਰ ਗੱਲ ਵਿੱਚ ਗੁਰੂ ਜੀ ਦਾ ਇਹ ਲੋਕ ਵਿਰੋਧ ਕਰਦੇ ਸਨ। ਜੇ ਕਰ ਗੁਰੂ ਜੀ ਅੱਜ ਸ਼ਰੀਰਕ ਤੌਰ ਤੇ ਸਾਡੇ ਵਿੱਚ ਆ ਜਾਵਣ ਤਾਂ ਅੱਜ ਦੇ ਇਹ ਪੁਜਾਰੀ ਤਿੰਨ ਤੋਂ ਪੰਜ ਸੌ ਸਾਲ ਪਹਿਲਾਂ ਨਾਲੋਂ ਭੀ ਗੁਰੂ ਜੀ ਨਾਲ ਭੈੜ੍ਹਾ ਸ਼ਲੂਕ ਕਰਨਗੇ।

ਅੱਜ ਸਿੱਖੀ ਦੇ ਵੱਡੇ ਬੋਹੜ ਨੂੰ ਸਿੱਖਾਂ ਦੇ ਲੰਬਿਆਂ ਚੋਲਿਆਂ ਵਾਲੇ ਬ੍ਰਾਹਮਣ ਬੜ੍ਹੀ ਬੇਰਹਿਮੀ ਨਾਲ ਉਜਾੜ੍ਹ ਰਹੇ ਹਨ। ਸਮਝਦਾਰ ਸਿੱਖ ਸੱਚ ਬੋਲਣ ਤੋਂ ਡਰ ਰਹੇ ਹਨ। ਪਤਾ ਨਹੀ ਅੱਜ ਦੇ ਅਖੌਤੀ ਪੁਜਾਰੀਆਂ (ਜੱਥੇਦਾਂਰਾਂ) ਦਾ ਪੰਥ ਚੋਂ ਛੇਕਣ ਵਾਲਾ ਕੁਹਾੜਾ ਕਿਸ ਤੇ ਚੱਲ ਜਾਣਾਂ ਹੈ। ਸਿਮਰਨ ਕਰਨ ਦੀ ਪ੍ਰੇਰਨਾਂ ਦੇਣ ਵਾਲਿਆਂ ਕੋਲੋਂ ਮੈਂ ਪੁਛਣਾ ਚਾਹੁੰਦਾਂ ਹਾਂ ਕਿ ਜੇ ਸਿਮਰਨ ਹੀ ਸੱਭ ਕੁੱਝ ਹੁੰਦਾ ਤਾਂ ਗੁਰੂ ਨਾਨਕ ਸਾਹਿਬ ਜੀ ਨੂੰ ਬਾਬਰ ਦੀ ਜੇਲ ਵਿੱਚ ਚੱਕੀ ਨਾ ਪੀਸਣੀ ਪੈਂਦੀ, ਗੁਰੂ ਅਰਜਨ ਸਾਹਿਬ ਜੀ ਨੂੰ ਤੱਤੀ ਤਵੀ ਤੇ ਨਾ ਬੈਠਣਾਂ ਪੈਦਾਂ, ਗੁਰੂ ਤੇਗ ਬਹਾਦਰ ਜੀ ਨੂੰ ਦਿੱਲੀ ਜਾਕੇ ਆਪਣੇ ਸ਼ੀਸ਼ ਦਾ ਬਲੀਦਾਨ ਨਾ ਦੇਣਾ ਪੈਦਾਂ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਦੀਆਂ ਕੁਰਬਾਨੀਆਂ ਨਾ ਦੇਣੀਆਂ ਪੈਦੀਆਂ, ਗੁਰੂ ਗੋਬਿੰਦ ਸਿੰਘ ਜੀ ਨੂੰ ਅਨੰਦਪੁਰ ਛੱਡਣ ਦੀ ਜ਼ਰੂਰਤ ਨਾ ਪੈਦੀ, ਨਾ ਹੀ ਪੁਤਰਾਂ ਤੋਂ ਪਿਆਰੇ ਸਿੱਖ ਤੇ ਨਾ ਹੀ ਸਾਹਿਬਜਾਦਿਆਂ ਨੂੰ ਚਮਕੌਰ ਦੀ ਜੰਗ ਵਿੱਚ ਸ਼ਹੀਦ ਕਰਵਾਉਣ ਦੀ, ਸਰਹੰਦ ਦੀਆ ਦੀਵਾਰਾਂ ਵਿੱਚ ਚਿਣਵਾਕੇ ਸ਼ਹੀਦ ਕਰਵਾਉਣ ਦੀ ਕੀ ਜ਼ਰੂਰਤ ਸੀ? , ਬੰਦਾ ਸਿੰਘ ਬਹਾਦਰ ਜੀ ਨੂੰ ਸਰਹੰਦ ਦੀ ਇੱਟ ਨਾਲ ਇੱਟ ਨਾ ਖੜਕਾਉਣੀ ਪੈਂਦੀ, ਨਾ ਸਾਡੀਆਂ ਪੁਰਾਣੀਆਂ ਮਾਤਾਂਵਾਂ ਨੂੰ ਆਪਣੀ ਤੇ ਆਪਣੇ ਬੱਚਿਆਂ ਦੀਆਂ ਕੁਰਬਾਨੀਆਂ ਦੇਣੀਆਂ ਪੈਦੀਆਂ, ਨਾਹੀ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਦੇਂ, ਨਾ ਸਿੱਖ ਨੇਜ਼ਿਆਂ ਤੇ ਟੰਗੇ ਜਾਂਦੇ, ਨਾ ਬੱਚਿਆਂ ਦੇ ਟੋਟੇ ਟੋਟੇ ਕੀਤੇ ਜਾਂਦੇ, ਨਾ ਮਾਂਤਾਂਵਾਂ ਬੱਚਿਆਂ ਦੀਆਂ ਆਂਦਰਾਂ ਦੇ ਹਾਰ ਬਣਵਾ ਕੇ ਗਲਾਂ ਵਿੱਚ ਪਵਾਂਉਦੀਆਂ, ਨਾ ਹੀ ਭਾਈ ਮਨੀ ਸਿੰਘ ਜੀ ਨੂੰ ਆਪਦੇ ਸ਼ਰੀਰ ਦੇ ਬੰਦ ਬੰਦ ਕਟਵਾਉਣੇ ਪੈਦੇ, ਬੱਸ ਅੱਜ ਕੱਲ ਦੇ ਪੰਜਾਹ, ਇਕਵੰਜਾ ਅਖੌਤੀ ਸੰਤ ਮਹਾਂਪੁਰਸ਼ ਲੈ ਜਾਦੈਂ। ਸ਼ਿਮਰਨ ਵਿੱਚੋਂ ਸੱਚ ਪੈਦਾ ਹੋਣਾ ਚਾਹੀਦਾ। ਪ੍ਰੰਤੂ ਅੱਜ ਸ਼ਿਮਰਨ ਦੈ ਨਾਂ ਉਪਰ ਆਪਣੀਆਂ ਦੁਕਾਂਨਾਂ ਚਲਾਈਆਂ ਜਾ ਰਹੀਆਂ ਹਨ, ਅਤੇ ਸ੍ਰੀ ਗੁਰੂ ਗਰੰਥ ਸਾਹਿਬ ਦੀ ਤੋਹੀਨ ਕੀਤੀ ਜਾਂਦੀ ਹੈ। ਅੱਜ ਦੇ ਅਖੌਤੀ ਮਹਾਂਪੁਰਸ਼ ਕੋਤਰੀਆਂ ਵਾਲੇ ਪਾਠ, ਸ਼ੰਪਟਾਂ ਵਾਲੇ ਪਾਠ, ਲੱਕ ਲੱਕ ਪਾਣੀ ਵਿੱਚ ਖੜ੍ਹਕੇ ਸਿਮਰਨ ਕਰਨੇ, ਚੁਰਾਸੀ ਪੌੜ੍ਹੀਆਂ ਤੇ ਬੈਠ ਕੇ ਹਰ ਵਾਰੀ ਇਸ਼ਨਾਨ ਕਰਕੇ ਇੱਕ ਇੱਕ ਪੌੜ੍ਹੀ ਤੇ ਚੌਰਾਸੀ ਚੌਰਾਸੀ ਜਪੁ ਜੀ ਸਾਹਿਬ ਦੇ ਪਾਠ ਕਰਨੇ, ਸਾਇਦ ਗੁਰ ੂਜੀ ਨੂੰ ਨਹੀ ਸੀ ਪਤਾ ਕਿ ਇਸ ਤਰਾਂ ਸੱਭ ਕੁੱਝ ਮਿਲ ਜਾਂਦਾਂ ਹੈ, ਬੇਬੇ ਨਾਨਕੀ ਜੀ ਦੀ ਗੋਦ ਗੁਰੂ ਨਾਨਕ ਸਾਹਿਬ ਕਿਸੇ ਸ਼ਬਦ ਮੰਤਰ ਜਾਂ ਪਾਠ ਨਾਲ ਭਰ੍ਹ ਨਾ ਸਕੇ। ਅੱਜ ਸੱਭਿਆਚਾਰ ਦੇ ਨਾਂ ਤੇ ਗੰਦ ਮੰਦ ਪਰੋਸਿਆ ਜਾ ਰਿਹਾ ਹੈ। ਅਕਾਲ ਪੁਰਖ ਨੂੰ ਬੋਲ੍ਹਾ ਸਮਝਕੇ ਉੱਚੀ ਉੱਚੀ ਲਾਊਡ ਸਪੀਕਰ ਲਾ ਲਾ ਵਾਜੇ ਚਿੱਮਟੇ ਢੋਲਕੀਆਂ ਕੁੱਟ ਕੁੱਟ ਗੁਰੂ ਸਾਹਿਬ ਨੂੰ ਸੁਣਾਇਆ ਜਾ ਰਿਹਾ ਹੈ ਜਾਂ ਗੁਰੂ ਜੀ ਨੂੰ ਕੰਨ ਪਾੜ੍ਹਵਾਂ ਸ਼ੋਰ ਪਾਕੇ ਕੀ ਦੱਸਿਆ ਜਾ ਰਿਹਾ? ਇਹ ਤਾਂ ਆਕਾਲ ਪੁਰਖ ਜਾਂ ਗੁਰੂ ਜੀ ਆਪ ਹੀ ਜਾਨਣ ਮੇਰੇ ਵੱਸ ਦਾ ਰੋਗ ਨਹੀਂ। ਅੱਜ ਸਾਡੇ ਅਖੌਤੀ ਧਾਰਮਿਕ ਮਹਾਂਪੁਰਸ਼ ਵੱਖ ਵੱਖ ਤੀਰਥਾਂ ਦਾ ਤੇ ਉਹਨਾ ਦੇ ਇਸ਼ਨਾਨਾਂ ਦਾ ਵੱਖੋ ਵੱਖਰਾ ਫੱਲ ਦੱਸ ਪਾਪ ਲਾਹੁਣ ਦੀ ਪ੍ਰੇਰਣਾਂ ਦੇ ਰਹੇ ਹਨ। ਜਦੋਂ ਕਿ ਗੁਰੂ ਜੀ ਇਹਨਾਂ ਗੱਲਾਂ ਦਾ ਗੁਰਬਾਣੀ ਰਾਹੀਂ ਖੰਡਣ ਕਰਦੇ ਰਹੇ ਹਨ। ਅੱਜ ਦੇ ਅਖੌਤੀ ਗੁਰੂ ਲੱਚਰਤਾ ਨਾਲ ਭਰਪੂਰ ਵੱਡ ਆਕਾਰੀ ਪੋਥੇ ਨੂੰ ਦਸ਼ਮੇਸ਼ ਪਿਤਾ ਜੀ ਦਾ ਨਾਂ ਦੇਕੇ ਸ੍ਰੀ ਗੁਰੂ ਗਰੰਥ ਸਾਹਿਬ ਦੇ ਬਰਾਬਰ ਰੱਖ ਰੱਖ ਪੜ੍ਹਕੇ ਗੁਰੂ ਜੀ ਦੇ ਕਹੇ ਦੀ ਤੋਹੀਨ ਕਰ ਰਹੇ ਹਨ। ਜੇ ਤੁਹਾਡਾ ਇਸ ਕੋਕ ਸ਼ਾਸਤਰ ਬਿਨ੍ਹਾਂ ਨਹੀ ਸਰਦਾ ਫਿਰ ਆਪਣੇ ਆਪਣੇ ਘਰ ਇਸ ਦੇ ਅਰਥਾਂ ਸਮੈਤ ਦੀਵਾਨ ਲਾ ਲਾ ਜਰੂਰ ਪੜ੍ਹੋ ਤੁਹਾਨੂੰ ਕੋਈ ਨਹੀਂ ਰੋਕੇਗਾ। ਅੱਜ ਬਹੁਤ ਸਾਰੇ ਆਪੇ ਬਣੇ ਮਹਾਂਪੁਰਸ਼, ਅਖੌਤੀ ਬ੍ਰਹਮਚਾਰੀ ਗੁਰਬਾਣੀ ਦੀ ਥਾਂ ਆਪਣੀ ਬਣਾਈਆਂ ਕਵੀਤਾਵਾਂ ਵਾਜਿਆਂ ਢੋਲਕੀਆਂ ਨਾਲ਼ ਪੜ੍ਹਕੇ, ਜਾਂ ਗਾ ਕੇ ਸਿੱਖ ਸੰਗਤਾਂ ਦੀ ਲੁੱਟ ਕਰ ਰਹੀਆਂ ਹਨ। ਆਪਣੀ ਕਵੀਤਾਂਵਾਂ ਨੂੰ ਗੁਰਬਾਣੀ ਦਾ ਨਾਂ ਦਿਤਾ ਜਾਂਦਾਂ ਹੈ ਮੂਰਖ ਲੋਕ ਇਹਨਾ ਨੂੰ ਮਾਇਆ ਨਾਲ ਮਾਲੋ ਮਾਲ ਕਰੀ ਜਾ ਰਹੇ ਹਨ। ਬਾਬੇ ਨਾਨਕ ਦੀ ਬਾਣੀ ਨੂੰ ਪੜ੍ਹਕੇ ਨਾਨਕ ਦੇ ਉਪਦੇਸ਼ ਨੂੰ ਸਮਝਿਆ ਜਾ ਸਕਦਾ ਹੈ। ਨਾ ਕਿ ਅਖੌਤੀ ਗਰੰਥਾਂ, ਝੂਠੀਆਂ ਜਨਮ ਸਾਖੀਆਂ ਹੋਰ ਬ੍ਰਾਹਮਣੀ ਕਰਮਕਾਂਡੀ ਲਿਖਾਰੀਆਂ ਦੀਆਂ, ਡੇਰੇਦਾਂਰਾਂ, ਸਾਧਾਂ ਦੀਆਂ ਵਿੰਗੇ ਟੇਡੇ ਢੰਗ ਨਾਲ ਮੂਰਖ ਬਣਾਕੇ ਸਾਨੂੰ ਲੁੱਟਣ ਵਾਲੀਆਂ ਕਿਤਾਬਾਂ ਪੜ੍ਹਕੇ ਸਾਂਨੂੰ ਕੋਈ ਗਿਆਨ ਮਿਲ ਸਕਦਾ ਹੈ।

ਡਾ. ਪਰਮਜੀਤ ਸਿੰਘ 0091 98149 56247


(10/02/10)
ਸਤਿੰਦਰ ਸਿੰਘ ਖਾਲਸਾ

ਠੱਗਾਂ ਤੋਂ ਬਚੋ
ਕਿਸੇ ਸੱਜਣ ਨੇ ਇੱਕ ਰਾਗੀ ਜੱਥੇ ਨੂੰ ਪੇਪਰ (ਸਪੌਸਰ) ਭੇਜਣ ਲਈ +919650684020 ਤੋਂ ਫੋਨ ਕੀਤਾ, ਆਪਣਾ ਨਾਮ ਸਤਨਾਮ ਸਿੰਘ ਲੋਸ ਐਂਜਲਿਸ ਤੋਂ ਕਿਸੇ ਗੁਰੂਘਰ ਦਾ ਪ੍ਰਧਾਨ ਦੱਸਿਆ। ਰੁ 7050/-ਪਰ ਹੈਡ ਜਮਾਂ ਕਰਾਓਣ ਲਈ, ਇਕ ਖਾਤਾ ਨੰ: 0458000100355553 ਪੰਜਾਬ ਨੈਸਨਲ ਬੈਕ ਦਾ ਦਿਤਾ, ਇਹ ਖਾਤਾ ਕਿਸੇ ਹਰੀ ਰਾਮ ਦਾ ਹੈ। ਓਨ੍ਹਾਂ ਰੁਪਏ 21150/- ਜਮਾਂ ਕਰਾ ਦਿੱਤੇ, ਹੁਣ ਇਹ ਫੋਨ ਬੰਦ ਪਿਆ ਹੈ।
ਜੱਥੇ ਦੇ ਇੱਕ ਮੈਂਬਰ ਪ੍ਰਿਤਪਾਲ ਸਿੰਘ ਨਾਲ ਨੰ; +919899674429 ਤੇ ਸੰਪਰਕ ਕੀਤਾ ਜਾ ਸਕਦਾ ਹੈ।
ਜਮਾਂ ਰਸੀਦਾਂ ਨਾਲ ਹਨ।
ਜੇ ਕੋਈ ਵੀਰ ਇਸ ਠੱਗ ਨੂੰ ਜਾਣਦਾ ਹੋਵੇ ਤਾਂ ਪ੍ਰਿਤਪਾਲ ਸਿੰਘ ਨੂੰ ਜਰੂਰ ਫੋਨ ਕਰਨਾ ਜੀ।
ਸੁਣਨ ਚ ਆਇਆ ਹੈ ਕਿ, ਪਹਿਲਾਂ ਵੀ ਕਈ ਰਾਗੀ, ਪ੍ਰਚਾਰਕਾਂ ਨਾਲ ਅਜਿਹਾ ਹੋ ਚੁਕਿਆ ਹੈ
ਸਤਿੰਦਰ ਸਿੰਘ ਖਾਲਸਾ


(09/02/10)
ਸਰਵਜੀਤ ਸਿੰਘ

ਸਿੱਖ ਮਾਰਗ ਦੇ ਸਤਿਕਾਰ ਯੋਗ ਪਾਠਕੋ,
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਿਹ।

ਸ: ਅਮਰਜੀਤ ਸਿੰਘ ਚੰਦੀ ਜੀ ਨੇ ਆਪਣੇ ਲੇਖ, “ਕਦੋਂ ਤੱਕ ਊਠ ਦਾ ਬੁਲ੍ਹ ਡਿਗਣ ਦੀ ਉਡੀਕ ਕਰਾਂਗੇ?” ਵਿੱਚ ਹੋਰ ਨੁਕਤਿਆਂ ਦੇ ਨਾਲ-ਨਾਲ ਨਾਨਕਸ਼ਾਹੀ ਕੈਲੰਡਰ ਦਾ ਜਿਕਰ ਵੀ ਕੀਤਾ ਹੈ। ਚੰਦੀ ਜੀ ਦੇ ਬਚਨ, “ਪਾਲ ਸਿੰਘ ਜੀ ਪੁਰੇਵਾਲ ਨੂੰ ਵਿੱਚ ਬਿਠਾਉ, ਨਾਨਕਸ਼ਾਹੀ ਕੈਲੰਡਰ ਵਿੱਚ ਬਾਬਾ ਨਾਨਕ ਦਾ ਪ੍ਰਕਾਸ਼ ਦਿਹਾੜਾ, ਬੰਦੀ ਛੋੜ ਦਿਹਾੜਾ, ਆਦਿ ਵੀ ਬ੍ਰਾਹਮਣੀ ਪ੍ਰਭਾਵ ਤੋਂ ਮੁਕਤ ਕਰ ਕੇ, ਜਿਹੜੇ ਇੱਕ ਇੱਕ ਦਿਨ ਵਿੱਚ ਚਾਰ ਚਾਰ ਗੁਰ ਪੁਰਬ ਪੈਂਦੇ ਹਨ ਉਨ੍ਹਾਂ ਦੀਆਂ ਤਰੀਕਾਂ ਵੀ ਸਹੀ ਤ੍ਰੀਕਾਂ ਅਨੁਸਾਰ ਮਿੱਥ ਕੇ, ਕੈਲੰਡਰ ਨੂੰ ਸਿੱਖੀ ਸਿਧਾਂਤਾਂ ਨਾਲ ਸ਼ੰਗਾਰ ਕੇ, ਲਾਗੂ ਕਰਨ ਦਾ ਉਪਰਾਲਾ ਕਰ ਲਈਏ। ਇਸ ਮਗਰੋਂ ਸਮਾ ਵਿਚਾਰ ਕੇ, ਇਕੱਠੇ ਬੈਠ ਕੇ ਕੋਈ ਇੱਕ ਦਿਹਾੜਾ ਸ਼ਹੀਦਾਂ ਦਾ, ਇੱਕ ਦਿਹਾੜਾ ਗੁਰਤਾ ਗੱਦੀ ਦਾ, ਇੱਕ ਦਿਹਾੜਾ ਪ੍ਰਕਾਸ਼ ਦਿਵਸ ਦਾ ਮਿੱਥ ਕੇ, ਸਿੱਖਾਂ ਦੇ ਗੁਰਦਵਾਰਿਆਂ ਵਿੱਚ, ਬ੍ਰਾਹਮਣਾਂ ਵਾਞ ਰੋਜ਼ ਰੋਜ਼ ਮਨਾਏ ਜਾਣ ਵਾਲੇ ਦਿਹਾੜਿਆਂ (ਜਿਨ੍ਹਾਂ ਆਸਰੇ ਪੁਜਾਰੀ ਲਾਣਾ ਸਿੱਖਾਂ ਨੂੰ ਲੁੱਟਦਾ ਹੈ) ਤੇ ਰੋਕ ਲਾਈ ਜਾਵੇ”।
ਇੱਕ ਦਿਨ ਵਿੱਚ ਚਾਰ ਗੁਰਪੁਰਬ ਭਾਵ ਜੋਤੀ ਜੋਤ ਗੁਰੂ ਅਮਰਦਾਸ ਜੀ (2 ਅੱਸੂ 1631), ਗੁਰਗੱਦੀ ਗੁਰੂ ਰਾਮਦਾਸ ਜੀ (2 ਅੱਸੂ 1631), ਜੋਤੀ ਜੋਤ ਗੁਰੂ ਰਾਮਦਾਸ ਜੀ (2 ਅੱਸੂ 1638) ਅਤੇ ਗੁਰ ਗੱਦੀ ਗੁਰੂ ਅਰਜਨ ਦੇਵ ਜੀ (2 ਅੱਸੂ 1638), ਮਹਾਨਕੋਸ਼ ਮੁਤਾਬਕ ਇਹ ਚਾਰੇ ਦਿਹਾੜੈ ਹੀ 2 ਅੱਸੂ ਨੂੰ ਆਉਂਦੇ ਹਨ। ਨਾਨਕਸ਼ਾਹੀ ਕੈਲੰਡਰ ਮੁਤਾਬਕ 2 ਅੱਸੂ ਹਰ ਸਾਲ 16 ਸਤੰਬਰ ਨੂੰ ਹੀ ਆਵੇਗਾ। ਇਸ ਕੈਲੰਡਰ ਵਿੱਚ ਸਾਧ ਬਾਬਿਆਂ ਦੀ ਕ੍ਰਿਪਾ ਸਦਕਾ ਗੁਰੂ ਨਾਨਕ ਜੀ ਦਾ ਪ੍ਰਕਾਸ਼ ਦਿਹਾੜਾ, ਬੰਦੀ ਛੋੜ ਦਿਹਾੜਾ, ਅਤੇ ਹੋਲੇ-ਮਹੱਲੇ ਦੀਆਂ ਤਰੀਖਾਂ ਪੱਕੀਆਂ ਨਹੀ ਸੀ ਕੀਤੀਆਂ ਜਾ ਸਕੀਆਂ। ਇਹ ਤਰੀਖਾਂ ਆਉਣ ਵਾਲੇ 20 ਸਾਲ (2020 ਤੱਕ) ਪੁਰਾਣੀ ਜੰਤਰੀ ਮੁਤਾਬਕ ਹੀ ਰਹਿਣੀਆਂ ਹਨ। ਇਨ੍ਹਾਂ `ਚ 2 ਤਰੀਖਾਂ ਤਾਂ, ਗੁਰੂ ਨਾਨਕ ਜੀ ਦਾ ਪ੍ਰਕਾਸ਼ ਦਿਹਾੜਾ 1 ਵੈਸਾਖ (14 ਅਪਰੈਲ) ਅਤੇ ਹੋਲਾ-ਮਹੱਲਾ 1 ਚੇਤ (14 ਮਾਰਚ) ਤਾਂ ਪੱਕੀਆਂ ਹਨ। ਬੰਦੀ ਛੋੜ ਦਿਵਸ ਸਬੰਧੀ ਬੇਨਤੀ ਹੈ ਕਿ ਇਹ ਤਰੀਖ, ਜਿਸ ਦਿਨ ਗੁਰੂ ਜੀ 52 ਹਿੰਦੂ ਰਾਜਿਆਂ ਨੂੰ ਮੁਗਲ ਹਕੂਮਤ ਦੀ ਕੈਦ `ਚ ਰਿਹਾ ਕਰਵਾਕੇ ਲਿਆਏ ਸਨ ਹੋਣੀ ਚਾਹੀਂਦੀ ਹੈ ਜਾਂ ਜਦੋਂ ਗੁਰੂ ਜੀ ਅੰਮ੍ਰਿਤਸਰ ਸਾਹਿਬ ਵਿਖੇ ਪੁਜੇ ਸਨ, ਹੋਣੀ ਚਾਹੀਦੀ ਹੈ?
ਸਟੇਜਾਂ ਤੋਂ ਤਾਂ ਇਹ ਹੀ ਸੁਣਾਇਆ ਜਾਂਦਾ ਹੈ ਕਿ ਗੁਰੂ ਜੀ ਦਿਵਾਲੀ ਵਾਲੇ ਦਿਨ ਅੰਮ੍ਰਿਤਸਰ ਵਿਖੇ ਪੁੱਜੇ ਸਨ। ਉਸ ਦਿਨ ਬਾਬਾ ਬੁਢਾ ਜੀ ਵਲੋ ਦੀਪਮਾਲਾ ਕੀਤੀ ਗਈ ਸੀ। ਭੱਟ ਵਹੀਆਂ ਮੁਤਾਬਕ ਤਾਂ ਇਨ੍ਹਾਂ ਦੋ ਤਰੀਖਾਂ ਵਿਚ ਕਾਫੀ ਅੰਤਰ ਹੈ। “ਗੁਰੂ ਹਰਿਗੋਬਿੰਦ ਜੀ ਮਹਲ ਛਟਾ ਬੇਟਾ ਗੁਰੂ ਅਰਜਨ ਜੀ ਕਾ, ਸੋਢੀ ਪਤ੍ਰੀ ਚੱਕ ਗੁਰੂ ਕਾ, ਪਰਗਣਾ ਨਿਝਰਆਲਾ, ਸੰਮਤ ਸੋਲਾਂ ਸੈ ਛਿਅਤ੍ਰਾ ਕੱਤਕ ਮਾਸੈ ਕ੍ਰਿਸ਼ਨਾ ਪੱਖੇ ਚੌਦਸ ਕੇ ਦਿਹੁੰ ਗੁਰੂ ਜੀ ਬਾਵਨ ਰਾਜਯੋਂ ਕੇ ਗੈਲ ਗੜ੍ਹ ਗੁਆਲੀਅਰ ਸੇ ਬੰਧਨ ਮੁਕਤ ਹੂਏ। ਨਾਇਕ ਹਰੀਰਾਮ ਦਰੋਗਾ ਬੇਟਾ ਨਾਇਕ ਹਰਬੰਸ ਲਾਲ ਕਾ ਚੰਦ੍ਰਬੰਸੀ ਜਾਦਵ ਬੜ੍ਹਤੀਆ ਕਨਾਵਤ ਨੇ ਬੰਦੀ ਛੋੜ ਗੁਰੂ ਹਰਿਗੋਬਿੰਦ ਜੀ ਕੇ ਬੰਧਨ ਮੁਕਤ ਹੋਨੇ ਕੀ ਖੁਸ਼ੀ ਮੇਂ ਦੀਪਮਾਲਾ ਕੀ। ਏਕ ਦਿਵਸ ਨਾਇਕ ਹਰੀਰਾਮ ਕੇ ਗ੍ਰਹਿ ਮੇਂ ਨਿਵਾਸ ਕਰ ਕੇ ਗੁਆਲੀਅਰ ਸੇ ਬਿਦਾਇਗੀ ਲੀ। ਰਾਸਤੇ ਕਾ ਪੰਧ ਮੁਕਇ ਆਗਰੇ ਆਇ ਨਿਵਾਸ ਕੀਆ। (ਭੱਟ ਵਹੀ ਜਾਦੋਬੰਸੀਆਂ ਬੜਤੀਆਂ ਕੀ)
“ਗੁਰੂ ਹਰਿਗੋਬਿੰਦ ਮਹਲ ਛਟਾ ਬੇਟਾ ਗੁਰੂ ਅਰਜਨ ਜੀ ਕਾ, ਬਾਸੀ ਚੱਕ ਗੁਰੂ ਪਰਗਣਾ ਨਿਝਰਿਆਲਾ, ਗਢ ਗੁਆਲੀਅਰ ਸੇ ਬੰਧਨ ਮੁਕਤ ਹੋਇ ਗਾਮ ਕਲਾਨੌਰ ਪਰਗਣਾ ਬਟਾਲਾ ਮੇਂ ਆਏ, ਬਾਦਸ਼ਾਹ ਜਹਾਂਗੀਰ ਕੇ ਗੈਲ, ਸੰਮਤ ਸੋਲਾ ਸੈ ਛਿਹੱਤਰ ਫਲਗੁਣ ਪ੍ਰਵਿਸ਼ਟੇ, ਪਹਿਲੀ ਸੰਗ੍ਰਾਂਦ ਕੇ ਦਿਹੁੰ। ਗੁਰੂ ਜੀ ਕਾ ਆਨਾ ਸੁਣਿ ਬਾਬਾ ਬੁੱਢਾ ਬੇਟਾ ਬਾਬਾ ਸੁੱਘਾ ਰੰਧਾਵੇ ਕਾ, ਗੁਰਦਾਸ ਬੇਟਾ ਈਸ਼ਰਦਾਸ ਭੱਲੇ ਕਾ, ਬੱਲੂਰਾਇ ਬੇਟਾ ਮੂਲਛੰਦ ਜਲ੍ਹਨੇ ਕਾ, ਪਦਮਰਾਇ ਬੇਟਾ ਕੌਲਾਦਾਸ ਹਜਾਵਤ ਕਾ, ਹੋਰ ਸਿਖ ਫ਼ਕਿਰ ਆਏ”। (ਭੱਟ ਵਹੀ ਤਲਉਂਢਾ ਪਰਗਣਾ ਜੀਂਦ) (ਹਵਾਲਾ:- ਗੁਰੂ ਕੀਆਂ ਸਾਖੀਆਂ, ਪਿਆਰਾ ਸਿੰਘ ਪਦਮ ਪੰਨਾ 30)
‘ਭੱਟ ਵਹੀ ਜਾਦੋਬੰਸੀਆਂ’ ਮੁਤਾਬਕ ਗੁਰੂ ਜੀ “ਸੰਮਤ ਸੋਲਾਂ ਸੈ ਛਿਅਤ੍ਰਾ ਕੱਤਕ ਮਾਸੈ ਕ੍ਰਿਸ਼ਨਾ ਪੱਖੇ ਚੌਦਸ ਕੇ ਦਿਹੁੰ ਗੁਰੂ ਜੀ ਬਾਵਨ ਰਾਜਯੋਂ ਕੇ ਗੈਲ ਗੜ੍ਹ ਗੁਆਲੀਅਰ ਸੇ ਬੰਧਨ ਮੁਕਤ ਹੂਏ”। ਸੰਮਤ 1676 ਕੱਤਕ 26 ਨੂੰ ਕੱਤਕ ਮਾਸੈ ਕ੍ਰਿਸ਼ਨਾ ਪੱਖੇ ਚੌਦਸ ਦਿਨ ਮੰਗਲਵਾਰ (26 ਅਕਤੂਬਰ 1619) ਸੀ। ਇਸ ਦਿਨ ਦੀਵਾਲੀ ਸੀ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਭੱਟ ਵਹੀ ਦੇ ਲੇਖਕ ਨੇ, “ਨਾਇਕ ਹਰਬੰਸ ਲਾਲ ਕਾ ਚੰਦ੍ਰਬੰਸੀ ਜਾਦਵ ਬੜ੍ਹਤੀਆ ਕਨਾਵਤ ਨੇ ਬੰਦੀ ਛੋੜ ਗੁਰੂ ਹਰਿਗੋਬਿੰਦ ਜੀ ਕੇ ਬੰਧਨ ਮੁਕਤ ਹੋਨੇ ਕੀ ਖੁਸ਼ੀ ਮੇਂ ਦੀਪਮਾਲਾ ਕੀ”। ਕਿਓਂ ਲਿਖਿਆ? ਇਸ ਦਾ ਭਾਵ ਤਾਂ ਹੈ ਕਿ ਨਾਇਕ ਹਰਬੰਸ ਲਾਲ ਇਕੱਲੇ ਨੇ ਹੀ ਦੀਪਮਾਲ ਕੀਤੀ ਸੀ।
‘ਭੱਟ ਵਹੀ ਤਲਉਂਢਾ’ ਦਾ ਲੇਖਕ ਲਿਖਦਾ ਹੈ, “ਗੁਰੂ ਹਰਿਗੋਬਿੰਦ ਮਹਲ ਛਟਾ ਬੇਟਾ ਗੁਰੂ ਅਰਜਨ ਜੀ ਕਾ, ਬਾਸੀ ਚੱਕ ਗੁਰੂ ਪਰਗਣਾ ਨਿਝਰਿਆਲਾ, ਗਢ ਗੁਆਲੀਅਰ ਸੇ ਬੰਧਨ ਮੁਕਤ ਹੋਇ ਗਾਮ ਕਲਾਨੌਰ ਪਰਗਣਾ ਬਟਾਲਾ ਮੇਂ ਆਏ, ਬਾਦਸ਼ਾਹ ਜਹਾਂਗੀਰ ਕੇ ਗੈਲ, ਸੰਮਤ ਸੋਲਾ ਸੈ ਛਿਹੱਤਰ ਫਲਗੁਣ ਪ੍ਰਵਿਸ਼ਟੇ, ਪਹਿਲੀ ਸੰਗ੍ਰਾਂਦ ਕੇ ਦਿਹੁੰ”। ਸੰਮਤ 1676 ਫਗਣ ਦੀ ਸੰਗ੍ਰਾਂਦ, ਦਿਨ ਵੀਰਵਾਰ (27 ਜਨਵਰੀ 1620) ਸੀ। ਇਸ ਸਬੰਧੀ ਮੇਰੀ ਬੇਨਤੀ ਹੈ ਕਿ ਇਹ ਦਿਹਾੜਾਂ ਤਾਂ, ਜਿਸ ਦਿਨ 52 ਰਾਜਿਆਂ ਨੂੰ ਬੰਦੀ ਤੋ ਮੁਕਤ ਕਰਵਾਇਆ ਗਿਆ ਸੀ, ਉਹ ਹੀ ਹੋਣਾ ਚਾਹੀਦਾ ਹੈ।
ਪੁਜਾਰੀਆਂ ਦੀ ਲੁੱਟ ਨੂੰ ਨੱਥ ਪਾਉਣ ਲਈ ਸ: ਅਮਰਜੀਤ ਸਿੰਘ ਜੀ ਵਲੋ ਦਿੱਤਾ ਗਿਆ ਸੁਝਾਓ ਬੁਹਤ ਹੀ ਕੀਮਤੀ ਹੈ। ਇਸ ਸਬੰਧੀ ਬੇਨਤੀ ਹੈ ਕਿ ਗੁਰੂ ਨਾਨਕ ਜੀ ਦਾ ਪ੍ਰਕਾਸ਼ ਦਿਹਾੜਾ ਅਤੇ ਖਾਲਸੇ ਦਾ ਪ੍ਰਗਟ ਦਿਹਾੜਾਂ (ਦੋਵੇ ਇਕ ਦਿਨ ਹੀ ਹਨ) ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਗੱਦੀ ਦਿਵਸ, ਇਕ ਸ਼ਹੀਦੀ ਦਿਹਾੜਾਂ, ਇਹ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਜਾਂ ਛੋਟੇ ਸਹਿਬਜਾਦਿਆਂ ਦਾ ਸ਼ਹੀਦੀ ਦਿਹਾੜਾ ਵੀ ਹੋ ਸਕਦਾ ਹੈ।
ਪਾਠਕਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਆਪਣੇ-ਆਪਣੇ ਵਿਚਾਰ ਸਾਝੇ ਕਰਨ ਦੀ ਕ੍ਰਿਪਾਲਤਾ ਕਰਨੀ ਜੀ।
ਆਦਰ ਸਹਿਤ।
ਸਰਵਜੀਤ ਸਿੰਘ


(08/02/10)
ਸਤਿੰਦਰ ਸਿੰਘ

RSS ORDERS>BJP. (BALBEER PUNJ).
BJP ORDERS>AKALIDAL (BADAL).
BADAL ORDERS> SGPC (MAKKER).
MAKKER ORDERS> JATHEDAR AKALTAKHAT ( GURBACHAN SINGH).
JATHEDAR ORDERS> SIKH COMMUNITY.
Who is the BIG BOSS of SIKH COMMUNITY? Who commands SIKH COMMUNITY?
SHABAD GURU GURU GRANTH SAHIB or RASHTRYA SWAYAM SEVAK SANGH (RSS)
kHALSA JI HUN TA JAGO. GHAR VI LUTYA GAYA

TUSI AAP HI FAISLA KAR LAWO.

Satinder Singh


(ਨੋਟ:- ਡਾ: ਦਿਲਗੀਰ ਅਤੇ ਡਾ: ਜਗਬੀਰ ਬਾਰੇ ਇੱਕ ਦੂਜੇ ਤੇ ਦੂਸ਼ਣ ਵਾਲੀਆਂ ਲਿਖਤਾਂ ਅੱਜ ਅਸੀਂ 8 ਫਰਵਰੀ 2010 ਨੂੰ ‘ਸਿੱਖ ਮਾਰਗ’ ਤੋਂ ਹਟਾ ਦਿੱਤੀਆਂ ਹਨ। ਜੇ ਕਰ ਕੋਈ ਇਹਨਾ ਬਾਰੇ ਹੋਰ ਸਚਾਈ ਜਾਨਣ ਦਾ ਇੱਛਕ ਹੈ ਤਾਂ ਉਹ ਆਪ ਇਹਨਾ ਦੇ ਨੇੜੇ ਰਹਿਣ ਵਾਲਿਆਂ ਤੋਂ ਪਤਾ ਕਰ ਸਕਦਾ ਹੈ ਕਿ ਕਉਣ ਕਿਤਨਾ ਕੁ ਠੀਕ ਅਤੇ ਗਲਤ ਹੈ। ਅੱਜ ਹੀ ਗਿਆਨੀ ਤ੍ਰਿਬੇਦੀ ਸਿੰਘ ਨੇ ਫੂਨ ਕਰਕੇ ਦੱਸਿਆ ਹੈ ਕਿ ਕੱਲ 7 ਫਰਵਰੀ ਨੂੰ ਜੋ ਚਿੱਠੀ ‘ਸਿੱਖ ਮਾਰਗ’ ਤੇ ਛਪੀ ਸੀ ਉਹ ਉਹਨਾ ਨੇ ਨਹੀਂ ਲਿਖੀ ਸੀ ਭਾਵ ਕਿ ਉਹ ਜਾਹਲੀ ਸੀ ਕਿਸੇ ਹੋਰ ਨੇ ਉਹਨਾ ਦਾ ਨਾਮ ਵਰਤ ਕੇ ਲਿਖ ਦਿੱਤੀ ਸੀ। ਇਸ ਤੋਂ ਸਾਫ ਜ਼ਾਹਰ ਹੈ ਕਿ ਦੋਹੀਂ ਪਾਸੀਂ ਸਭ ਕੁੱਝ ਅੱਛਾ ਨਹੀਂ ਹੈ। ਅਸੀਂ ਆਪਣੇ ‘ਸਿੱਖ ਮਾਰਗ’ ਦੇ ਪਾਠਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਕਿਸੇ ਵੀ ਧਿਰ ਦਾ ਕੋਈ ਵੀ ਅਸਰ ਨਾ ਕਬੂਲਣ ਜੋ ਕਿ ਇਹਨਾ ਵਲੋਂ ‘ਸਿੱਖ ਮਾਰਗ’ ਤੇ ਛਪਿਆ ਹੈ ਉਹ ਖਦ ਆਪ ਸਚਾਈ ਜਾਨਣ ਦੀ ਖੇਚਲ ਕਰਨ-ਸੰਪਾਦਕ)


(08/02/10)
ਗੁਰਮੀਤ ਸਿੰਘ ਕਾਦੀਆਨੀ

ਪਿਆਰੇ ਖਾਲਸਾ ਜੀ,

ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਹਿ॥

ਅਖੋਤੀ ਦਸਮਗ੍ਰੰਥ ਬਾਰੇ ਸੱਚ ਬਿਆਨ ਕਰਦੀ ਪ੍ਰੋ.ਦਰਸ਼ਨ ਸਿੰਘ ਜੀ ਦੀ ਬੁਲੰਦ ਆਵਾਜ ਨੂੰ ਬੰਦ ਕਰਨ ਲਈ ਅਕਾਲ ਤਖਤ ਦੇ ਵਿਕਾਊ ਪੁਜਾਰੀਆਂ ਨੇ ਹਰ ਹੀਲਾ ਵਰਤਿਆ ਹੈ। ਬਿਹਾਰੀ ਲਾਂਬੇ ਵਲੋਂ ਝੂਠੀ ਸ਼ਿਕਾਇਤ ਕੀਤੇ ਜਾਣ ਦੇ ਇੱਕ-ਦਮ ਬਾਅਦ ਪੁਜਾਰੀਆਂ ਨੇ ਬਿਨਾਂ ਪੱਖ ਸੁਣੇ ਪ੍ਰੋ.ਸਾਹਿਬ ਦੇ ਕੀਰਤਨ ਕਰਨ ਉਪਰ ਪਾਬੰਦੀ ਠੋਕ ਦਿੱਤੀ ਸੀ। ਪਰ ਸੱਚ ਨਾਲ ਜੁੜੀਆਂ ਸਭਾ ਸੁਸਾਇਟੀਆਂ ਅਤੇ ਜਥੇਬੰਦੀਆਂ ਨੇ ਚਿੱਟੇ ਦਿਨ ਸ਼ਰੇਆਮ ਪ੍ਰੋ.ਦਰਸ਼ਨ ਸਿੰਘ ਜੀ ਦੇ ਕੀਰਤਨ ਸਮਾਗਮ ਵੱਡੀ ਗਿਣਤੀ ਵਿੱਚ ਕਰਵਾ ਕੇ ਸਿਆਸਤਦਾਨਾਂ ਦੇ ਤਨਖਾਹਦਾਰ ਪੁਜਾਰੀਆਂ ਨੂੰ ਸ਼ੀਸ਼ਾ ਦਿਖਾ ਦਿੱਤਾ। ਇਸ ਤੋਂ ਖਿੱਝ ਕੇ, ਕਈ ਤਰ੍ਹਾਂ ਦੇ ਨਾਟਕ ਕਰਨ ਉਪਰੰਤ ਸਕੱਤਰੇਤ ਸਾਹਿਬ ਦੇ ਪੁਜਾਰੀ ਗੁਰਬਚਨ ਸਿੰਘ ਨੇ ਆਖਰ ਪ੍ਰੋ. ਸਾਹਿਬ ਨੂੰ ਉਹਨਾਂ ਦੀ ਵੱਡਮੁੱਲੀ ਪੰਥਕ ਸੇਵਾਵਾਂ ਬਦਲੇ ਨਿਵਾਜਦਿਆਂ ਆਪਣੇ ਦਸਮਗ੍ਰੰਥੀ ਪੰਥ ਵਿਚੋਂ ਛੇਕਣ ਦਾ ਐਲਾਨ ਕਰ ਦਿੱਤਾ।

ਸੰਗਤਾਂ ਵਿੱਚ ਪ੍ਰੋ.ਸਾਹਿਬ ਦੇ ਕੀਰਤਨ ਸਮਾਗਮਾਂ ਪ੍ਰਤੀ ਲਗਾਤਾਰ ਉਤਸ਼ਾਹ ਤੋਂ ਖਿੱਝੇ ਹੋਏ ਪੁਜਾਰੀਆਂ ਨੇ ਆਪਣੇ ਆਕਾਵਾਂ ਰਾਹੀਂ ਇਹਨਾਂ ਸਮਾਗਮਾਂ ਉਪਰ ਰੋਕ ਲਾਉਣ ਦਾ ਕੋਝਾ ਯਤਨ ਕੀਤਾ ਹੈ। ਜੰਡਿਆਲਾ ਗੁਰੂ ਸਮਾਗਮ ਤੇ ਪਾਬੰਦੀ ਤੋਂ ਬਾਦ ਜਿਸ ਤਰ੍ਹਾਂ ਆਸਨਸੋਲ ਵਿਖੇ ਆਪਣੀ ਗੁੰਡਾ ਬ੍ਰਿਗੇਡ ਭੇਜ ਕੇ ਕੀਰਤਨ ਸਮਾਗਮ ਵਿੱਚ ਰੁਕਾਵਟ ਪਾਈ ਗਈ, ਉਸ ਤੋਂ ਇਹਨਾਂ ਧਰਮ ਦੇ ਠੇਕੇਦਾਰਾਂ ਦੀ ਅਸਲੀਅਤ ਹੋਰ ਉਘੜ ਕੇ ਸਾਹਮਣੇ ਆਈ ਹੈ। ਤੱਤ ਗੁਰਮਤਿ ਸਮਾਗਮਾਂ ਤੋਂ ਥਰ ਥਰ ਕੰਬਣ ਵਾਲੇ ਇਹਨਾਂ ਪੁਜਾਰੀਆਂ ਨੇ ਹੁਣ ਅਪਾਣੀ ਚਹੇਤੀ ਸਰਕਾਰ ਰਾਹੀਂ ਪੰਜਾਬ ਵਿੱਚ ਗੁਰਮਤਿ ਸਮਾਗਮਾਂ ਤੇ ਅਣਐਲਾਨੀ ਪਾਬੰਦੀ ਲਗਾ ਦਿੱਤੀ ਹੈ। ਇਹਨਾਂ ਯਤਨਾਂ ਤਹਿਤ ਹੀ ਤਰਨ ਤਾਰਨ ਵਿਖੇ ਪ੍ਰੋ.ਸਾਹਿਬ ਦੇ ਸਮਾਗਮਾਂ ਨੂੰ ਹਰ ਹੀਲੇ ਰੋਕਣ ਲਈ ਪੰਜਾਬ ਪੁਲਿਸ ਰਾਹੀਂ ਦਬਾਅ ਪਾਇਆ ਗਿਆ। ਉਸ ਤੋਂ ਅਗਲੇ ਦਿਨ ਲੁਧਿਆਣਾ ਵਿਖੇ ਭਾਈ ਗੁਰਦੇਵ ਸਿੰਘ ਜੀ ਬਟਾਲਵੀ ਦੇ ਗ੍ਰਹਿ ਵਿਖੇ ਗੁਰਮਤਿ ਸਮਾਗਮ ਬਾਰੇ ਸੂਚਨਾ ਮਿਲਣ ਤੇ ਪੁਲਿਸ ਪ੍ਰਸ਼ਾਸ਼ਨ ਨੇ ਆਪਣਾ ਪੂਰਾ ਤਾਣ ਲਗਾ ਕੇ ਇਹ ਸਮਾਗਮ ਨਹੀਂ ਹੋਣ ਦਿੱਤਾ।

ਇਸ ਘਟਨਾਕ੍ਰਮ ਤੋਂ ਇਹ ਗੱਲ ਉਭਰ ਕੇ ਸਾਹਮਣੇ ਆਈ ਹੈ ਕਿ ਪੰਜਾਬ ਪੁਲਿਸ ਦੇ ਨਾਲ ਨਾਲ ਅਖੌਤੀ ਬੁੱਢੇ ਫੈਡਰੇਸ਼ਨੀਆਂ ਨੂੰ ਹੁਕਮ ਜਾਰੀ ਹੋਏ ਹਨ ਕਿ ਉਹ ਪ੍ਰੋ.ਦਰਸ਼ਨ ਸਿੰਘ ਜੀ ਦੇ ਕੀਰਤਨ ਸਮਾਗਮ ਕਿਸੇ ਵੀ ਹਾਲਤ ਵਿੱਚ ਨਾ ਹੋਣ ਦੇਣ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਕਾਇਮ ਰੱਖਣ ਲਈ ਆਰੰਭੇ ਸੰਘਰਸ਼ ਦੇ ਇਸ ਅਤਿ-ਨਾਜੁਕ ਮੋੜ ਤੇ ਇਸ ਨਾਚੀਜ ਦਾਸ ਦੀ ਸਾਰੀਆਂ ਪੰਥਕ ਜਥੇਬੰਦੀਆਂ ਨੂੰ ਸਨਿਮਰ ਬੇਨਤੀ ਹੈ ਕਿ

ਪ੍ਰੋ.ਦਰਸ਼ਨ ਸਿੰਘ ਜੀ ਦੀ ਬਜੁਰਗ ਅਵੱਸਥਾ ਨੂੰ ਦੇਖਦੇ ਹੋਏ ਉਹਨਾਂ ਨੂੰ ਆਰਾਮ ਦਾ ਪੂਰਾ ਮੌਕਾ ਦੇਣਾ ਚਾਹੀਦਾ ਹੈ।
ਜੇਕਰ ਪ੍ਰਸ਼ਾਸ਼ਨ ਹਰ-ਹੀਲੇ ਪ੍ਰੋ.ਸਾਹਿਬ ਦੇ ਸਮਾਗਮਾਂ ਤੇ ਪਾਬੰਦੀ ਲਗਾਉਣਾ ਚਾਹੁੰਦਾ ਹੈ ਤਾਂ ਆਸਨਸੋਲ ਵਰਗੀ ਘਟਨਾ ਵਾਪਰਨੋਂ ਰੋਕਣ ਲਈ ਬਦਲਵੇਂ ਪ੍ਰਬੰਧ ਸੋਚਣੇ ਚਾਹੀਦੇ ਹਨ।
ਅਜਿਹੇ ਬਦਲਵੇਂ ਪ੍ਰਬੰਧਾਂ ਤਹਿਤ ਘਰ ਘਰ ਵਿੱਚ ਪ੍ਰੋ. ਦਰਸ਼ਨ ਸਿੰਘ ਪੈਦਾ ਕੀਤੇ ਜਾਣ। ਹਰ ਜਾਗਰੂਕ ਸਿੱਖ ਪ੍ਰੋ.ਦਰਸ਼ਨ ਸਿੰਘ ਜੀ ਵਾਂਗ ਦ੍ਰਿੜਤਾ ਨਾਲ ਮਨਮੱਤਾਂ ਨੂੰ ਠੱਲ ਪਾਉਣ ਲਈ ਆਪਣਾ ਯੋਗਦਾਨ ਪਾਵੇ।
ਤੱਤ ਗੁਰਮਤਿ ਦੇ ਸਾਰੇ ਪ੍ਰਚਾਰਕ / ਕਥਾਵਾਚਕ ਆਪਣਾ ਪੰਥਕ ਫਰਜ਼ ਨਿਭਾਉਂਦੇ ਹੋਏ ਹੁਣ ਤੋਂ ਹੀ ਪ੍ਰੋ.ਦਰਸ਼ਨ ਸਿੰਘ ਜੀ ਦੀ ਆਵਾਜ਼ ਬਣਨ।
ਅਖੌਤੀ ਦਸਮਗ੍ਰੰਥ ਦੀ ਅਸਲੀਅਤ ਤੋਂ ਰੂਟ ਲੈਵਲ ਦੇ ਹਰ ਗੁਰਸਿੱਖ ਨੂੰ ਸਹੀ ਜਾਣਕਾਰੀ ਦੇਣ ਲਈ ਨੁੱਕੜ ਮੀਟਿੰਗਾਂ ਦੀ ਤਰਜ ਤੇ ਛੋਟੇ ਛੋਟੇ ਸਮਾਗਮ ਕੀਤੇ ਜਾਣ। ਕਿਉਂਕਿ ਆਮ ਦੇਖਣ ਵਿੱਚ ਆਇਆ ਹੈ ਕਿ (ਅ)ਕਾਲੀਆਂ ਦੇ ਧੁਤੂ ਅਖਬਾਰਾਂ ਦੇ ਇੱਕ-ਪਾਸੜ ਪ੍ਰਚਾਰ ਸਦਕਾ ਝੂਠ ਨੂੰ ਹੀ ਸੱਚ ਸਮਝਿਆ ਜਾ ਰਿਹਾ ਹੈ। 70% ਸਿੱਖਾਂ ਨੂੰ ਦਸਮਗ੍ਰੰਥ ਬਾਰੇ ਭੋਰਾ ਵੀ ਜਾਣਕਾਰੀ ਨਹੀਂ।
ਇਸ ਸੰਘਰਸ਼ ਨੂੰ ਸਫਲਤਾ ਪੂਰਵਕ ਨੇਪਰੇ ਚਾੜਣ ਲਈ ਹਰ ਗੁਰਸਿੱਖ ਆਪਣੀ ਨਿੱਤ ਦੀ ਅਰਦਾਸ ਵਿੱਚ (ਗੁਰਮਤਿ ਸਮਾਗਮਾਂ ਦੌਰਾਨ ਵੀ) ਇਹਨਾਂ ਸ਼ਬਦਾਂ ਨੂੰ ਸ਼ਾਮਲ ਕਰਕੇ ਸਤਿਗੁਰਾਂ ਤੋਂ ਚੜਦੀ ਕਲਾ ਦੀ ਅਰਦਾਸ ਕਰੇ --
ਹੇ ਸੱਚੇ ਪਾਤਸ਼ਾਹ, ਤਖਤ ਹਜੂਰ ਸਾਹਿਬ ਅਤੇ ਤਖਤ ਪਟਨਾ ਸਾਹਿਬ ਅਤੇ ਕੁੱਝ ਹੋਰ ਗੁਰਧਾਮਾਂ ਵਿਖੇ ਕੁੱਝ ਬੇਸਮਝ ਲੋਕਾਂ ਵਲੋਂ ਆਪਜੀ ਦੇ ਸਿੰਘਾਸਣ ਦੇ ਬਰਾਬਰ ਅਖੌਤੀ ਦਸਮਗ੍ਰੰਥ ਨਾਮੀ ਪੁਸਤਕ ਨੂੰ ਸਥਾਪਤ ਕਰਕੇ ਘੋਰ ਬੇਅਦਬੀ ਕੀਤੀ ਜਾ ਰਹੀ ਹੈ। ਇਸ ਬੇਅਦਬੀ ਨੂੰ ਠੱਲ ਪਾਉਣ ਲਈ ਅਤੇ ਆਪਜੀ ਦੇ ਸਤਿਕਾਰ ਨੂੰ ਕਾਇਮ ਰੱਖਣ ਲਈ ਆਪ ਜੀ ਆਪਣੇ ਗੁਰਸਿੱਖਾਂ ਨੂੰ ਬੱਲ ਤੇ ਉੱਦਮ ਬਖਸ਼ੋ। ਆਪ ਜੀ ਇਹਨਾਂ ਗੁਰਸਿੱਖਾਂ ਦੇ ਅੰਗ ਸੰਗ ਸਹਾਈ ਹੋਣਾ ਜੀ।
ਤੱਤ ਗੁਰਮਤਿ ਦੇ ਇਸ ਸੰਘਰਸ਼ ਵਿੱਚ ਸਫਲਤਾ ਹਾਸਲ ਕਰਨ ਲਈ ਆਪਸੀ ਖਿਚੋ-ਤਾਣ ਛੱਡ ਕੇ ਮੁਕੰਮਲ ਤੌਰ ਤੇ ਸੁਹਿਰਦ ਹੋਣਾ ਪਵੇਗਾ।
ਪ੍ਰੋ. ਦਰਸ਼ਨ ਸਿੰਘ ਜੀ ਭਾਵੇਂਕਿ ਸ਼ਰੀਰਕ ਰੂਪ ਵਿੱਚ ਤੱਤ ਗੁਰਮਿਤ ਦੇ ਇਸ ਸੰਘਰਸ਼ ਦੀ ਅਗਵਾਈ ਕਰ ਰਹੇ ਹਨ, ਪਰ ਕੂੜ ਦੀ ਪਾਲ ਹਟਾਉਣ ਲਈ ਸਾਨੂੰ ਸਾਰਿਆਂ ਨੂੰ ਹੀ ਆਪੋ-ਆਪਣੀ ਜਿੰਮੇਵਾਰੀ ਤਹਿਤ ਦ੍ਰਿੜਤਾ ਦਿਖਾਉਂਦੇ ਹੋਏ ਯੋਗਦਾਨ ਪਾਉਣਾ ਹੋਵੇਗਾ।

ਸਤਿਗੁਰੂ ਜੀ ਦੇ ਦਰ ਦਾ ਕੂਕਰ,

ਗੁਰਮੀਤ ਸਿੰਘ ਕਾਦੀਆਨੀ

ਕਪੂਰਥਲਾ


(08/02/10)
ਡਾ. ਪਰਮਜੀਤ ਸਿੰਘ

ਇਹ ਪੱਤਰ ਸਤੰਬਰ 2008 ਵਿੱਚ ਤੱਖਤ ਸਿਰੀ ਹਜ਼ੂਰ ਸਾਹਿਬ ਦੇ ਮੁਖ ਲਿਖਾਰੀ ਨੂੰ ਦਿੱਤਾ ਗਿਆ ਸੀ। ਪ੍ਰੰਤੂ ਕਿਸੇ ਨੇ ਵੀ ਇਸ ਪੱਤਰ ਵਿੱਚ ਲਿੱਖੇ ਕਿਸੇ ਭੀ ਨੁਕਤੇ ਤੇ ਕਿਸੇ ਕਿਸਮ ਦਾ ਵਿਚਾਰ ਕਰਨਾ ਯੋਗ ਨਹੀ ਸਮਝਿਆ। ਜੱਥੇਦਾਰ ਭਾਈ ਕੁਲਵੰਤ ਸਿੰਘ ਨੂੰ ਵੱਖਰੇ ਤੌਰ ਤੇ ਮਿਲਕੇ ਵੀ ਵਿਚਾਰ ਬਟਾਂਦਰਾ ਕੀਤਾ ਉਹਨਾ ਨੇ ਵਿਚਾਰ ਬਟਾਂਦਰੇ ਦੋਰਾਨ ਮੰਨਿਆ ਕਿ ਤੱਖਤ ਤੇ ਜੋ ਵੀ ਹੋ ਰਿਹਾ ਹੈ ਗਲਤ ਹੈ ਪ੍ਰੰਤੂ ਇਨ੍ਹਾਂ ਹੋ ਰਹੀਆਂ ਗਲਤ ਰਸਮਾਂ ਨੂੰ ਮਜ਼ਬੂਰੀ ਵੱਸ, ਬੰਸ ਕਰ ਸਕਣ ਵਿੱਚ ਆਪਣੀ ਅੱਸਮਰੱਥਾ ਜਿਤਾਈ ਸੀ।
ਚੇਅਰਮੈਨ ਸਾਹਿਬ, ਤੱਖਤ ਸੱਚਖੰਡ ਸ਼੍ਰੀ ਅੱਬਚੱਲ ਨਗਰ ਹਜ਼ੂਰ ਸਾਹਿਬ, ਨਾਦੇੜ੍ਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤੇਹਿ। ਆਪ ਨੂੰ ਪੰਥ ਦਾ ਇੱਕ ਨਿਮਾਣਾ ਨਾ ਸਮਝ ਸੇਵਕ ਹੋਣ ਨਾਤੇ ਇੱਕ ਅਤੀ ਜ਼ਰੂਰੀ ਬੇਨਤੀ ਕਰ ਰਿਹਾ ਹਾਂ। ਅੱਜ ਸਿੱਖ ਪੰਥ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਿੰਨ ਸੌ ਸਾਲਾ ਗੁਰਤਾ ਗੱਦੀ ਦਿਵਸ ਮਨ੍ਹਾਉਣ ਦੀ ਤਿਆਰੀ ਕਰ ਰਿਹਾ ਹੈ। ਪਰ ਮੈਂ ਕੁੱਝ ਦਿਨਾਂ ਤੋਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੀ ਧਰਤੀ ਤੇ ਰੁੱਕ ਕੇ ਦੇਖ ਰਿਹਾਂ ਹਾਂ ਕਿ ਇਥੇ ਸੱਚਖੰਡ ਵਿਖੇ ਦਰਬਾਰ ਸਾਹਿਬ ਵਿੱਚ ਅਤੇ ਉਪੱਰ ਜਿਥੇ ਅਖੰਡ ਪਾਠਾਂ ਦੀਆਂ ਲੜ੍ਹੀਆਂ ਚੱਲ ਰਹੀਆ ਹਨ, ਇਸ ਤੋਂ ਬਿਨ੍ਹਾਂ ਗੁਰਦਵਾਰਾ ਭਜ਼ਨਗੜ੍ਹ ਸਾਹਿਬ ਵਿੱਖੇ ਭੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਘੋਰ ਨਿਰਾਦਰ ਹੋ ਰਿਹਾ ਹੈ। ਕੀ ਗੁਰੂ ਸਾਹਿਬ ਨੇ ਸਾਨੂੰ ਇਸ ਤਰ੍ਹਾਂ ਕਰਨ ਦੇ ਲਈ ਕਿਹਾ ਸੀ ਜਾਂ ਫਿਰ ਇਸ ਤਰ੍ਹਾਂ ਦੀ ਸਾਨੂੰ ਕੋਈ ਆਗਿਆਂ ਦੇਕੇ ਗਏ ਸਨ। ਜਦੋਂ ਕਿ ਮੇਰੇ ਪਾਸ ਤੁਹਾਡੇ ਵੱਲੋਂ ਛਾਪਾਇਆ ਇੱਕ ਇਸ਼ਤਿਹਾਰ ਮੌਜ਼ੂਦ ਹੈ ਜਿਸ ਵਿੱਚੋਂ ਇਹ ਪਤਾ ਲੱਗਦਾ ਹੈ ਕਿ ਗੁਰੂ ਸਾਹਿਬ ਨੇ 4ਅਕਤੂਬਰ ਸੰਨ 1708 ਈਸਵੀ ਨੂੰ ਆਪਣੇ ਸੱਚ ਖੰਡ ਗਮਨ ਤੋਂ ਪਹਿਲਾਂ “ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ” ਗੁਰਤਾ ਗੱਦੀ ਪ੍ਰਦਾਨ ਕਰਕੇ ਸਿੱਖ ਪੰਥ ਨੂੰ ਸ਼ਬਦ ਗੁਰੂ ਦੇ ਲੜ੍ਹ ਲਗਾਇਆ ਸੀ ਅਤੇ ਦੇਹ ਗੁਰੂ ਪ੍ਰਥਾ ਹਮੇਸ਼ਾ ਲਈ ਸਮਾਪਤ ਕਰਕੇ ਆਪਣੇ ਸਿੱਖਾਂ ਨੂੰ ਹੁਕਮ ਕੀਤਾ ਸੀ। “ਪੂਜਾ ਆਕਾਲ ਕੀ, ਪਰਚਾ ਸ਼ਬਦ ਕਾ, ਦਿਦਾਰ ਖਾਲਸੇ ਦਾ” ਦੇ ਅਨੁਸਾਰ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਦਿੱਤੀ ਗਈ ਸੀ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਤੇ ਦਿੱਲੀ ਸਿੱਖ ਗੁਰਦਵਾਰਾ ਕਮੇਟੀ ਵੱਲੋਂ ਛਾਪੀ ਸਿੱਖ ਰਹਿਤ ਮਰਯਾਦਾ ਵਿਚੋਂ ਵੀ ਇਹ ਹੀ ਜਾਣਕਾਰੀ ਮਿਲਦੀ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ (ਤੁਲ) ਕੋਈ ਹੋਰ ਪੁਸਤੱਕ, ਪੋਥੀ ਜਾਂ ਗ੍ਰੰਥ ਨਹੀ ਰੱਖਿਆ ਜਾ ਸਕਦਾ। ਉਸ ਤੋਂ ਵੀ ਵੱਡੀ ਗੱਲ ਜੋ ਗੁਰੂਸਾਹਿਬ ਆਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਖੁੱਦ ਆਪ ਹੀ ਲਿੱਖ ਗਏ ਸਨ। ਰਾਮਕਲੀ ਮਹਲਾ 3 ਅਨੰਦ ਵਿੱਚ ਲਿੱਖਦੇ ਹਨ। “ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ੲਵਹੋ ਸਚੀ ਬਾਣੀ॥ ਬਾਣੀ ਤ ਗਾਵਹੁ ਗੁਰੂ ਕੇਰੀ ਬਾਣੀਆ ਸਿਰਿ ਬਾਣੀ॥ 23॥ ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ॥ ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ॥ ਕਹਦੇ ਕਚੇ ਸੁਣਦੇ ਕਚੇ ਕਚੀ ਆਖਿ ਚਖਾਣੀ॥ ਹਰਿ ਹਰਿ ਨਿਤ ਕਰਹਿ ਰਸਨਾ ਕਹਿਆ ਕਛੂ ਨ ਜਾਣੀ॥ ਚਿਤੁ ਜਿਨ ਕਾ ਹਿਰਿ ਲਇਆ ਮਾਇਆ ਬੋਲਨਿ ਪਏ ਰਵਾਣੀ॥ ਕਹੈ ਨਾਨਕੁ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ॥ 24॥” “ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅਮ੍ਰਿਤ ਸਾਰੇ ਗੁਰ ਬਾਣੀ ਕਹਿ ਸੇਬਕਿ ਜਨਿ ਮਾਨਿਇ ਪ੍ਰਤਖ ਗੁਰੂ ਨਿਸਿਤਾਰੇ॥” ਇਤ ਆਦਿ ਲਿਖਿਆ ਹੈ। ਫਿਰ ਕਿਸੇ ਹੋਰ ਗੁਰੂ ਦੀ ਜ਼ਰੂਰਤ ਰਹਿ ਜਾਂਦੀਂ ਹੈ। ਤੱਖਤ ਸੱਚਖੰਡ ਤੇ ਜਾਣ ਵਾਲੀ ਸੰਗਤ ਦੇ ਆਮ ਹੀ ਤਿਲਕ ਲਾਏ ਜਾਂਦੇ ਹਨ ਕੀ ਹਜ਼ੂਰ ਸਾਹਿਬ ਵਾਲੇ ਬਾਣੀ ਨਹੀ ਪੜ੍ਹਦੇ, ਬਾਣੀ ਵਿੱਚ ਤਾਂ ਲਿਖਿਆ ਹੈ। ਮਥੇ ਤਿਲਕ ਹਥਿ ਮਾਲਾ ਬਾਨਾ ਲੋਗਨਿ ਰਾਮ ਖਿਲੋਨਾ ਜਾਨਾ॥ । ਇਹ ਪ੍ਰਥਾ ਵੀ ਤੁਰੰਤ ਬੰਦ ਕਰ ਦੇਣੀ ਚਾਹੀਦੀ ਹੈ। ਜਿਸ ਤਰਾਂ ਆਪ (ਨਦੇੜ੍ਹ) ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿੱਚੋਂ ਇਮਾਰਤਾਂ ਰਸਤੇ ਗਲੀਆਂ ਨਾਲੀਆ ਇਤ ਆਦਿ ਵਿੱਚ ਅਤਿਅੰਤ ਦਾ ਸੁਧਾਰ ਕੀਤਾ ਹੈ ਅੱਜ ਸਮਾਂ ਤੁਹਾਡੇ ਪਾਸ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਰੱਖੇ ਹੋਰ ਅਨਿਮੱਤੀ ਗਰੰਥ ਤੁਰੰਤ ਚੁਕਵਾਕੇ ਤੇ ਹੋਰ ਕਿਸੇ ਵੀ ਕਿਸਮ ਦੀ ਹੋ ਰਹੀਆਂ ਅਨਮੱਤੀਆਂ ਤੁਰੰਤ ਬੰਦ ਕਰਾਕੇ, ਸੱਭ ਸੁਧਾਈਆਂ ਕਰ ਦੇਵੋਂ ਤੇ ਸਿੱਖ ਸੰਗਤਾਂ ਨੂੰ ਠੀਕ ਸੇਧ ਦੇ ਸਕੋਂ। ਸਾਹਿਬੁ ਮੇਰਾ ਏਕੋ ਹੈ॥ ਏਕੋ ਹੈ ਭਾਈ ਏਕੋ ਹੈ॥ (350ਅੰਗ) ਕਿਉਂਕਿ ਸਿੱਖਾਂ ਦੇ ਇੱਕੋ ਇੱਕ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਕੋਈ ਹੋਰ ਨਹੀ। ਆਗਿਆ ਭਈ ਅਕਾਲ ਕੀ, ਤਬੈ ਚਲਾਯੋ ਪੰਥ। ਸਭ ਸਿਖਨ ਕੋ ਹੁਕਮ ਹੈ, ਗੁਰੂ ਮਾਨਯੋ ਗ੍ਰੰਥ। ਤੀਸਰੀ ਗੱਲ਼ ਲਈ ਸਮਾਂ ਬਹੁਤ ਘੱਟ ਹੋਣ ਕਾਰਨ ਸਿਰਫ ਇੱਕ ਸੰਦੇਸ ਰਾਂਹੀਂ ਸਿੱਖ ਸੰਗਤਾਂ ਤੋਂ ਭੁੱਲ ਦੀ ਮੁਆਫੀ ਮੰਗਣ ਵਿੱਚ ਕੋਈ ਗੁਨਾਹ ਨਹੀ, ਸਿੱਖਾਂ ਵਿੱਚ ਵੱਡੀਆਂ ਵੱਡੀਆਂ ਗੱਲਤੀਆਂ ਵੀ ਮੁਆਫੀ ਨਾਮੇਂ ਨਾਲ ਮੁਆਫ ਕਰ ਦਿੱਤੀਆਂ ਜਾਂਦੀਆਂ ਹਨ। ਉਹ ਗੱਲਤੀ ਹੈ ਗੁਰਤਾ ਗੱਦੀ ਦੀ ਮਿੱਤੀ, ਤੁਹਾਡੇ ਇਸ਼ਤਿਹਾਰ ਅਨੁਸਾਰ 4 ਅਕਤੂਬਰ 1708 ਤੋਂ 300 ਸਾਲ 4 ਅਕਤੂਬਰ 2008 ਨੂੰ 300 ਸਾਲ ਪੂਰੇ ਹੋਣੇ ਸਨ, ਸੋ ਗੁਰਤਾ ਗੱਦੀ ਇਸ ਅਨੁਸਾਰ 4 ਅਕਤੂਬਰ 2008 ਨੂੰ ਹੀ ਮਾਨਾਉਣੀ ਬਣਦੀ ਸੀ, ਪ੍ਰੰਤੂ ਆਪ 30 ਅਕਤੂਬਰ 2008 ਨੂੰ ਮਨਾ ਰਹੇ ਹੋ, ਜਦੋਂ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਇਹ ਦਿਨ 20 ਅਕਤੂਬਰ 2008 ਨੂੰ ਮਨਾ ਰਹੀਆਂ ਹਨ ਜੋ ਕਿ ਤੁਹਾਡੇ ਇਸ਼ਤਿਹਾਰ ਅਨੁਸਾਰ ਗੱਲਤ ਹੈ। ਸਮੇਂ ਦੀ ਘਾਟ ਕਾਰਨ ਇਸ ਵਾਰ ਇਹ ਤਬਦੀਲੀ ਮੁਸ਼ਕੱਲ ਹੋਵੇਗੀ, ਪਰ ਆਉਣ ਵਾਲੇ ਸਮੇਂ ਵਿੱਚ, ਇਸ ਗੱਲਤੀ ਨੂੰ ਸੁਧਾਰਨ ਬਾਰੇ ਸਿੱਖ ਸੰਗਤਾਂ ਨੂੰ ਹੁਣ ਤੋਂ ਹੀ ਸੁਚੇਤ ਕਰ ਦਿੱਤਾ ਜਾਵੇ। ਅੱਗੇ ਤੋਂ ਇਹ ਦਿਨ ਸਾਰੀ ਸਿੱਖ ਸੰਗਤ 4 ਅਕਤੂਬਰ ਨੂੰ ਹੀ ਮਾਨਾਇਆ ਕਰੇ। ਇੱਕ ਗ੍ਰੰਥ ਇੱਕ ਪੰਥ ਤੇ ਇੱਕ ਹੀ ਮਰਯਾਦਾ ਲਈ ਤਿਆਰ ਕਰਕੇ ਸਿੱਖ ਸੰਗਤਾਂ ਦੇ ਮਨ ਜਿੱਤ ਲਵੋ ਤੇ ਸਿੱਖ ਸੰਗਤਾਂ ਨੂੰ ਧੰਨਵਾਦੀ ਬਨਾਓ। ਗੁਰੂ ਭਲੀ ਕਰੇਗਾ। ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫੀ ਆਪ ਤੇ ਸੱਭ ਸਿੱਖ ਸੰਗਤਾਂ ਦਾ ਝਾੜ੍ਹੂ ਬਰਦਾਰ ਡਾ. ਪਰਮਜੀਤ ਸਿੰਘ।


(07/02/10)
ਮਨਦੀਪ ਸਿੰਘ ਵਰਨਨ, ਬੀ. ਸੀ.

ਸਤਿਕਾਰਯੋਗ ਮੱਖਣ ਸਿੰਘ ਜੀ
ਗੁਰ ਫਤਿਹ ਪ੍ਰਵਾਨ ਹੋਵੇ
ਸ: ਜਗਬੀਰ ਜੀ ਅਤੇ ਦਲਗੀਰ ਜੀ ਵਿਚਕਾਰ ਜੋ ਰੇੜਕਾ ਹੈ, ਮੰਦਭਾਗਾ ਹੈ। ਤੁਸੀਂ ਇਸਦਾ ਜੋ ਜਵਾਬ ਦਿੱਤਾ ਤੇ ਫੈਸਲਾ ਲਿਆ ਹੈ ਬਹੁਤ ਉਸਾਰੂ ਹੈ, ਮੈਂ ਇਸਦੀ ਸ਼ਲਾਘਾ ਕਰਦਾ ਹਾਂ। ਸਿੱਖ ਮਾਰਗ ਤੇ ਪਹਿਲਾਂ ਵੀ ਅਜਿਹੇ ਨਿੱਜੀ ਵਿਰੋਧ ਹੋ ਚੁੱਕੇ ਹਨ ਤੇ ਉਹਨਾਂ ਦਾ ਕੋਈ ਨਤੀਜਾ ਨਹੀਂ ਨਿਕਲਦਾ ਬਸ ਸਮਾਂ ਬਰਬਾਦ ਹੁੰਦਾ ਹੈ ਤੇ ਮਨ ਵੀ ਖਰਾਬ ਹੁੰਦਾ ਹੈ। ਜੇਕਰ ਕਿਸੇ ਨੂੰ ਕਿਸੇ ਨਾਲ ਕੋਈ ਨਿੱਜੀ ਸਮੱਸਿਆ ਹੋਵੇ ਉਹਨਾਂ ਨੂੰ ਆਪਸ ਵਿੱਚ ਹੱਲ ਕਰ ਲੈਣੀ ਚਾਹੀਦੀ ਹੈ ਤੇ ਸਿੱਖ ਮਾਰਗ ਦੇ ਪਾਠਕਾਂ ਦਾ ਸਮਾਂ ਖਰਾਬ ਨਹੀਂ ਕਰਨਾ ਚਾਹੀਦਾ।
ਮੱਖਣ ਸਿੰਘ ਜੀ ਤੁਸੀਂ ਮੇਰੇ ਬਜ਼ੁਰਗ ਹੋ ਸੋ ਤੁਹਾਡੇ ਤੇ ਵਿਸ਼ਵਾਸ ਹੈ ਕਿ ਅਗਾਂਹ ਤੋਂ ਵੀ ਅਜਿਹਾ ਸਾਰਥਕ ਕਦਮ ਚੁੱਕਕੇ ਪਾਠਕਾਂ ਦਾ ਸਮਾਂ ਬਚਾਉਗੇ।
ਮਨਦੀਪ ਸਿੰਘ
ਵਰਨਨ, ਬੀ. ਸੀ.


(ਨੋਟ:- ਡਾ: ਦਿਲਗੀਰ ਅਤੇ ਡਾ: ਜਗਬੀਰ ਬਾਰੇ ਅੱਜ ਦਾ ਪੱਤਰ ਆਖਰੀ ਪੱਤਰ ਹੈ। ਅੱਜ ਤੋਂ ਬਾਅਦ ਇਸ ਨਾਲ ਸੰਬੰਧਿਤ ਅਸੀਂ ਕੋਈ ਵੀ ਹੋਰ ਪੱਤਰ ਨਹੀਂ ਪਉਣਾ। ਇਹਨਾ ਨਾਲ ਸੰਬੰਧਿਤ ਜੋ ਵੀ ਪੱਤਰ ਅਤੇ ਇੱਕ ਲੇਖ ਪਾਇਆ ਹੋਇਆ ਹੈ ਉਹ ਅਸੀਂ ਪਰਸੋਂ ਜਾਣੀ ਕੇ 9 ਫਰਵਰੀ ਤੱਕ ਹਟਾ ਦੇਣੇ ਹਨ। ਇਸ ਘਟੀਆ ਦੂਸ਼ਣਬਾਜੀ ਨੂੰ ਕੋਈ ਵੀ ਚੰਗਾ ਨਹੀਂ ਸਮਝਦਾ। ਨੇੜੇ ਰਹਿਣ ਵਾਲੇ ਅਸਲ ਸਚਾਈ ਨੂੰ ਜਾਣਦੇ ਹੁੰਦੇ ਹਨ ਕਿ ਕਿਸ ਦਾ ਜੀਵਨ ਕਿਹੋ ਜਿਹਾ ਹੈ। ਅਸੀਂ ਇਸ ਬਾਰੇ ਕੋਈ ਵੀ ਨਿਰਣਾ ਨਹੀਂ ਦੇ ਸਕਦੇ। ਇਹ ਵੀ ਜ਼ਰੂਰੀ ਨਹੀਂ ਕਿ ਜਿਸ ਨੂੰ ਬਹੁਤੇ ਸਿੱਖ ਮਹਾਨ ਸਮਝਦੇ ਹੋਣ ਅਤੇ ਅਸੀਂ ਵੀ ਉਸ ਨੂੰ ਉਤਨਾ ਹੀ ਮਹਾਨ ਸਮਝੀਏ। ਸਾਡੇ ਖਿਆਲ ਉਸ ਤੋਂ ਉਲਟ ਵੀ ਹੋ ਸਕਦੇ ਹਨ ਕਿਉਂਕਿ ਅਸੀਂ ਉਸ ਦੇ ਕੀਤੇ ਹੋਏ ਕੰਮਾਂ ਨੂੰ ਗੁਰਬਾਣੀ ਦੇ ਸੱਚ ਤੇ ਪਰਖਦੇ ਹਾਂ ਨਾ ਕਿ ਲੋਕਾਈ ਦੀ ਬਹੁਸੰਮਤੀ ਅਨੁਸਾਰ। ਕਈ ਤਾਂ ਧਰਮ ਦੇ ਨਾਮ ਤੇ ਜ਼ੇਲ ਜਾ ਆਏ ਨੂੰ ਖਾੜਕੂ ਹੀ ਸਮਝ ਲੈਂਦੇ ਹਨ ਭਾਵੇਂ ਕਿ ਉਹ ਡਾਕੂ, ਲੁਟੇਰਾ, ਬਦਮਾਸ਼ ਜਾਂ ਬਲਾਤਕਾਰੀਆ ਹੀ ਕਿਉਂ ਨਾ ਹੋਵੇ। ਸਾਡੀ ਅਜਿਹੀ ਸੋਚਣੀ ਨਹੀਂ ਹੈ। ਅਸੀਂ ਸ਼ਬਦ ਗੁਰੂ ਗਿਆਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾ ਹੋਰ ਕਿਸੇ ਵੀ ਗ੍ਰੰਥ ਨੂੰ ਨਹੀਂ ਮੰਨਦੇ ਅਤੇ ਨਾ ਹੀ ਕਿਸੇ ਅਖੌਤੀ ਜਥੇਦਾਰ ਨੂੰ ਮੰਨਦੇ ਹਾਂ। ਕਿਸੇ ਅਖੌਤੀ ਡੇਰਾਵਾਦੀ ਸਾਧ, ਸੰਤ, ਬਾਬਾ ਤਥਾ ਮਹਾਂਪੁਰਸ਼ ਨੂੰ ਤਾਂ ਮੰਨਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਮੇਰੇ ਲਈ ਅਕਾਲ ਤਖ਼ਤ ਉਹ ਸਿਧਾਂਤ ਹੈ ਜੋ ਕਿ ਗੁਰਬਾਣੀ ਵਿੱਚ ਦਰਜ਼ ਹੈ ਨਾ ਕਿ ਕਿਸੇ ਪੁਜਾਰੀ/ਜਥੇਦਾਰ ਦਾ ਕੋਈ ਹੁਕਮ। ਇਸ ਲਈ ਕੋਈ ਵੀ ਕਥਿਤ ਹੁਕਮਨਾਮਾ ਜੋ ਕਿ ਗੁਰਬਾਣੀ ਤੋਂ ਉਲਟ ਹੋਵੇ ਅਤੇ ਉਹ ਭਾਵੇਂ ਕਿਸੇ ਵੀ ਚੰਗੇ ਜਾਂ ਮਾੜੇ ਅਖੌਤੀ ਜਥੇਦਾਰ ਦਾ ਭੇਜਿਆ ਹੋਇਆ ਹੋਵੇ ਉਹ ਨਾ ਤਾਂ ਮੈਂ ਪਹਿਲਾਂ ਕਦੀ ਮੰਨਿਆਂ ਹੈ ਅਤੇ ਨਾ ਹੀ ਅਗਾਂਹ ਨੂੰ ਹੀ ਮੰਨਣਾ ਹੈ। ਸਾਡਾ ਮੁੱਖ ਮਨੋਰਥ ਗੁਰਬਾਣੀ ਦੇ ਸਹੀ ਸਿਧਾਂਤ ਨੂੰ ਲੋਕਾਂ ਤੱਕ ਪਹੁੰਚਾਣਾ ਹੈ ਨਾ ਕਿ ਕਿਸੇ ਦੀ ਚਾਪਲੂਸੀ ਕਰਨੀ ਜਾਂ ਕਿਸੇ ਪੱਖਪਾਤ ਕਾਰਨ ਦੂਸਰੇ ਨੂੰ ਨੀਵਾਂ ਦਿਖਾਉਣਾ। ਇਸ ਲਈ ਸਭ ਪਾਠਕਾਂ/ਲੇਖਕਾਂ ਨੂੰ ਬੇਨਤੀ ਹੈ ਕਿ ਗੁਰਬਾਣੀ ਦੇ ਸਿਧਾਂਤਾਂ ਤੇ ਡਟ ਕੇ ਪਹਿਰਾ ਦਿਓ। ਗੁਰਬਾਣੀ ਦੇ ਸੱਚ ਨੂੰ ਸਮਝਣ ਦੀ ਕੋਸ਼ਿਸ਼ ਕਰੋ ਅਤੇ ਦੂਸਰਿਆਂ ਦੇ ਜੀਵਨ ਦੇ ਪੜਦੇ ਫਿਰੋਲਣ ਤੋਂ ਸੰਕੋਚ ਕਰੋ-ਸੰਪਾਦਕ)


(07/02/10)
ਹਰਸਿਮਰਤ ਕੌਰ ਖਾਲਸਾ

Happiness in Guru Granth Sahib

By Harsimrat Kaur Khalsa

President

Guru Granth Parchar Mission of USA, Inc.

510-432-5827

Happiness is the most sought after treasure. People work hard and even take extreme measures to attain this gift. Some look for it by delving in the wrong ways of life; while others find it in even the simplest. Many use happiness as a bait trap to mislead others into false hopes and false promises. Greedy people offer it at extreme demands. Many die to attain it. Some chose life to be happy, and others seek suicide and death which never amounts to anything. There are different levels and sources of happiness.

We have much to learn about happiness, how to get it, what to do with our happiness once we have it, and how to keep it. There are many ways of attaining happiness, but only through Guru Ji’s teachings is one able to get it. Guru’s gift of happiness to us is not temporary and does not cost any money. It does not demand extreme effort. No bribing sacrifice can bring it. Possessing all the riches in the world never guarantees true and lasting happiness.

Why is it that everyone wants to be happy? The human body a most remarkable, body-and-spirit machine. The light of God in us is what triggers all molecular activities of motion, thought, and feeling. Our understanding of our surroundings determines what reaction options we chose. Nature has non-discriminatively and generously gifted us with the ability to fight or flee to adapt to every situation we encounter. This neural process of adaptation inside all of us is what is controlled and channeled by the mind which interprets things. Our instinct and learned behavioral patterns become manifest in all experiences of our life, during relaxation, rigorous activity, anger, sadness, fear, and facing challenges against nature, others, or ourselves. Any change in our environment naturally demands a change within us that also exerts a change outside of us. Our body is constantly and instinctively adapting to balance and stability, such as the head always vertically aligned over the sacrum. This is called homeostasis. Just as the body automatically obeys the natural laws of gravity and physics, so should the mind and soul co-operate. A gursikh should always have the Gian of Guru Granth Sahib over his mind, and his mind over his body, not falling into the traps of the 5 vices. The 5 vices were given to us to guarantee that we mentally and emotionally realize the need to adapt to changes around us. The mind was not created to be enslaved by these 5vices, but to be aware of changes and to be ready to make a wise decision how to act upon them.

ਸਿਰੀਰਾਗੁ ਮਹਲਾ ੫।। (੪੪, ਸਿਰੀਰਾਗੁ, ਮਹਲਾ ੫) Siree Raag, Fifth Mehl:

ਸਭੇ ਥੋਕ ਪਰਾਪਤੇ ਜੇ ਆਵੈ ਇਕੁ ਹਥਿ।।

“All things are received if the One is obtained.”

Everything in the universe is a product of The One. ਕੇਵਲ ਰਾਮ ਨਾਮ ਮਨੋਰਮੰ।। ਬਦਿ ਅੰਮ੍ਰਿਤ ਤਤ ਮਇਅੰ।। “Dwell only upon the beauteous Name of the Lord, the embodiment of ambrosial nectar and reality.” ( Jaidev Pada 526) ਸੋ ਕਿਉ ਮਨਹੁ ਵਿਸਾਰੀਐ ਸਭ ਜੀਆ ਕਾ ਆਧਾਰੁ।। ੬।। (੫੮, ਸਿਰੀਰਾਗੁ, ਮਹਲਾ ੧) “How could we ever forget Him from our minds? He is the Support of all beings. ||6||”

ਜਨਮੁ ਪਦਾਰਥੁ ਸਫਲੁ ਹੈ ਜੇ ਸਚਾ ਸਬਦੁ ਕਥਿ।।

“The precious gift of this human life becomes fruitful when one chants the True Word of the Shabad.” ਸਬਦਿ ਮਰੈ ਸੋ ਮਰਿ ਰਹੈ ਫਿਰਿ ਮਰੈ ਨ ਦੂਜੀ ਵਾਰ।। “One who dies in the Shabad is beyond death, and shall never die again.” ਬਿਨੁ ਸਬਦੈ ਜਗੁ ਭੂਲਾ ਫਿਰੈ ਮਰਿ ਜਨਮੈ ਵਾਰੋ ਵਾਰ।। ੭।। (੫੮, ਸਿਰੀਰਾਗੁ, ਮਹਲਾ ੧) “Without the Shabad, the world is deceived; it dies and is reborn, over and over again. ||7||” The deception is in believing in only what the eyes see, rather than the way things actually are. We must open our eyes in the dimension of Gurmat, to see as God sees, truthful vision, truthful acquisition, truthful living. When a musician sight reads a sheet of unfamiliar music, it takes more concentration and practice. He must be ready to accept changes in the measured beats, the scale, the occidentals, the sharps, and the natural notes. If he decides to play what he thinks he sees instead of what is actually written, then it will not be the same piece of music that is written on the sheet. Likewise when we chant the True Word of Shabad, it is not the word of any other granth that falsely poses as Guru. The Word of Shabad is the ο λογος “logos” essence of God, the will of God, the hukam of God, the wisdom of God reflected in His creation and as Guru Granth Sahib simply teaches us. ਮੰਗਲਾ ਹਰਿ ਮੰਗਲਾ ਮੇਰੇ ਪ੍ਰਭ ਕੈ ਸੁਣੀਐ ਮੰਗਲਾ।। “The song of joy, the Lord's song of joy; listen to the song of joy of my God.” If you can’t read the Shabad of Guru, then listen to it. ਅਨਹਦ ਵਾਜੇ ਸਬਦ ਅਗਾਜੇ ਨਿਤ ਨਿਤ ਜਿਸਹਿ ਵਧਾਈ।। “The unstruck sound current vibrates, and the Word of the Shabad resounds; there is continuous, continual rejoicing.” ਸੋ ਪ੍ਰਭੁ ਧਿਆਈਐ ਸਭੁ ਕਿਛੁ ਪਾਈਐ ਮਰੈ ਨ ਆਵੈ ਜਾਈ।। “Meditating on that God, everything is obtained; He does not die, or come or go.” ਚੂਕੀ ਪਿਆਸਾ ਪੂਰਨ ਆਸਾ ਗੁਰਮੁਖਿ ਮਿਲੁ ਨਿਰਗੁਨੀਐ।। “Thirst is quenched, and hopes are fulfilled; the Gurmukh meets with the absolute, un-manifest Lord.” ਕਹੁ ਨਾਨਕ ਘਰਿ ਪ੍ਰਭ ਮੇਰੇ ਕੈ ਨਿਤ ਨਿਤ ਮੰਗਲੁ ਸੁਨੀਐ।। ੪।। ੧।। (੯੨੪, ਰਾਮਕਲੀ, ਮਹਲਾ ੫) “Says Nanak, in the Home of my God, the songs of joy are continuously, continually heard. ||4||1||”

ਗੁਰ ਤੇ ਮਹਲੁ ਪਰਾਪਤੇ ਜਿਸੁ ਲਿਖਿਆ ਹੋਵੈ ਮਥਿ।। ੧।।

“One who has such destiny written on his forehead enters the Mansion of the Lord's Presence, through the Guru. ||1||”

ਸਿਰ ਮਸ੍ਤਕ ਰਖ੍ਯ੍ਯਾ ਪਾਰਬ੍ਰਹਮੰ ਹਸ੍ਤ. ਕਾਯਾ ਰਖ੍ਯ੍ਯਾ ਪਰਮੇਸ੍ਵਰਹ।। “The Supreme Lord God has protected my head and forehead; the Transcendent Lord has protected my hands and body.” ਆਤਮ ਰਖ੍ਯ੍ਯਾ ਗੋਪਾਲ ਸੁਆਮੀ ਧਨ ਚਰਣ ਰਖ੍ਯ੍ਯਾ ਜਗਦੀਸ੍ਵਰਹ।। “God, my Lord and Master, has saved my soul; the Lord of the Universe has saved my wealth and feet.” ਸਰਬ ਰਖ੍ਯ੍ਯਾ ਗੁਰ ਦਯਾਲਹ ਭੈ ਦੂਖ ਬਿਨਾਸਨਹ।। “The Merciful Guru has protected everything, and destroyed my fear and suffering.” ਭਗਤਿ ਵਛਲ ਅਨਾਥ ਨਾਥੇ ਸਰਣਿ ਨਾਨਕ ਪੁਰਖ ਅਚੁਤਹ।। ੫੨।। (੧੩੫੮, ਸਹਸਕ੍ਰਿਤੀ, ਮਹਲਾ ੫) “God is the Lover of His devotees, the Master of the masterless. Nanak has entered the Sanctuary of the Imperishable Primal Lord God. ||52||” ਪੂਰਬਿ ਲਿਖਿਆ ਪਾਈ।। (੬੧੪, ਸੋਰਠਿ, ਮਹਲਾ ੫) “I have realized my pre-ordained destiny.” Have you realized yours? ਪੂਰਨ ਗੁਰ ਪਾਏ ਪੁਰਬਿ ਲਿਖਾਏ ਸਭ ਨਿਧਿ ਦੀਨ ਦਇਆਲਾ।। (੪੫੪, ਆਸਾ, ਮਹਲਾ ੫) “The Perfect Guru is obtained by perfect pre-ordained destiny; God is the Giver of all treasures - He is merciful to the meek. ” You have to want it, to want change in your life, to allow God to change for you to benefit in your destiny not suffer. You cannot change it by your own virtue. ਗੁਰ ਪਰਸਾਦੀ ਹਰਿ ਮੰਨਿ ਵਸਿਆ ਪੂਰਬਿ ਲਿਖਿਆ ਪਾਇਆ।। (੯੨੨, ਰਾਮਕਲੀ, ਮਹਲਾ ੩) “By Guru's Grace, the Lord abides within the mind, and one's pre-ordained destiny is fulfilled.”

ਮੇਰੇ ਮਨ ਏਕਸ ਸਿਉ ਚਿਤੁ ਲਾਇ।।

“O my mind, focus your consciousness on the One.”

ਕਹੈ ਨਾਨਕੁ ਏਹੁ ਸਰੀਰੁ ਪਰਵਾਣੁ ਹੋਆ ਜਿਨਿ ਸਤਿਗੁਰ ਸਿਉ ਚਿਤੁ ਲਾਇਆ।। ੩੫।। “Says Nanak, this body is adorned and honored, when one's consciousness is focused on the True Guru. ||35||” ਏ ਨੇਤ੍ਰਹੁ ਮੇਰਿਹੋ ਹਰਿ ਤੁਮ ਮਹਿ ਜੋਤਿ ਧਰੀ ਹਰਿ ਬਿਨੁ ਅਵਰੁ ਨ ਦੇਖਹੁ ਕੋਈ।। (੯੨੨, ਰਾਮਕਲੀ, ਮਹਲਾ ੩) “O my eyes, the Lord has infused His Light into you; do not look upon any other than the Lord.” We need to keep reminding ourselves never to forget where we came from (God) and where we will be returning to. ਜਹ ਕੀ ਉਪਜੀ ਤਹ ਰਚੀ ਪੀਵਤ ਮਰਦਨ ਲਾਗ।। (੩੩੭-੧੮, ਗਉੜੀ, ਕਬੀਰ ਜੀ) “We are re-absorbed into the One from whom we came; drink in the Lord's essence, and remain attached to Him.”

ਏਕਸ ਬਿਨੁ ਸਭ ਧੰਧੁ ਹੈ ਸਭ ਮਿਥਿਆ ਮੋਹੁ ਮਾਇ।। ੧।। ਰਹਾਉ।।

“Without the One, all entanglements are worthless; emotional attachment to Maya is totally false. ||1||Pause||” ਕਹੁ ਨਾਨਕ ਗੁਰ ਬਿਨੁ ਨਾਹੀ ਸੂਝੈ ਹਰਿ ਸਾਜਨੁ ਸਭ ਕੈ ਨਿਕਟਿ ਖੜਾ।। ੧।। (੯੨੪, ਰਾਮਕਲੀ, ਮਹਲਾ ੫) “Says Nanak, without the Guru, he cannot understand the Lord, the Friend who is standing near everyone. ||1||”

ਲਖ ਖੁਸੀਆ ਪਾਤਿਸਾਹੀਆ ਜੇ ਸਤਿਗੁਰੁ ਨਦਰਿ ਕਰੇਇ।।

“Hundreds of thousands of emperor’s pleasures are enjoyed, if the True Guru bestows His Glance of Grace.”

An emperor’s main desires and glory lies in his treasures, which include the size of his kingdom as well as his riches. The bigger his kingdom, the larger and stronger his army and guards must be. When his treasures are great and secure, then he is content, never forgetting to maintain his harmonious empire. Likewise we must supply ourselves with the treasure of Naam and protect it from our foes (5 Vices) ਸਿਮਰਿ ਸਿਮਰਿ ਸਿਮਰਿ ਨਾਮੁ ਜੀਵਾ ਤਨੁ ਮਨੁ ਹੋਇ ਨਿਹਾਲਾ।। (੭੪੯, ਸੂਹੀ, ਮਹਲਾ ੫) “Meditating, meditating, meditating in remembrance on the Naam, I live; my mind and body are enraptured.” There are approximately 120 billion neurological receptors in the human body proportionate to the numerous aspects of our body functions, feelings, and behavior. There are chief organs and organelles that harmoniously participate to help the body maintain homeostasis (balance). The white blood cells attack infection, the bones and muscles cooperate for foundation, protection, and movement. There are various levels of priority of function and self preservation governed by the hukam of nature of God. These levels correspond to the ranks of an army. The simplest soldiers have a mind to decide whether or not to follow the multi-leveled chain of command. If rebellion anywhere in the chain of command exists, then chaos in the army will weaken it. Our mind is the chief of command, yet God is higher than us. The happiness a Gurmukh experiences empowers him to strive and protect himself, his family, and his community. Noone remains successful with a depressed negative attitude. This is why it is important to protect our treasure from being lost – to preserve our education in Gurmat and to pass it down to our children and share it with all of humanity to protect the human race.

ਨਿਮਖ ਏਕ ਹਰਿ ਨਾਮੁ ਦੇਇ ਮੇਰਾ ਮਨੁ ਤਨੁ ਸੀਤਲੁ ਹੋਇ।।

“If He bestows the Name of the Lord, for even a moment, my mind and body are cooled and soothed.”

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ।। (ਜਪੁਜੀ ਸਾਹਿਬ)

“One Universal Creator God. The Name Is Truth. Creative Being Personified. No Fear. No Hatred. Image of The Undying, Beyond Birth, Self-Existent. By Guru's Grace.” The Mool Mantra message is the message of Naam contemplate on at all times. When stressed out, the heart beats faster, the face reddens, the cortisol level in the body heightens, then pressure builds up in the circulatory system, and the immune system drops leaving sickness and other ailments. One cannot be at rest at this stage. It is as if one is drowning in a troubled sea in need of a rescue boat. People do the most foolish things at this state.

ਜਿਸ ਕਉ ਪੂਰਬਿ ਲਿਖਿਆ ਤਿਨਿ ਸਤਿਗੁਰ ਚਰਨ ਗਹੇ।। ੨।।

“Those who have such pre-ordained destiny hold tight to the Feet of the True Guru. ||2||”

ਹਰਿ ਚਰਣ ਕਵਲ ਮਕਰੰਦ ਲੋਭਿਤ ਮਨੋ ਅਨਦਿਨ+ ਮੋਹਿ ਆਹੀ ਪਿਆਸਾ।। (੧੩-੬, ਧਨਾਸਰੀ, ਮਹਲਾ ੧) “My mind is enticed by the honey-sweet Lotus Feet of the Lord. Day and night, I thirst for them.” ਹੋਇ ਨਿਮਾਣੀ ਢਹਿ ਪਵਾ ਪੂਰੇ ਸਤਿਗੁਰ ਪਾਸਿ।। “In deep humility, I fall at the Feet of the Perfect True Guru.” ਨਿਮਾਣਿਆ ਗੁਰੁ ਮਾਣੁ ਹੈ ਗੁਰੁ ਸਤਿਗੁਰੁ ਕਰੇ ਸਾਬਾਸਿ।। (੪੧, ਸਿਰੀਰਾਗੁ, ਮਹਲਾ ੪) “The Guru is the Honor of the dishonored. The Guru, the True Guru, brings approval and applause.” ਫਾਥੇ ਸੇਈ ਨਿਕਲੇ ਜਿ ਗੁਰ ਕੀ ਪੈਰੀ ਪਾਹਿ।। ੩।। (੪੩, ਸਿਰੀਰਾਗੁ, ਮਹਲਾ ੫) “Those who fall at the Feet of the Guru are released from this bondage. ||3||” ਕੋਈ ਰਖਿ ਨ ਸਕਈ ਦੂਜਾ ਕੋ ਨ ਦਿਖਾਇ।। “No one else can save you-don't look for anyone else.” ਚਾਰੇ ਕੁੰਡਾ ਭਾਲਿ ਕੈ ਆਇ ਪਇਆ ਸਰਣਾਇ।। “I have searched in all four directions; I have come to find His Sanctuary.” ਨਾਨਕ ਸਚੈ ਪਾਤਿਸਾਹਿ ਡੁਬਦਾ ਲਇਆ ਕਢਾਇ।। ੪।। ੩।। ੭੩।। (੪੩, ਸਿਰੀਰਾਗੁ, ਮਹਲਾ ੫) “O Nanak, the True King has pulled me out and saved me from drowning! ||4||3||73||” One drowns when one gives up, thinking there is no other option. We should never think of the treasure of Guru Gian as the last option, but as the first option to consider.

ਸਫਲ ਮੂਰਤੁ ਸਫਲਾ ਘੜੀ ਜਿਤੁ ਸਚੇ ਨਾਲਿ ਪਿਆਰੁ।।

“Fruitful is that moment, and fruitful is that time, when one is in love with the True Lord.”

ਏਕੋ ਏਕੁ ਬਖਾਨੀਐ ਬਿਰਲਾ ਜਾਣੈ ਸ੍ਵਾਦੁ।। “Describe the Lord as the One, the One and Only. How rare are those who know the taste of this essence.” ਗੁਣ ਗੋਬਿੰਦ ਨ ਜਾਣੀਐ ਨਾਨਕ ਸਭੁ ਬਿਸਮਾਦੁ।। ੧੧।। (੨੯੯, ਥਿਤੀ ਗਉੜੀ, ਮਹਲਾ ੫) “The Glories of the Lord of the Universe cannot be known. O Nanak, He is totally amazing and wonderful! ||11||”

ਦੂਖੁ ਸੰਤਾਪੁ ਨ ਲਗਈ ਜਿਸੁ ਹਰਿ ਕਾ ਨਾਮੁ ਅਧਾਰੁ।।

“Suffering and sorrow do not touch those who have the Support of the Name of the Lord.”

ਤੇਰੇ ਸੇਵਕ ਕਉ ਭਉ ਕਿਛੁ ਨਾਹੀ ਜਮੁ ਨਹੀ ਆਵੈ ਨੇਰੇ।। ੧।। ਰਹਾਉ।। “Your servant is not afraid of anything; the Messenger of Death cannot even approach him.” ||1||Pause|| ਜੋ ਤੇਰੈ ਰੰਗਿ ਰਾਤੇ ਸੁਆਮੀ ਤਿਨੑ ਕਾ ਜਨਮ ਮਰਣ ਦੁਖੁ ਨਾਸਾ।। (੭੫੦, ਸੂਹੀ, ਮਹਲਾ ੫) “Those who are attuned to Your Love, O my Lord and Master, are released from the pains of birth and death.” You may lose your home, your entire investments, your reputation, your family and friends, but if you have the treasure of Naam, you have everything. Treasures also come and go, along with birth and death, but what are birth and death in comparison to infinity, merging with God?

ਬਾਹ ਪਕੜਿ ਗੁਰਿ ਕਾਢਿਆ ਸੋਈ ਉਤਰਿਆ ਪਾਰਿ।। ੩।।

“Grasping him by the arm, the Guru lifts them up and out, and carries them across to the other side. ||3||”

ਸੰਸਾਰ ਸਾਗਰ ਤਾਰਿ ਤਾਰਣ ਰਮ ਨਾਮ ਕਰਿ ਕਰਣੀ।। ੧।। ਰਹਾਉ।। (੫੦੫, ਗੂਜਰੀ, ਮਹਲਾ ੧) “The Lord's Name is the boat to cross over the world-ocean. Practice such a way of life. ||1||Pause||” ਨਿਹਫਲੰ ਤਸ੍ਯ੍ਯ ਜਨਮਸ੍ਯ੍ਯ ਜਾਵਦ ਬ੍ਰਹਮ ਨ ਬਿੰਦਤੇ।। “The mortal's life is fruitless, as long as he does not know God.” ਸਾਗਰੰ ਸੰਸਾਰਸ੍ਯ੍ਯ ਗੁਰ ਪਰਸਾਦੀ ਤਰਹਿ ਕੇ।। (੧੩੫੩, ਸਹਸਕ੍ਰਿਤੀ, ਮਹਲਾ ੧) “Only a few, by Guru's Grace, cross over the world-ocean.” ਗਉੜੀ।। (੩੩੭) Gauree: ਰਾਮ ਜਪਉ ਜੀ ਐਸੇ ਐਸੇ।। ਧ੍ਰੂ ਪ੍ਰਹਿਲਾਦ ਜਪਿਓ ਹਰਿ ਜੈਸੇ।। ੧।। “Just as Dhroo and Prahlaad meditated on the Lord, so should you meditate on the Lord, O my soul. ||1||” ਦੀਨ ਦਇਆਲ ਭਰੋਸੇ ਤੇਰੇ।। “O Lord, Merciful to the meek, I have placed my faith in You;”

ਸਭੁ ਪਰਵਾਰੁ ਚੜਾਇਆ ਬੇੜੇ।। ੧।। ਰਹਾਉ।। “along with all my family, I have come aboard Your boat. ||1||Pause||” ਜਾ ਤਿਸੁ ਭਾਵੈ ਤਾ ਹੁਕਮੁ ਮਨਾਵੈ।। “When it is pleasing to Him, then He inspires us to obey the Hukam of His Command.” ਇਸ ਬੇੜੇ ਕਉ ਪਾਰਿ ਲਘਾਵੈ।। ੨] “He causes this boat to cross over. ||2||” ਗੁਰ ਪਰਸਾਦਿ ਐਸੀ ਬੁਧਿ ਸਮਾਨੀ ] “By Guru's Grace, such understanding is infused into me;” ਚੂਕਿ ਗਈ ਫਿਰਿ ਆਵਨ ਜਾਨੀ।। ੩।। “My comings and goings in reincarnation have ended. ||3||” ਕਹੁ ਕਬੀਰ ਭਜੁ ਸਾਰਿਗਪਾਨੀ।। “Says Kabeer, meditate, vibrate upon the Lord, the Sustainer of the earth.” ਉਰਵਾਰਿ ਪਾਰਿ ਸਭ ਏਕੋ ਦਾਨੀ।। ੪।। ੨।। ੧੦।। ੬੧।। (੩੩੭) “In this world, in the world beyond and everywhere, He alone is the Giver. ||4||2||10||61||”

ਥਾਨੁ ਸੁਹਾਵਾ ਪਵਿਤੁ ਹੈ ਜਿਥੈ ਸੰਤ ਸਭਾ।।

“Embellished and immaculate is that place where the Saints gather together.”

Saintly people are attracted to God and to each other. Where to they gather? It is not just an assemble hall or any meeting place. They gather in the Sach Kand. God is the place for all which exists. They realize this beautiful Place of God, or Place of Reality, Place of Infinity on which they place their minds. It is the serene “time out” from stress oppressing us. It is that perfect place. Everywhere we are as the Creator is everywhere. The human body is also that beautiful place in which the Shabad of Guru‘s Gian dwells. The palkee represents the center of a Gurmukh’s life. The Guru Granth Sahib laying on it symbolizes the Word of Shabad in the center of the Gurmukh’s heart and life. A closed Guru Granth Sahib represents knowing about the Shabad, but not the meaning, and little to none understanding or interest. An opened Guru Granth Sahib means a Gurmukh spending time learning what is written. The Ramala covering the Guru Granth Sahib means time not engaged in studying. Pulling open the Ramala means the time engaged in studying Gurbani. Sukhasan means happily partaking of Guru’s wisdom and applying it in one’s life when not studying. The chandoa brooding over the Guru Granth Sahib represents the awareness of the Glory of God over us and in us. The Chor Sahib waving represents the expression of love God has for each one of us and the blessed experience and benefits of Guru’s Gian. The waving is cooling, keeping the disturbing flies and mosquitos from bothering us.

ਢੋਈ ਤਿਸ ਹੀ ਨੋ ਮਿਲੈ ਜਿਨਿ ਪੂਰਾ ਗੁਰੂ ਲਭਾ।।

“He alone finds shelter, who has met the Perfect Guru.”

Meeting the Perfect Guru does not just mean being introduced. We have met many people in our lives that made no impression on us. When we meet Guru, we become aware of not only who He is, but what He represents. As we deeply delve into His teachings, we start to learn how to deal with the negativisms in our lives that pollute our method of truthful living. We start to realize that we must stop hurting ourselves and others. We become transformed from instinctive, careless animals to compassionate humans. We stop hating each other and look to help our race to continue proactively instead of reactively.

ਨਾਨਕ ਬਧਾ ਘਰੁ ਤਹਾਂ ਜਿਥੈ ਮਿਰਤੁ ਨ ਜਨਮੁ ਜਰਾ।। ੪।। ੬।। ੭੬।।

“Nanak builds his house upon that site where there is no death, no birth, and no old age.” ||4||6||76||

Guru Nanak did not waste his lifetime worrying about selfish materialistic gain. He was not afraid of death. He was never ashamed of his old aging looks. Where did he build his house? Each of us is a home in which God dwells. ਗੁਰਮੁਖਿ ਨਾਮੁ ਪਦਾਰਥੁ ਪਾਏ।। ੬।। “The Gurmukh obtains the treasure of the Naam, the Name of the Lord. ||6||” ਬਿਨੁ ਨਾਵੈ ਸਭ ਦੂਖ ਨਿਵਾਸੁ।। (੨੨੨-੮, ਗਉੜੀ ਗੁਆਰੇਰੀ, ਮਹਲਾ ੧) “Without the Name, all live in pain. “ ਇਹੁ ਨਿਧਾਨੁ ਜਪੈ ਮਨਿ ਕੋਇ।। “One who chants this treasure in his mind” ਸਭ ਜੁਗ ਮਹਿ ਤਾ ਕੀ ਗਤਿ ਹੋਇ।। in every age, he attains salvation.” ਗੁਣ ਗੋਬਿੰਦ ਨਾਮ ਧੁਨਿ ਬਾਣੀ।। (੨੯੬, ਗਉੜੀ, ਮਹਲਾ ੫) “In it is the Glory of God, the Naam, the chanting of Gurbani.” ਜਿਨ ਅੰਦਰਿ ਨਾਮੁ ਨਿਧਾਨੁ ਹੈ ਤਿਨ ਕਾ ਭਉ ਸਭੁ ਗਵਾਇਸੀ।। (੩੧੦, ਗਉੜੀ ਕੀ ਵਾਰ, ਮਹਲਾ ੪) “Those who have the treasure of the Naam deep within - all their fears are removed.” ਜਨਮੁ ਪਦਾਰਥੁ ਪਾਇ ਨਾਮੁ ਧਿਆਇਆ।। “Having obtained the treasure of this human birth, I meditate on the Naam, the Name of the Lord.” ਗੁਰ ਪਰਸਾਦੀ ਬੁਝਿ ਸਚਿ ਸਮਾਇਆ।। ੧।। (੩੬੯-੬, ਆਸਾ, ਮਹਲਾ ੪) “By Guru's Grace, I understand, and I am absorbed into the True Lord. ||1||” ਨਾਨਕ ਇਸੁ ਦੇਹੀ ਵਿਚਿ ਨਾਮੁ ਨਿਧਾਨੁ ਹੈ ਪਾਈਐ ਗੁਰ ਕੈ ਹੇਤਿ ਅਪਾਰਿ।। ੮।। ੧੦।। ੩੨।। (੪੨੭੮, ਆਸਾ, ਮਹਲਾ ੩) “O Nanak, within this body is the treasure of the Naam, the Name of the Lord; it is found through the Love of the Infinite Guru. ||8||10||32||”

In conclusion, once we acquire the treasure Naam of Guru Ji, we become happy, then we are more able to function and protect ourselves from the defiling enemies (5 vices). We, like kings and emporers must never be lured off guard by kachi bani false teachings that are contrary to Guru Granth Sahib. Like the emporer, the more he has, the more he must protect. The more we study Gurbani, the stronger we must commit ourselves to it. Every leader wishes a simple ruling and willing subjects. Our mind and body are the same. The emporer’s treasures are not just for himself, but for the security of the financial stability of his kingdom’s economy. If his subjects are deprived of honest earnings, then he will eventually lose everything to another greedy enemy. Our mind is like the emporer, but if we do not treat ourselves and others with respect, then chaos will continue to divide the human race against each other. The human will start to rebel against itself to hurt other, too. Since everyone enjoys possessions and power, he can have it all by merging with the One who is all the power, all the riches, all the life one will never fully comprehend.

Guru Granth Parchar Mission of USA, Inc. is dedicated to pass this wonderful message to all people to give the human race a jump start into real abundant happiness for peace of mind, good health, and world peace. I have been traveling and preaching Gurbani and singing Guru’s kirtan, explaining in English Guru Ji’s message and am available to bring this wonderful message to your communities. I am just a phone call away.


(06/02/10)
ਮਹਿੰਦਰ ਸਿੰਘ, ਰਾਚੈਸਟਰ, ਨੀਊ ਯਾਰਕ

ਉਲਟੀ ਵਾੜ ਖੇਤ ਕੋ ਖਾਏ
ਲੱਖ ਲਾਹਨਤਾਂ ਤੁਹਾਡੀਆ ਜਥੇਦਾਰੀਆਂ ਦੇ, ਜਿਨ੍ਹਾਂ ਰੱਖ ਦਾੜ੍ਹੀਆਂ ਵੇਚੀਆਂ ਸਰਦਾਰੀਆਂ ਨੇ।
ਤੁਹਾਡੇ ਵਰਗੇ ਜਥੇਦਾਰ ਸਿੱਖ ਪੰਥ ਵਿੱਚ ਹੋਣ ਨਾਲ ਅੱਜ ਇਹ ਭਵਿੱਖਵਾਣੀ ਸੁਨਣ ਨੂੰ ਨਾ ਮਿਲਦੀ ਕਿ ਆਉਣ ਵਾਲੇ ਸਮੇਂ ਵਿੱਚ ਸਿੱਖੀ ਤੇ ਸਿੱਖ ਲੱਭਿਆਂ ਨਾ ਲਭਣ। ਖ਼ਾਲਸਾ ਪੰਥ ਹਮੇਸ਼ਾਂ ਤੁਹਾਡੇ ਵਿੱਚ ਆਪਣੇ ਗੁਰੂ ਦੀ ਛਬੀ ਦੇਖਣ ਦੀ ਕੋਸ਼ਿਸ਼ ਕਰਦਾ ਰਿਹਾ ਹੈ, ਪਰ ਤੁਸੀ ਹਰ ਮੋੜ ਉਤੇ ਖ਼ਾਲਸੇ ਦੀ ਝੋਲੀ ਵਿੱਚ ਰੁਸਵਾਈਆਂ ਦੇ ਸਿਵਾ ਹੋਰ ਕੁੱਝ ਨਹੀ ਪਾਇਆ। ਤੁਸੀਂ ਉਸ ਉਚੇ ਤੇ ਸੁੱਚੇ ਤਖ਼ਤ ਤੇ ਬੈਠ ਕੇ, ਜਿਥੇ ਕਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵਰਗੀ ਸ਼ਖਸੀਅਤ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਯਤਨਸ਼ੀਲ ਰਹੀ, ਤੁਹਾਡੇ ਵਰਗੇ ਸਰਕਾਰੀ ਟੱਟੂਆਂ, ਨਿਪੁੰਸਕ ਜਥੇਦਾਰਾਂ, ਜਿਨ੍ਹਾਂ ਆਪਣੀ ਗ਼ੈਰਤ ਨੂੰ ਗ਼ੈਰਾਂ ਦੇ ਕਦਮਾਂ ਥੱਲੇ ਵਿਛਾ ਕੇ, ਆਪਣੇ ਗੁਰੂ ਵੱਲੋਂ ਬਖ਼ਸ਼ੀ ਭਗਤੀ ਤੇ ਸ਼ਕਤੀ ਵਾਲੀ ਸਿੱਖੀ ਨੂੰ ਕਲੰਕਿਤ ਕਰਦਿਆਂ, ਆਪਣੇ ਪੰਥ ਨੂੰ ਦੁਸ਼ਮਨਾਂ ਪਾਸ ਵੇਚਨ ਤੋਂ ਵੀ ਸੰਕੋਚ ਨਹੀ ਕੀਤਾ। ਇਹ ਤੇ ਉਹੋ ਗੱਲ ਹੋਈ ਕਿ, “ਉਲਟੀ ਵਾੜ ਖੇਤ ਕੋ ਖਾਏ”
ਅਗਰ ਐਸਾ ਨਹੀਂ ਹੁੰਦਾ ਤਾਂ ਕੀ ਕਾਰਨ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਉਨ੍ਹਾਂ ਅਖੌਤੀ ਜਥੇਦਾਰਾਂ ਨਾਲ ਕਿਸੇ ਕਿਸਮ ਦਾ ਵਾਸਤਾ ਰੱਖਣ ਨੂੰ ਤਿਆਰ ਹੁੰਦਾ ਜੋ ਇਸ ਤਖ਼ਤ ਵੱਲੋਂ ਬਣਾਈ ਗਈ ਰਹਿਤ ਮਰਯਾਦਾ ਨੂੰ ਹੀ ਨਹੀ ਮੰਨਦੇ। ਇਸ ਦੇ ਉੱਲਟ ਉਸ ਸਾਬਕਾ ਜਥੇਦਾਰ ਨੂੰ ਛੇਕਣ ਵਿੱਚ ਰਤੀ ਭਰ ਵੀ ਦੇਰ ਨਹੀ ਕੀਤੀ ਜਿਸ ਦਾ ਪਰਮ ਧਰਮ ਹੀ ਸਿੱਖੀ ਵਿੱਚ ਆ ਰਹੀ ਗਿਰਾਵਟ ਨੂੰ ਰੋਕਣਾ ਤੇ ਗੁਰੂ ਦਾ ਸਤਿਕਾਰ ਬਹਾਲ ਕਰਵਾਉਣਾ ਰਹਿ ਗਿਆ ਹੈ। ਗੁਰੂ ਦੇ ਬਰਾਬਰ ਕਿਸੀ ਵੀ ਪੁਸਤਕ ਦਾ, ਕਿਸੇ ਵੀ ਹੋਰ ਗ੍ਰੰਥ ਦਾ ਪ੍ਰਕਾਸ਼ ਨਹੀ ਹੋ ਸਕਦਾ, ਐਸਾ ਰਹਿਤ ਮਰਯਾਦਾ ਵਿੱਚ ਲਿਖਿਆ ਹੈ ਨਾ ਕਿ ਪ੍ਰੋ. ਸਾਹਿਬ ਵੱਲੋਂ ਲਿੱਖੀ ਗਈ ਕਿਸੀ ਨਿੱਜ਼ੀ ਪੁਸਤਕ ਵਿੱਚ।
ਅਗਰ ਉਨ੍ਹਾਂ ਦਾ ਇਸ ਉਲੰਘਣਾ ਖ਼ਿਲਾਫ਼ ਅਵਾਜ਼ ਉਠਾਉਣਾ ਹੀ ਉਨ੍ਹਾਂ ਦਾ ਗੁਨਾਹ ਹੈ ਤਾਂ ਯਾਦ ਰੱਖੋ, ਉਨ੍ਹਾਂ ਦੇ ਇਸ ਗੁਨਾਹ ਨਾਲ ਇਸ ਵੇਲੇ ਲੱਖਾਂ ਹੀ ਸਿੱਖ ਖੜੇ ਹਨ। ਰਾਚੈਸਟਰ ਦੀ ਸਮੂੰਹ ਸਿੱਖ ਸੰਗਤ ਪ੍ਰੋਫ਼ੈਸਰ ਸਾਹਿਬ ਦੇ ਨਾਲ ਹੈ। ਇੱਕ ਗੱਲ ਹੋਰ ਆਪ ਜੀ ਨੂੰ ਦੱਸ ਦਈਏ ਕਿ ਜਦੋਂ ਵੀ ਪ੍ਰੋ. ਸਾਹਿਬ ਕਨੇਡਾ ਵਾਪਸ ਆਏ, ਸਭ ਤੋਂ ਪਹਿਲਾਂ ਉਨ੍ਹਾਂ ਦਾ ਪ੍ਰੋਗਰਾਮ ਰਾਚੈਸਟਰ ਵਿੱਚ ਕਰਵਾਉਣ ਦਾ ਹਰ ਸੰਭਵ ਉੱਦਮ ਕੀਤਾ ਜਾਵੇਗਾ ਤੇ ਅੱਗੇ ਦਾ ਪ੍ਰੋਗਰਾਮ ਉੱਲੀਕਿਆ ਜਾਵੇਗਾ।
ਕਿੰਨੀ ਕੁ ਦੇਰ ਤੁਸੀਂ ਸੱਚ ਦੀ ਅਵਾਜ਼ ਨੂੰ ਪੰਥ ਵਿੱਚੋਂ ਛੇਕਣ ਦੇ ਡਰ ਨਾਲ ਦਬਾਉਣ ਦੀ ਕੋਸ਼ਿਸ਼ ਕਰਦੇ ਰਹੋਗੇ? ਇਹ ਅਵਾਜ਼ ਹੁਣ ਦਬਾਇਆਂ ਨਹੀਂ ਦੱਬਣੀ, ਸੱਚ ਦਾ ਸੂਰਜ ਹੁਣ ਲੁਕਾਇਆ ਨਹੀ ਲੁਕਣਾ। ਅਗਰ ਤੁਸੀਂ ਆਪਣੇ ਗੁਨਾਹਾਂ ਦਾ ਭਾਰ ਕੁੱਝ ਘੱਟ ਕਰਨਾ ਚਾਹੁੰਦੇ ਹੋ ਤਾਂ ਪੰਥ ਦੀਆਂ ਨਜ਼ਰਾਂ ਵਿੱਚ ਆਪਣੀ ਤੇ ਆਪਣੇ ਅਹੁਦੇ ਦੀ ਕੋਈ ਇੱਜ਼ਤ ਬਰਕਰਾਰ ਰੱਖਣਾ ਚਾਹੁੰਦੇ ਹੋ, ਤਾਂ ਦਸਮ ਪਿੱਤਾ ਵੱਲੋ ਬਖ਼ਸ਼ੀ ਖ਼ੰਡੇ ਦੀ ਪਾਹੁਲ ਦੀ ਲਾਜ ਰੱਖੋ ਤੇ ਆਰ. ਐਸ. ਐਸ ਦੇ ਖ਼ਰੀਦੇ ਗੁਲਾਮਾਂ ਵਾਂਗ ਵਿਚਰਨਾ ਬੰਦ ਕਰੋ।
ਵੱਲੋਂ: ਮਹਿੰਦਰ ਸਿੰਘ, ਰਾਚੈਸਟਰ, ਨੀਊ ਯਾਰਕ


(06/02/10)
ਗਿਆਨੀ ਗੁਰਸ਼ਰਨ ਸਿੰਘ ਡੱਲ

ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਪ੍ਰਚਾਰ ਕੇਦਰ ਡੱਲ ਦੇ ਪ੍ਰਚਾਰਕ ਗਿਆਨੀ ਗੁਰਸ਼ਰਨ ਸਿੰਘ ਡੱਲ ਵਲੋ ਇਲਾਕੇ ਦੇ ਸਕੂਲਾਂ ਅਤੇ ਕਾਲਜਾਂ ਵਿੱਚ ਧਾਰਮਿਕ ਕਲਾਸਾਂ ਲਗਾਈਆਂ ਜਾ ਰਹੀਆਂ ਹਨ ਜਿਨਾਂ ਵਿੱਚ ਬੱਚਿਆਂ ਨੂੰ ਗੁਰਬਾਣੀ ਸੰਥਾ ਗੁਰਇਤਹਾਸ ਨੈਤਿਕ ਸਿਖਿਆ ਦੀ ਪੜਾਈ ਕਰਾਈ ਜਾਦੀ ਹੈ ਸਲਾਈਡ ਸ਼ੋਅ ਅਤੇ ਧਾਰਮਿਕ ਫਿਲਮਾਂ ਵੀ ਦਿਖਾਈਆਂ ਜਾਦੀਆਂ ਹਨ ਮਿਤੀ 5 - 2 - 10 ਨੂੰ ਆਈ ਟੀ ਗਰਲਜ ਕਾਲਜ ਅਲਗੋ ਕੋਠੀ ਵਿਖੇ ਗੁਰਮਤਿ ਕੁਇਜ ਮੁਕਾਬਲੇ ਕਰਵਾਏ ਗਏ ਕਾਲਜ ਦੀਆਂ ਵਿਦਿਆਰਥਣਾਂ ਨੇ ਬੜੇ ਉਤਸ਼ਾਹ ਨਾਲ ਹਿਸਾ ਲਿਆ ਪਹਿਲੇ ਸਥਾਨ ਤੇ ਮਾਤਾ ਸਾਹਿਬ ਕੌਰ ਜੀ ਗਰੁਪ ਦੂਜੇ ਤੇ ਮਾਤਾ ਗੁਜਰ ਕੌਰ ਜੀ ਗਰੁਪ ਅਤੇ ਤੀਜੇ ਸਥਾਨ ਤੇ ਮਾਤਾ ਖੀਵੀ ਜੀ ਗਰੁਪ ਦੀਆਂ ਵਿਦਿਆਰਥਣਾ ਆਈਆਂ ਜੇਤੂ ਰਹਿਣ ਵਾਲੇ ਗਰੁਪਾਂ ਨੂੰ ਸ਼ੀਲਡਾਂ ਅਤੇ ਧਾਰਮਿਕ ਲਿਟਰੇਚਰ ਦੇ ਕੇ ਸਨਮਾਨਿਤ ਕੀਤਾ ਗਿਆ ਪ੍ਰਿੰਸੀਪਲ ਮਨਮਿੰਦਰ ਸਿੰਘ ਚੇਅਰਮੈਨ ਇੰਦਰਜੀਤ ਸਿੰਘ ਸ ਚਰਨ ਸਿੰਘ ਅਤੇ ਸਮੂੰਹ ਸਟਾਫ ਨੇ ਪੂਰਨ ਸਹਿਯੋਗ ਦਿੱਤਾ ਇਸ ਸਮੇ ਡਾ ਰਜਿਦਰ ਸਿੰਘ ਰਾਣਾ ਅਤੇ ਪ੍ਰਿੰਸੀਪਲ ਸਵਰਨ ਸਿੰਘ ਚੂਸਲੇਵੜ ਜਗਜੀਤ ਸਿੰਘ ਅਹਿਮਦਪੁਰ ਭਾਈ ਜਗਜੀਤ ਸਿੰਘ ਲੱਧੂ ਰਸ਼ਪਾਲ ਸਿੰਘ ਡੱਲ ਗੁਰਪ੍ਰੀਤ ਸਿੰਘ ਡੱਲ ਹਾਜਰ ਸਨ


(06/02/10)
ਬੀਬੀ ਬਸੰਤ ਕੌਰ, ਫ਼ਰੀਦਾਬਾਦ

ਅੱਜ ਜਿੱਥੇ ਸਮੁੱਚਾ ਸਿਖ ਪੰਥ ਅਪਣੇ ਆਪ ਨੂੰ ਕਾਲਕਾ ਪੰਥ ਤੋਂ ਆਜ਼ਾਦ ਕਰਣਾ ਲੋਚਦਾ ਹੈ ਉਥੇ ਭਾਈ ਮਨਪ੍ਰੀਤ ਸਿੰਘ ਵਰਗੇ ਵਿਵਾਦਤ ਕੀਰਤਨੀਆਂ ਅਪਣੀ ਕਾਲਕਾ ਮਾਈ ਦਾ ਪੱਲਾ ਨਹੀਂ ਛੱਡਣਾ ਚਾਹੁੰਦੇ: ਸ. ਤੇਜਪਾਲ ਸਿੰਘ ਬਰੇਲੀ
ਕਾਲ ਕਾਲੀ ਦੇ ਉਪਾਸਕ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਵੱਲੋਂ ਬਰੇਲੀ ਵਿਖੇ ਕੀਰਤਨ ਦਰਬਾਰ ਵਿੱਚ ਕਾਲਕਾ ਮਾਈ ਦੀ ਉਸਤਤਿ ਕੀਤੀ

(6 ਫਰਵਰੀ 2010 ਬੀਬੀ ਬਸੰਤ ਕੌਰ, ਫ਼ਰੀਦਾਬਾਦ/ਬਰੇਲੀ)
ਪਿਛਲੀਂ ਦਿਨੀਂ ਬਰੇਲੀ ਵਿਖੇ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਦਾ ਸਮਾਗਮ ਰੱਖਿਆ ਗਿਆ। ਵਿਵਾਦਾਂ ਵਿੱਚ ਘਿਰੇ ਹੋਣ ਕਰ ਕੇ ਪ੍ਰਬੰਧਕਾਂ ਵੱਲੋਂ ਰਾਗੀ ਨੂੰ ਵਾਰ ਵਾਰ ਬੇਨਤੀ ਕੀਤੀ ਗਈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਪੰਥ ਪ੍ਰਵਾਨਤ ਸਿੱਖ ਰਹਿਤ ਮਰਿਆਦਾ ਤੋਂ ਉਲਟ ਕਿਸੇ ਵੀ ਰਚਨਾ ਦਾ ਗਾਇਨ ਨਾ ਕੀਤਾ ਜਾਵੇ ਜਿਸ ਨਾਲ ਸੰਗਤ ਵਿੱਚ ਕਿਸੇ ਕਿਸਮ ਦਾ ਵਿਵਾਦ ਪੈਦਾ ਹੋਵੇ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਵੱਲੋਂ ਪੂਰਾ ਭਰੋਸਾ ਦਿੱਤਾ ਗਿਆ। ਭਾਈ ਕਾਨਪੁਰੀ ਦਾ ਬਰੇਲੀ ਵਿਖੇ ਦੋ ਵਾਰ ਕੀਰਤਨ ਦਾ ਪ੍ਰੋਗਰਾਮ ਸੀ ਜਿਸ ਵਿੱਚ ਉਨ੍ਹਾਂ ਨੇ ਰਾਤ ਦੇ ਦੀਵਾਨ ਵਿੱਚ ਤਾਂ ਕਿਸੇ ਤਰ੍ਹਾਂ ਦਾ ਕੋਈ ਵਿਵਾਦ ਪੈਦਾ ਨਾ ਹੋਵੇ ਅਜਿਹਾ ਕੋਈ ਕਦਮ ਨਾ ਚੁੱਕਿਆ ਪਰ ਸਵੇਰ ਦੇ ਦੀਵਾਨ ਵਿੱਚ ਅਪਣੀ ਕਾਲਕਾ ਮਾਈ ਪ੍ਰਤੀ ਅਪਾਰ ਸ਼ਰਧਾ ਪ੍ਰਗਟ ਕਰਦੇ ਹੋਏ ਬਚਿੱਤਰ ਨਾਟਕ ਅਖੌਤੀ ਦਸਮ ਗ੍ਰੰਥ ਦੀ ਰਚਨਾ ਸ਼ਸ਼ਤਰਨਾਮਮਾਲਾ ਵਿਚੋਂ ਦੇਵੀ ਦੇ ਸ਼ਸ਼ਤ੍ਰਾਂ ਨੰ ਸੰਬੋਧਤ “ਕਾਲ ਤੁਹੀ ਕਾਲੀ ਤੁਹੀ” ਕੱਚੀ ਰਚਨਾ ਪੜ੍ਹੀ ਜਦ ਇਸ ਗੱਲ ਬਾਬਤ ਨੌਜਵਾਨ ਆਗੂ ਤੇਜਪਾਲ ਸਿੰਘ ਬਰੇਲੀ ਨੂੰ ਪਤਾ ਲਗਿਆ ਤਾਂ ਉਨ੍ਹਾਂ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਦਸਿਆ ਕਿ ਤੁਸੀਂ ਬੇਨਤੀ ਕਰਣ ਤੋਂ ਬਾਵਜੂਦ ਵੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਉਲਟ ਰਚਨਾ ਪੜ੍ਹ ਕੇ ਗੁਰੂ ਦੀ ਬੇਅਦਬੀ ਕੀਤੀ ਹੈ ਅਤੇ ਸਿੱਖ ਰਹਿਤ ਮਰਿਆਦਾ ਦੀ ਉਲਘਣਾ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੈਂ ਨਹੀਂ ਮੰਨਦਾ ਅਕਾਲ ਤਖ਼ਤ ਸਾਹਿਬ ਦੀ ਸਿੱਖ ਰਹਿਤ ਮਰਿਆਦਾ ਨੂੰ। ਸ. ਤੇਜਪਾਲ ਸਿੰਘ ਨੇ ਕਿਹਾ ਕਿ ਮੈਂ ਭਾਈ ਸਾਹਿਬ ਨੂੰ ਜਦ ਪੁੱਛਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਪੂਰਨ ਗੁਰੂ ਹਨ? ਤਾਂ ਇਸ ਦਾ ਉਨ੍ਹਾਂ ਵੱਲੋਂ ਕੋਈ ਸਪਸ਼ਟ ਜਵਾਬ ਨਹੀਂ ਦਿੱਤਾ ਗਿਆ ਅਤੇ ਉਲ-ਜਲੂਲ ਗੱਲਾਂ ਕਰ ਕੇ ਸ਼ਾਂਤ ਭਰੇ ਮਾਹੌਲ ਨੂੰ ਤਨਾਅਪੂਰਣ ਬਣਾ ਕੇ ਧਮਕੀ ਭਰੇ ਲਿਹਾਜ਼ੇ ਵਿੱਚ ਗੱਲ ਕੀਤੀ ਜਿਹੜੀ ਕਿ ਇੱਕ ਰਾਗੀ ਦੇ ਮੁੰਹ ਤੋਂ ਕਿਸੇ ਵੀ ਤਰ੍ਹਾਂ ਸ਼ੋਭਾਦੀ ਨਹੀਂ ਸੀ। ਸ. ਤੇਜਪਾਲ ਸਿੰਘ ਨੇ ਦਸਿਆ ਮੇਰਾ ਮਕਸਦ ਰਾਗੀ ਨੂੰ ਗੁਰੂ ਦੀ ਗੱਲ ਦੱਸਣਾ ਸੀ ਪਰ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਨੇ ਉਥੇ ਅਜਿਹੀਆਂ ਗੱਲਾਂ ਕੀਤੀ ਜਿਸ ਨਾਲ ਸਥਾਨਕ ਸੰਗਤਾਂ ਨੂੰ ਗੁਮਰਾਹ ਕਰ ਕੇ ਭਰਾ ਮਾਰੂ ਜੰਗ ਦੇ ਆਸਾਰ ਪੈਦਾ ਕਰ ਦਿੱਤੇ ਗਏ ਜੋ ਕਿ ਬਹੁਤ ਹੀ ਨਿੰਦਣਯੋਗ ਹਨ। ਇਥੇ ਜ਼ਿਕਰਯੋਗ ਹੈ ਕਿ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਅਜਿਹਾ ਵਿਵਾਦ ਦਿੱਲੀ ਅਤੇ ਫ਼ਰੀਦਾਬਾਦ ਵਿਖੇ ਵੀ ਪੈਦਾ ਕਰ ਚੁੱਕੇ ਹਨ। ਸ. ਤੇਜਪਾਲ ਸਿੰਘ ਨੇ ਦਸਿਆ ਕਿ ਭਾਈ ਕਾਨਪੁਰੀ ਅਪਣੇ ਆਪ ਨੂੰ ਅਖੰਡ ਕੀਰਤਨੀ ਜੱਥੇ ਦੇ ਮੁੱਖੀ ਭਾਈ ਰਣਧੀਰ ਸਿੰਘ ਦੇ ਜੱਥੇ ਨਾਲ ਸੰਬੰਧਤ ਹੋਣ ਦਾ ਦਾਅਵਾ ਕਰਦੇ ਹਨ ਜਦ ਕਿ ਪਿੱਛਲੀਂ ਦਿਨ ਅਖਬਾਰੀ ਬਿਆਨਾਂ ਰਾਹੀ ਅਖੰਡ ਕੀਰਤਨੀ ਜੱਥਾ ਯੂ. ਕੇ. ਅਤੇ ਅਖੰਡ ਕੀਰਤਨੀ ਜੱਥੇ ਦੀ ਮਾਸਕ ਪੱਤ੍ਰਿਕਾ ਆਤਮ ਰੰਗ ਦੇ ਫ਼ਰਵਰੀ 2010 ਦੇ ਪੰਨਾ 11’ ਤੇ ਭਾਈ ਮੋਹਨ ਸਿੰਘ ਗਾਰਡ ਮੋਹਾਲੀ ਵੱਲੋਂ ਇਤਿਹਾਸਕ ਪ੍ਰਮਾਣਾਂ ਸਹਿਤ ਇਹ ਸਪਸ਼ਟ ਕਰ ਦਿੱਤਾ ਹੈ ਕਿ ਜਿਹੜਾ ਸਤਿਕਾਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੈ ਉਹ ਹੋਰ ਕਿਸੇ ਗ੍ਰੰਥ ਨੂੰ ਨਹੀਂ ਦਿੱਤਾ ਜਾ ਸਕਦਾ ਭਾਵੇਂ ਉਹ ਦਸਮ ਗ੍ਰੰਥ ਹੀ ਕਿਉਂ ਨਾ ਹੋਵੇ। ਜਿਸ ਦੀ ਪ੍ਰਸ਼ੰਸਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਸ. ਤਰਸੇਮ ਸਿੰਘ ਨੇ ਵੀ ਕੀਤੀ ਅਤੇ ਅਖੰਡ ਕੀਰਤਨੀ ਜੱਥੇ ਵੱਲੌਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਦੇ ਸਪਸ਼ਟ ਸਟੈਂਡ’ ਤੇ ਖੁਸ਼ੀ ਜ਼ਾਹਰ ਕੀਤੀ। ਸ. ਤੇਜਪਾਲ ਸਿੰਘ ਨੇ ਕਿਹਾ ਕਿ ਅੱਜ ਜਦ ਸਮੁੱਚਾ ਸਿੱਖ ਪੰਥ ਅਪਣੇ ਆਪ ਨੂੰ ਕਾਲਕਾ ਮਾਈ ਦੇ ਪੰਥ ਤੋਂ ਆਜ਼ਾਦ ਕਰਣਾ ਲੋਚਦਾ ਹੈ ਉਥੇ ਪੰਥ ਵਿਰੋਧੀ ਤਾਕਤਾਂ ਦੇ ਹੱਥ ਖੇਡ ਰਹੇ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਵਰਗੇ ਅਪਣੀ ਕਾਲਕਾ ਮਾਈ ਦਾ ਪੱਲਾ ਨਹੀਂ ਛੱਡਣਾ ਚਾਹੁੰਦੇ ਅਤੇ ਸਿੱਖ ਸੰਗਤਾਂ ਨੂੰ ਗੁਮਰਾਹ ਕਰ ਰਹੇ ਹਨ ਜਿਸ ਤੋਂ ਸਿੱਖ ਸੰਗਤਾਂ ਨੂੰ ਸੁਚੇਤ ਹੋਣ ਦੀ ਲੋੜ ਹੈ।


(05/02/10)
ਡਾ ਪਰਮਜੀਤ ਸਿੰਘ

ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਨੂੰ ਅਖੌਤੀ ਸਿੱਖ ਲੀਡਰਾਂ ਨੇ ਖੁੱਦ ਅਣਦੇਖਿਆਂ ਕੀਤਾ।
ਸ: ਮੱਖਣ ਸਿੰਘ ਜੀ ਅਤੇ ਸਿੱਖ ਮਾਰਗ ਦੇ ਪਾਠਕ ਸਾਹਿਬਾਨ ਜੀਓ,
ਗੁਰੂ ਫਤੇਹਿ ਪ੍ਰਵਾਨ ਕਰਿਓ,
ਆਪ ਨੂੰ ਤਕਰੀਬਨ ਸਾਰਿਆਂ ਨੂੰ ਯਾਦ ਹੋਵੇਗਾ ਬਹੁਤੀ ਵਾਰੀ ਸ੍ਰੀ ਆਕਾਲ ਤਖਤ ਦੇ ਜੱਥੇਦਾਰਾਂ ਦੇ ਅਦੇਸ਼ਾਂ ਤੇ ਹੁਕਮਨਾਮਿਆਂ ਨੂੰ ਆਕਾਲੀ ਲੀਡਰਾਂ, ਸ੍ਰੋਮਣੀ ਕਮੇਟੀ ਮੈਂਬਰਾਂ ਤੇ ਆਂਮ ਸਿੱਖਾਂ ਨੇ ਅਣਦੇਖਿਆਂ ਕੀਤਾ ਜਾਂ ਮੰਨਣ ਤੋਂ ਘੇਸ਼ਲ ਵੱਟੀ ਰੱਖੀ।
(ੳ) ਜਦੋਂ ਪ੍ਰੋਫੈਸਰ ਸ: ਮਨਜੀਤ ਸਿੰਘ ਜੀ ਸ੍ਰੀ ਆਕਾਲ ਤਖਤ ਸਾਹਿਬ ਦੇ ਕਾਰਜ਼ਕਾਰੀ ਜਥੇਦਾਰ ਸਨ, ਉਸ ਸਮੇਂ ਉਹਨਾਂ ਨੇ ਇੱਕ ਅਦੇਸ਼ ਜਾਰੀ ਕੀਤਾ ਸੀ ਕਿ ਅੱਜ ਤੋਂ ਸਾਰੇ ਆਕਾਲੀ ਧੜ੍ਹੇ ਇੱਕ ਹੋਵਣ, ਉਸ ਸਮੇਂ ਸ: ਪ੍ਰਕਾਸ ਸਿੰਘ ਬਾਦਲ ਸਾਹਿਬ ਨੇ ਉਸ ਹੁਕਮ ਨੂੰ ਮੰਨਣ ਦੀ ਥਾਂ ਹਜ਼ਾਂਰਾਂ ਗੁਡਿੰਆਂ ਦੀ ਧਾੜ੍ਹ ਲਿਆ ਕੇ ਸ੍ਰੀ ਆਕਾਲ ਤਖਤ ਸਾਹਿਬ ਦੇ ਕਮਰਿਆਂ ਦੇ ਬੰਦ ਦਰਵਾਜ਼ਿਆਂ ਨੂੰ ਠੁੱਡੇ ਮਾਰੇ ਅਤੇ ਗੰਦੀਆਂ ਗਾਲ੍ਹਾਂ ਕੱਢੀਆਂ ਸਨ। (ਕਿਉਂਕੇ ਬਾਦਲ ਸਾਹਿਬ ਦੇ ਗੁੰਡਿਆਂ ਤੋਂ ਡਰਦੇ ਮਾਰਿਆਂ ਜਥੇਦਾਰ ਸਾਹਿਬਾਨ ਨੇ ਆਪਣਿਆਂ ਕਮਰਿਆਂ ਦੇ ਦਰਵਾਜੇ ਬੰਦ ਕਰ ਲਏ ਸਨ।)
(ਅ) 14 ਅਪਰੈਲ 1999 ਤੱਕ ਜੱਥੇਦਾਰ ਰਣਜੀਤ ਸਿੰਘ ਨੇ ਸ. ਪ੍ਰਕਾਸ ਸਿੰਘ ਬਾਦਲ ਅਤੇ ਸ. ਗੁਰਚਰਨ ਸਿੰਘ ਟੌਹੜਾ ਦੇ ਧੜ੍ਹਿਆਂ ਨੂੰ ਇਕੱਠੇ ਰਹਿਣ ਦਾ ਆਦੇਸ਼ 30 ਦਸੰਬਰ 1998 ਨੂੰ ਜਾਰੀ ਕੀਤਾ ਸੀ। ਜਿਸ ਦੀ ਅਵੱਗਿਆ ਕਰਦੇ ਹੋਏ ਸ. ਪ੍ਰਕਾਸ ਸਿੰਘ ਬਾਦਲ ਨੇ ਸ੍ਰੀ ਆਕਾਲ ਤਖਤ ਦੇ ਹੁਕਮਾਂ ਦੀ ਕੋਈ ਪਰਵਾਹ ਨਾ ਕੀਤੀ ਅਤੇ ਬਾਦਲ ਸਾਹਿਬ ਦੇ ਧੜ੍ਹੇ ਦੇ ਸ੍ਰੋਮਣੀ ਕਮੇਟੀ ਮੈਂਬਰਾਂ ਨੇ ਜੱਥੇਦਾਰ ਭਾਈ ਰਣਜੀਤ ਸਿੰਘ ਦੀ ਬੇਇੱਜਤੀ ਭਰੀ ਛੁੱਟੀ ਕਰਕੇ ਘਰ ਭੇਜ ਦਿਤਾ ਸੀ। ਇੱਕ ਹੋਰ ਦੁੱਖ ਦੀ ਗੱਲ ਇਹ ਵੀ ਸੀ ਕਿ ਉਸ ਸਮੇਂ ਭੀ ਪੰਜਾਬ ਦੇ ਮੁਖ ਮੰਤਰੀ ਸ. ਪ੍ਰਕਾਸ ਸਿੰਘ ਬਾਦਲ ਹੀ ਸਨ।
(ੲ) ਜੱਥੇਦਾਰ ਸ. ਪੂਰਨ ਸਿੰਘ ਜੀ ਨੇ 20 ਜਨਵਰੀ 2000 ਨੂੰ ਨਾਨਕਸ਼ਾਹੀ ਕਲੰਡਰ ਲਾਗੂ ਕਰਨ ਦੇ ਮਾਮਲੇ ਵਿੱਚ ਉਸ ਸਮੇ ਦੀ ਸ੍ਰੋਮਣੀ ਕਮੇਟੀ ਦੀ ਇਸਤਰੀ ਪ੍ਰਧਾਨ ਬੀਬੀ ਜਗੀਰ ਕੌਰ, ਤਖਤ ਸ੍ਰੀ ਕੇਸ਼ਗੜ੍ਹ ਸਾਹਿਬ ਦੇ ਜੱਥੇਦਾਰ ਭਾਈ ਮਨਜੀਤ ਸਿੰਘ, ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਜੱਥੇਦਾਰ ਭਾਈ ਕੇਵਲ ਸਿੰਘ, ਸ੍ਰੋਮਣੀ ਕਮੇਟੀ ਮੈਂਬਰ ਭਾਈ ਜਸਵਿੰਦਰ ਸਿੰਘ ਐਡਵੋਕੇਟ, ਭਾਈ ਸੂਬਾ ਸਿੰਘ ਡੱਬਵਾਲੀ, ਭਾਈ ਪ੍ਰੀਤਮ ਸਿੰਘ ਭਾਟੀਆ, ਭਾਈ ਰਘੁਵੀਰ ਸਿੰਘ ਵਿਰਕ ਅਤੇ ਹੋਰ ਬਹੁਤ ਸਾਰੇ ਸਿੱਖਾਂ ਨੂੰ ਪੰਥ ਵਿੱਚੋਂ ਹੀ ਛੇਕ ਦਿਤਾ ਸੀ। ਉਸ ਤੋਂ ਵੀ ਵੱਡੀ ਗੱਲ ਕਿ ਇਹਨਾ ਨੇ ਅੱਜ ਤੱਕ ਸ੍ਰੀ ਆਕਾਲ ਸਾਹਿਬ ਤੇ ਪੇਸ਼ ਹੋ ਕੇ ਕੋਈ ਭੁੱਲ ਨਹੀ ਬਖਸਾਈ ਅਤੇ ਨਾ ਹੀ ਕਦੇ ਮੁਆਫੀ ਮੰਗੀ, ਉਲਟਾ ਜੱਥੇਦਾਰ ਭਾਈ ਪੂਰਨ ਸਿੰਘ ਦੀ ਸ੍ਰੀ ਆਕਾਲ ਤਖਤ ਦੀ ਜੱਥੇਦਾਰੀ ਤੋਂ 29 ਮਾਰਚ 2000 ਨੂੰ ਛੁੱਟੀ ਕਰ ਦਿੱਤੀ।
(ਸ) ਭਾਈ ਜੋਗਿੰਦਰ ਸਿੰਘ ਵੇਦਾਂਤੀ ਨੇ ਸੰਨ 2004 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ 400 ਸਾਲਾ ਸਥਾਪਨਾ ਦਿਵਸ ਮਨਾਉਦਿਆਂ ਹੋਇਆ ਆਰ. ਆਰ. ਐਸ. ਨੂੰ ਸਿੱਖ ਵਿਰੋਧੀ ਗਰਦਾਨਦਿਆਂ ਇਸ ਦੇ ਨੇਤਾਵਾਂ ਦੀ ਸ਼ਤਾਬਦੀ ਸਮਾਗਮਾਂ ਵਿੱਚ ਸਮੂਲੀਅਤ ਤੇ ਰੋਕ ਲਾ ਦਿੱਤੀ ਸੀ। ਪਰ ਸ. ਪ੍ਰਕਾਸ ਸਿੰਘ ਬਾਦਲ ਨੇ ਅਤੇ ਸ੍ਰੋਮਣੀ ਕਮੇਟੀ ਨੇ ਇੱਕ ਆਰੀਆ ਸਮਾਜੀ ਨੇਤਾ ਪਾਸੋਂ ਇੱਕ ਸੈਮੀਨਾਰ ਦੀ ਪ੍ਰਧਾਨਗੀ ਕਰਾਈ ਸੀ।
(ਹ) ਤਰਨਤਾਰਨ ਸਾਹਿਬ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ 500 ਸਾਲਾ ਸ਼ਹੀਦੀ ਪੁਰਬ ਮਨਾਉਦਿਆਂ ਭਾਜਪਾ ਦੀ ਤੇਜ਼ ਤਰਾਰ ਨੇਤਾ ਬੀਬੀ ਸ਼ੁਸ਼ਮਾ ਸਵਰਾਜ ਨੇ ਇਸਤਰੀ ਸਮੇਲਨ ਵਿੱਚ ਭਾਗ ਲੈਂਦਿਆਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਲਈ ਦੋਸ਼ੀ ਚੰਦੂ ਨੂੰ ਦੋਸ਼ ਮੁਕਤ ਕਰਾਰ ਦਿੱਤਾ ਸੀ। ਉਸ ਵੇਲ੍ਹੇ ਦੇ ਆਕਾਲੀ ਨੇਤਾਵਾਂ ਵੱਲੋਂ ਅਡਵਾਨੀ ਸਮੇਤ ਉਸ ਪੰਥਕ ਸਟੇਜ਼ ਤੋਂ ਉਹਨਾ ਲੀਡਰਾ ਨੂੰ ਸਨਮਾਨਤ ਕੀਤਾ ਗਿਆ ਸੀ।
(ਕ) ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਪੰਜ ਸਿੰਘ ਸਾਹਿਬਾਨ ਨੇ 17 ਮਈ 2007 ਨੂੰ ਪੰਜਾਬ ਵਿੱਚੋਂ ਡੇਰਾ ਸੱਚਾ (ਝੂਠਾ) ਸੌਦਾ ਦੇ ਪੰਜਾਬ ਵਿੱਚਲੇ ਡੇਰੇ ਬੰਦ ਕਰਵਾਉਣ ਦਾ ਹੁਕਮਨਾਮਾ ਜਾਰੀ ਕੀਤਾ ਸੀ, ਜਿਸ ਹੁਕਮਨਾਮੇ ਤੇ ਅੱਜ ਤੱਕ ਬਾਦਲ ਅਕਾਲੀ ਦਲ ਤੇ ਸ੍ਰੋਮਣੀ ਕਮੇਟੀ ਨੇ ਕੋਈ ਅਮਲ ਨਹੀ ਕੀਤਾ। ਉਲਟਾ 2009 ਦੀਆਂ ਲੋਕ ਸਭਾ ਚੋਣਾਂ ਸਮੇਂ ਹੁਕਮਨਾਮੇ ਨੂੰ ਨਜ਼ਰਅੰਦਾਜ਼ ਕਰਦੇ ਹੋਏ ਡੇਰਾ ਸੱਚਾ ਸੌਦਾ ਨੂੰ ਪਰਚਾਰ ਕਰਨ ਲਈ ਸਰਕਾਰੀ ਸੁਰੱਖਿਆ ਪ੍ਰਦਾਨ ਕੀਤੀ। ਜਿਹੜ੍ਹੀਆਂ ਸਿੱਖ ਜੱਥੇਬੰਦੀਆਂ ਡੇਰੇ ਖਿਲਾਫ ਜੂਝ ਰਹੀਆਂ ਸਨ ਉਹਨਾ ਤੇ ਝੂਠ ਮੁਕੱਦਮੇ ਦਰਜ਼ ਕੀਤੇ ਅਤੇਉਹਨਾ ਨੂੰ ਜੇਲਾਂ ਵਿੱਚ ਕੈਦ ਕੀਤਾ।
(ਖ) ਸ੍ਰੀ ਆਕਾਲ ਤਖਤ ਸਾਹਿਬ ਤੇ ਪੰਜ ਸਿੰਘ ਸਾਹਿਬਾਨ ਨੇ ਸੰਨ 2000 ਵਿੱਚ ਇੱਕ ਆਦੇਸ ਜਾਰੀ ਕਰਕੇ ਸ੍ਰੋਮਣੀ ਕਮੇਟੀ ਨੂੰ ਹੁਕਮ ਰਾਂਹੀ ਇਹ ਹਿਦਾਇਤ ਕੀਤੀ ਸੀ ਕਿ ਤਖਤਾਂ ਦੇ ਜੱਥੇਦਾਰਾ ਦੀ ਨਿਯੁਕਤੀ ਤੇ ਸੇਵਾ ਮੁਕਤੀ, ਕਾਰਜ਼ ਖੇਤਰ, ਭੱਤੇ ਆਦਿ ਬਾਰੇ ਸੇਵਾ ਨਿਯਮ ਤਹਿ ਕੀਤੇ ਜਾਣ। ਸ੍ਰੌਮਣੀ ਕਮੇਟੀ ਦੇ ਉਸ ਸਮੇਂ ਦੇ ਪਰਧਾਨ ਸ. ਗੁਰਚਰਨ ਸਿੰਘ ਟੌਹੜ੍ਹਾ ਨੇ ਇਸ ਆਦੇਸ ਤੇ ਅਮਲ ਕਰਦਿਆਂ ਭਾਈ ਜਸਵੀਰ ਸਿੰਘ ਖੰਨੇ ਵਾਲਿਆਂ ਦੀ ਅਗਵਾਈ ਹੇਠ ਇੱਕ ਕਮੇਟੀ ਦਾ ਗੱਠਨ ਕੀਤਾ ਸੀ ਪਰ ਟੌਹੜ੍ਹਾ ਸਾਹਿਬ ਦੇ ਅਕਾਲ ਚਲਾਣਾ ਕਰ ਜਾਣ ਨਾਲ ਹੀ ਕਮੇਟੀ ਦਾ ਵੀ ਭੋਗ ਪੈ ਗਿਆ।
(ਗ) ਤਖਤ ਸ੍ਰੀ ਪਟਨਾ ਸਾਹਿਬ ਦੇ ਜੱਥੇਦਾਰ ਭਾਈ ਇਕਬਾਲ ਸਿੰਘ ਨੇ ਤਖਤ ਸ੍ਰੀ ਪਟਨਾ ਸਾਹਿਬ ਤੋਂ ਇੱਕ ਹੁਕਮਨਾਮਾਂ ਜਾਰੀ ਕਰਕੇ ਸ੍ਰੀ ਅਕਾਲ ਤਖਤ ਦੇ ਜੱਥੇਦਾਰ ਭਾਈ ਜੋਗਿੰਦਰ ਸਿੰਘ ਵੇਦਾਂਤੀ, ਤਖਤ ਸ੍ਰੀ ਕੇਸ਼ਗੜ੍ਹ ਦੇ ਜੱਥੇਦਾਰ ਭਾਈ ਤਿਰਲੋਚਨ ਸਿੰਘ, ਤਖਤ ਸ੍ਰੀ ਦਮਦਮਾ ਸਾਹਿਬ ਦੇ ਜੱਥੇਦਾਰ ਭਾਈ ਬਲਵੰਤ ਸਿੰਘ ਨੰਦਗੜ੍ਹ, ਉਸ ਸਮੇਂ ਦੇ ਮੁੱਖ ਗਰੰਥੀ ਤੇ ਸ੍ਰੀ ਆਕਾਲ ਤਖਤ ਦੇ ਮੋਜੂਦਾ ਜੱਥੇਦਾਰ ਭਾਈ ਗੁਰਬਚਨ ਸਿੰਘ ਨੂੰ ਮਹਾਂਦੋਸ਼ੀ ਕਰਾਰ ਦਿਤਾ ਸੀ ਅਤੇ ਸ੍ਰੀ ਆਕਾਲ ਤਖਤ ਦੀ ਸਰਬਉਚੱਤਾ ਨੂੰ ਵੰਗਾਰਿਆ ਸੀ। ਇਹ ਦੋਵੇਂ ਹੁਕਮਨਾਮੇਂ ਅੱਜ ਤੱਕ ਵਾਪਸ ਨਹੀ ਹੋਏ ਤੇ ਬਰਕਰਾਰ ਹਨ।
(ਘ) ਤਖਤ ਸ੍ਰੀ ਦਮਦਮਾ ਸਾਹਿਬ ਤੋਂ ਸੰਨ 2003 ਵਿੱਚ ਸ੍ਰੀ ਆਕਾਲ ਤਖਤ ਦੀ ਪ੍ਰਵਾਨਗੀ ਨਾਲ ਜਾਰੀ ਕੀਤੇ ਗਏ ਨਾਨਕਸ਼ਾਹੀ ਕਲੰਡਰ ਨੂੰ ਰੱਦ ਕਰਨ ਸਮੇਂ ਸਿੱਖ ਜੱਥੇਬੰਦੀਆਂ ਤੋਂ ਕੋਈ ਸਲਾਹ ਨਹੀ ਲਈ ਗਈ। ਉਸ ਕਲੰਡਰ ਦਾ ਅਪਣੀ ਮਰਜ਼ੀ ਨਾਲ ਸੰਨ 2010 ਵਿੱਚ ਬ੍ਰਾਹਮਣੀਕਰਨ ਕਰ ਦਿੱਤਾ ਗਿਆ ਹੈ। ਇਸ ਤੋਂ ਬਿਨ੍ਹਾ ਦਮਦਮੀ ਟਕਸਾਲ ਵੱਲੋਂ ਨਿਯੁਕਤ ਕੀਤੇ ਜੱਥੇਦਾਰ ਸਵਰਗਵਾਸੀ ਸ਼ਹੀਦ ਭਾਈ ਗੁਰਦੇਵ ਸਿੰਘ ਵੱਲੋਂ 1986 ਵਿੱਚ ਜਾਰੀ ਕੀਤੇ ਹੁਕਮਨਾਮੇ ਜਿਹਨਾ ਵਿੱਚ ਉਸ ਸਮੇ ਦੇ ਪੰਜ ਤਖਤਾਂ ਦੇ ਪੰਜਾਂ ਜੱਥੇਦਾਰਾਂ ਤੋਂ ਅਸਤੀਫਿਆਂ ਦੀ ਮੰਗ ਕੀਤੀ ਗਈ ਸੀ। ਉਸ ਹੁਕਮ ਨਾਮੇ ਤੇ ਕਦੇ ਵੀ ਅਮਲ ਨਹੀ ਕੀਤਾ ਗਿਆ।
(ਙ) ਇੱਕ ਆਦੇਸ਼ ਭਾਈ ਰਣਜੀਤ ਸਿੰਘ ਨੇ ਜਾਰੀ ਕਰਕੇ ਅਜੀਤ ਅਖਬਾਰ ਦੇ ਮੁਖ ਸੰਪਾਦਕ ਸ. ਬਲਜਿੰਦਰ ਸਿੰਘ ਹਮਦਰਦ ਨੂੰ ਪੇਸ਼ ਹੋਣ ਲਈ ਕਿਹਾ ਸੀ, ਪਰ ਹਮਦਰਦ ਸਾਹਿਬ ਅੱਜ ਤੱਕ ਪੇਸ਼ ਨਹੀ ਹੋਏ।
(ਚ) ਸ੍ਰੀ ਆਕਾਲ ਤਖਤ ਦੇ ਸਿੰਘ ਸਾਹਿਬਾਨ ਭਾਈ ਰਣਜੀਤ ਸਿੰਘ ਵੱਲੋਂ ਜਾਰੀ ਕੀਤੇ ਹੁਕਮਨਾਮੇ ਜਿਸ ਵਿੱਚ ਕੈਨੇਡਾ, ਇੰਗਲੈਂਡ, ਅਮਰੀਕਾ ਅਤੇ ਹੋਰ ਬਾਹਰਲੇ ਦੇਸ਼ਾਂ ਦੇ ਗੁਰਦਵਾਰਾ ਸਾਹਿਬਾਨ ਵਿੱਚ ਸੰਗਤਾਂ ਦੇ ਕੁਰਸੀਆਂ ਤੇ ਲੰਗਰ ਛੱਕਣ ਤੇ ਪਬੰਧੀ ਲਾਈ ਗਈ ਸੀ ਤੇ ਵੀ ਅਮਲ ਨਹੀ ਹੋਇਆ। ਅਜਿਹਾ ਹੁੰਦਿਆਂ ਸ੍ਰੀ ਆਕਾਲ ਤਖਤ ਦੀ ਸਰਬਉੱਚਤਾ ਤੇ ਸ੍ਰੋਮਣੀ ਕਮੇਟੀ ਵੱਲੋਂ ਪੰਥ ਪਰਵਾਣਤ ਸਿੱਖ ਰਹਿਤ ਮਰਯਾਦਾ ਨੂੰ ਪੂਰਨ ਤੌਰ ਤੇ ਪਰਵਾਨ ਕਰਨਾ ਅਤੇ ਉਸ ਨੂੰ ਠੀਕ ਢੰਗ ਨਾਲ ਲਾਗੂ ਨਾ ਕਰਨਾ। ਇਸ ਗੱਲ ਵਾਸਤੇ ਖੁਦ ਸ੍ਰੋਮਣੀ ਕਮੇਟੀ ਅਤੇ ਸਾਰੇ ਜੱਥੇਦਾਰ ਬਰਾਬਰ ਦੇ ਦੋਸ਼ੀ ਹਨ। ਅਸੀਂ ਰੋਜ਼ਾਨਾ ਟੈਲੀਵਿਯਨ ਵਿੱਚ ਸ੍ਰੀ ਦਰਬਾਰ ਸਾਹਿਬ ਤੋਂ ਪ੍ਰਸਾਰਤ ਹੋ ਰਹੇ ਕੀਰਤਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦਾ ਅੱਖੀ ਡਿੱਠਾ ਪ੍ਰਸ਼ਾਰਣ ਦੇਖਦੇ ਹਾਂ। ਅਰਦਾਸ ਦੀ ਸਮਾਪਤੀ ਵੇਲ੍ਹੇ ਅਖੌਤੀ ਸੰਗਤ ਇਸ ਤਰਾਂ ਡਿੱਗ ਦੀ ਹੈ ਜਿਸ ਤਰਾਂ ਵੱਡੀ ਗੱਡੀ ਦੇ ਟਾਇਰ ਦੀ ਫੂਕ ਨਿੱਕਲ ਜਾਂਦੀ ਹੈ। ਤਖਤ ਸ੍ਰੀ ਹਜ਼ੂਰ ਸਾਹਿਬ ਅਤੇ ਤਖਤ ਸ੍ਰੀ ਪਟਨਾ ਸਾਹਿਬ ਵਾਲਿਆਂ ਨੇ ਆਰਤੀ ਅਤੇ ਅਰਦਾਸ ਰਾਂਹੀ, ਤੇ ਲੱਚਰਤਾ ਨਾਲ ਭਰਪੂਰ ਵੱਡ ਆਕਾਰੀ ਕਿਤਾਂਬਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਰੱਖ ਕੇ ਜੋ ਰਹਿਤ ਮਰਯਾਦਾ ਦੀਆਂ ਧੱਜੀਆਂ ਉਡਾਈਆਂ ਜਾਂਦੀਆ ਹਨ। ਲੱਖਾਂ ਅਖੌਤੀ (ਨਕਲੀ) ਸਿੱਖ ਹਰ ਸਾਲ ਹੇਮਕੁੰਟ ਦੀ ਅਖੌਤੀ ਯਾਤਰਾਵਾਂ ਤੇ ਆਪਣਾ ਕੀਮਤੀ ਸਮਾਂ ਤੇ ਧਨ ਦੌਲਤ ਬਰਬਾਦ ਕਰਦੇ ਹਨ। ਕੀ ਕਦੇ ਜੱਥੇਦਾਰਾਂ ਨੂੰ ਦਿੱਖਦੇ ਨਹੀ ਹਨ। ਸ੍ਰੀ ਦਰਬਾਰ ਸਾਹਿਬ ਦੇ ਮੁਖ ਰਾਗੀ ਹੇਮਕੁੰਟ ਬਾਰੇ ਕਵਿਤਾਵਾਂ ਗਾਉਦੇ ਹਨ ਤੇ ਬਾਜ਼ਾਰ ਵਿੱਚ ਸਰੇਆਮ ਵਿਕਦੀਆਂ ਕੈਸਟਾਂ ਇਹਨਾ ਜੱਥੇਦਾਰਾ ਨੂੰ ਨਜ਼ਰ ਨਹੀਂ ਆਂਉਦੀਆਂ। ਇਹ ਦੇਖ ਸਾਰਾ ਪੰਥ ਅੱਖਾਂ ਮੀਚੀ ਬੈਠਾ ਹੈ। ਕਿਸੇ ਅਖੌਤੀ ਸਿੰਘ ਸਾਹਿਬਾਨ ਨੂੰ ਕੋਈ ਹੁਕਮਨਾਮਾ ਜਾਰੀ ਨਹੀ ਕਰਨਾ ਆਉਦਾ। ਕੀ ਕੋਈ ਸਿੰਘ ਸਾਹਿਬਾਨ ਵੱਲੋਂ ਅਜੇਹੀਆਂ ਮਨਮਤੀ ਵਾਲੀਆਂ ਥਾਵਾਂ ਤੇ ਜਾਣ ਤੋਂ ਸਿੱਖ ਸੰਗਤਾਂ ਨੂੰ ਰੋਕਿਆ ਜਾਵੇਗਾ। ਇਸੇ ਤਰਾਂ 11, 12 ਤੇ 13 ਨਵੰਬਰ ਸੰਨ 2006 ਵਿੱਚ ਜਿਲਾ ਬਠਿੰਡਾ ਦੇ ਪਿੰਡ ਭਾਈ ਕਾ ਦਿਆਲ ਪੁਰਾ ਵਿੱਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਇੱਕ ਲੱਚਰਤਾ ਨਾਲ ਭਰਪੂਰ ਵੱਡ ਆਕਾਰੀ ਕਿਤਾਬ ਰੱਖ ਕੇ ਪੜ੍ਹੀ ਗਈ ਜਿਸ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਾਰੇ ਉਸ ਸਮੇਂ ਦੇ ਜੱਥੇਦਾਰਾਂ ਦੀ ਮੋਜ਼ੂਦਗੀ ਵਿੱਚ ਤੋਹੀਨ ਕੀਤੀ ਗਈ। ਅੱਜ ਤੱਕ ਕਿਸੇ ਵੀ ਜੱਥੇਦਾਰ ਨੇ ਜਾਂ ਸੰਗਤ ਨੇ ਸ੍ਰੀ ਆਕਾਲ ਤਖਤ ਤੋਂ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਜਾਂ ਕਰਵਾਈ। ਸਿੱਖ ਪੰਥ ਇਹਨਾਂ ਅਖੌਤੀ ਜੱਥੇਦਾਰਾਂ ਤੋਂ ਜਵਾਬ ਮੰਗਦਾ ਹੈ। ਕੀ ਅਖੌਤੀ ਸਿਆਸਤਦਾਨ ਸਾਡੇ ਧਰਮ ਅਤੇ ਧਾਰਮਿਕ ਗ੍ਰੰਥਾਂ ਨਾਲ ਇਸ ਤਰਾਂ ਹੀ ਖਿਲਵਾੜ੍ਹ ਕਰਦੇ ਰਹਿਣਗੇ? ਕੀ ਸਾਰੇ ਪੰਥਿਕ ਮੁੱਖੀਆਂ ਦੀ ਅੱਜ ਜ਼ਮੀਰ ਮਰ ਚੁੱਕੀ ਹੈ? ਕੀ ਅਸੀਂ ਅੱਜ ਕੋਈ ਮੋਰਚਾ ਲਾਊਣ ਦੀ ਵੀ ਹਿੰਮਤ ਨਹੀ ਰੱਖਦੇ? ਕੀ ਅਸੀਂ ਵੀਹ, ਪੰਜਾਹ ਜਾਂ ਪੰਜ ਸੱਤ ਹਜਾਰ ਇਕੱਠੇ ਹੋਕੇ ਆਪਣੇ ਹੱਕ ਨਹੀ ਮੰਗ ਸਕਦੇ? ਕੀ ਅੱਜ ਅਸੀ ਭੇਡਾਂ ਦੇ ਸਮਾਨ ਹੋ ਚੁੱਕੇ ਹਾਂ ਜਿਸ ਦਾ ਜੀਅ ਕਰੇ ਸਾਨੂੰ ਜਿਸ ਪਾਸੇ ਮਰਜ਼ੀ ਹੱਕ ਕੇ ਲੈ ਜਾਵੇ? ਮੇਰੀ ਸਮੁੱਚੇ ਪੰਥ ਅੱਗੇ ਦੋਵੇਂ ਹੱਥ ਜੋੜ੍ਹ ਬੇਨਤੀ ਹੈ ਆਓ ਇਕੱਠੇ ਹੋਕੇ ਇੱਕ ਹੰਭਲਾ ਮਾਰੀਏ ਤੇ ਹੋ ਰਹੀਆਂ ਮਨਮੱਤਾਂ ਨੂੰ ਦੂਰ ਕਰ ਦੇਈਏ------ਗੁਰੂ ਪੰਥ ਤੋਂ ਚੰਗੇ ਦੀ ਆਸ ਵਿੱਚ-----ਪਰਮਜੀਤ ਸਿੰਘ ਡਾ: {0091 98149 56247}


(05/02/10)
ਜਰਨੈਲ ਸਿੰਘ ਆਸਟ੍ਰੇਲੀਆ

Dear All

Like everybody else, I have seen and read lot of discussion going on regarding Nanakshahi Calendar. I do not want to go into the dispute whether solar based is better than the lunar based or vice versa. I have questions in mind if you guys can help me with it. I understand the historical significance of having a calendar that helps us determine the correct dates in history that enhances our understanding our history. Apart from this what purpose will the separate calendar serve for the Sikhs?

Regards

Jarnail Singh
Australia


(04/02/10)
ਡਾ. ਜਗਜੀਤ ਸਿੰਘ

ਵੀਰ ਮੱਖਣ ਸਿੰਘ ਜੀ,
ਸ. ਸਰਵਜੀਤ ਸਿੰਘ ਨੇ ਮੈਨੂੰ ਕੁੱਝ ਸੁਆਲ ਪੁਛੇ ਨੇ। ਉਸਨੇ ਆਪਣੇ ਲੇਖ ਵਿੱਚ ਬਾਬਾ ਧੁੰਮਾ ਜੀ ਅਤੇ ਜਥੇਦਾਰ ਮੱਕੜ ਸਾਹਿਬ ਬਾਰੇ ਘਟੀਆ ਸ਼ਬਦਾਵਲੀ ਵਰਤੀ ਸੀ ਜਿਸ ਤੋਂ ਮੈਂ ਰਤਾ ਕੁ ਭਖ਼ ਗਿਆ ਸੀ ਜੀ। ਉਦਾਂ ਇਹ ਦੋਹਵੇਂ ਮੇਰੇ ਸਕੇ ਸੋਧਰੇ ਨਹੀਂ ਹਨ। ਪਰ ਸਿਖ ਹੋਣ ਵਜੋਂ ਕਿਸੇ ਦੇ ਵੀ ਨਾਂ ਨੂੰ ਕੋਈ ਵਿਗਾੜੇ ਤਾਂ ਅੱਛਾ ਨਹੀਂ ਲਗਦਾ। ਜੇ ਅਸੀਂ ਸਿਧਾਂਤ ਦੀ ਲੜਾਈ ਲੜ ਰਹੇ ਹਾਂ ਤਾਂ ਵਿਅਕਤੀ ਨੂੰ ਬਾਹਰ ਰੱਖਣਾ ਚਾਹੀਦਾ ਹੈ। ਸ. ਸਰਵਜੀਤ ਸਿੰਘ ਜੀ ਨੇ ਮੇਰੇ ਨਾਂ ਨਾਲ਼ ਵੀ ਮਜ਼ਾਕੀਆ ਹਰਕਤ ਕੀਤੀ ਹੈ। ਪਰ ਡਾ. ਪਰਮਜੀਤ ਸਿੰਘ ਦੀ ਨਸੀਹਤ ਮੈਨੂੰ ਚੰਗੀ ਲੱਗੀ ਹੈ। ਕਿਸੇ ਨੂੰ ਦੇਖ ਕੇ ਮੈਂ ਆਪਣਾ ਸਟਾਇਲ ਕਿਉਂ ਬਦਲਾਂ। ਉਸਨੇ ਪੁਛਿਆ ਹੈ ਕਿ ਤਿਥਾਂ ਨਾਲ਼ ਸਿਖਾਂ ਦਾ ਕੀ ਸਬੰਧ ਹੈ?
ਅੰਗਰੇਜ਼ੀ ਭਾਸ਼ਾ ਦਾ ਸ਼ਬਦ ਸੰਨ (ਸੂਰਜ) ਲੈਟਿਨ ਦੇ ਸੌਲ ਤੋਂ ਵਿਗੜ ਕੇ ਬਣਿਆ ਹੈ। ਰੋਮਨ ਮਿਥ ਵਿੱਚ ਸੂਰਜ ਨੂੰ ਇੱਕ ਦੇਵਤਾ ਮੰਨਿਆਂ ਜਾਂਦਾ ਹੈ ਜਿਸ ਨੂੰ ਸੌਲ ਕਹਿੰਦੇ ਹਨ। ਇਦਾਂ ਹੀ ਮੂਨ (ਚੰਦਰਮਾਂ) ਦਾ ਲੈਟਿਨ ਭਾਸ਼ਾ ਦੇ ਮੂਲ ਦਾ ਅਰਥ ਮਿਣਨਾ ਹੈ। ਚੰਦਰਮਾਂ ਸਮੇਂ ਨੂੰ ਨਾਪਣ ਦਾ ਪਹਿਲਾ ਕੁਦਰਤੀ ਸਾਧਨ ਹੈ। ਹਰ ਥਾਂ ਸਮੇਂ ਦਾ ਹਿਸਾਬ ਚੰਦਰਮਾਂ ਦੇ ਹਵਾਲੇ ਨਾਲ਼ ਹੀ ਰੱਖਿਆ ਜਾਂਦਾ ਸੀ। ਚੰਦਰਮਾਂ ਇੱਕ ਕੁਦਰਤੀ ਅਤੇ ਵਿਸ਼ਵ ਕੈਲੰਡਰ ਹੈ ਅਤੇ ਬੁਨਿਆਦੀ ਹੈ। ਕਾਇਨਾਤ ਵਿੱਚ ਸਭ ਕੁੱਝ ਕੁਦਰਤੀ ਹੈ। ਵਿਗਿਆਨਕ ਕੁੱਝ ਵੀ ਨਹੀਂ। ਸਾਨੂੰ ਕੁਦਰਤ ਦੇ ਨੇੜੇ ਰਹਿਣਾ ਚਾਹੀਦਾ ਹੈ। ਵਿਗਿਆਨ ਮਗਰ ਅੰਨ੍ਹੀ ਦੌੜ ਨਹੀਂ ਦੌੜਨਾ ਚਾਹੀਦਾ। ਪੰਜਾਬੀ ਵਿੱਚ ਵੀ ਮਹੀਨਾ ਸ਼ਬਦ ਮਾਹ ਭਾਵ ਚੰਦਰਮਾਂ ਤੋਂ ਹੀ ਬਣਿਆਂ ਹੈ। ਸਾਲ ਮੁਢਲੇ ਤੌਰ ਪਰ ਬਾਰਾਂ ਚੰਦਰਮਾਂ ਦਾ ਹੁੰਦਾ ਹੈ। ਇਸੇ ਕਾਰਣ ਸਾਲ ਵਿੱਚ ਬਾਰਾਂ ਮਹੀਨੇ ਹਨ। ਚੰਦਰਮਾਂ ਦੀਆਂ ਤਰੀਕਾਂ ਨੂੰ ਤਿਥਾਂ ਕਹਿੰਦੇ ਹਨ। ਗੁਰੂ ਕਾਲ਼ ਦੇ ਬਹੁਤੇ ਇੰਡਰਾਜ ਤਿਥਾਂ ਮੁਤਾਬਕ ਹਨ। ਜੇ ਪੁਰਾਤਨ ਹਵਾਲੇ ਸੇਰਾਂ ਜਾਂ ਮਣਾਂ ਵਿੱਚ ਆਉਂਦੇ ਹਨ ਤਾਂ ਉਨ੍ਹਾਂ ਨੂੰ ਖ਼ਾਹਮਖ਼ਾਹ ਕਿਲੋਆਂ, ਕੁਇੰਟਲਾਂ ਜਾਂ ਪੌਂਡਾਂ `ਚ ਕਨਵਰਟ ਕਰੀ ਜਾਣਾ ਸਿਆਣਪ ਨਹੀਂ ਹੈ। ਕਿਤੇ ਗਜ਼ ਚਲਦੇ ਹਨ ਕਿਤੇ ਮੀਟਰ, ਕਿਤੇ ਫੁਟ, ਕਿਤੇ ਇੰਚ, ਕਿਤੇ ਮੀਲ ਕਿਤੇ ਕਿਲੋਮੀਟਰ। ਜਿਥੇ ਵੀ ਨਾਪ ਤੋਲ ਦੇ ਜਿਹੜੇ ਪੈਮਾਨੇ ਚਲਦੇ ਹਨ ਉਹੀ ਰਹਿਣ ਦੇਣੇ ਚਾਹੀਦੇ ਹਨ। ਪਰਾਈ ਛਾਹ ਤੇ ਮੁਛਾਂ ਮੁਨਾਉਣੀਆਂ ਸਿਆਣਪ ਨਹੀਂ ਹੈ। ਭਰਾ ਸਰਵਜੀਤ ਸਿੰਘ ਮਿਹਨਤ ਕਰਦਾ ਹੈ ਪੜ੍ਹਦਾ ਲਿਖਦਾ ਹੈ। ਚੰਗੀ ਗੱਲ ਹੈ। ਉਸ ਨੂੰ ਬੇਨਤੀ ਹੈ ਕਿ ਨਿਰਾ ਵਿਗਿਆਨਿਕ ਹੋ ਕੇ ਨਾ ਸੋਚੇ, ਭਾਵਨਾਤਮਕ ਹੋ ਕੇ ਵੀ ਸੋਚ ਕੇ ਦੇਖੇ। ਮਨੁਖ ਵਿਗਿਆਨਕ ਮਸ਼ੀਨ ਨਹੀਂ ਹੈ। ਭਾਵਨਾਤਮਕ ਮੁਜੱਸਮਾ ਹੈ। ਅਸੀਂ ਸਾਰੇ ਗੁਰੂ ਦੇ ਸਿਖ ਹਾਂ, ਨਾਵਾਂ ਨਾਲ਼ ਛੇੜ ਛਾੜ ਨਾ ਕਰੀਏ ਤਾਂ ਅੱਛਾ ਹੈ। ਜਿਸਨੂੰ ਅਸੀਂ ਨਫ਼ਰਤ ਕਰਦੇ ਹਾਂ ਉਸਦਾ ਨੁਕਸਾਨ ਤਾਂ ਸ਼ਾਇਦ ਹੀਂ ਹੁੰਦਾ ਹੋਵੇ ਪਰ ਨਫ਼ਰਤ ਕਰਨ ਵਾਲ਼ੇ ਦਾ ਨੁਕਸਾਨ ਪਹਿਲਾਂ ਹੋ ਜਾਂਦਾ ਹੈ।
ਲੇਖਕ,
ਡਾ. ਜਗਜੀਤ ਸਿੰਘ
ਭਾਈ ਰਣਧੀਰ ਸਿੰਘ ਨਗਰ, ਲੁਧਿਆਣਾ


(04/02/10)
ਡਾ: ਪਰਮਜੀਤ ਸਿੰਘ

ਸ: ਮੱਖਣ ਸਿੰਘ ਜੀਓ ਅਤੇ ਸਿੱਖ ਮਾਰਗ ਦੇ ਸਮੂਹ ਪਾਠਕ ਸਾਹਿਬਾਨ ਨੂੰ ਗੁਰੂ ਫਤੇਹਿ ਪ੍ਰਵਾਨ ਹੋਵੇ,
ਸੱਭ ਤੋਂ ਪਹਿਲਾਂ ਸਾਰਿਆਂ ਤੋਂ ਆਪਣੀ ਗੱਲ ਕਹਿਣੀ ਸੁਰੂ ਕਰਾਂ, ਦੋਵੇਂ ਹੱਥ ਜੋੜ੍ਹ ਕੇ ਖਿਮ੍ਹਾ ਜਾਚਨਾ ਕਰ ਲਵਾਂ, ਮੂੰਹ ਛੋਟਾ ਬਾਤ ਵੱਡੀ ਕਹਿਣ ਦੀ ਗੁਸਤਾਖੀ ਕਰਨ ਲੱਗਿਆਂ ਹਾਂ, ਆਸ ਕਰਦਾ ਹਾਂ ਕਿ ਮੇਰੀ ਗੱਲ ਨੂੰ ਸਾਰੀ ਕੌਮ ਵਿਚਾਰੇਗੀ, ਸੋਚ ਰਹੇ ਹੋਵੋਂਗੇ ਇਹ ਮੂਰਖ ਬੰਦਾ ਕੀ ਬੁਝਾਰਤਾਂ ਪਾ ਰਿਹਾ ਹੈ, ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਸਿੱਖ ਵਰਲਡ ਕਾਨਫਰੰਸ ਕਰਨ ਦਾ ਫੈਸਲਾ ਕਰ ਲਿਆ ਹੈ, ਕੁੱਝ ਵੀਰਾਂ ਨੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ ਪੁਰਬ (15 ਅਪਰੈਲ 2010) ਦਿਨ ਵੀਰਵਾਰ ਨੂੰ ਮੰਨਾਉਣ ਦਾ ਫੈਸਲਾ ਕਰ ਚੁਕੇ ਹਨ। ਕਾਨਫਰੰਸ ਦੀ ਮਿੱਤੀ ਤਾਂ ਅਜੇ ਨਿਸ਼ਚਿੱਤ ਨਹੀ ਕੀਤੀ ਗਈ, ਸੋ ਮੇਰੀ ਸਲਾਹ ਹੈ ਕਿ ਇਹ ਸ਼ੁਭ ਕੰਮ ਭੀ ਇਸ ਦਿਨ ਹੀ ਕਰ ਦਿਤਾ ਜਾਵੇ, ਇਸ ਕਾਨਫਰੰਸ ਵਾਸਤੇ ਅਸਥਾਨ ਕੋਈ ਕੇਂਦਰੀ ਜਗ੍ਹਾ ਤੇ ਹੋਣਾ ਚਾਹੀਦਾ ਹੈ, ਜੇ ਪੰਜਾਬ ਸਰਕਾਰ ਕੋਈ ਅੜ੍ਹਿਕਾ ਪਾਵੇ ਤਾਂ ਇਹ ਕਾਨਫਰੰਸ ਚੰਡੀਗੜ੍ਹ ਵਿੱਚ ਕੀਤੀ ਜਾ ਸਕਦੀ ਹੈ। ਹੁਣ ਤੋਂ ਇਸ ਕੰਮ ਲਈ ਤਕਰੀਬਨ ਦੋ ਮਹੀਨੇ ਦਾ ਸਮਾਂ ਤਿਆਰੀ ਕਰਨ ਲਈ ਭੀ ਮਿਲ ਜਾਵੇਗਾ। ਕਿਸਾਨਾ ਦੀ ਹਾੜ੍ਹੀ ਦੀ ਵਾਢੀ (ਕਟਾਈ) ਸ਼ੁਰੂ ਕਰਨ ਦਾ ਸਮਾਂ ਨੇੜ੍ਹੇ ਹੋਣ ਕਾਰਨ ਇਹ ਕਾਨਫਰੰਸ ਥੋੜ੍ਹਾ ਪਹਿਲਾਂ ਕੀਤੀ ਜਾ ਸਕਦੀ ਹੈ, ਦੇਰ ਨਾਲ ਨਹੀਂ। ਬਾਕੀ ਰਿਹਾ ਕਾਨਫਰੰਸ ਤੇ ਜਾਣ ਵਾਸਤੇ ਅਵਾਜਾਈ ਦੇ ਸਾਧਨਾ ਦਾ ਬੰਦੋਬਸਤ, ਇਸ ਕੰਮ ਲਈ ਖਰਚਾ ਕਾਫੀ ਚਾਹੀਦਾ ਹੈ, ਇਸ ਕੰਮ ਵਿੱਚ ਸਹਿਯੋਗ ਵੱਡੇ ਟਰਾਂਸਪੋਰਟ੍ਰਾ ਤੋਂ ਲਿਆਂ ਜਾ ਸਕਦਾ ਹੈ ਨਹੀ ਤਾਂ ਇਤਨੀ ਕੁ ਖੇਚਲ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਕਰ ਲੈਣੀ ਚਾਹੀਦੀ ਹੈ। ਹੁਣ ਤੋਂ ਹੀ ਇਹ ਕੰਮ ਜ਼ੋਰਾਂ ਸ਼ੋਰਾਂ ਨਾਲ ਸ਼ੁਰੂ ਕਰ ਦੇਣਾ ਚਾਹੀਦਾ ਹੈ। ਇਹ ਪ੍ਰੋਗਰਾਮ ਘੱਟੋ ਘੱਟ ਦੋ ਦਿਨ ਦਾ ਹੋਣਾ ਚਾਹੀਦਾ ਹੈ। ਸਾਰੀ ਕੌਮ ਨੂੰ ਅੱਜ ਤੋਂ ਹੀ ਆਪਣੇ ਆਪਣੇ ਸੁਝਾਓ ਭੇਜਣੇ ਚਾਹੀਦੇ ਹਨ। ਇਸ ਲਈ ਕੁੱਝ ਸੁਆਲ ਨਿਸ਼ਚਿੱਤ ਕਰ ਲੈਣੇ ਚਾਹੀਦੇ ਹਨ। ਉਹਨਾ ਸੁਵਾਂਲਾਂ ਨੂੰ ਮੁੱਖ ਅਖਬਾਂਰਾਂ ਵਿੱਚ ਛਾਪ ਕੇ ਸਿੱਖ ਸੰਗਤਾਂ ਤੱਕ ਪਹੁੰਚਾਉਣਾ ਚਾਹੀਦਾ ਹੈ। ਪ੍ਰਬੰਧਕਾ ਨੂੰ ਹੁਣ ਤੋਂ ਹੀ ਕਮਰਕਸ਼ੇ ਕਸ ਲੈਣੇ ਚਾਹੀਦੇ ਹਨ। ਲੰਗਰ ਪਾਣੀ ਦਾ ਬੰਦੋਬਸ਼ਤਅਤੇ ਕਾਨਫਰੰਸ ਦਾ ਕਿਸੇ ਵੱਡੇ ਹਾਲ ਜਾਂ ਪੰਡਾਲ ਵਿੱਚ ਪ੍ਰਬੰਧ ਭੀ ਹੋਣਾ ਜਰੂਰੀ ਹੈ ਤਾਂਕਿ ਮੌਂਸਮ ਵਿੱਚ ਸਮੇਂ ਸਿਰ ਕੋਈ ਦਿੱਕਤ ਨਾ ਆਵੇ। ਇਸ ਸ਼ੁੱਭ ਸਮੇਂ ਤੇ ਪੁਸਤਕਾ ਦੇ ਵੱਡੇ ਸਟਾਲ ਭੀ ਲਾਵਾਏ ਜਾਣੇ ਜਰੂਰੀ ਹਨ। ਖਾਸ ਕਰਕੇ ਭਾਈ ਭਾਗ ਸਿੰਘ ਅੰਬਾਲਾ, ਭਾਈ ਗੁਰਬਖਸ ਸਿੰਘ ਕਾਲਾ ਅਫਗਾਨਾ ਇਤ ਆਦਿ। ਪਬਲਿਸ਼ਰ ਹੁਣ ਤੋਂ ਹੀ ਸੂਝਵਾਨ ਵਿਦਵਾਨਾਂ ਦੀਆਂ ਪੁਸਤਕਾ ਨੂੰ ਵੱਡੀ ਗਿਣਤੀ ਵਿੱਚ ਛਪਵਾ ਸਕਦੇ ਹਨ। ਲੱਗਦੇ ਹੱਥ ਸਿੱਖ ਪੰਥ ਦੇ ਵਿਹੜ੍ਹੇ ਵਿੱਚ ਬੀਜਿਆ ਥੋਹੜ੍ਹ ਰੂਪੀ ਬਚਿਤਰ ਨਾਟਕ (ਅਖੌਤੀ ਦਸ਼ਮ ਗ੍ਰੰਥ) ਦਾ ਬੂਟਾ ਭੀ ਜੜ੍ਹੋ ਉਖਾੜ੍ਹ ਸੁਟੋ। ਨਿੱਤਨੇਮ ਦੀਆਂ ਬਾਣੀਆਂ ਵਿੱਚੋਂ ਅਖੌਤੀ ਦਸ਼ਮ ਗ੍ਰੰਥ ਦੀਆਂ ਕਵਿਤਾਂਵਾਂ ਕੱਢ ਦੇਣੀਆਂ ਚਾਹੀਦੀਆਂ ਹਨ। ਅਰਦਾਸ ਭੀ ਸੋਧਕੇ ਸਿੱਖ ਵਿਦਵਾਨਾ ਵੱਲੋਂ ਤਿਆਰ ਕਰ ਲੈਣੀ ਚਾਹੀਦੀ ਹੈ। ਸਿੱਖ ਰਹਿਤ ਮਰਯਾਦਾ ਵਿੱਚ ਜਿਹੜ੍ਹੀਆਂ ਜਰੂਰੀ ਸੋਂਧਾ ਕਰਨ ਦੀ ਜਰੂਰਤ ਹੈ ਉਹਨਾ ਨੂੰ ਸ਼ੁੱਧ ਕਰਨ ਵਾਸਤੇ ਸਿੱਖ ਵਿਦਵਾਨ ਹੁਣ ਤੋਂ ਹੀ ਸਿਰ ਜੋੜ੍ਹਕੇ ਬੈਠਣ। ਊਲ ਜਲੂਲ ਬੋਲਣ ਵਾਲਿਆਂ ਦੀ ਕੋਈ ਨਾ ਸੁਣੀ ਜਾਵੇ। ਜਿਸਨੇ ਵੀ ਆਪਣੇ ਸੁਝਾਓ ਦੇਣੇ ਹੋਣ, ਉਹ ਆਪਣੇ ਸੁਝਾਓ ਘੱਟੋ ਘੱਟ ਚਾਰ ਪੜ੍ਹਤਾਂ ਵਿੱਚ ਸਾਫ ਸਾਫ ਲਿੱਖਕੇ ਭੇਜੇ ਜਾਂ ਕੰਮਪਿਊਟਰ ਤੇ ਗੁਰਮੁੱਖੀ ਲਿੱਪੀ ਵਿੱਚ ਸਾਫ ਲਿੱਖ ਕੇ ਭੇਜੇ। ਕਲੰਡਰ ਦਾ ਭੀ ਨਿਰਨਾ ਇਸ ਸ਼ੁਭ ਸਮੇਂ ਤੇ ਕਰ ਦਿਤਾ ਜਾਵੇ। ਖੰਡੇ ਦੀ ਪਾਹੁਲ ਲੈਣ ਸਮੇਂ ਕਿਹੜ੍ਹੀਆਂ ਕਿਹੜ੍ਹੀਆਂ ਬਾਣੀਆਂ ਪੜ੍ਹੀਆਂ ਜਾਣੀਆਂ ਇਸ ਬਾਰੇ ਵੀ ਨਿਰਣਾ ਹੁਣ ਹੀ ਹੋ ਜਾਵੇ ਤਾਂ ਚੰਗਾ ਹੈ। ਮਿਰਤਕ ਪੁਰਾਣੀ ਦੇ ਅੰਤਮ ਸ਼ੰਸਕਾਰ ਸਬੰਧੀ ਅਤੇ ਅੰਤਮ ਰਸਮਾਂ (ਭੋਗ ਪਾਉਣਾ) ਦਾ ਵੀ ਫੈਸਲਾ ਇਸ ਸ਼ੁਭ ਸਮੇ ਤੇ ਹੀ ਕਰ ਲਿਆ ਜਾਵੇ। ਕੋਈ ਕਮੀ ਪੇਸ਼ੀ ਰਹਿ ਗਈ ਹੋਵੇ ਅਗਲੇ ਖੱਤ ਵਿੱਚ ਲਿੱਖਣ ਦੀ ਕੋਸ਼ਿਸ ਕਰਾਂਗਾ ਧੰਨਵਾਦ ਸਾਹਿਤ।
ਪਰਮਜੀਤ ਸਿੰਘ ਡਾ: 0091 98149 56247.


(04/02/10)
ਬਲਦੇਵ ਸਿੰਘ ਫਿਰੋਜ਼ਪੁਰ

ਸਤਿਕਾਰ ਯੋਗ ਵੀਰ, ਭਾਈ ਜਸਬੀਰ ਸਿੰਘ ਵੈਨਕੂਵਰ ਜੀ,

ਆਦਰ ਸਹਿਤ ਫਤਿਹ ਬੁਲਾਈ ਪ੍ਰਵਾਨ ਹੋਵੇ ਜੀ।

ਵਾਹਿਗੁਰੂ ਜੀ ਕਾ ਖਾਲਸਾ,

ਵਾਹਿਗੁਰੂ ਜੀ ਕੀ ਫਤਿਹ।

ਵੀਰ ਜੀਓ, ਜਿਨ੍ਹਾਂ ਵਿਦਵਾਨਾਂ ਅਤੇ ਜਨਮ ਸਾਖੀਆਂ ਦੇ ਤੁਸਾਂ ਨੇਂ, ਬਹੁਤ ਹੀ ਮੇਹਨਤ ਨਾਲ ਖੋਜ ਕਰ ਕੇ ਪ੍ਰਮਾਣ ਦਿੱਤੇ ਹਨ, ਤੁਹਾਡੀ ਇਸ ਮੇਹਨਤ ਬਦਲੇ ਤੁਹਾਡਾ ਬਹੁਤ ਬਹੁਤ ਧਨਵਾਦ ਜੀ।

ਇਸ ਲੇਖ ਵਿਚ, ਜਿਨ੍ਹਾਂ ਵਿਦਵਾਨਾਂ ਅਤੇ ਜਨਮ ਸਾਖੀਆਂ, ਜਾਂ ਸੰਪਰਦਾਈ ਸੰਤਾਂ ਦੀਆਂ ਜਿਹੜੀਆਂ ਜਿਹੜੀਆਂ ਵੀ ਗੱਲਾਂ ਨਾਲ ਤੁਸਾਂ ਨੇਂ ਅਸਿਹਮਤੀ ਜ਼ਾਹਰ ਕੀਤੀ ਹੈ, ਮੈਂ ਵੀ ਉਹਨਾਂ ਵਿਚੋਂ ਜਿਆਦਾ ਤਰ ਗੱਲਾਂ ਨਾਲ ਬਿਲਕੁਲ ਸਹਿਮਤ ਨਹੀਂ ਹਾਂ ਜੀ, ਕਿਉਂ ਕੇ ਇਸ ਤਰਾਂ ਨਹੀਂ ਹੋ ਸੱਕਦਾ। ਆਪਾਂ ਕਹਿ ਸੱਕਦੇ ਹਾਂ ਕਿ ਇਹ ਸੱਚ ਨਹੀਂ ਹੈ। ਇਸੇ ਵਾਸਤੇ ਮੈਂ ਕਦੇ, ਕਿਸੇ ਵੀ ਵਿਦਵਾਨ (ਚਾਹੇ ਉਹ ਕਿਨਾਂ ਉਚਕੋਟੀ ਦਾ ਕਿਉਂ ਨਾਂ ਹੋਵੇ), ਸੰਪਰਦਾਈ ਸੰਤ, ਜਾਂ ਜਨਮ ਸਾਖੀ ਦਾ ਹਵਾਲਾ, ਆਪਣੇਂ ਲੇਖ ਵਿੱਚ ਨਹੀਂ ਦਿੱਤਾ। ਮੈਂ ਹਮੇਸ਼ਾਂ ਸਿਧੀ ਗੁਰਬਾਣੀਂ ਦੀ ਗੱਲ ਕਰਦਾ ਹਾਂ, ਗੁਰਬਾਣੀਂ ਤੋਂ ਬਿਨਾਂ ਕੋਈ ਗੱਲ ਨਹੀਂ ਕਰਦਾ।

ਤੁਹਾਡੇ ਲੇਖ ਦੇ ਹੇਠ ਲਿਖੇ ਪਹਿਰੇ ਦੀ ਮਿਸਾਲ ਦੇਂਦਾ ਹਾਂ। ਇਸ ਪਹਿਰੇ ਵਿੱਚ ਲਿਖੀ ਹੋਈ, ਕਿਸੇ ਵੀ ਇੱਕ ਗੱਲ ਨਾਲ, ਮੈਂ ਵੀ ਸਹਿਮਤ ਨਹੀਂ ਹਾਂ ਜੀ।

(ਸ) ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚ ਵੇਈਂ ਨਦੀ ਵਿੱਚ ਇਸ਼ਨਾਨ ਸਮੇਂ ਤਿੰਨ ਦਿਨ ਅਲੋਪ ਰਹਿਣ ਦੀ ਘਟਣਾ ਦਾ ਵਰਣਨ ਤਾਂ ਕੀਤਾ ਹੋਇਆ ਹੈ, ਪਰੰਤੂ ਗੁਰੂ ਨਾਨਕ ਸਾਹਿਬ ਦੇ ‘ਸੱਚ-ਖੰਡ’ ਜਾਣ ਦਾ ਵਰਣਨ ਨਹੀਂ ਕੀਤਾ ਹੈ। ਇਸ ਜਨਮ ਸਾਖੀ ਅਨੁਸਾਰ ਗੁਰੂ ਨਾਨਕ ਸਾਹਿਬ ਉਦਾਸੀਆਂ ਦੇ ਸਮੇਂ ‘ਸੱਚ-ਖੰਡ’ ਗਏ ਹਨ। ਹਜ਼ੂਰ ਵਲੋਂ ਅਕਾਲ ਪੁਰਖ ਦੇ ਸਨਮੁਖ ‘ਸੋਦਰੁ’ ਸ਼ਬਦ ਦੇ ਉਚਾਰਣ ਦਾ ਜ਼ਿਕਰ ਵੀ ਕੀਤਾ ਹੈ। ਇਸ ਜਨਮ ਸਾਖੀ ਦਾ ਲੇਖਕ ਨਿਰੰਕਾਰ ਦੇ ਮੂੰਹੋਂ ਗੁਰਦੇਵ ਨੂੰ ਮੁਖ਼ਾਤਬ ਕਰਦਿਆਂ ਇਹ ਕਹਿਣ ਦਾ ਜ਼ਿਕਰ ਕਰਦਾ ਹੈ, “ਹੇ ਨਾਨਕ ਚਾਰ ਬੇਦ ਅਗੇ ਬ੍ਰਹਮੇ ਕੋ ਦੀਏ ਹੈਨ ਸੋ ਤਿਨਾਂ ਵੇਦਾਂ ਦੀ ਸਮਝ ਅਮਕੇ ਜੀਆਂ ਕੇ ਨਹੀਂ ਆਂਵਦੀ ਕਲਜੁਗ ਦੇ ਪ੍ਰਤਾਪ ਕਰਕੇ ਜੀਵਾਂ ਦੀ ਬੁਧ ਮਲੀਨ ਹੋ ਗਈ ਹੈ ਕੂੜ ਕੁਸਤਿ ਕਰਕੇ ਬੇਦਾਂ ਦੀ ਵੀਚਾਰ ਨਹੀਂ ਕਰ ਸਕਦੇ ਅਬ ਤੂੰ ਜਾਇ ਕਰ ਮਾਤ ਲੋਕ ਮੇਂ ਪੰਜਵਾਂ ਵੇਦ ਨਾਮ ਕੀ ਉਪਾਸ਼ਨਾਂ ਕਾ ਭਾਖਾ ਬਾਣੀ ਦੁਆਰੇ ਪ੍ਰਗਟ ਕਰ ਜਿਸ ਕੋ ਪੜ੍ਹਕੇ ਜੀਵਾਂ ਕਾ ਉਧਾਰ ਹੋਵੇਗਾ ਤਾਂ ਗੁਰੂ ਬਾਬੇ ਜੀ ਮੱਥਾ ਟੇਕਿਆ ਅਤੇ ਹੱਥ ਜੋੜ ਕਰ ਬੇਨਤੀ ਕਰੀ ਹੇ ਭਗਵਾਨ ਸੰਤ ਸਰੂਪ ਨਿਰੰਕਾਰ ਆਪ ਕੀ ਕ੍ਰਿਪਾ ਤੇ ਸੰਪੂਰਨ ਕਾਰਜ ਹੋਵਨਗੇ ਏਹ ਅਰਜ ਕਰਕੇ ਸ੍ਰੀ ਬਾਬਾ ਨਾਨਕ ਜੀ ਉਸ ਪ੍ਰਕਾਸ਼ ਵਿਚੋਂ ਬਾਹਰ ਆਏ ਨਿਰੰਕਾਰ ਜੀ ਕਾ ਦਰਸ਼ਨ ਕਰਕੇ ਔਰ ਆਗਿਆ ਲੇ ਕਰ ਮਹਾਰਾਜ ਦੇ ਸੱਚਖੰਡ ਥੀਂ ਵਿਦਿਆ ਹੂਏ।”

ਤੁਹਾਡੀ ਇਹ ਗੱਲ ਬਿਲਕੁਲ ਸਹੀ ਹੈ, ਕਿ ਇਨ੍ਹਾਂ ਲੇਖਕਾਂ ਨੇ ਗੁਰੂ ਨਾਨਕ ਸਾਹਿਬ ਮੁੱਖੋਂ ਹੀ ਨਹੀਂ ਸਗੋਂ ਅਕਾਲ ਪੁਰਖ ਦੇ ਮੁੱਖੋਂ ਵੀ ਆਪਣੀ ਹੀ ਸੋਚ ਅਨੁਸਾਰ ਬੋਲ ਕਢਵਾਏ ਹਨ। ਗੁਰਬਾਣੀ ਦੇ ਸ਼ਬਦਾਂ ਬਾਰੇ ਵੀ ਆਪ ਹੀ ਕਿਆਸ-ਆਰਾਈਆਂ ਲਗਾ ਕੇ ਲਿਖ ਦਿੱਤਾ ਹੈ। ਸੋ ਇਹ ਗਲਤ ਹੈ ਜੀ, ਪਰ ਇਥੇ ਇੱਕ ਗੱਲ ਜਰੂਰ ਹੈ, ਕਿ ਇਹਨਾਂ ਲਿਖਾਰੀਆਂ ਨੇਂ, ਆਪਣੇਂ ਵੱਲੋਂ ਤਾਂ ਗੁਰੂ ਨਾਨਕ ਜੀ ਅਤੇ ਗੁਰੂ ਸਾਹਿਬਾਂ ਦੀ ਉਸਤਤ ਕਰਨ ਦੀ ਕੋਸ਼ਿਸ਼ ਹੀ ਕੀਤੀ ਹੈ। ਗੁਰੂ ਨਾਨਕ ਨੂੰ ਸੱਭ ਤੋਂ ਵੱਡਾ, ਅਤੇ ਗੁਰਬਾਣੀਂ ਨੂੰ ਵੇਦਾਂ ਤੋਂ ਉਚੀ ਦੱਸਨ ਦੀ ਕੋਸ਼ਿਸ਼ ਕੀਤੀ ਹੈ। ਇਹ ਗੱਲ ਵੱਖਰੀ ਹੈ, ਕੇ ਇਹਨਾਂ ਨੂੰ ਉਸਤਤ ਕਰਨੀਂ ਨਹੀਂ ਆਈ। ਕਿਉਂ ਕੇ ਉਹ ਸਚਾਈ ਨੂੰ ਨਹੀਂ ਜਾਣਦੇ ਹਨ/ਸਨ।

ਪਰ ਤੁਸੀ ਸੁਰਗਾਂ, ਬੈਕੂੰਠਾਂ, ਸੱਚਖੰਡ ਅਤੇ ਪਰਮਾਤਮਾਂ (ਅਕਾਲ ਪੁਰਖ) ਦੀ ਸਚਾਈ ਬਾਰੇ ਲੇਖ ਲਿਖ ਰਹੇ ਹੋ, ਇਸ ਵਾਸਤੇ ਮੈਂ ਤੁਹਾਡੇ ਪਾਸੋਂ ਅਸਲ ਸਚਾਈ ਜਾਨਣ ਵਾਸਤੇ, ਕੁੱਝ ਗੱਲਾਂ ਪੁੱਛੀਆਂ ਸਨ ਜੀ। ਤੁਸਾਂ ਨੇਂ ਜੋ ਉੱਤਰ ਜਾਂ ਹਵਾਲੇ ਦਿੱਤੇ ਹਨ, ਇਹਨਾਂ ਵਿਚੋਂ ਬਹੁਤਿਆਂ ਨੂੰ ਤਾਂ ਮੈਂ ਵੀ ਨਹੀਂ ਮੰਨਦਾ ਜੀ। ਜੋ ਮੈਂ ਤੁਹਾਡੇ ਪਾਸੋਂ ਪੁੱਛਣ ਵਾਸਤੇ ਬੇਨਤੀ ਕੀਤੀ ਸੀ ਜੀ, ਕਿਰਪਾਂ ਕਰਕੇ ਉਸ ਬਾਰੇ ਦੱਸੋ ਜੀ।

ਜਿਵੇਂ ਕਿ ਇਸ ਲੇਖ ਵਿੱਚ ਵੀ ਤੁਸੀਂ ਲਿਖਿਆਂ ਹੈ, ਪਰ ਕੁੱਝ ਕੁ ਵਿਦਵਾਨ ਜਪੁ ਜੀ ਵਿੱਚ ਆਏ ‘ਸੱਚ-ਖੰਡ’ ਨੂੰ ਆਤਮਕ ਉੱਚਤਾ ਦਾ ਸਿਖਰ ਮੰਣਨ ਦੀ ਬਜਾਏ ਇਸ ਦੀ ਭੂਗੋਲਿਕ ਹੋਂਦ ਹੀ ਮੰਨਦੇ ਹਨ। ਮੈਂ ਸਮਝ ਨਹੀਂ ਸੱਕਿਆ ਕੇ, ਸੱਚ-ਖੰਡ ਨਾਲ ਭੁਗੋਲਿਕ ਲੱਫਜ਼, ਜੋੜਨ ਤੋਂ ਤੁਹਾਡਾ ਕੀ ਭਾਵ ਹੈ ਜੀ। ਆਮ ਕਰਕੇ ਤਾਂ ਭੁਗੋਲਿਕ ਹੋਂਦ ਦਾ ਮਤਲਬ ਹੁੰਦਾ ਹੈ, ਜਿਸ ਨੂੰ ਅੱਖਾਂ ਨਾਲ ਦੇਖਿਆ ਜਾ ਸਕੇ।

ਜੋ ਵੀ ਹੋਵੇ, ਸੱਚ ਖੰਡ ਜਾਂ ਪ੍ਰਮਾਤਮਾਂ, ਜਾਂ ਪ੍ਰਮਾਤਮਾਂ ਦੇ ਮਹਿਲ ਨੂੰ ਕੋਈ ਕਿਸੇ ਵੀ ਤਰੀਕੇ ਮੰਨਦਾ ਹੋਵੇ, ਅਤੇ ਅਸੀਂ ਜਦ ਕਿਸੇ ਦੀ ਵੀ ਗੱਲ ਨੂੰ ਰੱਦ ਕਰਦੇ ਹਾਂ, ਤਾਂ ਸਾਡਾ ਫਰਜ ਬਣਦਾ ਹੈ, ਕਿ ਅਸੀਂ ਗੁਰਬਾਣੀਂ ਦਾ ਪਰਮਾਣ ਦੇ ਕੇ ਰੱਦ ਕਰੀਏ ਅਤੇ ਦੱਸੀਏ ਕੇ ਉਹ ਗਲਤ ਕਿਵੇਂ ਹੈ, ਅਤੇ ਜੋ ਅਸੀਂ ਕਹਿੰਦੇ ਹਾਂ ਉਹ ਠੀਕ ਕਿਵੇਂ ਹੈ, ਉਸ ਬਾਰੇ ਵੀ ਗੁਰਬਾਣੀਂ ਦਾ ਪ੍ਰਮਾਣ ਦੇਈਏ। ਸਿਰਫ ਏਨਾਂ ਹੀ ਕਹਿ ਦੇਣਾਂ, ਕੇ ਸੱਚ ਖੰਡ ਦੀ ਕੋਈ ਹੋਂਦ ਨਹੀਂ ਹੈ, ਕੀ ਇਹ ਠਕਿ ਹੈ, ਇਸ ਦਾ ਕੀ ਸਬੂਤ ਹੈ ਜੀ। ਅਤੇ ਜੋ ਤੁਸੀਂ “ਆਤਮਕ ਉੱਚਤਾ ਦੇ ਸਿਖਰ” ਦੀ ਗੱਲ ਕੀਤੀ ਹੈ, ਉਹ ਕੀ ਕੈ ਅਤੇ ਕਿੱਥੇ ਹੈ, ਇਸ ਬਾਰੇ ਵੀ ਤੁਸਾਂ ਦੱਸਿਆ ਨਹੀਂ ਹੈ ਜੀ।

ਆਪ ਜੀ ਨੇਂ ਲਿਖਿਆ ਹੈ।

ਸਚ ਦੇ ਖੰਡ’ ਵਿਚ, ਮੁਰਾਦ ਇਹ ਨਹੀਂ ਕਿ ਉਹ ਖੰਡ ਕੋਈ ਦੇਸ਼ ਹੈ, ਪਰ ਸਦਾ ਅਦੇਸ਼ ਤੇ ਫੇਰ ਸਰਬ ਦੇਸ਼ੀ ਹੈ।

ਜਿਵੇਂ ਕੇ ਤੁਸਾਂ ਲਿਖਿਆਂ ਹੈ, ਸੱਚ-ਖੰਡ “ਅਦੇਸ” ਵੀ ਹੈ ਅਤੇ “ਸਰਬ ਦੇਸੀ” ਵੀ ਹੈ। ਸੋ ਤੁਹਾਡੇ ਕਹੇ ਅਨੂਸਾਰ ਵੀ ਸੱਚ-ਖੰਡ ਦੀਆਂ ਇਹ ਦੋ ਅਵਸਥਾ ਹਨ ਜੀ। ਜੇ ਅਸੀਂ ਪਹਿਲੀ ਅਵਸਥਾ ਨੂੰ ਮੰਨ ਸਕਦੇ ਹਾਂ, ਤਾਂ ਦੂਸਰੀ ਅਵਸਥਾ ਨੂੰ ਕਿਉਂ ਨਹੀਂ ਮੰਨ ਸੱਕਦੇ, ਦੂਸਰੀ ਅਵਸਥਾ ਨੂੰ ਨਕਾਰਨ ਦਾ ਕੀ ਆਧਾਰ ਹੈ ਜੀ। ਤੁਸੀਂ ਪਹਿਲੀ ਅਵਸਥਾ ਨੂੰ ਮੰਨਦੇ ਹੋ ਦੂਜੀ ਨੂੰ ਨਹੀਂ ਮੰਨਦੇ, ਪਰ ਕੋਈ ਹੋਰ ਸੱਜਣ ਦੋਹਾਂ ਨੂੰ ਹੀ ਮੰਨਦਾ ਹੋਵੇ, ਤਾਂ ਇਸ ਦਾ ਕਿਵੇਂ ਪਤਾ ਲੱਗੇ, ਕਿ ਓੜਕ ਸੱਚ ਕੀ ਹੈ। ਤਾਂ ਜੋ ਕਿਸੇ ਭਰਮ ਭੁਲੇਖੇ ਦੀ ਗੁੰਜਾਇਸ਼ ਹੀ ਨਾਂ ਰਹਿ ਜਾਵੇ, ਅਤੇ ਸਾਰੇ ਹੀ ਇੱਕ ਮੱਤ ਹੋ ਜਾਣ।

ਗੁਰੂ ਜੀ ਦਾ ਓਥੇ ਜਾਣਾ ਤੇ ਦਰਸ਼ਨ ਹੋਣੇ ਤੇ ਹੁਕਮ ਮਿਲਣਾ, ਸਭ ਆਤਮ ਖੇਡਾਂ ਹਨ। ਸਾਡੀ ਸਮਝ ਵਿੱਚ ਨਾ ਆ ਸੱਕਣ ਕਰਕੇ ਵਰਤਣ ਐਉਂ ਕਰੀਦਾ ਹੈ ਕਿ ਜਿਵੇਂ ਉਹ ਕਿਸੇ ਮੁਕਾਮ ਵਿੱਚ ਕਿਸੇ ਸਰੀਰਾਂ ਦੇ ਮਿਲਾਪ ਵਾਂਙ ਹੋ ਰਹੀ ਹੈ,

ਤੁਹਾਡੇ ਦੱਸਣ ਮੁਤਾਬਿਕ ਜਿਹੜੀ ਗੱਲ ਸਾਡੇ ਜਾਂ ਕਿਸੇ ਹੋਰ ਦੀ ਸਮਝ ਵਿੱਚ ਨਹੀਂ ਆ ਸੱਕਦੀ, ਪਰ ਉਹ ਗੱਲ ਜੋ ਤੁਸੀਂ ਦੱਸ ਰਹੇ ਹੋ, ਉਹ ਗੱਲ (ਗੁਰਬਾਣੀਂ ਨੂੰ ਛੱਡ ਕੇ) ਕਿਸੇ ਦੀ ਸਮਝ ਵਿੱਚ ਕਿਵੇਂ ਆਵੇ ਜੀ। ਕਿਵੇਂ ਪਤਾ ਲੱਗੇ ਕੇ ਇਹ ਸੱਭ ਆਤਮਕ ਖੇਡਾਂ ਹੀ ਹਨ ਜੀ, ਤੇ ਪ੍ਰਭੂ ਨਾਲ ਮਿਲਾਪ ਵਿੱਚ ਕੋਈ ਸਚਾਈ ਨਹੀਂ ਹੈ।

ਤੁਸਾਂ ਨੇਂ ਗਿਆਨੀਂ ਹਰਬੰਸ ਸਿੰਘ ਜੀ ਦੇ ਵਿਚਾਰਾਂ ਦਾ ਹਵਾਲਾ ਦਿੱਤਾ ਹੈ ਜੀ, ਲਿਖਿਆ ਹੈ।

“ਜਿਨ੍ਹਾਂ ਜਗਿਆਸੂਆਂ ਨੂੰ ਇਹ ਭੁਲੇਖਾ ਹੈ ਕਿ ਵਾਸਤਵ ਵਿੱਚ ਕੋਈ ਖੰਡ ਨਹੀਂ, ਕੇਵਲ ਅਲੰਕਾਰ ਬਨ੍ਹਣ ਲਈ ‘ਪੰਜ ਖੰਡਾਂ’ ਦਾ ਵਰਣਨ ਕੀਤਾ ਗਿਆ ਹੈ, ਉਨ੍ਹਾਂ ਦੇ ਇਹ ਵਿਚਾਰ ਗੁਰਬਾਣੀ ਦੇ ਅਨੁਸਾਰ ਠੀਕ ਨਹੀਂ ਹਨ। ਜੇ ਇਨ੍ਹਾਂ ਖੰਡਾਂ ਦੀ ਹੋਂਦ ਨੂੰ ਵਾਸਤਵ ਵਿੱਚ ਨਾ ਮੰਨਿਆ ਜਾਵੇ, ਤਾਂ ਬ੍ਰਹਮਾ, ਵਿਸ਼ਨੂੰ, ਸ਼ਿਵਜੀ, ਧਰਮ ਰਾਜ, ਨਰਕ ਅਤੇ ਸੁਰਗ ਪੁਰੀ ਆਦਿ ਸਭ ਹੀ ਬਣਾਉਟੀ ਰੂਪ ਮੰਨੇ ਜਾਣਗੇ।” (ਸ੍ਰੀ ਗੁਰੂ ਗ੍ਰੰਥ ਸਾਹਿਬ ਦਰਸ਼ਨ ਨਿਰਣੈ ਸਟੀਕ-ਗਿਆਨੀ ਹਰਬੰਸ ਸਿੰਘ)

ਬੇਨਤੀ ਹੈ ਜੀ, ਗਿਆਨੀਂ ਹਰਬੰਸ ਸਿੰਘ ਜੀ ਦੇ ਵਿਚਾਰਾਂ ਨਾਲ ਮਿਲਦੇ ਜੁਲਦੇ ਆਪਣੇਂ ਵਿਚਾਰ, ਮੈ ਅੱਗੇ ਲਿਖ ਰਿਹਾ ਹਾਂ, ਇਹ ਵਿਚਾਰ ਮੈਂ ਤੁਹਾਡੇ “ਬੈਕੁੰਠ” ਵਾਲੇ ਲੇਖ ਦੇ ਸਬੰਧ ਵਿੱਚ 17/01/10 ਵਾਲੇ ਆਪਣੇਂ ਪੱਤਰ ਵਿੱਚ ਲਿਖੇ ਸਨ ਜੀ। ਜੋ ਸੰਪਾਦਕ ਜੀ, ਸਰਦਾਰ ਮੱਖਣ ਸਿੰਘ ਜੀ ਨੇਂ ਕੱਟ ਕੇ, ਨੋਟ ਲਿਖ ਕੇ ਕਿਹਾ ਸੀ, ਕੇ ਇਸ ਬਾਰੇ ਫਿਰ ਕਦੇ ਵਿਚਾਰ ਕਰ ਲੈਣਾਂ। ਸੋ ਮੇਰੇ ਵਿਚਾਰ ਵੀ ਕੁੱਝ ਇਸ ਤਰਾਂ ਹਨ ਜੀ।

(ਙ) ਕੋਟਿ ਬੈਕੁੰਠ ਜਾ ਕੀ ਦ੍ਰਿਸਟੀ ਮਾਹਿ॥ (ਪੰਨਾ 1156) ਅਰਥ: ਕ੍ਰੋੜਾਂ ਹੀ ਬੈਕੁੰਠ ਉਸ ਦੀ (ਮਿਹਰ ਦੀ) ਨਿਗਾਹ ਵਿੱਚ ਹਨ।(ਇਸ ਪੰਗਤੀ ਵਿੱਚ ਪ੍ਰਭੂ ਦੀ ਮੇਹਰ ਦੀ ਦ੍ਰਿਸ਼ਟੀ ਦੇ ਮੁਕਾਬਲੇ ਪੁਰਾਣ ਸਾਹਿਤ ਦੇ ਬੈਕੁੰਠ ਦੀ ਤੁੱਛਤਾ ਦਰਸਾਈ ਹੈ।)

ਅਗਰ ਪੁਰਾਨ ਸਹਿਤ ਦੇ ਬੈਕੁੰਠ ਦੀ ਕੋਈ ਹੋਂਦ ਹੀ ਨਹੀਂ ਤਾਂ ਉਸ ਨਾਲ ਤੁੱਛਤਾ ਦਾ ਮੁਕਾਬਲਾ ਕਿਵੇਂ ਕੀਤਾ ਜਾ ਸੱਕਦਾ ਹੈ ਜੀ। ਅਤੇ ਉਹ ਕਰੋੜ ਬੈਕੁੰਠ ਕਿਹੜੇ ਹਨ, ਜੋ ਪ੍ਰਭੂ ਦੀ ਦ੍ਰਿਸ਼ਟੀ ਵਿੱਚ ਹਨ ਜੀ। ਜੇ ਨਹੀ ਹਨ, ਤਾਂ ਗੁਰੂ ਜੀ ਨੇਂ ਬੈਕੁੰਠਾਂ ਦਾ ਜਿਕਰ ਹੀ ਕਿਉਂ ਕੀਤਾ? । ਅਤੇ ਜੇ ਹਨ, ਤਾਂ ਫਿਰ ਇਸੇ ਹੀ ਸ਼ਬਦ ਵਿੱਚ ਗੁਰੂ ਅਰਜਨ ਦੇਵ ਜੀ ਮਹਾਂਰਾਜ ਜੀ ਨੇ ਜੋ ਲਿਖਿਆ ਹੈ, ਇਸ ਦਾ ਕੀ ਭਾਵ ਲਈਏ ਜੀ।

ਭੈਰਉ ਮਹਲਾ 5॥ ਕੋਟਿ ਬਿਸਨ ਕੀਨੇ ਅਵਤਾਰ॥ ਕੋਟਿ ਬ੍ਰਹਮੰਡ ਜਾ ਕੇ ਧ੍ਰਮਸਾਲ॥ ਕੋਟਿ ਮਹੇਸ ਉਪਾਇ ਸਮਾਏ॥ ਕੋਟਿ ਬ੍ਰਹਮੇ ਜਗੁ ਸਾਜਣ ਲਾਏ॥ 1॥ ਅੇਸੋ ਧਣੀ ਗੁਵਿੰਦੁ ਹਮਾਰਾ॥ ਬਰਨਿ ਨ ਸਾਕਉ ਗੁਣ ਬਿਸਥਾਰਾ॥ 1॥ ਰਹਾਉ॥ ਕੋਟਿ ਮਾਇਆ ਜਾ ਕੈ ਸੇਵਕਾਇ॥ ਕੋਟਿ ਜੀਅ ਜਾ ਕੀ ਸਿਹਜਾਇ॥ ਕੋਟਿ ਉਪਾਰਜਨਾ ਤੇਰੈ ਅੰਗਿ॥ ਕੋਟਿ ਭਗਤ ਬਸਤ ਹਰਿ ਸੰਗਿ॥ 2॥ ਕੋਟਿ ਛਤ੍ਰਪਤਿ ਕਰਤ ਨਮਸਕਾਰ॥ ਕੋਟਿ ਇੰਦ੍ਰ ਠਾਢੇ ਹੈ ਦੁਆਰ॥ ਕੋਟਿ ਬੈਕੁੰਠ ਜਾ ਕੀ ਦ੍ਰਿਸਟੀ ਮਾਹਿ॥ ਕੋਟਿ ਨਾਮ ਜਾ ਕੀ ਕੀਮਤਿ ਨਾਹਿ॥ 3॥ ਕੋਟਿ ਪੂਰੀਅਤ ਹੈ ਜਾ ਕੈ ਨਾਦ॥ ਕੋਟਿ ਅਖਾਰੇ ਚਲਿਤ ਬਿਸਮਾਦ॥ ਕੋਟਿ ਸਕਤਿ ਸਿਵ ਆਗਿਆਕਾਰ॥ ਕੋਟਿ ਜੀਅ ਦੇਵੈ ਆਧਾਰ॥ 4॥ ……। {1156}

1 ਕੋਟਿ ਬਿਸਨ

2 ਕੋਟਿ ਮਹੇਸ

3 ਕੋਟਿ ਬ੍ਰਹਮੇ

4 ਕੋਟਿ ਇੰਦ੍ਰ

5 ਕੋਟਿ ਪੂਰੀਅਤ ਹੈ ਜਾ ਕੈ ਨਾਦ

6 ਕੋਟਿ ਸਕਤਿ ਸਿਵ ਆਗਿਆਕਾਰ

ਅਤੇ ਹੋਰ ਵੀ ਜਿਨਾਂ ਕਰੋੜਾਂ ਦਾ ਜਿਕਰ ਇਸ ਸ਼ਬਦ ਵਿੱਚ ਆਇਆ ਹੈ, ਉਹ ਕਿਹੜੇ (ਕੌਣ) ਹਨ ਜੀ। ਜੇ ਤਾਂ ਕਿਸੇ ਇੱਕ ਦੀ ਹੋਂਦ ਨੂੰ ਕੱਟਾਂ ਗੇ ਤਾਂ ਸਾਰਿਆ ਦੀ ਹੋਂਦ ਨੂੰ ਹੀ ਕੱਟਣਾਂ ਪਵੇ ਗਾ। ਜੇ ਕਿਸੇ ਇੱਕ ਦੀ ਹੋਂਦ ਨੂੰ ਵੀ ਮੰਨਦੇ ਹਾਂ ਤਾਂ ਸਾਰਿਆ ਦੀ ਹੋਂਦ ਨੂੰ ਹੀ ਮੰਨਣਾਂ ਪਵੇ ਗਾ। ਇਹਨਾਂ ਵਿਚੋਂ ਕਿਸ ਨੂੰ ਮਨਿਆਂ ਜਾਵੇ ਅਤੇ ਕਿਸ ਨੂੰ ਨਕਾਰਿਆ ਜਾਵੇ। ਨਿਰਨਾਂ ਕਰਕੇ ਜਰੂਰ ਦੱਸਣਾਂ ਜੀ। ਅਗਰ ਸਾਰੇ ਹੀ ਰੱਦ ਕਰ ਦਿੱਤੇ ਜਾਣ ਤਾਂ, ਇਹ ਸ਼ਬਦ ਲਿਖਣ ਦਾ ਕੀ ਮਕਸਦ ਰਹਿ ਜਾਵੇਗਾ ਜੀ।

ਅਗਲੀਆਂ ਤਿਨ ਕੜੀਆਂ ਜੋ ਤੁਸਾਂ ਪਰਮਾਣ ਦੇ ਤੌਰ ਤੇ ਲਿਖੀਆਂ ਹਨ, ਅਤੇ ਕੁੱਝ ਹੋਰ ਵੀ ਜਿਹੜੀਆਂ ਮੈਂ ਲਿਖੀਆਂ ਹਨ, ਇਹਨਾਂ ਵਿੱਚ ਜੋ ਸੱਚੇ ਮਹਿਲ, ਸੱਚੇ ਦਰਬਾਰ, ਜਾਂ ਸਚੇ ਤਖਤ ਦਾ ਵਰਨਨ ਹੈ ਜੀ। ਇਸ ਨੂੰ ਕਿਸ ਤਰਾਂ ਜੁਠਲਾ ਸੱਕਦੇ ਹਾਂ ਜੀ।

(1) ਢਾਢੀ ਸਚੈ ਮਹਲਿ ਖਸਮਿ ਬੁਲਾਇਆ॥

(2) ਹਰਿ ਅੰਦਰਿ ਸੁਣੀ ਪੂਕਾਰ ਢਾਢੀ ਮੁਖਿ ਲਾਇਆ॥ ਹਰਿ ਪੁਛਿਆ ਢਾਢੀ ਸਦਿ ਕੈ ਕਿਤੁ ਅਰਥਿ ਤੂੰ ਆਇਆ॥

(3) ਅਰਦਾਸਿ ਸੁਣੀ ਦਾਤਾਰਿ ਪ੍ਰਭਿ ਢਾਢੀ ਕਉ ਮਹਲਿ ਬੁਲਾਵੈ॥ ਪ੍ਰਭ ਦੇਖਦਿਆ ਦੁਖ ਭੁਖ ਗਈ ਢਾਢੀ ਕਉ ਮੰਗਣੁ

ਚਿਤਿ ਨ ਆਵੈ॥

ਮਹਲੁ ਸਾਹ ਕਾ ਕਿਨ ਬਿਧਿ ਪਾਵੈ॥ ਕਵਨ ਸੁ ਬਿਧਿ ਜਿਤੁ ਭੀਤਰਿ ਬੁਲਾਵੈ॥ ਤੂੰ ਵਡ ਸਾਹੁ ਜਾ ਕੇ ਕੋਟਿ ਵਣਜਾਰੇ॥ ਕਵਨੁ ਸੁ ਦਾਤਾ ਲੇ ਸੰਚਾਰੇ॥ 3॥

ਗੁਰੂ ਅਰਜਨ ਦੇਵ ਜੀ ਮਹਾਂਰਾਜ ਕਹਿੰਦੇ ਹਨ, ਅਸੀਂ ਕਿਹੜੀ ਜੁਗਤੀ ਨਾਲ ਕਿਹੜੇ ਤਰੀਕੇ ਨਾਲ ਖਸਮ ਦੇ ਮਹਿਲ ਵਿੱਚ ਪਹੁੰਚੀਏ, ਅਸੀਂ ਕਿਹੜੀ ਬਿਧ ਕਰੀਏ, ਜੋ ਉਹ ਮਾਲਕ ਸਾਨੂੰ ਮਹਿਲ ਦੇ ਅੰਦਰ ਬੁਲਾ ਲਵੇ। ਹੇ ਪ੍ਰਭੂ ਕਿਹੜਾ ਦਾਤਾ ਸਾਨੂੰ ਤੇਰੇ ਪਾਸ ਪਹੁੰਚਾਵੇ। ਅਗੇ ਕਹਿੰਦੇ ਹਨ।

ਖੋਜਤ ਖੋਜਤ ਨਿਜ ਘਰੁ ਪਾਇਆ॥ ਅਮੋਲ ਰਤਨੁ ਸਾਚੁ ਦਿਖਲਾਇਆ॥ ਕਰਿ ਕਿਰਪਾ ਜਬ ਮੇਲੇ ਸਾਹਿ॥ ਕਹੁ ਨਾਨਕ ਗੁਰ ਕੈ ਵੇਸਾਹਿ॥ 181

ਅਗਲੀਆਂ ਕੜੀਆਂ ਵਿੱਚ ਸਾਨੂੰ ਦੱਸਦੇ ਹਨ। ਜਦੋਂ ਉਸ ਮਾਲਕ ਨੇਂ ਦਰਵਾਜਾ ਖੋਲ ਕੇ ਅੰਦਰ ਬੁਲਾ ਲਿਆ, ਤਾਂ ਸਾਡੇ ਸਾਰੇ ਪੜਦੇ ਦੂਰ ਹੋ ਗਏ, ਹੁਣ ਕੋਈ ਭਰਮ ਭੁਲੇਖਾ ਨਾਂ ਰਿਹਾ, ਅਸੀਂ ਉਸ ਮਾਲਕ ਦਾ ਉਸ ਪ੍ਰਭੂ ਦਾ ਅਸਲੀ ਦਰਸ਼ਨ ਪਾ ਲਿਆ। ਇਹ ਸਾਰਾ ਕੁੱਝ ਅਸੀਂ ਆਪਣੀਆਂ ਅੱਖਾਂ ਨਾਲ ਵੇਖ ਕੇ ਸੱਚ ਕਹਿ ਰਹੇ ਹਾਂ। ਜਿਨਾਂ ਨੇ ਇਸ ਭੇਦ ਨੂੰ ਪਾ ਲਿਆਂ ਹੈ, ਉਹਨਾਂ ਦੀ ਸੱਭ ਕੂਕ ਪੁਕਾਰ ਖਤਮ ਹੋ ਗਈ, ਸਾਰੇ ਹੀ ਦੁਖ ਦੂਰ ਹੋ ਗਏ। ਮਾਲਕ ਨਾਲ ਮਿਲ ਕੇ ਸੁਖ ਹੀ ਸੁਖ ਹਾਸਲ ਹੋ ਜਾਂਦੇ ਹਨ।

ਖੋਲਿ ਕਿਵਾਰਾ ਮਹਲਿ ਬੁਲਾਇਆ॥ ਜੈਸਾ ਸਾ ਤੈਸਾ ਦਿਖਲਾਇਆ॥ ਕਹੁ ਨਾਨਕ ਸਭੁ ਪੜਦਾ ਤੂਟਾ॥ ਹਉ ਤੇਰਾ ਤੂ ਮੈ ਮਨਿ ਵੂਠਾ॥ 4॥ (887)

ਆਪੇ ਤਖਤਿ ਬਹੈ ਸਚੁ ਨਿਆਈ ਸਭ ਚੂਕੀ ਕੂਕ ਪੁਕਾਰਿਆ ਜੀਉ॥ 3॥ ਜੇਹਾ ਡਿਠਾ ਮੈ ਤੇਹੋ ਕਹਿਆ॥ ਤਿਸੁ ਰਸੁ ਆਇਆ ਜਿਨਿ ਭੇਦੁ ਲਹਿਆ॥ ਜੋਤੀ ਜੋਤਿ ਮਿਲੀ ਸੁਖੁ ਪਾਇਆ ਜਨ ਨਾਨਕ ਇਕੁ ਪਸਾਰਿਆ ਜੀਉ॥ 4॥ 97

ਵੀਰ ਜੀਓ ਗੁਰੂ ਅਰਜਨ ਦੇਵ ਜੀ ਦਾ ਕਿਹਾ ਤਾਂ ਝੂਠ ਨਹੀਂ ਨਾਂ ਹੋ ਸੱਕਦਾ ਜੀ। ਕਿਉਂ ਕਿ ਇਹ ਉਹਨਾਂ ਨੇਂ ਆਪਣੀਂ ਅੱਖੀਂ ਵੇਖੀ ਸਚਾਈ ਬਿਆਨ ਕੀਤੀ ਹੈ ਜੀ।

ਆਦਰ ਸਹਿਤ

ਬਲਦੇਵ ਸਿੰਘ ਫਿਰੋਜ਼ਪੁਰ


(03/02/10)
ਜਸਬੀਰ ਸਿੰਘ ਅਤੇ ਹੋਰ ਹਮ ਖਿਆਲੀ

ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ
ਖ਼ਾਲਸਾ ਪੰਥ ਦੇ ਨਿਰਾਲੇਪਣ ਨੂੰ ਨੇਸਦੋ-ਨਬੂਦ ਕਰਨ ਲਈ ਕਮਰਕੱਸੇ ਕਰਨ ਵਾਲੀ ਧਿਰ ਦੀ ਆਵਾਜ਼ ਨੂੰ, ਅਕਾਲ ਤਖ਼ਤ ਤੋਂ ਅਖੌਤੀ ਜਥੇਦਾਰਾਂ ਨੇ ਪ੍ਰਗਟ ਕਰਕੇ, ਇਹ ਸਪਸ਼ਟ ਕਰ ਦਿੱਤਾ ਹੈ ਕਿ, ਇਹ ਖ਼ਾਲਸਾ ਪੰਥ ਦੀ ਨੁਮਾਇੰਦਗੀ ਨਹੀਂ ਬਲਕਿ ਖ਼ਾਲਸਾ ਪੰਥ ਦੇ ਨਿਆਰੇਪਣ ਨੂੰ ਮਿਟਾਉਣ `ਤੇ ਤੁਲੀਆਂ ਧਿਰਾਂ ਦੀ ਹੀ ਨੁਮਾਇੰਦਗੀ ਕਰ ਰਹੇ ਹਨ। ਕਿਸੇ ਦੀ ਗਿਣੀ-ਮਿਥੀ ਸਾਜ਼ਸ ਸਦਕਾ ਬਗੈਰ ਪੂਰੀ ਪੁੱਛ ਪੜੜਾਲ ਕੀਤੇ ਅਤੇ ਬਿਨਾਂ ਸਿੱਖ ਪੰਥ ਨੂੰ ਆਪਣੇ ਫੈਸਲੇ ਦੀ ਪੂਰੀ ਜਾਣਕਾਰੀ ਦਿੱਤਿਆਂ, ਇਨ੍ਹਾਂ ਦੇ ਇਸ ਆਪ-ਹੁਦਰੇ ਐਲਾਨਨਾਮੇ ਨੂੰ ‘ਹੁਕਮਨਾਮਾ’ ਕਹਿਣਾ ਸਿੱਖ ਪੰਥ ਵਿੱਚ ਵਰਤੇ ਜਾਂਦੇ ‘ਹੁਕਮਨਾਮਾ’ ਸ਼ਬਦ ਦੀ ਤੌਹੀਨ ਹੈ।
ਪੰਥ ਦਰਦੀ ਜਿੱਥੇ ਇਸ ਗੱਲੋਂ ਚਿੰਤਤ ਹਨ ਕਿ ਇਨ੍ਹਾਂ ਅਖੌਤੀ ਜਥੇਦਾਰਾਂ ਦੀਆਂ ਆਪ-ਹੁਦਰੀਆਂ ਕਾਰਨ ਖ਼ਾਲਸਾ ਪੰਥ ਖੇਰੂੰ ਖੇਰੂੰ ਹੋ ਰਿਹਾ ਹੈ, ਉੱਥੇ ਇਹ ਪੜ੍ਹ, ਸੁਣ, ਦੇਖ ਕੇ ਖ਼ੁਸ਼ੀ ਵੀ ਮਹਿਸੂਸ ਕਰ ਹਨ ਕਿ, ਇਨ੍ਹਾਂ ਕਥਿਤ ਜਥੇਦਾਰਾਂ ਵਲੋਂ ਉਠਾਏ ਇਸ ਕਦਮ ਨਾਲ ਉਹ ਲੋਕ ਵੀ, ਜੇਹੜੇ ਇਹ ਸਮਝਦੇ ਸਨ ਕਿ ਅਕਾਲ ਤਖ਼ਤ ਤੋਂ ਜੋ ਵੀ ਹੁਕਮਨਾਮਾ ਜਾਰੀ ਹੁੰਦਾ ਹੈ, ਹਰੇਕ ਸਿੱਖ ਨੂੰ ਉਸ ਨੂੰ ਦਰਗਾਹੀ ਹੁਕਮ ਸਮਝ ਕੇ ਸਵੀਕਾਰ ਕਰਨਾ ਚਾਹੀਦਾ ਹੈ, ਮੰਨਣ ਤੋਂ ਇਨਕਾਰੀ ਹੋ ਗਏ ਹਨ। ਉਨ੍ਹਾਂ ਨੂੰ ਵੀ ਇਹ ਗੱਲ ਸਪਸ਼ਟ ਹੋ ਗਈ ਹੈ ਕਿ ਕਿਸ ਤਰ੍ਹਾਂ ਨਾਲ ਇਹ ਤਾਕਤਾਂ ਗੁਰਮਤਿ ਦੇ ਸਿਧਾਤਾਂ ਉੱਤੇ ਪਹਿਰਾ ਦੇਣ ਵਾਲਿਆਂ ਦੀ ਜ਼ਬਾਨ ਨੂੰ ਬੰਦ ਕਰਾਉਣ ਦੀਆਂ ਚਾਲਾਂ ਚਲ ਰਹੇ ਹਨ। ਪ੍ਰੋਫੈਸਰ ਦਰਸ਼ਨ ਸਿੰਘ ਜੀ ਨੂੰ ਪੰਥ `ਚੋਂ ਛੇਕ ਕੇ ਇਨ੍ਹਾਂ ਨੇ ਕਿਸ ਧਿਰ ਨੂੰ ਪ੍ਰਸੰਨ ਕਰਨ ਦੀ ਕੁਚੇਸ਼ਟਾ ਕੀਤੀ ਹੈ, ਇਹ ਗੱਲ ਕਿਸੇ ਵੀ ਪੰਥ ਦਰਦੀ ਤੋਂ ਛੁਪੀ ਹੋਈ ਨਹੀਂ ਹੈ। ਅਸੀਂ ਸਮੂਹ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਕਿ ਸੰਗਤਾਂ, ਇਨ੍ਹਾਂ ਦੇ ਇਸ ਪੰਥ ਵਿਰੋਧੀ ਫ਼ਰਮਾਨ ਨੂੰ ਮੁੱਢੋਂ ਹੀ ਰੱਦ ਕਰਕੇ ਇਨ੍ਹਾਂ ਨੂੰ ਅਹਿਸਾਸ ਕਰਾਉਣ ਕਿ ਖ਼ਾਲਸਾ ਪੰਥ ਹੁਣ ਜਾਗ ਚੁਕਿਆ ਹੈ। ਹੁਣ ਅਕਾਲ ਤਖ਼ਤ ਦੇ ਪਾਵਨ ਨਾਮ ਦੀ ਵਰਤੋਂ ਕਰਕੇ ਇਹ ਅਖੌਤੀ ਜਥੇਦਾਰ ਸਿੱਖ ਸੰਗਤਾਂ ਨੂੰ ਗੁਮਰਾਹ ਨਹੀਂ ਕਰ ਸਕਦੇ।
ਜੇਕਰ ਖ਼ਾਲਸਾ ਪੰਥ ਚਾਹੁੰਦਾ ਹੈ ਕਿ ਅਕਾਲ ਤਖ਼ਤ ਦੀ ਪ੍ਰਭੂਸੱਤਾ/ਸਤਿਕਾਰ ਮੁੜ ਬਹਾਲ ਹੋਵੇ ਤਾਂ ਸਾਨੂੰ ਰਾਜਨੀਤਕ ਰੰਗ ਵਿੱਚ ਰੰਗੇ ਹੋਏ ਜਾਂ ਪੱਖ-ਪਾਤੀ ਫ਼ੈਸਲੇ ਕਰਕੇ ਅਕਾਲ ਤੱਖ਼ਤ ਦੀ ਪ੍ਰਭੂਸੱਤਾ ਨੂੰ ਢਾਹ ਲਾਉਣ ਵਾਲੇ, ਪੰਥਕ ਰਹਿਤ ਮਰਯਾਦਾ ਤੋਂ ਆਕੀ ਜਥੇਦਾਰਾਂ ਅਤੇ ਇਨ੍ਹਾਂ ਦੇ ਅਜਿਹੇ ਫ਼ਰਮਾਨਾਂ ਨੂੰ ਨਕਾਰਨਾ ਪਵੇਗਾ।
ਬੇਨਤੀ ਕਰਤਾ: ਜਸਬੀਰ ਸਿੰਘ, ਪ੍ਰੀਤਮ ਸਿੰਘ, ਬਚਿੱਤਰ ਸਿੰਘ, ਡਾ: ਪੂਰਨ ਸਿੰਘ


ਛੇਕਿਆਂ ਹੋਇਆਂ ਨਾਲ ਰੋਟੀ ਬੇਟੀ ਦੀ ਸਾਂਝ?


(03/02/10)
ਜਸਬੀਰ ਸਿੰਘ

ਸਤਿਕਾਰ ਯੋਗ ਵੀਰ ਬਲਦੇਵ ਸਿੰਘ (ਫਿਰੋਜਪੁਰ) ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।
ਵੀਰ ਜੀ, ਤੁਸੀਂ ਕੁਛ ਸਵਾਲ ਉਠਾਉਣ ਦੇ ਨਾਲ ਸੁਝਾਏ ਵੀ ਸੁਝਾਏ ਹਨ। ਸੰਖੇਪ ਵਿੱਚ ਇਨ੍ਹਾਂ ਦੇ ਸਬੰਧ ਵਿੱਚ ਇਤਨੀ ਕੁ ਹੀ ਬੇਨਤੀ ਹੈ ਕਿ ਜਿੱਥੋਂ ਤਕ ਚਿੱਕੜ ਸੁੱਟਣ ਦੀ ਗੱਲ ਹੈ, ਇਸ ਮੁਹਾਵਰੇ ਦਾ ਭਾਵ ਕਿਸੇ `ਤੇ ਗੰਦੇ ਦੂਸ਼ਣ ਲਾਉਣੇ ਹੁੰਦਾ ਹੈ। ਕਿਸੇ ਦੀ ਲਿਖਤ ਆਦਿ ਦਾ ਹਵਾਲਾ ਦੇ ਕੇ, ਉਸ ਨਾਲ ਅਸਹਿਮਤੀ ਪ੍ਰਗਟ ਕਰਨਾ ਉਸ ਤੇ ਚਿੱਕੜ ਸੁਟਣਾ ਨਹੀਂ ਹੈ। ਹਾਂ, ਕਿਸੇ ਦੀ ਲਿਖਤ ਜਾਂ ਗੱਲ ਨੂੰ ਅਧੂਰੇ ਰੂਪ ਵਿੱਚ ਪੇਸ਼ ਕਰਕੇ ਉਸ ਨੂੰ ਝੂਠਾ ਸਿੱਧ ਕਰਨ ਦੀ ਕੁਚੇਸ਼ਟਾ ਬਾਰੇ ਇਹ ਕਿਹਾ ਜਾ ਸਕਦਾ ਹੈ।
ਬਲਦੇਵ ਸਿੰਘ ਜੀ, ਤੁਸੀ ਇਹ ਪੁੱਛਿਆ ਹੈ ਕਿ ਅਕਾਲ ਪੁਰਖ ਬੈਕੁੰਠ ਵਾਸੀ ਅਤੇ ਲਛਮੀ ਪਤੀ ਕਿਵੇਂ ਹੋਇਆ? ਇਸ ਸਬੰਧੀ ਬੇਨਤੀ ਹੈ ਕਿ ਇਸੇ ਲੇਖ ਲੜੀ ਦੇ ਦਸਵੇਂ ਭਾਗ ਵਿੱਚ ‘ਵਿਸ਼ਨੂੰ ਅਤੇ ਇਨ੍ਹਾਂ ਨਾਲ ਸਬੰਧਤ ਹਵਾਲੇ’ ਵਿੱਚ ਇਸ ਸਬੰਧੀ ਚਰਚਾ ਕੀਤੀ ਹੋਈ ਹੈ।
ਤੁਹਾਡੇ ਅਗਲੇ ਸਵਾਲ ਦੇ ਸਬੰਧ ਬਾਰੇ ਬੇਨਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਬੈਕੁੰਠ ਬਾਰੇ ਜੋ ਦ੍ਰਿਸ਼ਟੀਕੋਣ ਹੈ, ਇਸ ਬਾਰੇ ਜਿਤਨੀ ਕੁ ਮੈਨੂੰ ਬਾਣੀ ਦੀ ਸਮਝ ਆਈ ਹੈ, ਉਸ ਨੂੰ ਬੈਕੁੰਠ ਵਾਲੇ ਪ੍ਰਕਰਣ ਵਿੱਚ ਦਰਸਾਉਣ ਦੀ ਕੋਸ਼ਸ਼ ਕੀਤੀ ਹੈ। ਇਸ ਲਈ ਇੱਥੇ ਇਤਨਾ ਹੀ ਕਹਿਣਾ ਚਾਹੁੰਦਾ ਹਾਂ ਕਿ ਬਾਣੀਕਾਰਾਂ ਦਾ ਕਿਸੇ ਬੈਕੁੰਠ ਜਾਂ ਸੱਚ-ਖੰਡ ਦੀ ਭੁਗੋਲਿਕ ਹੋਂਦ ਵਿੱਚ ਵਿਸ਼ਵਾਸ ਨਹੀਂ ਹੈ। ਸੱਚ-ਖੰਡ ਆਤਮਕ ਉੱਚਤਾ ਦਾ ਲਖਾਇਕ ਹੈ ਨਾ ਕਿ ਕਿਸੇ ਸਥਾਨ ਦਾ। ਤੁਹਾਡੇ ਵਲੋਂ ਇਸ ਵਿਸ਼ੇ ਨਾਲ ਹੀ ਸਬੰਧਤ ਉਠਾਏ ਹੋਰ ਨੁਕਤਿਆਂ ਬਾਰੇ ਸਬੰਧਤ ਪ੍ਰਕਰਣ ਵਿੱਚ ਚਰਚਾ ਕਰਨ ਦੀ ਕੋਸ਼ਸ਼ ਕਰਾਂਗਾ। ਰੁਝੇਂਵਿਆਂ ਕਾਰਨ ਵਿਸਤਾਰ ਸਹਿਤ ਚਰਚਾ ਕਰਨਾ ਸੰਭਵ ਨਹੀਂ ਹੈ। ਆਸ ਹੈ ਤੁਸੀਂ ਦਾਸ ਦੀ ਮਜਬੂਰੀ ਨੂੰ ਸਮਝਦੇ ਹੋਏ ਕੁੱਝ ਸਮਾਂ ਜ਼ਰੂਰ ਉਡੀਕ ਕਰੋਗੇ।
ਅਵਤਾਰਵਾਦ ਬਾਰੇ ਤੁਹਾਡੇ ਪ੍ਰਸ਼ਨ ਦੇ ਉੱਤਰ ਦੇ ਸਬੰਧ ਵਿੱਚ ‘ਗੁਰਮਤਿ ਵਿੱਚ ਅਵਤਾਰਵਾਦ ਦੇ ਸੰਕਲਪ ਵਿਚ’ ਚਰਚਾ ਕਰਨ ਦੀ ਕੋਸ਼ਸ਼ ਕਰਾਂਗਾ।
ਤੁਸੀਂ ਇਸ ਗੱਲ ਵਲ ਸੰਕੇਤ ਕੀਤਾ ਹੈ ਕਿ ‘ਇਸ ਤਰ੍ਹਾਂ ਤਾਂ ਬਹੁਤ ਦੁਬਿਧਾ ਪੈਦਾ ਹੋ ਗਈ ਹੈ ਜੀ’। ਇਹੋ ਜੇਹੇ ਪ੍ਰਸ਼ਨਾਂ ਦੇ ਉੱਤਰ, ਇਸ ਲੇਖ ਲੜੀ (ਗੁਰਬਾਣੀ ਦਾ ਸੱਚ) ਦੇ ਪਹਿਲੇ ਭਾਗਾਂ ਵਿੱਚ ਦੇਣ ਦਾ ਯਤਨ ਕੀਤਾ ਹੈ। ਤੁਸੀਂ ਜੇਕਰ ਸਮਾਂ ਕੱਢ ਕੇ ਪੜ੍ਹ ਸਕੋ ਤਾਂ ਜ਼ਰੂਰ ਪੜ੍ਹ ਕੇ ਦਸਣ ਦੀ ਕ੍ਰਿਪਾਲਤਾ ਕਰਨੀ ਕਿ, ਕੀ ਤੁਹਾਡੇ ਪ੍ਰਸ਼ਨ ਦਾ ਉੱਤਰ ਮਿਲਿਆ ਹੈ ਕਿ ਨਹੀਂ? ਤੁਹਾਡੇ ਵਲੋਂ ਇਨ੍ਹਾਂ ਲੇਖਾਂ ਨੂੰ ਪੜ੍ਹਨ ਨਾਲ ਹੋ ਸਕਦਾ ਹੈ, ਕੁੱਝ ਅਜਿਹੀਆਂ ਗੱਲਾਂ, ਜਿਨ੍ਹਾਂ ਨੂੰ ਸਪਸ਼ਟ ਨਾ ਕਰ ਸਕਿਆਂ ਹੋਵਾਂ, ਦਾਸਰੇ ਦੇ ਧਿਆਨ ਗੋਚਰੇ ਹੋ ਜਾਣ ਦੀ ਵੀ ਸੰਭਾਵਨਾ ਹੈ।
ਅਕਾਲ ਪੁਰਖ ਦੇ ਸਰੂਪ ਅਤੇ ਸੱਚ-ਖੰਡ ਦੀ ਅਵਸਥਾ ਬਾਰੇ ਗੁਰੂ ਗ੍ਰੰਥ ਸਾਹਿਬ ਦਾ ਦ੍ਰਿਸ਼ਟੀਕੋਣ ਹੈ, ਇਨ੍ਹਾਂ ਬਾਰੇ ਇਨ੍ਹਾਂ ਨਾਲ ਸਬੰਧਤ ਪ੍ਰਕਰਣ ਵਿਚ, ਜਿਤਨੀ ਕੁ ਮੈਨੂੰ ਬਾਣੀ ਚੋਂ ਸਮਝ ਆਈ ਹੈ, ਦਰਸਾਉਣ ਦਾ ਯਤਨ ਕਰਾਂਗਾ। ਜੇਕਰ ਆਪ ਜੀ ਨੂੰ ਇਨ੍ਹਾਂ ਲਿਖਤਾਂ ਵਿਚੋਂ ਕੋਈ ਅਜਿਹੀ ਗੱਲ ਨਜ਼ਰ ਆਈ ਜਿਸ ਵਿੱਚ ਗੁਰਮਤਿ ਦੇ ਸਿਧਾਂਤ ਦਾ ਖੰਡਨ ਹੈ ਤਾਂ ਜ਼ਰੂਰ ਦਾਸ ਦੇ ਧਿਆਨ ਵਿੱਚ ਲਿਆਉਣਾ, ਦਾਸ ਆਪ ਜੀ ਦਾ ਅਤਿ ਧੰਨਵਾਦੀ ਹੋਵੇਗਾ।
ਆਦਰ ਸਹਿਤ, ਤੁਹਾਡਾ ਵੀਰ ਜਸਬੀਰ ਸਿੰਘ (ਵੈਨਕੂਵਰ)


(03/02/10)
ਪਰਮਜੀਤ ਸਿੰਘ (ਡਾ: )

ਸ: ਮੱਖਣ ਸਿੰਘ ਜੀ ਗੁਰ ਫਤੇਹਿ ਪ੍ਰਵਾਨ ਕਰਨੀ, ਦਾਸ ਨੂੰ ਆਪਣੇ ਈ-ਮੇਲ, ਫੋਨ ਤੇ ਪੂਰਾ ਪਤਾ ਪਾਊਣ ਦਾ ਕੋਈ ਇਤਰਾਜ ਨਹੀ, ਸਾਨੂੰ ਹਰ ਗੱਲ, ਸ਼ੰਕਾ ਜਿਸ ਬਾਰੇ ਗਿਆਨ ਨਾ ਹੋਵੇ ਇੱਕ ਦੂਸਰੇ ਨਾਲ ਸਾਂਝੇ ਕਰਨੇ ਚਾਹੀਦੇ ਹਨ। ਜੇ ਵੀਰ ਸ: ਸਰਬਜੀਤ ਸਿੰਘ ਨੇ ਕਲੰਡਰ ਬਾਰੇ ਕੁੱਝ ਲਿਖਿਆ ਤਾਂ ਅੱਜ ਵੀਰ ਡਾ: ਜਗਜੀਤ ਸਿੰਘ ਨੇ ਉਸ ਕਲੰਡਰ ਬਾਰੇ ਜੋ ਉਨ੍ਹਾਂ ਨੂੰ ਜਾਣਕਾਰੀ ਸੀ, ਲਿੱਖ ਦਿਤੀ ਹੈ। ਪ੍ਰੰਤੂ ਪਿਛੋਂ ਡਾ: ਵੀਰ ਨੇ ਥੋੜ੍ਹਾ ਨੱਜ਼ਲਾ ਸ: ਸਰਬਜੀਤ ਸਿੰਘ ਤੇ ਸੁੱਟਣ ਦੀ ਕੋਸ਼ਿਸ ਕੀਤੀ ਹੈ, ਦਾਸ ਨੂੰ ਅੱਛੀ ਨਹੀ ਲੱਗੀ, ਜੇਕਰ ਡਾ: ਵੀਰ ਜੀ ਨੂੰ ਇਹ ਗੱਲ ਅੱਛੀ ਨਾ ਲੱਗੇ ਤਾਂ ਦਾਸ ਪਹਿਲਾਂ ਹੀ ਮੁਆਫੀ ਮੰਗ ਲੈਂਦਾ ਹੈ, ਪਰ ਫਿਰ ਭੀ ਡਾ: ਵੀਰ ਜੀ ਨੂੰ ਮੇਰੀ ਬੇਨਤੀ ਹੈ ਕਿ ਆਦਰ ਮਾਣ ਦੀ ਭਾਸ਼ਾ ਹੀ ਵਰਤੋਂ ਵਿੱਚ ਲਿਆਂਦੀ ਜਾਵੇ, ਜੋ ਵੀ ਸਿੱਖ ਮਾਰਗ ਤੇ ਲਿਖਿਆ ਜਾਵੇ, ਉਸ ਦੀ ਭਾਸ਼ਾ ਇਤਨੀ ਸੋਹਣੀ ਹੋਵੇ ਕਿ ਵਿਰੋਧੀ ਦੇ ਮਨ੍ਹ ਨੂੰ ਭੀ ਸ਼ਾਂਤ ਕਰਦੀ ਹੋਵੇ, ਸੰਪਾਦਕ ਵੀਰ ਜੀ ਨੂੰ ਭੀ ਬੇਨਤੀ ਹੈ ਕਿ ਰੂੜ੍ਹ ਭਾਸ਼ਾ ਵਾਲਾ ਕੁੱਝ ਭੀ ਸਿੱਖ ਮਾਰਗ ਤੇ ਨਾ ਪਾਇਆ ਜਾਵੇ, ਇੱਕ ਉਦਾਹਰਣ ਦਿੰਦਾ ਹਾਂ ਮਹਾਰਾਜਾ ਰਣਜੀਤ ਸਿੰਘ ਨੂੰ ਮਰਾਸ਼ੀ ਦਾ ਕਾਂਣਾ ਕਹਿਣ ਦਾ ਢੰਗ ਸੀ, ਤੇਰੀ ਇਕੋ ਅੱਖ ਸਲੱਖਣੀ, ਜਿਸ ਲੱਖਾਂ ਤਾਰੇ। ਤੈਨੂੰ ਝੁੱਕ ਝੁੱਕ ਕਰਨ ਸਲਾਂਮਾਂ, ਦੋ ਅੱਖੀਆਂ ਵਾਲੇ। ਵੀਰ ਜੀ ਅੱਜ ਅਸੀਂ ਸਿਧਾਂਤ ਦੀ ਲੜ੍ਹਾਈ ਲੜ੍ਹ ਰਹੇ ਹਾਂ, ਇਹ ਲੜ੍ਹਾਈ ਕਲ੍ਹਮ ਦੀ ਹੈ ਨਾ ਕਿ ਤਲਵਾਰ ਜਾਂ ਗੋਲ੍ਹੀ ਦੀ, ਸੋ ਸਿਧਾਂਤ ਦੀ ਲੜ੍ਹਾਈ ਲੜ੍ਹਨ ਵਾਸਤੇ ਸਾਨੂੰ ਦਲ੍ਹੀਲਾਂ ਦੀ ਲੋੜ੍ਹ ਹੈ, ਉਹ ਭੀ ਗੁਰਬਾਣੀ ਵਿੱਚੋਂ ਹੋਣ ਤਾਂ ਜਿਆਦਾ ਅੱਛੀ ਗੱਲ ਹੋਵੇਗੀ। ਜਿਵੇਂ ਸ਼ਬਦ ਗੁਰੂ ਬਾਰੇ ਪਹਿਲਾਂ ਇੱਕ ਲੇਖ ਭੁਚੋ ਮੰਡੀ ਤੋਂ ਇੱਕ ਵੀਰ ਦਾ ਛਪਿਆ ਸੀ ਜਿਸ ਨੇ ਭੱਟਾਂ ਦੀ ਬਾਣੀ ਵਿਚੋਂ ਕੁੱਝ ਉਦਾਹਰਣਾਂ ਦੇਕੇ ਇਹ ਸਿੱਧ ਕੀਤਾ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਸਾਹਿਬਾਨ ਨੂੰ ਗੁਰੂ ਲਿਖਿਆ ਹੈ। ਹੁਣ ਬੀਬੀ ਸਤਵਿੰਦਰ ਕੌਰ ਸੱਤੀ ਨੇ ਭੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਕੁੱਝ ਸਬਦ ਲਿੱਖ ਕੇ ਸ਼ਬਦ ਗੁਰੂ ਬਾਰੇ ਵਿਸਥਾਰ ਸਹਿਤ ਲਿਖਿਆ ਹੈ, ਇਸ ਤਰਾਂ ਲਿਖਣਾ ਚਾਹੀਦਾ ਹੈ। ਭੁਲ੍ਹਾਂ ਚੁਕਾਂ ਦੀ ਮੁਆਫੀ ਦੇਣਾ, ਨਾ ਸਮਝ ਹੋਣ ਕਾਰਨ ਕੁੱਝ ਜਿਆਦਾ ਹੀ ਲਿਖ ਗਿਆ ਲੱਗ ਰਿਹਾ ਹੈ। ਗੁਰੂ ਪੰਥ ਦੇ ਵਿਹੜੇ ਦਾ ਝਾੜੂ ਵਰਦਾਰ
ਪਰਮਜੀਤ ਸਿੰਘ (ਡਾ: )


(03/02/10)
ਸਰਵਜੀਤ ਸਿੰਘ

ਡਾ. ਜਗਜੀਤ ਸਿੰਘ ਜੀ
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਿਹ।


ਸਭ ਤੋ ਪਹਿਲਾ ਤਾਂ ਮੈ ਆਪ ਜੀ ਨੂੰ ‘ਜੀ ਆਇਆ ਨੂੰ’ ਆਖਦਾ ਹਾਂ। ਆਪ ਜੀ ਦਾ ਬੁਹਤ-ਬਹੁਤ ਧੰਨਵਾਦ ਜੋ ਆਪ ਜੀ ਨੇ ਮੇਰੇ ਟੁੱਟੇ-ਫੁੱਟੇ ਸ਼ਬਦਾਂ ਨੂੰ ਪੜ੍ਹਕੇ ਆਪਣੀ ਬੁਹਤ ਹੀ ਕੀਮਤੀ ਰਾਏ ਲਿਖ ਭੇਜੀ ਹੈ। ਆਪ ਜੀ ਦੇ ਬਚਨ, “ਉਸ ਨੂੰ ਪੁਛੋ ਕਿ ਜਿਹੜੀ ਜਾਣਕਾਰੀ ਉਸ ਨੇ ਦਿਤੀ ਹੈ ਉਹ ਕਿਥੋਂ ਲਈ ਹੈ?”ਡਾ. ਜਗਜੀਤ ਸਿੰਘ ਜੀ, ਨਿਮਰਤਾ ਸਹਿਤ ਬੇਨਤੀ ਹੈ ਕਿ ਇਹ ਜਾਣਕਾਰੀ ਮੈ ਆਪ ਜੀ ਵਰਗੇ ਗੁਰਮੁਖਾਂ ਤੋਂ ਹੀ ਲਈ ਹੈ। ਆਪ ਜੀ ਨੇ ਆਪਣੇ ਪੱਤਰ ਵਿਚ ਲਿਖਿਆ ਹੈ, “ਜਦ ਕੋਈ ਜਨੌਰ ਬਾਹਲ਼ੀ ਪੂਛ ਚੁਕਦਾ ਹੈ ਤਾਂ ਉਸ ਦਾ ਆਪਣਾ ਹੀ ਢੂਹਾ ਨੰਗਾ ਹੁੰਦਾ ਹੈ” ਸੱਚ ਜਾਣਇਓ ਇਹ ਪੰਗਤੀ ਮੈ ਅੱਜ ਪਹਿਲੀ ਵਾਰ ਪੜ੍ਹੀ ਹੈ। ਆਪ ਜੀ ਨੇ ਮਹੀਨਿਆਂ ਦੇ ਨਾਵਾਂ ਸਬੰਧੀ ਵੀ ਬੁਹਤ ਹੀ ਕੀਮਤੀ ਜਾਣਕਾਰੀ ਦਿੱਤੀ ਹੈ। ਮੇਰੀ ਜਾਣਕਾਰੀ ਵਿਚ ਵਾਧਾ ਕਰਨ ਲਈ ਆਪ ਜੀ ਦਾ ਇਕ ਵੇਰ ਫੇਰ ਬੁਹਤ-ਬਹੁਤ ਧੰਨਵਾਦ।
ਆਪ ਜੀ ਦੇ ਬਚਨ, “ਬ੍ਰਹਿਮੰਡ ਦੀ ਕੋਈ ਵੀ ਗਿਣਤੀ ਮਿਣਤੀ ਆਖ਼ਰੀ ਤੌਰ ਪਰ ਮੁਕੰਮਲ ਨਹੀਂ ਹੈ”। ਡਾ. ਜਗਜੀਤ ਸਿੰਘ ਜੀ ਮੈ ਇਹ ਕਦੋਂ ਲਿਖਿਆ ਹੈ ਕਿ ਅੱਜ ਵਾਲੀਆਂ ਗਣਤੀਆਂ-ਮਿਣਿਤੀਆਂ ਆਖਰੀ ਹਨ? ਜਦੋ ਆਪ ਜੀ ਖੁਦ ਹੀ ਮੰਨਦੇ ਹੋ ਕਿ, “ਸੰਮਤ ਦਾ ਨਾਂ ਕੋਈ ਵੀ ਰੱਖਿਆ ਜਾ ਸਕਦਾ ਹੈ” ਤਾਂ ਮੇਰੇ ਵਲੋ ਰੱਖੇ ਗਏ ਨਾਮ ਤੇ ਇਤਰਾਜ ਕਿਓ? ਆਪ ਜੀ ਨੇ ਮਹੀਨਿਆਂ ਦੇ ਨਾਵਾਂ ਬਾਰੇ ਵੀ ਇਤਰਾਜ ਕੀਤਾ ਹੈ। ਨਾਨਕਸਾਹੀ ਕੈਲੰਡਰ ਤਾਂ ਚੇਤ ਤੋਂ ਅਰੰਭ ਹੁੰਦਾ ਹੈ ਪਰ ਜੇ ਆਪ ਜੀ ਇਕ ਨਵਾਂ ਕੈਲੰਡਰ ਕਿਸੇ ਨਵੇਂ ਨਾਮ (ਜਨਵਰੀ ਦਾ ਨਾਮ ਜਗਜੀਤ) ਨਾਲ ਅਰੰਭ ਦਿਓ ਤਾਂ ਮੈਨੂੰ ਕੋਈ ਇਤਰਾਜ ਨਹੀ ਹੈ। ਆਪ ਜੀ ਦੇ ਬਚਨ, “ਆਪਣੀ ਮਾਤਰ ਭੁਮੀ ਨੂੰ ਰੋਟੀ ਖ਼ਾਤਰ ਅਲਵਿਦਾ ਆਖ ਕੇ ਵਿਦੇਸ਼ੀ ਧਰਤੀਆਂ ਤੇ ਵਸਣ ਵਾਲ਼ੇ ਲੋਕਾਂ ਲਈ ਆਪਣੀਆਂ ਮੁਢਕਦੀਮੀਂ ਪ੍ਰੰਪਰਾਵਾਂ ਨੂੰ ਵਿਸਾਰ ਦੇਣਾ ਬਹੁਤ ਸੌਖਾ ਹੈ। ਪਰ ਆਪਣੀ ਜਨਮ ਭੁਮੀ ਦੀਆਂ ਤਲਖ਼ ਹਕੀਕਤਾਂ ਦਾ ਸਾਹਮਣਾ ਕਰਨ ਵਾਲ਼ਿਆਂ ਲਈ ਇਸ ਗੱਲ ਦਾ ਸੁਪਨਾ ਲੈਣਾ ਵੀ ਮਹਾਂ ਪਾਪ ਹੈ”। ਆਪ ਵਰਗੇ ਬਹੁਤੇ ਭਾਰਤੀ ਪ੍ਰੰਪਰਾ ਦੀ ਦੁਹਾਈ ਦੇਣ ਵਾਲਿਆਂ ਸਬੰਧੀ ਆਪਾਂ ਕਿਤੇ ਫੇਰ ਗੱਲ ਕਰਾਂਗੇ।

ਆਪ ਜੀ ਲਿਖਦੇ ਹੋ, “ਪਰ ਜੰਤਰੀ ਦਾ ਸੱਚ ਅੱਜ ਦਾ ਹੋਣਾ ਜ਼ਰੂਰੀ ਹੈ ਜੋ ਸਮੇਂ ਸਮੇਂ ਸੋਧਿਆ ਜਾਣਾ ਚਾਹੀਦਾ ਹੈ” ਮੈ ਆਪ ਜੀ ਦੇ ਕਥਨ ਨਾਲ ਪੂਰੀ ਤਰ੍ਹਾਂ ਸਹਿਮੱਤ ਹਾਂ। ਅੱਜ ਸਾਨੂੰ ਇਹ ਜਾਣਕਾਰੀ ਹੈ ਕਿ ਚੰਦ ਦੇ ਸਾਲ ਅਤੇ ਮੌਸਮੀ ਸਾਲ ਵਿਚ 11 ਦਿਨ ਅੰਤਰ ਹੈ ਤਾਂ ਨਾਨਕਸ਼ਾਹੀ ਕੈਲੰਡਰ ਰਾਹੀ ਕੀਤੀਆਂ ਗਈਆਂ ਸੋਧਾਂ ਤੇ ਇਤਰਾਜ ਕਿਓ? ਆਪ ਜੀ ਦੇ ਬਚਨ, “ ਭਾਰਤੀ ਪ੍ਰੰਪਰਾ ਸੂਰਜ ਚੰਦ੍ਰਮਾਂ ਜੰਤਰੀ ਦੀ ਰਹੀ ਹੈ”। ਡਾ. ਜਗਜੀਤ ਸਿੰਘ ਜੀ, ਭਾਰਤੀ ਪ੍ਰਪੰਰਾ ਵਿਚ ਤਾਂ ਰਾਹੂ-ਕੇਤੂ ਵੀ ਮੁਖ ਪਾਤਰ ਹਨ । ਕੀ ਇਹ ਵਿਗਆਨਕ ਸੱਚ ਹੈ? ਆਪ ਜੀ ਨੇ ਡਾਕਟਰੀ ਕਿਸ ਵਿਸ਼ੇ ਦੀ ਕੀਤੀ ਹੈ ਅਤੇ ਆਪ ਜੀ ਦੇ ਪ੍ਰਮਾਣ ਪੱਤਰਾਂ ਤੇ ਭਾਰਤੀ ਪ੍ਰੰਪਰਾ ਮੁਤਾਬਕ ਹੀ ਤਰੀਖਾਂ ਦਰਜ ਹਨ ਜਾਂ ਵਦੇਸ਼ੀ ਪ੍ਰੰਪਰਾ ਮੁਤਾਬਕ?

ਆਪ ਜੀ ਨੇ ਤਾਂ ਬੁਹਤ ਹੀ ਪੁਰਾਣੇ ਗ੍ਰੰਥਾ ਆਰੀਆਭੱਟ ਜੰਤਰੀ, ਰਾਜਮ੍ਰਿਗੰਕ ਗ੍ਰੰਥ ਅਤੇ ਸੂਰਜ ਸਿਧਾਂਤ ਆਦਿ ਵੀ ਪੜ੍ਹੇ ਹੋਏ ਹਨ। ਆਪ ਜੀ ਨੇ ਸੂਰਜ ਸਿਧਾਂਤ ਦਾ ਜਿਕਰ ਕੀਤਾ ਹੈ। ਮੇਰੀ ਜਾਣਜਾਰੀ ਮੁਤਾਬਕ ਇਸ ਸਾਲ ਦੀ ਲੰਬਾਈ 365.25875 ਦਿਨ ਹੈ।
ਸੂਰਜ ਸਿਧਾਂਤ ਸਾਲ ਅਤੇ ਮੌਸਮੀ ਸਾਲ ਦੀ ਲੰਬਾਈ ਦਾ ਅੰਤਰ
365.25875 – 365.24219= .01656 ਦਿਨ
.01656*24*60*60= 1430.7814
86400/1430.7814= 60.3865 ਜਾਂ ਲੱਗਭੱਗ 60 ਸਾਲ ਵਿਚ ਇਕ ਦਿਨ ਦਾ ਫਰਕ।
ਡਾ. ਜਗਜੀਤ ਸਿੰਘ ਜੀ, ਇਹ ਜਾਣਕਾਰੀ ਦਿਓ ਕਿ ਸਾਨੂੰ ਸੂਰਜੀ ਸਿਧਾਂਤ, ਜਿਸ ਦਾ ਮੌਸਮੀ ਸਾਲ ਨਾਲ 60 ਸਾਲ ਵਿਚ ਹੀ ਇਕ ਦਿਨ ਦਾ ਫਰਕ ਪੈ ਜਾਂਦਾ ਹੈ ਉਹ ਕੈਲੰਡਰ ਅਪਨਾਉਣਾ ਚਾਹੀਦਾ ਹੈ ਜਾਂ ਸੀ ਈ, ਜਿਸ ਦਾ ਮੌਸਮੀ ਸਾਲ ਨਾਲ 3200 ਸਾਲ ਵਿਚ ਇਕ ਦਿਨ ਦਾ ਫਰਕ ਪੈਂਦਾ ਹੈ?
ਆਪ ਜੀ ਦੇ ਬਚਨ, “ਸਰਵਜੀਤ ਸਿੰਘ ਇਹ ਤਾਂ ਦੱਸੇ ਕਿ ਕੌਮਨ ਈਰਾ ਪਿਛਲੀਆਂ ਰਵਾਇਤਾਂ, ਮਾਨਤਾਵਾਂ, ਮਿਥਾਂ ਜਾਂ ਸੰਕਲਪਨਾਵਾਂ ਨਾਲ਼ ਸਿਖਾਂ ਦਾ ਕੀ ਸਾਂਝਾ ਹੈ? ਫਿਰ ਜੇ ਮਿੱਥਾਂ ਜਾਂ ਪ੍ਰੰਪਰਾਵਾਂ ਮੰਨਣੀਆਂ ਹੀ ਹਨ ਤਾਂ ਆਪਣੀ ਧਰਤੀ ਦੀਆਂ ਕਿਉਂ ਨਾ ਮੰਨੀਆਂ ਜਾਣ?” ਬੇਨਤੀ ਹੈ ਕਿ ਸੀ ਈ ਦੀਆਂ ਪਿਛਲੀਆਂ ਰਵਾਇਤਾਂ, ਮਾਨਤਾਵਾਂ, ਮਿਥਾਂ ਜਾਂ ਸੰਕਲਪਨਾਵਾਂ ਨਾਲ਼ ਸਿਖਾਂ ਦਾ ਕੋਈ ਸਬੰਧ ਨਹੀ ਹੈ। ਇਥੇ ਇਹ ਸਵਾਲ ਵੀ ਪੈਦਾਂ ਹੁੰਦਾ ਹੈ ਕਿ ਚੰਦ ਦੀਆਂ ਵਦੀਆਂ-ਸੁਦੀਆਂ, ਪੁਨਿਆ-ਮੱਸਿਆ ਜਾਂ ਸੂਰਜ ਦੀਆਂ ਰਾਸ਼ੀਆਂ ਨਾਲ ਸਿਖਾਂ ਦਾ ਕੀ ਸਬੰਧ ਹੈ? ਜਦੋ ਸਾਡਾ ਦੋਵਾ ਨਾਲ ਹੀ ਕੋਈ ਸਬੰਧ ਨਹੀ ਹੈ ਤਾਂ ਕਿਓ ਨਾਂ ਉਸ ਕੈਲੰਡਰ ਮੁਤਾਬਕ ਆਪਣੇ ਦਿਹਾੜੇ ਮਨਾਏ ਜਾਣ ਜੋ ਅੱਜ ਦੀ ਤਰੀਖ ਵਿਚ ਸੱਭ ਤੋਂ ਵਧੀਆਂ ਹੈ?
ਆਦਰ ਸਿਹਤ
ਸਰਵਜੀਤ ਸਿੰਘ


(03/02/10)
ਸਤਿੰਦਰ ਸਿੰਘ

Respected S. Makhan Singh Ji,
Waheguru Ji Ka Khalsa,
Waheguru Ji KI Fateh,

I'm writing first time, if u like it plz print on site, Sikhmarg is fantastic site.
satinder singh
new delhi
(ਨੋਟ:- ਸਤਿੰਦਰ ਸਿੰਘ ਜੀ ਜੋ ਤੁਸੀਂ ਹੱਥ ਨਾਲ ਲਿਖ ਕੇ ‘ਸਿੱਖ ਮਾਰਗ’ ਨੂੰ ਭੇਜਿਆ ਹੈ ਉਸ ਵਿੱਚ ਕਾਫੀ ਸਚਾਈ ਵਰਨਣ ਕੀਤੀ ਹੈ। ਪਰ ਅਫਸੋਸ ਇਸ ਗੱਲ ਦਾ ਹੈ ਕਿ ਤੁਸੀਂ ਇਸ ਨੂੰ ਕੰਪਿਊਟਰ ਤੇ ਟਾਈਪ ਨਹੀਂ ਕੀਤਾ ਅਤੇ ਮੇਰੇ ਕੋਲ ਨਾ ਤਾਂ ਕੋਈ ਸਟਾਫ ਹੈ ਅਤੇ ਨਾ ਹੀ ਆਪ ਟਾਈਪ ਕਰਨ ਲਈ ਇਤਨਾ ਸਮਾ ਹੈ। ਇਸ ਬਾਰੇ ਅਨੇਕਾਂ ਵਾਰੀ ਮੈਂ ‘ਸਿੱਖ ਮਾਰਗ’ ਤੇ ਨੋਟ ਲਿਖ ਚੁੱਕਾ ਹਾਂ ਕਿ ਕਿਰਪਾ ਕਰਕੇ ਆਪਣੀ ਲਿਖਤ ਨੂੰ ਟਾਈਪ ਕਰਕੇ ਅਟੈਚਮਿੰਟ ਕਰਕੇ ਭੇਜੋ ਜੋ ਕਿ ਅਸਾਨੀ ਨਾਲ ਕਾਪੀ ਪੇਸਟ ਹੋ ਸਕੇ ਖਾਸ ਕਰਕੇ ਵਰਡ ਡਾਕੂਮਿੰਟਸ ਵਿੱਚ ਭੇਜੋ ਤਾਂ ਚੰਗੀ ਗੱਲ ਹੈ। ਜੇ ਕਰ ਮਾਈਕਰੋਸੌਫਟ ਵਰਡ-ਔਫਿਸ ਨਾ ਹੋਵੇ ਤਾਂ ਇੰਟਰਨਿੱਟ ਤੇ ਕਈ ਮੁਫਤ ਵਰਡ ਪਰੋਸੈਸਰ ਮਿਲ ਜਾਂਦੇ ਹਨ ਅਤੇ ਤੁਸੀਂ ਉਹਨਾ ਦੀ ਵਰਤੋਂ ਕਰ ਸਕਦੇ ਹੋ। ਫਿਰ ਵੀ ਕਈ ਪਾਠਕ ਜਾਂ ਤਾਂ ਹੱਥ ਨਾਲ ਲਿਖ ਕੇ ਭੇਜਦੇ ਹਨ ਅਤੇ ਕਈ ਅਜਿਹੇ ਵੀ ਹਨ ਜਿਹੜੇ ਕਿ ਟਾਈਪ ਕਰਕੇ ਇਮਜ਼ ਫਾਈਲ ਵਿੱਚ ਭੇਜਦੇ ਹਨ ਜੋ ਕਿ ਮੇਰੇ ਲਈ ਅਜਿਹੀਆਂ ਲਿਖਤਾਂ ਨੂੰ ਪਉਣਾ ਮੁਸ਼ਕਲ ਹੈ। ਜੇ ਕਰ ਆਪ ਜੀ ਨੂੰ ਜਾਂ ਕਿਸੇ ਹੋਰ ਨੂੰ ਕੰਪਿਊਟਰ ਤੇ ਟਾਈਪ ਕਰਨ ਲਈ ਕਿਸੇ ਸਹਾਇਤਾ ਦੀ ਲੋੜ ਹੋਵੇ ਤਾਂ ਦੱਸ ਸਕਦਾ ਹੈ-ਸੰਪਾਦਕ)


(03/02/10)
ਇਕਵਾਕ ਸਿੰਘ ਪੱਟੀ

ਸਿੱਖ ਨੌਜਵਾਨ ਨੂੰ ਵੋਟ ਕਰਨ ਦੀ ਅਪੀਲ
ਜੀ ਬੰਗਲਾ ਚੈਨਲ ਤੇ ਚੱਲ ਰਹੇ ਪ੍ਰੋਗਰਾਮ ਸਾ ਰੇ ਗਾ ਮਾ ਪਾ ਵਿੱਚ ਗਾਇਕੀ ਦੇ ਖੇਤਰ ਵਿੱਚ ਅੱਗੇ ਆਉਣ ਦੇ ਚਾਹਵਾਨ ਨੌਜਵਾਨਾਂ ਦੇ ਸਖਤ ਮੁਕਾਬਲੇ ਵਿੱਚ ਆਖਰੀ 60 ਪ੍ਰਤੀਯੋਗੀਆਂ ਵਿੱਚ ਪਹੁੰਚਣ ਛੇਵੇਂ ਸਥਾਨ ਤੇ ਪੁਜੱਣ ਦਾ ਮਾਣ ਕਲਕੱਤੇ ਦੇ ਸਾਬਤ ਸੂਰਤ ਸਿੱਖ ਨੌਜਵਾਨ ਗੁਰਜੀਤ ਸਿੰਘ ਨੂੰ ਪ੍ਰਾਪਤ ਹੋਇਆ ਹੈ। ਉਸਨੂੰ ਫਾਈਨਲ ਵਿੱਚ ਪਹੁੰਚਾਉਣ ਵਾਸਤੇ ਉਸਨੇ ਪੰਜਾਬ ਅਤੇ ਦੇਸ਼ ਭਰ ਦੇ ਸਿੱਖ ਨੌਜਵਾਨਾਂ, ਸਿੱਖ ਜਥੇਬੰਦੀਆਂ ਅਤੇ ਸਿੱਖ ਸਭਾ ਸੁਸਾਇਟੀਆਂ ਨੂੰ ਅਪੀਲ ਕੀਤੀ ਹੈ ਕਿ ਉਸਨੂੰ ਵੱਧ ਤੋਂ ਵੱਧ ਵੋਟਿੰਗ ਕਰਕੇ ਜਿਤਾਇਆ ਜਾਵੇ ਤਾਂ ਕਿ ਉਹ ਅੱਗੇ ਆ ਕੇ ਸਿੱਖੀ ਸਰੂਪ ਨੂੰ ਕਾਇਮ ਰੱਖਦਿਆਂ ਇਸ਼ਮੀਤ ਵਾਂਗ ਗਾਇਕੀ ਦੇ ਖੇਤਰ ਵਿੱਚ ਪ੍ਰਸਿੱਧੀ ਹਾਸਲ ਕਰ ਸਕੇ। ਅਪੀਲ ਕੀਤੀ ਜਾਂਦੀ ਹੈ ਕਿ ਪੰਜਾਬ ਵਾਸੀ ਆਪਣੇ ਮੋਬਾਇਲ ਫੋਨਾਂ ਤੋਂ
SRGMPMMU ਸਪੇਸ GRUJIT ਲਿਖ ਕੇ 57575 ਤੇ ਭੇਜਣਾ ਹੈ।

ਅਪੀਲ ਕਰਤਾ:
ਸ. ਪਰਮਜੀਤ ਸਿੰਘ, ਸ. ਸੁਰਿੰਦਰਪਾਲ ਸਿੰਘ, ਸ. ਭੁਪਿੰਦਰ ਸਿੰਘ, ਸ. ਪਵਿੱਤਰਜੀਤ ਸਿੰਘ ਰਤਨ, ਸ. ਇੰਦਰਜੀਤ ਸਿੰਘ, ਸ. ਜਗਦੀਪ ਸਿੰਘ, ਸ. ਹਰਕੀਰਤ ਸਿੰਘ, ਸ. ਹਰਨਾਮ ਸਿੰਘ, ਮਨਤੇਜ ਸਿੰਘ ਅਤੇ ਸਮੂਹ ਸਿੱਖ ਨੌਜਵਾਨ।


(03/02/10)
ਹਰਮੀਤ ਸਿੰਘ ਖਾਲਸਾ

ਸਤਿਕਾਰਯੋਗ ਜਸਬੀਰ ਸਿੰਘ ਜੀ ਕੈਲਗਰੀ
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਹਿ॥
ਵੀਰ ਜੀ ਮੈਂ ਆਪ ਜੀ ਤੋਂ ਮਾਫੀ ਮੰਗਦਾ ਹਾਂ ਕਿ ਸਮੇਂ ਦੀ ਥੋੜੀ ਘਾਟ ਹੋਣ ਕਾਰਨ ਮੈ ਆਪ ਜੀ ਦੇ ਲੇਖ ਵਿਚੋ ਨੁਕਤਾ ਵਾਰ ਵੀਚਾਰ ਨਹੀ ਕਰ ਸਕਦਾ। ਆਪ ਜੀ ਦੀ ਇਸ ਗੱਲ ਨਾਲ ਪੂਰੀ ਤਰ੍ਹਾ ਨਾਲ ਸਹਿਮਤ ਹਾਂ ਕਿ, ਕਿਉਂਕਿ ਗੁਰਬਾਣੀ ਵਿਆਕਰਣ ਦੇ ਨਿਯਮਾਂ ਅਨੁਸਾਰ ਲਿਖੀ ਗੱਈ ਹੈ ਇਸ ਕਰਕੇ ਵਿਆਕਰਣ ਦੇ ਨਿਯਮਾਂ ਨੂੰ ਸਮਝੇ ਬਗੈਰ ਇਸ ਦੀ ਵਿਅਖਿਆ ਕਰਨੀ ਉਚਿਤ ਨਹੀ। ਨੁਕਤਿਆ ਵਿੱਚ ਹੋਰ ਵੀ ਕੁੱਝ ਗਲਾਂ ਐਸੀਆਂ ਹਨ ਜਿਨ੍ਹਾ ਨਾਲ ਮੈ ਸਹਿਮਤ ਹਾਂ। ਗੁਰਬਾਣੀ ਦੀ ਵਿਆਕਰਣ ਦੀ ਹਜੇ ਬਹੁਤੀ ਸਮੱਝ ਨਾ ਹੋਣ ਕਾਰਣ ਨੁਕਤਾ ਨੰਬਰ 13 ਅਤੇ 14 ਬਾਰੇ ਕੁੱਝ ਕਹਿ ਨਹੀ ਸਕਦਾ ਜੀ।
ਭੁੱਲ ਚੁੱਕ ਲਈ ਖਿਮਾਂ ਦਾ ਜਾਚਕ ਹਾਂ ਜੀ।
ਹਰਮੀਤ ਸਿੰਘ ਖਾਲਸਾ।


(03/02/10)
ਜਸਵੰਤ ਸਿੰਘ ਅਜੀਤ

ਨਵੀ ਦਿੱਲੀ:- (ਜਸਵੰਤ ਸਿੰਘ ਅਜੀਤ) ੦੩-੦੨-੨੦੧੦
ਪੰਜਾਬੀ ਭਾਸ਼ਾ ਦੇ ਪ੍ਰਚਾਰ, ਪ੍ਰਸਾਰ ਅਤੇ ਵਿਕਾਸ ਦੇ ਕਾਰਜਾਂ ਵਿੱਚ ਤੇਜ਼ੀ ਲਿਆਉਣ ਲਈ ਸ. ਪਰਮਜੀਤ ਸਿੰਘ ਸਰਨਾ, ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ, ਦਿੱਲੀ ਵਲੋਂ ਗਠਿਤ ਪੰਜਾਬੀ ਵਿਕਾਸ ਕਮੇਟੀ ਦੀ ਬੈਠਕ ਬੀਤੇ ਦਿਨੀਂ ਕਮੇਟੀ ਦੇ ਚੇਅਰਮੈਨ ਡਾ. ਹਰਮੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਹਰ ਸਾਲ ਸ੍ਰੀ ਗੁਰੂ ਅਗੰਦ ਦੇਵ ਜੀ ਦਾ ਪ੍ਰਕਾਸ਼ ਪੁਰਬ, ੧੬ ਅਪ੍ਰੈਲ ਨੂੰ ਗੁਰਮੁਖੀ ਦਿਵਸ ਵਜੋਂ ਮੰਨਾਉਣ ਦਾ ਫੈਸਲਾ ਕੀਤਾ ਗਿਆ। ਇਸ ਦੇ ਨਾਲ ਹੀ ‘ਪੰਜਾਬ ਦੀ ਦਸ਼ਾ ਅਤੇ ਦਿਸ਼ਾ’ ਵਿਸ਼ੇ ਤੇ ਸੈਮੀਨਾਰ ਕਰਨ ਅਤੇ ਦਿੱਲੀ ਦੀਆਂ ਪੰਜਾਬੀ ਪ੍ਰਚਾਰ ਤੇ ਪ੍ਰਸਾਰ ਨਾਲ ਸਬੰਧਤ ਸਾਰੀਆਂ ਸੰਸਥਾਵਾਂ ਦੇ ਸਹਿਯੋਗ ਨਾਲ ਹਰ ਸਾਲ ਵੱਡੇ ਪੱਧਰ ਤੇ ਪੰਜਾਬੀ ਵਿਸ਼ੇ ਨਾਲ ਸਬੰਧਤ ਸੈਮੀਨਾਰ ਕਰਵਾਏ ਜਾਣ ਦਾ ਫੈਸਲਾ ਵੀ ਕੀਤਾ ਗਿਆ।
ਬੈਠਕ ਵਿੱਚ ਵਿਦਿਆਰਥੀਆਂ ਨੂੰ ਪੰਜਾਬੀ ਵਿਸ਼ੇ ਦੀ ਪੜ੍ਹਾਈ ਕਰਨ ਦੀ ਪ੍ਰੇਰਨਾ ਦੇਣ ਲਈ ਪੰਜਾਬੀ ਦੇ ਅਧਿਆਪਕਾਂ ਦਾ ਸਹਿਯੋਗ ਪ੍ਰਾਪਤ ਕਰਨ ਅਤੇ ਪੰਜਾਬੀਆਂ ਦੇ ਘਰਾਂ ਵਿੱਚ ਆਪਸੀ ਗੱਲਬਾਤ ਵਿੱਚ ਪੰਜਾਬੀ ਬੋਲੀ ਅਪਨਾਏ ਜਾਣ ਦੀ ਪ੍ਰੇਰਨਾ ਕਰਨ ਲਈ ਉੱਚ-ਪੱਧਰੀ ਪ੍ਰਚਾਰ ਕੀਤੇ ਜਾਣ ਦਾ ਫੈਸਲਾ ਵੀ ਕੀਤਾ ਗਿਆ।
ਇਸ ਤੋਂ ਇਲਾਵਾ ਸਕੂਲਾਂ ਅਤੇ ਕਾਲਜਾਂ ਵਿੱਚ ਪੰਜਾਬੀ ਭਾਸ਼ਾ ਲੈਬ ਬਣਾਏ ਜਾਣ, ਸਾਫਟਵੇਅਰ ਰਾਹੀਂ ਪੰਜਾਬੀ ਭਾਸ਼ਾ ਸਿਖਾਉਣ ਦਾ ਉਪਰਾਲਾ ਕੀਤੇ ਜਾਣ ਅਤੇ ਸਕੂਲਾਂ ਵਿੱਚ ਪੰਜਾਬੀ ਦੀ ਪ੍ਰੀਖਿਆ, ਥਿਊਰੀ ਅਤੇ ਪ੍ਰੈਕਟੀਕਲ, ਦੋ ਹਿੱਸਿਆਂ ਵਿੱਚ ਲਏ ਜਾਣ ਦੇ ਪ੍ਰਬੰਧ ਕਰਵਾਉਣ ਦਾ ਨਿਸ਼ਚਾ ਕੀਤਾ ਗਿਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਚਲਦੇ ਸਕੂਲਾਂ ਵਿੱਚ ਹਰ ਹਫ਼ਤੇ ਇੱਕ ਦਿਨ ਪੰਜਾਬੀ ਭਾਸ਼ਾ ਨੂੰ ਸਮਰਪਿਤ ਦਿਨ ਮੰਨਾਉਣ ਦਾ ਫੈਸਲਾ ਕੀਤਾ ਗਿਆ।
ਇਸ ਬੈਠਕ ਵਿੱਚ ਡਾ. ਹਰਮੀਤ ਸਿੰਘ (ਚੇਅਰਮੈਨ) ਤੋਂ ਇਲਾਵਾ ਸ. ਹਰਿੰਦਰਪਾਲ ਸਿੰਘ (ਵਾਈਸ ਚੇਅਰਮੈਨ), ਸ. ਅਮਰਜੀਤ ਸਿੰਘ ਦੂਆ (ਕਨਵੀਨਰ), ਸਰਦਾਰਨੀ ਮਨਮੋਹਨ ਕੌਰ, ਪ੍ਰਿੰਸੀਪਲ ਐਸ. ਐਸ. ਮਿਨਹਾਸ, ਸ. ਦਲਜੀਤ ਸਿੰਘ, ਸ. ਪ੍ਰਿਤਪਾਲ ਸਿੰਘ ਭਾਟੀਆ, ਡਾ. ਮਨਜੀਤ ਸਿੰਘ, ਸ. ਜਸਵਿੰਦਰ ਸਿੰਘ ਅਤੇ ਜਤਿੰਦਰਬੀਰ ਸਿੰਘ ਸ਼ਾਮਲ ਹੋਏ।


(02/02/10)
ਡਾ: ਪਰਮਜੀਤ ਸਿੰਘ

ਸ: ਮੱਖਣ ਸਿੰਘ ਜੀ ਗੁਰ ਫਤੇਹਿ ਪਰਵਾਨ ਹੋਵੇ ਜੀ, ਕੱਲ ਕਿਸੇ ਪਰਵਾਰਿਕ ਕੰਮ ਕਾਰਨ ਬਰਨਾਲੇ ਵੱਲ ਜਾਣਾ ਪੈ ਗਿਆ, ਵਾਪਸੀ ਤੇ ਗੁਰਦੁਆਰਾ ਟਾਹਲੀਆਣਾ ਸਾਹਿਬ ਰਾਏਕੋਟ ਦਰਸ਼ਨ ਕਰਨ ਵਾਸਤੇ ਰੁੱਕ ਗਏ। ਉਥੋਂ ਗੁਰਮਤਿ ਲਿਟਰੇਚਰ ਹਾਊਸ ਤੋਂ ਤਿੰਨ ਪੁਸਤਕਾਂ ਖ੍ਰੀਦੀਆਂ (ਇਕ) ਬਚਿਤ੍ਰ ਨਾਟਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਆਪਣੀ ਕਥਾ, (ਦੋ) ਆਕਾਲ ਉਸਤਤਿ, (ਤਿੰਨ) ਸਿੱਖ ਸਿਧਾਂਤ, ਪ੍ਰਕਾਸ਼ਕ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ। ਜਦੋਂ ਸ੍ਰੋਮਣੀ ਕਮੇਟੀ ਖੁੱਦ ਹੀ ਇਹੋ ਅਜਿਹੀਆਂ ਬੇਸ਼ੁੱਦਾਂ ਵਾਲੀਆਂ ਜੱਬਲੀਆਂ ਮਾਰੇ ਤਾਂ ਉਸ ਧਰਮ ਦਾ ਰਾਖਾ ਉਸ ਪਰਮਾਤਮਾਂ ਤੋਂ ਬਿਨਾਂ ਸਾਇਦ ਹੀ ਕੋਈ ਹੋਰ ਹੋ ਸਕੇ। ਇਸੇ ਤਰਾਂ ਪਿਛਲੇ ਸਾਲ ਇੱਕ ਹੋਰ ਕਿਤਾਬ ਗੁਰ ਬਿਲਾਸ ਪਾਤਸਾਹੀ 6 ਵੀਂ ਗੁਰਦਵਾਰਾ ਕਟਾਣਾਂ ਸਾਹਿਬ ਤੋਂ ਖ੍ਰੀਦੀ ਸੀ। ਕੀ ਇਸ ਕਮੇਟੀ ਨੂੰ ਇਹ ਹੀ ਕੰਮ ਰਹਿ ਗਿਆ ਜਾਂ ਸਾਨੂੰ ਹੀ ਅਜੇਹੀਆਂ ਕਿਤਾਬਾਂ ਖ੍ਰੀਦਣ ਨੂੰ ਰਹਿ ਗਈਆਂ ਹਨ। ਬਾਕੀ ਵੀਰ ਦਰਸਨ ਸਿੰਘ ਘਣਕਸ ਤੋਂ ਮੇਰੀ ਦੋਨੋਂ ਹੱਥ ਜੋੜ ਕੇ ਗਲਤੀ ਮੰਨਣ ਦੀ ਗੁਜਾਰਿਸ਼ ਹੈ, ਵੀਰ ਘਣਕਸ ਜੀ ਮੈਂ ਕੋਈ ਵਿਦਵਾਨ ਨਹੀਂ ਹਾਂ ਜੋ ਦੂਸਰੇ ਵਿਦਵਾਨਾ ਬਾਰੇ ਕੋਈ ਨਿਰਨਾ ਕਰ ਸਕਾ ਵੀਰ ਜੀ ਇਹ ਸੁਭਾਬਿਕ ਹੀ ਲਿਖਿਆ ਸੀ, ਗਲਤੀ ਦੀ ਮੁਆਫੀ ਮੰਗਣ ਵਿੱਚ ਮੈਨੂੰ ਕੋਈ ਸ਼ਰਮ ਨਹੀ ਹੈ, ਮੈਂ ਤਾਂ ਸਿੱਖ ਮਾਰਗ ਤੇ ਕੱਲ ਲਿਖਣ ਲੱਗਾ ਹਾਂ, ਇਹੋ ਜਿਹੀਆਂ ਗਲਤੀਆਂ ਅਚਾਨਕ ਹੋ ਜਾਂਦੀਆਂ ਹਨ। ਸਿੱਖ ਮਾਰਗ ਦੇ ਸਮੁੱਚੇ ਪਾਠਕਾਂ ਪਾਸੋਂ ਵੀ ਮੁਆਫੀ ਦੀ ਆਸ ਰੱਖਦਾਂ ਹਾਂ।
ਡਾ: ਪਰਮਜੀਤ ਸਿੰਘ (ਸਮਰਾ ਹਸਪਤਾਲ ਭੂੰਦੜੀ ਤਹਿਸੀਲ ਜਗਰਾਂਉਂ ਜਿਲਾ ਲੁਧਿਆਂਣਾ।) 0091 98149 56247.


(ਨੋਟ:- ‘ਸਿੱਖ ਮਾਰਗ’ ਦੇ ਪਾਠਕਾਂ/ਲੇਖਕਾਂ ਨੂੰ ਬੇਨਤੀ ਹੈ ਕਿ ਜੇ ਕਰ ਉਹ ਕਦੀ ਕਦਾਈਂ ਕੋਈ ਲਿਖਤ ਸਾਨੂੰ ਲਿਖ ਕੇ ਭੇਜਦੇ ਹਨ ਤਾਂ ਜੇ ਕਰ ਕੋਈ ਉਸ ਤੇ ਕੋਈ ਹੋਰ ਕਿੰਤੂ ਪਰੰਤੂ ਕਰਦਾ ਹੈ ਜਾਂ ਕੋਈ ਸਵਾਲ ਪੁੱਛਦਾ ਹੈ ਤਾਂ ਉਹ ਦਾ ਜਵਾਬ ਜ਼ਰੂਰ ਦੇਣ ਅਤੇ ਜੇ ਕਰ ਕਿਸੇ ਨੂੰ ਕੋਈ ਸ਼ੱਕ ਹੋਵੇ ਕਿ ਇਹ ਲਿਖਤ ਫਰਜ਼ੀ ਨਾਮ ਥੱਲੇ ਭੇਜੀ ਗਈ ਹੈ ਤਾਂ ਉਹ ਉਸ ਨੂੰ ਅਪਸ਼ਟ ਕਰਨ ਲਈ ਆਪਣਾ ਪੂਰਾ ਪਤਾ ਜ਼ਰੂਰ ਦੱਸਣ। ਜੇ ਕਰ ਇੱਕ ਹਫਤੇ ਵਿੱਚ ਜਵਾਬ ਨਹੀਂ ਆਉਂਦਾ ਤਾਂ ਅਸੀਂ ਸਮਝਾਂਗੇ ਕਿ ਉਹ ਲਿਖਤ ਸਾਨੂੰ ਕਿਸੇ ਫਰਜ਼ੀ ਨਾਮ ਤੇ ਭੇਜੀ ਗਈ ਹੈ ਤਾਂ ਅਸੀਂ ਉਸ ਦੀ ਉਹ ਲਿਖਤ ਹਟਾ ਦੇਵਾਂਗੇ।
‘ਸਿੱਖ ਮਾਰਗ’ ਦੇ ਕਈ ਪਾਠਕ/ਲੇਖਕ ਦੂਸਰਿਆਂ ਪਾਠਕਾਂ/ਲੇਖਕਾਂ ਦੇ ਈਮੇਲ ਅਤੇ ਫੂਨ ਨੰ: ਸਾਡੇ ਕੋਲੋਂ ਪੁੱਛਦੇ ਰਹਿੰਦੇ ਹਨ। ਅਸੀਂ ਈਮੇਲ ਕਿਸੇ ਦਾ ਵੀ ਉਸ ਦੀ ਲਿਖਤ ਨਾਲ ਨਹੀਂ ਪਉਂਦੇ ਪਰ ਲੇਖਕ ਦੇ ਖਾਸ ਕਹਿਣ ਤੇ ਪਾ ਦਿੰਦੇ ਹਾਂ। ਕੀ ਜੇ ਕਰ ਕਿਸੇ ਲੇਖਕ ਦਾ ਈਮੇਲ ਕੋਈ ਪੁੱਛੇ ਤਾਂ ਅਸੀਂ ਉਸ ਨੂੰ ਦੇ ਦਈਏ ਜਾਂ ਨਾਂਹ ਦਈਏ? ਜੇ ਕਰ ਕੋਈ ਨਹੀਂ ਦੇਣਾ ਚਾਹੁੰਦਾ ਤਾਂ ਅਸੀਂ ਬਿੱਲਕੁੱਲ ਨਹੀਂ ਦੇਵਾਂਗੇ ਪਰ ਇੱਕ ਹਫਤੇ ਦੇ ਵਿੱਚ ਸਾਨੂੰ ਉਹ ਜ਼ਰੂਰ ਦੱਸਣ। ਜਿਹਨਾ ਨੂੰ ਕੋਈ ਇਤਰਾਜ਼ ਨਹੀਂ ਉਹਨਾ ਨੂੰ ਦੱਸਣ ਦੀ ਲੋੜ ਨਹੀਂ-ਸੰਪਾਦਕ)


(02/02/10)
ਡਾ. ਜਗਜੀਤ ਸਿੰਘ ਲੁਧਿਆਣਾ

ਸ. ਮੱਖਣ ਸਿੰਘ ਜੀ,
ਮੈਂ ਕੁੱਝ ਕੁ ਦਿਨਾਂ ਤੋਂ ਸਿਖ ਮਾਰਗ ਨਾਲ਼ ਜੁੜਿਆ ਹਾਂ। ਮੇਰੇ ਇੱਕ ਕਰੀਬੀ ਰਿਸ਼ਤੇਦਾਰ ਨੇ ਦੱਸ ਪਾਈ ਸੀ। ਬੜਾ ਸੋਹਣਾ ਚੱਲ ਰਿਹਾ ਸੀ ਕਿ ਅੱਜ ਇੱਕ ਲੇਖ ਪੜ੍ਹ ਕੇ ਕੁੱਝ ਲਿਖਣ ਨੂੰ ਜੀ ਕਰ ਪਿਆ। ਜੇ ਠੀਕ ਲੱਗਿਆ ਤਾਂ ਛਾਪ ਦਿਉ।
ਸ. ਸਰਵਜੀਤ ਸਿੰਘ ਜੀ ਨੇ ਆਪਣੇ ਲੇਖ ਵਿੱਚ ਜੰਤਰੀ ਬਾਰੇ ਕਿੰਨਾ ਕੁੱਝ ਲਿਖਿਆ ਹੈ। ਉਸ ਨੂੰ ਪੁਛੋ ਕਿ ਜਿਹੜੀ ਜਾਣਕਾਰੀ ਉਸ ਨੇ ਦਿਤੀ ਹੈ ਉਹ ਕਿਥੋਂ ਲਈ ਹੈ? ਉਸ ਨੂੰ ਇਹ ਵੀ ਪੁਛੋ ਕਿ ਉਸ ਨੂੰ ਸੰਮਤ ਅਤੇ ਜੰਤਰੀ ਦਾ ਫਰਕ ਪਤਾ ਹੈ ਕਿ ਨਹੀਂ? ਉਹ ਦੋਹਾਂ ਨੂੰ ਰਲ਼ਗਡ ਕਰ ਰਿਹਾ ਹੈ। ਕਿਸੇ ਦੇ ਨਾਂ ਕੁਨਾਂ ਪਾਉਣ `ਚ ਵਿਦਵਤਾ ਨਹੀਂ ਹੁੰਦੀ। ਜਦ ਕੋਈ ਜਨੌਰ ਬਾਹਲ਼ੀ ਪੂਛ ਚੁਕਦਾ ਹੈ ਤਾਂ ਉਸ ਦਾ ਆਪਣਾ ਹੀ ਢੂਹਾ ਨੰਗਾ ਹੁੰਦਾ ਹੈ। ਸ਼ਾਇਦ ਉਸ ਨੂੰ ਇਸ ਵਿਗਿਆਨਕ ਸੱਚ ਦਾ ਇਲਮ ਨਹੀਂ ਹੈ। ਉਸਨੇ ਉਤੇਜਨਾ ਅਧੀਨ ਲਿਖਿਆ ਹੈ। ਗੁਰਬਾਣੀ ਵਿੱਚ ਆਇਆ ਹੈ ਕਿ “ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ”। ਇਸੇ ਤਰਾਂ “ਪਾਤਾਲਾ ਪਾਤਾਲ ਲਖ ਆਗਾਸਾ ਆਗਾਸ”। ਬ੍ਰਹਿਮੰਡ ਦੀ ਕੋਈ ਵੀ ਗਿਣਤੀ ਮਿਣਤੀ ਆਖ਼ਰੀ ਤੌਰ ਪਰ ਮੁਕੰਮਲ ਨਹੀਂ ਹੈ। ਸਭ ਮਨੁਖੀ ਅਟਕਲਾਂ ਹਨ। ਕੱਲ ਦਾ ਸੱਚ ਅੱਜ ਕਲਪਣਾ ਹੈ। ਅੱਜ ਦਾ ਸੱਚ ਕੱਲ ਨੂੰ ਕੂੜ ਹੋ ਜਾਣਾ ਹੈ। ਸੰਮਤ ਦਾ ਨਾਂ ਕੋਈ ਵੀ ਰੱਖਿਆ ਜਾ ਸਕਦਾ ਹੈ। ਪਰ ਜੰਤਰੀ ਦਾ ਸੱਚ ਅੱਜ ਦਾ ਹੋਣਾ ਜ਼ਰੂਰੀ ਹੈ ਜੋ ਸਮੇਂ ਸਮੇਂ ਸੋਧਿਆ ਜਾਣਾ ਚਾਹੀਦਾ ਹੈ। ਪੱਛਮੀ ਵਿਦਵਾਨਾ ਨੇ ਤਾਂ ਦੂਰਬੀਨਾ ਦੀ ਮੱਦਦ ਨਾਲ਼ ਹੁਣ ਬ੍ਰਹਿਮੰਡ ਦਾ ਹਿਸਾਬ ਕਿਤਾਬ ਲਾਇਆ ਹੈ ਪਰ ਸਾਡੇ ਭਾਰਤੀ ਮਹਾਂ ਅਨੁਭਵੀਆਂ ਨੇ ਹਜ਼ਾਰਾਂ ਸਾਲ ਪਹਿਲਾਂ ਇਹ ਇਲਮ ਹਾਸਲ ਕਰ ਲਿਆ ਸੀ। ਸਾਡੀ ਆਰੀਆਭੱਟ ਜੰਤਰੀ, ਰਾਜਮ੍ਰਿਗੰਕ ਗ੍ਰੰਥ ਅਤੇ ਸੂਰਜ ਸਿਧਾਂਤ ਬੜੇ ਪੁਰਾਣੇ ਹਨ। ਇਨ੍ਹਾਂ ਵਿੱਚ ਬ੍ਰਹਿਮੰਡ ਅਤੇ ਤਮਾਮ ਗ੍ਰੈਹਾਂ ਦੀ ਚਾਲ ਸੁਵਿਸਤਾਰ ਚਰਚਿਤ ਹੈ। ਭਾਰਤੀ ਪ੍ਰੰਪਰਾ ਸੂਰਜ ਚੰਦ੍ਰਮਾਂ ਜੰਤਰੀ ਦੀ ਰਹੀ ਹੈ। ਆਪਣੀ ਮਾਤਰ ਭੁਮੀ ਨੂੰ ਰੋਟੀ ਖ਼ਾਤਰ ਅਲਵਿਦਾ ਆਖ ਕੇ ਵਿਦੇਸ਼ੀ ਧਰਤੀਆਂ ਤੇ ਵਸਣ ਵਾਲ਼ੇ ਲੋਕਾਂ ਲਈ ਆਪਣੀਆਂ ਮੁਢਕਦੀਮੀਂ ਪ੍ਰੰਪਰਾਵਾਂ ਨੂੰ ਵਿਸਾਰ ਦੇਣਾ ਬਹੁਤ ਸੌਖਾ ਹੈ। ਪਰ ਆਪਣੀ ਜਨਮ ਭੁਮੀ ਦੀਆਂ ਤਲਖ਼ ਹਕੀਕਤਾਂ ਦਾ ਸਾਹਮਣਾ ਕਰਨ ਵਾਲ਼ਿਆਂ ਲਈ ਇਸ ਗੱਲ ਦਾ ਸੁਪਨਾ ਲੈਣਾ ਵੀ ਮਹਾਂ ਪਾਪ ਹੈ।
ਪੱਛਮ ਨੇ ਸਾਨੂੰ ਬੇਸ਼ੱਕ ਤੰਦੂਏ ਜਾਲ਼ ਦੀ ਤਰਾਂ ਜਕੜ ਲਿਆ ਹੈ ਪਰ ਅਸੀਂ ਭਾਰਤੀ ਲੋਕ ਇਸ ਤੋਂ ਚੇਤਨਾ ਦੀ ਪੱਧਰ ਤੇ ਬਚੇ ਰਹਿਣਾ ਜ਼ਰੂਰ ਚਾਹੁੰਦੇ ਹਾਂ।
ਕੌਮਨ ਈਰਾ ਵਿੱਚ ਕੁੱਝ ਵੀ ਵਿਗਿਆਨਕ ਨਹੀਂ ਹੈ। ਵਿਗਿਆਨਕ ਤੌਰ ਪਰ ਰਾਤ ਦੇ ਬਾਰਾਂ ਵਜੇ ਨਵਾਂ ਸਾਲ ਅਰੰਭ ਨਹੀਂ ਹੁੰਦਾ। ਮਹੀਨਿਆ ਦੀ ਗਿਣਤੀ ਬਾਰਾਂ ਹੋਣ ਵਿੱਚ ਵੀ ਕੋਈ ਵਿਗਿਆਨਕ ਤੱਥ ਨਹੀਂ ਹੈ। ਮਹੀਨਿਆ ਦੇ ਦਿਨਾ ਦੀ ਗਿਣਤੀ ਅਠਾਈ, ਉਣੱਤੀ, ਤੀਹ ਜਾਂ ਇਕੱਤੀ ਰੱਖਣ ਪਿਛੇ ਵੀ ਕੋਈ ਵਿਗਿਆਨਕ ਤਰਤੀਬ ਨਹੀਂ ਹੈ। ਮਹੀਨਿਆਂ ਦੇ ਨਾਵਾਂ ਦਾ ਵੀ ਵਿਗਿਆਨ ਨਾਲ਼ ਕੋਈ ਤਾਲੱਕ ਨਹੀਂ ਹੈ। ਰੋਮ ਦੇ ਜੈਨਸ ਦੇਵਤੇ ਦੇ ਨਾਂ ਤੋਂ ਜਨਵਰੀ ਬਣਿਆਂ ਹੈ। ਫ਼ਰਵਰੀ ਪਿਛੇ ਵੀ ਬੜੀ ਭਿਆਨਕ ਮਿਥ ਹੈ। ਜੂਨੋ ਇੱਕ ਉਤਪਤੀ ਦੀ ਦੇਵੀ ਹੈ, ਜਿਸ ਨੂੰ ਫ਼ੈਬਰੁਏਰੀਆ ਵੀ ਕਹਿੰਦੇ ਹਨ। ਇਸ ਮਹੀਨੇ ਬੱਕਰੇ ਦੀ ਬਲ਼ੀ ਉਪਰੰਤ ਉਸ ਦੀ ਆਂਤ ਦੇ ਬਣਾਏ ਛੈਂਟੇ ਨਾਲ਼ ਬਾਂਝ ਔਰਤਾਂ ਦੀ ਮਾਰ ਕੁਟਾਈ ਕੀਤੀ ਜਾਂਦੀ ਸੀ ਤਾਂ ਜੋ ਉਨ੍ਹਾਂ ਦਾ ਬਾਂਝਪਣ ਦੂਰ ਹੋਵੇ। ਆਂਤ ਦੇ ਉਸ ਛੈਂਟੇ ਨੂੰ ਵੀ ਫ਼ੈਬਰੁਏਰੀਆ ਕਹਿੰਦੇ ਹਨ। ਮਾਰਚ ਦਾ ਸਬੰਧ ਵੀ ਜੰਗ ਦੇ ਦੇਵਤੇ ਮਾਰਸ ਨਾਲ਼ ਹੈ। ਇਹ ਮਹੀਨਾ ਜੰਗ ਲਈ ਢੁਕਵਾਂ ਮੰਨਿਆਂ ਜਾਂਦਾ ਸੀ। ਅਪਰੈਲ ਦੇ ਮਹੀਨੇ ਪਹਿਲਾ ਫੁੱਲ ਖਿੜਦਾ ਸੀ। ਅਪਰੈਲ ਦਾ ਅਰਥ ਵੀ ਖਿੜਨਾ ਹੈ। ਮਈ ਉਹ ਮਹੀਨਾ ਹੈ ਜਦ ਪੰਛੀ ਗੌਣ ਲਗਦੇ ਹਨ। ਇਹ ਮਹੀਨਾ ਜਤ ਸਤ ਦੀ ਦੇਵੀ ਦਾ ਮੰਨਿਆਂ ਜਾਂਦਾ ਸੀ, ਇਸੇ ਕਾਰਣ ਇਸ ਮਹੀਨੇ ਵਿਆਹ ਅਸ਼ੁੱਭ ਮੰਨਿਆਂ ਜਾਂਦਾ ਸੀ। ਜੂਨ ਮਹੀਨੇ ਦਾ ਨਾਂ ਜੂਲੀਅਸ ਸੀਜ਼ਰ ਦੇ ਕਾਤਲ ਦੇ ਪਰਿਵਾਰਕ ਨਾਂ ਜੂਨੀਅਸ ਤੋਂ ਰੱਖਿਆ ਗਿਆ ਹੈ। ਜੁਲਾਈ ਮਹੀਨੇ ਦਾ ਨਾਂ ਕੈਲੀਓਪੈਤਰਾ ਦੇ ਆਸ਼ਕ ਐਂਟਨੀ ਦੀ ਸਿਫ਼ਾਰਿਸ਼ ਤੇ ਜੂਲੀਅਸ ਸੀਜ਼ਰ ਦੇ ਨਾਂ ਤੋਂ ਹੈ। ਅਗਸਤ ਜੂਲੀਅਸ ਸੀਜ਼ਰ ਦੇ ਭਤੀਜੇ ਅਕਟੇਵੀਅਨ ਨੇ ਆਪਣੇ ਖ਼ਿਤਾਬ ਔਗਸਟਸ ਤੋਂ ਰੱਖਿਆ ਹੈ। ਉਸ ਨੇ ਅਗਸਤ ਮਹੀਨੇ ਦੇ ਦਿਨਾ ਦੀ ਗਿਣਤੀ ਵੀ ਇਕੱਠੀ ਕਰਵਾ ਲਈ ਸੀ ਕਿ ਉਸ ਨੂੰ ਉਸ ਦੇ ਚਾਚੇ ਨਾਲ਼ੋਂ ਕਿਸੇ ਗੱਲ `ਚ ਘੱਟ ਨਾ ਸਮਝਿਆ ਜਾਵੇ। ਉਸ ਤੋਂ ਪਹਿਲਾਂ ਇਸ ਮਹੀਨੇ ਦੇ ਤੀਹ ਦਿਨ ਸਨ। ਫ਼ਰਵਰੀ ਦਾ ਇੱਕ ਦਿਨ ਇਸ ਵਿੱਚ ਪਾਇਆ ਗਿਆ ਸੀ। ਸਿਤੰਬਰ ਦਾ ਅਰਥ ਹੈ ਸੱਤ, ਅਕਤੂਬਰ ਦਾ ਅੱਠ, ਨਵੰਬਰ ਦਾ ਨੌਂ, ਦਿਸੰਬਰ ਦਾ ਦਸ। ਜਦ ਕਿ ਇਹ ਸੱਤਵੇਂ, ਅੱਠਵੇਂ, ਨੌਵੇਂ ਜਾਂ ਦਸਵੇਂ ਦੀ ਬਜਾਇ ਸਿਤੰਬਰ ਨੌਵਾਂ, ਅਕਤੂਬਰ ਦਸਵਾਂ, ਨਵੰਬਰ ਗਿਆਰਵਾਂ ਅਤੇ ਦਿਸੰਬਰ ਬਾਰਵਾਂ ਮਹੀਨਾ ਹੈ।
ਸਰਵਜੀਤ ਸਿੰਘ ਇਹ ਤਾਂ ਦੱਸੇ ਕਿ ਕੌਮਨ ਈਰਾ ਪਿਛਲੀਆਂ ਰਵਾਇਤਾਂ, ਮਾਨਤਾਵਾਂ, ਮਿਥਾਂ ਜਾਂ ਸੰਕਲਪਨਾਵਾਂ ਨਾਲ਼ ਸਿਖਾਂ ਦਾ ਕੀ ਸਾਂਝਾ ਹੈ? ਫਿਰ ਜੇ ਮਿੱਥਾਂ ਜਾਂ ਪ੍ਰੰਪਰਾਵਾਂ ਮੰਨਣੀਆਂ ਹੀ ਹਨ ਤਾਂ ਆਪਣੀ ਧਰਤੀ ਦੀਆਂ ਕਿਉਂ ਨਾ ਮੰਨੀਆਂ ਜਾਣ?
ਅਸੀਂ ਮਿਥ ਤੇ ਪ੍ਰੰਪਰਾ ਤੋਂ ਖਹਿੜਾ ਨਹੀਂ ਛੁਡਾ ਸਕਦੇ। ਸਰਵਜੀਤ ਸਿੰਘ ਦਾ ਨਾਂ ਵੀ ਇੱਕ ਮਿਥ ਜਾਂ ਪ੍ਰੰਪਰਾ ਹੈ। ਜੇ ਇਸ ਦੇ ਨਾਂ ਦਾ ਕੋਈ ਵਿਗਿਆਨਕ ਅਧਾਰ ਹੈ ਤਾ ਦੱਸੇ।
ਆਪ ਜੀ ਦਾ ਧੰਨਵਾਦੀ ਹਾਂ
ਡਾ. ਜਗਜੀਤ ਸਿੰਘ
ਭਾਈ ਰਣਧੀਰ ਸਿੰਘ ਨਗਰ
ਲੁਧਿਆਣਾ


(02/02/10)
ਸਰਵਜੀਤ ਸਿੰਘ

ਸ: ਮੱਖਣ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਿਹ।
ਸ: ਅਮਰ ਜੀਤ ਸਿੰਘ ਚੰਦੀ ਜੀ ਨੇ ਆਪਣੇ ਲੇਖ, “ਬੱਗੇ ਸਿੰਘ ਸਾਹਿਬਾਂ ਦੇ ਕਾਲੇ ਕਾਰ ਨਾਮੇ” ਵਿਚ ਅਖੌਤੀ ਜਥੇਦਾਰਾਂ ਦੇ ਕਾਲੇ ਕਾਰਨਾਂਮਿਆਂ ਦੀ ਇਕ ਵੇਰ ਫੇਰ ਯਾਦ ਤਾਜਾ ਕਰਵਾ ਦਿੱਤੀ ਹੈ। ਇਸ ਲਈ ਉਨ੍ਹਾਂ ਦਾ ਬੁਹਤ-ਬੁਹਤ ਧੰਨਵਾਦ। ਆਪ ਜੀ ਦਾ ਵੀ ਬੁਹਤ-ਬੁਹਤ ਧੰਨਵਾਦ ਜੋ ਆਪ ਜੀ ਨੇ ਆਪਣੇ ਸੰਪਾਦਕੀ ਨੋਟ ਰਾਹੀ ਪਾਠਕਾਂ ਨੂੰ “ਗੁਰੂ-ਬਾਣੀ ਦੀ ਕਸਵੱਟੀ `ਤੇ ਗੁਰਬਿਲਾਸ ਪਾਤਸਾਹੀ ੬” ਪੜ੍ਹਨ ਦੀ ਹਦਾਇਤ ਕੀਤੀ ਹੈ। ਇਸ ਸਬੰਧੀ ਬੇਨਤੀ ਹੈ ਕਿ ਜੇ ਕਰ ਕੋਈ ਪਾਠਕ ਇਸ ਕਿਤਾਬ ਨੂੰ ਪੜ੍ਹਨਾ ਚੁਹੰਦਾ ਹੋਵੇ ਤਾਂ
http://www.kalaafghana.com/site/?p=9 ਵੀ ਪੜ੍ਹ ਸਕਦਾ ਹੈ।
ਪਾਠਕਾਂ ਦੀ ਜਾਣਕਾਰੀ ਲਈ ਬੇਨਤੀ ਹੈ ਕਿ
http://www.wakeupkhalsa.com/others.php ਇਸ ਲਿੰਕ ਤੇ ਜਾਣ ਅਤੇ ਅਖੌਤੀ ਦਸਮ ਗ੍ਰੰਥ `ਚ ਦਰਜ ਕੰਜਰ ਕਵਿਤਾ ਦੀ ਇਕ ਵੰਨਗੀ ਸੁਨਣ ਦੀ ਖੇਚਲ ਕਰਨੀ ਜੀ।
ਆਦਰ ਸਹਿਤ
ਸਰਵਜੀਤ ਸਿੰਘ


(02/02/10)
ਤੱਤ ਗੁਰਮਤਿ ਪਰਿਵਾਰ

ਥੋੜੇ ਉਦਮ, ਸਮਝ ਅਤੇ ਸੁਹਿਰਦਤਾ ਕਾਰਨ ਇੱਕ ਥਾਂ `ਤੇ ਅਖੌਤੀ ਦਸਮ ਗ੍ਰੰਥ ਦਾ 'ਪ੍ਰਕਾਸ਼' ਕਰਨ ਰੂਪੀ ਮਨਮੱਤ ਰੁਕ ਗਈ: ਤੱਤ ਗੁਰਮਤਿ ਪਰਿਵਾਰ
ਇਕ ਜਾਗਰੂਕ ਸਿੱਖ ਦੀ ਪਹਿਲ, ਤੱਤ ਗੁਰਮਤਿ ਪਰਿਵਾਰ ਦੇ ਉੱਦਮ, ਗੁਰਦੁਆਰਾ
ਪ੍ਰਬੰਧਕਾਂ ਦੀ ਸੁਹਿਰਦਤਾ ਅਤੇ ਹੋਰ ਗੁਰਸਿੱਖਾਂ ਦੇ ਸਹਿਯੋਗ ਸਦਕਾ ਇੱਕ ਗੁਰਦੁਆਰੇ ਵਿਖੇ ਕਾਫੀ ਸਮੇਂ ਤੋਂ ਚਲੀ ਆ ਰਹੀ ਦਸਮ ਗ੍ਰੰਥ ਦੇ 'ਪ੍ਰਕਾਸ਼' ਰੂਪੀ ਗੁਰਮਤਿ ਵਿਰੋਧੀ ਮਨਮੱਤ ਨੂੰ ਰੋਕ ਦਿਤਾ ਗਿਆ। ਇਹ ਘਟਨਾ ਹਰਿਆਣਾ ਸਟੇਟ ਦੇ ਕਸਬੇ ਸਡੌਰੇ ਵਿਖੇ ਸਥਿਤ ਇਤਿਹਾਸਕ ਗੁਰਦੁਆਰੇ 'ਕਿਲ੍ਹਾ ਸਾਹਿਬ' ਨਾਲ ਸੰਬੰਧਿਤ ਹੈ। ਇਸ ਗੁਰਦੁਆਰੇ ਵਿੱਚ ਕਾਫੀ ਸਮੇਂ ਤੋਂ ਦਸ਼ਮੇਸ਼ ਜੀ ਦੇ 'ਪ੍ਰਕਾਸ਼ ਪੁਰਬ' `ਤੇ ਬਚਿਤ੍ਰ ਨਾਟਕ ਦਾ ਪ੍ਰਕਾਸ਼, ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਕੀਤਾ ਜਾਂਦਾ ਸੀ। ਇਹ ਗੁਰਦੁਆਰਾ ਇੱਕ ਕਾਰ ਸੇਵਾ ਵਾਲੇ ਬਾਬੇ ਦੇ ਪ੍ਰਭਾਵ ਹੇਠ ਹੈ।
ਇਸ ਵਾਰ ਵੀ ਇਹੀ ਪ੍ਰੋਗਰਾਮ ਉਲੀਕਿਆ ਗਿਆ ਸੀ। ਗੁਰਪੁਰਬ ਤੋਂ ਕੁੱਝ ਦਿਨ ਪਹਿਲਾਂ ਕਸਬਾ ਸਢੌਰੇ ਦੇ ਹੀ ਇੱਕ ਜਾਗਰੂਕ ਗੁਰਸਿੱਖ ਵੀਰ ਨੇ ਤੱਤ ਗੁਰਮਤਿ ਪਰਿਵਾਰ ਦੇ ਸੇਵਾਦਾਰਾਂ ਨੂੰ ਫੌਨ ਕਰਕੇ ਇਸ ਮਨਮੱਤ ਬਾਰੇ ਦਸਿਆ ਅਤੇ ਕਿਹਾ ਕਿ ਇਸ ਵਾਰ ਇਸ ਮਨਮੱਤ ਨੂੰ ਰੋਕਣ ਦਾ ਜਤਨ ਕਰਨਾ ਚਾਹੀਦਾ ਹੈ। ਪਰਿਵਾਰ ਦੇ ਸੇਵਾਦਾਰਾਂ ਨੇ ਉਸ ਵੀਰ ਤੋਂ ਗੁਰਦੁਆਰਾ ਪ੍ਰਬੰਧਕਾਂ ਦਾ ਫੋਨ ਨੰ. ਲੈ ਲਿਆ। ਨਾਲ ਹੀ ਉਸ ਵੀਰ ਨੂੰ ਸਲਾਹ ਦਿਤੀ ਕਿ ਕੁੱਝ ਹੋਰ ਜਾਗਰੂਕ ਗੁਰਸਿੱਖਾਂ ਨੂੰ ਨਾਲ ਲੈ ਕੇ ਜਾਣ ਅਤੇ ਪ੍ਰਬੰਧਕਾਂ ਨੂੰ ਇਸ ਮਨਮੱਤ ਬਾਰੇ ਸਮਝਾਉਣ। ਪਰਿਵਾਰ ਦੇ ਸੇਵਾਦਾਰਾਂ ਨੇ ਵੀ ਫੋਨ `ਤੇ ਪ੍ਰਬੰਧਕਾਂ ਨਾਲ ਗੱਲ ਕੀਤੀ `ਤੇ ਉਹਨਾਂ ਸਮਝਾਇਆ। ਨਾਲ ਹੀ ਕੁੱਝ ਹੋਰ ਜਾਗਰੂਕ ਪੰਥਦਰਦੀਆਂ ਵਲੋਂ ਇਸ ਵਿਸ਼ੇ `ਤੇ ਪ੍ਰਬੰਧਕਾਂ ਨੂੰ ਸਮਝਾਉਣ ਲਈ ਫੋਨ ਕਰਵਾਏ ਗਏ। ਸਢੋਰੇ ਦੇ ਉਸ ਗੁਰਸਿੱਖ ਵੀਰ ਨੇ ਵੀ ਹੋਰ ਗੁਰਸਿੱਖਾਂ ਨੂੰ ਨਾਲ ਲੈ ਕੇ ਉਹਨਾਂ ਨੂੰ ਸਮਝਾਇਆ ਅਤੇ ਇਸ ਮਨਮੱਤ ਨੂੰ ਰੋਕਣ ਲਈ ਪ੍ਰੇਰਿਆ।
ਇਸ ਸਭ ਦਾ ਪ੍ਰਭਾਵ ਕਬੂਲਦੇ ਹੋਏ ਗੁਰਦੁਆਰੇ ਦੇ ਸੁਹਿਰਦ ਪ੍ਰਬੰਧਕਾਂ ਨੇ ਇਸ ਸੁਝਾਅ ਨੂੰ ਪ੍ਰਵਾਨ ਕਰ ਲਿਆ ਅਤੇ ਬਚਿਤ੍ਰ ਨਾਟਕ ਦਾ ਪ੍ਰਕਾਸ਼ ਨਾ ਕਰਨ ਦਾ ਫੈਸਲਾ ਕੀਤਾ। ਇਸ ਪਹੁੰਚ ਲਈ ਗੁਰਦੁਆਰੇ ਦੇ ਪ੍ਰਬੰਧਕ ਵਧਾਈ ਅਤੇ ਸ਼ਾਬਾਸ਼ ਦੇ ਪਾਤਰ ਹਨ। ਸਢੋਰੇ ਦੇ ਉਸ ਗੁਰਸਿੱਖ ਵੀਰ ਦੀ ਵੀ ਤਾਰੀਫ ਕਰਨੀ ਬਣਦੀ ਹੈ ਜਿਸ ਦੀ ਪਹਿਲ `ਤੇ ਇਹ ਗੁਰਮਤਿ ਵਿਰੋਧੀ ਪ੍ਰੰਪਰਾ ਰੁਕ ਗਈ।
ਅੰਤ ਵਿੱਚ ਪਰਿਵਾਰ ਸਾਰੇ ਗੁਰਮਤਿ ਸਥਾਨਾਂ ਦੇ ਪ੍ਰਬੰਧਕਾਂ ਨੂੰ ਇਸ ਤੋਂ ਪ੍ਰੇਰਣਾ ਲੈਣ ਦੀ ਬੇਨਤੀ ਕਰਦਾ ਹੈ ਤਾਂ ਕਿ ਗੁਰਦੁਆਰਿਆਂ ਵਿੱਚ ਹੋ ਰਹੀ ਮਨਮੱਤਾਂ ਨੂੰ ਠੱਲ੍ਹ ਪਾਈ ਜਾ ਸਕੇ। ਨਾਲ ਹੀ ਸੰਗਤ ਨੂੰ ਵੀ ਜਾਗਰੂਕ ਹੋ ਕੇ ਐਸੀ ਮਨਮੱਤਾਂ ਵਿਰੁਧ ਅਵਾਜ਼ ਉਠਾਉਣ ਲਈ ਬੇਨਤੀ ਕੀਤੀ ਜਾਂਦੀ ਹੈ।
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ


(01/02/10)
ਬਸੰਤ ਕੌਰ/ਜਸਪ੍ਰੀਤ ਕੌਰ

ਫ਼ਰੀਦਾਬਾਦ ਦੀ ਸੰਗਤਾਂ ਨੇ ਜੈਕਾਰਿਆਂ ਦੀ ਗੁੰਜ਼ ਵਿੱਚ ਕਾਲਕਾ ਪੰਥ ਤੋਂ ਅਪਣਾ ਖਹਿੜਾ ਛਡਾਇਆ
ਮੱਕੜ ਅਤੇ ਪੁਜਾਰੀਆਂ ਦਾ ਪੁਤਲਾ ਫੁਕਿਆ
ਸੱਪ ਦੇ ਦੰਦਾਂ ਨੂੰ ਜੇ ਖੱਟਾ ਮੱਲ ਦਿਤਾ ਜਾਵੇ ਤਾਂ ਉਹ ਅੱਗੋ ਡੰਗ ਮਾਰਣ ਤੋਂ ਝਿਜਕਦਾ ਹੈ: ਜੋਗਿੰਦਰ ਸਿੰਘ
(੧ ਫ਼ਰਵਰੀ ੨੦੧੦ ਬਸੰਤ ਕੌਰ/ਜਸਪ੍ਰੀਤ ਕੌਰ, ਫ਼ਰੀਦਾਬਾਦ)

ਗ਼ੁਲਾਮ ਪੁਜਾਰੀਆਂ ਦੇ ਹੁਕਮਨਾਮੇ ਦੇ ਖਿਲਾਫ ਅੱਜ ਫਰੀਦਾਬਦ ਦੀਆਂ ਸੰਗਤਾਂ ਨੇ ਸੜਕਾਂ’ ਤੇ ਉੱਤਰ ਕੇ ਮੱਕੜ ਅਤੇ ਪੁਜਾਰੀਆਂ ਦੀ ਸ਼ਵ ਯਾਤਰਾ ਕੱਢੀ ਅਤੇ ਅਰਥੀ ਫੁਕੀ। ਪੁਤਲਿਆਂ ਨੂੰ ਅਗਨੀ ਦੇਣ ਦਾ ਕੰਮ ਸਿੱਖ ਬੀਬੀਆਂ ਵੱਲੋਂ ਕਰਦਿਆਂ ਨਾਲ ਛਿੱਤਰ ਪਰੇਡ ਵੀ ਕੀਤੀ ਗਈ। ਇਸ ਤੋਂ ਪਹਿਲਾਂ ਇਥੇ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਪੰਥ `ਚੌਂ ਛੇਕਣ ਦੇ ਸੰਬੰਧ ਵਿੱਚ ਸੰਗਤਾਂ ਨੇ ਵਿਚਾਰ ਗੋਸ਼ਟੀ ਵੀ ਰੱਖੀ। ਇਸ ਮੌਕੇ ਕੇਂਦਰੀ ਸਿੰਘ ਸਭਾ ਪੰਚਾਇਣ ਦੇ ਆਗੂ ਅਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਜਵਾਹਰ ਕਾਲੌਨੀ ਦੇ ਜਨਰਲ ਸਕੱਤਰ ਸ. ਸੁਖਦੇਵ ਸਿੰਘ ਨੇ ਕਿਹਾ ਕਿ ਛੋਟੇ ਮੋਟੇ ਦਫਤਰ ਵਿੱਚ ਵੀ ਕਿਸੇ ਕਰਮਚਾਰੀ ਨੂੰ ਰੱਖਣ ਲਗਿਆ ਇੰਟਰਵਿਉ ਲੈ ਕੇ ਉਸ ਦੀ ਯੋਗਤਾ ਬਾਰੇ ਜਾਣਕਾਰੀ ਲਈ ਜਾਂਦੀ ਹੈ ਪਰ ਤਖ਼ਤਾਂ ਉਪਰ ਅਨਪੜ ਕਿਸਮ ਦੇ ਵਿਅਕਤੀਆਂ ਨੂੰ ਬਿਰਾਜਮਾਨ ਕਰ ਕੇ ਸਿੱਖ ਕੌਮ ਨੂੰ ਬ੍ਰਾਹਮਣਵਾਦ ਦੇ ਡੁੰਘੇ ਖੁਹ ਵਿੱਚ ਸੁਟਿੱਆ ਜਾ ਰਿਹਾ ਹੈ। ਗੁਰਦੁਆਰਾ ਸ੍ਰੀ ਗੁਰੁ ਸਿੰਘ ਸਭਾ ਸੈਕਟਰ ੨੨-੨੩ ਦੇ ਜਨਰਲ ਸਕੱਤਰ ਸ. ਜੋਗਿੰਦਰ ਸਿੰਘ ਨੇ ਕਿਹਾ ਕਿ ਤਖ਼ਤਾਂ ਦੇ ਜੱਥੇਦਾਰ ਬੁਕੱਲ ਦੇ ਸੱਪ ਹਨ ਜੋ ਜ਼ਹਿਰ ਉਗਲ ਰਹੇ ਹਨ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਸੱਪ ਦੇ ਦੰਦਾਂ ਨੂੰ ਖੱਟਾ ਮੱਲ ਦਿਤਾ ਜਾਵੇ ਤਾਂ ਉਹ ਅੱਗੋ ਡੰਗ ਮਾਰਣ ਤੋਂ ਝਿਜਕਦਾ ਹੈ ਇਸ ਲਈ ਇਨ੍ਹਾਂ ਵੱਲੋਂ ਜਾਰੀ ਹੁਕਮਨਾਮੇ ਨੂੰ ਰਦ ਕਰਦਿਆਂ ਫ਼ਰੀਦਾਬਾਦ ਦੀ ਸੰਗਤਾਂ ਵੱਲੋਂ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਜਲਦ ਸਨਮਾਨਤ ਕਰ ਕੇ ਇੰਨ੍ਹਾਂ ਅਖੌਤੀ ਜੱਥੇਦਾਰਾਂ ਦੇ ਦੰਦਾਂ ਨੂੰ ਖਟਾਈ ਲਾਈ ਜਾਵੇਗੀ। ਇਸ ਮੌਕੇ ਫ਼ਰੀਦਾਬਾਦ ਦੀ ਸੰਗਤ ਨਾਲ ਫੋਨ ਕਾਨਫਰੇਂਸ ਰਾਹੀਂ ਸੰਦੇਸ਼ ਦਿੰਦਿਆਂ ਪ੍ਰੋ. ਦਰਸ਼ਨ ਸਿੰਘ ਨੇ ਕਿਹਾ ਕਿ ਆਰ. ਐਸ. ਐਸ. ਵਰਗੀਆਂ ਤਾਕਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਨੂੰ ਘਟਾ ਕੇ ਸਿੱਖਾਂ ਨੂੰ ਅਖੌਤੀ ਦਸਮ ਗ੍ਰੰਥ ਰਾਹੀਂ ਬ੍ਰਾਹਮਣਵਾਦ ਤੇ ਚਰਿਤ੍ਰਹੀਣ ਕਰਣਾ ਚਾਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਮੈਨੂੰ ਇਸ ਪੱਖੌ ਖੁਸ਼ੀ ਹੈ ਕਿ ਸੰਗਤ ਜਾਗਰੂਕ ਹੋ ਰਹੀ ਹੈ। ਜੇ ਅਸੀਂ ਮਜ਼ਬੂਤ ਹੋਵਾਂਗੇ ਤਾਂ ਕੋਈ ਵੀ ਗੁਰੂ ਤੇ ਸਿੱਖ ਦੇ ਵਿਚਕਾਰ ਨਹੀ ਆ ਸਕੇਗਾ। ਸਾਹਿਬ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਸਰਵਉਚੱਤਾ ਨੂੰ ਸਮਰਪੱਤ ਜੱਥੇਬੰਦੀ ਦਸਮ ਗ੍ਰੰਥ (ਬਚਿੱਤਰ ਨਾਟਕ) ਵਿਚਾਰ ਮੰਚ ਇੰਟਰਨੈਸ਼ਨਲ ਦੇ ਕੋਆਰਡੀਨੇਟਰ ਸ. ਸੁਰਿੰਦਰ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰੋ. ਦਰਸ਼ਨ ਸਿੰਘ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਅਖੌਤੀ ਦਸਮ ਗ੍ਰੰਥ ਦੇ ਪ੍ਰਕਾਸ਼ ਦੇ ਖਿਲਾਫ ਵਿੱਢੀ ਗਈ ਮੁਹਿੰਮ ਕਰ ਕੇ ਹੀ ਪੰਥ `ਚੌਂ ਛੇਕਿਆ ਗਿਆ ਹੈ ਪਰ ਜੱਥੇਦਾਰਾਂ ਵਲੋਂ ਪ੍ਰੋਫੈਸਰ ਦਰਸ਼ਨ ਸਿੰਘ ਦੀ ਜ਼ੁਬਾਨ ਬੰਦ ਕਰਣ ਲਈ ਜੋ ਹੱਥਕੰਢੇ ਅਪਨਾਏ ਗਏ ਹਨ ਉਸ ਦਾ ਕਰਾਰਾ ਜਵਾਬ ਦੇਣ ਲਈ ਸਿੱਖ ਸੰਗਤਾਂ ਵੱਲੋਂ ਵੱਧ ਤੋਂ ਵੱਧ ਪ੍ਰੋਫੈਸਰ ਦਰਸ਼ਨ ਸਿੰਘ ਦੇ ਪ੍ਰੋਗਰਾਮ ਕਰਵਾਏ ਜਾਣ ਤਾਂ ਜੁ ਇਨ੍ਹਾਂ ਜੱਥੇਦਾਰ ਦੇ ਮੁੰਹ ਉਪਰ ਚਪੇੜ ਮਾਰੀ ਜਾ ਸਕੇ। ਦਿੱਲੀ ਤੋਂ ਬੀਬੀ ਗੁਰਮਨਦੀਪ ਕੌਰ ਨੇ ਕਿਹਾ ਕਿ ਸਿੱਖਾਂ ਨੂੰ ਦੇਹ ਸਿਵਾ ਬਰ ਮੋਹਿ ਇਹੈ ਨੂੰ ਕੌਮੀ ਗੀਤ ਦਾ ਦਰਜ਼ਾ ਦੇ ਕੇ ਅਕਾਲਪੁਰਖ ਤੋਂ ਦੂਰ ਕਰ ਕੇ ਦੇਵੀ ਦੇਵਤਾਵਾਂ ਦੇ ਲੜ ਲਾਇਆ ਜਾ ਰਿਹਾ ਹੈ। ਖ਼ਾਲਸਾ ਨਾਰੀ ਮੰਚ ਦੀ ਕਨਵੀਨਰ ਬੀਬੀ ਹਰਬੰਸ ਕੌਰ ਨੇ ਕਿਹਾ ਕਿ ਬਚਿੱਤਰ ਨਾਟਕ ਅਖੌਤੀ ਦਸਮ ਗ੍ਰੰਥ ਅਜਿਹਾ ਗੰਦ ਦਾ ਟੋਕਰਾ ਹੈ ਜਿਸ ਨੂੰ ਸਿੱਖੀ ਦੇ ਵੇੜੇ ਵਿੱਚ ਰੱਖਣ ਨਾਲ ਸਮਾਜ ਵਿੱਚ ਚਾਰੋਂ ਪਾਸੇ ਗੰਦਗੀ ਤੇ ਬਿਮਾਰੀਆਂ ਦਾ ਢੇਰ ਲੱਗ ਜਾਵੇਗਾ। ਇਸ ਗ੍ਰੰਥ ਵਿੱਚ ਦਰਜ਼ ਅਸ਼ਲੀਲ ਅਤੇ ਨਸ਼ੇ ਪ੍ਰੇਰਕ ਰਚਨਾਵਾਂ ਨੂੰ ਅਪਨਾਉਣ ਨਾਲ ਮਾਨਵਤਾ ਨੂੰ ਬਹੁਤ ਵੱਡਾ ਖਤਰਾ ਪੈਦਾ ਹੋ ਸਕਦਾ ਹੈ। ਇਸ ਮੌਕੇ ਇਹ ਮਤਾ ਵੀ ਪਾਸ ਕੀਤਾ ਗਿਆ ਕਿ ਜਿਸ ਤਰ੍ਹਾਂ ਪ੍ਰੋਫੈਸਰ ਦਰਸ਼ਨ ਸਿੰਘ ਜੀ ਨੇ ਕਾਲਕਾ ਪੰਥ ਵਿਚੋਂ ਆਜ਼ਾਦੀ ਲੈ ਲਈ ਹੈ ਉਸੇ ਤਰ੍ਹਾਂ ਫ਼ਰੀਦਾਬਾਦ ਦੀ ਸੰਗਤ ਵੀ ਕਾਲਕਾ ਪੰਥ ਦਾ ਹਿੱਸਾ ਨਹੀਂ ਬਣਨਾ ਚਾਹੁੰਦੀ। ਪੁਜ਼ਾਰੀਆਂ ਨੂੰ ਉਨ੍ਹਾਂ ਦਾ ਕਾਲਕਾ ਪੰਥ ਮੁਬਾਰਕ ਹੋਵੇ ਕਿਉਂਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਰਸ ਹਾਂ ਤੇ ਸਾਡਾ ਗੁਰੂ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਹੈ। ਇਸ ਗੱਲ ਦੀ ਸਮੁਚੀ ਸਿੱਖ ਸੰਗਤਾਂ ਵੱਲੋਂ ਜੈਕਾਰਿਆਂ ਦੀ ਗੁੰਜ ਵਿੱਚ ਹੱਥ ਖੜੇ ਕਰ ਕੇ ਮੰਜ਼ੂਰੀ ਦਿੱਤੀ ਗਈ। ਇਸ ਮੌਕੇ ਫ਼ਰੀਦਾਬਾਦ ਦੀ ਸਿੱਖ ਸੰਗਤਾਂ ਤੋਂ ਇਲਾਵਾ ਗੁਰਦੁਆਰਾ ਸ੍ਰੀ ਗੁਰੁ ਸਿੰਘ ਸਭਾ ਸੈਕਟਰ ੨੨-੨੩, ਗੁਰਦੁਆਰਾ ਸ੍ਰੀ ਗੁਰੁ ਸਿੰਘ ਸਭਾ ਜਵਾਹਰ ਕਾਲੌਨੀ, ਗੁਰਦੁਆਰਾ ਸ੍ਰੀ ਗੁਰੁ ਸਿੰਘ ਸਭਾ ਸੈਕਟਰ ੧੫, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਡਬੂਆ ਕਾਲੌਨੀ, ਗੁਰਦੁਆਰਾ ਸਿੰਘ ਸਭਾ ਨੰ. ੫, ਗੁਰੂ ਨਾਨਕ ਮਿਸ਼ਨ ਰਣਜੀਤ ਅਖਾੜਾ, ਸਾਹਿਬ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਸਰਵਉਚੱਤਾ ਨੂੰ ਸਮਰਪੱਤ ਜੱਥੇਬੰਦੀ ਦਸਮ ਗ੍ਰੰਥ (ਬਚਿੱਤਰ ਨਾਟਕ) ਵਿਚਾਰ ਮੰਚ ਇੰਟਰਨੈਸ਼ਨਲ, ਖਾਲਸਾ ਨਾਰੀ ਮੰਚ, ਯੰਗ ਸਿੱਖ ਐਸੋਸਿਏਸ਼ਨ, ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ, ਗੁਰਸਿੱਖ ਫੈਮਿਲੀ ਕਲੱਬ ਫ਼ਰੀਦਾਬਾਦ, ਮਾਤਾ ਸਾਹਿਬ ਕੌਰ ਗੁਰਮਤਿ ਕਾਲਜ ਅਤੇ ਗੁਰਮਤਿ ਪ੍ਰਚਾਰ ਜੱਥਾ ਦਿੱਲੀ, ਗੁਰਮਤਿ ਐਜੂਕੇਸ਼ਨ ਸੇਂਟਰ ਨਵੀਂ ਦਿੱਲੀ ਆਦਿ ਦੇ ਨੁੰਮਾਇਦੇ ਇਸ ਮੌਕੇ ਹਾਜ਼ਰ ਸਨ।
ਪੁਜਾਰੀਆਂ ਦੀ ਸ਼ਵ ਯਾਤਰਾ ਦਾ ਦ੍ਰਿਸ਼ ਇਸ ਵੀਡੀਉ ਕਲਿਪ ਉਤੇ ਜਾ ਕੇ ਵੇਖਿਆ ਜਾ ਸਕਦਾ ਹੈ:
http://www.youtube.com/watch?v=n4JsHHnyxh4


(ਨੋਟ:- ਅੱਜ ਦੇ ਪੱਤਰਾਂ ਨਾਲ ਕੁੱਝ ਫੋਟੋਆਂ ਪਉਣੀਆਂ ਸਨ ਪਰ ਸਮਾ ਨਹੀਂ ਮਿਲਿਆ-ਸੰਪਾਦਕ)


(01/02/10)
ਹਰਜਿੰਦਰ ਸਿੰਘ

ਪ੍ਰੋ: ਦਰਸ਼ਨ ਸਿੰਘ ਨੂੰ ਪੰਥ ਚੋਂ ਛੇਕਣ ਦੀ ਟੋਰਾਂਟੋ- ਕਨੇਡਾ ਦੀਆਂ ਸੰਗਤਾਂ ਵਲੋਂ ਘੋਰ ਨਿੰਦਿਆ।
ਹਰਜਿੰਦਰ ਸਿੰਘ/31 ਜਨਵਰੀ: (ਟੋਰਾਂਟੋ) ਪ੍ਰੋ ਦਰਸ਼ਨ ਸਿੰਘ ਦੇ ਛੇਕੇ ਜਾਣ ਦੇ ਮੁੱਦੇ ਨੂੰ ਲੈ ਕੇ ਵਿਦੇਸ਼ਾਂ ਵਿਚਲੀਆਂ ਸਿੱਖ ਸੰਗਤਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਜਿਸ ਦਾ ਇਜ਼ਹਾਰ ਰੇਡੀਓ ਪ੍ਰੋਗਰਾਮਾਂ ਵਿੱਚ ਵਿਚਾਰ ਚਰਚਾ ਵਿੱਚ ਗਾਹੇ-ਬਗਾਹੇ ਸਿੱਖ ਸੰਗਤਾਂ ਵਲੋਂ ਕੀਤਾ ਜਾ ਰਿਹਾ ਹੈ ਅਤੇ ਪ੍ਰੋ ਦਰਸ਼ਨ ਸਿੰਘ ਦੀ ਖੁੱਲ੍ਹ ਕੇ ਹਮਾਇਤ ਕੀਤੀ ਜਾ ਰਹੀ ਹੈ। ਇਸੇ ਲੜੀ ਵਿੱਚ ਟੋਰਾਂਟੋ ਦੀ ਬਹੁ ਸਿੱਖ ਵਸੋਂ ਵਾਲੇ ਸ਼ਹਿਰ ਬ੍ਰੈਂਪਟਨ ਵਿਖੇ ਸਥਿਤ ਗੁਰਦੁਆਰਾ ਸਿੱਖ ਲਹਿਰ ਸੈਂਟਰ ਵਿਖੇ 31 ਜਨਵਰੀ ਨੂੰ ਬਾਅਦ ਦੁਪਹਿਰ ਖੁਲ੍ਹੇ ਦੀਵਾਨ ਹਾਲ ਵਿੱਚ ਭਾਰੀ ਗਿਣਤੀ ਦੇ ਸੰਗਤੀ ਇੱਕਠ ਨੇ ਖੁਲ੍ਹੇ ਤੌਰ ਤੇ ਅਪਣੇ ਅਪਣੇ ਵੀਚਾਰ ਪੇਸ਼ ਕਰਦਿਆਂ ਜਿੱਥੇ ਹੁਣ ਦੇ ਪੁਜਾਰੀਵਾਦ ਨਿਜਾਮ ਨੂੰ ਲੰਮੇ ਹੱਥੀਂ ਲਿਆ ਉਥੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉੱਚਤਾ ਦੇ ਸਿਧਾਂਤ ਨੂੰ ਬਚਾਉਣ ਲਈ ਵੀ ਸਿੱਖ ਸੰਗਤ ਨੂੰ ਅਗੇ ਆਉਣ ਲਈ ਕਿਹਾ।
ਸਟੇਜ ਦੀ ਸੇਵਾ ਨਿਭਾ ਰਹੇ ਸਰਦਾਰ ਬਲਦੇਵ ਸਿੰਘ ਨੇ ਗੱਲ ਹੀ ਗੁਰਬਾਣੀ ਬੱਚਨਾਂ ਤੋਂ ਸ਼ੁਰੂ ਕਰਦਿਆਂ ਕਿਹਾ, ‘ਝੂਠ ਨ ਬੋਲ ਪਾਂਡੇ ਸਚ ਕਹੀਐ’॥ ਉਨ੍ਹਾਂ ਦਾ ਇਸ਼ਾਰਾ ਉਨ੍ਹਾਂ ਪੁਜਾਰੀਆਂ ਵਲ ਸੀ ਜੋ ਗੁਰੂ ਦੇ ਮਹਾਨ ਤਖਤ ਉਪਰ ਬੈਠ ਵੀ ਝੂਠੀਆਂ ਤੁਹਮਤਾਂ ਨਾਲ ਸਿੱਖਾਂ ਨੂੰ ਹੀ ਸਿੱਖੀ ਵਿੱਚੋਂ ਖਾਰਜ ਕਰ ਰਹੇ ਹਨ। ਉਨ੍ਹਾਂ ਗਿਆਨੀ ਭਾਗ ਸਿੰਘ ਅੰਬਾਲਾਂ, ਪ੍ਰੋ ਗੁਰਮੁਖ ਸਿੰਘ ਤੋਂ ਲੈ ਕੇ ਅਨੇਕਾਂ ਉਨ੍ਹਾਂ ਵਿਦਵਾਨਾ ਦੇ ਨਾਂ ਲਏ ਜਿਹੜੇ ਬਿਪ੍ਰਵਾਦੀਆਂ ਸਿੱਖ ਪੰਥ ਚੋਂ ਖਾਰਜ ਕਰਵਾਏ।
ਕਿਚਨਰ ਤੋਂ ਆਏ ਸ੍ਰ ਗੁਰਦੇਵ ਸਿੰਘ ਸੰਘਾ ਨੇ ਕਿਹਾ ਸ੍ਰੀ ਅਕਾਲ ਤਖਤ ਸਾਹਿਬ ਅਗੇ ਉਨ੍ਹਾ ਦਾ ਸਿਰ ਝੁਕਦਾ ਹੈ ਪਰ ਜਿਸ ਤਰੀਕੇ ਅਕਾਲ ਤਖਤ ਸਾਹਿਬ ਦੇ ਨਾਂ ਦੀ ਦੁਰਵਰਤੋਂ ਕਰਕੇ ਸਿੱਖਾਂ ਨੂੰ ਜਲੀਲ ਕੀਤਾ ਜਾ ਰਿਹੈ ਇਹ ਸਾਡੇ ਸਾਰਿਆਂ ਲਈ ਹੀ ਗੰਭੀਰ ਚਣੌਤੀ ਹੈ। ਉਨ੍ਹਾਂ ਕਿਹਾ ਇਹ ਪਹਿਲੀ ਵਾਰ ਨਹੀ ਹੋਇਆ ਬਲਕਿ ਇਸੇ ਮਹਾਨ ਤਖਤ ਤੋਂ ਰੂੜ ਸਿਉਂ ਵਰਗਿਆਂ ਜਰਨਲ ਐਡਵਾਇਰ ਨੂੰ ਸਿਰੋਪੇ ਦਿੱਤੇ ਅਤੇ ਬਿਨਾ ਸਾਬਤ ਸੂਰਤ ਉਸ ਗਲ ਕਕਾਰ ਪਾਏ ਪਰ ਕੀ ਸਿੱਖ ਜਗਤ ਨੇ ਉਨ੍ਹਾਂ ਗਲਤ ਫੈਸਲਿਆਂ ਨੂੰ ਮੰਨ ਲਿਆ?
ਪ੍ਰਸਿੱਧ ਕਥਾ ਵਾਚਕ ਅਤੇ ਵਿਦਵਾਨ ਗਿਆਨੀ ਲਖਬੀਰ ਸਿੰਘ ਨੇ ਕਿਹਾ ਕਿ ਸਿੱਖ ਉਨਾ ਚਿਰ ਹੀ ਸਿੱਖ ਹੈ ਜਿੰਨਾ ਚਿਰ ਉਹ ਬਿਪ੍ਰਨਰੀਤ ਤੋਂ ਨਿਆਰਾ ਹੈ ਤੇ ਜੇ ਉਸ ਵੀ ਉਹੀ ਬਿਪ੍ਰਨ-ਰੀਤਾਂ ਹੀ ਪੜਨੀਆਂ-ਪ੍ਰਚਾਰਨੀਆਂ ਹਨ ਤਾਂ ਇਸ ਦੀ ਵਿਲੱਖਣਾ ਕਾਹਦੀ ਰਹਿ ਗਈ? ਸੋ ਸਾਡੇ ਸੋਚਣ ਦਾ ਵੇਲਾ ਇਹ ਹੈ ਕਿ ਅਸੀਂ ਇਸ ਬਿਪ੍ਰਨ ਤੋਂ ਪ੍ਰਭਾਵਤ ਫੈਸਲਿਆਂ ਨੂੰ ਮੰਨਣਾ ਹੈ ਜਾਂ ਇਸ ਪਕੜ ਵਿੱਚ ਆ ਚੁੱਕੇ ਸ੍ਰੀ ਅਕਾਲ ਤਖਤ ਸਹਿਬ ਨੂੰ ਅਜਾਦ ਕਰਵਾਉਂਣਾ ਹੈ?
ਸਿੱਖ ਵੀਕਲੀ ਅਖਬਾਰ ਨਾਲ ਸਬੰਧਤ ਅਤੇ ਗੁਰਦੁਆਰਾ ਡਿਕਸੀ ਦੇ ਅਗਲੇ ਨੁਮਾਇੰਦੇ ਸ੍ਰ ਚੈਨ ਸਿੰਘ ਧਾਲੀਵਾਲ ਨੇ ਹੈਰਾਨੀ ਪ੍ਰਗਟ ਕੀਤੀ ਕਿ ਇਹ ਲੋਕ ਤਾਂ ਅਪਣੇ ਹੀ ਜਾਰੀ ਕੀਤੇ ਹੁਕਮਨਾਮਿਆਂ ਨੂੰ ਨਹੀ ਮੰਨਦੇ ਹੋਰਾਂ ਉਪਰ ਇਹ ਕਿਵੇਂ ਜਾਰੀ ਕਰ ਸਕਦੇ ਹਨ। ਉਨ੍ਹਾਂ ਮਿਸਾਲ ਦਿੱਤੀ ਕਿ 2003 ਵਿੱਚ ਜੋਗਿੰਦਰ ਸਿੰਘ ਵੇਦਾਂਤੀ ਨੇ ਨਾਨਕਸ਼ਾਹੀ ਕਲੰਡਰ ਜਾਰੀ ਕੀਤਾ ਉਸ ਵੇਲੇ ਗਿਆਨੀ ਗੁਰਬਚਨ ਸਿੰਘ ਵੀ ਉਨ੍ਹਾਂ ਵਿੱਚ ਸਨ ਅੱਜ ਉਸੇ ਅਕਾਲ ਸਾਹਿਬ ਤੋਂ ਉਸੇ ਕਲੰਡਰ ਨੂੰ ਸੋਧਾਂ ਦੇ ਨਾਂ ਤੇ ਰੱਦ ਕੀਤਾ ਜਾ ਰਿਹੈ ਇਸ ਤੋਂ ਸਾਨੂੰ ਜਾਪਦਾ ਨਹੀ ਇਹ ਕਦੇ ਵੀ ਕਿਸੇ ਵੀ ਮੁੱਦੇ ਤੇ ਇਹ ਲੋਕ ਸਪੱਸ਼ਟ ਨਹੀ ਹਨ? ਉਨ੍ਹਾਂ ਪ੍ਰੋ ਦਰਸ਼ਨ ਸਿੰਘ ਦੇ ਹੱਕ ਵਿੱਚ ਬਲਦਿਆਂ ਕਿਹਾ ਕਿ ਉਸ ਵਿਦਵਾਨ ਨੇ ਗੁਰੂ ਦੀ ਬੇਅਦਬੀ ਰੋਕਣ ਲਈ ਅਵਾਜ ਉਠਾਈ ਹੈ ਸਾਨੂੰ ਉਨ੍ਹਾਂ ਦਾ ਭਰਵਾਂ ਸਾਥ ਦੇਣਾ ਚਾਹੀਦਾ ਹੈ।
ਸ੍ਰ ਗੁਰਦੀਸ਼ ਸਿੰਘ ਮਾਂਗਟ ਹੋਰਾਂ ਬੜੇ ਭਾਵੁਕ ਅੰਦਾਜ ਵਿੱਚ ਕਿਹਾ ਕਿ ਜਦ ਪ੍ਰੋ ਦਰਸ਼ਨ ਸਿੰਘ ਵਾਪਸ ਕਨੇਡਾ ਪਰਤਣਗੇ ਤਾਂ ਮੈਂ ਸਭ ਤੋਂ ਪਹਿਲਾਂ ਉਨ੍ਹਾਂ ਦਾ ਪ੍ਰੋਗਰਾਮ ਕਰਵਾਵਾਂਗਾ ਜੇ ਕਿਸੇ ਗੁਰਦੁਆਰੇ ਨਾ ਕਰਨ ਦਿੱਤਾ ਤਾਂ ਮੈਂ ਅਪਣੇ ਘਰੇ ਕਰਵਾਵਾਂਗਾ। ਇਸ ਦੇ ਨਾਲ ਹੀ ਬਜ਼ੁਰਗ ਸ੍ਰ ਸੁਰਜੀਤ ਸਿੰਘ ਨੇ ਵੀ ਐਲਾਨ ਕੀਤਾ ਕਿ ਮੇਰਾ ਦੂਜਾ ਪ੍ਰੋਗਰਾਮ ਹੋਵੇਗਾ ਤੇ ਮੈ ਸਾਰੀਆਂ ਸਿੱਖ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਕਿ ਕ੍ਰਿਪਾ ਕਰਕੇ ਵਧ ਤੋਂ ਵਧ ਪ੍ਰੋ ਦਰਸ਼ਨ ਸਿੰਘ ਦੇ ਪੌਰਗਰਾਮ ਹੋਣੇ ਚਾਹੀਦੇ ਤਾਂ ਕਿ ਇਸ ਗੱਲ ਨੂੰ ਜਸਟੀਫਾਈ ਕੀਤਾ ਜਾ ਸਕੇ ਕਿ ਉਨ੍ਹਾਂ ਜੋ ਕਿਹਾ ਉਹ ਝੂਠ ਨਹੀ ਬਲਕਿ ਸੱਚ ਸੀ।
ਇੱਥੇ ਇੱਕ ਅਖਬਾਰ “ਸਿੱਖ ਵੀਕਲੀ” ਦੇ ਸ੍ਰ ਗੁਰਨਾਮ ਸਿੰਘ ਕੁੰਡਾਲ ਹੋਰਾਂ ਕਿਹਾ ਕਿ ਪੰਜਾਬ ਵਿੱਚ ਇਸ ਅਹਿਮ ਅਤੇ ਗੰਭੀਰ ਮਸਲੇ ਨੂੰ ਬਹੁਤ ਛੋਟਾ ਕਰਕੇ ਦਿਖਾਇਆ ਜਾ ਰਿਹਾ ਹੈ ਜਿਵੇਂ ਇਹ ਕੋਈ ਆਮ ਜਿਹੀ ਗੱਲ ਹੋਵੇ ਕਿ ਕਿਸੇ ਆਮ ਜਿਹੇ ਰਾਗੀ ਨੂੰ ਛੇਕ ਦਿੱਤਾ ਗਿਆ ਹੈ। ਸਾਰੀਆਂ ਅਖਬਾਰਾਂ ਇਸ ਬਾਰੇ ਕਰੀਬਨ ਚੁੱਪ ਵਾਂਗ ਹਨ ਸਿਵਾਏ ਸਪੋਕਸਮੈਨ ਦੇ। ਉਨ੍ਹਾਂ ਕਿਹਾ ਸਪੋਕਸਮੈਨ ਹੀ ਇੱਕੋ ਅਖਬਾਰ ਹੈ ਜਿਹੜੀ ਖੁਲ੍ਹ ਕੇ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਂਦੀ ਅਤੇ ਗੱਲ ਕਰਦੀ ਹੈ। ਪ੍ਰੋ ਦਰਸ਼ਨ ਸਿੰਘ ਬਾਰੇ ਉਨ੍ਹਾਂ ਕਿਹਾ ਕਿ ਸਾਡੇ ਸਭ ਨਾਲੋਂ ਉਹ ਵਧੀਆ ਰਹਿ ਰਹੇ ਅਤੇ ਚੰਗੇ ਖਾਂਦੇ-ਪੀਂਦੇ ਹਨ ਪਰ ਉਨ੍ਹਾਂ ਸਭ ਕੁੱਝ ਦਾਅ ਤੇ ਲਾ ਕੇ ਇਸ ਮਸਲੇ ਨੂੰ ਸਿੱਖ ਸੰਗਤਾਂ ਤੱਕ ਲੈ ਕੇ ਆਂਦਾ ਹੈ ਸੋ ਸਾਡਾ ਫਰਜ ਹੁਣ ਇਹੀ ਹੈ ਕਿ ਵਧ ਤੋਂ ਵਧ ਸਾਥ ਦਿੱਤਾ ਜਾਏ ਨਹੀ ਤਾਂ ਅਗੇ ਤੋਂ ਕੋਈ ਅਜਿਹੇ ਮੁੱਦਿਆਂ ਤੇ ਬੋਲਣ ਦੀ ਜੁਅਰਤ ਨਹੀ ਕਰੇਗਾ। ਉਨ੍ਹਾਂ ਬਕਾਇਦਾ ਹੱਥ ਖੜੇ ਕਰਾ ਕੇ ਸੰਗਤਾਂ ਤੋਂ ਪ੍ਰਵਾਨਗੀ ਲਈ ਕਿ ਕੀ ਉਹ ਵਾਕਿਆ ਹੀ ਅਜਿਹੇ ਰਾਜਨੀਤੀ ਤੋਂ ਪ੍ਰ੍ਰੇਰਤ ਫਤਵਿਆਂ ਨੂੰ ਮੰਨਦੇ ਹਨ? ਸਿੱਖ ਸੰਗਤਾਂ ਨੇ ਜੈਕਾਰਿਆਂ ਦੀ ਗੂੰਜ ਵਿੱਚ ਹੱਥ ਖੜੇ ਕਰਕੇ ਪ੍ਰਵਾਨਗੀ ਦਿੱਤੀ ਕਿ ਉਹ ਪ੍ਰੋ ਦਰਸ਼ਨ ਸਿੰਘ ਨੇ ਨਾਲ ਹਨ।
ਸ੍ਰ ਦਰਸ਼ਨ ਸਿੰਘ ਘੱਣਕਸ ਕੇ ਕਿਹਾ ਮੈਨੂੰ ਹੈਰਾਨੀ ਹੈ ਕਿ ਸਾਰੇ ਟਰੰਟੋ ਵਿੱਚ ਕੇਵਲ ਇੱਕ ਗੁਰਦੁਆਰੇ ਨੇ ਜੁਅਰਤ ਕੀਤੀ ਹੈ ਕਿ ਸਿੱਖ ਸੰਗਤ ਦੇ ਮਨਾ ਦੇ ਵਲਵਲਿਆਂ ਨੂੰ ਜਾਹਰ ਕਰਨ ਲਈ ਕੋਈ ਪਲੇਟਫਾਰਮ ਵਰਤਣ ਦਿੱਤਾ ਜਾਏ। ਉਨ੍ਹਾਂ ਸਵਾਲ ਕੀਤਾ ਕਿ ਆਮ ਸਿੱਖ ਤਾਂ ਰੇਡੀਓ ਟਾਕਸ਼ੋਆਂ ਉਪਰ ਵੀ ਬੋਲ ਰਿਹਾ ਹੈ ਪਰ ਸਾਡੀਆਂ ਧਾਰਮਿਕ ਸੰਸਥਾਵਾਂ ਹਵਾ ਦਾ ਰੁੱਖ ਵੇਖ ਕੇ ਚਲਣ ਦੇ ਰੌਂਅ ਵਿੱਚ ਜਾਪਦੀਆਂ ਹਨ ਜਿਸ ਤੋਂ ਸਾਡੀ ਦੁਰਗਤੀ ਦੇ ਅਰਥ ਸਾਫ ਸਮਝ ਪੈਂਦੇ ਹਨ। ਪ੍ਰੋ ਦਰਸ਼ਨ ਸਿੰਘ ਦੇ ਮਾਮਲੇ ਵਿੱਚ ਉਨ੍ਹਾਂ ਕਿਹਾ ਕਿ ਗੁਰੂ ਜੋ ਕਰਦਾ ਭਲੀ ਕਰਦਾ ਸ਼ਾਇਦ ਇਸੇ ਬਹਾਨੇ ਨਵੀਂ ਲਹਿਰ ਚਲਣ ਦੇ ਅਸਾਰ ਹੋ ਸਕਣ।
ਸਿੱਖ ਮਿਸ਼ਨਰੀ ਕਾਲਜ ਦੇ ਪੁਰਾਣੇ ਪ੍ਰਚਾਰਕ ਅਤੇ ਉਘੇ ਵਿਦਵਾਨ ਪ੍ਰੋ ਰਾਜਾ ਸਿੱੰਘ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਸਾਡੇ ਲਈ ਸਰਬਉਚ ਸੁਪਰੀਮ ਹੈ। ਉਨ੍ਹਾਂ ਹੈਰਾਨੀ ਪ੍ਰਗਟ ਕੀਤੀ ਕਿ ਸੁਪਰੀਮ ਕੋਰਟ ਦੇ ਜੱਜ ਤੋਂ ਪਹਿਲਾਂ ਹੀ ਕੋਈ ਦੂਜਾ ਵਿਅਕਤੀ ਕੀ ਬੋਲਣ ਦੀ ਜੁਅਰਤ ਕਰ ਸਕਦਾ ਹੈ ਕਿ ਸੁਪਰੀਮ ਕੋਰਟ ਤੋਂ ਕਿਸੇ ਨੂੰ ਆਹ ਸਜਾ ਦਿੱਤੀ ਜਾਣ ਵਾਲੀ ਹੈ? ਪਰ ਸ੍ਰ ਮੱਕੜ ਪ੍ਰੋ ਦੇ ਮਾਮਲੇ ਵਿੱਚ 15 ਦਿਨ ਪਹਿਲਾਂ ਹੀ ਬਿਆਨ ਦੇ ਰਿਹਾ ਹੈ ਕਿ ਪ੍ਰੋ ਨੂੰ ਛੇਕ ਦਿੱਤਾ ਜਾਏਗਾ! ਕੀ ਉਸ ਨੂੰ ਕੋਈ ਅਥਾਰਟੀ ਹੈ? ਜੇ ਹੈ ਤਾਂ ਅਸੀਂ ਅਪਣੇ ਇਸ ਸੁਪਰੀਮ ਦੀ ਆਪ ਹੀ ਤੌਹੀਨ ਨਹੀ ਕਰ ਰਹੇ? ‘ਜਥੇਦਾਰਾਂ’ ਦੇ ਮਾਮਲੇ ਬੋਲਦਿਆਂ ਉਨ੍ਹਾਂ ਕਿਹਾ ਕਿ ਕੀ ਖੁਦ ‘ਜਥੇਦਾਰ’ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਯਾਦਾ ਨੂੰ ਮੰਨਦੇ ਹਨ ਪਰ ਜੇ ਮੰਨਦੇ ਹਨ ਤਾਂ ਉਸੇ ਰਹਿਤ ਮਰਿਯਾਦਾ ਵਿੱਚ ਹੀ ਲਿਖਿਆ ਹੈ ਕਿ ਸ੍ਰੀ ਗੁਰੂ ਗਰੰਥ ਸਾਹਿਬ ਜੀ ਬਰਾਬਰ ਕੋਈ ਹੋਰ ਗਰੰਥ ਬਰਾਬਰ ਨਹੀ ਰੱਖਿਆ ਜਾ ਸਕਦਾ ਪਰ ਕੀ ਸਾਡੇ ਇਹ ‘ਜਥੇਦਾਰ’ ਅਹਿਜੀਆਂ ਥਾਵਾਂ ਤੇ ਕਦੇ ਗਏ ਹਨ ਜਿਥੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਬਰਾਬਰ ਕੋਈ ਗਰੰਥ ਸੀ?
ਸੰਗਤਾਂ ਵਿੱਚੋਂ ਹੀ ਵੱਖ-ਵੱਖ ਬੁਲਾਰਿਆਂ ਇਸ ਖੁਲ੍ਹੇ ਦੀਵਾਨ ਵਿੱਚ ਹਿੱਸਾ ਲਿਆ ਤੇ ਅਪਣੇ ਮਨਾਂ ਦੇ ਵਲਵਲੇ ਖੁਲ੍ਹ ਕੇ ਜਾਹਰ ਕੀਤੇ ਜਿਵੇਂ, ਬੀਬੀ ਇੰਦਰਪਾਲ ਕੌਰ, ਸ੍ਰ ਸੰਤੋਖ ਸਿੰਘ, ਸ੍ਰ ਜਰਨੈਲ ਸਿੰਘ, ਭਾਈ ਸੁੱਖਵਿੰਦਰ ਸਿੰਘ ਆਦਿ। ਅਖੀਰ ਤੇ ਭਾਈ ਘਨਈਆ ਸੁਸਾਇਟੀ ਦੇ ਸ੍ਰ ਅਵਤਾਰ ਸਿੰਘ ਨੇ ਸਿੱਖ ਸੰਗਤ ਵਲੋਂ ਰੱਖੇ ਗਏ ਮੱਤੇ ਪੜ ਕੇ ਸੁਣਾਏ ਅਤੇ ਪੁੱਛਿਆ ਕਿ ਜਿਸ ਨੂੰ ਇਨ੍ਹਾ ੳਪਰ ਕੋਈ ਇਤਰਾਜ ਜਾਂ ਕਿਸੇ ਨੇ ਕੁੱਝ ਹੋਰ ਸ਼ਾਮਲ ਕਰਨਾ ਹੋਵੇ ਤਾਂ ਉੱਠ ਕੇ ਦੱਸ ਸਕਦਾ ਹੈ ਪਰ ਸਾਰੀ ਸਿੱਖ ਸੰਗਤ ਨੇ ਦੋਵੇਂ ਹੱਥ ਖੜੇ ਕਰਕੇ ਜੈਕਾਰਿਆਂ ਦੀ ਗੂੰਜ ਵਿੱਚ ਇਨ੍ਹਾਂ ਮੱਤਿਆਂ ਨੂੰ ਪ੍ਰਵਾਨਗੀ ਦਿੱਤੀ। ਤੇ ਅਖੀਰ ਵਿੱਚ ਗੁਰਦੁਆਰਾ ਸਿੱਖ ਲਹਿਰ ਦੇ ਸਕੱਤਰ ਸ੍ਰ ਗੁਰਦੇਵ ਸਿੰਘ ਸੱਧੇਵਾਲੀਆ ਨੇ ਆਈ ਸਿੱਖ ਸੰਗਤ ਦਾ ਧੰਨਵਾਦ ਕੀਤਾ ਤੇ ਕਿਹਾ ਜੋ ਸੰਗਤ ਹੁਕਮ ਕਰੇਗੀ ਉਹ ਸਾਡੇ ਸਿਰ ਮੱਥੇ ਹੋਵੇਗਾ ਤੇ ਅਸੀਂ ਹਰੇਕ ਉਸ ਗੱਲ ਨਾਲ ਸੰਗਤ ਅਤੇ ਪੰਥ ਦੇ ਨਾਲ ਹੋਵਾਂਗੇ ਜਿਹੜੀ ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਅਤੇ ਸ੍ਰੀ ਅਕਾਲ ਤਖਤ ਸਹਿਬ ਜੀ ਦੇ ਸਿਧਾਂਤ ਅਤੇ ਅਦਬ ਸਤਿਕਾਰ ਨਾਲ ਸਬੰਧ ਰੱਖਦੀ ਹੋਵੇਗੀ।
ਪਾਸ ਕੀਤੇ ਮੱਤਿਆਂ ਵਿਚੋਂ ਕੁੱਝ ਖਾਸ ਵਰਨਣ ਜੋਗ ਹਨ
1-ਸ੍ਰੀ ਅਕਾਲ ਤਖਤ ਸਾਹਿਬ ਸਰਬਉਚ ਸੰਸਥਾ ਹੈ ਤੇ ਸਾਰੀ ਸਿੱਖ ਸੰਗਤ ਇਸ ਨੂੰ ਸਮਰਪਤ ਹੈ। ਅਕਾਲ ਤਖਤ ਨੂੰ ਬੇਨਤੀ ਹੈ ਕਿ ਪੰਥਕ ਰਹਿਤ ਮਰਿਯਾਦਾ ਨੂੰ ਇੰਨ ਬਿੰਨ ਲਾਗੂ ਕਰਵਾਇਆ ਜਾਵੇ।
2-ਪਿਛਲੇ ਵੇਲੇ ਵਿੱਚ ਜਾਰੀ ਹੁਕਮਨਾਮੇ, ਜਿਹਾ ਕਿ ਸ੍ਰੀ ਗੁਰੂ ਗਰੰਥ ਸਾਹਿਬ ਜੀ ਬਰਾਬਰ ਕਿਸੇ ਹੋਰ ਗਰੰਥ ਨੂੰ ‘ਪ੍ਰਕਾਸ਼’ ਨਹੀ ਕੀਤਾ ਜਾ ਸਕਦਾ ਅਤੇ ਸਾਬਕਾ ਜਥੇਦਾਰ ਨੂੰ ਤਲਬ ਨਹੀ ਕੀਤਾ ਜਾ ਸਕਦਾ, ਲਾਗੂ ਕੀਤੇ ਜਾਣ।
3-ਗੁਰੂ ਗਰੰਥ ਸਾਹਿਬ ਹਰੇਕ ਨੂੰ ਜੋੜਦੇ ਹਨ ਕੱਢਦੇ ਨਹੀ। ਪੰਥਕ ਰਾਹਿਤ ਮਰਿਯਾਦਾ ਵਿੱਚ ਕਿਸੇ ਨੂੰ ਸਿੱਖ ਪੰਥ ਵਿਚੋਂ ਕੱਢਣ ਦੀ ਕੋਈ ਧਾਰਾ ਨਹੀ ਕੇਵਲ ਤਨਖਾਹ ਲਾਈ ਜਾ ਸਕਦੀ ਹੈ।
4-ਸਾਰੀਆਂ ਸਿੱਖ ਸੰਸਥਾਵਾਂ ਸੱਚ ਤੇ ਪਹਿਰਾ ਦੇਣ ਤੇ ਕੇਵਲ ਸ੍ਰੀ ਗੁਰੂ ਗਰੰਥ ਸਾਹਿਬ ਜੀ ਸੀ ਸੋਚ ਨੂੰ ਅਪਨਾਉਂਣ।
5-ਪ੍ਰੋ ਦਰਸ਼ਨ ਸਿੰਘ ਨੂੰ ਪੂਰਾ ਸਤਿਕਾਰ ਦਿੱਤਾ ਜਾਂਦਾ ਹੈ ਉਨ੍ਹਾਂ ਵਲੋਂ ਲਏ ਸਟੈਂਡ ਦੀ ਸ਼ਲਾਘਾ ਕੀਤੀ ਜਾਂਦੀ ਤੇ ਉਨ੍ਹਾਂ ਦੇ ਵਧ ਤੋਂ ਵਧ ਪ੍ਰੋਗਰਾਮ ਕਰਵਾਉਂਣ ਦੀ ਅਪੀਲ ਕੀਤੀ ਜਾਂਦੀ ਹੈ।
6- ਸਿੱਖਾਂ ਦੀ ਇੱਕ ਕੇਂਦਰੀ ਜਥੇਬੰਦੀ ਬਣਾਈ ਜਾਵੇ ਜਿਸ ਵਿੱਚ ਸਾਰੇ ਸੰਸਾਰ ਦੇ ਸਿੱਖਾਂ ਦੀ ਨੁੰਮਾਇਦਗੀ ਹੋਵੇ।
7-ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਸਰਬੱਤ ਖਾਲਸੇ ਰਾਹੀਂ ਕੀਤੀ ਜਾਵੇ।
8-ਪੁਜਾਰੀਆਂ ਦੇ ਲਏ ਗਏ ਫਤਵੇ ਦੀ ਪੁਰਜੋਰ ਨਿਖੇਧੀ ਗਈ ਕੀਤੀ ਗਈ।


(01/02/10)
ਜਸਬੀਰ ਸਿੰਘ (ਕੈਲਗਰੀ)

ਸ: ਹਰਮੀਤ ਸਿੰਘ ਖਾਲਸਾ ਜੀ ਅਤੇ ਸਿੱਖ ਮਾਰਗ ਦੇ ਪਾਠਕ ਸੱਜਣੋਂ!
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ॥
ਸ: ਹਰਮੀਤ ਸਿੰਘ ਜੀ! ਖੁਸ਼ੀ ਹੋਈ ਕਿ ਤੁਸੀਂ ਨਿਰਪੱਖ ਹੋ ਕੇ ਆਪਣੇ ਸ਼ੰਕੇ ਜਾਹਰ ਕੀਤੇ। ਪਰ ਜਿਸ ਤਰ੍ਹਾਂ ਕਿ ਤੱਤ ਗੁਰਮਤਿ ਵਾਲਿਆਂ ਨੇ ਵੀ ਲਿਖਿਆ ਸੀ ਅਤੇ ਮੇਰਾ ਵੀ ਇਹੀ ਵਿਚਾਰ ਹੈ ਕਿ ਜੇ ਨੁਕਤਾ-ਵਾਰ ਵਿਚਾਰ ਦਿੰਤੇ ਜਾਂਦੇ ਤਾਂ ਬਿਹਤਰ ਸੀ। ਬਿਹਤਰ ਹੋਵੇ ਕਿ ਮੇਰੇ ਜਿਹੜੇ ਨੁਕਤਿਆਂ ਬਾਰੇ ਤੁਹਾਡੀ ਅਸਹਿਮਤੀ ਜਾਂ ਛੰਕੇ ਹਨ ਉਨ੍ਹਾਂ ਨੂੰ ਛੱਡ ਕੇ ਬਾਕੀ ਨੁਕਤਿਆਂ ਬਾਰੇ ਤੁਸੀਂ ਲਿਖ ਦਿਉ ਕਿ ਬਾਕੀ ਨੁਕਤਿਆਂ ਨਾਲ ਤੁਸੀਂ ਮੇਰੇ ਨਾਲ ਸਹਿਮਤ ਹੋ। ਉਸ ਤੋਂ ਬਾਅਦ ਤੁਹਾਡੇ ਆਏ ਇਤਰਾਜਾਂ ਜਾਂ ਸੰਕਾਵਾਂ ਬਾਰੇ ਵਿਚਾਰ ਦੇਣੇ ਮੇਰੇ ਲਈ ਆਸਾਨ ਹੋ ਜਾਵੇਗਾ। ਅਤੇ ਬਾਕੀ ਦੇ ਪਾਠਕ ਸੱਜਣਾਂ ਅੱਗੇ ਵੀ ਬੇਨਤੀ ਹੈ ਕਿ ਮੇਰੇ ਵੱਲੋਂ ਦਿੱਤੇ ਗਏ ਜਿਸ ਜਿਸ ਨੁਕਤੇ ਨਾਲ ਸਹਿਮਤ ਹਨ ਉਨ੍ਹਾਂ ਬਾਰੇ ਨੁਕਤਿਆਂ ਦੇ ਨੰਬਰ ਪਾ ਕੇ ਲਿਖ ਦੇਣ ਕਿ ਉਹ ਸਹਿਮਤ ਹਨ ਅਤੇ ਜਿਨ੍ਹਾਂ ਨੁਕਤਿਆਂ ਬਾਰੇ ਸਹਿਮਤ ਨਹੀਂ, ਉਨ੍ਹਾਂ ਬਾਰੇ ਆਪਣੇ ਸ਼ੰਕੇ ਉਨ੍ਹਾਂ ਦੇ ਕਾਰਣਾਂ ਸਮੇਤ ਲਿਖ ਦੇਣ ਜੀ।
ਧੰਨਵਾਦ।
ਜਸਬੀਰ ਸਿੰਘ (ਕੈਲਗਰੀ)


{ਨੋਟ:- ਪਿਛਲੇ ਹੋਰ ਪੱਤਰ ਪੜ੍ਹਨ ਲਈ ਐਰੋ (ਤੀਰ) ਨੂੰ ਕਲਿਕ ਕਰੋ ਜੀ}


HOME
.