.


(31/05/10)
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ

ਸ਼੍ਰ. ਜਸਵੀਰ ਸਿੰਘ ਜੀ! ਕ੍ਰਿਪਾ ਕਰਕੇ ਤੁਸੀਂ ਖੌਰੂ ਮਹਾਜਨ ਵੀਰ ਜੀ ਦੀ ਵੈਬ-ਸਾਈਟ ਤੇ ਜਾ ਕੇ ਪਾਓ। ਤੁਹਾਡੀ ਸੋਚ ਉਸ ਵੈਬ-ਸਾਈਟ ਵਾਲੀ ਹੈ। ਤੁਹਾਨੂੰ ਇਹ ਪਤਾ ਹੈ ਕਿ ਮੈਂ ਤੁਹਾਡੇ ਕਿਸੇ ਵੀ ਸਵਾਲ ਦਾ ਜਵਾਬ ਦੇਣਾ ਉਚਿਤ ਨਹੀਂ ਸਮਝਦਾ ਕਿਉਂਕਿ ਤੁਸੀਂ ਸਮਝਣਾ ਹੀ ਨਹੀਂ। ਕ੍ਰਿਪਾ ਕਰਕੇ ਮੇਰੇ ਸਵਾਲਾਂ ਦਾ ਜਵਾਬ ਗਿਆਨੀ ਸੁਰਜੀਤ ਸਿੰਘ ਜੀ ਹੋਰਾਂ ਨੂੰ ਹੀ ਦੇਣ ਦਿਓ। ਹਾਂ ਜੇ ਕਿਤੇ ਤੁਸੀਂ ਉਨ੍ਹਾਂ ਤੋਂ ਮੇਰੇ ਨਾਲ ਸਵਾਲ-ਜਵਾਬ ਦਾ ਠੇਕਾ ਲੈ ਲਿਆ ਹੈ ਤਾ ਦੱਸੋ।
ਧੰਨਵਾਦ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ ਕੈਨੇਡਾ।


(31/05/10)
ਚਰਨਜੀਤ ਸਿੰਘ, ਬਰੈਂਮਪਟਨ

ਨਿਰਭੈ ਸਿੰਘ ਜੀ
ਦਸ ਪਾਉਣ ਲਈ ਧੰਨਵਾਦ। ਤੁਹਾਡੀ ਹੋਰ ਵੀ ਮੇਹਰਬਾਨੀ ਹੋਵੇਗੀ ਜੇ ਮੇਰੀ ੳਤਸੁਕਤਾ ਨੂੰ ਵਧਾਉਣ ਲਈ, ਇਹ ਦੱਸ ਸਕੋ ਕਿ ਭਾਈ ਮਨੀ ਸਿੰਘ ਦੀ ਚਿੱਠੀ, ਮੁਸਲਮਾਨੀ ਔਰਤ ਨੂੰ ਚੁੱਕ ਕੇ ਲਿਆਉਣਾ ਅਤੇ 5000 ਮੁਸਲਮਾਨਾਂ ਦਾ ਫੋਜ ਵਿੱਚ ਭਰਤੀ ਹੋਣ ਸੰਬਧੀ ਇਸ ਕਿਤਾਬ ਵਿੱਚ ਲਿਖਿਆ ਹੈ ਕਿ ਨਹੀਂ। ਜੇ ਲਿਖਿਆ ਹੈ ਤਾਂ ਕੀ ਲਿਖਿਆ ਹੈ?
ਪਰ ਮੈਂ ਸਮਝਦਾ ਹਾਂ ਕਿ ਮੈਨੂੰ ਆਪਣੀਆਂ ਕਿਤਾਬਾਂ ਬਾਰੇ ਪਾਠਕਾਂ ਨੂੰ ਜਰੂਰ ਦੱਸਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਮੈਂ ਪ੍ਰੋ: ਗੰਡਾ ਸਿੰਘ ਦੀ ਕੀਤਾਬ ਪੜੀ ਸੀ। ਫਿਰ ਮੈਂ ਐਮ ਐਸ ਚੰਡਾਲਾ ਦੀ ਬੰਦਾ ਬਹਾਦੁਰ ਤੇ ਲਿਖੀ ਕਿਤਾਬ ਪੜੀ। ਗੰਡਾ ਸਿੰਘ ਤੇ ਐਮ ਐਸ ਚੰਡਾਲਾ ਵਿੱਚ ਅੰਤਰ ਇਹ ਸੀ ਕਿ ਜਿੱਥੇ ਗੰਡਾ ਸਿੰਘ ਨੇ ਗਿਆਨ ਸਿੰਘ ਵਲੋਂ ਦੱਸੇ ਗਏ ਤੱਤ ਖਾਲਸਾ ਅਤੇ ਮੁਗਲਾਂ ਵਿਚਾਲੇ ਹੋਏ ਸਮਝੌਤੇ ਨੂੰ ਇਹ ਕਹਿ ਕੇ ਰੱਦ ਕੀਤਾ ਹੈ ਕਿ ਇਸ ਦੀ ਪੁਸ਼ਟੀ ਹੋਰ ਕਿਤੋਂ ਵੀ ਨਹੀਂ ਹੋ ਸਕੀ (ਪੰਨਾ 132), ਉਥੇ ਐਮ ਐਸ ਚੰਡਾਲਾ ਨੇ ਸਾਰੇ ਤੱਥ ਬੰਦਾ ਬਹਾਦੁਰ ਦੇ ਖਿਲਾਫ ਪੇਸ਼ ਕਰ ਕੇ ਅਤੇ ਇਸ ਸਮਝੌਤੇ ਨੂੰ ਸੱਚ ਮੰਨ ਕੇ (ਪੰਨਾ 181), ਮਾਤਾ ਸੁੰਦਰੀ ਅਤੇ ਤੱਤ ਖਾਲਸਾ ਨੂੰ ਦੋਸ਼ੀ ਕਰਾਰ ਦੇ ਦਿੱਤਾ। (ਪੰਨਾ 210)। ਮੈਂ 7/3/10 ਨੂੰ ਇੱਕ ਚਿੱਠੀ ਲਿਖੀ ਸੀ ਜਿਸ ਵਿੱਚ ਦੱਸਿਆ ਸੀ ਕਿ ਕਿਵੇਂ ਇੱਕ ਵਿਦਵਾਨ ਦੀ ਗੱਲ ਦੂਜੇ ਨਾਲ ਨਹੀਂ ਮਿਲਦੀ। ਜਿਸ ਕਿਤਾਬ ਨਾਲ ਮੇਰੀ ਧਾਰਨਾ ਬੰਦਾ ਬਹਾਦੁਰ ਦੇ ਖਿਲਾਫ ਹੋਰ ਮਜਬੂਤ ਹੋਈ, ਉਸ ਦਾ ਨਾਮ ਹੈ: ਸਿੱਖ ਹਿਸਟਰੀ ਫਰੋਮ ਪਰਸ਼ਿਅਨ ਸੋਰਸਿਜ। ਇਸ ਦੀ ਸੰਪਾਦਨਾ ਜੇ ਐਸ ਗਰੇਵਾਲ ਨੇ ਕੀਤੀ ਹੈ। ਜੇ ਐਸ ਗਰੇਵਾਲ, ਗੁਰੂ ਨਾਨਕ ਦੇਵ ਯੂਨੀਵਰਸੀਟੀ ਦੇ ਵਾਇਸ ਚਾਂਸਲਰ ਰਹਿ ਚੁੱਕੇ ਹਨ। ਇਸ ਦੀ ਪਬਲੀਕੇਸ਼ਨ ਇੰਡੀਅਨ ਹਿਸਟਰੀ ਕਾਂਗਰਸ ਨੇ ਕਰਵਾਈ ਹੈ। ਇੰਡੀਅਨ ਹਿਸਟਰੀ ਕਾਂਗਰਸ ਦੀ ਸਥਾਪਨਾ 1935 ਵਿੱਚ ਹੋਈ ਸੀ। ਇਹ ਸਰਕਾਰੀ ਏਜੰਸੀ ਨਹੀਂ ਹੈ। ਇਸ ਕਿਤਾਬ ਦੀ ਛਪਾਈ ਦੀ ਫੰਡਿਗ ਅਨੰਦਪੁਰ ਸਾਹਿਬ ਫਾਊਂਡੇਸ਼ਨ ਅਤੇ ਡਿਪਾਰਟਮੈਂਟ ਆਫ ਕਲਚਰ, ਭਾਰਤ ਸਰਕਾਰ ਨੇ ਕੀਤੀ ਹੈ। ਇਸ ਵਿੱਚ ਕੁੱਲ 20 ਚੈਪਟਰ ਹਨ। 4 ਚੈਪਟਰ ਦਸਵੇਂ ਗੁਰੂ ਨਾਲ ਸੰਬਧਤ ਹਨ। 4 ਚੈਪਟਰ ਬੰਦਾ ਬਹਾਦੁਰ ਨਾਲ ਸੰਬਧਤ ਹਨ। ਇੱਕ ਚੈਪਟਰ ਦੋਨਾਂ ਨਾਲ ਸੰਬਧਿਤ ਹੈ। ਇਸ ਕਿਤਾਬ ਵਿੱਚ ਮੁਸਲਿਮ, ਹਿੰਦੂ ਅਤੇ ਅੰਗਰੇਜਾਂ (ਜਿਆਦਾਤਰ ਮੁਸਲਿਮ) ਦੀਆਂ ਪਰਸ਼ਿਅਨ ਦੇ ਵਿੱਚ ਤਕਰੀਬਨ ਉਸ ਵੇਲੇ ਦੀਆਂ ਲਿਖਤਾਂ, ਜਦੋਂ ਕੇ ਇਤਿਹਾਸ ਸਿਰਜਿਆ ਜਾ ਰਿਹਾ ਸੀ, ਨੂੰ ਅਲੀਗੜ ਮੁਸਲਿਮ ਯੂਨੀਵਰਸੀਟੀ ਦੇ 6 ਪ੍ਰੋਫੈਸਰਾਂ ਨੇ ਟਰਾਂਸਲੇਟ ਕੀਤਾ ਹੈ। ਹਰ ਇੱਕ ਟਰਾਸਲੇਸ਼ਨ ਤੋਂ ਪਹਿਲਾਂ ਦੱਸਿਆ ਗਿਆ ਹੈ ਕਿ ਇਸ ਦੀ ਅਸਲ ਲਿਖਤ ਕਿੱਥੇ ਪਈ ਹੈ। ਇਹ ਦੇਸ਼ ਦੀਆਂ ਵੱਖ ਵੱਖ ਲਾਇਬ੍ਰੇਰੀਆਂ ਵਿੱਚ ਪਈਆਂ ਹਨ। ਇਹਨਾਂ ਲਿਖਤਾਂ ਦੇ ਲੇਖਕ ਉਸ ਵੇਲੇ ਦੇ ਸਰਕਾਰੀ ਮੁਲਾਜਮ, ਆਈ ਵਿਟਨੈਸ, ਯਾਤਰੀ, ਵਕੀਲ (ਰਾਜਦੂਤ) ਅਤੇ ਖਬਰਾਂ ਅਤੇ ਰਿਪੋਰਟਾਂ ਲਿਖਣ ਵਾਲੇ ਹਨ। ਜਰੂਰੀ ਨਹੀਂ ਕਿ ਇਹਨਾਂ ਦੀ ਹਰ ਇੱਕ ਗੱਲ ਠੀਕ ਹੋਵੇ ਪਰ ਇਹਨਾਂ ਲੋਕਾਂ ਨੂੰ ਆਮ ਲੋਕਾਂ ਤੋਂ ਕਾਫੀ ਜਿਆਦਾ ਜਾਣਕਾਰੀ ਹੁੰਦੀ ਹੈ। ਇਹ ਲੋਕ ਪੰਜਾਬ ਅਤੇ ਪੰਜਾਬ ਤੋਂ ਬਾਹਰ ਦੇ ਵੀ ਵਸਨੀਕ ਸਨ। ਇਹਨਾਂ ਵਿਚੋਂ ਦੋ, ਕੰਵਰ ਖਾਨ ਅਤੇ ਤਹਿਮਾਸ ਖਾਨ, ਨੇ ਤੇ ਆਪ ਸਿੱਖਾਂ ਨਾਲ ਜੰਗ ਲੜਿਆ ਹੈ। ਇਹਨਾਂ ਦੀਆਂ ਲਿਖਤਾਂ ਵਿੱਚ ਆਪਣੇ ਮਜਹਬ ਨੂੰ ਚੰਗਾ ਤੇ ਦੂਜੇ ਨੂੰ ਨੀਵਾਂ ਸਮਝਣਾ ਝਲਕਦਾ ਹੈ। ਪਰ ਇਹ ਗੱਲ ਤੇ ਸਭ ਤੇ ਪੂਰੀ ਉਤਰਦੀ ਹੈ। ਸਿੱਖ ਲਿਖਤਾਂ ਤੇ ਭੀ। ਪਰ ਗੰਡਾ ਸਿੰਘ ਮੁਤਾਬਿਕ ਇਹਨਾਂ ਦੀਆਂ ਲਿਖਤਾਂ ਵਿੱਚ ਜਿਆਦਾ ਇਮਾਨਦਾਰੀ ਹੈ। ਇਹ ਲਿਖਤਾਂ ਕੋਈ ਨਵੀਂ ਖੋਜ ਨਹੀਂ ਹੈ। ਇਸ ਕਿਤਾਬ ਦੇ ਛਪਣ ਤੋਂ ਪਹਿਲਾਂ, ਬਹੁਤ ਇਤਿਹਾਸਕਾਰਾਂ ਨੇ ਇਹ ਲਿਖਤਾਂ ਵਾਚੀਆਂ ਹਨ ਅਤੇ ਆਪਣੀਆਂ ਕਿਤਾਬਾਂ ਵਿੱਚ ਇਹਨਾਂ ਦਾ ਜਿਕਰ ਵੀ ਕੀਤਾ ਹੈ। ਉਦਾਹਰਣ ਦੇ ਤੌਰ ਤੇ ਪ੍ਰੋ: ਗੰਡਾ ਸਿੰਘ ਹੀ ਲੈ ਲਵੋ। ਥਾਂ ਥਾਂ ਤੇ ਉਹਨੇ ਇਹਨਾਂ ਲਿਖਤਾਂ ਦਾ ਰੈਫਰੈਂਸ ਦਿੱਤਾ ਹੈ। ਇਹਨਾਂ ਵਿਚੋਂ ਕੁੱਝ ਕਿੱਸੇ ਤੇ ਗੁਰੂਦਵਾਰਿਆਂ ਵਿੱਚ ਵੀ ਸੁਣਨ ਨੂੰ ਮਿਲਦੇ ਹਨ। ਪ੍ਰ਼ੋ ਗੰਡਾ ਸਿੰਘ ਨੇ ਆਪਣੀ ਬੰਦਾ ਬਹਾਦੁਰ ਵਾਲੀ ਕਿਤਾਬ ਦੇ ਸ਼ੁਰੂ ਵਿੱਚ ਹੀ ਲਿਖੀਆ ਹੈ ਕਿ ਸਭ ਤੋਂ ਜਿਆਦਾ ਪ੍ਰਮਾਣਿਕ (ਸਿੱਖ ਲਿਖਤਾਂ ਤੋਂ ਵੀ ਜਿਆਦਾ) ਇਹ ਪਰਸ਼ਿਅਕ ਸਰੋਤ ਹਨ। ਮੈਂ ਅੱਜ ਤੱਕ ਨਹੀਂ ਸੁਣਿਆ ਕਿ ਗੁਰਮੁਖੀ ਲਿਖਤਾਂ ਵਾਂਗ ਇਹਨਾਂ ਵਿੱਚ ਵੀ ਮਿਲਾਵਟ ਕੀਤੀ ਗਈ ਹੋਵੇ। ਜੇ ਕਿਸੇ ਨੇ ਸੁਣਿਆ ਹੋਵੇ ਜਾਂ ਕੋਈ ਹੋਰ ਜਾਣਕਾਰੀ ਹੋਵੇ ਤੇ ਸਾਂਝੀ ਕਰ ਸਕਦਾ ਹੈ।
ਸਰਵਜੀਤ ਸਿੰਘ ਜੀ
ਵਿਚਾਰ ਅੱਧੀ ਨਹੀਂ ਛਡਣੀ ਚਾਹੀਦੀ। ਅੱਖਾਂ ਮੀਟ ਲੈਣਾ ਕੋਈ ਹੱਲ ਨਹੀਂ ਹੈ। ਦਸਮਗ੍ਰੰਥ ਤੁਹਾਡੇ ਸਾਹਮਣੇ ਹੈ। ਇਸ ਮਸਲੇ ਨੂੰ ਲਟਕਾ ਲਟਕਾ ਕੇ ਅਸੀ ਕਿੱਥੇ ਪਹੁੰਚੇ ਹਾਂ। ਰਹਿਤ ਮਰਿਆਦਾ ਤੇ ਵਿਚਾਰ ਵਿੱਚੇ ਹੀ ਛੱਡ ਦਿੱਤੀ ਗਈ ਹੈ। ਮੇਰਾ ਮੰਤਵ ਕੋਈ ਭੈੜਾ ਨਹੀਂ ਹੈ। ਮੈਂ ਸਿਰਫ ਜਾਣਨਾ ਚਾਹੁੰਦਾ ਹਾਂ ਕਿ ਅਸਲ ਗੁਨਾਹਗਾਰ ਕੌਣ ਹੈ? ਮੈਂ ਤਕਰੀਬਨ 7-8 ਮਹੀਨਿਆਂ ਤੋਂ ਹੀ ਸਿੱਖ ਮਾਰਗ ਨਾਲ ਜੁੜਿਆ ਹਾਂ। ਉਹਦੋਂ ਤੋਂ ਇਸ ਵਿਸ਼ੇ ਤੇ ਕੋਈ ਵਿਚਾਰ ਨਹੀਂ ਹੋਈ। ਮੈਂ ਸਿਰਫ ਆਪਣੇ ਵਿਚਾਰ ਦੇ ਰਿਹਾ ਹਾਂ। ਜਦੋਂ ਮੈਨੂੰ ਲੱਗੇਗਾ ਕਿ ਇਹ ਵੀਚਾਰ ਹੁਣ ਵਾਧੂ ਦੀ ਬਹਿਸ ਵਿੱਚ ਬਦਲ ਗਈ ਹੈ, ਮੈਂ ਆਪ ਹੀ ਪਾਸੇ ਹੋ ਜਾਵਾਂਗਾ। ਮੈਂ ਤੁਹਾਨੂੰ ਯਕੀਨ ਦਵਾਉਣਾਂ ਹਾਂ ਕਿ ਮੇਰੀ ਨੀਯਤ ਕੋਈ ਮਾੜੀ ਨਹੀਂ ਹੈ।
ਰਤਨ ਸਿੰਘ ਜੱਗੀ ਦੇ ਬੋਲ ਸਾਡੇ ਸਭ ਵਾਸਤੇ ਸਹਾਈ ਹੋਣਗੇ।
“ਸ਼ੁੱਧ ਮਨ ਦੀ ਸਾਤਵਿਕ ਜਿਗਿਆਸਾ ਦੀ ਸਤਿ ਉਪਲਬਧੀ ਹੀ ਖੋਜ ਹੈ”।
ਮਨੀ ਸਿੰਘ ਦੀ ਚਿੱਠੀ ਦਾ ਮੈਂ ਜਵਾਬ ਦੇ ਚੁੱਕਾ ਹਾਂ।
ਜੋ ਡਿਟੇਲ ਗਿਆਨੀ ਗਿਆਨ ਸਿੰਘ ਨੇ ਤੱਤ ਖਾਲਸਾ ਅਤੇ ਸਰਕਾਰ ਵਿੱਚ ਹੋਏ ਸਮਝੋਤੇ ਦੀ ਦਿੱਤੀ ਹੈ, ਉਸ ਬਾਰੇ “ਸਿੱਖ ਹਿਸਟਰੀ ਫਰੋਮ ਪਰਸ਼ਿਅਨ ਸੋਰਸਿਸ” ਵਿੱਚ ਇਹ ਲਿਖਿਆ ਮਿਲਦਾ ਹੈ ਕਿ ਸੂਬੇ ਦੇ ਗਵਰਨਰ ਸਇਯਦ ਅਸਲਮ ਖਾਨ ਨੇ ਰਾਜਨੀਤਕ ਤੌਰ ਤੇ ਮਸਲਾ ਸੰਭਾਲਣ ਦੀ ਕੋਸ਼ਿਸ਼ ਕੀਤੀ। (ਪੰਨਾ 118)। ਜੇ ਤੇ ਗੰਡਾ ਸਿੰਘ ਠੀਕ ਹੈ, ਫਿਰ ਤੇ ਇਸ ਉੱਤੇ ਵਿਚਾਰ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਕਿਉਂਕਿ ਜੋ ਘਟਨਾ ਵਾਪਰੀ ਹੀ ਨਹੀਂ, ਉਸ ਉੱਤੇ ਵਿਚਾਰ ਕੀ ਕਰਨਾ। ਪਰ ਜੇ ਗਿਆਨੀ ਗਿਆਨ ਸਿੰਘ ਠੀਕ ਹੈ ਤਾਂ ਪਾਠਕ ਜਨ ਹੇਠ ਲਿਖੇ ਅਕਰਾਰਨਾਮੇ ਤੇ ਆਪ ਵਿਚਾਰ ਕਰ ਲੈਣ ਕਿ ਇਹ ਠੀਕ ਸੀ ਜਾਂ ਗਲਤ।
1. ਖਾਲਸਾ ਪੰਥ ਪਰਜਾ ਦੀ ਲੁੱਟ ਮਾਰ ਬੰਦ ਕਰਕੇ ਬਾਦਸ਼ਾਹ ਦੀ ਕਿਸੇ ਮੁਲਕ ਉਪਰ ਹੱਥ ਨਹੀਂ ਪਾਵੇਗਾ।
2. ਪੰਜਾਬ ਉਪਰ ਹੋਣ ਵਾਲੇ ਕਿਸੇ ਵੀ ਹਮਲੇ ਸਮੇਂ ਖਾਲਸਾ ਪੰਥ ਬਾਦਸ਼ਾਹ ਦੀ ਸਹਾਇਤਾ ਕਰੇਗਾ।
ਨੋਟ: ਗਿਆਨੀ ਗਿਆਨ ਸਿੰਘ ਨੇ ਪੰਨਾ 61 ਤੇ ਲਿਖਿਆ ਹੈ ਕਿ ਇਸ ਅਕਰਾਰਨਾਮੇ ਨੂੰ ਰੱਦ ਕਰ ਕੇ ਬੰਦਾ ਬਹਾਦੁਰ ਕਲਾਨੌਰ ਲੁੱਟਣ ਚਲਾ ਗਿਆ। ਜਦੋਂ ਸੂਬਾ ਲਾਹੌਰ ਨੇ ਸਿੰਘਾਂ (ਤੱਤ ਖਾਲਸਾ” ਤੋਂ ਮਦਦ ਮੰਗੀ ਤਾਂ ਉਹਨਾਂ ਇਹ ਕਹਿ ਕੇ ਨਾ ਕੀਤੀ ਕਿ ਅਕਰਾਰਨਾਮਾ ਬਾਹਰ ਤੋਂ ਹੋਏ ਹਮਲੇ ਵਿੱਚ ਸਾਥ ਦੇਣ ਦਾ ਹੈ ਨਾ ਕਿ ਪੰਜਾਬ ਦੇ ਅੰਦਰਲੇ ਮਸਲੇ ਸੁਲਝਾਉਣ ਦਾ।
3. ਜੋ ਜਗੀਰ ਅਤੇ ਵਜੀਫਾ ਖਾਲਸਾ ਪੰਥ ਦਾ ਮੁਕੱਰਰ ਹੋਇਆ ਹੈ, ਉਸ ਦੇ ਭੁਗਤਾਨ ਵਿੱਚ ਕੋਈ ਕਮੀ ਪੇਸ਼ੀ ਨਹੀਂ ਆਵੇਗੀ।
ਨੋਟ: ਇਹ ਭੁਗਤਾਨ ਮਿਸਲਾਂ ਵੇਲੇ ਵੀ ਅਤੇ ਮਹਾਰਾਜਾ ਰਣਜੀਤ ਸਿੰਘ ਵੇਲੇ ਵੀ ਟਰੀਬੀਉਟ ਦੇ ਰੂਪ ਵਿੱਚ ਸਿੱਖਾਂ ਨੂੰ ਮਿਲਦਾ ਰਿਹਾ ਹੈ।
4. ਪੰਜਾਬ ਵਿੱਚ ਕਿਸੇ ਨੂੰ ਜਬਰੀ ਮੁਸਲਮਾਨ ਨਹੀਂ ਬਣਾਇਆ ਜਾਵੇਗਾ।
ਨੋਟ: “ਸਿੱਖ ਹਿਸਟਰੀ ਫਰੋਮ ਪਰਸ਼ਿਅਨ ਸੋਰਸਿਸ” ਵਿੱਚ ਕਿਸੇ ਨੂੰ ਜਬਰੀ ਮੁਸਲਮਾਨ ਬਨਾਉਣ ਦੇ ਕੋਈ ਪ੍ਰਮਾਣ ਨਹੀਂ ਮਿਲੇ ਪਰ ਬੰਦਾ ਬਹਾਦੁਰ ਵਲੋਂ ਮੁਸਲਮਾਨ ਮਾਰਨੇ ਅਤੇ ਮਸਜਿਦਾਂ ਢਾਹੁਣ ਬਾਰੇ ਕਈ ਥਾਂਵਾ ਤੇ ਪੜਨ ਨੂੰ ਮਿਲਿਆ ਹੈ। (ਪੰਨਾ 134/136)
5. ਕਿਸੇ ਵੀ ਮਜਹਬ ਨੂੰ ਆਪਣੇ ਤਰੀਕੇ ਨਾਲ ਪੂਜਾ ਕਰਨ ਤੋਂ ਨਹੀਂ ਰੋਕਿਆ ਜਾਵੇਗਾ।
6. ਹਿੰਦੁਆਂ ਤੋਂ ਜਜਿਆ ਟੈਕਸ ਨਹੀਂ ਲਿਆ ਜਾਵੇਗਾ।
7. ਜੇ ਕੋਈ ਸਿੱਖ ਖੇਤੀ ਕਰੇਗਾ ਤਾਂ ਉਸ ਤੋਂ ਅੱਧਾ ਮਾਮਲਾ ਲਿਆ ਜਾਵੇਗਾ।
8. ਪੰਜਾਬ ਵਿੱਚ ਗਉ ਹੱਤਿਆ ਨਹੀਂ ਕੀਤੀ ਜਾਵੇਗੀ।
9. ਕਿਸੇ ਦੀ ਬਹੂ ਬੇਟੀ ਨੂੰ ਕੋਈ ਮੁਸਲਮਾਨ ਜਬਰੀ ਹੱਥ ਨਹੀਂ ਪਾਵੇਗਾ।
ਹੁਣ ਗੱਲ ਕਰੀਏ ਮਾਤਾ ਸੁੰਦਰੀ ਦੇ ਹੁਕਮਨਾਮੇ ਦੀ।
ਪ੍ਰੋ: ਗੰਡਾ ਸਿੰਘ ਤੇ ਗਿਆਨੀ ਗਿਆਨ ਸਿੰਘ ਵਿੱਚ ਮੱਤਭੇਦ ਹੈ। ਪ੍ਰੋ: ਗੰਡਾ ਸਿੰਘ ਮੁਤਾਬਿਕ ਏਸਾ ਕੋਈ ਹੁਕਮਨਾਮਾ ਨਹੀਂ ਭੇਜਿਆ ਗਿਆ। “ਸਿੱਖ ਹਿਸਟਰੀ ਫਰੋਮ ਪਰਸ਼ਿਅਨ ਸੋਰਸਿਸ” ਵਿੱਚ ਇਹ ਤਾਂ ਪਤਾ ਚਲਦਾ ਹੈ ਕਿ ਮਾਤਾ ਸੁੰਦਰੀ ਹੁਕੂਮਤ ਦੇ ਨੇੜੇ ਸੀ ਪਰ ਇਸ ਹੁਕਮਨਾਮੇ ਦਾ ਕੁੱਝ ਪਤਾ ਨਹੀਂ ਚਲਦਾ। ਪਰ ਆਪਾਂ, ਗਿਆਨੀ ਗਿਆਨ ਸਿੰਘ ਨੇ ਜੋ ਇਲਜਾਮ ਦੱਸੇ ਹਨ, ਉਹ ਵਿਚਾਰ ਲੈਂਦੇ ਹਾਂ। ਮੈਂ ਸਾਰੇ ਇਲਜਾਮਾਂ ਤੇ ਕੁੱਝ ਕਹਿਣ ਦੀ ਸਥਿਤੀ ਵਿੱਚ ਨਹੀਂ ਹਾਂ ਪਰ ਜਿਹਨਾਂ ਬਾਰੇ ਕੁੱਝ ਲਿਖ ਸਕਦਾ ਹਾਂ, ਉਤਨਾ ਹੀ ਲਿਖਾਂਗਾ।
ਇਲਜਾਮ ਇਹ ਲਾਏ ਗਏ ਹਨ।
ਲੰਗੋਟੇ ਦਾ ਜਤੀ ਨਹੀਂ ਰਿਹਾ।
ਪੰਥ ਅਪਣਾ ਚਲਾਇਆ।
ਚਰਨ ਪਾਹੁਲ ਦੇਣ ਲਗ ਪਿਆ
ਫਤਿਹ ਵਾਹਿਗੁਰੂ ਜੀ ਦੀ ਜਗਾ ਫਤਿਹ ਦਰਸ਼ਨੀ ਬਲਾਉਂਦਾ ਹੈ।
ਗੁਰੂ ਦੇ ਸਿੱਖਾਂ ਦੀ ਥਾਂ ਬੰਦਈ ਸਿੱਖ ਕਰ ਲਏ ਹਨ।
ਜਿਗਾ ਕਲਗੀ ਪਹਿਣ ਕੇ ਗੱਦੀ ਉੱਤੇ ਬਹਿ ਕੇ ਚੌਰ ਕਰਾਉਂਦਾ ਹੈ, ਆਪ ਨੂੰ ਗਿਯਾਰਵਾਂ ਗੁਰੂ ਸਦਾਉਂਦਾ ਹੈ।
ਗੁਰੂ ਕੇ ਸਿੱਖਾਂ ਉੱਤੇ ਸੱਖਤ ਹੁਕੂਮਤ ਕਰਦਾ ਹੈ, ਵੱਡਾ ਹੰਕਾਰੀ ਹੋ ਗਿਆ ਹੈ।
ਪਹਿਲਾ ਇਲਜਾਮ ਮੰਣਨ ਯੋਗ ਨਹੀਂ ਹੈ। ਉਸ ਵੇਲੇ ਭੀ ਸਭ ਜਾਨਦੇ ਸਨ ਕਿ ਸਿੱਖੀ ਵਿੱਚ ਗ੍ਰਹਿਸਥੀ ਪ੍ਰਧਾਨ ਹੈ। ਸੋ ਮਾਤਾ ਸੁੰਦਰੀ ਵੱਲੋਂ ਇਹ ਇਲਜਾਮ ਲਾ ਕੇ ਪੰਥ ਵਿਚੋਂ ਛੇਕਣਾ ਕਿ ਬੰਦਾ ਗ੍ਰਹਿਸਥੀ ਕਿਉਂ ਹੋਇਆ ਹੈ, ਬੇ-ਬੁਨਿਆਦੀ ਗੱਲ ਹੈ।
ਦੂਸਰਾ ਇਲਜਾਮ ਠੀਕ ਹੋ ਸਕਦਾ ਹੈ। “ਸਿੱਖ ਹਿਸਟਰੀ ਫਰੋਮ ਪਰਸ਼ਿਅਨ ਸੋਰਸਿਸ” ਵਿੱਚ ਪੰਨਾ 161 ਦੱਸਦਾ ਹੈ ਕਿ ਬੰਦਾ ਬਹਾਦੁਰ ਨੇ ਬੜੀਆਂ ਇਮਾਰਤਾਂ ਅਤੇ ਅਜੀਬ ਕਿਸਮ ਦੀਆਂ ਰਵਾਇਤਾਂ ਸ਼ੁਰੂ ਕੀਤੀਆਂ। ਰਵਾਇਤਾਂ ਸ਼ੁਰੂ ਕਰਨ ਦਾ ਮਤਲਬ ਪੰਥ ਸ਼ੁਰੂ ਕਰਨਾ ਲਿਆ ਜਾ ਸਕਦਾ ਹੈ।
ਚੌਥਾ ਇਲਜਾਮ ਬੇਬੁਨਿਆਦ ਨਹੀਂ ਹੈ। “ਸਿੱਖ ਹਿਸਟਰੀ ਫਰੋਮ ਪਰਸ਼ਿਅਨ ਸੋਰਸਿਸ” ਵਿੱਚ ਪੰਨਾ 143 ਤੇ ਲਿਖਿਆ ਹੈ ਕਿ ਬੰਦਾ ਬਹਾਦੁਰ ਨੇ ਆਪਣਾ ਨਾਮ “ਫਤਿਹ ਸ਼ਾਹ” ਰੱਖ ਲਿਆ ਹੈ। ਹੋ ਸਕਦਾ ਹੈ ਇਸੇ ਕਰ ਕੇ ਫਤਿਹ ਦਰਸ਼ਨ ਦਾ ਨਾਅਰਾ ਸ਼ੁਰੂ ਹੋਇਆ ਹੋਵੇ। “ਸਿਕਸ ਟਾਈਗਰਸ ਔਰ ਥੀਵਸ, ਆਈ ਵਿਟਨੈਸ ਅਕਾਉਂਟਸ” ਵਿੱਚ ਪੰਨਾ 16 ਤੇ ਬੰਦਾ ਬਹਾਦੁਰ ਦਾ ਨਾਮ “ਫਤਿਹ ਦਰਸ਼ਨ ਲਿਖਿਆ ਹੈ।
ਪੰਜਵੀ ਗੱਲ ਠੀਕ ਹੈ। ਗੰਡਾ ਸਿੰਘ ਪੰਨਾ 174 ਤੇ ਲਿਖਦਾ ਹੈ ਕਿ ਬੰਦਈ ਖਾਲਸਾ ਨੇ ਦਰਬਾਰ ਸਾਹਿਬ ਦੇ ਚੜਾਵੇ ਵਿਚੋਂ 50 ਪ੍ਰਤੀਸ਼ਤ ਹਿੱਸਾ ਮੰਗਿਆ ਪਰ “ਦੀ ਅਦਰ ਖਾਲਸਾ” ? ਨੇ ਉਹਨਾਂ ਦਾ ਦਾਅਵਾ ਰੱਦ ਕਰ ਦਿੱਤਾ। ਬੰਦਈ ਖਾਲਸਾ ਉਪਰ ਕੋਈ ਮੱਤਭੇਦ ਨਹੀਂ ਹੈ।
ਛੇਵੀਂ ਗੱਲ ਨੂੰ ਪ੍ਰੋ: ਗੰਡਾ ਸਿੰਘ ਨਹੀਂ ਮੰਨਦਾ। ਪਰ “ਸਿੱਖ ਹਿਸਟਰੀ ਫਰੋਮ ਪਰਸ਼ਿਅਨ ਸੋਰਸਿਸ” ਵਿੱਚ ਸਬੂਤ ਮਿਲਦੇ ਹਨ ਕਿ ਉਸਦੇ ਹਮਾਇਤੀਆਂ ਨੇ ਉਸ ਨੂੰ ਗੁਰੂ ਕਰ ਕੇ ਪ੍ਰਚਾਰਿਆ। (ਪੰਨਾ 161)। ਇਸ ਵਿੱਚ ਵੀ ਕੋਈ ਸ਼ਕ ਨਹੀਂ ਕਿ ਬਹੁਤ ਸਾਰੇ ਸਿੱਖ ਉਸਨੂੰ ਗੁਰੂ ਸਮਝ ਕੇ ਉਸਦੇ ਪਾਸ ਆਏ। ਕੁੱਝ ਉਸਨੂੰ ਅਲੱਗ ਬੰਦਾ ਸਮਝਦੇ ਸਨ ਪਰ ਦਸ਼ਮ ਗੁਰੂ ਦੀ ਰੂਹ ਉਸ ਵਿੱਚ ਆਈ ਸਮਝਦੇ ਸਨ। ਲੋਕਾਂ ਵਿੱਚ ਬੜੀ ਦੁਵਿਧਾ ਸੀ। (ਪੰਨਾ 107)
ਤੀਜੇ ਅਤੇ ਸੱਤਵੇਂ ਇਲਜਾਮ ਬਾਰੇ ਮੈਂ ਕੁੱਝ ਨਹੀਂ ਕਹਿ ਸਕਦਾ।
ਹੁਣ ਗੱਲ ਰਹਿ ਗਈ 5000 ਮੁਸਲਮਾਨ ਭਰਤੀ ਦੀ।
ਮੇਰਾ ਮੰਨ ਨਹੀਂ ਸੀ ਮੰਨਦਾ ਕਿ ਜੋ ਅਮਰਜੀਤ ਸਿੰਘ ਚੰਦੀ ਜੀ ਨੇ ਜੋ ਲਿਖਿਆ ਹੈ, ਉਹ ਠੀਕ ਹੈ। ਉਹਨਾਂ ਦੇ ਜਵਾਬ ਤੋਂ ਬਾਅਦ ਉਹਨਾਂ ਦੇ ਨਾਮ ਮੈਂ ਇੱਕ ਹੋਰ ਚਿੱਠੀ ਲਿਖੀ ਸੀ ਜਿਸ ਵਿੱਚ ਉਹਨਾਂ ਨੂੰ ਹੂ ਬ ਹੂ ਉਹ ਲਫਜ ਲਿਖਣ ਨੂੰ ਕਿਹਾ ਸੀ ਜੋ ਉਹਨਾਂ ਨੇ ਕਿਤਾਬ ਵਿਚੋਂ ਪੜੇ ਹਨ। ਪਰ ਸੰਪਾਦਕ ਜੀ ਨੇ ਇਹ ਕਹਿ ਕੇ ਚਿੱਠੀ ਪੋਸਟ ਨਹੀਂ ਕੀਤੀ ਕਿ ਅਮਰਜੀਤ ਜੀ ਮੇਰੇ ਨਾਲ ਵਿਚਾਰ ਨਹੀਂ ਕਰਨਾ ਚਾਹੁਂਦੇ। ਫਿਰ ਮੈਂ ਬਰੈਂਮਪਟਨ ਦੀਆਂ ਦੋ ਦੁਕਾਨਾਂ ਤੇ ਹਰਜਿਂਦਰ ਸਿੰਘ ਦਿਲਗੀਰ ਦੀ ਕਿਤਾਬ ਖਰੀਦਣ ਗਿਆ ਪਰ ਮੈਨੂੰ ਇਹ ਕਿਤਾਬ ਨਹੀਂ ਮਿਲੀ। ਫਿਰ ਮੈਂ ਹਰਜਿਂਦਰ ਸਿੰਘ ਦਿਲਗੀਰ ਨੂੰ ਇੰਟਰਨੈਟ ਤੇ ਲੱਭ ਕੇ ਉਹਨਾਂ ਤੋਂ ਇਸ ਬਾਰੇ ਪੁੱਛਿਆ। ਉਹਨਾਂ ਨੇ ਹਾਂ ਪੱਖੀ ਜਵਾਬ ਦਿੱਤਾ। ਉਸ ਤੋਂ ਬਾਅਦ ਉਹਨਾਂ ਨੂੰ ਮੈਂ, ਜੋ ਠੀਕ ਇਸ ਦੇ ੳਲਟ ਲਿਖਿਆ ਸੀ, ਉਹ ਭੇਜ ਕੇ ਪੁੱਛਿਆ ਕਿ ਇਹਨਾਂ ਦੋਹਾਂ ਆਪਸ ਵਿਰੋਧੀ ਤੱਥਾਂ ਨੂੰ ਉਹ ਕਿਵੇਂ ਲੈਂਦੇ ਹਨ ਤਾ ਫਿਰ ਕੋਈ ਜਵਾਬ ਨਹੀਂ ਆਇਆ। ਪਰ ਮੈਂ ਉਹਨਾਂ ਨੂੰ ਕੋਈ ਦੋਸ਼ ਨਹੀਂ ਦਿੰਦਾ। ਹੋ ਸਕਦਾ ਹੈ, ਤੁਹਾਡੇ ਅਤੇ ਅਮਰਜੀਤ ਸਿੰਘ ਚੰਦੀ ਵਾਂਗ, ਉਹ ਵੀ ਠਾਹ ਸਵਾਲ ਪੁੱਛਣ ਤੇ, ਮੇਰੇ ਮੰਤਵ ਤੇ ਸ਼ੱਕ ਕਰਦੇ ਹੋਣ। ਅਖੀਰ ਵਿੱਚ ਮੈਂ ਆਪਣੀਆਂ ਕਿਤਾਬਾਂ ਨੂੰ ਮੁੜ ਕੇ ਫਰੋਲਿਆਂ, ਇਹ ਸੋਚ ਕੇ ਕਿ ਪਹਿਲੀ ਵਾਰ ਕਿਤੇ ਬੇਧਿਆਨੀ ਨਾਲ ਨਾ ਪੜੀਆਂ ਗਈਆਂ ਹੋਣ। ਦੁਬਾਰਾ ਫਰੋਲਨ ਤੇ ਮੈਨੂੰ ਇਸ ਸੰਬਧ ਵਿੱਚ ਕੁੱਝ ਲੱਭ ਪਿਆ। ਪਰ ਉਹ ਉਸ ਤਰਾਂ ਬਿਲਕੁਲ ਨਹੀਂ ਹੈ ਜਿਵੇਂ ਕਿ ਅਮਰਜੀਤ ਸਿੰਘ ਚੰਦੀ ਜੀ ਨੇ ਪੇਸ਼ ਕੀਤਾ ਸੀ।
ਅਮਰਜੀਤ ਸਿੰਘ ਚੰਦੀ ਜੀ ਨੇ ਲਿਖਿਆ ਹੈ:
ਬਾਬਾ ਬੰਦਾ ਸਿੰਘ ਜੀ ਬਹਾਦਰ ਇਸ ਬਿਮਾਰੀ ਤੋਂ ਪਾਕ ਸਨ। ਜਿਸ ਦਾ ਸਬੂਤ, ਉਨ੍ਹਾਂ ਦੀ ਫੌਜ ਵਿੱਚ ਪੰਜ ਹਜ਼ਾਰ ਤੋਂ ਵੱਧ, ਮੁਸਲਮਾਨਾਂ ਦਾ ਹੋਣਾ ਹੈ। ਬਾਬਾ ਜੀ ਦੀ ਫੌਜ ਵਿੱਚ ਮੁਸਲਮਾਨਾਂ ਨੂੰ, ਅਪਣੇ ਧਰਮ-ਕਰਮ ਪੂਰੀ ਆਜ਼ਾਦੀ ਨਾਲ ਕਰਨ ਦੀ ਪੂਰੀ ਖੁਲ੍ਹ ਸੀ, ਜੋ ਵੇਲੇ ਦੇ ਹਾਕਮਾਂ ਨੂੰ ਉਨ੍ਹਾਂ ਦੇ ਸੂਹਿਆਂ ਵਲੋਂ ਭੇਜੀਆਂ ਖਬਰਾਂ ਤੋਂ ਸਪੱਸ਼ਟ ਹੁੰਦਾ ਹੈ, ਇਹ ਵੀ ਸਮਝਣ ਦੀ ਗੱਲ ਹੈ ਕਿ, ਸੂਹ ਦੇਣ ਵਾਲੇ ਵੀ ਕੱਟੜ ਮੁਸਲਮਾਨ ਸਨ। ਇਤਿਹਾਸ ਵਿੱਚ ਕੋਈ ਇੱਕ ਵਾਕਿਆ ਵੀ ਅਜਿਹਾ ਨਹੀਂ ਹੈ ਜਿਸ ਵਿਚ, ਕਿਸੇ ਮੁਸਲਮਾਨ ਸਿਪਾਹੀ ਨੇ, ਬਾਬਾ ਜੀ ਨਾਲ ਗੱਦਾਰੀ ਕੀਤੀ ਹੋਵੇ। ਕੀ ਇਹ ਸਭ ਕੁੱਝ ਇਹ ਸਾਬਤ ਕਰਨ ਲਈ ਕਾਫੀ ਨਹੀਂ ਕਿ ਬਾਬਾ ਬੰਦਾ ਸਿੰਘ ਜੀ ਬਹਾਦਰ, ਜਾਤੀ ਆਧਾਰ ਤੇ ਮੁਸਲਮਾਨਾਂ ਦੇ ਵਿਰੋਧੀ ਨਹੀਂ ਸਨ?
ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਬਦਨਾਮ ਕਰਨ ਲਈ ਤਿੰਨਾਂ (ਹਿੰਦੂ, ਮੁਸਲਮਾਨ ਅਤੇ ਸਿੱਖਾਂ) ਦੇ ਆਪੋ ਆਪਣੇ ਕਾਰਨ ਸਨ।
“ਸਿੱਖ ਹਿਸਟਰੀ ਫਰੋਮ ਪਰਸ਼ਿਅਨ ਸੋਰਸਿਸ” ਵਿੱਚ ਪੰਨਾ 120 ਤੇ ਲਿਖੀਆ ਹੈ
(ਇਹ ਘਟਨਾ ਸਹਹਿੰਦ ਫਤਿਹ ਕਰਨ ਤੇ ਬਹਾਦੁਰ ਸ਼ਾਹ ਦੇ ਪੰਜਾਬ ਆਉਣ ਦੇ ਵਿਚਕਾਰ ਦੀ ਹੈ)
ਪਰ ਮੈਂ ਸੁਣਿਆ ਹੈ ਕਿ ਸੂਰੀ ਪਿੰਡਾਂ ਦੇ ਅਫਗਾਨੀ ਉਹਨਾਂ (ਸਿੱਖਾਂ) ਨਾਲ ਜਮੀਨਦਾਰੀ ਦੀ ਸਾਂਝ ਕਰ ਕੇ ਅਤੇ ਸਰਕਾਰੀ ਮੁਲਾਜਮਾਂ ਦੇ ਜੋਰ ਜੁਲਮ ਕਰ ਕੇ ਉਹਨਾਂ ਪ੍ਰਤੀ ਨਫਰਤ ਹੋਣ ਕਰਕੇ, ਸਿੱਖਾਂ ਪ੍ਰਤੀ ਦਿਲ ਵਿੱਚ ਹਮਦਰਦੀ ਰੱਖਦੇ ਸਨ। ਵੇਖਣ ਨੂੰ ਇਹ ਇੱਕ ਬਹੁਤ ਵੱਡੀ ਫੋਜ ਲਗਦੀ ਸੀ ਪਰ ਜਦੋਂ ਲਗਦਾ ਸੀ ਕਿ ਜੰਗ ਹੋਏਗੀ, ਇਹ ਘਰਾਂ ਨੂੰ ਭੱਜ ਜਾਂਦੇ ਸਨ।
ਹੁਣ ਇਹਨਾਂ ਦੋਹਾਂ ਗੱਲਾਂ ਤੇ ਵਿਚਾਰ ਕਰੀਏ
1. ਮੁਹੰਮਦ ਕਾਸਿਮ ਦੇ ਇਬਰਾਤਨਾਮਾ ਚੋਂ ਪਤਾ ਚਲਦਾ ਹੈ ਕਿ ਦਸਮ ਗੁਰੂ ਪਾਸ ਤਕਰੀਬਨ 5000 ਦੀ ਫੋਜ ਸੀ।
( “ਸਿੱਖ ਹਿਸਟਰੀ ਫਰੋਮ ਪਰਸ਼ਿਅਨ ਸੋਰਸਿਸ” ਵਿੱਚ ਪੰਨਾ 113) ਇਹ ਵੀ ਪਤਾ ਚਲਦਾ ਹੈ ਕਿ ਗੁਰੂ ਦੇ ਸਿੱਖ ਸਮਾਜ ਦੇ ਹਰ ਵਰਗ ਵਿਚੋਂ ਸਨ। ਪੱਕੇ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਇਹਨਾਂ ਵਿਚੋਂ ਮੁਸਲਮਾਨ ਵੀ ਹੋਣਗੇ ਪਰ ਸਾਰੇ ਦੇ ਸਾਰੇ ਮੁਸਲਮਾਨ ਨਹੀਂ ਹੋ ਸਕਦੇ। ਵੱਧ ਤੋਂ ਵੱਧ 1000/1500 ਹੀ ਹੋਣਗੇ।
2. ਗੁਰਦਾਸ ਨੰਗਲ ਦੀ ਗੜੀ ਵਿਚੋਂ ਤਕਰੀਬਨ 700 ਸਿੱਖ ਫੜੇ ਗਏ ਸਨ। ਇਤਨੇ ਹੀ ਹੋ ਸਕਦਾ ਹੈ ਗੜੀ ਵਿੱਚ ਹੀ ਭੁੱਖ ਨਾਲ ਚੜਾਈ ਕਰ ਗਏ ਹੋਣ। ਇਥੋਂ ਦੋ ਗੱਲਾਂ ਸਾਬਿਤ ਹੁੰਦੀਆਂ ਹਨ। ਪਹਿਲੀ ਤੇ ਇਹ ਕਿ ਬੰਦਾ ਬਹਾਦੁਰ ਨਾਲ ਉਸ ਵੇਲੇ 1500 ਤੋਂ ਵੱਧ ਬੰਦੇ ਨਹੀਂ ਸਨ। ਦੂਸਰਾ ਇਹ ਕਿ ਬੰਦਾ ਬਹਾਦੁਰ ਨਾਲ ਜੋ 700 ਸਿੱਖ ਸ਼ਹੀਦ ਹੋਏ, ਉਹਨਾਂ ਵਿਚੋਂ ਇੱਕ ਵੀ ਮੁਸਲਮਾਨ ਨਹੀਂ ਸੀ। ਉਸ ਵੇਲੇ ਇੱਕ ਅੰਗਰੇਜ, “ਮੈਸਰ ਜੋਹਨ ਸਰਮੈਨ” ਦੇ ਪੱਤਰ ਤੋਂ ਅੱਖੀ ਡਿੱਠਾ ਹਾਲ ਬਿਆਨ ਹੁੰਦਾ ਹੈ। (ਲਾਈਫ ਆਫ ਬੰਦਾ ਸਿੰਘ ਬਹਾਦੁਰ, ਪੰਨਾ 154, ਗੰਡਾ ਸਿੰਘ) ਇਹਨਾਂ ਸਾਰੇ ਸਿੱਖਾਂ ਨੂੰ ਜਾਨ ਬਚਾਉਣ ਵਾਸਤੇ ਇਸਲਾਮ ਧਾਰਨ ਕਰਨ ਲਈ ਕਿਹਾ ਗਿਆ ਸੀ ਪਰ ਸਭ ਨੇ ਸ਼ਹੀਦੀ ਮੰਨਜੂਰ ਕੀਤੀ ਸੀ।
3. ਪੁਰਾਣੀ ਕਹਾਵਤ ਹੈ ਕਿ ਲੋਕ ਚੜਦੇ ਸੂਰਜ ਨੂੰ ਸਲਾਮ ਕਰਦੇ ਹਨ। ਸਰਹੰਦ ਫਤਿਹ ਕਰਨ ਤੋਂ ਬਾਅਦ ਅਤੇ ਬਹਾਦੁਰਸ਼ਾਹ ਦੀ ਫੋਜ ਦਾ ਲੋਹ ਗੜ ਨੂੰ ਘੇਰਾ ਪਾਉਣ ਦੇ ਦਰਮਿਆਨ ਹੀ ਬੰਦਾ ਬਹਾਦੁਰ ਦੀ ਸਭ ਤੋਂ ਵੱਧ ਚੜਾਈ ਸੀ। ਸੋ ਇਸੇ ਦੌਰਾਨ ਹੀ ਬੰਦਾ ਬਹਾਦੁਰ ਕੋਲ 5000 ਤੋਂ ਕਿਤੇ ਜਿਆਦਾ ਫੋਜ ਹੋ ਸਕਦੀ ਹੈ। ਉਸ ਤੋਂ ਬਾਅਦ ਗੁਰਿੱਲਾ ਯੁੱਧ ਸ਼ੁਰੂ ਹੋ ਗਿਆ। ਗੁਰਿੱਲਾ ਯੁੱਧ ਵਿੱਚ ਇਤਨੀ ਫੋਜ ਦਾ ਹੋਣਾ ਮੁਸ਼ਿਕਲ ਹੈ।
4. ਬਹਾਦੁਰ ਸ਼ਾਹ ਨੇ ਜਦੋਂ ਦੱਖਣ ਤੋਂ ਆ ਕੇ ਪਹਿਲੀ ਵਾਰ ਲੋਹਗੜ ਨੂੰ ਘੇਰਾ ਪਾਇਆ ਹੈ, ਉਸ ਜੰਗ ਬਾਰੇ ਪ੍ਰੋ: ਗੰਡਾ ਸਿੰਘ ਨੇ ਬੜੇ ਵਿਸਥਾਰਾ ਨਾਲ ਦੱਸਿਆ ਹੈ। ਮੁਗਲਾਂ ਦੀ ਫੋਜ ਦੀ ਗਿਣਤੀ ਤਕਰੀਬਨ 60000 ਸੀ। ਉਸ ਵੇਲੇ ਬੰਦਾ ਬਹਾਦੁਰ ਕੋਲ ਘਟੋ ਘੱਟ 20000 ਫੋਜ ਹੋਵੇ ਤਾਂ ਹੀ 5000 ਮੁਸਲਮਾਨ ਹੋ ਸਕਦੇ ਹਨ। ਸਾਰੇ ਦੇ ਸਾਰੇ ਤਾਂ ਨਹੀਂ ਹੋ ਸਕਦੇ। ਪਰ ਗੰਡਾ ਸਿੰਘ ਮੁਤਾਬਿਕ ਇਥੇ ਵੀ ਅਫਗਾਨੀਆਂ ਨੇ ਮੁਗਲਾਂ ਨਾਲ ਰੱਲ ਕੇ ਸਿੱਖਾਂ ਨੂੰ ਘੇਰਾ ਪਾਇਆ। ਅਤੇ ਇੱਕ ਵੀ ਮੁਸਲਮਾਨ, ਅਫਗਾਨੀ ਜਾਂ ਮੁਗਲ, ਵਿਚੋਂ ਸਿੱਖਾਂ ਦੀ ਤਰਫੋਂ ਸ਼ਹੀਦੀ ਪਾਉਣ ਦਾ ਪਤਾ ਨਹੀਂ ਚਲਦਾ।
5. ਨਤੀਜੇ ਵਜੋਂ ਕਿਹਾ ਜਾ ਸਕਦਾ ਹੈ ਕਿ ਸਰਹਿੰਦ ਫਤਿਹ ਕਰਨ ਅਤੇ ਬਹਾਦੁਰ ਸ਼ਾਹ ਦੇ ਲੋਹਗੜ ਨੂੰ ਘੇਰਾ ਪਾਉਣ ਦੇ ਦੌਰਾਨ, ਕੁੱਝ ਅਫਗਾਨੀ (ਸਾਰੇ ਮੁਸਲਮਾਨ ਨਹੀਂ) ਬੰਦੇ ਬਹਾਦੁਰ ਨਾਲ ਰਲੇ। ਹੋ ਸਕਦਾ ਹੈ ਸਿੱਖਾਂ ਵਾਂਗ ਹੀ, ਕੁੱਝ ਉਸ ਨੂੰ ਗੁਰੂ ਸਮਝ ਕੇ ਅਤੇ ਕੁੱਝ ਲੁੱਟ ਮਾਰ ਕਰਨ ਦੇ ਇਰਾਦੇ ਨਾਲ, ਉਸ ਨਾਲ ਰਲੇ ਪਰ ਉਸ ਦੀ ਫੋਜ ਦਾ ਹਿੱਸਾ ਕਦੇ ਵੀ ਨਹੀਂ ਬਣੇ। ਹੌਲੀ ਹੌਲੀ ਜਿਉਂ ਜਿਉਂ ਬੰਦਾ ਬਹਾਦੁਰ ਤੇ ਸ਼ੱਕ ਵੱਧਦਾ ਗਿਆ, ਸਿੱਖ ਵੀ ਉਸ ਤੋਂ ਟੁੱਟਦੇ ਗਏ। ਅਫਗਾਨੀਆਂ ਨੇ ਤੇ ਟੁੱਟਨਾ ਹੀ ਸੀ। ਇਸ ਦਾ ਸਬੂਤ ਹੈ, ਬੰਦਾ ਬਹਾਦੁਰ ਦੇ ਫੜੇ ਜਾਣ ਤੇ ਸਭ ਤੋਂ ਜਿਆਦਾ ਮੁਸਲਮਾਨਾਂ ਵਲੋਂ ਖੁਸ਼ੀ ਮਨਾਉਣਾ। ( “ਸਿੱਖ ਹਿਸਟਰੀ ਫਰੋਮ ਪਰਸ਼ਿਅਨ ਸੋਰਸਿਸ” ਵਿੱਚ ਪੰਨਾ 140)
ਚਰਨਜੀਤ ਸਿੰਘ, ਬਰੈਂਮਪਟਨ


(31/05/10)
ਸੰਪਾਦਕ ਖ਼ਾਲਸਾ ਨਿਊਜ਼

ਗੁਰਬਚਨ ਸਿੰਘ ਦੇ ਗੁਮਰਾਹਕੁੰਨ ਬਿਆਨਾਂ ਤੋਂ ਖ਼ਾਲਸਾ ਪੰਥ ਸੁਚੇਤ ਹੋਵੇ
30 ਮਈ ਨੂੰ ਸਿੱਖ ਚੈਨਲ, ਯੂ. ਕੇ. `ਤੇ ਅਖੌਤੀ ਜਥੇਦਾਰ ਗੁਰਬਚਨ ਸਿੰਘ ਵਲੋਂ ਇੱਕ ਇੰਟਰਵਿਊ ਦੌਰਾਨ ਕੁੱਝ ਕੁ ਟਿੱਪਣੀਆਂ ਕੀਤੀਆਂ ਗਈਆਂ, ਜੋ ਇਸ ਪ੍ਰਕਾਰ ਹਨ-
1. ਗੁਰਬਚਨ ਸਿੰਘ ਦਾ ਇਹ ਕਹਿਣਾ ਕਿ ਸਾਉਥਹਾਲ ਦੇ ਮੀਰੀ ਪੀਰੀ ਗੁਰਦੁਆਰੇ ਦੇ ਪ੍ਰਬੰਧਕਾਂ ਵਲੋਂ ਕੁੱਝ ਸਾਲ ਪਹਿਲਾਂ ਗੁਰਦੁਆਰੇ ਥੱਲੇ ਸ਼ੌਪਿੰਗ ਕੰਪਲੈਕਸ ਬਣਵਾਉਣ ਲਈ, ਇੱਕ ਅਰਜ਼ੀ ਸ੍ਰੀ ਅਕਾਲ ਤਖ਼ਤ ਭੇਜੀ ਗਈ ਸੀ। ਜਵਾਬ ਵਿੱਚ ਪ੍ਰਬੰਧਕਾਂ ਨੂੰ ਇਹ ਕਿਹਾ ਗਿਆ ਸੀ ਕਿ, ਉਸ ਸ਼ੌਪਿੰਗ ਕੰਪਲੈਕਸ `ਚ ਕੋਈ ਗੁਰਮਤਿ ਵਿਰੋਧੀ ਕੰਮ ਨਹੀਂ ਹੋਣਾ ਚਾਹੀਦਾ ਜਾਂ ਗੁਰਮਤਿ ਵਿਰੋਧੀ ਕੋਈ ਸਾਮਾਨ ਨਾ ਵਿਕੇ। ਜਿਸਦਾ ਭਰੋਸਾ ਪ੍ਰਬੰਧਕਾਂ ਨੇ ਦਿੱਤਾ ਸੀ। ਉਸ ਵੇਲੇ ਪ੍ਰਬੰਧਕਾਂ ਨੇ ਅਕਾਲ ਤਖ਼ਤ ਦਾ ਹੁਕਮ ਮੰਨਿਆ। ਹੁਣ ਜਦੋਂ ਪ੍ਰੋ. ਦਰਸ਼ਨ ਸਿੰਘ ਖ਼ਿਲਾਫ ਹੁਕੁਮਨਾਮਾ ਜਾਰੀ ਹੋਇਆ ਹੈ ਤਾਂ, ਪ੍ਰਬੰਧਕ ਕਹਿੰਦੇ ਹਨ ਕਿ ਅਸੀਂ ਨਹੀਂ ਮੰਨਣਾ, ਕਿ ਹੁਣ ਗੁਰੂ ਦਾ ਹੁਕਮ ਨਹੀਂ ਹੈ? ਗੁਰੂ ਦਾ ਹੁਕੁਮ ਨਾ ਮੰਨਕੇ ਉਹਨਾਂ ਨੇ ਗ਼ਲਤੀ ਕੀਤੀ।
2. ਨਾਨਕਸ਼ਾਹੀ ਕੈਲੰਡਰ ਬਾਰੇ ਪੁਛੇ ਗਏ ਸਵਾਲ ਦੇ ਉੱਤਰ ਵਿੱਚ ਗੁਰਬਚਨ ਸਿੰਘ ਕਹਿੰਦਾ ਹੈ ਕਿ, ਨਵਾਂ ਨਾਨਕਸ਼ਾਹੀ ਕੈਲੰਡਰ ਬਣਨ ਨਾਲ ਦੁਬਿਧਾ ਖ਼ਤਮ ਹੋਈ ਹੈ, ਕੌਮ `ਚ ਏਕਤਾ ਵਧੀ ਹੈ। ਪਹਿਲਾ ਕੈਲੰਡਰ ਜੋ ਪਾਲ ਸਿੰਘ ਪੁਰੇਵਾਲ ਨੇ ਬਣਾਇਆ ਸੀ, ਉਹ ਬੰਦਾ ਸਿਆਣਾ ਨਹੀਂ, ਉਸਨੂੰ ਗੁਰਬਾਣੀ - ਗੁਰਮਤਿ ਦਾ ਗਿਆਨ ਨਹੀਂ। ਅਸੀਂ ਗੁਰਬਾਣੀ - ਗੁਰਮਤਿ ਅਨੂਸਾਰ ਕੈਲੰਡਰ ਬਣਾਇਆ ਹੈ। ਪਹਿਲੇ ਕੈਲੰਡਰ ਨਾਲ ਕੌਮ `ਚ ਵੰਡੀਆਂ ਪੈ ਗਈਆਂ ਸਨ, ਬਾਹਰਲੇ ਦੋ ਤਖ਼ਤ, ਟਕਸਾਲਾਂ, ਸੰਪਰਦਾਵਾਂ ਅਤੇ ਕਈ ਹੋਰ ਜਥੇਬੰਦੀਆਂ ਨੇ ਉਸਨੂੰ ਪ੍ਰਵਾਨ ਨਹੀਂ ਸੀ ਕੀਤਾ। ਅਸੀਂ ਬੜੀ ਖੋਜ ਤੋਂ ਬਾਅਦ ਗੁਰਬਾਣੀ ਗੁਰਮਤਿ ਦੇ ਅਨੂਸਾਰ ਇਹ ਕਲੰਡਰ ਬਣਾਇਆ ਅਤੇ ਜਥੇਦਾਰ ਅਵਤਾਰ ਸਿੰਘ ਮੱਕੜ ਅਤੇ ਬਾਬਾ ਹਰਨਾਮ ਸਿੰਘ ਜੀ ਧੁੰਮਾ ਜੀ ਦੀ ਡਿਊਟੀ ਲਾਈ, ਕਿ ਇਸ ਕੈਲੰਡਰ ਨੂੰ ਪੜਚੋਲੋ। ਉਨ੍ਹਾਂ ਦੀ ਪੜਚੋਲ ਤੋਂ ਬਾਅਦ ਸੰਗਰਾਂਦਾਂ, ਗੁਰਪੁਰਬਾਂ ਦਾ ਫ਼ੈਸਲਾ ਹੋਇਆ, ਜੋ ਬਾਅਦ `ਚ
SGPC executive committee ਨੇ ਸਰਬ ਸੰਮਤੀ ਨਾਲ ਪਾਸ ਕੀਤਾ, ਤੇ ਸਾਰਿਆਂ ਨੇ ਪ੍ਰਵਾਨ ਕਰ ਲਿਆ। ਅਸੀਂ ਅਰਦਾਸ ਕਰ ਦਿੱਤੀ। ਇਸ ਨਾਲ ਪੰਥ ਵਿੱਚ ਏਕਤਾ ਹੋਈ।
ਉਪਰ ਸਾਰੀ ਗਲਬਾਤ ਵਿੱਚ ਕੁੱਝ ਸਵਾਲ ਪੈਦਾ ਹੁੰਦੇ ਹਨ:
1. ਜੇ ਪ੍ਰਬੰਧਕਾਂ ਨੇ ਪਹਿਲਾਂ ਸ਼ੌਪਿੰਗ ਕੰਪਲੈਕਸ ਬਣਵਾਉਣ ਲਈ ਉਹਨਾਂ ਨੂੰ ਪੁਛਿਆ ਅਤੇ ਸਹੀ ਲੱਗਿਆ ਤਾਂ ਮੰਨੇ। ਹੁਣ ਜਦੋਂ ਸਾਰੇ ਸਿੱਖ ਜਗਤ ਨੂੰ ਪਤਾ ਹੈ ਕਿ ਪ੍ਰੋ. ਦਰਸ਼ਨ ਸਿੰਘ ਦੇ ਖਿਲਾਫ ਗ਼ਲਤ ਫ਼ੈਸਲਾ ਹੋਇਆ ਹੈ, ਤਾਂ ਪ੍ਰਬੰਧਕਾਂ ਨੇ ਨਹੀਂ ਮੰਨਿਆ। ਜਥੇਦਾਰਾਂ ਦਾ ਫ਼ੈਸਲਾ ਕੋਈ ਗੁਰੂ ਦਾ ਹੁਕਮ ਨਹੀਂ, ਜਿਸ ਨੂੰ ਮੰਨਿਆ ਜਾਵੇ, ਪਹਿਲੇ ਨੰਬਰ ਵਾਲੀ ਗਲਬਾਤ ਵਿੱਚ ਇਹ ਸਾਬਿਤ ਹੁੰਦਾ ਹੈ, ਕਿ ਸ੍ਰੀ ਅਕਾਲ ਤਖ਼ਤ ਸਾਹਿਬ `ਤੇ ਬੈਠੇ ਹੋਏ ਅਖੌਤੀ ਜਥੇਦਾਰਾਂ ਕੋਲ਼ੋਂ ਗਲਤ ਫ਼ੈਸਲੇ ਵੀ ਹੁੰਦੇ ਹਨ। ਜੇ 2008 ਨੂੰ ਸ੍ਰੀ ਅਕਾਲ ਤਖ਼ਤ ਤੋਂ ਜਾਰੀ ਹੋਇਆ ਹੁਕੁਮਨਾਮਾ, ਜਿਸ ਵਿੱਚ ਫ਼ਿਰ ਤੋਂ ਇਹ ਦੁਹਰਾਇਆ ਗਇਆ ਸੀ ਕਿ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤੁਲ ਕੋਈ ਹੋਰ ਗ੍ਰੰਥ ਨਹੀਂ ਪ੍ਰਕਾਸ਼ ਕੀਤਾ ਜਾ ਸਕਦਾ, ਜਿਸ ਨੂੰ ਧੁੰਮਾ ਛਾਪ ਟਕਸਾਲ, ਬਾਹਰਲੇ ਦੋ ਤਖ਼ਤਾਂ, ਸੰਪਰਦਾਵਾਂ, ਨਿਹੰਗ ਜਥੇਬੰਦੀਆਂ ਨੇ ਨਹੀਂ ਮੰਨਿਆ। ਫ਼ਿਰ ਇਨ੍ਹਾਂ ਦੇ ਖਿਲਾਫ਼ ਕਾਰਵਾਈ ਕਿਓਂ ਨਹੀਂ ਹੋਈ?
2. ਗੁਰਬਚਨ ਸਿੰਘ ਵਲੋਂ ਜਥੇਦਾਰ ਦੇ ਹੁਕਮ ਨੂੰ ਗੁਰੂ ਦਾ ਹੁਕੁਮ ਕਹਿਣਾ, ਗੁਰੂ ਦਾ ਅਪਮਾਨ ਨਹੀਂ? ਬਾਦਲ ਦੀ ਸ਼ਹਿ `ਤੇ ਇਹ ਲੋਕ ਇੰਨੀ ਜ਼ੁਰੱਤ ਕਰਨ ਲੱਗ ਪਏ ਕਿ, ਆਪਣੇ ਆਪ ਨੂੰ ਗਿਆਰ੍ਹਵਾਂ ਗੁਰੂ ਸਮਝਣ ਲੱਗ ਪਏ ਹਨ। ਯਾਦ ਕਰੋ ਗੁਰਬਚਨ ਸਿੰਘ, ਟੋਹੜੇ ਨੂੰ, ਵੇਦਾਂਤੀ ਨੂੰ, ਜਿਹੜੇ ਬਾਦਲ ਦੇ ਤਲਵੇ ਚੱਟਦੇ ਹੁੰਦੇ ਸੀ, ਉਹਨਾਂ ਦਾ ਬਾਦਲ ਨੇ ਕੀ ਹਾਲ ਕੀਤਾ ਸੀ, ਤੁਹਾਡਾ ਤੇ ਮੱਕੜ ਦਾ ਵੀ ਇਹੀ ਹਾਲ ਹੋਣਾ ਹੈ। ਟਿਸ਼ੂ ਪੇਪਰ ਵਾਂਗ ਪੂੰਝ ਕੇ ਸੁੱਟ ਦੇਣਾ ਹੈ। ਤੁਸੀਂ ਕਦੋਂ ਗੁਰੂ ਦੀ ਆਵਾਜ਼ ਸੁਣ ਕੇ ਸੱਚਾਈ ਦੀ ਰਾਹ `ਤੇ ਤੁਰੋਗੇ?
3. ਨਾਨਕਸ਼ਾਹੀ ਕੈਲੰਡਰ ਨਾਲ ਪੰਥਕ ਏਕਤਾ ਕਿਸ ਤਰਾਂ ਹੋਈ ਹੈ ਇਸ ਦਾ ਅੰਦਾਜ਼ਾ ਇਸ ਤੋਂ ਹੀ ਲਗਦਾ ਹੈ ਕਿ, ਦਿੱਲੀ ਕਮੇਟੀ, ਜਲੰਧਰ ਅਤੇ ਹੋਰ ਸ਼ਹਿਰਾਂ ਦੀਆਂ ਸਮੂਹ ਸਿੰਘ ਸਭਾਵਾਂ, ਪੰਜਾਬ ਤੋਂ ਬਾਹਰ ਸਟੇਟਾਂ, ਬਾਹਰਲੇ ਮੁਲਕਾਂ ਵਿੱਚ ਕਿਸੇ ਨੇ ਵੀ ਇਸ ਧੁਮੱਕੜ ਕੈਲੰਡਰ ਨੂੰ ਨਹੀਂ ਮੰਨਿਆ, ਸਿਵਾਏ ਕੁੱਝ ਕੁ ਨੂੰ ਛੱਡਕੇ। ਫ਼ਿਰ ਕਿਹੜੀ ਏਕਤਾ ਦੀ ਗੱਲ ਕਰਦੇ ਹੋ? ਜਿਹੜੇ ਲੋਕ 2003 ਵਿੱਚ ਜਾਰੀ ਨਾਨਕਸ਼ਾਹੀ ਕੈਲੰਡਰ, ਜਿਹੜਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ, ਸ਼ੋਮਣੀ ਕਮੇਟੀ ਦੁਆਰਾ ਹੀ ਜਾਰੀ ਕੀਤਾ ਗਿਆ ਸੀ, ਨੂੰ ਨਹੀਂ ਮੰਨਦੇ ਸੀ, ਹੁਣ 2010 ਵਿੱਚ ਕਿੱਦਾਂ ਮੰਨਣ ਲੱਗ ਪਏ? 2003 ਵਿੱਚ ਅਕਾਲ ਤਖ਼ਤ ਦਾ ਹੁਕਮਨਾਮਾ, ਹੁਕੁਮਨਾਮਾ ਨਹੀਂ ਸੀ? ਹੁਣ 2010 ਵਿੱਚ ਕਿਓਂ ਹੁਕੁਮਨਾਮਾ ਲੱਗਣ ਲੱਗ ਪਿਆ? ਹੁਣ ਤੁਹਾਨੂੰ ਧੁੰਮਾ ਕਿਵੇਂ ਚੰਗਾ ਲੱਗਣ ਲੱਗ ਪਿਆ?
4. ਇਹ ਕਹਿਣਾ ਕਿ ਪੰਥਕ ਏਕਤਾ ਧੁੰਮਾ ਛਾਪ ਟਕਸਾਲ, ਪਟਨਾ ਸਾਹਿਬ, ਹਜ਼ੂਰ ਸਾਹਿਬ ਅਤੇ ਸੰਪਰਦਾਵਾਂ ਨਾਲ ਹੀ ਹੁੰਦੀ ਹੈ, ਤਾਂ ਫ਼ਿਰ ਦੱਸੋ ਕਿ, ਕਿਸ ਦਿਨ ਤੋਂ
o ਸਿੱਖ ਰਹਿਤ ਮਰਿਆਦਾ ਦਾ ਭੋਗ ਪਾਇਆ ਜਾ ਰਿਹਾ ਹੈ?
o ਦਰਬਾਰ ਸਾਹਿਬ ਭੰਗ ਦਾ ਭੋਗ ਲਾਇਆ ਜਾ ਰਿਹਾ ਹੈ?
o ਦਰਬਾਰ ਸਾਹਿਬ ਵਿੱਚ ਬਕਰੇ ਝਟਕਾਏ ਜਾ ਰਹੇ ਹਨ?
o ਦਰਬਾਰ ਸਾਹਿਬ ਵਿੱਚ ਟੱਲ ਖੜਕਾਏ ਜਾ ਰਹੇ ਹਨ?
o ਦਰਬਾਰ ਸਾਹਿਬ ਵਿੱਚ ਦੀਵਿਆਂ ਵਾਲੀ ਆਰਤੀ ਹੋਵੇਗੀ?
o ਦਰਬਾਰ ਸਾਹਿਬ `ਚ ਅਖੌਤੀ ਦਸਮ ਗ੍ਰੰਥ ਦਾ ਅਖੰਡ ਪਾਠ ਕਰਵਾਇਆ ਜਾ ਰਿਹਾ ਹੈ?
o ਦਰਬਾਰ ਸਾਹਿਬ `ਚ ਠਾਠੇ ਤੇ ਧੋਤੀਆਂ ਬੰਨ੍ਹ ਕੇ ਡਿਊਟੀ ਦੇਣੀ ਸ਼ੁਰੂ ਕਰੋਗੇ?
o ਪਜਾਮਾ ਲਾਹ ਕੇ ਗੁਰੂ ਦੀ ਹਜ਼ੂਰੀ ਵਿੱਚ ਜਾਇਆ ਜਾ ਰਿਹਾ ਹੈ?
o ਬੀਬੀਆਂ ਨੂੰ ਖੰਡੇ ਦੀ ਬਜਾਏ, ਕਿਰਪਾਨ ਨਾਲ ਅੰਮ੍ਰਿਤ ਛਕਾਇਆ ਜਾ ਰਿਹਾ ਹੈ?
o ਧੁੰਮਾ ਛਾਪ ਟਕਸਾਲ ਦੀ ਤਰ੍ਹਾਂ ਦਰਬਾਰ ਸਾਹਿਬ `ਚ ਹਵਨ ਕਰਵਾਇਆ ਜਾ ਰਿਹਾ ਹੈ?

ਜੇ ਇਨ੍ਹਾਂ ਲੋਕਾਂ ਨਾਲ਼ ਹੀ ਪੰਥਕ ਏਕਤਾ ਹੋਣੀ ਹੈ, ਤਾਂ ਇਨ੍ਹਾਂ ਦੀ ਮਰਿਆਦਾ ਵੀ ਮੰਨਣੀ ਪਵੇਗੀ। ਸਾਨੂੰ ਇਹੋ ਖਤਰਾ ਹੈ ਕਿ ਇਸ ਪੰਥਕ ਏਕਤਾ ਦੇ ਨਾਮ ਹੇਠ ਕਰਮਕਾਂਡੀ ਬ੍ਰਾਹਮਣਵਾਦੀ ਮਰਿਆਦਾ ਸ਼ੁਰੂ ਕੀਤੀ ਜਾਵੇਗੀ ਅਤੇ ਪੰਥਕ ਮਰਿਆਦਾ ਦਾ ਘਾਣ ਕੀਤਾ ਜਾਵੇਗਾ। ਇਹ ਸਭ ਕੁੱਝ ਸਿੱਖਾਂ ਨੂੰ ਗੁਮਰਾਹ ਕਰਨ ਲਈ ਹੀ ਕੀਤਾ ਜਾ ਰਿਹਾ ਹੈ, ਇਹ ਇੱਕ ਗਿਣੀ ਮਿੱਥੀ ਸਾਜਿਸ਼ ਹੈ। ਇਹ ਆਪਣੇ ਆਪ ਨੂੰ ਗੁਰੂ ਸਮਝਣਾ ਸ਼ੁਰੂ ਕਰਨ ਲੱਗ ਪਏ ਹਨ। ਜਥੇਦਾਰ ਕੋਈ ਗੁਰੂ ਨਹੀਂ, ਜਿਸਦੀ ਹਰ ਗੱਲ ਮੰਨੀ ਜਾਵੇ। ਉਹ ਸਿਰਫ਼ ਆਪਣੀ ਰਾਏ ਦੇ ਸਕਦਾ ਹੈ, ਜੇ ਉਹ ਗੁਰਬਾਣੀ ਗੁਰਮਤਿ ਦੇ ਅਨੁਕੂਲ ਹੈ, ਤਾਂ ਮੰਨੀ ਜਾ ਸਕਦੀ ਹੈ, ਜੇ ਨਹੀਂ, ਤਾਂ ਕੋਈ ਜ਼ਰੂਰੀ ਨਹੀਂ। ਇਹ ਲੋਕ ਵਿਕਾਊ ਹਨ, ਜਿਨ੍ਹਾਂ ਦੀ ਕੋਈ ਜ਼ਮੀਰ ਨਹੀਂ। ਸਿੱਖਾਂ ਨੂੰ ਸੋਚਣਾ ਪਵੇਗਾ ਅਤੇ ਇਹ ਫ਼ੈਸਲਾ ਕਰਕੇ ਮੁਹਿੰਮ ਤਿਆਰ ਕਰਨੀ ਪਵੇਗੀ, ਜਿਸ ਨਾਲ ਅਕਾਲ ਤਖ਼ਤ ਸਾਹਿਬ ਤੇ ਕੋਈ ਐਸਾ ਗਿਰਿਆ ਹੋਇਆ ਵਿਅਕਤੀ ਸੇਵਾਦਾਰ ਨਾ ਬਣ ਬੈਠੇ, ਜੋ ਸਿੱਖਾਂ ਲਈ ਧਾਰਮਿਕ, ਵਿਅਕਤੀਗਤ, ਸਭਿਆਚਾਰਿਕ ਤੌਰ `ਤੇ ਹਾਨੀਕਾਰਕ ਹੋਵੇ।
ਸੰਪਾਦਕ ਖ਼ਾਲਸਾ ਨਿਊਜ਼
www.khalsanews.org


(31/05/10)
ਬਸੰਤ ਕੌਰ

ਫਰੀਦਾਬਾਦ ਵਿਖੇ ੭੧ਵੇਂ ਗੁਰਮਤਿ ਟ੍ਰੇਨਿੰਗ ਕੈਂਪ ਦੀ ਅਰੰਭਤਾ
ਬਸੰਤ ਕੌਰ, ੩੦ ਮਈ ੨੦੧੦)
ਸਿੱਖ ਕੌਮ ਦੀ ਪਨੀਰੀ ਨੂੰ ਗੁਰਮਤਿ ਗਿਆਨ ਨਾਲ ਜੋੜਨ ਲਈ ਫ਼ਰੀਦਾਬਾਦ ਵਿਖੇ ਮਾਤਾ ਸਾਹਿਬ ਕੌਰ ਗੁਰਮਤਿ ਐਜੂਕੇਸ਼ਨਲ ਸੋਸਾਇਟੀ ਦੇ ਪ੍ਰਬੰਧ ਹੇਠ ਚਲ ਰਹੇ ਮਾਤਾ ਸਾਹਿਬ ਕੌਰ ਗੁਰਮਤਿ ਕਾਲਜ ਵੱਲੋਂ ੭੧ ਵੇਂ ਗੁਰਮਤਿ ਟ੍ਰੇਨਿੰਗ ਕੈਂਪ ਦਾ ਸ਼ਾਨਦਾਰ ਆਯੋਜਨ ਅੱਜ ਫਰੀਦਾਬਾਦ ਵਿਖੇ ਸ਼ਹਿਰੀ ਵਾਤਾਵਰਣ ਤੋਂ ਦੂਰ ਬੜਖਲ ਝੀਲ ਦੇ ਨੇੜੇ ਸ਼ਾਤਮਈ ਕੁਦਰਤੀ ਨਜ਼ਾਰਿਆਂ ਵਿੱਚ ਪ੍ਰਿੰਸੀਪਲ ਕੁਲਦੀਪ ਸਿੰਘ ਅਤੇ ਸ. ਰਾਜਬੀਰ ਸਿੰਘ ਦੇ ਨਿਜੀ ਸਕੂਲ ਹੋਮਰਟਨ ਗਰਾਮਰ ਵਿਖੇ ਕੀਤਾ ਗਿਆ। ਕੈਂਪ ਬਾਰੇ ਜਾਣਕਾਰੀ ਦਿੰਦਿਆਂ ਮਾਤਾ ਸਾਹਿਬ ਕੌਰ ਗੁਰਮਤਿ ਐਜੂਕੇਸ਼ਨਲ ਸੋਸਾਇਟੀ ਦੇ ਚੇਅਰਮੈਨ ਸ. ਕ੍ਰਿਪਾਲ ਸਿੰਘ ਨੇ ਅਦਾਰੇ ਬਾਰੇ ਦਸਦਿਆਂ ਕਿਹਾ ਕਿ ਪਿਛਲੇ ੧੭ ਸਾਲਾਂ ਤੋਂ ਗੁਰਮਤਿ ਐਜੂਕੇਸ਼ਨਲ ਸੁਸਾਇਟੀ ਵੱਲੋਂ ਜਿੱਥੇ ਅਪਣੇ ਮੁੱਖ ਸੈਂਟਰ ਫਰੀਦਾਬਾਦ ਵਿੱਚ ਹਰ ਸਾਲ ਕੈਂਪ ਲਾਏ ਜਾਂਦੇ ਹਨ ਉਥੇ ਇਸ ਅਦਾਰੇ ਵੱਲੋਂ ਪਿਛਲੇ ਸਮਿਆਂ ਵਿੱਚ ਦਿੱਲੀ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਹਰਿਆਣਾ ਅਤੇ ਪੰਜਾਬ ਦੇ ਕਈ ਇਲਾਕਿਆਂ ਦੇ ਵਸਨੀਕ ਬੱਚਿਆਂ ਨੂੰ ਗੁਰਮਤਿ ਗਿਆਨ ਵਿੱਚ ਪ੍ਰੱਪਕ ਕਰਣ ਲਈ ਅਜਿਹੇ ਕਈ ਟ੍ਰੇਨਿੰਗ ਕੈਂਪਾਂ ਦਾ ਆਯੋਜਨ ਕੀਤਾ ਜਾ ਚੁੱਕਿਆ ਹੈ। ਕ੍ਰਿਪਾਲ ਸਿੰਘ ਨੇ ਦਸਿਆ ਕਿ ਫਰੀਦਾਬਾਦ ਸ਼ਹਿਰ ਵਿੱਚ ਲਗਿਆ ਇਹ ਕੈਂਪ ੩੦ ਮਈ ਤੋਂ ੬ ਜੂਨ ਤਕ ਚਲਣਗੇ। ਇਸ ਕੈਂਪ ਵਿੱਚ ਸਿੱਖ ਬੱਚਿਆਂ ਤੋਂ ਇਲਾਵਾ ਹਿੰਦੂ, ਮੁਸਲਮਾਨ ਅਤੇ ਈਸਾਈ ਭਾਈਚਾਰੇ ਦੇ ਬੱਚਿਆਂ ਨੇ ਵੀ ਹਿੱਸਾ ਲਿਆ। ਸਿੱਖ ਧਰਮ ਸਮੁੱਚੀ ਮਨੁੱਖਤਾ ਲਈ ਹੈ ਇਸ ਮਕਸਦ ਨੂੰ ਕੈਂਪ ਵਿੱਚ ਧਿਆਨ ਰਖਦਿਆਂ ਸਿੱਖ ਬੱਚਿਆਂ ਤੋਂ ਅਲਾਵਾ ਸਵੈ-ਇੱਛਾ ਨਾਲ ਕੈਂਪ ਵਿੱਚ ਆਏ ਹਰ ਵਰਗ ਦੇ ਬੱਚਿਆਂ ਨੂੰ ਵੀ ਕੈਂਪ ਵਿੱਚ ਹਿੱਸਾ ਲੈਣ ਦਾ ਮੌਕਾ ਦਿੱਤਾ ਗਿਆ ਹੈ। ਇੰਨ੍ਹਾਂ ਸਾਰੇ ਬੱਚਿਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆਵਾਂ ਨਾਲ ਜੋੜਨ ਦਾ ਉਪਰਾਲਾ ਕੀਤਾ ਜਾਵੇਗਾ ਉਥੇ ਗੁਰ-ਇਤਿਹਾਸ, ਸਿੱਖ ਫਿਲਾਸਫੀ, ਸਿੱਖ ਕਲਚਰ ਅਤੇ ਸ਼ਰੀਰਕ ਤੰਦਰੁਸਤੀ ਲਈ ਮਾਰਸ਼ਲ ਆਰਟ ਗੱਤਕਾ, ਸਿੱਖ ਪੇਂਟਿਗਸ, ਦਸਤਾਰ ਬੰਨਣ੍ਹ ਦੀ ਟ੍ਰੇਨਿੰਗ ਅਤੇ ਉਜਵਲ ਭੱਵਿਖ ਲਈ ਮਾਹਰਾਂ ਵੱਲੋਂ ਤਕਨੀਕੀ ਗਿਆਨ, ਕੈਰਿਅਰ ਕਾਉਂਸਲਿਗ ਆਦਿਕ ਸਿੱਖਿਆਵਾਂ ਬਾਰੇ ਵੀ ਜਾਨਕਾਰੀ ਦਿੱਤੀ ਜਾਵੇਗੀ ਅਤੇ ਰੋਜ਼ਾਨਾ ਜਪੁ ਜੀ ਸਾਹਿਬ ਪਾਠ ਦੇ ਸ਼ੁਧ ਉਚਾਰਨ ਬਾਰੇ ਵੀ ਦਸਿਆ ਜਾਵੇਗਾ। ਇਸ ਤੋਂ ਇਲਾਵਾ ਇਸ ਕੈਂਪ ਵਿੱਚ ਸਿੱਖ ਕੌਮ ਦੀਆਂ ਉਘੀਆਂ ਸ਼ਖਸੀਅਤਾਂ ਵੀ ਪੁੱਜ ਕੇ ਬੱਚਿਆਂ ਨੂੰ ਗੁਰੂ ਗਿਆਨ ਨਾਲ ਜੋੜਣਗੀਆਂ। ਕੈਂਪ ਨੂੰ ਸੁਚੱਜੇ ਰੂਪ ਵਿੱਚ ਚਲਾਉਣ ਲਈ ਬੀਬੀ ਅਰਵਿੰਦਰ ਕੌਰ ਅਤੇ ਬੀਬੀ ਹਰਬੰਸ ਕੌਰ ਨੂੰ ਕੈਂਪ ਕਮਾਂਡਰ ਦੀ ਸੇਵਾ ਸੌਂਪੀ ਗਈ ਹੈ। ਇਸ ਤੋਂ ਇਲਾਵਾ ਇਸ ਕੈਂਪ ਵਿੱਚ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਤੋਂ ਉਚੇਚੇ ਸੱਦੇ `ਤੇ ਪੁੱਜੇ ਪ੍ਰੋ. ਸੁਰਿੰਦਰ ਸਿੰਘ, ਦਿੱਲੀ ਤੋਂ ਗੁਰਮਤਿ ਪ੍ਰਚਾਰ ਜੱਥੇ ਦੇ ਆਗੂ ਸ. ਗੁਰਬਖਸ਼ ਸਿੰਘ, ਫਰੀਦਾਬਾਦ ਤੋਂ ਸ. ਦਲਬੀਰ ਸਿੰਘ, ਸ. ਉਪਕਾਰ ਸਿੰਘ, ਸ. ਸੁਰਿੰਦਰ ਸਿੰਘ, ਸ. ਨਿਰਮਲ ਸਿੰਘ, ਸ. ਰਣਜੀਤ ਸਿੰਘ, ਸ. ਗੁਰਿੰਦਰ ਸਿੰਘ, ਪ੍ਰੋ. ਭੁਪਿੰਦਰ ਸਿੰਘ, ਸ. ਕ੍ਰਿਪਾਲ ਸਿੰਘ, ਸ੍ਰ. ਸ਼ਿੰਗਾਰਾ ਸਿੰਘ, ਸ੍ਰ. ਹੋਸ਼ਿਆਰ ਸਿੰਘ, ਪ੍ਰਿੰਸੀਪਲ ਵਰਿੰਦਰ ਕੌਰ, ਬੀਬੀ ਮੋਹਨ ਕੌਰ, ਬੀਬੀ ਬਲਦੇਵ ਕੌਰ, ਬੀਬੀ ਪਰਮਜੀਤ ਕੌਰ, ਬੀਬੀ ਸਰਬਜੀਤ ਕੌਰ, ਬੀਬੀ ਮਨਜੀਤ ਕੌਰ, ਬੀਬੀ ਗੁਰਜੀਤ ਕੌਰ, ਬੀਬੀ ਵਰਿੰਦਰ ਕੌਰ, ਬੀਬੀ ਜਸਪ੍ਰੀਤ ਕੌਰ, ਬੀਬੀ ਗੁਰਸ਼ਰਨ ਕੌਰ, ਬੀਬੀ ਅਨੂਪ ਕੌਰ, ਬੀਬੀ ਸਤਨਾਮ ਕੌਰ ਆਦਿ ਵੱਲੋਂ ਵੀ ਕਲਾਸਾਂ ਵਿੱਚ ਬੱਚਿਆਂ ਨੂੰ ਗੁਰਮਤਿ ਸੰਬੰਧੀ ਲੈਕਚਰ ਅਤੇ ਕੈਂਪ ਵਿੱਚ ਹਰ ਪ੍ਰਕਾਰ ਦੀ ਸੇਵਾ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਜਾ ਰਿਹਾ ਹੈ ਇਸ ਟ੍ਰੇਨਿੰਗ ਕੈਂਪ ਵਿੱਚ ਗੁਰਮੁਖੀ ਲਿਪੀ ਦੀ ਸਪੈਸ਼ਲ ਕਲਾਸਾਂ ਦੇ ਨਾਲ ਹੌਬੀ ਕਲਾਸਾਂ ਅਤੇ ਕੀਰਤਨ ਸਿਖਲਾਈ ਦੀ ਕਲਾਸਾਂ ਵੀ ਲਾਈਆਂ ਜਾ ਰਹੀਆਂ ਹਨ ਅਤੇ ਸਿੱਖ ਇਤਿਹਾਸ ਨਾਲ ਸੰਬਧਤ ਫਿਲਮਾਂ ਵੀ ਵਿਖਾਈ ਜਾਣਗੀਆਂ। ਇਸ ਕੈਂਪ ਨੂੰ ਗੁਰੂ ਨਾਨਕ ਮਿਸ਼ਨ ਫਰੀਦਾਬਾਦ ਦੇ ਗਤਕਾ ਅਖਾੜਾ ਤੋਂ ਇਲਾਵਾ ਫਰੀਦਾਬਾਦ ਦੀਆ ਸਿੰਘ ਸਭਾਵਾਂ ਅਤੇ ਕਈ ਧਾਰਮਕ ਜੱਥੇਬੰਦੀਆਂ ਵੱਲੋਂ ਭਰਪੂਰ ਸਹਿਯੋਗ ਵੀ ਦਿੱਤਾ ਜਾ ਰਿਹਾ ਹੈ।


(30/05/10)
ਮਨਦੀਪ ਸਿੰਘ ਵਰਨਨ

ਜਸਬੀਰ ਸਿੰਘ ਕੈਲਗਿਰੀ ਜੀ
ਆਪ ਜੀ ਦੇ ਵਿਚਾਰਾਂ ਲਈ ਧੰਨਵਾਦ, ਸ਼ਾਇਦ ਤੁਹਾਨੂੰ ਭੁਲੇਖਾ ਲੱਗ ਗਿਆ।
ਮੈਂ ਇਹ ਖਤ ਸਿਰਫ ਗਿ: ਸੁਰਜੀਤ ਸਿੰਘ ਜੀ ਨੂੰ ਲਿਖਿਆ ਸੀ ਤੇ ਪਿਤਾ ਸਮਾਨ ਸਮਝਕੇ ਸਿਰਫ ਇਹ ਬੇਨਤੀ ਕੀਤੀ ਹੈ ਕਿ ਆਪਾ “ਕਾਮਰੇਡ” ਸ਼ਬਦ ਦੀ ਵਰਤੋਂ ਨਾ ਕਰੀਏ, ਕਿਉਂਕਿ ਇਹੋ ਸ਼ਬਦ ਸੰਪਰਦਾਈ ਸਾਡੇ ਮਿਸ਼ਨਰੀ ਵਿਦਵਾਨਾਂ ਲਈ ਵਰਤਦੇ ਹਨ।
ਤੁਸੀਂ ਲਿਖਿਆ ਹੈ -- ਮੈਂ ਪ੍ਰਿ: ਗਿ: ਸੁਰਜੀਤ ਸਿੰਘ ਜੀ ਦਾ ਲੇਖ ਦੁਬਾਰਾ ਪੜ੍ਹਿਆ ਪਰ ਉਥੇ ਮੈਨੂੰ ਕਿਸੇ ਵੀ ਸੱਜਣ ਦਾ ਨਾਮ ਨਜ਼ਰ ਨਹੀਂ ਆਇਆ ਜਿਸ ਨੂੰ ਉਨ੍ਹਾਂ ਨੇ ਕਮਿਊਨਿਸਟ ਕਿਹਾ ਹੋਵੇ। ਪ੍ਰਿ: ਸਾਹਿਬ ਨੇ ਕਮਿਊਨਿਸਟ ਸੋਚ ਦੀ ਘੁਸਪੈਠ ਬਾਰੇ ਲਿਖਿਆ ਹੈ, ਕਿਸੇ ਖਾਸ ਵਿਅਕਤੀ ਬਾਰੇ ਲਿਖਿਆ ਹੋਇਆ ਮੈਨੂੰ ਨਜ਼ਰ ਨਹੀਂ ਆਇਆ ।
ਮਾਫ ਕਰਨਾ ਜੀ ਮੈਂ ਤਾਂ ਕਿਤੇ ਨਹੀਂ ਲਿਖਿਆ ਕਿ ਗਿ: ਜੀ ਨੇ ਕਿਸੇ ਵਿਦਵਾਨ ਦੇ ਖਿਲਾਫ ਲਿਖਿਆ ਹੈ। ਵਿਹਲੜ ਸਾਧਾਂ ਵਾਲੀ ਪਹੁੰਚ ਤੋਂ ਭਾਵ ਹੈ ਕਿ ਉਹ (ਸਾਧ) ਸਭ ਨੂੰ ਆਪਣੇ ਫਤਵੇ ਸੁਣਾਉਦੇਂ ਹਨ ਪਰ ਗਿ: ਜੀ ਤੋਂ ਅਸੀਂ ਇਹ ਆਸ ਨਹੀਂ ਰੱਖਦੇ।
ਵੀਰ ਗੁਰਸ਼ਰਨ ਸਿੰਘ ਕਸੇਲ ਜੀ ਦੇ ਵਿਚਾਰ ਪੜ ਲਵੋ, ਉਹਨਾਂ ਆਪ ਬੀਤੀ ਦੱਸ ਦਿੱਤੀ ਹੈ ਕਿ ਕਿਸ ਤਰਾਂ ਗਿ: ਸੁਰਜੀਤ ਸਿੰਘ ਜੀ ਨੂੰ ਵੀ ਕਾਮਰੇਡ ਕਿਹਾ ਗਿਆ ਸੀ।
ਤੁਸੀਂ ਗੁਰਬਾਣੀ ਬਾਰੇ ਹਾਂ ਜਾਂ ਨਾਂਹ ਪੁੱਛਿਆ ਹੈ, ਮੈਂ ਸਿੱਖੀ ਬਾਰੇ ਸਿੱਖ ਮਾਰਗ ਤੋਂ ਹੀ ਬਹੁਤਾ ਕੁੱਝ ਜਾਣਿਆ ਹੈ, ਮੇਰੇ ਪਰਿਵਾਰ ਤੋਂ ਵੀ ਮੈਨੂੰ ਸਿੱਖੀ ਬਾਰੇ ਕੁੱਝ ਵੀ ਵਿਰਸੇ ਵਿੱਚ ਨਹੀਂ ਮਿਲਿਆ ਤੇ ਮੇਰੇ ਵਿਚਾਰ ਵੀ ਮੇਰੇ ਆਪਣੇ ਹਨ ਕਿਸੇ ਦੇ ਕਹੇ ਤੇ ਬਦਲ ਵੀ ਨਹੀਂ ਸਕਦੇ। ਆਪ ਜੀ ਖਿਮਾ ਕਰਿਓ ਤੁਹਾਨੂੰ ਹਾਂ ਜਾਂ ਨਾਂਹ ਕਰਨੀ ਮੈ ਜ਼ਰੂਰੀ ਨਹੀਂ ਸਮਝਦਾ ਕਿਉਂਕਿ ਹੋ ਸਕਦਾ ਹੈ ਗੁਰਬਾਣੀ ਬਾਰੇ ਮੇਰੇ ਵਿਚਾਰ ਤੁਹਾਨੂੰ ਕਾਮਰੇਡੀ ਲੱਗਣ।
ਬਾਕੀ ਮੈਂ ਇਹ ਵੀ ਨਹੀਂ ਚਾਹੁੰਦਾ ਕਿ ਕੋਈ ਮੇਰੀ “ਸੋਚ” ਦੇ ਮੁਤਾਬਿਕ ਚੱਲੇ, ਸਭ ਧਰਮਾਂ, ਮਨੁੱਖਾਂ ਦੀ ਆਪਣੀ – ਆਪਣੀ ਸੋਚਣੀ ਹੈ, ਗੁਰਬਾਣੀ ਬਾਰੇ ਅਸੀਂ ਖਿਆਲ ਦੇ ਸਕਦੇ ਹਾਂ ਫੈਸਲੇ ਨਹੀਂ। ਪ੍ਰੋ: ਸਾਹਿਬ ਸਿੰਘ ਜੀ ਦੇ ਕੀਤੇ ਟੀਕੇ ਨੂੰ ਵੀ ਸੰਪਰਦਾਈਏ ਕਾਮਰੇਡੀ ਸੋਚ ਕਹਿੰਦੇ ਹਨ, ਕਿਉਂਕਿ ਉਹ ਡੇਰੇਦਾਰਾਂ ਦੀ ਸੋਚ ਮੁਤਾਬਿਕ ਨਹੀਂ ਹੈ ਤੇ ਅਸੀਂ ਉਹੀ ਟੀਕਾ ਪ੍ਰਮਾਣਿਤ ਕਰਕੇ ਪੜਦੇ ਹਾਂ ਪਰ ਜੇਕਰ ਹੁਣ ਹੋਰ ਵੀ ਵਿਦਵਾਨ ਗੁਰਬਾਣੀ ਬਾਰੇ ਵਿਚਾਰ ਦੇਣ ਤਾਂ ਸਾਨੂੰ ਪੜਨੇ ਸੁਨਣੇ ਚਾਹੀਦੇ ਹਨ ਅਤੇ ਆਪਣੇ ਵਿਚਾਰ ਖੁੱਲਕੇ ਦੇਣੇ ਚਾਹੀਦੇ ਹਨ ਨਾਕਿ ਸਾਧਾਂ ਦੀ ਤਰਾਂ ਕਮਿਊਨਿਸਟ ਹੋਣ ਦਾ ਲੇਬਲ ਲਾ ਦੇਣਾ ਚਾਹੀਦਾ ਹੈ।

ਮਨਦੀਪ ਸਿੰਘ ਵਰਨਨ


(30/05/10)
ਅਮਰ ਜੀਤ ਸਿੰਘ ਚੰਦੀ

ੴ ਸਤਿ ਗੁਰ ਪ੍ਰਸਾਦਿ
ਬ੍ਰਾਹਮਣੀ ਮਿੱਥਾਂ ਅਤੇ ਆਵਾਗਵਨ

ਗੁਰਬਾਣੀ ਉਨ੍ਹਾਂ ਮਿੱਥਾਂ ਦਾ ਖੰਡਣ ਕਰਦੀ ਹੈ ਜੋ ਪੁਜਾਰੀ ਜਮਾਤ ਨੇ, ਅਪਣੇ ਲੁੱਟ ਜਾਲ ਵਜੋਂ ਘੜੀਆਂ ਹੋਈਆਂ ਹਨ, ਜਿਵੇਂ ਸਵਰਗ ਦਾ ਲਾਲਚ। ਜਿਸ ਅਧੀਨ ਬ੍ਰਾਹਮਣ ਨੇ, ਹਿੰਦੂਆਂ ਨੂੰ ਏਨੇ ਸਬਜ਼ ਬਾਗ ਦਿਖਾਏ ਹਨ ਕਿ ਵਿਵੇਕ ਬੁੱਧੀ ਤੋਂ ਹੀਣ ਬੰਦਾ ਉਸ ਜਾਲ ਵਿੱਚ ਫਸੇ ਬਗੈਰ ਰਹਿ ਹੀ ਨਹੀਂ ਸਕਦਾ। ਏਸੇ ਹਰ ਚੰਦੌਰੀ, ਮਿਰਗ ਮਰੀਚਕਾ ਵਿੱਚ ਫਸੇ ਰਾਜਿਆਂ ਨੇ ਅਪਣਾ ਸਭ ਕੁੱਝ (ਇਸਤ੍ਰੀ ਨੂੰ ਬ੍ਰਾਹਮਣ ਦੀ ਵਾਸਨਾ ਦਾ ਸ਼ਿਕਾਰ ਹੋਣ ਲਈ। ਅਪਣੇ ਬੱਚਿਆਂ ਨੂੰ, ਬ੍ਰਾਹਮਣ ਦਾ ਬੰਧੂਆ ਮਜ਼ਦੂਰ ਬਣਨ ਲਈ। ਅਪਣੀ ਜਾਇਦਾਦ, ਬ੍ਰਾਹਮਣ ਦੀ ਐਸ਼ ਲਈ) ਬ੍ਰਾਹਮਣ ਨੂੰ ਦਾਨ ਕਰ ਕੇ ਅਪਣਾ ਸਰੀਰ, ਬਨਾਰਸ ਵਿੱਚ ਪਏ ਆਰੇ (ਕਰਵਤ, ਕਲਵੱਤ੍ਰ) ਨਾਲ ਚਿਰਵਾ ਲਿਆ ਸੀ।
ਗੁਰਮਤ ਅਜਿਹੇ ਕਿਸੇ ਪਖੰਡ ਨੂੰ ਮਾਨਤਾ ਨਹੀਂ ਦਿੰਦੀ। ਗੁਰਮਤ ਦਾ ਸਪੱਸ਼ਟ ਆਦੇਸ਼ ਹੈ ਕਿ ਸ਼ਬਦ ਵਿਚਾਰ ਆਸਰੇ ਹਉਮੈ ਮਾਰ ਕੇ, ਪਰਮਾਤਮਾ ਦੇ ਹੁਕਮ ਵਿੱਚ ਚਲ। ਇਹ ਫਿਰ ਪਰਮਾਤਮਾ ਦੀ ਮਿਹਰ ਹੋਵੇਗੀ, ਜੇ ਉਹ ਤੈਨੂੰ ਅਪਣੇ ਨਾਲ ਇੱਕ ਮਿਕ ਕਰ ਲਵੇ। ਤੇਰਾ ਜਨਮ ਮਰਨ ਦਾ ਗੇੜ ਮੁਕਾ ਦੇਵੇ।
ਏਸੇ ਤਰ੍ਹਾਂ ਜੋ ਸਵਰਗ ਦੇ ਲਾਲਚ ਵਿੱਚ ਨਹੀਂ ਫਸਿਆ, ਉਸ ਨੂੰ ਬ੍ਰਾਹਮਣ ਨੇ ਨਰਕ ਦੇ ਡਰਾਵਿਆਂ ਨਾਲ ਲੁਟਿਆ। ਬ੍ਰਾਹਮਣ ਨੇ ਤਾਂ ਬਾਕਾਇਦਾ ਕੈਲੰਡਰ ਛਾਪ ਦਿੱਤੇ, ਜਿਸ ਵਿੱਚ ਵਿਖਾ ਦਿੱਤਾ ਕਿ ਇਹ ਗਲਤ ਕੰਮ ਕਰਨ ਨਾਲ, ਨਰਕ ਵਿੱਚ ਇਹ ਸਜ਼ਾ ਮਿਲਦੀ ਹੈ, ਇਹ ਗਲਤ ਕੰਮ ਕਰਨ ਨਾਲ ਇਹ ਸਜ਼ਾ ਮਿਲਦੀ ਹੈ।
ਗੁਰਮਤ ਇਸ ਨੂੰ ਰੱਦ ਕਰਦੀ ਹੈ। ਗੁਰਮਤ ਦਾ ਸਪੱਸ਼ਟ ਆਦੇਸ਼ ਹੈ ਕਿ, ਪਰਮਾਤਮਾ ਦੇ ਨਿਯਮ ਕਾਨੂਨ ਅਟੱਲ ਹਨ, ਉਨ੍ਹਾਂ ਨੂੰ ਕੋਈ ਟਾਲ ਨਹੀਂ ਸਕਦਾ, ਕੋਈ ਬਦਲ ਨਹੀਂ ਸਕਦਾ। ਜਿਵੇਂ ਸਾਡੇ ਸਰੀਰ ਲਈ, ਕੁੱਝ ਕੁਦਰਤੀ ਨਿਯਮ ਹਨ, ਜਿਨ੍ਹਾਂ ਦੀ ਉਲੰਘਣਾ ਕਰਨ ਨਾਲ, ਸਾਡਾ ਸਰੀਰ ਬਿਮਾਰ ਹੋ ਜਾਂਦਾ ਹੈ, ਫਿਰ ਦਵਾਈਆਂ ਰਾਹੀਂ, ਉਸ ਕੀਤੀ ਉਲੰਘਣਾ ਨੂੰ ਸੁਧਾਰਨ ਦਾ ਯਤਨ ਕੀਤਾ ਜਾਂਦਾ ਹੈ। ਉਸ ਕੀਤੀ ਉਲੰਘਣਾ ਦਾ ਫੱਲ ਕਿੰਨਾ ਚਿਰ ਭੋਗਣਾ ਪੈਂਦਾ ਹੈ? ਇਸ ਬਾਰੇ ਕੁੱਝ ਨਹੀਂ ਕਿਹਾ ਜਾ ਸਕਦਾ, ਕਈ ਵਾਰੀ ਤਾਂ ਇਸ ਤੋਂ ਛੇਤੀ ਹੀ ਛੁਟਕਾਰਾ ਮਿਲ ਜਾਂਦਾ ਹੈ, ਕਈ ਵਾਰੀ, ਸਮਾ ਕੁੱਝ ਜ਼ਿਆਦਾ ਤਾਂ ਲੱਗ ਜਾਂਦਾ ਹੈ, ਪਰ ਠੀਕ ਹੋ ਜਾਈਦਾ ਹੈ, ਪਰ ਕਈ ਵਾਰੀ, ਇਹ ਕੀਤੀ ਗਲਤੀ ਸਰੀਰ ਦੇ ਨਾਲ ਹੀ ਨਿਭਦੀ ਹੈ। ਕਿਉਂਕਿ ਇਹ ਮਾਦਾ ਚੀਜ਼ ਹੈ, ਦਿਸਦੀ ਹੈ, ਇਸ ਲਈ ਇਸ ਬਾਰੇ ਕੋਈ ਵਿਵਾਦ ਨਹੀਂ ਹੈ, ਅੱਜ ਸਾਰੀ ਦੁਨੀਆ ਮੰਨਦੀ ਹੈ ਕਿ ਇਲਾਜ ਕਰਵਾਉਣ ਨਾਲੋਂ, ਪਰਹੇਜ਼ ਕਰਨਾ, ਉਨ੍ਹਾਂ ਨਿਯਮਾਂ ਦੀ ਪਾਲਣਾ ਕਰਨਾ ਬਹੁਤ ਲਾਹੇਵੰਦ ਚੀਜ਼ ਹੈ।
ਏਸੇ ਤਰ੍ਹਾਂ ਜੀਅ ਲਈ, ਮਨ ਲਈ ਵੀ ਕੁੱਝ ਨਿਯਮ ਬਣੇ ਹੋਏ ਹਨ, ਜਿਨ੍ਹਾਂ ਦੀ ਉਲੰਘਣਾ ਨਾਲ ਮਨ, ਵਿਕਾਰੀ ਹੋ ਕੇ ਬੁਰੇ ਕਰਮ ਚਿਤਵਦਾ ਹੈ ਅਤੇ ਉਸ ਆਧਾਰ ਤੇ ਸਰੀਰ ਕੋਲੋਂ ਬੁਰੇ ਕਰਮ ਕਰਵਾਉਂਦਾ ਹੈ। ਕਿਉਂਕਿ ਇਹ ਮਾਦਾ ਨਹੀਂ ਹੈ, ਦਿਸਦਾ ਨਹੀਂ ਹੈ, ਪੁਜਾਰੀ ਜਮਾਤ ਨੇ ਇਸ ਨੂੰ ਅਪਣੀ ਲੁੱਟ ਦਾ ਜਾਲ ਬਣਾਉਂਦਿਆਂ ਏਨਾ ਉਲਝਾ ਦਿੱਤਾ ਹੈ ਕਿ ਆਦਮੀ ਇਸ ਗੋਰਖ ਧੰਦੇ ਵਿਚੋਂ ਨਿਕਲ ਹੀ ਨਹੀਂ ਪਾਉਂਦਾ। ਇਤਿਹਾਸ ਦੇ ਪੰਜ ਹਜ਼ਾਰ ਸਾਲ ਦੇ ਲਗਾਤਾਰ ਸਮੇ ਵਿਚ, ਹਰ ਧਰਮ ਨੇ ਇਨ੍ਹਾਂ ਮਿੱਥਾਂ ਦੀ ਪ੍ਰੋੜ੍ਹਤਾ ਹੀ ਕੀਤੀ ਹੈ। ਏਹ ਏਨਾ ਪੱਕੀ ਤਰ੍ਹਾਂ ਲੋਕਾਂ ਦੀ ਮਾਨਸਿਕਤਾ ਵਿੱਚ ਬੈਠ ਗਿਆ ਹੈ ਕਿ, ਬਾਬਾ ਨਾਨਕ ਜੀ ਵਲੋਂ, ਇਸ ਬਾਰੇ ਬਹੁਤ ਚਾਨਣਾ ਪਾਉਣ ਤੇ ਵੀ, ਲੋਕ ਇਸ ਨੂੰ ਸਮਝਣ ਵਿੱਚ ਅਸਮਰੱਥ ਹਨ।
ਗੁਰੂ ਸਾਹਿਬ ਵਲੋਂ ਰੱਦ ਕੀਤੀ ਪੁਜਾਰੀ ਜਮਾਤ ਦੇ, ਸਿੱਖੀ ਦੀਆਂ ਔਖੀਆਂ ਘੜੀਆਂ ਦਾ ਫਾਇਦਾ ਉਠਾ ਕੇ, ਸਿੱਖੀ ਵਿੱਚ ਘੁਸ-ਪੈਠ ਨੇ ਇਸ ਨਿਰਮਲ ਸਿਧਾਂਤ ਨੂੰ ਉਲਝਾਉਣ ਵਿੱਚ ਹੋਰ ਯੋਗ-ਦਾਨ ਪਾਇਆ ਹੈ। ਇਹੀ ਕਾਰਨ ਹੈ ਕਿ ਅੱਜ ਦੇ ਜਾਗਰੂਕ ਵਿਦਵਾਨ ਵੀ, ਪੁਜਾਰੀਆਂ ਵਲੋਂ ਲਿਖੀਆਂ, ਭੁਲੇਖਾ ਪਾਊ ਕਿਤਾਬਾਂ ਦਾ ਆਸਰਾ ਲੈ ਕੈ, ਗੁਰਬਾਣੀ ਨੂੰ ਸਮਝਣ ਦੀ ਥਾਂ, ਅਪਣੀ ਮਨਮਤ ਨੂੰ ਪੱਠੇ ਪਾਉਣ ਦੀ ਕੋਸ਼ਿਸ਼ ਵਿੱਚ ਲੱਗਾ ਹੋਇਆ ਹੈ।
ਇਸ ਕੁਰਾਹੇ ਪਏ ਮਨ ਨੂੰ ਸਿੱਧੇ ਰਸਤੇ ਤੇ ਲਿਆਉਣ ਲਈ ਗੁਰਬਾਣੀ, ਸ਼ਬਦ ਵਿਚਾਰ ਆਸਰੇ ਮਨ ਨੂੰ ਭਟਕਣਾ ਤੋਂ ਰੋਕਣ ਦੀ ਗੱਲ ਕਰਦੀ ਹੈ। ਪਰ ਇਹ ਗੱਲ ਵੀ ਸਪੱਸ਼ਟ ਹੈ ਕਿ ਬਚਪਨ ਤੋਂ ਗੁਰਬਾਣੀ ਵਿਚਾਰ ਨਾਲ ਜੁੜਿਆ ਮਨ, ਕਦੀ ਭਟਕਦਾ ਹੀ ਨਹੀਂ ਹੈ। ਇਹੀ ਉਸ ਦਾ ਪਰਹੇਜ਼ ਹੈ।
ਸਿੱਖੀ ਵਚ ਨਦੀਣ, ਕਾਂਘਿਆਰੀ, ਗਾਜਰ ਘਾਹ ਵਾਙ, ਆਪੇ ਜੰਮ ਪਈ ਪੁਜਾਰੀ ਸ਼੍ਰੇਣੀ, ਸਿੱਖਾਂ ਨੂੰ ਗਿਣਤੀ ਮਿਣਤੀ ਦੇ ਕਰਮ ਕਾਂਡ ਕਰਨ। ਗੁਰ ਬਾਣੀ, ਅਸ਼ੁੱਧ ਪੜ੍ਹੇ ਜਾਣ ਦਾ ਡਰਾਵਾ ਦੇ ਕੇ, ਉਸ ਪੜ੍ਹਨ ਤੋਂ ਵੀ ਵਰਜ ਕੇ, ਪੈਸੇ ਆਸਰੇ ਅਖੰਡ ਪਾਠ, ਸਧਾਰਨ ਪਾਠ, ਸੰਪਟ ਪਾਠ ਆਦਿ ਕਰਵਾ ਲੈਣ ਦਾ ਪਰਚਾਰ ਕਰ ਕੇ, ਸਿੱਖਾਂ ਨੂੰ ਗੁਰਬਾਣੀ ਨਾਲੋਂ ਤੋੜ ਰਹੀ ਹੈ। ਸਮਾਜ ਦੀ ਅੰਨ੍ਹੀ ਭੇਡ ਚਾਲ ਆਸਰੇ ਪੰਜਾਬੀ ਨੂੰ ਨੀਚ ਲੋਕਾਂ ਦੀ ਭਾਸ਼ਾ ਸਮਝਣ ਵਾਲੇ, ਪੰਜਾਬੀ ਨਾਲੋਂ ਨਾਤਾ ਤੋੜ ਕੇ, ਸ਼ਬਦ ਵਿਚਾਰ ਦੀ ਗੱਲ ਕਿਵੇਂ ਕਰਨਗੇ? ਉਨ੍ਹਾਂ ਲਈ ਪੁਜਾਰੀ ਲਾਣੇ ਦਾ ਕਹਿਆ ਹੀ ਸਤ-ਬਚਨ ਹੋ ਰਿਹਾ ਹੈ। ਅਜਿਹੀ ਹਾਲਤ ਵਿੱਚ ਮਨ ਨੂੰ ਭਟਕਨਾ ਤੋਂ ਰੋਕਣ ਦੀ ਗੱਲ ਕਿੱਥੇ?
ਉਪਰੋਂ ਜਦ ਪੰਥਿਕ ਕਹੇ ਜਾਂਦੇ ਵਿਦਵਾਨ ਹੀ, ਇਹ ਫਤਵਾ ਦੇ ਦੇਣ ਕਿ ਇਸ ਜ਼ਿੰਦਗੀ ਮਗਰੋਂ ਕੁੱਝ ਵੀ ਨਹੀਂ, ਜੋ ਕੁੱਝ ਹੋਣਾ ਹੈ ਏਸੇ ਜੀਵਨ ਵਿੱਚ ਹੀ ਹੋਣਾ ਹੈ, ਇਸ ਜੀਵਨ ਮਗਰੋਂ ਕੁੱਝ ਵੀ ਨਹੀਂ ਹੈ, ਤਾਂ ਕੌਣ ਨਹੀਂ ਸੋਚੇਗਾ ਕਿ ਇਸ ਜ਼ਿੰਦਗੀ ਵਿਚ, ਜੋ ਕੁੱਝ ਕਰ ਹੁੰਦਾ ਹੈ ਕਰ ਲਵੋ, ਜਿੰਨਾ ਪੈਸਾ ਇਕੱਠਾ ਹੋ ਸਕਦਾ ਹੈ, ਕਰ ਲਵੋ।
ਗੁਰਬਾਣੀ ਸੇਧ ਦਿੰਦੀ ਹੈ ਕਿ,
ਇਸੁ ਜਰ ਕਾਰਣਿ ਘਣੀ ਵਿਗੁਤੀ ਇਨਿ ਜਰ ਘਣੀ ਖੁਆਈ॥
ਪਾਪਾਂ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ॥
ਜਿਸ ਨੋ ਆਪਿ ਖੁਆਏ ਕਰਤਾ ਖੁਸਿ ਲਏ ਚੰਗਿਆਈ॥ ੩॥ (੪੧੭)
ਇਸ ਧਨ ਦੀ ਖਾਤਰ ਬਹੁਤ ਲੋਕਾਈ ਖੁਆਰ ਹੁੰਦੀ ਹੈ, ਇਸ ਧਨ ਨੇ ਬਹੁਤ ਦੁਨੀਆਂ ਨੂੰ ਖੁਆਰ ਕੀਤਾ ਹੈ। ਪਾਪ ਜ਼ੁਲਮ ਕਰਨ ਤੋਂ ਬਿਨਾ, ਇਹ ਦੌਲਤ ਇਕੱਠੀ ਨਹੀਂ ਹੋ ਸਕਦੀ, ਤੇ ਮਰਨ ਵੇਲੇ ਇਹ ਇਕੱਠੀ ਕਰਨ ਵਾਲੇ ਦੇ ਨਾਲ ਨਹੀਂ ਜਾਂਦੀ। ਪਰਮਾਤਮਾ ਜਿਸ ਨੂੰ ਆਪ ਕੁਰਾਹੇ ਪਾਉਂਦਾ ਹੈ, ਪਹਿਲਾਂ ਉਸ ਦੀ ਚੰਗਿਆਈ ਖੋਹ ਲੈਂਦਾ ਹੈ।
ਕਿਸੇ ਵੀ ਬੰਦਿਸ਼ ਤੋਂ ਬੰਦੇ ਨੂੰ ਆਜ਼ਾਦ ਕਰ ਦੇਣਾ ਤਾਂ ਸਮਾਜ ਨੂੰ ਹੋਰ ਕੁਰਾਹੇ ਪਾਉਣ, ਪਾਪਾਂ ਵੱਲ ਆਕਰਸ਼ਿਤ ਕਰਨ ਵਾਲੀ ਗੱਲ ਹੈ।
ਜਿੰਨੀ ਐਸ਼ ਕਰ ਹੁੰਦੀ ਹੈ ਕਰ ਲਵੋ। ਜਦ ਕਿ ਗੁਰਬਾਣੀ ਸੇਧ ਦਿੰਦੀ ਹੈ,
ਹੇ ਕਾਮੰ ਨਰਕ ਬਿਸ੍ਰਾਮੰ ਬਹੁ ਜੋਨੀ ਭ੍ਰਮਾਵਣਹ॥ (੧੩੫੮)
ਹੇ ਕਾਮ ਤੂੰ ਜੀਵਾਂ ਨੂੰ ਅਪਣੇ ਵੱਸ ਵਿੱਚ ਕਰ ਕੇ, ਨਰਕ ਮਈ ਜ਼ਿੰਦਗੀ ਬਤੀਤ ਕਰਨ ਤੇ ਮਜਬੂਰ ਕਰਨ ਵਾਲਾ ਹੈਂ
ਅਤੇ ਕਈ ਜੂਨੀਆਂ ਵਿੱਚ ਭਟਕਾਉਣ ਵਾਲਾ ਹੈਂ।
ਇਹ ਪਰਚਾਰ ਕਰਨਾ ਕਿ ਇਸ ਜੂਨ ਵਿੱਚ ਹੀ ਜੋ ਕਰ ਹੁੰਦਾ ਹੈ, ਕਰ ਲਵੋ, ਕਿੱਧਰ ਦੇ ਸਮਾਜ ਸੁਧਾਰ ਦੀ ਗੱਲ ਹੋਵੇਗੀ? ਇਹ ਰੁਝਾਨ ਵੀ ਵਧਦਾ ਜਾ ਰਿਹਾ ਹੈ ਕਿ ਅਪਣੇ ਕੁਕਰਮਾਂ ਤੇ ਪਰਦਾ ਪਾਉਣ ਲਈ, ਕਿਸੇ ਨੂੰ ਧੱਕੇ ਨਾਲ ਦਬਾ ਲਿਆ ਜਾਵੇ, ਜੇ ਉਹ ਨਾ ਮੰਨੇ ਤਾਂ ਉਸ ਦਾ ਕਤਲ ਕਰ ਦੇਣ ਵਿੱਚ ਵੀ ਕੋਈ ਹਰਜ ਨਹੀਂ ਹੈ। ਇਨ੍ਹਾਂ ਹਾਲਤਾਂ ਵਿੱਚ ਇਹ ਵੀਰ ਕਿਸ ਆਧਾਰ ਤੇ ਸੋਚ ਰਹੇ ਹਨ ਕਿ ਕੋਈ ਸੁਧਰੇਗਾ? ਸਮਾਜ ਵਿੱਚ ਚੰਗੀਆਂ ਪਿਰਤਾਂ ਪੈਣਗੀਆਂ?
ਜਦ ਇਸ ਜ਼ਿੰਦਗੀ ਮਗਰੋਂ ਕੋਈ ਜ਼ਿੰਦਗੀ ਹੀ ਨਹੀ, ਕੋਈ ਲੇਖਾ ਹੀ ਨਹੀਂ ਦੇਣਾ ਪੈਣਾ, ਤਾਂ ਕਿਸ ਆਧਾਰ ਤੇ ਮੰਨਿਆ ਜਾਵੇਗਾ ਕਿ ਕਿਸੇ ਬੰਦੇ ਵਲੋਂ ਕੀਤੀ ਵਧੀਕੀ ਦਾ, ਜਿਸ ਬੰਦੇ ਨਾਲ ਵਧੀਕੀ ਹੋਈ ਹੈ, ਉਸ ਨੂੰ ਇੰਸਾਫ ਮਿਲੇਗਾ? ਜੇ ਅਜਿਹਾ ਨਹੀਂ ਤਾਂ ਪਰਮਾਤਮਾ ਦੇ ਅਟੱਲ ਨਿਯਮਾਂ ਦੀ ਗੱਲ ਦਾ ਕੀ ਅਰਥ?
ਅੱਜ ਦੇ ਹਾਲਾਤ ਵਿੱਚ ੧੯੮੪ ਦੌਰਾਨ ਲੱਖਾਂ ਸਿੱਖਾਂ ਦਾ ਕਤਲ ਹੋਇਆ, ਹਜ਼ਾਰਾਂ ਬੀਬੀਆਂ ਦੀ ਬੇਪਤੀ ਹੋਈ, ਖਰਬਾਂ ਰੁਪਏ ਦੀ ਜਾਇਦਾਦ ਲੁੱਟ ਲਈ ਗਈ, ੨੬ ਸਾਲ ਮਗਰੋਂ ਵੀ ਵਧੀਕੀ ਕਰਨ ਵਾਲੇ, ਸਿਆਸੀ ਬੰਦੇ, ਪੁਲਸ ਵਾਲੇ ਸੱਤਾ ਦੀਆਂ ਕੁਰਸੀਆਂ ਤੇ ਬੈਠੇ ਐਸ਼ ਕਰ ਰਹੇ ਹਨ। ਇਸ ਬਾਰੇ ਮੇਰੇ ਵੀਰ ਕੀ ਕਹਿਣਾ ਚਾਹੁਣਗੇ? ਕੀ ਵਿਦਾਂਤੀ ਵਾਙ ਇਹੀ ਕਿ ਇਹ ਖੇਖਨ ਕਰ ਰਹੇ ਹਨ?
ਗੁਰੂ ਗ੍ਰੰਥ ਸਾਹਿਬ ਜੀ ਚੰਗੇ ਜੀਵਨ ਲਈ ਸਮਾਜ ਸੁਧਾਰ ਦੀ ਗੱਲ ਕਰਦੇ ਹਨ, ਤੁਸੀਂ ਸਮਾਜ ਵਿੱਚ ਆਪ-ਹੁਦਰਾ ਪਨ ਪੈਦਾ ਕਰਨ ਦੇ ਬਾਨ੍ਹਣੂ ਬੰਨ੍ਹ ਰਹੇ ਹੋ। ਜੇ ਕੋਈ ਲੇਖਾ ਹੀ ਨਹੀਂ ਭੂਗਤਣਾ ਪੈਣਾ ਤਾਂ, ਅਨਾਰਕੀ ਹੋਰ ਕਿਸ ਨੂੰ ਕਹਿੰਦੇ ਹਨ?
ਗੁਰਬਾਣੀ ਨੂੰ ਮਨਮੱਤ ਅਨੁਸਾਰ ਢਾਲਣ ਦੀ ਕੋਸ਼ਿਸ਼ ਨਾ ਕਰੋ, ਗੁਰਬਾਣੀ ਦੇ ਸੱਚ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਜੇ ਸਮਝ ਨਹੀਂ ਆ ਰਹੀ ਤਾਂ ਘੱਟੋ ਘੱਟ ਉਸ ਨੂੰ ਵਿਗਾੜਨ ਦੀ ਕੋਸ਼ਿਸ਼ ਨਾ ਕਰੋ। ਤੁਸੀਂ ਤਾਂ ਅਜਿਹਾ ਕਰ ਕੇ ਪਰਮਾਤਮਾ ਦੀ ਹਸਤੀ ਤੇ ਹੀ ਪ੍ਰਸ਼ਨ ਚਿਨ੍ਹ ਲਗਾ ਦਿੱਤਾ ਹੈ। ਜੇ ਪਰਮਾਤਮਾ ਦੀ ਹੋਂਦ ਹੀ ਨਹੀਂ ਹੈ, ਤਾਂ ਫਿਰ ਇਹ ਸਾਰਾ ਸੰਸਾਰ, ਕਿਸ ਦੇ ਹੁਕਮ ਵਿੱਚ ਚਲ ਰਿਹਾ ਹੈ? ਜਿਸ ਬਾਰੇ ਗੁਰਬਾਣੀ ਫੁਰਮਾਨ ਹੈ,
ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ॥ (੧)
ਜੋ ਵੀਰ ਅਤਮਾ ਦੀ ਹੋਂਦ ਤੋਂ ਮੁਨਕਰ ਹਨ, ਕਹਿੰਦੇ ਹਨ ਆਤਮਾ ਹੈ ਤਾਂ ਵਿਖਾਉ, ਕੀ ਉਨ੍ਹਾਂ ਨੇ ਕਦੇ ਅਨੰਦ ਬਾਣੀ ਨਹੀਂ ਪੜ੍ਹੀ? ਪੜ੍ਹੀ ਤਾਂ ਬਹੁਤ ਵਾਰ ਹੋਵੇਗੀ, ਪਰ ਕਦੀ ਵਿਚਾਰਨ ਦੀ ਖੇਚਲ ਨ੍ਹੀਂ ਕੀਤੀ ਹੋਵੇਗੀ। ਉਸ ਵਿੱਚ ਲਿਖਿਆ ਹੈ,
ਏ ਨੇਤ੍ਰਹੁ ਮੇਰਿਹੋ ਹਰਿ ਤੁਮ ਮਹਿ ਜੋਤਿ ਧਰੀ ਹਰਿ ਬਿਨੁ ਅਵਰੁ ਨ ਦੇਖਹੁ ਕੋਈ॥
ਹਰਿ ਬਿਨੁ ਅਵਰੁ ਨ ਦੇਖਹੁ ਕੋਈ ਨਦਰੀ ਹਰਿ ਨਿਹਾਲਿਆ॥
ਏਹੁ ਵਿਸੁ ਸੰਸਾਰੁ ਤੁਮ ਦੇਖਦੇ ਏਹੁ ਹਰਿ ਕਾ ਰੂਪ ਹੈ ਹਰਿ ਰੂਪੁ ਨਦਰੀ ਆਇਆ॥
ਗੁਰ ਪਰਸਾਦੀ ਬੁਝਿਆ ਜਾ ਵੇਖਾ ਹਰਿ ਇਕੁ ਹੈ ਹਰਿ ਬਿਨ ਅਵਰੁ ਨ ਕੋਈ॥
ਕਹੈ ਨਾਨਕ ਏਹਿ ਨੇਤ੍ਰ ਅੰਧ ਸੇ ਸਤਿਗੁਰਿ ਮਿਲਿਐ ਦਿਬ ਦ੍ਰਿਸਟਿ ਹੋਈ॥ ੩੬॥ (੯੨੨)
ਹੇ ਮੇਰੀਓ ਅੱਖੀਓ, ਪਰਮਾਤਮਾ ਨੇ ਤੁਹਾਡੇ ਅੰਦਰ ਅਪਣੀ ਜੋਤ ਟਿਕਾਈ ਹੈ, ਤਾਂ ਹੀ ਤੁਸੀਂ ਵੇਖਣ ਜੋਗੀਆਂ ਹੋਈਆਂ ਹੋ। ਜਿਧਰ ਤੱਕੋ ਪਰਮਾਤਮਾ ਨੂੰ ਹੀ ਵੇਖੋ, ਕਰਤਾਰ ਤੋਂ ਬਗੈਰ ਹੋਰ ਕੋਈ ਗੈਰ ਨਾ ਦਿਸੇ। ਪਰ ਇਹ ਤਦ ਹੀ ਸੰਭਵ ਹੈ, ਜਦ ਹਰੀ ਦੀ ਬਖਸ਼ਿਸ਼ ਹੋਵੇ। ਹੇ ਅੱਖੀਓ, ਤੁਸੀਂ ਜੋ ਇਹ ਜ਼ਹਰ ਰੂਪੀ ਸੰਸਾਰ ਵੇਖ ਰਹੀਆਂ ਹੋ, ਇਹ ਪ੍ਰਭੂ ਦਾ ਹੀ ਰੂਪ ਹੈ, ਹਰੀ ਦੀ ਬਖਸ਼ਿਸ਼ ਆਸਰੇ ਹੀ ਇਹ ਪ੍ਰਭੂ ਦਾ ਰੂਪ ਦਿਸ ਆਉਂਦਾ ਹੈ।
ਸ਼ਬਦ ਗੁਰ ਦੀ ਕਿਰਪਾ ਆਸਰੇ, ਮੈਨੂੰ ਇਹ ਸਮਝ ਪਈ ਹੈ, ਹੁਣ ਮੈਂ ਜਿੱਧਰ ਵੀ ਵੇਖਦਾ ਹਾਂ ਮੈਨੂੰ ਹਰ ਥਾਂ ਇੱਕ ਪਰਮਾਤਮਾ ਹੀ ਦਿਸ ਆਉਂਦਾ ਹੈ। ਨਾਨਕ ਆਖਦਾ ਹੈ ਕਿ ਸ਼ਬਦ ਗੁਰੂ ਨੂੰ ਮਿਲਣ ਤੋਂ ਪਹਿਲਾਂ, ਉਸ ਤੋਂ ਸੋਝੀ ਲੈਣ ਤੋਂ ਪਹਿਲਾਂ ਇਹ ਅੱਖਾਂ ਅੰਨ੍ਹੀਆਂ ਹੀ ਸਨ, ਸ਼ਭਦ ਗੁਰੂ ਤੋਂ ਸੋਝੀ ਲੈਣ ਮਗਰੋਂ, ਇਨ੍ਹਾਂ ਨੂੰ ਦਿੱਬ-ਦ੍ਰਿਸ਼ਟੀ ਮਿਲ ਗਈ, ਇਨਹਾਂ ਨੂੰ ਹਰ ਥਾਂ ਪਰਮਾਤਮਾ ਦਿਸਣ ਲੱਗ ਪਿਆ ਹੈ।
ਬਿਲਕੁਲ ਸਪੱਸ਼ਟ ਕੀਤਾ ਹੈ ਕਿ ਜਦ ਤਕ ਸ਼ਬਦ ਗੁਰੂ ਕੋਲੋਂ ਸੋਝੀ ਨਹੀਂ ਲਈ ਸੀ, ਇਹ ਅੱਖਾਂ ਅੰਨ੍ਹੀਆਂ ਸਨ (ਦੁਨੀਆਵੀ ਪਦਾਰਥਾਂ ਵਲੋਂ ਨਹੀਂ, ਆਤਮਕ ਪੱਖੋਂ) ਹੁਣ ਜੇ ਕੋਈ ਬੰਦਾ ਸ਼ਬਦ ਵਿਚਾਰ ਨਹੀਂ ਕਰਦਾ, ਅਪਣੇ ਮਨ ਦੀਆਂ ਢੁਚਰਾਂ ਨੂੰ ਹੀ ਸਚ ਮੰਨਦਾ ਹੈ, ਤਾਂ ਸੁਭਾਵਕ ਹੀ ਹੈ ਕਿ ਆਤਮਕ ਪੱਖੋਂ ਉਸ ਦੀਆਂ ਅੱਖਾਂ ਅੰਨ੍ਹੀਆਂ ਹੀ ਹੋਣਗੀਆਂ, ਉਨ੍ਹਾਂ ਨੂੰ ਆਤਮਾ ਜਾਂ ਪਰਮਾਤਮਾ ਕਿਥੋਂ ਦਿਸਣਾ ਹੈ? ਜੇ ਕੋਈ ਅੰਨ੍ਹਾ ਇਹ ਕਹੇ ਕਿ ਜਦ ਮੈਨੂੰ ਕੋਈ ਚੀਜ਼ ਦਿਖਾਈ ਨਹੀਂ ਦਿੰਦੀ, ਤਾਂ ਉਹ ਕਿਵੇਂ ਹੋ ਸਕਦੀ ਹੈ? ਉਸ ਨੂੰ ਗਲਤ ਕਿਵੇਂ ਕਿਹਾ ਜਾ ਸਕਦਾ ਹੈ?
ਇੱਕ ਕਹਾਣੀ ਮਸ਼ਹੂਰ ਹੈ ਕਿ ਇੱਕ ਪਿੰਡ ਵਿੱਚ ਹਾਥੀ ਆਇਆ, ਬੱਚਿਆਂ ਨੇ ਰੌਲਾ ਪਾਇਆ, ਹਾਥੀ ਆਇਆ, ਹਾਥੀ ਆਇਆ। ਉਸ ਪਿੰਡ ਵਿੱਚ ਚਾਰ ਅੰਨ੍ਹੇ ਰਹਿੰਦੇ ਸਨ, ਉਨ੍ਹਾਂ ਨੇ ਸੋਚਿਆ ਆਪਾਂ ਵੀ ਹਾਥੀ ਵੇਖੀਏ। ਉਨ੍ਹਾਂ ਨੇ ਇੱਕ ਬੰਦੇ ਨੂੰ ਕਿਹਾ, ਸਾਨੂੰ ਵੀ ਹਾਥੀ ਵਿਖਾਉ, ਉਹ ਆਦਮੀ ਉਨ੍ਹਾਂ ਨੂੰ ਹਾਥੀ ਕੋਲ ਲੇ ਗਿਆ, ਉਨ੍ਹਾਂ ਨੇ ਹਾਥੀ ਟੋਹ ਕੇ ਵੇਖਿਆ। ਕੁੱਝ ਦੇਰ ਮਗਰੋਂ ਹਾਥੀ ਚਲੇ ਗਿਆ, ਅੰਨ੍ਹੇ ਵੀ ਅਪਣੇ ਘਰ ਆ ਗਏ। ਓਥੇ ਵਿਚਾਰ ਹੋਣ ਲੱਗੀ ਕਿ ਹਾਥੀ ਕਿਹੋ ਜਿਹਾ ਸੀ? ਇੱਕ ਬੰਦਾ ਜਿਸ ਨੇ ਹਾਥੀ ਦੀ ਲੱਤ ਟੋਹ ਕੇ ਵੇਖੀ ਸੀ, ਬੋਲਿਆ ਹਾਥੀ ਕੀ ਹੈ, ਜਿਵੇਂ ਕਿਸੇ ਪੇੜ ਦਾ ਕੱਟਿਆ ਹੋਇਆ ਤਣਾ ਹੋਵੇ। ਦੂਸਰਾ ਜਿਸ ਨੇ ਹਾਥੀ ਦਾ ਢਿੱਡ ਟੋਹ ਕੇ ਵੇਖਿਆ ਸੀ ਬੋਲਿਆ, ਗਲਤ, ਹਾਥੀ ਤਾਂ ਇੱਕ ਵੱਡੇ ਢੋਲ ਵਰਗਾ ਸੀ। ਤੀਸਰਾ ਜਿਸ ਨੇ ਹਾਥੀ ਦਾ ਕੰਨ ਟੋਹ ਕੇ ਵੇਖਿਆ ਸੀ, ਬੋਲਿਆ ਤੁਸੀਂ ਦੋਵੇਂ ਹੀ ਗਲਤ ਕਹਿੰਦੇ ਹੋ, ਹਾਥੀ ਤਾਂ ਇੱਕ ਛੱਜ ਵਰਗਾ ਸੀ। ਚੌਥਾ ਜਿਸ ਨੇ ਹਾਥੀ ਦੀ ਪੂਛ ਟੋਹ ਕੇ ਵੇਖੀ ਸੀ, ਬੋਲਿਆ ਤੁਸੀਂ ਸਾਰੇ ਹੀ ਗਲਤ ਕਹਿੰਦੇ ਹੋ, ਹਾਥੀ ਤਾਂ ਇੱਕ ਰੱਸੀ ਵਰਗਾ ਸੀ। ਹੁਣ ਉਨ੍ਹਾਂ ਵਿਚਾਰਿਆਂ ਨੂੰ ਕੌਣ ਗਲਤ ਸਾਬਤ ਕਰ ਸਕਦਾ ਹੈ?
ਅਜਿਹੀ ਹੀ ਹਾਲਤ, ਸ਼ਬਦ ਗੁਰੂ ਤੋਂ ਸਿਖਿਆ ਲਏ ਬਗੈਰ, ਮਨਮੱਤ ਅਨੁਸਾਰ ਚੱਲਣ ਵਾਲੇ ਵਿਦਵਾਨਾਂ ਦੀ ਹੈ।
ਗੁਰੂ ਸਾਹਿਬ ਦੇ ਕਹੇ ਅਨੁਸਾਰ ਉਨ੍ਹਾਂ ਦੀਆਂ ਆਤਮਕ ਅੱਖਾਂ ਹੀ ਅੰਨ੍ਹੀਆਂ ਹਨ, ਉਨ੍ਹਾਂ ਨੂੰ ਉਹੀ ਕੁੱਝ ਤਾਂ ਦਿਸ ਸਕਦਾ ਹੈ ਜੋ ਉਨ੍ਹਾਂ ਦੀ ਮਨਮਤ ਉਨ੍ਹਾਂ ਨੂੰ ਵਿਖਾ ਰਹੀ ਹੈ।
ਹੁਣ ਕੁੱਝ ਸ਼ਬਦ ਵਿਚਾਰ, ਜਿਸ ਆਸਰੇ ਅੱਖਾਂ ਵਿੱਚ ਕੁੱਝ ਰੌਸ਼ਨੀ ਆਵੇ।
ਨਾਨਕੁ ਆਖੈ ਰੇ ਮਨਾ ਸੁਣੀਐ ਸਿਖ ਸਹੀ॥
ਲੇਖਾ ਰੱਬੁ ਮੰਗੇਸੀਆ ਬੈਠਾ ਕਢਿ ਵਹੀ॥
ਤਲਬਾ ਪਉਸਨਿ ਆਕੀਆ ਬਾਕੀ ਜਿਨਾ ਰਹੀ॥
ਅਜਰਾਈਲੁ ਫਰੇਸਤਾ ਹੋਸੀ ਆਇ ਤਈ॥
ਆਵਣੁ ਜਾਣੁ ਨ ਸੁਝਈ ਭੀੜੀ ਗਲੀ ਫਹੀ॥
ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ॥ (੯੫੩)
ਨਾਨਕ ਆਖਦਾ ਹੈ, ਹੇ ਮੇਰੇ ਮਨ ਤੂੰ ਸੱਚੀ ਗੱਲ ਸੁਣ। ਤੇਰੇ ਕਰਮਾ ਦੇ ਲੇਖੈ ਅਨੁਸਾਰ, ਰੱਬ ਤੇਰੇ ਕੋਲੋਂ ਹਿਸਾਬ ਲਵੇਗਾ। ਜਿਨ੍ਹਾਂ ਰੱਬ ਦੇ ਹੁਕਮ ਨੂੰ ਨਾ ਮੰਨਣ ਵਾਲਿਆਂ ਦਾ, ਲੇਖਾ ਬਾਕੀ ਰਹਿ ਜਾਂਦਾ ਹੈ ਉਨ੍ਹਾਂ ਨੂੰ ਸੱਦੇ ਪੈਂਦੇ ਹਨ, ਉਨ੍ਹਾਂ ਦੀ ਪੇਸ਼ੀ ਹੁੰਦੀ ਹੈ। ਰੱਬ ਦਾ ਇੰਸਾਫ ਕਰਨ ਵਾਲਾ ਕਾਨੂਨ ਵੀ ਓਥੇ ਹੀ ਹੋਵੇਗਾ, ਤੇਰੇ ਲੇਖੇ ਦਾ ਹਿਸਾਬ ਕਰੇਗਾ। ਉਸ ਵੇਲੇ ਔਕੜ ਵਿੱਚ ਫਸੀ ਹੋਈ ਜਿੰਦ ਨੂੰ ਕੁੱਝ ਵੀ ਔੜ੍ਹਦਾ ਨਹੀਂ।
ਹੇ ਨਾਨਕ ਕੂੜ ਦੇ ਵਪਾਰੀ, ਮਾਇਆ ਦੇ ਵਪਾਰੀ, ਹਾਰ ਕੇ ਜਾਂਦੇ ਹਨ, ਸੱਚ ਦਾ ਸੌਦਾ ਕੀਤਿਆਂ, ਪਰਮਾਤਮਾ ਦੇ ਹੁਕਮ ਵਿੱਚ ਚਲਿਆਂ ਹੀ ਰਹਿ ਆਉਂਦੀ ਹੈ॥
ਜੇ ਲੇਖਾ ਕੀਤਾ ਜਾਵੇ ਤਾਂ ਲੇਖੇ ਦੇ ਆਧਾਰ ਤੇ ਬੰਦਾ ਕਦੇ ਮੁਕਤ ਨਹੀਂ ਹੋ ਸਕਦਾ, ਇਸ ਨੂੰ ਹੀ ਗੁਰਬਾਣੀ ਇਨ੍ਹਾਂ ਲਫਜ਼ਾਂ ਵਿੱਚ ਸਮਝਾਉਂਦੀ ਹੈ,
ਲੇਖੈ ਕਤਹਿ ਨ ਛੂਟੀਐ ਖਿਨੁ ਖਿਨੁ ਭੂਲਨਹਾਰ॥
ਬਖਸਨਹਾਰ ਬਖਸਿ ਲੈ ਨਾਨਕ ਪਾਰਿ ਉਤਾਰ॥ ੧॥ (੨੬੧)
ਹੇ ਨਾਨਕ ਆਖ ਅਸੀਂ ਜੀਵ ਪਲ-ਪਲ ਭੁੱਲਾਂ ਕਰਨ ਵਾਲੇ ਹਾਂ, ਜੇ ਸਾਡੇ ਕੀਤੇ ਕਰਮਾਂ ਦੇ ਆਧਾਰ ਤੇ ਲੇਖਾ ਕੀਤਾ ਜਾਵੇ, ਤਾਂ ਅਸੀਂ ਕਿਸੇ ਹਾਲਤ ਵਿੱਚ ਵੀ ਇਸ ਲੇਖੇ ਤੋਂ ਮੁਕਤ ਨਹੀਂ ਹੋ ਸਕਦੇ। ਇਸ ਲਈ ਹੇ ਬਖਸ਼ੰਦ ਪ੍ਰਭੂ, ਤੂੰ ਆਪ ਹੀ ਸਾਡੀਆਂ ਭੁੱਲਾਂ ਬਖਸ਼, ਤੇ ਸਾਨੂੰ ਵਿਕਾਰਾਂ ਦੇ ਸਮੁੰਦਰ ਵਿੱਚ ਡੁਬਦਿਆਂ ਨੂੰ ਬਚਾ ਕੇ ਪਾਰ ਕਰ ਦੇਹ।
ਇਹ ਕਿਸ ਲੇਖੇ ਦੀ ਗੱਲ ਹੈ? ਇਹ ਇਸ ਜਨਮ ਤੋਂ ਅੱਗੇ ਨਾ ਜਾਣ ਵਾਲੇ, ਇਨ੍ਹਾਂ ਭੁੱਲਾਂ ਦੇ ਅਧਾਰ ਤੇ, ਬਾਕੀ ਬਚੇ ਲੇਖੇ ਨੂੰ, ਕਿਸ ਤਰ੍ਹਾਂ ਭੁਗਤਾਉਣ ਦੀ ਗੱਲ ਕਰਦੇ ਹਨ?
ਅਤੇ,
ਫਰੀਦਾ ਚਾਰਿ ਗਵਾਇਆ ਹੰਢਿ ਕੈ ਚਾਰ ਗਵਾਇਆ ਸੰਮਿ॥
ਲੇਖਾ ਰਬੁ ਮੰਗੇਸੀਆ ਤੂ ਆਂਹੋ ਕੇਰ੍ਹੇ ਕੰਮਿ॥ ੩੮॥ (੧੩੭੯)
ਹੇ ਫਰੀਦ ਦਿਨ ਦੇ ਚਾਰ ਪਹਰ, ਤੂੰ ਮਾਇਆ ਲਈ ਦੌੜ ਭੱਜ ਵਿੱਚ ਗਵਾ ਦਿੰਦਾ ਹੈਂ ਅਤੇ ਰਾਤ ਦੇ ਚਾਰ ਪਹਰ ਤੂੰ ਸੌਂ ਕੇ ਗਵਾ ਲੈਂਦਾ ਹੈਂ, ਜਦ ਪਰਮਾਤਮਾ ਤੇਰੇ ਕੋਲੋਂ ਲੇਖਾ ਮੰਗੇਗਾ ਕਿ ਤੂੰ ਸੰਸਾਰ ਵਿੱਚ ਕੀ ਕੰਮ ਕਰਨ ਗਿਆ ਸੀ? ਅਤੇ ਤੂੰ ਕੀ ਕੀਤਾ ਹੈ? ਤਾਂ ਤੇਰੇ ਕੋਲ ਕੀ ਜਵਾਬ ਹੋਵੇਗਾ?
ਏਥੇ ਸਾਫ ਹੈ ਕਿ ਬੰਦਾ ਸੰਸਾਰ ਵਿੱਚ ਖਾਲੀ ਮਾਇਆ ਦੀ ਕਮਾਈ ਕਰਨ ਅਤੇ ਆਰਾਮ ਕਰਨ ਨਹੀਂ ਆਇਆ, ਹੋਰ ਵੀ ਕੁੱਝ ਕਰਨ ਆਇਆ ਹੈ। ਉਹ ਕੀ ਕੰਮ ਹੈ ਜੋ ਕਰਨ ਲਈ ਬੰਦਾ ਸੰਸਾਰ ਵਿੱਚ ਆਇਆ ਹੈ?
ਇਸ ਬਾਰੇ ਗੁਰਬਾਣੀ ਇਵੇਂ ਸੇਧ ਦਿੰਦੀ ਹੈ,
ਗੁਰ ਸੇਵਾ ਤੇ ਭਗਤਿ ਕਮਾਈ॥ ਤਬ ਇਹ ਮਾਨਸ ਦੇਹੀ ਪਾਈ॥
ਇਸ ਦੇਹੀ ਕਉ ਸਿਮਰਹਿ ਦੇਵ॥ ਸੋ ਦੇਹੀ ਭਜੁ ਹਰਿ ਕੀ ਸੇਵ॥ ੧॥
ਭਜਹੁ ਗ+ਬਿੰਦ ਭੂਲਿ ਮਤ ਜਾਹੁ॥ ਮਾਨਸ ਜਨਮ ਕਾ ਏਹੀ ਲਾਹੁ॥ ੧॥ ਰਹਾਉ॥
ਜਬ ਲਗੁ ਜਰਾ ਰੋਗੁ ਨਹੀ ਆਇਆ॥ ਜਬ ਲਗੁ ਕਾਲਿ ਗ੍ਰਸੀ ਨਹੀ ਕਾਇਆ॥
ਜਬ ਲਗੁ ਬਿਕਲ ਭਈ ਨਹੀ ਬਾਨੀ॥ ਭਜਿ ਲੇਹਿ ਰੇ ਮਨ ਸਾਰਿਗਪਾਨੀ॥ ੨॥
ਅਬ ਨ ਭਜਸਿ ਭਜਸਿ ਕਬ ਭਾਈ॥ ਆਵੈ ਅੰਤੁ ਨ ਭਜਿਆ ਜਾਈ॥
ਜੋ ਕਿਛੁ ਕਰਹਿ ਸੋਈ ਅਬ ਸਾਰੁ॥ ਫਿਰਿ ਪਛੁਤਾਹੁ ਨ ਪਾਵਹੁ ਪਾਰੁ॥ ੩॥
ਸੋ ਸੇਵਕੁ ਜੋ ਲਾਇਆ ਸੇਵ॥ ਤਿਨ ਹੀ ਪਾਏ ਨਿਰੰਜਨਦੇਵ॥
ਗੁਰ ਮਿਲਿ ਤਾ ਕੇ ਖੁਲ੍ਹੇ ਕਪਾਟ॥ ਬਹੁਰਿ ਨ ਆਵੈ ਜੋਨੀ ਬਾਟ॥ ੪॥
ਇਹੀ ਤੇਰਾ ਅਉਸਰੁ ਇਹ ਤੇਰੀ ਬਾਰ॥ ਘਟ ਭੀਤਰਿ ਤੂ ਦੇਖੁ ਬਿਚਾਰਿ॥
ਕਹਤ ਕਬੀਰੁ ਜੀਤਿ ਕੈ ਹਾਰਿ॥ ਬਹੁ ਬਿਧਿ ਕਹਿਓ ਪੁਕਾਰਿ ਪੁਕਾਰਿ॥ ੫॥ ੧॥ ੯॥ (੧੧੫੯)
॥ ਰਹਾਉ॥ ਹੇ ਭਾਈ ਗੋਬਿੰਦ ਨੂੰ ਸਿਮਰੋ, ਇਹ ਗੱਲ ਭੁਲਾ ਨਾ ਦੇਣੀ। ਇਹ ਸਿਮਰਨ ਹੀ ਮਨੁੱਖਾ ਜਨਮ ਦੀ ਖੱਟੀ ਕਮਾਈ ਹੈ।
॥ ੧॥ ਹੇ ਭਾਈ ਜੇ ਤੂੰ ਗੁਰੂ ਦੀ ਸੇਵਾ ਦੀ ਰਾਹੀਂ ਭਗਤੀ ਦੀ ਕਮਾਈ ਕਰੇਂ, ਤਾਂ ਹੀ ਇਹ ਮਨੁੱਖਾ ਜਨਮ ਮਿਲਣ ਦਾ ਲਾਭ ਸਮਝ। ਇਸ ਸਰੀਰ ਲਈ ਤਾਂ ਦੇਵਤੇ ਵੀ ਤਾਂਘਦੇ ਹਨ (ਇਸ ਵਿੱਚ ਕਿਸੇ ਦੇਵਤੇ ਦੀ ਪੁਸ਼ਟੀ ਨਹੀਂ ਕੀਤੀ, ਬਲਕਿ ਇਹ ਦਰਸਾਇਆ ਹੈ ਕਿ ਜੇ ਕੋਈ ਦੇਵਤਾ ਹੈ ਵੀ ਤਾਂ ਵੀ ਤੇਰਾ ਰੁਤਬਾ ਦੇਵਤਿਆਂ ਨਾਲੋਂ ਉਚਾ ਹੈ)
ਤੈਨੂੰ ਇਹ ਸਰੀਰ ਮਿਲਿਆ ਹੀ ਹਰੀ ਦੀ ਸੇਵਾ ਕਰਨ ਲਈ ਹੈ, ਤੂੰ ਇਸ ਨਾਲ ਪ੍ਰਭੂ ਦੀ ਸੇਵਾ ਕਰ।
ਏਥੇ ਕੁੱਝ ਗੱਲਾਂ ਵਿਚਾਰਨ ਵਾਲੀਆਂ ਹਨ,
੧, ਗੁਰ ਸੇਵਾ, ਗੁਰੂ ਦੀ ਸੇਵਾ ਕੀ ਹੈ?
੨, ਹਰੀ ਦੀ ਸੇਵਾ ਕੀ ਹੈ?
੧, ਗੁਰ ਸੇਵਾ ਕੀ ਹੈ?

ਗੁਰਬਾਣੀ ਫੁਰਮਾਨ ਹੈ,
ਗੁਰ ਕੀ ਸੇਵਾ ਸਬਦੁ ਬੀਚਾਰੁ॥ ਹਉਮੈ ਮਾਰੇ ਕਰਣੀ ਸਾਰੁ॥ ੭॥ (੨੨੩)
ਗੁਰ (ਸ਼ਬਦ) ਦੀ ਸੇਵਾ (ਗੁਰ ਅਤੇ ਸਤਿਗੁਰ ਲਫਜ਼ ਗੁਰਬਾਣੀ ਵਿੱਚ ਸ਼ਬਦ ਗੁਰੂ ਲਈ ਵਰਤੇ ਗਏ ਹਨ, ਅਤੇ ਗੁਰੁ ਤੇ ਸਤਿਗੁਰੁ ਲਫਜ਼ ਗੁਰਬਾਣੀ ਵਿੱਚ ਪਰਮਾਤਮਾ ਲਈ ਵਰਤੇ ਗਏ ਹਨ। ਇਸ ਬਾਰੇ ਮੈਂ ਅਪਣੇ ਲੜੀ ਵਾਰ ਲੇਖ
“ਗੁਰਮਤਿ ਵਿੱਚ ਗੁਰੂ ਦਾ ਸੰਕਲਪ” ਵਿੱਚ ਬੜੇ ਵਿਸਤਾਰ ਨਾਲ ਵਿਚਾਰ ਕੀਤਾ ਹੈ।) ਸ਼ਬਦ ਦਾ ਵਿਚਾਰ ਕਰਨਾ ਹੀ ਹੈ। ਇਸ ਦੀ ਸ੍ਰੇਸ਼ਟ ਕਰਨੀ, ਸ੍ਰੇਸ਼ਟ ਫੱਲ ਇਹ ਹੈ ਕਿ ਇਸ ਨਾਲ ਮਨ ਵਿਚੋਂ ਹਉਮੈ ਮਰ ਜਾਂਦੀ ਹੈ, ਖਤਮ ਹੋ ਜਾਂਦੀ ਹੈ। ਉਸ ਦੇ ਨਾਲ ਕੀ ਹੁੰਦਾ ਹੈ? ਗੁਰਬਾਣੀ ਫੁਰਮਾਨ ਹੈ,
ਹਉਮੈ ਨਾਵੈ ਨਾਲਿ ਵਿਰੋਧੁ ਹੈ ਦੁਇ ਨ ਵਸਹਿ ਇੱਕ ਠਾਇ॥ (੫੬੦)
ਹਉਮੈ ਅਤੇ ਪ੍ਰਭੂ ਦਾ ਨਾਮ, ਪ੍ਰਭੂ ਦਾ ਹੁਕਮ ਦੋਵੇਂ ਇੱਕ ਥਾਂ ਇਕੱਠੇ ਨਹੀਂ ਰਹਿ ਸਕਦੇ, ਦੋਵਾਂ ਦਾ ਆਪਸ ਵਿੱਚ ਵਿਰੋਧ ਹੈ। ਜੇ ਮਨ ਵਿੱਚ ਹਉਮੈ ਹੈ ਤਾਂ ਪਰਭੂ ਦਾ ਹੁਕਮ ਮੰਨਣ ਦੀ ਗੱਲ ਕਿੱਥੇ? ਸ਼ਬਦ ਗੁਰੂ ਦੀ ਸਿਖਿਆ ਨਾਲ ਜਦ ਮਨ ਵਿਚੋਂ ਹਉਮੈ ਦੂਰ ਹੋ ਜਾਂਦੀ ਹੈ, ਤਾਂ ਮਨ ਨੂੰ ਹਰੀ ਦੀ ਰਜ਼ਾ ਮਿੱਠੀ ਲੱਗਣ ਲਗ ਪੈਂਦੀ ਹੈ। ਮਨ ਨੂੰ ਕਰਤਾਰ ਦਾ ਹੁਕਮ ਮੰਨਣ ਵਿੱਚ ਅਨੰਦ ਆਉਣ ਲਗ ਜਾਂਦਾ ਹੈ।
੨, ਹਰੀ ਦੀ ਸੇਵਾ ਕੀ ਹੈ?
ਸ਼ਬਦ ਗੁਰੂ ਅਪਣੀ ਸਿਖਿਆ ਵਿੱਚ ਮਨ ਨੂੰ ਪਰਭੂ ਦੀ ਰਜ਼ਾ. ਪ੍ਰਭੂ ਦੇ ਹੁਕਮ ਵਿੱਚ ਚੱਲਣ ਦੀ ਤਾਕੀਦ ਕਰਦਾ ਹੈ, ਗੁਰਬਾਣੀ ਫੁਰਮਾਨ ਹੈ,
ਹਰਿ ਚੇਤਿ ਮਨ ਮੇਰੇ ਤੂ ਗੁਰ ਕਾ ਸਬਦੁ ਕਮਾਇ॥
ਹੁਕਮੁ ਮੰਨਹਿ ਤਾ ਹਰਿ ਮਿਲੈ ਤਾ ਵਿਚਹੁ ਹਉਮੈ ਜਾਇ॥ ਰਹਾਉ॥ (੫੬੦)
ਹੇ ਮੇਰੇ ਮਨ ਤੂੰ ਸ਼ਬਦ ਗੁਰੂ ਦੀ ਕਮਾਈ ਕਰਦਾ ਹੋਇਆ, ਸ਼ਬਦ ਦੀ ਸਿਖਿਆ ਅਨੁਸਾਰ ਅਪਣੇ ਆਪ ਵਿੱਚ ਟਿਕ ਕੇ ਪਰਭੂ ਨੂੰ ਯਾਦ ਕਰਦਾ ਰਹੁ। ਇਸ ਨਾਲ ਤੇਰੇ ਅੰਦਰੋਂ ਹਉਮੈ ਦੂਰ ਹੋ ਜਾਵੇਗੀ, ਤੈਨੂੰ ਕਰਤਾਰ ਦਾ ਹੁਕਮ ਮੰਨਣ ਵਿੱਚ ਅਨੰਦ ਆਉਣ ਲਗ ਜਾਵੇਗਾ, ਇਸ ਤਰ੍ਹਾਂ ਵਾਹਿਗੁਰੂ ਦੇ ਹੁਕਮ ਵਿੱਚ ਚੱਲਣ ਨਾਲ ਤੈਨੂੰ ਪਰਮਾਤਮਾ ਦਾ ਮਿਲਾਪ ਹਾਸਲ ਹੋ ਜਾਵੇਗਾ। ਸੋ ਪ੍ਰਭੂ ਦੀ ਸੇਵਾ, ਪ੍ਰਭੂ ਦੇ ਹੁਕਮ ਵਿੱਚ ਚਲਣਾ ਹੀ ਹੈ।
॥ ੨॥ ਅਜੇ ਤੈਨੂੰ ਬੁਢੇਪਾ ਰੂਪੀ ਰੋਗ ਨਹੀਂ ਹੋਇਆ, ਅਜੇ ਤੇਰੇ ਸਰੀਰ ਨੂੰ ਮੌਤ ਨੇ ਨਹੀਂ ਆ ਦੱਬਿਆ, ਅਜੇ ਤੇਰੀ ਜ਼ਬਾਨ ਥਿੜਕਣ ਨਹੀਂ ਲੱਗੀ, ਹੇ ਮੇਰੇ ਮਨ ਤੂੰ ਅਜਿਹਾ ਵਾਪਰਨ ਤੋਂ ਪਹਿਲਾਂ ਪਹਿਲਾਂ ਹਰੀ ਦਾ ਨਾਮ ਸਿਮਰ ਲੈ।
॥ ੩॥ ਹੇ ਭਾਈ ਜੇ ਤੂੰ ਐਸ ਵੇਲੇ ਭਗਤੀ ਨਹੀਂ ਕਰਦਾ, ਤਾਂ ਫਿਰ ਕਦ ਕਰੇਂਗਾ? ਜਦ ਮੌਤ ਸਿਰ ਤੇ ਆ ਖਲੋਤੀ? ਉਸ ਵੇਲੇ ਤਾਂ ਭਗਤੀ ਨਹੀਂ ਹੋਣੀ। ਜੋ ਕੁੱਝ ਭਗਤੀ ਸਿਮਰਨ ਤੂੰ ਕਰਨਾ ਚਾਹੁੰਦਾ ਹੈਂ, ਉਹ ਹੁਣੇ ਹੀ ਕਰ ਲੈ, ਨਹੀਂ ਤਾਂ ਫਿਰ ਪਛਤਾਵਾ ਹੀ ਹੋਵੇਗਾ, ਪਛਤਾਵੇ ਨਾਲ ਤੇਰੀ ਖਲਾਸੀ ਨਹੀਂ ਹੋਣੀ।
॥ ੪॥ ਜਿਸ ਬੰਦੇ ਨੂੰ ਪਰਮਾਤਮਾ ਆਪ ਹੀ ਅਪਣਾ ਸੇਵਕ ਬਣਾਉਂਦਾ ਹੈ, ਉਹੀ ਉਸ ਦਾ ਸੇਵਕ ਬਣਦਾ ਹੈ, ਸ਼ਬਦ ਗੁਰੂ ਨਾਲ ਮਿਲ ਕੇ, ਸ਼ਬਦ ਗੁਰੂ ਦੀ ਵਿਚਾਰ ਆਸਰੇ ਉਸ ਦੇ ਮਨ ਦੇ ਕਵਾੜ ਖੁਲ੍ਹ ਜਾਂਦੇ ਹਨ, ਮੁੜ ਉਹ ਜਨਮ ਮਰਨ ਦੇ ਗੇੜ ਵਿੱਚ ਨਹੀਂ ਆਉਂਦਾ।
॥ ੫॥ ਕਬੀਰ ਆਖਦਾ ਹੈ, ਹੇ ਭਾਈ, ਮੈਂ ਤੈਨੂੰ ਕਈ ਤਰੀਕਿਆਂ ਨਾਲ ਕੂਕ ਕੂਕ ਕੇ ਕਹਿ ਰਿਹਾ ਹਾਂ, ਪ੍ਰਭੂ ਨੂੰ ਮਿਲਣ ਦਾ ਇਹ ਮਨੁੱਖਾ ਜਨਮ ਹੀ ਮੌਕਾ ਹੈ, ਇਹੀ ਤੇਰੀ ਪ੍ਰਭੂ ਨੂੰ ਮਿਲਣ ਦੀ ਵਾਰੀ ਹੈ, ਤੂੰ ਅਪਣੇ ਮਨ ਵਿੱਚ ਚੰਗੀ ਤਰ੍ਹਾਂ ਵਿਚਾਰ ਲੈ। ਅੱਗੇ ਤੇਰੀ ਮਰਜ਼ੀ ਹੈ ਕਿ ਤੂੰ ਇਹ ਮਨੁੱਖਾ ਜਨਮ ਜਿੱਤ ਕੇ ਜਾਣਾ ਹੈ? ਜਾਂ ਹਾਰ ਕੇ ਜਾਣਾ ਹੇ?
ਜੇਹੜੇ ਮੇਰੇ ਵੀਰ, ਇਸ ਜਨਮ ਤੋਂ ਅੱਗੇ ਦੀ ਗੱਲ ਹੀ ਨਹੀਂ ਕਰਦੇ, ਕੀ ਉਹ ਦੱਸਣਗੇ, ਇਸ ਹਾਰਨ ਜਾਂ ਜਿੱਤਣ ਦਾ ਕੀ ਅਰਥ ਹੈ? ਜੇ ਲੇਖਾ ਹੀ ਨਹੀਂ ਦੇਣਾ ਪੈਣਾ ਤਾਂ, ਪ੍ਰਭੂ ਦੀ ਭਗਤੀ ਕਰਨ, ਉਸ ਦੇ ਹੁਕਮ ਵਿੱਚ ਚੱਲਣ ਦਾ ਕੀ ਮਤਲਬ? ਅਤੇ,
ਜਿਸੁ ਨਾਮੁ ਰਿਦੈ ਤਿਸੁ ਪ੍ਰਗਟਿ ਪਹਾਰਾ॥ ਜਿਸੁ ਨਾਮੁ ਰਿਦੈ ਤਿਸੁ ਮਿਟਿਆ ਅੰਧਾਰਾ॥
ਜਿਸੁ ਨਾਮੁ ਰਿਦੈ ਸੋ ਪੁਰਖੁ ਪਰਵਾਣੁ॥ ਨਾਮ ਬਿਨਾ ਫਿਰਿ ਆਵਣ ਜਾਣੁ॥ ੭॥
ਤਿਨਿ ਨਾਮੁ ਪਾਇਆ ਜਿਸੁ ਭਇਓ ਕ੍ਰਿਪਾਲ॥ ਸਾਧਸੰਗਤਿ ਮਹਿ ਲਖੇ ਗ+ਪਾਲ॥
ਅਵਣ ਜਾਣ ਰਹੇ ਸੁਖੁ ਪਾਇਆ॥ ਕਹੁ ਨਾਨਕ ਤਤੈ ਤਤੁ ਮਿਲਾਇਆ॥ ੮॥ (੧੧੫੬)
॥ ੭॥ ਹੇ ਭਾਈ, ਜਿਸ ਬੰਦੇ ਦੇ ਹਿਰਦੇ ਵਿੱਚ ਪਰਭੂ ਦੇ ਨਾਮ ਦੀ, ਹਰੀ ਦੇ ਹੁਕਮ ਦੀ ਸੋਝੀ ਹੋ ਜਾਂਦੀ ਹੈ, ਉਸ ਦੇ ਆਤਮਕ ਜੀਵਨ ਦੀ ਖੁਸ਼ਬੂ ਹਰ ਪਾਸੇ ਫੈਲ ਜਾਂਦੀ ਹੈ। ਜਿਸ ਬੰਦੇ ਦੇ ਹਿਰਦੇ ਵਿੱਚ ਕਰਤਾਰ ਦੀ ਰਜ਼ਾ ਦੀ ਸੋਝੀ ਹੋ ਜਾਂਦੀ ਹੈ, ਉਸ ਦੇ ਅੰਦਰੋਂ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ। ਜਿਸ ਬੰਦੇ ਦਾ ਹਿਰਦਾ ਅਕਾਲ ਦਾ ਹੁਕਮ ਮੰਨਣ ਲਗ ਜਾਂਦਾ ਹੈ, ਉਹ ਪਰਮਾਤਮਾ ਦੀ ਦਰਗਾਹ ਵਿੱਚ ਕਬੂਲ ਹੋ ਜਾਂਦਾ ਹੈ। ਕਰਤਾਪੁਰਖ ਦੇ ਹੁਕਮ ਵਿੱਚ ਚਲੇ ਬਗੈਰ, ਜਨਮ ਮਰਨ ਦਾ ਗੇੜ ਬਣਿਆ ਰਹਿੰਦਾ ਹੈ।
॥ ੮॥ ਹੇ ਭਾਈ, ਜਿਸ ਬੰਦੇ ਤੇ ਪਰਮਾਤਮਾ ਆਪ ਦਿਆਲ ਹੁੰਦਾ ਹੈ, ਉਸ ਨੂੰ ਹੀ ਅਪਣੇ ਨਾਮ, ਆਪਣੀ ਰਜ਼ਾ ਬਾਰੇ ਸੋਝੀ ਦਿੰਦਾ ਹੈ, ਉਹੀ ਸਤਸੰਗਤਿ ਵਿੱਚ ਜੁੜ ਕੇ ਪਰਮਾਤਮਾ ਬਾਰੇ ਵਿਚਾਰ ਕਰਦਾ ਰਹਿੰਦਾ ਹੈ।
ਹੇ ਨਾਨਕ ਅਜਿਹੇ ਮਨੂੱਖ ਦੀ ਜੋਤ ਅਪਣੀ ਮੂਲ ਜੋਤ ਨਾਲ ਇੱਕ ਮਿਕ ਹੋ ਜਾਂਦੀ ਹੈ, ਜਿਸ ਬਾਰੇ ਗੁਰ ਫੁਰਮਾਨ ਹੈ,
ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗਿ ਪਾਨੀ॥ (੬੩੪)
ਹੇ ਨਾਨਕ, ਉਹ ਬੰਦਾ ਕਰਤਾਰ ਨਾਲ ਇਵੇਂ ਇੱਕ ਮਿਕ ਹੋ ਗਿਆ, ਜਿਵੇਂ ਪਾਣੀ ਵਿੱਚ ਮਿਲ ਕੇ ਪਾਣੀ ਦੀ ਕੋਈ ਵੱਖਰੀ ਹਸਤੀ ਨਹੀਂ ਰਹਿ ਜਾਂਦੀ। (ਇਹੀ ਹੈ ਇੱਕ ਮਾਤ੍ਰ ਢੰਗ, ਆਵਾ ਗਵਣ ਤੌਂ ਮੁਕਤ ਹੋਣ ਦਾ)
ਇਸ ਤਰ੍ਹਾਂ ਉਸ ਨੇ ਸਦੀਵੀ ਸੁੱਖ ਪਾ ਲਿਆ, ਉਸ ਦਾ ਆਵਣ-ਜਾਣ, ਜਨਮ-ਮਰਨ ਦਾ ਗੇੜ ਮੁੱਕ ਗਿਆ।
ਆਉ ਹੁਣ ਆਖਰੀ ਗੱਲ ਵੀ ਸਮਝ ਲਈਏ, ਇਹ ਗੱਲ ਹੈ ਜੀਵਨ ਮੁਕਤੀ ਦੀ।
ਜੀਵਨ ਮੁਕਤੀ ਕੀ ਹੈ?
ਇਸ ਸੰਸਾਰ ਵਿੱਚ ਜਿਊਂਦਿਆਂ ਹੀ, ਮਾਇਆ ਦੇ, ਵਿਸ਼ੇ ਵਿਕਾਰਾਂ ਦੇ ਗੇੜ ਤੋਂ ਮੁਕਤ ਹੋ ਜਾਣਾ। ਇਸ ਬਾਰੇ ਗੁਰਬਾਣੀ ਇਵੇਂ ਸੇਧ ਦਿੰਦੀ ਹੈ,
ਜਿਨਾ ਗੁਰਮੁਖਿ ਧਿਆਇਆ ਤਿਨ ਪੂਛਉ ਜਾਇ॥ ਗੁਰ ਸੇਵਾ ਤੇ ਮਨੁ ਪਤੀਆਇ॥
ਸੇ ਧਨਵੰਤ ਹਰਿ ਨਾਮੁ ਕਮਾਇ॥ ਪੂਰੇ ਗੁਰ ਤੇ ਸੋਝੀ ਪਾਇ॥ ੧॥
ਹਰਿ ਹਰਿ ਨਾਮੁ ਜਪਹੁ ਮੇਰੇ ਭਾਈ॥ ਗੁਰਮੁਖਿ ਸੇਵਾ ਹਰਿ ਘਾਲ ਥਾਇ ਪਾਈ॥ ੧॥ ਰਹਾਉ॥
ਆਪੁ ਪਛਾਣੈ ਮਨੁ ਨਿਰਮਲੁ ਹੋਇ॥ ਜੀਵਨ ਮੁਕਤਿ ਹਰਿ ਪਾਵੈ ਸੋਇ॥
ਹਰਿ ਗੁਣ ਗਾਵੈ ਮਤਿ ਊਤਮ ਹੋਇ॥ ਸਹਜੇ ਸਹਜਿ ਸਮਾਵੈ ਸੋਇ॥ ੨॥
ਦੂਜੈ ਭਾਇ ਨ ਸੇਵਿਆ ਜਾਇ॥ ਹਉਮੈ ਮਾਇਆ ਮਹਾ ਬਿਖੁ ਖਾਇ॥
ਪੁਤਿ ਕੁਟੰਬਿ ਗ੍ਰਿਹਿ ਮੋਹਿਆ ਮਾਇ॥ ਮਨਮੁਖਿ ਅੰਧਾ ਆਵੈ ਜਾਇ॥ ੩॥
ਹਰਿ ਹਰਿ ਨਾਮੁ ਦੇਵੈ ਜਨੁ ਸੋਇ॥ ਅਨਦਿਨੁ ਭਗਤਿ ਗੁਰ ਸਬਦੀ ਹੋਇ॥
ਗੁਰਮਤਿ ਵਿਰਲਾ ਬੂਝੈ ਕੋਇ॥ ਨਾਨਕ ਨਾਮਿ ਸਮਾਵੈ ਸੋਇ॥ ੪॥ ੧੨॥
॥ ਰਹਾਉ॥ ਹੇ ਭਾਈ, ਹਮੇਸ਼ਾ ਹਰੀ ਦਾ ਨਾਮ ਜਪਦੇ ਰਹੁ, ਹਰੀ ਦਾ ਸਿਮਰਨ ਕਰਦੇ ਰਹੁ। ਗੁਰਮੁਖ ਹੋ ਕੇ, ਗੁਰੂ ਦੀ ਵਿਚਾਰ ਅਨੁਸਾਰ ਕੀਤੀ ਭਗਤੀ ਨੂੰ, ਪਰਮਾਤਮਾ ਕਬੂਲ ਕਰਦਾ ਹੈ।
॥ ੧॥ ਜਿਨ੍ਹਾਂ ਬੰਦਿਆਂ ਨੇ ਗੁਰਮੁਖ ਹੋ ਕੇ, ਗੁਰ ਸ਼ਬਦ ਤੋਂ ਸੋਝੀ ਲੈ ਕੇ, ਉਸ ਅਨੁਸਾਰ ਪ੍ਰਭੂ ਨੁੰ ਸਿਮਰਿਆ ਹੈ, ਜਦ ਮੈਂ ਉਨ੍ਹਾਂ ਕੋਲੋਂ, ਪ੍ਰਭੂ ਨੂੰ ਸਿਮਰਨ ਦੀ ਜਾਚ ਪੁਛਦਾ ਹਾਂ, ਤਾਂ ਉਹ ਦਸਦੇ ਹਨ ਕਿ ਗੁਰ, ਸ਼ਬਦ ਦੀ ਦੱਸੀ ਤਰਕੀਬ ਅਨੁਸਾਰ ਸਿਮਰਨ ਕਰਨ ਨਾਲ ਹੀ, ਮਨ ਪਤੀਜਦਾ ਹੈ, ਮੰਨਦਾ ਹੈ। ਇਸ ਤਰ੍ਹਾਂ ਸਿਮਰਨ ਕਰਨ ਵਾਲੇ ਲੋਕ, ਹਰੀ ਦੇ ਨਾਮ ਦੀ ਕਮਾਈ ਕਰ ਕੇ, ਧਨੀ ਹੋ ਜਾਂਦੇ ਹਨ।
॥ ੨॥ ਹਰੀ ਦੇ ਗੁਣਾਂ ਦੀ ਵਿਚਾਰ ਕਰਨ ਨਾਲ, ਮੱਤ ਉਚੀ ਹੋ ਜਾਂਦੀ ਹੈ, ਜਿਸ ਆਸਰੇ ਆਪਾ ਪਛਾਨਣ ਨਾਲ, ਮਨ ਨਿਰਮਲ ਹੋ ਜਾਂਦਾ ਹੈ। ਇਵੇਂ ਉਹ ਬੰਦਾ ਇਸ ਜੀਵਨ ਵਿੱਚ ਹੀ ਤ੍ਰਿਸ਼ਨਾਵਾਂ ਤੋਂ ਮੁਕਤੀ ਪਾ ਲੈਂਦਾ ਹੈ। ਬਿਨਾ ਕਿਸੇ ਕਰਮ ਕਾਂਡ ਕਰਨ ਦੇ ਹੀ, ਸਹਿਜ ਵਿਚ, ਪਰਮਾਤਮਾ ਵਿੱਚ ਸਮਾ ਜਾਂਦਾ ਹੈ।
(ਇਹੀ ਹੈ, ਜੀਵਨ ਮੁਕਤੀ)
॥ ੩॥ ਮਾਇਆ ਦੇ ਮੋਹ ਵਿੱਚ ਫਸੇ ਰਿਹਾਂ, ਕਰਤਾਰ ਦੀ ਭਗਤੀ ਨਹੀਂ ਹੋ ਸਕਦੀ। ਮਾਇਆ ਮੋਹ ਵਿੱਚ ਫਸਿਆ ਬੰਦਾ, ਮਾਇਆ ਮੋਹ ਦੀ ਮਾਰੂ ਜ਼ਹਰ ਖਾਂਦਾ ਰਹਿੰਦਾ ਹੈ। ਪੁਤ੍ਰ ਦੇ ਰੂਪ ਵਿਚ, ਪਰਵਾਰ ਦੇ ਰੂਪ ਵਿਚ, ਘਰ ਦੇ ਰੂਪ ਵਿਚਲੀ ਮਾਇਆ ਦੇ ਮੋਹ ਵਿੱਚ ਮੋਹਿਆ ਰਹਿੰਦਾ ਹੈ। ਇਵੇਂ ਉਹ ਮਨ ਦੇ ਪਿਛੇ ਲਗਿਆ ਅੰਨ੍ਹਾ ਹੋ ਕੇ, ਜਨਮ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ।
॥ ੪॥ ਵਾਹਿਗੁਰੂ ਜਿਸ ਬੰਦੇ ਨੂੰ ਅਪਣੇ ਹੁਕਮ ਬਾਰੇ ਸੋਝੀ ਦਿੰਦਾ ਹੈ, ਉਹ ਦਿਨ-ਰਾਤ ਗੁਰ ਸ਼ਬਦ ਦੀ ਵਿਚਾਰ ਆਸਰੇ ਭਗਤੀ ਕਰਦਾ ਰਹਿੰਦਾ ਹੈ। ਪਰ ਕੋਈ ਬਹੁਤ ਵਿਰਲਾ ਹੀ ਹੁੰਦਾ ਹੈ, ਜੋ ਸ਼ਬਦ ਗੁਰੂ ਦੀ ਮੱਤ ਨੂੰ, ਸਿਖਿਆ ਨੂੰ ਸਮਝਦਾ ਹੈ। ਹੇ ਨਾਨਕ ਇਸ ਉਹ ਬੰਦਾ ਰਾਮ ਦੇ ਨਾਮ, ਅਕਾਲ ਪੁਰਖ ਦੇ ਹੁਕਮ ਵਿੱਚ ਹੀ ਸਮਾ ਜਾਂਦਾ ਹੈ।
ਆਪਾਂ ਵੇਖਿਆ ਹੇ ਕਿ ਜਨਮ ਮਰਨ ਦੇ ਗੇੜ ਤੋਂ ਮੁਕਤ ਹੋਣ ਲਈ, ਇਸ ਜੀਵਨ ਵਿੱਚ ਹੀ ਮਾਇਆ ਦੀ ਪਕੜ ਤੋਂ ਮੁਕਤ ਹੋਣ ਦੀ ਲੋੜ ਹੁੰਦੀ ਹੈ। ਪਰ ਜਨਮ ਮਰਨ ਦਾ ਗੇੜ ਤਦ ਹੀ ਮੁਕਦਾ ਹੈ ਜਦ ਬੰਦਾ, ਇਸ ਸਰੀਰ ਦੇ ਖਤਮ ਹੋਣ ਮਗਰੋਂ, ਪ੍ਰਭੂ ਵਿੱਚ ਵਿਲੀਨ ਹੋ ਜਾਵੇ, ਉਸ ਦੀ ਪਰਮਾਤਮਾ ਤੋਂ ਵੱਖਰੀ ਹਸਤੀ ਖਤਮ ਹੋ ਜਾਵੇ। ਉਹ ਦੁਬਾਰਾ ਜਨਮ ਨਾ ਲਵੇ।
ਇੱਕ ਗੱਲ ਹੋਰ ਹੈ, ਸਿੱਖੀ ਕੋਈ ਅਜਿਹਾ ਦਾਅਵਾ ਨਹੀਂ ਕਰਦੀ ਕਿ ਸ਼ਬਦ ਗੁਰੂ ਦੇ ਦੱਸੇ ਗਿਆਨ ਅਨੁਸਾਰ, ਪਰਮਾਤਮਾ ਦੇ ਹੁਕਮ ਵਿੱਚ ਚਲਿਆਂ, ਮੁਕਤੀ ਮਿਲ ਹੀ ਜਾਣੀ ਹੈ, ਗੁਰ ਫੁਰਮਾਨ ਹੈ,
ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ॥ (੨)
ਚੰਗੇ ਕਰਮ ਕਰਨ ਨਾਲ, ਸ਼ਬਦ ਗੁਰੂ ਦੇ ਗਿਆਨ ਅਨੁਸਾਰ ਕਰਮ ਕਰਨ ਨਾਲ ਕਪੜਾ ਮਿਲਦਾ ਹੈ, ਇੱਜ਼ਤ ਮਿਲਦੀ ਹੈ, ਪਰ ਮੁਕਤੀ ਦਾ ਦੁਆਰਾ, ਪਰਮਾਤਮਾ ਨੂੰ ਪਾਉਣ ਲਈ, ਭਗਵਾਨ ਦੀ ਨਦਰ, ਉਸ ਦੀ ਮਿਹਰ, ਉਸ ਦੀ ਬਖਸ਼ਿਸ਼ ਦੀ ਲੋੜ ਹੁੰਦੀ ਹੈ।
ਸਰੀਰ ਦਾ ਖਾਤਮਾ, ਜੀਵਨ ਖੇਡ ਦਾ ਖਾਤਮਾ ਨਹੀਂ ਹੈ, ਇਹ ਇੱਕ ਪਾਰੀ ਦੀ ਸਮਾਪਤੀ ਹੈ। ਖੇਡ ਦੀ ਸਮਾਪਤੀ ਤਦ ਹੀ ਹੁੰਦੀ ਹੈ, ਜਦ ਬੰਦਾ ਅਪਣੇ ਮੂਲ, ਕਰਤਾਪੁਰਖ ਵਿੱਚ ਵਿਲੀਨ ਹੋ ਜਾਵੇ, ਜਾਂ ਕਰਤਾਰ ਆਪ ਹੀ ਅਪਣੀ ਖੇਡ ਸੰਕੋਚ ਲਵੇ। ਇਸ ਨਾਲ ਹੀ ਆਵਾ-ਗਵਨ, ਜਨਮ-ਮਰਨ ਦਾ ਅੰਤ ਹੁੰਦਾ ਹੈ। ਆਵਾ ਅਤੇ ਗਵਨ ਦੇ ਵਿਚਾਲੇ, ਜਨਮ ਅਤੇ ਮਰਨ ਦੇ ਵਿਚਾਲੇ ਕੋਈ ਪੜਾਅ ਨਹੀਂ ਹੈ। ਪੜਾਅ ਹੈ, ਗਵਨ ਅਤੇ ਆਵਾ, ਮਰਨ ਅਤੇ ਜਨਮ ਦੇ ਵਿਚਾਲੇ। ਉਸ ਸਮੇ ਜੋ ਬੰਦਾ ਅਪਣੇ ਪੜਾਅ ਤੇ ਪਹੁੰਚ ਜਾਂਦਾ ਹੈ, ਉਸ ਦਾ ਲਿੰਕ ਜਨਮ-ਮਰਨ ਨਾਲੋਂ ਟੁੱਟ ਜਾਂਦਾ ਹੈ, ਪਰ ਅਜਿਹਾ ਕ੍ਰੋੜਾਂ ਵਿਚੋਂ ਕੋਈ ਇੱਕ ਹੁੰਦਾ ਹੈ। ਬਾਕੀ ਸਾਰੇ ਅਪਣੀ ਬਾਕੀ ਨਿਪਟਾਉਂਦੇ ਰਹਿੰਦੇ ਹਨ।
ਅਮਰ ਜੀਤ ਸਿੰਘ ਚੰਦੀ
ਫੋਨ: ੯੧ ੯੭੫੬੨ ੬੪੬੨੧

ਜ਼ਰੂਰੀ ਬੇਨਤੀ। (ਇਸ ਸਮੇ ਸਿੱਖੀ ਬਹੁਤ ਤਿੱਖਾ ਮੋੜ ਕੱਟ ਰਹੀ ਹੈ, ਸਾਨੂੰ ਹਰ ਉਸ ਗੁਰਸਿੱਖ ਵੀਰ, ਹਰ ਉਸ ਅਖਬਾਰ, ਰਸਾਲੇ, ਵੈਬਸਾਈਟ ਦੀ ਮਦਦ ਦੀ ਲੋੜ ਹੈ, ਜੋ ਸਿੱਖਾਂ ਨੂੰ ਜਾਗ੍ਰਤ ਕਰਨ ਵਿੱਚ ਸਾਡੀ ਕੁੱਝ ਵੀ ਮਦਦ ਕਰ ਸਕਦਾ ਹੋਵੇ। ਅਸੀਂ ਖਾਸ ਤੌਰ ਤੇ ਸਿੱਖ ਵਿਦਵਾਨਾਂ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਇਸ ਵੇਲੇ ਸਿੱਖੀ ਵਿਚ, ਇੱਕ ਨਵੀਂ ਦੁਬਿਧਾ ਖੜੀ ਕਰਨ ਦਾ ਮਤਲਬ ਹੈ, ਸੌ ਵਿਦਵਾਨਾਂ ਦੀ, ਇੱਕ ਦਿਨ ਦੀ ਕੀਤੀ ਤੇ ਪੋਚਾ ਫੇਰ ਦੇਣਾ। ਇਸ ਤੋਂ ਬਚੋ, ਜਦ ਸਿੱਖ ਜਾਗ੍ਰਿਤ ਹੋ ਕੇ, ਪੁਜਾਰੀਆਂ ਤੋਂ ਜਾਨ ਛੁਡਾ ਲੈਣਗੇ, ਫਿਰ ਸਾਰੇ ਮਸਲ੍ਹੇ ਇਕ-ਇਕ ਕਰ ਕੇ ਹੱਲ ਕਰ ਲਏ ਜਾਣਗੇ। ਗੁਰਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਉਸ ਨੂੰ ਅਪਣੀ ਮਨਮੱਤ ਅਨੁਸਾਰ ਢਾਲਣ ਦੀ ਕੋਸ਼ਿਸ਼ ਨਾ ਕਰੋ। ਜੋ ਵੀ ਗੱਲ ਲਿਖਣੀ ਹੈ, ਉਸ ਦਾ ਹਵਾਲਾ ਕੇਵਲ ਗੁਰੂ ਗ੍ਰੰਥ ਸਾਹਿਬ ਵਿਚੋਂ ਹੀ ਦਿਉ। ਦੂਸਰੀਆਂ ਕਿਤਾਬਾਂ ਵਿਚੋਂ ਨਹੀਂ। ਬੜੇ ਧਨਵਾਦੀ ਹੋਵਾਂਗੇ।)
ਮੈਂ ਇਸ ਲੇਖ ਲਈ ਅਜੇ ਬਹੁਤ ਸਾਰਾ ਸਮਾ ਹੋਰ ਚਾਹੁੰਦਾ ਸੀ ਪਰ ਆਪਸੀ ਵਿਚਾਰ ਸਾਂਝ ਕੁੱਝ ਲਾਂਭੇ ਜਾਂਦੀ ਵੇਖ ਕੇ ਇਸ ਨੂੰ ਲਿਖਣਾ ਪਿਆ ਹੈ। ਇਸ ਮਗਰੋਂ, ਏਸੇ ਸੰਧਰਭ ਵਿੱਚ ਦੋ ਹੋਰ ਲੇਖ “ਜੀਵਨ ਮੁਕਤੀ ਕੀ ਹੈ?” ਅਤੇ “ਜਨਮ-ਮਰਨ”, ਸਿਰਫ ਗੁਰਬਾਣੀ ਤੁਕਾਂ, ਸ਼ਬਦਾਂ ਦੀ ਵਿਆਖਿਆ ਤੇ ਆਧਾਰਿਤ, ਤੁਹਾਡੇ ਸਾਮ੍ਹਣੇ ਛੇਤੀ ਹੀ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗਾ।


(30/05/10)
ਜਸਬੀਰ ਸਿੰਘ (ਕੈਲਗਰੀ)

ਸਿੱਖ ਮਾਰਗ ਦੇ ਪਾਠਕ ਸੱਜਣੋਂ!

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ॥

ਸ: ਗੁਰਚਰਨ ਸਿੰਘ ਜੀ! ਤੁਸੀਂ ਗਿਲਾ ਜਾਹਰ ਕੀਤਾ ਹੈ ਕਿ “ਜਿਹੜਾ ਵੀ ਮਨੁੱਖ ਕਿਧਰੇ ਤਰਕ ਦੇ ਲਿਹਾਜ ਤੇ ਗੱਲਬਾਤ ਕਰਦਾ ਹੈ ਲੋਕੀਂ ਅਤੇ ਤੁਸੀਂ ਉਸ ਨੂੰ ਕਮਿਊਨਿਸਟ ਕਹਿੰਦੇ ਹੋ”।

ਮੈਂ ਵੱਖ ਵੱਖ ਵਿਦਵਾਨਾਂ ਦੀਆਂ ਕੁੱਝ ਕੁ ਗੁਰਬਾਣੀ ਵਿਆਖਿਆਵਾ ਮਿਸਾਲ ਵਜੋਂ ਪੇਸ਼ ਕਰ ਰਿਹਾ ਹਾਂ। ਜ਼ਰਾ ਉਨ੍ਹਾਂ ਬਾਰੇ ਦੱਸਣਾ ਕਿ ਇਹ ਤਰਕ ਦੇ ਲਿਹਾਜ ਨਾਲ ਹਨ?

“ਚਾਰਿ ਪਾਵ ਦੁਇ ਸਿੰਗ ਗੁੰਗ ਮੁਖ ਤਬ ਕੈਸੇ ਗੁਨ ਗਈ ਹੈ॥” (524)

ਇਸ ਤੁਕ ਵਿੱਚ ਆਏ “ਚਾਰਿ ਪਾਵ” ਦੀ ਵਿਆਖਿਆ ਕਰਦੇ ਹੋਏ ਵੀਰ ਭੁਪਿੰਦਰ ਸਿੰਘ ਜੀ ਕਹਿੰਦੇ ਹਨ: “ਬੈਲ ਦੇ ਦੋ ਪੈਰ ਕਹਿੰਦੇ ਹਨ ਇਧਰ ਚੱਲ ਦੋ ਪੈਰ ਕਹਿੰਦੇ ਹਨ ਨਹੀਂ ਉਧਰ ਚੱਲ…। ਬੈਲ ਕਦੇ ਏਹ ਦੋ ਕਦਮਾਂ ਤੇ ਬੋਝ ਕਰਦਾ ਹੈ ਕਦੇ ਉਹ ਦੋ ਕਦਮਾਂ ਤੇ ਬੋਝ ਕਰਦਾ ਹੈ …। ਕਦੇ ਬੰਦਾ ਸੱਚ ਵੱਲ ਤੁਰਨਾ ਚਾਹੁੰਦਾ ਹੈ ਕਦੇ ਝੂਠ ਵੱਲ…।

ਸਵਾਲ- ਕੀ ਇਹ ਤਰਕ ਹੈ? ਕੀ ਤੁਸੀਂ ਕਦੇ ਦੇਖਿਆ ਹੈ ਕਿ ਬੈਲ ਦੇ ਦੋ ਪੈਰ ਕਹਿੰਦੇ ਹੋਣ ਕਿ ਇਧਰ ਚੱਲ ਅਤੇ ਦੋ ਪੈਰ ਕਹਿੰਦੇ ਹੋਣ ਉਧਰ ਚੱਲ? ਕੀ ਕਦੇ ਤੁਸੀਂ ਦੇਖਿਆ ਹੈ ਕਿ ਬੈਲ ਉਪਰ ਭਾਰ ਲੱਦਿਆ ਹੋਵੇ ਅਤੇ ਉਹ ਭਾਰ ਨੂੰ ਕਦੇ ਅਗਲੇ ਦੋ ਪੈਰਾਂ ਤੇ ਕਰ ਲੈਂਦਾ ਹੋਵੇ ਅਤੇ ਕਦੇ ਪਿਛਲੇ ਦੋ ਪੈਰਾਂ ਤੇ?

ਕਬੀਰ ਜੀ ਤਾਂ ਇਸ ਸ਼ਬਦ ਵਿੱਚ ਇਹ ਸਮਝਾ ਰਹੇ ਹਨ ਕਿ ਪ੍ਰਭੂ ਦੇ ਨਾਮ ਸਿਮਰਨ ਤੋਂ ਬਿਨਾ ਸਾਰਾ ਰਤਨ ਜਨਮ ਐਵੈਂ ਗਵਾ ਦਿਤਾ। ਜ਼ਿੰਦਗੀ ਖਤਮ ਹੋ ਜਾਣ ਤੇ ਜਦੋਂ ਚਾਰ ਪੈਰਾਂ, ਦੋ ਸਿੰਗਾਂ ਵਾਲੀ ਕਿਸੇ ਜੂਨ ਵਿੱਚ ਪਿਆ ਹੋਵੇਂਗਾ, ਉਸ ਵਕਤ ਆਪਣੇ ਸੁਧਾਰ ਵਾਸਤੇ ਕੁੱਝ ਨਹੀਂ ਕਰ ਸਕੇਂਗਾ। ਪਰ ਸਾਡੇ ਵੀਰ ਜੀ ਇਸ ਜਨਮ ਤੋਂ ਅਗਲਾ ਪਿਛਲਾ ਕੋਈ ਜਨਮ ਮੰਨਦੇ ਨਹੀਂ ਇਸ ਲਈ ਇਸ ਸ਼ਬਦ ਦੇ ਅਰਥ ਤਾਂ ਕੁੱਝ ਘੜਨੇ ਹੀ ਸਨ, ਜਿਸ ਨਾਲ ਇਸੇ ਜਨਮ ਨਾਲ ਸੰਬੰਧਤ ਅਰਥ ਕੀਤੇ ਜਾ ਸਕਣ। ਵੀਰ ਭੁਪਿੰਦਰ ਸਿੰਘ ਜੀ ਇਸ ਸ਼ਬਦ ਵਿੱਚ ਆਏ ਲਫ਼ਜ਼;

ਤਬ ਕੈਸੇ ਗੁਨ ਗਈ ਹੈ॥”

ਤਬ ਕਤ ਮੂਡ ਲੁਕਈ ਹੈ॥” ਨੂੰ ਵਰਤਮਾਨ ਕਾਲ ਲਈ ਦੱਸਦੇ ਹਨ। ਸ: ਗੁਰਚਰਨ ਸਿੰਘ ਜੀ! ਕੀ ਤੁਸੀਂ ਦੱਸ ਸਕਦੇ ਹੋ ਕਿ “ਤਬ” ਲਫ਼ਜ਼ ਵਰਤਮਾਨ ਕਾਲ ਲਈ ਹੁੰਦਾ ਹੈ ਜਾਂ ਭਵਿੱਖਤ ਕਾਲ ਲਈ। ਮਿਹਰਬਾਨੀ ਕਰਕੇ ਇਹ ਨਾ ਦੱਸਣਾ ਕਿ “ਤਬ” ਇਸ ਪਲ ਤੋਂ ਅਗਲੇ ਪਲ ਲਈ ਆਇਆ ਹੈ। ਕਿਉਂਕਿ ਵੀਰ ਭੁਪਿੰਦਰ ਸਿੰਘ ਜੀ ਨੇ ਵਿਆਖਿਆ ਕਰਦਿਆਂ ਇਹ ਦੱਸਿਆ ਹੈ ਕਿ ਬੰਦੇ ਨੇ ਬਾਥ ਰੂਮ ਸਮੇਤ ਸਾਰੇ ਘਰ ਵਿੱਚ ਏਅਰ-ਕੰਡੀਸ਼ਨ ਲਗਵਾ ਲਏ ਹਨ। ਅਤੇ ਨਾਲੇ ਦੂਜੇ ਪਾਸੇ ਪਛਤਾ ਵੀ ਰਿਹਾ ਹੈ ਕਿ ਹੁਣ ਨਹੀਂ ਮੇਰੇ ਕੋਲੋਂ ਬਿਗਾਨਾ ਬੈਲ ਬਣਿਆ ਜਾਂਦਾ। ਹੁਣ ਨਹੀਂ ਮੇਰੇ ਕੋਲੋਂ ਘਰ ਗ੍ਰਹਸਤੀ ਦੀਆਂ ਜਿੰਮੇਵਾਰੀਆਂ ਨਿਭਾਈਆਂ ਜਾਂਦੀਆਂ। ਬੰਦਾ ਕਾਰਾਂ ਵਿੱਚ ਜਿਹੜਾ ਘੁੰਮਦਾ ਹੈ ਇਸ ਨੂੰ ਉਨ੍ਹਾਂਨੇ ‘ਅਨਿਕ ਜੋਨਿ ਭਰਮਈ ਹੈ’ ਦੱਸਿਆ ਹੈ। ਬੰਦਾ ਘਰ ਦੀਆਂ ਜਿੰਮੇਵਾਰੀਆਂ ਨਿਭਾਉਂਦਾ ਹੋਇਆ ਪਛਤਾ ਵੀ ਰਿਹਾ ਹੈ ਪਰ ‘ਤਬ ਕੈਸੇ ਗੁਨ ਗਈ ਹੈ’ ਅਤੇ ‘ਇਹੁ ਅਉਸਰੁ ਕਤ ਪਈ ਹੈ’। ਇਹ ਕਿਸ ਤਰ੍ਹਾਂ ਸੰਭਵ ਹੈ, ਕੀ ਹੁਣ ਅੱਜ ਹੀ ਨਾਮ ਸਿਮਰਨ ਦਾ ‘ਅਉਸਰ’ ਉਸ ਕੋਲ ਨਹੀਂ ਹੈ? ਅੱਜ ਤੋਂ ਹੀ ਪ੍ਰਭੂ ਦੇ ਗੁਣ ਕਿਉਂ ਨਹੀਂ ਗਾ ਸਕਦਾ? ਦੋ ਗੱਲਾਂ ਇੱਠੀਆਂ ਸੰਭਵ ਨਹੀਂ, ਜਾਂ ਤਾਂ ਉਹ ਪਛਤਾ ਨਹੀਂ ਰਿਹਾ ਜਾਂ ਇਹ ਨਹੀਂ ਕਿਹਾ ਜਾ ਸਕਦਾ ਕਿ ਫ਼ੇਰ ਅਉਸਰੁ ਨਹੀਂ ਮਿਲਣਾ। ਕੀ ਤੁਹਾਡੇ ਮੁਤਾਬਕ ਇਹ ਤਰਕ ਹੈ?

“ਅੰਤਿ ਕਾਲਿ ਨਾਰਾਇਣੁ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ॥ ਬਦਤਿ ਤਿਲੋਚਨੁ ਤੇ ਨਰ ਮੁਕਤਾ ਪੀਤੰਬਰੁ ਵਾ ਕੇ ਰਿਦੈ ਬਸੈ॥ (526)

ਅਰਥ- ਜੇ ਇਨਸਾਨ ਪਰਖ ਦੀ ਘੜੀ ਦੇ ਸਮੇਂ ਥਿੜਕਣ ਤੋਂ ਬਚ ਗਿਆ ਤਾਂ ਉਸ ਨੂੰ ਮੁਕਤ ਹੋਇਆ ਸਮਝੋ ਤਾਂ ਉਹ ਆਤਮਕ ਮੌਤ ਨਹੀਂ ਮਰੇਗਾ। (ਅਰਥ- ਪ੍ਰੋ: ਗੁਰਬਚਨ ਸਿੰਘ ਜੀ ਥਾਈਲੈਂਡ ਵਾਲੇ)

ਪ੍ਰੋ: ਸਾਹਿਬ ਮੁਤਾਬਕ ਸ਼ਬਦ ਵਿੱਚ ‘ਮਰੈ’ ਲਫ਼ਜ਼ ਆਤਮਕ ਮੌਤ ਲਈ ਆਇਆ ਹੈ। ਸ: ਗੁਰਚਰਨ ਸਿੰਘ ਜੀ! ਤੁਕ ਵਿੱਚ ਲਫ਼ਜ਼ ਆਏ ਹਨ: “ਐਸੀ ਚਿੰਤਾ ਮਹਿ ਜੇ ਮਰੈ” ਕੀ ਤੁਸੀਂ ਦੱਸੋਗੇ ਕਿ ਨਾਰਾਇਣੁ ਸਿਮਰਨ ਵਾਲਾ ਅਤਮਕ ਮੌਤ ਮਰਦਾ ਹੈ? ਤੁਕ ਵਿੱਚ ਲਿਖਿਆ ਹੈ “ਐਸੀ ਚਿੰਤਾ ਮਹਿ ਜੇ ਮਰੈ” ਪ੍ਰੋ: ਸਾਹਿਬ ਅਰਥ ਕਰ ਰਹੇ ਹਨ- ਉਹ ਆਤਮਕ ਮੌਤ ਨਹੀਂ ਮਰੇਗਾ”। ਤੁਕ ਵਿੱਚ ਲਫ਼ਜ਼ ਹੈ “ਮਰੈ” ਪ੍ਰੋ: ਸਾਹਿਬ ਕਹਿ ਰਹੇ ਹਨ “ਨਹੀਂ ਮਰੇਗਾ”। ਕੀ ਤੁਹਾਡੇ ਮੁਤਾਬਕ ਇਹ ਅਰਥ ਅਤੇ ਤਰਕ ਠੀਕ ਹਨ?

“ਅੰਤਿ ਕਾਲਿ ਜੋ ਇਸਤ੍ਰੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ॥ ਬੇਸਵਾ ਜੋਨਿ ਵਲਿ ਵਲਿ ਅਉਤਰੈ॥”

ਪ੍ਰੋ: ਸਾਹਿਬ ਸਿੰਘ ਅਤੇ ਭਾਈ ਕਾਨ੍ਹ ਸਿੰਘ ਨਾਭਾ ਨੇ “ਅਉਤਰੈ’ ਦੇ ਅਰਥ ਲਿਖੇ ਹਨ ‘ਅਵਤਰਣਾ’ ਅਰਥਾਤ ਅਵਤਾਰ ਧਾਰ ਕੇ, ਜਨਮ ਲੈ ਕੇ ਸੰਸਾਰ ਤੇ ਆਉਣਾ।

ਪ੍ਰੋ: ਗੁਰਬਚਨ ਸਿੰਘ ਜੀ ਅਰਥ ਕਰ ਰਹੇ ਹਨ: “ਪੂਰੇ ਅਰਥ ਤਾਂ ਏਹ ਬਣਦੇ ਹਨ ਜਦੋਂ ਮਨੁੱਖ ਦੀ ਮਲੀਨ ਸੋਚ ਜਾਂ ਅੱਖ ਮੈਲ਼ੀ ਹੋ ਜਾਏ ਭਾਵ ਪਰਮਾਤਮਾ ਦੇ ਸ਼ੁਭ ਗੁਣਾਂ ਨੂੰ ਮਨੋਂ ਵਿਸਾਰ ਦੇਵੇ ਤਾਂ ਉਸ ਦਾ ਅੰਤ ਕਾਲ ਜਾਂ ਆਤਮਕ ਮੌਤ ਹੈ ਤੇ ਉਹ ਇਸ ਮਾਨਸਕ ਅਵਸਥਾ ਵਿੱਚ ਵੇਸਵਾ ਦੇ ਤਲ਼ ਤੇ ਜੀਉ ਰਿਹਾ ਹੈ”।

ਸ: ਗੁਰਚਰਨ ਸਿੰਘ ਜੀ ਤੁਕ ਨੂੰ ਜ਼ਰਾ ਧਿਆਨ ਨਾਲ ਪੜ੍ਹੋ; “ਅੰਤ ਵੇਲੇ ਜਿਹੜਾ ਇਸਤ੍ਰੀ ਸਿਮਰੇ” ਇਹ ਅਰਥ ਬਣਦੇ ਹਨ ਕਿ “ਇਸਤ੍ਰੀ ਸਿਮਰਨ ਨਾਲ” ਅੰਤ ਕਾਲ ਹੈ?

“ਅਉਤਰੈ ਦਾ ਅਰਥ ‘ਮਾਨਸਕ ਅਵਸਥਾ ਵਿੱਚ. . ਜਿਉ ਰਿਹਾ ਹੈ’। ਇਹ ਅਰਥ ਕਿਹੜੇ ਹਿਸਾਬ /ਤਰਕ ਨਾਲ ਬਣਦੇ ਹਨ?

ਪ੍ਰੋ: ਸਾਹਿਬ ਤਰਕ ਦਿੰਦੇ ਹਨ: “ਅਸੀਂ ਹੱਥਲੇ ਜੀਵਨ ਵਿੱਚ ਬਦਲਾਅ ਲਈ ਤਿਆਰ ਨਹੀਂ ਹਾਂ, ਇਸ ਲਈ ਮਰਨ ਤੋਂ ਉਪਰੰਤ ਵਾਲੀ ਆਪਣੇ ਲਈ ਜੂਨ ਫਿੱਟ ਕਰਨੀ ਬਹੁਤ ਸੌਖੀ ਹੈ, ਕਿਉਂਕਿ ਉਹ ਕਿਹੜੀ ਕਿਸੇ ਨੇ ਦੇਖੀ ਹੈ।

ਸ: ਗੁਰਚਰਨ ਸਿੰਘ ਜੀ! ਜਿਹੜਾ ਬੰਦਾ ਇਹ ਸੋਚਦਾ ਹੈ ਕਿ ਇਸਤ੍ਰੀ ਸਿਮਰਦੇ ਰਹਿਣ ਨਾਲ ਮਰਨ ਪਿੱਛੋਂ ਵੇਸਵਾ ਦੀ ਜੂਨ ਵਿੱਚ ਪੈਣਾ ਪਏਗਾ, ਉਹ ਇਸ ਤਰ੍ਹਾਂ ਸੋਚੇਗਾ ਕਿ ਅਗਲਾ ਜਨਮ ਕਿਸ ਨੇ ਦੇਖਿਆ ਹੈ? ਜਾਂ ਜਿਹੜਾ ਅਗਲੇ ਪਿਛਲੇ ਜਨਮ ਨੂੰ ਮੰਨਦਾ ਹੀ ਨਹੀਂ ਉਹ ਇਸ ਤਰ੍ਹਾਂ ਦੀ ਸੋਚ ਰੱਖੇਗਾ ਕਿ ਹੁਣ ਜਿਹੜੀ ਐਸ਼ ਹੁੰਦੀ ਹੈ ਕਰ ਲਵੋ ਇਹ ਜਨਮ ਖ਼ਤਮ ਹੋ ਜਾਣ ਨਾਲ ਤਾਂ ਸਭ ਕੁੱਝ ਖ਼ਤਮ ਹੋ ਹੀ ਜਾਣਾ ਹੈ। ਅਗਲਾ ਪਿਛਲਾ ਕੋਈ ਜਨਮ ਤਾਂ ਹੈ ਨਹੀਂ ਫ਼ੇਰ ਕਿਹੜਾ ਕਿਸੇ ਨੇ ਕੋਈ ਹਿਸਾਬ ਪੁੱਛਣਾ ਹੈ?

ਪ੍ਰੋ: ਗੁਰਬਚਨ ਸਿੰਘ ਜੀ ਲਿਖਦੇ ਹਨ: “ਕਿਸੇ ਜਾਨਵਰ ਨੂੰ ਮਾਰੋ ਉਹ ਮਰਨ ਲਈ ਤਿਆਰ ਨਹੀਂ। ਇਸ ਦਾ ਅਰਥ ਹੈ ਕਿ ਉਹ ਜਾਨਵਰ ਆਪਣੇ ਤਲ਼ ਤੇ ਬਹੁਤ ਖੁਸ਼ ਹੈ। ਇਹ ਅਸੀਂ ਹੀ ਕਹਿ ਰਹੇ ਹਾਂ ਕਿ ਸਾਡੀ ਮਨੁੱਖਾ ਜੂਨ ਬਹੁਤ ਵਧੀਆ ਹੈ”।

ਸ: ਗੁਰਚਰਨ ਸਿੰਘ ਜੀ! ਕੀ ਕਿਸੇ ਜਾਨਵਰ ਵਿੱਚ ਏਨੀਂ ਸੋਝੀ ਹੁੰਦੀ ਹੈ ਕਿ ਉਹ ਇਹ ਸੋਚ ਸਕੇ ਕਿ ਜੇ ਮੈਨੂੰ ਕੋਈ ਮਾਰ ਦੇਵੇ ਜਾਂ ਮੈਂ ਆਪਣੇ ਆਪ ਨੂੰ ਕਿਸੇ ਤਰ੍ਹਾਂ ਮਾਰ ਲਵਾਂ ਤਾਂ ਮੈਨੂੰ ਇਸ ਦੁਖਾਂ ਭਰੀ ਜ਼ਿੰਦਗ਼ੀ ਤੋਂ ਛੁਟਕਾਰਾ ਮਿਲ ਜਾਏਗਾ? ਕੀ ਬਲਦ ਆਪਣੀ ਖੁਸ਼ੀ ਨਾਲ ਸਾਰਾ ਦਿਨ ਹਲ਼ ਵਾਹੁੰਦਾ ਹੈ? ਜਾਂ ਕੋਹਲੂ ਅਗੇ ਸਾਰਾ ਦਿਨ ਆਪਣੀ ਖੁਸ਼ੀ ਨਾਲ ਜੁਤਿਆ ਰਹਿੰਦਾ ਹੈ? ਜੇ ਉਹ ਆਪਣੀ ਖੁਸ਼ੀ ਨਾਲ ਹੀ ਮਾਲਕ ਦੀ ਗੁਲਾਮੀ ਕਰਦਾ ਹੈ ਤਾਂ ਉਸ ਦਾ ਨੱਕ ਵਿਨ੍ਹਣ ਦੀ ਕੀ ਜਰੂਰਤ ਹੈ?

ਇਕ ਸ਼ਬਦ ਦੀ ਵਿਆਖਿਆ ਪ੍ਰੋ: ਇੰਦਰ ਸਿੰਘ ਘੱਗਾ ਇਸ ਤਰ੍ਹਾਂ ਕਰਦੇ ਹਨ: “ਤਪਾ ਨ ਹੋਵੈ ਅੰਦਰਹੁ ਲੋਭੀ ਨਿਤ ਮਾਇਆ ਨੋ ਫਿਰੈ ਜਜਮਾਲਿਆ॥ ਅਗੋ ਦੇ ਸਤੇ ਦੀ ਭਿਖਿਆ ਲਏ ਨਾਹੀ ਪਿਛੋਂ ਦੇ ਪਛਤਾਇ ਕੈ ਆਣਿ ਤਪੈ ਪੁਤੁ ਵਿਚਿ ਬਹਾਲਿਆ॥ …. . ਧਰਮ ਰਾਇ ਜਮਕੰਕਰਾ ਨੋ ਆਖਿ ਛਡਿਆ ਏਸੁ ਤਪੇ ਨੋ ਤਿਥੈ ਖੜਿ ਪਾਇਹੁ ਜਿੱਥੈ ਮਹਾਂਮਹਾਂ ਹਤਿਆਰਿਆ॥” (ਪੰਨਾ-315)। ਅਰਥ (ਇੰਦਰ ਸਿੰਘ ਘੱਗਾ): “…. ਇਨ੍ਹਾਂ ਜਾਤ ਦੇ ਹੰਕਾਰੀ ਲੋਕਾਂ ਨੂੰ ਭੀ ਲੰਗਰ ਛਕਣ ਲਈ ਸੱਦਾ ਦਿੱਤਾ। ਪਰ ਇਹ ਨਾ ਆਏ। ਗੁਰੂ ਜੀ ਨੇ ਆਖਰੀ ਅਪੀਲ ਵਿੱਚ ਇਹ ਭੀ ਐਲਾਨ ਕਰ ਦਿੱਤਾ ਕਿ ਜੋ ਵਿਅਕਤੀ ਪੰਗਤ ਵਿੱਚ ਬੈਠਕੇ, ਸਾਂਝਾ ਲੰਗਰ ਛਕੇਗਾ, ਉਸਨੂੰ ਨਕਦੀ ਰੁਪੈ ਪੈਸੇ ਭੀ ਦਿੱਤੇ ਜਾਣਗੇ। ….’ਸਤਿਗੁਰ ਜੀ ਨੇ (ਗੁਰੂ ਅਮਰਦਾਸ ਜੀ ਨੇ) ਸੇਵਕਾਂ (ਸਿੱਖਾਂ) ਨੂੰ ਹੁਕਮ ਦਿੱਤਾ ਕਿ ਏਸ ਪਖੰਡੀ ਤਪੇ ਨੂੰ ਉਥੇ ਸੁੱਟਣਾ ਜਿੱਥੇ ਮਹਾ ਪਾਪੀਆਂ ਤੇ ਕਾਤਲਾਂ ਨੂੰ ਸੁੱਟਿਆ ਜਾਂਦਾ ਹੈ। …ਧਿਆਨਯੋਗ-. . ਕਾਰਵਾਈ ਤਾਂ ਸਾਰੀ ਸਤਿਗੁਰੂ ਖੁਦ ਨਿਭਾ ਰਹੇ ਸਨ ਜਮਕੰਕਰ ਕੋਈ ਹੋਰ ਨਹੀਂ ਸਨ। ਪਿੰਡ ਗੋਇੰਦਵਾਲ ਵਾਸੀ ਅਤੇ ਸਿੱਖ ਸਨ। ਜਿਨ੍ਹਾਂਨੇ ਸਤਿਗੁਰੂ ਦਾ ਹੁਕਮ ਮੰਨਕੇ ਇਸ ਪਖੰਡੀ ਤਪੇ ਨੂੰ ਦੁਤਕਾਰ ਦਿੱਤਾ”। (ਦੇਖੋ ਸਿੱਖ ਵਿਰਸਾ- ਅਗਸਤ 2008, ਕੈਲਗਰੀ ਐਡੀਸ਼ਨ)।

ਸਵਾਲ- ਕੀ ਸਤਿਗੁਰੂ ਜੀ ‘ਰੁਪਏ ਪੈਸਿਆਂ ਦਾ ਲਾਲਚ’ ਦੇ ਕੇ, ‘ਅਪੀਲਾਂ ਕਰ ਕਰਕੇ’ ਲੋਕਾਂ ਨੂੰ ਲੰਗਰ ਵਿੱਚ ਸੱਦਿਆ ਕਰਦੇ ਸਨ?

ਕੀ ਗੁਰੂ ਸਾਹਿਬ ਸਿੱਖਾਂ ਨੂੰ ‘ਜਮਕੰਕਰ’ (ਜਮ ਦੇ ਦਾਸ) ਕਹਿ ਕੇ ਸੰਬੋਧਨ ਕਰਿਆ ਕਰਦੇ ਸਨ?

ਕੀ ਗੁਰੂ ਸਾਹਿਬ ਨੇ ਕੋਈ ਐਸਾ ਸਥਾਨ ਬਣਾ ਰੱਖਿਆ ਸੀ ਜਿੱਥੇ ਮਹਾਂ ਮਹਾਂ ਹਤਿਆਰਿਆਂ ਨੂੰ ਸੁਟਿਆ ਜਾਂਦਾ ਸੀ?

ਕੀ ਗੁਰੂ ਸਾਹਿਬ ਪਹਿਲਾਂ ਰੁਪਏ ਪੈਸਿਆਂ ਦਾ ਲਾਲਚ ਦੇ ਕੇ ਲੋਕਾਂ ਨੂੰ ਲੰਗਰ ਛਕਣ ਲਈ ਸੱਦਿਆ ਕਰਦੇ ਸਨ, ਅਤੇ ਜਦੋਂ ਕੋਈ ਲਾਲਚ ਵਿੱਚ ਆਕੇ ਲੰਗਰ ਛਕਣ ਆ ਜਾਂਦਾ ਸੀ ਤਾਂ ਗੁਰੂ ਸਾਹਿਬ ਉਸ ਨੂੰ ਜਲੀਲ ਕਰਿਆ ਕਰਦੇ ਸਨ ਅਤੇ ਉਸ ਨੂੰ ‘ਸਿੱਖਾਂ’ (ਜਮਕੰਕਰਾਂ?) ਦੁਆਰਾ ਸਜਾ ਦਿਆ ਕਰਦੇ ਸਨ?

ਸ: ਗੁਰਚਰਨ ਸਿੰਘ ਜੀ! ਤੁਸੀਂ ਲਿਖਿਆ ਹੈ: “ਸਿੱਖ ਧਰਮ ਹੈ ਹੀ ਅੱਜ ਦਾ ਧਰਮ। “…ਅਹਿ ਕਰੁ ਕਰੇ ਸੁ ਅਹਿ ਕਰੁ ਪਾਏ ਕੋਈ ਨ ਪਕੜੀਐ ਕਿਸੈ ਥਾਇ” (406)। ਹੁਣੇ ਇਸੇ ਵਕਤ ਸਜਾ ਮਿਲਦੀ ਹੈ ਤੇ ਫਲ ਵੀ ਇਸੇ ਵਕਤ ਮਿਲਦਾ ਹੈ।

ਤੁਸੀਂ ਦੱਸੋਗੇ ਕਿ ਇਸ ਪੰਗਤੀ ਵਿੱਚ ਕਿਹੜੇ ਲਫ਼ਜ਼ ਦਾ ਅਰਥ ‘ਹੁਣੇ’ ‘ਇਸੇ ਵਕਤ’ ਹੈ?

ਤੁਸੀਂ ਲਿਖਿਆ ਹੈ: ਐਥੈ ਸਾਚੇ ਸੁ ਆਗੈ ਸਾਚੈ॥ (116)। ਜੇ ਮੈਂ ਇੱਥੇ ਸੱਚਾ ਹਾਂ ਤਾਂ ਕਲ੍ਹ ਨੂੰ ਅਗਲੇ ਜਨਮ ਵਿੱਚ ਨਹੀਂ ਸਗੋਂ ਇਸੇ ਜਨਮ ਵਿੱਚ ਸੱਚਾ ਹਾਂ। ਜੇ 11 ਨਵੰਬਰ ਨੂੰ ਸੱਚਾ ਹਾਂ ਤਾਂ ਮੈਂ 12 ਨਵੰਬਰ ਨੂੰ ਸੱਚਾ ਹੋ ਸਕਦਾ ਹਾਂ”।

ਇਸ ਪੰਗਤੀ ਵਿੱਚ ਕਿਸ ‘ਤਰਕ’ ਨਾਲ ‘ਆਗੈ’ ਦਾ ਅਰਥ ਕਲ੍ਹ (11 ਤਰੀਕ ਤੋਂ ਮਗ਼ਰੋਂ 12 ਤਰੀਕ ਵਾਲਾ ਕਲ੍ਹ) ਕੀਤਾ ਹੈ? ਕੀ ਜੇ ਕੋਈ ਅੱਜ ਸੱਚਾ ਨਹੀਂ ਤਾਂ ਉਸ ਦੇ ਸਾਰੀ ਉਮਰ ਸੱਚਾ ਹੋਣ ਦੀ ਕੋਈ ਸੰਭਾਵਨਾ ਨਹੀਂ? ਕਿਉਂ ਕਿ ਤੁਹਾਡੇ ਮੁਤਾਬਕ ਜੇ ਕੋਈ ਅੱਜ (11 ਨਵੰਬਰ ਨੂੰ) ਸੱਚਾ ਹੈ ਤਾਂ ਹੀ ਕੱਲ੍ਹ (12 ਨਵੰਬਰ ਨੂੰ) ਵੀ ਸੱਚਾ ਹੋ ਸਕਦਾ ਹੈ।

ਤੁਸੀਂ ਲਿਖਿਆ ਹੈ “. . ਉਸ ਕਾ ਕਹਿਆ ਕੋਇ ਨ ਸੁਣਈ ਕਹੀ ਨ ਬੈਸਣੁ ਪਾਵੈ॥ ਈਹਾ ਦੁਖੁ ਆਗੈ ਨਰਕੁ ਭੂੰਚੈ ਬਹੁ ਜੋਨੀ ਭਰਮਾਵੈ॥ (1224)”। ਇਸ ਦੇ ਅਰਥ ਤੁਸੀਂ ਪੇਸ਼ ਕੀਤੇ ਹਨ: “…ਉਸ ਨੂੰ ਕਿਤੇ ਭੀ ਇੱਜਤ ਵਾਲੀ ਥਾਂ ਨਹੀਂ ਮਿਲਦੀ। ਨਿੰਦਕ ਇਸ ਲੋਕ ਵਿੱਚ ਦੁਖ ਪਾਂਦਾ ਹੈ (ਕਿਉਂਕਿ ਕੋਈ ਉਸ ਦੀ ਇੱਜਤ ਨਹੀਂ ਕਰਦਾ), ‘ਪਰਲੋਕ’ ਵਿੱਚ ਉਹ ਨਰਕ ਭੋਗਦਾ ਹੈ, ਅਨੇਕਾਂ ਜੂਨਾਂ ਵਿੱਚ ਭਟਕਦਾ ਹੈ”।

ਕੀ ਤੁਸੀਂ ਦੱਸ ਸਕਦੇ ਹੋ ਕਿ ਇਸੇ ਜਨਮ ਵਿੱਚ ‘ਪਰਲੋਕ’ ਕਿੱਥੇ ਹੈ?

(ਤੁਹਾਨੂੰ ਕੀਤੇ ਗਏ ਮੇਰੇ 10-12 ਸਵਾਲ ਅਜੇ ਉਸੇ ਤਰ੍ਹਾਂ ਹੀ ਪਏ ਹਨ ਉਨ੍ਹਾਂ ਨੂੰ ਫ਼ਿਲਹਾਲ ਨਹੀਂ ਛੁਹਿਆ ਜਾ ਰਿਹਾ)।

ਸ: ਗੁਰਚਰਨ ਸਿੰਘ ਜੀ! ਉਪਰ ਦਿੱਤੀਆਂ ਉਦਾਹਰਣਾਂ ਵਿੱਚ ਦੱਸਣਾ ਕਿਹੜੇ ‘ਤਰਕ’ ਦੀ ਗੱਲ ਹੈ। ‘ਤਰਕ’ ਦੀ ਗੱਲ ਹੈ ਕਿ ਤੁਹਾਡੇ ਸਮੇਤ ਹੋਰ ਵਿਦਵਾਨਾਂ ਦੀ ਆਪਣੀ ਬਣੀ ਹੋਈ ਧਾਰਣਾ ਜੋ ਤੁਸੀ ਸਿੱਖਾਂ ਨੂੰ ਪੜ੍ਹਾ ਰਹੇ ਹੋ?

ਤੁਸੀਂ ‘ਮਨ’ ਦੀ ਗੱਲ ਕੀਤੀ ਹੈ। ਪਹਿਲਾਂ ਇਹ ਸਮਝਾਣਾ ਕਿ ਤੁਹਾਡੇ ਮੁਤਾਬਕ ‘ਮਨ’ ਕੀ ਹੈ? ਤੁਹਾਡੇ ਮੁਤਾਬਕ ‘ਮਨ’ ਦਿਮਾਗ਼ ਦਾ ਹੀ ਹਿੱਸਾ ਹੈ ਜਾਂ ਇਸ ਤੋਂ ਕੋਈ ਵੱਖਰੀ ਸ਼ੈਅ ਹੈ?

ਤੁਸੀਂ ਸਵਾਲ ਕੀਤਾ ਹੈ “ਜੇਕਰ ਪਿਛਲੇ ਜਨਮ ਵਿੱਚ ਮੈਂ ਕਿਸੇ ਹੋਰ ਪਲੈਨਿਟ ਤੇ ਕਿਸੇ ਹੋਰ ਕਿਸਮ ਦਾ ਜਾਨਵਰ ਸੀ ਤਾਂ ਇਹ ਦੱਸੋ ਕਿ ਉਸ ਪਲੈਨਿਟ ਤੋਂ ਇਸ ਧਰਤੀ ਤੇ ਕਿਹੜੀ ਵਸਤ ਆ ਕੇ ਮੇਰੀ ਮਾਂ ਦੇ ਪੇਟ ਵਿੱਚ ਦਾਖਲ ਹੋਈ ਜਿਸ ਕਰਕੇ ਮੈਨੂੰ ਮੇਰੇ ਪਿਛਲੇ ਕੀਤੇ ਗੁਨਾਹਾਂ ਜਾਂ ਚੰਗੇ ਕੀਤੇ ਕੰਮਾਂ ਦਾ ਫ਼ਲ਼ ਮਿਲ ਰਿਹਾ ਹੈ?

ਗੁਰਚਰਨ ਸਿੰਘ ਜੀ! ਇਸ ਸਵਾਲ ਦਾ ਜਵਾਬ ਪੁੱਛਣ ਲਈ ਕਿਸੇ ਦੂਸਰੇ ਪਲੈਨਿਟ ਤੇ ਜਾਣ ਦੀ ਜਰੂਰਤ ਨਹੀਂ। ਕਿਉਂ ਕਿ ਜਿਸ ਪਲੈਨਿਟ ਦੀ ਤੁਸੀਂ ਗੱਲ ਕਰਦੇ ਹੋ ਉਥੇ ਵੀ ਉਸੇ ਰਾਜੇ ਦਾ ਰਾਜ ਚੱਲਦਾ ਹੈ ਜਿਸ ਦਾ ਇਸ ਧਰਤੀ ਤੇ। ਉਸ ਦਾ ਰਾਜ ਉਥੇ ਵੀ ਚੱਲਦਾ ਹੈ ਜਿੱਥੇ ਅੱਜ ਤੱਕ ਕੋਈ ਪਹੁੰਚ ਨਹੀਂ ਸਕਿਆ ਅਤੇ ਨਾ ਹੀ ਕਦੇ ਪਹੁੰਚ ਸਕੇਗਾ। ਸੋ ਉਸ ਰਾਜੇ ਲਈ ਉਹ ਪਲੈਨਿਟ ਜਿਸ ਦੀ ਗੱਲ ਤੁਸੀਂ ਕਰ ਰਹੇ ਹੋ ਅਤੇ ਇਸ ਧਰਤੀ ਦਾ ਫ਼ਾਸਲਾ ਕੋਈ ਮਹਿਨੇ ਨਹੀਂ ਰੱਖਦਾ। ਦੂਸਰੀ ਗੱਲ ਕਿ ਤੁਹਾਨੂੰ ਅਤੇ ਤੁਹਾਡੇ ਵਰਗੇ ਹੋਰ ਵਿਦਵਾਨਾਂ ਨੂੰ ਬਾਰ ਬਾਰ ਸਮਝਾਉਣ ਤੇ ਵੀ ਪਤਾ ਨਹੀਂ ਇਹ ਗੱਲ ਸਮਝ ਕਿਉਂ ਨਹੀਂ ਆਉਂਦੀ ਕਿ ‘ਕਿਹੜਾ ਜੀਵ ਕਿੱਥੇ ਜਾ ਕੇ ਸਮਾਏਗਾ ਜਾਂ ਕਿਸ ਜੀਵ ਨੂੰ ਉਸ ਦੇ ਕਿਸ ਕਰਮ ਦੀ ਕੀ ਸਜਾ ਜਾਂ ਫ਼ਲ ਮਿਲੇਗਾ ਇਹ ਉਸ ਪ੍ਰਭੂ ਨੂੰ ਹੀ ਪਤਾ ਹੈ ਕਿਉਂਕਿ ਇਹ ਉਸ ਦੇ ਹੁਕਮ ਤੇ ਨਿਰਭਰ ਹੈ, ਕੋਈ ਘੜਿਆ ਘੜਾਇਆ ਫਾਰਮੁਲਾ ਨਹੀਂ ਹੈ। ਕਿਸੇ ਗੁਨਹਗਾਰ ਨੂੰ ਕੋਰਟ ਦੇ ਜੱਜ ਨੇਂ ਕੀ ਸਜਾ ਦੇਣੀ ਹੈ ਇਹ ਉਸ ਜੱਜ ਦੇ ਫ਼ੈਸਲੇ ਤੇ ਨਿਰਭਰ ਹੈ।

ਤੁਸੀਂ (09-11-08 ਦੇ) ਇੱਕ ਪੱਤਰ ਵਿੱਚ ਲਿਖਿਆ ਹੈ: ਕਿਸੇ ਮਾਧਵ ਰਾਓ ਸਿੰਧੀਆ ਨੂੰ ਜਾਂ 1984 ਦੇ ਕਾਤਲਾਂ ਨੂੰ ਹਾਲੇ ਸਜਾ ਕਿਉਂ ਨਹੀਂ ਮਿਲੀ ਜਾਂ ਕੋਈ ਠੱਗੀਆਂ ਠੋਰੀਆਂ ਕਰਦਾ ਕਰਦਾ ਵੀ ਅਰਾਮ ਦੀ ਮੌਤੇ ਮਰਿਆ ਤੇ ਕਈ ਚੰਗੇ ਅਸੂਲਾਂ ਵਾਲੇ ਵੀ ਤੜਫ਼ ਤੜਫ਼ ਕੇ ਮਰੇ। ਇਹ ਪੈਮਾਨੇ ਸਾਡੇ ਬਣਾਏ ਹੋਏ ਹਨ। ਰੱਬ ਜੀ ਦੇ ਕਿਸੇ ਪੈਮਾਨੇ ਦੀ ਕਿਸੇ ਨੂੰ ਸੂਹ ਨਹੀਂ ਕਿ ਰੱਬ ਜੀ ਕਿਸੇ ਦੋਸ਼ੀ ਨੂੰ ਕਿਵੇਂ ਸਜਾ ਦਿੰਦੇ ਹਨ”।

ਸ: ਗੁਰਚਰਨ ਸਿੰਘ ਜੀ! ਜੇ ਕਿਸੇ ਗੁਨਹਗਾਰ ਨੂੰ ਉਸੇ ਵੇਲੇ ਪ੍ਰਤੱਖ ਰੂਪ ਵਿੱਚ ਕੋਈ ਸਜਾ ਮਿਲ ਜਾਵੇ ਤਾਂ ਮੰਨਿਆ ਜਾ ਸਕਦਾ ਹੈ ਕਿ ਇਸ ਨੂੰ ਉਸ ਦੇ ਹੁਣੇ ਕੀਤੇ ਇਸ ਗੁਨਾਹ ਦੀ ਸਜਾ ਮਿਲੀ ਹੈ। ਪਰ ਜੇ ਉਸ ਨੂੰ ਉਸ ਦੇ ਕਿਸੇ ਗੁਨਾਹ ਦੀ ਕੀ ਅਤੇ ਕਿਹੜੀ ਸਜਾ ਮਿਲਣੀ ਹੈ ਇਹ ਆਪਾਂ ਨੂੰ ਨਹੀਂ ਪਤਾ, ਬਾਅਦ ਵਿੱਚ (ਇਸੇ ਜਨਮ ਵਿੱਚ ਹੀ ਸਹੀ) ਸਜਾ ਮਿਲਣੀ ਹੈ ਤਾਂ ਦੱਸੋ ਐਸੀ ਕਿਹੜੀ ਵਸਤੂ ਹੈ ਜਿਹੜੀ ਬਾਅਦ ਵਿੱਚ ਉਸ ਅੰਦਰ ਪ੍ਰਵੇਸ਼ ਕਰਕੇ ਉਸਨੂੰ ਸਜਾ ਦਿਵਾਉਂਦੀ ਹੈ? ਮਿਸਾਲ ਦੇ ਤੌਰ ਤੇ ਕੋਈ ਬੰਦਾ ਕਿਸੇ ਗਰੀਬ ਨਾਲ ਠੱਗੀ ਮਾਰਦਾ ਹੈ, (ਇਹ ਤਾਂ ਜਰੂਰੀ ਨਹੀਂ ਕਿ ਉਸੇ ਪਲ ਉਸ ਨੂੰ ਉਸ ਦੇ ਗੁਨਾਹ ਦੀ ਸਜਾ ਮਿਲ ਹੀ ਜਾਵੇ ਗੀ) ਮੰਨ ਲਵੋ ਹਫਤੇ ਬਾਅਦ (ਠੱਗੀ ਵਾਲੇ ਗੁਨਾਹ ਦੀ ਸਜਾ ਵਜੋਂ) ਉਸ ਦੀ ਲੱਤ ਕੱਟੀ ਜਾਂਦੀ ਹੈ। ਤਾਂ ਐਸੀ ਕਿਹੜੀ ਵਸਤੂ ਆ ਕੇ ਉਸ ਅੰਦਰ ਪ੍ਰਵੇਸ਼ ਕਰ ਜਾਂਦੀ ਹੈ ਕਿ ਉਸ ਸਜਾ ਵਜੋਂ ਉਸ ਦੀ ਲੱਤ ਕੱਟੀ ਗਈ। ਜਾਂ ਮੰਨ ਲਵੋ ਕੋਈ ਬੜਾ ਗੁਰਮੁਤ ਅਸੂਲਾਂ ਵਾਲਾ ਬੰਦਾ ਕਿਸੇ ਸਮਾਜ ਸੇਵਾ ਵਾਲਾ ਕੰਮ ਕਰਕੇ ਘਰ ਪਰਤ ਰਿਹਾ ਹੈ ਰਸਤੇ ਵਿੱਚ ਉਸ ਦੀ ਐਕਸੀਡੈਂਟ ਨਾਲ ਲੱਤ ਕੱਟੀ ਜਾਂਦੀ ਹੈ ਤਾਂ ਉਸ ਅੰਦਰ ਐਸੀ ਕੀ ਚੀਜ ਪ੍ਰਵੇਸ਼ ਕਰ ਜਾਂਦੀ ਹੈ ਕਿ ਉਸ ਨੂੰ ਉਸ ਦੇ (ਇਸੇ ਜਨਮ ਦੇ ਕਿਸੇ) ਮਾੜੇ ਕਰਮ ਦੀ ਸਜਾ ਮਿਲ ਜਾਂਦੀ ਹੈ?

ਤੁਹਾਡਾ ਸਵਾਲ- “ਫ਼ਿਰ ਹਰ ਮਨੁੱਖ ਆਪਣੀ ਮਰਜੀ ਮੁਤਾਬਕ ਗਲਤੀਆਂ ਕਰਦਾ ਜਾਵੇ ਜਿੰਦਗ਼ੀ ਵਿੱਚ ਅਸਫ਼ਲ ਹੁੰਦਾ ਜਾਵੇ, ਮਨੁੱਖਾ ਜਨਮ ਮਿਲਦਾ ਹੀ ਜਾਏਗਾ”।

ਸਰਦਾਰ ਗੁਰਚਰਨ ਸਿੰਘ ਜੀ! ਜੇ ਭਾਂਡੇ ਵਿੱਚ ਕੋਈ ਵਸਤੂ ਪਾਉਣੀ ਹੈ ਤਾਂ ਪਹਿਲਾਂ ਭਾਂਡੇ ਨੂੰ ਖਾਲੀ ਕਰਨਾ ਪੈਂਦਾ ਹੈ ਤਾਂ ਹੀ ਉਸ ਵਿੱਚ ਕੋਈ ਹੋਰ ਵਸਤੂ ਪਾਈ ਜਾ ਸਕਦੀ ਹੈ। ਤੁਸੀਂ ਪ੍ਰਿ: ਗਿ: ਸੁਰਜੀਤ ਸਿੰਘ ਜੀ ਦੇ ਲੇਖ ਸਿਰਫ਼ ਟਿੱਪਣੀ ਕਰਨ ਲਈ ਪੜ੍ਹਦੇ ਹੋ ਕੁੱਝ ਹਾਸਲ ਕਰਨ ਲਈ ਨਹੀਂ। ਇਸ ਲਈ ਉਨ੍ਹਾਂ ਦਾ ਸੁਨੇਹਾਂ ਤੁਸੀਂ ਠੀਕ ਤਰ੍ਹਾਂ ਨਹੀਂ ਪੜ੍ਹਦੇ। ਪ੍ਰਿ: ਸਾਹਿਬ ਨੇ ਲਿਖਿਆ ਹੈ: “ਅਕਾਲ ਪੁਰਖ ਬਖਸ਼ਿਸ਼ ਕਰਦਾ ਹੈ ਤਾਂ ਅਰਬਾਂ- ਖਰਬਾਂ ਜੂਨੀਆਂ ਚੋਂ ਕਢ੍ਹ ਕੇ ਸਾਨੂੰ ਮਨੁੱਖਾ ਸਰੀਰ (ਮਨੁੱਖਾ ਜੂਨ) ਬਖਸ਼ਦਾ ਹੈ। …ਅਸੀਂ ਆਪਣੇ ਅਸਲੇ ਪ੍ਰਭੂ’ ਚ ਅਭੇਦ ਹੋ ਜਾਵੀਏ, ਜਿਸ ਤੋਂ ਸਾਨੂੰ ਮੁੜ ਜਨਮ ਮਰਨ ਦੇ ਗੇੜ’ ਚ ਨਾ ਆਉਣਾ ਪਵੇ।

ਜੇਕਰ ਪ੍ਰਾਪਤ ਮਨੁੱਖਾ ਜਨਮ ਵੀ ਅਸਫ਼ਲ ਹੋ ਜਾਵੇ ਤਾਂ ਜੀਵ ਵਾਪਸ ਜੂਨਾਂ ਹੀ ਭੋਗਣੀਆਂ ਤੇ ਜਨਮ-ਮਰਣ ਦੇ ਗੇੜ’ ਚ ਹੀ ਪੈਣਾ ਪੈਂਦਾ ਹੈ। ਇਹ ਕ੍ਰਮ ਉਦੋਂ ਤੱਕ ਚੱਲਦਾ ਹੈ ਜਦੋਂ ਤੀਕ ਜੀਵ ਪ੍ਰਭੂ ਮਿਲਾਪ ਵਾਲੀ ਅਵਸਥਾ ਨੂੰ ਹੀ ਪ੍ਰਾਪਤ ਨਹੀਂ ਕਰ ਲੈਂਦਾ। ਉਪਰੰਤ ਅਜਿਹੀ ਪ੍ਰਾਪਤੀ ਲਈ ਕੇਵਲ ਮਨੁੱਖਾ ਜੂਨੀ ਹੀ ਇੱਕੋ ਇੱਕ ਅਵਸਰ ਹੁੰਦਾ ਹੈ। ਜਦਕਿ ਬਾਕੀ ਬੇਅੰਤ ਜੂਨੀਆਂ ਮਨੁੱਖਾ ਜਨਮ ਸਮੇਂ ਕੀਤੇ ਚੰਗੇ-ਮਾੜੇ ਕਰਮਾਂ ਦੇ ਲੇਖੇ-ਜੋਖੇ ਦੀ ਸੀਮਾਂ ਤੀਕ ਹੀ ਸੀਮਿਤ ਹੁੰਦੀਆਂ ਹਨ, ਇਸ ਤੋਂ ਅੱਗੇ ਨਹੀਂ।

ਗੁਰਬਾਣੀ ਹਰੇਕ ਲਈ ਚੇਤਾਵਣੀ ਹੈ ਕਿ ਮਨੁੱਖਾ ਜਨਮ ਵਾਲਾ ਇਹ ਅਵਸਰ ਗੁਆਉਣ ਤੇ ਬਿਰਥਾ ਕਰਣ ਵਾਲਾ ਨਹੀਂ”।

ਗੁਰਚਰਨ ਸਿੰਘ ਜੀ ਕੀ ਤੁਸੀਂ ਦੱਸ ਸਕਦੇ ਹੋ ਕਿ ਇੱਥੇ ਕਿਸ ਪੰਗਤੀ ਤੋਂ ਤੁਸੀਂ ਅੰਦਾਜਾ ਲਗਾ ਰਹੇ ਹੋ ਕਿ ਮਨੁੱਖਾ ਜਨਮ ਬਾਰ ਬਾਰ ਮਿਲਦਾ ਹੀ ਜਾਵੇਗਾ? ਹਾਂ ਜੇ ਤੁਸੀਂ ਅਰਬਾਂ ਖਰਬਾਂ ਜੂਨੀਆਂ ਤੋਂ ਮਗ਼ਰੋਂ ਮਿਲੇ ਮਨੁਖਾ ਜਨਮ ਨੂੰ ਮਨੁੱਖਾ ਜਨਮ ਮਿਲਦਾ ਹੀ ਜਵੇਗਾ ਸਮਝ ਰਹੇ ਹੋ ਤਾਂ, ਜੇ ਅਰਬਾਂ ਖਰਬਾਂ ਜੂਨੀਆਂ ਤੋਂ ਮਗ਼ਰੋਂ ਫ਼ੇਰ ਦੁਬਾਰਾ ਮਿਲੇ ਮਨੁੱਖਾ ਜਨਮ ਨੂੰ ਵੀ ਵਿਅਰਥ ਗਵਾ ਦਿੱਤਾ ਤਾਂ ਫ਼ੇਰ ਕੀ ਬਣੇਗਾ? “ਇਸ ਪਉੜੀ ਤੇ ਜੋ ਨਰ ਚੂਕੈ ਸੋ ਆਇ ਜਾਇ ਦੁਖੁ ਪਾਇਦਾ॥ (1075)।

ਤੁਸੀਂ ਸਵਾਲ ਕੀਤਾ ਹੈ: ਕੀ ਅਸੀਂ ਪਰਮਾਤਮਾ ਦੀ ਮਰਜੀ ਦੇ ਉਲਟ ਕੰਮ ਕਰ ਸਕਦੇ ਹਾਂ?

ਸ: ਗੁਰਚਰਨ ਸਿੰਘ ਜੀ! ਉਸ ਦੀ ਮਰਜੀ (ਭਾਣੇ) ਦੇ ਖਿਲਾਫ਼ ਕੋਈ ਕੰਮ ਨਹੀਂ ਕਰ ਸਕਦੇ ਪਰ ਉਸ ਦੀ ਹੁਕਮ-ਅਦੂਲੀ ਕਰਕੇ ਆਪਣੀ ਮਨ ਮਰਜੀ ਕਰ ਸਕਦੇ ਹਾਂ। ਅਤੇ ਉਸ ਹੁਕਮ-ਅਦੂਲੀ ਦੀ ਸਜ਼ਾ ਸਾਨੂੰ ਜਰੂਰ ਭੁਗਤਣੀਂ ਪੈਂਦੀ ਹੈ।

ਤੁਸੀਂ ਲਿਖਿਆ ਹੈ “ਅਸੀਂ ਜਿਉਂਦੇ ਜੀਅ ਹੀ ਪਰਮਾਤਮਾ ਨਾਲ ਅਭੇਦ ਹੋਣਾ ਹੈ ਮਰਨ ਤੋਂ ਬਾਅਦ ਨਹੀਂ। ਕਿਉਂਕਿ ਮਰਨ ਤੋਂ ਬਾਅਦ ਮਨੁੱਖ ਕਿਧਰ ਜਾਂਦਾ ਹੈ ਕੋਈ ਪਤਾ ਨਹੀਂ ਗੁਰੂ ਸਾਹਿਬ ਲਿਖਦੇ ਹਨ: ਮ: 1॥ ਇੱਕ ਦਝਹਿ ਇੱਕ ਦਬੀਅਹਿ ਇਕਨਾ ਕੁਤੇ ਖਾਹਿ॥ ਇਕਿ ਪਾਣੀ ਵਿਚਿ ਉਸਟੀਅਹਿ ਇਕਿ ਭੀ ਫਿਰਿ ਹਸਣਿ ਪਾਹਿ॥ ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ॥ (648)।

ਸ: ਗੁਰਚਰਨ ਸਿੰਘ ਜੀ! ਤੁਸੀਂ ਆਪਣੀ ਲਿਖਤ ਨੂੰ ਆਪ ਹੀ ਕੱਟਦੇ ਰਹਿੰਦੇ ਹੋ। ਕਾਫ਼ੀ ਸਮਾਂ ਪਹਿਲਾਂ ਸਿੱਖ ਵਿਰਸਾ ਵਿੱਚ ਇਸੇ ਸ਼ਬਦ ਦੀ ਵਿਆਖਿਆ ਕਰਦਿਆਂ ਤੁਸੀਂ ਲਿਖਿਆ ਸੀ ਕਿ ਮਰਨ ਤੋਂ ਬਾਅਦ ਬੰਦਾ ਕਿੱਥੇ ਜਾਂਦਾ ਹੈ ਗੁਰੂ ਸਾਹਿਬ ਕਹਿੰਦੇ ਹਨ ਇਸ ਬਾਰੇ ਕੁੱਝ ਪਤਾ ਨਹੀਂ।

ਇਸ ਤੋਂ ਮਗ਼ਰੋਂ ਸਿੱਖ ਮਾਰਗ ਤੇ ਇਸੇ ਸ਼ਬਦ ਦੀ ਵਿਆਖਿਆ ਵਿੱਚ ਤੁਸੀਂ ਲਿਖ ਦਿੱਤਾ ਕਿ ਇੱਥੇ ਗੁਰੂ ਸਾਹਿਬ ਲੋਕਾਂ ਨੂੰ ਪੁੱਛਦੇ ਹਨ ਕਿ ਦੱਸੋ ਮਰਨ ਪਿੱਛੋਂ ਰੂਹਾਂ ਕਿੱਥੇ ਜਾਂਦੀਆਂ ਹਨ?

ਹੁਣ ਤੁਸੀਂ ਫੇਰ ਇਸ ਸ਼ਬਦ ਦੀ ਵਿਆਖਿਆ ਬਾਰੇ ਲਿਖ ਦਿੱਤਾ ਕਿ ਗੁਰੂ ਸਾਹਿਬ ਕਹਿੰਦੇ ਹਨ ਮਰਨ ਤੋਂ ਬਾਅਦ ਮਨੁੱਖ ਕਿਧਰ ਜਾਂਦਾ ਹੈ ਕੋਈ ਪਤਾ ਨਹੀਂ।

ਗੁਰਚਰਨ ਸਿੰਘ ਜੀ! ਜਦੋਂ ਗੁਰੂ ਸਾਹਿਬ ਕਹਿੰਦੇ ਹਨ ਕਿ “ਪਵਨੈ ਮਹਿ ਪਵਨੁ ਸਮਾਇਆ॥ ਜੋਤੀ ਮਹਿ ਜੋਤਿ ਰਲਿ ਜਾਇਆ॥ ਮਾਟੀ ਮਾਟੀ ਹੋਈ ਏਕ ….॥ (885)। ਤਾਂ ਇੱਕ ਗੱਲ ਤਾਂ ਸਾਫ਼ ਹੋ ਜਾਂਦੀ ਹੈ ਕਿ ਪੰਜਾਂ ਤੱਤਾਂ ਦਾ ਸਰੀਰ ਤੱਤਾਂ ਵਿੱਚ ਰਲ ਜਾਂਦਾ ਹੈ। ਜਾਹਰ ਹੈ ਕਿ ਇੱਥੇ ਪੰਜਾਂ ਤੱਤਾਂ ਬਾਰੇ ਨਹੀਂ ਕਿਹਾ ਗਿਆ ਕਿ “ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ॥”। ਤਾਂ ਫਿਰ ਇਹ ਕਿਸ ਲਈ ਕਿਹਾ ਗਿਆ ਹੈ? ਉਹੀ ਹੈ ਜੀਵਾਤਮਾ ਜਿਹੜੀ ਜਾਂ ਤਾਂ ‘ਜੋਤੀ ਮਹਿ ਜੋਤਿ’ ਰਲ ਜਾਂਦੀ ਹੈ ਜਾਂ ਫ਼ੇਰ ਆਵਾਗਉਣ ਦੇ ਗੇੜ ਵਿੱਚ ਪੈ ਜਾਂਦੀ ਹੈ।

ਸ: ਗੁਰਚਰਨ ਸਿੰਘ ਜੀ! ਪ੍ਰਿ: ਗਿਆਨੀ ਸੁਰਜੀਤ ਸਿੰਘ ਜੀ ਦੇ ਇੱਕ ਲੇਖ “ਜਨਮ ਮਰਣ ਨਿਵਾਰਿ ਲੇਹੁ” ਦੇ ਸੰਬੰਧ ਵਿੱਚ ਤੁਸੀਂ ਉਨ੍ਹਾਂਨੂੰ ਕੁੱਝ ਸਵਾਲ ਪੁੱਛੇ ਸਨ। ਜਿਨ੍ਹਾ ਦਾ ਜਵਾਬ ਮੈਂ ਆਪਣੇ 13-01-10 ਦੇ ਪੱਤਰ ਵਿੱਚ ਦਿੱਤਾ ਸੀ ਅਤੇ ਆਪਣੇ ਪੱਤਰ ਦੇ ਅਖੀਰ ਵਿੱਚ ਮੈਂ ਆਪ ਜੀ ਤੋਂ ਪੁੱਛਿਆ ਸੀ ਕਿ ਮੈਂ ਜੋ ਗੁਰਬਾਣੀ ਹਵਾਲਿਆਂ ਸਮੇਤ ਵਿਚਾਰ ਦਿੱਤੀ ਹੈ ਉਸ ਬਾਰੇ ਤੁਹਾਡੇ ਕੀ ਵਿਚਾਰ ਹਨ। ਇਸ ਬਾਰੇ ਤੁਸੀਂ ਜਵਾਬ ਦੇਣਾ ਸੀ ਜੋ ਕਿ ਅੱਜ ਤਕ ਨਹੀਂ ਆਇਆ। ਇਸ ਦਾ ਮਤਲਬ ਜਿਹੜੀ ‘ਫਰੰਟ ਖੁਲ੍ਹੇ’ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਜਨਵਰੀ 2009 ਦਾ ਹੀ ਖੱਲਾ ਪਿਆ ਹੈ। ਹਾਂ ਇਸ ਤੋਂ ਇਲਾਵਾ ਤੁਸੀਂ ਪ੍ਰਿ: ਸਾਹਿਬ ਨੂੰ ਕੋਈ ਸਵਾਲ ਕੀਤੇ ਹੋਣ ਤਾਂ ਮੈਨੂੰ ਉਨ੍ਹਾਂ ਬਾਰੇ ਧਿਆਨ ਨਹੀਂ ਹੈ। ਉਹ ਸਵਾਲ ਦੁਬਾਰਾ ਲਿਖ ਭੇਜਣੇ ਜੀ। ਧੰਨਵਾਦ।

ਜਸਬੀਰ ਸਿੰਘ (ਕੈਲਗਰੀ)


(30/05/10)
ਸੰਪਾਦਕ ਖ਼ਾਲਸਾ ਨਿਊਜ਼

ਲੰਦਨ ਵਿੱਚ ਦਸਮ ਗ੍ਰੰਥੀਆਂ ਦਾ ਗ੍ਰਿਫ਼ਤਾਰ ਹੋਣਾ ਇੱਕ ਚੰਗਾ ਸੰਕੇਤ
ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਦੇ ਪ੍ਰੋਗ੍ਰਾਮਾਂ `ਤੇ ਖੌਰੂ ਪਾਉਣ ਵਾਲੇ ਅਖੌਤੀ ਟਕਸਾਲੀਆਂ ਦਾ ਲੰਦਨ ਪੁਲਿਸ ਅਤੇ ਕੈਨੇਡਾ ਵਿੱਚ ਪੀਲ ਪੁਲੀਸ ਵਲੋਂ ਫ਼ੜ ਹੋਣਾ, ਹਿੰਦੁਸਤਾਨ ਦੀ ਪੁਲਿਸ `ਤੇ ਸਵਾਲੀਆ ਨਿਸ਼ਾਨ ਲਗਾਉਂਦਾ ਹੈ ਅਤੇ ਦਰਸਾਉਂਦਾ ਹੈ ਕਿ ਭਾਰਤੀ ਪੁਲਿਸ ਮੁਜਰਿਮਾਂ ਨਾਲ ਰਲ਼ੀ ਹੋਈ ਹੈ। ਪੰਜ ਮਹੀਨੇ ਗੁਜ਼ਰਣ ਤੋਂ ਬਾਅਦ ਵੀ ਕੋਈ ਸ਼ਰਾਰਤੀ ਅਨਸਰ ਨਾ ਫੜਿਆ ਜਾਣਾ, ਭਾਰਤੀ ਪੁਲਿਸ ਦੀ ਮਿਲੀ ਭੁਗਤ ਅਤੇ ਨਾਲਾਇਕੀ ਦਾ ਸਬੂਤ ਹੈ। ਇਨ੍ਹਾਂ ਟਕਸਾਲੀਆਂ ਨੇ ਸਾਉਥਹਾਲ ਦੇ ਗੁਰਦੁਆਰੇ `ਤੇ ਇੱਟਾਂ ਰੋੜਿਆਂ ਨਾਲ ਹਮਲੇ ਕੀਤੇ, ਸ਼ੀਸ਼ੇ ਭੰਨੇ, ਹੁਲੱੜਬਾਜ਼ੀ ਕੀਤੀ, ਪੁਲਿਸ `ਤੇ ਵੀ ਹਮਲਾ ਕੀਤਾ, ਤੇ ਫ਼ਿਰ ਪੁਲਿਸ ਕੋਲ਼ੋਂ ਅਤੇ ਗੁਰਦੁਆਰੇ ਦੇ ਅੰਦਰ ਮੌਜੂਦ ਸਿੱਖਾਂ ਕੋਲ਼ੋਂ ਚੰਗੀ ਕੁੱਟ ਵੀ ਖਾਦੀ, ਜੋ ਇਨ੍ਹਾਂ ਬੇਸ਼ਰਮਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਯਾਦ ਰੱਖਣਗੀਆਂ।
ਇਨ੍ਹਾਂ ਸਾਰੀਆਂ ਘਟਨਾਵਾਂ ਪਿੱਛੇ, ਪੰਜਾਬ `ਚ ਬੈਠੇ ਇਨ੍ਹਾਂ ਦੇ ਆਕਾ ਹਨ, ਜੋ ਇਨ੍ਹਾਂ ਕੋਲ਼ੋਂ ਇਹ ਕਾਰੇ ਕਰਵਾਉਂਦੇ ਹਨ। ਉਹ ਲੋਕ ਜੋ ਆਪ ਸਿੱਖੀ ਦਾ ਸਰਵਨਾਸ਼ ਕਰਨ ਵਿੱਚ ਮਸਰੂਫ਼ ਹਨ, ਪੰਜਾਬ ਦਾ ਤਾਂ ਬੇੜਾ ਗਰਕ ਕਰ ਚੁਕੇ ਹਨ, ਹੁਣ ਬਾਹਰ ਪਨਪ ਰਹੀ ਸਿੱਖੀ ਨੂੰ ਵੀ ਖ਼ਤਮ ਕਰਨਾ ਚਾਹੁੰਦੇ ਹਨ। ਆਪਣੇ ਆਕਾਵਾਂ ਦਾ ਕਹਿਣਾ ਮੰਨਕੇ ਇਹ ਗੁੰਡਾ ਅਨਸਰ ਇਹ ਵੀ ਨਹੀਂ ਸੋਚਦੇ ਕਿ ਇਸਦਾ ਨਤੀਜਾ ਕੀ ਨਿਕਲੇਗਾ। ਸਿੱਖਾਂ ਅਤੇ ਪੰਜਾਬੀਆਂ ਨੇ ਆਪਣੀ ਅਣਥੱਕ ਮਿਹਨਤ ਨਾਲ ਜੋ ਸਾਖ਼ ਅਤੇ ਰੁਤਬਾ ਕਾਇਮ ਕੀਤਾ ਹੈ, ਉਸਨੂੰ ਮਿੱਟੀ ਵਿੱਚ ਮਿਲਾਉਣ ਦੀ ਇੱਕ ਗਿਣੀ-ਮਿੱਥੀ ਸਾਜਿਸ਼ ਹੈ। ਇਨ੍ਹਾਂ ਦੇ ਆਕਾਵਾਂ ਦੀ ਡੋਰ ਆਰ. ਆਰ. ਐਸ ਦੇ ਹੱਥ ਹੈ, ਜੋ ਸਿੱਖਾਂ ਨੂੰ ਇੱਕ ਵੱਖਰੀ ਕੌਮ ਮੰਨਣ ਨੂੰ ਤਿਆਰ ਨਹੀਂ, ਅਤੇ ਕਿਸੇ ਨਾ ਕਿਸੇ ਢੰਗ ਨਾਲ ਸਿੱਖੀ ਨੂੰ ਮਿਟਾਉਣ ਅਤੇ ਸਿੱਖਾਂ ਨੂੰ ਕੌਮਾਂਤਰੀ ਪੱਧਰ `ਤੇ ਬਦਨਾਮ ਕਰਨਾ ਚਾਹੁੰਦੀ ਹੈ।
ਖ਼ਾਲਸਾ ਪੰਥ ਨੂੰ ਇਨ੍ਹਾਂ ਖੌਰੂ ਪਾਊ ਦਸਮ ਗ੍ਰੰਥੀਆਂ ਤੋਂ ਸੁਚੇਤ ਰਹਿਣ ਦੀ ਲੋੜ ਹੈ। ਜਦੋਂ ਵੀ ਕੋਈ ਖ਼ਾਲਸਾ ਪੰਥ ਦੇ ਹਿੱਤ ਦੀ ਗੱਲ ਕਰਦਾ ਹੈ, ਇਹ ਲੋਕ ਉਨ੍ਹਾਂ ਦਾ ਵਿਰੋਧ ਕਰਦੇ ਹਨ। ਹੁਣ ਜਦੋਂ, “ਸਿੱਖ ਇਤਿਹਾਸ” ਨਾਮ ਦੀ ਪੁਸਤਕ ਵਿੱਚ ਗੁਰੂ ਸਾਹਿਬਾਨਾਂ ਦੇ ਖਿਲਾਫ ਇਨਾਂ ਕੁੱਝ ਲਿਖਿਆ ਗਿਆ ਹੈ, “ਆਸਥਾ ਸੰਦੇਸ਼” ਪਤ੍ਰਿਕਾ ਵਿੱਚ ਗੁਰੂ ਗੋਬਿੰਦ ਸਿੰਘ ਨੂੰ ਸ਼ਰਾਬ ਪੀਕੇ, ਭੀੜ ਵਿੱਚ ਵਰਤਾਉਂਦੇ ਲਿਖਿਆ ਗਿਆ ਹੈ, ਹੁਣ ਕਿੱਥੇ ਨੇ ਇਹ ਦਸਮ ਗ੍ਰੰਥੀਏ, ਹੁਣ ਨਹੀਂ ਦਿਖਦੀ ਗੁਰੂ ਦੀ ਬੇਅਦਬੀ? ਕੋਈ ਨੀ ਬੋਲਿਆ, ਨਾ ਇਹਨਾਂ ਦਾ ਆਕਾ, ਨਾ ਧੁੰਮੱਕੜ (ਧੁੰਮਾ ਅਤੇ ਮੱਕੜ), ਨਾ ਬੇਜ਼ਮੀਰੇ ਅਖੌਤੀ ਜਥੇਦਾਰ। ਕੀ ਸਿਰਫ਼ ਕਿਰਪਾਨਾਂ, ਮੋਟੇ-ਮੋਟੇ ਕੜੇ, ਜਲੂਸ ਕੱਢਣ ਨੂੰ ਪਹਿਨੇ ਹੋਏ ਨੇ ਜਾਂ ਆਪਣਿਆਂ `ਤੇ ਚਲਾਉਣ ਨੂੰ? ਇਹ ਸਿਰਫ਼ ਤਾਂ ਹੀ ਚਲਦੀਆਂ ਨੇ ਜਦੋਂ ਇਨ੍ਹਾਂ ਦੀ ਤਾਰ ਪਿਛੋਂ ਹਿਲਦੀ ਹੈ। ਇਹ ਵਿਲਹੜ ਲੋਕ, ਵੱਗਾਂ ਦੇ ਵੱਗ ਇਕੱਠੇ ਹੋਕੇ, ਗੁਰਦੁਆਰਿਆਂ `ਤੇ ਹਮਲੇ ਕਰਨ ਨੂੰ ਕਾਹਲ਼ੇ ਰਹਿੰਦੇ ਨੇ, ਸਿੱਖਾਂ ਦੀਆਂ ਪੱਗਾਂ ਲਾਉਣ `ਚ ਮੁਹਾਰਤ ਰਖਦੇ ਨੇ।
ਚਾਰ ਫ਼ੜੇ ਗਏ ਟਕਸਾਲੀਆਂ ਵਿੱਚੋਂ ਇੱਕ ਨੂੰ ਢਾਈ ਸਾਲ ਦੀ ਸਜ਼ਾ ਵੀ ਸੁਣਾਈ ਜਾ ਚੁਕੀ ਹੈ। ਹੁਣ ਖੇਲਿਓ ਗਤਕਾ ਜੇਲ ਅੰਦਰ ਤੇ ਯਾਦ ਕਰਿਓ ਅਪਣੇ ਆਕਾਵਾਂ ਨੂੰ, ਜਿਨ੍ਹਾਂ ਦੇ ਪਿਛੇ ਲੱਗ ਇਹ ਕਾਰਨਾਮਾ ਕੀਤਾ ਸੀ।
ਖ਼ਾਲਸਾ ਪੰਥ ਜਾਗ ਚੁੱਕਾ ਹੈ। ਜੇ ਗੁਰਦੁਆਰਿਆਂ ਵਾਲ਼ੇ ਸਾਥ ਨਹੀਂ ਦੇ ਰਹੇ (ਕੁੱਝ ਕੁ ਨੂੰ ਛੱਡ ਕੇ) ਸਿੱਖ ਸੰਗਤਾਂ ਘਰੋਂ ਘਰੀ ਸਮਾਗਮ ਕਰਾ ਰਹੀਆਂ ਹਨ। ਇੱਕ ਲਹਿਰ ਚੱਲ ਪਈ ਹੈ। ਕਿਹਨੂੰ ਕਿਹਨੂੰ ਰੋਕੋਗੇ। ਝੂਠ ਬਹੁਤੀ ਦੇਰ ਟਿੱਕ ਨਹੀਂ ਸਕਦਾ, ਸੱਚ ਦਾ ਪ੍ਰਕਾਸ਼ ਫ਼ੈਲਦਾ ਹੈ, ਝੂਠ ਦਾ ਮੂੰਹ ਕਾਲ਼ਾ ਹੁੰਦਾ ਹੈ। ਹਾਲੇ ਵੀ ਵੇਲ਼ਾ ਹੈ, ਅਕਲ ਨੂੰ ਹੱਥ ਮਾਰੋ, ਦਸਮ ਗ੍ਰੰਥ ਜਿਹੀ ਮਿਥਿਹਾਸਕ ਅਤੇ ਅਸ਼ਲੀਲ ਕ੍ਰਿਤ ਨੂੰ ਛੱਡ ਕੇ, ਜੁਗੋ ਜੱਗ ਅਟੱਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੱੜ੍ਹ ਲਗੋ, ਜਿਸ ਨਾਲ ਸਿੱਖੀ ਹੋਰ ਪ੍ਰਫ਼ੁਲੱਤ ਹੋ ਸਕੇ।
ਸੰਪਾਦਕ ਖ਼ਾਲਸਾ ਨਿਊਜ਼


(29/05/10)
ਗੁਰਚਰਨ ਸਿੰਘ (ਜਿਉਣਵਾਲਾ) ਬਰੈਂਪਟਨ

ਪ੍ਰਿੰ. ਸੁਰਜੀਤ ਸਿੰਘ ਮਿਸ਼ਨਰੀ ਜੀ ਹੋਰਾਂ ਨੂੰ ਕੁੱਝ ਸਵਾਲ?
ਸ੍ਰ. ਸੁਰਜੀਤ ਸਿੰਘ ਜੀ ਜਿਹੜਾ ਵੀ ਮਨੁੱਖ ਕਿਧਰੇ ਤਰਕ ਦੇ ਲਿਹਾਜ਼ ਤੇ ਗੱਲਬਾਤ ਕਰਦਾ ਹੈ ਲੋਕੀਂ ਅਤੇ ਤੁਸੀਂ ਉਸ ਨੂੰ ਕਮਿਊਨਿਸਟ ਕਹਿੰਦੇ ਹੋ। ਗੁਰੂ ਗ੍ਰੰਥ ਸਾਹਿਬ ਵਿੱਚ ਜਿਤਨੀ ਵੀ ਬਾਣੀ ਹੈ ਉਹ ਤਰਕ ਤੋਂ ਬਗੈਰ ਅੱਗੇ ਤੁਰਦੀ ਹੀ ਨਹੀਂ।
ਜੇ ਕੋ ਬੁਝੈ ਹੋਵੈ ਸਚਿਆਰੁ॥ ਧਵਲੈ ਉਪਰਿ ਕੇਤਾ ਭਾਰੁ॥ ਧਰਤੀ ਹੋਰੁ ਪਰੈ ਹੋਰੁ ਹੋਰੁ॥ ਤਿਸ ਤੇ ਭਾਰੁ ਤਲੈ ਕਵਣੁ ਜੋਰੁ॥
ਪ੍ਰਿੰ. ਸੁਰਜੀਤ ਸਿੰਘ ਜੀ ਇਹ ਤਰਕ ਹੈ। ਕਿਉਂਕਿ ਸੱਭ ਨੂੰ ਇਸਦੇ ਅਰਥ ਆਉਂਦੇ ਹਨ ਇਸ ਕਰਕੇ ਅਰਥਾਂ ਦੀ ਲੋੜ ਨਹੀਂ। ਹੁਣ ਤੁਸੀਂ ਆਪਣੀ ਰਾਇ ਗੁਰੂ ਨਾਨਕ ਸਾਹਿਬ ਬਾਰੇ ਲਿਖਣੀ ਕਿ:
ਸਵਾਲ: ਕੀ ਉਹ ਤਰਕਵਾਦੀ ਸਨ? ਕੀ ਉਹ ਕਾਮਰੇਡ ਸਨ ਜਾਂ ਕਮਿਊਨਿਸਟ?
ਬੱਚਾ ਮਾਂ ਦੇ ਪੇਟ ਵਿਚੋਂ ਬਾਹਰ ਆਉਂਦਾ ਹੈ ਤਾਂ ਉਸ ਦੇ ਦਿਮਾਗ ਵਿੱਚ ਪਿਛਲੇ ਜਨਮ ਦੀ ਕੋਈ ਰੀਕਾਰਡਿੰਗ ਨਹੀਂ ਹੁੰਦੀ ਕਿਉਂਕਿ “ਇਹੁ ਮਨੁ ਕਰਮਾ ਇਹੁ ਮਨੁ ਧਰਮਾ॥ ਇਹੁ ਮਨੁ ਪੰਚ ਤਤੁ ਤੇ ਜਨਮਾ॥ ਸਾਕਤੁ ਲੋਭੀ ਇਹੁ ਮਨੁ ਮੂੜਾ॥ ਗੁਰਮੁਖਿ ਨਾਮੁ ਜਪੈ ਮਨੁ ਰੂੜਾ॥ 3॥” {ਪੰਨਾ 415} ਗੁਰੂ ਦੇ ਹੁਕਮ ਮੁਤਾਬਕ ਇਹ ਮਨ ਪੰਜਾ ਤੱਤਾਂ ਤੋਂ ਬਣਿਆ ਹੈ ਤੇ ਜਦੋਂ ਮਨੁੱਖ ਮਰ ਜਾਂਦਾ ਹੈ ਤਾਂ ਨਾਲ ਹੀ ਇਹ ਮਨ ਵੀ ਖਤਮ ਹੋ ਜਾਦਾ ਹੈ। ਬੰਦੇ ਦਾ ਮਨ ਬੰਦੇ ਦੀਆਂ ਲੋੜਾਂ ਮੁਤਾਬਕ ਤੇ ਇਸੇ ਹੀ ਤਰ੍ਹਾਂ ਸ਼ੇਰ, ਕੁੱਤੇ, ਬਿਲੀ ਅਤੇ ਚੂਹੇ ਆਦਿਕ ਦਾ ਮਨ ਬਣਿਆ। ਸਾਨੂੰ ਪਿਛਲੇ ਤੇ ਅਗਲੇ ਜਨਮ ਦੀਆ ਗੱਲਾਂ ਤਾਂ ਇਸ ਮਨ ਨੇ ਹੀ ਦੱਸਣੀਆਂ ਹਨ। ਜਦੋਂ ਮਨ ਕਿਸੇ ਹੋਰ ਧਰਮ ਮੰਡਲ ਤੋਂ ਆਉਂਦਾ ਹੀ ਨਹੀਂ, ਮਨ ਮਾਂ ਦੇ ਪੇਟ ਵਿੱਚ ਹੀ ਪੈਦਾ ਹੋਇਆ ਤੇ ਇਸ ਧਰਤੀ ਤੇ ਹੀ ਖਤਮ ਹੋਇਆ ਤਾਂ ਫਿਰ:
ਸਵਾਲ:- ਜੇ ਕਰ ਪਿਛਲੇ ਜਨਮ ਵਿੱਚ ਮੈਂ ਕਿਸੇ ਹੋਰ ਪਲੈਨਿਟ ਤੇ ਕਿਸੇ ਹੋਰ ਕਿਸਮ ਦਾ ਜਨਾਵਰ ਸੀ ਤਾਂ ਇਹ ਦੱਸੋ ਕਿ ਉਸ ਪਲੈਨਿਟ ਤੋਂ ਇਸ ਧਰਤੀ ਤੇ ਕਿਹੜੀ ਵਸਤ ਆ ਕੇ ਮੇਰੀ ਮਾਂ ਦੇ ਪੇਟ ਵਿੱਚ ਦਾਖਲ ਹੋਈ ਜਿਸ ਕਰਕੇ ਮੈਨੂੰ ਮੇਰੇ ਪਿਛਲੇ ਕੀਤੇ ਗੁਨਾਹਾਂ ਜਾਂ ਚੰਗੇ ਕੀਤੇ ਕੰਮਾਂ ਦਾ ਫਲ ਮਿਲ ਰਿਹਾ ਹੈ?
ਸਵਾਲ:- ਤੁਹਾਡੇ ਇਸ ਹਫਤੇ ਦੇ ਲੇਖ ਵਿਚੋਂ ਇਹ ਸੁਨੇਹਾ ਮਿਲਦਾ ਹੈ ਕਿ ਬੰਦਾ ਪਰਮਾਤਮਾ ਦੇ ਹੁਕਮ ਵਿੱਚ ਇਸ ਧਰਤੀ ਤੇ ਜਨਮ ਭੋਗਣ ਲਈ ਆਉਂਦਾ ਹੈ। ਜਿਹੜਾ ਬੰਦਾ ਇਸ ਜਨਮ ਵਿੱਚ ਅਸਫਲ ਹੋ ਜਾਂਦਾ ਹੈ ਉਸਨੂੰ ਫਿਰ ਜਨਮ ਲੈ ਕੇ ਧਰਤੀ ਤੇ ਆਉਣਾ ਪੈਂਦਾ ਹੈ। ਜੇ ਇਸ ਸੱਚ ਹੈ ਤਾਂ:
ਸਵਾਲ:- ਫਿਰ ਹਰ ਮਨੁੱਖ ਆਪਣੀ ਮਰਜੀ ਮੁਤਾਬਕ ਗਲਤੀਆਂ ਕਰਦਾ ਜਾਵੇ, ਜਿੰਦਗੀ ਵਿੱਚ ਅਸਫਲ ਹੁੰਦਾ ਜਾਵੇ, ਮਨੁੱਖਾ ਜਨਮ ਮਿਲਦਾ ਹੀ ਜਾਵੇਗਾ। ਫਿਰ ਪਰਮਾਤਮਾ ਦੀ ਮਰਜ਼ੀ ਅਨੁਸਾਰ ਇਸ ਸੰਸਾਰ ਵਿੱਚ ਆਉਣ ਜਾਣ ਦੀ ਗੱਲ ਤਾਂ ਖਤਮ ਹੋ ਗਈ? ਇਹ ਗੱਲ ਮਸਕੀਨ ਜੀ ਨੇ ਵੀ ਆਪਣੀਆਂ ਕਥਾਵਾਂ ਵਿੱਚ ਕੀਤੀ ਹੈ।
ਸਵਾਲ:- ਇਸ ਧਰਤੀ ਤੇ ਅਸੀਂ ਆਪਣੀ ਮਨ-ਮਰਜ਼ੀ ਨਾਲ ਨਹੀਂ ਆਉਂਦੇ। ਅਸੀਂ ਆਪਣਾ ਜਨਮ ਸਫਲਾ ਕਰਕੇ ਉਸ ਪਰਮਾਤਮਾ ਵਿੱਚ ਅਭੇਦ ਹੋਣ ਨੂੰ ਹੀ ਆਪਣਾ ਜਨਮ ਸਫਲਾ ਕਰਨਾ ਸਮਝਦੇ ਹਾਂ ਤੇ ਇਹ ਤੁਸੀਂ ਆਪਣੇ ਲੇਖ ਵਿੱਚ ਲਿਖਦੇ ਹੋ, ਜੋ ਗੁਰਮਤਿ ਨਹੀਂ। ਪਰ ਮਿਸ਼ਨਰੀ ਜੀ ਇਹ ਤਾਂ ਪਰਮਾਤਮਾ ਦੀ ਮਰਜ਼ੀ ਦੇ ਉਲਟ ਹੈ। ਜਦੋਂ ਅਸੀਂ ਪਰਮਾਤਮਾ ਦੀ ਮਰਜ਼ੀ ਨਾਲ ਇਸ ਸੰਸਾਰ ਵਿੱਚ ਆਉਂਦੇ ਹਾਂ ਤਾਂ ਫਿਰ ਅਸੀਂ ਕਿਸੇ ਵੀ ਕੰਮ ਜਾਂ ਸਿਮਰਨ ਕਰਨ ਨਾਲ ਅਸੀਂ ਆਪਣੀ ਮਰਜ਼ੀ ਨਾਲ ਪਰਮਾਤਮਾ ਵਿੱਚ ਅਭੇਦ ਨਹੀਂ ਹੋ ਸਕਦੇ ਮਰਨ ਤੋਂ ਬਾਅਦ। ਅਸੀਂ ਜਿਉਂਦੇ ਜੀਅ ਹੀ ਪਰਮਾਤਮਾ ਨਾਲ ਅਭੇਦ ਹੋਣਾ ਹੈ ਮਰਨ ਤੋਂ ਬਾਅਦ ਨਹੀਂ। ਕਿਉਂਕਿ ਮਰਨ ਤੋਂ ਬਾਅਦ ਮਨੁੱਖ ਕਿਧਰ ਜਾਂਦਾ ਹੈ ਕੋਈ ਪਤਾ ਨਹੀਂ ਗੁਰੂ ਨਾਨਕ ਸਾਹਿਬ ਲਿਖਦੇ ਹਨ: ਮਃ 1॥ ਇੱਕ ਦਝਹਿ ਇੱਕ ਦਬੀਅਹਿ ਇਕਨਾ ਕੁਤੇ ਖਾਹਿ॥ ਇਕਿ ਪਾਣੀ ਵਿਚਿ ਉਸਟੀਅਹਿ ਇਕਿ ਭੀ ਫਿਰਿ ਹਸਣਿ ਪਾਹਿ॥ ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ॥ 2॥ {ਪੰਨਾ 648}
ਸਵਾਲ:- ਕੀ ਅਸੀਂ ਪਰਮਾਤਮਾ ਦੀ ਮਰਜ਼ੀ ਦੇ ਉਲਟ ਕੰਮ ਕਰ ਸਕਦੇ ਹਾਂ?
ਇਸ ਤੋਂ ਪਹਿਲਾਂ ਵੀ ਤੁਹਾਨੂੰ ਆਤਮਾ ਬਾਰੇ ਦੋ ਕੁ ਸਵਾਲ ਪਾਏ ਸਨ ਪਰ ਤੁਸੀਂ ਜਵਾਬ ਨਹੀਂ ਦਿੱਤਾ। ਕ੍ਰਿਪਾ ਕਰਕੇ ਹੁਣ ਫਿਰ ਤੋਂ ਤੁਹਾਡੇ ਨਾਲ ਫਰੰਟ ਖੁਲਿਆ ਹੈ। ਸਾਥ ਦਿੰਦੇ ਰਹਿਣਾ ਤਾਂ ਕਿ ਆਮ ਪਾਠਕਾਂ ਤਕ ਆਪਣੇ ਸਰਲ ਤੇ ਸਪੱਸ਼ਟ ਵੀਚਾਰ ਪਹੁੰਚ ਸਕਣ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ (ਜਿਉਣਵਾਲਾ) ਬਰੈਂਪਟਨ ਕੈਨੇਡਾ।

www.singhsabhacanada.com

*************************************************

ਟਕਸਾਲੀ ਗੁਰਦਿਆਲ ਸਿੰਘ ਨੇ ਮੋਨਟੇਕਾ ਸ਼ਹਿਰ ਦੀ ਜ਼ਨਾਨੀ ਭਜਾਈ॥
ਮੋਨਟੇਕਾ `ਚ ਬਾਬਾ ਖਾਵੇ ਮਾਹਾਂ ਦੀ ਦਾਲ।
ਗੁਰਦਿਆਲ ਸਿੰਘ ਟਕਸਾਲੀ ਦਾ ਵਧੇ ਜਲਾਲ।
ਇਕ ਦਿਨ ਬਾਬਾ ਕਰਦਾ ਅੱਲ ਵਲੱਲੀਆਂ ਗੱਲਾਂ।
ਕਹਿੰਦਾ ਸੱਭ ਦੇ ਸਾਹਮਣੇ ਸੋਹਣੀ ਨੂੰ ਭੈਣ ਮੰਨਾਂ।
ਫਿਰ ਬਾਬੇ ਨੇ ਤੁੜਕਾ ਲਾ ਕੇ ਮਸਰੀ ਦੀ ਦਾਲ ਖਾਈ।
ਆਪਣੀ ਛੱਡ, ਕਿਸੇ ਦੀ, ਤਿੰਨ ਬੱਚਿਆਂ ਦੀ ਮਾਂ, ਗੁਰਦਵਾਰੇ ਚੋਂ ਭਜਾਈ।
ਲੋਕਾਂ ਨੂੰ ਕਹਿੰਦੇ ਮਾਸ ਨਾ ਖਾਵੋ ਵਧਣ ਵਿਕਾਰ।
ਪਰ ਬਾਬਾ ਖਾ ਗੋਭੀ ਲੈ ਸੋਹਣੀ ਨੂੰ ਹੋਇਆ ਫਰਾਰ।

ਗੁਰੂ ਪਿਆਰੀ ਸਿੱਖ ਸੰਗਤ ਜੀ ਕੀਤੀਆਂ ਲੱਧੀ ਦੀਆਂ ਪੇਸ਼ ਦੁਲੇ ਦੇ ਆਈਆਂ। ਇਨ੍ਹਾਂ ਟਕਸਾਲੀਆਂ ਕੋਲ ਕੋਈ ਵੀ ਵਿਗਿਆਨ ਤੇ ਖਰੀ ਉਤਰਦੀ ਦਲੀਲ ਨਹੀਂ ਕਿ ਮਾਸ ਖਾਣ ਨਾਲ ਹੀ ਵਿਕਾਰ ਵੱਧਦੇ ਹਨ। ਸਿੱਖ ਭਰਾਵੋ! ਪੁਰਾਣੇ ਜ਼ਮਾਨਿਆਂ ਵਿੱਚ ਸਿੰਘ ਲੋਕਾਂ ਦੀਆਂ ਜ਼ਨਾਨੀਆਂ ਜ਼ਾਲਮਾਂ ਕੋਲੋਂ ਛੱਡਵਾਉਂਦੇ ਸਨ ਤੇ ਉਨ੍ਹਾਂ ਨੂੰ ਉਨ੍ਹਾਂ ਦੇ ਘਰੀਂ ਪਹੁੰਚਾਉਂਦੇ ਸਨ। ਟਕਸਾਲੀ ਸਿੰਘ, ਗੁਰਦਿਆਲ ਸਿੰਘ, ਹੁਣ ਵੀ ਜ਼ਨਾਨੀਆਂ ਛੱਡਵਾਉਂਦੇ ਹਨ ਪਰ ਜ਼ਨਾਨੀਆਂ ਦੇ ਆਪਣੇ ਵਿਆਹੇ ਵਰੇ ਆਦਮੀਆਂ ਕੋਲੋਂ ਤੇ ਇਨ੍ਹਾਂ ਔਰਤਾਂ ਨੂੰ ਰੱਖਦੇ ਹਨ ਆਪਣੇ ਕਬਜ਼ੇ ਵਿਚ। ਬਸ ਫਰਕ ਇਹੀ ਹੈ। ਇਹ ਸਿੰਘ ਕਰਨ ਵੀ ਕੀ? ਹੁਣ ਕਲ-ਯੁੱਗ ਦਾ ਜ਼ਮਾਨਾ ਹੈ ਭਾਈ……!
ਇਕ ਕਹਾਣੀ ਦਾ ਵੇਰਵਾ ਦੇਣ ਲੱਗਾ ਹਾਂ। ਇਹ ਇੱਕ ਕਹਾਣੀ ਹੈ ਤੇ ਲੱਗਦੀ ਵੀ ਮੈਂਨੂੰ ਕਲਪਨਿਕ ਹੀ ਹੈ ਕਿਉਂਕਿ ਇਸ ਕਹਾਣੀ ਨਾਲ ਸਿੱਖ ਸਿਧਾਂਤ ਨੂੰ ਸੱਟ ਲੱਗਦੀ ਹੈ ਪਰ ਆਪਾਂ ਇਸ ਦਾ ਸਿਖਿਆਦਾਇਕ ਨੁਕਤਾ ਹੀ ਲੈਣਾ ਹੈ। ਇੱਕ ਵਾਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸਿੰਘਾਂ ਨੇ ਬਾਣੀ ਪੜ੍ਹਨ ਦੇ ਫਾਇਦਿਆਂ ਬਾਰੇ ਪੁਛਿਆ। ਗੁਰੂ ਜੀ ਨੇ ਸੁੱਖਾ ਮੰਗਵਾਇਆ ਤੇ ਭੰਗ ਨੂੰ ਘੋਟਣ ਤੋਂ ਬਾਅਦ ਕੁੱਝ ਸਿੰਘਾਂ ਨੂੰ ਕਿਹਾ ਕਿ ਤੁਸੀਂ ਪੀ ਲਓ ਤੇ ਕੁੱਝ ਨੂੰ ਸਿਰਫ ਕੁਰਲੀਆਂ ਕਰ ਕਰਕੇ ਬਾਹਰ ਸੁੱਟਣ ਨੂੰ ਕਿਹਾ। ਕੁੱਝ ਚਿਰ ਬਾਅਦ ਦੋਹਾਂ ਪਾਰਟੀਆਂ ਨੂੰ ਪੁਛਿਆ ਗਿਆ ਕਿ ਭਾਈ ਕੁੱਝ ਨਸ਼ਾ ਹੋਇਆ। ਜਿਹੜੀ ਪਾਰਟੀ ਨੇ ਸੁੱਖਾ ਪੀਤਾ ਸੀ ਕਹਿਣ ਲੱਗੀ ਜੀ ਹਾਂ ਕੁੱਝ ਨਸ਼ਾ ਹੋਇਆ ਹੈ ਤੇ ਦੂਜੀ ਨੇ ਕਿਹਾ ਜੀ ਨਹੀਂ ਕੋਈ ਨਸ਼ਾ ਨਹੀਂ ਹੋਇਆ। ਗੁਰੂ ਜੀ ਕਹਿਣ ਲੱਗੇ ਭਾਈ ਬਾਣੀ ਸਿਰਫ ਪੜ੍ਹ ਪੜ੍ਹ ਕੇ ਬਾਹਰ ਹੀ ਨਹੀਂ ਸੁਟਣੀ ਇਸ ਨੂੰ ਆਪਣੇ ਅੰਦਰ ਲੰਘਾਉਣਾ ਹੈ, ਮਤਲਬ ਇਸ ਬਾਣੀ ਨੂੰ ਸਮਝ ਕੇ ਉਸ ਤੇ ਅਮਲ ਕਰਨਾ ਹੀ ਨਾਮ ਜਪਣਾ ਤੇ ਬਾਣੀ ਪੜ੍ਹਨਾ ਹੈ। ਨਹੀਂ ਤਾਂ ਬਾਣੀ ਪੜ੍ਹਨ ਦਾ ਕੋਈ ਫਾਇਦਾ ਨਹੀਂ। ਸਿੱਖ ਭਰਾਵੋ! ਬਾਣੀ ਦੀਆਂ ਇਕੋਤਰੀਆਂ ਕਰਨੀਆਂ ਬ੍ਰਾਹਮਣਵਾਦ ਹੈ। ਇਨ੍ਹਾਂ ਦਾ ਗੁਰਦਿਆਲ ਸਿੰਘ ਵਰਗਿਆਂ ਨੂੰ ਤਾਂ ਫਾਇਦਾ ਹੈ। ਮਾਇਆ ਦੇ ਗੱਫੇ ਵੀ ਆਉਂਦੇ ਹਨ ਤੇ ਲੋਕਾਂ ਦੇ ਘਰੀਂ ਵੀ ਇਨ੍ਹਾਂ ਦੀ ਆਮਦ ਹੋ ਜਾਂਦੀ ਹੈ। ਇਸ ਤਰ੍ਹਾਂ ਕਰਨ ਨਾਲ ਭਾਈ ਗੁਰਦਿਆਲ ਸਿੰਘ ਨੂੰ ਘਰ ਵਾਲੀਆਂ ਨਾਲ ਗੁਫਤਗੂ ਕਰਨ ਦਾ ਮੌਕਾ ਵੀ ਮਿਲਦਾ ਹੈ ਤੇ ਬਾਅਦ ਵਿੱਚ ਭਜਾਉਣ ਦਾ ਵੀ।
ਇਸ ਗੁਰਦਿਆਲ ਸਿੰਘ ਨਾਮੀ ਟਕਸਾਲੀ ਬਾਰੇ ਪ੍ਰਚਾਰ ਕੀਤਾ ਇਹ ਜਾ ਰਿਹਾ ਸੀ ਕਿ ਗਿਆਨੀ ਗੁਰਬਚਨ ਸਿੰਘ ਜੀ ਤੋਂ ਬਾਅਦ ਟਕਸਾਲ ਵਿੱਚ ਇਹੀ ਕਰਨੀ ਵਾਲਾ ਸਿੰਘ ਪੈਦਾ ਹੋਇਆ ਹੈ ਜਿਹੜਾ ਬਹੁਤ ਹੀ ਜ਼ਿਆਦਾ ਨਾਮ ਜਪਦਾ ਹੈ, ਬੜੇ ਸੰਜ਼ਮ ਵਾਲੀ ਜਿੰਦਗੀ ਜਿਉ ਰਿਹਾ ਹੈ। ਹੋਰ ਬਹੁਤਾ ਕੀ ਲਿਖਾਂ ਬਸ ਰੱਬ ਜੀ ਨੂੰ ਪਹੁੰਚਿਆ ਹੋਇਆ ਹੈ। ਬਹੁਤੇ ਨਾਮ ਜਪਣ ਦਾ ਤਾਂ ਪਤਾ ਉਦੋਂ ਹੀ ਲੱਗਿਆ ਜਦੋਂ ਦੋ ਕੁ ਮਹੀਨੇ ਪਹਿਲਾਂ ਜ਼ਨਾਨੀ ਦੇ ਘਰ ਵਾਲਿਆਂ ਨੂੰ ਕਿਸੇ ਨੇ ਦੱਸਿਆ ਕਿ ਗੁਰਦਿਆਲ ਸਿੰਘ ਜੀ ਦੇ ਤੁਹਾਡੀ ਔਰਤ ਨਾਲ ਸਬੰਧ ਹਨ। ਜਦੋਂ ਗੁਰਦਵਾਰੇ ਦੀ ਕਮੇਟੀ ਕੋਲ ਗੱਲ ਗਈ ਤਾਂ ਇਸ ਗੁਰਦਿਆਲ ਸਿੰਘ ਜੀ ਨੇ ਉਸ ਔਰਤ ਨੂੰ ਸੱਭ ਦੇ ਸਾਹਮਣੇ ਆਪਣੀ ਭੈਣ ਮੰਨਿਆ। ਪਰ ਪੁਆੜਾ ਤਾਂ ਉਦੋਂ ਪਿਆ ਜਦੋਂ ਉਹ ਔਰਤ ਤੇ ਗੁਰਦਿਆਲ ਸਿੰਘ ਜੀ ਟਕਸਾਲੀ ਪਿਆਰ ਵਿੱਚ ਭਿੱਜ ਕੇ ਰਫੂ ਚੱਕਰ ਹੋ ਗਏ। ਇਹ ਖਬਰ ਅਪਰੈਲ 28 ਤੋਂ ਮਈ 4, 2010 ਦੇ ਚੜ੍ਹਦੀ ਕਲਾ ਅਖਬਾਰ ਵਿੱਚ ਛੱਪ ਚੁੱਕੀ ਹੈ ਜਿਸਨੂੰ ਅਸੀਂ ਆਪਣੀ ਵੈਬ-ਸਾਈਟ ਤੇ “ਇਖਲਾਕ ਹੀਣੇ ਠੱਗ ਟਕਸਾਲੀ ਸਾਧ” ਵਲੋਂ ‘ਖਾਲਸਾ ਫੋਜ਼ਾਂ’ ਦੇ ਨਾਮ ਥੱਲੇ ਪਾਇਆ ਹੋਇਆ ਹੈ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ ਕੈਨੇਡਾ।


(29/05/10)
ਜਸਬੀਰ ਸਿੰਘ (ਕੈਲਗਰੀ)

ਸਿੱਖ ਮਾਰਗ ਦੇ ਪਾਠਕ ਸੱਜਣੋਂ!
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ॥
ਸ: ਮਨਦੀਪ ਸਿੰਘ (ਵਰਨਨ) ਜੀ! ਪ੍ਰਿੰ: ਗਿਆਨੀ ਸੁਰਜੀਤ ਸਿੰਘ ਜੀ ਦੇ ਨਾਮ 27-05-10 ਪੱਤਰ ਵਿੱਚ ਤੁਸੀਂ ਲਿਖਿਆ ਹੈ “ਹੱਥ ਜੋੜ ਕੇ ਬੇਨਤੀ ਹੈ ਵਿਹਲੜ ਸਾਧਾਂ ਵਾਲੀ ਪਹੁੰਚ ਨਾ ਅਪਨਾਓ, ਆਪ ਜੀ ਵਰਗੇ ਵਿਦਵਾਨ ਦੀ ਕਲਮ ਤੋਂ ਇਹ ਗੱਲਾਂ ਸੋਭਦੀਆਂ ਨਹੀਂ ਕਿ ਜਿਸ ਨਾਲ ਸਹਿਮਤੀ ਨਹੀਂ ਉਸਤੇ ਕਮਿਊਨਿਸਟ ਦਾ ਲੇਬਲ ਲਾ ਦਿੱਤਾ”।
ਤੁਸੀਂ ਜਿਹੜਾ ਲਿਖਿਆ ਹੈ ਕਿ ‘ਜਿਸ ਨਾਲ ਸਹਿਮਤੀ ਨਹੀਂ ਉਸਤੇ ਕਮਿਊਨਿਸਟ ਦਾ ਲੇਬਲ ਲਾ ਦਿੱਤਾ’ ਪੜ੍ਹ ਕੇ ਮੈਂ ਪ੍ਰਿ: ਗਿ: ਸੁਰਜੀਤ ਸਿੰਘ ਜੀ ਦਾ ਲੇਖ ਦੁਬਾਰਾ ਪੜ੍ਹਿਆ ਪਰ ਉਥੇ ਮੈਨੂੰ ਕਿਸੇ ਵੀ ਸੱਜਣ ਦਾ ਨਾਮ ਨਜ਼ਰ ਨਹੀਂ ਆਇਆ ਜਿਸ ਨੂੰ ਉਨ੍ਹਾਂ ਨੇ ਕਮਿਊਨਿਸਟ ਕਿਹਾ ਹੋਵੇ। ਪ੍ਰਿ: ਸਾਹਿਬ ਨੇ ਕਮਿਊਨਿਸਟ ਸੋਚ ਦੀ ਘੁਸਪੈਠ ਬਾਰੇ ਲਿਖਿਆ ਹੈ, ਕਿਸੇ ਖਾਸ ਵਿਅਕਤੀ ਬਾਰੇ ਲਿਖਿਆ ਹੋਇਆ ਮੈਨੂੰ ਨਜ਼ਰ ਨਹੀਂ ਆਇਆ।
ਪੱਤਰ ਦੇ ਅਖੀਰ ਵਿੱਚ ਤੁਸੀਂ ਲਿਖਿਆ ਹੈ “ਗੁਰਸਿੱਖਾਂ ਨੂੰ ਇਕੋ ਲੜੀ ਵਿੱਚ ਪਰੋਤੇ ਦੇਖਣ ਦਾ ਚਾਹਵਾਨ- ਮਨਦੀਪ ਸਿੰਘ ਵਰਨਨ”।
ਬਹੁਤ ਹੀ ਚੰਗੀ ਸੋਚ ਹੈ। ਪਰ ਪਹਿਲਾਂ ਆਪਾਂ ਨੂੰ ( ‘ਆਪਾਂ ਨੂੰ’ ਇਸ ਲਈ ਲਿਖਿਆ ਹੈ ਕਿਉਂਕਿ ਮੈਂ ਵੀ ਆਪਣੇ ਆਪ ਨੂੰ ਇਸੇ ਸੋਚ ਦਾ ਧਾਰਣੀ ਸਮਝਦਾ ਹਾਂ) ਦੇਖਣਾ ਪਏਗਾ ਕਿ ਸਿੱਖਾਂ ਵਿੱਚ ਵੰਡੀਆਂ ਕਿਸ ਕਿਸ ਤਰੀਕੇ ਨਾਲ ਅਤੇ ਕਿਉਂ ਪੈ ਰਹੀਆਂ ਹਨ। ਜਿੱਥੋਂ ਤੱਕ ਮੈਂ ਅੰਦਾਜਾ ਲਗਾਇਆ ਹੈ, ਗੁਰਬਾਣੀ ਅਰਥਾਂ ਨੂੰ ਲੈਕੇ ਭੁਲੇਖੇ ਅਤੇ ਵੰਡੀਆਂ ਪੈ ਰਹੀਆਂ ਹਨ। ਸਿੱਖਾਂ ਦਾ ਇੱਕ ‘ਗੁਰੂ’ ‘ਗੁਰੂ ਗ੍ਰੰਥ ਸਾਹਿਬ’ ਹੈ। ਜੇ ਗੁਰੂ ਇੱਕ ਹੈ ਤਾਂ ਗੁਰੂ ਦੀ ਫ਼ਲੌਸਫ਼ੀ ਵੀ ਇੱਕ ਹੋਣੀ ਚਾਹੀਦੀ ਹੈ, ਪਰ ਐਸਾ ਹੈ ਨਹੀਂ। ਹਰ ਗੁਰਸਿੱਖ ਗੁਰਮਤ ਨੂੰ ਆਪਣੇ ਮੁਤਾਬਕ ਹੀ ਸਮਝਣ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਪ੍ਰਿੰ: ਗਿ: ਸੁਰਜੀਤ ਸਿੰਘ ਜੀ ਨੇ ਲੇਖ ਵਿੱਚ ਕਮਿਊਨਿਸਟ ਸੋਚ ਦੀ ਘੁਸਪੈਠ ਬਾਰੇ ਸੁਚੇਤ ਕੀਤਾ ਹੈ। ਮੈਂ ਨਹੀਂ ਸਮਝਦਾ ਕਿ ਇਸ ਵਿੱਚ ਕੋਈ ਗ਼ਲਤ ਗੱਲ ਹੈ। ਸ: ਮਨਦੀਪ ਸਿੰਘ ਜੀ! ਜੇ ਉਨ੍ਹਾਂ ਦੀ ਗੱਲ ਸੱਚ ਹੋਵੇ ਤਾਂ ਫ਼ੇਰ ਵੀ ਕੀ ਇਹ ਗੁੱਸਾ ਕਰਨ ਵਾਲ਼ੀ ਗੱਲ ਹੈ?
ਵੀਰ ਜੀ! ਆਪਾਂ ਗੁਰਸਿੱਖਾਂ ਨੂੰ ਇਕੋ ਲੜੀ ਵਿੱਚ ਪਰੋਤੇ ਦੇਖਣਾ ਤਾਂ ਚਾਹੁੰਦੇ ਹਾਂ ਪਰ ਨਾਲ ਨਾਲ ਇੱਕ ਭਾਵਨਾ ਸਾਡੇ ਮਨ ਵਿੱਚ ਵਸੀ ਹੋਈ ਹੈ, ਕਿ ਦੁਨੀਆਂ ਭਰ ਦੇ ਲੋਕ ‘ਮੇਰੀ’ ਸੋਚ ਮੁਤਾਬਕ ਹੀ ਚੱਲਣ। ਬੱਸ ਇਹੀ ਸੋਚ ਆਪਾਂ ਨੂੰ ਇੱਕ ਹੋਣ ਤੋਂ ਰੋਕਦੀ ਹੈ। ਜਿਸ ਦਿਨ ਆਪਾਂ ਇਸ ਸੋਚ ਦਾ ਤਿਆਗ ਕਰਕੇ ਇਹ ਸੋਚਣ ਲੱਗ ਪਏ ਕਿ ਹੋ ਸਕਦਾ ਹੈ ‘ਮੈਂ’ ਹੀ ਗ਼ਲਤ ਹੋਵਾਂ, ਉਸ ਦਿਨ ਤੁਹਾਡਾ ਸੁਪਨਾ ਸੱਚ ਹੋਣ ਦਾ ਮੁਢ ਬਝ੍ਹ ਜਾਏਗਾ।
ਆਪਣੇ ਵਿਚਾਰ ਕਿਸੇ ਨਾਲ ਜੇਕਰ ਨਹੀਂ ਮਿਲਦੇ ਤਾਂ ਤਲਖੀ ਵਿੱਚ ਆਉਣ ਦੀ ਬਜਾਇ ਉਸ ਦੇ ਵਿਚਾਰਾਂ ਤੇ ਗ਼ੌਰ ਕਰਨ ਦੀ ਜਰੂਰਤ ਹੈ। ਜਿਸ ਨੁਕਤੇ ਤੇ ਕਿਸੇ ਦੇ ਵਿਚਾਰ ਆਪਾਂ ਨੂੰ ਗ਼ਲਤ ਲੱਗਦੇ ਹਨ, ਉਸ ਬਾਰੇ ਵਿਚਾਰ ਵਟਾਂਦਰਾ ਕਰਨਾ ਬਣਦਾ ਹੈ, ਗੁੱਸਾ ਨਹੀਂ।
ਆਪਾਂ ਸਾਰੇ ਸਿੱਖ ਮਾਰਗ ਤੇ ‘ਗੁਰਮਤ’ ਬਾਰੇ ਵਿਚਾਰ ਸਾਂਝੇ ਕਰਨ ਲਈ ਇਕੱਠੇ ਹੁੰਦੇ ਹਾਂ। ਅਤੇ ‘ਕਮਿਊਨਿਜ਼ਮ’ ਸਿੱਖ ਧਰਮ /ਗੁਰਮਤ ਦਾ ਅੰਗ ਨਹੀਂ ਹੈ। ਨਾ ਹੀ ਇਸ ਦਾ ਸਿੱਖ ਧਰਮ ਨਾਲ ਕੋਈ ਮੇਲ ਹੈ। ਬਲਕਿ ਇਹ ਸਿੱਖ ਧਰਮ ਦੇ ਮੁੱਢਲੇ ਅਸੂਲਾਂ ਦੇ ਬਿਲਕੁਲ ਉਲਟ ਹੈ। ਕਮਿਊਨਿਜ਼ਮ/ਮਾਰਕਸਵਾਦ/ਸਮਾਜਵਾਦ ਰੱਬ ਦੀ ਹੋਂਦ ਨੂੰ ਨਹੀਂ ਮੰਨਦਾ। ਪਰ ਸਿੱਖ ਧਰਮ ਦਾ ਹਰ ਸੰਕਲਪ ਰੱਬ ਦੀ ਹੋਂਦ ਤੋਂ ਹੀ ਸ਼ੁਰੂ ਹੰਦਾ ਹੈ ਅਤੇ ਰੱਬ ਦੀ ਹੋਂਦ ਹੀ ਇਸ ਦੀ ਆਖਰੀ ਮੰਜਿਲ ਹੈ। ਮੇਰੇ ਵਿਚਾਰ ਅਨੁਸਾਰ ਅੱਜ ਕਲ੍ਹ ਕਈ ਵਿਦਵਾਨ ਗੁਰਬਾਣੀ ਵਿਆਖਿਆ ਕਰਨ ਲੱਗੇ ਅਰਥਾਂ ਨੂੰ ਆਪਣੇ ਹੀ ਢੰਗ ਨਾਲ ਮੋੜ ਦੇ ਰਹੇ ਹਨ। ਜਿਹੜੀਆਂ ਵਿਆਖਿਆਵਾਂ ਇਹ ਵਿਦਵਾਨ ਲੋਕ ਦੇ ਰਹੇ ਹਨ, ਇਹ ਸੋਚ ਰੱਬ ਦੀ ਅਣਹੋਂਦ ਜਾਹਰ ਕਰਦੀ ਹੈ ਅਤੇ ਨਾਸਤਿਕਤਾ ਵੱਲ ਪ੍ਰੇਰਦੀ ਹੈ। ਜੇ ਤੁਹਾਨੂੰ ਮੇਰੀ ਇਹ ਗੱਲ ਗ਼ਲਤ ਲੱਗਦੀ ਹੈ ਤਾਂ ਅੱਜ-ਕਲ੍ਹ ਦੇ ਵਿਦਵਾਨਾਂ ਦੀਆਂ ਕੀਤੀਆਂ ਵਿਆਖਿਆਵਾਂ ਮੈਂ ਪੇਸ਼ ਕਰ ਦਿੰਦਾ ਹਾਂ ਅਤੇ ਆਪਾਂ ਉਨ੍ਹਾਂ ਤੇ ਵਿਚਾਰ ਵਟਾਂਦਰਾ ਕਰ ਲੈਂਦੇ ਹਾਂ। ਪਰ ਇੱਕ ਗੱਲ ਆਪ ਜੀ ਨੂੰ ਦੱਸ ਦਿਆਂ ਕਿ ਗੁਰਬਾਣੀ ਵਿਚਾਰ ਦੇ ਵਕਤ ਸਿਰਫ਼ ਗੁਰਬਾਣੀ ਵਿਚਾਰ ਹੀ ਹੋਣੀ ਚਾਹੀਦੀ ਹੈ, ਕੋਈ ਜ਼ਾਤੀ ਕਮੈਂਟਸ ਨਹੀਂ ਹੋਣੇ ਚਾਹੀਦੇ ਅਤੇ ਸਿੱਖ ਮਾਰਗ ਤੇ ਮਾਹੌਲ ਸੁਖਾਵਾਂ ਬਣਿਆ ਰਹੇ ਇਸ ਗੱਲ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ।
ਮੇਰੀ ਕੋਈ ਗੱਲ ਠੀਕ ਨਾ ਲੱਗੀ ਹੋਵੇ ਤਾਂ ਮੈਂ ਪਹਿਲਾਂ ਹੀ ਮੁਆਫ਼ੀ ਮੰਗ ਲੈਂਦਾ ਹਾਂ, ਇਸ ਲਈ ਮੇਰੀ ਹੋਰ ਕਿਸੇ ਗੱਲ ਬਾਰੇ ਆਪਣਾ ਕੋਈ ਜਵਾਬ ਨਾ ਲਿਖਣਾ ਜੀ ਸਿਰਫ਼ ਗੁਰਬਾਣੀ ਵਿਚਾਰ ਬਾਰੇ ਹਾਂ ਜਾਂ ਨਾਂਹ ਹੀ ਦੱਸਣੀ।
ਇਕ ਗੱਲ ਆਪ ਜੀ ਤੋਂ ਜਾਣਨੀ ਚਾਹੁੰਦਾ ਹਾਂ, ਪ੍ਰਿੰ: ਗਿ: ਸੁਰਜੀਤ ਸਿੰਘ ਜੀ ਦੀ ਕਿਹੜੀ ਗੱਲ ਬਾਰੇ ਤੁਸੀਂ ਉਨ੍ਹਾਂ ਨੂੰ ਲਿਖਿਆ ਹੈ ਕਿ ‘ਵਿਹਲੜ ਸਾਧਾਂ ਵਾਲੀ ਪਹੁੰਚ ਨਾ ਅਪਨਾਓ’ ? ਇਹ ਗੱਲ ਸਮਝਾਉਣ ਦੀ ਖੇਚਲ ਕਰਨੀ ਜੀ। (ਉਮਰ ਦੇ ਜਿਸ ਪੜਾਵ ਤੇ ਉਹ ਏਸ ਵਕਤ ਹਨ ਉਸ ਨਾਲ ਕਿਸੇ ਦੇ ਗੜ੍ਹ ਵਿੱਚ ਜਾ ਕੇ ਆਪਣੀ ਗੱਲ ਮਨਵਾਉਣ ਲਈ ਉਹ ਕਿਸੇ ਨਾਲ ਹੱਥੋ-ਪਾਈ ਨਹੀਂ ਕਰ ਸਕਦੇ। ਗੁਰਬਾਣੀ ਵਿਚਾਰ ਬਾਰੇ ਉਨ੍ਹਾਂ ਨੇ ਕੁੱਝ ਗ਼ਲਤ ਲਿਖਿਆ ਹੋਵੇ ਤਾਂ ਦੱਸਣਾ ਜੀ)। ਧੰਨਵਾਦ।
ਜਸਬੀਰ ਸਿੰਘ (ਕੈਲਗਰੀ)


(29/05/10)
ਮਨਜੀਤ ਸਿੰਘ

ਅਕਾਲੀ ਦਲ (ਯੂ. ਕੇ.) ਵਲੋਂ ਅਮਰੀਕਾ ਵਿੱਚ ਵੀ ਪੰਥ-ਪ੍ਰਵਾਣਿਤ ਨਾਨਕਸ਼ਾਹੀ ਕੈਲੰਡਰ ਕੀਤਾ ਜਾਰੀ
{ਕਨੇਡਾ ਤੇ ਨਿਊਯਾਰਕ ਦੀਆਂ ਸਿੱਖ ਸੰਗਤਾਂ ਨੇ ਧੁੰਮਕੜਸ਼ਾਹੀ ਕੈਲੰਡਰ ਕੀਤਾ ਰੱਦ}
ਸ਼੍ਰੋਮਣੀ ਅਕਾਲੀ ਦਲ (ਯੂ. ਕੇ.) ਨੇ ਕੈਨੇਡਾ ਤੋਂ ਬਾਅਦ ਅਮਰੀਕਾ ਵਿੱਚ ਵੀ ਪਹਿਲ ਕਦਮੀ ਦੇ ਝੰਡੇ ਗੱਡ ਦਿੱਤੇ, ਜਦੋਂ 28 ਮਈ ਸ਼ੁਕਾਰਵਾਰ ਨੂੰ ਲੌਂਗਆਈਲੈਂਡ (ਨਿਊਯਾਰਕ) ਦੇ 17 ਏਕੜ ਵਿੱਚ ਸਥਿਤ ਅਲੀਸ਼ਾਨ ਗੁਰਦੁਆਰਾ ਸਾਹਿਬ ਗਲੈਨਕੋਵ ਵਿਖੇ ਗਿਆਨੀ ਜਗਤਾਰ ਸਿੰਘ ਜਾਚਕ ਦੀ ਅਗਵਾਈ ਵਿੱਚ ਨਿਊਯਾਰਕ ਦੀਆਂ ਪ੍ਰਮੁਖ ਸਿੱਖ ਜਥੇਬੰਦੀਆਂ ਨੇ ਆਰ. ਐਸ. ਐਸ. ਦੀ ਸ਼ਹਿ `ਤੇ ਬਣਾਏ ਧੁੰਮਾਂ ਮੱਕੜ ਜੁੰਡਲੀ ਦੇ ਧੁੰਮਕੜਸ਼ਾਹੀ ਕੈਲੰਡਰ ਨੂੰ ਰੱਦ ਕਰਦਿਆਂ ਪੁਰੇਵਾਲ ਸਾਹਿਬ ਵਲੋਂ 2003 ਵਿੱਚ ਤਿਆਰ ਕੀਤੇ ਪੰਥ-ਪ੍ਰਵਾਣਿਤ ਨਾਨਕਸ਼ਾਹੀ ਕੈਲੰਡਰ ਨੂੰ ਜਾਰੀ ਕਰ ਦਿੱਤਾ। ਕਿਉਂਕਿ, ਕਾਲਕਾ ਪੰਥੀ ਜਥੇਦਾਰਾਂ ਦੇ ਤਾਲਿਬਾਨੀ ਫਤਵਿਆਂ ਤੋਂ ਡਰਦਿਆਂ ਅਮਰੀਕਾ ਤੇ ਕਨੇਡਾ ਵਿੱਚ ਕੋਈ ਸਿੱਖ ਜਥੇਬੰਦੀ ਅਜਿਹੀ ਹਿੰਮਤ ਨਹੀ ਸੀ ਕਰ ਸਕੀ। ਭਾਵੇਂ ਕਿ ਅਸਲੀਅਤ ਨੂੰ ਜਾਣਦਿਆਂ 90% ਗੁਰਦੁਆਰਾ ਕਮੇਟੀਆਂ ਚੁੱਪ-ਚਪੀਤੇ ਇਸ ਕੈਲੰਡਰ ਨੂੰ ਮਾਨਤਾ ਦੇ ਚੁੱਕੀਆਂ ਹਨ। ਪ੍ਰਤੀਤ ਹੋ ਰਿਹਾ ਹੈ ਕਿ ਅਕਾਲੀ ਦਲ (ਯੂ. ਕੇ.) ਦੀਆਂ ਸਰਗਰਮੀਆਂ ਧੁੰਮਕੜਸ਼ਾਹੀ ਕੈਲੰਡਰ ਦਾ ਬਿਲਕੁਲ ਭੋਗ ਪਾ ਦੇਣਗੀਆਂ। ਕਿਉਂਕਿ, ਜਾਚਕ ਜੀ ਜਦੋਂ ਵਿਸਥਾਰ ਪੂਰਵਕ ਦਲੀਲਾਂ ਨਾਲ ਸਮਝਾਉਂਦੇ ਹਨ, ਤਾਂ ਵਿਰੋਧੀ ਵੀ ਮੰਨਣ ਲਈ ਤਿਆਰ ਹੋ ਜਾਂਦੇ ਹਨ।
ਕੈਲੰਡਰ ਜਾਰੀ ਕਰਨ ਵਾਲੀਆਂ ਸਖਸ਼ੀਅਤਾਂ ਵਿਚੋਂ ਜ਼ਿਕਰਯੋਗ ਹਨ ਨਿਊਯਾਰਕ ਦੀ ਕੇਂਦਰੀ ਸਿੱਖ ਜਥੇਬੰਦੀ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਰਿਚਮੰਡਹਿਲ ਦੇ ਪ੍ਰਧਾਨ ਅਤੇ ਬਾਬਾ ਬੰਦਾ ਸਿੰਘ ਬਹਾਦਰ ਸੁਸਾਇਟੀ ਮੁਖ ਸੇਵਦਾਰ ਭਾਈ ਟਹਿਲ ਸਿੰਘ, ਗੁਰਦੁਆਰਾ ਸਿੱਖ ਫੋਰਮ ਇੰਕ ਗਲੈਨਕੋਵ ਦੇ ਪ੍ਰਧਾਨ ਸ੍ਰ: ਹਰਬਿੰਦਰ ਸਿੰਘ ਸਚਦੇਵ ਤੇ ਸਾਬਕਾ ਸਕਤਰ ਗੁਰਚਰਨ ਸਿੰਘ ਭਸੀਨ, ਗੁਰਦੁਆਰਾ ਬਾਬਾ ਮਖਣਸ਼ਾਹ ਕਮੇਟੀ ਰਿਚਮੰਡਹਿਲ ਅਤੇ ਲੁਬਾਣਾ ਭਾਈਚਾਰੇ ਦੇ ਸਿਰਕੱਢ ਆਗੂ ਭਾਈ ਪਰਮਜੀਤ ਸਿੰਘ ਬੇਗੋਵਾਲ ਤੇ ਮਾਸਟਰ ਹਰਬੰਸ ਸਿੰਘ, ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਨਿਊਯਾਰਕ ਦੇ ਨੁਮਾਇੰਦੇ ਭਾਈ ਗਜਿੰਦਰ ਸਿੰਘ, ਵੇਕਅਪ ਖ਼ਾਲਸਾ ਦੇ ਚਾਲਕ ਭਾਈ ਕੁਲਦੀਪ ਸਿੰਘ, ਸ੍ਰੀ ਗੁਰੂ ਗ੍ਰੰਥ ਪ੍ਰਚਾਰ ਦਲ ਨਿਊਯਾਰਕ ਦੇ ਮੁਖ ਸੇਵਾਦਾਰ ਭਾਈ ਮਨਮੋਹਨ ਸਿੰਘ, ਨੌਜਵਾਨ ਆਗੂ ਭਾਈ ਸੁਖਬੀਰ ਸਿੰਘ ਸੁਖਾ ਅਤੇ ਇਸਤਰੀ ਸਤਿਸੰਗ ਸਭਾ ਗਲੈਨਕੋਵ ਦੀ ਪਰਮੁਖ ਮੈਂਬਰ ਬੀਬੀ ਬਲਬੀਰ ਕੌਰ।
ਹਾਜ਼ਰ ਸਿੱਖ ਸੰਗਤਾਂ ਅੰਦਰ ਉਦੋਂ ਖੁਸ਼ੀ ਦੀ ਲਹਿਰ ਦੌੜ ਗਈ ਜਦੋਂ ਸਮਾਗਮ ਵਿੱਚ ਵਿਸ਼ੇਸ਼ ਤੌਰ `ਤੇ ਅਕਾਲੀ ਦਲ ਯੂ. ਕੇ. ਦੇ ਪ੍ਰਧਾਨ ਭਾਈ ਜਸਜੀਤ ਸਿੰਘ ਦੇ ਸਤਿਕਾਰਯੋਗ ਪਿਤਾ ਅਤੇ ਪ੍ਰਸਿੱਧ ਅਕਾਲੀ ਆਗੂ ਠੇਕੇਦਾਰ ਸੁਰਜਨ ਸਿੰਘ ਦੇ ਛੋਟੇ ਭਰਾਤਾ ਸ੍ਰ: ਪ੍ਰੇਮ ਸਿੰਘ ਇੰਡੀਆ ਤੋਂ ਪਹੁੰਚ ਗਏ। ਗੁਰਦੁਆਰਾ ਕਮੇਟੀ ਤੇ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਉਨ੍ਹਾਂ ਨੂੰ ਜੀ ਆਇਆਂ ਕਿਹਾ। ਭਾਈ ਜਸਜੀਤ ਸਿੰਘ ਯੂ. ਕੇ. ਭਾਈ ਦਲਜੀਤ ਸਿੰਘ ਨਿਓਡਾ ਤੇ ਗਿਆਨੀ ਜਾਚਕ ਦੀਆਂ ਕੌਮੀ ਸੇਵਾਵਾਂ ਦੀ ਸ਼ਲਾਘਾ ਕੀਤੀ ਅਤੇ ਵਿਸ਼ਵਾਸ਼ ਦਿਵਾਇਆ ਕਿ ਅਸੀਂ ਭਵਿਖ ਵਿੱਚ ਹਰ ਪੱਖੋਂ ਸਹਿਯੋਗ ਦਿੰਦੇ ਰਹਾਂਗੇ। ਇਸ ਪੰਥ ਪ੍ਰਵਾਣਿਤ ਨਾਨਕਸ਼ਾਹੀ ਕੈਲੰਡਰ ਨੂੰ ਛਪਾ ਛਪਾ ਕੇ ਸਿੱਖ ਸੰਗਤਾਂ ਵਿੱਚ ਵੰਡਾਂਗੇ ਅਤੇ ਧੁੰਮੱਕੜ ਸ਼ਾਹੀ ਕੈਲੰਡਰ ਨੂੰ ਕਿਸੇ ਕੀਮਤ ਤੇ ਪ੍ਰਵਾਨ ਨਹੀ ਕਰਾਂਗੇ।
ਜਾਰੀ ਕਰਤਾ: ਮਨਜੀਤ ਸਿੰਘ ਸਕਤਰ ਯੂਥ ਵਿੰਗ (ਸ਼੍ਰੋ: ਅਕਾਲੀ ਦਲ ਯੂ. ਕੇ.) ਨਿਊਯਾਰਕ ਬਰਾਂਚ। ਫੋਨ: 631 592 4335


(29/05/10)
ਮਹਿੰਦਰ ਸਿੰਘ ਚਚਰਾੜੀ

ਸਤਿਕਾਰਯੋਗ ਸਿੱਖ ਮਾਰਗ ਦੇ ਸਮੂਹ ਪਾਠਕ ਸਾਹਿਬਾਨ ਜੀਓ,
‘ਸਿੱਖ ਗਾਰਡੀਅਨ’ ਸਿੱਖੀ ਸੋਚ ਨੂੰ ਪ੍ਰਣਾਇਆ ਸੰਪੂਰਨ ਮੈਗਜ਼ੀਨ ਹੈ, ਜੋ ਧਰਮ ਤੇ ਵਿਰਸੇ ਦੀ ਜਾਣਕਾਰੀ ਦੇਣ ਤੋਂ ਲੈ ਕੇ ਸਿੱਖਾਂ ਦੇ ਸਿਆਸੀ ਪਿੜ ਵਿੱਚ ਨਵੇਂ ਦਿੱਸਹੱਦੇ ਬਣਾਉਣ ਲਈ ਨਵੀਆਂ ਪੈੜਾਂ ਪਾਉਣ ਲਈ ਨਿਰੰਤਰ ਯਤਨਸ਼ੀਲ ਹੈ। ਪਰ ਆਰਥਿਕ ਤੰਗੀਆਂ ਦੇ ਚੱਲਦਿਆਂ ਮੈਗਜ਼ੀਨ ਨੂੰ ਵਿਦੇਸ਼ੀ ਚੰਦਿਆਂ ਦੀ ਸਖਤ ਲੋੜ ਹੈ।
‘ਸਿੱਖ ਗਾਰਡੀਅਨ’ ਦਾ ਵਿਦੇਸ਼ੀ ਚੰਦਾ ਸਾਲਾਨਾ 50$ ਹੈ, ਚਾਹੇ ਉਹ ਅਮਰੀਕਾ ਹੋਵੇ, ਕੈਨੇਡਾ ਹੋਵੇ, ਯੂਰਪ ਦਾ ਕੋਈ ਮੁਲਕ ਹੋਵੇ ਜਾਂ ਕੋਈ ਹੋਰ ਹੋਵੇ!
ਉਮੀਦ ਹੈ ‘ਸਿੱਖ ਮਾਰਗ’ ਦੇ ਪਾਠਕ ‘ਸਿੱਖ ਗਾਰਡੀਅਨ’ ਨੂੰ ਵੀ ਲੋੜੀਂਦਾ ਸਹਿਯੋਗ ਬਖਸ਼ਣਗੇ!
ਸੰਪਰਕ: ਮਹਿੰਦਰ ਸਿੰਘ ਚਚਰਾੜੀ, ਮੋਬਾਇਲ ਫੋਨ: 91-98148-90308


(28/05/10)
ਗੁਰਸ਼ਰਨ ਸਿੰਘ ਕਸੇਲ

ਸੰਪਾਦਕ ਜੀ ਅਤੇ ਸਿੱਖ ਮਾਰਗ ਦੇ ਸਾਰੇ ਪਾਠਕੋ,
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ॥
ਵੀਰ ਮਨਦੀਪ ਸਿੰਘ ਵਰਨਨ ਜੀ, ਆਪ ਜੀ ਨੇ ਜੋ ਗਿਆਨੀ ਸੁਰਜੀਤ ਸਿੰਘ ਜੀ ਨੂੰ ਇਹ ਲਿਖਿਆ ਹੈ, “ਜਿਸ ਮਿਸ਼ਨਰੀ ਲਹਿਰ ਦੇ ਤੁਸੀਂ 1957 ਤੋਂ ਬਾਨੀ ਹੋ ਉਸ ਲਹਿਰ ਨੂੰ ਉਹ ਕਮਿਊਨਿਸਟਾਂ ਦੀ ਲਹਿਰ ਕਹਿੰਦੇ ਹਨ। ਯਕੀਨ ਨਾ ਹੋਵੇ ਤਾਂ ਦਿੱਲੀ ਛੱਡ ਮਹਿਤੇ ਜਾਕੇ ਟਕਸਾਲੀਆਂ ਨਾਲ ਵਿਚਾਰ ਕਰ ਲੈਣਾ ਜੇਕਰ ਉਹ ਤੁਹਾਨੂੰ ਨਾਸਤਿਕ ਤੇ ਕਾਮਰੇਡ ਨਾ ਆਖਣ ਤਾਂ ਮੈਂ ਸਿੱਖ ਮਾਰਗ ਦੇ ਪਾਠਕਾਂ ਤੋਂ ਲਿਖਤੀ ਮਾਫੀ ਮੰਗਣ ਲਈ ਤਿਆਰ ਹਾਂ”। ਇਹ ਪੜ੍ਹਕੇ ਮੈਂਨੂੰ ਗਿਆਨੀ ਜੀ ਅਤੇ ਆਪਣੇ ਨਾਲ ਬੀਤੀ ਇੱਕ ਗੱਲ ਯਾਦ ਆ ਗਈ। ਤੁਸੀਂ ਜੋ ਲਿਖਿਆ ਹੈ ਉਹ ਬਿਲਕ਼ੁਲ ਠੀਕ ਹੈ। ਗੱਲ ਇਉ ਹੋਈ; ਤਕਰੀਬਨ 10 ਕੁ ਸਾਲ ਪਹਿਲਾਂ ਗਿਆਨੀ ਜੀ ਟੋਰਾਂਟੋ ਇਲਾਕੇ ਦੇ ਇੱਕ ਗੁਰਦੁਆਰੇ ਕਥਾ ਕਰਨ ਆਏ ਸਨ। ਉਸ ਗੁਰਦੁਆਰੇ ਤੋਂ ਗਿਆਨੀ ਜੀ ਦੀ ਕਥਾ ਟੋਰਾਂਟੋ ਦੇ ਇੱਕ ਲੋਕਲ ਰੇਡੀਓ ਤੋਂ ਸਿਧੀ ਸੁਣਾਈ ਜਾ ਰਹੀ ਸੀ। ਕੁਦਰਤੀ ਮੈਂ ਰੇਡੀਓ ਲਾਇਆ ਤਾਂ ਗਿਆਨੀ ਜੀ “ਸਦੁ” ਬਾਣੀ ਦੀ ਵਿਚਾਰ ਕਰ ਰਹੇ ਸਨ। ਮੈਂਨੂੰ ਇਹਨਾ ਦੇ ਵਿਚਾਰ ਬਹੁਤ ਚੰਗੇ ਲੱਗੇ ਤੇ ਮੈਂ ਪਤਾ ਕਰਕੇ ਉਸ ਗੁਰਦੁਆਰੇ ਪਾਹੁੰਚ ਗਿਆ ਤੇ ਗਿਆਨੀ ਜੀ ਨਾਲ ਬੈਠ ਕੇ ਗੱਲਾਂ ਬਾਤਾਂ ਕੀਤੀਆਂ।
ਇਹਨਾ ਨੇ ਦੱਸਿਆ ਕਿ ਮੈਂ ਗੁਰਬਾਣੀ ਦੇ ਵੱਖ ਵੱਖ ਵਿਸ਼ਿਆਂ ਤੇ ਲਿਖਿਆ ਹੈ। ਮੈਂ ਗਿਆਨੀ ਜੀ ਨੂੰ ਕੁੱਝ ਡਾਲਰ ਦਿੱਤੇ ਤੇ ਇਹਨਾ ਨੇ ਮੈਂਨੂੰ ਕੁੱਝ ਵਿਸ਼ਿਆ ਤੇ ਲਿਖੇ ਬਰੋਸ਼ੁਰ
(Brochure) ਭੇਜ ਦਿਤੇ। ਉਹਨਾਂ ਵਿੱਚ ਇੱਕ ਦਾ ਨਾਂਮ ਸ਼ਾਇਦ “ਕੜਾਹ ਪ੍ਰਸ਼ਾਦਿ (ਕਿਰਪਾਨ ਭੇਟ, ਪੰਜ ਪਿਆਰਿਆਂ ਨੂੰ, ਤਾਬਿਆ ਰਖਣਾ” ) ਵੀ ਸੀ। ਮੈਂ ਇਹਨਾ ਵੱਲੋਂ ਭੇਜੀਆਂ ਲਿਖਤਾ ਵਿੱਚੋਂ ਕੁੱਝ ਟੋਰਾਂਟੋ ਇਲਾਕੇ ਦੇ “ਗੁਰਸਿੱਖ ਸਭਾ ਕਨੇਡਾ, ਸਕਾਰਬਰੋ” ਗੁਰਦੁਆਰੇ ਲੈ ਗਿਆ ਤੇ ਉਥੇ ਬੈਠੇ ਉਸ ਗੁਰਦੁਆਰੇ ਦੇ ਸਕੱਤਰ ਸ੍ਰ. ਬਰਾੜ (ਜੋ ਹੁਣ ਪ੍ਰਧਾਨ ਸਾਹਿਬ ਹਨ) ਹੋਰਾਂ ਨੂੰ ਆਖਿਆ ਕਿ ਮੈਂ ਇਹ ਲਿਖਤਾਂ ਇਥੇ ਗੁਰਦੁਆਰੇ ਵਿੱਚ ਰਖਣੀ ਹਨ। ਉਹ ਕਹਿੰਦੇ ਇਹ ਅਸੀਂ ਪਹਿਲਾਂ ਪੜ੍ਹਾਂਗੇ? ਅਤੇ ਉਹ ਪੜ੍ਹਨ ਲੱਗ ਪਏ। ਕੁੱਝ ਚਿਰ ਬਆਦ ਮੈਂਨੂੰ ਕਹਿੰਦੇ “ਇਹ ਅਸੀਂ ਨਹੀਂ ਰਖਣ ਦੇਣੀਆਂ; ਆ ਜਾਂਦੇ ਹਨ ਸਾਨੂੰ ਸਮਝਾਉਣ ਕਿ ਕਿਰਪਾਨ ਕਦੋਂ ਭੇਟ ਕਰਨੀ ਹੈ”। ਉਸ ਲਿਖਤ ਵਿੱਚ ਅਰਦਾਸ ਕਰਦੇ ਸਮੇਂ ਕੜਾਹ ਪ੍ਰਸ਼ਾਦਿ ਨੂੰ ਕਿਰਪਾਨ ਭੇਟ ਕਰਦੇ ਵੇਲੇ ਪ੍ਰਵਾਨ ਹੋਵੇ ਆਖਣਾ ਸੀ ਜੋ ਕਿ ਪੰਥਕ ਰਹਿਤ ਮਰਯਾਦਾ ਅਨੁਸਾਰ ਹੈ ਅਤੇ ਵਰਤਾਉਂਦੇ ਸਮੇਂ ਕਿਸੇ ਚਿਮਚੇ, ਕੜਛੀ ਜਾਂ ਕੋਈ ਚੀਜ਼ ਹੱਥਾਂ ਤੇ ਪਾਉਣ ਦੀ ਗੱਲ ਲਿਖੀ ਸੀ। ਉਸ ਬਾਰੇ ਅਜੇ ਇਹਨਾਂ ਨੇ ਹਵਾਲਾ ਵੀ ਭਾਈ ਕਾਹਨ ਸਿੰਘ ਜੀ ਦੀ ਲਿਖਤ ਦਾ ਦਿਤਾ ਸੀ। ਕੁੱਝ ਦਿਨਾ ਪਿੱਛੋਂ ਮੈਂ ਫਿਰ ਉਸ ਗੁਰਦੁਆਰੇ ਗਿਆ ਤਾਂ ਫਿਰ ਸਕੱਤਰ ਜੀ ਗੱਲ ਕਰਨ ਲੱਗ ਪਏ। ਕਹਿੰਦੇ, “ਜੋ ਗੱਲਾਂ ਉਸ ਗਿਆਨੀ ਨੇ ਲਿਖੀਆ ਹਨ, ਉਹ ਤਾਂ ਕੋਈ ਕਾਮਰੇਡ ਵੀ ਨਹੀਂ ਲਿਖ ਸਕਦਾ” ?
ਉਸ ਗੁਰਦੁਆਰੇ ਵਿੱਚ ਪੰਥਕ ਰਹਿਤ ਮਰਯਾਦਾ ਨਹੀਂ ਮੰਨਦੇ; ਉਥੇ ਡੇਰੇਦਾਰਾਂ ਦੀ ਮਰਯਾਦਾ ਹੈ। ਕੜਾਹ ਪ੍ਰਸ਼ਾਦਿ ਨੂੰ ਪ੍ਰਵਾਨ ਹੋਵੇ ਕਹਿਣ ਦੀ ਬਜਾਏ, “ਅਨਿਕ ਪ੍ਰਕਾਰ ਭੋਜਨ ਬਹੁ ਕੀਏ ਬਹੁ ਬਿੰਜਨ ਮਿਸਟਾਏ॥ ਕਰੀ ਪਾਕਸਾਲ ਸੋਚ ਪਵਿਤ੍ਰਾ ਹੁਣਿ ਲਾਵਹੁ ਭੋਗੁ ਹਰਿ ਰਾਏ”॥ ਆਖਦੇ ਹਨ ਅਤੇ ਕੁੰਭ, ਨਰੀਅਲ, ਲਾਲ ਕਪੜਾ ਜਾਂ ਹੋਰ ਰੰਗ ਦਾ ਜੋਤ ਆਦਿਕ ਹਿੰਦੂ ਮੰਨੇ ਜਾਂਦੇ ਦੇਵਤਿਆਂ ਤੋਂ ਬਗੈਰ ਉਹਨਾਂ ਦਾ ਸਧਾਰਨ ਪਾਠ ਜਾਂ ਅਖੰਡ ਪਾਠ ਆਰੰਭ ਹੀ ਨਹੀਂ ਹੁੰਦਾ। ਕੁੱਝ ਮਹੀਨੇ ਪਿੱਛੋਂ ਗਿਆਨੀ ਜੀ ਫਿਰ ਟੋਰਾਂਟੋ ਆ ਗਏ ਸੀ। ਮੈਂ ਇਹਨਾਂ ਨੂੰ ਮਿਲਣ ਗਿਆ ਅਤੇ ਸਕਾਰਬਰੋ ਗੁਰਦੁਆਰੇ ਵਾਲੀ ਗੱਲ ਸਾਂਝੀ ਕੀਤੀ। ਇਹ ਕਹਿੰਦੇ ਮੈਂ ਆਪ ਫੋਨ ਤੇ ਗੱਲ ਕਰਾਂਗਾ ਨਾਲੇ ਉਥੇ ਕਥਾ ਕਰਨ ਲਈ ਸਮੇਂ ਬਾਰੇ ਵੀ ਪੁੱਛਾਂਗਾ। ਇਹਨਾਂ ਨੂੰ ਕੀ ਜਵਾਬ ਮਿਲਿਆ ਇਹ ਤਾਂ ਇਹ ਆਪ ਹੀ ਦੱਸ ਸਕਦੇ ਹਨ ਪਰ ਮੈਂਨੂੰ ਸ੍ਰ. ਬਰਾੜ ਹੁਰਾਂ ਨੇ ਦੱਸਿਆ ਸੀ ਕਿ “ਗਿਆਨੀ ਹੁਰਾਂ ਨੇ ਫੋਨ ਕੀਤਾ ਸੀ ਪਰ ਅਸੀਂ ਅਜਿਹੀ ਕਾਮਰੇਡ ਵਾਲੀ ਸੋਚ ਰਖਣ ਵਾਲੇ ਨੂੰ ਕਥਾ ਕਰਨ ਦਾ ਸਮਾਂ ਨਹੀਂ ਦੇਂਦੇ”।
ਮੇਰਾ ਇਹ ਸੱਭ ਕੁੱਝ ਲਿਖਣ ਦਾ ਮਤਬਲ ਇਹ ਸੀ ਕਿ ਗਿਆਨੀ ਜੀ ਨੂੰ ਮਹਿਤੇ ਜਾਣ ਦੀ ਲੋੜ ਨਹੀਂ ਇਹ ਗੱਲਾਂ ਇਹਨਾਂ ਨਾਲ ਪਹਿਲਾਂ ਹੀ ਵਾਪਰ ਚੁੱਕੀਆਂ ਹਨ। ਮੈਂ ਗਿਆਨੀ ਜੀ ਤੋਂ ਕਈ ਸਵਾਲਾਂ ਬਾਰੇ ਜਾਣਕਾਰੀ ਲਈ ਹੈ ਜੋ ਮੇਰੇ ਦਿਮਾਗ ਵਿੱਚ ਸਨ। ਇਹਨਾਂ ਦੀਆਂ ਤਕਰੀਬਨ ਸਾਰੀਆਂ ਹੀ ਲਿਖਤਾਂ ਪੜ੍ਹੀਆਂ ਹਨ ਜੋ ਹੁਣ ਸਿੱਖ ਮਾਰਗ ਤੇ ਪਈਆਂ ਹਨ।
ਆਦਰ ਸਹਿਤ,
ਗੁਰਸ਼ਰਨ ਸਿੰਘ ਕਸੇਲ

*****************************
ਸ੍ਰ. ਮਜਿੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ॥
ਵੀਰ ਜੀ, ਪਹਿਲੀ ਗੱਲ ਤਾਂ ਇਹ ਬੜੀ ਚੰਗੀ ਹੈ ਕਿ ਤੁਸੀਂ ਪੰਜਾਬੀ ਪੜ੍ਹ ਲੈਂਦੇ ਹੋ ਭਾਂਵੇਂ ਕਿ ਪੰਜਾਬੀ ਵਿੱਚ ਤੁਸੀਂ ਦੋ ਪੰਗਤੀਆਂ ਵੀ ਨਹੀਂ ਲਿਖ ਸਕੇ। ਜਦੋਂ ਕਿ ਮੇਰੇ ਖਿਆਲ ਵਿੱਚ ਸੰਪਾਦਕ ਜੀ ਨੇ ਵੀ ਪਹਿਲਾਂ ਪੰਜਾਬੀ ਵਿੱਚ ਚਿੱਠੀ ਲਿਖਣ ਲਈ ਬੇਨਤੀ ਕੀਤੀ ਸੀ। ਖੈਰ! ਅੱਗੋਂ ਤੋਂ ਜੇ ਮੇਰੇ ਨਾਂਅ ਤੇ ਚਿੱਠੀ ਪਾਉਣੀ ਹੋਵੇ ਤਾਂ ਪੰਜਾਬੀ ਵਿੱਚ ਪਾਉਣੀ ਅਤੇ ਆਪਣੇ ਸ਼ਹਿਰ ਜਾਂ ਜਿਥੇ ਵੀ ਰਹਿੰਦੇ ਹੋ ਉਸਦਾ ਨਾਂਅ ਵੀ ਜਰੂਰ ਲਿਖਣਾ ਤੇ ਆਪਣੀ ਫੋਟੋ ਵੀ ਨਾਲ ਲਾਉਣੀ। ਹੋ ਸਕਦਾ ਹੈ ਤੁਹਾਨੂੰ ਬਹੁਤ ਸਾਰੀ ਦੁਨੀਆਂ ਸ੍ਰ. ਮਜਿੰਦਰ ਸਿੰਘ ਨਾਂਅ ਤੋਂ ਹੀ ਜਾਣਦੀ ਹੋਵੇ, ਪਰ ਮੈਂ ਸਿੱਖ ਮਾਰਗ ਤੇ ਤੁਹਾਡੀ ਪਹਿਲੀ ਚਿੱਠੀ ਹੀ ਪੜ੍ਹੀ ਹੈ। ਇਸ ਸਾਈਟ ਤੇ ਪਹਿਲਾਂ ਕਈ ਫਰਜ਼ੀ ਨਾਂਵਾਂ ਤੇ ਚਿੱਠੀਆਂ ਪਾਉਂਦੇ ਰਹੇ ਹਨ। ਇਸ ਕਰਕੇ ਆਪ ਨੂੰ ਇਹ ਖੇਚਲ ਦੇ ਰਿਹਾ ਹਾਂ; ਗੁਸਾ ਨਾ ਕਰਨਾ?
ਤੁਸੀਂ ਦੋ ਸਾਲਾਂ ਤੋਂ ਮੇਰੀਆਂ ਲਿਖਤਾ ਪੜ੍ਹ ਰਹੇ ਹੋ ਤਾਂ ਤੁਹਾਨੂੰ ਜ਼ਰੂਰ ਪਤਾ ਹੋਵੇਗਾ ਕਿ ਮੈਂ ਕਿਸ ਲਿਖਤ ਵਿੱਚ ਕਰਮ ਥਿਊਰੀ ਅਤੇ ਪੁਨਰ ਜਨਮ ਦੇ ਵਿਰੋਧ ਵਿੱਚ ਲਿਖਿਆ ਹੈ। ਉਹ ਲੇਖ ਦੱਸਣ ਦੀ ਖੇਚਲ ਕਰਨੀ ਫਿਰ ਆਪਾਂ ਉਸ ਬਾਰੇ ਵਿਚਾਰ ਕਰ ਲਵਾਂਗੇ।
ਆਪ ਦੀ ਚਿੱਠੀ ਦੀ ਉਡੀਕ ਵਿੱਚ,
ਗੁਰਸ਼ਰਨ ਸਿੰਘ ਕਸੇਲ, ਏਜ਼ੈਕਸ
ਕਨੇਡਾ


(28/05/10)
ਜਗਤਾਰ ਸਿੰਘ ਜਾਚਕ (ਨਿਊਯਾਰਕ)

ਤੀਜੇ ਸਿੱਖ ਘਲੂਘਾਰੇ ਦੀ 26ਵੀਂ ਵਰ੍ਹੇਗੰਢ ਕੌਮੀ ਨਾਇਕਾਂ ਨੂੰ ਸਲੂਟ ਕਰਨ ਅਤੇ ਗਦਾਰਾਂ `ਤੇ --- ਦਾ ਮੌਕਾ ਹੈ।
ਜੂਨ 1984 ਦਾ ਸਾਕਾ ਨੀਲਾ ਤਾਰਾ ਸਿੱਖ ਕੌਮ ਦੀ ਨਸਲਕੁਸ਼ੀ ਲਈ ਤੀਜਾ ਘਲੂਘਾਰਾ ਸੀ, ਜਦੋਂ ਸਮੇਂ ਦੀ ਹਕੂਮਤ ਨੇ ਭਾਰਤੀ ਜਨਤਾ ਪਾਰਟੀ ਦੇ ਅਡਵਾਨੀ ਵਰਗੇ ਕੱਟੜ ਹਿੰਦੂ ਲੀਡਰਾਂ ਦੇ ਦਬਾਵ ਹੇਠ ਸਿੱਖ ਕੌਮ ਦੀ ਜਥੇਬੰਦਕ ਸ਼ਕਤੀ ਨੂੰ ਕਮਜ਼ੋਰ ਕਰਦਿਆਂ ਉਸ ਅੰਦਰੋਂ ‘ਰਾਜ ਕਰੇਗਾ ਖ਼ਾਲਸਾ’ ਦੀ ਭਾਵਨਾ ਨੂੰ ਹਮੇਸ਼ਾ ਲਈ ਖ਼ਤਮ ਕਰਨ ਦੀ ਸਕੀਮ ਤਹਿਤ ਸ੍ਰੀ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਜੋੜ ਮੇਲੇ ਵੇਲੇ ਸ਼੍ਰੀ ਅਕਾਲ ਤਖ਼ਤ ਸਾਹਿਬ ਸਮੇਤ ਪੰਜਾਬ ਦੇ ਲਗਭਗ 40 ਗੁਰਦੁਆਰਿਆਂ `ਤੇ ਫੌਜੀ ਹਮਲਾ ਕੀਤਾ। ਹਜ਼ਾਰਾਂ ਦੀ ਤਦਾਦ ਵਿੱਚ ਸਿੱਖ ਨੌਜਵਾਨਾਂ ਤੇ ਬੱਚੇ ਬਚੀਆਂ ਨੂੰ ਮੌਤ ਦੇ ਘਾਟ ਉਤਾਰਿਆ। ਨਵੰਬਰ 84 ਦੇ ਸਿੱਖ ਕਤਲਿਆਮ ਨੂੰ ਵੀ ਸਾਨੂੰ ਇਸੇ ਹਮਲੇ ਕੜੀ ਵਜੋਂ ਹੀ ਦੇਖਣਾ ਚਾਹੀਦਾ ਹੈ। ਕਿਉਂਕਿ, ਇਸ ਸਾਰੇ ਘਟਨਾਕ੍ਰਮ ਪਿੱਛੇ ਸਿੱਖੀ ਨੂੰ ਖ਼ਤਮ ਕਰਨ ਵਾਲੀ ਇੱਕੋ ਬਿਪਰਵਾਦੀ ਸੋਚ ਹੀ ਕੰਮ ਰਹੀ ਸੀ, ਜਿਹੜੀ ਹੁਣ ਸੱਤਾ ਦੇ ਵਪਾਰੀ ਅਕਾਲੀ ਦਲ ਬਾਦਲ ਦੇ ਸੁਆਰਥੀ ਆਗੂਆਂ ਨੂੰ ਮੂਹਰੇ ਬਣਾ ਕੇ ਵਰਤ ਰਹੀ ਹੈ।
ਇਸ ਸਿੱਖ ਮਾਰੂ ਸੋਚ ਨੇ ਹੀ ਬਾਦਲ ਕਿਆਂ ਪਾਸੋਂ ਪਹਿਲਾਂ ਕੌਮ ਦੀ ਨਿਆਰੀ ਹੋਂਦ ਤੇ ਅਜ਼ਾਦ ਹਸਤੀ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰਵਾਇਆ, ਸਿੱਖ ਫ਼ਲਸਫੇ ਨੂੰ ਵਿਗਾੜਣ ਲਈ ਬਚਿਤਰ ਨਾਟਕ ਦਾ ਸ੍ਰੀ ਗੁਰੂ ਗ੍ਰੰਥ ਦੇ ਬਰਾਬਰ ਪ੍ਰਕਾਸ਼ ਕਰਵਾਇਆ, ਹਿੰਦੀ ਦਾ ਗੁਰੂ ਨਿੰਦਕ ਸਿੱਖ ਇਤਿਹਾਸ ਛਪਵਾਇਆ ਅਤੇ ਹੁਣ ਜੂਨ 84 ਦੇ ਸ਼ਹੀਦਾਂ ਦੀ ਢੁਕਵੀਂ ਯਾਦਗਰ ਬਨਾਉਣ ਤੋਂ ਵੀ ਮੁਕਰਾਇਆ ਹੈ। ਹੈਰਾਨੀ ਦੀ ਗੱਲ ਹੈ ਕਿ ਜੇਕਰ ਕੁੱਝ ਸਿੱਖ ਜਥੇਬੰਦੀਆਂ ਇਸ ਸਬੰਧੀ ਯਾਦ ਦਵਾਊ ਧਰਨਾ ਦੇ ਰਹੀਆਂ ਹਨ ਤਾਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਉਨ੍ਹਾਂ ਨੂੰ ਕਾਂਗਰਸ ਦੇ ਏਜੰਟ ਦਸ ਰਿਹਾ ਹੈ। ਪਰ, ਆਪ ਉਸ ਭਾਜਪਾ ਨਾਲ ਭਿਆਲੀ ਪਾਈ ਬੈਠਾ ਹੈ, ਜਿਸ ਦੀ ਮਾਂ ਆਰ. ਐਸ. ਐਸ. ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਪੰਥ ਦੀ ਦੁਸ਼ਮਣ ਜਮਾਤ ਕਰਾਰ ਦਿੱਤਾ ਜਾ ਚੁੱਕਾ ਹੈ।
ਇਸ ਲਈ ਹੁਣ ਜਦੋਂ ਤੀਜੇ ਸਿੱਖ ਘਲੂਘਾਰੇ ਦੀ 26ਵੀ ਵਰ੍ਹੇ ਗੰਢੇ ਕੌਮੀ ਬੂਹੇ `ਤੇ ਦਸਤਕ ਦੇ ਰਹੀ ਹੈ ਤਾਂ ਸਾਡੇ ਜ਼ਰੂਰੀ ਹੋ ਗਿਆ ਹੈ ਕਿ ਅਸੀਂ ਕੌਮੀ ਗਦਾਰਾਂ ਨੂੰ ਪਛਾਣੀਏ। ਸ਼ਹੀਦੀ ਸਾਕੇ ਦੇ ਕੌਮੀ ਨਾਇਕਾਂ ਨੂੰ ਸਲੂਟ ਕਰੀਏ ਅਤੇ ਉਪਰੋਕਤ ਕਿਸਮ ਦੇ ਗਦਾਰਾਂ ਦੇ ਮੂੰਹ `ਤੇ --- ਤਾਂ ਜੋ ਉਹ ਮੁੜ ਪੰਥ ਤੇ ਪੰਜਾਬ ਦੀ ਸੱਤਾ ਉੱਪਰ ਕਾਬਜ਼ ਨਾ ਹੋ ਸਕਣ।
ਗੁਰੂ ਪੰਥ ਦਾ ਦਾਸ: ਜਗਤਾਰ ਸਿੰਘ ਜਾਚਕ (ਨਿਊਯਾਰਕ)
ਫੋਨ: 631 592 4335


(27/05/10)
ਮਨਦੀਪ ਸਿੰਘ ਵਰਨਨ

ਕਮਿਊਨਿਸਟਾਂ ਦੇ ਭੂਤ ਦੇ ਪਿੱਛੇ ਭੱਜ ਰਹੇ ਸਿੱਖ

ਜਦੋਂ-ਜਦੋਂ ਵੀ ਕਿਸੇ ਸਿੱਖ ਨੇ ਕਰਮਕਾਂਡ, ਪਾਖੰਡਵਾਦ, ਪ੍ਰੰਪਰਾਵਾਦੀ ਤੇ ਸੰਪਰਦਾਈਆਂ ਤੋਂ ਉਲਟ ਨਿਰੋਲ ਗੁਰਮਿਤ ਦੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਉੱਪਰ ‘ਕਾਮਰੇਡ’ ਅਤੇ ਨਾਸਤਿਕ ਹੋਣ ਦਾ ਲੇਬਲ ਲੱਗਦਾ ਰਿਹਾ, ਤਕਰੀਬਨ 2002 ਤੋਂ ਸਿੱਖ ਮਾਰਗ ਨਾਲ ਜੁੜਿਆ ਹੋਇਆ ਹਾਂ ਅਤੇ ਗੁਰਮਿਤ ਦਾ ਅਨਮੋਲ ਖਜ਼ਾਨਾ ਇਸ ਵੈਬ-ਸਾਈਟ ਦੇ ਕਾਰਨ ਲੱਖਾਂ ਸਿੱਖਾਂ ਤੱਕ ਪਹੁੰਚ ਰਿਹਾ ਹੈ, ਪਰ ਸੰਪਰਦਾਈਆਂ (ਸਿੱਖ ਧਰਮ ਦੇ ਠੇਕਦਾਰਾਂ ਟਕਸਾਲੀਆਂ, ਅਖੰਡ-ਕੀਰਤਨੀਆਂ, ਨਾਨਕਸਰੀਆਂ, ਡੇਰੇਦਾਰਾਂ) ਨੇ ‘ਸਿੱਖ ਮਾਰਗ’ ਨੂੰ ਵੀ ਇਹੋ ਕਾਮਰੇਡੀ ਨਾਸਤਿਕ ਹੋਣ ਦਾ ਲੇਬਲ ਲਾ ਰੱਖਿਆ ਹੈ ਅਤੇ ਪੰਥ ਵਿਰੋਧੀ ਵੀ ਕਿਹਾ ਜਾ ਰਿਹਾ ਹੈ। ਮੱਖਣ ਸਿੰਘ ਜੀ ਵੀ ਨੂੰ ਪਤਾ ਹੈ ਕਿ ਲੰਗਰ ਵਾਲੇ ਅਖੌਤੀ ਹੁਕਮਨਾਮੇ ਨੂੰ ਗੁਰਮਿਤ ਵਿਰੋਧੀ ਕਹਿਣ ਵਾਲੇ ਸੁਹਿਰਦ ਸਿੱਖਾਂ ਨੂੰ ਵੀ ਕਾਮਰੇਡ ਕਿਹਾ ਜਾਦਾ ਰਿਹਾ ਹੈ ਤੇ ਕਿਹਾ ਜਾਂਦਾ ਹੈ।

ਗਿ: ਭਾਗ ਸਿੰਘ, ਗੁਰਬਖਸ਼ ਸਿੰਘ ਕਾਲਾ ਅਫਗਾਨਾ, ਇੰਦਰ ਸਿੰਘ ਘੱਗਾ ਅਤੇ ਸੁਖਵਿੰਦਰ ਸਿੰਘ ਸਭਰਾ, ਪ੍ਰੋ: ਦਰਸ਼ਨ ਸਿੰਘ ਦੀਆਂ ਲਿਖਤਾਂ ਤੋਂ ਘਬਰਾਏ ਸੰਪਰਦਾਈਆਂ ਨੇ ਇਹਨਾਂ ਤੇ ਵੀ ਕਾਮਰੇਡ ਹੋਣ ਦਾ ਲੇਬਲ ਲਾ ਦਿੱਤਾ। ਪਟਿਆਲੇ ਦੇ ਕੰਵਰ ਅਜੀਤ ਸਿੰਘ ਨੇ ਪੁਸਤਕ ਵੀ ਲਿਖ ਮਾਰੀ ਕਾਮਰੇਡੀ ਸਿੱਖਾਂ ਦੇ ਕੌਤਕ

ਸ: ਅਮਰਜੀਤ ਸਿੰਘ ਜੀ ਚੰਦੀ ਦੀ ਆਸਾ ਕੀ ਵਾਰ ਦੀ ਵਿਆਖਿਆ ਨੇ ਨਵੇਂ ਪੂਰਨੇ ਪਾਏ ਹਨ ਤੇ ਪਾਖੰਡੀ ਸੰਪਰਦਾਈਆ ਦੀ ਸੋਚ ਚੁਰਾਹੇ ਨੰਗੀ ਕੀਤੀ। ਚੰਦੀ ਜੀ ਨੂੰ ਵੀ ਮਹਾਂਪੁਰਖਾਂ ਦੀਆਂ ਸੰਗਤਾਂ ਕਮਿਊਨਿਸਟ ਹੀ ਬੁਲਾਉਦੀਆਂ ਹਨ।

ਸਤਿਕਾਰਯੋਗ ਬਜ਼ੁਰਗ ਪਿੰ: ਗਿਆਨੀ ਸੁਰਜੀਤ ਸਿੰਘ ਜੀ

ਆਪ ਜੀ ਦੇ ਲੇਖ ਸਾਲਾਂ ਤੋਂ ਪੜਦੇ ਆ ਰਹੇ ਹਾਂ, ਮਾਸ ਸੰਬੰਧੀ ਅਤੇ ਦਾਹੜਾ ਬੰਨਣ ਸੰਬੰਧੀ ਆਪ ਜੀ ਦੇ ਲੇਖਾਂ ਨੇ ਬੜੀ ਦੁਬਿਧਾ ਦੂਰ ਕੀਤੀ, ਦੱਸਣਯੋਗ ਸਮਝਦਾ ਹਾਂ ਕਿ ਤੁਹਾਡੇ ਇਨਾਂ ਲੇਖਾਂ ਵਿੱਚੋਂ ਮਿਲੀ ਜਾਣਕਾਰੀ ਨਾਲ ਕਈ ਸੰਪਰਦਾਈਆਂ ਨੂੰ ਨਿਰਉੱਤਰ ਕੀਤਾ। ਤੁਸੀਂ ਹੈਰਾਨ ਹੋਵੋਗੇ ਤੁਹਾਡੇ ਲੇਖ ਅਤੇ ਜਾਣਕਾਰੀ ਸੁਣਕੇ ਸੰਪਰਦਾਈ ਤੁਹਾਨੂੰ ਵੀ ਕਾਮਰੇਡ ਹੀ ਬੁਲਾਉਂਦੇ ਹਨ, ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾਕੇ ਪ੍ਰਚਾਰ ਕਰਨ ਵਾਲੇ ਗਿ: ਮਹਿੰਦਰ ਸਿੰਘ ਜੋਸ਼ ਜੀ ਨੂੰ ਵੀ ਉਹਨਾਂ ਦੀਆਂ ਲਿਖਤਾਂ ਕਰਕੇ ਸੰਪਰਦਾਈ ਠੇਕੇਦਾਰ, ਕਮਿਊਨਿਸਟ ਹੀ ਬੁਲਾਉਂਦੇ ਹਨ।

ਸੱਚ ਜਾਨਣਾ ਹਰ ਇੱਕ ਮਿਸ਼ਨਰੀ ਨੂੰ ਅਤੇ ਕਰਮਕਾਂਡਾ ਦੇ ਹਰ ਵਿਰੋਧੀ ਸਿੱਖ ਨੂੰ ਸਾਧ ਅਤੇ ਉਹਨਾਂ ਦੇ ਪਿਛਲੱਗ, ਕਾਮਰੇਡ ਅਤੇ ਨਾਸਤਿਕ ਹੀ ਬੁਲਾਉਦੇ ਹਨ। ਉਹਨਾਂ ਦੇ ਬਣਾਏ ਖਿਆਲੀ ਸਚਖੰਡ ਜਿੱਥੇ ਸਿਰਫ ਗੁਰਬਚਨ ਸਿੰਘ ਜਾਂ ਰਣਧੀਰ ਸਿੰਘ ਹੀ ਪਹੁੰਚ ਸਕੇ ਹਨ ਨੂੰ ਨਾ ਮੰਨਣ ਵਾਲੇ ਹਰ ਖੋਜੀ ਸਿੱਖ ਨੂੰ ਕਮਿਊਨਿਸਟ ਦਾ ਰੁਤਬਾ ਦਿੱਤਾ ਜਾਦਾਂ ਹੈ। ਜਿਸ ਮਿਸ਼ਨਰੀ ਲਹਿਰ ਦੇ ਤੁਸੀਂ 1957 ਤੋਂ ਬਾਨੀ ਹੋ ਉਸ ਲਹਿਰ ਨੂੰ ਉਹ ਕਮਿਊਨਿਸਟਾਂ ਦੀ ਲਹਿਰ ਕਹਿੰਦੇ ਹਨ। ਯਕੀਨ ਨਾ ਹੋਵੇ ਤਾਂ ਦਿੱਲੀ ਛੱਡ ਮਹਿਤੇ ਜਾਕੇ ਟਕਸਾਲੀਆਂ ਨਾਲ ਵਿਚਾਰ ਕਰ ਲੈਣਾ ਜੇਕਰ ਉਹ ਤੁਹਾਨੂੰ ਨਾਸਤਿਕ ਤੇ ਕਾਮਰੇਡ ਨਾ ਆਖਣ ਤਾਂ ਮੈਂ ਸਿੱਖ ਮਾਰਗ ਦੇ ਪਾਠਕਾਂ ਤੋਂ ਲਿਖਤੀ ਮਾਫੀ ਮੰਗਣ ਲਈ ਤਿਆਰ ਹਾਂ।

ਲਿਟਰੇਚਰ ਲਿਖ ਦੇਣਾ, ਛਾਪ ਦੇਣਾ ਤੇ ਵੰਡ ਦੇਣਾ ਵਧੀਆ ਤੇ ਸੌਖੀ ਗੱਲ ਹੈ, ਪਰ ਸੰਗਤਾਂ ਦੇ ਵਿੱਚ ਤੇ ਫਿਰ ਪੰਜਾਬ ਜੋ ਕਰਮਕਾਂਡੀਂ ਸਾਧਾਂ ਅਤੇ ਅਖੌਤੀ ਜਥੇਦਾਰਾਂ ਦਾ ਪਿੜ ਹੈ ਦੇ ਵਿੱਚ ਵਿਚਰਕੇ ਪ੍ਰਚਾਰ ਕਰਨਾ ਮੌਤ ਨੂੰ ਸੱਦਾ ਦੇਣਾ ਹੈ ਤੇ ਜੋ ਵੀਰ ਇਹ ਕਰ ਰਹੇ ਹਨ ਉਹ ਵਧਾਈ ਦੇ ਪਾਤਰ ਹਨ। ਬੰਗਲਾ ਸਾਹਿਬ ਤੋਂ ਕਥਾ ਕਰਦੇ ਪ੍ਰਚਾਰਕਾਂ ਨੂੰ ਪੁੱਛ ਦੇਖੋ ਕਿ ਉਹਨਾਂ ਨੂੰ ਕਿੰਨੇ ਕਮਿਊਨਿਸਟ ਕਹਿਣ ਵਾਲੇ ਤੇ ਧਮਕੀਆਂ ਵਾਲੇ ਟੈਲੀਫੋਨ ਆਉਦੇਂ ਹਨ।

ਹੱਥ ਜੋੜਕੇ ਬੇਨਤੀ ਹੈ ਵਿਹਲੜ ਸਾਧਾਂ ਵਾਲੀ ਪਹੁੰਚ ਨਾ ਅਪਣਾਓ, ਆਪ ਜੀ ਵਰਗੇ ਵਿਦਵਾਨ ਦੀ ਕਲਮ ਤੋਂ ਇਹ ਗੱਲਾਂ ਸੋਭਦੀਆਂ ਨਹੀਂ ਕਿ ਜਿਸ ਨਾਲ ਸਹਿਮਤੀ ਨਹੀਂ ਉਸਤੇ ਕਮਿਊਨਿਸਟ ਦਾ ਲੇਬਲ ਲਾ ਦਿਓ।

ਤੁਸੀਂ ਸਾਡੇ ਪਿਤਾ ਸਮਾਨ ਹੋ, ਇਹ ਤੁਹਾਡਾ ਵਿਰੋਧ ਨਹੀਂ ਬੇਨਤੀ ਹੈ ਕਿ ਸੰਪਰਦਾਈਆਂ ਦਾ ਇਹ ਸ਼ਬਦ ਅਸੀਂ ਨਾ ਵਰਤੀਏ ਤਾਂ ਚੰਗਾ ਹੈ। ਕਿਰਪਾ ਕਰਕੇ ਇਸਤੋਂ ਗੁਰੇਜ਼ ਕਰੋ ਤਾਂਕਿ ਸਿੱਖਾਂ ਵਿੱਚ ਹੋਰ ਵੰਡੀਆਂ ਨਾ ਪੈਣ।

ਗੁਰਸਿੱਖਾਂ ਨੂੰ ਇਕੋ ਲੜੀ ਵਿੱਚ ਪਰੋਤੇ ਦੇਖਣ ਦਾ ਚਾਹਵਾਨ

ਮਨਦੀਪ ਸਿੰਘ ਵਰਨਨ


(27/05/10)
ਜਸਬੀਰ ਸਿੰਘ (ਕੈਲਗਰੀ)

ਸਿੱਖ ਮਾਰਗ ਦੇ ਪਾਠਕ ਸੱਜਣੋਂ!
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ॥
ਸ: ਮੱਖਣ ਸਿੰਘ (ਪੁਰੇਵਾਲ) ਜੀ! ਆਤਮਾ, ਕਰਮ ਸਿਥਾਂਤ, ਆਵਾਗਉਣ ਆਦਿ ਵਿਸ਼ਿਆਂ ਤੇ ਬਹੁਤ ਵਿਚਾਰ ਹੁੰਦੀ ਰਹੀ ਹੈ। ਪਰ ਪ੍ਰਿੰ: ਗਿਆਨੀ ਸੁਰਜੀਤ ਸਿੰਘ ਜੀ ਦੇ ਲੇਖ ਅਤੇ ਇਸ ਸੰਬੰਧ ਵਿੱਚ ਸ: ਮਜਿੰਦਰ ਸਿੰਘ ਜੀ ਦਾ ਪੱਤਰ ਉਸੇ ਆਵਾਗਉਣ ਵਾਲੀ ਕੜੀ ਦਾ ਹਿੱਸਾ ਹੁੰਦਿਆਂ ਹੋਇਆਂ ਵੀ ਕੁੱਝ ਜਿਆਦਾ ਧਿਆਨ ਦੀ ਮੰਗ ਕਰਦਾ ਹੈ। ਹੋ ਇਹ ਰਿਹਾ ਹੈ ਕਿ ਇੱਕ ਪਾਸੇ ਬ੍ਰਹਮਣੀ ਘੁਸ-ਪੈਠ ਸਿੱਖ ਧਰਮ ਵਿੱਚ ਸਦੀਆਂ ਤੋਂ ਹੁੰਦੀ ਆ ਰਹੀ ਹੈ। ਅੱਜ-ਕਲ੍ਹ ਦੇ ਕਈ ਵਿਦਵਾਨ ਇਸ ਪਾਸੇ ਬਹੁਤ ਹੀ ਜੋਰਦਾਰ ਤਰੀਕੇ ਨਾਲ ਖੰਡਣ ਕਰ ਕੇ ਸਿੱਖਾਂ ਨੂੰ ਇਸ ਬਾਰੇ ਜਾਗਰੁਕ ਵੀ ਕਰ ਰਹੇ ਹਨ। ਪਰ ਇਸ ਆੜ ਵਿੱਚ ਉਹ ਇੱਕ ਨਵੀਂ ਹੀ ਸੋਚ ਸਿੱਖਾਂ ਨੂੰ ਦੇ ਰਹੇ ਹਨ। ਗੁਰਬਾਣੀ ਵਿਆਖਿਆ ਦੇ ਨਾਮ ਤੇ ਜਿਹੜੇ ਆਪਣੇ ਹੀ ਅਰਥ ਘੜ ਕੇ ਪੇਸ਼ ਕੀਤੇ ਜਾ ਰਹੇ ਹਨ, ਉਹ ਸਾਰੀ ਫ਼ਲੌਸਫ਼ੀ ਰੱਬ ਦੀ ਹੋਂਦ ਤੋਂ ਮੁਨਕਰ ਕਰਵਾਉਣ ਵਾਲੇ ਪਾਸੇ ਲੈ ਜਾਣ ਵਾਲੀ ਹੈ। ਇਸ ਨਵੀਂ ਸੋਚ ਮੁਤਾਬਕ ਬੰਦਾ ਜੋ ਕਰਨਾ ਚਾਹੁੰਦਾ ਹੈ ਉਹੀ ਕਰ ਸਕਦਾ ਹੈ। ਸਭ ਕੁੱਝ ਬੰਦੇ ਦੇ ਆਪਣੇ ਹੱਥ ਵਿੱਚ ਹੈ। ਜਦਕਿ ਗੁਰਬਾਣੀ ਦਾ ਫ਼ੁਰਮਾਨ ਹੈ ਕਿ ਬੰਦਾ ਪੂਰਬ ਵੱਲ ਜਾਣ ਦੇ ਮਤੇ ਪਕਾਉਂਦਾ ਹੈ ਪਰ ਉਸ ਦਾ ਹੁਕਮ ਉਸ ਨੂੰ ਪੱਛਮ ਵੱਲ ਲੈ ਜਾਂਦਾ ਹੈ। ਅੱਜ ਦੇ ਸਮੇਂ ਵਿੱਚ ਪ੍ਰੋ: ਸਾਹਿਬ ਸਿੰਘ ਦੀ ਵਿਆਖਿਆ ਸਭ ਤੋਂ ਠੀਕ ਅਤੇ ਪੰਥ ਪ੍ਰਮਾਣਤ ਸਮਝੀ ਜਾਂਦੀ ਹੈ। ਇਨ੍ਹਾਂ ਵਿਦਵਾਨਾਂ ਨੂੰ ਚਾਹੀਦਾ ਹੈ ਕਿ ਕਿਸੇ ਵੀ ਸ਼ਬਦ ਦੀ ਵਿਆਖਿਆ ਕਰਨ ਲੱਗੇ ਜੇ ਉਨ੍ਹਾਂ ਦੇ ਅਰਥ ਪ੍ਰੋ: ਸਾਹਿਬ ਸਿੰਘ ਨਾਲੋਂ ਵੱਖਰੇ ਹਨ ਤਾਂ, ਪਹਿਲਾਂ ਦਲੀਲਾਂ ਦੇ ਕੇ ਪ੍ਰੋ: ਸਾਹਿਬ ਦੀ ਵਿਆਖਿਆ ਨੂੰ ਰੱਦ ਕਰਕੇ, ਫ਼ੇਰ ਆਪਣੀ ਵਿਆਖਿਆ ਸਹੀ ਹੋਣ ਬਾਰੇ ਦਲੀਲਾਂ ਦੇਣ। ਹੁਣ ਐਸ ਵਕਤ ਹੋ ਇਹ ਰਿਹਾ ਹੈ ਕਿ ਇਹ ਵਿਦਵਾਨ ਆਪਣੀ ਸੋਚ ਮੁਤਾਬਕ ਵਿਆਖਿਆਵਾਂ ਦੇਈ ਜਾ ਰਹੇ ਹਨ ਜੋ ਕਿ ਪ੍ਰੋ: ਸਾਹਿਬ ਸਿੰਘ ਦੀਆਂ ਵਿਆਖਿਆਵਾਂ ਅਤੇ ਭਾਈ ਕਾਨ੍ਹ ਸਿੰਘ ਨਾਭਾ ਦੇ ਅਰਥਾਂ ਦੇ ਬਿਲਕੁਲ ਉਲਟ ਹਨ। ਜਿਸ ਨਾਲ ਗੁਰਮਤ ਪ੍ਰੇਮੀਆਂ ਵਿੱਚ ਭੁਲੇਖੇ ਵਧ ਰਹੇ ਹਨ। ਇਨ੍ਹਾਂ ਵਿਦਵਾਨਾਂ ਨੂੰ ਚਾਹੀਦਾ ਹੈ ਕਿ ਕਿਸੇ ਸ਼ਬਦ ਦੇ ਡੂੰਘੇ ਅਰਥ ਕਰਨ ਲੱਗੇ ਗੁਰਬਾਣੀ’ ਚੋਂ ਉਦਾਹਰਣਾਂ ਦੇ ਕੇ ਸਮਝਾਉਣ ਕਿ ਕਿਸੇ ਸ਼ਬਦ ਜਾਂ ਪੰਗਤੀ ਦੇ ਅਰਥ ਆਮ ਪ੍ਰਚੱਲਤ ਅਰਥਾਂ ਨੂੰ ਛੱਡ ਕੇ ਜਾਂ ਪ੍ਰੋ: ਸਾਹਿਬ ਸਿੰਘ ਨਾਲੋਂ ਵੱਖਰੇ ਅਰਥ ਕਿਉਂ ਹਨ ਅਤੇ ਕਿਸ ਆਧਾਰ ਤੇ ਕੀਤੇ ਜਾ ਰਹੇ ਹਨ। “ਫੀਲ ਰਬਾਬੀ ਬਲਦ ਪਖਾਵਜ….” ਵਾਲੇ ਸ਼ਬਦ ਦੇ ਆਮ ਪ੍ਰਚੱਲਤ ਅਰਥ ਨਹੀਂ ਹੋ ਸਕਦੇ। ਪਰ ਇਸ ਸ਼ਬਦ ਦੀ ਵਿਆਖਿਆ ਕਰਨ ਲੱਗਿਆਂ ਪ੍ਰੋ: ਸਾਹਿਬ ਸਿੰਘ ਨੇ (3 + 4) ਸੱਤ ਨੋਟ ਲਿਖ ਕੇ, ਗੁਰਬਾਣੀ ਵਿੱਚੋਂ ਹੀ ਭਰਪੂਰ ਉਦਾਹਰਣਾਂ ਦੇ ਕੇ ਸਮਝਾਇਆ ਹੈ ਕਿ ਇਸ ਸ਼ਬਦ ਦੇ ਅਰਥ ਕੀ ਹਨ ਅਤੇ ਇਸ ਤਰ੍ਹਾਂ ਕਿਉਂ ਹਨ। ਇਸੇ ਤਰ੍ਹਾਂ ਇਨ੍ਹਾਂ ਵਿਦਵਾਨਾਂ ਨੂੰ ਵੀ ਚਾਹੀਦਾ ਹੈ ਕਿ ਗੁਰਬਾਣੀ ਦੀਆਂ ਉਦਾਹਰਣਾਂ ਦੇ ਕੇ ਸਮਝਾਉਣ ਕਿ ਗੁਰਬਾਣੀ “…. .” ਇਨ੍ਹਾਂ ਉਦਾਹਰਣਾਂ ਅਨੁਸਾਰ ਆਵਾਗਉਣ ਦਾ ਖੰਡਣ ਕਰਦੀ ਹੈ।
ਇਨ੍ਹਾਂ ਵਿਦਵਾਨਾਂ ਅਨੁਸਾਰ ਬੰਦੇ ਨੇ ਖੁਦ ਹੀ, ਆਪਣੀ ਚੰਗੀ ਅਤੇ ਮਾੜੀ ਸੋਚ ਅਨੁਸਾਰ ਚੰਗੇ ਮਾੜੇ ਕਰਮਾਂ ਦਾ ਹਿਸਾਬ ਕਿਤਾਬ ਆਪੇ ਹੀ ਕਰਨਾ ਹੈ। ਜਦ ਕਿ ਗੁਰਬਾਣੀ ਬਾਰ ਬਾਰ ਇਹ ਗੱਲ ਦੁਹਰਾ ਰਹੀ ਹੈ ਕਿ ਬੰਦਾ ਮੰਦੇ ਕੰਮਾਂ ਨੂੰ ਚੰਗੇ ਸਮਝ ਕੇ ਸਾਰੀ ਉਮਰ ਵਿਕਾਰਾਂ ਵਿੱਚ ਹੀ ਗਵਾ ਦਿੰਦਾ ਹੈ। ਬਿਖ ਨੂੰ ਅੰਮ੍ਰਿਤ ਸਮਝ ਕੇ ਪੀਈ ਜਾਂਦਾ ਹੈ। ਜੇ ਬੰਦੇ ਨੇਂ ਖੁਦ ਹੀ ਆਪਣੇ ਚੰਗੇ ਮਾੜੇ ਦੇ ਫ਼ੈਸਲੇ ਕਰਨੇ ਹਨ ਤਾਂ ਉਹ ਤਾਂ ਸਾਰੀ ਉਮਰ ਗੁਨਾਹ ਕਰਦਾ ਹੋਇਆ ਵੀ ਆਪਣੇ ਆਪ ਨੂੰ ਬੇਗੁਨਾਹ ਹੀ ਸਮਝੇਗਾ ਅਤੇ ਸਮਝਦਾ ਹੈ। ਗੁਰਬਾਣੀ ਬਾਰ ਬਾਰ ਇਹ ਗੱਲ ਦੁਹਰਾ ਰਹੀ ਹੈ ਕਿ ਜੇ ਕਾਲੇ ਵਾਲਾਂ ਦੇ ਹੁੰਦਿਆਂ (ਜਵਾਨੀ ਦੇ ਵਕਤ) ਪ੍ਰਭੂ ਨੂੰ ਨਹੀਂ ਯਾਦ ਕੀਤਾ ਤਾਂ ਧੌਲੇ ਆਇਆਂ ਤੋਂ ਤਾਂ ਕੋਈ ਕੋਈ ਹੀ ਉਸ ਨੂੰ ਯਾਦ ਕਰਦਾ ਹੈ। ਸਾਰੀ ਉਮਰ ਬੰਦਾ ਨਜਾਇਜ ਤਰੀਕੇ ਨਾਲ ਦੌਲਤ ਇਕੱਠੀ ਕਰੀ ਜਾਂਦਾ ਹੈ। ਅਖੀਰਲਾ ਸਮਾਂ ਨੇੜੇ ਆਉਣ ਤੇ ਸਰੀਰ ਦੇ ਸਾਰੇ ਅੰਗ ਸਾਥ ਛੱਡ ਜਾਂਦੇ ਹਨ ਮੰਜੇ ਤੇ ਪਿਆ ਪਿਆ ਇੱਕਠੀ ਕੀਤੀ ਦੌਲਤ ਬਾਰੇ ਪਰਿਵਾਰ ਦੇ ਜੀਵਾਂ ਨੂੰ ਸੈਨਤਾਂ ਨਾਲ ਹੀ ਸਮਝਾਂਦਾ ਹੈ (ਜੁਬਾਨ ਬੋਲਣ ਲਈ ਸਾਥ ਨਹੀਂ ਦਿੰਦੀ)। ਇਸ ਤਰ੍ਹਾਂ ਦੀ ਸਥਿਤੀ ਬਾਰੇ ਇਹ ਵਿਦਵਾਨ ਕੋਈ ਚਾਨਣਾ ਨਹੀਂ ਪਾਉਂਦੇ। ਇਨ੍ਹਾਂ ਵਿਦਵਾਨਾਂ ਅਨੁਸਾਰ ਗੁਰੂ ਸਾਹਿਬ ਇਸੇ ਜੀਵਨ ਨੂੰ ਸਵਾਰਨ ਦੀ ਗੱਲ ਕਰਦੇ ਹਨ। ਇਹ ਗੱਲ ਬਿਲਕੁਲ ਠੀਕ ਹੈ ਪਰ ਕੀ ਗੁਰੂ ਸਾਹਿਬ ਦੇ ਏਨਾ ਉਪਦੇਸ਼ ਕਰਨ ਨਾਲ ਹੀ ਸਾਰੀ ਦੁਨੀਆਂ ਗੁਰਮੁਖ ਬਣ ਗਈ ਹੈ? ਸਾਰੀ ਦੁਨੀਆਂ ਨੇ, ਕਿਸੇ ਨੇਂ ਗੁਰੂ ਸਾਹਿਬਾਂ ਦਾ ਉਪਦੇਸ਼ ਸੁਣਿਆ ਹੈ ਜਾਂ ਨਹੀਂ, ਕਿਸੇ ਨੇ ਗੁਰੂ ਸਾਹਿਬਾਂ ਦਾ ਉਪਦੇਸ ਹਿਰਦੇ ਵਿੱਚ ਵਸਾਇਆ ਹੈ ਜਾਂ ਨਹੀਂ ਸਭ ਨੂੰ ਇਕੋ ਹੀ ਰਸਤੇ ਘੱਲੀ ਜਾਂਦੇ ਹਨ। ਇਨ੍ਹਾਂ ਮੁਤਾਬਕ ਕੋਈ ਗੁਰਮੁਖ ਹੋਵੇ ਜਾਂ ਮਨਮੁਖ ਕੋਈ ਫ਼ਰਕ ਨਹੀਂ ਪੈਂਦਾ। ਇਹ ਵਿਦਵਾਨ ਆਪਣੇ ਆਪ ਬਾਰੇ ਗੁਰਮੁਖ ਹੋਣ ਦਾ ਫ਼ੈਸਲਾ ਆਪ ਹੀ ਕਰੀ ਬੈਠੇ ਹਨ, ਜਦਕਿ ਇਹ ਫ਼ੈਸਲਾ ਉਸ ਪ੍ਰਭੂ ਦੇ ਹੱਥ ਵਿੱਚ ਹੈ ਕਿ ਕੋਈ ਕਿੰਨਾ ਕੁ ਗੁਰਮੁਖ ਹੈ ਕਿੰਨਾ ਨਹੀਂ।
ਇਹ ਠੀਕ ਹੈ ਕਿ ਗੁਰਮਤ ਕਿਸੇ ਧਰਮ ਰਾਜ, ਚਿਤ੍ਰ ਗੁਪਤ, ਸ੍ਵਰਗ-ਨਰਕ, ਆਦਿਕ ਨੂੰ ਨਹੀਂ ਮੰਨਦੀ ਪਰ ਗੁਰਮਤ ਕਰਮਾਂ ਦੇ ਲੇਖੇ ਦਾ ਖੰਡਣ ਵੀ ਨਹੀਂ ਕਰਦੀ। ਫ਼ਰਕ ਏਨਾ ਹੈ ਕਿ ਹਿੰਦੂ ਮਤ ਅਨੁਸਾਰ ਲੇਖਾ ਕਰਨ ਵਾਲੇ ਅਤੇ ਉਨ੍ਹਾਂ ਦਾ ਫ਼ਲ਼ ਦੇਣ ਵਾਲੇ ਵੱਖ ਵੱਖ ਦੇਵਤੇ ਨਿਸਚਿਤ ਕੀਤੇ ਹੋਏ ਹਨ। ਪਰ ਗੁਰਮਤ ਅਨੁਸਾਰ ਕਰਮਾਂ ਦਾ ਲੇਖਾ ਕਰਨ ਵਾਲੇ ਅਤੇ ਇਨ੍ਹਾਂ ਦਾ ਫ਼ਲ ਦੇਣ ਵਾਲੇ ਵੱਖ ਵੱਖ ਦੇਵਤੇ ਨਹੀਂ, ਸਭ ਕੁੱਝ ਕਰਨ ਕਰਾਉਣ ਵਾਲਾ ਪ੍ਰਭੂ ਆਪ ਹੀ ਹੈ। ਹਿੰਦੂ ਮੱਤ ਅਨੁਸਾਰ ਕਰਮਾਂ ਦਾ ਫ਼ਲ ਭੁਗਤਣ ਲਈ ਇਸ ਧਰਤੀ ਤੋਂ ਵੱਖਰੇ ਕਿਤੇ ਅਸਮਾਨਾਂ ਵਿੱਚ ਅਤੇ ਪਤਾਲਾਂ ਵਿੱਚ ਸ੍ਵਰਗ-ਨਰਕ ਮਿਥੇ ਗਏ ਹਨ। ਪਰ ਗੁਰਮਤ ਅਨੁਸਾਰ ਕਰਮਾਂ ਦਾ ਫ਼ਲ ਇਸੇ ਧਰਤੀ ਤੇ ਭੁਗਤਿਆ ਜਾਂਦਾ ਹੈ। ਬੰਦਾ ਆਪਣੇ ਕੀਤੇ ਕਰਮਾਂ ਅਨੁਸਾਰ (ਪ੍ਰਭੂ ਦੇ ਹੁਕਮ ਵਿੱਚ) ਇਸੇ ਧਰਤੀ ਤੇ ਵੱਖ ਵੱਖ ਜੂਨਾਂ ਵਿੱਚ ਜੰਮਦਾ ਮਰਦਾ ਰਹਿੰਦਾ ਹੈ। ਅਤੇ ਦੁਖ ਸੁਖ ਭੋਗਦਾ ਹੈ।
ਸ: ਮੱਖਣ ਸਿੰਘ ਜੀ! ਮੈਂ ਆਪ ਜੀ ਨੂੰ ਇਹ ਗੱਲਾਂ ਇਸ ਲਈ ਲਿਖੀਆਂ ਹਨ ਕਿਉਂਕਿ ਤੁਸੀਂ ਅਤੇ ਸ: ਅਮਰਜੀਤ ਸਿੰਘ (ਚੰਦੀ) ਜੀ ਗੁਰਮਤ ਨੂੰ ਸਹੀ ਸੇਧ ਦੇਣ ਦੇ ਦਿਲੋਂ ਚਾਹਵਾਨ ਹੋ। ਨਹੀਂ ਤਾਂ ਜਿਆਦਾਤਰ ਵਿਦਵਾਨ ਆਪਣੀ ਹੀ ਬਣ ਚੁੱਕੀ ਸੋਚ ਅਨੁਸਾਰ ਗੁਰਬਾਣੀ ਨੂੰ ਸਮਝਣਾ ਅਤੇ ਸਮਝਾਉਣਾ ਚਾਹੁੰਦੇ ਹਨ।
“ਇਕ ਦਝਹਿ ਕਿ ਦਬੀਅਹਿ….” ਸ਼ਬਦ ਵਿੱਚ ਜਿਹੜਾ ਗੁਰੂ ਸਾਹਿਬ ਨੇ ਕਿਹਾ ਹੈ “ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ॥” ਉਸ ਦਾ ਮਤਲਬ ਇਹ ਹੈ ਕਿ ਕੋਈ ਕਿੱਥੇ ਜਾ ਕੇ ਸਮਾਏਗਾ’ ਇਸ ਬਾਰੇ ਕੁੱਝ ਕਿਹਾ ਨਹੀਂ ਜਾ ਸਕਦਾ, ਕਿਉਂਕਿ ਇਹ ਉਸ ਪ੍ਰਭੂ ਦੇ ਹੁਕਮ ਤੇ ਨਿਰਭਰ ਹੈ। ਕਿਸੇ ‘ਦੋ ਦੂਣੀ ਚਾਰ’ ਵਾਲੇ ਫ਼ਾਰਮੁਲੇ ਵਾਂਙੂੰ ਕੋਈ ਬਝਵਾਂ ਨਿਯਮ ਨਹੀਂ ਹੈ ਕਿ ਇਹ ਕਰਮ ਕਰਨ ਦੀ ਇਹ ਸਜਾ ਹੈ ਜਾਂ ਇਹ ਕਰਮ ਕਰਨ ਦਾ ਇਹ ਫ਼ਲ਼ ਹੈ। ਇਸ ਤੁਕ ਨੂੰ ਜ਼ਰਾ ਗਹਿਰਾਈ ਨਾਲ ਵਿਚਾਰ ਕੇ ਦੇਖੋ ਕਿਤੇ ਇਹ ਸਾਬਤ ਨਹੀਂ ਹੁੰਦਾ ਕਿ ਮਰਨ ਪਿੱਛੋਂ ਇੱਥੇ ਹੀ ਸਭ ਕੁੱਝ ਨਿਬੜ ਜਾਂਦਾ ਹੈ ਕੋਈ ਕਿਤੇ ਜਾ ਕੇ ਨਹੀਂ ਸਮਾਉਂਦਾ। ਬੱਸ, ‘ਕੁਝ ਵੀ ਨਾ ਹੋਣ’ ਅਤੇ ‘ਕੁਝ ਪਤਾ ਨਾ ਹੋਣ’ ਦਾ ਫ਼ਰਕ ਸਮਝਣ ਦੀ ਜਰੂਰਤ ਹੈ।
ਸ: ਮੱਖਣ ਸਿੰਘ ਜੀ! ਪ੍ਰਿੰ: ਗਿਆਨੀ ਸੁਰਜੀਤ ਸਿੰਘ ਜੀ ਨੇਂ ਜਿਹੜਾ ਏਸ ਪਾਸੇ ਧਿਆਨ ਦਿਵਾਇਆ ਹੈ ਕਿ ‘ਮਾਰਕਸਵਾਦੀ’ ਸੋਚ ਸਿੱਖੀ ਵਿੱਚ ਵਾੜੀ ਜਾ ਰਹੀ ਹੈ, ਇਹ ਉਨ੍ਹਾਂਦਾ ਸ਼ੰਕਾ ਸਹੀ ਹੈ ਜਾਂ ਗ਼ਲਤ ਪਰ ਜੇ ਆਪਾਂ ਨੂੰ ਗੁਰਮਤ ਨਾਲ ਪਿਆਰ ਹੈ ਤਾਂ ਇਸ ਨੁਕਤੇ ਨੂੰ ਅਨਗੌਲ਼ਿਆ ਨਹੀਂ ਕਰਨਾ ਚਾਹੀਦਾ। ਅਜ ਕਲ੍ਹ ਦੀਆਂ ਨਵੀਆਂ ਵਿਆਖਿਆਵਾਂ ਨੂੰ ਸੱਚੇ ਦਿਲੋਂ ਪਰਖਣਾ ਬਣਦਾ ਹੈ ਕਿ ਕੀ ਸੱਚ ਮੁਚ ਹੀ ਇਹ ਸਾਨੂੰ ਨਾਸਤਿਕਤਾ ਵੱਲ ਤਾਂ ਨਹੀਂ ਪਰੇਰ ਰਹੀਆਂ?
ਸ: ਮੱਖਣ ਸਿੰਘ ਜੀ! ਇਸ ਪੱਤਰ ਨੂੰ ਗਿਲਾ ਨਾ ਸਮਝਣਾ ਅਤੇ ਨਾ ਹੀ ਇਸ ਬਾਰੇ ਕੋਈ ਜਵਾਬ ਦੇਣ ਦੀ ਜਾਂ ਨੋਟ ਲਿਖਣ ਦੀ ਜਰੂਰਤ ਹੈ। ਤੁਸੀਂ ਨਿਰਪੱਖ ਸੋਚਣੀ ਨਾਲ ਜਿਹੜੇ ਸਾਰਿਆਂ ਦੇ ਪੱਤਰ ਛਾਪ ਰਹੇ ਹੋ ਇਹ ਹੀ ਸਭ ਤੋਂ ਉਤਮ ਸੇਵਾ ਹੈ ਜੀ।
ਪਾਠਕਾਂ ਅਗੇ ਬੇਨਤੀ- ਇਹ ਪੱਤਰ ਬੇਸ਼ਕ ਸ: ਮੱਖਣ ਸਿੰਘ ਜੀ ਨੂੰ ਸੰਬੋਧਨ ਕਰਕੇ ਲਿਖਿਆ ਗਿਆ ਹੈ ਪਰ ਇਸ ਨੂੰ ਆਮ ਪਾਠਕਾਂ ਲਈ ਸਮਝਿਆ ਜਾਵੇ ਜੀ। ਧੰਨਵਾਦ।
ਜਸਬੀਰ ਸਿੰਘ (ਕੈਲਗਰੀ)


(27/05/10)
ਨਿਰਭੈ ਸਿੰਘ

ਸਤਿਕਾਰਯੋਗ ਸ੍ਰ: ਮੱਖਣ ਸਿੰਘ ਜੀਓ,
ਵਾਹਗੁਰੂ ਜੀ ਕਾ ਖਾਲਸਾ। ਵਾਹਗੁਰੂ ਜੀ ਕੀ ਫਤਿਹ॥
ਸ੍ਰ: ਚਰਨਜੀਤ ਸਿੰਘ ਜੀ ਬਰੈਂਮਪਟਨ ਨੂੰ ਬੇਨਤੀ ਹੈ ਕਿ ਸ੍ਰ: ਬਲਵੰਤ ਸਿੰਘ ਜੀ ਬਹੋੜੂ ਵਲੋਂ ਲਿਖੀ ਕਿਤਾਬ ਬਾਬਾ ਬੰਦਾ ਸਿੰਘ ਜੀ ਬਹਾਦਰ ਬਾਰੇ ਜ਼ਰੂਰ ਪੜਨ। ਇਹ ਕਿਤਾਬ ਬਹੁਤ ਮੇਹਨਤ ਨਾਲ ਲਿਖੀ ਗਈ ਹੈ ਅਤੇ ਸਹੀ ਤੱਥਾਂ ਨੂੰ ਦਰਸਾਉਂਦੀ ਹੈ।
ਸਭਨਾਂ ਲਈ ਸ਼ੁਬ ਇਛਾਵਾਂ।
ਨਿਰਭੈ ਸਿੰਘ


(27/05/10)
ਸਰਵਜੀਤ ਸਿੰਘ

ਚਰਨਜੀਤ ਸਿੰਘ ਬਰੈਂਮਪਟਨ ਜੀ,
ਵਾਹਿਗੁਰੂ ਜੀ ਕਾ ਖਾਲਸਾ ।
ਵਾਹਿਗੁਰੂ ਜੀ ਕੀ ਫਤਿਹ।
ਵੀਰ ਜੀ, ਆਪ ਨੇ 24 ਮਈ ਦੇ ਪੱਤਰ ਵਿਚ ਲਿਖਿਆ ਸੀ, “ਸੋ ਮੈਨੂੰ ਨਹੀਂ ਲਗਦਾ ਕਿ ਜਿਹਨਾਂ ਲੇਖਕਾਂ ਨੇ ਮਾਤਾ ਸੁੰਦਰੀ ਅਤੇ ਬਾਬਾ ਬਿਨੋਦ ਸਿੰਘ ਤੇ ਗੱਦਾਰੀ ਦੇ ਸੰਗੀਨ ਇਲਜਾਮ ਲਾਏ ਹਨ, ਉਹਨਾਂ ਨੇ ਬਹੁਤੇ ਪਹਿਲੁ ਅਤੇ ਬਹੁਤੇ ਤੱਥ ਵਿਚਾਰੇ ਹਨ”। (ਇਸ ਸਬੰਧੀ ਮੈ ਆਪ ਜੀ ਤੋ ਇਕ ਜਾਣਕਾਰੀ ਦੀ ਮੰਗ ਕੀਤੀ ਸੀ ਜਿਸ ਦਾ ਆਪ ਜੀ ਨੇ ਕੋਈ ਜਿਕਰ ਨਹੀ ਕੀਤਾ) ਸ਼ਾਹੀ ਦਰਬਾਰ ਅਤੇ ਤੱਤ ਖਾਲਸਾ ਵਿਚ ਹੋਏ ਸਮਝੌਤੇ ਵਿਚ ਆਪ ਜੀ ਨੂੰ ਕੁਝ ਵੀ ਗਲਤ ਦਿਖਾਈ ਨਹੀ ਦਿੰਦਾ, ਆਪ ਜੀ ਦੇ ਬਚਨ, “ਸ਼ਾਹੀ ਦਰਬਾਰ ਤੇ ਤੱਤ ਖਾਲਸਾ ਵਿੱਚ ਜੋ ਸਮਝੌਤਾ ਹੋਇਆ, ਉਸ ਵਿੱਚ ਕੀ ਹੈ ਜੋ ਨਹੀਂ ਹੋਣਾ ਚਾਹੀਦਾ ਸੀ”। ਭਾਈ ਮਨੀ ਸਿੰਘ ਜੀ (ਦੂਜੇ) ਨਾਲ ਆਪ ਜੀ ਨੂੰ ਹਮਦਰਦੀ ਹੈ। ਆਪ ਜੀ ਲਿਖਦੇ ਹੋ, “ਸੋ ਮੈਂ ਨਹੀਂ ਸਮਝਦਾ ਕਿ ਇਸ ਚਿੱਠੀ ਦੇ ਆਧਾਰ ਤੇ ਭਾਈ ਮਨੀ ਸਿੰਘ ਨੂੰ ਭੰਡਨਾ ਜਾਇਜ਼ ਹੈ”। ਅਖੀਰ ਵਿਚ ਆਪ ਜੀ ਲਿਖਦੇ ਹੋ, “ਸੋ ਕ੍ਰਿਪਾ ਕਰ ਕੇ ਮੈਨੂੰ ਉਹ ਤੱਥਾਂ ਅਤੇ ਦਲੀਲਾਂ ਭਰਪੁਰ ਕਿਤਾਬ ਦੱਸੋ ਜਿਸ ਵਿੱਚ ਬੰਦਾ ਬਹਾਦੁਰ ਨੂੰ ਨਾਇਕ ਬਣਾ ਕੇ ਪੇਸ਼ ਕੀਤਾ ਹੋਵੇ ਨਾ ਕਿ ਖਲਨਾਇਕ”। ਆਪ ਜੀ, ਸ: ਅਮਰਜੀਤ ਸਿੰਘ ਚੰਦੀ ਅਤੇ ਡਾ: ਹਰਜਿੰਦਰਮੀਤ ਸਿੰਘ ਨਾਲ ਵੀ ਸਹਿਮੱਤ ਨਹੀ ਹੋ। ਵੀਰ ਜੀ ਮੈ ਆਪ ਜੀ ਦੀਆਂ ਉਪ੍ਰੋਕਤ ਆਪਾ ਵਿਰੋਧੀ ਟਿੱਪਣੀਆ ਤੋਂ ਆਪ ਜੀ ਦੇ ਅਸਲ ਮੰਤਵ ਨੂੰ ਸਮਝਣ ਤੋਂ ਅਸਮਰੱਥ ਹਾਂ। ਇਸ ਲਈ ਵਿਚਾਰ ਚਰਚਾ ਨੂੰ ਇਥੇ ਹੀ ਬੰਦ ਕਰਦਾ ਹਾਂ।
ਆਦਰ ਸਹਿਤ
ਸਰਵਜੀਤ ਸਿੰਘ


(27/05/10)
ਡਾ: ਪਰਮਜੀਤ ਸਿੰਘ

ਸਿੱਖ ਮਾਰਗ ਦੇ ਸੰਪਾਦਕ ਤੇ ਪਾਠਕਾਂ ਨੂੰ ਗੁਰ ਫਤੇਹਿ ਪ੍ਰਵਾਨ ਹੋਵੇ,
ਅੱਜ ਪੰਥ ਨੂੰ ਦੋਫਾੜ ਕਰਨ ਵਾਲੀਆਂ ਸਕਤੀਆਂ ਲੋੜ੍ਹ ਤੋਂ ਕੁੱਝ ਜਿਆਦਾ ਹੀ ਸਰਗਰਮ ਹਨ, ਸੱਭ ਤੋਂ ਜਿਆਦਾ ਨੁਕਸਾਨ ਸਿੱਖ ਪੰਥ ਦੀ ਸਿਰਮੌਰ ਜੱਥੇਬੰਦੀ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਮ੍ਰਿਤਸਰ ਗਲਤ ਹੱਥਾਂ ਵਿੱਚ ਖੇਡ ਕੇ ਕਰ ਰਹੀ ਹੈ। ਕਦੀ ਸਿੱਖ ਇਤਿਹਾਸ (ਹਿੰਦੀ) ਵਿੱਚ ਛਾਪ ਕੇ ਭਾਰਤ ਦੇ ਦੱਖਣੀ ਰਾਜਾਂ ਤੇ ਮੱਧ ਭਾਰਤੀ ਰਾਜਾਂ ਵਿੱਚ ਮੁਫਤ ਵੰਡੀ ਗਈ ਹੈ ਤੇ ਵੰਡੀ ਜਾ ਰਹੀ ਹੈ। ਗੁਰ ਇਤਿਹਾਸ ਪਾਤਸ਼ਾਹੀ 6 ਤੇ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਕਾਫੀ ਊਲ ਜਾਲੂਲ ਛਾਪ ਕੇ ਵੰਡਿਆ ਜਾ ਰਿਹਾ ਹੈ। ਗੁਪਤ ਏਜੰਸੀਆਂ ਆਪਣੇ ਕੰਮ ਵਿੱਚ ਮਸਤ ਹਨ ਤਾਂ ਜੋ ਪੰਜਾਬ ਵਿੱਚ ਕੋਈ ਵੱਡੀ ਵਾਰਦਾਤ ਕੀਤੀ ਜਾ ਸਕੇ ਤੇ ਨਵੀਂ ਫਸਲ ਨੂੰ ਕੱਟਣ ਦਾ ਕੋਈ ਬਹਾਨਾ ਬਣਾਇਆ ਜਾ ਸਕੇ। ਬਰਨਾਲੇ ਦੀ ਸਰਕਾਰ ਵੇਲੇ ਦੀ ਕਾਰ ਗੁਜਾਰੀ ਨਿੱਤ ਭਾਈ ਹਰਜਿੰਦਰ ਸਿੰਘ ਦਿਲਗੀਰ ਵੱਲੋਂ ਸਪੋਕਸਮੈਨ ਵਿੱਚ ਛਾਪੀ ਜਾ ਰਹੀ ਹੈ। ਮੋਜੂਦਾ ਸਰਕਾਰ ਦੀ ਕਾਰ ਗੁਜਾਰੀ ਅਸੀਂ ਨਿੱਤ ਆਪਣੀ ਅੱਖਾਂ ਨਾਲ ਦੇਖ ਰਹੇ ਹਾਂ ਕੁੱਝ ਕਹਿਣ ਦੀ ਜਰੂਰਤ ਨਹੀ ਹੈ। ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਇੱਕ ਜੂਨ ਤੋਂ ਬਣਨੀਆਂ ਸੁਰੂ ਹੋ ਰਹੀਆਂ ਹਨ, ਸੋ ਮੇਰੀ ਜਾਗਰਤ ਸਿੱਖਾਂ ਨੂੰ ਅਪੀਲ ਹੈ ਕਿ ਵੋਟਾਂ ਬਣਾਉਣ ਸਮੇਂ ਸਤੱਰਕ ਰਹਿ ਕੇ ਵੋਟਾਂ ਬਣਾਈਆਂ ਜਾਣ ਧੰਨਵਾਦ। ਹੋਈਆਂ ਗਲਤੀਆਂ ਦੀ ਮੁਆਫੀ ਦੇਣਾ।

ਡਾ: ਪਰਮਜੀਤ ਸਿੰਘ


(27/05/10)
ਇੰਦਰ ਜੀਤ ਸਿੰਘ ਕਾਨਪੁਰ

ਸਿੱਖ ਮਾਰਗ ਦੇ ਵਿਦਵਾਨ ਪਾਠਕ ਸਜਣੋ!
ਗੁਰੁ ਫਤਿਹ ਪਰਵਾਨ ਕਰਨੀ ਜੀ।
ਬਹੁਤ ਦਿਨਾਂ ਤੋਂ ਗੁਰੁ ਕੀ ਫੋਜ ਦੇ ਸਰਦਾਰ ਅਤੇ ਮਹਾਨ ਜਰਨੈਲ “ਗੁਰਬਖਸ਼ ਸਿੰਘ ਜੀ ਬੰਦਾ ਬਹਾਦੁਰ” ਬਾਰੇ ਇੱਕ ਬਹਿਸ ਛਿੜੀ ਹੋਈ ਹੈ। ਇਸ ਬਹਿਸ ਵਿੱਚ ਵਿਦਵਾਨ ਸੱਜਣ ਇੱਕ ਦੂਜੇ ਦੀਆਂ ਲਿਖਤਾਂ ਦੀ ਬਖੀਆ ਉਧੇੜ ਦੇ ਨਜਰ ਆ ਰਹੇ ਹਨ। ਦਾਸ ਇਸ ਬਹਿਸ ਵਿੱਚ ਬਿਲਕੁਲ ਉਲਝਨਾਂ ਨਹੀ ਸੀ ਚਾਂਉਦਾ। ਲੇਕਿਨ ਇਹ ਬਹਿਸ ਬਹੁਤ ਲੰਮੀ ਹੋ ਜਾਣ ਕਰਕੇ ਅਸੀ ਵੀਰ ਸਰਵਜੀਤ ਸਿੰਘ, ਚਰਨਜੀਤ ਸਿੰਘ ਬਰੈਂਪਟਨ, ਅਮਰਜੀਤ ਸਿੰਘ ਚੰਦੀ, ਵਰਗੇ ਸੂਝਵਾਨ ਵਿਦਵਾਨਾਂ ਦੇ ਲੇਖਾਂ ਅਤੇ ਕੀਮਤੀ ਵਿਚਾਰਾਂ ਤੋ ਵਾੰਝੇ ਹੋਈ ਜਾ ਰਹੇ ਸਾਂ। ਜਿਨਾਂ ਸਮਾਂ ਇਸ ਫੋਰਮ ਤੇ ਇੱਕ ਦੂਜੇ ਨਾਲ ਬਹਿਸ ਵਿੱਚ ਖਰਾਬ ਕਰਦੇ ਰਹਿਣ ਗੇ, ਉਨਾਂ ਚਿਰ ਅਸੀ ਇਨਾਂ ਦੇ ਵਡਮੁਲੇ ਲੇਖਾਂ ਤੋ ਵਾਂਝੇ ਰਹਾਂਗੇ। ਉਨਾਂ ਦੀ ਇਸ ਬਹਿਸ ਨਾਲੋਂ ਇਨਾਂ ਵਿਦਵਾਨਾਂ ਦੇ ਲੇਖ ਸਾਡੇ ਲਈ ਜਿਆਦਾ ਕੀਮਤੀ ਹਨ।
ਸਰਦਾਰ ਗੁਰਬਖਸ਼ ਸਿੰਘ ਜੀ ਬੰਦਾ ਬਹਾਦੁਰ ਦੇ ਬਾਰੇ ਜੋ ਇਤਿਹਾਸ ਮਿਲਦਾ ਹੈ ਉਸ ਵਿੱਚ ਬਹੁਤਾ ਮੰਨ ਘੜੰਤ ਇਤਿਹਾਸ ਵੀ ਹੈ। ਇਤਿਹਾਸ ਦੇ ਸਹੀ ਤੱਥ, ਕੌਮ ਤੋਂ ਲੁਕਾਏ ਗਏ ਯਾਂ ਮਸੰਦਾਂ, ਮਹੰਨਤਾਂ ਅਤੇ ਬਰ੍ਰਾਹਮਣ ਵਾਦੀਆਂ ਨੇ ਮੌਕਾ ਪਾ ਕੇ ਨਸ਼ਟ ਯਾਂ ਵਿਕ੍ਰਤ ਕਰ ਦਿਤੇ। ਅਸੀ ਬਚਪਣ ਤੋਂ ਬੰਦਾ ਸਿੰਘ ਬਹਾਦੁਰ ਬਾਰੇ ਜਿਨੀਆਂ ਸਾਖੀਆਂ ਸੁਣਦੇ ਆਏ ਹਾਂ, ਉਹ ਇੱਕ ਨਾਲ ਇੱਕ ਨਹੀ ਰਲਦੀਆਂ। ਕਦੀ ਸੁਣੀ ਦਾ ਸੀ ਕੇ ਬੰਦਾ ਬਹਾਦੁਰ ਆਪਣੇ ਆਪ ਨੂੰ ਗਿਆਰਵਾਂ ਗੁਰੁ ਮਨੋਣ ਲਗ ਪਏ ਸੀ। ਉਨਾਂ ਨੇ ਅਕਾਲ ਤਖਤ ਤੇ ਅਪਨੀ ਵਖਰੀ ਮੰਜੀ ਰਖ ਲਈ ਸੀ। ਕਦੀ ਪੜਦੇ ਸਾਂ ਕੇ ਬੰਦਾ ਬਹਾਦੁਰ ਨੇ ਆਪਣਾਂ “ਬੰਦਈ ਖਾਲਸਾ” ਪੰਥ ਆਰੰਭ ਕਰ ਦਿਤਾ ਸੀ। ਬੰਦਾ ਸਿੰਘ ਬਹਾਦੁਰ ਦਾ ਨਾਮ ਬੰਦਾ ਵੈਰਾਗੀ ਸੀ। ਲੇਕਿਨ ਇੱਕ ਬੱਚੇ ਦੇ ਮੰਨ ਵਿੱਚ ਵੀ ਅਕਾਲ ਪੁਰਖ ਦੀ ਦਿਤੀ ਇਨੀ ਕੂ ਤਰਕ ਸਕਤੀ ਹੁੰਦੀ ਹੈ ਕੇ ਉਸ ਦਾ ਅਬੋਧ ਮਨ ਜੋ ਇਤਿਹਾਸ ਦੀ ਬਹੁਤੀ ਜਾਣਕਾਰੀ ਨਹੀ ਸੀ ਰਖਦਾ ਇਸ ਅਲੂਲ ਜਲ਼ੂਲ ਇਤਿਹਾਸਿਕ ਸਾਖੀਆਂ ਨੂੰ ਸਹੀ ਮਨਣ ਤੋ ਸਦਾ ਹੀ ਇਨਕਾਰੀ ਰਿਹਾ। ਜਿਉ ਜਿਉ ਉਹ ਬਾਲਕ ਮਨ ਵਡਾ ਹੋਇਆ ਉਸ ਨੂੰ ਇਸ ਗਲ ਦਾ ਇਹਸਾਸ ਹੋ ਗਇਆ ਕੇ ਇਹ ਗੁਰੁ ਦੇ ਇੱਕ ਮਹਾਨ ਸਿੱਖ ਨੂੰ ‘ਖਲਨਾਇਕ” ਬਨਾਉਣ ਦੀ ਕੋਝੀ ਚਾਲ ਅਤੇ ਸ਼ੜਯੰਤਰ ਹੈ।
ਗਿਆਨ ਸਿੰਘ ਭੰਗੂ ਤੋ ਲੇ ਕੇ ਸਮਸ਼ੇਰ ਸਿੰਘ ਅਤੇ ਛਿਬਰ ਦੀਆਂ ਲਿਖਤਾਂ ਜਿਨਾਂ ਦਾ ਜਿਕਰ ਇਸ ਬਹਿਸ ਵਿੱਚ ਵੀ ਆਇਆ ਹੈ। ਬਹੁਤਿਆਂ ਦੀਆਂ ਲਿਖਤਾਂ ਵਿੱਚ ਕੋਈ ਵੀ ਲਿਖਤ ਐਸੀ ਨਹੀ ਮਿਲਦੀ, ਜੋ ਤਰਕ ਦੀ ਕਸੌਟੀ ਤੇ ਖਰੀ ਉਤਰ ਸਕੇ। ਅਤੇ ਮੰਨ ਨੂੰ ਤਸੱਲੀ ਦੇ ਸਕੇ। ਕੋਈ ਇਤਿਹਾਸਕਾਰ ਅੰਗ੍ਰੇਜਾਂ ਦੀ ਖੁਸ਼ਾਮਦ ਦਾ ਸ਼ਿਕਾਰ ਹੋਕੇ ਇਤਿਹਾਸ ਲਿਖ ਰਿਹਾ ਹੈ (ਗਿਆਨ ਸਿੰਘ ਭੰਗੂ)। ਕੋਈ ਸਿੱਖ ਵਿਰੋਧੀ ਬ੍ਰਾਹਮਣਵਾਦੀ ਲਾਣੇ ਦੇ ਮਕਸਦ ਨੂੰ ਪੂਰਨ ਲਈ ਮਨਘੜੰਤ ਇਤਿਹਾਸ ਲਿਖ ਰਿਹਾ ਹੈ (ਸ਼ਮਸ਼ੇਰ ਸਿੰਘ)।
ਇੰਡੀਆ ਅਵੇਅਰਨੇਸ ਦੇ ਮਈ ਅੰਕ ਵਿੱਚ ਛਪਿਆ ਸ. ਹਰਜਿੰਦਰ ਮੀਤ ਸਿੰਘ ਜੀ ਦਾ ਲੇਖ ਬਹੁਤ ਖੋਜਪੂਰਨ ਸੀ ਅਤੇ ਬਹੁਤ ਮਹਿਨਤ ਨਾਲ ਲਿਖਿਆ ਗਇਆ ਸੀ। ਲੇਕਿਨ ਅਸੀ ਇੱਕ ਬਹੁਤ ਮੁੰਢਲੀ ਗਲ ਭੁਲ ਜਾਂਦੇ ਹਾਂ ਕੇ ਅਸੀ ਸਿੱਖ ਵਿਰੋਧੀ ਬ੍ਰਾਹਮਣ ਵਾਦੀਆਂ ਦੇ ਕੋਮ ਨਾਲ ਕੀਤੇ ਧੋਖਿਆਂ ਨੂੰ “ਜਸਟੀਫਾਈ” ਕਰਨ ਦੀ ਆਦਤ ਕਦੀ ਵੀ ਨਹੀ ਛਡ ਸਕੇ। ਜੇ “ਬਚਿਤ੍ਰ ਨਾਟਕ” ਨਾਮ ਦੀ “ਕੂੜ ਕਿਤਾਬ” ਪ੍ਰਗਟ ਕੀਤੀ ਗਈ ਤੇ ਅਸੀ ਉਸ ਨੂੰ ਸੋਧਨ ਦੀ ਬਜਾਇ ਉਸ ਨੂੰ ਹੀ ਦਸਮ ਪਿਤਾ ਦੀ ਬਾਣੀ ਕਹਿਣ ਲਗ ਪਏ। ਜੇ ਭਾਈ ਗੁਰਦਾਸ ਦੀਆਂ ਵਾਰਾਂ ਨੂੰ ਸਿੱਖ ਵਿਰੋਧੀਆਂ ਨੇ ਵਿਕ੍ਰਤ ਕੀਤਾ ਤੇ ਅਸੀ ਉਸ ਨੂੰ ਗੁਰੁ ਗੰਥ ਦੀ ਰੱਬੀ ਬਾਣੀ ਦੀ ਕਸੌਟੀ ਤੇ ਸੋਧਨ ਦੀ ਬਜਾਇ, ਇਹ ਕਹਿਣ ਲਗ ਪਏ ਕੇ ਭਾਈ ਗੁਰਦਾਸ ਦੋ ਹੋਏ ਸਨ। ਇਸ ਲੇਖ ਵਿੱਚ ਮਾਤਾ ਸੁੰਦਰੀ ਦੇ ਖਤ ਨੂੰ ਝੂਠਾ ਸਾਬਿਤ ਕਰਨ ਦੀ ਬਜਾਇ ਭਾਈ ਮਨੀ ਸਿੰਘ ਵੀ ਦੋ ਹੋ ਗਏ ਹਨ। ਜੇ ਅਸੀ ਦੀਵਾਲੀ ਦਾ ਬ੍ਰਾਹਮਣੀ ਤਿਉਹਾਰ ਮਣਾਉਦੇ ਸਾਂ ਤੇ ਉਸ ਨੂੰ “ਜਸਟੀਫਾਈ” ਕਰਨ ਲਈ “ਬੰਦੀ ਛੋੜ” ਦਿਵਸ ਬਣਾ ਦਿਤਾ, ਜਦ ਕੇ ਗੁਰੁ ਹਰਗੋਬਿੰਦ ਸਾਹਿਬ ਉਸ ਦਿਨ ਗਵਾਲੀਅਰ ਦਾ ਕਿਲਾ ਛਡਿਆ ਹੀ ਨਹੀ। ਇਸ “ਨਾਮੁਰਾਦ” ਬ੍ਰਾਹਮਣਵਾਦੀ ਦਿਹਾੜੇ ਦੀ ਵਜਿਹ ਨਾਲ ਹੀ ਖਾਲਸਾ ਫੋਜ ਦੇ ਜਰਨੈਲ ਸਰਦਾਰ ਜੱਸਾ ਸਿੰਘ ਆਲਹੂਵਾਲੀਆਂ ਦਵਾਰਾ ਕਾਯਮ “ਖਾਲਸਾ ਰਾਜ” ਸਿੱਖਾਂ ਦੇ ਹਥੋ ਹਮੇਸ਼ਾਂ ਲਈ ਖੁੱਸ ਗਇਆ। ਜਦੋਂ ਜਥੇਦਾਰ ਜੱਸਾ ਸਿੰਘ ਦੇ ਲੱਖ ਮਨਾ ਕਰਨ ਦੇ ਭਾਵਜੂਦ ਬਘੇਲ ਸਿੰਘ ਤੇ ਉਨਾਂ ਦੇ ਹੋਰ ਸਾਥੀ ਦਿਵਾਲੀ ਦਾ ਇਹ ਬ੍ਰਾਹਮਣੀ ਤਿਉਹਾਰ ਮਨਾਉਣ, ਅੰਮ੍ਰਿਤਸਰ ਚਲੇ ਗਏ। ਅਸਲੀਯਤ ਤੇ ਇਹ ਹੈ ਕੇ ਅਸੀ ਕਦੀ ਵਿਕ੍ਰਤ ਕੀਤੇ ਗਏ ਇਤਿਹਾਸ ਅਤੇ ਹੋਰ ਲਿਖਤਾਂ ਨੂੰ ਸੋਧਨ ਦੀ ਬਜਾਏ ਅਪਣੇ ਤਰਕਾਂ ਨਾਲ “ਜਸਟੀਫਈ” ਹੀ ਕਰਦੇ ਰਹੇ ਹਾਂ। ਇਸ ਦਾ ਸਭ ਤੋ ਭਿਆਨਕ ਉਦਾਹਰਣ “ਅਖੋਤੀ ਦਸਮ ਗ੍ਰੰਥ” ਹੈ। ਜੇ ਇਸ “ਬਿਚਿਤ੍ਰ ਨਾਟਕ” ਨੂੰ ਅਸੀ ਸੁਰੂ ਤੋਂ ਹੀ ਸੋਧਨ ਵਿੱਚ ਹੀ ਜੁਟ ਜਾਂਦੇ ਤੇ ਇਹ “ਕੂੜ ਕਿਤਾਬ” ਅਜ “ਸ਼੍ਰੀ ਗੁਰੂ ਦਸਮ ਗੰਥ ਸਾਹਿਬ ਜੀ” ਕਦੀ ਵੀ ਨਾਂ ਬਣ ਪਾਂਦੀ। ਅਸੀ ਤਾਂ ਸਿਰਫ ਹਰ ਗਲ ਨੂੰ ‘ਜਸਟੀਫਾਈ” ਹੀ ਕਰਦੇ ਰਹੇ ਹਾਂ। ਇਹੋ ਸਾਡਾ ਦੁਖਾਂਤ ਹੈ।
ਇਕ ਗਲ ਤੇ ਸਾਨੂੰ ਸਾਰਿਆਂ ਨੂੰ ਅਪਣੇ ਮਨ ਵਿੱਚ ਪੱਕੀ ਕਰਕੇ ਚਲਣਾ ਚਾਹੀਦਾ ਹੈ ਕੇ। ਜੇ ਗੁਰੁ ਘਰ ਦਾ ਰਸੋਈਆਂ ਡੱਲੇ ਦੀ ਬੰਦੂਕ ਨੂੰ ਟੇਸਟ ਕਰਨ ਲਈ ਅਪਨੀ ਜਾਨ ਦੇਣ ਲਈ ਤਿਆਰ ਹੋ ਸਕਦਾ ਹੈ। ਤੇ ਗੁਰੁ ਦਾ ਥਾਪਿਆਂ ਜਰਨੈਲ ਗੁਰਬਖਸ਼ ਸਿੰਘ ਬੰਦਾ ਬਹਾਦੁਰ ਕੋਈ ਛੋਟੀ ਮੋਟੀ ਹਸਤੀ ਨਹੀ ਸੀ। ਉਹ ਮੁਸਲਮਾਨਾਂ ਦਾ ਵੈਰੀ ਵੀ ਨਹੀ ਸੀ ਜੈਸਾ ਕੇ ਸ਼ਮਸ਼ੇਰ ਸਿੰਘ ਉਸ ਨੂੰ ਦਰਸਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਹ ਕੌਮ ਦਾ ਇੱਕ ਮਹਾਨ ਅਤੇ ਨੀਤੀ ਵਾਨ ਯੋਧਾ ਅਤੇ ਕੌਮ ਦਾ ਇੱਕ ਹੀਰਾ ਸੀ। ਉਸ ਨੂੰ ਮਨਘੜੰਤ ਇਤਿਹਾਸ ਲਿਖ ਕੇ ਇੱਕ “ਨਾਇਕ” ਤੋਂ “ਖਲਨਾਇਕ” ਬਨਾਉਣ ਦੀ ਕੋਸ਼ਿਸ਼ ਕਰਨਾਂ ਬ੍ਰਾਹਮਣ ਵਾਦੀਆਂ ਦੀ ਲੁੰਬੜ ਚਾਲ ਹੈ। ਇਸ ਚਾਲ ਨੂੰ ਤੁਸੀ ਆਪਣੇ ਅਧਿਐਯਨ ਦੇ ਅਧਾਰ ਤੇ ਖੋਜ ਕਰਕੇ ਕਾਮਯਾਬ ਨਹੀ ਹੋਣ ਦੇਣਾ।
ਇਥੇ ਵਿਦਵਾਨਾਂ ਦੇ ਆਪਸੀ ਟਕਰਾਵ ਦੀ ਇਕੋ ਇੱਕ ਵਜਿਹ ਬੰਦਾ ਸਿੰਘ ਬਹਾਦੁਰ ਬਾਰੇ ਕੋਈ ਪ੍ਰੋੜ ਅਤੇ ਪ੍ਰਮਾਣਿਕ ਇਤਿਹਾਸ ਦਾ ਨਾਂ ਹੋਣਾ ਹੈ। ਜੇਤਾ ਸੁਣੇ ਤੇਤਾ ਬਖਿਆਨੇ…। ਮੁਤਾਬਿਕ ਜੋ ਅਸੀ ਪੜਨਾਂ ਹੈ ਉਹ ਹੀ ਤੇ ਲਿਖਨਾਂ ਹੈ। ਜੇ ਪੜਿਆ ਹੀ ਗਲਤ ਹੋਵੇ ਤੇ ਲਿਖਣਾ ਕਿਥੋਂ ਸਹੀ ਹੋ ਸਕਦਾ ਹੈ। ਇਸ ਦਾ ਹਲ ਤੇ ਇਹ ਹੀ ਹੈ ਕੇ ਸਾਰੇ ਵਿਦਵਾਨਾਂ ਦੇ ਲੇਖ ਪੜੀਏ ਤੋ ਉਨਾਂ ਦੀ ਮੇਹਨਤ ਅਤੇ ਅਧਿਐਣ ਦੀ ਇੱਜਤ ਕਰਦੇ ਹੋਏ ਜੋ ਗਲ ਪ੍ਰਮਾਣਿਕ ਅਤੇ ਤਰਕ ਦੀ ਕਸਵਟੀ ਤੇ ਸਹੀ ਉਤਰੇ ਉਸ ਨੂੰ ਮੰਨ ਲਿਆ ਜਾਵੇ। ਅਤੇ ਜੋ ਗਲ ਸਹੀ ਨਾਂ ਲਗਦੀ ਹੋਏ ਉਸ ਨੂੰ ਲਿਖਾਰੀ ਦੀ ਨਿਜੀ ਰਾਯ ਜਾਂ ਵਿਚਾਰ ਸਮਝ ਕੇ ਉਲਝਣ ਦੀ ਬਜਾਇ “ਇਗਨੋਰ” ਕਰ ਦਿਤਾ ਜਾਵੇ।
ਇੰਦਰ ਜੀਤ ਸਿੰਘ
ਕਾਨਪੁਰ


(26/05/10)
ਮਜਿੰਦਰ ਸਿੰਘ

S. Gurcharan singh (Jionwala). S. Sarwjit singh and Gursharan singh kasel, from last two years i am reading your views, U r deadly against Punar janam and Karam's theory. Now there is an article of Principal Surjit Singh
ਵੱਡਾ ਦੁਖ ਤਾਂ ਉਸ ਵੇਲੇ ਹੁੰਦਾ ਹੈ ਜਦੋਂ ਸਾਡੇ ਅਜੋਕੇ ਅਤੇ ਅਜਿਹੇ ਵਿਦਵਾਨ ਆਪਣੀ ਸੋਚਣੀ ਨੂੰ ਗੁਰਬਾਣੀ ਸੇਧ ਤੋਂ ਵੀ ਉਪਰ ਲਿਆਉਣ ਲਈ, ਜੂਨਾਂ ਨਾਲ ਸਬੰਧਤ ਹਰੇਕ ਸ਼ਬਦ ਦੇ ਆਪਣੇ ਹੀ ਮਨ ਮਰਜ਼ੀ ਦੇ ਅਰਥ ਕਰਦੇ ਤੇ ਕਮਿਉਨਿਸਟਾਂ ਦੀ ਬੋਲੀ ਹੀ ਬੋਲ ਰਹੇ ਹੁੰਦੇ ਹਨ। ਉਹਨਾਂ ਦੀਆਂ ਲਿਖਤਾਂ ਜਾਂ ਕਥਾਵਾਂ ਨੂੰ ਗਹੁ ਨਾਲ ਵਿਚਾਰਿਆ ਜਾਵੇ ਤਾਂ ਉਥੇ ਵੀ ਨਾ ਅਰਦਾਸ ਵਾਲਾ ਵਿਸ਼ਾ ਰਹਿ ਚੁੱਕਾ ਹੁੰਦਾ ਹੈ ਨਾ ਪ੍ਰਭੂ ਦੀ ਬਖ਼ਸ਼ਿਸ਼ ਤੇ ਨਦਰਿ, ਕਰਮ ਜਾਂ ਮਿਹਰ ਵਾਲਾ, ਨਾ ਪ੍ਰਭੂ ਵੱਲੋਂ ਬਹੁੜੀ ਕਰਣ ਵਾਲਾ ਤੇ ਨਾ ਹੀ ਗੁਰਬਾਣੀ ਤੋਂ ਪ੍ਰਾਪਤ ਹੋਣ ਵਾਲੇ ਆਤਮ ਵਿਸ਼ਵਾਸ ਵਾਲਾ। ਬਲਕਿ ਉਥੇ ਤਾਂ ਗੁਰਬਾਣੀ ਆਧਾਰਿਤ ਆਤਮਵਿਸ਼ਵਾਸ ਦੇ ਬਦਲੇ ਵੀ ਮੈ, ਹਉਮੈ ਹੀ ਉਪਰ ਆਈ ਹੁੰਦੀ ਹੈ ਅਤੇ ਇਹੀ ਸੋਚ ਸੰਗਤਾਂ `ਚ ਭਰੀ ਜਾ ਰਹੀ ਹੁੰਦੀ ਹੈ ਕਿ ਜਿਵੇਂ ਸਭ ਕੁੱਝ ਮਨੁੱਖ ਨੇ ਆਪ ਹੀ ਕਰਣਾ ਹੈ, ਕਰਤਾਰ ਨੇ ਕੁੱਝ ਵੀ ਨਹੀਂ।
Its Surprising that how u r digesting these comments. I m also surprised that whether Sikh marg editor S. makhan Singh has changed his ideology.
With thanks
majinder singh

(ਸੰਪਾਦਕੀ ਟਿੱਪਣੀ:- ਮਜਿੰਦਰ ਸਿੰਘ ਜੀ ਮੈਂ ਆਪਣੇ ਕੋਈ ਵੀ ਵਿਚਾਰ ਨਹੀਂ ਬਦਲੇ। ਮੈਂ ਧਰਮਰਾਜ, ਚਿਤਰ ਗੁਪਤ, ਨਰਕ-ਸੁਰਗ ਆਦਿਕ ਨੂੰ ਬਿੱਲਕੁੱਲ ਨਹੀਂ ਮੰਨਦਾ। ਮਰਨ ਤੋਂ ਬਾਅਦ ਦੇ ਜੀਵਨ ਬਾਰੇ ਮੈਂ ਦਾਅਵੇ ਨਾਲ ਕੁੱਝ ਨਹੀਂ ਕਹਿ ਸਕਦਾ। ਕਿਉਂਕਿ ਇਹ ਗੱਲ ਗੁਰੂ ਨਾਨਕ ਸਾਹਿਬ ਜੀ ਨੇ ਹੇਠ ਲਿਖੇ ਸਲੋਕ ਵਿੱਚ ਸਮਝਾ ਦਿੱਤੀ ਹੈ।
ਇਕ ਦਝਹਿ ਇੱਕ ਦਬੀਅਹਿ ਇਕਨਾ ਕੁਤੇ ਖਾਹਿ॥ ਇਕਿ ਪਾਣੀ ਵਿਚਿ ਉਸਟੀਅਹਿ ਇਕਿ ਭੀ ਫਿਰਿ ਹਸਣਿ ਪਾਹਿ॥ ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ॥ 2॥ ਪੰਨਾ ੬੪੮॥
ਅਰਥ : — (ਮਰਨ ਤੇ) ਕੋਈ ਸਾੜੇ ਜਾਂਦੇ ਹਨ, ਕੋਈ ਦੱਬੇ ਜਾਂਦੇ ਹਨ, ਇਕਨਾਂ ਨੂੰ ਕੁੱਤੇ ਖਾਂਦੇ ਹਨ, ਕੋਈ ਜਲ-ਪ੍ਰਵਾਹ ਕੀਤੇ ਜਾਂਦੇ ਹਨ ਤੇ ਕੋਈ ਸੁੱਕੇ ਖੂਹ ਵਿੱਚ ਰੱਖੇ ਜਾਂਦੇ ਹਨ। ਪਰ, ਹੇ ਨਾਨਕ ! (ਸਰੀਰ ਦੇ) ਇਸ ਸਾੜਨ ਦੱਬਣ ਆਦਿਕ ਨਾਲ ਇਹ ਨਹੀਂ ਪਤਾ ਲੱਗ ਸਕਦਾ ਕਿ ਰੂਹਾਂ ਕਿੱਥੇ ਜਾ ਵੱਸਦੀਆਂ ਹਨ।
ਪ੍ਰਿੰ ਸੁਰਜੀਤ ਸਿੰਘ ਅਤੇ ਹੋਰਨਾ ਦੇ ਇਸ ਤਰ੍ਹਾਂ ਦੇ ਵਿਚਾਰ ਪਹਿਲਾਂ ਤੋਂ ਹੀ ‘ਸਿੱਖ ਮਾਰਗ’ ਤੇ ਛਪਦੇ ਆ ਰਹੇ ਹਨ, ਇਹ ਕੋਈ ਪਹਿਲੀ ਵਾਰੀ ਨਹੀਂ ਛਪੇ। ਜੇ ਕਰ ਤੁਸੀਂ ਪਿਛਲੇ ਪੱਤਰ ਪੜ੍ਹ ਕੇ ਦੇਖੋ ਤਾਂ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਇਸ ਬਾਰੇ ਵਿਚਾਰ ਚਰਚਾ ਕਾਫੀ ਲੰਮਾ ਸਮਾ ਚਲਦੀ ਰਹੀ ਹੈ। ਜਿਸ ਬਾਰੇ ਗੁਰੂ ਨਾਨਕ ਨੇ ਕੋਈ ਦਾਅਵਾ ਨਹੀਂ ਕੀਤਾ ਉਸ ਬਾਰੇ ਮੈਂ ਕੀ ਕਰ ਸਕਦਾ ਹਾਂ। ਜੇ ਕਰ ਸਾਡਾ ਆਹ ਜੀਵਨ ਚੰਗਾ ਬਣ ਗਿਆ ਤਾਂ ਅਗਾਂਹ ਬਾਰੇ ਸਾਨੂੰ ਕੋਈ ਫਿਕਰ ਕਰਨ ਦੀ ਲੋੜ ਨਹੀਂ। ਇਹੀ ਇੱਕ ਜਟਲ ਵਿਸ਼ਾ ਹੈ ਜਿਸ ਬਾਰੇ ਵਿਦਵਾਨਾਂ ਦੀ ਕੋਈ ਇੱਕ ਰਾਇ ਨਹੀਂ ਬਣ ਸਕੀ ਅਤੇ ਅਸੀਂ ਪਹਿਲਾਂ ਤੋਂ ਹੀ ਦੋਹਾਂ ਪਾਸਿਆਂ ਦੇ ਵਿਚਾਰ ਛਾਪ ਰਹੇ ਹਾਂ। ਇਸ ਬਾਰੇ ਇੱਕ ਦੂਜੇ ਨੂੰ ਘਟੀਆ ਸ਼ਬਦਾਵਲੀ ਨਾ ਵਰਤਣ ਤੋਂ ਵੀ ਕਹਿੰਦੇ ਆ ਰਹੇ ਹਾਂ)


(ਨੋਟ:- ਜੇ ਕਰ ਤੁਸੀਂ ਸਿਰਫ ਸ਼ਬਦ ਗੁਰੂ ਗਿਆਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੀ ਸਿੱਖ ਹੋ ਅਤੇ ਹੋਰ ਕਿਸੇ ਦੇ ਨਹੀਂ ਤਾਂ ‘ਸਿੱਖ ਮਾਰਗ’ ਦੇ ਮੁੱਖ ਪੰਨੇ ਤੇ ਜਾ ਕੇ ਕਲਿਕ ਕਰੋ ਅਤੇ ਆਪਣੇ ਸੁਝਾਓ ਦਿਓ-ਸੰਪਾਦਕ)


(26/05/10)
ਚਰਨਜੀਤ ਸਿੰਘ ਬਰੈਂਮਪਟਨ

ਸਰਵਜੀਤ ਸਿੰਘ ਜੀ
ਜਿਹੜਾ ਤੁਸੀ ਲਿੰਕ ਦਿੱਤਾ ਹੈ, ਉੱਥੇ ਜਾ ਕੇ ਪੇਜ 59 ਤੋਂ 63 ਤੱਕ ਪੜੋ। “ਸ਼ਾਹੀ ਦਰਬਾਰ ਦਾ ਮਸ਼ਵਰਾ” ਤੋਂ ਲੈ ਕੇ “ਕਲਾਨੌਰ ਮਾਰਨੀ” ਤੱਕ।
ਸਾਰਾ ਕੁੱਝ ਤੇ ਤੱਤ ਖਾਲਸਾ ਦੇ ਹੱਕ ਵਿੱਚ ਲਿਖਿਆ ਪਿਆ ਹੈ। ਸ਼ਾਹੀ ਦਰਬਾਰ ਤੇ ਤੱਤ ਖਾਲਸਾ ਵਿੱਚ ਜੋ ਸਮਝੌਤਾ ਹੋਇਆ, ਉਸ ਵਿੱਚ ਕੀ ਹੈ ਜੋ ਨਹੀਂ ਹੋਣਾ ਚਾਹੀਦਾ ਸੀ।
ਹੋ ਸਕਦਾ ਹੈ ਕਿ ਮੈਂ ਹੀ ਜਰੂਰਤ ਤੋਂ ਜਿਆਦਾ ਮੂਰਖ਼ ਹੋਵਾਂ ਕਿ ਬੰਦੇ ਦੀ ਸਿਫ਼ਤ ਨੂੰ ਉਸਦੀ ਕਮੀ ਸਮਝੀ ਜਾਂਦਾ ਹਾਂ। ਇਹੀ ਗੱਲ ਮੈਨੂੰ ਹੋਰ ਲੇਖਕਾਂ ਦੀਆਂ ਕਿਤਾਬਾਂ ਪੜ੍ਹ ਕੇ ਸਮਝ ਨਹੀਂ ਆਈ ਕਿ ਇਹ ਬੰਦੇ ਦੀ ਸਿਫਤ ਕਰਦੇ ਪਏ ਹਨ ਜਾਂ ਉਹਨੂੰ ਭੰਡਦੇ ਪਏ ਹਨ।
ਸੋ ਕ੍ਰਿਪਾ ਕਰ ਕੇ ਮੈਨੂੰ ਉਹ ਤੱਥਾਂ ਅਤੇ ਦਲੀਲਾਂ ਭਰਪੁਰ ਕਿਤਾਬ ਦੱਸੋ ਜਿਸ ਵਿੱਚ ਬੰਦਾ ਬਹਾਦੁਰ ਨੂੰ ਨਾਇਕ ਬਣਾ ਕੇ ਪੇਸ਼ ਕੀਤਾ ਹੋਵੇ ਨਾ ਕਿ ਖਲਨਾਇਕ।
ਚਰਨਜੀਤ ਸਿੰਘ
ਬਰੈਂਮਪਟਨ

**************************************

ਇੰਡੀਆ ਅਵੇਅਰਨੈੱਸ ਦੇ ਮਈ ਅੰਕ ਵਿੱਚ ਛਪੇ ਲੇਖ “ਬਾਬਾ ਬੰਦਾ ਬਹਾਦਰ ਨਾਲ ਕੀਤੇ ਧੋਖੇ ਦੀ ਵਿਥਿਆ” ਵਿੱਚ ਪੰਨਾ 11 ਤੇ ਲਿਖਿਆ ਹੈ।
ਵੈਸੇ ਵੀ ਭਾਈ ਮਨੀ ਸਿੰਘ ਦੇ ਸਮੂੱਚੇ ਚਰਿਤਰ ਦਾ ਅਧਿਐਨ ਕਰੀਏ ਤਾਂ ਭਾਈ ਮਨੀ ਸਿੰਘ ਸਿੱਖ ਇਤਿਹਾਸ ਦਾ ਸਭ ਤੋਂ ਸ਼ਕੀ ਚਰਿਤਰ ਹੋ ਨਿਬੜਦਾ ਹੈ।
ਇਸ ਦੇ ਪ੍ਰਮਾਣ ਵਜੋਂ ਉਹਨਾਂ ਭਾਈ ਮਨੀ ਸਿੰਘ ਵਲੋ ਮਾਤਾ ਸੁੰਦਰੀ ਨੂੰ ਲਿਖੀ ਗਈ ਚਿੱਠੀ ਦਾ ਸਹਾਰਾ ਲਿਆ ਹੈ। ਇਹ ਚਿੱਠੀ ਹੇਠ ਦਿੱਤੇ ਲਿੰਕ ਤੇ ਜਾ ਕੇ ਪੜੀ ਜਾ ਸਕਦੀ ਹੈ।
http://www.patshahi10.org/index.php?option=com_content&view=article&id=49:letter-of-bhai-mani-singh-ji-to-mata-sundari-ji-informing-about-the-compilation-of-guru-gobind-singh-sahibs-bani&catid=38:letters&Itemid=75
ਇਸ ਚਿੱਠੀ ਵਿੱਚ ਭਾਈ ਮਨੀ ਸਿੰਘ ਨੇ ਬੰਦਾ ਸਿੰਘ ਬਹਾਦੁਰ ਦੀ ਥਾਂ ਸਿਰਫ਼ ਬੰਦਾ ਲਿਖਿਆ ਜਿਸ ਦਾ ਮਤਲਬ ਇਸ ਲੇਖ ਦੇ ਲਿਖਾਰੀ ਨੇ ਇਹ ਕਢਿਆ ਕਿ ਭਾਈ ਮਨੀ ਸਿੰਘ ਬੰਦਾ ਬਹਾਦੁਰ ਨੂੰ ਸਿੱਖ ਹੀ ਨਹੀਂ ਮੰਨਦੇ ਸਨ।
ਪੰਕਤੀ ਇਸ ਤਰਾਂ ਹੈ। “ਬੰਦਾ ਬੰਧਨ ਮੁਕਤਿ ਹੋਇ ਭਾਗ ਗਇਆ ਹੈ”। ਇਹ ਪੰਕਤੀ ਤੇ ਲੇਖਕ ਨੂੰ ਦਿੱਸ ਗਈ। ਪਰ ਇੱਕ ਦੱਮ ਅਗਲੀ ਪੰਕਤੀ ਨਜਰ ਨਹੀਂ ਆਈ। “ਸਾਹਿਬ ਬਾਹੁੜੀ ਕਰਨਗੇ”।
ਹੁਣ ਇਹ ਵੇਖੀਏ ਕਿ ਰਤਨ ਸਿੰਘ ਜੱਗੀ ਇਸ ਚਿੱਠੀ ਬਾਰੇ ਕੀ ਕਹਿਂਦਾ ਹੈ। ਰਤਨ ਸਿੰਘ ਜੱਗੀ ਨੇ ਇੱਕ ਪੁਸਤਕ ਭਾਈ ਮਨੀ ਸਿੰਘ ਤੇ ਲਿਖੀ ਹੈ। ਪੰਨਾ 44 ਤੇ ਇਸ ਚਿੱਠੀ ਬਾਬਤ ਲਿਖਦਾ ਹੈ:
ਇਸ ਚਿੱਠੀ ਨੂੰ ਧਿਆਨ ਨਾਲ ਵਾਚਿਆਂ ਇਸ ਦੀ ਪ੍ਰਮਾਣਿਕਤਾ ਬਾਰੇ ਕਈ ਸ਼ੰਕੇ ਪੈਦਾ ਹੁੰਦੇ ਹਨ। ਇਸ ਚਿੱਠੀ ਦੇ ਲਿਖੇ ਜਾਣ ਸਮੇਂ ਚਿੱਠੀਆਂ (ਜਾਂ ਪੋਥੀਆਂ) ਦੇ ਲਿਖਣ ਦਾ ਡੰਗ ਸੰਯੋਗਾਤਮਕ ਹੁੰਦਾ ਸੀ, ਵਿਯੋਗਾਤਮਕ ਨਹੀਂ, ਅਰਥਾਤ ਸ਼ਬਦ ਇੱਕ ਦੂਜੇ ਨਾਲ ਜੋੜ ਕੇ ਲਿਖੇ ਜਾਂਦੇ ਸਨ, ਸ਼ਬਦਾਂ ਵਿਚਾਲੇ ਅੱਜ-ਕਲ੍ਹ ਵਾਂਗ ਥਾਂ ਨਹੀਂ ਛਡੀ ਜਾਂਦੀ ਸੀ। ਗੁਰੂ ਗੋਬਿੰਦ ਸਿੰਘ, ਬੰਦਾ ਬਹਾਦੁਰ ਆਦਿ ਦੇ ਹੁਕਮਨਾਮਿਆਂ ਅਤੇ ਉਸ ਵੇਲੇ ਦੇ ਹੋਰ ਹੱਥ ਲਿਖਿਤ ਗ੍ਰੰਥਾਂ ਵਿੱਚ ਲਿਖਣ ਦੀ ਇਸੇ ਵਿਧੀ ਨੂੰ ਅਪਣਾਇਆ ਗਿਆ ਸੀ। ਪਰ ਉਸ ਪਰੰਪਰਾ ਦੇ ਉਲਟ ਇਸ ਚਿੱਠੀ ਵਿੱਚ ਵਿਯਗਿਾਤਮਕ ਵਿਧੀ ਅਪਣਾਈ ਗਈ ਹੈ। ਇਹ ਵਿਧੀ ਇਸ ਚਿੱਠੀ ਦੇ ਪੁਰਾਣਾ ਨਾ ਹੋਣ ਦੀ ਸੂਚਕ ਹੈ।
ਇਸ ਸੰਬੰਧ ਵਿੱਚ ਇਹ ਧਿਆਨਯੋਗ ਗੱਲ ਹੈ ਕਿ 1867 ਈ: ਵਿੱਚ ਪ੍ਰਕਾਸ਼ਿਤ ਹੋਣ ਵਾਲੇ ਪਹਿਲੇ ਸਮਾਚਾਰ ਪੱਤਰ “ਅਖਬਾਰ ਸ੍ਰੀ ਦਰਬਾਰ ਸਾਹਿਬ” (ਗੁਰਮੁਖੀ ਲਿਪੀ) ਵਿੱਚ ਵੀ ਸੰਯਗਿਾਤਮਕ ਲਿਖਣ ਵਿਧੀ ਨੂੰ ਹੀ ਅਪਣਾਇਆ ਗਿਆ ਹੈ। ਇਸ ਤੋਂ ਸਿੱਧ ਹੈ ਕਿ 1867 ਤਕ ਸੰਯੋਗਾਤਮਕ ਲਿਖਣ ਵਿਧੀ ਦੀ ਪਰੰਪਰਾ ਅਰੁਕ ਰੂਪ ਵਿੱਚ ਚਲਦੀ ਰਹੀ ਹੈ।
ਇਸ ਚਿੱਠੀ ਵਿੱਚ ਅਨੇਕ ਥਾਵਾਂ ਤੇ ਜਿਥੇ ਬਿਂਦੀ ਦੀ ਵਰਤੋਂ ਹੋਈ ਹੈ, ਭਾਈ ਮਨੀ ਸਿੰਘ ਦੇ ਸਮੇਂ ਇਸ ਦੀ ਬਹੁਤ ਘਟ ਵਰਤੋਂ ਹੁੰਦੀ ਸੀ। ਇਸ ਚਿੱਠੀ ਦੀਆਂ ਅਖੀਰਲੀਆਂ ਛੇ ਪੰਕਤੀਆਂ ਪ੍ਰਮਾਣ ਵਜੋਂ ਪੇਸ਼ ਕੀਤੀਆਂ ਜਾ ਸਕਦੀਆਂ ਹਨ। ਬਿੰਦੀ ਤੋਂ ਇਲਾਵਾ ਇਸ ਵਿੱਚ ਬਿਸ੍ਰਾਮ ਚਿੰਨ੍ਹਾਂ ਦੀ ਵੀ ਖੁਲ੍ਹ ਕੇ ਵਰਤੋਂ ਹੋਈ ਹੈ। ਇਹ ਪ੍ਰਵ੍ਰਿਤੀ ਬੜੀ ਬਾਅਦ ਦੀ ਹੈ।
ਇਸ ਚਿੱਠੀ ਵਿੱਚ ਵਰਤੇ ਗਏ ਅੱਖਰਾਂ ਅਤੇ ਮਾਤ੍ਰਾਵਾਂ ਦੇ ਸਰੂਪ ਬਹੁਤ ਨਵੇਂ ਹਨ। ਪੁਰਾਣੀਆਂ ਅਤੇ ਤੱਤਕਾਲੀਨ ਹੱਥ-ਲਿਖਿਆਂ ਦੀ ਲਿਖਾਵਟ ਨਾਲ ਮੁਕਾਬਲਾ ਕਰਨ ਤੋਂ ਇਸ ਚਿੱਠੀ ਵਿੱਚ ਵਰਤੇ ਅੱਖਰ ਪੁਰਾਤਨ ਅੱਖਰਾਂ ਤੋਂ ਭਿੰਨ ਅਤੇ ਨਵੇਂ ਅੱਖਰਾਂ ਦੇ ਜਿਆਦਾ ਨੇੜੇ ਹਨ ਅਤੇ ਇਸ ਦੀਆਂ ਮਾਤ੍ਰਾਵਾਂ ਦਾ ਸਰੂਪ ਵੀ ਗੁਰਮੁਖੀ ਲਿਪੀ ਦੇ ਵਰਤਮਾਨ ਸਰੂਪ ਨਾਲ ਦੂਰ ਤਕ ਮੇਲ ਖਾਂਦਾ ਹੈ। ਫਲਸਰੂਪ ਇਹ ਚਿੱਠੀ ਭਾਈ ਮਨੀ ਸਿੰਘ ਦੇ ਸਮੇਂ ਤੋਂ ਬਹੁਤ ਬਾਅਦ ਦੀ ਪ੍ਰਤੀਤ ਹੁੰਦੀ ਹੈ।
ਜੇ ਇਹ ਮੰਨ ਵੀ ਲਿਆ ਜਾਵੇ ਕਿ ਰਤਨ ਸਿੰਘ ਜੱਗੀ ਗਲਤੀ ਖਾ ਗਿਆ ਹੈ, ਤਾਂ ਵੀ ਇਸ ਚਿੱਠੀ ਵਿਚੋਂ ਕਈ ਸਵਾਲ ਪੈਦਾ ਹੁੰਦੇ ਹਨ।
1. ਇਸ ਚਿੱਠੀ ਮੁਤਾਬਿਕ ਦਸਵੇਂ ਪਾਤਸ਼ਾਹ ਦੀ 303 ਚਰਿਤਰ ਉਪਾਖਿਆਨ ਦੀ ਪੋਥੀ ਝੰਡਾ ਸਿੰਘ ਦੇ ਹੱਥ ਭੇਜੀ ਗਈ ਹੈ ਅਤੇ ਮਾਤਾ ਸੁੰਦਰੀ ਨੂੰ ਕਿਹਾ ਗਿਆ ਹੈ ਕਿ ਇਹ ਪੋਥੀ ਸੀਹਾ ਸਿੰਘ ਨੂੰ ਦੇ ਦੇਣੀ। ਜੇ 300 ਚਰਿਤਰ ਉਪਾਖਿਆਨ ਦਸਵੇਂ ਪਾਤਸ਼ਾਹ ਦੀ ਰਚਨਾ ਹੈ ਤਾਂ ਫਿਰ ਇਹ ਮਾਤਾ ਸੁੰਦਰੀ ਦੀ ਅਮਾਮਤ ਬਨ ਜਾਂਦੀ ਹੈ। ਕਿਸੇ ਸੀਹਾ ਸਿੰਘ ਨੂੰ ਉਹ ਕਿਉਂ ਦੇਣਗੇ? ਜੇ ਦੇਣੀ ਵੀ ਹੋਵੇ ਤੇ ਭਾਈ ਮਨੀ ਸਿੰਘ ਕੌਣ ਹੁੰਦਾ ਹੈ ਉਹਨਾਂ ਨੂੰ ਹੁਕਮ ਕਰਨ ਵਾਲਾ?
2. ਇਸ ਚਿੱਠੀ ਮੁਤਾਬਿਕ ਮਾਤਾ ਸੁਂਦਰੀ ਨੂੰ ਝੰਡਾ ਸਿੰਘ ਤੋਂ 17 ਰੁਪਏ ਬਰਾਮਦ ਕਰਣ ਲਈ ਕਿਹਾ ਗਿਆ ਹੈ। ਕੀ ਇਹ ਗੱਲ ਮੰਣਨ ਯੋਗ ਹੈ ਕਿ ਸਿਰਫਂ 17 ਰੁਪਏ ਅੱਮ੍ਰਤਸਰ ਤੋਂ ਭੇਜੇ ਗਏ ਹੋਣ? ਜਿਵੇ ਕਿ ਮਾਤਾ ਸੁੰਦਰੀ ਇੱਕ ਇੱਕ ਪੈਸੇ ਨੂੰ ਤਰਸਦੀ ਹੋਵੇ।
3. ਚਿੱਠੀ ਦੇ ਅੱਖੀਰ ਵਿੱਚ ਲਿਖੀਆ ਹੈ “ਜੁਆਬ ਪੋਰੀ ਮੇਂ”। ਸਾਰੀ ਚਿੱਠੀ ਵਿੱਚ ਕੋਈ ਐਸਾ ਸਵਾਲ ਨਹੀਂ ਕੀਤਾ ਗਿਆ ਜਿਸ ਦਾ ਜਵਾਬ ਚਾਹੀਦਾ ਹੋਵੇ। ਫ਼ਿਰ ਭਾਈ ਮਨੀ ਸਿੰਘ ਮਾਤਾ ਸੁੰਦਰੀ ਨੂੰ ਇਹ ਕਿਵੇਂ ਹੁਕਮ ਕਰ ਸਕਦੇ ਹਨ ਕਿ ਜਵਾਬ ਛੇਤੀ ਚਾਹੀਦਾ ਹੈ?

ਸੋ ਮੈਂ ਨਹੀਂ ਸਮਝਦਾ ਕਿ ਇਸ ਚਿੱਠੀ ਦੇ ਆਧਾਰ ਤੇ ਭਾਈ ਮਨੀ ਸਿੰਘ ਨੂੰ ਭੰਡਨਾ ਜਾਇਜ਼ ਹੈ।
ਚਰਨਜੀਤ ਸਿੰਘ
ਬਰੈਂਮਪਟਨ


(25/05/10)
ਸਰਵਜੀਤ ਸਿੰਘ

ਚਰਨਜੀਤ ਸਿੰਘ ਬਰੈਂਮਪਟਨ ਜੀ,
ਵਾਹਿਗੁਰੂ ਜੀ ਕਾ ਖਾਲਸਾ ।
ਵਾਹਿਗੁਰੂ ਜੀ ਕੀ ਫਤਿਹ।
ਆਪ ਨੇ ਲਿਖਿਆ ਹੈ, “ਸੋ ਮੈਨੂੰ ਨਹੀਂ ਲਗਦਾ ਕਿ ਜਿਹਨਾਂ ਲੇਖਕਾਂ ਨੇ ਮਾਤਾ ਸੁੰਦਰੀ ਅਤੇ ਬਾਬਾ ਬਿਨੋਦ ਸਿੰਘ ਤੇ ਗੱਦਾਰੀ ਦੇ ਸੰਗੀਨ ਇਲਜਾਮ ਲਾਏ ਹਨ, ਉਹਨਾਂ ਨੇ ਬਹੁਤੇ ਪਹਿਲੁ ਅਤੇ ਬਹੁਤੇ ਤੱਥ ਵਿਚਾਰੇ ਹਨ”। ਵੀਰ ਜੀ, ਇਥੇ ਇਕ ਹੋਰ ਸਵਾਲ ਵੀ ਕੀਤਾ ਜਾਂ ਸਕਦਾ ਹੈ ਕਿ ਜਿਨ੍ਹਾਂ ਨੇ ਬਾਬਾ ਬੰਦਾ ਬਹਾਦਰ ਤੇ ਸੰਗੀਨ ਇਲਜਾਮ ਲਾਏ ਸਨ ਉਨ੍ਹਾਂ ਬਾਰੇ ਆਪ ਜੀ ਦਾ ਕੀ ਵਿਚਾਰ ਹੈ, ਕੀ ਉਹ ਇਲਜਾਮ ਸਹੀ ਹਨ?
ਪਾਠਕਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਇਸ ਵਿਸ਼ੇ ਸਬੰਧੀ ਹੋਰ ਜਾਣਕਾਰੀ ਲੈਣ ਲਈ ਹੇਠ ਲਿਖੇ ਲਿੰਕ ਤੇ ਜਾਣ ਦੀ ਖੇਚਲ ਕਰਨੀ ਜੀ।
http://www.ik13.org/PDFS/Shamsher_Khalsa_1.pdf
ਆਦਰ ਸਹਿਤ
ਸਰਵਜੀਤ ਸਿੰਘ

******************************************************

ਜਰੂਰੀ ਬੇਨਤੀ
ਭਾਰਤ ਸਰਕਾਰ ਵਲੋਂ ਪ੍ਰਵਾਸੀ ਭਾਰਤੀਆਂ ਲਈ ਬਣਾਏ ਗਏ ਨਵੇ ਨਿਯਮ, ਕਿ ਕੋਈ ਵੀ ਭਾਰਤੀ ਵਿਦੇਸ਼ ਦੀ ਨਾਗਰਿਕਤਾ ਲੈਣ ਉਪ੍ਰੰਤ ਭਾਰਤੀ ਪਾਸਪੋਟ 90 ਦਿਨਾਂ ਦੇ ਅੰਦਰ-ਅੰਦਰ ਨਜਦੀਕੀ ਅੰਬੈਸੀ ਵਿਚ ਜਮਾ ਕਰਵਾਉਣ ਦਾ ਸਰਟੀਫਿਟੇਕ ਪ੍ਰਾਪਤ ਕਰੇ। ਜਿਸ ਦੀ ਫੀਸ 175 ਡਾਲਰ ਰੱਖੀ ਗਈ ਹੈ । ਇਸ ਸਬੰਧੀ ‘ਗਲੋਬਲ ਆਰਗੇਨਾਈਜੇਸ਼ਨ ਫਾਰ ਪੀਪਲ ਆਫ ਇੰਡਿਆਂ ਓਰਿਜਿਨ’ ਨਾਮ ਦੀ ਪ੍ਰਵਾਸੀ ਭਾਰਤੀਆਂ ਦੀ ਸੰਸਥਾ ਨੇ ਆਨਲਾਈਨ ਪਟੀਸ਼ਨ ਸਾਈਨ ਕਰਵਾਉਣ ਦਾ ਉਦਮ ਕੀਤਾ ਹੈ। ਸਾਰੇ ਪ੍ਰਵਾਸੀਆਂ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਲਿੰਕ ਤੇ ਕਲਿਕ ਕਰਕੇ ਪਟੀਸ਼ਨ ਸਾਈਨ ਕਰਨ ਦੀ ਖੇਚਲ ਕਰੋ ਜੀ।

www.petitiononline.com/ip100521/petition.html


(25/05/10)
ਚਰਨਜੀਤ ਸਿੰਘ ਬਰੈਂਮਪਟਨ

ਇੰਡੀਆ ਅਵੇਅਰਨੈੱਸ ਦੇ ਮਈ ਅੰਕ ਵਿੱਚ ਛਪੇ ਲੇਖ “ਬਾਬਾ ਬੰਦਾ ਬਹਾਦਰ ਨਾਲ ਕੀਤੇ ਧੋਖੇ ਦੀ ਵਿਥਿਆ” ਵਿੱਚ ਕੇਸਰ ਸਿੰਘ ਛਿੱਬਰ ਕ੍ਰਿਤ “ਬੰਸਾਵਲੀਨਾਮਾ” ਦਾ ਬਹੁਤ ਸਹਾਰਾ ਲਿਆ ਗਿਆ ਹੈ। ਪਿਆਰਾ ਸਿੰਘ ਪਦਮ ਨੇ “ਬੰਸਾਵਲੀਨਾਮਾ” ਦੀ ਸੰਪਾਦਨਾ ਕੀਤੀ ਹੈ। ਆਓ, ਇਸ ਸੰਪਾਦਿਤ ਪੁਸਤਕ ਦੇ ਦਰਸ਼ਨ ਕਰੀਏ। ਇੱਕ ਗੱਲ ਮੈਂ ਸਪਸ਼ਟ ਕਰ ਦਿਆਂ ਕਿ ਮੈਂ ਸਿਰਫ਼ ਇਸ ਲੇਖ ਦੇ ਸੰਦਰਭ ਵਿੱਚ ਹੀ ਇਸ ਪੁਸਤਕ ਨੂੰ ਵਾਚ ਰਿਹਾਂ ਹਾਂ। ਇਸ ਪੁਸਤਕ ਦੀ ਅਹਮਿਅਤ ਖੱਤਮ ਕਰਨ ਦੀ ਕੋਸ਼ਿਸ਼ ਨਹੀਂ ਕਰ ਰਿਹਾ।
ਪੇਜ 19
ਅੱਸੂ ਸੁਦੀ ਇਕਾਦਸੀ ਇਹ ਪੋਥੀ ਪੂਰੀ ਕੀਤੀ।
ਟੁੱਟੀ ਭੱਨੀ ਜੋੜ ਜਾੜ ਸਾਬਤਿ ਕਰਿ ਲੀਤੀ।
ਇਸ ਟੁੱਟੀ ਭੱਨੀ ਦੇ ਦਰਸ਼ਨ ਪਿਆਰਾ ਸਿੰਘ ਪਦਮ ਨੇ ਇਹ ਲਿਖ ਕੇ ਕਰਾਏ ਹਨ।
ਪੇਜ 31
ਪਹਿਲੀ ਉਣਤਾਈ ਸਾਨੂੰ ਇਹ ਦ੍ਰਿਸ਼ਟੀ ਗੋਚਰ ਹੁੰਦੀ ਹੈ ਕਿ ਲੇਖਕ ਨੇ ਇਤਿਹਾਸਕਾਰੀ ਦੀ ਚਿੱਟੀ ਚਾਦਰ ਉਤੇ ਥਾਂ ਥਾਂ ਖ਼ਾਹਮਖਾਹ ਪੁਰਾਣਕ ਗੱਪਾਂ ਦਾ ਕਲੰਕ ਲਾ ਛੱਡਿਆ ਹੈ ਤੇ ਇਸ ਨਾਲ ਇਤਿਹਾਸਿਕਤਾ ਨੂੰ ਬਹੁਤ ਠੇਸ ਪਹੁੰਚੀ ਹੈ। ਫ਼ਿਰ ਇਹਨਾ ਪੁਰਾਣਕ ਕਥਾਵਾਂ ਨੂੰ ਇਤਨਾ ਵਿਸਥਾਰ ਦਿੱਤਾ ਹੈ ਕਿ ਕਿਤੇ ਕਿਤੇ ਅਸਲ ਇਤਿਹਾਸਕ ਵਿਥਿਆ ਬਿਲਕੁਲ ਅੱਖੋਂ ਉਹਲੇ ਹੋ ਜਾਂਦੀ ਹੈ।
ਲੇਖਕ ਦੇ ਮਨ ਉੱਤੇ ਕਰਮ ਸਿੱਧਾਂਤ ਵੀ ਭੈੜੀ ਤਰਾਂ ਛਾਇਆ ਹੋਇਆ ਹੈ। ਹਰ ਘਟਨਾ ਦਾ ਪਿਛੋਕੜ ਉਹ ਕਿਸੇ ਕਰਮ ਫਲ ਨਾਲ ਜਾ ਜੋੜਦਾ ਹੈ।
ਕੇਸਰ ਸਿੰਘ ਛਿੱਬਰ ਪੇਜ 128 ਤੇ ਦਸਮ ਪਿਤਾ ਸੰਬਧੀ ਇਹ ਲਿਖਦਾ ਹੈ।
ਜਬ ਪੰਡਿਤ ਕਥਾ ਕਰ ਰਹਿਆ। ਤਬ ਸਾਹਿਬ ਪੰਡਿਤ ਨੂੰ ਇਉਂ ਕਹਿਆ।
ਭੀਮ ਸੈਨ ਏਡਾ ਬਲੁ ਕਿਥੋਂ ਪਾਇਆ?
ਕਹੈ ਜੀ ਜੱਗ ਹੋਮ ਕੀਤਾ ਤੇ ਲਾਖ ਬ੍ਰਹਮਨ ਜੇਵਾਇਆ।
ਬਚਨ ਕੀਤਾ: “ਕਿਸ ਕੰਮੁ ਤੇ ਬਲੁ ਪਾਇਦਾ ਹੈ?”
ਤਿਨ ਕਹਿਆ: “ਜੀ ਬੇਦ ਪੁਰਾਣ ਸ਼ਾਸਤ੍ਰ ਵਿਚਿ ਇਹ ਪਾਇਦਾ ਹੈ।”
ਬਚਨ ਕੀਤਾ: “ਤੂ ਕਰਾਏਂਗਾ? ਅਸੀ ਭੀ ਜੱਗ ਕਰੀਏ” ?
ਤਿਨ ਕਹਿਆ: “ਜੀ ਮੇਰਾ ਇਹ ਕਰਮੁ ਹੈ; ਸੱਚ ਹਿਰਦੇ ਧਰੀਏ”।
ਬਚਨ ਕੀਤਾ: “ਸਾਖਿਆਤ ਭਵਾਨੀ ਆਇ ਖੜੋਵੈ”।
ਤਿਨ ਕਹਿਆ: “ਜੀ ਏਹ ਕੰਮੁ ਮੈਥੋਂ ਨਹੀਂ ਹੋਵੈ”।
ਬਚਨ ਕੀਤਾ: “ਕੋਈ ਬ੍ਰਾਹਮਣ ਹੈ, ਜੋ ਕਰਾਏ” ?
ਤਿਨ ਕਹਿਆ: “ਜੀ ਕਾਸ਼ੀ, ਕਸ਼ਮੀਰ, ਬਹੁਤ, ਕੋਈ ਉਥੋਂ ਲੳ ਬੁਲਾਏ”
ਵੇਖਿਆ ਜੇ। ਬ੍ਰਾਹਮਣ ਤੇ ਹਿਰਦੇ ਵਿੱਚ ਸੱਚ ਧੱਰਦਾ ਹੈ ਪਰ ਗੁਰੂ ਹੋਮ ਜੱਗ ਕਰਾਉਣਾ ਚਾਹੁੰਦਾ ਹੈ! ਚੇਤੇ ਰਹੇ, ਕੇਸਰ ਸਿੰਘ ਛਿੱਬਰ ਆਪ ਬ੍ਰਾਹਮਣ ਹੈ।
“ਬਾਬਾ ਬੰਦਾ ਬਹਾਦਰ ਨਾਲ ਕੀਤੇ ਧੋਖੇ ਦੀ ਵਿਥਿਆ” ਲੇਖ ਵਿੱਚ ਪੇਜ 16 ਤੇ ਲਿਖਿਆ ਹੈ।
ਗੁਰੂ ਕੀਆਂ ਅੰਸ਼ਾਂ ਦੇ ਇੱਕ ਜੱਥੇਦਾਰ ਨੇ ਇੱਕ ਮੁਸਲਮਾਨ ਨੂੰ ਕਤਲ ਕਰ ਕੇ ਉਸਦੀ ਸੋਹਣੀ ਸੁਨੱਖੀ ਔਰਤ ਨੂੰ ਆਪਣੇ ਘਰ ਪਾ ਲਿਆ।
“ਬੰਸਾਵਲੀਨਾਮਾ” ਵਿੱਚ ਇਹ ਕਹਾਨੀ ਪੇਜ 199 ਤੇ ਲਿਖੀ ਹੈ।
ਰਾਜ ਪਾਇਕੇ ਸਭ ਅਪਨੇ ਟਿਕਾਣੇ ਬੈਠ ਗਏ।
ਬਹਾਦੁਰ ਸ਼ਾਹ ਏਡਾ ਪਿੱਛਾ ਬੰਦੇ ਦਾ ਨ ਕਏ।
ਜਾਣੋ: ਉਸ ਪੁਰਖ ਦੀ ਹੈ ਬਰਕਤਿ ਏਹੁ। ਮਤ ਮਾਰ ਉਡਾਂਦਾ ਹੋਵੈ ਖੇਹ।
ਤਬ ਏਹ ਪੰਥ ਗੁਰੂ ਕਾ ਬੇਸਿਰ ਹੋਇ ਗਿਆ। ਰਾਜੁ ਪਾਇ ਜੁਲਮੀ ਕਰਤਾ ਭਇਆ।
ਬੰਦਾ ਸੀ ਨਿਰਲੇਪੀ ਕਹੇ ਸਾਹਿਬ ਦੇ ਪੰਡ ਸੀ ਚਾਈ।
ਏਹ ਹੋਏ ਬੇਸਰ ਲਗੇ ਕਰਬ ਬੁਰਾਈ।
ਉਹੁ ਪੁਕਾਰਿ ਪੁਕਾਰਿ ਕਹੇ: “ਸੱਚ ਨੂੰ ਲਗੋ, ਪਾਪ ਨਹੀਂ ਕਮਾਵਣਾ।
ਬੁਰਿਆਈੳ ਫਲੁ ਬੁਰਾ ਹੀ ਪਾਵਣਾ”।
ਇਕ ਸਿਰਦਾਰ ਸਿੱਖ ਕਰਿ ਭੇਜਿਆ ਸੀ ਫਅਜਦਾਰੁ। ਬਖਸ਼ੇ ਗਾਂਊ ਤੀਸੁ ਅਰੁ ਚਾਰੁ।
ਔ, ਤਿਸ ਕੈਸਾ ਹੈਸੀ ਨੀਚ ਕਰਮੁ ਕੀਤਾ। ਇੱਕ ਮਾਨਸ ਮਾਰਿ ਤਿਸ ਕਾ ਕਬੀਲਾ ਖੱਸ ਲੀਤਾ।
ਤਿਸ ਨਾਰੀ, ਪਤਿ ਕਾ ਸੀਸੁ ਲੈ ਰਖਿਆ ਛਿਪਾਇ। ਆਪ ਰਹੀ ਘਰਿ ਤਿਸੇ ਕੇ ਆਇ।
ਕੋਈ ਕਾਲ ਧਾਮ ਤਿਸ ਕੇ ਵਸਤ ਭਈ। ਜਬ ਦਾਉ ਲੱਗਾ, ਤਬ ਨਿਕਲ ਗਈ।
ਪਤਿ ਕਾ ਸੀਸੁ ਲੈਕਰਿ ਨੱਸਿ ਆਈ। ਹਜੂਰਿ ਬੰਦੇ ਸਾਹਿਬ ਕੇ ਪਹੁਤੀ ਜਾਈ।
ਲਪੇਟਿ ਸੀਸੁ ਚੀਰ ਮੋ ਤਿਨ ਲੀਆ। ਬੰਦੇ ਸਾਹਿਬ ਕਾ ਆਇ ਦਰਸ਼ਨ ਕੀਆ।
ਨਿਕਾਰਿ ਸੀਸੁ ਤਿਨ ਅੱਗੇ ਧਰਿਆ। “ਪਤਿ ਮੇਰਾ ਮਾਰਿਆ ਮੁਝ ਕੋ ਬਰਿਆ”
ਮੈਂ ਦਾਵਨਗੀਰ ਦਰਗਾਹ ਵਿਚਿ ਹੋਸਾਂ ਤੇਰੀ। ਕਰ ਮੇਰਾ ਨਿਆਉਂ ਸ਼ਰਨ ਲਈ ਮੈਂ ਤੇਰੀ।
ਭੇਜ ਆਦਮੀ ਸੋ ਪਕਿੜ ਮੰਗਾਇਆ। ਤਿਸ ਨਾਰੀ ਕੇ ਪਾਸ ਸੋ ਖੜਾ ਕਰਾਇਆ।
ਜਬਾਬੁ ਸੁਆਲ ਦੋਹਾਂ ਦੇ ਕਰਵਾਰੇ। ਬਾਜ਼ ਸਿੰਘ, ਕੌਰ ਸਿੰਘ, ਭਗਵੰਤ ਸਿੰਘ ਸਦਿ ਪਾਸ ਬਹਾਏ।
ਜੁਆਬੁ ਸੁਆਲ ਵਿਚਿ ਸਿੱਖ ਝੂਠਾ ਪਾਇਆ।
“ਤੋਪ ਅੱਗੇ ਉਡਾਉ ਤਿਸ ਨੂੰ ਬੰਦੇ ਫੁਰਮਾਇਆ।
ਸਿਰਦਾਰ ਤਿਸ ਨੂੰ ਮਾਰਨ ਵਾਸਤੇ ਨਾਲਿ ਲੈ ਗਏ।
ਸੋ ਛਡਿਆ ਛਿਪਾਇ ਕਪੜੇ ਉਸ ਦੇ ਲਾਹਿ ਲਏ।
ਕਾਠ ਦਾ ਪੁਤਲਾ ਕਰਿ ਕੱਪੜੇ ਤਿਸ ਨੂੰ ਪੈਨਾਏ। ਤਿਸ ਨਾਰੀ ਕਉ ਦਿਖਾਇ ਦਿੱਤਾ ਉਡਾਇ।
ਸੋ ਨਾਰੀ ਫਿਰ ਬੰਦੇ ਜੀ ਦੇ ਰੋ-ਬਰੋ ਆਈ।
“ਮੈਂ ਨਿਆਉ ਨਹੀਂ ਪਾਇਆ ਉਹ ਰੱਖਿਆ ਹੈ ਛਿਪਾਈ”
ਤਬ ਬੰਦੇ ਜੀ ਬਡੀ ਕਲਪਨਾ ਕੀਤੀ। ਵਹੁ ਜੀਵਤ ਮੰਗਾਇਆ ਤੋਫ ਭਰ ਲੀਤੀ।
ਦੀਆ ਉਡਾਇ ਮੁਖ ਤੇ ਇਉਂ ਕਹਿਆ। : “ਰਾਜੇ ਚੁਲੀ ਨਿਆਉ ਕੀ ਗ੍ਰੰਥਿ ਲਿਖਿਆ ਲਹਿਆ
ਨਿਆਉਂ ਨ ਕਰੇ ਤਾਂ ਨਰਕੇ ਜਾਏ/ਰਾਜਾ ਹੋਰਿਕੈ ਨਿਆਉਂ ਕਮਾਏ।
ਪਹਿਲੀ ਗੱਲ ਤੇ ਇਹ ਕਿ ਇੱਥੇ ਕਿਤੇ ਵੀ ਇਹ ਪਤਾ ਨਹੀਂ ਚਲਦਾ ਕਿ ਇਹ ਕੰਮ “ਗੁਰੂ ਕੀਆਂ ਅੰਸ਼ਾਂ” ਨੇ ਕੀਤਾ ਹੈ। ਪਤਾ ਨਹੀਂ ਕਿਉਂ ਅਸੀ ਆਪਣੀ ਹਰ ਕਮਜੋਰੀ “ਗੁਰੂ ਕੀਆਂ ਅੰਸ਼ਾਂ” ਤੇ ਪਾ ਦੇਂਦੈ ਹਾਂ? ਰਿਵਾਜ ਹੀ ਬੱਨ ਗਿਆ ਲੱਗਦਾ ਹੈ।
ਦੂਸਰਾ ਇਹ ਕਿ ਜਿਸ ਤਰਾਂ ਕੇਸਰ ਸਿੰਘ ਛਿੱਬਰ ਨੇ ਬੰਦਾ ਬਹਾਦੁਰ ਦੀ ਸਿਫਤ ਕੀਤੀ ਹੈ, ਹੋ ਸਕਦਾ ਹੈ ਕਿ ਬੰਦਾ ਬਹਾਦੁਰ ਵੀ ਬ੍ਰਾਹਮਣ ਹੀ ਹੋਵੇ। ਬੰਦਾ ਬਹਾਦੁਰ ਦੇ ਜਨਮ ਬਾਰੇ ਵੱਖ ਵੱਖ ਧਾਰਨਾਵਾਂ ਹਨ। ਕੋਈ ਉਸ ਨੂੰ ਬ੍ਰਾਹਮਣ, ਕੋਈ ਰਾਜਪੂਤ ਕੋਈ ਕੁੱਝ ਕਹਿਂਦਾ ਹੈ।
“Sikh history from persian sources” ਵਿਚ “unknown ancestory” ਲਿਖਿਆ ਮਿਲਦਾ ਹੈ। (ਪੇਜ 115)
ਚਰਨਜੀਤ ਸਿੰਘ
ਬਰੈਂਮਪਟਨ


(24/05/10)
ਚਰਨਜੀਤ ਸਿੰਘ ਬਰੈਂਮਪਟਨ

ਚਮਕੌਰ ਸਿੰਘ ਜੀ ਲਿਖਦੇ ਹਨ।

ਜਿਹੜਾ ਜਨਮ ਤੇ ਮਰਨ ਦਾ ਵਹਿਮ ਹੈ, ਓਹ ਆਪਣੇ ਮੰਨਣ ਦਾ ਹੈ ਨਾ ਕੇ ਮਨਾਓਣ ਦਾ।

ਤੁਹਾਡੀ ਗੱਲ ਮੰਣਨ ਯੋਗ ਹੈ।

ਤੁਸੀ ਲਿਖੀਆ ਹੈ।

ਬਾਕੀ ਏਕ ਜੋ ਨਵਾਂ ਸਵਾਲ ਚਰਨਜੀਤ ਸਿੰਘ ਨੇ ਚੰਦੀ ਜੀ ਨੂੰ ਕੀਤਾ ਸੀ, ਓਹਦੇ ਬਾਰੇ ਦਾਸ ਦੀ ਏ ਰਾਏ ਹੈ ਕੇ ਸਿਖ ਕਦੇ ਵੀ ਕਿੱਸੇ ਦਾ ਵੈਰੀ ਨਹੀਂ ਹੋ ਸਕਦਾ। ਸਿਖ ਦਾ ਵੈਰ ਜ਼ੁਲਮ ਨਾਲ ਤਾਂ ਹੋ ਸਕਦਾ ਹੈ ਪਰ ਕਿਸੇ ਕੌਮ ਨਾਲ ਨਹੀਂ। ਫੇਰ ਬੰਦਾ ਬਹਾਦੁਰ ਤੇ ਇਲਜ਼ਾਮ ਲੌਣਾ ਤਾਂ ਕੋਈ ਸਿਆਣਪ ਨਹੀਂ ਕਿਓਂਕ ਓਹ੍ਨਾ ਨੂੰ ਤਾਂ ਆਪ ਸਿਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਕੌਮ ਦਾ ਆਗੂ ਥਾਪਿਆ ਸੀ।

ਗੁਰਬਾਣੀ ਦੀ ਗਲਤ interpretation ਕਰਨਾ ਇਤਨਾ ਵੱਡਾ ਕੋਈ ਪਾਪ ਨਹੀਂ ਹੈ ਜੇ ਕਰ ਕਿਸੇ ਨੇ ਜਾਨ ਬੁਝ ਕੇ ਨਾ ਕਿਤਾ ਹੋਵੇ। ਪਰ ਝੂਠੇ ਤੱਥ ਘੜ ਦੇਨੇ ਬਹੁਤ ਵੱਡਾ ਗੁਨਾਹ ਹੈ। ਮੈਂ ਅਜੇ ਤਕ ਅਮਰਜੀਤ ਸਿੰਘ ਜੀ ਚੰਦੀ ਤੇ ਕੋਈ ਇਲਜਾਮ ਨਹੀਂ ਲਾਇਆ ਕੇ ਉਹਨਾਂ ਨੇ ਝੂਠਾ ਤੱਥ ਘੜਿਆ ਹੈ। ਮੈਂ ਸਿਰਫ ਸਬੂਤ ਮੰਗਿਆ ਹੈ। ਦੋ ਕਾਰਣ ਹਨ। ਪਹਿਲਾ ਤਾਂ ਇਹ ਕਿ ਮੈ ਅਜੇ ਤੱਕ ਜੋ ਪੜਿਆ ਹੈ, ਉਹ ਬਿਲਕੁਲ ਇਸ ਦੇ ੳਲਟ ਹੈ। ਦੂਸਰਾ ਇਹ ਕਿ ਸਭ ਤੋਂ ਪਹਿਲੀ ਕਿਤਾਬ ਜੋ ਮੈਂ ਪੜੀ ਜਿਸ ਵਿੱਚ ਮਾਤਾ ਸੁੰਦਰੀ ਅਤੇ ਬਾਬਾ ਬਿਨੋਦ ਸਿੰਘ ਨੂੰ ਗੱਦਾਰ ਦਸਿਆ ਗਿਆ ਹੈ, ਉਹ ਹੈ M.S.Chandla ਦੀ “Banda Bahadur, Betrayed by his Lieutenants”। ਹੁਣ india awareness ਦੇ ਮਈ ਦੇ ਅੰਕ ਵਿੱਚ ਇੱਕ 26 ਪੇਜ ਲੱਮਾ ਲੇਖ ਛਪਿਆ ਹੈ ਜਿਸ ਵਿੱਚ ਖੁਲ ਕੇ ਮਾਤਾ ਸੁੰਦਰੀ ਅਤੇ ਬਾਬਾ ਬਿਨੋਦ ਸਿੰਘ ਨੂੰ ਗੱਦਾਰ ਦਸਿਆ ਹੈ। ਇਹੀ ਗੱਲ ਖਾਲਸਾ ਨਿੳਜ ਨੇ 17 ਮਈ ਨੂੰ ਸਿੱਖ ਮਾਰਗ ਤੇ ਲਿਖੀ ਹੈ। ਅਤੇ ਇਹੀ ਗੱਲ ਅਮਰਜੀਤ ਸਿੰਘ ਜੀ ਚੰਦੀ ਨੇ ਲਿਖੀ ਹੈ। ਇਹ ਸਿਰਫ ਸੰਜੋਗ ਦੀ ਗੱਲ ਹੈ ਕਿ ਮੈਂ ਅਮਰਜੀਤ ਸਿੰਘ ਚੰਦੀ ਜੀ ਦੀ ਗੱਲ ਫੜ ਕੇ ਅੱਗੇ ਤੁਰਨ ਲੱਗਾ ਹਾਂ।

ਇਕ ਗੱਲ ਤਾਂ ਹੁਣ ਤੱਕ ਸਪਸ਼ਟ ਹੋ ਚੁਕੀ ਹੈ ਕਿ ਮਾਤਾ ਸੁੰਦਰੀ ਅਤੇ ਬਾਬਾ ਬਿਨੋਦ ਸਿੰਘ ਇੱਕ ਪਾਸੇ ਅਤੇ ਬੰਦਾ ਬਹਾਦੁਰ ਇੱਕ ਪਾਸੇ ਸਨ। ਸਾਨੂੰ ਸਭ ਨੂੰ ਚਾਹੀਦਾ ਹੈ ਕਿ ਅਸੀ ਆਪਣੇ ਇਤਿਹਾਸ ਦੀ ਪੜਚੋਲ ਕਰਿਏ ਅਤੇ ਪਤਾ ਕਰਿਏ ਕਿ ਦੋਹਾਂ ਵਿਚੋਂ ਕੌਣ ਠੀਕ ਸੀ। ਮੈਂ ਨਹੀਂ ਸਮਝਦਾ ਕਿ ਕਿਸੇ ਤੇ ਗੱਦਾਰੀ ਤੋਂ ਵਧ ਵੀ ਕੋਈ ਇਲਜਾਮ ਲਾਇਆ ਜਾ ਸਕਦਾ ਹੈ। ਜੇ ਲਾਉਣਾ ਹੈ ਤਾਂ ਉਹਦੇ ਪਿਛੇ ਠੋਸ ਸਬੂਤ ਅਤੇ ਦਲੀਲ ਹੋਵੇ।

ਇਸ ਮੁੱਦੇ ਦੀ ਅਹਮਿਅਤ ਨੂੰ ਇੱਕ ਹੋਰ ਪਾਸਿਉਂ ਸਮਝਦੇ ਹਾਂ। ਭਗਤ ਸਿੰਘ ਇੱਕ ਮਹਾਨ ਸ਼ਹੀਦ ਸਮਝਿਆ ਜਾਂਦਾ ਹੈ ਅਤੇ ਪ੍ਰੋ: ਪੂਰਨ ਸਿੰਘ ਇੱਕ ਮਹਾਨ ਫ਼ਿਲੋਸਫ਼ਰ। ਭਗਤ ਸਿੰਘ ਕਹਿਦਾਂ ਹੈ ਕਿ ਇਹ ਦੇਸ਼ ਸਾਡਾ ਹੈ। ਅੰਗ੍ਰੇਜੋ, ਬਾਹਰ ਨਿਕਲੋ। ਇਸ ਵਾਸਤੇ ਉਸ ਨੇ ਅਸੈਂਮਬਲੀ ਵਿੱਚ ਬੰਬ ਸੁਟਿਆ ਜੋ ਕਿ ਉਸ ਦੀ ਫ਼ਾਂਸੀ ਦਾ ਕਾਰਣ ਬਣਿਆ। ਲਗਭਗ ਉਸੇ ਸਮੇਂ (21/10/1928) ਨੂੰ ਪ੍ਰੋ: ਪੂਰਨ ਸਿੰਘ ਨੇ Sir John Simon ਨੂੰ ਚਿਠੀ ਲਿਖੀ ਕਿ ਤੁਸੀ ਭਾਰਤ ਛਡ ਕੇ ਨਾ ਜਾਵੋ। ਚਿਠੀ ਦਾ relevant ਹਿਸਾ ਥੱਲੇ ਪੇਸਟ ਹੈ।

What Should the Englishmen Do?

So there is no remedy as far as thought devoid of fiery imagination can go penetrating the details of human affairs in India and the details that have been here for centuries as rigid facts. I now come to what the Englishman should do under the circumstances. To be brief, if he is a Cromwell, he should frankly say not only to India but say so in the face of the nations of the world: “O, Indians! do your damnedest; we will govern you as we like. Go away. On what grounds and in what way is India more specially yours than ours? Aryans conquered it, they have gone. We occupied it when you were all fighting amongst yourselves; we will occupy it as long as we can. Come. We will die to a man and govern you as best we choose.”

http://www.sikhiwiki.org/index.php/Professor_Puran_Singh%27s_historic_letter

ਕਿ ਅੱਜ ਤੱਕ ਕਿਸੇ ਨੇ ਪ੍ਰੋ: ਪੂਰਨ ਸਿੰਘ ਨੂੰ ਗੱਦਾਰ ਕਿਹਾ ਹੈ? ਨਹੀਂ ਕਿਹਾ। ਕਿੳਂਕਿ ਪ੍ਰੋ: ਪੂਰਨ ਸਿੰਘ ਭਵਿਖ ਵਿੱਚ ਦੇਖ ਸਕਦਾ ਸੀ। ਉਹ ਜਾਣਦਾ ਸੀ ਕਿ ਜੇ ਅੰਗ੍ਰੇਜ ਚਲੇ ਗਏ ਤੇ ਉਹਨਾਂ ਦੀ ਥਾਂ ਜੋ ਕੁਰਸੀ ਤੇ ਬੈਠਣਗੇ, ਉਹ ਅੰਗ੍ਰੇਜਾਂ ਨਾਲੋਂ ਕਿਤੇ ਜਿਆਦਾ ਉਜਾੜਾ ਪਾਉਣਗੇ।

ਇਹੀ ਹਾਲ ਬੰਦਾ ਬਹਾਦੁਰ ਦੇ ਸਮੇਂ ਸੀ। ਅੰਗ੍ਰੇਜ ਉਸ ਵੇਲੇ ਵੱਡੀ ਤਾਕਤ ਨਹੀਂ ਸਨ। ਮੁਗਲਾਂ ਦੀ ਜੜ ਪੁਟਣ ਦਾ ਮਤਲਬ ਸੀ ਤਖਤ ਤੇ ਅਫਗਾਨੀਆਂ ਜਾਂ ਹਿੰਦੂਆਂ ਨੂੰ ਬੈਠਾਣਾ। ਦੋਵੇਂ ਹੀ ਮੁਗਲਾਂ ਤੋਂ ਕਿਤੇ ਜਿਆਦਾ ਜਾਲਿਮ ਸਨ। ਅਸੀ ਇਹ ਕਿਵੇਂ ਭੁਲ ਗਏ ਕਿ ਗੁਰੂ ਅਰਜਨ ਨੇ ਅਕਬਰ ਨੂੰ ਕਰ ਦੀ ਦਰ ਘਟਾਉਣ ਨੂੰ ਕਿਹਾ ਸੀ ਅਤੇ ਉਹ ਮੰਨ ਵੀ ਗਿਆ ਸੀ, ਖੁਸਰੋ ਨੂੰ ਪੰਜਵੇ ਪਾਤਸ਼ਾਹ ਵਲੋਂ ਅਸ਼ੀਰਵਾਦ ਮਿਲਿਆ ਸੀ, ਦਾਰਾ ਸ਼ਿਕੋਹ ਦੀ ਮਦਦ ਕਰਣ ਸਤਵੇਂ ਪਾਤਸ਼ਾਹ ਆਪਣੀ ਫ਼ੌਜ ਲੈ ਕੇ ਗਏ ਸਨ, ਦਸਵੇਂ ਪਾਤਸ਼ਾਹ ਆਪ ਬਹਾਦੁਰਸ਼ਾਹ ਨੂੰ ਤਖਤ ਤੇ ਬਿਠਾਉਣ ਵਿੱਚ ਸਹਾਈ ਹੋਏ ਸਨ। ਨਾਨਕ ਨੇ ਭਾਵੇਂ ਸਿੱਖੀ ਦੀ ਨੀਂਹ ਪਠਾਨਾਂ ਦੇ ਰਾਜ ਵਿੱਚ ਰੱਖੀ ਸੀ ਪਰ ਸਿੱਖੀ ਵਧੀ ਫ਼ੁਲੀ ਮੁਗਲਾਂ ਦੇ ਰਾਜ ਵਿੱਚ ਸੀ। ਸਾਨੂੰ ਸਿਰਫ਼ ਇਕੋ ਹੀ ਗੱਲ ਯਾਦ ਰਹਿ ਗਈ ਕਿ ਮੁਗਲ ਸਾਡੇ ਗੁਰੂਆਂ ਦੀ ਸ਼ਹੀਦੀ ਦਾ ਕਾਰਣ ਬਣੇ। ਉਦਾਸੀ, ਨਿਰਮਲਿਏ ਆਦਿ ਜੋ ਸਾਡੀ ਅੰਦਰੋ ਅੰਦਰ ਜੜਾਂ ਵਡਦੇ ਸਨ, ਉਹ ਸਾਨੂੰ ਹੁਣ ਜਾ ਕੇ ਚੇਤੇ ਆਏ ਹਨ। ਗੁਰੂਆਂ ਨੇ ਸਾਨੂੰ ਮੁਸਲਮਾਨਾਂ ਅਤੇ ਹਿਦੁਆਂ ਤੋ ਜੁਦਾ ਕਿਤਾ ਸੀ। ਪਰ ਇਹਨਾਂ ਨੇ ਸਾਨੂੰ ਮੁਸਲਮਾਨਾਂ ਅਤੇ ਹਿਦੁਆਂ ਤੋਂ ਦੂਰ ਕਿਤਾ ਜੋ ਕਿ ਇੱਕ ਗੱਲਤ ਦਿਸ਼ਾ ਸੀ। ਇਹ ਇੱਕ ਡੂੰਘੀ ਵਿਚਾਰ ਮੰਗਦੀ ਹੈ ਕਿ ਗੁਨਾਹਗਾਰ ਮਾਤਾ ਸੁੰਦਰੀ ਅਤੇ ਬਾਬਾ ਬਿਨੋਦ ਸਿੰਘ ਵਰਗੇ ਹਨ ਜਾਂ ਕਿ ਬਾਬਾ ਬੰਦਾ ਬਹਾਦੁਰ?

ਸੋ ਮੈਨੂੰ ਨਹੀਂ ਲਗਦਾ ਕਿ ਜਿਹਨਾਂ ਲੇਖਕਾਂ ਨੇ ਮਾਤਾ ਸੁਂਦਰੀ ਅਤੇ ਬਾਬਾ ਬਿਨੋਦ ਸਿੰਘ ਤੇ ਗੱਦਾਰੀ ਦੇ ਸੰਗੀਨ ਇਲਜਾਮ ਲਾਏ ਹਨ, ਉਹਨਾਂ ਨੇ ਬਹੁਤੇ ਪਹਿਲੁ ਅਤੇ ਬਹੁਤੇ ਤੱਥ ਵਿਚਾਰੇ ਹਨ।

ਸੋ ਉਹਨਾਂ ਤੋਂ ਸਪਸ਼ਟੀਕਰਨ ਮੰਗਨਾ ਜਰੂਰੀ ਹੈ।

ਚਰਨਜੀਤ ਸਿੰਘ

ਬਰੈਂਮਪਟਨ


(24/05/10)
ਇੰਦਰ ਜੀਤ ਸਿੰਘ ਕਾਨਪੁਰ

ਇਸਨੂੰ ਅੱਗ ਲਾ ਕੇ ਸਾੜ ਕਿਉ ਨਹੀ ਦੇਂਦੇ?
ਬਹੁਤ ਦਿਨਾਂ ਤੋਂ ਅਪਨੇ ਆਪ ਨੂੰ ਸਿੱਖ ਕੋਮ ਦੀ ਠੇਕੇਦਾਰ ਸਮਝਣ ਵਾਲੀ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਵਲੋਂ ਛਪੀ “ਸਿੱਖ ਇਤਿਹਾਸ” ਨਾਮ ਦੀ ਕਿਤਾਬ ਅਤੇ ਦਿੱਲੀ ਤੋਂ ਛੱਪਣ ਵਾਲੀ ਮੈਗਜੀਨ “ਆਸਥਾ ਸਦੇਸ਼”, ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਸ਼ਪੋਕਸਮੈਨ ਅਖਬਾਰ ਤੇ ਹੋਰ ਵੈੱਬਸਾਈਟਾਂ ਤੇ ਇਸ ਵਿੱਚ ਲਿਖੀ “ਬਕਵਾਸ” ਬਾਰੇ ਲਗਭਗ ਰੋਜ ਹੀ ਕੁੱਝ ਨਾਂ ਕੁੱਝ ਉਜਾਗਰ ਕੀਤਾ ਜਾ ਰਿਹਾ ਹੈ। ਦਾਸ ਨੇ ਇਹ ਕਿਤਾਬ ਨਹੀ ਪੜੀ ਲੇਕਿਨ ਜੋ ਕੂਝ ਅਖਬਾਰਾਂ ਅਤੇ ਵੈੱਬਸਾਈਟਾਂ ਤੇ ਪੜਿਆ ਹੈ ਉਹ ਗੁਰੂ ਦੇ ਇੱਕ ਸਿੱਖ ਲਈ ਸਹਿਣ ਦੇ ਯੋਗ ਨਹੀਂ ਹੈ। ਜੋ ਕੁੱਝ ਪੜਿਆ ਉਹ ਇਸ ਪ੍ਰਕਾਰ ਹੈ-
ਹਰਿਕ੍ਰਿਸ਼ਨ ਸਾਹਿਬ ਨੂੰ ਸਿੱਖਾਂ ਦਾ ਗੁਰ, ਔਰੰਗਜੇਬ ਨੇ ਥਾਪਿਆ ਸੀ……। (ਸਿੱਖ ਇਤਿਹਾਸ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ।)
ਗੁਰੁ ਤੇਗ ਬਹਾਦੁਰ ਡਾਕੇ ਮਾਰ ਕੇ ਗੁਜਾਰਾ ਕਰਦੇ ਸਨ………। ……। (ਸਿੱਖ ਇਤਿਹਾਸ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ।)
ਅੰਮ੍ਰਿਤ ਛਕਾਉਨ ਤੋਂ ਪਹਿਲਾ ਗੁਰੁ ਗੋਬਿੰਦ ਸਿੰਘ ਨੇ ਆਪ ਸ਼ਰਾਬ ਪੀਤੀ……। (ਆਸਥਾ ਸੰਦੇਸ, ਦਿਲੀ)
ਲਗਦਾ ਹੈ ਕੇ ਕੋਮ ਦੀਆਂ ਰਗਾਂ ਵਿੱਚ ਖੂਨ ਦੀ ਥਾਂ ਪਾਣੀ ਦੌੜ ਰਿਹਾ ਹੈ। ਇਨਾਂ ਕੁੱਝ ਕਿਵੇ ਬਰਦਾਸ਼ਤ ਕੀਤਾ ਜਾ ਰਿਹਾ ਹੈ। ਗੁਰਬਚਨ ਸਿੰਘ ਅਤੇ ਮੱਕੜ ਨੂੰ ਇਹ ਕਹਿੰਦਿਆ ਸ਼ਰਮ ਨਹੀ ਆਈ ਕੇ ਇੱਕ ਕਮੇਟੀ ਇਸ ਵਿਸ਼ੇ ਉਪਰ ਜਾਂਚ ਕਰੇਗੀ ਤੇ ਇਸ ਵਿੱਚ ਸੋਧ ਕਰੇਗੀ। ਇਸ ਕਿਤਾਬ ਨੂੰ ਲਿਖਣ ਵਾਲਿਆਂ ਤੇ ਛਾਪਣ ਵਾਲਿਆਂ ਨੂੰ ਜੁਤੀਆਂ ਦਾ ਹਾਰ ਪਾਕੇ, ਇਸ ਕਿਤਾਬ ਨੂੰ ਅੱਗ ਲਾ ਕੇ ਸਾੜ ਕਿਉ ਨਹੀ ਦਿਤਾ ਜਾਂਦਾ? ਔਏ ਢੀਠੋ! ਬੇਸ਼ਰਮੋ! ਇਸ ਕਿਤਾਬ ਵਿਚੋਂ ਤੁਸਾਂ ਕੀ ਕਢਣਾਂ ਹੈ, ਜੋ ਇਸ ਦੀ ਸੋਧ ਕਰਨ ਲਈ ਕਮੇਟੀ ਬਣਾ ਦਿਤੀ ਜੇ।
ਦਾਸ ਉਨਾਂ ਜਥੇਬੰਦੀਆਂ ਅਤੇ ਗੁਰਦਵਾਰਾ ਕਮੇਟੀਆਂ ਦੇ ਪ੍ਰਧਾਨਾਂ ਕੋਲੋਂ, ਜੋ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲੜਨ ਲਈ ਸਾਹੋ ਸਾਹੀ ਹੋ ਰਹੇ ਹਨ, ਤੋਂ ਵੀ ਇਹ ਸਵਾਲ ਪੁਛਨਾਂ ਚਾਹੁੰਦਾ ਹੈ ਕੇ - ਉਹ ਇਸ ਕਿਤਾਬ ਨੂੰ ਲਿਖਣ ਅਤੇ ਛਾਪਣ ਵਾਲਿਆਂ ਤੇ ਮੁੱਕਦਮਾਂ ਕਿਉ ਨਹੀ ਕਰਦੇ? ਅਖਬਾਰਾਂ ਵਿੱਚ ਬਿਆਨਬਾਜੀ ਕਰਨ ਨਾਲੋ, ਇਨਾਂ ਤੇ ਪਰਚਾ ਦਾਖਲ ਕਰਨ ਦੀ ਗਲ ਉਨਾਂ ਦੇ ਸਿਆਸੀ ਦਿਮਾਗ ਵਿੱਚ ਕਿਉ ਨਹੀ ਆਈ? ਲਖਾਂ ਰੁਪਈਆ ਅਖਬਾਰਾਂ ਵਿੱਚ ਇਸ਼ਤਿਹਾਰ ਦੇ ਕੇ ਖਰਚ ਕਰਦੇ ਹੋ, ਕੁੱਝ ਪੈਸਾ ਅਪਨੇ ਗੁਰੂ ਦੇ ਸਨਮਾਨ ਨੁੰ ਬਚਾਉਣ ਲਈ ਕਿਉ ਨਹੀ ਕਰ ਸਕਦੇ? ਇਹ ਕੋਮ ਦੇ ਠੇਕੇਦਾਰ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਚੁਕੇ ਹਨ। ਜਦੋਂ ਤਕ ਕੋਈ ਇਮਾਨਦਾਰ ਜਥੇਬੰਦੀ ਇਨਾਂ ਦੀ ਟੱਕਰ ਤੇ ਨਹੀਂ ਖੜੀ ਹੁੰਦੀ। ਇਹ ਆਏ ਦਿਨ ਸਿੱਖਾਂ ਦੀ ਭਾਵਨਾਂ ਨਾਲ ਖੇਡਦੇ ਰਹਿਣਗੇ!
ਇੰਦਰ ਜੀਤ ਸਿੰਘ
ਕਾਨਪੁਰ


(24/05/10)
ਦਰਸ਼ਨ ਸਿੰਘ ਖ਼ਾਲਸਾ

ਗੁਰੂ ਦਾ ਹੁਕਮ ਨਾ ਮੰਨ ਕੇ ਇੱਕੋ ਸਮੇਂ ਗੁਰੂ ਗੋਬਿੰਦ ਸਿੰਘ ਜੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਾ ਮਨਮੁਖ ਹੀ ਹੋ ਸਕਦਾ ਹੈ
ਸਾਰਾ ਸਿੱਖ ਸੰਸਾਰ ਜਾਣਦਾ ਅਤੇ ਮੰਨਦਾ ਹੈ ਕੇ ਧੰਨ ਧੰਨ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਚੋਲ਼ਾ ਤਿਆਗਣ ਸਮੇਂ ਉੱਚੇ ਸਿੰਘਾਂਸਣ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਅਤੇ ਸਮੂਚੇ ਪੰਥ ਨੂੰ ਗੁਰੂ ਗ੍ਰੰਥ ਦੀ ਤਾਬਿਆ ਕਰਕੇ ਹੁਕਮ ਕੀਤਾ ਅੱਜ ਤੋਂ ਤੁਹਾਡਾ ਗੁਰੂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ।
ਇਸ ਲਈ ਸਿੰਘੋ “ਗੁਰੂ ਗ੍ਰੰਥ ਦਾ ਪੰਥ” ਹੀ ਖਾਲਸਾ ਪੰਥ ਹੈ ਗੁਰੂ ਗ੍ਰੰਥ ਦੀ ਬਾਣੀ ਹੀ ਗੁਰਬਾਣੀ ਹੈ, ਗੁਰੂ ਗ੍ਰੰਥ ਨੂੰ ਛੱਡ ਕੇ {ਬਚਿਤਰ ਨਾਟਕ} ਜਾਂ ਕਿਸੇ ਹੋਰ ਗ੍ਰੰਥ ਨੂੰ ਗੁਰੂ ਮੰਨਣ ਵਾਲਾ ਕਿਸੇ ਕਾਲ, ਮਹਾ ਕਾਲ ਨੂੰ ਰੱਬ ਮਨਣ ਵਾਲਾ, ਕਿਸੇ ਦੇਵੀ ਦੇਵਤੇ, ਮੂਰਤੀ ਜਾਂ ਦੇਹ ਧਾਰੀ ਦੀ ਪੂਜਾ ਕਰਨ ਵਾਲਾ ਖ਼ਾਲਸਾ ਪੰਥ ਨਹੀ ਹੋ ਸਕਦਾ।
ਪੂਰੇ ਗੁਰ ਕਾ ਹੁਕਮੁ ਨ ਮੰਨੈ ਓਹੁ ਮਨਮੁਖੁ ਅਗਿਆਨੁ ਮੁਠਾ ਬਿਖੁ ਮਾਇਆ॥
ਉਹ ਤਾਂ ਗੁਰੂ ਦਾ ਹੁਕਮ ਨਾ ਮੰਨ ਕੇ ਇੱਕੋ ਸਮੇਂ ਗੁਰੂ ਗੋਬਿੰਦ ਸਿੰਘ ਜੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਾ ਮਨਮੁਖ ਹੀ ਹੋ ਸਕਦਾ ਹੈ।
ਸਿੰਘੋ, ਅੱਜ ਨਿਰ੍ਹਾ ਬਚਿੱਤਰ ਨਾਟਕ, ਗੁਰਬਿਲਾਸ ਪਾਤਸ਼ਾਹੀ ਛੇਵੀਂ ਜਾਂ ਸਿੱਖ ਇਤਿਹਾਸ ਅਤੇ ਵੱਖ ਵੱਖ ਰਹਿਤ ਮਰਿਯਾਦਾਵਾਂ ਦੇ ਨਾਮ ਹੇਠ ਗੁਰੂ ਇਤਿਹਾਸ ਜਾਂ ਗੁਰੂ ਸਿਧਾਂਤ ਨੂੰ ਹੀ ਬਰਬਾਦ ਨਹੀਂ ਕੀਤਾ ਜਾ ਰਿਹਾ, ਬਲਕਿ ਪੁਰਾਤਨ ਸਿੱਖਾਂ ਦੇ ਨਾਮ ਵਰਤ ਕੇ ਅਜਿਹੇ ਅਨੇਕਾਂ ਮਨਮਤੀ ਗ੍ਰੰਥ ਸਾਡੇ ਵਿਹੜੇ ਪਹੁੰਚਾ ਦਿਤੇ ਗਏ ਹਨ। ਕਈ ਪਾਸਿਆਂ ਤੋਂ ਗੁਰੂ ਗ੍ਰੰਥ ਸਾਹਿਬ ਜੀ ਤੇ ਹਮਲੇ ਹੋ ਰਹੇ ਹਨ ਤਾਂਕਿ ਸਿੱਖੀ ਦੀ ਨਵੀਂ ਪਨੀਰੀ ਨੂੰ ਜਮਦਿਆਂ ਹੀ ਵਿਕਾਰਾਂ ਅਤੇ ਮਨਮਤਿ ਦੀ ਜ਼ਹਿਰ ਪਿਆ ਦਿਤੀ ਜਾਵੇ। ਅਸੀਂ ਦੇਖ ਰਹੇ ਹਾਂ ਕਿ ਕਾਲਕਾ ਪੰਥ ਦੇ ਨੱਕ ਥੱਲੇ ਇਹ ਸਭ ਕੁਛ ਉਹਨਾਂ ਦੀ ਮਿਲੀ ਭੁਗਤ ਨਾਲ ਹੋ ਰਿਹਾ ਹੈ।
ਸਿੰਘੋ ਜਾਗੋ! ! ! ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮ੍ਰਪਿਤ ਹੋਕੇ “ਗੁਰੂ ਗ੍ਰੰਥ ਦਾ ਪੰਥ” ਬਣੋ, ਗੁਰੂ ਵਲੋਂ ਬਖਸ਼ਿਆ ਅਪਣਾ ਵਿਰਸਾ ਸੰਭਾਲੋ ਅਪਣੀ ਆਉਣ ਵਾਲੀ ਪੀੜ੍ਹੀ ਨੂੰ ਗੁਰੂ ਗ੍ਰੰਥ ਦੇ ਲੜ ਲਾਈ ਰੱਖਣ ਦਾ ਫਿਕਰ ਕਰੋ, ਇੱਕੋ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਵਾਲੇ ਗੁਰੂ ਗ੍ਰੰਥ ਨੂੰ ਸਮ੍ਰਪਿਤ ਪੰਥਕ ਵਿਦਵਾਨ ਹੀ ਗੁਰਬਾਣੀ ਅੰਮ੍ਰਿਤ ਦੀ ਰੌਸ਼ਣੀ ਵਿੱਚ ਇਸ ਜ਼ਹਿਰ ਤੋਂ ਬਚਣ ਦੇ ੳਪਰਾਲੇ ਕਰ ਸਕਦੇ ਹਨ। ਗੁਰਬਾਣੀ ਦੀ ਕਸਵਟੀ ਤੇ ਪਰਖ ਕੇ ਸੋਧ ਕੇ ਸਿੱਖ ਇਤਿਹਾਸ ਅਤੇ ਮਰਿਯਾਦਾ ਇੱਕ ਕਰਕੇ ਕੌਮ ਦੀ ਝੋਲੀ ਪਾ ਸਕਦੇ ਹਨ। ਇਹ ਕੰਮ ਕੇਵਲ ਗੁਰੂ ਗ੍ਰੰਥ ਦਾ ਪੰਥ ਹੀ ਕਰ ਸਕਦਾ ਹੈ।
ਇਕ ਗੱਲ ਸਪਸ਼ਟ ਕਰ ਦੇਵਾਂ ਕਿ ਦਾਸ ਨੇ “ਗੁਰੂ ਗ੍ਰੰਥ ਦਾ ਪੰਥ” ਨਾਮ ਦਾ ਕੋਈ ਨਵਾਂ ਪੰਥ ਬਨਾਉਣ ਦੀ ਗੱਲ ਸੋਚ ਕਿ ਇਹ ਤਾਲਮੇਲ ਜੱਥੇਬੰਦੀ ਨਹੀਂ ਬਣਾਈ, ਬਲਕਿ ਦਸਮ ਪਾਤਸ਼ਾਹ ਜੀ ਦੇ ਹੁਕਮ ਅਨੁਸਾਰ, ਗੁਰੂ ਗ੍ਰੰਥ ਨੂੰ ਸਮ੍ਰਪਿਤ ਸੰਸਥਾਵਾਂ ਅਤੇ ਗੁਰਸਿੱਖਾਂ ਨੂੰ ਆਪਸੀ ਤਾਲਮੇਲ ਰਾਹੀਂ ਇੱਕ ਰੂਪ ਹੋਇਆ “ਗੁਰੂ ਗ੍ਰੰਥ ਦਾ ਪੰਥ” ਦੇਖਣ ਦੀ ਇੱਛਾ ਰਖਦਾ ਹਾਂ। ਤਾਂ ਕਿ ਉਸ ਪੰਥ ਦੀ ਹਿੰਮਤ ਨਾਲ ਗੁਰੂ ਦਾ ਖ਼ਾਲਸਾ, ਇਸ ਕਾਲਕਾ ਪੰਥ ਦੇ ਮਨਮਤੀ, ਕਰਮਕਾਂਡੀ ਖਤਰਨਾਕ ਸਾਜਿਸ਼ਾਂ ਦੇ ਰਸਾਤਲ ਵਿਚੋਂ ਨਿਕਲ ਸੱਕੇ ਅਤੇ ਗੁਰੂ ਗ੍ਰੰਥ ਸਾਹਿਬ ਦਾ ਬਖਸ਼ਿਆ ਬਚਨ ਪੰਥ ਦੀ ਝੋਲੀ ਪਵੇ।
ਆਨ ਸਾਦ ਬਿਸਾਰਿ ਹੋਛੇ ਅਮਰੁ ਜੁਗੁ ਜੁਗੁ ਜੀਉ॥ 1॥
ਦਰਸ਼ਨ ਸਿੰਘ ਖ਼ਾਲਸਾ
ਸਾਬਕਾ ਸੇਵਾਦਾਰ, ਸ੍ਰੀ ਅਕਾਲ ਤਖ਼ਤ ਸਾਹਿਬ


(23/05/10)
ਜਸਵੰਤ ਸਿੰਘ ‘ਮੋਰਜੰਡ’

ਹਰ ਵੇਲੇ ਸਾਨੂੰ ਹੀ ਕਿਉਂ ਚੁਨੌਤੀਆਂ ਦਾ ਭਾਰ ਉਠਾਉਣਾ ਪੈਂਦਾ ਹੈ? ਕੋਈ ਕਾਰਣ ਤਾਂ ਹੋਵੇਗਾ।

ਅੱਜ ਸਿੱਖ ਕੌਮ ਨੂੰ ਹਰ ਪਾਸਿਆਂ ਤੋਂ ਚੁਨੌਤੀਆਂ ਦਾ ਸਾਮ੍ਹਣਾ ਕਰਣਾ ਪੈ ਰਿਹਾ ਹੈ। ਕਦੇ ਸਾਡੇ ਆਪਣਿਆ ਹੀ ਵਲੋਂ ਸੱਚ ਬੋਲਣ ਵਾਲਿਆਂ ਦੀ ਸੰਘੀ ਘੁੱਟੀ ਜਾ ਰਹੀ ਹੈ, ਕਦੇ ਅਖੌਤੀ ਦਸਮ ਗ੍ਰੰਥ ਨੂੰ ਗੁਰੂ ਦਾ ਦਰਜ਼ਾ ਦਿਵਾਉਣ ਦਾ ਕੋਝਾ ਯਤਨ ਕੀਤਾ ਜਾ ਰਿਹਾ ਹੈ, ਕਦੇ ਸਾਡੇ ਅਖੌਤੀ ਜੱਥੇਦਾਰਾਂ ਦੇ ਰਾਹੀਂ ਬਿਪਰਵਾਦ ਦੀ ਤਲਵਾਰ ਦੇ ਦਰਦਨਾਕ ਵਾਰ ਕੀਤੇ ਜਾ ਰਹੇ ਹਨ, ਕਦੇ ਆਤਮਿਕ ਸ਼ਾਂਤੀ ਦੇ ਪ੍ਰਤੀਕ ਸੱਚਖੰਡ ਸ਼੍ਰੀ ਹਰਿਮੰਦਿਰ ਸਾਹਿਬ ਅੰਦਰ ਦਸਮ ਗ੍ਰੰਥ ਦੀਆਂ ਰਚਨਾਵਾਂ ਦਾ ਗਾਇਨ ਕਰਵਾਉਣਾ, ਕਦੇ ‘ਆਸਥਾ ਸੰਦੇਸ਼’ ਪਤ੍ਰਿਕਾ ਵਲੋਂ ਰੱਜ ਕੇ ਜ਼ਹਿਰ ਉਗਲਿਆ ਗਿਆ। ਹੁਣੇ ਹੀ ਨਵੀਂ ਚੁਨੌਤੀ ਮੂੰਹ ਅੱਡ ਕੇ ਖਲੋਤੀ ਹੈ ਕਿ ਇੱਕ ਕੰਪਨੀ ਵਲੋਂ ਮਰਦਾਨਾ ਅਤੇ ਜਨਾਨਾ ਅੰਡਰ ਗਾਰਮੈਂਟਸ `ਤੇ ਸਤਿਗੁਰੂ ਨਾਨਕ ਦੇਵ ਜੀ ਦੀ ਤਸਵੀਰ ਛਾਪ ਕੇ ਇੱਕ ਬੱਜਰ ਗੁਨਾਹ ਕੀਤਾ ਗਿਆ ਹੈ। ਇਹ ਸੱਭ ਕਿਉਂ ਕੀਤਾ ਜਾ ਰਿਹਾ ਹੈ? ਇੱਕ ਵਿਚਾਰਨ ਦਾ ਵਿਸ਼ਾ ਹੈ।
ਪਿਛਲੇ ਦਿਨਾਂ ਵਿੱਚ ਕੁੱਝ ਕੁ ਪੰਥ ਦਰਦੀਆਂ ਵਲੋਂ ਪੰਥਕ ਏਕਤਾ ਦੀ ਗੱਲ ਕੀਤੀ ਜਾ ਰਹੀ ਹੈ। ਸਿੰਘ ਸਾਹਿਬ ਪ੍ਰੋ: ਦਰਸ਼ਨ ਸਿੰਘ ਜੀ ਵੀ ਕੂਕ ਕੂਕ ਕੇ ਦੁਹਾਈ ਦੇ ਰਹੇ ਹਨ। ਸ੍ਰ: ਇੰਦਰਜੀਤ ਸਿੰਘ ਜੀ ਕਾਨਪੁਰ ਵਾਲੇ ਵੀ ਕਾਫੀ ਕੁੱਝ ਆਪਣੀਆਂ ਲਿਖਤਾਂ ਰਾਹੀਂ ਅਪੀਲਾਂ ਬੜੇ ਹੀ ਸੁਚੱਜੇ ਢੰਗਾਂ ਅਤੇ ਦਲੀਲਾਂ ਨਾਲ ਕਰ ਚੁੱਕੇ ਹਨ। ਉਨ੍ਹਾਂ ਨੂੰ ਇਸ ਏਕਤਾ ਯਤਨਾਂ ਲਈ ਕੁੱਝ ਵਿਰੋਧੀ ਸੁਰਾਂ ਦੀ ਗੁਨਗੁਨਾਹਟ ਵੀ ਸੁਣਨੀ ਪਈ। ਹੋਰ ਵੀ ਪੰਥ ਹਿਤੈਸ਼ੀਆਂ ਵਲੋਂ ਇੱਕ ਮੁੱਠ ਹੋਨ ਬਾਰੇ ਕਿਹਾ ਗਿਆ, ਲੇਕਿਨ ਇਹ ਸੱਭ ਅਪੀਲਾਂ ਦਲੀਲਾਂ ਪੰਨਿਆਂ ਦੀਆਂ ਛਾਤੀ ਉਪਰ ਉਕਰੀਆਂ ਹੀ ਰਹਿ ਗਈਆਂ। ਉਨ੍ਹਾਂ ਬੁਲੰਦ ਹੌਸਿਲਿਆਂ ਨੂੰ ਦਿਲ ਚੀਰਵੀਆਂ ਗੱਲਾਂ ਕਰਕੇ ਨੇਸਤੋ ਨਾਬੂਦ ਕਰ ਦਿੱਤੇ ਜਾਣ ਦੇ ਯਤਨ ਕੀਤੇ ਗਏ। ਮੇਰੇ ਇਸ ਹਥਲੇ ਲੇਖ ਦਾ ਮੌਜੂ ਹੀ ਇਹ ਹੈ ਕਿ ਸਾਨੂੰ ਚੁਨੌਤੀਆਂ ਆ ਹੀ ਤਾਹੀਓ ਰਹੀਆਂ ਨੇ ਕਿ ਅਸੀਂ ਇੱਕ ਨਹੀ ਅਸੀ ਖਿੱਲਰੇ ਹੋਇ ਹਾਂ। ਸਾਨੂੰ ਖਿੰਡੇ ਹੋਏ ਜਾਣਕੇ ਹੀ ਇਹ ਵਰਤਾਰਾ ਦਿਨ ਬ ਦਿਨ ਵੱਧਦਾ ਹੀ ਜਾ ਰਿਹਾ ਹੇ। ਇੱਕ ਲਿਖਾਰੀ ਆਪਣੇ ਇਸ ਦਰਦ ਨੂੰ ਕਲਮ ਨਾਲ ਪ੍ਰਗਟ ਜਰੂਰ ਕਰ ਲੈਂਦਾ ਪਰ ਇੱਕਲਾ ਹੋਣ ਕਰਕੇ ਦਿਲ ਮਸੋਸ ਕੇ ਬੈਠ ਜਾਂਦਾ ਹੈ। ਸੋ ਖਾਲਸਾ ਜੀ! ਕੱਲੀਆਂ ਗੱਲਾਂ ਕਰ ਲੈਣ ਨਾਲ ਇਹ ਮਸਲੇ ਹੱਲ ਨਹੀਂ ਹੋਣੇ। ਸਾਡੀ ਇਸ ਕਮਜੋਰੀ ਨੂੰ ਸਿੱਖ ਵਿਰੋਧੀਆਂ ਨੇ ਭਾਂਪ ਲਿਆ ਹੈ ਕਿ ਇਹ ਸਿੱਖ ਕੁੱਝ ਦਿਨ ਰੌਲਾ ਗੌਲਾ ਪਾ ਕੇ ਚੁੱਪ ਕਰ ਜਾਂਦੇ ਹਨ ਪਰ ਕੁੱਝ ਕਰ ਗੁਜਰਨ ਦੀ ਸਮਰਥਾ ਤਾਂ ਇਹਨਾਂ ਵਿੱਚ ਹੈ ਨਹੀਂ। ਮੇਰਾ ਖਿਆਲ ਹੈ ਕਿ ਕੇਵਲ ਤੇ ਕੇਵਲ ਅਸੀ ਜਿਹੜੇ ਪੰਥ ਦਰਦੀ ਹਾਂ ਇਹਨਾਂ ਵਿੱਚ ਹੀ ਇਹ ਸੱਭ ਤੋਂ ਵੱਡੀ ਕਮਜੋਰੀ ਹੈ ਕਿ ਅਸੀ ਇੱਕ ਪਲੇਟਫਾਰਮ ਤੇ ਇਕੱਠੇ ਨਹੀਂ ਹੋ ਸਕਦੇ। ਐਸਾ ਕਿਉਂ? ਜਿਹੜੇ ਸਾਨੂੰ ਕਦੀ ਨਾਸਤਿਕ ਹੋਣ ਦੀ ਸੰਗਿਆ ਦਿੰਦੇ ਹਨ, ਕਦੇ ਗੁਰਮਤਿ ਸਮਾਗਮਾਂ ਵਿੱਚ ਬਰਛੇ ਗੰਡਾਸੇ ਲੈ ਕੇ ਪਹੁੰਚ ਜਾਂਦੇ ਹਨ ਅਤੇ ਗੁੰਡਾਗਰਦੀ ਕਰਣ ਤੇ ਉਤਾਰੂ ਹੋ ਜਾਂਦੇ ਹਨ, ਉਹਨਾਂ ਦੀ ਏਕਤਾ ਤਾਂ ਬਹੁਤ ਮਜਬੂਤ ਹੈ। ਜੇ ਕਰ ਉਹ ਕਿਸੇ ਮੰਦੇ ਕਰਮ ਨੂੰ ਅੰਜਾਮ ਦੇਣ ਲਈ ਏਕਤਾ ਕਰ ਸਕਦੇ ਹਨ ਤਾਂ ਕੀ ਅਸੀਂ ਉਪਰੋਕਤ ਚੁਨੌਤੀਆਂ ਨੂੰ ਠੱਲ ਪਾਉਣ ਲਈ ਸਿਰ ਜੋੜ ਕੇ ਵੀ ਨਹੀਂ ਬੈਠ ਸਕਦੇ? ਅਫਸੋਸ ਕਿ ਜੇ ਕੋਈ ਯਤਨ ਕਰਦਾ ਵੀ ਹੈ ਤਾਂ ਉਸ ਪ੍ਰਤੀ ਹਿਰਦੇ ਵੇਦਕ ਗੱਲਾਂ ਕਰਕੇ ਚੁੱਪ ਕਰਾ ਦਿੱਤਾ ਜਾਂਦਾ ਹੈ। ਕੋਈ ਨਾਲ ਚੱਲਣ ਨੂੰ ਤਿਆਰ ਨਹੀਂ, ਅੱਗੇ ਲੱਗਣ ਲਈ ਵੀ ਤਿਆਰ ਨਹੀਂ, ਪਿਛੇ ਲੱਗਣਾ ਵੀ ਮੁਨਾਸਿਬ ਨਹੀ ਸਮਝਿਆ ਜਾਂਦਾ। ਸਮਝ ਦੀ ਪਕੜ ਤੋਂ ਬਾਹਰ ਹੈ। ਬਸ ਇਹੋ ਹੀ ਕਾਰਣ ਹੈ ਕਿ ਦਿਨ ਪ੍ਰਤੀ ਦਿਨ ਇੱਕ ਨਵੀ ਚੁਨੌਤੀ ਸਾਡਾ ਮੂੰਹ ਚਿੜਾ ਰਹੀ ਹੈ ਅਸੀਂ ਅਵੇਸਲੇ ਹੋ ਕੇ ਇੱਕ ਦੂਜੇ ਦੇ ਅਉਗੁਣਾ ਨੂੰ ਉਜਾਗਰ ਕਰਣ ਵਿੱਚ ਮਸ਼ਗੂਲ ਹੋਏ ਪਏ ਹਾਂ। ਖਾਲਸਾ ਜੀ! ਅੱਜ ਲੋੜ ਹੈ ਇਕੱਠੇ ਹੋਣ ਦੀ ਨਹੀਂ ਤੇ ਇਸੇ ਹੀ ਤਰ੍ਹਾਂ ਸਾਨੂੰ ਨਿੱਤ ਨਵੀਆਂ ਵੰਗਾਰਾਂ ਪੈਂਦੀਆਂ ਹੀ ਰਹਿਣਗੀਆਂ।

ਗਿਆਨੀ ਜਸਵੰਤ ਸਿੰਘ ‘ਮੋਰਜੰਡ’
ਗੁਰਦੁਆਰਾ ਸਾਹਿਬ ਕਲਾਂਗ (ਮਲੇਸ਼ਿਆ)
ਫੋਨ ਨੰ: 0060-16-454-8663


(23/05/10)
ਚਮਕੌਰ ਸਿੰਘ

ਸਾਰੇ ਪਾਠਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਕਾਫੀ ਸਮੇ ਤੋਂ ਸਿੱਖ ਮਾਰਗ ਪੜ੍ਹਦੇ ਆ ਰਹੇਂ ਹਾ। ਕਦੀ ਭੀ ਕੁਝ ਲਿਖਣ ਦੀ ਕੋਸ਼ਿਸ਼ ਨਹੀਂ ਸੀ ਕੀਤੀ। ਪਰ ਅਜ ਜੀ ਕੀਤਾ। ਵੇਸੇ ਤਾਂ ਸਾਰੇ ਹੀ ਪਾਠਕ ਬਹੁਤ ਸਿਆਣੇ ਹਨ। ਪਰ ਕਦੀ ਕਦੀ ਮ੍ਨ ਵਿਚ ਸੋਚਦੇ ਹਾਂ ਕੇ ਅਸੀਂ ਸਿਖ ਇਕ ਦੂਜੇ ਤੇ ਆਲੋਚਨਾਂ ਬਹੁਤ ਹੀ ਜਲਦੀ ਕਰਨ ਲਗ ਜਾਂਦੇ ਹਾਂ। ਕਾਫੀ ਸਾਰੀਆਂ ਵਿਚਾਰਾਂ ਸਿਖ ਮਾਰਗ ਤੇ ਚਲਦੀਆਂ ਰਹਿੰਦੀਆਂ ਹਨ। ਔਰ ਸਾਰੀਆਂ ਹੀ ਉਸਾਰੂ ਹੁੰਦੀਆਂ ਹਨ। ਵੀਰ ਚੰਦੀ ਜੀ ਦੇ ਵਿਚਾਰ ਕਾਫੀ ਵਧੀਆ ਹੁੰਦੇ ਹਨ। ਬਾਕੀ ਦਾਸ ਇਕ ਗੱਲ ਜਰੂਰ ਲਿਖਣੀ ਚਾਹੁੰਦਾ ਹੈ। ਜਿਹੜਾ ਜਨਮ ਤੇ ਮਰਨ ਦਾ ਵਹਿਮ ਹੈ, ਓਹ ਆਪਣੇ ਮੰਨਣ ਦਾ ਹੈ ਨਾ ਕੇ ਮਨਾਓਣ ਦਾ। ਜੇਕਰ ਕੋਈ ਯਕੀਨ ਕਰਦਾ ਵੀ ਹੈ, ਫੇਰ ਵੀ ਕੋਈ ਇਲਾਜ ਨਹੀ ਕੀਤਾ ਜਾ ਸਕਦਾ। ਬਸ ਇਕੋ ਹੀ ਇਲਾਜ ਵਧੀਆ ਜੀਵਨ ਜੇਓਣਾ ਤੇ ਚੰਗੇ ਸਮਾਜ ਦੀ ਸਿਰਜਨਾ ਕਰਨਾ ਹੈ|ਜੇਕਰ ਤੁਸੀ ਕੋਈ ਮਾੜਾ ਯਾ ਗਲਤ ਕੰਮ ਨਹੀ ਕੀਤਾ ਤਾਂ ਫਿਕਰ ਕਰਨ ਦੀ ਕੋਈ ਲੋੜ ਨਹੀਂ ਹੈ। ਬਾਕੀ ਏਕ ਜੋ ਨਵਾਂ ਸਵਾਲ ਚਰਨਜੀਤ ਸਿੰਘ ਨੇ ਚੰਦੀ ਜੀ ਨੂੰ ਕੀਤਾ ਸੀ, ਓਹਦੇ ਬਾਰੇ ਦਾਸ ਦੀ ਏ ਰਾਏ ਹੈ ਕੇ ਸਿਖ ਕਦੇ ਵੀ ਕਿੱਸੇ ਦਾ ਵੈਰੀ ਨਹੀਂ ਹੋ ਸਕਦਾ। ਸਿਖ ਦਾ ਵੈਰ ਜ਼ੁਲਮ ਨਾਲ ਤਾਂ ਹੋ ਸਕਦਾ ਹੈ ਪਰ ਕਿਸੇ ਕੌਮ ਨਾਲ ਨਹੀਂ। ਫੇਰ ਬੰਦਾ ਬਹਾਦੁਰ ਤੇ ਇਲਜ਼ਾਮ ਲੌਣਾ ਤਾਂ ਕੋਈ ਸਿਆਣਪ ਨਹੀਂ ਕਿਓਂਕ ਓਹ੍ਨਾ ਨੂੰ ਤਾਂ ਆਪ ਸਿਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਕੌਮ ਦਾ ਆਗੂ ਥਾਪਿਆ ਸੀ।
ਜੇਕਰ ਕਿਸੇ ਦੀ ਸ਼ਾਨ ਦੇ ਖਿਲਾਫ ਕੁਛ ਲਿਖਿਆ ਗਿਆ ਹੋਵੇ ਤਾਂ ਦਾਸ ਨੁੰ ਮੁਆਫ ਕਰ ਦੇਣਾ|
-ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਿ ਫਤਿਹ।

-ਦਾਸ ਚਮਕੌਰ ਸਿੰਘ

Fresno, USA


(23/05/10)
ਡਾ: ਪਰਮਜੀਤ ਸਿੰਘ

ਸਤਿਗੁਰੁ ਜਿਨੀ ਨਾ ਸੇਵਿਓ, ਸਬਦਿ ਨ ਕੀਤੋ ਵੀਚਾਰੁ॥
ਅੰਤਰਿ ਗਿਆਨੁ ਨ ਆਇਓ, ਮਿਰਤਕੁ ਹੈ ਸੰਸਾਰਿ॥ ( ਪੰਨਾ ੮੮ )
ਭਾਈ ਹਰਜਿੰਦਰ ਸਿੰਘ ਦਿਲਗੀਰ ਦਾ ਇਹ ਬਿਆਨ ਪੜ੍ਹ ਕੇ ਮਨ ਨੂੰ ਇਤਨੀ ਖੁਸ਼ੀ ਹੋਈ ਕਿ ਬਿਆਨ ਨਹੀ ਕੀਤੀ ਜਾ ਸਕਦੀ। ਭਾਈ ਦਿਲਗੀਰ ਜੀ ਨੇ ਲਿਖਿਆ ਹੈ ਕਿ ਉਹ ਪੁਜ਼ਾਰੀਆਂ ਨੂੰ ਮਾਨਤਾ ਨਹੀ ਦੇਂਦੇ ਤੇ ਨਾ ਹੀ ਸਿੱਖ ਫਲਸਫਾ ਇਹਨਾਂ ਪੁਜਾਰੀਆਂ (ਜਥੇਦਾਰਾਂ) ਨੂੰ ਮਾਨਤਾ ਦਿੰਦਾ ਹੈ। ਭਾਈ ਦਿਲਗੀਰ ਵਰਗੇ ਸਿੱਖ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰ ਬਾਣੀ ਤੇ ਪਹਿਰਾ ਦੇ ਸਕਦੇ ਹਨ। ਲੱਲੀ ਛੱਲੀ ਦੇ ਬੱਸ ਨਹੀ ਗੁਰਬਾਣੀ ਅਨੁਸਾਰ ਜੀਵਨ ਬਤੀਤ ਕਰਨਾ। ਧਰਮ ਦੇ ਨਾਂ ਉਪਰ ਬਹੁਤੇ ਲੋਕਾਂ ਦੀ ਰੋਟੀ ਰੋਜ਼ੀ ਚੱਲ ਰਹੀ ਹੈ ਉਹ ਸੱਚ ਕਿਸ ਤਰ੍ਹਾਂ ਬੋਲ ਸਕਦੇ ਹਨ। ਅੱਜ ਜਿਆਦਾ ਤਰ ਡੇਰਿਆਂ ਵਾਲਿਆਂ ਦੀ ਰੋਟੀ ਰੋਜ਼ੀ ਕਰਮ ਕਾਂਡਾਂ ਕਾਰਨ ਚੱਲ ਰਹੀ ਹੈ ਇਹ ਲੋਕ ਗੁਰਬਾਣੀ ਨੂੰ ਕਰਮ ਕਾਂਡੀ ਬਣਾ ਬਣਾ ਪੇਸ਼ ਕਰ ਰਹੇ ਹਨ। ਸੱਚ ਕਹਿਣ ਅਤੇ ਸੱਚ ਸੁਣਨ ਦੀ ਸਾਡੀ ਹਿੰਮਤ ਖਤਮ ਹੋ ਚੁੱਕੀ ਹੈ। ਕਹਿਣ ਨੂੰ ਤਾਂ ਅਸੀਂ ਹਰ ਰੋਜ਼ ਕਹਿੰਦੇ ਹਾਂ ਸੱਚ ਸੁਣਾਈ ਸੱਚ ਕੀ ਵੇਲਾ। ਜਾਂ ਰੋਸ ਨਾ ਕੀਝੈ ਉਤਰ ਦੀਜੈ। ਪਰ ਉਤਰ ਦੇਣ ਸਮੇਂ ਸਾਡੇ ਮੂੰਹ ਵਿੱਚ ਸਾਇਦ ਤੂੜ੍ਹੀ ਭਰ ਜਾਂਦੀ ਦੈ ਜਾਂ ਸਾਡੀਆਂ ਕਲਮਾਂ ਦੀ ਸ਼ਿਆਹੀ ਮੁੱਕ ਜਾਂਦੀ ਹੈ। ਹੁਣ ਢੁਕਵਾਂ ਸਮਾਂ ਆ ਗਿਆ ਹੈ, ਪੁਜ਼ਾਰੀ ਵਾਦ ਨੂੰ ਰੱਦ ਕਰਨ ਦਾ, ਸੋ ਸਾਰੇ ਸਿੱਖ ਜੋ ਵੀ ਗੁਰੂ ਗ੍ਰੰਥ ਸਾਹਿਬ ਨੂੰ ਸਮੱਰਪਿਤ ਹਨ। ਉਹ ਆਪਣੇ ਆਪਣੇ ਪ੍ਰਣ ਪੱਤਰ ਭਰਕੇ ਤੁਰੰਤ ਭੇਜਣ ਦੀ ਕਿਰਪਾਲਤਾ ਕਰਨ ਤੇ ਦਿਲਗੀਰ ਜੀ ਵਰਗੇ ਸਿੱਖਾਂ ਦਾ ਸਾਥ ਦੇਣ। ਧੰਨਵਾਦ। ਕੋਈ ਗਲਤੀ ਹੋਵੇ ਪੰਥ ਬਖਸ਼ਣ ਹਾਰ ਹੈ।

ਡਾ: ਪਰਮਜੀਤ ਸਿੰਘ


(23/05/10)
ਖ਼ਾਲਸਾ ਨਿਊਜ਼

ਸ੍ਰੀ ਅਕਾਲ ਤਖਤ ਸਾਹਿਬ ਦੀ ਮਹਾਨਤਾ ਦੀ ਦੁਰਵਰਤੋਂ ਕਰਦਿਆਂ ਮੱਕੜਾਂ-ਬਾਦਲਾਂ ਦੇ ‘ਸਤਬੱਚਨੀਏ ‘ਜਥੇਦਾਰਾਂ’ ਫਤਵਾ ਜਾਰੀ ਕਰਕੇ ਬੇਸ਼ਕ ਪ੍ਰੋ. ਦਰਸ਼ਨ ਸਿੰਘ ਨੂੰ ਪੰਥ ਵਿਚੋਂ ‘ਛੇਕ’ ਦਿੱਤਾ ਹੈ ਅਤੇ ਉਸੇ ਫਤਵੇ ਨੂੰ ਅਧਾਰ ਬਣਾ ਕੇ ਡੇਰੇਦਾਰ ਲੋਕ ਅਪਣੀ ਟੁੱਟਦੀ ਅਜਾਰੇਦਾਰੀ ਅਤੇ ਖੁਰਦੀ ਸਾਖ ਨੂੰ ਬਚਾਉਣ ਖਾਤਰ ਵਿਚਾਰ ਦੀ ਬਜਾਇ, ਤਕਰਾਰ ਅਤੇ ਤਲਵਾਰ ਦਾ ਸਹਾਰਾ ਲੈ ਕੇ ਪ੍ਰੋ. ਦਰਸ਼ਨ ਸਿੰਘ ਦੇ ਪ੍ਰੋਗਰਾਮਾਂ ਨੂੰ ਸਾਬੋਤਾਜ ਕਰਨ ਲਈ ਅੱਡੀ ਚੋਟੀ ਦਾ ਜੋਰ ਲਾ ਰਹੇ ਹਨ। ਪਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰ ਧਾਰਾ ਨਾਲ ਜੁੜੇ ਲੋਕ ਅਪਣੇ ਘਰਾਂ ਵਿੱਚ ਅਜਿਹੇ ਪ੍ਰੋਗਰਾਮਾਂ ਦੀਆਂ ਲੜੀਆਂ ਸ਼ੁਰੂ ਕਰਕੇ ਵਿਚਾਰ ਪ੍ਰਵਾਹ ਦਾ ਨਵਾਂ ਰਾਹ ਖੋਲ ਰਹੇ ਹਨ। ਇਸੇ ਸੰਦਰਭ ਵਿੱਚ ਸ੍ਰ. ਅਵਤਾਰ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਰਲ਼ਕੇ, ਸ੍ਰ ਅਵਤਾਰ ਸਿੰਘ ਦੇ ਘਰ, ਬ੍ਰੈਂਪਟਨ ਵਿਖੇ ਗੁਰਮਤਿ ਸਮੲਗਮ ਕਰਵਾਇਆ ਜਿਸ ਵਿੱਚ ਪ੍ਰੋ. ਦਰਸ਼ਨ ਸਿੰਘ ਨੇ ਕੀਰਤਨ ਕੀਤਾ, ਜਿਥੇ ਕੋਈ ਸੌ ਤੋਂ ਡੇੜ ਸੌ ਤੱਕ ਸੰਗਤ ਨੇ ਸ਼ਮੂਲੀਅਤ ਕੀਤੀ।
ਪ੍ਰੋ. ਦਰਸ਼ਨ ਸਿੰਘ ਨੇ ਕੀਰਤਨ ਦੁਆਰਾ
ਆਸਾ ਮਹਲਾ 1॥
ਪਉਣੁ ਉਪਾਇ ਧਰੀ ਸਭ ਧਰਤੀ ਜਲ ਅਗਨੀ ਕਾ ਬੰਧੁ ਕੀਆ॥ ਅੰਧੁਲੈ ਦਹਸਿਰਿ ਮੂੰਡੁ ਕਟਾਇਆ ਰਾਵਣੁ ਮਾਰਿ ਕਿਆ ਵਡਾ ਭਇਆ॥ 1॥
ਕਿਆ ਉਪਮਾ ਤੇਰੀ ਆਖੀ ਜਾਇ॥ ਤੂੰ ਸਰਬੇ ਪੂਰਿ ਰਹਿਆ ਲਿਵ ਲਾਇ॥ 1॥ ਰਹਾਉ॥
ਜੀਅ ਉਪਾਇ ਜੁਗਤਿ ਹਥਿ ਕੀਨੀ ਕਾਲੀ ਨਥਿ ਕਿਆ ਵਡਾ ਭਇਆ॥ ਕਿਸੁ ਤੂੰ ਪੁਰਖੁ ਜੋਰੂ ਕਉਣ ਕਹੀਐ ਸਰਬ ਨਿਰੰਤਰਿ ਰਵਿ ਰਹਿਆ॥ 2॥
ਨਾਲਿ ਕੁਟੰਬੁ ਸਾਥਿ ਵਰਦਾਤਾ ਬ੍ਰਹਮਾ ਭਾਲਣ ਸ੍ਰਿਸਟਿ ਗਇਆ॥ ਆਗੈ ਅੰਤੁ ਨ ਪਾਇਓ ਤਾ ਕਾ ਕੰਸੁ ਛੇਦਿ ਕਿਆ ਵਡਾ ਭਇਆ॥ 3॥
ਰਤਨ ਉਪਾਇ ਧਰੇ ਖੀਰੁ ਮਥਿਆ ਹੋਰਿ ਭਖਲਾਏ ਜਿ ਅਸੀ ਕੀਆ॥ ਕਹੈ ਨਾਨਕੁ ਛਪੈ ਕਿਉ ਛਪਿਆ ਏਕੀ ਏਕੀ ਵੰਡਿ ਦੀਆ॥ 4॥ 7॥
ਸਬਦ ਦੀ ਵਿਆਖਿਆ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਨਾਨਕ ਸਾਹਿਬ ਨੇ ਅਕਾਲ ਪੁਰਖ ਦੀ ਸਿਫਤ ਸਲਾਹ ਕਰਦਿਆਂ ਰਾਮ ਨੂੰ ਭਗਵਾਨ ਮੰਨਣ ਵਾਲਿਆਂ ਨੂੰ ਸਮਝਾਇਆ ਕਿ ਇੱਕ ਰਾਵਣ ਨੂੰ ਮਾਰਨ ਨਾਲ ਕੀ ਭਗਵਾਨ ਹੋ ਸਕਦਾ ਹੈ? ਪ੍ਰੋ. ਦਰਸ਼ਨ ਸਿੰਘ ਨੇ ਗੁਰੂ ਨਾਨਕ ਪਾਤਸ਼ਾਹ ਦੇ ਇਸ ਬੱਚਨ ਦੇ ਅਧਾਰ ਤੇ ਦਲੀਲ ਦਿੱਤੀ ਕਿ ਜਿਹੜੇ ਲੋਕ ਕਹਿ ਰਹੇ ਹਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸਮ ਗਰੰਥ ਦਾ ਸਿਧਾਂਤ ਇੱਕੋ ਹੈ, ਕੀ ਉਹ ਦੱਸ ਸਕਣਗੇ ਕਿ ਗੁਰੂ ਗ੍ਰੰਥ ਸਾਹਿਬ ਤਾਂ ਪ੍ਰਮਾਤਮਾ ਦੇ ਸਾਹਵੇਂ ਰਾਮ ਨੂੰ ਤੁੱਛ ਮੰਨਦੇ ਹਨ ਪਰ ਦਸਮ ਗ੍ਰੰਥ ਰਾਮ ਦੀ ਕਥਾ ਨੂੰ ਜੁੱਗ ਜੁੱਗ ਅਟੱਲ ਮੰਨਦਾ। ਸੋ ਦੋਵਾਂ ਦਾ ਸਿਧਾਂਤ ਇੱਕ ਕਿਵੇਂ ਹੋਇਆ? ਉਨ੍ਹਾਂ ਕਿਹਾ ਕਿ ਰਾਮ ਕੇਵਲ ਤ੍ਰੇਤੇ ਵਿੱਚ ਹੋਇਆ ਕੋਈ ਕਹਿ ਸਕਦਾ ਕਿ ਰਾਮ ਦੁਆਪਰ ਵਿੱਚ ਵੀ ਸੀ ਤਾਂ ਉਹ ਆਦਿ ਸੱਚ ਜੁਗਾਦਿ ਸੱਚ ਨਹੀਂ ਹੋ ਸਕਦਾ ਤਾਂ ਉਸ ਦੀ ਕਥਾ ਜੁੱਗੋ-ਜੁੱਗ ਅਟੱਲ ਕਿਵੇਂ ਹੋਈ?
ਉਨ੍ਹਾਂ ਕੈਲੇਫੋਰਨੀਆਂ ਦੀ ਇੱਕ ਹੱਡਬੀਤੀ ਸੁਣਾਉਂਦੇ ਕਿਹਾ ਕਿ ਇੱਕ ਵਾਰ ਉਨ੍ਹੀ ਇਸੇ ਰਾਮ ਕਥਾ ਦਾ ਦੀਵਾਨ ਵਿੱਚ ਜਦ ਜ਼ਿਕਰ ਕੀਤਾ ਤਾਂ ਉਥੇ ਸੱਤੋ ਕੀ ਗਲੀ ਵਾਲੇ ਬਾਬਾ ਮੱਖਣ ਸਿੰਘ ਵੀ ਬੈਠੇ ਹੋਏ ਸਨ। ਬਾਅਦ ਵਿੱਚ ਉਹ ਕਹਿਣ ਲੱਗੇ ਸਿੰਘ ਸਾਹਬ ਸਾਨੂੰ ਕਿਤੇ ਤਾਂ ਛੱਡ ਦਿਆ ਕਰੋ ਤਾਂ ਮੈ ਕਿਹਾ ਕਿ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਰਾਮ ਦੀ ਕਥਾ ਨੂੰ ਕਿਉਂ ਨਹੀ ਛੱਡ ਦਿੰਦੇ। ਤਾਂ ਉਹ ਕਹਿਣ ਲੱਗੇ ਕਿ ਇਹ ਤਾਂ ਅਸੀਂ ਨਹੀ ਛੱਡ ਸਕਦੇ ਕਿਉਂਕਿ ਸਾਡਾ ਸਾਰਾ ਸੰਤ ਸਮਾਜ ਇਸ ਨੂੰ ਪੜ੍ਹਦਾ ਹੈ। ਅਸੀਂ ਉਨ੍ਹਾਂ ਤੋਂ ਬਾਹਰ ਕਿਵੇਂ ਜਾ ਸਕਦੇ ਹਾਂ ਪਰ ਅਸੀਂ ਇਸ ਦੇ ਅਰਥ ਬਦਲ ਦਿੰਦੇ ਹਾਂ ਕਿ ਅਸਲੀ ਰਾਮ ਤਾਂ ਜੁਗ ਜੁਗ ਅਟੱਲ ਹੀ ਹੈ ਪਰ ਦਸਰਥ ਵਾਲਾ ਰਾਮ ਅਪਣੀਂ ਪੁਰੀ ਸਮੇਤ ਸੁਰਗਵਾਸ ਹੋ ਗਿਆ ਹੈ! ! ਅਗੇ ਪ੍ਰੋ. ਦਰਸ਼ਨ ਸਿੰਘ ਨੇ ਜਵਾਬ ਦਿੱਤਾ, ਕਿ ਤੁਸੀਂ ਅਪਣੀ ਗੱਲ ਨਹੀਂ, ਛੱਡ ਸਕਦੇ, ਮੈਂ ਸੱਚ ਬੋਲਣੋ ਨਹੀਂ ਰੁਕ ਸਕਦਾ।
ਪ੍ਰੋਗ੍ਰਾਮ ਤੋਂ ਬਾਅਦ ਸੰਗਤਾਂ ਨੇ ਕਈ ਪ੍ਰੋ. ਦਰਸ਼ਨ ਸਿੰਘ ਨੂੰ ਅੱਜ ਦੇ ਹਾਲਾਤਾਂ ਬਾਰੇ ਕਈ ਸਵਾਲ ਕੀਤੇ, ਜਿਨ੍ਹਾਂ ਦੇ ਜਵਾਬ, ਬੜੇ ਖੁੱਲ ਕੇ ਦਿੱਤੇ ਗਏ। ਜੇ ਗੁਰਦੁਆਰੇ ਸਾਥ ਨਹੀਂ ਦੇ ਰਹੇ, ਕਿਓਕਿ ਗੁਰਦੁਆਰੇ ਇੱਕ ਬਿਸਨੈਸ ਸੈਂਟਰ ਵਾਂਗ ਕੰਮ ਕਰਦੇ ਹਨ, ਸਿਵਾਏ ਕੁੱਝ ਕੁ ਗੁਰਦੁਆਰਿਆਂ ਨੂੰ ਛੱਡ ਕੇ, ਤਾਂ ਸੰਗਤਾਂ ਨੇ ਇਹ ਬੀੜਾ ਚੁੱਕਿਆ ਹੈ ਕਿ, ਹੁਣ ਘਰ ਘਰ ਵਿੱਚ ਇਸ ਤਰ੍ਹਾਂ ਦੇ ਸਮਾਗਮ ਕਰਵਾਏ ਜਾਣਗੇ, ਜਿਸ ਨਾਲ ਇਹ ਇੱਕ ਲਹਿਰ ਦਾ ਰੂਪ ਧਾਰ ਲਏ।


(23/05/10)
ਤੱਤ ਗੁਰਮਤਿ ਪਰਿਵਾਰ

ਸਪੋਕਸਮੈਨ ਦੇ ‘ਸੁਜਾਖੇ’ ਹਿਮਾਇਤੀਆਂ ਵਲੋਂ

ਸੁਧਾਰ ਲਈ ਸਲਾਹ ਪੱਤਰ

ਗੁਰਿੰਦਰ ਸਿੰਘ ਜੀ ਕੋਟਕਪੂਰਾ ਦੇ ਖੱਤ ਦਾ ਜਵਾਬ

ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ॥ (ਪੰਨਾ 671)

ਨਾ ਕੋ ਬੈਰੀ ਨਾਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ॥ (ਪੰਨਾ 1299)

ਸਤਿਕਾਰਯੋਗ ਗੁਰਿੰਦਰ ਸਿੰਘ ਜੀ, ਸੰਪਾਦਕ ਜੀ ਅਤੇ ਪਾਠਕ ਸੱਜਣੋ,

ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਹਿ॥

ਉਪਰੋਕਤ ਗੁਰਵਾਕਾਂ ਸਮੇਤ ਜਪੁ (ਜੀ) ਤੋਂ ਮੁੰਦਾਵਣੀ ਤੱਕ ਸਾਡਾ ਪੂਰੀ ਗੁਰਬਾਣੀ ਵਿੱਚ ਅਟੂਟ ਵਿਸ਼ਵਾਸ ਹੈ, ਇਸ ਕਰਕੇ ਕਿਸੇ ਮਨੁੱਖ ਜਾਂ ਸੰਸਥਾ ਨੂੰ ਆਪਣਾ ਦੁਸ਼ਮਣ ਜਾਂ ਵਿਰੋਧੀ ਸਮਝਣ ਦੀ ਭਾਵਨਾ ਵੀ ਅਪਣੇ ਮਨ ਵਿੱਚ ਲਿਆਉਣਾ ਅਸੀਂ ਗੁਨਾਹ ਸਮਝਦੇ ਹਾਂ। ਅਸੀਂ ਸਪੋਕਸਮੈਨ ਸਮੇਤ ਹਰ ਮਨੁੱਖ, ਸੰਸਥਾ ਨੂੰ ਅਪਣਾ ਮੀਤ ਸਮਝਦੇ ਹਾਂ, ਕਿਉਂਕਿ ਇਹੀ ਸੇਧ ਸਾਨੂੰ ਗੁਰਬਾਣੀ ਤੋਂ ਮਿਲਦੀ ਹੈ।

ਸਭ ਤੋਂ ਪਹਿਲਾਂ ਅਸੀਂ ਜੋਗਿੰਦਰ ਸਿੰਘ ਜੀ ਨੂੰ ਅਦਾਲਤ ਵਲੋਂ ਮਿਲੀ ਅਗਾਉਂ ਜਮਾਨਤ `ਤੇ ਖੁਸ਼ੀ ਪ੍ਰਕਟ ਕਰਦੇ ਹੋਏ ਉਨ੍ਹਾਂ ਨੂੰ ਵਧਾਈ ਦੇਂਦੇ ਹਾਂ, ਕਿਉਂਕਿ ਅਸੀਂ ਸ਼੍ਰੋਮਣੀ ਕਮੇਟੀ ਵਲੋਂ ਕੀਤੇ ਪੁਲਿਸ ਕੇਸ ਦੀ ਕਾਰਵਾਈ ਨੂੰ ਕਿਸੇ ਵੀ ਤਰ੍ਹਾਂ ਜ਼ਾਇਜ਼ ਨਹੀਂ ਮੰਨਦੇ। ਪਰ ਨਾਲ ਹੀ ਉਨ੍ਹਾਂ ਨੂੰ ਸੁਝਾਅ ਹੈ ਕਿ ਉਹ ਐਸੇ ਬੇਲੋੜੇ ਵਿਵਾਦ (ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਮਾਣਿਕਤਾ ਬਾਰੇ ਕਿੰਤੂ) ਵਿੱਚ ਪੈਣ ਤੋਂ ਸੰਕੋਚ ਕਰਿਆ ਕਰਨ, ਜਿਸ ਨਾਲ ਉਹ ਸੁਹਿਰਦ ਪੰਥਕ ਧਿਰਾਂ ਵਿੱਚ ਵੀ ਅਲੱਗ-ਥਲੱਗ ਪੈ ਜਾਂਦੇ ਹਨ ਅਤੇ ਜਾਗਰੂਕਤਾ ਲਹਿਰ ਨੂੰ ਕਮਜ਼ੋਰ ਕਰਨ ਦਾ ਕਾਰਨ ਬਣਦੇ ਹਨ। ਕੁੱਝ ਦਿਨ ਪਹਿਲਾਂ ਵੀਰ ਗੁਰਿੰਦਰ ਸਿੰਘ ਜੀ ਕੋਟਕਪੂਰਾ ਦਾ ਲੇਖ ‘ਸਪੋਕਸਮੈਨ ਦੇ ਵਿਰੋਧੀਆਂ ਨੂੰ ਜਵਾਬ’ ਕੁੱਝ ਵੈਬਸਾਈਟ `ਤੇ ਪੜ੍ਹਿਆ। ਅੱਜ ਤੱਕ ‘ਤੱਤ ਗੁਰਮਤਿ ਪਰਿਵਾਰ’ ਨੂੰ ਸੰਬੋਧਨ ਕਰਕੇ ਜਿਤਨੇ ਵੀ ਖੱਤ ਸਪੋਕਸਮੈਨ ਦੇ ‘ਕੱਟੜ’ ਸਮਰਥਕਾਂ (ਸਪੋਕਸਮੈਨ ਸਮੇਤ ਹਰ ਕਿਸੇ ਦੇ ਗੁਰਮਤਿ ਸਮਰਥਕ ਅਸੀਂ ਵੀ ਹਾਂ) ਦੇ ਆਏ ਹਨ, ਕਿਸੇ ਨੇ ਵੀ ਸਾਡੇ ਵਲੋਂ ਉਠਾਏ ਨੁਕਤਿਆਂ ਨੂੰ ਚੰਗੀ ਤਰ੍ਹਾਂ ਨੁਕਤਾਵਾਰ ਵਿਚਾਰਨ ਦੀ ਕੋਸ਼ਿਸ਼ ਨਹੀਂ ਕੀਤੀ, ਬਲਕਿ ਸਪੋਕਸਮੈਨ ਦੇ ਗੁਣਾਂ ਦਾ ਬਖ੍ਹਾਣ (ਜ਼ਾਇਜ਼ ਜਾਂ ਨਜ਼ਾਇਜ਼) ਕਰਕੇ, ਨੁਕਤਿਆਂ ਨੂੰ ਛੁਪਾਉਂਦੇ ਹੋਏ, ਪਾਠਕਾਂ ਨੂੰ ਗੁੰਮਰਾਹ ਕਰਨ ਦਾ ਹੀ ਜਤਨ ਕੀਤਾ ਹੈ। ਇਹਨਾਂ ਦੇ ਸਪਸ਼ਟੀਕਰਨ ‘ਸਵਾਲ ਆਲੂ, ਜਵਾਬ ਗੰਦਲ’ ਦੀ ਤਰਜ਼ ਦੇ ਹੁੰਦੇ ਹਨ। ਇਸ ਖੱਤ ਵਿੱਚ ਵੀ ਵੀਰ ਜੀ ਨੇ ਅਪਣੇ ਬਹੁਤ ਹੀ ਕੀਮਤੀ ਸਮੇਂ ਵਿਚੋਂ 13 ਘੰਟੇ ਕੱਢ ਕੇ 13 ਪੰਨਿਆਂ ਦਾ ਲੰਬਾ ਲੇਖ ਲਿਖਿਆ ਹੈ, ਪਰ ਸਾਡੇ ਵਲੋਂ ਉਠਾਏ ਨੁਕਤਿਆਂ ਨੂੰ ਨਾ-ਬਰਾਬਰ ਛੂੰਹਦੇ ਹੋਏ, ਸਪੋਕਸਮੈਨ ਦੇ ਗੁਣਾਂ (ਸੰਪਾਦਕੀਆਂ ਆਦਿ ਦੀ ਲੰਮੀ ਸੂਚੀ) ਦਾ ਬਖ੍ਹਾਨ ਹੀ ਕੀਤਾ ਹੈ। ਅਸੀਂ ਕਦੋਂ ਕਿਹਾ ਹੈ ਕਿ ਇਹ ਸਾਰੀਆਂ ਸੰਪਾਦਕੀਆਂ ਗਲਤ ਹਨ। ਅਸੀਂ ਤਾਂ ਕਈ ਥਾਂ ਸਪੋਕਸਮੈਨ ਦੇ ਚੰਗੇ ਕੰਮਾਂ ਦੀ ਖੁੱਲ ਕੇ ਤਾਰੀਫ ਹੀ ਕੀਤੀ ਹੈ। ਉਹ ਗੱਲ ਬੇਸ਼ਕ ਅਲਗ ਹੈ ਕਿ ਅਸੀਂ ਵੀਰ ਜੀ ਵਾਂਗੂ ‘ਅੱਖਾਂ ਤੇ ਪੱਟੀ ਬੰਨ ਕੇ’ ਸ. ਜੋਗਿੰਦਰ ਸਿੰਘ ਜੀ ਦੀ ਹਰ ਲਿਖਤ ਨੂੰ ‘ਸਤਿ ਬਚਨ’ ਨਹੀਂ ਕਹਿ ਸਕਦੇ। ਮਿਸਾਲ ਵਜੋਂ ਵੀਰ ਜੀ ਨੇ 7 ਮਾਰਚ 2010 ਦੇ ਸਪੋਕਸਮੈਨ ਵਿਚਲੇ ਸ. ਜੋਗਿੰਦਰ ਸਿੰਘ ਜੀ ਦੇ ‘ਮੇਰੀ ਨਿੱਜੀ ਡਾਇਰੀ ਦੇ ਪੰਨੇ’ ਹੇਠਲੇ ਲੇਖ ਦੀ ਵੀ ਅੰਨ੍ਹੀ ਤਾਰੀਫ ਕੀਤੀ ਹੈ, ਜਦਕਿ ਇਸ ਸੰਪਾਦਕੀ ਨੂੰ ਸਾਰੀਆਂ ‘ਨਿਰਪੱਖ ਜਾਗਰੂਕ ਧਿਰਾਂ’ ਨੇ ਗਲਤ ਹੀ ਕਿਹਾ ਹੈ। ਕੁੱਝ ਵਿਦਵਾਨਾਂ ਨੇ `ਤੇ ਇਸ ਸੰਪਾਦਕੀ ਦਾ ਸਿਧਾਂਤ ਦੇ ਆਧਾਰ `ਤੇ ‘ਪੋਸਟਮਾਰਟਮ’ ਵੀ ਕਰ ਦਿਤਾ ਹੈ, ਜਿਸਦਾ ਅੱਜ ਤੱਕ ਕੋਈ ਜਵਾਬ ਨਹੀਂ ਆਇਆ।

ਅਸੀਂ ਵੀਰ ਜੀ ਸਮੇਤ ਐਸੇ ਸਾਰੇ ਸਮਰਥਕਾਂ ਨੂੰ, ਪੂਰਨ ਨਿਮਰਤਾ ਸਹਿਤ, ਬੇਨਤੀ ਕਰਨਾ ਚਾਹੁੰਦੇ ਹਾਂ ਕਿ ਜੇ ਐਸੇ ਜਵਾਬ ਬਣਾਉਣ ਲਈ 13 ਘੰਟੇ ਦੀ ਥਾਂ 13 ਦਹਾਕੇ ਵੀ ਲਾ ਲਏ ਜਾਣ ਜਾਂ 13 ਪੰਨਿਆਂ ਦੀ ਥਾਂ 13 ਗ੍ਰੰਥ ਵੀ ਲਿਖ ਦਿਤੇ ਜਾਣ ਤਾਂ ਕੀ ਫਾਇਦਾ? ਜੇ ਉਠਾਏ ਗਏ ਸਵਾਲਾਂ (ਨੁਕਤਿਆਂ) ਨੂੰ ਸਹੀ ਤਰ੍ਹਾਂ ਵਿਚਾਰਿਆ ਹੀ ਨਹੀਂ ਜਾਵੇ। ਅਸੀਂ ਸਮੇਂ ਦੀ ਘਾਟ ਅਤੇ ਬੇਲੋੜੀ ਬਹਿਸ ਤੋਂ ਬਚਣ ਲਈ, ਸੰਖੇਪ ਵਿਚ, ਨੁਕਤਾਵਾਰ ਵਿਚਾਰ ਹੀ ਸਾਂਝੀ ਕਰਾਂਗੇ ਕਿਉਂਕਿ ਵੀਰ ਜੀ ਨੇ ਅਪਣੇ ਖੱਤ ਵਿੱਚ ਲਿਖਿਆ ਹੈ, “ਕੀ ਤੱਤ ਗੁਰਮਤਿ ਵਾਲੇ ਵੀਰ ਮੇਰੇ ਸਵਾਲਾਂ ਦਾ ਜਵਾਬ ਦੇਣਗੇ?”। ਉਹ ਗੱਲ ਅਲਗ ਹੈ ਕਿ ਵੀਰ ਜੀ ਨੇ ਸਿੱਧੇ-ਸਿੱਧੇ ਸਵਾਲ ਕੋਈ ਨਹੀਂ ਕੀਤੇ।

ਸੰਪਾਦਕੀਆਂ ਆਦਿ ਦੀ ਲੰਮੀ ਸੂਚੀ ਬਾਰੇ ਸਾਡਾ ਜਵਾਬ ਹੈ ਕਿ ਵੀਰ ਜੀਉ, ਅਸੀਂ ਤਾਂ ਆਪ ਸਪੋਕਸਮੈਨ ਵਲੋਂ ਕੀਤੇ ਗਏ ਚੰਗੇ ਕੰਮਾਂ ਦੀ ਤਾਰੀਫ ਕਰਦੇ ਹਾਂ ਅਤੇ ਕਰਦੇ ਰਹਾਂਗੇ। ਪਰ ਨਾਲ ਹੀ ਉਸ ਦੇ ਗਲਤ ਕੰਮਾਂ ਅਤੇ ਪਹੁੰਚ ਦੀ ਸੁਧਾਰਮਈ ਆਲੋਚਨਾ ਵੀ ਕਰਦੇ ਹਾਂ ਅਤੇ ਕਰਦੇ ਰਹਾਂਗੇ। ਸਾਡੀ ਵਿਚਾਰ ਦਾ ਮੁੱਦਾ ਵੀ ਸਪੋਕਸਮੈਨ ਦੇ ਗਲਤ ਕੰਮਾਂ ਦਾ ਸਪਸ਼ਟੀਕਰਨ ਹੀ ਹੈ।

ਵੀਰ ਜੀ ਵਲੋਂ ਪਰਿਵਾਰ `ਤੇ ਲਾਏ ਕੁੱਝ ਇਲਜ਼ਾਮ ਅਤੇ ਉਹਨਾਂ ਦਾ ਸਪਸ਼ਟੀਕਰਨ

1. ਇਲਜ਼ਾਮ: ਪਰਿਵਾਰ ਨੇ ਕਦੀਂ ਵੀ ਸ਼੍ਰੋਮਣੀ ਕਮੇਟੀ ਜਾਂ ਹੋਰ ਸੰਪਰਦਾਈ ਧਿਰਾਂ ਖਿਲਾਫ ਨਹੀਂ ਲਿਖਿਆ, ਪਰਿਵਾਰ ਦਾ ਸਿਰਫ ਇਕੋ ਕੰਮ ਸਪੋਕਸਮੈਨ ਦੀ ਵਿਰੋਧਤਾ ਕਰਨਾ ਹੀ ਹੈ।

ਸਪਸ਼ਟੀਕਰਨ:- ਪਰਿਵਾਰ ਵਲੋਂ ਕੁੱਝ ਸਮਾਂ ਪਹਿਲਾਂ ਲਿਖੇ ਇੱਕ ਲੇਖ ‘ਪ੍ਰੋ. ਦਰਸ਼ਨ ਸਿੰਘ ਜੀ `ਤੇ ਹਮਲਾ ਪੁਜਾਰੀ (ਸੰਪਰਦਾਈ) ਤਾਕਤਾਂ ਦੀ ਨਮੋਸ਼ੀ, ਹਾਰ, ਅਤੇ ਬੁਜ਼ਦਿਲੀ ਦਾ ਸੰਕੇਤ’ ਦੇ ਹੇਠ ਲਿਖੇ ਅੰਸ਼ ਹੀ ਸੱਚਾਈ ਸਪਸ਼ਟ ਕਰਨ ਲਈ ਕਾਫੀ ਹਨ:-

ਸੱਚ ਅਤੇ ਮਾਨਵਤਾ ਵਿਰੋਧੀ ਤਾਕਤਾਂ ਵਲੋਂ ਸਮੇਂ-ਸਮੇਂ `ਤੇ ਜਾਗ੍ਰਿਤੀ ਲਿਆਉਣ ਵਾਲਿਆਂ ਨਾਲ ਦੁਸ਼ਮਣੀ ਪਾਲੀ ਜਾਂਦੀ ਰਹੀ ਹੈ। ਅਸਲ ਵਿੱਚ ਪੁਜਾਰੀ ਸ਼੍ਰੇਣੀ ਅਤੇ ਭ੍ਰਿਸ਼ਟ ਹਾਕਮਾਂ ਦਾ ਨਾਪਾਕ ਗਠਜੋੜ, ਸੱਚ ਅਤੇ ਮਾਨਵਤਾ ਦਾ ਹਮੇਸ਼ਾ ਤੋਂ ਹੀ ਵਿਰੋਧੀ ਰਿਹਾ ਹੈ। ਭਾਰਤ ਵਿੱਚ ਇਹ ਸ਼੍ਰੇਣੀ 'ਬ੍ਰਾਹਮਣੀ ਤਾਕਤਾਂ' ਦੇ ਰੂਪ ਵਿੱਚ ਮਿਲਦੀ ਹੈ। ਇਸ ਨੇ ਹਮੇਸ਼ਾਂ ਜਾਗ੍ਰਿਤੀ ਲਿਆਉਣ ਵਾਲਿਆਂ ਨੂੰ ਜ਼ਾਇਜ਼-ਨਜ਼ਾਇਜ ਤਰੀਕੇ ਵਰਤ ਕੇ ਦਬਾਉਣ ਦੀ ਕੋਸ਼ਿਸ਼ ਹੀ ਕੀਤੀ ਹੈ।

ਗੁਰਮਤਿ ਵਿੱਚ ਇਸ ਲੋਟੂ ਅਤੇ ਸੋਸ਼ਕ ਸ਼੍ਰੇਣੀ ਦੀ ਕੋਈ ਹੋਂਦ ਜਾਂ ਪ੍ਰੋੜਤਾ ਕੀਤੀ ਨਹੀਂ ਮਿਲਦੀ, ਬਲਕਿ ਇਸ ਦਾ ਖੰਡਨ ਥਾਂ-ਥਾਂ ਕੀਤਾ ਮਿਲਦਾ ਹੈ। ਪਰ ਅਫਸੋਸ! ਫਿਰ ਵੀ, ਅਨੇਕਾਂ ਕਾਰਨਾਂ ਕਰਕੇ, ਸਿੱਖ ਕੌਮ ਵਿੱਚ ਵੀ ਇਹ ਨਾਪਾਕ ਗਠਜੋੜ ਪੈਦਾ ਹੋ ਗਿਆ ਹੈ। ਇਸ ਸਮੇਂ ਇਸ ਗਠਜੋੜ ਦਾ ਪ੍ਰਤੀਕ 'ਜਥੇਦਾਰ' 'ਸਿੰਘ ਸਾਹਿਬ' ਦੇ ਲਕਬਾਂ ਹੇਠ ਅਤੇ ਭ੍ਰਿਸ਼ਟ ਅਖੌਤੀ ਅਕਾਲੀ ਲੀਡਰਾਂ ਦੇ ਰੂਪ ਵਿੱਚ ਹਨ। ਪੁਜਾਰੀ (ਅਖੌਤੀ ਜਥੇਦਾਰ ਆਦਿ) ਅਖੌਤੀ ਅਕਾਲੀ ਹਾਕਮਾਂ ਦੇ ਗੁਲਾਮ ਜਾਪਦੇ ਹਨ, ਜਿਹੜੇ ਅੱਗੇ ਸਿੱਖ ਕੌਮ ਵਿਰੋਧੀ ਬ੍ਰਾਹਮਣੀ ਤਾਕਤਾਂ ਦੀ ਗੁਲਾਮੀ ਕਰ ਰਹੇ ਹਨ। ਇਸ ਹਾਕਮ-ਪੁਜਾਰੀ ਗਠਜੋੜ ਨੇ ਬ੍ਰਾਹਮਣੀ ਤਾਕਤਾਂ ਦੇ ਹੁਕਮ ਅਤੇ ਸਹਿਯੋਗ ਨਾਲ ਕੌਮ ਨੂੰ ਅਗਿਆਨਿਤਾ, ਕਰਮਕਾਂਡਾਂ, ਅੰਧਵਿਸ਼ਵਾਸਾਂ ਦੇ ਹਨੇਰੇ ਖੂਹ ਵਿੱਚ ਧੱਕ ਦਿਤਾ ਹੈ। ਇਸ ਗਠਜੋੜ ਨੂੰ ਜਦੋਂ ਵੀ ਕੋਈ, 'ਗੁਰਮਤਿ' ਰੂਪੀ ਸੂਰਜ ਦੀ ਕੋਈ ਕਿਰਨ ਵਿਖਾਉਂਦਾ ਨਜ਼ਰ ਆ ਜਾਵੇ ਤਾਂ ਇਹ ਉਸ ਨੂੰ ਜ਼ਾਇਜ਼-ਨਜਾਇਜ਼ ਢੰਗ ਵਰਤ ਕੇ ਉਸ ਨੂੰ ਦਬਾਉਣ ਵਿੱਚ ਕੋਈ ਕਸਰ ਨਹੀਂ ਛੱਡਦੇ। ਇਤਿਹਾਸ ਵਾਚਿਆਂ ਇਹ ਸਪਸ਼ਟ ਹੋ ਜਾਂਦਾ ਹੈ। ਸਿੰਘ ਸਭਾ ਲਹਿਰ ਦੇ ਮੋਢੀ (ਗੁਰਮੁਖ ਸਿੰਘ ਜੀ, ਗਿਆਨੀ ਦਿੱਤ ਸਿੰਘ ਜੀ) ਪੁਜਾਰੀ-ਹਾਕਮ ਗਠਜੋੜ ਦਾ ਨਿਸ਼ਾਨਾ ਬਣੇ। ਵਿਚਕਾਰਲੇ ਦੌਰ ਵਿੱਚ ਇਹਨਾਂ ਦਾ ਸ਼ਿਕਾਰ ਗਿਆਨੀ ਭਾਗ ਸਿੰਘ ਜੀ ਅੰਬਾਲਾ ਨੂੰ ਬਣਨਾ ਪਿਆ। ਮੌਜੂਦਾ ਦੌਰ ਵਿੱਚ ਇਹਨਾਂ ਦਾ ਪਹਿਲਾ ਸ਼ਿਕਾਰ, ਕੌਮ ਤੋਂ ਬ੍ਰਾਹਮਣਵਾਦ ਦੀ ਧੁੰਦ ਨੂੰ ਦੂਰ ਕਰਨ ਲਈ ਲਾ-ਮਿਸਾਲ ਕੰਮ ਕਰਨ ਵਾਲੇ ਗੁਰਬਖਸ਼ ਸਿੰਘ ਜੀ ਕਾਲਾ ਅਫਗਾਨਾ ਬਣੇ। ਦੂਜਾ ਸ਼ਿਕਾਰ ਮੀਡੀਆ ਦੀ ਤਾਕਤ ਰਾਹੀਂ ਗੁਰਮਤਿ ਦੀ ਗੱਲ ਕਰਨ ਵਾਲੇ ਸਪੋਕਸਮੈਨ ਦੇ ਮੁੱਖ ਸੰਪਾਦਕ ਜੋਗਿੰਦਰ ਸਿੰਘ ਜੀ ਬਣੇ। ਇਹਨਾਂ ਤਾਕਤਾਂ ਦਾ ਤਾਜ਼ਾ ਸ਼ਿਕਾਰ ਪ੍ਰੋ. ਦਰਸ਼ਨ ਸਿੰਘ ਜੀ ਬਣ ਰਹੇ ਹਨ।

ਸਿੱਖ ਕੌਮ ਨੂੰ ਗੁਰਮਤਿ ਦੇ ਸੂਰਜ ਵਲੋਂ ਬ੍ਰਾਹਮਣਵਾਦ ਦੀ ਹਨੇਰੀ ਖੱਡ ਵੱਲ ਧੱਕਣ ਵਿੱਚ ਵੱਡਾ ਯੋਗਦਾਨ ਦੋ ਗ੍ਰੰਥਾਂ ਦਾ ਹੈ, ਉਹ ਹਨ ਦਸਮ ਗ੍ਰੰਥ ਅਤੇ ਗੁਰਬਿਲਾਸ ਪਾ: 6. ਐਸਾ ਸਾਹਿਤ ਬ੍ਰਾਹਮਣੀ ਤਾਕਤਾਂ ਵਲੋਂ ਕੌਮ ਦੇ ਬਿਖੜੇ ਸਮੇਂ ਵਿੱਚ ਇਸ ਦੇ ਵਿਹੜੇ ਵਿੱਚ ਸੁਟਿਆ ਗਿਆ। 'ਦਸਮ ਗ੍ਰੰਥ' ਐਸੀ ਗੁਰਮਤਿ ਵਿਰੋਧੀ ਰਚਨਾਵਾਂ ਦੀ ਸਰਦਾਰ ਹੈ। ਇਸ ਗ੍ਰੰਥ ਦਾ ਮੁੱਢਲਾ ਨਾਂ 'ਬਚਿਤ੍ਰ ਨਾਟਕ' ਸੀ। ਇਸ ਨੂੰ ਦਸ਼ਮੇਸ਼ ਜੀ ਦੀ ਰਚਨਾ ਪ੍ਰਚਾਰਿਆ ਗਿਆ। ਸ਼ਰਧਾ ਵਧਾਉਣ ਦੇ ਮਕਸਦ ਨਾਲ ਇਸਦਾ ਨਾਂ ਬਦਲ ਕੇ 'ਦਸਮ ਗ੍ਰੰਥ ਸਾਹਿਬ' ਹੋਇਆ, ਜੋ ਵੱਧਦਾ ਹੋਇਆ 'ਦਸਮ ਸ੍ਰੀ ਗੁਰੁ ਗ੍ਰੰਥ ਸਾਹਿਬ' ਜੀ ਹੋ ਗਿਆ।

ਅਸਲ ਵਿੱਚ ਇਹ ਗ੍ਰੰਥ 'ਗੁਰੂ ਗ੍ਰੰਥ ਸਾਹਿਬ ਜੀ' ਨੂੰ ਕਾਟ ਕਰਣ ਦੇ ਮਕਸਦ ਨਾਲ ਹੀ ਬਣਾਇਆ ਗਿਆ। ਇਸ ਦੇ ਗੰਭੀਰ ਵਿਚਾਰ ਤੋਂ ਇਹ ਗੱਲ ਸਪਸ਼ਟ ਹੋ ਜਾਂਦੀ ਹੈ। ਸਮੇਂ ਦੇ ਨਾਲ ਨਾਲ ਇਸ ਨੂੰ 'ਗੁਰੂ ਗ੍ਰੰਥ ਸਾਹਿਬ ਜੀ' ਦਾ ਸ਼ਰੀਕ ਬਣਾਉਣ ਦੇ ਭਰਪੂਰ ਜਤਨ ਵੀ ਹੁੰਦੇ ਰਹੇ ਹਨ। ਅਫਸੋਸ! ਇਹ ਜਤਨ ਕਾਫੀ ਕਾਮਯਾਬੀ ਵੀ ਰਹੇ ਹਨ। 'ਗੁਰੂ ਗ੍ਰੰਥ ਸਾਹਿਬ ਜੀ' ਵਾਂਗੂ ਇਸ ਗ੍ਰੰਥ ਨਾਲ 'ਗੁਰੂ' ਪਦ ਵਰਤਣਾ, ਪ੍ਰਕਾਸ਼ ਕਰਨਾ, ਅਖੰਡ ਪਾਠ ਰਖਵਾਉਣਾ ਇਸ ਦੇ ਜੀਵੰਤ ਸਬੂਤ ਹਨ। ਇਹ ਗ੍ਰੰਥ ਬ੍ਰਾਹਮਣੀ ਅਤੇ ਅਸ਼ਲੀਲ ਰਚਨਾਵਾਂ ਦਾ ਪੋਥਾ ਹੈ। ਪਰ ਕੌਮ ਵਿੱਚ ਇਸਦੇ ਪ੍ਰਮਾਨਿਕ ਮੰਨੇ ਜਾਣ ਦਾ ਸਬੂਤ ਨਿਤਨੇਮ ਅਤੇ ਖੰਡੇ ਦਾ ਪਾਹੁਲ ਦੀ ਰਸਮ ਹੈ। ਨਿਤਨੇਮ ਦੀ ਪੰਜ ਵਿਚੋਂ ਲਗਭਗ 21/2 ਰਚਨਾਵਾਂ ਇਸ ਵਿਚੋਂ ਹਨ। ਖੰਡੇ ਦੀ ਪਾਹੁਲ ਵੇਲੇ ਪੜੀ ਜਾਣ ਵਾਲੀਆਂ 5 ਵਿਚੋਂ 3 ਰਚਨਾਵਾਂ ਇਸ ਗ੍ਰੰਥ ਵਿਚੋਂ ਹਨ। ਭਾਵ ਕੌਮ ਅੰਦਰਲੀ ਅਤੇ ਬਾਹਰੀ ਗੁਰਮਤਿ ਵਿਰੋਧੀ ਤਾਕਤਾਂ ਲਈ ਇਹ ਅਖੌਤੀ ਦਸਮ ਗ੍ਰੰਥ ਹਨੇਰੇ ਵੱਲ ਧੱਕਣ ਲਈ ਵੱਡਾ ਹਥਿਆਰ ਹੈ। ਜੋ ਵੀ ਇਸ ਅਖੌਤੀ ਗ੍ਰੰਥ ਬਾਰੇ ਜਾਗ੍ਰਿਤੀ ਲਿਆਉਣ ਦਾ ਜਤਨ ਕਰਦਾ ਹੈ, ਉਹ ਪੁਜਾਰੀ-ਹਾਕਮ ਗਠਜੋੜ ਦਾ ਨਿਸ਼ਾਨਾ ਬਣਦਾ ਹੈ।

ਨਾਲ ਹੀ ਕੁੱਝ ਦਿਨ ਪਹਿਲਾਂ ਵੱਖ-ਵੱਖ ਵੈੱਬਸਾਈਟਾਂ `ਤੇ ਛੱਪਿਆ ਸਾਡਾ ਲੇਖ ‘ਸ਼੍ਰੋਮਣੀ ਕਮੇਟੀ ਦੀਆਂ ਆਪਹੁਦਰੀਆਂ ਕਾਰਵਾਈਆਂ’ ਵੀ ਵੀਰ ਜੀ ਦੇ ਝੂਠੇ ਇਲਜ਼ਾਮ ਦਾ ਪਰਦਾਫਾਸ਼ ਕਰਦਾ ਹੈ। ਜਿੱਥੋਂ ਤੱਕ ਜਾਗਰੂਕ ਮੰਨੀਆਂ ਜਾਂਦੀਆਂ ਧਿਰਾਂ ਦੀ ਸੁਧਾਰਮਈ ਆਲੋਚਨਾ ਦੀ ਗੱਲ ਹੈ, ਅਸੀਂ ਸਿਰਫ ਸਪੋਕਸਮੈਨ ਦੀ ਹੀ ਆਲੋਚਨਾ ਨਹੀਂ ਕੀਤੀ। ਅਸੀਂ ਸਿੱਖ ਮਿਸ਼ਨਰੀ ਕਾਲਿਜ ਲੁਧਿਆਣਾ, ਦਿਲੀ ਕਮੇਟੀ, ਪ੍ਰੋ. ਦਰਸ਼ਨ ਸਿੰਘ ਜੀ, ਪੰਥਪ੍ਰੀਤ ਸਿੰਘ ਜੀ ਬਖਤੌਰ ਵਾਲੇ ਆਦਿ ਸਮੇਤ ਕਈਂ ਧਿਰਾਂ ਦੀ ਵੀ ਕੁੱਝ ਨੁਕਤਿਆਂ `ਤੇ ਉਨ੍ਹਾਂ ਦੀ ਗਲਤ ਪਹੁੰਚ ਲਈ ਸੁਧਾਰਮਈ ਆਲੋਚਨਾ ਕੀਤੀ ਹੈ।

ਵੀਰ ਜੀ ਨੇ ਸਾਡੇ ਉੱਤੇ ਸਪੋਕਸਮੈਨ ਦੀ ਅੰਨ੍ਹੀ ਵਿਰੋਧਤਾ ਦਾ ਇਲਜ਼ਾਮ ਲਾਇਆ ਹੈ। ਪਰ ਵੀਰ ਜੀ ਨੇ ਕੁੱਝ ਦਿਨ ਪਹਿਲਾਂ ਵੱਖ-ਵੱਖ ਵੈੱਬਸਾਈਟਾਂ `ਤੇ ਲਗੇ ਸਾਡੇ ਇੱਕ ਲੇਖ ਦੇ ਉਹ ਅੰਸ਼ ਸ਼ਾਇਦ ਜਾਣਬੁਝ ਕੇ ਅਣਦੇਖੇ ਕਰ ਦਿੱਤੇ, ਜਿਸ ਵਿੱਚ ਅਸੀਂ ਸਪੋਕਸਮੈਨ ਦੇ ਸੰਪਾਦਕ (ਸ. ਜੋਗਿੰਦਰ ਸਿੰਘ ਜੀ) ਖਿਲਾਫ ਸ਼੍ਰੋਮਣੀ ਕਮੇਟੀ ਵਲੋਂ ਕੀਤੇ ‘ਪੁਲਿਸ ਕੇਸ’ ਦੀ ਪੁਰਜ਼ੋਰ ਨਿਖੇਧੀ ਕੀਤੀ ਸੀ। ਅਸੀਂ ਜਾਣਦੇ ਹਾਂ ਕਿ ਵੀਰ ਜੀ ਨੂੰ ਇਹ ਪੱਖ ਕਦੇ ਨਜ਼ਰ ਨਹੀਂ ਆਉਣਗੇ, ਕਿਉਂਕਿ ‘ਸਿਧਾਂਤਕ ਅੰਨ੍ਹਾਪਨ’ ਸੱਚ ਪਛਾਨਣ ਅਤੇ ਕਬੂਲਣ ਤੋਂ ਹਮੇਸ਼ਾ ਅਸਮਰਥ ਕਰ ਦੇਂਦਾ ਹੈ। ਅਸੀਂ ਇਹ ਵੀ ਜਾਣਦੇ ਹਾਂ ਕਿ ਨਿਰਪੱਖ ਜਾਗਰੂਕ ਧਿਰਾਂ ਸਾਡੀ ਪਹੁੰਚ ਨੂੰ ਚੰਗੀ ਤਰਾਂ ਸਮਝਦੀਆਂ ਹਨ।

2. ਇਲਜ਼ਾਮ:- ‘ਪਰਿਵਾਰ’ ਸਪੋਕਸਮੈਨ `ਤੇ ਝੂਠੀਆਂ ਤੋਹਮਤਾਂ ਲਾਉਂਦਾ ਹੈ। ਸਪੋਕਸਮੈਨ ਦੇ ਹਿਮਾੲਤੀਆਂ ਨੂੰ ‘ਅੰਨ੍ਹੇ ਸਮਰਥਕ’ ਕਹਿ ਕੇ ਉਨ੍ਹਾਂ ਦੀ ਭੰਡੀ ਕਰਦਾ ਹੈ।

ਸਪਸ਼ਟੀਕਰਨ:- ਵੀਰ ਜੀ ਦੇ ਇਸ ਇਲਜ਼ਾਮ ਵਿੱਚ ਵੀ ਕੋਈ ਸੱਚਾਈ ਨਹੀਂ ਹੈ ਕਿ ‘ਪਰਿਵਾਰ’ ਸਪੋਕਸਮੈਨ ਖਿਲਾਫ ਝੂਠੀਆਂ ਤੋਹਮਤਾਂ ਲਾਉਂਦਾ ਹੈ। ‘ਪਰਿਵਾਰ’ ਨੇ ਅੱਜ ਤੱਕ ਸਪੋਕਸਮੈਨ ਸਮੇਤ ਜਿਤਨੀ ਵੀ ਧਿਰਾਂ ਦੀ ਆਲੋਚਨਾ ਕੀਤੀ ਹੈ, ਉਹ ‘ਆਨ ਰਿਕਾਰਡ’ ਨੁਕਤਿਆਂ ਉੱਤੇ ਕੀਤੀ ਹੈ। ਭਾਵ ਜੋ ਨੁਕਤੇ ਲਿਖਤੀ ਰੂਪ ਵਿੱਚ ਜਾਂ ਜਨਤਕ ਤੌਰ `ਤੇ ਮੀਡੀਆ ਵਿੱਚ ਆ ਚੁੱਕੇ ਹਨ। ਸਪੋਕਸਮੈਨ ਬਾਰੇ ਵੀ ਸਾਰੀਆਂ ਆਲੋਚਨਾਵਾਂ ਵਿੱਚ ਸਪੋਕਸਮੈਨ ਦੇ ਹਵਾਲੇ ਦਿੱਤੇ ਗਏ ਹਨ। ਇਸ ਕਰਕੇ ‘ਝੂਠੀਆਂ ਤੋਹਮਤਾਂ’ ਲਾਉਣ ਵਾਲਾ ਵੀਰ ਜੀ ਦਾ ਇਲਜ਼ਾਮ ਵੀ ਨਿਰਾਧਾਰ, ਝੂਠ ਦਾ ਪੁਲੰਦਾ ਅਤੇ ਜਾਣਬੂਝ ਕੇ ਪਾਠਕਾਂ ਨੂੰ ਗੁੰਮਰਾਹ ਕਰਨ ਵਾਲਾ ਹੈ। ਅਸੀਂ ਵੀਰ ਜੀ ਨੂੰ ਬੇਨਤੀ ਕਰਦੇ ਹਾਂ ਕਿ ਸਾਡੇ ਵਲੋਂ ਪੇਸ਼ ਕੀਤਾ ਕੋਈ ਵੀ ਤੱਥ ਜਾਂ ਨੁਕਤਾ ਐਸਾ ਦਸ ਦੇਣ ਜੋ ਝੂਠਾ ਹੈ? ਜੇ ਉਹ ਐਸਾ ਨਹੀਂ ਕਰ ਸਕਦੇ ਤਾਂ ਉਨ੍ਹਾਂ ਦਾ ਝੂਠ ਆਪੇ ਨੰਗਾ ਹੋ ਜਾਵੇਗਾ।

ਜਿਥੋਂ ਤੱਕ ਸਪੋਕਸਮੈਨ ਦੇ ਕੁੱਝ ਹਿਮਾਇਤੀਆਂ ਨੂੰ ‘ਅੰਨ੍ਹੇ ਸਮਰਥਕ’ ਲਿਖਣ ਦਾ ਸਵਾਲ ਹੈ ਤਾਂ ਸਿਧਾਂਤਕ ਤੌਰ `ਤੇ ਉਸ ਵਿੱਚ ਕੁੱਝ ਵੀ ਗਲਤ ਨਹੀਂ ਹੈ। ਕਿਸੇ ਨੁਕਤੇ `ਤੇ ਵਿਚਾਰ ਕਰਦੇ ਸਮੇਂ, ਜੇ ਕਿਸੇ ਨੂੰ ਉਸਦੀ ‘ਅੰਨ੍ਹੀ ਪਹੁੰਚ’ ਕਾਰਨ ‘ਅੰਨ੍ਹਾ ਸਮਰਥਕ’ ਲਿੱਖ ਵੀ ਦਿੱਤਾ ਤਾਂ ਇਹ ਨਹੀਂ ਹੋ ਗਿਆ ਕਿ ਅਸੀਂ ਸਦਾ ਵਾਸਤੇ ਕੋਈ ਫਤਵਾ ਹੀ ਜਾਰੀ ਕਰ ਦਿੱਤਾ। ਗੁਰਬਾਣੀ ਵਿੱਚ ਵੀ ਐਸੀ ਸ਼ਬਦਾਵਲੀ ਵਰਤੀ ਮਿਲਦੀ ਹੈ। ਕਿਸੇ ਨੁਕਤੇ `ਤੇ ਸੇਧ ਦਿੰਦੇ ਹੋਏ ਗੁਰਬਾਣੀ ਵਿੱਚ ਵੀ ਹਿੰਦੂ ਅੰਨ੍ਹਾ ਤੁਰਕੂ ਕਾਣਾ॥ (ਪੰਨਾ 875) ਲਿਖਿਆ ਮਿਲਦਾ ਹੈ। ਇਸਦਾ ਭਾਵ ਇਹ ਨਹੀਂ ਕਿ ਗੁਰਬਾਣੀ ਨੇ ਹਿੰਦੂਆਂ ਅਤੇ ਮੁਸਲਮਾਨਾਂ ਵਾਸਤੇ ਹਮੇਸ਼ਾ ਲਈ ਇਹ ਫਤਵਾ ਹੀ ਜਾਰੀ ਕਰ ਦਿੱਤਾ ਕਿ ਉਹ ਹਰ ਪੱਖੋਂ ‘ਅੰਨ੍ਹੇ ਅਤੇ ਕਾਣੇ’ ਹਨ। ਐਸੇ ਲਫਜ਼ ਨੁਕਤਾ ਸਮਝਾਉਣ ਲਈ ਹੀ ਵਰਤੇ ਜਾਂਦੇ ਹਨ ਤੇ ਉਨ੍ਹਾਂ ਦਾ ਭਾਵ ਪ੍ਰਸੰਗ ਅਨੁਸਾਰ ਹੀ ਲੈਣਾ ਬਣਦਾ ਹੈ।

ਅਸੀਂ ਜਿੱਥੇ ਵੀ ਕਿਸੇ ਨੂੰ ‘ਅੰਨ੍ਹਾ ਸਮਰਥਕ’ ਲਿਖਿਆ ਹੈ ਉੱਥੇ ਨਾਲ ਉਹ ਕਾਰਨ (ਨੁਕਤਾ) ਵੀ ਸਪਸ਼ਟ ਲਿਖਿਆ ਹੈ, ਜਿਸ ਕਰਕੇ ‘ਅੰਨ੍ਹਾ ਸਮਰਥਕ’ ਲਿਖਿਆ।

ਮਿਸਾਲ ਵਾਸਤੇ ਸਪੋਕਸਮੈਨ ਵਲੋਂ ‘ਗੁਰੂ ਗ੍ਰੰਥ ਸਾਹਿਬ ਜੀ’ ਦੀ ਪ੍ਰਮਾਣਿਕਤਾ ਸੰਬੰਧੀ ਕੀਤੇ ਕਿੰਤੂ ਤੋਂ ਬਾਅਦ ਵੀ ਜੇ ਕਿਸੇ ਵੀਰ ਨੇ ਇਹ ਬਿਆਨ ਦਿਤਾ ਕਿ ‘ਜੋ ਇਸ ਮਸਲੇ `ਤੇ ਸਪੋਕਸਮੈਨ ਦੇ ਨਾਲ ਨਹੀਂ, ਉਸ ਸੱਚਾ ਸਿੱਖ ਨਹੀਂ’, ਤਾਂ ਉਸ ਨੂੰ ‘ਅੰਨ੍ਹਾ ਸਮਰਥਕ’ ਕਹਿਣ ਵਿੱਚ ਕੀ ਗਲਤ ਹੈ? ਅਸੀਂ ਆਲੋਚਨਾ ‘ਨੁਕਤੇ ਅਤੇ ਸਿਧਾਂਤ’ ਨੂੰ ਸਾਹਮਣੇ ਰੱਖ ਕੇ ਕਰਨ ਦਾ ਜਤਨ ਕਰਦੇ ਹਾਂ ਨਾ ਕਿ ਕਿਸੇ ਵਿਅਕਤੀ ਵਿਸ਼ੇਸ਼ ਵੱਲ ਵੇਖ ਕੇ। ਇਸ ਕਰਕੇ ਜੇ ਕਿਸੇ ਨੁਕਤੇ `ਤੇ ਪ੍ਰੋ. ਦਰਸ਼ਨ ਸਿੰਘ ਜੀ ਦੀ ਪਹੁੰਚ (ਜਾਂ ਬਿਆਨ) ਗਲਤ ਜਾਪੀ, ਅਸੀਂ ਉਸ ਦੀ ਵੀ ਸਾਰਥਕ ਆਲੋਚਣਾ ਤੋਂ ਸੰਕੋਚ ਨਹੀਂ ਕੀਤਾ। ਅਸੀਂ ਉਨ੍ਹਾਂ ‘ਬੰਦਾ ਪੂਜ’ ਲੋਕਾਂ ਵਾਂਗ ਨਹੀਂ ਬਣਨਾ ਚਾਹੁੰਦੇ, ਜੋ ਅਪਣੀ ਗੱਲ ਬੰਦਾ ਵਿਸ਼ੇਸ਼ ਵੱਲ ਵੇਖ ਕੇ ਕਰਦੇ ਹਨ, ਸਿਧਾਂਤ ਵੱਲ ਵੇਖ ਕੇ ਨਹੀਂ।

ਉਪਰੋਕਤ ਵਿਚਾਰ ਤੋਂ ਸਪਸ਼ਟ ਹੈ ਕਿ ਕਿਸੇ ਨੁਕਤੇ `ਤੇ ਕਿਸੇ ਦਾ ਗਲਤ (ਅੰਨ੍ਹਾ) ਸਮਰਥਨ ਕਰਨ ਵਾਲੇ ਨੂੰ ‘ਅੰਨ੍ਹਾ ਸਮਰਥਕ’ ਕਹਿਣ ਵਿੱਚ ਕੁੱਝ ਵੀ ਗਲਤ ਨਹੀਂ।

3. ਇਲਜ਼ਾਮ:- ਵੀਰ ਜੀ ਨੇ ਸਾਡੇ ਉੱਤੇ ਇਹ ਇਲਜ਼ਾਮ ਵੀ ਲਾਇਆ ਹੈ ਕਿ ਅਸੀਂ ਸਪੋਕਸਮੈਨ ਦਾ ਵਿਰੋਧ ਕਰਨ ਵਾਸਤੇ ਉਸ ਕਿਤਾਬ ਦੇ ਹਵਾਲੇ ਦਿਤੇ ਹਨ, ਜਿਸਦਾ ਲੇਖਕ ਆਰ. ਐਸ. ਐਸ. ਦਾ ਤਨਖਾਹਦਾਰ ਮੁਲਾਜ਼ਮ ਹੈ।

ਸਪਸ਼ਟੀਕਰਨ:- ‘ਪਰਿਵਾਰ’ ਨੇ ਅੱਜ ਤੱਕ ਕਿਸੇ ਵੀ ਧਿਰ ਦੀ ਆਲੋਚਨਾ ਲਈ ਉਸ ਧਿਰ ਦੇ ਹੀ ਹਵਾਲੇ ਵਰਤੇ ਹਨ। ਸਪੋਕਸਮੈਨ ਬਾਰੇ ਆਲੋਚਣਾ ਵਿੱਚ ਵੀ ਅਸੀਂ ਸਾਰੇ ਹਵਾਲੇ ਸਪੋਕਸਮੈਨ ਦੀਆਂ ਲਿਖਤਾਂ (ਮਿਤੀ, ਪੰਨਾ ਨੰ. ਸਮੇਤ) ਵਿਚੋਂ ਦਿੱਤੇ ਹਨ, ਕਿਸੇ ਕਿਤਾਬ ਦਾ ਹਵਾਲਾ ਨਹੀਂ ਦਿੱਤਾ। ਇਸ ਵਿਸ਼ੇ `ਤੇ ਅਸੀਂ ‘ਨਿਮਰਤਾ ਪਰ ਦ੍ਰਿੜਤਾ ਨਾਲ’ ਵੀਰ ਜੀ ਨੂੰ ਚੁਨੌਤੀ ਦਿੰਦੇ ਹਾਂ ਕਿ ਉਸ ਸਾਡੀ ਕਿਸੇ ਆਲੋਚਨਾ ਬਾਰੇ ਇਹ ਸਾਬਿਤ ਕਰ ਦੇਣ ਜਿਸ ਵਿੱਚ ਅਸੀਂ ਉਸ ਪੁਸਤਕ ਨੂੰ ਹਵਾਲੇ ਵਜੋਂ ਪੇਸ਼ ਕੀਤਾ ਹੋਵੇ। ਸਾਨੂੰ ਪਤਾ ਹੈ ਕਿ ਵੀਰ ਜੀ ਨੇ ਸਾਡੀ ਇਸ ਚੁਨੌਤੀ ਦੇ ਜਵਾਬ ਵਿੱਚ ਇਹ ਰਟਿਆ ਰਟਾਇਆ ਫਿਕਰਾ ਦੁਹਰਾ ਦੇਣਾ ਹੈ ਕਿ ਮੈਂ ਫਿਜ਼ੂਲ ਦੀ ਬਹਿਸ ਵਿੱਚ ਨਹੀਂ ਫੱਸਣਾ ਚਾਹੁੰਦਾ (ਗ੍ਰੰਥ ਬਡਨ ਤੇ ਬਹੁਤ ਡਰਾਉਂ)। ਭਾਵ ਸਪਸ਼ਟ ਹੈ ਕਿ ਕਿਸੇ ਦੇ ‘ਅੰਨ੍ਹੇ ਸਮਰਥਨ’ ਕਾਰਨ ਵੀਰ ਜੀ ‘ਪਰਿਵਾਰ’ ਸਮੇਤ ਕਿਸੇ `ਤੇ ਵੀ ਐਸੇ ‘ਆਧਾਰ ਵਿਹੂਣੇ’ ਇਲਜ਼ਾਮ ਲਗਾਉਣ ਨੂੰ ਤਿਆਰ ਰਹਿੰਦੇ ਹਨ।

ਉਹ ਗੱਲ ਅਲਗ ਹੈ ਕਿ ਸਮੇਂ-ਸਮੇਂ `ਤੇ ਸਪੋਕਸਮੈਨ ਵਲੋਂ ‘ਗੁਰੂ ਗ੍ਰੰਥ ਸਾਹਿਬ ਜੀ’ ਦੀ ਪ੍ਰਮਾਣਿਕਤਾ `ਤੇ ਹਮਲਿਆਂ ਦੇ ਹਵਾਲੇ ਸਾਡੇ ਸਮੇਤ ਕਈਆਂ ਨੇ ਵਰਤੇ ਹਨ, ਉਸ ਲੇਖਕ ਨੇ ਵੀ ਵਰਤ ਲਏ ਹੋਣਗੇ। ਅਸੀਂ ਪਹਿਲਾਂ ਇਸ ਕਿਤਾਬ ਬਾਰੇ ਸੁਣਿਆ ਜ਼ਰੂਰ ਸੀ ਪਰ ਵੀਰ ਜੀ ਦਾ ਇਹ ਖੱਤ ਪੜ੍ਹਨ ਤੋਂ ਬਾਅਦ ਅਸੀਂ ਵਿਸ਼ੇਸ਼ ਤੌਰ `ਤੇ ਇਹ ਕਿਤਾਬ ਮੰਗਵਾਈ। ਉਸ ਬਾਰੇ ਵਿਚਾਰ ਫੇਰ ਕਦੀਂ।

ਵੀਰ ਜੀ ਦਾ ਇਹ ਇਲਜ਼ਾਮ ਪੜ੍ਹ ਕੇ ਇੱਕ ਚੁਟਕਲਾ ਯਾਦ ਆ ਗਿਆ, ਜੋ ਵਾਜਪਾਈ ਸਰਕਾਰ ਵੇਲੇ ਕਾਫੀ ਚਲਿਆ ਸੀ। ਚੁਟਕਲੇ ਅਨੁਸਾਰ ਉਸ ਸਮੇਂ ਜੇ ਪ੍ਰਧਾਨ ਮੰਤਰੀ ਨੂੰ ‘ਛਿੱਕ’ ਵੀ ਆ ਜਾਂਦੀ ਸੀ ਤਾਂ ਬਿਆਨ ਦੇ ਦਿਤਾ ਜਾਂਦਾ ਹੈ ਕਿ ਇਸ ਪਿੱਛੇ ਪਾਕਿਸਤਾਨ ਦਾ ਹੱਥ ਹੈ। ਕੁੱਝ ਇਸੇ ਤਰ੍ਹਾਂ ਦਾ ਸ਼ੁਗਲ ਸਿੱਖਾਂ ਨੇ ਵੀ ਬਣਾ ਲਿਆ ਹੈ, ਅਪਣੇ ਵਿਰੋਧੀ ਨੂੰ ਆਰ. ਐਸ. ਐਸ. ਦੇ ਏਜੰਟ ਕਹਿਣ ਦਾ। ਸ. ਜੋਗਿੰਦਰ ਸਿੰਘ ਜੀ ਅਤੇ ਵੀਰ ਜੀ ਵੀ ਸਿੱਧੇ ਅਸਿੱਧੇ ਅਪਣੀ ਆਲੋਚਨਾ ਕਰਨ ਵਾਲਿਆਂ ਨੂੰ ਭਾੜੇ ਦੇ ਟੱਟੂ, ਆਰ. ਐਸ. ਐਸ. ਏਜੰਟ ਹੀ ਕਹਿ ਰਹੇ ਹਨ। ਪਰ ਨਿਰਪੱਖ ਧਿਰਾਂ ਸਭ ਜਾਣਦੀਆਂ ਹਨ।

4. ਇਲਜ਼ਾਮ:- ਵੀਰ ਜੀ ਨੇ ਸਾਡੇ `ਤੇ ਇੱਕ ਹੋਰ ਆਧਾਰ ਰਹਿਤ ਅਤੇ ਝੂਠਾ ਇਲਜ਼ਾਮ ਇਹ ਲਾਇਆ ਹੈ ਕਿ ਅਸੀਂ ਸਪੋਕਸਮੈਨ ਦੀ ਭੰਡੀ ਕਰਨ ਲਈ ‘ਪਾਖੰਡੀ ਸਾਧ ਵਿਰੋਧੀ ਜਥੇ’ ਦੇ ਫਰਜ਼ੀ ਨਾਂ `ਤੇ ਆਪ ਹੀ ਇਹ ਖੱਤ ਲਿੱਖ ਦਿਤਾ ਹੈ, ਜਿਸ ਵਿੱਚ ਜਰਨੈਲ ਸਿੰਘ ਜੀ ਭਿੰਡਰਾਵਾਲੇ ਖਿਲਾਫ ਊਲ-ਜਲੂਲ ਲਿਖਿਆ ਸੀ। ਸਾਨੂੰ ਇਸ ਇਲਜ਼ਾਮ `ਤੇ ਵੀ ਕੋਈ ਹੈਰਾਨੀ ਨਹੀਂ ਹੈ ਕਿਉਂਕਿ ਅਸੀਂ ਵੀਰ ਜੀ ਦੀ ਮਾਨਸਕਿ ਸਥਿਤੀ ਚੰਗੀ ਤਰਾਂ ਸਮਝ ਸਕਦੇ ਹਾਂ। ਜਦੋਂ ‘ਅੰਨ੍ਹੇ ਸਮਰਥਨ’ ਦੇ ਹੱਕ ਵਿੱਚ ਕੁੱਝ ਦਲੀਲ ਨਾ ਮਿਲੇ ਤਾਂ ਐਸੀਆਂ ‘ਹਵਾੜਾਂ’ ਹੀ ਬਾਰਹ ਨਿਕਲਦੀਆਂ ਹਨ।

ਪਾਠਕਾਂ ਦੇ ਸਪਸ਼ਟੀਕਰਨ ਵਾਸਤੇ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਕਿ ਸਪੋਕਸਮੈਨ ਦਾ ਵਿਰੋਧ ਕਰਨ ਲਈ ਐਸੇ ਫਰਜ਼ੀ ਕੰਮ ਤਾਂ ਉਹੀ ਕਰ ਸਕਦਾ ਹੈ, ਜਿਸ ਵਿੱਚ ਖੁੱਲ ਕੇ ਸਪੋਕਸਮੈਨ ਦੀ ਗਲਤ ਗੱਲਾਂ ਦਾ ਵਿਰੋਧ ਕਰਨ ਦੀ ਹਿੰਮਤ ਨਾ ਹੋਵੇ। ਅਸੀਂ ਤਾਂ ਸ਼ੁਰੂ ਤੋਂ ਹੀ ਸਪੋਕਸਮੈਨ ਸਮੇਤ ਹਰ ਕਿਸੇ ਦੀ ਗਲਤ ਗੱਲ ਦਾ ਖੁੱਲ ਕੇ ਵਿਰੋਧ ਕਰ ਰਹੇ ਹਾਂ, ਫੇਰ ਸਾਨੂੰ ਕੀ ਲੋੜ ਹੈ ਫਰਜ਼ੀ ਨਾਂ ਲਿਖਣ ਦੀ?

ਜਿਥੋਂ ਤੱਕ ‘ਪਾਖੰਡੀ ਸਾਧ ਵਿਰੋਧੀ ਜਥੇ’ ਦੀ ਸੱਚਾਈ ਹੈ, ਜੇ ਵੀਰ ਜੀ ਸੁਹਿਰਦ ਹੁੰਦੇ ਤਾਂ ਇਹ ਸੱਚਾਈ ਆਸਾਨੀ ਨਾਲ ਲੱਭ ਲੈਂਦੇ। ਪਰ ਸੱਚ ਲੱਭਣ, ਪਛਾਨਣ ਅਤੇ ਉਸ ਨਾਲ ਜੁੜਨ ਲਈ ਬਿਰਤੀ ਵਿੱਚ ‘ਨਿਰਪੱਖਤਾ’ ਦਾ ਹੋਣਾ ਬਹੁਤ ਜ਼ਰੂਰੀ ਹੈ। ਇਸ ਜੱਥੇ ਬਾਰੇ ਅਸੀਂ ਸੱਚਾਈ ਪਾਠਕਾਂ ਸਾਹਮਣੇ ਰੱਖ ਰਹੇ ਹਾਂ।

16 ਮਾਰਚ 10 ਨੂੰ ਇਸ ਜੱਥੇ ਦਾ ਇੱਕ ਖੱਤ ‘ਹਾੜਾ! ਜਾਗੋ ਸਿੱਖੋ ਕਿ ਅਜੇ ਵੀ ਅੰਧਕਾਰ ਨੂੰ ਗੁਰੂ ਮੰਨਣਾ’ ਸਿੱਖ ਮਾਰਗ `ਤੇ ਲਗਿਆ ਹੈ। ਇਸ ਖੱਤ ਵਿੱਚ ਇਸ ਜੱਥੇ ਦੇ ਵੀਰਾਂ ਦੇ ਨਾਂ ਸਪਸ਼ਟ ਲਿਖੇ ਹਨ, “ਅਮਰੀਕ ਸਿੰਘ, ਦਰਸ਼ਨ ਸਿੰਘ, ਬਲਕਾਰ ਸਿੰਘ, ਸਤਵੀਰ ਸਿੰਘ ਅਤੇ ਮੇਜਰ ਸਿੰਘ”। ਇਨ੍ਹਾਂ ਵੀਰਾਂ ਵਿਚੋਂ ਕੋਈ ਵੀ ‘ਪਰਿਵਾਰ’ ਦਾ ਮੈਂਬਰ ਨਹੀਂ ਹੈ।

ਉਪਰੋਕਤ ਵਿਚਾਰ ਉਪਰੰਤ ਵੀਰ ਗੁਰਿੰਦਰ ਸਿੰਘ ਜੀ ‘ਕੋਟਕਪੂਰਾ’ ਵਲੋਂ ‘ਪਰਿਵਾਰ’ `ਤੇ ਲਾਏ ਇਸ ਝੂਠ ਦਾ ਵੀ ਪਰਦਾਫਾਸ਼ ਹੋ ਗਿਆ। ਜਿੱਥੋਂ ਤੱਕ ਇਸ ਜੱਥੇ ਨੂੰ ਸਪੋਕਸਮੈਨ ਸਮਰਥਕ ਲਿਖਣ ਦੀ ਗੱਲ ਹੈ, ਉਹ ਅਸੀਂ ਇਨ੍ਹਾਂ ਦੇ ਬਿਆਨ ਨੂੰ ਵੇਖ ਕੇ ਹੀ ਲਿਖਿਆ ਸੀ। 4 ਅਪ੍ਰੈਲ 10 ਨੂੰ ਕਈਂ ਥਾਂ ਇਸ ਜੱਥੇ ਦਾ ਇੱਕ ਬਿਆਨ “ਝੂਠਿਆਂ ਅਤੇ ਬੇ-ਦਿਮਾਗਿਆਂ ਦੀ ਖਾਣ ਹੈ ਅਖੌਤੀ ਦਮਦਮੀ ਟਕਸਾਲ”। ਇਸ ਬਿਆਨ ਦੇ ਸ਼ੁਰੂ ਵਿੱਚ ਹੀ ਇਹ ਵੀਰ ਜੀ ਲਿਖਦੇ ਹਨ:-

“ਸਭ ਤੋਂ ਵੱਧ ਝੂਠ ਅਖੌਤੀ ਬ੍ਰਹਮਗਿਆਨੀ ਗੁਰਬਚਨ ਸਿੰਘ ਨੇ ਬੋਲਿਆ। ਅਤੇ ਗੁਰਬਾਣੀ `ਤੇ ਕਿੰਤੂ-ਪ੍ਰੰਤੂ ਸਭ ਤੋਂ ਪਹਿਲਾਂ ਇਸ ਮਹਾਂਪੁਰਖ ਨੇ ਹੀ ਕੀਤਾ ਹੈ, ਹੁਣ ਐਵੇਂ ਹੀ ਸਪੋਕਸਮੈਨ ਦੁਆਲੇ ਹੋਏ ਫਿਰਦੇ ਹਨ”। ਬਿਆਨ ਦਾ ਇਹ ਹਿੱਸਾ ਸਪਸ਼ਟ ਕਰ ਰਿਹਾ ਹੈ ਕਿ ਇਹ ਬਿਆਨ ਸਪੋਕਸਮੈਨ ਦੇ ਸਮਰਥਨ ਵਿੱਚ ਹੀ ਲਿਖਿਆ ਗਿਆ ਹੈ। ਫੇਰ ਇਹਨਾਂ ਨੂੰ ‘ਸਪੋਕਸਮੈਨ ਸਮਰਥਕ’ ਲਿਖਣ ਵਿੱਚ ਕੀ ਗਲਤ ਸੀ? ਅਸੀਂ ਇਹ ਸਪਸ਼ਟ ਕਰ ਦੇਈਏ ਕਿ ਇਸ ਖੱਤ ਦੀਆਂ ਕਈਂ ਗੱਲਾਂ ਨਾਲ ਅਸੀਂ ਸਹਿਮਤ ਹਾਂ ਪਰ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਬਾਰੇ ਲਿਖੇ ਨੁਕਤਿਆਂ ਨਾਲ ਅਸੀਂ ਸਹਿਮਤ ਨਹੀਂ।

ਦੂਜਾ ਇਨ੍ਹਾਂ ਵੀਰਾਂ ਨੂੰ ਪੁਛਣਾ ਬਣਦਾ ਹੈ ਕਿ ਅਖੌਤੀ ਬ੍ਰਹਮਗਿਆਨੀ ਵਲੋਂ ਉਨ੍ਹਾਂ ਦੇ ਗਲਤ ਕੰਮਾਂ ਦਾ ਹਵਾਲਾ ਮਾਤਰ ਦੇਣ ਨਾਲ, ਸਪੋਕਸਮੈਨ ਦਾ ਗਲਤ ਕੰਮ (ਗੁਰਬਾਣੀ `ਤੇ ਕਿੰਤੂ) ਕਿਵੇਂ ਠੀਕ ਸਾਬਿਤ ਹੋ ਗਿਆ?

ਇਹ ਤਾਂ ਵੀਚਾਰ ਹੋਈ ਵੀਰ ਜੀ ਵਲੋਂ ‘ਪਰਿਵਾਰ’ `ਤੇ ਲਾਏ ਇਲਜ਼ਾਮਾਂ ਦੀ। ਵਿਚਾਰ ਤੋਂ ਸਪਸ਼ਟ ਹੈ ਕਿ ਸਾਰੇ ਇਲਜ਼ਾਮ ਆਧਾਰ ਰਹਿਤ ਅਤੇ ਵੀਰ ਜੀ ਦੇ ਮਨ ਦੇ ਫੁਰਨੇ ਮਾਤਰ ਹਨ।

ਹੁਣ ਵਿਚਾਰ ਕਰਦੇ ‘ਪਰਿਵਾਰ’ ਵਲੋਂ ਸਮੇਂ-ਸਮੇਂ `ਤੇ ਸਪੋਕਸਮੈਨ ਦੀ ਆਲੋਚਨਾ ਵਿੱਚ ਚੁੱਕੇ ਗਏ ਨੁਕਤਿਆਂ ਦੀ, ਜਿਨ੍ਹਾਂ ਬਾਰੇ ਵੀਰ ਜੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਆਪਣੇ ਇਸ ਖੱਤ ਵਿੱਚ ਉਨ੍ਹਾਂ ਸਾਰਿਆਂ ਨੁਕਤਿਆਂ ਦਾ ਜਵਾਬ ਦੇ ਦਿੱਤਾ ਹੈ। ਪਰ ਇਹ ਦਾਅਵਾ ਸੱਚ ਤੋਂ ਬਹੁਤ ਪਰੇ ਹੈ। ਹੁਣ ਤੱਕ ਸਾਡੇ ਵਲੋਂ ਉਠਾਏ ਕੁੱਝ ਨੁਕਤੇ ਹੇਠਾਂ ਲਿਖੇ ਹਨ:-

1.’ਏਕਸ ਕੇ ਬਾਰਿਕ’ ਦੇ ਗਠਨ ਤੋਂ ਬਾਅਦ ਇਸ ਦੇ ਲਈ ‘ਪੰਥਕ ਵਿਦਵਾਨਾਂ’ ਦਾ ਇੱਕ ਪੈਨਲ ਤਿਆਰ ਕੀਤਾ ਗਿਆ। ਇਸ ਵਿਚੋਂ 36 ਵਿਦਵਾਨਾਂ ਦੇ ਨਾਵਾਂ ਦਾ ਐਲਾਨ ਅਖਬਾਰ ਵਿੱਚ ਕੀਤਾ ਵੀ ਗਿਆ ਸੀ। ਅਸੀਂ ਸਭ ਤੋਂ ਪਹਿਲਾਂ ਇਸ ਪੈਨਲ ਦੇ 2 ਵਿਦਵਾਨਾਂ ਦੀ ‘ਪੰਥਕਤਾ’ ਬਾਰੇ ਸਵਾਲ ਉਠਾਉਂਦੇ ਹੋਏ ਕਿਹਾ ਸੀ ਕਿ ਇਹ ਦੋਵੇਂ ‘ਵਿਦਵਾਨ’ ਸ਼ਰੇਆਮ ਗੁਰਮਤਿ ਸਿਧਾਂਤਾਂ ਦੀ ਖਿਲਾਫਤ ਕਰਨ ਵਾਲੇ ਹਨ, ਪੈਨਲ ਵਿੱਚ ਸ਼ਾਮਿਲ ਕਿਉਂ ਕੀਤੇ ਗਏ? ਇਹ ਵਿਦਵਾਨ ਹਨ ਖੁਸ਼ਵੰਤ ਸਿੰਘ ਅਤੇ ਲਛਮਣ ਚੇਲਾ ਰਾਮ ਸਿੰਧੀ। ਜਿੱਥੇ ਖੁਸ਼ਵੰਤ ਸਿੰਘ ਰਾਸ਼ਟਰੀ ਅਖਬਾਰਾਂ ਵਿੱਚ ਸ਼ਰੇਆਮ ਆਪਣੇ ਸ਼ਰਾਬ ਪੀਣ ਆਦਿ ਦੀ ਸ਼ੇਖੀ ਬਖਾਰਦਾ ਹੈ, ਉੱਥੇ ਲਛਮਣ ਚੇਲਾ ਰਾਮ ਸਿੰਧੀ ਵੀ ਮਿਲਗੋਭਾ ਸਿੱਖੀ ਦਾ ਵੱਡਾ ਪ੍ਰਚਾਰਕ ਹੈ। ਲਗਭਗ 2 ਸਾਲ ਤੱਕ ਇਸ ਗੱਲ ਦਾ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਗਿਆ, ਨਾ ਹੀ ਪੈਨਲ ਵਿਚੋਂ ਇਨ੍ਹਾਂ ਨੂੰ ਬਾਹਰ ਕਰਨ ਲਈ ਕੋਈ ਕਾਰਵਾਈ ਕੀਤੀ ਗਈ। ਹਾਂ ਸਾਡੇ ਵਲੋਂ ਇਹ ਨੁਕਤਾ ਉਠਾਏ ਜਾਣ `ਤੇ ਸਾਨੂੰ ਆਪਣੇ ਦੁਸ਼ਮਣ, ਭਾੜੇ ਦੇ ਟੱਟੂ ਆਦਿਕ ਲਕਬ ਜ਼ਰੂਰ ਸੁਨਣ ਨੂੰ ਮਿਲੇ। ਅਪਣੇ ‘ਲੰਮੇ ਲੇਖ’ ਵਿੱਚ ਵੀਰ ਜੀ ਨੇ ਇਸ ਨੁਕਤੇ ਨੂੰ ਛੂਹਿਆ ਤੱਕ ਨਹੀਂ।

2. ਮਾਸਿਕ ਸਪੋਕਸਮੈਨ ਵਿੱਚ ‘ਅਜੀਤ’ ਅਖਬਾਰ ਦੀ ਇਸ ਲਈ ‘ਜ਼ਾਇਜ਼’ ਆਲੋਚਨਾ ਕੀਤੀ ਜਾਂਦੀ ਸੀ ਕਿ ਇਹ ‘ਨਾਮਧਾਰੀ ਬਾਬੇ ਰਾਮ ਸਿੰਘ ਜੀ’ ਦੇ ਨਾਂ ਨਾਲ ‘ਸਤਿਗੁਰੂ’ ਲਾਉਂਦਾ ਹੈ। ਪਰ ਸਪੋਕਸਮੈਨ ਵਿਸ ਸਮੇਂ-ਸਮੇਂ `ਤੇ ‘ਈਸਾ ਜੀ’ ਨੂੰ ‘ਪ੍ਰਭੂ’, ‘ਬਾਲਮੀਕੀ ਜੀ’ ਨੂੰ ‘ਭਗਵਾਨ’, ‘ਮਹਾਤਮਾ ਬੁੱਧ’ ਨੂੰ ‘ਭਗਵਾਨ’ ਆਦਿਕ ਲਿਖਿਆ ਜਾ ਰਿਹਾ ਹੈ। ਅਨੇਕਾਂ ਵਾਰ ਸੁਚੇਤ ਕਰਵਾਉਣ `ਤੇ ਵੀ ਸੁਧਾਰ ਨਹੀਂ ਹੁੰਦਾ, ਨਾ ਹੀ ਕੋਈ ਸਪਸ਼ਟੀਕਰਨ ਮਿਲਦਾ ਹੈ। ਹਾਂ ਫਤਵੇ ਜ਼ਰੂਰ ਸੁਣਨ ਨੂੰ ਮਿਲਦੇ ਹਨ। ਵੀਰ ਜੀ ਨੇ ਇਸ ਸੁਆਲ ਨੂੰ ਵੀ ਛੂਹਿਆ ਤੱਕ ਨਹੀਂ।

3. ਸਪੋਕਸਮੈਨ ਨੂੰ ਗੁਰਮਤਿ ਸਿਧਾਂਤਾਂ ਦਾ ਪ੍ਰਚਾਰਕ ਮੰਨਿਆ ਜਾਂਦਾ ਹੈ। ਪਰ ਇਸ ਵਿੱਚ ਅਨੇਕਾਂ ਵਾਰ ਨਾਨਕ ਸਰੂਪਾਂ ਦੀ ਪ੍ਰਚਲਿਤ ਸਿਧਾਂਤ ਵਿਰੋਧੀ, ਕਾਲਪਨਿਕ ਤਸਵੀਰਾਂ ਛਪਦੀਆਂ ਰਹਿੰਦੀਆਂ ਹਨ। ਜਿਵੇਂ ਬਾਬਾ ਨਾਨਕ ਪਾਤਸ਼ਾਹ ਜੀ ਦੇ ਹੱਥ, ਗਲੇ ਆਦਿ ਵਿੱਚ ਮਾਲਾ ਵਾਲੀ ਫੋਟੋ। ਇੱਕ ਦਿਨ ਤਾਂ ਬਾਬਾ ਨਾਨਕ ਜੀ ਵਲੋਂ ਬੇਬੇ ਨਾਨਕੀ ਤੋਂ ਰੱਖੜੀ ਬਣਵਾਉਂਦੇ ਦਿਖਾਉਣ ਵਾਲੀ ਤਸਵੀਰ ਵੀ ਛਾਪ ਦਿੱਤੀ ਗਈ। ਸੁਚੇਤ ਕਰਵਾਉਣ `ਤੇ ਸੁਧਾਰ ਜਾਂ ਸਪਸ਼ਟੀਕਰਨ ਦੀ ਥਾਂ ਵੀਰ ਜੀ ਅਤੇ ਸੰਪਾਦਕ ਜੀ ਵਲੋਂ ਫਤਵੇ ਜ਼ਰੂਰ ਮਿਲਦੇ ਹਨ।

4. ਕਾਫੀ ਸਮਾਂ ਪਹਿਲਾਂ ਰੋਜ਼ਾਨਾ ਸਪੋਕਸਮੈਨ ਦੇ ਸੰਪਾਦਕੀ ਪੰਨੇ `ਤੇ ਬਲਵੰਤ ਸਿੰਘ ਜੀ (ਆਈ ਏ ਐਸ) ਦਾ ਲੇਖ ‘ਸਿੰਧੀ ਭਾਈਚਾਰੇ ਦੀ ਬਹੁ-ਧਰਮ ਪ੍ਰੰਪਰਾ’ ਮੁੱਖ ਲੇਖ ਵਜੋਂ ਛਾਪਿਆ ਗਿਆ। ਇਸ ਲੇਖ ਵਿੱਚ ਜਿੱਥੇ ਇੱਕ ਪਾਸੇ ਸਿੰਧੀ ਭਾਈਚਾਰੇ ਦੇ ਗੁਰਮਤਿ ਵਿਰੋਧੀ ਮਨਮੱਤ (ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਨਾਲ ਬ੍ਰਾਹਮਣੀ ਦੇਵੀ ਦੇਵਤਿਆਂ ਦੀ ਪੂਜਾ) ਦਾ ਸਮਰਥਨ ਅਤੇ ਪ੍ਰੋੜਤਾ ਕੀਤੀ ਗਈ, ਦੂਜੇ ਪਾਸੇ ਇਸ ਮਨਮੱਤ ਨੂੰ ਸੁਧਾਰਨ ਦੀ ਗੱਲ ਕਰਨ ਵਾਲੇ ਪ੍ਰਚਾਰਕਾਂ ਨੂੰ ਵੀ ਭੰਡਿਆ ਗਿਆ। ਜਦੋਂ ‘ਪਰਿਵਾਰ’ ਨੇ ਆਲੋਚਨਾ ਕਰਦੇ ਹੋਏ ਇਸ ਬਾਰੇ ਦੂਜਾ ਪੱਖ ਭੇਜਦੇ ਹੋਏ ਕਾਰਨ ਪੁੱਛਿਆ ਤਾਂ ਕੋਈ ਸਪਸ਼ਟੀਕਰਨ ਨਹੀਂ ਦਿਤਾ ਗਿਆ ਨਾ ਹੀ ਦੂਜਾ ਪੱਖ ਪ੍ਰਕਾਸ਼ਿਤ ਹੀ ਕੀਤਾ ਗਿਆ। ਬਾਅਦ ਵਿੱਚ ਸਾਡਾ ਇਹੀ ਪੱਖ, ਯੋਗ ਜਾਣਦੇ ਹੋਏ, ਵੱਖ-ਵੱਖ ਵੈਬਸਾਈਟਾਂ ਅਤੇ ਮੈਗਜ਼ੀਨਾਂ ਵਲੋਂ ਪ੍ਰਕਾਸ਼ਿਤ ਹੋਇਆ। ਵੀਰ ਜੀ ਨੇ ਅਪਣੇ ਖੱਤ ਵਿੱਚ ਇਸ ਨੁਕਤੇ ਨੂੰ ਵੀ ਛੂਹਿਆ ਤੱਕ ਨਹੀਂ।

ਇਹ ਤਾਂ ਮਿਸਾਲ ਵਾਸਤੇ ‘ਪਰਿਵਾਰ’ ਵਲੋਂ ਸਮੇਂ-ਸਮੇਂ `ਤੇ ਉਠਾਏ ਕੁੱਝ ਨੁਕਤੇ ਪੇਸ਼ ਕੀਤੇ ਹਨ, ਵਰਨਾ ‘ਆਪੇ ਗੁਰ ਚੇਲਾ’ ਵਾਲੀ ਗੁਰਮਤਿ ਵਿਰੋਧੀ ਵਾਰ ਨੂੰ ਪ੍ਰਮਾਣਿਕ ਦੱਸਣ (ਦਿਲਚਸਪ ਗੱਲ ਹੈ ਕਿ ਗੁਰਬਾਣੀ ਇਨ੍ਹਾਂ ਨੂੰ ਪ੍ਰਮਾਣਿਕ ਨਹੀਂ ਲਗਦੀ) ਆਦਿ ਜੈਸੇ ਕਈਂ ਨੁਕਤੇ ਹਨ, ਜਿਨ੍ਹਾਂ ਨੂੰ ਵੀਰ ਜੀ ਨੇ ਇਸ ਖੱਤ ਵਿੱਚ ਛੂਹਿਆ ਤੱਕ ਨਹੀਂ।

ਹੁਣ ‘ਪਰਿਵਾਰ’ ਵਲੋਂ ਵਾਲੇ ਉਠਾਏ ਉਹ ਤਿੰਨ ਕੁ ਨੁਕਤੇ ਵੀ ਵਿਚਾਰ ਲੈਂਦੇ ਹਾਂ ਜਿਨ੍ਹਾਂ ਬਾਰੇ ਵੀਰ ਜੀ ਨੇ ਇਸ ਖੱਤ ਵਿੱਚ ਕੁੱਝ ਵਿਚਾਰ ਕੀਤੀ ਹੈ।

1. 21 ਦਿਸੰਬਰ 2008 ਨੂੰ ਸਪੋਕਸਮੈਨ ਦੇ ਸਾਲਾਨਾ ਸਮਾਗਮ ਦੀ ਸਟਜ ਤੋਂ ਸੋਬਤੀ ਜੀ (ਮੁੱਖ ਮਹਿਮਾਨ) ਵਲੋਂ ਬ੍ਰਾਹਮਣੀ ਤ੍ਰਿਸ਼ਕਤੀ (ਬ੍ਰਹਮਾ ਵਿਸ਼ਨੂੰ ਮਹੇਸ਼) ਦੀ ਉਸਤਤਿ ਵਾਲਾ ਨੁਕਤਾ।

ਇਸ ਵਿਸ਼ੇ ਵਿੱਚ ਅਸੀਂ ਸ਼ੁਰੂ ਵਿੱਚ ਹੀ ਇਹ ਬੇਨਤੀ ਕੀਤੀ ਸੀ ਕਿ ਇਸ ਬਾਰੇ ਸਟੇਜ ਤੋਂ ਜੇ ਸਪਸ਼ਟੀਕਰਨ ਨਹੀਂ ਦਿੱਤਾ ਜਾ ਸਕਿਆ ਤਾਂ ਕੋਈ ਗੱਲ ਨਹੀਂ ਪਰ ਘੱਟੋ-ਘੱਟ ਅਖਬਾਰ ਵਿੱਚ ਤਾਂ ਇਹ ਸਪਸ਼ਟੀਕਰਨ ਦਿੱਤਾ ਜਾ ਸਕਦਾ ਸੀ ਕਿ ਸਟੇਜ ਤੋਂ ਇਸ ਵਿਸ਼ੇ ਵਿੱਚ ਸੋਬਤੀ ਜੀ ਵਲੋਂ ਪੇਸ਼ ਕੀਤੇ ਵਿਚਾਰ ਉਹਨਾਂ ਦੇ ਨਿੱਜੀ ਸਨ, ਜਿਸ ਨਾਲ ਸਪੋਕਸਮੈਨ ਸਹਿਮਤ ਨਹੀਂ ਹੈ। ਜੇ ਇਸ ਤਰੀਕੇ ਸਪਸ਼ਟੀਕਰਨ ਦੇਣ ਵਿੱਚ ਹੇਠੀ ਜਾਪਦੀ ਸੀ ਤਾਂ ਇਸ ਵਿਸ਼ੇ ਵਿੱਚ ਗੁਰਮਤਿ ਸਿਧਾਂਤ ਪੇਸ਼ ਕਰਦਾ ‘ਪਰਿਵਾਰ’ ਦਾ ਭੇਜਿਆ ਲੇਖ ਪ੍ਰਕਾਸ਼ਿਤ ਕੀਤਾ ਜਾ ਸਕਦਾ ਸੀ (ਇਹ ਲੇਖ ਬਾਅਦ ਵਿੱਚ ਸਿੱਖ ਮਾਰਗ ਸਮੇਤ ਕਈਂ ਥਾਵਾਂ `ਤੇ ਛਪਿਆ)। ਸਮਾਗਮ ਤੋਂ ਬਾਅਦ ਸਪੋਕਸਮੈਨ ਵਿੱਚ ਲਗਭਗ 2 ਮਹੀਨੇ ਤੱਕ ਵੱਖ-ਵੱਖ ਤਰੀਕੇ (ਖਬਰਾਂ, ਸੰਪਾਦਕੀਆਂ, ਚਿੱਠੀਆਂ, ਲੇਖਾਂ ਆਦਿ ਰਾਹੀਂ) ਇਸ ਸਮਾਗਮ ਦੇ ਸੋਹਲੇ ਗਾਏ ਗਏ (ਜੋ ਕਿਸੇ ਤਰੀਕੇ ਜ਼ਾਇਜ਼ ਵੀ ਕਹੇ ਜਾ ਸਕਦੇ ਹਨ) ਪਰ ਦੋ ਲਾਈਨਾਂ ਦਾ ਸਪਸ਼ਟੀਕਰਨ ਦੇਣ ਵਿੱਚ ਹੇਠੀ ਜਾਪੀ।

ਸ਼੍ਰੋਮਣੀ ਕਮੇਟੀ ਦੇ ਸਮਾਗਮਾਂ ਦੀ ਸਟੇਜ ਦੀਆਂ ਛੋਟੀਆਂ ਕਮੀਆਂ ਨੂੰ ਵੀ ਵੱਡੀਆਂ ਖਬਰਾਂ ਬਣਾ ਕੇ ਪੇਸ਼ ਕਰਨ ਵਾਲਾ ਸਪੋਕਸਮੈਨ ਜੇ ਆਪਣੀ ਸਟੇਜ ਤੋਂ ਮੁੱਖ ਮਹਿਮਾਨ ਵਲੋਂ ਕੀਤੀ ਗਲਤ ਬਿਆਨੀ ਲਈ ਦੋ ਪੰਕਤੀਆਂ ਦਾ ਸਪਸ਼ਟੀਕਰਨ ਵੀ ਨਾ ਛਾਪਣਾ ਚਾਹੇ, ਉਲਟਾ ਇਸ ਨੁਕਤੇ ਦੀ ਸਾਰਥਕ ਆਲੋਚਨਾ ਕਰਨ ਵਾਲਿਆਂ ਨੂੰ ਆਪਣੇ ਵਿਰੋਧੀ, ਭਾੜੇ ਦੇ ਟੱਟੂ ਆਦਿ ਕਹਿਣ ਲਗ ਜਾਵੇ ਤਾਂ ਇਹ ਕਿੱਥੇ ਦੀ ਸੁਹਿਰਦਤਾ ਹੈ? ਵੀਰ ਜੀ ਇਸ ਦਾ ਕੀ ਜਵਾਬ ਦੇਣਾ ਚਾਹੁਣਗੇ?

ਵੀਰ ਜੀ ਵਲੋਂ ਇਸ ਨੁਕਤੇ ਦਾ ‘ਲੰਗੜਾ ਸਪਸ਼ਟੀਕਰਨ’ ਦੇਂਦੇ ਹੋਏ ਲਿਖਿਆ ਗਿਆ ਹੈ ਕਿ ਜੋਗਿੰਦਰ ਸਿੰਘ ਜੀ ਨੇ ਮੇਰੇ ਨਾਲ ਨਿੱਜੀ ਗੱਲਬਾਤ ਵਿੱਚ ਇਹ ਮੰਨ ਲਿਆ ਸੀ ਕਿ ਸੋਬਤੀ ਜੀ ਨੂੰ ਬੁਲਾ ਕੇ ਅਸੀਂ ਗਲਤੀ ਕਰ ਲਈ ਹੈ। ਅਸੀਂ ਵੀਰ ਜੀ ਨੂੰ ਨਿਮਰਤਾ ਸਹਿਤ ਪੁੱਛਣਾ ਚਾਹੁੰਦੇ ਹਾਂ ਕਿ ਵੀਰ ਜੀ ਜਨਤਕ ਤੌਰ `ਤੇ ਸਟੇਜ ਤੋਂ ਹੋਈ ਐਸੀ ਗਲਤੀ ਨੂੰ ਕਿਸੇ ਸਾਹਮਣੇ ਨਿੱਜੀ ਤੌਰ ਤੇ ਮੰਨ ਲੈਣ ਨਾਲ ਕੀ ਹੁੰਦਾ ਹੈ? ‘ਆਨ ਦਾ ਰਿਕਾਰਡ’ ਆ ਚੁੱਕੀ ਗੱਲ ਦਾ ਸਪਸ਼ਟੀਲਰਨ ਨਿੱਜੀ ਤੌਰ `ਤੇ ਕੀ ਮਾਇਨੇ ਰੱਖਦਾ ਹੈ? ਜੇ ਜੋਗਿੰਦਰ ਸਿੰਘ ਜੀ ਨਾਲ ਹੋਈਆਂ ਨਿੱਜੀ ਗੱਲਾਂ ਨੂੰ ਹੀ ਠੋਸ ਦਲੀਲ ਮੰਨ ਲਿਆ ਜਾਵੇ ਤਾਂ ਅਨੇਕਾਂ (ਸੱਚੀਆਂ) ਗੱਲਾਂ ਦੱਸ ਸਕਦੇ ਹਾਂ ਜਿਸ ਨਾਲ ਤਹਿਲਕਾ ਮੱਚ ਸਕਦਾ ਹੈ, ਪਰ ਅਸੀਂ ਐਸੀਆਂ ਗੱਲਾਂ ਨੂੰ ਦਲੀਲ ਨਹੀਂ ਮੰਨਦੇ, ਕਿਉਂਕਿ ਸਬੂਤ ਕੋਈ ਨਹੀਂ ਹੁੰਦਾ। ਇਸ ਲਈ ਅਸੀਂ ਵਰਤਣ ਤੋਂ ਸੰਕੋਚ ਕਰਦੇ ਹਾਂ। ਪਰ ਵੀਰ ਜੀ ਨੇ ਸ਼ੁਰੂਆਤ ਕੀਤੀ ਹੈ ਤਾਂ ਸਿਰਫ ਮਿਸਾਲ ਲਈ ਇੱਕ ਗੱਲ ਸਾਂਝੀ ਕਰ ਲੈਂਦੇ ਹਾਂ। ਇੱਕ ਵਾਰ ਸਾਡੇ ਨਾਲ ਨਿੱਜੀ ਵੀਚਾਰ ਵੇਲੇ ਜੋਗਿੰਦਰ ਸਿੰਘ ਜੀ ਦਸ਼ਮੇਸ਼ ਜੀ ਬਾਰੇ ਇਥੋਂ ਤੱਕ ਟਿੱਪਣੀ ਕਰ ਗਏ, ਕਿ “ਗੋਬਿੰਦ ਸਿੰਘ ਨੇ ਅਪਣੀ ਪਹਿਲੀ ਪਤਨੀ ਨੂੰ ਕਿਹਾ ਜੇ ਤੂੰ ਮੈਨੂੰ ਮੁੰਡਾ ਨਹੀਂ ਦੇ ਸਕਦੀ ਤਾਂ ਮੈਂ ਦੂਜਾ ਵਿਆਹ ਕਰਾ ਲੈਣਾ ਹੈ। ਇਸ ਕਾਰਨ ਉਹ ਪਤਨੀ ਬੀਮਾਰ ਵੀ ਰਹਿਣ ਲਗ ਪਈ”। ਸਾਡੀ ਜਾਚੇ ਨਿੱਜੀ ਗੱਲਾਂ ਨੂੰ ਦਲੀਲ ਨਹੀਂ ਮੰਨਿਆ ਜਾ ਸਕਦਾ, ਕਿਉਂਕਿ ਉਸਦਾ ਕੋਈ ਸਬੂਤ ਨਹੀਂ ਹੁੰਦਾ।

ਮੰਨ ਲਉ ਵੀਰ ਜੀ ਦਾ ਭੁਲੇਖਾ ਤਾਂ ਸੰਪਾਦਕ ਜੀ ਨੇ ਨਿੱਜੀ ਗੱਲਬਾਤ ਰਾਹੀਂ ਸਪਸ਼ਟ ਕਰ ਦਿੱਤਾ ਪਰ ਜਿਹੜਾ ਸ਼ੰਕਾ ਸਮਾਗਮ ਵਿੱਚ ਮੌਜੂਦ ਹੋਰ ਪਾਠਕਾਂ ਨੂੰ ਹੋਇਆ, ਉਸ ਦਾ ਕੀ ਹੋਇਆ? ਦੋ ਪੰਕਤੀਆਂ ਦਾ ਸਪਸ਼ਟੀਕਰਨ ਦੇਣ ਨਾਲ ਹੀ ਸਭ ਕੁੱਝ ਸਪਸ਼ਟ ਹੋ ਜਾਣਾ ਸੀ। ਦੂਜੀ ਗੱਲ ਸੋਬਤੀ ਜੀ ਕੋਈ ਬਹੁਤ ਵੱਡਾ ਪੰਥਕ ਵਿਦਵਾਨ ਨਹੀਂ ਹੈ, ਜਿਸ ਦੇ ਲੇਖ ਲਾਉਣੇ ਸਪੋਕਸਮੈਨ ਨੇ ਬੰਦ ਕਰ ਦਿਤੇ। ਇਸ ਤੋਂ ਪਹਿਲਾਂ ਸਪੋਕਸਮੈਨ ਵਿੱਚ ਸੋਬਤੀ ਜੀ ਦੇ ਕਿੰਨੇ ਲੇਖ ਛਪੇ ਸਨ? ਉਪਰੋਕਤ ਵਿਚਾਰ ਤੋਂ ਸਪਸ਼ਟ ਹੋ ਗਿਆ ਕਿ ਵੀਰ ਜੀ ਦਾ ਇਹ ਸਪਸ਼ਟੀਕਰਨ ਲੰਗੜਾ ਅਤੇ ਕੱਚਘਰੜ ਹੈ।

2. ਵੀਰ ਜੀ ਨੇ ਸਪੋਕਸਮੈਨ ਵਲੋਂ ਸਮੇਂ-ਸਮੇਂ ਤੇ ‘ਗੁਰੂ ਗ੍ਰੰਥ ਸਾਹਿਬ ਜੀ’ ਦੀ ਪ੍ਰਮਣਿਕਤਾ `ਤੇ ਕੀਤੇ ਕਿੰਤੂ ਵਾਲੇ ਨੁਕਤੇ ਬਾਰੇ ਵੀ ਵੀਰ ਜੀ ਵਲੋਂ ਦਿੱਤਾ ਸਪਸ਼ਟੀਕਰਨ ਵੀ ਤੱਥਾਂ ਤੋਂ ਉਲਟ ਅਤੇ ਲੰਗੜਾ ਹੈ। ਆਉ ਵਿਚਾਰੀਏ।

ਵੀਰ ਜੀ ਅਨੁਸਾਰ ਜੋਗਿੰਦਰ ਸਿੰਘ ਜੀ ਕਈਂ ਵਾਰ ਇਹ ਸਪਸ਼ਟੀਕਰਨ ਦੇ ਚੁੱਕੇ ਹਨ ਕਿ ਸਪੋਕਸਮੈਨ ਨੇ ਗੁਰਬਾਣੀ `ਤੇ ਕਦੀਂ ਵੀ ਕਿੰਤੂ ਨਹੀਂ ਕੀਤਾ, ਬਲਕਿ ਵਿਚੋਂ-ਵਿਚੋਂ ਕੁੱਝ ਪੰਕਤੀਆਂ ਲੈ ਕੇ, ਪਾਠਕਾਂ ਨੂੰ ਗੁੰਮਰਾਹ ਕਰਨ ਵਾਸਤੇ, ਉਨ੍ਹਾਂ ਨੂੰ ਗਲਤ ਤੌਰ `ਤੇ ਪੇਸ਼ ਕੀਤਾ ਜਾ ਰਿਹਾ ਹੈ। ਜੇ ਉਹ ਪੰਕਤੀਆਂ ਪ੍ਰਸੰਗ ਨਾਲ ਜੋੜ ਕੇ ਕੇ ਪੜ੍ਹੀਆਂ ਜਾਣ ਤਾਂ ਉਸ ਵਿੱਚ ਕੁੱਝ ਵੀ ਗਲਤ ਨਹੀਂ ਮਿਲੇਗਾ।

ਵੀਰ ਜੀ (ਅਤੇ ਜੋਗਿੰਦਰ ਸਿੰਘ ਜੀ) ਦਾ ਇਹ ਸਪਸ਼ਟੀਕਰਨ ਨਿਰੋਲ ਝੂਠ ਆਧਾਰਿਤ ਅਤੇ ਗੁੰਮਰਾਹਕੁੰਨ ਹੈ। ਇਹ ਸਿਰਫ ਸਾਡਾ ਹੀ ਮੰਨਣਾ ਨਹੀਂ, ਸਪੋਕਸਮੈਨ ਦੇ ਕੱਟੜ ਸਮਰਥਕ ਮੰਨੇ ਜਾਂਦੇ ਕੁੱਝ ਵੀਰ ਵੀ ਇਹੀ ਮੰਨਦੇ ਹਨ। ਆਪਣਾ ਪੱਖ ਪੇਸ਼ ਕਰਨ ਤੋਂ ਪਹਿਲਾਂ ਉਨ੍ਹਾਂ ਸਮਰਥਕਾਂ ਦਾ ਫੈਸਲਾ ਵਿਚਾਰ ਲੈਂਦੇ ਹਾਂ ਜਿਸ ਵਿੱਚ ਇਹ ਸਪਸ਼ਟ ਕਿਹਾ ਗਿਆ ਹੈ ਕਿ ਸਪੋਕਸਮੈਨ ‘ਗੁਰੂ ਗ੍ਰੰਥ ਸਾਹਿਬ ਜੀ’ `ਤੇ ਕਿੰਤੂ-ਪ੍ਰੰਤੂ ਕਰ ਰਿਹਾ ਹੈ।

18 ਮਾਰਚ 10 ਨੂੰ ਜਾਚਕ ਜੀ ਦੀ ਅਗਵਾਈ ਵਿੱਚ ਲੁਧਿਆਣਾ ਵਿਖੇ ਹੋਈ ਇੱਕ ਇਕੱਤਰਤਾ ਤੋਂ ਬਾਅਦ ਜੋ ਪ੍ਰੈਸ ਨੋਟ ਜਾਰੀ ਕੀਤਾ ਗਿਆ ਉਸ ਵਿੱਚ ਹੇਠ ਲਿਖੇ ਅੰਸ਼ ਸਭ ਸਪਸ਼ਟ ਕਰ ਦੇਂਦੇ ਹਨ:-

“ਖਾਸ ਤੌਰ ਤੇ ਸਪੋਕਸਮੈਨ ਅਖਬਾਰ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਕੀਤਾ ਜਾ ਰਿਹਾ ਬੇਲੋੜਾ ਕਿੰਤੂ-ਪ੍ਰੰਤੂ ਬੰਦ ਕਰੇ ਅਤੇ ਸਿੱਖ ਸੰਗਤਾਂ ਦੇ ਮਨ ਨੂੰ ਜੋ ਠੇਸ ਪਹੁੰਚੀ ਹੈ ਉਸ ਲਈ ਜਨਤਕ ਮਾਫੀ ਮੰਗੇ। ਜਿਹੜਾ ਵਿਅਕਤੀ ਜਾਂ ਸੰਸਥਾ ਗੁਰੂ ਗ੍ਰੰਥ ਸਾਹਿਬ ਜੀ ਦਾ ਨਹੀਂ, ਉਹ ਖਾਲਸਾ ਪੰਥ ਦਾ ਵੀ ਨਹੀਂ”।

ਇਸ ਬਿਆਨ ਵਿੱਚ ਸਪਸ਼ਟ ਮੰਨਿਆ ਗਿਆ ਹੈ ਕਿ ਸਪੋਕਸਮੈਨ ਗੁਰਬਾਣੀ ਤੇ ਕਿੰਤੂ-ਪ੍ਰੰਤੂ ਕਰਦਾ ਹੈ। ਇਸ ਬਿਆਨ ਨੂੰ ਦੇਣ ਵਾਲਿਆਂ ਵਿੱਚ ਜਾਚਕ ਜੀ ਤੋਂ ਇਲਾਵਾ ਤਰਸੇਮ ਸਿੰਘ ਜੀ ਦਿਲੀ ਕਮੇਟੀ ਅਤੇ ਲਗਭਗ 15 ਹੋਰ ਸੰਸਥਾਵਾਂ ਦੇ ਨੁਮਾਇੰਦੇ ਸਨ। ਖਾਸ ਤੌਰ ਤੇ ਬਿਆਨ ਦੇਣ ਵਾਲਿਆਂ ਵਿੱਚ ‘ਏਕਸ ਕੇ ਬਾਰਿਕ’ ਦੀ ਤਰਨਤਾਰਨ ਯੁਨਿਟ ਦਾ ਇੱਕ ਨੁਮਾਇੰਦਾ ਵੀ ਸ਼ਾਮਿਲ ਹੈ। ਜੇ ਹੁਣ ਸਿਰਫ ਵੀਰ ਜੀ, ਜੋਗਿੰਦਰ ਸਿੰਘ ਜੀ ਜਾਂ ਇੱਕ ਅੱਧੇ ਹੋਰ ਨੂੰ ਐਸਾ ਲਗਦਾ ਹੈ ਕਿ ਗੁਰਬਾਣੀ `ਤੇ ਕਦੀ ਕਿੰਤੂ ਨਹੀਂ ਕੀਤਾ ਤਾਂ ਇਸ ‘ਝੂਠ’ ਤੇ ਕਿਵੇਂ ਵਿਸ਼ਵਾਸ ਕੀਤਾ ਜਾ ਸਕਦਾ ਹੈ?

ਆਉ ਇਸ ਝੂਠ ਦਾ ਵੀ ਪਰਦਾਫਾਸ਼ ਕਰ ਦੇਈਏ ਕਿ ਜੇ ਹਵਾਲੇ ਵਾਲੀਆਂ ਪੰਕਤੀਆਂ ਨੂੰ ਪ੍ਰਸੰਗ ਨਾਲ ਜੋੜ ਕੇ ਪੜ੍ਹਿਆ ਜਾਵੇ ਤਾਂ ਕੁੱਝ ਵੀ ਗਲਤ ਨਹੀਂ ਹੈ। ‘ਪਰਿਵਾਰ’ ਵਲੋਂ ਹਵਾਲੇ ਵਜੋਂ ਦਿੱਤੀਆਂ ਜਨਚੇਤਨਾ ਜੀ ਦੇ ਲੇਖਾਂ (ਅੱਜ ਦਾ ਇਤਿਹਾਸ) ਵਿਚਲੀਆਂ ਪੰਕਤੀਆਂ ਹਨ।

(1) 12 ਮਈ 2007 ਦੇ ਰੋਜ਼ਾਨਾ ਸਪੋਕਸਮੈਨ ਵਿੱਚ ‘ਅੱਜ ਦਾ ਦਿਨ ਇਤਿਹਾਸ ਵਿਚ’ ਸਿਰਲੇਖ ਹੇਠ ਸ. ਹਰਭਜਨ ਸਿੰਘ ਜੀ ‘ਜਨਚੇਤਨਾ’ ਵਲੋਂ ਮਗਰਲੇ ਨੌ ਨਾਨਕ ਸਰੂਪਾਂ ਦੀ ਪ੍ਰਮਾਣਿਕਤਾ `ਤੇ ਕਿੰਤੂ ਕਰਦੇ ਹੋਏ ਲਿਖਿਆ ਮਿਲਦਾ ਹੈ, “ਸਤਿਗੁਰ ਨਾਨਕ ਤਾਂ ਬਾਣੀ ਨੂੰ ਹੀ ਗੁਰੂ ਮੰਨਦੇ ਹਨ। ਉਨ੍ਹਾਂ ਸ੍ਰੀਰ ਵਾਲੇ ਨੂੰ ਗੁਰੂ ਮੰਨਿਆਂ ਹੀ ਨਹੀਂ, ਸਗੋਂ ਕਈ ਥਾਂ ਨਿੰਦਿਆ ਵੀ। ਫਿਰ ਸਤਿਗੁਰ ਨਾਨਕ ਤੋਂ ਪਿਛੋਂ ਗੁਰੂ ਸਾਹਿਬਾਨ ਨੂੰ ਮਾਨਤਾ ਕਿਵੇਂ ਮਿਲੀ?”

(2) 30 ਜੂਨ 2007 ਦੇ ਰੋਜ਼ਾਨਾ ਸਪੋਕਸਮੈਨ ਵਿੱਚ ਪੰਨਾ 6 `ਤੇ ਇਸੇ ਸਿਰਲੇਖ ਹੇਠ ਇਹੀ ਲੇਖਕ ਭਗਤ ਕਬੀਰ ਜੀ ਦੀ ਬਾਣੀ ਨੂੰ ‘ਗੁਰੂ ਗ੍ਰੰਥ ਸਾਹਿਬ ਜੀ’ ਵਿੱਚ ਸ਼ਾਮਲ ਕਰਨ `ਤੇ ਕਿੰਤੂ ਕਰਦਾ ਹੋਇਆ ਲਿਖਦਾ ਹੈ, “ਪਰ ਸਾਡੇ ਲਈ ਇਹ ਜਾਣਨਾ ਵਧੇਰੇ ਮਹੱਤਵਪੂਰਨ ਹੈ ਕਿ ਕਬੀਰ ਜੀ ਦੀ ਬਾਣੀ ਪੋਥੀ ਸਾਹਿਬ ਵਿੱਚ ਕਿਉਂ ਸ਼ਾਮਿਲ ਕੀਤੀ ਗਈ। ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਮਤਿ ਦਾ ਵਿਚਾਰਧਾਰਕ ਗ੍ਰੰਥ ਹੋਣ ਉਤੇ ਹੀ ਪ੍ਰਸ਼ਨ ਚਿੰਨ੍ਹ ਦਾ ਸੂਚਕ ਹੈ”।

(3) 9 ਅਗਸਤ 2007 ਦੇ ‘ਰੋਜ਼ਾਨਾ ਸਪੋਕਸਮੈਨ’ ਵਿੱਚ ਇੱਕ ਵਾਰ ਫਿਰ ਪੰਨਾ 6 `ਤੇ ਇਸੇ ਸਿਰਲੇਖ ਹੇਠ ਇਹੀ ਲੇਖਕ ਭਗਤਾਂ ਅਤੇ ਭੱਟਾਂ ਦੀ ਬਾਣੀ `ਤੇ ਕਿੰਤੂ ਕਰਦਾ ਹੋਇਆ ਦੂਜੇ ਕਾਲਮ ਵਿੱਚ ਹੇਠਾਂ ਜਾ ਕੇ ਲਿਖਦਾ ਹੈ, “ਇਸ ਗ੍ਰੰਥ ਵਿੱਚ ਭਗਤਾਂ ਦੀ ਬਾਣੀ ਦੀ ਕੀ ਥਾਂ ਹੋ ਸਕਦੀ ਹੈ? ਕੀ ਭਗਤ ਬਾਣੀ ਨੂੰ ਗੁਰਬਾਣੀ ਮੰਨਿਆ ਜਾ ਸਕਦਾ ਹੈ? ਭੱਟਾਂ ਦੀ ਬਾਣੀ ਦਾ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ਾਮਿਲ ਕੀਤਾ ਜਾਣਾ ਹੋਰ ਵੀ ਬੇਦਲੀਲਾ ਸਾਬਿਤ ਹੁੰਦਾ ਹੈ”।

(4) 24 ਫਰਵਰੀ 2007 ਨੂੰ ‘ਰੋਜ਼ਾਨਾ ਸਪੋਕਸਮੈਨ’ ਵਿੱਚ ਇਹੀ ਲੇਖਕ ਇਸੇ ਸਿਰਲੇਖ ਹੇਠ ਭੱਟਾਂ ਦੀ ਬਾਣੀ, ਭਗਤਾਂ ਦੀ ਬਾਣੀ ਨੂੰ ਰੱਦ ਕਰਨ ਦੀ ਹੱਦ ਤੋਂ ਵੀ ਅੱਗੇ ਜਾਂਦੇ ਹੋਏ ਸਲਾਹ ਦਿੰਦਾ ਹੈ ਕਿ ‘ਗੁਰੂ ਗ੍ਰੰਥ ਸਾਹਿਬ ਜੀ’ ਵਿੱਚ ਸਿਰਫ ਬਾਬਾ ਨਾਨਕ ਜੀ ਦੀ ਬਾਣੀ ਹੋਣੀ ਚਾਹੀਦੀ ਹੈ? ਆਉ, ਉਨ੍ਹਾਂ ਦੇ ਲਫਜ਼ਾਂ ਵਿੱਚ ਹੀ ਵੇਖੀਏ ਕਿ ਕੀ ਲਿਖਿਆ ਹੈ। ਉਹ ਲਿਖਦੇ ਹਨ, “ਜੇ ਗੁਰੂ ਗ੍ਰੰਥ ਸਾਹਿਬ ਜੀ ਗੁਰਮਤਿ ਦੀ ਵਿਆਖਿਆ ਕਰਨ ਵਾਲਾ ਗ੍ਰੰਥ ਹੈ ਤਾਂ ਇਸ ਵਿੱਚ ਗੁਰੂ ਨਾਨਕ ਸਾਹਿਬ ਜਾਂ (ਵੱਧ ਤੋਂ ਵੱਧ) ਉਨ੍ਹਾਂ ਦਾ ਪ੍ਰੰਪਰਾ ਨੂੰ ਅੱਗੇ ਤੋਰਨ ਵਾਲੇ ਗੁਰੂਆਂ ਦੀ ਬਾਣੀ ਹੀ ਦਰਜ ਹੋਣੀ ਚਾਹੀਦੀ ਹੈ ਅਤੇ ਗੁਰੂ ਅਰਜਨ ਪਾਤਸ਼ਾਹ ਜੀ ਵਰਗੇ ਵਿਦਵਾਨ ਗੁਰੂ ਨੇ ਆਜਿਹਾ ਹੀ ਕੀਤਾ ਹੋਵੇਗਾ”।

(5) 12 ਮਈ 2007 ਦੇ ‘ਰੋਜ਼ਾਨਾ ਸਪੋਕਸਮੈਨ’ ਵਿੱਚ ਇਸੇ ਸਿਰਲੇਖ ਹੇਠ ਇਹ ਲੇਖਕ ਸਿੱਧੇ/ਅਸਿੱਧੇ ਤਰੀਕੇ ‘ਗੁਰੂ ਗ੍ਰੰਥ ਸਾਹਿਬ ਜੀ’ ਦੀ ਲੋੜ ਤੋਂ ਵੀ ਮੁਨਕਰ ਹੈ। ਉਹ ਲਿਖਦਾ ਹੈ, “ਇਸ ਕਾਰਨ ਸਭ ਥਾਂ ਮਿਲਾਵਟ ਹੋਈ ਹੈ। ਗੁਰਮਤਿ ਵਾਲੀ ਮੌਲਿਕਤਾ ਤਾਂ ਕਿਧਰੇ ਵੀ ਦਿਖਾਈ ਹੀ ਨਹੀਂ ਦਿੰਦੀ। ਇਕੋ ਇੱਕ ਰਸਤਾ ਇਹੀ ਹੈ ਕਿ ਵਿਦਵਾਨ ਆਪਣੇ ਕੌਸ਼ਲ ਨੂੰ ਵਰਤ ਕੇ ਸਿੱਖਾਂ ਨੂੰ ਗ੍ਰੰਥ ਅਤੇ ਪੰਥ ਦੇ ਜਾਲ ਵਿਚੋਂ ਕੱਢ ਕੇ ਸਤਿਗੁਰੂ ਨਾਨਕ ਦੇ ਖਾਲਸ ਗੁਰਮਤਿ ਸਿਧਾਂਤ ਅਤੇ ਜੀਵਨ ਸ਼ੈਲੀ ਨੂੰ ਸਾਹਮਣੇ ਲਿਆਉਣ”

ਹਰ ਇੱਕ ਨਿਰਪੱਖ ਜਾਗਰੂਕ ਸਿੱਖ ਨੂੰ ਇਹ ਪੰਕਤੀਆਂ ਪੜ੍ਹ ਕੇ ਸਪਸ਼ਟ ਹੋ ਜਾਵੇਗਾ ਕੇ ਪ੍ਰਸੰਗ ਅਨੁਸਾਰ ਵੀ ਇਨ੍ਹਾਂ ਦੇ ਅਰਥ ਉਹੀ ਬਣਦੇ ਨੇ ਜੋ ਅਸੀਂ ਕਹਿ ਰਹੇ ਹਾਂ। ਅਸੀਂ ਸੰਪਾਦਕ ਜੀ ਨੂੰ ਬੇਨਤੀ ਕਰਦੇ ਹਾਂ ਕਿ ਉਹ ਵੀ ਇਸ ਨੁਕਤੇ ਬਾਰੇ ਅਪਣੀ ਟਿੱਪਣੀ ਜ਼ਰੂਰ ਦੇਣ ਕਿ ਇਨ੍ਹਾਂ ਪੰਕਤੀਆਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ `ਤੇ ਕਿੰਤੂ ਕੀਤਾ ਗਿਆ ਹੈ ਜਾਂ ਨਹੀਂ? ਜਾਚਕ ਜੀ ਸਮੇਤ ਸਪੋਕਸਮੈਨ ਦੇ ਕੱਟੜ ਹਿਮਾਇਤੀ ਮੰਨੇ ਜਾਂਦੇ ਲਗਭਗ 15 ਸ਼ਖਸੀਅਤਾਂ, ਸੰਸਥਾਵਾਂ ਦਾ ਇਸ ਵਿਸ਼ੇ `ਤੇ ਫੈਸਲਾ ਅਸੀਂ ਉੱਪਰ ਵੇਖ ਚੁੱਕੇ ਹਾਂ। 16 ਮਾਰਚ 2010 ਦੇ ਸੰਪਾਦਕੀ ਦਾ ਫਿਲਹਾਲ ਜ਼ਿਕਰ ਨਹੀਂ ਕਰਦੇ ਕਿਉਂਕਿ ਉਸ ਨੂੰ ਵਾਪਿਸ ਲੈਣ ਦਾ ‘ਰਸਮੀ’ (ਸੁਹਿਰਦ ਨਹੀਂ) ਐਲਾਨ ਕਰ ਦਿੱਤਾ ਗਿਆ ਹੈ। ਬੇਸ਼ਕ ਇਸ ‘ਰਸਮੀ ਛਲਾਵੇ’ ਨੂੰ ਕਾਟ ਕਰਨ ਲਈ ਬਾਅਦ ਵਿੱਚ ਕਈਂ ਵਾਰ ਇਹ ਕਹਿ ਅਤੇ ਕਹਿਲਾ ਵੀ ਦਿੱਤਾ ਗਿਆ ਕਿ ‘ਇਸ ਸੰਪਾਦਕੀ ਵਿੱਚ ਗਲਤ ਤਾਂ ਕੁੱਝ ਵੀ ਨਹੀਂ ਸੀ, ਇਸ ਨੂੰ ਸਮਝਿਆ ਹੀ ਠੀਕ ਨਹੀਂ ਗਿਆ’। ਸੰਪਾਦਕੀ ਵਾਪਿਸ ਲਏ ਜਾਣ ਦੇ ‘ਰਸਮੀ ਛਲਾਵੇ’ ਦਾ ਇੱਕ ਹੋਰ ਸਬੂਤ ਇਹ ਵੀ ਹੈ ਕਿ ਅੱਜ ਤੱਕ (20 ਮਈ 2010) ਵੀ ਉਹ ਸੰਪਾਦਕੀ ਸਪੋਕਸਮੈਨ ਦੀ ਵੈਬਸਾਈਟ ਤੇ ਖੁੱਲ ਰਿਹਾ ਹੈ, ਉਸ ਨੂੰ ਰੋਕਿਆ ਜਾਂ ਹਟਾਇਆ ਨਹੀਂ ਗਿਆ। ਦੂਜੀ ਤਰਫ ਆਪਣੇ ਇਸ ‘ਗੁਨਾਹ’ ਨੂੰ ਛਿਪਾਉਣ ਲਈ ਸਪੋਕਸਮੈਨ ਦੇ ‘….’ ਸਮਰਥਕਾਂ ਵਲੋਂ ਭਿੰਡਰਾ ਜੱਥੇ ਦੇ ਸਾਬਕਾ ਡੇਰਾ ਮੁੱਖੀ ਗੁਰਬਚਨ ਸਿੰਘ ਵਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਿੱਚ 1500 ਗਲਤੀਆਂ ਹੋਣ ਦਾ ਅਤੇ ਕੁੱਝ ਹੋਰ ਹਵਾਲੇ ਵਰਤੇ ਜਾ ਰਹੇ ਹਨ। ਇੱਥੇ ਇਹ ਪੂਛਣਾ ਬਣਦਾ ਹੈ ਕਿ ਕੀ ਕਿਸੇ ਦਾ ਗੁਨਾਹ ਗਿਣਾਉਣ ਨਾਲ ਅਪਣਾ ਗੁਨਾਹ ‘ਪੁੰਨ’ ਬਣ ਜਾਂਦਾ ਹੈ? ਦੂਜੀ ਗੱਲ ਜ਼ਿਆਦਾਤਰ ਐਸੇ ਹਵਾਲਿਆਂ ਵਿੱਚ ਲਗਾਂ-ਮਾਤਰਾਂ ਦੇ ਫਰਕ ਦੀ ਗੱਲ ਕੀਤੀ ਗਈ ਹੈ ਜਾਂ ਕਿਸੇ ਇੱਕ ਅੱਧੇ ਸ਼ਬਦ ਦੀ। ਨਾ ਕਿ ਸਪੋਕਸਮੈਨ ਵਾਂਗੂ ਭੱਟਾਂ ਤੋਂ ਸ਼ੁਰੂ ਕਰ ਕੇ ਭਗਤਾਂ ਅਤੇ ਮਗਰਲੇ ਨਾਨਕ ਸਰੂਪਾਂ ਦੀ ਬਾਣੀ ਨੂੰ ਹੀ ਅਪ੍ਰਮਾਣਿਕ ਕਿਹਾ ਗਿਆ ਹੈ। ਜੇ ਮਕਲਾਉਡ ਗਰੁੱਪ ਜਾਂ ਕਿਸੇ ਹੋਰ ਇਕਾ ਦੁੱਕਾ ਨੇ ਐਸੀ ਗੱਲ ਕੀਤੀ ਵੀ ਹੈ ਤਾਂ ਉਹ ਪੰਥ ਵਿਰੋਧੀ ਹੀ ਮੰਨੇ ਜਾਂਦੇ ਹਨ, ਪੰਥ ਦੇ ਖੈਰ-ਖਵਾਹ ਨਹੀਂ, ਕੀ ਸਪੋਕਸਮੈਨ ਵੀ ਉਨ੍ਹਾਂ ਦਾ ਹਿੱਸਾ ਬਨਣ ਲਈ ਤਰਲੋ-ਮੱਛੀ ਹੋ ਰਿਹਾ ਹੈ?

ਉਪਰੋਕਤ ਵਿਚਾਰ ਉਪਰੰਤ ਵੀਰ ਜੀ ਦਾ ਇਹ ਝੂਠ ਵੀ ਨੰਗਾ ਹੋ ਗਿਆ ਕਿ ਸਪੋਕਸਮੈਨ ਨੇ ਕਦੇ ਗੁਰਬਾਣੀ `ਤੇ ਕਿੰਤੂ ਨਹੀਂ ਕੀਤਾ। ਇਸ ਨੁਕਤੇ `ਤੇ ਵੀ ਵੀਰ ਜੀ ਦਾ ਸਪਸ਼ਟੀਕਰਨ ਲੰਘੜਾ ਅਤੇ ਝੂਠਾ ਸਾਬਿਤ ਹੋ ਗਿਆ।

ਇਸ ਮਸਲੇ ਤੇ ਆਪਣੇ ਪਿਛਲੇ ਖੱਤ “ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਮਾਣਿਕਤਾ `ਤੇ ਕਿੰਤੂ ਵਿਵਾਦ ਸਪੋਕਸਮੈਨ ਬਨਾਮ ਸੰਪਰਦਾਈ ਧਿਰਾਂ” ਵਿੱਚ ਅਸੀਂ ਬੇਨਤੀ ਕੀਤੀ ਸੀ ਕਿ ਜੇ ਸਪੋਕਸਮੈਨ ਸੁਹਿਰਦ ਹੈ ਤਾਂ ਅਖਬਾਰ ਦੇ ਪਹਿਲੇ ਸਫੇ `ਤੇ ਇਹ ਮਾਫੀਨਾਮਾ ਛਾਪੇ ਕਿ, “ਅਸੀਂ ਪਿਛਲੇ ਸਮੇਂ ਵਿੱਚ ‘ਗੁਰੂ ਗ੍ਰੰਥ ਸਾਹਿਬ ਜੀ’ ਦੀਆਂ ਬਾਣੀਆਂ ਦੀ ਪ੍ਰਮਾਣਿਕਤਾ ਸੰਬੰਧੀ ਕੀਤੇ ਕਿੰਤੂਆਂ ਲਈ ਬਿਨਾਂ ਸ਼ਰਤ ਮਾਫੀ ਚਾਹੁੰਦੇ ਹਾਂ ਅਤੇ ਵਾਅਦਾ ਕਰਦੇ ਹਾਂ ਕਿ ਭਵਿੱਖ ਵਿੱਚ ਜਨਤਕ ਤੌਰ `ਤੇ ਐਸਾ ਕੋਈ ਕਿੰਤੂ-ਪ੍ਰੰਤੂ ਨਹੀਂ ਕੀਤਾ ਜਾਵੇਗਾ”। ਨਾਲ ਹੀ ਅਸੀਂ ਸਪੋਕਸਮੈਨ ਵਿੱਚ ਪ੍ਰਕਾਸ਼ਿਤ ਹੋਣ ਤੋਂ ਪਹਿਲਾਂ ਧਾਰਮਿਕ ਰਚਨਾਵਾਂ ਦੀ ਨਜ਼ਰਸਾਨੀ ਲਈ ਉਨ੍ਹਾਂ ਵਲੋਂ ਵਿਦਵਾਨਾਂ ਦੇ ਇੱਕ ਪੈਨਲ ਦੇ ਗਠਨ ਸੰਬੰਧੀ ਕੀਤੇ ਐਲਾਨ ਨੂੰ ਵੀ ਅਮਲੀ ਜਾਮਾ ਪਹਿਨਾਉਣ ਦੀ ਬੇਨਤੀ ਕੀਤੀ ਸੀ। ਪਰ ਵੀਰ ਜੀ ਜਾਂ ਜੋਗਿੰਦਰ ਸਿੰਘ ਜੀ ਨੇ ਇਸ ਬੇਨਤੀ ਰੂਪੀ ਸਲਾਹ ਨੂੰ ਅਣਗੌਲਿਆਂ ਕਰ ਦਿੱਤਾ, ਉਲਟਾ ਸਾਨੂੰ ਆਰ. ਐਸ. ਐਸ. ਦੇ ਏਜੰਟ ਕਹਿਣ ਤੱਕ ਵੀ ਪਹੁੰਚ ਗਏ। ਖੈਰ ਸਾਨੂੰ ਕੋਈ ਗਿਲਾ ਨਹੀਂ, ਕਿਉਂਕਿ ਅਸੀਂ ਉਨ੍ਹਾਂ ਦੀ ਮਾਨਸਿਕ ਅਵਸਥਾ ਨੂੰ ਚੰਗੀ ਤਰਾਂ ਸਮਝ ਸਕਦੇ ਹਾਂ।

3. ਸਾਡੇ ਜਿਸ ਤੀਜੇ ਨੁਕਤੇ ਨੂੰ ਵੀਰ ਜੀ ਨੇ ਗੋਲ-ਮੋਲ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹ ਹੈ ਸਪੋਕਸਮੈਨ ਵਲੋਂ ‘ਪਰਿਵਾਰ’ ਦੇ ਇਸ਼ਤਿਹਾਰ ਛਾਪਣ ਤੋਂ ਮਨਾ ਕਰਨਾ। ਵੀਰ ਜੀ ਦੀ ਕਸਵੱਟੀ ਵੱਡੀ ‘ਅਨੋਖੀ ਅਤੇ ਲਾਜਵਾਬ’ ਹੈ। ਆਪਣੇ ‘ਅਧੂਰੇ ਅਤੇ ਕੱਚੇ ਤੱਥਾਂ’ `ਤੇ ਆਧਾਰਿਤ ਸਪਸ਼ਟੀਕਰਨ ਨੂੰ ‘ਦਲੀਲ ਭਰਪੂਰ’ ਦੱਸ ਰਹੇ ਹਨ। ਸਾਡੇ ਉਸ ਸਪਸ਼ਟੀਕਰਨ ਦੇ ‘ਤੱਥਾਂ ਸਹਿਤ ਦਲੀਲ ਯੁਕਤ’ ਜਵਾਬ ਨੂੰ ‘ਬੇਲੋੜਾ ਵਿਸਥਾਰ’ ਕਹਿ ਰਹੇ ਹਨ। ਇਹ ਦੋਵੇਂ ਖੱਤ ਅੱਜ ਵੀ ਸਿੱਖ ਮਾਰਗ `ਤੇ ਹਨ, ਜਿਹੜਾ ਵੀ ਪਾਠਕ ਪੜ੍ਹਨਾ ਚਾਹੇ ਪੜ੍ਹ ਕੇ ਸਪਸ਼ਟ ਹੋ ਸਕਦਾ ਹੈ। ਸੰਖੇਪ ਅਸੀਂ ਇੱਥੇ ਦੇ ਰਹੇ ਹਾਂ:-

ਸਾਡਾ ਨੁਕਤਾ ਸੀ ਕਿ ਸਪੋਕਸਮੈਨ ਵਿੱਚ ਅਖੌਤੀ ਸੰਤ-ਬਾਬਿਆਂ ਦੇ ਗੁਰਮਤਿ ਵਿਰੋਧੀ ਇਸ਼ਤਿਹਾਰ ਛੱਪ ਸਕਦੇ ਹਨ ਤਾਂ ਫੇਰ ‘ਪਰਿਵਾਰ’ ਦਾ ਗੁਰਮਤਿ ਪ੍ਰਚਾਰ ਸੰਬੰਧੀ ਇਸ਼ਤਿਹਾਰ ਕਿਉਂ ਨਹੀਂ ਛਾਪਿਆ ਜਾ ਸਕਦਾ? ਵੀਰ ਜੀ ਦਾ (ਸਾਡੇ ਪਹਿਲੇ ਇਸ਼ਤਿਹਾਰ ਸੰਬੰਧੀ) ਸਪਸ਼ਟੀਕਰਨ ਸੀ ਕਿ ਬੀਬੀ ਜਗਜੀਤ ਕੌਰ ਜੀ ਨੇ ਸਾਨੂੰ (ਪਰਿਵਾਰ ਦੇ ਮੈਂਬਰਾਂ ਨੂੰ) ਸਮਝਾਇਆ ਕੇ ਜਦ ਇੱਕ ਸੰਸਥਾ (ਏਕਸ ਕੇ ਬਾਰਿਕ) ਇਹ ਕੰਮ ਕਰ ਹੀ ਰਹੀ ਹੈ ਤਾਂ ਨਵੇਂ ਮੰਚ (ਤੱਤ ਗੁਰਮਤਿ ਪਰਿਵਾਰ) ਦਾ ਗਠਨ ਕਿਉਂ? ਇਸ ਲਈ ਅਸੀਂ ਇਸ਼ਤਿਹਾਰ ਨਹੀਂ ਛਾਪਣਾ।

ਅਸੀਂ ਅਪਣੇ ਜਵਾਬ ਵਿੱਚ ਫੇਰ ਪੁਛਿਆ ਸੀ ਕਿ ਕੀ ‘ਏਕਸ ਕੇ ਬਾਰਿਕ’ ਦੇ ਗਠਨ ਤੋਂ ਪਹਿਲਾਂ ਕੌਮ ਵਿੱਚ ਜਾਗ੍ਰਿਤੀ ਦੇ ਖੇਤਰ ਵਿੱਚ ਹੋਰ ਸੰਸਥਾਵਾਂ ਕੰਮ ਨਹੀਂ ਕਰ ਰਹੀਆਂ ਸਨ? ਫੇਰ ‘ਏਕਸ ਕੇ ਬਾਰਿਕ’ ਦਾ ਗਠਨ ਕਿਉਂ ਕੀਤਾ ਗਿਆ? ਦੂਜਾ ਦਿਲਚਸਪ ਨੁਕਤਾ, ‘ਸਪੋਕਸਮੈਨ ਟ੍ਰਸਟ’ ਵਲੋਂ ਪਹਿਲਾਂ ‘ਤੱਤ ਗੁਰਮਤਿ ਲਹਿਰ’ ਦਾ ਗਠਨ ਕੀਤਾ ਗਿਆ ਅਤੇ ਮੈਂਬਰਸ਼ਿਪ ਵੀ ਸ਼ੁਰੂ ਕੀਤੀ ਗਈ। ਉਸ ਦਾ ਹੁਣ ਨਾਂ ਵੀ ਨਹੀਂ ਲਿਆ ਜਾਂਦਾ? ਉਸ ਦਾ ਕੀ ਬਣਿਆ? ਫੇਰ ‘ਪੰਜਾਬ ਏਕਤਾ ਮੰਚ’ ਦਾ ਗਠਨ ਕੀਤਾ ਗਿਆ, ਜਿਸ ਦਾ ਦੁਬਾਰਾ ਕੋਈ ਜ਼ਿਕਰ ਨਹੀਂ ਹੋਇਆ? ਉਸਦਾ ਕੀ ਬਣਿਆ? ਕੀ ਇਹ ਸੁਹਿਰਦਤਾ ਦੀ ਨਿਸ਼ਾਨੀ ਹੈ? ਪਿਛਲੀਆਂ ਦੋ ਜਥੇਬੰਦੀਆਂ ਨੂੰ ਭੁੱਲ-ਭੁਲਾ ਕੇ ਇਸੇ ‘ਟ੍ਰਸਟ’ ਵਲੋਂ ਇੱਕ ਹੋਰ ਜਥੇਬੰਦੀ (ਏਕਸ ਕੇ ਬਾਰਿਕ) ਦਾ ਗਠਨ ਕਿੱਥੇ ਦੀ ਸੁਹਿਰਦਤਾ ਕਹੀ ਜਾ ਸਕਦੀ ਹੈ? ਖੈਰ ਸਪੋਕਸਮੈਨ ਟ੍ਰਸਟ ਜਿੰਨੀਆਂ ਮਰਜ਼ੀ ਜਥੇਬੰਦੀਆਂ ਬਣਾਈ ਜਾਵੇ, ਹਰ ਕਿਸੇ ਨੂੰ ਹੱਕ ਹੈ। ਪਰ ‘ਤੱਤ ਗੁਰਮਤਿ ਪਰਿਵਾਰ’ ਦੇ ਗਠਨ `ਤੇ ਹੀ ਇੰਨਾ ਵਾਵੇਲਾ ਕਿਉਂ? ਦੂਜਾ ਅਸੀਂ ਕੋਈ ਇਨ੍ਹਾਂ ਨੂੰ ‘ਪਰਿਵਾਰ’ ਦਾ ਮੈਂਬਰ ਬਨਣ ਲਈ ਮਜ਼ਬੂਰ ਨਹੀਂ ਕਰ ਰਹੇ ਸੀ, ਅਸੀਂ ਤਾਂ ਸਿਰਫ ਇਸ਼ਤਿਹਾਰ ਛਾਪਣ ਦੀ ਗੱਲ ਹੀ ਕੀਤੀ ਸੀ। ਸਾਡਾ ਉਹ ਸਵਾਲ ਤਾਂ ਉੱਥੇ ਦਾ ਉੱਥੇ ਹੀ ਖੜਾ ਹੈ ਕਿ ਜੇ ਅਖੌਤੀ ਸੰਤ ਬਾਬਿਆਂ ਦੇ ਅਤੇ ਹੋਰ ਗੁਰਮਤਿ ਵਿਰੋਧੀ ਇਸ਼ਤਿਹਾਰ ਬੇਰੋਕ-ਟੋਕ ਛੱਪ ਸਕਦੇ ਹਨ ਤਾਂ ਸਿਰਫ ‘ਪਰਿਵਾਰ’ ਦੇ ਇਸ਼ਤਿਹਾਰ ਨਾਲ ਹੀ ‘ਏਲਰਜ਼ੀ’ ਕਿਉਂ?

ਵੈਸੈ ਵੀ ਵੀਰ ਜੀ ਦਾ ਇਹ ‘ਲੰਗੜਾ, ਤੱਥਾਂ ਤੋਂ ਉਲਟ ਅਤੇ ਕੱਚੀਆਂ ਦਲੀਲਾਂ’ `ਤੇ ਟਿਕਿਆ ਸਪਸ਼ਟੀਕਰਨ ਤਾਂ ‘ਪਰਿਵਾਰ’ ਦੇ ਗਠਨ ਸੰਬੰਧੀ ਪਹਿਲੇ ਇਸ਼ਤਿਹਾਰ ਸੰਬੰਧੀ ਸੀ। ਉਸ ਤੋਂ ਬਾਅਦ ਵੀ ‘ਪਰਿਵਾਰ’ ਨੇ ਦੂਜਾ ਇਸ਼ਿਤਹਾਰ ‘ਸਿੱਖ ਮਾਰਗ’ ਵੈਬਸਾਈਟ ਵਲੋਂ ਸ਼ੁਰੂ ਕੀਤੀ ਗਈ ‘ਸਿੱਖ ਰਹਿਤ ਮਰਿਯਾਦਾ ਸੁਧਾਰ ਚਰਚਾ’ ਨਾਲ ਸੰਬੰਧਿਤ ਸੀ, ਉਹ ਕਿਉਂ ਨਹੀਂ ਛਾਪਿਆ ਗਿਆ। ਸਾਡਾ ਤੀਜਾ ਇਸ਼ਤਿਹਾਰ ‘ਪਰਿਵਾਰ’ ਦੀ ਪਲੇਠੀ ਪੁਸਤਕ ‘ਮਨਮੱਤ ਤੋਂ ਗੁਰਮਤਿ ਵੱਲ ਵਾਪਸੀ ਦਾ ਸਫਰ ਭਾਗ-1’ ਦਾ ਸੀ, ਇਹ ਇਸ਼ਤਿਹਾਰ ਭੇਜਿਆ ਵੀ ਵੀਰ ਜੀ ਨੂੰ ਹੀ ਗਿਆ ਸੀ, ਫੇਰ ਉਹ ਵੀ ਪ੍ਰਕਾਸ਼ਿਤ ਨਹੀਂ ਹੋਇਆ।

ਸਾਡੇ ਇਸ਼ਤਿਹਾਰ ਨਾ ਛਾਪੇ ਜਾਣ ਦਾ ਸਾਨੂੰ ਕੋਈ ਗਿਲਾ ਨਹੀਂ, ਅਸੀਂ ਤਾਂ ਸਿਰਫ ਇਹ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਵੀਰ ਜੀ ਦਾ ਇਸ ਸੰਬੰਧੀ ਸਪਸ਼ਟੀਕਰਨ ਤੱਥਾਂ ਤੋਂ ਉਲਟ ਅਤੇ ਲੰਗੜਾ ਹੈ। ਸਾਡੇ ਇਸ਼ਤਿਹਾਰ ਨਾ ਛਾਪਣ ਦਾ ਇਕੋ ਇੱਕ ਕਾਰਨ ਸਾਡੇ ਵਲੋਂ ਸਪੋਕਸਮੈਨ ਦੀ ਕੀਤੀ ਜਾ ਰਹੀ ਸੁਧਾਰਮਈ ਆਲੋਚਨਾ ਕਾਰਨ ਹੋਈ ਨਰਾਜ਼ਗੀ ਹੀ ਹੈ।

ਉਪਰੋਕਤ ਖੁੱਲੀ ਵਿਚਾਰ ਤੋਂ ਇਹ ਸਪਸ਼ਟ ਹੋ ਗਿਆ ਕਿ ਵੀਰ ਜੀ ਵਲੋਂ ਆਪਣੇ ਇਸ ਲੰਮੇ ਖੱਤ ਵਿੱਚ ‘ਪਰਿਵਾਰ’ ਵਲੋਂ ਸਮੇਂ-ਸਮੇਂ ਉਠਾਏ ਜ਼ਿਆਦਾਤਰ ਨੁਕਤਿਆਂ ਨੂੰ ਛੂਹਿਆ ਤੱਕ ਨਹੀਂ ਗਿਆ, ਜਿਹੜੇ ਤਿੰਨ ਕੁ ਨੁਕਤੇ ਛੂਹੇ ਵੀ ਹਨ ਉਨ੍ਹਾਂ ਦੇ ਜਵਾਬ ਵੀ ਅਧੂਰੇ, ਤੱਥਾਂ ਤੋਂ ਉਲਟ ਅਤੇ ਦਲੀਲ ਰਹਿਤ ਹੀ ਹਨ। ਖੱਤ ਵਿੱਚ ‘ਪਰਿਵਾਰ’ ਨੂੰ ਸਿੱਧੇ-ਅਸਿੱਧੇ ਸਪੋਕਸਮੈਨ ਦੇ ਵਿਰੋਧੀ, ਆਰ. ਐਸ. ਐਸ. ਦੇ ਏਜੰਟ ਜ਼ਰੂਰ ਕਿਹਾ ਗਿਆ ਹੈ। ਵੀਰ ਜੀ ਦੇ ਇਸ ਲੰਮੇ ਖੱਤ ਦੀ ਸ਼ੈਲੀ ਕੁੱਝ ਦਸਮ ਗ੍ਰੰਥ ਦੇ ਲਿਖਾਰੀ ਵਾਂਗੂ ਜਾਪਦੀ ਹੈ। ਦਸਮ ਗ੍ਰੰਥ ਦਾ ਲਿਖਾਰੀ ਭਟਕਾਉਣ ਵਾਲੀਆਂ ਗੱਲਾਂ `ਤੇ ਪੰਨਿਆਂ ਦੇ ਪੰਨੇ ਭਰ ਦਿੰਦਾ ਹੈ, ਪਰ ਜਦੋਂ ਫਸਣ ਵਾਲੀ ਗੱਲ ਆਉਂਦੀ ਹੈ ਤਾਂ ‘ਗ੍ਰੰਥ ਬਡਨ ਸੇ ਬਹੁਤ ਡਰਉਂ’ ਕਹਿ ਕੇ ਪਾਸਾ ਵੱਟ ਜਾਂਦਾ ਹੈ। ਕੁੱਝ ਇਸੇ ਤਰਾਂ ਵੀਰ ਜੀ ਨੇ ਇਸ ਲੰਮੇ ਲੇਖ ਵਿੱਚ ਸਪੋਕਸਮੈਨ ਵਿਚਲੀਆਂ ਸੰਪਾਦਕੀਆਂ ਅਤੇ ਲੇਖਾਂ ਦੀ ਲੰਮੀ ਚੌੜੀ ਲਿਸਟ ਦੇ ਦਿੱਤੀ ਪਰ ਜਦੋਂ ਨੁਕਤੇ `ਤੇ ਗੱਲ ਕਰਨ ਦੀ ਵਾਰੀ ਆਉਂਦੀ ਹੈ ਤਾਂ ਉਹ ਸਮੇਂ ਦੀ ਘਾਟ ਦੀ ਗੱਲ ਕਰਨ ਲੱਗ ਜਾਂਦੇ ਹਨ।

ਜੋਗਿੰਦਰ ਸਿੰਘ ਜੀ (ਸਪੋਕਸਮੈਨ) ਦੀ ਪਹੁੰਚ ਦਾ ਇੱਕ ਦਿਲਚਸਪ ਪੱਖ ਵੀ ਵੀਚਾਰ ਲੈਂਦੇ ਹਾਂ। ਜਦੋਂ ਜਾਗਰੂਕ ਮੰਨੀਆਂ ਜਾਂਦੀਆਂ ਧਿਰਾਂ ਉਨ੍ਹਾਂ ਨੂੰ ਕੋਈ ਸਵਾਲ ਕਰਦੀਆਂ ਹਨ ਤਾਂ ਉਹ ਕਹਿੰਦੇ ਹਨ ਕਿ ‘ਮੈਂ ਕਾਵਾਂ-ਚਿੜੀਆਂ ਦੀ ਚੀਂ-ਚੀਂ ਦਾ ਜਵਾਬ ਨਹੀਂ ਦੇਂਦਾ, ਜੇ ਸ਼ੇਰ ਕੋਲੋਂ ਜਵਾਬ ਲੈਣਾ ਹੈ ਤਾਂ ਸ਼ੇਰ ਨੂੰ ਹੀ ਜਵਾਬ ਪੁੱਛਣੇ ਚਾਹੀਦੇ ਹਨ। ਉਸ ਵੇਲੇ ਉਸ ਸਪਸ਼ਟ ਕਹਿ ਦੇਂਦੇ ਹਨ ਕਿ ਜੇ ਸ਼੍ਰੋਮਣੀ ਕਮੇਟੀ ਆਦਿ ਮੈਨੂੰ ਸਵਾਲ ਪੁਛੇ ਤਾਂ ਮੈਂ ਜਵਾਬ ਦੇਵਾਂ। ਦੂਜੀ ਤਰਫ ਜਦੋਂ ਸ਼੍ਰੋਮਣੀ ਕਮੇਟੀ ਵਲੋਂ ਇੱਕ ਕਿਤਾਬਚਾ ਛਾਪ ਕੇ ਕੁੱਝ ਸਵਾਲ ਕੀਤੇ ਜਾਂਦੇ ਹਨ ਤਾਂ ਸੰਪਾਦਕ ਜੀ ਉਸ ਨੂੰ ਝੂਠ ਦਾ ਪੁਲੰਦਾ, ਆਰ. ਐਸ. ਐਸ. ਦੇ ਏਜੰਟ ਦਾ ਲਿਖਿਆ ਦੱਸ ਕੇ ਸਵਾਲਾਂ ਤੋਂ ਪਾਸਾ ਵੱਟ ਲੈਂਦੇ ਹਨ।

ਸਪੋਕਸਮੈਨ ਦੇ ਜ਼ਿਆਦਾਤਰ ਸਮਰਥਕਾਂ ਦੇ ਬਿਆਨ ਕੁੱਝ ਇਸ ਤਰ੍ਹਾਂ ਦੇ ਹੁੰਦੇ ਹਨ, “ਫਲਾਣਾ ਵੀ ਇਹ ਗਲਤ ਕੰਮ ਕਰਦਾ ਹੈ, ਢਿਮਕਾਣੇ ਨੇ ਵੀ ਇਹ ਗਲਤ ਕੰਮ ਕੀਤਾ ਸੀ, ਫੇਰ ਸਿਰਫ ਸਪੋਕਸਮੈਨ ਦਾ ਹੀ ਵਿਰੋਧ ਕਿਉਂ?” ਪਰ ਕੀ ਕਿਸੇ ਹੋਰ ਦੀ ਗਲਤੀ ਗਿਣਾ ਕੇ ਅਪਣੀ ਗਲਤੀ ‘ਨੇਕ ਕੰਮ’ ਬਣ ਜਾਂਦੀ ਹੈ?

ਸਪੋਕਸਮੈਨ ਬਾਰੇ ਇੱਕ ਹੋਰ ਦਿਲਚਸਪ ਗੱਲ। ਜੇ ਸ਼੍ਰੋਮਣੀ ਕਮੇਟੀ ਹੇਠਲੇ ਕਿਸੇ ਗੁਰਦੁਆਰੇ ਦੇ ਲੰਗਰ ਦੀ ਦਾਲ ਵਿਚੋਂ ਸੁਸਰੀ ਨਿਕਲ ਆਵੇ, ਅਜੀਤ ਦਾ ਸੰਪਾਦਕ ਫਿਕਸੋ ਲਗਾ ਲਵੇ ਆਦਿ ਤਾਂ ਇਹ ਸਪੋਕਸਮੈਨ ਵਿੱਚ ਵੱਡੀ ਖਬਰ ਅਤੇ ਵਿਅੰਗ ਬਣ ਜਾਂਦਾ ਹੈ ਪਰ ਦੂਜੀ ਤਰਫ ਜੇ ਸਪੋਕਸਮੈਨ ‘ਗੁਰੂ ਗ੍ਰੰਥ ਸਾਹਿਬ ਜੀ’ ਦੇ ਵੱਡੇ ਹਿੱਸੇ ਨੂੰ ਅ-ਪ੍ਰਮਾਣਿਕ ਵੀ ਕਹਿ ਦੇਵੇ ਤਾਂ ਉਸ ਦੀ ਆਲੋਚਣਾ ਕਰਨ ਵਾਲੇ ਇਨ੍ਹਾਂ ਦੀ ਨਜ਼ਰਾਂ ਵਿੱਚ ‘ਪੰਥ ਦੇ ਗੱਦਾਰ’ ਹੋ ਜਾਂਦੇ ਹਨ। ਧੰਨ ਤੁਹਾਡੀ ਨਿਰਪੱਖਤਾ! ਧੰਨ ਤੁਹਾਡੀ ਕਸਵੱਟੀ।

ਸਪੋਕਸਮੈਨ ਕਿਸੇ ਦੀ ਬਾਂਹ ਮਰੋੜਣ ਦੇ ਜਤਨਾਂ ਲਈ ਕਿਵੇਂ ਖਬਰਾਂ ਅਤੇ ਚਿੱਠੀਆਂ ਨੂੰ ਵਰਤਦਾ ਹੈ, ਇਸ ਦੀ ਕੁੱਝ ਝਲਕ ਤਾਂ ਜ਼ਿਆਦਾਤਰ ਪਾਠਕ ਪ੍ਰੋ. ਦਰਸ਼ਨ ਸਿੰਘ ਜੀ ਦੇ ਮਾਮਲੇ ਵਿੱਚ ਵੇਖ ਹੀ ਚੁੱਕੇ ਹਨ। ਇਸ ਦੀ ਕੁੱਝ ਹੋਰ ਝਲਕ ਅਸੀਂ ਇੱਕ ਹੋਰ ਮਿਸਾਲ ਰਾਹੀਂ ਵੇਖ ਲੈਂਦੇ ਹਾਂ। ਲਗਭਗ ਸਾਲ ਕੁ ਪਹਿਲਾਂ ‘ਗੁਰੂ’ ਪਦ ਨੂੰ ਲੈ ਕੇ ‘ਪੰਜਾਬ ਖਾਲਸਾ ਟ੍ਰੈਕਟ ਸੋਸਾਇਟੀ ਚੰਡੀਗੜ’ ਸੰਬੰਧੀ ਸਪੋਕਸਮੈਨ ਵਿੱਚ ਲਗੀ ਖਬਰ ਇਸਦਾ ਦੋਗਲਾਪਨ ਸਪਸ਼ਟ ਕਰ ਦੇਂਦੀ ਹੈ। ਇਸ ਸੰਬੰਧੀ ਉਸ ਸਮੇਂ ਭੇਜਿਆ ਪੱਤਰ ਹੇਠਾਂ ਦੇ ਰਹੇ ਹਾਂ

ਗੁਰੂ ‘ਪਦ ਬਾਰੇ ਵਿਚਾਰ:-

ਸਪੋਕਸਮੈਨ ਵਿੱਚ ਪਹਿਲਾਂ ਛੱਪ ਚੁਕੇ ਵਿਚਾਰ:-

04 ਮਾਰਚ 2007 ਦੇ ਰੋਜ਼ਾਨਾ ਸਪੋਕਸਮੈਨ ਦੇ ਸੰਪਾਦਕੀ ਪੰਨੇ ਤੇ ‘ਮੇਰੀ ਨਿਜੀ ਡਾਇਰੀ ਦੇ ਪੰਨੇ’ ਹੇਠ ਛਪੇ ਸੰਪਾਦਕੀ ਲੇਖ ‘ਅਸੀਂ ਗੁਰੂ ਨਾਨਕ ਨੂੰ ਹੀ ਬੇਦਾਵਾ ਦੇਣ ਤੇ ਕਿਉਂ ਲੱਕ ਬੰਨ੍ਹੀ ਬੈਠੇ ਹਾਂ?’ ਵਿੱਚ ਜੋਗਿੰਦਰ ਸਿੰਘ ਜੀ ਨੇ ‘ਗੁਰੂ’ ਪਦ ਬਾਰੇ ਵਿਚਾਰ ਲਿਖੇ ਸਨ। ਸੰਖੇਪ ਵਿੱਚ ਉਹਨਾਂ ਦੇ ਕੁੱਝ ਵਿਚਾਰ ਹੇਠ ਲਿਖੇ ਅਨੁਸਾਰ ਹਨ:-

1. ਬਾਬਾ ਨਾਨਕ ਨੇ ‘ਸ਼ਬਦ’ ਨੂੰ ‘ਗੁਰੂ’ ਕਿਹਾ ਸੀ ਜਿਸ ਦਾ ਅਰਥ ਹੈ ਪ੍ਰਮਾਤਮਾ ਵਲੋਂ ਮਨੁੱਖ ਨੂੰ ਦਿੱਤਾ ਗਿਆਨ ਹੀ ਗੁਰੂ ਹੈ। ਪ੍ਰਮਾਤਮਾ ਦੇ ਗਿਆਨ ਤੋਂ ਬਿਨਾਂ, ਕੋਈ ਹੋਰ ਗੁਰੂ ਨਹੀਂ ਹੋ ਸਕਦਾ, ਨਾ ਕੋਈ ਹੋਇਆ ਹੈ। ਇਹ ਫੈਸਲਾ ਵੀ ਬਾਬੇ ਨਾਨਕ ਦਾ ਹੈ ਤੇ ਜੋ ਇਸ ਨੂੰ ਪ੍ਰਵਾਨ ਨਹੀਂ ਕਰ ਸਕਦਾ, ਉਹ ਸਿੱਖ ਹੋਣ ਦਾ ਦਾਅਵਾ ਤਾਂ ਨਾ ਕਰੇ।

2. ਬਾਬੇ ਨਾਨਕ ਦਾ ਹੀ ਫੈਸਲਾ ਹੈ ਕਿ ਪ੍ਰਮਾਤਮਾ ਦੇ ਗਿਆਨ ਤੋਂ ਬਿਨਾਂ, ਵੱਡੇ ਤੋਂ ਵੱਡਾ ਮਹਾਂਪੁਰਸ਼ ਵੀ ‘ਗੁਰੂ’ ਨਹੀਂ ਅਖਵਾ ਸਕਦਾ, ਨਾ ਹੀ ਉਸ ਨੂੰ ਗੁਰੂ ਕਰ ਕੇ ਪੁਕਾਰਿਆ ਹੀ ਜਾ ਸਕਦਾ ਹੈ। ਬਾਬੇ ਨਾਨਕ ਨੇ ਆਪ ਜਾਂ ਉਨ੍ਹਾਂ ਦੇ ਕਿਸੇ ਸਿੱਖ ਨੇ ਆਪ ਨੂੰ ਗੁਰੂ ਨਹੀਂ ਸੀ ਕਿਹਾ। ਮਗਰੋਂ ਇਹ ਪ੍ਰਥਾ ਕਿਵੇਂ ਸਿੱਖੀ ਵਿੱਚ ਸ਼ੁਰੂ ਹੋ ਗਈ, ਇਸ ਬਾਰੇ ਖੋਜ ਕਰਨ ਦੀ ਲੋੜ ਹੈ, ਅਸ਼ਰਧਕ ਦੇ ਫਤਵੇ ਜਾਰੀ ਕਰਨ ਦੀ ਨਹੀਂ। ਸਿੱਖ ਲਈ ਬਾਬੇ ਨਾਨਕ ਦਾ ਫਲਸਫਾ ਸੱਭ ਤੋਂ ਉਚਾ ਹੈ, ਬਾਕੀ ਸੱਭ ਗੱਲਾਂ ਨੀਵੀਆਂ ਹਨ। ‘ਬਿਪਰਵਾਦੀ’ ਢੰਗ ਦੀ ਕੋਈ ਵੀ ਚਲਾਕੀ, ਨਾਨਕ ਫਲਸਫੇ ਨੂੰ ਉਲਟਾ ਨਹੀਂ ਸਕਦੀ। ਕਿਸੇ ਦੀ ਮਰਜ਼ੀ ਹੈ, ਨਾਨਕ ਦੇ ਦਿੱਤੇ ਫਲਸਫੇ ਨੂੰ ਮੰਨੇ ਜਾਂ ਨਾ ਮੰਨੇ ਪਰ ਜੋ ਉਸ ਨੂੰ ਮੰਨਣ ਦਾ ਦਾਅਵਾ ਕਰਦਾ ਹੈ, ਉਸ ਨੂੰ ਆਪਣਾ ਹਰ ਦਾਅਵਾ ਨਾਨਕ ਬਾਣੀ ਦੀ ਕਸੌਟੀ ਉਤੇ ਰਗੜ ਕੇ ਖਰਾ ਸਾਬਿਤ ਕਰਨਾ ਪਵੇਗਾ। (ਲੇਖ ਦੇ ਕਾਲਮ 3 ਵਿਚੋਂ ਲਏ ਹੂਬਹੂ ਵਿਚਾਰ)

ਸਪੋਕਸਮੈਨ ਵਿੱਚ ਹੁਣ ਛੱਪੇ ਬਿਲਕੁਲ ਹੀ ਵਿਰੋਧੀ ਵਿਚਾਰਾਂ ਵਾਲੀ ਖਬਰ:-

18 ਜੁਲਾਈ 2009 ਦੇ ਰੋਜ਼ਾਨਾ ਸਪੋਕਸਮੈਨ ਵਿੱਚ ਪੰਨਾ 5 ਤੇ ਲਗੀ ਖਬਰ “ਗੁਰੂਆਂ ਦੇ ਨਾਵਾਂ ਨਾਲੋਂ ‘ਗੁਰੂ’ ਸ਼ਬਦ ਕੱਟਣ ਦੀ ਨਿਖੇਧੀ”। ਪੰਜਾਬ ਖਾਲਸਾ ਟ੍ਰੈਕਟ ਸੁਸਾਇਟੀ (ਰਜਿ.) ਦੇ ਕਿਤਾਬਚੇ ਨਾਲ ਸੰਬੰਧਿਤ ਇਸ ਖਬਰ ਦੇ ਕੁੱਝ ਅੰਸ਼ ਹੂਬਹੂ ਇਸ ਤਰਾਂ ਹਨ:-

“ਅਜਿਹਾ ਹੀ ਇੱਕ ਮਾਮਲਾ ਪੰਜਾਬ ਖਾਲਸਾ ਟ੍ਰੈਕਟ ਸੋਸਾਇਟੀ (ਰਜਿ.) ਚੰਡੀਗੜ ਵਲੋਂ ਛਾਪੇ ਜੁਲਾਈ 2008 ਦੇ ਕਿਤਾਬਚੇ ਵਿੱਚ ਨਾਮਵਰ ਲੇਖਕਾਂ ਦੇ ਛਪੇ ਲੇਖਾਂ ਵਿੱਚ ਮਿਲਦਾ ਹੈ। ਇਨ੍ਹਾਂ ਲੇਖਾਂ ਵਿੱਚ ਸਿੱਖ ਗੁਰੂ ਸਾਹਿਬਾਨ ਦੇ ਨਾਵਾਂ ਨਾਲੋਂ ਗੁਰੂ ਸ਼ਬਦ ਹੀ ਗਾਇਬ ਕਰ ਦਿਤਾ ਗਿਆ ਹੈ, ਜਿਸ ਨਾਲ ਸਿੱਖ ਹਿਰਦਿਆਂ ਨੂੰ ਠੇਸ ਪਹੁੰਚੀ ਹੈ।”

ਇਸੇ ਖਬਰ ਵਿੱਚ ਅੱਗੇ ਲਿਖਿਆ ਹੈ, “ਇਸ ਸਾਰੇ ਕਿਤਾਬਚੇ ਨੂੰ ਪੜ੍ਹ ਕੇ ਗੁਰਮਤਿ ਦੀ ਸੋਝੀ ਰੱਖਣ ਵਾਲੇ ਦਵਿੰਦਰ ਪਾਲ ਸਿੰਘ ਭਾਗੀਕੇ, ……………. . , ਜਸਵੀਰ ਸਿੰਘ ਨਿਹਾਲ ਸਿੰਘ ਵਾਲਾ ਨੇ ਕਿਹਾ ਕਿ ਸ਼ੁਰੂ ਤੋਂ ਹੀ ਸਿੱਖਾਂ ਦੀ ਅਪਣੇ ਗੁਰੂ ਸਾਹਿਬਾਨ ਪ੍ਰਤੀ ਅਥਾਹ ਸ਼ਰਧਾ ਕਾਰਨ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਲਈ ਸਤਿਕਾਰਤ ਸ਼ਬਦ ਗੁਰੂ ਵਰਤਿਆ ਗਿਆ ਹੈ।”

ਵਿਚਾਰ: ਅਸੀਂ ਵੇਖਿਆ ਕਿ ਜਿਥੇ ਪਹਿਲਾਂ ਛਪੇ ਸੰਪਾਦਕੀ ਵਿੱਚ ਰੋਜ਼ਾਨਾ ਸਪੋਕਸਮੈਨ ਦੇ ਸੰਪਾਦਕ ਜੀ ਨਾਨਕ ਜਾਮਿਆਂ ਨਾਲ ‘ਗੁਰੂ’ ਲਫਜ਼ ਵਰਤਣ ਵਾਲੇ ਨੂੰ ਸਿੱਖ ਹੀ ਨਹੀਂ ਮੰਨਦੇ, ਉੱਥੇ ਹੁਣੇ ਛਪੀ ਖਬਰ ਵਿੱਚ ਸਿਰਫ ਗੁਰੂ ਲਫਜ਼ ਨਾ ਵਰਤਣ ਕਾਰਨ ਸਿੱਖਾਂ ਦੇ ਹਿਰਦਿਆਂ ਨੂੰ ਠੇਸ ਪਹੁੰਚਣ ਦੀ ਵਿਪਰੀਤ ਗੱਲ ਕਰ ਰਹੇ ਹਨ। ਜਿੱਥੇ ਪਹਿਲਾਂ ਛਪੇ ਸੰਪਾਦਕੀ ਵਿੱਚ ਬਾਬੇ ਨਾਨਕ ਨੇ ਆਪ ਜਾਂ ਉਨ੍ਹਾਂ ਦੇ ਕਿਸੇ ਸਿੱਖ ਨੇ ਆਪ ਨੂੰ ਗੁਰੂ ਨਹੀਂ ਸੀ ਕਿਹਾ ਅਤੇ ਸਿੱਖੀ ਵਿੱਚ ਗੁਰੂ ਲਫਜ ਦੀ ਪ੍ਰਥਾ ਕਿਵੇਂ ਸ਼ੂਰੂ ਹੋਈ, ਇਸ ਬਾਰੇ ਖੋਜ ਕਰਨ ਦੀ ਲੋੜ ਹੈ ਉੱਥੇ ਹੁਣ ਛਪੀ ਖਬਰ ਵਿੱਚ ਇਸਨੂੰ ਸ਼ੁਰੂ ਤੋਂ ਚਲੀ ਆ ਰਹੀ ਸਤਿਕਾਰਤ ਪ੍ਰਥਾ ਦਸਿਆ ਜਾ ਰਿਹਾ ਹੈ। ਇਹ ਵਿਰੋਧੀ ਤੇ ਦੋਹਰੀਆਂ ਗੱਲਾਂ ਕਿਉਂ?

ਇਸ ਦੋਗਲੀ ਸੋਚ ਵਾਲੀ ਖਬਰ ਪਿੱਛੇ ਇਕੋ ਇੱਕ ਕਾਰਨ ਇਸ ਸੋਸਾਇਟੀ ਦੇ ਕੁੱਝ ਟ੍ਰੈਕਟਾਂ ਵਿੱਚ ਸਪੋਕਸਮੈਨ ਦੀ ਆਲੋਚਨਾ ਕਰਦੇ ਲਗੇ ਕੁੱਝ ਅੰਸ਼ ਸਨ।

ਅੰਤ ਵਿੱਚ ਅਸੀਂ ਵੀਰ ਜੀ ਸਮੇਤ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ‘ਪਰਿਵਾਰ’ ਨੇ ਹਮੇਸ਼ਾਂ ਨੁਕਤਿਆਂ ਦੇ ਆਧਾਰ `ਤੇ, ‘ਆਨ ਦ ਰਿਕਾਰਡ’ ਤੱਥਾਂ ਨੂੰ ਲੈ ਕੇ ਸੁਧਾਰਮਈ ਅਤੇ ਹਾਂ-ਪੱਖੀ ਆਲੋਚਨਾ ਕਰਨ ਦਾ ਜਤਨ ਕਰਦਾ ਹੈ। ਇਸ ਕਰਕੇ ਜੇ ਕੋਈ ਸਪਸ਼ਟੀਕਰਨ ਜਾਂ ਜਵਾਬ ਦੇਣਾ ਚਾਹੁੰਦਾ ਹੈ ਤਾਂ ਕਿਰਪਾ ਕਰ ਕੇ ਨਾਲੋ ਨਾਲ, ਨੁਕਤਿਆਂ ਦੇ ਆਧਾਰ `ਤੇ ਹੀ ਜਵਾਬ ਦੇਣ ਦੀ ਕਿਰਪਾ ਕਰੇ। ਵੀਰ ਜੀ ਨੂੰ ਵੀ ਬੇਨਤੀ ਹੈ ਕਿ ਜੇ ਉਹ ਸਾਡੇ ਸਵਾਲਾਂ ਦਾ ਜਵਾਬ ਦੇਣ ਲਈ ਸੁਹਿਰਦ ਹਨ ਤਾਂ ਨੁਕਤਾਵਾਰ, ਸੰਖੇਪ ਅਤੇ ‘ਆਨ ਦ ਰਿਕਾਰਡ’ ਤੱਥਾਂ ਨਾਲ ਹੀ ਜਵਾਬ ਦੇਣ। ਸੰਪਾਦਕੀਆਂ ਆਦਿ ਦੀ ਲੰਮੀ ਸੂਚੀ ਰਾਹੀਂ ਐਂਵੇ ਬੇਲੋੜਾ ਵਿਸਥਾਰ ਨਾ ਦੇਣ। ਅੱਜ ਦੇ ਸਮੇਂ ਕਿਸੇ ਕੋਲ ਇੰਨਾ ਸਮਾਂ ਨਹੀਂ।

ਅਸੀਂ ਕਦੀਂ ਵੀ ਸਪੋਕਸਮੈਨ ਜਾਂ ਕਿਸੇ ਹੋਰ ਜਾਗਰੂਕ ਮੰਨੀ ਜਾਂਦੀ ਧਿਰ ਜਾਂ ਸ਼ਖਸੀਅਤ ਨੂੰ ਪੰਥ ਵਿਰੋਧੀ ਜਾਂ ਆਰ. ਐਸ. ਐਸ. ਦਾ ਏਜੰਟ ਆਦਿ ਨਹੀਂ ਕਿਹਾ। ਅਸੀਂ ਸਪੋਕਸਮੈਨ ਸਮੇਤ ਹਰ ਕਿਸੇ ਦੇ ਗੁਰਮਤਿ ਅਨੁਸਾਰੀ ਕੰਮਾਂ ਦਾ ਸਮਰਥਨ ਅਤੇ ਪ੍ਰੋਢਤਾ ਕਰਦੇ ਹਾਂ। ਪਰ ਵੀਰ ਜੀ ਦੀ ਤਰ੍ਹਾਂ ਸਪੋਕਸਮੈਨ ਸਮੇਤ ਕਿਸੇ ਦੀ ਵੀ ਗਲਤ ਗੱਲ ਨੂੰ ਅੱਖਾਂ ਬੰਦ ਕਰਕੇ ‘ਸਤਿ-ਬਚਨ’ ਨਹੀਂ ਕਹਿ ਸਕਦੇ। ਨਾ ਹੀ ‘ਸਪੋਕਸਮੈਨ ਜ਼ਿੰਦਾਬਾਦ! ਜੋਗਿੰਦਰ ਸਿੰਘ ਜ਼ਿੰਦਾਬਾਦ! ਜੋਗਿੰਦਰ ਸਿੰਘ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ!’ ਆਦਿ ਸਸਤੇ ਪੱਧਰ ਦੇ ਨਾਹਰੇ ਨਹੀਂ ਲਾ ਸਕਦੇ ਹਾਂ। ਅਸੀਂ ਹਰ ਕਿਸੇ ਦੇ ਗਲਤ ਕੰਮਾਂ ਦੀ, ਗੁਰਬਾਣੀ ਦੀ ਰੋਸ਼ਨੀ ਵਿਚ, ‘ਸਾਰਥਕ ਅਤੇ ਸੁਧਾਰਮਈ’ ਆਲੋਚਨਾ ਕਰਨਾ ਫਰਜ਼ ਸਮਝਦੇ ਹਾਂ। ਸਾਡੀ ਜਾਚੇ ਐਸੀ ਆਲੋਚਨਾ ਨੂੰ ਸੁਣ ਕੇ ਜੇ ਕੋਈ ਸੁਧਾਰ ਕਰ ਲਵੇ ਤਾਂ ਉਹ ਜ਼ਰੂਰ ‘ਜਿੰਦਾਬਾਦ’ ਹੋ ਸਕਦਾ ਹੈ, ਸਿਰਫ ਨਾਰੇ ਲਾ ਕੇ ਨਹੀਂ। ਆਸ ਹੈ ਕਿ ਸਪੋਕਸਮੈਨ (ਜੋਗਿੰਦਰ ਸਿੰਘ ਜੀ) ਆਲੋਚਣਾ ਸੁਣ ਕੇ ਨਰਾਜ਼ ਹੋਣ ਦੀ ਥਾਂ ਸੁਧਾਰ ਕਰਨ ਦਾ ਉਪਰਾਲਾ ਕਰਨਗੇ। ਜੇ ਆਲੋਚਣਾ ਗਲਤ ਹੈ ਤਾਂ ਨਾਲੋ ਨਾਲੋ ਉਸ ਦਾ ਸਪਸ਼ਟੀਕਰਨ ਦੇਣ ਦੀ ਕਿਰਪਾਲਤਾ ਕਰਨਗੇ। ਵੀਰ ਜੀ ਸਮੇਤ ਕੱਟੜ ਸਮਰਥਕਾਂ ਨੂੰ ਵੀ ਬੇਨਤੀ ਹੈ ਕਿ ਗਲਤ ਗੱਲਾਂ ਤੋਂ ਸਪੋਕਸਮੈਨ ਨੂੰ ਸੁਚੇਤ ਰਹਿਣ ਲਈ ਕੋਸ਼ਿਸ਼ ਕਰਨ ਨਾ ਕਿ ਉਸ ਦੀ ਗਲਤਾਂ ਗੱਲਾਂ ਦਾ ਵੀ ਗੈਰ-ਸਿਧਾਂਤਕ ਸਮਰਥਨ ਕਰਦੇ ਜਾਣ।

ਅਸੀਂ ਇਸ ਸਾਰਥਕ ਆਲੋਚਨਾ ਦਾ ਫਰਜ਼ ਅੱਗੇ ਵੀ ਨਿਭਾਉਂਦੇ ਰਹਾਂਗੇ ਅਤੇ ਆਸ ਕਰਦੇ ਹਾਂ ਵੀਰ ਜੀ ਅਤੇ ਹੋਰ ਸਤਿਕਾਰਯੋਗ ਗੁਰਸਿੱਖ ਅਪਣੇ ਵਿਚਾਰ ਨੁਕਤੇ ਅਨੁਸਾਰ ਹੀ ਸਾਂਝੇ ਕਰਨਗੇ।

ਨਿਰੋਲ ਨਾਨਕ ਫਲਸਫੇ ਦੀ ਰਾਹ `ਤੇ

ਨਿਸ਼ਕਾਮ ਨਿਮਰਤਾ ਸਹਿਤ

ਪ੍ਰਿੰਸੀਪਲ ਨਰਿੰਦਰ ਸਿੰਘ ‘ਜੰਮੂ’ ਅਤੇ ਹੋਰ ਮੈਂਬਰ

ਤੱਤ ਗੁਰਮਤਿ ਪਰਿਵਾਰ


(22/05/10)
ਡਾ: ਪਰਮਜੀਤ ਸਿੰਘ

ਮੈਂ ਡਾ: ਪਰਮਜੀਤ ਸਿੰਘ ਪ੍ਰਣ ਕਰਦਾ ਹਾਂ ਕਿ ਅੱਜ ਤੋਂ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੇ ਗਿਆਨ ਤੋਂ ਇਲਾਵਾ, ਹੋਰ ਕਿਸੇ ਕਿਤਾਬ, ਕਿਸੇ ਗ੍ਰੰਥ, ਕਿਸੇ ਅਖੌਤੀ ਸਿੰਘ ਸਾਹਿਬ, ਕਿਸੇ ਅਖੌਤੀ ਸੰਤ, ਬ੍ਰਹਮ ਗਿਆਨੀ ਨੂੰ ਮਾਨਤਾ ਨਹੀਂ ਦੇਵਾਂਗਾ।
ਮੈਂ ਅਪਣਾ ਦਸਵੰਧ, ਕਿਸੇ ਗੁਰਦਵਾਰੇ, ਕਿਸੇ ਟਕਸਾਲ, ਕਿਸੇ ਸੰਤ ਦੇ ਡੇਰੇ ਨਹੀਂ ਦੇਵਾਂਗਾ। ਮੈਂ ਅਪਣੀ ਕਮਾਈ ਕਿਸੇ ਵਿਖਾਵੇ ਵਿੱਚ ਨਹੀਂ ਰੋੜ੍ਹਾਂਗਾ। ਜੇ ਭਵਿੱਖ ਵਿੱਚ ਪੰਥ ਦਾ ਕੋਈ ਸਾਂਝਾ ਫੰਡ ਖੋਲਿਆ ਜਾਂਦਾ ਹੈ, ਤਾਂ ਇਹ ਤਸੱਲੀ ਕਰ ਲੈਣ ਮਗਰੋਂ ਕਿ ਇਸ ਫੰਡ ਦੀ ਦੁਰਵਰਤੋਂ ਨਹੀਂ ਹੋਵੇਗੀ, ਇਹ ਸਿਰਫ ਪੰਥ ਅਤੇ ਲੋੜਵੰਦਾਂ ਦੀ ਭਲਾਈ ਲਈ ਹੀ ਵਰਤਿਆ ਜਾਵੇਗਾ, ਇਸ ਤੇ ਨਿਗਰਾਨੀ ਰੱਖਣ ਦਾ ਮੈਨੂੰ ਪੂਰਾ ਹੱਕ ਹੋਵੇਗਾ, ਮੈਂ ਅਪਣਾ ਦਸਵੰਧ ਇਸ ਫੰਡ ਵਿੱਚ ਹੀ ਦੇਵਾਂਗਾ। ਮੈਂ ਹਮੇਸ਼ਾ ਪੰਥਿਕ ਹਿੱਤਾਂ ਨੂੰ ਅਪਣੇ ਨਿੱਜੀ ਹਿੱਤਾਂ ਨਾਲੋਂ ਪਰਮੁਖਤਾ ਦੇਵਾਂਗਾ। ਮੈਂ ਪੰਥਿਕ ਕਾਰਜਾਂ ਲਈ ਅਪਣੇ ਸਮੇ ਦਾ ਦਸਵੰਧ ਵੀ ਦੇਵਾਂਗਾ।
ਦਸਤਖਤ: ਡਾ: ਪਰਮਜੀਤ ਸਿੰਘ ਫੋਨ ਨੰ:0091 98149 56247.
(ਸੰਪਾਦਕੀ ਨੋਟ:- ਡਾ: ਪਰਮਜੀਤ ਸਿੰਘ ਜੀ ਤੁਸੀਂ ਸਭ ਤੋਂ ਪਹਿਲੇ ਹਾਂ ਪੱਖੀ ਹੁੰਘਾਰਾ ਭਰਨ ਵਾਲਿਆਂ ਵਿਚੋਂ ਹੋ। ਅਸੀਂ ਸੰਪਾਦਕੀ ਬੋਰਡ ਵਾਲੇ ਆਪਸ ਵਿੱਚ ਸਲਾਹ ਕਰਕੇ ਜੇ ਕਰ ਠੀਕ ਲੱਗਿਆ ਤਾਂ ‘ਸਿੱਖ ਮਾਰਗ’ ਤੇ ਇੱਕ ਵੱਖਰਾ ਪੰਨਾ ਪਾ ਦੇਵਾਂਗੇ। ਹਰ ਇੱਕ ਨੂੰ ਵੱਖਰਾ ਪ੍ਰਣ ਪੱਤਰ ਭਰਨ ਦੀ ਬਿਜਾਏ ਸਾਰਿਆਂ ਲਈ ਸਾਂਝੀ ਸ਼ਬਦਾਵਲੀ ਵਾਲੀ ਲਿਖਤ ਪੰਨੇ ਦੇ ਉਪਰ ਪਾ ਦਿੱਤੀ ਜਾਵੇਗੀ। ਜਿਹੜੇ ਵੀ ਵਿਆਕਤੀ ਉਸ ਨਾਲ ਸਹਿਮਤ ਹੋਣਗੇ ਉਹ ਆਪਣੇ ਬਾਰੇ ਜਾਣਕਾਰੀ ‘ਸਿੱਖ ਮਾਰਗ’ ਨੂੰ ਲਿਖਤੀ ਰੂਪ ਵਿੱਚ ਜਾਂ ਇੰਡੀਆ ਵਿੱਚ ਅਮਰ ਜੀਤ ਸਿੰਘ ਚੰਦੀ ਨੂੰ ਫੂਨ ਕਰਕੇ ਦੱਸ ਸਕਣਗੇ। ਇਸ ਜਾਣਕਾਰੀ ਵਿੱਚ ਪੂਰਾ ਨਾਮ, ਪਤਾ, ਟੈਲੀਫੂਨ ਜਾਂ ਈ-ਮੇਲ ਦਾ ਹੋਣਾ ਜ਼ਰੂਰੀ ਹੋਵੇਗਾ। ‘ਸਿੱਖ ਮਾਰਗ’ ਤੇ ਸਿਰਫ ਨਾਵਾਂ ਦੀ ਲਿਸਟ ਹੀ ਪਾਈ ਜਾਵੇਗੀ ਹੋਰ ਜਾਣਕਾਰੀ ਨਹੀਂ। ਹਾਂ, ਜੇ ਕਰ ਕੋਈ ਆਪਣਾ ਫੂਨ ਵੀ ਨਾਲ ਪਉਣਾ ਚਾਹਵੇ ਤਾਂ ਪਾ ਦਿੱਤਾ ਜਾਵੇਗਾ ਪਰ ਈ-ਮੇਲ ਪਉਣ ਦੀ ਸਾਡੀ ਪਾਲਿਸੀ ਨਹੀਂ ਹੈ। ਜੇ ਕਰ ਕੋਈ ਹੋਰ ਵੈੱਬ ਸਾਈਟ ਜਾਂ ਅਖਬਾਰ ਰਿਸਾਲਾ ਵੀ ਇਸ ਤਰ੍ਹਾਂ ਦੇ ਖਿਆਲਾਂ ਨਾਲ ਸਹਿਮਤ ਹੋਵੇਗਾ ਜਾਂ ਜਿਹੜੇ ਕਿਸੇ ਕਾਰਨ ‘ਸਿੱਖ ਮਾਰਗ’ ਤੇ ਨਹੀਂ ਆਉਣਾਂ ਚਾਹੁੰਦੇ ਤਾਂ ਉਸ ਦਾ ਲਿੰਕ ਵੀ ਉਸ ਪੰਨੇ ਤੇ ਪਾ ਦਿੱਤਾ ਜਾਵੇਗਾ। ਅਸੀਂ ਹਰ ਇੱਕ ਦੇ ਨਾਲ ਜਾਂ ਮਗਰ ਲੱਗ ਕੇ ਤੁਰਨ ਲਈ ਤਿਆਰ ਹਾਂ ਪਰ ਗੁਰਮਤਿ ਦੇ ਸੱਚ ਨਾਲ ਕੋਈ ਸਮਝੌਤਾ ਨਹੀਂ ਹੋਵੇਗਾ ਅਤੇ ਨਾ ਹੀ ਕਿਸੇ ਨੂੰ ਖੁਸ਼ ਕਰਨ ਲਈ ਦੋਗਲੀਆਂ ਗੱਲਾਂ ਹੀ ਹੋਣਗੀਆਂ। ਸਾਨੂੰ ਡਿਪਲੋਮੈਸੀ ਵੀ ਨਹੀਂ ਆਉਂਦੀ ਅਸੀਂ ਤਾਂ ਸਿੱਧੀ ਅਤੇ ਸਪਸ਼ਟ ਗੱਲ ਕਰਕੇ ਠਾਹ ਸੋਟਾ ਮਾਰਨ ਵਾਲੇ ਹੀ ਹਾਂ, ਇਹ ਕਿਸੇ ਨੂੰ ਚੰਗੀ ਲੱਗੇ ਤੇ ਭਾਵੇਂ ਨਾ ਲੱਗੇ)


(22/05/10)
ਇੰਦਰ ਜੀਤ ਸਿੰਘ ਕਾਨਪੁਰ

ਗਲ ਤਾਂ ਉਥੇ ਦੀ ਉਥੇ ਹੀ ਰਹਿ ਗਈ।
ਭਾਈ ਪਰਦੀਪ ਸਿੰਘ, ਬੀ. ਈ. ਵੀਰ ਨੇ ਇੱਕ ਅਖਬਾਰ ਵਿੱਚ ਲਗਾਤਾਰ ਛਪ ਰਹੀ ਗੁਰੂ ਨਾਨਕ ਸਾਹਿਬ ਜੀ ਦੀ ਕਾਲਪਨਿਕ ਤਸਵੀਰ ਬਾਰੇ ਬਹੁਤ ਹੀ ਧਿਆਨ ਦੇਣ ਵਾਲਾ ਨੁਕਤਾ 16 05. 2010 ਦੇ “ਤੁਹਾਡੇ ਪੱਤਰ” ਰਾਹੀ ਚੁਕਿਆ ਸੀ, ਜੋ ਕਈ ਵਾਰ ਦਾਸ ਦੇ ਮਨ ਵਿੱਚ ਵੀ ਆਂਉਦਾ ਸੀ ਪਰ ਮੌਕਾ ਹੀ ਨਹੀ ਮਿਲਿਆ ਉਸ ਬਾਰੇ ਗਲ ਕਰਨ ਦਾ। ਵੀਰ ਪਰਦੀਪ ਸਿੰਘ ਜੀ ਨੇ ਬੜੇ ਨਿਮਾਣੇ ਹੋਕੇ, ਬੜੀ ਸੁਚੱਜੀ ਭਾਸਾ ਵਿੱਚ ਇਸ ਗਲ ਦਾ ਜਵਾਬ ਤਲਾਸ਼ਨ ਅਤੇ ਪਾਠਕਾਂ ਦਾ ਧਿਆਨ ਇਸ ਨੁਕਤੇ ਵਲ ਖਿਚਣ ਦਾ ਬੜੇ ਸੋਹਨੇ ਢੰਗ ਨਾਲ ਯਤਨ ਕੀਤਾ ਸੀ। ਇਸ ਨੁਕਤੇ ਦਾ ਜਵਾਬ ਭੀ ਉਸ ਅਖਬਾਰ ਦੇ ਵੀਰ ਭਾਈ ਗੁਰਿੰਦਰ ਸਿੰਘ ਕੋਟਕਪੂਰਾ ਜੀ ਨੇ ਫੋਰਨ ਦੇ ਵੀ ਦਿਤਾ ਸੀ। ਇਥੇ ਦਾਸ ਜਾਣ ਬੂਝ ਕੇ ਉਸ ਅਖਬਾਰ ਦਾ ਨਾਮ ਨਹੀ ਲੈ ਰਿਹਾ ਕਿਉ ਕੇ ਸਿੱਖ ਮਾਰਗ ਦਾ ਸਪਸ਼ਟ ਨਿਰਦੇਸ਼ ਵੀ ਹੈ ਅਤੇ ਮੇਰੀ ਕੋਈ ਮੰਸ਼ਾ ਕਿਸੇ ਵੀ ਤਰਾਂ ਕਿਸੇ ਦੀ ਕੋਈ ਅਲੋਚਨਾ ਕਰਨਾ ਵੀ ਨਹੀ ਹੈ। ਵੀਰ ਗੁਰਿੰਦਰ ਸਿੰਘ ਜੀ ਨਾਲ ਮੇਰਾ ਬਹੁਤ ਪਿਆਰ ਵੀ ਹੈ ਅਤੇ ਅਸੀ ਇੱਕ ਦੂਜੇ ਦਾ ਸਨਮਾਨ ਵੀ ਕਰਦੇ ਹਾਂ। ਲੇਕਿਨ ਜੋ ਜਵਾਬ ਵੀਰ ਪਰਦੀਪ ਸਿੰਘ ਦੇ (ਗੁਰੂ ਨਾਨਕ ਸਾਹਿਬ ਦੀ ਛੱਪ ਰਹੀ ਉਸ ਫੋਟੋ ਵਾਲੇ) ਨੁਕਤੇ ਦਾ ੜਰਿ ਗੁਰਿੰਦਰ ਸਿੰਘ ਹੋਰਾਂ ਨੇ ਦਿਤਾ ਉਸ ਨਾਲ ਨਾਂ ਤੇ ਤਸੱਲੀ ਹੀ ਹੋਈ ਅਤੇ ਨਾਂ ਹੀ ਉਹ ਬ-ਦਲੀਲ ਲਗਿਆ। ਇਸ ਲਈ ਗੱਲ ਤਾਂ ਫੇਰ ਉਥੇ ਦੀ ਉਥੇ ਹੀ ਰਹਿ ਗਈ। ਸਿੱਖ ਸਿਧਾਂਤ ਅਨੁਸਾਰ ਗੁਰੂਆਂ ਦੀ ਫੋਟੋ ਯਾਂ ਮੂਰਤੀ (ਉਹ ਵੀ ਕਾਲਪਨਿਕ) ਨੂੰ ਛਾਪਨਾਂ ਜਾ ਅਪਨਾ ਲੋਗੋ ਬਣਾ ਲੈਣਾਂ, ਕਿਸੇ ਤਰਾਂ ਵੀ ਜਾਇਜ ਨਹੀ ਠਹਿਰਾਇਆ ਜਾ ਸਕਦਾ। ਚੰਗਾ ਹੁੰਦਾ ਕੇ ਆਪ ਇਸ ਗਲ ਦੀ ਪੈਰਵੀ ਕਰਨ ਨਾਲੋਂ ਦੂਜੇ ਦਿਨ ਹੀ ਉਸ ਤਸਵੀਰ ਨੂੰ ਹੀ ਹਟਾ ਦਿੰਦੇ। ਇਸ ਨਾਲ ਏਕ ਕਹੀ ਦੂਸਰ ਨੇ ਮਾਨੀ……ਵਾਲੀ ਗੱਲ ਵੀ ਪੂਰੀ ਹੋ ਜਾਂਦੀ ਤੇ ਦੂਜਾ ਇਸ ਅਖਬਾਰ ਦਾ ਮਾਣ ਵੀ ਵਧ ਜਾਂਦਾ। ਆਸ ਹੈ ਕੇ ਵੀਰ ਪਰਦੀਪ ਸਿੰਘ ਜੀ ਦੇ “ਸਾਰਥਕ ਨੁਕਤੇ” ਨੂੰ ਅਪਨੀ ਆਲੋਚਨਾ ਨਾਂ ਸਮਝ ਕੇ ਇੱਕ ਸੁਝਾਵ ਦੇ ਰੂਪ ਵਿੱਚ ਸਵੀਕਾਰ ਕਰਕੇ ਇਸ ਅਖਬਾਰ ਦੇ ਮਾਣ ਵਿੱਚ ਹੋਰ ਵਾਧਾ ਕਰਨ ਦੀ ਕੋਸ਼ਿਸ਼ ਕਰੋਗੇ।
ਇੰਦਰ ਜੀਤ ਸਿੰਘ
ਕਾਨਪੁਰ


(21/05/10)
ਅਮਰ ਜੀਤ ਸਿੰਘ ਚੰਦੀ

ੴ ਸਤਿ ਗੁਰ ਪ੍ਰਸਾਦਿ
ਵੀਰ ਚਰਨ ਜੀਤ ਸਿੰਘ ਜੀ ਬਰੈਂਪਟਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਤੁਸਾਂ ਦਾ ਸਿੱਖ ਮਾਰਗ ਨੂੰ ਲਿਖਿਆ, ਮੇਰੇ ਨਾਮ ਦਾ ਪੱਤ੍ਰ, ਮੇਰੇ ਸਾਮ੍ਹਣੇ ਹੈ, ਜਿਸ ਵਿੱਚ ਤੁਸਾਂ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਫੌਜ ਵਿੱਚ ਪੰਜ ਹਜ਼ਾਰ ਤੋਂ ਵੱਧ ਮੁਸਲਮਾਨ ਹੋਣ ਬਾਰੇ, ਰੈਫਰੈਂਸ ਵਜੋਂ, ਲੇਖਕ ਦਾ ਨਾਮ, ਕਿਤਾਬ ਦਾ ਨਾਮ, ਪੰਨਾ ਨੰਬਰ ਦੱਸਣ ਬਾਰੇ ਲਿਖਿਆ ਹੈ।
ਵੀਰ ਜੀ ਮੁਗਲ ਬਾਦਸ਼ਾਹਾਂ ਦੀ ਸਰਪ੍ਰਸਤੀ ਹੇਠ ਇੱਕ ਅਖਬਾਰ ਨਿਕਲਦਾ ਸੀ, ਜਿਸ ਰਾਹੀਂ ਸਾਰੇ ਮੁਲਕ ਦੀਆਂ ਖਬਰਾਂ ਬਾਦਸ਼ਾਹ ਤੱਕ ਪਹੁੰਚਦੀਆਂ ਸਨ, ਉਸ ਦਾ ਨਾਮ “ਅਖਬਾਰ-ਏ-ਦਰਬਾਰੇ-ਮੌਲਾ” ਸੀ। ਉਸ ਨੇ ਜੋ ਰਿਪੋਰਟ ਬਾਬਾ ਬੰਦਾ ਸਿੰਘ ਜੀ ਬਹਾਦਰ ਬਾਰੇ ਬਾਦਸ਼ਾਹ ਨੂੰ ਭੇਜੀ ਸੀ ਉਹ ਇਸ ਤਰ੍ਹਾਂ ਸੀ,
ਬੰਦਾ ਸਿੰਘ ਬਹਾਦਰ ਕੋਲ, ਜੋ ਵੀ ਮੁਸਲਮਾਨ ਸਿਪਾਹੀ ਜਾਂਦਾ ਹੈ, ਉਹ ਉਸ ਲਈ ਰੋਜ਼ਾਨਾ ਭੱਤਾ ਅਤੇ ਤੰਖਾਹ ਨਿਸਚਿਤ ਕਰ ਦਿੰਦਾ ਹੈ, ਉਸ ਦਾ ਖਿਆਲ ਰੱਖਦਾ ਹੈ। ਉਸ ਨੇ ਮੁਸਲਮਾਨਾਂ ਨੂੰ ਖੁਤਬਾ ਅਤੇ ਨਮਾਜ਼ ਪੜ੍ਹਨ ਦੀ ਵੀ ਇਜਾਜ਼ਤ ਦਿੱਤੀ ਹੋਈ ਹੈ। ਇਹੋ ਕਾਰਨ ਹੈ ਕਿ ਪੰਜ ਹਜ਼ਾਰ ਮੁਸਲਮਾਨ ਉਸ ਕੋਲ ਇਕੱਠੇ ਹੋ ਗਏ ਹਨ।
ਇਹੀ ਅਖਬਾਰ ੨੩ ਜੂਨ ੧੭੧੦ ਨੂੰ ਬਾਦਸ਼ਾਹ ਨੂੰ ਰਿਪੋਰਟ ਦਿੰਦਾ ਹੈ ਕਿ ਗੁੱਜਰ ਅਤੇ ਹਿੰਦੂ ਆਪ ਆ ਕੇ ਉਸ (ਬਾਬਾ ਬੰਦਾ ਸਿੰਘ ਜੀ ਬਹਾਦਰ) ਦੀ ਫੌਜ ਵਿੱਚ ਭਰਤੀ ਹੋਏ। ਬੰਦਾ ਸਿੰਘ ਨੇ, ਗੁਲਾਬ ਨਗਰ ਦੇ ਜ਼ਿਮੀਦਾਰ ਜਾਨ ਮੁਹੰਮਦ ਨੂੰ ਪਰਗਨੇ ਦਾ ਜ਼ਿਮੀਦਾਰ ਥਾਪਿਆ। ਉਸ ਦੇ ਜ਼ਿਮੇ ਲਗਾਇਆ ਕਿ ਤੂੰ ਅਪਣੇ ਆਦਮੀਆਂ ਨਾਲ ਜਾ ਕੇ ਚੁੰਡਾਲ ਦੇ ਜ਼ਿਮੀਦਾਰ, ਸਰਦਾਰ ਖਾਨ ਨੂੰ ਲਿਆ, ਫਿਰ ਆਪਾਂ ਮਿਲ ਕੇ ਜਲਾਲ ਖਾਨ ਅਫਗਾਨ ਦੀ ਭਾਲ ਕਰਾਂਗੇ।
(ਇਸ ਦੀ ਪੁਸ਼ਟੀ ਡਾ. ਹਰਜਿੰਦਰ ਸਿੰਘ ਦਿਲਗੀਰ ਦੀ ਕਿਤਾਬ “ਮਹਾਨ ਜਰਨੈਲ ਬੰਦਾ ਸਿੰਘ ਬਹਾਦਰ” ਵਿਚੋਂ ਕੀਤੀ ਜਾ ਸਕਦੀ ਹੈ।)
ਹੋਰ ਵੀ ਬਹੁਤ ਕੁਝ, ਡਾ. ਗੰਡਾ ਸਿੰਘ, ਸ੍ਰ. ਖੁਸ਼ਵੰਤ ਸਿੰਘ, ਸ੍ਰ. ਤੇਜਾ ਸਿੰਘ ਅਤੇ ਡਾ. ਜਸਬੀਰ ਸਿੰਘ ਕਸ਼ਮੀਰ, ਦੀਆਂ ਲਿਖਤਾਂ, ਕਿਤਾਬਾਂ ਵਿਚੋਂ ਲੱਭਿਆ ਜਾ ਸਕਦਾ ਹੈ। (ਪਰ ਇਸ ਸਭ ਕਾਸੇ ਲਈ ਆਪ ਮਿਹਨਤ ਕਰਨੀ ਪੈਂਦੀ ਹੈ)
ਅਸਲ ਗੱਲ ਤਾਂ ਇਹ ਸੀ ਕਿ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਜ਼ਿੰਦਗੀ ਬਾਰੇ ਬਹੁਤ ਕੁੱਝ ਖੋਜਣ ਦੀ ਲੋੜ ਹੈ, ਜੋ ਇਤਹਾਸਕਾਰਾਂ ਨੂੰ ਕਰਨਾ ਚਾਹੀਦਾ ਹੈ, ਇਸ ਬਾਰੇ ਤਾਂ ਤੁਸੀਂ ਇੱਕ ਲਫਜ਼ ਵੀ ਨਹੀਂ ਲਿਖਿਆ।
ਇਹ ਗੱਲ ਮੇਰੀ ਸਮਝ ਨਹੀਂ ਆਈ ਕਿ ਬਾਬਾ ਜੀ ਦੀ ਫੌਜ ਵਿੱਚ ਮੁਸਲਮਾਨ ਹੋਣ ਨਾਲ ਤੁਹਾਨੂੰ ਕੀ ਤੌਖਲਾ ਹੋ ਗਿਆ? ਜਿਸ ਦੀ ਨਵਿਰਤੀ ਲਈ ਤੁਸੀਂ ਮੈਨੂੰ ਇਹ ਪੱਤ੍ਰ ਲਿਖਿਆ ਹੈ।
ਵੀਰ ਜੀ ਅਗਰ ਤੁਸੀਂ ਵਾਕਿਆ ਹੀ ਪੰਥ ਲਈ ਕੁੱਝ ਕਰਨ ਦੇ ਚਾਹਵਾਨ ਹੋ ਤਾਂ ਅਪਣਾ ਇਹ ਸ਼ੌਕ ਛੱਡ ਦੇਵੋ। ਪੜ੍ਹਨ ਦੀ ਆਦਤ ਪਾਵੋ, ਇੱਕ ਸਫਾ ਲਿਖਣ ਲਈ ੫੦ ਤੋਂ ੧੦੦ ਸਫਿਆਂ ਤਕ ਪੜ੍ਹਨੇ ਪੈਂਦੇ ਹਨ।
ਆਸ ਕਰਦਾ ਹਾਂ ਕਿ ਭਵਿੱਖ ਵਿੱਚ ਤੁਸੀਂ, ਅਪਣਾ ਇਹ ਸ਼ੌਕ ਪੂਰਾ ਕਰਨ ਲਈ, ਮੇਰਾ ਸਮਾ ਬਰਬਾਦ ਕਰਨ ਤੋਂ ਪਰਹੇਜ਼ ਕਰੋਗੇ।
ਹਿਤੂ
ਅਮਰ ਜੀਤ ਸਿੰਘ ਚੰਦੀ


(21/05/10)
ਤੱਤ ਗੁਰਮਤਿ ਪਰਿਵਾਰ

ਘਰੇਲੂ ਸਮਾਗਮ ਵਿਚ

ਰਾਗਮਾਲਾ ਅਤੇ ਭਗੌਤੀ ਨੂੰ ਸਿਮਰਨ ਵਾਲੀ ਅਰਦਾਸ ਦਾ ਤਿਆਗ

ਬੀਬੀਆਂ ਲਈ ਇੱਕ ਪ੍ਰੇਰਨਾ ਦਾਇਕ ਉਪਰਾਲਾ

ਕੁੱਝ ਦਿਨ ਪਹਿਲਾਂ ਬੀਬੀ ਜਤਿੰਦਰ ਕੌਰ ਜੀ `ਚੰਡੀਗੜ੍ਹ’ ਦੇ ਮਾਤਾ ਜੀ (ਸੱਸ) ਚੜ੍ਹਾਈ ਕਰ ਗਏ। ਮ੍ਰਿਤਕ ਸੰਬੰਧੀ ਰਸਮਾਂ ਵੇਲੇ ਉਨ੍ਹਾਂ ਦੇ ਪਰਿਵਾਰ ਦੇ ਨਜ਼ਦੀਕੀ ਅਨੇਕਾਂ ਤਰ੍ਹਾਂ ਦੀਆਂ ਸਲਾਹਾਂ ਦੇਣ ਲਗ ਪਏ। ਪਰ ਬੀਬੀ ਜੀ ਨੇ ਘਰ ਦੇ ਬਾਕੀ ਮੈਂਬਰਾਂ ਨੂੰ ਸਮਝਾਉਂਦੇ ਹੋਏ ਬੇਨਤੀ ਕੀਤੀ ਕਿ ਗੁਰਮਤਿ ਕਰਮਕਾਂਡਾਂ ਨੂੰ ਮਾਨਤਾ ਨਹੀਂ ਦਿੰਦੀ ਬਲਕਿ ਉਨ੍ਹਾਂ ਦਾ ਖੁੱਲਾ ਖੰਡਨ ਕਰਦੀ ਹੈ। ਮ੍ਰਿਤਕ ਸੰਬੰਧੀ ਰਸਮਾਂ ਬਾਰੇ ਉਨ੍ਹਾਂ ਨੇ ਗੁਰਵਾਕ:-

ਜੇ ਮਿਰਤਕ ਕਉ ਚੰਦਨੁ ਚੜਾਵੈ॥ ਉਸ ਤੇ ਕਹਹੁ ਕਵਨ ਫਲ ਪਾਵੈ॥

ਜੇ ਮਿਰਤਕ ਕਉ ਬਿਸਟਾ ਮਾਹਿ ਰੁਲਾਈ॥ ਤਾਂ ਮਿਰਤਕ ਕਾ ਕਿਆ ਘਟਿ ਜਾਈ॥

(ਪੰਨਾ 1160)

ਦੀ ਰੋਸ਼ਨੀ ਵਿੱਚ ਗੁਰਮਤਿ ਦਾ ਪੱਖ ਸਮਝਾਉਣ ਦਾ ਜਤਨ ਕੀਤਾ ਕਿ ਸਾਨੂੰ ਲੋਕ-ਲਾਜ ਦੇ ਡਰ ਤੋਂ ਗੁਰਮਤਿ ਵਿਰੋਧੀ ਕੰਮ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਬੀਬੀ ਜੀ ਦੇ ਇਨ੍ਹਾਂ ਦ੍ਰਿੜ ਜਤਨਾਂ ਨੇ ਕੁੱਝ ਪ੍ਰਭਾਵ ਵਿਖਾਇਆ ਜਿਸ ਸਦਕੇ ਸਸਕਾਰ ਵੇਲੇ ਆਮ ਕੀਤੇ ਜਾਂਦੇ ਕਰਮਕਾਂਡ (ਘੜਾ ਭੰਨਣਾ ਆਦਿ) ਨਹੀਂ ਕੀਤੇ ਗਏ। ਅਸਥੀਆਂ ਵੀ ਆਮ ਪ੍ਰਚਲਿਤ `ਚੌਥੇ’ ਦੀ ਥਾਂ ਅਗਲੇ ਦਿਨ ਹੀ ਸਾਂਭ ਲਈਆਂ ਗਈਆਂ। ਇਨ੍ਹਾਂ ਨੂੰ ਹਰਿਦੁਆਰ ਜਾਂ ਕੀਰਤਪੁਰ ਲਿਜਾਉਣ ਦੀ ਥਾਂ ਨਿਕਟ ਵੱਗਦੀ ਇੱਕ ਨਹਿਰ ਵਿੱਚ ਪ੍ਰਵਾਹ ਕਰ ਦਿਤਾ ਗਿਆ।

ਬੀਬੀ ਜੀ ਦਾ ਸੁਝਾਅ ਅਤੇ ਸਟੈਂਡ ਸੀ ਕਿ ਮਿਰਤਕ ਨਮਿੱਤ ਕੋਈ ਰਸਮੀ ਪਾਠ ਨਹੀਂ ਕਰਵਾਉਣਾ, ਕਿਉਂਕਿ ਰਸਮੀ (ਵਿਚਾਰ ਰਹਿਤ) ਪਾਠ ਇੱਕ ਕਰਮਕਾਂਡ ਤੋਂ ਵੱਧ ਕੁੱਝ ਨਹੀਂ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਉਨ੍ਹਾਂ ਦੇ ਪਰਿਵਾਰ ਵਾਲੇ ਪਹਿਲਾਂ ਹੀ ਅਖੰਡ (ਪਾਖੰਡ) ਪਾਠ ਦੇ ਹੱਕ ਵਿੱਚ ਨਹੀਂ ਸਨ। ਆਖੀਰ ਬੀਬੀ ਜੀ ਅਤੇ ਉਨ੍ਹਾਂ ਦੇ ਪਰਿਵਾਰ ਨੇ ਇਸ ਗੱਲ ਉੱਤੇ ਸਹਿਮਤੀ ਪ੍ਰਗਟਾਈ ਕਿ ਜੇਕਰ ਪਾਠ ਰੱਖਣਾ ਹੀ ਹੈ ਤਾਂ ਸਹਿਜ ਪਾਠ ਹੀ ਰੱਖਿਆ ਜਾਵੇ, ਨਾਲ ਹੀ ਪਾਠ ਕਿਸੇ ਪੁਜਾਰੀ (ਪ੍ਰੋਫੈਸ਼ਨਲ ਭਾਈ, ਪਾਠੀ ਆਦਿ) ਤੋਂ ਨਹੀਂ ਕਰਵਾਇਆ ਜਾਵੇਗਾ ਬਲਕਿ ਘਰ ਦੇ ਮੈਂਬਰ ਆਪ ਮਿਲ ਕੇ ਕਰਨਗੇ। ਇਸ ਤਰ੍ਹਾਂ ਇਹ ਪਾਠ ਪਰਿਵਾਰ ਦੇ ਮੈਂਬਰਾਂ ਨੇ ਮਿਲ ਕੇ ਕੀਤਾ।

ਪਾਠ ਦੀ ਸਮਾਪਤੀ ਤੋਂ ਇੱਕ ਦਿਨ ਪਹਿਲਾਂ ਬੀਬੀ ਜੀ ਨੇ ਘਰ ਦੇ ਹੋਰ ਮੈਂਬਰਾਂ ਨੂੰ ਬੇਨਤੀ ਕੀਤੀ ਕਿ ਸਮਾਪਤੀ ਵੇਲੇ ‘ਰਾਗਮਾਲਾ’ (ਮਿਲਾਵਟੀ ਰਚਨਾ) ਨਹੀਂ ਪੜ੍ਹਨੀ ਚਾਹੀਦੀ ਹੈ ਅਤੇ ਨਾ ਹੀ ਭਗੌਤੀ ਸਿਮਰਨ ਵਾਲੀ ਗੁਰਮਤਿ ਵਿਰੋਧੀ ਅਰਦਾਸ ਕਰਨੀ ਹੈ। ਉਨ੍ਹਾਂ ਦੇ ਪਰਿਵਾਰ ਦੇ ਕੁੱਝ ਮੈਂਬਰਾਂ ਨੇ ‘ਰਾਗਮਾਲਾ’ ਅਤੇ ‘ਭਗੌਤੀ ਸਿਮਰਨ’ ਵਾਲੀ ਅਰਦਾਸ ਦੇ ਹੱਕ ਵਿੱਚ ਕੱਚੀਆਂ ਦਲੀਲਾਂ ਵੀ ਦਿਤੀਆਂ। ਬੀਬੀ ਜੀ ਨੇ ਇਸ ਵਿਸ਼ੇ `ਤੇ ਅਪਣੇ ਵੀਰ ਗੁਰਿੰਦਰ ਸਿੰਘ ਜੀ ‘ਮੋਹਾਲੀ’ ਨਾਲ ਵਿਚਾਰ ਕੀਤੀ ਤਾਂ ਉਨ੍ਹਾਂ ਨੇ ਕਿਹਾ ਰਾਗਮਾਲਾ ਬਾਰੇ ਤੂਸੀ ਉਨ੍ਹਾਂ ਨੂੰ ਗਿਆਨੀ ਗੁਰਦਿਤ ਸਿੰਘ ਜੀ ਦੀ ਪੁਸਤਕ ‘ਮੁੰਦਾਵਣੀ’ ਵਿਖਾ ਸਕਦੇ ਹੋ। ‘ਭਗੌਤੀ ਸਿਮਰਨ’ ਵਾਲੀ ਅਰਦਾਸ ਦੀ ਕੱਚਿਆਈ ਬਾਰੇ ਵੀ ਕੁੱਝ ਵਿਚਾਰਾਂ ਉਨ੍ਹਾਂ ਨੇ ਅਪਣੇ ਭੈਣ ਜੀ ਨੂੰ ਹੋਰਾਂ ਨਾਲ ਸਾਂਝੀਆਂ ਕਰਨ ਲਈ ਕਿਹਾ। ਨਾਲ ਹੀ ਗੁਰਿੰਦਰ ਸਿੰਘ ਜੀ ਨੇ ਦ੍ਰਿੜਤਾ ਨਾਲ ਇਹ ਗੱਲ ਵੀ ਕਹੀ ਕਿ ਜੇ ਤੁਸੀ ਉੱਥੇ ਰਾਗਮਾਲਾ ਪੜ੍ਹਨ ਜਾਂ ਭਗੌਤੀ ਦੇ ਸਿਮਰਨ ਵਾਲੀ ਅਰਦਾਸ ਕਰਨੀ ਹੈ ਤਾਂ ਮੈਂ ਸ਼ਾਮਿਲ ਨਹੀਂ ਹੋ ਸਕਦਾ।

ਬੀਬੀ ਜੀ ਨੇ ‘ਰਾਗਮਾਲਾ’ ਅਤੇ ਗਲਤ ਪ੍ਰਚਲਿਤ ਅਰਦਾਸ ਬਾਰੇ ‘ਮੁੰਦਾਵਣੀ’ ਅਤੇ ਹੋਰ ਗੁਰਮਤਿ ਵਿਚਾਰਾਂ ਦੀ ਰੋਸ਼ਨੀ ਵਿੱਚ ਅਪਣੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਸਮਝਾਇਆ ਅਤੇ ਉਨ੍ਹਾਂ ਨੂੰ ਰਾਜ਼ੀ ਕਰ ਲਿਆ। ਆਖੀਰ ਫੈਸਲਾ ਇਹ ਕੀਤਾ ਗਿਆ ਕਿ ਸਮਾਪਤੀ ਅਤੇ ਅਰਦਾਸ ਦੀ ਸੇਵਾ ਵੀਰ ਗੁਰਿੰਦਰ ਸਿੰਘ ਜੀ ਨੂੰ ਹੀ ਸੌਂਪ ਦਿੱਤੀ ਜਾਵੇ। ਬੀਬੀ ਜੀ ਨੇ ਇਸ ਦੀ ਸੂਚਨਾ ਗੁਰਿੰਦਰ ਸਿੰਘ ਜੀ ਨੂੰ ਦਿੱਤੀ।

ਸਮਾਪਤੀ ਵੇਲੇ ਗੁਰਿੰਦਰ ਸਿੰਘ ਜੀ ਨੇ ‘ਮੁੰਦਾਵਣੀ’ (ਤਨ ਮਨ ਥੀਵੈ ਹਰਿਆ) `ਤੇ ਹੀ ਸਮਾਪਤੀ ਕਰ ਦਿੱਤੀ। ਉਪਰੰਤ ਭਗੌਤੀ ਸਿਮਰਨ ਅਤੇ ਪੰਜ ਤਖਤਾਂ ਆਦਿ ਵਾਲੀ ਅਰਦਾਸ ਦਾ ਤਿਆਗ ਕਰਦੇ ਹੋਏ, ਵੀਰ ਜੇ ਨੇ ‘ਤੱਤ ਗੁਰਮਤਿ ਪਰਿਵਾਰ’ ਵਲੋਂ ਆਪਣੇ ਮੈਂਬਰਾਂ ਲਈ, ਗੁਰਮਤਿ ਦੀ ਰੋਸ਼ਨੀ ਵਿੱਚ ਤਿਆਰ ਕੀਤੀ ਅਰਦਾਸ ਹੀ ਕੀਤੀ। ਇਹ ਛੋਟੇ ਪੱਧਰ ਦੀ ਹੀ ਸਹੀ, ਪਰ ਇੱਕ ਇਤਿਹਾਸਕ ਪਹੁੰਚ ਸੀ।

ਮੁੱਖ ਸਮਾਗਮ ਵੇਲੇ ਨਿਸ਼ਕਾਮ ਕੀਰਤਨੀਏ ਮਨਜੀਤ ਸਿੰਘ ਜੀ ਖਾਲਸਾ ਮੋਹਾਲੀ ਵਾਲਿਆਂ ਨੇ ਕੀਰਤਨ ਅਤੇ ਵੀਚਾਰਾਂ ਰਾਹੀਂ ਸੰਗਤਾਂ ਨੂੰ ਕਰਮਕਾਂਡਾਂ ਤੋਂ ਦੂਰ ਰਹਿਣ ਦੀ ਪ੍ਰੇਰਨਾ ਕੀਤੀ। ਨਾਲ ਹੀ ਉਨ੍ਹਾਂ ਨੇ ਅਜੌਕੇ ਗੁਰਦੁਆਰਾਂ ਪ੍ਰਬੰਧਕਾਂ ਨੂੰ ਆੜੇ ਹੱਥੀਂ ਲੈਂਦੇ ਹੋਏ ਕਿਹਾ ਕਿ ਕੌਮ ਵਿੱਚ ਫੈਲੀਆਂ ਮਨਮੱਤਾਂ ਅਤੇ ਆਗਿਆਨਤਾ ਦਾ ਇੱਕ ਵੱਡਾ ਕਾਰਨ ਇਹ ਪ੍ਰਬੰਧਕ ਵੀ ਹਨ। ਹੈਰਾਨੀ ਅਤੇ ਖੁਸ਼ੀ ਦੀ ਗੱਲ ਇਹ ਹੈ ਕਿ ਸਮਾਗਮ ਤੋਂ ਬਾਅਦ ਉਸ ਗੁਰਦੁਆਰੇ ਦੇ ਪ੍ਰਬੰਧਕਾਂ ਨੇ ਅਪਣੀ ਜਿੰਮੇਵਾਰੀ ਮੰਨਦੇ ਹੋਏ ਅੱਗੇ ਤੋਂ ਸੁਧਾਰ ਲਈ ਜਤਨ ਕਰਨ ਦਾ ਆਸ਼ਵਾਸਨ ਵੀ ਦਿੱਤਾ। ਇਸ ਸਮਾਗਮ ਵਿੱਚ ਮ੍ਰਿਤਕ ਪ੍ਰਾਣੀ ਨਮਿੱਤ ਭਾਂਡੇ, ਬਿਸਤਰੇ, ਫਲ-ਫਰੂਟ ਆਦਿ ਦੇਣ ਵਰਗੇ ਕਰਮਕਾਂਡ ਵੀ ਨਹੀਂ ਕੀਤੇ ਗਏ ਅਤੇ ਸਮਾਗਮ ਵਿੱਚ ਰੱਖਣ ਲਈ ਮ੍ਰਿਤਕ ਦੀ ਫੋਟੋ ਵੀ ਨਹੀਂ ਬਣਵਾਈ ਗਈ।

ਬੀਬੀ ਜਤਿੰਦਰ ਕੌਰ ਜੀ ਅਤੇ ਉਨ੍ਹਾਂ ਦੇ ਪਰਿਵਾਰ ਨੇ ਐਸੇ ਨਾਜ਼ੁਕ ਸਮੇਂ ਵਿੱਚ ਜਿਸ ਸੁਚੱਜੇ ਢੰਗ ਅਤੇ ਦ੍ਰਿੜਤਾ ਨਾਲ ਗੁਰਮਤਿ `ਤੇ ਪਹਿਰਾ ਦੇਣ ਦਾ ਜੋ ਉਪਰਾਲਾ ਕੀਤਾ, ਉਹ ਸਚਮੁਚ ਕਾਬਿਲੇ ਤਾਰੀਫ ਹੈ। ਬੀਬੀ ਜੀ ਦਾ ਇਹ ਸੁਹਿਰਦ, ਜਾਗਰੂਕ ਅਤੇ ਦ੍ਰਿੜ ਉਪਰਾਲਾ ਸਾਰੀਆਂ ਬੀਬੀਆਂ ਲਈ ਇੱਕ ਪ੍ਰੇਰਨਾ ਸ੍ਰੋਤ ਹੈ, ਕਿਉਂਕਿ ਇਹੀ ਮੰਨਿਆ ਜਾਂਦਾ ਹੈ ਕਿ ਅੱਜ ਦੇ ਸਮੇਂ ਵਿੱਚ ਕੌਮ ਵਿੱਚ ਫੈਲੇ ਅੰਧਵਿਸ਼ਵਾਸ, ਕਰਮਕਾਂਡ ਅਤੇ ਡੇਰਾਵਾਦ ਪਿੱਛੇ ਇੱਕ ਵੱਡਾ ਕਾਰਨ ਬੀਬੀਆਂ ਦੀ ਅਗਿਆਨਤਾ ਅਤੇ ‘ਅੰਨ੍ਹੀ ਸ਼ਰਧਾ’ ਹੀ ਹੈ।

ਅੰਤ ਵਿੱਚ ਅਸੀਂ ਨਿਮਰਤਾ ਸਹਿਤ ਦੱਸਣਾ ਚਾਹੁੰਦੇ ਹਾਂ ਕਿ ਬੀਬੀ ਜਤਿੰਦਰ ਕੌਰ ਜੀ `ਚੰਡੀਗੜ੍ਹ’ ਅਤੇ ਉਨ੍ਹਾਂ ਦੇ ਭਰਾਤਾ ਗੁਰਿੰਦਰ ਸਿੰਘ ਜੀ ‘ਮੋਹਾਲੀ’, ਨਿਰੋਲ ਨਾਨਕ ਫਲਸਫੇ ਦੀ ਰਾਹ `ਤੇ ਤੁਰਨ ਦਾ ਅਹਿਦ ਲੈ ਕੇ ਬਣ ਰਹੇ ਕਾਫਿਲੇ ‘ਤੱਤ ਗੁਰਮਤਿ ਪਰਿਵਾਰ’ ਦੇ ਮੁੱਢਲੇ ਮੈਂਬਰ ਹਨ।

ਨਿਰੋਲ ਨਾਨਕ ਫਲਸਫੇ ਦੀ ਰਾਹ `ਤੇ

ਨਿਸ਼ਕਾਮ ਨਿਮਰਤਾ ਸਹਿਤ

ਤੱਤ ਗੁਰਮਤਿ ਪਰਿਵਾਰ


(20/05/10)
ਤੱਤ ਗੁਰਮਤਿ ਪਰਿਵਾਰ

ਰੌਲੇ-ਰੱਪੇ ਵਿੱਚ ਗੁਜ਼ਰ ਗਈ ਇੱਕ ਹੋਰ ਸ਼ਤਾਬਦੀ
1969 ਵਿੱਚ ਸ਼ਾਇਦ ਪਹਿਲੀ ਵਾਰ ਕੌਮ ਵਲੋਂ ਬਾਬਾ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਦੀ ਪੰਜਵੀਂ ਸ਼ਤਾਬਦੀ ਮਨਾਈ ਗਈ। ਉਸ ਤੋਂ ਬਾਅਦ ਕੌਮ ਵਲੋਂ ਕਈਂ ਸ਼ਤਾਬਦੀਆਂ ਮਨਾਈਆਂ ਜਾ ਚੁੱਕੀਆਂ ਹਨ। ਪਿਛਲੇ 10 ਕੁ ਸਾਲਾਂ ਵਿੱਚ ਤਾਂ ਸ਼ਤਾਬਦੀਆਂ ਦਾ ਹੱੜ ਹੀ ਆ ਗਿਆ ਹੈ। ਹਰ ਸਾਲ-ਦੋ ਸਾਲ ਵਿੱਚ ਕੋਈ ਨਾ ਕੋਈ ਸ਼ਤਾਬਦੀ ਆ ਜਾਂਦੀ ਹੈ। ਵੈਸੇ ਦਿਹਾੜੇ ਜਾਂ ਸ਼ਤਾਬਦੀਆਂ ਮਨਾਉਣ ਵਿੱਚ ਕੁਝ
ਵੀ ਗਲਤ ਨਹੀਂ ਪਰ ਸ਼ਤਾਬਦੀ ਮਨਾਉਣ ਦਾ ਢੰਗ ਐਸਾ ਹੋਣਾ ਚਾਹੀਦਾ ਹੈ, ਜਿਸ ਨਾਲ ਮਨੁੱਖਤਾ ਅਤੇ ਕੌਮ ਦਾ ਕੋਈ ਭਲਾ ਹੁੰਦਾ ਹੋਵੇ। ਪਰ ਅਫਸੋਸ! ਕੌਮ ਵਲੋਂ ਮਨਾਈਆਂ ਜਾਂਦੀਆਂ ਜ਼ਿਆਦਾਤਰ ਸ਼ਤਾਬਦੀਆਂ ਬੋਲੇੜੇ ਵਿਖਾਵੇ ਅਤੇ ਰੌਲੇ-ਰੱਪੇ ਵਿੱਚ ਹੀ ਗੁਜਰ ਜਾਂਦੀਆਂ ਹਨ। ਜਿਸ ਨਾਲ ਮਨੁੱਖਤਾ ਜਾਂ ਕੌਮ ਨੂੰ ਕੋਈ ਲਾਭ ਹੋ ਸਕਦਾ ਹੋਵੇ ਐਸਾ ਨਹੀਂ ਲਗਦਾ। ਅੱਜ ਕਲ ਸ਼ਤਾਬਦੀ ਮੌਕੇ ਇੱਕ ਮਾਰਚ (ਯਾਤਰਾ) ਕੱਢਣ ਦੀ ਭੇਡ ਚਾਲ ਸ਼ੁਰੂ ਹੋ ਗਈ ਹੈ। ‘ਗੁਰੂ ਗ੍ਰੰਥ ਸਾਹਿਬ ਜੀ’ ਦੇ 300 ਸਾਲਾਂ ‘ਗੁਰਗੱਦੀ ਪੁਰਬ’ ਨੂੰ ਸਮਰਪਿਤ ਸ਼ਤਾਬਦੀ (2008) ਅੱਜੇ ਕੱਲ ਦੀ ਹੀ ਤਾਂ ਗੱਲ ਹੈ। ਇਸ ਵਿੱਚ ‘300 ਸਾਲ ਗੁਰੂ ਦੇ ਨਾਲ’ ਵਾਲੀ ਝੂੱਠੀ ਤੋਤਾਰਟਨੀ ਰਾਹੀਂ ਜਾਗ੍ਰਿਤੀ ਯਾਤਰਾ ਦਾ ਜੋ ਪ੍ਰਪੰਚ ਕੀਤਾ ਗਿਆ, ਉਸ ਬਾਰੇ ਜਾਗਰੂਕ ਸਿੱਖ ਸਭ ਜਾਣਦੇ ਹਨ।
ਹੁਣੇ ਹੁਣੇ ਇੱਕ ਹੋਰ ਸ਼ਤਾਬਦੀ ਇਸੇ ਰੌਲੇ ਰੱਪੇ ਵਿੱਚ ਗੁਆਚ ਗਈ। ਇਹ ਸੀ ‘ਸਰਹਿੰਦ ਫਤਹਿ ਦਿਵਸ ਸ਼ਤਾਬਦੀ’। ਇਸ ਵਿੱਚ ਵੀ ਸ਼੍ਰੋਮਣੀ ਕਮੇਟੀ ਦੀ ਸਰਪ੍ਰਸਤੀ ਹੇਠ ਇੱਕ ਮਾਰਚ ‘ਨਾਂਦੇੜ ਤੋਂ ਫਤਹਿਗੜ੍ਹ’ ਤੱਕ ਕੱਢਿਆ ਗਿਆ। ਇਸ ਵਿੱਚ ਆਮ ਸਿੱਖਾਂ ਨੂੰ ਭੁਲੇਖੇ ਵਿੱਚ ਫਸਾਉਣ ਅਤੇ ਵਿਖਾਵੇ ਵਾਲੇ ਬੇ-ਫਜ਼ੂਲ ਕੰਮਾਂ ਉਪਰ ਕੌਮੀ ਪੈਸਾ ਬਰਬਾਦ ਕਰਨ ਦਾ ਪਹਿਲੇ ਵਾਂਗੂ ਹੀ ਇੰਤਜ਼ਾਮ ਸੀ। ਹਮੇਸ਼ਾਂ ਵਾਂਗੂ ਸਟੇਜ ਤੋਂ ‘ਅਖੌਤੀ ਅਕਾਲੀਆਂ’ ਦੀ ਹਾਜ਼ਰੀ ਵਿੱਚ ‘ਮੁੱਖ ਬੁਲਾਰੇ’ ਬਾਬਾ ਬੰਦਾ ਸਿੰਘ ਜੀ ਬਹਾਦੁਰ ਨੂੰ ‘ਬੰਦਾ ਵੈਰਾਗੀ’ ਕਹਿ ਕੇ ਕੌਮ ਨੂੰ ਮੁੰਹ ਚਿੜ੍ਹਾ ਗਏ ਅਤੇ (ਰਾਜਨੀਤਕ ਅਤੇ ਧਾਰਮਿਕ) ਲੀਡਰਾਂ ਦੀ ਨਲਾਇਕੀ ਦਾ ਇਹਸਾਸ ਕਰਵਾ ਗਏ।
ਸ਼ਾਇਦ ਐਸੇ ‘ਮੁਖ ਮਹਿਮਾਨ’ ਕੌਮ ਦੀ ਮੂਰਖਤਾ ਅਤੇ ਲਾਚਾਰੀ `ਤੇ ਹਸਦੇ ਹੀ ਹੋਣਗੇ। ਮੂਰਖਤਾ ਇਸ ਲਈ ਕਿ ਹਰ ਵਾਰ ਐਸੇ ਕੌਮੀ ਸਮਾਗਮ ਵਿੱਚ ਵੈਸੇ ਹੀ ਲੋਕਾਂ ਨੂੰ ਮੁੱਖ ਮਹਿਮਾਨ ਬਣਾ ਕੇ ਸਟੇਜ `ਤੇ ਬੁਲਾ ਲਿਆ ਜਾਂਦਾ ਹੈ, ਜੋ ਸਪਸ਼ਟ ਪੰਥ ਵਿਰੋਧੀ ਤਾਕਤਾਂ ਦੇ ਬੁਲਾਰੇ ਜਾਪਦੇ ਹਨ। ‘ਲਾਚਾਰਗੀ’ ਇਸ ਲਈ ਕਿ ਕੌਮ ਦੀਆਂ ਸਾਰੀਆਂ ਸਿਰਕੱਢ ਸੰਸਥਾਵਾਂ (ਸਮੇਤ ਸ਼੍ਰੋਮਣੀ ਗੁਰਮਤਿ ਵਿਗਾੜ ਕਮੇਟੀ) ਅਤੇ ਲੀਡਰ ਗੁਲਾਮ ਮਾਨਸਕਿਤਾ ਦੀ ਸ਼ਿਕਾਰ ਹੋ ਕੇ ਇਨ੍ਹਾਂ ਤਾਕਤਾਂ ਦੇ ਪ੍ਰਭਾਵ ਹੇਠ ਆ ਚੁਕੀਆਂ ਹਨ।
ਇਸ ਸ਼ਤਾਬਦੀ ਸਮਾਗਮ ਦੇ ਰੌਲੇ-ਰੱਪੇ ਵਿੱਚ ਅਣਗੌਲੇ ਰਹਿ ਗਏ ਕੁੱਝ ਦਿਲਚਸਪ ਤੱਥ ਵਿਚਾਰਨੇ ਲਾਹੇਵੰਦ ਹੋਣਗੇ।
1. ਬਾਬਾ ਬੰਦਾ ਸਿੰਘ ਜੀ ਬਹਾਦੁਰ ਨੇ ‘ਲੋਹਗੜ’ ਨੂੰ ਖਾਲਸਾ ਰਾਜ ਦੀ ਰਾਜਧਾਨੀ ਬਣਾਇਆ ਸੀ। ਪਰ ਸਿਤਮ ਦੀ ਗੱਲ ਵੇਖੋ, ਜੇ ਅੱਜ ਦੇ ਆਧੁਨਿਕ ਸਮੇਂ ਵਿੱਚ ਵੀ ਕਿਸੇ ਨੇ ਉਸ ਥਾਂ ਪਹੁੰਚਣਾ ਹੋਵੇ ਤਾਂ ਇਕੱਲੇ ਵਿਅਕਤੀ ਲਈ ਮੁਸ਼ਿਕਲ ਹੈ। ਉਸ ਥਾਂ ਪਹੁੰਚਣ ਲਈ ਕੋਈ ਪੱਕੀ ਸੜਕ ਨਹੀਂ ਹੈ। ਨਦੀ, ਖੇਤਾਂ ਦੇ ਵਿਚੋਂ ਹੋ ਕੇ ਜਾਣਾ ਪੈਂਦਾ ਹੈ। ਦੂਜੀ ਤਰਫ ‘ਹੇਮਕੁੰਟ’ ਹੈ ਜਿਸਦਾ ਸਿੱਖ ਇਤਹਾਸ ਨਾਲ ਧੇਲੇ ਦਾ ਵੀ ਸੰਬੰਧ ਨਹੀਂ ਹੈ। ਪਰ ਅਖੌਤੀ ਸਿੱਖਾਂ ਨੇ ਉਸ ‘ਦੁਰਗਮ ਸਥਾਨ’ ਤੱਕ ਵੀ ਅਰਬਾਂ ਰੂਪਏ ਬਰਬਾਦ ਕਰਕੇ ਸੜਕ ਅਤੇ ਹੋਰ ਸਹੂਲਤਾਂ ਪਹੁੰਚਾ ਦਿੱਤੀਆਂ ਹਨ। ਹਰ ਸਾਲ ਕਰੋੜਾਂ, ਅਰਬਾਂ ਰੁਪਏ ਉਸ ਸਥਾਨ ਦੀ ‘ਤੀਰਥ ਯਾਤਰਾ’ `ਤੇ ਫੂਕ ਦਿੰਦੇ ਹਨ।
ਜੇ ਕਿਸੇ ਨੂੰ ਸਮਝਾਉਣ ਦਾ ਜਤਨ ਕੀਤਾ ਜਾਵੇ ਤਾਂ ਜਵਾਬ ਮਿਲਦਾ ਹੈ ਉਹ ਸਾਡੇ ‘ਗੁਰੂ’ ਦੇ ਪਿਛਲੇ ਜਨਮ ਦਾ ਸਥਾਨ ਹੈ। ਉੱਥੇ ਦਸ਼ਮੇਸ਼ ਜੀ ਪਿਛਲੇ ਜਨਮ ਵਿੱਚ ‘ਘੋਰ ਤੱਪ’ ਕਰਦੇ ਹੁੰਦੇ ਸਨ (ਹਵਾਲਾ ਅਖੌਤੀ ਦਸਮ ਗ੍ਰੰਥ)। ਉਨ੍ਹਾਂ ਨੂੰ ਜੇ ਪੁਛਿਆ ਜਾਵੇ ਕਿ ਗੁਰਮੁਖੋ! ਬਾਣੀ ਤਾਂ ਐਸੇ ‘ਘੋਰ ਤਪਾਂ’ ਦਾ ਖੰਡਨ ਕਰਦੀ ਹੈ ਤਾਂ ਕੋਈ ਜਵਾਬ ਨਹੀਂ ਮਿਲਦਾ। ਹਾਂ ਕਈਂ ਵਾਰ ਇਹ ਫਤਵਾ ਜ਼ਰੂਰ ਸੁਨਣ ਨੂੰ ਮਿਲ ਜਾਂਦਾ ਹੈ ਕਿ ਤੂਸੀ ਤਾਂ ਨਾਸਤਿਕ ਹੋ ਗਏ ਹੋ।
ਜੇ ‘ਗਿਆਨ ਅਤੇ ਦਲੀਲ’ ਦੀਆਂ ਅੱਖਾਂ ਬੰਦ ਕਰਕੇ, ਇਸ ‘ਕੱਚੀ ਕਹਾਣੀ’ ਨੂੰ ਕੁੱਝ ਸਮੇਂ ਲਈ ‘ਸੱਚੀ’ ਮੰਨ ਵੀ ਲਈਏ ਤਾਂ ਫੇਰ ਸਵਾਲ ਉੱਠਦਾ ਹੈ ਕਿ ਦੂਜੇ, ਤੀਜੇ ਪਾਤਸ਼ਾਹ ਤਾਂ ਇਸੇ ਜਨਮ ਵਿੱਚ (ਨਾਨਕ ਫਲਸਫੇ ਦੇ ਸੰਪਰਕ ਵਿੱਚ ਆਉਣ ਤੋਂ ਪਹਿਲਾਂ) ਹਿੰਦੂ ਤੀਰਥਾਂ, ਵੈਸ਼ਨੂੰ ਦੇਵੀ ਆਦਿ ਦੀ ਤੀਰਥ ਯਾਤਰਾ ਕਰਦੇ ਰਹੇ। ਉਨ੍ਹਾਂ ਨੂੰ ਅਪਣੇ ਤੀਰਥ ਕਿਉਂ ਨਹੀਂ ਬਣਾ ਲਿਆ ਗਿਆ?
ਖੈਰ, ਸ਼ਤਾਬਦੀ ਮਨਾਉਣਾ ਤਾਂ ਹੀ ਕੁੱਝ ਸਫਲ ਮੰਨਿਆ ਜਾ ਸਕਦਾ ਸੀ, ਜੇ ਉਸ ਥਾਂ (ਲੋਹਗੜ) `ਤੇ ਬਾਬਾ ਬੰਦਾ ਸਿੰਘ ਜੀ ਬਹਾਦੁਰ (ਖਾਲਸਾ ਰਾਜ) ਦੀ ਢੁੱਕਵੀਂ ਯਾਦਗਾਰ ਬਣਾਉਣ ਲਈ ਜਤਨ ਕੀਤੇ ਜਾਂਦੇ। ਪਰ ਇਹ ਨਹੀਂ ਹੋਣਾ ਚਾਹੀਦਾ ਕੇ ‘ਯਾਦਗਾਰ’ ਦੇ ਨਾਂ ਤੇ ਸੰਗਮਰਮਰ ਦਾ ਇੱਕ ਹੋਰ ਮਹਿਲ ਖੜਾ ਕਰ ਕੇ ਉਸ ਨੂੰ ਗੁਰਦੁਆਰੇ ਦਾ ਨਾਂ ਦੇ ਦਿੱਤਾ ਜਾਵੇ ਅਤੇ ਉੱਥੇ ਦਸਮ ਗ੍ਰੰਥ ਦਾ ਪ੍ਰਕਾਸ਼ ਕਰਕੇ ਜਾਂ ਹੋਰ ਤਰੀਕੇ ਕਰਮਕਾਂਡਾਂ ਦਾ ਇੱਕ ਹੋਰ ਅੱਡਾ ਤਿਆਰ ਕਰ ਲਿਆ ਜਾਵੇ।
ਢੁੱਕਵੀਂ ਯਾਦਗਾਰ ਦਾ ਭਾਵ ਵੱਡੇ ਪਧੱਰ ਤੇ ਕੋਈ ਐਸਾ ਆਦਾਰਾ (ਹਸਪਤਾਲ, ਸਕੂਲ, ਕਾਲੇਜ ਆਦਿ) ਜਿਸ ਨਾਲ ਮਨੁਖਤਾ ਕੋਈ ਲਾਭ ਪਹੂੰਚੇ, ਬਣਾਇਆ ਜਾਵੇ ਜਾਂ ਯਾਦਗਾਰ ਆਧੁਨਿਕ ਮਿਉਜ਼ਿਮ ਰੂਪ ਵਿੱਚ ਹੋ ਸਕਦੀ ਹੈ, ਜਿਸ ਵਿੱਚ ਸੁਚੱਜੇ ਤਰੀਕੇ, ਆਧੁਨਿਕ ਸਾਧਨਾਂ ਦੀ ਮਦਦ ਨਾਲ, ਖਾਲਸਾ ਰਾਜ ਦੀਆਂ ਵਿਸ਼ੇਸ਼ਤਾਈਆਂ ਉਜਾਗਰ ਕੀਤੀਆਂ ਜਾਣ। ਇਸ ਵਿਸ਼ੇ ਵਿੱਚ ਗਿਆਨੀ ਜਗਤਾਰ ਸਿੰਘ ਜੀ ਜਾਚਕ ਅਤੇ ਕੁੱਝ ਹੋਰਾਂ ਦੇ ਦਿੱਤੇ ਸੁਝਾਅ ਵੀ ਧਿਆਨਯੋਗ ਹਨ।
2. ਇਸ ਸ਼ਤਾਬਦੀ ਦਾ ਨਾਂ ‘ਸਰਹਿੰਦ ਫਤਹਿ ਦਿਵਸ’ ਇਸ ਪ੍ਰਾਪਤੀ ਨੂੰ ਬਹੁਤ ਸੀਮਿਤ ਕਰ ਦੇਂਦਾ ਹੈ। ਇਸ ਦੀ ਥਾਂ ‘ਖਾਲਸਾ ਰਾਜ ਸਥਾਪਨਾ ਦਿਵਸ’ ਹੁੰਦਾ ਤਾਂ ਜ਼ਿਆਦਾ ਢੁੱਕਵਾਂ ਹੁੰਦਾ, ਪਰ ਸ਼ਾਇਦ ਕੌਮ ਦੇ ਕੇਂਦਰੀ ਸਥਾਨਾਂ ਤੇ ਕਾਬਿਜ਼, ਗੁਲਾਮ ਜ਼ਹਿਨੀਅਤ ਵਾਲੇ ਲੀਡਰਾਂ ਅਤੇ ਪੁਜਾਰੀਆਂ ਨੂੰ ਐਸਾ ਨਾਂ ਮਾਫਿਕ ਨਹੀਂ ਆਉਂਦਾ।
ਅਫਸੋਸ! ਇੱਕ ਹੋਰ ਸ਼ਤਾਬਦੀ ਕਰੋੜਾ ਰੁਪਏ ਦਾ ਕੌਮੀ ਧਨ ਬਰਬਾਦ ਕਰਕੇ ਰੌਲੇ ਰੱਪੇ ਵਿੱਚ ਗੁਜ਼ਰ ਗਈ। ਇਸ ਵਿੱਚ ਵੀ ਕੌਮੀ ਮਸਲਿਆਂ `ਤੇ ਸੇਧ ਲਈ ਕੋਈ ਸਾਰਥਕ ਪਹੁੰਚ ਨਾ ਅਪਣਾਈ ਜਾ ਸਕੀ।
ਨਿਰੋਲ ਨਾਨਕ ਫਲਸਫੇ ਦੀ ਰਾਹ `ਤੇ
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ


(20/05/10)
ਅਮਰ ਜੀਤ ਸਿੰਘ ਚੰਦੀ

ੴ ਸਤਿ ਗੁਰ ਪ੍ਰਸਾਦਿ
ਪੰਜਾਬ ਵਿੱਚ ਕਾਨੂਨ ਦਾ ਨਿਕਲਿਆ ਦੀਵਾਲਾ
ਪੰਜਾਬ ਦੀ ਹਾਲਤ ਅਜਿਹੀ ਹੋਈ ਪਈ ਹੈ ਕਿ, ਇਸ ਵਿੱਚ ਕਾਨੂਨ ਨਾਮ ਦੀ ਕੋਈ ਚੀਜ਼ ਕਿਸੇ ਪਾਸੇ ਵੀ ਨਜ਼ਰ ਨਹੀਂ ਆਉਂਦੀ।
ਅਧਿਆਪਕ ਵਰਗ, ਜੋ ਸਭਿਅਤਾ ਦੀ ਜੜ੍ਹ ਮੰਨਿਆ ਜਾਂਦਾ ਹੈ, ਨੂੰ ਨਿੱਤ ਪੁਲਸ ਦੇ ਡੰਡੇ ਨਾਲ ਖੁਆਰ ਕੀਤਾ ਜਾ ਰਿਹਾ ਹੈ, ਜਿਸ ਦੀਆਂ ਖਬਰਾਂ ਮੀਡੀਏ ਦੀਆਂ ਸੁਰਖੀਆਂ ਬਣੀਆਂ ਆਮ ਹੀ ਵੇਖੀਆਂ ਜਾ ਸਕਦੀਆਂ ਹਨ।
ਪ੍ਰੈਸ ਨਾਲ ਇਵੇਂ ਦਾ ਸਲੂਕ ਕੀਤਾ ਜਾਂਦਾ ਹੈ, ਜਿਵੇਂ ਉਹ ਦੇਸ਼ ਦੀ ਸਜੱਗ ਪਰਹਿਰੀ ਨਾ ਹੋ ਕੇ, ਹਾਕਮਾਂ ਦੀ ਨਿੱਜੀ ਗੁਲਾਮ ਕੋਈ ਸੰਸਥਾ ਹੋਵੇ। ਉਹ ਪਰੈਸ ਵਾਲਿਆਂ ਨੂੰ ਜਿਸ ਦੇ ਚਾਹੇ ਪੈਰੀਂ ਪਾਉਂਦੇ ਰਹਣ, ਪ੍ਰੈਸ ਵਾਲੇ ਉਸ ਬਾਰੇ ਕੋਈ ਆਵਾਜ਼ ਨਾ ਉਠਾਉਣ, ਤਾਂ ਜੋ ਸਰਕਾਰ ਦੀਆਂ, ਉਸ ਦੀ ਸਰਪ੍ਰੱਸਤੀ ਹੇਠ ਪਲਣ ਵਾਲੇ ਅਖੌਤੀ ਧਾਰਮਕ ਵੱਗ ਦੀਆਂ ਵਧੀਕੀਆਂ ਜੱਗ ਜ਼ਾਹਰ ਨਾ ਹੋਣ।
ਨੌਜਵਾਨ, ਜੋ ਕਿਸੇ ਵੀ ਧਰਮ ਜਾਂ ਦੇਸ਼ ਦਾ ਭਵਿੱਖ ਹੁੰਦੇ ਹਨ, ਨੂੰ ਨਸ਼ਿਆਂ ਵਿੱਚ ਗਰਕ ਕਰਨ ਲਈ, ਨਸ਼ਿਆਂ ਦਾ ਹੜ੍ਹ ਵਗ ਰਿਹਾ ਹੈ, ਪਿਛਲੇ ਇੱਕ ਮਹੀਨੇ ਵਿੱਚ ਹੀ ਪੰਜਾਬ ਵਿਚ, ਖਰਬਾਂ ਰੁਪਏ ਦੀ ਸਮੈਕ ਫੜੀ ਗਈ ਹੈ, ਜਿਸ ਤੋਂ ਅੰਦਾਜ਼ਾ ਹੁੰਦਾ ਹੈ ਕਿ, ਪੰਜਾਬ ਦੇ ਲੋਕਾਂ ਦੀ ਹਾਲਤ, ਕਿਸੇ ਵੇਲੇ ਦੇ ਚੀਨ ਦੇ ਲੋਕਾਂ ਵਰਗੀ ਕਰਨ ਦੀ ਪੂਰੀ ਤਿਆਰੀ ਹੈ। ਟੀ, ਵੀ, ਅਤੇ ਫਿਲਮਾਂ ਰਾਹੀਂ, ਨੌਜਵਾਨਾਂ ਸਾਮ੍ਹਣੇ ਨੰਗੇਜ਼ ਵਾਦ ਨੂੰ ਪਰੋਸਿਆ ਜਾ ਰਿਹਾ ਹੈ। ਪਿਛਲੇ ਦਿਨੀਂ ਤਾਂ ਇੱਕ ਬੱਸ ਵਿੱਚ ਹੀ ਬਲਿਊ ਫਿਲਮ ਲਗਾ ਦਿੱਤੀ ਗਈ ਸੀ, ਉਸ ਬੱਸ ਦੇ ਸਟਾਫ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਇਨ੍ਹਾਂ ਗੱਲਾਂ ਤੋਂ ਸਾਫ ਜ਼ਾਹਰ ਹੈ ਕਿ ਇਹ ਸਾਰਾ ਕੁੱਝ ਸਰਕਾਰ ਦੀ ਸਰਪ੍ਰੱਸਤੀ ਹੇਠ ਹੋ ਰਿਹਾ ਹੈ।
ਕਿਸਾਨ, ਜੋ ਪੰਜਾਬ ਦੀ ਰੀੜ੍ਹ ਦੀ ਹੱਡੀ ਹਨ, ਬੁਰੀ ਹਾਲਤ ਵਿਚ, ਜਾਂ ਤਾਂ ਅਪਣੀਆਂ ਜ਼ਮੀਨਾਂ ਵੇਚ ਕੇ, ਵਿਦੇਸ਼ ਜਾਣ ਦੀ ਲਾਲਚ ਕਾਰਨ, ਵਿਦੇਸ਼ੀਂ ਜਾ ਕੇ ਰੁਲ ਰਹੇ ਹਨ, ਜਾਂ ਵਦੇਸ਼ਾਂ ਦੇ ਰਾਹਾਂ ਵਿੱਚ ਮੌਤ ਦੀਆਂ ਘੜੀਆਂ ਗਿਣ ਰਹੇ ਹਨ। ਜਾਂ ਫਿਰ ਕਰਜ਼ੇ ਦੇ ਬੋਝ ਥੱਲੇ ਦੱਬੇ, ਖੁਦ ਕੁਸ਼ੀਆਂ ਕਰ ਰਹੇ ਹਨ। ਵਪਾਰੀਆਂ ਨੂੰ ਤਾਂ ਹਜ਼ਾਰਾਂ ਸਹੂਲਤਾਂ ਦਿਤੀਆਂ ਜਾ ਰਹੀਆਂ ਹਨ, ਪਰ ਕਿਸਾਨਾਂ ਲਈ ਰਾਹਤ ਦੇ ਨਾਮ ਥੱਲੇ ਵਿਖਾਵੇ ਤੋਂ ਵੱਧ ਕੁੱਝ ਵੀ ਨਹੀਂ।
ਇਵੇਂ ਮਾਲੂਮ ਹੁੰਦਾ ਹੈ ਜਿਵੇਂ, ਆਮ ਆਦਮੀ ਨੂੰ ਲੁੱਟਣ ਦਾ ਸਿਆਸੀ ਲੋਕਾਂ ਨੂੰ ਪੂਰਾ ਹੱਕ ਹੈ।
ਇਸ ਵਿੱਚ ਬਹੁਤਾ ਦੋਸ਼ ਉਨ੍ਹਾਂ ਪੁਲਸ ਅਧਿਕਾਰੀਆਂ ਦਾ ਹੈ ਜੋ ਸਿਆਸੀ ਆਕਾਵਾਂ ਦੀ ਜੀ ਹਜ਼ੂਰੀ ਕਰਦਿਆਂ, ਪੰਜਾਬ ਦੇ ਅਸਲੀ ਵਾਰਸਾਂ ਤੇ ਡੰਡੇ, ਗੋਲੀਆਂ ਵਰ੍ਹਾਉਣ ਲਈ ਹਰ ਵੇਲੇ ਤਿਆਰ ਰਹਿੰਦੇ ਹਨ।
ਪਰ ਕੱਲ ਦੀ ਘਟਨਾ ਨੇ ਇੱਕ ਨਵਾਂ ਸਵਾਲ ਖੜਾ ਕਰ ਦਿੱਤਾ ਹੈ। ਜਦੋਂ ਪੁਲਸ ਕਪਤਾਨ, ਅਪਣੇ ਇਲਾਕੇ ਵਿੱਚ ਹੀ, ਇੱਕ ਹੋਟਲ ਵਿਚ, ਅਪਣੇ ਬੱਚਿਆਂ ਸਮੇਤ ਨਾਸ਼ਤਾ ਕਰਦਾ ਹੋਇਆ, ਅਪਣੀਆਂ ਲੜਕੀਆਂ ਨੂੰ ਹੀ ਗੁੰਡਿਆਂ ਦੀ ਗੁੰਡਾ ਗਰਦੀ ਤੋਂ ਬਚਾਉਣ ਵਿੱਚ ਅਸਮਰੱਥ ਹੋਵੇ, ਇਸੇ ਉਪ੍ਰਾਲੇ ਵਿੱਚ ਅਪਣੇ ਬਾਡੀਗਾਰਡ ਦੀ ਜਾਨ ਗਵਾ ਬੈਠੇ, ਤਾਂ ਆਮ ਆਦਮੀ ਦੀਆਂ ਬੱਚੀਆਂ ਦਾ ਕੀ ਹਾਲ ਹੋਵੇਗਾ?
ਵਿਚਾਰਨ ਵਾਲੀ ਗੱਲ ਹੈ ਕਿ ਇਹ ਉਸ ਇਲਾਕੇ ਦੀ ਘਟਨਾ ਹੈ, ਜਿੱਥੋਂ ਗੁਰਮਤੇ ਕਰ ਕੇ ਸਿੱਖ, ਵਿਦੇਸ਼ੀ ਹਮਲਾਵਰਾਂ ਤੋਂ ਭਾਰਤੀ ਬੱਚੀਆਂ ਦੀ ਇਜ਼ਤ ਬਚਾ ਲਿਆ ਕਰਦੇ ਸਨ। (ਕੀ ਇਸ ਨਾਲ ਇਹ ਸਾਬਤ ਨਹੀਂ ਹੁੰਦਾ ਕਿ ਸਿੱਖਾਂ ਵਿਚੋਂ ਵੀ ਸਵੈਮਾਨ ਖਤਮ ਹੋ ਗਿਆ ਹੈ?)
ਜੇ ਅਜਿਹਾ ਨਹੀਂ ਹੈ ਤਾਂ ਇਸ ਸਰਕਾਰ ਨੂੰ ਪੰਜਾਬ ਦੇ ਗਲੋਂ ਲਾਹੁਣ ਦਾ ਛੇਤੀ ਤੋਂ ਛੇਤੀ ਉਪ੍ਰਾਲਾ ਹੋਣਾ ਚਾਹੀਦਾ ਹੈ।

ਅਮਰ ਜੀਤ ਸਿੰਘ ਚੰਦੀ
ਫੋਨ: ੯੧ ੯੭੫੬੨ ੬੪੬੨੧


(20/05/10)
ਕਿਰਪਾਲ ਸਿੰਘ ਬਠਿੰਡਾ

ਚੋਰ ਕਿਸੇ ਦੇ ਘਰ ਚੋਰੀ ਕਰਨ ਜਾਂਦਾ ਹੈ ਪਰ ਠੱਗ ਕੋਲ ਲੋਕ ਖ਼ੁਦ ਜਾ ਕੇ ਠੱਗੇ ਜਾਂਦੇ ਹਨ: ਭਾਈ ਅਮਰੀਕ ਸਿੰਘ
ਸ਼ਿਕਾਰੀ ਚੋਗਾ ਤਾਂ ਪੰਛੀ ਦੀ ਪਸੰਦ ਦਾ ਪਾਉਂਦਾ ਹੈ ਪਰ ਜਾਲ ਆਪਣੀ ਪਸੰਦ ਦਾ ਪਾਉਂਦਾ ਹੈ

ਬਠਿੰਡਾ, 20 ਮਈ (ਕਿਰਪਾਲ ਸਿੰਘ) : ਬੇਸ਼ੱਕ ਚੋਰ ਅਤੇ ਠੱਗਾਂ ਦੇ ਮਸਕਦ ਤੇ ਤਰੀਕੇ ਇੱਕੋ ਜਿਹੇ ਹੁੰਦੇ ਹਨ ਪਰ ਫਿਰ ਵੀ ਦੋਵਾਂ ਵਿੱਚ ਅੰਤਰ ਹੈ ਅਤੇ ਦੋਵਾਂ ਨੂੰ ਵੱਖ ਵੱਖ ਨਾਵਾਂ ਨਾਲ ਬੁਲਾਇਆ ਜਾਂਦਾ ਹੈ, ਇਸੇ ਕਰਕੇ ਅਸੀਂ ਕਦੀ ਸੱਜਣ ਨੂੰ ਚੋਰ ਅਤੇ ਭੂਮੀਏ ਨੂੰ ਠੱਗ ਨਹੀਂ ਕਿਹਾ ਹਮੇਸ਼ਾ ਸੱਜਣ ਠੱਗ ਅਤੇ ਭੂਮੀਆ ਚੋਰ ਹੀ ਕਹਿੰਦੇ ਹਾਂ। ਇਹ ਸ਼ਬਦ ਅੱਜ ਸਵੇਰੇ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਤੋਂ ਲੜੀਵਾਰ ਚੱਲ ਰਹੀ ਕਥਾ ਦੌਰਾਨ ਭਾਈ ਅਮਰੀਕ ਸਿੰਘ ਨੇ ਕਹੇ, ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀ ਕਲਾ ਟਾਈਮ ਟੀ. ਵੀ. `ਤੇ ਹੋ ਰਿਹਾ ਸੀ। ਉਨ੍ਹਾਂ ਕਿਹਾ ਕਿ ਮਕਸਦ ਤਾਂ ਦੋਹਾਂ ਦਾ ਇੱਕ ਹੀ ਹੈ, ਦੂਸਰੇ ਦੇ ਧਨ ਪਦਾਰਥ ਨੂੰ ਆਪਣੇ ਕਬਜ਼ੇ ਵਿੱਚ ਲੈਣਾ ਅਤੇ ਤਰੀਕਾ ਵੀ ਇੱਕੋ ਹੈ ਕਿ ਦੂਜੇ ਨੂੰ ਧੋਖਾ ਦੇ ਕੇ ਠੱਗੀ ਮਾਰਦੇ ਜਾਂ ਚੋਰੀ ਕਰਦੇ ਹਨ ਪਰ ਇਨ੍ਹਾਂ ਵਿੱਚੋਂ ਠੱਗ ਜਿਆਦਾ ਖਤਰਨਾਕ ਹੈ ਕਿਉਂਕਿ ਚੋਰ ਤਾਂ ਕਿਸੇ ਦੇ ਘਰ ਆ ਕੇ ਸੁੱਤੇ ਹੋਣ `ਤੇ ਚੋਰੀ ਕਰਦਾ ਹੈ, ਜਿਸ ਤੋਂ ਸੁਚੇਤ ਰਹਿ ਕੇ ਬਚਿਆ ਜਾ ਸਕਦਾ ਹੈ ਪਰ ਠੱਗ ਕੋਲ ਲੋਕੀਂ ਆਪਣੀ ਮਰਜ਼ੀ ਨਾਲ ਜਾਂਦੇ ਹਨ ਅਤੇ ਉਥੇ ਜਾ ਕੇ ਠੱਗੇ ਜਾਂਦੇ ਹਨ, ਇਸ ਲਈ ਇਨ੍ਹਾਂ ਤੋਂ ਬਚਣ ਲਈ ਜਿਆਦਾ ਸੁਚੇਤ ਹੋਣ ਦੀ ਲੋੜ ਹੈ। ਭਾਈ ਅਮਰੀਕ ਸਿੰਘ ਨੇ ਕਿਹਾ ਕਿ ਸੱਜਣ ਠੱਗ ਦੀ ਤਰ੍ਹਾਂ ਅੱਜ ਵੀ ਬਹੁਤ ਲੋਕ ਧਾਰਮਿਕ ਲਿਬਾਸ ਵਿੱਚ ਲੋਕਾਂ ਨਾਲ ਠੱਗੀ ਮਾਰ ਰਹੇ ਹਨ। ਉਨ੍ਹਾਂ ਕਿਹਾ ਕਿ ਠੱਗ ਅਤੇ ਸ਼ਿਕਾਰੀ ਦੋਵਾਂ ਦਾ ਮਕਸਦ ਵੀ ਇੱਕ ਹੁੰਦਾ ਹੈ, ਆਪਣੇ ਸ਼ਿਕਾਰ ਨੂੰ ਆਪਣੇ ਜਾਲ ਵਿੱਚ ਫਸਾਉਣਾ। ਆਪਣੇ ਜਾਲ ਵਿੱਚ ਫਸਾਉਣ ਲਈ ਸਿਕਾਰੀ ਨੂੰ ਚੋਗ ਤਾਂ ਹਮੇਸ਼ਾ ਪੰਛੀ ਦੀ ਪਸੰਦ ਦਾ ਪਾਉਣਾ ਪੈਂਦਾ ਹੈ ਤਾਂ ਹੀ ਉਹ ਚੋਗ ਚੁਗਣ ਆਉਂਦੇ ਹਨ, ਜੇਕਰ ਚੋਗ ਉਨ੍ਹਾਂ ਦੀ ਪਸੰਦ ਦਾ ਨਾ ਹੋਵੇ ਤਾਂ ਉਹ ਕਦੀ ਵੀ ਚੋਗਾ ਚੁਗਣ ਲਈ ਨਹੀਂ ਆਉਂਦੇ। ਪਰ ਜਾਲ ਕਦੀ ਵੀ ਪੰਛੀ ਦੀ ਪਸੰਦ ਦਾ ਨਹੀਂ ਹੁੰਦਾ, ਉਹ ਹਮੇਸ਼ਾ ਸ਼ਿਕਾਰੀ ਦੀ ਪਸੰਦ ਦਾ ਹੁੰਦਾ ਹੈ। ਇਸੇ ਤਰ੍ਹਾਂ ਧਾਰਮਿਕ ਲਿਬਾਸ ਵਾਲੇ ਠੱਗ ਬਾਬੇ ਚੋਗਾ ਹਮੇਸ਼ਾਂ ਆਪਣੇ ਸ਼ਿਕਾਰ ਦੀ ਪਸੰਦ ਦਾ ਪਾਉਂਦੇ ਹਨ। ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਸਿੱਖ ਉਨ੍ਹਾਂ ਦੇ ਡੇਰੇ ਵਿੱਚ ਤਾਂ ਹੀ ਆਉਣਗੇ ਜੇ ਉਥੇ ਗੁਰਬਾਣੀ ਦੇ ਸ਼ਬਦ ਪੜ੍ਹੇ ਜਾਂਦੇ ਹਨ, ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਦੀ ਗੱਲ ਹੁੰਦੀ ਹੈ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ, ਇਸੇ ਲਈ ਹਰ ਡੇਰੇ ਵਿੱਚ ਇਹ ਸਭ ਕੁੱਝ ਚੋਗਾ ਪਾਉਣ ਲਈ ਹੀ ਤਾਂ ਹੁੰਦਾ ਹੈ, ਇਸੇ ਕਾਰਨ ਸਿੱਖ ਉਥੇ ਜਾਣਾ ਸ਼ੁਰੂ ਕਰ ਦਿੰਦੇ ਹਨ ਕਿ ਇਥੇ ਗੱਲ ਤਾਂ ਗੁਰੂ ਗ੍ਰੰਥ ਸਹਿਬ ਦੀ, ਗੁਰੂ ਨਾਨਕ ਦੀ-ਗੁਰੂ ਗੋਬਿੰਦ ਸਿੰਘ ਦੀ ਹੀ ਹੁੰਦੀ ਹੈ। ਪਰ ਜਾਲ ਉਹ ਆਪਣਾ ਵਿਛਾਉਂਦੇ ਹਨ ਤੇ ਭੋਲੇ ਸਿੱਖਾਂ ਨੂੰ ਪਤਾ ਉਸ ਸਮੇਂ ਲੱਗਦਾ ਹੈ ਜਦੋਂ ਉਹ ਉਨ੍ਹਾਂ ਦੇ ਜਾਲ ਵਿੱਚ ਫਸ ਗਏ, ਜਿਹੜੇ ਪਹਿਲਾਂ ਪੜ੍ਹਦੇ ਤਾਂ ਇਹ ਹੋਣ “ਸਭ ਤੇ ਵਡਾ ਸਤਿਗੁਰੁ ਨਾਨਕੁ ਜਿਨਿ ਕਲ ਰਾਖੀ ਮੇਰੀ॥” ਪਰ ਜੇ ਉਨ੍ਹਾਂ ਤੋਂ ਪੁੱਛੋ ਸਭ ਤੋਂ ਵੱਡਾ ਕੌਣ ਹੈ ਤਾਂ ਕਹਿਣਗੇ ਜਿਸ ਦੇ ਨਾਮ `ਤੇ ਸਾਡੇ ਸੰਤਾਂ ਦਾ ਡੇਰਾ ਚੱਲਦਾ ਹੈ, ਉਹ ਮਹਾਂਪੁਰਖ ਸਭ ਤੋਂ ਵੱਡਾ ਹੈ, ਉਸ ਵਰਗਾ ਹੋਰ ਕੋਈ ਨਹੀਂ। ਭਾਈ ਅਮਰੀਕ ਸਿੰਘ ਨੇ ਕਿਹਾ ਕਿ ਜਿਸ ਸਮੇਂ ਭੋਲੇ ਸਿਖ ਕਿਸੇ ਡੇਰੇ ਦੇ ਮੁਖੀ ਨੂੰ ਸਭ ਤੋਂ ਵੱਡਾ ਕਹਿਣਾ ਸ਼ੁਰੂ ਕਰ ਦੇਣ, ਸਮਝੋ ਉਹ ਉਸ ਸਮੇਂ ਧਾਰਮਿਕ ਠੱਗਾਂ ਦੇ ਜਾਲ ਵਿੱਚ ਫਸ ਗਿਆ ਹੈ। ਪਰ ਉਸ ਸਮੇਂ ਆਪਣੀ ਆਤਮਿਕ ਨੀਂਦ ਵਿੱਚ ਸੁੱਤੇ ਹੋਣ ਦੇ ਕਾਰਨ ਉਸ ਨੂੰ ਉਸ ਜਾਲ ਵਿੱਚੋਂ ਨਿਕਲਣਾ ਮੁਸ਼ਕਲ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸੱਜਣ ਠੱਗ ਉਸ ਸਮੇਂ ਲੁੱਟਦਾ ਸੀ, ਜਦੋਂ ਮਨੁੱਖ ਸਰੀਰਕ ਨੀਂਦ ਸੌਂ ਜਾਂਦਾ ਸੀ ਅਤੇ ਧਾਰਮਿਕ ਠੱਗ ਉਸ ਸਮੇਂ ਲੁੱਟਦੇ ਹਨ ਜਦੋਂ ਮਨੁੱਖ ਆਤਮਿਕ ਜਾਂ ਮਾਨਸਿਕ ਨੀਂਦ ਸੌਂ ਜਾਂਦੇ ਹਨ। ਸਰੀਰਕ ਨੀਂਦ `ਚੋਂ ਜਗਾਉਣ ਲਈ ਘੜੀਆਂ `ਤੇ ਅਲਾਰਮ ਲਗਾਏ ਜਾਂਦੇ ਹਨ ਪਰ ਆਤਮਿਕ ਨੀਂਦ `ਚੋਂ ਜਗਾਉਣ ਲਈ ਗੁਰੂ ਦੇ ਸ਼ਬਦ ਦੀ ਲੋੜ ਪੈਂਦੀ ਹੈ। ਜਿਸ ਵੀ ਸਿੱਖ ਕੋਲ ਗੁਰੂ ਦੇ ਸ਼ਬਦ ਦਾ ਅਲਾਰਮ ਹੈ ਤੇ ਉਸ ਅਲਾਰਮ ਨੂੰ ਵਰਤਣ ਦੀ ਜਾਂਚ ਉਸ ਨੂੰ ਆਉਂਦੀ ਹੈ, ਉਹ ਕਦੀ ਵੀ ਇਨ੍ਹਾਂ ਧਾਰਮਿਕ ਠੱਗਾਂ ਦੇ ਜਾਲ ਵਿੱਚ ਨਹੀਂ ਫਸ ਸਕਦਾ। ਸੋ ਆਉ ਆਪਾਂ ਗੁਰੂ ਦੇ ਸਬਦ ਦੇ ਅਲਾਰਮ ਦੀ ਵਰਤੋਂ ਕਰਨੀ ਸਿਖੀਏ ਅਤੇ ਆਪਣਾ ਅਧਿਆਤਮਕ ਸਰਮਾਇਆ ਠੱਗਾਂ ਤੋਂ ਬਚਾ ਕੇ ਰੱਖੀਏ।

***************************************************************

ਵੀਰ ਮਹਿੰਦੀਰੱਤਾ ਜੀਉ, ਮੱਝ ਦੀ ਤਸਵੀਰ `ਤੇ ਹਾਥੀ ਲਿਖ ਕੇ, ਅਸਲ ਮੁੱਦੇ ਨੂੰ ਭੰਬਲਭੂਸੇ `ਚ ਪਾਉਣ ਦਾ ਯਤਨ ਨਾ ਕਰੋ ਜੀ।
ਸਤਿਕਾਰਯੋਗ ਵੀਰ ਗੁਰਿੰਦਰ ਸਿੰਘ ਮਹਿੰਦੀਰੱਤਾ ਜੀਉ
ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਹਿ॥

ਜੋਗਿੰਦਰ ਸਿੰਘ ਸਪੋਕਸਮੈਨ ਦੀ ਵਕਾਲਤ ਕਰਦਾ ਆਪ ਜੀ ਦਾ ਪੱਤਰ ਮਿੱਤੀ 9 ਮਈ 2010 ਸਿੱਖ ਮਾਰਗ ਅਤੇ ਪੰਜਾਬ ਟੂਡੇ ਨਿਊਜ਼, `ਤੇ ਕਾਫੀ ਲੇਟ ਪੜ੍ਹਿਆ। ਮੈਂ ਇਸ ਪੱਤਰ ਦਾ ਜਵਾਬ ਨਹੀਂ ਸੀ ਦੇਣਾ ਚਾਹੁੰਦਾ ਕਿਉਕਿ ਇਸ ਵਿੱਚ “ਪਾਣੀ `ਚ ਮਧਾਣੀ ਪਾਉਣ” ਤੋਂ ਵੱਧ ਕੁੱਝ ਨਹੀਂ ਹੈ। ਪਰ ਕਿਉਂਕਿ ਤੁਸੀਂ ਇਸ ਵਿੱਚ ਜੋਗਿੰਦਰ ਸਿੰਘ ਵਲੋਂ ਹਰਲਾਜ ਸਿੰਘ ਬਹਾਦਰਪੁਰ ਨੂੰ ਲਿਖੇ ਪੱਤਰ ਨੂੰ ਵੀ ਹੂਬਹੂ ਛਾਪਿਆ ਹੈ ਜਿਸ ਵਿੱਚ ਮੇਰੇ ਨਾਮ ਦਾ ਜਿਕਰ ਵੀ ਕੀਤਾ ਹੈ, ਇਸ ਲਈ ਕਈ ਪਾਸਿਆ ਤੋ ਫੋਨ ਆਉਣ ਕਰਕੇ ਮੈਨੂੰ ਇਸ ਦਾ ਜਵਾਬ ਦੇਣ ਪਿਆ। ਆਪ ਜੀ ਨੂੰ ਬੇਨਤੀ ਹੈ ਕਿ ਜਿੱਥੇ ਤੁਸੀ ਆਪਣਾ 9 ਮਈ ਵਾਲਾ ਪੱਤਰ ਲਿਖਣ ਲਈ 13 ਕੀਮਤੀ ਘੰਟੇ ਖਰਚੇ ਉਥੇ ਕੁੱਝ ਮਿੰਟ ਇਸ ਪੱਤਰ ਪੜਨ ਲਈ ਵੀ ਜਰੂਰ ਲਾਉਣੇ ਅਤੇ ਹੋ ਸਕੇ ਜਵਾਬ ਦੇਣ ਦੀ ਖੇਚਲ ਵੀ ਕਰਨੀ ਜੀ। ਉਸ ਪੱਤਰ ਵਿੱਚ ਜੋਗਿੰਦਰ ਸਿੰਘ ਨੇ ਲਿਖਿਆ ਹੈ,” ਇਹ ਮਾੜੀ ਸੋਚ ਜਿਸ ਦੇ ਵੀ ਦਿਲ ਵਿੱਚ ਆ ਜਾਵੇ, ਉਸ ਨੂੰ ਸਮਝਾਇਆ ਨਹੀਂ ਜਾ ਸਕਦਾ। ਕਿਰਪਾਲ ਸਿੰਘ ਨੂੰ ਵੀ ਅਸੀਂ ਨਹੀਂ ਸਮਝਾ ਸਕੇ। . . . . ਕ੍ਰਿਪਾਲ ਸਿੰਘ ਦੀ ਤਰ੍ਹਾਂ ਉਹ ਸਾਰੀਆਂ ਗੱਲਾਂ ਹੁਣ ਤਹਾਨੂੰ ਵੀ ਬੁਰੀਆਂ ਲੱਗਣ ਲੱਗ ਪੈਣਗੀਆਂ ਜੋ ਤਹਾਡੀ ਇੱਕ ਖ਼ਬਰ ਨਾ ਛਾਪਣ ਦੀ ਗੁਸਤਾਖੀ ਕਰਨ ਤੋ ਪਹਿਲਾਂ ਚੰਗੀਆਂ ਲਗਦੀਆਂ ਸਨ। ਕਿੳਂਕਿ ਤਹਾਨੂੰ ਸਪੋਕਸਮੈਨ ਨਾਲ ਮੋਹ ਘੱਟ ਸੀ, ਤੇ ਆਪਣੇ ਆਪ ਨਾਲ ਜਿਆਦਾ ਸੀ। ਕ੍ਰਿਪਾਲ ਸਿੰਘ ਵਾਲੀ ਹੀ ਹਾਲਤ ਹੈ। ਇਸ ਲਈ ਇਸ ਦਾ ਜਵਾਬ ਦੇਣਾ ਜਰੂਰੀ ਹੋ ਗਿਆ ਸੀ “
ਵੀਰ ਮਹਿੰਦੀਰੱਤਾ ਜੀਉ ਤਹਾਨੂੰ ਤਾਂ ਸਭ ਪਤਾ ਹੈ ਕਿ ਮੈਨੂੰ ਕਿਸ ਤਰ੍ਹਾਂ ਸਮਝਾਇਆ ਗਿਆ ਹੈ ਕਿਉਂਕਿ ਤੁਸੀ ਤਾਂ ਖੁਦ ਉਸ ਮੀਟਿੰਗ ਵਿੱਚ ਸ਼ਾਮਲ ਸੀ, ਜਿਸ ਦਾ ਜ਼ਿਕਰ ਗੁਰਨਾਮ ਸਿੰਘ ਅਕੀਦਾ ਨੇ ਆਪਣੀ ਪੁਸਤਕ ‘ਪੱਤਰਕਾਰ ਦੀ ਮੌਤ’ ਚ ਬਹੁਤ ਪਹਿਲਾਂ ਹੀ ਕਰ ਦਿੱਤਾ ਸੀ, ਅਤੇ ਹੁਣ “ਉੱਚਾ ਦਰ ਬਾਬਾ ਨਾਨਕ ਦਾ” ਲਈ ਜਮੀਨ ਅਕੁਐਇਰ ਕਮੇਟੀ ਦੇ ਚੇਅਰਮੈਨ ਸ: ਰਘਬੀਰ ਸਿੰਘ ਢਿੱਲੋਂ ਨੇ ਵੀ ਵੈਬਸਾਇਟ `ਤੇ ਪਾਏ ਆਪਣੇ ਇੱਕ ਪੱਤਰ ਵਿੱਚ ਲਿਖ ਦਿੱਤਾ ਹੈ, ਜਿਸ ਨੂੰ ਵੀ ਅੱਜ ਪੜ੍ਹਿਆ ਜਾ ਸਕਦਾ ਹੈ। ਪਰ ਫਿਰ ਪਾਠਕਾਂ ਦੀ ਜਾਣਕਾਰੀ ਲਈ ਮੈਂ ਮਈ 2008 ਨੂੰ ਜੋਗਿੰਦਰ ਸਿੰਘ ਦੇ ਘਰ ਏਕਸ ਦੇ ਬਾਰਕ ਜਥੇਬੰਦੀ ਦੀ ਹੋਈ ਮੀਟਿੰਗ ਦੀ ਉਸ ਘਟਨਾਕ੍ਰਮ ਨੂੰ ਪਾਠਕਾਂ ਦੇ ਸਾਹਮਣੇ ਕਰ ਰਿਹਾ ਤਾਂ ਕਿ ਉਨ੍ਹਾਂ ਨੂੰ ਪਤਾ ਲੱਗ ਜਾਵੇ ਕਿ ਜੋਗਿੰਦਰ ਸਿੰਘ ਨੇ ਮੈਨੂੰ ਕਿਸ ਤਰ੍ਹਾਂ ਸਮਝਾਇਆ ਸੀ ਅਤੇ ਮੇਰੇ ਦਿਲ ਵਿੱਚ ਉਹ ਕਿਹੜੀ ਮਾੜੀ ਸੋਚ ਆ ਗਈ ਜਿਸ ਕਾਰਣ ਮੈਨੂੰ ਸਮਝ ਨਾ ਆ ਸਕੀ। ਉਸ ਦਿਨ ਮੈਂ ਖੜ੍ਹਾ ਹੋ ਕੇ ਬੇਨਤੀ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਪ੍ਰਤੀ ਕੋਈ ਟਿਪਣੀ ਨਾ ਕੀਤੀ ਜਾਵੇ ਕਿਉਂਕਿ ਇਹ ਕਿਸੇ ਸਿੱਖ ਨੂੰ ਪ੍ਰਵਾਨ ਨਹੀਂ ਹੋਵੇਗੀ। ਸਪੋਕਸਮੈਨ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਪ੍ਰਮਾਣਿਕਤਾ ਅਤੇ ਸਤਿਕਾਰ ਸਬੰਧੀ ਜਦੋਂ ਵੀ ਕੋਈ ਟਿਪਣੀ ਜਾਂ ਲੇਖ ਛਪਿਆ ਉਸ ਸਮੇਂ ਮੁਆਫੀ ਵੀ ਮੰਗਣੀ ਪਈ। ਜੇ ਪਿਛਲੀਆਂ ਵਾਪਰੀਆ ਘਟਨਾਵਾਂ ਤੋਂ ਸੇਧ ਲੈ ਕੇ ਆਪਣੀ ਸੋਚ ਵਿੱਚ ਤਬਦੀਲੀ ਨਾ ਕੀਤੀ ਤਾਂ 98% ਸਿੱਖ ਆਪਣੇ ਵਿਰੁੱਧ ਹੋ ਜਾਣਗੇ ਤੇ ਜਿਹੜਾ ਸੁਧਾਰ ਦਾ ਕੰਮ ਸਪੋਕਸਮੈਨ ਨੇ ਆਪਣੇ ਹੱਥ ਵਿੱਚ ਲਿਆ ਹੈ ਉਹ ਅੱਧ ਵਿਚਕਾਰ ਰਹਿ ਜਾਣਾ ਹੈ ਅਤੇ ਆਪਣੀ ਬਦਨਾਮੀ ਵੀ ਹੋ ਜਾਣੀ ਹੈ। ਹੁਣ ਤੱਕ ਤਾਂ ਕੌਮ ਦਸਮ ਗ੍ਰੰਥ ਅਤੇ ਰਾਗਮਾਲ ਦੇ ਵਿਵਾਦ ਨੂੰ ਹੱਲ ਨਹੀਂ ਕਰ ਸਕੀ, ਫਿਰ ਗੁਰੂ ਗ੍ਰੰਥ ਸਾਹਿਬ ਪ੍ਰਤੀ ਨਵੇ ਵਿਵਾਦ ਖੜ੍ਹੇ ਕੀਤੇ ਜਾਣ ਨਾਲ ਕੌਮ ਅਤੇ ਸਪੋਕਸਮੈਨ ਨੂੰ ਕੀ ਲਾਭ ਹੋਵੇਗਾ, ਸਗੋਂ ਉਲਟਾ ਨੁਕਸਾਨ ਹੋਵੇਗਾ, ਜਿਸ ਤੋਂ ਬਚਣ ਦੀ ਭਾਰੀ ਲੋੜ ਹੈ।
ਇਹ ਸੁਣਦਿਆਂ ਸਾਰ ਹੀ ਸੌਦਾ ਸੰਪਾਦਕ ਜੀ ਦਾ ਪਾਰਾ ਇਤਨਾ ਚੜ੍ਹ ਗਿਆ ਕਿ ਉਹ ਵਿਚੋ ਹੀ ਉੱਠ ਕੇ ਬੋਲਣ ਲੱਗੇ,” ਤੁਸੀਂ ਇਹ ਮਸਲਾ ਦੋ ਤਿੰਨ ਵਾਰ ਪਹਿਲਾਂ ਵੀ ਮੀਟਿੰਗ `ਚ ਉਠਾ ਚੁੱਕੇ ਹੋ, ਕਈ ਵਾਰ ਫੋਨ `ਤੇ ਵੀ ਇਸ ਸਬੰਧੀ ਗੱਲ ਕਰ ਚੁੱਕੇ ਹੋ। ਡ: ਗੁਰਸ਼ਰਨਜੀਤ ਸਿੰਘ ਨਾਲ ਵੀ ਗੱਲ ਕਰ ਚੁੱਕੇ ਹੋ ਪਰ ਇਸ ਦੇ ਬਾਵਜੂਦ ਤਹਾਨੂੰ ਸਮਝ ਨਹੀ ਆਈਂ। ਸਾਨੂੰ ਤੁਹਾਡੇ ਵਰਗਾ ਐਸਾ ਕੋਈ ਵਿਅਕਤੀ ਨਹੀਂ ਚਾਹੀਦਾ ਜਿਹੜਾ ਵਾਰ ਵਾਰ ਇੱਕੋ ਮਸਲਾ ਉਠਾ ਕੇ ਮੀਟਿੰਗ ਦਾ ਕੀਮਤੀ ਸਮਾਂ ਜ਼ਾਇਆ ਕਰੇ। ਸਾਡੀ ਜਥੇਬੰਦੀ ਦਾ ਮੈਂਬਰ ਸਿਰਫ ਉਹ ਹੀ ਰਹਿ ਸਕਦਾ ਹੈ ਜਿਹੜਾ ਸਾਡੀ ਸੋਚ ਮੁਤਾਬਿਕ ਚੱਲੇ। ਜਿਸ ਦੀ ਮਰਜੀ ਇੱਥੇ ਬੈਠੇ ਨਹੀਂ ਤਾ ਉੱਠ ਕੇ ਜਾ ਸਕਦਾ ਹੈ।” ਮਹਿੰਦੀਰੱਤਾ ਜੀ ਸਮੇਤ ਉਸ ਮੀਟਿੰਗ ਵਿੱਚ ਸ਼ਾਮਲ ਸਾਰੇ ਵਿਅਕਤੀ ਅਤੇ ਪਾਠਕ ਸਮਝ ਗਏ ਹੋਣਗੇ ਕਿ ਜਿਹੜੀਆਂ ਗੱਲਾਂ ਦਾ ਮੈਂ ਅੱਜ ਵਿਰੋਧ ਕਰਦਾ ਹਾਂ ਇਨ੍ਹਾਂ ਦਾ ਵਿਰੋਧ ਮੈਂ ਸ਼ੁਰੂ ਤੋਂ ਹੀ ਕਰਦਾ ਆ ਰਿਹਾ ਹਾਂ। ਮਈ 2008 ਤੋਂ 2 ਜਨਵਰੀ 2009 ਤੱਕ ਆਪਣੀ ਬੇਇਜ਼ਤੀ ਕਰਵਾਉਣ ਪਿਛੋਂ ਵੀ ਜੇਕਰ ਮੈਂ ਸਪੋਕਸਮੈਨ ਦਾ ਪੱਤਰਕਾਰ ਰਿਹਾ ਤਾਂ ਇਸ ਕਰਕੇ ਨਹੀਂ ਕਿ ਝਾੜਾਂ ਖਾਣ ਉਪ੍ਰੰਤ ਮੈਂ ਜੋਗਿੰਦਰ ਸਿੰਘ ਦੀ ਸੋਚ ਨਾਲ ਸਹਿਮਤ ਹੋ ਗਿਆ ਸੀ ਜਾਂ ਮੈਨੂੰ ਪੱਤਰਕਾਰੀ ਦਾ ਕੋਈ ਸ਼ੌਂਕ ਜਾਂ ਲਾਲਚ ਸੀ ਸਗੋ ਇਸ ਕਰਕੇ ਕਿ ਉਪਕਾਰ ਸਿੰਘ ਫਰੀਦਾਬਾਦ ਅਤੇ ਮਹਿੰਦੀਰੱਤਾ ਸਮੇਤ ਮੇਰੇ ਹੋਰ ਦੋਸਤ ਮਿੱਤਰ ਜੋਰ ਪਾਉਂਦੇ ਰਹੇ ਕਿ ਸਿਰਫ ਸਪੋਕਸਮੈਨ ਹੀ ਪੰਥਕ ਖ਼ਬਰਾਂ ਲਾਉਂਦਾ ਹੈ, ਤੁਹਾਡੇ ਛੱਡ ਜਾਣ `ਤੇ ਵੀ ਜੋਗਿੰਦਰ ਸਿੰਘ ਦੀ ਸੋਚ ਵਿੱਚ ਤਾਂ ਕੋਈ ਤਬਦੀਲੀ ਨਹੀਂ ਆਵੇਗੀ ਪਰ ਤੁਹਾਡੇ ਵਲੋਂ ਜਿਹੜੀਆਂ ਪੰਥਕ ਹਿੱਤਾਂ ਦੀਆਂ ਖ਼ਬਰਾਂ ਅਤੇ ਸਟੋਰੀਆਂ ਭੇਜੀਆਂ ਜਾ ਹੀਆਂ ਹਨ ਉਹ ਬੰਦ ਹੋ ਜਾਣਗੀਆਂ, ਜਿਸ ਦਾ ਨੁਕਸਾਨ ਸੁਧਾਰ ਲਹਿਰ ਨੂੰ ਹੀ ਹੋਵੇਗਾ। ਦੁਸਰੀ ਸਲਾਹ ਉਨ੍ਹਾਂ ਇਹ ਦਿੱਤੀ ਕਿ ਜਿਤਨੀ ਦੇਰ ਆਪਾਂ ਇਸ ਦੇ ਨਾਲ ਹਾਂ, ਉਤਨੀ ਦੇਰ ਤਾਂ ਇਸ ਨੂੰ ਕਿਸੇ ਤਰ੍ਹਾਂ ਸਮਝਾ ਬੁਝਾ ਕੇ ਨਵੇਂ ਵਿਵਾਦ ਖੜ੍ਹੇ ਕਰਨ ਤੋ ਰੋਕ ਸਕਦੇ ਹਾਂ ਪਰ ਛੱਡ ਜਾਣ ਪਿਛੇਂ ਆਪਣੀ ਅਵਾਜ ਵੀ ਬੰਦ ਹੋ ਜਾਵੇਗੀ। ਵੀਰ ਮਹਿੰਦੀਰੱਤਾ ਜੀ ਤੁਹਾਡੇ ਸਮੇਤ ਆਪਣੇ ਇਨ੍ਹਾਂ ਵੀਰਾਂ ਦੀ ਸੁਹਿਰਦ ਸਲਾਹ ਅੱਗੇ ਸਿਰ ਝਕਾਉਂਦਿਆ ਮੈਂ 8 ਮਹੀਨੇ ਤੋ ਵੱਧ ਹੋਰ ਸਮੇਂ ਲਈ ਸੌਦਾ ਸੰਪਾਦਕ ਅਤੇ ਇਸ ਦੀ ਮੈਡਮ ਕੋਲੋ ਕਿਸ ਤਰ੍ਹਾਂ ਜਲੀਲ ਹੁੰਦਾ ਰਿਹਾ ਇਸ ਦਾ ਤਹਾਨੂੰ ਸਭ ਪਤਾ ਹੈ। ਮੈਨੂੰ ਕੱਢਣ ਲਈ ਇਹ ਕਿਸ ਤਰ੍ਹਾਂ ਬਹਾਨੇ ਲੱਭਦੇ ਰਹੇ ਇਸ ਤੋ ਵੀ ਆਪ ਜੀ ਭਲੀਭਾਤ ਜਾਣੂ ਹੋ। ਤਹਾਨੂੰ ਇਹ ਵੀ ਚੇਤਾ ਹੈ ਕਿ 22 ਜੁਲਾਈ 2008 ਨੂੰ ਗੁਰਨੈਬ ਸਿੰਘ ਸਾਜਣ ਦਿਉਣ, ਜਿਸ ਦੇ ਲੇਖ ਉਸ ਸਮੇਂ ਤਕ ਸਪੋਕਸਮੈਨ ਵਿੱਚ ਵੀ ਛਪਦੇ ਰਹੇ ਸਨ, ਦੇ ਸੱਦੇ `ਤੇ ਮੈਂ ਉਨ੍ਹਾਂ ਦੇ ਪਿੰਡ ਦੇ ਬੱਸ ਅੱਡੇ ਤੇ ਖੋਲੀ ਫੋਟੋਗ੍ਰਾਫੀ ਦੀ ਦੁਕਾਨ ਤੇ ਉਦਘਾਟਨ ਮੋਕੇ ਚਲਿਆ ਗਿਆ। ਬਠਿੰਡਾ ਤੋ ਇੱਕ ਟੁੱਚੀ ਪੱਤਰਕਾਰ ਨੇ ਸਾਜਨ ਤੋ ਮੇਰੀ ਉਥੇ ਸ਼ਮੂਲੀਅਤ ਦੇ ਸਬੂਤ ਵਜੋ ਫੋਟੋ ਲੈ ਕੇ ਤਰੁੰਤ ਮੈਡਮ ਨੂੰ ਭੇਜ ਦਿੱਤੀ ਤੇ ਸਕਾਇਤ ਕੀਤੀ ਕਿ ਕਿਰਪਾਲ ਸਿੰਘ ਨੇ ਅਜੀਤ ਅਖਬਾਰ ਦੇ ਖੁਲੇ ਸਬ ਆਫਿਸ ਦੇ ਉਦਘਾਟਨ ਮੌਕੇ ਸਮੂਲੀਅਤ ਕੀਤੀ (ਕਿੳਂਕਿ ਉਸ ਵੇਲੇ ਸਾਜਨ ਅਜੀਤ ਲਈ ਪੱਤਰਕਾਰੀ ਵੀ ਕਰਨ ਲੱਗ ਪਿਆ ਸੀ)। ਆਪਣਾ ਦੁਸਮਣ (ਸਮਝੇ) ਅਜੀਤ ਦੇ ਦਫਤਰੀ ਉਦਘਾਟਨ ਸਮਾਰੋਹ ਵਿੱਚ ਸ਼ਾਮਲ ਹੋਣ ਦਾ ਬਹਾਨਾ ਲਾ ਕੇ ਮੈਡਮ ਨੇ ਤਰੁੰਤ ਮੇਰੀਆਂ ਖ਼ਬਰਾ ਲਾਉਣੀਆਂ ਬੰਦ ਕਰ ਦਿੱਤੀਆਂ। ਜਦ ਇਸ ਗੱਲ ਦਾ ਪਤਾ ਤਹਾਨੂੰ ਲੱਗਾ ਤਾ ਤੁਸੀਂ ਵੀ ਇਸ ਹਰਕਤ ਦਾ ਕਾਫੀ ਬੁਰਾ ਮਨਾਇਆ ਅਤੇ ਕਸ਼ਮੀਰ ਸਿੰਘ, ਇਕਓਅੰਕਰ ਸਿੰਘ, ਗੁਰਸੇਵਕ ਸਿੰਘ ਸਾਰੇ ਮੁਕਤਸਰ ਤੋ, ਹਰਦੀਪ ਸਿੰਘ ਮਲੋਟ, ਵਿਸ਼ਵਜੀਤ ਸਿੰਘ ਖੰਡਾ ਮਾਨਸਾ, ਗੁਰਨਾਂਮ ਸਿੰਘ ਅਕੀਦਾ ਪਟਿਆਲਾ, ਤਰਸ਼ੇਮ ਬਸ਼ਰ, ਗੁਰਦਰਸ਼ਨ ਸਿੰਘ ਬਰਾੜ ਅਤੇ ਬੂਟਾ ਸਿੰਘ ਸਿੱਧੂ ਪ੍ਰੈਸ ਫੋਟੋਗਰਾਫਰ ਬਠਿੰਡਾ ਨਾਲ ਸਲਾਹ ਕਰਕੇ ਇਹ ਸਕੀਮ ਬਣਾਈ ਕਿ ਸਾਰੇ ਜਣੇ ਸ: ਜੋਗਿੰਦਰ ਸਿੰਘ `ਤੇ ਇਹ ਜੋਰ ਪਾਉਣਗੇ ਕਿ ਜੇ ਕਿਰਪਾਲ ਸਿੰਘ ਨੂੰ ਕੱਢਣਾ ਹੈ ਤਾਂ ਰੋਸ ਵਜੋਂ ਉਹ ਸਾਰੇ ਸਪੋਕਸਮੈਨ ਛੱਡ ਦੇਣਗੇ। ਤੁਸੀਂ ਮੈਨੂੰ ਵੀ ਨਾਲ ਜਾਣ ਲਈ ਕਿਹਾ ਪਰ ਮੈਂ ਸਾਫ ਨਾਂਹ ਕਰ ਦਿਤੀ ਸੀ ਕਿ ਇਸ ਤਰ੍ਹਾਂ ਉਹ ਸਮਝਣਗੇ ਕਿ ਮੈ ਹੀ ਤਹਾਨੂੰ ਉਨ੍ਹਾਂ `ਤੇ ਦਬਾ ਪਾਉਣ ਲਈ ਲੈ ਕੇ ਆਇਆ ਹਾਂ ਪਰ ਤੁਹਾਡੇ ਅਤੇ ਤਰਸੇਮ ਬਸ਼ਰ ਦੇ ਵਾਰ ਵਾਰ ਜ਼ੋਰ ਪਾਉਣ `ਤੇ ਕਿ ਮੈਂ ਨਾਲ ਜਰੂਰ ਚਲਾਂ ਪਰ ਉਥੇ ਬਾਹਰ ਬੈਠ ਜਾਵਾਂ। ਮੈਨੂੰ ਸਿਰਫ ਉਸ ਸਮੇਂ ਹੀ ਬੁਲਾਇਆ ਜਾਵੇਗਾ ਜੇਕਰ ਕੋਈ ਨਵੀਂ ਗੱਲ ਸਾਹਮਣੇ ਆਈ ਜਿਸ ਦਾ ਤਹਾਨੂੰ ਪਤਾ ਨਾ ਹੋਇਆ, ਉਸ ਸਮੇਂ ਮੈਨੂੰ ਆਪਣਾ ਪੱਖ ਰੱਖਣ ਲਈ ਬੁਲਾ ਲਿਆ ਜਾਵੇਗਾ। ਜਿਸ ਦਿਨ ਜਾਣਾ ਤਹਿ ਹੋਇਆ ਉਸ ਦਿਨ ਤਰਸੇਮ ਬਸ਼ਰ ਨੂੰ ਤਾਂ ਕੋਈ ਖਾਸ ਕੰਮ ਹੋ ਗਿਆ ਤੇ ਉਹ ਜਾ ਨਹੀਂ ਆ ਸਕਿਆ, ਪਰ ਬਾਕੀ ਸਾਰੇ ਉਕਤ ਪੱਤਰਕਾਰ ਦੋ ਗੱਡੀਆਂ ਵਿੱਚ ਗਏ। ਕਸ਼ਮੀਰ ਸਿੰਘ ਨੂੰ ਕਿੳਂਕਿ ਜੋਗਿੰਦਰ ਸਿੰਘ ਦੀ ਆਦਤ ਦਾ ਪਤਾ ਸੀ ਕਿ ਹੁਣ ਉਸ ਨੂੰ ਆਪਣੇ ਵਰਗੇ ਇਮਾਨਦਾਰ ਤੇ ਸਿਧਾਂਤ ਨਾਲ ਜੁੜੇ ਪੱਤਰਕਾਰਾਂ ਦੀ ਲੋੜ ਨਹੀਂ, ਉਸ ਨੂੰ ਤਾਂ ਉਹ ਟੁੱਚੀ ਪਤਰਕਾਰ ਚਾਹੀਦੇ ਹਨ ਜਿਹੜੇ ਪੱਤਰਕਾਰੀ ਦੇ ਨਾਮ `ਤੇ ਲੋਕਾਂ ਤੋ ਪੈਸੇ ਇਕੱਤਰ ਕਰ ਸਕਣ ਅਤੇ ਉਸ ਵਿਚੋਂ ਹਿੱਸਾ ਅਖਬਾਰ ਨੂੰ ਪਹੁੰਚਾੳਂਦੇ ਰਹਿਣ। ਇਸ ਲਈ ਜੇਕਰ ਰੋਸ ਵਜੋਂ ਛੱੜਣ ਦੀ ਗੱਲ ਕੀਤੀ ਤਾਂ ਉਸ ਨੇ ਝੱਟ ਕਹਿ ਦੇਣਾ ਹੈ ਕਿ ਜਾਉ ਤੁਹਾਡੀ ਲੋੜ ਨਹੀਂ। ਕਸ਼ਮੀਰ ਸਿੰਘ ਨੇ ਤਹਾਨੂੰ ਸਲਾਹ ਦਿੱਤੀ ਕਿ ਆਪਾਂ ਕਿਉਂਕਿ ਸਿਧਾਂਤ ਨਾਲ ਜੁੜੇ ਹਾਂ ਇਸ ਲਈ ਸਪੋਕਸਮੈਨ ਨਹੀਂ ਛੱਡਣਾ। ਇਸ ਲਈ ਸਿਰਫ ਕਿਰਪਾਲ ਸਿੰਘ ਨੂੰ ਰੱਖਣ ਲਈ ਹੀ ਜੋਰ ਪਾਉਣਾ ਹੈ, ਰੋਸ ਨਹੀਂ ਵਿਖਾਉਣਾ। ‘ਸੱਚ ਸੁਣਾਇਸੀ ਸਚ ਕੀ ਬੇਲਾ’ ਗੁਰਬਾਣੀ ਦੀ ਤੁਕ ਵਰਤਣ ਵਾਲੀ ਮੈਡਮ ਜਗਜੀਤ ਕੌਰ ਨੇ ਤੁਹਾਡੇ ਕੋਲ ਦੋ ਝੂਠ ਮਾਰੇ। ਇੱਕ ਇਹ ਕਿ “ਕਿਰਪਾਲ ਸਿੰਘ ਦੀ ਅਜੀਤ ਦੇ ਦਫਤਰ ਦੇ ਉਦਘਾਟਨ ਸਮੇਂ ਸਮੂਲੀਅਤ ਅਤੇ ਉਨ੍ਹਾਂ ਵੱਲੋਂ ਸਨਮਾਨਤ ਕੀਤੇ ਜਾਣ ਦੀ ਫੋਟੋ ਅਜੀਤ ਜਲੰਧਰ ਦੇ ਦਫਤਰੋ ਆਈ ਹੈ ਅਤੇ ਉਨ੍ਹਾਂ ਨੇ ਉਸ ਫੋਟੋ ਨੂੰ ਆਪਣੇ ਅਖਬਾਰ ਵਿੱਚ ਛਾਪੇ ਜਾਣ ਬਾਰੇ ਦੱਸਿਆ, ਤਾਂ ਅਸੀਂ ਉਨ੍ਹਾਂ ਨੁੰ ਬੇਨਤੀ ਕੀਤੀ ਕਿ ਇਹ ਫੋਟੋ ਛਪ ਜਾਣ ਨਾਲ ਸਾਡੀ ਬੇਇਜਤੀ ਹੋਵੇਗੀ, ਇਸ ਲਈ ਨਾਂ ਛਾਪਣਾ। ਮੇਰੇ ਤੇ ਦੂਸਰਾ ਇਹ ਦੋਸ਼ ਲਾਇਆ ਕਿ ਮੈਂ ਆਪਣੇ ਪੁਤਰ ਦੇ ਨਾਮ `ਤੇ ਐਡ ਏਜੰਸੀ ਖੋਲ੍ਹ ਰੱਖ ਹੈ। ਜਿਹੜੇ ਇਸ਼ਤਿਹਾਰ ਸਪੋਕਸਮੈਨ ਦੇ ਦਫਤਰ `ਚ ਸਿੱਧੇ ਆਉਂਦੇ ਹਨ ਕਿਰਪਾਲ ਸਿੰਘ ਉਨ੍ਹਾਂ ਨੂੰ ਉਸ ੲੰਜੇਸੀ ਰਾਹੀ ਭੇਜਦ ਹੈ ਅਤੇ ਉਸ ਵਿਚੋ ਕਮਿਸ਼ਨ ਖਾ ਰਿਹਾ ਹੈ।” ਇਸ ਦਾ ਸਪੱਸਟੀਕਰਨ ਦੇਣ ਲਈ ਤੁਸੀਂ ਮੈਨੂੰ ਬੁਲਾਇਆ ਗਿਆ। ਜਦੋਂ ਤੁਹਾਡੇ ਸਾਰਿਆਂ ਦੀ ਹਾਜ਼ਰੀ ਵਿੱਚ ਮੈ ਉਸ ਏਜੰਸੀ ਦਾ ਨਾਮ ਅਤੇ ਉਸ ਰਾਹੀਂ ਭੇਜੇ ਇਸ਼ਤਿਹਾਰਾਂ ਦਾ ਵੇਰਵਾ ਮੰਗਿਆ ਤਾਂ ਮੈਡਮ ਨੇ ਕਿਹਾ ਕਿ ਛਡੋ ਇਸ ਤੇ ਮਿੱਟੀ ਪਾਉ। ਇਹ ਗੱਲ ਹੁਣ ਖਤਮ ਹੋ ਗਈ ਹੈ। ਦੂਸਰੀ ਗੱਲ ਕੰਪਿਊਟਰ ਤੋ ਚੈਕ ਕਰਾ ਦਿੱਤੀ ਕੇ ਮੇਰੀ ਉਹ ਫੋਟੋ ਬਠਿੰਡਾ ਦਫਤਰ ਰਾਹੀ ਹੀ ਆਈ ਹੈ, ਅਜੀਤ ਦੇ ਜਲੰਧਰ ਦਫਤਰ ਤੋਂ ਨਹੀਂ। ਆਪਣੇ ਪਹਿਲੇ ਝੂਠ ਨੂੰ ਛਪਾਉਣ ਲਈ ਉਨ੍ਹਾਂ ਤੀਸਰਾ ਝੂਠ ਬੋਲਿਆ ਕਿ ਮੋਹਾਲੀ ਦੇ ਜਿਲ੍ਹੇ ਇੰਚਾਰਜ ਪ੍ਰਦੀਪ ਸਿੰਘ ਹੈਪੀ ਨੇ ਉਹ ਫੋਟੋਆਂ ਲਿਆ ਕੇ ਦਿੱਤੀਆਂ ਸਨ, ਉਨ੍ਹਾਂ ਤਾਂ ਮੈਨੂੰ (ਮੈਡਮ ਨ) ੂੰ ਜਲੰਧਰ ਤੋਂ ਆਈਆਂ ਹੀ ਦੱਸੀਆਂ ਸਨ। ਪ੍ਰਦੀਪ ਸਿੰਘ ਨੂੰ ਪੁੱਛਿਆ ਗਿਆ ਤਾਂ ਉਹ ਮੈਡਮ ਦੇ ਸਹਮਣੇ ਸੱਚ ਕਿਸ ਤਰ੍ਹਾਂ ਦੱਸੇ। ਉਸਨੇ ਬਾਅਦ ਵਿੱਚ ਦੱਸਣ ਦਾ ਲਾਰਾ ਲਾਇਆ ਤਾਂ ਮੈਡਮ ਨੇ ਵਿਚੇਂ ਹੀ ਫੋਨ ਫੜ ਕੇ ਕਿਹਾ ਹੁਣ ਗੱਲ ਛੱਡੋ ਵੀ, ਜੋ ਹੋ ਗਿਆ ਉਸ ਤੇ ਮਿੱਟੀ ਪਾਉ। ਉਸ ਸਮੇਂ ਝੂਠੀ ਪੈਣ ਕਾਰਨ ਅਤੇ ਕੁੱਝ ਤੁਹਾਡੇ ਕਹਿਣ `ਤੇ ਮੈਨੂੰ ਦੁਬਾਰਾ ਰੱਖਣਾ ਤਾਂ ਮੰਨ ਲਿਆ ਪਰ ਕਿਹਾ ਕਿ ਇਨ੍ਹਾਂ ਨੂੰ ਏਕਸ ਕੇ ਬਾਰਕ ਜਥੇਬੰਦੀ ਮਾਲਵਾ ਦੇ ਇੰਚਾਰਜ ਬਣਾ ਦਿੰਦੇ ਹਾਂ ਪਰ ਖ਼ਬਰ ਇਨ੍ਹਾਂ ਨੇ ਕੋਈ ਨਹੀਂ ਭੇਜਣੀ। ਇਸ ਦਾ ਮਤਲਬ ਸਿਰਫ ਇਹ ਸੀ ਕਿ ਉਨ੍ਹਾਂ ਨੂੰ ਮੇਰੀਆਂ ਸਿਧਾਂਤਕ ਖਬਰਾਂ ਜਾ ਸਟੋਰੀਆਂ ਦੀ ਕੋਈ ਲੋੜ ਨਹੀ। ਂ ਉਹ ਚਾਹੁੰਦੇ ਸਿਰਫ ਇਹ ਸੀ ਕਿ ਕੇਵਲ ਬਠਿੰਡੇ `ਚੋਂ ਹੀ ਨਹੀ ਬਲਕਿ ਸਮੁੱਚੇ ਮਾਲਵੇ `ਚੋ ਆਪਣਾ ਅਸਰ ਰਸੂਪ ਵਰਤ ਕੇ ਏਕਸ ਕੇ ਬਾਰਕ ਜਥੇਬੰਦੀ ਲਈ ਪੈਸੇ ਇਕੱਤਰ ਕਰਦਾ ਰਹਾਂ। ਪਰ ਮੈਨੂੰ ਉਨ੍ਹਾਂ ਦੀ ਇਹ ਸ਼ਾਜਿਸ ਬਿਲਕੁਲ ਮਨਜੂਰ ਨਹੀਂ ਸੀ, ਇਸ ਲਈ ਤੁਹਾਡੇ ਸਾਰਿਆਂ ਦੀ ਹਾਜਰੀ ਵਿੱਚ ਹੀ ਮੈਂ ਮਾਲਵੇ ਦਾ ਇੰਚਾਰਜ ਬਣਨ ਤੋ ਨਾਹ ਕਰ ਦਿੱਤੀ ਸੀ। ਪਰ ਇਸ ਦੇ ਬਾਵਜੂਦ ਉਨ੍ਹਾਂ ਅਗਲੇ ਦਿਨ ਦੇ ਅਖਬਾਰ ਵਿੱਚ ਦੋ ਡੱਬੀਆਂ ਲਾ ਦਿੱਤੀਆਂ, ਪਹਿਲੀ ਮੈਨੂੰ ਏਕਸ ਕੇ ਬਾਰਿਕ ਜਥੇਬੰਦੀ ਮਾਲਵਾ ਖੇਤਰ ਦਾ ਇੰਚਾਰਜ ਲਾਉਣ ਦੀ ਅਤੇ ਦੂਸਰੀ ਮੇਰੀ ਖਾਲ੍ਹੀ ਹੋਈ ਜਗ੍ਹਾ `ਤੇ ਉਸ ਟੁੱਚੀ ਪੱਤਰਕਾਰ ਦੀ ਘਰਵਾਲੀ ਨੂੰ ਬਠਿੰਡਾ ਜ਼ਿਲ੍ਹਾ ਦੀ ਇੰਚਾਰਚਜ ਬਣਾਉਣ ਲਈ, ਕਿਉਂਕਿ ਉਹ ਉਸ ਸਮੇਂ ਸਰਕਾਰੀ ਸਰਵਿਸ ਕਰਦਾ ਸੀ ਅਤੇ ਪੱਤਰਕਾਰੀ ਆਪਣੀ ਘਰਵਾਲੀ ਦੇ ਨਾਮ `ਤੇ ਕਰ ਰਿਹਾ ਸੀ। ਇਹ ਡੱਬੀ ਪੜ੍ਹਦਿਆਂ ਸਾਰ ਮੈ ਤੁਹਾਡੇ ਅਤੇ ਕਸ਼ਮੀਰ ਸਿੰਘ ਕੋਲ ਸ਼ਖਤ ਇਤਰਾਜ਼ ਕੀਤਾ ਕਿ ਏਕਸ ਕੇ ਬਾਰਿਕ ਜਥੇਬੰਦੀ ਦੇ ਕਿਸੇ ਆਹੁਦੇ `ਤੇ ਕੰਮ ਕਰਨ ਲਈ ਤਿਆਰ ਨਹੀਂ ਹਾਂ, ਮੈਂ ਸਿਰਫ ਤੇ ਸਿਰਫ ਧਾਰਮਿਕ ਅਤੇ ਪੰਥਕ ਵਿਸ਼ਿਆਂ `ਤੇ ਖ਼ਬਰਾਂ ਭੇਜਣ ਦੀ ਸ਼ਰਤ `ਤੇ ਹੀ ਰਹਿ ਸਕਦਾ ਹਾਂ ਨਹੀਂ ਤਾਂ ਮੈਂ ਅਸਤੀਫਾ ਦੇ ਦੇਵਾਂਗਾ। ਤੁਹਾਡੇ ਕਹਿਣ `ਤੇ ਉਨ੍ਹਾਂ ਮੇਰੀ ਧਾਰਮਿਕ ਰਿਪੋਰਟਰ ਦੇ ਤੌਰ `ਤੇ ਡੱਬੀ ਲਾ ਦਿੱਤੀ। ਉਸ ਸਮੇਂ ਤੁਹਾਡੇ ਸਾਰਿਆਂ ਦੀ ਮੌਜੂਦਗੀ ਵਿੱਚ ਮੈਡਮ ਨੇ ਇਹ ਵੀ ਮੰਨਿਆ ਸੀ ਕਿ ਮੈ ਸਿਰਫ ਧਾਰਮਿਕ ਖ਼ਬਰਾਂ ਹੀ ਲਾਉਣੀਆਂ ਹਨ, ਇਸ ਲਈ ਕੋਈ ਇਸ਼ਤਿਹਾਰ ਇਕੱਠੇ ਕਰਨ ਦੀ ਮੇਰੀ ਕੋਈ ਜਿੰਮੇਵਾਰੀ ਨਹੀਂ ਹੋਵੇਗੀ। ਇਸ਼ਤਿਹਾਰਾਂ ਲਈ ਸ਼ਿਰਫ ਜਿਲ੍ਹਾ ਇੰਚਰਾਜ ਹੀ ਜਿੰਮੇਵਾਰ ਹੋਵੇਗਾ। ਪਰ ਇਸ ਵਾਅਦੇ ਨੂੰ ਕੁੱਝ ਹੀ ਸਮੇਂ ਪਿੱਛੋ ਤੋੜ ਕੇ ਇਸ਼ਤਿਹਾਰਾਂ ਦੀ ਮੰਗ ਕਰਨੀ ਸੁਰੂ ਕਰ ਦਿੱਤੀ।
ਕਿਉਂਕਿ ਮੈ ਹਰ ਰੋਜ਼ ਚੜ੍ਹਦੀ ਕਲਾ ਟਾਈਮ ਟੀਵੀ `ਤੇ ਬੰਗਲਾ ਸਾਹਿਬ ਨਵੀ ਦਿੱਲੀ ਤੋਂ ਹੋ ਰਹੇ ਸਿੱਧੇ ਪ੍ਰਸਰਾਣ ਰਾਹੀਂ ਕਥਾ ਸੁਣ ਕੇ ਉਸ ਦੀਆਂ ਖ਼ਬਰਾਂ ਬਣਾ ਕੇ ਭੇਜਦਾ ਰਿਹਾ ਸੀ, ਇਸ ਲਈ ਪਰਮਜੀਤ ਸਿੰਘ ਸਰਨਾ ਨੇ ਇਨ੍ਹਾਂ ਖ਼ਬਰਾਂ ਦੀ ਕਈ ਵਾਰ ਪ੍ਰਸ਼ੰਸਾ ਕੀਤੀ ਸੀ। ਪਿੰਡ ਬਹਾਦਰਪੁਰ ਦੀ ਸੰਗਤ ਦੀ ਮੰਗ `ਤੇ ਦਿੱਲੀ ਕਮੇਟੀ ਦਾ ਇੱਕ ਧਾਰਮਿਕ ਸਮਾਗਮ ਵੀ ਉਨ੍ਹਾਂ ਦੇ ਪਿੰਡ ਵਿੱਚ ਰਖਵਾਇਆ ਸੀ। ਇਸ ਲਈ ਸ: ਸਰਨਾ ਨੂੰ ਬੇਨਤੀ ਕੀਤੀ ਕਿ ਬਹਾਦਰਪੁਰ `ਚ ਹੋਣ ਵਾਲੇ ਪ੍ਰੋਗਰਾਮ ਲਈ ਅੱਧੇ ਪੰਨੇ ਦਾ ਇਸਤਿਹਾਰ ਦਿੱਤਾ ਜਾਵੇ ਅਤੇ ਅੱਧੇ ਪੰਨੇ ਲਈ ਆਪਣੇ ਨਿੱਜ਼ੀ ਦੋਸਤਾਂ-ਮਿੱਤਰਾਂ ਤੋਂ ਪੈਸੇ ਇਕੱਠੇ ਕਰ ਲਵਾਂਗਾ। ਸਰਨਾ ਸਾਹਿਬ ਮੇਰੀ ਬੇਨਤੀ ਮੰਨ ਗਏ ਅਤੇ ਉਨ੍ਹਾਂ ਕੁਆਟਰ ਪੇਜ਼ ਦਾ ਇਸ਼ਤਿਹਾਰ ਸਿੱਧਾ ਭੇਜ ਕੇ ਮੈਨੂੰ ਸੁਚਿਤ ਕਰ ਦਿੱਤਾ ਕਿ ਤੁਹਾਡੇ ਨਾਮ `ਤੇ ਇਸ਼ਤਿਹਾਰ ਸਿੱਧਾ ਭੇਜ ਦਿੱਤਾ ਗਿਆ ਹੈ। ਉਨ੍ਹਾਂ ਨੂੰ ਮੁੜ ਬੇਨਤੀ ਕੀਤੀ ਗਈ ਕਿ ਤੁਸੀ ਘੱਟ ਤੋ ਘੱਟ ਅੱਧੇ ਪੰਨੇ ਦਾ ਇਸ਼ਤਿਹਾਰ ਦੇਵੋਗੇ ਤਾਂ ਹੀ ਅਖ਼ਬਾਰ ਦੀ ਮੰਗ ਆਨੁਸਾਰ ਮੈ ਇੱਕ ਪੰਨੇ ਦਾ ਸਪਲੀਮੇਟ ਭੇਜ ਸਕਦਾ ਹਾਂ। ਉਨ੍ਹਾਂ ਵਾਅਦਾ ਕੀਤਾ ਕਿ ਤੁਸੀਂ ਇਹ ਤਾਂ ਲਾਉ, ਕੁਆਟਰ ਪੰਨੇ ਦਾ ਕੱਲ੍ਹ ਹੋਰ ਭੇਜ ਦੇਵਾਂਗੇ। ਫੋਨ `ਤੇ ਹੋ ਰਹੀ ਇਸ ਗੱਲਬਾਤ ਨੂੰ ਟੁੱਚੀ ਪੱਤਰਕਾਰ ਵੀ ਸੁਣ ਰਿਹਾ ਸੀ। ਉਸਨੇ ਦਫਤਰ ਤੋ ਬਾਹਰ ਜਾ ਕੇ ਮੈਡਮ ਦੇ ਕੰਨ ਭਰ ਦਿੱਤੇ ਕਿ ਕਿਰਪਾਲ ਸਿੰਘ ਦਿਲੀ ਕਮੇਟੀ ਤੋ ਇਸ਼ਤਿਹਾਰ ਲੈ ਰਿਹਾ ਹੈ। ਉਥੋਂ ਤਾਂ ਤੁਹਾਨੂੰ ਪਹਿਲਾਂ ਹੀ ਮਿਲ ਰਹੇ ਹਨ, ਉਸ ਨੂੰ ਕਹੋ ਕਿ ਬਠਿੰਡੇ ਤੋਂ ਇਸ਼ਤਿਹਾਰ ਇਕੱਠੇ ਕਰ ਕੇ ਭੇਜੇ। ਉਨ੍ਹਾਂ ਨੂੰ ਫਿਰ ਬਹਾਨਾ ਮਿਲ ਗਿਆ ਤੇ ਮੈਨੂੰ ਤੁਰੰਤ ਫੋਨ ਆ ਗਿਆ ਕਿ “ਤੂੰ ਹੁੰਦਾ ਕੌਣ ਹੈਂ ਸਰਨੇ ਨਾਲ ਸਿੱਧੀ ਗੱਲਬਾਤ ਕਰਨ ਵਾਲਾ। ਤੈਨੂੰ ਬਠਿੰਡੇ ਤੋਂ ਇਸ਼ਤਿਹਾਰ ਲੈਣ ਲਈ ਕਿਹਾ ਹੈ ਜਾਂ ਦਿੱਲੀ ਤੋਂ। ਤੂੰ ਸਾਡੇ ਦਫਤਰ ਵਿੱਚ ਬੈਠ ਕੇ ਦੂਰ ਦੂਰ ਤੱਕ ਆਪਣੇ ਸੰਪਰਕ ਬਣਾ ਰਿਹਾ ਹੈਂ, ਹੁਣੇ ਹੀ ਸਾਡਾ ਦਫਤਰ ਛੱਡ ਕੇ ਬਾਹਰ ਚਲਾ ਜਾਹ।” ਹਾਲਾਂਕਿ ਹਰ ਮਹੀਨਾਵਾਰ ਮੀਟਿੰਗ ਵਿੱਚ ਇਹੀ ਮੈਡਮ ਕਹਿੰਦੀ ਹੁੰਦੀ ਸੀ ਕਿ ਤੁਹਾਨੂੰ ਜਿੱਥੋਂ ਵੀ ਆਪਣੇ ਅਸਰ ਰਸੂਖ ਨਾਲ ਇਸ਼ਤਿਹਾਰ ਮਿਲਦੇ ਹਨ ਲੈ ਸਕਦੇ ਹੋ। ਫਿਰੋਜਪੁਰ ਤੋਂ ਇੱਕ ਪੱਤਰਕਾਰ ਕਾਲੜਾ ਵੀ ਬਠਿੰਡਾ ਵਿੱਚੋਂ ਇਸ਼ਤਿਹਾਰ ਲੈਣ ਆਇਆ। ਡਾਕਟਰ ਸੱਤਪਾਲ ਭਠੇਜੇ ਨੇ ਉਸ ਨੂੰ ਨਾਂਹ ਕਰ ਦਿੱਤੀ ਕਿ ਸਾਡੀਆਂ ਖ਼ਬਰਾਂ ਤਾਂ ਬਠਿੰਡੇ ਵਾਲਿਆਂ ਨੇ ਭੇਜਣੀਆਂ ਹਨ, ਉਨ੍ਹਾਂ ਰਾਹੀਂ ਸਾਡਾ ਪੂਰੇ ਮਹੀਨੇ ਦਾ ਪੈਕੇਜ਼ ਵੀ ਚੱਲ ਰਿਹਾ ਹੈ, ਇਸ ਲਈ ਤੁਹਾਨੂੰ ਨਹੀਂ ਦੇ ਸਕਦਾ। ਸ੍ਰੀ ਕਾਲੜਾ ਨੇ ਮੈਡਮ ਨਾਲ ਉਨ੍ਹਾਂ ਦੀ ਸਿੱਧੀ ਗੱਲਬਾਤ ਕਰਵਾ ਦਿੱਤੀ ਤਾ ਡ: ਭਠੇਜੇ ਨੂੰ ਮੈਡਮ ਨੇ ਕਿਹਾ ਕਿ ਕੋਈ ਗੱਲ ਨਹੀਂ, ਇਹ ਵੀ ਸਾਡਾ ਹੀ ਪੱਤਰਕਾਰ ਹੈ, ਇਸ ਨੇ ਵੀ ਆਪਣਾ ਪੇਜ ਪੂਰਾ ਕਰਨਾ ਹੈ, ਇਸ ਲਈ ਇਸ ਨੂੰ ਵੀ ਇਸ਼ਤਿਹਾਰ ਦੇ ਦਿਉ। ਕਾਲੜਾ ਦੇ ਸਪਲੀਮੈਂਟ ਵਿੱਚ ਬਠਿੰਡੇ ਤੋ ਇਲਾਵਾ ਅੰਮ੍ਰਿਤਸਰ ਤੋਂ ਵੀ ਇਸ਼ਤਿਹਾਰ ਲੱਗੇ ਸਨ। ਪਰ ਮੇਰੇ ਕੇਸ ਵਿੱਚ ਤਾਂ ਉਨ੍ਹਾਂ ਨੂੰ ਕੱਢਣ ਦਾ ਬਹਾਨਾ ਚਾਹੀਦਾ ਸੀ ਅਤੇ ਮੈਂ ਰੱਬ ਦਾ ਸ਼ੁਕਰ ਕੀਤਾ ਕਿ ਇਨ੍ਹਾਂ ਤੋ ਖਹਿੜਾ ਛੁੱਟ ਗਿਆ। ਇਨ੍ਹਾਂ ਸਭ ਗੱਲਾਂ ਦੀ ਤੁਹਾਨੂੰ ਨੇੜਿਉਂ ਜਾਣਕਾਰੀ ਹੋਣ ਦੇ ਬਾਵਜੂਦ ਅਤੇ ਤੁਹਾਡੇ ਕਹਿਣ ਅਨੁਸਾਰ ਤੁਹਾਨੂੰ ਸਿਰ ਖੁਰਕਣ ਦੀ ਵੀ ਵਿਹਲ ਨਾ ਹੋਣ ਦੇ ਬਾਵਜੂਦ ਤੁਸੀਂ ਪਾਣੀ ਰਿੜਕਦਿਆਂ ਆਪਣੇ 13 ਕੀਮਤੀ ਘੰਟੇ ਖਰਾਬ ਕੀਤੇ। 13 ਘੰਟੇ ਖਰਾਬ ਕਰਕੇ ਪਿੱਛਲੇ ਅਖ਼ਬਾਰਾਂ ਦੀਆਂ ਸੰਪਾਦਕੀਆਂ ਅਤੇ ਨਿਜੀ ਡਾਇਰੀਆਂ ਦੀ ਸੂਚੀ ਦੇ ਕੇ ‘ਮੱਝ ਦੀ ਤਸਵੀਰ `ਤੇ ਹਾਥੀ ਲਿਖ ਕੇ’ ਸੂਝਵਾਨ ਪਾਠਕਾਂ ਨੂੰ ਇਹ ਮੰਨਣ ਲਈ ਮਜਬੂਰ ਕਰ ਰਹੇ ਹੋ ਕਿ ਇਹ ਮੱਝ ਨਹੀਂ ਹਾਥੀ ਹੀ ਹੈ, ਭਾਵ ਸੌਦਾ ਸੰਪਾਦਕ ਜੀ ਤਾਂ ਬਿਲਕੁਲ ਦੁੱਧ ਧੋਤੇ ਹੋਏ ਹਨ, ਪਰ ਤੱਤ ਗੁਰਮਤ ਪਰਵਾਰ ਵਾਲੇ ਵੀਰ ਅਤੇ ਇਹ ਦੋ ਪੱਤਰਕਾਰਾਂ ਦੀ ਹੀ ਬੁੱਧੀ ਭ੍ਰਿਸ਼ਟ ਹੋ ਗਈ ਹੈ, ਜਿਹੜੇ ਸੱਚ ਨੂੰ ਸਮਝ ਨਹੀਂ ਸਕੇ। ਤੁਸੀ ਇਹ ਵੀ ਭੁੱਲ ਗਏ ਕਿ ਤੁਹਾਡਾ ਇਹ ਪੱਤਰ ਜਿਹੜੇ ਪਾਠਕਾ ਨੇ ਇੰਟਰਨੈੱਟ `ਤੇ ਪੜ੍ਹਨਾ ਹੈ ਜਾਂ ਜਿਹਨਾ ਨਾਲ ਇਹ ਪੱਤਰ ਸਬੰਧਤ ਹੈ, ਉਹ ਸਾਰੇ ਹੀ ਸਪੋਕਸਮੈਨ ਦੇ ਪਾਠਕ ਹਨ। ਇਸ ਲਈ ਉਹ ਸਾਰੇ ਹੀ ਇਹ ਕੁੱਝ ਪਹਿਲਾਂ ਹੀ ਪੜ੍ਹ ਚੁੱਕੇ ਹਨ। ਤੁਹਾਨੂੰ ਇਹ ਵੀ ਪਤਾ ਹੈ ਕਿ ਇਨ੍ਹਾਂ ਵਿੱਚੋ ਬਹੁਤ ਸਾਰੀਆਂ ਸਪੰਦਾਕੀਆਂ ਅਤੇ ਡਾਇਰੀਆਂ ਵਿੱਚ ਦਰਜ਼ ਹਵਾਲਿਆਂ `ਤੇ ਟਿੱਪਣੀ ਕਰਦੇ ਲੇਖ ਵੀ ਲਿਖੇ ਜਾ ਚੁੱਕੇ ਹਨ, ਜਿਹੜੇ ਤੁਸੀਂ ਸਾਰੇ ਦੇ ਸਾਰੇ ਚੰਗੀ ਤਰ੍ਹਾਂ ਪੜ੍ਹੇ ਹਨ। ਤੁਸੀ ਹਰਲਾਜ ਸਿੰਘ ਵਲੋਂ ਲਿਖੀਆਂ ਸਾਰੀਆਂ ਚਿੱਠੀਆਂ ਵੀ ਪੜ੍ਹੀਆਂ ਹਨ ਪਰ ਇਸ ਦੇ ਬਾਵਜੂਦ ਤੁਸੀਂ ਕਿਸੇ ਲੇਖ ਅਤੇ ਚਿੱਠੀ ਦਾ ਜਵਾਬ ਦੇਣ ਦੀ ਥਾਂ ਮੁੜ ਉਹ ਸੰਪਾਦਕੀਆਂ ਅਤੇ ਨਿਜੀ ਡਾਇਰੀਆਂ ਦੀ ਸੂਚੀ ਦੇਣ ਲਈ ਆਪਣੇ 13 ਘੰਟੇ ਬਰਬਾਦ ਕਰ ਦਿੱਤੇ ਹਨ ਅਤੇ ਕਿਤਨੇ ਹੀ ਸੂਝਵਾਨ ਪਾਠਕਾ ਨੂੰ ਤੁਹਾਡੀ ਇਸ ਅਣਲੋੜੀਂਦੀ ਸੂਚੀ ਨੂੰ ਪੜ੍ਹਨ ਵਿੱਚ ਸਮਾਂ ਜ਼ਾਇਆ ਕਰਨਾ ਪਿਆ, ਇਸ ਦਾ ਸ਼ਾਇਦ ਤੁਸੀਂ ਖੁਦ ਵੀ ਅੰਦਾਜ਼ਾ ਨਹੀ ਲਾ ਸਕਦੇ। ਸੌਦਾ ਸੰਪਾਦਕ ਦਾ ਪੱਖ ਪੂਰਨ ਲਈ ਤੱਤ ਗੁਰਮਤਿ ਪਰਿਵਾਰ ਦੇ ਵੀਰਾਂ ਅਤੇ ਦੋ ਪੱਤਰਕਾਰਾਂ ਨੂੰ ਕਸੂਰਵਾਰ ਠਹਿਰਾਉਣ ਦਾ ਕੀਤਾ ਯਤਨ ਬੇਕਸੂਰਾਂ ਨੂੰ ਪੱਥਰ ਮਾਰਨ ਦੀ ਥਾਂ ਫੁੱਲ ਮਾਰਨ ਤੋਂ ਲੱਗੀ ਵੱਧ ਚੋਟ ਦੀ ਕਹਾਵਤ ਵਾਂਗ ਇਨ੍ਹਾਂ ਸੁਹਿਰਦ ਵੀਰਾਂ ਨੂੰ ਸ਼ਬਦਾਂ ਦੀ ਚੋਟ ਪਹੁੰਚਾਈ। ਉਪਰ ਵਰਣਤ ਸਾਰੀਆਂ ਗੱਲਾਂ ਦੀ ਜਾਣਕਾਰੀ ਰੱਖਣ ਦੇ ਬਾਵਜੂਦ ਤੁਹਾਡੇ ਵੱਲੋਂ ਮਾਰੀ ਗਈ ਇਹ ਸ਼ਬਦਾਂ ਦੀ ਚੋਟ, ਸਾਡੇ ਲਈ ਪੱਥਰਾਂ ਦੀ ਚੋਟ ਨਾਲੋਂ ਵੱਧ ਦੁਖਦਾਈ ਮਹਿਸੂਸ ਹੋ ਰਹੀ ਹੈ। ਹਾਲਾਂਕਿ ਤੁਸੀਂ ਇਹ ਭੁੱਲ ਗਏ ਕਿ ਸੌਦਾ ਸੰਪਾਦਕ ਦਾ ਸਮਰਥਨ ਕਰਦੇ ਹੋਏ ਜਿਨ੍ਹਾਂ ਵੀਰਾ ਨੂੰ ਤੁਸੀਂ ਅੱਜ ਕਸੂਰਵਾਰ ਠਹਿਰਾ ਰਹੇ ਹੋ, ਇਹ ਸਾਰੇ ਹੀ ਤੁਹਾਥੋਂ ਬਹੁਤ ਪਹਿਲਾਂ ਹੀ ਸਪੋਕਸਮੈਨ ਨਾਲ ਜੁੜੇ ਹਨ ਅਤੇ ਸਪੋਕਸਮੈਨ ਨੂੰ ਅੱਜ ਦੇ ਮੁਕਾਮ `ਤੇ ਲਿਆਉਣ ਲਈ ਉਨ੍ਹਾਂ ਦਾ ਯੋਗਦਾਨ ਕਿਸੇ ਤੋਂ ਘੱਟ ਨਹੀਂ। ਉਨ੍ਹਾਂ ਦੀ ਦੂਰੀ ਸਿਰਫ਼ ਉਸ ਸਮੇਂ ਹੀ ਵਧੀ, ਜਦੋਂ ਉਹਨਾਂ ਨੂੰ ਮਹਿਸੂਸ ਹੋਇਆ ਕਿ ਇਸ ਦੀ ਨੀਤੀ ਪੰਥ ਵਿੱਚ ਕਿਸੇ ਸੁਧਾਰਵਾਦੀ ਕੰਮ ਕਰਨ ਨਾਲੋ ਵਿਵਾਦ ਜਿਆਦਾ ਕਰਨ ਵਾਲੀ ਹੈ। ਤੁਸੀਂ ਅੱਜ ਮੰਨ ਹੀ ਲਿਆ ਕਿ ਦਸੰਬਰ 2008 ਦੇ ਸਲਾਨਾ ਸਮਾਗਮ ਵਿੱਚ ਮੁੱਖ ਮਹਿਮਾਨ ਡਾ: ਸੋਬਤੀ ਦਾ ਭਾਸ਼ਣ ਇਤਰਾਜ਼ਯੋਗ ਸੀ ਅਤੇ ਤੁਹਾਡੇ ਕਹਿਣ ਅਨੁਸਾਰ ਸੌਦਾ ਸੰਪਾਦਕ ਨੇ ਵੀ ਮੰਨਿਆ ਹੈ ਕਿ ਡਾ: ਸੋਬਤੀ ਨੂੰ ਮੁੱਖ ਮਹਿਮਾਨ ਬਣਾਉਣਾ ਹੀ ਗਲਤ ਸੀ। ਤੱਤ ਗੁਰਮਤਿ ਵਾਲੇ ਤਾਂ ਸਿਰਫ਼ ਇਹ ਹੀ ਮੰਗ ਕਰ ਰਹੇ ਸਨ ਕਿ ਦੋ ਲਾਈਨਾ ਅਖਬਾਰ ਵਿੱਚ ਛਾਪ ਦਿੱਤੀਆ ਜਾਣ ਕਿ ਡਾ: ਸੋਬਤੀ ਦੇ ਆਪਣੇ ਨਿਜੀ ਵਿਚਾਰ ਸਨ। ਅਦਾਰਾ ਸਪੋਕਸਮੈਨ ਉਨ੍ਹਾਂ ਵਿਚਾਰਾਂ ਨਾਲ ਸਹਿਮਤ ਨਹੀਂ ਹੈ। ਚਾਰ ਮਹੀਨੇ ਲਗਾਤਾਰ ਯਾਦ ਕਰਵਾਉਣ ਤੋ ਬਾਅਦ ਜਦੋਂ ਉਨ੍ਹਾਂ ਦੇ ਕਿਸੇ ਸੁਝਾਅ ਵੱਲ ਧਿਆਨ ਨਾ ਦਿੱਤਾ ਤਾਂ ਉਨ੍ਹਾਂ ਡਾ: ਸੋਬਤੀ ਦੇ ਵਿਚਾਰਾਂ ਦਾ ਖੰਡਨ ਕਰਦਾ ਹੋਇਆ ਲੇਖ ‘ਇੰਡੀਆ ਅਵੇਰਨੈਸ’ ਵਿੱਚ ਛਪਵਾ ਦਿੱਤਾ ਤਾਂ ਵੀ ਅੱਜ ਤੱਕ ਤੁਸੀਂ ਉਨ੍ਹਾਂ ਦਾ ਕੋਈ ਜਵਾਬ ਨਾ ਦਿੱਤਾ ਬਲਕਿ ਸਪੋਕਸਮੈਨ ਇਹ ਜਵਾਬ ਮੰਗਣ ਦੀ ਕੀਤੀ ਗੁਸਤਾਖੀ ਕਾਰਨ ਉਨ੍ਹਾਂ ਨੂੰ ਆਪਣਾ ਦੁਸ਼ਮਣ ਮੰਨ ਲਿਆ। ਤਕਰੀਬਨ ਡੇਢ ਸਾਲ ਪਿੱਛੋ ਜਿਹੜੀ ਗੱਲ ਤੁਸੀਂ ਅੱਜ ਲਿਖੀ ਹੈ ਇਸ ਤੋਂ ਘੱਟ ਵੀ ਜੇ ਸਮੇਂ ਸਿਰ ਛਾਪ ਦਿੱਤੀ ਜਾਂਦੀ ਤਾਂ ਗੱਲ ਇੱਥੋਂ ਤੱਕ ਨਹੀ ਸੀ ਵਧਣੀ।
ਮੈਨੂੰ ਹੈਰਾਨੀ ਉਸ ਵੇਲੇ ਹੋਈ ਜਦੋਂ ਤੁਸੀਂ ਸੌਦਾ ਸੰਪਾਦਕ ਨੂੰ ਸੱਚਾ ਸਿੱਧ ਕਰਨ ਲਈ ਅਸਿੱਧੇ ਲਫਜਾਂ ਵਿੱਚ ਇਹ ਲਿਖਣ ਤੋਂ ਵੀ ਗਰੇਜ ਨਹੀਂ ਕੀਤਾ ਕਿ ਪ੍ਰੋ: ਦਰਸ਼ਨ ਸਿੰਘ ਆਰ. ਐਸ. ਐਸ. ਦੇ ਏਜੰਟਾਂ ਵਿੱਚ ਘਿਰਿਆ ਹੋਇਆ ਹੈ। ਤੁਸੀਂ ਲਿਖਿਆ ਹੈ ਕਿ ਇੱਕ ਵਾਰ ਤੁਹਾਡੇ ਕੋਲ ਪ੍ਰੋ: ਦਰਸਨ ਸਿੰਘ ਨੇ ਮੰਨਿਆ ਸੀ ਕਿ ਜਦੋਂ ਉਹ ਚੰਡੀਗੜ੍ਹ ਜਾਣਗੇ ਤਾਂ ਸੌਦਾ ਸੰਪਾਦਕ ਨੂੰ ਜਰੂਰ ਮਿਲਣਗੇ। ਪਰ ਜਾਣਕਾਰੀ ਹੋਣ ਦੇ ਬਾਵਜੂਦ ਤੁਸੀਂ ਇਹ ਗੱਲ ਜਾਣਬੁਝ ਕੇ ਛੁਪਾ ਲਈ ਕਿ ਪ੍ਰੋ; ਦਰਸਨ ਸਿੰਘ, ਸੌਦਾ ਸੰਪਾਦਕ ਨੂੰ ਮਿਲਣ ਦੀ ਉਡੀਕ ਵਿੱਚ ਉਨ੍ਹਾਂ ਦੇ ਗੁਆਂਢ ਵਿੱਚ ਮਨਜੀਤ ਸਿੰਘ ਦੇ ਘਰ ਡੇਢ ਘੰਟੇ ਤੱਕ ਬੈਠੇ ਰਹੇ ਪਰ ਉਸ ਨੇ ਸਾਫ ਨਾਹ ਕਰ ਦਿੱਤੀ ਕਿ ਉਨ੍ਹਾਂ ਪਾਸ ਕਿਸੇ ਦੇ ਘਰ ਮਿਲਣ ਜਾਣ ਲਈ ਕੋਈ ਸਮਾਂ ਨਹੀਂ, ਜਿਸ ਨੇ ਆਉਣਾ ਹੈ ਉਹ ਸਿੱਧਾ ਮੇਰੇ ਘਰ ਆਵੇ। ਆਖਿਰ ਕੁੱਝ ਵਿਚੋਲਿਆਂ ਨੇ ਨਵਾਂ ਰਾਹ ਲੱਭਿਆ ਕਿ ਸੌਦਾ ਸੰਪਾਦਕ ਦੇ ਘਰ ਪ੍ਰੋ: ਦਰਸਨ ਸਿੰਘ ਦਾ ਕੀਰਤਨ ਸਮਾਗਮ ਰੱਖ ਦਿੱਤਾ ਜਾਵੇ। ਪਰ ਉਸ ਨੇ ਪ੍ਰੋ: ਦਰਸਨ ਸਿੰਘ ਨੂੰ ਆਪਣੇ ਘਰ ਕੀਰਤਨ ਕਰਨ ਲਈ ਫੋਨ `ਤੇ ਸੱਦਾ ਦੇਣ ਤੋਂ ਵੀ ਨਾਂਹ ਕਰ ਦਿੱਤੀ। ਤਾਂ ਕੀ ਤੁਹਾਨੂੰ ਨਹੀਂ ਲਗਦਾ ਕਿ ਆਰ. ਐਸ. ਐਸ. ਦੇ ਏਜੰਟ ਸੌਦਾ ਸੰਪਾਦਕ ਦੇ ਜਿਆਦਾ ਨੇੜੇ ਹੋਣ, ਜਿਨ੍ਹਾਂ ਦੀ ਸਲਾਹ ਨਾਲ ਉਨ੍ਹਾਂ ਪ੍ਰੋ: ਦਰਸਨ ਸਿੰਘ ਵਿਰੁੱਧ ਪ੍ਰਚਾਰ ਮੁਹਿੰਮ ਵਿੱਢ ਕੇ, ਸਿਖਰ `ਤੇ ਪੁੱਜੀ ਸੁਧਾਰ ਲਹਿਰ ਨੂੰ ਬੇਅੰਤ ਨੁਕਸਾਨ ਪਹੁੰਚਾਇਆ, ਦਸ ਗੁਰੂ ਸਾਹਿਬਾਨ ਦੀ ਗੁਰਿਆਈ ਅਤੇ ਗੁਰੂ ਗ੍ਰੰਥ ਸਾਹਿਬ ਦੀ ਪ੍ਰਮਾਣਿਕਤਾ `ਤੇ ਉਂਗਲੀ ਉਠਾ ਕੇ ਆਰ. ਐਸ. ਐਸ. ਦੇ ਮਨਸੂਬੇ ਪੂਰੇ ਕੀਤੇ। ਇਸ ਨਾਲ ਦਸਮ ਗ੍ਰੰਥ ਦੇ ਸਮੱਰਥਕਾਂ ਦੀ ਇਸ ਦਲੀਲ ਨੂੰ ਵੀ ਬਲ ਬਖਸ਼ਿਆ ਕਿ ਜੇ ਅੱਜ ਸੁਧਾਰਵਾਦੀਆਂ ਦੀ ਦਸਮ ਗ੍ਰੰਥ ਦੀ ਮੰਜੀ ਚੁਕਵਾਉਣ ਦੀ ਮੰਗ ਮੰਨ ਲਈ ਜਾਂਦੀ ਹੈ ਤਾਂ ਕੱਲ੍ਹ ਨੂੰ ਇਹ ਗੁਰੂ ਗ੍ਰੰਥ ਸਾਹਿਬ `ਤੇ ਉਂਗਲੀ ਉਠਾਉਣਗੇ। ਦਸਮਗ੍ਰੰਥੀਆਂ ਵਲੋਂ ਪ੍ਰਗਟ ਕੀਤੇ ਸ਼ੱਕ ਨੂੰ ਸੱਚਾ ਸਿਧ ਕਰਨ ਲਈ ਸੌਦਾ ਸੰਪਾਦਕ ਇਤਨੇ ਅੱਗੇ ਨਿਕਲ ਗਏ ਕਿ ਦਸਮ ਗ੍ਰੰਥ ਦਾ ਮਸਲਾ ਹੱਲ ਹੋਣ ਤੋਂ ਪਹਿਲਾਂ ਹੀ ਉਨ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਪ੍ਰਮਾਣਿਕਤਾ `ਤੇ ਉਂਗਲੀ ਉਠਾ ਕੇ ਸੁਧਾਰਵਾਦੀਆਂ ਦਾ ਰਾਹ ਰੋਕ ਦਿੱਤਾ ਹੈ। ਪ੍ਰੋ: ਦਰਸਨ ਸਿੰਘ ਦੀ ਸੌਦਾ ਸੰਪਾਦਕ ਨਾਲ ਨੇੜਤਾ ਕਰਵਾਉਣ ਲਈ ਸੰਨ 2008 ਵਿੱਚ ਮੈਂ ਖੁਦ ਕਾਫੀ ਕੋਸ਼ਿਸ਼ ਕੀਤੀ, ਜਿਸ ਵਿੱਚ ਉਪਕਾਰ ਸਿੰਘ ਫਰੀਦਾਬਾਦ ਅਤੇ ਕਾਬਲ ਸਿੰਘ ਜਰਮਨੀ ਨੇ ਵੀ ਮੇਰਾ ਸਾਥ ਦਿੱਤਾ। ਉਸ ਸਮੇਂ ਤੋਂ ਲੈ ਕੇ ਅੱਜ ਤੱਕ ਪ੍ਰੋ: ਦਰਸਨ ਸਿੰਘ ਦੀ ਸਿਰਫ ਇੱਕੋ ਸ਼ਰਤ ਹੈ ਕਿ ਸੌਦਾ ਸੰਪਾਦਕ `ਤੇ ਉਨ੍ਹਾਂ ਨੂੰ ਕੋਈ ਯਕੀਨ ਨਹੀਂ ਕਿ ਉਹ ਕਿਹੜੇ ਵੇਲੇ, ਕੀ ਲਿਖ ਦੇਣ। ਇਸ ਲਈ ਉਸ ਨਾਲ ਹੱਥ ਮਿਲਾਉਣ ਤੋਂ ਪਹਿਲਾਂ ਉਹ ਇਹ ਯਕੀਨ ਦਿਵਾਏ ਕਿ ਗੁਰੂ ਗ੍ਰੰਥ ਸਾਹਿਬ ਦੀ ਪ੍ਰਮਾਣਿਕਤਾ, ਦਸ ਗੁਰੂ ਸਾਹਿਬ ਦੀ ਗੁਰਿਆਈ ਅਤੇ ਅੰਮ੍ਰਿਤ ਸੰਚਾਰ `ਤੇ ਕੋਈ ਕਿੰਤੂ ਨਹੀਂ ਕਰਨਗੇ। ਸੌਦਾ ਸੰਪਾਦਕ ਇਨ੍ਹਾਂ ਵਿਸ਼ਿਆ `ਤੇ ਨਾ ਉਸ ਸਮੇਂ ਗੱਲ ਕਰਨ ਨੂੰ ਤਿਆਰ ਸੀ ਅਤੇ ਨਾ ਹੀ ਅੱਜ ਤਿਆਰ ਹੈ। ਬੇਸ਼ੱਕ ਫਸਿਆ ਹੋਣ ਕਰਕੇ ਮੁਆਫੀ ਮੰਗਣ ਦੇ ਨਾਟਕ ਜਰੂਰ ਰਚ ਰਿਹਾ ਹੈ। ਜੇ ਸੌਦਾ ਸੰਪਾਦਕ ਨੂੰ ਅੱਜ ਵੀ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਹੈ ਤਾਂ ਸ: ਰਘਬੀਰ ਸਿੰਘ ਢਿੱਲੋਂ ਵਲੋਂ ਹੀ ਦਿੱਤੇ ਸੁਝਾਅ ਅਨੁਸਾਰ ਪਹਿਲੇ ਹੀ ਪੰਨੇ `ਤੇ ਛਾਪ ਕੇ ਕੌਮ ਨੂੰ ਇਹ ਵਿਸ਼ਵਾਸ਼ ਦਿਵਾਏ ਕਿ ਉਹ ਪ੍ਰੋ: ਦਰਸਨ ਸਿੰਘ ਵਲੋਂ ਦਿੱਤੇ ਸੁਝਾਵਾਂ ਨਾਲ ਸਹਿਮਤ ਹਨ, ਇਸ ਸਬੰਧੀ ਪਿਛਲੇ ਸਮੇਂ ਵਿੱਚ ਉਸ ਦੇ ਅਖਬਾਰ ਵਿੱਚ ਛਪੀਆਂ ਸਾਰੀਆਂ ਟਿੱਪਣੀਆਂ ਨੂੰ ਵਾਪਸ ਲੈਂਦੇ ਹਨ ਅਤੇ ਇਨ੍ਹਾਂ ਟਿੱਪਣੀਆਂ ਲਈ ਅਤੇ ਪ੍ਰੋ: ਦਰਸਨ ਸਿੰਘ ਵਿਰੁੱਧ ਕੀਤੇ ਭੰਡੀ ਪ੍ਰਚਾਰ ਅਤੇ 16 ਮਾਰਚ ਵਾਲੀ ਸੰਪਾਦਕੀ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਪ੍ਰਮਾਣਿਤਾ ਸਬੰਧੀ ਕੀਤੀਆਂ ਟਿੱਪਣੀਆਂ, ਜਿਨ੍ਹਾਂ ਕਰਕੇ ਸੁਧਾਰ ਲਹਿਰ ਨੂੰ ਬੇਅੰਤ ਨੁਕਸਾਨ ਪਹੁੰਚਿਆ ਹੈ, ਲਈ ਸਮੁੱਚੀ ਕੌਮ ਤੋਂ ਮੁਆਫੀ ਮੰਗਦੇ ਹਨ। ਉਹ ਇਹ ਵੀ ਯਕੀਨ ਦਿਵਾਉਣ ਕਿ ਪੰਥਕ ਮਸਲਿਆਂ `ਤੇ ਬਣਾਏ ਜਾਣ ਵਾਲੇ ਸਲਾਹਕਾਰ ਬੋਰਡ ਦੀ ਪ੍ਰਵਾਨਗੀ ਤੋਂ ਬਿਨਾਂ ਕੁੱਝ ਨਹੀਂ ਲਿਖਣਗੇ। ਸਲਾਹਕਾਰ ਬੋਰਡ ਬਣਾਉਣ ਲਈ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਸਾਰੀਆਂ ਧਿਰਾਂ ਸਿਰ ਜੋੜ ਕੇ ਬੈਠਣ ਤੇ ਜਲਦੀ ਤੋ ਜਲਦੀ ਬੋਰਡ ਗਠਿਤ ਕਰਨ। ਜੇਕਰ ਸੌਦਾ ਸੰਪਾਦਕ ਇਹ ਸੁਝਾਅ ਮੰਨਣ ਲਈ ਤਿਆਰ ਨਹੀਂ ਹੈ ਤਾਂ ਇਸ ਵਿੱਚ ਕੋਈ ਸ਼ੱਕ ਨਹੀ ਰਹਿ ਜਾਂਦਾ ਕਿ ਉਹ ਆਰ ਐਸ ਐਸ ਦੇ ਏਜੰਟਾਂ ਵਿੱਚ ਪੂਰੀ ਤਰ੍ਹਾਂ ਘਿਰ ਚੁੱਕਾ ਹੈ। ਪਰ ਜੇ ਉਹ ਆਪਣੇ ਆਪ ਨੂੰ ਆਰ ਐਸ ਐਸ ਤੋ ਮੁਕਤ ਸਮਝਦਾ ਹੈ ਤਾਂ ਸੁਧਾਰਵਾਦੀ ਸਿੱਖਾਂ ਦੀ ਵੱਡੀ ਗਿਣਤੀ ਦੀ ਇਸ ਰਾਇ ਨੂੰ ਮੰਨ ਕੇ ਕੌਮ ਨਾਲ ਉਕਤ ਵਾਅਦੇ ਕਰਨ, ਤਾਂ ਉਮੀਦ ਹੈ ਕਿ ਤੱਤ ਗੁਰਮਤਿ ਪਰਿਵਾਰ ਸਮੇਤ ਵੱਡੀ ਗਿਣਤੀ ਸੁਹਿਰਦ ਸਿੱਖ, ਜਿਨ੍ਹਾਂ ਨੂੰ ਇਹ ਆਪਣੇ ਵਿਰੋਧੀ ਸਮਝ ਰਿਹਾ ਹੈ, ਉਹ ਪਿਛਲੀਆਂ ਗੱਲਾਂ ਭੁਲਾ ਕੇ ਇਸ ਨਾਲ ਖੜ੍ਹਨ ਲਈ ਤਿਆਰ ਹੋ ਸਕਦੇ ਹਨ।
ਵੀਰ ਮਹਿੰਦੀਰੱਤਾ ਜੀਉ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜੇ ਕੋਈ ਮਾਂ 25 ਸਾਲ ਆਪਣੇ ਪੁੱਤਰ ਨੂੰ ਵਧੀਆ ਖੁਰਾਕ ਦੇ ਕੇ ਪਾਲ ਰਹੀ ਹੈ ਪਰ ਜੁਆਨ ਹੋਣ `ਤੇਂ ਦੋ ਬੂੰਦਾਂ ਜ਼ਹਿਰ ਦੀਆਂ ਦੇ ਦੇਵੇ ਤਾਂ ਉਹ ਤੁਰੰਤ ਮਰ ਜਾਵੇਗਾ। ਇਸ ਸੂਰਤ ਵਿੱਚ ਸਭ ਨੇ ਉਸ ਮਾਂ ਨੂੰ ਡਾਇਣ ਹੀ ਆਖਣਾ ਹੈ। ਕਿਸੇ ਨੇ ਇਹ ਨਹੀਂ ਕਹਿਣਾ ਕਿ ਵੇਖੋ ਜੀ ਇਸ ਨੇ 25 ਸਾਲ ਕਿਤਨੀ ਮੁਸਕਿਲ ਨਾਲ ਪਾਲ਼ਿਆ, ਕਿਤਨੀ ਚੰਗੀ ਖੁਰਾਕ ਦਿੱਤੀ, ਕੀ ਹੋ ਗਿਆ ਜੇ ਦੋ ਬੂੰਦਾਂ ਜ਼ਹਿਰ ਦੀਆਂ ਦੇ ਦਿੱਤੀਆਂ, ਉਸਦੀ 25 ਸਾਲ ਦੀ ਸੇਵਾ ਨੂੰ ਵੇਖ ਕੇ ਇੱਕ ਵਾਰੀ ਕੀਤਾ ਗੁਨਾਂਹ ਮੁਆਫ ਕਰ ਦੇਣਾ ਚਾਹੀਦਾ ਹੈ। ਇਸੇ ਤਰ੍ਹਾਂ ਸੌਦਾ ਸੰਪਾਦਕ ਵਲੋਂ ਲਿਖੇ ਸੈਕੜੇ ਸੰਪਾਦਕੀ ਅਤੇ ਡਾਇਰੀਆਂ ਕਿਸੇ ਕੰਮ ਨਹੀਂ ਆਉਣੀਆ ਜੇ ਉਸ ਨੇ ਇੱਕ ਹੀ ਸੰਪਾਦਕੀ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਪ੍ਰਮਾਣਿਕਤਾ ਅਤੇ ਦਸ ਗੁਰੂ ਸਾਹਿਬਾਨ ਦੀ ਗੁਰਿਆਈ ਨੂੰ ਸ਼ੱਕੀ ਬਣਾ ਦਿੱਤਾ। ਸਿੱਖਾਂ ਵਿੱਚ ਪੈਦਾ ਕੀਤਾ ਇਹ ਸ਼ੱਕ ਸਿੱਖ ਕੌਮ ਨੂੰ ਜ਼ਹਿਰ ਦੇਣ ਦੇ ਬਰਾਬਰ ਹੀ ਤਾਂ ਹੈ। ਆਰਟਿਸਟ ਦਵਿੰਦਰ ਸਿੰਘ ਨੇ ਤਾਂ ਸਿਰਫ ਬੇਸਮਝ ਲੋਕਾਂ ਨੂੰ ਸਮਝਾਉਣ ਲਈ ਮੱਝ ਦੀ ਤਸਵੀਰ ਬਣਾ ਕੇ ਉਸ `ਤੇ ਹਾਥੀ ਲਿਖਿਆ ਸੀ ਪਰ ਕਮਾਲ ਹੈ ਸੌਦਾ ਸੰਪਾਦਕ ਅਤੇ ਤੁਹਾਡੇ ਵਰਗੇ ਸੱਮਰਥਕਾਂ ਦੀ, ਜਿਹੜੇ ਸਮਝਦਾਰ ਲੋਕਾਂ ਨੂੰ ਵੀ ਆਪਣੀ ਕਲਮ ਅਤੇ ਮੀਡੀਏ ਦੀ ਤਾਕਤ ਅਤੇ ਜ਼ੋਰ ਨਾਲ ‘ਝੂਠ’ ਉੱਤੇ ‘ਸੱਚ’ ਲਿਖ ਕੇ ਉਸ ਨੂੰ ਸੱਚ ਹੀ ਮਨਾਉਣ ਦਾ ਯਤਨ ਕਰ ਰਹੇ ਹੋ। ਹੁਣ ਤੁਸੀਂ ਦੱਸੋ ਕਿ ਮਾੜੀ ਸੋਚ ਕਿਸ ਦੇ ਦਿਲ ਵਿੱਚ ਆਈ ਹੈ? । ਸੌਦਾ ਸੰਪਾਦਕ ਨੇ ਹਰਲਾਜ ਸਿੰਘ ਨੂੰ ਲਿਖੀ ਚਿੱਠੀ ਵਿੱਚ ਇਹ ਵੀ ਲਿਖਿਆ ਸੀ, “ਯਾਦ ਰੱਖਿਉ ਹਰ ਇੱਕ ਨੂੰ ਹਿਸਾਬ ਦੇਣ ਲਈ ਰੱਬ ਕੋਲ ਜਾਣਾ ਪੈਣਾ ਹੈ। ਤੁਸੀ ਰੱਬ ਕੋਲ ਜਾਣ ਸਮੇਂ ਇਸ ਗੱਲ ਦਾ ਜਵਾਬ ਜਰੂਰ ਲੈ ਕੇ ਜਾਣਾ ਕਿ ਮੇਰੀਆਂ ਕਮੀਆਂ ਦੇ ਪਤਾ ਹੋਣ ਦੇ ਬਾਵਜੂਦ ਤੁਸੀ ਇਤਨਾ ਲੰਬਾ ਸਮਾਂ ਮੇਰਾ (ਸੌਦਾ ਸੰਪਾਦਕ ਦਾ) ਸਾਥ ਕਿਉਂ ਦਿੱਤਾ?” ਵੀਰ ਮਹਿੰਦੀਰੱਤਾ ਜੀਉ ਆਪਣੇ ਸੌਦਾ ਸੰਪਾਦਕ ਨੂੰ ਦੱਸ ਦਿਉ ਕਿ ਅਸਂੀਂ ਤਾ ਰੱਬ ਕੋਲੋਂ ਬੜੇ ਸੁਰਖੁਰੂ ਹੋ ਕੇ ਜਾਵਾਂਗੇ ਕਿਉਂਕਿ ਅਸੀਂ ਤਾ ਰੱਬ ਅੱਗੇ ਅਰਦਾਸ ਕਰ ਚੁੱਕੇ ਹਾਂ ਕਿ ਸੌਦਾ ਸੰਪਾਦਕ ਦੀ ਕਪਟੀ ਸ਼ਬਦਾਵਲੀ ਦੇ ਜਾਲ ਵਿੱਚ ਫਸ ਕੇ ਪੰਥਕ ਹਿੱਤਾਂ ਵਿੱਚ ਆਪਣਾ ਅਖ਼ਬਾਰ ਸ਼ੁਰੂ ਕਰਨ ਅਤੇ ਚਲਾਉਣ ਦੀ ਉਮੀਦ ਵਿੱਚ ਉਸ ਦਾ ਸਾਥ ਦਿੱਤਾ ਸੀ ਪਰ ਉਸ ਦੀ ਅਸਲੀਅਤ ਸਮਝਦਿਆਂ ਸਾਰ ਉਸ ਨੂੰ ਸਮਝਾਉਣ ਦਾ ਯਤਨ ਕੀਤਾ ਸੀ ਪਰ ਉਸਦੇ ਦਿਲ ਵਿੱਚ ਮਾੜੀ ਸੋਚ ਆ ਜਾਣ ਕਾਰਨ ਉਸ ਨੂੰ ਸਮਝਾ ਨਹੀਂ ਸਕੇ, ਇਸ ਲਈ ਉਸ ਨੂੰ ਤਰੁੰਤ ਛੱਡ ਦਿੱਤਾ ਹੈ। ਅਸੀਂ ਤਾਂ ਰੱਬ ਦੀ ਕਚਹਿਰੀ ਵਿੱਚ ਹੁਣ ਵੀ ਹਮੇਸ਼ਾਂ ਖੜੇ ਹੋਏ ਮਹਿਸੂਸ ਕਰਦੇ ਹਾਂ, ਕਿਉਂਕਿ ‘ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨ ਜਾਇ॥ ਓਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ॥” ਦੇ ਮਹਾਂਵਾਕ ਅਨੁਸਾਰ ਅਕਾਲ ਪੁਰਖ ਹਮੇਸ਼ਾਂ ਹੀ ਹਰ ਇੱਕ ਦੇ ਅੰਗ ਸੰਗ ਹੈ ਤੇ ਇਸ ਲਈ ਗੁਰਸਿੱਖ ਨੇ ਕਿਸੇ ਵਿਸ਼ੇਸ਼ ਰੱਬ ਦੀ ਕਚਹਿਰੀ ਵਿੱਚ ਨਹੀਂ ਜਾਣਾ ਬਲਕਿ ਹਰ ਰੋਜ ਹੀ ਆਪਣਾ ਹਿਸਾਬ ਚੁੱਕਤਾ ਕਰ ਰਿਹਾ ਹੈ। ਇਸ ਲਈ ਰੱਬ ਦੀ ਕਚਹਿਰੀ ਵਿੱਚ ਜਵਾਬ ਦੇਣ ਦੀ ਸਾਨੂੰ ਕੋਈ ਚਿੰਤਾ ਨਹੀਂ, ਅਸੀਂ ਤਾਂ ਏਕਸ ਕੇ ਬਾਰਿਕ ਜਥੇਬੰਦੀ ਦੀ ਕਚਹਿਰੀ ਵਿੱਚ ਸੌਦਾ ਸੰਪਾਦਕ ਦੇ ਸਾਹਮਣੇ ਵੀ ਂਿੲਹ ਜਵਾਬ ਦੇਣ ਲਈ ਤਿਆਰ ਹਾਂ। ਉਸ ਤੋਂ ਪੁੱਛ ਲਵੋ ਕਿ ਉਹ ਸਾਡੇ ਜਵਾਬ ਸੰਗਤ ਵਿੱਚ ਬੈਠ ਕੇ ਸੁਣਨ ਦੀ ਹਿੰਮਤ ਵੀ ਰੱਖਦਾ ਹੈ? ਜਦੋਂ ਉਹ ਕਹਿਣਗੇ ਉਸੇ ਵਕਤ ਹਾਜਰ ਹੋਣ ਲਈ ਤਿਆਰ ਹਾਂ। ਜੇ ਇਸ ਪੱਤਰ ਨੂੰ ਪੜ੍ਹ ਕੇ ਇੱਕ ਵਾਰ ਸੰਪਰਕ ਕਰਨ ਦੀ ਖੇਚਲ ਕਰ ਲਵੋ ਤਾ ਆਪ ਜੀ ਦੀ ਬਹੁਤ ਬਹੁਤ ਮਿਹਰਬਾਨੀ ਹੋਵੇਗੀ।
ਆਪ ਜੀ ਦਾ ਵੀਰ
ਕਿਰਪਾਲ ਸਿੰਘ ਬਠਿੰਡਾ
ਮਿਤੀ 19-5-2010 ਮੋਬਾ: +91-98554-80797
(ਨੋਟ:- ਜਿਵੇਂ ਕਿ ਅਸੀਂ ਆਪਣੇ 16 ਮਈ ਦੇ ਨੋਟ ਵਿੱਚ ਲਿਖਿਆ ਸੀ ਕਿ ਜੇ ਕਰ ਕੋਈ ਨਵਾਂ ਨੁਕਤਾ ਸਪੋਕਸਮੈਨ ਬਾਰੇ ਹੋਵੇ ਉਹ ਹੀ ਅਸੀਂ ਇੱਥੇ ਪਉਣਾ ਹੈ। ਕਿਰਪਾਲ ਸਿੰਘ ਨੇ ਕੁੱਝ ਨਵੀਆਂ ਨਿਜ ਬੀਤੀਆਂ ਗੱਲਾਂ ਲਿਖੀਆਂ ਹਨ ਅਤੇ ਇਹ ਲਿਖੀਆਂ ਵੀ ਉਸ ਚਿੱਠੀ ਦੇ ਜਵਾਬ ਵਿੱਚ ਹਨ ਜੋ ਕਿ 9 ਮਈ ਨੂੰ ਸਿੱਖ ਮਾਰਗ ਤੇ ਛਪੀ ਸੀ। ਜੇ ਕਰ ਗੁਰਿੰਦਰ ਸਿੰਘ ਜਾਂ ਹੋਰ ਕੋਈ ਇਸ ਦਾ ਜਵਾਬ ਦੇਣਾ ਚਾਹਵੇ ਤਾਂ ਉਹ ਅਸੀਂ ਪਾ ਸਕਦੇ ਹਾਂ। ਜਵਾਬ ਸਿਰਫ ਇਹਨਾ ਵਲੋਂ ਲਿਖੀਆਂ ਗਈਆਂ ਗੱਲਾਂ ਦੇ ਹੀ ਹੋਣੇ ਚਾਹੀਦੇ ਹਨ, ਪੁਰਾਣੀਆਂ ਛਪ ਚੁੱਕੀਆਂ ਸੰਪਾਦਕੀਆਂ ਜਾਂ ਹੋਰ ਲਿਖਤਾਂ ਨਹੀਂ ਹੋਣੀਆਂ ਚਾਹੀਦੀਆਂ-ਸੰਪਾਦਕ)


(19/05/10)
ਗੁਰਇੰਦਰ ਸਿੰਘ ਪਾਲ

ਪ੍ਰਿੰਸੀਪਲ ਨਰਿੰਦਰ ਸਿੰਘ ਜੀ (ਤੱਤ ਗੁਰਮੱਤ ਪਰਿਵਾਰ), ਖ਼ਾਲਸਾ ਨਿਊਜ਼ ਦੇ ਸੰਪਾਦਕ ਜੀ, ਅਤੇ ‘ਸਿੱਖ ਮਾਰਗ’ ਦੇ ਪਾਠਕਾਂ ਦੀ ਸੇਵਾ ਵਿੱਚ:
ਦਰਸ਼ਨ ਸਿੰਘ ਖ਼ਾਲਸਾ/ਖ਼ਾਲਸਾ ਨਿਊਜ਼ ਵੱਲੋਂ ਮਈ 12, 2010. ਨੂੰ ਛਪੇ ਪੱਤਰ ਦੇ ਸੰਬੰਧ ਵਿੱਚ ਦਾਸ ਕੁੱਝ ਸਵਾਲ ਪੁੱਛਣ ਦੀ ਗੁਸਤਾਖੀ ਕਰ ਬੈਠਾ! ਕਿਸੇ ਸਜਨ ਨੇਂ ਮੈਨੂੰ ਅਹਿਸਾਸ ਕਰਵਾਇਆ ਕਿ ਇਹ ਮੇਰੀ ਵੱਡੀ ਭੁੱਲ ਸੀ; ਕਿਉਂਕਿ ਦਰਸ਼ਨ ਸਿੰਘ ਜੀ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ‘ਸਾਹਿਬ’ ਹਨ, ਅਤੇ ਉਨ੍ਹਾਂ ਨੇਂ ਕੋਈ ਜਵਾਬ ਨਹੀਂ ਦੇਣਾ। ਖ਼ਾਲਸਾ ਨਿਊਜ਼ `ਤੇ ਜੋ ਵੀ ਲਿਖਿਆ ਜਾਂਦਾ ਹੈ ਉਹ ਸੰਪਾਦਕ ਆਦਿ ਹੀ ਲਿਖਦੇ ਹਨ ਪਰ ਨਾਮ ਦਰਸ਼ਨ ਸਿੰਘ ਜੀ ਦਾ ਹੁੰਦਾ ਹੈ। ਜਵਾਬ ਦੇਣ ਵਾਲੇ ਵੀ ਕੋਈ ਹੋਰ ਹੀ ਹੁੰਦੇ ਹਨ। ਜੇ ਦਾਸ ਇਹ ਗੱਲਾਂ ਧਿਆਨ ਵਿੱਚ ਰੱਖਦਾ ਤਾਂ ਸਵਾਲ ਪੁੱਛਣ ਦੀ ਜੁਰੱਤ ਕਦੇ ਨਾਂ ਕਰਦਾ। ਹੁਣ ਇਸ ‘ਵੱਡੀ ਭੁੱਲ’ ਨੂੰ ਸੋਧਨ ਦਾ ਇੱਕੋ ਇੱਕ ਤਰੀਕਾ ਨਜ਼ਰ ਆਉਂਦਾ ਹੈ ਕਿ ਇਸ ਮਸਲੇ ਵਿੱਚ ਹੋਰ ਉਲਝ ਕੇ ‘ਵਿਦਵਾਨਾਂ’ ਦਾ ਕੀਮਤੀ ਸਮਾਂ ਅਤੇ ਆਪਣਾ ਬੇ-ਕੀਮਤੀ, ਸਸਤਾ ਸਮਾਂ ਬਰਬਾਦ ਕਰਨ ਦੀ ਬਜਾਏ ਇਸ ਨੂੰ ਸਮੇਟਿਆ ਜਾਵੇ। ਪਰ, ਦਾਸ ਨੂੰ ਸੰਬੋਧਿਤ ਕਰਕੇ ਲਿਖੇ ਗਏ ਵਿਦਵਤਾ ਭਰੇ ਪੱਤਰਾਂ ਦਾ ਸਾਂਝੇ ਤੌਰ `ਤੇ ਜਵਾਬ ਦੇਣਾ ਵੀ ਜ਼ਰੂਰੀ ਹੈ, ਜਿਸ ਦੀ ਦਾਸ ਆਗਿਆ ਲੈਂਦਾ ਹੈ:
ਜਿਨ੍ਹਾਂ ਵਿਦਵਾਨ ਸੱਜਨਾਂ ਨੇਂ ਦਰਸ਼ਨ ਸਿੰਘ ਜੀ ਵਾਸਤੇ ਦਾਸ ਨੂੰ ਪੱਤਰ ਲਿਖੇ ਹਨ, ਕ੍ਰਿਪਾ ਕਰਕੇ, ਉਹ ਦਾਸ ਦੇ ਅਪ੍ਰੈਲ 6, 2010. ਨੂੰ ‘ਸਿੱਖ ਮਾਰਗ’ `ਤੇ ਪਾਏ ਬੇਨਤੀ-ਨਾਮੇ ਦਾ ਦੂਜਾ ਨੁਕਤਾ ਧਿਆਨ ਨਾਲ ਪੜ੍ਹ ਲੈਣ ਜੀ। ਨਮਰਤਾ ਸਹਿਤ ਤਾਕੀਦ ਹੈ ਜੀ! ! !
ਪ੍ਰਿੰਸੀਪਲ ਨਰਿੰਦਰ ਸਿੰਘ ਜੀ, ਆਪ ਨੇਂ ਦਾਸ ਦੇ ਸਾਰੇ ਸਵਾਲਾਂ (ਭਾਵਨਾਂ) ਨੂੰ ‘ਨਾਂਹ ਪੱਖੀ’ ਲਿਖਿਆ ਹੈ। ਸੱਚ ਤਾਂ ਇਹ ਹੈ ਕਿ ਸਵਾਲ ਕਦੀ ਵੀ ਨਾਂਹ-ਪਖੀ ਨਹੀਂ ਹੁੰਦੇ, ਜਵਾਬ ਨਾਂਹ-ਪਖੀ ਹੋ ਸਕਦੇ ਹਨ। ਇਹ ਸਾਹਿਤਕ ਸੱਚਾਈ ਆਪ ਜੀ ਦੇ ਪੱਤਰ ਵਿੱਚੋਂ ਸਾਫ਼ ਦਿਖਾਈ ਦਿੰਦੀ ਹੈ। ਉਸ ਤਰ੍ਹਾਂ, ਆਪ ਜੀ ਦਾ ਲਿਖਣ-ਢੰਗ ਬੜਾ ਸੁਚੱਜਾ ਹੈ, ਤੇ ਤਅਰੀਫ ਦੇ ਲਾਇਕ ਵੀ।
ਖ਼ਾਲਸਾ ਨਿਊਜ਼ ਦੇ ਸੰਪਾਦਕ ਜੀ, ਆਪ ਨੇਂ ਲਿਖਿਆ ਹੈ, “ਇਹ ਸਵਾਲ ਹੀ ਬੇਮਾਨਾ ਹੈ”। ਤਾਂ ਫ਼ਿਰ ਦਾਸ ਨੂੰ ਜਵਾਬ ਕਿੱਥੋਂ ਮਿਲਨਾਂ ਸੀ?
ਆਪ ਜੀ ਨੇ ਫ਼ਿਰ ਲਿਖਿਆ ਹੈ, ‘ਆਸ ਹੈ ਕਿ ਆਪ ਜੀ ਨੂੰ ਸਾਰੇ ਜਵਾਬ ਮਿਲ ਗਏ ਹੋਣਗੇ’। ਜੀ ਨਹੀਂ! ਅਤੇ, ਆਪ ਦਾ ਪੱਤਰ ਪੜ੍ਹ ਕੇ ਦਾਸ ਨੂੰ ਕਿਸੇ ਜਵਾਬ ਦੀ ਨਾਂ ਤਾਂ ਕੋਈ ਉਮੀਦ ਹੈ ਅਤੇ ਨਾਂ ਹੀ ਕੋਈ ਲੋੜ! ਆਪ ਦਾ ਪੱਤਰ ਬੇਤੁਕੀ ਲੰਬੀ ਲੈਕਚਰਬਾਜ਼ੀ ਤੋਂ ਵੱਧ ਕੁੱਝ ਨਹੀਂ।
ਦਰਸ਼ਨ ਸਿੰਘ ਜੀ ਦੇ ਪੰਥ ਲਈ ਕੀਤੇ ਸਾਰਥਕ ਕੰਮ ਦਰਸਾਉਣ ਲਈ ਆਪ ਨੇਂ ਕਬੀਰ ਜੀ ਦੀ ਬਾਣੀ ਦੀ ਇਸ ਤੁਕ ਦਾ ਹਵਾਲਾ ਦਿੱਤਾ ਹੈ: “ਆਪਿ ਨ ਦੇਹਿ ਚੁਰੂ ਭਰਿ ਪਾਨੀ॥ ਤਿਹ ਨਿੰਦਹਿ ਜਿਹ ਗੰਗਾ ਆਨੀ॥” ਗਉੜੀ ਕਬੀਰ ਜੀ। ਦਾਸ, ਜਥੇਦਾਰਾਂ ਲਈ ਵਰਤੇ ਇਸ ਹਵਾਲੇ ਨੂੰ ਗੁਰਬਾਣੀ ਦਾ ਘੋਰ ਅਪਮਾਨ ਸਮਝਦਾ ਹੈ। ਫ਼ਿਰ ਵੀ ਇੱਥੇ ਇਹ ਲਿੱਖਣਾਂ ਬਹੁਤ ਢੁਕਵਾਂ ਸੱਚ ਹੈ ਕਿ ਇਨ੍ਹਾਂ ਜਥੇਦਾਰਾਂ ਦੀ ਲਿਆਂਦੀ ‘ਗੰਗਾ’ ਵਿੱਚ ਹੀ ਸਿੱਖੀ ਮਾਰੂ ਗੋਤੇ ਖਾ ਰਹੀ ਹੈ।
ਆਪ ਜੀ ਨੇਂ ਦਾਸ ਨੂੰ ਸਵਾਲ ਕੀਤਾ ਹੈ, “ਤੁਸੀਂ ਦੱਸੋ ਤੁਸੀਂ ਸਿੱਖ ਪੰਥ ਵਾਸਤੇ ਕੀ ਕੀਤਾ ਹੈ?” ਬਹੁਤ ਹੀ ਜਾਇਜ਼ ਸਵਾਲ ਹੈ! ਦਾਸ ਨੇਂ ਸਿੱਖੀ ਨੂੰ ਡੋਬਣ ਵਾਲੇ ਜਥੇਦਾਰਾਂ ਵਗ਼ੈਰਾ ਦਾ ਕਦੀ ਵੀ ਸਾਥ ਨਹੀਂ ਦਿੱਤਾ। ਮੇਰੇ ਵਰਗੇ ਨਿਕਾਰੇ ਬੰਦੇ ਦੀ ਇਤਨੀ ਹੀ ਸੇਵਾ ਕਬੂਲ ਪੈ ਜਾਵੇ ਤਾਂ ਦਾਸ ਆਪਣੇ ਆਪ ਨੂੰ ਸੁਭਾਗਾ ਸਮਝੇਗਾ!
ਆਪ ਨੇ ਦਾਸ ਤੋਂ ਇਹ ਵੀ ਪੁੱਛਣ ਦੀ ਕ੍ਰਿਪਾ ਕੀਤੀ ਹੈ ਕਿ, “…. . ਜੇ ਤੁਸੀਂ ਖ਼ਾਲਸਾ ਨਿਊਜ਼ ਬਾਰੇ ਜਾਣਨਾ ਚਾਹੁੰਦੇ ਹੋ ਤਾਂ,. .”। ਜੀ ਨਹੀਂ! ਆਪ ਜੀ ਦੇ ਪੱਤ੍ਰ ਤੋਂ ਆਪ ਅਤੇ ਆਪ ਦੇ ਖ਼ਾਲਸਾ ਨਿਊਜ਼ ਬਾਰੇ ਸਾਰੀ ਜਾਣਕਾਰੀ ਮਿਲ ਗਈ ਹੈ। ਹੋਰ ਜਾਣਕਾਰੀ ਦਾਸ ਵਰਗੇ ਬੇਸਮਝ ਨੂੰ ਹਜ਼ਮ ਨਹੀਂ ਹੋਣੀ।
ਆਪ ਜੀ ਨੇਂ ਦਾਸ ਬਾਰੇ ਇਹ ਅਟਕਲ ਲਾਇਆ ਹੈ ਕਿ, “…ਆਪ ਜੀ ਦਾ ਸੰਬੰਧ ਰਾਜਨੀਤੀ ਨਾਲ ਜ਼ਿਆਦਾ ਲੱਗਦਾ ਹੈ। ਰਾਜਨੀਤੀ ਤੋਂ ਬਾਹਰ ਵੀ ਕੋਈ ਦੁਨਿਆ ਹੈ। …ਜੇ ਸਮਾਂ ਹੋਵੇ ਰਾਜਨੀਤੀ ਤੋਂ ਤਾਂ,”। ਆਪ ਜੀ ਦੀ ਦਿੱਬਦ੍ਰਿਸ਼ਟਿ ਦੀ ਤਾਂ ਦਾਦ ਦੇਣ ਨੂੰ ਜੀ ਕਰਦਾ ਹੈ; ਪਰ ਝੂਠੀ ਤਅਰੀਫ ਕਰਨ ਨੂੰ ਜ਼ਮੀਰ ਨਹੀਂ ਮੰਨਦੀ! ਇਹ ਵੀ ਦੱਸ ਦਿੰਦੇ ਤਾਂ ਚੰਗਾ ਸੀ ਕਿ ਤੁਹਾਡੀ ਦਾਸ ਨਾਲ ਰਾਜਨੀਤੀ ਦੇ ਕਿਸ ਅਖਾੜੇ ਵਿੱਚ ਮੁਲਾਕਾਤ ਹੋਈ ਸੀ?
ਅੰਤ ਵਿੱਚ, ਸਿਆਣਿਆਂ ਦੇ ਬਚਨ ਹਨ: ‘ਖ਼ਾਲਸਾ ਉਪਾਧਿ ਵਾਲਿਆਂ ਤੋਂ ਨਖ਼ਾਲਸ ਗੱਲਾ ਸ਼ੋਭਾ ਨਹੀਂ ਦਿੰਦੀਆਂ! !’
ਗੁਰਇੰਦਰ ਸਿੰਘ ਪਾਲ


(19/05/10)
ਪ੍ਰੋ. ਦਰਸ਼ਨ ਸਿੰਘ ਖ਼ਾਲਸਾ

ਹੁਣ ਆਸਥਾ ਸੰਦੇਸ਼ ਵਾਲਿਆਂ `ਤੇ ਕੇਸ ਕਿਓਂ ਨਹੀਂ ਹੁੰਦਾ
ਆਸਥਾ ਸ਼ੰਦੇਸ਼ ਵੱਲੋਂ ਗੁਰੂ ਸਾਹਿਬ ਦੀ ਤੌਹੀਨ ਦੀ ਖਬਰ ਪੜ੍ਹ ਕੇ ਮਨ ਬਹੁਤ ਦੁਖੀ ਹੋਇਆ। ਜਿਹੜੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹਰ ਸੱਚ ਬੋਲਣ ਵਾਲੇ `ਤੇ ਕੇਸ ਕਰਨ ਜਾਂ ਪੰਥ `ਚੋਂ ਛੇਕਣ ਦੀਆਂ ਧਮਕੀਆਂ ਦਿੰਦਾ ਹੈ, ਉਹ ਬੇਗੈਰਤ ਜੱਥੇਦਾਰ ਜਿਹੜੇ ਗੁਰਮਤਿ ਦੀ ਗੱਲ ਕਰਨ ਵਾਲਿਆਂ ਨੂੰ ਆਪਣੇ ਆਕਾ ਦੀ ਖੁਸ਼ੀ ਲੈਣ ਖਾਤਿਰ, ਛੇਕਣ ਨੂੰ ਤਿਆਰ ਰਹਿੰਦੇ ਹਨ, ਉਹ ਕਿਓਂ ਚੁੱਪ ਹਨ। ਹੁਣ ਕਿਓਂ ਨਹੀਂ ਹੁੰਦਾ ਇਹਨਾਂ `ਤੇ ਕੇਸ? ਹੁਣ ਕਿਓਂ ਜ਼ੁਬਾਨ ਨੂੰ ਤਾਲ਼ੇ ਲੱਗ ਗਏ?
ਸਾਫ਼ ਜ਼ਾਹਿਰ ਹੈ, ਆਰ. ਆਰ. ਐਸ ਕੋਈ ਵੀ ਕੰਮ ਸਿੱਖਾਂ ਦੇ ਵਿਰੁੱਧ ਕਰੇ, ਇਹ ਚੁੱਪ ਰਹਿਣਗੇ। ਕੋਈ ਸਿੱਖ ਜਾਂ ਪ੍ਰਚਾਰਕ ਸੱਚ ਬੋਲੇ, ਗੁਰਮਤਿ ਦੀ ਗਲ ਕਰੇ, ਇਹਨਾਂ ਨੂੰ ਚੰਗਾ ਨਹੀਂ ਲਗਦਾ, ਇਹਨਾਂ ਦੇ ਕੰਨ ਫ਼ੱਟ ਖੜੇ ਹੋ ਜਾਂਦੇ ਹਨ, ਕੇਸ ਕਰਨ ਦੀਆਂ ਧਮਕੀਆਂ ਦੇਣ ਲੱਗ ਜਾਂਦੇ ਹਨ, ਛੇਕਣ ਲਗਿਆਂ ਦੇਰ ਨਹੀਂ ਲਾਉਂਦੇ ….
ਇਹੀ ਮੱਕੜ ਤੇ ਜਥੇਦਾਰ ਬੈਠੇ ਸਨ ਹੁਣੇ ਜਿਹੇ ਹੋਏ ਫ਼ਤਹਿ ਦਿਵਸ ਸਮਾਗਮ `ਤੇ। ਇਹਨਾਂ ਦੇ ਸਾਹਮਣੇ ਇਨ੍ਹਾਂ ਨੂੰ ਟੁਕੜੇ ਸੁਟੱਣ ਵਾਲਾ ਬੀ. ਜੇ. ਪੀ. ਪ੍ਰਧਾਨ ਗਡਕਰੀ ਅਤੇ ਮਨੋਰੰਜਨ ਕਾਲੀਆ ਬਾਬਾ ਬੰਦਾ ਸਿੰਘ ਬਹਾਦੁਰ ਨੂੰ “ਬੰਦਾ ਵੈਰਾਗੀ” ਕਹਿ ਗਿਆ, ਇਹ ਮੁੰਹ ਬੰਦ ਕਰੀ ਸੁਣਦੇ ਰਹੇ। ਗੁਰੂ ਅਰਜਨ ਸਾਹਿਬ ਜੀ ਨਾਲ ਸੰਬੰਧਿਤ ਸ਼ਤਾਬਦੀ ਸਮਾਗਮਾਂ ਵਿੱਚ ਸੁਸ਼ਮਾ ਸਵਰਾਜ ਨੇ ਚੰਦੂ ਨੂੰ ਸਾਫ਼ ਬਰੀ ਕਰਨ ਦਾ ਐਲਾਨ ਕੀਤਾ, ਇਹ ਚੁਪ ਕਰੀ ਬੈਠੇ ਰਹੇ। ਕਿਓਂ ….
ਸਿੰਘੋ ਜਾਗੋ, ਇਹਨਾਂ ਮਹਾਨ ਪਦਵੀਆਂ ਤੇ ਬੈਠੇ ਬੇਗੈਰਤਾਂ ਦੇ ਸਾਹਮਣੇ ਚੁੱਪ ਕਰਕੇ ਨਹੀਂ ਸਰਨਾ। ਇੱਕ ਹੋ ਜਾਓ, ਅਤੇ ਗੁਰੂ ਦੇ ਅਦਬ ਲਈ ਯਤਨਸ਼ੀਲ ਹੋਵੋ। ਨਹੀਂ ਤਾਂ ਉਹ ਦਿਨ ਦੂਰ ਨਹੀਂ ਜਿਸ ਦਿਨ ਦਰਬਾਰ ਸਾਹਿਬ ਵਿੱਚ ਫ਼ੇਰ ਤੋਂ ਮੂਰਤੀਆਂ ਸਥਾਪਿਤ ਹੋਣਗੀਆਂ, ਸਿੱਖ ਮਰਿਆਦਾ ਦਾ ਘਾਣ ਹੋਵੇਗਾ ਅਤੇ ਫ਼ਿਰ ਸਾਡੇ ਕੋਲ਼ ਕੁੱਝ ਨਹੀਂ ਬਚੇਗਾ।
ਪ੍ਰੋ. ਦਰਸ਼ਨ ਸਿੰਘ ਖ਼ਾਲਸਾ
ਸਾਬਕਾ ਸੇਵਾਦਾਰ ਸ੍ਰੀ ਅਕਾਲ ਤਖ਼ਤ ਸਾਹਿਬ


(19/05/10)
ਚਰਨਜੀਤ ਸਿੰਘ ਬਰੈਂਮਪਟਨ

ਅਮਰ ਜੀਤ ਸਿੰਘ ਜੀ ਚੰਦੀਂ ਆਪਣੇ ਲੇਖ ਵਿੱਚ ਬੰਦਾ ਬਹਾਦੁਰ ਬਾਰੇ ਲਿਖਦੇ ਹਨ,
ਜਿਸ ਦਾ ਸਬੂਤ, ਉਨ੍ਹਾਂ ਦੀ ਫੌਜ ਵਿੱਚ ਪੰਜ ਹਜ਼ਾਰ ਤੋਂ ਵੱਧ, ਮੁਸਲਮਾਨਾਂ ਦਾ ਹੋਣਾ ਹੈ।
ਕ੍ਰਿਪਾ ਕਰ ਕੇ ਇਸ ਦਾ ਰੈਫਰੈਂਸ ਦੇਵੋ।
ਲੇਖਕ ਦਾ ਨਾਮ
ਕਿਤਾਬ ਦਾ ਨਾਮ
ਪੰਨਾ ਨੰਬਰ
ਚਰਨਜੀਤ ਸਿੰਘ
ਬਰੈਂਮਪਟਨ


(18/05/10)
ਇੰਦਰ ਜੀਤ ਸਿੰਘ ਕਾਨਪੁਰ

ਗੁਰਿੰਦਰ ਸਿੰਘ ਪਾਲ ਜੀ
ਗੁਰੁਫਤਿਹ।
ਆਪ ਜੀ ਨੇ ਦਾਸ ਦੇ ਖੱਤ ਦਾ ਫੇਰ ਜਵਾਬ ਦਿਤਾ। ਮੇਹਰਬਾਨੀ! ਆਪ ਜੀ ਦੇ ਇਸ ਖਤ ਦੀ ਹਰ ਗਲ ਦਾ ਜਵਾਬ ਦਾਸ ਲਿਖਣ ਹੀ ਲਗਾ ਸੀ ਕੇ ਪਹਿਲਾਂ ਹੋਰ ਵੀਰਾ ਦੇ ਖੱਤ ਪੜਣ ਲਗ ਪਿਆ। ਆਪ ਜੀ ਦੀ ਹਰ ਗਲ ਦਾ ਜਵਾਬ “ਤਤ ਗੁਰਮਤਿ ਪਰਿਵਾਰ” ਅਤੇ “ਖਾਲਸਾ ਨਿਉਜ” ਨੇ ਅਪਣੇ ਅਪਣੇ ਖੱਤਾਂ ਵਿੱਚ ਬੜੇ ਵਿਸਥਾਰ ਨਾਲ ਦੇ ਦਿਤਾ ਹੈ। ਦਾਸ ਇਹ ਸਮਝਦਾ ਹੈ ਕਿ ਆਪ ਜੀ ਅਤੇ ਪਾਠਕਾਂ ਨੂੰ, ਆਪ ਜੀ ਦੇ ਚੁਕੇ ਗਏ ਨੁਕਤਿਆਂ ਬਾਰੇ ਇਸ ਤੋ ਵਧ ਹੋਰ ਤਸਲੀ ਦੁਆਨ ਦੀ ਕੋਈ ਲੋੜ ਨਹੀ। ਆਪ ਜੀ ਦੇ ਇਸ ਵਿਸ਼ੇ ਨੂੰ ਹੋਰ ਅਗੇ ਵਧਾ ਕੇ ਅਪਨਾ ਤੇ ਇਸ ਫੋਰਮ ਦਾ ਵਕਤ ਬਰਬਾਦ ਕਰਨ ਤੇ ਅਲਾਵਾ ਹੋਰ ਕੁੱਝ ਨਹੀ ਹੋਵੇਗਾ। ਤੁਹਾਡਾ ਮਕਸਦ ਵੀ ਇਹ ਹੀ ਜਾਪਦਾ ਹੈ। ਆਪ ਜੀ ਨੇ, ਫੇਰ ਅਪਣੇ ਸ਼ਹਿਰ ਦਾ ਨਾਂਮ ਨਹੀ ਲਿਖਿਆ! ਕੀ ਕਾਰਣ ਹੈ? ਦਾਸ ਆਪ ਤੋਂ ਆਸ ਕਰਦਾ ਹੈ ਕੇ ਇਸ ਫੋਰਮ ਤੇ ਕੁੱਝ ਵੀ ਪੋਸਟ ਕਰਨ ਵੇਲੇ ਘਟ ਤੋਂ ਘਟ ਅਪਨੇ ਸ਼ਹਿਰ ਦਾ ਨਾਮ ਜਰੂਰ ਲਿਖਣ ਦੀ ਕਿਰਪਾਲਤਾ ਕਰਨੀ ਜੀ।
ਇੰਦਰ ਜੀਤ ਸਿੰਘ
ਕਾਨਪੁਰ


(18/05/10)
ਪਰਦੀਪ ਸਿੰਘ ਬੀ. ਈ.

ਸਿੱਖ ਮਾਰਗ ਦੇ ਵੀਰੋ, ਸਤ ਸ੍ਰੀ ਅਕਾਲ।
ਕਿਉਂਕਿ ਮੈਂ ਵਿਚਾਰ ਆਸਰੇ ਸੁਧਾਰ ਦਾ ਹਾਮੀ ਹਾਂ, ਖਹਿ-ਬਾਜ਼ੀ ਦਾ ਨਹੀਂ, ਨਾ ਹੀ ਮੇਰੇ ਕੋਲ ਏਨਾ ਸਮਾ ਹੈ। ਇਸ ਲਈ ਮੈਂ ਅਪਣੀ ਗੱਲ, ਕਿਸੇ ਖਾਸ ਵਿਅਕਤੀ ਨੂੰ ਸੰਬੋਧਨ ਨਾ ਕਰਦਿਆਂ, ਪਾਠਕਾਂ ਅੱਗੇ ਰੱਖ ਰਿਹਾ ਹਾਂ।
ਮੈਂ ਕੁੱਝ ਗੱਲਾਂ, ਸਪੋਕਸਮੈਨ ਵਿੱਚ ਸੁਧਾਰ ਦੀ ਨੀਅਤ ਨਾਲ ਸਿੱਖ ਮਾਰਗ ਤੇ ਪਾਈਆਂ ਸਨ, ਜਿਸ ਦੇ ਜਵਾਬ ਵਿਚ, ਕਿਸੇ ਵੀਰ ਗੁਰਿੰਦਰ ਸਿੰਘ ਜੀ ਦਾ ਪੱਤ੍ਰ ਛਪਿਆ ਹੈ। ਉਨ੍ਹਾਂ ਨੇ ਮੇਰੇ ਤੇ ਬਹੁਤ ਸਾਰਾ ਗੁੱਸਾ ਕੱਢ ਦਿੱਤਾ ਹੈ, ਸ਼ਾਇਦ ਉਨ੍ਹਾਂ ਨੇ ਮੇਰਾ ਲੇਖ ਚੰਗੀ ਤਰ੍ਹਾਂ ਪੜ੍ਹਿਆ ਹੀ ਨਹੀਂ ਹੈ।
ਮੈਂ ਲਿਖਿਆ ਸੀ, ਜੇਕਰ ਅਖਬਾਰ ਇਸ਼ਤਿਹਾਰ ਨਹੀਂ ਛਾਪੇਗਾ, ਤਾਂ ਖਰਚਾ ਕਿੱਥੋਂ ਪੂਰਾ ਹੋਵੇਗਾ? ਅਤੇ ਸਿੱਖੀ ਦੀ ਆਵਾਜ਼ ਬੰਦ ਹੋ ਜਾਵੇਗੀ।
ਉਨ੍ਹਾਂ ਦੇ ਲਿਖਣ ਮੁਤਾਬਕ ਇਹ ਮੇਰੇ ਵਲੋਂ ਅਖਬਾਰ ਬੰਦ ਕਰਵਾਉਣ ਦੀ ਕੋਝੀ ਚਾਲ ਹੈ।
ਕੀ ਉਹ ਇਹ ਲਿਖ ਕੇ ਮੇਰੇ ਨਾਲ ਇੰਸਾਫ ਕਰ ਰਹੇ ਹਨ?
ਮੈਂ ਲਿਖਿਆ ਸੀ ਕਿ ਸਪੋਕਸਮਨ ਦੇ ਪ੍ਰਬੰਧਕ, ਅਪਣੀਆਂ ਗਲਤੀਆਂ ਸੁਧਾਰਨ ਦੀ ਕੋਸ਼ਿਸ਼ ਕਰਨ।
ਵੀਰ ਜੀ ਨੇ ਬਿਕਰਮੀ ਦੀਆਂ ਤਾਰੀਖਾਂ ਦੀ ਗੱਲ ਗੋਲ ਕਰ ਕੇ, (ਮੈਨੂੰ ਖੁਸ਼ੀ ਹੈ ਕਿ ਉਨ੍ਹਾਂ ਨੇ ਤਾਰੀਖ ਦੀ ਗਲਤੀ ਸੁਧਾਰ ਲਈ ਹੈ) ਸੰਤਾ ਸਿੰਘ ਦੇ ਮਾਮਲੇ ਨੂੰ ਬਿਲਕੁਲ ਅਣਗੌਲਿਆ ਕਰ ਕੇ, ਸਿਰਫ ਮਾਲਾ ਦੀ ਗੱਲ ਕੀਤੀ ਹੈ, ਉਸ ਦੀ ਵੀ ਵਕਾਲਤ ਹੀ ਕੀਤੀ ਹੈ।
ਉਨ੍ਹਾਂ ਦੇ ਲਿਖੇ ਅਨੁਸਾਰ, ਸਪੋਕਸਮੈਨ ਵਿੱਚ ਇਸ਼ਤਿਹਾਰ ਦਿਵਾਉਣਾ, ਸਪੋਕਸਮੈਨ ਦੀ ਵਡਿਆਈ ਵਿੱਚ ਲਿਖਣਾ ਹੀ ਪੰਥ ਦੀ ਵੱਡੀ ਸੇਵਾ ਹੈ।
ਜੇ ਸਿੱਖ ਮਾਰਗ ਦੇ ਵੀਰ ਇਸ ਵਿੱਚ ਮੇਰੀ ਗਲਤੀ ਦੱਸਣਗੇ ਤਾਂ ਮੈਨੂੰ ਮੁਆਫੀ ਮੰਗਣ ਵਿੱਚ ਕੋਈ ਝਿਜਕ ਨਹੀਂ ਹੋਵੇਗੀ।
ਵੈਸੇ ਉਨ੍ਹਾਂ ਨੇ ਠੀਕ ਹੀ ਲਿਖਿਆ ਹੈ ਕਿ ਮੈਨੂੰ ਸਪੋਕਸਮੈਨ ਵਿੱਚ ਕਿਸੇ ਸੁਧਾਰ ਦੀ ਗੱਲ ਕਰਨ ਵਿਚ, ਅਪਣਾ ਸਮਾ ਬਰਬਾਦ ਨਹੀਂ ਕਰਨਾ ਚਾਹੀਦਾ, ਜਿਸ ਲਈ ਮੈਂ ਉਨ੍ਹਾਂ ਦਾ ਬਹੁਤ ਸ਼ੁਕਰ ਗੁਜ਼ਾਰ ਹਾਂ।
ਜਿੱਥੋਂ ਤੱਕ ਮੇਰਾ ਸਬੰਧ ਹੈ, ਮੈਂ, ਆਈ. ਆਈ. ਟੀ. ਵਿੱਚ ਦਾਖਲੇ ਲਈ, ਚਲਾਈ ਜਾਂਦੀ ਕੋਚਿੰਗ ਇੰਸਟੀਚਿਊਟ
ਦਾ ਮੈਨਿਜਿੰਗ ਡਾਇਰੈਕਟਰ ਹਾਂ। ਮੇਰਾ ਸੰਪਰਕ ਸਾਧਨ ਸਿੱਖ ਮਾਰਗ ਵਾਲਿਆਂ ਕੋਲ ਹੈ।
ਪਰਦੀਪ ਸਿੰਘ ਬੀ. ਈ.


(18/05/10)
ਨਰਿੰਦਰ ਸਿੰਘ ਮੱਟੂ

ਸ਼੍ਰੋਮਣੀ ਅਕਾਲੀ ਦਲ (ਯੂ. ਕੇ.) ਵਲੋਂ ਟਰਾਂਟੋ ਵਿੱਚ ਅਸਲੀ ‘ਨਾਨਕਸ਼ਾਹੀ ਕੈਲੰਡਰ’ ਜਾਰੀ ਕੀਤਾ।
ਟਰਾਂਟੋ ਵਿਚਲੇ ਤੱਤ ਗੁਰਮਤਿ ਪ੍ਰਚਾਰ ਦੇ ਕੇਂਦਰ ਗੁਰਦਆਰਾ ਸਿੱਖ ਲਹਿਰ (ਬਰੈਂਮਟਨ) ਵਿਖੇ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਵਲੋਂ ਸਥਾਪਤ ਖ਼ਾਲਸਾ ਰਾਜ ਦੀ ਤੀਜੀ ਸ਼ਤਾਬਦੀ ਨੂੰ ਸਮਰਪਤ 16 ਮਈ ਐਤਵਾਰ ਨੂੰ ਇੱਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਭਾਗ ਲੈਣ ਵਾਸਤੇ ਦੇਸ਼ ਵਿਦੇਸ਼ ਦੀਆਂ ਸਮੂਹ ਜਾਗਰੂਕ ਸਿੱਖ ਜਥੇਬੰਦੀਆਂ ਤੇ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਪੰਥ ਤੇ ਪੰਜਾਬ ਦੀ ਤਕਦੀਰ ਬਦਲਣ ਲਈ ਯਤਨਸ਼ੀਲ ਸ਼੍ਰੋਮਣੀ ਅਕਾਲੀ ਦਲ (ਯੂ. ਕੇ.) ਦੇ ਧਰਮ ਪ੍ਰਚਾਰ ਵਿੰਗ ਦੇ ਚੇਅਰਮੈਨ ਗਿਆਨੀ ਜਗਤਾਰ ਸਿੰਘ ਜਾਚਕ ਇੰਡੀਆ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ। ਉਨ੍ਹਾਂ ਦਾ ਵਿਸ਼ਾ ਸੀ ‘ਪਹਿਲਾ ਸਿੱਖ ਰਾਜ ਕਿਵੇਂ ਸਥਾਪਤ ਹੋਇਆ’। ਉਨ੍ਹਾਂ ਕਹਿਆ ਕਿ ਰਿਣੀ ਹੋਣਾ ਚਾਹੀਦਾ ਸੀ ਸਮੁੱਚੇ ਭਾਰਤ ਵਾਸੀਆਂ ਨੂੰ ਖ਼ਾਲਸਾ ਪੰਥ ਦੇ, ਜਿਨ੍ਹਾਂ ਨੇ ਬਾਬਾ ਬੰਦਾ ਸਿੰਘ ਦੀ ਅਗਵਾਈ ਵਿੱਚ ਦੱਖਣ-ਏਸ਼ਆਈ ਜਜ਼ੀਰੇ ਦੀ 1000 ਸਾਲ ਦੀ ਅਤੇ ਪੰਜਾਬ ਦੀ 700 ਸਾਲ ਦੀ ਗਲਾਮੀ ਕੱਟ ਕੇ ਖ਼ਾਲਸਾ ਰਾਜ ਦੀ ਸਥਾਪਨਾ ਕਰਦਿਆਂ ਦੁਨੀਆ ਦੇ ਇਤਿਹਾਸ ਵਿੱਚ ਲੋਕ ਰਾਜ ਸਥਾਪਤ ਕੀਤਾ। ਪਰ, ਦੁੱਖ ਦੀ ਗੱਲ ਹੈ ਉਥੋਂ ਦੇ ਸੱਤਾਧਾਰੀ ਲੋਕ ਖ਼ਾਲਸੇ ਦੇ ਧੰਨਾਵਾਦੀ ਹੋਣ ਦੀ ਥਾਂ, ਦਿਨ ਰਾਤ ਉਹਦੀ ਅਜ਼ਾਦ ਤੇ ਨਿਆਰੀ ਹੋਂਦ ਨੂੰ ਮਿਟੌਣ ਦੇ ਮਨਸੂਬੇ ਘੜਦੇ ਰਹਿੰਦੇ ਹਨ। ਜਾਚਕ ਜੀ ਸਿੱਖ ਸੰਗਤਾਂ ਨੂੰ ਸੁਚੇਤ ਕੀਤਾ ਕਿ 14 ਮਈ ਸੰਨ 1710 ਵਿੱਚ ਸਰਹਿੰਦ ਫਤਹਿ ਕਰਕੇ ਖ਼ਾਲਸਾ ਰਾਜ ਦੇ ਝੂਲਾਏ ‘ਨੀਲੇ ਨਿਸ਼ਾਨ ਸਾਹਿਬ’ ਦਾ ਵੀ ਭਗਵਾਂਕਰਨ ਹੋ ਚੁੱਕਾ ਹੈ, ਜਿਸ ਪ੍ਰਤੀ ਪ੍ਰਤੀ ਪੰਥ ਨੂੰ ਗੰਭੀਰਤਾ ਨਾਲ ਵਿਚਾਰਨ ਦੀ ਲੋੜ ਹੈ। ਕਨੇਡਾ ਨਿਵਾਸੀ ਪ੍ਰਸਿੱਧ ਵਿਦਵਾਨ ਡਾ: ਗੁਰਦੇਵ ਸਿੰਘ ਸੰਘਾ ਦਾ ਪੇਪਰ ਸੀ ‘ਸਿੱਖ ਰਾਜ ਕਿਵੇਂ ਗਿਆ’। ਉਨ੍ਹਾਂ ਕਿਹਾ ਕਿ ਸਿੱਖ ਸ਼ਕਤੀ ਦਾ ਸੋਮਾ ਸੀ ਗੁਰਦੁਆਰਾ, ਪਰ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਦੁਨੀਆ ਵਿੱਚ ਅੱਜ ਕੋਈ ਵੀ ਅਜਿਹਾ ਗੁਰਅਸਥਾਨ ਨਹੀ, ਜਿਸ ਦੇ ਵਰਤਾਰੇ ਨੂੰ ਗੁਰਦੁਆਰੇ ਦੇ ਮਾਡਲ ਵਜੋਂ ਦੇਖਿਆ ਜਾ ਸਕੇ।
ਅਸਟ੍ਰੇਲੀਆ ਤੋਂ ਖਾੜਕੂ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਭਾਈ ਵਿਜੈਪਾਲ ਸਿੰਘ ਆਏ, ਜਿਨ੍ਹਾਂ ਨੇ ਬਾਬਾ ਬੰਦਾ ਸਿੰਘ ਜੀ ਦੀ ਅਦੁੱਤੀ ਸ਼ਹਾਦਤ ਨੂੰ ਬਿਆਨਦਿਆਂ ਉਸ ਪਿਛੋਕੜ ਤੇ ਪ੍ਰਭਾਵਾਂ ਦਾ ਵਰਨਣ ਕੀਤਾ। ‘ਪੰਜਾਬੀ ਡੇਲੀ (ਟਰਾਂਟੋ) ‘ਦੇ ਐਡੀਟਰ ਅਤੇ ਬੇਬਾਕ ਖ਼ਾਲਸਈ ਬੁਲਾਰੇ ਭਾਈ ਸੁਖਵਿੰਦਰ ਸਿੰਘ ਹੰਸਰਾ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਦੀ ਚੜ੍ਹਦੀ ਕਲਾ ਵਾਲੀ ਪੰਥਕ ਸਥਿਤੀ ਦਾ ਵਰਨਣ ਕਰਦਿਆਂ ਬਾਦਲ ਦੀ ਅਗਵਾਈ ਵਿੱਚ ਆਏ ਪੰਥਕ ਨਿਘਾਰ ਨੂੰ ਵੀ ਬੇਬਾਕੀ ਨਾਲ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਜੇ ਬਾਬਾ ਬੰਦਾ ਸਿੰਘ ਦਾ ਸਥਾਪਤ ‘ਖ਼ਾਲਸਾ ਰਾਜ’ ਵਧੀਆ ਸੀ ਤਾਂ ਫਿਰ ਹੁਣ ਅਜ਼ਾਦ ਖ਼ਾਲਸਾ ਰਾਜ ਤੋਂ ਡਰ ਕਿਉਂ ਲਗ ਰਿਹਾ ਹੈ?
ਸਿੱਖ ਲਹਿਰ ਦੇ ਵਿਦਾਵਨ ਜਨਰਲ ਸਕਤਰ ਭਾਈ ਗੁਰਦੇਵ ਸਿੰਘ ਸੰਧਾਵਾਲੀਆ ਦੀ ਸਿਹਤ ਠੀਕ ਨਾ ਹੋਣ ਕਰਕੇ ਸਟੇਜ ਨੂੰ ਭਾਈ ਜਗਦੀਸ਼ ਸਿੰਘ ਮਾਂਗਟ ਨੇ ਬਾਖ਼ੂਬੀ ਸੰਭਾਲਿਆ। ਬਜ਼ੁਰਗ ਸਤਿਸੰਗੀ ਕਹਿ ਰਹੇ ਸਨ ਕਿ ਅਸੀਂ ਪਿਛਲੇ 38 ਸਾਲ ਵਿੱਚ ਟਰਾਂਟੋ ਵਿੱਚ ਅੱਜ ਵਰਗਾ ਜਾਣਕਾਰੀ ਭਰਪੂਰ ਸ਼ਾਨਦਾਰ ਸਮਾਗਮ ਨਹੀ ਸੁਣਿਆ ਅਤੇ ਨਾ ਹੀ ਦੇਖਿਆ ਹੈ। ਅਖ਼ੀਰ ਵਿੱਚ ਟਰਾਂਟੋ ਦੇ ਸਾਬਕਾ ਜੱਜ ਅਤੇ ਸਭਾ ਦੇ ਪ੍ਰਧਾਨ ਭਾਈ ਮਨਜੀਤ ਮਾਂਗਟ ਨੇ ਆਪਣੇ ਸਾਥੀਆਂ ਤੇ ਆਏ ਵਿਦਵਾਨਾਂ ਨੂੰ ਨਾਲ ਲੈ ਕੇ ਸ਼੍ਰੋਮਣੀ ਅਕਾਲੀ ਦਲ (ਯੂ. ਕੇ.) ਵਲੋਂ ਪੰਜਾਬ ਵਿੱਚ ਚਲਾਈ ਜਾ ਰਹੀ ਸਿੱਖ ਜਾਗ੍ਰਤੀ ਲਹਿਰ ਦੀ ਸ਼ਲਾਘਾ ਕੀਤੀ ਅਤੇ ਦਲ ਵਲੋਂ ਖ਼ਾਲਸਾ ਰਾਜ ਦੀ ਤੀਜੀ ਸ਼ਤਾਬਦੀ ਨੂੰ ਸਮਰਪਤ ਪ੍ਰਕਾਸ਼ਿਤ ਕੀਤਾ ਮੂਲਿਕ ਨਾਨਕਸ਼ਾਹੀ ਕੈਲੰਡਰ ਜਾਰੀ ਕੀਤਾ।
ਉਨ੍ਹਾਂ ਨੇ ਆਏ ਵਿਦਵਾਨਾਂ, ਸਿੱਖ ਸੰਗਤਾਂ ਤੇ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਚਿੰਤਾ ਪ੍ਰਗਟ ਕੀਤੀ ਕਿ ਜੇ ਕਰ ਵਿਦੇਸ਼ੀਂ ਵਸਦੇ ਸਿੱਖ ਭਾਈਚਾਰੇ ਨੇ ਕ੍ਰਿਪਾਨ ਦੀ ਦੁਰਵਰਤੋਂ ਨਾ ਰੋਕੀ ਤਾਂ ਇਸ ਤੇ ਪਾਬੰਦੀ ਵੀ ਲਗ ਸਕਦੀ ਹੈ। ਕਿਉਂਕਿ, ਹਕੂਮਤਾਂ ਤਾਂ ਬਹਾਨਾ ਹੀ ਭਾਲਦੀਆਂ ਹਨ। ਜਾਰੀ ਕਰਤਾ: ਨਰਿੰਦਰ ਸਿੰਘ ਮੱਟੂ ਮੈਬਰ ਸਿੱਖ ਲਹਿਰ ਟਰਾਂਟੋ
ਮਿਤੀ: 17 ਮਈ 2010


(18/05/10)
ਗੁਰਿੰਦਰ ਪਾਲ ਸਿੰਘ ਧਨੌਲਾ

ਅੱਜ ਅਫਵਾਹਾਂ ਦਾ ਦੌਰ ਚੱਲ ਰਿਹਾ ਹੈ ਕੋਈ ਕਹਿ ਰਿਹਾ ਹੈ ਕਿ ਦਿੱਲੀ ਗੁਰਦੁਆਰਾ ਕਮੇਟੀ, ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਰਲ ਕੇ ਬਾਦਲ ਵਿਰੋਧੀ ਉਮੀਦਵਾਰਾਂ ਨੂੰ ਦਸ ਦਸ ਲੱਖ ਰੁਪਏ ਦੇਣਗੇ ਤੇ ਕਾਂਗਰਸ ਨੰਗੀ ਚਿੱਟੀ ਹੋ ਕੇ ਵੋਟਾਂ ਵਿੱਚ ਮੱਦਦ ਵੀ ਕਰੇਗੀ। ਕਈ ਵਾਰ ਕੈਪਟਨ ਸਾਹਿਬ ਵਲੋਂ ਸਰਨਾ ਧੜੇ ਦੀ ਮੱਦਦ ਲਈ ਆਏ ਬਿਆਨਾਂ ਨੇ ਅਫਵਾਹਾਂ ਨੂੰ ਹਕੀਕਤ ਬਣਾਉਣ ਵਿੱਚ ਅਹਿਮ ਰੋਲ ਨਿਭਾਇਆ ਹੈ। ਇਸ ਤਰ੍ਹਾਂ ਬਾਦਲ ਦਲੀ ਉਮੀਦਵਾਰਾਂ ਨੂੰ ਪੰਜਾਬ ਸਰਕਾਰ ਅਤੇ ਗੁਰੂ ਰਾਮਦਾਸ ਦੇ ਖਜਾਨੇ ਦੀ ਲੁੱਟ ਵਿੱਚੋਂ ਵੱਡੇ ਗੱਫ਼ੇ ਮਿਲਣ ਦੀਆਂ ਆਸਾਂ ਹਨ। ਗਰਮ ਧਿਰਾਂ ਨਾਲ ਸਬੰਧਤ ਉਮੀਦਵਾਰ ਡਾਲਰਾਂ ਅਤੇ ਪੌਡਾਂ ਦੇ ਮੀਂਹ ਦੀਆਂ ਕਿਆਸ ਅਰਾਈਆਂ ਕਰ ਰਹੇ ਹਨ। ਇਸ ਕਰਕੇ ਹਰ ਕੋਈ ਮੁੱਠੀਆਂ ਵਿੱਚ ਥੁੱਕੀ ਫਿਰਦਾ ਹੈ ਕਿ ਮੈਂ ਚੋਣ ਲੜਨੀ ਹੈ ਕਿਉਂਕਿ ਲੱਖ ਦੋ ਲੱਖ ਰੁਪਏ ਖਰਚਕੇ ਸੱਤ ਅੱਠ ਲੱਖ ਰੁਪਏ ਦੀ ਨੇਕ ਕਮਾਈ ਕਰਨ ਦਾ ਇਹ ਸੋਹਣਾ ਅਵਸਰ ਪੰਜ ਸਾਲਾਂ ਪਿੱਛੋ ਫਿਰ ਮੁੜ ਕੇ ਆਵੇਗਾ।
ਇਨ੍ਹਾਂ ਹਾਲਤਾ ਤੇ ਨਜਰਸ਼ਾਨੀ ਕਰਕੇ ਤਾਂ ਸ਼ਰਮ ਆਉਂਦੀ ਹੀ ਸਿੱਖਾਂ ਦਾ ਸਦਾਚਾਰ ਅਤੇ ਸਿੱਦਕ ਕਿਧਰ ਉੱਡ ਗਿਆ ਹੈ? ਗੁਰੂ ਘਰ ਤੇ ਕਬਜੇ ਲਈ ਕਿਵੇਂ ਦੁਸ਼ਮਣਾਂ ਦੀ ਕੁੱਛੜ ਬਹਿ ਕੇ ਦਾੜ੍ਹੀਆਂ ਪਟਾਉਣ ਲਈ ਤਿਆਰ ਹੋਏ ਬੈਠੇ ਹਨ। ਪਰ ਜੇ ਇਨ੍ਹਾਂ ਨੂੰ ਸ਼ਰਮ ਨਹੀ ਆਉਦੀ ਤਾਂ ਗੁਰੂ ਵਾਸਤੇ ਸੰਗਤ ਹੀ ਅੱਗੇ ਆਵੇ ਇੰਨ੍ਹਾਂ ਕਬਜ਼ਾਧਾਰੀਆਂ ਨੂੰ ਹੀ ਨਕਾਰ ਕੇ ਅਪਣੇ ਉਮੀਦਵਾਰ ਖੜੇ ਕਰ ਲਵੇ। ਜਿੱਥੇ ਕੋਈ ਚੰਗੇ ਕਿਰਦਾਰ ਵਾਲਾ ਬੰਦਾ ਹੋਵੇ ਉਸ ਨੂੰ ਅਪਣਾ ਲਿਆ ਜਾਵੇ। ਬਸ ਸਾਡੇ ਸਾਹਮਣੇ ਇੱਕ ਹੀ ਮੁੱਦਾ ਚਾਹੀਦਾ ਹੈ ਕਿ ਗੁਰਦੁਆਰਾ ਪ੍ਰਬੰਧ ਵਿੱਚ ਆਈ ਗਿਰਾਵਟ ਨੂੰ ਦੂਰ ਕਰਕੇ ਪ੍ਰਬੰਧ ਨੂੰ ਪੰਥਕ ਲੀਹ ਤੇ ਲੈ ਕੇ ਆਉਣਾ ਹੈ ਅਤੇ ਜਖ਼ਮੀ ਸਿੱਖ ਮਾਨਸਿਕਤਾਂ ਨੂੰ ਮੱਲ੍ਹਮ ਪੱਟੀ ਕਰਨੀ ਹੈ, ਸਿਸਕ ਰਹੀਂ ਮਰਿਆਦਾ ਨੂੰ ਸੁਰਜੀਤ ਕਰਨਾ ਹੈ, ਦਮ ਤੋੜ ਰਹੇ ਸਿਧਾਂਤਾ ਨੂੰ ਬਲ ਦੇਣਾ ਹੈ ਨਾਂ ਕਿ ਬਾਦਲ ਦਲੀਆਂ ਦਾ ਕਬਜ਼ਾ ਹਟਾਕੇ ਖ਼ੁਦ ਕਬਜ਼ਾ ਕਰਨਾਂ ਹੈ। ਸਗੋਂ ਗ਼ਲਤ ਪਿਰਤਾਂ ਖ਼ਤਮ ਕਰਨੀਆਂ ਹਨ।
ਅੱਜ ਜੋ ਜਨਾਜ਼ਾ ਗੁਰਦੁਆਰਾ ਪ੍ਰਬੰਧਾਂ ਦਾ ਨਿਕਲਿਆ ਪਿਆ ਹੈ ਸ਼ਾਇਦ ਸਹਿਕਾਰੀ ਖੰਡ ਮਿੱਲਾਂ ਜਾ ਧਾਗਾਂ ਮਿੱਲਾਂ ਦੀ ਵੀ ਏਨੀ ਤਰਸਯੋਗ ਹਾਲਤ ਨਾ ਹੋਵੇ। ਪਤਾ ਨਹੀਂ ਲੱਗਦਾ ਸ਼੍ਰੋਮਣੀ ਕਮੇਟੀ ਦੀ ਆਮਦਨ ਕਿਹੜੇ ਖੂਹ ਪੈ ਰਹੀ ਹੈ। ਹਰ ਪਾਸੇ ਲੁੱਟ ਮੱਚੀ ਪਈ ਹੈ। ਕਦੇ ਕਦੇ ਸਿੱਖਾਂ ਨੂੰ ਵੈਸ਼ਨੋ ਦੇਵੀ ਟਰੱਸਟ ਜੰਮੂ ਕਸ਼ਮੀਰ ਵੱਲ ਵੇਖ ਕੇ ਸ਼ਰਮ ਨਾਲ ਸਿਰ ਨੀਵਾਂ ਕਰਨਾ ਚਾਹੀਦਾ ਹੈ। ਇਹ ਟਰੱਸਟ ਜੰਮੂ ਕਸ਼ਮੀਰ ਸਰਕਾਰ ਦੇ ਦੋਹੇਂ ਸਕੱਤਰੇਤ ਗਹਿਣੇ ਲਈ ਬੈਠਾ ਹੈ ਅਤੇ ਵਿਦਿੱਅਕ ਤੇ ਸਿਹਤ ਅਦਾਰੇ ਕਾਮਯਾਬੀ ਨਾਲ ਚਲਾ ਰਿਹਾ ਹੈ। ਹਰ ਸਾਲ ਮੁਨਾਫ਼ਾ ਕਮਾ ਰਿਹਾ ਹੈ। ਪਰ ਸਿੱਖਾਂ ਦੀ ਵੀਹ ਹਜ਼ਾਰ ਏਕੜ ਦੀ ਮਾਲਕ ਅਤੇ ਕਰੋੜਾਂ ਦੇ ਚੜ੍ਹਾਵੇ ਵਾਲੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਰਥਿਕ ਪੱਖੋਂ ਤੇ ਸਿਧਾਂਤਕ ਪੱਖੋਂ ਦਿਨ ਬ ਦਿਨ ਗਰਕਦੀ ਜਾ ਰਹੀ ਹੈ। ਸਿੱਖਾਂ ਦੀ ਪਾਰਲੀਮੈਂਟ ਖ਼ੁਦ ਗਹਿਣੇ ਪੈਣ ਵਾਲੀ ਹਾਲਤ ਤੇ ਪਹੁੰਚ ਗਈ ਹੈ। ਚੋਣ ਲੜ੍ਹਨ ਦੇ ਇਨ੍ਹਾਂ ਲਾਲਚੀ ਟੋਲਿਆ ਦੇ ਕਰਿੰਦਿਆਂ ਨੂੰ ਜਿੰਨਾਂ ਨੇ ਮੈਂਬਰ ਬਣ ਕੇ ਜਾਣਾ ਹੈ, ਪੁੱਛੋ ਕਿ ਤੁਹਾਡੇ ਕੋਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਚਾਉਣ ਲੲਂੀ ਕੀਹ ਕੋਈ ਪ੍ਰੋਗਰਾਮ ਹੈ? ਜਾਂ ਤੁਸੀ ਵੀ ਬਾਦਲ ਦਲੀਆਂ ਦੀ ਰੀਸ ਕਰਕੇ ਉਨ੍ਹਾਂ ਵਲੋਂ ਲੁੱਟਣ ਤੋਂ ਬਚ ਗਈ ਬਾਕੀ ਦੀ ਗੋਲਕ ਲੁੱਟਣ ਦੀ ਨੀਅਤ ਨਾਲ ਮੈਂਬਰ ਬਣਨ ਜਾ ਰਹੇ ਹੋ। ਪਰ ਇਹ ਜ਼ਿਮੇਵਾਰੀ ਜਾਂ ਠੇਕੇਦਾਰੀ ਕੇਵਲ ਜਥੇਬੰਦੀਆਂ ਦੀ ਹੀ ਨਹੀ ਸਗੋਂ ਹਰ ਸਿੱਖ ਦੀ ਬਰਾਬਰ ਦੀ ਹੀ ਹੈ। ਇਸ ਲਈ ਗੁਰਦੁਆਰਾ ਪ੍ਰਬੰਧ `ਚ ਸੁਧਾਰ ਲਿਆਉਣ ਲਈ ਵੋਟਰਾਂ ਨੂੰ ਵੀ ਸੁਹਿਰਦਤਾ ਦਿਖਾਉਣੀ ਪਵੇਗੀ। ਸਹੀ ਮੈਂਬਰਾਂ ਨੂੰ ਵੋਟ ਪਾਕੇ ਜਿਤਾਉਣ ਲਈ ਨਸ਼ਿਆਂ ਦੀ ਵਰਤੋਂ ਕਰਨ ਅਤੇ ਵੋਟਾਂ ਮੁੱਲ ਖ਼ਰੀਦਣ ਵਾਲੇ ਲੋਕਾਂ ਦੇ ਬਾਜ਼ ਅੱਖ ਨਾਲ ਨਿਗਾਹ ਵੀ ਰੱਖਣੀ ਪਵੇਗੀ ਅਤੇ ਜਾਗਦੇ ਰਹਿਣਾ ਹੋਵੇਗਾ। ਹੁਣ ਤੱਕ ਗੁਰਦੁਆਰਾ ਪ੍ਰਬੰਧ ਤੇ ਕਾਬਜ਼ ਰਹੀਆਂ ਪਾਰਟੀਆਂ ਅਤੇ ਮੈਂਬਰ ਰਹੇ ਲੋਕਾਂ ਦੀ ਕਾਗੁਜ਼ਾਰੀ ਨੂੰ ਪੜਤਾਲਣਾਂ ਹੋਵੇਗਾ।
ਲੇਖ਼ਕ: ਜਥੇਦਾਰ ਗੁਰਿੰਦਰ ਪਾਲ ਸਿੰਘ ਧਨੌਲਾ
ਪਿੰਡ: ਧਨੌਲਾ ਖ਼ੁਰਦ ਡਾਕ: ਹੰਡਿਆਇਆ
ਜ਼ਿਲਾ: ਬਰਨਾਲਾ 148107
ਮੋਬਾਇਲ: 9316176519

(ਨੋਟ:- ਜਿਵੇਂ ਕਿ ਪਹਿਲਾਂ ਵੀ ਕਈ ਵਾਰੀ ਦੱਸਿਆ ਜਾ ਚੁੱਕਾ ਹੈ ਅਤੇ ‘ਸਿੱਖ ਮਾਰਗ’ ਦੇ ਪਾਠਕ ਇਸ ਤੋਂ ਭਲੀ ਭਾਂਤ ਜਾਣੂ ਹਨ ਕਿ ‘ਸਿੱਖ ਮਾਰਗ’ ਪਹਿਲੇ ਦਿਨ ਤੋਂ ਹੀ ਗੁਰਮਤਿ ਦਾ ਸੱਚ ਲੋਕਾਈ ਤੱਕ ਪਹੁੰਚਾਣ ਦਾ ਯਤਨ ਕਰ ਰਿਹਾ ਹੈ ਅਤੇ ਇਸ ਦਾ ਕਿਸੇ ਵੀ ਪਾਰਟੀ ਨਾਲ ਕੋਈ ਵੀ ਸੰਬੰਧ ਨਹੀਂ ਹੈ। ਖਾਸ ਕਰਕੇ ਸਿਆਸੀ ਪਾਰਟੀਆਂ ਨਾਲ। ਇਹਨਾਂ ਵਿਚੋਂ 100% ਅਕਾਲੀ ਦਲੀਏ ਸਾਧਾਂ ਦੇ ਪਿਛਲੱਗ ਹਨ ਅਤੇ 99% ਦਸਮ ਗ੍ਰੰਥਈਏ ਹਨ। ਜੋ ਕਿ ‘ਸਿੱਖ ਮਾਰਗ’ ਦੀ ਪਾਲਿਸੀ ਅਤੇ ਗੁਰਮਤਿ ਦੇ ਉਲਟ ਹਨ। ਫਿਰ ਵੀ ਜੇ ਕਰ ਕੋਈ ਗੱਲ ਪਾਠਕਾਂ ਦੀ ਜਾਣਕਾਰੀ ਵਿੱਚ ਵਾਧਾ ਕਰਨ ਵਾਲੀ ਹੋਵੇ ਤਾਂ ਉਹ ਅਸੀਂ ਛਾਪ ਦਿੰਦੇ ਹਾਂ। ਇਸ ਕਰਕੇ ਗੁਰਿੰਦਰ ਪਾਲ ਸਿੰਘ ਧਨੌਲਾ ਦੀ ਲਿਖਤ ਦਾ ਇਹ ਕੁੱਝ ਭਾਗ ਪਾਠਕਾਂ ਦੀ ਜਾਣਕਾਰੀ ਲਈ ਪਾਇਆ ਹੈ ਅਤੇ ਅਕਾਲੀ ਦਲ ਯੂ. ਕੇ. ਦੀਆਂ ਵੀ ਕੁੱਝ ਲਿਖਤਾਂ ਛਪਦੀਆਂ ਰਹਿੰਦੀਆਂ ਹਨ-ਸੰਪਾਦਕ)


(17/05/10)
ਤੱਤ ਗੁਰਮਤਿ ਪਰਿਵਾਰ

ਏਕਤਾ ਜਤਨਾਂ ਦਾ ਸੁਆਗਤ ਕਰਨਾ ਬਣਦਾ ਹੈ
12 ਮਈ ਨੂੰ ਸਿੱਖ ਮਾਰਗ `ਤੇ ਪ੍ਰੋ. ਦਰਸ਼ਨ ਸਿੰਘ ਜੀ ਵਲੋਂ ਆਪਸੀ ਤਾਲਮੇਲ ਰਾਹੀਂ ਜਾਗਰੂਕ ਧਿਰਾਂ ਨੂੰ ਏਕਤਾ ਕਰਨ ਦਾ ਹੋਕਾ ਦਿੱਤਾ ਗਿਆ ਸੀ। ਇਨ੍ਹਾਂ ਜਤਨਾਂ ਦੀ ਇਸ ਸਮੇਂ ਬਹੁਤ ਲੋੜ ਹੈ ਕਿਉਂਕਿ ਜਾਗਰੂਕ ਮੰਨੀਆਂ ਜਾਂਦੀਆਂ ਧਿਰਾਂ ਖਿਲਰੀਆਂ ਪਈਆਂ ਹਨ। ਐਸੀ ਸਥਿਤੀ ਵਿੱਚ ਐਸੇ ਜਤਨਾਂ ਦਾ ਦਿਲੋਂ ਸੁਆਗਤ ਕਰਨਾ ਬਣਦਾ ਹੈ। ਐਸਾ ਹੀ ਇੱਕ ਹੋਕਾ ਸਿੱਖ ਮਾਰਗ ਦੇ ਸੰਪਾਦਕੀ ਬੋਰਡ ਵਲੋਂ ਵੀ ਦਿੱਤਾ ਗਿਆ ਹੈ। ਨਿਰਪੱਖ ਜਾਗਰੂਕ ਧਿਰਾਂ ਐਸੇ ਜਤਨਾਂ ਦੀ ਲੋੜ ਬੜੀ ਸ਼ਿੱਦਤ ਨਾਲ ਮਹਿਸੂਸ ਕਰਦੀਆਂ ਹਨ। ਪਰ ਇਸ ਵਿਸ਼ੇ ਵਿੱਚ 15 ਮਈ ਨੂੰ ਸਿੱਖ ਮਾਰਗ `ਤੇ ਸਤਿਕਾਰਯੋਗ ਵੀਰ ਗੁਰਇੰਦਰ ਸਿੰਘ ਪਾਲ ਜੀ ਦਾ ਇੱਕ ਖੱਤ ਛਪਿਆ ਜਿਸ ਦੀ ਭਾਵਨਾ ਬਹੁਤ ਹੀ ‘ਨਾਂਹ-ਪੱਖੀ’ ਸੀ। ਅਸੀਂ ਨਿਮਰਤਾ ਸਹਿਤ ਵੀਰ ਜੀ ਸਮੇਤ ਪਾਠਕਾਂ ਨਾਲ ਕੁੱਝ ਵੀਚਾਰ ਸਾਂਝੇ ਕਰਨਾ ਚਾਹੁੰਦੇ ਹਾਂ।
1. ਵੀਰ ਜੀ ਏਕਤਾ ਕਰਨ ਲਈ ਕਿਸੇ ਨੂੰ ਤਾਂ ਪਹਿਲ ਕਰਨੀ ਪਏਗੀ। ਜੇ ਇਹ ਪਹਿਲ ਪ੍ਰੋ. ਦਰਸ਼ਨ ਸਿੰਘ ਜੀ ਨੇ ਕਰ ਦਿੱਤੀ ਤਾਂ ਕੀ ਗਲਤ ਹੋ ਗਿਆ? ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਪ੍ਰੋ. ਦਰਸ਼ਨ ਸਿੰਘ ਜੀ ਜਾਗਰੂਕ ਪੰਥ ਦੀ ਇੱਕ ਸਤਿਕਾਰਤ ਅਤੇ ਪ੍ਰਵਾਨਿਤ ਸ਼ਖਸੀਅਤ ਹਨ। ਇਸ ਕਰਕੇ ਉਨ੍ਹਾਂ ਵਲੋਂ ਕੀਤੇ ਜਤਨਾਂ ਦੇ ਨਤੀਜੇ ਚੰਗੇ ਆਉਣ ਦੀ ਆਸ ਜ਼ਿਆਦਾ ਹੈ।
2. ਵੀਰ ਜੀ ਆਪ ਜੀ ਦਾ ਇਹ ਕਹਿਣਾ ਵੀ ਸਹੀ ਨਹੀਂ ਹੈ ਕਿ ਪ੍ਰੋ. ਦਰਸ਼ਨ ਸਿੰਘ ਜੀ ਆਪ ਸੁਰਿਅਖਤ ਜਗਾਂ ਤੇ ਖੜੇ ਹੋ ਕੇ ਦੂਸਰਿਆਂ ਨੂੰ ਹਦਾਇਤ ਕਰਦੇ ਮਹਿਸੂਸ ਹੁੰਦੇ ਹਨ। ਪਿਛਲੇ ਸਮੇਂ ਦੀ ਘਟਨਾਵਾਂ ਗਵਾਹ ਹਨ ਕਿ ਆਮ ਸੰਗਤ ਵਿੱਚ ਦੂਰ-ਦੂਰਾਡੇ ਜਾ ਕੇ ਸਭ ਤੋਂ ਖੁੱਲ ਕੇ ਪ੍ਰਚਾਰ ਕਰਨ ਦੀ ਹਿੰਮਤ ਵੀ ਪ੍ਰੋ. ਦਰਸ਼ਨ ਸਿੰਘ ਜੀ ਨੇ ਹੀ ਕੀਤੀ ਹੈ, ਉਹ ਵੀ ਅਪਣੀ ਢੱਲਦੀ ਉਮਰ ਅਤੇ ਖਰਾਬ ਸਿਹਤ ਦੇ ਬਾਵਜੂਦ। ਇਸ ਪ੍ਰਚਾਰ ਵਿੱਚ ਉਨ੍ਹਾਂ ਨੂੰ ਸੰਪਰਦਾਈਆਂ ਦੀ ਬੁਰਛਾਗਰਦੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ।
3. ਪ੍ਰਣ ਪੱਤਰ ਭਰਨ ਸੰਬੰਧੀ ਆਪ ਜੀ ਵਲੋਂ ਉਠਾਏ ਇਤਰਾਜ਼ ਦਾ ਵੀ ਕੋਈ ਆਧਾਰ ਨਹੀਂ ਜਾਪਦਾ। ਕਿਉਂਕਿ ਏਕਤਾ ਕਰਨ ਲਈਂ ਕਿਸੇ ਇੱਕ ਸਾਂਝੇ ਸਟੈਂਡ (ਆਧਾਰ) ਦਾ ਹੋਣਾ ਜ਼ਰੂਰੀ ਹੈ। ਹਾਂ ਪ੍ਰਣ-ਪੱਤਰ ਵਿਚਲੇ ਕਿਸੇ ਨੁਕਤੇ ਬਾਰੇ ਜੇ ਕਿਸੇ ਨੂੰ ਕੋਈ ਸ਼ੰਕਾ ਜਾਂ ਇਤਰਾਜ਼ ਹੈ ਤਾਂ ਉਸ ਬਾਰੇ ਵਿਚਾਰ ਕੀਤੀ ਜਾਣੀ ਚਾਹੀਦੀ ਹੈ।
4. ਕਾਲਕਾ ਪੰਥ ਬਾਰੇ ਵੀਰ ਜੀ ਆਪ ਚੰਗੀ ਤਰ੍ਹਾਂ ਜਾਣਦੇ ਹੋ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅਸੀਂ ਸਾਰੇ ਕਿਸੇ ਨਾ ਕਿਸੇ ਸਮੇਂ ਭੁਲੇਖੇ ਵਿੱਚ ਉਸ ਦਾ ਹਿੱਸਾ ਰਹੇ ਹਾਂ। ਪਰ ਸੋਝੀ ਆ ਜਾਣ ਤੋਂ ਬਾਅਦ ਜੇ ਕੋਈ ਸਹੀ ਰਾਹ `ਤੇ ਆ ਜਾਵੇ ਤਾਂ ਉਸ ਨੂੰ ਪਿਛਲੇ ਸਮੇਂ ਬਾਰੇ ਤਾਅਣੇ ਦੇਣੇ ਕਿਵੇਂ ਜ਼ਾਇਜ਼ ਮੰਨੇ ਜਾ ਸਕਦੇ ਹਨ? ਆਪ ਜੀ ਦਾ ਖੱਤ ਪੜ੍ਹ ਕਿ ਤਾਂ ਇਵੇਂ ਲਗ ਰਿਹਾ ਹੈ, ਜਿਵੇਂ ‘ਦੇਰ ਆਏ ਦਰੁਸਤ ਆਏ’ ਦੀ ਥਾਂ ਆਪ ਜੀ ਕਹਿ ਰਹੇ ਹੋਵੋ ‘ਦੇਰ ਆਏ ਦਰੁਸਤ ਆਏ ਪਰ ਕਿਉਂ ਆਏ?’।
ਅਸੀਂ ਸਾਰੇ ਜਾਗਰੂਕ ਪੰਥ ਦਰਦੀਆਂ ਨੂੰ ਬੇਨਤੀ ਕਰਦੇ ਹਾਂ ਕਿ ਐਸੇ ਏਕਤਾ ਉਪਰਾਲਿਆਂ ਦਾ ਤਹਿ ਦਿਲੋਂ ਸੁਆਗਤ ਕਰੀਏ ਅਤੇ ਇਨ੍ਹਾਂ ਜਤਨਾਂ ਵਿੱਚ ਅਪਣਾ ਹਰ ਸੰਭਵ ਸਹਿਯੋਗ ਦੇਈਏ।
ਨਿਸ਼ਕਾਮ ਨਿਮਰਤਾ ਸਹਿਤ
ਪ੍ਰਿੰਸੀਪਲ ਨਰਿੰਦਰ ਸਿੰਘ ਜੰਮੂ ਅਤੇ ਤੱਤ ਗੁਰਮਤਿ ਪਰਿਵਾਰ ਦੇ ਸਮੂਹ ਮੈਂਬਰ
ਫਿਉਚਰ ਪੈਕ ਹਾਇਰ ਸੈਕੰਡਰੀ ਸਕੂਲ, ਅੱਪਰ ਗਾਡੀਗੜ,
(ਨਜ਼ਦੀਕ ਏਅਰਪੋਰਟ)
ਜੰਮੂ (ਜੰਮੂ ਅਤੇ ਕਾਸ਼ਮੀਰ)


(17/05/10)
ਗੁਰਇੰਦਰ ਸਿੰਘ ਪਾਲ

ਇੰਦਰ ਜੀਤ ਸਿੰਘ ਕਾਨਪੁਰ ਜੀ,
ਆਪ ਦਾ ਮਈ 16, 2010. ਦਾ ਦਾਸ ਨੂੰ ਲਿਖਿਆ ਪੱਤਰ ਪੜ੍ਹ ਕੇ ਬੜਾ ਅਫ਼ਸੋਸ ਹੋਇਆ ਤੇ ਨਿਰਾਸ਼ਾ ਵੀ! ਆਪ ਨੇ ਬਿਨਾਂ ਸੋਚੇ ਸਮਝੇ, ਜਜ਼ਬਾਤੀ ਹੋ ਕੇ ਕਾਹਲੀ ਵਿੱਚ ਕਿੰਨਾਂ ਕੁੱਝ ਬੇਲੋੜਾ ਹੀ ਲਿੱਖ ਦਿੱਤਾ ਹੈ।
ਦਾਸ ਨੇ ਦਰਸ਼ਨ ਸਿੰਘ ਜੀ ਦਾ ਮਈ 12, 2010. ਦਾ ‘ਸੱਦਾ’ ਬੜੇ ਧਿਆਨ ਤੇ ਤਵੱਜੋ ਨਾਲ ਪੜ੍ਹਿਆ। ਅਗਿਆਨ ਮਨ ਵਿੱਚ ਕਈ ਸ਼ੰਕੇ ਤੇ ਸਵਾਲ ਪੈਦਾ ਹੋਏ। ਕੀ ਕਿਸੇ ਮੇਰੇ ਵਰਗੇ ਅਗਿਆਨ ਪਾਠਕ ਨੂੰ ਲੇਖਕ ਤੋਂ ਆਪਣੇ ਸ਼ੰਕਿਆਂ ਦੀ ਨਿਵਿਰਤੀ ਅਤੇ ਸਵਾਲਾਂ ਦੇ ਜਵਾਬ ਮੰਗਣ ਦਾ ਕੋਈ ਹੱਕ ਨਹੀਂ? ਆਪ ਨੇ ਦਰਸ਼ਨ ਸਿੰਘ ਜੀ ਨੂੰ ਦਾਸ ਦੇ ਸਵਾਲਾਂ ਦੇ ਜਵਾਬ ਦੇਣ ਦਾ ਮੌਕਾ ਹੀ ਨਹੀਂ ਦਿੱਤਾ! ਪਹਿਲਾਂ ਹੀ ਉਨ੍ਹਾਂ ਦੀ ਬੇਦਲੀਲੀ ਵਕਾਲਤ ਕਰਨ ਲੱਗ ਪਏ। ਆਪ ਦੇ ਪੱਤਰ ਵਿੱਚ ਦਾਸ ਦੇ ਇੱਕ ਵੀ ਸਵਾਲ ਦਾ ਜਵਾਬ ਨਹੀਂ ਹੈ! ਸ਼ੰਕਿਆਂ ਦੇ ਸਪਸ਼ਟੀਕਰਨ ਦੀ ਮੰਗ ਨੂੰ ਆਪ “ਬੇਫਜ਼ੂਲ ਦੀਆਂ ਟੰਗਾਂ ਖਿਚਣਾ” ਦਸਦੇ ਹੋ! ! !
ਅੱਖਾਂ ਮੀਚ ਕੇ ਕਿਸੇ ਦੇ ਮਗਰ ਲੱਗਣਾਂ ਅੰਧਵਿਸ਼ਵਾਸ ਹੈ, ਭੇਡ ਚਾਲ ਹੈ, ਜਿਸ ਦੀ ਗੁਰਮੱਤ ਵਿੱਚ ਕੋਈ ਜਗ੍ਹਾ ਨਹੀਂ। ਦਾਸ ਨੇਂ ਤਾਂ ਦਰਸ਼ਨ ਸਿੰਘ ਜੀ ਤੋਂ ਕੁੱਝ ਸਵਾਲ ਪੁੱਛ ਕੇ ਆਪਣੀਆਂ ਅੱਖਾਂ ਖੋਲ੍ਹਨ ਦੀ ਸੋਚੀ ਸੀ; ਪਰ ਆਪ ਨੇਂ ਰਾਹ ਵਿੱਚ ਹੀ ਰੋਕ ਦਿੱਤਾ! ! ! !
ਆਪ ਨੇ ਦਰਸ਼ਨ ਸਿੰਘ ਜੀ ਅਤੇ ਚੰਦੀ ਜੀ ਤੇ ਮੱਖਣ ਸਿੰਘ ਜੀ ਦਾ ਤੁਲਨਾਤਮਕ ਵਰਣਨ ਕੀਤਾ ਹੈ। ਦੋਹਾਂ ਦੇ ਪੱਤਰ ਇੱਕ ਵਾਰ ਫ਼ੇਰ ਧਿਆਨ ਨਾਲ ਪੜ੍ਹਨ ਦੀ ਖੇਚਲ ਕਰਨਾਂ ਜੀ। ਦੋਹਾਂ ਦੇ ਵਿਚਾਰਾਂ ਅਤੇ ਲਿੱਖਣ ਢੰਗ ਵਿੱਚ ਜ਼ਮੀਨ ਆਸਮਾਨ ਦਾ ਅੰਤਰ ਹੈ। ਚੰਦੀ ਜੀ ਤੇ ਮੱਖਣ ਸਿੰਘ ਜੀ ਦਾ ਅੰਦਾਜ਼ ਸੱਚੇ, ਸੁਹਿਰਦ ਨਿਸ਼ਕਾਮ ਗੁਰਮੁਖਾਂ ਵਾਲਾ ਹੈ। ਦਾਸ ਦੀ ਨਿਮਾਣੀ ਜਿਹੀ ਸੂਝ ਅਨੁਸਾਰ, ਦਰਸ਼ਨ ਸਿੰਘ ਜੀ ਦਾ ਅੰਦਾਜ਼ ਉਕਸਾਊ ਹੈ, ਅਤੇ ਚੰਦੀ ਜੀ ਤੇ ਮੱਖਣ ਸਿੰਘ ਜੀ ਦਾ ਪ੍ਰੇਰਣਾਤਮਕ! ਇੱਕ ਵਿੱਚੋਂ ਹੰਢੇ ਹੋਏ ਮੌਕਾਪਰਸਤ ਪਾਲੀਟੀਸ਼ਨਾਂ ਵਾਲੀ ਸੁਆਰਥ ਦੀ ਝਲਕ ਦਿਖਾਈ ਦਿੰਦੀ ਹੈ, ਅਤੇ ਦੂਜੇ ਵਿੱਚੋਂ ਨਿਸ਼ਕਾਮ ਪਰਮਾਰਥ ਦੀ ਮਹਿਕ। ਦਾਸ ਗ਼ਲਤ ਹੋ ਸਕਦਾ ਹੈ! ਪਰ, ਇਸ ਗੱਲ ਦਾ ਨਿਰਣਾ ਉਦੋਂ ਹੀ ਕੀਤਾ ਜਾ ਸਕੇ ਗਾ ਜਦ ਦਰਸ਼ਨ ਸਿੰਘ ਜੀ ਖ਼ੁਦ ਮੇਰੇ ਸ਼ੰਕਿਆਂ ਦਾ ਸਪਸ਼ਟੀਕਰਨ ਕਰਨ ਗੇ।
ਆਪ ਨੇ ਮੇਰੇ ਸੰਬੰਧੀ ਜੋ ਅਟਕਲ ਅੰਦਾਜ਼ੇ ਲਾਏ ਹਨ ਉਨ੍ਹਾਂ ਬਾਰੇ ਕੁੱਛ ਕਹਿਣਾ ਜ਼ਰੂਰੀ ਹੈ:-
“ਆਪਦੇ ਵਿਚਾਰ ਪੂਰਵਾਗ੍ਰਿਹ
(Prejudice) ਵੀਚਾਰਧਾਰਾ ਦਾ ਪ੍ਰਗਟਾਵਾ ਕਰਦੇ ਹਨ”। ਇੰਦਰ ਜੀਤ ਸਿੰਘ ਜੀ, ਦਰਸ਼ਨ ਸਿੰਘ ਜੀ ਨਾਲ ਨਾਂ ਤਾਂ ਮੇਰਾ ਕੋਈ ਨਿੱਜੀ ਸੰਬੰਧ ਹੈ ਅਤੇ ਨਾਂ ਹੀ ਕੋਈ ਵਿਰੋਧ। ਇਸ ਲਈ ਆਪ ਦਾ ਇਹ ਇਲਜ਼ਾਮ ਬੇ-ਬੁਨਿਆਦ ਹੈ।
“ਤੁਸਾਂ ‘ਗੁਰੁ ਗ੍ਰੰਥ ਦੇ ਪੰਥ’ ਸ਼ਬਦ ਦੀ ਵੀ ਅਲੋਚਨਾਂ ਕੀਤੀ ਹੈ”। ਇਹ ਆਪ ਦਾ ਚਿੱਟਾ ਝੂਠ ਹੈ। ਆਪ ਮੇਰੇ ਪੱਤਰ ਵਿੱਚੋਂ ਉਹ ਲਾਈਨ ਦੱਸੋ ਜਿਸ ਤੋਂ ਮੇਰੇ ਉੱਪਰ ਲਾਇਆ ਇਹ ਇਲਜ਼ਾਮ ਸਿੱਧ ਹੁੰਦਾ ਹੋਵੇ।
“ਇਕ ਅਖ਼ਬਾਰ ਵਾਲੀ ਬੋਲੀ ਬੋਲ ਕੇ…….”। ਆਪ ਦਾ ਇਹ ਕਹਿਣਾ ਵੀ ਬੇ-ਬੁਨਿਆਦ ਹੈ। ਮੇਰਾ ਕਿਸੇ ਵੀ ਅਖ਼ਬਾਰ ਨਾਲ ਕਦੇ ਵੀ ਕੋਈ ਵਾਸਤਾ ਨਹੀਂ ਰਿਹਾ।
ਕਿਸੇ ਵਿਅਕਤੀ ਸੰਬੰਧੀ ਹੌਲੇ ਤੇ ਝੂਠੇ ਤਖ਼ਮੀਨੇ ਕਦੇ ਕੁੱਝ ਸਂਵਾਰ ਨਹੀਂ ਸਕਦੇ; ਉਲਟਾ ਬਦਮਜ਼ਗੀ ਹੀ ਪੈਦਾ ਕਰਦੇ ਹਨ! !
ਦਾਸ ਦਾ ਵਿਸ਼ਵਾਸ ਹੈ ਕਿ ਜੇ ਦਰਸ਼ਨ ਸਿੰਘ ਜੀ ਖ਼ੁਦ ਆਪ ਮੇਰੇ ਸ਼ੰਕਿਆਂ/ਸਵਾਲਾਂ ਦਾ ਸਪਸ਼ਟੀਕਰਨ ਦੇ ਦੇਣ ਤਾਂ ਉਸ ਸਪਸ਼ਟੀਕਰਨ ਤੋਂ ਬਹੁਤ ਸਾਰੇ ਹੋਰ ਹਮਾਤੜਾਂ ਨੂੰ ਵੀ ਲਾਭ ਹੋਵੇਗਾ ਤੇ ਉਹ ਦਰਸ਼ਨ ਸਿੰਘ ਜੀ ਦੇ ਸੱਦੇ ਨੂੰ ਪ੍ਰਵਾਨ ਕਰਨ ਲਈ ਵਿਚਾਰ ਕਰ ਸਕਣਗੇ।
ਗੁਰਇੰਦਰ ਸਿੰਘ ਪਾਲ


(17/05/10)
ਸੰਪਾਦਕ ਖ਼ਾਲਸਾ ਨਿਊਜ਼

ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਦਾ ਨਿਊਯਾਰਕ ਵਿਖੇ ਸਨਮਾਨ, ਜਥੇਦਾਰਾਂ ਦਾ ਕੂੜ੍ਹਨਾਮਾ ਰੱਦ
ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਸੋਸਾਇਟੀ ਆਫ ਨਿਊਯਾਰਕ ਵੱਲੋਂ ਹੋਰ ਹਮਖਿਆਲੀ ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਸਰਹਿੰਦ ਫਤਹਿ ਦਿਵਸ ਤੇ ਸੈਮੀਨਾਰ ਕੀਤਾ ਗਿਆ ਜਿਸ ਵਿੱਚ ਨਿਊਯਾਰਕ, ਨਿਊਜਰਸੀ, ਕਨੈਕਟੀਕਟ, ਪੈਨਸਲਵੇਨੀਆਂ ਅਤੇ ਇੰਡੀਆਨਾ ਦੀਆਂ ਸੰਗਤਾਂ ਸ਼ਾਮਿਲ ਹੋਈਆਂ। ਸ. ਪਰਮਜੀਤ ਸਿੰਘ ਬੇਗੋਵਾਲ ਨੇ ਇਸ ਸਮਾਗਮ ਵਿੱਚ ਸਟੇਜ ਸੈਕਟਰੀ ਦੀ ਜ਼ਿੰਮੇਵਾਰੀ ਨਿਭਾਈ ਜਿਸ ਵਿੱਚ ਸ਼ਾਮਿਲ ਹੋਣ ਲਈ ਕੈਨੇਡਾ ਤੋਂ ਪ੍ਰੋ.ਦਰਸ਼ਨ ਸਿੰਘ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਮੁੱਖ ਮਹਿਮਾਨ ਖਾਸ ਤੌਰ ਤੇ ਪਹੁੰਚੇ ਸਨ। ਸਮਾਗਮ ਦੀ ਸ਼ੁਰੂਆਤ ਕਰਦਿਆਂ ਭਾਈ ਨਛੱਤਰ ਸਿੰਘ ਨੇ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਕੀਤੀਆਂ ਗਈਆਂ ਕੁਰਬਾਨੀਆਂ ਦਾ ਜ਼ਿਕਰ ਕੀਤਾ ਅਤੇ ਨਾਲ ਹੀ ਉਨ੍ਹਾਂ ਦੱਸਿਆ ਕਿ ਇਤਿਹਾਸਕਾਰਾਂ ਵੱਲੋਂ ਇਤਿਹਾਸ ਲਿਖਦਿਆਂ ਬਾਬਾ ਜੀ ਨਾਲ ਇਨਸਾਫ ਨਹੀਂ ਕੀਤਾ ਗਿਆ । ਭਾਈ ਸਾਹਿਬ ਜੀ ਨੇ ਬਾਬਾ ਜੀ ਬਾਰੇ ਪਾਏ ਗਏ ਭੁਲੇਖਿਆਂ ਬਾਰੇ ਸੰਗਤਾਂ ਨਾਲ ਜਾਣਕਾਰੀ ਸਾਂਝੀ ਕੀਤੀ ਕਿ ਕਿੰਨਾਂ ਹਲਾਤਾਂ ਵਿੱਚ ਸਮੇਂ ਦੀ ਸਰਕਾਰ ਵੱਲੋਂ ਸਿੱਖ ਕੌਮ ਵਿੱਚ ਫੁੱਟ ਪਵਾਈ ਗਈ ਅਤੇ ਕਿਵੇਂ -2 ਸਿੱਖਾਂ ਨੂੰ ਬਾਬਾ ਜੀ ਤੋਂ ਦੂਰ ਕੀਤਾ ਗਿਆ।
ਪ੍ਰੋ. ਦਰਸ਼ਨ ਸਿੰਘ ਦਾ ਜਥੇਦਾਰਾਂ ਵੱਲੋਂ ਛੇਕੇ ਜਾਣ ਤੋਂ ਬਾਅਦ ਨਿਊਯਾਰਕ ਦਾ ਇਹ ਪਹਿਲਾ ਦੌਰਾ ਸੀ ਜਿਸ ਵਿੱਚ ਉਹਨਾਂ ਨੇ ਰੂਬਰੂ ਹੋ ਕੇ ਸੰਗਤਾਂ ਦੇ ਅਤੇ ਮੀਡੀਏ ਦੇ ਸਵਾਲਾਂ ਦੇ ਖੁੱਲ੍ਹ ਕੇ ਜਵਾਬ ਦਿੱਤੇ । ਪ੍ਰੋ.ਸਾਹਿਬ ਨੇ ਆਪਣਾ ਭਾਸ਼ਣ ਸ਼ੁਰੂ ਕਰਦਿਆਂ ਇਤਿਹਾਸਕ ਲਿਖਤਾਂ ਦੇ ਹਵਾਲੇ ਦਿੱਤੇ ਕਿ ਗੁਰੂ ਸਾਹਿਬਾਂ ਨੇ ਆਪਣੇ ਮਿਸ਼ਨ ਨੂੰ ਅੱਗੇ ਵਧਾਉਣ ਲਈ ਆਪਣੇ ਉਤਰਾਅਧਿਕਾਰੀਆਂ ਦੀ ਕਿਵੇਂ - 2 ਚੋਣ ਕੀਤੀ ਉਨ੍ਹਾਂ ਨੇ ਕਿਹਾ ਕਿ ਗੁਰੂ ਜੀ ਕਦੇ ਗਲਤੀ ਨਹੀਂ ਕਰ ਸਕਦੇ। ਗੁਰੂ ਸਾਹਿਬਾਨਾ ਨੇ ਆਪਣੀ ਖੁਸ਼ੀ ਨਾਲ ਆਪਣੀ ਸੋਚ ਅਨੁਸਾਰ ਹੀ ਅੱਗੇ ਦੂਜੇ ਗੁਰੂ ਸਾਹਿਬਾਨਾ ਦੀ ਚੋਣ ਕੀਤੀ। ਉਨ੍ਹਾਂ ਨੇ ਗੁਣਾਂ ਦੇ ਅਧਾਰ ਤੇ ਆਪਣੇ ਉਤਰਾਅਧਿਕਾਰੀਆਂ ਦੀ ਚੋਣ ਕੀਤੀ ਪਰ ਕਿਤੇ ਦੀ ਸਲਾਹ ਨਹੀ ਕੀਤੀ।
ਜਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹਜ਼ੂਰ ਸਾਹਿਬ ਵਿਖੇ ਪੰਜਾਬ ਭੇਜਣ ਵਾਲੇ ਮਿਸ਼ਨ ਵਾਸਤੇ ਵੀ ਚੋਣ ਕੀਤੀ ਤਾਂ ਉਸ ਸਮੇਂ ਗੁਰੂ ਜੀ ਨਾਲ ਪੰਜ ਪਿਆਰਿਆਂ ਵਿੱਚ ਸ਼ਾਮਿਲ ਸਿੰਘ ਵੀ ਸਨ।ਉਹ ਸਿੰਘ ਵੀ ਸਨ ਜਿਨ੍ਹਾਂ ਨੇ ਗੁਰੂ ਜੀ ਨਾਲ ਆਪਣੇ ਜੀਵਨ ਦੇ ਬਹੁਤ ਸਾਲ ਬਿਤਾਏ ਸਨ ਜੰਗਾਂ ਯੁੱਧਾਂ ਵਿੱਚ ਵੀ ਚੰਗੇ ਜੌਹਰ ਵਿਖਾਏ ਸਨ। ਚਮਕੌਰ ਦੀ ਗੜ੍ਹੀ ਦੇ ਸਾਥੀ ਸਿੰਘ ਵੀ ਗੁਰੂ ਜੀ ਨਾਲ ਸਨ ਪਰ ਗੁਰੂ ਜੀ ਨੇ ਇੱਕ ਨਵੇਂ ਬਣੇ ਸਿੱਖ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਥੇਦਾਰ ਬਣਾ ਕੇ ਉਨ੍ਹਾਂ ਦੀ ਅਗਵਾਈ ਪੰਜ ਸਿੰਘ ਅਤੇ ਪੰਜ ਤੀਰ ਦੇ ਕੇ ਪੰਜਾਬ ਭੇਜਿਆ ਸੀ। ਉਨ੍ਹਾਂ ਪੰਜਾਂ ਸਿੰਘਾਂ ਵਿੱਚ ਗੁਰੂ ਸਾਹਿਬਾਨਾ ਦੀ ਅੰਸ਼ ਵਿੱਚੋਂ ਤਰੇਹਨ ਬੰਸ ਦੇ ਬਾਬਾ ਵਿਨੋਦ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਭਾਈ ਕਾਹਨ ਸਿੰਘ ਵੀ ਸ਼ਾਮਿਲ ਸਨ। ਪੰਜ਼ ਸਿੰਘਾਂ ਵਿੱਚ ਸ਼ਾਮਿਲ ਇਹ ਦੋ ਤ੍ਰੇਹਨ ਸਿੰਘ ਹੋਰ ਸਿੰਘਾਂ ਸਮੇਤ ਮੁਸ਼ਕਲ ਵੇਲੇ ਬਾਬਾ ਜੀ ਦਾ ਸਾਥ ਛੱਡ ਗਏ ਸਨ। ਇਹੀ ਵੀ ਗੱਲ ਠੀਕ ਹੈ ਮਾਤਾ ਜੀ ਨੂੰ ਗੁੰਮਰਾਹ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਵਿਰੁੱਧ ਉਨ੍ਹਾਂ ਤੋਂ ਹੁਕਮਨਾਮਾ ਵੀ ਦਿੱਲੀ ਤੋਂ ਲਿਆਂਦਾ ਗਿਆ ਅਤੇ ਸੰਗਤਾਂ ਨੂੰ ਹੁਕਮਨਾਮਾ ਸੁਣਾ ਕੇ ਸਿੱਖਾਂ ਤੋਂ ਦੂਰ ਕੀਤਾ ਗਿਆ। ਸਿੱਖ ਸ਼ਕਤੀ ਨੂੰ ਕਿਸ ਤਰ੍ਹਾਂ ਤੱਤ ਖਾਲਸਾ ਅਤੇ ਬੰਦਈ ਖਾਲਸਾ ਵਿੱਚ ਵੰਡ ਦਿੱਤਾ ਗਿਆ।ਬਾਬਾ ਜੀ ਨੇ ਸਿੱਖ ਪੰਥ ਨੂੰ ਜੋੜਣ ਦੀ ਕੋਸ਼ਿਸ਼ ਕੀਤੀ ਪਰ ਅੱਜ ਵਾਂਗ ਤੱਤ ਖਾਲਸਾ ਨੇ ਕਿਹਾ ਬਾਬਾ ਜੀ ਆਪਣੀ ਗਲਤ ਮੰਨ ਕੇ ਸਜਾ ਭੁਗਤਣ ਤਾਂ ਹੀ ਸੁਲਾ ਹੋ ਸਕਦੀ ਹੈ।
ਇਤਿਹਾਸਕ ਲਿਖਤਾਂ ਮੁਤਾਬਿਕ ਪ੍ਰੋ. ਸਾਹਿਬ ਨੇ ਦੱਸਿਆ ਕਿ ਤੱਤ ਖਾਲਸਾ ਨੇ ਟਕਸਾਲ ਦੀ ਅਗਵਾਈ ਹੇਠ ਸਮੇ ਦੀ ਸਰਕਾਰ ਨਾਲ ਲਿਖਤੀ ਸਮਝੌਤਾ ਕੀਤਾ ਅਤੇ ਪੰਜ ਹਜ਼ਾਰ ਰੂਪੈ ਮਹੀਨਾ ਅਤੇ ਝਬਾਲ ਦਾ ਪਰਗਣਾ ਲੈ ਕੇ ਫਰੱਖੀਸ਼ੀਅਰ ਨਾਲ ਸਮਝੌਤਾ ਕਰਕੇ ਗੁਰੂ ਜੀ ਵਲੋਂ ਭੇਜੇ ਗਏ ਜਥੇਦਾਰ ਨਾਲ ਗਦਾਰੀ ਕੀਤੀ ਸੀ ਅਤੇ ਪੰਜ ਸੌ ਸਿੱਖਾਂ ਨੂੰ ਸਰਕਾਰ ਦੀ ਮਦਦ ਕਰਨ ਲਈ ਲਾਹੌਰ ਵੀ ਭੇਜਿਆ ਗਿਆ। ਪ੍ਰੋ. ਸ਼ਾਹਿਬ ਨੇ ਸਿੱਖਾਂ ਨੂੰ ਜਾਗਰੂਕ ਹੋਣ ਅਤੇ ਆਪਣਾ ਫਰਜ਼ ਪਛਾਨਣ ਦੀ ਅਪੀਲ ਵੀ ਕੀਤੀ। ਪ੍ਰੋ. ਸਾਹਿਬ ਨੇ ਅੱਗੇ ਕਿਹਾ ਕਿ 300 ਪਹਿਲਾਂ ਗੁਰੂ ਜੀ ਨੇ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ ਸੀ ਅਤੇ ਹੋਰ ਕਿਸੇ ਵੀ ਤਰ੍ਹਾਂ ਦੀ ਲਿਖਤ ਨੂੰ ਗੁਰੂ ਦੀ ਬਾਣੀ ਨਹੀਂ ਕਿਹਾ ਜਾ ਸਕਦਾ।
ਪ੍ਰੋ.ਸਾਹਿਬ ਨੇ ਸਰਹੰਦ ਦੀ ਫਤਹਿ ਦਿਵਸ ਬਾਰੇ ਆਪਣੀ ਗੱਲ ਕਿਹਾ ਕਿ 300 ਸਾਲ ਪਹਿਲਾਂ ਦੇ ਹਾਲਾਤ ਅੱਜ ਦੇ ਹਾਲਾਤਾਂ ਨਾਲ ਰਲਦੇ ਮਿਲਦੇ ਹਨ। ਉਸ ਸਮੇਂ ਸਿੱਖਾਂ ਦੇ ਇੱਕ ਗਰੁੱਪ ਨੇ ਗੁਰੂ ਜੀ ਵਲੋਂ ਥਾਪੇ ਜਥੇਦਾਰ ਵੱਲ ਕੰਡ ਕਰ ਲਈ ਸੀ ਅਤੇ ਸਰਕਾਰ ਨਾਲ ਸਮਝੌਤਾ ਕਰ ਲਿਆ ਸੀ। ਹੁਣ ਵੀ ਉਹੀ ਲੋਕ ਗੁਰੂ ਜੀ ਦੇ ਹੁਕਮ ਦੇ ਉਲਟ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਗੁਰੂ ਨਾ ਮੰਨ ਕੇ ਅਸ਼ਲੀਲ ਲਿਖਤਾਂ ਨੂੰ ਵੀ ਸਿਰ ਝੁਕਾ ਰਹੇ ਹਨ।ਸਿੱਖਾਂ ਨੂੰ ਜਾਗਣ ਦੀ ਲੋੜ ਹੈ। ਸਿੱਖ ਸੰਗਤਾਂ ਨੇ ਉਨ੍ਹਾਂ ਨੂੰ ਬੜੇ ਹੀ ਧਿਆਨ ਨਾਲ ਸੁਣਿਆਂ ਅਤੇ ਪ੍ਰੋ. ਸ਼ਾਹਿਬ ਨੂੰ ਸੰਗਤਾਂ ਨੇ ਅਗਵਾਈ ਕਰਨ ਦੀ ਬੇਨਤੀ ਵੀ ਕੀਤੀ ਜਿਸ ਦਾ ਜਵਾਬ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ ਅਗਵਾਈ ਤਾਂ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਰ ਸਕਦੇ ਹਾਂ ਅੱਜ ਤੁਸੀਂ ਮੈਨੂੰ ਸ਼ਕਤੀ ਪ੍ਰਦਾਨ ਕੀਤੀ ਹੈ ਅਤੇ ਮੈਂ ਤੁਹਾਡੇ ਸਾਥ ਨਾਲ ਗੁਰੂ ਜੀ ਦੇ ਮਿਸ਼ਨ ਨੂੰ ਪੂਰਾ ਕਰਨ ਲਈ ਯਤਨ ਕਰਦਾ ਰਹਾਂਗਾ।
ਸੰਪਾਦਕ ਖ਼ਾਲਸਾ ਨਿਊਜ਼

********************************************************************

ਗੁਰਇੰਦਰ ਸਿੰਘ ਪਾਲ ਜੀ
ਗੁਰੁ ਫ਼ਤਿਹ
ਆਪ ਜੀ ਵਲੋਂ ਲਿਖੇ ਖਤ ਨੂੰ ਪੜ੍ਹ ਕੇ ਇੰਝ ਮਹਿਸੂਸ ਹੋਇਆ ਕਿ, ਜਾਂ ਤਾਂ ਆਪ ਜੀ ਨੇ ਇਹ ਸੰਦੇਸ਼ ਕਈ ਵਾਰੀ ਪੜ੍ਹਨ ਤੋਂ ਬਾਅਦ ਵੀ ਨਹੀਂ ਸਮਝ ਸਕੇ ਜਾਂ ਜਾਣ ਬੁਝ ਕੇ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ। ਇਸ ਸੰਦੇਸ਼ ਵਿੱਚ ਕੁੱਝ ਵੀ ਐਸਾ ਨਹੀਂ ਹੈ ਕਿ ਜਿਹੜਾ ਕੋਈ ਗੁੰਝਲਦਾਰ ਹੋਵੇ। ਸਾਫ ਸਪਸ਼ਟ ਸ਼ਬਦਾਂ, ਬਿਨਾਂ ਕਿਸੇ ਵਲ ਫ਼ਰੇਬ ਦੇ ਇਹ ਸੰਦੇਸ਼ ਦਿੱਤਾ ਗਿਆ ਹੈ। ਨਾ ਤਾਂ ਇਸ ਵਿੱਚ ਕੋਈ ਨਿਜੀ ਸਵਾਰਥ ਹੈ ਨਾ ਕੋਈ ਰਾਜਨੀਤੀ। ਖੈਰ…
ਤੁਸੀਂ ਲਿਖਿਆ ਕਿ “ਸਾਰੀ ਲਿਖਤ ਵਿੱਚ ਗੁਰੁ ਗ੍ਰੰਥ ਜਾਂ ਗੁਰਬਾਣੀ ਅਥਵਾ ਗੁਰਮੱਤ ਦੀ ਝਲਕ ਕਿੱਧਰੇ ਨਜ਼ਰ ਨਹੀਂ ਆਈ! , ਸਾਰਾ ਸੁਨੇਹਾ ਖਹਿਬਾਜੀ ਨਾਲ ਭਰਿਆ ਪਿਆ ਹੀ ਪ੍ਰਤੀਤ ਹੁੰਦਾ ਹੈ”। ਉਸ ਸੰਦੇਸ ਦੀਆਂ ਲਾਈਨਾਂ ਦੁਬਾਰਾ ਪੜ੍ਹੋ:
“ਹੁਣ ਭੀ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਦਬ ਅਤੇ ਗੁਰਬਾਣੀ ਸਿਧਾਂਤ ਦੀ ਸੰਭਾਲ ਲਈ ਛੋਟੀਆਂ ਛੋਟੀਆਂ ਸੰਸਥਾਵਾਂ ਬਣਾਕੇ ਭਾਵੇਂ ਮੁਢਲੇ ਰੂਪ ਵਿੱਚ ਕਿਰਾਏ ਤੇ ਹਾਲ ਲੈਕੇ ਜਾਂ ਘਰਾਂ ਵਿੱਚ ਹਫਤਾ ਵਾਰੀ ਸਤਸੰਗ ਸ਼ੁਰੂ ਕਰੀਏ ਪਰ ਉਸ ਸੰਸਥਾ ਦਾ ਹਰ ਮੈਂਬਰ ਇਹ ਪ੍ਰਨ ਪੱਤਰ ਭਰੇ ਕੇ ਮੇਰਾ ਗੁਰੂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ, ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਅਗਵਾਈ ਨੂੰ ਹੀ ਜੀਵਨ ਦਾ ਅਧਾਰ ਮਨਾਂਗਾ ਅਤੇ ਹੋਰ ਕਿਸੇ ਗ੍ਰੰਥ ਮੂਰਤੀ ਜਾਂ ਦੇਹ ਧਾਰੀ ਗੁਰੂ ਡੰਮ ਨੂੰ ਮਾਨਤਾ ਨਹੀਂ ਦੇਵਾਂਗਾ। ਉਸ ਸੰਸਥਾ ਦੇ ਅਸਥਾਨ ਮਨਮਤੀ ਕਰਮ ਕਾਂਡ ਦੇ ਪ੍ਰਹਾਰ ਅਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਪ੍ਰਚਾਰ ਪ੍ਰਸਾਰ ਦਾ ਕੇਂਦਰ ਬਨਣਗੇ।”
ਕੀ ਉਪਰੋਕਤ ਸਤਰਾਂ ਵਿੱਚ ਗੁਰੁ ਗ੍ਰੰਥ ਜਾਂ ਗੁਰਬਾਣੀ ਅਥਵਾ ਗੁਰਮੱਤ ਦੀ ਝਲਕ ਕਿੱਧਰੇ ਨਜ਼ਰ ਨਹੀਂ ਆਈ? ਧਿਆਨ ਨਾਲ ਪੜ੍ਹੋ… ਇਸ ਵਿੱਚ ਕਿਹੜੀ ਖਹਿਬਾਜ਼ੀ ਹੈ?
ਦੁਧ ਧੋਤੇ ਦੀ ਗੱਲ ਇਸ ਵਿੱਚ ਕਿਥੋਂ ਆਈ, ਇਸ ਗੱਲ ਦੀ ਪੁਸ਼ਟੀ ਨਹੀਂ ਹੁੰਦੀ। ਇਹ ਕੋਈ ਆਪਣੀ ਨਿਜੀ ਸੰਸਥਾ ਨਹੀਂ ਬਣਾਈ ਜਾ ਰਹੀ, ਇਹ ਸਿਰਫ਼ ਇੱਕ ਪਲੇਟਫਾਰਮ ਬਣਾਇਆ ਜਾ ਰਿਹਾ, ਜਿਸ ਵਿੱਚ ਹਰ ਕੋਈ ਸਿੱਖ ਜਾਂ ਸੰਸਥਾ, ਅਪਣੀ ਸੰਸਥਾ ਨੂੰ ਭੰਗ ਕਿਤੇ ਬਗੈਰ, ਇੱਕ ਝੰਡੇ ਥੱਲੇ, ਇੱਕਠੇ ਹੋ ਸਕਣ, ਜਿਹੜੇ ਸਿਰਫ਼ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੁ ਮੰਨਦੇ ਹੋਣ, ਕਿਸੇ ਹੋਰ ਹੋਰ ਕਿਸੇ ਗ੍ਰੰਥ ਮੂਰਤੀ ਜਾਂ ਦੇਹ ਧਾਰੀ ਗੁਰੂ ਡੰਮ ਨੂੰ ਮਾਨਤਾ ਨਾ ਦਿੰਦੇ ਹੋਣ।
ਇਹ ਉਪਰਾਲਾ ਪ੍ਰੋ. ਦਰਸ਼ਨ ਸਿੰਘ ਵਲੋਂ ਕੀਤਾ ਗਿਆ ਹੈ। ਪ੍ਰੋ. ਦਰਸ਼ਨ ਸਿੰਘ ਨੂੰ ਇਹ ਪ੍ਰਮਾਣ ਦੇਣ ਦੀ ਕੋਈ ਲੋੜ ਨਹੀਂ, ਕਿ ਉਹਨਾਂ ਨੇ ਪੰਥ ਵਾਸਤੇ ਕਿਹੜਾ ਸਾਰਥਕ ਕੰਮ ਕੀਤਾ, ਇਹ ਸਵਾਲ ਹੀ ਬੇਮਾਨਾ ਹੈ। ਪੁਛਣ ਤੋਂ ਪਹਿਲਾਂ ਅਪਣੇ ਅੰਦਰ ਇਹ ਝਾਤ ਮਾਰੋ ਕਿ ਤੁਸੀਂ ਸਵਾਲ ਕਿਸ ਨੂੰ ਪੁੱਛ ਰਹੇ ਹੋ। ਸਾਨੂੰ ਵਿਸਥਾਰ ਦੇਣ ਦੀ ਲੋੜ ਨਹੀਂ, ਸਾਰੀ ਦੁਨਿਆ ਜਾਣਦੀ ਹੈ ਉਨ੍ਹਾਂ ਨੇ ਸਿੱਖ ਪੰਥ ਲਈ ਕੀ ਕੀਤਾ ਹੈ। ਇਹ ਸਵਾਲ ਤਾਂ ਤੁਹਾਡੇ ਕੋਲ਼ੋਂ ਪੁਛਣਾ ਚਾਹੀਦਾ ਹੈ, ਤੁਸੀਂ ਦੱਸੋ ਤੁਸੀਂ ਸਿੱਖ ਪੰਥ ਵਾਸਤੇ ਕੀ ਕੀਤਾ?
ਆਪਿ ਨ ਦੇਹਿ ਚੁਰੂ ਭਰਿ ਪਾਨੀ॥ ਤਿਹ ਨਿੰਦਹਿ ਜਿਹ ਗੰਗਾ ਆਨੀ॥
ਖੈਰ… ਅਸੀਂ ਕੋਈ ਪ੍ਰੋ. ਦਰਸ਼ਨ ਸਿੰਘ ਦੇ ਪੁਜਾਰੀ ਨਹੀਂ, ਨਾ ਹੀ ਪਿਛਲੱਗੂ ਹਾਂ, ਕਿਓਂਕਿ ਪ੍ਰੋ. ਦਰਸ਼ਨ ਸਿੰਘ ਸੱਚ ਦੇ ਰਾਹ ਤੇ ਚੱਲ ਰਹੇ ਨੇ, ਅਸੀਂ ਉਨ੍ਹਾਂ ਦੇ ਨਾਲ ਹਾਂ ਅਤੇ ਹਰ ਉਸ ਸਿੱਖ ਨਾਲ ਹਾਂ ਜਿਹੜਾ ਸੱਚ ਦੇ ਰਾਹ ਦਾ ਪਾਂਧੀ ਹੋਵੇ। ਇਸਨੂੰ ਤੁਸੀਂ ਜਿਹੜਾ ਮਰਜੀ ਨਾਮ ਦੇ ਲਓ। ਸੱਚ ਸੱਚ ਹੀ ਰਹੇਗਾ। ਜੇ ਤੁਸੀਂ ਖ਼ਾਲਸਾ ਨਿਊਜ਼ ਬਾਰੇ ਜਾਣਨਾ ਚਾਹੁਂਦੇ ਹੋ ਤਾਂ, ਇਹ ਦਸਣਾ ਬਣਦਾ ਹੈ, ਇਹ ਜ਼ਰੂਰੀ ਨਹੀਂ ਕਿ ਕਿਸੇ ਦੇ ਨਾਮ ਨਾਲ ਹੀ ਉਸਦੀ ਪਛਾਣ ਬਣਦੀ ਹੈ, ਕੰਮ ਵੀ ਪਛਾਣ ਹੈ। ਅਸੀਂ ਆਪਣੇ ਵਲੋਂ ਇੱਕ ਛੋਟੀ ਜਿਹੀ ਕੋਸ਼ਿਸ਼ ਕਰ ਰਹੇ ਹਾਂ, ਜਿਸ ਤਰ੍ਹਾਂ ਨਾਲ ਸਿੱਖ ਮਾਰਗ ਅਤੇ ਹੋਰ ਗੁਰੁ ਗ੍ਰੰਥ ਨਾਲ ਸੰਬੰਧਿਤ ਵੈਬ ਸਾਇਟਾਂ ਹਨ, ਅਸੀਂ ਪਿਛੇ ਰਹਿ ਕੇ ਆਪਣਾ ਕੰਮ ਕਰਨਾ ਪਸੰਦ ਕਰਦੇ, ਸਾਨੂੰ ਲੀਡਰੀ ਦਾ ਸ਼ੌਂਕ ਨਹੀਂ। ਖ਼ਾਲਸਾ ਨਿਊਜ਼ ਹੀ ਪਛਾਣ ਹੈ।
ਰਹੀ ਗੱਲ ਮਗਰ ਲੱਗਣ ਦੀ, ਜਿਸ ਤਰ੍ਹਾਂ ਉਪਰ ਲਿੱਖ ਚੁਕੇ ਹਾਂ, ਅਸੀਂ ਸੱਚ ਦਾ ਸਾਥ ਦੇ ਰਹੇ ਹਾਂ, ਸੱਚ ਦੇ ਮਗਰ ਹਾਂ। ਪਰ ਰਹੀ ਗੱਲ ਸਿੱਖਾਂ ਦੀ, ਅਜੋਕੇ ਸਿੱਖ ਨਾ ਤਾਂ ਕਿਸੇ ਦੇ ਮਗਰ ਲੱਗ ਕੇ ਰਾਜੀ ਨੇ, ਨਾ ਹੀ ਆਪ ਅੱਗੇ ਆ ਕੇ ਰਾਜ਼ੀ ਹਨ, ਨਾ ਹੀ ਕਾਬਲਿਯਤ ਹੈ। ਜੇ ਤੁਹਾਨੂੰ ਪ੍ਰੋ. ਦਰਸ਼ਨ ਸਿੰਘ ਪਸੰਦ ਨਹੀਂ, ਤੁਸੀਂ ਇਹ ਉਪਰਾਲਾ ਕਰ ਲਵੋ। ਅਸੀਂ ਆਪ ਜੀ ਦੇ ਨਾਲ ਹਾਂ, ਬਸ਼ਰਤੇ ਕਿ ਉਹ ਸੱਚ ਦਾ ਰਾਹ ਹੋਵੇ।
ਆਪਜੀ ਨੂੰ ਪ੍ਰਣ ਪੱਤਰ ਵਿੱਚ ਕਿਹੜੀ ਤਿਕੜਮਬਾਜ਼ੀ ਲੱਗਦੀ ਹੈ? ਗੁਰੁ ਗ੍ਰੰਥ ਦੀ ਗੱਲ ਕਰਨੀ ਤਿਕੜਮਬਾਜ਼ੀ ਹੈ?
“ਇਹ ਸੰਸਥਾ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਹੈ।” ਕੀ ਇਹ ਤਿਕੜਮਬਾਜ਼ੀ ਹੈ?
“ਸਿੱਖ ਦਾ ਗੁਰੂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਇਸ ਲਈ ਇਸ ਸੰਸਥਾ ਨਾਲ ਸਬੰਧਿਤ ਹਰ ਅਸਥਾਨ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਪ੍ਰਕਾਸ਼ ਹੋਵੇਗਾ ਹੋਰ ਕਿਸੇ ਗ੍ਰੰਥ, ਪੋਥੀ, ਮੂਰਤੀ, ਵਿਅਕਤੀ ਦਾ ਆਸਣ ਨਹੀਂ ਲੱਗ ਸਕਦਾ।” ਕੀ ਇਹ ਤਿਕੜਮਬਾਜ਼ੀ ਹੈ?
“ਇਸ ਸੰਸਥਾ ਨਾਲ ਸਬੰਧਿਤ ਹਰ ਅਸਥਾਨ ਤੇ ਸੰਗਤ ਵਿੱਚ ਕੀਰਤਨ, ਕਥਾ ਕੇਵਲ ਗੁਰਬਾਣੀ ਜਾਂ ਗੁਰਬਾਣੀ ਦੀ ਵਿਆਖਿਆ-ਸਰੂਪ ਰਚਨਾ ਭਾਈ ਗੁਰਦਾਸ ਜੀ (ਪਹਿਲਾ) ਤੇ ਭਾਈ ਨੰਦ ਲਾਲ ਜੀ ਦੀ ਰਚਨਾ ਦਾ ਹੋ ਸਕਦਾ ਹੈ, ਜਾਂ ਗੁਰਮਤਿ ਦ੍ਰਿੜਾਉਂਦੀ ਕਿਸੇ ਇਤਹਾਸਿਕ ਪੁਸਤਕ ਦਾ ਪ੍ਰਮਾਣ ਦਿਤਾ ਜਾ ਸਕਦਾ ਹੈ। ਇਸ ਸੰਸਥਾ ਨਾਲ ਸਬੰਧਿਤ ਕਿਸੇ ਅਸਥਾਨ ਤੇ ਗੁਰਬਾਣੀ ਦੀਆਂ ਤੁਕਾਂ ਵਿਗਾੜ ਕੇ ਬਣਾਈਆਂ ਧਾਰਨਾ ਜਾਂ ਮਨਘੜੰਤ ਕਹਾਣੀਆਂ ਰਾਹੀਂ ਪ੍ਰਚਾਰ ਨਹੀਂ ਕੀਤਾ ਜਾ ਸਕਦਾ।” ਕੀ ਇਹ ਤਿਕੜਮਬਾਜ਼ੀ ਹੈ?
“ਗੁਰੂ ਗ੍ਰੰਥ ਦਾ ਪੰਥ ਹਮੇਸ਼ਾ ਐਸੇ ਉਪਰਾਲੇ ਕਰਦਾ ਰਹੇਗਾ, ਕਿ ਗੁਰਬਾਣੀ ਗੁਰਮਤਿ ਦੀ ਰੌਸ਼ਨੀ ਵਿੱਚ ਮਿਲ ਬੈਠ ਕੇ, ਪੰਥਕ ਜੁਗਤ ਨਾਲ, ਗੁਰੂ ਗ੍ਰੰਥ ਦੇ ਪੰਥ ਨੂੰ ਇੱਕ ਪੰਥਕ ਸਿਰਜੀ ਹੋਈ ਮਰਿਯਾਦਾ ਵਿੱਚ ਪਰੋ ਕੇ ਰਖਿੱਆ ਜਾਵੇ।” ਕੀ ਇਹ ਤਿਕੜਮਬਾਜ਼ੀ ਹੈ?
“ਇਸ ਸੰਸਥਾ ਨਾਲ ਸਬੰਧਿਤ ਹਰ ਅਸਥਾਨ ਤੇ ਪ੍ਰਚਾਰ ਪ੍ਰਸਾਰ ਰਾਹੀਂ ਸਿੱਖ ਸੰਗਤ ਨੂੰ ਕਰਮ ਕਾਂਡ ਅਤੇ ਮਨਮਤਿ ਦਾ ਪ੍ਰਹਾਰ ਕਰਨਾ ਅਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਨੂੰ ਅਪਣੇ ਜੀਵਨ ਦਾ ਅਧਾਰ ਬਣਾਕੇ ਅੰਮ੍ਰਿਤਧਾਰੀ ਹੋਣ ਲਈ (ਖੰਡੇ ਬਾਟੇ ਦੀ ਪਾਹੁਲ ਲੈਣ ਲਈ) ਜਾਗਰੂਕ ਕੀਤਾ ਜਾਵੇਗਾ। ਇਸ ਸੰਸਥਾ ਦਾ ਕੋਈ ਮੈਂਬਰ ਐਸੇ ਕਿਸੇ ਸਮਾਗਮ ਵਿੱਚ ਸ਼ਾਮਿਲ ਨਹੀਂ ਹੋਵੇਗਾ ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਿਸੇ ਹੋਰ ਗ੍ਰੰਥ, ਮੂਰਤੀ ਜਾਂ ਵਿਅਕਤੀ ਦਾ ਆਸਣ ਜਾਂ ਪ੍ਰਚਾਰ ਹੋਵੇਗਾ।” ਕੀ ਇਹ ਤਿਕੜਮਬਾਜ਼ੀ ਹੈ?
“ਇਸ ਸੰਸਥਾ ਦੇ ਸਮਾਗਮ ਵਿੱਚ ਸੰਗਤ ਰੂਪ ਵਿੱਚ ਕੋਈ ਵੀ ਆ ਸਕਦਾ ਹੈ।” ਕੀ ਇਹ ਤਿਕੜਮਬਾਜ਼ੀ?
ਇਹ ਯਤਨ ਖੇਰੂੰ ਖੇਰੂੰ ਕਰਨ ਲਈ ਨਹੀਂ, ਇੱਕਠਿਆਂ ਕਰਨ ਲਈ ਹੈ। ਆਪਜੀ ਨੂੰ ਇਸ ਵਿੱਚ ਰਾਜਨੀਤੀ ਇਸ ਕਰਕੇ ਨਜ਼ਰ ਆਉਂਦੀ ਹੈ, ਕਿਓਂਕਿ ਆਪ ਜੀ ਦਾ ਸੰਬੰਧ ਰਾਜਨੀਤੀ ਨਾਲ ਜ਼ਿਆਦਾ ਲੱਗਦਾ ਹੈ। ਰਾਜਨੀਤੀ ਤੋਂ ਬਾਹਰ ਵੀ ਕੋਈ ਦੁਨਿਆ ਹੈ। ਬੰਦਾ ਜਿਸ ਤਰ੍ਹਾਂ ਦਾ ਖੁਦ ਹੁੰਦਾ ਹੈ, ਉਸਨੂੰ ਬਾਕੀ ਸਾਰੇ ਵੀ ਉਹੋ ਜਿਹੇ ਹੀ ਲੱਗਦੇ ਹਨ।
ਕਾਲਕਾ ਪੰਥ ਬਾਰੇ ਜਾਣਕਾਰੀ ਅਸੀਂ ਕਈ ਵਾਰੀ ਦੇ ਚੁਕੇ ਹਾਂ, ਪਰ ਆਪਜੀ ਦੀ ਜਾਣਕਾਰੀ ਲਈ ਥੱਲੇ ਲਿੰਕ ਦਿੱਤੇ ਜਾ ਰਹੇ ਨੇ। ਜੇ ਸਮਾਂ ਹੋਵੇ ਰਾਜਨੀਤੀ ਤੋਂ ਤਾਂ, ਤਾਂ ਇਹ ਲਿੰਕ ਖੋਲ ਕੇ ਦੇਖਣੇ, ਵਿਚਾਰਨੇ ਅਤੇ ਸਮਝਣ ਦੀ ਕ੍ਰਿਪਾਲਤਾ ਕਰਨੀ ਜੀ।
http://www.khalsanews.org/images/Khalsa%20-%20Kalka%20panth%20poster.JPG
http://www.khalsanews.org/newspics/2010/05May2010/05%20May%2010/05May10b.htm
http://www.khalsanews.org/newspics/2010/04Apr2010/22%20Apr%2010/22Apr10c.htm
ਖ਼ਾਲਸਾ ਪੰਥ ਦਾ ਹਥਿਆਰ ਵੀਚਾਰ ਹੈ - ਕਿਉਂਕਿ ਖ਼ਾਲਸਾ ਪੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਹੈ ਅਤੇ ਗੁਰੂ ਗ੍ਰੰਥ ਸਾਹਿਬ ਵੀਚਾਰ ਦਾ ਕੇਂਦਰ ਹੈ।
ਕਾਲਕਾ ਪੰਥ ਦਾ ਹਥਿਆਰ ਤਲਵਾਰ ਹੈ ਕਿਉਂਕਿ ਕਾਲਕਾ ਪੰਥ ਮਹਾਕਾਲ ਕਾਲਕਾ ਦਾ ਪੁਜਾਰੀ ਹੈ। ਮਹਾਕਾਲ ਹੱਥ ਵਿੱਚ ਤਲਵਾਰ ਅਤੇ ਗਲ਼ ਵਿੱਚ ਮਨੁੱਖੀ ਸਿਰਾਂ ਦੀ ਮਾਲਾ ਵਾਲਾ ਭਿਆਨਕ ਰੂਪ ਹੈ ਅਤੇ ਕਾਲਕਾ ਖੂਨ ਪੀਂਦੀ ਹੈ।
ਅਸੀਂ ਇਹ ਸਪਸ਼ਟ ਕਰ ਚੁਕੇ ਹਾਂ ਕਿ ਅਸੀਂ ਸਿਰਫ਼ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਹੀ ਸਮਰਪਿਤ ਹਾਂ, ਸੱਚ ਇੱਕ ਵਾਰ ਕਹਿਆਂ ਵੀ ਸੱਚ ਹੀ ਹੁੰਦਾ ਹੈ, ਸੌ ਵਾਰ ਕਹਿਆਂ ਵੀ।
ਆਸ ਹੈ ਕਿ ਆਪਜੀ ਨੂੰ ਸਾਰੇ ਜਵਾਬ ਮਿਲ ਗਏ ਹੋਣਗੇ।
ਸੰਪਾਦਕ
ਖ਼ਾਲਸਾ ਨਿਊਜ਼


(17/05/10)
ਗੁਰਿੰਦਰ ਸਿੰਘ ਕੋਟਕਪੂਰਾ

ਵੀਰ ਮੱਖਣ ਸਿੰਘ ਜੀਓ,
ਸਤਿ ਸ਼੍ਰੀ ਅਕਾਲ,
ਅੱਜ ਇੱਕ ਵੀਰ ਪ੍ਰਦੀਪ ਸਿੰਘ ਦਾ ਪੱਤਰ ਪੜ੍ਹਨ ਨੂੰ ਮਿਲਿਆ, ਜਿਸ ਵਿੱਚ ਉਨਾਂ ਨੇ ਸਪੋਕਸਮੈਨ ਅਖਬਾਰ `ਚ ਡੇਰੇਦਾਰਾਂ ਦੀ ਵਡਿਆਈ, ਉਨਾਂ ਦੇ ਵਡੇਰਿਆਂ ਦੀਆਂ ਬਰਸੀਆਂ ਦੇ ਇਸ਼ਤਿਹਾਰ ਲਾਉਣ ਦੇ ਦੋਸ਼ ਤਹਿਤ ਸਪੋਕਸਮੈਨ ਨੂੰ ਕਟਹਿਰੇ ਵਿੱਚ ਖੜ੍ਹੇ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਤੋਂ ਇਲਾਵਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਵਿੱਚ ਮਾਲਾ ਪਹਿਨਣ ਦਾ ਮਾਮਲਾ ਉਠਾਇਆ ਹੈ। ਵੀਰ ਪ੍ਰਦੀਪ ਸਿੰਘ ਜੀ ਨੇ ਆਪਣਾ ਟਿਕਾਣਾ ਅਤੇ ਸੰਪਰਕ ਨੰਬਰ ਦੱਸਣ ਤੋਂ ਪਤਾ ਨਹੀ ਕਿਉਂ ਸੰਕੋਚ ਕੀਤਾ ਹੈ। ਜਦੋਂਕਿ ਪੱਤਰ ਲਿਖਣ ਵਾਲੇ ਹਰ ਵਿਅਕਤੀ ਨੂੰ ਆਪਣਾ ਸੰਪਰਕ ਨੰ: ਜਰੂਰ ਦੇਣਾ ਚਾਹੀਦਾ ਹੈ।
ਵੀਰ ਜੀਓ, ਕੋਈ ਵੀ ਅਦਾਰਾ ਚਲਾਉਣਾ ਕਿਸੇ ਆਮ ਬੰਦੇ ਦੇ ਵੱਸ ਦੀ ਗੱਲ ਨਹੀ! ਅੱਜ ਬਿਨਾਂ ਸ਼ੱਕ ਹਰ ਅਖ਼ਬਾਰ 7 ਰੁਪਏ ਦੀ ਕੀਮਤ ਦਾ ਬਣਦਾ ਹੈ। ਜਦੋਂਕਿ ਉਸਦੀ ਬਜਾਰੀ ਕੀਮਤ 3 ਰੁਪਏ ਜਾਂ ਉਸਤੋਂ ਵੀ ਘੱਟ ਹੈ। ਅਖਬਾਰ ਲਈ ਸਬਸਿਡੀ ਵਾਲਾ ਕਾਗਜ਼, ਸਰਕਾਰੀ ਇਸ਼ਤਿਹਾਰ, ਸਿਆਸੀ ਆਗੂਆਂ ਦੇ ਨਜ਼ਰਾਨੇ, ਦਾਨ ਦੀ ਰਕਮ ਅਤੇ ਵਿਦੇਸ਼ੀ ਪ੍ਰਸੰਸਕਾਂ ਦੀ ਆਰਥਿਕ ਮੱਦਦ ਆਦਿ ਮਾਮਲਿਆਂ ਤੋਂ ਰੋਜ਼ਾਨਾ ਸਪੋਕਸਮੈਨ ਅਜੇ ਬਹੁਤ ਦੂਰ ਹੈ। ਜੇਕਰ ਪ੍ਰਦੀਪ ਸਿੰਘ ਵਰਗੇ ਵੀਰ ਸਪੋਕਸਮੈਨ ਨੂੰ ਕੋਈ ਇਸ਼ਤਿਹਾਰ ਦਿਵਾਉਣ ਵਿੱਚ ਕੋਈ ਮੱਦਦ ਨਾ ਕਰਨ ਅਤੇ ਸਿਆਸੀ-ਗੈਰ ਸਿਆਸੀ ਜੱਥੇਬੰਦੀਆਂ ਦੇ ਆਗੂ ਸਪੋਕਸਮੈਨ ਨੂੰ ਇਸ਼ਤਿਹਾਰ ਨਾ ਦੇਣ ਤਾਂ ਸੁਭਾਵਿਕ ਹੈ ਕਿ ਇਹ ਵੀਰ ਅਖਬਾਰ ਬੰਦ ਕਰਾਉਣ ਦੀ ਕੋਝੀ ਚਾਲ ਚੱਲ ਰਹੇ ਹਨ।
ਜੋ ਪੰਥ ਦੇ ਨਾਂਅ `ਤੇ ਪ੍ਰਚਾਰ ਕਰਨ ਦਾ ਦਾਅਵਾ ਕਰਨ ਵਾਲੀਆਂ ਅਖਬਾਰਾਂ, ਵੈਬਸਾਈਟਾਂ, ਰਸਾਲੇ ਪਾਖੰਡੀ ਸਾਧਾਂ ਤੇ ਡੇਰੇਦਾਰਾਂ ਦੇ ਨਾਂਅ ਨਾਲ ਸੰਤ, ਮਹੰਤ, 108, ਬ੍ਰਹਮਗਿਆਨੀ, ਸਤਿਗੁਰੂ, ਪਾਤਸ਼ਾਹ ਆਦਿ ਵਿਸ਼ੇਸ਼ਣ ਲਾਉਂਦੇ ਹਨ ਉਸਤੋਂ ਤਾਂ ਸਪੋਕਸਮੈਨ ਪਿਛਲੇ ਲਗਭਗ 17 ਸਾਲਾਂ ਤੋਂ ਸੰਕੋਚ ਕਰ ਰਿਹਾ ਹੈ, ਕੀ ਪ੍ਰਦੀਪ ਸਿੰਘ ਵਰਗੇ ਵੀਰਾਂ ਨੇ ਕਦੀ ਸਪੋਕਸਮੈਨ ਦੀ ਇਸ ਕੁਰਬਾਨੀ ਸਬੰਧੀ ਦੋ ਸ਼ਬਦ ਲਿਖਣ ਦੀ ਕੋਸ਼ਿਸ਼ ਕੀਤੀ? ਭਾਵੇਂ ਸਪੋਕਸਮੈਨ ਨੇ ਇਸ ਤਰ੍ਹਾਂ ਦੇ ਕਰੋੜਾਂ ਰੁਪਏ ਦੇ ਇਸ਼ਤਿਹਾਰ ਵਾਪਸ ਕਰਕੇ ਭਾਰੀ ਨੁਕਸਾਨ ਉਠਾਇਆ।
ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਵਿੱਚ ਮਾਲਾ ਪਹਿਨਣ `ਤੇ ਇਤਰਾਜ਼ ਕਰਨ ਵਾਲੇ ਵੀਰ ਪ੍ਰਦੀਪ ਸਿੰਘ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਕਿਸੇ ਨੂੰ ਕੋਈ ਗੱਲ ਸਮਝਾਉਣ ਲਈ ਕਿਸੇ ਨੁਕਤੇ ਦਾ ਹਵਾਲਾ ਦੇਣਾ ਪੈਂਦਾ ਹੈ। ਇਸੇ ਤਰ੍ਹਾਂ ਬਹੁਤੇ ਲੋਕ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਨੂੰ ਦੇਖੇ ਬਿਨਾਂ ਗੱਲ ਨਹੀ ਸਮਝਦੇ। ਭਾਵੇਂ ਸਪੋਕਸਮੈਨ ਗੁਰੂਆਂ ਦੀਆਂ ਕਥਿਤ ਫੋਟੋਆਂ ਨੂੰ ਕਾਲਪਨਿਕ ਕਹਿ ਚੁੱਕਾ ਹੈ ਤੇ ਬਹੁਤੀ ਅਹਿਮੀਅਤ ਨਹੀ ਦਿੰਦਾ ਪਰ ਵੀਰ ਪ੍ਰਦੀਪ ਸਿੰਘ ਨੂੰ ਬੇਨਤੀ ਕਰਾਂਗਾ ਕਿ ਉਹ ਪਾਖੰਡੀਆਂ ਵਿਰੋਧੀ ਲਹਿਰ ਵਿੱਚ ਤੱਤ-ਗੁਰਮਤਿ ਦਾ ਪ੍ਰਚਾਰ ਕਰਨ ਵਾਲਿਆਂ ਦਾ ਸਾਥ ਦੇਣ ਨਾ ਕਿ ਬੇਲੋੜੀ ਨੁਕਤਾਚੀਨੀ ਕਰਕੇ ਆਪਣਾ ਤੇ ਹੋਰਾਂ ਦਾ ਸਮਾਂ ਬਰਬਾਦ ਕਰਨ ਕਿਉਂਕਿ ਅਜਿਹੇ ਬੇਲੋੜੇ ਵਿਵਾਦ ਉਠਾਉਣ ਵਾਲੇ ਵੀਰਾਂ ਦੀ ਪਹਿਲਾਂ ਹੀ ਕੋਈ ਕਮੀ ਨਹੀਂ!
ਗੁਰਿੰਦਰ ਸਿੰਘ ਕੋਟਕਪੂਰਾ 098728-10153


(16/05/10)
ਪਰਦੀਪ ਸਿੰਘ

ਜੇ ਸਪੋਕਸਮੈਨ ਵਿੱਚ ਛਪੀਆਂ ਇਹ ਗੱਲਾਂ, ਧਰਮ ਪਰਚਾਰ ਹੈ ਤਾਂ, ਡੇਰੇ ਦਾਰ, ਸੰਤ ਸਮਾਜੀਏ ਕੀ ਗਲਤ ਕਰ ਰਹੇ ਹਨ?

ਸਪੋਕਸਮੈਨ ਵਿੱਚ ਡੇਰੇਦਾਰਾਂ ਦੀ ਵਡਿਆਈ, ਉਨ੍ਹਾਂ ਦੇ ਵਢੇਰਿਆਂ ਦੀਆਂ ਬਰਸੀਆਂ ਦੇ ਇਸ਼ਤਿਹਾਰ, ਆਮ ਹੀ ਲਗਦੇ ਰਹਿੰਦੇ ਹਨ, ਜਿਸ ਵਿੱਚ ਡੇਰੇਦਾਰਾਂ ਦੀ ਵਡਿਆਈ ਦੇ ਪੁਲ ਬੰਨ੍ਹੇ ਹੋਏ ਹੁੰਦੇ ਹਨ। ਪਰ ਇਨ੍ਹਾਂ ਨੂੰ ਇਸ ਕਰ ਕੇ ਅਣਗੌਲਿਆਂ ਕੀਤਾ ਜਾਂਦਾ ਹੈ ਕਿ ਜੇਕਰ ਅਖਬਾਰ ਇਸ਼ਤਿਹਾਰ ਨਹੀਂ ਛਾਪੇਗੀ, ਤਾਂ ਖਰਚਾ ਕਿੱਥੋਂ ਪੂਰਾ ਹੋਵੇਗਾ? ਅਤੇ ਸਿੱਖੀ ਦੀ ਆਵਾਜ਼ ਬੰਦ ਹੋ ਜਾਵੇਗੀ। ਪਰ ਇਨ੍ਹਾਂ ਤੋਂ ਇਲਾਵਾ ਵੀ ਕੁੱਝ ਗੱਲਾਂ ਐਸੀਆਂ ਹਨ, ਜਿਨ੍ਹਾਂ ਵੱਲ ਸਪੋਕਸਮੈਨ ਦੇ ਪ੍ਰਬੰਧਕਾਂ ਨੂੰ ਧਿਆਨ ਦੇਣ ਦੀ ਲੋੜ ਹੈ, ਜਿਵੇਂ,
ਸਪੋਕਸਮੈਨ ਜਦ ਅਪੀਲ ਕਰਦਾ ਹੈ ਕਿ “ਮੇਰੀ ਨਾ ਸੁਣੋ, ਕਿਸੇ ਦੀ ਨਾ ਸੁਣੋ, ਬਾਬੇ ਨਾਨਕ ਦੀ ਸੁਣੋ” ਉਸ ਦੇ ਨਾਲ ਜੋ ਫੋਟੋ ਲੱਗੀ ਹੁੰਦੀ ਹੈ, ਇੱਕ ਮਾਲਾ ਉਸ ਦੇ ਸਿਰ ਤੇ ਹੁੰਦੀ ਹੈ, ਇੱਕ ਮਾਲਾ ਉਸ ਦੇ ਗਲੇ ਵਿੱਚ ਹੁੰਦੀ ਹੈ। ਕੀ ਇਸ ਨਾਲ ਇਹ ਸੁਨੇਹਾ ਨਹੀਂ ਜਾਂਦਾ ਕਿ ਮਾਲਾ ਸਿੱਖੀ ਵਿੱਚ ਬਾਬੇ ਨਾਨਕ ਵਲੋਂ ਪਰਵਾਨ ਕੀਤੀ ਹੋਈ ਹੈ? ਕੀ ਉਸ ਨਾਲ ਨਾਨਕ ਜਾਮਿਆਂ ਦੀਆਂ ਫੋਟੋਆਂ ਦੇ ਸਿਧਾਂਤ ਦੀ ਪੈਰਵਾਈ ਨਹੀਂ ਹੁੰਦੀ?
ਪਿਛਲੇ ਦਿਨੀਂ ਇੱਕ ਖਬਰ ਛਪੀ ਸੀ (ਇਸ਼ਤਿਹਾਰ ਤੋਂ ਅਲੱਗ) ਜਿਸ ਦਾ ਸਿਰਲੇਖ ਸੀ “ਪੰਥ ਦੇ ਨਿਧੜਕ ਜਰਨੈਲ, ਬੁਢਾ ਦਲ ਦੇ ਮੁਖੀ, ਬਾਬਾ ਸੰਤਾ ਸਿੰਘ ਜੀ ਅਕਾਲੀ” ਥੱਲੇ ਖਬਰ ਸੀ, ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਰੋਸਾਏ, ਖਾਲਸਾ ਪੰਥ ਦੇ ਸੰਤ ਸਿਪਾਹੀ, ਬਾਬਾ ਸੰਤਾ ਸਿੰਘ ਜੀ ਅਕਾਲੀ, ੧੩ ਵੇਂ ਜਥੇਦਾਰ ਸ਼੍ਰੋਮਣੀ ਪੰਥ ਅਕਾਲੀ ਬੁਢਾ ਦਲ, (ਪੰਜਵਾਂ ਤਖਤ) ਚਲਦਾ ਵਹੀਰ, ਚਕਰ ਵਰਤੀ, ਪੰਜਾਬ, ਹਿੁੰਦੁਸਤਾਨ, ੮ ਮਈ ੨੦੦੮ ਨੂੰ ਭਾਵੇਂ ਸਦੀਵੀ ਵਿਛੋੜਾ ਦੇ ਗਏ ਸਨ, ਪਰ ਬਾਬਾ ਜੀ ਵਲੋਂ, ਖਾਲਸਾ ਪੰਥ ਲਈ ਜਿਹੜੇ ਇਤਿਹਾਸਕ ਯਾਦਗਾਰੀ ਕਾਰਜ ਕੀਤੇ ਗਏ ਹਨ, ਉਨ੍ਹਾਂ ਕਰ ਕੇ, ਉਹ ਸਦੀਵ ਕਾਲ ਕੌਮ ਲਈ ਅਮਰ ਰਹਿਣਗੇ।

ਕੀ ਸਪੋਕਸਮੈਨ ਦੇ ਪ੍ਰਬੰਧਕ ਦੱਸਣ ਗੇ ਕਿ, ਭੰਗ ਵਰਗੇ ਨਸ਼ੇ ਨੂੰ “ਸੁਖ ਨਿਧਾਨ” ਵਜੋਂ ਪੰਥ ਵਿੱਚ ਸਥਾਪਤ ਕਰਨ, ਅਖੌਤੀ ਦਸਮ ਗ੍ਰੰਥ ਦਾ ਗੰਦ, ਪੰਥ ਦੇ ਵੇਹੜੇ ਵਿੱਚ ਪਾਉਣ, ੧੯੮੪ ਵੇਲੇ ਭਾਰਤੀ ਫੌਜ ਵਲੋਂ ਤੋਪਾਂ ਨਾਲ ਢਾਹੇ, ਅਕਾਲ ਤਖਤ ਦੀ ਯਾਦਗਾਰ, ਭਾਰਤ ਸਰਕਾਰ ਦੀ ਮਿਲੀ ਭੁਗਤ ਨਾਲ ਖਤਮ ਕਰਨ ਤੋਂ ਇਲਾਵਾ, ਸੰਤਾ ਸਿੰਘ ਨੇ ਸਿੱਖੀ ਲਈ ਕੀ ਅਜਿਹਾ ਕੰਮ ਕੀਤਾ ਸੀ ਜਿਸ ਕਾਰਨ ਉਹ ਸਦੀਵ ਕਾਲ ਪੰਥ ਲਈ ਅਮਰ ਰਹਿਣਗੇ?

ਅੱਜ ਇੱਕ ਨਵੀਂ ਗੱਲ ਸਾਮ੍ਹਣੇ ਆਈ ਹੈ ਕਿ, ਮੱਕੜ, ਧੁੰਮਾ ਆਦਿ ਵਲੋਂ ਨਾਨਕ ਸ਼ਾਹੀ ਕੈਲੰਡਰ ਨੂੰ ਵਿਗਾੜਨ ਦਾ ਹੋਕਾ ਦੇਣ ਵਾਲਾ ਸਪੋਕਸਮੈਨ, ਆਪ ਵੀ ਨਾਨਕ ਸ਼ਾਹੀ ਕੈਲੰਡਰ ਦੇ ਨਾਮ ਥੱਲੇ, ਬਿਕਰਮੀ ਕੈਲੰਡਰ ਦੀਆਂ ਤਰੀਕਾਂ ਵਰਤ ਰਿਹਾ ਹੈ।
ਇਨ੍ਹਾਂ ਗੱਲਾਂ ਬਾਰੇ ਸਪੋਕਸਮੈਨ ਦੇ ਪ੍ਰਬੰਧਕ ਕੀ ਕਹਿਣਾ ਚਾਹੁਣਗੇ? ਚੰਗਾ ਇਹੀ ਹੈ ਕਿ ਸਪੋਕਸਮੈਨ ਦੇ ਪਰਬੰਧਕ ਅਪਣੀਆਂ ਗਲਤੀਆਂ ਸੁਧਾਰਨ ਦਾ ਉਪ੍ਰਾਲਾ ਕਰਨ।
ਪਰਦੀਪ ਸਿੰਘ ਬੀ. ਈ.


ਸੰਪਾਦਕ ਵਲੋਂ ‘ਸਿੱਖ ਮਾਰਗ’ ਦੇ ਪਾਠਕਾਂ/ਲੇਖਕਾਂ ਦੇ ਧਿਆਨ ਹਿਤ:
ਇਹ ਗੱਲ ਤਾਂ ਪਹਿਲਾਂ ਵੀ ਕਈ ਵਾਰੀ ਮੈਂ ਲਿਖ ਚੁੱਕਾ ਹਾਂ ਅਤੇ ਹੁਣ ਫਿਰ ਦੁਹਰਾ ਰਿਹਾ ਹਾਂ ਤਾਂ ਕਿ ਜਿਹੜੇ ਨਵੇਂ ਪਾਠਕ/ਲੇਖਕ ਇਸ ਸਾਈਟ ਨਾਲ ਜੁੜੇ ਹਨ ਉਹਨਾ ਦੇ ਇਹ ਧਿਆਨ ਵਿੱਚ ਰਹੇ ਕਿ ‘ਸਿੱਖ ਮਾਰਗ’ ਨਿਰੋਲ ਧਾਰਮਕਿ ਸਾਈਟ ਹੈ ਇਸ ਦਾ ਕਿਸੇ ਵੀ ਸਿਆਸੀ ਪਾਰਟੀ ਨਾਲ ਕੋਈ ਵੀ ਸੰਬੰਧ ਨਹੀਂ ਹੈ ਅਤੇ ਨਾ ਹੀ ਇਹ ਕਿਸੇ ਹੋਰ ਅਦਾਰੇ ਜਾਂ ਕਿਸੇ ਵਿਦਵਾਨ ਦੀ ਪਿਛਲੱਗ ਹੈ। ਇਹ ਪਹਿਲਾਂ ਤੋਂ ਹੀ ਨਿਰੋਲ ਗੁਰਬਾਣੀ ਦੇ ਸੱਚ ਨੂੰ ਸਮਰਪਿਤ ਹੈ, ਹੁਣ ਵੀ ਹੈ ਅਤੇ ਅੱਗੋਂ ਲਈ ਵੀ ਸਦਾ ਹੀ ਰਹੇਗੀ, ਜਿਤਨਾ ਚਿਰ ਚਲਦੀ ਰਹੇਗੀ। ਪਹਿਲਾਂ ਮੈਂ ਇਕੱਲਾ ਸੀ ਹੁਣ ਨਾਲ ਦੋ ਹੋਰ ਸੰਪਾਦਕੀ ਬੋਰਡ ਵਿੱਚ ਸ਼ਾਮਲ ਹੋ ਗਏ ਹਨ ਅਤੇ ਉਹਨਾ ਦੋਹਾਂ ਦੇ ਵੀ ਲੱਗਭੱਗ ਮੇਰੇ ਵਾਲੇ ਹੀ ਖਿਆਲ ਹਨ। ਦੋਂ ਦੀ ਹੋਰ ਹਾਲੇ ਭਾਲ ਹੈ ਜੋ ਕਿ ਨਿਰਪੱਖ ਅਤੇ ਸੱਚ ਨੂੰ ਸਮਪਿਤ ਹੋਵਣ। ਇਸ ਬਾਰੇ ਹੋਰ ਜਾਣਕਾਰੀ ਤੁਸੀਂ 31 ਮਾਰਚ 2010 ਦੇ ਪਾਠਕਾਂ ਦੇ ਪੰਨੇ ਤੇ ਸੰਪਾਦਕੀ ਨੋਟ ਵਿੱਚ ਪੜ੍ਹ ਸਕਦੇ ਹੋ। ਪਹਿਲਾਂ ਮੈਂ ਜੋ ਕਰਦਾ ਸੀ ਉਹ ਇਕੱਲਾ ਹੀ ਆਪਣੀ ਸੋਚ ਮੁਤਾਬਕ ਕਰਦਾ ਸੀ ਪਰ ਹੁਣ ਇਹਨਾ ਦੋਹਾਂ ਦੀ ਸਲਾਹ ਨਾਲ ਕਰਦਾ ਹਾਂ। ਇਹ ਕਈ ਵਾਰੀ ਆਪ ਹੀ ਕੋਈ ਸਲਾਹ ਦੇ ਦਿੰਦੇ ਹਨ ਅਤੇ ਕਈ ਵਾਰੀ ਮੈਂ ਆਪ ਪੁੱਛ ਲੈਂਦਾ ਹਾਂ। ਕੁੱਝ ਕੁ ਨੁਕਤੇ ਜੋ ਅਸੀਂ ਸਾਂਝੇ ਕੀਤੇ ਹਨ ਉਹ ਇਹ ਹਨ:
(1) ਸਪੋਕਸਮੈਨ ਬਾਰੇ ਦੋਹਾਂ ਪਾਸਿਆਂ ਦਾ ਸੰਖੇਪ ਜਿਹਾ ਪੱਖ ਅਸੀਂ ਪਾਠਕਾਂ ਸਾਹਮਣੇ ਰੱਖ ਦਿੱਤਾ ਹੈ। ਕੌਣ ਕਿਤਨਾ ਕੁ ਠੀਕ ਅਤੇ ਗਲਤ ਹੈ ਇਹ ਨਿਰਣਾ ਪਾਠਕ ਆਪ ਕਰ ਲੈਣ। ਇਸ ਬਾਰੇ ਹੋਰ ਟੀਕਾ ਟਿੱਪਣੀ ਅਸੀਂ ਨਹੀਂ ਪਉਣੀਂ। ਹਾਂ, ਜੇ ਕਰ ਕੋਈ ਹੋਰ ਨੁਕਤਾ ਧਿਆਨ ਵਿੱਚ ਲਿਆਉਣਾਂ ਲੋੜੀਂਦਾ ਹੋਵੇ ਤਾਂ ਉਹ ਪਾਇਆ ਜਾ ਸਕਦਾ ਹੈ ਤਾਂ ਕਿ ਸਪੋਕਸਮੈਨ ਨਾਲ ਸੰਬੰਧਿਤ ਲੋਕ ਜਾਗਦੇ ਰਹਿਣ।
(2) ਅੰਗ੍ਰੇਜ਼ੀ ਦੀਆਂ ਲਿਖਤਾਂ ਬਾਰੇ ਹਾਲੇ ਕੋਈ ਅੰਤਿਮ ਨਿਰਣਾ ਨਹੀਂ ਲਿਆ। ਪਰ ਹਾਲ ਦੀ ਘੜੀ ਨਹੀਂ ਪਾ ਰਹੇ। ਕਿਉਂਕਿ ਇਸ ਸਾਈਟ ਨੂੰ ਪੜ੍ਹਨ ਵਾਲੇ ਬਹੁਤੇ ਇੰਡੀਆ ਵਿੱਚ ਹਨ ਅਤੇ ਜਿਹੜੇ ਵਿਦੇਸ਼ ਵਿੱਚ ਹਨ ਉਹਨਾ ਦੀ ਵੀ ਮੁੱਖ ਭਾਸ਼ਾ ਪੰਜਾਬੀ ਹੀ ਹੈ। ਵਿਦੇਸ਼ਾਂ ਵਿੱਚ ਜੰਮੇ ਪਲੇ ਇਸ ਦੇ ਪਾਠਕ ਨਾਮ ਮਾਤਰ ਹੀ ਹਨ। ਉਂਜ ਬਹੁਤ ਸਾਰੀਆਂ ਸਿੱਖ ਧਰਮ ਨਾਲ ਸੰਬੰਧਿਤ ਸਾਈਟਾਂ ਅੰਗ੍ਰੇਜ਼ੀ ਵਿੱਚ ਵੀ ਹਨ ਅਤੇ ਬਹੁਤ ਸਾਰੇ ਡਿਸ਼ਕਸ਼ਨ ਗਰੁੱਪ ਬਣੇ ਹੋਏ ਹਨ। ਜਿੱਥੇ ਕਿ ਅੰਗ੍ਰੇਜ਼ੀ ਦੇ ਜਾਣੂ ਆਪਣੇ ਵਿਚਾਰ ਸਾਂਝੇ ਕਰ ਸਕਦੇ ਹਨ ਅਤੇ ਕਈ ਕਰਦੇ ਵੀ ਹਨ। ਉਥੇ ਇਹਨਾ ਦੀ ਜ਼ਿਆਦਾ ਲੋੜ ਹੈ ਕਿਉਂਕਿ ਨਵੀਂ ਪਨੀਰੀ ਦੇ ਦਸਮ ਗ੍ਰੰਥੀਆਂ ਵਲੋਂ ਬਰੇਨ ਵਾਸ਼ ਕਰਨ ਤੇ ਪੂਰਾ ਜ਼ੋਰ ਲੱਗਿਆ ਹੋਇਆ ਹੈ।
(3) ‘ਸਿੱਖ ਮਾਰਗ’ ਤੇ ਲਿਖਣ ਵਾਲੇ ਕਈ ਲੇਖਕਾਂ ਦੀਆਂ ਆਪਣੀਆਂ ਵੱਖਰੀਆਂ ਸਾਈਟਾਂ ਵੀ ਬਣੀਆਂ ਹੋਈਆਂ ਹਨ। ਜੇ ਕਰ ਕਿਸੇ ਨੇ ਕੁੱਝ ਉਹਨਾ ਤੋਂ ਪੁੱਛਣਾ ਹੈ ਤਾਂ ਚੰਗਾ ਤਾਂ ਇਹੀ ਹੈ ਕਿ ਉਹ ਸਿੱਧਾ ਉਹਨਾ ਤੋਂ ਹੀ ਪੁੱਛੇ।


(16/05/10)
ਇੰਦਰ ਜੀਤ ਸਿੰਘ ਕਾਨਪੁਰ

ਗੁਰਇੰਦਰ ਸਿੰਘ ਪਾਲ ਜੀ,
ਗੁਰੂਫਤਿਹ। ਆਪ ਜੀ ਦੇ ਜਿੱਨੇ ਵੀ ਖੱਤ ਸਿੱਖ ਮਾਰਗ ਤੇ ਛਪੇ ਹਨ ਉਨਾਂ ਵਿੱਚ ਆਪ ਜੀ ਨੇ ਕਦੀ ਵੀ ਆਪ ਕਿਥੇ ਦੇ ਵਾਸੀ ਹੋ, ਇਹ ਸਪਸ਼ਟ ਕਰਨ ਦੀ ਕ੍ਰਿਪਾਲਤਾ ਕਿਧਰੇ ਵੀ ਨਹੀ ਕੀਤੀ ਜੀ। ਖੈਰ! ਫਿਰ ਵੀ ਆਪ ਜੀ ਦੇ ਇਸ ਖਤ ਦਾ ਜਵਾਬ ਦਾਸ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ ਕੇ ਆਪ ਜੀ ਨੇ ਖਾਲਸਾ ਨਿਉਜ ਤੇ ਪ੍ਰੋਫੇਸਰ ਦਰਸ਼ਨ ਸਿੰਘ ਦੇ ਕੌਮ ਨੂੰ ਇਕੱਤਰ ਕਰਨ ਦੇ ਉਪਰਾਲੇ ਨੂੰ “ਖਿਹ ਬਾਜੀ” ਦੀ ਸੰਗਿਆ ਦੇ ਦਿਤੀ। ਆਪ ਜੀ ਦੇ ਸ਼ਬਦ ਹਨ “……ਤੁਸੀ ਇੱਕ ਚੁਸਤ ਪਾਲਿਟੀਸ਼ਿਅਨ ਵਾਂਗ ਉਚੇ, ਸੁਰਖਿਅਤ ਸਥਾਨ ਉਤੇ ਖਲੇ ਦੂਸਰਿਆਂ ਨੂੰ ਹਿਦਾਇਤ ਕਰਦੇ ਨਜਰ ਆਂਉਦੇ ਹੋ……”।
“ਪ੍ਰੋਫੇਸਰ ਦਰਸ਼ਨ ਸਿੰਘ ਨੂੰ ਇੱਕ “ਸਿਆਸੀ” ਅਤੇ “ਪਾਲੀਟੀਸ਼ਿਅਨ” ਦੀ ਉਪਾਧੀ ਵੀ ਆਪ ਜੀ ਨੇ ਦੇ ਦਿਤੀ। ਇਹ ਆਪ ਦੇ ਵਿਚਾਰ ਪੂਰਵਾਗ੍ਰਿਹ
(PREJUDICE) ਵੀਚਾਰ ਧਾਰਾ ਦਾ ਪ੍ਰਗਟਾਵਾ ਕਰਦੇ ਹਨ। ਆਪ ਜੀ ਦਾ ਖੱਤ ਪੜਕੇ ਇੰਜ ਲਗਦਾ ਹੈ ਕੇ ਪ੍ਰੋਫੇਸਰ ਸਾਹਿਬ ਨੇ ਕੌਮ ਲਈ ਕੋਈ ਚੰਗਾ ਕੰਮ ਹੀ ਨਹੀ ਕੀਤਾ ਤੇ ਉਹ ਕੌਮ ਦੇ ਸਬਤੋ ਬੁਰੇ ਇਨਸਾਨ ਹਨ। ਦਾਸ ਨੂੰ ਵੀ ਤੁਸੀ ਉਨਾਂ ਦਾ ਸਮਰਥਕ ਹੋਨ ਦਾ ਚਾਰਜ ਲਾ ਸਕਦੇ ਹੋ। ਹਾਂ ਦਾਸ ਉਨਾਂ ਦੇ ਕੀਤੇ ਗਏ ਕੰਮਾਂ ਦਾ ਸਮਰਥਕ ਹੈ। ਇਸ ਦਾ ਮਤਲਬ ਇਹ ਨਹੀ ਕੇ ਪੰਥ ਵਿੱਚ ਹੋਰ ਕਿਸੇ ਪੰਥ ਦਰਦੀ ਦੀ ਇੱਜਤ ਅਤੇ ਸਮਰਥਨ ਨਹੀ ਕਰਦਾ, ਹੋ ਸਕਦਾ ਹੈ ਦਾਸ ਉਨਾਂ ਨਾਲੋਂ ਵੀ ਵੱਧ ਇਜੱਤ ਹੋਰ ਵੀ ਸਿੱਖਾਂ ਦੀ ਕਰਦਾ ਹੋਵੇ। ਤੁਸਾਂ “ਗੁਰੁ ਗ੍ਰੰਥ ਦੇ ਪੰਥ” ਸ਼ਬਦ ਦੀ ਵੀ ਅਲੋਚਨਾ ਕੀਤੀ ਹੈ। ਕੀ ਤੁਹਾਡਾਂ ਕੋਈ ਹੋਰ ਪੰਥ ਹੈ? ਜੇ ਹੈ ਤੇ ਉਸ ਦਾ ਪ੍ਰਗਟਾਵਾ ਵੀ ਕਰ ਦਿਉ।
ਆਪ ਜੀ ਨੇ ਲਿਖਿਆ ਹੈ ਕੇ “……ਪ੍ਰਣ ਪਤਰਾਂ ਦਾ ਧਰਮ ਦੇ ਮਸਲਿਆਂ ਨਾਲ ਕੋਈ ਸੰਬੰਧ ਨਹੀ ਹੁੰਦਾ, ਇਹ ਤਾਂ ਸਿਆਸਤਬਾਜ, ਸਿਆਸਤਦਾਨਾਂ ਦੇ ਦਾਉ ਪੇਚ ਹਨ………।
ਆਪ ਜੀ ਦੇ ਮੁਤਾਬਿਕ ਤਾਂ ਪੰਥ ਦੇ ਵਿਦਵਾਨ ਸ. ਅਮਰਜੀਤ ਸਿੰਘ ਚੰਦੀ ਤੇ ਸ. ਮੱਖਣ ਸਿੰਘ ਹੋਰਾਂ ਤੇ ਵੀ ਤੁਸਾਂ ਇਹ ਅਰੋਪ ਲਗਾ ਦਿਤਾ ਹੈ। ਜਿਨਾਂ ਤੁਹਾਡੇ ਖਤ ਤੋਂ ਠੀਕ ਉਪਰ ਇੱਕ ਪ੍ਰਣ ਪੱਤਰ ਦਾ ਖਰੜਾ ਪ੍ਰਪੋਜ ਕੀਤਾ ਹੈ। ਖਾਲਸਾ ਜੀ ਬੇਫਜੂਲ ਦੀਆਂ ਟੰਗਾਂ ਖਿਚਣ ਤੋ ਪਰਹੇਜ ਕਰੋ ਜੀ। ਖਿਲਰੇ ਹੋਏ “ਪੰਥ ਦਰਦਿਆਂ” ਨੂੰ ਇਕਠੇ ਕਰਨ ਦੀ ਜੋ ਗੱਲ ਸ਼ੁਰੂ ਹੋਈ ਹੈ ਜੇ ਉਸ ਵਿੱਚ ਕੋਈ ਯੋਗਦਾਨ ਨਹੀ ਪਾ ਸਕਦੇ ਤੇ ਉਸ ਨੂੰ ਬਰਬਾਦ ਕਰਨ ਦੀ ਵੀ ਕੋਸ਼ਿਸ਼ ਨਾਂ ਕਰੋ। ਇੱਕ ਅਖਬਾਰ ਵਾਲੀ ਬੋਲੀ ਬੋਲ ਕੇ ਉਨਾਂ ਪੰਥ ਦਰਦੀਆਂ ਨੂੰ ਨੰਮੋਸ਼ ਕਰਨ ਦੀ ਕੋਸ਼ਿਸ਼ ਨਾਂ ਕਰੋ। ਜੋ ਪੰਥ ਨੂੰ ਇੱਕ ਥਾਂ ਖੜਾ ਵੇਖਨਾਂ ਚਾਂਉਦੇ ਹਨ।
ਜੇ ਕੋਈ ਕੰਮ ਕਰਨਾਂ ਹੀ ਹੈ ਜਾਂ ਅਲੋਚਨਾਂ ਕਰਨੀ ਹੀ ਹੈ ਤੇ ਉਨਾਂ ਦੀ ਕਰੋ ਜਿਨਾਂ ਤੋ ਸਾਡੀ ਕੌਮ ਨੂੰ ਖਤਰਾ ਹੈ। ਆਉਣ ਵਾਲੇ ਖਤਰਿਆਂ ਨੂੰ ਸਮਝੋ- ਦਰਬਾਰ ਸਾਹਿਬ ਵਿੱਚ ਹੁਨ “ਤੁਲਸੀ” ਦਾ ਪ੍ਰਸ਼ਾਦ ਵੀ ਵੰਡਿਆ ਜਾਉਨ ਲਗਾ ਹੈ। ਤੇ ਤੁਲਸੀ ਦੇ ਬੂਟੇ ਉਚੇਚੇ ਤੌਰ ਤੇ ਉਥੇ ਇੱਕ ਸਾਜਿਸ਼ ਦੇ ਤਹਤ ਲਗਾਏ ਗਏ ਹਨ। (ਹਰ ਕੋਈ ਜਾਨਦਾ ਹੈ ਕੇ “ਤੁਲਸੀ” ਦੇ ਬੂਟੇ ਨੂੰ ਹਿੰਦੂ” ਮੱਤ ਵਿੱਚ ਦੇਵਤਾ ਵਾਂਗ ਪੂਜਿਆਂ ਤੇ ਸਤਕਾਰਿਆਂ ਜਾਂਦਾ ਹੈ। ਸ. ਬੰਦਾ ਸਿੰਘ ਬਹਾਦੁਰ ਨੂੰ “ਬੰਦਾ ਵੈਰਾਗੀ” ਕਹਿ ਕੇ ਸੰਬੋਧਿਤ ਕਰਨ ਵਾਲੇ “ਬਲਬੀਰ ਪੂੰਜ” ਅਤੇ “ਗਡਕਰੀ” ਵਰਗੇ ਬੰਦਿਆਂ ਨੂੰ ਸਿਰੋਪਾਉ ਦੇ ਕੇ ਸਤਕਾਰਿਆ ਜਾ ਰਿਹਾ ਹੈ। ਨਿਸ਼ਾਨ ਸਾਹਿਬ ਤੇ ਸਿਰੋਪਾਉ ਦੇ ਰੰਗ “ਕੇਸਰੀ” ਤੋ “ਭਗਵੇ” ਰੰਗ ਦੇ ਕਰ ਦਿਤੇ ਗਏ ਹਨ। “ਖਾਲਸਾ ਰਾਜ ਸਥਾਪਨਾਂ” ਨੂੰ “ਸਰਹਿੰਦ ਫਤਿਹ” ਦਿਵਸ ਬੜੀ ਚਾਲਾਕੀ ਨਾਲ ਬਣਾ ਦੇਨਾਂ ਤੇ ਉਸ ਦੇ ਵਆਪਕ ਅਰਥ ਨੂੰ ਸੀਮਿਤ ਕਰ ਦਿਤਾ ਗਇਆ। ਪੀ. ਟੀ. ਸੀ ਤੇ ਰੋਜ ਸਵੇਰੇ ਕਥਾ ਕਰਨ ਵਾਲੇ ਕਥਾਕਾਰ ਪਿੰਦਰਪਾਲ ਦਾ ਅਨੁਬੰਧ, “ਦਸ਼ਮ ਗ੍ਰੰਥ” ਨੂੰ ਗੁਰੁ ਦੀ ਰਚਨਾ ਸਾਬਿਤ ਕਰਨ ਬਾਰੇ, ਕਥਾ ਕਰਨ ਲਈ ਹੋ ਚੁਕਾ ਹੈ, ਜੋ ਕੁੱਝ ਦਿਨ ਬਾਦ ਤੁਹਾਡੇ ਸਾਹਮਣੇ ਹੋਵੇਗਾ। ਨਿਤ ਦਰਬਾਰ ਸਾਹਿਬ ਤੋਂ “ਕੂੜ ਕੀਤਾਬ” ਦੀਆਂ ਬਾਣੀਆਂ ਦਾ ਕੀਰਤਨ ਆਰੰਭ ਹੋ ਚੁਕਿਆ ਹੈ। ਬਾਬਾ ਅਟਲ ਸਾਹਿਬ ਗੁਰਦਵਾਰੇ ਦੇ ਬਾਹਰ ਬੁੰਗੇ ਤੇ ਲਗਿਆ ਤੇ ਅਕਾਲ ਤਖਤ ਦੇ ਪਿਛੇ ਬਾਬਾ ਗੁਰਬਖਸ਼ ਸਿੰਘ ਦਾ ਇਤਿਹਾਸ ਲਾਹ ਕੇ ਸੁਟ ਦਿਤਾ ਗਿਆ ਹੈ। ਇਸ ਪ੍ਰਕਾਰ ਦੇ ਹਜਾਰਾਂ ਖਤਰੇ ਸਾਡੀ ਨਜਰ ਵਿੱਚ ਹਨ, ਜੋ ਸਾਡੀ ਕੋਮ ਨੁੰ 1903 ਤੋ ਪਹਿਲਾਂ ਵਾਲੀ ਥਾਂ ਤੇ ਖੜਾ ਕਰਨ ਲਈ ਕੀਤੇ ਜਾ ਰਹੇ ਹਨ।
ਦਾਸ ਆਪ ਜੀ ਦਾ ਅਤੇ ਪਾਠਕਾਂ ਦਾ ਧਿਆਨ “ਤਤ ਗੁਰਮਤਿ ਪਰਿਵਾਰ” ਜੱਮੂੰ ਦੇ 13. 05. 10 ਦੇ ਉਸ ਖੱਤ ਵਲ ਦੁਆਨਾਂ ਚਾਂਉਦਾ ਹੈ, ਜੋ ਪੰਥ ਨੂੰ ਇਕੱਤਰ ਕੀਤੇ ਜਾ ਰਹੇ ਕੁੱਝ ਪੰਥ ਦਰਦਿਆਂ ਦੇ ਉਪਰਾਲੇ ਲਈ ਇੱਕ “ਮਾਕੂਲ ਅਤੇ ਸਾਰਥਕ” “ਅਪੀਲ” ਹੈ। ਜਿਸ ਨੂੰ ਮੀਲ ਦਾ ਅਖੀਰਲਾ ਪਥਰ ਸਮਝ ਕੇ ਸਾਨੂੰ ਕੋਮ ਨੂੰ “ਇਕੱਠੇ” ਕਰਨ ਵਾਲੀਆਂ ਧਿਰਾਂ ਦੇ ਉਪਰਾਲਿਆਂ ਵਲ ਤੇਜੀ ਨਾਲ ਤੁਰ ਪੈਨਾਂ ਚਾਹੀਦਾ ਹੈ। ਵਕਤ ਬਹੁਤ ਘੱਟ ਹੈ ਤੇ ਦੁਸ਼ਮਨ ਚਾਲਾਕ, ਤਾਕਤਵਰ ਤੇ ਨੀਤੀਵਾਨ ਹੈ। ਅਸੀ ਖਿਲਰੇ ਹੋਏ ਹਾਂ ਤੇ ਇੱਕ ਦੂਜੇ ਨਾਲ ਹੀ ਉਲਝੇ ਹੋਏ ਹਾਂ।
ਇੰਦਰ ਜੀਤ ਸਿੰਘ
ਕਾਨਪੁਰ


(16/05/10)
ਚਰਨਜੀਤ ਸਿੰਘ ਬਰੈਂਮਪਟਨ

ਪਿਛਲੇ ਹਫ਼ਤੇ ਮਿਸੂਰੀ ਦੇ ਇੱਕ ਰੈਸਟ ਏਰਿਏ ਵਿਚੋਂ ਜਦੋਂ ਮੈਂ ਵਾਸ਼ਰੂਮ ਵਿਚੋਂ ਨਿਕਲਿਆ ਤੇ ਰਿਕ ਬੰਦਾ ਭਜਿਆ ਮੇਰੇ ਪਿਛੇ ਆਇਆ ਅਤੇ ਇੱਕ ਪਤਲੀ ਜੇਹੀ ਪਤ੍ਰਿਕਾ ਮੈਨੂੰ ਵਿਖਾਣ ਲੱਗਾ। ਪਤ੍ਰਿਕਾ ਦਾ ਨਾਮ ਸੀ “Awake”। ਅਤੇ ਥੱਲੇ ਲਿਖੀਆ ਸੀ “NATRUE HAD IT FIRST”। ਪਤ੍ਰਿਕਾ ਥੁੱਲ ਕੇ ਮੈਨੂੰ ਦੱਸਣ ਲਗਾ ਕੇ ਕਿਵੇਂ ਬੰਦੇ ਨੇ ਸਭ ਕੁੱਝ ਕੁਦਰਤ ਦੀ ਰੀਸ ਕਰ ਕੇ ਬਨਾਇਆ ਹੈ। ਭਾਵ ਇਹ ਕਿ ਵਿਗਿਆਨ ਅਤੇ ਕੁਦਰਤ ਦੀ ਸਾੰਝ ਹੈ। ਉਸ ਨੇ ਉਹ ਪਤ੍ਰਿਕਾ ਮੈਨੂੰ ਦੇ ਦਿੱਤੀ। ਜਦੋਂ ਮੈਂ ਪਤ੍ਰਿਕਾ ਫ਼ੜੀ ਤੇ ਮੈਨੂੰ ਪਤਾ ਚਲਿਆ ਕਿ ਪਤ੍ਰਿਕਾ ਇੱਕ ਨਹੀਂ ਸਗੋਂ ਦੋ ਹਨ। “Awake” ਦੇ ਥੱਲੇ ਇੱਕ ਹੋਰ ਪਤਲੀ ਪਤ੍ਰਿਕਾ ਪਈ ਸੀ। ਨਾਮ ਸੀ “Watchtower” ਅਤੇ ਥੱਲੇ ਲਿਖੀਆ ਸੀ “The Bible” ਅਤੇ ਈਸਾ ਮਸੀਹ ਦੀ ਤਸਵੀਰ ਵੀ ਬਨੀ ਹੋਈ ਸੀ। ਬਰੈਂਮਪਟਨ ਵਿੱਚ ਵੀ ਪਿਛਲੇ ਇਕ ਡੇਡ ਸਾਲ ਵਿੱਚ ਇਹਨਾਂ ਦੇ ਪ੍ਰਚਾਰਕ ਮੇਰੇ ਘਰ ਦੋ ਵਾਰੀ ਆ ਚੁਕੇ ਹਨ।
ਮੈਂ ਸੋਚੀ ਪਿਆ ਕਿ ਜੇ ਇਸ ਨੇ ਇਸਾਈਅਤ ਦਾ ਪ੍ਰਚਾਰ ਹੀ ਕਰਣਾ ਸੀ ਤੇ ਸਿੱਧਾ ਕਿੰਉ ਨਹੀਂ ਕਰਦਾ? ਵੱਲ ਛੱਲ ਕਰਣ ਦੀ ਕੀ ਲੋੜ ਹੈ? ਕੀ ਬਾਇਬਲ ਵਿੱਚ ਕੁਛ ਐਸਾ ਹੈ ਜੋ ਇਹ ਫ਼ਕਰ ਨਾਲ ਨਹੀਂ ਦੱਸ ਸਕਦਾ?
ਦੁਸਰਾ ਮੈਂ ਸੋਚਾਂ ਕਿ ਇਹ ਬੰਦਾ ਮੇਰੇ ਮਗਰ ਹੀ ਕਿਉ ਭਜਿਆ ਆਇਆ ਹੈ? ਮੇਰੀ ਤੇ ਸ਼ਕਲ ਤੇ ਹੀ ਲਿਖੀਆ ਹੈ ਕਿ ਮੇਂ ਨਾਨਕ ਦੇ ਮਗਰ ਤੁਰਣ ਵਾਲਿਆਂ ਵਿਚੋਂ ਹਾਂ। ਕੀ ਉਸ ਨੂੰ ਪਤਾ ਸੀ ਕਿ ਇਹਨਾਂ ਲੋਕਾਂ ਕੋਲ ਜੋ ਫ਼ਲਸਫ਼ਾ ਹੈ, ਉਸ ਤੋਂ ਤੋੜਨ ਲਈ ਕੋਈ ਵੱਲ ਛੱਲ ਹੀ ਕਰਨਾ ਪਵੇਗਾ? ਕਿ ਉਸ ਨੇ ਮੈਨੂੰ ਮੁਸਲਮਾਨ ਸਮਝਿਆ ਅਤੇ ਸਿੱਧੀ ਬਾਇਬਲ ਦੀ ਗੱਲ ਕਰਨੋਂ ਡਰ ਗਿਆ। ?
ਕੀ ਉਸ ਨੂੰ ਮੇਰੇ ਵਿਚੋਂ ਕੋਈ ਮੂਰੱਖ ਬੰਦਾ ਨਜਰ ਆਇਆ ਅਤੇ ਇਹਨਾਂ ਨੂੰ ਮੂਰੱਖਾਂ ਦੀ ਸਖਤ ਲੋੜ ਹੋਵੇ? ਧਰਮ ਦੀ ਦੁਕਾਨ ਤੇ ਮੂਰੱਖਾਂ ਦੇ ਸਿਰ ਤੇ ਹੀ ਚਲਦੀ ਹੈ। ਮੈਂ ਕਿਤੇ ਸੁਨਿਆ ਪੜਿਆ ਸੀ ਕਿ ਪੱਛਮ ਦੇ ਲੋਕ ਜਿਤਨਾ ਜਿਆਦਾ ਪੜ ਲਿਖ ਗਏ ਹਨ, ਉਤਨਾ ਹੀ ਉਹ ਚਰਚ ਨੂੰ ਛਡੀ ਜਾਂਦੇ ਹਨ।
ਕੀ ਐਸਾ ਤੇ ਨਹੀਂ ਕਿ ਇਹ ਲੋਕ ਬਹੁਤ ਦੂਰ ਦੀ ਸੋਚਣ ਵਾਲੇ ਹੋਣ? ਇਹਨਾਂ ਨੂੰ ਪਤਾ ਹੋਵੇ ਕਿ ਇਹਨਾਂ (ਸਿੱਖਾਂ) ਦਾ ਕੋਈ ਵਾਲੀ ਵਾਰਿਸ ਤੇ ਹੈ ਨਹੀਂ ਹੁਣ, ਸੋ ਮੌਕਾ ਸਾਂਭ ਲਈਏ। ਜੇ ਇੱਕ ਵਾਰ ਨਾਨਕ ਵਿਸ਼ਨੁ ਦਾ ਅਵਤਾਰ ਘੋਸ਼ਿਤ ਹੋ ਗਿਆ ਅਤੇ ਸਿੱਖ ਵਿਸ਼ਨੁ ਦੀ ਸਰਪਰਸਤੀ ਹੇਠ ਚਲੇ ਗਏ, ਫ਼ਿਰ ਮੁਸ਼ਕਿਲ ਹੈ। ਅੱਜ ਜਿਤਨਾ ਆਸਾਨ ਹੈ, ਕਲ ਨਹੀਂ ਰਹਿਨਾ।
“ਵਖਤੁ ਵੀਚਾਰੇ ਸੁ ਬੰਦਾ ਹੋਇ” ॥ ਦਾ ਪਾਠ ਤੇ ਗੁਰੂ ਨੇ ਮੈਨੂੰ ਪੜਾਇਆ ਸੀ। ਜਿਤਨੀ ਵਧਿਆ ਵਿਆਖਿਆ ਇਸ ਦੀ ਮੈਂ ਕਰ ਸਕਦਾ ਹਾਂ, ਹੋਰ ਕੋਈ ਨਹੀਂ ਕਰ ਸਕਦਾ। ਪਰ ਮੈਂ ਹੈਰਾਨ ਹਾਂ ਕਿ ਇਹਨਾਂ ਨੂੰ ਇਹ ਪਾਠ ਕੌਣ ਪੜਾ ਗਿਆ?
ਉਪਰ ਲਿਖੇ ਨੂੰ ਮਜਾਕ ਨਾ ਸਮਝਿਆ ਜਾਵੇ। ਇਹ ਇੱਕ ਗੰਭੀਰ ਮਸਲਾ ਹੈ ਅਤੇ ਸਚ ਹੈ।
ਚਰਨਜੀਤ ਸਿੰਘ
ਬਰੈਂਮਪਟਨ


(16/05/10)
ਬਸੰਤ ਕੌਰ, ਫ਼ਰੀਦਾਬਾਦ

ਸ਼੍ਰੋਮਣੀ ਕਮੇਟੀ ਦਰਬਾਰ ਸਾਹਿਬ ਚ’ ਹੀ ਸਿੱਖ ਰਹਿਤ ਮਰਿਯਾਦਾ ਲਾਗੂ ਕਰਨ ਵਿੱਚ ਅਸਫ਼ਲ: ਗੁਰਸਿੱਖ ਨਾਰੀ ਮੰਚ ਲੁਧਿਆਣਾ
ਰਾਗੀ ਸਿੰਘਾਂ ਨੂੰ ਵੀ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਓਹ ਗੁਰੂ ਕੇ ਕੀਰਤਨੀਏ ਹਨ ਕੋਈ ਗਾਇਕ ਨਹੀਂ ਕਿ ਜੋ ਮਰਜ਼ੀ ਪੜ੍ਹੀ ਜਾਣ: ਬੀਬੀ ਹਰਪ੍ਰੀਤ ਕੌਰ, ਲੁਧਿਆਣਾ
(੧੫ ਮਈ ੨੦੧੦ ਬਸੰਤ ਕੌਰ, ਫ਼ਰੀਦਾਬਾਦ/ਲੁਧਿਆਣਾ)
ਅੱਜ ਲੁਧਿਆਣਾ ਵਿਖੇ ਬਚਿੱਤਰ ਨਾਟਕ ਅਖੌਤੀ ਦਸਮ ਗ੍ਰੰਥ ਦੇ ਵਿਰੋਧ ਵਿੱਚ ਕਾਲਾ ਦਿਵਸ ਮਨਾਉਂਦੇ ਹੋਏ ਗੁਰਸਿੱਖ ਨਾਰੀ ਮੰਚ ਲੁਧਿਆਣਾ ਦੀ ਕਨਵੀਨਰ ਬੀਬੀ ਹਰਪ੍ਰੀਤ ਕੌਰ ਨੇ ਅਫਸੋਸ ਜਤਾਉਂਦਿਆਂ ਕਿਹਾ ਕਿ ਜਥੇਦਾਰ ਅਵਤਾਰ ਸਿੰਘ ਮੱਕੜ ਵਲੋਂ ਸ਼ੋਮਣੀ ਕਮੇਟੀ ਨੂੰ ਸਿੱਖ ਕੌਮ ਦੀ ਸਿਰਮੋਰ ਸੰਸਥਾ ਹੋਣ ਬਾਰੇ ਵਾਰ-ਵਾਰ ਬਿਆਨ ਦਿੱਤੇ ਜਾਂਦੇ ਹਨ ਪਰ ਅਸਲੀਅਤ ਇਸ ਤੋਂ ਬਿਲਕੁਲ ਉਲਟ ਹੈ ਕਿਉਂਕਿ ਸਿੱਖ ਕੌਮ ਦੇ ਧੁਰੇ ਦਰਬਾਰ ਸਾਹਿਬ ਤੋਂ ਹੀ ਰੋਜ਼ਾਨਾ ਰਾਗੀ ਸਿੰਘਾਂ ਵਲੋਂ ਅਖੌਤੀ ਦਸਮ ਗ੍ਰੰਥ ਵਿਚਲੀਆਂ ਰਚਨਾਵਾਂ ਦਾ ਗਾਇਣ ਕਰਨਾ ਇਹ ਸਿੱਧ ਕਰਦਾ ਹੈ ਕਿ ਸ਼੍ਰੋਮਣੀ ਕਮੇਟੀ ਸਿੱਖ ਜਗਤ ਵਿੱਚ ਤਾਂ ਕੀ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਹੀ ਪੰਥ ਪ੍ਰਵਾਣਿਤ ਸਿੱਖ ਰਹਿਤ ਮਰਿਯਾਦਾ ਲਾਗੂ ਕਰਨ ਵਿੱਚ ਅਸਫਲ ਰਹੀ ਹੈ। ਬੀਬੀ ਹਰਪ੍ਰੀਤ ਕੌਰ ਨੇ ਕਿਹਾ ਕੇ ਹਰ ਸਿੱਖ ਰੋਜ਼ਾਨਾ ਦਰਬਾਰ ਸਾਹਿਬ ਤੋਂ ਕੀਰਤਨ ਸ਼੍ਰਵਣ ਕਰਕੇ ਆਪਣੇ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਨਾਲ ਸੁਰਤੀ ਜੋੜਣ ਦਾ ਯਤਨ ਕਰਦਾ ਹੈ ਪਰ ਉਸ ਨੂੰ ਨਾ ਚਾਹੁੰਦੇ ਹੋਏ ਵੀ ਅਖੌਤੀ ਦਸਮ ਗ੍ਰੰਥ ਵਿਚਲੀਆਂ ਦਰਜ ਦੇਵੀ ਪੂਜਕ ਰਚਨਾਵਾਂ ਸੁਣਨੀਆਂ ਪੈਂਦੀਆਂ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਇਹ ਸਭ ਵਿਓਂਤਬੰਦੀ ਨਾਲ ਅਕਾਲ ਪੁਰਖ ਦੀ ਥਾਂ ਤੇ ਕਾਲਕਾ ਦੇਵੀ ਨਾਲ ਜੋੜਣ ਦਾ ਯਤਨ ਜੋ ਨਿਰੰਤਰ ਜਾਰੀ ਹੈ ਇਸ ਨਾਲ ਤਾਂ ਕਈ ਵਾਰ ਦੁਖੀ ਹੋ ਕੇ ਸਿੱਖਾਂ ਨੂੰ ਆਪਣਾ ਟੈਲੀਵਿਜ਼ਨ ਬੰਦ ਕਰਨਾ ਪੈਂਦਾ ਹੈ, ਜੇਕਰ ਕਾਬੇ ਤੋਂ ਹੀ ਕੁਫ਼ਰ ਤੋਲਿਆ ਜਾਵੇ ਤਾਂ ਉਮੀਦ ਕਿਸ ਤੇ ਕੀਤੀ ਜਾਵੇ? ਕੀ ਹੁਣ ਰਾਗੀ ਸਿੰਘ ਗੁਰੂ ਦੀ ਗੋਦ ਵਿੱਚ ਬੈਠ ਕੇ ਕਾਲਕਾ ਦੀ ਅਰਾਧਣਾ ਕਰਣਗੇ? ਇਹ ਲੋਕ ਆਪਣੇ ਪਿਓ (ਗੁਰੂ) ਦੀ ਦਾੜ੍ਹੀ ਕਦੋਂ ਤੱਕ ਪੁੱਟਦੇ ਰਹਿਣਗੇ? ਬੀਬੀ ਹਰਪ੍ਰੀਤ ਕੌਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਰਾਗੀ ਨਿਰਮਲ ਸਿੰਘ ਵਲੋਂ ਵੀਰਵਾਰ ਨੂੰ ਅਤੇ ਰਾਗੀ ਗਗਨਦੀਪ ਸਿੰਘ ਵੱਲੋਂ ਸ਼ੁਕਰਵਾਰ ਨੂੰ ਬਿਲਾਵਲ ਦੀ ਚੌਂਕੀ ਵਿੱਚ ਅਖੋਤੀ ਦਸਮ ਗ੍ਰੰਥ ਦੀਆਂ ਰਚਨਾਵਾਂ ਦਾ ਗਾਇਣ ਕਰਕੇ ਜਿਥੇ ਸਿੱਖ ਹਿਰਦਿਆਂ ਨੂੰ ਚੋਟ ਪਹੁੰਚਾਈ ਹੈ ਓਥੇ ਨਾਲ ਹੀ ਸਿੱਖ ਰਹਿਤ ਮਰਿਯਾਦਾ ਦਾ ਘਾਣ ਕੀਤਾ ਹੈ। ਜੇਕਰ ਸ੍ਰੋਮਣੀ ਕਮੇਟੀ ਪ੍ਰਧਾਨ ਇਸ ਨੂੰ ਰੋਕਣ ਲਈ ਅਸਫਲ ਰਹੇ ਤਾਂ ਗੁਰਸਿੱਖਾਂ ਨੂੰ ਹੀ ਕੋਈ ਸਾਰਥਕ ਕਦਮ ਚੁੱਕਣੇ ਪੈਣਗੇ। ਰਾਗੀ ਸਿੰਘਾਂ ਨੂੰ ਵੀ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਓਹ ਗੁਰੂ ਕੇ ਕੀਰਤਨੀਏ ਹਨ ਕੋਈ ਗਾਇਕ ਨਹੀਂ ਕਿ ਜੋ ਮਰਜ਼ੀ ਪੜ੍ਹੀ ਜਾਣ, ਜਦ ਕਿ ਗੁਰਬਾਣੀ ਦਾ ਸਪੱਸ਼ਟ ਫ਼ੁਰਮਾਨ ਹੈ ‘ਸਤਿਗੁਰ ਬਿਨਾਂ ਹੋਰ ਕੱਚੀ ਹੈ ਬਾਣੀ’। ਉਨ੍ਹਾਂ ਸਿੱਖ ਸੰਗਤ ਨੂੰ ਸੁਚੇਤ ਕਰਦਿਆਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਅਸ਼ਲੀਲ ਰਚਨਾ ਵਾਲੀ ਕਿਤਾਬ ਅਖੌਤੀ ਦਸਮ ਗ੍ਰੰਥ ਨੂੰ ਸਤਿਕਾਰਤ ਦਰਜ਼ਾ ਦਿਵਾਉਣਾ ਇਹ ਚਾਲ ਹੈ ਪੰਥ ਵਿਰੋਧੀਆਂ ਦੀ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਤੋਂ ਦੂਰ ਕਰਨ ਦੀ। ਉਨ੍ਹਾਂ ਕਿਹਾ ਕਿ ਜਿਵੇਂ ਬ੍ਰਾਹਮਣਵਾਦ ਨੇ ਬੁੱਧ ਧਰਮ ਨੂੰ ਨਿਗਲ ਲਿਆ ਹੈ ਉਂਜ ਸਿੱਖੀ ਦੀ ਵਖਰੀ ਪਛਾਣ ਨੂੰ ਖਤਮ ਕਰ ਕੇ ਬਿਪਰ ਸਿੱਖੀ ਨੂੰ ਵੀ ਨਿਗਲਣ ਦੀ ਪੱਕੀ ਤਿਆਰੀ ਵਿੱਚ ਜੁੱਟਿਆ ਹੈ।


(15/05/10)
ਅਮਰ ਜੀਤ ਸਿੰਘ ਚੰਦੀ

ੴ ਸਤਿ ਗੁਰ ਪ੍ਰਸਾਦਿ
ਆਉ ਇੱਕ ਮੁੱਠ ਹੋਈਏ ਦਾ ਮਤਲਬ?
ਅਸੀਂ ਇਸ ਹਫਤੇ, ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਪੰਥ ਨੂੰ ਇੱਕ ਮੁੱਠ ਹੋਣ ਦਾ ਸੱਦਾ ਦਿੱਤਾ ਸੀ। ਸਾਫ ਲਿਖਿਆ ਸੀ ਕਿ:
“ਆਉ ਇੱਕ ਮੁੱਠ ਹੋਈਏ” ਜਿਸ ਦਾ ਮਤਲਬ ਇਹ ਸੀ ਕਿ “ਅਸੀਂ ਇੱਕ ਮੁੱਠ ਹੋਈਏ” ਉਸ ਦਾ ਮਤਲਬ ਇਹ ਬਿਲਕੁਲ ਨਹੀਂ ਸੀ ਕਿ ਸਿੱਖ ਮਾਰਗ ਦਾ ਸੰਪਾਦਕੀ ਬੋਰਡ, ਕੋਈ ਜਥੇਬੰਦੀ ਬਣਾ ਰਿਹਾ ਹੈ, ਤੁਸੀਂ ਵੀ ਉਸ ਵਿੱਚ ਸ਼ਾਮਲ ਹੋਵੋ।
ਪਰ ਕੁੱਝ ਚੰਗੇ ਹੁੰਗਾਰਿਆਂ ਦੇ ਨਾਲ ਨਾਲ, ਕੁੱਝ ਗਲਤ ਉਪ੍ਰਾਲੇ ਵੀ ਸ਼ੁਰੂ ਹੋ ਗਏ ਜਾਪਦੇ ਹਨ, ਜਿਨ੍ਹਾਂ ਨੂੰ ਹੁਣੇ ਰੋਕਣਾ ਬਣਦਾ ਹੈ। ਜੇ ਅਜਿਹਾ ਨਾ ਕੀਤਾ ਗਿਆ ਤਾਂ ਸਾਡਾ ਉਪ੍ਰਾਲਾ, ਕਿਸੇ ਤਰ੍ਹਾਂ ਵੀ ਉਸ ਨਤੀਜੇ ਤੇ ਨਹੀਂ ਪਹੁੰਚ ਸਕੇਗਾ, ਜਿਸ ਤੇ ਅਸੀਂ ਪਹੁੰਚਣਾ ਚਾਹੁੰਦੇ ਹਾਂ। ਇਸ ਲਈ ਇਹ ਵਿਆਖਿਆ ਕਰਨ ਦੀ ਲੋੜ ਪੈ ਰਹੀ ਹੈ।
ਅਸੀਂ ਗੁਰਸਿੱਖਾਂ ਨੂੰ ਪ੍ਰਣ ਪੱਤ੍ਰ ਭਰਨ ਦੀ ਅਪੀਲ ਕੀਤੀ ਸੀ, ਉਸ ਵਿੱਚ ਕਿਸੇ ਜਥੇਬੰਦੀ, ਕਿਸੇ ਸੰਸਥਾ ਦੇ ਮੈਂਬਰ ਬਣਨ ਲਈ ਨਹੀਂ ਕਿਹਾ ਸੀ। ਅਸੀਂ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮੱਰਪਿਤ ਸਿੱਖਾਂ ਨੂੰ ਜੋੜਨਾ ਹੈ, ਇਕੱਠੇ ਕਰਨਾ ਹੈ, ਇੱਕ ਮੁੱਠ ਕਰਨਾ ਹੈ, ਉਨ੍ਹਾਂ ਨੂੰ ਕਿਸੇ ਦੇ ਪਿੱਛੇ ਨਹੀਂ ਲਾਉਣਾ। ਅਸੀਂ ਉਨ੍ਹਾਂ ਵਿੱਚ ਅਪਣੇ ਫੈਸਲੇ ਆਪ ਲੈਣ ਦੀ ਭਾਵਨਾ ਮੁੜ ਕੇ ਸੁਰਜੀਤ ਕਰਨਾ ਚਾਹੁੰਦੇ ਹਾਂ।
ਸਾਡੀ ਬੜੀ ਸਪੱਸ਼ਟ ਸੋਚ ਹੈ ਕਿ, ਗੁਰਮਤ ਅਨੁਸਾਰ ਚਲਣ ਵਾਲੇ ਗੁਰਮੁਖਾਂ ਲਈ ਦੁਨੀਆਂ ਦਾ ਕੋਈ ਵੀ ਬੰਦਾ, ਕਿਸੇ ਤੋਂ ਅੱਗੇ ਨਹੀਂ, ਕਿਸੇ ਤੋਂ ਪਿੱਛੇ ਨਹੀਂ। ਕਿਸੇ ਤੋਂ ਉਚਾ ਨਹੀਂ, ਕਿਸੇ ਤੋਂ ਨੀਵਾਂ ਨਹੀਂ, ਸਭ ਬਰਾਬਰ ਹਨ। ਅਸੀ ਉਨ੍ਹਾਂ ਨੂੰ ਸਿਰਫ ਇੱਕ ਮੁੱਠ ਹੋਣ ਦਾ ਸੱਦਾ ਦਿੱਤਾ ਸੀ, ਜਿਸ ਲਈ ਅਸੀਂ ਉਨ੍ਹਾਂ ਨੂੰ ਸਿਰਫ ਸਿੱਖ ਮਾਰਗ ਤੇ ਹੀ ਪ੍ਰਣ ਪੱਤ੍ਰ ਪਾਉਣ ਲਈ ਨਹੀਂ ਕਿਹਾ ਸੀ, ਬਲਕਿ ਹਰ ਉਸ ਵੈਬਸਾਈਟ, ਹਰ ਉਸ ਅਖਬਾਰ, ਹਰ ਉਸ ਰਸਾਲੇ ਤੇ ਪ੍ਰਣ ਪੱਤ੍ਰ ਪਾਉਣ ਦੀ ਅਪੀਲ ਕੀਤੀ ਸੀ, ਜੋ ਸਿੱਖੀ ਨੂੰ ਸਮੱਰਪਿਤ ਹੋਵੇ।
ਇਸ ਦਾ ਇਕੋ ਇੱਕ ਮਕਸਦ ਸੀ ਕਿ, ਖਿਲਰੇ ਹੋਏ ਗੁਰਮੁਖਾਂ ਦੀ ਆਪਸੀ ਸਾਂਝ ਪਾਉਂਦੇ ਹੋਏ, ਉਨ੍ਹਾਂ ਦੇ ਪਤੇ, ਉਨ੍ਹਾਂ ਦੀਆਂ ਈਮੇਲ, ਉਨਹਾਂ ਦੇ ਫੋਨ ਨੰਬਰ, ਇਕੱਠੇ ਕੀਤੇ ਜਾ ਸਕਣ, ਜਿਸ ਆਸਰੇ ਕਿਸੇ ਵੇਲੇ ਵੀ ਉਨ੍ਹਾਂ ਦੇ ਇਕੱਠੇ ਹੋਣ ਦਾ ਉਪ੍ਰਾਲਾ ਕੀਤਾ ਜਾ ਸਕੇ। ਇਹ ਇਕੱਠ ਕੌਣ ਕਰੇਗਾ? ਇਹ ਇਕੱਠ ਕਿਥੇ ਹੋਵੇਗਾ? ਇਹ ਅਜੇ ਭਵਿੱਖ ਦੀਆਂ ਗੱਲਾਂ ਹਨ। ਉਹ ਇਕੱਠ ਹੀ ਤਹਿ ਕਰੇਗਾ ਕਿ ਜਥੇਬੰਦੀ ਦਾ ਨਾਮ ਕੀ ਹੋਵੇਗਾ? ਉਸ ਦਾ ਹੈਡਕਵਾਰਟਰ ਕਿੱਥੇ ਹੋਵੇਗਾ? ਉਸ ਦਾ ਟੀਚਾ ਕੀ ਹੋਵੇਗਾ? ਉਸ ਟੀਚੇ ਦੀ ਪਰਾਪਤੀ ਦੇ ਸਾਧਨ ਕੀ ਹੋਣਗੇ?
ਅਸੀਂ ਉਨ੍ਹਾਂ ਦੇ ਸਾਮ੍ਹਣੇ, ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਤੋਂ ਇਲਾਵਾ ਹੋਰ ਕੋਈ ਗਾਈਡ ਲਾਈਨ ਨਹੀਂ ਰੱਖਣੀ ਚਾਹੁੰਦੇ। ਸਾਡਾ ਮਕਸਦ ਉਨ੍ਹਾਂ ਨੂੰ ਅਪਣੇ ਭਵਿੱਖ ਬਾਰੇ, ਅਪਣੇ ਫੈਸਲੇ ਆਪ ਲੈਣ ਲਈ ਸੁਖਾਵਾਂ ਮਾਹੌਲ ਸਿਰਜਣ ਦੀ ਕੋਸ਼ਿਸ਼ ਕਰਨਾ ਹੈ, ਜਿਸ ਨਾਲ ਹਰ ਗੁਰਸਿੱਖ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ, ਉਸ ਦੀ ਸੂਝ-ਬੂਝ ਤੋਂ ਪੰਥ ਨੂੰ ਲਾਭ ਪਹੁੰਚਾਉਣ ਦਾ ਉਪ੍ਰਾਲਾ ਕੀਤਾ ਜਾ ਸਕੇ।
ਅਸੀਂ ਅੱਜ ਤਕ ਕਦੀ ਨਹੀਂ ਸੋਚਿਆ ਕਿ, ਕੋਈ ਦੂਸਰਾ ਸਾਡੇ ਮਗਰ ਲੱਗੇ, ਨਾ ਹੀ ਕਦੀ ਇਹ ਸੋਚਿਆ ਹੈ ਕਿ ਕਿਸੇ ਅੱਗੇ ਲੱਗਣ ਦੇ ਚਾਹਵਾਨ ਦੇ ਅਸੀਂ ਪਿੱਛੇ ਲੱਗਣਾ ਹੈ। ਅਸੀਂ ਇੱਕ ਪਿਤਾ ਦੇ ਇਕੋ ਜਿਹੇ ਬਾਲਕ ਹੋਣ ਦੀ ਸੋਚ ਤੇ ਪਹਿਰਾ ਦੇਣ ਵਾਲੇ ਹਾਂ। ਉਨ੍ਹਾਂ ਵਿਚੋਂ ਅੱਗੇ ਕੌਣ ਹੋਵੇਗਾ? ਇਹ ਉਸ ਦੀਆਂ ਪੰਥ ਪ੍ਰਤੀ ਕੁਰਬਾਨੀਆਂ ਨੇ ਤਹਿ ਕਰਨਾ ਹੈ। ਪਿੱਛੇ ਕੌਣ ਹੋਵੇਗਾ? ਇਹ ਫੈਸਲਾ ਉਸ ਦੀ ਸਮਰਥਾ ਆਸਰੇ ਹੋਣਾ ਹੈ।
ਸਿੱਖਾਂ ਵਿੱਚ ਬਹੁਤ ਧੜੇ ਹਨ, ਬਹੁਤ ਆਗੂ ਹਨ। ਸਾਡਾ ਮਕਸਦ ਧੜਿਆਂ ਤੋਂ ਉਪਰ ਉਠ ਕੇ, ਇੱਕ ਜਥੇ ਬੰਦੀ ਬਨਾਉਣਾ ਹੈ, ਹੋਰ ਧੜੇ ਬਨਾਉਣਾ ਨਹੀਂ। ਸਾਡਾ ਮਕਸਦ, ਆਗੂਆਂ ਦੀ ਪੰਥ ਪ੍ਰਤੀ ਸੁਹਿਰਦਤਾ ਪਰਖਣਾ ਹੈ। ਅਸਲੀ ਆਗੂ, ਅਪਣੀ ਸਮਰਥਾ, ਅਪਣੀ ਕੁਰਬਾਨੀ ਦੇ ਬਲ ਤੇ ਹੀ ਸਥਾਪਤ ਹੋਣੇ ਹਨ। ਅਸੀਂ ਕਿਸੇ ਨੂੰ ਕਿਸੇ ਧੜੇ ਬੰਦੀ ਵਿੱਚ ਸ਼ਾਮਲ ਹੋਣ ਤੋਂ ਰੋਕ ਨਹੀਂ ਸਕਦੇ। ਪਰ ਅਸੀਂ ਜੋ ਇੱਕ ਮੁੱਠ ਹੋਣ ਦਾ ਸੱਦਾ ਦਿੱਤਾ ਸੀ, ਉਸ ਦੀ ਭਾਵਨਾ ਨੂੰ ਕੁਰਾਹੇ ਪਾਉਣ ਵਾਲਿਆਂ ਤੋਂ, ਪੰਥ ਨੂੰ ਸੁਚੇਤ ਕਰਨ ਦਾ ਸਾਨੂੰ ਪੂਰਾ ਹੱਕ ਹੈ। ਇਸ ਆਸ਼ੇ ਅਧੀਨ ਹੀ ਅਸੀਂ, ਇਸ ਇੱਕ ਮੁੱਠ ਹੋਣ ਦੀ ਵਿਆਖਿਆ ਕੀਤੀ ਹੈ।
ਇਸ ਦੇ ਨਾਲ ਹੀ ਅਸੀਂ ਅਪਣੇ ਆਸ਼ੇ ਅਨੁਸਾਰ ਪ੍ਰਣ ਪੱਤ੍ਰ ਦੀ ਵਨਗੀ ਵੀ ਦੇ ਰਹੇ ਹਾਂ। (ਵੈਸੇ ਤਾਂ ਇਸ ਪ੍ਰਣ ਪੱਤ੍ਰ ਬਾਰੇ ਅਸੀਂ, ਹੋਰ ਵੀ ਬਹੁਤ ਕੁੱਝ ਵਿਚਾਰਨਾ ਚਾਹੁੰਦੇ ਸਾਂ, ਪਰ ਹਾਲਤ ਦੀ ਨਜ਼ਾਕਤ ਨੂੰ ਸਮਝਦੇ ਇਹ ਵਨਗੀ ਦੇ ਰਹੇ ਹਾਂ। ਜੇ ਕਿਸੇ ਗੁਰਸਿੱਖ ਨੂੰ ਇਸ ਵਿੱਚ ਕਿਸੇ ਸੋਧ ਦੀ ਲੋੜ ਜਾਪੇ ਤਾਂ ਜ਼ਰੂਰ ਲਿਖ ਭੇਜੇ, ਸਾਨੂੰ ਖੁਸ਼ੀ ਹੋਵੇਗੀ। ਇਹ ਸਮੁਚੇ ਪੰਥ ਦਾ ਕੰਮ ਹੈ, ਹਰ ਗੁਰਸਿੱਖ ਨੂੰ ਅਪਣੀ ਯੋਗਤਾ ਮੁਤਾਬਕ ਇਸ ਵਿੱਚ ਯੋਗਦਾਨ ਪਾਉਣਾ ਬਣਦਾ ਹੈ।
ਪ੍ਰਣ ਪੱਤ੍ਰ ਦਾ ਨਮੂਨਾ
ਨਾਮ/
Name :
ਪਿਤਾ/ਪਤੀ ਦਾ ਨਾਮ:
Father,s / Husband,s Name :
ਪਤਾ /
Address :
ਮੁਲਕ/
Country :
Email id :
-------- ਫੋਨ ਨੰ / Phone No:
ਮੈਂ ਅੱਜ ………………………ਤਾਰੀਖ ਨੂੰ ਪ੍ਰਣ ਕਰਦੀ ਹਾਂ/ਕਰਦਾ ਹਾਂ ਕਿ ਅੱਜ ਤੋਂ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੇ ਗਿਆਨ ਤੋਂ ਇਲਾਵਾ, ਹੋਰ ਕਿਸੇ ਕਿਤਾਬ, ਕਿਸੇ ਗ੍ਰੰਥ, ਕਿਸੇ ਅਖੌਤੀ ਸਿੰਘ ਸਾਹਿਬ, ਕਿਸੇ ਅਖੌਤੀ ਸੰਤ, ਬ੍ਰਹਮ ਗਿਆਨੀ ਨੂੰ ਮਾਨਤਾ ਨਹੀਂ ਦੇਵਾਂਗੀ/ਦੇਵਾਂਗਾ।
ਮੈਂ ਅਪਣਾ ਦਸਵੰਧ, ਕਿਸੇ ਗੁਰਦਵਾਰੇ, ਕਿਸੇ ਟਕਸਾਲ, ਕਿਸੇ ਸੰਤ ਦੇ ਡੇਰੇ ਨਹੀਂ ਦੇਵਾਂਗਾ/ਦੇਵਾਂਗੀ। ਮੈਂ ਅਪਣੀ ਕਮਾਈ ਕਿਸੇ ਵਿਖਾਵੇ ਵਿੱਚ ਨਹੀਂ ਰੋੜ੍ਹਾਂਗਾ/ਰੋੜ੍ਹਾਂਗੀ।
ਜੇ ਭਵਿੱਖ ਵਿੱਚ ਪੰਥ ਦਾ ਕੋਈ ਸਾਂਝਾ ਫੰਡ ਖੋਲਿਆ ਜਾਂਦਾ ਹੈ, ਤਾਂ ਇਹ ਤਸੱਲੀ ਕਰ ਲੈਣ ਮਗਰੋਂ ਕਿ ਇਸ ਫੰਡ ਦੀ ਦੁਰਵਰਤੋਂ ਨਹੀਂ ਹੋਵੇਗੀ, ਇਹ ਸਿਰਫ ਪੰਥ ਅਤੇ ਲੋੜਵੰਦਾਂ ਦੀ ਭਲਾਈ ਲਈ ਹੀ ਵਰਤਿਆ ਜਾਵੇਗਾ, ਇਸ ਤੇ ਨਿਗਰਾਨੀ ਰੱਖਣ ਦਾ ਮੈਨੂੰ ਪੂਰਾ ਹੱਕ ਹੋਵੇਗਾ, ਮੈਂ ਅਪਣਾ ਦਸਵੰਧ ਇਸ ਫੰਡ ਵਿੱਚ ਹੀ ਦੇਵਾਂਗਾ/ਦੇਵਾਂਗੀ।
ਮੈਂ ਹਮੇਸ਼ਾ ਪੰਥਿਕ ਹਿੱਤਾਂ ਨੂੰ ਅਪਣੇ ਨਿੱਜੀ ਹਿੱਤਾਂ ਨਾਲੋਂ ਪਰਮੁਖਤਾ ਦੇਵਾਂਗਾ /ਦੇਵਾਂਗੀ। ਮੈਂ ਪੰਥਿਕ ਕਾਰਜਾਂ ਲਈ ਅਪਣੇ ਸਮੇ ਦਾ ਦਸਵੰਧ ਵੀ ਦੇਵਾਂਗਾ/ਦੇਵਾਂਗੀ।
ਦਸਤਖਤ/
Signature :
ਅਮਰ ਜੀਤ ਸਿੰਘ ਚੰਦੀ


(15/05/10)
ਗੁਰਇੰਦਰ ਸਿੰਘ ਪਾਲ

ਦਰਸ਼ਨ ਸਿੰਘ ਜੀ ਦੇ ਮਈ 12, 2010. ਦੇ ਪੱਤਰ ਦੇ ਸੰਬੰਧ ਵਿੱਚ:
ਖ਼ਾਲਸਾ ਨਿਊਜ਼ ਦਾ ਸਾਰਾ ਸੰਦੇਸ਼ ਕਈ ਵਾਰ ਪੜ੍ਹਨ ਦੇ ਬਾਵਜੂਦ ਵੀ ਅਸੀਂ ਇਹ ਨਹੀਂ ਜਾਣ ਸਕੇ ਕਿ ਤੁਸੀਂ ਕੀ ਚਾਹੁੰਦੇ ਹੋ? ਤੁਹਾਡਾ ਸੁਨੇਹਾ ਕੀ ਹੈ? ਸਾਰੇ ਪੱਤਰ ਵਿੱਚ ਬਾਰ ਬਾਰ ਜ਼ਿਕਰ ‘ਗੁਰੂ ਗ੍ਰੰਥ ਪੰਥ’ ਦਾ ਹੈ। ਲੇਕਿਨ, ਸਾਰੀ ਲਿਖਤ ਵਿੱਚ ਗੁਰੂ ਗ੍ਰੰਥ ਜਾਂ ਗੁਰਬਾਣੀ ਅਥਵਾ ਗੁਰਮੱਤ ਦੀ ਝਲਕ ਕਿੱਧਰੇ ਨਜ਼ਰ ਨਹੀਂ ਆਈ! ਸਾਰਾ ਸੁਨੇਹਾ ਖਹਿਬਾਜੀ ਨਾਲ ਭਰਿਆ ਪਿਆ ਹੀ ਪ੍ਰਤੀਤ ਹੁੰਦਾ ਹੈ। ਇਹ ਗੁਰੂ ਗ੍ਰੰਥ ਦਾ ਪੰਥ ਨਹੀਂ।
ਤੁਸੀਂ ਇਸ ਪੱਤਰ ਵਿੱਚ ਇੱਕ ਚੁਸਤ ਪਾਲਿਟੀਸ਼ੀਅਨ ਵਾਂਗ ਉੱਚੇ, ਸੁਰੱਖਿਅਤ ਸਥਾਨ ਉਤੇ ਖਲੋ ਕੇ ਦੂਸਰਿਆਂ ਨੂੰ ਹਦਾਇਤ ਕਰਦੇ ਨਜ਼ਰ ਆਉਂਦੇ ਹੋ। ਤੁਹਾਡੇ ਇਸ ਅੰਦਾਜ਼ ਤੋਂ ਤਾਂ ਇਉਂ ਲੱਗਦਾ ਹੈ ਜਿਵੇਂ ਤੁਸੀਂ ਇਕੱਲੇ ਹੀ ਦੁੱਧ ਦੇ ਧੋਤੇ ਹੋਏ ਹੋ ਅਤੇ ਬਾਕੀ ਸਾਰੇ ……! ਇਸ ਤਰ੍ਹਾਂ ਤਾਂ ਗੁਰੂ ਨਾਨਕ ਦੇਵ ਜੀ ਨੇ ਵੀ ਕਦੇ ਨਹੀਂ ਕੀਤਾ! ਇਹ ਗੁਰੁ ਪੰਥ ਦਾ ਸਿਧਾਂਤ ਨਹੀਂ। ਚੰਗਾ ਹੋਵੇ ਜੇ ਤੁਸੀਂ ਪਹਿਲਾਂ ਆਪ ‘ਗੁਰੂ ਗ੍ਰੰਥ ਪੰਥੀਏ, ਬਣ ਕੇ ਦਰਸ਼ਨ ਦੇਵੋ, ਨਿੱਜੀ ਤੌਰ ਤੇ ਕੋਈ ਠੋਸ ਸਾਰਥਕ ਕੰਮ ਕਰਕੇ ਦਿਖਾਵੋ, ਲੋਕ ਆਪਣੇ ਆਪ ਤੁਹਾਡੇ ਮਗਰ ਲੱਗਣ ਗੇ।
‘ਗੁਰੂ ਗ੍ਰੰਥ ਪੰਥ’ ਅਤੇ ‘ਕਾਲਕਾ ਪੰਥ’ ਬਾਰੇ ਲੋਕਾਂ ਨੂੰ ਪੂਰੀ ਜਾਣਕਾਰੀ ਦੇਵੋ ਅਤੇ ਦੋਨਾਂ ਵਿਚਲਾ ਅੰਤਰ ਵੀ ਸਮਝਾਓ, ਤਾਕਿ ਅਸੀਂ, ਤੁਹਾਡੇ ਸਮੇਤ, ਇਹ ਜਾਣ ਸਕੀਏ ਕਿ ਕਿਤੇ ਅਸੀਂ ਹਮੇਸ਼ਾ ਤੋਂ ਕਾਲਕਾ ਪੰਥੀਏ ਤਾਂ ਨਹੀਂ ਰਹੇ! ਜੇ ਰਹੇ ਹਾਂ ਤਾਂ ਇਸ ਦਾ ਕਸੂਰਵਾਰ ਕੌਣ ਹੈ?
ਪਰਨ ਪੱਤਰਾਂ ਦਾ ਧਰਮ ਦੇ ਮਸਲਿਆਂ ਨਾਲ ਕੋਈ ਸੰਬੰਧ ਨਹੀਂ ਹੁੰਦਾ। ਇਹ ਤਾਂ ਤਿਕੜਮਬਾਜ਼ ਸਿਆਸਤਦਾਨਾਂ ਦੇ ਦਾਓ ਪੇਚ ਹਨ। ਧਰਮ ਨਾਲ ਸੰਬੰਧਿਤ ਪਰਨ ਸੱਚੇ ਮਨ ਨਾਲ ਹੀ ਕੀਤਾ ਜਾਂਦਾ ਹੈ। ‘ਗੁਰੂ ਗ੍ਰੰਥ ਪੰਥ’ ਜਿਹੀ ਪਵਿੱਤਰ ਬਖ਼ਸ਼ਿਸ਼ ਨੂੰ ਸਿਆਸੀ ਰੰਗਨ ਨਾਂ ਚੜ੍ਹਾਓ!
ਸੰਸਾਰ ਵਿੱਚ ਹਜ਼ਾਰਾਂ ਹੀ ਇਹੋ ਜਿਹੀਆਂ ਜਥੇਬੰਦੀਆਂ ਹਨ ਜੋ ਆਪ ਜਿਹੇ ਦਾਵੇ ਕਰਦੀਆਂ ਹਨ ਜੋ ਅੰਤ ਵਿੱਚ ਥੋਥੇ ਸਾਬਤ ਹੁੰਦੇ ਹਨ। ਇਤਨੀਆਂ ਜਥੇਬੰਦੀਆਂ ਦੀ ਹੋਂਦ ਜਨਤਾ ਦੇ ਜਾਗ੍ਰਿਤ ਹੋਣ ਦਾ ਸਬੂਤ ਨਹੀਂ ਸਗੋਂ ਸ਼ਰਧਾਲੂਆਂ ਦੇ ਖੇਰੂੰ ਖੇਰੂੰ ਕਰਨ ਦਾ ਯਤਨ ਹੈ। ਅਤੇ ਇਸ ਪਿੱਛੇ ਕੋਈ ਗੁੱਝਾ ਸੁਆਰਥ ਛਿਪਿਆ ਨਜ਼ਰ ਆਉਂਦਾ ਹੈ।
ਸਾਡੀ ਆਪ ਅੱਗੇ ਬੇਨਤੀ ਹੈ ਕਿ ਆਪ ਪਾਠਕਾਂ ਨੂੰ ਇਹ ਦੱਸਣ ਦੀ ਖੇਚਲ ਕਰੋ ਕਿ ਕਾਲਕਾ ਪੰਥ ਕੀ ਹੈ ਅਤੇ ਕੀ ਆਪ ਆਪਣਾ ਸਾਰਾ ਜੀਵਨ ਇਸ ਦੇ ਭੈੜੇ ਪ੍ਰਭਾਵ ਤੋਂ ਅਭਿਜ ਰਹੇ ਹੋ? ਕੀ ਹੁਣ ਤੁਸੀਂ ਨਿਰੋਣ ਗੁਰਬਾਣੀ ਨੂੰ (ੴ ਤੋਂ ਲੈ ਕੇ ਮੁੰਦਾਵਣੀ ਤੱਕ) ਹੀ ਸਭ ਤੋਂ ਉਪਰ ਮੰਨਦੇ ਹੋ ਜਾਂ ਹਾਲੇ ਵੀ ਕਿਸੇ ਹੋਰ ਲਿਖਤ ਨੂੰ ਮਹਾਨਤਾ ਦਿੰਦੇ ਹੋ।
ਗੁਰਇੰਦਰ ਸਿੰਘ ਪਾਲ


(15/05/10)
ਮਨਦੀਪ ਸਿੰਘ ਵਰਨਨ

ਪੰਥ ਦਰਦੀਓ ਖਬਰਦਾਰ ਹੋਸ਼ਿਆਰ
ਅਜੀਤ ਅਖਬਾਰ ਵਿੱਚ ਹੇਠ ਲਿਖੀ ਖਬਰ ਤੇ ਧਿਆਨ ਮਾਰੋ, ਗੁਰੂ ਸਾਹਿਬ ਤੇ ਸਮਕਾਲੀ ਵਿਦਵਾਨਾਂ ਦੀਆਂ ਹੱਥ ਲਿਖਤਾਂ ਆਖਕੇ ਫਿਰ ਇੱਕ ਹੋਰ ਅਖੌਤੀ ਦਸਮ ਗ੍ਰੰਥ ਲਿਆਂਦਾ ਜਾ ਰਿਹਾ ਹੈ ਪੰਥਕ ਵਿਹੜੇ ਵਿੱਚ।
http://www.ajitjalandhar.com/20100516/
ਪਿੰਡ ਮੱਲੂਨੰਗਲ ਵਿਖੇ ਪਿਆ ਹੈ ਸਿੱਖ ਕੌਮ ਦਾ ਇਤਿਹਾਸਕ ਸਰਮਾਇਆ
ਰਾਜਾਸਾਂਸੀ, 15 ਮਈ (ਸੁਖਜਿੰਦਰ ਸਿੰਘ ਹੇਰ) -ਜ਼ਿਲ੍ਹਾ ਅੰਮ੍ਰਿਤਸਰ ਦੇ ਇੱਕ ਟਕਸਾਲੀ ਅਕਾਲੀ ਵਿਦਵਾਨ ਜਥੇਦਾਰ ਦਲੀਪ ਸਿੰਘ ਮੱਲੂ ਨੰਗਲ ਨੇ ਆਪਣੇ ਪਿੰਡ ਦੇ ਇਤਿਹਾਸਕ ਗੁਰਦੁਆਰੇ ਵਿੱਚ ਇੱਕ ਨਿਵੇਕਲੀ ਲਾਇਬ੍ਰੇਰੀ ਸਥਾਪਿਤ ਕੀਤੀ ਹੈ। ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਹਿ ਚੁੱਕੇ ਜਥੇਦਾਰ ਮੱਲੂ ਨੰਗਲ ਕੋਲ ਗੁਰੂ ਸਾਹਿਬਾਨ ਤੇ ਉਨ੍ਹਾਂ ਦੇ ਸਮਕਾਲੀ ਵਿਦਵਾਨਾਂ ਦੇ ਹੱਥ ਲਿਖਤ ਖਰੜੇ ਵੀ ਮੌਜੂਦ ਹਨ। ਲਾਇਬ੍ਰੇਰੀ ਵਿੱਚ ਦਸਮ ਗ੍ਰੰਥ, ਗੁਰੂ ਪ੍ਰਤਾਪ ਸੂਰੀਆ, ਗੁਰੂ ਬਲਾਸ, ਜ਼ਫਰਨਾਮਾ ਪਾਤਸ਼ਾਹੀ ਦਸਵੀਂ, ਮੱਕੇ ਵਾਲੀ ਸਾਖੀ, ਬਚਿੱਤਰ ਨਾਟਕ, ਜ਼ਿੰਦਗੀ ਨਾਮਾ ਭਾਈ ਨੰਦ ਲਾਲ ਆਦਿ ਹੱਥ ਲਿਖਤ ਖਰੜਿਆਂ ਤੋਂ ਇਲਾਵਾ 1430 ਪੰਨਿਆਂ ਵਾਲਾ ਬਹੁਤ ਹੀ ਛੋਟੇ ਆਕਾਰ ਦਾ ਗੁਰੂ ਗ੍ਰੰਥ ਸਾਹਿਬ ਵੀ ਮੌਜੂਦ ਹੈ। ਇਹ ਛੋਟੇ ਜਿਹੇ ਆਕਾਰ ਦੇ ਗੁਰੂ ਗ੍ਰੰਥ ਸਾਹਿਬ ਨੂੰ 1914 ਵਿੱਚ ਹੋਈ ਪਹਿਲੀ ਸੰਸਾਰ ਜੰਗ ਦੌਰਾਨ ਸਿੱਖ ਫ਼ੌਜੀਆਂ ਨੂੰ ਦਸਤਾਰਾਂ ਵਿੱਚ ਸਾਂਭ ਕੇ ਰੱਖਣ ਲਈ ਜਰਮਨ ਵੱਲੋਂ ਤਿਆਰ ਕਰਕੇ ਦਿੱਤਾ ਸੀ। ਇੱਕ ਹੱਥ ਲਿਖਤ ‘ਕੁਰਾਨ ਸ਼ਰੀਫ’ ਵੀ ਮੌਜੂਦ ਹੈ। ਸ਼੍ਰੋਮਣੀ ਕਮੇਟੀ ਵਿੱਚ ਕੰਮ ਕਰਨ ਦੇ ਦੌਰਾਨ ਉਨ੍ਹਾਂ ਨੇ ਕਈ ਵਾਰ ਅਣਮੋਲ ਕਿਤਾਬਾਂ ਤੇ ਖਰੜੇ ਸਾਂਭਣ ਲਈ ਕਿਹਾ ਪਰ ਕੋਈ ਅਸਰ ਨਹੀਂ ਹੋਇਆ। ਉਨ੍ਹਾਂ ਨੂੰ ਦੁਰਲੱਭ ਖਰੜੇ ਤੇ ਪੁਸਤਕਾਂ ਹਾਸਿਲ ਕਰਨ ਲਈ ਕਾਫੀ ਮਿਹਨਤ ਕਰਨੀ ਪਈ। ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ: ਜੋਗਿੰਦਰ ਸਿੰਘ ਅਦਲੀਵਾਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਪਹਿਲਾਂ ਹੀ ਅਪੀਲ ਕੀਤੀ ਹੈ ਕਿ ਹਨ ਕਿ ਜੇ ਕਿਸੇ ਕੋਲ ਵੀ ਇਤਿਹਾਸਕ ਹੱਥ ਲਿਖਤ ਜਾਂ ਪੁਸਤਕਾਂ ਹੋਣ ਤਾਂ ਉਹ ਕਮੇਟੀ ਦੇ ਧਿਆਨ ਵਿੱਚ ਲਿਆਉਣ।
ਮਨਦੀਪ ਸਿੰਘ ਵਰਨਨ


(15/05/10)
ਜਸਬੀਰ ਸਿੰਘ (ਕੈਲਗਰੀ)

ਸਿੱਖ ਮਾਰਗ ਦੇ ਪਾਠਕ ਸੱਜਣੋਂ!
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ॥
ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲਿਆਂ ਦੇ “ਬਹੁਰਿ ਨਾ ਹੋਇਗੋ ਫੇਰਾ” ਲੇਖ ਦੇ ਸੰਬੰਧ ਵਿੱਚ-
“ਈਹਾ ਖਾਟਿ ਚਲਹੁ ਹਰਿ ਲਾਹਾ ਆਗੈ ਬਸਨੁ ਸੁਹੇਲਾ” ਪੰਗਤੀ ਦਾ ਅਰਥ ਕਰਦੇ ਹੋਏ ਪ੍ਰੋ: ਸਾਹਿਬ ਲਿਖਦੇ ਹਨ:
“ਹੱਥਲੇ ਸਮੇਂ ਦੀ ਸੰਭਾਲ ਕਰਨ ਨੂੰ ਸੇਧਤ ਹੁੰਦਾ ਹੈ। ਜਿਸ ਤਰ੍ਹਾਂ ਕੋਈ ਆਦਮੀ ਲਾਭ ਦੀ ਖ਼ਾਤਰ ਪ੍ਰਦੇਸ਼ ਵਿੱਚ ਜਾ ਕੇ ਵਪਾਰ ਕਰਦਾ ਹੈ ਤਾਂ ਉਸ ਨੂੰ ਸਿਆਣਾ ਵਪਾਰੀ ਗਿਣਿਆ ਜਾਂਦਾ ਹੈ ਏਸੇ ਤਰ੍ਹਾਂ ਹੀ ਹੱਥਲੇ ਸਮੇਂ ਵਿੱਚ ਅਸਾਂ ਆਪਣੇ ਮਨ ਨੂੰ ਗੁਰ-ਗਿਆਨ ਦਾ ਲਾਭ ਲੈ ਕੇ ਦੇਣਾ ਹੈ। ਭਾਵ ਚੰਗੀਆਂ ਆਦਤਾਂ ਦਾ ਲਾਭ ਲੈਣਾ ਹੈ।
“ਆਗੈ ਬਸਨੁ ਸੁਹੇਲਾ” ਏਥੇ ਕੁੱਝ ਲਾਭ ਦੀ ਪ੍ਰਾਪਤੀ ਕਰਨ ਦਾ ਦ੍ਰਿਸ਼ਟੀ ਕੋਣ ਦਿੱਤਾ ਹੈ। ਜਿਹੜਾ ਸਾਡੇ ਚੰਗੇ ਭਵਿੱਖ ਦੀ ਰਹਿਨੁਮਾਈ ਕਰਦਾ ਹੋਇਆ ਦਿਸਦਾ ਹੈ ਜੋ “ਆਗੈ ਬਸਨੁ ਸੁਹੇਲਾ” ਦਾ ਉਘੜਵਾਂ ਰੂਪ ਹੈ। ਨਾਨਕਈ ਫ਼ਲਸਫ਼ੇ ਨੇ ਏਸੇ ਜੀਵਨ ਵਿੱਚ ਹੀ ਸਾਨੂੰ ਅਦਰਸ਼ਕ ਮਨੁੱਖ ਬਣਨ ਦੀ ਤਰਕੀਬ ਸਮਝਾਈ ਹੈ ਪਰ ਅਸੀਂ ਸੋਚਦੇ ਹਾਂ ਸ਼ਾਇਦ ਮਰਣ ਉਪਰੰਤ ਸਾਨੂੰ ਕੋਈ ਰਾਖਵੀਂ ਸੀਟ ਮਿਲ ਜਾਏਗੀ।
ਪ੍ਰੋ: ਗੁਰਬਚਨ ਸਿੰਘ ਜੀ ਲਿਖਦੇ ਹਨ: ਭਾਈ ਕਾਨ੍ਹ ਸਿੰਘ ਨਾਭਾ ਨੇ “ਆਗੈ” ਸ਼ਬਦ ਦੇ ਤਿੰਨ ਅਰਥ ਕੀਤੇ ਹਨ 1-ਸਾਮ੍ਹਣੇ, ਅੱਗੇ। 2-ਇਸ ਪਿੱਛੋਂ। 3- ਆਉਣ ਵਾਲੇ ਅਤੇ ਭੂਤ ਕਾਲ ਵਿੱਚ (ਕਰਤਾਰ)।
“ਆਗੈ ਬਸਨ ਸੁਹੇਲਾ” ਨੂੰ ਅਸੀਂ ਜ਼ਿਆਦਾਤਰ ਸਵਰਗ ਵਿੱਚ ਸੌਖੀ ਜਗ੍ਹਾ ਮਿਲਣ ਨੂੰ ਸਮਝਿਆ ਹੋਇਆ ਹੈ।
ਵਿਆਖਿਆ ਕਰਨ ਲੱਗੇ ਪ੍ਰੋ: ਸਾਹਿਬ ਨੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਸ਼ਬਦ ਵਿੱਚ ਆਏ “ਈਹਾ” ਅਤੇ “ਆਗੈ” ਲਫ਼ਜ਼ ਇਸੇ ਜਨਮ ਲਈ ਹੀ ਹਨ। ਉਦਾਹਰਣ ਦੁਆਰਾ ਪ੍ਰੋ: ਸਾਹਿਬ ਨੇ ਇਹ ਤਾਂ ਦੱਸ ਦਿੱਤਾ ਹੈ ਕਿ ਬੰਦਾ ਪ੍ਰਦੇਸ ਜਾ ਕੇ ਚੰਗੀ ਕਮਾਈ ਕਰਦਾ ਹੈ। ਪਰ ਇਸ ਤੋਂ ਅਗੇ ਕੋਈ ਗੱਲ ਸਾਫ਼ ਨਹੀਂ ਹੁੰਦੀ। ਬੰਦਾ ਪ੍ਰਦੇਸ ਵਿੱਚ ਚੰਗੀ ਕਮਾਈ ਕਰਕੇ ਉਥੇ ਪ੍ਰਦੇਸ ਵਿੱਚ ਹੀ ਇਸ ਨਾਲ ਸੁਖ ਮਾਣਦਾ ਹੈ ਕਿ ਵਾਪਸ ਆਪਣੇ ਮੁਲਕ ਵੀ ਆਉਂਦਾ ਹੈ? ਸ਼ਬਦ ਵਿੱਚ ਲਫ਼ਜ਼ ਆਏ ਹਨ ‘ਈਹਾ’ `ਚਲਹੁ’ ਅਤੇ ‘ਆਗੈ’। ਪ੍ਰੋ: ਸਾਹਿਬ ਦੀ ਮਿਸਾਲ ਅਨੁਸਾਰ ‘ਈਹਾ’ ਤਾਂ ਮੰਨ ਲਿਆ ਕਿ ‘ਪ੍ਰਦੇਸ ਲਈ ਲਿਖਿਆ ਗਿਆ ਹੈ। ਪਰ `ਚਲਹੁ’ ਅਤੇ ‘ਆਗੈ’ ਕਿੱਥੇ ਫ਼ਿਟ ਹੁੰਦੇ ਹਨ, ਇਸ ਬਾਰੇ ਕੁੱਝ ਪਤਾ ਨਹੀਂ ਲੱਗਦਾ। ਜਿਸ ਤਰ੍ਹਾਂ ਕਿ ਪ੍ਰੋ: ਸਾਹਿਬ ਇਹ ਗੱਲ ਸਿੱਧ ਕਰਨੀ ਚਾਹੁੰਦੇ ਹਨ ਕਿ ਸ਼ਬਦ ਵਿੱਚ ਇਸੇ ਜਨਮ ਬਾਰੇ ਗੱਲ ਕੀਤੀ ਗਈ ਹੈ, ਤਾਂ ਉਦਾਹਰਣ ਵਿੱਚ ਭਾਵ ਬਣਦਾ ਹੈ ਕਿ ਬੰਦਾ ਪ੍ਰਦੇਸ ਵਿੱਚ ਕਮਾਈ ਕਰਕੇ ਉਥੇ ਹੀ ਭਵਿੱਖ ਵਿੱਚ ਸੌਖੀ ਜ਼ਿੰਦਗ਼ੀ ਬਸਰ ਕਰਦਾ ਹੈ। ਜੇ ਬੰਦੇ ਨੇ ਜਿੱਥੇ ਕਮਾਈ ਕਰਨੀ ਹੈ ਅਤੇ ਉਥੇ ਹੀ ਇਸ ਨਾਲ ਸੌਖਾ ਜੀਵਨ ਬਸਰ ਕਰਨਾ ਹੈ, ਤਾਂ ਉਦਾਹਰਣ ਵਿੱਚ ‘ਪ੍ਰਦੇਸ’ ਦਾ ਜ਼ਿਕਰ ਕਰਨ ਦਾ ਕੋਈ ਮਤਲਬ ਨਹੀਂ ਬਣਦਾ। ਅਤੇ ਜੇ ਇਹ ਮੰਨੀਏ ਕਿ ਪ੍ਰਦੇਸ਼ ਵਿੱਚ ਚੰਗੀ ਕਮਾਈ ਕਰਕੇ ਆਪਣੇ ਦੇਸ਼ ਵਿੱਚ ਆ ਕੇ ਇਸ ਨਾਲ ਸੌਖੀ ਜ਼ਿੰਦਗ਼ੀ ਬਸਰ ਕਰਨੀ ਹੈ ਤਾਂ ਮੰਨਣਾ ਪਏਗਾ ਕਿ ਪ੍ਰਦੇਸ਼ ਵਿੱਚ ਕਮਾਈ ਕਰਕੇ ਅਗੇ (ਆਪਣੇ ਅਸਲੀ ਦੇਸ਼) ਜਾਣਾ ਹੈ। ਦੂਜੇ ਲਫ਼ਜ਼ਾਂ ਵਿੱਚ ਗੁਰਬਾਣੀ ਵਿੱਚ ਜਿਹੜਾ `ਚਲਹੁ’ ਅਤੇ ‘ਆਗੈ’ ਲਫ਼ਜ਼ ਆਏ ਹਨ ਉਹ ਇਸੇ ਜਨਮ ਲਈ ਨਹੀਂ, ਬਲਕਿ ਨਾਮ ਧੰਨ ਖੱਟ ਕੇ ਅੱਗੇ ਲੈ ਜਾਣਾ ਹੈ। ਆਗੈ ਬਸਨੁ ਸੁਹੇਲਾ ਕਰਨਾ ਹੈ। ਇੱਥੇ ਹੀ (ਪ੍ਰਦੇਸ ਵਿੱਚ, ਜਿੱਥੇ ਕਮਾਈ ਕਰਨ ਕੋਈ ਗਿਆ ਹੋਇਆ ਹੈ) ਐਸ਼ ਕਰਕੇ ਕਮਾਈ ਨਹੀਂ ਰੋੜ੍ਹ ਦੇਣੀ। ਜੇ ਇੱਥੇ ਹੀ ਕਮਾਈ ਕੀਤੀ, ਇਥੇ ਹੀ ਖਰਚ ਕਰ ਦਿੱਤੀ ਤਾਂ ਉਦਾਹਰਣ ਦਾ ਕੋਈ ਮਤਲਬ ਨਹੀਂ ਬਣਦਾ।
ਮਿਸਾਲ ਉਹ ਹੁੰਦੀ ਹੈ ਜੋ ਵਿਸ਼ੇ ਤੇ ਪੂਰੀ ਤਰ੍ਹਾਂ ਢੁਕਦੀ ਹੋਵੇ। ਪਰ ਇੱਥੇ ਪ੍ਰੋ: ਸਾਹਿਬ ਨੇ ਬੰਦੇ ਨੂੰ ਪ੍ਰਦੇਸ਼ ਤਾਂ ਪਹੁੰਚਾ ਦਿੱਤਾ ਪਰ ਉਸ ਤੋਂ ਅਗੇ ਦੀ ਗੱਲ ਸਾਫ਼ ਨਹੀਂ ਕੀਤੀ ਜਿਹੜੀ ਕਿ ਖਾਸ ਤੌਰ ਤੇ ਪ੍ਰੋ: ਸਾਹਿਬ ਸਾਬਤ ਕਰਨੀ ਚਾਹੁੰਦੇ ਹਨ।
ਭਾਈ ਕਾਨ੍ਹ ਸਿੰਘ ਨਾਭਾ ਦੇ ਅਰਥਾਂ ਬਾਰੇ- ਇਹ ਤਾਂ ਚੰਗੀ ਗੱਲ ਹੈ ਕਿ ਪ੍ਰੋ: ਗੁਰਬਚਨ ਸਿੰਘ ਨੂੰ ਭਾਈ ਕਾਨ੍ਹ ਸਿੰਘ ਨਾਭਾ ਦੇ ਅਰਥਾਂ ਨਾਲ ਸਹਿਮਤੀ ਹੈ, ਤਾਂ ਹੀ ਉਨ੍ਹਾਂ ਦੀ ਲਿਖਤ ਦੀਆਂ ਉਦਾਹਰਣਾਂ ਪੇਸ਼ ਕੀਤੀਆਂ ਗਈਆਂ ਹਨ। ਸ਼ਬਦ ਵਿੱਚ ਲਫ਼ਜ਼ ਆਏ ਹਨ “ਅਉਧੁ ਘਟੈ ਦਿਨਸੁ ਰੈਣਾ ਰੇ”। “ਅਉਧ” ਦੇ ਅਰਥ ਭਾਈ ਕਾਨ੍ਹ ਸਿੰਘ ਨੇ ਲਿਖੇ ਹਨ- …… 4- ਜੀਵਨ ਦੀ ਮਯਾਦ, ਉਮਰ, ਆਯੂ “ਅਉਧ ਘਟੈ ਦਿਨਸੁ ਰੈਣਾ ਰੇ”। ਯਾਦ ਰਹੇ ਕਿ ਨੰ: 4 ਤੇ ‘ਅਉਧ’ ਦੇ ਅਰਥ ਲਿਖ ਕੇ ਇਸੇ ਦੇ ਨਾਲ ਹੀ ਭਾਈ ਸਾਹਿਬ ਨੇ “ਅਉਧ ਘਟੈ ਦਿਨਸੁ ਰੈਣਾ ਰੇ” ਉਦਾਹਰਣ ਦਿੱਤੀ ਹੈ। ਅਰਥਾਤ ‘ਅਉਧ ਦਾ ਅਰਥ ਹੈ- ਜੀਵਨ ਦੀ ਮਯਾਦ, ਉਮਰ ਦੀ ਮਯਾਦ, ਆਯੂ ਦੀ ਮਯਾਦ। ਜੋ ਕਿ ਵਿਕਾਰਾਂ ਦੀ ਮਯਾਦ ਕਿਸੇ ਤਰ੍ਹਾਂ ਵੀ ਨਹੀਂ ਬਣਦੀ। ਵੈਸੇ ਵੀ ਵਿਕਾਰਾਂ ਦੀ ਮਯਾਦ ਕਿਸ ਤਰ੍ਹਾਂ ਹੋ ਸਕਦੀ ਹੈ? ਵਿਕਾਰ ਤਾਂ ਬੰਦੇ ਨੂੰ ਕਦੇ ਵੀ ਘੇਰ ਸਕਦੇ ਹਨ। ਕਿਸੇ ਗੱਲ ਬਾਰੇ ਸਿਰਫ਼ ਗਿਆਨ ਹੋਣਾ ਹੀ ਤਾਂ ਕਾਫ਼ੀ ਨਹੀਂ ਹੁੰਦਾ ਵਿਕਾਰਾਂ ਤੋਂ ਹਟਣ ਲਈ ਮਨ ਤੇ ਕਾਬੂ ਹੋਣਾ ਵੀ ਜਰੂਰੀ ਹੈ। ਸੜਕ ਤੇ ਕਿਸੇ ਵਿਆਕਤੀ ਦਾ ਐਕਸੀਡੈਂਟ ਹੋ ਜਾਂਦਾ ਹੈ। ਕੋਈ ਸੱਜਣ ਪੁਰੁਸ਼ ਉਸ ਨੂੰ ਹਸਪਤਾਲ ਪਹੁੰਚਾ ਦਿੰਦਾ ਹੈ ਪਰ ਅਗਲੇ ਹੀ ਪਲ ਉਸ ਨੂੰ ਸੜਕ ਤੇ ਪਿਆ ਕਿਸੇ ਦਾ ਪਰਸ ਮਿਲ ਜਾਂਦਾ ਹੈ, ਉਹੀ ਸੱਜਣ ਪੁਰਸ਼ ਉਸ ਨੂੰ ਚੁੱਪ ਚੁਪੀਤੇ ਜੇਭ ਵਿੱਚ ਵੀ ਰੱਖ ਸਕਦਾ ਹੈ।
ਸੋ ਸ਼ਬਦ ਦੇ ਅਰਥ ਹਨ ਕਿ ਹੇ ਮਨ! ਦਿਨ ਰਾਤ (ਬੀਤ ਬੀਤ ਕੇ) ਉਮਰ ਦੀ ਅਵਧੀ ਘਟਦੀ ਜਾ ਰਹੀ ਹੈ।
“ਆਗੈ” ਦੇ ਅਰਥ ਭਾਈ ਕਾਨ੍ਹ ਸਿੰਘ ਨੇ ਲਿਖੇ ਹਨ- ‘ਇਸ ਪਿੱਛੋਂ’। ਤਾਂ ‘ਅਉਧ ਘਟੈ’ ਦੇ ਅਰਥ ਬਣਦੇ ਹਨ ‘ਉਮਰ ਦੀ ਅਵਧੀ ਘਟ ਜਾਣ ਤੇ’। ਅਤੇ ‘ਆਗੈ’ ਦਾ ਅਰਥ ਹੋਇਆ (ਇਹ ਜਨਮ ਬੀਤ ਜਾਣ ਤੇ) ‘ਇਸ ਜਨਮ ਤੋਂ ਪਿੱਛੋਂ’।
ਭਾਈ ਕਾਨ੍ਹ ਸਿੰਘ ਨਾਭਾ ਨੇ ‘ਆਗੇ ਪਾਛੈ’ ਦੇ ਅਰਥ ਇਸ ਤਰ੍ਹਾਂ ਲਿਖੇ ਹਨ: ਆਗੈ ਪਾਛੈ- ਅੱਗੇ ਪਿੱਛੇ। 2 ਇਸ ਲੋਕ ਅਤੇ ਪਰਲੋਕ ਵਿੱਚ “ਆਗੈ ਪਾਛੈ ਮੰਦੀ ਸੋਇ”।
‘ਪਰਲੋਕ’ ਦੇ ਅਰਥ ਕਾਨ੍ਹ ਸਿੰਘ ਨਾਭਾ ਨੇ ਲਿਖੇ ਹਨ: …. 2- ਦੂਸਰਾ ਲੋਕ, ਉਹ ਅਸਥਾਨ ਜੋ ਸ਼ਰੀਰ ਛੱਡਣ ਪਿੱਛੋਂ ਪ੍ਰਾਪਤ ਹੋਣ ਵਾਲਾ ਹੈ, ਸ੍ਵਰਗ, ਵੈਕੁੰਠ, ਬਹਿਸ਼੍ਤ ਆਦਿ “ਜਹਿ ਪਰਲੋਕ ਜਾਇ ਅਪਕੀਰਤ ਸੋਈ ਅਬਿਦਿਆ ਸਾਧੀ॥”
ਪ੍ਰੋ: ਗੁਰਬਚਨ ਸਿੰਘ ਜੀ ਇਸੇ ਜੀਵਨ ਨੂੰ ਹੀ ਸਭ ਕੁੱਝ ਮੰਨਦੇ ਹਨ। ਉਨ੍ਹਾਂ ਮੁਤਾਬਕ ਇਸ ਜਨਮ ਤੋਂ ਅਗੇ ਕੁੱਝ ਨਹੀਂ। ਉਹ ਲਿਖਦੇ ਹਨ: “ਅਸੀਂ ਸੋਚਦੇ ਹਾਂ ਸ਼ਾਇਦ ਮਰਣ ਉਪਰੰਤ ਸਾਨੂੰ ਕੋਈ ਰਾਖਵੀਂ ਸੀਟ ਮਿਲ ਜਾਏਗੀ। … ਨਾਨਕਈ ਫ਼ਲਸਫ਼ੇ ਨੇ ਏਸੇ ਜੀਵਨ ਵਿੱਚ ਹੀ ਸਾਨੂੰ ਅਦਰਸ਼ਕ ਮਨੁੱਖ ਬਣਨ ਦੀ ਤਰਕੀਬ ਸਮਝਾਈ ਹੈ ਪਰ ਅਸੀਂ ਸੋਚਦੇ ਹਾਂ ਸ਼ਾਇਦ ਮਰਣ ਉਪਰੰਤ ਸਾਨੂੰ ਕੋਈ ਰਾਖਵੀਂ ਸੀਟ ਮਿਲ ਜਾਏਗੀ”। ਪ੍ਰੋ: ਗੁਰਬਚਨ ਸਿੰਘ ਜੀ ਨੇ ਗੁਰਬਾਣੀ ਦੀ ਕੋਈ ਇੱਕ ਵੀ ਐਸੀ ਉਦਾਹਰਣ ਨਹੀਂ ਦਿੱਤੀ ਜਿਹੜੀ ਇਹ ਸਾਬਤ ਕਰਦੀ ਹੋਵੇ ਕਿ ਇਸ ਜਨਮ ਤੋਂ ਅਗੇ ਕੁੱਝ ਨਹੀਂ ਹੈ, ਅਰਥਾਤ ਫ਼ੇਰ ਜਨਮ ਨਹੀਂ ਹੈ।
ਇਸ ਜਨਮ ਤੋਂ ਮਗ਼ਰੋਂ ਫ਼ੇਰ ਜਨਮ ਹੈ ਕਿ ਨਹੀਂ ਇਸ ਸੰਬੰਧ ਵਿੱਚ ਪੇਸ਼ ਹਨ ਗੁਰਬਾਣੀ ਦੀਆਂ ਕੁੱਝ ਉਦਾਹਰਣਾਂ:
“ਜਿਚਰੁ ਵਿਚਿ ਦੰਮੁ ਹੈ ਤਿਚਰੁ ਨ ਚੇਤਈ ਕਿ ਕਰੇਗੁ ਅਗੈ ਜਾਇ॥” (ਪੰਨਾ- 556)।
“ਸੈਸਾਰੈ ਵਿਚਿ ਸੋਭ ਨ ਪਾਇਨੀ ਅਗੈ ਜਿ ਕਰੇ ਸੁ ਜਾਣੈ ਕਰਤਾਰੁ॥” (ਪੰਨਾ- 950)।
“ਅਗੈ ਜਮਕਾਲੁ ਲੇਖਾ ਲੇਵੈ ਜਿਉ ਤਿਲ ਘਾਣੀ ਪੀੜਾਇਦਾ॥” (ਪੰਨਾ- 1063)।
“ਮਨਮੁਖ ਅਗੈ ਲੇਖਾ ਮੰਗੀਐ ਬਹੁਤੀ ਹੋਵੈ ਮਾਰ॥” (1280)।
“ਅਗੈ ਚਲਣੁ ਅਉਰੁ ਹੈ ਭਾਈ ਊਂਹਾ ਕਾਮਿ ਨ ਆਇਆ॥” (ਪੰਨਾ- 216)।
“ਜਾਣਹੁ ਜੋਤਿ ਨ ਪੂਛਹੁ ਜਾਤੀ ਆਗੈ ਜਾਤਿ ਨ ਹੇ॥” (ਪੰਨਾ- 349)।
“ਏਥੈ ਧੰਧਾ ਕੂੜਾ ਚਾਰਿ ਦਿਹਾ ਆਗੈ ਸਰਪਰ ਜਾਣਾ॥” (ਪੰਨਾ- 579)।
“ਆਗੈ ਸਰਪਰ ਜਾਣਾ ਜਿਉ ਮਹਿਮਾਣਾ ਕਾਹੇ ਗਾਰਬੁ ਕੀਜੈ॥” (ਪੰਨਾ- 579)।

“ਜਿਉ ਮਧੁ ਮਾਖੀ ਤਿਉ ਸਠੋਰਿ ਰਸੁ ਜੋਰਿ ਜੋਰਿ ਧਨੁ ਕੀਆ॥ ਮਰਤੀ ਬਾਰ ਲੇਹੁ ਲੇਹੁ ਕਰੀਐ ਭੂਤੁ ਰਹਨ ਕਿਉ ਦੀਆ॥ ਦੇਹੁਰੀ ਲਉ ਬਰੀ ਨਾਰਿ ਭਈ ਆਗੈ ਸਜਨ ਸੁਹੇਲਾ॥ ਮਰਘਟ ਲਉ ਸਭੁ ਲੋਗੁ ਕੁਟੰਬ ਭਇਓ ਆਗੈ ਹੰਸ ਅਕੇਲਾ॥ ਕਹਤ ਕਬੀਰ ਸੁਨਹੁ ਰੇ ਪ੍ਰਾਨੀ ਪਰੇ ਕਾਲ ਗ੍ਰਸ ਕੂਆ॥ ਝੂਠੀ ਮਾਇਆ ਆਪੁ ਬੰਧਾਇਆ ਜਿਉ ਨਲਨੀ ਭ੍ਰਮਿ ਸੂਆ॥” (ਪੰਨਾ- 654)। {ਪ੍ਰਾਣੀ ਦੇ ਮਰ ਜਾਣ ਤੇ ਸ਼ਮਸ਼ਾਨ ਘਾਟ ਤੱਕ ਸੰਬੰਧੀ, ਸੱਜਣ, ਮਿੱਤਰ ਸਾਰੇ ਜਾਂਦੇ ਹਨ, ਪਰ ਅੱਗੇ ਹੰਸ (ਜੀਵਾਤਮਾ) ਇਕੱਲੀ ਹੀ ਜਾਂਦੀ ਹੈ}।
“ਘਟ ਫੁਟੈ ਕੋਊ ਬਾਤ ਨ ਪੂਛੈ ਕਾਢਹੁ ਕਾਢਹੁ ਹੋਈ॥ ਦੇਹੁਰੀ ਬੈਠੀ ਮਾਤਾ ਰੋਵੈ ਖਟੀਆ ਲੇ ਗਏ ਭਾਈ॥ ਲਟ ਛਿਟਕਾਏ ਤਿਰੀਆ ਰੋਵੈ ਹੰਸੁ ਇਕੇਲਾ ਜਾਈ॥” (ਪੰਨਾ- 478)।
“ਜੇਤੇ ਜੀਅ ਤੇਤੇ ਵਾਟਾਊ॥ ਚੀਰੀ ਆਈ ਢਿਲ ਨ ਕਾਊ॥ ਏਥੈ ਜਾਣੈ ਸੁ ਜਾਇ ਸਿਞਾਣੈ॥ ਹੋਰੁ ਫਕੜੁ ਹਿੰਦੂ ਮੁਸਲਮਾਣੈ॥ ਸਭਨਾ ਕਾ ਦਰਿ ਲੇਖਾ ਹੋਇ ਕਰਣੀ ਬਾਝਹੁ ਤਰੈ ਨ ਕੋਇ ਸਚੂ ਸਚੁ ਵਖਾਣੈ ਕੋਇ॥ ਨਾਨਕ ਅਗੈ ਪੁਛ ਨ ਹੋਇ॥ (951-52) (ਵਾਟਾਊ = ਵਾਟ ਤੇ ਚੱਲਣ ਵਾਲਾ, ਪਾਂਧੀ ਜੋ ਪਿੱਛੋਂ ਕਿਤੋਂ ਆਇਆ ਹੈ ਅਤੇ ਅਗੇ ਕਿਤੇ ਜਾਣਾ ਹੈ)।
ਇਹ ਕੁੱਝ ਕੁ ਉਦਾਹਰਣਾਂ ਹਨ। ਇਸ ਤਰ੍ਹਾਂ ਦੀਆਂ ਹੋਰ ਅਨੇਕਾਂ ਉਦਾਹਰਣਾਂ ਹਨ, ਜਰੂਰਤ ਪੈਣ ਤੇ ਪੇਸ਼ ਕੀਤੀਆਂ ਜਾ ਸਕਦੀਆਂ ਹਨ।
(ਸਮੇਂ ਦੀ ਕਮੀਂ ਕਰਕੇ ਸਾਰੇ ਸ਼ਬਦ ਬਾਰੇ ਵਿਚਾਰ ਨਹੀਂ ਕੀਤੀ ਗਈ)।
ਪਾਠਕਾਂ ਅੱਗੇ ਬੇਨਤੀ- ਜਿਸ ਤਰ੍ਹਾਂ ਕਿ ਸਭ ਨੂੰ ਪਤਾ ਹੈ ਕਿ ਗੁਰਬਾਣੀ ਅਰਥਾਂ ਨੂੰ ਲੈ ਕੇ ਸਿੱਖ ਜਗਤ ਵਿੱਚ ਬਹੁਤ ਭੁਲੇਖੇ ਪਏ ਹੋਏ ਹਨ। ਏਸ ਵਕਤ ਭਾਈ ਕਾਨ੍ਹ ਸਿੰਘ ਨਾਭਾ ਅਤੇ ਪ੍ਰੋ: ਸਾਹਿਬ ਸਿੰਘ ਦੇ ਅਰਥ ਸਭ ਤੋਂ ਵੱਧ ਠੀਕ ਭਰੋਸੇਮੰਦ ਸਮਝੇ ਜਾਂਦੇ ਹਨ। ਇਨ੍ਹਾਂ ਵਿਦਵਾਨਾਂ ਦੇ ਅਰਥਾਂ ਨੂੰ ਜੇ ਕੋਈ ਵਿਦਵਾਨ ਗ਼ਲਤ ਸਮਝਦਾ ਹੈ ਤਾਂ ਉਸ ਦਾ ਫ਼ਰਜ ਬਣਦਾ ਹੈ ਕਿ ਭਾਈ ਕਾਨ੍ਹ ਸਿੰਘ ਨਾਭਾ ਅਤੇ ਪ੍ਰੋ: ਸਾਹਿਬ ਸਿੰਘ ਦੀਆਂ ਲਿਖਤਾਂ ਨੂੰ ਪਹਿਲਾਂ ਉਚਿਤ ਤਰੀਕੇ ਨਾਲ ਗ਼ਲਤ ਸਾਬਤ ਕਰਨ ਫ਼ੇਰ ਆਪਣੇ ਅਰਥ/ ਭਾਵਾਰਥ ਦੇਣ। ਇਸ ਵਕਤ ਹੋ ਇਹ ਰਿਹਾ ਹੈ ਕਿ ਪ੍ਰੋ: ਸਾਹਿਬ ਸਿੰਘ ਅਤੇ ਭਾਈ ਕਾਨ੍ਹ ਸਿੰਘ ਨਾਭਾ ਦਾ ਨਾਮ ਇਸਤੇਮਾਲ ਕਰਕੇ, ਅਰਥ/ਭਾਵਾਰਥ ਆਪਣੇ ਹੀ ਪੇਸ਼ ਕੀਤੇ ਜਾਂਦੇ ਹਨ। ਜੋ ਕਿ ਇਨ੍ਹਾਂ ਵਿਦਵਾਨਾਂ ਦੇ ਅਰਥਾਂ ਨਾਲ ਬਿਲਕੁਲ ਮੇਲ ਨਹੀਂ ਖਾਂਦੇ। ਇਸ ਨਾਲ ਸਿੱਖ ਜਗਤ ਵਿੱਚ ਭੁਲੇਖੇ ਹੋਰ ਵੀ ਵਧ ਰਹੇ ਹਨ। ਇਨ੍ਹਾਂ ਭੁਲੇਖਿਆਂ ਨੂੰ ਦੂਰ ਕਰਨ/ਘਟਾਉਣ ਦਾ ਇਕੋ ਹੀ ਤਰੀਕਾ ਹੈ ਕਿ ਪਹਿਲਾਂ ਪ੍ਰੋ: ਸਾਹਿਬ ਸਿੰਘ ਅਤੇ ਭਾਈ ਕਾਨ੍ਹ ਸਿੰਘ ਨਾਭਾ ਦੀਆਂ ਲਿਖਤਾਂ ਨੂੰ ਗ਼ਲਤ ਸਿੱਧ ਕਰਕੇ ਫ਼ੇਰ ਆਪਣੇ ਅਰਥ ਦਿੱਤੇ ਜਾਣ। ਜੇ ਕਰ ਅੱਜ-ਕਲ੍ਹ ਦੇ ਵਿਦਵਾਨ ਦਿਲੋਂ, ਸਿੱਖੀ ਵਿੱਚ ਗੁਰਬਾਣੀ ਅਰਥਾਂ ਸੰਬੰਧੀ ਪੈ ਚੁੱਕੇ ਭੁਲੇਖੇ ਦੂਰ ਕਰਨੇ ਚਾਹੁੰਦੇ ਹਨ ਤਾਂ ਮੇਰੀ ਬੇਨਤੀ ਤੇ ਜਰੂਰ ਗ਼ੌਰ ਕਰਨ ਅਤੇ ਸਿੱਖ ਜਗਤ ਨੂੰ ਇਸ ਪਾਸੇ ਗੰਭੀਰਤਾ ਨਾਲ ਸੋਚ ਕੇ ਜਲਦੀ ਹੀ ਕੋਈ ਉਪਰਾਲੇ ਕਰਨ ਦੀ ਜਰੂਰਤ ਹੈ। ਭੁਲ ਚੁਕ ਲਈ ਮੁਆਫ਼ੀ ਚਾਹੁੰਦਾ ਹਾਂ। ਧੰਨਵਾਦ।
ਜਸਬੀਰ ਸਿੰਘ (ਕੈਲਗਰੀ)


(13/05/10)
ਸਰਵਜੀਤ ਸਿੰਘ ਅਤੇ ਹੋਰ ਹਮਖਿਆਲੀ

ਹਰੀ ਸਿੰਘ ਰੰਧਵਾ ਦੇ ਨਾਮ ਖੁੱਲ੍ਹਾ ਖਤ
ਭਾਈ ਹਰੀ ਸਿੰਘ ਰੰਧਵਾ ਜੀ,
ਵਾਹਿਗੁਰੂ ਜੀ ਕੀ ਖਾਲਸਾ॥ ਵਾਹਿਗੁਰੂ ਜੀ ਕੀ ਫਤਿਹ॥
ਮਿਤੀ- 23 ਵੈਸਾਖ 2067
ਵਿਸ਼ਾ-ਗੁਰੂ ਗੋਬਿੰਦ ਸਿੰਘ ਜੀ ਦੇ ਸਬੰਧ ਵਿੱਚ ਲਿਖੀ ਗਈ ਅੱਤ ਨਿਦਣਯੋਗ ਸ਼ਬਦਾਵਲੀ!
ਭਾਈ ਹਰੀ ਸਿੰਘ ਰੰਧਵਾ ਜੀ, ਆਪ ਜੀ ਨੂੰ ਯਾਦ ਹੋਵੇਗਾ ਕਿ ਪਿਛਲੇ ਸਾਲ ਜਦੋਂ ਆਪ ਜੀ ਗਰਮੀਆਂ ਕੱਟਣ ਉੱਤਰੀ ਅਮਰੀਕਾ ਆਏ ਸੀ ਤਾਂ ਆਪ ਨੇ ਦਸਮ ਗ੍ਰੰਥ ਸਬੰਧੀ ਚਰਚਾ ਕਰਨ ਲਈ ਖੁੱਲ੍ਹਾ ਸੱਦਾ ਦਿੱਤਾ ਸੀ। ਆਪ ਦੇ ਸੱਦੇ ਨੂੰ ਪ੍ਰਵਾਨ ਕਰਕੇ ਪੰਥ ਦਰਦੀਆਂ ਨੇ ਜਦੋਂ ਵਿਚਾਰ ਚਰਚਾ ਦਾ ਪ੍ਰਬੰਧ ਕੀਤਾ ਤਾਂ ਆਪ ਜੀ ਗੁਰਦਵਾਰਾ ਸਾਹਿਬ ‘ਸਿੱਖ ਕਲਚਰਲ ਸੁਸਾਇਟੀ ਨਿਉਯਾਰਕ’ ਵਿਖੇ 11 ਮਈ 2009 ਦਿਨ ਸੋਮਵਾਰ ਨੂੰ ਆਖਰੀ ਸਮੇਂ ਇਹ ਆਖ ਕੇ ਸਟੇਜ ਛੱਡ ਗਏ ਸੀ ਕਿ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾਂ ਆਇਆ ਹੋਇਆ ਹੈ ਕਿ ਦਸਮ ਗ੍ਰੰਥ ਬਾਰੇ ਕਿਸੇ ਕਿਸਮ ਦੀ ਵੀ ਚਰਚਾ ਨਾਂ ਕੀਤੀ ਜਾਵੇ। ਇਹ ਵੀਡੀਓ ਅੱਜ ਵੀ ਯੂ ਟਿਉਵ ਤੇ ਵੇਖੀ/ਸੁਣੀ ਜਾ ਸਕਦੀ ਹੈ।
www.youtube.com/watch?v=F96hoDKx9JE&feature=related
ਅਕਾਲ ਤਖਤ ਸਾਹਿਬ ਤੋਂ ਇਹ ਹੁਕਮਨਾਵਾਂ 14 ਮਈ 2000 ਨੂੰ ਆਇਆ ਸੀ। ਆਪ ਜੀ ਇਸ ਹੁਕਮਨਾਮੇਂ ਨੂੰ ਅਧਾਰ ਬਣਾ ਕੇ ਆਪ 11 ਮਈ 2009 ਨੂੰ ਤਾਂ ਵਿਚਾਰ ਚਰਚਾ ਕਰਨ ਤੋਂ ਭੱਜ ਗਏ ਸੀ ਜਦੋਂ ਕਿ ਆਪ ਨੇ ਹੀ ਚੈਲੰਜ ਕੀਤਾ ਸੀ। ਯਾਦ ਰਹੇ ਇਸ ਵਿਚਾਰ ਚਰਚਾ ਸਬੰਧੀ 10 ਮਈ ਦਿਨ ਐਤਵਾਰ ਨੂੰ ਰੇਡੀਓ ‘ਸ਼ੇਰ-ਏ-ਪੰਜਾਬ’ ਵੈਨਕੂਵਰ ਤੇ ਭਾਈ ਸਤਵਿੰਦਰਪਾਲ ਸਿੰਘ ਨੇ ਵੀ ਇਹ ਸਪੱਸ਼ਟ ਐਲਾਨ ਕੀਤਾ ਸੀ ਕੱਲ ਨੂੰ ਦਿਨੇ 11 ਵਜੇ ਨਿਉਯਾਰਕ’ ਵਿਖੇ ਭਾਈ ਹਰੀ ਸਿੰਘ ਜੀ ਰੰਧਾਵਾ ਅਤੇ ਪੋ: ਦਰਸ਼ਨ ਸਿੰਘ ਜੀ ਦਰਮਿਆਨ ਵਿਚਾਰ ਚਰਚਾ ਹੋਵੇਗੀ। ਭਾਈ ਹਰੀ ਸਿੰਘ ਜੀ ਇਹ ਜਾਣਕਾਰੀ ਦਿਓ ਕਿ ਜਦੋਂ ਆਪ ਜੀ ਨੇ 12 ਦਸੰਬਰ 2009 ਦਿਨ ਸ਼ਨੀਵਾਰ ਨੂੰ ਡਾ. ਹਰਭਜਨ ਸਿੰਘ ਦੀ ਕਿਤਾਬ, ‘ਸ਼੍ਰੀ ਦਸਮ ਗ੍ਰੰਥ ਸਾਹਿਬ ਕਰਤਾ ਸੰਬੰਧੀ ਵਿਵਾਦ ਦੀ ਪੁਨਰ-ਸਮੀਖਿਆ’ ਰਲੀਜ ਕੀਤੀ ਸੀ ਤਾਂ ਕੀ ਉਸ ਵੇਲੇ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਇਆ ਉਪ੍ਰੋਕਤ ਹੁਕਮਨਾਮਾ ਵਾਪਸ ਲੈ ਲਿਆ ਗਿਆ ਸੀ? ਜੇ ਨਹੀਂ ਤਾਂ ਕੀ ਤੁਸੀਂ ਅਤੇ ਤੁਹਾਡੇ ਸਾਥੀਆਂ ਨੇ ਉਸ ਹੁਕਮਨਾਮੇ ਦੀ ਅਵੱਗਿਆ ਨਹੀਂ ਕੀਤੀ? ਕੀ ਹੁਣ ਆਪ ਜੀ ਅਕਾਲ ਤਖਤ ਸਾਹਿਬ ਜੀ ਦੇ ਹੁਕਮਨਾਮੇ ਦੀ ਅਵੱਗਿਆ ਕਰਨ ਕਰਕੇ ਤਨਖਾਹੀਏ ਨਹੀਂ ਹੋ?
ਭਾਈ ਹਰੀ ਸਿੰਘ ਜੀ ਇਸ ਕਿਤਾਬ ਵਿੱਚ ਲਿਖਿਆ ਹੋਇਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੂਪ-ਕੁਆਰਿ (ਨੂਪ ਕੌਰ) ਵੇਸਵਾ ਦੇ ਘਰ ਗਏ ਸਨ, ਗੁਰੂ ਜੀ ਨੇ ਉਸ ਵੇਸਵਾ ਤੋਂ ਮਾਫੀ ਵੀ ਮੰਗੀ ਸੀ ਅਤੇ 20,000 ਟਕੇ ਛਿਮਾਹੀ ਵੀ ਦਿੱਤੇ ਸਨ। ਲੇਖਕ ਨੇ ਇਹ ਸਾਬਤ ਕੀਤਾ ਹੈ ਕਿ ਨੂਪ ਕੌਰ ਦੇ ਨਾਮ ਨਾਲ ਜਾਣੇ ਜਾਂਦੇ 21, 22 ਅਤੇ 23 ਨੰ: ਚਰਿਤ੍ਰ ਦੇ ਗੁਰੂ ਜੀ ਹੀ ਮੁਖ ਪਾਤਰ ਹਨ। ਪਿਛਲੇ 7 ਮਹੀਨਿਆਂ ਤੋਂ ਚਰਚਾ ਵਿੱਚ ਆਏ ਇਸ ਚਰਿਤ੍ਰ (ਨੂਪ ਕੌਰ) ਬਾਰੇ ਸਾਰੀ ਸਿੱਖ ਸੰਗਤ ਭਲੀ ਭਾਂਤ ਜਾਣੂ ਹੈ ਕਿ ਇਸ ਦੇ ਮੁਖ ਪਾਤਰ ਨਾਲ ਕੀ ਬੀਤੀ ਸੀ। ਭਾਈ ਹਰੀ ਸਿੰਘ ਜੀ, ਆਪ ਜੀ ਤਾਂ ਜਾਣੀਜਾਣ ਹੋ ਪਰ ਪਾਠਕਾਂ ਦੀ ਜਾਣਕਾਰੀ ਲਈ ਇਸ ਪੁਸਤਕ ਦੀਆਂ ਕੁਝ ਪੰਗਤੀਆਂ ਵੀ ਟਾਈਪ ਕਰਕੇ ਭੇਜ ਰਹੇ ਹਾਂ।
“ਇਕੀਵੇਂ ਚਰਿਤ੍ਰ ਦਾ ਕਥਾਨਕ ਵੀ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ ਹੈ। ਇਸ ਦੀ ਕਥਾ ਛਜਿਆ ਵਾਲੇ ਚਰਿਤ੍ਰ ਨਾਲ ਹੀ ਮਿਲਦੀ ਹੈ। ਇਸ ਕਥਾ ਦੇ ਸਤਾਈਵੇਂ ਪਦ ਵਿੱਚ ਉਸ ਧਨਵਾਨ ਇਸਤ੍ਰੀ ਦਾ ਨਾਮ ਨੂਪ ਕੌਰ ਜਾਂ (ਅਨੂਪ ਕੌਰ) ਦਿੱਤਾ ਹੈ, ਜੋ ਗੁਰੂ ਜੀ ਉਤੇ ਮੋਹਿਤ ਹੋ ਜਾਂਦੀ ਹੈ। ਉਹ ਇਸਤ੍ਰੀ ਗੁਰੂ ਜੀ ਦੇ ਇੱਕ ਸੇਵਕ ਨੂੰ ਧੰਨ ਦਾ ਲੋਭ ਦੇ ਕੇ ਗੁਰੂ ਜੀ ਕੋਲ ਇਹ ਸੰਦੇਸ਼ ਪਹੁੰਚਾਉਂਦੀ ਹੈ ਕਿ ਉਸ ਕੋਲ ਅਜਿਹਾ ਮੰਤਰ ਹੈ, ਜੋ ਮੰਤ੍ਰ ਗੁਰੂ ਜੀ ਸਿਖਣਾ ਚਾਹੁੰਦੇ ਹਨ, ਗੁਰੂ ਜੀ ਉਸ ਕੋਲ ਜਾਂਦੇ ਹਨ। ਅਨੂਪ ਕੌਰ, ਫੁਲ, ਪਾਨ ਅਤੇ ਸ਼ਰਾਬ ਦਾ ਪ੍ਰਬੰਧ ਕਰਦੀ ਹੈ। ਚੇਤੇ ਰਹੇ ਅਜਿਹੀ ਹੀ ਸਾਮਗਰੀ ਛਜਿਆ ਨੇ ਵੀ ਮੰਗਵਾਈ ਸੀ। ਅਸਲ ਵਿੱਚ ਗੁਰੂ ਜੀ ਜੰਤ੍ਰ-ਮੰਤ੍ਰ ਵਿੱਚ ਲਿਪਤ ਤਾਂਤ੍ਰਿਕਾਂ ਦੀ ਅਸਲੀਅਤ ਲੋਕਾਂ ਸਾਹਮਣੇ ਲਿਆ ਰਹੇ ਹਨ। ਉਹ ਇਸਤ੍ਰੀ ਜਾਂਦਿਆਂ ਹੀ ਗੁਰੂ ਜੀ ਨੂੰ ਆਪਣੇ ਮਨ ਦੀ ਕਾਮੁਕ ਸਥਿਤੀ ਦੱਸ ਕੇ, ਗੁਰੂ ਜੀ ਅੱਗੇ ਭੋਗ ਵਾਸਤੇ ਤਰਲੇ ਕਰਨ ਲਗ ਪਈ। ਗੁਰੂ ਜੀ ਨੇ ਕਿਹਾ, “ਤੇਰਾ ਕਿਹਾ ਮੰਨ ਕੇ ਧਰਮ ਨੂੰ ਕਿਵੇਂ ਤਿਆਗ ਦੇਵਾਂ ਅਤੇ ਮਹਾਂ-ਨਰਕ ਵਿੱਚ ਕਿਉਂ ਡੁਬਾਂ? ਗੁਰੁ ਜੀ ਕਾਮ–ਗ੍ਰਸੀ ਅਨੂਪ ਕੌਰ ਨੂੰ ਇਹੋ ਸਮਝਾਉਂਦੇ ਰਹੇ ਕਿ ਮੈਂ ਕਿਸੇ ਵੀ ਹਾਲਤ ਵਿੱਚ ਇਹ ਦੁਸ਼-ਕਰਮ ਕਰ ਕੇ ਨੀਚਤਾ ਨੂੰ ਗ੍ਰਹਿਣ ਨਹੀਂ ਕਰ ਸਕਦਾ-
ਸੁਧਿ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ॥ ਪੁਤ ਇਹੈ ਪ੍ਰਨ ਤੋਹਿ ਪ੍ਰਾਨ ਜਬ ਲਗ ਘਟ ਥਾਰੇ॥
ਨਿਜ ਨਾਰੀ ਕੇ ਸਾਥ ਨੇਹੁ ਤੁਮ ਨਿਤ ਬਢੈਯਹੁ॥ ਪਰ ਨਾਰੀ ਕੀ ਸੇਜ ਭੂਲਿ ਸੁਪਨੇ ਹੂੰ ਨ ਜੈਯਹੁ ॥51॥
(ਰਾਜੇ ਅਰਥਾਤ ਗੁਰੂ ਜੀ ਨੇ ਕਿਹਾ) ਜਦੋਂ ਤੋਂ ਮੈਂ ਸੁਰਤ ਸੰਭਲੀ ਹੈ, (ਤਦੋਂ ਤੋਂ) ਮੇਰੇ ਗੁਰੂ ਨੇ ਉਪਦੇਸ਼ ਦਿੱਤਾ ਹੈ। ਹੇ ਪੁੱਤਰ! ਤੇਰੀ ਇਹੀ ਪ੍ਰਤਿਗਿਆ ਹੋਵੇ ਕਿ ਜਦ ਤਕ ਤੇਰੇ ਸ਼ਰੀਰ ਵਿੱਚ ਪ੍ਰਾਣ ਹਨ, (ਤਦ ਤਕ) ਤੂੰ ਆਪਣੀ ਇਸਤਰੀ ਨਾਲ ਨਿਤ ਪ੍ਰੇਮ ਨੂੰ ਵਧਾਉਂਦਾ ਰਹਿ ਅਤੇ ਪਰਾਈ ਇਸਤਰੀ ਦੀ ਸੇਜ ਉਤੇ ਸੁਪਨੇ ਵਿੱਚ ਵੀ ਨ ਜਾਈਂ।
ਹੇ ਬਾਲਾ! ਸਾਡੇ ਕੋਲ ਦੇਸ ਦੇਸਾਂਤਰਾਂ ਦੀਆਂ ਨਾਰੀਆਂ ਆਉਦੀਆਂ ਹਨ। ਮਨ ਬਾਂਛਿਤ ਵਰ ਮੰਗ ਕੇ ਗੁਰੂ ਮੰਨਦੇ ਹੋਇਆਂ ਸੀਸ ਝੁਕਾਉਂਦੀਆਂ ਹਨ। ਮੈ ਆਪਣੇ ਚਿਤ ਵਿਚ ਸਿੱਖਾਂ ਨੂੰ ਪੁੱਤਰ ਅਤੇ (ਉਨ੍ਹਾਂ ਦੀਆਂ) ਇਸਤਰੀਆਂ ਨੂੰ ਧੀਆਂ ਸਮਝਦਾ ਹਾਂ। ਹੇ ਸੁੰਦਰੀ! ਉਨ੍ਹਾਂ ਨਾਲ ਮੈਂ ਰਮਣ ਕਿਸ ਤਰ੍ਹਾਂ ਕਰ ਸਕਦਾ ਹਾਂ?
ਉਹ ਇਸਤ੍ਰੀ ਜੋ ਗੁਰੂ ਨੂੰ ਬਦਨਾਮ ਕਰ ਦੇਣ ਦੀ ਧਮਕੀ ਦੇ ਕੇ ਉਨ੍ਹਾਂ ਨਾਲ ਸਰੀਰਕ ਸੰਬੰਧ ਸਥਾਪਿਤ ਕਰਨਾ ਚਾਹੁੰਦੀ ਸੀ, ਗੁਰੂ ਜੀ ਚਤੁਰਤਾ ਨਾਲ ਨਾਂ ਕੇਵਲ ਉਸ ਦੇ ਵਿਸ਼ੈ-ਜਾਲ ਨੂੰ ਭੇਦ ਆਏ, ਬਲਕਿ ਉਸ ਨੂੰ ਦੋਸ਼ੀ ਥਾਪ ਦਿੱਤਾ। ਉਸ ਇਸਤ੍ਰੀ ਨੇ ਆਪਣੇ ਵਿਵਹਾਰ ਵਾਸਤੇ ਗੁਰੂ ਜੀ ਕੋਲੋਂ ਮੁਆਫ਼ੀ ਮੰਗੀ। ਇਥੇ ਇਹ ਪ੍ਰਸੰਗ ਅਤਿ ਮਾਰਮਿਕ ਮੋੜ ਲੈ ਲੈਂਦਾ ਹੈ। ਗੁਰੂ ਜੀ ਦਾ ਆਸ਼ਾ ਕਦੇ ਇਸਤ੍ਰੀ ਨੂੰ ਛੋਟਾ ਦਿਖਾਉਣ ਵਾਲਾ ਨਹੀਂ ਸੀ ਹੋ ਸਕਦਾ। ਇਸ ਕਰ ਕੇ ਉਸ ਇਸਤ੍ਰੀ ਨਾਲ ਮਜਬੂਰੀ ਵਿੱਚ ਹੋਏ ਵਿਵਹਾਰ ਕਾਰਨ ਉਸ ਤੋਂ ਮੁਆਫ਼ੀ ਵੀ ਮੰਗਦੇ ਹਨ ਅਤੇ ਉਸ ਦੇ ਸਨਮਾਨ-ਜੋਗ ਜੀਵਨ ਜਿਉਣ ਵਾਸਤੇ ਵੀਹ ਹਜ਼ਾਰ ਟਕੇ ਛਿਮਾਹੀ ਰਕਮ ਦੇਣ ਦਾ ਪ੍ਰਬੰਧ ਵੀ ਕਰਦੇ ਹਨ-
ਛਿਮਾ ਕਰਹੁ ਅਬ ਤ੍ਰਿਯ ਹਮੈ ਬਹੁਰਿ ਨ ਕਰਿਯਹੁ ਰਾਧਿ॥
ਬੀਸ ਸਹੰਸ ਟਕਾ ਤਿਸੈ ਦਈ ਛਿਮਾਹੀ ਬਾਧਿ ॥ 12॥
ਅਜਿਹੀਆਂ ਇਸਤਰੀਆਂ ਨੂੰ ਗੁਰੂ ਜੀ ਵਲੋਂ ਆਰਥਿਕ ਸਹਾਇਤਾ ਦੇਣ ਦਾ ਜੋ ਪ੍ਰਯਤਨ ਚਰਿਤ੍ਰ ਕਥਾਵਾਂ ਵਿੱਚ ਵਿਖਾਇਆ ਗਿਆ ਹੈ, ਉਸ ਤੋਂ ਇਹ ਸੰਕੇਤ ਮਿਲ ਜਾਂਦਾ ਹੈ ਕਿ ਗੁਰੂ ਜੀ ਧਨ ਦੇ ਕਾਰਨ ਦੁਰਾਚਾਰ ਵਿਚ ਲਿਪਤ ਇਸਤ੍ਰੀਆਂ ਨੂੰ ਨਾਂ ਕੇਵਲ ਸਦ-ਆਚਰਣ ਦੀ ਪ੍ਰੇਰਨਾ ਦੇ ਕੇ ਚਰਿਤ੍ਰ ਰਚਦੇ ਸਨ, ਬਲਕਿ ਉਨ੍ਹਾਂ ਨੂੰ ਆਰਥਿਕ ਸਹਾਇਤਾ ਦੇ ਕੇ ਉਨ੍ਹਾਂ ਦੇ ਪੁਨਰ-ਵਸੇਬੇ ਦਾ ਵੀ ਪ੍ਰਬੰਧ ਕਰਦੇ ਸਨ, ਤਾਂ ਕਿ ਗੁਰੁ ਨਾਨਕ ਦੇਵ ਜੀ ਦੁਆਰਾ ‘ਗਾਛਹੁ ਪੁਤ੍ਰੀ ਰਾਜ ਕੁਆਰਿ॥ ਨਾਮ ਭਣਹੁ ਸਚੁ ਦੋਤੁ ਸਵਾਰਿ॥’ ਵਾਲਾ ਲਕਸ਼ ਪ੍ਰਾਪਤ ਕੀਤਾ ਜਾ ਸਕੇ।” (ਸ਼੍ਰੀ ਦਸਮ ਗ੍ਰੰਥ ਸਾਹਿਬ ਕਰਤਾ ਸਬੰਧੀ ਵਿਵਾਦ ਦੀ ਪੁਨਰ-ਸਮੀਖਿਆ, ਲੇਖਕ ਡਾ: ਹਰਭਜਨ ਸਿੰਘ, ਪੰਜਾਬੀ ਯੂਨੀਵਰਸਿਟੀ, ਪਟਿਆਲਾ। ਪਹਿਲੀ ਐਡੀਸ਼ਨ ਨਵੰਬਰ 2009, ਪੰਨਾ 107-111)
ਭਾਈ ਹਰੀ ਸਿੰਘ ਜੀ, ਇਸ ਗੁਰ ਨਿੰਦਾ ਭਰਭੂਰ ਕਿਤਾਬ ਨੂੰ ਪ੍ਰੜਨ ਉਪ੍ਰੰਤ ਅਸੀਸਾਂ ਦੇਣ ਅਤੇ ਪ੍ਰਸੰਸਾ ਪੱਤਰ ਲਿਖਣ ਵਾਲਿਆਂ ਵਿਚ ਆਪ ਵੀ ਸ਼ਾਮਲ ਹੋ। ਆਪ ਜੀ ਲਿਖਦੇ ਹੋ, “ਦਾਸ ਨੂੰ ਇਹ ਜਾਣ ਕੇ ਅਤਿ ਪ੍ਰਸੰਨਤਾ ਹੋਈ ਹੈ ਕਿ ਪੰਥ ਦੇ ਮਹਾਨ ਵਿਦਵਾਨ, ਮਾਨਯੋਗ ਡਾ. ਹਰਭਜਨ ਸਿੰਘ ਦੇਹਰਾਦੂਨ ਵਾਲਿਆਂ ਨੇ ਕਲਗੀਧਰ ਪਿਤਾ ਸ੍ਰੀ ਗੁਰੂ ਗਬਿੰਦ ਸਿੰਘ ਜੀ ਦੀ ਮਹਾਨ ਕ੍ਰਿਤ ਸ੍ਰੀ ਦਸਮ ਗ੍ਰੰਥ ਸਾਹਿਬ ਪ੍ਰਤੀ ਕੀਤੇ ਜਾ ਰਹੇ ਕੂੜ ਪ੍ਰਚਾਰ ਨੂੰ ਠੱਲ੍ਹ ਪਾਉਣ ਲਈ ‘ਸ਼੍ਰੀ ਦਸਮ ਗ੍ਰੰਥ ਸਾਹਿਬ ਕਰਤਾ ਸੰਬੰਧੀ ਵਿਵਾਦ ਦੀ ਪੁਨਰ-ਸਮੀਖਿਆ’ ਪੁਸਤਕ ਲਿਖ ਕੇ ਖਾਸਲਾ ਪੰਥ ਦੀ ਮਹਾਨ ਸੇਵਾ ਕੀਤੀ ਹੈ। ਇਸ ਕਰਕੇ ਦਾਸ ਉਨ੍ਹਾਂ ਦੀ ਚੜ੍ਹਦੀ ਕਲਾ ਲਈ ਅਕਾਲ ਪੁਰਖ ਦੇ ਚਰਨਾਂ ਵਿਚ ਬੇਨਤੀ ਕਰਦਾ ਹੈ ਅਤੇ ਉਨ੍ਹਾਂ ਦੀ ਇਸ ਪੁਸਤਕ ਨੂੰ ਸਿੱਖ ਸੰਗਤਾਂ ਤੱਕ ਪਹੁੰਚਦੀ ਕਰਨ ਲਈ ਪੂਰਾ ਤਤਪਰ ਰਹੇਗਾ”
ਭਈ ਹਰੀ ਸਿੰਘ ਜੀ, ਗੁਰੂ ਗੋਬਿੰਦ ਸਿੰਘ ਜੀ ਨੂੰ ਇਕ ਵੇਸਵਾ ਦੇ ਘਰ ਜਾਣ ਅਤੇ ਉਸ ਤੋਂ ਮਾਫੀ ਮੰਗਣ ਬਾਰੇ ਲਿਖਣ ਵਾਲੀ ਕਿਤਾਬ ਨੂੰ ਪ੍ਰਸੰਸਾ ਪੱਤਰ ਦੇਣ ਕਰਕੇ, ਆਪ ਜੀ ਦੇਸ਼-ਵਿਦੇਸ਼ ਦੀਆਂ ਸੰਗਤਾ ਨੂੰ ਆਪਣਾ ਲਿਖਤੀ ਰੂਪ ਵਿੱਚ ਸਪੱਸ਼ਟੀਕਰਨ ਦਿਓ। ਇਸ ਦੇ ਨਾਲ ਹੀ ਦੇਸ਼-ਵਿਦੇਸ਼ ਦੀਆਂ ਜਾਗਰੂਕ ਸਿੱਖ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਜਦੋਂ ਤੀਕ ਭਾਈ ਹਰੀ ਸਿੰਘ ਰੰਧਾਵਾ ਆਪਣਾ ਸਪੱਸ਼ਟੀਕਰਨ ਕਰਨ ਦੇ ਕੇ ਖਿਮਾਂ ਜਾਚਨਾ ਨਹੀਂ ਕਰਦਾ, ਉਦੋਂ ਤੀਕ ਇਸ ਨੂੰ ਕਿਸੇ ਵੀ ਧਾਰਮਿਕ ਸਟੇਜ ਤੋਂ ਕਥਾ ਨਾਂ ਕਰਨ ਦਿੱਤੀ ਜਾਵੇ।
ਗੁਰੂ ਪਥ ਦੇ ਦਾਸ : ਭਾਈ ਅਵਤਾਰ ਸਿੰਘ ਮਿਸ਼ਨਰੀ, ਭਾਈ ਕੁਲਵੰਤ ਸਿੰਘ ਮਿਸ਼ਨਰੀ, ਡਾ:ਗੁਰਮੀਤ ਸਿੰਘ ਬਰਸਾਲ, ਪੋ ਮੱਖਣ ਸਿੰਘ, ਭਾਈ ਸਰਵਜੀਤ ਸਿੰਘ.


(13/05/10)
ਤੱਤ ਗੁਰਮਤਿ ਪਰਿਵਾਰ

ਸਤਿਕਾਰਯੋਗ ਸੰਪਾਦਕੀ ਮੰਡਲ,
ਅਦਾਰਾ ਸਿੱਖ ਮਾਰਗ
ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਹਿ॥
ਇਸ ਹਫਤੇ ਦੇ ਲੇਖਾਂ ਵਿੱਚ ਅਸੀਂ ਆਪ ਜੀ ਵਲੋਂ ਦਿਤੇ ‘ਏਕਤਾ ਸੱਦੇ’ ਦਾ ਸੁਆਗਤ ਅਤੇ ਹਿਮਾਇਤ ਕਰਦੇ ਹਾਂ। ਆਪ ਜੀ ਵਲੋਂ ਮੰਗੇ ਗਏ ਸਾਰੇ ਪ੍ਰਣ ਜ਼ਰੂਰੀ ਹਨ ਅਤੇ ਪਰਿਵਾਰ ਇਹਨਾਂ ਨਾਲ ਸਹਿਮਤ ਹੈ। ਅਸੀਂ ਆਪ ਜੀ ਨੂੰ ਇਸ ਉਦਮ ਵਿੱਚ ਹਰ ਸੰਭਵ ਹਾਂ-ਪੱਖੀ ਸਹਿਯੋਗ ਦਾ ਆਸ਼ਵਾਸਨ ਦਿੰਦੇ ਹਾਂ।
ਆਸ ਹੈ ਆਪ ਜੀ ਦਾ ਇਹ ਉਦਮ ਜਲਦ ਹੀ ਕੁੱਝ ਲਾਹੇਵੰਦ ਨਤੀਜੇ ਸਾਹਮਣੇ ਲਿਆਏਗਾ। ਆਪ ਜੀ ਦੀ ਹੀ ਵੈਬਸਾਈਟ `ਤੇ ਹੀ ਪ੍ਰੋ. ਦਰਸ਼ਨ ਸਿੰਘ ਜੀ ਵਲੋਂ ਦਿਤੇ ਗਏ ‘ਏਕਤਾ ਸੱਦੇ’ ਬਾਰੇ ਵੀ ਵਿਚਾਰ ਕਰ ਲੈਣੀ ਜੀ। ਉਹਨਾਂ ਦੇ ਇਸ ਸੱਦੇ ਵਿੱਚ ਖਾਸ ਧਿਆਨਦੇਣ ਯੋਗ ਪੱਖ ਇਹ ਹੈ ਕਿ ਉਹਨਾਂ ਨੇ ਪਹਿਲੀ ਵਾਰ ਰਹਿਤ ਮਰਿਯਾਦਾ ਵਿਚਲੇ ਗੁਰਮਤਿ ਵਿਰੋਧੀ ਨੁਕਤਿਆਂ ਨੂੰ ਇੰਨ-ਬਿੰਨ ਮੰਨਣ ਦੀ ‘ਗੈਰ-ਸਿਧਾਂਤਕ’ ਸ਼ਰਤ ਇਸ ਸੱਦੇ ਵਿਚਲੇ ਪ੍ਰਣ ਪੱਤਰ ਵਿੱਚ ਨਹੀਂ ਰੱਖੀ, ਜੋ ਗੱਲ ਬਹੁਤ ਹੀ ਸਲਾਹੁਣਯੋਗ ਹੈ। ਆਸ ਹੈ ਉਹ ਭਵਿੱਖ ਵਿੱਚ ਇਸ ਬਾਰੇ ਖੁੱਲ ਕੇ ਵੀ ਨਿਰਣਾ ਲੈ ਸਕਣਗੇ।
ਪਰਿਵਾਰ ਦੇ ਵਿਚਾਰ ਅਨੁਸਾਰ ਜੇ ਦੋਵੇਂ ਧਿਰਾਂ (ਆਪ ਜੀ ਅਤੇ ਦਰਸ਼ਨ ਸਿੰਘ ਜੀ) ਇਸ ਬਾਰੇ ਆਪਸ ਵਿੱਚ ਸਲਾਹ ਕਰਕੇ ਇਕੱਠੇ ਕਦਮ ਚੁੱਕ ਸਕੋ ਤਾਂ ਹੋਰ ਵੀ ਲਾਹੇਵੰਦ ਹੋਵੇਗਾ।
ਪਰਿਵਾਰ ਇਹਨਾਂ ਜਤਨਾਂ ਵਿੱਚ ਆਪ ਜੀ ਨੂੰ ਪੂਰਨ ਸਹਿਯੋਗ ਦਾ ਆਸ਼ਵਾਸਨ ਅਤੇ ਸਹਿਮਤੀ ਦਿੰਦਾ ਹੈ।
ਗੁਰ ਫਤਹਿ
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ।
ਪ੍ਰਿੰਸੀਪਲ ਨਰਿੰਦਰ ਸਿੰਘ ਜੀ ਜੰਮੂ ਅਤੇ ਤੱਤ ਗੁਰਮਤਿ ਪਰਿਵਾਰ ਦੇ ਸਮੂਹ ਮੈਂਬਰ
ਫਿਉਚਰ ਪੈਕ ਹਾਇਰ ਸੈਕੰਡਰੀ ਸਕੂਲ (ਨਜ਼ਦੀਕ ਏਅਰਪੋਰਟ)
ਅੱਪਰ ਗਾਡੀਗੜ
ਜੰਮੂ (ਜੰਮੂ ਅਤੇ ਕਾਸ਼ਮੀਰ)


(13/05/10)
ਜਗਤਾਰ ਸਿੰਘ ਜਾਚਕ

ਸ਼੍ਰੋਮਣੀ ਕਮੇਟੀ ‘ਲੋਹਗੜ੍ਹ’ ਨੇੜੇ ਨਵਾਂ ਕਿਲਾ ਉਸਾਰ ਕੇ ਕੌਮੀ ਪੈਸਾ ਬਰਬਾਦ ਨਾ ਕਰੇ।
ਹਿਮਾਚਲ ਪ੍ਰਦੇਸ਼ ਦੇ ਇਤਿਹਾਸਕ ਅਸਥਾਨ ਗੁਰਦੁਆਰਾ ਪਉਂਟਾ ਸਾਹਿਬ ਦੇ ਖੇਤਰ ਵਿੱਚ ਸਥਿੱਤ ਸਢੌਰੇ ਤੋਂ 20 ਕਿਲੋਮੀਟਰ ਦੂਰ ਸੋਮ ਨਦੀ ਦੇ ਕੰਢੇ ਪਿੰਡ ਪੰਮੂ ਅਤੇ ਡਸਕਾ ਦੀਆਂ ਵਿਚਕਾਰਲੀਆਂ ਪਹਾੜੀਆਂ ਦੇ ਦਰਮਿਆਨ ਕਿਲਾ ਲੋਹਗੜ੍ਹ ਉਹ ਇਤਿਹਾਸਕ ਅਸਥਾਨ ਹੈ, ਜਿਸ ਨੂੰ ਸਿੱਖ ਕੌਮ ਦੇ ਮਹਾਨ ਜਰਨੈਲ ਜਥੇਦਾਰ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਕਬਜ਼ੇ ਵਿੱਚ ਲੈ ਕੇ ਖ਼ਾਲਸੇ ਦੀ ਪਹਿਲੀ ਤੇ ਵਡਭਾਗੀ ਰਾਜਧਾਨੀ ਵਜੋਂ ਸਵਾਰਿਆ ਅਤੇ ਖ਼ਾਲਸਈ ਰਾਜ ਦਾ ਨਵਾਂ ਸਿੱਕਾ ਜਾਰੀ ਕਰਦਿਆਂ ਇਸ ਨੂੰ ਸੰਸਾਰ ਦਾ ਸ਼ਾਂਤੀ ਅਸਥਾਨ ਤੇ ਬੇਗਮਪੁਰਾ ਐਲਾਨਿਆ। ਗੁਰਦੁਆਰਾ ਪਉਂਟਾ ਸਾਹਿਬ ਦੀ ਕਮੇਟੀ ਕੌਮੀ ਸਨਮਾਨ ਦੀ ਹੱਕਦਾਰ ਹੈ, ਜਿਸ ਨੇ ਜਥੇਦਾਰ ਕਰਤਾਰ ਸਿੰਘ ਟੱਕਰ ਦੀ ਅਗਵਾਈ ਅਤੇ ਪ੍ਰਧਾਨ ਮੰਤਰੀ ਸ੍ਰ: ਮਨਮੋਹਨ ਸਿੰਘ ਦੀ ਸਹਾਇਤਾ ਨਾਲ ਲੋਹਗੜ੍ਹ ਦੇ ਸਥਾਨ ਨੂੰ ਕੇਂਦਰ ਸਰਕਾਰ ਦੇ ਜੰਗਲਾਤ ਮਹਿਕਮੇ ਪਾਸੋਂ ਪ੍ਰਾਪਤ ਕਰ ਲਿਆ ਹੈ। ਇਹ ਕੁੱਲ 8 ਹੈਕਟੇਅਰ ਰਕਬਾ ਹੈ, ਜਿਸ ਲਈ ਕਮੇਟੀ ਨੇ 5 ਲੱਖ 59 ਹਜ਼ਾਰ 369 ਰੁਪੈ ਤਾਰੇ ਹਨ।
ਇਸ ਲਈ ਚਾਹੀਦਾ ਤਾਂ ਇਹ ਸੀ ਕਿ ਸ਼੍ਰੋਮਣੀ ਕਮੇਟੀ ਕੇਂਦਰੀ ਸਰਕਾਰ ਦਾ ਧੰਨਵਾਦ ਕਰਦਿਆਂ ਜਥੇਦਾਰ ਕਰਤਾਰ ਸਿੰਘ ਟੱਕਰ ਤੇ ਉਨ੍ਹਾਂ ਦੇ ਸਾਥੀਆਂ ਦਾ ਵਿਸ਼ੇਸ਼ ਸਨਮਾਨ ਕਰਦੀ ਅਤੇ ਲੋਹਗੜ੍ਹ ਦੇ ਅਸਲੀ ਅਸਥਾਨ ਨੂੰ ਖ਼ਾਲਸੇ ਦੀ ਪਹਿਲੀ ਰਾਜਧਾਨੀ ਵਜੋਂ ਉਸਾਰਨ ਤੇ ਪ੍ਰਚਾਰਨ ਵਿੱਚ ਗੁਰਦੁਆਰਾ ਪਾਉਂਟਾ ਸਾਹਿਬ ਦੀ ਕਮੇਟੀ ਦੀ ਸਹਾਇਤਾ ਕਰਦੀ। ਪਰ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਬਿਆਨ ਪੜ੍ਹ ਕੇ ਹੈਰਾਨੀ ਹੋਈ ਹੈ ਕਿ ਉਹ ਲੋਹਗੜ੍ਹ ਨੂੰ ਗੁਰਦੁਆਰਾ ਪਉਂਟਾ ਸਾਹਿਬ ਦੇ ਨੇੜੇ ਕਹਿਣ ਦੀ ਥਾਂ ਹਿੰਦੂ ਤੀਰਥ ਕਪਾਲਮੋਚਨ ਦਾ ਨੇੜੇ ਦਸ ਰਿਹਾ ਹੈ। ਅਸਲੀ ਕਿਲੇ ਤੋਂ ਕੋਹਾਂ ਦੂਰ ਕੋਈ 10 ਏਕੜ ਨਵੀਂ ਜ਼ਮੀਨ ਖ਼ਰੀਦ ਕੇ ਨਵਾਂ ਕਿਲਾ ਉਸਾਰਨ ਦੀ ਗੱਲ ਕਰ ਰਿਹਾ ਹੈ। ਸ਼੍ਰੋਮਣੀ ਕਮੇਟੀ ਦਾ ਇਹ ਕਦਮ ਤਾਂ ਕੌਮੀ ਪੈਸੇ ਤੇ ਸ਼ਕਤੀ ਦੀ ਬਰਬਾਦੀ ਅਤੇ ਗੁਰੂ ਕੀ ਗੋਲਕ ਨੂੰ ਹੜੱਪਣ ਦਾ ਹੀ ਇੱਕ ਢੰਗ ਕਿਹਾ ਜਾ ਸਕਦਾ ਹੈ, ਹੋਰ ਕੁੱਝ ਨਹੀ।
ਸਿੱਖ ਜਥੇਬੰਦੀਆਂ ਨੂੰ ਚਾਹੀਦਾ ਹੈ ਕਿ ਸ਼੍ਰੋਮਣੀ ਕਮੇਟੀ ਦੀ ਇਸ ਖਾਊ ਤੇ ਉਜਾੜੂ ਯੋਜਨਾ ਦਾ ਵਿਰੋਧ ਕਰਦਿਆਂ ਮਜ਼ਬੂਰ ਕਰਨ ਕਿ ਉਹ ਕੋਈ ਹੋਰ ਜ਼ਮੀਨ ਖ਼ਰੀਦ ਕੇ ਨਵਾਂ ਕਿਲਾ ਉਸਾਰਨ ਦੀ ਥਾਂ ਗੁਰਦੁਆਰਾ ਪਾਉਂਟਾ ਸਾਹਿਬ ਦੀ ਸਥਾਨਕ ਕਮੇਟੀ ਨਾਲ ਮਿਲ ਕੇ ਲੋਹਗੜ੍ਹ ਦੇ ਅਸਲੀ ਅਸਥਾਨ ਨੂੰ ਖ਼ਾਲਸੇ ਦੀ ਪਹਿਲੀ ਰਾਜਧਾਨੀ ਵਜੋਂ ਉਸਾਰਨ ਤੇ ਪ੍ਰਚਾਰਨ ਲਈ ਯਤਨ ਕਰਨ। ਤਾਂ ਜੋ ਕੌਮੀ ਵਿਰਸਾ ਵੀ ਸੰਭਾਲਿਆ ਜਾਵੇ ਅਤੇ ਕੌਮੀ ਪੈਸਾ ਵੀ ਬਦਬਾਦ ਨਾ ਹੋਵੇ। ਕਿਉਂਕਿ, ਜਦੋਂ ਅਸਲੀ ਜਗ੍ਹਾ ਪ੍ਰਾਪਤ ਹੋ ਗਈ ਹੈ ਤਾਂ ਫਿਰ ਨਕਲੀ ਕਿਲਾ ਉਸਾਰ ਕੇ ਕੌਮੀ ਖਜ਼ਾਨਾ ਕਿਉਂ ਲੁਟਾਇਆ ਜਾਵੇ।
ਗੁਰੂ ਪੰਥ ਦਾ ਪਹਿਰੇਦਾਰ: ਜਗਤਾਰ ਸਿੰਘ ਜਾਚਕ, ਚੇਅਰਮੈਨ ਧਰਮ ਪ੍ਰਚਾਰ ਵਿੰਗ ਸ਼੍ਰੋਮਣੀ ਅਕਾਲੀ ਦਲ (ਯੂ. ਕੇ.) ਮਿਤੀ 12-05-2010. ਨਿਊਯਾਰਕ ਫੋਨ 001-631-592-4335


(13/05/10)
ਕਿਰਪਾਲ ਸਿੰਘ ਬਠਿੰਡਾ

ਗੁਰੂ ਸਾਹਿਬ ਨੇ ਸਾਨੂੰ ਦੂਸਰੇ ਦਾ ਦਿਲ ਦੁਖਾਉਣ ਜਾਂ ਨਿੰਦਾ ਕਰਨ ਤੋਂ ਰੋਕਿਆ ਹੈ, ਸੱਚ ਬੋਲਣ ਤੋਂ ਨਹੀਂ।
ਮੱਕੜ ਸਾਹਿਬ ਵਲੋਂ ਸਾਰਾ ਇਤਿਹਾਸ ਸੋਧ ਕੇ ਲਿਖੇ ਜਾਣ ਦਾ ਬਿਆਨ ਸਾਲਾਘਾਯੋਗ, ਪਰ ਸੋਧ ਗੁਰਬਾਣੀ, ਭਾਈ ਗੁਰਦਾਸ ਜੀ ਅਤੇ ਭਾਈ ਨੰਦ ਲਾਲ ਸਿੰਘ ਜੀ ਦੀ ਰਚਨਾ ਤੋ ਸੇਧ ਲੈ ਕੇ ਕੀਤੀ ਜਾਵੇ ਨਾ ਕਿ ਪ੍ਰਚਲਤ ਵਿਗੜੇ ਹੋਏ ਇਤਿਹਾਸ ਤੇ ਸਹੀ ਪਾਈ ਜਾਵੇ: ਗਿਆਨੀ ਹਰਿੰਦਰ ਸਿੰਘ ਅਲਵਰ
ਬਠਿੰਡਾ, 13 ਮਈ (ਕਿਰਪਾਲ ਸਿੰਘ) ਗੁਰੂ ਸਾਹਿਬ ਨੇ ਸਾਨੂੰ ਦੂਸਰੇ ਦਾ ਦਿਲ ਦੁਖਾਉਣ ਜਾਂ ਨਿੰਦਾ ਕਰਨ ਤੋਂ ਰੋਕਿਆ ਹੈ, ਸੱਚ ਬੋਲਣ ਤੋਂ ਨਹੀਂ। ਪਰ ਅੱਜ ਕੱਲ ਨਿੰਦਾ ਅਤੇ ਸੱਚ ਬੋਲਣ ਨੂੰ ਇਤਨਾ ਰਲ ਗੱਡ ਕਰ ਦਿੱਤਾ ਹੈ ਕਿ ਸੱਚ ਬੋਲਣ ਨੂੰ ਹੀ ਕਿਹਾ ਜਾ ਰਿਹਾ ਹੈ ਕਿ ਇਹ ਨਿੰਦਾ ਕਰ ਰਿਹਾ ਹੈ, ਇਤਿਹਾਸ ਵਿਗਾੜ ਰਿਹਾ ਹੈ ਕਿਸੇ ਦੀ ਸ਼ਰਧਾ ਤੋੜ ਕੇ ਦਿਲ ਦੁਖਾ ਰਿਹਾ ਹੈ। ਇਹ ਸ਼ਬਦ ਪ੍ਰਸਿੱਧ ਕਥਾਵਾਚਕ ਗਿਆਨੀ ਹਰਿੰਦਰ ਸਿੰਘ ਅਲਵਰ ਨੇ ਗੁਰਦੁਆਰਾ ਬੰਗਲਾ ਸਾਹਿਬ ਨਵੀ ਦਿੱਲੀ ਤੋਂ ਕਥਾ ਕਰਦਿਆਂ, ਅੱਜ ਕਹੇ ਜਿਸ ਦਾ ਸਿੱਧ ਪ੍ਰਸਾਰਣ ਚੜ੍ਹਦੀ ਕਲਾ ਟਾਈਮ ਟੀ. ਵੀ ਤੋਂ ਹੋ ਰਿਹਾ ਸੀ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਜਿੱਥੇ ਸਾਨੂੰ ਕਿਸੇ ਦੀ ਨਿੰਦਾ ਕਰਨ ਜਾਂ ਕਿਸੇ ਦਾ ਦਿਲ ਦਖਾਉਣ ਤੋਂ ਰੋਕਿਆ ਹੈ ਉਥੇ ਝੂਠ ਬੋਲਣ ਤੋਂ ਵੀ ਰੋਕਿਆ ਹੈ ਅਤੇ ਹਮੇਸ਼ਾਂ ਸੱਚ ਬੋਲਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਸਿੱਖ ਦੀ ਸ਼ਰਧਾ ਸਿਰਫ ਗੁਰੂ ਉਪਦੇਸ਼ `ਤੇ ਹੀ ਹੋਣੀ ਚਾਹੀਦੀ ਹੈ, ਨਾ ਕਿ ਹੋਰ ਬਾਹਰੀ ਬਣੀਆਂ ਧਾਰਨਾਵਾਂ `ਤੇ। ਜੇ ਗੁਰੂ ਉਪਦੇਸ਼ਾਂ ਸਬੰਧੀ ਸੱਚ ਬੋਲਣ ਨਾਲ ਕਿਸੇ ਦੀ ਸ਼ਰਧਾ ਟੁੱਟਦੀ ਹੈ ਕਿਸੇ ਦਾ ਦਿਲ ਦੁਖਦਾ ਹੈ ਤਾਂ ਇਸ ਦਾ ਮਤਲਬ ਇਹ ਨਹੀ ਕਿ ਸੱਚ ਨਾ ਬੋਲਿਆ ਜਾਵੇ। ਗਿਆਨੀ ਅਲਵਰ ਨੇ ਕਿਹਾ ਕਿ ਗੁਰੂ ਘਰ ਦੇ ਪ੍ਰਚਾਰਕ ਨੇ ਗੁਰਬਾਣੀ ਦੇ ਸੱਚ ਦਾ ਪ੍ਰਚਾਰ ਕਰਨਾ ਹੈ, ਸੱਚ ਬੋਲਣ ਨਾਲ ਜੇ ਕਿਸੇ ਦੀ ਸ਼ਰਧਾ ਟੁੱਟਦੀ ਹੈ ਜਾਂ ਦਿਲ ਦੁੱਖਦਾ ਹੈ ਤਾਂ ਕੀ ਕੀਤਾ ਜਾ ਸਕਦਾ ਹੈ? ਕਿਸੇ ਦੀ ਸ਼ਰਧਾ ਟੁੱਟਣ ਜਾ ਦਿਲ ਦੁਖਣ ਦੇ ਡਰੋਂ ਪ੍ਰਚਾਰਕ ਨੂੰ ਝੂਠ ਨਹੀਂ ਬੋਲਣਾ ਚਾਹੀਦਾ, ਜੇ ਕਿਸੇ ਦੀ ਸ਼ਰਧਾ ਟੁੱਟਦੀ ਹੈ ਤਾ ਟੁੱਟਣ ਦਿਉ, ਦਿਲ ਦੁੱਖਦਾ ਹੈ ਤਾ ਦੁੱਖਣ ਦਿਉ। ਉਨ੍ਹਾਂ ਗੁਰਬਾਣੀ ਚੋਂ ਉਦਾਹਰਣਾਂ ਦਿੰਦੇ ਹੋਏ ਦੱਸਿਆ ਕਿ ਗੁਰੂ ਨਾਨਕ ਸਾਹਿਬ ਵਲੋਂ ਜਨੇਊ ਪਾਉਣ ਤੋਂ ਨਾਂਹ ਕਰਨ, ਮੰਦਰ ਜਾ ਕੇ ਆਰਤੀ ਦਾ ਖੰਡਨ ਕਰਨ ਅਤੇ ਮਸਜਿਦ ਜਾ ਕੇ ਨਵਾਜ਼ ਪੜ੍ਹਨ ਵਾਲਿਆਂ ਦੇ ਮਨ ਦੀ ਅੰਦਰਲੀ ਦੌੜਭੱਜ ਦਾ ਵਰਣਨ ਕਰਨ ਨਾਲ ਕਿਸੇ ਦੀ ਤਾਂ ਸ਼ਰਧਾ ਟੁੱਟੀ ਹੋਵੇਗੀ, ਕਈਆਂ ਦੇ ਦਿਲ ਵੀ ਦੁੱਖੇ ਹੋਣਗੇ। ਸਿੱਖ ਹਰ ਰੋਜ ਆਸਾ ਦੀ ਵਾਰ ਦਾ ਕੀਰਤਨ ਕਰਦਾ ਅਤੇ ਸੁਣਦਾ ਹੈ ਜਿਸ ਵਿੱਚ ਪੜ੍ਹਿਆ ਜਾਂਦਾ ਹੈ “ਮਾਣਸ ਖਾਣੇ ਕਰਹਿ ਨਿਵਾਜ॥ ਛੁਰੀ ਵਗਾਇਨਿ ਤਿਨ ਗਲਿ ਤਾਗ॥ ਤਿਨ ਘਰਿ ਬ੍ਰਹਮਣ ਪੂਰਹਿ ਨਾਦ॥ ਉਨ੍ਹਾਂ ਵੀ ਆਵਹਿ ਓਈ ਸਾਦ॥” ਤਾਂ ਕੀ ਇਹ ਸ਼ਬਦ ਉਚਾਰਣ ਵਾਲੇ ਗੁਰੂ ਸਾਹਿਬ ਅਤੇ ਪੜ੍ਹਨ ਸੁਣਨ ਵਾਲੇ ਸਿੱਖ ਕਿਸੇ ਦੀ ਸ਼ਰਧਾ ਤੋੜ ਰਹੇ ਹਨ, ਜਾਂ ਕਿਸੇ ਦੀ ਨਿੰਦਾ ਕਰ ਰਹੇ ਹਨ ਜਾਂ ਦਿਲ ਦੁਖਾ ਰਹੇ ਹਨ। ਜਾਂ ਕਿਸੇ ਵਿਅਕਤੀ ਦੇ ਅੰਦਰਲੇ ਪਾਖੰਡ ਨੂੰ ਉਜਾਗਰ ਕਰਕੇ ਉਸ ਦਾ ਜੀਵਨ ਸੁਧਾਰਿਆ ਜਾ ਰਿਹਾ ਹੈ।
ਸ੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਵਲੋਂ ਪਿਛਲੇ ਦਿਨੀ ਦਿੱਤਾ ਬਿਆਨ, ਜਿਸ ਵਿੱਚ ਉਨ੍ਹਾਂ ਵਿਗਾੜੇ ਗਏ ਗੁਰੂ ਇਤਿਹਾਸ ਨੂੰ ਸੋਧਨ ਦੀ ਲੋੜ ਮਹਿਸੂਸ ਕਰਦੇ ਹੋਏ, ਸਮੁੱਚੇ ਸਿੱਖ ਅਤੇ ਗੁਰੂ ਇਤਿਹਾਸ ਦੀ ਪੜਚੋਲ ਕਰਕੇ ਗੁਰਬਾਣੀ ਅਨੁਸਾਰ ਇਸ ਨੂੰ ਮੁੜ ਤੋ ਲਿਖਵਾਏ ਜਾਣ ਦੀ ਗੱਲ ਕੀਤੀ ਹੈ, ਦੀ ਸ਼ਲਾਘਾ ਕਰਦੇ ਹੋਏ ਗਿਆਨੀ ਅਲਵਰ ਨੇ ਕਿਹਾ ਪਰ ਇਹ ਨਿਰੋਲ ਬਿਆਨਾਂ ਤੱਕ ਸੀਮਿਤ ਨਾ ਰਹੇ ਇਸ ਨੂੰ ਅਮਲੀ ਰੂਪ ਵੀ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਇਤਿਹਾਸ ਉਹ ਹੀ ਸੱਚ ਹੈ ਜਿਸ ਦੀ ਗਵਾਹੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਤੇ ਭਾਈ ਗੁਰਦਾਸ ਜੀ, ਭਾਈ ਨੰਦ ਲਾਲ ਜੀ ਦੀ ਰਚਨਾ ਚੋਂ ਮਿਲਦੀ ਹੈ, ਵਰਨਾ ਇਸ ਨੂੰ ਪੂਰਾ ਸੱਚ ਨਹੀਂ ਮੰਨਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਹੁਣ ਤੱਕ ਅਸੀਂ ਸੁਣਦੇ ਤਾਂ ਇਹ ਹੀ ਆਏ ਹਾਂ ਕਿ ਜਦੋਂ ਗੁਰੂ ਅਰਜਨ ਦੇਵ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਨ ਲੱਗੇ ਤਾਂ ਬਾਬਾ ਮੋਹਨ ਜੀ ਕੋਲ ਪੋਥੀਆਂ ਲੈਣ ਗਏ ਪਰ ਬਾਬਾ ਮੋਹਨ ਜੀ ਚੁਬਾਰੇ `ਤੇ ਚੜ੍ਹ ਗਏ ਅਤੇ ਪੋਥੀਆਂ ਨਾ ਦਿੱਤੀਆਂ। ਪਰ ਜਦੋ ਭਾਈ ਗੁਰਦਾਸ ਜੀ ਦੀ ਵਾਰ ਪੜ੍ਹਦੇ ਹਾਂ “ਮੋਹਨ ਕਮਲਾ ਹੋਇਆ, ਮੋਹਰੀ ਚੁਬਾਰਾ ਮਨਾਇਆ” ਭਾਵ ਬਾਬਾ ਮੋਹਨ ਤਾ ਕਮਲਾ ਹੋ ਗਿਆ ਉਹ ਚੁਬਾਰੇ ਤੇ ਚੜ੍ਹਿਆ ਹੀ ਨਹੀਂ, ਚੁਬਾਰੇ `ਤੇ ਤਾਂ ਬਾਬਾ ਮੋਹਰੀ ਜੀ ਗਏ ਸਨ। ਬਾਬਾ ਸੁੰਦਰ ਜੀ ਰਾਮਕਲੀ ਸਦ ਵਿੱਚ ਲਿਖ ਰਹੇ ਹਨ “ਮੋਹਰੀ ਪੁਤੁ ਸਨਮੁਖ ਹੋਇਆ, ਰਾਮਦਾਸੈ ਪੈਰੀ ਪਾਇ ਜੀਉ”। ਤਾਂ ਜਿਹੜਾ ਬਾਬਾ ਮੋਹਰੀ ਜੀ ਗੁਰੂ ਅਮਰਦਾਸ ਜੀ ਦੇ ਕਹਿਣ `ਤੇ ਗੁਰੂ ਰਾਮਦਾਸ ਜੀ ਦੇ ਚਰਨੀ ਲੱਗ ਹੀ ਗਿਆ ਸੀ, ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਉਹ ਗੁਰੂ ਅਰਜਨ ਦੇਵ ਜੀ ਨੂ ੰਪੋਥੀਆਂ ਦੇਣ ਤੋਂ ਨਾ ਕਰ ਦੇਵੇ। ਗਿਆਨੀ ਅਲਵਰ ਨੇ ਕਿਹਾ ਕਿ ਜੇ ਇਤਿਹਾਸ ਸੋਧਨ ਦੀ ਗੱਲ ਕੀਤੀ ਜਾਂਦੀ ਹੈ ਤਾ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਸਦ ਬਾਣੀ ਅਤੇ ਭਾਈ ਗੁਰਦਾਸ ਜੀ ਦੀ ਵਾਰ ਤੋਂ ਸੇਧ ਲੈ ਕੇ ਕੀਤੀ ਜਾਵੇ ਕਿਉਂਕਿ ਇਹ ਗੁਰੂ ਸਾਹਿਬ ਦੇ ਪ੍ਰਵਾਰਕ ਮੈਂਬਰ ਅਤੇ ਸਮਕਾਲੀ ਸਨ, ਨਾਂ ਕਿ ਉਨ੍ਹਾਂ ਤੋ ਕਾਫੀ ਸਮਾਂ ਪਿਛੋਂ ਹੋਏ ਕਵੀ ਸੰਤੋਖ ਸਿੰਘ ਦੀ ਰਚਨਾਂ ਸੂਰਜ ਪ੍ਰਕਾਸ਼ ਆਨੁਸਾਰ।


(13/05/10)
ਗੁਰਿੰਦਰ ਸਿੰਘ ਕੋਟਕਪੂਰਾ

ਸਤਿਕਾਰ ਯੋਗ, ਵੀਰ ਮੱਖਣ ਸਿੰਘ ਜੀ ਮੇਰੇ ਵੱਲੋਂ 9 ਮਈ ਨੂੰ ਸਪੋਕਸਮੈਨ ਵਿਰੋਧੀਆਂ ਦੇ ਸ਼ੰਕਿਆਂ ਦਾ ਜਵਾਬ ਦੇਣ ਮੋਕੇ ਬੇਨਤੀ ਕੀਤੀ ਗਈ ਸੀ ਕਿ ਇਹ ਕਾਲਮ ਵੀ ਨਾਲ ਪੇਸਟ ਕਰ ਦਿਤਾ ਜਾਵੇ ਪਰ ਸ਼ਾਇਦ ਕਿਸੇ ਤਕਨੀਕੀ ਕਾਰਣ ਕਰਕੇ ਆਪ ਅਜਿਹਾ ਨਹੀਂ ਕਰ ਸਕੇ ਸੋ ਮੈਂ ਆਪਣਾ ਫਰਜ਼ ਸਮਝਦਿਆਂ ਇਸ ਟਾਈਪ ਕਰਕੇ ਭੇਜ ਰਿਹਾ ਹਾਂ ਕ੍ਰਿਪਾ ਕਰਕੇ ਸਿੱਖ ਮਾਰਗ `ਤੇ ਪਾ ਦੇਣਾ ਤਾਂ ਕਿ ਝੂਠੀ ਦੂਸ਼ਣਬਾਜ਼ੀ ਕਰਨ ਵਾਲੇ ਲੋਕਾਂ ਦੀ ਤਸੱਲੀ ਹੋ ਸਕੇ।

‘ਮੇਰੀ ਨਿੱਜੀ ਡਾਇਰੀ ਦੇ ਪੰਨੇ’
ਜੋਗਿੰਦਰ ਸਿੰਘ
‘ਪੁਜਾਰੀਵਾਦ’ ਅਤੇ ‘ਸਪੋਕਸਮੈਨ’ ਬਾਰੇ ਆਰ. ਐਸ. ਐਸ. ਤੇ ਸਿੱਖ ਸਿਆਸਤਦਾਨਾਂ ਦੀ ਸੋਚ ਇੱਕੋ ਜਿਹੀ ਕਿਉਂ ਹੋ ਗਈ ਏ?
ਹਾਈ ਕੋਰਟ ਵਿੱਚ, ਅਜੀਤ ਦੀ ਰਿਪੋਰਟ ਅਨੁਸਾਰ, ਜੋ ਕੁੱਝ ਸਰਕਾਰੀ ਵਕੀਲਾਂ ਨੇ ਕਿਹਾ, ਉਹ ਸ਼ਾਇਦ ਹੀ ਦੁਨੀਆਂ ਵਿੱਚ ਕਿਸੇ ਹੋਰ ਸਰਕਾਰੀ ਬੰਦੇ ਨੇ ਕਿਸੇ ਅਖ਼ਬਾਰ ਵੱਲੋਂ ਮੰਗੀ ਮਾਫ਼ੀ ਬਾਰੇ ਕਿਹਾ ਹੋਵੇ।
ਪਾਠਕ ਜਾਣਦੇ ਹਨ ਕਿ ‘ਸਪੋਕਸਮੈਨ’ ਦਾ ਸੱਭ ਤੋਂ ਵੱਡਾ ਮਿਸ਼ਨ ਜੇ ਕੋਈ ਹੈ ਤਾਂ ਇਹ ਹੈ ਕਿ ਬਾਬੇ ਨਾਨਕ ਵੱਲੋਂ ਗੁਰਬਾਣੀ ਦੇ ਰੂਪ ਵਿੱਚ ਜੋ ਸੁਨੇਹਾ ਦੁਨੀਆਂ ਦੇ ਹਰ ਇਨਸਾਨ ਲਈ ਦਿੱਤਾ ਗਿਆ ਸੀ ਤੇ ਜਿਸ ਨੂੰ ਅਸੀਂ ਰੁਮਾਲਿਆਂ ਵਿੱਚ ਲਪੇਟ ਕੇ, ਆਪਣੀਆਂ ਗੋਲਕਾਂ ਭਰਨ ਲਈ ਵਰਤਣ ਤੱਕ ਸੀਮਤ ਕਰ ਦਿੱਤਾ ਹੈ, ਉਸ ਨੂੰ ਪੂਰੀ ਤਰ੍ਹਾਂ ਨਿਸ਼ਕਾਮ ਹੋ ਕੇ, ਨਵੀਨਤਮ ਢੰਗਾਂ ਰਾਹੀਂ, ਦੁਨੀਆਂ ਦੇ ਹਰ ਬਸ਼ਰ ਤੱਕ ਪਹੁੰਚਾਉਣਾ ਹੈ। ਇਸ ਤੋਂ ਵੱਧ ਤਾਂ ਸਾਡਾ ਕੋਈ ਟੀਚਾ ਹੀ ਨਹੀਂ। ਨਾ ਸਾਨੂੰ ਦੌਲਤ ਚਾਹੀਦੀ ਹੈ (ਜੋ ਪ੍ਰਮਾਤਮਾ ਵੱਲੋਂ ਮਿਲੀ ਸੀ, ਉਹ ਵੀ ਇਸ ਕੰਮ ਲਈ ਅਰਪਣ ਕਰ ਦਿੱਤੀ ਹੈ), ਨਾ ਸਾਨੂੰ ਚੌਧਰ ਚਾਹੀਦੀ ਹੈ। ਨਾ ਸਾਨੂੰ ਅਹੁਦਿਆਂ ਦੀ ਭੁੱਖ ਹੈ ਤੇ ਨਾ ਕਿਸੇ ਹੋਰ ਸੰਸਾਰੀ ਸੁੱਖ ਦੀ।
ਮੈਂ ਸਮਝਦਾ ਹਾਂ, ਅਸੀਂ ਆਪਣੀਆਂ ਗੋਲਕਾਂ ਭਰਨ ਲਈ ਜਿਸ ਤਰ੍ਹਾਂ ਗੁਰਬਾਣੀ ਦੀ ਦੁਰਵਰਤੋਂ ਕਰ ਰਹੇ ਹਾਂ, ਉਹ ਇੱਕ ਬਹੁਤ ਵੱਡਾ ਪਾਪ ਕਰ ਰਹੇ ਹਾਂ ਤੇ ਇਸੇ ਲਈ ਦੁਨੀਆਂ ਦਾ ਸੱਭ ਤੋਂ ਅਮੀਰ ਖ਼ਜ਼ਾਨਾ (ਗੁਰਬਾਣੀ) ਸਾਡੇ ਕੋਲ ਹੋਣ ਦੇ ਬਾਵਜੂਦ, ਧਰਮ ਦੀ ਦੁਨੀਆਂ ਵਿੱਚ, ਸਾਡਾ ਨਾਂ ਵੀ ਕੋਈ ਨਹੀਂ ਲੈਂਦਾ। ਬਾਪ ਵੀ ਆਪਣੀ ਦੌਲਤ ਉੱਤੇ ਆਪ ਕਬਜ਼ਾ ਕਰ ਕੇ ਬੈਠ ਜਾਏ ਤੇ ਬੱਚਿਆਂ ਨੂੰ ਕੁੱਝ ਨਾ ਦੇਵੇ ਤਾਂ ਬੱਚੇ ਵੀ ਬਾਪ ਦੀ ਇੱਜ਼ਤ ਕਰਨੀ ਛੱਡ ਦੇਂਦੇ ਹਨ। ਅਸੀਂ ਆਪਣਾ ‘ਖ਼ਜ਼ਾਨਾ’ (ਗੁਰਬਾਣੀ) ਵੀ ਮਾਇਆ ਇਕੱਤਰ ਕਰਨ ਲਈ ਤੇ ਉਸ ਨੂੰ ਆਪਣੇ ਉੱਤੇ ਖ਼ਰਚ ਕਰਨ ਲਈ ਵਰਤ ਰਹੇ ਹਾਂ, ਤਾਂ ਫਿਰ ਦੁਨੀਆਂ ਸਾਡਾ ਮਾਣ- ਸਤਿਕਾਰ ਕਿਉਂ ਕਰੇਗੀ? ਸਾਡੇ ਧਰਮ ਬਾਰੇ ਕੋਈ ਸਾਡੇ ਕੋਲੋਂ ਸਵਾਲ ਪੁਛ ਲਵੇ ਤਾਂ ਅਸੀਂ ਡਾਂਗਾਂ, ਕ੍ਰਿਪਾਨਾਂ ਕੱਢ ਲੈਂਦੇ ਹਾਂ ਪਰ ਜਵਾਬ ਬਿਲਕੁਲ ਨਹੀਂ ਦੇਂਦੇ। ਇਹ ਹਾਲਤ ਅਸੀਂ ਬਦਲਣਾ ਚਾਹੁੰਦੇ ਹਾਂ। ਇਸੇ ਲਈ ਆਪਣਾ ਟੀਚਾ ਹੀ ਇਹ ਬਣਾਇਆ ਏ ਕਿ ਗੁਰਬਾਣੀ ਨੂੰ ਰੁਮਾਲਿਆਂ `ਚੋਂ ਕੱਢ ਕੇ, ਨਵੇਂ ਯੁਗ ਦੇ ਸਾਧਨਾਂ ਰਾਹੀਂ, ਦੁਨੀਆਂ ਦੇ ਹਰ ਮਨੁੱਖ ਤੱਕ ਇਸ ਨੂੰ ਪਹੁੰਚਾਇਆ ਜਾਏ।
ਪਰ ਮੇਰੇ ਉੱਤੇ ਹੀ ਇਹ ਇਲਜ਼ਾਮ ਲਾ ਦਿੱਤਾ ਗਿਆ ਹੈ ਕਿ ਮੈਂ ਤਾਂ ਗੁਰਬਾਣੀ ਉੱਤੇ ਕਿੰਤੂ ਪ੍ਰੰਤੂ ਕਰਦਾ ਹਾਂ। ‘ਦੁਸ਼ਮਣ ਬਾਤ ਕਰੇ ਅਨਹੋਣੀ’ ਦਾ ਅਰਥ ਹੁਣ ਪੂਰੀ ਤਰ੍ਹਾਂ ਸਮਝ ਆ ਗਿਆ ਹੈ। ਦੁਸ਼ਮਣ ਤੁਹਾਡੇ ਉੱਤੇ ਉਹ ਇਲਜ਼ਾਮ ਨਹੀਂ ਲਾਏਗਾ ਜੋ ਤੁਹਾਡੇ ਉੱਤੇ ਢੁਕਦਾ ਹੋਵੇ ਸਗੋਂ ਉਹ ਇਲਜ਼ਾਮ ਲਗਾਏਗਾ ਜੋ ਬਿਲਕੁਲ ਵੀ ਨਹੀਂ ਢੁਕਦਾ। ਜਿਹੜਾ ਗੁਰਬਾਣੀ ਨੂੰ ਸੱਭ ਤੋਂ ਵੱਧ ਪਿਆਰ ਕਰੇ, ਉਸ ਉੱਤੇ ਦੋਸ਼ ਲਾ ਦੇਣਗੇ ਕਿ ਇਹ ਗੁਰਬਾਣੀ ਦਾ ਵਿਰੋਧੀ ਹੈ। ਜਿਸ ਨੇ ਕਦੇ ਸ਼ਰਾਬ ਨੂੰ ਹੱਥ ਲਾ ਕੇ ਵੀ ਨਾ ਵੇਖਿਆ ਹੋਵੇ, ਉਸ ਬਾਰੇ ਕਹਿ ਦੇਣਗੇ ਕਿ ਇਹ ਤਾਂ ਪੱਕਾ ਸ਼ਰਾਬੀ ਹੈ। ਦੁਸ਼ਮਣ ਨੂੰ ਅਨਹੋਣੀ ਬਾਤ ਕਹੇ ਬਿਨਾਂ, ਚੈਨ ਹੀ ਨਹੀਂ ਆਉਂਦਾ।
ਸਾਡੇ 16 ਮਾਰਚ ਦੇ ਸੰਪਾਦਕੀ ਨੂੰ ਬਹਾਨਾ ਬਣਾਇਆ ਗਿਆ ਹੈ। ਮੈਂ ਕਈਆਂ ਨੂੰ ਪੁਛਿਆ ਹੈ ਕਿ ਉਸ ਵਿਚਲਾ ਕਿਹੜਾ ਲਫ਼ਜ਼ ਜਾਂ ਫ਼ਿਕਰਾ ਹੈ ਜੋ ਗੁਰਬਾਣੀ ਵਿੱਚ ਸਾਡੀ ਸ਼ਰਧਾ ਦੀ ਕਮੀ ਦਾ ਪ੍ਰਗਟਾਵਾ ਕਰਦਾ ਹੋਵੇ? ਕੋਈ ਵੀ ਮੈਨੂੰ ਨਹੀਂ ਦਸ ਸਕਿਆ। ਇਹ ਤਾਂ ‘ਨਾਨਕਸ਼ਾਹੀ ਕੈਲੰਡਰ’ ਵਿੱਚ ਕੀਤੀਆਂ ਗਈਆਂ ਗ਼ਲਤ ਤਬਦੀਲੀਆਂ ਵਿਰੁਧ ਰੋਸ ਪ੍ਰਗਟ ਕਰਨ ਲਈ ਲਿਖਿਆ ਗਿਆ ਸੀ। ਹਾਂ, ਇਸ ਵਿੱਚ ਇਹ ਜ਼ਰੂਰ ਲਿਖਿਆ ਸੀ ਕਿ ਨਿਰਮਲਿਆਂ ਅਤੇ ਉਦਾਸੀਆਂ ਨੇ, ਆਪਣੇ ਕਾਰਜ-ਕਾਲ ਦੌਰਾਨ ਜਿਹੜੀਆਂ ਪ੍ਰੰਪਰਾਵਾਂ, ਗੁਰੂਆਂ ਅਤੇ ਗੁਰਬਾਣੀ ਦੀ ਆਗਿਆ ਤੋਂ ਬਿਨਾਂ ਚਾਲੂ ਕੀਤੀਆਂ ਸਨ, ਉਨ੍ਹਾਂ ਬਾਰੇ ਵਿਚਾਰ, ਚਰਚਾ ਤੇ ਖੋਜ ਹੋਣੀ ਚਾਹੀਦੀ ਹੈ ਤਾਂ ਕਿ ਪੂਰਾ ਸੱਚ ਪਤਾ ਲੱਗ ਸਕੇ ਕਿ ਗੁਰੂਆਂ ਅਤੇ ਗੁਰਬਾਣੀ ਦੀ ਆਗਿਆ ਤੋ ਬਿਨਾਂ, ਇਹ ਪ੍ਰੰਪਰਾਵਾਂ ਸ਼ੁਰੂ ਕਿਸ ਮੰਤਵ ਨਾਲ ਕੀਤੀਆਂ ਗਈਆਂ ਸਨ। ਗੁਰਬਾਣੀ ਵਿੰਚ ‘ਰਲਾਵਟ’ ਜਾਂ ‘ਤਬਦੀਲੀ’ ਦੀ ਗੱਲ ਅਸੀਂ ਨਹੀਂ ਸੀ ਕੀਤੀ ਸਗੋਂ ਬੜੀ ਦੇਰ ਤੋਂ ਚਲਦੀ ਆ ਰਹੀ ਸੀ। ਜੇ ਪੂਰਾ ਵਿਸਥਾਰ ਇੱਕ ਥਾਂ `ਤੇ ਵੇਖਣਾ ਹੋਵੇ ਤਾਂ ਡਾ. ਗੁਰਸ਼ਰਨਜੀਤ ਸਿੰਘ ਦੀ ਪੁਸਤਕ ‘ਗੁਰੂ ਗ੍ਰੰਥ ਸਾਹਿਬ- ਪ੍ਰੰਪਰਾ ਅਤੇ ਇਤਿਹਾਸ’ ਦੇ ਪੰਜਵੇਂ ਭਾਗ ਅਰਥਾਤ 123 ਤੋਂ 160 ਪੰਨੇ ਧਿਆਨ ਨਾਲ ਪੜ੍ਹ ਲੈਣੇ ਚਾਹੀਦੇ ਹਨ। ਇਨ੍ਹਾਂ ਵਿੱਚ ਅਨੇਕਾਂ ਲੇਖਕਾਂ ਦੇ ਸ਼ੰਕੇ ਦਰਜ ਕੀਤੇ ਗਏ ਹਨ।
ਅਸੀਂ ਆਪਣੇ 16 ਮਾਰਚ ਦੇ ਸੰਪਾਦਕੀ ਵਿੱਚ ਇਨ੍ਹਾਂ `ਚੋਂ ਕਿਸੇ ਦਾ ਵੀ ਜ਼ਿਕਰ ਕੀਤੇ ਬਗ਼ੈਰ, ਕੇਵਲ ਇਹੀ ਲਿਖਿਆ ਸੀ ਕਿ ਨਿਰਮਲਿਆਂ ਤੇ ਉਦਾਸੀਆਂ ਦੇ ਦੌਰ ਵਿੱਚ ਜੇ ਕੋਈ ਛੇੜਛਾੜ ਹੋਈ ਵੀ ਹੈ ਤਾਂ ਇਸ ਬਾਰੇ ਵਿਚਾਰ, ਚਰਚਾ ਅਤੇ ਖੋਜ ਕੀਤੀ ਜਾਣੀ ਚਾਹੀਦੀ ਹੈ ਤਾਂਕਿ ਵਿਦਵਾਨਾਂ ਦੇ ਸ਼ੰਕੇ ਵੀ ਖ਼ਤਮ ਹੋ ਜਾਣ ਤੇ ਸਾਰੇ ਇੱਕ ਰਾਏ ਦੇ ਬਣ ਜਾਣ। ਜਿਸ ਨੂੰ ਆਪਣੇ ਘਰ ਨਾਲ ਪਿਆਰ ਹੁੰਦਾ ਹੈ, ਉੋਹੀ ਤਾਂ ਕਹਿੰਦਾ ਹੈ ਕਿ ਕਿਸੇ ਹਨੇਰੇ ਕੋਨੇ ਵਿੱਚ ਵੀ ਜੇ ਕੋਈ ਮਕੜੀ-ਜਾਲਾ ਲੱਗਾ ਹੋਇਆ ਹੋਵੇ ਤਾਂ ਉਸ ਨੂੰ ਉਤਾਰ ਸੁੱਟੋ। ਜਿਸ ਨੂੰ ਘਰ ਨਾਲ ਪਿਆਰ ਹੀ ਨਹੀਂ ਹੋਵੇਗਾ, ਉਹ ਕਿਉਂ ਜਾਲੇ ਲਾਹੁਣ ਦੀ ਸੋਚੇਗਾ? ਅਸੀਂ ਵੀ ਗੁਰਬਾਣੀ ਨਾਲ ਪਿਆਰ ਹੋਣ ਸਦਕਾ ਹੀ, ਚਾਹਿਆ ਸੀ ਕਿ ਵਿਦਵਾਨ ਜਿਹੜੇ ਸ਼ੰਕਿਆਂ ਦੀ ਚਰਚਾ ਕਰ ਰਹੇ ਹਨ (ਅਸੀਂ ਜਾਣ ਬੁੱਝ ਕੇ ਕਿਸੇ ਦਾ ਜ਼ਿਕਰ ਨਹੀਂ ਸੀ ਕੀਤਾ), ਉਨ੍ਹਾਂ ਬਾਰੇ ਵਿਚਾਰ, ਚਰਚਾ ਤੇ ਖੋਜ ਕੀਤੀ ਜਾਵੇ ਤਾਂਕਿ ਕਿਸੇ ਇੱਕ ਵੀ ਵਿਦਵਾਨ ਨੂੰ ‘ਗੁਰਬਾਣੀ’ ਅਤੇ ਗੁਰੂ ਗ੍ਰੰਥ ਸਾਹਿਬ ਬਾਰੇ ਕੋਈ ਸ਼ੰਕਾ ਨਾ ਰਹਿ ਜਾਏ। ਅਜਿਹੀ ਸੋਗ, ਗੁਰਬਾਣੀ ਨੂੰ ਪਿਆਰ ਕਰਨ ਵਾਲਿਆਂ ਦੇ ਮਨ ਦੀ ਹੀ ਸੋਚ ਹੁੰਦੀ ਹੈ ਜਾਂ ਗੁਰਬਾਣੀ ਨੂੰ ਨਾ ਮੰਨਣ ਵਾਲਿਆਂ ਦੀ? ਜੇ ਮੈਨੂੰ ਵੀ ਗੁਰਬਾਣੀ ਉੱਤੇ ਪੂਰੀ ਸ਼ਰਧਾ ਨਹੀਂ ਤਾਂ ਮੈਂ ਨਹੀਂ ਸਮਝਦਾ ਕਿ ਦੁਨੀਆਂ ਵਿੱਚ ਕੋਈ ਵੀ ਹੋਰ ਮਨੁੱਖ ਹੈ ਜਿਸ ਨੂੰ ਗੁਰਬਾਣੀ ਉੱਤੇ, ਮੇਰੇ ਨਾਲੋਂ ਜ਼ਿਆਦਾ ਸ਼ਰਧਾ ਹੋਵੇ। ਹਾਂ ਝੂਠੀ ਸ਼ਰਧਾ ਦਾ ਵਿਖਾਵਾ ਕਰਨ ਵਾਲੇ ਤਾਂ ਬਹੁਤ ਲੋਕ ਹਨ ਜੋ ਗੁਰਬਾਣੀ (ਗੁਰੂ ਗ੍ਰੰਥ ਸਾਹਿਬ) ਦੇ ਨਾਂ `ਤੇ, ਕਰੋੜਾਂ ਤੇ ਅਰਬਾਂ ਰੁਪਏ, ਗ਼ਰੀਬ ਲੋਕਾਂ ਕੋਲੋਂ (ਜਾਂ ਖੋਂਹਦੇ) ਰਹਿੰਦੇ ਹਨ ਤੇ ਸ਼ਾਹੀ ਠਾਠ ਵਾਲਾ ਜੀਵਨ ਬਸਰ ਕਰਦੇ ਹਨ। ਅਸੀਂ ਗੁਰਬਾਣੀ ਵੇਚਣ ਨੂੰ ਪਾਪ ਸਮਝਦੇ ਹਾਂ ਤੇ ਇਸ ਤੇ ਸੱਚੇ-ਸੁਨੇਹੇ ਦਾ ਪ੍ਰਚਾਰ, ਆਪਣੀ ਨੇਕ ਕਮਾਈ ਦੇ ਆਸਰੇ ਕਰਨ (ਅਤੇ ਨਿਸ਼ਕਾਮ ਹੋ ਕੇ ਕਰਨ) ਨੂੰ ਹੀ ਗੁਰਬਾਣੀ ਦਾ ਅਸਲ ਸਤਿਕਾਰ ਸਮਝਦੇ ਹਾਂ।
ਜਿਨ੍ਹਾਂ ਨੇ ਮੇਰੇ ਉੱਤੇ ਅਨਹੋਣਾ ਜਿਹਾ ਇਲਜ਼ਾਮ ਲਾਇਆ ਹੈ, ਉਨ੍ਹਾਂ ਨੂੰ ਜਾਣਦੇ ਹੋ? ਇੱਕ ਸੱਜਣ ‘ਹਵਨ’ ਕਰਦੇ ਹਨ ਪਰ ਆਪਣੇ ਆਪ ਨੂੰ ਕਹਿੰਦੇ ‘ਸਿੱਖ ਧਰਮ ਦੇ ਰਾਖੇ’ ਹਨ। ਸਾਰੇ ਹੀ ‘ਦਸਮ ਗ੍ਰੰਥ’ ਦੇ ਉਪਾਸ਼ਕ ਹਨ ਤੇ ਚਾਹੁੰਦੇ ਹਨ ਕਿ ਇਸ ‘ਗ੍ਰੰਥ’ ਦਾ ਪ੍ਰਕਾਸ਼ ਹਰ ਗੁਰਦਵਾਰੇ ਅੰਦਰ ਹੋ ਜਾਏ। ਅੱਜ ਵੀ ਜਿਥੇ ਕਿਤੇ ਇਸ ‘ਦਸਮ ਗ੍ਰੰਥ’ ਦਾ ਪ੍ਰਕਾਸ਼ ਹੁੰਦਾ ਹੈ, ਉਥੇ ਇਸ ਦੇ ‘ਅਖੰਡ ਪਾਠ’ ਦੇ ਪੈਸੇ, ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਨਾਲੋਂ ਜ਼ਿਆਦਾ ਲਏ ਜਾਂਦੇ ਹਨ ਤੇ ਸੰਗਤਾਂ ਨੂੰ ਦਸਿਆ ਜਾਂਦਾ ਹੈ ਕਿ ‘ਦਸਮ ਗ੍ਰੰਥ’ ਦੇ ਅਖੰਡ ਪਾਠ ਦਾ ਮਹਾਤਮ (ਲਾਭ) ਜ਼ਿਆਦਾ ਹੁੰਦਾ ਹੈ। ਆਰ. ਐਸ. ਐਸ. ਵਾਲੇ ਪੂਰੀ ਤਰ੍ਹਾਂ ਇਹਨਾਂ ਦੇ ਨਾਲ ਹਨ। ਸ਼੍ਰੋਮਣੀ ਕਮੇਟੀ ਵੱਲੋਂ ਪਿਛਲੇ ਕੁੱਝ ਸਮੇਂ ਵਿੱਚ ਛਾਪੀਆਂ ਗਈਆਂ ਕਿਤਾਬਾਂ ਪੜ੍ਹ ਕੇ ਵੇਖ ਲਉ। ਅਨੇਕਾਂ ਐਸੀਆਂ ਕਿਤਾਬਾਂ ਇਸ ਕਮੇਟੀ ਨੇ ਛਾਪ ਕੇ ਵੇਚਣੀਆਂ ਸ਼ੁਰੂ ਕਰ ਦਿੱਤੀਆਂ ਹਨ ਜੋ ਗੁਰਮਤਿ ਦੀ ਪੱਟੀ ਪੂਰੀ ਤਰ੍ਹਾਂ ਮੇਸ ਕੇ ਰੱਖ ਸਕਦੀਆਂ ਹਨ। ਇਨ੍ਹਾਂ ਵਿੱਚ ਹਾਕਮ ਲੋਕ ਮੇਰੇ ਨਾਲ ਇਸ ਗੱਲੋਂ ਔਖੇ ਹਨ ਕਿ ਮੈਂ ਅਕਾਲ ਤਖ਼ਤ ਦੇ ਪਜਾਰੀਆਂ ਅੱਗੇ ਪੇਸ਼ ਹੋਣ ਲਈ ਕਿਉਂ ਨਹੀਂ ਤਿਆਰ ਹੁੰਦਾ ਪਰ ਆਪ ਇਹ ਗੁਰੂ ਨਾਨਕ ਯੂਨੀਵਰਸਿਟੀ ਵਿੱਚ ‘ਸਤਿਗੁਰੂ ਰਾਮ ਸਿੰਘ’ ਦੀ ਚੇਅਰ ਵੀ ਕਾਇਮ ਕਰਦੇ ਹਨ, ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਾ ਮੰਨਣ ਵਾਲਿਆਂ ਦੇ ਵੀ ਯਾਂਰ-ਬੇਲੀ ਹਨ ਤੇ ਗੁਰਮਤਿ ਦੇ ਕੱਟੜ ਵਿਰੋਧੀ ਬਾਬਿਆਂ ਦੇ ਵੀ ਸ਼ਰਧਾਲੂ ਹਨ। ਇਨ੍ਹਾਂ ਵਿੱਚ ਇੱਕ ਜਲੰਧਰੀ ਅਖ਼ਬਾਰ ਵੀ ਸ਼ਾਮਲ ਹੈ ਜਿਸ ਦਾ ਐਡੀਟਰ ‘ਨਾਸਤਕ’ (ਰੱਬ ਨੂੰ ਨਾ ਮੰਨਣ ਵਾਲਾ) ਤਾਂ ਹੈ ਹੀ, ਨਾਲ ਹੀ ਉਹ ਗੁਰੂ ਗ੍ਰੰਥ ਸਾਹਿਬ ਦੇ ਪੱਕੇ ਸ਼ਰਧਾਲੂਆਂ ਨੂੰ ਬਦਨਾਮ ਕਰਨ ਲਈ ਨਕਲੀ ਅੱਗਾਂ ਲਾਉਣ ਵਿੱਚ ਵੀ ਮਾਹਰ ਹੈ। ਕਿਸੇ ਦੂਜੇ ਅਖ਼ਬਾਰ ਨੂੰ ਕੋਈ ਅੱਗ ਲੱਗੀ ਨਜ਼ਰ ਨਹੀਂ ਆ ਰਹੀ ਹੋਵੇ ਤਾਂ ਵੀ ਇਸ ਨੂੰ ਨਜ਼ਰ ਆ ਜਾਂਦੀ ਹੈ ਕਿਉਂਕਿ ਆਪਣੇ ਭਾੜੇ ਦੇ ਲੋਕਾਂ ਕੋਲੋਂ ਇਹ ਆਪ ਚੋਰੀ-ਚੋਰੀ ਅੱਗਾਂ ਲਵਾਉਂਦਾ ਹੈ ਜੋ ਇਸ ਤੋਂ ਬਿਨਾਂ ਹੋਰ ਕਿਸੇ ਨੂੰ ਨਜ਼ਰ ਨਹੀਂ ਆ ਸਕਦੀਆਂ? ਇਸੇ ਲਈ ਅਸੀਂ 30 ਮਾਰਚ ਦੇ ‘ਸਪੋਕਸਮੈਨ’ ਦੇ ਸੰਪਾਦਕੀ ਦਾ ਹੈਡਿੰਗ ਅਜੀਤ ਨੂੰ ਛੱਡ ਕੇ, ਬਾਕੀ ਸਾਰੇ ਅਖਬਾਰਾਂ ਨੂੰ, ਉਹ ਅੱਗ ਕਿਉਂ ਨਹੀਂ ਨਜ਼ਰ ਆ ਰਹੀ ਹੈ? ਈਰਖਾ ਕਾਰਨ, ਆਪਣੀ ਹੀ ਅੱਗ ਵਿੱਚ ਸੜਦੇ ਜਾ ਰਹੇ ਇਸ ਸਮਕਾਲੀ ਨੂੰ ਸਾਡੀ ਈਮਾਨਦਾਰੀ ਵਾਲੀ ਪੇਸ਼ਕਸ਼।”
ਸੋ ਇਹ ਉਹ ਲੋਕ ਹਨ ਜੋ ਸਾਡੇ ਉੱਤੇ ਅਣਹੋਣਾ, ਬੇਤੁਕਾ ਅਤੇ ਅਤਿ ਦਾ ਝੂਠਾ ਇਲਜ਼ਾਮ ਲਾ ਕੇ, ਕਾਨੂੰਨ ਦਾ ਡੰਡਾ, ਗ਼ਲਤ ਢੰਗ ਨਾਲ, ਸਾਡੇ ਵਿਰੁਧ ਵਰਤਣਾ ਚਾਹੁੰਦੇ ਹਨ ਤਾਂ ਕਿ ਅਸੀਂ ਇਨ੍ਹਾਂ ਦੀ ਈਨ ਮੰਨ ਜਾਈਏ। ਇਸ ਤੋਂ ਪਹਿਲਾਂ ਇਹਨਾਂ ਨੇ ਇਸ਼ਤਿਹਾਰ ਬੰਦ ਕਰ ਕੇ, ਸਾਡੇ ਦਫ਼ਤਰ ਤਬਾਹ ਕਰ ਕੇ, ਸਾਡੇ ਵਿਰੁਧ ‘ਹੁਕਮਨਾਮੇ’ ਤੇ ‘ਆਦੇਸ਼’ ਜਾਰੀ ਕਰ ਕੇ ਅਤੇ ਪੁਲਿਸ ਕੇਸ ਦਰਜ ਕਰ ਕੇ ਸਾਡੀ ਬਾਂਹ ਮਰੋੜਨ ਦੇ ਬੜੇ ਯਤਨ ਕੀਤੇ ਹਨ। ਸਾਲ 2009 ਵਿੱਚ ਇਨ੍ਹਾਂ ‘ਪਿਆਰ-ਭਰੇ’ ਕੁੱਝ ਯਤਨ ਵੀ ਕੀਤੇ ਮਿਠਾਸ ਵਜੋਂ।
ਪਹਿਲੀ ਵਾਰ ‘ਜਥੇਦਾਰ’ ਅਕਾਲ ਤਖ਼ਤ ਨੇ ‘ਸਪੋਕਸਮੈਨ’ ਦੇ ਮੁੱਖ ਸੰਪਾਦਕ ਨੂੰ ਆਪ ਟੈਲੀਫ਼ੋਨ ਕੀਤਾ ਤੇ ਮੰਨਿਆ ਕਿ ‘ਸਪੋਕਸਮੈਨ’ ਨੇ ਤਾਂ ਕੋਈ ਗ਼ਲਤੀ ਨਹੀਂ ਸੀ ਕੀਤੀ ਤੇ ਵੇਦਾਂਤੀ ਨੇ ਐਵੇਂ ਗੁੱਸੇ ਵਿੱਚ ਆ ਕੇ ਕਾਲਾ ਅਫ਼ਗਾਨਾ ਦੀ ਹਮਾਇਤ ਕਰਨ ਦਾ ਬਦਲਾ ਲੈਣ ਲਈ ‘ਹੁਕਮਨ੍ਰਾਮਾ’ ਜਾਰੀ ਕੀਤਾ ਸੀ ਤੇ ਹੁਣ ਇਹ ਮਾਮਲਾ ਖ਼ਤਮ ਹੋਣਾ ਚਾਹੀਦਾ ਹੈ। ਕਿਵੇਂ ਖ਼ਤਮ ਹੋਵੇ, ਇਸ ਬਾਰੇ ਮਤਭੇਦ ਬਣੇ ਰਹੇ ਕਿਉਂਕਿ ਸਾਡਾ ਕਹਿਣਾ ਸੀ ਕਿ ਜਿਸ ਨੇ ਗ਼ਲਤੀ ਕੀਤੀ ਸੀ, ਉਹੀ ਆਪਣਾ ਗ਼ਲਤ ਫ਼ੈਸਲਾ ਵਾਪਸ ਲਵੇ ਜਦਕਿ ‘ਜਥੇਦਾਰ’ ਦਾ ਕਹਿਣਾ ਸੀ ਕਿ “ਇੱਕ ਮਿੰਟ” ਲਈ ਅਸੀਂ ਪੇਸ਼ ਹੋ ਕੇ ਮਾਮਲਾ ਖ਼ਤਮ ਕਰਵਾ ਲਈਏ।
ਗਿ: ਗੁਰਬਚਨ ਸਿੰਘ ਤੇ ਅਵਤਾਰ ਸਿੰਘ ਮੱਕੜ ਨੇ ਦੋ ਵਾਰ, ਪੈੱ੍ਰਸ ਕਾਨਫ਼ਰੰਸਾਂ ਵਿੱਚ ਐਲਾਨ ਕੀਤਾ ਕਿ ਅਖ਼ਬਾਰ ਵਿਰੁਧ ਕੋਈ ‘ਹੁਕਮਨਾਮਾ’ ਜਾਂ ‘ਆਦੇਸ਼’ ਜਾਰੀ ਨਹੀਂ ਸੀ ਕੀਤਾ ਗਿਆ ਤੇ ਉਹ ਆਪ ‘ਰੋਜ਼ਾਨਾ ਸਪੋਕਸਮੈਨ’ ਬੜੀ ਸ਼ਰਧਾ ਨਾਲ ਹਰ ਰੋਜ ਪੜ੍ਹਦੇ ਹਨ।
ਕਈ ਸੀਨੀਅਰ ਅਕਾਲੀ ਆਗੂ ਵੀ, ‘ਸਪੋਕਸਮੈਨ’ ਦੇ ਪ੍ਰਬੰਧਕਾਂ, ਮੁੱਖ ਸੰਪਾਦਕ ਨੂੰ ਮਿਲੇ ਅਤੇ ਖੁਲ੍ਹੀ ਗੱਲਬਾਤ ਹੋਈ ਪਰ ਇਥੇ ਆ ਕੇ ਹੀ ਰੁਕ ਜਾਂਦੀ ਰਹੀ ਕਿ ਉਹ ਚਾਹੁੰਦੇ ਸਨ, “ਇੱਕ ਮਿੰਟ ਲਈ ਪੇਸ਼ ਹੋ ਜਾਊ।” ਤੇ ਸਾਡਾ ਜਵਾਬ ਸੀ ਕਿ ਜਿਹੜੀ ਪ੍ਰਥਾ ਨੂੰ ਸਾਰੀ ਮੁਹੈਜ਼ਬ ਦੁਨੀਆਂ ਰੱਦ ਕਰ ਚੁੱਕੀ ਹੈ (ਪੁਜਾਰੀਵਾਦ ਅੱਗੇ ਸਿਰ ਝੁਕਾਣਾ ਤੇ ਉਸ ਦੇ ‘ਹੁਕਮਾਂ’ ਨੂੰ ‘ਇਲਾਹੀ ਹੁਕਮ’ ਕਹਿਣਾ) , ਉਸ ਨੂੰ ਸਿੱਖੀ ਵਿੱਚ ਦਾਖ਼ਲ ਕਰ ਕੇ, ਸਿੱਖ ਧਰਮ ਨੂੰ ਦੁਨੀਆਂ ਦਾ ਅਤਿ ਪਛੜਿਆ ਹੋਇਆ ਧਰਮ ਨਾ ਬਣਾਉ ਤੇ ਪ੍ਰੈੱਸ ਦੀ ਆਜ਼ਾਦੀ ਦਾ ਅਰਥ ਹੀ ਇਹ ਹੈ ਕਿ ਐਡੀਟਰ, ਅਦਾਲਤ ਤੋਂ ਬਿਨਾਂ, ਹੋਰ ਕਿਸੇ ਅੱਗੇ ਜਵਾਬਦੇਹ ਨਾ ਹੋਵੇ, ਨਾ ਜਵਾਬਦੇਹ ਹੋਣ ਲਈ ਮਜਬੂਰ ਹੀ ਕੀਤਾ ਜਾਏ।
ਇਨ੍ਹਾਂ ਤੋਂ ਪਹਿਲਾਂ ਸੰਤ ਸਮਾਜ ਦੇ ਨੁਮਾਇੰਦੇ ਵੀ ਮੁੱਖ ਸੰਪਾਦਕ ਨਾਲ ਕਈ ਘੰਟਿਆਂ ਦੀ ਗੱਲਬਾਤ ਕਰ ਕੇ, ਸਾਰੀਆਂ ਗੱਲਾਂ ਮੰਨ ਗਏ ਸਨ ਤੇ ‘ਹੁਕਮਨਾਮਾ’ ਵਾਪਸ ਕਰਵਾਉਣ ਦੀ ਜ਼ਿੰਮੇਵਾਰੀ ਵੀ ਆਪਣੇ ਉੱਤੇ ਲੈ ਗਏ ਸਨ-ਬਸ਼ਰਤੇ ਕਿ ਅਸੀਂ ‘ਦਸਮ ਗ੍ਰੰਥ’, ਦਮਦਮੀ ਟਕਸਾਲ ਅਤੇ ਸੰਤ ਸਮਾਜ ਵਿਰੁਧ ਕੁੱਝ ਨਾ ਲਿਖੀਏ।
ਅਸੀਂ ਇਹ ਵੇਰਵਾ ਇਸ ਲਈ ਦੇ ਰਹੇ ਹਾਂ ਕਿ ਤਾਂ ਕਿ ਐਫ਼. ਆਈ. ਆਰ. ਵਿੱਚ ਤੇ ਬਾਹਰ ਲਾਏ ਗਏ ਨਵੇਂ ਦੋਸ਼ ਦਾ ਉੱਤਰ ਦੇ ਸਕੀਏ ਜਿਸ ਵਿੱਚ ਉਨ੍ਹਾਂ ਨੇ ਕਿਹਾ ਹੈ ਕਿ ‘ਸਪੋਕਸਮੈਨ’ ਪਹਿਲਾਂ ਵੀ ਇਤਰਾਜ਼ਯੋਗ ਗੱਲਾਂ ਲਿਖਦਾ ਰਿਹਾ ਹੈ (ਇਸ ਲਈ ਸਾਰੀਆਂ ਅਗਲੀਆਂ ਪਿਛਲੀਆਂ ਮਿਲਾ ਕੇ ਹੀ ਇਸ ਨੂੰ ਸਜ਼ਾ ਦੇ ਦਿਉ, ਜੇ 16 ਮਾਰਚ ਦੇ ਸੰਪਾਦਕੀ ਤੋਂ ਕੋਈ ਮਦਦ ਨਹੀਂ ਮਿਲਦੀ ਤਾਂ)। ਇਹ ਇਲਜ਼ਾਮ ਉਨ੍ਹਾਂ ਨੇ 2009 ਵਿੱਚ ਸਾਡੇ ਨਾਲ ਗੁਪਤ ਮੁਲਾਕਾਤਾਂ ਦੌਰਾਨ ਕਿਉਂ ਨਾ ਉਠਾਇਆ? ਉਦੋਂ ਤਾਂ ਉਹ ਇਹੀ ਕਹਿੰਦੇ ਰਹੇ ਕਿ ‘ਸਪੋਕਸਮੈਨ’ ਨੇ ਕੋਈ ਗ਼ਲਤੀ ਨਹੀਂ ਕੀਤੀ ਤੇ ਵੇਦਾਂਤੀ ਦੀ ਗ਼ਲਤੀ ਦਾ ਸੁਧਾਰ ਕਰਨ ਲਈ ਹੀ ਉਹ ਸਾਡੇ ਕੋਲ ਆਏ ਸਨ। ‘ਸਪੋਕਸਮੈਨ’ ਇੱਕ ‘ਸੁਧਾਰ ਲਹਿਰ’ ਦਾ ਬੁਲਾਰਾ ਹੈ ਤੇ ਇਸ ਵਿੱਚ ਦੁਹਾਂ ਪਾਸਿਆਂ ਦੇ ਅਜਿਹੇ ਵਿਚਾਰ ਵੀ ਛਪਦੇ ਰਹੇ ਹਨ ਜਿਨ੍ਹਾਂ ਨੂੰ ਸਮੁੱਚੀ ਚਰਚਾ ਦੇ ਭਾਗ ਵਜੋਂ ਲਿਆ ਜਾਏ ਤਾਂ ਉਨ੍ਹਾਂ ਵਿੱਚ ਕੁੱਝ ਵੀ ਗ਼ਲਤ ਨਹੀਂ ਹੁੰਦਾ ਪਰ ਜੇ ਏਧਰੋਂ-ਔਧਰੋਂ ਇਕੱਲਾ-ਇਕੱਲਾ ਫ਼ਿਕਰਾ ਚੁਗਿਆ ਜਾਏ ਤਾਂ ਇਸ ਨੂੰ ਨੀਵੇਂ ਦਰਜੇ ਦੀ ਬੇਈਮਾਨੀ ਹੀ ਕਿਹਾ ਜਾ ਸਕਦਾ ਹੈ। ਮਿਸਾਲ ਦੇ ਤੌਰ `ਤੇ, ਪੂਰਾ ਸ਼ਬਦ ਪੜ੍ਹੇ ਬਿਨਾਂ, ਜੇ ਕੋਈ ਗੁਰਬਾਣੀ ਦੀ ਇਸ ਤੁਕਾ ਦਾ ਹਵਾਲਾ ਹੀ ਦੇ ਦੇਵੇ ਕਿ: ‘ਹਿੰਦੂ ਅੰਨ੍ਹਾ ਤੁਰਕੂ ਕਾਣਾ’
ਤੇ ਮੰਗ ਕਰ ਦੇਵੇ ਕਿ ਹਿੰਦੂਆਂ ਤੇ ਮੁਸਲਮਾਨਾਂ ਨੂੰ ਅੰਨ੍ਹਾਂ ਤੇ ਕਾਣਾ ਕਹਿਣ ਵਾਲੀ ਬਾਣੀ ਉੱਤੇ ਪਾਬੰਦੀ ਲਾ ਦਿੱਤੀ ਜਾਣੀ ਚਾਹੀਦੀ ਹੈ ਤੇ ਤੁਸੀ ਅਜਿਹੀ ਮੰਗ ਕਰਨ ਵਾਲੇ ਨੂੰ ਕੀ ਆਖੋਗੇ? ਠੀਕ ਇਸੇ ਤਰ੍ਹਾਂ ਇਹ ‘ਸਪੋਕਸਮੈਨ’ `ਚੋਂ ਇਕੱਲੇ-ਇਕੱਲੇ ਫ਼ਿਕਰੇ ਲੱਭ ਕੇ ਤੇ ਲੇਖ ਦੀ ਭਾਵਨਾ ਵੱਲੋਂ ਅੱਖਾਂ ਮੀਟ ਕੇ, ‘ਸਪੋਕਸਮੈਨ’ ਵਿਰੁਧ ਇਲਜ਼ਾਮ-ਤਰਾਸ਼ੀ ਕਰਦੇ ਰਹਿੰਦੇ ਹਨ ਤੇ ਹੁਣ ਵੀ ਕਰ ਰਹੇ ਹਨ। ਜੇ ਇਨ੍ਹਾਂ ਇਲਜ਼ਾਮਾਂ ਵਿੱਚ ਕੋਈ ਸੱਚ ਹੁੰਦਾ ਤਾਂ ਉਦੋਂ ਕਹਿੰਦੇ ਜਦੋਂ ਸਾਨੂੰ ਮਿਲਣ ਆਏ ਸਨ। ਉਦੋਂ ਤਾਂ ਇਹੀ ਕਿਹਾ ਗਿਆ ਸੀ ਕਿ ‘ਰੋਜ਼ਾਨਾ ਸਪੋਕਸਮੈਨ’ ਪੰਥ ਅਤੇ ਪੰਜਾਬ ਦਾ ਬਿਹਤਰੀਨ ਅਖ਼ਬਾਰ ਹੈ ਤੇ ਜੇ ਇਸ ਦਾ ਸੰਪਾਦਕ ਉਨ੍ਹਾਂ ਦੀ ਗੱਲ ਮੰਨ ਲਵੇ ਤਾਂ ਕੋਈ ਦੂਜਾ ਅਖ਼ਬਾਰ ਇਸ ਦੇ ਸਾਹਮਣੇ ਟਿਕ ਹੀ ਨਹੀਂ ਸਕੇਗਾ।
ਇਥੇ ਇੱਕ ਸਵਾਲ ਪੈਦਾ ਹੁੰਦਾ ਹੈ ਕਿ ਜਦ ਇਨ੍ਹਾਂ ਸਾਰਿਆਂ ਨੇ ਸੱਚ ਨੂੰ ਪੂਰੀ ਤਰ੍ਹਾਂ ਪ੍ਰਵਾਨ ਕਰ ਲਿਆ ਸੀ ਤਾਂ ਫਿਰ ਅਕਾਲ ਤਖ਼ਤ ਉੱਤੇ ਪੁਜਾਰੀਆਂ ਅੱਗੇ ਪੇਸ਼ ਹੋਣ ਦੀ ਸ਼ਰਤ `ਤੇ ਕਿਉਂ ਅੜ ਗਏ ਸਨ? ਇਨ੍ਹਾਂ ਦੀ ਇਸ ਅੜੀ ਦਾ ਨਜ਼ਾਰਾ ਵੇਖਣਾ ਹੋਵੇ ਤਾਂ ‘ਅਜੀਤ’ ਅਖ਼ਬਾਰ ਦੇ 25 ਅਪ੍ਰੈਲ, 2010 ਦੇ ਪਰਚੇ ਵਿੱਚ ਛਪੀ ਰੀਪੋਰਟ ਪੜ੍ਹ ਕੇ ਵੇਖ ਲਉ ਜੋ ਇਸ ਪ੍ਰਕਾਰ ਹੈ:
“ਜੋਗਿੰਦਰ ਸਿੰਘ ਦੇ ਵਕੀਲ ਨੇ ਹਾਈ ਕੋਰਟ ਦੇ ਜਸਟਿਸ ਗੁਰਦੇਵ ਸਿੰਘ `ਤੇ ਆਧਾਰਤ ਬੈਂਚ ਪਾਸ ਸੁਣਵਾਈ ਦੌਰਾਨ ਕਿਹਾ ਕਿ ਅਖ਼ਬਾਰ ਰਾਹੀਂ ਪਹਿਲਾਂ ਹੀ ਸਿੱਖ ਸੰਗਤ ਤੋਂ, ਸੰਪਾਦਕ ਮਾਫ਼ੀ ਮੰਗ ਚੁੱਕੇ ਹਨ। ਸਰਕਾਰ ਵੱਲੋਂ ਪੇਸ਼ ਐਡੀਸ਼ਨਲ ਐਡਵੋਕੇਟ ਜਨਰਲ ਏ. ਐਸ. ਜਟਾਣਾ ਅਤੇ ਸੀਨੀਅਰ ਡਿਪਟੀ ਐਡਵੋਕੇਟ ਜਨਰਲ ਅੰਤਰ ਸਿੰਘ ਬਰਾੜ ਨੇ ਬੈਂਚ ਨੂੰ ਦਸਿਆ ਕਿ ਇਹ ਮਾਮਲਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਮਾਣਿਕਤਾ ਦੇ ਖ਼ਿਲਾਫ਼ ਕਿੰਤੂ ਪ੍ਰੰਤੂ ਕਰਨ ਦਾ ਹੈ, ਜਿਸ ਵਿੱਚ ਮੁਢਲੇ ਤੌਰ `ਤੇ ਸ਼੍ਰੀ ਅਕਾਲ ਤਖ਼ਤ ਤੋਂ ਹੀ ਦੋਸ਼ੀ ਆਪਣੀ ਭੁੱਲ ਬਖ਼ਸ਼ਵਾ ਸਕਦਾ ਹੈ … … …. ।”
ਲਉ ਹੋ ਗਈ ਨਾ ਗੱਲ ਸਪੱਸ਼ਟ? ਗੱਲ ਕਾਨੂੰਨ ਦੀ ਨਹੀਂ ਸਿਆਸਤ ਦੀ ਹੈ ਤੇ ਸਿਆਸਤ ਚਾਹੁੰਦੀ ਹੈ ਕਿ ਅਖ਼ਬਾਰ ਦਾ ਸੰਪਾਦਕ, ਵੱਡੇ ਲੀਡਰ ਦੇ ਥਾਪੇ ਹੋਏ ‘ਜਥੇਦਾਰਾਂ’ ਸਾਹਮਣੇ ਪੇਸ਼ ਹੋ ਕੇ ਭੁੱਲ ਬਖ਼ਸ਼ਵਾਏ। ਇਹ ਸ਼ਰਤ ਹਰ ਹਮਲੇ ਮਗਰੋਂ ਦੁਹਰਾਈ ਗਈ ਹਾਲਾਂਕਿ ਕਿਸੇ ਇੱਕ ਵੀ ਸਿੱਖ ਵਿਦਵਾਨ ਨੇ ਅਕਾਲ ਤਖ਼ਤ ਉੱਤੇ ਪੁਜਾਰੀਵਾਦ ਵੱਲੋਂ ਕਚਹਿਰੀ ਕਾਇਮ ਕਰਨ ਅਤੇ ਫ਼ਤਵੇ ਜਾਰੀ ਕਰਨ ਦੇ ਅਮਲ ਨੂੰ ਗੁਰਮਤਿ-ਅਨੁਸਾਰੀ ਨਹੀਂ ਦਸਿਆ ਜਦਕਿ ਬਹੁਤ ਸਾਰੇ ਵਿਦਵਾਨਾਂ ਅਤੇ ਇਤਿਹਾਸਕਾਰਾਂ ਨੇ ਇਸ ਰੀਤ ਨੂੰ ਗੁਰਮਤਿ-ਵਿਰੋਧੀਂ ਦਸਿਆ ਹੈ। ਦੁਨੀਆਂ ਭਰ ਦੇ ਇਤਿਹਾਸ ਵਿੱਚ ਇਹ ਵੀ ਪਹਿਲੀ ਵਾਰ ਹੋਇਆ ਕਿ ਸਰਕਾਰ ਦੇ ਐਡੀਸ਼ਨਲ ਐਡਵੋਕੇਟ ਜਨਰਲ ਅਤੇ ਡਿਪਟੀ ਐਡਵੋਕੇਟ ਜਨਰਲ ਨੇ ਅਦਾਲਤ ਵਿੱਚ ਬਿਆਨ ਦਿੱਤਾ ਹੋਵੇ ਕਿ ਅਖ਼ਬਾਰ ਰਾਹੀਂ ਮਾਫ਼ੀ ਨੂੰ ਸਰਕਾਰ ਉਦੋਂ ਤੱਕ ਮਾਨਤਾ ਨਹੀਂ ਦੇ ਸਕਦੀ ਜਦੋਂ ਤੱਕ ਐਡੀਟਰ ‘ਪੁਜਾਰੀਵਾਦ’ ਨੂੰ ਮਾਨਤਾ ਨਹੀਂ ਦੇਂਦਾ ਤੇ ਪੁਜਾਰੀਆਂ ਅੱਗੇ ਪੇਸ਼ ਹੋ ਕੇ ਭੁੱਲ ਨਹੀਂ ਬਖ਼ਸ਼ਵਾਂਦਾ! ! ਕੀ ਦੁਨੀਆਂ ਵਿੱਚ ਕਿਸੇ ਹੋਰ ਸੰਪਾਦਕ ਨੂੰ ਵੀ ਕਿਸੇ ਸਰਕਾਰ ਨੇ ਕਿਹਾ ਹੋਵੇਗਾ ਕਿ ਉਹ ਪਹਿਲਾਂ ਆਪਣੇ ਧਰਮ ਦੇ ‘ਪੁਜਾਰੀਆਂ’ ਕੋਲੋਂ ਮਾਫ਼ੀ ਮੰਗੇ?
ਕੀ ਇਹ ਸਰਕਾਰ ਸਚਮੁਚ ਬੜੀ ‘ਧਰਮੀ’ ਹੋ ਗਈ ਹੈ? ਵੇਰਵਾ ਨਾ ਹੀ ਪੁੱਛੋ। ਸੱਭ ਕੁੱਝ ਤੁਹਾਨੂੰ ਪਤਾ ਹੀ ਹੈ। ਫਿਰ ‘ਸਪੋਕਸਮੈਨ’ ਦੇ ਮਾਮਲੇ ਵਿੱਚ, ਹਰ ਵਾਰ ਇਕੋ ਸ਼ਰਤ ਕਿਉਂ ਦੁਹਰਾ ਦਿੱਤੀ ਜਾਂਦੀ ਹੈ- ਪਿਆਰ ਨਾਲ ਗੱਲਬਾਤ ਕਰਨ ਵੇਲੇ ਵੀ ਤੇ ਹਮਲੇ ਕਰਨ ਸਮੇਂ ਵੀ?
ਮੇਰੀ ਸੂਚਨਾ ਤਾਂ ਇਹੀ ਦਸਦੀ ਹੈ ਕਿ ਅਕਾਲ ਤਖ਼ਤ ਦਾ ਨਾਂ ਲੈ ਕੇ, ਪੁਜਾਰੀਵਾਦ ਨੂੰ ਜੀਵਤ ਰੱਖਣ ਦਾ ਫ਼ੈਸਲਾ ਆਰ. ਐਸ. ਐਸ. ਦਾ ਹੈ। ਉਹ ਪੁਜਾਰੀਵਾਦ ਰਾਹੀਂ ਹੀ ‘ਦਸਮ ਗ੍ਰੰਥ’ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ (ਜਾਂ ਉਸ ਤੋਂ ਵੀ ਉੱਚਾ ਰੁਤਬਾ) ਦਿਵਾਉਣਾ ਚਾਹੁੰਦੇ ਹਨ ਤੇ ਇਹ ਕੰਮ ਉਹ ਸਿੱਖ ਪੁਜਾਰੀਵਾਦ ਦੀ ਮੱਦਦ ਬਿਨਾਂ ਨਹੀਂ ਕਰ ਸਕਦੇ। ‘ਦਸਮ ਗ੍ਰੰਥ’ ਗੁਰਦਵਾਰਿਆਂ ਵਿੱਚ ਆ ਗਿਆ ਤਾਂ ਸਿੱਖ ਆਪੇ ਹੀ ਲਵ-ਕੁਸ਼ ਦੀ ਔਲਾਦ ਬਣ ਜਾਣਗੇ। ਆਰ. ਐਸ. ਐਸ. ਸਮਝਦੀ ਹੈ ਕਿ ਪੁਜਾਰੀਵਾਦ ਕਾਇਮ ਰਿਹਾ ਤਾਂ ਸਿੱਖੀ ਨੂੰ ਵਾਪਸ ਬ੍ਰਾਹਮਣਵਾਦ ਵਿੱਚ ਜਜਬ ਕਰ ਕੇ ਖਤਮ ਕਰ ਦੇਣ ਦਾ ਟੀਚਾ ਸਹਿਜੇ ਹੀ ਸਰ ਕੀਤਾ ਜਾ ਸਕੇਗਾ। ਸਿੱਖ ਲੀਡਰਾਂ ਨੂੰ ਵੀ. ਆਰ. ਐਸ. ਐਸ. ਵਾਲੇ ਇਹੀ ਸਮਝਾ ਰਹੇ ਹਨ ਕਿ ਜੇ ਅਕਾਲ ਤਖਤ ਦੇ ਨਾਂਅ `ਤੇ, ਪੁਜਾਰੀਵਾਦ ਕਾਇਮ ਨਾ ਰਖਿਆ ਜਾ ਸਕਿਆ ਤਾਂ ਉਹ (ਸਿੱਖ ਲੀਡਰ) ਸਿੱਖ ਪੰਥ ਉੱਤੇ ਆਪਣਾ ਦਬਦਬਾ ਕਾਇਮ ਨਹੀ ਰੱਖ ਸਕਣਗੇ ਅਤੇ ਆਖਰੀ ਗੱਲ ਜ਼ਰਾ ਧਿਆਨ ਨਾਲ ਸੁਣਿਓ, ਜਿਥੇ ਬਾਕੀ ਸਾਰੇ ਫੈਸਲੇ ਲਏ ਗਏ ਹਨ, ਉਥੇ ਹੀ ਇਹ ਫੈਸਲਾ ਵੀ ਲਿਆ ਗਿਆ ਹੈ ਕਿ ਰੋਜ਼ਾਨਾ ਸਪੋਕਸਮੈਨ ਕਿਉਂਕਿ ਪੁਠਾ ਗੇੜਾ ਦੇਣ ਵਿੱਚ ਸਭ ਤੋਂ ਵੱਧ ਸਫਲ ਹੋਇਆ ਹੈ, ਇਸ ਵਿਰੁੱਧ ਆਪਣੇ ਪ੍ਰਭਾਵ ਹੇਠਲੇ ਲੋਕਾਂ ਕੋਲੋਂ ਜੰਗ ਛਿੜਵਾ ਦਿੱਤੀ ਜਾਏ ਤੇ ਇਸਨੂੰ ਗੁਰਬਾਣੀ ਵਿਰੋਧੀ ਵਜੋਂ ਸਿੱਖਾਂ ਅੱਗੇ ਪੇਸ਼ ਕੀਤਾ ਜਾਵੇ।
ਇਹ ਹੈ ਉਸ ਅਣਹੋਣੀ ਬਾਤ ਦੀ ਸਾਰੀ ਕਹਾਣੀ ਜੋ ਦੁਸ਼ਮਣ ਨੇ ਛੇੜੀ ਹੋਈ ਹੈ, ਤੇ ਸਪੋਕਸਮੈਨ ਨੂੰ ਨੁਕਸਾਨ ਪਹੁੰਚਾਉਣ ਲਈ ਸਰਕਾਰੀ ਤਾਕਤ ਦੀ ਦੁਰਵਰਤੋਂ ਕਰਨ ਲਈ ਉਕਸਾਇਆ ਜਾ ਰਿਹਾ ਹੈ। ਇਹ ਤਾਜਾ ਹਮਲਾ ਏਨਾ ਸਾਡੇ ਵਿਰੁੱਧ ਨਹੀ ਜਿਨਾਂ ਉਨਾਂ ਲੱਖਾਂ ਪਾਠਕਾਂ ਵਿਰੁੱਧ ਹੈ, ਜਿਨਾਂ ਨੇ ਸਰਕਾਰ ਅਤੇ ਪੁਜਾਰੀਆਂ ਦਾ ਕਹਿਣਾ ਠੁਕਰਾ ਕੇ, ਸਪੋਕਸਮੈਨ ਨੂੰ ਅਪਣਾਇਆ ਹੀ ਨਹੀ ਸਗੋਂ ਇਸ ਦੇ ਨਾਨਕ ਸੰਦੇਸ਼ ਨੂੰ ਮਨਾਂ ਵਿੱਚ ਵੀ ਵਸਾ ਲਿਆ ਹੈ। ਉਪਰੋਕਤ ਸ਼ਕਤੀਆਂ, ਪਾਠਕਾਂ ਕੋਲੋਂ ਉਨਾਂ ਦਾ ਬੁਲਾਰਾ ਖੋਹ ਲੈਣਾ ਚਾਹੁੰਦੀਆਂ ਹਨ, ਅਜਿਹੀ ਹਾਲਤ ਵਿੱਚ ਪਾਠਕਾਂ ਨੂੰ ਕੀ ਕਰਨਾ ਚਾਹੀਦਾ ਹੈ, ਇਸ ਬਾਰੇ ਤੁਸੀ ਵੀ ਸੋਚੋ ਤੇ ਅਸੀਂ ਵੀ ਅਗਲੇ ਐਤਵਾਰ ਦੇ ਅੰਕ ਵਿੱਚ ਜਵਾਬ ਦੇਵਾਂਗੇ। 9 ਮਈ 2010


(12/05/10)
ਡਾ ਗੁਰਮੀਤ ਸਿੰਘ ਬਰਸਾਲ

ਸਾਡਾ ਆਪਣਾ ਪੱਤਰਕਾਰ
‘ਪੰਥ ਜੀਵੇ ਮੈਂ ਉਜੜ੍ਹਾਂ’ ਵਰਗੀ ਅਖਾਣ ਮੈਂ ਸੁਣੀ ਕਈ ਵਾਰ ਸੀ ਪਰ ਕਦੇ ਹਕੀਕਤ ਬਣਦੀ ਨਹੀਂ ਦੇਖੀ ਸੀ। ਸੋਚਦਾ ਸਾਂ ਕਿ ਉਹ ਵੇਲਾ ਤਾਂ ਲੰਘ ਚੁੱਕਾ ਹੈ, ਜਦੋਂ ਇਸ ਤਰਾਂ ਦੇ ਸਿੱਖ ਲੀਡਰ ਅਕਸਰ ਮਿਲ ਜਾਂਦੇ ਸਨ। ਹੁਣ ਤਾਂ ਪੰਥ ਉਜੜਦਾ ਦੇਖ ਖੁਦ ਵਸਣ ਦੀ ਤਮੰਨਾ ਕਰਨ ਵਾਲਿਆਂ ਦੀ ਭਰਮਾਰ ਹੋ ਚੁੱਕੀ ਹੈ। ਅਜਿਹੇ ਹਾਲਾਤਾਂ ਵਿੱਚ ਉਪਰੋਕਤ ਅਖਾਣ ਵੀ ਓਪਰੀ ਜੇਹੀ ਜਾਪਣ ਲੱਗੀ ਹੈ। ਪਰ ਇੱਕ ਦਿਨ ਜਦੋਂ ਮੈਨੂੰ ਵੀ ਅਜਿਹੇ ਹੀ ਹਾਲਾਤਾਂ ਵਿੱਚ ਉਸ ਪਰਾਚੀਨ ਰੂਹ ਦੇ ਦਰਸ਼ਣਾ ਦਾ ਝਲਕਾਰਾ ਦਿਖਿਆ ਤਾਂ ਮੈਂ ਕਿੰਨਾ ਹੀ ਚਿਰ, ਬਿਨਾ ਕੁੱਝ ਬੋਲੇ ਤੋਂ ਵਿਸਮਾਦ ਕਹੀ ਜਾਂਦੀ ਅਵਸਥਾ ਵਿੱਚ ਬੈਠਾ ਸੋਚਦਾ ਰਿਹਾ ਕਿ ਹੇ ਮੇਰੇ ਵਾਹਿਗੁਰੂ ਮੈਨੂੰ ਯਕੀਨ ਕਰ ਹੀ ਲੈਣ ਦੇ ਕਿ ਇਹ ਤਾਂ ਮੇਰਾ ਵੱਡਾ ਵੀਰ, ਮੇਰਾ ਦੋਸਤ, ਸਾਡਾ ਹੀ ਆਪਣਾ ਪੱਤਰਕਾਰ ਹੈ।
ਮੇਰੇ ਵਰਗੇ ਅਨੇਕਾਂ ਹੋਣਗੇ ਜਿਨਾ ਨੂੰ ਉਹ ਆਪਣਾ ਲੱਗਦਾ ਹੋਵੇਗਾ। ਪਤਾ ਨਹੀਂ ਕਿਓਂ ਮੈਨੂੰ ਉਹ ਜਿਆਦਾ ਹੀ ਚੰਗਾ ਲੱਗਦਾ। ਮੈ ਇੱਕ ਤਰਾਂ ਨਾਲ ਉਸਨੂੰ ਮਿਲਣ ਦੇ ਬਹਾਨੇ ਹੀ ਭਾਲਦਾ। ਅਸੀਂ ਸਭ ਦੋਸਤ ਇੱਕ ਦੂਜੇ ਕੋਲ ਉਸਨੂੰ ਆਪਣਾ ਪੱਤਰਕਾਰ ਆਖਦੇ। ਗੁਰਬਾਣੀ ਉਸ ਦੀ ਸਮੁੱਚੀ ਸਖਸ਼ੀਅਤ ਵਿੱਚੋਂ ਝਲਕਦੀ ਨਜਰੀਂ ਪੈਂਦੀ। ਉਹ ਜਦ ਵੀ ਇੰਡੀਆ ਜਾਂ ਕਿਤੇ ਹੋਰ ਜਾਂਦਾ ਤਾਂ ਮੈ ਅਕਸਰ ਸੋਚਦਾ ਕਿ ਮੈਨੂੰ ਏਅਰਪੋਰਟ ਤੱਕ ਛੱਡਣ ਲਈ ਆਖ ਦੇਵੇ। ਏਸੇ ਬਹਾਨੇ ਉਸ ਨਾਲ 40-45 ਮਿੰਟ ਬਿਤਾਉਣ ਦਾ ਬਹਾਨਾ ਮਿਲ ਜਾਂਦਾ। ਕਈ ਸਮਾਗਮਾਂ ਜਾਂ ਕਈ ਕਵੀ ਦਰਬਾਰਾਂ ਵਿੱਚ ਮੈ ਉਸਦਾ ਸਾਥ ਮਾਨਣ ਦਾ ਮੌਕਾ ਹਾਸਲ ਕਰ ਹੀ ਲੈਂਦਾ। ਮੈਂ ਵੀ ਕਵੀਤਾਵਾਂ ਲਿਖਣ ਤੇ ਬੋਲਣ ਦੇ ਸ਼ੌਕ ਅਤੇ ਗੁਰਮਤਿ ਸਿਧਾਂਤਾਂ ਨੂੰ ਸਮਝਣ ਦੀ ਰੀਝ ਹੋਣ ਕਾਰਣ ਉਸਤੋਂ ਕੁੱਝ ਨਾ ਕੁੱਝ ਸਿੱਖਦਾ ਹੀ ਰਹਿੰਦਾ। ਸ਼ਾਇਦ ਦੋਸਤੀ ਦੇ ਅਜਿਹੇ ਨਿੱਘ ਨੂੰ ਸਦੀਵੀ ਬਣਾਉਣ ਲਈ ਮੈਂ ਆਪਣੀ ਇੱਕ ਕਿਤਾਬ ‘ਵਿਰਸੇ ਦੇ ਗੀਤ’ ਦਾ ਮੁੱਖ ਬੰਦ ਵੀ ਉਸੇ ਤੋਂ ਲਿਖਵਾਇਆ। ਜਦੋਂ ਮੈਨੂੰ ਪਤਾ ਲੱਗਾ ਕਿ ਉਹ ‘ਗੁਰੁ ਗੋਬਿੰਦ ਸਿੰਘ ਸਟੱਡੀ ਸਰਕਲ’ ਦੇ ਸੈਮੀਨਾਰਾਂ ਅਤੇ ਵਰਕਸ਼ਾਪਾਂ ਵਿੱਚ ਭਾਸ਼ਣ ਵੀ ਦਿੰਦਾ ਰਿਹਾ ਹੈ ਤਾਂ ਮੇਰੇ ਮਨ ਵਿੱਚ ਉਸਦਾ ਸਤਿਕਾਰ ਹੋਰ ਵੀ ਵਧ ਗਿਆ ਕਿਓਂਕਿ ਯੂਨੀਵਰਸਟੀ ਪੜ੍ਹਨ ਦੌਰਾਨ ਮੈਂ ਵੀ ‘ਗੁਰੁ ਗੋਬਿੰਦ ਸਿੰਘ ਸਟੱਡੀ ਸਰਕਲ’ ਵਾਲਿਆਂ ਨਾਲ ਸਕੂਲਾਂ ਪਿੰਡਾਂ ਵਿੱਚ ਜਾ ਆਇਆ ਕਰਦਾ ਸਾਂ। ਮੇਰੀਆਂ ਕਵੀਤਾਵਾਂ ਅਤੇ ਗੀਤਾਂ ਦੀਆਂ ਕਿਤਾਬਾਂ ਹਾਲੇ ਵੀ ਉਹੀ ਛਾਪਦੇ ਅਤੇ ਵੰਡਦੇ ਹਨ। ਵਿਦਿਆਰਥੀਆਂ ਨੂੰ ਹਰ ਖੇਤਰ ਵਿੱਚ ਗੁਰਮਤਿ ਅਨੁਕੂਲ ਸਰਬਪੱਖੀ ਅਗਵਾਈ ਦੇਣ ਵਾਲੀ ਅਨੇਕਾਂ ਵਿੰਗਾ ਅਤੇ ਸੈਂਕੜੇ ਯੂਿਨਟਾਂ ਵਾਲੀ ਇਹ ਜੱਥੇਬੰਦੀ ਪੂਰੀ ਦੁਨੀਆਂ ਵਿੱਚ ਸਮਾਈ, ਅਕਾਲ ਤਖਤ ਨੂੰ ਸਮੱਰਪਤਿ ਅਤੇ ਯੂ-ਐਨ-ਓ ਤੋਂ ਮਾਨਤਾ ਪ੍ਰਾਪਤ ਸਹਿਯੋਗੀ ਅਤੇ ਗੈਰ- ਰਾਜਨੀਤਿਕ ਜੱਥੇਬੰਦੀ ਹੈ।
ਜਦੋਂ ਦਾ ਇਹ ਪੱਤਰਕਾਰ ਅਮਰੀਕਾ ਆਇਆ ਹੈ, ਮੇਰੇ ਇਹਦੇ ਨਾਲ ਦੋਸਤਾਨਾ ਸਬੰਧ ਬਣਦੇ ਗਏ। ਗੁਰੁ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਅਨੁਸਾਰ ਬਹੁਤ ਹੀ ਸਾਦੇ ਢੰਗ ਨਾਲ ਜਿੰਦਗੀ ਬਸਰ ਕਰ ਰਿਹਾ ਇਹ ਪੱਤਰਕਾਰ ਗੁਰਮਤਿ ਅਨੁਸਾਰੀ ਅਨੇਕਾਂ ਗੁਣਾ ਦਾ ਮਾਲਿਕ ਹੁੰਦਾ ਹੋਇਆ ਵੀ ਹਉਮੇ ਤੋਂ ਬਹੁਤ ਦੂਰ ਹੈ। ਸੱਚ ਅਤੇ ਜਮੀਰ ਦੀ ਆਵਾਜ ਸੁਣ ਉਠ ਖੜੋਨਾ ਉਸ ਦਾ ਸ਼ੌਕ ਹੈ। ਕਾਫੀ ਲੰਬਾ ਅਰਸਾ ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਰਹਿਣ ਤੋਂ ਬਾਅਦ ਵੀ ਉਸਨੂੰ ਕਿਸੇ ਕੁਰਸੀ ਦਾ ਮੋਹ ਨਹੀਂ ਹੋਇਆ ਸਗੋਂ ਇੱਕ ਵਾਰ ਜਦੋਂ ਬਾਦਲ ਅਕਾਲੀ ਦਲ ਨੇ ਸਰੋਮਣੀ ਕਮੇਟੀ ਮੈਂਬਰਾਂ ਨੂੰ ਆਪਣੇ ਧੜੇ ਦੇ ਹੱਕ ਵਿੱਚ ਭੁਗਤਾਉਣ ਲਈ ਹਰਿਆਣੇ ਦੇ ਕਿਸੇ ਫਾਰਮ ਹਾਊਸ ਵਿੱਚ ਵੋਟਾਂ ਤੱਕ ਰੱਖਣ ਦੀ ਬਿਓਂਤ ਘੜੀ ਸੀ ਤਾਂ ਇਕੱਲਾ ਇਹੀ ਪਤਰਕਾਰ ਸੀ ਜੋ ਆਪਣੀ ਜਮੀਰ ਦੀ ਆਵਾਜ਼ ਸੁਣ ਸਭ ਨਾਲ ਵਿਰੋਧਤਾ ਸਹੇੜ, ਸਭ ਨੂੰ ਅਲਵਿਦਾ ਆਖ, ਜਾਨ ਹਥੇਲੀ ਤੇ ਰੱਖ ਉੱਥੋਂ ਭੱਜ ਆਇਆ ਸੀ। ਸ਼ਰੋਮਣੀ ਕਮੇਟੀ ਵਿੱਚ ਵੀ ਸ਼ਇਦ ਗੁਰਬਾਣੀ, ਗੁਰਇਤਿਹਾਸ ਅਤੇ ਸਿੱਖ ਇਤਹਾਸ ਪੜ੍ਹਨ ਅਤੇ ਸਮਝਣ ਵਾਲਿਆਂ ਚੰਦ ਮੈਂਬਰਾਂ ਵਿੱਚੋਂ ਉਹ ਇੱਕ ਸੀ।
ਅਮਰੀਕਾ ਵਿੱਚ ਰਹਿੰਦਾ ਹੋਇਆ ਉਹ ਪੰਜਾਬ ਟਾਈਮ ਅਖਬਾਰ ਦਾ ਲਗਾਤਾਰ ਕਾਲਮਨਿਸਟ ਬਣਿਆ ਹੋਇਆ ਹੈ। ਉਹ ਚੰਡੀਗੜੋਂ ਛਪਦੀ ਅਖਬਾਰ ਰੋਜਾਨਾ ਸਪੋਕਸਮੈਨ ਦਾ ਵੀ ਅਮਰੀਕਾ ਦਾ ਖਾਸ ਪੱਤਰਕਾਰ ਹੈ। ਹੋਰ ਵੀ ਅਨੇਕਾਂ ਅਖਬਾਰਾਂ ਵਿੱਚ ਉਸਦੇ ਆਰਟੀਕਲ ਅਕਸਰ ਛਪਦੇ ਰਹਿੰਦੇ ਹਨ। ਉਸਦੇ ਆਰਟੀਕਲ ਸਮਾਜ ਸੁਧਾਰਕ ਅਤੇ ਦਿਲਾਂ ਨੂੰ ਟੁੰਬਣ ਵਾਲੇ ਹੁੰਦੇ ਹਨ। ਉਸਦੀ ਲੇਖਣੀ ਵਿੱਚ ਗੁਰਬਾਣੀ ਅਤੇ ਸਾਹਿਤ ਦਾ ਸੁਹਾਵਣਾ ਸੁਮੇਲ ਹੁੰਦਾ ਹੈ। ੳਸਦੀ ਕਲਮ ਵਿੱਚ ਪਾਠਕਾਂ ਨੂੰ ਮੰਤਰ-ਮੁਗਧ ਕਰਕੇ ਨਾਲ ਵਹਾ ਲੈ ਜਾਣ ਵਰਗੀ ਰਵਾਨਗੀ ਹੁੰਦੀ ਹੈ। ਗੁਰਬਾਣੀ ਦੀ ਸਿਖਿਆ ਅਨੁਸਾਰ ਰੋਜਮਰਾ ਦੀ ਜਿੰਦਗੀ ਦੀਆਂ ਘਟਨਾਵਾਂ ਨੂੰ ਇੱਕ ਖਾਸ ਦ੍ਰਿਸਟੀਕੋਣ ਤੋਂ ਵਾਚਣਾ ਉਸਦਾ ਸੁਭਾਅ ਹੈ।
ਅਜੋਕੇ ਵਿਚਾਰਧਾਰਾਵਾਂ ਦੇ ਵਖਰੇਵਿਆਂ ਭਰੇ ਯੁੱਗ ਵਿੱਚ ਇੱਕੋ ਸਮੇਂ ਕਈ ਅਖਬਾਰਾਂ ਲਈ ਲਿਖਣਾ ਕਈ ਵਾਰ ਵਿਰੋਧੀ ਸੁਰ ਵਾਲਿਆਂ ਦੀ ਦੁਬਿਧਾ ਦਾ ਕਾਰਣ ਬਣ ਜਾਂਦਾ ਹੈ। ‘ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗਣ ਚਲੀਐ’ (ਗੁਰੁ ਗ੍ਰੰਥ ਸਾਹਿਬ) ਦੀ ਅਸਲ ਭਾਵਨਾਂ ਨੂੰ ਸਮਝਣ ਵਾਲਾ ਇਹ ਪੱਤਰਕਾਰ ਹਰ ਸਟੇਜ ਤੇ ਸੱਚ ਕਹਿਣ ਤੋਂ ਨਹੀਂ ਝਿਜਕਦਾ। ਪੂਰੇ ਸਮਾਜ ਦੇ ਦਰਦਾਂ ਨੂੰ ਕਲਮ ਨਾਲ ਬਿਆਨਦਾ ਇਹ ਪੱਤਰਕਾਰ ਆਪਣਾ ਦਰਦ ਵੀ ਉਸੇ ਕਲਮ ਨਾਲ ਬਹਿ ਜਾਣ ਦਿੰਦਾ ਹੈ। ਉਸੇ ਹੀ ਕਲਮ ਦਾ ਲਿਖਿਆ ਪੜਨ ਨੂੰ ਮਿਲਿਆ ਕਿ ਦਰਦ ਜਦੋਂ ਦਿਲ ਦੇ ਬਹੁਤ ਨਜਦੀਕ ਹੋਕੇ ਗੁਜਰਦਾ ਹੈ ਤਾਂ ਇਨਸਾਨ ਦੀ ਕੀ ਹਾਲਤ ਹੁੰਦੀ ਹੈ। ਦੂਜੇ ਦੇ ਘਰੇ ਲੱਗੀ ਅੱਗ ਨੂੰ ਅਸੀਂ ਬਸੰਤਰ ਦੇਵਤਾ ਹੀ ਆਖਦੇ ਹਾਂ। ਦੁਜੇ ਨੂੰ ਮੱਤ ਦੇਣੀ ਆਸਾਨ ਹੂੰਦੀ ਹੈ। ਦੁਨੀਆਂ ਦੇ ਦਰਦਾਂ ਵਿੱਚ ਹਮੇਸਾਂ ਸ਼ਰੀਕ ਹੁੰਦੀ ਏਸ ਕਲਮ ਨੇ ਜਦੋ ਂਪੰਜਾਬ ਦੇ ਅਖਬਾਰਾਂ ਵਿੱਚ ਛਪੀ ਇੱਕ ਖਬਰ ਵਾਰੇ ਲਿਖਿਆ ਕਿ ਦਰਬਾਰ ਸਾਹਿਬ ਦੇ ਦਰਸ਼ਣਾ ਤੋਂ ਪਰਤ ਰਹੀ ਗੁਰੂ ਘਰ ਦੇ ਅਟੁੱਟ ਸ਼ਰਧਾਲੂਆਂ ਦੀ ਇੱਕ ਗੱਡੀ ਦੇ ਦੁਰਘਟਨਾ ਦਾ ਸ਼ਿਕਾਰ ਹੋਣ ਤੇ ਜੋ ਪਰਿਵਾਰ ਖਤਮ ਹੋ ਗਿਆ ਉਹ ਇਸੇ ਪਤਰਕਾਰ ਦੀ ਮਾਂ ਜਾਈ ਵੱਡੀ ਭੈਣ ਦਾ ਪਰਿਵਾਰ ਸੀ ਅਤੇ ਜੋ ਇਸੇ ਦੁਰਘਟਨਾ ਦੌਰਾਨ ਹੋਰ ਮਾਰੇ ਗਏ ਜਾਂ ਜੋ ਲੱਤਾਂ ਬਾਂਹਾਂ ਤੋਂ ਆਰੀ ਹੋ ਗਏ ਉਹ ਵੀ ਇਸੇ ਪਤਰਕਾਰ ਦੇ ਰਿਸ਼ਤੇਦਾਰ ਸਨ। ਅਜਿਹਾ ਲਿਖਦੇ ਸਮੇ ਉਸਦੀ ਕਲਮ ਨੇ ਕਿਵੇਂ ਸਾਥ ਦਿੱਤਾ ਹੋਵੇਗਾ ਜਦ ਕਿ ਇਹ ਪੜ੍ਹਨਾ ਵੀ ਉਸਦੇ ਪਾਠਕਾਂ ਦੇ ਵਸੋਂ ਬਾਹਰੀ ਗੱਲ ਹੋ ਗਿਆ ਸੀ। ਇਸ ਘਟਨਾ ਤੇ ਵਾਹਿਗੁਰੂ ਦੇ ਹੁਕਮ ਤੇ ਰਜਾ ਵਰਗੀ ਰਵਾਇਤੀ ਸਬਰ ਦੇਣ ਵਾਲੀ ਗੱਲ ਨਾਲੋਂ ਅੱਗੇ ਵਧ ਪਤਰਕਾਰ ਦੀ ਦਿਲੀ ਹੂਕ ਸੀ ਕਿ ਜੇਕਰ ਸਾਡੇ ਲੋਕ ਵਹਿਮਾਂ-ਭਰਮਾ ਅਧੀਨ ਵਿੰਗੇ-ਟੇਡੇ ਰਾਹਾਂ ਉਤੇ ਅਖੰਡ ਪਾਠ ਕਰਵਾ ਆਪਣੀ ਜਿਮੇਂਵਾਰੀ ਵਲੋਂ ਮੁਕਤ ਹੋਣ ਨਾਲੋਂ ਦੁਆਲਿਓਂ ਕੁੱਝ ਜਮੀਨ ਲੈ ਸੜਕ ਸਿੱਧੀ ਕਰਨ ਵਾਰੇ ਸੋਚਣ ਤਾਂ ਭਵਿੱਖ ਵਿੱਚ ਦੁਰਘਟਨਾਵਾਂ ਤੋਂ ਕਾਫੀ ਹੱਦ ਤੱਕ ਬਚਿਆ ਜਾ ਸਕਦਾ ਹੈ।
ਇਕ ਪਾਸੇ ਇਹ ਪੱਤਰਕਾਰ ਜਲਦੀ ਤੋਂ ਜਲਦੀ ਆਪਣੀ ਭੈਣ ਕੋਲ ਪੁੱਜ ਅਜਿਹੇ ਦੁਖਦਾਈ ਸਮੇਂ ਦੁੱਖ ਵੰਡਾਉਣ ਲਈ ਜਹਾਜ ਦੀਆਂ ਟਿਕਟਾਂ ਦਾ ਪ੍ਰਬੰਧ ਕਰ ਰਿਹਾ ਸੀ, ਦੂਜੇ ਪਾਸੇ ਦਿੱਲੀ ਗੁਰਦਵਾਰਾ ਮੈਨੈਜਮੈਂਟ ਕਮੇਟੀ ਵੱਲੋਂ ਲਗਾਤਾਰ ਬਿਗੜ ਰਹੇ ਹਾਲਾਤਾਂ ਤੇ ਵਿਸ਼ਵ ਸਿੱਖ ਕਾਨਫਰੇਨਸ ਰੱਖੀ ਹੋਈ ਸੀ ਜਿਸ ਵਿੱਚ ਸ਼ਾਮਿਲ ਹੋਣ ਲਈ ਇਸੇ ਪਤਰਕਾਰ ਨੂੰ ਵਿਸ਼ੇਸ਼ ਸੱਦਾ ਪੱਤਰ ਮਿਲਿਆ ਹੋਇਆ ਸੀ ਜਿੱਥੇ ਕਿ ਚਾਹੁੰਦੇ ਹੋਇਆਂ ਵੀ ਉਸਦਾ ਪਹੁੰਚਣਾ ਮੁਸ਼ਕਲ ਹੋ ਗਿਆ ਸੀ। ਹਾਲਾਤਾਂ ਅਨੁਸਾਰ ਕਾਨਫਰੇਨਸ ਨਾਲੋਂ ਭੈਣ ਦੇ ਕੋਲ ਪੁੱਜਣਾ ਜਿਆਦਾ ਜਰੂਰੀ ਬਣ ਚੁੱਕਾ ਸੀ।
ਦਿੱਲੀ ਗੁਰਦਵਾਰਾ ਮੈਨੇਜਮੈਂਟ ਕਮੇਟੀ ਵੱਲੋਂ ਦਸਮ ਗ੍ਰੰਥ ਦੇ ਕੀਰਤਨ ਤੇ ਸਬੰਧਤ ਗੁਰਦਵਾਰਿਆਂ ਵਿੱਚ ਪਾਬੰਦੀ ਲਾਉਣ ਕਾਰਣ ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਇਸ ਕਾਨਫਰੇਨਸ ਖਿਲਾਫ ਸੀ। ਬਾਦਲ ਅਕਾਲੀ ਦਲ ਵੀ ਦਿੱਲੀ ਅਕਾਲੀ ਦਲ ਦੀ ਵਰੋਧਤਾ ਕਰ ਰਿਹਾ ਸੀ। ਕਾਨਫਰੇਨਸ ਕਰਵਾਉਣ ਵਾਲਿਆਂ ਵਿੱਚ ਅਕਾਲ ਤਖਤ ਤੋਂ ਧੜਾ-ਧੜ ਜਾਰੀ ਹੋ ਰਹੇ ਹੁਕਮਨਾਮਿਆਂ ਦੇ ਖਿਲਾਫ ਉਠ ਰਹੀ ਆਵਾਜ ਕਾਰਣ, ਜੱਥੇਦਾਰ ਵੀ ਇਸ ਦੇ ਵਰੋਧੀ ਸਨ। ਡੇਰੇਦਾਰਾਂ ਤਾਂ ਵਰੋਧ ਕਰਨਾ ਹੀ ਸੀ। ਉਠ ਰਹੇ ਵੱਡੇ ਵਰੋਧ ਤੋਂ ਕੁੱਝ ਵਰੋਧ ਘੱਟ ਕਰਨ ਲਈ ਦਿੱਲੀ ਵਾਲਿਆਂ ਪੰਜ ਡੇਰੇਦਾਰਾਂ ਨੂੰ ਹੀ ਮੋਢੀ ਬਣਾ ਲਿਆ ਜਿਸ ਤੋਂ ਖਿਝ ਕੇ ਬਹੁਤ ਸਾਰੇ ਵਿਦਵਾਨਾ ਅਤੇ ਸਪੋਕਸਮੈਨ ਅਖਬਾਰ ਨੇ ਵੀ ਪਾਸਾ ਵੱਟ ਲਿਆ। ਇਹ ਇਕੱਠ ਕੇਵਲ ਰਾਜਨੀਤਕ ਸ਼ੋ ਕਹਿ ਕੇ ਪਰਚਾਰਿਆ ਗਿਆ। ਹਰ ਹਾਲਾਤ ਅਤੇ ਹਰ ਸਟੇਜ ਤੇ ਸੱਚ ਕਹਿ ਸਕਣ ਦੀ ਹਿੰਮਤ ਕਾਰਣ ਅਤੇ ਸੌੜੀ ਰਾਜਨੀਤੀ ਨਾਲੋਂ ਧਰਮ ਨੂੰ ਸਦਾ ਉਪਰ ਰੱਖਣ ਵਾਲੇ ਸਾਡੇ ਪੱਤਰਕਾਰ ਦਾ ਜਾਣਾ ਤਾਂ ਬਣਦਾ ਸੀ ਪਰ ਅਚਾਨਕ ਪੈਦਾ ਹੋਏ ਘਰੇਲੂ ਹਾਲਾਤਾਂ ਉਸ ਦੀ ਸੰਘੀ ਘੁੱਟ ਦਿੱਤੀ ਸੀ। ਆਪਣੀ ਭੈਣ ਦੇ ਲਾਸ਼ਾਂ ਨਾਲ ਭਰੇ ਘਰ ਦੇ ਡਰਾਵਣੇ ਦ੍ਰਿਸ਼ ਦਾ ਖਿਆਲ ਅਖਾਂ ਤੋਂ ਕਿੰਝ ਪਰੇ ਹੋਵੇਗਾ, ਸਮਝ ਤੋਂ ਪਰੇ ਦੀ ਗੱਲ ਜਾਪਦੀ ਸੀ। ਬਸ ਉਸ ਤਾਂ ਜਲਦੀ ਤੋਂ ਜਲਦੀ, ਅੰਮਾ ਜਾਈ ਭੈਣ ਦੇ ਅਥਰੂਆਂ ਨੂੰ ਗੁਰੁ ਹੁਕਮ ਅਨੁਸਾਰ ਥੰਮਣ ਦਾ ਸਹਾਰਾ ਬਣਨ ਲਈ ਇੰਡੀਆ ਪੁੱਜਣਾ ਸੀ।
ਇਸ ਵਾਰ ਵੀ ਉਸਨੂੰ ਸਾਨਫਰਾਂਸਿਸਕੋ ਏਅਰਪੋਰਟ ਛੱਡਣ ਲਈ ਉਸ ਨਾਲ ਮੈਂ ਹੀ ਸੀ। ਅੱਗੇ ਤਾਂ ਮੈਂ ਇਸ ਪਤਰਕਾਰ ਨਾਲ ਜਾਣ ਦਾ ਹਮੇਸ਼ਾਂ ਬਹਾਨਾ ਹੀ ਭਾਲਦਾ ਹੁੰਦਾ ਸੀ ਤਾਂ ਕਿ ਕੁੱਝ ਸਮਾ ਗੁਰਮਤਿ ਵਿਚਾਰਾਂ ਵਿੱਚ ਗੁਜਾਰ ਸਕਾਂ ਪਰ ਅੱਜ ਸਾਡੀ ਗੱਡੀ ਵਿੱਚ ਮੁਕੰਮਲ ਸ਼ਾਂਤੀ ਸੀ। ਚਾਹ ਕੇ ਵੀ ਕੋਈ ਗਲ ਨਹੀਂ ਹੋ ਰਹੀ ਸੀ। ਸਾਡਾ ਪੱਤਰਕਾਰ ਅੱਖਾਂ ਵਿੱਚ ਆ ਰਹੇ ਪਾਣੀ ਨੂੰ ਅੱਖਾਂ ਬੰਦ ਕਰ ਵਿੱਚ ਹੀ ਸੁਕਾ ਲੈਂਦਾ। ਅੱਜ ਇਹ 45 ਮਿੰਟ ਦਾ ਸਫਰ ਬਹੁਤ ਹੀ ਲੰਬਾ ਹੋ ਗਿਆ ਸੀ। ਮਨ ਵਿੱਚ ਖਿਆਲ ਆਂਉਂਦਾ ਕਿ ਪੁੱਛਾਂ ਵੀਰ ਜੀ ਤੁਸੀਂ ਦਿੱਲੀ ਵਿੱਚ ਦੀ ਹੀ ਜਾਣਾ ਹੈ, ਸਮੇਲਨ ਵੀ ਉਸੇ ਦਿਨ ਹੀ ਹੈ, ਕੀ ਤੁਸੀਂ ਜਾਂਦੇ-ਜਾਂਦੇ ਹਾਜਰੀ ਲਵਾਉਗੇ? ਪਰ ਵੀਰ ਜੀ ਦੀ ਪੀੜ੍ਹਾ ਅੱਗੇ ਇਹ ਪੁੱਛਣ ਲਈ ਮੂੰਹ ਨਾ ਖੁੱਲਾ, ਭਾਵੇਂ ਪਹਿਲੋਂ ਅਜਿਹੀ ਯਾਤਰਾ ਦੋਰਾਨ ਕੁੱਝ ਨਾ ਕੁੱਝ ਜਾਨਣ ਦੀ ਤਾਂਘ ਵਿੱਚ ਮੂੰਹ ਬੰਦ ਹੀ ਨਹੀਂ ਹੁੰਦਾ ਸੀ। ਇਸੇ ਕਾਰਣ ਉਹਨਾ ਨਾਲ ਕੀਤੇ ਹਰ ਸਫਰ ਵਿੱਚ ਸਦਾ ਧੰਨ ਭਾਗ ਸਮਝੇ ਸਨ।
ਵਾਪਸੀ ਤੇ ਰਸਤੇ ਵਿੱਚ ਵੀ ਇਹੋ ਖਿਆਲ ਆਉਂਦੇ ਰਹੇ ਕਿ ਜੋ ਮਨੁੱਖ ਹਰ ਅਖਬਾਰ, ਹਰ ਗੁਰਦਵਾਰੇ, ਹਰ ਸਟੇਜ, ਹਰ ਸੰਗਤ ਵਿੱਚ ਕੇਵਲ ਗੁਰੁ ਦੀ ਢੁਕਵੀਂ ਗੱਲ ਨਿਡਰਤਾ ਨਾਲ ਹੀ ਨਹੀਂ ਕਰਦਾ ਸਗੋਂ ਖੁਦ ਕੇਵਲ ਗੁਰਬਾਣੀ ਦੀ ਸਿੱਖਿਆ ਅਨੁਸਾਰ ਹੀ ਜੀਵਨ ਬਸਰ ਕਰ ਰਿਹਾ ਹੈ ਅਤੇ ਅਨੇਕਾਂ ਲੋੜਵੰਦਾ ਦੀ ਬਿਨਾ ਕਿਸੇ ਨੂੰ ਗਣਾਏ ਮੱਦਦ ਵੀ ਕਰਦਾ ਰਹਿੰਦਾ ਹੈ ਉਸ ਉਤੇ ਹੀ ਅਜਿਹਾ ਵਕਤ ਕਿਓਂ? ਉਹ ਵੀ ਉਦੋਂ ਜਦੋਂ ਉਸ ਕਿਸੇ ਸਮੇਲਨ ਵਿੱਚ ਵਿਦੇਸ਼ੀ ਵਿਚਾਰਕਾਂ ਦੀ ਪ੍ਰਤੀਨਿਧਤਾ ਕਰਨੀ ਹੋਵੇ। ਇਹ ਵੀ ਵਿਚਾਰ ਆਉਂਦਾ ਕਿ ਵੀਰ ਜੀ ਜਿਸ ਸਪੋਕਸਮੈਨ ਅਖਬਾਰ ਦੇ ਪੱਤਰਕਾਰ ਹਨ ਉਹ ਤਾਂ ਇਸ ਸਮੇਲਨ ਤੋਂ ਅਲੱਗ ਹੋ ਗਿਆ ਹੈ ਸੋ ਹੁਣ ਵੀਰ ਜੀ ਕਿੱਦਾਂ ਜਾਣਗੇ? ਵੈਸੇ ਵੀ ਦਿਲ ਵਿੱਚ ਏਨਾ ਦਰਦ ਲੈਕੇ ਕਿਸੇ ਸਟੇਜ ਤੇ ਪੰਥ ਦੀ ਚੜਦੀ ਕਲਾ ਦੀ ਗੱਲ ਕਰਨੀ ਕਿਸੇ ਬਹੁਤ ਵੱਡੇ ਜਿਗਰੇ ਵਾਲੇ ਬੰਦੇ ਦੇ ਹੀ ਵਸ ਦੀ ਗਲ ਹੁੰਦੀ ਹੈ। ਅਗਲਾ ਸਾਰਾ ਦਿਨ ਘੱਲੂਘਾਰਿਆਂ ਸਮੇਂ ਸਿੱਖਾਂ ਦੀ ਸਪਿਰਟ ਦੀ ਤਰਜਨਾਨੀ ਕਰਦੀਆਂ ਸੁਣੀਆਂ-ਸੁਣਾਈਆਂ ਗੱਲਾਂ ਮਨ ਵਿੱਚ ਘੁੰਮਦੀਆਂ ਰਹੀਆਂ। ਉਹਨਾ ਪ੍ਰਾਚੀਨ ਸਿੱਖਾਂ ਦੀ ‘ਪੰਥ ਵਸੇ ਮੈਂ ਉੱਜੜਾਂ’ ਦੀ ਅਨੋਖੀ ਭਾਵਨਾ ਵਾਰ ਵਾਰ ਮਨ ਦਾ ਕੁੰਡਾ ਖੜਕਾਉਂਦੀ ਰਹੀ ਕਿ ਉਹ ਕਿਹੋ ਜਿਹੇ ਸਿੰਘ ਸਨ, ਜੋ ਦਿਲਾਂ ਵਿੱਚ ਲੱਖ ਦਰਦ ਛੁਪਾਕੇ ਵੀ ਪੰਥ ਦੀ ਚੜਦੀ ਕਲਾ ਭਾਲਦੇ ਸਨ। ਮੈ ਸੋਚ ਰਿਹਾ ਸਾਂ ਕਿ ਕਿਹੋ ਜਿਹੇ ਹਾਲਾਤ ਬਣੇ ਹਨ ਕਿ ਇੱਕ ਸੱਚੇ-ਸੁੱਚੇ ਅਤੇ ਅਗਾਂਹ ਵਧੂ ਬੁਲਾਰੇ ਨੂੰ ਲੋੜੀਂਦੀ ਸਟੇਜ ਵੱਲ ਪਿੱਠ ਕਰਕੇ ਮਜਬੂਰ ਹੋ ਕੋਲੋਂ ਲੰਘਣਾ ਹੀ ਪੈਣਾ ਹੈ। ਅਜਿਹੀਆਂ ਸੋਚਾਂ ਵਿੱਚ ਹੀ ਇੱਕ ਦਿਨ ਰਾਤ ਲੰਘ ਗਏ।
ਤੀਜੇ ਦਿਨ ਜਦੋਂ ਸਵੇਰੇ ਉਠਿਆ ਤਾਂ ਸਰਵਜੀਤ ਸਿੰਘ ਅਤੇ ਅਵਤਾਰ ਸਿੰਘ ਮਿਸ਼ਨਰੀ ਵਰਗੇ ਦੋਸਤਾਂ ਨੇ ਫੋਨ ਕਰਕੇ ਦਸਿਆ ਕਿ ਰਾਤੀਂ ਅਸੀਂ ਦਿੱਲੀ ਸਮੇਲਨ ਦਾ ਸਿੱਧਾ ਪ੍ਰਸਾਰਣ ਇੰਟਰਨੈੱਟ ਤੇ ਸੁਣਿਆ। ਦੁਪਾਲਪੁਰ ਸਾਹਿਬ ਨੇ ਸਿੱਖ ਕੌਮ ਨੂੰ ਬਹੁਤ ਵਧੀਆ ਸੰਦੇਸ਼ ਦਿੱਤਾ। ਉਹਨਾ ਮੁਸ਼ਕ ਮਾਰ ਰਹੇ ਖੂਹ ਦੀ ਸਫਾਈ ਦੀ ਉਦਾਹਰਣ ਦਿੰਦਿਆਂ ਕਿਹਾ ਕਿ “ਬਾਹਰੋਂ ਓਹੜ-ਪੋਹੜ ਕਰਨ ਨਾਲੋਂ ਇੱਕ ਵਾਰ ਖੂਹ ਵਿੱਚ ਬੜ, ਛਾਣ-ਬੀਣ ਕਰ, ਗੰਦਾ ਮੁਸ਼ਕ ਫੈਲਾ ਰਹੀਆਂ ਵਸਤਾਂ ਬਾਹਰ ਕੱਢ ਦੇਣ ਨਾਲ ਖੂਹ ਦਾ ਪਾਣੀ ਸਾਫ ਹੋ ਸਕਦਾ ਹੈ”। ਮੈ ਇਸਤੋਂ ਅੱਗੇ ਹੋਰ ਕੁੱਝ ਨਾ ਸੁਣ ਸਕਿਆ। ਮੈ ਮੁੜ ਅਜੀਬ ਜਿਹੇ ਵਿਸਮਾਦ ਵਾਲੀ ਸਥਿੱਤੀ ਵਿੱਚ ਪਹੁੰਚਿਆ ਮਹਿਸੂਸ ਕਰ ਰਿਹਾ ਸਾਂ ਕਿਓਂਕਿ ਇਹੀ ਤਾਂ ਸੀ ਸਾਡਾ ਪੱਤਰਕਾਰ ਸ ਤਰਲੋਚਨ ਸਿੰਘ ਦੁਪਾਲਪੁਰ, ਜਿਸ ਰੂਹ ਨੂੰ ਮੈ ਦੁਨਿਆਵੀ ਗਿਣਤੀਆਂ-ਮਿਣਤੀਆਂ ਦੇ ਘੇਰੇ ਵਿੱਚ ਰੱਖ ਮਾਪਣ-ਤੋਲਣ ਦੀ ਕੋਸ਼ਿਸ਼ ਕਰ ਰਿਹਾਂ ਸਾਂ।
ਡਾ ਗੁਰਮੀਤ ਸਿੰਘ ਬਰਸਾਲ (ਸੈਨਹੋਜ਼ੇ)
(408) 209-7072


(12/05/10)
ਗੁਰਿੰਦਰ ਪਾਲ ਸਿੰਘ ਧਨੌਲਾ

7 ਮਈ 2010 ਨੂੰ ਸਪੋਕਸਮੈਨ ਅਖਬਾਰ ਵਿੱਚ ਬੀਬੀ ਗੁਰਸ਼ਬਨਮ ਕੌਰ ਵੱਲੋਂ ਛਪੇ ਲੇਖ “ਚੱਕ ਫਤਿਹ ਸਿੰਘ ਵਾਲਾ ਦੇ ਭਾਈ ਫਤਿਹ ਸਿੰਘ ਨੇ ਸੋਧਿਆ ਸੀ ਵਜੀਰ ਖਾਨ ਨੂੰ” ਬਾਰੇ ਸੰਪਾਦਕ ਦੇ ਨਾਮ ਖ਼ਤ
=========================================================
ਸਤਿਕਾਰਯੋਗ ਸੰਪਾਦਕ ਜੀ, ਆਦਰ ਸਹਿਤ ਗੁਰੂ ਫ਼ਤਹਿ ਪ੍ਰਵਾਨ ਕਰਨੀ ਜੀ,
ਉਪਰੰਤ 7 ਮਈ 2010 ਨੂੰ ਸਪੋਕਸਮੈਨ ਅਖਬਾਰ ਵਿੱਚ ਬੀਬੀ ਗੁਰਸ਼ਬਨਮ ਕੌਰ ਵੱਲੋਂ ਛਪੇ ਲੇਖ “ਚੱਕ ਫਤਿਹ ਸਿੰਘ ਵਾਲਾ ਦੇ ਭਾਈ ਫਤਿਹ ਸਿੰਘ ਨੇ ਸੋਧਿਆ ਸੀ ਵਜੀਰ ਖਾਨ ਨੂੰ” ਵਿੱਚ ਲਿਖਾਰੀ ਵਲੋਂ ਇਸ ਲੇਖ ਵਿੱਚ ਬਾਦਲ ਪਰਿਵਾਰ ਦੇ ਮੈਂਬਰ ਹੋਣ ਕਾਰਨ ਆਪਣੀ ਭੂਆ ਬੀਬੀ ਬਾਦਲ ਨੂੰ ਰਾਜ ਮਾਤਾ ਬਨਾਉਣ ਦਾ ਯਤਨ ਕੀਤਾ ਹੈ। ਇਸ ਸਬੰਧੀ ਦਾਸ ਲੇਖ਼ਕ ਨੇ ਸੰਗਰੂਰ ਦੇ ਪੱਤਰਕਾਰ ਰਾਹੀਂ ਅਗਲੇ ਦਿਨ ਹੀ ਖ਼ਬਰ ਭੇਜ਼ ਕੇ ਕਿਹਾ ਸੀ ਕਿ ਸ਼ਹੀਦ ਕੌਮ ਦੇ ਸਾਂਝੇ ਹੁੰਦੇ ਹਨ। ਪਰੰਤੂ ਲੇਖ ਵਿੱਚ ਸ਼ਹੀਦਾਂ ਨੂੰ ਬੀਬੀ ਬਾਦਲ ਦਾ ਦਾਜ-ਦਹੇਜ ਸਾਬਤ ਕਰਨ ਦਾ ਯਤਨ ਕੀਤਾ ਗਿਆ ਹੈ। ਜਦੋਂ ਕਿ ਬੀਬੀ ਬਾਦਲ ਪੰਜਾਬ ਰਾਜ ਦੀ ਪਹਿਲੀ ਇਸਤਰੀ ਵੀ ਨਹੀਂ ਕਹੀ ਜਾ ਸਕਦੀ ਕਿਉਂਕਿ ਪਹਿਲੀ ਔਰਤ ਤਾਂ ਪੰਜਾਬ ਦੇ ਗਵਰਨਰ ਦੀ ਪਤਨੀ ਨੂੰ ਹੀ ਕਿਹਾ ਜਾ ਸਕਦਾ ਹੈ। ਬਾਦਲ ਸਾਹਿਬ ਦੇ ਕਿਹੜੇ ਪਿੰਡ ਸਹੁਰੇ ਹਨ, ਇਹ ਗੱਲ ਕੋਈ ਮਹੱਤਵ ਨਹੀਂ ਰੱਖਦੀ ਕਿਉਂਕਿ ਸਹੁਰੇ ਤਾਂ ਕਿਸੇ ਪਿੰਡ ਹੋਣੇ ਹੀ ਸਨ। ਲੇਖ ਵਿੱਚ ਲਿਖਿਆ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਹਿਬਜਾਦਿਆਂ ਦੀ ਸ਼ਹੀਦੀ ਦਾ ਬਦਲਾ ਲੈਣ ਲਈ ਸਰਹੰਦ ਤੇ ਹਮਲਾ ਕੀਤਾ ਸੀ, ਕੀ ਭਲਾ ਗੁਰੂ ਜੀ ਕੇਵਲ ਆਪਣੇ ਪੁਤਰਾਂ ਦਾ ਹੀ ਬਦਲਾ ਲੈਣਾ ਚਾਹੁੰਦੇ ਜਦੋਂ ਕਿ ਗੁਰੂ ਸਾਹਿਬ ਨੇ ਸਾਰਿਆਂ ਸਿਖਾਂ ਨੂੰ ਹੀ ਸਾਹਿਬਜਾਦਿਆਂ ਤੋਂ ਕਦੇ ਘੱਟ ਨਹੀਂ ਸਮਝਿਆ ਸੀ। ਬਾਬਾ ਬੰਦਾ ਸਿੰਘ ਬਹਾਦਰ ਵਲੋਂ ਸਰਹਿੰਦ ਤੇ ਫਤਿਹ ਹਾਸਲ ਕਰਨਾ ਜੁਲਮ ਤੇ ਫਤਿਹ ਹਾਸਲ ਕਰਨਾ ਸੀ, ਨਾ ਕਿ ਸਾਹਿਬਜਾਦਿਆਂ ਦੀ ਸ਼ਹੀਦੀ ਦੇ ਵੈਰ ਦਾ ਬਦਲਾ ਲੈਣਾ ਸੀ। ਇਸ ਲੇਖ ਵਿੱਚ ਲਿਖੀ “ਤੀਜੀ ਸ਼ਤਾਬਦੀ ਸਰਹਿੰਦ ਫਤਿਹ” ਕਹਿਣ ਨਾਲੋਂ ਇਸ ਸ਼ਤਾਬਦੀ ਨੂੰ ਤਾਂ “ਪਹਿਲੀ ਆਜ਼ਾਦ ਸਿੱਖ ਬਾਦਸ਼ਾਹੀ ਦਾ 300 ਸਾਲਾਂ ਸਥਾਪਨਾ ਦਿਵਸ ਕਹਿਣਾ ਬੜਾ ਉਚਿੱਤ ਹੋਵੇਗਾ।
ਇਸ ਸਮੇਂ ਪ੍ਰਕਾਸ਼ ਸਿੰਘ ਬਾਦਲ ਤੇ ਉਸਦਾ ਪ੍ਰੀਵਾਰ ਹਵਨ ਯੱਗ ਜਾਂ ਕਿਤੇ ਰਮਾਇਣ ਦੀਆਂ ਆਰਤੀਆਂ ਕਰ ਰਿਹਾ ਹੈ। ਉਸ ਪਰਿਵਾਰ ਨੂੰ ਅਜਿਹੇ ਮਨਘੜਤ ਲੇਖਾਂ ਰਾਹੀਂ ਸ਼ਹੀਦੀ ਇਤਿਹਾਸ ਦਾ ਧੱਕੇ ਨਾਲ ਪਾਤਰ ਬਣਾਉਣਾ ਸਿੱਖ ਸਿਧਾਂਤ ਨਾਲ ਖਿਲਵਾੜ ਹੀ ਕਿਹਾ ਜਾ ਸਕਦਾ ਹੈ। ਬੀਬੀ ਬਾਦਲ ਨੂੰ ਭਾਈ ਫਤਿਹ ਸਿੰਘ ਦੀ ਸੰਤਾਨ ਕਹਿਣਾ, ਇੰਨਾਂ ਕੁ ਵਾਜਬ ਹੈ, ਜਿੰਨਾਂ ਪ੍ਰਿੰਥੀ ਚੰਦ ਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਪੁਤਰ ਕਹਿਣਾ। ਕਿਉਂਕਿ ਬੀਬੀ ਬਾਦਲ ਦੀ ਸ਼ਰਧਾ ਇਸ ਸਮੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਜਿਆਦਾ ਅਸ਼ੂਤੋਸ਼ ਨੂਰ ਮਹਿਲੀਏ ਵਿੱਚ ਹੈ। ਇਸ ਲਈ ਬਾਦਲ ਪਰਿਵਾਰ ਦੀ ਰਿਸ਼ਤੇਦਾਰ ਲੇਖਕ ਬੀਬੀ ਨੂੰ ਅਜਿਹੀ ਲਿਖਤ ਲਿਖ ਕੇ ਸਿੱਖ ਕੌਮ ਦੇ ਮਹਾਨ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਕੁਰਬਾਨੀਆਂ ਨੂੰ ਛੁਟਿਆਉਣ (ਘਟਾਉਣ) ਦਾ ਯਤਨ ਕੀਤਾ ਹੈ। ਆਪਣੇ ਸਿਧਾਂਤ ਵਿਹੁਣੇ ਪਰਿਵਾਰ ਨੂੰ ਇੰਨਾਂ ਕੁਰਬਾਨੀਆਂ ਦਾ ਸਹਾਰਾ ਲੈ ਕੇ ਸਿੱਖ ਪੰਥ ਦੇ ਸਿਰ ਠੋਸਣ ਦਾ ਕੋਝਾ ਯਤਨ ਕੀਤਾ ਗਿਆ ਹੈ। ਸੋ ਅਜਿਹੇ ਲੇਖ ਛਾਪਣ ਤੋਂ ਪਹਿਲਾਂ ਜਾਂ ਤਾਂ ਤੱਥਾਂ ਨੂੰ ਘੋਖ ਲਿਆ ਜਾਵੇ ਜਾਂ ਫ਼ਿਰ ਛਾਪਣ ਤੋਂ ਗੁਰੇਜ਼ ਕੀਤਾ ਜਾਵੇ ਕਿਉਂਕਿ ਇਸ ਨਾਲ ਅਖ਼ਬਾਰ ਅਤੇ ਇਤਿਹਾਸ ਦੋਹਾਂ ਤੇ ਧੱਬਾ ਲੱਗਦਾ ਹੈ। ਧੰਨਵਾਦ ਸਹਿਤ,
ਗੁਰਿੰਦਰ ਪਾਲ ਸਿੰਘ ਧਨੌਲਾ (ਜਥੇਦਾਰ)
ਪਿੰਡ ਧਨੌਲਾ ਖੁਰਦ ਡਾ; ਹੰਡਿਆਇਆ,
ਜ਼ਿਲਾ ਬਰਨਾਲਾ 148107
ਮੋਬਾ; 9316176519


(12/05/10)
ਦਰਸ਼ਨ ਸਿੰਘ ਖ਼ਾਲਸਾ

ਗੁਰੂ ਗ੍ਰੰਥ ਨਾਲ ਸਬੰਧਿਤ ਸੰਸਥਾਵਾਂ ਨੂੰ ਇੱਕ ਸੱਦਾ
ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਵਾਲਿਓ, ਆਓ, ਉਠੋ ਜਾਗੋ ਇਹਨਾਂ ਝੂਠੀ ਰਾਜਨੀਤੀ ਦੇ ਕੁਫ਼ਰ ਹਦਾਇਤ ਨਾਮਿਆਂ ਦੇ ਭੈ ਜਾਲ ਤੋਂ ਬਾਹਰ ਆਵੋ। ਛੱਡ ਦਿਓ ਇਹਨਾਂ ਕਾਲਕਾ ਪੰਥੀਆਂ ਨੂੰ, ਛੱਡ ਦਿਓ ਗੋਲਕ ਦਾ ਪੱਲਾ, ਫੜ ਲਓ ਗੁਰੂ ਦਾ ਪੱਲਾ। ਗੁਰੂ ਤੁਹਾਡੇ ਅੰਗ ਸੰਗ ਹੋਵੇਗਾ, ਗੁਰੂ ਦੀਆਂ ਖੁਸ਼ੀਆਂ ਮਾਣੋਗੇ।
ਹੁਣ ਕਾਲਕਾ ਪੰਥ ਗੁਰਮਤਿ ਵਿਹੂਣੇ, ਕਿਰਪਾਨਾਂ ਗੰਡਾਸਿਆਂ ਵਾਲੇ ਲੋਕਾਂ ਦੇ ਰਾਹੀਂ ਗੁਰਦੁਆਰਿਆਂ ਵਿੱਚ ਲੜਾਈਆਂ ਝਗੜੇ ਕਰਾਉਂਦਾ ਹੈ ਅਤੇ ਉਹਨਾਂ ਧਾੜਵੀਆਂ ਨੂੰ ਗੁਰੂ ਪਿਆਰ ਦਸਦਾ ਹੈ। ਆਰ. ਐਸ. ਐਸ ਦੇ ਇਸ਼ਾਰੇ ਤੇ ਗੁਰਦੁਆਰਿਆਂ ਵਿੱਚ ਗੁਰਬਾਣੀ ਗੁਰਮਤਿ ਦਾ ਪ੍ਰਵਾਹ ਰੋਕਣਾ ਚਾਹੁੰਦਾ ਹੈ, ਗੁਰੂ ਗ੍ਰੰਥ ਦੇ ਪੰਥ ਨੂੰ ਸੰਜੀਦਗੀ ਨਾਲ ਸੋਚਣਾ ਪਵੇਗਾ, ਖ਼ਾਲਸਾ ਇਹਨਾਂ ਦੇ ਹਰਬਿਆਂ ਤੋਂ ਡਰਦਾ ਨਹੀਂ ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿਚੋਂ ਮਿਲੀ ਹਲੀਮੀ ਅਤੇ ਗੁਰਮਤਿ ਬੁਧ ਕਾਰਨ ਬਚਣਾ ਜਰੂਰ ਚਾਹੁਂਦਾ ਹੈ।
ਕਾਲਕਾ ਪੰਥ ਵਲੋਂ ਇਹਨਾਂ ਆਪ ਹੁਦਰੀਆਂ ਨਾਲ ਸਮੂਚੇ ਪੰਥ ਨੂੰ ਅਪਣਾ ਜਰਗਮਾਲ ਬਣਾਕੇ ਰੱਖਣ ਦੀ ਸਿਆਸੀ ਸੋਚ ਕਾਰਨ ਹੀ ਕੁਛ ਸਮੇਂ ਤੋਂ ਜਾਗਰੂਕ ਖ਼ਾਲਸਾ ਵਲੋਂ ਵੱਖ ਵੱਖ ਦੇਸ਼ਾਂ ਅਤੇ ਸਟੇਟਾਂ ਵਿੱਚ ਵੱਖ ਵੱਖ ਗੁਰਦੁਆਰਾ ਕਮੇਟੀਆਂ ਬਣੀਆਂ ਅਤੇ ਬਣ ਰਹੀਆਂ ਹਨ ਤਾਂਕਿ ਇਸ ਝੂਠੀ ਸਿਆਸਤ ਦੀ ਅਮਰ ਵੇਲ ਹੇਠੋਂ ਨਿਕਲ ਕੇ ਗੁਰਦੁਆਰਾ ਪ੍ਰਬੰਧ ਵਿੱਚ ਧਰਮ ਸਿਧਾਂਤ ਜੀਵਤ ਰਹਿ ਸਕੇ।
ਇਸੇ ਰੋਸ਼ਨੀ ਵਿੱਚ ਇਹ ਫੈਸਲਾ ਕੀਤਾ ਗਿਆ ਹੈ ਕਿ, ਜਿਹੜੇ ਗੁਰਦੁਆਰਾ ਪ੍ਰਬੰਧਕ ਸਹਿਯੋਗ ਦੇਣ ਠੀਕ ਹੈ ਨਹੀਂ ਤਾਂ ਗੁਰਦੁਆਰਿਆਂ ਦੀਆਂ ਵੱਡੀਆਂ ਵੱਡੀਆਂ ਇਮਾਰਤਾਂ ਵੱਡੀਆਂ ਅਰਬਾਂ ਦੀਆਂ ਗੋਲਕਾਂ ਪੰਥ ਦਾ ਸਰਮਾਇਆ ਨਹੀਂ। ਇਸ ਨੇ ਤਾਂ ਸਾਡਾ ਸਿਧਾਂਤਕ ਨੁਕਸਾਨ ਹੀ ਕੀਤਾ ਹੈ। ਖ਼ਾਲਸੇ ਦਾ ਸਰਮਾਇਆ ਹੈ ਗੁਰੂ ਸਿਧਾਂਤ ਜਿਸਨੇ ਕੱਚੇ ਗੁਰਦੁਆਰਿਆਂ ਵਿਚੋਂ ਜਨਮ ਲੈਕੇ ਪੱਕੇ ਸਿਖ ਪੈਦਾ ਕੀਤੇ ਸਨ। ਹੁਣ ਭੀ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਦਬ ਅਤੇ ਗੁਰਬਾਣੀ ਸਿਧਾਂਤ ਦੀ ਸੰਭਾਲ ਲਈ ਛੋਟੀਆਂ ਛੋਟੀਆਂ ਸੰਸਥਾਵਾਂ ਬਣਾਕੇ ਭਾਵੇਂ ਮੁਢਲੇ ਰੂਪ ਵਿੱਚ ਕਿਰਾਏ ਤੇ ਹਾਲ ਲੈਕੇ ਜਾਂ ਘਰਾਂ ਵਿੱਚ ਹਫਤਾ ਵਾਰੀ ਸਤਸੰਗ ਸ਼ੁਰੂ ਕਰੀਏ ਪਰ ਉਸ ਸੰਸਥਾ ਦਾ ਹਰ ਮੈਂਬਰ ਇਹ ਪ੍ਰਨ ਪੱਤਰ ਭਰੇ ਕੇ ਮੇਰਾ ਗੁਰੂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ, ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਅਗਵਾਈ ਨੂੰ ਹੀ ਜੀਵਨ ਦਾ ਅਧਾਰ ਮਨਾਂਗਾ ਅਤੇ ਹੋਰ ਕਿਸੇ ਗ੍ਰੰਥ ਮੂਰਤੀ ਜਾਂ ਦੇਹ ਧਾਰੀ ਗੁਰੂ ਡੰਮ ਨੂੰ ਮਾਨਤਾ ਨਹੀਂ ਦੇਵਾਂਗਾ। ਉਸ ਸੰਸਥਾ ਦੇ ਅਸਥਾਨ ਮਨਮਤੀ ਕਰਮ ਕਾਂਡ ਦੇ ਪ੍ਰਹਾਰ ਅਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਪ੍ਰਚਾਰ ਪ੍ਰਸਾਰ ਦਾ ਕੇਂਦਰ ਬਨਣਗੇ।
ਸ੍ਰੀ ਅਕਾਲ ਤਖਤ ਸੱਚੇ ਨਿਆਓਂ ਦਾ ਪ੍ਰਤੀਕ ਹੈ ਸਾਡਾ ਸਭ ਦਾ ਸਿਰ ਝੁਕਦਾ ਹੈ, ਪਰ ਸ੍ਰੀ ਅਕਾਲ ਤਖਤ ਤੇ ਕਾਬਜ਼ ਬੈਠੇ ਸਿਆਸੀ ਗੁਲਾਮ ਜੱਥੇਦਾਰਾਂ ਦੇ ਹੁਕਮ ਨੂੰ ਅਸੀਂ ਕਦੀ ਨਹੀਂ ਮੰਨ ਸਕਦੇ।
ਨਹੀਂ ਤਾਂ ਇਹ ਕਾਲਕਾ ਪੰਥੀਏ ਮਹਾਕਾਲ ਕਾਲਕਾ ਗ੍ਰੰਥ ਵਰਗੇ ਅਨੇਕਾਂ ਗ੍ਰੰਥ ਪੋਥੀਆਂ ਦੇ ਜਾਲ ਵਿੱਚ ਉਲਝਾ ਕੇ ਸਿੱਖੀ ਦੇ ਗੁਰਮਤਿ ਸਿਧਾਂਤ ਨੂੰ ਤਹਿਸ ਨਹਿਸ ਕਰ ਦੇਣਗੇ, ਇਓਂ ਸਿੱਖੀ ਜੀਵਨ ਬਰਬਾਦ ਹੋ ਜਾਵੇਗਾ।
ਇਹਨਾਂ ਦੇ ਭਰਮ ਜਾਲ ਵਿਚੋਂ ਨਿਕਲਣ ਲਈ ਗੁਰੂ ਵਾਕ “ਨਿਕਸ ਰੇ ਪੰਖੀ ਸਿਮਰ ਹਰ ਪਾਂਖ” ਅਨੁਸਾਰ ਗੁਰੂ ਅਦਬ ਦੀ ਇਕੋ ਇੱਕ ਸੋਚ ਹੇਠ ਇਕਤਰ ਹੋਵੋ ਅਪਣੇ ਅਸਥਾਨਾਂ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪ੍ਰਚਾਰ ਪ੍ਰਸਾਰ ਕਰੋ, ਕਰਮ ਕਾਂਡੀ ਮਨਮਤ ਦਾ ਪ੍ਰਹਾਰ ਕਰੋ। ਇਹ ਗੁਰੂ ਗ੍ਰੰਥ ਦਾ ਪੰਥ ਕੇਂਦਰੀ ਤਾਲ ਮੇਲ ਜੱਥੇਬੰਦੀ ਇਸ ਲਈ ਬਣਾਈ ਗਈ ਹੈ ਕਿਉਂਕਿ ਅਸੀਂ ਕਾਲਕਾ ਪੰਥ ਵਲੋਂ ਕਈ ਥਾਵਾਂ ਤੇ ਕੀਤੀ ਜਾਂਦੀ ਬੁਰਛਾ ਗਰਦੀ ਹੁਲੜ ਬਾਜ਼ੀ ਨਹੀਂ ਚਾਹੁਂਦੇ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੀਆਂ ਸੰਸਥਾਵਾਂ ਨੂੰ ਵੱਖਰੇ ਰੂਪ ਵਿੱਚ ਇਕੱਤਰ ਕਰਕੇ ਸ਼ਾਂਤੀ ਨਾਲ ਗੁਰਬਾਣੀ ਗੁਰਮਤਿ ਦਾ ਸਹਿਜ ਅਨੰਦ ਮਾਨਣਾ ਚਾਹੁਂਦੇ ਹਾਂ।
ਸਿੰਘੋ! ! ! ਗੁਰੂ ਗ੍ਰੰਥ ਦੇ ਪੰਥ ਰੂਪੀ ਕੇਂਦਰੀ ਤਾਲ ਮੇਲ ਜੱਥੇਬੰਦੀ ਰਾਹੀਂ ਆਪਸ ਵਿੱਚ ਜੁੜ ਕੇ ਬਾਹਵਾਂ ਵਿੱਚ ਬਾਹਾਂ ਪਾਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਅਤੇ ਸਿਧਾਂਤ ਦੀ ਰਾਖੀ ਲਈ ਜੱਥੇਬੰਦ ਅਤੇ ਲਾਮ ਬੰਦ ਹੋ ਜਾਵੋ ਜੀ, ਅਤੇ ਕਿਸੇ ਔਕੜ ਸਮੇਂ ਇੱਕ ਦੂਜੇ ਦੀ ਮਦਦ ਕਰੋ ਜੀ।
ਅਪਣੀ ਅਪਣੀ ਸੰਸਥਾ ਵਲੋਂ ਅਗੇ ਦਿੱਤਾ ਗਿਆ ਫਾਰਮ ਭਰ ਕੇ ਇੱਕੋ ਇੱਕ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਹੋਣ ਦਾ ਪ੍ਰਣ ਕਰੋ ਜੀ।
ਗੁਰੂ ਗੰਥ ਦੇ ਪੰਥ ਦਾ ਸੇਵਾਦਾਰ
ਦਰਸ਼ਨ ਸਿੰਘ ਖ਼ਾਲਸਾ

http://www.khalsanews.org/GuruGranthDaPanthForm.htm#1


(11/05/10)
ਹਰਮੀਤ ਸਿੰਘ ਖਾਲਸਾ

“ਆਉ ਇੱਕ ਮੁੱਠ ਹੋਈਏ”
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਾਤਿਹ॥

ਸਾਰੇ ਹੀ ਪੰਥ ਦਰਦੀ ਇਹ ਮਨੰਦੇ ਹਨ ਕਿ ਸਿੱਖ ਕੌਮ ਦੇ ਜਾਗਰੂਕ ਤਬਕੇ ਨੂੰ ਅੱਜ ਇੱਕਠੇ ਹੋ ਕੇ ਇੱਕ ਪਲੇਟਫਾਰਮ ਤੇ ਆਉਣ ਦੀ ਬਹੁਤ ਸੱਖਤ ਜਰੂਰਤ ਹੈ, ਸਿੱਖ ਮਾਰਗ ਤੇ ਵੀ ਕੁੱਝ ਵਿਦਵਾਨਾ ਅਮਰਜੀਤ ਸਿੰਘ ਜੀ ਚੰਦੀ, ਮੱਖਣ ਸਿੰਘ ਜੀ ਪੁਰੇਵਾਲ ਅਤੇ ਇੰਦਰਜੀਤ ਸਿੰਘ ਜੀ ਕਾਨਪੁਰ ਨੇ ਇਸ ਬਾਰੇ ਆਪਣੀ ਰਾਏ ਸਿੱਖ ਮਾਰਗ ਤੇ ਜਾਹਿਰ ਕੀਤੀ ਹੈ ਅਤੇ ਇਸ ਨੂੰ ਅਮਲੀ ਰੂਪ ਦੇਣ ਦਾ ਇੱਕ ਵਧੀਆ ਉਪਰਾਲਾ ਵੀ ਕੀਤਾ ਹੈ। ਗੁਰਚਰਨ ਸਿੰਘ ਜੀਉਣ ਵਾਲਾ ਜੀ ਦੇ ਇਹ ਸ਼ਬਦ ਪੜ ਕੇ ਕਿ “ਮੈਨੂੰ ਤੁਹਾਡੇ ਨਾਲ ਬੈਠਣ ਤੋਂ ਤੁਹਾਡੀ ਇਹ ਟਿਪਣੀ, “ਸਪੋਕਿਸਮੈਨ ਦੇ ਅੰਧੇ ਸਮਰਥੱਕਾਂ…” ਰੋਕਦੀ ਹੈ। ਅਤੇ ਇੰਦਰਜੀਤ ਸਿੰਘ ਜੀ ਕਾਨਪੁਰ ਜੀ ਦੇ ਇਹ ਸ਼ਬਦ ਪੜ ਕੇ ਕਿ “ਆਪ ਜੀ ਦੇ ਇਨਾਂ ਉਪਰ ਲਿਖੇ ਸ਼ਬਦਾਂ ਜਿਨਾਂ ਦੀ ਵਰਤੋਂ ਦਾਸ ਨੇ ਇਸ ਲੇਖ ਵਿੱਚ ਕੀਤੀ ਹੀ ਨਹੀ ਨੇ ਆਪ ਜੀ ਨੇ ਵਾਰ ਵਾਰ ਕਹਿ ਕੇ ਦਾਸ ਨੂੰ ਇਹ ਇਹਸਾਸ ਦੁਆ ਦਿਤਾ ਹੈ ਕੇ- ਸਾਡੀ “ਮੰਜਿਲ” ਜਿਸ ਦੀ ਕਲਪਨਾ ਦਾਸ ਨੇ ਪੰਥ ਦਰਦੀਓ! “ਕਾਲਕਾਂ” ਦੇ ਪੁਜਾਰੀਆਂ ਕੋਲੋਂ……” ਲੇਖ ਵਿੱਚ ਕੀਤੀ ਹੈ। ਹਲੀ ਬਹੁਤ ਦੂਰ ਹੈ। ਸਾਡੀ ਇਸ ਹਾਲਤ ਦੇ ਕਾਰਣ ਸ਼ਾਯਦ ਸਾਨੂੰ ਹਲੀ ਹੋਰ ਕਈ “ਨਮੋਸ਼ੀਆਂ” ਦਾ ਸਾਮਨਾ ਕਰਨਾਂ ਪਵੇ। ਸ਼ਾਇਦ ਸਾਡੀ ਇਹ ਪੀੜੀ ਤੇ ਅਪਨੀ ਹਉਮੇ ਨੂ ਪੱਠੇ ਪਾਉਦੀ ਹੀ ਬੀਤ ਜਾਂਣੀ ਹੈ। ਭਾਵੇ ਸੋਚਣ ਨੂੰ ਇਹ ਹੀ ਲੱਗੇ ਕਿ ਸ਼ਾਇਦ ਹੀ ਅਸੀ ਇੱਕ ਪਲੇਟਫਾਰਮ ਤੇ ਇਕਠੇ ਹੋ ਸਕੀਏ ਪਰ ਅਸਲ ਵਿੱਚ ਇੰਞ ਕਰਨਾ ਕੋਈ ਬਹੁਤ ਜਾਇਦਾ ਕਠਿਨਾਈ ਵਾਲਾ ਕੰਮ ਨਹੀ ਹੈ, ਕਿਉਂਕਿ ਅਖੌਤੀ ਦਸਮ ਗ੍ਰੰਥ ਦੇ ਮੁੱਦੇ ਉਤੇ ਥੋੜੇ ਬਹੁਤ ਵਖਰੇਵੇਂ ਨਾਲ ਲੱਗਭੱਗ ਸਾਰੇ ਹੀ ਵਿਦਵਾਨ ਇੱਕ ਮੱਤ ਹਨ ਪੰਥ ਦੀਆਂ ਰਾਜਨਿਤਕ, ਧਾਰਮਕ, ਅਤੇ ਸਮਾਜਕ ਸਮਸਿਆਂ ਨੂੰ ਵੀ ਸੁਲਝਾਉਣ ਵਾਸਤੇ ਸਾਰੇ ਹੀ ਵਿਦਵਾਨ ਜਾਂ ਪੰਥ ਦਰਦੀ ਆਪਣੀ ਆਪਣੀ ਪੂਰੀ ਵਾਅ ਲਾ ਰਹੇ ਹਨ ਇਸ ਲਈ ਇਨ੍ਹਾ ਮੁਦਿਆਂ ਉਤੇ ਤਾਂ ਸਾਰਿਆਂ ਨੂੰ ਇੱਕ ਪਲੇਟਫਰਮ ਤੇ ਆ ਹੀ ਜਾਣਾ ਚਾਹੀਦਾ ਹੈ ਵੀਚਾਰਾਂ ਦੇ ਵੱਖਰੇਵੇਂ ਸਿਰਫ ਸਪੋਸਮੈਨ ਨੂੰ ਲੈ ਕੇ ਹੀ ਹਨ ਪਰ ਜੇ ਸਾਰੇ ਵਿਦਵਾਨ ਇਕਠੇ ਹੋ ਕੇ ਵੀਚਾਰ ਕਰਨ ਤਾਂ ਇਸ ਮੁੱਦੇ ਤੇ ਵੀ ਇੱਕ ਰਾਏ ਬਣਾਈ ਜਾ ਸਕਦੀ ਹੈ।
ਪੰਥ ਦੀ ਚੜਦੀ ਕਲਾ ਦੀ ਆਸ ਵਿਚ।
ਦਾਸਰਾ
ਹਰਮੀਤ ਸਿੰਘ ਖਾਲਸਾ


(11/05/10)
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ

ਸ੍ਰ. ਇੰਦਰਜੀਤ ਸਿੰਘ ਕਾਹਨਪੁਰੀ ਕੋਲੋਂ ਮੁਆਫੀ।
ਕਾਹਨਪੁਰੀ ਜੀ ਸਮੇਂ ਦੀ ਘਾਟ ਕਾਰਨ ਮੈਂ ਪਿਛਲੀਆਂ ਲਿਖਤਾਂ ਨੂੰ ਪੜ੍ਹ ਨਹੀਂ ਸਕਿਆ ਤੇ ਗੁਰਮਤਿ ਤੱਤ ਪਰੀਵਾਰ ਦੇ ਲੇਖ ਨੂੰ ਤੁਹਾਡੇ ਨਾਂ ਨਾਲ ਜੋੜ ਕੇ ਗਲਤੀ ਕਰ ਗਿਆ। ਪੰਜ ਕੁ ਦਿਨ ਟਰੱਕ ਚਲਾਉਂਦਾ ਹਾਂ ਤੇ ਬਾਕੀ ਦਾ ਸਮਾ ਸਿੱਖ ਕੌਮ ਨੂੰ ਜਾਗਾਉਣ ਲਈ ਲੇਖੇ ਲਾਉਂਦਾ ਹਾਂ। ਇਸ ਕਰਕੇ ਗਲਤੀ ਲਈ ਖਿਮਾ ਦਾ ਜਾਚਕ ਹਾਂ। ਬਾਕੀ ਗਿਆਨੀ ਸੁਰਜੀਤ ਸਿੰਘ ਦੀ ਤਾਂ ਇੱਕ ਉਦਾਹਰਣ ਹੀ ਲਈ ਹੈ ਇਹ ਟੀਕਾ ਟਿਪਣੀ ਸਾਰੇ ਸਿੱਖਾਂ ਤੇ ਹੈ ਤੇ ਉਨ੍ਹਾਂ ਵਿੱਚ ਮੈਂ ਵੀ ਹਾਂ।
ਤੁਹਾਡੇ ਨਾਲ ਕਿਸੇ ਗੱਲੋਂ ਗੁਸੇ ਵਿੱਚ ਹੋਣ ਕਰਕੇ ਤੁਹਾਡਾ ਲੇਖ ਵੈਬ-ਸਾਈਟ ਤੇ ਪੋਸਟ ਨਹੀਂ ਕੀਤਾ, ਤੁਹਾਡਾ ਇਹ ਖਿਆਲ ਗਲਤ ਹੈ। ਜੋ ਵੀ ਮਨੁੱਖ ਇਹ ਵੈਬ-ਸਾਈਟ ਅੱਪ-ਡੇਟ ਕਰਦਾ ਹੈ ਉਸ ਨੇ ਮੈਨੂੰ ਟਰੱਕ ਚਲਾਉਂਦੇ ਨੂੰ ਤੁਹਾਡਾ ਉਹ ਲੇਖ ਪੜ੍ਹ ਕੇ ਸੁਣਾਇਆ ਤੇ ਮੈਨੂੰ ਉਸ ਵਿੱਚ ਕੁੱਝ ਕੁ ਗੁਰਮਤਿ ਦੇ ਅਨਕੂਲ ਨਹੀਂ ਲੱਗਿਆ। ਇਸ ਕਰਕੇ ਅਸੀਂ ਉਹ ਲੇਖ ਵੈਬ-ਸਾਈਟ ਤੇ ਨਹੀਂ ਪਾਇਆ। ਗੱਲ ਸਿਰਫ ਐਨੀ ਕੁ ਹੈ ਕਿ ਇਸ ਜ਼ਿਦਗੀ ਤੋਂ ਬਾਅਦ ਦੀ ਅਸੀਂ ਕੋਈ ਗੱਲ ਨਹੀਂ ਕਰਦੇ, ਮਨੁੱਖ ਨੇ ਇਸੇ ਜ਼ਿਦਗੀ ਨੂੰ ਸਵਾਰਨਾ ਹੈ ਤੇ ਜੇ ਕਿਸੇ ਦੇ ਲੇਖ ਵਿੱਚ ਕੁੱਝ ਵੀ ਐਸਾ ਨਜ਼ਰ ਆਉਂਦਾ ਹੈ ਕਿ ਉਹ ਆਵਾਗਉਣ ਜਾਂ ਆਤਮਾ ਜਾਂ ਨਰਕ–ਸਵਰਗ ਜਾਂ ਕਿਸੇ ਅਖੌਤੀ ਲੇਖੇ ਜੋਖੇ ਦੀ ਗੱਲ ਕਰਦਾ ਹੈ ਤਾਂ ਉਸ ਨੂੰ ਅਸੀਂ ਪੋਸਟ ਨਹੀਂ ਕਰਦੇ।
ਇਕ ਵਾਰ ਫਿਰ ਤੋਂ ਖਿਮਾ ਦਾ ਜਾਚਕ ਹਾਂ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ ਕੈਨੇਡਾ।


(11/05/10)
ਅਵਤਾਰ ਸਿੰਘ ਮਿਸ਼ਨਰੀ ਅਤੇ ਸਾਥੀ

ਨਵੀਂ ਵੈਬਸਾਈਟ ਸਿੰਘ ਸਭਾ ਯੂ. ਐਸ. ਏ. ਖੁਸ਼-ਆਂਮਦੀਦ
ਪ੍ਰਚਾਰ ਖੇਤਰ ਵਿੱਚ ਜਿੱਥੇ ਪਹਿਲਾਂ ਜ਼ਬਾਨੀ, ਫਿਰ ਭੋਜ ਪੱਤਰਾਂ, ਪੱਥਰਾਂ ਅਤੇ ਫਿਰ ਕਲਮਾਂ ਨਾਲ ਕਾਗਜ਼ਾਂ ਤੇ ਲਿਖ ਕੇ, ਫਿਰ ਪ੍ਰਿੰਟਿੰਗ ਮਸ਼ੀਨਾਂ ਰਾਹੀਂ ਗ੍ਰੰਥ, ਕਿਤਾਬਾਂ ਅਤੇ ਪੁਸਤਕਾਂ ਲਿਟ੍ਰੇਚਰ ਆਦਿਕ ਛਾਪ ਕੇ ਵਰਤਿਆ ਜਾਂਦਾ ਸੀ। ਪਹਿਲੇ ਮੰਦਰ, ਮੱਠ, ਮਸਜਦਾਂ, ਚਰਚ ਅਤੇ ਗੁਰਦੁਆਰੇ ਹੀ ਪ੍ਰਚਾਰ ਸਟੇਜਾਂ ਸਨ। ਜਿਉਂ ਜਿਉਂ ਵਿਗਿਆਨ ਨੇ ਤਰੱਕੀ ਕੀਤੀ, ਸਾਧਨ ਹੋਰ ਵਿਕਸਿਤ ਹੋਏ। ਅਖਬਾਰਾਂ, ਰੇਡੀਓ, ਟੀ. ਵੀ. ਕੰਪਿਊਟਰ ਅਤੇ ਹੁਣ ਇੰਟ੍ਰਨੈਟ ਚੱਲ ਰਿਹਾ ਹੈ। ਜਿੱਥੇ ਪਹਿਲਾਂ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣ ਲਈ ਪੈਦਲ, ਬੈਲ ਗੱਡੀ, ਤਾਂਗੇ, ਘੋੜੇ ਹਾਥੀ, ਬੇੜੀਆਂ ਆਦਿਕ ਵਰਤੇ ਜਾਂਦੇ ਸਨ। ਫਿਰ ਸਾਈਕਲ, ਮੋਟਰ ਸਾਈਕਲ, ਮੋਟਰਾਂ, ਰੇਲ ਗੱਡੀਆਂ ਵਰਤੀਆਂ ਜਾਂਦੀਆਂ ਸਨ ਤੇ ਹੁਣ ਚੰਗੀਆਂ ਚੰਗੀਆਂ ਕਾਰਾਂ ਅਤੇ ਜ਼ਹਾਜ ਵਰਤੇ ਜਾ ਰਹੇ ਹਨ। ਇਸੇ ਤਰ੍ਹਾਂ ਪ੍ਰਚਾਰ ਖੇਤਰ ਵਿੱਚ ਵੀ ਆਵਾਜਾਈ ਦੇ ਸਾਧਨਾਂ ਅਤੇ ਮੀਡੀਏ ਨੇ ਬਹੁਤ ਤਰੱਕੀ ਕੀਤੀ ਹੈ। ਪਹਿਲੇ ਡਾਕ ਰਾਹੀਂ ਡਾਕੀਆ ਚਿੱਠੀਆਂ ਜਾਂ ਮੇਲ ਦੇ ਕੇ ਜਾਂਦਾ ਸੀ ਹੁਣ ਚਿੱਠੀਆਂ ਦੀ ਥਾਂ ਈ. ਮੇਲ ਨੇ ਲੈ ਲਈ ਹੈ ਅਤੇ ਮਿੰਟਾਂ ਸਕਿੰਟਾਂ ਵਿੱਚ ਮੇਲ ਸਮੱਗਰੀ ਸਮੁੱਚੇ ਸੰਸਾਰ ਵਿੱਚ ਪਹੁੰਚ ਰਹੀ ਹੈ। ਹੁਣ ਅਖਬਾਰਾਂ ਅਤੇ ਰਸਾਲੇ ਵੀ ਕੰਪਿਊਟਰ ਤੇ ਇੰਟ੍ਰਨੈਟ ਰਾਹੀਂ ਛਪਣ ਲੱਗ ਪਏ ਹਨ। ਇਸੇ ਤਰ੍ਹਾਂ ਹੀ ਹੁਣ ਬਹੁਤ ਸਾਰੀਆਂ ਵੈਬ ਸਾਈਟਾਂ ਡੇ ਬਾਈ ਡੇ ਖੁੱਲ੍ਹ ਰਹੀਆਂ ਹਨ ਜਿਨ੍ਹਾਂ ਚੋਂ ਕੁੱਝ ਧਾਰਮਿਕ ਵੀ ਹਨ ਜੋ ਧਰਮ ਦਾ ਪ੍ਰਚਾਰ ਕਰ ਰਹੀਆਂ ਹਨ। ਜਿਵੇਂ ਸਿੱਖ ਧਰਮ ਵਿਖੇ ਐਸ. ਜੀ. ਪੀ. ਸੀ. ਦੀ ਵੈਬਸਾਈਟ, ਸਿੱਖ ਮਿਸ਼ਨਰੀ ਕਾਲਜ, ਗੁਰਮਤਿ ਗਿਆਨ. ਔਰਗ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਰੋਜ਼ਾਨਾ ਸਪੋਕਸਮੈਨ. ਕਾਮ, ਸਿੰਘ ਸਭਾ ਕਨੇਡਾ. ਕਾਂਮ, ਸਿੱਖ ਵਿਰਸਾ, ਸਿੱਖ ਬੁਲੇਟਿਨ, ਇੰਡੀਆ ਅਵੇਰਨੈਸ, ਪੰਜਾਬ ਗਾਰਡੀਅਨ, ਸਿੱਖ ਮਾਰਗ. ਕਾਂਮ, ਡੇਲੀ ਪੰਜਾਬੀ, ਸਿੱਖ ਵੀਕਲੀ, ਦਾ ਸਿੱਖ ਅਫੇਰਜ਼, ਸਵੱਦੀ ਨਿਊਜ਼, ਅਤੇ ਖਾਲਸਾ ਨਿਊਜ਼. ਕਾਂਮ ਆਦਿਕ ਇਵੇਂ ਦੀਆਂ ਹੋਰ ਵੀ ਬਹੁਤ ਸਾਰੀਆਂ ਵੈਬਸਾਈਟਾਂ ਇੰਟ੍ਰਨੈੱਟ ਤੇ ਚੱਲ ਰਹੀਆਂ ਹਨ ਅਤੇ ਹੁਣ ਇੱਕ ਹੋਰ ਨਵੀਂ ਵੈਬਸਾਈਟ
www.singhsabhausa.com ਸ੍ਰ. ਗੁਰਮੀਤ ਸਿੰਘ ਐ. ਲੇ. ਅਤੇ ਉਨ੍ਹਾਂ ਦੇ ਸਹਿਯੋਗੀਆਂ ਵੱਲੋਂ ਲਾਂਚ ਕੀਤੀ ਗਈ ਹੈ ਜੋ ਮਿਸ਼ਨਰੀ ਪੈਟਰਨ ਤੇ ਗੁਰਮਤਿ ਦਾ ਪ੍ਰਚਾਰ ਕਰੇਗੀ। ਅਸੀਂ ਸਾਰੇ ਇਸ ਨਵੀਂ ਖੁੱਲ੍ਹੀ ਵੈਬਸਾਈਟ ਨੂੰ ਖੁਸ਼-ਆਂਮਦੀਦ ਕਹਿੰਦੇ ਅਤੇ ਵਧਾਈਆਂ ਪੇਸ਼ ਕਰਦੇ ਹੋਏ ਇੰਟ੍ਰਨੈਟ ਦੇ ਰੀਡਰਾਂ ਅਤੇ ਲੇਖਕਾਂ ਨੂੰ ਅਰਜ਼ ਕਰਦੇ ਹਾਂ ਕਿ ਗੁਰਮਤਿ ਦੇ ਪ੍ਰਚਾਰ ਖੇਤਰ ਵਿੱਚ ਵੱਧ ਤੋਂ ਵੱਧ ਇਨ੍ਹਾਂ ਮਿਸ਼ਨਰੀ ਵੀਰਾਂ ਦਾ ਸਹਿਯੋਗ ਦਿੱਤਾ ਜਾਵੇ। ਸ. ੍ਰ ਗੁਰਮੀਤ ਸਿੰਘ ਨਾਲ ਸੰਪਰਕ ਕਰਨ ਲਈ ਆਪ (818) 435-6671 ਤੇ ਫੋਨ ਕਰ ਸਕਦੇ ਹੋ।
ਅਸੀਂ ਹਾਂ-ਤਰਲੋਚਨ ਸਿੰਘ ਦੁਪਾਲਪੁਰ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ-ਉੱਘੇ ਸਿੱਖ ਲੀਡਰ ਪੱਤ੍ਰਕਾਰ ਅਤੇ ਲਿਖਾਰੀ ਸੈਨਹੋਜੇ, ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ. ਐਸ. ਏ. ਦੇ ਭਾ. ਅਵਤਾਰ ਸਿੰਘ ਮਿਸ਼ਨਰੀ, ਬੀਬੀ ਹਰਸਿਮਰਤ ਕੌਰ ਖ਼ਾਲਸਾ ਅਤੇ ਡਾ. ਗੁਰਮੀਤ ਸਿੰਘ ਬਰਸਾਲ, ਸਿੰਘ ਸਭਾ ਇੰਟ੍ਰਨੈਸ਼ਨਲ ਕਨੇਡਾ ਸ੍ਰ. ਗੁਰਚਰਨ ਸਿੰਘ ਜਿਉਣਵਾਲਾ ਅਤੇ ਸਾਥੀ, ਸਿੰਘ ਸਭਾ ਇੰਟ੍ਰਨੈਸ਼ਨਲ ਦੇ ਸਰਵਜੀਤ ਸਿੰਘ ਸੈਕਰਾਮੈਂਟੋ, ਸ੍ਰ. ਕੁਲਦੀਪ ਸਿੰਘ ਯੂਬਾ ਸਿਟੀ, ਮਿਸ਼ਨਰੀ ਸਰਕਲ ਸੈਕਰਾਮੈਂਟੋ ਦੇ ਸ੍ਰ ਗਿਆਨ ਸਿੰਘ, ਹਾਕਮ ਸਿੰਘ ਅਤੇ ਸ੍ਰ. ਕਰਨੈਲ ਸਿੰਘ ਔਜਲਾ, ਬਾਬਾ ਬੰਦਾ ਸਿੰਘ ਬਹਾਦਰ ਸੁਸਾਇਟੀ ਇੰਟ੍ਰਨੈਸ਼ਨਲ ਦੇ ਸ੍ਰ ਸਤਪ੍ਰਕਾਸ਼ ਸਿੰਘ, ਨਸੀਬ ਸਿੰਘ ਅਤੇ ਅਮਰੀਕ ਸਿੰਘ, ਸਾਕਾ ਜਥੇਬੰਦੀ ਨਿਊਯਾਰਕ ਦੇ ਸ੍ਰ ਜਸਮਿੱਤਰ ਸਿੰਘ ਮੁਜੱਫਰਪੁਰ ਅਤੇ ਸ੍ਰ ਇੰਦ੍ਰਜੀਤ ਸਿੰਘ ਉਮਰਪੁਰੀ, ਇੰਡਿਆਨਾਂ ਤੋਂ ਪ੍ਰਿੰ. ਜਸਬੀਰ ਸਿੰਘ ਅਤੇ ਗਿ. ਰਣਜੀਤ ਸਿੰਘ ਕਥਾਵਾਚਕ, ਭਾਈ ਗੁਰਦਾਸ ਮਿਸ਼ਨਰੀ ਸਭਾ ਯੂ. ਐਸ. ਏ. ਦੇ ਸ੍ਰ. ਕੁਲਵੰਤ ਸਿੰਘ ਮਿਸ਼ਨਰੀ ਆਦਿਕ।


(10/05/10)
ਡਾ: ਪਰਮਜੀਤ ਸਿੰਘ

ਸੰਪਾਦਕੀ ਬੋਰਡ, ਸਿੱਖ ਮਾਰਗ ਗੁਰ ਫਤੇਹਿ ਪ੍ਰਵਾਨ ਕਰੋ,
ਆਪ ਪ੍ਰੋਫਾਰਮਾ ਤਿਆਰ ਕਰੋ, ਅਸੀਂ ਸਾਰੇ ਇਸ ਦੇ ਮੈਂਬਰ ਬਣਨ ਵਾਸਤੇ ਤਿਆਰ ਹਾਂ। ਸ: ਅਮਰਜੀਤ ਸਿੰਘ ਚੰਦੀ, ਸ: ਗੁਰਚਰਨ ਸਿੰਘ ਤੇ ਸ: ਇੰਦਰ ਜੀਤ ਸਿੰਘ ਕਾਨਪੁਰ ਵਾਲਿਆ ਦੇ ਸੁਝਾਓ ਵੀ ਬਹੁਤ ਠੀਕ ਜਾਪ ਰਹੇ ਹਨ। ਅੱਜ ਸਰਕਾਰ ਦਾ, ਹੋਰ ਖੁਫੀਆ ਤਾਕਤਾਂ ਦਾ ਜੋਰ ਪੰਜਾਬ ਵਿੱਚ ਅੱਤਵਾਦ ਮੁੜ ਜੀਵਤ ਕਰਨ ਤੇ ਸਾਰਾ ਜੋਰ ਲੱਗਾ ਹੋਇਆ ਹੈ ਤਾਂ ਜੋ ਲੋਕਾਂ ਦਾ ਧਿਆਨ ਹੋਰ ਸਮੱਸਿਆਵਾ ਵੱਲ ਨਾ ਜਾਵੇ। ਨਿੱਤ ਨਵੇਂ ਨਵੇਂ ਸੋਸ਼ੇ ਛੱਡੇ ਜਾ ਰਹੇ ਹਨ। ਨੀਲੇ ਬੱਗੇ ਲਾਲ ਭੱਗਵੇਂ ਸਾਰੇ ਹੀ ਇਸ ਰਾਹ ਤੁਰੇ ਹੋਏ ਹਨ, ਕਿ ਪੰਜਾਬ ਵਿੱਚ ਪੈਦਾ ਹੋਈ ਨਵੀ ਫਸਲ ਕਿਵੇਂ ਵੱਢਣੀ ਹੈ। ਮੇਰੀ ਸਾਰੇ ਵੀਰਾਂ ਅੱਗੇ ਹੱਥ ਜੋੜ ਬੇਨਤੀ ਹੈ ਕਿ ਇਹਨਾ ਦੇ ਬਹਿਕਾਵੇ ਵਿੱਚ ਆਕੇ ਕੋਈ ਗਲਤ ਕਦਮ ਨਾ ਚੁੱਕ ਬੈਠਣਾ। ਗੁਰੂ ਗ੍ਰੰਥ ਸਾਗਿਬ ਤੋਂ ਜੋ ਵੀ ਸੇਧ ਲੈ ਸਕੋਂ ਕੋਸ਼ਿਸ ਕਰੋ ਘਰ ਬੈਠ ਲਵੋ।
ਧੰਨਵਾਦ, ਹੋਈਆਂ ਭੁਲਾਂ ਦੀ ਖਿਮਾਂ। ਡਾ: ਪਰਮਜੀਤ ਸਿੰਘ


(10/05/10)
ਜਗਤਾਰ ਸਿੰਘ ਜਾਚਕ

ਮੱਕੜ ਜੀ! ਪੰਥ ਵਿਰੋਧੀ ਭਾਜਪਾ ਮੁੱਖੀ ‘ਗਡਕਰੀ’ ਕਿਹੜੀ ਧਾਰਮਿਕ ਜਥੇਬੰਦੀ ਦਾ ਮੁਖੀ ਹੈ?
ਮੱਕੜ ਜੀ! ਆਪ ‘ਮੀਰੀ ਪੀਰੀ’ ਦੇ ਗੁਰਮਤੀ ਸਿਧਾਂਤ `ਤੇ ਅਧਾਰਤ ਕਾਇਮ ਹੋਈ ਸਿੱਖਾਂ ਦੀ ਉਸ ਸ਼੍ਰੋਮਣੀ ਜਮਾਤ ਦੇ ਮੁਖੀ ਹੋ, ਜਿਸ ਨੇ ਸਿੱਖ ਕੌਮ ਨੂੰ ਰਾਜਨੀਤਕ ਪੱਖੋਂ ਸੁਰਖਿਅਤ ਕਰਨ ਲਈ ‘ਸ਼੍ਰੋਮਣੀ ਅਕਾਲੀ ਦਲ’ ਵਰਗੀ ਰਾਜਨੀਤਕ ਜਥੇਬੰਦੀ ਨੂੰ ਜਨਮ ਦਿੱਤਾ। ਸ਼੍ਰੋਮਣੀ ਕਮੇਟੀ ਕੇਵਲ ਸ੍ਰੀ ਦਰਬਾਰ ਸਾਹਿਬ (ਹਰਿਮੰਦਰ ਸਾਹਿਬ) ਦੀ ਹੀ ਸੇਵਾ ਸੰਭਾਲ ਨਹੀ ਕਰਦੀ, ਸਗੋਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵੀ ਸੰਭਾਲਦੀ ਅਤੇ ਪੰਥਕ ਜਥੇਬੰਦੀਆਂ ਦਾ ਸਲਾਹ ਨਾਲ ਮੁੱਖ ਸੇਵਾਦਾਰ (ਕਥਿਤ ਜਥੇਦਾਰ) ਨਿਯੁਕਤ ਕਰਨ ਦਾ ਅਧਿਕਾਰ ਵੀ ਰਖਦੀ ਹੈ। ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਿਰੋਲ ਧਾਰਮਿਕ ਜਥੇਬੰਦੀ ਹੈ, ਇਸ ਲਈ ਸਰਹਿੰਦ ਫ਼ਤਹਿ ਦਿਵਸ ਦੇ ਸਮਾਗਮਾਂ ਲਈ ਅਸੀਂ ਕਿਸੇ ਸਿੱਖ ਰਾਜਨੀਤਕ ਜਥੇਬੰਦੀ ਨੂੰ ਸੱਦਾ ਪੱਤਰ ਨਹੀ ਦਿੱਤੇ।
ਮਕੜ ਜੀ! ਸ੍ਰ: ਮਨਮੋਹਨ ਸਿੰਘ ਤੇ ਪ੍ਰਕਾਸ਼ ਸਿੰਘ ਬਾਦਲ ਬਾਰੇ ਤਾਂ ਬਹਾਨਾ ਘੜ ਸਕਦੇ ਹੋ ਕਿ ਇੱਕ ਸੂਬੇ ਦਾ ਮੁੱਖ ਮੰਤਰੀ ਹੈ ਅਤੇ ਦੂਜਾ ਦੇਸ਼ ਦਾ ਪ੍ਰਧਾਨ ਮੰਤਰੀ। ਪਰ, ਤੁਸੀਂ ਸਪਸ਼ਟ ਕਰਨ ਦੀ ਖੇਚਲ ਕਰੋਗੇ ਕਿ ਭਾਜਪਾ ਮੁਖੀ ‘ਗਡਕਰੀ’ ਕਿਹੜੀ ਸਿੱਖ ਧਾਰਮਿਕ ਜਥੇਬੰਦੀ ਦਾ ਮੁਖੀ ਹੈ? ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤਾਂ ਤੁਸੀਂ ਸ੍ਰੀ ਅਕਾਲ ਤਖ਼ਤ ਤੋਂ ਬਾਗੀ ਕਹਿ ਕੇ ਸੱਦਾ ਪੱਤਰ ਦੇਣ ਤੋਂ ਇਨਕਾਰ ਕਰ ਦਿੱਤਾ। ਪਰ, ਕੀ ਸ਼੍ਰੋਮਣੀ ਕਮੇਟੀ ‘ਗਡਕਰੀ’ ਨੂੰ ਸੱਦਾ ਦੇ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਾਗੀ ਨਹੀ ਹੋਈ? ਸਾਡੀ ਦ੍ਰਿਸ਼ਟੀ ਵਿੱਚ ਦਿੱਲੀ ਕਮੇਟੀ ਨਹੀ, ਸ਼੍ਰੋਮਣੀ ਕਮੇਟੀ ਦੋਸ਼ੀ ਹੈ, ਜਿਸ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਦੇਸ਼ਾਂ ਦੀ ਉਲੰਘਣਾ ਕਰਕੇ ਭਾਜਪਾ ਮੁਖੀ ਗਡਕਰੀ ਨੂੰ ਸੱਦਾ ਦਿੱਤਾ ਹੈ। ਕਿਉਂਕਿ, ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਆਰ. ਐਸ. ਐਸ. ਨੂੰ ਪੰਥ ਵਿਰੋਧੀ ਜਮਾਤ ਐਲਾਨਿਆਂ ਜਾ ਚੁੱਕਾ ਹੈ ਅਤੇ ਭਾਜਪਾ ਉਸ ਦਾ ਰਾਜਨੀਤਕ ਵਿੰਗ ਹੈ।

ਬਾਬਾ ਬੰਦਾ ਸਿੰਘ ਜੀ ਬਹਾਦਰ ਵਲੋਂ 6000 ਸਿੰਘਾਂ ਦੀ ਸ਼ਹਾਦਤ ਦੇ ਕੇ ‘ਸਰਹਿੰਦ ਫ਼ਤਹਿ’ ਕਰਨ ਦਾ ਮਨੋਰਥ ਕੇਵਲ ਧਾਰਮਿਕ ਸੀ? ਕੀ ਇਹ ਅਦੁੱਤੀ ਕਰਨਾਮਾ ਸਿੱਖਾਂ ਨੂੰ ਰਾਜ-ਭਾਗ ਦੇ ਮਾਲਕ ਬਨਾਉਣ ਵਾਲਾ ਨਹੀ ਸੀ? ਜੇ ਬਾਬਾ ਜੀ ਦਾ ਮਨੋਰਥ ਖ਼ਾਲਸਾ ਰਾਜ ਕਾਇਮ ਕਰਨਾ ਸੀ ਤਾਂ ਉੱਤਰ ਦਿਉ ਕਿ ਸਿੱਖਾਂ ਦੀਆਂ ਰਾਜਨੀਤਕ ਜਥੇਬੰਦੀਆਂ ਨੂੰ ਸੱਦਾ ਪੱਤਰ ਕਿਉਂ ਨਹੀ ਦਿੱਤਾ ਗਿਆ? ਕੀ ਇਹ ਬਾਦਲੀ ਚਾਲ ਨਿਰੋਲ ਸਿਆਸਤ ਤੋਂ ਪ੍ਰੇਰਤ ਨਹੀ? ਕੀ ਇਹ ਤੁਹਾਡੀ ਧਾਰਮਿਕ ਕਾਰਵਾਈ ਹੈ?
ਗੁਰੂ ਪੰਥ ਦਾ ਦਾਸ: ਜਗਤਾਰ ਸਿੰਘ ਜਾਚਕ। ਚੇਅਰਮੈਨ ਧਰਮ ਪ੍ਰਚਾਰ ਵਿੰਗ ਸ਼੍ਰੋਮਣੀ ਅਕਾਲੀ ਦਲ (ਯੂ. ਕੇ.) ਮਿਤੀ 9 ਮਈ 2010 ਨਿਊਯਾਰਕ


(09/05/10)
ਗੁਰਿੰਦਰ ਸਿੰਘ ਕੋਟਕਪੂਰਾ

ਸਤਿਕਾਰ ਯੋਗ
ਸ੍ਰ. ਮੱਖਣ ਸਿੰਘ ਜੀਓ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫ਼ਤਹਿ
ਵੀਰ ਜੀਓ ਮੈਂ ਪਿਛਲੇ ਦਿਨੀਂ 29 ਅਪ੍ਰੈਲ 2010 ਨੂੰ ਸਿੱਖ ਮਾਰਗ ਲਈ ਇੱਕ ਪੱਤਰ ਲਿਖਿਆ ਸੀ ਜਿਸ ਪ੍ਰਤੀ ਮੇਰਾ ਮੰਤਵ ਸਿਰਫ਼ ਵੀਰ ਗੁਰਚਰਨ ਸਿੰਘ ਜਿਉਣਵਾਲਾ ਵੱਲੋਂ ਗਿਆਨੀ ਗੁਰਬਚਨ ਸਿੰਘ ਦੀ ਨਿਊਯਾਰਕ ਫੇਰੀ ਸਬੰਧੀ ਭੇਜੇ ਗਏ ਪ੍ਰੈਸ ਨੋਟ ਬਾਰੇ ਸਪੱਸ਼ਟੀਕਰਨ ਲੈਣ ਦਾ ਸੀ ਪਰ ਆਪ ਜੀ ਨੇ ਜੋ ਡਿਊਟੀ ਲਾਈ ਹੈ ਕਿ ਸਪੋਕਸਮੈਨ ਪ੍ਰਤੀ ਪਾਏ ਜਾ ਰਹੇ ਭੁਲੇਖਿਆਂ ਅਤੇ ਸ਼ੰਕਿਆਂ ਦਾ ਜਵਾਬ ਦਿੱਤਾ ਜਾਵੇ। ਭਾਵੇ ਇਹ ਡਿਉਟੀ ਨਿਭਾਉਣੀ ਮੇਰੇ ਲਈ ਮੁਸ਼ਕਲ ਕੰਮ ਹੈ ਪਰ ਮੈਂ ਆਪ ਜੀ ਵੱਲੋਂ ਤੱਤ ਗੁਰਮਤਿ ਪਰਿਵਾਰ ਵਾਲੇ ਵੀਰਾਂ ਦੇ ਸਾਰੇ ਸਵਾਲਾਂ ਦੇ ਜਵਾਬ ਦੇਣ ਲਈ ਤਿਆਰ ਹਾਂ। ਵੀਰ ਜੀ ਮੈਂ ਇਸ ਨੂੰ ਮੁਸ਼ਕਲ ਕੰਮ ਇਸ ਲਈ ਕਹਿ ਰਿਹਾ ਹਾਂ ਕਿਉਕਿ ਵਰਤਮਾਨ `ਚ ਮੇਰੇ ਕੋਲ ਸਿਰ ਖੁਰਕਣ ਦਾ ਸਮਾਂ ਵੀ ਨਹੀ ਹੈ। ਘਰੇਲੂ, ਪੱਤਰਕਾਰਤਾ ਅਤੇ ਹੋਰ ਰੁਝੇਵਿਆਂ ਕਾਰਨ ਸਾਰਾ ਦਿਨ ਲੰਘ ਜਾਂਦਾ ਹੈ ਪਰ ਅਨੇਕਾਂ ਕੰਮ ਕਰਨ ਵਾਲੇ ਬਾਕੀ ਰਹਿ ਜਾਂਦੇ ਹਨ। ਮੈਂ ਆਪਣੀ ਤੁੱਛ ਬੁੱਧੀ ਮੁਤਾਬਕ ਦਲੀਲਾਂ ਸਹਿਤ ਸਪੋਕਸਮੈਨ ਪ੍ਰਤੀ ਖੜ੍ਹੇ ਕੀਤੇ ਜਾ ਰਹੇ ਸ਼ੰਕਿਆਂ ਦਾ ਜਵਾਬ ਦੇਣ ਜਾ ਰਿਹਾ ਹਾਂ ਪਰ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ ਕਿ ਮੈਂ ਕਿਸੇ ਬਹਿਸਬਾਜ਼ੀ ਵਿੱਚ ਨਹੀ ਪੈਣਾ ਚਾਹੁੰਦਾ! ਕਿਉਂਕਿ ਸਪੋਕਸਮੈਨ ਦਾ ਵਿਰੋਧ ਕਰਨ ਵਾਲੇ ਲੋਕਾਂ ਕੋਲ ਸਮਾਂ ਵੀ ਵਾਧੂ ਹੈ ਅਤੇ ਉਹ ਨਿੱਕੀ-ਨਿੱਕੀ ਗੱਲ ਨੂੰ ਬੇਲੋੜਾ ਵਿਸਥਾਰ ਦੇਣ ਵਿੱਚ ਵੀ ਮਾਹਰ ਹਨ। ਉਮੀਦ ਹੈ ਕਿ ਆਪ ਜੀ ਮੇਰੀ ਮਜਬੂਰੀ ਸਮਝਦੇ ਹੋਏ ਮੇਰਾ ਸਾਥ ਦਿਓਗੇ!
ਵੀਰ ਮੱਖਣ ਸਿੰਘ ਜੀ, ਤੱਤ-ਗੁਰਮਤਿ ਪਰਿਵਾਰ ਵਾਲੇ ਵੀਰਾਂ ਅਤੇ ਹੋਰ ਅਨੇਕਾਂ ਲੋਕਾਂ ਵੱਲੋਂ ਸਮੇਂ-ਸਮੇਂ ਸਪੋਕਸਮੈਨ ਵਿੱਚ ਨੁਕਸ ਕੱਢੇ ਜਾਂਦੇ ਹਨ। ਹੋਰ ਭਾਵੇਂ ਸਿੱਖ ਸ਼ਕਲਾਂ ਵਾਲੇ ਲੋਕ ਜੋ ਮਰਜ਼ੀ ਚੰਨ ਚੜਾਈ ਜਾਣ ਪਰ ਇਨਾਂ ਵੀਰਾਂ ਦਾ ਨਿਸ਼ਾਨਾ ਸਿਰਫ ‘ਰੋਜ਼ਾਨਾ ਸਪੋਕਸਮੈਨ’, ਸ. ਜੋਗਿੰਦਰ ਸਿੰਘ ਸਮੇਤ ਸਪੋਕਸਮੈਨ ਨਾਲ ਸਬੰਧਤ ਲੇਖਕ ਤੇ ਪੱਤਰਕਾਰ ਹੀ ਬਣਦੇ ਹਨ। ਇਨਾਂ ਵੀਰਾਂ ਵੱਲੋਂ ਸਪੋਕਸਮੈਨ ਵਿੱਚ ਇਨਾਂ ਦਾ ਇਸ਼ਤਿਹਾਰ ਨਾ ਛਪਣ ਦੇ ਲਾਏ ਦੋਸ਼ਾਂ ਦਾ ਮੈਂ ਪਹਿਲਾਂ ਦਲੀਲ ਪੂਰਵਕ ਜਵਾਬ ਦੇ ਚੁੱਕਾ ਹਾਂ, ਜਿਸ ਨੂੰ ਇਥੇ ਦੁਹਰਾਉਣਾ ਜਰੂਰੀ ਨਹੀ ਸਮਝਦਾ! ਭਾਵੇਂ ਇਨਾ ਵੀਰਾਂ ਨੇ ਮੇਰੇ ਉਸ ਜਵਾਬ ਉਪਰੰਤ ਫਿਰ ਬੇਲੋੜਾ ਵਿਸਥਾਰ ਦੇ ਕੇ ਨਵੇਂ ਸ਼ੰਕੇ ਖੜ੍ਹੇ ਕਰ ਦਿੱਤੇ ਸਨ। ਜਿਸ ਤਰ੍ਹਾਂ ਮੈਂ ਪਹਿਲਾਂ ਦੱਸ ਚੁੱਕਾ ਹਾਂ ਕਿ ਸਪੋਕਸਮੈਨ ਨਾਲ ਸਬੰਧਤ ਵੀਰ ਬੇਲੋੜੀ ਬਹਿਸਬਾਜ਼ੀ ਤੋਂ ਪਰਹੇਜ਼ ਕਰਦੇ ਹਨ। ਤੱਤ-ਗੁਰਮਤਿ ਪਰਿਵਾਰ ਵਾਲੇ ਵੀਰਾਂ ਦਾ ਜਵਾਬ ਦੇਣਾ ਇਸ ਲਈ ਵੀ ਜਰੂਰੀ ਹੋ ਗਿਆ ਹੈ ਕਿਉਂਕਿ ਇਨਾਂ ਨੇ ਮੇਰੇ ਸਮੇਤ ਉਨਾਂ ਵੀਰਾਂ ਨੂੰ ਵੀ ਭੰਡਣਾ ਸ਼ੁਰੂ ਕਰ ਦਿੱਤਾ ਹੈ, ਜੋ ਕਿਸੇ ਧੜੇ ਨਾਲ ਸਬੰਧਤ ਨਾ ਹੋ ਕੇ ਨਿਰਪੱਖ ਪੱਤਰਕਾਰੀ ਅਤੇ ਲਿਖਤਾਂ ਲਿਖਦੇ ਹਨ ਤੇ ਲੋਕਾਂ ਨੂੰ ਗੁਰਮਤਿ ਸਬੰਧੀ ਪਾਏ ਜਾ ਰਹੇ ਭਰਮ-ਭੁਲੇਖਿਆਂ ਤੇ ਅੰਧ-ਵਿਸ਼ਵਾਸ਼ `ਚੋਂ ਕੱਢਣ ਦਾ ਉਪਰਾਲਾ ਕਰ ਰਹੇ ਹਨ। ਇਸ ਤੋਂ ਇਲਾਵਾ ਉਕਤ ਲੇਖਕਾਂ ਦਾ ਕੰਮ ਦਸਮ ਗ੍ਰੰਥ ਵਰਗੀ ਲੱਚਰ ਪੁਸਤਕ ਸਬੰਧੀ ਲੋਕਾਂ ਨੂੰ ਸੁਚੇਤ ਕਰਨਾ ਹੈ। ਮਿਸਾਲ ਦੇ ਤੌਰ `ਤੇ ਦੋਸ਼ ਲਾਉਣ ਵਾਲੇ ਵੀਰਾਂ ਨੇ ਮੇਰੇ ਸਮੇਤ ਜਗਤਾਰ ਸਿੰਘ ਜਾਚਕ, ਤਰਸੇਮ ਸਿੰਘ ਦਿੱਲੀ, ਉਪਕਾਰ ਸਿੰਘ ਫ਼ਰੀਦਾਬਾਦ, ਤਰਸੇਮ ਬਸ਼ਰ, ਇਕਵਾਕ ਸਿੰਘ ਪੱਟੀ, ਡਾ. ਹਰਜਿੰਦਰ ਸਿੰਘ ਦਿਲਗੀਰ, ਤਰਲੋਚਨ ਸਿੰਘ ਦੁਪਾਲਪੁਰ, ਕਾਬਲ ਸਿੰਘ ਜਰਮਨੀ, ਜਸਜੀਤ ਸਿੰਘ ਟੋਨੀ, ਪ੍ਰਭਜੀਤ ਸਿੰਘ ਧਵਨ, ਪ੍ਰੋ. ਇੰਦਰ ਸਿੰਘ ਘੱਗਾ, ਡਾ. ਗੁਰਸ਼ਰਨਜੀਤ ਸਿੰਘ, ਅਵਤਾਰ ਸਿੰਘ ਮਿਸ਼ਨਰੀ, ਹਰਭਜਨ ਸਿੰਘ ਜਨ-ਚੇਤਨਾ, ਇੰਦਰਜੀਤ ਸਿੰਘ ਰਾਣਾ, ਗੁਰਦਰਸ਼ਨ ਸਿੰਘ ਢਿੱਲੋਂ, ਕੰਵਰ ਮਹਿੰਦਰ ਪ੍ਰਤਾਪ ਸਿੰਘ ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਗੁਰਦੇਵ ਸਿੰਘ ਬਟਾਲਵੀ ਆਦਿ ਲੇਖਕਾਂ ਨੂੰ ਸਪੋਕਸਮੈਨ ਦੇ ਅੰਨ੍ਹੇ ਸਮਰਥਕ ਅਤੇ ਜੋਗਿੰਦਰ ਸਿੰਘ ਸਪੋਕਸਮੈਨ ਨੂੰ ਹੰਕਾਰੀ ਤੇ ਈਰਖਾਲੂ ਬਿਰਤੀ ਦਾ ਮਾਲਕ ਦੱਸਿਆ ਹੈ। ਪਿੱਛੇ ਜਿਹੇ ਪ੍ਰੋ. ਦਰਸ਼ਨ ਸਿੰਘ ਵੱਲੋਂ ਜਾਰੀ ਕੀਤੇ ਪ੍ਰੈਸ ਨੋਟ ਵਿੱਚ ਜੋਗਿੰਦਰ ਸਿੰਘ ਸਪੋਕਸਮੈਨ ਵੱਲੋਂ ਪਛਤਾਵਾ ਕਰ ਲੈਣ ਤੇ ਇਸ ਦਾ ਵਿਰੋਧ ਬੰਦ ਕਰਨ ਸਬੰਧੀ ਲਿਖੀਆਂ ਸਤਰ੍ਹਾਂ ਪੜ੍ਹ ਕੇ ਤੱਤ-ਗੁਰਮਤਿ ਵਾਲੇ ਇਨਾਂ ਵੀਰਾਂ ਨੇ ਪ੍ਰੋ. ਦਰਸ਼ਨ ਸਿੰਘ ਦਾ ਨਾਂਅ ਵੀ ਅੰਨ੍ਹੇ ਸਮਰਥੱਕਾਂ ਵਿੱਚ ਜੋੜ ਦਿੱਤਾ।
ਵੀਰ ਮੱਖਣ ਸਿੰਘ ਜੀ, ਪਹਿਲਾਂ ਮੈਂ ਇਹ ਸ਼ਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਸ. ਜੋਗਿੰਦਰ ਸਿੰਘ ਵੱਲੋਂ ਸਪੋਕਸਮੈਨ `ਤੇ ਸਮੇਂ-ਸਮੇਂ ਲਾਏ ਗਏ ਦੋਸ਼ਾਂ ਦਾ ਜਵਾਬ ਆਪਣੇ ਅਖਬਾਰ ਵਿੱਚ ਮੇਰੀ ਨਿੱਜੀ ਡਾਇਰੀ ਦੇ ਪੰਨੇ ਜਾਂ ਸੰਪਾਦਕੀਆਂ ਰਾਹੀਂ ਦਿੱਤਾ ਜਾ ਚੁੱਕਾ ਹੈ ਪਰ ਤੱਤ-ਗੁਰਮਤਿ ਵਾਲੇ ਵੀਰਾਂ ਸਮੇਤ ਹੋਰ ਲੋਕਾਂ ਵੱਲੋਂ ਉਹ ਲਿਖਤਾਂ ਪੜ੍ਹ ਲੈਣ ਦੇ ਬਾਵਜੂਦ ਵੀ ਸਪੋਕਸਮੈਨ ਦਾ ਵਿਰੋਧ ਜਾਰੀ ਰੱਖਿਆ। ਜਦੋਂਕਿ ਸ. ਜੋਗਿੰਦਰ ਸਿੰਘ ਵੱਲੋਂ ਸਪੱਸ਼ਟ ਕੀਤਾ ਜਾ ਚੁੱਕਾ ਹੈ ਕਿ ਮੈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੁਨੀਆਂ ਭਰ ਦੇ ਲੋਕਾਂ ਤੱਕ ਪਹੁੰਚਾਉਣ ਦਾ ਉਪਰਾਲਾ ਕਰ ਰਿਹਾ ਹਾਂ। ਉਨਾਂ ਵੱਲੋਂ ਸਮੇਂ-ਸਮੇਂ ਲਿਖਿਆ ਗਿਆ ਗੁਰਬਾਣੀ ਵਿੱਚ ਵਿਸ਼ਵਾਸ਼ ਨਾ ਰੱਖਣ ਵਾਲਾ ਤਾਂ ਸਿੱਖ ਹੀ ਨਹੀ ਹੋ ਸਕਦਾ, ਸਪੋਕਸਮੈਨ ਦੇ ਹਰ ਸੁਧਾਰਵਾਦੀ ਕਦਮ ਨੂੰ ਉਸ ਤਰ੍ਹਾਂ ਹੀ ਵਿਗਾੜ ਕੇ ਪੇਸ਼ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ ਹੈ, ਜਿਵੇਂ ਗਿਆਨੀ ਦਿੱਤ ਸਿੰਘ ਅਤੇ ਪ੍ਰੋ. ਗੁਰਮੁੱਖ ਸਿੰਘ ਦੇ ਸੁਧਾਰਵਾਦੀ ਯਤਨਾਂ ਨਾਲ ਕੀਤਾ ਜਾਂਦਾ ਸੀ। ਮੈਂ ਰੋਜ਼ਾਨਾ ਸਪੋਕਸਮੈਨ ਵਿੱਚ ਸਮੇਂ-ਸਮੇਂ ਛਪੇ ਮੇਰੇ ਨਿੱਜੀ ਡਾਇਰੀ ਦੇ ਪੰਨ੍ਹਿਆਂ ਦੀ ਝਲਕ ਦਿਖਾ ਰਿਹਾ ਹਾਂ, ਜੇਕਰ ਉਨਾਂ ਲਿਖਤਾਂ ਨੂੰ ਪੜ੍ਹ ਕੇ ਵੀ ਕੋਈ ਵੀਰ ਜੋਗਿੰਦਰ ਸਿੰਘ ਨੂੰ ਸਿੱਖ ਵਿਰੋਧੀ ਜਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਵਿਰੋਧੀ ਸਾਬਤ ਕਰਨ ਦੀ ਕੌਸ਼ਿਸ਼ ਕਰੇ ਤਾਂ ਉਸਦੀ ਬਿਮਾਰ ਮਾਨਸਿਕਤਾ ਜਾਂ ਅਕਲ `ਤੇ ਮਹਿਜ਼ ਤਰਸ ਹੀ ਕੀਤਾ ਜਾ ਸਕਦਾ ਹੈ। ਕੀ ਤੱਤ-ਗੁਰਮਤਿ ਪਰਿਵਾਰ ਵਾਲੇ ਵੀਰ ਅਤੇ ਹੋਰ ਸਪੋਕਸਮੈਨ ਵਿਰੁੱਧ ਲਿਖਣ ਵਾਲੇ ਲੋਕ ਮੇਰੀਆਂ ਹੇਠ ਲਿਖੀਆਂ ਗੱਲਾਂ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਨਗੇ?
ਜੋਗਿੰਦਰ ਸਿੰਘ ਸਪੋਕਸਮੈਨ ਵੱਲੋਂ ਲਿਖੀਆਂ ਕੁੱਝ ਮੇਰੀ ਨਿੱਜੀ ਡਾਇਰੀ ਦੇ ਪੰਨ੍ਹੇ ਕਾਲਮ ਦੀਆਂ ਝਲਕੀਆਂ!
1. ਇੰਨੀਆਂ ਸਾਰੀਆਂ ਪੰਥਕ ਜੱਥੇਬੰਦੀਆਂ ਤੇ ਅਕਾਲੀ ਦਲ ਸ. ਪ੍ਰਕਾਸ਼ ਸਿੰਘ ਬਾਦਲ ਉੱਤੇ ਗੋਲੀਬਾਰੀ ਕਰਦਿਆਂ, ਸਿਫਰ ਤੋਂ ਅੱਗੇ ਕਿਉਂ ਨਹੀ ਵੱਧ ਸਕੇ? (5 ਅਪ੍ਰੈਲ-2009)
2. ‘ਊਚਾ ਦਰ ਬਾਬੇ ਨਾਨਕ ਦਾ’ ਵਿੱਚ ਹੋਵੇਗਾ ਕੀ ਤੇ ਇਹ ਇੱਕ ਹੋਰ ਗੁਰਦਵਾਰਾ ਹੀ ਤਾਂ ਨਹੀ ਹੋਵੇਗਾ? (9 ਅਗਸਤ-2009)
3. ਕਿਹੋ. ਜਿਹਾ ਹੋਵੇਗਾ “ਊਚਾ ਦਰ ਬਾਬੇ ਨਾਨਕ ਦਾ” ਦੇ ਮਨੁੱਖਤਾ ਦੇ ਹਰ ਬਸ਼ਰ ਨੂੰ ਬਾਬੇ ਨਾਨਕ ਦੀ ਝੋਲੀ ਵਿਚੋਂ ਕੀ ਮਿਲੇਗਾ? (23 ਅਗਸਤ-2009)
4. ਅੱਜ ਸਵਾਲ ਪਾਠਕਾਂ ਦੇ ਤੇ ਜਵਾਬ ਮੇਰੇ, ਇਨਾਂ ਸਭ ਦੀਆਂ ਚਿੱਠੀਆਂ ਪੜ੍ਹ ਕੇ ਮੈਂ ਕਈ ਵਾਰ ਰੋਇਆ ਹਾਂ, ਇਨਾ ਲੋਕਾਂ ਦੇ ਦਿਲ ਵਿੱਚ ਬਾਬੇ ਨਾਨਕ ਲਈ ਕਿੰਨਾ ਪਿਆਰ ਹੈ? (30 ਅਗਸਤ-2009)
5. ਜੇ ਗੁਰਦਵਾਰਾ ਚੋਣਾਂ ਵਿੱਚ ਪਾਰਟੀਆਂ ਦੇ ਉਮੀਦਵਾਰਾਂ ਨੂੰ ਅੱਖਾਂ ਬੰਦ ਕਰਕੇ ਵੋਟਾਂ ਪਾ ਦੇਣ ਦੀ ਬਜਾਏ ਸੰਗਤ ਆਪਣੇ ਸਭ ਤੋਂ ਉੱਤਮ ਸਿੱਖ ਉਮੀਦਵਾਰ ਆਪ ਚੁਣੇ ਤਾਂ ਇੱਕ ਲੱਖ ਰੁਪਿਆ ਪ੍ਰਤੀ ਉਮੀਦਵਾਰ ਦੀ ਸਹਾਇਤਾ ‘ਏਕਸ ਕੇ ਬਾਰਕ’ ਜੱਥੇਬੰਦੀ ਦੇ ਸਕਦੀ ਹੈ, ਜੇ ਸੰਗਤ ਨੇ ਅਗਵਾਈ ਆਪਣੇ ਹੱਥਾਂ ਵਿੱਚ ਨਾ ਲਈ ਤਾਂ ਪ੍ਰਬੰਧ ਭੈੜਿਆਂ ਹੱਥੋਂ ਨਿਕਲ ਕੇ ਮਹਾਂ-ਭੈੜਿਆਂ ਦੇ ਹੱਥ ਵਿੱਚ ਚਲਾ ਜਾਏਗਾ ਤੇ ਹੁਣ ਤੱਕ ਇਹੀ ਕੁੱਝ ਹੁੰਦਾ ਆਇਆ ਹੈ? (6 ਸਤੰਬਰ-2009)
6. ਅਮੀਰ ਬਣਨ ਦਾ ਬੜਾ ਸੌਖਾ ਪਾਰਬਤੀ ਨੁਸਖ਼ਾ, ਜੋ ਅਰਬਪਤੀ ਸਿੱਖ ਵਪਾਰੀ ਅਤੇ ਦਰਜਨਾਂ ਪੰਥਕ ਸੰਸਥਾਵਾਂ ਦੇ ਪ੍ਰਧਾਨ, ਸੰਸਥਾਪਕ ਤੇ ਸਰਪ੍ਰਸਤ ਨੇ ਬੜੇ ਫਖ਼ਰ ਨਾਲ ਮੈਨੂੰ ਦੱਸਿਅ? (11 ਅਕਤੂਬਰ-2009)
7. ਅਮਰੀਕਨ ਪ੍ਰੋਫੈਸਰ ਦੇ ਸਿੱਖ ਧਰਮ ਬਾਰੇ ਸਵਾਲ ਅਤੇ ਹਨੇਰਿਆਂ ਨੂੰ ਪਸੰਦ ਕਰਨ ਵਾਲੇ, ਠੰਢੇ ਦੁੱਧ ਨੂੰ ਫੂਕਾਂ ਮਾਰਨ ਵਾਲੇ ਸਾਡੇ ਅਨਾੜੀ ਭਾਈ? (17 ਅਕਤੂਬਰ-2009)
8. ਨਵੰਬਰ 84 ਦੇ ਉਹ ਦਿਨ ਜਦੋਂ ਇਨਸਾਨੀਅਤ ਮਰ ਗਈ ਲੱਗਦੀ ਸੀ? (3 ਨਵੰਬਰ-2009)
9. ਚਾਰ ਸਾਲ ਰੋਜ਼ਾਨਾ ਸਪੋਕਸਮੈਨ ਦੇ 25 ਸਾਲ ਸਿੱਖ ਲੀਡਰਸ਼ਿਪ ਦੇ? (8 ਨਵੰਬਰ-2009)
10. ਪੁਜਾਰੀਆਂ ਅੱਗੇ ਝੁਕ ਕੇ ਧਰਮ ਦਾ ਨਾਸ ਕਰਨ ਵਾਲੇ ਨਿਮਾਣੇ ਸਿੱਖਾਂ ਦੀ ਨਵੀਂ ਨਸਲ? (22 ਨਵੰਬਰ-2009)
11. ਜਦੋ ਜੱਥੇਦਾਰ ਟੌਹੜਾ ਨੇ ਹੁਕਮਨਾਮਿਆਂ ਬਾਰੇ ਸਾਡੇ ਨਾਲ ਸਮਝੌਤਾ ਕਰਨ ਲਈ ਤਜ਼ਵੀਜ਼ ਭੇਜੀ? (13 ਦਸੰਬਰ-2009)
12 ਜਦੋਂ ਇੰਦਰਾ ਗਾਂਧੀ ਨੇ ਮੰਨਿਆ, ਦਰਬਾਰ ਸਾਹਿਬ ਮੇ ਫੌਜ਼ ਭੇਜ ਕਰ, ਹਮ ਸੇ ਬਹੁਤ ਬੜੀ ਭੂਲ ਹੋ ਗਈ ਹੈ? (20 ਦਸੰਬਰ-2009)
13. ਜਦ ਪੰਜਾਬੀ ਦੇ ਨਾਮਵਰ ਲੇਖਕ ਬਲਵੰਤ ਗਾਰਗੀ ਨੂੰ ਮੁਖ ਮੰਤਰੀ ਬਾਰੇ, ਜਾਤ-ਅਭਿਮਾਨੀ ਇੱਕ ਫਿਕਰਾ ਲਿਖਣ ਬਦਲੇ, ਬੇਹੱਦ ਜ਼ਲੀਲ ਹੋਣਾ ਪਿਆ ਤੇ ਸ਼ਹਿਰ ਛੱਡਣਾ ਪਿਆ! (27 ਦਸੰਬਰ-2009)
14 ਮਾਨਵਤਾ ਨੂੰ ਗੁਰੂ ਨਾਨਕ ਦੀ ਲੋੜ ਹੈ ਜਾਂ ਸ੍ਰੀਚੰਦ ਦੀ? (24 ਜਨਵਰੀ-2010)
15 ਮਾਤ ਭਾਸ਼ਾ ਲਈ ਪਿਆਰ ਪੰਜਾਬੀਆਂ ਦਾ ਤੇ ਬੰਗਾਲੀਆਂ ਦਾ, ਪੰਜਾਬੀ ਤਾਂ ਮਾਤ ਭਾਸ਼ਾ ਨੂੰ ਭੁਲਦੇ ਹੀ ਜਾ ਰਹੇ ਹਨ ਪਰ ਬੰਗਾਲੀਆਂ ਨੇ ਆਪਣੇ ਮਾਤ ਭਾਸ਼ਾ ਅੰਦੋਲਨ ਦੇ ਦਿਨ ਨੂੰ ਸਾਰੇ ਸੰਸਾਰ ਦਾ ਮਾਤ ਭਾਸ਼ਾ ਦਿਨ ਬਣਵਾ ਲਿਆ ਹੈ। (21 ਫਰਵਰੀ-2010)
16 ਅਕਾਲ ਤਖਤ ਤੋਂ ਹੁਣ ਤੱਕ ਸਿੱਖੀ ਦੇ ਪ੍ਰਚਾਰਕਾਂ ਨੂੰ ਹੀ ਕਿਉਂ ਛੇਕਿਆ ਗਿਐ ਤੇ ਸਿੱਖੀ ਦਾ ਨੁਕਸਾਨ ਕਰਨ ਵਾਲਿਆਂ ਨੂੰ ਕਿਉਂ ਨਹੀ ਕਦੇ ਕੁੱਝ ਕਿਹਾ ਗਿਆ? (10 ਜਨਵਰੀ-2010)
17 ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ ਜਿਹੜੀਆਂ ਸਪੋਕਸਮੈਨ ਨੇ ਤੇਗਾਂ ਮਾਰੀਆਂ ਨੇ…………. . ! ! ! (17 ਜਨਵਰੀ-2010)
18 ਕੌਣ ਹਨ ਅੱਜ ਦੇ ਧਿਆਨ ਚੰਦ ਡੋਗਰੇ? (7 ਫਰਵਰੀ-2010)
19 ਜਦੋਂ ਮੈਨੂੰ ਤੇ ਸ. ਗੁਰਬਖਸ਼ ਸਿੰਘ ਕਾਲਾ ਅਫਗਾਨਾਂ ਨੂੰ ਜੰਮੂ ਦੇ ਸਮਾਗਮ ਵਿੱਚ ਸ਼ਾਮਲ ਹੋਣੋਂ ਸਰਕਾਰੀ ਹੁਕਮਾਂ ਨਾਲ ਰੋਕ ਦਿੱਤਾ ਗਿਆ! (28 ਫਰਵਰੀ-2010)
20 ਪ੍ਰੋ. ਦਰਸ਼ਨ ਸਿੰਘ ਦੀ ਲੜਾਈ ਅਸੀਂ ਤਾਂ ਅਪਣੀ ਲੜਾਈ ਬਣਾ ਕੇ ਲੜੀ ਪਰ. . ਦੂਜੀ ਧਿਰ ਕੀਤੇ ਨੂੰ ਵੀ ਨਾ ਜਾਣੇ ਤੇ ਸਗੋਂ ਗਾਲਾਂ ਕੱਢੇ ਤਾਂ ਤੁਸੀ ਕੀ ਕਰੋਗਾ? (7 ਮਾਰਚ-2010)
21 10 ਮਾਰਚ ਦੇ ਛੇਕੂ ਹੁਕਮਨਾਮੇ ਦੇ ਇੱਕ ਮਹੀਨੇ ਮਗਰੋਂ ਹੀ, 11 ਅਪ੍ਰੈਲ 2004 ਦੇ ਸਮਾਗਮ ਨੇ ਇੱਕ ਸੁਨੇਹਾ ਜੋਗਿੰਦਰ ਸਿੰਘ ਵੇਦਾਂਤੀ ਨੂੰ ਤੇ ਇੱਕ ਸੁਨੇਹਾ ਜੋਗਿੰਦਰ ਸਿੰਘ ਸਪੋਕਸਮੈਨ ਨੂੰ ਦਿੱਤਾ. . . . (21 ਮਾਰਚ-2010)
22 ਸਪੋਕਸਮੈਨ ਵਿਰੁੱਧ ਇੱਕ ਤਾਜ਼ਾ ਸ਼ੋਰ ਕਿਉਂ ਪਾਇਆ ਗਿਐ, ਲੋਕਾਂ ਦੇ ਅਥਾਹ ਪਿਆਰ ਅਤੇ ਅਖਬਾਰ ਦੀ ਬੇਮਿਸਾਲ ਕਾਮਯਾਬੀ ਨੇ ਕਈਆਂ ਦੇ ਕਲ ਪੁਰਜ਼ੇ ਹਿਲਾ ਕੇ ਰੱਖ ਦਿੱਤੇ ਹਨ? (28 ਮਾਰਚ-2010)
ਉਪਰੋਕਤ ਮੇਰੀ ਨਿੱਜੀ ਡਾਇਰੀ ਦੇ ਪੰਨ੍ਹੇ ਦੀਆਂ ਦਿੱਤੀਆਂ ਗਈਆਂ ਮਿਸਾਲਾਂ ਮਹਿਜ਼ ਕੁੱਝ ਕੁ ਫੀਸਦੀ ਉਦਾਹਰਣਾ ਹੀ ਹਨ ਜਾਂ ਇਸ ਤਰ੍ਹਾਂ ਕਹਿ ਲਵੋਂ ਕਿ ਇਹ ਤਾਂ ਇੱਕ ਝੂੰਗਾ ਮਾਤਰ ਹੀ ਹੈ, ਨਹੀ ਤਾਂ ਬੇਲੋੜਾ ਵਿਸਥਾਰ ਦੇਣਾ ਹੋਵੇ ਤਾਂ ਇਸ ਤਰ੍ਹਾਂ ਦੀਆਂ ਹਜ਼ਾਰਾਂ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ। ਕਿਉਂਕਿ 1994 ਤੋਂ ਮਾਸਿਕ ਸਪੋਕਸਮੈਨ ਵਿੱਚ ਹਰ ਮਹੀਨੇ ਛਪਦੇ ਮੇਰੀ ਨਿੱਜੀ ਡਾਇਰੀ ਦੇ ਪੰਨ੍ਹੇ ਅਤੇ ਇੱਕ ਦਸੰਬਰ 2005 ਤੋਂ ਰੋਜ਼ਾਨਾ ਸਪੋਕਸਮੈਨ ਵਿੱਚ ਛਪਦਾ ਰਿਹਾ ਇਹ ਕਾਲਮ ਜਿਥੇ ਬੇਮਿਸਾਲ ਹੁੰਦਾ ਸੀ, ਉਥੇ ਅਲੋਚਕਾ ਦੇ ਸਵਾਲਾਂ ਦੇ ਜਵਾਬ ਵੀ ਦਲੀਲਾਂ ਸਹਿਤ ਦਿੱਤੇ ਜਾਂਦੇ ਸਨ। ਜੇਕਰ ਕੋਈ ਵੀਰ ਕਹੇ ਕਿ ਪਹਿਲਾਂ ਮੇਰੇ ਇਕੱਲੇ ਦੇ ਸਵਾਲ ਦਾ ਜਵਾਬ ਦਿੱਤਾ ਜਾਵੇ ਤਾਂ ਇਸਨੂੰ ਅਸੀਂ ਹਾਸੋਹੀਣੀ ਗੱਲ ਨਾ ਕਹਾਂਗੇ ਤਾਂ ਹੋਰ ਕੀ ਕਹਾਂਗੇ? ਉਪਰੋਕਤ ਤੋਂ ਇਲਾਵਾ ਕੁੱਝ ਸੰਪਾਦਕੀਆਂ ਦੀ ਵੀ ਝਲਕ ਦਿਖਾਉਣੀ ਮੈਂ ਜਰੁਰੀ ਸਮਝਦਾ ਹਾਂ:-
1. ਪਾਕਿਸਤਾਨ ਵਿੱਚ ਗੁਰੂ ਨਾਨਕ ਯੂਨੀਵਰਸਿਟੀ, ਕੀ ਅੰਮ੍ਰਿਤਸਰ ਵਾਲੀ ਨਾਲੋਂ ਅੱਗੇ ਲੰਘ ਵਿਖਾਏਗੀ? ਘੱਟੋ-ਘੱਟ ਗੁਰੂ ਨਾਨਕ ਵਰਸਿਟੀ ਵਿੱਚ ਸਤਿਗੁਰੂ ਚੇਅਰ ਕਾਇਮ ਕਰਕੇ ਬਾਬਾ ਨਾਨਕ ਦਾ ਅਪਮਾਨ ਤਾਂ ਨਹੀ ਕੀਤਾ ਜਾਵੇਗਾ? (1 ਸਤੰਬਰ-2009)
2. ਗੁਰਦਵਾਰਾ ਚੋਣਾਂ ਸਿਆਸੀ ਪਾਰਟੀਆਂ ਦੇ ਉਮੀਦਵਾਰ ਕਿ ਸੰਗਤ ਦੇ ਉਮੀਦਵਾਰ? (9 ਸਤੰਬਰ-2009)
3. ਸਿੱਖ ਵਿਦਿਆਰਥੀਆਂ ਨੂੰ ਕੇਂਦਰ ਦਾ ਪੈਸਾ ਦਿਵਾਉਣ ਵਿੱਚ ਵੀ ਬਾਦਲ ਸਰਕਾਰ ਦੀ ਕੋਈ ਦਿਲਚਸਪੀ ਨਹੀ? (10 ਸਤੰਬਰ-2009)
4. ਸਿਕਲੀਗਰ ਸਿੱਖਾਂ ਵੱਲੋਂ ਸਾਰਾ ਪੰਥ ਹੀ ਕਿਉਂ ਮੁਖ ਮੋੜ ਬੈਠਾ ਹੈ? ਜੇ ਉਨਾਂ ਦੀਆਂ ਵੋਟਾਂ ਪੰਜਾਬ ਵਿੱਚ ਹੁੰਦੀਆਂ ਤੇ ਉਨਾਂ ਨਾਲ ਇਹੋ ਜਿਹਾ ਸਲੂਕ ਸ਼ਾਇਦ ਨਾ ਹੁੰਦਾ? (11 ਸਤੰਬਰ-2009)
5. ਅਧੂਰੇ ਪੰਜਾਬ ਨੂੰ 43ਵੀਂ ਵਰ੍ਹੇਗੰਢ `ਤੇ ਮੁਕੰਮਲ ਬਣਾਓ, ਚੰਡੀਗੜ੍ਹ ਬਾਰੇ ਹਰ ਗੱਲ ਸੋਚੀ ਜਾ ਸਕਦੀ ਹੈ ਪਰ ਇਸ ਨੂੰ ਇਸਦ ਅਸਲ ਮਾਲਕਾਂ ਦੇ ਹਵਾਲੇ ਕਰਨ ਦੀ ਕਿਉਂ ਨਹੀ ਸੋਚੀ ਜਾਂਦੀ? (16 ਸਤੰਬਰ-2009)
6. ਤਾਮਿਲਨਾਡੂ ਦੇ ਅੱਤਿਵਾਦੀਆਂ ਦੀ ਰਿਹਾਈ ਹੋ ਸਕਦੀ ਹੈ ਪਰ ਪੰਜਾਬ ਦੇ ਸਿਆਸੀ ਕੈਦੀਆਂ ਦੀ ਨਹੀ? ਪੰਜਾਬ ਸਰਕਾਰ, ਤਾਮਿਲਨਾਡੂ ਤੋਂ ਹੀ ਕੁੱਝ ਸਿੱਖੇ? (17 ਸਤੰਬਰ 2009)
7. ਅਕਾਲ ਤਖਤ ਦੇ ਪੁਜਾਰੀਆਂ ਅੱਗੇ ਪੇਸ਼ ਹੋ ਕੇ ਕਦੋਂ ਤੱਕ ਲੀਡਰ ਲੋਕ ਸੁਧਾਰ ਦਾ ਰਾਹ ਰੋਕੀ ਰੱਖਣਗੇ? (21 ਸਤੰਬਰ-2009)
8. ਗਰੀਬ ਕਿਸਾਨਾਂ ਨੂੰ ਸਬਸਿਡੀ ਤਾਂ ਅਮੀਰ ਵਪਾਰੀਆਂ ਨੂੰ ਵੀ ਸਬਸਿਡੀ, ਕਿਸਾਨਾਂ ਉੱਤੇ ਇਨਕਮ ਟੈਕਸ ਨਹੀ ਤਾਂ ਵਪਾਰੀਆਂ ਉੱਤੇ ਵੀ ਨਹੀ, ਕਿਥੇ ਜਾ ਕੇ ਰੁਕੇਗੀ ਪੰਜਾਬ ਨੂੰ ਕੰਗਾਲ ਬਣਾਉਣ ਦੀ ਦੌੜ? (23 ਸਤੰਬਰ-2009)
9. ਟਿਕਟਾਂ ਸਿਰਫ ਪੁੱਤਰਾਂ, ਧੀਆਂ, ਭੈਣਾ-ਭਰਾਵਾਂ, ਭਤੀਜਿਆਂ ਲਈ ਹੀ, ਭਾਰਤੀ ਲੋਕ ਰਾਜ ਦੇ ਅਸਲੀ ਚਿਹਰੇ ਦੇ ਦਰਸ਼ਨ ਮਹਾਂਰਾਸ਼ਟਰ ਚੋਣ ਅਖਾੜੇ `ਚੋਂ ਕਰ ਲਓ। (24 ਸਤੰਬਰ-2009)
10. ਜਾਤ-ਪਾਤ ਦੇ ਆਧਾਰ `ਤੇ ਕੀਤਾ ਜਾਂਦਾ ਵਿਤਕਰਾ ਹੁਣ ਯੂ. ਐਨ. ਓ. ਬੰਦ ਕਰੇਗੀ? ਭਾਰਤ ਸਰਕਾਰ ਨੂੰ ਵਿਰੋਧਤਾ ਨਹੀ ਕਰਨੀ ਚਾਹੀਦੀ? (29 ਸਤੰਬਰ-2009)
11. ਸਿਆਸੀ ਪਾਰਟੀਆਂ ਕੋਲੋਂ ਖੋਹ ਕੇ ਗੁਰਦਵਾਰਾ ਪ੍ਰਬੰਧ ਸੰਗਤ ਆਪ ਸੰਭਾਲੇ? (14 ਅਕਤੂਬਰ-2009)
12. ਸਿੱਖ ਕੌਮ ਦੇ ਮਾਲਕ ਛੇ ਬੰਦੇ, ਪੰਜ ਪੁਜਾਰੀ ਅਤੇ ਇੱਕ ਹਾਕਮ? (20 ਅਕਤੂਬਰ-2009)
13. ਸ. ਕੁਲਦੀਪ ਸਿੰਘ ਦੀ ਜਿੱਤ ਮਗਰੋਂ ਹੁਣ ਖਤਮ ਵੀ ਕਰੋ, ਬਾਹਰ ਰਹਿੰਦੇ ਸਿੱਖਾਂ ਉੱਤੇ ਸ਼ੱਕ ਕਰਨਾ ਅਤੇ ਧੱਕਾ ਕਰਨਾ? (21 ਅਕਤੂਬਰ-2009)
14. ਨਾਂਦੇੜ ਵਿਖੇ, ਸੰਗਤ ਦੂਜੀ ਵਾਰ ਵੀ ਕਿਉ ਗੈਰ ਹਾਜ਼ਰ ਰਹੀ? ਉਸਨੂੰ ਝਟਕਾਏ ਜਾਂਦੇ ਬੱਕਰਿਆਂ, ਦਸਮ ਗ੍ਰੰਥ ਤੇ ਬ੍ਰਹਮਭੋਜਾਂ `ਚੋਂ ਕਿਹੜੀ ਚੀਜ਼ ਪਸੰਦ ਨਹੀ ਆਉਂਦੀ? (23 ਅਕਤੂਬਰ-2009)
15. ਅਕਾਲ ਤਖਤ ਨੂੰ ਪਹਿਲਾਂ ਮਹਾਨ ਬਣਾ ਤਾਂ ਲਓ, ਫਿਰ ਗੱਲ ਕਰਿਓ ਇਸ ਨੂੰ ਚੁਨੌਤੀ ਦੇਣ ਦੀ? (30 ਅਕਤੂਬਰ-2009)
16. ਦਲਿਤਾਂ ਦਾ ਮੰਦਰ ਵਿੱਚ ਦਾਖਲਾ ਅੱਜ 21ਵੀਂ ਸਦੀ ਵਿੱਚ ਵੀ ਇੱਕ ਖਬਰ ਹੈ? (31 ਅਕਤੂਬਰ-2009)
17. ਇਕ ਚੌਥਾਈ ਸਦੀ ਮਗਰੋਂ ਵੀ ਨਵੰਬਰ 84 ਦੇ ਕਾਤਲਾਂ ਨੂੰ ਸਜਾਵਾਂ ਨਹੀ, ਦੋਸ਼ ਕਿਸ ਦਾ? (4 ਨਵੰਬਰ-2009)
18. ਨਵੰਬਰ 84, ਅਕਾਲੀ ਲੀਡਰਸ਼ਿਪ ਕਟਹਿਰੇ ਵਿੱਚ ਵਕਤ ਦੀ ਅਵਾਜ਼ ਸੁਣੇ ਤੇ ਜਵਾਬ ਦੇਵੇ? (6 ਨਵੰਬਰ-2009)
19. ਧਾਰਮਿਕ ਘੱਟ ਗਿਣਤੀਆਂ ਉਤੇ ਠੋਸੇ ਗਏ ਫੈਸਲੇ ਵੰਦੇ ਮਾਤਰਮ ਵਰਗੇ ਵਾਦ-ਵਿਵਾਦ ਨੂੰ ਜਨਮ ਦੇਣਗੇ ਹੀ ਦੇਣਗੇ? (7 ਨਵੰਬਰ-2009)
20. ਕੇਂਦਰ ਤਾਂ ਪੰਜਾਬੀ ਯੂਨੀਵਰਸਿਟੀ ਹੀ ਨਹੀ, ਸਭ ਕੁੱਝ ਹੀ ਪੰਜਾਬ ਤੋਂ ਖੋਹਣਾ ਚਾਹੇਗਾ, ਪੰਜਾਬ ਸਰਕਾਰ ਨੂੰ ਵੀ ਫਰਜ਼ ਪਛਾਨਣ ਦੀ ਲੋੜ? (9 ਨਵੰਬਰ-2009)
21. ਨਾਨਕਸ਼ਾਹੀ ਕੈਲੰਡਰ ਕਿ ਦੋ ਧਿਰਾਂ ਦੀ ਮੁੱਛ ਦਾ ਸਵਾਲ? (11 ਨਵੰਬਰ-2009)
BB. ਸੰਤ ਸਮਾਜ ਕਿ ਬੰਦੂਕ ਦੀ ਨੋਕ `ਤੇ, ਬੀਤੇ ਯੁੱਗ ਦੇ ਅੰਨ੍ਹੇ ਧਰਮ ਦੀ ਅੰਨ੍ਹੀ ਗਲੀ ਵੱਲ ਵਾਪਸ ਮੋੜਨ ਵਾਲੀ ਕਰੋੜਪਤੀਆ ਫੋਰਸ? (13 ਨਵੰਬਰ-2009)
23. ਪੰਜਾਬ ਦੇ ਗੱਭਰੁ ਆਪਣੀ ਰਵਾਇਤੀ ਮਰਦਾਨਗੀ ਗਵਾ ਬੈਠੇ ਹਨ? ਹਰਿਆਣੇ ਦੇ ਮੁੰਡੇ ਪੰਜਾਬੀ ਮੁੰਡਿਆਂ ਨੂੰ ਕਿਉਂ ਹਰਾ ਰਹੇ ਹਨ? (14 ਨਵੰਬਰ-2009)
24. ਅਕਾਲੀਆਂ ਦੀਆਂ ਸ਼ਾਦੀਆਂ-ਜਗੀਰਦਾਰਾਂ ਦੀਆਂ ਸ਼ਾਦੀਆਂ, ਬਾਬੇ ਨਾਨਕ ਦੇ ਸਿੱਖਾਂ ਨੇ ਹਿੰਦੋਸਤਾਨ ਨੂੰ ਅਗਵਾਈ ਦੇਣੀ ਸੀ ਪਰ ਇਹ ਤਾਂ ਆਪ ਹੀ ਜਗੀਰਦਾਰ ਬਣ ਚੁੱਕੇ ਨੇ? (17 ਨਵੰਬਰ-2009)
25. ਗੰਧਲੀ ਪੰਜਾਬ ਰਾਜਨੀਤੀ ਉੱਪਰ ਸੰਤਾਂ ਦੇ ਛਿੱਟੇ, ਕੀ ਰਾਜਸੀ ਨੇਤਾਵਾਂ ਦਾ ਅਕਸ ਖਰਾਬ ਕਰਨ ਲਈ ਸ਼ੱਕੀ ਬੰਦੇ ਹੀ ਅੱਗੇ ਲਿਆਂਦੇ ਜਾਣਗੇ? (18 ਨਵੰਬਰ’ -2009)
26. ਪ੍ਰੋ. ਦਰਸ਼ਨ ਸਿੰਘ, ਜੱਜਾਂ ਨੇ ਪਬਲਿਕ ਪ੍ਰਾਸੀਕਿਉਟਰ ਵਜੋਂ ਫੈਸਲਾ ਵੀ ਦੇ ਦਿੱਤਾ, ਪ੍ਰੋ. ਦਰਸ਼ਨ ਸਿੰਘ ਹੁਣ ਤਾਂ ਸਮਝ ਜਾਣ? (19 ਨਵੰਬਰ-2009)
27. ਪ੍ਰੋ. ਦਰਸ਼ਨ ਸਿੰਘ ਦੇ ਮਾਮਲੇ ਮਗਰੋਂ ਅਕਾਲ ਤਖਤ ਨੂੰ ਪੁਜਾਰੀ ਵਾਦ ਤੋਂ ਮੁਕਤ ਕਰਨਾ, ਸਿੱਖਾਂ ਦਾ ਮੁਖ ਟੀਚਾ ਬਣ ਜਾਣਾ ਚਾਹੀਦੈ? (20 ਨਵੰਬਰ-2009)
28. ਪ੍ਰੋ. ਦਰਸ਼ਨ ਸਿੰਘ ਜੀ ਕੱਲੇ-ਕੱਲੇ ਲੜਦੇ ਰਹੋਗੇ ਤਾਂ ਪੁਜਾਰੀਵਾਦ ਜਰੂਰ ਜਿੱਤੇਗਾ, ਨਹੀ ਜਿੱਤਣ ਦੇਣਾ ਤਾਂ ਸਿਧਾਂਤਕ ਲੜਾਈ ਇੱਕ ਹੋ ਕੇ ਲੜੋ? (21 ਨਵੰਬਰ-2009)
29. ਮੱਕੜ ਸਾਹਿਬ ਫਿਰ ਤੋਂ ਪ੍ਰਧਾਨ ਜੀ, ਗੁਰਦਵਾਰਾ ਸੁਧਾਰ ਦੇ ਚਾਰ ਫੁੱਲ ਜੇ ਉਹ ਸੰਗਤ ਦੀ ਝੋਲੀ ਵਿੱਚ ਪਾ ਸਕਣ? (26 ਨਵੰਬਰ-2009)
30. ਅਕਾਲ ਤਖਤ ਨੂੰ ਕਚਹਿਰੀ ਬਣਾਉਣਾ ਬੰਦ ਕਰੋ-ਨਹੀ ਤਾਂ ਇਸਨੂੰ ਧਰਮ ਅਸਥਾਨ ਕਹਿਣਾ ਬੰਦ ਕਰ ਦਿਓ? (3 ਦਸੰਬਰ-2009)
31. ਪੰਜਾਬ ਅਸੈਂਬਲੀ ਵਿੱਚ ਪੱਗਾਂ ਉਛਲੀਆਂ ਤੇ ਮੁੱਖ ਮੰਤਰੀ ਪਾਰਟੀ ਨੇਤਾ ਹੀ ਬਣੇ ਰਹੇ, ਉਹ ਕਦੇ ਵੀ ਸਟੇਟਸਮੈਨ ਨਹੀ ਬਣਨਗੇ? (10 ਦਸੰਬਰ-2009)
32. ਪ੍ਰੋ. ਦਰਸ਼ਨ ਸਿੰਘ ਦਾ ਠੀਕ ਫੈਸਲਾ, ਉਹ ਇਸ ਸਮੇਂ ਕੌਮ ਨੂੰ ਸਿਧਾਂਤ-ਅਧਾਰਤ ਅਗਵਾਈ ਦੇ ਸਕਦੇ ਹਨ? (11 ਦਸੰਬਰ-2009)
33. ਦਸਮ ਗ੍ਰੰਥ ਬਾਰੇ ਫੈਸਲਾ ਕਿਵੇਂ ਹੋਵੇ ਤੇ ਕੌਣ ਕਰੇ? ਕੀ ਬਹਿਸ `ਚੋਂ ਕੁੱਝ ਨਿਕਲ ਸਕਦਾ ਹੈ? (15 ਦਸੰਬਰ-2009)
34. ਧਰਮ ਨਾਲ ਵਾਸਤਾ ਰੱਖਣ ਵਾਲੀਆਂ ਸਿਆਸੀ ਪਾਰਟੀਆਂ ਸੁਪਰੀਮ ਕੋਰਟ ਦੇ ਕਟਹਿਰੇ ਵਿਚ? (22 ਦਸੰਬਰ-2009)
35. ਬਾਦਲ ਸਾਹਿਬ ਸੱਚ ਦੀ ਪੜ੍ਹਤਾਲ ਕਰਨ ਦੇ ਸਦਾ ਤੋਂ ਹੀ ਵਿਰੋਧੀ ਰਹੇ ਹਨ! ਦੋਆਬੀਆ ਕਮਿਸ਼ਨ ਨੂੰ ਸੱਚ ਖੋਜਣ ਤੋਂ ਕਿਉਂ ਰੋਕਿਆ ਗਿਆ? (23 ਦਸੰਬਰ-2009)
36. ਨਾਨਕਸ਼ਾਹੀ ਕੈਲੰਡਰ, ਨਾਨਕ-ਪ੍ਰਸਤਾਂ ਨੇ ਬਣਵਾਇਆ ਸੀ ਤੇ ਨਿਰਮਲੇ, ਉਦਾਸੀ ਉਸਨੂੰ ਵਿਗਾੜਨਾ ਕਿਉਂ ਚਾਹੁੰਦੇ ਹਨ? (25 ਦਸੰਬਰ-2009)
37. ਕੈਨੇਡਾ ਵਿੱਚ ਗੁਰਦਵਾਰੇ ਦਾ ਸਾਰਾ ਪ੍ਰਬੰਧ ਬੀਬੀਆਂ ਹੱਥ, ਪੰਜਾਬ ਵਿੱਚ ਬੀਬੀਆਂ ਨੂੰ ਗੁਰਦਵਾਰਾ ਪ੍ਰਬੰਧ ਦੇ ਨੇੜੇ ਕਿਉਂ ਨਹੀ ਜਾਣ ਦਿੱਤਾ ਜਾਂਦਾ? (30 ਦਸੰਬਰ-2009)
ਇਹ ਸਿਰਫ ਚਾਰ ਮਹੀਨਿਆਂ ਦੀਆਂ ਅਖਬਾਰਾਂ ਵਿਚੋਂ ਕੁੱਝ ਵਿਸ਼ੇਸ਼ ਸੰਪਾਦਕੀਆਂ ਦਾ ਜ਼ਿਕਰ ਕੀਤਾ ਗਿਆ ਹੈ। ਨਹੀ ਤਾਂ ਸ. ਜੋਗਿੰਦਰ ਸਿੰਘ ਰੋਜ਼ਾਨਾ ਹੀ ਸੰਪਾਦਕੀਆਂ ਲਿਖਦੇ ਹਨ, ਜੋ ਕਿ ਹੋਰ ਸਾਰੀਆਂ ਅੰਗਰੇਜ਼ੀ, ਹਿੰਦੀ ਅਤੇ ਖਾਸ ਕਰ ਪੰਜਾਬੀ ਅਖਬਾਰਾਂ ਨਾਲੋਂ ਵੱਖਰੀਆਂ ਹੁੰਦੀਆਂ ਹਨ ਅਤੇ ਦਿਲਚਸਪ ਗੱਲ ਇਹ ਹੈ ਕਿ ਲੋਕਾਂ ਵੱਲੋਂ ਸਲਾਹੀਆਂ ਜਾਂਦੀਆਂ ਹਨ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਇੱਕ ਵਿਅਕਤੀ (ਜੋਗਿੰਦਰ ਸਿੰਘ ਸਪੋਕਸਮੈਨ) ਦੀ ਵਿਰੋਧਤਾ ਪੁਜਾਰੀ ਵਰਗ, ਸਾਧ ਲਾਣਾ, ਪੰਜਾਂ ਤਖਤਾਂ ਦੇ ਜੱਥੇਦਾਰ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਦਮਦਮੀ ਟਕਸਾਲਾਂ, ਸੰਪਰਦਾਇਕ ਸੰਸਥਾਵਾਂ, ਨਿਹੰਗ ਸਿੰਘ ਜੱਥੇਬੰਦੀਆਂ, ਵੱਖ-ਵੱਖ ਕਿਸਮਾਂ ਦੇ ਅਨੇਕਾਂ ਡੇਰੇਦਾਰ, ਵੱਖ-ਵੱਖ ਸਿੱਖ ਜੱਥੇਬੰਦੀਆਂ, ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਸ਼ਰੇਆਮ ਅਤੇ ਪਰਦੇ ਪਿੱਛੇ ਰਹਿ ਕੇ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਉਨਾਂ ਨੂੰ ਰੋਜ਼ਾਨਾ ਸੈਂਕੜੇ ਫੋਨ ਕਾਲਾਂ ਵੀ ਸੁਨਣੀਆਂ ਪੈਂਦੀਆਂ ਹਨ। ਜਿਨਾਂ ਰਾਹੀਂ ਉਨਾਂ ਦੀ ਲਿਖਤ ਦੀ ਸਿਫਤ ਤੋਂ ਇਲਾਵਾ ਉਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਆਦਿ ਵੀ ਬਰਦਾਸ਼ਤ ਕਰਨੀਆਂ ਪੈਂਦੀਆਂ ਹਨ। ਅੰਨ੍ਹੀ ਵਿਰੋਧਤਾ ਦੇ ਬਾਵਜੂਦ ਉਹ ਵਿਅਕਤੀ ਆਪਣਾ ਸੰਤੁਲਨ ਕਾਇਮ ਰੱਖ ਕੇ ਰੋਜ਼ਾਨਾ ਸੰਪਾਦਕੀ ਲਿਖਦਾ ਹੈ ਅਤੇ ਸਾਰੇ ਅਖਬਾਰ ਦੀਆਂ ਖਬਰਾਂ ਚੈੱਕ ਕਰਦਾ ਹੈ। ਅਨੇਕਾਂ ਮਾਮਲਿਆਂ ਵਿੱਚ ਉਸ ਨੂੰ ਚੰਡੀਗੜ੍ਹ ਅਤੇ ਹੋਰ ਸ਼ਹਿਰਾਂ ਦੀਆਂ ਅਦਾਲਤਾਂ ਵਿੱਚ ਤਰੀਕਾਂ ਵੀ ਭੁਗਤਣੀਆਂ ਪੈ ਰਹੀਆਂ ਹਨ। ਦੇਸ਼ ਅਤੇ ਵਿਦੇਸ਼ਾਂ ਤੋਂ ਆਈਆਂ ਫੋਨ ਕਾਲਾਂ ਅਟੈਂਡ ਕਰਨੀਆਂ, ਕੁੱਝ ਖਾਸ ਚਿੱਠੀਆਂ ਦੇ ਜਵਾਬ ਦੇਣੇ, ਪੰਜਾਬ, ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਅਖਬਾਰਾਂ ਦੀਆਂ ਸੁਰਖੀਆਂ ਚੈੱਕ ਕਰਨੀਆਂ, ਇਕੋਂ ਵਿਅਕਤੀ ਦੇ ਸਿਰ `ਤੇ ਬੋਝ ਹੈ। ਜੇਕਰ ਕੋਈ ਵਿਅਕਤੀ ਆਪਣਾ ਨਾਮ ਵੀ ਨਾ ਦੱਸਣਾ ਚਾਹਵੇ ਅਤੇ ਆਪਣਾ ਸੰਪਰਕ ਨੰਬਰ ਵੀ ਨਾ ਲਿਖੇ ਅਤੇ ਤੱਤ-ਗੁਰਮਤਿ ਪਰਿਵਾਰ ਜਾਂ ਅਜਿਹੀ ਕਿਸੇ ਹੋਰ ਜੱਥੇਬੰਦੀ ਦੇ ਨਾਂਅ ਹੇਠ ਸਿਰਫ ਗੁਰਮਤਿ ਵਿੱਚ ਘਸੋੜ ਦਿੱਤੀਆਂ ਗਈਆਂ ਗਲਤ ਰਵਾਇਤਾਂ ਨੂੰ ਬਾਹਰ ਕੱਢਣ ਦਾ ਉਪਰਾਲਾ ਕਰਨ ਵਾਲੀ ਸੰਸਥਾ `ਤੇ ਦੂਸ਼ਣਬਾਜ਼ੀ ਹੀ ਕਰੇ ਤਾਂ ਤੁਸੀਂ ਉਸਨੂੰ ਕੀ ਕਹਿਣਾ ਚਾਹੋਗੇ?
ਵੀਰ ਮੱਖਣ ਸਿੰਘ ਜੀ, ਉੱਪਰ ਦਰਸਾਏ ਮੇਰੀ ਨਿੱਜੀ ਡਾਇਰੀ ਦੇ ਪੰਨ੍ਹੇ ਅਤੇ ਸੰਪਾਦਕੀਆਂ ਰਾਹੀਂ ਬਹੁਤ ਕੁੱਝ ਸਪੱਸ਼ਟ ਹੋ ਜਾਂਦਾ ਹੈ। ਭਾਵੇਂ ਮੈਂ ਸ. ਜੋਗਿੰਦਰ ਸਿੰਘ ਦੀਆਂ ਲਿਖਤਾਂ ਵਿਚੋਂ ਮਹਿਜ਼ ਕੁੱਝ ਕੁ ਫੀਸਦੀ ਦਾ ਹੀ ਜ਼ਿਕਰ ਕੀਤਾ ਹੈ। ਜੇਕਰ ਅੱਜ ਵੀ ਕੋਈ ਸੱਜਣ ਉਕਤ ਲਿਖਤਾਂ ਪੜ੍ਹਣੀਆਂ ਚਾਹੇ ਤਾਂ ਵੈਬਸਾਈਟ ਰਾਹੀਂ ਉਹ ਲਿਖਤਾਂ ਉਪਲਬਦ ਹਨ। ਫਿਰ ਵੀ ਜੇਕਰ ਕੋਈ ਸੱਜਣ ਜੋਗਿੰਦਰ ਸਿੰਘ ਨੂੰ ਸਿੱਖ ਵਿਰੋਧੀ ਕਹਿੰਦਾ ਹੈ ਤਾਂ ਚੁੱਪ ਹੀ ਭਲੀ ਹੈ। ਸਪੋਕਸਮੈਨ ਦੇ ਇੱਕ ਸਾਬਕਾ ਪੱਤਰਕਾਰ ਹਰਲਾਜ ਸਿੰਘ ਬਹਾਦਰਪੁਰ ਵੱਲੋਂ ਸ. ਜੋਗਿੰਦਰ ਸਿੰਘ ਨੂੰ ਲਿਖੀ ਚਿੱਠੀ ਦਾ ਜਵਾਬ ਵੀ ਇਥੇਂ ਦੇਣਾ ਜਰੂਰੀ ਸਮਝਦਾ ਹਾਂ, ਤਾਂ ਕਿ ਤੱਤ-ਗੁਰਮਤਿ ਪਰਿਵਾਰ ਵਾਲੇ ਵੀਰਾਂ ਅਤੇ ਜੋਗਿੰਦਰ ਸਿੰਘ `ਤੇ ਝੂਠੀਆਂ ਤੌਹਮਤਾਂ ਲਾਉਣ ਵਾਲੇ ਲੋਕਾਂ ਅੱਗੇ ਤਸਵੀਰ ਸਪਸ਼ਟ ਹੋ ਜਾਵੇ।
ਪਿਆਰੇ ਸ. ਹਰਲਾਜ ਸਿੰਘ ਜੀ,
ਤੁਹਾਡੀ ਚਿੱਠੀ ਮਿਲੀ, ਸ਼ੁਰੂ ਤੋਂ ਹੀ ਮੈ ਤੁਹਾਨੂੰ ਉਨਾਂ ਜਾਗੇ ਹੋਏ ਪਾਠਕਾਂ ਵਿਚੋਂ ਗਿਣਦਾ ਰਿਹਾ ਹਾਂ, ਜਿਨਾਂ ਲਈ ਨਿੱਜੀ ਕਿਸਮ ਦੀਆਂ ਨਾਰਾਜ਼ਗੀਆਂ ਕੋਈ ਅਰਥ ਨਹੀ ਰੱਖਦੀਆਂ ਤੇ ਉਹ ਇੱਕ ਵਾਰ ਸਿਧਾਂਤ ਨਾਲ ਜੁੜ ਜਾਣ ਤਾਂ ਫਿਰ ਨਿੱਜੀ ਕਾਰਨਾਂ ਕਰਕੇ ਪਿੱਛੇ ਨਹੀ ਹਟਦੇ ਪਰ ਰੋਜ਼ਾਨਾ ਸਪੋਕਸਮੈਨ ਦੇ ਪੱਤਰਕਾਰ ਵਜੋਂ ਤੁਹਾਨੂੰ ਆਪਣੀ ਸ਼ਰਤਾਂ ਡਿਕਟੇਟ ਕਰਦਿਆਂ ਵੇਖ ਕੇ ਮੈਨੂੰ ਮਹਿਸੂਸ ਹੋਇਆ ਕਿ ਤੁਸੀ ਵੀ ਅਦਾਰੇ ਨੂੰ ਵੱਡਾ ਨਹੀ ਸਮਝਦੇ, ਆਪਣੇ-ਆਪ ਨੂੰ ਵੱਡਾ ਸਮਝਣ ਲੱਗ ਪਏ ਹੋ। ਫਿਰ ਵੀ ਮੈਂ ਕੋਈ ਦਖਲ ਨਾ ਦਿੱਤਾ, ਕਿਉਕਿ ਇਹ ਮਾੜੀ ਸੋਚ ਜਿਸਦੇ ਦਿਲ ਵਿੱਚ ਵੀ ਆ ਜਾਏ, ਉਸਨੂੰ ਸਮਝਾਇਆ ਨਹੀ ਜਾ ਸਕਦਾ। ਕਿਰਪਾਲ ਸਿੰਘ ਨੂੰ ਵੀ ਅਸੀਂ ਸਮਝਾ ਨਹੀ ਸੀ ਸਕੇ। ਚਲੋ ਤੁਸੀ ਪੱਤਰਕਾਰੀ ਛੱਡ ਦਿੱਤੀ। ਬਿਲਕੁਲ ਠੀਕ ਕੀਤਾ, ਕਿਉਂਕਿ ਪੱਤਰਕਾਰੀ ਉਹੀ ਕਰ ਸਕਦਾ ਹੈ, ਜੋ ਇੱਕ ਅਨੁਸ਼ਾਸ਼ਨ ਵਿੱਚ ਬੱਝ ਕੇ ਕੰਮ ਕਰੇ, ਅਦਾਰੇ ਦੇ ਫੈਸਲੇ ਪਿੱਛੇ ਲੁਕੀਆਂ ਹੋਈਆਂ ਮਜਬੁਰੀਆਂ ਸਮਝੇ ਤੇ ਅਦਾਰੇ ਲਈ ਪ੍ਰੇਸ਼ਾਨੀ ਪੈਦਾ ਕਰਨ ਦੀ ਬਜਾਏ ਹਾਲਾਤ ਨੂੰ ਸਮਝਣ ਦੀ ਕੋਸ਼ਿਸ਼ ਕਰੇ। ਲੰਮੀਆਂ-ਲੰਮੀਆਂ ਚਿੱਠੀਆਂ ਲਿਖਣ ਦਾ ਸ਼ੌਕ ਜਿਨਾਂ ਨੂੰ ਪੈ ਜਾਏ, ਉਹ ਅਦਾਰੇ ਨੂੰ ਮੁਲਜ਼ਮ ਤੇ ਆਪਣੇ ਆਪ ਨੂੰ ਮੁਨਸਫ ਬਣਾ ਕੇ, ਹਰ ਰੋਜ਼ ਫਤਵੇ ਜਾਰੀ ਕਰਨ ਵਿੱਚ ਹੀ ਖੁਸ਼ੀ ਮਹਿਸੂਸ ਕਰਨ ਦੇ ਆਦੀ ਬਣ ਜਾਂਦੇ ਹਨ।
ਬਤੌਰ ਪੱਤਰਕਾਰ ਜੋ ਫਤਵੇ ਤੁਸੀਂ ਇਸ ਅਦਾਰੇ ਦੇ ਜਿੰਮੇਵਾਰਾਂ ਬਾਰੇ ਦਿੱਤੇ, ਮੈਂ ਚੁੱਪ ਕਰਕੇ ਪੜ੍ਹ ਲਏ, ਹੁਣ ਤੁਹਾਡੇ ਨਵੇਂ ਫਤਵੇ ਵੀ ਆ ਗਏ ਹਨ ਕਿ ਸਪੋਕਸਮੈਨ ਨਾ ਤਾਂ ਪੜ੍ਹਨ ਦੇ ਯੋਗ ਹੈ ਤੇ ਨਾ ਉਸ ਦੇ ਪ੍ਰਬੰਧਕ/ਸੇਵਕ ਹੀ ਕਥਨੀ ਕਰਨੀ ਦੇ ਸੁਰੇ। ਇਹ ਸੋਝੀ ਤੁਹਾਨੂੰ ਕਿਵੇਂ ਆਈ? ਜੇ ਤੁਹਾਡੀ ਕੇਵਲ ਇੱਕ ਖ਼ਬਰ ਛਾਪ ਦਿੱਤੀ ਜਾਂਦੀ ਤੇ ਰੋਕੀ ਨਾ ਜਾਂਦੀ ਤਾਂ ਸਭ ਠੀਕ ਸੀ? ਜ਼ਰਾ ਆਪਣਾ ਕਿਰਦਾਰ ਵੀ ਵੇਖ ਲਓ। ਸਾਡੇ `ਤੇ ਇਲਜ਼ਾਮ ਲਾਉਣ ਤੋਂ ਪਹਿਲਾਂ ਜ਼ਰਾ ਇਹ ਤਾਂ ਦੱਸ ਦੇਂਦੇ ਕਿ ਕੀ ਅਸੀਂ ਇੱਕ ਪੈਸਾ ਵੀ ਆਪਣੇ ਘਰ ਲਿਜਾਂਦੇ ਹਾਂ ਜਾਂ ਆਪਣੇ ਲਈ ਕੋਈ ਕਮਾਈ ਕੀਤੀ ਹੈ? ਵੱਡੇ ਸੰਘਰਸ਼ `ਚੋਂ ਸਫਲ ਹੋ ਕੇ ਨਿਕਲਣ ਲਈ, ਅਖਬਾਰ ਨੂੰ ਕਈ ਵਾਰ ਇਸ਼ਤਿਹਾਰਾਂ ਦੇ ਮਾਮਲੇ ਵਿੱਚ ਹਾਰ ਮੰਨਣੀ ਪਈ ਹੈ, ਕਿਉਂਕਿ ਅਖਬਾਰ ਨੂੰ ਬਚਾਣਾ ਸਾਡੀ ਪਹਿਲੀ ਮਜਬੂਰੀ ਵੀ ਸੀ ਤੇ ਜ਼ਿੰਮੇਵਾਰੀ ਵੀ!
ਇਸ਼ਤਿਹਾਰ ਵਿਭਾਗ ਨੇ, ਅਖਬਾਰ ਨੂੰ ਬਚਾਉਣ ਲਈ ਸਾਡੇ ਤੋਂ ਕੁੱਝ ਛੋਟਾਂ ਵੀ ਮੰਗੀਆਂ ਤੇ ਇਹ ਵੀ ਦੱਸਿਆ ਕਿ ਕਾਨੂੰਨ ਅਧੀਨ, ਇੱਕ ਰੋਜ਼ਾਨਾ ਅਖਬਾਰ ਉਦੋਂ ਤੱਕ ਇਸ਼ਤਿਹਾਰ ਛਾਪਣ ਤੋਂ ਨਾਂਹ ਨਹੀ ਕਰ ਸਕਦਾ, ਜਦੋਂ ਤੱਕ ਕੋਈ ਕਾਨੂੰਨੀ ਤੌਰ `ਤੇ ਜਾਇਜ਼ ਕਾਰਨ ਨਾ ਦੱਸਿਆ ਜਾਏ। ਫਿਰ ਅਸੀਂ ਆਪਣੇ ਵਕੀਲਾਂ ਦੀ ਸਲਾਹ ਵੀ ਲਈ ਤੇ ਹਮਦਰਦਾਂ ਦੀ ਵੀ! ਅਸੀਂ ਗੰਭੀਰ ਥਾਵਾਂ ਤੇ ਅੜੇ ਵੀ ਪਰ ਕੁੱਝ ਥਾਵਾਂ `ਤੇ ਸਾਨੂੰ ਝੁਕਣਾ ਵੀ ਪਿਆ। ਬਹੁਗਿਣਤੀ ਦੀ ਰਾਏ ਸੀ ਕਿ ਰੋਜ਼ਾਨਾ ਅਖਬਾਰ, ਇਸ਼ਤਿਹਾਰਾਂ ਨੂੰ ਛਾਪਣ ਜਾਂ ਨਾ ਛਾਪਣ ਬਾਰੇ ਮੁਕੰਮਲ ਤੌਰ `ਤੇ ਆਜ਼ਾਦ ਨਹੀ ਹੁੰਦੇ ਤੇ ਕੁੱਝ ਹੱਦ ਤੱਕ ਹੀ ਨਾਂਹ ਕਰ ਸਕਦੇ ਹਨ। ਦੂਜਾ ਅਖ਼ਬਾਰਾਂ ਦੀਆਂ ਨੀਤੀਆਂ, ਉਨਾਂ ਵਿੱਚ ਛਪੇ, ਦੂਜੀਆਂ ਪਾਰਟੀਆਂ ਦੇ ਇਸ਼ਤਿਹਾਰਾਂ ਤੋਂ ਨਹੀ ਸਗੋਂ ਉਨਾਂ ਦੀ ਸੰਪਾਦਕੀ ਨੀਤੀ ਤੋਂ ਪਰਖੀ ਜਾਂਦਾ ਹੈ ਤੇ ਜੋ ਲੋਕ ਇਸ ਰੇਖਾ ਨੂੰ ਪਾਰ ਕਰਕੇ, ਨੀਤੀਆਂ ਦੀ ਪੜਚੋਲ ਕਰਦੇ ਹਨ, ਉਹ ਅਖ਼ਬਾਰ ਬੰਦ ਕਰਵਾਉਣ ਦੇ ਬਹਾਨੇ ਹੀ ਲੱਭ ਰਹੇ ਹੁੰਦੇ ਹਨ। ਜਿੱਥੇ ਅਤੇ ਜਦੋਂ ਵੀ ਸਾਨੂੰ ਇਸ਼ਤਿਹਾਰਾਂ ਬਾਰੇ ਝੁਕਣਾ ਪਿਆ, ਅਸੀਂ ਕੋਈ ਵੀ ਫੈਸਲਾ ਆਪ ਨਹੀ ਲਿਆ ਸਗੋਂ ਸਦਾ ਤੋਂ ਸਾਥ ਨਿਭਾਉਦੇ ਆ ਰਹੇ ਸਾਥੀਆਂ ਤੇ ਵਿਦਵਾਨਾਂ ਦੀ ਪੂਰੀ ਸਹਿਮਤੀ ਨਾਲ ਹੀ ਫੈਸਲਾ ਲਿਆ।
ਸ. ਹਰਲਾਜ ਸਿੰਘ ਜੀ ਅਸੀਂ ਜਾਣਦੇ ਹਾਂ, ਸਪੋਕਸਮੈਨ ਦਾ ਅੱਜ ਸਿਆਸੀ ਬਜ਼ਾਰ ਵਿੱਚ ਕਿੰਨਾ ਭਾਅ ਪੈ ਚੁੱਕਾ ਹੈ। ਜੇ ਅਸੀਂ ਡਿੱਗਣਾ ਹੀ ਹੁੰਦਾ ਤਾਂ ਵਾਰ-ਵਾਰ ਹਜ਼ਾਰਾਂ ਦੇ ਇਸ਼ਤਿਹਾਰਾਂ (ਜੋ 4 ਸਾਲਾਂ ਵਿੱਚ ਕੁੱਝ ਲੱਖ ਤੋਂ ਵੱਧ ਦੇ ਨਹੀ ਬਣਦੇ) ਲਈ ਡਿੱਗਣ ਦੀ ਬਜਾਏ, ਇਕੋ ਵਾਰ, ਪੁਜਾਰੀਆਂ ਅਤੇ ਸਰਕਾਰ ਸਾਹਮਣੇ ਡਿੱਗ ਜਾਂਦੇ ਤੇ ਇਸ ਤਰ੍ਹਾਂ ਕਰੋੜਾਂ ਦੇ ਇਸ਼ਤਿਹਾਰ ਹਰ ਸਾਲ ਲੈ ਸਕਦੇ ਸੀ ਪਰ ਤੁਹਾਨੂੰ ਇਨਾਂ ਗੱਲਾਂ ਨਾਲ ਕੀ ਮਤਲਬ? ਤੁਹਾਡੀ ਇੱਕ ਖ਼ਬਰ ਨਾ ਛਾਪੀ ਤਾਂ ਤੁਹਾਡੇ ਲਈ ਤਾਂ ਅਸੀਂ ਪਾਪੀ, ਪਾਖੰਡੀ ਤੇ ਬੇਈਮਾਨ ਹੀ ਬਣ ਗਏ। ਰੱਬ ਸਾਹਮਣੇ ਹਰ ਇੱਕ ਨੂੰ ਜਵਾਬ ਦੇਹ ਹੋਣਾ ਹੀ ਪੈਣਾ ਹੈ। ਇਸ ਸਵਾਲ ਦਾ ਜਵਾਬ ਤਿਆਰ ਕਰਕੇ ਜਾਇਓ ਕਿ ਤੁਸੀਂ ਸਾਡੀਆਂ ਸਾਰੀਆਂ ਕਮਜੋਰੀਆਂ ਵਿੱਚ ਉਦੋਂ ਤੱਕ ਕਿਉਂ ਭਾਈਵਾਲ ਰਹੇ, ਜਦ ਤੱਕ ਅਸੀਂ ਤੁਹਾਡੀ ਇੱਕ ਖ਼ਬਰ ਛਾਪਣ ਤੋਂ ਇਨਕਾਰ ਨਹੀ ਕੀਤਾ?
ਦਸਮ ਗ੍ਰੰਥ ਨੂੰ ਉਸ ਦੀ ਜਨਨੀ ਅਰਥਾਤ ਪੁਜਾਰੀਵਾਦ ਦੇ ਖਾਤਮੇ ਦਾ ਭਾਗ ਲਿਖਿਆ ਹੈ- ਪਹਿਲੀਵਾਰ ਨਹੀ ਹਜ਼ਾਰ ਵਾਰ ਲਿਖਿਆ ਹੈ। ਜੇ ਤੁਹਾਨੂੰ ਹੁਣ ਵੀ ਇਹ ਪਸੰਦ ਨਹੀ ਆਇਆ ਤਾਂ ਕੋਈ ਹੈਰਾਨੀ ਵਾਲੀ ਗੱਲ ਨਹੀ! ਕਿਰਪਾਲ ਸਿੰਘ ਦੀ ਤਰ੍ਹਾਂ ਤੁਹਾਨੂੰ ਵੀ ਉਹ ਸਾਰੀਆਂ ਗੱਲਾਂ ਹੁਣ ਬੁਰੀਆਂ ਲੱਗਣ ਲੱਗ ਪੈਣਗੀਆਂ ਜੋ ਤੁਹਾਡੀ ਖਬਰ ਨਾ ਛਾਪਣ ਦੀ ਗੁਸਤਾਖੀ ਕਰਨ ਤੋਂ ਪਹਿਲਾਂ ਚੰਗੀਆਂ ਲੱਗਦੀਆਂ ਸਨ ਕਿਉਂਕਿ ਤੁਹਾਨੂੰ ਸਪੋਕਸਮੈਨ ਨਾਲ ਮੋਹ ਘੱਟ ਸੀ ਤੇ ਆਪਣੇ ਆਪ ਨਾਲ ਜਿਆਦਾ ਸੀ। ਕਿਰਪਾਲ ਸਿੰਘ ਵਾਲੀ ਹੀ ਹਾਲਤ ਹੈ।
ਚਿੱਠੀ ਦਾ ਜਵਾਬ ਦੇ ਕੇ, ਤੁਹਾਨੂੰ ਨਵੇਂ, ਨੇਕ ਰਾਹ ਤੋਂ ਹਟਾਣਾ ਮੇਰਾ ਮਨੋਰਥ ਨਹੀ, ਨਗੂਣੀਆਂ ਨਾਰਾਜ਼ਗੀਆਂ ਸਦਕਾ, ਇਸ ਇਨਕਲਾਬੀ ਲਹਿਰ ਨੂੰ ਪਿੱਠ ਦੇ ਜਾਣ ਵਾਲੇ ਇਸ ਦੇ ਸਾਬਕਾ ਪੱਤਰਕਾਰਾਂ ਨੂੰ ਆਪਣਾ ਗੁੱਸਾ ਝਾੜਨ ਲਈ ਨਵੇਂ ਪਰਚੇ ਵੀ ਮਿਲ ਜਾਣਗੇ ਤੇ ਗੋਲਕਧਾਰੀਆਂ ਦੇ ਥਾਪੜੇ ਵੀ! ਜਿਸ ਵੀ ਹਾਲਤ ਵਿੱਚ ਹੋਵੇਗੇ, ਅਸੀਂ ਤੁਹਾਡੇ ਸ਼ੁਭਚਿੰਤਕ ਹੀ ਰਹਾਂਗੇ ਤੇ ਕਦੇ ਤੁਹਾਡਾ ਬੁਰਾ ਨਹੀ ਚਿਤਵਾਂਗੇ। ਸਾਨੂੰ ਬਹੁਤ ਕੁੱਝ ਸਹਿਣ ਦੀ ਆਦਤ ਪੈ ਚੁੱਕੀ ਹੈ, ਤੁਹਾਡੇ ਤੀਰਾਂ ਨੂੰ ਵੀ ਸਹਿ ਹੀ ਲਵਾਂਗੇ। ਨਾ ਹੋਰ ਚਿੱਠੀ ਲਿਖਣਾ, ਨਾ ਕਿਸੇ ਜਵਾਬ ਦੀ ਆਸ ਹੀ ਰੱਖਣਾ। ਆਖਰੀ ਫਤਿਹ ਪ੍ਰਵਾਨ ਕਰਨਾ।
ਤੁਹਾਡਾ ਆਪਣਾ,
ਜੋਗਿੰਦਰ ਸਿੰਘ
ਹੁਣ ਜੇਕਰ ਕੋਈ ਅੱਗੇ ਦੀ ਗੱਲ ਅੱਗੇ ਨੂੰ ਵਧਾਈ ਜਾਵੇ ਤਾਂ ਜੋਗਿੰਦਰ ਸਿੰਘ ਜਾਂ ਸਪੋਕਸਮੈਨ ਦੇ ਕਿਸੇ ਵੀ ਪੱਤਰਕਾਰ/ਲੇਖਕ ਕੋਲ ਐਨਾ ਸਮਾਂ ਨਹੀ ਕਿ ਉਹ ਕਿਸੇ ਫਾਲਤੂ ਬਹਿਸਬਾਜ਼ੀ ਲਈ ਸਮਾਂ ਕੱਢ ਸਕੇ। ਜੇਕਰ ਤੱਤ-ਗੁਰਮਤਿ ਪਰਿਵਾਰ ਵਾਲੇ ਵੀਰ ਜੋਗਿੰਦਰ ਸਿੰਘ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਉੱਪਰ ਕਿੰਤੂ-ਪਰੰਤੂ ਕਰਨ ਦੀ ਗੱਲ ਕਰਦੇ ਹਨ ਤਾਂ ਜਿਆਦਾ ਉਦਾਹਰਣਾਂ ਇਹ ਵੀ ਉਸ ਸ਼ਖਸ਼ ਵੱਲੋਂ ਸਪੋਕਸਮੈਨ ਵਿਰੁੱਧ ਛਾਪੀ ਗਈ ਇੱਕ ਕਿਤਾਬ ਦਾ ਹਵਾਲਾ ਦੇ ਕੇ ਕਰਦੇ ਹਨ, ਜਿਸ ਕਿਤਾਬ ਦਾ ਲੇਖਕ ਆਰ. ਐਸ. ਐਸ. ਦਾ ਤਨਖਾਹਦਾਰ ਮੁਲਾਜ਼ਮ ਹੈ। ਕਿਉਂਕਿ ਉਸਦਾ ਸਾਰਾ ਜ਼ੋਰ ਦਸਮ ਗ੍ਰੰਥ ਨੂੰ ਦੁਨੀਆਂ ਭਰ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪ੍ਰਕਾਸ਼ ਕਰਨ `ਤੇ ਲੱਗਾ ਹੋਇਆ ਹੈ। ਉਸ ਦੀ ਕਿਤਾਬ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚਲੀ ਬਾਣੀ `ਤੇ ਕਿੰਤੂ-ਪਰੰਤੂ ਕਰਨ ਬਾਰੇ ਲਾਏ ਦੋਸ਼ਾਂ ਦਾ ਸ. ਜੋਗਿੰਦਰ ਸਿੰਘ ਵੱਲੋਂ ਇੱਕ ਤੋਂ ਵੱਧ ਵਾਰ ਜਵਾਬ ਦਿੱਤਾ ਜਾ ਚੁੱਕਾ ਹੈ। ਜੋਗਿੰਦਰ ਸਿੰਘ ਨੇ ਆਪਣੇ ਜਵਾਬ ਵਿੱਚ ਸਪੱਸ਼ਟ ਲਿਖਿਆ ਸੀ ਕਿ ਜੇਕਰ ਅਗਲਾ ਤੇ ਪਿੱਛਲਾ ਸਾਰਾ ਵਾਕ ਸਪੱਸ਼ਟ ਕੀਤਾ ਜਾਵੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਜ਼ਿਕਰ ਸਿਰਫ ਸਿੱਖਿਆ ਦੇਣ ਲਈ ਹੀ ਕੀਤਾ ਗਿਆ ਹੋਵੇਗਾ ਪਰ ਜੇਕਰ ਸਿਰਫ ਵਿਚੋਂ ਛਾਂਟਵੀਆਂ ਤੁਕਾਂ ਪੇਸ਼ ਕਰਕੇ ਇਹ ਦੋਸ਼ ਮੜੇ ਜਾਣ ਕਿ ਸਪੋਕਸਮੈਨ ਗੁਰਮਤਿ ਵਿਰੋਧੀ ਹੈ ਤਾਂ ਇਹ ਸ਼ਰਾਰਤੀਆ ਦੀ ਸਿਰਫ ਸਾਜ਼ਿਸ਼ ਹੀ ਮੰਨੀ ਜਾ ਸਕਦੀ ਹੈ। ਆਪਣੀਆਂ ਲਿਖਤਾਂ ਵਿੱਚ ਜੋਗਿੰਦਰ ਸਿੰਘ ਵੱਲੋਂ ਅਨੇਕਾਂ ਵਾਰ ਲਿਖਿਆ ਜਾ ਚੁੱਕਾ ਹੈ ਕਿ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਰੋਸ਼ਨੀ ਵਿੱਚ ਹੀ ਹਰ ਸਵਾਲ ਦਾ ਜਵਾਬ ਦਿੰਦੇ ਹਨ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੁਨੀਆਂ ਭਰ ਵਿੱਚ ਪਹੁੰਚਾਉਣ ਲਈ ਹੀ ਉਹ ਸਿਰਤੋੜ ਉਪਰਾਲੇ ਕਰ ਰਹੇ ਹਨ।
ਇਹ ਗੱਲਾਂ ਸ. ਜੋਗਿੰਦਰ ਸਿੰਘ ਦੀਆਂ ਮੇਰੇ ਨਾਲ ਵੀ ਸਾਂਝੀਆਂ ਹੋ ਚੁੱਕੀਆਂ ਹਨ, ਜਿਸ ਵਿੱਚ ਉਨਾਂ ਦਾ ਮੰਨਣਾ ਹੈ ਕਿ ਆਪਣਾ ਮੁਖ ਮੰਤਵ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਾਣ-ਸਤਿਕਾਰ ਬਰਕਰਾਰ ਰੱਖਣਾ ਹੈ।
ਵੀਰ ਜੀਓ, ਉੱਪਰ ਜਿਸ ਆਰ. ਐਸ. ਐਸ. ਦੇ ਤਨਖਾਹਦਾਰ ਮੁਲਾਜ਼ਮ ਦਾ ਜ਼ਿਕਰ ਕੀਤਾ ਗਿਆ ਹੈ, ਜੋ ਇੱਕ ਮੋਟਰ ਮਕੈਨਿਕ ਹੋਣ ਦੇ ਬਾਵਜੂਦ ਆਪਣੇ ਨਾਮ ਨਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਰੂਰ ਲਿਖਦਾ ਹੈ, ਉਸ ਵੱਲੋਂ ਸਪੋਕਸਮੈਨ ਖਿਲਾਫ ਲਾਏ ਦੋਸ਼ਾਂ ਦਾ ਪ੍ਰੋ. ਇੰਦਰ ਸਿੰਘ ਘੱਗਾ ਆਪਣੀ ਥੋੜੇ ਜਿਹੇ ਮਹਿਜ਼ 11 ਪੰਨ੍ਹਿਆਂ ਵਾਲਾ ਕਿਤਾਬਚਾ “ਜਿਨਾ ਅੰਦਰਿ ਕੂੜੁ ਵਰਤੈ, ਸਚੁ ਨਾ ਭਾਵਈ ….”ਰਾਹੀਂ 15 ਸਵਾਲਾਂ ਦਾ ਦਲੀਲਾਂ ਸਹਿਤ ਜਵਾਬ ਦੇ ਚੁੱਕੇ ਹਨ ਤੇ ਇਸ ਸਬੰਧੀ ਬਕਾਇਦਾ ਮੇਰੇ ਨਾਮ ਹੇਠ ਰੋਜ਼ਾਨਾ ਸਪੋਕਸਮੈਨ ਵਿੱਚ ਖਬਰ ਵੀ ਪ੍ਰਕਾਸ਼ਤ ਹੋ ਚੁੱਕੀ ਹੈ। ਜੋ ਇਥੇ ਦੁਬਾਰਾ ਫਿਰ ਦਰਸਾਈ ਜਾ ਰਹੀ ਹੈ।
ਪ੍ਰੋ. ਇੰਦਰ ਸਿੰਘ ਘੱਗਾ ਦੇ ਸਪੋਕਸਮੈਨ ਵਿਰੋਧੀਆਂ ਨੂੰ ਦਲੀਲ ਸਹਿਤ ਜਵਾਬ …. .
ਦਜਿਨਾ ਅੰਦਰਿ ਕੂੜੁ ਵਰਤੈ, ਸਚੁ ਨਾ ਭਾਵਈ!
ਦਮਹਿਜ਼ 11 ਪੰਨਿਆਂ ਦੀ ਕਿਤਾਬ ਨਾਲ ਵਿਰੋਧੀਆਂ ਨੂੰ ਪਾਈਆਂ ਭਾਜੜਾਂ!
ਦਵਿਰੋਧੀਆਂ ਨੂੰ ਸਿੱਖ ਵਿਰੋਧੀ ਤਾਕਤਾਂ ਦੀ ਮੱਦਦ ਦਾ ਵੀ ਜ਼ਿਕਰ!
ਕੋਟਕਪੂਰਾ, (ਗੁਰਿੰਦਰ ਸਿੰਘ) :- ਬੇਸ਼ੱਕ ਸਪੋਕਸਮੈਨ ਅਖ਼ਬਾਰ ਨੇ ਥੋੜੇ ਜਿਹੇ ਸਮੇਂ ਵਿੱਚ ਹੀ ਉਹ ਕੀਰਤੀਮਾਨ ਸਥਾਪਤ ਕਰਕੇ ਦਿਖਾ ਦਿੱਤੇ ਹਨ, ਜੋ ਸ਼੍ਰੋਮਣੀ ਕਮੇਟੀ ਸਮੇਤ ਅਨੇਕਾਂ ਸਿੱਖ ਸੰਸਥਾਵਾਂ ਕਰੋੜਾਂ-ਅਰਬਾਂ ਰੁਪਏ ਦੇ ਬਜਟ ਦੇ ਬਾਵਜੂਦ ਪਿਛਲੇ 7-8 ਦਹਾਕਿਆਂ ਤੋਂ ਨਹੀ ਕਰ ਸਕੀਆਂ। ਬਿਨਾਂ ਸ਼ੱਕ ਸਪੋਕਸਮੈਨ ਨੇ ਝੂਠ ਬੋਲਣ ਵਾਲੇ ਡੇਰੇਦਾਰਾਂ, ਪਾਖੰਡੀਆਂ ਤੇ ਸਿਆਸਤਦਾਨਾਂ ਨੂੰ ਚੌਰਾਹੇ ਵਿੱਚ ਲਿਆ ਕੇ ਖੜ੍ਹਾ ਕਰ ਦਿੱਤਾ ਹੈ ਪਰ ਫਿਰ ਵੀ ਢਾਈ ਕੁ ਟੋਟਰੂ ਆਏ ਦਿਨ ਸਪੋਕਸਮੈਨ `ਤੇ ਚਿੱਕੜ ਸੁੱਟ ਕੇ ਸਿੱਖ ਵਿਰੋਧੀ ਤਾਕਤਾਂ ਤੋਂ ਨਜ਼ਰਾਨੇ ਵਸੂਲ ਰਹੇ ਹਨ ਜਾਂ ਆਪਣੀ ਹਓੂਮੈ ਨੂੰ ਪੱਠੇ ਪਾ ਰਹੇ ਹਨ ਪਰ ਸਪੋਕਸਮੈਨ ਨਾਲ ਜੁੜੇ ਪ੍ਰਸਿੱਧ ਵਿਦਵਾਨ ਤੇ ਸਿੱਖ ਚਿੰਤਕ ਪ੍ਰੋ. ਇੰਦਰ ਸਿੰਘ ਘੱਗਾ ਨੇ ਸਪੋਕਸਮੈਨ ਵਿਰੋਧੀਆਂ ਦੇ ਕੁੱਝ ਇਲਜ਼ਾਮਾਂ ਦਾ ਬੜੀ ਦਲੀਲ ਨਾਲ ਜਵਾਬ ਦਿੰਦਿਆਂ ਇੱਕ 11 ਪੰਨਿਆਂ ਦਾ ਕਿਤਾਬਚਾ ਛਾਪਿਆ ਹੈ। ਜਿਸ ਦਾ ਸਿਰਲੇਖ “ਜਿਨਾ ਅੰਦਰਿ ਕੂੜੁ ਵਰਤੈ, ਸਚੁ ਨਾ ਭਾਵਈ ….”ਰੱਖਿਆ ਗਿਆ ਹੈ। ਪ੍ਰੋ. ਘੱਗਾ ਵੱਲੋਂ 15 ਇਲਜ਼ਾਮਾਂ ਦੇ ਪੂਰੀ ਦਲੀਲ ਨਾਲ ਜਵਾਬ ਦਿੱਤੇ ਗਏ ਹਨ ਪਰ ਉਨਾਂ ਵਿਚੋਂ ਕੁੱਝ ਜਵਾਬ ਸਪੋਕਸਮੈਨ ਦੇ ਪਾਠਕਾਂ ਨਾਲ ਸਾਂਝੇ ਕੀਤੇ ਜਾ ਰਹੇ ਹਨ।
ਵਿਰੋਧੀਆਂ ਦੇ ਸਪੋਕਸਮੈਨ ਦੀ ਪਹਿਲੀ ਵਰ੍ਹੇਗੰਢ ਮੌਕੇ ਗੁਰਦਾਸ ਮਾਨ ਵੱਲੋਂ ‘ਘਰ ਦੀ ਸ਼ਰਾਬ ਹੋਵੇ, ਆਪਣਾ ਪੰਜਾਬ ਹੋਵੇ’ ਗਾਏ ਗੀਤ `ਤੇ ਆਪਣੀਆਂ ਘਰ ਵਾਲੀਆਂ ਸਮੇਤ ਨੱਚਣ ਬਾਰੇ ਜਵਾਬ ਦਿੰਦਿਆਂ ਪ੍ਰੋ. ਘੱਗਾ ਨੇ ਲਿਖਿਆ ਹੈ ਕਿ ਸਲਾਨਾ ਸਮਾਗਮ ਅਖ਼ਬਾਰ ਦਾ ਸੀ, ਕੋਈ ਗੁਰਪੁਰਬ ਨਹੀ ਸੀ ਮਨਾਇਆ ਜਾ ਰਿਹਾ। ਗੁਰਦਾਸ ਮਾਨ ਨੂੰ ਮੈਂ ਗੁਰਦਵਾਰਿਆਂ ਵਿੱਚ ਵੀ ਗਾਉਦੇ ਸੁਣਿਆ ਹੈ। ਤੁਹਾਡੇ ਵਰਗਿਆਂ ਨੂੰ ਕੋਈ ਇਤਰਾਜ਼ ਨਹੀ। ਅਸੀਂ ਸਮਾਗਮ ਵਿੱਚ ਨਾ ਨੱਚੇ, ਨਾ ਖਰਮਸਤੀਆ ਕੀਤੀਆਂ, ਫਿਰ ਵੀ ਜੇ ਕੋਈ ਵਿਅਕਤੀ ਆਪਣੀ ਪਤਨੀ ਨਾਲ ਰਲ ਕੇ ਨੱਚਦਾ ਵੀ ਹੈ ਤਾਂ ਕੋਈ ਬੱਜਰ ਕੁਰਹਿਤ ਨਹੀ ਹੋ ਗਈ। ਅਸੀਂ ਕਿਸੇ ਧਾਰਮਿਕ ਡੇਰੇ, ਤਖਤ ਜਾਂ ਕਮੇਟੀ ਦੇ ਮੁਖੀ ਨਹੀ ਹਾਂ, ਆਮ ਇਨਸਾਨ ਹਾਂ। ਇਥੇ ਤਾਂ ਤਖਤਾਂ ਦੇ ਜੱਥੇਦਾਰ ਤੇ ਦਰਬਾਰ ਸਾਹਿਬ ਦੇ ਗ੍ਰੰਥੀ ਪਰਾਈਆਂ ਜਨਾਨੀਆਂ ਨਾਲ ਨੱਚਦੇ ਵੇਖੇ ਹਨ, ਨੋਟ ਵਾਰਦੇ ਹਨ, ਨਸ਼ੇ ਕਰਦੇ ਹਨ, ਬੱਜਰ ਕੁਰਹਿਤਾਂ ਕਰਦੇ ਹਨ, ਕਤਲ ਹੁੰਦੇ ਹਨ। ਕਿੰਨੇ ਸਾਰੇ ਡੇਰੇਦਾਰ ਕਤਲ ਅਤੇ ਬਲਾਤਕਾਰ ਵਰਗੇ ਕੇਸਾਂ ਵਿੱਚ ਸਜ਼ਾ ਭੁਗਤ ਰਹੇ ਹਨ। ਉਨਾਂ ਬਾਰੇ ਵਿਰੋਧੀਆਂ ਦੀ ਜੁਬਾਨ ਕਿਉਂ ਬੰਦ ਹੈ? ਸਪੋਕਸਮੈਨ ਦੇ ਸਲਾਨਾ ਸਮਾਗਮ ਮੌਕੇ ਅਮੀਨ ਮਲਿਕ ਦੀ ਥਾਂ ਕੋਈ ਚੰਗਾ ਸਿੱਖ ਕਿਉਂ ਨਾ ਮਿਲਿਆ ਦੇ ਇਲਜ਼ਾਮ ਦੇ ਜਵਾਬ ਵਿੱਚ ਪ੍ਰੋ. ਘੱਗਾ ਕਹਿੰਦੇ ਹਨ ਕਿ ਉਥੇ ਤਾਂ ਹਜ਼ਾਰਾਂ ਹੀ ਚੰਗੇ ਸਿੱਖ ਪਹੁੰਚੇ ਹੋਏ ਸਨ ਪਰ ਕੀ ਉਹ ਹਰਨਾਮ ਸਿੰਘ ਧੁੰਮਾਂ, ਜੋਗਿੰਦਰ ਸਿੰਘ ਵੇਂਦਾਤੀ, ਗਿਆਨੀ ਪੂਰਨ ਸਿੰਘ, ਅਵਤਾਰ ਸਿੰਘ ਮੱਕੜ, ਪ੍ਰਕਾਸ਼ ਸਿੰਘ ਬਾਦਲ ਜਾਂ ਡੇਰੇਦਾਰ ਸਾਧਾਂ ਨੂੰ ਮੁਖ ਮਹਿਮਾਨ ਬਣਾ ਲੈਂਦੇ?
ਬੀ. ਜੇ. ਪੀ. ਵਾਲਿਆਂ ਦੇ ਸਪੋਕਸਮੈਨ ਦੇ ਸਮਾਗਮਾਂ `ਚ ਸ਼ਾਮਲ ਹੋਣ ਦੇ ਇਲਜ਼ਾਮ ਦਾ ਜਵਾਬ ਦਿੰਦਿਆਂ ਪ੍ਰੋ. ਘੱਗਾ ਨੇ ਕਿਹਾ ਕਿ ਅਖੌਤੀ ਅਕਾਲੀ ਦਲ ਦੀ ਸਰਕਾਰ ਬੀ. ਜੇ. ਪੀ. ਦੇ ਰਹਿਮੋ-ਕਰਮ `ਤੇ ਚੱਲ ਰਹੀ ਹੈ। ਸਾਰੇ ਤਖਤਾਂ ਦੇ ਜੱਥੇਦਾਰ ਬੀ. ਜੇ. ਪੀ. (ਆਰ. ਐਸ. ਐਸ.) ਦੇ ਇਸ਼ਾਰਿਆਂ `ਤੇ ਨੱਚਦੇ ਹਨ। ਸਾਰੀ ਸ਼੍ਰੋਮਣੀ ਕਮੇਟੀ ਉਨਾਂ ਦੇ ਆਖੇ ਵਿੱਚ ਚੱਲਦੀ ਹੈ। ਦੋ ਤਖਤਾਂ `ਤੇ ਉਨਾਂ ਦਾ ਸਿੱਧਾ ਕਬਜ਼ਾ ਹੈ, ਜਿਥੇ ਦਸਮ ਗ੍ਰੰਥ ਨੂੰ ਜੱਥੇਦਾਰਾਂ ਰਾਹੀਂ ਉਭਾਰਿਆ ਜਾ ਰਿਹਾ ਹੈ। ਗੁਰਬਿਲਾਸ ਪਾਤਸ਼ਾਹੀ ਛੇਵੀਂ ਨੂੰ ਸ਼੍ਰੋਮਣੀ ਕਮੇਟੀ ਦੇ ਖਰਚੇ `ਤੇ ਛਪਵਾ ਕੇ ਘਰ-ਘਰ ਪਹੁੰਚਾਇਆ ਜਾ ਰਿਹਾ ਹੈ। ਟਕਸਾਲ ਵਿੱਚ ਹਵਨ ਹੋ ਚੁੱਕੇ ਹਨ, ਜੋ ਕੰਮ ਆਰ. ਐਸ. ਐਸ. ਵਾਲੇ ਕਰਦੇ ਹਨ, ਡੇਰਿਆਂ, ਟਕਸਾਲਾਂ ਵਿੱਚ ਉਹ ਸਾਰੇ ਹੋ ਰਹੇ ਹਨ? ਜਦੋਂ ਟਕਸਾਲ ਵਾਲਿਆਂ ‘ਭਾਈ ਜਰਨੈਲ ਸਿੰਘ ਜੀਵਤ ਹੈ, ਛੇਤੀ ਆ ਕੇ ਖਾਲਿਸਤਾਨ ਬਣਾ ਦੇਵੇਗਾ’ ਦਾ ਕੁਫਰ 21 ਸਾਲ ਤੱਕ ਬੋਲਿਆ ਤਾਂ ਸਪੋਕਸਮੈਨ ਵਿਰੋਧੀ ਕਿਉਂ ਚੁੱਪ ਰਹੇ ਜਾਂ ਹੁਣ ਕਿਉਂ ਚੁੱਪ ਹਨ? ਪ੍ਰੋ. ਘੱਗਾ ਨੇ ਆਪਣੀ ਕਿਤਾਬ ਦੇ ਅੰਤ ਵਿੱਚ ਗੁਰਬਾਣੀ ਦੀਆਂ ਕੁੱਝ ਸਤਰ੍ਹਾਂ ਦਾ ਹਵਾਲਾ ਦੇ ਕੇ ਸਮਾਪਤੀ ਕੀਤੀ ਹੈ।
“ਜਿਨਾ ਅੰਦਰਿ ਕੂੜੁ ਵਰਤੈ ਸਚੁ ਨਾ ਭਾਵਈ।।
ਜੇ ਕੋ ਬੋਲੈ ਸਚੁ ਕੂੜਾ ਜਲਿ ਜਾਵਈ।।
ਕੂੜਿਆਰੀ ਰਜੈ ਕੂੜਿ ਜਿਉ ਵਿਸਟਾ ਕਾਗੁ ਖਾਵਈ।।
ਜਿਸੁ ਹਰਿ ਹੋਇ ਕ੍ਰਿਪਾਲੁ ਸੋ ਨਾਮੁ ਧਿਆਵਈ।।
ਹਰਿ ਗੁਰਮਖਿ ਨਾਮੁ ਆਰਾਧਿ ਕੂੜੁ ਪਾਪੁ ਲਹਿ ਜਾਵਈ।। (646)
ਸੋ ਝੂਠਾ ਜੋ ਝੁਠੇ ਲਾਗੈ, ਝੂਠੇ ਕਰਮ ਕਮਾਈ।।
ਕਹੈ ਨਾਨਕੁ ਹਰਿ ਕਾ ਭਾਣਾਂ ਹੋਆ, ਕਹਣਾ ਕਛੁ ਨਾ ਜਾਈ।।” (490)

ਵੀਰ ਮੱਖਣ ਸਿੰਘ ਜੀਓ, ਤੱਤ-ਗੁਰਮਤਿ ਪਰਿਵਾਰ ਵਾਲੇ ਵੀਰਾਂ ਨੇ ਉੱਪਰ ਵਰਣਿਤ ਜਿਨਾਂ ਵੀਰਾਂ ਨੂੰ ਸਪੋਕਸਮੈਨ ਦੇ ਅੰਨ੍ਹੇ ਸਮਰਥਕ ਜਾਂ ਚਾਪਲੂਸ ਲਿਖ ਕੇ ਭੰਡਣ ਦੀ ਕੋਸ਼ਿਸ਼ ਕੀਤੀ ਹੈ, ਮੈਂ ਸਪੱਸ਼ਟ ਕਰਦਿਆ ਕਿ ਇਹ ਵੀਰ ਨਾ ਤਾਂ ਫੋਕੀ ਸ਼ੋਹਰਤ ਦੇ ਭੁੱਖੇ ਹਨ ਅਤੇ ਨਾ ਹੀ ਇਨਾਂ ਨੂੰ ਕਿਸੇ ਨਜ਼ਰਾਨੇ ਦਾ ਲਾਲਚ ਹੈ। ਭਾਵੇਂ ਇਹ ਵਿਦਵਾਨ ਆਪਣੀਆਂ ਲਿਖਤਾਂ ਵਿੱਚ ਸਪੱਸ਼ਟ ਕਹਿੰਦੇ ਹਨ ਕਿ ਅਸੀਂ ਸਪੋਕਸਮੈਨ ਦੀਆਂ ਸਾਰੀਆਂ ਨੀਤੀਆ ਨਾਲ ਪੂਰੀ ਤਰ੍ਹਾਂ ਸਹਿਮਤ ਨਹੀ ਪਰ ਪੰਥਕ ਖੇਤਰ ਵਿੱਚ ਸਪੋਕਸਮੈਨ ਨੇ ਇਨਕਲਾਬੀ ਤਬਦੀਲੀਆਂ ਲਿਆ ਕੇ ਜੋ ਮੀਲ ਪੱਥਰ ਗੱਡੇ ਹਨ, ਉਸਦਾ ਕੋਈ ਮੁਕਾਬਲਾ ਨਹੀ! ਇਨਾਂ ਵੀਰਾਂ ਨੇ ਕ੍ਰਮਵਾਰ ਗਿਆਨੀ ਜਗਤਾਰ ਸਿੰਘ ਜਾਚਕ, ਤਰਸੇਮ ਸਿੰਘ ਦਿੱਲੀ, ਉਪਕਾਰ ਸਿੰਘ ਫ਼ਰੀਦਾਬਾਦ, ਤਰਸੇਮ ਬਸ਼ਰ, ਇਕਵਾਕ ਸਿੰਘ ਪੱਟੀ, ਡਾ. ਹਰਜਿੰਦਰ ਸਿੰਘ ਦਿਲਗੀਰ, ਤਰਲੋਚਨ ਸਿੰਘ ਦੁਪਾਲਪੁਰ, ਕਾਬਲ ਸਿੰਘ ਜਰਮਨੀ, ਜਸਜੀਤ ਸਿੰਘ ਟੋਨੀ, ਪ੍ਰਭਜੀਤ ਸਿੰਘ ਧਵਨ, ਪ੍ਰੋ. ਇੰਦਰ ਸਿੰਘ ਘੱਗਾ, ਡਾ. ਗੁਰਸ਼ਰਨਜੀਤ ਸਿੰਘ, ਅਵਤਾਰ ਸਿੰਘ ਮਿਸ਼ਨਰੀ, ਹਰਭਜਨ ਸਿੰਘ ਜਨ-ਚੇਤਨਾ, ਇੰਦਰਜੀਤ ਸਿੰਘ ਰਾਣਾ, ਗੁਰਦਰਸ਼ਨ ਸਿੰਘ ਢਿੱਲੋਂ, ਕੰਵਰ ਮਹਿੰਦਰ ਪ੍ਰਤਾਪ ਸਿੰਘ ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਗੁਰਦੇਵ ਸਿੰਘ ਬਟਾਲਵੀ, ਪ੍ਰੋ. ਦਰਸ਼ਨ ਸਿੰਘ ਆਦਿ ਲੇਖਕਾਂ ਨੂੰ ਸਪੋਕਸਮੈਨ ਦੇ ਅੰਨ੍ਹੇ ਸਮਰਥਕ ਅਤੇ ਜੋਗਿੰਦਰ ਸਿੰਘ ਸਪੋਕਸਮੈਨ ਨੂੰ ਹੰਕਾਰੀ ਤੇ ਈਰਖਾਲੂ ਬਿਰਤੀ ਦਾ ਮਾਲਕ ਦੱਸਿਆ ਹੈ। ਉੱਪਰ ਕੁਝ-ਕੁ ਖਾਸ ਮੇਰੀ ਨਿੱਜੀ ਡਾਇਰੀ ਦੇ ਪੰਨ੍ਹੇ ਅਤੇ ਸੰਪਾਦਕੀਆਂ ਆਦਿ ਕਾਲਮਾਂ ਦਾ ਜ਼ਿਕਰ ਕੀਤਾ ਗਿਆ ਹੈ। ਜੇਕਰ ਪੰਥਕ ਖੇਤਰ ਵਿੱਚ ਮਾੜੀਆਂ ਪਿਰਤਾਂ ਪਾਉਣ ਵਾਲੇ ਅਤੇ ਸਪੋਕਸਮੈਨ ਵੱਲੋਂ ਘਾਲੀਆਂ ਜਾ ਰਹੀਆਂ ਘਾਲਨਾਵਾਂ ਸਬੰਧੀ ਵੱਖ-ਵੱਖ ਵਿਦਵਾਨਾਂ ਵੱਲੋਂ ਲਿਖੇ ਲੇਖਾਂ ਅਤੇ ਚਿੱਠੀਆਂ ਦਾ ਜ਼ਿਕਰ ਕਰਨਾ ਹੋਵੇ ਤਾਂ ਸ਼ਾਇਦ ਹਜ਼ਾਰਾਂ ਪੰਨ੍ਹੇ ਭਰੇ ਜਾ ਸਕਦੇ ਹਨ। ਅੱਜ ਬਿਨਾਂ ਸ਼ੱਕ ਪੰਜਾਬ ਜਾਂ ਬਾਹਰਲੇ ਸੂਬਿਆਂ ਤੇ ਵਿਦੇਸ਼ਾਂ ਵਿੱਚ ਵੀ ਗੁਰਮਤਿ ਵਿਰੋਧੀ ਕਾਰਵਾਈਆਂ ਕਰਨ ਵਾਲੇ ਲੋਕਾਂ ਦਾ ਵਿਰੋਧ ਕਰਨ ਸਬੰਧੀ ਜੋ ਲਹਿਰ ਬਣਦੀ ਜਾ ਰਹੀ ਹੈ, ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਕਿ ਉਸ ਵਿੱਚ ਰੋਜ਼ਾਨਾ ਸਪੋਕਸਮੈਨ ਦਾ ਕਿੰਨਾ-ਕੁ ਯੋਗਦਾਨ ਹੈ ਅਤੇ ਸਪੋਕਸਮੈਨ ਵਿਰੋਧੀਆਂ ਦਾ ਕਿੰਨਾ-ਕੁ?
ਵੀਰ ਮੱਖਣ ਸਿੰਘ ਜੀ, ਪਿਛਲੇ ਸਮੇਂ ਵਿੱਚ ਰੋਜ਼ਾਨਾ ਸਪੋਕਸਮੈਨ ਨੇ ਭਾਵੇਂ ਸਿੱਖ ਸ਼ਕਲਾਂ ਵਾਲੇ ਅਨੇਕਾਂ ਆਗੂਆਂ ਦੇ ਕੱਚੇ ਚਿੱਠੇ ਫਰੌਲੇ, ਭਾਵੇਂ ਬਾਦਲ ਪਰਿਵਾਰ ਹਵਨ ਕਰਵਾ ਰਿਹਾ ਹੈ, ਬੀਬੀ ਹਰਸਿਮਰਤ ਕੌਰ ਬਾਦਲ ਸ਼ਿਵਲਿੰਗ ਦੀ ਪੂਜਾ ਕਰ ਰਹੀ ਹੈ, ਬੀਬੀ ਸੁਰਿੰਦਰ ਕੌਰ ਬਾਦਲ ਨੂਰਮਹਿਲੀਏ ਸਾਧ ਦੇ ਚਰਨਾਂ `ਚ ਬੈਠੀ ਹੈ, ਅਮਰਜੀਤ ਸਿੰਘ ਚਾਵਲਾ ਮਾਤਾ ਦੀਆਂ ਭੇਂਟਾ ਗਾ ਰਿਹਾ ਹੈ ਆਦਿ, ਬਹੁਤਾ ਵਿਸਥਾਰ ਵਿੱਚ ਨਹੀ ਜਾਣਾ ਚਾਹੁੰਦਾ ਸਿਰਫ ਸੰਕੇਤ ਮਾਤਰ ਹੀ ਐਨਾ ਕੁ ਜਰੂਰ ਦੱਸਣਾ ਚਾਹੁੰਦਾ ਹਾਂ ਕਿ ਤੱਤ-ਗੁਰਮਤਿ ਪਰਿਵਾਰ ਵਾਲੇ ਵੀਰ ਇਨਾਂ ਕੁਤਾਹੀਆਂ ਬਾਰੇ ਕਦੇ ਵੀ ਆਪਣੀ ਜੁਬਾਨ ਨਹੀ ਖੋਲਦੇ! ਜਦੋਂ ਕਿ ਇਨਾਂ ਦਾ ਨਿਸ਼ਾਨਾ ਸਿਰਫ `ਤੇ ਸਿਰਫ ਰੋਜ਼ਾਨਾ ਸਪੋਕਸਮੈਨ ਹੀ ਹੈ, ਭਾਵੇਂ ਇਹ ਅਕਸਰ ਕਹਿੰਦੇ ਰਹਿੰਦੇ ਹਨ ਕਿ ਉਹ ਸਪੋਕਸਮੈਨ ਵਿਰੋਧੀ ਨਹੀ ਪਰ ਸਪੋਕਸਮੈਨ ਪ੍ਰਤੀ ਇਨਾਂ ਦੀ ਇਮਾਨਦਾਰੀ ਦੀ ਇੱਕ ਝਲਕ ਇਨਾਂ ਵੱਲੋਂ ਪਿਛਲੇ ਦਿਨੀਂ ਲਿਖੀ ਚਿੱਠੀ ਵਿਚੋਂ ਦੇਖ ਲਵੋਂ!
ਜਾਗਰੂਕ ਵਿਦਵਾਨਾਂ ਵੱਲੋਂ ਅਖੌਤੀ ਸੰਪਰਦਾਈ, ਡੇਰੇਦਾਰਾਂ ਅਤੇ ਬਾਬਿਆਂ ਦਾ ਹਮੇਸ਼ਾ ਤੋਂ ਵਿਰੋਧ ਹੁੰਦਾ ਰਿਹਾ ਹੈ ਪਰ ਅਸੀਂ ਲਗਭਗ ਸਾਰੇ ਜਾਗਰੂਕ ਵਿਦਵਾਨਾਂ ਅਤੇ ਪੰਥਦਰਦੀਆਂ ਕੋਲੋਂ ਵੀ ਸੁਣਿਆ ਹੈ ਕਿ ਸ. ਜਰਨੈਲ ਸਿੰਘ ਜੀ ਭਿੰਡਰਾਂਵਾਲੇ ਸੱਚੇ-ਸੁੱਚੇ ਸਨ। ਉਨਾਂ ਨੂੰ 20ਵੀਂ ਸਦੀ ਦਾ ਸ਼੍ਰੋਮਣੀ ਸਿੱਖ ਐਲਾਨਣ ਵਿੱਚ ਲਗਭਗ ਸਾਰੇ ਜਾਗਰੂਕ ਪੰਥਦਰਦੀ ਵੀ ਸ਼ਾਮਲ ਸਨ ਪਰ ਸਪੋਕਸਮੈਨ ਦੇ ਸਮਰਥਕ ਦਮਦਮੀ ਟਕਸਾਲ ਦਾ ਵਿਰੋਧ ਕਰਨ ਦੇ ਮਕਸਦ ਨਾਲ ਇਸ ਨੀਵੀਂ ਹੱਦ ਤੱਕ ਪਹੁੰਚ ਗਏ ਕਿ ਉਹ ਸ. ਜਰਨੈਲ ਸਿੰਘ ਉੱਤੇ ਅਕਾਲ ਤਖਤ ਕੰਪਲੈਕਸ ਵਿੱਚ ਬੀਬੀਆਂ ਨਾਲ ਕੁਕਰਮ ਕਰਨ ਅਤੇ ਹੋਰ ਗਲਤ ਕੰਮ ਕਰਨ ਵਿੱਚ ਸਹਾਇਕ ਕਹਿਣ ਲੱਗ ਪਏ ਹਨ। ਇਸ ਸਬੰਧ ਵਿੱਚ ਵੱਖ-ਵੱਖ ਵੈੱਬਸਾਈਟਾਂ ਤੋਂ ‘ਪਾਖੰਡ ਵਿਰੋਧੀ ਜੱਥੇ’ ਵੱਲੋਂ ਲਾਈ ਖ਼ਬਰ ਪੜ੍ਹੀ ਜਾ ਸਕਦੀ ਹੈ। ਅਫਸੋਸ ਕਿ ਸਪੋਕਸਮੈਨ ਦੇ ਅੰਨ੍ਹੇ ਸਮਰਥਨ ਵਿੱਚ ਆ ਚੁੱਕੀਆਂ ਕੁੱਝ ਵੈਬਸਾਈਟਾਂ ਨੇ ਗਲਤ ਬਿਆਨੀਆਂ ਨਾਲ ਭਰਿਆ ਇਹ ਬਿਆਨ ਤਾਂ ਛਾਪ ਦਿੱਤਾ ਪਰ ਸਪੋਕਸਮੈਨ ਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਗਲਤ ਪਹੁੰਚ ਬਾਰੇ ਸੱਚ ਪੇਸ਼ ਕਰਦੇ ਲੇਖ ਲਾਉਣਾ ਜਰੂਰੀ ਨਹੀ ਸਮਝਿਆ!
ਸਪੋਕਸਮੈਨ ਦੇ ਅੰਨ੍ਹੇ ਸਮਰਥਨ ਦੇ ਰੌਂਅ ਵਿੱਚ ਸ. ਜਰਨੈਲ ਸਿੰਘ ਜੀ `ਤੇ ਐਸੇ ਇਲਜ਼ਾਮ ਲਾਉਣ ਵਾਲੇ ਸ਼ਾਇਦ ਭੁੱਲ ਜਾਂਦੇ ਹਨ ਕਿ ਸਰਕਾਰ (ਇੰਦਰਾ ਗਾਂਧੀ) ਵੀ ਅਪ੍ਰੇਸ਼ਨ ਬਲਿਊ ਸਟਾਰ ਨੂੰ ਐਸੇ ਇਲਜ਼ਾਮ ਲਾ ਕੇ ਹੀ ਸਹੀ ਠਹਿਰਾਉਂਦੀ ਰਹੀ ਹੈ। ਜਿਸ ਦਾ ਸਾਰੇ ਪੰਥ ਵੱਲੋਂ ਖੰਡਨ ਕੀਤਾ ਜਾਂਦਾ ਰਿਹਾ ਹੈ। ਹੁਣ ਅਸੀਂ ਆਪ ਹੀ ਇਹ ਗੱਲ ਮੰਨਣ ਲੱਗ ਪਏ ਹਾਂ ਕਿ ਕੀ ਇਸ ਤਰ੍ਹਾਂ ਸਾਰਾ ਅਪ੍ਰੇਸ਼ਨ ਬਲਿਊ ਸਟਾਰ ਨੂੰ ਗਲਤ ਠਹਿਰਾਉਣਾ ਬੇਮਾਇਨਾ ਨਹੀ ਹੋ ਜਾਂਦਾ?
ਹੁਣ ਪਾਖੰਡ ਵਿਰੋਧੀ ਜੱਥੇ ਵੱਲੋਂ ਜਰਨੈਲ ਸਿੰਘ ਭਿੰਡਰਾਂਵਾਲੇ ਖਿਲਾਫ ਕੀਤੀ ਬਿਆਨਬਾਜ਼ੀ ਵੀ ਤੱਤ-ਗੁਰਮਤਿ ਪਰਿਵਾਰ ਵਾਲੇ ਵੀਰ ਰੋਜ਼ਾਨਾ ਸਪੋਕਸਮੈਨ ਸਿਰ ਮੜ੍ਹਨਾ ਚਾਹੁੰਦੇ ਹਨ, ਹੈਰਾਨੀ ਇਸ ਗੱਲ ਦੀ ਹੈ ਕਿ ਸਪੋਕਸਮੈਨ ਨੇ ਸੰਤ ਭਿੰਡਰਾਂਵਾਲਿਆਂ ਬਾਰੇ ਕਦੇ ਕੋਈ ਗਲਤ ਟਿੱਪਣੀ ਨਹੀ ਕੀਤੀ, ਨਾ ਹੀ ਪਾਖੰਡ ਵਿਰੋਧੀ ਜੱਥੇ ਜਾਂ ਇਸ ਤਰ੍ਹਾਂ ਦੀ ਮੁਕੰਮਲ ਐਡਰੈਸ ਨਾ ਦੱਸਣ ਵਾਲੀ ਕਿਸੇ ਜੱਥੇਬੰਦੀ ਦਾ ਕੋਈ ਪੱਤਰ ਅੱਜ ਤੱਕ ਛਾਪਿਆ ਹੈ। ਤਸਵੀਰ ਸਪੱਸ਼ਟ ਹੈ ਕਿ ਤੱਤ-ਗੁਰਮਤਿ ਪਰਿਵਾਰ ਵਾਲੇ ਵੀਰ ਖੁਦ ਪਾਖੰਡ ਵਿਰੋਧੀ ਜੱਥੇ ਦੇ ਫਰਜ਼ੀ ਨਾਮ ਵਾਲੀ ਜੱਥੇਬੰਦੀ ਦਾ ਨਾਮ ਵਰਤ ਕੇ ਰੋਜ਼ਾਨਾ ਸਪੋਕਸਮੈਨ ਨੂੰ ਬਦਨਾਮ ਕਰਨ ਦੀ ਕੋਝੀ ਹਰਕਤ ਕਰ ਰਹੇ ਹਨ। ਪਿਛਲੇ ਕੁੱਝ ਸਮੇਂ ਤੋਂ ਇਨਾਂ ਵੀਰਾਂ ਵੱਲੋਂ 21 ਦਸੰਬਰ 2008 ਦੇ ਰੋਜ਼ਾਨਾ ਸਪੋਕਸਮੈਨ ਦੇ ਸਲਾਨਾ ਸਮਾਗਮ ਮੌਕੇ ਸਟੇਜ਼ ਤੋਂ ਬੋਲਣ ਵਾਲੇ ਪ੍ਰੋ. ਸੋਬਤੀ ਦੇ ਭਾਸ਼ਣ ਦਾ ਹਵਾਲਾ ਦੇ ਕੇ ਸਪੋਕਸਮੈਨ ਦੇ ਪ੍ਰਬੰਧਕਾਂ ਨੂੰ ਭੰਡਿਆ ਜਾ ਰਿਹਾ ਹੈ। ਜੇਕਰ ਉਸ ਮੌਕੇ ਇਨਾ ਵੀਰਾਂ ਨੂੰ ਪ੍ਰੋ. ਸੋਬਤੀ ਵੱਲੋਂ ਵਰਤੀ ਜਾ ਰਹੀ ਇਤਰਾਜ਼ਯੋਗ ਸ਼ਬਦਾਵਲੀ ਸਬੰਧੀ ਕੋਈ ਰੋਸ ਸੀ ਤਾਂ ਉਹ ਤੁਰਤ ਸਟੇਜ਼ `ਤੇ ਪਰਚੀ ਭੇਜ ਸਕਦੇ ਸਨ। ਕਿਉਂਕਿ ਉਸ ਸਮਾਗਮ ਦੌਰਾਨ ਸਾਰਾ ਸਮਾਂ ਮੈਂ ਖੁਦ ਸਟੇਜ਼ `ਤੇ ਹੀ ਹਾਜ਼ਰ ਰਿਹਾ ਅਤੇ ਸਮਾਗਮ ਵਿੱਚ ਸ਼ਾਮਲ ਲੋਕਾਂ ਦੀਆਂ ਅਪੀਲਾਂ, ਬੇਨਤੀਆਂ, ਸ਼ਿਕਾਇਤਾਂ ਅਤੇ ਸੁਝਾਅ ਸ. ਜੋਗਿੰਦਰ ਸਿੰਘ ਤੱਕ ਪਹੁੰਚਾਉਦਾ ਰਿਹਾ। ਸ. ਜੋਗਿੰਦਰ ਸਿੰਘ ਨੇ ਵੀ ਪ੍ਰੋ. ਸੋਬਤੀ ਦੇ ਭਾਸ਼ਣ ਦਾ ਬੁਰਾ ਮਨਾਇਆ ਪਰ ਉਨਾਂ ਕਿਹਾ ਕਿ ਇਸ ਵਿੱਚ ਸਾਡੀ ਖੁਦ ਦੀ ਲਾਪਰਵਾਹੀ ਹੈ ਕਿ ਅਜਿਹੇ ਵਿਅਕਤੀ ਨੂੰ ਅਸੀਂ ਮੁਖ ਮਹਿਮਾਨ ਬਣਾ ਬੈਠੇ। ਉਸਤੋਂ ਬਾਅਦ ਰੋਜ਼ਾਨਾ ਸਪੋਕਸਮੈਨ ਵਿੱਚ ਨਾ ਤਾਂ ਪ੍ਰੋ. ਸੋਬਤੀ ਦਾ ਕੋਈ ਬਿਆਨ ਛਪਿਆ, ਨਾ ਰਚਨਾ ਛਪੀ ਅਤੇ ਨਾ ਹੀ ਕਦੇ ਉਸਦੇ ਨਾਮ ਦਾ ਜ਼ਿਕਰ ਹੋਇਆ ਪਰ ਜੇਕਰ ਫਿਰ ਵੀ ਇਹ ਵੀਰ ਉਸ ਗਲਤੀ ਨੂੰ ਵਾਰ-ਵਾਰ ਦੁਹਰਾ ਕੇ ਪ੍ਰਬੰਧਕਾਂ ਨੂੰ ਜ਼ਲੀਲ ਕਰਨਾ ਚਾਹੁੰਦੇ ਹਨ ਤਾਂ ਉਨਾਂ ਦੀ ਸੋਚ ਉਨਾਂ ਨੂੰ ਮੁਬਾਰਕ! ! ਕਿਉਂਕਿ ਇਨਾਂ ਵੀਰਾਂ ਦੀ ਮਨਸ਼ਾ ਉਸ ਗਲਤੀ ਨੂੰ ਸੁਧਾਰਨ ਦੀ ਨਹੀ ਸੀ ਬਲਕਿ ਇਹ ਵੀਰ ਚਸਕੇ ਲੈ-ਲੈ ਕੇ ਸਪੋਕਸਮੈਨ ਨੂੰ ਭੰਡਣਾ ਚਾਹੁੰਦੇ ਸਨ।
ਵੀਰ ਮੱਖਣ ਸਿੰਘ ਜੀ, ਮੈਂ ਪ੍ਰੋ. ਦਰਸ਼ਨ ਸਿੰਘ ਖਾਲਸਾ ਅਤੇ ਜੋਗਿੰਦਰ ਸਿੰਘ ਸਪੋਕਸਮੈਨ ਦਰਮਿਆਨ ਮੱਤਭੇਦਾਂ ਬਾਰੇ ਦੱਸਣ ਤੋਂ ਪਹਿਲਾਂ ਮਰਹੂਮ ਕੁਲਬੀਰ ਸਿੰਘ ਕੌੜਾ ਨਾਲ ਹੋਈ ਗੱਲਬਾਤ ਦੀਆਂ ਕੁੱਝ ਸਤਰ੍ਹਾਂ ਦਾ ਜ਼ਿਕਰ ਕਰਨਾ ਜਰੂਰੀ ਸਮਝਦਾ ਹਾਂ। ਕੌੜਾ ਸਾਹਿਬ ਦਾ ਤਜ਼ਰਬਾ ਸੀ ਕਿ ਆਰ. ਐਸ. ਐਸ. ਇੱਕ ਅਜਿਹੀ ਪੰਥ ਵਿਰੋਧੀ ਸੰਸਥਾ ਹੈ, ਜੋ ਕਿਸੇ ਪੰਥਕ ਵਿਦਵਾਨ ਨੂੰ ਖਰੀਦਣ ਲਈ ਪੂਰੀ ਵਾਹ ਲਾ ਦਿੰਦੀ ਹੈ ਪਰ ਜੇਕਰ ਉਹ ਵਿਅਕਤੀ ਆਰ. ਐਸ. ਐਸ. ਦੇ ਮੱਕੜ ਜਾਲ ਵਿੱਚ ਨਹੀ ਫਸਦਾ ਤਾਂ ਵੀ ਉਹ ਸੰਸਥਾ ਉਸ ਵਿਅਕਤੀ ਦੇ ਆਸ-ਪਾਸ ਹੀ ਵਿਚਰਦੀ ਰਹਿੰਦੀ ਹੈ। ਭਾਵੇਂ ਮਾਤਾ-ਪਿਤਾ, ਭੈਣ-ਭਰਾ, ਮਿੱਤਰ-ਦੋਸਤ ਜਾਂ ਗੁਆਂਢੀ ਦੇ ਰੂਪ ਵਿਚ! ਕੌੜਾ ਸਾਹਿਬ ਨੇ ਦੱਸਿਆ ਸੀ ਕਿ ਆਰ. ਐਸ. ਐਸ. ਦਾ ਕੰਮ ਆਪਣੇ ਭਾੜ੍ਹੇ ਦੇ ਟੱਟੂਆਂ ਰਾਹੀਂ ਪੰਥਕ ਵਿਦਵਾਨਾਂ ਨੂੰ ਗੁੰਮਰਾਹ ਕਰੀ ਰੱਖਣਾ ਹੈ। ਪ੍ਰੋ. ਦਰਸ਼ਨ ਸਿੰਘ ਨੂੰ ਮੈਂ ਖੁਦ ਵਾਰ-ਵਾਰ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਜੇਕਰ ਉਨਾਂ ਦੀ ਤੇ ਸ. ਜੋਗਿੰਦਰ ਸਿੰਘ ਦੀ ਮੰਜ਼ਿਲ ਇੱਕ ਤਾਂ ਉਹ ਅਲੱਗ-ਅਲੱਗ ਰਸਤਿਆਂ ਨੂੰ ਵੀ ਇਕੋਂ ਰਸਤਾ ਕਿਉਂ ਨਹੀ ਬਣਾ ਲੈਂਦੇ। ਪ੍ਰੋ. ਦਰਸ਼ਨ ਸਿੰਘ ਨੇ ਮੈਨੂੰ ਵਾਰ-ਵਾਰ ਭਰੋਸਾ ਦਿੱਤਾ ਕਿ ਉਹ ਬਹੁਤ ਜਲਦ ਚੰਡੀਗੜ੍ਹ ਵਿਖੇ ਜਾ ਕੇ ਸ. ਜੋਗਿੰਦਰ ਸਿੰਘ ਨੂੰ ਜਰੂਰ ਮਿਲਣਗੇ। ਅਖੀਰ ਇੱਕ ਵਾਰ ਮੈਂ ਉਨਾਂ ਨੂੰ ਇਥੋਂ ਤੱਕ ਬੇਨਤੀ ਕਰ ਦਿੱਤੀ ਕਿ ਉਹ ਸ. ਜੋਗਿੰਦਰ ਸਿੰਘ ਨਾਲ ਟੈਲੀਫੋਨ ਰਾਹੀਂ ਹੀ ਸੰਪਰਕ ਕਰ ਲੈਣ! ਕਿਉਂਕਿ ਇਸ ਵਿੱਚ ਦੋਨਾਂ ਧਿਰਾਂ ਦਾ ਹੀ ਭਲਾ ਹੈ। ਪ੍ਰੋ. ਦਰਸ਼ਨ ਸਿੰਘ ਨੇ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਵੱਲੋਂ ਜਾਰੀ ਫਤਵੇ ਉਪਰੰਤ ਬਣੀ ਸਥਿਤੀ ਬਾਰੇ ਖੁਦ ਮੰਨਿਆ ਕਿ ਇਸ ਸਮੇਂ ਦੌਰਾਨ ਸਾਰਾ ਮੀਡੀਆ ਇੱਕ ਪਾਸੇ ਅਤੇ ਰੋਜ਼ਾਨਾ ਸਪੋਕਸਮੈਨ ਇੱਕ ਪਾਸੇ! ਪਰ ਇਥੇ ਵੀ ਕੌੜਾ ਸਾਹਿਬ ਵੱਲੋਂ ਦੱਸੀਆਂ ਗੱਲਾਂ ਕਿ ਆਰ. ਐਸ. ਐਸ. ਦੇ ਭਾੜੇ ਦੇ ਟੱਟੁ ਪੰਥਕ ਵਿਦਵਾਨਾਂ ਨੂੰ ਗੁੰਮਰਾਹ ਕਰੀ ਰੱਖਦੇ ਹਨ, ਸਹੀ ਸਿਧ ਹੋਈਆਂ ਜਾਪੀਆਂ! !
ਨੋਟ:- ਵੀਰ ਮੱਖਣ ਸਿੰਘ ਜੀਓ, ਇਹ 13 ਪੰਨ੍ਹੇ ਮੈਂ ਚਾਰ ਦਿਨਾਂ ਵਿੱਚ ਲਗਭਗ 13 ਘੰਟੇ ਕੱਢ ਕੇ ਲਿਖੇ ਹਨ ਭਾਵੇਂ ਐਨਾ ਸਮਾਂ ਕੱਢਣਾ ਮੇਰੇ ਲਈ ਬਹੁਤ ਹੀ ਮੁਸ਼ਕਲ ਕੰਮ ਹੈ ਤੇ ਮੈਂ ਪਹਿਲਾਂ ਵੀ ਬੇਨਤੀ ਕਰ ਚੁੱਕਾ ਹਾਂ ਕਿ ਮੈਂ ਕਿਸੇ ਫਾਲਤੂ ਬਹਿਸਬਾਜ਼ੀ ਵਿੱਚ ਨਹੀ ਪੈਣਾ ਚਾਹੁੰਦਾ, ਫਿਰ ਵੀ ਆਪ ਜੀ ਵੱਲੋਂ ਡਿਊਟੀ ਨਿਭਾਉਣ ਦੀ ਕੋਸ਼ਿਸ਼ ਕੀਤੀ ਹੈ। ਉਕਤ ਸਾਰੀ ਸ਼ਬਦਾਵਲੀ ਸੰਜਮ ਵਿੱਚ ਰਹਿ ਕੇ ਲਿਖੀ ਗਈ ਹੈ ਤੇ ਇਸ ਗੱਲ ਵੱਲ ਪੂਰਾ ਧਿਆਨ ਦਿੱਤਾ ਗਿਆ ਹੈ ਕਿ ਇਸ ਸ਼ਬਦਾਵਲੀ ਨਾਲ ਕਿਸੇ ਦੇ ਮਨ ਨੂੰ ਕੋਈ ਠੇਸ ਨਾ ਪਹੁੰਚੇ। ਮੈਂ ਆਪ ਜੀ ਨੂੰ 25 ਅਪ੍ਰੈਲ 2010 ਵਿੱਚ ਲਿਖੇ ਡਾ. ਹਰਜਿੰਦਰ ਸਿੰਘ ਦਿਲਗੀਰ ਅਤੇ ਰਘਬੀਰ ਸਿੰਘ ਮਾਨਾਂਵਾਲੀ ਦੇ ਲੇਖ ਅਤੇ ਅੱਜ 9 ਮਈ 2010 ਦੇ ਸ. ਜੋਗਿੰਦਰ ਸਿੰਘ ਦੇ ਲਿਖੇ ਮੇਰੀ ਨਿੱਜੀ ਡਾਇਰੀ ਦੇ ਪੰਨ੍ਹੇ ਵੀ ਭੇਜ ਰਿਹਾ ਹਾਂ। ਜੇਕਰ ਹੋ ਸਕੇ ਤਾਂ ਇਨਾਂ ਨੂੰ ਵੀ ਇਸ ਦੇ ਹੇਠ ਪੇਸਟ ਕਰਨ ਦੀ ਕਿਰਪਾਲਤਾ ਕਰਨੀ! !
ਭੁੱਲ ਚੁੱਕ ਮਾਫ!
ਵਾਹਿਗੁਰੂ ਜੀ ਕਾ ਖਾਲਸਾ।।
ਵਾਹਿਗੁਰੂ ਜੀ ਕੀ ਫਤਹਿ।।
ਗੁਰਿੰਦਰ ਸਿੰਘ ਕੋਟਕਪੂਰਾ
ਮੋਬਾ. 098728-10153


(09/05/10)
ਇੰਦਰ ਜੀਤ ਸਿੰਘ ਕਾਨਪੁਰ

ਸਤਿਕਾਰ ਯੋਗ

ਸ. ਗੁਰਚਰਨ ਸਿੰਘ ਜੀ (ਜਿਉਣਵਾਲਾ), ਜੀ

ਆਪ ਜੀ ਨੇ ਜੋ ਜਵਾਬ ਦਾਸ ਦੇ ਲੇਖ ਬਾਰੇ ਦਿਤਾ ਉਸ ਨਾਲ ਦਾਸ ਬਿਲਕੁਲ ਸਹਮਤ ਨਹੀ ਹੈ। ਪਰ ਫੇਰ ਵੀ ssicanada ਤੇ ਆਪ ਦਸਮ ਗ੍ਰੰਥ ਨਾਮ ਦੀ ਇਸ “ਕੂੜ ਕਿਤਾਬ” ਤੋਂ ਕੌਮ ਨੂੰ ਸੁਚੇਤ ਕਰਾਉਨ ਦਾ ਜੋ ਅਥੱਕ ਉਪਰਾਲਾ ਕਰ ਰਹੇ ਹੋ ਉਸ ਲਈ ਦਾਸ ਆਪ ਜੀ ਦਾ ਹਮੇਸ਼ਾਂ ਵਾਂਗ ਸਮਰਥਕ ਰਿਹਾ ਹੈ ਤੇ ਰਹੇਗਾ। ਆਪ ਨਾਲ ਗੁਰੂ ਫਤਿਹ ਦੀ ਸਾਂਝ ਕਰਦਾ ਹਾਂ ਜੀ, ਪਰਵਾਨ ਕਰਨੀ।

ਆਪ ਜੀ ਦੇ ਮਨ ਵਿੱਚ ਜੋ ਗੁਸਾ ਹੈ ਉਸ ਦਾ ਇਹਸਾਸ ਦਾਸ ਨੂੰ singhsabhacanada.com ਤੇ ਦਾਸ ਦੇ ਭੇਜੇ ਗਏ ਇੱਕ ਵੀ ਲੇਖ ਨੂੰ ਨਾਂ ਪਾ ਕੇ ਪਹਿਲਾਂ ਹੀ ਹੋ ਗਇਆ ਸੀ। ਆਪ ਜੀ ਨੇ ਅਪਨੇ ਖੱਤ ਵਿੱਚ ਜਿਨਾਂ ਸ਼ਬਦਾ ਦਾ ਜਿਕਰ ਕੀਤਾ ਹੈ “ਸਪੋਕਸਮੈਨ ਦੇ ਅੰਧੇ ਸਮਰਥਕ” … …. . ਇਨਾਂ ਸ਼ਬਦਾਂ ਦੀ ਵਰਤੋਂ ਤਾਂ ਇਸ ਲੇਖ ਵਿੱਚ ਕਿਤੇ ਕੀਤੀ ਹੀ ਨਹੀਂ ਗਈ, ਤੁਸੀ ਕਿਸੇ ਦੂਜੇ ਲੇਖ ਵਿਚੋਂ ਕਡ ਲਿਆ ਹੋਣਾ। “ਮਨ ਰੇ ਹਉਮੇ ਛੋਡ ਗੁਮਾਨ” ਨਾਮ ਦਾ ਇਹ ਲੇਖ ਜਿਸ ਦਾ ਤੁਸੀ ਜਿਕਰ ਕਰ ਰਹੇ ਹੋ, ਤੇ ਜਿਸ ਵਿੱਚ ਸਤਕਾਰ ਯੋਗ ਘਗਾ ਸਾਹਿਬ ਜੀ ਦੀ ਦਾਸ ਨੇ ਅਲੋਚਨਾਂ ਕੀਤੀ ਸੀ, sikhmarg.com ਅਤੇ wakeupkhalsa.com ਤੇ ਅਜ ਵੀ ਲਗਾ ਹੋਇਆ ਹੈ। ਕੋਈ ਵੀ ਇਸ ਨੂੰ ਪੱੜ ਸਕਦਾ ਹੈ। ਜੇ ਆਪ ਜੀ ਦੇ ਉਪਰ ਲਿਖੇ ਗਏ ਸ਼ਬਦਾਂ ਦੀ ਵਰਤੋਂ ਇਸ ਲੇਖ ਵਿੱਚ ਕਿਤੇ ਕੀਤੀ ਗਈ ਹੁੰਦੀ ਤੇ ਆਪ ਜੀ ਦਾ ਇਹ ਗੁੱਸਾ ਜਾਇਜ ਹੋ ਸਕਦਾ ਸੀ। ਇਸ ਦਾ ਨਿਰਣੈ ਤੁਸੀ ਜਾਂ ਕੋਈ ਵੀ ਪਾਠਕ ਇਸ ਲੇਖ ਨੂੰ ਪੜਕੇ ਆਪ ਕਰ ਸਕਦੇ ਹੋ। ਦਾਸ ਨੂੰ ਕਿਸੇ ਅਗੇ ਸਪਸ਼ਟੀਕਰਣ ਦੇਂਣ ਦੀ ਆਦਤ ਵੀ ਨਹੀ ਹੈ। ਲੇਕਿਨ ਜਿਨਾਂ ਨੂੰ ਦਾਸ ਬਹੁਤ ਪਿਆਰ ਅਤੇ ਸਤਕਾਰ ਕਰਦਾ ਹੈ, ਅਲੋਚਨਾਂ ਵੀ ਉਨਾਂ ਦੀ ਹੀ ਕਰਦਾ ਤੇ ਸਪਸ਼ਟੀਕਰਣ ਵੀ ਉਨਾਂ ਨੂੰ ਹੀ ਦੈਂਦਾ ਹੈ। ਦਾਸ ਆਪ ਜੀ ਤੇ ਸ. ਇੰਦਰ ਸਿੱਘ ਜੀ ਘੱਗਾ ਦਾ ਜਿਨਾ ਸਤਕਾਰ ਕਰਦਾ ਹੈ ਇਸ ਲੇਖ ਰਾਹੀਂ ਜਾਹਿਰ ਨਹੀ ਕਰ ਸਕਦਾ। “ਮਨ ਰੇ ਹਉਮੇ ਛੋਡ ਗੁਮਾਨ” ਲੇਖ ਵਿੱਚ ਘੱਗਾ ਸਾਹਿਬ ਜੀ ਦੀ ਆਲੋਚਨਾਂ ਦੇ ਨਾਲ ਨਾਲ ਦਾਸ ਨੇ ਇਨਾਂ ਸ਼ਬਦਾਂ ਦੀ ਵੀ ਵਰਤੋ ਕੀਤੀ ਸੀ ਜਿਸ ਵੱਲ ਆਪ ਜੀ ਦਾ ਧਿਆਨ ਨਹੀ ਗਇਆ।

ਸ਼, ਇੰਦਰ ਸਿੱਘ ਜੀ ਘੱਗਾ ਜੀ, ਅਸੀ ਸਾਰੇ ਆਪ ਜੀ ਦਾ ਸਨਮਾਨ ਕਰਦੇ ਹਾਂ, ਕਿਉਕੇ ਆਪ ਜੀ ਦੀ ਗਿਣਤੀ, ਅਖੋਤੀ ਦਸਮ ਗ੍ਰੰਥ ਬਾਰੇ ਅਧੈਅਨ ਕਰਨ ਵਾਲਿਆ ਵਿੱਚ ਕੀਤੀ ਜਾਂਦੀ ਹੈ……”।

ਪਤਾ ਨਹੀਂ ਤੁਸੀ ਅੰਧੇ ਤੇ ਸੁਜਾਖੇ, ਇਹ ਸ਼ਬਦਾਵਚਲੀ ਕੇਹੜੇ ਲੇਖ ਵਿੱਚ ਪੜ ਲਈ। ਇਸ ਲਈ ਆਪ ਜੀ ਦੇ ਇਹ ਦੋਸ਼ ਬੇਬੁਨਿਆਦ ਤੇ ਅਧਾਰ ਹੀਣ ਹਨ।

ਲੇਕਿਨ ਦਾਸ ਨੂੰ ਇਸ ਗਲ ਦਾ ਵੀ ਅਫਸੋਸ ਹੈ ਕੇ ਅਪਨੀ ਆਲੋਚਨਾ ਨੂੰ ਬਰਦਾਸ਼ਤ ਨਾਂ ਕਰਨਾ ਵੀ “ਹੳਮੇ” ਦਾ ਇੱਕ ਲੱਛਣ ਹੁੰਦਾ ਹੈ, ਜੋ ਸਾਡੇ ਵਿਚੋਂ ਸ਼ਾਯਦ ਹੀ ਕਦੀ ਮੁਕ ਸਕੇ। ਜਦੋਂ ਤਕ ਇਹ ਨਹੀ ਮੁਕੇਗੀ ਅਸੀ ਅਪਨੇ “ਮਕਸਦ” ਵਿੱਚ ਕਦੀ ਵੀ ਕਾਮਯਾਬ ਨਹੀਂ ਹੋ ਸਕਾਂਗੇ। ਤੁਹਾਨੂੰ ਸ਼ਾਯਦ ਇਹ ਜਾਨਕਾਰੀ ਨਾ ਹੋਵੇ ਕੇ youtube ਤੇ ssicanda ਤੇ ਆਪ ਦੇ ਲੇਕਚਰ ਦੀਆਂ ਕੱਲਿਪਾਂ ਨੂੰ ਤੇ ਟਾਈਗਰ ਗਰੁਪ, ਯੂਕੇ ਦੀਆਂ ਕੱਲਿਪਾਂ ਨੂੰ ਇਕਠਾ ਕਰ ਕੇ ਅਸੀ ਅਖੋਤੀ ਦਸਮ ਗ੍ਰੰਥ ਬਾਰੇ ਲਗਭਗ 1000 ਸੀ. ਡੀ. ਵੰਡ ਚੁਕੇ ਹਾਂ ਜੋ ਲਗਭਗ ਤਿਨ ਘੰਟੇ ਦੀ ਸੀ. ਡੀ. ਹੈ।

ਇਸ ਲਈ ਅਲੋਚਨਾਂ ਦਾ ਮਤਲਬ ਵਿਰੋਧਤਾਂ ਨਾਲ ਜੋੜਨਾ ਠੀਕ ਨਹੀ। ਦਾਸ ਜੋ ਸਿੱਖਮਾਰਗ. ਕਾਮ ਦਾ ਲਗਭਗ 10 ਸਾਲ ਪੁਰਾਨਾਂ ਰੈਗੂਲਰ ਪਾਠਕ ਹੈ, ਨੇ ਇੱਕ ਵਾਰ ਸਤਕਾਰ ਯੋਗ ਵੀਰ ਸ. ਮੱਖਣ ਸਿੰਘ ਜੀ ਦੀ ਵੀ ਆਲੋਚਨਾ ਕੀਤੀ ਸੀ, ਉਨਾਂ ਨੇ ਉਸ ਨੂੰ ਖੁਲੇ ਦਿਮਾਗ ਅਤੇ ਅਪਣੀ ਵਿਦਵਾਨਤਾ ਦਾ ਮੁਜਾਹਿਰਾ ਕਰਦੇ ਹੋਏ ਅਪਨੀ ਹੀ ਵੈਬਸਾਈਟ ਤੇ ਛਾਪਿਆ ਸੀ ਜੋ ਅੱਜ ਵੀ ਉਥੇ ਮੌਜੂਦ ਹੈ। ਅਜ ਵੀ ਇਹ ਵੇਬਸਾਈਟ ਦਾਸ ਦੇ ਟੁਟੇ ਫੁਟੇ ਲੇਖ ਛਾਪ ਰਹੀ ਹੈ। ਐਸਾ ਕਰਕੇ ਉਨਾਂ ਪਹਿਲਾਂ ਨਾਲੋਂ ਵਧੇਰੇ ਦਾਸ ਦੇ ਮਨ ਵਿੱਚ ਅਪਨਾ ਇੱਕ ਸਨਮਾਨ ਤੇ ਸਥਾਨ ਬਣਾ ਲਿਆ। ਕੋਈ ਵੀ ਪੰਥਕ ਪੀੜਾ ਵਾਲਾ ਮਨੁਖ ਇਸ ਗੱਲ ਦਾ ਲਾਲਚੀ ਨਹੀ ਹੁੰਦਾ ਕੇ ਕੋਈ ਵੇਬਸਾਈਟ ਜਾਂ ਅਖਬਾਰ ਉਸ ਦੇ ਲੇਖ ਛਾਪੇ ਕੇ ਨਾਂ ਛਾਪੇ। ਉਸ ਨੂੰ ਤਾਂ ਕੇਵਲ ਇਹ ਲਾਲਚ ਹੁੰਦਾ ਹੈ ਕੇ ਉਹ ਵਧ ਤੋਂ ਵਧ ਕੋਮ ਨੂੰ ਅਵੇਅਰ ਕਰ ਸਕੇ। ਭਾਈ ਕਾਹਨ ਸਿੰਘ ਜੀ ਨਾਭਾ ਨੇ 27 ਸਾਲਾਂ ਦੀ ਅਖਕ ਮੇਹਨਤ ਤੇ ਮੂਫਲਸੀ ਦੀ ਹਾਲਤ ਵਿੱਚ “ਮਹਾਨ ਕੋਸ਼” ਇਸ ਲਈ ਨਹੀ ਲਿਖਿਆ ਸੀ ਕੇ ਉਸ ਨੂੰ ਛਾਪ ਕੇ ਉਹ ਸ਼ੌਹਰਤ ਤੇ ਪੈਸਾ ਹਾਸਿਲ ਕਰ ਲੈਣਗੇ। ਸਿਰਫ ਇਸ ਲਈ ਕੇ ਉਨਾਂ ਦੀ ਲਿਖਤ ਕਿਧਰੇ ਕੌਮ ਦੇ ਕੰਮ ਆ ਸਕੇ। ਉਨਾਂ ਦੇ ਜਿਉਦੇ ਜੀ ਉਹ ਪਬਲਿਸ਼ ਨਹੀਂ ਹੋ ਸਕਿਆ, ਉਹ ਕਰਜਾਈ ਵੀ ਹੋ ਗਏ। ਲੇਕਿਨ ਅਜ ਉਸੇ ਗ੍ਰੰਥ ਨੂੰ ਅਸੀ ਪੰਥ ਦਾ ਇੱਕ ਮਹਾਨ ਸਰਮਾਇਆ ਸਮਝਦੇ ਹਾਂ। ਆਪ ਦਾਸ ਤੋਂ ਨਰਾਜ ਹੋ ਇਸ ਲਈ ਕਿਤੇ ਇਹ ਨਾਂ ਸਮਝ ਲਿਆ ਜੇ ਕੇ ਉਸ ਮਹਾਨ ਸਿੱਖ ਦਾ ਕੋਈ ਸਾਨੀ ਹੋ ਸਕਦਾ ਹੈ। ਜਾਂ ਉਨਾਂ ਦੀ ਕਿਸੇ ਨਾਲ ਤੁਲਨਾਂ ਕੀਤੀ ਜਾ ਸਕਦੀ ਹੈ।

ਆਪਜੀ ਨੇ ਗਿਆਨੀ ਸੁਰਜੀਤ ਸਿੱਘ ਦਾ ਵੀ ਜਿਕਰ ਨਾਲ ਹੀ ਕਰ ਦਿਤਾ। ਲਗਦਾ ਹੈ ਆਪ ਨਿਜੀ ਪਸੰਦ ਤੇ ਨਾਂ ਪਸੰਦ ਨੂੰ ਜਿਆਦਾ ਮਹਤੱਵ ਦੇਂਦੇ ਹੋ। ਆਪ ਜੀ, ਦਾਸ ਦੇ ਉਸ ਲੇਖ ਦੇ “ਸੰਦੇਸ਼” ਨੂੰ ਹੀ ਸ਼ਾਯਦ ਸਮਝ ਨਹੀਂ ਸਕੇ। ਕਿਰਪਾ ਕਰ ਕੇ ਉਸ ਲੇਖ ਪੰਥ ਦਰਦੀਔ! “ਕਾਲਕਾ” ਦੇ ਪੁਜਾਰੀਆਂ ਕੋਲੋਂ ……”। ਦੀਆਂ ਇਨਾਂ ਲਾਈਨਾਂ ਤੇ ਗੌਰ ਨਾਲ ਫੇਰ ਵਿਚਾਰ ਕਰੋ-

“………. . ਹੋ ਸਕਦਾ ਹੈ ਅਸੀ ਇਨਾਂ ਵਿਚੋਂ ਇੱਕ ਦੂਜੇ ਦੀ ਕਈ ਵਾਰ ਅਲੋਚਨਾਂ ਵੀ ਕਰ ਚੁਕੇ ਹੋਵੀਏ। ਕੋਈ ਕਿਸੇ ਇੱਕ ਨੂੰ ਪਸੰਦ ਨਾਂ ਵੀ ਕਰਦਾ ਹੋਵੇ। ਲੇਕਿਨ “ਟੀਚਾ” ਸਭ ਦਾ ਇੱਕ ਹੈ। ਮਕਸਦ ਸਭ ਦਾ ਇੱਕ ਹੈ। ਇਹੋ ਜਹਿਆਂ ਸੈਂਕੜੇ ਬਟਾਲੀਅਨਾਂ “ਗੁਰੁ ਗ੍ਰੰਥ ਦੇ ਖਾਲਸਾ ਪੰਥ” ਦੀਆਂ ਮੋਜੂਦ ਹਨ, ਲੋੜ ਹੈ ਉਨਾਂ ਦੇ ਇੱਕ ਜੁੱਟ ਹੋਣ ਦੀ। ਫੌਜ ਵਿੱਚ ਵਖ ਵਖ ਥਾਂਵਾਂ ਅਤੇ ਵੀਚਾਰਾਂ ਦੇ ਫੋਜੀ ਹੁੰਦੇ ਹਨ ਲੇਕਿਨ ਉਨਾਂ ਦਾ “ਮਕਸਦ” ਜਾਂ “ਟੀਚਾ” ਉਸ ਵੇਲੇ ਕੇਵਲ ਤੇ ਕੇਵਲ ਉਸ ਯੁਧ ਨੂੰ ਜਿਤਨਾਂ ਹੁੰਦਾ ਹੈ। ਅਪਨੀ ਕੋੰਮ ਨੂੰ ਦੁਸ਼ਮਣ ਕੋਲੋਂ ਬਚਾਨਾ ਹੁੰਦਾ ਹੈ। ……”

ਆਪ ਜੀ ਨੇ ਬਹੁਤ ਕਰੜੇ ਸ਼ਬਦਾਂ ਵਿੱਚ ਇਹ ਲਿਖਿਆ ਹੈ ਕੇ-…… ਕੇਹੜਾ ਅੰਨਾਂ ਤੁਹਾਡੇ ਵਰਗੇ ਸੁਜਾਖਿਆਂ ਦਾ ਸਾਥ ਕਰੇਗਾ?

ਆਪ ਜੀ ਵਰਗੇ ਵਿਦਵਾਨ ਦੀ ਇਹ ਸ਼ਬਦਾਵਲੀ ਦਾਸ ਦਾ ਦਿਲ ਵਲੂੰਧਰ ਗਈ। ਇਹ ਤੁਹਾਡੀ ਸੋਚ ਤੇ ਭਾਸ਼ਾ ਹੈ। ਦਾਸ ਨੇ ਤੇ ਦਸਮ ਗ੍ਰੰਥ ਤੇ ਕੰਮ ਕਰਨ ਵਾਲੇ ਸਾਰੇ ਵੀਰਾਂ ਨੂੰ ਇਸ ਲੇਖ ਵਿੱਚ “ਯੌਧਿਆਂ” ਦੀ ਸੰਗਿਆ ਨਾਲ ਸਨਮਾਨਿਤ ਕੀਤਾ ਹੈ। ਜਿਸ ਵਿੱਚ ਆਪ ਜੀ ਤੇ ਇੰਦਰ ਸਿੰਘ ਘੱਗਾ ਦਾ ਨਾਮ ਵੀ ਸੀ। ਗਿਆਨੀ ਸੁਰਜੀਤ ਸਿੰਘ ਆਪ ਜੀ ਦੀ ਅਲੋਚਨਾਂ ਵਿੱਚ ਕਿਥੋ ਆ ਗਏ। ਤੁਸੀ ਉਨਾਂ ਨੂੰ ਪਸੰਦ ਨਹੀ ਕਰਦੇ ਇਸ ਲਈ ਮੇਰੇ ਤੇ ਅਪਨੇ ਵਿੱਚ ਉਨਾਂ ਦਾ ਜਿਕਰ ਕਰ ਦਿਤਾ। ਕਿਸੇ ਵੀ ਮਨੁਖ ਵਿੱਚ ਜੇ ਦਸ ਬੁਰਾਈਆਂ ਹਨ ਤੇ ਦੋ ਚੰਗਿਆਈਆਂ ਵੀ ਜਰੂਰ ਹੁੰਦੀਆਂ ਹਨ। ਸਾਨੂੰ ਚੰਗਿਆਈਆਂ ਨਾਲ ਜੁੜਨਾਂ ਹੈ ਕੇ ਬੁਰਿਆਈਆਂ ਨਾਲ? ਦਾਸ ਇਥੇ ਇਹ ਸਪਸ਼ਟ ਕਰ ਦੇਨਾਂ ਚਾਂਹੁੰਦਾ ਹੈ ਕੇ ਦਾਸ ਨੇ ਜੋ ਵੀ ਨਾਮ ਲਿਖੇ ਹਨ ਉਨਾਂ ਦੇ ਕਿਸੇ ਚੰਗੇ ਕੰਮ ਨੂੰ ਲੈ ਕੇ ਹੀ ਲਿਖੇ ਹਨ ਜੋ ਉਨਾਂ ਨੇ ਕੌਮ ਲਈ ਕੀਤੇ ਹਨ ਉਨਾਂ ਵਿੱਚ ਤੁਸੀ ਵੀ ਮੌਜੂਦ ਹੋ। ਗਿਆਨੀ ਸੁਰਜੀਤ ਸਿੰਘ ਜੀ ਦਾ ਲੇਖ ਜੋ ਸਿੱਖ ਮਾਰਗ ਤੇ ਵੀ ਲਗਾ ਹੋਇਆ ਹੈ “ਚਰਿਤ੍ਰਯੌ ਪਾਖਿਆਣ ਦਸ਼ਮੇਸ਼ ਬਾਣੀ ਨਹੀਂ …. . । ਇੱਕ ਇਤਾਹਾਸਿਕ ਦਸਤਾਵੇਜ ਹੈ ਜਿਸ ਵਿੱਚ ਮਸਕੀਨ ਦੇ ਗਿਆਨੀ ਭਾਗ ਸਿੱਘ ਨਾਲ ਕੀਤੇ ਵਿਸ਼ਵਾਸ਼ ਘਾਤ ਦਾ ਉਨਾਂ ਨਾਲ ਹੱਡ ਬੀਤਿਆਂ ਵਾਕਿਆ ਦਰਜ ਹੈ। ਇਹ ਲੇਖ ਇਤਿਹਾਸਕ ਤੇ ਪੜਨ ਵਾਲਿਆਂ ਦੀਆਂ ਅੱਖਾਂ ਖੋਲ ਦੇਂਣ ਵਾਲਾ ਹੈ। ਖਾਲਸਾ ਜੀ! ਅਸੀ ਬੁਰਾਈਆਂ ਹੀ ਇਕਠੀਆਂ ਕਰਦੇ ਰਹੇ ਤੇ ਚੰਗਾ ਕੋਈ ਨਹੀ ਜੇ ਮਿਲਨਾਂ। ਚੰਗਿਆਈਆਂ ਨਾਲ ਜੁੜੋ।

ਜੋ ਅੱਛਾ ਲਗੇ ਉਸੇ ਅਪਨਾ ਲੋ।

ਜੋ ਬੁਰਾ ਲਗੇ ਉਸੇ ਜਾਨੇ ਦੋ। ਦੇ ਸਿਧਾਂਤ ਤੇ ਚਲੋ ਜੀ।

ਪ੍ਰੋਫੇਸਰ ਦਰਸ਼ਨ ਸਿੰਘ ਜੀ ਬਾਰੇ ਦਾਸ ਦਾ ਸਟੇਂਡ ਅਜ ਵੀ ਉਹ ਹੀ ਹੈ ਜੋ ਕਲ ਸੀ। ਗਿਆਨੀ ਭਾਗ ਸਿੰਘ ਤੋ ਬਾਦ ਜੇ ਇਸ “ਕੂੜ ਕਿਤਾਬ” ਬਾਰੇ ਕੌਮ ਨੂੰ ਸੁਚੇਤ ਕਰਨ ਦੀ ਗਲ ਨੂੰ ਜੇ ਕੋਈ “ਮੁਹਿਮ” ਦਾ ਰੂਪ ਦੇ ਸਕਿਆ ਤੇ ਉਹ ਪੰਥ ਦੇ ਸਤਕਾਰ ਯੋਗ ਪ੍ਰਚਾਰਕ ਪ੍ਰੋਫੇਸਰ ਦਰਸ਼ਨ ਸਿੰਘ ਜੀ ਹੀ ਹਨ। ਦਾਸ ਇਹ ਨਹੀ ਕਹਿ ਰਿਹਾ ਕੇ ਹੋਰ ਕਿਸੇ ਦਾ ਯੋਗਦਾਨ ਹੀ ਇਸ ਵਿਸ਼ੈ ਤੇ ਕੁੱਝ ਨਹੀ। ਲੇਕਿਨ ਇਸ ਵਿਸ਼ੈ ਨੂੰ “ਮੁਹਿਮ” ਦਾ ਰੂਪ ਉਨਾਂ ਹੀ ਦਿਤਾ। ਅਜ ਘਰ ਘਰ ਵਿੱਚ ਦਸਮ ਗ੍ਰੰਥ ਦੀ ਚਰਚਾ ਹੋ ਰਹੀ ਹੈ। ਪਹਿਲਾਂ ਕੋਈ ਗਲ ਵੀ ਨਹੀ ਸੀ ਕਰਦਾ। ਆਪ ਜੀ ਦੀਆਂ ਪ੍ਰੋਫੇਸਰ ਸਾਹਿਬ ਬਾਰੇ ਭਗੌਤੀ, ਜਾਪ, ਅਤੇ ਹੋਰ ਬਾਣੀਆਂ ਬਾਰੇ ਕੀਤੀਆਂ ਗਲਾਂ ਦਾ ਜਵਾਬ ਦਾਸ “ਮਨ ਰੇ ਹਉਮੇ ਛੋਡ ਗੁਮਾਨ” ਨਾਮਕ ਅਪਨੇ ਲੇਖ ਵਿੱਚ ਵਿਸਥਾਰ ਨਾਲ ਦੇ ਚੁਕਾ ਹੈ। ਆਪ ਜੀ ਉਸ ਲੇਖ ਨੂੰ ਸਿੱਖ ਮਾਰਗ ਜਾਂ ਵੇਕਅਪਖਾਲਸਾ. ਕਾਮ ਤੇ ਫੇਰ ਪੜ ਲਵੋ ਜੀ।

ਆਪ ਜੀ ਦੇ ਇਨਾਂ ਉਪਰ ਲਿਖੇ ਸ਼ਬਦਾਂ ਜਿਨਾਂ ਦੀ ਵਰਤੋਂ ਦਾਸ ਨੇ ਇਸ ਲੇਖ ਵਿੱਚ ਕੀਤੀ ਹੀ ਨਹੀ ਨੇ ਆਪ ਜੀ ਨੇ ਵਾਰ ਵਾਰ ਕਹਿ ਕੇ ਦਾਸ ਨੂੰ ਇਹ ਇਹਸਾਸ ਦੁਆ ਦਿਤਾ ਹੈ ਕੇ- ਸਾਡੀ “ਮੰਜਿਲ” ਜਿਸ ਦੀ ਕਲਪਨਾ ਦਾਸ ਨੇ ਪੰਥ ਦਰਦੀਓ! “ਕਾਲਕਾਂ” ਦੇ ਪੁਜਾਰੀਆਂ ਕੋਲੋਂ……” ਲੇਖ ਵਿੱਚ ਕੀਤੀ ਹੈ। ਹਲੀ ਬਹੁਤ ਦੂਰ ਹੈ। ਸਾਡੀ ਇਸ ਹਾਲਤ ਦੇ ਕਾਰਣ ਸ਼ਾਯਦ ਸਾਨੂੰ ਹਲੀ ਹੋਰ ਕਈ “ਨਮੋਸ਼ੀਆਂ” ਦਾ ਸਾਮਨਾ ਕਰਨਾਂ ਪਵੇ। ਸ਼ਾਇਦ ਸਾਡੀ ਇਹ ਪੀੜੀ ਤੇ ਅਪਨੀ ਹਉਮੇ ਨੂ ਪੱਠੇ ਪਾਉਦੀ ਹੀ ਬੀਤ ਜਾਂਣੀ ਹੈ। ਲਗਦਾ ਹੈ ਆਪ ਦਾਸ ਦੇ ਇਸ ਲੇਖ ਵਿੱਚ ਦਾਸ ਦੇ ਮਨ ਦੀ “ਵਿਅਥਾ” ਨੂੰ ਸਮਝ ਨਹੀ ਸਕੇ। ਜਾਂ ਦਾਸ ਪਾਠਕਾਂ ਨੂੰ ਸਮਝਾਂਉਨ ਵਿੱਚ ਕਾਮਜਾਬ ਨਹੀੰ ਹੋ ਸਕਿਆ। ਭੁਲਾਂ ਚੁਕਾਂ ਮੁਆਫ ਕਰਨੀਆਂ। ਦਾਸ ਪਹਿਲਾਂ ਵਾੰਗ ਹੀ ਆਪ ਜੀ ਦਾ ਸਨਮਾਨ ਅਤੇ ਸਤਕਾਰ ਕਰਦਾ ਰਹੇਗਾ, ਜਦੋਂ ਤਕ ਤੁਸੀ ਇਸ “ਕੂੜ ਕਿਤਾਬ” ਬਾਰੇ ਕੌਮ ਨੂੰ ਸੁਚੇਤ ਕਰਦੇ ਰਹੋਗੇ।

ਇੰਦਰ ਜੀਤ ਸਿੰਘ

ਕਾਨਪੁਰ


(09/05/10)
ਚਰਨਜੀਤ ਸਿੰਘ, ਬਰੈਂਮਪਟਨ

ਮੈਂ ਇਸ ਧਾਰਨਾ ਦੇ ਪੱਖ ਵਿੱਚ ਵੀਚਾਰ ਦਿੱਤੇ ਸਨ ਕਿ ਨਾਨਕ ਤੋਂ ਬਾਅਦ ਦੇ ਗੁਰੂਆਂ ਵਲੋਂ ਗੱਦੀ ਤੇ ਬੈਠਨ ਤੋਂ ਪਹਿਲਾਂ ਹੀ ਬਾਣੀ ਲਿਖਨੀ ਸ਼ੁਰੂ ਕਰ ਦਿੱਤੀ ਸੀ। ਮੇਰਾ ਖਿਆਲ ਸੀ ਕਿ ਜੇ ਇਸ ਧਾਰਨਾ ਦੇ ਹਿਮਾੲਤੀ ਹਨ ਕਿ ਬਾਣੀ ਬਾਅਦ ਦੇ ਗੁਰੂਆਂ ਵਲੋਂ ਗੱਦੀ ਤੇ ਬੈਠਨ ਤੋਂ ਬਾਅਦ ਹੀ ਲਿਖੀ ਗਈ, ਉਹ ਇਸ ਵੀਚਾਰਧਾਰਾ ਦੇ ਪਿਛੇ ਜੋ reasoning ਹੈ ਉਹ ਲਿਖਣਗੇ ਜਾਂ ਪ੍ਰਮਾਣ ਲਿਖਣਗੇ ਜਿਸ ਨਾਲ ਇਹ ਤੱਥ ਦੇ ਤੌਰ ਤੇ ਸਾਬਿਤ ਹੁੰਦਾ ਹੋਵੇ। ਜਦੋਂ ਦੋਵੇਂ ਵੀਚਾਰਾਂ ਨੂੰ ਆਮੋ ਸਾਹਮਣੇ ਰਖਾਂਗੇ ਤਾਂ ਹਕੀਕਤ ਜਾਂ ਜੋ ਹਕੀਕਤ ਦੇ ਨੇੜੇ ਹੋਵੇਗਾ, ਉਹ ੳਭਰ ਕੇ ਸਾਹਮਣੇ ਆ ਜਾਵੇਗਾ। ਪਰ ਜੋ ੳਭਰ ਕੇ ਆਇਆ ਹੈ, ਉਹ ਹੀ ਹਕੀਕਤ ਹੈ। ਹੋ ਸਕਦਾ ਹੈ ਕਿ ਮੈਂ ਹੀ ਆਪਣੇ ਵੀਚਾਰ ਸਪਸ਼ਟ ਨਾ ਕਰ ਸਕਿਆ ਹੋਵਾਂ।
ਹਰਿ ਕਾ ਏਕੁ ਅਚੰਭਉ ਦੇਖਿਆ ਮੇਰੇ ਲਾਲ ਜੀਉ ਜੋ ਕਰੇ ਸੁ ਧਰਮ ਨਿਆਏ ਰਾਮ ॥
ਤਿੱਨੇ ਸਜਨਾਂ, ਗੁਰਚਰਨ ਸਿੰਘ, ਅਮਰਜੀਤ ਸਿੰਘ ਚੰਦੀ ਅਤੇ ਜਸਬੀਰ ਸਿੰਘ ਜੀ ਕੈਲਗਰੀ, ਦਾ ਵੀਚਾਰ ਸਾਂਝੇ ਕਰਣ ਲਈ ਧੰਨਵਾਦ।
ਭੁੱਲ ਚੁਕ ਮੁਆਫ਼

ਚਰਨਜੀਤ ਸਿੰਘ, ਬਰੈਂਮਪਟਨ


(08/05/10)
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ

ਸ੍ਰ. ਇੰਦਰਜੀਤ ਸਿੰਘ ਕਾਹਨਪੁਰੀ ਦੀ ਮਿਲ ਕੇ ਚੱਲਣ ਦੀ ਅਪੀਲ ਦਾ ਜਵਾਬ।
ਸਰਦਾਰ ਜੀ ਸੱਭ ਤੋਂ ਪਹਿਲਾਂ ਤਾਂ ਸਿੱਖੀ ਪ੍ਰਤੀ ਤੁਹਾਡੇ ਦਿਲ ਵਿਚਲੀ ਹੂਕ, ਦਰਦ ਅਤੇ ਵੇਦਨਾ ਦਾ ਸਤਿਕਾਰ ਕਰਦੇ ਹੋਏ ਤੁਹਾਨੂੰ ਫਤਹਿ ਬੁਲਾਉਂਦਾ ਹਾਂ। ਨਾਲ ਹੀ ਤੁਹਾਨੂੰ ਇੱਕ ਸਵਾਲ ਖੜਾ ਕਰਦਾ ਹਾਂ ਕਿ ਜਦੋਂ ਤੁਸੀਂ ਆਪਣੀ ਵਿਚਾਰਧਾਰਾ ਨਾਲ ਸਹਿਮਤ ਸਿੱਖਾਂ ਤੇ ਕਿਸੇ ਇੱਕ ਅੱਧ ਵਖਰੇਵੇਂ ਕਾਰਨ ਅੰਧੇ ਹੋਣ ਦਾ ਦੋਸ ਲਾਓਗੇ ਤਾਂ ਕਿਹੜਾ ਅੰਨ੍ਹਾ ਤੁਹਾਡੇ ਵਰਗੇ ਸੁਜਾਖਿਆਂ ਦਾ ਸਾਥ ਕਰੇਗਾ? ਤੁਸੀਂ ਕੁੱਝ ਸਮਾ ਪਹਿਲਾ ਇਹ ਲਿਖਿਆ ਸੀ, “ਸਪੋਕਿਸਮੈਨ ਦੇ ਅੰਧੇ ਸਮਰਥੱਕਾਂ. .”। ਇਸ ਵਿੱਚ ਪ੍ਰੋ. ਇੰਦਰ ਸਿੰਘ ਘੱਗਾ ਤੇ ਸਵਲੀਆ ਚਿੰਨ ਲਗਾਇਆ ਸੀ। ਤੁਹਾਨੂੰ ਪਤਾ ਹੈ ਕਿ ਜੇ ਸਪੋਕਿਸਮੈਨ ਦੇ ਐਡੀਟਰ ਜੋਗਿੰਦਰ ਸਿੰਘ ਵਿੱਚ ਹੰਕਾਰ ਜ਼ਿਆਦਾ ਹੈ ਤੇ ਉਸਨੇ ਇਸ ਕਰਕੇ ਹੀ ਪ੍ਰੋ. ਦਰਸਨ ਸਿੰਘ ਨੂੰ ਆਪਣੇ ਘਰ ਬਕਾਇਦਾ ਫੂਨ ਕਰਕੇ ਸੱਦਾ ਨਹੀਂ ਦਿੱਤਾ ਤੇ ਇਸ ਕਰਕੇ ਗੱਲ ਵਿਗੜ ਗਈ ਤਾਂ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜਦੋਂ ਗਿਆਨੀ ਜਗਤਾਰ ਸਿੰਘ ਜਾਚਕ ਅਤੇ ਬਾਕੀ ਦੇ ਹੋਰ ਪੰਜ ਸਿੰਘਾਂ ਨੇ ਜੋਗਿੰਦਰ ਸਿੰਘ ਨੂੰ ਆਪਣੇ ਘਰ ਵਿੱਚ ਕੀਰਤਨ ਕਰਵਾਉਣ ਲਈ ਤਿਆਰ ਕਰ ਲਿਆ ਸੀ ਤਾਂ ਪ੍ਰੋ. ਦਰਸਨ ਸਿੰਘ ਹੀ ਬਗੈਰ ਟੈਲੀਫੂਨ ਤੇ ਸੱਦਾ ਦੇਣ ਦੇ ਸਪੋਕਸਮੈਨ ਦੇ ਘਰ ਚਲੇ ਜਾਂਦੇ। ਪਰ ਉਹ ਵੀ ਨਹੀਂ ਗਏ ਤੇ ਕਹਾਣੀ ਵਿਗੜ ਗਈ। ਹੁਣ ਪ੍ਰੋ. ਦਰਸ਼ਨ ਸਿੰਘ ਜੀ ਹੋਰਾਂ ਨੂੰ ਕਿਸ ਵਜ੍ਹਾਂ ਕਰਕੇ ਨਿਤਨੇਮ ਦੀਆਂ ਬਾਣੀਆਂ ਅਤੇ ਪੰਥ ਪ੍ਰਵਾਣਤ ਰਚਨਾਵਾਂ ਦਾ ਬਾਰ ਬਾਰ ਜ਼ਿਕਰ ਕਰਨਾ ਪੈ ਰਿਹਾ ਹੈ ਅਤੇ ਉਨ੍ਹਾਂ ਦੇ ਹੱਕ ਵਿੱਚ ਬੋਲਣਾ ਪੈ ਰਿਹਾ ਹੈ ਜਿਸ ਕਰਕੇ ਇਨ੍ਹਾਂ ਨਾਲੋਂ ਕੁੱਝ ਹੋਰ ਸੁਹਿਰਦ ਸੱਜਣ ਟੁੱਟਣ ਕਿਨਾਰੇ ਬੈਠੇ ਹਨ। ਮੇਰੇ ਇਹ ਵਿਚਾਰ ਇਨ੍ਹਾਂ ਦੋਹਾਂ ਸ਼ਖਸ਼ੀਅਤਾਂ ਬਾਰੇ ਹੀ ਨਹੀਂ ਹਨ ਸਗੋਂ ਸਾਰੇ ਸਿੱਖਾਂ ਬਾਰੇ ਹਨ ਕਿ ਕੀ ਅਸੀਂ ਸਿੱਖ ਹਾਂ?
ਤੁਸੀਂ ਆਪਣੇ ਪੱਤਰ ਵਿੱਚ ਗਿਆਨੀ ਸੁਰਜੀਤ ਸਿੰਘ ਮਿਸ਼ਨਰੀ ਹੋਰਾਂ ਦਾ ਨਾਮ ਵੀ ਲਿਆ ਹੈ। ਅੱਜ ਕੱਲ੍ਹ ਉਹ ਇਕੱਲੇ ਹੀ ਆਪਣੀ ਸੰਸਥਾ ਚਲਾ ਰਹੇ ਹਨ। ਕੀ ਵਜ੍ਹਾਂ ਹੈ ਕਿ ਉਹ ਕਿਸੇ ਨਾਲ ਮਿਲ ਕੇ ਕੋਈ ਕੰਮ ਕਰਮ ਨੂੰ ਤਿਆਰ ਨਹੀਂ? ਮੇਰਾ ਉਨ੍ਹਾਂ ਨਾਲ ਆਪਣਾ ਨਿਜੀ ਤਜਰਬਾ ਹੈ ਕਿ ਉਹ ਕਿਸੇ ਤੇ ਵਿਸ਼ਵਾਸ ਨਹੀਂ ਕਰ ਸਕਦੇ। ਇਸ ਕਰਕੇ ਹੀ ਐਸੇ ਸਿੱਖਾਂ ਨੂੰ ਕਿਸੇ ਸੰਸਥਾ ਵਿੱਚ ਕੰਮ ਕਰਨ ਦੀ ਔਖਿਆਈ ਮਹਿਸੂਸ ਹੁੰਦੀ ਹੈ। ਕਾਰਣ ਇੱਕ ਹੀ ਹੈ ਕਿ ਅਸੀਂ ਸਿੱਖ ਨਹੀਂ ਬਣੇ ਪਰ ਅਖਵਾਉਂਦੇ ਅਸੀਂ ਸਿੱਖ ਹੀ ਹਾਂ।
ਮੈਨੂੰ ਤੁਹਾਡੇ ਨਾਲ ਬੈਠਣ ਤੋਂ ਤੁਹਾਡੀ ਇਹ ਟਿਪਣੀ, “ਸਪੋਕਿਸਮੈਨ ਦੇ ਅੰਧੇ ਸਮਰਥੱਕਾਂ…” ਰੋਕਦੀ ਹੈ। ਮੇਰਾ ਆਪਣਾ ਨਿਜੀ ਵਿਚਾਰ ਇਹ ਹੈ ਕਿ ਭਾਵੇਂ ਪ੍ਰੋ. ਦਰਸ਼ਨ ਸਿੰਘ ਹੋਰਾਂ ਦੀ ਅੱਜ ਦੀ ਭਗੌਤੀ ਦੀ ਵਿਆਖਿਆ, ਪੰਥ ਪ੍ਰਵਾਨਤ ਰਚਨਾਵਾਂ ਅਤੇ ਨਿਤਨੇਮ ਦੀਆਂ ਬਾਣੀਆਂ ਦੇ ਹੱਕ ਵਿੱਚ ਬੋਲਣਾ ਮੈਨੂੰ ਪਸੰਦ ਨਹੀਂ ਪਰ ਫਿਰ ਵੀ ਮੈਂ ਬਾਕੀ ਦੇ ਦਸਮ ਗ੍ਰੰਥ ਦੇ ਮੁੱਦੇ ਤੇ ਉਨ੍ਹਾਂ ਨਾਲ ਸਹਿਮਤ ਹਾਂ ਇਸ ਕਰਕੇ ਉਨ੍ਹਾਂ ਨਾਲ ਖੜਾ ਹਾਂ।
ਜਿਤਨਾ ਚਿਰ ਅਸੀਂ ਕੁੱਝ ਦੇ ਕੇ ਕੁੱਝ ਪ੍ਰਾਪਤ ਕਰਨ ਦੀ ਪਾਲਸੀ ਅਖਿਤਿਆਰ ਨਹੀਂ ਕਰਦੇ ਉਤਨਾ ਚਿਰ ਅਸੀਂ ਇਕੱਠੇ ਹੋਣ ਵਿੱਚ ਕਿਸੇ ਵੀ ਤਰ੍ਹਾਂ ਕਾਮਯਾਬ ਨਹੀਂ ਹੋ ਸਕਦੇ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ ਕੈਨੇਡਾ।

www.singhsabhacanada.com


(07/05/10)
ਇੰਦਰ ਜੀਤ ਸਿੰਘ ਕਾਨਪੁਰ

“ਕੀਰਤਨ ਸਿਰਲੇਖ” ਨੂੰ ਛੇੜ ਕੇ “ਭੂੰਡਾਂ ਦੇ ਛੱਤੇ” ਵਿੱਚ ਹੱਥ ਨਾਂ ਪਾ ਲਈਂ, ਅਖੌਤੀ ਜਥੇਦਾਰਾ!
ਤੇਰੀਆਂ ਤਾਜ਼ੀਆਂ ਹਰਕਤਾਂ ਉੱਤੇ ਪੰਥ ਦਰਦੀਆਂ ਦੀ ਬਾਜ ਵਰਗੀ ਪੈਣੀ ਨਿਗਾਹ ਬੜੀ ਬਾਰੀਕੀ ਨਾਲ ਟਿੱਕੀ ਹੋਈ ਹੈ। ਦਸਮ ਗ੍ਰੰਥ ਨੂੰ ਤੂੰ ਗੁਰੂ ਗ੍ਰੰਥ ਸਾਹਿਬ ਦਾ ਹੀ ਇੱਕ ਅੰਗ ਕਹਿੰਦਾ ਰਿਹਾ, ਪੰਥ ਚੁੱਪ ਰਿਹਾ। ਤੂੰ ਕਹਿੰਦਾ ਰਿਹਾ ਕੇ ਜੋ ਵਿਸ਼ਾ ਗੁਰੂ ਗ੍ਰੰਥ ਦਾ ਹੈ, ਉਹ ਹੀ ਵਿਸ਼ਾ ਅਖੌਤੀ ਦਸਮ ਗ੍ਰੰਥ ਦਾ ਹੈ, ਪੰਥ ਚੁੱਪ ਰਿਹਾ। ਵੇਖੋ ਲਿੰਕ-
http://www.youtube.com/watch?v=YWlmFtkn1Qk
http://www.youtube.com/watch?v=v_hLhBdvO5s


ਸਿੱਖੀ ਦੀ ਸ਼ਾਨ ਨਾਨਕ ਸ਼ਾਹੀ ਕੈਲੰਡਰ ਜੋ ਪੰਥ ਦਾ ਸਰਮਾਇਆ ਸੀ। ਉਸ ਨੂੰ ਤੂੰ ਆਪਣੇ ਤਨਖਾਹ ਦੇਣ ਵਾਲੇ ਮਾਲਿਕ “ਮੱਕੜ” ਤੇ ਉਸ ਦੇ ਲਾਡਲੇ “ਅਸਾਧ ਲਾਣੇ” ਨਾਲ ਮਿਲ ਕੇ ਬਿਨਾਂ ਕਿਸੇ ਵਿਦਵਾਨ ਅਤੇ ਪੰਥ ਦੀ ਰਾਏ ਲਏ ਬਗੈਰ, “ਬ੍ਰਾਹਮਣੀ ਕੈਲੰਡਰ” ਵਿੱਚ ਤਬਦੀਲ ਕਰ ਦਿੱਤਾ। ਪੰਥ ਦਾ ਕਲੇਜਾ ਤੇਰੇ ਇਸ “ਪੰਥ ਵਿਰੋਧੀ ਕਾਰੇ” ਨਾਲ ਫੱਟੜ ਹੋ ਚੁਕਾ ਹੈ।
ਅਸਾਧ ਲਾਣੇ ਨੇ ਸਿੱਖ ਰਹਿਤ ਮਰਿਆਦਾ ਦੇ “ਕੀਰਤਨ ਸਿਰਲੇਖ” ਨੂੰ ਵਿਕ੍ਰਤ ਕਰਨ ਦਾ ਜੇੜਾ ਕੰਮ ਅੱਜ ਤੋ ਕਈ ਵਰਹੇ ਪਹਿਲਾ ਕਰ ਲਿਆ ਸੀ, ਉਹ ਕੰਮ ਅੱਜ ਤੂੰ ਦਰਬਾਰ ਸਾਹਿਬ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈਂ। ਹੁਣ ਤੂੰ “ਸਿੱਖ ਰਹਿਤ ਮਰਿਆਦਾ” ਦਾ ਜੋ ਘਾਣ ਕਰਨ ਦੀ ਸੋਚ ਰਿਹਾ ਹੈ। ਤੇਰੀ ਇਹ ਚਾਲ ਪੰਥ ਦਰਦੀਆਂ ਨੇ ਕਾਮਯਾਬ ਨਹੀਂ ਹੋਣ ਦੇਣੀ। ਪੰਥ ਦਰਦੀ ਇੱਕ ਜੁਟ ਹੋ ਚੁੱਕੇ ਹਨ। ਉਨ੍ਹਾਂ ਨੂੰ ਤੂੰ ਹੁਣ ਕਮਜ਼ੋਰ ਨਾਂ ਸਮਝੀ। ਪੰਥ ਵਿਰੋਧੀ ਕਿਸੇ ਹਰਕਤ ਨੂੰ ਉਹ ਕਾਮਯਾਬ ਨਹੀਂ ਹੋਣ ਦੇਣਗੇ। ਸੁਲਗਦੀ ਹੋਈ ਅੱਗ ਨੂੰ ਭਾਂਬੜ ਬਣਾਉਣ ਦੀ ਕੋਸ਼ਿਸ਼ ਨਾ ਕਰ! “ਸਿੱਖ ਸੰਵਿਧਾਨ” ਵਿੱਚ ਕੋਈ ਤਬਦੀਲੀ ਕਰਨ ਦਾ ਹੱਕ ਕੇਵਲ ਤੇ ਕੇਵਲ “ਸਰਬੱਤ ਖਾਲਸਾ” ਨੂੰ ਹੈ।
ਜੇ ਤੂੰ ਇਸ ਵਿੱਚ ਕੋਈ ਛੇੜ ਛਾੜ ਕਰਨ ਦੀ ਕੋਸ਼ਿਸ਼ ਕੀਤੀ, ਤੇ ਤੂੰ ਭੂੰਡਾਂ ਦੇ ਛੱਤੇ ਵਿੱਚ ਆਪ ਹੱਥ ਪਾ ਲਵੇਂਗਾ। ਤੂੰ ਸਾਯਦ ਇਹ ਨਹੀਂ ਜਾਣਦਾ ਜਾ ਜਾਨ ਬੂਝ ਕੇ ਅਣਜਾਣ ਬਣ ਰਿਹਾ ਹੈ ਕੇ ਦਰਬਾਰ ਸਾਹਿਬ ਦੇ ਰਾਗੀਆਂ ਨੂੰ ਅਖੌਤੀ ਦਸਮ ਗ੍ਰੰਥ ਦਾ ਕੀਰਤਨ ਕਰਨ ਦਾ ਆਦੇਸ਼ ਦੇ ਕੇ, ਅਖੌਤੀ ਦਸਮ ਗ੍ਰੰਥ ਅੱਗੇ ਮੱਥਾ ਟੇਕ ਕੇ, ਇਸ ਕੂੜ ਗ੍ਰੰਥ ਨੂੰ, ਗੁਰੂ ਗ੍ਰੰਥ ਸਾਹਿਬ ਦਾ ਇੱਕ ਅੰਗ ਕਿਹ ਕੇ ਤੂੰ “ਸਿੱਖ ਰਹਿਤ ਮਰਿਆਦਾ” ਦਾ ਉਲੰਘਣ ਕਰਨ ਦਾ ਦੋਖੀ ਤੇ “ਤਨਖ਼ਾਹੀਆ” ਆਪ ਬਣ ਚੁਕਾ ਹੈ।
ਤੂੰ ਇੱਕ ਵੱਖਰਾ ਕਮਰਾ ਬਣਾਂ ਕੇ ਉਸ ਨੂੰ ਦੂਜਾ ਅਕਾਲ ਤਖਤ ਬਣਾ ਲਿਆ ਹੈ। ਜੋ ਸਿੱਖ ਵਿਰੋਧੀ ਕੰਮ ਹੈ। ਉਸ ਕਮਰੇ ਵਿੱਚ ਪੰਥ ਦਰਦੀ ਸਿੱਖਾਂ ਨੂੰ “ਮੇਂਟਲੀ ਟਾਰਚਰ” ਕਰਨ ਦਾ ਕੰਮ, ਤੂੰ ਤੇ ਤੇਰੀ “ਤਨਖ਼ਾਹੀਆ ਜੁੰਡਲੀ” ਇੱਕ ਥਾਣੇ ਦੇ ਰੂਪ ਵਿੱਚ ਕਰ ਰਹੀ ਹੈ। ਜੇੜੇ ਚਾਟੜੇ ਆਪਣੇ ਨਾਲ ਬਿਠਾ ਕੇ ਪੰਜ ਸਿੰਘ ਸਾਹੀਬਾਨ ਦਾ ਤੂੰ “ਕੋਰਮ” ਪੂਰਾ ਕਰਦਾ ਹੈ, ਉਨ੍ਹਾਂ ਦੀ ਔਕਾਤ ਤੇ ਕਾਬਲੀਅਤ ਕੀ ਹੈ, ਇਹ ਤੂੰ ਵੀ ਜਾਣਦਾ ਹੈ ਤੇ ਪੰਥ ਵੀ ਜਾਣਦਾ ਹੈ। ਤੁਸੀਂ ਸਾਰੇ ਆਪ “ਦਸਮ ਗ੍ਰੰਥੀਏ” ਹੋ ਤੁਸੀਂ ਦਸਮ ਗ੍ਰੰਥ ਤੇ ਕੀ ਨਿਰਣੇ ਲੈਣਾ ਹੈ?
ਮੁਹਰ ਅਕਾਲ ਤਖਤ ਦੀ ਵਰਤ ਕੇ, ਫੈਸਲੇ ਉਸ “ਕਮਰੇ” ਵਿੱਚ ਆਪਣੇ ਵਿਰੋਧੀਆਂ ਨੂੰ ਸਬਕ ਸਿਖਾਉਣ ਲਈ ਕਰਦੇ ਹੋ। ਜਿਸ ਤਖਤ ਦੀ ਤੂੰ ਤੌਹੀਨ ਕਰ ਰਿਹਾ ਹੈ। ਉਹ ਕੌਮ ਲਈ ਸਬਤੋ ਵੱਡੀ ਅਦਾਲਤ ਦੇ ਰੂਪ ਵਿੱਚ ਸਤਿਕਾਰਿਆ ਜਾਂਦਾ ਹੈ। ਇਹ ਭੁਲੇਖਾ ਆਪਣੇ ਮਨ ਵਿਚੋਂ ਕਡ ਦੇ ਕੇ “ਸਿੱਖ ਕੌਮ” ਤੇਰੇ “ਆਪਹੁਦਰੇ ਅਤੇ ਨਿਜੀ ਫੈਸਲਿਆਂ” ਤੋ ਡਰ ਕੇ ਚੁੱਪ ਨਹੀਂ ਹੈ, ਬਲਕੇ ਕੇਵਲ ਤੇ ਕੇਵਲ ਅਕਾਲ ਤਖਤ ਸਾਹਿਬ ਦੇ ਸਨਮਾਨ ਅਤੇ ਸਤਿਕਾਰ ਸਦਕਾ ਕੁੱਝ ਨਹੀਂ ਬੋਲੀ। ਲੇਕਿਨ ਹੁਣ ਤੇਰੀ “ਕਲਈ” ਖੁੱਲ ਚੁੱਕੀ ਹੈ। ਲੋਕੀ ਤੈਨੂੰ ਹੁਣ ਚੰਗੀ ਨਜ਼ਰ ਨਾਲ ਨਹੀਂ ਵੇਖਦੇ। ਤੇ ਸਾਡੇ ਵਰਗੇ ਗੁਰੂ ਘਰ ਦੇ ਕੂਕਰ, ਤੇਰੇ “ਕਾਲਕਾ ਪੰਥ” ਤੋ ਛੇਕੇ ਜਾਨ ਤੋਂ ਵੀ ਨਹੀਂ ਡਰਦੇ। ਜੇ ਤੂੰ ਸਾਨੂੰ ਕਲ ਛੇਕਣਾ ਹੈ ਤੇ ਅੱਜ ਛੇਕ ਲੈ। ਰੁਦਰਪੁਰ ਦੇ ਵੀਰਾਂ ਨੇ ਤੇ ਤੈਨੂੰ ਆਪਣੇ “ਗੁਰੂ ਗ੍ਰੰਥ ਦੇ ਪੰਥ” ਵਿਚੋਂ ਪਹਿਲਾਂ ਹੀ ਛੇਕ ਦਿੱਤਾ ਹੋਇਆ ਹੈ। ਵੇਖੋ ਰੁਦਰਪੁਰ ਦੇ ਸਿੰਘਾ ਦਾ “ਹੁਕਮਨਾਮਾ” (ਸਿੱਖ ਮਾਰਗ. ਕਾਮ-ਤੁਹਾਡੇ ਪੱਤਰ-ਰਿਲੀਜ਼ ਅਤੇ ਆਦੇਸ਼। 06. 03. 2010
ਜੇ ਤੂੰ ਆਪਣੀਆਂ ਪੰਥ ਵਿਰੋਧੀ ਕਾਰਗੁਜ਼ਾਰੀਆਂ ਤੋਂ ਬਾਜ ਨਾਂ ਆਇਆ ਤੇ ਸਾਰਾ “ਗੁਰੂ ਗ੍ਰੰਥ” ਨੂੰ ਮੰਨਣ ਵਾਲਾ “ਖਾਲਸਾ ਪੰਥ” ਤੈਨੂੰ ਤਲਬ ਕਰ ਕੇ ਪੰਥ ਤੋ ਬਾਹਰ ਦਾ ਰਸਤਾ ਵਿਖਾ ਦੇਵੇਗਾ। ਨਾਂ ਤੂੰ ਘਰ ਦਾ ਰਵੇਂਗਾ ਨਾ ਘਾਟ ਦਾ। ਹਾਂ ਤੈਨੂੰ ਸਫਾਈ ਦਾ ਮੌਕਾ ਜਰੂਰ ਦਿੱਤਾ ਜਾਵੇਗਾ। ਤੇਰੇ ਕਿਸੇ ਸਟੇਜ ਪ੍ਰੋਗ੍ਰਾਮ ਤੇ ਉਦੋਂ ਤਕ ਪਾਬੰਦੀ ਨਹੀਂ ਲਾਗਈ ਜਾਵੇਗੀ, ਜਦ ਤਕ ਤੂੰ ਪੰਥ ਤੋਂ ਛੇਕਿਆ ਨਹੀਂ ਜਾਂਦਾ।
ਤੇਰੀ ਜੁੰਡਲੀ ਦੀਆਂ ਪੰਥ ਵਿਰੋਧੀ ਕਾਰਵਾਈਆਂ ਨੇ, ਪੰਥ ਦਰਦੀਆਂ ਦੇ ਮਨ ਵਿਚੋਂ ਤੁਹਾਡੇ ਨਿਜੀ ਤੇ “ਸਰਕਾਰੀ ਹੁਕਮਨਾਮਿਆਂ” ਦਾ ਡਰ ਪੂਰੀ ਤਰਾਂ ਕਡ ਦਿੱਤਾ ਹੈ।

ਕਲ ਹੀ ਤੇਰੇ “ਆਕਾ” ਮੱਕੜ ਦਾ ਇੱਕ ਬਿਆਨ ਸਪੋਕਸਮੈਨ ਅਖ਼ਬਾਰ ਵਿੱਚ ਛਪਿਆ ਕੇ “ਸਰਨੇ ਨੂੰ ਅਕਾਲ ਤਖਤ ਤੇ ਤਲਬ ਕੀਤਾ ਜਾਵੇਗਾ।”

ਔਏ ਅਖੌਤੀ ਸੇਵਾਦਾਰਾ! ਬੜੀ ਸ਼ਰਮ ਦੀ ਗਲ ਹੈ ਤੇਰੇ ਲਈ। ਤਨਖਾਹ ਤੇ ਤੂੰ ਲੈਂਦਾ ਹੇ, ਅਕਾਲ ਤਖਤ ਤੇ ਸੇਵਾਦਾਰੀ ਕਰਨ ਦੀ, ਤੇ ਅਕਾਲ ਤਖਤ ਦਾ ਅਖੌਤੀ ਜਥੇਦਾਰ ਕਹਾਨਾਂ ਵੇਂ। ਤੇ ਫੈਸਲਾ ਕਰ ਰਿਹਾ ਹੈ, ਤੈਨੂੰ ਤਨਖਾਹ ਦੇਣ ਵਾਲਾ “ਮੱਕੜ”। ਅਕਾਲ ਤਖਤ ਦੇ ਫੈਸਲੇ ਤੂੰ ਕਰਦਾ ਹੈ ਕੇ ਮੱਕੜ ਕਰਦਾ ਹੈ। ਮੱਕੜ ਦੇ ਇਸ ਬਿਆਨ ਤੋ ਇਹ ਪੂਰੀ ਤਰਾਂ ਸਾਫ ਹੋ ਚੁਕਾ ਹੈ ਕੇ ਤੇਰਾ “ਰਿਮੋਟ ਕੰਟਰੋਲ” ਮੱਕੜ ਸਿੰਘ ਦੇ ਹੱਥ ਵਿੱਚ ਹੈ। ਮਕੜ ਤੇ ਅਸਾਧ ਲਾਣੇ ਦੀ ਜੋ ਮਰਜ਼ੀ ਹੁੰਦੀ ਹੈ, ਤੂੰ ਉਹੀ ਕੰਮ ਕਰਦਾ ਹੈ।
ਔਏ ਅਖੌਤੀ ਆਗੁਔ। ਜੇ “ਸਿੱਖੀ” ਦਾ ਉਹ ਪਿੰਡ ਹੀ ਨਾਂ ਰਿਹਾ ਤੇ “ਚੌਧਰੀ’ ਕਾਹਦੇ ਬਣੋਗੇ। ਸਿੱਖ ਪੰਥ ਨੂੰ ਅਪੀਲ ਹੈ ਕੇ ਇਨਾਂ ਤਨਖਾਹ ਤੇ ਰਖੇ ਗਏ “ਕਾਲਕਾ ਪੰਥੀਆਂ” ਅਤੇ “ਮਸੰਦਾਂ” ਦੇ ਨਿਜੀ ਤੇ ਸਰਕਾਰੀ ਹੁਕਮਨਾਮਿਆਂ ਤੋ ਡਰਨ ਦੀ ਜਰੂਰਤ ਨਹੀ। ਖਾਲਸਾ ਜੀ! ਖੁਲ ਕੇ, ਮਿਲ ਜੁਲ ਕੇ ਰੋਲਾ ਪਾਉ ਤਾਂ ਜੋ ਇਨਾਂ ਨੂੰ ਵੀ ਜਾਨਕਾਰੀ ਹੋ ਸਕੇ ਕੇ ਪੰਥ ਵਿੱਚ ਇਨਾਂ ਦੀ ਕੀ ਇੱਜਤ ਅਤੇ ਔਕਾਤ ਰਹਿ ਗਈ ਹੈ। ਜਦੋ ਕੋਈ ਜਾਨਵਰ ਖੇਤੀ ਨੂੰ ਉਜਾੜਨ ਲਈ ਪੈਲੀਆਂ ਵਿੱਚ ਵੜ ਜਾਣ, ਤਾਂ ਮਿਲ ਜੁਲ ਕੇ ਰੋਲਾ ਪਾਉਨਾਂ ਪੈਂਦਾ ਹੈ। ਜੇ ਅਪਨੇ ਗੁਰੂਆਂ ਦੀ ਦਿੱਤੀ ਹੋਈ “ਗੁਰੂ ਗ੍ਰੰਥ ਦੇ ਪੰਥ” ਦੀ “ਖੇਤੀ” ਨੂੰ ਉਜੜਨ ਤੋਂ ਬਚਾਉਣਾ ਚਾਂਉਦੇ ਹੋ, ਤੇ ਇੱਕ ਜੁਟ ਹੋ ਕੇ ਇਨਾਂ ਦਾ ਰਲ ਮਿਲ ਕੇ “ਖੁਲਾ ਵਿਰੋਧ” ਕਰਿਏ। ਜੇ ਡਰਦੇ ਰਹੇ ਤਾਂ ਛੇਤੀ ਹੀ ਉਜੜ ਜਾਉਗੇ। ਸਿੱਖੀ ਸਿਧਾਂਤਾਂ ਦਾ ਘਾਣ ਬਹੁਤ ਤੇਜੀ ਨਾਲ ਕੀਤਾ ਜਾ ਰਿਹਾ ਹੈ, ਖਾਲਸਾ ਜੀ।
ਇੰਦਰ ਜੀਤ ਸਿੰਘ
ਕਾਨਪੁਰ

**************************************

ਗਿਆਨੀ ਜਸਵੰਤ ਸਿੰਘ ਮੋਰਜੰਢ, ਮਲੇਸ਼ੀਆ।
ਖਾਲਸਾ ਜੀ ਗੁਰੂ ਫਤੇਹਿ ਪਰਵਾਨ ਕਰਨੀ ਜੀ।
ਆਪ ਜੀ ਨੇ ਦਾਸ ਦੇ ਲੇਖ ਦੀ ਤਾਰੀਫ ਕਰ ਕੇ ਜੋ ਹੌਸਲਾ ਅਫਜਾਈ ਕੀਤੀ ਹੈ, ਦਾਸ ਉਸ ਦਾ ਧੰਨਵਾਦੀ ਹੈ। ਦਾਸ ਤਾਂ ਗੁਰਮੁਖੀ ਦਾ ਊੜਾ-ਐੜਾ ਵੀ ਨਹੀ ਪੜਿਆਂ, ਦਾਸ ਦੇ ਲੇਖਾਂ ਵਿੱਚ ਲਗ ਮਾਤਰ ਦੀਆਂ ਸੈਕੜੇ ਗਲਤੀਆਂ ਤੋ ਸਾਫ ਜਾਹਿਰ ਹੂੰਦਾ ਹੈ। ਇਸ “ਫੌਂਟ” ਦੀ ਮਦਦ ਨਾਲ ਅਪਨੇ ਦਿਲ ਦੀ ਪੀੜ ਨੁੰ ਟੁਟੀ ਫੁਟੀ ਭਾਸ਼ਾ ਵਿੱਚ ਪੰਥ ਤਕ ਪਹੂੰਚਾਨ ਦੀ ਨਿਮਾਣੀ ਜਹੀ ਕੋਸ਼ਿਸ਼ ਭਰ ਹੀ ਕਰਦਾ ਹੈ। ਦਾਸ ਉਨਾਂ ਵੀਰਾ ਦੇ ਪੈਰਾਂ ਦੀ ਧੂਲ ਦਾ ਇੱਕ “ਕਿਨਕਾ” ਮਾਤਰ ਹੈ ਜੋ ਪੰਥ ਦੀ ਦਰਦ ਨੂੰ ਅਪਨੇ ਸੀਨੇ ਵਿੱਚ ਸਮੋਈ ਰਖਦੇ ਹਨ ਤੇ ਹਮੇਸ਼ਾਂ ਪੰਥ ਦੇ ਭਲੇ ਲਈ ਸੋਚਦੇ ਰਹਿੰਦੇ ਹਨ। ਜੋ ਬੂਟਾ ਗਿਆਨੀ ਭਾਗ ਸਿੰਘ ਜੀ ਨੇ ਲਾਇਆ ਸੀ, ਇਸ “ਕੂੜ ਕਿਤਾਬ” ਤੋ ਪੰਥ ਨੂੰ ਜਾਗ੍ਰਤ ਕਰਨ ਦਾ ਉਸ ਵਿੱਚ ਫੱਲ ਕਦੋ ਲਗਣਗੇ, ਦਾਸ ਉਸ ਦਿਨ ਦੀ ਉਡੀਕ ਅਪਨੇ ਅੰਤਿਮ ਸਵਾਸ ਤਕ ਕਰਦਾ ਰਹੇ ਗਾ। ਉਹ ਬੂਟਾ ਇੱਕ ਪੂਰਾ ਦਰਖਤ ਬਣ ਚੁਕਾ ਹੈ। ਦਾਸ ਦੀ ਇਹ ਬੇਨਤੀ ਹੈ ਕੇ ਇਸ ਕੰਮ ਨੂੰ ਆਪ ਅਗੇ ਲੈ ਜਾਵੋ ਗੇ। ਇਹ “ਕੂੜ ਕਿਤਾਬ” ਨੂੰ ਨੇਸਤੇ ਨਾਬੂਦ ਕਰਨ ਵਾਲੀ “ਫੋਜ” ਦੀ ਲਿਸਟ ਵਿੱਚ ਸਿੱਖ ਮਾਰਗ. ਕਾਮ ਦੇ ਸਹਜੌਗ ਨਾਲ ਇਸ ਵਿੱਚ ਰੋਜਾਨਾਂ ਕੁੱਝ ਨਾਮ ਹੋਰ ਜੁੜਦੇ ਜਾਨ। ਤੇ ਇਹ ਲੱਖਾਂ ਦੀ ਤਾਦਾਤ ਵਿੱਚ “ਗੁਰੂ ਗ੍ਰੰਥ ਦੇ ਪੰਥ ਦਾ ਖਾਲਸਾ” ਤੈਆਰ ਹੋ ਜਾਵੇ। ਜੋ ਡਟਕੇ ਇਸ “ਕੂੜ ਕਿਤਾਬ” ਨੂੰ ਪੰਥ ਤੋਂ ਬਾਹਰ ਕਡੱਣ ਦਾ ਰਾਸਤਾ ਦਿਖਾ ਸਕੇ। ਕੋਈ ਅਜੇਹਾ ਉਪਰਾਲਾ ਕਰੋ ਸ. ਮਖੱਣ ਸਿੱਘ ਨਾਲ ਮਿਲ ਕੇ, ਜੋ ਸਾਰੇ ਇਕਤਰ ਹੋ ਸਕੀਏ। ਇਹ ਹੀ ਸਾਡੀਆਂ ਲਿਖਤਾਂ ਦਾ ਈਨਾਮ ਤੇ ਕਾਮਜਾਬੀ ਹੋਵੇਗੀ।
ਇੰਦਰ ਜੀਤ ਸਿੰਘ
ਕਾਨਪੁਰ


(07/05/10)
ਡਾ: ਪਰਮਜੀਤ ਸਿੰਘ

ਸੰਪਾਦਕ ਸਿੱਖ ਮਾਰਗ ਤੇ ਪਾਠਕਾਂ ਨੂੰ ਗੁਰ ਫਤੇਹਿ ਪ੍ਰਵਾਨ ਹੋਵੇ,
ਬਾਬਾ ਬੰਦਾ ਸਿੰਘ ਬਹਾਦਰ ਜੀ ਨਾਲ ਅਖੌਤੀ ਸਿੱਖ ਵੰਸ਼ ਨੇ ਜੋ ਗਦਾਰੀ ਕੀਤੀ ਹੈ ਉਸ ਬਾਰੇ ਮੈਂ ਵਿਸਥਾਰ ਵਿੱਚ ਨਹੀ ਜਾਣਾ ਚਾਹੁੰਦਾ, ਪਾਠਕ ਖੁਦ ਹਿੰਮਤ ਕਰਕੇ
www.indiaawearness.com ਤੇ ਡਾ: ਹਰਜਿੰਦਰਮੀਤ ਸਿੰਘ ਦਾ ਬਾਬਾ ਬੰਦਾ ਸਿੰਘ ਬਹਾਦਰ ਨਾਲ ਕੀਤੇ ਗਏ ਧੋਖੇ ਦੀ ਵਿਥਿਆ ਪੜ੍ਹ ਸਕਦੇ ਹਨ। ਉਨਾ ਨਾਲ ਫੋਨ ਨੰਬਰ 0091 98724 55696 ਤੇ ਵੀ ਸੰਪਰਕ ਕੀਤਾ ਜਾ ਸਕਦਾ। ਹੋਈਆਂ ਭੁਲਾਂ ਦੀ ਮੁਆਫੀ ਦੇਣਾ। ਡਾ: ਪਰਮਜੀਤ ਸਿੰਘ ਫੋਨ 0091 98149 56247.


(06/05/10)
ਗਿਆਨੀ ਜਸਵੰਤ ਸਿੰਘ ‘ਮੋਰਜੰਡ’

ਸਤਿਕਾਰ ਯੋਗ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੇ ਖ਼ਾਲਸਾ ਪੰਥ ਨੂੰ ਮੰਨਣ ਵਾਲੇ ਸਾਰਿਆਂ ਹੀ ਗੁਰਮੁਖ ਪਿਆਰਿਆਂ ਨੂੰ ਗੁਰ ਫਤਿਹ ਪ੍ਰਵਾਨ ਹੋਵੇ ਜੀ।
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।
ਅਜੋਕੇ ਹਾਲਾਤਾਂ ਨੂੰ ਮੁੱਖ ਰੱਖਕੇ ਦਾਸ ਵਲੋਂ ਇਹ ਰਚਨਾ ਤਿਆਰ ਕੀਤੀ ਗਈ ਹੈ। ਇਸ ਰਚਨਾ ਨੂੰ ਲਿਖਣ ਦੀ ਪ੍ਰੇਰਣਾ ਸਿੱਖ ਮਾਰਗ `ਤੇ ਸ੍ਰ: ਇੰਦਰਜੀਤ ਸਿੰਘ ਜੀ ਕਾਨ੍ਹਪੁਰ ਵਲੋਂ 5/5/2010 ਦੇ ਲਿਖੇ ਲੇਖ ਤੋਂ ਮਿਲੀ। ਜਿਨ੍ਹਾਂ ਦਾ ਕੌਮ ਪ੍ਰਤੀ ਦਰਦ ਉਹਨਾਂ ਦੇ ਲਫਜ਼ਾਂ `ਚੋਂ ਸਾਫ ਝਲਕਦਾ ਸੀ। ਦਾਸ ਵਲੋਂ ਇਸ ਕਵਿਤਾ ਰਾਹੀਂ ਨਿਮਾਣਾ ਜਾ ਯਤਨ ਕੀਤਾ ਜਾ ਰਿਹਾ ਹੈ। ਇਹ ਹਲੂਣਾ ਹੈ ਕੌਮ ਦੇ ਉਹਨਾਂ ਨੌਜਵਾਨਾਂ ਨੂੰ ਹੈ ਜੋ ਅੱਜ ਕੌਮ ਪ੍ਰਤੀ ਅਪਣੇ ਫਰਜ਼ਾਂ ਨੂੰ ਬਿਸਾਰੀ ਬੈਠੇ ਹਨ। ਅਰਦਾਸ ਹੈ ਕਿ ਇਹ ਕੀਤਾ ਹੋਇਆ ਯਤਨ ਸਫਲ ਹੋ ਜਾਵੇ।
ਵੰਗਾਰ
ਉੱਠ ਉੱਠ ਓ ਧਰਮੀ ਯੋਧਿਆ, ਕਿਉਂ ਪੈ ਗਿਐਂ ਲੰਮੀਆਂ ਤਾਣ।
ਜੋ ਪੈ ਗਏ ਦੁੱਖੜੇ ਕੌਮ ਨੂੰ, ਕੁੱਝ ਇਹਦੇ ਬਾਰੇ ਵੀ ਜਾਣ।
ੳਇ ਕਿਉਂ ਨਾਂ ਉੱਚਾ ਕਰ ਸਕਿਆ, ਤੂੰ ਕੌਮ ਅਪਣੀ ਦਾ ਮਾਣ?
ਅੱਜ ਪਏ ਨੇ ਫਰਜ਼ ਵੰਗਾਰਦੇ, ਤੂੰ ਅਪਣਾ ਫਰਜ਼ ਪਛਾਣ।

ਤੇਰਾ ਵਸਿਆ ਘਰ ਉਜਾੜਤਾ, ਤੇਰਾ ਲੁੱਟਿਆ ਸੱਭ ਸਾਮਾਨ।
ਤੇਰੀ ਕੌਮ ਤਸੀਹੇ ਝੱਲਦੀ, ਪਿੰਡਾ ਜਿਸ ਦਾ ਲਹੂ ਲੁਹਾਨ।
ਕੀਤਾ ਜ਼ਖ਼ਮੀ ਕਿਸ ਨੇ ਕੌਮ ਨੂੰ, ਕਦੀ ਲਾਇਐ ਤੂੰ ਅਨੁਮਾਨ?
ਤੇਰੇ ਪੰਥ ਨੂੰ ਵੱਟੇ ਵੱਜਦੇ, ਨਿੱਤ ਹੁੰਦਾ ਪਿਐ ਨੁਕਸਾਨ।

ਉਇ ਸਾਡੇ ਗੁਰੂ ਗ੍ਰੰਥ ਦਾ, ਅੱਜ ਖ਼ਤਰੇ ਵਿੱਚ ਸਨਮਾਨ।
ਆਸਣ ਮੱਲ ਲਿਆ ਕੂੜ ਗ੍ਰੰਥ ਨੇ, ਨੀਵਾਂ ਕੀਤਾ ਗੁਰੂ ਅਸਥਾਨ।
ਅੱਜ ਸੱਚ ਨਾਂ ਨਜ਼ਰੀਂ ਆਂਵਦਾ, ਹੋਇਆ ਕੂੜ ਫਿਰੇ ਪਰਧਾਨ।
ਤੂੰ ਕਿਹੜੀ ਨੀਂਦਰ ਸੌਂ ਗਿਐਂ, ਕਿਉਂ ਬਣਿਆ ਫਿਰੇਂ ਅਨਜਾਣ?

ਤੇਰੀ ਕੌਮ ਦੇ ਜੱਥੇਦਾਰ ਜੋ, ਝੂਠੇ ਠੱਗ ਨੇ ਬੇਈਮਾਨ।
ਕੌਮ ਵੱਸ ਬਿਗਾਨੇ ਪਾ ਦਿੱਤੀ, ਰੋਲਣ ਵਿੱਚ ਘੱਟੇ ਦੇ ਸ਼ਾਨ।
ਬੋਲੀ ਬੋਲਦੇ ਬਿਪਰਵਾਦ ਦੀ, ਮੁਖ ਰੱਖਦੇ ਗਰੁੜ ਪੁਰਾਨ।
ਬੇਥਵੇ ਹੁਕਮ ਸੁਣਾਵਦੇ, ਜਿਸਨੂੰ ਕਹਿਣ ਰੱਬੀ ਫੁਰਮਾਣ।

ਤੇਰੇ ਪੰਥ ਦੇ ਲੀਡਰ ਚੌਧਰੀ, ਜੋ ਸਮੇਂ ਦੇ ਹੁਕਮਰਾਂਨ।
ਇਹ ਚੰਦ ਵੋਟਾਂ ਦੀ ਖਾਤਰੇ, ਦਾਅ `ਤੇ ਲੌਂਦੇ ਸਿੱਖੀ ਦੀ ਸ਼ਾਨ।
ਲੁੱਟ ਖਾ ਗਏ ਗੋਲਕ ਗੁਰੂ ਦੀ, ਬਾਦਲ ਮੱਕੜ ਜਿਹੇ ਇਨਸਾਨ।
ਖਾਕੀ ਨਿੱਕਰ ਕਛਹਿਰੇ ਹੇਠ ਦੀ, ਐਵੇਂ ਪਾਈ ਫਿਰਨ ਕਿਰਪਾਨ।

ਤੇਰਾ ਲੁੱਟ ਸਰਮਾਇਆ ਖਾ ਗਿਆ, ਤੂੰ ਕਰਲੈ ਜ਼ਰਾ ਧਿਆਨ।
ਇਹ ਸਾਧ ਹੈ ਡੇਰੇਦਾਰ ਦਾ, ਚਿੱਟੇ ਚੋਲੇ ਵਿੱਚ ਸ਼ੈਤਾਨ।
ਇੱਕ ਸੌ ਅੱਠ ਪਖੰਡੀ ਬੂਬਨਾ, ਇਹ ਸੰਤ ਜੋ ਬੜਾ ਮਹਾਨ।
ਇਹ ਦੁਸ਼ਮਨ ਤੇਰੀ ਕੌਮ ਦਾ, ਇਹਦਾ ਅਸਲੀ ਚੇਹਰਾ ਪਹਿਚਾਨ।

ਹੁਣ ਉੱਠ ਤੂੰ ਹੰਭਲਾ ਮਾਰ ਕੇ, ਸ਼ੇਰ ਬਣਜਾ ਤੂੰ ਬਲਵਾਨ।
ਤੂੰ ਸਿੰਘ ਗੁਰੂ ਦਾ ਸੂਰਮਾ, ਤੈਨੂੰ ਜਾਣੇ ਕੁਲ ਜਹਾਨ।
ਤੈਥੌਂ ਆਸ ਹੈ ਮੇਰੇ ਵੀਰਿਆ, ਮੈਂ ਜਾਵਾਂ ਤੇਰੇ ਕਰਬਾਨ।
ਮੰਜੀ ਚੁੱਕਦੇ ਕੂੜ ਗ੍ਰੰਥ ਦੀ, ਉੱਚਾ ਕਰਦੇ ਗੁਰੂ ਦਾ ਮਾਣ।

ਤੂੰ ਹੀਰਾ ਮੇਰੀ ਕੌਮ ਦਾ, ਤੈਨੂੰ ਝੁੱਕ ਕੇ ਕਰਾਂ ਪ੍ਰਣਾਮ।
ਇਹਨਾਂ ਬਾਦਲ ਮੱਕੜ ਧੁੰਮਿਆਂ, ਕੀਤਾ ਕੌਮ ਤੇਰੀ ਦਾ ਘਾਣ।
ਫੌਜੀ ਬਣਜਾ ਖ਼ਾਲਸਾ ਫੌਜ ਦਾ, ਵਾਰ ਦੇਵੀਂ ਪੰਥ ਤੋਂ ਜਾਨ।
ਤੂੰ ਉਚਾ ਕਰ ਦਿਖਾਲ ਦੇ, ‘ਮੋਰਜੰਡ’ ਦਾ ਵੀਰਿਆ ਮਾਣ।

ਲੇਖਕ- ਗਿਆਨੀ ਜਸਵੰਤ ਸਿੰਘ ‘ਮੋਰਜੰਡ’
ਗੁਰਦੁਆਰਾ ਸਾਹਿਬ ਕਲਾਂਗ (ਮਲੇਸ਼ਿਆ)
ਫੋਨ ਨੰ: 0060-16-454-8663


(06/05/10)
ਸਰਵਜੀਤ ਸਿੰਘ

ਪੰਥ ਦਰਦੀਓ! ਸੰਨ ਲੱਗ ਚੁੱਕੀ ਹੈ
ਸ: ਇੰਦਰ ਜੀਤ ਸਿੰਘ ਜੀ ਕਾਨਪੁਰ ਵਲੋ ਉਠਾਏ ਗਏ ਨੁਕਤੇ, “ਸਮੁਚੇ ਸਿੱਖ ਪੰਥ ਨੂੰ ਦਾਸ ਦੀ ਇਹ “ਚੇਤਾਵਨੀ” ਅਤੇ “ਹਲੂਣਾ” ਹੈ ਕੇ ਪੰਥ ਨੂੰ ਅਗਲਾ ਸਭ ਤੋ ਵਡਾ ਖਤਰਾ ਇਨਾਂ “ਦਸਮ ਗ੍ਰੰਥੀਆਂ” ਅਤੇ ਆਰ: ਐਸ: ਐਸ: ਦੇ ਟੁਕੱੜਬੋਚ ਅਸਾਧ ਲਾਂਣੇਂ ਕੋਲੋਂ, ਸਿੱਖ ਰਹਿਤ ਮਰਿਯਾਦਾ ਦੇ “ਕੀਰਤਨ ਸਿਰਲੇਖ” ਨੁੰ ਹੈ। ਇਹ ਅਪਣੇ “ਆਕਾ” ਦੀ ਪ੍ਰੀ ਪਲਾਂਨਿੰਗ ਅਨੁਸਾਰ (ਜੋ ਆਰ: ਐਸ: ਐਸ: ਦਾ ਅਗਲਾ ਏਜੰਡਾ ਹੈ) ਸਿੱਖ ਰਹਿਤ ਮਰਿਆਦਾ ਦੇ “ਕੀਰਤਨ ਸਿਰਲੇਖ” ਵਿੱਚ ਭਾਈ ਗੁਰਦਾਸ ਅਤੇ ਨੰਦ ਲਾਲ ਜੀ ਦੀ ਬਾਣੀ ਦੇ ਨਾਲ ਨਾਲ ਦਸਮ ਗ੍ਰੰਥ ਦੀ ਬਾਣੀ ਨੂੰ ਦਰਜ ਕਰਨ ਦਾ ਪੂਰਾ ਪ੍ਰੋਗ੍ਰਾਮ ਬਣਾ ਚੁਕੇ ਹਨ। ਦਰਬਾਰ ਸਾਹਿਬ ਦੇ ਰਾਗੀਆਂ ਨੂੰ ਦਸਮ ਗ੍ਰੰਥ ਦੀ ਬਾਣੀ ਪੜਨ ਦਾ ਤਾਜਾ ਨਿਰਦੇਸ਼, ਇਸ “ਕੋਝੀ ਚਾਲ” ਦੀ ਪਹਿਲੀ ਕੜੀ ਹੈ” ਸਬੰਧੀ ਬੇਨਤੀ ਹੈ ਕਿ ਸਾਧ ਲਾਣਾ ਤਾਂ ਇਹ ਕਦੋਂ ਦਾ ਹੀ ਕਰ ਚੁੱਕਾ ਹੈ।
ਅਖੌਤੀ ‘ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ’ ਨੇ 6-7 ਅਪ੍ਰੈਲ 1994 ਨੂੰ ਸ੍ਰੀ ਅਨੰਦਪੁਰ ਸਹਿਬ ਵਿਖੇ ਆਪਣੀ ਵੱਖਰੀ ‘ਰਹਿਤ ਮਰਿਯਾਦਾ’ ਨੂੰ ਪ੍ਰਵਾਨਗੀ ਦਿੱਤੀ ਸੀ। ਉਸ ‘ਰਹਿਤ ਮਰਿਯਾਦਾ’ `ਚ ਕੀਰਨਤ ਦੇ ਸਿਰਲੇਖ ਹੇਠ ਦਰਜ ਹੈ;
(ੳ) ਸੰਗਤ ਵਿੱਚ ਕੀਰਨਤ ਹਰ ਗੁਰੂ ਨਾਨਕ –ਨਾਮ ਲੇਵਾ ਸਿੱਖ ਕਰ ਸਕਦਾ ਹੈ।
(ਅ) ਕੀਰਨਤ ਗੁਰਬਾਣੀ ਨੂੰ ਰਾਗਾਂ ਵਿੱਚ ਉਚਾਰਨ ਕਰਨ ਨੂੰ ਕਹਿੰਦੇ ਹਨ।
(ੲ) ਸੰਗਤ ਵਿੱਚ ਕੀਰਤਨ ਕੇਵਲ ਗੁਰਬਾਣੀ (ਆਦਿ ਤੇ ਦਸਮ) ਜਾਂ ਇਸ ਦੀ ਵਿਆਖਿਆ-ਸਰੂਪ ਰਚਨਾ, ਭਾਈ ਗੁਰਦਾਸ ਜੀ ਤੇ ਭਾਈ ਨੰਦ ਲਾਲ ਜੀ ਜੀ ਦੀ ਬਾਣੀ ਦਾ ਹੋ ਸਕਦਾ ਹੈ।
(ਸ) ਗੁਰਮਤਿ ਪ੍ਰਚਾਰ ਨੂੰ ਮੁਖ ਰੱਖਦਿਆਂ ਸਿੱਧੀਆਂ ਧਾਰਨਾਂ ਨਾਲ ਵੀ ਕੀਰਨਤ ਤੇ ਵਖਿਆਨ ਕੀਤਾ ਜਾ ਸਕਦਾ ਹੈ, ਪਰ ਗੁਰੂ ਦੇ ਅਦਬ ਨੂੰ ਮੁੱਖ ਰਖਦਿਆਂ ਧਾਰਨਾ ਗੁਰਬਾਣੀ ਦੇ ਆਸ਼ੇ ਅਨੁਸਾਰ ਹੀ ਲਾਉਣੀ ਯੋਗ ਹੈ। (ਪੰਨਾ 10)
ਖਾਲਸਾ ਜੀ, ਜੇ ਅੱਜ ਵੀ ਅਸੀ ਆਪਣੇ ਮੱਤ ਭੇਦ ਭੁੱਲ ਕਿ ਇਕੱਠੇ ਨਾ ਹੋਏ ਤਾਂ ਇਤਹਾਸ ਸਾਨੂੰ ਕਦੇ ਵੀ ਮਾਫ ਨਹੀ ਕਰੇਗਾ।
ਆਸ ਸਹਿਤ
ਸਰਵਜੀਤ ਸਿੰਘ


(06/05/10)
ਅਮਰ ਜੀਤ ਸਿੰਘ ਚੰਦੀ

ਵੀਰ ਜਸਬੀਰ ਸਿੰਘ (ਕੈਲਗਰੀ) ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਚਰਨ ਜੀਤ ਸਿੰਘ ਬਰੈਂਪਟਨ ਵਲੋਂ “ਮੇਰਾ ਮਨ ਲੋਚੈ ਗੁਰ ਦਰਸਨ ਤਾਈ॥ (੯੬) “ਬਾਰੇ ਖੜੇ ਕੀਤੇ ਵਿਵਾਦ ਦਾ ਜਵਾਬ, ਇਸ ਪੂਰੇ ਸ਼ਬਦ ਦਾ ਵਿਚਾਰ ਦੇ ਕੇ ਕਰ ਦਿੱਤਾ ਸੀ। ਪਰ ਉਨ੍ਹਾਂ ਬਾਰੇ ਜੋ ਮੈਂ ਸਮਝ ਸਕਿਆ ਹਾਂ, ਉਸ ਤੋਂ ਤੁਸਾਂ ਨੂੰ ਅਵਗਤ ਕਰਾ ਰਿਹਾ ਹਾਂ। ਉਨ੍ਹਾਂ ਵਲੋਂ ਪੰਜਵੇਂ ਨਾਨਕ ਜੀ ਵਲੋਂ ਛੋਟੇ ਹੁੰਦਿਆਂ ਹੀ ਗੁਰਬਾਣੀ ਲਿਖਣ ਦੀ ਮਨ-ਘੜੰਤ ਮੰਤਕ ਬਾਰੇ ਵੀ ਵਿਚਾਰ ਕਰ ਲੈਣਾ ਜ਼ਰੂਰੀ ਹੈ, ਉਨ੍ਹਾਂ ਵਲੋਂ ਲਿਖੀ ਤੁਕ,
ਤੈ ਜਨਮਤ ਗੁਰਮਤਿ ਬ੍ਰਹਮੁ ਪਛਾਣਿਓ॥ (੧੪੦੭) ਦਾ ਅਰਥ ਹੈ,
ਤੂੰ, (ਪੰਜਵੇਂ ਨਾਨਕ ਜੀ ਨੇ) ਜਨਮ ਤੋਂ ਹੀ, ਗੁਰਮਤ ਆਸਰੇ, ਗੁਰਮਤ ਦੇ ਮਾਹੌਲ ਵਿੱਚ ਪਲਣ ਆਸਰੇ ਬ੍ਰਹਮ ਨੂੰ ਪਛਾਣਿਆ ਹੈ। ਉਸ ਵਿੱਚ ਚਰਨਜੀਤ ਸਿੰਘ ਜੀ ਨੇ ਇਹ ਕਿਵੇਂ ਸਾਬਤ ਕਰ ਦਿੱਤਾ ਕਿ ਪੰਜਵੇਂ ਨਾਨਕ ਜੀ ਨੇ ਬਚਪਨ ਵਿੱਚ ਹੀ ਬ੍ਰਹਮ ਨੂੰ ਪਛਾਣ ਲਿਆ ਸੀ, ਜਿਸ ਆਧਾਰ ਤੇ ਉਹ ਬਾਣੀ ਵੀ ਲਿਖਣ ਲੱਗ ਪਏ? ਇਹ ਠੀਕ ਹੈ ਕਿ ਘਰ ਦਾ ਮਾਹੌਲ ਗੁਰਮਤ ਅਨੁਸਾਰੀ ਹੋਣ ਕਾਰਨ, ਬੱਚਾ ਸੌਖਾ ਹੀ ਗੁਰਮਤ ਨਾਲ ਜੁੜ ਜਾਂਦਾ ਹੈ। ਪਰ ਜੁੜਨ ਅਤੇ ਪਛਾਨਣ ਵਿੱਚ ਬਹੁਤ ਫਰਕ
ਹੁੰਦਾ ਹੈ, ਬ੍ਰਹਮ ਕੋਈ ਐਸੀ ਚੀਜ਼ ਨਹੀਂ ਹੈ, ਜਿਸ ਨੂੰ ਬਚਪਨ ਵਿੱਚ ਹੀ ਸਮਝਿਆ ਜਾ ਸਕੇ?
ਬ੍ਰਹਮ, ਬ੍ਰਹਮੰਡ ਦਾ ਸੰਖੇਪ ਹੈ, ਜਿਸ ਦਾ ਅਰਥ ਹੈ ਸ੍ਰਿਸ਼ਟੀ ਰਚਨਾ। ਪਰਮਾਤਮਾ ਬ੍ਰਹਮ ਨਹੀਂ ਹੈ, ਪਾਰਬ੍ਰਹਮ ਹੈ, ਬ੍ਰਹਮ ਦੇ ਝਮੇਲਿਆਂ ਤੋਂ ਨਿਰਲੇਪ।
ਪਰ ਇਸ ਵਿੱਚ ਚਰਨਜੀਤ ਸਿੰਘ ਦਾ ਵੀ ਕੋਈ ਦੋਸ਼ ਨਹੀਂ ਹੈ, ਪਰਮਾਤਮਾ ਜਿਸ ਨੂੰ ਜੈਸੀ ਬੁੱਧ ਦਿੰਦਾ ਹੈ, ਉਹ ਵੈਸੀ ਹੀ ਸੋਚ ਸੋਚਦਾ ਹੈ।
ਚਰਨਜੀਤ ਸਿੰਘ ਤਾਂ ਨਾਨਕ ਜੋਤ ਨੂੰ ਹੀ ਨਿਗੂਣਾ ਸਮਝਦੇ ਹਨ। ੭-੪-੨੦੧੦ ਦੇ ਪੱਤਰ ਵਿੱਚ ਉਹ ਲਿਖਦੇ ਹਨ ਕਿ ਨਾਨਕ ਜੋਤ ਦਾ ਗੁਰੂ ਗ੍ਰੰਥ ਸਾਹਿਬ ਵਿੱਚ ਭਗਤਾਂ ਦੀ ਬਾਣੀ ਲਿਖਣ ਦਾ ਮਨੋਰਥ, ਇਹ ਸਾਬਤ ਕਰਨਾ ਸੀ ਕਿ ਮੇਰਾ ਇਕੱਲੇ ਦਾ ਹੀ ਇਹ ਤਜਰਬਾ ਨਹੀਂ ਹੈ, ਮੇਰੇ ਨਾਲ ਹੋਰ ਵੀ ਬਹੁਤ ਸਾਰੇ ਖੜੇ ਹਨ। ਯਾਨੀ ਗੁਰਬਾਣੀ ਦੀ ਸਾਰਥਿਕਤਾ, ਉਸ ਦੀ ਸਚਾਈ ਵਿੱਚ ਨਹੀਂ ਹੈ, ਬਲਕਿ ਉਸ ਨੂੰ ਮੰਨਣ ਵਾਲਿਆਂ ਦੇ ਸਿਰਾਂ ਦੀ ਗਿਣਤੀ ਵਿੱਚ ਹੈ। ਜਿਵੇਂ ਕੋਈ ਵਿਗਿਆਨਕ ਅਪਣੀ ਕਿਸੇ ਖੋਜ ਨੂੰ ਸਹੀ ਸਾਬਤ ਕਰਨ ਲਈ, ਦੂਸਰਿਆਂ ਦੀਆਂ ਥਿਊਰੀਆਂ ਦਾ ਆਸਰਾ ਲੈ ਰਿਹਾ ਹੋਵੇ।
ਅਤੇ ਭੱਟਾਂ ਦੀ ਬਾਣੀ ਆਸਰੇ ਨਾਨਕ ਜੋਤ ਇਹ ਦਰਸਾਉਣਾ ਚਾਹੁੰਦੀ ਹੈ ਕਿ ਸਮਾਜ ਦੇ ਚੋਟੀ ਦੇ ਵਿਦਵਾਨ, ਗੁਰੂ ਦੇ ਫਲਸਫੇ ਨਾਲ ਸਹਿਮਤੀ ਪ੍ਰਗਟ ਕਰਦੇ ਹਨ। ਜਿਸ ਬੰਦੇ ਦੀ ਸੋਚਣੀ ਵਿੱਚ ਹੀ ਇਹ ਭਰਿਆ ਹੋਵੇ ਕਿ ਭੱਟ, ਬ੍ਰਾਹਮਣ ਹੀ ਸਮਾਜ ਵਿਚਲੇ ਚੋਟੀ ਦੇ ਵਿਦਵਾਨ ਹਨ, ਉਨ੍ਹਾਂ ਦੀ ਸਹਿਮਤੀ ਤੋਂ ਬਗੈਰ, ਗੁਰਬਾਣੀ ਦੀ ਮਾਨਤਾ ਘੱਟ ਜਾਣੀ ਸੀ। ਯਾਨੀ ਬਾਣੀ ਵਿਦਵਤਾ ਦੀ ਗੱਲ ਹੈ, ਆਤਮ ਦਰਸ਼ਨ ਦੀ ਨਹੀਂ।
ਅਜਿਹੇ ਬੰਦੇ ਨਾਲ ਤੁਸੀਂ ਵਿਚਾਰ ਚਰਚਾ ਨਹੀਂ ਕਰ ਸਕਦੇ, ਸਿਰਫ ਖਹਿ ਬਾਜੀ ਹੀ ਹੋ ਸਕਦੀ ਹੈ, ਜਿਸ ਤੋਂ ਗੁਰੂ ਸਾਹਿਬ ਸਾਨੂੰ ਮਨ੍ਹਾਂ ਕਰਦੇ ਹਨ। ਤੁਸੀਂ ਇੱਕ ਉਲਝਣ ਸੁਲਝਾਉ ਗੇ, ਉਹ ਮਨਘੜੰਤ ਦੂਸਰੀ ਉਲਝਣ ਖੜੀ ਕਰ ਦੇਵੇਗਾ।
ਚੰਗਾ ਇਹੀ ਹੈ ਕਿ ਅਪਣਾ ਸਮਾ ਖਹਿ ਬਾਜੀ ਵਿੱਚ ਬਰਬਾਦ ਕਰਨ ਤੋਂ ਬਚਾ ਕੇ, ਪੰਥ ਭਲਾਈ ਲਈ ਵਰਤੋ।
ਹਿਤੂ
ਅਮਰ ਜੀਤ ਸਿੰਘ ਚੰਦੀ


(06/05/10)
ਗੁਰਸੇਵਕ ਸਿੰਘ ਧੌਲਾ

ਜੇਕਰ ਸਿੱਖਾਂ ਨੂੰ ਇਨਸਾਫ਼ ਮਿਲਣਾ ਹੀ ਨਹੀਂ ਫਿਰ ਕਿਉਂ ਨਾ ਅਦਾਲਤੀ ਕੇਸ ਵਾਪਿਸ ਹੀ ਲੈ ਲਏ ਜਾਣ?
ਦਿੱਲੀ ਦੀ ਅਦਾਲਤ ਵੱਲੋਂ ਜਗਦੀਸ਼ ਟਾਈਟਲਰ ਨੂੰ ਦੋਸ਼ ਮੁਕਤ ਕਰਾਰ ਦਿੱਤੇ ਜਾਣ ਤੋਂ ਬਾਅਦ ਦਿੱਲੀ ਸਿੱਖ ਕਤਲੇਆਮ ਦੇ ਇੱਕ ਹੋਰ ਵੱਡੇ ਅਪਰਾਧੀ ਸੱਜਣ ਕੁਮਾਰ ਨੇ ਸੀ. ਬੀ. ਆਈ. ਵੱਲੋਂ ਦਰਜ ਮਾਮਲੇ ਨੂੰ ਗੈਰਵਿਧਾਨਕ ਦੱਸਿਆ ਹੈ। ਕਾਂਗਰਸੀ ਆਗੂ ਟਾਈਟਲਰ ਨੂੰ ਦੋਸ਼ ਮੁਕਤ ਕੀਤੇ ਜਾਣ ਤੋਂ ਬਾਅਦ ਸਿੱਖਾਂ ਨੂੰ ਇਹ ਅਹਿਸਾਸ ਹੋਰ ਪੱਕਾ ਹੋ ਗਿਆ ਹੈ ਕਿ ਹੁਣ ਸਿੱਖਾਂ ਸਮੇਤ ਘੱਟ ਗਿਣਤੀਆਂ ਨੂੰ ਭਾਰਤੀ ਅਦਾਲਤਾਂ ਤੋਂ ਇਨਸਾਫ਼ ਦੀ ਉਮੀਦ ਨਹੀਂ ਰੱਖਣੀ ਚਾਹੀਦੀ। ਜਦੋਂ ਭਾਰਤੀ ਸੰਵਿਧਾਨ ਕਿਸੇ ਮਾਮਲੇ ਵਿੱਚ ਫੈਸਲਾ ਕਰਦਾ ਹੈ ਤਾਂ ਗਵਾਹਾਂ ਦੀ ਲੋੜ ਨੂੰ ਮੁੱਖ ਰੱਖ ਕੇ ਫੈਸਲਾ ਕੀਤਾ ਜਾਣਾ ਹੁੰਦਾ ਹੈ। ਦਿੱਲੀ ਸਿੱਖ ਕਤਲੇਆਮ ਵਿੱਚ ਸਰਕਾਰੀ ਰਿਪੋਰਟਾਂ ਅਨੁਸਾਰ ਕੋਈ ਤਿੰਨ ਹਜ਼ਾਰ ਦੇ ਕਰੀਬ ਸਿੱਖਾਂ ਨੂੰ ਕਤਲ ਕੀਤਾ ਗਿਆ ਸੀ ਇਸ ਕਤਲੇਆਮ ਵਿੱਚ ਕਿਸੇ ਵੀ ਪ੍ਰਮੁੱਖ ਆਗੂ ਨੂੰ ਸਜ਼ਾ ਨਾ ਮਿਲਣ ਦਾ ਕਾਰਨ ਅਜੇ ਤੱਕ ਇਹਨਾਂ ਕੇਸਾਂ ਵਿੱਚ ਗਵਾਹਾਂ ਦੀ ਥੋੜ ਦੱਸ ਕੇ ਮਾਮਲਿਆਂ ਨੂੰ ਖਤਮ ਕੀਤਾ ਦੱਸਿਆ ਜਾ ਰਿਹਾ ਹੈ। ਹੁਣ ਜਦੋਂ ਦਿੱਲੀ ਦੀ ਭਾਰਤੀ ਅਦਾਲਤ ਨੇ ਟਾਈਟਲਰ ਮਾਮਲੇ ਵਿੱਚ ਫੈਸਲਾ ਕੀਤਾ ਹੈ ਤਾਂ ਆਪਣੇ ਫੈਸਲੇ ਵਿੱਚ ਐਡੀਸਨਲ ਮੁੱਖ ਮੈਟਰੋਪੋਲੀਟਨ ਮੈਜਿਸਟਰੇਟ ਰਾਕੇਸ਼ ਪੰਡਿਤ ਨੇ ਕਿਹਾ ਕਿ ਇਸ ਕੇਸ ਵਿੱਚ ਮੌਜੂਦਾ ਗਵਾਹ ਜਸਵੀਰ ਸਿੰਘ ਦਾ ਕੋਈ ਅਰਥ ਨਹੀਂ ਅਤੇ ਦੂਸਰੇ ਗਵਾਹ ਸੁਰਿੰਦਰ ਸਿੰਘ ਵੀ ਭਰੋਸੇਯੋਗ ਨਹੀਂ। ਜਿਸ ਜਸਵੀਰ ਸਿੰਘ ਨੇ ਆਪਣੇ ਹਲਫਨਾਮੇ ਵਿੱਚ ਕਿਹਾ ਸੀ ਕਿ ਟਾਈਟਲਰ ਉਸ ਭੀੜ ਦੀ ਅਗਵਾਈ ਕਰ ਰਿਹਾ ਸੀ ਜਿਸ ਭੀੜ ਨੇ ਉਸ ਸਾਹਮਣੇ ਤਿੰਨ ਵਿਅਕਤੀਆਂ ਦਾ ਕਤਲ ਕੀਤਾ ਸੀ। ਇਹਨਾਂ ਹੀ ਨਹੀਂ ਸਗੋਂ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਪੀਪਲਜ਼ ਯੂਨੀਅਨ ਫਾਰ ਡੈਮੋਕਰੈਟਿਕ ਰਾਈਟਸ ਤੇ ਪੀਪਲਜ਼ ਯੂਨੀਅਨ ਫਾਰ ਸਿਵਲ ਲਿਬਰਟੀਜ਼ ਨੇ ਆਪਣੀ ਰਿਪੋਰਟ ਵਿੱਚ ਟਾਈਟਲਰ ਸਮੇਤ ਹੋਰ ਕਾਂਗਰਸੀ ਆਗੂਆਂ ਨੂੰ ਦੋਸ਼ੀ ਕਰਾਰ ਦਿੱਤਾ ਸੀ। ਇੰਨੀਆਂ ਸਪੱਸ਼ਟ ਗਵਾਹੀਆਂ ਅਤੇ ਰਿਪੋਰਟਾਂ ਦੇ ਹੁੰਦਿਆਂ ਦਿੱਲੀ ਦੀ ਸ਼ੈਸਨ ਅਦਾਲਤ ਵੱਲੋਂ ਸੀ. ਬੀ. ਆਈ. ਨੂੰ ਮਾਮਲਾ ਬੰਦ ਕਰਨ ਲਈ ਹੁਕਮ ਕਰਨਾ ਯਕੀਨਨ ਭਾਰਤ ਵਿੱਚ ਸਿੱਖਾਂ ਦੀ ਹਾਲਤ ਨੂੰ ਉਜਾਗਰ ਕਰਦਾ ਹੈ। ਟਾਈਟਲਰ ਅਤੇ ਸੱਜਣ ਕੁਮਾਰ ਮਾਮਲੇ ਵਿੱਚ ਦੇਸ਼ ਵਿਦੇਸ਼ ਦੀਆਂ ਇਨਸਾਫ਼ ਪਸੰਦ ਜਥੇਬੰਦੀਆਂ ਨੇ ਜਿਸ ਤਰ੍ਹਾਂ ਅਦਾਲਤ ਅੱਗੇ ਵਿਉਂਤਬੰਧ ਢੰਗ ਨਾਲ ਮਾਮਲਾ ਰੱਖਿਆ ਸੀ ਇਸ ਤੋਂ ਵੱਧ ਚੰਗਾ ਕੇਸ ਕੋਈ ਹੋਰ ਹੋ ਹੀ ਨਹੀਂ ਸਕਦਾ ਜੇਕਰ ਫਿਰ ਵੀ ਇਨਸਾਫ਼ ਮੰਗਣ ਵਾਲਿਆਂ ਨੂੰ ਨਿਰਾਸ਼ਤਾ ਮਿਲੀ ਹੈ ਤਾਂ ਦੇਸ਼ ਵਿਦੇਸ਼ ਵਿੱਚ ਵਸਦੇ ਸਿੱਖਾਂ ਦੇ ਮਨਾਂ ਵਿੱਚ ਬੇਗਾਨਗੀ ਦੇ ਪੈਦਾ ਹੋਣ ਵਾਲੇ ਅਹਿਸਾਸ ਨੂੰ ਹੋਰ ਬਲ ਮਿਲੇਗਾ।
ਸਿੱਖਾਂ ਵੱਲੋਂ ਪਹਿਲਾਂ ਹੀ ਜੋ ਸੀ. ਬੀ. ਆਈ. ਅਤੇ ਭਾਰਤੀ ਅਦਾਲਤਾਂ ਉਤੇ ਤਰਫਦਾਰੀ ਦੇ ਇਲਜਾਮ ਲਗਾਏ ਜਾ ਰਹੇ ਹਨ ਇਹ ਸਭ ਇਲਜਾਮ ਇਸ ਫੈਸਲੇ ਨੇ ਸੱਚੇ ਕਰ ਦਿੱਤੇ ਹਨ। ਟਾਈਟਲਰ ਮਾਮਲੇ ਨੂੰ ਖਤਮ ਕੀਤੇ ਜਾਣ ਵਾਲੇ ਫੈਸਲੇ ਤੋਂ ਬਾਅਦ ਦਿੱਲੀ ਸਿੱਖ ਕਤਲੇਆਮ ਦੇ ਦੂਸਰੇ ਵੱਡੇ ਦੋਸ਼ੀ ਮੰਨੇ ਜਾਂਦੇ ਸੱਜਣ ਕੁਮਾਰ ਨੇ ਵੀ ਸਾਫ ਕਿਹਾ ਹੈ ਕਿ ਸੀ. ਬੀ. ਆਈ. ਵੱਲੋਂ ਉਸ ਉਪਰ ਦਰਜ ਕੀਤਾ ਗਿਆ ਮਾਮਲਾ ਗੈਰ ਵਿਧਾਨਕ ਹੈ ਕਿਉਂਕਿ ਸੀ. ਬੀ. ਆਈ. ਵੱਲੋਂ 2005 ਵਿੱਚ ਉਸ ਉਤੇ ਦਰਜ ਕੀਤੇ ਜਾਣ ਵਾਲੇ ਮਾਮਲੇ ਸਬੰਧੀ ਅਦਾਲਤ ਤੋਂ ਇਜਾਜ਼ਤ ਨਹੀਂ ਲਈ। ਸੱਜਣ ਕੁਮਾਰ ਦੇ ਵਕੀਲ ਆਈ. ਯੂ. ਖਾਨ ਨੇ ਕਿਹਾ ਹੈ ਕਿ ਸੱਜਣ ਕੁਮਾਰ ਮਾਮਲੇ ਵਿੱਚ ਜਗਦੀਸ਼ ਕੌਰ ਦੀ ਗਵਾਹੀ ਭਰੋਸੇਯੋਗ ਨਹੀਂ (ਦੱਸਣਯੋਗ ਹੈ ਕਿ ਬੀਬੀ ਜਗਦੀਸ਼ ਕੌਰ ਦੇ ਰਿਸ਼ਤੇਦਾਰ ਵੀ ਦਿੱਲੀ ਸਿੱਖ ਕਤਲੇਆਮ ਦੌਰਾਨ ਦੰਗਾਕਾਰੀਆਂ ਦੁਆਰਾ ਮਾਰ ਦਿੱਤੇ ਗਏ ਸਨ) ਸਾਫ ਹੈ ਕਿ ਟਾਈਟਲਰ ਕੇਸ ਤੋਂ ਬਾਅਦ ਹੁਣ ਸੱਜਣ ਕੁਮਾਰ ਨੂੰ ਵੀ ਦੋਸ਼ ਮੁਕਤ ਕੀਤੇ ਜਾਣ ਲਈ ਮਾਹੌਲ ਸਿਰਜਿਆ ਜਾ ਰਿਹਾ ਹੈ। ਹੁਣ ਤਾਂ ਯਕੀਨ ਨਾਲ ਹੀ ਕਿਹਾ ਜਾ ਸਕਦਾ ਹੈ ਕਿ ਦਿੱਲੀ ਕਤਲੇਆਮ ਵਿੱਚ ਹੁਣ ਸਿੱਖਾਂ ਨੂੰ ਇਨਸਾਫ਼ ਮਿਲਣ ਦੀਆਂ ਉਮੀਦਾਂ ਬਹੁਤ ਘਟ ਗਈਆਂ ਹਨ।
ਦਿੱਲੀ ਸਿੱਖ ਕਤਲੇਆਮ ਵਿੱਚ ਜੋ ਦੂਸਰੀ ਗੱਲ ਮਨ ਦੀ ਤਸੱਲੀ ਨੂੰ ਜੜ੍ਹੋਂ ਖਤਮ ਕਰਦੀ ਹੈ ਉਹ ਇਹ ਹੈ ਕਿ ਕੋਈ 26 ਸਾਲ ਦਾ ਲੰਮਾ ਸਮਾਂ ਬੀਤ ਜਾਣ ਦੇ ਬਾਅਦ ਵੀ ਇਨਸਾਫ਼ ਮੰਗਣ ਵਾਲਿਆਂ ਨੂੰ ਇਨਸਾਫ਼ ਨਹੀਂ ਮਿਲ ਸਕਿਆ। ਇਨਸਾਫ਼ ਮੰਗਣ ਲਈ ਸਦੀ ਦਾ ਇੱਕ ਚੌਥਾਈ ਹਿੱਸਾ ਕੋਈ ਥੋੜ੍ਹਾ ਨਹੀਂ ਹੁੰਦਾ। ਇਸ ਸਮੇਂ ਦੌਰਾਨ ਜਿਥੇ ਅਦਾਲਤਾਂ ਤੋਂ ਇਨਸਾਫ਼ ਲੈਣ ਵਾਲੇ ਬਹੁਤ ਸਾਰੇ ਲੋਕ ਫੈਸਲੇ ਦੀ ਉਡੀਕ ਵਿੱਚ ਰੱਬ ਨੂੰ ਪਿਆਰੇ ਹੋ ਗਏ, ਅਨੇਕਾਂ ਗਵਾਹਾਂ ਨੂੰ ਰਾਜਸੀ ਲੋਕ ਖਰੀਦਣ ਜਾਂ ਖੌਫ਼ ਨਾਲ ਮੁਕਰਾਨ ਵਿੱਚ ਕਾਮਯਾਬ ਹੋ ਗਏ, ਉਥੇ ਕਥਿਤ ਦੋਸ਼ੀਆਂ ਵਿਚੋਂ ਮੁੱਖ ਰਾਜਸੀ ਲੋਕ ਅੱਜ ਤੱਕ ਸਤਾ ਦਾ ਸੁੱਖ ਮਾਣ ਰਹੇ ਹਨ।
ਇਸੇ ਤਰ੍ਹਾਂ ਹੀ ‘ਸਿੱਖ ਬਨਾਮ ਅਦਾਲਤਾਂ’ ਕੇਸਾਂ ਵਿੱਚ ਬਾਬਾ ਪਿਆਰਾ ਸਿੰਘ ਭਨਿਆਰਾ, ਝੂਠੇ ਪੁਲਿਸ ਮੁਕਾਬਲੇ ਬਣਾਉਣ ਵਾਲੇ ਅਫਸਰ, ਆਸ਼ੂਤੋਸ਼ ਅਤੇ ਬਾਬਾ ਗੁਰਮੀਤ ਸਿੰਘ ਸਰਸਾ ਡੇਰਾ ਵਿੱਚ ਸਾਫ ਗਵਾਹੀਆਂ ਹੋਣ ਦੇ ਬਾਵਜੂਦ ਵੀ ਸਿੱਖਾਂ ਨੂੰ ਕਾਨੂੰਨੀ ਤੌਰ `ਤੇ ਬਣਦਾ ਇਨਸਾਫ਼ ਨਹੀਂ ਮਿਲ ਸਕਿਆ, ਇਥੋਂ ਤੱਕ ਕਿ ਬਹੁਤ ਹੀ ਸੰਗੀਨ ਅਪਰਾਧਿਕ ਮਾਮਲਿਆਂ ਵਿੱਚ ਸਿੱਖ ਕੌਮ ਦੇ ਦੋਸ਼ੀਆਂ ਦੀਆਂ ਗ੍ਰਿਫਤਾਰੀਆਂ ਵੀ ਨਹੀਂ ਹੋ ਸਕੀਆਂ। ਕੀ ਹੁਣ ਸਿੱਖਾਂ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਜੇਕਰ ਭਾਰਤੀ ਅਦਾਲਤਾਂ ਨੇ ਸਿੱਖਾਂ ਨੂੰ ਇਨਸਾਫ਼ ਹੀ ਨਹੀਂ ਦੇਣਾ ਤਾਂ ਉਹਨਾਂ ਨੂੰ ਅਦਾਲਤਾਂ ਵਿੱਚ ਕੇਸ ਪਾਉਣ ਦਾ ਕੀ ਲਾਭ ਮਿਲੇਗਾ? ਕੀ ਇਹ ਸੱਚ ਨਹੀਂ ਕਿ ਜਦ ਭਾਰਤੀ ਅਦਾਲਤਾਂ ਵੱਲੋਂ ਸਿੱਖਾਂ ਨਾਲ ਹੋਈ ਬੇਇਨਸਾਫ਼ੀ ਦਾ ਸੱਚ ਸਾਹਮਣੇ ਲਿਆਉਣ ਦੀ ਥਾਂ ਸਗੋਂ ਸਿੱਖਾਂ ਦੇ ਖਿਲਾਫ਼ ਹੀ ਫੈਸਲਾ ਦਿੱਤਾ ਜਾਂਦਾ ਹੈ ਤਾਂ ਸੱਚੇ ਹੁੰਦੇ ਹੋਇਆਂ ਵੀ ਸਿੱਖਾਂ ਦਾ ਅਕਸ ਦੁਨੀਆਂ ਭਰ ਵਿੱਚ ਖਰਾਬ ਹੋ ਜਾਂਦਾ ਹੈ। ਸਿੱਖ ਸਮੱਸਿਆਵਾਂ ਨੂੰ ਦੁਨੀਆਂ ਭਰ ਵਿੱਚ ਵਿਚਾਰਨ ਬਾਰੇ ਗੈਰ ਸਿੱਖ ਲੋਕਾਂ ਦੇ ਮਨ ਵਿੱਚ ਇਹ ਗੱਲ ਪੈਦਾ ਨਹੀਂ ਹੁੰਦੀ ਹੋਵੇਗੀ ਕਿ ਸਿੱਖਾਂ ਵੱਲੋਂ ਉਠਾਏ ਜਾਂਦੇ ਮਸਲਿਆਂ ਵਿੱਚ ਜਦੋਂ ਫੈਸਲੇ ਸਿੱਖਾਂ ਦੇ ਹੀ ਉਲਟ ਹੋ ਰਹੇ ਹਨ ਤਾਂ ਇਸ ਲਈ ਸਿੱਖ ਹੀ ਕਸੂਰਦਾਰ ਹੋਣਗੇ? ਜੇਕਰ ਬੇਕਸੂਰ ਹੁੰਦਿਆਂ ਹੋਇਆਂ ਵੀ ਸਿੱਖਾਂ ਦਾ ਅਕਸ ਹੀ ਦੁਨੀਆਂ ਭਰ ਵਿੱਚ ਖਰਾਬ ਕੀਤਾ ਜਾ ਰਿਹਾ ਹੈ ਤਾਂ ਕੀ ਸਿੱਖਾਂ ਨੂੰ ਅਦਾਲਤਾਂ ਵਿੱਚ ਚੱਲ ਰਹੇ ਮੌਜੂਦਾ ਕੇਸ ਵਾਪਸ ਨਹੀਂ ਲੈ ਲੈਣੇ ਚਾਹੀਦੇ?
ਇਹ ਗੱਲ ਤਾਂ ਪੱਕੀ ਹੈ ਕਿ ਇਨਸਾਫ਼ ਤਾਂ ਸਾਨੂੰ ਉਂਝ ਵੀ ਮਿਲਣਾ ਹੀ ਨਹੀਂ ਫਿਰ ਕਿਉਂ ਨਾ ਅਦਾਲਤਾਂ ਵਿੱਚ ਸਿੱਖਾਂ ਲਈ ਇਨਸਾਫ਼ ਮੰਗਣ ਵਾਲੇ ਕੇਸ ਵਾਪਸ ਲੈ ਲਏ ਜਾਣ? ਇਸ ਤਰ੍ਹਾਂ ਕਰਨ ਨਾਲ ਦੁਨੀਆਂ ਭਰ ਵਿੱਚ ਸਿੱਖ ਇਹ ਸੰਦੇਸ਼ ਪਹੁੰਚਾਉਣ ਵਿੱਚ ਵੀ ਕਾਮਯਾਬ ਹੋ ਜਾਣਗੇ ਕਿ ਭਾਰਤੀ ਅਦਾਲਤਾਂ `ਤੇ ਸਿੱਖਾਂ ਨੂੰ ਹੁਣ ਬਹੁਤਾ ਭਰੋਸਾ ਨਹੀਂ ਰਿਹਾ, ਇਸ ਲਈ ਸਿੱਖਾਂ ਨੇ ਇਹ ਕੇਸ ਵਾਪਸ ਲਏ ਹਨ। ਦੂਸਰਾ ਅਸੀਂ ਬਹੁਤ ਖੱਜਲ ਖੁਆਰ ਹੋਣ ਤੋਂ ਬਾਅਦ ਵੀ ਸਿੱਖਾਂ ਨੂੰ ਦੇਸ਼-ਪ੍ਰਦੇਸ਼ ਵਿੱਚ ਮਿਲਣ ਵਾਲੀ ਅਣਚਾਹੀ ਬਦਨਾਮੀ ਹੋਣ ਤੋਂ ਬਚਾ ਸਕਾਂਗੇ।
-ਗੁਰਸੇਵਕ ਸਿੰਘ ਧੌਲਾ
ਮੋ. 94632-16267


(06/05/10)
ਡਾ ਗੁਰਮੀਤ ਸਿੰਘ ਬਰਸਾਲ

ਅਜੋਕਾ ਸਿਖਿਆਰਥੀ
ਸਿੱਖ ਉਦੋਂ ਸਿਖਿਆਰਥੀ ਨਹੀਂ ਰਹਿੰਦਾ
ਦਾਅਵਾ ਸੂਝ ਦਾ ਜਦੋਂ ਜਿਤਲਾਂਵਦਾ ਏ।
ਅੱਖਰ ਕਾਗਜ ਤੇ ਸਾਥ ਜੇ ਨਾ ਦੇਵਣ
ਗੁਹਜ-ਗਿਆਨ ਦਾ ਹੋਕਾ ਲਗਵਾਂਵਦਾ ਏ।
ਡੇਰੇ ਆਪਦੇ ਦਾ ਕਹਿਕੇ ਨਾਮ ਵੱਡਾ
ਚਰਚਾ ਖਾਤਿਰ ਹੀ ਚਰਚਾ ਵਿੱਚ ਆਈ ਜਾਵੇ
ਸਿੱਖਣਾ ਆਪਣੇ ਪ੍ਰੋਫੈਸਰ ਤੋਂ ਇੱਕ ਪਾਸੇ
ਉਲਟਾ ਉਸੇ ਨੂੰ ਅੱਜ ਸਿਖਾਂਵਦਾ ਏ।।
ਡਾ ਗੁਰਮੀਤ ਸਿੰਘ ਬਰਸਾਲ
(408) 209-7072


(06/05/10)
ਗਿਆਨੀ ਸੰਤੋਖ ਸਿੰਘ

ਹਾ! ਹਾ! ! ਹਾ! ! ! ਸ. ਮੱਖਣ ਸਿੰਘ ਜੀ!
ਤੁਸੀਂ ਸਭ ਕੁੱਝ ਜਾਣਦੇ ਹੋਏ ਵੀ ਮੈਥੋਂ ਆਸ ਰੱਖਦੇ ਹੋ ਕਿ ਮੈ ਆਪਣੀ ਆਦਤ ਵਿੱਚ ਸੁਧਾਰ ਕਰ ਲਵਾਂ! ਇਹ ਕਿਵੇਂ ਸਕਦਾ ਹੈ ਜੋ ਕੁੱਝ ਮੈ ਪਿਛਲੇ 68 ਸਾਲਾਂ ਵਿੱਚ ਸੰਚਦਾ ਆ ਰਿਹਾ ਹਾਂ, ਉਹ ਹੁਣ ਤਿਆਗ ਦੇਵਾਂ ਤਾਂ ਮੇਰੇ ਪਾਸ ਬਾਕੀ ਕੀ ਬਚਿਆ!
ਵਾਰਸ ਸ਼ਾਹ ਨਾ ਵਾਦੀਆਂ ਜਾਂਦੀਆਂ ਨੇ
ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ।
ਇਸ ਪ੍ਰਥਾਇ ਬਾਣੀ ਵੀ ਫੁਰਮਾਉਂਦੀ ਹੈ:
ਮੁੰਢੈ ਦੀ ਖਸਲਤਿ ਨ ਗਈਆ ਅੰਧੇ ਕੰਧੀ ਪਾਹਿ॥
ਤੁਹਾਡੀ ਹਿੰਮਤ ਅਤੇ ਗੁੱਸਾ ਨਾ ਕਰਨ ਵਾਲੀ ਸਹਿਣਸ਼ੀਲਤਾ ਦਾ ਮੈ ਸਦਾ ਹੀ ਪ੍ਰਸੰਸਕ ਹਾਂ ਅਤੇ ਉਮੀਦ ਹੈ ਰਹਾਂਗਾ ਵੀ।
ਹੈ ਤਾਂ ਇਹ ਹਿਮਾਕਤ ਹੀ ਤੁਹਾਨੂੰ ਸਲਾਹ ਦੇਣ ਵਾਲੀ ਪਰ ਜੇਕਰ ਕੁੱਝ ਹੱਸਣ ਦਾ ਵੀ ਕਦੀ ਕਦੀ ਯਤਨ ਕਰ ਲਿਆ ਕਰੋ ਤਾਂ ਸ਼ਾਇਦ ਸੇਹਤ ਲਈ ਚੰਗਾ ਹੀ ਰਹੇ! ਹਾਸਾ ਛੂਤ ਦੀ ਬੀਮਾਰੀ ਹੈ। ਇੱਕ ਹੱਸੇ ਤਾਂ ਦੂਜੇ ਨੂੰ ਵੀ ਲੱਗ ਜਾਂਦਾ ਹੈ।
ਇਸ ਖੇਚਲ਼ ਦਾ ਧੰਨਵਾਦ ਕਰਨ ਲਈ ਮੇਰੇ ਪਾਸ ਸ਼ਬਦਾਂ ਦੀ ਥੁੜ ਹੈ।
ਮੇਰਾ ਇੱਕ ਲੇਖ ‘ਅਰਦਾਸ’ ਸਿਖ ਮਾਰਗ ਉਪਰ ਛਪਿਆ ਹੋਇਆ ਹੈ ਪਰ ਮੇਰੇ ਪਾਸੋਂ ਕਿਤੇ ਗਵਾਚ ਗਿਆ ਹੈ, ਲਭਦਾ ਨਹੀ। ਕਾਹਲੀ ਦੀ ਆਦਤ ਕਰਕੇ ਉਹ ਮੈ ਸਿੱਖ ਮਾਰਗ ਤੋਂ ਉਤਾਰ ਨਹੀ ਸਕਦਾ। ਜਦੋਂ ਅਜਿਹਾ ਕਰਨ ਦਾ ਯਤਨ ਕਰਦਾ ਹਾਂ ਤਾਂ ਸਕਰੀਨ ਉਪਰ ਅੱਖਰਾਂ ਦੀ ਬਜਾਇ ਡੱਬੀਆਂ ਜਿਹੀਆਂ ਆ ਜਾਂਦੀਆਂ ਹਨ।
ਜਦੋਂ ਕਿਤੇ ਸਮਾ ਮਿਲ਼ੇ ਤਾਂ ਮੈਨੂੰ ਭੇਜਣ ਦੀ ਏਸੇ ਤਰ੍ਹਾ ਹੀ ਖੇਚਲ਼ ਕਰਨੀ ਜੀ। ਅਗਾਊਂ ਧੰਨਵਾਦ।
ਸ਼ੁਭਚਿੰਤਕ
ਸੰਤੋਖ ਸਿੰਘ
ਪਿੱਛੋਂ ਸੁਝੀ:
ਜੇਕਰ ਇਹ ਪੱਤਰ ਸਿੱਖ ਮਾਰਗ ਤੇ ਪਾਉਣਾ ਠੀਕ ਸਮਝੋ ਤਾਂ ਮੈਨੂੰ ਖ਼ੁਸ਼ੀ ਹੋਵੇਗੀ

*************************************************
ਗਿਆਨੀ ਸੰਤੋਖ ਸਿੰਘ ਜੀ,
ਮੇਰਾ ਨਹੀਂ ਖਿਆਲ ਕਿ ਤੁਹਾਡੀ ਕਾਹਲੀ ਵਾਲੀ ਆਦਤ ਦਾ ਕੋਈ ਸੁਧਾਰ ਹੋ ਸਕੇਗਾ। ਜੋ ਮੈਂ ਲਿਖਿਆ ਸੀ ਉਹ ਤੁਸੀਂ ਬਿੱਲਕੁੱਲ ਧਿਆਨ ਨਾਲ ਨਹੀਂ ਪੜ੍ਹਿਆ। ਹੁਣ ਮੈਂ ਤੁਹਾਡਾ ਹਿੰਦੀ ਵਾਲਾ ਸਿੱਧਾ ਲਿੰਕ ਹੇਠਾਂ ਪਾ ਰਿਹਾ ਹਾਂ ਉਸ ਨੂੰ ਕਲਿਕ ਕਰ ਲੈਣਾ।
ਮੱਖਣ ਸਿੰਘ ਪੁਰੇਵਾਲ।

http://hi.girgit.chitthajagat.in/www.sikhmarg.com/article-g-santokh.html


(05/05/10)
ਇੰਦਰ ਜੀਤ ਸਿੰਘ ਕਾਨਪੁਰ

ਪੰਥ ਦਰਦੀਓ! “ਕਾਲਕਾ” ਦੇ ਪੁਜਾਰੀਆਂ ਕੋਲੋਂ “ਗੁਰੂ ਗ੍ਰੰਥ” ਦੇ ਸਨਮਾਨ ਨੂੰ ਬਚਾ ਲਵੋ-ਇਕ ਹਲੂੰਣਾ!

ਪੰਥ ਦਰਦੀਓ। ਆਪਸੀ ਮੱਤਭੇਦਾਂ ਨੂੰ ਭੁਲਾ ਕੇ, ਹੁਣ ਫੌਰਨ ਇੱਕ ਜੁਟ ਹੋ ਕੇ “ਕਾਲਕਾ ਗ੍ਰੰਥ” ਨੂੰ ਗੁਰੁ ਗ੍ਰੰਥ ਸਾਹਿਬ ਦਾ ਇੱਕ ਅੰਗ ਕਹਿਨ ਵਾਲੇ ਤੇ ਲਿਫਾਫੇ ਵਿਚੋਂ ਨਿਕਲੇ “ਦਸਮ ਗ੍ਰੰਥੀਏ” ਗੁਰਬਚਨ ਸਿੰਘ ਤੋ ਸਿੱਖ ਜਗਤ ਦੇ ਸਰਵਉਚ ਅਤੇ ਮੁਕੱਦਸ ਅਦਾਰੇ ਅਕਾਲ ਤੱਖਤ ਨੂੰ ਜਿਨੀ ਜਲਦੀ ਹੋ ਸਕੇ, ਆਜਾਦ ਕਰਵਾਉਨ ਦੀ ਮੁਹਿਮ ਸ਼ੁਰੂ ਕਰ ਦਿਉ। ਗੁਰਬਚਨ ਸਿੰਘ ਦੀ ਇਸ ਸਪੀਚ ਨੂੰ ਹੇਠ ਦਿਤੇ ਲਿੰਕ ਤੇ ਸੁਨੋ ਤੇ ਆਪ ਫੈਸਲਾ ਕਰੋ ਕੇ ਇਹ “ਦਸਮ ਗ੍ਰੰਥੀਆ”, ਸਿੱਖ ਪੰਥ ਤੇ ਗੁਰੁ ਗ੍ਰੰਥ ਸਾਹਿਬ ਦੇ ਸਿਧਾਂਤਾ ਨੂੰ ਢੈ ਢੇਰੀ ਕਰਨ ਲਈ ਕਿਨਾਂ ਖਤਰਨਾਕ ਸਾਬਿਤ ਹੋ ਸਕਦਾ ਹੈ।

http://www.youtube.com/watch?v=YWlmFtkn1Qk

ਜੇ ਅਸੀ ਹੱਲੀ ਵੀ “ਕਾਲਕਾ ਪੰਥ” ਤੋ ਛੇਕੇ ਜਾਨ ਦੀ ਕਾਰਵਾਹੀ ਤੋ ਡਰ ਕੇ ਆਪੋ ਆਪਣੇ ਘਰਾਂ ਵਿੱਚ ਵੜੇ ਰਹੇ ਅਤੇ ਇਸ ਦੀਆਂ ਪੰਥ ਵਿਰੋਧੀ ਕਾਰ ਗੁਜਾਰੀਆਂ ਨੂੰ ਨੱਥ ਨਾ ਪਾਈ ਤਾਂ ਉਹ ਦਿਨ ਦੂਰ ਨਹੀ ਜਦੋਂ ਇਸ “ਦਸਮ ਗ੍ਰੰਥੀਏ” ਨੇ ਨਾਨਕ ਸ਼ਾਹੀ ਕੈਲੰਡਰ ਵਾਂਗ ਪੰਥ ਪ੍ਰਵਾਣਤ “ਸਿੱਖ ਰਹਿਤ ਮਰਿਯਾਦਾ” ਦੇ “ਕੀਰਤਨ ਸਿਰਲੇਖ” ਨੂੰ ਵਿਕ੍ਰਤ ਕਰਨ ਵਿੱਚ ਇੱਕ ਮਿਨਟ ਨਹੀ ਲਾਂਣਾ। ਨਾਨਕ ਸ਼ਾਹੀ ਕੈਲੰਡਰ ਦਾ ਕਤਲ ਕਰਨ ਵੇਲੇ ਪੰਥ ਦਰਦੀਆਂ ਨੇ ਕੀ ਕਰ ਲਿਆ? ਸਿੱਖ ਰਹਿਤ ਮਰਿਯਾਦਾ ਨੂੰ ਵਿਕ੍ਰਤ ਕਰ ਦਿਤਾ ਗਿਆ ਤਾਂ ਤੁਸਾਂ ਕੀ ਕਰ ਲੈਣਾ ਹੈ? ਇਹ ਗੱਲ ਇਹ “ਕਾਲਕਾ ਪੰਥੀ”, ਤੇ ਇਨਾਂ ਦਾ “ਆਕਾ” ਚੰਗੀ ਤਰਾਂ ਜਾਣਦਾ ਹੈ।

ਸਮੁਚੇ ਸਿੱਖ ਪੰਥ ਨੂੰ ਦਾਸ ਦੀ ਇਹ “ਚੇਤਾਵਨੀ” ਅਤੇ “ਹਲੂਣਾ” ਹੈ ਕੇ ਪੰਥ ਨੂੰ ਅਗਲਾ ਸਭ ਤੋ ਵਡਾ ਖਤਰਾ ਇਨਾਂ “ਦਸਮ ਗ੍ਰੰਥੀਆਂ” ਅਤੇ ਆਰ. ਐਸ. ਐਸ ਦੇ ਟੁਕੱੜਬੋਚ ਅਸਾਧ ਲਾਂਣੇਂ ਕੋਲੋਂ, ਸਿੱਖ ਰਹਿਤ ਮਰਿਯਾਦਾ ਦੇ ਕੀਰਤਨ ਸਿਰਲੇਖਨੁੰ ਹੈ। ਇਹ ਅਪਣੇ “ਆਕਾ” ਦੀ ਪ੍ਰੀ ਪਲਾਂਨਿੰਗ ਅਨੁਸਾਰ (ਜੋ ਆਰ. ਐਸ. ਐਸ ਦਾ ਅਗਲਾ ਅਜੇਂਡਾ ਹੈ) ਸਿੱਖ ਰਹਿਤ ਮਰਿਆਦਾ ਦੇ “ਕੀਰਤਨ ਸਿਰਲੇਖ” ਵਿੱਚ ਭਾਈ ਗੁਰਦਾਸ ਅਤੇ ਨੰਦ ਲਾਲ ਜੀ ਦੀ ਬਾਣੀ ਦੇ ਨਾਲ ਨਾਲ ਦਸਮ ਗ੍ਰੰਥ ਦੀ ਬਾਣੀ ਨੂੰ ਦਰਜ ਕਰਨ ਦਾ ਪੂਰਾ ਪ੍ਰੋਗ੍ਰਾਮ ਬਣਾ ਚੁਕੇ ਹਨ। ਦਰਬਾਰ ਸਾਹਿਬ ਦੇ ਰਾਗੀਆਂ ਨੂੰ ਦਸਮ ਗ੍ਰੰਥ ਦੀ ਬਾਣੀ ਪੜਨ ਦਾ ਤਾਜਾ ਨਿਰਦੇਸ਼, ਇਸ “ਕੋਝੀ ਚਾਲ” ਦੀ ਪਹਿਲੀ ਕੜੀ ਹੈ।

ਖਾਲਸਾ ਜੀ ਜਾਗੋ! ਖਤਰੇ ਦਾ ਸਾਇਰਨ ਵੱਜ ਚੁਕਾ ਹੈ। ਪੰਥ ਵਿਰੋਧੀ ਸ਼ਕਤੀਆਂ ਇੱਕ ਜੁਟ ਤੇ ਜਬਰ ਹਨ। ਆਪਸੀ ਧੜੇ ਬੰਦਿਆਂ ਤੇ ਹਉਮੇ ਨੇ ਸਾਨੂੰ ਜਮੀਨ ਤੇ ਲਿਆ ਕੇ ਖੜਾ ਕਰ ਦਿਤਾ ਹੈ। ਖਾਲਸਾ ਪੰਥ ਦੇ ਪਹਿਰੇਦਾਰੋ! ਤੁਸੀ ਅਪਨੀ ਤਾਕਤ ਨੂੰ ਕਿਤੇ ਘੱਟ ਨਾਂ ਆਖੋ ਤੁਸੀ ਉਨਾਂ ਨਾਲੋਂ ਕਿਧਰੇ ਵੀ ਕਮਜੋਰ ਨਹੀ ਹੋ। ਤੁਹਾਡੇ ਨਾਲ “ਸਿੱਖ ਸਿਧਾਂਤਾ” ਤੇ ਸੱਚੇ “ਸ਼ਬਦ ਗੁਰੁ” ਦੀ ਰਹਿਨੁਮਾਈ ਦੀ ਤਾਕਤ ਹੈ। ਸਾਡੇ ਵਿੱਚ ਕਮੀ ਹੈ ਤੇ ਸਿਰਫ ਇੱਕ ਕਮੀ ਹੈ, ਕੇ ਅਸੀ ਖਿਲਰੇ ਹੋਏ ਹਾਂ। ਇਨਾਂ ਦਾ ਮੁਕਾਬਲਾ ਕਰਨ ਲਈ ਇਕਤਰ ਨਹੀ ਹਾਂ। ਅਸੀ ਨਾਂ ਤੇ ਕਿਸੇ ਦੇ ਪਿਛੇ ਲਗਣਾ ਚਾਉਦੇ ਹਾਂ, ਤੇ ਨਾ ਹੀ ਕਿਸੇ ਨੂੰ ਅਗੇ ਲਗਣ ਦੇਂਦੇ ਹਾਂ। ਕਦੀ ਵੀ ਇੱਕ ਮਨੁਖ ਦੀ ਸੋਚ ਮੁਕੰਮਲ ਤੋਰ ਤੇ ਕਿਸੇ ਦੂਜੇ ਮਨੁਖ ਨਾਲ ਮੇਲ ਨਹੀ ਖਾ ਸਕਦੀ। ਵਿਚਾਰਾਂ ਦਾ ਮੁਤਫਰਕ ਹੋਣਾ ਇਸ ਗਲ ਦਾ ਸੰਕੇਤ ਨਹੀ ਹੈ ਕੇ ਉਹ ਬੰਦਾ ਕੰਮ ਦਾ ਨਹੀ। ਸੋਚਨਾ ਇਹ ਚਾਹੀਦਾ ਹੈ ਕੇ ਸਾਰਿਆਂ ਦਾ “ਟੀਚਾ” ਇੱਕ ਹੈ ਕੇ ਨਹੀ। ਉਸ “ਟੀਚੇ” ਦੀ ਪ੍ਰਾਪਤੀ ਲਈ ਉਸ ਨੇ ਕਿਨਾਂ ਕੰਮ ਕੀਤਾ ਹੈ।

ਦਾਸ ਜਦੋਂ “ਗੁਰੂ ਗ੍ਰੰਥ ਦੇ ਖਾਲਸਾ ਪੰਥ” ਦੇ ਕਮਾਂਡਰਾਂ ਦੀ ਇੱਕ ਕਤਾਰ ਅਪਨੇ ਖਿਆਲਾਂ ਵਿੱਚ ਬਣਾਉਣ ਦੀ ਕੋਸ਼ਿਸ਼ ਕਰਦਾ ਹੈ, ਤੇ ਇੱਕ ਬਹੁਤ ਵਡੀ ਫੌਜ ਖੜੀ ਦਿਸਦੀ ਹੈ। ਦਾਸ ਆਪਨੇ ਗੁਰੂ ਦੇ ਸ਼ੁਕਰਾਨੇ ਵਿੱਚ ਮੱਥਾ ਝੁਕਾ ਕੇ ਅਰਦਾਸ ਕਰਦਾ ਹੈ ਕੇ, ਹੇ ਸਚੇ ਪਾਤਸ਼ਾਹ! ਜੇ ਤੂੰ ਰਹਿਮਤ ਕਰੇ ਤੇ ਗੁਰੁ ਗ੍ਰੰਥ ਦੇ ਪੰਥ ਦੇ ਇਹ ਸਾਰੇ ਕਮਾਂਡਰ ਆਪਸੀ ਮਤਭੇਦਾਂ ਨੂੰ ਭੁਲਾ ਕੇ ਇੱਕ ਛਤ ਥੱਲੇ ਆ ਜਾਣ ਤੇ ਅਸੀ ਤੇਰੀ ਕਿਰਪਾ ਨਾਲ ਇਸ ਕੂੜ ਗ੍ਰੰਥਦੀ ਮੰਜੀ ਨੂੰ ਤੇਰੇ “ਸਿੰਘਾਸਨ” ਦੇ ਨਾਲੋ ਇੱਕ ਦਿਨ ਵਿੱਚ ਹਟਾ ਸੁਟੀਏ।

ਕੀ ਤੁਸੀ ਵੀ ਕਦੀ “ਗੁਰੂ ਗੰਥ” ਦੇ ਪੰਥ ਦੀ ਫੌਜ ਦੇ ਤੈਯਾਰ ਬਰ ਤੈਯਾਰ “ਜੋਧਿਆਂ” ਦੀਆਂ ਕਤਾਰਾਂ ਬਨਾਣ ਦੀ ਕੋਸ਼ਿਸ਼ ਕੀਤੀ ਹੈ? ਆਉ ਜਰਾ ਝਾਤ ਮਾਰੀਏ! ਇਥੇ ਦਾਸ ਜੋ ਇਸ ਫੋਜ ਦੀ ਪਹਿਲੀ ਕਤਾਰ ਬਨਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਉਸ ਵਿੱਚ ਅੱਗੇ ਪਿਛੇ ਲਿਖੇ ਨਾਵਾਂ ਨਾਲ ਜਾਂ ਕਿਸੇ ਰਹਿ ਗਏ ਨਾਮ ਨਾਲ ਕੋਈ ਇਹ ਸੰਕੇਤ ਨਹੀ ਹੈ ਕੇ ਕੋਈ ਕਿਸੇ ਤੋਂ ਘੱਟ ਜਾ ਵੱਧ ਹੈ। ਦਾਸ ਇਸੇ ਕਰਕੇ ਇਨਾਂ ਜੋਧਿਆਂ ਦੇ ਨਾਮ ਅਗੇ ਪਿਛੇ ਲਿਖ ਰਿਹਾ ਹੈ। ਹੋ ਸਕਦਾ ਹੈ ਅਸੀ ਇਨਾਂ ਵਿਚੋਂ ਇੱਕ ਦੂਜੇ ਦੀ ਕਈ ਵਾਰ ਅਲੋਚਨਾਂ ਵੀ ਕਰ ਚੁਕੇ ਹੋਵੀਏ। ਕੋਈ ਕਿਸੇ ਇੱਕ ਨੂੰ ਪਸੰਦ ਨਾਂ ਵੀ ਕਰਦਾ ਹੋਵੇ। ਲੇਕਿਨ “ਟੀਚਾ” ਸਭ ਦਾ ਇੱਕ ਹੈ। ਮਕਸਦ ਸਬ ਦਾ ਇੱਕ ਹੈ। ਇਹੋ ਜਹਿਆਂ ਸੈਂਕੜੇ ਬਟਾਲੀਅਨਾਂ “ਗੁਰੁ ਗ੍ਰੰਥ ਦੇ ਖਾਲਸਾ ਪੰਥ” ਦੀਆਂ ਮੋਜੂਦ ਹਨ, ਲੋੜ ਹੈ ਉਨਾਂ ਦੇ ਇੱਕ ਜੁੱਟ ਹੋਣ ਦੀ। ਫੌਜ ਵਿੱਚ ਵਖ ਵਖ ਥਾਂਵਾਂ ਅਤੇ ਵੀਚਾਰਾਂ ਦੇ ਫੋਜੀ ਹੁੰਦੇ ਹਨ ਲੇਕਿਨ ਉਨਾਂ ਦਾ “ਮਕਸਦ” ਜਾਂ “ਟੀਚਾ” ਉਸ ਵੇਲੇ ਕੇਵਲ ਤੇ ਕੇਵਲ ਉਸ ਯੁਧ ਨੂੰ ਜਿਤਨਾਂ ਹੁੰਦਾ ਹੈ। ਅਪਨੀ ਕੋੰਮ ਨੂੰ ਦੁਸ਼ਮਣ ਕੋਲੋਂ ਬਚਾਨਾ ਹੁੰਦਾ ਹੈ।

ਸ. ਕਿਰਪਾਲ ਸਿੰਘ, ਬਠਿੰਡਾ। ਭਾਈ ਅਵਤਾਰ ਸਿੰਘ ਜੀ ਮਿਸ਼ਨਰੀ। ਸ਼. ਅਮਰੀਕ ਸਿੰਘ ਧੌਲ। ਸ. ਸਰਜੀਤ ਸਿੰਘ ਸੰਧੂ, ਯੂ. ਐਸ. ਏ. । ਇੱਕ ਵਾਕ ਸਿੰਘ ਪੱਟੀ। ਸ. ਸਰਵਜੀਤ ਸਿੰਘ (ਆੰਨਦਪੁਰ ਤੇ ਉਸ ਦਾ ਰਾਜਾ)। ਸ. ਰਵਿੰਦਰ ਸਿੰਘ ਪਿੰਜੌਰ। ਸਰਬਜੀਤ ਸਿੰਘ, ਇੰਡੀਆ ਅਵੇਅਰਨੇਸ। ਡਾ. ਗੁਰਮੁਖ ਸਿੰਘ, ਨਵੀ ਦਿਲੀ। ਸ. ਗੁਰਬਖਸ਼ ਸਿੰਘ ਕਾਲਾ ਅਫਗਾਨਾ। ਸ. ਇੰਦਰ ਸਿੰਘ ਘੱਗਾ। ਸ. ਜਗਤਾਰ ਸਿੰਘ ਜੀ ਜਾਚਕ। ਸ. ਗੁਰਚਰਣ ਸਿੰਘ ਜੀ ਜੀਉਣਵਾਲਾ, ਬਰੈਂਪਟਨ। ਸ. ਮੱਖਣ ਸਿੰਘ ਜੀ (ਸਿੱਖ ਮਾਰਗ. ਕਾਮ)। ਪ੍ਰੋਫੈਸਰ ਦਰਸ਼ਨ ਸਿੰਘ ਜੀ ਖਾਲਸਾ। ਪ੍ਰੋਫੈਸਰ ਸਰਬਜੀਤ ਸਿੰਘ ਜੀ ਧੂੰਦਾ। ਪ੍ਰੋਫੈਸਰ ਹਰਜਿੰਦਰ ਸਿੰਘ ਜੀ ਸੰਭਰਾ। ਪ੍ਰਿੰਸੀਪਲ, ਗਿਆਨੀ ਸੁਰਜੀਤ ਸਿੰਘ ਜੀ ਮਿਸ਼ਨਰੀ। ਟਾਈਗਰ ਗਰੁਪ, ਯੂ. ਕੇ ਦੇ ਸਾਰੇ ਵੀਰ। ਸ. ਉਪਕਾਰ ਸਿੰਘ ਜੀ, ਫਰੀਦਾਬਾਦ। ਬੀਬੀ ਹਰਬੰਸ ਕੌਰ, ਫਰੀਦਾਬਾਦ। ਢਾਡੀ ਜੱਥਾ ਭਾਈ ਸਰੂਪ ਸਿੰਘ ਜੀ ਕਲਿਆਂਣਾ। ਤੱਤ ਗੁਰਮਤਿ ਪਰਿਵਾਰ ਦੇ ਸਾਰੇ ਵੀਰ। ਇੰਡੀਆ ਅਵੇਅਰਨੇਸ ਵਾਲੇ ਵੀਰ। ਸ. ਜਸਜੀਤ ਸਿੰਘ ਟੋਨੀ. ਅਕਾਲੀ ਦਲ ਯੂ. ਕੇ ਤੇ ਉਨਾਂ ਦੇ ਸਾਥੀ। ਭਾਈ ਸਾਹਿਬ ਪੰਥ ਪ੍ਰੀਤ ਸਿੰਘ। ਸ. ਦਲਬੀਰ ਸਿੰਘ ਜੀ ਐਮ. ਐਸ. ਸੀ। ਸ. ਜੋਗਿੰਦਰ ਸਿੰਘ (ਸਪੋਕਸਮੈਨ)। ਗਿਅਨੀ ਕੇਵਲ ਸਿੰਘ ਜੀ। ਗਿਆਨੀ ਤਰਸੇਮ ਸਿੰਘ ਜੀ. ਚੇਯਰਮੇਨ, ਦਿ. . ਸਿ. ਗੁ. ਪ੍ਰ. ਕ. । ਸ. ਦਲਬੀਰ ਸਿੰਘ, ਕਲਕੱਤਾ ਵਾਲੇ ਤੇ ਉਨਾਂ ਦੇ ਸਾਥੀ। ਡਾ. ਸੰਗਤ ਸਿੰਘ ਜੀ। ਸ੍ਰੋਮਣੀ ਅਕਾਲੀ ਦੱਲ, ਪੰਚ ਪ੍ਰਧਾਨੀ ਦੇ ਸਾਰੇ ਵੀਰ। ਗੁਰਮੀਤ ਸਿੰਘ ਕਾਦਿਆਨੀ। ਸਿੰਘ ਸਭਾ ਕਨੈਡਾ. ਕਾਮ ਵਾਲੇ ਸਾਰੇ ਵੀਰ। ਸ. ਜਗਦੇਵ ਸਿੰਘ ਬਰਾੜ। ਗੁਰ ਕਿਰਪਾਲ ਸਿੰਘ ਬਠਿੰਡਾ, ਸ੍ਰੌਮਣੀ ਪ੍ਰਬੰਧਕ ਕੋੰਸਲ। ਭਾਈ ਮੰਜੀਤ ਸਿੰਘ ਤੱਤ ਗੁਰਮੱਤ ਪਰਿਵਾਰ ਮੋਹਾਲੀ। ਭਾਈ ਪ੍ਰੀਤਮ ਸਿੰਘ, ਤਰਾਈ ਸਿੱਖ ਮਹਾ ਸਭਾ। ਭਾਈ ਗੁਰਦੇਚ ਸਿੰਘ ਬਟਾਲਵੀ, ਸ਼੍ਰੋਮਣੀ ਖਾਲਸਾ ਪੰਚਾਇਤ (ਇੰਟਰਨੇਸ਼ਨਲ)। ਭਾਈ ਰਵਿੰਦਰ ਸਿੰਘ, ਚੰਦੀਗੜ। ਭਾਈ ਗੁਰਦੀਪ ਸਿੰਘ ਕਰਨਾਲ, ਸ਼੍ਰੋਮਣੀ ਸਿੱਖ ਸਮਾਜ। ਭਾਈ ਜੁਗਿੰਦਰ ਸਿੰਘ ਅਦਾਰਾ, ਇੰਡੀਆ ਅਵੇਅਰਨੇਸ। ਭਾਈ ਬਲਦੇਵ ਸਿੰਘ, ਗੁਰਮਤਿ ਪ੍ਰਚਾਰ ਜੱਥਾ, ਦਿੱਲੀ। ਭਾਈ ਮਖਣ ਸਿੰਘ, ਗੁਰਦੁਆਰਾ ਸੁਧਾਰ, ਬਠਿੰਡਾ। ਭਾਈ ਦਲਜੀਤ ਸਿੰਘ, ਏਕਸ ਕੇ ਬਾਰਕ, ਲੁਧਿਆਨਾ। ਅਮਨ ਪ੍ਰੀਤ ਸਿੰਘ, ਗੁਰਸਿੱਖ ਫੇਮਲੀ ਕਲਬ, ਲੁਧਿਆਨਾ। ਜਗਜੀਤ ਸਿੰਘ, ਗੁਰਮੱਤ ਪ੍ਰਚਾਰ ਕੌੰਸਲ, ਲੁਧਿਆਨਾ। ਸ. ਬਾਬੂ ਸਿੰਘ ਕਾਹਨਗੜ, ਪੰਚ ਪ੍ਰਧਾਨੀ। ਭਾਈ ਸਾਹਿਬ ਗਿਆਨੀ ਸ਼ਿਵਤੇਗ ਸਿੰਘ ਜੀ। ਭਾਈ ਦੀਦਾਰ ਸਿੰਘ ਨਲਵੀ, ਹਰਿਯਾਣਾ। ਕਥਾਵਾਚਕ ਭਾਈ ਦਵਿੰਦਰ ਸਿੰਘ, ਅਨੰਦਪੁਰ। ਖਾਲਸਾਨਿਉਜ. ਆਰਗ ਵਾਲੇ ਸਾਰੇ ਵੀਰ। ਸ. ਅਮਰਜੀਤ ਸਿੰਘ “ਚੰਦੀ”, ਰੁਦਰਪੁਰ। ਤਰਾਈ ਸਿੱਖ ਮਹਾ ਸਭਾ ਵਾਲੇ ਸਾਰੇ ਵੀਰ। ਸ. ਪਰਵਿੰਦਰ ਸਿੰਘ, ਨਾਗਪੁਰ। ਸ. ਸੁਰਿੰਦਰ ਸਿੰਘ, ਦਸਮ ਗ੍ਰੰਥ ਵਿਚਾਰ ਮੰਚ, ਫਰੀਦਾਬਾਦ। ਭਾਈ ਹਰਨੇਕ ਸਿੰਘ ਨਿਉਜੀਲੈਂਡ। ਖਾਲੜਾ ਮਿਸ਼ਨ ਦੇ ਹਰਮਨਦੀਪ ਸਿਘ ਮਹਰਾਲੀ, ਬੀਬੀ ਪਰਮਜੀਤ ਕੌਰ ਖਾਲੜਾ। ਸ. ਹਰਨਾਮ ਸਿੰਘ ਖਾਲਸਾ, ਗੁਰਮਤ ਵਿਚਾਰ ਕੇਂਦਰ, ਨਵੀ ਦਿੱਲੀ। ਸਿੱਖ ਸੰਗਤ ਰਿਚਮੰਡ। ਸ. ਹਰਭਜਨ ਸਿੰਘ ਹੀਰਾ, ਸਿੱਖ ਜਾਗ੍ਰਿਤੀ ਮਿਸ਼ਨ, ਨਵੀ ਦਿੱਲੀ। ਇਤਿਹਾਸਕਾਰ, ਗੁਰਦਰਸ਼ਨ ਸਿੰਘ ਢਿਲੋਂ। ਸ. ਜਸਬਿੰਦਰ ਸਿੰਘ, ਦਸਮ ਗ੍ਰੰਥ ਦਾ ਲਿਖਾਰੀ ਕੌਨ ਵਾਲੇ। ਸ. ਹਰਜਿੰਦਰ ਸਿੰਘ ਦਿਲਗੀਰ। ਸਿੱਖ ਮਿਸ਼ਨਰੀ ਕਾਲੇਜ, ਨਵੀ ਦਿੱਲੀ ਦੇ ਸਾਰੇ ਵੀਰ। ਵੇਕਅਪ ਖਾਲਸਾ. ਕਾਮ ਵਾਲੇ ਸਾਰੇ ਵੀਰ। ਸ. ਪ੍ਰਿਤਪਾਲ ਸਿੰਘ, ਰੁਦਰਪੁਰ ਵਾਲੇ ਤੇ ਉਨਾਂ ਦੇ ਹੋਰ ਸਾਥੀ। ਅਕਾਲੀ ਜੱਥਾ, ਕਾਨਪੁਰ ਵਾਲੇ ਸਾਰੇ ਵੀਰ। ਗੁਰੂ ਗੋਬਿੰਦ ਸਿੰਘ ਸਟਡੀ ਸਰਕਿਲ, ਜੈਪੁਰ ਵਾਲੇ ਵੀਰ। ਸ. ਚਰਣਜੀਤ ਸਿੰਘ ਚੰਨੀ, ਸ. ਰਜਿੰਦਰ ਸਿੰਘ ਤੇ ਹੋਰ ਖਾਲਸਾ ਪੰਚਾਇਤ ਵਾਲੇ ਸਾਰੇ ਵੀਰ। ਸ. ਅਸ਼ੋਕ ਸਿੰਘ ਜੀ ਬਾਗੜੀਆਂ। ਪ੍ਰੋਫੇਸਰ ਗੁਰਤੇਜ ਸਿੰਘ ਜੀ। ਗੁਰਮਤਿ ਗਿਆਨ ਮਿਸ਼ਨਰੀ ਕਾਲੇਜ, ਲ਼ੁਧੀਆਨਾ ਦੇ ਸਾਰੇ ਵੀਰ। ਗੁਰੁ ਸਿੰਘ ਸਭਾ, ਬਰੇਲੀ ਵਾਲੇ ਸਾਰੇ ਵੀਰ। ਸਿੱਖ ਮਿਸ਼ਨਰੀ ਕਾਲੇਜ, ਬਰੇਲੀ ਵਾਲੇ ਸਾਰੇ ਵੀਰ।

ਇਨਾਂ ਵਰਗੇ ਹਜਾਰਾਂ ਯੋਧੇ ਹਨ ਜਿਨਾਂ ਸਾਰਿਆਂ ਦਾ ਨਾਮ ਇਥੇ ਲਿਖਨਾਂ ਮੁਮਕਿਨ ਨਹੀ ਹੈ।

ਇਹ ਤੇ ਮੁੰਢਲੀ ਕਤਾਰ ਦੀ ਇੱਕ ਅਧੂਰੀ ਵਾਂਨਗੀ ਹੈ। ਜੇ ਇਹ ਕਤਾਰਾਂ ਬਣਾਈਆਂ ਜਾਣ ਤੇ ਸੈਂਕੜਿਆਂ ਦੀ ਗਿਣਤੀ ਵਿੱਚ ਬਣ ਸਕਦੀਆਂ ਹਨ। ਇਹ ਸਾਰੇ ਜੋਧੇ ਇਸ “ਕੂੜ ਕਿਤਾਬ” ਤੋ ਪੰਥ ਦਾ ਖਹਿੜਾ ਛੁੜਾਨ ਲਈ ਯਤਨਸ਼ੀਲ ਹਨ। ਗੁਰੁ ਗ੍ਰੰਥ ਤੇ ਗੁਰੁ ਪੰਥ ਦੀ ਚੜਦੀ ਕਲਾ ਲਈ ਸਮਰਪਿਤ ਹਨ। ਕੀ ਇਹ ਢਾਈ ਟੋਟਨੂੰ ਟਕਸਾਲੀਏ ਤੇ ਅਕਾਲੀਏ ਤੁਹਾਡੇ ਨਾਲੋਂ ਜਿਆਦਾ ਤਾਕਤ ਵਰ ਹਨ?

ਦਾਸ ਦੀ ਇਹ ਬੇਨਤੀ ਹੈ ਕੇ ਅਪਨੇ ਆਪ ਨੂੰ ਕਮਜੋਰ ਨਾਂ ਸਮਝੋ। ਤੁਸੀ ਸਾਰੇ ਬੁਧਜੀਵੀ ਤੇ ਗੁਰਮਤਿ ਦੇ ਧਾਰਣੀ ਹੋ। ਮੁਤਫਰਕ ਵਿਚਾਰਾਂ ਅਤੇ ਹਉਮੇ ਨੁੰ ਅਸੀ ਅਪਨੇ ਘਰ ਦੀ ਚਾਰ ਦੀਵਾਰੀ ਵਿੱਚ ਡੱਕ ਕੇ, “ਸਿੱਖ ਸਿਧਾਂਤਾਂ” ਦੀ ਬਹਾਲੀ ਲਈ ਇੱਕ ਛਤ ਦੇ ਹੇਠਾਂ ਆ ਜਾਵੀਏ। ਕੋਈ ਪੰਥ ਦਾ ਦੋਖੀ ਇਸ ਕੂੜ ਕਿਤਾਬਨੂੰ ਗੁਰੁ ਗ੍ਰੰਥ ਸਾਹਿਬ ਦਾ ਇੱਕ ਅੰਗ ਕਹਿਨ ਦੀ ਕਿਮਾਕਤ ਨਹੀ ਕਰ ਸਕੇਗਾ। ਕੋਈ ਆਰ. ਐਸ ਦੇ ਹੱਥ ਵਿਕ ਚੁਕਿਆ “ਸਰਕਾਰੀ ਸੇਵਾਦਾਰ” ਜਾਂ ਅਸਾਧ ਲਾਣਾ ਨਾਨਕ ਸ਼ਾਹੀ ਕੈਲੰਡਰ ਅਤੇ ਸਿੱਖ ਸਿਧਾਂਤਾਂ ਦਾ ਕਤਲ ਨਹੀ ਕਰ ਸਕੇਗਾ। ਜੇ ਐਸਾ ਨਾਂ ਹੋ ਸਕਿਆ ਤੇ ਖਾਲਸਾ ਜੀ! ਫਿਰ ਹਮੇਸ਼ਾਂ ਵਾਗ ਸਾਨੂੰ ਇੱਕ ਵਾਰ ਫੇਰ ਇਹ ਕਹਿਨਾ ਤੇ ਸੁਨਣਾ ਪਵੇਗਾ ਕੇ।

ਲਮਹੋਂ ਨੇ ਖਤਾ ਕੀ।

ਸਦੀਔਂ ਨੇ ਸਜਾ ਪਾਈ।

ਇੰਦਰ ਜੀਤ ਸਿੰਘ

ਕਾਨਪੁਰ


(05/05/10)
ਗੁਰਜੰਟ ਸਿੰਘ ‘ਰੂਪੋਵਾਲੀ’

ਪਾਠਕ ਜਨਾਂ ਲਈ ਸੂਚਨਾ
ਵਾਹਗੁਰੂ ਜੀ ਕਾ ਖਾਲਸਾ, ਵਾਹਗੁਰੂ ਜੀ ਕੀ ਫਤਹਿ।
ਗਿਆਨੀ ਗੁਰਬਚਨ ਸਿੰਘ ਜੀ ਥਾਈਲੈਂਡ ਵਾਲੇ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਵਿਖੇ ਮਿਤੀ 6 ਮਈ ਨੂੰ ਗੁਰਮਤਿ ਵੀਚਾਰ ਅਰੰਭ ਕਰ ਰਹੇ ਹਨ। ਚੜ੍ਹਦੀ ਕਲਾ ਟਾਈਮ ਟੀ.ਵੀ. ਤੇ ਭਾਰਤੀ ਸਮੇਂ ਸਵੇਰੇ 7:30 ਤੋਂ 8:30 ਅਨੁਸਾਰ ਲਾਈਵ ਦਿਖਾਈ ਜਾਵੇਗੀ। ਜਾਂ ਫਿਰ
www.timetvindia.com ਤੇ ਵੀ ਵੇਖ ਸਕਦੇ ਹੋ।
ਧੰਨਵਾਦ ਸਹਿਤ
ਗੁਰਜੰਟ ਸਿੰਘ ‘ਰੂਪੋਵਾਲੀ’
+91 9890534320


(05/05/10)
ਬਲਵਿੰਦਰ ਸਿੰਘ

ਸਤਿਕਾਰ ਯੋਗ ਸਿੱਖ ਮਾਰਗ ਦੇ ਸੰਪਾਦਕ ਜੀਓ,
ਗੁਰੁ ਫਤੇਹਿ ਪ੍ਰਵਾਨ ਕਰਨੀ।

ਸਿੱਖ ਜਗਤ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ 300 ਵੀਂ ਖਾਲਸਾ ਰਾਜ ਸਥਾਪਨਾ ਦਿਵਸ ਮਨਾ ਰਿਹਾ ਹੈ ਆਓ, ਆਪਾਂ ਹੁਣ ਰਲ ਮਿਲ ਕੇ ਬਾਬਾ ਜੀ ਬਾਰੇ ਖੋਜ਼ ਕਰਕੇ ਠੀਕ ਇਤਿਹਾਸ ਦੀ ਜਾਣਕਾਰੀ ਪਰਾਪਤ ਕਰਕੇ ਸਿੱਖ ਕੌਮ ਤੱਕ ਪਹੁੰਚਾਣ ਦੀ ਕੋਸ਼ਿਸ ਕਰੀਏ ਜੀ।
ਧੰਨਵਾਦ।
ਕਿਰਪਾ ਕਰਕੇ ਲੇਖ ‘ਸਿੱਖ ਮਾਰਗ’ ਤੇ ਪਾਇਆ ਜਾਵੇ ਜੀ
http://quamishaheed.blogspot.com/
ਬਲਵਿੰਦਰ ਸਿੰਘ
San Jose,CA

(ਨੋਟ:- ਬਹੁਤੇ ਪਾਠਕਾਂ ਨੇ ਇਹ ਲੇਖ ਵੱਖ-ਵੱਖ ਥਾਵਾਂ ਤੇ ਪਹਿਲਾਂ ਹੀ ਪੜ੍ਹੇ ਹੋਏ ਹਨ। ਫਿਰ ਵੀ ਅਸੀਂ ਤੁਹਾਡਾ ਲਿੰਕ ਪਾ ਦਿੱਤਾ ਹੈ। ਜੇ ਕਰ ਕਿਸੇ ਨੇ ਨਹੀਂ ਪੜ੍ਹੇ ਤਾਂ ਉਹ ਉਥੇ ਜਾ ਕੇ ਪੜ੍ਹ ਸਕਦਾ ਹੈ-ਸੰਪਾਦਕ)


(05/05/10)
ਖ਼ਾਲਸਾ ਨਿਊਜ਼

ਟਕਸਾਲੀ ਠੱਗ ਪ੍ਰਚਾਰਕ ਗਿਆਨੀ ਠਾਕੁਰ ਸਿੰਘ ਨੂੰ ਆਸਟ੍ਰੇਲੀਆ ਦੀ ਸੰਗਤ ਨੇ ਗੁਰਦੁਆਰੇ ਵਿੱਚ ਬੋਲਣ ਨਾ ਦਿੱਤਾ
344 - ਹਯੂਮ ਹਾਈਵੇ, ਕਰੇਗੀਬਰਨ, ਮੈਲਬੌਰਨ, ਵਿਟੋਰੀਆ - 3064, ਆਸਟ੍ਰੇਲੀਆ ਦੀ ਗੁਰਦੁਆਰਾ ਪ੍ਰਬੰਧਕਾਂ ਅਤੇ ਜਾਗਰੂਕ ਸਿੱਖ ਸੰਗਤਾਂ ਨੇ ਟਕਸਾਲੀ ਠੱਗ ਪ੍ਰਚਾਰਕ ਗਿਆਨੀ ਠਾਕੁਰ ਸਿੰਘ ਨੂੰ ਗੁਰਦੁਆਰੇ ਵਿੱਚ ਬ੍ਰਾਹਮਣੀ ਕਥਾ ਕਰਣ ਤੋਂ ਰੋਕ ਦਿੱਤਾ।
ਜਾਗਰੂਕ ਗੁਰਦੁਆਰਾ ਪ੍ਰਬੰਧਕਾਂ ਅਤੇ ਗੁਰਸਿੱਖਾਂ ਵਲੋਂ ਗਿਆਨੀ ਠਾਕੁਰ ਸਿੰਘ ਦੇ ਕਥਾ ਦੀਵਾਨਾਂ ਨੂੰ ਰੋਕਣਾ ਇੱਕ ਬਹੁਤ ਵੱਡੀ ਉਪਲਭਦੀ ਹੈ। ਗੁਰੂ ਸਾਹਿਬ ਵਲੋਂ ਬਖਸ਼ੀ ਨਿਆਰੀ ਸੋਚ ਤੇ ਪਹਿਰਾ ਦਿੰਦੇ ਹੋਏ ਇਹ ਇੱਕ ਸ਼੍ਰੁਰੂਆਤ ਹੈ। ਗਿਆਨੀ ਠਾਕੁਰ ਸਿੰਘ ਨੂੰ ਕੁੱਝ ਸੂਝਵਾਨ ਨੌਜਵਾਨਾਂ ਵਲੋਂ ਕੁੱਝ ਸਵਾਲ ਪੁੱਛੇ ਗਏ ਸੀ, ਜਿਹਨਾਂ ਦਾ ਜਵਾਬ ਠਾਕੁਰ ਸਿੰਘ ਨਹੀਂ ਦੇ ਸਕੇ, ਅਤੇ ਰੋਜ਼ਾਨਾ ਹੋਣ ਵਾਲੀ ਕਥਾ ਕਰਣ ਵਾਸਤੇ ਨਹੀਂ ਆਏ। ਜਿਸ ਉਪਰਾਂਤ ਉਹਨਾਂ ਦੇ ਦੀਵਾਨ ਗੁਰਦੁਆਰਾ ਪ੍ਰਬੰਧਕਾਂ ਵਲੋਂ ਰੋਕ ਦਿੱਤੇ ਗਏ।
ਗਿਆਨੀ ਠਾਕੁਰ ਸਿੰਘ ਨੇ ਕਥਾ ਦੌਰਾਨ ਇੱਕ ਉਦਾਹਰਣ ਦਿੱਤੀ ਕਿ “ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਸੀ ਕਿ ਗਰੂੜ ਪੁਰਾਣ ਵੀ ਸੱਚਾ ਹੈ”। ਜਾਂ ਤਾਂ ਗਿਆਨੀ ਠਾਕੁਰ ਸਿੰਘ ਨੂੰ ਗਰੂੜ ਪੁਰਾਣ ਬਾਰੇ ਜਾਣਕਾਰੀ ਨਹੀਂ ਜਾਂ ਗੁਰਬਾਣੀ ਬਾਰੇ ਗਿਆਨ ਨਹੀਂ। ਇਥੇ ਇਹ ਦਸਣਾ ਗ਼ਰੂਰੀ ਹੈ ਕਿ ਗਰੂੜ ਪੁਰਾਣ ਵਿੱਚ ਇੱਕ ਪੰਛੀ “ਗਰੂੜ” ਅਤੇ ਉਸਦੀ ਸਵਾਰੀ ਕਰਨ ਵਾਲੇ “ਵਿਸ਼ਨੂੰ” ਵਿਚਕਾਰ ਗਲਬਾਤ ਹੈ, ਜੋ ਕਿ ਇੱਕ ਹਿੰਦੂ ਮਿਥਿਹਾਸ ਹੈ ਅਤੇ ਹਿੰਦੂਆਂ ਦੇ ਮਰਣ ਉਪਰੰਤ ਸਾਰੇ ਸੰਸਕਾਰ ਇਸ ਗ੍ਰੰਥ ਨਾਲ ਹੀ ਕੀਤੇ ਜਾਂਦੇ ਹਨ। ਸਿੱਖ ਇਤਿਹਾਸ ਜਾਂ ਗੁਰਬਾਣੀ ਨਾਲ ਇਸਦਾ ਕੋਈ ਮੇਲਜੋਲ ਨਹੀਂ। ਟਕਸਾਲ ਦੀ ਪ੍ਰੰਪਰਾ ਅਨੁਸਾਰ ਜੋ ਕਿ ਬ੍ਰਾਹਮਣਵਾਦ ਦੇ ਘੇਰੇ ਵਿੱਚ ਹੈ, ਹਿੰਦੂ ਗ੍ਰੰਥਾਂ ਨੂੰ ਗੁਰਬਾਣੀ ਨਾਲੋਂ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਹੈ, ਜਿਸਦੀ ਮਿਸਾਲ ਟਕਸਾਲ ਦੇ ਅਖੌਤੀ ਬ੍ਰਹਮਗਿਆਨੀ ਗੁਰਬਚਨ ਸਿੰਘ ਵਲੋਂ ਲਿਖਿਆ ਗਪੌੜ ਗ੍ਰੰਥ “ਗੁਰਬਾਣੀ ਪਾਠ ਦਰਸ਼ਨ” ਹੈ ਅਤੇ ਦਮਦਮੀ ਟਕਸਾਲ ਅਖੌਤੀ ਦਸਮ ਗੰਥ ਨੂੰ ਵੀ ਗੁਰੂ ਕ੍ਰਿਤ ਮੰਨਦੀ ਹੈ।
ਸੰਗਤਾਂ ਵਲੋਂ ਇਹ ਆਸ ਲਾਈ ਜਾ ਰਹੀ ਹੈ ਕਿ ਇੱਕ ਹੋਰ ਸਾਧ ਅਖੌਤੀ ਬਾਬਾ ਹਰੀ ਸਿੰਘ ਰੰਧਾਵੇ ਵਾਲਾ, ਜਿਸਦਾ ਹਿੰਦੂ ਵੇਦਾਂ ਅਤੇ ਪੁਰਾਣਾਂ ਨਾਲ ਬਹੁਤ ਲਗਾਵ ਹੈ, ਨੂੰ ਵੀ ਜਾਗਰੂਕ ਗੁਰਦੁਆਰਾ ਪ੍ਰਬੰਧਕਾਂ ਅਤੇ ਗੁਰਸਿੱਖਾਂ ਵਲੋਂ ਰੋਕਿਆ ਜਾਵੇਗਾ ਅਤੇ ਸੰਤ - ਬਾਬਾ ਵਾਦ ਨੂੰ ਠੱਲ ਪਾਈ ਜਾਏਗੀ। ਕਰੇਗੀਬਰਨ ਗੁਰਦੁਆਰੇ ਵਿੱਚ ਕੱਲ ਇਹ ਹੁਕੁਮਨਾਮਾ ਆਇਆ ਸੀ -
ਸਲੋਕ ਮਃ 3॥ ਦੂਜੈ ਭਾਇ ਬਿਲਾਵਲੁ ਨ ਹੋਵਈ ਮਨਮੁਖਿ ਥਾਇ ਨ ਪਾਇ॥ ਪਾਖੰਡਿ ਭਗਤਿ ਨ ਹੋਵਈ ਪਾਰਬ੍ਰਹਮੁ ਨ ਪਾਇਆ ਜਾਇ॥ ਮਨਹਠਿ ਕਰਮ ਕਮਾਵਣੇ ਥਾਇ ਨ ਕੋਈ ਪਾਇ॥ ਨਾਨਕ ਗੁਰਮੁਖਿ ਆਪੁ ਬੀਚਾਰੀਐ ਵਿਚਹੁ ਆਪੁ ਗਵਾਇ॥ ਆਪੇ ਆਪਿ ਪਾਰਬ੍ਰਹਮੁ ਹੈ ਪਾਰਬ੍ਰਹਮੁ ਵਸਿਆ ਮਨਿ ਆਇ॥ ਜੰਮਣੁ ਮਰਣਾ ਕਟਿਆ ਜੋਤੀ ਜੋਤਿ ਮਿਲਾਇ॥ 1॥


(05/05/10)
ਹਰਨੇਕ ਸਿੰਘ ਨਿਊਜੀਲੈਂਡ

ਅਖੌਤੀ ਸੰਤ ਹਰੀ ਸਿੰਘ ਰੰਧਾਵੇ ਨੇ ੳਡਾਈਆਂ ਗੁਰਮਤਿ ਸਿਧਾਤਾਂ ਦੀਆਂ ਧੱਜੀਆਂ। ----ਹਰਨੇਕ ਸਿੰਘ ਨਿਊਜੀਲੈਂਡ।
ਆਪੂੰ ਹੀ ਅਖੌਤੀ ਸੰਤ ਬਣੇ ਹਰੀ ਸਿੰਘ ਰੰਧਾਵੇ ਵਾਲੇ ਨੇ ਆਪਣੀ ਕਥਾ ਦੇ ਦੌਰਾਨ ਭਾਰਤੀ ਨਾਰੀ ਦੇ ਇਤਿਹਾਸ ਦੇ ਨਾਂ ਤੇ ਮਨਘੜਤ ਸਾਖੀ ਸੁਣਾ ਕੇ, ਇੱਕ ਪਾਸੇ ਤਾਂ ਕਿਸੇ ਦੇ ਮਨ ਦੇ ਫੁਰਨਿਆਂ ਨੂੰ ਗੁਰੁ ਸਾਹਿਬ ਦੁਆਰਾ ਪੂਰਾ ਕਰਵਾ ਕੇ ਗੁਰੁ ਪਾਤਸ਼ਾਹ ਤੇ ਊਜ ਲਾਈ ਹੈ ਅਤੇ ਨਾਲ ਹੀ ਅਨਮੱਤੀਆਂ ਦੇ ਪੁਨਰਜਨਮ ਦੇ ਸਿਧਾਂਤ ਨੂੰ ਸਿੱਖ ਮੱਤ ਉੱਪਰ ਠੂਸਣ ਦਾ ਕੋਝਾ ਯਤਨ ਕੀਤਾ ਹੈ, ਜਿਸ ਨਾਲ ਗੁਰਮਤਿ ਦੀ ਸੂਝ ਰੱਖਣ ਵਾਲਿਆਂ ਦੇ ਮਨ ਨੂੰ ਠੇਸ ਪੁੱਜੀ ਹੈ। ਸੰਤ ਸਮਾਜ ਦੇ ਮੁੱਖ ਬੁਲਾਰੇ ਅਤੇ ਇਨਾਂ ਦੀ ਯੂਨੀਅਨ ਵਿੱਚੋਂ ਸਭ ਤੋਂ ਸਿਆਣੇ ਗਿਣੇ ਜਾਣ ਵਾਲੇ ਦੀ ਸਿਆਣਪ ਤੋਂ ਕੋਈ ਵੀ ਇਹ ਅੰਦਾਜਾ ਭਲੀ-ਭਾਂਤ ਲਗਾ ਸਕਦਾ ਹੈ ਕਿ ਬਾਕੀਆ ਦਾ ਕੀ ਹਾਲ ਹੋਵੇਗ। ਜਿਨਾਂ ਸਿਧਾਤਾਂ ਦੀ ਇਸ ਭੱਦਰ ਪੁਰਸ਼ ਨੇ ਗੱਲ ਕੀਤੀ ਉਹ ਗੁਰੁ ਗ੍ਰੰਥ ਸਾਹਿਬ ਜੀ ਵਿੱਚ ਕਿਧਰੇ ਵੀ ਨਹੀਂ ਹਨ। ਪਤਾ ਨਹੀਂ ਕਿਥੋਂ-ਕਿਥੋਂ ਮਨਘੜਤ ਸਾਖੀਆਂ ਲੈ ਕੇ ਅਰਥ ਕੀਤੇ ਹਨ, ਲਗਦਾ ਹੈ ਕਿ ਇਹ ਵੀ ਭਨਿਆਰੇ ਵਾਲੇ ਦੀ ਤਰਾਂ ਆਪਣਾ ਹੀ ਗ੍ਰੰਥ ਲਿਖਣਗੇ।
ਵਿਚਾਰਨ ਵਾਲੀ ਗੱਲ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਮੱਤ ਨੂੰ, ਜਿਹੜਾ ਕਿ ਹਰ ਸਮੇਂ, ਸਥਾਨ, ਜਾਤੀ ਅਤੇ ਲਿੰਗ ਉੱਪਰ ਬਗੈਰ ਕਿਸੇ ਭਿੰਨ-ਭੇਦ ਦੇ ਲਾਗੂ ਹੋ ਸਕਦਾ ਹੈ, ਇਹੋ ਜਿਹੇ ਢਕੌਂਸਲੇਬਾਜ ਕਿਵੇਂ ਤਹਿਸ਼-ਨਹਿਸ਼ ਕਰਨ ਤੇ ਤੁਲੇ ਹੋਏ ਹਨ? ਆਪੋ-ਆਪਣੇ ਮਹਾਂਪੁਰਖਾਂ ਦੇ ਨਾਂ ਤੇ ਸਾਰੀ ਮਨਮੱਤ ਸਿੱਖਾਂ ਦੇ ਸਿਰ ਮੜ੍ਹ ਕੇ ਹੋਣ ਵਾਲੀ ਪ੍ਰਾਪਤੀ ਤੋਂ, ਇਹ ਬਦਬਖਤ ਕਿਸਮ ਦੇ ਇਨਸਾਨ ਕਿਸੇ ਲੁਕੀ-ਛਿਪੀ ਤਾਕਤ ਨੂੰ ਖੁਸ਼ ਕਰਨਾ ਚਾਹੁੰਦੇ ਹਨ ਜਾਂ ਸਾਡੇ ਗੁਰੁ ਪਾਤਸ਼ਾਹ ਤੋਂ ਕੋਈ ਬਦਲਾ ਲੈ ਰਹੇ ਹਨ, ਇਹ ਇੱਕ ਵਿਚਾਰ ਦਾ ਵਿਸ਼ਾ ਹੈ। ਸੰਗਤਾਂ ਦਾ ਧਾਨ ਅਤੇ ਡੇਰੇਦਾਰਾਂ ਦੀਆਂ ਥੈਲੀਆਂ ਲੈ-ਲੈ ਕੇ ਭ੍ਰਿਸ਼ਟ ਹੋਈ ਮੱਤ ਵਿੱਚੋਂ ਇਹੋ ਜਿਹੀਆਂ ਬੇਥਵੀਆਂ ਸੁਣਨ ਤੋਂ ਬਾਦ ਵੀ ਜੇ ਕਿਸੇ ਨੂੰ ਇਨਾਂ ਤੋਂ ਪੰਥ ਵਾਸਤੇ ਕੁੱਝ ਕਰ ਗੁਜਰਨ ਦੀ ਆਸ ਹੈ ਤਾਂ ਅਜਿਹੀ ਆਸ ਰੱਖਣ ਵਾਲਿਆਂ ਤੇ ਵੀ ਤਰਸ ਹੀ ਕਰਨਾ ਬਣਦਾ ਹੈ। ਇਨਾਂ ਖੁਦਗਰਜ ਮੌਕਾ-ਪ੍ਰਸਤ ਅਤੇ ਚਾਪਲੂਸ ਕਿਸਮ ਦੇ ਇਨਸਾਨਾਂ ਨੂੰ ਨਾਸਮਝ ਕਹੀਏ ਜਾਂ ਬੇਈਮਾਨ। ਹੋ ਸਕਦਾ ਹੈ ਕਿ ਇਹ ਜਾਣਦੇ ਹੋਏ ਚੰਦ ਟੁਕੜਾਂ ਦੀ ਖਾਤਰ ਹੀ ਕਿਸੇ ਦੇ ਇਸ਼ਾਰੇ ਤੇ ਸਭ ਕੁੱਝ ਕਰਦੇ ਹੋਣ ਤੇ ਜਾਂ ਫਿਰ ਇਨਾਂ ਦੀ ਅਕਲ ਦਾ ਅੰਤ ਹੀ ਇੱਥੇ ਆ ਕੇ ਹੋ ਜਾਂਦਾ ਹੋਵੇ, ਦੋਵੇਂ ਹਾਲਤਾਂ ਵਿੱਚ ਇਹ ਗੁਰੁ-ਦੋਖੀ ਅਤੇ ਪੰਥ ਦੇ ਗੁਨਾਹਗਾਰ ਹਨ।
ਹੁਣ ਸਵਾਲ ਇਹ ਹੈ ਕਿ ਤਖਤਾਂ ਤੇ ਕਾਬਜ ਪੁਜਾਰੀ ਕਿਸਮ ਦੇ ਜਥੇਦਾਰਾਂ ਨੂੰ ਬਾਦਲਾਂ ਅਤੇ ਮੱਕੜਾਂ ਦੀਆਂ ਚੱਪਲਾਂ ਝਾੜਨ ਤੋਂ ਕਦੋਂ ਵਿਹਲ ਮਿਲੇਗੀ ਅਤੇ ਕਦੋਂ ਗੁਰੁ ਪਾਤਸ਼ਾਹ ਨਾਲ ਕਮਾਏ ਜਾ ਰਹੇ ਧ੍ਰੋਹ ਦੇ ਦੋਸ਼ੀਆਂ ਨੂੰ ਆਪਣੇ ਸਕੱਤਰੇਤ ਵਿੱਚ ਤਲਬ ਕਰਨਗੇ? ਜਥੇਦਾਰਾਂ ਨੂੰ ਚਾਹੀਦਾ ਹੈ ਕਿ ਹਿੰਮਤ ਕਰਕੇ ਹਰੀ ਸਿੰਘ ਵਰਗਿਆਂ ਦੇ ਪ੍ਰੋਗਰਾਮਾਂ ਤੇ ਪਾਬੰਦੀਆਂ ਲਾਉਣ, ਪਰ ਨਹੀਂ ਕਿਉਂਕਿ ਇਹੋ-ਜਿਹੇ ਸਾਨ੍ਹਾਂ ਨੇ ਹੀ ਸੋਨੇ ਦੇ ਖੰਡੇ ਦੇ-ਦੇ ਕੇ ਅਤੇ ਜੇਬਾਂ ਵਿੱਚ ਨੋਟਾਂ ਦੀਆਂ ਥੈਲੀਆਂ ਪਾ ਕੇ ਇਨਾਂ ਨੂੰ ਖੇਡੇ ਜੁ ਪਾਇਆ ਹੋਇਆ ਹੈ। ਨਾਲ ਹੀ ਨਾਲ ਇਹ ਵੀ ਹੋ ਸਕਦਾ ਹੈ ਕਿ ਸਿੱਖਾਂ ਦੇ ਅੰਦਰੋਂ ਪੂਰੀ ਤਰਾਂ ਅਣਖ ਮਰ ਜਾਣ ਤੱਕ ਇਸੇ ਤਰਾਂ ਕਾਰਵਾਈ ਜਾਰੀ ਰੱਖਣ ਦੀ ਵੀ ਹਦਾਇਤ ਹੋਵੇ। ਇਨਾਂ ਦੀ ਨੀਅਤ ਉੱਪਰ ਹੁਣ ਕਿਸੇ ਨੂੰ ਸ਼ੱਕ ਨਹੀਂ ਹੋਣਾ ਚਾਹੀਦਾ।
ਪ੍ਰੋ ਦਰਸ਼ਨ ਸਿੰਘ ਜੀ ਵਰਗੇ ਸੂਝਵਾਨ ਵਿਦਵਾਨ ਨੂੰ ਪੰਥ ਚੋਂ ਛੇਕਣ ਅਤੇ ਉਨਾਂ ਦੇ ਪ੍ਰੋਗਰਾਮਾਂ ਤੇ ਪਾਬੰਦੀਆਂ ਆਦਿਕ ਲਾਉਣ ਵਰਗੇ ਸਿਲਸਿਲੇ ਤੋਂ ਲਗਦਾ ਹੈ ਕਿ ਇਹ ਲੋਕ ਚਾਹੁੰਦੇ ਹਨ ਕਿ ਅਕਲ ਦੀ ਗੱਲ ਕਰਨ ਵਾਲੇ ਪ੍ਰਚਾਰਕ ਦਾ ਪ੍ਰਚਾਰ ਬੰਦ ਕਰਕੇ ਸਿੱਖਾਂ ਨੂੰ ਹੌਸਲਾ-ਹੀਣ ਕਰੋ ਤਾਂ ਕਿ ਇਨਾਂ ਦੀਆਂ ਰਾਜਗੱਦੀਆਂ ਪੱਕੀਆਂ ਹੋ ਜਾਣ। ਜਾਗਰੂਕ ਸਿੱਖਾਂ ਨੂੰ ਅਪੀਲ ਹੈ ਕਿ ਗੁਰਬਾਣੀ ਦੀ ਵਿਚਾਰ ਕਰਨ ਅਤੇ ਪ੍ਰਚਾਰਕਾਂ ਤੇ ਨਿਰਭਰ ਨਾ ਹੋ ਕੇ ਆਪ ਖੁਦ ਗਿਆਨਵਾਨ ਹੋਣ ਤਾਂ ਕਿ ਜੇ ਪੰਥ ਚੋਂ ਛੇਕਣ ਦੀ ਗੱਲ ਹੋਵੇ ਤਾਂ ਗਿਆਨੀ ਦਿੱਤ ਸਿੰਘ, ਗੁਰਮੁਖ ਸਿੰਘ, ਗੁਰਬਖਸ਼ ਸਿੰਘ ਕਾਲਾ ਅਫਗਾਨਾ ਅਤੇ ਪ੍ਰੋ ਦਰਸ਼ਨ ਸਿੰਘ ਹੁਰਾਂ ਵਰਗਿਆਂ ਦੀ ਲੰਬੀ ਕਤਾਰ ਹੋਵੇ ਤੇ ਪੰਥ ਨੂੰ ਕੋਈ ਵੀ ਕਮੀ ਮਹਿਸੂਸ ਨਾ ਹੋਵੇ।


(05/05/10)
ਤੱਤ ਗੁਰਮਤਿ ਪਰਿਵਾਰ

ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਮਾਨਿਕਤਾ `ਤੇ ਕਿੰਤੂ ਵਿਵਾਦ
ਸਪੋਕਸਮੈਨ ਬਨਾਮ ਸੰਪਰਦਾਈ ਧਿਰਾਂ
16 ਮਾਰਚ ਦੇ ਸਪੋਕਸਮੈਨ ਵਿੱਚ ਛਪੇ ਸੰਪਾਦਕੀ ਤੋਂ ਬਾਅਦ ਸਪੋਕਸਮੈਨ ਅਤੇ ਸੰਪਰਦਾਈ ਧਿਰਾਂ ਵਿਚਕਾਰ ਇੱਕ ਜੰਗ ਛਿੜ ਗਈ ਹੈ। ਜਿਥੇ ਇੱਕ ਪਾਸੇ ਸਪੋਕਸਮੈਨ ਅਤੇ ਇਸ ਦੇ ਕੁੱਝ ਸਮਰਥਕ ਹਨ ਤਾਂ ਦੁਜੇ ਪਾਸੇ ਸ਼੍ਰੋਮਣੀ ਕਮੇਟੀ ਦੀ ਸਰਪ੍ਰਸਤੀ ਹੇਠ ਧੁੰਮੇ ਦੀ ਅਗਵਾਈ ਵਿੱਚ ਕੁੱਝ ਸੰਪਰਦਾਈ ਧਿਰਾਂ ਹਨ। ਜੇ ਨਿਰਪੱਖਤਾ ਨਾਲ ਘੋਖ ਕੀਤੀ ਜਾਵੇ ਤਾਂ ਸਪਸ਼ਟ ਹੋ ਜਾਂਦਾ ਹੈ ਕਿ ਅੰਨ੍ਹਾਪਨ (ਅੰਨ੍ਹਾ ਸਮਰਥਨ ਜਾਂ ਵਿਰੋਧ) ਦੋਨੋ ਤਰਫ ਹੈ। ਸੰਪਰਦਾਈ ਤਾਕਤਾਂ ਵੱਲ ਤਾਂ ਅੰਨ੍ਹਾਪਨ ਹਮੇਸ਼ਾਂ ਤੋਂ ਹੀ ਹੈ ਜਾਂ ਇਸ ਕਹਿ ਲਵੋ ਕਿ ਕੌਮ ਵਿੱਚ ਉਹਨਾਂ ਦਾ ਘੁਸਪੈਠ ਹੀ ਸ਼ਾਇਦ ਇਸ ਮਕਸਦ ਨਾਲ ਹੋਈ ਹੈ ਕਿ ਕੌਮ ਨੂੰ ਗਿਆਣ ਵਿਹੂਣੇ ਅੰਨ੍ਹੇਪਨ ਦੇ ਰਾਹ `ਤੇ ਪਾਇਆ ਜਾਵੇ।
ਇਸ ਜੰਗ ਵਿੱਚ ਸ਼੍ਰੋਮਣੀ ਕਮੇਟੀ ਨੇ ਸੰਪਰਦਾਈ ਤਾਕਤਾਂ ਦੀ ਚੁੱਕ ਵਿੱਚ ਆ ਕੇ ਜੋਗਿੰਦਰ ਸਿੰਘ ਜੀ ਸਪੋਕਸਮੈਨ ਦੇ ਖਿਲਾਫ ਪੁਲਿਸ ਵਿੱਚ ਮੁਕੱਦਮਾ ਦਰਜ਼ ਕਰਵਾ ਦਿਤਾ ਗਿਆ ਹੈ। ਤੱਤ ਗੁਰਮਤਿ ਪਰਿਵਾਰ ਸੰਪਰਦਾਈ ਤਾਕਤਾਂ ਵਲੋਂ ਚੁਕੇ ਇਸ ਕਦਮ ਦੀ ਪੁਰਜ਼ੋਰ ਨਿਖੇਧੀ ਕਰਦਾ ਹੈ। ਇਸ ਨਿਖੇਧੀ ਦੇ ਕਾਰਨ ਹਨ
1. ਜਿਹੜੇ ਸੰਪਰਦਾਈ ਸਮੇਤ ਸ਼੍ਰੋਮਣੀ ਕਮੇਟੀ ‘ਗੁਰ ਇਤਿਹਾਸ’ ਜਿਹੀ ਗੁਰ-ਨਿੰਦਕ ਪੁਸਤਕ ਨੂੰ ਪ੍ਰਕਾਸ਼ਿਤ ਕਰ ਸਕਦੀ ਹੈ, ਅਖੌਤੀ ਦਸਮ ਗ੍ਰੰਥ ਨੂੰ ਗੁਰੂ ਕ੍ਰਿਤ ਐਲਾਨਣ ਲਈ ਬਜ਼ਿਦ ਹੈ, ਹਵਨ ਕਰਦੇ ਹਨ, , ਚਾਲੀਹੇ ਕਟਦੇ ਹਨ, ਬਾਦਲਕਿਆਂ ਵਲੋਂ ਸ਼ਰੇਆਮ ਗੁਰਮਤਿ ਦੀ ਉਡਾਈ ਜਾ ਰਹੀ ਧੱਜੀਆਂ ਨੂੰ ਅੱਖੋਂ ਪਰੋਖੇ ਕਰ ਦਿੰਦੇ ਹਨ, ਉਹਨਾਂ ਨੂੰ ਕੋਈ ਇਖਲਾਕੀ ਹੱਕ ਨਹੀਂ ਬਣਦਾ ਕਿ ਉਹ ਸਪੋਕਸਮੈਨ ਜਾਂ ਕਿਸੇ ਹੋਰ ਖਿਲਾਫ ਕੋਈ ਪਰਚਾ ਦਰਜ ਕਰਵਾਉਣ।
2. ਸੰਪਰਦਾਈਆਂ ਅਤੇ ਸ਼੍ਰੋਮਣੀ ਕਮੇਟੀ ਦੀ ਨੀਅਤ ਅਤੇ ਪਹੁੰਚ ਠੀਕ ਅਤੇ ਸੁਹਿਰਦ ਨਹੀਂ ਹੈ। ਉਹ ਤਾਂ ਸ਼ਰੇਆਮ ਪੰਥ ਵਿਰੋਧੀ ਤਾਕਤਾਂ ਦੇ ਏਜੰਡੇ ਨੂੰ ਅਪਣਾਉਂਦੀਆਂ ਜਾਪਦੀਆਂ ਹਨ।
3. ਦਸਮ ਗ੍ਰੰਥ ਸਮੇਤ ਕਿਸੇ ਵੀ ਪੰਥਕ ਮਸਲੇ ਦਾ ਹਲ ਕੌਮ ਵਿਚਲੇ ਆਪਸੀ ਸੰਵਾਦ, ਪ੍ਰਚਾਰ ਨਾਲ ਹੀ ਹੋ ਸਕਦਾ ਹੈ ਨਾ ਕਿ ਅਦਾਲਤਾਂ ਦਾ ਸਹਾਰਾ ਲੈ ਕੇ। ਐਸੇ ਮਸਲਿਆਂ ਨੂੰ ਅਦਾਲਤਾਂ ਵਿੱਚ ਲੈ ਜਾਣ ਨਾਲ ਅਪਣੀ ਬਦਨਾਮੀ ਤੋਂ ਸਿਵਾ ਕੁੱਝ ਨਹੀਂ ਨਿਕਲਣਾ। ਐਸੇ ਮਸਲੇ ਬੁਧੀਜੀਵੀਆਂ ਅਤੇ ਵਿਦਾਵਾਨਾਂ ਦੇ ਵਿਚਾਰ ਰਾਹੀਂ ਹਲ ਹੁੰਦੇ ਹਨ ਨਾ ਕਿ ਰੋਸ ਮੁਜ਼ਾਹਰੇ ਜਾਂ ਕੋਰਟ ਕੇਸ ਕਰਕੇ।
4. ਜਿਥੋਂ ਤੱਕ ਆਮ ਲੋਕਾਂ ਦੀ ਭਾਵਨਾਵਾਂ ਦੇ ਆਹਤ ਹੋਣ ਕਾਰਨ ‘295-ਏ’ ਧਾਰਾ ਅਧੀਨ ਅਦਾਲਤ ਵਿੱਚ ਕੇਸ ਕਰਨ ਦੀ ਗੱਲ ਹੈ, ਗੁਰਮਤਿ ਦੇ ਪੈਰੋਕਾਰਾਂ ਨੂੰ ਇਹ ਗੱਲ ਜਚਦੀ ਨਹੀਂ। ਕਿਉਂਕਿ ਕਈਂ ਵਾਰ ਸੱਚ ਪੇਸ਼ ਕਰਨ ਨਾਲ (ਸੱਚ ਤੋਂ ਅੰਜਾਨ ਜਾਂ ਬੇਮੁੱਖ) ਆਮ ਲੋਕਾਂ ਦੀ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੀ ਹੈ। ਇਸ ਤਰਾਂ ਤਾਂ ਕਦੀ ਪ੍ਰਚਾਰ ਨਹੀਂ ਹੋ ਸਕੇਗਾ। ਕਲ ਨੂੰ ਗੁਰਬਾਣੀ ਦੇ ਪ੍ਰਚਾਰ ਨੂੰ ਰੋਕਣ ਲਈ ਵੀ ਕਈਂ ਧਿਰਾਂ ਇਸੇ ਧਾਰਾ ਦਾ ਸਹਾਰਾ ਲੈ ਸਕਦੀਆਂ ਹਨ ਕਿ ਗੁਰਬਾਣੀ ਵਿੱਚ ਕਿਸੇ ਧਰਮ ਵਿਸ਼ੇਸ਼ ਦੇ ਅਕੀਦਿਆਂ (ਤੀਰਥ ਇਸ਼ਨਾਨ, ਜਨੇਊ, ਮੂਰਤੀ ਪੂਜਾ ਆਦਿ) ਦਾ ਖੰਡਨ ਕੀਤਾ ਮਿਲਦਾ ਹੈ, ਜਿਸ ਨਾਲ ੳਸ ਧਰਮ ਨਾਲ ਸੰਬੰਧਿਤ ਲੋਕਾਂ ਦੀ ਭਾਵਨਾਵਾਂ ਆਹਤ ਹੁੰਦੀਆਂ ਹਨ। ਦੂਜੀ ਤਰਫ ਜਦੋਂ ਸੰਪਰਦਾਈ ਧਿਰਾਂ ਅਸ਼ਲੀਲ ਅਤੇ ਗੁਰਮਤਿ ਵਿਰੋਧੀ ਰਚਨਾਵਾਂ (ਦਸਮ ਗ੍ਰੰਥ) ਨੂੰ ਦਸ਼ਮੇਸ਼ ਜੀ ਦੇ ਨਾਂ ਨਾਲ ਜੋੜਦੇ ਹਨ ਤਾਂ ਜਾਗਰੂਕ ਸਿੱਖਾਂ ਦੇ ਵੀ ਹਿਰਦੇ ਵਲੂੰਧਰੇ ਜਾਂਦੇ ਹਨ, ਭਾਵਨਾਵਾਂ ਆਹਤ ਹੁੰਦੀਆਂ ਹਨ।
ਉਪਰੋਕਤ ਵਿਚਾਰ ਤੋਂ ਸਪਸ਼ਟ ਹੈ ਕਿ ਸ਼੍ਰੋਮਣੀ ਕਮੇਟੀ ਵਲੋਂ ਸਪੋਕਸਮੈਨ ਖਿਲਾਫ ਅਦਾਲਤ ਵਿੱਚ ਕੀਤਾ ਮੁਕੱਦਮਾ ਕਿਸੇ ਵੀ ਜ਼ਾਇਜ਼ ਨਹੀਂ ਮੰਨਿਆ ਜਾ ਸਕਦਾ ਅਤੇ ਪਰਿਵਾਰ ਇਸ ਦੀ ਨਿਖੇਧੀ ਕਰਦਾ ਹੈ।
ਪਰ ਦੂਜੇ ਪਾਸੇ ਸਪੋਕਸਮੈਨ ਦੇ ਸਮਰਥਕਾਂ ਵਿੱਚ ਵੀ ਅੰਨ੍ਹੇਪਨ ਦੀ ਘਾਟ ਨਹੀਂ ਲਗਦੀ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸ਼ੁਰੂ ਸ਼ੁਰੂ ਵਿੱਚ (ਮੰਥਲੀ ਮੈਗਜ਼ੀਨ ਵਜੋਂ) ਸਪੋਕਸਮੈਨ ਨੇ ਜਾਗ੍ਰਿਤੀ ਲਹਿਰ ਨੂੰ ਬਹੁਤ ਵਧੀਆ ਅਤੇ ਹਾਂ-ਪੱਖੀ ਸਾਥ ਦਿੱਤਾ। ਇਸੇ ਕਾਰਨ ਜਾਗਰੂਕ ਪੰਥਕ ਧਿਰਾਂ ਦਾ ਇਸ ਨੂੰ ਪੂਰਨ ਸਮਰਥਨ ਵੀ ਮਿਲਿਆ। ਪਰ ਕਾਫੀ ਸਮੇਂ ਤੋਂ (ਖਾਸਕਰ ਰੋਜ਼ਾਨਾ ਸਪੋਕਸਮੈਨ) ਕੁੱਝ ਵਿਸ਼ਿਆਂ ਤੇ ਇਸ ਵਲੋਂ ਧਾਰੇ ਰਵੱਈਏ ਨੇ ਨਿਰਪੱਖ ਜਾਗਰੂਕ ਧਿਰਾਂ ਨੂੰ ਇਸ ਪ੍ਰਤੀ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ। ਦੁਜਿਆਂ ਨੂੰ ਹਮੇਸ਼ਾ ‘ਰੋਸ ਨ ਕੀਜੈ ਉਤਰਿ ਦੀਜੈ’ ਅਤੇ ਦਾਦੂ ਦੀ ਕਬਰ `ਤੇ ਤੀਰ ਨਾਲ ਨਮਸਕਾਰ ਵਾਲੇ ਕੌਤਕ ਦਾ ਜ਼ਾਇਜ਼ ਹਵਾਲਾ ਦੇਂਦੇ ਰਹਿਣ ਵਾਲੇ ਸਪੋਕਸਮੈਨ (ਜੋਗਿੰਦਰ ਸਿੰਘ ਜੀ) ਨੇ ਜਦੋਂ ਅਪਣੇ ਆਪ ਨੂੰ ‘ਜਵਾਬਦੇਹੀ’ ਤੋਂ ਉੱਤੇ ਐਲਾਣਨਾ (ਮੈਂ ਕਾਵਾਂ ਚਿੜੀਆਂ ਦੀ ਚੀਂ ਚੀਂ ਦਾ ਜਵਾਬ ਨਹੀਂ ਦੇਣਾ) ਸ਼ੁਰੂ ਕਰ ਦਿਤਾ ਤਾਂ ਜਾਗਰੂਕ ਨਿਰਪੱਖ ਧਿਰਾਂ ਦਾ ਵੀ ਮੋਹ ਭੰਗ ਹੋਣ ਲਗ ਪਿਆ।
ਸਪੋਕਸਮੈਨ ਵਿੱਚ ਸਮੇਂ ਸਮੇਂ `ਤੇ ਗੁਰੂ ਗ੍ਰੰਥ ਸਾਹਿਬ ਜੀ ਵਿਚਲੀ ਬਾਣੀਆਂ ਦੀ ਪ੍ਰਮਾਨਿਕਤਾ ਬਾਰੇ, ਬੜੀ ਲਾਪਰਵਾਹੀ ਨਾਲ, ਜਨਤਕ ਤੌਰ `ਤੇ ਕਿੰਤੂ ਕੀਤਾ ਜਾਂਦਾ ਰਿਹਾ ਹੈ। ਇਹ ਕਿੰਤੂ ‘ਭੱਟਾਂ ਦੇ ਸਵੱਈਏ’ ਤੋਂ ਸ਼ੁਰੂ ਹੋ ਕੇ, ਭਗਤਾਂ ਦੀ ਬਾਣੀ ਤੋਂ ਹੁੰਦਾ ਹੋਇਆ, ਮਗਰਲੇ ਨਾਨਕ ਸਰੂਪਾਂ (ਮ: 2, 3, 4, 5, 9) ਦੀ ਬਾਣੀ ਤਕ ਪਹੁੰਚ ਗਿਆ। ਇੱਕ ਥਾਂ ਤਾਂ ‘ਗ੍ਰੰਥ ਅਤੇ ਪੰਥ’ ਨੂੰ ਜਾਲ ਦਸਦੇ ਹੋਏ ਇਸ ਤੋਂ ਬਾਹਰ ਨਿਕਲਣ ਦੀ ਗੱਲ ਵੀ ਕਰ ਦਿਤੀ ਗਈ। ਨਿਰਪੱਖ ਜਾਗਰੂਕ ਧਿਰਾਂ ਵਲੋਂ ਸਮੇਂ ਸਮੇਂ `ਤੇ ਸਪੋਕਸਮੈਨ (ਜੋਗਿੰਦਰ ਸਿੰਘ ਜੀ) ਨੂੰ ਇਸ ਪ੍ਰਤੀ ਸੁਚੇਤ ਕੀਤਾ ਜਾਂਦਾ ਰਿਹਾ ਪਰ ਉਹਨਾਂ ਨੇ ਇਸ ਪ੍ਰਤੀ ਕੋਈ ਕੰਨ ਨਹੀਂ ਧਰਿਆ। ਅਨੇਕਾਂ ਵਿਸ਼ਿਆਂ `ਤੇ ਸਪੋਕਸਮੈਨ ਦੀ ਇਸ ਗਲਤ ਪਹੁੰਚ ਕਾਰਨ, ਉਸ ਦੀ ਆਲੋਚਣਾ ਕੀਤੀ ਜਾਣ ਲਗ ਪਈ। ਸਪੋਕਸਮੈਨ ਨੇ ਸੁਧਾਰ ਕਰਨ ਦੀ ਥਾਂ, ਐਸੀ ਆਲੋਚਣਾ ਨੂੰ ‘ਕਾਵਾਂ ਚਿੜੀਆਂ ਦੇ ਚੀਂ-ਚੀਂ ਆਦਿ’ ਕਹਿ ਕੇ, ਅਪਣੇ ਹੰਕਾਰ ਦਾ ਪ੍ਰਗਟਾਵਾ ਕਰਦੇ ਹੋਏ, ਉਸ ਜਵਾਬਦੇਹੀ ਤੋਂ ਮੂੰਹ ਮੌੜ ਲਿਆ, ਜਿਸਦਾ ਪਾਠ ਇਹ ਸ਼ੁਰੂ ਤੋਂ ਹੀ ਸੰਪਰਦਾਈ ਧਿਰਾਂ ਨੂੰ ਪੜਾਉਂਦਾ ਆਂ ਰਿਹਾ ਹੈ।
ਪਿਛਲੇ ਤਿੰਨ ਮਹੀਨਿਆਂ ਵਿੱਚ ਸਪੋਕਸਮੈਨ ਵਲੋਂ ਦੋ ਮੁੱਖ ਪੰਥਖ ਮੁੱਦਿਆਂ `ਤੇ ਅਪਣਾਈ ਗਲਤ ਅਤੇ ਨਾਂਹ-ਪੱਖੀ ਪਹੁੰਚ ਨੇ ਤਾਂ ਉਸ ਦੀ ਸੁਹਿਰਦਤਾ `ਤੇ ਵੱਡਾ ਪ੍ਰਸ਼ਨਚਿੰਨ੍ਹ ਲਾ ਦਿਤਾ ਹੈ। ਇਹ ਮੁੱਦੇ ਹਨ ਪ੍ਰੋ. ਦਰਸ਼ਨ ਸਿੰਘ ਜੀ ਸੰਬੰਧੀ ਘਟਨਾਕ੍ਰਮ ਬਾਰੇ ਨਾਂਹ-ਪੱਖੀ ਪਹੁੰਚ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਮਾਨਿਕਤਾ `ਤੇ ਗੰਭੀਰ ਕਿੰਤੂ। ਸਪੋਕਸਮੈਨ ਦੇ ਇਹਨਾਂ ਦੋ ਕੰਮਾਂ ਨੇ ਨਿਰਨਾਇਕ ਮੌੜ `ਤੇ ਪੁੱਜ ਚੁਕੀ ਜਾਗਰੂਕਤਾ ਲਹਿਰ ਨੂੰ ਉਹ ਨੁਕਸਾਨ ਪਹੁੰਚਾ ਦਿਤਾ ਹੈ, ਜਿਹੜਾ ਸੰਪਰਦਾਈ ਧਿਰਾਂ ਮਿਲ ਕੇ ਵੀ ਨਹੀਂ ਪਹੁੰਚਾ ਸਕਦੀਆਂ ਸਨ। ਅਫਸੋਸ! ਕੁੱਝ ਜਾਗਰੂਕ ਮੰਨੀਆਂ ਜਾਂਦੀਆਂ ਸ਼ਖਸੀਅਤਾਂ ਅਤੇ ਧਿਰਾਂ ਵੀ ਸਪੋਕਸਮੈਨ ਦੀ ਗਲਤ ਪਹੁੰਚ ਦਾ ਅੰਨ੍ਹਾ ਸਮਰਥਨ ਕਰਕੇ ਜਾਗਰੂਕਤਾ ਲਹਿਰ ਦੇ ‘ਮਰਡਰ’ ਦੇ ਜਤਨਾਂ ਵਿੱਚ ਭਾਗੀਦਾਰ ਬਣ ਰਹੀਆਂ ਹਨ। ਸਪੋਕਸਮੈਨ ਦੀ ਇਹ ਗਲਤ ਪਹੁੰਚ ਨਿਰਪੱਖ ਜਾਗਰੂਕ ਧਿਰਾਂ ਨੂੰ ਉਸ ਤੋਂ ਕਿਨਾਰਾ ਕਰਨ ਦੇ ਰਾਹ ਤੁਰਨ ਲਈ ਮਜ਼ਬੂਰ ਕਰ ਰਹੀ ਹੈ।
ਬੇਸ਼ਕ 16 ਮਾਰਚ ਦੇ ਸੰਪਾਦਕੀ ਤੋਂ ਬਾਅਦ, ਵਿਰੋਧ ਨੂੰ ਵੇਖਦੇ ਹੋਏ, ਸੰਪਾਦਕੀ ਵਾਪਿਸ ਲੈ ਕੇ ਮਾਫੀ ਵੀ ਮੰਗ ਲਈ ਗਈ। ਪਰ ਇਸ ਮਾਫੀਨਾਮੇ ਵਿੱਚ ਸੁਹਿਰਦਤਾ (ਗਲਤੀ ਮੰਨਣ ਦੀ ਪਹੁੰਚ) ਘੱਟ ਹੈ, ਵਿਰੋਧ ਦਾ ਡਰ ਜ਼ਿਆਦਾ। ਇਸਦੀ ਸਪਸ਼ਟ ਮਿਸਾਲ ਇਹ ਹੈ ਕਿ ਸੰਪਾਦਕੀ ਵਾਪਿਸ ਲੈਣ ਤੋਂ ਬਾਅਦ ਵੀ ਕਈਂ ਵਾਰ ਇਹ ਕਿਹਾ ਅਤੇ ਕਹਾਇਆ ਕਿ ਸੰਪਾਦਕੀ ਵਿੱਚ ਗਲਤ ਤਾਂ ਕੁੱਝ ਨਹੀਂ ਸੀ, ਬਸ ਇਸ ਨੂੰ ਸਮਝਿਆ ਹੀ ਠੀਕ ਨਹੀਂ ਗਿਆ। ਜਦਕਿ ਇਸ ਸੰਪਾਦਕੀ (ਅਤੇ ਇਸ ਤੋਂ ਪਹਿਲਾਂ ਛਪਦੇ ਰਹੇ ਨੁਕਤਿਆਂ) ਵਿੱਚ ਮਹਲਾ ਪਹਿਲਾ ਤੋਂ ਬਿਨਾ ਹੋਰ ਸਾਰੀ ਬਾਣੀ ਨੂੰ ਅਪ੍ਰਮਾਨਿਕ ਸਿੱਧ ਕਰਨ ਦੇ ਸਪਸ਼ਟ ਜਤਨ ਕੀਤੇ ਗਏ ਹਨ। ‘ਗੁਰੂ ਗ੍ਰੰਥ ਸਾਹਿਬ ਜੀ’ ਦੀ ਪ੍ਰਮਾਨਿਕਤਾ ਜਿਹੇ ਅਹਿਮ, ਨਾਜ਼ੁਕ ਅਤੇ ਗੰਭੀਰ ਮਸਲੇ `ਤੇ ਸਪੋਕਸਮੈਨ ਦੀਆਂ ਟਿੱਪਣੀਆਂ ਬਹੁਤ ਹੀ ਕੱਚੀਆਂ, ਆਪਾ ਵਿਰੋਧੀ, ਅਨਗਹਿਲੀ ਅਤੇ ਲਾਪਰਵਾਹੀ ਨਾਲ ਕੀਤੀਆਂ ਗਈਆਂ ਹਨ। ਇਹਨਾਂ ਦੀ ਕਚਿਆਈ ਦੀ ਇੱਕ ਮਿਸਾਲ ਦੇਖੋ। 16 ਮਾਰਚ ਦੇ ਸੰਪਾਦਕੀ ਵਿੱਚ ਲਿਖਿਆ ਹੈ,
“ਬਾਬੇ ਨਾਨਕ ਦਾ ਸੁਟਿਆ ਹੋਇਆ `ਚੋਲਾ’ ਤਾਂ ਤਬਾਹ ਨਾ ਹੋਇਆ, ਖੜਾਵਾਂ ਬੱਚ ਗਈਆਂ, ਬਾਕੀ ਗੁਰੂਆਂ ਦੀ ਹਰ ਲਿਖਤ ਤੇ ਯਾਦਗਾਰ ਤੇ 35 ਭਗਤਾਂ ਦੀ ਹਰ ਲ਼ਿਕਤ ਤੇ ਯਾਦਗਾਰ ਤਾਂ ਬਚ ਗਈ ਪਰ ਯੁਧਾਂ ਨੇ ਕੇਵਲ ਬਾਬੇ ਨਾਨਕ ਦੀ ਹੱਥ-ਲਿਖਤ ‘ਬਾਣੀ’ ਹੀ ਤਬਾਹ ਕਰਨੀ ਸੀ?”
ਇਸ ਟਿੱਪਣੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂਆਂ ਅਤੇ 35 ਭਗਤਾਂ ਦੀ ਬਾਣੀ ਹੋਣਾ ਸਪਸ਼ਟ ਲਿਖਿਆ ਗਿਆ ਹੈ। ਜਦਕਿ ਸੱਚਾਈ ਇਹ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਿੱਚ ਕੁਲ 35 ਮਹਾਪੁਰਖਾਂ (6 ਨਾਨਕ ਸਰੂਪ, 15 ਭਗਤ, 11 ਭੱਟ, 3 ਗੁਰਸਿੱਖ) ਦੀ ਬਾਣੀ ਹੈ, 6 ਨਾਨਕ ਸਰੂਪਾਂ ਅਤੇ 35 ਭਗਤਾਂ ਦੀ ਨਹੀਂ। ਜਿਸ ਸ਼ਖਸ ਨੂੰ ਇਹ ਆਮ ਜਿਹੀ ਜਾਣਕਾਰੀ ਨਹੀਂ ਹੈ ਕਿ ‘ਗੁਰੂ ਗ੍ਰੰਥ ਸਾਹਿਬ ਜੀ’ ਵਿੱਚ 35 ਮਹਾਂਪੁਰਖਾਂ ਦੀ ਬਾਣੀ ਹੈ, 41 ਜਾਂ ਵੱਧ ਦੀ ਨਹੀਂ, ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਮਾਨਿਕਤਾ ਬਾਰੇ ਇਵੇਂ ਟਿੱਪਣੀ ਕਰ ਰਿਹਾ ਹੈ, ਜਿਵੇਂ ਉਹ ਇਸ ਵਿਸ਼ੇ ਦਾ ਬਹੁੱਤ ਵੱਡਾ ਸਕਾਲਰ ਅਤੇ ਖੋਜੀ ਹੋਵੇ।
ਦੂਜੀ ਤਰਫ ਸਪੋਕਸਮੈਨ ਵਲੋਂ 16 ਮਾਰਚ ਦਾ ਸੰਪਾਦਕੀ ਵਾਪਿਸ ਲਏ ਜਾਣ ਦਾ ਐਲਾਣ ਨੂੰ ਹਕੀਕਤ ਵਿੱਚ ਅਮਲ ਵਿੱਚ ਨਹੀਂ ਲਿਆਉਂਦਾ ਗਿਆ, ਸਿਰਫ ਬਿਆਨ ਹੀ ਦਿਤਾ ਗਿਆ ਹੈ। ਇਸਦੀ ਸਪਸ਼ਟ ਮਿਸਾਲ ਇਹ ਹੈ ਕਿ ਸਪੋਕਸਮੈਨ ਦੇ ਇੰਟਰਨੈਟ ਐਡੀਸ਼ਨ ਵਿੱਚ ਇਹ ਸੰਪਾਦਕੀ ਅੱਜ ਤੱਕ (3 ਮਈ) ਤੱਕ ਵੀ ਖੁਲ ਰਿਹਾ ਹੈ। ਇਸ ਨੂੰ ਬੰਦ ਕਿਉਂ ਨਹੀਂ ਕੀਤਾ ਗਿਆ?
ਅੰਤ ਵਿੱਚ ਪਰਿਵਾਰ ਬੇਨਤੀ ਕਰਦਾ ਹੈ ਕਿ ਜੇ ਸਪੋਕਸਮੈਨ ਵਿੱਚ ਥੋੜੀ ਵੀ ਸੁਹਿਰਦਤਾ ਹੈ ਤਾਂ ਉਸ ਨੂੰ ਸੰਪਰਦਾਈਆਂ ਵਲੋਂ ਕੀਤੇ ਕੋਰਟ ਕੇਸ ਦੇ ਡਰ ਦਾ ਤਿਆਗ ਕੇ, ਨਿਰਪੱਖ ਜਾਗਰੂਕ ਧਿਰਾਂ ਵਲੋਂ ਉਸ ਨੂੰ ਦਿਤੇ ਜਾ ਰਹੇ ਸੁਝਾਅ ਮੰਨਦੇ ਹੋਏ, ਹੇਠ ਲਿਖੇ ਕਦਮ ਫੌਰਣ ਚੁਕਣੇ ਚਾਹੀਦੇ ਹਨ।
1. ਸਪੋਕਸਮੈਨ ਦੇ ਪਹਿਲੇ ਸਫੇ `ਤੇ ਸਪਸ਼ਟ ਅਤੇ ਵੱਡੇ ਆਕਾਰ ਵਿੱਚ ਇਹ ਮਾਫੀਨਾਮਾ ਛਾਪਿਆ ਜਾਵੇ
“ਸਪੋਕਸਮੈਨ ਵਿੱਚ ਸਮੇਂ ਸਮੇਂ `ਤੇ ਗੁਰੂ ਗ੍ਰੰਥ ਸਾਹਿਬ ਜੀ (ਰਾਗਮਾਲਾ ਤੋਂ ਬਗੈਰ) ਦੀ ਬਾਣੀਆਂ ਦੀ ਪ੍ਰਮਾਨਿਕਤਾ ਸੰਬੰਧੀ ਕੀਤੇ ਕਿੰਤੂਆਂ ਦਾ ਸਾਨੂੰ ਅਫਸੋਸ ਹੈ ਅਤੇ ਇਸ ਲਈ ਅਸੀਂ ਖਿਮਾ ਦੇ ਜਾਚਕ ਹਾਂ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਵਿਚਲੀਆਂ ਸਾਰੀਆਂ ਬਾਣੀਆਂ ਨੂੰ ਪ੍ਰਮਾਨਿਕ ਮੰਨਦੇ ਹਾਂ। ਨਾਲ ਹੀ ਵਚਨ ਦਿੰਦੇ ਹਾਂ ਕਿ ਭਵਿੱਖ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀਆਂ ਦੀ ਪ੍ਰਮਾਨਿਕਤਾ ਸੰਬੰਧੀ ਕੋਈ ਕਿੰਤੂ ਨਹੀਂ ਕੀਤਾ ਜਾਵੇਗਾ।
2. ਕੁਝ ਸਮਾਂ ਪਹਿਲਾਂ, ਕੁੱਝ ਪੰਥਦਰਦੀਆਂ ਦੀ ਸਲਾਹ `ਤੇ ਸਪੋਕਸਮੈਨ ਵਲੋਂ ਦਿਤੇ ਆਅਵਾਸਨ ਅਨੁਸਾਰ, ਕੁੱਝ ਤੱਤ ਗੁਰਮਤਿ ਨੂੰ ਸਮਰਪਿਤ ਵਿਦਵਾਨਾਂ ਦਾ ਇੱਕ ਪੈਨਲ ਗਠਨ ਕਰ ਕੇ ਉਸ ਦਾ ਐਲਾਣ ਕੀਤਾ ਜਾਵੇ। ਸਪੋਕਸਮੈਨ ਵਿੱਚ ਛਪਣ ਤੋਂ ਪਹਿਲਾਂ ਧਾਰਮਿਕ ਲਿਖਤ ਇਸ ਪੈਨਲ ਦੀ ਨਜ਼ਰਸਾਨੀ ਲਈ ਭੇਜੀ ਜਾਵੇ। ਇਸ ਤੋਂ ਬਾਅਦ ਇਹੀ ਪੈਨਲ ਸਪੋਕਸਮੈਨ ਵਿਚਲੀਆਂ ਧਾਰਮਕ ਲਿਖਤਾਂ ਸੰਬੰਧੀ ਜਵਾਬਦੇਹ ਮੰਨਿਆ ਜਾਵੇਗਾ।
3 ਸਪੋਕਸਮੈਨ ਅਪਣੀ ਆਲੋਚਣਾ `ਤੇ ਨਰਾਜ਼ ਹੋਣ ਦੀ ਥਾਂ ਉਸ ਦਾ ਸੁਆਗਤ ਕਰਨ ਦੀ ਪਹੁੰਚ ਅਤੇ ਬਿਰਤੀ ਧਾਰਨ ਕਰੇ ਅਤੇ ਜਵਾਬਦੇਹੀ ਨੂੰ ਅਪਣੀ ਜਿੰਮੇਵਾਰੀ ਸਮਝੇ।
ਅੰਤ ਵਿੱਚ ਪਰਿਵਾਰ ਇੱਕ ਵਾਰ ਫੇਰ ਸ਼੍ਰੋਮਣੀ ਕਮੇਟੀ ਸਮੇਤ ਸੰਪਰਦਾਈਆਂ ਵਲੋਂ ਕੋਰਟ ਕੇਸ ਵਾਲੀ ਕਾਰਵਾਈ ਦੀ ਪੁਰਜ਼ੋਰ ਨਿਖੇਧੀ ਕਰਦਾ ਹੈ, ਨਾਲ ਹੀ ਸਪੋਕਸਮੈਨ ਨੂੰ ਵੀ ਸੁਝਾਅ ਦਿੰਦਾ ਹੈ ਕਿ ਉਹ ਉਪਰੋਕਤ ਅਨੁਸਾਰ ਸੁਝਾਏ ਕਦਮ ਚੁੱਕ ਕੇ ਅਪਣੀ ਸੁਹਿਰਦਤਾ ਦਾ ਪ੍ਰਗਟਾਵਾ ਕਰੇ। ਉਸ ਦੇ ਇਹਨਾਂ ਕਦਮਾਂ ਨਾਲ ਉਸ ਤੋਂ ਦੂਰ ਹੋ ਰਹੀਆਂ ਜਾਗਰੂਕ ਧਿਰਾਂ ਵੀ ਉਸ ਦਾ ਸਾਥ ਦੇਣ ਲਈ ਵਿਚਾਰ ਕਰਨ ਨੂੰ ਤਿਆਰ ਹੋ ਜਾਣਗੀਆਂ। ਇਸ ਤਰੀਕੇ ਖਿੰਡ-ਪੁੰਡ ਗਈ ਜਾਗਰੂਕਤਾ ਲਹਿਰ ਨੂੰ ਫਿਰ ਸੰਭਾਲਣ ਦਾ ਉਪਰਾਲਾ ਕੀਤਾ ਜਾ ਸਕਦਾ ਹੈ। ਆਸ ਹੈ ਕਿ ਸਪੋਕਸਮੈਨ (ਜੋਗਿੰਦਰ ਸਿੰਘ ਜੀ) ਸਾਡੇ ਸੁਝਾਆਂ `ਤੇ ਗੰਭੀਰਤਾ ਨਾਲ ਵਿਚਾਰ ਕਰਦੇ ਹੋਏ ਉਪਰੋਕਤ ਕਦਮ ਫੌਰਣ ਚੁਕਣਗੇ। ਇਹ ਵੀ ਆਸ ਹੈ ਕਿ ਸਪੋਕਸਮੈਨ ਦੇ ਕੱਟੜ ਸਮਰਥਕ ਵੀ ਉਹਨਾਂ ਨੂੰ ਉਪਰੋਕਤ ਕਦਮ ਚੁੱਕਣ ਲਈ ਪ੍ਰੇਰ ਲੈਣਗੇ।
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ


(05/05/10)
ਦਲਜੀਤ ਸਿੰਘ ਨਿਓਡਾ

ਖ਼ਾਲਸਾ ਪੰਥ ਆਪਣੇ ਇਤਿਹਾਸਕ ਅਸਥਾਨਾਂ ਨੂੰ ਬਿਪਰਵਾਦੀ ਮੰਦਰਾਂ ਨਾਲ ਕਿਸੇ ਵੀ ਕੀਮਤ `ਤੇ ਜੁੜਣ ਨਹੀ ਦੇਵੇਗਾ: ਦਲਜੀਤ ਸਿੰਘ ਨਿਓਡਾ
ਕੱਟੜ ਹਿੰਦੂ ਜਥੇਬੰਦੀਆਂ ਗੁਰੂ-ਕਾਲ ਤੋਂ ਹੀ ਸਿੱਖ ਧਰਮ ਦੀ ਨਿਰਮਲ ਤੇ ਨਿਆਰੀ ਹੋਂਦ ਨੂੰ ਬੁੱਧ ਮੱਤ ਵਾਂਗ ਆਪਣੇ ਵਿੱਚ ਜਜ਼ਬ ਕਰਨ ਲਈ ਯਤਨਸ਼ੀਲ ਹਨ। ਪਹਿਲਾਂ ਤਾਂ ਇਹ ਇਤਨੇ ਸਫਲ ਨਹੀ ਹੋਏ, ਪਰ ਜਦੋਂ ਤੋਂ ਬਾਦਲ ਦਲ ਨੇ ਇਨ੍ਹਾਂ ਦਾ ਰਾਜਨੀਤਕ ਭਾਈਵਾਲ ਬਣ ਕੇ ਪਤੀ ਪਤਨੀ ਵਾਲਾ ਰਿਸ਼ਤਾ ਬਣਾਇਆ ਹੈ, ਤਦੋਂ ਤਾਂ ਇਹ ਵਧੇਰੇ ਹੀ ਭੂਤਰ ਗਏ ਹਨ। ਸੰਨ 1984 ਦੇ ਫੌਜੀ ਹਮਲੇ ਅਤੇ ਸਿੱਖ ਕਤਲਿਆਮ ਪਿਛੇ ਵੀ ਇਨ੍ਹਾਂ ਦਾ ਹੀ ਹੱਥ ਸੀ। ਇਸ ਹਕੀਕਤ ਨੂੰ ਇਨ੍ਹਾਂ ਦਾ ਮੁਖੀ ਅਡਵਾਨੀ ਆਪ ਮੰਨ ਚੁੱਕਾ ਹੈ। ਪਰ, ਕੁੱਝ ਸਾਲ ਪਹਿਲਾਂ ਸ਼੍ਰੋਮਣੀ ਕਮੇਟੀ ਪਾਸੋਂ ‘ਗੁਰਬਿਲਾਸ ਪਾਤਸ਼ਾਹੀ ਛੇਵੀਂ’ ਤੇ ‘ਸਿੱਖ ਇਤਿਹਾਸ’ ਨਾਮੀ ਗੁਰੂ ਨਿੰਦਕ ਪੁਸਤਕਾਂ ਛਪਵਾ ਕੇ ਅਤੇ ਹੁਣ ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰਵਾ ਕੇ ਇਨ੍ਹਾਂ ਦੇ ਹੌਂਸਲੇ ਹੋਰ ਬੁਲੰਦ ਹੋ ਗਏ ਹਨ।
ਪੰਜਾਬ ਦੀ ਬਾਦਲ ਸਰਕਾਰ ਦੇ ਕਾਰਜਕਾਲ ਵਿੱਚ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਨੂੰ ਦੁਰਗਿਆਣਾ ਮੰਦਰ ਨਾਲ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਇਤਿਹਾਸਕ ਅਸਥਾਨ ਨੂੰ ਨੈਣਾ ਦੇਵੀ ਦੇ ਮੰਦਰ ਨਾਲ ਰੋਪਵੇਅ ਰਾਹੀਂ ਜੋੜਣ ਦੀ ਤਿਆਰੀ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੇ ਸਾਜੇ ਨਿਵਾਜੇ ਖ਼ਾਲਸਾ ਪੰਥ ਨੂੰ ਦੇਵੀ ਤੇ ਦੇਵਤਿਆਂ ਦੇ ਉਪਾਸ਼ਕ ਸਿੱਧ ਕਰਕੇ ਸਿੱਖ ਕੌਮ ਦੀ ਨਿਰਮਲ, ਨਿਆਰੀ ਤੇ ਸੁਤੰਤਰ ਹੋਂਦ ਨੂੰ ਹਿੰਦੂ ਮੱਤ ਦੇ ਖਾਰੇ ਸਮੁੰਦਰ ਵਿੱਚ ਗਰਕ ਕਰਨ ਦੀ ਬਹੁਤ ਵੱਡੀ ਸਾਜ਼ਿਸ਼ ਹੈ। ਜੇਕਰ ਬਾਦਲ ਸਰਕਾਰ ਨੇ ਅਜਿਹੀ ਗਲਤੀ ਕੀਤੀ ਤਾਂ ਖ਼ਾਲਸਾ ਪੰਥ ਦੀ ਅਸੀਸ ਨਾਲ ਸ਼੍ਰੋਮਣੀ ਅਕਾਲੀ ਦਲ (ਯੂ. ਕੇ.) ਇਸ ਦਾ ਜ਼ੋਰਦਾਰ ਵਿਰੋਧ ਕਰੇਗਾ ਅਤੇ ਕਿਸੇ ਵੀ ਕੀਮਤ `ਤੇ ਆਪਣੇ ਪਵਿਤਰ ਅਸਥਾਨਾਂ ਨੂੰ ਬਿਪਰਵਾਦੀ ਮੰਦਰਾਂ ਨਾਲ ਜੁੜਣ ਨਹੀ ਦੇਵੇਗਾ। ਕਿਉਂਕਿ, ਸਿਧਾਂਤਕ ਪੱਖੋਂ ਇਨ੍ਹਾਂ ਦਾ ਆਪਸ ਵਿੱਚ ਕੋਈ ਮੇਲ ਨਹੀ ਹੈ। ਜਦੋਂ ਸ੍ਰੀ ਅਨੰਦਪੁਰ ਸਾਹਿਬ ਤੋਂ ਨੈਣਾਂ ਦੇਵੀ ਮੰਦਰ ਨੂੰ ਵਧੀਆ ਸ਼ੜਕ ਹੈ ਤਾਂ ਫਿਰ ਰੋਪਵੇਅ ਬਨਾਉਣ ਦਾ ਸਾਜ਼ਿਸ਼ ਤੋਂ ਬਗੈਰ ਹੋਰ ਕੀ ਅਰਥ ਹੋ ਸਕਦਾ ਹੈ? ਸ੍ਰੀ ਅੰਮ੍ਰਿਤਸਰ ਦੇ ਬੱਸ ਸਟੈਂਡ ਤੋ ਸ੍ਰੀ ਹਰਿਮੰਦਰ ਸਾਹਿਬ ਤੇ ਦੁਰਗਿਆਣਾ ਮੰਦਰ ਨੂੰ ਰੋਪਵੇਅ ਬਣਾ ਦਿੱਤੇ ਜਾਣ ਤਾਂ ਸਾਨੂੰ ਕੋਈ ਇਤਰਾਜ਼ ਨਹੀ। ਪਰ, ਜੇਕਰ ਸ੍ਰੀ ਦਰਬਾਰ ਸਾਹਿਬ ਤੇ ਦੁਰਗਿਆਣਾ ਮੰਦਰ ਨੂੰ ਜੋੜਣ ਦਾ ਯਤਨ ਕੀਤਾ ਤਾਂ ਅਸੀਂ ਇਹਦਾ ਵੀ ਵਿਰੋਧ ਕਰਾਂਗੇ।
ਦਲਜੀਤ ਸਿੰਘ ਨਿਓਡਾ: ਜਨਰਲ ਸਕਤਰ ਸ਼੍ਰੋਮਣੀ ਅਕਾਲੀ ਦਲ (ਯੂ. ਕੇ.) ਮੁਬਾਈਲ 9810215729, ਦਫ਼ਤਰ 0161-4675759


(04/05/10)
ਚਰਨਜੀਤ ਸਿੰਘ, ਬਰੈਂਮਪਟਨ

ਜਸਬੀਰ ਸਿੰਘ ਜੀ ਕੈਲਗਰੀ
ਕੀ ਚੌਥੇ ਪਾਤਸ਼ਾਹ ਦੇ ਸ਼ਬਦ ਦੇ ਅੱਰਥ ਇਹ ਨਹੀਂ ਹੋ ਸਕਦੇ?
ਵਡਹੰਸੁ ਮਹਲਾ ੪ ॥ ਹਰਿ ਕਿਰਪਾ ਹਰਿ ਕਿਰਪਾ ਕਰਿ ਸਤਿਗੁਰੁ ਮੇਲਿ ਸੁਖਦਾਤਾ ਰਾਮ ॥
ਹਰੀ ਦੀ ਕਿਰਪਾ ਕਰ ਕੇ ਸੁਖਦਾਤਾ ਸਤਿਗੁਰੂ ਦਾ ਮਿਲਾਪ ਹੋਇਆ ਹੈ।
ਹਮ ਪੂਛਹ ਹਮ ਪੂਛਹ ਸਤਿਗੁਰ ਪਾਸਿ ਹਰਿ ਬਾਤਾ ਰਾਮ ॥
ਅਸੀ ਸਤਿਗੁਰੂ ਤੋਂ ਹਰੀ ਦੀਆਂ ਬਾਤਾਂ ਪੁਛਦੇ ਹਾਂ।
ਸਤਿਗੁਰ ਪਾਸਿ ਹਰਿ ਬਾਤ ਪੂਛਹ ਜਿਨਿ ਨਾਮੁ ਪਦਾਰਥੁ ਪਾਇਆ ॥
ਉਸ ਸਤਿਗੁਰੂ ਤੋਂ ਹਰੀ ਦੀਆਂ ਬਾਤਾਂ ਪੁਛਦੇ ਹਾਂ ਜਿਸ ਕੋਲ ਨਾਮ ਪਦਾਰਥ ਹੈ।
ਪਾਇ ਲਗਹ ਨਿਤ ਕਰਹ ਬਿਨੰਤੀ ਗੁਰਿ ਸਤਿਗੁਰਿ ਪੰਥੁ ਬਤਾਇਆ ॥
ਰੋਜ ਗੁਰੂ ਦੇ ਪੈਰੀ ਪੈਂਦੇ ਹਾਂ। ਸਤਿਗੁਰੂ ਨੇ ਸਾਨੂੰ ਪੰਥ ਬਤਾਇਆ ਹੈ।
ਸੋਈ ਭਗਤੁ ਦੁਖੁ ਸੁਖੁ ਸਮਤੁ ਕਰਿ ਜਾਣੈ ਹਰਿ ਹਰਿ ਨਾਮਿ ਹਰਿ ਰਾਤਾ ॥
ਉਸ ਨੂੰ ਭਗਤ ਕਹਿਂਦੇ ਹਨ ਜੋ ਹਰੀ ਨਾਮ ਵਿੱਚ ਰੰਗੀਚ ਕੇ ਸੁਖ ਦੁਖ ਨੂੰ ਸਮ ਜਾਣਦਾ ਹੈ।
ਹਰਿ ਕਿਰਪਾ ਹਰਿ ਕਿਰਪਾ ਕਰਿ ਗੁਰੁ ਸਤਿਗੁਰੁ ਮੇਲਿ ਸੁਖਦਾਤਾ ॥੧॥ {ਪੰਨਾ 574}
ਹਰੀ ਦੀ ਕਿਰਪਾ ਕਰ ਕੇ ਸੁਖਦਾਤਾ ਸਤਿਗੁਰੂ ਦਾ ਮਿਲਾਪ ਹੋਇਆ ਹੈ।
ੳਪਰਲਾ ਸ਼ਬਦ ਛੰਤ ਹੈ। ਗੁਰੂ ਰਹਮਦਾਸ ਜੀ ਦਾ ਚੌਥਾ ਅਤੇ ਅਖੀਰਲਾ ਸ਼ਬਦ ਹੈ। ਇਸ ਤੋਂ ਬਾਅਦ ਘੋੜੀਆ ਸ਼ੁਰੂ ਹੋ ਜਾੰਦੀਆਂ ਹਨ। ਛੰਤਾਂ ਵਿੱਚ ਅਰਦਾਸ ਨਹੀਂ ਹੁੰਦੀ। ਪ੍ਰਾਪਤੀ ਅਤੇ ਖੇੜਾ ਹੁੰਦਾ ਹੈ।
ਜੇ ਲਫ਼ਜ ਸਤਿਗੁਰੁ, ਸਤਗੁਰ ਜਾਂ ਸਤਿਗੁਰਿ ਦੀ ਡੁੰਘਆਈ ਵਿੱਚ ਜਾਇਏ ਆਂ ਇਸ ਦੇ ਅੱਰਥ ਗਿਆਨ, ਗੁਣ, ਚੰਗੀ ਮੱਤ ਆਦਿ ਬਣਦੇ ਹਨ ਪਰ ਜੈ ਇਸ ਦੀ ੳਪਰਲੀ ਸਤਹ ਤੇ ਰਹਿਏ ਤਾਂ ਗੁਰੂ ਅਮਰਦਾਸ ਜੀ ਬਣਦੇ ਹਨ।
ਗੁਰੂ ਜੋ ਪੜਦੇ, ਸੁਣਦੇ ਸਨ ਅਤੇ ਜੋ ਕੁੱਝ ਉਹ ਆਪਣੇ ਆਸਪਾਸ ਵੇਖਦੇ ਸਨ, ਉਸ ਦੀ ਝਲਕ ਉਹਣਾਂ ਦੀ ਬਾਣੀ ਵਿੱਚ ਮਿਲਦੀ ਹੈ।
ਸਰਕਾਰੀ
administration ਦੇ ਨਿਕੱਮੇਪੁਣੇ ਦਾ ਜੇੜਾ ਪਤਾ ਨਾਨਕ ਦੀ ਬਾਣੀ ਵਿਚੋਂ ਲਗਦਾ ਹੈ, ਉਹ ਬਾਅਦ ਦੇ ਗੁਰੂਆਂ ਦੀ ਬਾਣੀ ਵਿੱਚ ਨਜਰ ਨਹੀਂ ਆਉਂਦਾ। ਇਸ ਤੋਂ ਇਸ਼ਾਰਾ ਮਿਲਦਾ ਹੈ ਕਿ ਮੁਗਲਾਂ ਦੇ ਆਉਣ ਨਾਲ, ਖਾਸ ਕਰ ਕੇ ਅਕਬਰ ਦੇ ਸਮੇਂ administration ਵਿਚ ਸੁਧਾਰ ਹੋਇਆ। ਇਤਿਹਾਸਕਾਰ ਵੀ ਏਹੀ ਦਸਦੇ ਹਨ।
ਬਿਲਾਵਲੁ ਮਹਲਾ ੫ ॥ ਸੁਲਹੀ ਤੇ ਨਾਰਾਇਣ ਰਾਖੁ ॥ ਸੁਲਹੀ ਕਾ ਹਾਥੁ ਕਹੀ ਨ ਪਹੁਚੈ ਸੁਲਹੀ ਹੋਇ ਮੂਆ ਨਾਪਾਕੁ ॥੧॥ (825) ਇਸ ਤੋਂ ਪਤਾ ਚਲਦਾ ਹੈ ਕਿ ਸੁਲਹੀ ਖਾਨ ਵਾਲੀ ਸਾਖੀ ਸੱਚੀ ਹੈ।
ਪਾਲ ਸਿੰਘ ਪੂਰੇਵਾਲ ਨੂੰ “ਤਾਰਾ ਚੜਿਆ ਲੱਮਾ” ਪੰਕਤੀ ਵਿੱਚ ਇੱਕ ਤਰੀਖ ਛੁਪੀ ਨਜਰ ਆਉਂਦੀ ਹੈ। (ਮੈਨੂੰ ਨਹੀਂ ਪਤਾ ਇਹ ਪੰਕਤੀ ਕਿਥੋਂ ਲਈ ਹੈ ਪਰ ਉਹਨਾਂ ਆਪ ਇਹ ਗੱਲ ਗੁਰਦਵਾਰੇ ਵਿੱਚ ਦੱਸੀ ਸੀ ਜਦੋਂ ਕੁੱਝ ਮਹੀਨੇ ਪਹਿਲਾਂ ਉਹ ਬਰੈਂਮਪਟਨ ਆਏ ਸਨ।)
ਡਾ: ਕਿਰਪਾਲ ਸਿੰਘ ਦੀ “ਸਿਖ ਇਤਿਹਾਸ ਦੀਆਂ ਖੋਜ ਸਮੱਸਿਆਵਾਂ” ਪੜੋ। ਉਹਨਾਂ ਲਿਖੀਆ ਹੈ ਕਿ ਨਾਨਕ ਨੇ “ਸੁਲਤਾਨ” ਅੱਖਰ ਇੱਕ ਦਰਜਨ ਤੋਂ ਵੱਧ ਵਾਰੀ ਵਰਤਿਆ ਹੈ। ਦੂਜੇ, ਤੀਜੇ ਅਤੇ ਚੌਥੇ ਪਾਤਸ਼ਾਹ ਨੇ ਇੱਕ ਵਾਰੀ ਵੀ ਨਹੀਂ ਵਰਤਿਆ। ਪੰਜਵੇ ਪਾਤਸ਼ਾਹ ਨੇ ਦੋ ਤਿੱਨ ਵਾਰੀ ਵਰਤਿਆ ਹੈ। ਇਸ ਤੋਂ ਸਾਬਿਤ ਹੁੰਦਾ ਹੈ ਕਿ ਨਾਨਕ ਤੋਂ ਬਾਅਦ ਹੁਕੂਮਤ ਬਦਲ ਗਈ। ਕਿਉਂਕਿ ਪਠਾਨਾਂ ਵੇਲੇ ਰਾਜੇ ਨੁੰ ਸੁਲਤਾਨ ਕਿਹਾ ਜਾਂਦਾ ਸੀ ਤੇ ਮੁਗਲਾਂ ਵੇਲੇ ਪਾਤਸ਼ਾਹ।
http://panjabdigilib.org/webuser/searches/displayPage.jsp?ID=2391&page=1&CategoryID=1&Searched=
ਅਸੀ ਸਭ ਨੇ ਸੁਣਿਆ ਹੈ ਕਿ ਗੁਰੂ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਜੀ ਦੀ ਸੇਵਾ ਕੀਤੀ। ਇਸ ਦੀ ਝਲਕ ਗੁਰੂ ਅਮਰਦਾਸ ਜੀ ਦੀ ਬਾਣੀ ਵਿਚੋਂ ਮਿਲਦੀ ਹੈ।
ਸਲੋਕੁ ਮਃ ੩ ॥ ਸਤਿਗੁਰ ਕੀ ਸੇਵਾ ਚਾਕਰੀ ਸੁਖੀ ਹੂੰ ਸੁਖ ਸਾਰੁ ॥ ਐਥੈ ਮਿਲਨਿ ਵਡਿਆਈਆ ਦਰਗਹ ਮੋਖ ਦੁਆਰੁ ॥ ਸਚੀ ਕਾਰ ਕਮਾਵਣੀ ਸਚੁ ਪੈਨਣੁ ਸਚੁ ਨਾਮੁ ਅਧਾਰੁ ॥ ਸਚੀ ਸੰਗਤਿ ਸਚਿ ਮਿਲੈ ਸਚੈ ਨਾਇ ਪਿਆਰੁ ॥ ਸਚੈ ਸਬਦਿ ਹਰਖੁ ਸਦਾ ਦਰਿ ਸਚੈ ਸਚਿਆਰੁ ॥ ਨਾਨਕ ਸਤਿਗੁਰ ਕੀ ਸੇਵਾ ਸੋ ਕਰੈ ਜਿਸ ਨੋ ਨਦਰਿ ਕਰੈ ਕਰਤਾਰੁ ॥੧॥ {ਪੰਨਾ 586}
ਇਸ ਸੇਵਾ ਨਾਲ ਬਾਅਦ ਵਿੱਚ ਕੁੱਝ ਬੇਸਿਰ-ਪੈਰ ਦੀਆਂ ਕਹਾਣੀਆਂ ਜੋੜ ਦਿੱਤੀਆਂ ਗਈਆਂ, ਉਹ ਇੱਕ ਵਖਰੀ ਗੱਲ ਹੈ।

ਜਸਬੀਰ ਸਿੰਘ ਜੀ, ਜਿਨਾਂ ਪੰਕਤੀਆਂ ਦਾ ਤੁਸੀ ਰੈਫਰੈਂਸ ਦਿਤਾ ਹੈ, ਉਹਨਾਂ ਵਿੱਚ ਕਿਸੇ ਵਿੱਚ ਵੀ “ਸਤਿਗੁਰੂ” ਲਫ਼ਜ ਨਹੀਂ ਲਿਖੀਆ ਹੈ। ਸਭ ਵਿੱਚ “ਸਤਿਗੁਰਿ” ਜਾਂ “ਸਤਿਗੁਰੁ” ਲਿਖਿਆ ਹੈ।

ਤੁਸੀ ਲਿਖੀਆ ਹੈ:
ਜਿਹੜੀ ਤੁਸੀਂ ‘ਭੱਟ ਬਾਣੀ’ ਅਤੇ ਤੀਜੇ ਅਤੇ ਚੌਥੇ ਪਾਤਸ਼ਾਹ ਦੀ ਰੂਹ ਫ਼ਰੋਲਣ ਦੀ ਗੱਲ ਕੀਤੀ ਹੈ,
ਮੇਰੇ ਸ਼ਬਦ ਇਹ ਸਨ:
ਤੁਸੀ ਭੱਟ ਬਾਣੀ ਦੇ ਸ਼ਬਦਾਰਥ ਅਤੇ ਅਨੰਦ ਦੇ ਭਾਵ ਅਰਥ ਕੀਤੇ ਹਨ। ਮੈਂ ਇਸ ਦੇ ੳਲਟ ਭੱਟ ਬਾਣੀ ਦੇ ਭਾਵ ਅਤੇ ਤੀਜੇ ਅਤੇ ਚੌਥੇ ਪਾਤਸ਼ਾਹ ਦੇ ਸ਼ਬਦਾਂ ਦੀ ਸ਼ਬਦਾਵਲੀ ਨੂੰ ਵੀਚਾਰਿਆ ਹੈ। ਜੇ ਤੁਸੀ ਮੇਰੀ ਦਲੀਲ ਦੇ ਵਿਰੋਧ ਵਿੱਚ ਲਿਖਣਾ ਚਾਹੂੰਦੇ ਹੋ ਤਾਂ ਤੁਹਾਨੂੰ ਭੱਟ ਬਾਣੀ ਦੀ ਰੂਹ ਅਤੇ ਤੀਜੇ ਅਤੇ ਚੌਥੇ ਪਾਤਸ਼ਾਹ ਦੇ ਸ਼ਬਦਾਂ ਦੀ ਖੱਲ ਫ਼ਰੋਲਣੀ ਪਵੇਗੀ।

ਚਰਨਜੀਤ ਸਿੰਘ, ਬਰੈਂਮਪਟਨ

ਨੋਟ: ਇਸ ਵਿਸ਼ੇ ਤੇ ਇਸ ਤੋਂ ਪਹਿਲਾਂ ਮੇਰੇ ਵਲੋਂ 26/4/10 ਅਤੇ 2/5/10 ਨੂੰ ਵੀਚਾਰ ਦਿੱਤੇ ਗਏ ਸਨ।


(04/05/10)
ਡਾ: ਪਰਮਜੀਤ ਸਿੰਘ

ਸਿੱਖ ਮਾਰਗ ਦੇ ਸੂਝਵਾਨ ਸੰਪਾਦਕ ਤੇ ਸਮੂਹ ਪਾਠਕਾਂ ਨੂੰ ਗੁਰ ਫਤੇਹਿ ਪ੍ਰਵਾਨ ਹੋਵੇ,
ਗੁਰ ਗੋਬਿੰਦ ਸਿੰਘ ਜੀ ਵੱਲੋਂ ਸਥਾਪਤ ਕੀਤੇ ਖਾਲਸਾ ਪੰਥ ਦੀ ਸਿਰਜਣਾ ਦੇ ਗਿਆਰਾਂ ਸਾਲਾਂ ਵਿੱਚ ਹੀ ਬਾਬਾ ਬੰਦਾ ਸਿੰਘ ਬਹਾਦਰ ਉਰਫ ਭਾਈ ਗੁਰਬਖਸ ਸਿੰਘ ਨੇ ਖਾਲਸਾ ਰਾਜ ਕਾਇਮ ਕਰ ਦਿੱਤਾ ਸੀ ਜਿਸ ਸਦਕਾ ਅਖੌਤੀ ਨੀਚ ਜਾਤੀਆਂ ਨੇ ਵੀ ਰਾਜ-ਸੱਤਾ ਦਾ ਅਨੰਦ ਮਾਣਿਆ ਇਤਿਹਾਸਕਾਰ ਇਰਵਿਨ ਦੇ ਇਹ ਵਿਚਾਰ ਬੜੇ ਸਾਰਥਿਕ ਤੇ ਮਹੱਤਵਪੂਰਨ ਹਨ:- “ਸਿੱਖਾਂ ਦੇ ਕਬਜ਼ੇ ਹੇਠ ਆਏ ਸਾਰੇ ਪਰਗਣਿਆਂ ਵਿੱਚ ਪੁਰਾਣੇ ਰਿਵਾਜਾਂ ਦਾ ਉਲਟ -ਪੁਲਟ ਹੋ ਜਾਣਾ ਹੈਰਾਨ ਕਰ ਦੇਣ ਵਾਲਾ ਤੇ ਮੁਕੰਮਲ ਕੰਮ ਸੀ। ਇੱਕ (ਅਖੌਤੀ) ਨੀਚ ਭੰਗੀ ਜਾਂ ਚਮਾਰ ਲਈ ਜਿਸ ਨੂੰ ਹਿੰਦੁਸਤਾਨੀਆਂ ਦੇ ਖਿਆਲ ਵਿੱਚ ਅਤਿ ਨੀਵਾਂ ਸਮਝਿਆ ਜਾਂਦਾ ਹੈ, ਸਿਰਫ ਘਰ ਛੱਡ ਕੇ ਆਗੂ (ਬੰਦਾ ਸਿੰਘ) ਪਾਸ ਪਹੁੰਚਣਾ ਹੀ ਹੁੰਦਾ ਸੀ ਕਿ ਥੋੜ੍ਹੇ ਸਮੇਂ ਵਿੱਚ ਹੀ ਅਪਣੀ ਨਿਯੁਕਤੀ ਦਾ ਹੁਕਮ ਹੱਥੀਂ ਲੈਕੇ ਆਪਣੀ ਜਨਮ-ਭੋਂ ਦਾ ਮਾਲਕ ਬਣ ਆਉਂਦਾ ਸੀ। ਜਦੋਂ ਆਪਣੀ ਸਰਹੱਦ `ਤੇ ਪੈਰ ਧਰਦਾ, ਉੱਚ ਜਨਮ ਵਾਲੇ ਕੁਲੀਨ ਅਤੇ ਧਨਾਢ ਲੋਕ ਉਸ ਦਾ ਸੁਆਗਤ ਕਰਨ ਲਈ ਆ ਜਾਂਦੇ ਅਤੇ ਉਸ ਨੂੰ ਨਾਲ ਲਿਆਉਂਦੇ। ਉੱਥੇ ਪੁੱਜਣ ਪੁਰ ਇਹ ਲੋਕ ਹੱਥ ਬੰਨ੍ਹੀ, ਉਸ ਦੇ ਸਾਹਮਣੇ ਖੜ੍ਹੇ ਹੋ ਜਾਂਦੇ ਅਤੇ ਉਸਦੇ ਹੁਕਮ ਦੀ ਉਡੀਕ ਕਰਦੇ। ਕੀ ਮਜਾਲ ਕੋਈ ਉਸ ਦੀ ਹੁਕਮ ਅਦੂਲੀ ਕਰ ਸਕਦਾ।” (ਸਿੱਖ ਫੁਲਵਾੜੀ) ਕੁੱਝ ਦਿਨਾਂ ਵਿੱਚ ਹੀ ਸਿੰਘ ਮਾਝਾ, ਮਾਲਵਾ, ਦੁਆਬਾ-ਸਾਰੇ ਪੰਜਾਬ ਦੇ ਮਾਲਕ ਬਣ ਗਏ। ਪੰਜਾਬ ਵਿੱਚ ਮਾਰੀ ਲਲਕਾਰ ਨਾਲ ਦਿੱਲੀ ਕੰਬਣ ਲੱਗ ਪਈ ਸੀ। ਦਿੱਲੀ ਤੋਂ ਉਨਾ ਵਿਰੁੱਧ ਕੋਈ ਵੀ ਚੜ੍ਹਾਈ ਕਰਨ ਦੀ ਦਲੇਰੀ ਨਹੀ ਕਰ ਸਕਦਾ ਸੀ ਕਈ ਤਾਂ ਦਿੱਲੀ ਛੱਡ ਕੇ ਆਲੇ ਦੁਆਲੇ ਦੇ ਪ੍ਰਾਂਤਾਂ ਵਿੱਚ ਨੱਸ ਗਏ ਸਨ, “ਮੁੱਠੀ ਭਰ” ਸਿੰਘਾਂ ਤੋਂ ਪੰਜਾਬ ਨੂੰ ਆਜ਼ਾਦ ਕਰਾਉਣ’ ਲਈ ਉਤਰੀ ਭਾਰਤ ਦੇ ਰਾਜਿਆ ਨੂੰ ਵਧੀਆ ਹਥਿਆਰਾ ਨਾਲ ਲੈਸ ਹੋਕੇ ਸਿਰਤੋੜ੍ਹ ਯਤਨ ਕਰਨੇ ਪਏ ਸਨ। ਬਾਬਾ ਜੀ ਦੇ ਉਸ ਦੇ ਸਾਥੀ ਛੇ ਸਾਲ ਤੱਕ ਯੁਧ ਲੜ੍ਹਦੇ ਰਹੇ ਤੇ ਰਾਜ ਕਰਦੇ ਰਹੇ। ਅੰਤ 7 ਦਸੰਬਰ 1715 ਨੂੰ ਗੁਰਦਾਸ ਨੰਗਲ ਦੀ ਗੜ੍ਹੀ ਵਿੱਚ ਅੱਠ ਮਹੀਨੇ ਲਗਾਤਾਰ ਟਾਕਰਾ ਕਰਨ ਮਗਰੋਂ, ਬਾਬਾ ਵਿਨੋਦ ਸਿੰਘ ਤੇ ਸਾਥੀਆਂ ਦੀ ਗੜ੍ਹੀ ਵਿੱਚੋਂ ਭੱਜ ਜਾਣ ਤੇ ਗਦਾਰੀ ਕਰਨ ਮਗਰੋਂ ਬਾਬਾ ਜੀ ਤੇ ਉਹਨਾਂ ਦੇ ਸਾਥੀਆਂ ਨੂੰ ਕੈਦ ਕਰਕੇ ਦਿੱਲੀ ਲੈਜਾ ਕੇ ਬੇਅੰਤ ਤਸੀਹੇ ਦੇਕੇ 9 ਜੂਨ 1716 ਨੂੰ ਸ਼ਹੀਦ ਕਰ ਦਿੱਤਾ ਗਿਆ। ਉਸ ਸਮੇਂ ਵੀ ਵਰਤਮਾਨ ਸੰਘਰਸ ਦੋਰਾਨ ਅਤੇ ਮਗਰੋਂ “ਮੈਂ ਜੀਵਾਂ, ਪੰਥ ਮਰੇ” ਦੀ ਸੋਚ ਰੱਖਣ ਵਾਲਿਆਂ ਨੇ ਕੌਮੀ ਹਿਤਾਂ ਨਾਲ ਗਦਾਰੀ ਕੀਤੀ ਸੀ। ਬਾਕੀ ਅਗਲੇ ਪੱਤਰ ਵਿੱਚ। ਹੋਈਆਂ ਭੁਲਾਂ ਦੀ ਦਿਓ ਮੁਆਫੀ।
ਡਾ: ਪਰਮਜੀਤ ਸਿੰਘ ਫੋਨ:-0091 98149 56247.


(03/05/10)
ਜਸਬੀਰ ਸਿੰਘ (ਕੈਲਗਰੀ)

ਸਿੱਖ ਮਾਰਗ ਦੇ ਪਾਠਕ ਸੱਜਣੋਂ!
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ॥

ਗੁਰੂ ਰਾਮਦਾਸ ਜੀ ਦੇ ਜਿਸ ਸ਼ਬਦ ਦੀ ਤੁਸੀਂ ਉਦਾਹਰਣ ਦਿੱਤੀ ਹੈ ਅਤੇ ਜਿਸ ਬਾਰੇ ਮੇਰੇ ਕੋਲੋਂ ਵਿਚਾਰ ਦੇਣੇ ਰਹਿ ਗਏ ਸਨ, ਉਸ ਦੀ ਪਹਿਲੀ ਪੰਗਤੀ ਇਸ ਤਰ੍ਹਾਂ ਹੈ:
“ਹਰਿ ਕਿਰਪਾ ਹਰਿ ਕਿਰਪਾ ਕਰਿ ਸਤਿਗੁਰੁ ਮੇਲਿ ਸੁਖਦਾਤਾ ਰਾਮ॥” ਅਰਥਾਤ (ਗੁਰੂ) ਰਾਮਦਾਸ ਜੀ ਪ੍ਰਭੂ ਅਗੇ ਅਰਦਾਸ ਕਰ ਰਹੇ ਹਨ ਕਿ ਹੇ ਰਾਮ! ਮੈਨੂੰ ਗੁਰੂ ਮਿਲਾ ਦੇਹ। ਇਸ ਸ਼ਬਦ ਤੋਂ ਤੁਹਾਡੇ ਜ਼ਹਨ ਵਿੱਚ ਉਹ ਸੀਨ ਉਭਰ ਕੇ ਆ ਰਿਹਾ ਹੈ ਕਿ ਗੁਰੂ ਅਮਰਦਾਸ ਜੀ ਦਾ ਦਿਵਾਨ ਸਜਿਆ ਹੋਇਆ ਹੈ ਅਤੇ ਉਥੇ ਗੁਰੂ ਅਮਰਦਾਸ ਜੀ ਦੀ ਹਜੂਰੀ ਵਿੱਚ (ਗੁਰੂ) ਰਾਮਦਾਸ ਜੀ ਨੇ ਇਹ ਸ਼ਬਦ ਉਚਾਰਿਆ ਹੋਵੇਗਾ।
ਸ: ਚਰਨਜੀਤ ਸਿੰਘ ਜੀ! ਇਹ ਕਿਸ ਤਰ੍ਹਾਂ ਮੁਮਕਿਨ ਹੈ ਕਿ ਜਿਸ ਗੁਰੂ (ਅਮਰਦਾਸ ਜੀ) ਦੇ ਦਰਬਾਰ ਵਿੱਚ (ਗੁਰੂ) ਰਾਮਦਾਸ ਜੀ ਹਾਜਰ ਬੈਠੇ ਹਨ ਅਤੇ ਗੁਰੂ ਨਾਲ ਵਿਚਾਰ ਵਟਾਂਦਰਾ ਵੀ ਕਰ ਰਹੇ ਹਨ ਉਸੇ ਗੁਰੂ ਨੂੰ ਮਿਲਣ ਲਈ ਰਾਮ (ਪ੍ਰਭੂ) ਅੱਗੇ ਅਰਦਾਸ ਕਰ ਰਹੇ ਹਨ ਕਿ ਮੈਨੂੰ ‘ਇਸ’ ਗੁਰੂ ਨੂੰ ਮਿਲਾ ਦੇਹ। ਜਦਕਿ ਤੁਸੀਂ ਇਹ ਵੀ ਭੁਲੇਖਾ ਨਹੀਂ ਰਹਿਣ ਦਿੱਤਾ ਕਿ ਸ਼ਾਇਦ ਗੁਰੂ (ਅਮਰਦਾਸ) ਜੀ ਕਥਾ ਸੁਣਾ ਕੇ ਪਿੱਛੋਂ ਦੀ ਪਿੱਛੇ ਹੀ ਕਿਤੇ ਚਲੇ ਜਾਂਦੇ ਹੋਣਗੇ ਅਤੇ ਸਿੱਖ ਸੰਗਤਾਂ ਨੂੰ ਮਿਲਣ ਦਾ ਸਮਾਂ ਨਹੀਂ ਦਿੰਦੇ ਹੋਣਗੇ। ਕਿਉਂਕਿ ਤੁਸੀਂ ਲਿਖਿਆ ਹੈ: “ਇਸ ਸ਼ਬਦ ਤੋਂ ਇੱਕ ਹੋਰ ਗੱਲ ਸਪੱਸ਼ਟ ਹੁੰਦੀ ਹੈ ਕਿ ਗੁਰੂ ਵੇਲੇ ਕਥਾ ਦੇ ਬਜਾਇ ਵਿਚਾਰ ਹੁੰਦੀ ਸੀ। ਕਥਾ ਵਿੱਚ ਸੁਣਨ ਵਾਲੇ ਦੀ ਕੋਈ ਇਨਵਾਲਵਮੈਂਟ ਨਹੀਂ ਹੁੰਦੀ ਪਰ ਵਿਚਾਰ ਹੁੰਦੀ ਹੈ।
ਜ਼ਾਹਰ ਹੈ ਕਿ (ਗੁਰੂ) ਰਾਮਦਾਸ ਜੀ ਸ਼ਬਦ ਵਿੱਚ ਗੁਰੂ ਅਮਰਦਾਸ ‘ਗੁਰੂ’ ਨੂੰ ਮਿਲਣ ਬਾਰੇ ਨਹੀਂ ਕਹਿ ਰਹੇ। ਕਿਉਂਕਿ ਵਿਅਕਤੀਗਤ ਰੂਪ ਵਿੱਚ ਤਾਂ ਗੁਰੂ ਅਮਰਦਾਸ ਜੀ (ਗੁਰੂ) ਰਾਮਦਾਸ ਜੀ ਦੇ ਸਾਮ੍ਹਣੇ ਮੌਜੂਦ ਬੈਠੇ ਹਨ।
ਇਸੇ ਸ਼ਬਦ ਦੀ ਅਖੀਰਲੀ ਪੰਗਤੀ ਵਿੱਚ ਗੁਰੂ ਰਾਮਦਾਸ ਜੀ ਲਿਖ ਰਹੇ ਹਨ: “ਸਤਿਗੁਰ ਭੇਟਿਆ ਰਾਮ ਰਸੁ ਪਾਇਆ ਜਨ ‘ਨਾਨਕ’ ਨਾਮਿ ਉਧਾਰੇ॥ ਹਰਿ ਧਾਰਹੁ ਹਰਿ ਧਾਰਹੁ ਕਿਰਪਾ ਕਰਿ ਕਿਰਪਾ ਕਰਿ ਕਿਰਪਾ ਲੇਹੁ ਉਬਾਰੇ ਰਾਮ॥” (ਪੰਨਾ-575) ਇੱਥੇ ਦੋ ਗੱਲਾਂ ਵਿਚਾਰਨ ਦੀ ਜਰੂਰਤ ਹੈ।
ਪਹਿਲਾ; ਜੇ (ਗੁਰੂ) ਰਾਮਦਾਸ ਜੀ ਗੁਰੂ ਅਮਰਦਾਸ ਜੀ ਨੂੰ ਅਜੇ ਮਿਲੇ ਨਹੀਂ, ਰਾਮ ਅੱਗੇ ਮਿਲਣ ਦੀ ਅਰਦਾਸ ਕਰ ਰਹੇ ਹਨ ਤਾਂ ਉਹ ‘ਗੁਰੂ ਅਮਰਦਾਸ ਜੀ ਨੂੰ/ (ਨਾਨਕ) ਨੂੰ’ ਮਿਲਣ ਤੋਂ ਪਹਿਲਾਂ ਹੀ ‘ਨਾਨਕ’ ਪਦ ਵਰਤ ਕੇ ਬਾਣੀ ਨਹੀਂ ਉਚਾਰ ਸਕਦੇ।
ਦੂਸਰਾ; ਜੇ (ਗੁਰੂ) ਰਾਮਦਾਸ ਜੀ ਗੁਰੂ ਅਮਰਦਾਸ ਜੀ ਦੇ ਦਰਬਾਰ ਵਿੱਚ ਬੈਠੇ ਹਨ, ਅਰਥਾਤ ਪਹਿਲਾਂ ਹੀ ਗੁਰੂ ਅਮਰਦਾਸ ਜੀ ਨੂੰ ਮਿਲੇ ਹੋਏ ਹਨ ਤਾਂ ਰਾਮ ਅੱਗੇ ‘ਸਤਿਗੁਰੂ-ਵਿਅਕਤੀ’ ਨੂੰ ਮਿਲਣ ਲਈ ਅਰਦਾਸ ਨਹੀਂ ਕਰ ਸਕਦੇ।
ਚਰਨਜੀਤ ਸਿੰਘ ਜੀ! ਤੁਸੀਂ ਲਿਖਿਆ ਹੈ: “ਗੁਰਬਾਣੀ ਵਿੱਚ ਵੀ ਜਿੱਥੇ ਵੀ ਲਫ਼ਜ਼ “ਸਤਿਗੁਰੂ” ਆਇਆ ਹੈ ਉਹ ਵਯਕਤੀ ਵਾਸਤੇ ਹੀ ਆਇਆ ਹੈ”। ਮੈਂ ਹੇਠਾਂ “ਗੁਰੂ ਨਾਨਕ ਦੇਵ ਜੀ” ਦੀ ਬਾਣੀ ਦੀਆਂ ਕੁੱਝ ਪੰਗਤੀਆਂ ਪੇਸ਼ ਕਰ ਰਿਹਾ ਹਾਂ ਜ਼ਰਾ ਉਨ੍ਹਾਂ ਵਿੱਚ ਵੀ ਦੱਸਣ ਦੀ ਖੇਚਲ ਕਰਨੀਂ ਕਿ ਇਨ੍ਹਾਂ ਪੰਗਤੀਆਂ ਵਿੱਚ ਕਿਸ ‘ਵਿਆਕਤੀ (ਸਤਿਗੁਰੂ) ‘ਬਾਰੇ ਜ਼ਿਕਰ ਕੀਤਾ ਗਿਆ ਹੈ?
“ਊਚਾ ਊਚਉ ਆਖੀਐ ਕਹਉ ਨ ਦੇਖਿਆ ਜਾਇ॥ ਜਹ ਦੇਖਾ ਤਹ ਏਕੁ ਤੂੰ ਸਤਿਗੁਰਿ ਦੀਆ ਦਿਖਾਇ॥ (ਪੰਨਾ- 55) ਸਵਾਲ- ਕਿਸ ਸਤਿਗੁਰੂ-ਵਿਅਕਤੀ ਨੇ ‘ਦਿਆ ਦਿਖਾਇ’ ?
“ਸੁਰਿ ਨਰ ਮੁਨਿ ਜਨ ਲੋਚਦੇ ਸੋ ਸਤਿਗੁਰਿ ਦੀਆ ਦਿਖਾਇ॥ ਸਤਿ ਸੰਗਤਿ ਕੈਸੀ ਜਾਣੀਐ॥ ਜਿਥੈ ਏਕੋ ਨਾਮੁ ਵਖਾਣੀਐ॥ ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ॥ (ਪੰਨਾ-72)। ਸਵਾਲ- ਕਿਸ ਸਤਿਗੁਰੂ-ਵਿਅਕਤੀ ਨੇ ਦਿਆ ਦਿਖਾਇ? ਕਿਸ ਸਤਿਗੁਰੂ-ਵਿਅਕਤੀ ਨੇ ਦੀਆ ਬੁਝਾਇ?
“ਕਰਿ ਕਿਰਪਾ ਮੇਰਾ ਚਿਤੁ ਲਾਇਆ॥ ਸਤਿਗੁਰਿ ਮੋ ਕਉ ਏਕ ਬੁਝਾਇਆ॥ (ਪੰਨਾ-223)। ਸਵਾਲ- ਕਿਸ ਵਿਅਕਤੀ ਸਤਿਗੁਰੂ ਨੇ ਏਕ ਬੁਝਾਇਆ?
ਸਤਿਗੁਰੁ ਦੇਖਿਆ ਦੀਖਿਆ ਲੀਨੀ॥ ਮਨੁ ਤਨੁ ਅਰਪਿਓ ਅੰਤਰ ਗਤਿ ਕੀਨੀ॥ ਗਤਿ ਮਿਤਿ ਪਾਈ ਆਤਮੁ ਚੀਨੀ॥ (ਪੰਨਾ-227)॥ ਕਿਹੜਾ ਵਿਅਕਤੀ-ਸਤਿਗੁਰੂ ਮਿਲਿਆ ਜਿਸ ਤੋਂ ਦੀਖਿਆ ਲੀਨੀ? ਕਿਸ ਵਿਅਕਤੀ-ਸਤਿਗੁਰੂ ਨੂੰ ਮਨ ਤਨ ਸੌਂਪਿਆ…. ?
ਇਕ ਵਾਰੀ ਫ਼ੇਰ ਯਾਦ ਕਰਵਾ ਦਿਆਂ ਕਿ ਉਪਰ ਦਿੱਤੀਆਂ ਪੰਗਤੀਆਂ ‘ਗੁਰੂ ਨਾਨਕ ਦੇਵ ਜੀ’ ਦੀ ਬਾਣੀ ਵਿੱਚੋਂ ਹਨ।
ਸ: ਚਰਨਜੀਤ ਸਿੰਘ ਜੀ! ਉਮੀਦ ਹੈ ਤੁਹਾਡੇ ਸਾਰੇ ਪੱਤਰ ਬਾਰੇ ਮੇਰੇ ਵਿਚਾਰ ਆ ਗਏ ਹੋਣਗੇ। ਜੇ ਕੋਈ ਰਹਿ ਗਿਆ ਹੋਵੇ ਤਾਂ ਦੱਸ ਦੇਣਾ ਜੀ। ਜੇ ਮੇਰੇ ਵੱਲੋਂ ਸਾਰੇ ਵਿਚਾਰ ਆ ਗਏ ਹੋਣ ਤਾਂ ਤੁਸੀਂ ਮੇਰੇ ਦੋਨਾਂ ਪੱਤਰਾਂ ਬਾਰੇ ਆਪਣੇ ਵਿਚਾਰ ਦੇ ਦੇਣੇ ਜੀ। ਜਿਹੜੀ ਤੁਸੀਂ ‘ਭੱਟ ਬਾਣੀ’ ਅਤੇ ਤੀਜੇ ਅਤੇ ਚੌਥੇ ਪਾਤਸ਼ਾਹ ਦੀ ਰੂਹ ਫ਼ਰੋਲਣ ਦੀ ਗੱਲ ਕੀਤੀ ਹੈ, ਤੁਸੀਂ ਰੂਹ ਫ਼ਰੋਲ ਕੇ ਦੱਸ ਦੇਣੀ ਉਸ ਤੋਂ ਅੱਗੇ ਵਿਚਾਰ ਕਰ ਲਈ ਜਾਵੇਗੀ ਜੀ।
ਤੁਸੀਂ ਲਿਖਿਆ ਹੈ: “… ਠੋਸ ਸਬੂਤਾਂ ਵਾਸਤੇ ਸਾਨੂੰ ਗੁਰਬਾਣੀ ਤੋਂ ਬਾਹਰ ਨਿਕਲਣਾ ਪਵੇਗਾ। ਪਰ ਵਿਚਾਰ ਬਾਣੀ ਰਚਨਾ ਦੀ ਹੋਣ ਕਰਕੇ ਸ਼ਾਇਦ ਠੋਸ ਸਬੂਤ ਵੀ ਮਿਲ ਜਾਣ। ਕੋਸ਼ਿਸ਼ ਕਰ ਲਵੋ”।
ਚਰਨਜੀਤ ਸਿੰਘ ਜੀ! ਗੁਰਬਾਣੀ ਤੋਂ ਬਾਹਰ ਮੇਰੇ ਕੋਲ ਕੋਈ ਸਬੂਤ ਨਹੀਂ ਹਨ। ਜਿਹੜੇ ਹਨ ਜਿੰਨੀ ਦੇਰ ਗੁਰਬਾਣੀ ਦੀ ਕਸਵੱਟੀ ਤੇ ਖਰੇ ਨਹੀਂ ਉਤਰਦੇ ਮੈਂ ਉਨ੍ਹਾਂ ਨੂੰ ਸੱਚ ਨਹੀਂ ਮੰਨਦਾ। ਗੁਰਬਾਣੀ ਦੇ ਹੁੰਦਿਆਂ ਮੈਨੂੰ ਬਾਹਰੋਂ ਸਬੂਤ ਲਭਣ ਦੀ ਜਰੂਰਤ ਵੀ ਨਹੀਂ ਪੈਂਦੀ। ਤੁਸੀਂ ਗੁਰਬਾਣੀ ਤੋਂ ਬਾਹਰੋਂ ਜੋ ਸਬੂਤ ਪੇਸ਼ ਕੀਤੇ ਹਨ ਮੇਰੀ ਨਜ਼ਰ ਵਿੱਚ ਉਹ ਗ਼ਲਤ ਹਨ ਸੋ ਮੈਂ ਉਨ੍ਹਾਂ ਬਾਰੇ ਆਪਣੇ ਵਿਚਾਰ ਦੇ ਦਿੱਤੇ ਹਨ ਅਤੇ ਉਨ੍ਹਾਂ ਨੂੰ ਗ਼ਲਤ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਜੇ ਫ਼ੇਰ ਵੀ ਤੁਹਾਨੂੰ ਚਿੱਠੀਆਂ ਵਾਲ਼ੀ ਗੱਲ ਠੀਕ ਲੱਗਦੀ ਹੈ ਤਾਂ ਅੱਗੋਂ ਆਪਣੇ ਵਿਚਾਰ ਲਿਖ ਦਿਉ ਜੀ।
ਧੰਨਵਾਦ।
ਜਸਬੀਰ ਸਿੰਘ (ਕੈਲਗਰੀ)


(03/05/10)
ਦਰਸ਼ਨ ਸਿੰਘ ਖ਼ਾਲਸਾ

“ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ” ਦੇ ਸਿਧਾਂਤ ਨੂੰ ਬਚਾਉਣ ਲਈ ਉਪਰਾਲਾ
ਇਤਿਹਾਸ ਗਵਾਹ ਹੈ ਕਿ ਹਰ ਗੁਰੂ ਜਾਮੇ ਨੂੰ ਜਦੋਂ ਸਿੰਘਾਂਸਣ ਦਿਤਾ ਗਿਆ ਤਾਂ ਵਿਰੋਧੀਆਂ ਨੇ ਅਪਣੇ ਸਿੰਘਾਂਸਣ ਬਰਾਬਰ ਕਾਇਮ ਕਰਨ ਲਈ ਗੁਰੂ ਨਾਲ ਭੀ ਵਿਰੋਧ ਕੀਤਾ। ਟਕਰਾਓ ਨੂੰ ਟਾਲਨ ਲਈ ਗੁਰੂ ਨੂੰ ਅਪਣਾ ਸ਼ਹਿਰ ਅਤੇ ਟਿਕਾਣਾ ਬਦਲਣਾ ਪਿਆ।
ਗੁਰੂ ਗ੍ਰੰਥ ਦੇ ਖਾਲਸਾ ਪੰਥ ਨੂੰ ਬੜੇ ਸਹਿਜ ਤੇ ਸੁਹਿਰਦਾ ਨਾਲ ਵਰਤਮਾਨ ਹਾਲਾਤ ਦੀ ਰੌਸ਼ਨੀ ਵਿੱਚ ਸੋਚਣਾ ਪਵੇਗਾ। ਜਦੋਂ ਮਹਾਕਾਲ ਕਾਲਕਾ ਗ੍ਰੰਥ ਦੇ ਪੁਜਾਰੀ ਕਾਲਕਾ ਪੰਥ ਵਲੋਂ ਪੰਥ ਦੋਖੀ ਤਾਕਤਾਂ ਦੇ ਗ਼ੁਲਾਮ ਹੋਕੇ, ਹਰ ਪਹਿਲੂ ਤੋਂ ਸਿੱਖੀ ਦਾ ਸਿਧਾਂਤਕ ਘਾਣ ਕੀਤਾ ਜਾ ਰਿਹਾ ਹੈ।
“ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ” ਦੇ ਸਿਧਾਂਤ ਨੂੰ ਤਹਿਸ ਨਹਿਸ ਕਰਣ ਲਈ
• ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਵਿਵਾਦਤ ਅਤੇ ਅਸ਼ਲੀਲ ਕਿਤਾਬ ਬਚਿੱਤਰ ਨਾਟਕ ਦਾ ਪ੍ਰਕਾਸ਼ ਕਰਣਾ
• ਅਕਾਲ ਤਖ਼ਤ ਦੇ ਪਵਿਤਰ ਨਿਆਏ ਇਨਸਾਫ ਦੇ ਸਿਧਾਂਤ ਨੂੰ ਅਨਿਆਏ ਬੇਇਨਸਾਫੀ ਦਾ ਰੂਪ ਦੇਣਾ
• ਅਕਾਲ ਤਖ਼ਤ ਦੀ ਇਮਾਰਤ ਦੇ ਬਰਾਬਰ ਇੱਕ ਬੰਦ ਕਮਰੇ ਨੂੰ ਅਕਾਲ ਤਖਤ ਕਹਿਣਾ
• ਰਾਜਨੀਤਕ ਲੋਕਾਂ ਦੇ ਗੁਲਾਮ ਤਨਖਾਹਦਾਰ ਮੁਲਾਜ਼ਮ ਵਿਅਕਤੀ ਨੂੰ ਪੰਥ ਦਾ ਜੱਥੇਦਾਰ ਕਹਿਣਾ ਅਤੇ ਉਸ ਵਿਅਕਤੀ ਕੋਲੋਂ ਰਾਜਨੀਤਕ ਪ੍ਰਭਾਵ ਹੇਠ ਆਦੇਸ਼ ਜਾਰੀ ਕਰਵਾਕੇ, ਉਸ ਆਦੇਸ਼ ਨੂੰ ਗੁਰੂ ਹਰਿਗੋਬਿੰਦ ਸਾਹਿਬ ਦਾ ਹੁਕਮ ਕਰਕੇ ਪ੍ਰਚਾਰਣਾ
• ਟਕਸਾਲਾਂ, ਡੇਰਿਆਂ ਤੇ ਆਧਾਰਿਤ ਅੰਮ੍ਰਿਤ ਦੇ ਕਈ ਰੂਪ, ਨਿਤਨੇਮ, ਅਰਦਾਸਾਂ, ਰਹਿਰਾਸਾਂ, ਵੱਖ ਵੱਖ ਹੋਣਾ
ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਕੋ ਇੱਕ ਗੁਰੂ ਸੱਤਾ ਨਾਲੋਂ ਟੁਟ ਕੇ “ਖਸਮੁ ਛੋਡਿ ਦੂਜੈ ਲਗੇ” ਅਨੁਸਾਰ ਬਾਣੀ ਬਾਣਾ ਸਭ ਕੁਛ ਬਿਖਰ ਗਿਆ ਇਸ ਕਾਲਕਾ ਪੰਥ ਦੀ ਕਿਰਪਾ ਨਾਲ।
ਜੇਕਰ ਸਭ ਕੁਛ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਅਗਵਾਈ ਵਿਚੋਂ ਲੈਂਦੇ ਪੰਥ ਦਾ ਕੁਛ ਵੀ ਨਾ ਬਿਖਰਦਾ। ਪਰ ਕਿਸੇ ਸਾਜਿਸ਼ ਅਧੀਨ ਕਾਲਕਾ ਪੰਥ ਨੂੰ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਗਨਾ ਪਸੰਦ ਨਹੀਂ।
ਹੁਣ ਕਾਲਕਾ ਪੰਥ ਵਾਲੇ ਉਪਰ ਲਿਖਿਆ ਅਪਣਾ ਸਾਰਾ ਤਮਾਸ਼ਾ ਰਾਜਸੀ ਸ਼ਕਤੀ ਨਾਲ, ਕਿਰਪਾਨਾਂ ਗੰਡਾਸਿਆਂ ਵਾਲੇ ਲੋਕਾਂ ਦੇ ਰਾਹੀਂ ਗੁਰਦੁਆਰਿਆਂ ਵਿੱਚ ਲੜਾਈਆਂ ਝਗੜਿਆਂ ਨਾਲ ਜ਼ਬਰਨ ਗੁਰੂ ਗ੍ਰੰਥ ਦੇ ਖਾਲਸਾ ਪੰਥ ਦੇ ਗਲ ਮੜਨਾ ਚਾਹੁਂਦੇ ਹਨ। ਖ਼ਾਲਸਾ ਪੰਥ ਨੂੰ ਸੰਜੀਦਗੀ ਨਾਲ ਸੋਚਣਾ ਪਵੇਗਾ, ਖ਼ਾਲਸਾ ਇਹਨਾਂ ਦੇ ਹਰਬਿਆਂ ਤੋਂ ਡਰਦਾ ਨਹੀਂ ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿਚੋਂ ਮਿਲੀ ਹਲੀਮੀ ਅਤੇ ਗੁਰਮਤਿ ਬੁਧ ਕਾਰਨ ਬਚਣਾ ਜਰੂਰ ਚਾਹੁਂਦਾ ਹੈ।
ਕਾਲਕਾ ਪੰਥ ਵਲੋਂ ਇਹਨਾਂ ਆਪ ਹੁਦਰੀਆਂ ਨਾਲ ਸਮੁੱਚੇ ਪੰਥ ਨੂੰ ਅਪਣਾ ਜਰਗਮਾਲ ਬਣਾਕੇ ਰੱਖਣ ਦੀ ਜ਼ਾਲਮ ਸੋਚ ਕਾਰਨ ਹੀ ਜਾਗਰੂਕ ਖ਼ਾਲਸਾ ਵਲੋਂ ਵੱਖ ਵੱਖ ਦੇਸ਼ਾਂ ਅਤੇ ਸਟੇਟਾਂ ਵਿੱਚ ਵੱਖ ਵੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਬਣੀਆਂ ਅਤੇ ਬਣ ਰਹੀਆਂ ਹਨ ਤਾਂਕਿ ਪੰਜਾਬ ਸ਼੍ਰੋਮਣੀ ਕਮੇਟੀ ਦੀ ਅਮਰ ਵੇਲ ਹੇਠੋਂ ਨਿਕਲ ਕੇ ਗੁਰਦੁਆਰਾ ਪ੍ਰਬੰਧ ਵਿੱਚ ਧਰਮ ਸਿਧਾਂਤ ਜੀਵਤ ਰਹਿ ਸੱਕੇ।
ਇਸੇ ਹਾਲਾਤ ਦੀ ਰੌਸ਼ਨੀ ਵਿੱਚ ਮੇਰੇ ਸਾਹਮਣੇ ਕੁਛ ਮਸਲੇ ਆ ਰਹੇ ਹਨ। ਕਈ ਅਸਥਾਨਾਂ ਤੋਂ ਜਦੋਂ ਪ੍ਰੋਗਰਾਮਾਂ ਲਈ ਫ਼ੋਨ ਆਉਂਦੇ ਹਨ ਤਾਂ ਵੀਰ ਦਸਦੇ ਹਨ, ਕਿ ਸਿੰਘ ਸਾਹਿਬ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਦਬ ਲਈ ਇੱਕ ਜੁੱਟ ਹੋਈ ਆਵਾਜ਼ ਦੀ ਕਾਲਕਾ ਪੰਥ ਅੱਗੇ ਬਲੀ ਨਹੀਂ ਦੇ ਸਕਦੇ। ਇਸ ਲਈ ਫੈਸਲਾ ਕੀਤਾ ਹੈ ਕੇ ਜਿਹੜੇ ਗੁਰਦੁਆਰਾ ਪ੍ਰਬੰਧਕ ਸਹਿਯੋਗ ਦੇਣ ਠੀਕ ਹੈ ਨਹੀਂ ਤਾਂ ਗੁਰਦੁਆਰਿਆਂ ਦੀਆਂ ਵੱਡੀਆਂ ਵੱਡੀਆਂ ਇਮਾਰਤਾਂ, ਵੱਡੀਆਂ ਅਰਬਾਂ ਦੀਆਂ ਗੋਲਕਾਂ ਪੰਥ ਦਾ ਸਰਮਾਇਆ ਨਹੀਂ। ਇਸ ਨੇ ਤਾਂ ਸਾਡਾ ਸਿਧਾਂਤਕ ਨੁਕਸਾਨ ਹੀ ਕੀਤਾ ਹੈ ਖ਼ਾਲਸੇ ਦਾ ਸਰਮਾਇਆ ਹੈ ਗੁਰੂ ਸਿਧਾਂਤ ਜਿਸਨੇ ਕੱਚੇ ਗੁਰਦੁਆਰਿਆਂ ਵਿਚੋਂ ਜਨਮ ਲੈਕੇ ਪੱਕੇ ਸਿੱਖ ਪੈਦਾ ਕੀਤੇ ਸਨ। ਹੁਣ ਭੀ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਦਬ ਅਤੇ ਗੁਰਬਾਣੀ ਸਿਧਾਂਤ ਦੀ ਸੰਭਾਲ ਲਈ ਛੋਟੀਆਂ ਛੋਟੀਆਂ ਸੰਸਥਾਵਾਂ ਬਣਾਕੇ ਭਾਵੇਂ ਮੁੱਢਲੇ ਰੂਪ ਵਿੱਚ ਕਿਰਾਏ ਤੇ ਹਾਲ ਲੈਕੇ, ਸਤਸੰਗ ਸ਼ੁਰੂ ਕਰੀਏ ਪਰ ਉਸ ਸੰਸਥਾ ਦਾ ਹਰ ਮੈਂਬਰ ਇਹ ਪ੍ਰਣ ਪੱਤਰ ਭਰੇ ਕਿ ਮੇਰਾ ਗੁਰੂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ, ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਅਗਵਾਈ ਨੂੰ ਹੀ ਜੀਵਨ ਦਾ ਆਧਾਰ ਮਨਾਂਗਾ ਅਤੇ ਹੋਰ ਕਿਸੇ ਗ੍ਰੰਥ, ਮੂਰਤੀ ਜਾਂ ਦੇਹ ਧਾਰੀ ਗੁਰੂ ਡੰਮ ਨੂੰ ਮਾਨਤਾ ਨਹੀਂ ਦੇਵਾਂਗਾ। ਉਸ ਸੰਸਥਾ ਦੇ ਅਸਥਾਨ ਮਨਮਤੀ ਕਰਮਕਾਂਡਾਂ ਤੇ ਪ੍ਰਹਾਰ ਅਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਪ੍ਰਚਾਰ ਪ੍ਰਸਾਰ ਦਾ ਕੇਂਦਰ ਬਨਣਗੇ।
ਇਸ ਸਭ ਕੁਛ ਦੇ ਉਪਰਾਲੇ ਲਈ ਹੁਣ ਅਸੀਂ ਮਜਬੂਰ ਹਾਂ। ਕਿਉਂਕਿ ਮਹਾਕਾਲ ਕਾਲਕਾ ਗ੍ਰੰਥ ਦਾ ਪੰਥ ਗੁਰਦੁਆਰੇ ਅਸਥਾਨਾਂ ਨੂੰ ਅਪਣੀ ਹਵਸ ਅਤੇ ਬੁਰਛਾਗਰਦੀ ਦਾ ਕੇਂਦਰ ਬਣਾਉਣਾ ਚਾਹੰਦਾ ਹੈ ਅਤੇ ਗੁਰੂ ਗ੍ਰੰਥ ਦਾ ਖ਼ਾਲਸਾ ਪੰਥ ਇਹ ਨਹੀਂ ਚਾਹੁੰਦਾ।
ਗੁਰੂ ਗ੍ਰੰਥ ਦੇ ਖਾਲਸਾ ਪੰਥ ਦਾ ਦਾਸ
ਦਰਸ਼ਨ ਸਿੰਘ ਖਾਲਸਾ


(03/05/10)
ਸੁਮੀਤ ਸਿੰਘ

ਵਾਹਿਗੁਰੂ ਬਚਾਵੇ ਐਸੇ ਜੱਥੇਦਾਰਾਂ ਤੋਂ।
ਸਿੱਖ ਜਗਤ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ 300 ਵੀਂ ਖਾਲਸਾ ਰਾਜ ਸਥਾਪਨਾ ਦਿਵਸ ਮਨਾ ਰਿਹਾ ਹੈ ਪਰ ਸ੍ਰੋ. ਗੁ. ਪ੍ਰੰ. ਕਮੇਟੀ ਕੇਵਲ ਸਰਹਿੰਦ ਫਤਿਹ ਤਕ ਹੀ ਸੀਮਿਤ ਰਖਣਾ ਲੋਚਦੀ ਹੈ।
28 ਅਪ੍ਰੈਲ ਨੂੰ ਜਦ ਯਾਤਰਾ ਦਿੱਲੀ ਗੁ. ਫਤਿਹ ਨਗਰ ਪੁੱਜੀ, ਜਿੱਥੇ ਮੱਕੜ ਜੀ ਨੇ, ਸਰਨਾਂ ਗਰੁੱਪ ਤੇ ਖੂਬ ਜਹਿਰ ਉਗਲਿਆ। ਇਤਿਹਾਸ ਨੂੰ ਛੱਡ ਇਹ ਕਠਪੁਤਲੀ ਲੀਡਰ ਸੰਗਤ ਨੂੰ ਭੜਕਾੳਣ ਵਿੱਚ ਹੀ ਸਮਾਂ ਬਰਬਾਦ ਕਰ ਦਿੰਦੇ ਨੇ ਤੇ ਆਪਣੀ ਨਾਲਾਇਕੀ ਤੇ ਪੜਦਾ ਪਾ ਲੈਂਦੇ ਨੇ।
ਇਹ ਲੋਕ ਜੋ ਅਕਾਲ ਤਖ਼ਤ ਤੋਂ ਖ਼ੁਦ ਹੀ ਬਾਗੀ ਨੇ ਹੋਰਾਂ ਨੂੰ ਪੰਥ ਤੋਂ ਛਿਕਵਾ ਦਿੰਦੇ ਨੇ। ਕਿਸੇ ਵਿਦਵਾਨ ਨੂੰ ਤਾਂ ਨੇੜੇ ਕੋਈ ਢੁੱਕਣ ਨਹੀਂ ਦਿੰਦਾ, ਗਿਆਨ ਵਿਹੂਣੇ ਲੋਕ ਧਰਮ ਨੂੰ ਬ੍ਰਾਹਮਣਵਾਦ ਦੀ ਝੋਲੀ ਵਿੱਚ ਪਾ ਰਹੇ ਨੇ। ਧੁੰਮੇ ਦੀਆਂ ਤਾਂ ਪਹਿਲਾਂ ਹੀ ਸਮਲਿੰਗੀ ਹੋਣ ਦੀਆਂ ਧੁੰਮਾਂ ਪਈਆਂ ਨੇ, ਮਕੱੜ ਹੋਰਾਂ ਨਾਲ ਖੂਬ ਫੋਟੋ ਛਪਾਂਦਾ ਹੈ। ਸਾਡੀ ਕੌਮ ਵਿੱਚ ਗ਼ੱਦਾਰਾਂ ਦੀ ਕਮੀ ਨਹੀਂ, ਜੋ ਪੈਸਾ ਲੈ ਕੇ ਕੌਮ ਵੇਚ ਦੇਣ।
ਛੋਟੇ ਵਡੇ ਸਾਰੇ ਹੀ ਦਾਗ਼ੀ ਨੇ, ਪੰਥ ਨੂੰ ਇਹਨਾਂ ਤੋਂ ਬਚਾੳਣਾਂ ਚਾਹੀਦਾ ਹੈ। ਗੁਰਬਚਨ ਸਿੰਘ ਜੀ ਦੀ ਕੀ ਵਿਦਿਅਕ ਯੋਗਤਾ ਹੈ, ਕੀ ਇਨਾਂ ਤੋਂ ਅਛਾ ਪੜਿਆ ਕੋਈ ਨਹੀਂ ਹੈ ਸਿੱਖ ਜਗਤ ਵਿੱਚ। ਹੇਠਲੇ ਸਿਰੇ ਤੋਂ ਹੀ ਇਹ ਲੋਕ ਝੂਠੇ ਹਨ। ਦਰਬਾਰ ਸਾਹਿਬ ਵਿੱਚ ਦਸਮ ਗ੍ਰੰਥ ਦਾ ਕੀਰਤਨ ਹੋ ਰਿਹਾ ਹੈ, ਮੁਢੋਂ ਹੀ ਕਰਨ ਸਾਰੀ ਰਚਨਾ ਦਾ, ਤੇ ਜਦ ਤ੍ਰਿਆ ਚਰਿਤ੍ਰਾਂ ਦੀ ਵਾਰੀ ਆਵੇ ਤਾਂ ਸਾਰੇ ਬਹਿਰੂਪੀਏ ਜਥੇਦਾਰ ਵੀ ਹੋਣ, ਇਹੀ ਹਾਲ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦ ਦਰਬਾਰ ਸਾਹਿਬ ਵਿੱਚ ਮੂਰਤੀਆਂ ਰੱਖ ਦਿੱਤੀਆਂ ਜਾਂਣਗੀਆਂ ਤੇ ਇਹ ਅਨਪ੍ਹ੍ਹੜ ਜਥੇਦਾਰ ਮੁੰਹ, ਜੋ ਕਿ ਭੱਦੀ ਸ਼ਬਦਾਵਲੀ ਵਰਤਦੇ ਨੇ ਇਹਨਾਂ ਦੇ ਆਪਣੇ ਹੀ ਮੁੰਹ ਤੇ ਚਪੇੜਾਂ ਪੈਣਗੀਆਂ ਇਹ ਹੋਰਾਂ ਨੂੰ ਮਾਰਦੇ ਫਿਰਦੇ ਨੇ। ਵੇਖੋ ਯੂ ਟਿਊਬ ਤੇ ਜਥੇਦਾਰ ਜੀ ਦਾ ਅਮਰੀਕਾ ਵਿੱਚ ਦਿੱਤਾ ਲੈਕਚਰ।
ਜਦ ਤਕ ਇਹਨਾਂ ਦੇ ਸਿਰ ਤੇ ਇਹਨਾਂ ਦੇ ਆਕਾ ਦਾ ਹੱਥ ਹੈ ਇਹਨਾਂ ਦੀ ਸੰਗਲੀ ਖੁਲੀ ਹੀ ਰਹਿਣੀ ਹੈ। ਕਿਉਂ ਨਹੀਂ ਇਹ ਦਸਮ ਗ੍ਰੰਥ ਦੀ ਕਥਾ ਆਪਣੇ ਘਰ ਕਰਵਾਂਦੇ, ਨਾਲੇ ਪੁੰਨ ਨਾਲੇ ਫਲੀਆਂ… ਨਹੀ ਜੁੱਤੀਆਂ।
ਅਖੀਰ ਵਿੱਚ ਮੱਕੜ ਹੋਰਾਂ ਨੂੰ, ਵਾਸਤਾ ਜੇ ਗੁਰੁ ਗ੍ਰੰਥ ਦਾ ਜਿਉਂਦੀਆਂ ਲਾਸ਼ਾਂ ਦੀ ਛੱਡ ਕੇ ਅਬਿਨਾਸ਼ੀ ਗੁਰੁ ਦਾ ਲੜ ਫੜੋ ਨਹੀਂ ਤਾਂ ਹੋ ਸਕਦਾ ਹੈ ਆਉਣ ਵਾਲੇ ਦਿਨਾਂ ਵਿੱਚ ਤੁਹਾਨੂੰ ਕਿਸੇ ਨੇ ਸਟੇਜ ਤੇ ਹੀ ਢਾਇਆ ਹੋਵੇ, ਸਿੱਖ ਕੌਮ ਦੇ ਸਬਰ ਦਾ ਬ੍ਹਨ ਟੁੱਟ ਚੁੱਕਾ ਹੈ, ਇਹ ਆਪਣੇ ਗੜਵਈ ਸੇਵਾਦਾਰ ਗੁਰਬਚਨ ਸਿੰਘ ਜੀ ਨੂੰ ਵੀ ਦੱਸ ਦੇਣਾਂ, ਸਿੱਖ ਕਦ ਤੱਕ ਤੁਹਾਨੂੰ ਨਿੱਕਰਧਾਰੀਆਂ ਨੂੰ ਬਰਦਾਸ਼ਤ ਕਰਨਗੇ। ਲਾਹਨਤੀਓ! ਨਾ ਵਿਗਾੜੋ ਕੌਮ ਦਾ ਸੁਨਹਿਰੀ ਇਤਿਹਾਸ, ਮੈਨੂੰ ਤਾਂ ਲਗਦੈ ਜੇ ਤੁਸੀਂ ਕਛਿਹਰੇ ਹੇਠ ਨਿਕੱਰ ਪਾਈ ਹੈ ਤਾਂ ਤੁਸੀਂ ਕਿਰਪਾਨ ਥੱਲੇ ਜਨੇਊ ਵੀ ਜਰੂਰ ਪਾਇਆ ਹੋਵੇਗਾ। ਤੁਸੀਂ ਗੁਰੁ ਘਰ ਦਾ ਖਾ ਖਾ ਕੇ ਗੁਰੂ ਤੇ ਵੀ ਚਿੱਕੜ ਸੁਟਣੋਂ ਨਾ ਹਟੇ, ਕੀ ਐਸੇ ਬੰਦੇ ਹਰਾਮਖੋਰ ਅਖਵਾਉਣ ਦੇ ਹੱਕਦਾਰ ਨਹੀ।
3-8-1973 ਦੇ ਅਕਾਲ ਤਖਤ ਵਲੋਂ ਦਸਮ ਗ੍ਰੰਥ ਨੂੰ ਰੱਦ ਕਰਨ ਵਾਲੇ ਸਾਰੇ ਹੁਕਮਨਾਮੇ ਰੱਦੀ ਦੀ ਟੋਕਰੀ ਦੇ ਹਵਾਲੇ ਤੁਸੀਂ ਸਭ ਨੇ ਮਿਲ ਕੇ ਕੀਤੇ ਕਿਉਂਕਿ ਪੁਰਾਣੇ ਜਥੇਦਾਰ ਤੁਹਾਡੇ ਵਾਂਗ ਅਸ਼ਲੀਲ ਕਵਿਤਾਵਾਂ ਪੜ੍ਹਣ ਵਾਲੇ ਨਹੀਂ ਸਨ। ਜਗਾਉ ਆਪਣੀ ਮਰੀ ਹੋਈ ਆਤਮਾ ਨੂੰ ਤੇ ਧੁਮਾਂ+ਮੱਕੜ (ਧੁਮੱਕੜ) ਜਾਲ ਤੋਂ ਬਾਹਰ ਨਿਕਲੋ।
ਜਾਗੋ ਖਾਲਸਾ ਜੀ, ਜਾਗੋ।
ਦਾਸ
ਸੁਮੀਤ ਸਿੰਘ


(03/05/10)
ਡਾ: ਪਰਮਜੀਤ ਸਿੰਘ

ਸਤਿਕਾਰ ਯੋਗ ਸਿੱਖ ਮਾਰਗ ਦੇ ਸੰਪਾਦਕ ਤੇ ਪਾਠਕ ਜੀਓ,
ਗੁਰੁ ਫਤੇਹਿ ਪ੍ਰਵਾਨ ਕਰਨੀ।
ਬਾਬਾ ਬੰਦਾ ਸਿੰਘ ਬਹਾਦਰ ਨੇ ਸਹੀ ਤੌਰ ਤੇ ਸਿੱਖ ਰਾਜ ਦੀ ਨੀਹ ਰੱਖੀ ਸੀ। ਬਾਬਾ ਜੀ, ਸਿੱਖਾਂ ਦਾ ਇੱਕ ਅਜੇਹਾ ਜਰਨੈਲ ਸੀ, ਜੋ ਕਿ ਬਹੁਤ ਬਹਾਦਰ, ਨਿਡੱਰ, ਦਲੇਰ ਤੇ ਦੂਰ ਅੰਦੇਸ਼ ਯੋਧਾ ਸੀ। ਬਾਬਾ ਜੀ ਦੀ ਯੋਗ ਅਗਵਾਈ ਸਿੱਖ ਨੇ ਰਵਾਇਤੀ ਹਥਿਆਰਾ ਨਾਲ ਜ਼ਾਲਮ ਮੁਸਲਮਾਨਾਂ ਨੂੰ ਸੋਧਕੇ ਸਿੱਖ ਰਾਜ ਕਾਇਮ ਕੀਤਾ ਸੀ। ਬਾਬਾ ਜੀ ਨੇ ਹੀ ਸੱਭ ਤੋਂ ਪਹਿਲਾਂ ਗੁਰ ਨਾਨਕ-ਗੁਰ ਗੋਬਿੰਦ ਸਿੰਘ ਜੀ ਦੇ ਨਾਮ ਤੇ ਸਿੱਕਾ ਜਾਰੀ ਕੀਤਾ ਸੀ। ਬਾਬਾ ਜੀ ਨੇ ਹੀ ਖੇਤੀਬਾੜ੍ਹੀ ਪ੍ਰਬੰਧਾਂ ਵਿੱਚ ਸੁਧਾਰ ਕਰਕੇ ਕਿਸਾਨਾ ਨੂੰ ਜ਼ਮੀਨਾ ਦੇ ਮਾਲਕ ਬਣਾਇਆ ਸੀ। ਇਨਸਾਨੀਅਤ ਦੇ ਭਲੇ ਲਈ ਮੁਢਲੇ ਅਧੀਕਾਰਾ ਦੀ ਬਹਾਲੀ ਕਰਕੇ ਅਖੌਤੀ ਨੀਵੀਆਂ ਜਾਤਾਂ, ਗਰੀਬ, ਨਿਤਾਣਿਆਂ, ਨਿਮਾਣਿਆ ਨੂੰ ਯੋਗਤਾ ਅਨੁਸਾਰ ਯੋਗ ਉਚ ਅਹੁਦਿਆਂ ਤੇ ਬਿਰਾਜ਼ਮਾਨ ਕਰਕੇ ਹੁਕਮਰਾਨ ਬਣਾ ਦਿੱਤਾ ਸੀ। ਬਾਬਾ ਜੀ ਅਖੌਤੀ ਨੀਵੀਆਂ ਜਾਤਾਂ ਵਿੱਚ ਇਤਨੇ ਹਰਮਨ ਪਿਆਰੇ ਹੋ ਗਏ ਸਨ ਕਿ ਉਹ ਬਾਬਾ ਜੀ ਦੇ ਕਹਿਣ ਤੇ ਆਪਾ ਵਾਰਨ ਲਈ ਹਮੇਸਾ ਤਿਆਰ ਰਹਿੰਦੇ ਸਨ, ਜਿਸ ਦੀ ਜਿਊਦੀ ਜਾਗਦੀ ਮਿਸਾਲ ਇਹਨਾ ਅਖੌਤੀ ਗਰੀਬ ਜਾਤੀ ਦੇ ਸਿੱਖਾ ਦਾ ਬਾਬਾ ਜੀ ਨਾਲ ਹਰ ਯੁੱਧ ਵਿੱਚ ਪੂਰਨ ਸਹਿਯੋਗ ਦੇਣਾ ਸਭ ਦੇ ਸਾਹਮਣੇ ਹੈ। ਬਾਬਾ ਜੀ ਦੀ ਯੋਗ ਅਗਵਾਈ ਵਿੱਚ ਸਿੱਖਾ ਨੇ ਰਵਾਇਤੀ ਹਥਿਆਰਾਂ ਨਾਲ ਹਰ ਮੈਦਾਨ ਫਤੇਹਿ ਪਰਾਪਤ ਕੀਤੀ। ਬਾਬਾ ਜੀ ਨੂੰ ਜਿਹੜੇ ਲੋਕ ਬੰਦਾ ਬੈਰਾਗੀ ਕਹਿੰਦੇ ਨਹੀ ਥੱਕਦੇ ਉਹਨਾ ਕਦੇ ਸਿੱਖ ਇਤਿਹਾਸ ਧਿਆਨ ਲਾਕੇ ਨਹੀ ਪੜ੍ਹਿਆ, ਕਿਉਂਕਿ ਸਿੱਖਾਂ ਵਿੱਚ ਕੋਈ ਜਾਤ ਨਹੀ ਹੁੰਦੀ। ਜਿਹੜੇ ਇਤਿਹਾਸਕਾਰਾਂ ਨੇ ਬਾਬਾ ਜੀ ਦੀ ਬਦਖੋਈ, ਸੁਣੀਆਂ ਸੁਣਾਈਆਂ ਗੱਲਾਂ ਦੇ ਆਧਾਰ ਤੇ ਕੀਤੀ ਹੈ ਸਿੱਖ ਕੌਮ ਉਹਨਾ ਇਤਿਹਾਸ ਕਾਰਾਂ ਨੂੰ ਕਦੇ ਵੀ ਮੁਆਫ ਨਹੀ ਕਰੇਗੀ। ਆਓ, ਆਪਾਂ ਹੁਣ ਰਲ ਮਿਲ ਕੇ ਬਾਬਾ ਜੀ ਬਾਰੇ ਖੋਜ਼ ਕਰਕੇ ਠੀਕ ਇਤਿਹਾਸ ਦੀ ਜਾਣਕਾਰੀ ਪਰਾਪਤ ਕਰਕੇ ਸਿੱਖ ਕੌਮ ਤੱਕ ਪਹੁੰਚਾਣ ਦੀ ਕੋਸ਼ਿਸ ਕਰੀਏ। ਹੋਈਆਂ ਭੁਲਾਂ ਦੀ ਦਿਓ, ਮੁਆਫੀ। ਬਾਕੀ ਅਗਲੇ ਪੱਤਰ ਵਿੱਚ ਲਿਖਣ ਦੀ ਕੋਸ਼ਿਸ ਕਰਾਂਗਾ, ਧੰਨਵਾਦ।
ਡਾ: ਪਰਮਜੀਤ ਸਿੰਘ ਫੋਨ:-0091 98149 56247.


(03/05/10)
ਦਲਜੀਤ ਸਿਘ ਨਿਓਡਾ

ਸ਼੍ਰੋਮਣੀ ਅਕਾਲੀ ਦਲ ਯੂ. ਕੇ. ਵਲੋਂ ਲੁਧਿਆਣੇ ਦੇ 2 ਮਈ ਨੂੰ ਮਨਾਏ ‘ਖ਼ਾਲਸਾ ਰਾਜ ਦੇ 300 ਸਾਲਾ ਸਥਾਪਨਾ ਦਿਹਾੜੇ’ ਦੇ ਸਮਾਗਮ ਵਿੱਚ ਸਰਬ ਸੰਮਤੀ ਨਾਲ ਹੇਠ ਲਿਖੇ ਪੰਜ ਮਤੇ ਪਾਸ ਹੋਏ। ਜਿਨ੍ਹਾਂ `ਤੇ ਦਲ ਖਾਲਸਾ ਦੇ ਸਤਨਾਮ ਸਿੰਘ ਪਉਂਟਾ ਸਾਹਿਬ, ਅਕਾਲੀ ਦਲ 1920 ਵਲੋਂ ਗੁਰਿੰਦਰ ਸਿੰਘ ਸ਼ਾਮਪੁਰਾ, ਪੰਚ ਪ੍ਰਧਾਨੀ ਵਲੋਂ ਪਲਵਿੰਦਰ ਸਿੰਘ ਤਲਵਾਰਾ, ਸ਼੍ਰੋਮਣੀ ਅਕਾਲੀਦਲ (ਇੰਟਰਨੈਸ਼ਨਲ) ਵਲੋਂ ਅਤਿੰਦਰਪਾਲ ਸਿੰਘ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਭਾਈ ਤਰਸੇਮ ਸਿੰਘ, ਕੇਂਦਰੀ ਸਿੰਘ ਸਭਾ ਵਲੋਂ ਕਰਤਾਰ ਸਿੰਘ ਗੋਸ਼ਟੀ, ਚੰਡੀਗੜ ਅਕਾਲੀ ਦਲ ਵਲੋਂ ਰਾਜਿੰਦਰ ਸਿੰਘ ਆਦਿਕ ਮੁਖੀ ਸਜਣਾਂ ਨੇ ਸਾਂਝੇ ਤੌਰ ਤੇ ਮਤਿਆਂ ਉਪਰ ਹਸਤਾਖ਼ਰ ਕਰਕੇ ਬਾਦਲ ਵਿਰੋਧੀ ਪੰਥਕ ਏਕਤਾ ਦਾ ਸਬੂਤ ਦਿੱਤਾ।
(1) ਅੱਜ ਦਾ ਇਹ ਪੰਥਕ ਇਕੱਠ ‘ਖ਼ਾਲਸਾ ਰਾਜ ਦੇ ਤਿੰਨ ਸੌ ਸਾਲਾ ਸਥਾਪਨਾ ਦਿਹਾੜੇ’ ਦੀ ਸਰਬਤ ਖ਼ਾਲਸਾ ਪੰਥ ਨੂੰ ਲੱਖ ਲੱਖ ਵਧਾਈ ਦਿੰਦਾ ਹੋਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਨੂੰ ਅਪੀਲ ਕਰਦਾ ਹੈ ਕਿ 14 ਮਈ ਸੰਨ 1710 ਨੂੰ ਦਸਮੇਸ਼ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਾਜੇ ਨਿਵਾਜੇ ਸਿੱਖ ਕੌਮ ਦੇ ਮਹਾਨ ਜਰਨੈਲ ਭਾਈ ਗੁਰਬਖਸ਼ ਸਿੰਘ ਉਰਫ਼ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਫ਼ਤਹਿ ਕਰਕੇ ਭਾਈ ਬਾਜ਼ ਸਿੰਘ ਨੂੰ ਸਰਹਿੰਦ ਦਾ ਪਹਿਲਾ ਸਿੱਖ ਸੂਬੇਦਾਰ ਨਿਯੁਕਤ ਕੀਤਾ ਅਤੇ ਇਸ ਪ੍ਰਕਾਰ ਖ਼ਾਲਸਾ ਰਾਜ ਦਾ ਮੁੱਢ ਬੰਨ੍ਹਿਆਂ ਸੀ। ਇਸ ਲਈ ਸਰਹਿੰਦ ਫ਼ਤਹਿ ਦਿਵਸ ਨੂੰ ‘ਖ਼ਾਲਸਾ ਰਾਜ ਦੇ 300 ਸਾਲਾ ਸਥਾਪਨਾ ਦਿਹਾੜੇ’ ਵਜੋਂ ਮਨਾਇਆ ਜਾਏ ਅਤੇ ਫ਼ਤਹਿਗੜ੍ਹ ਸਾਹਿਬ ਹੋਣ ਵਾਲੀ ਇਕੱਰਤਰਤਾ ਨੂੰ ਕੋਈ ਅਜਿਹਾ ਵਿਅਕਤੀ ਸੰਬੋਧਨ ਨਾ ਕਰੇ, ਜਿਸ ਦਾ ਸਬੰਧ ਉਨ੍ਹਾਂ ਪੰਥ ਵਿਰੋਧੀ ਸ਼ਕਤੀਆਂ ਤੇ ਸੰਸਥਾਵਾਂ ਨਾਲ ਹੋਵੇ, ਜਿਹੜੀਆਂ ‘ਰਾਜ ਕਰੇਗਾ ਖ਼ਾਲਸਾ’ ਦੀ ਸੱਚੀ-ਸੁੱਚੀ ਸੋਚ ਨੂੰ ਸਿੱਖ ਕੌਮ ਅੰਦਰੋਂ ਖ਼ਤਮ ਕਰਨ ਲਈ ਯਤਨਸ਼ੀਲ ਹਨ।
(2) ਅੱਜ ਦਾ ਇਹ ਪੰਥਕ ਇਕੱਠ ਸਮੂਹ ਸਿੱਖ ਸੰਸਥਾਵਾਂ ਨੂੰ ਅਪੀਲ ਕਰਦਾ ਹੈ ਅਉਣ ਵਾਲੀਆਂ ਸ਼੍ਰੋਮਣੀ ਕਮੇਟੀ ਚੋਣਾਂ ਲਈ ਇੱਕ-ਮੁੱਠ ਹੋਵੋ, ਬਿਪਰਵਾਦੀ ਬਾਦਲੀਆਂ ਦੇ ਟਾਕਰੇ ਹਰੇਕ ਹਲਕੇ ਵਿੱਚ ਇੱਕ ਹੀ ਯੋਗ ਉਮੀਦਵਾਰ ਖੜਾ ਕਰੋ, ਤਾਂ ਜੋ ਖ਼ਾਲਸੇ ਦੇ ਜਥੇਬੰਦਕ ਕੇਂਦਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸਮੂਹ ਗੁਰਧਾਮਾਂ ਨੂੰ ਸਿਆਸੀ ਗੁਲਾਮੀ ਤੇ ਬਿਪਰਵਾਦੀ ਸ਼ਕਤੀਆਂ ਦੇ ਹੱਥ ਠੋਕੇ ਬਣ ਚੁੱਕੇ ਲੋਕਾਂ ਤੋਂ ਅਜ਼ਾਦ ਕਰਵਾ ਕੇ ਉਨ੍ਹਾਂ ਅੰਦਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕੋ ਇੱਕ ਸਿੰਘਾਸਣ ਕਾਇਮ ਕੀਤਾ ਜਾ ਸਕੇ।
(3) ਅੱਜ ਦਾ ਪੰਥਕ ਇਕੱਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਨੂੰ ਅਪੀਲ ਕਰਦਾ ਹੈ ਕਿ 31 ਵੈਸਾਖ ਨਾਨਕਸ਼ਾਹੀ ਸੰਮਤ 542 ਮੁਤਾਬਿਕ 14 ਮਈ ਸੰਨ 2010 ਖ਼ਾਲਸਾ ਰਾਜ ਦੇ ਤਿੰਨ ਸੌ ਸਾਲਾ ਸਥਾਪਨਾ ਦਿਹਾੜੇ ਤੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਹੋਰ ਗੁਰਧਾਮਾਂ ਵਾਂਗ ਦੀਵਾਨ ਦੀ ਸਮਾਪਤੀ ਵੇਲੇ ‘ਆਗਿਆ ਭਈ ਅਕਾਲ ਕੀ ਤੋਂ ਲੈ ਕੇ ‘ਰਾਜ ਕਰੇਗਾ ਖ਼ਾਲਸਾ’ ਤੱਕ ਦੇ ਤਿੰਨ ਦੋਹਰੇ ਪੜ੍ਹਣੇ ਅਤੇ ‘ਸਤਿ ਸ੍ਰੀ ਅਕਾਲ’ ਦਾ ਕੌਮੀ ਜੈਕਾਰਾ ਗਜਾਉਣਾ ਵੀ ਅਰੰਭ ਕੀਤਾ ਜਾਏ।
(4) ਅੱਜ ਦਾ ਪੰਥਕ ਇਕੱਠ ਐਲਾਨ ਕਰਦਾ ਹੈ ਕਿ ਖ਼ਾਲਸਾ ਪੰਥ ਦੇ ਇੱਕੋ-ਇੱਕ ਗੁਰੂ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਜੀ ਮਹਾਰਾਜ ਹਨ। ਇਸ ਲਈ ‘ਗੁਰਬਾਣੀ’ ਕੇਵਲ ਓਹੀ ਹੈ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਅੰਕਤ ਹੈ। ਇਸ ਵਾਸਤੇ ਸਿੱਖ ਰਹਿਤ ਮਰਯਾਦਾ ਮੁਤਾਬਿਕ ਸਮੂਹ ਗੁਰਧਾਮਾਂ ਅਤੇ ਖ਼ਾਲਸਈ ਦੀਵਾਨਾਂ ਵਿਖੇ ਕੀਰਤਨ ਵੇਲੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ਼ ਅੰਮ੍ਰਿਤ ਬਾਣੀ ਅਤੇ ਉਸ ਦੀ ਵਿਆਖਿਆ ਸਰੂਪ ਭਾਈ ਗੁਰਦਾਸ ਜੀ ਅਤੇ ਭਾਈ ਨੰਦ ਲਾਲ ਜੀ ਦੀਆਂ ਰਚਨਾਵਾਂ ਹੀ ਗਾਈਆਂ ਜਾ ਸਕਦੀਆਂ ਹਨ। ਇਸ ਲਈ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਚਾਹੀਦਾ ਹੈ ਕਿ ਉਹ ਪੰਥਕ ਵਿਧਾਨ `ਤੇ ਪਹਿਰਾ ਦੇਣ ਤਾਂ ਜੋ ਸਿੱਖ ਕੌਮ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜ ਕੇ ਬਿਪਰਵਾਦ ਦੇ ਖਾਰੇ ਸਮੁੰਦਰ ਵਿੱਚ ਗਰਕ ਕਰਨ ਵਾਲੀਆਂ ਪੰਥ ਵਿਰੋਧੀ ਸ਼ਕਤੀਆਂ ਦੇ ਮੰਦੇ ਮਨਸੂਬਿਆਂ ਉਪਰ ਪਾਣੀ ਫੇਰਿਆ ਜਾ ਸਕੇ।
(5) ਅੱਜ ਦਾ ਪੰਥਕ ਇਕੱਠ ਮਹਿਸੂਸ ਕਰਦਾ ਹੈ ਕਿ ਗੁਰਧਾਮਾਂ `ਤੇ ਕਾਬਜ ਕੁੱਝ ਕੁੱਟਲ ਰਾਜਨੀਤਕ ਲੋਕਾਂ ਅੰਦਰ ਇੱਕ ਡਰ ਪੈਦਾ ਹੋ ਗਿਆ ਹੈ ਕਿ ਭਾਰਤੀ ਵਿਧਾਨ ਮੁਤਾਬਿਕ ਭਵਿਖ ਵਿੱਚ ਸ਼ਾਇਦ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਧਾਰਮਿਕ ਚੋਣਾਂ ਵਿੱਚ ਭਾਗ ਨਾ ਲੈ ਸਕਣ। ਇਸ ਲਈ ਉਨ੍ਹਾਂ ਨੇ ਧਾਰਮਿਕ ਆਗੂਆਂ ਦੇ ਰੂਪ ਵਿੱਚ ਚਲੇ ਹੋਏ ਕਾਰਤੂਸਾਂ ਨੂੰ ਅੱਗੇ ਲਾ ਕੇ ਪੰਥਕ ਬੁਰਕੇ ਵਿੱਚ ਇੱਕ ਅਜਿਹਾ ਗਰੁਪ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਹੈ, ਜਿਸ ਰਾਹੀਂ ਉਹ ਗੁਰਧਾਮਾਂ `ਤੇ ਆਪਣਾ ਪ੍ਰਵਾਰਕ ਕਬਜਾ ਬਣਾਈ ਰਖਣ। ਸੋ ਇਸ ਵਾਸਤੇ ਅਸੀਂ ਆਪਣੇ ਸਮੂਹ ਪੰਥ ਦਰਦੀ ਵੀਰਾਂ ਭੈਣਾਂ ਨੂੰ ਸੁਚੇਤ ਕਰਦੇ ਹਾਂ ਕਿ ਅਜਿਹੇ ਉਹ ਅਜਿਹੀ ਸਿਆਸੀ ਚਾਲ ਵਿੱਚ ਨਾ ਫਸਣ।
ਜਾਰੀ ਕਰਤਾ: ਦਲਜੀਤ ਸਿਘ ਨਿਓਡਾ, ਜਨਰਲ ਸਕਤਰ ਸ਼੍ਰੋਮਣੀ ਅਕਾਲੀ ਦਲ (ਯੂ. ਕੇ.) ਫੋਨ: 98102 1572


(02/05/10)
ਡਾ: ਪਰਮਜੀਤ ਸਿੰਘ

ਸਿੱਖ ਮਾਰਗ ਦੇ ਸੰਪਾਦਕ ਤੇ ਪਾਠਕਾਂ ਨੂੰ ਗੁਰ ਫਤੇਹਿ ਬੁਲਾਈ ਹੋਵੇ ਪ੍ਰਵਾਨ,
ਪਿਛਲੇ ਪੱਤਰ ਵਿੱਚ ਕੁੱਝ ਗਲਤ (ਸਖਤ) ਸ਼ਬਦਾਂ ਦੀ ਵਰਤੋਂ ਹੋ ਗਈ ਸੀ ਜਿਸ ਸਬੰਧੀ ਕਈ ਪਾਠਕਾਂ ਨੇ ਮੈਨੂੰ ਨਿਰਾਜ਼ਗੀ ਭਰੇ ਫੋਨ ਕਰਨ ਦੀ ਤਕਲੀਫ ਝੱਲੀ, ਸੋ ਉਹਨਾਂ ਵੀਰਾਂ ਤੋਂ ਖਿਮਾਂ ਯਾਚਨਾਂ ਮੰਗਣ ਵਿੱਚ ਮੈਨੂੰ ਕੋਈ ਸ਼ਰਮ ਨਹੀ, ਪਰ ਮੇਰਾ ਭਾਵ ਕਿਸੇ ਦੀਆਂ ਭਾਵਨਾਵਾਂ ਨੂੰ ਸੱਟ ਮਾਰਨਾ ਨਹੀ ਸੀ, ਸਗੋਂ ਕੌਮ ਨੂੰ ਕੋਈ ਵਧੀਆ ਸੇਧ ਲੈਣ ਬਾਬਤ ਇੱਕ ਇਸ਼ਾਰਾ ਸੀ। ਬੰਦਾ ਸਿੰਘ ਬਹਾਦਰ ਦੀ ਚੜ੍ਹਤ ਨੂੰ ਰੋਕਣ ਲਈ ਉਸ ਸਮੇਂ ਦੀਆਂ ਸਰਕਾਰਾ ਨੇ ਕਈ ਕਿਸਮ ਦੀਆਂ ਝੂਠੀਆਂ ਅਫਵਾਵਾਂ ਫੈਲਾਈਆਂ ਜਿਨਾਂ ਅਫਵਾਵਾਂ ਦੇ ਉਸ ਸਮੇਂ ਦੇ ਸਿੱਖ ਸਿਕਾਰ ਹੋ ਗਏ। ਬੰਦਾ ਸਿੰਘ ਬਹਾਦਰ ਆਪਣੇ ਹੀ ਗੱਦਾਰ, ਅਕ੍ਰਿਤਘਣ, ਪਿੱਠ `ਚ ਛੁਰਾ ਮਾਰਨ ਵਾਲੇ ਵਿਸ਼ਵਾਸਘਾਤੀ ਸਾਥੀਆ ਦੀ ਡੂੰਘੀ ਸ਼ਾਜ਼ਿਸ਼ ਦਾ ਸ਼ਿਕਾਰ ਹੋ ਗਿਆ ਸੀ। ਇਹਨਾ ਲੋਕਾਂ ਨੇ ਬਾਬਾ ਜੀ ਖਿਲਾਫ ਬਹੁਤ ਸਾਰੇ ਝੂਠੇ ਇਲਜ਼ਾਮ ਲਾਏ। ਜਿਸ ਦੇ ਕਾਰਨ ਸਮੇਂ ਦੇ ਹਾਕਮਾਂ ਦੀ ਚੜ੍ਹ ਮੱਚੀ ਤੇ ਬਾਬਾ ਜੀ ਨਾਲ ਜੋ ਵਾਪਰਿਆ ਉਹ ਕਿਸੇ ਤੋਂ ਛੁਪਿਆ ਨਹੀ ਹੋਇਆ। ਬਾਬਾ ਜੀ ਕਿਸੇ ਵੀ ਧਰਮ ਦੇ ਵਿਰੁਧ ਨਹੀ ਸਨ, ਉਨਾਂ ਦੀ ਖਾਲਸਾ ਫੌਜ ਵਿੱਚ ਮੁਸਲਮਾਨ, ਹਿੰਦੂ ਤੇ ਸਿੱਖ ਸਾਰੀਆਂ ਕੌਮਾ ਨੇ ਆਪਣਾ ਬਣਦਾ ਯੋਗਦਾਨ ਪਾਇਆ। ਬਾਬਾ ਜੀ ਨੂੰ ਸਰਹਿੰਦ ਫਤੇਹਿ ਕਰਨ ਦਾ ਕਿਸੇ ਕਿਸਮ ਦਾ ਹੁਕਮ ਗੁਰੁ ਗੋਬਿੰਦ ਸਿੰਘ ਜੀ ਨੇ ਨਹੀ ਕੀਤਾ ਸੀ, ਇਹ ਬਾਬਾ ਜੀ ਦੇ ਸਮਕਾਲੀ ਸਿੱਖਾਂ ਦਾ ਪ੍ਰਵਾਤਨਤ ਫੈਸਲਾ ਸੀ ਤੇ ਇਹ ਸੱਭ ਗੁਰੁ ਗੋਬਿੰਦ ਸਿੰਘ ਜੀ ਦੇ ਇਸ ਸੰਸਾਰ ਤੇ ਸਰੀਰਕ ਤੌਰ ਤੇ ਜਾਣ ਤੋਂ ਬਾਅਦ ਵਾਪਰਿਆ ਸੀ। ਗੁਰੂ ਜੀ ਦੇ ਮਨ ਵਿੱਚ ਕਿਸੇ ਕਿਸਮ ਦੀ ਬਦਲੇ ਦੀ ਭਾਵਨਾ ਨਹੀ ਸੀ, ਜੇ ਉਨਾ ਦੇ ਮਨ ਵਿੱਚ ਕੋਈ ਵੀ ਅਜੇਹੀ ਬਦਲੇ ਦੀ ਭਾਵਨਾ ਹੁੰਦੀ ਤਾਂ ਉਹ ਮੁਕਤਸਰ ਦੀ ਜ਼ੰਗ ਤੋ ਥੋੜਾ ਪਹਿਲਾਂ ਜਾਂ ਬਾਅਦ ਵਿੱਚ ਅਜੇਹਾ ਜਰੂਰ ਕਰਦੇ। ਅਜੋਕਾ ਇਤਹਾਸ ਵੀ ਦੱਸ ਰਿਹਾ ਹੈ ਕਿ ਸਿੱਖ ਨੂੰ ਮਰਵਾਨ ਵਾਲੇ ਜਿਆਦਾ ਸਮੇਂ ਸਿੱਖ ਹੀ ਹੁੰਦੇ ਹਨ। ਅੱਜ ਸਾਡੇ ਸਿੱਖ ਇਤਹਾਸ, ਸਿੱਖ ਕੌਮ ਤੇ ਇਥੋਂ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿਰੁਧ ਸਾਜ਼ਿਸ਼ਾ ਰਚਨ ਵਾਲੇ ਵੀ ਸਿੱਖ ਲਿਵਾਸ ਵਿੱਚ ਰਹਿੰਦੇ ਹਨ। ਕੁੱਝ ਦਿਨ ਸਿੱਖ ਮਾਰਗ ਤੋਂ ਦੂਰ ਰਹਿਣ ਦਾ ਕਾਰਨ ਮੇਰੀ ਜਿੰਦਗੀ ਤੇ ਵਾਪਰਿਆ ਇੱਕ ਭਿਆਨਕ ਹਾਦਸਾ ਸੀ, ਅਜੇ ਅਕਾਲ ਪੁਰਖ ਨੇ ਕੋਈ ਹੋਰ ਸੇਵਾ ਲੈਣੀ ਚਾਹੀ ਹੈ, ਇਹ ਸ਼ਰੀਰ ਪੰਥ ਦੀ ਅਮਾਨਤ ਹੈ, ਜਦ ਤੱਕ ਰਗਾਂ ਵਿੱਚ ਖੂਨ ਚਲਦਾ ਰਹੇਗਾ, ਪੰਥ ਦੀ ਸੇਵਾ ਜ਼ਰੂਰ ਵਰ ਜਰੂਰ ਕਰਾਂਗਾ। ਹੋਈਆਂ ਭੁਲਾਂ ਚੁਕਾਂ ਦੀ ਖਿਮਾਂ।
ਗੁਰੂ ਪੰਥ ਦਾ ਦਾਸਰਾ ਡਾ: ਪਰਮਜੀਤ ਸਿੰਘ, ਫੋਨ: 0091 98149 56247


(02/05/10)
ਸ਼੍ਰੋਮਣੀ ਅਕਾਲੀ ਦਲ ਯੂ ਕੇ

ਸ਼੍ਰੋਮਣੀ ਅਕਾਲੀ ਦਲ ਯੂ ਕੇ ਵੱਲੋਂ ਖਾਲਸਾ ਰਾਜ ਦਾ 300 ਸਾਲਾ ਸਥਾਪਨਾ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ
ਭਾਈ ਅਤਿੰਦਰਪਾਲ ਸਿੰਘ ਨੂੰ ਬਾਬਾ ਬੰਦਾ ਸਿੰਘ ਅਵਾਰਡ ਦੇ ਨਾਲ ਨਿਵਾਜਿਆ ਗਿਆ
ਲੁਧਿਆਣਾ 2 ਮਈ (ਆਰ ਐਸ ਖਾਲਸਾ) ਸਿੱਖ ਕੌਮ ਦੇ ਮਹਾਨ ਸੂਰਬੀਰ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਬਣਾਏ ਗਏ ਪਹਿਲੇ ਖਾਲਸਾ ਰਾਜ ਦੇ ਤਿੰਨ ਸੋ ਸਾਲਾ ਸਥਾਪਨਾ ਦਿਵਸ ਨੂੰ ਮਨਾਉਣ ਦਾ ਤਾਂ ਹੀ ਲਾਭ ਹੈ ਜੇਕਰ ਅਸੀਂ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਪੂਰੀ ਤਰ੍ਹਾਂ ਸਮਰਪਿਤ ਹੋ ਕੇ ਸਿੱਖ ਕੌਮ ਦੀ ਅਣਖ ਨੂੰ ਟੁੰਬਦਿਆਂ ਹੋਇਆ ਰਾਜ ਕਰੇਗਾ ਖਾਲਸਾ ਦੀ ਸੋਚ ਨੂੰ ਜੀਉਂਦਾ ਰੱਖਣ ਦਾ ਉਪਰਾਲਾ ਕਰੀਏ ਨਹੀਂ ਤਾਂ ਪਿਛਲੇ ਸਮੇਂ ਦੌਰਾਨ ਮਨਾਈਆਂ ਗਈਆਂ ਕਈ ਸ਼ਤਾਬਦੀਆਂ ਵਾਂਗ ਸਰਹਿੰਦ ਫਤਿਹ ਦਿਵਸ ਦੀ ਤੀਜੀ ਸ਼ਤਾਬਦੀ ਵੀ ਉਸੇ ਤਰ੍ਹਾਂ ਖਾਲਸਾ ਮਾਰਚ ਤੇ ਜੈਕਾਰਿਆਂ ਵਿੱਚ ਹੀ ਲੰਘ ਜਾਵੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਭਾਈ ਰਣਧੀਰ ਸਿੰਘ ਨਗਰ ਈ ਬਲਾਕ ਲੁਧਿਆਣਾ ਵਿਖੇ ਖਾਲਸਾ ਰਾਜ ਦਾ ਤਿੰਨ ਸੋ ਸਾਲਾ ਸਥਾਪਨਾ ਦਿਵਸ ਦੇ ਸੰਬੰਧ ਵਿੱਚ ਸ਼੍ਰੋਮਣੀ ਅਕਾਲੀ ਦਲ ਯੂ ਕੇ ਵੱਲੋਂ ਸਮੂਹ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਆਯੋਜਿਤ ਕੀਤੇ ਗਏ ਸਮਾਗਮ ਅੰਦਰ ਇਕੱਤਰ ਹੋਈਆਂ ਸਿੱਖ ਸੰਗਤਾਂ ਅਤੇ ਪੰਥ ਦੀਆਂ ਉੱਘੀਆਂ ਸ਼ਖਸ਼ੀਅਤਾਂ ਨੂੰ ਸੰਬੋਧਨ ਕਰਦਿਆਂ ਸ. ਜਸਜੀਤ ਸਿੰਘ ਯੂ ਕੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਯੂ ਕੇ ਨੇ ਕੀਤਾ। ਉਨ੍ਹਾਂ ਨੇ ਆਪਣੇ ਪ੍ਰਭਾਵਸ਼ਾਲੀ ਸੰਬੋਧਨ ਵਿੱਚ ਕਿਹਾ ਕਿ ਮੌਜੂਦਾ ਸਮੇਂ ਅੰਦਰ ਸਿੱਖ ਕੌਮ ਨੂੰ ਲੱਗ ਰਹੀ ਢਾਹ, ਸਿੱਖ ਨੌਜਵਾਨ ਤੇ ਬੱਚਿਆਂ ਅੰਦਰ ਵੱਧ ਰਿਹਾ ਪਤਿਤਪੁਣੇ ਦਾ ਰੁਝਾਨ ਤੇ ਗੁਰਧਾਮਾਂ ਦੇ ਪ੍ਰਬੰਧਾਂ ਵਿੱਚ ਆ ਰਹੀ ਗਿਰਾਵਟ ਦੇ ਲਈ ਸਾਡੀ ਕੌਮ ਦੇ ਆਗੂ ਮੁੱਖ ਤੌਰ ਤੇ ਜਿੰਮੇਵਾਰ ਹਨ। ਇਸ ਲਈ ਪਹਿਲਾਂ ਉਨ੍ਹਾਂ ਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਹੈ ਤਾਂ ਹੀ ਸਮੁੱਚੀ ਕੌਮ ਦੀ ਚੜ੍ਹਦੀਕਲਾ ਹੋ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਯੂ ਕੇ ਵਲੋਂ ਖਾਲਸਾ ਰਾਜ ਦੇ ਤਿੰਨ ਸੋ ਸਾਲਾ ਸਥਾਪਨਾ ਦਿਵਸ ਨੂੰ ਸਮੂਹ ਸਿੱਖ ਜੱਥੇਬੰਦੀਆਂ ਦੇ ਸਹਿਯੋਗ ਨਾਲ ਸਾਂਝੇ ਰੂਪ ਵਿੱਚ ਮਨਾਉਣ ਦਾ ਮੁੱਖ ਕਾਰਨ ਸਮੁੱਚੀ ਕੌਮ ਅੰਦਰ ਮੁੜ ਖਾਲਸਾਈ ਚੇਤਨਾ ਦੀ ਲਹਿਰ ਨੂੰ ਪ੍ਰਚੰਡ ਕਰਨਾ ਹੈ ਨਾਂ ਕਿ ਕੋਈ ਸਿਆਸੀ ਲਾਹਾ ਲੈਣਾ। ਸ. ਜਸਜੀਤ ਸਿੰਘ ਯੂ ਕੇ ਇਸ ਮੌਕੇ ਤੇ ਉਨ੍ਹਾਂ ਨੇ ਪੰਥ ਦਰਦੀ ਸਮੂਹ ਪਾਰਟੀਆਂ ਤੇ ਜੱਥੇਬੰਦੀਆਂ ਨੂੰ ਜੋਰਦਾਰ ਅਪੀਲ ਕੀਤੀ ਕਿ ਉਹ ਨਿੱਜੀ ਖੁਦਗਰਜੀਆਂ ਤੋਂ ਉੱਪਰ ਉਠ ਕੇ ਪੰਥ ਜੀਵੇ ਮੈਂ ਮਰਾ ਦੇ ਸਿਧਾਂਤ ਤੇ ਪਹਿਰਾ ਦੇਣ ਲਈ ਅੱਗੇ ਆਉਣ ਤਾਂ ਹੀ ਸਾਰੇ ਸੰਸਾਰ ਅੰਦਰ ਖਾਲਸੇ ਦੇ ਬੋਲ ਬਾਲੇ ਹੋ ਸਕਦੇ ਹਨ। ਉਨ੍ਹਾਂ ਨੇ ਸੰਗਤਾਂ ਦੀ ਹਾਜਰੀ ਵਿੱਚ ਇਹ ਵੀ ਐਲਾਨ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਯੂ ਕੇ ਸਮੂਹ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਜਿੱਥੇ ਧਰਮ ਪ੍ਰਚਾਰ ਦੀ ਮੁਹਿੰਮ ਨੂੰ ਹੋਰ ਪ੍ਰਚੰਡ ਕਰਨ ਲਈ ਪੂਰੀ ਤਰ੍ਹਾਂ ਯਤਨਸ਼ੀਲ ਹੈ, ਉੱਥੇ ਨਾਲ ਹੀ ਸਾਬਤ ਸੂਰਤ ਸਿੱਖ ਨੌਜਵਾਨਾਂ ਨੂੰ ਚੰਗੇ ਰੁਜਗਾਰ ਦੇ ਸਾਧਨ ਉਪਲੱਬਧ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਸੇ ਮਿਸ਼ਨ ਦੀ ਪ੍ਰਾਪਤੀ ਲਈ ਸ਼੍ਰੋਮਣੀ ਅਕਾਲੀ ਦਲ ਯੂ ਕੇ ਵੱਲੋਂ ਲੁਧਿਆਣਾ ਅੰਦਰ ਇੱਕ ਬਹੁਤ ਵੱਡੀ ਫੂਡ ਇੰਡਸਟਰੀ ਲਗਾਈ ਜਾਰਹੀ ਹੈ। ਸਮਾਗਮ ਦੌਰਾਨ ਆਪਣੇ ਵਿਚਾਰਾਂ ਦੀ ਸਾਂਝ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਯੂ ਕੇ ਦੇ ਧਰਮਪ੍ਰਚਾਰਕ ਵਿੰਗ ਦੇ ਚੇਅਰਮੈਨ ਗਿਆਨੀ ਜਗਤਾਰ ਸਿੰਘ ਜਾਂਚਕ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਕੇਵਲ ਇੱਕ ਵਿਅਕਤੀ ਹੀ ਨਹੀਂ ਸਨ ਬਲਕਿ ਇੱਕ ਇਨਕਲਾਬੀ ਲਹਿਰ ਦੇ ਮੋਢੀ ਸਨ। ਜਿਨ੍ਹਾਂ ਨੇ ਜਾਗੀਰਦਾਰੀ ਦੀ ਪ੍ਰਥਾ ਖਤਮ ਕਰਕੇ ਬੇ ਜਮੀਨੇ ਕਿਸਾਨਾਂ ਤੇ ਦੱਬੇ ਕੁੱਚਲੇ ਲੋਕਾਂ ਨੂੰ ਜਾਲਮਾਂ ਤੋ ਮੁਕਤੀ ਦੁਆਈ ਸੀ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਮੁਗਲ ਸਮਰਾਜ ਦੀਆਂ ਜੜ੍ਹਾਂ ਹਿਲਾ ਕੇ ਪਹਿਲੇ ਖਾਲਸਾ ਰਾਜ ਦੀ ਸਥਾਪਨਾ ਕੀਤੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਖਾਲਸਾ ਰਾਜ ਦੀ ਸਥਾਪਨਾ ਉਪਰੰਤ ਨਾ ਹੀ ਬੰਦਾ ਸਿੰਘ ਬਹਾਦਰ ਨੇ ਨਾ ਕੋਈ ਆਪਣਾ ਵਖਰਾ ਤਖਤ ਸਥਾਪਿਤ ਕੀਤਾ ਤੇ ਨਾਂ ਹੀ ਕੋਈ ਕਲਗੀ ਸਿਰ ਤੇ ਲਾਈ ਸਗੋਂ ਗੁਰੂ ਨਾਨਕ ਦਾ ਸਿੱਕਾ ਚਲਾ ਕੇ ਖਾਲਸਾ ਰਾਜ ਦੀ ਵਾਗਡੋਰ ਪੰਜ ਪਿਆਰਿਆਂ ਦੇ ਹੱਥ ਵਿੱਚ ਦਿੱਤੀ। ਗਿਆਨੀ ਜਾਚਕ ਨੇ ਕਿਹਾ ਕਿ ਅੱਜ ਦਾ ਪੰਥਕ ਇਕੱਠ ਰਾਜ ਕਰੇਗਾ ਖਾਲਸਾ ਦੀ ਸੋਚ ਨੂੰ ਕਾਇਮ ਰੱਖਣ ਲਈ ਸੱਦਿਆ ਗਿਆ ਹੈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਅੱਜ ਦਾ ਇਕੱਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕਰਦਾ ਹੈ ਕਿ 14 ਮਈ ਸੰਨ 2010 ਸੰਮਤ 542 ਮੁਤਾਬਕ ਖਾਲਸਾ ਰਾਜ ਦੇ ਤਿੰਨ ਸੋ ਸਾਲਾ ਸਥਾਪਨਾ ਦਿਹਾੜੇ ਤੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਹੋਰਨਾਂ ਗੁਰਧਾਮਾਂ ਵਾਂਗ ਦੀਵਾਨ ਦੀ ਸਮਾਪਤੀ ਵੇਲੇ ‘ਰਾਜ ਕਰੇਗਾ ਖਾਲਸਾ’ ਅਤੇ ‘ਸਤਿ ਸ਼੍ਰੀ ਅਕਾਲ’ ਦਾ ਕੌਮੀ ਜੈਕਾਰਾ ਗਜਾਉਣ ਦੀ ਪ੍ਰਰੰਪਰਾ ਆਰੰਭਤ ਕਰੇ। ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਸਮੇਂ ਦੀ ਮੁੱਖ ਲੋੜ ਹੈ ਕਿ ਸਿੱਖ ਧਾਰਮਿਕ, ਰਾਜਨੀਤਕ ਤੇ ਸਮਾਜਿਕ ਸੰਸਥਾਵਾਂ ਇੱਕ ਮੁੱਠ ਹੋ ਕੇ ਸ਼੍ਰੀ ਅਕਾਲ ਤਖਤ ਸਾਹਿਬ ਸਮੇਤ ਸਮੂਹ ਗੁਰਧਾਮਾਂ ਨੂੰ ਸਿਆਸੀ ਤੇ ਬਿਪਰਵਾਦੀ ਸ਼ਕਤੀਆਂ ਤੋਂ ਆਜਾਦ ਕਰਵਾਉਣ। ਉੱਥੇ ਕੇਵਲ ਤੇ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਦਾ ਦਰਜਾ ਦਿਵਾਉਣ ਤਾਂ ਕੀ ਪੰਥ ਵਿਰੋਧੀ ਸ਼ਕਤੀਆਂ ਦੇ ਮੰਦੇ ਮਨਸੂਬਿਆਂ ਉੱਪਰ ਪਾਣੀ ਫੇਰਿਆ ਜਾ ਸਕੇ। ਗਿਆਨੀ ਜਗਤਾਰ ਸਿੰਘ ਜਾਂਚਕ ਨੇ ਆਪਣੀ ਤਕਰੀਰ ਵਿੱਚ ਬਾਦਲਕਿਆਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਮੌਜੂਦਾ ਸਮੇਂ ਦੇ ਕੁੱਝ ਆਗੂ ਮੈ ਮਰਾ ਪੰਥ ਜੀਵੇ ਦੇ ਸਿਧਾਂਤ ਨੂੰ ਭੁੱਲ ਕੇ ਕੇਵਲ ਆਪਣੀਆਂ ਨਿੱਜੀ ਲੀਡਰੀਆਂ ਚਮਕਾ ਰਹੇ ਹਨ ਅਤੇ ਗੁਰਧਾਮਾਂ ਦੀ ਦੁਰਵਰਤੋਂ ਕਰ ਰਹੇ ਹਨ। ਇਸ ਲਈ ਹੁਣ ਸਮਾਂ ਆ ਗਿਆ ਹੈ ਕਿ ਆਗਾਮੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਅੰਦਰ ਹੁਣ ਵਰਗਾ ਗੰਦ ਨਾ ਵੜਨ ਦੇਈਏ। ਸ਼੍ਰੋਮਣੀ ਅਕਾਲੀ ਦਲ ਯੂ ਕੇ ਵੱਲੋਂ ਕਰਵਾਏ ਗਏ ਸਮਾਗਮ ਅੰਦਰ ਹੋਰਨਾਂ ਤੋਂ ਇਲਾਵਾ ਡਾ. ਹਰਸਿਮਰਤ ਸਿੰਘ ਡਾਇਰੈਕਟਰ ਭਾਈ ਗੁਰਦਾਸ ਸਿੰਘ ਇੰਸਟੀਚਿਊਟ ਨੇ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਦੇ ਸਿੱਖ ਇਨਕਲਾਬ ਦੀ ਪ੍ਰਸੰਗਤਾ ਤੇ ਤੇ ਚਾਨਣਾ ਪਾਇਆ, ਉੱਥੇ ਪ੍ਰਸਿੱਧ ਸਿੱਖ ਹਿਸਟੋਰੀਅਨ ਪ੍ਰਿੰ: ਸਵਰਨ ਸਿੰਘ ਚੂਸਲੇਵੜ ਨੇ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਕੀਤੀਆਂ ਗਈਆਂ ਪ੍ਰਾਪਤੀਆਂ ਤੇ ਮੌਜੂਦਾ ਸਮੇਂ ਦੀ ਸਿੱਖ ਲੀਡਰਸ਼ਿਪ ਵੱਲੋਂ ਪੰਥ ਦੁਸ਼ਮਣਾ ਨਾਲ ਮਿਲ ਕੇ ਕੌਮ ਨੂੰ ਲਾਈ ਗਈ ਢਾਹ ਦਾ ਪੂਰਾ ਵੇਰਵਾ ਬਹੁਤ ਹੀ ਨਿਵੇਕਲੇ ਅੰਦਾਜ ਵਿੱਚ ਸੰਗਤਾਂ ਦੇ ਸਾਹਮਣੇ ਪੇਸ਼ ਕੀਤਾ। ਸਮਾਗਮ ਦੌਰਾਨ ਸ਼੍ਰੋਮਣੀ ਅਕਾਲੀ ਦਲ ਯੂ ਕੇ ਵੱਲੋਂ ਪੰਥ ਪ੍ਰਤੀ ਆਪਣੀਆਂ ਵੱਢਮੁੱਲੀਆਂ ਸੇਵਾਵਾ ਦੇਣ ਵਾਲੇ ਅਤੇ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਸੋਚ ਤੇ ਪਹਿਰਾ ਦੇਣ ਵਾਲੇ ਪੰਥ ਦੇ ਨਿੱਧੜਕ ਆਗੂ ਭਾਈ ਅਤਿੰਦਰਪਾਲ ਸਿੰਘ ਨੂੰ ਜੈਕਾਰਿਆਂ ਦੀ ਗੂੰਜ ਵਿੱਚ ਜਿੱਥੇ ਬਾਬਾ ਬੰਦਾ ਸਿੰਘ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਉੱਥੇ ਨਾਲ ਹੀ ਭਾਈ ਜਸਵੰਤ ਸਿੰਘ ਖਾਲੜਾ ਨੂੰ ਭਾਈ ਬਾਜ ਸਿੰਘ ਅਵਾਰਡ, ਦਿੱਲੀ ਸਿੱਖ ਗੁਰਦੁਆਰਾ ਪ੍ਰੰਬਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਭਾਈ ਤਰਸੇਮ ਸਿੰਘ ਨੂੰ ਭਾਈ ਭਗਵੰਤ ਸਿੰਘ ਬੰਗੇਸ਼ਰੀ ਅਵਾਰਡ ਨਾਲ, ਬੀਬੀ ਹਰਬੰਸ ਕੌਰ ਫਰੀਦਾਬਾਦ ਨੂੰ ਬੀਬੀ ਸੁਸ਼ੀਲ ਕੌਰ ਐਵਾਰਡ ਨਾਲ, ਮਨਮੋਹਨ ਸਿੰਘ ਜੰਮੂ ਨੂੰ ਕੰਵਰ ਅਜੇ ਸਿੰਘ ਅਵਾਰਡ ਨਾਲ, ਗਿਆਨੀ ਜਗਮੋਹਨ ਸਿੰਘ ਨੂੰ ਭਾਈ ਬਜਰ ਸਿੰਘ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਸਮਾਗਮ ਦੇ ਅੰਤ ਵਿੱਚ ਸ਼੍ਰੋਮਣੀ ਅਕਾਲੀ ਦਲ ਯੂ ਕੇ ਦੇ ਪ੍ਰਧਾਨ ਸ. ਜਸਜੀਤ ਸਿੰਘ ਯੂ ਕੇ, ਗਿਆਨੀ ਜਗਤਾਰ ਸਿੰਘ ਜਾਚਕ, ਸ. ਦਲਜੀਤ ਸਿੰਘ ਨੋਇਡਾ ਜਰਨਲ ਸਕੱਤਰ ਅਕਾਲੀ ਦਲ ਯੂ ਕੇ, ਸ. ਗੁਰਦੇਵ ਸਿੰਘ ਬਟਾਲਵੀ, ਸ. ਹਰਮਨਜੀਤ ਸਿੰਘ ਮੋਗਾ, ਪ੍ਰਿੰ: ਸਵਰਨ ਸਿੰਘ ਚੂਸਲੇਵੜ ਸਮੇਤ ਕਈ ਪੰਥਕ ਸ਼ਖਸ਼ੀਅਤਾਂ ਵੱਲੋਂ ਉਚੇਚੇ ਤੌਰ ਤੇ ਨਵਾਂ ਨਾਨਕਸ਼ਾਹੀ ਕਲੰਡਰ ਗੁਰੂ ਮਹਾਰਾਜ ਦੀ ਹਾਜਰੀ ਵਿੱਚ ਰਿਲੀਜ਼ ਵੀ ਕੀਤਾ ਗਿਆ। ਅੱਜ ਦੇ ਇਸ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਭਾਈ ਸਤਨਾਮ ਸਿੰਘ ਪਾਉਂਟਾ ਸਾਹਿਬ, ਸ. ਬਲਵਿੰਦਰ ਸਿੰਘ ਸ਼ਾਮਪੁਰਾ ਮੈਂਬਰ ਐਸ ਜੀ ਪੀ ਸੀ, ਸ. ਗੁਰਦੀਪ ਸਿੰਘ, ਸ. ਉਪਕਾਰ ਸਿੰਘ ਫਰੀਦਾਬਾਦ, ਜੀ ਐਸ ਮਿੱਢਾ, ਸ. ਬਲਜੀਤ ਸਿੰਘ ਪ੍ਰਧਾਨ ਏਕਸ ਕੇ ਬਾਰਕ ਜੱਥੇਬੰਦੀ, ਸ. ਹਰਮਿੰਦਰ ਸਿੰਘ, ਸ. ਅਮਨਪ੍ਰੀਤ ਸਿੰਘ, ਰਾਣਾ ਇੰਦਰਜੀਤ ਸਿੰਘ, ਆਰ ਐਸ ਮਲਿਕ, ਬੀਬੀ ਨਿਰਮਲ ਕੌਰ, ਸ. ਜਗਜੀਤ ਸਿੰਘ, ਜੱਥੇਦਾਰ ਗੁਰਮੇਜ ਸਿੰਘ ਸਹੂਰਾ, ਜੱਥੇਦਾਰ ਸੁਖਵੰਤ ਸਿੰਘ ਅੰਮ੍ਰਿਤਸਰ, ਪ੍ਰਿੰ: ਸਤਨਾਮ ਸਿੰਘ ਚੰਡੀਗੜ੍ਹ, ਭਾਈ ਗੁਰਦੇਵ ਸਿੰਘ ਮਨੀਹਾਲਾ, ਭਾਈ ਸੁਰਜੀਤ ਸਿੰਘ ਮੋਗਾ, ਗੁਰਵਿੰਦਰ ਸਿੰਘ ਪਠਾਨਕੋਟ, ਜੱਥੇਦਾਰ ਮੋਹਨਜੀਤ ਸਿੰਘ ਭਕਨਾ, ਭਾਈ ਨਿਛੱਤਰ ਸਿੰਘ ਬਠਿੰਡਾ, ਕੈਪਟਨ ਸੁਰਿੰਦਰ ਸਿੰਘ ਖਰੜ, ਭਾਈ ਸੁਖਵਿੰਦਰ ਸਿੰਘ ਗੋਇੰਦਵਾਲ ਸਮੇਤ ਵੱਖ ਵੱਖ ਸਿੱਖ ਜੱਥੇਬੰਦੀਆ ਦੇ ਆਗੂ ਉਚੇਚੇ ਤੌਰ ਤੇ ਹਾਜਰ ਸਨ।


(02/05/10)
ਅਵਤਾਰ ਸਿੰਘ ਮਿਸ਼ਨਰੀ ਅਤੇ ਸਾਥੀ

ਅਕਾਲੀ ਦਲ ਯੂ ਕੇ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸਥਾਪਤ ਕੀਤੇ ਸਿੱਖ ਰਾਜ ਦੀ 300 ਸਾਲਾ ਯਾਦ ਵਿੱਚ ਰੱਖੀ ਕਾਨਫਰੰਸ ਦੀ ਪੁਰਜੋਰ ਹਮਾਇਤ
ਕੋਈ ਵੀ ਸਿੱਖ ਜਾਂ ਸਿੱਖਾਂ ਦਾ ਜਥਾ ਗੁਰਮਤਿ ਦੀ ਚੜ੍ਹਦੀ ਕਲਾ ਲਈ ਉੱਦਮ ਉਪਰਾਲੇ ਅਤੇ ਪ੍ਰਚਾਰ ਕਰਦਾ ਹੈ ਤਾਂ ਹਰੇਕ ਸਿੱਖ ਨੂੰ ਉਸ ਦਾ ਸਾਥ ਦੇਣਾ ਚਾਹੀਦਾ ਹੈ, ਆਪਸੀ ਭਾਵੇਂ ਕਿੰਨੇ ਵੀ ਮਤਭੇਦ ਕਿਉਂ ਨਾਂ ਹੋਣ। ਫਿਰ ਬਾਬਾ ਬੰਦਾ ਸਿੰਘ ਬਹਾਦਰ ਤਾਂ ਸਿੱਖਾਂ ਦੇ ਪਹਿਲੇ ਬਾਦਸ਼ਾਹ ਹੋਏ ਹਨ ਜਿਨ੍ਹਾਂ ਨੇ 8 ਸਾਲ ਰਾਜ ਕੀਤਾ ਅਤੇ ਆਪਣੇ ਨਾਮ ਦਾ ਨਹੀਂ ਸਗੋਂ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦੇ ਨਾਮ ਦਾ ਸਿੱਕਾ ਚਲਾਇਆ ਅਤੇ ਰਜਵਾੜਾਸ਼ਾਹੀ ਖਤਮ ਕਰਕੇ ਜ਼ਮੀਨਾਂ ਕਿਰਤੀ ਕਾਮਿਆਂ ਨੂੰ ਵੰਡ ਦਿੱਤੀਆਂ। ਸਾਂਝੀਵਾਲਤਾ ਦਾ ਸਬੂਤ ਦਿੰਦੇ ਹੋਏ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਵੀ ਆਪਣੀ ਫੌਜ ਵਿੱਚ ਭਰਤੀ ਕੀਤਾ। ਗੁਰਦੁਆਰਿਆਂ ਦੇ ਨਾਲ ਨਾਲ ਮੰਦਰ ਅਤੇ ਮਸੀਤਾਂ ਦੀ ਉਸਾਰੀ ਵੀ ਕੀਤੀ। ਵਕਤੀਆ ਜ਼ਾਲਮ ਹਕੂਮਤ ਅਤੇ ਗੁਰੂ ਦੋਖੀ ਜ਼ਾਲਮਾਂ ਤੋਂ ਗਿਣ ਗਿਣ ਬਦਲੇ ਵੀ ਲਏ। ਮਾਸੂਮ ਸਾਹਿਬਜ਼ਾਦਿਆਂ ਨੂੰ ਬੇਰਹਿਮੀ ਅਤੇ ਬੇਕਿਰਕੀ ਨਾਲ ਤਸੀਹੇ ਦੇ ਕੇ ਸ਼ਹੀਦ ਕਰਨ ਵਾਲੇ ਵਜ਼ੀਰ ਖਾਂ ਸੂਬਾ ਸਰਹੰਦ ਨੂੰ ਕੀਤੀ ਦਾ ਫਲ ਭੁਗਤਾਉਂਦੇ ਹੋਏ ਸਰਹੰਦ ਦੀ ਇੱਟ ਨਾਲ ਇੱਟ ਖੜਕਾਈ ਪਰ ਕਿਸੇ ਦੇ ਵੀ ਧਰਮ ਅਸਥਾਂਨ ਨੂੰ ਨੁਕਸਾਨ ਨਹੀਂ ਪਹੁੰਚਾਇਆ। ਐਸੇ ਰਾਜ ਦੇ ਉਸਰੱਈਏ ਦੀ 300 ਸਾਲਾ ਸ਼ਤਾਬਦੀ ਮਨਾਉਣਾਂ ਸਲਾਹਣਾਯੋਗ ਕਰਮ ਹੈ। ਫਿਰ ਗਿ. ਜਗਤਾਰ ਸਿੰਘ ਜਾਚਕ ਵਰਗੇ ਜਾਗਰੂਕ ਪ੍ਰਚਾਕ ਅਤੇ ਨੌਜਵਾਨ ਸਿੱਖ ਲੀਡਰ ਸ੍ਰ ਜਸਜੀਤ ਸਿੰਘ ਟੋਨੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਯੂ ਕੇ ਵੱਲੋਂ ਗੁਰੂ ਗ੍ਰੰਥ ਸਾਹਿਬ, ਸਿੱਖ ਰਹਿਤ ਮਰਯਾਦਾ ਅਤੇ ਅਸਲੀ ਨਾਨਸ਼ਾਹੀ ਕੈਲੰਡਰ ਨੂੰ ਮੁੱਖ ਰੱਖ ਕੇ ਪ੍ਰਚਾਰ ਖੇਤਰ ਵਿੱਚ ਨਿਤਰਨਾਂ ਅਤੇ ਬ੍ਰਾਹਮਣਵਾਦੀ ਬਾਦਲ ਦਲੀਆਂ ਨੂੰ ਵੰਗਾਨਾ ਸੁਚੇਤ ਸਿੱਖਾਂ ਲਈ ਚੰਗੇ ਸੰਕੇਤ ਹਨ। ਅਸੀਂ ਕਿਸੇ ਇੱਕ ਧੜੇ ਦਾ ਪੱਖ ਨਾਂ ਪੂਰਦੇ ਹੋਏ ਸਭ ਨੂੰ ਅਪੀਲ ਕਰਦੇ ਹਾਂ ਕਿ ਆਪਣੇ ਛੋਟੇ ਮੋਟੇ ਨਿਜੀ ਮਤਭੇਦ ਅਤੇ ਅਹੁਦਿਆਂ ਤੋਂ ਉੱਪਰ ਉੱਠ ਕੇ ਪੰਥਕ ਕਾਰਜਾਂ ਲਈ ਅੱਗੇ ਆਓ ਨਾਂ ਕਿ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਵਿੱਚ ਹੀ ਲੱਗੇ ਰਹੋ ਅਤੇ ਪੰਥ ਦੋਖੀ ਤਾਕਤਾਂ ਬ੍ਰਾਹਮਣਵਾਦ, ਡੇਰਾਵਾਦ ਅਤੇ ਹਕੂਮਤ ਦੀ ਤਾਕਤ ਰਾਹੀਂ ਸਿੱਖੀ ਦੇ ਹਰਿਆਵਲ ਬੂਟੇ ਨੂੰ ਹੋਰ ਮਧੋਲੀ ਜਾਣ। ਚੰਗੇ ਕੰਮ ਦੀ ਸ਼ਲਾਘਾ ਕਰਦੇ ਹੋਏ-
ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ ਐੱਸ ਏ ਦੇ ਭਾ. ਅਵਤਾਰ ਸਿੰਘ ਮਿਸ਼ਨਰੀ, ਬੀਬੀ ਹਰਸਿਮਰਤ ਕੌਰ ਖਾਲਸਾ ਅਤੇ ਡਾ. ਗੁਰਮੀਤ ਸਿੰਘ ਬਰਸਾਲ, ਇੰਟ੍ਰਨੈਸ਼ਨਲ ਸਿੰਘ ਸਭਾ ਦੇ ਸ੍ਰ ਗੁਰਚਰਨ ਸਿੰਘ ਜਿਉਣ ਵਾਲਾ ਅਤੇ ਸਰਬਜੀਤ ਸਿੰਘ ਸੈਕਰਾਮੈਂਟੋ, ਗੁਰਮਤਿ ਪ੍ਰਚਾਰ ਸਭਾ ਅਮਰੀਕਾ ਦੇ ਸ੍ਰ ਹਾਕਮ ਸਿੰਘ ਅਤੇ ਪ੍ਰੋ. ਮੱਖਨ ਸਿੰਘ, ਪੰਥਕ ਪ੍ਰਚਾਰਕ ਰਣਜੀਤ ਸਿੰਘ ਕਥਾਵਾਚਕ ਅਤੇ ਪ੍ਰਿੰਸੀਪਲ ਸ੍ਰ. ਜਸਬੀਰ ਸਿੰਘ ਮਿਸ਼ਨਰੀ ਇੰਡਿਆਨਾਂ ਐਪਲਸ, ਸਾਕਾ ਜਥੇਬੰਦੀ ਦੇ ਸ੍ਰ. ਜਸਮਿੱਤਰ ਸਿੰਘ ਮੁਜੱਫਰਪੁਰ ਅਤੇ ਇੰਦਰਜੀਤ ਸਿੰਘ ਉਮਰਪੁਰੀ ਅਤੇ ਭਾਈ ਗੁਰਦਾਸ ਮਿਸ਼ਨਰੀ ਸਭਾ ਅਮਰੀਕਾ ਦੇ ਸ੍ਰ. ਕੁਲਵੰਤ ਸਿੰਘ ਮਿਸ਼ਨਰੀ ਆਦਿਕ।


(02/05/10)
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ

ਭਾਵੇਂ ਅਜੀਤ ਜਲੰਧਰੀ ਇਸ ਖਬਰ ਨੂੰ ਝੂਠੀ ਲਿਖੇ ਇਸ ਨਾਲ ਕੀ ਫਰਕ ਪੈਣ ਲੱਗਾ ਹੈ ਜਦੋਂ ਅਖੌਤੀ ਜੱਥੇਦਾਰ ਹੀ ਝੂਠਾ ਹੈ। 29 ਅਪਰੈਲ ਨੂੰ ਟੈਲੀਫੂਨ ਤੇ ਕਾਫੀ ਘੋਖ ਪੜਾਤਲ ਕਰਨ ਤੋਂ ਬਾਅਦ ਫਿਰ ਤੋਂ ਇਹ ਖਬਰ ਲਿਖਣ ਲਈ ਖੁਸ਼ਾਮਤ ਕਰਨੀ ਪੈ ਰਹੀ ਹੈ ਕਿ ਸਰਕਾਰੀ/ ਜਾਂ ਲਿਫਾਫਾ ਜੱਥੇਦਾਰ 16 ਅਪਰੈਲ ਨੂੰ ਨਿਊਯਾਰਕ ਵਿੱਚ ਆਇਆ ਸੀ ਜਾਂ ਨਹੀਂ? ਸਰਦਾਰ ਸੱਤਪ੍ਰਕਾਸ਼ ਜੀ ਅਤੇ ਸਰਦਾਰ ਨਸੀਬ ਸਿੰਘ ਨਾਲ ਫਿਰ ਤੋਂ ਰਾਬਤਾ ਕਾਇਮ ਕਰਕੇ ਹੂ-ਬਹੂ ਪਤਾ ਕੀਤਾ ਕਿ ਕਿਵੇਂ ਕਿਵੇਂ ਹੋਈ। ਲਬਾਣਾ ਸਿੱਖਾਂ ਵਲੋਂ ਖੋਲੇ ਗਏ ਇੱਕ ਗੁਰਦਵਾਰੇ ਵਿੱਚ ਅਸਲੀ ਜਾਂ ਨਕਲੀ ਜੱਥੇਦਾਰ ਆਉਂਦੇ ਹੀ ਰਹਿੰਦੇ ਹਨ ਤੇ ਸਰਦਾਰ ਜਰਨੈਲ ਸਿੰਘ ਗਿਲਜੀਆਂ ਨੇ ਪ੍ਰਧਾਨ ਬਣਨ ਤੇ ਅਖੌਤੀ ਜੱਥੇਦਾਰ ਜੀ ਨੂੰ ਨਿਸ਼ਾਨ ਨੂੰ ਕੱਚੀ ਲੱਸੀ ਨਾਲ ਧੋਣ ਲਈ ਸੱਦਾ ਦਿੱਤਾ। ਨਿਊਯਾਰਕ ਦੀਆਂ ਸਿੱਖ ਸੰਗਤਾਂ ਨੂੰ ਜਦੋਂ ਪਤਾ ਲੱਗਾ ਕਿ ਜੱਥੇਦਾਰ 16 ਅਪਰੈਲ ਨੂੰ ਬਾਬਾ ਮੱਖਣਸ਼ਾਹ ਲਬਾਣਾ ਗੁਰਦਵਾਰੇ ਵਿੱਚ ਪਹੁੰਚ ਰਹੇ ਹਨ ਤਾਂ ਵੱਖਰੀਆਂ ਵੱਖਰੀਆਂ ਜੱਥੇਬੰਦੀਆਂ ਨੇ ਜੱਥੇਬੰਦ ਹੋਣਾ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਦੀ ਤਿਆਰੀ ਦਾ ਪਤਾ ਲੱਗਣ ਤੇ ਪ੍ਰਧਾਨ ਜਰਨੈਲ ਸਿੰਘ ਗਿਲਜੀਆਂ ਨੇ ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਸੋਸਾਈਟੀ ਨਿਊਯਾਰਕ, ਅਮੈਰਕਨ ਸਿੱਖ ਓਰਗਾਨਾਈਜੇਸਨ ਨਿਊਯਾਰਕ ਅਤੇ ਸਾਲਾਹਨ ਵੈਲਫੇਅਰ ਸੋਸਾਈਟੀ ਨਿਊਯਾਰਕ ਦੇ ਮੁੱਖ ਸੇਵਾਦਾਰਾਂ ਨਾਲ 15. 04. 2010 ਨੂੰ ਸ਼ਾਮ ਦੇ 5. 30 ਵਜੇ ਰਾਬਤਾ ਕਾਇਮ ਕੀਤਾ ਤੇ ਬੇਨਤੀ ਕੀਤੀ ਕਿ ਤੁਹਾਡੀ ਜੱਥੇਦਾਰ ਜੀ ਨਾਲ ਬੰਦ ਕਮਰੇ ਵਿੱਚ ਮੀਟਿੰਗ ਕਰਵਾ ਦਿੰਦੇ ਹਾਂ ਪਰ ਉਸ ਨੂੰ ਗੁਰਦਵਾਰੇ ਵਿੱਚ ਬੋਲ ਲੈਣ ਦਿਓ। ਇਨ੍ਹਾਂ ਜੱਥੇਬੰਦੀਆਂ ਦੇ ਆਗੂ ਸਿਰਫ ਇਸ ਗੱਲ ਤੇ ਡੱਟੇ ਰਹੇ ਕਿ ਨਹੀਂ ਅਸੀਂ ਉਸ ਨੂੰ ਸੱਭ ਦੇ ਸਾਹਮਣੇ ਸਵਾਲ ਕਰਾਂਗੇ ਤੇ ਉਹ ਸਾਡੇ ਸਵਾਲਾਂ ਦੇ ਜਵਾਬ ਦੇਵੇ ਫਿਰ ਉਸ ਨੂੰ ਬੋਲਣ ਦਿੱਤਾ ਜਾਵੇਗਾ। ਸਰਦਾਰ ਗੁਰਨਾਮ ਸਿੰਘ ਖਜਾਨਚੀ ਨੇ ਵੀ ਇਨ੍ਹਾਂ ਸਿੰਘਾਂ ਨਾਲ 13. 04. 2010 ਨੂੰ ਸੰਪਰਕ ਕੀਤਾ ਤੇ ਬੇਨਤੀ ਕੀਤੀ ਕਿ ਇਸ ਵਾਰ ਅਸੀਂ ਗਲਤੀ ਕਰ ਬੈਠੇ ਹਾਂ ਅੱਗੇ ਤੋਂ ਜੱਥੇਦਾਰ ਜੀ ਨੂੰ ਨਹੀਂ ਸੱਦਾਂਗੇ। ਜੱਥੇਦਾਰ ਜੀ 16 ਤਰੀਕ ਨੂੰ ਆ ਰਹੇ ਹਨ ਤੁਹਾਡੀ ਬੰਦ ਕਮਰਾ ਮੀਟਿੰਗ ਕਰਵਾ ਸਕਦੇ ਹਾਂ ਪਰ ਖੱਲਰ ਨਾ ਪਾਇਆ ਜੋ। ਪਰਮਵੀਰ ਸਿੰਘ ਬੇਗੋਵਾਲ ਨੇ ਵੀ ਇਹੀ ਦੱਸਿਆ ਕਿ ਜੱਥੇਦਾਰ ਜੀ 16 ਅਪਰੈਲ ਨੂੰ ਨਿਊਯਾਰਕ ਆ ਰਹੇ ਹਨ ਤੇ ਸ਼ਾਮ ਨੂੰ 8 ਵਜੇ ਉਨ੍ਹਾਂ ਨੇ ਲੌਂਗ ਆਈਲੈਂਡ ਪਲੇਨ-ਵਿਊ ਗੁਰਦਵਾਰੇ ਵਿੱਚ ਵੀ ਜਾਣਾ ਹੈ। ਪ੍ਰਧਾਨ ਸਰਦਾਰ ਜਰਨੈਲ ਸਿੰਘ ਗਿਲਜੀਆਂ ਨੇ ਆਪਣੇ ਗੁਰਦਵਾਰੇ ਵਿੱਚ ਇਕੱਠੀ ਹੋਈ ਸੰਗਤ ਨੂੰ 16 ਅਪਰੈਲ ਨੂੰ ਸਵੇਰੇ ਸਵੇਰੇ ਦੱਸਿਆ ਕਿ ਹੁਣ ਮੈਂ ਜੱਥੇਦਾਰ ਜੀ ਨੂੰ ਏਅਰਪੋਰਟ ਤੋਂ ਲੈਣ ਜਾ ਰਿਹਾ ਹਾਂ। ਕਿਉਂਕਿ ਸੰਗਤ ਇਧਰ ਉਧਰ ਨਹੀਂ ਹੋਈ ਇਸ ਕਰਕੇ ਪ੍ਰਧਾਨ ਦਾ ਹੌਂਸਲਾ ਹੀ ਨਹੀ ਪਿਆ ਕਿ ਉਹ ਜੱਥੇਦਾਰ ਜੀ ਨੂੰ ਲੈ ਕੇ ਗੁਰਦਵਾਰੇ ਪਹੁੰਚ ਜਾਂਦਾ। ਸੰਗਤਾਂ ਲੌਂਗ ਆਈਲੈਂਡ ਗੁਰਦਵਾਰੇ ਵੀ ਸ਼ਾਮ ਨੂੰ ਗਈਆਂ ਪਰ ਜੱਥੇਦਾਰ ਜੀ ਉਥੇ ਵੀ ਨਹੀਂ ਪਹੁੰਚੇ। ਕੁੱਲ ਮਿਲਾ ਕੇ ਰਾਤ ਦੇ ਨੌਂ ਵਜੇ ਤੋਂ ਬਾਅਦ ਇਹ ਸਾਰੇ ਵੀਰ ਆਪਣੇ ਆਪਣੇ ਘਰਾਂ ਨੂੰ ਚਲੇ ਗਏ। ਪ੍ਰਧਾਨ ਵੀਰ ਜੀ ਨੇ ਜੱਥੇਦਾਰ ਨੂੰ 17 ਅਪਰੈਲ ਦਾ ਖਾਣਾ ਵੀ ਆਪਣੇ ਘਰੇ ਖੁਆਇਆ ਹੈ ਤੇ ਫਿਰ ਸਰਕਾਰੀ ਜੱਥੇਦਾਰ ਨੂੰ ਵਿਸਟ ਸੈਕਰਾਮਿੰਟੋ ਲਈ ਏਅਰਪੋਰਟ ਤੇ ਵਿਦਾ ਕੀਤਾ ਹੈ।
ਕਿਉਂਕਿ ਜੱਥੇਦਾਰ ਜੀ ਨੂੰ ਇਸ ਸ਼ਹਿਰ ਵਿੱਚ ਵਿਰੋਧ ਦਾ ਸਾਹਮਣਾ ਕਰਨਾ ਪਿਆ ਇਸ ਕਰਕੇ ਯੂਬਾ ਸਿਟੀ ਵਾਲੇ ਦਿਦਾਰ ਸਿੰਘ ਬੈਂਸ ਨੂੰ ਸਕਿੂਰਿਟੀ ਦਾ ਇੰਤਜਾਮ ਕਰਨ ਲਈ ਕਿਹਾ ਗਿਆ। ਇਸ ਗੁਰਦਵਾਰੇ ਵਿੱਚ ਅੱਜ ਤਕ ਦੀਦਾਰ ਸਿੰਘ ਬੈਂਸ ਨੂੰ ਬੋਲਣ ਨਹੀਂ ਦਿਤਾ ਜਾਂਦਾ ਸੀ ਪਰ ਇਸ ਵਾਰ ਬੈਂਸ ਜੀ ਨੇ ਇਹ ਮੌਕਾ ਵੀ ਨਹੀਂ ਖੁੰਝਣ ਦਿੱਤਾ। ਤਿੰਨ ਗੋਰੇ ਤੇ ਦਸ ਭਾਰਤੀ ਕਿਸੇ ਕਲੱਬ ਵਾਲੇ ਜੱਥੇਦਾਰ ਜੀ ਨਾਲ ਕਿਉਂ ਖੜੇ ਵਿਖਾਈ ਦੇ ਰਹੇ ਹਨ ਜੇ ਕਰ ਉਨ੍ਹਾ ਨੂੰ ਕੋਈ ਖਤਰਾ ਹੀ ਨਹੀਂ ਤਾਂ? ਵਿਸਟ ਸੈਕਰਾਮਿੰਟੋ ਵਿੱਚ ਜੱਥੇਦਾਰ ਜੀ ਨੇ ਲੋਹੇ ਦੇ ਬਣੇ ਨਿਸ਼ਾਨ ਨੂੰ ਕੱਚੀ ਲੱਸੀ ਨਾਲ ਧੋਤਾ ਜਿਵੇਂ ਹਿੰਦੂ ਪੁਜਾਰੀ ਸ਼ਿਵ ਲਿੰਗ ਨੂੰ ਮੰਦਰ ਵਿੱਚ ਧੋਂਦਾ ਹੈ ਤੇ ਇਹੀ ਕੁੱਝ ਸਿੱਖਾਂ ਦੇ ਮੁੱਖ ਗੁਰਦੁਆਰੇ/ਦਰਬਾਰ ਅੰਮ੍ਰਿਤਸਰ ਵਿੱਚ ਹੋ ਰਿਹਾ ਹੈ। ਹਰ ਰੋਜ਼ ਕਈ ਗਾਗਰਾਂ ਦੁੱਧ ਦੀਆਂ ਸਰੋਵਰ ਵਿੱਚ ਡੋਲ੍ਹ ਦਿੱਤੀਆਂ ਜਾਂਦੀਆਂ ਹਨ ਜਦੋਂ ਕਿ ਕੱਚੀ ਲੱਸੀ ਪੱਥਰ ਨੂੰ ਸਾਫ ਕਰਨ ਵਾਲੀ ਕੋਈ ਕਾਰਗਰ ਵਸਤੂ ਨਹੀਂ ਸਗੋਂ ਦੁੱਧ ਵਿਚਲੀ ਚਿਕਨਾਹਟ ਪੱਥਰ ਦੇ ਬਰੀਕ ਮੁਸਾਮਾਂ ਵਿੱਚ ਫਸ ਕੇ ਹੋਰ ਗੰਦਾ ਹੀ ਕਰ ਸਕਦੀ ਹੈ।
19 ਅਪਰੈਲ ਦੀ ਸ਼ਾਮ ਨੂੰ ਸਰਦਾਰ ਰੇਸ਼ਮ ਸਿੰਘ ਜੀ ਨੇ ਇਨਡੀਅਨਪੋਲੀਸ ਤੋਂ ਢੌਂਗੀ ਬਾਬਾ ਦਲਜੀਤ ਸਿੰਘ ਸ਼ਿਕਾਗੋ, ਜਿਹੜੇ ਆਪਣੀ ਗਰਲ ਫਰਿੰਡ ਮੀਨਾ ਸਿੰਘ ਨਾਲ ਕਿਸੇ ਹੋਟਲ ਵਿਚੋਂ ਰਾਤ ਦੇ ਦੋ ਵਜੇ ਫੜੇ ਗਏ ਸਨ, ਨਾਲ ਫੋਨ ਤੇ ਗੱਲ ਬਾਤ ਕੀਤੀ। ਪਰ ਢੌਂਗੀ ਬਾਬਾ ਜੀ ਨੇ ਕਿਹਾ ਕਿ ਹੁਣ ਮੈਂ ਗੱਲ ਨਹੀਂ ਕਰ ਸਕਦਾ 40-45 ਮਿੰਟਾਂ ਬਾਅਦ ਮੈਂਨੂੰ ਫੂਨ ਕਰਨਾ। ਸਰਦਾਰ ਰੇਸ਼ਮ ਸਿੰਘ ਜੀ ਨੇ ਫਿਰ ਫੂਨ ਕੀਤਾ ਤੇ ਸਰਕਾਰੀ ਜੱਥੇਦਾਰ ਨਾਲ ਗੱਲ ਕਰਨ ਲਈ ਬੇਨਤੀ ਕੀਤੀ। ਜਦੋਂ ਹੀ ਸਰਕਾਰੀ ਜੱਥੇਦਾਰ ਨੂੰ ਇਹ ਪਤਾ ਚੱਲਿਆ ਕਿ ਕੋਈ ਰੇਸ਼ਮ ਸਿੰਘ ਇਨਡੀਆਨਾਪੋਲੀਸ ਤੋਂ ਫੂਨ ਤੇ ਹੈ ਤਾਂ ਜੱਤੇਦਾਰ ਜੀ ਨੇ ਫੂਨ ਬੰਦ ਕਰ ਦਿੱਤਾ।
ਜੇ ਕਰ ਜੱਥੇਦਾਰ ਜੀ ਨੇ ਕੋਈ ਖਤਰਾ ਮਹਿਸੂਸ ਹੀ ਨਹੀਂ ਕੀਤਾ ਸੀ ਤਾਂ 24 ਅਪਰੈਲ ਨੂੰ ਇਕੱਲਿਆਂ ਚੋਰੀ ਚੋਰੀ ਬਾਬਾ ਮੱਖਣਸ਼ਾਹ ਲਬਾਣ ਗੁਰਦਵਾਰੇ ਵਿੱਚ ਬਗੈਰ ਕਿਸੇ ਨੂੰ ਦੱਸਿਆਂ ਫੋਟੋ ਲੁਹਾ ਕੇ ਅਖਬਾਰ ਵਿੱਚ ਆਪਣੇ ਆਉਣ ਦੀ ਖਬਰ ਦੇਣ ਦਾ ਕੀ ਫਾਈਦਾ?
ਚਿਟੇ ਜਿਨ ਕੇ ਕਪੜੇ ਮੈਲੇ ਚਿਤ ਕਠੋਰ ਜੀਉ॥ ਤਿਨ ਮੁਖਿ ਨਾਮੁ ਨ ਊਪਜੈ ਦੂਜੈ ਵਿਆਪੇ ਚੋਰ ਜੀਉ॥ ਮੂਲੁ ਨ ਬੂਝਹਿ ਆਪਣਾ ਸੇ ਪਸੂਆ ਸੇ ਢੋਰ ਜੀਉ॥ 3॥ ਪੰਨਾ 751॥ ਹਿੰਦੂ ਮੰਦਰ ਵਿੱਚ ਸ਼ਿਵ ਲਿੰਗ ਨੂੰ ਕੱਚੀ ਲੱਸੀ ਨਾਲ ਧੋ ਕੇ ਠੰਡਾ ਕਰਦੇ ਹਨ। ਜੱਥੇਦਾਰ ਜੀ ਇਸ ਲੋਹੇ ਦੇ ਨਿਸ਼ਾਨ ਨੂੰ ਕੱਚੀ ਲੱਸੀ ਨਾਲ ਧੋ ਕੇ ਤੁਸੀਂ ਸਿੱਖਾਂ ਨੂੰ ਕਿਹੜੇ ਸਿੱਦੇ ਰਾਹ ਪਾ ਰਹੇ ਹੋ?
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ।

www.singhsabhacanada.com


(02/05/10)
ਇੰਦਰ ਜੀਤ ਸਿੰਘ ਕਾਨਪੁਰ

ਮੁੱਖ ਸੇਵਾਦਾਰ ਗੁਰਬਚਨ ਸਿੰਘ ਨੂੰ ਖੁੱਲੀ ਚੁਣੌਤੀ।
ਅਕਾਲ ਤਖਤ ਦਾ ਮੁਖ ਸੇਵਾਦਾਰ ਗੁਰਬਚਨ ਸਿੰਘ ਜੋ ਹਿੱਕ ਠੋਕ ਠੋਕ ਕੇ ਇਹ ਕਹਿ ਰਿਹਾ ਹੈ, ਕੇ ਜੋ ਵਿਸ਼ਾ ਗੁਰੁ ਗ੍ਰੰਥ ਸਾਹਿਬ ਜੀ ਦਾ ਹੈ, ਉਹ ਹੀ ਵਿਸ਼ਾ ਦਸਮ ਗ੍ਰੰਥ ਦਾ ਹੈ। ਦਸਮ ਗ੍ਰੰਥ, ਗੁਰੁ ਗ੍ਰੰਥ ਸਾਹਿਬ ਜੀ ਦਾ ਹੀ ਇੱਕ ਅੰਗ ਹੈ। ਗੁਰੂ ਗ੍ਰੰਥ ਸਾਹਿਬ ਮਨੁਖ ਨੂੰ ਸੰਤ ਬਣਾਉਦਾ ਹੈ ਤੇ ਦਸਮ ਗ੍ਰੰਥ ਮਨੁਖ ਨੂੰ ਸਿਪਾਹੀ ਬਣਾਉਦਾ ਹੈ। ਵੇਖੋ ਲਿੰਕ-

http://www.youtube.com/watch?v=YWlmFtkn1Qk
http://www.youtube.com/watch?v=v_hLhBdvO5s

ਇਸ ਸੇਵਾਦਾਰ ਨੇ “ਸਿੱਖ ਰਹਿਤ ਮਰਿਯਾਦਾ” ਦੇ ਉਲਟ ਉਸ ਦੀਆਂ ਧੱਜੀਆਂ ਉਡਾ ਦਿਤੀਆਂ ਹਨ। ਸਿੱਖ ਰਹਿਤ ਮਰਿਯਾਦਾ ਦਾ ਅਪਮਾਨ ਕਰਦਿਆਂ, ਇਸ ਅਖੌਤੀ ਸੇਵਾਦਾਰ ਨੇ ਦਰਬਾਰ ਸਾਹਿਬ ਦੇ ਰਾਗੀਆਂ ਨੂੰ ਦਰਬਾਰ ਸਾਹਿਬ ਵਿੱਚ ਬੋਰਡ ਲਾ ਕੇ “ਦਸਮ ਗ੍ਰੰਥ” ਦੀ ਬਾਣੀ ਗਾਉਣ ਦਾ ਹੁਕਮ ਵੀ ਕਰ ਦਿਤਾ ਹੈ। ਦਾਸ ਇਸ ਸੇਵਾਦਾਰ ਨੂੰ ਇਹ ਖੁਲੀ ਚੁਨੌਤੀ ਦੇਂਦਾ ਹੈ ਕੇ -ਜੇ ਦਸਮ ਗ੍ਰੰਥ ਗੁਰੁ ਗ੍ਰੰਥ ਸਾਹਿਬ ਦਾ ਹੀ ਇੱਕ ਅੰਗ ਹੈ ਤੇ ਸ਼੍ਰੀ ਦਰਬਾਰ ਸਾਹਿਬ ਤੋਂ ਇਸ ਦੇ ਪੰਨਾ ਨੰ. 809 ਤੋ ਲੈ ਕੇ 1388 (ਸਾਰੇ 579) ਪੰਨਿਆਂ ਦਾ ਕੀਰਤਨ ਗਾਇਨ ਕਰਵਾਨਾਂ ਸ਼ੁਰੂ ਕਰਵਾ ਦੇਵੇ। ਪੰਥ ਛੇਤੀ ਹੀ ਇਸ “ਅਖੋਤੀ ਗ੍ਰੰਥ” ਦਾ ਨਿਰਣੈ ਆਪ ਕਰ ਲਵੇਗਾ ਕੇ ਇਹ ਗ੍ਰੰਥ, ਗੁਰੂ ਕ੍ਰਿਤ ਹੈ ਕੇ ਨਹੀ। ਇਸ ਅਖੋਤੀ ਸੇਵਾਦਾਰ ਨੂੰ ਸੰਘ ਪਾੜ ਪਾੜ ਕੇ ਇਹ ਕਹਿਨਾਂ ਨਹੀ ਪਵੇਗਾ ਕਿ ਇਹ “ਕੂੜ ਗ੍ਰੰਥ” ਗੁਰੁ ਗ੍ਰੰਥ ਸਾਹਿਬ ਦਾ ਹੀ ਇੱਕ ਅੰਗ ਹੈ।। ਕੌਮ ਨੂੰ ਇਹ ਵੀ ਪਤਾ ਲੱਗ ਜਾਵੇਗਾ ਕੇ ਇਹ ਅਖੋਤੀ ਜਥੇਦਾਰ ਕਿਨਾਂ ਕੂ ਸਿਆਣਾ ਅਤੇ ਵਿਦਵਾਨ ਹੈ। ਮੁਖ ਸੇਵਾ ਦਾਰ! ਇਹ ਤੂੰ ਨਹੀ ਤੇਰੇ “ਆਕਾ” ਦੀ ਤਾਕਤ ਬੋਲ ਰਹੀ ਹੈ। ਜਿਸ ਦਿਨ ਇਹ ਗੱਦੀ ਖੁਸ ਗਈ, ਤਾਕਤ ਵੀ ਖੁਸ ਜਾਣੀ ਹੈ॥ ਉਸ ਵੇਲੇ ਤੇਰਾ ਹਾਲ ਵੀ ਹੋਰ “ਸਾਬਕਾ ਜਥੇਦਾਰਾਂ” ਵਾਲਾ ਹੋ ਜਾਣਾ ਹੈ। ਵਿਚਾਰੇ ਪੈਦਲ ਹੀ ਤੁਰਦੇ ਨੇ। ਡਾਲਰ ਛਡ ਕੋਈ ਖੋਟਾ ਧੇਲਾ ਵੀ ਲਿਫਾਫੇ ਵਿੱਚ ਪਾਕੇ ਨਹੀ ਦੇਂਦਾ। ਫੇਰ ਤੇਰੀ ਕੋਣ ਮੰਨੇਗਾ। ਗੁਰੁ ਕੋਲੋਂ ਕੁੱਝ ਤਾਂ ਡਰ। ਦਸਮ ਗ੍ਰੰਥ ਨੂੰ ਗੁਰੁ ਗੰਥ ਦਾ ਹੀ ਇੱਕ ਅੰਗ ਕਹਿਕੇ ਗੁਰੁ ਘਰ ਦਾ ਦੋਖੀ ਨਾਂ ਬਣ।

ਨੋਟ: ਦਾਸ ਨੇ ਇਥੇ ਇਸ ਸੇਵਾਦਾਰ ਨੂੰ “ਤੂੰ” ਕਰ ਕੇ ਸੰਬੋਧਿਤ ਕੀਤਾ ਹੈ। ਦਾਸ ਗੁਰੁ ਗ੍ਰੰਥ ਸਾਹਿਬ ਦਾ ਇੱਕ ਸਿੱਖ ਹੈ। ਮੇਰੇ ਗੁਰੁ ਨੇ ਮੈਨੂੰ ਭਾਸ਼ਾ ਦੀ ਵਰਤੋਂ, ਮਿਠਤ ਨੀਵੀ ਨਾਨਕਾ…ਦਾ ਪਾਠ ਪੜਾਇਆ ਹੈ। ਮੈ ਪਾਠਕਾਂ ਕੋਲੋਂ ਛਿਮਾ ਦਾ ਜਾਚਕ ਹਾਂ ਜੀ। ਇਸ ਭਾਸ਼ਾ ਦੀ ਵਰਤੋਂ ਦਾਸ ਨੇ ਇਸ ਅਖੋਤੀ ਸੇਵਾਦਾਰ ਨੂੰ ਇਹ ਇਹਸਾਸ ਕਰਾਉਨ ਲਈ ਕੀਤੀ ਹੈ ਕੇ। ਪੰਥ ਦੇ ਸਤਕਾਰ ਯੋਗ ਸਾਬਕਾ ਸੇਵਾਦਾਰ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਪੰਥ ਤੋਂ ਛੇਕਣ ਵੇਲੇ ਇਸ ਅਖੋਤੀ ਸੇਵਾਦਾਰ ਨੇ ਵੀ ਇਸੇ ਭਾਸ਼ਾ ਦੀ ਵਰਤੋਂ ਕੀਤੀ ਸੀ। ਜੇ ਇਸ ਨੂੰ ਇਹ ਭਾਸ਼ਾ ਨਾਗਵਾਰ ਗੁਜਰ ਰਹੀ ਹੈ ਤੇ ਉਸ ਨਿਮਾਣੇ ਸਿੱਖ ਦਾ ਦਿਲ ਵੀ ਜਰੂਰ ਵਲੂੰਧਰਿਆ ਗਇਆ ਹੋਣਾ ਹੈ, ਜਿਸ ਨੂੰ ਬਿਨਾਂ ਕਿਸੇ ਦੋਸ਼ ਦੇ ਪੰਥ ਤੋ ਇਸ ਸੇਵਾਦਾਰ ਨੇ ਅਪਨੇ ਚਾਟੜਿਆਂ ਨਾਲ ਮਿਲ ਕੇ ਛੇਕ ਦਿਤਾ ਸੀ।

ਇੰਦਰ ਜੀਤ ਸਿੰਘ
ਕਾਨਪੁਰ


(02/05/10)
ਚਰਨਜੀਤ ਸਿੰਘ, ਬਰੈਂਮਪਟਨ

ਜਸਬੀਰ ਸਿੰਘ ਜੀ ਕੈਲਗਰੀ
ਮੇਰਾ ਮਕਸਦ ਪੁਰਾਣੀ ਧਾਰਣਾਵਾਂ ਨੂੰ ਤੋੜਨਾ ਨਹੀਂ, ਸਗੋਂ ਵੀਚਾਰ ਦੀ ਪ੍ਰਕ੍ਰੀਆ ਵਿਚੋਂ ਕੱਢ ਕੇ ਛੋਟੇ ਵੱਡੇ ਤੱਥ ਅਤੇ ਧਾਰਣਾਵਾਂ ਇਕੱਠੀਆਂ ਕਰਨਾ ਹੈ ਤਾ ਕਿ ਸਾਡੇ ਇਤਿਹਾਸ ਅਤੇ ਗੁਰਬਾਣੀ ਰਚਨਾ ਦੀ ਇੱਕ ਸਾਫ਼ ਤਸਵੀਰ ੳਭਰ ਕੇ ਆ ਸਕੇ। ਇਸੇ ਮਕਸਦ ਨੂੰ ਮੁਖ ਰੱਖ ਕੇ ਦੋ ਕੂ ਮਹੀਨੇ ਪਹਿਲਾਂ ਮੈਂ ਇਹ ਸਿੱਧ ਕਰਣ ਦੀ ਕੋਸ਼ਿਸ਼ ਕੀਤੀ ਸੀ ਕਿ ਗੁਰਬਾਣੀ ਕਦੇ ਵੀ ਪੱਤਰਿਆਂ ਤੇ ਨਹੀਂ ਲਿਖੀ ਗਈ। ਸ਼ੁਰੂ ਤੋਂ ਹੀ ਕਿਤਾਬ ਵਿੱਚ ਲਿਖੀ ਗਈ ਹੈ। ਇਸ ਨਾਲ ਸਾਡੇ ਇਤਿਹਾਸ ਵਿੱਚ ਜੋ ਬਿੰਗ ਪਏ ਹੋਏ ਹਨ, ਉਹ ਨਿਕਲ ਸਕਣਗੇ।
ਤੁਸੀ ਭੱਟ ਬਾਣੀ ਦੇ ਸ਼ਬਦਾਰਥ ਅਤੇ ਅਨੰਦ ਦੇ ਭਾਵ ਅਰਥ ਕੀਤੇ ਹਨ। ਮੈਂ ਇਸ ਦੇ ੳਲਟ ਭੱਟ ਬਾਣੀ ਦੇ ਭਾਵ ਅਤੇ ਤੀਜੇ ਅਤੇ ਚੌਥੇ ਪਾਤਸ਼ਾਹ ਦੇ ਸ਼ਬਦਾਂ ਦੀ ਸ਼ਬਦਾਵਲੀ ਨੂੰ ਵੀਚਾਰਿਆ ਹੈ। ਜੇ ਤੁਸੀ ਮੇਰੀ ਦਲੀਲ ਦੇ ਵਿਰੋਧ ਵਿੱਚ ਲਿਖਣਾ ਚਾਹੂੰਦੇ ਹੋ ਤਾਂ ਤੁਹਾਨੂੰ ਭੱਟ ਬਾਣੀ ਦੀ ਰੂਹ ਅਤੇ ਤੀਜੇ ਅਤੇ ਚੌਥੇ ਪਾਤਸ਼ਾਹ ਦੇ ਸ਼ਬਦਾਂ ਦੀ ਖੱਲ ਫ਼ਰੋਲਣੀ ਪਵੇਗੀ।
ਸਾਖੀ ਸਚੀ ਨਾ ਵੀ ਹੋਵੇ ਤਾਂ ਵੀ ਭੱਟ ਬਾਣੀ ਝੂਠੀ ਨਹੀਂ ਹੋ ਸਕਦੀ।
ਤੁਸੀ ਚੌਥੇ ਪਾਤਸ਼ਾਹ ਦੇ ਸ਼ਬਦ ਬਾਰੇ ਕੁੱਝ ਵੀ ਨਹੀਂ ਲਿਖਿਆ। ਮੇਰੀ ਧਾਰਣਾ ਨੂੰ ਰੱਦ ਕਰਣ ਵਾਸਤੇ ਤਿਨੇ ਹੀ ਦਲੀਲਾਂ ਰੱਦ ਕਰਣੀਆਂ ਪੈਣਗੀਆਂ। ਜੇ ਇੱਕ ਵੀ ਰਹਿ ਜਾਂਦੀ ਹੈ ਤਾ ਮੇਰੀ ਗੱਲ ਠੀਕ ਸਾਬਿਤ ਹੁੰਦੀ ਹੈ।
ਇਕ ਗੱਲ ਹੋਰ ਜੋ ਧਿਆਨ ਰੱਖਣ ਵਾਲੀ ਹੈ ਕਿ ਗੁਰਬਾਣੀ ਮੂਲ ਰੂਪ ਵਿੱਚ ਫਲਸਫ਼ਾ ਹੈ। ਇਤਿਹਾਸ ਨਹੀਂ ਹੈ। ਭੱਟ ਬਾਣੀ ਵੀ ਗੁਰੂਆਂ ਦਾ ਰੋਜਨਾਮਾ ਜਾਂ ਜੀਵਨੀ ਨਹੀਂ ਹੈ। ਗੁਰੂਆਂ ਅਤੇ ਗੁਰਬਾਣੀ ਦੀ ਮਹਾਨਤਾ ਦੇ ਗੀਤ ਹਨ। ਇਸ ਵਿਚੋਂ ਇਤਿਹਾਸਕ ਤੱਥਾਂ ਦੇ ਆਮ ਤੌਰ ਤੇ ਸਿਰਫ਼ ਇਸ਼ਾਰੇ ਹੀ ਮਿਲਦੇ ਹਨ। ਠੋਸ ਸਬੂਤਾਂ ਵਾਸਤੇ ਸਾਨੂੰ ਗੁਰਬਾਣੀ ਤੋਂ ਬਾਹਰ ਨਿਕਲਣਾ ਪਵੇਗਾ। ਪਰ ਵੀਚਾਰ ਬਾਣੀ ਰਚਨਾ ਦੀ ਹੋਣ ਕਰ ਕੇ ਸ਼ਾਇਦ ਠੋਸ ਸਬੂਤ ਵੀ ਮਿਲ ਜਾਣ। ਕੋਸ਼ਿਸ਼ ਕਰ ਲਵੋ। ਮੈਨੂੰ ਜੋ ਨਜਰ ਆਇਆ, ਮੈਂ ਲਿਖ ਦਿੱਤਾ।
ਚਰਨਜੀਤ ਸਿੰਘ, ਬਰੈਂਮਪਟਨ


(02/05/10)
ਜਸਵੰਤ ਸਿੰਘ ‘ਅਜੀਤ’

ਜਗਦੀਸ਼ ਟਾਈਟਲਰ ਨੂੰ ਕਲੀਨ ਚਿਟ: ਬੀਤੇ ਦਿਨੀਂ ਗੁਆਹਾਂ ਦੇ ਬਿਆਨਾਂ ਵਿੱਚ ਵਿਰੋਧਾਭਾਸ ਹੋਣ ਨੂੰ ਆਧਾਰ ਬਣਾ ਕੇ ਸੀ ਬੀ ਆਈ ਵਲੋਂ ਜਗਦੀਸ਼ ਟਾਈਟਲਰ ਦੇ ਵਿਰੁਧ ਨਵੰਬਰ-84 ਦੇ ਸਿੱਖ-ਕਤਲੇਆਮ ਨਾਲ ਸਬੰਧਤ ਚਲ ਰਹੇ ਸਾਰੇ ਕੇਸ ਬੰਦ ਕਰਨ ਦੀ ਪੇਸ਼ ਕੀਤੀ ਗਈ (ਕਲੋਜ਼ਰ) ਰਿਪੋਰਟ ਨੂੰ ਅਦਾਲਤ ਵਲੋਂ ਸਵੀਕਾਰ ਕਰਕੇ ਉਸ ਪੁਰ ਪ੍ਰਵਾਨਗੀ ਦੀ ਮੋਹਰ ਲਾ ਦਿਤੀ ਗਈ। ਜਿਸਦੇ ਵਿਰੁਧ ਕੁੱਝ ਲੋਕਾਂ, ਵਿਸ਼ੇਸ਼ ਕਰ ਬਾਦਲ ਅਕਾਲੀ ਦਲ ਦੇ ਆਗੂਆਂ ਵਲੋਂ ਬਹੁਤ ਹੀ ਵਾ-ਵੇਲਾ ਮਚਾਇਆ ਜਾ ਰਿਹਾ ਹੈ ਅਤੇ ਇਸਦੇ ਲਈ ਕਾਂਗ੍ਰਸ ਸਰਕਾਰ ਨੂੰ ਦੋਸ਼ੀ ਠਹਿਰਾਇਆ ਜਾ ਰਿਹਾ ਹੈ।
ਜੇ ਪਿਛੋਕੜ ਵਲ ਝਾਤ ਮਾਰੀ ਜਾਏ ਤਾਂ ਦਸਿਆ ਜਾਂਦਾ ਹੈ ਕਿ ਸਭ ਤੋਂ ਪਹਿਲਾਂ ਬਾਦਲ ਅਕਾਲੀ ਦਲ ਦੇ ਦਿੱਲੀ ਪ੍ਰਦੇਸ਼ ਦੇ ਹੀ ਇੱਕ ਆਗੂ ਨੇ ਜਗਦੀਸ਼ ਟਾਈਟਲਰ, ਜਦੋਂ ਉਹ ਕੇਂਦਰ ਵਿੱਚ ਜਹਾਜ਼ਰਾਨੀ ਮੰਤਰੀ ਸਨ, ਦੇ ਨਾਲ ਸਮੁੰਦਰੀ ਜਹਾਜ਼ ਵਿੱਚ ਕੋਰੀਆ ਤੋਂ ਮਦਰਾਸ ਤਕ ਦੇ ਸਫਰ ਦਾ ਅਨੰਦ ਮਾਣਨ ਤੋਂ ਬਾਅਦ ਤੁਰੰਤ ਹੀ ਉਨ੍ਹਾਂ ਨੂੰ ਨਵੰਬਰ-84 ਦੇ ਮਾਮਲੇ ਵਿੱਚ ਕਲੀਨ ਚਿਟ ਦੇ ਦਿਤੀ ਸੀ। ਇਹੀ ਨਹੀਂ ਪੀੜਤਾਂ ਦੇ ਹਮਦਰਦ ਹੋਣ ਤੇ ਉਨ੍ਹਾਂ ਨੂੰ ਇਨਸਾਫ ਦੁਆਉਣ ਦੇ ਦਾਅਵੇ ਕਰਨ ਵਾਲਿਆਂ ਨੇ ਵੀ ਦਲਾਲ ਬਣ ਦੋਸ਼ੀਆਂ ਦੇ ਨਾਲ ਗੁਆਹਵਾਂ ਦੇ ਸੌਦੇ ਕਰਵਾ ਕੇ ਬਾਕੀ ਰਹਿੰਦੀ ਕਸਰ ਪੂਰੀ ਕਰ ਦਿਤੀ। ਗੁਆਹਵਾਂ ਦੇ, ਕਿਉਂਕਿ ਪਹਿਲਾਂ ਤੋਂ ਹੀ ਸੌਦੇ ਹੋ ਚੁਕੇ ਹੋਏ ਸਨ, ਇਸ ਕਰਕੇ ਉਹ ਪਹਿਲੇ ਬਿਆਨਾਂ ਤੋਂ ਮਕੁਰੇ, ਫਿਰ ਅਗੇ ਆ, ਉਨ੍ਹਾਂ ਦੋਬਾਰਾ ਜੋ ਬਿਆਨ ਦਿਤੇ, ਉਹ ਪਹਿਲੇ ਬਿਆਨਾਂ ਦੇ ਨਾਲ ਮੇਲ ਨਹੀਂ ਸੀ ਖਾਂਦੇ। ਇਸਤਰ੍ਹਾਂ ਉਨ੍ਹਾਂ ਨੇ ਕੀਤੇ ਸੌਦਿਆਂ ਪ੍ਰਤੀ ਆਪਣੇ ਇਮਾਨਦਾਰ ਹੋਣ ਦਾ ਸਬੂਤ ਦੇ ਦਿਤਾ। ਕੁਦਰਤੀ ਹੈ ਕਿ ਇਸਦਾ ਲਾਭ ਦੋਸ਼ੀਆਂ ਨੂੰ ਮਿਲਦਾ।
ਹੈਰਾਨੀ ਦੀ ਗਲ ਇਹ ਹੈ ਕਿ ਬੀਤੇ ਛੱਬੀ ਵਰ੍ਹਿਆਂ ਤੋਂ ਨਵੰਬਰ-84 ਦੀ ਅੱਗ ਤੇ ਰਾਜਸੀ ਸੁਆਰਥ ਦੀਆਂ ਰੋਟੀਆਂ ਸੇਕਦੇ ਚਲੇ ਆ ਰਹੇ ਅਕਾਲੀ ਤੇ ਭਾਜਪਾਈ ਆਗੂਆਂ ਨੇ ਕਦੀ ਵੀ ਨਾ ਤਾਂ ਦੋਸ਼ੀਆਂ ਵਿਰੁਧ ਗੁਆਹਵਾਂ ਦੀ ਸੰਭਾਲ ਕਰਨ ਵਲ ਅਤੇ ਨਾ ਹੀ ਪੀੜਤਾਂ ਦੇ ਸਨਮਾਨ-ਜਨਕ ਮੁੜ-ਵਸੇਬੇ ਵਲ ਕੋਈ ਗੰਭੀਰਤਾ ਵਿਖਾਈ। ਸ਼ਾਇਦ ਉਹ ਇਹ ਸਮਝਦੇ ਸਨ ਕਿ ਜੇ ਦੋਸ਼ੀਆਂ ਨੂੰ ਸਜ਼ਾ ਮਿਲ ਗਈ ਅਤੇ ਪੀੜਤਾਂ ਦਾ ਸਨਮਾਨ-ਜਨਕ ਵਸੇਬਾ ਹੋ ਗਿਆ ਤਾਂ, ਇਹ ਮੁੱਦਾ ਸਦਾ ਲਈ ਖਤਮ ਹੋ ਜਾਇਗਾ ਤੇ ਇਸਦਾ ਰਾਜਸੀ ਲਾਭ ਨਹੀਂ ਉਠਾਇਆ ਜਾ ਸਕੇਗਾ। ਇਸ ਕਰਕੇ ਇਸਨੂੰ ਸਦਾ ਲਈ ਜ਼ਿੰਦਾ ਰਖਿਆ ਜਾਣਾ ਚਾਹੀਦਾ ਹੈ। ਇਸ ਗਲ ਦਾ ਪ੍ਰਗਟਾਵਾ ਉਹ ਅਤੇ ਪੀੜਤਾਂ ਨੂੰ ਇਨਸਾਫ ਦੁਆਉਣ ਲਈ ਸੰਘਰਸ਼ ਕਰਨ ਦੇ ਦਾਅਵੇਦਾਰ, ਜਾਣੇ-ਅਨਜਾਣੇ ਚੌਰਾਸੀ ਦੇ ਕਾਂਡ ਦੇ ਸਬੰਧ ਵਿੱਚ ਹੋਣ ਵਾਲੀਆਂ ਸ਼ਰਧਾਂਜਲੀ ਸਭਾਵਾਂ ਅਤੇ ਸਾਲਾਨਾਂ ਯਾਦ ਮੰਨਾਉਣ ਲਈ ਹੋਣ ਵਾਲੇ ਸਮਾਗਮਾਂ ਵਿਚ, ਇਹ ਆਖ ਕੇ ਕਰਦੇ ਚਲੇ ਆ ਰਹੇ ਹਨ ਕਿ ਇਸ ਮੁੱਦੇ ਨੂੰ ਹਰ ਹਾਲਤ ਵਿੱਚ ਜ਼ਿੰਦਾ ਰਖਿਆ ਜਾਣਾ ਚਾਹੀਦਾ ਹੈ। ਇਸਦਾ ਕਾਰਣ ਇਹੀ ਜਾਪਦਾ ਹੈ ਕਿ ਉਹ ਸਮਝਦੇ ਹਨ ਕਿ ਜੇ ਇਹ ਮੁੱਦਾ ਖਤਮ ਹੋ ਗਿਆ ਜਾਂ ਮਰ ਗਿਆ, ਤਾਂ ਨਾ ਤੇ ਉਹ ਪੀੜਤਾਂ ਦਾ ਭਾਵਨਾਤਮਕ ਸ਼ੋਸ਼ਣ ਕਰ ਸਕਣਗੇ ਅਤੇ ਨਾ ਹੀ ਆਪਣਾ ਰਾਜਸੀ ਸੁਆਰਥ ਹੀ ਪੂਰਾ ਕਰ ਸਕਿਆ ਕਰਨਗੇ।
ਜਸਵੰਤ ਸਿੰਘ ‘ਅਜੀਤ’


(30/04/10)
ਦਰਸ਼ਨ ਸਿੰਘ ਖ਼ਾਲਸਾ

ਸ਼੍ਰੋਮਣੀ ਕਮੇਟੀ ਨਿਜ਼ਾਮ ਮੂੰਹ ਤੋਂ ਸ਼ਰਮ ਦੀ ਲੋਈ ਲਾਹ ਕੇ ਹੋਈ ਬੇਨਕਾਬ
ਸਿੱਖੀ ਸਰੂਪ ਅਤੇ ਸਿੱਖ ਸਿਧਾਂਤ ਨੂੰ ਮਲੀਆ ਮੇਟ ਕਰਨ ਲਈ ਆਏ ਦਿਨ ਸਿੱਖੀ ਦਾ ਜੀਵਨ ਰਉਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਹਰ ਪਾਸਿਓਂ ਹਮਲੇ ਹੋ ਰਹੇ ਹਨ। ਤਖ਼ਤਾਂ ਤੇ ਕਾਬਜ਼ ਧਰਮ ਦੇ ਨਕਾਬ ਵਿੱਚ ਬੈਠੇ ਲੋਕਾਂ ਤੋਂ ਲੈਕੇ ਜਨਤਕ ਵਿਦਿਅਕ ਅਦਾਰਿਆਂ ਤੱਕ ਇਹ ਖਤਰਨਾਕ ਸਾਜਿਸ਼ ਕੰਮ ਕਰ ਰਹੀ ਹੈ। ਆਰ ਐਸ ਐਸ ਦਾ ਹੱਥ ਠੋਕਾ ਬਣ ਚੁਕਿਆ ਸ਼੍ਰੋਮਣੀ ਕਮੇਟੀ ਨਿਜ਼ਾਮ ਮੂੰਹ ਤੋਂ ਸ਼ਰਮ ਦੀ ਲੋਈ ਲਾਹ ਕੇ ਬੇਨਕਾਬ ਹੋ, ਸਿੱਖੀ ਨੂੰ ਹਿੰਦੂਵਾਦ ਦੇ ਸਾਗਰ ਵਿੱਚ ਰੋੜ੍ਹਨ ਲਈ ਬਚਿੱਤਰ ਨਾਟਕ ਜਿਹੇ, ਬੱਜਰ ਦੇ ਬੇੜੇ ਵਿੱਚ ਬੈਠਾਣ ਜਾ ਰਿਹਾ ਹੈ। ਡੂਂਗੀ ਸਾਜਿਸ਼ ਰਾਂਹੀ ਅਸ਼ਲੀਲ ਰਚਨਾਵਾਂ ਸਮੇਤ ਪੂਰਾ ਅਖੌਤੀ ਦਸਮ ਗ੍ਰੰਥ ਜ਼ਹਿਰ ਦੇ ਪਿਆਲੇ ਵਾਂਗੂੰ ਸਿੱਖੀ ਨੂੰ ਪਿਆਇਆ ਜਾ ਰਿਹਾ ਹੈ।
ਹਾਲਾਂਕਿ ਅਸੀਂ ਸਿੱਖ ਰਹਿਤ ਮਰੀਯਾਦਾ ਅਨੁਸਾਰ ਨਿਤਨੇਮ ਦੀਆਂ ਬਾਣੀਆਂ ਤੇ ਕਿੰਤੂ ਨਹੀਂ ਕਰਦੇ। ਸਿੱਖ ਰਹਿਤ ਮਰੀਯਾਦਾ ਵਿੱਚ ਕਿਸੇ ਥਾਵੇਂ ਭੀ ਦਸਮ ਗ੍ਰੰਥ ਦਾ ਨਾਮ ਨਹੀਂ ਹੈ, ਪਰ ਸਾਜਿਸ਼ ਅਧੀਨ ਹੁਣ ਪੂਰੇ ਦਸਮ ਗ੍ਰੰਥ ਦੀਆਂ ਰਚਨਾ ਦਾ ਕੀਰਤਨ ਕਰਨ ਦੀ ਲਈ ਦਰਬਾਰ ਸਾਹਿਬ ਵਿੱਚ ਸਪੈਸ਼ਲ ਬੋਰਡ ਲਗਾ ਦਿਤਾ ਗਿਆ ਹੈ।
ਅਤੇ ਦੂਜੇ ਪਾਸੇ ਜੋ ਹੁਣ ਪੰਜਾਬੀ ਯੁਨੀਵਰਿਸਟੀ ਪਟਿਆਲਾ ਵਿੱਚ 2009 ਦੇ ਐਮ. ਏ. ਦੇ ਧਰਮ ਅਧਿਯੈਨ ਪਰਚੇ ਦੇ ਸਬਜੈਕਟ ਤੋਂ ਸਪਸ਼ਟ ਹੋ ਗਿਆ ਹੈ। ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਘੋਰ ਬੇਅਦਬੀ ਹੈ ਕਿ ਵਿਦਿਅਰਥੀਆਂ ਨੂੰ ਕੌਮ ਦੇ ਇਕੋ ਇੱਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿਤਰ ਸਿਧਾਂਤ ਦਾ ਤੁਲਨਾਤਮਕ ਅਧਿਐਨ ਲਈ ਆਖਿਆ ਜਾਵੇ।
ਇਕ ਵਿਵਾਦਿਤ ਅਤੇ ਪੰਥ ਵਿੱਚ ਅਪ੍ਰਵਾਣ ਪੁਸਤਕ ਬਚਿੱਤਰ ਨਾਟਕ {ਅਖੌਤੀ ਦਸਮ ਗ੍ਰੰਥ} ਜਿਸ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਵੀ ਪ੍ਰਵਾਣ ਨਾ ਕੀਤਾ ਅਤੇ ਸ੍ਰੀ ਅਕਾਲ ਤਖ਼ਤ ਤੋ ਵੀ ਪੰਥਕ ਫੈਸਲਾ ਹੋਇਆ, ਕਿ ਇਸ ਪੁਸਤਕ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਰਾਬਰਤਾ ਨਹੀਂ ਦਿਤੀ ਜਾ ਸਕਦੀ, ਜਿਸ ਪੁਸਤਕ ਦਾ ਕਿਸੇ ਤਰਾਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਸਿਧਾਂਤ ਮੇਲ ਨਹੀਂ ਖਾਂਦਾ, ਇਸ ਤਰ੍ਹਾਂ ਦਾ ਸਵਾਲ ਵਿਦਿਆਰਥੀਆਂ ਸਾਹਮਣੇ ਰੱਖ ਕੇ ਗੁਰੂ ਕੀ ਬੇਅਦਬੀ ਕਰਨ ਦਾ ਹੱਕ ਕਿਸੇ ਅਦਾਰੇ ਨੂੰ ਨਹੀਂ ਹੋਣਾ ਚਾਹੀਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤੁਲ ਕੋਈ ਪੁਸਤਕ ਹੋ ਹੀ ਨਹੀਂ ਸਕਦੀ।
ਗੁਰੂ ਗ੍ਰੰਥ ਦੇ ਖ਼ਾਲਸਾ ਪੰਥ ਦਾ ਕੂਕਰ
ਦਰਸ਼ਨ ਸਿੰਘ ਖ਼ਾਲਸਾ


(ਨੋਟ:- ਸਰਵਰ ਦੀ ਹਾਰਡ ਡਿਸਕ ਤੇ ਅਚਾਨਕ ਹੀ ਖਰਾਬੀ ਪੈਣ ਦੇ ਕਾਰਨ ‘ਸਿੱਖ ਮਾਰਗ’ ਸਾਈਟ ਲਗਭਗ 15 ਘੰਟੇ ਬੰਦ ਰਹੀ ਸੀ। ਇਸ ਤਰ੍ਹਾਂ ਦੇ ਤਕਨੀਸੀ ਨੁਕਸ ਜਦੋਂ ਸਰਵਰ ਤੇ ਪੈ ਜਾਂਦੇ ਹਨ ਤਾਂ ਅਸੀਂ ਇਸ ਬਾਰੇ ਕੁੱਝ ਨਹੀਂ ਕਰ ਸਕਦੇ। ਹੁਣ ਵੀ ਸਰਵਰ ਤੇ ਪਿਛਲੀਆਂ ਬੈਕਅੱਪ ਫਾਈਲਾਂ ਹੀ ਉਹਨਾ ਨੇ ਲੋਡ ਕੀਤੀਆਂ ਹਨ। ਹੋ ਸਕਦਾ ਹੈ ਕਿ ਸਾਰਾ ਕੁੱਝ ਪੜ੍ਹਨ ਲਈ ਹਾਲੇ ਨਾ ਉਪਲਵੱਧ ਹੋਵੇ। ਮੈਂ ਦੇਖ ਕੇ ਅੱਪਡੇਟ ਕਰਨ ਦੀ ਕੋਸ਼ਿਸ਼ ਕਰਾਂਗਾ -ਸੰਪਾਦਕ)


(30/04/10)
ਜਗਤਾਰ ਸਿੰਘ ਜਾਚਕ

ਗੁਰਮਤਿ ਪ੍ਰਚਾਰਕਾਂ ਦਾ ਪੰਥਕ ਮਸਲਿਆਂ ਤੋਂ ਪਾਸਾ ਵੱਟਣਾ ਮੀਰੀ ਪੀਰੀ ਦੇ ਸਿਧਾਂਤ ਨੂੰ ਪਿੱਠ ਦੇਣ ਵਾਲੀ ਗੱਲ ਹੈ?

ਅੱਜ ਸ਼੍ਰੋਮਣੀ ਅਕਾਲੀ ਦਲ (ਯੂ. ਕੇ.) ਦੇ ਧਾਰਮਿਕ ਵਿੰਗ ਵਲੋਂ ਗੁਰਦੁਆਰਾ ਭਾਈ ਰਣਧੀਰ ਸਿੰਘ ਨਗਰ, ਬਲਾਕ-ਈ, ਲੁਧਿਆਣਾ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਵਲੋਂ 14 ਮਈ ਸੰਨ 1710 ਨੂੰ ਸਰਹਿੰਦ ਫ਼ਤਹਿ ਕਰਕੇ ਸਥਾਪਿਤ ਕੀਤੇ ‘ਖ਼ਾਲਸਾ ਰਾਜ ਦੇ 300 ਸਾਲਾ ਸਥਾਪਨਾ ਦਿਵਸ’ ਨੂੰ ਸਮਰਪਤ ਵਿਸ਼ੇਸ਼ ਗੁਰਮਤਿ ਸਮਾਗਮ ਰਖਿਆ ਗਿਆ ਹੈ। ਜਿਸ ਵਿੱਚ ਪੰਥ ਪ੍ਰਸਿਧ ਢਾਡੀ ਜਥੇ, ਉੱਚ-ਕੋਟੀ ਦੇ ਵਿਦਵਾਨ ਤੇ ਕੌਮੀ ਆਗੂ ਭਾਗ ਲੈ ਰਹੇ ਹਨ। ਖੁਸ਼ੀ ਦੀ ਗੱਲ ਹੈ ਕਿ ਲੁਧਿਆਣੇ ਦੀਆਂ ਲਗਭਗ 50 ਸਿੱਖ ਜਥੇਬੰਦੀਆਂ ਤੋਂ ਇਲਾਵਾ ਸੱਤਾਧਾਰੀ ਪੰਜਾਬੀ ਪਾਰਟੀ ਨੂੰ ਛੱਡ ਕੇ ਲਗਭਗ ਸਾਰੀਆਂ ਸਿੱਖ ਰਾਜਨੀਤਕ ਤੇ ਸਮਾਜਿਕ ਜਥੇਬੰਦੀਆਂ ਬਹੁਤ ਹੀ ਉਤਸ਼ਾਹ ਪੂਰਵਕ ਭਾਗ ਲੈ ਰਹੀਆਂ ਹਨ। ਕਿਉਂਕਿ, ਉਹ ਸਮਝ ਰਹੀਆਂ ਹਨ ਕਿ ਪੰਥ ਤੇ ਪੰਜਾਬ `ਤੇ ਕਾਬਜ਼ ਲੋਕ ਬਹੁਗਿਣਤੀ ਦੇ ਰਾਜਨੀਤਕ ਦਬਾਅ ਅਤੇ ਆਰ. ਐਸ. ਐਸ ਵਰਗੀਆਂ ਕੱਟੜ ਹਿੰਦੂ ਜਥੇਬੰਦੀਆਂ, ਜਿਹੜੀਆਂ ਗੁਰੂ ਕਾਲ ਤੋਂ ਹੀ ਖ਼ਾਲਸਾ ਰਾਜ ਦਾ ਵਿਰੋਧ ਕਰਦੀਆਂ ਆ ਰਹੀਆਂ ਹਨ, ਉਨ੍ਹਾਂ ਦੇ ਪ੍ਰਭਾਵ ਹੇਠ ‘ਸਰਹਿੰਦ ਫ਼ਤਹਿ ਦਿਵਸ’ ‘ਸਰਹਿੰਦ ਫ਼ਤਹਿ ਦਿਵਸ’ ਕਹਿ ਕੇ ਖ਼ਾਲਸਾ ਰਾਜ ਦੇ ਸਥਾਪਨਾ ਦੀ ਮਹਤਵ ਪੂਰਨ ਘਟਨਾ ਨੂੰ ਦਬਾਉਣਾ ਚਹੁੰਦੇ ਸਨ, ਜਿਹੜੀ ਸਿੱਖ ਕੌਮ ਦੀ ਅਣਖ ਨੂੰ ਟੁੰਬ ਕੇ ‘ਮੈਂ ਮਰਾਂ ਪੰਥ ਜੀਵੇ’ ਦੀ ਭਾਵਨਾ ਨੂੰ ਭਰਦੀ ਅਤੇ ‘ਰਾਜ ਕਰੇਗਾ’ ਖ਼ਾਲਸਾ ਦੀ ਸੱਚੀ-ਸੁੱਚੀ ਸੋਚ ਨੂੰ ਸੁਰਜੀਤ ਕਰਨ ਦੀ ਸਮਰਥਾ ਰਖਦੀ ਹੈ। ਪਰ, 2 ਮਈ ਦਾ ਸਮਾਗਮ ਅਜਿਹੀਆਂ ਪੰਥ ਵਿਰੋਧੀ ਸ਼ਕਤੀਆਂ ਦੇ ਮਨਸੂਬਿਆਂ ਉਪਰ ਪਾਣੀ ਫੇਰ ਦੇਵੇਗਾ।
ਪ੍ਰੰਤੂ ਦੁੱਖ ਦੀ ਗੱਲ ਹੈ ਕਿ ਕਈ ਪ੍ਰਸਿੱਧ ਗੁਰਮਤਿ ਪ੍ਰਚਾਰਕ, ਸਾਬਕਾ ਜਥੇਦਾਰ ਤੇ ਧਾਰਮਿਕ ਸੰਸਥਾਵਾਂ ਇਹ ਕਹਿ ਕੇ ਪਾਸਾ ਵੱਟ ਰਹੇ ਹਨ ਕਿ ਜੀ ਅਸੀਂ ਸਿਆਸਤ ਵਿੱਚ ਨਹੀ ਪੈਂਦੇ। ਕੀ ਉਹ ਸਿੱਖ ਸੰਗਤਾਂ ਨੂੰ ਸਪਸ਼ਟ ਕਰਨਗੇ ਕਿ ਐਸਾ ਵਰਤਾਰਾ ਕਿਉਂ? ਕੀ ਇਹ ਗੁਰਮਤੀ ਸੋਚ ਹੈ? ਕੀ ਇਹ ਮੀਰੀ ਪੀਰੀ ਦੇ ਸਿਧਾਂਤ ਨੂੰ ਪਿੱਠ ਦੇਣ ਵਾਲੀ ਗੱਲ ਤਾਂ ਨਹੀ? ਕੀ ਗੁਰੂ ਸਾਹਿਬਾਂ ਤੇ ਭਗਤ ਜਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਸਮੇਂ ਦੇ ਜ਼ਾਲਮ ਹਾਕਮਾਂ ਤੇ ਕਥਿਤ ਧਾਰਮਿਕ ਆਗੂਆਂ ਦਾ ਵਿਰੋਧ ਨਹੀ ਕੀਤਾ? ਕਿਧਰੇ ਐਸਾ ਤਾਂ ਨਹੀ ਕਿ ਤਖ਼ਤਾਂ ਦੀਆਂ ਜਥੇਦਾਰੀਆਂ ਤੇ ਸਿੰਘ ਸਾਹਿਬੀਆਂ ਦੀ ਲਾਲਸਾ ਤਹਾਨੂੰ ਕੌਮੀ ਮਸਲਿਆਂ ਤੋਂ ਭਗੌੜੇ ਬਣਾ ਰਹੀ ਹੋਵੇ? ਇਹ ਗੱਲਬਾਤ ਕਰਦਿਆਂ ਜਾਚਕ ਜੀ ਨਾਲ ਭਾਈ ਹਰਮਨਪ੍ਰੀਤ ਸਿੰਘ ਮੋਗਾ ਤੇ ਭਾਈ ਜਗਵਿੰਦਰ ਸਿੰਘ ਆਦਿਕ ਕਈ ਨੌਜਵਾਨ ਆਗੂ ਵੀ ਉਨ੍ਹਾਂ ਦੇ ਨਾਲ ਸਨ, ਜਿਨ੍ਹਾਂ ਨੇ ਪ੍ਰਚਾਰਕ ਸਜਣਾਂ ਦੇ ਅਜਿਹੇ ਵਰਤਾਰੇ ਪ੍ਰਤੀ ਅਫ਼ਸੋਸ ਪ੍ਰਗਟ ਕੀਤਾ।
ਜਗਤਾਰ ਸਿੰਘ ਜਾਚਕ, ਚੇਅਰਮੈਨ ਧਰਮ ਪ੍ਰਚਾਰ ਵਿੰਗ ਸ਼੍ਰੋਮਣੀ ਅਕਾਲੀ ਦਲ (ਯੂ. ਕੇ.) ਮੁਖ ਦਫ਼ਤਰ ਪੰਜਾਬ: 94-ਜੇ ਸਰਾਭਾ ਨਗਰ, ਲੁਧਿਆਣਾ।


(30/04/10)
ਤੱਤ ਗੁਰਮਤਿ ਪਰਿਵਾਰ

ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਕੰਟਰੋਲ ਤੋਂ ਬਾਹਰ ਹਨ
‘ਦਸਮ ਗੰਥ ਦੇ ਹਿਮਾਇਤੀ ਰਾਗੀ ਜੱਥੇ’
ਲੱਗਭਗ ਹਰ ਜਾਗਰੂਕ ਸਿੱਖ ਸਮਝਦਾ ਹੈ ਕਿ ਪੰਜਾਬ ਅਤੇ ਉਸਦੇ ਨੇੜਲੇ ਰਾਜਾਂ ਦੇ ਗੁਰਦੁਵਾਰਿਆਂ `ਤੇ ਕਾਬਜ਼ ਮੌਜੂਦਾ ਸ਼੍ਰੋਮਣੀ ਕਮੇਟੀ ਪੰਥ ਵਿਰੋਧੀ ਤਾਕਤਾਂ ਦੀ ਕੱਠਪੁਤਲੀ ਵਾਂਗੂ ਹੀ ਕੰਮ ਕਰ ਰਹੀ ਹੈ। ਜਾਗਰੂਕ ਸਿੱਖਾਂ ਨੇ ਤਾਂ ਇਸ ਨੂੰ ‘ਸ਼੍ਰੋਮਣੀ ਗੁਰਮਤਿ ਵਿਗਾੜ ਕਮੇਟੀ’ ਵੀ ਕਹਿਣਾ ਸ਼ੁਰੂ ਕਰ ਦਿੱਤਾ ਹੈ। ਚੇਤੰਨ ਧਿਰਾਂ ਦਾ ਮੰਨਣਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਸਮੇਂ ਵਿੱਚ ਕਾਬਜ਼ ਲੋਕ ਮਹੰਤੀ ਪ੍ਰਥਾ ਨੂੰ ਅੱਗੇ ਲੈ ਕੇ ਤੁਰਨ ਵਾਲਿਆਂ ਦਾ ਹੀ ਦੂਜਾ ਚਿਹਰਾ ਹੈ। ਇਸ ਮਾਮਲੇ ਵਿੱਚ ‘ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ’ ਕੁੱਝ ਠੀਕ ਸਮਝੀ ਜਾਂਦੀ ਹੈ। ਇਸ ਨੂੰ ਕਿਸੇ ਹੱਦ ਤੱਕ ਜਾਗਰੂਕ ਧਿਰਾਂ ਦਾ ਹਮਦਰਦ ਵੀ ਕਹਿਆ ਜਾ ਸਕਦਾ ਹੈ। ਪੰਥਕ ਜਾਗ੍ਰਿਤੀ ਲਈ ਇਸ ਵੱਲੋਂ ਕੁੱਝ ਉਪਰਾਲੇ ਵੀ ਕੀਤੇ ਜਾਂਦੇ ਰਹੇ ਹਨ।
ਐਸਾ ਹੀ ਇੱਕ ਉਪਰਾਲਾ ਕੁੱਝ ਸਮਾਂ ਪਹਿਲਾਂ ਕੀਤਾ ਗਿਆ। ਲੱਗਭਗ 4-5 ਮਹੀਨੇ ਪਹਿਲਾਂ ਦਿੱਲੀ ਕਮੇਟੀ ਦੇ ਧਰਮ ਪ੍ਰਚਾਰ ਵਿੰਗ ਨੇ ਇਹ ਫੈਸਲਾ ਕੀਤਾ ਸੀ ਕਿ ਹੁਣ ਤੋਂ ਦਿੱਲੀ ਕਮੇਟੀ ਦੇ ਪ੍ਰਬੰਧ ਹੇਠਲੇ ਗੁਰਦੁਵਾਰਿਆਂ ਵਿੱਚ ਪੰਥ ਪ੍ਰਵਾਣਿਤ ਤੋਂ ਛੁੱਟ (ਜਾਪੁ, ਸਵਈਏ, ਬੇਨਤੀ ਚੌਪਈ, ਪ੍ਰਿਥਮ ਭਗੌਤੀ ਵਾਲਾ ਬੰਦ) ਕਿਸੇ ਹੋਰ ਦਸਮ ਗ੍ਰੰਥੀ ਰਚਨਾ ਦਾ ਕੀਰਤਨ, ਪਾਠ, ਵਿਆਖਿਆ ਆਦਿ ਨਹੀਂ ਕੀਤੀ ਜਾਵੇਗੀ। ਉਸੀ ਸਮੇਂ ‘ਤੱਤ ਗੁਰਮਤਿ ਪਰਿਵਾਰ’ ਨੇ ਇੱਕ ਬਿਆਨ ਰਾਹੀਂ ਦਿੱਲੀ ਕਮੇਟੀ ਨੂੰ ਇਸ ਨਾਯਾਬ ਕਦਮ ਲਈ ਵਧਾਈਆਂ ਦਿੱਤੀਆਂ ਸਨ, ਅਤੇ ਨਾਲ ਹੀ ਬੇਨਤੀ ਰੂਪੀ ਸ਼ੰਕਾ ਵੀ ਜ਼ਾਹਿਰ ਕੀਤਾ ਸੀ ਕਿ ਇਹ ਗੱਲ ਸਿਰਫ ਬਿਆਨਾਂ ਤੱਕ ਹੀ ਸੀਮਿਤ ਹੋਕੇ ਨਾ ਰਹਿ ਜਾਵੇ, ਬਲਕਿ ਅਮਲੀ ਪੱਧਰ ਤੱਕ ਲਾਗੂ ਵੀ ਹੋਣੀ ਚਾਹੀਦੀ ਹੈ। ਸਾਡਾ ਉਹ ਖਦਸ਼ਾ ਸੱਚ ਸਾਬਿਤ ਹੋਇਆ। ਗੁਰਦੁਵਾਰਾ ‘ਬੰਗਲਾ ਸਾਹਿਬ’ ਤੋਂ ਸਵੇਰੇ ਅਤੇ ਸ਼ਾਮ ਦੇ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ `ਚੜ੍ਹਦੀ ਕਲਾ ਟਾਈਮ ਟੀ ਵੀ’ `ਤੇ ਕੀਤਾ ਜਾਂਦਾ ਹੈ। ਸਵੇਰੇ ਦਾ ਪ੍ਰੋਗਰਾਮ ਜ਼ਿਆਦਾਤਰ ਲੋਕ ਵੇਖਦੇ ਹਨ। ‘ਆਸਾ ਕੀ ਵਾਰ’ ਦੇ ਕੀਰਤਨ ਤੋਂ ਬਾਅਦ ਇੱਕ ਘੰਟੇ ਲਈ ਜਾਗਰੂਕ ਵਿਦਵਾਨਾਂ ਵੱਲੋਂ ਕੀਤੀ ਜਾ ਰਹੀ ਕਥਾ ਵੀ ਸੰਗਤਾਂ ਵੱਲੋਂ ਬਹੁਤ ਪਸੰਦ ਕੀਤੀ ਜਾ ਰਹੀ ਹੈ। ਪਰ ਭਾਈ ਹਰਜੀਤ ਸਿੰਘ ਰਾਗੀ ਦਾ ਇੱਕ ਐਸਾ ਜੱਥਾ ਹੈ, ਜੋ ਕੁੱਝ ਕੁ ਦਿਨਾਂ ਬਾਅਦ ਰੈਗੁਲਰ ‘ਆਸਾ ਕੀ ਵਾਰ’ ਦਾ ਕੀਰਤਨ ਕਰਦਾ ਹੈ। ਇਸ ਜੱਥੇ ਵੱਲੋਂ ਜਿਥੇ ਰਸਭਿੰਨਾ ਕੀਰਤਨ ਕੀਤਾ ਜਾਂਦਾ ਹੈ ਉਥੇ ਨਾਲ ਹੀ ‘ਆਸਾ ਕੀ ਵਾਰ’ ਦੀ ਸਮਾਪਤੀ ਦੇ ਨੇੜੇ ‘ਕਾਲਕਾ ਗ੍ਰੰਥ’ ਦੀ ਰਚਨਾ ‘ਦੇਹ ਸ਼ਿਵਾ ਬਰ ਮੋਹਿ ਇਹੈ’ ਦਾ ਕੀਰਤਨ ਵੀ ਜਰੂਰ ਕੀਤਾ ਜਾਂਦਾ ਹੈ। ‘ਪਰਿਵਾਰ’ ਪਹਿਲਾਂ ਵੀ ਫੋਨ ਰਾਹੀਂ 2-3 ਵਾਰੀ ਇਸ ਜੱਥੇ ਬਾਰੇ ਸ਼ਿਕਾਇਤ ਸ. ਤਰਸੇਮ ਸਿੰਘ ਜੀ, ਪ੍ਰਧਾਨ ਧਰਮ ਪ੍ਰਚਾਰ ਕਮੇਟੀ ਨੂੰ ਕਰ ਚੁੱਕਿਆ ਹੈ, ਜਿਸਦਾ ਕੋਈ ਨਿਰਨਾਇਕ ਅਸਰ ਨਹੀਂ ਹੋਇਆ। ਮਿਤੀ 28-2-2010 ਅਤੇ 12-3-2010 ਨੂੰ ਦੁਬਾਰਾ ਫਿਰ ਇਸ ਜੱਥੇ ਵੱਲੋਂ ਕਾਲਕਾ ਗ੍ਰੰਥ ਦੀ ਰਚਨਾ ਪੜ੍ਹੀ ਗਈ। ਕੀ ਕਾਰਨ ਹੈ ਕਿ ਇਸ ਜੱਥੇ ਨੂੰ ਵਾਰ-ਵਾਰ ਸਿੱਧੇ ਪ੍ਰਸਾਰਣ ਵਾਲੇ ਸਮੇਂ ਵਿੱਚ ਹੀ ਕੀਰਤਨ ਕਰਨ ਲਈ ਮੌਕਾ ਦਿੱਤਾ ਜਾਂਦਾ ਹੈ? ਕੀ ਇਸ ਜੱਥੇ ਨੂੰ ਸੁਧਾਰ ਕਰਨ ਦਾ ਜਾਂ ਸੇਵਾ ਮੁੱਕਤ ਕਰਨ ਦੀ ਚੇਤਾਵਨੀ ਨਹੀਂ ਦਿੱਤੀ ਜਾ ਸਕਦੀ? ਜਿਸਦਾ ਭਰੋਸਾ ਸ੍ਰ ਤਰਸੇਮ ਸਿੰਘ ਜੀ ਵਲੋਂ ਫੋਨ ਕਰਤਾਵਾਂ ਨੂੰ ਹਰ ਵਾਰ ਦਿਤਾ ਜਾਂਦਾ ਹੈ।
ਇਹ ਤਾਂ ਉਸ ਸਮੇਂ ਦੀ ਗੱਲ ਹੈ ਜਿਸ ਦਾ ਸਿੱਧਾ ਪ੍ਰਸਾਰਣ ਟੀ ਵੀ ਤੋਂ ਕੀਤਾ ਜਾਂਦਾ ਹੈ। ਜੇ ਇੰਨੇ ਧਿਆਨ ਦੇਣ ਯੋਗ ਸਮੇਂ ਵਿੱਚ ਵੀ ਇਹ ਹਾਲਤ ਹੈ ਤਾਂ ਕੋਈ ਸ਼ੱਕ ਨਹੀਂ ਕਿ ਹੋਰ ਸਮੇਂ ਅਤੇ ਗੁਰਦੁਵਾਰਿਆਂ ਵਿੱਚ ਵੀ ਇਸ ਪ੍ਰਤੀ ਕੋਤਾਹੀ ਜ਼ਰੂਰ ਹੀ ਹੂੰਦੀ ਰਹਿੰਦੀ ਹੋਵੇਗੀ। ‘ਤੱਤ ਗੁਰਮਤਿ ਪਰਿਵਾਰ’ ਇੱਕ ਵਾਰ ਦੁਬਾਰਾ ਧਰਮ ਪ੍ਰਚਾਰ ਕਮੇਟੀ ਦਿਲੀ ਦੇ ਚੇਅਰਮੈਨ ਸ. ਤਰਸੇਮ ਸਿੰਘ ਜੀ ਨੁੰ ਦਸਮ ਗ੍ਰੰਥ ਦੇ ਹਿਮਾਇਤੀ ਰਾਗੀਆਂ, ਪ੍ਰਚਾਰਕਾਂ ਆਦਿ `ਤੇ ਰੋਕ ਲਗਾਉਣ ਦੀ ਬੇਨਤੀ ਇਸ ਆਸ ਨਾਲ ਕਰਦਾ ਹੈ ਕਿ ਉਹ ਇਸ ਬੇਨਤੀ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਉਪਰੋਕਤ ਕਿਸਮ ਦੇ ਜੱਥਿਆਂ ਨੂੰ ਸਖਤ ਚਿਤਾਵਨੀ ਦਿੰਦੇ ਹੋਏ ਪਾਠਕਾਂ ਨੂੰ ਵਿਸ਼ਵਾਸ ਦਿਵਾਉਣਗੇ ਕਿ ਧਰਮ ਪ੍ਰਚਾਰ ਕਮੇਟੀ ਦਿੱਲੀ ਵਲੋਂ ਲਏ ਗਏ ਫੈਸਲੇ ਕੇਵਲ ਬਿਆਨਾਂ ਤੱਕ ਸੀਮਤ ਨਹੀਂ ਹੁੰਦੇ ਬਲਕਿ ਉਨ੍ਹਾਂ ਨੂੰ ਸਖਤੀ ਨਾਲ ਲਾਗੂ ਵੀ ਕੀਤਾ ਜਾਂਦਾ ਹੈ ਅਤੇ ਨਾਲ ਹੀ ਬੀਤੇ ਸਮੇਂ ਵਿੱਚ ਇਨ੍ਹਾਂ ਫੈਸਲਿਆਂ ਨੂੰ ਲਾਗੂ ਕਰਵਾਉਣ ਵਿੱਚ ਹੋਈ ਦੇਰ ਲਈ ਪਾਠਕਾਂ ਨੂੰ ਸਪਸ਼ਟੀਕਰਨ ਵੀ ਜਰੂਰ ਦੇਣਗੇ।
ਨਿਸ਼ਕਾਮ ਨਿਮਰਤਾ ਸਹਿਤ
ਨਿਰੋਲ ਨਾਨਕ ਫਲਸਫੇ ਦੀ ਰਾਹ `ਤੇ
‘ਤੱਤ ਗੁਰਮਤਿ ਪਰਿਵਾਰ’


(29/04/10)
ਡਾ; ਪਰਮਜੀਤ ਸਿੰਘ

ਸਿੱਖ ਮਾਰਗ ਦੇ ਸੰਪਾਦਕ, ਸਿੱਖ ਮਾਰਗ ਨਾਲ ਜ਼ੁੜ੍ਹੇ ਪਾਠਕਾਂ ਨੂੰ ਗੁਰ ਫਤਹਿ ਪ੍ਰਵਾਨ ਹੋਵੇ,
ਆਉਣ ਵਾਲੇ ਦਿਨਾਂ ਵਿੱਚ ਸਿੱਖ ਕੌਮ ਬਾਬਾ ਬੰਦਾ ਸਿੰਘ ਬਹਾਦਰ ਵਲੋਂ ਸਰਹੰਦ ਫਤਹਿ ਦਿਵਸ ਦੀ ਤਿੰਨ ਸੌ ਸਾਲਾ ਵਰੇ ਗੰਡ ਮਨਾ ਰਹੀ ਹੈ। ਜੇ ਮੇਰੀ ਸੋਚ ਗਲਤ ਨਾ ਹੋਵੇ ਤਾਂ ਇਹ ਕਹਿਣ ਵਿੱਚ ਮੈਨੂੰ ਕੋਈ ਝਿਜ਼ਕ ਨਹੀ ਕੇ ਮੂਰਖਾਂ ਦੀ ਕੌਮ ਆਪਣਾ ਕੀਮਤੀ ਸਰਮਾਇਆ ਤੇ ਸਮਾਂ ਬਰਵਾਦ ਕਰਨ ਜਾ ਰਹੀ ਹੈ। ਕਿਸੇ ਨੂੰ ਗੋਲਕ ਦੀ ਆਮਦਨ ਹੋ ਜਾਵੇ, ਇਸ ਬਾਰੇ ਤਾਂ ਕੁੱਝ ਨਹੀ ਕਿਹਾ ਜਾ ਸਕਦਾ, ਪਰ ਕੌਮ ਜਰੂਰ ਲੁਟੀ ਜਾਵੇਗੀ। ਕਈ ਗਰਮੀ ਦੇ ਦਿਨਾਂ ਵਿੱਚ ਵੱਧ ਖਾਣ ਪੀਣ ਨਾਲ ਬਿਮਾਰ ਜਰੂਰ ਹੋ ਜਾਣਗੇ, ਪਰ ਗਿਆਨ ਵਾਲੀ ਕੋਈ ਗੱਲ ਨਾ ਕਿਸੇ ਦੱਸਣੀ ਹੈ ਤੇ ਸਾਇਦ ਨਾ ਹੀ ਕਿਸੇ ਕੋਲ ਸੁਣਨ ਦਾ ਸਮਾਂ ਹੋਣਾ। ਬਾਬਾ ਬੰਦਾ ਸਿੰਘ ਬਹਾਦਰ ਜੀ ਵਾਰੇ ਸਪੋਕਸਮੈਨ ਅਖਬਾਰ ਦੇ ਮਿਤੀ 21 ਤੇ 28 ਅਪਰੈਲ ਦੇ ਬਹੁਰੰਗੀ ਮੈਗਜ਼ੀਨ ਵਿੱਚ ਡਾ; ਹਰਚੰਦ ਸਿੰਘ ਸਰਹੰਦੀ ਦੇ ਲੇਖ ਪੜ ਕੇ ਬਹੁਤ ਵਧੀਆ ਜਾਣਕਾਰੀ ਲਈ ਜਾ ਸਕਦੀ ਹੈ। ਬਹੁਤੀ ਲੰਬੀ ਕਹਾਣੀ ਨਾਂ ਲਿਖਣ ਦੀ ਥਾਂ ਮੇਰੀ ਸਿੱਖ ਕੌਮ ਦੇ ਆਗੂਆਂ ਤੇ ਸੰਗਤਾਂ ਨੂੰ ਬੇਨਤੀ ਹੈ ਕਿ ਸਿੱਖ ਕੌਮ ਨੂੰ ਵਾਰ ਵਾਰ ਹੋਰ ਬਰਵਾਦ ਨਾ ਕਰੋ। ਵੱਧ ਘੱਟ ਲਿਖੇ ਦੀ ਮੁਆਫੀ ਮੰਗਦਾ ਹਾਂ।
ਧੰਨਵਾਦ ਸਾਹਿਤ, ਡਾ; ਪਰਮਜੀਤ ਸਿੰਘ 0091 98149 56247.


(29/04/10)
ਸੇਵਾ ਸਿੰਘ (ਯੂ ਕੇ)

ਰੋਜ਼ਾਨਾ ਸਪੋਕਸਮੈਨ ਵਿੱਚ ੨੯ ਅਪ੍ਰੈਲ ੨੦੧੦ ਦਿਨ ਵੀਰਵਾਰ ਦੇ ਪੰਨਾ ੭ ਤੇ ਸ਼੍ਰੀ ਅਕਾਲ ਤਖ਼ਤ ਦੇ ਭੂਤਪੂਰਵਕ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਦਾ ਹਾਸੋਹੀਣਾ ਬਿਆਨ ਪੜ ਕੇ ਭਾਂਵੇ ਬਹੁਤੀ ਹੈਰਾਨੀ ਤੇ ਨਹੀਂ ਹੋਈ ਪਰ ਉਨ੍ਹਾਂ ਦੀ ਹਾਲਤ ਤੇ ਤਰਸ ਜਰੂਰ ਆਇਆ ਕਿ ਗਿਆਨੀ ਜੀ ਅਜੇ ਵੀ ਆਪਣੀ ਅਕਲ ਦਾ ਦਿਵਾਲਾ ਕਢਣ ਤੋਂ ਬਾਜ ਨਹੀਂ ਆ ਰਹੇ। ਗਿਆਨੀ ਜੀ ਕਹਿੰਦੇ ਹਨ, “ਗੁਰਮਤਿ ਦੀ ਰੌਸ਼ਨੀ ਵਿੱਚ ਲਏ ਫ਼ੈਸਲਿਆਂ ਨੂੰ ਚੁਨੌਤੀ ਨਹੀ ਦਿਤੀ ਜਾ ਸਕਦੀ”। ਕੀ ਵੇਦਾਂਤੀ ਜੀ ਦਸ ਸਕਦੇ ਹਨ ਕਿ ਉਨ੍ਹਾਂ ਤੋਂ ਪਹਿਲਾਂ (ਪ੍ਰੋਫ਼ੈਸਰ ਦਰਸ਼ਨ ਸਿੰਘ ਜੀ ਤੋਂ ਇਲਾਵਾ) ਅਤੇ ਉਨ੍ਹਾਂ ਦੇ ਕਾਰਜਕਾਲ ਦੌਰਾਨ ਫਿਰ ਹੁਣ ਵਾਲੇ ਜਥੇਦਾਰ ਨੇ ਕਿਹੜੇ ਫੈਸਲੇ ਗੁਰਮਤਿ ਦੀ ਰੌਸ਼ਨੀ ਵਿੱਚ ਲਏ ਹਨ? ਗਿਆਨੀ ਜੀ ਅਜਿਹੇ ਬਿਆਨ ਦੇ ਕੇ ਕਿਸ ਦੀ ਖੁਸ਼ੀ ਪ੍ਰਾਪਤ ਕਰਨ ਦਾ ਯਤਨ ਕਰ ਰਹੇ ਹਨ? ਬਾਦਲ ਦੀ ਐਨੀ ਸੇਵਾ ਕਰਨ ਦੇ ਬਾਵਜੂਦ ਵੀ ਇਨ੍ਹਾਂ ਨੂੰ ਐਨਾ ਜ਼ਲੀਲ ਕਰ ਕੇ ਕਢਿਆ ਹੈ। ਕੀ ਹੁਣ ਇਹ ਘਰ ਚੈਨ ਨਾਲ ਨਹੀਂ ਬੈਠ ਸਕਦੇ?
ਭਾਈ ਜੀ ਦੇ ਮੂੰਹੌਂ ਗੁਰਮਤਿ ਸ਼ਬਦ ਸੋਭਦਾ ਨਹੀਂ। ਜਦੋਂ ਗੁਰਮਤਿ ਦਾ ਪ੍ਰਚਾਰ ਅਤੇ ਪ੍ਰਸਾਰ ਕਰਨ ਦਾ ਵੇਦਾਂਤੀ ਹੋਰਾਂ ਨੂੰ ਮੌਕਾ ਮਿਲਿਆ ਉਸ ਵਕਤ ਆਪ ਜੀ ਨੇ ਖ਼ੂਬ ਮਨਮਤਿ ਨੂੰ ਫੈਲਾਇਆ, ਹੁਣ ਦਿਲੀ ਵਿੱਚ ਸਰਨੇ ਹੋਰਾਂ ਨਾਲ ਰਲ ਕੇ ਬੁਲਾਈ ਕਾਨਫ਼ਰੰਸ ਵਿਚੋਂ ਵੀ ਐਨ ਮੌਕੇ ਤੇ ਆਕੇ ਭਜ ਗਏ ਭਾਵ ਬਚਨ ਕਰਕੇ ਖਿਸਕ ਗਏ। ਉਹ ਆਪ ਵੀ ਜਾਣਦੇ ਹਨ ਕਿ ਗੁਰਬਾਣੀ ਵਿੱਚ ਬਚਨ ਕਰਕੇ ਖਿਸਕ ਜਾਣ ਵਾਲੇ ਬਾਰੇ ਕੀ ਫ਼ੁਰਮਾਨ ਹੈ। ਧੰਨ ਹਨ ਉਹ ਲੋਕ ਜਿਹੜੇ ਜਾਣਦੇ ਹੋਏ ਵੀ ਬਾਰ ਬਾਰ ਆਪ ਜੀ ਤੇ ਇਤਬਾਰ ਕਰ ਜਾਂਦੇ ਹਨ। ਸਤਿਗੁਰ ਜੀ ਆਪ ਹੀ ਇਨ੍ਹਾਂ ਸਾਰਿਆਂ ਨੂੰ ਸੁਮਤ ਬਖ਼ਸ਼ਣ ਤਾਂ ਕਿ ਇਹ ਸਿਖਾਂ ਦਾ ਜਲਦੀ ਖਹਿੜਾ ਛਡਣ।

ਸੇਵਾ ਸਿੰਘ
ਯੂ ਕੇ


(29/04/10)
ਜਸਬੀਰ ਸਿੰਘ (ਕੈਲਗਰੀ)

ਸਿੱਖ ਮਾਰਗ ਦੇ ਪਾਠਕ ਸੱਜਣੋਂ!
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ॥
ਚਰਨਜੀਤ ਸਿੰਘ ਜੀ (ਬਰੈਂਪਟਨ), ਲਿਖਦੇ ਹਨ ਕਿ ਗੁਰਬਾਣੀ ਵਿੱਚ ਆਇਆ ‘ਨਾਨਕ’ ਪਦ ਗੁਰ ਵਿਅਕਤੀਆਂ ਦੁਆਰਾ ਗੁਰ-ਗੱਦੀ ਤੇ ਬੈਠਣ ਤੋਂ ਮੱਗ਼ਰੋਂ ਹੀ ਨਹੀਂ ਬਲਕਿ ਪਹਿਲਾਂ ਵੀ ਵਰਤਿਆ ਗਿਆ ਹੈ। ਅਰਥਾਤ ਗੁਰਬਾਣੀ ਗੁਰਗੱਦੀ ਤੇ ਬੈਠਣ ਤੋਂ ਪਹਿਲਾਂ (ਬਚਪਨ ਵਿੱਚ) ਵੀ ਉਚਾਰੀ ਗਈ ਹੈ। ਇਹ ਸਿੱਧ ਕਰਨ ਲਈ ਉਹ ਦਲੀਲ ਦਿੰਦੇ ਹਨ:
ਭੱਟ ਕਲ੍ਹ ਨੇ ਗੁਰੂ ਅਰਜਨ ਦੇਵ ਜੀ ਬਾਰੇ ਲਿਖਿਆ ਹੈ: “ਤੈ ਜਨਮਤ ਗੁਰਮਤਿ ਬ੍ਰਹਮ ਪਛਾਣਿਓ॥ (1407)। “ਤੂੰ ਜਨਮ ਤੋਂ ਹੀ ਗੁਰੂ ਦੀ ਮਤਿ ਦੁਆਰਾ ਬ੍ਰਹਮ ਨੂੰ ਪਛਾਣਿਆ ਹੈ”। ਗੁਰੂ ਅਰਜਨ ਦੇਵ ਜੀ 18 ਸਾਲ ਦੀ ਉਮਰ ਵਿੱਚ ਗੁਰਗੱਦੀ ਤੇ ਬੈਠੇ। 18 ਸਾਲ ਦੀ ਉਮਰ ਨੂੰ ‘ਜਨਮਤ’ (ਜਨਮ ਤੋਂ) ਨਹੀਂ ਕਿਹਾ ਜਾ ਸਕਦਾ।
“ਤੂੰ (ਤੁਸੀਂ) ਗੁਰੂ ਦੀ ਮੱਤ ਦੁਆਰਾ ਜੰਮਦਿਆਂ ਹੀ ਬ੍ਰਹਮ ਨੂੰ ਪਛਾਣ ਲਿਆ”, ਭੱਟ ਕਲ੍ਹ ਦੇ ਇਹ ਕਹਿਣ ਤੋਂ ਪਤਾ ਨਹੀਂ ਚਰਨਜੀਤ ਸਿੰਘ ਜੀ ਨੇਂ ਕਿਸਤਰ੍ਹਾਂ ਅੰਦਾਜਾ ਲਗਾ ਲਿਆ ਕਿ ਗੁਰੂ ਸਾਹਿਬ ਜਨਮ ਤੋਂ ਹੀ ਗੁਰਬਾਣੀ ਵੀ ਲਿਖਣ ਲੱਗ ਗਏ ਸਨ, ਉਹ ਵੀ ‘ਨਾਨਕ’ ਪਦ ਦੀ ਵਰਤੋਂ ਕਰਕੇ। ਕੀ ਇਹ ਜਰੂਰੀ ਹੈ ਕਿ ਜੇ ਕਿਸੇ ਨੂੰ ਬ੍ਰਹਮ ਦਾ ਗਿਆਨ ਹੋ ਗਿਆ ਹੈ ਤਾਂ ਉਸ ਦੁਆਰਾ ਉਸੇ ਵਕਤ ਗੁਰਬਾਣੀ ਲਿਖੀ ਜਾਣੀ ਵੀ ਜਰੂਰੀ ਹੈ? ਗੁਰੂ ਅਰਜਨ ਦੇਵ ਜੀ ਐਸੇ ਮਾਹੌਲ ਵਿੱਚ ਜੰਮੇਂ ਪਲੇ ਸਨ ਜਿੱਥੇ ਹਰ ਵਕਤ ਗੁਰਮਤ/ਬ੍ਰਹਮ ਬਾਰੇ ਹੀ ਵਿਚਾਰ ਹੁੰਦੀ ਸੀ ਅਤੇ ਬਚਪਨ ਤੋਂ ਹੀ ਉਨ੍ਹਾਂ ਨੂੰ ਇਸ ਪਾਸੇ ਦੀ ਲਗਨ ਵੀ ਸੀ। ਇਸ ਨਾਲ ਇਹ ਤਾਂ ਸਾਬਤ ਨਹੀਂ ਹੁੰਦਾ ਕਿ (ਗੁਰੂ) ਅਰਜਨ ਦੇਵ ਜੀ ਜਨਮ ਤੋਂ ਜਾਂ ਬਚਪਨ ਤੋਂ ਹੀ ( ‘ਨਾਨਕ’ ਪਦ ਵਰਤ ਕੇ) ਗੁਰਬਾਣੀ ਵੀ ਲਿਖਣ ਲੱਗ ਗਏ ਸਨ।
ਆਪਣੀ ਉਪਰ ਦੱਸੀ ਗੱਲ ਨੂੰ ਸਹੀ ਸਿੱਧ ਕਰਨ ਲਈ ਚਰਨਜੀਤ ਸਿੰਘ ਜੀ, ਗੁਰੂ ਅਰਜਨ ਦੇਵ ਜੀ ਦੇ ਨਾਲ ਜੁੜੀ ਚਿੱਠੀਆਂ ਵਾਲੀ ਕਹਾਣੀ ਦੀ ਦਲੀਲ ਪੇਸ਼ ਕਰਦੇ ਹਨ। ਜਿਸ ਸ਼ਬਦ ਨਾਲ ਚਿੱਠੀਆਂ ਵਾਲੀ ਕਹਾਣੀ ਜੁੜੀ ਹੈ ਉਹ ਸ਼ਬਦ ਇਸ ਤਰ੍ਹਾਂ ਹੈ:
ਮਾਝ ਮਹਲਾ 5 ਚਉਪਦੇ ਘਰੁ 1॥
ਮੇਰਾ ਮਨੁ ਲੋਚੈ ਗੁਰ ਦਰਸਨ ਤਾਈ॥ ਬਿਲਪ ਕਰੇ ਚਾਤ੍ਰਿਕ ਕੀ ਨਿਆਈ॥ ਤ੍ਰਿਖਾ ਨਾ ਉਤਰੈ ਸਾਂਤ ਨ ਆਵੈ ਬਿਨੁ ਦਰਸਨੁ ਸੰਤ ਪਿਆਰੇ ਜੀਉ॥ 1॥ ਹਉ ਘੋਲੀ ਜੀਉ ਘੋਲਿ ਘੁਮਾਈ ਗੁਰ ਦਰਸਨ ਸੰਤ ਪਿਆਰੇ ਜੀਉ॥ 1॥ ਰਹਾਉ॥
ਤੇਰਾ ਮੁਖੁ ਸੁਹਾਵਾ ਜੀਉ ਸਹਜ ਧੁਨਿ ਬਾਣੀ॥ ਚਿਰੁ ਹੋਆ ਦੇਖੇ ਸਾਰਿੰਗਪਾਣੀ॥ ਧੰਨੁ ਸੁ ਦੇਸੁ ਜਹਾ ਤੂੰ ਵਸਿਆ ਮੇਰੇ ਸਜਣ ਮੀਤ ਮੁਰਾਰੇ ਜੀਉ॥॥ 2॥ ਹਉ ਘੋਲੀ ਹਉ ਘੋਲਿ ਘੁਮਾਈ ਗੁਰ ਸਜਣ ਮੀਤ ਮੁਰਾਰੇ ਜੀਉ॥ 1॥ ਰਹਾਉ॥
ਇਕ ਘੜੀ ਨ ਮਿਲਤੇ ਤਾ ਕਲਿਜੁਗੁ ਹੋਤਾ॥ ਹੁਣਿ ਕਦਿ ਮਿਲੀਐ ਪ੍ਰਿਅ ਤੁਧੁ ਭਗਵੰਤਾ॥ ਮੋਹਿ ਰੈਣੁ ਨ ਵਿਹਾਵੈ ਨੀਦ ਨ ਆਵੈ ਬਿਨੁ ਦੇਖੇ ਗੁਰ ਦਰਬਾਰੇ ਜੀਉ॥ 3॥ ਹਉ ਘੋਲੀ ਜੀਉ ਘੋਲਿ ਘੁਮਾਈ ਤਿਸੁ ਸਚੇ ਗੁਰ ਦਰਬਾਰੇ ਜੀਉ॥॥ 1॥ ਰਹਾਉ॥
ਭਾਗੁ ਹੋਆ ਗੁਰਿ ਸੰਤੁ ਮਿਲਾਇਆ॥ ਪ੍ਰਭੁ ਅਬਿਨਾਸੀ ਘਰ ਮਹਿ ਪਾਇਆ॥ ਸੇਵ ਕਰੀ ਪਲੁ ਚਸਾ ਨ ਵਿਛੁੜਾ ਜਨ ਨਾਨਕ ਦਾਸ ਤੁਮਾਰੇ ਜੀਉ॥ 4॥ ਹਉ ਘੋਲੀ ਜੀਉ ਘੋਲਿ ਘੁਮਾਈ ਜਨ ਨਾਨਕ ਦਾਸ ਤੁਮਾਰੇ ਜੀਉ॥ ਰਹਾਉ॥ 1॥ 8॥ (ਪੰਨਾ-96-97)
ਸ਼ਬਦ ਨੂੰ ਜ਼ਰਾ ਗਹੁ ਨਾਲ ਵਿਚਾਰ ਕੇ ਦੇਖੋ।
(ਪਹਿਲੀ ਚਿੱਠੀ?) ਪਹਿਲੇ ਬੰਦ ਵਿੱਚ ਲਫ਼ਜ਼ ਆਏ ਹਨ: ਮੈਨੂੰ ਗੁਰੂ ਦੇ ਦਰਸ਼ਨਾਂ ਦੀ ਤਾਂਘ ਹੈ। ਇਸੇ ਬੰਦ ਵਿੱਚ ਅਤੇ (ਅਗਲੀਆਂ ਦੋ ਚਿੱਠੀਆਂ?) ਅਗਲੇ ਦੋ ਬੰਦਾਂ ਵਿੱਚ ਲਫ਼ਜ਼ ਆਏ ਹਨ; ਸੰਤ, ਸਾਰਿੰਗਪਾਣੀ, ਮੁਰਾਰੇ, ਭਗਵੰਤਾ, ਪ੍ਰਭੁ ਅਬਿਨਾਸੀ।
ਪਹਿਲੇ ਬੰਦ ਵਿੱਚ ਜਿਸ ਗੁਰੂ ਦੇ ਦਰਸ਼ਨਾਂ ਦੀ ਤਾਂਘ ਹੈ, (ਅਖੀਰਲੀ ਚਿੱਠੀ?) ਅਖੀਰਲੇ ਬੰਦ ਵਿੱਚ ਉਸ ਬਾਰੇ ਲਿਖਿਆ ਹੈ; ‘ਭਾਗੁ ਹੋਆ ਗੁਰਿ ਸੰਤੁ ਮਿਲਾਇਆ’, ਅਰਥਾਤ ਗੁਰੂ ਦੀ ਕਿਰਪਾ ਨਾਲ ਮੈਨੂੰ ‘ਸੰਤ, ਸਰਿੰਗਪਾਣੀ, ਮੁਰਾਰੀ, ਭਗਵੰਤ (ਭਗਵਾਨ), ਅਬਿਨਾਸੀ ਪ੍ਰਭੂ ਮਿਲ ਗਿਆ ਹੈ, ਜਿਸ ਦੇ ਦਰਸ਼ਨਾਂ ਦੀ ਤਾਂਘ ਸੀ।

ਜੇ ਅਖੀਰਲੇ ਬੰਦ ਵਿੱਚ ‘ਸੰਤ (ਪਰਮਾਤਮਾ) ‘ਨੇ ‘ਗੁਰੂ’ ਮਿਲਾ ਦਿੱਤਾ ਲਿਖਿਆ ਹੁੰਦਾ ਤਾਂ ਚਿੱਠੀਆਂ ਵਾਲ਼ੀ ਗਲ ਸੱਚੀ ਹੋਣ ਦਾ ਭੁਲੇਖਾ ਪੈ ਸਕਦਾ ਸੀ। ਦੂਸਰੀ ਗੱਲ ਕਿ ਗੁਰੂ ਅਰਜਨ ਦੇਵ ਜੀ ਆਪਣੇ ‘ਪਿਤਾ ਗੁਰੂ’ ਲਈ ‘ਮੀਤ’ ਵਰਗੇ ਲਫ਼ਜ਼ ਨਹੀਂ ਸੀ ਵਰਤ ਸਕਦੇ। ਜੇ ‘ਮੀਤ’ ਦੇ ਥਾਂ ਤੇ ‘ਪਿਤਾ ਜਾਂ ਬਾਪ’ ਆਦਿ ਲਫ਼ਜ਼ ਲਿਖੇ ਹੁੰਦੇ ਤਾਂ ਵੀ ਚਿੱਠੀਆਂ ਵਾਲੀ ਗੱਲ ਸੱਚੀ ਹੋਣ ਦਾ ਭੁਲੇਖਾ ਪੈ ਸਕਦਾ ਸੀ। ਹਾਲਾਂਕਿ ਗੁਰਬਾਣੀ ਵਿੱਚ ਇਹ ਦੋਨੋਂ ਲਫ਼ਜ਼ ਸਿਰਫ਼ ਪਰਮਾਤਮਾ ਲਈ ਹੀ ਆਏ ਹਨ। ਤੀਸਰੀ ਗੱਲ ਕਿ (ਚਿੱਠੀਆਂ ਵਾਲੀ ਕਹਾਣੀ ਮੁਤਾਬਕ) ਸ਼ਬਦ ਦੇ ਸ਼ੁਰੂ ਵਿੱਚ ‘ਪਿਤਾ ਗੁਰੂ’ ਨੂੰ ਮਿਲਣ ਦੀ ਤਾਂਘ ਦਾ ਜ਼ਿਕਰ ਹੈ। ਪਰ ਅਖੀਰਲੇ ਬੰਦ ਵਿੱਚ ਗੁਰੂ ਨੇ ਸੰਤ (ਪਰਮਾਤਮਾ) ਮਿਲਾ ਦਿਤਾ ਦੱਸਿਆ ਗਿਆ ਹੈ।
ਇਸ ਤੋਂ ਇਲਾਵਾ ਜਿਹੜੇ; ਸਾਰਿੰਗਪਾਣੀ, ਮੁਰਾਰੇ, ਭਗਵੰਤਾ ਅਤੇ ਪ੍ਰਭੁ ਅਬਿਨਾਸੀ ਲਫ਼ਜ਼ ਆਏ ਹਨ, ਉਨ੍ਹਾਂ ਨਾਲ ਤਾਂ ਕਿਸੇ ਵੀ ਤਰ੍ਹਾਂ ਇਹ ਨਹੀਂ ਮੰਨਿਆ ਜਾ ਸਕਦਾ ਕਿ ਇਹ ਲਫ਼ਜ਼ ‘ਗੁਰੂ ਰਾਮਦਾਸ ਜੀ’ ਲਈ ਆਏ ਹਨ। ਕਿਉਂਕਿ ਗੁਰ ਇਤਿਹਾਸ ਵਿੱਚ ਕਿਤੇ ਨਹੀਂ ਲਿਖਿਆ ਕਿ ਗੁਰੂ ਰਾਮਦਾਸ ਜੀ ‘ਸਾਰਿੰਗਪਾਣੀ’ ਸਨ ਅਰਥਾਤ ਹੱਥ ਵਿੱਚ ਧਨੁੱਖ ਰੱਖਦੇ ਸਨ। ਗੁਰਬਾਣੀ ਵਿੱਚ ਹੋਰ ਅਨੇਕਾਂ ਪ੍ਰਚੱਲਤ ਨਾਵਾਂ ਦੀ ਤਰ੍ਹਾਂ ‘ਸਾਰੰਗਪਾਣੀ’ ਲਫ਼ਜ਼ ਸਿਰਫ਼ ਪਰਮਾਤਮਾ ਲਈ ਹੀ ਆਇਆ ਹੈ। ਮੁਰਾਰੀ (ਦੈਂਤਾਂ ਦਾ ਨਾਸ ਕਰਨ ਵਾਲਾ) ਲਫ਼ਜ਼ ਵੀ ਗੁਰੂ ਰਾਮਦਾਸ ਜੀ ਲਈ ਨਹੀਂ ਸੀ ਲਿਖਿਆ ਜਾ ਸਕਦਾ। ਇਹ ਪ੍ਰਚੱਲਤ ਲਫ਼ਜ਼ ਵੀ ਗੁਰਬਾਣੀ ਵਿੱਚ ਪਰਮਾਤਮਾ ਲਈ ਹੀ ਵਰਤਿਆ ਗਿਆ ਹੈ। ਇਸੇ ਤਰ੍ਹਾਂ ‘ਪ੍ਰਭੁ ਅਬਿਨਾਸੀ’ ਲਫ਼ਜ਼ ਵੀ ਗੁਰੂ ਰਾਮਦਾਸ ਜੀ ਲਈ ਨਹੀਂ ਆ ਸਕਦਾ, ਕਿਉਂਕਿ ਸਰੀਰਕ ਤੌਰ ਤੇ ਗੁਰੂ ਰਾਮਦਾਸ ਜੀ ‘ਅਬਿਨਾਸੀ’ ਨਹੀਂ ਸਨ।
ਸੋ ਮੈਨੂੰ ਕੋਈ ਵਜਹ ਨਹੀਂ ਲੱਗਦੀ ਕਿ ਚਿੱਠੀਆਂ ਵਾਲੀ ਗੱਲ ਸੱਚ ਮੰਨੀਂ ਜਾਵੇ।
ਜੇ ਚਿੱਠੀਆਂ ਵਾਲੀ ਗੱਲ ਸੱਚ ਨਹੀਂ ਤਾਂ ਗੁਰਗੱਦੀ ਤੇ ਬਿਰਾਜਮਾਨ ਹੋਣ ਤੋਂ ਪਹਿਲਾਂ “ਨਾਨਕ” ਪਦ ਦੀ ਵਰਤੋਂ ਕਰਨ ਵਾਲੀ ਗੱਲ ਵੀ ਸੱਚ ਨਹੀਂ ਹੋ ਸਕਦੀ।
“ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ॥ ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ॥ ਕਹਦੇ ਕਚੇ ਸੁਣਦੇ ਕਚੇ ਕਂਚੀ ਆਖਿ ਵਖਾਣੀ॥ ਹਰਿ ਹਰਿ ਨਿਤ ਕਰਹਿ ਰਸਨਾ ਕਹਿਆ ਕਛੂ ਨ ਜਾਣੀ॥ ਚਿਤ ਜਿਨ ਕਾ ਹਿਰਿ ਲਇਆ ਮਾਇਆ ਬੋਲਨਿ ਪਏ ਰਵਾਣੀ॥ ਕਹੈ ਨਾਨਕੁ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ॥ 24॥” (ਪੰਨਾ-920)॥
ਅਨੰਦ ਸਾਹਿਬ ਦੀ ਇਸ 24 ਵੀਂ ਪੌੜੀ ਦਾ ਜ਼ਿਕਰ ਕਰਦੇ ਹੋਏ ਚਰਨਜੀਤ ਸਿੰਘ ਜੀ ਲਿਖਦੇ ਹਨ: …ਪਰ ਇੱਕ ਗੱਲ ਜੋ ਸਪੱਸ਼ਟ ਹੁੰਦੀ ਹੈ ਕਿ ਜੇ ਸਾਰੀ ਦੀ ਸਾਰੀ “ਅਨੰਦ” ਬਾਣੀ ਨਹੀਂ ਤਾਂ ਘਟੋ ਘਟ ਉਪਰਲੀਆਂ ਪਉੜੀਆਂ ਤੇ ਦੂਜੇ ਪਾਤਸ਼ਾਹ ਦੇ ਵੇਲੇ ਹੀ ਲਿਖੀਆਂ ਗਈਆਂ ਹਨ”।
ਇੱਥੇ ਵੀ ਅਜੀਬ ਕਿਸਮ ਦੀ ਦਲੀਲ ਦਿੱਤੀ ਗਈ ਹੈ। ਇਸ ਪਉੜੀ ਦੇ ਪ੍ਰੋ: ਸਾਹਿਬ ਸਿੰਘ ਦੁਆਰਾ ਕੀਤੇ ਅਰਥ ਪੜ੍ਹੋ:
ਪਦ ਅਰਥ: ਸਤਿਗੁਰੂ ਬਿਨਾ— ਗੁਰ-ਆਸ਼ੇ ਤੋਂ ਉਲਟ।
ਅਰਥ:- ਗੁਰ-ਆਸ਼ੇ ਤੋਂ ਉਲਟ ਬਾਣੀ (ਮਾਇਆ) ਦੀ ਝਲਕ ਦੇ ਸਾਹਮਣੇ ਥਿੜਕਾ ਦੇਣ ਵਾਲੀ ਹੁੰਦੀ ਹੈ। ਇਹ ਪੱਕੀ ਗੱਲ ਹੈ ਕਿ ਗੁਰ-ਆਸ਼ੇ ਦੇ ਉਲਟ ਜਾਣ ਵਾਲੀ ਬਾਣੀ ਨੂੰ ਸੁਣਨ ਵਾਲਿਆਂ ਦੇ ਮਨ ਕਮਜ਼ੋਰ ਹੋ ਜਾਂਦੇ ਹਨ, ਸੁਣਨ ਵਾਲਿਆਂ ਦੇ ਮਨ ਭੀ ਥਿੜਕ ਜਾਂਦੇ ਹਨ, ਤੇ ਜੋ ਅਜੇਹੀ ਬਾਣੀ ਦੀ ਪੜ੍ਹ ਪੜ੍ਹ ਕੇ ਵਿਆਖਿਆ ਕਰਦੇ ਹਨ, ਉਹ ਭੀ ਕਮਜ਼ੋਰ ਮਨ ਦੇ ਹੋ ਜਾਂਦੇ ਹਨ।
ਜੇ ਉਹ ਬੰਦੇ ਜੀਭ-ਨਾਲ ਹਰੀ-ਨਾਮ ਭੀ ਬੋਲਣ ਤਾਂ ਭੀ ਜੋ ਕੁੱਝ ਉਹ ਬੋਲਦੇ ਹਨ ਉਸ ਨਾਲ ਉਹਨਾਂ ਦੀ ਡੂੰਘੀ ਸਾਂਝ ਨਹੀਂ ਪੈਂਦੀ ਕਿਉਂਕਿ ਉਹਨਾਂ ਦੇ ਮਨ ਨੂੰ ਮਾਇਆ ਨੇ ਮੋਹ ਰੱਖਿਆ ਹੈ, ਉਹ ਜੋ ਕੁੱਝ ਬੋਲਦੇ ਹਨ ਜ਼ਬਾਨੀ ਜ਼ਬਾਨੀ ਹੀ ਬੋਲਦੇ ਹਨ।
ਨਾਨਕ ਆਖਦਾ ਹੈ—ਗੁਰ-ਆਸ਼ੇ ਤੋਂ ਉਲਟ ਬਾਣੀ ਮਨੁੱਖ ਦੇ ਮਨ ਨੂੰ ਆਤਮਕ ਆਨੰਦ ਦੇ ਟਿਕਾਣੇ ਤੋਂ ਹੇਠਾਂ ਡੇਗਦੀ ਹੈ”।
ਕੀ ਇੱਥੇ ਕਿਸੇ ਤਰ੍ਹਾਂ ਵੀ ਲੱਗਦਾ ਹੈ ਕਿ “ਅਨੰਦ ਸਾਹਿਬ” ਜਾਂ ਇਹ ਉਪਰਲੀ ਪਉੜੀ ਗੁਰੂ ਅੰਗਦ ਦੇਵ ਜੀ ਦੇ ਹੁੰਦਿਆਂ ਹੀ ਉਚਾਰੀ ਜਾ ਸਕਦੀ ਸੀ, ਉਨ੍ਹਾਂ ਤੋਂ ਮਗ਼ਰੋਂ ਨਹੀਂ?
ਇੱਕ ਹੋਰ ਅਜੀਬ ਦਲੀਲ: ਗੱਦੀ ਤੇ ਬਿਰਾਜਮਾਨ ਗੁਰੂ ਅਗਲੇ ਗੁਰੂ ਦੀ ਚੋਣ ਮਨ ਬੱਚ ਕਰਮ ਦੇ ਆਧਾਰ ਤੇ ਹੀ ਕਰਦੇ ਸਨ। ਬਚਨ ਵਿੱਚ ਦੋਵੇਂ ਹੀ ਆ ਜਾਂਦੇ ਹਨ: ਜ਼ੁਬਾਨੀ ਅਤੇ ਲਿਖਤੀ। ਗੁਰੂ ਨਾਨਕ ਤੋਂ ਬਾਅਦ ਦੇ 4 ਗੁਰੂਆਂ ਦੀ ਚੋਣ ਵੇਲੇ ਉਹਣਾਂ ਦੀ ਲਿਖਤ ਨੂੰ ਜਰੂਰ ਘੋਖਿਆ ਗਿਆ ਹੋਵੇਗਾ। ਪੰਜਵੇਂ ਪਾਤਸ਼ਾਹ ਵੇਲੇ ਕਿਉਂਕਿ ਬਾਣੀ ਤਕਰੀਬਨ ਪੂਰੀ ਉਚਾਰੀ ਜਾ ਚੁਕੀ ਸੀ, ਇਸ ਕਰਕੇ ਉਹਣਾਂ ਤੋਂ ਬਾਅਦ ਲੇਖਣੀ ਦਾ ਮਾਪ ਦੰਡ ਭਾਵੇਂ ਨਾ ਰੱਖਿਆ ਗਿਆ ਹੋਵੇ।
ਚਰਨਜੀਤ ਸਿੰਘ ਜੀ ਨੇ ਪਤਾ ਨਹੀਂ ਇਹ ਫ਼ਾਰਮੁਲੇ ਕਿਵੇਂ ਘੜੇ ਹਨ। ਪਹਿਲਾਂ ਮਾਪ-ਦੰਡ ਲੇਖਣੀ ਦੇ ਅਧਾਰ ਤੇ ਰਿਹਾ ਹੋਵੇਗਾ। ਅਤੇ ਫ਼ੇਰ ਆਪੇ ਹੀ ਇਹ ਮਾਪ ਦੰਡ ਖ਼ਤਮ ਕਰ ਦਿੱਤਾ। ਜਾਣੀ ਕਿ ਉਨ੍ਹਾਂ ਮੁਤਾਬਕ, ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਬਿਨਾ ਕਿਸੇ ਪਰਖ ਤੋਂ ਅਤੇ ਬਿਨਾ ਕਿਸੇ ਮਾਪ-ਦੰਡ ਤੋਂ ਹੀ ਹੈ। ਪਰ ਸਵਾਲ ਪੈਦਾ ਹੁੰਦਾ ਹੈ ਕਿ ਗੁਰੂ ਹਰਿਗੋਬਿੰਦ ਸਾਹਿਬ ਅਤੇ ਗੁਰੂ ਹਰਿਰਾਇ ਸਾਹਿਬ ਜੀ ਦੀ ਚੋਣ ਕਿਸ ਮਾਪ ਦੰਡ ਨਾਲ ਕੀਤੀ ਗਈ ਹੋਵੇਗੀ?
ਵੈਸੇ ਤਾਂ ਇਹ ਪੱਤਰ ਮੈਂ ਸਿੱਖ ਮਾਰਗ ਦੇ ਪਾਠਕਾਂ ਨੂੰ ਸੰਬੋਧਨ ਕਰਕੇ ਲਿਖਿਆ ਹੈ। ਉਹ ਇਸ ਲਈ ਕਿ ਚਰਨਜੀਤ ਸਿੰਘ ਜੀ ਆਮ ਤੌਰ ਤੇ ਵਿਸ਼ੇ ਤੋਂ ਖੁੰਝ ਕੇ ਹੋਰ ਹੀ ਦਲੀਲਾਂ ਦੇਣ ਲੱਗ ਜਾਂਦੇ ਹਨ, ਇਸ ਲਈ ਉਨ੍ਹਾਂ ਨਾਲ ਵਿਚਾਰ ਚਰਚਾ ਜਾਰੀ ਰੱਖਣੀ ਮੁਸ਼ਕਿਲ ਹੋ ਜਾਂਦੀ ਹੈ। ਪਰ ਜੇ ਚਰਨਜੀਤ ਸਿੰਘ ਜੀ ਵਿਚਾਰ ਚਰਚਾ ਮੇਰੇ ਨਾਲ ਜਾਰੀ ਰੱਖਣੀ ਚਾਹੁੰਦੇ ਹੋਣ ਤਾਂ ਮੇਰੀ ਗੁਜ਼ਾਰਿਸ਼ ਹੈ ਕਿ ਦਲੀਲਾਂ ਅਤੇ ਉਦਾਹਰਣਾਂ ਵਿਸ਼ੇ ਮੁਤਾਬਕ ਹੀ ਦਿੱਤੀਆਂ ਜਾਣ। ਧੰਨਵਾਦ।
ਜਸਬੀਰ ਸਿੰਘ (ਕੈਲਗਰੀ)


(29/04/10)
ਗੁਰਿੰਦਰ ਸਿੰਘ ਕੋਟਕਪੂਰਾ

ਸਤਿਕਾਰ ਯੋਗ,
ਵੀਰ ਮੱਖਣ ਸਿੰਘ ਜੀਓ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ
ਸਿੱਖ ਮਾਰਗ ਵੈਬਸਾਈਟ ਸਿੱਖ ਹਲਕਿਆਂ ਵਿੱਚ ਬਿਨ੍ਹਾਂ ਸ਼ੱਕ ਸਤਿਕਾਰੀ ਜਾਣ ਵਾਲੀ ਸਾਈਟ ਹੈ ਪਰ ਇਸ ਵਿੱਚ ਪਿਛਲੇ ਸਮੇਂ `ਚ ਕੁੱਝ ਵੀਰਾਂ ਵੱਲੋਂ ਨਿੱਜੀ ਰੰਜ਼ਿਸ਼ਾਂ ਅਤੇ ਝੂਠੀ ਦੂਸ਼ਨਬਾਜ਼ੀ ਕਰਕੇ ਇਸ ਦਾ ਸਤਿਕਾਰ ਘਟਾਉਣ ਦੀ ਕੋਸ਼ਿਸ਼ ਕੀਤੀ ਸੀ ਜੋ ਸੰਪਾਦਕ ਸਾਹਿਬ ਦੀ ਸਾਵਧਾਨੀ ਕਰਕੇ ਮੌਕਾ ਸੰਭਾਲ ਲਿਆ ਗਿਆ, ਜਿਸ ਦੀ ਮੈਂ ਸੰਪਾਦਕ ਸਾਹਿਬ ਅਤੇ ਸਿੱਖ ਮਾਰਗ ਦੇ ਸਹਿਯੋਗੀਆਂ ਮੁਬਾਰਕਵਾਦ ਦਿੰਦਾ ਹਾਂ।
ਮੈਂ ਇਸ ਪੱਤਰ ਰਾਹੀਂ ਦੇਸ਼-ਵਿਦੇਸ਼ ਦੇ ਸਾਰੇ ਪੰਥ-ਦਰਦੀਆਂ ਦਾ ਧਿਆਨ ‘ਰੋਜ਼ਾਨਾ ਸਪੋਕਸਮੈਨ’ ਅਖਬਾਰ ਨਾਲ ਹੋ ਰਹੀ ਧੱਕੇਸ਼ਾਹੀ ਵੱਲ ਦਿਵਾਉਣਾ ਚਾਹੁੰਦਾ ਹਾਂ। ਬੜੀ ਮੁਸ਼ਕਿਲ ਨਾਲ 1 ਦਸੰਬਰ 2005 ਨੂੰ ਸ਼ੁਰੂ ਹੋਏ ਇਸ ਅਖਬਾਰ ਨੂੰ ਬੰਦ ਕਰਾਉਣ ਲਈ ਆਰ. ਐਸ. ਐਸ, ਬਾਦਲ ਸਰਕਾਰ, ਸਾਧ ਲਾਣੇ ਅਤੇ ਹੋਰ ਅਨੇਕਾਂ ਸਿੱਖ ਸ਼ਕਲਾਂ ਵਾਲੇ ਆਰ ਐਸ ਐਸ ਦੇ ਏਜੰਟਾ ਨੇ ਭਰਪੂਰ ਕੋਸ਼ਿਸ਼ਾਂ ਕੀਤੀਆਂ, ਜੋ ਅੱਜ ਵੀ ਜਾਰੀ ਹਨ। ਹਮੇਸ਼ਾਂ ਸਪੋਕਸਮੈਨ ਵਿੱਚ ਲਿਖੀਆਂ ਗੱਲਾਂ ਦੇ ਗਲਤ ਅਰਥ ਕੱਢ ਕੇ ਸੰਪਾਦਕ ਸਮੇਤ ਹੋਰ ਲੇਖਕਾਂ `ਤੇ ਝੂਠੇ ਮਾਮਲੇ ਦਰਜ ਕਰਕੇ ਸਪੋਕਸਮੈਨ ਦੇ ਸਮੂਹ ਸਟਾਫ ਨੂੰ ਭੈਅਭੀਤ ਕਰਨ ਦੀ ਕੋਸ਼ਿਸ਼ ਕਰਨਾ। ਜੇਕਰ ਇਸ ਤਰ੍ਹਾਂ ਦੀਆਂ ਉਦਾਹਰਣਾਂ ਦਿਤੀਆਂ ਜਾਣ ਤਾਂ ਸੈਂਕੜੇ ਪੰਨੇ ਭਰੇ ਜਾ ਸਕਦੇ ਹਨ, ਪਰ ਅਜੇ ਕੁੱਝ ਦਿਨ ਪਹਿਲਾਂ ਵਾਪਰੀ ਇੱਕ ਮਾਮੂਲੀ ਘਟਨਾਂ ਵੱਲ ਆਪ ਜੀ ਦਾ ਧਿਆਨ ਦਿਵਾ ਕੇ ਚਿੱਠੀ ਸਮਾਪਤ ਕਰ ਦਿਆਂਗਾ।
ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਦੇ ਲੈਟਰਪੈਡ `ਤੇ ਵੀਰ ਗੁਰਚਰਨ ਸਿੰਘ ਜਿਉਣਵਾਲਾ ਦੀ ਲਿਖੀ ਖਬਰ ‘ਕਿ ਗਿਆਨੀ ਗੁਰਬਚਨ ਸਿੰਘ ਨੂੰ ਮੱਖਣ ਸ਼ਾਹ ਲੁਬਾਣਾ ਗੁਰਦਵਾਰਾ ਸਾਹਿਬ ਨਿਉਯਾਰਕ ਵਿਚੋਂ ਵਾਪਸ ਭੇਜਿਆ’ ਮੈਨੂੰ ਈਮੇਲ ਰਾਹੀਂ 17 ਅਪ੍ਰੈਲ ਨੂੰ ਮਿਲੀ, ਭਾਂਵੇ ਉਹ 18 ਅਪ੍ਰੈਲ ਨੂੰ ਸਿੱਖ ਮਾਰਗ `ਤੇ ਪ੍ਰਕਾਸ਼ਿਤ ਹੋ ਗਈ ਪਰ ਕੁੱਝ ਕਾਰਨਾਂ ਕਰਕੇ ਉਹ ਖਬਰ ਸਪੋਕਸਮੈਨ ਵਿੱਚ 20 ਅਪ੍ਰੈਲ ਨੂੰ ਪ੍ਰਕਾਸ਼ਿਤ ਹੋਈ। ਪਰ 26 ਅਪ੍ਰੈਲ ਨੂੰ ਅਜੀਤ ਅਖਬਾਰ ਦੇ ਨਿਊਯਾਰਕ ਤੋਂ ਪੱਤਰਕਾਰ ਹਰਵਿੰਦਰ ਸਿੰਘ ਰਿਆੜ ਨੇ ਖਬਰ ਲਾਈ ਕਿ ਗਿਆਨੀ ਗੁਰਬਚਨ ਸਿੰਘ ਤਾਂ ਨਿਊਯਾਰਕ ਆਇਆ ਹੀ ਨਹੀਂ। ਇਸ ਖਬਰ ਸਬੰਧੀ ਉਨ੍ਹਾਂ ਸਪੋਕਸਮੈਨ ਨੂੰ ਝੂਠਾ ਅਖਬਾਰ ਵੀ ਲਿਖਿਆ। ਮੇਰੇ ਕੋਲ ਵੀਰ ਜਿਉਣਵਾਲਾ ਦੀ ਉਹ ਈਮੇਲ ਅਜੇ ਵੀ ਮਹਿਫੂਜ਼ ਪਈ ਹੈ। ਕੀ ਸਿੱਖ ਮਾਰਗ ਰਾਹੀਂ ਵੀਰ ਜਿਉਣਵਾਲਾ ਸਾਰੀ ਸਚਾਈ ਪਾਠਕਾਂ ਸਾਹਮਣੇ ਲਿਆਉਣ ਦੀ ਕ੍ਰਿਪਾਲਤਾ ਕਰਨਗੇ। ਕਿਉਂਕਿ ਵਿਦੇਸ਼ਾਂ `ਚ ਬੈਠੇ ਵੀਰਾਂ ਦੀ ਭਰੋਸੇਯੋਗਤਾ ਹੀ ਹੈ ਜਿਸ ਕਰਕੇ ਅਸੀਂ ਕਈ ਖਬਰਾਂ ਬਿਨ੍ਹਾਂ ਤਸਦੀਕ ਕੀਤੇ ਵੀ ਲਾ ਦਿੰਦੇ ਹਾਂ।
ਗੁਰਿੰਦਰ ਸਿੰਘ ਕੋਟਕਪੂਰਾ
098728-10153
(ਸੰਪਾਦਕੀ ਨੋਟ:- ਜਦੋਂ ਦੀ ‘ਸਿੱਖ ਮਾਰਗ’ ਵੈੱਬ ਸਾਈਟ ਸ਼ੁਰੂ ਕੀਤੀ ਹੈ ਅਸੀਂ ਉਦੋਂ ਤੋਂ ਹੀ ਇਸ ਨੂੰ 100% ਨਿਰਪੱਖ ਅਤੇ ਨਿਰੋਲ ਸੱਚ ਦੇ ਅਧਾਰ ਤੇ ਚਲਾਉਣ ਦੀ ਕੋਸ਼ਿਸ਼ ਕੀਤੀ ਹੈ। ਇਹ ਵੱਖਰੀ ਗੱਲ ਹੈ ਕਿ 90% ਤੋਂ ਉਪਰ ਸਿੱਖਾਂ ਨੂੰ ਨਾ ਤਾਂ ਇਸ ਗੱਲ ਦੀ ਸਮਝ ਆਈ ਹੈ ਅਤੇ ਨਾ ਹੀ ਯਕੀਨ ਆਇਆ ਹੈ। ਉਹ ਇਸ ਨੂੰ ਆਪਣੇ ਲੈਵਲ ਤੇ ਅਤੇ ਜਾਂ ਫਿਰ ਹੋਰ ਅਖ਼ਬਾਰਾਂ, ਰਸਾਲਿਆਂ ਅਤੇ ਸਾਈਟਾਂ ਦੇ ਅਧਾਰ ਤੇ ਹੀ ਇਸ ਬਾਰੇ ਸੋਚਦੇ ਹਨ। ਜਿਵੇਂ ਕਿ ਬਾਕੀ ਕਰਦੇ ਹਨ ਅਤੇ ਸ਼ਾਇਦ ਅਸੀਂ ਵੀ ਉਸੇ ਤਰ੍ਹਾਂ ਹੀ ਕਰਦੇ ਹੋਵਾਂਗੇ। ਇਹ ਨਿਰੋਲ ਉਹਨਾਂ ਦੀ ਆਪਣੀ ਮਨੋਕਲਪਨਾ ਹੈ ਇਸ ਤੋਂ ਵੱਧ ਕੁੱਝ ਵੀ ਨਹੀਂ। ਜਦੋਂ ਰੋਜ਼ਾਨਾ ਸਪੋਕਸਮੈਂਨ ਸ਼ੁਰੂ ਹੋਇਆ ਸੀ ਤਾਂ ਜਿਵੇਂ ਉਸ ਵੇਲੇ ਹਰੇਕ ਸੂਝਵਾਨ ਸਿੱਖ ਇਸ ਦੀ ਪ੍ਰਸੰਸਾ ਕਰਦਾ ਸੀ ਤਾਂ ਅਸੀਂ ਵੀ ਕਰਦੇ ਸੀ। ਪਰ ਹੁਣ ਉਸ ਤਰ੍ਹਾਂ ਬਿੱਲਕੁੱਲ ਨਹੀਂ ਕਰ ਸਕਦੇ ਜਿਵੇਂ ਪਹਿਲਾਂ ਕਰਦੇ ਸੀ। ਇਸ ਬਾਰੇ ‘ਸਿੱਖ ਮਾਰਗ’ ਬਹੁਤ ਕੁੱਝ ਛਪ ਚੁੱਕਿਆ ਹੈ ਉਸ ਨੂੰ ਇੱਥੇ ਦੁਹਰਾਉਣ ਦੀ ਲੋੜ ਨਹੀਂ। ਇਸ ਵੇਲੇ ਸਾਡੇ ਖਿਆਲ ਇਹ ਹਨ ਕਿ ਨਾ ਤਾਂ ਅਸੀਂ ਸਪੋਕਸਮੈਨ ਦੇ ਕੱਟੜ ਹਮਾਇਤੀਆਂ ਨੂੰ ਹੀ ਠੀਕ ਸਮਝਦੇ ਹਾਂ ਅਤੇ ਨਾ ਹੀ ਕੱਟੜ ਵਿਰੋਧੀਆਂ ਨੂੰ। ਕੱਟੜ ਵਿਰੋਧੀਆਂ ਤੋਂ ਮੇਰਾ ਭਾਵ ਉਹਨਾ ਤੋਂ ਹੈ ਜਿਹੜੇ ਕਿਸੇ ਸਮੇ ਇਸ ਦੇ ਨਾਲ ਹੁੰਦੇ ਸਨ। ਉਹਨਾ ਤੋਂ ਨਹੀਂ ਜਿਹੜੇ ਪਹਿਲੇ ਦਿਨ ਤੋਂ ਹੀ ਇਸ ਦੀ ਵਿਰੋਧਤਾ ਕਰਦੇ ਹਨ। ਗੁਰਿੰਦਰ ਸਿੰਘ ਜੀ ਅਸੀਂ ਤੁਹਾਡੀ ਵੀ ਇਸ ਚਿੱਠੀ ਦੇ ਪਹਿਲੇ ਪਹਿਰੇ ਵਿੱਚ ਲਿਖੀ ਗੱਲ ਨਾਲ ਸਹਿਮਤ ਨਹੀਂ ਹਾਂ ਜਿਵੇਂ ਕਿ ਤੁਸੀਂ “ਨਿੱਜੀ ਰੰਜ਼ਿਸ਼ਾਂ ਅਤੇ ਝੂਠੀ ਦੂਸ਼ਨਬਾਜ਼ੀ” ਦਾ ਜ਼ਿਕਰ ਕੀਤਾ ਹੈ। ਜੇ ਕਰ ਤੁਸੀਂ ਇਹਨਾ ਦਾ ਦਲੀਲ ਨਾਲ ਉਤਰ ਦੇਣਾ ਚਾਹੁੰਦੇ ਹੋ ਤਾਂ ਜ਼ਰੂਰ ਦਿਓ। ਖਾਸ ਕਰਕੇ ਤੱਤ ਗੁਰਮਤਿ ਵਾਲਿਆਂ ਦਾ। ਅਸੀਂ ਹਾਲੇ ਵੀ ਸਪੋਕਸਮੈਨ ਨੂੰ ਅਜੀਤ ਅਖਬਾਰ ਨਾਲੋਂ ਕਈ ਗੁਣਾਂ ਜ਼ਿਆਦਾ ਚੰਗਾ ਸਮਝਦੇ ਹਾਂ ਪਰ ਉਤਨਾ ਚੰਗਾ ਨਹੀਂ ਜਿਤਨਾ ਪਹਿਲਾਂ ਸਮਝਦੇ ਸੀ।
ਤੁਹਾਡੇ ਅਖੀਰਲੇ ਪਹਿਰੇ ਬਾਰੇ ਵਿਚਾਰ ਇਹ ਹੈ ਕਿ ਉਸ ਦੀ ਅਸਲੀਅਤ ਜਾਨਣ ਬਾਰੇ ਹੁਣੇ ਹੀ ਗੁਰਚਰਨ ਸਿੰਘ ਜਿਉਣਵਾਲੇ ਤੋਂ ਪਤਾ ਕਰਕੇ ਹਟਿਆ ਹਾਂ। ਉਸ ਨੇ ਨਿਊਯਾਰਕ ਤੋਂ ਫੂਨ ਕਰਕੇ ਪਤਾ ਕੀਤਾ ਹੈ ਕਿ ਗਿਆਨੀ ਗੁਰਬਚਨ ਸਿੰਘ 16 ਤਾਰੀਖ ਨੂੰ ਸਵੇਰੇ ਨਿਊਯਾਰਕ ਪਹੁੰਚਿਆ ਸੀ। ਜਿਹਨਾ ਤਿੰਨ ਸੁਸਾਇਟੀਆਂ ਦਾ ਇਸ ਵਿੱਚ ਜ਼ਿਕਰ ਸੀ ਉਹਨਾ ਦੇ ਨੁਮਾਦਿਆਂ ਨੂੰ ਬਾਬਾ ਮੱਖਣ ਸ਼ਾਹ ਲੁਬਾਣਾ ਗੁਰਦੁਆਰੇ ਦੇ ਪ੍ਰਧਾਨ, ‘ਜਰਨੈਲ ਸਿੰਘ ਗਿਲਜ਼ੀਆਂ’ ਨੇ ਇਹ ਕਿਹਾ ਸੀ ਕਿ ਮੈਂ ਹੁਣ ਗਿਆਨੀ ਗੁਰਬਚਨ ਸਿੰਘ ਨੂੰ ਏਅਰਪੋਟ ਤੋਂ ਲੈਣ ਚੱਲਿਆ ਹਾਂ। ਜੇ ਕਰ ਹੋਰ ਲੋੜ ਪਈ ਤਾਂ ਹੋਰ ਵਿਸਥਾਰ ਵਿੱਚ ਜਾਣਕਾਰੀ ਵੀ ਲਈ ਜਾ ਸਕਦੀ ਹੈ)


(29/04/10)
ਤੱਤ ਗੁਰਮਤਿ ਪਰਿਵਾਰ

ਸ਼੍ਰੋਮਣੀ ਕਮੇਟੀ ਦੀਆਂ ਆਪ ਹੁਦਰੀਆਂ ਕਾਰਵਾਈਆਂ
ਸ਼੍ਰੋਮਣੀ ਕਮੇਟੀ ਵਲੋਂ ‘ਕਾਲਕਾ ਗ੍ਰੰਥ’ ਨੂੰ ਮਾਨਤਾ ਦਿਵਾਉਣ ਲਈ ਲੁਕਵੇਂ ਢੰਗ ਰਾਹੀਂ ਆਪਣੀ ਮਨ ਮਰਜੀ ਅਨੁਸਾਰ ਰਹਿਤ ਮਰਿਆਦਾ ਵਿੱਚ ਤਬਦੀਲੀ ਕਰਨ ਦਾ ਯਤਨ ਬਹੁਤ ਹੀ ਨਿਦੰਣ ਯੋਗ ਕਾਰਵਾਈ ਹੈ। ਜਿਸਦਾ ਸਬੂਤ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਬਰਾਂਡੇ ਵਿੱਚ ਜਿਥੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦਾ ਹੁਕਮਨਾਮਾ ਲਿਖਿਆ ਜਾਂਦਾ ਹੈ ਉਸਦੇ ਨਾਲ ਹੀ ਲਗਾਏ ਗਏ ਇੱਕ ਵਿਸ਼ੇਸ਼ ਬੋਰਡ ਉਤੇ ਲਿਖੇ ਗਏ ਇਹ ਲਫਜ਼ ਹਨ “ਇਹ ਉਚੇਚਾ ਦਸਣਯੋਗ ਹੈ ਕਿ ਕੀਰਤਨ ਦੌਰਾਨ ਆਦਿ ਸ੍ਰੀ ਗੁਰੁ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਬਾਣੀ, ਸ੍ਰੀ ਦਸਮ ਗ੍ਰੰਥ ਜੀ ਦੀ ਬਾਣੀ, ਵਾਰਾਂ, ਕਬਿੱਤ, ਸਵੱਈਏ ਭਾਈ ਸਾਹਿਬ ਭਾਈ ਗੁਰਦਾਸ ਜੀ ਅਤੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਦੀਆਂ ਰਚਨਾਵਾਂ ਦਾ ਹੀ ਕੀਰਤਨ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਹੋ ਸਕਦਾ ਹੈ” ਇਥੇ ਸਪਸ਼ਟ (ਪੂਰੇ) ਦਸਮ ਗ੍ਰੰਥ ਦੀ ‘ਬਾਣੀ’ ਨੂੰ ਪ੍ਰਮਾਨਿਕ ਦਸਦੇ ਹੋਏ ਉਸਦਾ ਕੀਰਤਨ ਕਰਨ ਦੀ ਹਿਦਾਇਤ ਹੈ। ਸ਼੍ਰੋਮਣੀ ਵਲੋਂ ਆਪ ਛਾਪ ਕੇ ਵੰਡੀ ਜਾ ਰਹੀ ‘ਪੰਥ ਪ੍ਰਵਾਨਿਤ’ ਰਹਿਤ ਮਰਿਯਾਦਾ ਵਿੱਚ ਕਿਧਰੇ ਵੀ ਪੂਰੇ ਦਸਮ ਗ੍ਰੰਥ ਨੂੰ ਪ੍ਰਮਾਨਿਕ (ਦਸ਼ਮੇਸ਼ ਜੀ ਕ੍ਰਿਤ) ਨਹੀਂ ਮੰਨਿਆ ਗਿਆ ਹੈ। ਨਿਤਨੇਮ ਅਤੇ ਅੰਮ੍ਰਿਤ ਸੰਚਾਰ ਵੇਲੇ ਦੀਆਂ ਕੁੱਝ ਬਾਣੀਆਂ ਬੇਸ਼ਕ ਇਸ ਗ੍ਰੰਥ ਵਿਚੋਂ ਹਨ, ਪਰ ਉਹ ਇਸ ਗ੍ਰੰਥ ਦਾ ਬਹੁਤ ਛੋਟਾ ਜਿਹਾ ਹਿੱਸਾ ਹਨ। ਇਸ ਗ੍ਰੰਥ ਦਾ ਲਗਭਗ ਅੱਧਾ ਹਿੱਸਾ ‘ਤ੍ਰਿਆ ਚਰਿਤ੍ਰ’ ਨਾਮਕ ਰਚਨਾ ਹੈ। ਸ਼੍ਰੋਮਣੀ ਕਮੇਟੀ ਕੋਲੋਂ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਆਪ ਹੀ ਸਪਸ਼ਟ ਕਰ ਚੁੱਕੀ ਹੈ ਕਿ ਇਹ ਤ੍ਰਿਆ ਚਰਿਤ੍ਰ ਦਸ਼ਮੇਸ਼ ਜੀ ਕ੍ਰਿਤ ਨਹੀਂ ਹੈ। ਆਉ ਕਮੇਟੀ ਦੇ ਉਸ ਜਵਾਬ ਨੂੰ ਹੂ-ਬ-ਹੂ ਵਿਚਾਰ ਲੈਂਦੇ ਹਾਂ।
ਸ. ਸੰਤੋਖ ਸਿੰਘ ਜੀ ਚੰਡੀਗੜ੍ਹ ਨੇ ਤ੍ਰਿਆ ਚਰਿੱਤਰ ਦੀ ਪ੍ਰਮਾਣਿਕਤਾ (ਗੁਰੂ ਕ੍ਰਿਤ) ਬਾਰੇ ਐਸ. ਜੀ. ਪੀ. ਸੀ. ਤੋਂ ਇੱਕ ਸਵਾਲ ਪੁੱਛਿਆ। ਉਸ ਦਾ ਜਵਾਬ ਐਸ. ਜੀ. ਪੀ. ਸੀ. ਨੇ ਆਪਣੇ ਪੱਤਰ ਨੰ: 36672 ਮਿਤੀ 03-08-1973 ਵਿੱਚ ਦਿੱਤਾ। ਉਸ ਜਵਾਬ ਦਾ ਹੂ-ਬ-ਹੂ ਉਤਾਰਾ ਹੇਠ ਲਿਖੇ ਅਨੁਸਾਰ ਹੈ:
“ਆਪ ਜੀ ਦੀ ਪੱਤ੍ਰਿਕਾ ਮਿਤੀ 6-3-1973 ਦੇ ਸੰਬੰਧ ਵਿੱਚ ਸਿੰਘ ਸਾਹਿਬ ਸ੍ਰੀ ਦਰਬਾਰ ਸਾਹਿਬ ਅਤੇ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਅੰਮ੍ਰਿਤਸਰ ਜੀ ਦੀ ਰਾਇ ਹੇਠ ਲਿਖੇ ਅਨੁਸਾਰ ਆਪ ਜੀ ਨੂੰ ਭੇਜੀ ਜਾਂਦੀ ਹੈ: `ਚਰਿਤ੍ਰੋ ਪਖਯਾਨ’ ਜੋ ਦਸਮ ਗ੍ਰੰਥ ਵਿੱਚ ਅੰਕਿਤ ਹੈ, ਇਹ ਦਸਮੇਸ਼ ਬਾਣੀ ਨਹੀਂ, ਇਹ ਪੁਰਾਤਨ ਹਿੰਦੂ ਮਿਤਿਹਾਸਕ ਸਾਖੀਆਂ ਦਾ ਉਤਾਰਾ ਹੈ।
ਦਸਖਤ
ਮੀਤ ਸਕੱਤਰ, ਧਰਮ ਪ੍ਰਚਾਰ ਕਮੇਟੀ,
ਸ਼੍ਰੋਮਣੀ ਗੁ: ਪ੍ਰਬੰਧਕ ਕਮੇਟੀ, ਅੰਮ੍ਰਿਤਸਰ
ਸ. ਸੰਤੋਖ ਸਿੰਘ ਜੀ ਨੇ ਇਸ ਸਪਸ਼ਟੀਕਰਨ (ਜਵਾਬ) ਤੋਂ ਬਾਅਦ ਇੱਕ ਹੋਰ ਸਵਾਲ ‘ਕਬਯੋਬਾਚ ਬੇਨਤੀ ਚੌਪਈ’ ਦੀ ਪ੍ਰਮਾਣਿਕਤਾ (ਗੁਰੂ ਕ੍ਰਿਤ) ਬਾਰੇ ਐਸ. ਜੀ. ਪੀ. ਸੀ. ਨੂੰ ਲਿਖਿਆ। ਇਸ ਸਵਾਲ ਦਾ ਜਵਾਬ ਧਰਮ ਪ੍ਰਚਾਰ ਕਮੇਟੀ ਐਸ. ਜੀ. ਪੀ. ਸੀ. ਨੇ ਆਪਣੇ ਪੱਤਰ 37540/6-2 ਮਿਤੀ 13-10-1973 ਰਾਹੀਂ ਹੇਠ ਲਿਖੇ ਅਨੁਸਾਰ ਦਿੱਤਾ:
‘ਆਪ ਜੀ ਦੇ ਕ੍ਰਿਪਾ ਪੱਤਰ 10-9-73 ਦੇ ਸੰਬੰਧ ਵਿੱਚ ਰੀਸਰਚ ਸਕਾਲਰ ਸਾਹਿਬ ਸ਼੍ਰੋਮਣੀ ਕਮੇਟੀ ਦੀ ਰਾਇ ਹੇਠ ਲਿਖੇ ਅਨੁਸਾਰ ਹੈ:
‘ਕਬਯੋਬਾਚ ਬੇਨਤੀ ਚੌਪਈ - ਹਮਰੀ ਕਰੋ ਹਾਥ ਦੈ ਰੱਛਾ’ ਦੇ ਸੰਬੰਧ ਵਿੱਚ ਡਾ. ਰਤਨ ਸਿੰਘ ਜੱਗੀ ਪੰਜਾਬੀ ਯੁਨੀਵਰਸਿਟੀ ਪਟਿਆਲਾ ਨੇ ਵਧੇਰੇ ਖੋਜ ਕੀਤੀ ਹੈ। ਇਸ ਲਈ ਆਪ ਜੀ ਨੇ ਜੱਗੀ ਹੋਰਾਂ ਨਾਲ ਤਬਾਦਲਾ ਖਿਆਲ ਕਰ ਲੈਣਾ।
ਦਸਖਤ
ਮੀਤ ਸਕੱਤਰ, ਧਰਮ ਪ੍ਰਚਾਰ ਕਮੇਟੀ,
ਸ਼੍ਰੋਮਣੀ ਗੁ: ਪ੍ਰਬੰਧਕ ਕਮੇਟੀ, ਅੰਮ੍ਰਿਤਸਰ
ਸਪਸ਼ਟ ਹੈ ਕਿ ਮੌਜੂਦਾ ਸ਼੍ਰੋਮਣੀ ਕਮੇਟੀ ਵਲੋਂ ਬੋਰਡ ਲਾ ਕੇ (ਪੂਰੇ) ਦਸਮ ਗ੍ਰੰਥ ਨੂੰ ਪ੍ਰਮਾਣਿਕ ਐਲਾਣਦੇ ਹੋਏ ਇਸ ਦੇ ਕੀਰਤਨ ਨੂੰ ਜ਼ਇਜ਼ ਦਸਣਾ ਜਿਥੇ ਇੱਕ ਪਾਸੇ ਅਪਣੇ ਵਲੋਂ ਵੰਡੀ ਜਾ ਰਹੀ ‘ਸਿੱਖ ਰਹਿਤ ਮਰਿਯਾਦਾ’ ਦੀ ਖਿਲਾਫਤ ਹੈ, ਦੂਜੀ ਤਰਫ ‘ਤ੍ਰਿਆ ਚਰਿਤ੍ਰ’ ਸੰਬੰਧੀ ਅਪਣੇ ਪੁਰਾਣੇ (ਸਹੀ) ਸਟੈਂਡ ਤੋਂ ਮੁੰਹ ਮੋੜ ਲੈਣ ਦੀ ਸਪਸ਼ਟ ਹਿਮਾਕਤ ਹੈ। ‘ਗੁਰ ਬਿਲਾਸ ਪਾਤਸ਼ਾਹੀ 6’ ਦੇ ਪੁਨਰਪ੍ਰਕਾਸ਼ਨ, ਗੂਰੂ-ਨਿੰਦਾ ਭਰਪੂਰ ਪੁਸਤਕ ‘ਸਿੱਖ ਇਤਿਹਾਸ’ ਦਾ ਪ੍ਰਕਾਸ਼ਨ, ਨਾਨਕਸ਼ਾਹੀ ਕੈਲੰਡਰ ਦਾ ਵਾਪਿਸ ਬ੍ਰਾਹਮਣੀਕਰਨ ਆਦਿਕ ਪੰਥ ਵਿਰੋਧੀ ਕਾਰਵਾਈਆਂ ਤੋਂ ਬਾਅਦ ਹੁਣ ਪੂਰੇ ਦਸਮ ਗ੍ਰੰਥ ਨੂੰ ਪ੍ਰਮਾਨਿਕਤਾ ਦੇਣ ਰੂਪੀ ਇਸ ਮਾਰੂ ਕਦਮ ਰਾਹੀਂ ਸ਼੍ਰੋਮਣੀ ਕਮੇਟੀ `ਤੇ ਕਾਬਜ਼ ਮਹੰਤਾਂ ਨੇ ਇਹ ਸਾਬਿਤ ਕਰ ਦਿਤਾ ਹੈ ਕਿ ਉਹ ਪੂਰੀ ਤਰਾਂ ਪੰਥ ਵਿਰੋਧੀ ਤਾਕਤਾਂ ਦੇ ਹਥਠੋਕੇ ਬਣ ਕੇ ਉਹਨਾਂ ਦੇ ਏਜੰਡੇ ਨੂੰ ਹੀ ਅੱਗੇ ਵਧਾ ਰਹੇ ਹਨ। ਲੋੜ ਹੈ ਕੌਮ ਨੂੰ ਜਾਗ੍ਰਿਤ ਹੋ ਕੇ ਸਮਾਂ ਸੰਭਾਲਣ ਦੀ। ਇਹਨਾਂ ਨਵੇਂ ਮਹੰਤਾਂ ਤੋਂ ਗੁਰਧਾਮ ਆਜ਼ਾਦ ਕਰਵਾਉਣ ਲਈ ਜਾਗਰੂਕ ਪੰਥ ਨੂੰ ਸਿਰ ਜੋੜ ਕੇ ਯਤਨ ਕਰਨ ਦੀ ਲੋੜ ਹੈ। ਜੇ ਹੁਣ ਵੀ ਨੀਂਦਰ ਤੋਂ ਨਾ ਜਾਗੇ ਤਾਂ ਸ਼ਾਇਦ ਫੇਰ ਖੇਤ ਚੁਗੇ ਜਾਣ ਤੋਂ ਬਾਅਦ ਪਛਤਾਉਣ ਦਾ ਕੋਈ ਫਾਇਦਾ ਨਹੀਂ ਜੇ ਹੋਣਾ। ਸ਼੍ਰੋਮਣੀ ਕਮੇਟੀ ਦੀਆਂ ਇਹੋ ਜਿਹੀਆਂ ਆਪਹੁਦਰੀਆਂ ਕਰਵਾਈਆਂ ਨੂੰ ਦੇਖਦੇ ਹੋਏ ਗੁਰੂ ਗ੍ਰੰਥ ਦੇ ਪੰਥ ਨੂੰ ਹਰ ਗੁਰਦੁਆਰੇ ਵਿੱਚ ਵੱਡੇ ਬੋਰਡ ਲਗਾਕੇ ਉਸ ਉਪਰ ਇਹ ਮੱਦ ਅੰਕਿਤ ਕਰ ਦੇਣੀ ਚਾਹੀਦੀ ਹੈ ਕਿ “ਇਸ ਗੁਰਦੁਆਰੇ ਵਿੱਚ ਕੀਰਤਨ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਹੀ ਹੋ ਸਕਦਾ ਹੈ”। ਕੀਰਤਨੀਆਂ ਅਤੇ ਪ੍ਰਚਾਰਕਾਂ ਨੂੰ ਪ੍ਰਬੰਧਕਾਂ ਵਲੋਂ ਉਚੇਚੀ ਹਿਦਾਇਤ ਕੀਤੀ ਜਾਵੇ ਤਾਂ ਇਸ ਦੇ ਉਲਟ ਜਾਂਦਿਆਂ ਕਾਲਕਾ (ਦਸਮ) ਗ੍ਰੰਥ ਦੀਆਂ ਰਚਨਾਵਾਂ ਰਾਹੀਂ ਸੰਗਤ ਨੂੰ ਗੁਮਰਾਹ ਕਰਨ ਲਈ ਇਨ੍ਹਾਂ ਰਚਨਾਵਾਂ ਨੂੰ ਗੁਰੁ ਗੋਬਿੰਦ ਸਿੰਘ ਜੀ ਦੇ ਨਾਂ ਨਾਲ ਜੋੜਨ ਦਾ ਹਿਆ ਨਾ ਕਰਨ। ਇਸ ਸਮੇਂ ਗੁਰੁ ਗ੍ਰੰਥ ਦੇ ਪੰਥ ਨੂੰ ਕਾਲਕਾ ਪੰਥ ਵਿੱਚ ਜਜਬ ਹੋਣ ਤੋਂ ਬਚਾਉਣ ਲਈ ਨਿਰਨਾਇਕ ਫੈਸਲੇ ਲਏ ਜਾਣੇ ਬਹੁਤ ਜ਼ਰੂਰੀ ਹਨ।
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ


(28/04/10)
ਪ੍ਰਿਤਪਾਲ ਸਿੰਘ

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ
ਵੀਰ ਜੀਉ
ਮੈ ਸਿਖ ਮਾਰਗ ਵੈਬ ਸਾਈਟ ਪਿਛਲੇ ਚਾਰ ਸਾਲ ਤੋਂ ਪੜ ਰਿਹਾ ਹਾਂ ਪਰ ਸਿਖ ਮਾਰਗ ਤੇ ਇਹ ਮੇਰੀ ਪਹਿਲੀ ਚਿਠੀ ਹੈ ਕਾਰਣ ਕਦੇ ਟਾਈਮ ਤੇ ਕਦੇ ਪੰਜਾਬੀ ਦੀ ਘਟ ਪ੍ਰੈਕਟਿਸ।
ਜਿਆਦਾ ਅਜ ਵੀ ਨਹੀ ਲਿਖ ਪਾਵਾਂਗਾ ਬਸ ਇੱਕ ਬੇਨਤੀ ਕਰਨੀ ਹੈ ਕਿ ਜੇਕਰ ਤੁਸੀ ਸਿਖ ਮਾਰਗ ਵੈਬ ਸਾਈਟ ਤੇ ਨਾਨਕਸ਼ਾਹੀ ਕੈਲੰਡਰ ਪਾ ਦੇਉ ਤਾਂ ਸੰਗਤਾ ਤਕ ਇਹ ਆਸਾਨੀ ਨਾਲ ਪਹੁੰਚ ਸਕਦਾ ਹੈ।
ਮੇਰੀ ਹੋਰ ਸਿਖਾਂ ਨੂੰ ਵੀ ਬੇਨਤੀ ਹੇ ਕਿ ਅਖਬਾਰ, ਰਸਾਲਿਆਂ, ਵੈਬ ਸਾਈਟਾਂ ਰਾਹੀਂ ਨਾਨਕਸ਼ਾਹੀ ਕੈਲੰਡਰ ਵਧ ਤੋਂ ਵਧ ਸੰਗਤਾ ਤਕ ਪਹੁਚਾਉ ਜੀ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ
ਪ੍ਰਿਤਪਾਲ ਸਿੰਘ
ਊਧਮ ਸਿੰਘ ਨਗਰ


(28/04/10)
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ

ਸ੍ਰ. ਚਰਨਜੀਤ ਸਿੰਘ ਬਰੈਂਪਟਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
ਇਸ ਗੱਲ ਦੀ ਖੋਜ਼ ਕਰਨ ਨਾਲ ਕਿ ਕਿਹੜੀ ਬਾਣੀ ਕਦੋਂ ਲਿਖੀ ਗਈ ਕਈ ਹੋਰਨਾਂ ਨੂੰ ਤੇ ਤੁਹਾਨੂੰ ਵੀ ਭੁਲੇਖੇ ਲੱਗ ਸਕਦੇ ਹਨ। ਅੱਜ ਦੇ ਯੁੱਗ ਵਿੱਚ ਸਾਡਾ ਅਸਲ ਮੁੱਦਾ ਇਹ ਹੋਣਾ ਚਾਹੀਦਾ ਹੈ ਕਿ ਬਾਣੀ ਦੇ ਅਸਲ ਅਰਥ ਭਾਵ ਨੂੰ ਸਮਝ ਕੇ ਲੋਕਾਈ ਤਕ ਪਹੁੰਚਾਈਏ। ਇਸ ਕਰਕੇ ਜਿਤਨਾ ਕੁ ਮੈਂਨੁੰ ਪਤਾ ਹੈ ਉਸ ਹਿਸਾਬ ਨਾਲ ਤੁਹਾਡਾ ਭੁਲੇਖਾ ਦੂਰ ਕਰਨ ਦੀ ਕੋਸ਼ਿਸ਼ ਕਰਾਂਗਾ। ਜਿਸ ਸਾਖੀ ਦਾ ਤੁਸੀਂ ਵੇਰਵਾ ਦਿੱਤਾ ਹੈ ਤੇ ਇਹ ਮੰਨਿਆ ਹੈ ਕਿ ਮੈਨੂੰ ਪਤਾ ਨਹੀਂ ਲੱਗਦਾ ਕਿ ਮੈਂ ਇਸ ਸਾਖੀ ਨੂੰ ਮਨਘੜਤ ਕਿਉਂ ਮੰਨਾਂ? ਤੁਹਾਡੀ ਇਸ ਵੀਚਾਰ ਬਾਰੇ ਭਾਈ ਕਾਹਨ ਸਿੰਘ ਨਾਭਾ ਆਪਣੇ ਗ੍ਰੰਥ ਅਥਵਾ ਪੁਸਤਕ, ‘ਗੁਰਮਤਿ ਸੁਧਾਕਰ’ ਦੇ ਪੰਨਾ 353 ਤੇ ਇਉਂ ਲਿਖਦੇ ਹਨ। ‘ਅਸਲ ਵਿੱਚ ਏਸ ਗ੍ਰੰਥ ਦੇ ਕਰਤਾ ਭਾਈ ਗੁਰਮੁਖ ਸਿੰਘ ਅਕਾਲਬੁੰਗੀਏ ਅਤੇ ਭਾਈ ਦਰਬਾਰਾ ਸਿੰਘ ਚੌਂਕੀ ਵਾਲੇ ਅੰਮ੍ਰਿਤਸਰ ਨਿਵਾਸੀ ਹਨ ਏਹ ਗ੍ਰੰਥ ਸਾਲ 1890 ਵਿੱਚ ਅਰੰਭ ਹੋ ਕੇ 1900 ਬਿ: ਵਿੱਚ ਸਮਾਪੱਤ ਹੋਯਾ ਹੈ’। ਸੁਜਾਨ ਸਿੱਖਾਂ ਨੇ ਸਿੱਖ ਲਹਿਰ ਸਥਾਪੱਤ ਹੁੰਦਿਆਂ ਸਾਰ ਹੀ ਇਸ ਗ੍ਰੰਥ ਦੀ ਕਥਾ 1920 ਵਿੱਚ ਸਾਰੇ ਗੁਰਦਵਾਰਿਆਂ ਵਿੱਚ ਬੰਦ ਕਰਵਾਈ ਪਰ 1999 ਵਿੱਚ ਸਾਡੇ ਸੱਭ ਤੋਂ ਘਟੀਆ ਕਿਰਦਾਰ ਵਾਲੇ ਸਾਬਤ ਹੋ ਚੁੱਕੇ ਅਖੌਤੀ ਜੱਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਜੀ ਨੇ ਇਸ ਪੁਸਤਕ ਅਥਵਾ ਗ੍ਰੰਥ ਨੂੰ ਸੰਪਾਦਤ ਕਰਕੇ ਸਿੱਖਾਂ ਨੂੰ ਹਿੰਦੂ ਧਰਮ ਦੀ ਜਿਲਣ ਵਿੱਚ ਧਕੇਲਣ ਲਈ ਇੱਕ ਸੌਗਾਤ ਵਜੋਂ ਪੇਸ਼ ਕੀਤਾ ਤੇ ਨਾਲ ਆਪਣੇ ਮਨ ਦੀ ਇਹ ਲਾਲਸਾ ਵੀ ਪ੍ਰਗਟ ਕੀਤੀ ਕਿ ਜੇ ਕਰ ਫਿਰ ਤੋਂ ਇਸ ਗ੍ਰੰਥ ਅਥਵਾ ਪੁਸਤਕ ਦੀ ਕਥਾ ਸਾਰਿਆਂ ਗੁਰਦਵਾਰਿਆਂ ਵਿੱਚ ਸ਼ੁਰੂ ਕਰਵਾਈ ਜਾ ਸਕੇ ਤਾਂ ਮੇਰਾ ਕੀਤਾ ਕੰਮ ਸਾਰਥਕ ਹੋ ਜਾਵੇਗਾ।
ਇਸ ਮਨ-ਘੜਤ ਕਹਾਣੀ ਮੁਤਾਬਕ ਤਾਂ ਗੁਰੂ ਅਰਜਨ ਪਾਤਸ਼ਾਹ ਜੀ ਲਹੌਰ ਵਿੱਚ ਬੈਠੇ ਆਪਣੇ ਪਿਤਾ ਗੁਰੂ ਅਮਰਦਾਸ ਜੀ ਨੂੰ ਮਿਲਣ ਦੀ ਤਾਂਘ ਪ੍ਰਗਟ ਕਰਦੇ ਹਨ ਪਰ ਇਸੇ ਹੀ ਸਲੋਕ ਦੀਆਂ ਅਖੀਰਲੀਆਂ ਪੰਗਤੀਆਂ ਤਾਂ ਗੁਰੂ ਜੀ ਦੇ ਮਨ ਦੀ ਇਹ ਵੀਚਾਰ ਦੱਸ ਰਹੀਆਂ ਹਨ ਕਿ ਗੁਰੂ ਜੀ ਕਿਸੇ ਨਾ ਨਾਸ ਹੋਣ ਵਾਲੇ, ਅਬਿਨਾਸੀ ਪ੍ਰਭੂ, ਦੇ ਮਨ ਵਿਚ, ਘਰ ਮਹਿ, ਪਾਉਣ ਦੀ ਗੱਲ ਕਰਦੇ ਹਨ। ਇਸ ਕਰਕੇ ਆਪਣੇ ਪਿਤਾ ਜੀ ਨੂੰ ਮਿਲਣ ਦੀ ਤਾਂਘ ਪ੍ਰਗਟ ਕਰਨ ਵਾਲੀ ਕਹਾਣੀ ਗਲਤ ਸਾਬਤ ਹੋ ਜਾਂਦੀ ਹੈ।
ਭਾਗੁ ਹੋਆ ਗੁਰਿ ਸੰਤੁ ਮਿਲਾਇਆ॥ ਪ੍ਰਭੁ ਅਬਿਨਾਸੀ ਘਰ ਮਹਿ ਪਾਇਆ॥ ਸੇਵ ਕਰੀ ਪਲੁ ਚਸਾ ਨ ਵਿਛੁੜਾ ਜਨ ਨਾਨਕ ਦਾਸ ਤੁਮਾਰੇ ਜੀਉ॥ 4॥ ਹਉ ਘੋਲੀ ਜੀਉ ਘੋਲਿ ਘੁਮਾਈ ਜਨ ਨਾਨਕ ਦਾਸ ਤੁਮਾਰੇ ਜੀਉ॥ ਰਹਾਉ॥ 1॥ 8॥ {ਪੰਨਾ 96-97}
ਗੁਰ ਰਾਮਦਾਸ ਘਰਿ, ਕੀਅਉ ਪ੍ਰਗਾਸਾ॥ ਸਗਲ ਮਨੋਰਥ ਪੂਰੀ ਆਸਾ॥ ਤੈ, ਜਨਮਤ ਗੁਰਮਤਿ ਬ੍ਰਹਮੁ ਪਛਾਣਿਓ॥ ਕਲ੍ਯ੍ਯ ਜੋੜਿ ਕਰ, ਸੁਜਸੁ ਵਖਾਣਿਓ॥ (ਪੰਨਾ 1407)

ਅਰਥ: — (ਹੇ ਗੁਰੂ ਅਰਜੁਨ!) ਕਲ੍ਯ੍ਯ ਕਵੀ ਹੱਥ ਜੋੜ ਕੇ (ਆਪ ਦੀ) ਸਿਫ਼ਤਿ ਉਚਾਰਦਾ ਹੈ, (ਆਪ ਨੇ) ਗੁਰੂ ਰਾਮਦਾਸ (ਜੀ) ਦੇ ਘਰ ਵਿੱਚ ਜਨਮ ਲਿਆ, (ਉਹਨਾਂ ਦੇ) ਸਾਰੇ ਮਨੋਰਥ ਤੇ ਆਸਾਂ ਪੂਰੀਆਂ ਹੋਈਆਂ। ਜਨਮ ਤੋਂ ਹੀ ਆਪ ਨੇ ਗੁਰੂ ਦੀ ਮਤਿ ਦੁਆਰਾ ਬ੍ਰਹਮ ਨੂੰ ਪਛਾਣਿਆ ਹੈ (ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਹੋਈ ਹੈ)।
ਇਨ੍ਹਾਂ ਅਰਥਾਂ ਮੁਤਾਬਕ ਵੀ ਗੁਰੂ ਅਰਜਨ ਪਾਤਸ਼ਾਹ ਜਾਂ ਕਿਸੇ ਵੀ ਹੋਰ ਗੁਰੂ ਜੀ ਦੇ ਗੁਰੂ ਬਣਨ ਜਾਂ ਜਨਮ ਸਮੇਂ ਤੋਂ ਹੀ ਬਾਣੀ ਲਿਖਣ ਦੀ ਮਨੌਤ ਸਿੱਧ ਨਹੀਂ ਹੁੰਦੀ ਸਗੋਂ ਜਨਮ ਤੋਂ ਹੀ ਗੁਰੂ ਮੱਤ ਨਾਲ ਜੁੜਨਾ ਸਾਬਤ ਹੁੰਦਾ ਹੈ।
ਕੁੱਝ ਵੀਚਾਰ ਬਾਕੀ ਹਨ ਉਹ ਆਪਾਂ ਫਿਰ ਕਦੀ ਸਾਂਝੇ ਕਰਾਂਗੇ। ਧੰਨਵਾਦ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ ਕੈਨੇਡਾ।

www.singhsabhacanda.com


(28/04/10)
ਡਾ ਗੁਰਮੀਤ ਸਿੰਘ ਬਰਸਾਲ

ਕਾਵਿ ਵਿਅੰਗ
ਸਰਨਾ ਸਾਹਿਬ ਦਾ ਪੱਖ ਜੇ ਲਿਖ ਹੋ ਜਾਏ,
ਬਾਦਲ ਸਾਹਿਬ ਜੀ ਬੁਰਾ ਮਨਾਂਵਦੇ ਨੇ।
ਪ੍ਰੋਫੈਸਰ ਸਾਹਿਬ ਦੇ ਪੱਖ ਵਿੱਚ ਜੇ ਲਿਖੀਏ,
ਮਹਾਂ-ਪੁਜਾਰੀ ਦੁਹਾਈਆਂ ਪਾਂਵਦੇ ਨੇ।
ਲਟਾ-ਲਟ ਭਾਵੇਂ ਰੋਮ ਜਲ਼ੀ ਜਾਵੇ,
ਐਪਰ ਨੀਰੋ ਦੀ ਬੰਸਰੀ ਵੱਜਦੀ ਏ;
ਸਪੋਕਸਮੈਨ ਦੇ ਪੱਖ ਨੂੰ ਜੇ ਲਿਖੀਏ,
ਧੁਮੱਕੜ ਹੋਰੀਂ ਧੁਮੱਚੜ ਮਚਾਂਵਦੇ ਨੇ।।
ਡਾ ਗੁਰਮੀਤ ਸਿੰਘ ਬਰਸਾਲ ਕੈਲੇਫੋਰਨੀਆਂ
(408) 209-7072


(27/04/10)
ਚਰਨਜੀਤ ਸਿੰਘ ਬਰੈਂਮਪਟਨ

ਦੋ ਕੁ ਹਫ਼ਤੇ ਪਹਿਲਾਂ ਸੁਰਸਾਗਰ ਟੀਵੀ, ਟੋਰਾਂਟੋ, ਤੇ sikhs for justice ਦੇ ਗੁਰਪਤਵੰਤ ਸਿੰਘ ਪੰਨੂੰ ਨੇ ਸਿੱਖਾਂ ਨੂੰ ਅਪੀਲ ਕੀਤੀ ਕੇ ਉਹਨਾਂ ਨੁੰ ਇੱਕ ਲੱਖ ਦਸਖਤ ਚਾਹੀਦੇ ਹਨ ਜੋ ਕਿ canadian parliament ਵਿਚ ਪੇਸ਼ ਕਰਨੇ ਹਨ। ਇਸ ਦੇ ਨਾਲ ਹੀ ਉਹਨਾਂ ਮਾਲੀ ਸਹਾਇਤਾ ਦੀ ਵੀ ਅਪੀਲ ਕੀਤੀ। ਉਹ, ਇਹ ਦਸਖਤ ਐਤਵਾਰ ਦੇ ਨਗਰ ਕੀਰਤਨ ਵਿੱਚ ਭਾਰੀ ਗਿਣਤੀ ਵਿੱਚ ਉਮੀਦ ਕਰ ਰਹੇ ਸਨ। ਸੋ ਮੈਂ ਸਪੈਸ਼ਲ ਤੌਰ ਤੇ ਬੈਂਕ ਮਸ਼ੀਨ ਤੇ ਗਿਆ ਤਾਂ ਕਿ ਮੈਂ ਅਪਣਾ ਯੋਗਦਾਨ ਪਾ ਸਕਾਂ। ਕਵੀਨਸ ਪਾਰਕ ਪਹੁੰਚ ਕੇ ਮੈ ਬਹੁਤ ਹੈਰਾਨ ਹੋਇਆ ਕਿ ਪਕੋੜੇ ਤੇ ਸਟਾਲਾਂ ਤੋਂ ਦੂਰ ਜਾ ਕੇ ਵੀ ਵਰਤਾਏ ਜਾ ਰਹੇ ਸਨ ਪਰ ਦਸਖਤ ਅਤੇ ਡੋਨੇਸ਼ਨ ਲੈਣ ਵਾਲਾ ਮੈਨੂੰ ਲੱਭੇ ਤੇ ਵੀ ਨਹੀਂ ਲਭਿਆ। ਮੈਂ ਕਲ ਦਾ ਸੋਚੀ ਪਇਆ ਹੋਇਆਂ ਹਾਂ ਕਿ ਫੂਡ ਸਟਾਲਾਂ ਤੋਂ ਪਹਿਲਾਂ ਇੱਕ ਦਸਖਤਾਂ ਦਾ ਸਟਾਲ ਲਗਾੳਣਾ ਕਿਨਾ ਕੂ ਵੱਡਾ ਕੰਮ ਸੀ? ਕੀ ਇਹ ਲੋਕ ਵਾਕਈ ਦਸਖਤ ਚਾਹੁੰਦੇ ਸਨ? ਗੁਰਪਤਵੰਤ ਸਿੰਘ ਤੇ ਕੈਨੇਡਾ ਦੇ ਵਸਨੀਕ ਨਹੀਂ ਹਨ। ਹੋ ਸਕਦਾ ਹੈ ਉਹ ਵਲੰਟੀਅਰਸ ਵਾਸਤੇ ਲੋਕਲ ਆਰਗਨਾਇਸਰਸ ਤੇ ਨਿਰਭਰ ਕਰਦੇ ਹੋਣ। ਪਰ ਪਤਾ ਨਹੀਂ ਕਿਉਂ, ਮੈਂਨੂੰ ਇੰਝ ਲਗਦਾ ਹੈ ਕਿ ਕੋਈ ਨਾ ਕੋਈ ਐਸਾ ਜਰੂਰ ਸੀ ਜੋ ਨਹੀਂ ਸੀ ਚਾਹੁੰਦਾ ਕਿ ਮੈਂ ਦਸਖਤ ਕਰਾਂ ਅਤੇ ਡੋਨੇਸ਼ਨ ਦੇਵਾਂ।

ਚਰਨਜੀਤ ਸਿੰਘ


(26/04/10)
ਡਾ; ਪਰਮਜੀਤ ਸਿੰਘ

ਸੰਪਾਦਕ ਸਿੱਖ ਮਾਰਗ ਤੇ ਪਾਠਕ ਜੀਓ, ਗੁਰ ਫ਼ਤਿਹ ਕਰੋ ਪਰਵਾਨ,
ਸੱਭ ਤੋਂ ਪਹਿਲਾਂ ਅਕਾਲ ਪੁਰਖ ਦਾ ਲੱਖ ਵਾਰੀ ਧੰਨਵਾਦ ਜਿਸਨੇ ਸਿੱਖ ਮਾਰਗ ਦੇ ਪਰਬੰਧਕਾਂ ਨੂੰ ਇਹ ਸਮੱਤ ਬਖਸੀ ਕਿ ਉਹ ਸਿੱਖ ਮਾਰਗ ਨੂੰ ਪਾਠਕਾਂ ਦੇ ਸਨਮੁਖ ਲਿਆਉਣ ਦੇ ਦੁਆਰਾ ਯੋਗ ਹੋਏ ਹਨ। ਇਹ ਉਸ ਅਕਾਲ ਪੁਰਖ ਦਾ ਹੁਕਮ ਹੀ ਸੀ ਕਿ ਸਮੁਚੇ ਪਾਠਕ ਕੁੱਝ ਦਿਨਾਂ ਵਾਸਤੇ ਸਿੱਖ ਮਾਰਗ ਤੋਂ ਦੂਰ ਹੋਏ, ਪਰ ਉਸ ਹੀ ਸਮੇਂ ਸਿੱਖਾ ਨੂੰ ਇੱਕ ਵਿਗੋਚਾ ਹੋਰ ਮਿਲਣ ਦੀਆਂ ਸੰਭਾਵਨਾਵਾਂ ਹੋਰ ਬਣ ਰਹੀਆਂ ਹਨ, ਇਹ ਹੀ ਕੁੱਝ ਜੇ ਅਕਾਲ ਪੁਰਖ ਨੂੰ ਮਨਜ਼ੂਰ ਹੈ ਤਾਂ ਇਨਸ਼ਾਨ ਕੀ ਕਰ ਸਕਦਾ ਹੈ? ਅਕਾਲ ਪੁਰਖ ਸਾਨੂੰ ਇਹ ਬੁਧੀ ਬਖਸ਼ੇ ਕਿ ਅਸੀਂ ਇਹਨਾਂ ਵਿਪਤਾਂਵਾਂ ਨੂੰ ਦੂਰ ਕਰ ਸਕੀਏ, ਜੋ ਨਵੀਆਂ ਵਿਪਤਾਵਾਂ ਪੈਦਾ ਕਰਨ ਦੀਆਂ ਕੋਸ਼ਿਸਾਂ ਵਿੱਚ ਹਨ, ਉਹ ਵੀ ਸਿੱਧੇ ਰਾਹ ਤੇ ਆ ਜਾਵਣ। ਜੋ ਵੀ ਸਿੱਖਾਂ ਦੇ ਰਾਹ ਵਿੱਚ ਕੰਡੇ ਵਿਖੇਰਦਾ ਹੈ ਉਸ ਨੂੰ ਤੇ ਚੁਗਣੇ ਹੀ ਪੈਣੇ ਹਨ, ਬਲਿਕੇ ਉਸ ਦੀਆਂ ਆਂਉਣ ਵਾਲੀਆਂ ਕਈ ਪੀੜ੍ਹੀਆਂ ਨੂੰ ਵੀ ਇਹ ਕੰਡੇ ਚੁੱਗਣੇ ਪੈਦੇਂ ਹਨ। ਉਧਾਰਣ ਲਈ ਇੱਕ ਇਸਾਰਾ ਹੀ ਕਾਫੀ ਹੋਵੇਗਾ, ਧੀਰ ਮੱਲੀਏ ਵੱਡਭਾਗੀਆਂ ਨਾਲ ਗੁਰੂ ਘਰਾਂ ਵਿੱਚ ਕੀ ਵਿਵਹਾਰ ਹੁੰਦਾ ਸੱਭ ਦੇ ਸਾਹਮਣੇ ਹੈ। ਇਹ ਕੁੱਝ ਅਕਾਲ ਪੁਰਖ ਦੇ ਆਪਣੇ ਹੱਥ ਵਿੱਚ ਹੈ, ਮਾਨੁਖੀ ਜਾਮਾ ਆਪ ਕੁੱਝ ਕਰਨ ਦੇ ਸਮਰੱਥ ਨਹੀ ਹੈ। ਬੱਸ ਥੋੜੇ ਸ਼ਬਦ ਹੀ ਲਿਖ ਕੇ ਬੰਦ ਕਰਦਾ ਹਾਂ, ਬਾਕੀ ਕਿਸੇ ਦਿਨ ਫਿਰ ਲਿਖਣ ਦੀ ਕੋਸ਼ਿਸ ਕਰਾਂਗਾ।
ਡਾ; ਪਰਮਜੀਤ ਸਿੰਘ 0091 98149 56247.


(26/04/10)
ਚਰਨਜੀਤ ਸਿੰਘ ਬਰੈਂਮਪਟਨ

ਗੁਰੂ ਨਾਨਕ ਤੋਂ ਬਾਅਦ ਦੇ ਗੁਰੂਆਂ ਵਲੋਂ “ਨਾਨਕ” ਨਾਮ ਦੀ ਵਰਤੋਂ
ਆਮ ਧਾਰਨਾ ਹੈ ਕਿ ਗੁਰੂ ਨਾਨਕ ਤੋਂ ਬਾਅਦ ਦੇ ਗੁਰੂਆਂ ਵਲੋਂ “ਨਾਨਕ” ਨਾਮ ਦੀ ਵਰਤੋਂ ਗੱਦੀ ਤੇ ਬੈਠਣ ਤੋਂ ਬਾਅਦ ਹੀ ਕੀਤੀ ਗਈ ਹੈ। ਭਾਵ ਇਹ ਕਿ ਬਾਣੀ ਗੱਦੀ ਤੇ ਬੈਠਣ ਤੋਂ ਬਾਅਦ ਹੀ ਉਚਾਰੀ ਗਈ ਹੈ। ਆੳ, ਵਿਚਾਰੀਏ।
1. ਭੱਟ ਕਲ ਜੀ ਦਾ ਗੁਰੂ ਅਰਜਨ ਪਾਤਸ਼ਾਹ ਬਾਰੇ ਬਚਨ ਹੈ।
ਤੈ ਜਨਮਤ ਗੁਰਮਤਿ ਬ੍ਰਹਮੁ ਪਛਾਣਿਓ ॥(1407)
ਗੁਰੂ ਅਰਜਨ ਦੇਵ ਜੀ ਦਾ ਜਨਮ 1563 ਵਿੱਚ ਹੋਇਆ। 1581 ਵਿੱਚ ਉਹ ਗੁਰੂਤਾ ਗੱਦੀ ਤੇ ਬਿਰਾਜਮਾਨ ਹੋਏ। ਸੋ 18 ਸਾਲ ਦੀ ੳਮਰ ਨੂੰ ਭੱਟ ਜੀ “ਜਨਮਤ” ਨਹੀਂ ਲਿਖ ਸਕਦੇ। ਇਸ ਤੋਂ ਪਤਾ ਚਲਦਾ ਹੈ ਕਿ ਗੁਰੂ ਜੀ ਨੇ ਬੜੀ ਛੋਟੀ ਉਮਰ ਤੋਂ ਹੀ ਬਾਣੀ ਲਿਖਣੀ ਸ਼ੁਰੂ ਕੀਤੀ ਹੋਵੇਗੀ।
2. ਪੰਜਵੇ ਗੁਰੂ ਬਾਰੇ ਇੱਕ ਸਾਖੀ ਬੜੀ ਪ੍ਰਚਲਿਤ ਹੈ। ਗੁਰੂ ਰਾਮਦਾਸ ਵਲੋਂ ਗੁਰੂ ਅਰਜਨ ਦੇਵ ਜੀ (ਉਹਦੋਂ ਪਜਵੇ ਪਾਤਸ਼ਾਹ ਗੁਰੂਤਾ ਗੱਦੀ ਤੇ ਨਹੀਂ ਬੈਠੇ ਸਨ) ਨੂੰ ਲਾਹੌਰ ਵਿਆਹ ਤੇ ਭੇਜਣ ਵਾਲੀ। ਪੁਰਾਣੇ ਸਮੇਂ ਤੋਂ ਹੀ ਇਹ ਧਾਰਨਾ ਚਲੀ ਆ ਰਹੀ ਹੈ ਕਿ ਹੇਠ ਲਿਖਿਆ ਸ਼ਬਦ ਪਜਵੇਂ ਪਾਤਸ਼ਾਹ ਨੇ ਲਾਹੋਰ ਤੋਂ ਲਿਖ ਕੇ ਗੁਰੂ ਪਿਤਾ ਨੂੰ ਭੇਜਿਆ।
ਮਾਝ ਮਹਲਾ ੫ ਚਉਪਦੇ ਘਰੁ ੧ ॥ ਮੇਰਾ ਮਨੁ ਲੋਚੈ ਗੁਰ ਦਰਸਨ ਤਾਈ ॥ ਬਿਲਪ ਕਰੇ ਚਾਤ੍ਰਿਕ ਕੀ ਨਿਆਈ ॥ ਤ੍ਰਿਖਾ ਨ ਉਤਰੈ ਸਾਂਤਿ ਨ ਆਵੈ ਬਿਨੁ ਦਰਸਨ ਸੰਤ ਪਿਆਰੇ ਜੀਉ ॥੧॥ ਹਉ ਘੋਲੀ ਜੀਉ ਘੋਲਿ ਘੁਮਾਈ ਗੁਰ ਦਰਸਨ ਸੰਤ ਪਿਆਰੇ ਜੀਉ ॥੧॥ ਰਹਾਉ ॥ ਤੇਰਾ ਮੁਖੁ ਸੁਹਾਵਾ ਜੀਉ ਸਹਜ ਧੁਨਿ ਬਾਣੀ ॥ ਚਿਰੁ ਹੋਆ ਦੇਖੇ ਸਾਰਿੰਗਪਾਣੀ ॥ ਧੰਨੁ ਸੁ ਦੇਸੁ ਜਹਾ ਤੂੰ ਵਸਿਆ ਮੇਰੇ ਸਜਣ ਮੀਤ ਮੁਰਾਰੇ ਜੀਉ ॥੨॥ ਹਉ ਘੋਲੀ ਹਉ ਘੋਲਿ ਘੁਮਾਈ ਗੁਰ ਸਜਣ ਮੀਤ ਮੁਰਾਰੇ ਜੀਉ ॥੧॥ ਰਹਾਉ ॥ ਇਕ ਘੜੀ ਨ ਮਿਲਤੇ ਤਾ ਕਲਿਜੁਗੁ ਹੋਤਾ ॥ ਹੁਣਿ ਕਦਿ ਮਿਲੀਐ ਪ੍ਰਿਅ ਤੁਧੁ ਭਗਵੰਤਾ ॥ ਮੋਹਿ ਰੈਣਿ ਨ ਵਿਹਾਵੈ ਨੀਦ ਨ ਆਵੈ ਬਿਨੁ ਦੇਖੇ ਗੁਰ ਦਰਬਾਰੇ ਜੀਉ ॥੩॥ ਹਉ ਘੋਲੀ ਜੀਉ ਘੋਲਿ ਘੁਮਾਈ ਤਿਸੁ ਸਚੇ ਗੁਰ ਦਰਬਾਰੇ ਜੀਉ ॥੧॥ ਰਹਾਉ ॥ ਭਾਗੁ ਹੋਆ ਗੁਰਿ ਸੰਤੁ ਮਿਲਾਇਆ ॥ ਪ੍ਰਭੁ ਅਬਿਨਾਸੀ ਘਰ ਮਹਿ ਪਾਇਆ ॥ ਸੇਵ ਕਰੀ ਪਲੁ ਚਸਾ ਨ ਵਿਛੁੜਾ ਜਨ ਨਾਨਕ ਦਾਸ ਤੁਮਾਰੇ ਜੀਉ ॥੪॥ ਹਉ ਘੋਲੀ ਜੀਉ ਘੋਲਿ ਘੁਮਾਈ ਜਨ ਨਾਨਕ ਦਾਸ ਤੁਮਾਰੇ ਜੀਉ ॥ ਰਹਾਉ ॥੧॥੮॥ {ਪੰਨਾ 96-97}
ਮੈਨੂਂ ਕੋਈ ਵਜਹ ਨਜਰ ਨਹੀਂ ਆਉਦੀ ਜਿਸ ਦੇ ਆਧਾਰ ਤੇ ਇਸ ਸਾਖੀ ਨੂੰ ਮੰਨ ਘੜੰਤ ਕਹਿ ਸਕਾਂ। ਭਾਵੇਂ ਇਸ ਸਾਖੀ ਤੋਂ ਇਹ ਨਹੀਂ ਕਢਿਆ ਜਾ ਸਕਦਾ ਕਿ ਉਸ ਵੇਲੇ ਗੁਰੂ ਅਰਜਨ ਦੇਵ ਜੀ ਬਹੁਤੀ ਛੋਟੀ ਉਮਰ ਦੇ ਹੋਣਗੇ ਪਰ ਉਸ ਵੇਲੇ ਉਹ ਗੁਰੂਤਾ ਗੱਦੀ ਤੇ ਬਿਰਾਜਮਾਨ ਨਹੀਂ ਸਨ।

3. ਗੁਰੂ ਰਾਮਦਾਸ ਜੀ ਦਾ ਸ਼ਬਦ ਵੇਖੋ।
ਵਡਹੰਸੁ ਮਹਲਾ ੪ ॥ ਹਰਿ ਕਿਰਪਾ ਹਰਿ ਕਿਰਪਾ ਕਰਿ ਸਤਿਗੁਰੁ ਮੇਲਿ ਸੁਖਦਾਤਾ ਰਾਮ ॥ ਹਮ ਪੂਛਹ ਹਮ ਪੂਛਹ ਸਤਿਗੁਰ ਪਾਸਿ ਹਰਿ ਬਾਤਾ ਰਾਮ ॥ ਸਤਿਗੁਰ ਪਾਸਿ ਹਰਿ ਬਾਤ ਪੂਛਹ ਜਿਨਿ ਨਾਮੁ ਪਦਾਰਥੁ ਪਾਇਆ ॥ ਪਾਇ ਲਗਹ ਨਿਤ ਕਰਹ ਬਿਨੰਤੀ ਗੁਰਿ ਸਤਿਗੁਰਿ ਪੰਥੁ ਬਤਾਇਆ ॥ ਸੋਈ ਭਗਤੁ ਦੁਖੁ ਸੁਖੁ ਸਮਤੁ ਕਰਿ ਜਾਣੈ ਹਰਿ ਹਰਿ ਨਾਮਿ ਹਰਿ ਰਾਤਾ ॥ ਹਰਿ ਕਿਰਪਾ ਹਰਿ ਕਿਰਪਾ ਕਰਿ ਗੁਰੁ ਸਤਿਗੁਰੁ ਮੇਲਿ ਸੁਖਦਾਤਾ ॥੧॥ {ਪੰਨਾ 574}
ਮੈਂ ਕੋਈ ਵਿਆਕਰਣ ਦਾ ਮਾਹਿਰ ਤਾ ਨਹੀਂ ਪਰ ਮੈਂ ਸਮਝਦਾ ਹਾਂ ਕਿ ਮੂਲ ਰੂਪ ਵਿੱਚ ਲਫ਼ਜ “ਸਤਿਗੁਰੂ” ਇਨਸਾਨਾਂ ਵਾਸਤੇ ਹੀ ਵਰਤਿਆ ਜਾ ਸਕਦਾ ਸੀ। ਗੁਰਬਾਣੀ ਵਿੱਚ ਵੀ ਜਿੱਥੇ ਵੀ ਲਫ਼ਜ “ਸਤਿਗੁਰੂ” ਆਇਆ ਹੈ ਉਹ ਵਯਕਤੀ ਵਾਸਤੇ ਹੀ ਆਇਆ ਹੈ। ਗੁਰਬਾਣੀ ਕਾੱਵ ਵਿੱਚ ਹੋਣ ਕਰ ਕੇ ਜਿੱਥੇ ਵੀ ਲਫ਼ਜ “ਸਤਿਗੁਰ” ਜਾਂ “ਸਤਿਗੁਰਿ” ਜਾਂ” ਸਤਿਗੁਰੁ” ਆਇਆ ਹੈ, ਉਸ ਨਾਲ ਅੱਰਥ ਬਦਲ ਵੀ ਸਕਦੇ ਹਨ ਅਤੇ ਅੱਰਥ ਇੱਕ ਤੋਂ ਵੱਧ ਵੀ ਹੋ ਸਕਦੇ ਹਨ। ਉਪਰਲਾ ਸ਼ਬਦ ਵਰਤਮਾਨ ਕਾਲ ਵਿੱਚ ਹੈ। ਇਸ ਸ਼ਬਦ ਵਿੱਚ ਅੰਦਰਲੇ ਗੁਰੂ ਦਾ ਵੀ ਜਿਕਰ ਹੈ ਅਤੇ ਉਸ ਦੀਵਾਨ ਦਾ ਵੀ ਦ੍ਰਿਸ਼ ਹੈ ਜੋ ਗੁਰੂ ਅਮਰਦਾਸ ਜੀ ਦੀ ਹਜੂਰੀ ਵਿੱਚ ਲਗਦਾ ਹੋਵੇਗਾ। ਇਸ ਤੋਂ ਵੀ ਸਿੱਧ ਹੁੰਦਾ ਹੈ ਕਿ ਗੁਰੂ ਰਾਮਦਾਸ ਜੀ ਨੇ ਗੁਰੂ ਅਮਰਦਾਸ ਜੀ ਦੇ ਹੁਦਿਆਂ ਹੀ ਬਾਣੀ ਉਚਾਰਣੀ ਸ਼ੁਰੂ ਕਰ ਦਿਤੀ ਸੀ। ਇਸ ਸ਼ਬਦ ਤੋਂ ਰਿਕ ਹੋਰ ਵੀ ਗੱਲ ਸਪਸ਼ਟ ਹੁੰਦੀ ਹੈ ਕਿ ਗੁਰੂ ਵੇਲੇ ਕਥਾ ਦੇ ਬਜਾਏ ਵਿਚਾਰ ਹੁੰਦੀ ਸੀ। ਕਥਾ ਵਿੱਚ ਸੁਣਨ ਵਾਲੇ ਦੀ ਕੋਈ ਇਨਵਾਲਵਮੈਂਟ ਨਹੀਂ ਹੁੰਦੀ ਪਰ ਵਿਚਾਰ ਹੁੰਦੀ ਹੈ। ਅੰਗਰੇਜੀ ਦੀ ਇੱਕ ਕਹਾਵਤ ਹੈ।
If I tell you,You will forget.
If I show you ,You will remember.
If I involve you,You will understand.

4. ਗੁਰੂ ਅਮਰਦਾਸ ਜੀ ਦੀ “ਅਨੰਦ” ਬਾਣੀ ਵੇਖੋ।
ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ ॥ ਬਾਣੀ ਤ ਗਾਵਹੁ ਗੁਰੂ ਕੇਰੀ ਬਾਣੀਆ ਸਿਰਿ ਬਾਣੀ ॥ ਜਿਨ ਕਉ ਨਦਰਿ ਕਰਮੁ ਹੋਵੈ ਹਿਰਦੈ ਤਿਨਾ ਸਮਾਣੀ ॥ ਪੀਵਹੁ ਅੰਮ੍ਰਿਤੁ ਸਦਾ ਰਹਹੁ ਹਰਿ ਰੰਗਿ ਜਪਿਹੁ ਸਾਰਿਗਪਾਣੀ ॥ ਕਹੈ ਨਾਨਕੁ ਸਦਾ ਗਾਵਹੁ ਏਹ ਸਚੀ ਬਾਣੀ ॥੨੩॥
ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ ॥ ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥ ਕਹਦੇ ਕਚੇ ਸੁਣਦੇ ਕਚੇ ਕਚੀ. ਆਖਿ ਵਖਾਣੀ ॥ ਹਰਿ ਹਰਿ ਨਿਤ ਕਰਹਿ ਰਸਨਾ ਕਹਿਆ ਕਛੂ ਨ ਜਾਣੀ ॥ ਚਿਤੁ ਜਿਨ ਕਾ ਹਿਰਿ ਲਇਆ ਮਾਇਆ ਬੋਲਨਿ ਪਏ ਰਵਾਣੀ ॥ ਕਹੈ ਨਾਨਕੁ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥੨੪॥ {ਪੰਨਾ 920}
ਪਹਿਲਾਂ ਤੇ ਇਹ ਕਿ ਗੁਰੂ ਅਮਰਦਾਸ ਜੀ ਅਪਨੇ ਆਪ ਨੂੰ “ਸਤਿਗੁਰੂ” ਨਹੀਂ ਲਿਖ ਸਕਦੇ। ਪੱਕੇ ਤੌਰ ਤੇ ਉਹ ਪਹਿਲੇ ਅਤੇ ਦੂਜੇ ਪਾਤਸ਼ਾਹ ਨੂੰ ਹੀ “ਸਤਿਗੁਰੂ” ਲਿਖ ਰਹੇ ਹਨ। ਦੂਸਰਾ ਇਹ ਕਿ ਗੁਰੂ ਅੰਗਦ ਦੇਵ ਜੀ ਦੇ ਸਮੇ ਹੀ ਕੱਚੀ ਬਾਣੀ ਦੀ ਰਚਨਾ ਸ਼ੁਰੂ ਹੋ ਗਈ ਹੋਵੇਗੀ। ਅਤੇ ਇਸ ਕੱਚੀ ਬਾਣੀ ਵਿੱਚ ਵੀ “ਨਾਨਕ” ਨਾਮ ਦੀ ਵਰਤੋਂ ਕੀਤੀ ਗਈ ਗਈ ਹੋਵੇਗੀ ਨਹੀਂ ਤਾਂ ਗੁਰੂ ਅਮਰਦਾਸ ਜੀ ਵਲੋਂ ਕੱਚੀ ਬਾਣੀ ਦਾ ਜਿਕਰ ਕਰਨ ਦੀ ਕੋਈ ਲੋੜ ਨਹੀਂ ਸੀ। ਪਰ ਇੱਕ ਗੱਲ ਜੋ ਸਪਸ਼ਟ ਹੁੰਦੀ ਹੈ ਕਿ ਜੇ ਸਾਰੀ ਦੀ ਸਾਰੀ “ਅਨੰਦ” ਬਾਣੀ ਨਹੀਂ ਤਾ ਘਟੋ ਘਟ ਉਪਰਲੀਆਂ ਪਉੜੀਆਂ ਤੇ ਦੂਜੇ ਪਾਤਸ਼ਾਹ ਦੇ ਵੇਲੇ ਹੀ ਲਿਖਿਆਂ ਗਈਆਂ ਹਨ।

5. ਗੱਦੀ ਤੇ ਬਿਰਾਜਮਾਨ ਗੁਰੂ ਅਗਲੇ ਗੁਰੂ ਦੀ ਚੌਣ ਮਨ ਬਚ ਕਰਮ ਦੇ ਆਧਾਰ ਤੇ ਹੀ ਕਰਦੇ ਸਨ। ਬਚਨ ਵਿੱਚ ਦੋਂਵੇ ਹੀ ਆ ਜਾਂਦੇ ਹਨ: ਜੁਬਾਨੀ ਅਤੇ ਲਿਖਤੀ। ਗੁਰੂ ਨਾਨਕ ਤੋਂ ਬਾਅਦ ਦੇ 4 ਗੁਰੂਆਂ ਦੀ ਚੋਣ ਵੇਲੇ ਉਹਣਾਂ ਦੀ ਲਿਖਤ ਨੂੰ ਜਰੂਰ ਘੋਖਿਆ ਗਿਆ ਹੋਵੇਗਾ। ਪੰਜਵੇ ਪਾਤਸ਼ਾਹ ਵੇਲੇ ਕਿਉਂਕਿ ਬਾਣੀ ਤਕਰੀਬਨ ਪੂਰੀ ਉਚਾਰੀ ਜਾ ਚੁਕੀ ਸੀ, ਇਸ ਕਰ ਕੇ ਉਹਣਾਂ ਤੋਂ ਬਾਅਦ ਲੇਖਣੀ ਦਾ ਮਾਪ ਦੰਢ ਭਾਵੇਂ ਨਾ ਰਖਿਆ ਗਿਆ ਹੋਵੇ।

ਚਰਨਜੀਤ ਸਿੰਘ
ਬਰੈਂਮਪਟਨ


(26/04/10)
ਪ੍ਰੈਸ ਰਿਲੀਜ਼

ੴ ਸਤਿ ਗੁਰ ਪ੍ਰਸਾਦਿ
ਪ੍ਰੈਸ ਰਿਲੀਜ਼
ਗਿਆਨੀ ਗੁਰਬਚਨ ਸਿੰਘ ਜੀ,
(ਅਖੌਤੀ ਸਿੰਘ ਸਾਹਿਬ, ਅਕਾਲ ਤਖਤ ਸਾਹਿਬ)
(ਜੀ, ਇਸ ਕਰ ਕੇ ਲਿਖ ਰਹੇ ਹਾਂ, ਕਿੳਂਕਿ ਪੰਥ ਦੀ ਬਦਕਿਸਮਤੀ ਕਾਰਨ ਤੁਹਾਡਾ ਨਾਮ ਉਸ ਅਕਾਲ ਤਖਤ ਨਾਲ ਜੁੜ ਗਿਆ ਹੈ, ਜਿਸ ਦੇ ਸਿਧਾਂਤ ਦੀ ਅਸੀਂ ਅਪਣੀ ਜਾਨ ਨਾਲੋਂ ਜ਼ਿਆਦਾ ਕਦਰ ਕਰਦੇ ਹਾਂ। ਭਾਵੇਂ ਤੁਹਾਨੂੰ ਅਕਾਲ ਤਖਤ ਦੇ ਸਿਧਾਂਤ ਦਾ ੳ, ਅ, ਵੀ ਨਹੀਂ ਪਤਾ।)
ਤੁਹਾਨੂੰ ਅਤੇ ਤੁਹਾਡੀ ਜੁੰਡਲੀ ਦੇ, ਸ੍ਰ. ਇਕਬਾਲ ਸਿੰਘ, ਪਟਨਾ। ਸ੍ਰ. ਪ੍ਰਤਾਪ ਸਿੰਘ, ਹਜ਼ੂਰ ਸਾਹਿਬ। ਗਿਆਨੀ ਤਰਲੋਚਨ ਸਿੰਘ, ਕੇਸ ਗੜ੍ਹ ਸਾਹਿਬ। ਗਿਆਨੀ ਬਲਵੰਤ ਸਿੰਘ, ਦਮਦਮਾ ਸਾਹਿਬ। ਦੀ ਸ਼ਿਕਾਇਤ ਮਿਲਣ ਤੇ, ਤੁਹਾਡੇ ਤੇ ਲੱਗੇ ਆਰੋਪ ਕਿ,
੧. ਇੱਕ ਅਜਿਹੀ ਪੁਸਤਕ, ਜਿਸ ਵਿੱਚ ਇੰਸਾਨੀ ਭਾਸ਼ਾ ਤੋਂ ਨੀਵੀਂ ਪੱਧਰ ਦੀ ਭਾਸ਼ਾ ਵਰਤੀ ਗਈ ਹੈ, ਨੂੰ ਦਸਵੇਂ ਨਾਨਕ ਜੀ ਦੇ ਨਾਮ ਨਾਲ ਜੋੜ ਕੇ, ਉਸ ਦਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਰ ਕੇ, ਉਸ ਨੂੰ ਆਪ ਮੱਥਾ ਟੇਕਦੇ ਅਤੇ ਹੋਰ ਸਿੱਖਾਂ ਕੋਲੋਂ ਮੱਥਾ ਟਿਕਵਾ ਕੇ, ਗੁਰੂ ਗ੍ਰੰਥ ਸਾਹਿਬ ਜੀ ਅਤੇ ਦਸਵੇਂ ਨਾਨਕ ਜੀ ਦਾ ਅਪਮਾਨ ਕਰ ਰਹੇ ਹੋ।
੨. ਪ੍ਰੋ. ਦਰਸ਼ਨ ਸਿੰਘ ਦੇ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਬਾਰੇ, ਅਕਾਲ ਤਖਤ ਸਾਹਿਬ ਤੋਂ ਸੰਗਤਾਂ ਸਾਹਵੇਂ ਝੂਠ ਬੋਲ ਕੇ, ਸੰਗਤ ਨੂੰ ਗੁਮਰਾਹ ਕਰ ਰਹੇ ਹੋ।
੩. ਨਾਨਕ ਸ਼ਾਹੀ ਕੈਲੰਡਰ ਨੂੰ ਮੁੜ ਬਿਕਰਮੀ ਵਿੱਚ ਬਦਲ ਕੇ, ਪੰਥਕ ਭਾਵਨਾਵਾਂ ਨੂੰ ਰੋਲਣ ਦੇ ਭਾਗੀ ਬਣ ਰਹੇ ਹੋ।
ਇਸ ਬਾਰੇ ਵਿਚਾਰ ਕਰਨ ਲਈ ਇਕੱਠੀ ਹੋਈ ਸੰਗਤ ਵਿੱਚ ਕੀਤੇ ਫੈਸਲੇ ਅਨੁਸਾਰ, ਪੰਜ ਸਿੱਖਾਂ ਨੇ ਪੰਜ ਪਿਆਰਿਆਂ ਦੇ ਰੂਪ ਵਿਚ, ੧੭ ਫੱਗਣ ੫੪੧ ਨੂੰ ਅਪਣੇ ਦਸਖਤਾਂ ਹੇਠ ਤੁਹਾਨੂੰ ਆਦੇਸ਼ ਕੀਤਾ ਸੀ ਕਿ, ਵੈਸਾਖੀ ਵਾਲੇ ਦਿਨ, ੧੪ ਅਪ੍ਰੈਲ ੨੦੧੦ ਨੂੰ ਅਕਾਲ ਤਖਤ ਸਾਹਿਬ ਤੇ ਜੁੜੀ ਸੰਗਤ ਵਿੱਚ ਅਪਣੀ ਕੀਤੀ ਗਲਤੀ ਤੇ ਪਛਤਾਵਾ ਕਰਦਿਆਂ, ਸੰਗਤ ਕੋਲੋਂ ਮੁਆਫੀ ਮੰਗ ਕੇ ਭਵਿੱਖ ਵਿੱਚ ਅਜਿਹੀ ਨਿੰਦਣ ਯੋਗ ਗਲਤੀ ਨਾ ਕਰਣ ਦਾ ਪ੍ਰਣ ਕਰੋ।
ਪਰ ਤੁਸੀਂ ਪੰਜ ਪਿਆਰਿਆਂ ਦੇ ਆਦੇਸ਼ ਦੀ ਅਵਹੇਲਨਾ ਕਰਦਿਆਂ, ਪੰਜ ਪਿਆਰਿਆਂ ਦੀ ਸੰਸਥਾ ਦੀ ਨਿਰਾਦਰੀ ਕਰਨ ਦੇ ਵੀ ਭਾਗੀ ਬਣ ਚੁੱਕੇ ਹੋ।
ਇਸ ਤਰ੍ਹਾਂ ਹੁਣ ਤਕ ਤੁਸੀਂ ਸਿੱਖੀ ਦੇ ਇਨ੍ਹਾਂ, ਆਧਾਰ ਸਿਧਾਂਤਾਂ ਦੀ ਨਿਰਾਦਰੀ ਕਰਨ ਦੇ ਦੋਸ਼ੀ ਬਣ ਚੁੱਕੇ ਹੋ,
(ੳ) ਗੁਰੂ ਗ੍ਰੰਥ ਸਾਹਿਬ ਜੀ ਅਤੇ ਦਸਵੇਂ ਨਾਨਕ ਜੀ ਦਾ ਅਪਮਾਨ।
(ਅ) ਅਕਾਲ ਤਖਤ ਸਾਹਿਬ ਅਤੇ ਸੰਗਤ ਦਾ ਅਪਮਾਨ।
(ੲ) ਪੰਥਕ ਭਾਵਨਾਵਾਂ ਨੂੰ ਰੋਲਣ ਦਾ ਅਪ੍ਰਾਧ।
(ਸ) ਪੰਜ ਪਿਆਰਿਆਂ ਦੀ ਸੰਸਥਾ ਦੀ ਨਿਰਾਦਰੀ।
ਇਸ ਮਗਰੋਂ, ਕੋਈ ਵੀ ਬੰਦਾ ਅਪਣੇ ਆਪ ਨੂੰ ਸਿੱਖ ਅਖਵਾਉਣ ਦਾ ਹੱਕਦਾਰ ਨਹੀਂ ਰਹਿ ਜਾਂਦਾ। ਕਿਉਂਕਿ, ਕਿਸੇ ਨੂੰ ਸਿੱਖੀ ਵਿਚੋਂ ਛੇਕਣ ਦਾ ਅਧਿਕਾਰ, ਦੁਨੀਆਂ ਵਿਚਲੇ, ਜਨਮ ਮਰਨ ਦੇ ਗੇੜ ਵਿੱਚ ਪਏ ਕਿਸੇ ਬੰਦੇ ਨੂੰ ਨਹੀਂ ਹੈ। ਇਸ ਲਈ ਸਿੱਖ ਜਗਤ ਨੂੰ ਸੂਚਨਾ ਦਿੱਤੀ ਜਾਂਦੀ ਹੈ ਕਿ, ਇਨ੍ਹਾਂ ਪੰਜਾਂ ਬੰਦਿਆਂ ਦਾ, ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖਾਂ ਨਾਲ ਕੋਈ ਵਾਸਤਾ ਨਹੀਂ ਰਹਿ ਗਿਆ ਹੈ। ਜਦ ਤੱਕ ਇਹ ਕਿਸੇ ਅਖਬਾਰ, ਕਿਸੇ ਰਸਾਲੇ, ਕਿਸੇ ਵੈਬਸਾਈਟ ਤੇ ਪੰਥ ਕੋਲੋਂ ਲਿਖਤੀ ਮੁਆਫੀ ਨਹੀਂ ਮੰਗ ਲੈਂਦੇ, ਤਦ ਤੱਕ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਈ ਵੀ ਸਿੱਖ ਇਨ੍ਹਾਂ ਨਾਲ ਕਿਸੇ ਤਰ੍ਹਾਂ ਦੀ ਵੀ ਮਿਲ ਵਰਤੋਂ ਨਾ ਰੱਖੇ।
ਨੋਟ; ਕਿਉਂਕਿ ਪੰਜ ਪਿਆਰੇ ਕੋਈ ਸਦੀਵੀ ਨਹੀਂ ਹੁੰਦੇ, ਇਸ ਲਈ, ਸ਼ਹੀਦ ਊਧਮ ਸਿੰਘ ਨਗਰ ਵਿਖੇ, ੧੭ ਫੱਗਣ, ੫੪੧ (ਨਾਨਕ ਸ਼ਾਹੀ) ਨੂੰ ਸੰਗਤ ਵਿਚੋਂ ਚੁਗੇ ਪੰਜ ਪਿਆਰੇ, ਜਿਨ੍ਹਾਂ ਦੇ ਦਸਖਤਾਂ ਨਾਲ, ਸੰਗਤ ਵਲੋਂ ਕੀਤੇ ਗੁਰਮਤੇ ਦੇ ਫੈਸਲੇ ਤੋਂ ਇਨ੍ਹਾਂ ਪੰਜਾਂ ਨੂੰ ਗਿਆਨੀ ਗੁਰਬਚਨ ਸਿੰਘ ਰਾਹੀ, ਆਦੇਸ਼ ਕੀਤਾ ਗਿਆ ਸੀ, ਜਿਸ ਦੀ ਜਾਣਕਾਰੀ, ੨੩ ਫੱਗਣ ਦੀ ਪ੍ਰੈਸ ਰਿਲੀਜ਼ ਰਾਹੀ ਗੁਰਸਿੱਖਾਂ ਨੂੰ ਕਰਾ ਦਿੱਤੀ ਗਈ ਸੀ।
ਅੱਜ, ੧੧ ਵੈਸਾਖ ੫੪੨ ਨੂੰ ਉਸ ਆਦੇਸ਼ ਦੀ ਅਵਹੇਲਣਾ ਦੇ ਦੋਸ਼ ਵਿਚ, ਉਨ੍ਹਾਂ ਹੀ ਪੰਜ ਪਿਆਰਿਆਂ ਨੇ, ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖਾਂ ਨਾਲ ਇਨ੍ਹਾਂ ਪੰਜਾਂ ਦਾ ਕੋਈ ਵਾਸਤਾ ਨਾ ਰਹਿਣ ਬਾਰੇ ਸਿੱਖ ਸੰਗਤ ਨੂੰ ਸੂਚਤ ਕਰਦਿਆਂ ਪ੍ਰੈਸ ਰਾਹੀਂ ਇਹ ਜਾਣਕਾਰੀ ਦਿੱਤੀ ਹੈ। ਗੁਰੂ ਗਰੰਥ ਸਾਹਿਬ ਜੀ ਦਾ ਪੰਥ ਇਸ ਬਾਰੇ ਸੁਚੇਤ ਰਹੇ।
ਇਹ ਕੰਮ ਪੂਰਨ ਹੋ ਜਾਣ ਕਾਰਨ, ਅੱਜ ੧੧ ਵੈਸਾਖ ੫੪੨ ਨੂੰ ਪੰਜਾਂ ਪਿਆਰਿਆਂ ਦਾ ਕਾਰਜ ਕਾਲ ਸਮਾਪਤ ਹੁੰਦਾ ਹੈ। ਪੰਜਾਂ ਦੋਸ਼ੀਆਂ ਦੇ ਲਿਖਤੀ ਮਾਫੀ ਮੰਗਣ ਮਗਰੋਂ, ਸੰਗਤ ਵਿੱਚ ਗੁਰਮਤਾ ਕਰਨ ਉਪ੍ਰਾਂਤ, ਉਸ ਤੋਂ ਗੁਰ ਸਿੱਖਾਂ ਨੂੰ ਜਾਣੂ ਕਰਵਾਉਣ ਲਈ, ਜੁੜੀ ਸੰਗਤ ਵਿਚੋਂ ਨਵੇਂ, ਪੰਜ ਪਿਆਰਿਆਂ ਦੀ ਚੋਣ ਕੀਤੀ ਜਾਵੇ ਗੀ।
(ਸਹੀ ਸ੍ਰ. ਪ੍ਰਤਪਾਲ ਸਿੰਘ) (ਸਹੀ ਬੀਬੀ ਗੁਰਮੀਤ ਕੌਰ) (ਸਹੀ ਸ੍ਰ. ਪਰਦੀਪ ਸਿੰਘ) (ਸਹੀ ਬੀਬੀ ਦਲਜੀਤ ਕੌਰ) (ਸਹੀ ਸ੍ਰ. ਅਮਰ ਜੀਤ ਸਿੰਘ)


(26/04/10)
ਗੁਰਸੇਵਕ ਸਿੰਘ ਧੌਲਾ

ਪੰਥਕ ਜਥੇਬੰਦੀਆਂ ਵਾਲਿਓ! ਕੌਮ ਨਾਲ ਧਰੋਹ ਨਾ ਕਮਾਓ
ਜੇਕਰ ਤੁਸੀਂ ਹੁਣ ਵੀ ਏਕਤਾ ਨਾ ਕੀਤੀ ਤਾਂ ਤੁਹਾਨੂੰ ਪੰਥਕ ਅਖਵਾਉਣ ਦਾ ਵੀ ਕੋਈ ਹੱਕ ਨਹੀਂ
ਪੰਥਕ ਜਥੇਬੰਦੀਆਂ ਵਾਲਿਓ! ਤੁਹਾਨੂੰ ਪੰਥਕ ਇਸ ਲਈ ਕਿਹਾ ਜਾਂਦਾ ਹੈ ਤਾਂ ਜੋ ਕੌਮ ਨੂੰ ਹੁਣ ਤੁਹਾਡੇ ਤੋਂ ਹੀ ਸਾਰੀਆਂ ਆਸਾਂ ਹਨ। ਸ਼੍ਰੋਮਣੀ ਅਕਾਲੀ ਦਲ ਜਿਸ ਦੀ ਸਿੱਖਾਂ ਨੂੰ ਅਨੇਕਾਂ ਕੁਰਬਾਨੀਆਂ ਤੋਂ ਬਾਅਦ ਇਸ ਲਈ ਸਿਰਜਣਾ ਕੀਤੀ ਸੀ ਤਾਂ ਕਿ ਸਿੱਖਾਂ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਰਾਜਸੀ ਸ਼ਕਤੀ ਪੈਦਾ ਕੀਤੀ ਜਾ ਸਕੇ ਇਹ ਰਾਜਸੀ ਜਥੇਬੰਦੀ ਦਾ ਜਦੋਂ ਟੱਬਰੀਕਰਨ ਹੋ ਗਿਆ ਹੈ ਤਾਂ ਹੁਣ ਇਸ ਨੂੰ ਅਕਾਲੀ ਦਲ ਤਾਂ ਕਿਹਾ ਜਾਂਦਾ ਹੈ ਪ੍ਰੰਤੂ ‘ਪੰਥਕ’ ਨਹੀਂ। ਕਿਤੇ ਇਹ ਨਾ ਹੋਵੇ ਕਿ ਸਿੱਖਾਂ ਦੀ ਦਿਲ਼ੀ ਅਵਾਜ਼ ਨੂੰ ਸੁਣਨ ਤੋਂ ਇਨਕਾਰੀ ਹੋਈਆਂ ਪੰਥਕ ਜਥੇਬੰਦੀਆਂ ਨੂੰ ਵੀ ਕੌਮ ਪੰਥਕ ਆਖਣੋ ਹਟ ਜਾਵੇ। ਸੱਚ ਜਾਣਿਓ ਇਹ ਸਥਿਤੀ ਤੱਕ ਪੁੱਜਣ ਲਈ ਵੀ ਤੁਸੀਂ ਐਂਨ ਕਿਨਾਰੇ `ਤੇ ਖੜ੍ਹੇ ਹੋ। ਇਸ ਲਈ ਅਸੀਂ ਹੀ ਨਹੀਂ ਸਗੋਂ ਪੂਰੀ ਕੌਮ ਦੀ ਅਵਾਜ਼ ਨੂੰ ਮਹਿਸੂਸ ਕਰਨਾ ਹੁਣ ਤੁਹਾਡੇ ਲਈ ਬਹੁਤ ਜ਼ਰੂਰੀ ਹੋ ਗਿਆ ਹੈ।
ਹੁਣ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਾ ਨਗਾਰਾ ਖੜਕ ਚੁੱਕਾ ਹੈ ਤਾਂ ਕਥਿਤ ਸ਼੍ਰੋਮਣੀ ਅਕਾਲੀ ਦਲ ਜੋ ਕਿ ਪਿਛਲੇ ਤਿੰਨ ਦਹਾਕਿਆਂ ਤੋਂ ਸਿੱਖਾਂ ਦੀ ਧਾਰਮਿਕ ਸੰਸਥਾ `ਤੇ ਕਬਜ਼ਾ ਕਰੀ ਬੈਠਾ ਹੈ, ਨੇ ਅਗਲੀ ਵਾਰ ਫਿਰ ਤੇਜਾ ਸਿੰਘ ਸਮੁੰਦਰੀ ਹਾਲ ਦੀਆਂ ਕੁਰਸੀਆਂ ਮੱਲਣ ਲਈ ਕਮਰਕਸੇ ਕਰ ਲਏ ਹਨ। ਤੁਸੀਂ ਸਭ ਪੰਥਕ ਜਥੇਬੰਦੀਆਂ ਵਾਲੇ ਹਮੇਸ਼ਾ ਹੀ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਸ ਗੱਲੋਂ ਅਲੋਚਨਾ ਕਰਦੇ ਰਹੇ ਹੋ ਕਿ ਇਹ ਦੋਨੋਂ ਪ੍ਰਮੁੱਖ ਸ਼ਕਤੀਆਂ ਆਪਣੀਆਂ ਬਣਦੀਆਂ ਜ਼ਿੰਮੇਵਾਰੀਆਂ ਨਹੀਂ ਨਿਭਾ ਰਹੀਆਂ ਇਸ ਲਈ ਸਿੱਖਾਂ ਦੀ ਅਜੋਕੀ ਦਸ਼ਾ ਲਈ ਇਹ ਸ਼ਕਤੀਆਂ ਜ਼ਿੰਮੇਵਾਰ ਹਨ। ਸਿੱਖ ਕੌਮ ਨੇ ਤੁਹਾਡੀਆਂ ਇਹਨਾਂ ਗੱਲਾਂ ਨੂੰ ਸੱਚ ਮੰਨਿਆ ਹੈ ਅਤੇ ਤੁਹਾਡੇ ਛੋਟੇ-ਛੋਟੇ ਜਥਿਆਂ ਨੂੰ ਸਭ ਤੋਂ ਵੱਡਾ ‘ਪੰਥਕ ਹੋਣ ਦਾ ਮਰਤਬਾ’ ਵੀ ਦੇ ਦਿੱਤਾ ਹੈ। ਹੁਣ ਇਹ ਜ਼ਿੰਮੇਵਾਰੀ ਤੁਹਾਡੇ ਸਿਰ ਹੈ ਕਿ ਤੁਸੀਂ ਇਹ ਖਿਤਾਬ ਦੇ ਤਾਜ਼ ਨੂੰ ਆਪਣੇ ਸਿਰ ਰੱਖਣਾ ਹੈ ਜਾਂ ਫਿਰ ਕੌਮ ਨੂੰ ਚੜ੍ਹਦੀ ਕਲਾ ਵੱਲ ਲਿਜਾਣ ਦੀ ਥਾਂ ਕੌਮ ਨੂੰ ਹੋਰ ਅਧੋਗਤੀ ਦੀ ਸਥਿਤੀ ਵਿੱਚ ਧੱਕਣ ਲਈ ਦੁਸ਼ਮਣਾਂ ਦੇ ਸਹਾਈ ਹੋਣਾ ਹੈ। ਤੁਹਾਨੂੰ ਇਹ ਗੱਲ ਸਮਝਾਉਣ ਦੀ ਲੋੜ ਨਹੀਂ ਕਿ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕੀ ਅਹਿਮੀਅਤ ਹੈ ਅਸੀਂ ਸਭ ਇਹ ਚੰਗੀ ਤਰ੍ਹਾਂ ਸਮਝਦੇ ਹਾਂ ਕਿ ਕੌਮ ਵਿੱਚ ਨਿਘਾਰ ਦੀ ਸ਼ੁਰੂਆਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ `ਤੇ ਕਬਜ਼ਾ ਮੌਜੂਦਾ ਕਬਜ਼ਾਕਾਰਾਂ ਵੱਲੋਂ ਨਿੱਤ-ਦਿਨ ਨਵੇਂ ਕੌਮ ਵਿਰੋਧੀ ਫੈਸਲੇ ਲੈ ਕੇ ਵਿਵਾਦ ਪੈਦਾ ਕਰਨ ਤੋਂ ਅਤੇ ਕੌਮ ਦਾ ਪੈਸਾ ਨਿੱਜੀ ਰਾਜਸੀ ਸ਼ਕਤੀ ਨੂੰ ਮਜ਼ਬੂਤ ਕਰਨ ਲਈ ਵਰਤਣ ਤੋਂ ਹੀ ਹੋਈ ਹੈ। ਤੁਹਾਡੀ ਸਭ ਦੀ ਫੁੱਟ ਨੇ ਵੀ ਦੁਸ਼ਮਣ ਨੂੰ ਮਜ਼ਬੂਤ ਕਰਨ ਲਈ ਪੂਰਾ ਯੋਗਦਾਨ ਪਾਇਆ ਹੈ। ਪਿਛਲੇ ਸਾਲਾਂ ਵਿੱਚ ‘ਸਿੱਖ ਸ਼ਕਤੀ’ ਪੈਦਾ ਕਰਨ ਲਈ ਵਰਤੇ ਜਾਣ ਵਾਲੇ ਸਭ ਸਾਧਨ ਉਹਨਾਂ ਲੋਕਾਂ ਪਾਸ ਚਲੇ ਗਏ ਹਨ ਜਿਨ੍ਹਾਂ ਨੇ ਭਾਵੇਂ ਚੋਲਾ ਤਾਂ ਪੰਥ ਦੇ ਨਾਮ ਦਾ ਪਾਇਆ ਹੈ, ਪ੍ਰੰਤੂ ਅਸਲ ਵਿੱਚ ਉਹ ਕਦੇ ਵੀ ਅਜਿਹਾ ਮੌਕਾ ਹੱਥੋਂ ਨਹੀਂ ਜਾਣ ਦਿੰਦੇ ਜਦੋਂ ਕੌਮੀ ਸ਼ਕਤੀ ਨੂੰ ਬਿਖੇਰਨ ਲਈ ਉਹਨਾਂ ਦਾ ਦਾਅ ਲੱਗਾ ਹੈ। ਗੁਰੂਆਂ ਦੇ ਨਾਮ `ਤੇ ਸਿੱਖ ਵਿਰੋਧੀ ਸਾਹਿਤ ਨੂੰ ਮਾਨਤਾ ਦੇਣ, ਅਸ਼ਲੀਲ ਰਚਨਾਵਾਂ ਨੂੰ ਗੁਰੂ ਸਾਹਿਬਾਨਾਂ ਨਾਲ ਜੋੜਨ, ਗੋਲਕ ਦੇ ਪੈਸੇ ਦੀ ਦੁਰਵਰਤੋਂ, ਰਾਜਸੀ ਪਾਰਟੀ ਵੱਲੋਂ ਸਥਾਪਿਤ ਲੋਕਾਂ ਨੂੰ ਕੌਮ ਦੇ ਜਥੇਦਾਰਾਂ ਵਜੋਂ ਮਾਨਤਾ ਦੇਣ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਾ ਲਿਫਾਫੇ ਵਿਚੋਂ ਨਿਕਲਣਾ, ਪੰਜਾਬ ਅਤੇ ਦੇਸ਼ ਤੋਂ ਬਾਹਰ ਵਸਦੇ ਸਿੱਖਾਂ ਦੀਆਂ ਕੌਮੀ ਸਮੱਸਿਆਵਾਂ ਦਾ ਹੱਲ ਕਰਨ ਦੀ ਥਾਂ ਘੇਸਲ ਵੱਟ ਨੀਤੀ, ਪਾਕਿਸਤਾਨ ਸਿੱਖ ਗੁਰੂਘਰਾਂ ਦੀ ਪੂੰਜੀ ਨੂੰ ਖਤਮ ਕਰਨ, ਗੁਰੂਘਰਾਂ ਵਿੱਚ ਸਿੱਖ ਧਰਮ ਤੋਂ ਅਣਜਾਣ ਵਿਅਕਤੀਆਂ ਨੂੰ ਨਿਯੁਕਤ ਕਰਨ, ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰਨ ਜਿਹੇ ਫੈਸਲੇ ਜਨਰਲ ਡਾਇਰ ਨੂੰ ਅਕਾਲ ਤਖ਼ਤ ਤੋਂ ਸਿਰੋਪਾ ਦੇਣ ਨਾਲੋਂ ਕਿਤੇ ਵਧੇਰੇ ਦੁਖਦਾਈ ਸਾਬਤ ਹੋਏ ਹਨ। ਤੁਸੀਂ ਸਭ ਪੰਥਕ ਜਥੇਬੰਦੀਆਂ ਵਾਲਿਆਂ ਨੇ ਸਮੇਂ ਸਮੇਂ ਸਿਰ ਇਹਨਾਂ ਫੈਸਲਿਆਂ ਦੀ ਨੁਕਤਾਚੀਨੀ ਵੀ ਕੀਤੀ ਹੈ। ਯਾਦ ਰੱਖੋ ਸਿਰਫ਼ ਨੁਕਤਾਚੀਨੀ ਕਰਨ ਨਾਲ ਹੀ ਇਹ ਮਸਲੇ ਖਤਮ ਨਹੀਂ ਹੋਣੇ ਅਤੇ ਨਾ ਹੀ ਇਹਨਾਂ ਦਾ ਕੋਈ ਕੌਮਹਿਤੂ ਹੱਲ ਨਿਕਲਣਾ ਹੈ ਇਸ ਦਾ ਇਕੋ-ਇਕ ਅਤੇ ਪੱਕਾ ਹੱਲ ਮੌਜੂਦਾ ਨਿਜਾਮ ਨੂੰ ਗੁਰਦੁਆਰਾ ਪ੍ਰਬੰਧ ਤੋਂ ਪਾਸੇ ਕਰਨਾ ਹੀ ਹੈ, ਜੋ ਤਾਂ ਹੀ ਸੰਭਵ ਹੈ ਜੇਕਰ ਤੁਸੀਂ ਸਭ ਰਲ ਮਿਲ ਕੇ ਦਿਲੋਂ ਤਾਂਘ ਪੈਦਾ ਕਰੋ। ਜੇਕਰ ਤੁਸੀਂ ਸਮਝਦੇ ਹੋ ਕਿ ਅਸੀਂ ਇਕੱਲੇ-ਇਕੱਲੇ ਹੀ ਮੌਜੂਦਾ ਪ੍ਰਬੰਧ ਬਦਲਣ ਵਿੱਚ ਕਾਮਯਾਬ ਹੋ ਜਾਵਾਂਗੇ ਤਾਂ ਇਹ ਤੁਹਾਡਾ ਸਭ ਤੋਂ ਵੱਡਾ ਭੁਲੇਖਾ ਤਾਂ ਹੈ ਹੀ ਨਾਲ-ਨਾਲ ਕੌਮ ਨਾਲ ਗਦਾਰੀ ਵੀ ਹੈ, ਕਿਉਂਕਿ ਤੁਸੀਂ ਸਭ ਜਥੇਬੰਦੀਆਂ ਵਾਲਿਆਂ ਨੇ ਕਈ ਦਹਾਕਿਆਂ ਤੋਂ ਸਭ ਯਤਨ ਕਰ ਕੇ ਦੇਖ ਲਏ ਹਨ ਜੋ ਕਾਮਯਾਬ ਨਹੀਂ ਹੋਏ। ਤੁਸੀਂ ਹੁਣ ਵੀ ਸਮਝ ਜਾਵੋ ਕਿ ਇਕੱਲੇ-ਇਕੱਲੇ ਤੁਸੀਂ ਕਦੇ ਵੀ ਕਾਮਯਾਬ ਹੋ ਹੀ ਨਹੀਂ ਸਕੋਗੇ। ਜੇਕਰ ਤੁਸੀਂ ਇਹ ਆਸ ਲਗਾਈ ਬੈਠੇ ਹੋ ਕੇ ‘ਅਲੀ ਬਾਬੇ’ ਤੋਂ ਬਾਅਦ ਜਿੰਨ ਪੈਦਾ ਹੀ ਨਹੀਂ ਹੋਵੇਗਾ ਤਾਂ ਵੀ ਤੁਸੀਂ ਭੁਲੇਖੇ ਵਿੱਚ ਹੋਂ। ਕੌਮ ਦੇ ਜੜ੍ਹੀ ਤੇਲ ਦੇਣ ਵਾਲਿਆਂ ਨੇ ਦੀਵੇ ਤੋਂ ਦੀਵਾ ਜਗਾ ਲਿਆ ਹੈ ਜਿਸ ਦੀ ਪ੍ਰਤੱਖ ਮਸਾਲ ਇਸ ਵਾਰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ‘ਅਲੀ ਬਾਬੇ’ ਦੇ ਵਾਰਿਸ ਦੀ ਮਰਜੀ ਨਾਲ ਪ੍ਰਗਟ ਹੋਇਆ ਹੈ। ਅਜੇ ਵੀ ਸਮਝ ਜਾਵੋ ਕੌਮ ਦੇ ਪੈਰਾਂ ਵਿੱਚ ਫਸੀਆਂ ਮੱਕੜ ਜਾਲ ਦੀਆਂ ਤੰਦਾਂ ਕੱਟਣ ਲਈ ਤੁਹਾਨੂੰ ‘ਬੁੱਢੇ ਕਬੂਤਰ ਦੀ ਸਿੱਖਿਆ’ ਤੋਂ ਏਕਤਾ ਦਾ ਸਬਕ ਸਿੱਖਣਾ ਪਵੇਗਾ।
ਅਸੀਂ-ਤੁਸੀਂ ਦੁਨੀਆਂ ਦਾ ਮੰਨਿਆ-ਪ੍ਰਮੰਨਿਆ ਇਹ ਸੱਚ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਹਰ ਕਾਰਵਾਈ ਤਾਂ ਹੀ ਸਫਲ ਹੋ ਸਕਦੀ ਹੈ ਜੇਕਰ ਉਸ ਨੂੰ ਢੁਕਵੇਂ ਸਮੇਂ `ਤੇ ਅੰਜਾਮ ਦਿੱਤਾ ਗਿਆ ਹੋਵੇ। ਜਿਸ ਤਰ੍ਹਾਂ ਚਿੜੀਆਂ ਵੱਲੋਂ ਖੇਤ ਚੁਗ ਜਾਣ ਤੋਂ ਬਾਅਦ ਰਾਖੀ ਦਾ ਕੋਈ ਮਾਹਣਾ ਨਹੀਂ ਰਹਿ ਜਾਂਦਾ, ਜਿਸ ਤਰ੍ਹਾਂ ਸਮੁੰਦਰ ਭਰ ਜਾਣ ਤੋਂ ਬਾਅਦ ਬੇੜਾ ਬੰਨਣ ਬਾਰੇ ਸੋਚਣਾ ਮੂਰਖਤਾ ਭਰੀ ਸੋਚ ਹੈ, ਉਸੇ ਤਰ੍ਹਾਂ ਤੁਹਾਡੀ ਏਕਤਾ ਲਈ ਵੀ ਇਹ ਅੰਤਲਾ ਮੌਕਾ ਸਮਝ ਲਵੋ। ਇਹ ਬਹੁਤ ਢੁਕਵਾਂ ਸਮਾਂ ਹੈ ਅਜੇ ਚਿੜੀਆਂ ਨੇ ਸਾਰਾ ਖੇਤ ਨਹੀਂ ਚੁਗਿਆ, ਹੋਏ ਨੁਕਸਾਨ ਦੀ ਪੂਰਤੀ ਕੀਤੀ ਜਾ ਸਕਦੀ ਹੈ। ਜੇਕਰ ਅਜੇ ਵੀ ਤੁਸੀਂ ਆਪਣੀ-ਆਪਣੀ ਡਫ਼ਲੀ ਵਜਾਉਣੀ ਸ਼ੁਰੂ ਰੱਖੀ ਤਾਂ ਤੁਸੀਂ ਵੀ ਨਿਕਲਣ ਵਾਲੇ ਸਿੱਟਿਆਂ ਤੋਂ ਅਣਜਾਣ ਨਹੀਂ ਹੋਂ। ਤੁਹਾਡੀ ਇਸ ਫੁੱਟ ਸਦਕਾ ਕੌਮ ਦਾ ਤਾਂ ਨੁਕਸਾਨ ਹੋਵੇਗਾ ਹੀ ਸਗੋਂ
ਡੁਬੇਗੀ ਕਿਸਤੀ ਤੋ ਡੂਬੇਗੇਂ ਸਾਰੇ
ਨਾ ਤੁਮ ਹੀ ਬਚ ਪਾਓਗੇ
ਨਾ ਸਾਥੀ ਤੁਮਹਾਰੇ।
ਤੁਹਾਨੂੰ ਇਹ ਵੀ ਦੱਸਣ ਦੀ ਲੋੜ ਨਹੀਂ ਕਿ ਸਿੱਖ ਇਤਿਹਾਸ ਵਿੱਚ ਨਾਜ਼ੁਕ ਮੌਕਿਆਂ `ਤੇ ਅਨੇਕਾਂ ਮੱਤਭੇਦਾਂ ਦੇ ਬਾਵਜੂਦ ਸਿੱਖ ਇਕੱਠੇ ਹੋ ਕੇ ਸਮੱਸਿਆਵਾਂ ਨੂੰ ਨਜਿੱਠਦੇ ਰਹੇ ਹਨ। ਇਹ ਸਭ ਕੁੱਝ ਜਾਣਦੇ ਹੋਏ ਵੀ ਜੇਕਰ ਤੁਸੀਂ ਹੁਣ ਏਕਤਾ ਨਾ ਕੀਤੀ ਤਾਂ ਤੁਹਾਡਾ ਸਭ ਦਾ ਨਾਮ ਇਤਿਹਾਸ ਵਿੱਚ ਬਦਨਾਮ ਲਫਜ਼ਾਂ ਵਿੱਚ ਲਿਖਿਆ ਜਾਵੇਗਾ। ਇਹ ਸਮਝ ਲਵੋ ਕਿ ਨਿੱਜੀ ਹਿੱਤਾਂ ਨਾਲੋਂ ਹਮੇਸ਼ਾ ਕੌਮੀ ਹਿੱਤ ਵਧੇਰੇ ਜ਼ਰੂਰੀ ਹੁੰਦੇ ਹਨ ਜੇਕਰ ਤੁਸੀਂ ਫਿਰ ਵੀ ਨਿੱਜੀ ਹਿੱਤਾਂ ਨੂੰ ਹੀ ਅੱਗੇ ਰੱਖਿਆ ਤਾਂ ਤੁਹਾਨੂੰ ਪੰਥਕ ਅਖਵਾਉਣ ਦਾ ਕੋਈ ਹੱਕ ਨਹੀਂ।
-ਗੁਰਸੇਵਕ ਸਿੰਘ ਧੌਲਾ
ਮੋ. 94632-16267


(25/04/10)
ਡਾ ਗੁਰਮੀਤ ਸਿੰਘ ਬਰਸਾਲ, ਅਵਤਾਰ ਸਿੰਘ ਮਿਸ਼ਨਰੀ ਅਤੇ ਹੋਰ ਹਮਖਿਆਲੀ

ਕਦ ਤੱਕ ਆਪਣੀਆਂ ਖੁਨਾਮੀਆਂ ਤੇ ਪੜਦੇ ਪਾ ਕੇ ਧਰਮ ਦੇ ਅਖਾਉਤੀ ਠੇਕੇਦਾਰ ਪੰਥ ਦਰਦੀਆਂ ਅਤੇ ਪੰਥਕ ਵਿਦਵਾਨਾਂ ਨੂੰ ਜ਼ਲੀਲ ਕਰਦੇ ਰਹਣਗੇ?
“ਖਾਲਸਾ ਜੀ! ਹੁਣ ਤਾਂ ਜਾਗ ਜਾਓ ਇਹ ਲੋਕ ਕੇਵਲ ਤ੍ਰੀਆ ਚਰਿਤ੍ਰ ਦੀਆਂ ਅਸ਼ਲੀਲ ਕਹਾਣੀਆਂ ਗੁਰੂ ਗੋਬਿੰਦ ਸਿੰਘ ਜੀ ਨਾਲ ਹੀ ਨਹੀਂ ਜੋੜਦੇ ਸਗੋਂ ਗੁਰੂ ਹਰਰਾਏ ਸਾਹਿਬ ਦੇ ਜੀਵਨ ਤੇ ਚਿੱਕੜ ਸੁਟਣ ਵਾਲੀਆਂ ਪੁਸਤਕਾਂ ਵੀ ਛਾਪਦੇ ਹਨ”
ਆਂਮ ਬੰਦਾ ਇਹ ਗਲ ਕਹੇ ਤਾਂ ਮੰਨਣ ਵਿੱਚ ਨਹੀਂ ਅਉਂਦੀ ਪਰ ਜਦੋਂ ਗਿ. ਹਰਿੰਦਰ ਸਿੰਘ ਅਲਵਰ ਵਰਗੇ ਪੰਥ ਪ੍ਰਸਿੱਧ ਵਿਦਵਾਨ ਦੇ ਮੂੰਹੋਂ ਜਦੋਂ ਨਾਂ-ਕਾਬਲੇ ਬਰਦਾਰਸ਼ਤ ਸੱਚ ਮੀਡੀਏ ਸਾਹਮਣੇ ਰੱਖਿਆ ਜਾਵੇ ਤਾਂ ਕੰਨ ਖੜੇ ਹੋ ਜਾਂਦੇ ਹਨ। ਤਖਤ ਪਟਨਾਂ ਸਾਹਿਬ ਦੇ ਗਿ. ਇਕਬਾਲ ਸਿੰਘ ਦੇ ਪਰਮ ਮਿੱਤਰ ਪ੍ਰੋ. ਹਰਭਜਨ ਸਿੰਘ ਦਸਮ ਗ੍ਰੰਥ ਬਾਰੇ ਲਿਖੀ ਪੁਸਤਕ ਵਿੱਚ ਨੂਪ ਕੁਅਰਿ ਦੀ ਕਾਂਮਗ੍ਰਸਤ ਕਹਾਣੀ ਗੁਰੂ ਗੋਬਿੰਦ ਸਿੰਘ ਨਾਲ ਜੋੜਦੇ ਹਨ ਤੇ ਬੇਸ਼ਰਮ ਅਕਲੋਂ ਖਾਲੀ ਜਥੇਦਾਰ ਅਤੇ ਸ੍ਰੋਮਣੀ ਕਮੇਟੀ ਦੇ ਕੁੱਝ ਮੈਂਬਰ ਮੁਖ ਬੰਦ ਵਿੱਚ ਇਸ ਲੇਖਕ ਦੀ ਤਾਰੀਫ ਕਰਦੇ ਹਨ। ਪਰ ਜੇ ਕਦੇ ਇਹ ਲੋਕ ਰੇਡੀਓ ਦੇ ਜਰੀਏ ਟਾਕਸ਼ੋਅ ਵਿਖੇ ਸਰੋਤਿਆਂ ਦੇ ਜਵਾਬ ਦੇਣ ਤਾਂ ਸਾਫ ਕਹਿ ਦਿੰਦੇ ਹਨ ਕਿ ਉਨ੍ਹਾਂ ਨੇ ਤਾਂ ਇਹ ਕਿਤਾਬ ਹਾਲੇ ਪੜ੍ਹੀ ਵੀ ਨਹੀਂ ਹੈ। ਗੁਰੂ ਹਰਰਾਇ ਸਹਿਬ ਦੇ ਜੀਵਨ ਨਾਲ ਇਹ ਘਟਨਾ ਘਟਾਈ ਕਿ ਰਾਮ ਰਾਏ ਨੌਕਰਾਣੀ ਤੋਂ ਗੁਰੂ ਹਰਰਾਏ ਸਾਹਿਬ ਜੀ ਦੀ ਨਾਇਜ ਔਲਾਦ ਸਨ। ਇਸ ਤੋਂ ਵੱਡੀ ਬਦਮਾਸ਼ੀ ਕਿ ਛਾਪਣ ਵਾਲੀ ਵੀ ਸ੍ਰੋਮਣੀ ਕਮੇਟੀ। ਹੁਣ ਅਸੀਂ ਸੰਪ੍ਰਦਾਈ ਜਥੇਦਾਰਾਂ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਸੱਚ ਬਿਆਨ ਕਰਨ ਕਰਕੇ ਤੁਸੀਂ ਬਿਨਾ ਕਿਸੇ ਪੁੱਛ-ਪੜਤਾਲ ਅਤੇ ਵਿਚਾਰ-ਵਿਟਾਂਦਰੇ ਦੇ ਪੰਥਕ ਵਿਦਵਾਨਾਂ ਨੂੰ ਝੱਟ ਨਾਦਰਸ਼ਾਹੀ ਫੁਰਮਾਨ ਜਾਰੀ ਕਰਕੇ ਪੰਥ ਚੋਂ ਛੇਕ ਦਿੰਦੇ ਹੋ। ਕੀ ਤੁਸੀਂ ਸਿੱਖੀ ਸਰੂਪ ਵਾਲੇ ਬਲਾਤਕਾਰੀ ਸਾਧਾਂ ਅਤੇ ਬਾਦਲੀ ਲਾਣੇ ਨਾਲ ਸਬੰਧਤ ਲੋਕਾਂ ਨੂੰ ਜਿਨ੍ਹਾਂ ਨੇ ਬਜਰ ਗਲਤੀਆਂ ਕੀਤੀਆਂ ਹਨ ਕਦੀ ਛੇਕਿਆ ਹੈ? ਗੁਰੂਆਂ ਤੇ ਦੂਸ਼ਣ ਲੌਣ ਵਾਲੇ ਲੇਖਕਾਂ ਅਤੇ ਗੁਰੂ ਨਿੰਦਕ ਪੁਸਤਕਾਂ ਨੂੰ ਛਾਪਣ ਵਾਲੀ ਸ਼੍ਰੋਮਣੀ ਕਮੇਟੀ ਨੂੰ ਕਦੋਂ ਤਲਬ ਕਰੋਗੇ? ਪੰਥਕ ਰਹਿਤ ਮਰਯਾਦਾ ਦੀਆਂ ਧੱਜੀਆਂ ਉਡੌਣ ਵਾਲੀ ਟਕਸਾਲ ਅਤੇ ਸਾਧਾਂ ਦੇ ਡੇਰੇ ਜੋ ਅਕਾਲ ਤਖਤ ਤੋਂ ਜਾਰੀ ਸਿੱਖ ਰਹਿਤ ਮਰਯਾਦਾ ਦੇ ਹੁਕਮਨਾਮੇ ਤੋਂ ਮਨੁਕਰ ਹਨ ਉਨ੍ਹਾਂ ਨੂੰ ਕਦੋਂ ਛੇਕੋਗੇ ਜਾਂ ਓਥੇ ਮਰਯਾਦਾ ਲਾਗੂ ਕਰਵਉਗੇ? ਬ੍ਰਾਹਮਣੀ ਰੰਗਤ ਵਾਲੀਆਂ ਕਥਾ ਕਹਾਣੀਆਂ ਕਰਨ ਵਾਲੇ ਕਥਾਵਾਚਕਾਂ ਨੂੰ ਕਦੋਂ ਤਲਬ ਕਰੋਗੇ? ਜੇ ਨਹੀਂ ਕਰ ਸਕਦੇ ਤਾਂ ਜੋ ਹੁਣ ਤੱਕ ਕਿਸੇ ਦਬਾਅ ਥੱਲੇ ਆ ਕੇ ਪੰਥਕ ਵਿਦਵਾਨਾਂ ਨੂੰ ਛੇਕਿਆ ਹੈ ਆਪਣੀ ਗਲਤੀ ਮੰਨ ਕੇ ਵਾਪਸ ਲਓ। ਤੁਸੀਂ ਕੋਈ ਰੱਬ ਜਾਂ ਗੁਰੂ ਨਹੀਂ ਕਿ ਤੁਹਾਡਾ ਹਰੇਕ ਫੁਰਮਾਨ ਸਿੱਖ ਅੱਖਾਂ ਮੀਟ ਕੇ ਮੰਨੀ ਜਾਣ। ਅਸੀਂ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੇ ਹਾਂ ਨਾਂ ਕਿ ਕਿਸੇ ਜਥੇਦਾਰ ਦੇ। ਜੇ ਤੁਹਾਡੇ ਵਿੱਚ ਰਤਾ ਜਿੰਨੀ ਵੀ ਅਣਖ ਹੈ ਤਾਂ ਗੁਰੂ ਨਿੰਦਕ ਲੇਖਕਾਂ, ਪੁਸਤਕਾਂ ਅਤੇ ਪ੍ਰਕਾਸ਼ਕਾਂ ਸਭ ਨੂੰ ਤਲਬ ਕਰ ਕੇ ਦਿਖਾਓ ਭਾਂਵੇ ਉਹ ਕਿਸੇ ਵੀ ਪਾਰਟੀ ਨਾਲ ਸਬੰਧਤ ਹੈ। ਖਾਸ ਕਰਕੇ ਸੰਪ੍ਰਦਾਈ ਗ੍ਰੰਥਾਂ ਤੇ ਪਾਬੰਦੀ ਲਾ ਕੇ ਦਿਖਾਓ ਜੋ ਗੁਰਮਤਿ ਵਿਰੋਧੀ ਹਨ।
ਜਾਰੀ ਕਰਤਾ ਭਾਈ ਅਵਤਾਰ ਸਿੰਘ ਮਿਸ਼ਨਰੀ, ਬੀਬੀ ਹਰਸਿਮਰਤ ਕੌਰ ਖਾਲਸਾ (ਗੁਰੁ ਗ੍ਰੰਥ ਪ੍ਰਚਾਰ ਮਿਸ਼ਨ ਅਮਰੀਕਾ), ਪ੍ਰੋ ਮੱਖਣ ਸਿੰਘ, ਡਾ ਗੁਰਮੀਤ ਸਿੰਘ ਬਰਸਾਲ, ਸਰਬਜੀਤ ਸਿੰਘ, ਕੁਲਦੀਪ ਸਿੰਘ ਯੂਬਾ ਸਿਟੀ, (ਸਿੰਘ ਸਭਾ ਇੰਟਰਨੈਸ਼ਨਲ ਅਮਰੀਕਾ) ਹਾਕਮ ਸਿੰਘ, ਗਿਆਨ ਸਿੰਘ (ਗੁਰਮਤਿ ਪ੍ਰਸਾਰ ਮੰਚ)


ਸੰਪਾਦਕੀ ਨੋਟ

ਅੱਜ 25 ਅਪ੍ਰੈਲ 2010 ਨੂੰ ਇਸ ਪੰਨੇ ਤੇ ਤਿੰਨ ਚਿੱਠੀਆਂ, ਸ਼੍ਰੋਮਣੀ ਕਮੇਟੀ ਵਲੋਂ ਹਿੰਦੀ ਵਿੱਚ ਛਾਪ ਕੇ ਵੰਡੀ ਗਈ ਅਤੇ ਵਾਪਸ ਲਈ ਗਈ ਕਿਤਾਬ ‘ਸਿੱਖ ਇਤਿਹਾਸ’ ਬਾਰੇ ਛਪੀਆਂ ਹਨ। ਇਹਨਾ ਦੋਂ ਵਿੱਚ ਕੋਰਟ ਵਿੱਚ ਲਿਜਾਣ ਦੀ ਧਮਕੀ ਦਿੱਤੀ ਗਈ ਹੈ। ਹੋਰ ਵੀ ਕਈ ਥਾਂਈ ਵੱਖ-ਵੱਖ ਮੀਡੀਏ ਵਿੱਚ ਚਰਚਾ ਹੋਈ ਹੈ ਅਤੇ ਹੋ ਰਹੀ ਹੈ। ਪਰ ਮੈਂ ਹੈਰਾਨ ਪਰੇਸ਼ਾਨ ਅਤੇ ਨਿਰਾਸ਼ ਇਸ ਗੱਲ ਤੋਂ ਹਾਂ ਕਿ ਸਿੱਖ ਇੱਕ ਵਾਰੀ ਮਾੜੀ ਜਿਹੀ ਗੱਲ ਕਰਕੇ ਫਿਰ ਸੌਂ ਕਿਉਂ ਜਾਂਦੇ ਹਨ। ਇਹ ਗੱਲ ਸਾਲ ਕੁ ਪਹਿਲਾਂ ਵੀ ਚੱਲੀ ਸੀ। ਉਸ ਵੇਲੇ ਦੋਸ਼ੀਆਂ ਨੂੰ ਕਿਉਂ ਨਹੀਂ ਕਟਿਹਰੇ ਵਿੱਚ ਖੜਾ ਕੀਤਾ ਗਿਆ, ਕਿਉਂ ਨਹੀਂ ਇਸ ਦੀ ਤਹਿ ਤੱਕ ਪਹੁੰਚਿਆ ਗਿਆ? ਕਈ ਸਿੱਖ ਕਹਿੰਦੇ ਹਨ ਕਿ ਸਾਨੂੰ ਆਪਣਾ ਵੱਖਰਾ ਅਜ਼ਾਦ ਦੇਸ਼ ਖਾਲਿਸਤਾਨ ਅਸਲ ਵਿੱਚ ਪਾਗਿਲਸਤਾਨ ਚਾਹੀਦਾ ਹੈ। ਸ਼੍ਰੋਮਣੀ ਕਮੇਟੀ ਚੱਜ ਨਾਲ ਚਲਾ ਨਹੀਂ ਹੁੰਦੀ, ਸਾਧਾਂ ਦੇ ਪਖੰਡ ਦੀ ਮੈਲ ਦਿਮਾਗਾਂ ਵਿਚੋਂ ਉਤਰੀ ਨਹੀਂ ਪਰ ਗੱਲਾਂ ਨਾਲ ਅਸਮਾਨ ਗਿਰਾ ਦਿੰਦੇ ਹਨ। ਜੇ ਕਰ ਸਿੱਖਾਂ ਵਿੱਚ ਮਾੜੀ ਮੋਟੀ ਵੀ ਗੈਰਤ ਹੁੰਦੀ। ਆਪਣਿਆਂ ਗੁਰੂਆਂ ਪ੍ਰਤੀ ਕੋਈ ਪਿਆਰ ਹੁੰਦਾ ਤਾਂ ਇਹਨਾ ਕਥਿਤ ਜਥੇਦਾਰਾਂ ਦੇ ਗਲ੍ਹਾਂ ਵਿੱਚ ਸਾਫੈ ਪਾ ਕੇ ਪੁੱਛਦੇ ਕਿ ਆਹ ਜਿਸ ਕਮੇਟੀ ਤੋਂ ਤੁਸੀਂ ਤਨਖਾਹ ਲੈ ਰਹੇ ਹੋ ਇਹ ਆਹ ਇਸ ਤਰ੍ਹਾਂ ਦੇ ਕੰਮ ਕਰਦੀ ਹੈ। ਐ ਕਥਿਤ ਜਥੇਦਾਰੋ ਤੁਸੀਂ ਆਪਣੀਆਂ ਹੀ ਕਹੀਆਂ ਗੱਲਾਂ ਤੋਂ ਵਾਰ-ਵਾਰ ਕਿਉਂ ਮੁੱਕਰਦੇ ਹੋ? ਪਰ ਨਹੀਂ, ਸਿੱਖਾਂ ਲਈ ਤਾਂ ਇਹ ਜਥੇਦਾਰ ਮਹਾਨ ਹਨ ਅਤੇ ਇਹਨਾ ਦੇ ਕਥਿਤ ਹੁਕਮਨਾਮੇ ਮਹਾਨ ਹਨ ਜੋ ਕਿ ਅਕਾਲ ਪੁਰਖ ਦਾ ਹੁਕਮ ਹਨ, ਤਾਂਹੀਂ ਤਾਂ ਇਹਨਾ ਦੇ ਨਾਮ ਤੇ ਖੂਨ ਖਰਾਬਾ ਕਰਨ ਤੱਕ ਪਹੁੰਚ ਜਾਂਦੇ ਹਨ। ਦਿਨ ਰਾਤ ਦੁਹਾਈ ਪਾਈ ਜਾਣਗੇ ਕਿ ਅਸੀਂ ਹੱਕ ਸੱਚ ਦੀ ਅਵਾਜ਼ ਬੁਲੰਦ ਕਰਦੇ ਹਾਂ, ਅਸੀਂ ਸੇਧ ਅਕਾਲ ਤਖ਼ਤ ਤੋਂ ਲੈਂਣੀ ਹੈ। ਇਹ ਸਿੱਧਾ ਕਿਉਂ ਨਹੀਂ ਕਿਹ ਦਿੰਦੇ ਕਿ ਅਸੀਂ ਤਾਂ ਸੇਧ ਆਸ਼ੂਤੋਸ਼ ਤੋਂ ਲੈਣੀ ਹੈ ਅਤੇ ਜਾਂ ਫਿਰ ਬਲਾਤਕਾਰੀ ਸਾਧਾਂ ਤੋਂ ਲੈਣੀਂ ਹੈ। ਕਿਉਂਕਿ ਐਸ ਵੇਲੇ ਸ਼੍ਰੋਮਣੀ ਕਮੇਟੀ ਤੇ ਕਬਜ਼ਾਂ ਬਾਦਲ ਪਰਵਾਰ ਦਾ ਹੈ ਅਤੇ ਬਾਦਲ ਦੀ ਬੀਵੀ ਦੀ ਹੀ ਕਮੇਟੀ ਵਿੱਚ ਚਲਦੀ ਹੈ ਅਤੇ ਉਹ ਆਸ਼ੂਤੋਸ਼ ਹੀ ਸ਼ਰਧਾਲੂ ਹੈ। ਅਖੌਤੀ ਜਥੇਦਾਰ ਵੀ ਸਾਧਾਂ ਦੀਆਂ ਹੀ ਚੌਂਕੀਆਂ ਭਰਦੇ ਹਨ। ਹਾਲੇ ਕੁੱਝ ਦਿਨ ਪਹਿਲਾਂ ਹੀ ਸ਼ਿਕਾਗੋ ਵਾਲੇ ਬਾਬੇ ਨਾਲ ਜਥੇਦਾਰ ਦੀ ਫੋਟੋ ਛਪੀ ਹੈ। ਅੱਜ ਤੋਂ ਕੋਈ 10 ਮਹੀਨੇ ਪਹਿਲਾਂ ‘ਸਿੱਖ ਮਾਰਗ’ ਤੇ ਪ੍ਰੋ: ਸੁਖਵਿੰਦਰ ਸਿੰਘ ਦਦੇਹਰ ਦਾ ਲੇਖ, ‘ਸ਼੍ਰੋਮਣੀ ਕਮੇਟੀ ਅਤੇ ਜਥੇਦਾਰਾਂ ਦਾ ਕੌਮ ਨਾਲ ਧ੍ਰੋਹ’ ਛਪਿਆ ਸੀ, ਜਿਸ ਨੂੰ ਪੜ੍ਹਨ ਲਈ ਤੁਸੀਂ ਇੱਥੇ ਕਲਿਕ ਕਰ ਸਕਦੇ ਹੋ। ਇਸ ਵਿਚੋਂ ਇੱਕ ਪਹਿਰਾ ਇੱਥੇ ਪਾ ਰਿਹਾ ਹਾਂ ਜੋ ਕਿ ਇਸ ਤਰ੍ਹਾਂ ਹੈ:
ਦੂਜੇ ਪਾਸੇ ਢੀਠਤਾਈ ਨੇ ਵੀ ਸਿਖਰਾਂ ਛੂਹ ਲਈਆਂ ਹਨ ਪਿਛਲੇ ਬੀਤੇ ਸ੍ਰੋਮਣੀ ਕਮੇਟੀ ਵਲੋਂ ਛਪੀ ਕਿਤਾਬ ਸਿਖ ਇਤਿਹਾਸ (ਛਪੀ ਭਾਂਵੇ ਪਹਿਲਾਂ ਦੀ ਹੋਈ ਹੈ) ੨੦੦੭-੦੮ ਵਿੱਚ ਸਾਹਮਣੇ ਆ ਗਈ। ਜਥੇਦਾਰਾਂ ਝੱਟ ਕਮੇਟੀ ਬਣਾ ਕੇ ਸੱਤ ਦਿਨਾਂ ਵਿੱਚ ਰਿਪੋਰਟ ਦੇਣ ਨੂੰ ਕਹਿ ਦਿਤਾ ਤੇ ਹੋਰ ਊਟ ਪਟਾਂਗ ਬਿਆਨ ਵੀ ਦਿਤੇ। ਪਰ ਸਤ ਦਿਨ ਬੀਤਣ ਤੋਂ ਬਾਂਅਦ ਹੁਣ ਤੱਕ ਵੀ ਕੋਈ ਜਵਾਬ ਨਹੀਂ ਆਇਆ। ਹੁਣ ਇਹ ਸਮੇਤ ਧੂਮੇ ਵਰਗੇ ਸਾਧਾਂ ਦੇ ਸਾਰੀ ਕੂੜ ਮੰਡਲੀ ਕਹਿਦੀ ਹੈ ਕਿ ਇਹ ਨਾਸਤਿਕਾਂ ਦਾ ਟੋਲਾ ਨਿਤ ਨਵੇਂ ਝਗੜੇ ਖੜੇ ਕਰਦਾ ਹੈ। ਅਸੀਂ ਪੁਛਦੇ ਹਾਂ ਇਹਨਾਂ ਲੋਕਾਂ ਨੂੰ, ਝੂਠ ਨੰਗਾ ਕਰਨਾ ਸੱਚ ਦੱਸ ਕੇ ਲੋਕਾਂ ਨੂੰ ਜਾਗਰਿਤ ਕਰਨਾ ਕੀ ਝਗੜਾ ਹੈ। ਕੀ ਬਾਬਾ ਨਾਨਕ ਜੀ ਬਾਰੇ ਵੀ ਤੁਸੀ ਇਹੀ ਸੋਚ ਰਖੀ ਹੈ। ਬੇਈਮਾਨ ਤੇ ਝੂਠੇ ਜਥੇਦਾਰਾਂ ਤੇ ਸਾਧਾਂ ਨੂੰ ਹਾਲੇ ਵੀ ਜਿਹੜੇ ਲੋਕ ਸਿਰੋਪੇ ਦਿੰਦੇ ਤੇ ਪ੍ਰੋਗਰਾਮਾਂ ਤੇ ਸਦਦੇ ਹਨ ਜਾਂ ਇਸ ਸੱਚ ਤੋਂ ਬਾਅਦ ਵੀ ਸੱਦਣਗੇ ਉਹ ਸਾਰੇ ਵੀ ਪਾਪੀ ਅਖਵਾਉਣਗੇ। ਗੁਰੁ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੀ ਕਰਤੂਤ ਨਾ ਮੁਆਫੀ ਯੋਗ ਹੈ। ਸਿਖੋ ਜਿਹੜਾ ਤੁਹਾਡੇ ਗੁਰੁ ਦੀ ਬੇਇਜਤੀ ਕਰੇ ਤੇ ਕਰਵਾਵੇ ਉਹ ਤੁਹਾਡਾ ਕੀ ਲਗਦਾ ਹੈ। ਕੀ ਲੋਕੋ ਤੁਹਾਡੀ ਜ਼ਮੀਰ ਮਰ ਗਈ ਹੈ ਤੁਸੀ ਹਾਲੇ ਵੀ ਜਥੇਦਾਰਾਂ ਤੇ ਸਾਧਾਂ ਦੇ ਪਿਛਲੱਗ ਬਣੇ ਸਿਰੋਪੇ ਦੇ ਰਹੇ ਹੋ। ਸਿਆਸਤ ਗੰਦੀ ਹੈ ਪਰ ਲਗਦਾ ਹੈ ਅਸੀਂ ਸਿਆਸਤ ਤੋਂ ਵੀ ਗੰਦੇ ਹਾਂ ਜੋ ਸੱਚ ਸਮਝਦੇ ਹੋਏ ਵੀ ਝੂਠਿਆਂ ਦਾ ਖਹਿੜਾ ਨਹੀਂ ਛਡ ਰਹੇ। ਸਿਖ ਨੂੰ ਗੁਰੂ ਤੇ ਗੁਰੁ ਦਾ ਪੰਥ ਪਿਆਰਾ ਹੈ ਬੰਦੇ ਜਾਂ ਲੋਕ ਲੱਜ ਨਹੀਂ। ਬਾਕੀ ਤੁਸੀਂ ਆਪ ਦੇਖੋ ਇਹ ਕਰਤੂਤ ਇਹਨਾਂ ਪੰਥ ਪ੍ਰਸਤਾਂ ਦੀ ਹਿੰਦੀ ਚ ਛਾਪੀ ਕਿਤਾਬ ਸਿਖ ਇਤਿਹਾਸ। ਕਿਤਾਬ ਦੇ ਪੰਨੇ ਵੀ ਅਤੇ ਉਹੀ ਭਾਸ਼ਾ ਜੋ ਵਰਤੀ ਗਈ ਤੁਹਾਡੇ ਸਾਹਮਣੇ ਹੈ। ਇਹ ਸਾਰਾ ਕੁੱਝ ਜੋ ਲਿਖਿਆ ਹੈ ਇਹ ਇਤਿਹਾਸ ਦੇ ਉਲਟ ਹੈ ਗਲਤ ਹੈ, ਜਵਾਬ ਤੁਸੀਂ ਮੰਗੋ ਇਹਨਾਂ ਝੂਠਿਆਂ ਕੋਲੋਂ।


(25/04/10)
ਸਤਨਾਮ ਕੌਰ, ਫਰੀਦਾਬਾਦ

ਸ਼੍ਰੋਮਣੀ ਕਮੇਟੀ ਵੱਲੋਂ ਛਾਪੀ ਹਿੰਦੀ ਪੁਸਤਕ ਸਿੱਖ ਇਤਿਹਾਸ ਵਿੱਚ ਗੁਰੂ ਹਰਿਰਾਇ ਸਾਹਿਬ ਬਾਰੇ ਹੀ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤਕ ਨੂੰ ਵੀ ਨਹੀਂ ਬਖਸ਼ਿਆ ਗਿਆ: ਸ. ਉਪਕਾਰ ਸਿੰਘ ਫ਼ਰੀਦਾਬਾਦ
ਜੇਕਰ ਸ਼੍ਰੋਮਣੀ ਕਮੇਟੀ ਆਪਣੇ ਵੱਲੋਂ ਛਾਪੀ ਹਿੰਦੀ ਪੁਸਤਕ ਸਿੱਖ ਇਤਿਹਾਸ ਰਾਹੀਂ ਹੋਏ ਗੁਰੂ ਸਾਹਿਬਾਨਾਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨ ਲਈ ਖਿਮਾ ਯਾਚਨਾ ਜਨਤਕ ਤੌਰ’ ਤੇ ੧੫ ਦਿਨਾਂ ਅੰਦਰ ਸਿੱਖ ਜਗਤ ਤੋਂ ਨਹੀਂ ਮੰਗਦੀ ਤਾਂ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਖਿਲਾਫ ਅਦਾਲਤੀ ਕਾਰਵਾਈ ਕਰਨ ਲਈ ਮਜ਼ਬੂਰ ਹੋਵੇਗਾ
(੨੪ ਅਪ੍ਰੈਲ ੨੦੧੦, ਸਤਨਾਮ ਕੌਰ, ਫਰੀਦਾਬਾਦ)
ਸ਼੍ਰੋਮਣੀ ਕਮੇਟੀ ਵੱਲੋਂ ਛਾਪੀ ਹਿੰਦੀ ਪੁਸਤਕ ਸਿੱਖ ਇਤਿਹਾਸ ਵਿੱਚ ਗੁਰੂ ਹਰਿਰਾਇ ਸਾਹਿਬ ਬਾਰੇ ਹੀ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤਕ ਨੂੰ ਵੀ ਨਹੀਂ ਬਖਸ਼ਿਆ ਗਿਆ ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ. ਉਪਕਾਰ ਸਿੰਘ ਫ਼ਰੀਦਾਬਾਦ ਨੇ ਕੀਤਾ। ਉਨ੍ਹਾਂ ਇਸ ਪੁਸਤਕ ਬਾਰੇ ਜਾਣਕਾਰੀ ਦਿੰਦਿਆ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਪ੍ਰਕਾਸ਼ਤ ੨੨੫ ਰੁਪਏ ਦੀ ਕੀਮਤ ਵਾਲੀ ਅਤੇ ੭੨੨ ਪੰਨਿਆਂ ਦੀ ਹਿੰਦੀ ਦੀ ਪੁਸਤਕ ਜਿਸ ਉਤੇ ਲੇਖਕ ਦਾ ਨਾਂ ਵੀ ਦਰਜ਼ ਨਹੀਂ ਹੈ ਇਹ ਪੁਸਤਕ ਗੁਰੂ ਗ੍ਰੰਥ ਸਾਹਿਬ, ਸਿੱਖ ਗੁਰੂ ਸਾਹਿਬਾਨ, ਸਿੱਖ ਆਦਰਸ਼ਾਂ, ਗਰੂ ਸਾਹਿਬਾਨ ਦੇ ਮਹਿਲ, ਸਿਖ ਮਾਨਤਾਵਾਂ, ਨਿਤਨੇਮ ਤੇ ਮਰਿਆਦਾ ਦਾ ਘੋਰ ਨਿਰਾਦਰ ਕਰਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੀ ਇਸ ਪੁਸਤਕ ਅਨੁਸਾਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਥਮ ਰਾਗ ਸ੍ਰੀ ਰਾਗ ਨਹੀਂ ਸਗੋਂ ਸ਼੍ਰੀ ਰਾਮ ਹੈ, ਅਤੇ ਅੰਤਮ ਰਾਗ ਜਯ ਜਯੰਤੀ ਹੈ ਇਸ ਤੋਂ ਇਲਾਵਾ ਪੰਨਾ ੬੧੮ ਉਤੇ ਕਈ ਰਾਗਾਂ ਦੇ ਨਾਂ ਵੀ ਵਿਗਾੜ ਕੇ ਲਿਖੇ ਗਏ ਹਨ ਜਿਵੇਂ ਗਉੜੀ ਨੂੰ ਗੌਰੀ, ਵਡਹੰਸ ਨੂੰ ਯਾਦ ਹਾਨਸ, ਸੋਰਠਿ ਨੂੰ ਸੌਰਾਥ ਯਾ ਸੁਰਤ, ਧਨਾਸਰੀ ਨੂੰ ਧਨੇਸ਼ਵਰੀ, ਗੁਜਰੀ ਨੂੰ ਗੁਰਜਰੀ, ਜੈਤਸਰੀ ਨੂੰ ਜੈਤ ਸਾਰਨੀ ਆਦਿ ਇਸ ਤੋਂ ਇਲਾਵਾ ਇਸ ਵਿੱਚ ਸੋ ਦਰ ਰਹਿਰਾਸ ਦਾ ਅਰਥ ਹੈ “ਸੌਦਾ ਕਾ ਰੋਈ ਰਸ”। ਭਾਵ “ਰਾਈ” ਸ਼ਬਦ ਦਾ ਅਰਥ ਉਪਦੇਸ਼ਕ ਹੈ, ਔਰ “ਰਾਸ” ਸ਼ਬਦ ਸੇ ਕ੍ਰਿਸ਼ਨ ਲੀਲਾ ਯਾ ਕ੍ਰਿਸ਼ਣ-ਗੁਣਕੀਰਤਨ ਮਾਲੂਮ ਹੋਤਾ ਹੈ” ਆਦਿ ਤਕ ਲਿਖਿਆ ਹੈ ਅਤੇ ਨਾਨਕ ਦੇ ਧਰਮ ਗ੍ਰੰਥ ਨੂੰ “ਪ੍ਰਥਮ ਪੁਸਤਕ” ਕਹਿ ਕੇ ਗੁਮਰਾਹ ਕੀਤਾ ਗਿਆ ਹੈ। ਇਸ ਤੋਂ ਇਲਾਵਾ ਭਗਤ ਬਾਣੀ ਵਿੱਚ ਮੀਰਾ ਬਾਈ ਦਾ ਨਾਂ ਵੀ ਜੋੜ ਦਿੱਤਾ ਗਿਆ ਹੈ ਜਦ ਕਿ ਮੌਜੂਦਾ ਸਰੂਪਾਂ ਅਤੇ ਇਤਿਹਾਸਕ ਹਵਾਲਿਆਂ ਵਿੱਚ ਮੀਰਾ ਬਾਈ ਦਾ ਕੋਈ ਜ਼ਿਕਰ ਨਹੀਂ। ਇਸ ਪੁਸਤਕ ਵਿੱਚ ਭਗਤ ਸਧਨਾ ਜੀ ਦਾ ਨਾਂ ਵਿਗਾੜ ਕੇ ਸਾਧਨ ਯਾ ਸੁਯੰਭਾ ਲਿਖਿਆ ਗਿਆ ਹੈ। ਇਸ ਤੋਂ ਇਲਾਵਾ ਇਸ ਪੁਸਤਕ ਵਿੱਚ ਸਿੱਖ ਇਤਿਹਾਸ ਨੂੰ ਬੁਰੀ ਤਰ੍ਹਾਂ ਵਿਗਾੜ ਕੇ ਪੇਸ਼ ਕੀਤਾ ਗਿਆ ਹੈ ਜ਼ਿਕਰਯੋਗ ਹੈ ਕਿ ਇਸ ਪੁਸਤਕ ਬਾਰੇ ਪਹਿਲਾਂ ਵੀ ਸਪੋਕਸਮੈਨ ਰਾਹੀਂ ਸੰਗਤਾਂ ਨੂੰ ਧਿਆਨ ਦਿਵਾਇਆ ਜਾ ਚੁੱਕਿਆ ਹੈ ਜਿਸ ਤੋਂ ਬਾਦ ਕਈ ਪੰਥ ਦਰਦੀ ਵੀਰਾਂ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਖਿਲਾਫ ਅਵਾਜ਼ ਚੁੱਕੀ। ਸ. ਉਪਕਾਰ ਸਿੰਘ ਨੇ ਇਹ ਵੀ ਦਸਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੀ ਗਈ ਹਿੰਦੀ ਦੀ ਪੁਸਤਕ “ਸਿਖ ਇਤਿਹਾਸ” ਵਿਚਲੀਆਂ ਉਨ੍ਹਾਂ ਸਾਰੀ ਇਤਰਾਜਯੋਗ ਸਮੱਗਰੀ ਨੂੰ ਸਕੈਨਿੰਗ ਰਾਹੀਂ ਇੱਕ ਦਸਤਾਵੇਜ “ਸਿੱਖ ਇਤਿਹਾਸ ਦਾ ਸਿੱਖ ਇਤਿਹਾਸ ਨਾਲ ਵਿਸਾਹਘਾਤ” ਦੇ ਰੂਪ ਵਿੱਚ ਵੀ ਛਾਪ ਕੇ ਸੰਗਤਾਂ ਵਿੱਚ ਵੀ ਵੰਡੀਆਂ ਹਨ ਜੋ ਕਿ ਸ਼ਲਾਘਾਯੋਗ ਹੈ ਪਰ ਅੱਜ ਤਕ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਗੁਰੂ ਗ੍ਰੰਥ ਸਾਹਿਬ ਅਤੇ ਗੁਰੁ ਸਾਹਿਬਾਨ ਬਾਰੇ ਵਰਤੀ ਨਿਰਾਦਰ ਸ਼ਬਦਾਵਲੀ ਵਾਲੀ ਇਸ ਪੁਸਤਕ ਰਾਹੀਂ ਕੀਤੇ ਗੁਨਾਹ ਲਈ ਇੱਕ ਵਾਰ ਵੀ ਸਿੱਖ ਕੌਮ ਸਾਹਮਣੇ ਅਪਣੀ ਗਲਤੀ ਨਹੀਂ ਕਬੂਲੀ। ਇਸ ਪੁਸਤਕ ਨੂੰ ਭਾਰਤ ਦੇ ਹਰ ਹਿੱਸੇ ਵਿੱਚ ਪੁਜਾਉਣ ਲਈ ਡੁੰਘੀ ਸਾਜਸ਼ ਅਧੀਨ ਇਸ ਨੂੰ ਹਿੰਦੀ ਭਾਸ਼ਾ ਵਿੱਚ ਛਾਪਿਆ ਗਿਆ ਹੈ ਜਿਸ ਵਿੱਚ ਪੰਨਾ ੧੦੩ `ਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਬਾਰੇ ਲਿਖਿਆ ਹੈ “ਸਿੱਖ ਲੋਗ ਕਹਤੇ ਹੈ, ਕਾਜ਼ੀ ਕੀ ਕਨੰਯਾ ਔਰ ਮੁਸਲਮਾਨ ਲੋਗ ਕਹਤੇ ਹੈ ਕਾਜੀ ਕੀ ਉਪਪਤਨੀ ਗੁਰੁ ਪਰ ਆਸਕਤ ਹੁਈ ਥੀ ਔਰ ਗੁਰੂ ਨੇ ਉਨਕਾ ਅਪਹਰਣ ਕਿਯਾ ਥਾ” ਅਤੇ ਗੁਰੂ ਸਾਹਿਬਾਨ ਨੂੰ ਹਿੰਦੂ ਧਰਮ ਸ਼ਾਸ਼ਤਰਾਂ ਦਾ ਉਪਾਸ਼ਕ ਦੱਸ ਕੇ ਮਨੂ ਦੇ ਉਪਦੇਸ਼ਾਂ ਨੂੰ ਜਾਨਣ ਵਾਲਾ ਦਸਿਆ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਬਾਰੇ ਪੰਨਾ ੧੧੬ `ਤੇ ਲਿਖਿਆ ਹੈ “ਤੇਗ ਬਹਾਦਰ ਅਪਨੇ ਪਿਤਾ ਕੀ ਤਰਹ ਨਿਮਰ ਯਾ ਪੁਤਰ ਕੀ ਤਰਹ ਉਨਤ ਮਨਾ ਨਹੀਂ ਥੇ ਵਹ ਕਸ਼ਟ ਸਹਿਸ਼ਣ ਔਰ ਰੂੜ-ਪ੍ਰਕਿਰਤੀ ਥੇ।” ਪੰਨਾ ੧੧੨ `ਤੇ “ਸੁਨਾ ਜਾਤਾ ਹੈ ਕਿ ਵਹ ਪਿਤ੍ਰ ਤਲਵਾਰ ਧਾਰਣ ਕਰਨੇ ਲਾਯਕ ਨਹੀਂ ਥੇ” ਪੰਨਾ ੧੧੪, ੧੧੫ `ਤੇ ਗੁਰੂ ਸਾਹਿਬ ਨੂੰ ਲੁਟੇਰਾ ਤੇ ਡਕੈਤ ਲਿਖਿਆ ਹੈ ਅਤੇ ਇਥੋਂ ਤਕ ਕਿਹਾ ਕਿ “ਦੇਸ਼ ਦੀ ਉਨਤੀ ਵਿੱਚ ਇਹ ਲੋਕ ਵਿਘਨ ਬਨ ਕਰ ਖੜੇ ਹੁਏ” ਇਸੇ ਪੁਸਤਕ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਵੱਲੋਂ ਗੁਰੁ ਗੋਬਿੰਦ ਸਿੰਘ ਜੀ ਨੂੰ ਆਖਰੀ ਉਪਦੇਸ਼ “ਬਦਲਾ ਔਰ ਪ੍ਰਤੀਹਿੰਸਾ ਹੀ ਪੁਤਰ ਕਾ ਏਕਮਾਤਰ ਕਰਤਵਯ ਕਾਰਯ ਹੈ। “ਖਾਲਸਾ ਪੰਥ ਤੇ ਸਿਰਜਨਾ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਨੈਨਾ ਨਾਮਕ ਪਹਾੜ ਦੀ ਉਚੀ ਚੋਟੀ ਤੇ ਜਾ ਕੇ ਦੇਵੀ ਮੰਦਿਰ ਵਿੱਚ ਕਠੋਰ ਤਪਸਯਾਚਰਣ ਕਿਆ ਥਾ ਇਸ ਪੁਸਤਕ ਵਿੱਚ ਖੰਡੇ ਦੀ ਪਾਹੁਲ ਨੂੰ ਹੋਮ ਜਲ ਕਿਹਾ ਹੈ ਜਿਸ ਲਈ ਇੱਕ ਵੇਦੀ ਨਿਰਮਿਤ ਹੋਈ ਖਾਲਸਾ ਪੰਥ ਦੀ ਸਾਜਨਾ ਵੇਲੇ ਸੀਸ ਭੇਟ ਕਰਨ ਵਾਲੇ ਪੰਜ ਪਿਆਰਿਆਂ ਨੂੰ ਨਵਦੀਖਤ ਬ੍ਰਾਹਮਣ ਕਿਹਾ ਹੈ ਅਤੇ ਸਿੱਖ ਧਰਮ ਨੂੰ ਅੱਜਕਲ ਦੇ ਸ਼ੈਵ ਧਰਮ ਦੀ ਇੱਕ ਪ੍ਰਧਾਨ ਨੀਤੀ ਕਿਹਾ ਹੈ।” ਇਸ ਤੋਂ ਇਲਾਵਾ ਕਈ ਹੋਰ ਪੰਨਿਆਂ ਉਤੇ ਗਰੂ ਸਾਹਿਬਾਨ ਬਾਰੇ ਅਪਮਾਨਜਨਕ ਤੇ ਭੱਦੀ ਸ਼ਬਦਾਵਲੀ ਲਿਖੀ ਗਈ ਹੈ। ਸ. ਉਪਕਾਰ ਸਿੰਘ ਨੇ ਕਿਹਾ ਕਿ ਜੇਕਰ ਸ਼੍ਰੋਮਣੀ ਕਮੇਟੀ ਆਪਣੇ ਵੱਲੋਂ ਛਾਪੀ ਹਿੰਦੀ ਪੁਸਤਕ ਸਿੱਖ ਇਤਿਹਾਸ ਰਾਹੀਂ ਹੋਏ ਗੁਰੂ ਸਾਹਿਬਾਨਾਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨ ਲਈ ੧੫ ਦਿਨਾਂ ਅੰਦਰ ਜਨਤਕ ਤੌਰ’ ਤੇ ਸਿੱਖ ਜਗਤ ਤੋਂ ਖਿਮਾ ਯਾਚਨਾ ਨਹੀਂ ਮੰਗਦੀ ਤਾਂ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਖਿਲਾਫ ਅਦਾਲਤੀ ਕਾਰਵਾਈ ਕਰਨ ਲਈ ਮਜ਼ਬੂਰ ਹੋਵੇਗਾ। ਸ. ਉਪਕਾਰ ਸਿੰਘ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਸ਼੍ਰੋਮਣੀ ਕਮੇਟੀ ਖਿਲਾਫ ਬਣਦੀ ਕਾਰਵਾਈ ਕਰਨ ਲਈ ਅੱਗੇ ਆਉਣ।


(25/04/10)
ਜਗਤਾਰ ਸਿੰਘ ਜਾਚਕ

ਸ਼੍ਰੋਮਣੀ ਅਕਾਲੀ ਦਲ ਯੂ. ਕੇ. ਕਾਲਕਾ ਪੰਥੀ ਮੱਕੜ ਅਤੇ ਧੁੰਮੇਂ ਦੀ ਜੋੜੀ `ਤੇ ਸਿੱਖ ਭਾਵਨਾਵਾਂ ਨੂੰ ਵਲੂੰਧਰਨ ਦਾ ਮੁਕੱਦਮਾ ਠੋਕੇਗਾ।
ਸ਼੍ਰੋਮਣੀ ਅਕਾਲੀ ਦਲ ਯੂ. ਕੇ. ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਲਕਾ ਪੰਥੀ ਪ੍ਰਧਾਨ ਅਵਤਾਰ ਸਿੰਘ ਮਕੜ ਉੱਤੇ ‘ਸਿੱਖ ਇਤਿਹਾਸ’ ਨਾਮੀ ਹਿੰਦੀ ਦੀ ਗੁਰਇਤਿਹਾਸ ਤੇ ਸਿੱਖ ਫਲਸਫ਼ੇ ਨੂੰ ਵਿਗਾੜਣ ਵਾਲੀ ਗੁਰੂ ਨਿੰਦਕ ਪੁਸਤਕ ਨੂੰ ਅਤੇ ਧੁੰਮੇਂ ਦੀ ਕਥਿਤ ਟਕਸਾਲ ਵਲੋਂ ਪ੍ਰਕਾਸ਼ਤ ‘ਗੁਰਬਾਣੀ ਪਾਠ ਦਰਸ਼ਨ’ ਨੂੰ ਅਧਾਰ ਬਣਾ ਕੇ ਮੁਕੱਦਮਾ ਠੋਕੇਗਾ। ਕਿਉਂਕਿ, ਇਹ ਦੋਵੇਂ ਪੁਸਤਕਾਂ ਸਿੱਖ ਭਾਵਨਾਵਾਂ ਨੂੰ ਗਹਿਰੀ ਠੇਸ ਪਹੁੰਚਦੀਆਂ ਹਨ। ਕਾਰਨ ਇਹ ਹੈ ਕਿ ਜੇਕਰ ‘ਸਿੱਖ ਇਤਿਹਾਸ’ ਦਾ ਲੇਖਕ ਬਾਬਾ ਰਾਮ ਰਾਇ ਨੂੰ ਦਾਸੀ ਪੁੱਤ ਕਹਿ ਕੇ ਉਸ ਨੂੰ ਗੁਰੂ ਹਰਿਰਾਇ ਸਾਹਿਬ ਜੀ ਦੀ ਨਜਾਇਜ਼ ਉਲਾਦ ਲਿਖਦਾ ਅਤੇ ਇਸ ਪ੍ਰਕਾਰ ਸਤਿਗੁਰੂ ਜੀ ਨੂੰ ਆਚਰਣਹੀਣ ਦਰਸਾਉਣ ਦੀ ਕੋਝੀ ਹਰਕਤ ਕਰਦਾ ਹੈ, ਜੋ ਗੁਰਸਿੱਖ ਸੰਗਤਾਂ ਲਈ ਕਾਬਲਿ-ਬਰਦਾਸ਼ਤ ਨਹੀ। ਤਾਂ ਉਸ ਤੋਂ ਵੀ ਵੱਧ ਦੋਸ਼ੀ ਹੈ ‘ਗੁਰਬਾਣੀ ਪਾਠ ਦਰਸ਼ਨ’ ਪੁਸਤਕ, ਜਿਹੜੀ ਗੁਰੂ ਹਰਿਰਾਇ ਸਾਹਿਬ ਜੀ ਦੇ ਇੱਕ ਗੁਰਸਿੱਖ ਦੀਆਂ ਸੱਤ ਧੀਆਂ ਨਾਲ ਵਿਆਹ ਕਰਦੀ ਹੈ ਅਤੇ ਇਸ ਹਿਸਾਬ ਨਾਲ ਛੋਟੀ ਲੜਕੀ ਦੀ ਉਮਰ ਇੱਕ ਸਾਲ ਬਣਦੀ ਹੈ। ਕੀ ਗੁਰੂ ਸਾਹਿਬ ਅਜਿਹੀ ਸਮਾਜਿਕ ਬੁਰਿਆਈ ਦੇ ਦੋਸ਼ੀ ਮੰਨੇ ਜਾ ਸਕਦੇ ਹਨ?
ਅਸਲ ਵਿੱਚ ਇਸ ਪੁਸਤਕ ਨੇ ਅਧਾਰ ਦਿੱਤਾ ਹੈ, ਸਿੱਖ ਇਤਿਹਾਸ ਦੇ ਗੁਰਮਤ ਵਿਰੋਧੀ ਤੇ ਸਾਜਸ਼ੀ ਲੇਖਕ ਨੂੰ, ਜਿਸ ਨੂੰ ਬਚਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੁਸਤਕ ਵਿੱਚੋਂ ਉਸ ਦਾ ਨਾਮ ਹੀ ਗਾਇਬ ਕਰ ਦਿੱਤਾ ਹੈ। ਲੇਖਕ ਦਾ ਨਾਮ ਨਾ ਲਿਖਣ ਤੋਂ ਸਪਸ਼ਟ ਹੈ ਕਿ ਅਧਿਕਾਰੀਆਂ ਦੀ ਪੰਥ ਵਿਰੋਧੀ ਸ਼ਕਤੀਆਂ ਨਾਲ ਮਿਲੀ ਭੁਗਤ ਹੈ, ਜਿਸ ਤੋਂ ਸ਼੍ਰੋਮਣੀ ਕਮੇਟੀ ਬਰੀ ਨਹੀ ਹੋ ਸਕਦੀ। ਮੱਕੜ ਜੀ ਇਹ ਬਹਾਨਾ ਬਣਾ ਕੇ ਬਚਣਾ ਚਹੁੰਦੇ ਹਨ ਕਿ ਉਹ ਪੁਸਤਕ ਸ਼੍ਰੋਮਣੀ ਕਮੇਟੀ ਨੇ ਵਾਪਸ ਲੈ ਲਈ ਹੈ। ਪਰ ਇਥੇ ਸੁਆਲ ਖੜਾ ਹੁੰਦਾ ਹੈ ਕਿ ਫਿਰ ਰੋਜ਼ਾਨਾ ਸਪਕਸਮੈਨ ਵਿਰੁਧ ਮੁਕਦਮਾ ਕਿਉਂ ਕੀਤਾ ਗਿਆ, ਜਿਸ ਨੇ ਕੇਵਲ ਆਪਣੀ ਲਿਖਤ (ਸੰਪਾਦਕੀ) ਹੀ ਵਾਪਸ ਨਹੀ ਲਈ, ਸਗੋਂ ਜਨਤਕ ਤੌਰ ਤੇ ਖਿਮਾਂ ਜਾਚਨਾ ਵੀ ਕਰ ਲਈ ਸੀ।
ਇਸ ਲਈ ਸ਼੍ਰੋਮਣੀ ਅਕਾਲੀ ਦਲ ਯੂ. ਕੇ. ਦੇ ਸੇਵਾਦਾਰ ਸਨਮਾਨਯੋਗ ਜਸਟਿਸ ਸੋਢੀ ਤੇ ਸ੍ਰ: ਰਾਜਦੇਵ ਸਿੰਘ ਖ਼ਾਲਸਾ ਵਰਗੇ ਆਪਣੇ ਕਨੂੰਨੀ ਸਲਾਹਕਾਰਾਂ ਨਾਲ ਵਿਚਾਰ ਵਿਟਾਂਦਰਾ ਕਰ ਰਹੇ ਹਨ, ਤਾਂ ਜੋ ਸਾਰੇ ਪੱਖਾਂ ਨੂੰ ਧਿਆਨ ਵਿੱਚ ਰੱਖ ਕੇ ਮੱਕੜ ਤੇ ਧੁੰਮੇ ਦੀ ਜੋੜੀ ਉੱਪਰ ਪਰਚਾ ਦਰਜ਼ ਕਰਵਾਇਆ ਜਾ ਸਕੇ। ਕਿਉਂਕਿ, ਮੱਕੜ ਵਲੋਂ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਦਸਮ ਗ੍ਰੰਥ ਦੀ ਬਾਣੀ ਦੇ ਕੀਰਤਨ ਦੀ ਆਗਿਆ ਦੇਣੀ ਵੀ ਗੁਰਦੁਆਰਾ ਐਕਟ ਅਤੇ ਸਿੱਖ ਰਹਿਤ ਮਰਯਾਦਾ ਦੇ ਵਿਪਰੀਤ ਹੈ, ਜਿਸ ਬਾਰੇ ਪ੍ਰਧਾਨ ਤੇ ਹੋਰ ਜ਼ਿਮੇਂਵਾਰ ਅਧਿਆਰੀਆਂ ਨੂੰ ਗੁਰਦੁਆਰਾ ਜੁਡੀਸ਼ਲ ਵਿੱਚ ਧੂਇਆ ਜਾ ਸਕਦਾ ਹੈ।
ਗੁਰੂ ਪੰਥ ਦਾ ਸੇਵਾਦਾਰ: ਜਗਤਾਰ ਸਿੰਘ ਜਾਚਕ. ਚੇਅਰਮੈਨ ਧਰਮ ਪ੍ਰਚਾਰ ਵਿੰਗ ਸ਼੍ਰੋਮਣੀ ਅਕਾਲੀ ਦਲ ਯੂ. ਕੇ.
ਮੁਖ ਦਫਤਰ ਪੰਜਾਬ: ਜੇ 94 ਸਰਾਭਾ ਨਗਰ ਲੁਧਿਆਣਾ, ਫੋਨ: 01614675759, ਮੁਬਾਈਲ 9855205089


(21/04/10)
ਸੰਪਾਦਕ, ਖ਼ਾਲਸਾ ਨਿਊਜ਼

ਖ਼ਾਲਸਾ ਪੰਥ ਅਤੇ ਕਾਲਕਾ ਪੰਥ
ਖ਼ਾਲਸਾ ਪੰਥ ਦਾ ਹਥਿਆਰ ਵੀਚਾਰ ਹੈ - ਕਿਉਂਕਿ ਖ਼ਾਲਸਾ ਪੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਹੈ ਅਤੇ ਗੁਰੂ ਗ੍ਰੰਥ ਸਾਹਿਬ ਵੀਚਾਰ ਦਾ ਕੇਂਦਰ ਹੈ।
ਕਾਲਕਾ ਪੰਥ ਦਾ ਹਥਿਆਰ ਤਲਵਾਰ ਹੈ ਕਿਉਂਕਿ ਕਾਲਕਾ ਪੰਥ ਮਹਾਕਾਲ ਕਾਲਕਾ ਦਾ ਪੁਜਾਰੀ ਹੈ। ਮਹਾਕਾਲ ਹੱਥ ਵਿੱਚ ਤਲਵਾਰ ਅਤੇ ਗਲ਼ ਵਿੱਚ ਮਨੁੱਖੀ ਸਿਰਾਂ ਦੀ ਮਾਲਾ ਵਾਲਾ ਭਿਆਨਕ ਰੂਪ ਹੈ ਅਤੇ ਕਾਲਕਾ ਖੁਨ ਪੀਂਦੀ ਹੈ।
ਪ੍ਰੋ. ਦਰਸ਼ਨ ਸਿੰਘ ਨੂੰ ਸ੍ਰੀ ਅਕਾਲ ਤੇ ਵੀਚਾਰ ਰੂਪ ਸਪਸ਼ਟੀ ਕਰਨ ਦੇਣ ਲਈ ਬੁਲਾਇਆ ਗਿਆ, ਉਹ ਸ੍ਰੀ ਅਕਾਲ ਤਖਤ ਤੇ ਹਾਜ਼ਰ ਹੋਏ ਅਤੇ ਸੰਗਤ ਦੀ ਹਾਜ਼ਰੀ ਵਿੱਚ ਵੀਚਾਰ ਲਈ ਇੰਤਜ਼ਾਰ ਕਰਦੇ ਰਹੇ ਪਰ ਜੱਥੇਦਾਰ ਵੀਚਾਰ ਤੋਂ ਭੱਜ ਗਏ, ਸਾਹਮਣੇ ਨਹੀਂ ਆਏ ਅਤੇ ਵੀਚਾਰ ਤੋਂ ਐਸੇ ਡਰੇ ਕੇ ਮੁੜ ਮੁੜ ਵੀਚਾਰਾਂ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਪ੍ਰੋ. ਦਰਸ਼ਨ ਸਿੰਘ ਦੀ ਜ਼ੁਬਾਨ ਹੀ ਬੰਦ ਕਰ ਦੇਵੋ, ਇਸ ਲਈ ਅਕਾਲ ਤਖਤ ਦੇ ਪਵਿੱਤਰ ਨਾਮ ਦੀ ਦੁਰਵਰਤੋਂ ਕਰਕੇ ਆਦੇਸ਼ ਜਾਰੀ ਕਰ ਦਿੱਤਾ ਕਿ ਪ੍ਰੋ. ਦਰਸ਼ਨ ਸਿੰਘ ਦੇ ਵੀਚਾਰ ਨਾ ਸੁਣੋ, ਕਿਉਂਕਿ ਵੀਚਾਰ ਇਹਨਾਂ ਨੂੰ ਰਾਸ ਨਹੀਂ ਆਉਂਦੇ।
ਇਹਨਾਂ ਕਾਲਕਾ ਪੰਥੀਆਂ ਦਾ ਹਥਿਆਰ ਤਲਵਾਰ ਹੈ, ਇਸ ਲਈ ਅਪਣਾ ਆਦੇਸ਼ ਜ਼ਬਰਨ ਮਨਾਉਣ ਲਈ ਇਹਨਾਂ ਨੇ ਆਸਨਸੋਲ (ਹਿੰਦੋਸਤਾਨ) ਵਿੱਚ, ਅਪਣੇ ਗੁਰੂ ਪਿਆਰੇ ਤਲਵਾਰਾਂ ਨਾਲ ਲੈਸ ਕਰਕੇ ਭੇਜੇ। ਮੁੱੜ ਯੂ. ਕੇ ਸਾਉਥਹਾਲ ਦੇ ਇੱਕ ਗੁਰਦੁਵਾਰੇ ਵਿੱਚ, ਤੇ ਫ਼ਿਰ ਬਰੈਂਪਟਨ, ਕੈਨੇਡਾ ਦੇ ਸਿੱਖ ਲਹਿਰ ਸੈਂਟਰ ਤਲਵਾਰ ਧਾਰੀ ਕਾਲਕਾ ਪੰਥੀਏ ਭੇਜੇ ਗਏ ਤਾਂ ਕਿ ਸ਼ਬਦ ਵੀਚਾਰ ਨਾ ਹੋ ਸਕੇ।
ਇਹਨਾਂ ਕਾਲਕਾ ਪੰਥੀ ਜੱਥੇਦਾਰਾਂ ਦੀ ਹਾਲਤ ਇਹ ਹੈ ਕਿ ਹੁਣ ਨਿਊਯਾਰਕ ਦੇ ਦੋ ਗੁਰਦਵਾਰਾ ਅਸਥਾਨਾਂ ਤੇ 17 ਮਾਰਚ 2010 ਨੂੰ ਵਿਸਾਖੀ ਦੇ ਸਬੰਧ ਵਿੱਚ ਗਿਆਨੀ ਗੁਰਬਚਨ ਸਿੰਘ ਦਾ ਪ੍ਰੋਗਰਾਮ ਸੀ ਜਦੋਂ ਇਹਨਾਂ ਨੂੰ ਪਤਾ ਲੱਗਾ ਕਿ ਸੰਗਤ ਵਿਚੋਂ ਕੁੱਝ ਵੀਰ ਕੁੱਝ ਵੀਚਾਰ ਕਰਨਾ ਚਾਹੁਂਦੇ ਹਨ, ਤਾਂ ਇਹ ਜੱਥੇਦਾਰ ਪ੍ਰੋਗਰਾਮ ਛੱਡ ਕੇ ਭੱਜ ਗਏ ਆਏ ਹੀ ਨਹੀਂ। ਆ ਮੱਕੜ ਸਾਹਿਬ ਵਲੋਂ ਸਪੋਕਸਮੈਨ ਤੇ ਕੀਤੇ ਗਏ ਅਦਾਲਤੀ ਕੇਸ ਤੋਂ ਤਾਂ ਇਹ ਸਾਬਿਤ ਹੁੰਦਾ ਹੈ ਕਿ ਮੱਕੜ ਸਾਹਿਬ ਨੂੰ ਹੁਣ ਆਪਣੇ ਜੱਥੇਦਾਰ ਦੇ ਠਾਣੇ ਦੇ ਜਾਦੂ ਦਾ ਪਤਾ ਲਗ ਗਿਆ ਹੈ, ਜਾਦੂ ਦੇ ਭਰਮਜਾਲ ਤੋਂ ਵਿਸ਼ਵਾਸ ਉਠ ਗਿਆ ਹੈ, ਕਿ ਲੋਕ ਹੁਣ ਜੱਥੇਦਾਰ ਦੀ ਠਾਣੇਦਾਰੀ ਨੂੰ ਰੱਦ ਕਰ ਚੁਕੇ ਹਨ ਇਸੇ ਲਈ ਹੀ ਹੁਣ ਅਦਾਲਤਾਂ ਵਲ ਤੁਰੇ ਪਏ ਹਨ।
ਬਸ ਇਸੇ ਤਰ੍ਹਾਂ ਸਾਡਾ ਇਹਨਾਂ ਦਾ ਪੰਥ ਮੇਲ ਨਹੀਂ ਖਾਂਦਾ। ਖ਼ਾਲਸਾ ਪੰਥ ਦੀਆਂ ਸਿੱਖ ਸੰਗਤਾਂ ਇਹਨਾਂ ਦਾ ਆਦੇਸ਼ ਰੱਦ ਕਰ ਕੇ ਥਾਂ ਥਾਂ ਪ੍ਰੋ: ਦਰਸ਼ਨ ਸਿੰਘ ਜੀ ਕੋਲ਼ੋਂ ਕੀਰਤਨ ਕਰਾ ਰਹੀਆਂ ਹਨ। ਹੁਣੇ ਹੀ ਕਲੋਨਾ ਅਤੇ ਆਸ ਪਾਸ ਦੇ ਸ਼ਹਿਰਾਂ, ਬੀ. ਸੀ. ਕੈਨੇਡਾ ਵਿੱਚ ਸਿੰਘ ਸਾਹਿਬ ਪ੍ਰੋ: ਦਰਸ਼ਨ ਸਿੰਘ ਦੇ ਕੀਰਤਨ ਸਮਾਗਮ ਚੜ੍ਹਦੀ ਕਲਾ ਵਿੱਚ ਕਰਾਏ ਗਏ ਹਨ। ਕਿਸ ਕਿਸ ਥਾਂ ਤੇ ਕਾਲਕਾ ਪੰਥੀਏ ਕੀਰਤਨ ਬੰਦ ਕਰਾਉਣਗੇ ਅਤੇ ਕੌਮ ਨੂੰ ਖਾਨਾਜੰਗੀ ਵਿੱਚ ਪਾਉਣਗੇ? ਕਿਉਂਕਿ ਗੁਰੂ ਨੇ ਗੁਰਦੁਵਾਰੇ ਵੀਚਾਰ ਦਾ ਕੇਂਦਰ ਬਣਾਏ ਸਨ, ਪਰ ਇਹ ਲੋਕ ਗੁਰਦੁਆਰਿਆਂ ਨੂੰ ਤਲਵਾਰ ਦਾ ਕੇਂਦਰ ਬਣਾ ਰਹੇ ਹਨ। “ਅਸੀਂ ਤਲਵਾਰ ਵਰਤਣ ਤੋਂ ਸੰਕੋਚ ਕਰਦੇ ਹਾਂ, ਇਹ ਤੇ ਇਹਨਾਂ ਦੇ ਜੱਥੇਦਾਰ ਵੀਚਾਰ ਕਰਨ ਤੋਂ ਭੱਜਦੇ ਹਨ।”
ਗੁਰੂ ਪੰਥ ਦਾ ਦਾਸ
ਸੰਪਾਦਕ, ਖ਼ਾਲਸਾ ਨਿਊਜ਼
www.khalsanews.org


(21/04/10)
ਗੁਰਿੰਦਰ ਪਾਲ ਸਿੰਘ ਧਨੌਲਾ

ਬਦਲੇਂਗਾ ਕਦੇ ਨਹੀਂ ਤੂੰ ਐ ਬਾਦਲ
-------------------------------------------------------
ਬਦਲੇਂਗਾ ਕਦੇ ਨਹੀਂ ਤੂੰ ਐ ਬਾਦਲ, ਲੇਕਿਨ ਸਮਾਂ ਇਹ ਜਰੂਰ ਬਦਲ ਜਾਏਗਾ!
ਪਾਇਆ ਇੱਕ ਵੀ ਹਰਫ ਨਾਂ ਸੁਨਿਹਿਰੀ, ਕਾਲੇ ਅੱਖਰਾਂ `ਚ ਇਤਿਹਾਸ ਲਿਖਵਾਂਏਗਾ
ਥਾਲੀ ਪੰਥ ਦੀ ਵਿੱਚ ਛਕ-ਛਕਾ ਕੇ, ਪਿਛੋਂ ਛੇਕ ਹਮੇਸ਼ਾ ਇਸ ਵਿੱਚ ਹੀ ਕਰ ਗਿਆ ਏਂ
ਜਿਉਦਾ ਫਿਰੇ ਭਾਵੇਂ ਸਰੀਰ ਕਰਕੇ, ਆਤਮਿਕ ਪੱਖੋਂ ਤਾਂ 1978 ਤੋਂ ਹੀ ਮਰ ਗਿਆਂ ਏਂ
ਲੇਖਾ ਇਤਹਾਸ ਕਰੂ ਜੋ ਤੇਰੇ ਕਾਰਿਆ ਦਾ, ਸਦੀਆਂ ਤੱਕ ਤੈਨੂੰ ਕੋਸ ਕੇ ਹੀ ਪੜ੍ਹਿਆ ਜਾਏਗਾ
ਬਦਲੇਂਗਾ ਕਦੇ ਨਹੀਂ ਤੂੰ ਐ ਬਾਦਲ…………………………………….
ਇਮਾਰਤਾਂ ਗੁਰਦਵਾਰਿਆਂ ਤੇ ਤਖਤਾਂ ਦੀਆਂ, ਢਾਹੀਆਂ ਰਲ ਕਾਂਗਰਸੀਆਂ ਤੇ ਜਨ ਸੰਘੀਆਂ ਨੇ
ਲਾਇਆ ਸਿਧਾਂਤਾ ਨੂੰ ਤੂੰ ਖੋਰਾ ਆਖੇ ਲੱਗ ਪੰਥ ਦੋਖੀਆਂ ਦੇ ਸਾਜਿਸ਼ਾਂ ਹੋਈਆਂ ਸਭ ਨੰਗੀਆਂ ਨੇ
ਪੌੜੀ ਉਮਰ ਦੀ ਦੇ ਡੰਡੇ ਮੁੱਕ ਚੱਲੇ, ਡੰਡਾ ਜਮਾਂ ਦਾ ਪਿਆ ਤਾਂ ਨਸ਼ਾ ਤਾਕਤ ਦਾ ਉਤਰ ਜਾਏਗਾ
ਬਦਲੇਂਗਾ ਕਦੇ ਨਹੀਂ ਤੂੰ ਐ ਬਾਦਲ…………………………………….
ਸਿੱਖਾਂ ਨੂੰ ਮਿਟਾਉਣ ਸਦੀਆਂ ਤੋਂ, ਬਾਬਰ, ਜਹਾਂਗੀਰ, ਔਰੰਗੇ, ਸੂਬੇ ਨਹਿਰੂ, ਗਾਂਧੀ ਸਭ ਸਰਗਰਮ ਰਹੇ ਨੇਂ
ਸਿੱਖੀ ਨੂੰ ਸਿੱਖਾਂ ਦੇ ਦਿਲੋਂ ਮੁਕਾਉਣ ਦਾ ਲਿਆ ਤੂੰ ਠੇਕਾ, ਪੈਰੋਕਾਰ ਤੇਰੇ ਤਾਂਹੀਉ ਕਰ ਕੁਕਰਮ ਰਹੇ ਨੇਂ
ਡੋਬਣੀ ਚਾਹੁੰਦਾ ਏਂ ਪੰਥ ਦੀ ਕਿਸ਼ਤੀ ਮੰਝਧਾਰ ਵਿੱਚ, ਹੈ ਭੁਲੇਖਾ ਤੇਰਾ, ਆਖਿਰ ਤੂੰ ਖੁਦ ਹੀ ਡੁੱਬ ਜਾਏਗਾ
ਬਦਲੇਂਗਾ ਕਦੇ ਨਹੀਂ ਤੂੰ ਐ ਬਾਦਲ…………………………………….
ਕਲਗੀਵਾਲੇ ਨੇ ਸਰਬੰਸ ਵਾਰਿਆ ਪੁੱਤ ਨੀਂਹਾਂ `ਚ ਚਿਣਵਾਏ, ਮਹਿਲ ਸਿੱਖੀ ਦਾ ਤਾਂ ਰੂਪਮਾਨ ਕੀਤਾ
ਨੂੰਹ ਪੁੱਤ ਭਤੀਜਾ ਜਵਾਈ ਸਭ ਨੂੰ ਦੇਹ ਕੁਰਸੀ, ਦਸ਼ਮੇਸ਼ ਦੇ ਬਣਾਏ ਸਿਧਾਂਤਾ ਦਾ ਤੂੰ ਅਪਮਾਨ ਕੀਤਾ
ਜਿਹੜੇ ਡਾਣ ਤ੍ਹੇ ਤੂੰ ਬੈਠਾ ਖੁਦ ਉਸੇ ਨੂੰ ਵੱਢ ਰਿਹਾ ਏ, ਯਾਦ ਰੱਖੀਂ ਇੱਕ ਦਿਨ ਧੌਣ ਪਰਨੇਂ ਥੱਲੇ ਆਏਂਗਾ
ਬਦਲੇਂਗਾ ਕਦੇ ਨਹੀਂ ਤੂੰ ਐ ਬਾਦਲ…………………………………….
ਬਾਈਧਾਰ ਦੇ ਰਾਜਿਆਂ ਦੀ ਤੇਰੇ ਵਿੱਚ ਰੂਹ ਆਈ, ਸੰਨ੍ਹ ਪੰਥ ਦੇ ਕਿਲੇ ਨੂੰ ਤਾਹੀਉਂ ਅੰਦਰੋਂ ਲਾ ਰਿਹਾ ਏ
ਸੌਦਾ ਸਾਧ, ਆਸ਼ੂਤੋਸ਼ ਬਿਹਾਰੀ, ਬੇਲਦਾਰ ਭਨਿਆਰੇ ਨਾਲ ਰਲਕੇ ਰੋਲ ਭਵੀਸ਼ਨ ਵਾਲਾ ਨਿਭਾ ਰਿਹਾ ਏ
ਦੰਭੀ ਪਖੰਡੀਆਂ ਨੇ ਅੰਤ ਵੇਲੇ ਨਹੀਂ ਕੰਮ ਆਉਣਾ, ਮਾਤਲੋਕ ਨੂੰ ਛੱਡ ਸੱਜਣਾਂ ਜਦੋਂ ਇਕੱਲਾ ਹੀ ਜਾਏਂਗਾ ਬਦਲੇਂਗਾ ਕਦੇ ਨਹੀਂ ਤੂੰ ਐ ਬਾਦਲ…………………………………….
ਦੂਰੋਂ ਦਾਹੜਾ ਦੇਖਕੇ ਭੁਲੇਖਾ ਗੁਰਸਿੱਖ ਦਾ ਪੈਂਦਾ, ਨੇੜੇ ਆਉਣ ਤੇ ਕਛਿਹਿਰੇ ਹੇਠੋਂ ਖਾਕੀ ਨਿੱਕਰ ਦਿੱਸਦੀ ਏ
ਵੋਟਾਂ ਪੰਥ ਦੇ ਨਾਂ ਉੱਤੇ, ਸੇਵਾ ਸਦਾ ਪੰਥ ਦੋਖੀਆਂ ਦੀ, ਇਹ ਦੇਖਕੇ ਆਤਮਾ ਸਿੱਖਾਂ ਦੀ ਪਈ ਪਿੱਸਦੀ ਏ
ਦਿਆ ਰਾਮ ਤੋਂ ਦਿਆ ਸਿੰਘ ਬਣਾਏ ਦਸ਼ਮੇਸ਼ ਜੀ ਨੇ, ਲੱਗਦੈ ਪ੍ਰਕਾਸ਼ ਸਿੰਘ ਤੋਂ ਪ੍ਰਕਾਸ਼ ਚੰਦ ਤੂੰ ਬਣ ਜਾਏਗਾ ਬਦਲੇਂਗਾ ਕਦੇ ਨਹੀਂ ਤੂੰ ਐ ਬਾਦਲ…………………………………….
ਨਵੇਂ ਸਿਰਿਉ ਨਾਮ ਕੋਈ ਤੇਰਾ ਰੱਖਣ ਨੂੰ ਜੀ ਕਰਦੈ, ਲੱਭਦਾ ਨਾਮ ਨਹੀਂ ਜੋ ਤੇਰੇ ਕੰਮਾਂ ਨਾਲ ਤੁੱਲ ਜਾਵੇ
ਮੱਸਾ-ਰੰਘੜ, ਫਖਸ਼ੀਅਰ, ਜੱਸੂ-ਲੱਖੂ, ਚੰਦੂ-ਗੰਗੂ ਸਭ ਫਿੱਕੇ, ਤੈਨੂੰ ਤੱਕਕੇ ਤਾਂ ਮੀਰਮੰਨੂੰ ਵੀ ਭੁੱਲ ਜਾਵੇ
ਅਕ੍ਰਿਤਘਣ, ਬੇਈਮਾਨ, ਧਰਮ ਦੋਖੀ, ਕੌਮਘਾਤੀ ਵਿੱਚੋ. ਦੱਸ ਕਿਹੜਾ ਕਿਹੜਾ ਨਾਮ ਤੂੰ ਰਖਵਾਏਂਗਾ
ਬਦਲੇਂਗਾ ਕਦੇ ਨਹੀਂ ਤੂੰ ਐ ਬਾਦਲ, ਲੇਕਿਨ ਸਮਾਂ ਇਹ ਜਰੂਰ ਬਦਲ ਜਾਏਗਾ!
ਪਾਇਆ ਇੱਕ ਵੀ ਹਰਫ ਨਾਂ ਸੁਨਿਹਰੀ, ਕਾਲੇ ਅੱਖਰਾਂ `ਚ ਇਤਿਹਾਸ ਲਿਖਵਾਂਏਗਾ

********************************************************

“ਜਾਗੋ ਖਾਲਸਾ”
ਉੱਠੋ ਸਿੰਘੋ ਉੱਠੋ, ਜਾਗੋ ਹੁਣ ਹੋਸ਼ ਕਰੋ, ਮਰਿਯਾਦਾ ਤੜਫ਼ ਰਹੀ ਹੈ ਸਿਧਾਂਤ ਦਮ ਤੋੜ ਰਹੇ ਨੇ,
ਉਨ੍ਹਾਂ ਰਾਹਾਂ ਦੇ ਅਸੀਂ ਬਣੇ ਫਿਰ ਪਾਂਧੀ, ਜਿਥੋਂ ਸਦੀਆਂ ਪਹਿਲਾਂ ਗੁਰੂ ਨਾਨਕ ਸਾਨੂੰ ਮੋੜ ਰਹੇ ਨੇ॥

ਉਡਿੱਆ ਧਰਮ ਸੀ ਜਦੋਂ ਖੰਭ ਲਾਕੇ, ਰਾਜੇ ਸੀਂਹ ਮੁਕੱਦਮ ਕੁੱਤੇ ਹੋਏ ਸਾਰੇ ਮੱਚ ਰਹੀ ਦੁਹਾਈ ਸੀ,
ਅਕਾਲ ਪੁਰਖ ਨੂੰ ਓਦੋਂ ਤਰਸ ਆਇਆ, ਤਾਹੀਂਓ ਗੁਰੂ ਨਾਨਕ ਜਿਹੀ ਨੂਰੀ ਜੋਤ ਪ੍ਰਗਟਾਈ ਸੀ।
ਸਮੇਂ ਦੇ ਜ਼ਾਲਮ ਤੇ ਕਠੋਰ ਹਾਕਮ ਨੂੰ, ਜਿੰਨ੍ਹਾਂ ਬਾਬਰ ਦੀ ਥਾਂ ਜ਼ਾਬਰ ਜਿਹੇ ਕਰੜੇ ਸ਼ਬਦ ਕਹੇ ਨੇ,
ਉੱਠੋ ਸਿੰਘੋ ਉੱਠੋ, ਜਾਗੋ ---------------------------------------
ਵੱਖਰੀ ਨਿਆਰੀ ਹਸਤੀ ਦਾ ਖਿਆਲ ਭੁਲਿੱਆ, ਦੇਖੋ ਦੇਖੀ ਅਸੀਂ ਬਿਪਰਨ ਕੀ ਰੀਤ ਰਲ ਗਏ,
ਚਾਲਾਂ ਸਫਲ ਹੋਈਆਂ ਪੰਥ ਦੋਖੀਆਂ ਦੀਆਂ, ਅੰਧਵਿਸ਼ਵਾਸ਼ਾਂ ਦੇ ਫਿਰ ਬੁੱਝੇ ਹੋਏ ਦੀਪ ਜਲ ਪਏ।
ਵਿਸਾਰ ਦਿੱਤਾ ਵਿਰਸੇ ਦੇ ਵਾਰਸਾਂ ਨੂੰ, ਨਿਆਰੇਪਣ ਦੀ ਸਲਾਮਤੀ ਲਈ ਜਿੰਨ੍ਹਾਂ ਜ਼ੁਲਮ ਸਹੇ ਨੇ।

ਉੱਠੋ ਸਿੰਘੋ ਉੱਠੋ, ਜਾਗੋ ----------------------------------------
ਗੁਰਦਵਾਰੇ, ਡੇਰੇ, ਠਾਕਰਦੁਆਰੇ ਜਾਂ ਮੰਦਿਰ ਵਿੱਚ ਕੋਈ ਬਹੁਤਾ ਅਜਕੱਲ੍ਹ ਨਹੀਂ ਹੈ. ਫਰਕ ਰਿਹਾ,
ਉਹ ਪੂਜਦੇ ਨੇ ਪੱਥਰਾਂ ਨੂੰ, ਅਸੀ ਪੂਜਦੇ ਗ੍ਰੰਥ, ਕਿਤੇ ਨਾ ਨਾਨਕਸ਼ਾਹੀ ਵਿਚਾਰ ਵਾਲਾ ਤਰਕ ਰਿਹਾ।
ਕਦੇ ਹਿੰਦੂ ਸਿੱਖ ਏਕਤਾ ਦੇ ਲਾਉਣ ਨਾਹਰੇ, ਕਦੇ ਸਾਨੂੰ ਲਵ ਕੁਸ਼ ਨਾਲ ਮੱਲੋਮੱਲੀ ਜੋੜ ਰਹੇ ਨੇ
ਉੱਠੋ ਸਿੰਘੋ ਉੱਠੋ, ਜਾਗੋ----------------------------------------
ਸਿਆਸਤ ਦੀ ਘੋੜੀ ਅੱਜ ਧਰਮ ਬਣਿਆ, ਤੇ ਸਿਆਸਤ ਨਿਕੰਮੇਂ ਲੀਡਰਾਂ ਦੀ ਰਖ਼ੇਲ ਬਣ ਗਈ,
ਵੋਟਾਂ ਦੀ ਨੀਤੀ ਹੋਈ ਭਾਰੂ ਸਭ ਪਾਸੇ, ਸਿਆਸੀ ਤਾਕਤ ਧਰਮ ਦੀ ਘੋੜੀ ਦੀ ਨਕੇਲ ਬਣ ਗਈ।
ਗੋਲਕ ਲੁੱਟੀ ਜਾ ਰਹੀ ਹੈ ਵੋਟਾਂ ਲਈ, ਆਗੂ ਮਚਲੇ ਹੋਕੇ ਅੰਦਰੋਂ ਕਰ ਰਾਜਸੀ ਜੋੜ ਤੋੜ ਰਹੇ ਨੇ,
ਉੱਠੋ ਸਿੰਘੋ ਉੱਠੋ, ਜਾਗੋ ----------------------------------------
ਖਿੜ੍ਹੇ ਮੱਥੇ ਸਨ ਸਿੱਖ ਪ੍ਰਵਾਨ ਕਰਦੇ, ਹੁਕਮ ਜਾਰੀ ਹੁੰਦਾ ਸੀ ਜਦੋ ਕੋਈ ਸ੍ਰੀ ਅਕਾਲ ਤਖ਼ਤ ਦਾ,
ਅੱਜ ਹੁਕਮਨਾਮੇ ਨੂੰ ਕੋਈ ਪੁੱਛਦਾ ਨਹੀ, ਵੇਖੋ ਗੁਰਸੰਗਤ ਜੀ ਤਕਾਜ਼ਾ ਇਹ ਮਾੜੇ ਵਕਤ ਦਾ।
‘ਧਨੌਲੇ’ ਰਾਜਨੀਤੀਵਾਨ ਆਪਣੇ ਹਿੱਤ ਲਈ, ਹੁਕਮਨਾਮੇ ਮਰਜ਼ੀ ਨਾਲ ਤੋੜ ਮਰੋੜ ਰਹੇ ਨੇ,

ਉੱਠੋ ਸਿੰਘੋ ਉੱਠੋ, ਜਾਗੋ ਹੁਣ ਹੋਸ਼ ਕਰੋ, ਮਰਿਯਾਦਾ ਤੜਫ਼ ਰਹੀ ਹੈ ਸਿਧਾਂਤ ਦਮ ਤੋੜ ਰਹੇ ਨੇ,
ਉਨ੍ਹਾਂ ਰਾਹਾਂ ਦੇ ਤੁਸੀ ਬਣੇ ਫਿਰ ਪਾਂਧੀ, ਜਿਥੋ ਸਦੀਆਂ ਪਹਿਲਾਂ ਗੁਰੂ ਨਾਨਕ ਸਾਨੂੰ ਮੋੜ ਰਹੇ ਨੇ॥

ਲੇਖਕ ਜਥੇਦਾਰ ਗੁਰਿੰਦਰ ਪਾਲ ਸਿੰਘ ਧਨੌਲਾ 9316176519


(20/04/10)
‘ਤੱਤ ਗੁਰਮਤਿ ਪਰਿਵਾਰ’

ਇਤਿਹਾਸਕ ਅਤੇ ਵਿਲੱਖਣ ਰਿਹਾ
‘ਤੱਤ ਗੁਰਮਤਿ ਪਰਿਵਾਰ’ ਦਾ ਪਲੇਠਾ ਗੁਰਮਤਿ ਸਮਾਗਮ

‘ਤੱਤ ਗੁਰਮਤਿ ਪਰਿਵਾਰ’ ਦੇ ਗਠਨ ਦਾ ਮਕਸਦ ਨਾਨਕ ਫਲਸਫੇ ਨੂੰ ਇਸ ਦੇ ਖਰੇ ਅਤੇ ਸਪਸ਼ਟ ਰੂਪ ਵਿੱਚ ਅਪਨਾਉਣਾ ਅਤੇ ਮਨੁੱਖਤਾ ਤੱਕ ਪਹੁੰਚਾਉਣਾ ਹੈ। ‘ਪਰਿਵਾਰ’ ਵੱਲੋਂ ਉਨ੍ਹਾਂ ਸਿਧਾਂਤਕ ਮੁੱਦਿਆਂ `ਤੇ ਵਿਸ਼ੇਸ਼ ਵਿਚਾਰ ਤੋਰ ਕੇ ਅਮਲ ਕਰਨ ਦਾ ਯਤਨ ਕੀਤਾ ਜਾਂਦਾ ਹੈ, ਜਿਨ੍ਹਾਂ ਬਾਰੇ ਹੋਰ ਜ਼ਿਆਦਾਤਰ ਜਾਗਰੂਕ ਸੰਸਥਾਵਾਂ ਕਈਂ ਮਜਬੂਰੀਆਂ ਵੱਸ, ਗੱਲ ਕਰਨ ਤੋਂ ਸੰਕੋਚ ਕਰ ਜਾਂਦੀਆਂ ਹਨ। ਐਸਾ ਹੀ ਇੱਕ ਇਤਿਹਾਸਕ ਮੁੱਦਾ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਹੈ। ਲਗਭਗ 95% ਇਤਿਹਾਸਕਾਰ ਇਹ ਮੰਨਦੇ ਹਨ ਕਿ ਨਾਨਕ ਪਾੳਸ਼ਾਹ ਜੀ ਦਾ ਜਨਮ ਅਪ੍ਰੈਲ (ਵੈਸਾਖ) ਵਿੱਚ ਹੋਇਆ। ਪਰ ਪੁਜਾਰੀ ਲਾਣੇ ਵੱਲੋਂ ਪੂਰੀ ਕੌਮ ਨੂੰ ਸੱਚ ਤੋਂ ਭਟਕਾ ਕੇ, ਇਹ ਪੁਰਬ ਬ੍ਰਾਹਮਣਵਾਦੀ ਪ੍ਰਭਾਵ ਥੱਲੇ ਕੱਤਕ ਦੀ ਪੁਨਰਨਮਾਸ਼ੀ ਨੂੰ (ਅਕਤੂਬਰ-ਨਵੰਬਰ) ਮਨਾਇਆ ਜਾਂਦਾ ਹੈ। ਪੈ ਚੁੱਕੀ ਇਸ ਗਲਤ ਪ੍ਰਥਾ ਨੁੰ ਜ਼ਬਾਨੀ-ਕਲਾਮੀ ਤਾਂ ਨਕਾਰਿਆ ਜਾਂਦਾ ਹੈ ਪਰ ਅਮਲੀ ਸੁਧਾਰ ਦਾ ਕੋਈ ਸੁਹਿਰਦ ੳਪਰਾਲਾ ਨਹੀਂ ਹੋ ਰਿਹਾ।
‘ਪਰਿਵਾਰ’ ਨੇ ਇਸ ਦਿਸ਼ਾ ਵੱਲ ਇੱਕ ਮਿਨਾਣਾ ਜਿਹਾ ਯਤਨ ਕਰਦੇ ਹੋਏ, ਆਪਣਾ ਪਲੇਠਾ ਗੁਰਮਤਿ ਸਮਾਗਮ ਅਪ੍ਰੈਲ 2010 ਵਿੱਚ ਨਾਨਕ ਪਾਤਸ਼ਾਹ ਜੀ ਦੇ 542ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਕੇ, ਮਨਾਉਣ ਦਾ ਫੈਸਲਾ ਕੀਤਾ ਸੀ। ਇਹ ਸਮਾਗਮ ਮਿਤੀ 18 ਅਪ੍ਰੈਲ 2010 ਨੂੰ ਸੰਗਤਾਂ ਦੇ ਸਹਿਯੋਗ ਸਦਕਾ, ਸ਼ਿਵਾਲਿਕ ਪਬਲਿਕ ਸਕੂਲ ਫੇਜ਼ 6 ਦੇ ਆਡੀਟੋਰੀਅਮ ਵਿੱਚ ਕੀਤਾ ਗਿਆ। ਜਿਸ ਵਿੱਚ ਕੌਮ ਦੇ ਮਹਾਨ ਵਿਦਵਾਨ ਪ੍ਰੋ. ਆਫ ਸਿੱਖਿਅਜ਼ਮ ਸ. ਗੁਰਤੇਜ ਸਿੰਘ ਜੀ ਆਈ. ਏ. ਐਸ. , ਨੌਜਵਾਨ ਚਿੰਤਕ ਅਤੇ ਲੇਖਕ ਸ. ਹਰਦੇਵ ਸਿੰਘ ਜੰਮੂ, ਉੱਘੇ ਸਮਾਜ ਸੇਵੀ ਅਤੇ ਪਥੰਦਰਦੀ ਸ. ਦਲੀਪ ਸਿੰਘ ਜੀ ਕਸ਼ਮੀਰੀ, ਇਸਤਰੀ ਪ੍ਰਤੀਨਿਧੀ ਬੀਬੀ ਜਤਿੰਦਰ ਕੌਰ ਜੀ, ਨਿਧੱੜਕ ਪੱਤਰਕਾਰ ਅਤੇ ਪੰਥਕ ਵਿਦਵਾਨ ਸ. ਕ੍ਰਿਪਾਲ ਸਿੰਘ ਬਠਿੰਡਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਸਮਾਗਮ ਦੀ ਸ਼ੂਰੂਆਤ ਸ਼ਬਦ ਗੁਰੂ ਦਾ ਓਟ ਆਸਰਾ ਲੈਂਦੇ ਹੋਏ, ਨਿਸ਼ਕਾਮ ਕੀਰਤਨੀਏ ਸ. ਮਨਜੀਤ ਸਿੰਘ ਖਾਲਸਾ ‘ਮੋਹਾਲੀ’ ਦੇ ਰਾਗੀ ਜੱਥੇ ਨੇ ਵਿਆਖਿਆਮਈ ਕੀਰਤਨ ਰਾਹੀਂ ਕੀਤੀ। ਉਨ੍ਹਾਂ ਨੇ ਆਪਣੀ ਵਿਆਖਿਆ ਵਿੱਚ ‘ਨਾਮ ਸਿਮਰਨ’ ਦੇ ਸਹੀ ਅਰਥਾਂ ਨੂੰ ਬਾਖੁਬੀ ਸਪਸ਼ਟ ਕੀਤਾ। ਉਪਰੰਤ ਨਾਨਕ ਵਿਚਾਰਧਾਰਾ ਦੇ ਸਪਸ਼ਟ ਕਥਾਵਾਚਕ ਸ. ਮੋਹਨ ਸਿੰਘ ਜੀ ਡੇਰਾਬਸੀ ਨੇ ਕੌਮ ਵੱਲੋਂ ਇੱਕ ਪਾਸੇ ‘ਗੁਰੂ ਗ੍ਰੰਥ ਸਾਹਿਬ ਜੀ’ ਨੂੰ ਸਮਰਪਿਤ ਹੋਣ ਦਾ ਦਾਅਵਾ ਕਰਨ ਅਤੇ ਦੂਜੀ ਤਰਫ ਬਾਹਰਲੀਆਂ ਕੱਚੀਆਂ ਰਚਨਾਵਾਂ ਜਾਪ, ਸਵਈਏ, ਚੌਪਈ ਆਦਿ ਨੂੰ ਨਿਤਨੇਮ ਦੇ ਨਾਂ ਹੇਠ ਪੜ੍ਹਨ ਰੂਪੀ ਦੋਗਲੇਪਨ ਵਾਲੀ ਪਹੁੰਚ ਨੂੰ ਗੁਰਮਤਿ ਦੀ ਕਸੌਟੀ `ਤੇ ਪਰਖਦੇ ਹੋਏ ਸਪਸ਼ਟ ਸਿਧਾਂਤਕ ਸੇਧ ਦੀਤੀ। ਜਿਸ ਬਾਰੇ ਜ਼ਿਆਦਾਤਰ ਪ੍ਰਚਾਰਕ ਬੋਲਣ ਤੋਂ ਸੰਕੋਚ ਕਰਦੇ ਹਨ। ਸ. ਹਰਦੇਵ ਸਿੰਘ ਜੀ ‘ਜੰਮੂ’ ਨੇ ‘ਨਾਨਕ ਫਲਸਫਾ ਅਤੇ ਵਿਸ਼ਵ ਸ਼ਾਂਤੀ’ ਵਿਸ਼ੇ `ਤੇ ਖੋਜ ਭਰਪੂਰ ਵਿਚਾਰ ਪ੍ਰਗਟ ਕਰਦਿਆਂ, ਸੰਗਤਾਂ ਤੇ ਢੂੰਗਾ ਪ੍ਰਭਾਵ ਛੱਡਿਆ। ਬੀਬੀ ਜਤਿੰਦਰ ਕੌਰ ਜੀ `ਚੰਡੀਗੜ੍ਹ’ ਵੱਲੋਂ ‘ਨਾਨਕ ਫਲਸਫੇ ਵਿੱਚ ਇਸਤਰੀ ਦਾ ਸਥਾਨ’ ਵਿਸ਼ੇ `ਤੇ ਬਹੁਤ ਹੀ ਸੁਚੱਜੇ ਅਤੇ ਭਾਵਪੂਰਤ ਵਿਚਾਰ ਪੇਸ਼ ਕਰਦੇ ਹੋਏ, ਸੰਗਤਾਂ ਨੂੰ ਇਸ ਬਾਰੇ ਸੋਚਣ ਲਈ ਹੌਕਾ ਦਿੱਤਾ। ਇੱਕ ਬੱਚੀ ਸਿਮਰਪ੍ਰੀਤ ਕੌਰ ਵੱਲੋਂ, ਜਾਗ੍ਰਿਤੀ ਲਹਿਰ ਨੂੰ ਸਮਰਪਿਤ ਪੜ੍ਹੀ ਗਈ ਕਵਿਤਾ ‘ਆਪਣਾ ਨਿਆਰਾਪਨ ਬਚਾਓ ਸਿੱਖੋ’ ਸ੍ਰੋਤਿਆਂ ਦੇ ਦਿਲਾਂ ਨੂੰ ਛੂ ਗਈ। ਸ. ਕ੍ਰਿਪਾਲ ਸਿੰਘ ਜੀ ਬਠਿੰਡਾ ਨੇ ਵੀ ਪੰਥਕ ਵਿਚਾਰਾਂ ਰਾਹੀਂ ਸਾਂਝ ਪਾਈ। ਸਮਾਗਮ ਦੇ ਮੁੱਖ ਬੁਲਾਰੇ ਸ. ਗੁਰਤੇਜ ਸਿੰਘ ਜੀ `ਚੰਡੀਗੜ੍ਹ’ ਨੇ ਹਾਕਮ ਵਰਗ ਵੱਲੋਂ ਸਦੀਆਂ ਤੋਂ ਵਿਰੋਧੀਆਂ ਨੂੰ ਮਾਨਸਿਕ ਗੁਲਾਮ ਬਣਾ ਕੇ ਉਸ ਨੂੰ ਲੁੱਟਣ ਦੀ, ਤੱਥਾਂ ਆਧਾਰਿਤ ਜਾਣਕਾਰੀ ਦਿੰਦਿਆਂ, ਮੌਜੂਦਾ ਸਮੇਂ ਵਿੱਚ ਸਿੱਖ ਕੌਮ ਨੂੰ ਇਸ ਦਾ ਸ਼ਿਕਾਰ ਦਸਿਆ ਅਤੇ ਇਸ ਵਿਚੋਂ ਬਾਹਰ ਨਿਕਲਣ ਲਈ ਨਾਨਕ ਵਿਚਾਰਧਾਰਾ ਦੀ ਸਪਸ਼ਟ ਅਗਵਾਈ ਨੂੰ ਅਮਲੀ ਰੂਪ ਵਿੱਚ ਅਪਨਾਉਣਾ ਹੀ ਇੱਕ ਰਾਹ ਦਸਿਆ।
ਸਮਾਗਮ ਦੌਰਾਨ ‘ਪਰਿਵਾਰ’ ਵੱਲੋਂ ਆਪਣੀ ਪੁਸਤਕ “ਵਾਪਸੀ ਦਾ ਸਫਰ ਭਾਗ-2 ਆਸਾ ਕੀ ਵਾਰ: ਸਰਲ ਵਿਆਖਿਆ ਅਤੇ ਪੜਚੋਲ” ਅਤੇ ਕਰਨਲ (ਰਿ.) ਗੁਰਦੀਪ ਸਿੰਘ ਜੀ ‘ਸ਼੍ਰੋਮਣੀ ਸਿੱਖ ਸਮਾਜ’ ਦੀ ਪੁਸਤਕ “ਸਿੱਖ ਫਲਸਫਾ: ਲਾਸਾਨੀ ਇਨਕਲਾਬ ਭਾਗ-2” ਵੀ ਰਿਲੀਜ਼ ਕੀਤੀ ਗਈ। ‘ਪਰਿਵਾਰ’ ਵੱਲੋਂ ਆਪਣੀ ਵੈਬਸਾਈਟ
www.tattgurmatparivar.com ਵੀ ਲਾਂਚ ਕਰਦੇ ਹੋਏ ਸ. ਗੁਰਿੰਦਰ ਸਿੰਘ ਜੀ ‘ਮੋਹਾਲੀ’ ਨੇ ਇਸ ਬਾਰੇ ਸੰਖੇਪ ਜਾਣਕਾਰੀ ਦਿੱਤੀ। ਇਹ ਵੈਬਸਾਈਟ ਹਰ ਐਤਵਾਰ ਨੂੰ ਸਵੇਰੇ ਅਪਡੇਟ ਕੀਤੀ ਜਾਵੇਗੀ। ‘ਪਰਿਵਾਰ’ ਵੱਲੋਂ ਆਕਰਸ਼ਕ ਕੈਲੰਡਰ ਦੇ ਰੂਪ ਵਿੱਚ ਰਿਲੀਜ਼ ਕੀਤੀ ‘ਇਕ ਗੁਰਸਿੱਖ ਦੀ ਵਸੀਅਤ’ (ਮ੍ਰਿਤੂ ਤੋਂ ਬਾਅਦ) ਸੰਗਤਾਂ ਦੀ ਦਿਲਚਸਪੀ ਦਾ ਕੇਂਦਰ ਰਹੀ। ਉੱਘੇ ਪੰਥ ਦਰਦੀ ਅਤੇ ਸਮਾਜ ਸੇਵਕ ਸ. ਦਲੀਪ ਸਿੰਘ ਜੀ ਕਸ਼ਮੀਰੀ (ਪੰਜਾਬ ਖਾਲਸਾ ਟ੍ਰੈਕਟ ਸੋਸਾਇਟੀ) ਨੂੰ ‘ਸਨਮਾਨ ਪੱਤਰ’ ਦੇ ਕੇ ਪਰਿਵਾਰ ਨੇ ਆਪਣੇ ਆਪ ਨੁੰ ਸਨਮਾਨਿਤ ਮਹਿਸੂਸ ਕੀਤਾ। ਇਹ ਸਨਮਾਨ ਉਨ੍ਹਾਂ ਨੂੰ ਸ. ਗੁਰਤੇਜ ਸਿੰਘ ਜੀ (ਸਾਬਕਾ ਆਈ. ਏ. ਐਸ.) ਨੇ ‘ਪਰਿਵਾਰ’ ਵੱਲੋਂ ਭੇਂਟ ਕੀਤਾ।
ਸਮਾਗਮ ਦੌਰਾਨ ਸਟੇਜ ਦੀ ਸੇਵਾ ਸੰਭਾਲਦੇ ਹੋਏ ਪ੍ਰਿ. ਨਰਿੰਦਰ ਸਿੰਘ ਜੀ ‘ਜੰਮੂ’ ਨੇ ‘ਪਰਿਵਾਰ’ ਦੀਆਂ ਸਪਸ਼ਟ ਨੀਤੀਆਂ ਬਾਰੇ ਸੰਗਤਾਂ ਨੁੰ ਜਾਣੂ ਕਰਵਾਉਂਦੇ ਹੋਏ, ਪੰਥ ਦੀ ਮੌਜੂਦਾ ਸਥਿਤੀ ਅਤੇ ਉਸ ਵਿਚੋਂ ਉਪਜੇ ਮਸਲਿਆਂ ਵੱਲ ਵੀ ਧਿਆਨ ਦਿਵਾਇਆ।
ਸਮਾਪਤੀ ਤੋਂ ਬਾਅਦ ਲੰਗਰਹਾਲ ਅਤੇ ਹੋਰ ਥਾਵਾਂ ਤੇ ਸੰਗਤਾਂ ਨੂੰ ਵਿਦਵਾਨਾਂ ਨਾਲ ਅਤੇ ਆਪਸ ਵਿਚ, ਗਲਤ ਪ੍ਰਚਲਿਤ ਨਿਤਨੇਮ, ਰਹਿਤ ਮਰਿਯਾਦਾ ਅਤੇ ਹੋਰ ਗੰਭੀਰ ਮਸਲਿਆਂ `ਤੇ ਡੂੰਗੀਆਂ ਵਿਚਾਰਾਂ ਕਰਦੇ ਹੋਏ ਵੇਖਿਆ ਗਿਆ। ਜੋ ਕਿ ਇੱਕ ਹਾਂ-ਪੱਖੀ ਸੰਕੇਤ ਹੈ। ‘ਪਰਿਵਾਰ’ ਵੱਲੋਂ ਲਗਾਇਆ ‘ਗੁਰਮਤਿ ਲਿਟਰੇਚਰ ਸਟਾਲ’ ਵੀ ਸੰਗਤਾਂ ਦੀ ਖਿੱਚ ਦਾ ਕੇਂਦਰ ਰਿਹਾ। ਸਮਾਗਮ ਦੌਰਾਨ ਕੁਰਸੀਆਂ `ਤੇ ਬੈਠ ਕੇ ਕੀਰਤਨ ਸੁਣਨ ਅਤੇ ਲੰਗਰ ਛਕਣ ਆਦਿ ਬਾਰੇ ਵੀ ਕੁੱਝ ਸੰਗਤਾਂ ਨੇ ਸਵਾਲ ਕੀਤੇ। ਜਿਸ ਬਾਰੇ ਆਯੋਜਕਾਂ ਨੇ ਯੋਗ ਅਤੇ ਤਸੱਲੀਬਖਸ਼ ਜਵਾਬ ਦਿੱਤੇ। ਇਹ ਸੱਚ ਹੈ ਕਿ ਐਸੀ ਪੁਜਾਰੀਵਾਦੀ ਸੋਚ ਉਦੋਂ ਤੱਕ ਸਮਾਜ ਵਿਚੋਂ ਖਤਮ ਨਹੀਂ ਕੀਤੀ ਜਾ ਸਕਦੀ, ਜੱਦ ਤੱਕ ਇਸ ਦੇ ਵਿਰੋਧ ਦਾ ਅਮਲੀ ਰੂਪ ਅਪਨਾਇਆ ਨਹੀਂ ਜਾਂਦਾ ਅਤੇ ਇਹ ਇੱਕ ਚੰਗਾ ਸੰਕੇਤ ਹੈ ਕਿ ਸਿੱਖ ਕੌਮ ਵਿੱਚ ਇਸ ਦੇ ਅਮਲ ਦੀ ਸ਼ੁਰੂਆਤ ਹੋ ਚੁੱਕੀ ਹੈ।
ਪਰਿਵਾਰ ਵੱਲੋਂ ਪੰਥਕ ਜਾਗ੍ਰਿਤੀ ਦੇ ਖੇਤਰ ਵਿੱਚ ਉਲੀਕਿਆ ਇਹ ਸਮਾਗਮ ਇੱਕ ਇਤਿਹਾਸਕ ਅਤੇ ਵਿਲੱਖਣ ਛਾਪ ਛੱਡ ਗਿਆ।
ਨਿਰੋਲ ਨਾਨਕ ਫਲਸਫੇ ਦੀ ਰਾਹ `ਤੇ
‘ਤੱਤ ਗੁਰਮਤਿ ਪਰਿਵਾਰ’


(20/04/10)
ਖ਼ਾਲਸਾ ਨਿਊਜ਼

ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੇ ਪੈਨਟਿਕਟਨ ਸਿੱਖ ਟੈਂਪਲ ਅਤੇ ਇੰਡੀਯਨ ਕਲਚਰਲ ਸੁਸਾਇਟੀ, ਪੈਨਟਿਕਟਨ, ਬੀ. ਸੀ, ਕੈਨੇਡਾ ਵਿਖੇ ਕੀਰਤਨ ਕੀਤਾ
ਓਕਨਾਗਨ ਸਿੱਖ ਟੈਂਪਲ ਅਤੇ ਕਲਚਰਲ ਸੁਸਾਇਟੀ ਕੈਲੋਨਾ, ਬੀ. ਸੀ, ਕੈਨੇਡਾ ਦੇ ਗੁਰਦੁਆਰੇ ਵਿੱਚ ਕੀਰਤਨ ਕਰਨ ਉਪਰਾਂਤ ਸੰਗਤਾਂ ਦੇ ਸੱਦੇ ਤੇ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਪੈਨਟਿਕਟਨ ਸਿੱਖ ਟੈਂਪਲ ਅਤੇ ਇੰਡੀਯਨ ਕਲਚਰਲ ਸੁਸਾਇਟੀ, ਪੈਨਟਿਕਟਨ, ਬੀ. ਸੀ, ਕੈਨੇਡਾ ਪਹੁੰਚੇ। ਇਸ ਗੁਰਦੁਆਰੇ ਦੀ ਖ਼ਾਸੀਯਤ ਇਹ ਹੈ ਕਿ ਇਥੇ ਗੁਰਦੁਆਰਾ ਕਮੇਟੀ ਸਿੱਖ ਬੀਬੀਆਂ ਦੀ ਹੈ ਅਤੇ ਗੁਰਦੁਆਰੇ ਦਾ ਪ੍ਰਬੰਧ ਬਹੁਤ ਹੀ ਸੁਚੱਜੇ ਢੰਗ ਨਾਲ ਚਲਾ ਰਹੀਆਂ ਹਨ। ਖ਼ਾਲਸੇ ਦੇ ਸਾਜਨਾ ਦਿਹਾੜੇ ਨਾਲ ਸੰਬੰਧਿਤ ਸਮਾਗਮ ਵਿੱਚ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੇ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।

ਪ੍ਰੋ. ਦਰਸ਼ਨ ਸਿੰਘ ਜੀ ਨੇ “ਹਰਿ ਕਾ ਏਕੁ ਅਚੰਭਉ ਦੇਖਿਆ ਮੇਰੇ ਲਾਲ ਜੀਉ ਜੋ ਕਰੇ ਸੁ ਧਰਮ ਨਿਆਏ ਰਾਮ॥” ਸ਼ਬਦ ਦਾ ਗਾਇਨ ਕੀਤਾ। ਸੰਗਤਾਂ ਦਾ ਇੱਕਠ ਇਹ ਦੱਸ ਰਿਹਾ ਸੀ ਕਿ ਸਿੱਖ ਹੁਣ ਜਾਗ ਚੁੱਕੇ ਹਨ, ਜਥੇਦਾਰਾਂ ਵਲੋਂ ਜਾਰੀ ਕੂੜਨਾਮਾ ਮੰਨਣ ਦੇ ਪਾਬੰਦ ਨਹੀਂ। ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੇ ਕਿਹਾ ਕਿ ਔਰਤ ਅਤੇ ਮਰਦ ਅਕਾਲਪੁਰਖ ਦੀ ਕ੍ਰਿਤ ਹਨ। ਉਸ ਅਕਾਲਪੁਰਖ ਨੇ ਹਰ ਇੱਕ ਜੀਵ ਨਾਲ ਇਸਤਰੀ ਪੈਦਾ ਕੀਤੀ। ਮੋਰ ਦੇ ਨਾਲ ਮੋਰਨੀ, ਸ਼ੇਰ ਨਾਲ ਸ਼ੇਰਨੀ … …. ਅਤੇ ਸਦੀਆਂ ਤੋਂ ਇਸਤਰੀ ਬਣਾ ਰਿਹਾ ਹੈ। ਗੁਰੂ ਨੇ ਔਰਤ ਨੂੰ ਮਰਦ ਦੇ ਬਰਾਬਰ ਦਾ ਦਰਜਾ ਦਿੱਤਾ ਹੈ।
ਇਸਤਰੀ ਅਖੰਡ ਪਾਠ ਨਹੀਂ ਕਰ ਸਕਦੀ, ਇਸਤਰੀ ਸੇਵਾ ਨਹੀਂ ਕਰ ਸਕਦੀ, ਇਸਤਰੀ ਕੀਰਤਨ ਨਹੀਂ ਕਰ ਸਕਦੀ … …. ਕਿਓਂ? ? ? ਧੀਆਂ ਨੂੰ ਕੁਖ `ਚ ਮਾਰਨ ਵਾਲਿਓ, ਹੋਸ਼ ਕਰੋ। ਜਦ ਗੁਰੂ ਨੇ ਸਿੰਘ ਦੇ ਨਾਲ ਕੌਰ ਨਾਮ ਦਿਤਾ, ਅੰਮ੍ਰਿਤ ਬਣਾਉਣ ਵੇਲੇ ਵੀ ਪੂਰਾ ਸਤਿਕਾਰ ਦਿੱਤਾ, ਪਤਾਸੇ ਮਾਤਾ ਸਾਹਿਬ ਕੌਰ ਨੇ ਪਾਏ, ਬੇਅੰਤ ਬੀਬੀਆਂ ਨੇ ਕੁਰਬਾਨੀਆਂ ਦਿੱਤੀਆਂ। ਜਦ ਗੁਰੂ ਨੇ ਹੀ ਕੋਈ ਫ਼ਰਕ ਨਹੀਂ ਸਮਝਿਆ ਤਾਂ ਅਸੀਂ ਕਿਓਂ ਵਿਤਕਰਾ ਕਰਦੇ ਹਾਂ।
ਜਿਸ ਕਾਲਕਾ ਗ੍ਰੰਥ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਸੁਸ਼ੋਭਿਤ ਕਰਨ ਦੀਆਂ ਕੋਸ਼ੀਸ਼ਾਂ ਹੋ ਰਹੀਆਂ ਹਨ, ਉਸ ਗ੍ਰੰਥ ਵਿੱਚ ਤਾਂ ਇਹ ਕਿਹਾ ਗਿਆ ਹੈ ਕਿ, ਰੱਬ ਔਰਤ ਬਣਾ ਕੇ ਪਛਤਾਇਆ ਹੈ। ਇਹ ਕਿਥੋਂ ਦੀ ਗੁਰਮਤਿ ਹੈ? ਉਹਨਾਂ ਨੇ ਸੰਗਤਾਂ ਨੂੰ ਸਿਰਫ਼ ਤੇ ਸਿਰਫ਼ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਣ ਦੀ ਦ੍ਰਿੜਤਾ ਕਰਵਾਈ। ਕੰਮ ਦਾ ਦਿਨ ਹੋਣ ਕਰਕੇ ਵੀ ਸੰਗਤਾਂ ਹੁੰਮ ਹੁਮਾ ਕੇ ਪਹੁੰਚੀਆਂ ਹੋਈਆਂ ਸਨ।
ਖ਼ਾਲਸਾ ਨਿਊਜ਼
www.khalsanews.org


(19/04/10)
ਹਰਮੀਤ ਸਿੰਘ ਖਾਲਸਾ

ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਿਹ॥

ਸਤਿਕਾਰਯੋਗ ਅਮਰਜੀਤ ਸਿੰਘ ਚੰਦੀ ਜੀ ਆਪ ਜੀ ਦਾ ਲੇਖ “ਸਿੱਖਾਂ ਦੀ ਮਾਨਸਿਕਤਾ ਵਿੱਚ ਹੀ ਗੁਲਾਮੀ ਭਰ ਗਈ ਹੈ” ਪੰਥ ਦੇ ਦਰਦ ਵਿੱਚ ਪੂਰੀ ਤਰ੍ਹਾ ਭਿਜਿਆ ਹੋਇਆ ਹੈ ਜੀ ਆਪ ਜੀ ਦੀ ਇਹ ਗੱਲ ਪੂਰੀ ਤਰ੍ਹਾ ਸਹੀ ਹੈ ਕਿ “ਇਹ ਸਾਰੀਆਂ ਗੱਲਾਂ ਉਨ੍ਹਾਂ ਦੇ ਵਿਚਾਰਨ ਦੀਆਂ ਹਨ, ਜਿਨ੍ਹਾਂ ਨੂੰ ਮੈਂ ਵਸੋਂ ਦਾ ੧ % ਤੋਂ ਵੀ ਘੱਟ ਮੰਨਦਾ ਹਾਂ। ਅਸਲੀਅਤ ਇਹ ਹੈ ਕਿ ਇਨ੍ਹਾਂ ਵਿੱਚ ਵੀ ੮੦ % ਤੋਂ ਵੱਧ ਇਸ ਸੋਚਣੀ ਦੇ ਹਨ ਕਿ ਜੇ ਸਿੱਖੀ ਦਾ ਕੁੱਝ ਭਲਾ ਹੁੰਦਾ ਹੈ ਤਾਂ ਉਸ ਦਾ ਸਿਹਰਾ ਮੇਰੇ ਸਿਰ ਬੱਝੇ, ਜੇ ਇਹ ਸੇਹਰਾ ਮੇਰੇ ਸਿਰ ਨਹੀਂ ਬੱਝਦਾ ਤਾਂ ਅਜਿਹੇ ਭਲੇ ਦਾ ਮੈਨੂੰ ਕੀ ਲਾਭ?” ਵੀਰ ਜੀ ਅਜਿਹੀ ਗੱਲ ਹੈ ਤਾਂ ਹੀ ਤਾ ਸਾਡੇ ਪੰਥ ਦੀ ਹਾਲਤ ਹਰ ਰੋਜ਼ ਹੋਰ ਖਰਾਬ ਹੁੰਦੀ ਜਾ ਰਹੀ ਹੈ। ਇਹ ਸੋਚ ਕੇ ਹੀ ਕੁਲਬੀਰ ਸਿੰਘ ਕੌੜਾ ਜੀ ਦੇ ਇਹ ਸ਼ਬਦ ਯਾਦ ਆਉਂਦੇ ਹਨ ਕਿ “ਤੇ ਸਿੱਖ ਵੀ ਨਿਗਲਿਆ ਗਿਆ”।
ਹਰਮੀਤ ਸਿੰਘ ਖਾਲਸਾ।


(19/04/10)
ਖ਼ਾਲਸਾ ਨਿਊਜ਼

ਓਕਨਾਗਨ ਸਿੱਖ ਟੈਂਪਲ ਅਤੇ ਕਲਚਰਲ ਸੁਸਾਇਟੀ ਕੈਲੋਨਾ, ਬੀ. ਸੀ, ਕੈਨੇਡਾ ਦੀਆਂ ਸੰਗਤਾਂ ਵਲੋਂ ਜਥੇਦਾਰਾਂ ਦਾ ਕੂੜਨਾਮਾ ਰੱਦ, ਪ੍ਰੋ ਦਰਸ਼ਨ ਸਿੰਘ ਖ਼ਾਲਸਾ ਕੋਲ਼ੋਂ ਕੀਰਤਨ ਕਰਵਾਇਆ
ਓਕਨਾਗਨ ਸਿੱਖ ਟੈਂਪਲ ਅਤੇ ਕਲਚਰਲ ਸੁਸਾਇਟੀ ਕੈਲੋਨਾ, ਬੀ. ਸੀ, ਕੈਨੇਡਾ ਦੀਆਂ ਸੰਗਤਾਂ ਦੇ ਸੱਦੇ ਤੇ ਪ੍ਰੋ. ਦਰਸ਼ਨ ਸਿੰਘ ਖ਼ਾਲਸਾ, ਸਾਥੀ ਸ੍ਰ. ਰਾਜੀਵਪਾਲ ਸਿੰਘ ਨਾਲ ਕੈਲੋਨਾ ਪਹੁੰਚੇ। ਉਹਨਾਂ ਦੇ ਸਵਾਗਤ ਲਈ ਸੰਗਤਾਂ ਹਵਾਈ ਅੱਡੇ `ਤੇ ਪਹੁੰਚੀਆਂ। ਖ਼ਾਲਸੇ ਦੇ ਸਾਜਨਾ ਦਿਹਾੜੇ ਨਾਲ ਸੰਬੰਧਿਤ ਸਮਾਗਮ ਵਿੱਚ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੇ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਪ੍ਰੋ. ਦਰਸ਼ਨ ਸਿੰਘ ਜੀ ਨੇ “ਵੈਸਾਖੁ ਭਲਾ ਸਾਖਾ ਵੇਸ ਕਰੇ” ਸ਼ਬਦ ਦਾ ਗਾਇਨ ਕੀਤਾ ਅਤੇ ਮੌਜੂਦਾ ਸਿੱਖੀ ਦੀ ਹਾਲਤ ਬਾਰੇ ਵੀ ਚਾਨਣਾ ਪਾਇਆ। ੳਨ੍ਹਾਂ ਨੇ ਸੰਗਤਾਂ ਨੂੰ ਸਿਰਫ਼ ਤੇ ਸਿਰਫ਼ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਣ ਦੀ ਦ੍ਰਿੜਤਾ ਕਰਵਾਈ। ਸੰਗਤਾਂ ਨੇ ਦੋਵੇਂ ਹੱਥ ਖੜੇ ਕਰਕੇ ਜੈਕਾਰੇ ਛੱਡੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਗੈਰ ਹੋਰ ਕਿਸੇ ਗ੍ਰੰਥ ਜਾਂ ਪੁਸਤਕ ਨੂੰ ਆਪਣਾ ਗੁਰੂ ਨਾ ਮੰਨਣ ਦਾ ਤਹੱਇਆ ਕੀਤਾ। ਗੁਰਦੁਆਰਾ ਸਾਹਿਬ ਦਾ ਹਾਲ ਸੰਗਤਾਂ ਨਾਲ ਭਰਿਆ ਪਿਆ ਸੀ। ਸੰਗਤਾਂ ਦਾ ਇੱਕਠ ਇਹ ਦੱਸ ਰਿਹਾ ਸੀ ਕਿ ਸਿੱਖ ਹੁਣ ਜਾਗ ਚੁੱਕੇ ਹਨ, ਜਥੇਦਾਰਾਂ ਵਲੋਂ ਜਾਰੀ ਕੂੜਨਾਮਾ ਮੰਨਣ ਦੇ ਪਾਬੰਦ ਨਹੀਂ।
ਇਸ ਸਮਾਗਮ ਨੂੰ ਸਫ਼ਲ ਬਣਾਉਣ ਲਈ ਜਿੱਥੇ ਸੰਗਤਾਂ `ਚ ਜਾਗਰੂਕਤਾ ਦੀ ਝਲਕ ਦਿਸਦੀ ਹੈ, ਉਥੇ ਪ੍ਰਬੰਧਕਾਂ ਦੀ ਸਿੱਖੀ ਪ੍ਰਤੀ ਉਸਾਰੂ ਸੋਚ ਅਤੇ ਦਲੇਰੀ ਵੀ ਸਾਹਮਣੇ ਆਈ। ਕੋਈ ਅਣਸੁਖਾਂਵੀ ਘਟਨਾ ਨਾ ਵਾਪਰੇ, ਇਸਦਾ ਵੀ ਪੁਖਤਾ ਪ੍ਰਬੰਧ ਕੀਤਾ ਗਿਆ ਸੀ। ਜਿਸ ਕਰਕੇ ਇਹ ਸਾਰਾ ਸਮਾਗਮ ਬੜੇ ਹੀ ਸ਼ਾਂਤਮਈ ਮਾਹੌਲ ਵਿੱਚ ਹੋਇਆ, ਕਿਸੇ ਵੀ ਕਿਸਮ ਦੀ ਕੋਈ ਸ਼ਰਾਰਤ ਨਹੀਂ ਹੋਈ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ੍ਰ. ਪਰਮਜੀਤ ਸਿੰਘ ਪਤਾਰਾ, ਸਕੱਤਰ ਸ੍ਰ. ਇੰਦਰਜੀਤ ਸਿੰਘ ਸੰਧੂ ਅਤੇ ਹੋਰ ਪ੍ਰਬੰਧਕ ਵੀਰਾਂ ਨੇ ਬੜੇ ਹੀ ਸੁਚਜੇ ਢੰਗ ਨਾਲ ਇਹ ਸਮਾਗਮ ਕਰਵਾਇਆ। ਸ੍ਰ. ਪਰਮਜੀਤ ਸਿੰਘ ਪਤਾਰਾ ਨੇ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੂੰ ਇਹ ਕਿਹਾ ਕਿ ਸੰਗਤਾਂ ਦੀ ਬੇਨਤੀ ਤੇ ਸਮਾਂ ਉਲੀਕ ਕੇ ਇਸ ਗੁਰਦੁਆਰਾ ਸਾਹਿਬ ਫ਼ਿਰ ਜਦੋਂ ਸਮਾਂ ਬਣੇ ਜ਼ਰੂਰ ਦਰਸ਼ਨ ਦੇਣ ਦੀ ਕ੍ਰਿਪਾਲਤਾ ਕਰਨੀ। ਸੰਗਤਾਂ ਦੇ ਇਸ ਪਿਆਰ ਨੂੰ ਪ੍ਰੋ. ਦਰਸ਼ਨ ਸਿੰਘ ਜੀ ਨੇ ਖਿੜੇ ਮੱਥੇ ਸਵੀਕਾਰ ਕੀਤਾ।
ਇਸ ਸਮਾਗਮ ਵਿੱਚ ਇਲਾਕੇ ਦੇ ਐਮ. ਐਲ. ਏ. ਵੀ ਸ਼ਾਮਿਲ ਹੋਏ, ਜਿਨ੍ਹਾਂ ਵਿੱਚ ਪ੍ਰਮੁਖ਼ ਸਨ
• ਬੈਨ ਸਟੁਆਰਟ
• ਸਟੀਵ ਥੌਮਪਸਨ
• ਨੌਰਮ ਲੈਟਨੁਇਕ
• ਹੈਰੀ ਲਾਲੀ
ਸਮਾਗਮ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਭਾਈ ਅੰਮ੍ਰਿਤਪਾਲ ਸਿੰਘ ਨੇ ਆਈਆਂ ਸੰਗਤਾਂ ਦਾ ਹਾਰਦਿਕ ਧੰਨਵਾਦ ਕੀਤਾ। ਉਹਨਾਂ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੂੰ ਸੰਬੋਧਨ ਕਰਕੇ ਕਿਹਾ ਕਿ ਸੰਗਤਾਂ ਤੁਹਾਡੇ ਨਾਲ ਹਨ, ਆਪਜੀ ਇਸ ਤਰ੍ਹਾਂ ਹੀ ਕੌਮ ਨੂੰ ਜਾਗਰੂਕ ਕਰਦੇ ਰਹੋ। ਸੰਗਤਾਂ ਦੀ ਅਰਦਾਸ ਹੈ ਕਿ ਆਪ ਜੀ ਨੂੰ ਅਕਾਲਪੁਰਖ ਸਿਹਤਯਾਬੀ ਬਖਸ਼ੇ, ਜਿਸ ਨਾਲ ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਬਹਾਲੀ ਦਾ ਸੰਘਰਸ਼ ਜਾਰੀ ਰਹੇ।
ਵੈਨਕੂਵਰ ਤੋਂ ਵੀ ਸੰਗਤਾਂ ਹੁੰਮ ਹੁਮਾਂ ਕੇ ਪਹੁੰਚੀਆਂ। ਵੈਨਕੂਵਰ ਤੋਂ ਕੈਲੋਨਾ ਦਾ ਸੜਕ ਰਾਹੀਂ ਰਸਤਾ 392 ਕੀ. ਮੀ. ਹੈ। ਫ਼ਿਰ ਵੀ ਸੰਗਤਾਂ ਦਾ ਉਤਸ਼ਾਹ ਦੇਖਣ ਵਾਲਾ ਸੀ। ਸ੍ਰ. ਬਚਿੱਤਰ ਸਿੰਘ, ਸ੍ਰ. ਸੁੱਚਾ ਸਿੰਘ ਪੁਰੇਵਾਲ, ਸ੍ਰ. ਗੁਰਜੀਤ ਸਿੰਘ ਪਾਬਲਾ, ਸ੍ਰ. ਅਮਰੀਕ ਸਿੰਘ, ਸ੍ਰ. ਮਹਿੰਦਰ ਸਿੰਘ, ਸ੍ਰ. ਗੁਰਜੀਤ ਸਿੰਘ ਨਿੱਜਰ ਅਤੇ ਕੁੱਝ ਹੋਰ ਪਤਵੰਤੇ ਸਜਣਾਂ ਨਾਲ ਗਲਬਾਤ ਦੌਰਾਨ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੇ ਸਾਰਿਆਂ ਨੂੰ ਇਸ ਸੰਘਰਸ਼ `ਚ ਇੱਕ ਮੁਹਿੰਮ ਬਣਨ ਦੇ ਉਪਰਾਲੇ ਕਰਨ ਦਾ ਵਿਚਾਰ ਦਿੱਤਾ। ਸਾਰਿਆਂ ਨੇ ਉਨ੍ਹਾਂ ਦਾ ਸਾਥ ਦੇਣ ਦਾ ਵਾਅਦਾ ਕੀਤਾ। ਵੈਨਕੂਵਰ ਤੋਂ ਕੈਲੋਨਾ ਵਿਸ਼ੇਸ਼ ਤੌਰ ਤੇ ਪਹੁੰਚੇ ਖ਼ਾਲਸਾ ਨਿਊਜ਼ ਦੇ ਪ੍ਰਤੀਨਿਧੀ ਸ੍ਰ. ਬਘੇਲ ਸਿੰਘ ਨੇ ਇਹ ਜਾਣਕਾਰੀ ਫ਼ੋਨ ਅਤੇ ਈਮੇਲ ਰਾਹੀਂ ਦਿੱਤੀ।


(19/04/10)
ਜਗਤਾਰ ਸਿੰਘ ਜਾਚਕ

ਸ਼੍ਰੋਮਣੀ ਕਮੇਟੀ ਨੇ ‘ਦਸਮ ਗ੍ਰੰਥ’ ਨੂੰ ਮਾਨਤਾ ਦੇ ਕੇ ਪੰਥਕ ਵਿਧਾਨ ਦੇ ਉਲੰਘਣ ਦਾ ਨਾ ਮੁਆਫ਼ ਕਰਨ ਯੋਗ ਬਜਰ ਅਪਰਾਧ ਕੀਤਾ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵਲੋਂ ਪ੍ਰਕਾਸ਼ਤ ਹੋਣ ਵਾਲੀ ਪੰਥ ਪ੍ਰਵਾਣਿਤ ਸਿੱਖ ਰਹਿਤ ਮਰਯਾਦਾ ਵਿੱਚ ‘ਕੀਰਤਨ’ ਦੇ ਸਿਰਲੇਖ ਹੇਠ ਧਾਰਾ (ੲ) ਵਿੱਚ ਸਪਸ਼ਟ ਲਿਖਿਆ ਹੈ ਕਿ ਸੰਗਤ ਵਿੱਚ ਕੀਰਤਨ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਦਰਜ਼ ਗੁਰਬਾਣੀ ਜਾਂ ਇਸ ਦੀ ਵਿਆਖਿਆ ਸਰੂਪ ਰਚਨਾ ਭਾਈ ਗੁਰਦਾਸ ਜੀ ਅਤੇ ਭਾਈ ਨੰਦ ਲਾਲ ਜੀ ਦੀ ਬਾਣੀ ਦਾ ਹੀ ਹੋ ਸਕਦਾ ਹੈ। ਨੋਟ ਕਰਨ ਵਾਲੀ ਗੱਲ ਹੈ ਕਿ ਸਿੱਖ ਰਹਿਤ ਮਰਯਾਦਾ ਦੇ ਕਿਤਾਬਚੇ ਅਤੇ ਪੰਜਾਬ, ਦਿੱਲੀ ਤੇ ਹਜ਼ੂਰ ਸਾਹਿਬ ਦੇ ਗੁਰਦੁਆਰਾ ਐਕਟ ਵਿੱਚ ਕਿਧਰੇ ਵੀ ਬਚਿਤ੍ਰ ਨਾਟਕ (ਦਸਮ ਗ੍ਰੰਥ) ਦਾ ਕੋਈ ਜ਼ਿਕਰ ਨਹੀ ਹੈ। ਨਾਮ ਨਿਸ਼ਾਨ ਨਹੀ ਹੈ। ਸਪਸ਼ਟ ਹੈ ਕਿ 1973 ਤਕ ਖ਼ਾਲਸਾ ਪੰਥ ਦੀ ਦ੍ਰਿਸ਼ਟੀ ਵਿੱਚ ਦਸਮ ਗ੍ਰੰਥ ਦਾ ਕੋਈ ਮਹਤਵ ਨਹੀ ਸੀ।
ਪਰ, ਇਸ ਦੇ ਉੱਲਟ ਹੁਣ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਬਰਾਂਡੇ ਵਿੱਚ ਜਿਥੇ ਹਰ ਰੋਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮਨਾਮਾ ਲਿਖਿਆ ਜਾਂਦਾ ਹੈ, ਉਸ ਦੇ ਨਾਲ ਇੱਕ ਵਿਸ਼ੇਸ਼ ਬੋਰਡ ਲਗਵਾ ਕੇ ਕੀਰਤਨ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਾਲੇ ‘ਗੁਰੂ ਮਾਨਿਓ ਗ੍ਰੰਥ’ ਦੇ ਹੁਕਮ ਅਤੇ ਸਿੱਖ ਰਹਿਤ ਮਰਯਾਦਾ ਦੀ ਉਪਰੋਕਤ ਧਾਰਾ ਦੇ ਵਿਪਰੀਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ‘ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਬਾਣੀ’ ਦਾ ਵਿਸ਼ੇਸ਼ ਜ਼ਿਕਰ ਕਰਕੇ ਪੰਥਕ ਵਿਧਾਨ ਦੇ ਉਲੰਘਣ ਦਾ ਨਾ ਮੁਆਫ਼ ਕਰਨ ਯੋਗ ਬਜਰ ਅਪਰਾਧ ਕੀਤਾ ਹੈ। ਕਿਉਂਕਿ, ਇਹ ਤਾਂ ਸਿੱਧੇ ਰੂਪ ਵਿੱਚ ਵੋਟਾਂ ਲਈ ਆਰ. ਐਸ. ਐਸ. ਅਤੇ ਬਿਪਰਵਾਦੀ ਡੇਰੇਦਾਰਾਂ ਦੀ ਧੁੰਮਾਂ ਯੂਨੀਅਨ ਦੀਆਂ ਖੁਸ਼ੀਆਂ ਹਾਸਲ ਕਰਨ ਵਾਸਤੇ ਚੁੱਪ-ਚਪੀਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤੁੱਲ ਮਹਾਂਕਾਲ ਕਾਲਕਾ ਦੀ ਉਪਾਸ਼ਨਾ ਦ੍ਰਿੜ ਕਰਵਾਉਣ ਵਾਲੀ ਦਸਮ ਗ੍ਰੰਥ ਵਰਗੀ ਬਿਪਰਵਾਦੀ ਤੇ ਅਸ਼ਲੀਲ ਕਿਤਾਬ ਨੂੰ ਮਾਨਤਾ ਦੇਣ ਦਾ ਇੱਕ ਸਾਜਿਸ਼ ਮਈ ਕੋਝਾ ਯਤਨ ਹੈ। ਜਾਗਰੂਕ ਸਿੱਖ ਜਥੇਬੰਦੀਆਂ ਨੂੰ ਇਸ ਦਾ ਜ਼ੋਰਦਾਰ ਵਿਰੋਧ ਕਰਨਾ ਚਾਹੀਦਾ ਹੈ। ਕਿਉਂਕਿ, ਇਸ ਪ੍ਰਕਾਰ ਤਬਦੀਲੀ ਕਰਨ ਦਾ ਸ਼੍ਰੋਮਣੀ ਕਮੇਟੀ ਨੂੰ ਕੋਈ ਅਧਿਕਾਰ ਨਹੀ ਹੈ।
‘ਗੁਰੂ ਗ੍ਰੰਥ ਦੇ ਖ਼ਾਲਸਾ ਪੰਥ’ ਨੇ ਦਿੱਲੀ ਤੋਂ ਦਸਮ ਗ੍ਰੰਥ ਵਿਰੋਧੀ ਲਹਿਰ ਚਲਾਉਣ ਵੇਲੇ ਸਮੂਹ ਜਾਗਰੂਕ ਸਿੱਖ ਜਥੇਬੰਦੀਆਂ ਨੇ ਫੈਸਲਾ ਲਿਆ ਸੀ ਕਿ ਅਸੀਂ ਇਹ ਪੰਥਕ ਸੰਘਰਸ਼ ਸਿੱਖ ਰਹਿਤ ਮਰਯਾਦਾ ਦਾ ਅੰਤਰਗਤ ਕਰਾਂਗੇ। ਪਰ, ਸ਼੍ਰੋਮਣੀ ਕਮੇਟੀ ਦੀ ਇਹ ਕੋਝੀ ਹਰਕਤ ਸਾਨੂੰ ਮਜ਼ਬੂਰ ਕਰ ਰਹੀ ਹੈ ਕਿ ਅਸੀਂ ਦਸਮ ਗ੍ਰੰਥ ਨੂੰ ਸੰਪੂਰਨ ਤੌਰ ਤੇ ਰੱਦ ਕਰਨ ਦਾ ਐਲਾਨ ਕਰਕੇ ਪੰਜਾਬ ਵਿੱਚ ਭਾਈ ਮਖਣ ਸ਼ਾਹ ਵਾਂਗ ਪੱਲੂ ਫੇਰ ਦਈਏ ਕਿ ਖ਼ਾਲਸਾ ਜੀ ‘ਦਸਮ ਗ੍ਰੰਥ ਚੁਕਾਓ ਤੇ ਸਿੱਖੀ ਨੂੰ ਬਚਾਓ’। ਕਿਉਂਕਿ, ਜਿਵੇਂ ਇਨ੍ਹਾਂ ਬਾਦਲ ਦਲੀਆਂ ਨੇ ਸਮੁੱਚੇ ਪੰਥ ਨੂੰ ਟਿੱਚ ਜਾਣਦਿਆਂ ਨਾਨਕਸ਼ਾਹੀ ਕੈਲੰਡਰ ਦਾ ਕਤਲ ਕੀਤਾ ਹੈ। ਤਿਵੇਂ ਹੀ ਹੁਣ ਇਨ੍ਹਾਂ ਨੇ ਪੰਥਕ ਏਕਤਾ ਦੇ ਬਹਾਨੇ ਸਿੱਖ ਰਹਿਤ ਮਰਯਾਦਾ ਦਾ ਭੋਗ ਪਾਉਣਾ ਹੈ ਅਤੇ ਉਸ ਰਾਹੀਂ ਦਸਮ ਗ੍ਰੰਥ ਨੂੰ ਮਾਨਤਾ ਦਿਵਾ ਕੇ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਵਿੱਚ ਵੀ ਦਸਮ ਗ੍ਰੰਥ ਦਾ ਪ੍ਰਕਾਸ਼ ਕਰਵਾ ਦੇਣਾ ਹੈ। ਇਸ ਲਈ ਸਾਡੇ ਸਾਹਮਣੇ ਹੁਣ ਕੋਈ ਹੋਰ ਚਾਰਾ ਨਹੀ ਰਹਿ ਗਿਆ। ਖ਼ਾਲਸਾ ਜੀ ਜਾਗੋ ਅਤੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲਈ ਇੱਕ-ਮੁੱਠ ਹੋ ਕੇ ਸ਼੍ਰੋਮਣੀ ਅਕਾਲੀ ਦਲ ਯੂ. ਕੇ. ਦੀ ਤਰ੍ਹਾਂ ਦਸਮ ਗ੍ਰੰਥ ਦੀ ਮੰਜੀ ਨੂੰ ਚਕਾਉਣਾ ਤੇ ਬਾਦਲ ਨੂੰ ਹਰਾਉਣਾ ਹੀ ਆਪਣਾ ਮੁੱਖ ਚੋਣ ਮੁੱਦਾ ਬਣਾਓ।
ਗੁਰੂ ਗ੍ਰੰਥ ਦੇ ਖ਼ਾਲਸਾ ਪੰਥ ਦਾ ਦਾਸ: ਜਗਤਾਰ ਸਿੰਘ ਜਾਚਕ


(18/04/10)
ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ

ਅਖੌਤੀ ਜੱਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਨੂੰ ਬਾਬਾ ਮੱਖਣਸ਼ਾਹ ਲਬਾਣਾ ਗੁਰਦਵਾਰੇ ਵਿੱਚ ਨਹੀਂ ਬੋਲਣ ਦਿੱਤਾ ਗਿਆ।
ਜੱਥੇਦਾਰ ਜੀ! ਜੋ ਇਹ ਜਾਗ੍ਰਤੀ ਦੀ ਲਹਿਰ ਚੱਲ ਚੁੱਕੀ ਹੈ ਹੁਣ ਉਸ ਨੂੰ ਰੋਕਣਾ ਮੁਸ਼ਕਲ ਹੀ ਨਹੀਂ ਬਹੁਤ ਅਸੰਭਵ ਹੋ ਚੁਕਿਆ ਹੈ। ਕ੍ਰਿਪਾ ਕਰੋ ਤੇ ਲਾਲਚ ਨੂੰ ਤਿਆਗ ਕੇ ਆਪਣੇ ਘਰ ਵਾਪਸ ਆ ਜਾਓ, ਇਸੇ ਵਿੱਚ ਹੀ ਤੁਹਾਡੀ ਭਲਾਈ ਹੈ। 16 ਅਪਰੈਲ 2010 ਨੂੰ ਜੱਥੇਦਾਰ ਅਕਾਲ ਤਖਤ ਨੇ ਮੰਨੂੰਵਾਦੀ ਕੈਲੰਡਰ, ਜੋ ਹੁਣੇ ਹੁਣੇ ਧੁੰਮਾ ਅਤੇ ਮੱਕੜ ਜੁੰਡਲੀ ਨੇ ਨਾਨਸ਼ਾਹੀ ਕੈਲੰਡਰ ਨੂੰ ਵਿਗਾੜ ਕੇ ਤਿਆਰ ਕੀਤਾ ਸੀ, ਰਲੀਜ਼ ਕਰਨਾ ਸੀ। ਇਸੇ ਸਬੰਧ ਵਿੱਚ ਗਿਆਨੀ ਗੁਰਬਚਨ ਸਿੰਘ ਅਕਾਲ ਤਖਤ ਵਾਲੇ 15 ਅਪਰੈਲ ਨੂੰ ਨਿਊਯਾਰਕ ਪਹੁੰਚੇ ਸਨ। ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਸੋਸਾਈਟੀ ਨਿਊਯਾਰਕ, ਅਮੈਰਕਨ ਸਿੱਖ ਓਰਗਾਨਾਈਜੇਸਨ ਨਿਊਯਾਰਕ ਅਤੇ ਸਾਲਾਹਨ ਵੈਲਫੇਅਰ ਸੋਸਾਈਟੀ ਨਿਊਯਾਰਕ ਦੇ ਉਦਮ ਨਾਲ 100ਕੁ ਸਿੱਘਾਂ ਦਾ ਕਾਫਲਾ ਬਾਬਾ ਮੱਖਣ ਸਾਹ ਲਬਾਣਾ ਗੁਰਦਵਾਰਾ ਸਾਹਿਬ ਵਿੱਚ ਪਹੁੰਚ ਗਿਆ। ਇਸ ਗੁਰਦਵਾਰੇ ਦੇ ਪ੍ਰਧਾਨ ਅਤੇ ਮਾਸਟਰ ਮੁਹਿੰਦਰ ਸਿੰਘ ਜੀ ਨਾਲ ਇਨ੍ਹਾਂ ਸਿੰਘਾਂ ਨੇ ਇਹੀ ਗੱਲ ਕੀਤੀ ਕਿ ਇਸ ਅਖੌਤੀ ਜੱਥੇਦਾਰ ਨਾਲ ਸਾਡੀ ਗੱਲ ਕਰਵਾਓ। ਜੇਕਰ ਇਹ ਸਾਡੇ ਸਵਾਲਾਂ ਦਾ ਜਵਾਬ ਨਹੀਂ ਦਿੰਦਾ ਤਾਂ ਇਸ ਨੂੰ ਅਸੀਂ ਬੋਲਣ ਨਹੀਂ ਦੇਵਾਂਗੇ। ਜੇ ਕਰ ਇਹ ਜੱਥੇਦਾਰ ਸਾਡੇ ਸਵਾਲਾਂ ਦਾ ਤਸੱਲੀ ਬਖਸ਼ ਜਵਾਬ ਦੇ ਦਿੰਦਾ ਹੈ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਫਿਰ ਇਹ ਸਟੇਜ਼ ਤੇ ਖੜ ਕੇ ਜੋ ਮਰਜ਼ੀ ਕਹੇ ਜਾਂ ਜਿਹੜੇ ਮਰਜ਼ੀ ਕੈਲੰਡਰ ਨੂੰ ਰਲੀਜ਼ ਕਰੇ।
ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ॥ 2॥ {ਪੰਨਾ 953} ਓਹੀ ਹੋਇਆ ਜੋ ਗੁਰੂ ਦਾ ਫੁਰਮਾਣ ਹੈ। ਕੂੜ ਨੇ ਗੁਰਦਵਾਰੇ ਵਿੱਚ ਦਰਸ਼ਨ ਹੀ ਨਹੀਂ ਦਿੱਤੇ। ਇਹ ਵੀ ਪਤਾ ਚੱਲਿਆ ਹੈ ਕਿ ਅਖੌਤੀ ਜੱਥੇਦਾਰ ਜੀ ਇਸ ਤੋਂ ਅੱਗੇ ਕੈਲੇਫੋਰਨੀਆ ਵੱਲ ਨੂੰ ਚਾਲੇ ਪਾ ਗਏ ਹਨ। ਗੁਰਦਵਾਰੇ ਦੇ ਪ੍ਰਬੰਧਕਾਂ ਅਤੇ ਉਪਰ ਵਰਨਣ ਤਿੰਨ੍ਹਾਂ ਜੱਥੇਬੰਦੀਆਂ ਵਿਚਕਾਰ ਗੱਲਬਾਤ ਸ਼ਾਂਤੀ ਪੂਰਵਕ ਰਹੀ। ਕਿਸੇ ਕਿਸਮ ਦਾ ਤਨਾਓ ਦੇਖਣ ਵਿੱਚ ਨਹੀਂ ਮਿਲਿਆ। ਆਖਰ ਨੂੰ ਸਿੰਘਾਂ ਦੇ ਜੱਥੇ ਜੱਥੇਦਾਰ ਤੋਂ ਬਗੈਰ ‘ਜੋ ਬੋਲੇ ਸੋ ਨਿਹਾਲ’ ਦੇ ਜੈਕਾਰੇ ਬੁਲਾਉਂਦੇ ਆਪਣੇ ਆਪਣੇ ਘਰਾਂ ਨੂੰ ਵਾਪਸ ਪਰਤ ਗਏ।
ਗੁਰੂ ਦੇ ਪੰਥ ਦੇ ਦਾਸ,
ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ


(13/04/10)
ਗਿਆਨੀ ਜਸਵੰਤ ਸਿੰਘ ‘ਮੋਰਜੰਡ’

ਇੱਕ ਉਹ ਵਿਸਾਖੀ ਇੱਕ ਆਹ ਵਿਸਾਖੀ

ਇੱਕ ਉਦੋਂ ਵਿਸਾਖੀ ਸੀ, ਇੱਕ ਅੱਜ ਵਿਸਾਖੀ ਏ।
ਉਦੋਂ ਸਿਰ ਦਿੱਤੇ ਪੰਜਾਂ ਨੇ, ਅੱਜ ਨਾਂ ਸਿਰਾਂ ਦੀ ਰਾਖੀ ਏ।
ਉਦੋਂ ਸਿਰ ਦਸਤਾਰੇ ਸਨ, ਅੱਜ ਬਾਲ ਖਿਲਾਰੇ ਨੇ।
ਕੋਈ ਗੁੱਤ ਕਰਦਾ ਗਿੱਚੀ ਤੇ, ਬਖਰੇ ਸਾਂਗ ਉਤਾਰੇ ਨੇ।
ਉਦੋਂ ਅੰਮ੍ਰਿਤ ਪੀਤਾ ਸੀ ਅੱਜ ਜ਼ਹਿਰ ਪਏ ਪੀਨੇ ਆਂ।
ਨਾਂ ਕਿਸੇ ਨੂੰ ਜਿਊਣ ਦਿੱਤਾ, ਨਾਂ ਆਪ ਪਏ ਜੀਨੇ ਆਂ।
ਉਦੋਂ ਸਨ ਰਾਖੇ ਇੱਜਤਾਂ ਦੇ, ਅੱਜ ਇੱਜਤ ਰੁਲਦੀ ਏ।
ਸਾਡੀ ਮਾੜੀ ਰਾਜਨੀਤੀ, ਨਿੱਤ ਜ਼ਹਿਰ ਪਈ ਉਗਲਦੀ ਏ।
ਉਦੋਂ ਸਿਦਕ ਸੀ ਸਿੱਖਾਂ ਦਾ, ਅੱਜ ਸਿਦਕੋਂ ਥਿੜਕੇ ਹਾਂ।
ਅੱਜ ਫੁੱਟ ਦੇ ਸ਼ਿਕਾਰ ਅਸੀਂ, ਕੱਚ ਵਾਂਗਰਾਂ ਤਿੜਕੇ ਹਾਂ।
ਉਹ ਵਿਸਾਖੀ ਅਨੰਦਪੁਰ ਦੀ, ਅੱਜ ਵਿਸਾਖੀ ਮੇਲੇ ਨੇ।
ਭੰਗੜੇ ਛਿੰਝ ਤੇ ਖੇਡਾਂ ਨੇ, ਕੱਲੇ ਸਭ ਮੇਲੇ ਗੇਲੇ ਨੇ।
ਇੱਕ ਉਹ ਪੰਜਾਬੀ ਸਨ, ਇੱਕ ਅੱਜ ਪੰਜਾਬੀ ਏ।
ਉਹ ਨਾਮ ਦੇ ਰਸੀਏ ਸਨ, ਇਹ ਨਸ਼ਿਆਂ ਦਾ ਆਦੀ ਏ।
ਉਹ ਸੱਚ `ਤੇ ਤੁਲਦੇ ਸਨ, ਅੱਜ ਨੋਟ ਪਏ ਤੁਲਦੇ ਨੇ।
ਨਿਸ਼ਾਨੀ ਕੇਸ਼ ਜੋ ਸਿੱਖੀ ਦੀ, ਅੱਜ ਪੈਰੀਂ ਰੁਲਦੇ ਨੇ।
ਉਹ ਸਿੰਘ ਸੂਰਮੇ ਸਨ, ਵੈਰੀ ਨਾਲ ਜੋ ਅੜ ਚੱਲੇ।
ਜੋ ਗਿੱਦੜੋਂ ਸ਼ੇਰ ਬਣੇ, ਅੱਜ ਘਰਨੀਂ ਬੜ ਚੱਲੇ।
ਦੇਹਿਧਾਰੀ ਪਖੰਡੀ ਜੋ, ਰੀਸ ਦਸ਼ਮੇਸ਼ ਦੀ ਕਰਦੇ ਨੇ।
ਸਾਡੇ ਪੰਥਕ ਲੀਡਰ ਜੀ, ਚੌਂਕੀ ਇਹਨਾਂ ਦੀ ਭਰਦੇ ਨੇ।
ਹੁਕਮ ਕਰਿਆ ਦਸ਼ਮੇਸ਼ ਨੇ ਸੀ, ਪੂਜਾ ਗੁਰੂ ਗ੍ਰੰਥ ਦੀ ਕਰਨੀ।
ਜੇ ਤਰਨਾ ਭਵਜਲ ਤੋਂ, ਲੱਗਜੋ ਸ਼ਬਦ ਗੁਰੂ ਦੇ ਚਰਨੀਂ।
ਓਪਨ ਹਾਊਸ ਵਿਸਾਖੀ ਦੇ, ਹੁੰਦੇ ਬਹੁਤ ਮੈਂ ਵੇਖੇ ਅੱਖੀਂ।
ਕੋਈ ਫਾਇਦਾ ਦਿਸਿਆ ਨਾਂ, ਪੈਸਾ ਗਲਿਆ ਹਜ਼ਾਰਾਂ ਲੱਖੀਂ।
ਜੇ ਕੁੱਝ ਸਿੱਖਣਾ ਚਾਹੁੰਦੇ ਹੋ, ਚੇਤੇ ਕਰਲੋ ਉਹੋ ਵਿਸਾਖੀ।
ਮੇਰੇ ਕਲਗੀਆਂ ਵਾਲੇ ਨੇ, ਗੱਲ ਜੋਰ ਦੇ ਕੇ ਸੀ ਆਖੀ।
ਇਹ ਅੰਮ੍ਰਿਤ ਖੰਡੇ ਦਾ, ਪੀਕੇ ਕਰਲੋ ਜਨਮ ਸੁਹੇਲਾ।
ਪਾਂਧੀ ਬਣਨਾ ਗੁਰਮਤਿ ਦਾ, ਸਾਂਭੋ ਉੱਠ ਕੇ ਅੰਮ੍ਰਿਤ ਵੇਲਾ।
ਉਹ ਸੰਦੇਸ਼ ਵਿਸਾਖੀ ਦਾ, ਅਸੀਂ ਕੀਤਾ ਅੱਖੋਂ ਪਰੋਖੇ।
ਨਬੇੜਾ ਹੋਣਾ ਅਮਲਾਂ ਤੇ, ਮਨਮੁਖ ਬਿਨ ਅਮਲਾਂ ਤੋਂ ਥੋਥੇ।
ਸਮਝੋ ਤੱਤ ਵਿਸਾਖੀ ਦਾ, ਨੱਚਣਾ ਟੱਪਣਾ ਨਹੀਂ ਵਿਸਾਖੀ।
ਸ਼ਿਵਾਏ ਭੰਗੜੇ ਗੀਤਾਂ ਤੋਂ, ਕੰਮ ਹੋਰ ਵੀ ਹੈਗੇ ਬਾਕੀ।
ਡੁੱਬਦੀ ਕੌਮ ਬਚਾ ਲਉ ਬਈ, ਜੋ ਵਿੱਚ ਨਸ਼ਿਆਂ ਦੇ ਰੁੜਗੀ।
ਮੋੜ ਲਵੋ ਪੰਜਾਬੀ ਨੂੰ, ਜੋ ਮੋੜ ਬਿਗਾਨੇ ਮੁੜਗੀ।
ਕੁੱਝ ਕਰੀਏ ਕੌਮ ਲਈ, ਫਿਰ ਹੋਊ ਵਿਸਾਖੀ ਸਾਂਝੀ।
ਆਓ ਵੰਡੀਏ ਮੁਹਬੱਤਾਂ ਨੂੰ, ਜ਼ਿੰਦਗੀ ਬਿਨਾਂ ਪਿਆਰ ਤੋਂ ਵਾਂਝੀ।
ਮੋਰਜੰਡ ਦੇ ਜਸਵੰਤ ਸਿਆਂ, ਕੁੱਝ ਕਰਕੇ ਤੂੰ ਦਿਖਲਾਦੇ।
ਸੱਚ ਦੇ ਬੁੱਝਦੇ ਦੀਵੇ ਨੂੰ, ਤੂੰ ਤੇਲ ਪਿਆਰ ਦਾ ਪਾ ਦੇ।

ਲੇਖਕ-ਗਿਆਨੀ ਜਸਵੰਤ ਸਿੰਘ ‘ਮੋਰਜੰਡ’
ਗੁਰਦੁਅਰਾ ਸਾਹਿਬ ਕਲਾਂਗ।
ਫੋਨ ਨੰ: 0164548663


(13/04/10)
ਸੰਪਾਦਕ, ਖ਼ਾਲਸਾ ਨਿਊਜ਼

ਤੋਤੇ ਅਤੇ ਸਿੱਖ
ਪੇੜ ਦੇ ਉਪਰ ਕਈ ਸਾਰੇ ਤੋਤੇ ਰਹਿੰਦੇ ਸਨ। ਉਨ੍ਹਾਂ ਵਿਚੋਂ ਜਿਹੜਾ ਸਿਆਣਾ ਤੋਤਾ ਸੀ ਉਸਨੇ ਬਾਕੀ ਸਾਰੇ ਤੋਤਿਆਂ ਨੂੰ ਇੱਕ ਗੱਲ ਦ੍ਰਿੜ ਕਰਵਾਈ ਕਿ
“ਸ਼ਿਕਾਰੀ ਆਏਗਾ, ਜਾਲ ਵਿਛਾਇਗਾ, ਚੋਗਾ ਪਾਏਗਾ, ਫ਼ਸਣਾ ਨਹੀਂ"
ਬਾਕੀ ਤੋਤਿਆਂ ਨੇ ਇਸ ਨੂੰ ਚੰਗੀ ਤਰ੍ਹਾਂ ਰੱਟ ਲਿਆ। ਇੱਕ ਦਿਨ ਇੱਕ ਸ਼ਿਕਾਰੀ ਆਇਆ, ਉਸਨੇ ਜਾਲ ਵਿਛਾਇਆ, ਚੋਗਾ ਪਾਇਆ ਅਤੇ ਛੁੱਪ ਗਿਆ। ਚੋਗੇ ਦੇ ਲਾਲਚ ਵਿੱਚ ਸਾਰੇ ਤੋਤੇ ਉਡ ਪਏ, ਸਿਆਣਾ ਤੋਤਾ ਆਵਾਜ਼ਾਂ ਮਾਰਦਾ ਰਿਹਾ, ਨਾ ਜਾਓ, ਫ਼ਸ ਜਾਓਗੇ, ਪਰ ਕਿਸੇ ਤੋਤੇ ਨੇ ਉਸ ਸਿਆਣੇ ਤੋਤੇ ਦੀ ਗੱਲ ਨਾ ਸੁਣੀ। ਤੋਤਿਆਂ ਨੇ ਦੇਖਿਆ ਕਿ ਚੋਗਾ ਪਿਆ ਹੋਇਆ ਹੈ, ਸਾਰੇ ਉਡਦੇ ਹੋਏ ਜਾਲ ਦੇ ਉਪਰ ਬੈਠੇ ਚੋਗਾ ਚੁਗੀ ਜਾਣ ਅਤੇ ਗਾਈ ਜਾਣ -
“ਸ਼ਿਕਾਰੀ ਆਏਗਾ, ਜਾਲ ਵਿਛਾਇਗਾ, ਚੋਗਾ ਪਾਏਗਾ, ਫ਼ਸਣਾ ਨਹੀਂ"
ਸ਼ਿਕਾਰੀ ਆਇਆ ਉਸਨੇ ਜਾਲ ਵਿੱਚ ਫ਼ਸੇ ਸਾਰੇ ਤੋਤੇ ਫ਼ੜ੍ਹੇ ਅਤੇ ਤੁਰਦਾ ਬਣਿਆ। ਤੋਤੇ ਜਾਲ ਵਿੱਚ ਫ਼ਸੇ ਵੀ ਗਾਈ ਜਾਣ
“ਸ਼ਿਕਾਰੀ ਆਏਗਾ, ਜਾਲ ਵਿਛਾਇਗਾ, ਚੋਗਾ ਪਾਏਗਾ, ਫ਼ਸਣਾ ਨਹੀਂ"
ਗੁਰਬਾਣੀ ਮਨੁੱਖ ਨੂੰ ਆਵਾਜ਼ਾਂ ਪਈ ਮਾਰਦੀ ਹੈ, ਕਿ ਹੇ ਮਨੁੱਖ ਤੈਨੂੰ ਭਲੇ-ਬੁਰੇ, ਸਹੀ-ਗਲਤ, ਅਸਲ-ਨਕਲ ਦੀ ਪਛਾਣ ਹੋਵੇ। ਪਰ, ਜੇ ਮਨੁੱਖ ਸਿਰਫ਼ ਕਰਮਕਾਂਡਾਂ ਤੇ ਜੋਰ ਲਾਈ ਚਲੇ, ਗੁਰੂ ਦੀ ਗੱਲ ਹੀ ਨਾ ਸੁਣੇ, ਫ਼ਿਰ ਧੱਕੇ ਹੀ ਨਸੀਬ ਹੋਣੇ ਹੈ।
ਬੁਰਾ ਭਲਾ ਨ ਪਛਾਣੈ ਪ੍ਰਾਣੀ ਆਗੈ ਪੰਥੁ ਕਰਾਰਾ॥ ਪੂਰਾ ਸਤਿਗੁਰੁ ਕਬਹੂੰ ਨ ਸੇਵਿਆ ਸਿਰਿ ਠਾਢੇ ਜਮ ਜੰਦਾਰਾ॥
ਉਸ ਅਕਾਲਪੁਰਖ ਨੇ ਮਨੁੱਖ ਨੁੰ ਅਕਲ ਬਖਸ਼ੀ ਕਿ ਇਸਨੂੰ ਬੁਰੇ ਭਲੇ ਦੀ ਪਛਾਣ ਹੋ ਸਕੇ। ਪਰ ਗਿਆਨ ਤੋਂ ਕੋਰੇ ਮਨੁੱਖ ਨੂੰ ਪਤਾ ਹੀ ਨਹੀਂ ਕਿ ਖੰਡ ਤੇ ਚੂਨੇ `ਚ ਕੀ ਫ਼ਰਕ ਹੈ, ਪਿਤੱਲ ਤੇ ਸੋਨੇ ਵਿਚੋਂ ਕਿਹੜਾ ਕੀਮਤੀ ਹੈ, ਕਾਂ ਅਤੇ ਕੋਇਲ ਵਿੱਚੋਂ ਕਿਹੜਾ ਸੁਰੀਲਾ ਹੈ, ਸਾਧ ਅਤੇ ਪਖੰਡੀ ਵਿੱਚ ਕੀ ਅੰਤਰ ਹੈ। ਭਾਈ ਗੁਰਦਾਸ ਜੀ ਇਹ ਫ਼ਰਕ ਸਮਝਾਉਂਦੇ ਹਨ -
ਜੈਸੇ ਚੂਨੋ ਖਾਂਡ ਸ੍ਵੇਤ ਏਕਸੇ ਦਿਖਾਈ ਦੇਤ॥ ਪਾਈਐ ਤੌ ਸ੍ਵਾਦ ਰਸ ਰਸਨਾ ਕੈ ਚਾਖੀਐ॥
ਜੈਸੇ ਪੀਤ ਬਰਨ ਹੀ ਹੇਮ ਅਰ ਪੀਤਰ ਹ੍ਵੈ॥ ਜਾਨੀਐ ਮਹਤ ਪਾਰਖਦ ਅਗ੍ਰ ਰਾਖੀਐ॥
ਜੈਸੇ ਕਊਆ ਕੋਕਿਲਾ ਹੈ ਦੋਨੋ ਖਗ ਸ੍ਯਾਮ ਤਨ॥ ਬੂਝੀਐ ਅਸੁਭ ਸੁਭ ਸਬਦ ਸੁ ਭਾਖੀਐ॥
ਤੈਸੇ ਹੀ ਅਸਾਧ ਸਾਧ ਚਿਹਨ ਕੈ ਸਮਾਨ ਹੋਤ॥ ਕਰਨੀ ਕਰਤੂਤ ਲਗ ਲਛਨ ਕੈ ਲਾਖੀਐ॥ 596॥
ਗੁਰੂ ਨੇ ਸਿੱਖ ਨੂੰ ਵੀ ਬੁਰੇ ਭਲੇ ਦੀ ਪਛਾਣ ਕਰਵਾਈ, ਪਰ ਬਦਕਿਸਮਤ ਸਿੱਖ ਇਹ ਪਛਾਣ ਭੁਲ ਗਏ। ਗੁਰੂ ਨੇ ਸਮਝਾਇਆ ਕਿ -
ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ॥ ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ॥
ਕਹਦੇ ਕਚੇ ਸੁਣਦੇ ਕਚੇ ਕਚੀ ਆਖਿ ਵਖਾਣੀ॥ ਹਰਿ ਹਰਿ ਨਿਤ ਕਰਹਿ ਰਸਨਾ ਕਹਿਆ ਕਛੂ ਨ ਜਾਣੀ॥
ਚਿਤੁ ਜਿਨ ਕਾ ਹਿਰਿ ਲਇਆ ਮਾਇਆ ਬੋਲਨਿ ਪਏ ਰਵਾਣੀ॥ ਕਹੈ ਨਾਨਕੁ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ॥ 24॥
ਤੇ ਹੋਰ
ਸਤਿਗੁਰ ਕੀ ਰੀਸੈ ਹੋਰਿ ਕਚੁ ਪਿਚੁ ਬੋਲਦੇ ਸੇ ਕੂੜਿਆਰ ਕੂੜੇ ਝੜਿ ਪੜੀਐ॥
ਓਨਾੑ ਅੰਦਰਿ ਹੋਰੁ ਮੁਖਿ ਹੋਰੁ ਹੈ ਬਿਖੁ ਮਾਇਆ ਨੋ ਝਖਿ ਮਰਦੇ ਕੜੀਐ॥
ਦੋਵਾਂ ਸ਼ਬਦਾਂ ਵਿੱਚ ਮਾਇਆ ਖਾਤਿਰ ਹੀ ਕੱਚੀ ਬਾਣੀ ਪੜ੍ਹਨ ਦਾ ਜ਼ਿਕਰ ਹੈ। ਮਾਇਆ ਕਾਰਣ ਸਿੱਖ ਨੇ ਗੁਰੂ ਵੀ ਭੁਲਾ ਦਿੱਤਾ ਤੇ ਵੇਮੁਖ ਬਣ ਗਿਆ।
ਜੇ ਕੋ ਗੁਰ ਤੇ ਵੇਮੁਖੁ ਹੋਵੈ ਬਿਨੁ ਸਤਿਗੁਰ ਮੁਕਤਿ ਨ ਪਾਵੈ॥ ਪਾਵੈ ਮੁਕਤਿ ਨ ਹੋਰ ਥੈ ਕੋਈ ਪੁਛਹੁ ਬਿਬੇਕੀਆ ਜਾਏ॥
ਅਨੇਕ ਜੂਨੀ ਭਰਮਿ ਆਵੈ ਵਿਣੁ ਸਤਿਗੁਰ ਮੁਕਤਿ ਨ ਪਾਏ॥ ਫਿਰਿ ਮੁਕਤਿ ਪਾਏ ਲਾਗਿ ਚਰਣੀ ਸਤਿਗੁਰੂ ਸਬਦੁ ਸੁਣਾਏ॥
ਗੁਰੂ ਦੇ ਚਰਣੀ ਲੱਗਾ ਹੋਇਆ ਤੇ ਗੁਰੁ ਦਾ ਕਹਿਆ ਮੰਨਣ ਵਾਲਾ ਹੀ ਸਿੱਖ ਹੈ।
ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ॥
ਬਿਨੁ ਸਤਿਗੁਰ ਸੁਖੁ ਕਦੇ ਨ ਪਾਵੈ ਭਾਈ ਫਿਰਿ ਫਿਰਿ ਪਛੋਤਾਵੈ॥ 1॥
ਪਰ ਸਾਡੀ ਤਾਂ ਹਾਲਤ ਉਨ੍ਹਾਂ ਤੋਤਿਆਂ ਵਰਗੀ ਹੈ, ਜਿਹੜੇ ਪਤਾ ਹੋਣ ਦੇ ਬਾਵਜੂਦ ਵੀ ਜਾਲ ਵਿੱਚ ਫ਼ਸ ਰਹੇ ਨੇ। ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਸਿਰਫ਼ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ੍ਹ ਲਾਇਆ ਤੇ ਹੁਕਮ ਕੀਤਾ:
“ਸਭ ਸਿਖਨ ਕਉ ਹੁਕਮ ਹੈ ਗੁਰੁ ਮਾਨਿਓ ਗ੍ਰੰਥ”
ਤੋਤੇ ਤਾਂ ਫ਼ਸ ਗਏ, ਪਰ ਜੇ ਸਿੱਖ ਬੱਚਣਾ ਚਾਹੁੰਦੇ ਹਨ ਤਾਂ ਉਹ ਸਿਰਫ਼ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ੍ਹ ਲੱਗਣ, ਨਹੀਂ ਤਾਂ
“ਸ਼ਿਕਾਰੀ ਆਏਗਾ, ਜਾਲ ਵਿਛਾਇਗਾ, ਚੋਗਾ ਪਾਏਗਾ, ਤੋਤੇ ਫ਼ਸਾ ਕੇ ਲੈ ਜਾਏਗਾ”

ਸੰਪਾਦਕ
ਖ਼ਾਲਸਾ ਨਿਊਜ਼
www.khalsanews.org


(13/04/10)
ਪੰਜਾਬ ਗਾਰਡੀਅਨ

ਸਿੱਖ ਲਹਿਰ ਵਿਖੇ ਹੋਏ ਸੰਗਤੀ ਇਕੱਠ ਨੂੰ ਭਰਵਾਂ ਹੁੰਗਾਰਾ
ਹੁੱਲੜਬਾਜੀ ਖਿਲਾਫ ਲੋਕ ਲਾਮਬੰਦ ਹੋਣੇ ਸ਼ੁਰੂ ਹੋਏ।
ਜਿਹਨਾ ਮੇਰੇ ਕੇਸਾਂ ਵਿੱਚ ਅੰਮ੍ਰਤਿ ਦੇ ਛੱਟੇ ਮਾਰੇ ਉਨ੍ਹਾ ਹੀ ਮੈਨੂੰ ਕੇਸਾਂ ਤੋਂ ਫੜਕੇ ਠੁੱਡੇ ਮਾਰੇ। ਸ੍ਰ ਮਨਜੀਤ ਸਿੰਘ ਮਾਂਗਟ

ਪੰਜਾਬ ਗਾਰਡੀਅਨ ਬਿਉਰੋ/ਟਰੰਟੋ: ਪ੍ਰੋ: ਦਰਸ਼ਨ ਸਿੰਘ ਦੇ ਕੀਰਤਨ ਕਰਨ ਜਾਂ ਨਾ ਕਰਨ ਦੇ ਮਾਮਲੇ ਨੂੰ ਲੈ ਕੇ ਗੁਰਦੁਆਰਾ ਸਿੱਖ ਲਹਿਰ ਵਿਖੇ ਕੁੱਝ ਲੋਕਾਂ ਵਲੋਂ ਕੀਤੀ ਗਈ ਹੁੱਲੜਬਾਜੀ ਦੇ ਮਾਮਲੇ ਤੋਂ ਬਾਅਦ ਸੰਗਤੀ ਰਾਇ ਲੈਣ ਵਾਸਤੇ ਗੁਰਦੁਆਰਾ ਸਾਹਿਬ ਵਿਖੇ 10 ਅਪ੍ਰੈਲ ਦਿਨ ਸ਼ਨਿਚਰਵਾਰ ਨੂੰ ਸੱਦੇ ਗਏ ਭਰਵੇਂ ਸੰਗਤੀ ਇੱਕਠ ਵਿੱਚ ਅਹਿਮ ਵਿਸ਼ੇ ਵਿਚਾਰੇ ਗਏ ਜੀਨ੍ਹਾ ਵਿੱਚ ਕਰੀਬਨ ਇਹੀ ਵਿਸ਼ਾ ਭਾਰੂ ਰਿਹਾ ਕਿ ਅਸੀਂ ਇਸ ਹੁੱਲੜਬਾਜੀ ਨੂੰ ‘ਫੇਸ’ ਕਰਨਾ ਹੈ ਜਾਂ ਇਸੇ ਤਰ੍ਹਾਂ ਹੋਈ ਜਾਣ ਦੇਣਾ ਹੈ ਕਿ ਜਦ, ਜਿਥੇ ਮਰਜੀ ਤੇ ਜਿਸਦੀ ਮਰਜੀ ਜਾ ਕੇ ਪੱਗ ਲਾਹ ਕੇ ਬੇਇੱਜਤੀ ਕਰ ਲਓ ਨੂੰ ਬਰਦਾਸ਼ਤ ਕਰੋ।
ਗਿਆਨੀ ਮਨਜੀਤ ਸਿੰਘ ਨੇ ਇਸ ਘਟਨਾ ਦੀ ਕਰੜੀ ਨਿੰਦਾ ਕਰਦੇ ਹੋਏ ਕਿਹਾ ਸਭ ਤੋਂ ਪਹਿਲਾਂ ਸਵਾਲ ਇਹ ਹੈ ਕਿ ਹੁਕਮਨਾਮਾ ਜਾਰੀ ਕਰਨ ਵਾਲੇ ਕੀ ਖੁਦ ਸਿਆਣੇ ਹਨ ਜਿਹੜੇ ਕ੍ਰਿਪਾਨਾ ਲੈ ਕੇ ਸਿੱਖਾਂ ਨੂੰ ਵੱਢਣ ਵਾਲਿਆਂ ਨੂੰ ਹੱਲਾਸ਼ੇਰੀ ਦੇ ਰਹੇ ਹਨ? ਉਨ੍ਹੀ ਹੁਲੱੜਬਾਜਾਂ ਨੂੰ ਕਰੜੇ ਹੱਥੀ ਲੈਦਿਆਂ ਕਿਹਾ ਕਿ ਇਹ ਕਿਧਰ ਦੀ ਸਿੱਖੀ ਹੈ ਜਿਸ ਦੀ ਗੱਲ ਤੁਸੀਂ ਨਹੀ ਸੁਣਨਾ ਚਾਹੁੰਦੇ ਉਸ ਉਪਰ ਕ੍ਰਿਪਾਨਾ ਨਾਲ ਹੱਲਾ ਕਰ ਦਿਓ।
ਰੇਡੀਓ ਖ਼ਬਰਸਾਰ ਦੇ ਸ੍ਰ ਕਰਮ ਸਿੰਘ ਪੂਨੀਆਂ ਨੇ ਬੜੇ ਠਰੰਮੇ ਨਾਲ ਦੋਵਾਂ ਧਿਰਾਂ ਨੂੰ ਸੋਚਣ ਲਈ ਕਿਹਾ ਤਾਂ ਕਿ ਅਗੇ ਤੋਂ ਕੋਈ ਅਜਿਹਾ ਤਲਖੀ ਵਾਲਾ ਮਹੌਲ ਪੈਦਾ ਨਾ ਹੋਵੇ ਕਿ ਸਾਰੇ ਭਾਈਚਾਰੇ ਨੂੰ ਨਮੋਸ਼ੀ ਝੱਲਣੀ ਪਵੇ। ਉਨ੍ਹਾਂ ਕਿਹਾ ਕਿ ਕੁੱਝ ਸਮਾ ਪਹਿਲਾਂ ਕਿਸੇ ਲਾਂਬਾ ਨਾਂ ਦੇ ਵਿਆਕਤੀ ਨੇ ਸਿੱਖਾਂ ਦੀ ਤੁਲਨਾ ਤਾਲਿਬਾਨਾ ਨਾਲ ਕੀਤੀ ਸੀ ਤਾਂ ਸਾਰੇ ਟਰੰਟੋ ਵਿੱਚ ਗੁੱਸੇ ਦੀ ਲਹਿਰ ਦੌੜ ਗਈ ਸੀ ਅਤੇ ਮੈਂ ਖੁਦ ਦੋ ਦਿਨ ਲਗਾਤਾਰ ਰੇਡੀਓ ਉਪਰ ਲਾਏ ਸਨ ਕਿ ਸਿੱਖਾਂ ਤੇ ਤਾਲਿਬਾਨਾ ਦਾ ਕੋਈ ਮੇਲ ਨਹੀ ਪਰ ਅਫਸੋਸ ਇਸ ਗੱਲ ਦਾ ਕਿ ਕੁੱਝ 5-7 ਪ੍ਰਸੈਂਟ ਲੋਕਾਂ ਵਲੋਂ ਇਸ ਕਿਸਮ ਦੀ ਦਿਖਾਈ ਗਈ ਝਲਕ ਨੇ ਸਾਰੇ ਸਿੱਖ ਭਾਈਚਾਰੇ ਨੂੰ ਹੀ ਸ਼ਰਮਸਾਰ ਕੀਤਾ ਹੈ।
ਸ੍ਰ ਗੁਰਪ੍ਰੀਤ ਸਿੰਘ ਨੇ ਤਾਂ ਸਿੱਧਾ ਹੀ ਕਿਹਾ ਸਿੱਖ ਭਾਈਚਾਰੇ ਕੋਲੇ ਕੋਈ ਰਾਹ ਨਹੀ ਕਿ ਉਹ ਪਹਿਲਾਂ ਕੁੱਟ ਖਾਏ, ਪੱਗਾਂ ਲੁਹਾਏ ਤੇ ਫਿਰ ਸਿਆਣੇ ਹੋਣ ਦੇ ਨਾਂ ਕੋਈ ਸਮਝੌਤਾ ਕਰਕੇ ਅਜਿਹੇ ਲੋਕਾਂ ਨੂੰ ਸਮਾਜ ਵਿੱਚ ਅਜਿਹੀ ਹੁੱਲੜਬਾਜੀ ਕਰਨ ਲਈ ਫਿਰ ਖੁਲ੍ਹਾ ਛੱਡ ਦਏ ਕਿਉਂਕਿ ਪਿਛੱਲੇ 25 ਸਾਲਾਂ ਤੋਂ ਇੰਝ ਹੀ ਹੁੰਦਾ ਆਇਆ ਹੈ। ਪਰ ਹੁਣ ਸੋਚਣਾ ਪਏਗਾ ਅਤੇ ਸਿੱਖ ਕੌੰਮ ਦੀ ਫਿਰ ਤੋਂ ਦੁਨੀਆਂ ਪੱਧਰ ਤੇ ਇੰਝ ਬੇਇੱਜਤੀ ਨਾ ਹੋਏ ਇਨ੍ਹਾ ਨੂੰ ਕਨੂੰਨੀ ਸਕੰਜੇ ਵਿੱਚ ਫਸਾ ਬੰਦੇ ਬਣਾਉਂਣਾ ਪਏਗਾ ਤਾਂ ਕਿ ਅਗੇ ਤੋਂ ਇਹ ਰਾਹ ਬੰਦ ਹੋ ਸਕੇ।
ਅਲੱਗ ਅਲੱਗ ਬੁਲਾਰਿਆਂ ਵਿੱਚ ਪੰਜਾਬੀ ਡੇਲੀ ਤੋਂ ਸ੍ਰ ਸੁਖਮਿੰਦਰ ਸਿੰਘ ਹੰਸਰਾ, ਸਿੱਖ ਵੀਕਲੀ ਤੋਂ ਸ੍ਰ ਗੁਰਨਾਮ ਸਿੰਘ ਘੁੰਡਾਲ, ਭਾਈ ਬਲਦੇਵ ਸਿੰਘ, ਇਲਬਾਲ ਸਿੰਘ, ਸ੍ਰ ਗੁਰਦੀਸ਼ ਸਿੰਘ ਮਾਂਗਟ, ਬੀਬੀ ਪ੍ਰਨੀਤ ਕੌਰ, ਭਈ ਤਲਵਿੰਦਰ ਸਿੰਘ ਅਤੇ ਖਾਸ ਕਰ ਇਥੋਂ ਦੇ ਬੱਚਿਆਂ ਨੇ, ਜੀਹਨਾ ਇਹ ਸਾਰਾ ਕੁੱਝ ਅੱਖੀਂ ਦੇਖਿਆ ਸੀ, ਸਪੀਚਾਂ ਦਿੱਤੀਆਂ ਜਿਸ ਦਾ ਅਧਾਰ ਇੱਕੋ ਸੀ ਕਿ ਇਹ ਸਭ ਕੁੱਝ ਮਾੜਾ ਹੋਇਆ ਇਸ ਦੀ ਜਿੰਨੀ ਨਿੰਦਾ ਕੀਤੀ ਜਾਵੇ ਥੋੜੀ ਹੈ ਅਤੇ ਕਿਸੇ ਨੂੰ ਕੋਈ ਹੱਕ ਨਹੀ ਕਿ ਉਹ ਹੁੱਲੜਬਾਜੀ ਕਰਕੇ ਕਹੇ ਕਿ ਮੇਰੀ ਮਰਜੀ ਨਾਲ ਹੀ ਕੋਈ ਬੋਲ ਸਕਦਾ ਜਾਂ ਨਹੀ।
ਅਖੀਰ ਤੇ ਇਸ ਕਾਂਡ ਵਿੱਚ ਬੁਰੀ ਤਰ੍ਹਾਂ ਜ਼ਖਮੀ ਹੋਏ ਸ੍ਰ ਮਨਜੀਤ ਸਿੰਘ ਮਾਂਗਟ ਨੇ ਕਿਹਾ ਕਿ ਮੇਰੇ ਕ੍ਰਿਪਾਨਾ ਦੇ ਜ਼ਖਮ ਤਾਂ ਮਿਟ ਜਾਣਗੇ ਪਰ ਮੇਰੇ ਇਹ ਜ਼ਖਮ ਹਮੇਸ਼ਾਂ ਮੈਨੂੰ ਪ੍ਰੇਸ਼ਾਨ ਕਰਦੇ ਰਹਿਣਗੇ ਕਿ ਜੀਹਨਾ ਮੈਨੂੰ ਪੰਜ ਪਿਆਰਿਆਂ ਦੇ ਰੂਪ ਵਿੱਚ ਅੰਮ੍ਰਤਿ ਛਕਾਇਆ ਸੀ ਉਨ੍ਹੀ ਹੀ ਮੇਰੇ ਕ੍ਰਿਪਾਨਾ ਮਾਰੀਆਂ, ਜੀਨ੍ਹਾਂ ਮੇਰੇ ਕੇਸਾਂ ਵਿੱਚ ਪਵਿੱਤਰ ਅੰਮ੍ਰਤਿ ਦੇ ਛੱਟੇ ਮਾਰੇ ਸਨ ਉਨ੍ਹੀ ਹੀ ਮੇਰੇ ਕੇਸਾਂ ਤੋਂ ਫੜਕੇ ਠੁੱਡੇ ਮਾਰੇ. . ? ਯਾਦ ਰਹੇ ਕਿ ਕੁੱਝ ਸਾਲ ਪਹਿਲਾਂ ਭਾਈ ਹਰਦੀਪ ਸਿੰਘ ਅਤੇ ਹਰਜੋਤ ਸਿੰਘ ਦੀ ਅਗਵਾਈ ਵਾਲੇ ਜਥੇ ਤੋਂ ਸ੍ਰ ਮਾਂਗਟ ਨੇ ਅੰਮ੍ਰਤਿ ਛੱਕਿਆ ਸੀ ਅਤੇ ਉਹੀ ਲੋਕ ਸ੍ਰ ਮਾਂਗਟ ਦੀਆਂ ਦਸਤਾਰ ਲਾਹੁਣ ਅਤੇ ਕੇਸਾਂ ਸੀ ਬੇਅਦਬੀ ਕਰਨ ਵਾਲਿਆਂ ਦੇ ਮੋਹਰੀਆਂ ਵਿੱਚੋਂ ਸਨ।
ਸ੍ਰ ਮਾਂਗਟ ਨੇ ਕਿਹਾ ਕਿ ਸਟੇਜ ਤੋਂ ਸੁਝਾਅ ਆਇਆ ਸੀ ਕਿ ਸਿੱਖ ਦਾ ਕੰਮ ਹੈ ਮਾਫ ਕਰ ਦੇਣਾ ਸੋ ਮੇਰੇ ਵਲੋਂ ਤਾਂ ਮਾਫ ਹੀ ਹੈ ਪਰ ਕਨੂੰਨ ਦੇ ਕੰਮਾ ਵਿੱਚ ਦਖਲ ਦੇ ਕੇ ਜਾਂ ਦੋਸ਼ੀਆਂ ਦੇ ਹੱਕ ਵਿੱਚ ਖੜ ਕੇ ਮੈਂ ਇਸ ਗੱਲ ਦਾ ਭਾਗੀ ਨਹੀ ਬਣਨਾ ਚਾਹੁੰਦਾ ਕਿ ਕੁੱਝ ਗਿਣਤੀ ਦੇ ਲੋਕ ਜਦ ਦਿਲ ਕਰੇ ਜਿਸਦੀ ਮਰਜੀ ਦਸਤਾਰ ਲਾਹ ਦੇਣ, ਕਿਸੇ ਨੂੰ ਗੁਰਦੁਆਰੇ ਕਥਾ-ਕੀਰਤਨ ਕਰਨ ਦੇਣ ਜਾਂ ਨਾਂ ਪਰ ਭਾਈਚਾਰਾ ਸਿਆਣਪ ਦੇ ਨਾਂ ਤੇ ਕੁੱਟ ਖਾਈ ਜਾਵੇ।
ਅਖੀਰ ਤੇ ਸ੍ਰ ਸਟੇਜ ਦੀ ਸੇਵਾ ਨਿਭਾ ਰਹੇ ਸ੍ਰ ਗੁਰਦੇਵ ਸਿੰਘ ਨੇ ਸੰਗਤ ਵਿੱਚੋਂ ਪ੍ਰੋ: ਦਰਸ਼ਨ ਸਿੰਘ ਬਾਰੇ ਮੁੜ ਮੁੜ ਆਏ ਸਵਾਲ ਕਿ ਉਨ੍ਹਾਂ ਹੁਣ ਕੀਰਤਨ ਕਰਨਾ ਜਾਂ ਨਹੀ ਦੇ ਜਵਾਬ ਵਿੱਚ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਇਹ ਸੰਗਤ ਨੇ ਪਹਿਲਾਂ ਭਰੇ ਇੱਕਠ ਵਿੱਚ ਫੈਸਲਾ ਲੈ ਲਿਆ ਹੋਇਆ ਹੈ ਅਤੇ ਉਨ੍ਹਾਂ ਦੇ ਪ੍ਰੋਗਰਾਮਾਂ ਦੀ ਲੰਮੀ ਲਿਸਟ ਵੀ ਹੈ ਸੋ ਅਸੀਂ ਅਪਣੇ ਤੌਰ ਤੇ ਕੋਈ ਫੈਸਲਾ ਨਹੀ ਸੀ ਲਿਆ ਸੰਗਤ ਵਿੱਚੋਂ ਜੀਹਨੂੰ ਹੁਣ ਵੀ ਉਨ੍ਹਾਂ ਦੇ ਕੀਰਤਨ ਤੇ ਕੋਈ ਇਤਰਾਜ ਹੋਏ ਉਹ ਦੱਸ ਸਕਦਾ ਹੈ। ਕਨੇਡਾ ਦੇ ਕਨੂੰਨ ਦੀ ਪਾਲਣਾ ਕਰਦੇ ਹੋਏ ਅਸੀਂ ਕਨੂੰਨ ਦੇ ਦਾਇਰੇ ਵਿੱਚ ਰਹਿ ਕੇ ਕਦੋਂ ਵੀ ਇਨ੍ਹਾਂ ਪ੍ਰੋਗਰਾਮਾਂ ਦੇ ਐਲਾਨ ਕਰਾਂਗੇ ਪਰ ਇਹ ਸਭ ਕਿਸੇ ਜਿਦ ਬਾਜੀ ਜਾਂ ਹੈਂਕੜ ਕਰਕੇ ਨਹੀ ਬਲਕਿ ਇੱਕ ਪ੍ਰੋਟੈਸਟ ਵਜੋਂ ਕਿ ਇੱਕ ਤਾਂ ਇੱਕ ਬੰਦੇ ਨੂੰ ਚਿੱਟੇ ਝੂਠ ਵਾਂਗੂ ਸੀ. ਡੀ. ਦੀ ਕੱਟ ਕਰਕੇ ਬਿਨਾ ਪੂਰੀ ਗੱਲ ਸੁਣੇ ਛੇਕਿਆ ਦੂਜਾ ਤੁਸੀਂ ਉਸਨੂੰ ਕਿਤੇ ਗੱਲ ਵੀ ਨਾ ਕਰਨ ਦਿਓ? ਉਨ੍ਹਾਂ ਕਿਹਾ ਰੇਡੀਓ ਮਹਿਕ ਉਪਰ ਮੇਰੇ ਸਵਾਲ ਦਾ ਜਵਾਬ ਦਿੰਦਿਆਂ ਅਵਤਾਰ ਸਿੰਘ ਮੱਕੜ ਨੇ ਆਪ ਮੰਨਿਆ ਕਿ ਮੈ ਪੂਰੀ ਸੀ. ਡੀ. ਨਹੀ ਸੁਣੀ ਜਿਸ ਤੋਂ ਸਾਫ ਜਾਪਦਾ ਹੈ ਕੌਮ ਵਿੱਚ ਵੰਡੀਆਂ ਪਾਉਂਣ ਵਾਲੇ ਇਹ ਲੋਕ ਕਿੰਨੇ ਸਮਝਦਾਰ ਜਾਂ ਜਿੰਮੇਵਾਰ ਹਨ ਕਿ ਕਿਸੇ ਦੀ ਪੂਰੀ ਗੱਲ ਸੁਣੇ ਤੋਂ ਬਿਨਾ ਪੰਥ ਵਿਚੋਂ ਬੇਦਖਲ ਕਰ ਦਿੰਦੇ ਹਨ!
ਅਖੀਰ ਤੇ ਉਨ੍ਹੀ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਜੀਨ੍ਹਾਂ ਵੱਡੀ ਗਿਣਤੀ ਵਿੱਚ ਪਹੁੰਚ ਕੇ ਇਹ ਸਾਬਤ ਕੀਤਾ ਕਿ ਉਹ ਅਜਿਹੀ ਧੱਕੇਸ਼ਾਹੀ ਦੇ ਖਿਲਾਫ ਖੜੋਤੇ ਹਨ ਅਤੇ ਹਰੇਕ ਨੂੰ ਅਪਣੀ ਗੱਲ ਕਰਨ ਦਾ ਹੱਕ ਹੈ।


(12/04/10)
ਗੁਰਦੁਵਾਰਾ ਸਿੰਘ ਸਭਾ ਫਰਿਜ਼ਨੋ

ਗੁਰਦੁਵਾਰਾ ਸਿੰਘ ਸਭਾ ਫਰਿਜ਼ਨੋ

ਗੁਰਦੁਵਾਰਾ ਸਿੰਘ ਸਭਾ Fresno, California, USA ਨੂੰ ਮਿਸ਼ਨਰੀ ਸੋਚ ਦੇ ਧਾਰਨੀ, ਗੁਰਬਾਣੀ ਕਥਾ, ਕੀਰਤਨ ਅਤੇ ਸੰਗੀਤ ਦਾ ਗਿਆਨ ਰੱਖਣ ਵਾਲੇ, ਗੁਰਮੁਖ ਸਿੱਖ ਵਿਦਵਾਨ\ਜਥੇ ਦੀ ਜ਼ਰੂਰਤ ਹੈ ਜੀ। ਕਿਰਪਾ ਕਰਕੇ ਉਹੀ ਵੀਰ ਸੰਪਰਕ ਕਰਨ ਜਿੰਨਾਂ ਕੋਲ USA ਦਾ ਵੀਜ਼ਾ ਹੈ ਜਾਂ USA ਵਿੱਚ ਹੁਣ ਹਨ। ਹੋਰ ਜਾਣਕਾਰੀ ਲਈ (559)779-2286 ਤੇ ਫੋਨ ਜਾਂ [email protected] ਤੇ email ਕਰਕੇ ਸੰਪਰਕ ਕਰੋ ਜੀ।
ਧੰਨਵਾਦ
ਪ੍ਰਬੰਧਕ ਸੇਵਾਦਾਰ


(11/04/10)
ਅਮਰ ਜੀਤ ਸਿੰਘ ਚੰਦੀ

ਵੀਰ ਜੋਗਿੰਦਰ ਸਿੰਘ ਤੱਖਰ ਜੀ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਤੁਹਾਡਾ, ਸਿੱਖ ਮਾਰਗ ਨੂੰ ਘੱਲਿਆ ਲੇਖ “ਬਾਣੀ ਰਚੇਤਿਆਂ ਵਿੱਚ ਪਾੜਾ ਪਾਉਣ ਵਾਲਿਓ ਅਕਲ ਕਰੋ” ਮਿਲਿਆ ਤੁਸੀਂ ਮੁੱਦਾ ਤਾਂ ਬਹੁਤ ਠੀਕ ਚੁਕਿਆ ਸੀ, ਸਿੱਖੀ ਨੂੰ ਘੁਣ ਬਣ ਕੇ ਖਾ ਰਹੇ ਜਾਤੀਵਾਦ ਬਾਰੇ, ਪਰ ਉਸ ਨੂੰ ਪੋੇਸ਼ ਕਰਨ ਦੇ ਢੰਗ ਨੂੰ ਮੈਂ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਠਹਿਰਾ ਸਕਿਆ। ਜਿਹੜੇ ਪੁਜਾਰੀ ਦੀ ਗੱਲ ਤੁਸੀਂ ਕਰ ਰਹੇ ਹੋ, ਉਸ ਨੂੰ ਹੀ ਗਲੋਂ ਲਾਹੁਣ ਦੀ ਕੋਸ਼ਿਸ਼ ਅਸੀਂ ਕਰ ਰਹੇ ਹਾਂ। ਤੁਸੀਂ ਗੱਲ ਪੁਜਾਰੀ ਤੋਂ ਸ਼ੁਰੂ ਕਰ ਕੇ, ਘੁਮਾ ਫਿਰਾ ਕੇ ਸਿੱਖਾਂ ਨਾਲ ਕਿਉਂ ਜੋੜ ਰਹੇ ਹੋ? ਕਿਹੜੇ ਸਿੱਖ ਨੇ ਤੁਹਾਨੂੰ ਆਖਿਆ ਹੈ ਕਿ ਸਿੱਖ ਵੀਰ, ਡੇਰਿਆਂ ਵਿੱਚ ਜਾਣ? ਜਾਤ ਪਾਤ ਨੂੰ ਮੰਨਣ? ਮੇਰਾ ਖਿਆਲ ਹੈ, ਕਿਸੇ ਗੁਰ ਸਿੱਖ ਨੇ ਵੀ ਨਹੀਂ ਕਿਹਾ ਹੋਵੇਗਾ।
ਤੁਸੀਂ ਭਗਤ ਰਵਿਦਾਸ ਜੀ ਨੂੰ ਜੋ ਮਰਜ਼ੀ ਕਹਿ ਲਵੋ, ਸਾਨੂੰ ਕੀ ਇਤਰਾਜ਼ ਹੋ ਸਕਦਾ ਹੈ? ਭਗਤ ਲਫਜ਼ ਦੀ ਵਡਿਆਈ ਤੁਸੀਂ ਅਪਣੇ ਲੇਖ ਵਿੱਚ ਆਪ ਹੀ ਕੀਤੀ ਹੈ, ਫਿਰ ਭਗਤ ਰਵਿਦਾਸ ਜੀ ਨੂੰ ਭਗਤ ਕਹਣ ਵਿੱਚ ਕੀ ਬੁਰਾਈ ਹੋ ਸਕਦੀ ਹੈ? ਭਗਤ ਰਵਿਦਾਸ ਜੀ ਨੇ ਅਪਣੇ ਆਪ ਨੂੰ ਚਮਾਰ ਕਹਿੰਦਿਆਂ ਵੀ, ਬ੍ਰਾਹਮਣ ਦੀ ਵਰਨ-ਵੰਡ ਨੂੰ ਲਲਕਾਰਿਆ ਹੈ, ਖਲਕਤ ਨੂੰ ਉਸ ਦੇ ਲੁੱਟ ਜਾਲ ਵਿਚੋਂ ਨਿਕਲਣ ਦਾ ਰਾਹ ਦੱਸਿਆ ਹੈ। ਉਨ੍ਹਾਂ ਦੇ ਵੰਸ਼ਜ ਗੁਰਮਤ ਨਾਲ ਜੁੜ ਕੇ ਸਿੱਖ ਹੋ ਗਏ। ਪਰ ਅੱਜ ਅਪਣੇ ਆਪ ਨੂੰ ਰਵਿਦਾਸੀਏ ਕਹਿਣ ਵਾਲੇ ਭਗਤ ਜੀ ਦੀ ਸਿਖਿਆ ਨੂੰ ਪੁੱਠਾ ਗੇੜਾ ਦੇ ਕੇ, ਬ੍ਰਾਹਮਣ ਵਾਦ ਦੇ ਓਸੇ ਖਾਰੇ ਸਮੁੰਦਰ ਵਿੱਚ ਡੁੱਬ ਗਏ ਹਨ, ਜਿੱਥੇ ਜਨਮ ਤੋਂ ਮਰਨ ਤੱਕ ਦੇ ਸਾਰੇ ਕਰਮ ਕਾਂਡ, ਬ੍ਰਾਹਮਣ ਦੀ ਮਰਜ਼ੀ ਨਾਲ, ਬ੍ਰਾਹਮਣ ਦੀ ਪੂਜਾ ਕਰਦਿਆਂ ਹੀ ਕੀਤੇ ਜਾਂਦੇ ਹਨ।
ਤੁਸੀਂ ਹਰ ਗੱਲ ਦੇ ਨਾਲ ਨਾਨਕ ਜਾਮਿਆਂ ਨੂੰ ਭਗਤਾਂ ਨਾਲੋਂ ਨੀਵਾਂ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਨਜ਼ਰ ਆਉਂਦੇ ਹੋ, ਜਿਵੇ ਤੁਸੀਂ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਪਹਿਲਾਂ ਭਗਤਾਂ ਨੇ ਹੀ ਬਾਣੀ ਰਚੀ, ਫਿਰ ਨਾਨਕ ਜਾਮਿਆਂ ਨੇ ਉਸ ਦੀ ਹੀ ਵਿਆਖਿਆ ਕੀਤੀ ਹੈ। ਚਾਰ ਤੁਕਾਂ ਦਾ ਆਸਰਾ ਲੈ ਕੇ ਤੁਸੀਂ ਜੋ ਕਹਿਣਾ ਚਾਹੁੰਦੇ ਹੋ, ਉਸ ਵਿਚੋਂ, ਵਿਚਾਰ ਦੀ ਮਹਿਕ ਦੀ ਥਾਂ ਸਾੜੇ ਦੀ ਸੜ੍ਹਾਂਦ ਦਾ ਆਭਾਸ ਹੁੰਦਾ ਹੈ।
ਤੁਸੀਂ ਲਿਖ ਰਹੇ ਹੋ ਕਿ ਪੰਜਵੇਂ ਨਾਨਕ ਨੇ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰ ਕੇ, ਕੋਈ ਅਹਿਸਾਨ ਨਹੀਂ ਕੀਤਾ। ਵੀਰ ਜੀ ਤੁਹਾਨੂੰ ਕਿਸ ਨੇ ਕਿਹਾ ਕਿ ਅਹਿਸਾਨ ਕੀਤਾ ਹੈ? ਉਸੇ ਪੁਜਾਰੀ ਨੇ ਜਿਸ ਨੂੰ ਗਲੋਂ ਲਾਹੁਣ ਦੀ ਲੜਾਈ ਅਸੀਂ ਲੜ ਰਹੇ ਹਾਂ। ਸਿੱਖੀ ਤਾਂ ਹੈ ਹੀ ਵੰਡੀਆਂ ਖਤਮ ਕਰ ਕੇ, ਸਭ ਨੂੰ ਬਰਾਬਰੀ ਤੇ ਖੜੇ ਕਰਨ ਦਾ ਪੰਧ, ਏਸੇ ਸੋਚ ਅਧੀਨ ਪਹਿਲੇ ਨਾਨਕ ਜੀ ਨੇ ਹਜ਼ਾਰਾਂ ਮੀਲਾਂ ਦਾ ਸਫਰ ਕਰ ਕੇ, ਭਗਤਾਂ ਦੇ ਘਰੋ-ਘਰ ਜਾ ਕੇ ਉਨ੍ਹਾਂ ਦੀ ਉਹ ਬਾਣੀ ਇਕੱਠੀ ਕੀਤੀ ਜੋ ਗੁਰਮਤ ਸਿਧਾਂਤ ਨਾਲ ਮੇਲ ਖਾਂਦੀ ਸੀ, ਅਤੇ ਪੰਜਵੇਂ ਨਾਨਕ ਨੇ ਉਹ ਬਾਣੀ ਪਹਿਲੇ ਨਾਨਕ ਦੀ ਆਗਿਆ ਅਨੁਸਾਰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ।
ਉਸ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਕਿਹਾ ਜਾਂਦਾ ਹੈ, ਗੁਰੂ ਗ੍ਰੰਥ ਸਾਹਿਬ ਅੱਗੇ ਸੀਸ ਨਿਵਾਉਂਦਿਆਂ ਇਹ ਨਹੀਂ ਕਿਹਾ ਜਾਂਦਾ ਕਿ, ਇਸ ਵਿੱਚ ਬੈਠੇ ਫਲਾਨੇ ਵਿਅਕਤੀ ਨੂੰ ਮੈਂ ਸੀਸ ਝੁਕਾਉਂਦਾ ਹਾਂ ਅਤੇ ਫਲਾਨੇ ਨੂੰ ਨਹੀਂ। ਕੀ ਗੁਰੂ ਗਰੰਥ ਸਾਹਿਬ ਤੋਂ ਇਲਾਵਾ, ਦੁਨੀਆਂ ਦਾ ਹੋਰ ਕੋਈ ਇੱਕ ਵੀ ਧਾਰਮਿਕ ਗ੍ਰੰਥ ਹੈ ਜਿਸ ਵਿੱਚ ਕਿਸੇ ਇੱਕ ਫਿਰਕੇ ਤੋਂ ਬਾਹਰਲੇ ਕਿਸੇ ਬੰਦੇ ਦੀ ਸਿਖਿਆ ਬਾਰੇ ਜ਼ਿਕਰ ਵੀ ਹੋਵੇ? ਧਰਮਾਂ, ਜਾਤਾਂ, ਨਸਲਾਂ ਦੀਆਂ ਵੰਡੀਆਂ ਤੋੜ ਕੇ ਸਭ ਨੂੰ ਇੱਕ ਥਾਂ ਇਕੱਠੇ ਕਰਨ ਵਿਚ, ਕੀ ਤੁਹਾਨੂੰ ਨਾਨਕ ਜੋਤ ਦੀ ਕੋਈ ਵਡਿਆਈ ਨਜ਼ਰ ਨਹੀਂ ਆਉਂਦੀ?
ਗੁਰੂ ਗ੍ਰੰਥ ਸਾਹਿਬ ਵਿੱਚ ਬੈਠੇ ਭਗਤ ਰਵਿਦਾਸ ਜੀ ਦਾ ਸਬੰਧ ਉਨ੍ਹਾਂ ਨਾਲ ਹੀ ਹੈ ਜੋ ਉਸ ਦੀ ਸਿਖਿਆ ਦਾ ਪਾਲਣ ਕਰਦੇ ਹਨ। ਜੋ ਉਸ ਦੀ ਸਿਖਿਆਂ ਦਾ ਪਾਲਣ ਨਹੀਂ ਕਰਦੇ, ਉਹ ਤਾਂ ਇੱਕ ਬੰਦੇ ਦੇ ਮਗਰ ਲੱਗ ਰਹੇ ਹਨ, ਜੋ ਉਨ੍ਹਾਂ ਦੀ ਜਾਤ ਦਾ ਹੈ। ਕੀ ਇਹ ਬ੍ਰਾਹਮਣਵਾਦ ਦੀ ਵਰਨ-ਵੰਡ ਤੋਂ ਕੁੱਝ ਵੱਖਰੀ ਚੀਜ਼ ਹੈ? ਵਿਚਾਰੋ। ਜੇ ਬ੍ਰਾਹਮਣਵਾਦ ਦੇ ਪੁਜਾਰੀਆਂ ਦੇ ਏਡੇ ਵੱਡੇ ਜਾਲ ਵਿਚੋਂ ਸਿੱਖ ਬਚ ਜਾਣਗੇ ਤਾਂ ਕੁੱਝ ਰਵਿਦਾਸੀਆਂ ਦਾ ਵਿਰੋਧ ਇਨ੍ਹਾਂ ਦਾ ਕੁੱਝ ਨਹੀਂ ਵਿਗਾੜਨ ਲੱਗਾ, ਹਾਂ ਇਹ ਦੁੱਖ ਜ਼ਰੂਰ ਹੋਵੇਗਾ ਕਿ ਰਵਿਦਾਸੀਏ ਅਖਵਾਉਣ ਵਾਲਿਆਂ ਨੇ, ਭਗਤ ਰਵਿਦਾਸ ਦੇ ਸਿਧਾਂਤ ਦਾ ਮਲੀਆ-ਮੇਟ ਕਰਨ ਵਿੱਚ ਬ੍ਰਾਹਮਣ-ਪੁਜਾਰੀਆਂ ਦਾ ਸਾਥ ਦਿੱਤਾ।
ਤੁਸੀਂ ਅਪਣੇ ਲੇਖ ਵਿੱਚ ਜੋ ਤੁਕਾਂ ਦਿੱਤੀਆਂ ਹਨ, ਉਨ੍ਹਾਂ ਵਿਚੋਂ ਕੁੱਝ ਤਾਂ ਪਤਾ ਹੀ ਨਹੀਂ ਕਿਸ ਗ੍ਰੰਥ ਵਿਚੋਂ ਹਨ? ਘੱਟੋ-ਘੱਟ ਗੁਰੂ ਗ੍ਰੰਥ ਸਾਹਿਬ ਵਿਚੋਂ ਤਾਂ ਨਹੀਂ ਹਨ। ਜੋ ਗੁਰੂ ਗ੍ਰੰਥ ਸਾਹਿਬ ਵਿਚੋਂ ਹਨ ਵੀ, ਉਨ੍ਹਾਂ ਦੀਆਂ ਲਗਾਂ ਮਾਤ੍ਰਾਂ ਦਾ ਖਿਆਲ ਤਾਂ ਕੀ ਕਰਨਾ ਸੀ, ਪੂਰਿਆਂ ਲਫਜ਼ਾਂ ਦਾ ਵੀ ਖਿਆਲ ਨਹੀਂ ਰੱਖਿਆ ਗਿਆ। ਇਹ ਗੁਰਬਾਣੀ ਦੀ ਨਿਰਾਦਰੀ ਹੈ। ਜੋ ਇੱਕ ਗੁਰ ਸਿੱਖ ਨੂੰ ਸ਼ੋਭਾ ਨਹੀਂ ਦਿੰਦਾ। ਲੇਖ ਪੜ੍ਹ ਕੇ ਤਾਂ ਮੈਂ ਇਹ ਫੈਸਲਾ ਵੀ ਨਹੀਂ ਕਰ ਸਕਿਆ ਕਿ ਇਹ ਲੇਖ ਓਸੇ ਜੋਗਿੰਦਰ ਸਿੰਘ ਤੱਖਰ ਦਾ ਹੈ? ਜਿਸ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ, ਜਾਂ ਕਿਸੇ ਹੋਰ ਜੋਗਿੰਦਰ ਸਿੰਘ ਤੱਖਰ ਦਾ ਹੈ?
ਵੀਰ ਜੀ ਸੁਚੇਤ ਹੋਵੋ, ਜਿਨ੍ਹਾਂ ਦੀ ਤੁਸੀਂ ਗੱਲ ਕਰਨਾ ਚਾਹੁੰਦੇ ਸੀ, ਉਨ੍ਹਾਂ ਬਾਰੇ ਤਾਂ ਤੁਸੀਂ ਸ਼ਾਇਦ ਹੀ ਕੋਈ ਗੱਲ ਕਹੀ ਹੋਵੇ। ਪੰਥ ਵਿੱਚ ਪਾੜਾ ਪਾਉਣ ਵਾਲੀਆਂ ਬਹੁਤ ਸਾਰੀਆਂ ਗੱਲਾਂ ਕਹਿ ਗਏ ਹੋ। ਇਹ ਸੂਝਵਾਨ ਲੇਖਕਾਂ ਨੂੰ ਸੋਭਾ ਨਹੀਂ ਦਿੰਦਾ। ਸੂਝ ਭਰਪੂਰ ਇੱਕ ਲਾਈਨ, ਸੌ ਸਫੇ ਦੇ ਲੇਖ ਨਾਲੋਂ ਜ਼ਿਆਦਾ ਕੀਮਤੀ ਹੁੰਦੀ ਹੈ। ਸਿੱਖ ਮਾਰਗ ਨੂੰ ਘੱਲਣ ਤੋਂ ੧੦, ੧੨ ਦਿਨ ਪਹਿਲਾਂ ਇਹ ਲੇਖ ਦੂਸਰਿਆਂ ਨੂੰ ਘੱਲ ਕੇ ਤੁਸੀਂ ਸਾਨੂੰ ਸਾਡੀ ਔਕਾਤ ਦਾ ਅਹਿਸਾਸ ਕਰਵਾ ਦਿੱਤਾ ਹੈ, ਜਿਸ ਲਈ ਅਸੀਂ ਧੰਨਵਾਦੀ ਹਾਂ।
ਆਸ ਕਰਦਾ ਹਾਂ ਕਿ ਅੱਗੇ ਤੋਂ ਕੋਈ ਸੂਝ ਭਰਪੂਰ ਲੇਖ ਹੀ ਘੱਲੋਗੇ।

ਹਿਤੂ
ਅਮਰ ਜੀਤ ਸਿੰਘ ਚੰਦੀ
ਫੋਨ: ੯੭੫੬੨ ੬੪੬੨੧.


(ਨੋਟ:- ਜਿਵੇਂ ਕਿ ‘ਸਿੱਖ ਮਾਰਗ’ ਦੇ ਪਾਠਕ ਪਿਛਲੇ ਕੁੱਝ ਦਿਨਾ ਅਤੇ ਹਫਤਿਆਂ ਤੋਂ ‘ਸਿੱਖ ਮਾਰਗ’ ਤੇ ਹੋ ਰਹੀਆਂ ਤਬਦੀਲੀਆਂ ਬਾਰੇ ਪੜ੍ਹਦੇ ਆ ਰਹੇ ਹਨ। ਇਸ ਦਾ ਇੱਕ ਸੰਪਾਦਕੀ ਬੋਰਡ ਕਾਇਮ ਕੀਤਾ ਜਾ ਰਿਹਾ ਹੈ। ਹੁਣ ਉਹਨਾਂ ਦੀ ਸਲਾਹ ਨਾਲ ਹੀ ਲਿਖਤਾਂ ਪਾਈਆਂ ਜਾਇਆ ਕਰਨਗੀਆਂ। ਕਈ ਲਿਖਤਾਂ ਬਾਰੇ ਹਾਲੇ ਕੋਈ ਫੈਸਲਾ ਨਹੀਂ ਕੀਤਾ ਕਿ ਉਹ ਪਾਈਆਂ ਜਾਂਣ ਜਾਂ ਨਾਂਹ। ਇੱਕ ਭੇਜੇ ਹੋਏ ਲੇਖ ਵਿੱਚ ਬਹੁਤ ਸਾਰੀਆਂ ਗਲਤ ਬਿਆਨੀਆਂ ਅਤੇ ਤਰੁੱਟੀਆਂ ਸਨ ਇਸ ਲਈ ਉਸ ਦੇ ਜਵਾਬ ਵਿੱਚ ਇੱਕ ਚਿੱਠੀ ਪਾਈ ਜਾ ਰਹੀ ਹੈ ਪਰ ਉਹ ਲੇਖ ਨਹੀਂ ਪਾਇਆ ਜਾ ਰਿਹਾ। ਇਸੇ ਤਰ੍ਹਾਂ ਇੱਕ ਹੋਰ ਲਿਖਤ ਬਾਰੇ ਸਲਾਹ ਲਈ ਜਾ ਰਹੀ ਹੈ। ਇਹ ਸਾਰਾ ਕੁੱਝ ਫਾਈਨਲ ਕਰਨ ਲਈ ਪਾਠਕਾਂ ਨੂੰ ਕੁੱਝ ਸਮਾ ਇੰਤਜਾਰ ਕਰਨਾ ਪਵੇਗਾ-ਸੰਪਾਦਕ)


(10/04/10)
ਅਵਤਾਰ ਸਿੰਘ ਮਿਸ਼ਨਰੀ ਅਤੇ ਸਾਥੀ

ਗੁਰਦੁਆਰਾ ਸਿੱਖ ਲਹਿਰ ਸੈਂਟਰ ਬਰੈਂਪਟਨ ਕਨੇਡਾ ਵਿਖੇ ਗੁਰਸਿੱਖਾਂ ਉੱਪਰ ਦਸਮ ਗ੍ਰੰਥ ਦੇ ਹਮਾਇਤੀਆਂ ਵੱਲੋਂ ਕੀਤੇ ਹਮਲੇ ਨਾਲ ਅਮਨ ਪਸੰਦ ਸਿੱਖ ਕੌਮ ਦਾ ਅਕਸ ਖਰਾਬ ਹੋਇਆ
ਗੁਰਮਤਿ ਵਿਚਾਰ ਵਿਟਾਂਦੇ ਤੋਂ ਭਗੌੜੇ ਹੋ ਕੇ ਹਮਲਾ ਕਰਨ ਵਾਲਿਆਂ ਦੀ ਸਖਤ ਸ਼ਬਦਾਂ ਵਿੱਚ ਨਿਖੇਦੀ
ਸੰਨ 2010 ਅਪ੍ਰੈਲ ਦੇ ਪਹਿਲੇ ਹਫਤੇ ਗੁਰਦੁਆਰਾ ਸਿੱਖ ਲਹਿਰ ਬਰੈਂਪਟਨ ਜੋ ਗੁਰਮਤਿ ਸਟੱਡੀ ਦੀਆਂ ਕਲਾਸਾਂ ਅਤੇ ਤਤ ਗੁਰਮਤਿ ਦੇ ਪ੍ਰਚਾਰ ਕਰਕੇ ਪ੍ਰਸਿੱਧ ਹੈ, ਦੀਆਂ ਸਥਾਨਕ ਸੰਗਤਾਂ ਦੀ ਮੰਗ ਅਤੇ ਪ੍ਰਬੰਧਕਾਂ ਦੇ ਸਹਿਯੋਗ ਨਾਲ ਪੰਥ ਦੇ ਸੁਪ੍ਰਸਿੱਧ ਵਿਦਵਾਨ ਕੀਰਤਨੀਏ ਅਤੇ ਸਾਬਕਾ ਜਥੇਦਾਰ ਅਕਾਲ ਤਖਤ, ਸਿੰਘ ਸਾਹਿਬ ਪ੍ਰੋ. ਦਰਸ਼ਨ ਸਿੰਘ ਜੀ ਖਾਲਸਾ ਨੂੰ ਗੁਰਬਾਣੀ ਦੇ ਕੀਰਤਨ ਪ੍ਰਚਾਰ ਲਈ ਬੁਲਾ ਕੇ ਸਨਮਾਨਿਤ ਕੀਤਾ ਸੀ। ਅਜੇ ਉਨ੍ਹਾਂ ਨੇ ਓਥੇ ਅੱਗੇ ਕੀਰਤਨ ਦੀਵਾਨ ਕਰਨੇ ਸਨ ਪਰ ਦੱਸੇ ਜਾਂਦੇ ਦਮਦਮੀ ਟਕਸਾਲ ਨਾਲ ਸਬੰਧਤ ਲੋਕਾਂ ਨੇ ਵੱਡੀ ਗਿਣਤੀ ਵਿੱਚ ਨੰਗੀਆਂ ਕ੍ਰਿਪਾਨਾਂ ਅਤੇ ਡੰਡੇ ਸੋਟਿਆਂ ਨਾਲ ਹਮਲਾ ਕਰ ਦਿੱਤਾ ਜਦ ਅਜੇ ਪ੍ਰੋ. ਦਰਸ਼ਨ ਸਿੰਘ ਖਾਲਸਾ ਜੀ ਪਹੁੰਚੇ ਹੀ ਨਹੀਂ ਸਨ। ਹਮਲਾਵਰਾਂ ਨੇ ਪੁਲੀਸ ਦੀ ਵੀ ਪ੍ਰਵਾਹ ਨਾਂ ਕਰਦੇ ਹੋਏ ਗੁਰੂ ਘਰ ਦੇ ਮੁਖ ਸੇਵਦਾਰ ਸ੍ਰ. ਮਨਜੀਤ ਸਿੰਘ ਮਾਂਗਟ ਨੂੰ ਗੰਭੀਰ ਰੂਪ ਵਿੱਚ ਘਾਇਲ ਕਰ ਦਿੱਤਾ ਅਤੇ ਹੋਰ ਵੀ ਕਈ ਜ਼ਖਮੀ ਕੀਤੇ। ਇਸ ਸੀਨ ਦੀ ਨਾਲੋ ਨਾਲ ਕੁੱਝ ਵੀਡੀਓ ਵੀ ਬਣ ਗਈ। ਹੋਰ ਪੁਲੀਸ ਫੋਰਸ ਪਹੁੰਚ ਜਾਣ ਕਰਕੇ ਹਮਲਾਵਰ ਭੀੜ ਤਿੱਤਰ-ਬਿੱਤਰ ਹੋ ਗਈ। ਸ੍ਰ. ਮਾਂਗਟ ਨੂੰ ਹਸਪਤਾਲ ਪਹੁੰਚਾ ਦਿੱਤਾ ਗਿਆ। ਕੁੱਝ ਹਮਲਾਵਰ ਪਕੜੇ ਵੀ ਗਏ ਜਿਨ੍ਹਾਂ ਵਿੱਚੋਂ ਬਰੈਂਪਟਨ ਨਿਵਾਸੀ ਸੁਖਵੰਤ ਸਿੰਘ ਤੇ ਇਰਾਦਾ ਕਤਲ ਕੇਸ ਵੀ ਦਰਜ ਹੋ ਗਿਆ ਹੈ ਅਤੇ ਬਾਕੀਆਂ ਦੀ ਪੁਛ ਪੜਤਾਲ ਜਾਰੀ ਹੈ। ਇਹ ਲੜਾਈ ਅਕਾਲ ਤਖਤ ਦੇ ਅਖੌਤੀ ਜਥੇਦਾਰ ਗਿ. ਗੁਰਬਚਨ ਸਿੰਘ ਵੱਲੋਂ ਸ੍ਰ. ਲਾਂਬੇ ਦੀ ਪ੍ਰੋ. ਦਰਸ਼ਨ ਸਿੰਘ ਖਾਲਸਾ ਵਿਰੁੱਧ ਦਿੱਤੀ ਗਲਤ ਰਿਪੋਰਟ ਤੇ ਪੰਥ ਚੋਂ ਛੇਕੇ ਜਾਣ ਕਰਕੇ ਭੜਕਾਏ ਗਏ ਲੋਕਾਂ ਵਲੋਂ ਕੀਤੀ ਗਈ ਹੈ। ਇਸ ਵਿੱਚ ਜਿਆਦਾ ਕਸੂਰ ਬਾਦਲੀ ਲੁਫਾਫਿਆਂ ਚੋਂ ਨਿਕਲੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਜਥੇਦਾਰਾਂ ਦਾ ਹੈ ਜੋ ਅਕਾਲ ਤਖਤ ਦੀ ਦੁਰਵਰਤੋਂ ਅਤੇ ਗੁਰਮਤਿ ਵਿਰੋਧੀ ਕਾਰਵਾਈਆਂ ਕਰਕੇ ਵਿਰੋਧੀਆਂ ਨੂੰ ਜ਼ਲੀਲ ਕਰਨ ਵਾਸਤੇ ਆਏ ਦਿਨ ਗਲਤ ਹੁਕਮਨਾਮੇ ਕੱਢ ਕੇ ਪੰਥ ਚੋਂ ਛੇਕੀ ਜਾ ਰਹੇ ਹਨ। ਅਸੀਂ ਇਨ੍ਹਾਂ ਭੱਦਰਪੁਰਸ਼ਾਂ ਨੂੰ ਪੁੱਛਦੇ ਹਾਂ ਕਿ, ਕੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਕੀਰਤਨ ਕਥਾ ਕਰਨਾ ਪਾਪ ਹੈ ਜਾਂ ਗੁਰਮਤਿ ਵਿਰੋਧੀ ਹੈ? ਕੀ ਸਿੱਖਾਂ ਦਾ ਗੁਰੂ “ਗੁਰੂ ਗ੍ਰੰਥ ਸਹਿਬ” ਹੈ ਜਾਂ ਅਖੌਤੀ ਦਸਮ ਗ੍ਰੰਥ? ਜੋ ਗੁਰੂ ਗੋਬਿੰਦ ਸਿੰਘ ਦੇ ਜੋਤੀ ਜੋਤਿ ਸਮਾਉਣ ਤੋਂ ਕਾਫੀ ਦੇਰ ਬਾਅਦ ਹੋਂਦ ਵਿੱਚ ਆਇਆ। ਕੀ ਗੁਰੂ ਗ੍ਰੰਥ ਸਾਹਿਬ ਅਧੂਰੇ ਗੁਰੂ ਹਨ ਜਿਸ ਕਰਕੇ ਦਸਮ ਗ੍ਰੰਥ ਨੂੰ ਨਾਲ ਰਲਾ ਕੇ ਹੀ ਪੂਰੇ ਹੁੰਦੇ ਹਨ? ਕੀ ਸਿੱਖ ਸੰਘਰਸ਼ ਡੇਰੇਦਾਰ ਸਾਧਾਂ ਦੇ ਵਿਰੁੱਧ ਹੈ ਜਾਂ ਗੁਰਦੁਆਰਿਆਂ ਅਤੇ ਗੁਰਸਿੱਖਾਂ ਦੇ? ਕੀ ਸਿੱਖ ਧਰਮ ਵਿਚਾਰਧਾਰਾ ਦਾ ਮਾਰਗ ਹੈ ਜਾਂ ਅੱਖਾਂ ਮੀਟ ਕੇ ਮੱਥੇ ਟੇਕੀ ਜਾਣਦਾ? ਕੀ ਅਸੀਂ ਰੱਬ ਨਾਲੋਂ ਸਿਆਣੇ ਹਾਂ ਜਿਸ ਨੇ ਵੱਖ ਵੱਖ ਵਿਚਾਰਧਾਰਾ ਵਾਲੇ ਲੋਕ ਪੈਦਾ ਕੀਤੇ ਹਨ? ਕੀ ਕਿਸੇ ਨਾਲ ਤੁਹਾਡੀ ਵਿਚਾਰਧਾਰਾ ਨਾਂ ਮਿਲੇ ਤਾਂ ਉਸ ਨੂੰ ਮਾਰ ਦੇਣਾ ਚਾਹੀਦਾ ਹੈ? ਕੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ, ਵਿਚਾਰਨ ਅਤੇ ਜੀਵਨ ਵਿੱਚ ਧਾਰਨ ਕਰਨ ਲਈ ਹੈ ਜਾਂ ਕੇਵਲ ਤੋਤਾ ਰਟਨੀ ਪਾਠ ਕਰਨ ਲਈ? ਕੀ ਗੁਰੂ ਸਾਹਿਬਾਨ ਨੇ ਸਿੱਖ ਧਰਮ (ਖਾਲਸਾ ਪੰਥ) ਚਲਾਇਆ ਸੀ ਜਾਂ ਡੇਰੇ ਟਕਸਾਲਾਂ? ਕੀ ਗੁਰੂ ਸਾਹਿਬਾਂਨ ਨੇ ਸ਼ਸ਼ਤ੍ਰ ਜ਼ੁਲਮ ਵਿਰੁੱਧ ਚੁੱਕੇ ਸਨ ਜਾਂ ਵਿਰੋਧੀ ਵਿਚਾਰਧਾਰਾ ਰੱਖਣ ਵਾਲਿਆਂ ਵਿਰੁੱਧ? ਕੀ ਗੁਰੂ ਪੰਥੀਏ ਦਸਮਗ੍ਰੰਥੀਆਂ ਦੇ ਸਮਾਗਮਾਂ ਜਾਂ ਗੁਰਦੁਆਰਿਆਂ ਵਿੱਚ ਜਾ ਕੇ ਖਲਲ ਪਾਉਂਦੇ ਹਨ? ਜੇ ਨਹੀਂ ਤਾਂ ਦਸਮਗ੍ਰੰਥੀਏ ਐਸਾ ਕਿਉਂ ਕਰਦੇ ਹਨ? ਐਸ ਵੇਲੇ ਜਦੋਂ ਕਈ ਦੇਸ਼ਾਂ ਵਿੱਚ ਸਿੱਖਾਂ ਨੂੰ ਦਸਤਾਰ ਤੇ ਕ੍ਰਿਪਾਨ ਲਈ ਸ਼ੰਘਰਸ਼ ਕਰਨਾ ਪੈ ਰਿਹਾ ਹੈ ਉਸ ਨੂੰ ਅਜਿਹੀਆਂ ਹਮਲਾਵਰ ਕਾਰਵਾਈਆਂ ਨਾਲ ਢਾਹ ਨਹੀਂ ਲੱਗੇਗੀ? ਭਲਿਓ ਆਪੋ ਆਪਣੇ ਅਕੀਦੇ ਅਨੁਸਾਰ ਧਰਮ ਦੀ ਪ੍ਰੈਕਟਸ ਕਰਦੇ ਹੋਏ ਆਪਣੀ ਪ੍ਰੈਕਟਸ ਜਾਂ ਮਰਯਾਦਾ ਦੂਸਰਿਆਂ ਤੇ ਧੱਕੇ ਨਾਲ ਨਾਂ ਠੋਸੋ ਸਗੋਂ ਆਪਸੀ ਵਿਚਾਰ-ਵਿਟਾਂਦਰਾ ਜਾਰੀ ਰੱਖੋ। ਗੁਰ ਫੁਰਮਾਨ ਹੈ-ਖੋਜੀ ਉਪਜੈ ਬਾਦੀ ਬਿਨਸੈ॥ ਭਾਵ ਖੋਜ ਵਿੱਚ ਉੱਪਜ ਹੈ ਅਤੇ ਝਗੜੇ ਵਿੱਚ ਵਿਨਾਸ। ਸਭਸੈਂ ਊਪਰ ਗਰਿ ਸਬਦ ਵੀਚਾਰ॥ ਬਾਕੀ ਸਭ ਗੱਲਾਂ ਨਾਲੋਂ ਗੁਰੂ ਦੇ ਸ਼ਬਦ ਦੀ ਵੀਚਾਰ ਹੀ ਸ੍ਰੇਸ਼ਟ ਹੈ। ਇਸ ਲਈ ਲੜਾਈ ਝਗੜੇ ਦੀ ਥਾਂ ਆਪਸੀ ਵਿਚਾਰ ਗੋਸ਼ਟੀਆਂ ਕਰਕੇ ਮਸਲਿਆਂ ਦਾ ਹੱਲ ਕੱਢਣਾ ਚਾਹੀਦਾ ਹੈ। ਵਧੇਰੇ ਜਾਣਕਾਰੀ ਲਈ
www.khalsanews.org ਤੇ ਕਲਿਕ ਕਰੋ ਜੀ!
ਅਸੀਂ ਗੁਰਮਤਿ ਵਿਚਾਰ-ਵਿਟਾਂਦਰੇ ਤੋਂ ਭਗੌੜੇ ਹੋ ਕੇ ਗੁਰਸਿੱਖ ਸੰਗਤਾਂ ਤੇ ਤਲਵਾਰਾਂ ਨਾਲ ਹਮਲਾ ਕਰਨ ਵਾਲੇ ਨਿਰਦਈ ਟੋਲੇ ਅਤੇ ਬਲਦੀ ਤੇ ਤੇਲ ਪਾਉਣ ਵਾਲੇ ਗਿ. ਗੁਰਬਚਨ ਸਿੰਘ ਦੇ ਉਸ ਬਿਆਂਨ ਦੀ ਕਿ ਕਨੇਡਾ ਦੇ ਸਿੱਖਾਂ ਨੇ ਹੁਕਮਨਾਮੇ ਤੇ ਫੁੱਲ ਚੜ੍ਹਾਏ ਹਨ ਦੀ ਸਖਤ ਤੋਂ ਸਖਤ ਨਿਖੇਧੀ ਕਰਦੇ ਹਾਂ ਜੋ ਕੌਮ ਨੂੰ ਖਾਨਾ ਜੰਗੀ ਵੱਲ ਧਕੇਲ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ-ਇੰਟ੍ਰਨੈਸ਼ਨਲ ਸਿੰਘ ਸਭਾ ਕਨੇਡਾ ਦੇ ਸ੍ਰ ਗੁਰਚਰਨ ਸਿੰਘ ਜਿਉਣਵਾਲਾ, ਇੰਟ੍ਰਨੈਸ਼ਨਲ ਸਿੰਘ ਸਭਾ ਅਮਰੀਕਾ ਦੇ ਸ੍ਰ. ਹਰਦੇਵ ਸਿੰਘ ਸ਼ੇਰਗਿੱਲ, ਸ: ਸਰਬਜੀਤ ਸਿੰਘ, ਪੋ: ਮੱਖਣ ਸਿੰਘ, ਅਤੇ ਸਾਥੀ, ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਦੇ ਭਾ. ਅਵਤਾਰ ਸਿੰਘ ਮਿਸ਼ਨਰੀ, ਹਰਸਿਮਰਤ ਕੌਰ ਖਾਲਸਾ, ਡਾ. ਗੁਰਮੀਤ ਸਿੰਘ ਬਰਸਾਲ ਅਤੇ ਸਾਥੀ, ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਸਰਕਲ ਇੰਡਿਆਨਾਂ ਦੇ ਗਿ. ਰਣਜੀਤ ਸਿੰਘ ਮਸਕੀਨ, ਸਾਕਾ ਜਥੇਬੰਦੀ ਨਿਊਜਰਸੀ ਦੇ ਸ੍ਰ ਜਸਮਿਤਰ ਸਿੰਘ ਮੁਜਫਰਪੁਰ ਅਤੇ ਸ੍ਰ ਇੰਦਰਜੀਤ ਸਿੰਘ ਉਮਰਪੁਰੀ, ਮਿਸ਼ਨਰੀ ਸਰਕਲ ਕੈਲੇਫੋਰਨੀਆਂ ਦੇ ਸ੍ਰ. ਗਿਆਨ ਸਿੰਘ ਮਿਸ਼ਨਰੀ, ਸ: ਹਾਕਮ ਸਿੰਘ ਅਤੇ ਸਹਿਯੋਗੀ ਸੰਗਤਾਂ।


(10/04/10)
ਡਾ ਗੁਰਮੀਤ ਸਿੰਘ ਬਰਸਾਲ

ਕਿੱਧਰ ਨੂੰ ਤੁਰਿਆ ਜਾਨਾਂ ਏਂ
(ਡਾ ਗੁਰਮੀਤ ਸਿੰਘ ਬਰਸਾਲ- ਕੈਲੇਫੋਰਨੀਆਂ)
ਗੁਰ ਨਾਨਕ ਦਿਆ ਸਿੱਖਾ ਵੇ
ਕਿੱਧਰ ਨੂੰ ਤੁਰਿਆ ਜਾਨਾਂ ਏਂ।
ਤੈਨੂੰ ਸਤਿਗੁਰ ਰੋਕਿਆ ਸੀ ਜਿਧਰੋਂ
ਓਧਰ ਹੀ ਪੈਰ ਟਿਕਾਨਾਂ ਏਂ।।
ਤੇਰੀ ਕਿਰਤ ਨੇਂ ਪੂਜਾ ਬਣਨਾਂ ਸੀ
ਤੂੰ ਕਿਰਤ ਬਣਾ ਲਿਆ ਪੂਜਾ ਨੂੰ।
ਜੋ ਆਪੇ ਕਰ ਬ੍ਰਹਿਮੰਡ ਰਿਹਾ
ਕਰਤੇ ਤੋਂ ਵਧਾ ਲਿਆ ਪੂਜਾ ਨੂੰ।
ਕਿਓਂ ਸਹਿਜ ਦੇ ਮਾਰਗ ਨੂੰ ਛੱਡਕੇ
ਅੱਜ ਜੁਗਤਾਂ ਨੂੰ ਅਪਣਾਨਾ ਏਂ।
ਗੁਰ ਨਾਨਕ ਦਿਆ ਸਿੱਖਾ ਵੇ
ਕਿੱਧਰ ਨੂੰ ਤੁਰਿਆ ਜਾਨਾਂ ਏਂ।
ਤੈਨੂੰ ਸਤਿਗੁਰ ਰੋਕਿਆ ਸੀ ਜਿਧਰੋਂ
ਓਧਰ ਹੀ ਪੈਰ ਟਿਕਾਨਾਂ ਏਂ।।
ਸਮਝਣ ਸਮਝਾਵਣ ਨਾਲੋਂ ਤੂੰ
ਪੜਨਾ ਤੇ ਸੁਣਾਉਣਾ ਚਾਹੁੰਦਾ ਏਂ।
ਤਾਹੀਓਂ ਗੁਰ ਸਿਖਿਆ ਪੜ ਪੜ ਕੇ
ਬਸ ਭੋਗ ਹੀ ਪਾਉਣੇ ਚਾਹੁੰਦਾ ਏਂ।
ਜੇ ਸਮਝ ਨਹੀਂ ਤਾਂ ਅਮਲ ਨਹੀਂ
ਬਿਨ ਅਮਲੋਂ ਸੱਚ ਛੁਪਾਨਾ ਏਂ।
ਗੁਰ ਨਾਨਕ ਦਿਆ ਸਿੱਖਾ ਵੇ
ਕਿੱਧਰ ਨੂੰ ਤੁਰਿਆ ਜਾਨਾਂ ਏਂ।
ਤੈਨੂੰ ਸਤਿਗੁਰ ਰੋਕਿਆ ਸੀ ਜਿਧਰੋਂ
ਓਧਰ ਹੀ ਪੈਰ ਟਿਕਾਨਾਂ ਏਂ।।
ਗੁਰ- ਦੁਆਰਾ ਤਾਂ ਗੁਰ- ਦਰ ਹੁੰਦਾ
ਗੁਰ-ਗਿਆਨ ਵੱਲ ਨੂੰ ਜਾਣੇ ਦਾ।
ਗੁਰ-ਬਾਣੀ ਤੋਂ ਗੁਰ-ਸਿੱਖਿਆ ਲੈ
ਇਹ ਜੀਵਨ ਸਫਲ ਬਣਾਣੇ ਦਾ।
ਤੂੰ ਦਰ ਨੂੰ ਘਰ ਤੇ ਮੰਜਿਲ ਕਹਿ
ਬਸ ਮੱਥੇ ਟੇਕ ਟਿਕਾਨਾ ਏ।
ਗੁਰ ਨਾਨਕ ਦਿਆ ਸਿੱਖਾ ਵੇ
ਕਿੱਧਰ ਨੂੰ ਤੁਰਿਆ ਜਾਨਾਂ ਏਂ।
ਤੈਨੂੰ ਸਤਿਗੁਰ ਰੋਕਿਆ ਸੀ ਜਿਧਰੋਂ
ਓਧਰ ਹੀ ਪੈਰ ਟਿਕਾਨਾਂ ਏਂ।
ਗੁਰਬਾਣੀ ਪੜ੍ਹਨਾ ਮੰਤਰ ਨਹੀਂ
ਅਪਣਾਉਣਾ ਹੀ ਗੁਰ ਮੰਤਰ ਹੈ।
ਕਥਨੀ ਤੇ ਕਰਨੀ ਵਿੱਚ ਤੇਰੀ
ਅੱਜ ਤਾਹੀਓਂ ਆਇਆ ਅੰਤਰ ਹੈ।
ਤੂੰ ਹੁਕਮਾਂ ਅੰਦਰ ਚਲਦਾ ਨਹੀਂ
ਬਸ ਪੜ੍ਹ- ਪੜ੍ਹ ਹੁਕਮ ਸੁਣਾਨਾ ਏਂ।
ਗੁਰ ਨਾਨਕ ਦਿਆ ਸਿੱਖਾ ਵੇ
ਕਿੱਧਰ ਨੂੰ ਤੁਰਿਆ ਜਾਨਾਂ ਏਂ।
ਤੈਨੂੰ ਸਤਿਗੁਰ ਰੋਕਿਆ ਸੀ ਜਿਧਰੋਂ
ਓਧਰ ਹੀ ਪੈਰ ਟਿਕਾਨਾਂ ਏਂ।।
ਪੜ੍ਹਨਾ-ਸੁਣਨਾ ਬਹੁਤ ਚੰਗਾ
ਪਰ ਅਮਲਾਂ ਬਾਝੋਂ ਨਹੀਂ ਸਰਨਾ।
ਗੁਰਬਾਣੀ ਹਾਕਾਂ ਮਾਰ ਰਹੀ
ਇਹਦੇ ਚਰਨੀ ਲਗਣੋ ਕਿਓਂ ਡਰਨਾ।
ਸ਼ਬਦ ਗੁਰੂ ਹੈ ਗਿਆਨ ਗੁਰੂ
ਜਿਹਦਾ ਗੁਰੂ ਗ੍ਰੰਥ ਖਜਾਨਾ ਏਂ।
ਗੁਰ ਨਾਨਕ ਦਿਆ ਸਿੱਖਾ ਵੇ
ਕਿੱਧਰ ਨੂੰ ਤੁਰਿਆ ਜਾਨਾਂ ਏਂ।
ਤੈਨੂੰ ਸਤਿਗੁਰ ਰੋਕਿਆ ਸੀ ਜਿਧਰੋਂ
ਓਧਰ ਹੀ ਪੈਰ ਟਿਕਾਨਾਂ ਏਂ।।


(08/04/10)
ਜਸਪ੍ਰੀਤ ਕੌਰ, ਫਰੀਦਾਬਾਦ

ਜਦ ਘਰ ਦੀ ਰਖਵਾਲੀ ਕਰਣ ਵਾਲੀ ਕੁਤੀ ਚੋਰਾਂ ਨਾਲ ਰੱਲ ਜਾਏ ਤਾਂ ਘਰ ਨੂੰ ਲੁੱਟਣ ਤੋਂ ਬਚਾਉਣਾ ਔਖਾ ਹੋ ਜਾਂਦਾ ਹੈ: ਸ. ਸੁਰਿੰਦਰ ਸਿੰਘ
ਗਿਆਨੀ ਗੁਰਬਚਨ ਸਿੰਘ ਨੇ ਮਾਤਾ ਦੀ ਭੇਂਟਾ ਗਾਉਣ ਵਾਲੇ ਅਮਰਜੀਤ ਚਾਵਲਾ ਨੂੰ ਸਿਰੋਪਾ ਦੇ ਕੇ ਸਨਮਾਨਤ ਕੀਤਾ
ਗੁਰਇਕਬਾਲ ਸਿੰਘ ਨੇ ਅਮਰਜੀਤ ਚਾਵਲਾ ਨੂੰ ਸਟੇਜ ਤੋਂ ‘ਗੁਰਮੁੱਖ ਪਿਆਰੇ’ ਹੋਣ ਦਾ ਖਿਤਾਬ ਦਿੱਤਾ
(੮ ਅਪ੍ਰੈਲ ੨੦੧੦ ਜਸਪ੍ਰੀਤ ਕੌਰ, ਫਰੀਦਾਬਾਦ)
ਵਿਵਾਦਾਂ ਵਿੱਚ ਘਿਰੇ ਜਰਨੈਲ ਸਿੰਘ ਭਿੰਡਰਾਵਾਲੇ ਦਾ ਅਖੌਤੀ ਚੇਲਾ ਅਤੇ ਫੇਡਰੇਸ਼ਨ ਮਹਿਤਾ ਦਾ ਸਰਪ੍ਰਸਤ ਅਮਰਜੀਤ ਸਿੰਘ ਚਾਵਲਾ ਜਿਸ ਵੱਲੋਂ ਪਿਛਲੇ ਦਿਨੀਂ ਸ਼ੇਰਾ ਵਾਲੀ ਮਾਤਾ ਦੇ ਜਗਰਾਤੇ ਵਿੱਚ ਭੇਟਾ ਗਾਇਨ ਕਰਣ ਅਤੇ ਲਾਲ ਚੁੰਨੀਆਂ ਉੜ ਕੇ ਲਖਵਿੰਦਰ ਲੱਖੇ ਨੂੰ ਵੀ ਪਿੱਛੇ ਛੱਡ ਦਿੱਤਾ ਵੱਲੋਂ ਅਪਣੇ ਕੀਤੇ ਗੁਨਾਹਾਂ ਲਈ ਸਿੱਖ ਪੰਥ ਅੱਗੇ ਮਾਫੀ ਤਾਂ ਕੀ ਮੰਗਣੀ ਸੀ ਸਗੋਂ ਅਪਣਾ ਪੱਲਾ ਇਹ ਕਹਿ ਕੇ ਝਾੜ ਦਿੱਤਾ ਕਿ ਜਗਰਾਤੇ ਵਿੱਚ ਜਾ ਕੇ ਮੈਂ ਅਪਣਾ ਸਮਾਜਕ ਫਰਜ਼ ਪੂਰਾ ਕੀਤਾ। ਇਸ ਗੱਲ ਨਾਲ ਪੰਥਕ ਹਲਕਿਆਂ ਵਿੱਚ ਕਾਫੀ ਰੋਸ਼ ਪਾਇਆ ਜਾ ਰਿਹਾ ਹੈ ਕਿ ਜੇ ਅਮਰਜੀਤ ਚਾਵਲਾ ਅਪਣਾ ਸਮਾਜਕ ਫਰਜ਼ ਪੁਰਾ ਕਰ ਰਿਹਾ ਹੈ ਤਾਂ ਫਿਰ ਲਖਵਿੰਦਰ ਲੱਖੇ ਦੇ ਫਰਜ਼ ਨੂੰ ਕੀ ਕਿਹਾ ਜਾਵੇਗਾ? ਪਰ ਹੱਜੇ ਇਹ ਅੱਗ ਠੰਡੀ ਵੀ ਨਹੀਂ ਹੋਈ ਸੀ ਕਿ ਬੀਤੇਂ ਕਲ ਪੀ. ਟੀ. ਸੀ ਚੈਨਲ ਤੋਂ ਸਪੈਸ਼ਲ ਪ੍ਰੋਗਰਾਮ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਸੇਵਾਦਾਰ ਗਿਆਨੀ ਗੁਰਬਚਨ ਸਿੰਘ ਅਤੇ ਸ੍ਰੀ ਕੇਸਗੜ੍ਹ ਸਾਹਿਬ ਦੇ ਜੱਥੇਦਾਰ ਗਿਆਨੀ ਤਰਲੋਚਨ ਸਿੰਘ ਨੇ ਅਮਰਜੀਤ ਸਿੰਘ ਚਾਵਲਾ ਨੂੰ ਸਿਰੋਪਾ ਅਤੇ ਸਨਮਾਨ ਨਿਸ਼ਾਨੀ ਦੇ ਕੇ ਸਨਮਾਨਤ ਕੀਤਾ। ਇਹ ਸਾਰਾ ਪ੍ਰੋਗਰਾਮ ਰਾਗੀ ਗੁਰਇਕਬਾਲ ਸਿੰਘ ਵੱਲੋਂ ਕਰਵਾਇਆ ਜਾ ਰਿਹਾ ਸੀ ਜੋ ਕਿ ਆਏ ਦਿਨ ਪੰਥਕ ਹਲਕਿਆਂ ਵਿੱਚ ਪ੍ਰਸਿੱਧੀ ਪ੍ਰਾਪਤ ਕਰਨ ਲਈ ਗੁਰਮਤਿ ਤੋਂ ਉਲਟ ਸ਼ੋਸ਼ੇ ਛੱਡਦਾ ਰਹਿੰਦਾ ਹੈ। ਰਾਗੀ ਗੁਰਇਕਬਾਲ ਸਿੰਘ ਅਤੇ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਜਸਵਿੰਦਰ ਸਿੰਘ ਨੇ ਇਸ ਦੋਗਲੇ ਕਿਰਦਾਰ ਵਾਲੇ ਆਗੂ ਨੂੰ ਸਟੇਜ ਤੋਂ ਗੁਰਮੁਖ ਪਿਆਰੇ ਦੀ ਡਿਗਰੀ ਵੀ ਦਿੱਤੀ ਪੰਥਕ ਹਲਕਿਆਂ ਵਿੱਚ ਇਹ ਵੀ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਇਹ ਕੋਈ ਨਵੀਂ ਗੱਲ ਨਹੀਂ ਕਿ ਤਖ਼ਤਾਂ ਦੇ ਅਖੌਤੀ ਜੱਥੇਦਾਰਾਂ ਨੇ ਕਿਸੇ ਦੋਗਲੇ ਵਿਅਕਤੀ ਦੇ ਗੁਨਾਹਾਂ ਨੂੰ ਧੋਣ ਲਈ ਉਸ ਨੂੰ ਸਨਮਾਨਤ ਕੀਤਾ ਹੋਵੇ, ਜੱਥੇਦਾਰਾਂ ਦੀ ਡਿਉਟੀ ਸਿਰਫ ਕੌਮ ਨੂੰ ਉਜਾੜਣ ਵਾਲੇ ਬੰਦੇ ਨੂੰ ਸਨਮਾਨਤ ਕਰਨ ਅਤੇ ਕੌਮ ਦਾ ਭਲਾ ਚਿਤਵਣ ਵਾਲਿਆਂ ਨੂੰ ਪੰਥ `ਚੌਂ ਛੇਕਣ ਦੀ ਹੀ ਰਹਿ ਗਈ ਹੈ। ਇਸ ਬਾਬਤ ਜਦ ਸਾਹਿਬ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਸਰਵਉੱਚਤਾ ਨੂੰ ਸਮਰਪੱਤ ਜੱਥੇਬੰਦੀ ਦਸਮ ਗ੍ਰੰਥ (ਬਚਿੱਤਰ ਨਾਟਕ) ਵਿਚਾਰ ਮੰਚ ਇੰਟਰਨੈਸ਼ਨਮਲ ਦੇ ਕੋਆਰਡੀਨੇਟਰ ਸ. ਸੁਰਿੰਦਰ ਸਿੰਘ ਨਾਲ ਗੱਲਬਾਤ ਹੋਈ ਤਾਂ ਉਨ੍ਹਾਂ ਕਿਹਾ ਕਿ ਇਹ ਬੜੀ ਸ਼ਰਮ ਦੀ ਗੱਲ ਹੈ ਕਿ ੩੦੦ ਸਾਲ ਸਿੱਖੀ ਸਰੂਪ ਦਾ ਆਯੋਜਕ ਭਾਈ ਤਾਰੂ ਸਿੰਘ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਮਨਾਉਂਦੇ ਸਮੇਂ ਉਨ੍ਹਾਂ ਲੋਕਾਂ ਨੂੰ ਗੁਰਮੁਖ ਦੀਆਂ ਡਿਗਰੀਆਂ ਦੇ ਕੇ ਸਨਮਾਨਤ ਕਰਦੇ ਹਨ ਜਿੰਨ੍ਹਾਂ ਦੇ ਮੁੱਖ ਗੁਰੁ ਵੱਲ ਹੀ ਨਹੀਂ ਹਨ ਅਤੇ ਜੋ ਅਪਣੇ ਕੀਤੇ ਗੁਨਾਹ ਲਈ ਜ਼ਰਾ ਕੁ ਵੀ ਸ਼ਰਮਿੰਦਗੀ ਨਹੀਂ ਮਹਿਸੂਸ ਕਰਦੇ। ਸ. ਸੁਰਿੰਦਰ ਸਿੰਘ ਨੇ ਕਿਹਾ ਕਿ ਜਦ ਘਰ ਦੀ ਰਖਵਾਲੀ ਕਰਣ ਵਾਲੀ ਕੁਤੀ ਚੋਰਾਂ ਨਾਲ ਰੱਲ ਜਾਏ ਤਾਂ ਘਰ ਨੂੰ ਲੁੱਟਣ ਤੋਂ ਬਚਾਉਣਾ ਔਖਾ ਹੋ ਜਾਂਦਾ ਹੈ। ਸ. ਸੁਰਿੰਦਰ ਸਿੰਘ ਨੇ ਕਿਹਾ ਕਿ ਸਿੱਖ ਪੰਥ ਨੂੰ ਗੁਮਰਾਹ ਕਰਣ ਲਈ ੩੦੦ ਸਾਲ ਸਿੱਖੀ ਸਰੂਪ ਦੀਆਂ ਗੱਲਾਂ ਕਰ ਕੇ ਸਿੱਖ ਕੌਮ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ ਉਨ੍ਹਾਂ ੩੦੦ ਸਾਲ ਦੇ ਸ਼ੋਸੇ ਛੱਡਣ ਵਾਲਿਆਂ ਤੋਂ ਪੁੱਛਿਆ ਕਿ ਕੀ ਸਿੱਖੀ ਸਰੂਪ ਪਿਛਲੇ ੩੦੦ ਸਾਲਾ ਤੋਂ ਚਲਿਆ ਆ ਰਿਹਾ ਹੈ? ਕੀ ਪਿਛਲੇ ੫੦੦ ਸਾਲਾਂ ਤੋਂ ਗੁਰੁ ਨਾਨਕ ਸਾਹਿਬ ਜੀ ਅਤੇ ਉਨ੍ਹਾਂ ਤੋਂ ਪਹਿਲਾਂ ਸਿੱਖੀ ਸਰੂਪ ਨਹੀਂ ਹੁੰਦਾ ਸੀ ਜਾਂ ਗੁਰੂ ਨਾਨਕ ਸਾਹਿਬ ਜੀ ਸਿੱਖੀ ਸਰੂਪ ਦੇ ਧਾਰਣੀ ਨਹੀਂ ਸਨ? ਜੇ ਹਾਂ ਤਾਂ ੩੦੦ ਸਾਲ ਵਾਲਾ ਸ਼ੋਸ਼ਾ ਛੱਡ ਕੇ ਸਿੱਖ ਕੌਮ ਨੂੰ ਗੁਮਰਾਹ ਕਿਉਂ ਕੀਤਾ ਜਾ ਰਿਹਾ ਹੈ।


(08/04/10)
ਸੰਪਾਦਕ ਖਾਲਸਾ ਨਿਊਜ਼

ਹਰ ਸ਼ਾਖ ਪੇ ਉੱਲੂ ਬੈਠਾ ਹੈ, ਅੰਜਾਮ-ਏ-ਗੁਲਿਸਤਾਨ ਕਿਆ ਹੋਗਾ
ਉੱਲੂ ਇੱਕ ਬੜਾ ਹੀ ਸ਼ਾਤਿਰ ਸ਼ਿਕਾਰੀ ਹੈ, ਨਜ਼ਰ ਬਹੁਤ ਤੇਜ਼ ਹੈ, ਬਹੁਤ ਦੂਰ ਤੱਕ ਦੇਖ ਸਕਦਾ ਹੈ, ਘੱਟ ਰੌਸ਼ਨੀ ਵਿੱਚ ਵੀ ਦੇਖ ਸਕਦਾ ਹੈ, ਉਸਦੀ ਧੌਣ ੧੩੫ ਡੀਗਰੀ ਤੱਕ ਇੱਕ ਪਾਸੇ ਨੂੰ (ਦੋਨੋਂ ਪਾਸੇ ਕੁਲ ੨੭੦ ਡੀਗਰੀ) ਪਿੱਛੇ ਤੱਕ ਦੇਖ ਸਕਦੀਆਂ ਹਨ, ਬਹੁਤ ਹੀ ਤੇਜ਼ ਤਰਾਰ ਪੰਛੀ ਹੈ। ਪਰ ਇਸਦੇ ਬਾਵਜੂਦ ਵੀ ਭਾਰਤੀ ਸੰਸਕ੍ਰਿਤੀ ਵਿੱਚ ਇਸਦਾ ਮਖੌਲ ਹੀ ਉਡਿਆ ਹੈ। ਲੋਕਾਂ ਦੇ ਵਿੱਚ ਇਹ ਭਰਮ ਹੈ ਕਿ, ਜੇ ਉੱਲੂ ਕਿਸੇ ਪੇੜ ਤੇ ਆਕੇ ਬੈਠੇ ਅਤੇ ਆਪਣੀ ਆਵਾਜ਼ ਕੱਡੇ, ਤਾਂ ਅਪਸ਼ਗੁਨ ਹੁਂਦਾ ਹੈ, ਕਿਸੇ ਦੀ ਮੌਤ ਦਾ ਸੁਨੇਹਾ ਹੈ। ਜੇ ਕਿਤੇ ਬਹੁਤ ਸਾਰੇ ਉੱਲੂ ਇਕੱਠੇ ਹੋ ਜਾਣ ਤਾਂ, ਬਹੁਤ ਵੱਡਾ ਦੁਖਾਂਤ ਜਾਂ ਅਚਨਚੇਤ ਮੌਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸਦੀਆਂ ਅਸਲੀ ਖੁਬੀਆਂ ਦੇ ਬਾਵਜੂਦ, ਭਰਮਾਂ ਦੇ ਕਾਰਣ ਇਸਦਾ ਉਲਟਾ ਹੀ ਮਤਲਬ ਕੀਤਾ ਗਿਆ ਹੈ। ਜਿਸ ਕਿਸੇ ਨੂੰ ਸੋਚਣ ਸਮਝਣ ਦੀ ਘਾਟ ਹੋਵੇ, ਪੁੱਠੀਆਂ ਗੱਲਾਂ ਕਰਦਾ ਹੋਵੇ, ਦੂਰਅੰਦੇਸ਼ੀ ਨਾ ਹੋਵੇ, ਉਸਨੂੰ ਉੱਲੂ ਜਾਂ ਉੱਲੂ ਦਾ ਪੱਠਾ (ਉੱਲੂ ਦਾ ਬੱਚਾ) ਕਹਿ ਕੇ ਬੁਲਾਇਆ ਜਾਂਦਾ ਹੈ।
ਮੁਹੰਮਦ ਇਕਬਾਲ ਨੇ ਵੀ ਆਮ ਵਰਤੇ ਇਸ ਮੁਹਾਵਰੇ ਤੋਂ ਉੱਲੂ ਦੀ ਇਸ ਮਨਹੂਸਤਾ ਦਾ ਜ਼ਿਕਰ ਕੀਤਾ, ਇਹ ਬੋਲ ਬੜੇ ਹੀ ਸੱਚੇ ਹਨ, ਪਰ ਕੌੜੀ ਸਚਾਈ ਹੈ -
ਜਬ ਏਕ ਹੀ ਉੱਲੂ ਕਾਫ਼ੀ ਹੈ, ਬਰਬਾਦ-ਏ-ਗੁਲਿਸਤਾਨ ਕੇ ਲਿਏ
ਹਰ ਸ਼ਾਖ ਪੇ ਉੱਲੂ ਬੈਠਾ ਹੈ, ਅੰਜਾਮ-ਏ-ਗੁਲਿਸਤਾਨ ਕਿਆ ਹੋਗਾ
ਮੁਹੰਮਦ ਇਕਬਾਲ ਕਹਿੰਦੇ ਹਨ, ਕਿ ਜੱਦ ਇੱਕ ਹੀ ਉੱਲੂ ਕਾਫ਼ੀ ਹੈ, ਕਿਸੇ ਹਸਦੇ ਵਸਦੇ ਚਮਨ ਨੂੰ ਬਰਬਾਦ ਕਰਨ ਵਾਸਤੇ, ਪਰ ਜਦੋਂ ਬਹੁਤ ਸਾਰੇ ਉੱਲੂ ਇਕਠੇ ਹੋ ਜਾਣ, ਤਾਂ ਉਸ ਚਮਨ ਦਾ ਕੀ ਹਾਲ ਹੋਣਾ ਹੈ।
ਸਿੱਖ ਕੌਮ ਦੀ ਬਦਕਿਸਮਤੀ ਵੀ ਇਹੀ ਜਾਪਦੀ ਹੈ। ਇਥੇ ਵੀ ਭਾਰਤੀ ਸੰਸਕ੍ਰਿਤੀ ਦੇ ਭਰਮ ਵਾਲੇ ਉੱਲੂਆਂ ਦੀ ਭਰਮਾਰ ਹੋ ਗਈ ਹੈ। ਇਨ੍ਹਾਂ ਉੱਲੂਆਂ ਨੇ ਸਿੱਖੀ ਦੀ ਫ਼ੁਲਵਾੜੀ ਬਰਬਾਦ ਕਰ ਦਿੱਤੀ ਹੈ। ਅਸਲੀ ਉੱਲੂ ਦੇ ਉਲਟ ਇਹਨਾਂ ਉੱਲੂਆਂ ਕੋਲ਼, ਦੂਰਅੰਦੇਸ਼ੀ ਨਹੀਂ, ਬ੍ਰਾਹਮਣਵਾਦ ਦੇ ਛਾਏ ਹੋਏ ਘੁੱਪ ਹਨੇਰੇ ਵਿੱਚ ਦੇਖਣ ਦੀ ਸਮਰੱਥਾ ਨਹੀਂ, ਸਾਰੇ ਪਾਸਿਓਂ ਸਿੱਖੀ ਤੇ ਹੋ ਰਹੇ ਹਮਲਿਆਂ ਨੂੰ ਦੇਖਣ ਦੀ, ਸਮਝਣ ਦੀ, ਟਾਕਰਾ ਕਰਨ ਦੀ ਸਮਰੱਥਾ ਨਹੀਂ। ਕਿਸੇ ਪਾਸਿਓਂ ਕੋਈ ਆਸ ਦੀ ਕਿਰਨ ਦਿੱਸ ਨਹੀਂ ਰਹੀ, ਹਰ ਪਾਸੇ ਉੱਲੂ ਹੀ ਉੱਲੂ।
ਸਲੋਕ ਮ: ੧॥ ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ॥ ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ॥ ਹਉ ਭਾਲਿ ਵਿਕੁਨੀ ਹੋਈ॥ ਆਧੇਰੇ ਰਾਹੁ ਨਾ ਕੋਈ॥ ਵਿਚਿ ਹਉਮੈ ਕਰਿ ਦੁਖੁ ਰੋਈ॥ ਕਹੁ ਨਾਨਕ ਕਿਨਿ ਬਿਧਿ ਗਤਿ ਹੋਈ॥
ਰਾਹ ਹੈ ਸਿਰਫ਼ ਸ਼ਬਦ ਗੁਰੁ। ਜਦੋਂ ਗੁਰੁ ਦੇ ਗਿਆਨ ਦਾ ਦੀਵਾ ਬਲੇਗਾ, ਅਗਿਆਨਤਾ ਰੂਪੀ ਅੰਧੇਰਾ ਮਿਟੇਗਾ।
ਗਿਆਨ ਰਤਨੁ ਬਲਿਆ ਘਟਿ ਚਾਨਣੁ ਅਗਿਆਨ ਅੰਧੇਰਾ ਜਾਇ॥
ਪਰ, ਤ੍ਰਾਸਦੀ ਇਹ ਹੈ ਕਿ ਗੁਰੂ ਦੇ ਗਿਆਨ ਦਾ ਦੀਵਾ ਤਾਂ ਬਲ਼ਦਾ ਪਿਆ ਹੈ, ਸਿੱਖ ਨੇ ਅੱਖਾਂ ਤੇ ਅਗਿਆਨਤਾ ਦੀ ਪੱਟੀ ਬੱਨ ਲਈ ਹੈ। ਰੌਸ਼ਨੀ ਹੋਣ ਦੇ ਬਾਵਜੂਦ ਹਨੇਰੇ ਵਿੱਚ ਠੇਡੇ ਖਾ ਰਿਹਾ ਹੈ। ਹਨੇਰਾ ਇਨਾਂ ਵੱਧ ਗਿਆ ਕਿ ਇੱਕ ਸਿੱਖ ਨੂੰ ਦੂਜਾ ਸਿੱਖ, ਸਿੱਖ ਨਹੀਂ ਦਿਸ ਰਿਹਾ।
ਗੁਰਮੁਖ ਸਿਉ ਮਨਮੁਖੁ ਅੜੈ ਡੁਬੈ ਹਕਿ ਨਿਆਇ॥
ਇੱਕ ਸਿੱਖ ਦੁਜੇ ਸਿੱਖ ਦੀ ਦਸਤਾਰ ਨੂੰ ਹੱਥ ਪਾਉਣ ਲਗਿਆਂ ਸ਼ਰਮ ਮਹਸੂਸ ਨਹੀਂ ਕਰ ਰਿਹਾ, ਸਗੋਂ ਦਸਤਾਰ ਨੂੰ ਪੈਰਾਂ ਵਿੱਚ ਰੋਲ਼ ਕੇ ਖੁਸ਼ ਹੋ ਰਿਹਾ ਹੈ। ਜਿਸ ਕ੍ਰਿਪਾਨ ਨੂੰ ਕਿਸੇ ਦੀਨ ਦੀ ਰੱਖਿਆ ਲਈ ਵਰਤਣਾ ਸੀ, ਆਪਣੇ ਹੀ ਸਿੱਖ ਭਰਾਵਾਂ ਉਪਰ ਚਲਾਉਣ ਲੱਗਿਆਂ, ਜ਼ਰਾ ਵੀ ਹਿੱਚਕ ਮਹਸੂਸ ਨਹੀਂ ਕਰ ਰਿਹਾ। ਸਗੋਂ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ।
ਇਹ ਸਾਰਾ ਕੁੱਝ ਲਿਖਣ ਦਾ ਕਾਰਨ ਹੈ, ੨ ਅਪ੍ਰੈਲ ਨੂੰ ਗੁਰਦੁਆਰਾ ਸਿੱਖ ਲਹਿਰ ਸੈਂਟਰ, ਬਰੈਂਪਟਨ, ਕੈਨੇਡਾ ਵਿਖੇ, ਪ੍ਰੋ. ਦਰਸ਼ਨ ਸਿੰਘ ਦੇ ਕੀਰਤਨ ਸਮਾਗਮ ਨੂੰ ਰੋਕਣ ਆਏ ਅਖੌਤੀ ਸਿੱਖਾਂ ਵਲੋਂ ਦਸਤਾਰਾਂ ਦਾ ਰੋਲ਼ਣਾ ਅਤੇ ਕਿਰਪਾਨ ਨਾਲ ਹਮਲਾ ਕਰਕੇ ਦੂਜੇ ਸਿੱਖ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰਨਾ।
ਉਸ ਤੋਂ ਉਪਰ ਤ੍ਰਾਸਦੀ ਇਹ ਕਿ ਬਜਾਏ ਕਿ ਇਸ ਘਟਨਾ ਦੀ ਨਿਖੇਦੀ ਕਿਤੀ ਜਾਵੇ, ਸਾਡੀ ਬਦਕਿਸਮਤ ਕੌਮ ਦੇ ਧਾਰਮਿਕ ਆਗੂ ਇਸ ਘਟਨਾ `ਤੇ ਉਨ੍ਹਾਂ ਅਖੌਤੀ ਸਿੱਖਾਂ ਦੀ ਪਿੱਠ ਥਾਪੜ ਰਹੇ ਨੇ। ਇਨ੍ਹਾਂ ਆਗੂਆਂ ਨੂੰ ਇਹ ਨਹੀਂ ਦਿਸ ਰਿਹਾ ਕਿ ਇਸ ਤਰ੍ਹਾਂ ਦੀਆਂ ਦੀ ਘਟਨਾਵਾਂ ਦਾ ਅੰਜਾਮ ਕੀ ਹੋਣਾ ਹੈ। ਉਨ੍ਹਾਂ ਦਾ ਸਿਰਫ਼ ਕੰਮ ਹੈ ਆਪਣੇ ਆਕਾ ਦਾ ਹੁਕੁਮ ਮੰਨਣਾ, ਕਿੳਂਕਿ ਉਹਨਾਂ ਆਪ ਤਾਂ ਆਪਣੀ ਅੱਖਾਂ ਤੇ ਪੱਟੀ ਬੰਨੀ ਹੋਈ ਹੈ, ਸੋਚ ਸ਼ਕਤੀ ਗਿਰਵੀ ਰੱਖੀ ਹੋਈ ਹੈ। ਇਹ ਮੁਲਕ ਕੋਈ ਹਿੰਦੋਸਤਾਨ ਦੀ ਧਰਤੀ ਨਹੀਂ, ਜਿਥੇ ਆਪਣੇ ਪਾਲਤੂ ਗੁੰਡਿਆਂ ਕੋਲ਼ੋਂ ਹਮਲਾ ਕਰਵਾ ਕੇ, ਰੱਬ ਦੀ ਰੱਜ਼ਾ ਕਹਿ ਕੇ ਗੱਲ ਖਤਮ ਹੋ ਜਾਣੀ ਹੈ, ਜਾਂ ਸਿਰਫ਼ ---- ਦਰਜ ਕਰਕੇ ਹੀ ਬੁੱਤਾ ਸਾਰਨਾ ਹੈ।
ਉਤਸ਼ਾਹਪੂਰਵਕ ਕਾਰਵਾਈ ਕਹਿਣ ਨਾਲ ਇਹਨਾਂ ਦੀ ਸੋਚਣ ਸਕਤੀ ਤੇ, ਉਸ ਪਦਵੀ ਦੇ ਬੈਠਣ ਦੀ ਯੋਗਤਾ `ਤੇ ਸਵਾਲੀਆ ਨਿਸ਼ਾਨ ਲਗਦਾ ਹੈ। ਕਿ ਇਸ ਤਰ੍ਹਾਂ ਦੇ ਲੋਕ ਇਸ ਕੌਮ ਦੇ ਆਗੂ ਹੋ ਸਕਦੇ ਹਨ?
ਪਿਛਲੇ ਕੁੱਝ ਦਿਨਾਂ ਤੋਂ ਹਰ ਪੰਜਾਬੀ ਅਤੇ ਅੰਗ੍ਰੇਜ਼ੀ ਅਖ਼ਬਾਰ, ਰੇਡਿਓ, ਟੀ. ਵੀ ਚੈਨਲਾਂ ਤੇ ਇਹ ਸਾਰੀ ਘਟਨਾ ਦਾ ਜ਼ਿਕਰ ਹੋ ਰਿਹਾ ਹੈ। ਹਰ ਪਾਸੇ ਇਸ ਦੀ ਨਿਖੇਧੀ ਹੋ ਰਹੀ ਹੈ। ਇਨ੍ਹਾਂ ਮੁਲਕਾਂ ਵਿੱਚ ਜਿਥੇ ਸਿੱਖਾਂ ਨੂੰ ਆਪਣੀ ਪਛਾਣ ਬਣਾਉਂਦਿਆਂ ਸਦੀਆਂ ਲੱਗੀਆਂ ਹੋਣ, ਆਪਣੇ ਧਾਰਮਿਕ ਚਿਨ੍ਹਾਂ ਲਈ ਜੱਦੋ ਜਹਿਦ ਕਰਨੀ ਪਈ ਹੋਵੇ, ਇਸ ਤਰ੍ਹਾਂ ਦੀਆਂ ਘਟਨਾਵਾਂ ਸਾਰੀ ਦੁਨਿਆ ਵਿੱਚ ਸਿੱਖਾਂ ਦਾ ਅਕਸ ਵਿਗਾੜਦੀ ਹੈ।
ਜਥੇਦਾਰ ਜੀ, ਕੁੱਝ ਕੁ ਥੱਲੇ ਦਿੱਤੀਆਂ ਅੰਗ੍ਰੇਜ਼ੀ ਦੀਆਂ ਅਖ਼ਬਾਰਾਂ ਤੇ ਅੱਖਾਂ ਤੋਂ ਪੱਟੀ ਖੋਲ ਕੇ ਨਜ਼ਰ ਤਾਂ ਮਾਰੋ -

http://www.thestar.com/news/gta/crime/article/791380--dimanno-is-this-a-dagger-i-see-before-me
http://www.thestar.com/news/gta/crime/article/791380#comments
http://www.metronews.ca/toronto/local/article/496654--brampton-incident-may-spark-kirpan-debate
http://www.bramptonguardian.com/news/article/660959--kirpan-debate-ignites
ਜੇ ਅਜੇ ਵੀ ਅੱਖਾਂ ਨਾ ਖੁਲਣ ਤਾਂ ਇਹ ਪੜਕੇ ਸ਼ਾਇਦ ਇੱਕ ਬੰਦੇ ਵਲੋਂ ਲਿਖੇ ਵਿਚਾਰ ਪੜ੍ਹ ਕੇ ਖੁੱਲ ਜਾਣ:
Why there is no voice against Kirpan from Indian diaspora?
Indian diaspora remains quite about it because they live in fear of sikh terrorists/fundamentalists who fled India to Canada after terrorist crackdown by Indian government. These same people are now settled in GTA area and Vancouver. Whenever a voice is raised against it, these same people attack them or threaten their families here and in India. Mind you these fundamentalist sikhs are not common Joes like you and me. These are hardcore criminals who wouldn't think twice before harming you. Examples of killing of journalist Hayer in Vancouver, beating of Jagdish Grewal in Brampton, recent stabbing, Air India Aeroplane blowup which killed 100s of people, murder of Ravidassi religious head in Vienna, Austria are examples...

ਜਿਸ ਦਸਤਾਰ ਨੂੰ ਰੋਲ਼ਣ ਦੀ ਕਾਰਵਾਈ ਅਤੇ ਕਿਰਪਾਨ ਨਾਲ ਹਮਲਾ ਕਰਨ ਦੀ ਕਾਰਵਾਈ ਨੂੰ ਤੁਸੀਂ ਸ਼ਲਾਘਾਯੋਗ ਕਾਰਵਾਈ ਕਹਿ ਰਹੇ ਹੋ, ਇਸਦੇ ਅੰਜਾਮ ਦਾ ਅੰਦਾਜਾ ਸ਼ਾਇਦ ਤੁਹਾਨੂੰ ਨਹੀਂ ਹੈ। ਤੁਸੀਂ ਪ੍ਰੋ. ਦਰਸ਼ਨ ਸਿੰਘ ਦੇ ਖਿਲਾਫ਼ ਬਿਨਾ ਕਿਸੇ ਛਾਣਬੀਨ ਤੋਂ ਇੱਕਤਰਫ਼ਾ ਕਾਰਵਾਈ, ਕਿਸੇ ਦੀ ਚੁੱਕ ਵਿੱਚ ਆਕੇ, ਸੌੜੀ ਰਾਜਨੀਤੀ ਦੇ ਦਬਾਅ ਹੇਠ ਕਰ ਦਿੱਤੀ। ਤੁਹਾਡਾ ਅਖੌਤੀ ਹੁਕੁਮਨਾਮਾ ਸਿੱਖ ਸੰਗਤ ਨੂੰ ਸੀ ਕਿ, ਕੋਈ ਵੀ ਪ੍ਰੋ. ਦਰਸ਼ਨ ਸਿੰਘ ਕੋਲ਼ੋਂ ਕੀਰਤਨ ਨਾ ਕਰਾਵੇ, ਕੋਈ ਸਭਾ - ਸੁਸਾਇਟੀ, ਗੁਰਦੁਆਰਾ ਕਮੇਟੀ ਪ੍ਰੋ. ਦਰਸ਼ਨ ਸਿੰਘ ਨੂੰ ਸਹਿਯੋਗ ਨਾ ਦੇਵੇ, ਕੋਈ ਵੀ ਉਨ੍ਹਾਂ ਨਾਲ ਰੋਟੀ-ਬੇਟੀ ਦੀ ਸ਼ਾਂਝ ਨਾ ਪਾਵੇ। ਤੁਹਾਡਾ ਕੰਮ ਇੱਥੇ ਮੁੱਕ ਜਾਂਦਾ ਹੈ।
ਇਹ ਸਿੱਖ ਸੰਗਤ, ਸਭਾ-ਸੁਸਾਇਟੀਆਂ, ਗੁਰਦੁਆਰਾ ਕਮੇਟੀਆਂ ਦਾ ਨਿਜੀ ਫ਼ੈਸਲਾ ਹੈ ਕਿ ਉਹ ਪ੍ਰੋ. ਦਰਸ਼ਨ ਸਿੰਘ ਕੋਲ਼ੋਂ ਕੀਰਤਨ ਕਰਵਾਉਂਦੀਆਂ ਹਨ ਜਾਂ ਨਹੀਂ। ਤੁਹਾਡਾ ਕੋਈ ਹੱਕ ਨਹੀਂ ਕਿ ਕਿਸੇ ਨੂੰ ਜ਼ਬਰਦਸਤੀ ਰੋਕੋ। ਹਿੰਦੋਸਤਾਨ ਸਮੇਤ ਵੱਡੀ ਤਾਦਾਦ ਦੇ ਵਿੱਚ ਉਹਾਡਾ ਇਹ ਅਖੌਤੀ ਹੁਕੁਮਨਾਮਾ ਸਿੱਖ ਸੰਗਤਾਂ ਨੇ ਰੱਦ ਕੀਤਾ।
ਪਰ ਹੁਣ ਜੋ ਘਟੀਆ ਦਰਜੇ ਦੀਆਂ ਕਾਰਵਾਈਆਂ ਪ੍ਰੋ. ਦਰਸ਼ਨ ਸਿੰਘ ਨੂੰ ਚੁੱਪ ਕਰਵਾਉਣ ਦੀਆਂ ਹੋ ਰਹੀਆਂ ਹਨ, ਉਹ ਵੀ ਅਕਾਲ ਤਖ਼ਤ ਦੇ ਨਾਮ ਹੇਠ, ਇਸ ਪਿਛੇ ਸਿੱਖੀ ਨੂੰ ਬਰਬਾਦ ਅਤੇ ਬਦਨਾਮ ਕਰਨ ਦੀਆਂ ਰਾਜਨੀਤਕਿ ਚਾਲਾਂ ਦਾ ਹਿੱਸਾ ਹੈ।
ਜਿਹੜੀ ਦਸਤਾਰ ਨੂੰ ਬਚਾਉਣ ਲਈ ਫ਼ਰਾਂਸ ਅਤੇ ਹੋਰਨਾ ਦੇਸ਼ਾਂ ਵਿੱਚ ਸਿੱਖਾਂ ਦਾ ਅੱਡੀ-ਚੋਟੀ ਦਾ ਜੋਰ ਲੱਗਾ ਹੋਇਆ ਹੈ, ਕਿਰਪਾਨ ਨੂੰ ਪਹਿਨਣ ਵਾਸਤੇ ਹਰ ਮੁਲਕ ਵਿੱਚ ਜੱਦੋ-ਜਹਿਦ ਕਰਨੀ ਪੈ ਰਹੀ ਹੈ, ਇਸ ਤਰ੍ਹਾਂ ਦੀਆਂ ਕਾਰਵਾਈਆਂ ਸਿੱਖਾਂ ਦੇ ਇਸ ਸੰਘਰਸ਼ ਨੂੰ ਲੀਹੋਂ ਲਾਹ ਦੇਣਗੀਆਂ। ਬਾਹਰਲੇ ਮੁਲਕਾਂ ਵਿੱਚ ਇਸ ਤਰ੍ਹਾਂ ਦੀਆਂ ਹੋਰ ਕਾਰਵਾਈਆਂ ਹੋਈਆਂ ਨਹੀਂ, ਕਿ ਦਸਤਾਰ ਅਤੇ ਕ੍ਰਿਪਾਨ ਨੂੰ ਬੈਨ ਹੁੰਦਿਆਂ ਦੇਰ ਨਹੀਂ ਲਗਣੀ।
ਫ਼ੇਰ ਸਿੱਖ ਦੇ ਸਿਰ ਤੇ ਦਸਤਾਰ ਅਤੇ ਖੰਡੇ ਦੀ ਪਾਹੁਲ ਲਈ ਕ੍ਰਿਪਾਨ ਨਹੀਂ, ਫ਼ਿਰ ਸਿੱਖਾਂ ਨੂੰ ਹਿੰਦੂਆਂ ਵਿੱਚ ਰੱਲ਼-ਗੱਢ ਕਰਨ ਦੀ ਤੁਹਾਡੇ ਆਕਾਵਾਂ ਦੀ ਗਿਣੀ –ਮਿੱਥੀ ਸਾਜਿਸ਼ ਨੂੰ ਸਫ਼ਲ ਹੁੰਦਿਆਂ ਦੇਰ ਨਹੀਂ ਲਗਣੀ। ਜਿਹੜਾ ਕੰਮ ਮੁਗਲ਼ ਨਹੀਂ ਕਰ ਸਕੇ ਉਹ ਕੰਮ ਆਰ. ਐਸ. ਐਸ ਨੇ ਅਖੋਤੀ ਸਿੱਖ ਵਿਕੀ ਹੋਈ ਲੀਡਰਸ਼ੀਪ ਕੋਲ਼ੋਂ, ਅਖੌਤੀ ਸੰਤ ਸਮਾਜ, ਬਾਬਿਆਂ ਅਤੇ ਬੇਜ਼ਮੀਰੇ ਅਖੌਤੀ ਜਥੇਦਾਰਾਂ ਕੋਲ਼ੋਂ ਕਰਵਾ ਲੈਣਾ ਹੈ, ਜਿਸ ਵਿੱਚ ਅਜੇ ਤੱਕ ਆਰ. ਐਸ. ਐਸ ਨੂੰ ਸਫ਼ਲਤਾ ਹਾਸਿਲ ਹੋਈ ਹੈ। ਆਪਣੇ ਹੀ ਸਿੱਖ ਭਰਾਵਾਂ ਨੂੰ ਆਪਸ ਵਿੱਚ ਲੜਾ ਕੇ, ਤੁਸੀਂ ਆਰ. ਐਸ. ਐਸ ਦੇ ਵਿਛਾਏ ਜਾਲ ਵਿੱਚ ਆਪ ਫ਼ਸ ਕੇ ਸਿੱਖਾਂ ਨੂੰ ਵੀ ਫ਼ਸਾ ਦਿੱਤਾ ਹੈ –
ਹਰਣਾਂ ਬਾਜਾਂ ਤੈ ਸਿਕਦਾਰਾਂ ਏਨਾੑ ਪੜਿੑਆ ਨਾਉ॥ ਫਾਂਧੀ ਲਗੀ ਜਾਤਿ ਫਹਾਇਨਿ ਅਗੈ ਨਾਹੀ ਥਾਉ॥
ਹਿਰਨ, ਬਾਜ਼ ਤੇ ਅਹਲਕਾਰ—ਇਹਨਾਂ ਦਾ ਨਾਮ ਲੋਕ “ਪੜ੍ਹੇ ਹੋਏ” ਰੱਖਦੇ ਹਨ (ਪਰ ਇਹ ਵਿੱਦਿਆ ਕਾਹਦੀ ਹੈ? ਇਹ ਤਾਂ) ਫਾਹੀ ਲੱਗੀ ਹੋਈ ਹੈ ਜਿਸ ਵਿੱਚ ਆਪਣੇ ਹੀ ਜਾਤਿ-ਭਰਾਵਾਂ ਨੂੰ ਫਸਾਂਦੇ ਹਨ; ਪ੍ਰਭੂ ਦੀ ਹਜ਼ੂਰੀ ਵਿੱਚ ਐਸੇ ਪੜ੍ਹੇ ਹੋਏ ਕਬੂਲ ਨਹੀਂ ਹਨ।
ਜੇ ਅਜੇ ਵੀ ਕੋਈ ਇਹ ਕਹੇ ਕਿ ਇਹ ਸ਼ਲਾਘਾਯੋਗ ਕਦਮ ਹੈ, ਆਪਣੇ ਆਪ ਨੂੰ ਰਾਜਨੇਤਾਵਾਂ ਦੇ ਕੋਲ਼ ਗਿਰਵੀ ਰੱਖਣ ਵਾਲਿਆਂ ਗੁਰਬਾਣੀ ਜਵਾਬ ਦਿੰਦੀ ਹੈ
ਸਲੋਕ ਮ: ੩॥ ਮੂਰਖੁ ਹੋਵੈ ਸੋ ਸੁਣੈ ਮੂਰਖ ਕਾ ਕਹਣਾ॥ ਮੂਰਖ ਕੇ ਕਿਆ ਲਖਣ ਹੈ ਕਿਆ ਮੂਰਖ ਕਾ ਕਰਣਾ॥ ਮੂਰਖੁ ਉਹੁ ਕਿ ਮੁਗਧੁ ਹੈ ਅਹੰਕਾਰੇ ਮਰਣਾ॥ ਏਤੁ ਕਮਾਣੈ ਦੁਖੁ ਦੁਖੁ ਹੀ ਮਹਿ ਰਹਣਾ॥
ਮੂਰਖ ਦਾ ਕਿਹਾ ਉਹੀ ਸੁਣਦਾ ਹੈ (ਭਾਵ, ਮੂਰਖ ਦੇ ਕਹੇ ਉਹੀ ਲੱਗਦਾ ਹੈ) ਜੋ ਆਪ ਮੂਰਖ ਹੋਵੇ। ਮੂਰਖ ਦੇ ਲੱਛਣ ਕੀਹ ਹਨ? ਮੂਰਖ ਦੀ ਕਰਤੂਤ ਕੈਸੀ ਹੁੰਦੀ ਹੈ? ਜੋ ਮਨੁੱਖ ਮਾਇਆ ਦਾ ਠੱਗਿਆ ਹੋਇਆ ਹੋਵੇ ਤੇ ਜੋ ਅਹੰਕਾਰ ਵਿੱਚ ਆਤਮਕ ਮੌਤੇ ਮਰਿਆ ਹੋਇਆ ਹੋਵੇ, ਉਸ ਨੂੰ ਮੂਰਖ ਕਹੀਦਾ ਹੈ।
ਸੱਚ ਬਹੁਤ ਕੌੜਾ ਹੂੰਦਾ ਹੈ, ਪਰ ਸਮੇਂ ਤੇ ਬੋਲਿਆ ਸੱਚ ਹੀ ਸੱਚ ਹੈ।
ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ॥
ਅਕਾਲਪੁਰਖੁ ਅੱਗੇ ਅਰਦਾਸ ਹੈ ਕਿ ਸਿੱਖ ਕੌਮ ਨੂੰ ਭਾਰਤੀ ਸੰਸਕ੍ਰਿਤੀ ਦੇ ਭਰਮ ਵਾਲੇ ਉੱਲੂਆਂ ਤੋਂ ਬਚਾਵੇ ਅਤੇ ਅਸਲੀ ਉੱਲੂ ਦੇ ਜਿਹੜੇ ਚੰਗੇ ਗੁਣ ਧਾਰਣ ਕਰ ਸਕੀਏ, ਵਰਨਾ ਉੱਲੂਆਂ ਨੇ ਸਿੱਖੀ ਦੀ ਫ਼ੁਲਵਾੜੀ ਪੁਰੀ ਤਰ੍ਹਾਂ ਉਜਾੜ ਦੇਣੀ ਹੈ।


(08/04/10)
ਅਵਤਾਰ ਸਿੰਘ ਮਿਸ਼ਨਰੀ ਅਤੇ ਸਾਥੀ

ਅਵਤਾਰ ਸਿੰਘ ਮੱਕੜ ਅਕਾਲ ਤਖਤ ਸਾਹਿਬ ਦਾ ਹੁਕਮ ਮੰਨਣ ਤੋਂ ਇਨਕਾਰੀ

‘ਗੁਰੂ ਪੰਥ ਡਾਟ ਕੌਮ ਦੀ ਖਬਰ, “ਮੋਹਾਲੀ ਤੋਂ ਛਪਦੇ ਪੰਜਾਬੀ ਅਖ਼ਬਾਰ ਸਪੋਕਸਮੈਨ ਦੇ ਐਡੀਟਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਉਦਾਸੀਆਂ ਵਲੋਂ ਸਾੜ ਦੇਣ ਦੇ ਛਪੇ ਆਰਟੀਕਲ ਬਾਰੇ ਪੁੱਛੇ ਜਾਣ ਤੇ ਜਥੇਦਾਰ ਮੱਕੜ ਨੇ ਪੂਰੀ ਤਰ੍ਹਾਂ ਜਰਕਦਿਆਂ ਕਿਹਾ ਕਿ ਸੰਪਾਦਕ ਨੇ ਮੁਆਫ਼ੀ ਮੰਗ ਲਈ ਹੈ, ਇਸ ਲਈ ਕੋਈ ਕਾਰਵਾਈ ਕਰਨੀ ਨਹੀਂ ਬਣਦੀ ਅਤੇ ਗੱਲ ਖ਼ਤਮ ਹੋ ਚੁੱਕੀ ਹੈ”। ਪੜ ਕੇ ਇਹ ਹੀ ਲਗਦਾ ਹੈ ਕਿ ਅਵਤਾਰ ਸਿੰਘ ਮੱਕੜ ਅਕਾਲ ਤਖਤ ਸਾਹਿਬ ਵਲੋਂ 24 ਮਾਰਚ ਨੂੰ ਪੰਜ ਮੁਖ ਸੇਵਾਦਾਰਾਂ ਦੀ ਮੀਟੰਗ ਤੋਂ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਦਿੱਤੇ ਗਏ ਹੁਕਮ, “ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਮੋਹਾਲੀ ਤੋਂ ਛਪਦੇ ਇੱਕ ਪੰਜਾਬੀ ਅਖ਼ਬਾਰ ਦੇ ਸੰਪਾਦਕ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਇਤਰਾਜਯੋਗ ਟਿੱਪਣੀਆਂ ‘ਤੇ ਤਿੱਖੇ ਅਫ਼ਸੋਸ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਇਸ ਸਬੰਧੀ ਕਾਨੂੰਨੀ ਕਾਰਵਾਈ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਤੇ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਖਾਲਸਾ ਨੂੰ ਆਦੇਸ਼ ਦਿੱਤੇ ਹਨ”। ਨੂੰ ਮੰਨਣ ਤੋਂ ਇਹ ਕਹਿ ਕਿ ਇਨਕਾਰ ਕਰ ਦਿੱਤਾ ਹੈ, “ਸੰਪਾਦਕ ਨੇ ਮੁਆਫ਼ੀ ਮੰਗ ਲਈ ਹੈ, ਇਸ ਲਈ ਕੋਈ ਕਾਰਵਾਈ ਕਰਨੀ ਨਹੀਂ ਬਣਦੀ ਅਤੇ ਗੱਲ ਖਤਮ ਹੋ ਚੁੱਕੀ ਹੈ”। ਪਾਠਕਾਂ ਨੂੰ ਯਾਦ ਹੋਵੇਗਾ ਕਿ ਰੋਜ਼ਾਨਾ ਸਪੋਕਸਮੈਨ ਦੇ ਸੰਪਾਦਕ ਨੇ 16 ਮਾਰਚ ਨੂੰ ਇੱਕ ਸੰਪਾਦਕੀ,
‘ਸ੍ਰੀ ਚੰਦੀਆਂ ਚਲੋਂ ਨਾਨਕਸ਼ਾਹੀ ਕੈਲੰਡਰ ਦੇ ਨਾਂ ‘ਤੇ ਪਿਤਾ ਨਾਨਕ ਦੀ ਪਿਠ ਵਿੱਚ ਇੱਕ ਹੋਰ ਛੁਰਾ’
ਇਸ ਸੰਪਾਦਕੀ ਨੂੰ ਪੜ੍ਹਨ ਉਪ੍ਰੰਤ ਵਿਦਵਾਨਾਂ ਦੀ ਇੱਕ ਇਕੱਤਰਤਾ 19 ਮਾਰਚ ਨੂੰ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵਿਖੇ ਹੋਈ ਸੀ ਇਸ ਇਕੱਤਰ ਹੋਏ ਵਿਦਵਾਨਾਂ ਦੇ ਕਹਿਣ ਤੇ ਸੰਪਾਦਕ ਨੇ ਆਪਣਾ ਸੰਪਾਦਕੀ ਵਾਪਸ ਲੈ ਲਿਆ ਸੀ। ਉਦੋਂ ਤਾਈਂ ਕਿਸੇ ਵੀ ਹੋਰ ਧਿਰ ਨੂੰ ਇਸ ਸੰਪਾਦਕੀ ਤੇ ਕੋਈ ਵੀ ਇਤਰਾਜ ਨਹੀਂ ਸੀ ਪਰ ਅਚਾਨਕ ਹੀ 22 ਮਾਰਚ ਨੂੰ ਫ਼ਤਹਿਗੜ੍ਹ ਸਾਹਿਬ ਵਿਖੇ ਹੋਈ ਮੀਟੰਗ ਵਿੱਚ ਇਸ ਖਤਮ ਹੋ ਚੁੱਕੇ ਮੁੱਦੇ ਨੂੰ ਬੜ੍ਹੇ ਹੀ ਜੋਰ-ਸ਼ੋਰ ਨਾਲ ਚੁੱਕ ਲਿਆ ਗਿਆ। “ਅੱਜ ਦੀ ਇਹ ਪੰਥਕ ਇਕੱਤਰਤਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਨੂੰ ਅਪੀਲ ਕਰਦੀ ਹੈ ਕਿ ਉਹ ਇਸ ਗੰਭੀਰ ਮਸਲੇ ਪ੍ਰਤੀ ਕੋਈ ਠੋਸ ਨਿਰਣਾ ਲੈ ਕੇ ਪੰਥ ਨੂੰ ਅਗਲੇਰੀ ਸੇਧ ਦੇਣ”
24 ਮਾਰਚ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਮੁਖ ਸੇਵਾਦਾਰਾਂ ਦੀ ਇਕੱਤਰਤਾ ਉਪ੍ਰੰਤ ਗਿਆਨੀ ਗੁਰਬਚਨ ਸਿੰਘ ਨੇ ਸਪੋਕਸਮੈਨ ਦੇ ਸੰਪਾਦਕ ਵੱਲੋਂ 16 ਮਾਰਚ ਨੂੰ ਲਿਖੇ ਗਏ ਸੰਪਾਦਕੀ ਨੂੰ ਇਤਰਾਜ਼ਯੋਗ ਦੱਸਦਿਆਂ ਇਸ ਸਬੰਧੀ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਤੇ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਖਾਲਸਾ ਨੂੰ ਆਦੇਸ਼ ਦਿੱਤੇ ਸਨ। ਇਸ ਪਿਛੋਂ ਉਨ੍ਹਾਂ ਬਾਬਿਆਂ ਨੇ ਵੀ ਚੀਚੀ ਨੂੰ ਲਹੂ ਲਾ ਕੇ ਸ਼ਹੀਦ ਅਖਵਾਉਣ ਦਾ ਯਤਨ ਕੀਤਾ ਜਿਨ੍ਹਾਂ ਨੇ ਪਾਲਕੀ ਵਿੱਚ ਆਪਣੇ ਹੋ ਚੁੱਕੇ ਬ੍ਰਹਮਗਿਆਨੀ ਦੀ ਫੋਟੋ ਰੱਖ ਕੇ ਨਗਰ ਕੀਰਤਨ ਕੀਤਾ ਸੀ। ਇੱਕ ਹਫਤੇ ਤੋਂ ਅਸਮਾਨ ਨੂੰ ਸਿਰ ਤੇ ਚੱਕੀ ਰੱਖਣ ਪਿਛੋਂ ਜਦੋਂ ਬਿਆਨ ਦੇ ਕੇ ਜਲੰਧਰੀ ਅਖਬਾਰਾਂ ਵਿੱਚ ਫੋਟੋਆਂ ਛਪਵਾਉਣ ਵਾਲਿਆਂ ਦੀ ਕਮੀ ਮਹਿਸੂਸ ਹੋਣ ਲੱਗੀ ਤਾਂ ਪ੍ਰਧਾਨ ਨੇ ਹੀ ਅਚਾਨਕ ਹੀ ਇਹ ਬਿਆਨ ਦਿੱਤਾ ਕਿ, “ਸੰਪਾਦਕ ਨੇ ਮੁਆਫ਼ੀ ਮੰਗ ਲਈ ਹੈ, ਇਸ ਲਈ ਕੋਈ ਕਾਰਵਾਈ ਕਰਨੀ ਨਹੀਂ ਬਣਦੀ ਅਤੇ ਗੱਲ ਖ਼ਤਮ ਹੋ ਚੁੱਕੀ ਹੈ” ਗੱਲ ਖਤਮ ਕਰ ਦਿੱਤੀ।
ਜੇ ਸੰਪਾਦਕ ਦੇ ਮੁਆਫੀ ਮੰਗਣ ਨਾਲ ਹੀ ਗੱਲ ਖਤਮ ਹੋ ਜਾਣੀ ਸੀ ਤਾਂ ਸੰਪਾਦਕ ਨੇ ਸੰਪਾਦਕੀ ਤਾਂ 19 ਮਾਰਚ ਨੂੰ ਹੀ ਵਾਪਸ ਲੈ ਲਈ ਸੀ ਤਾਂ 22 ਤਰੀਖ ਦੀ ਮੀਟਿੰਗ ਵਿੱਚ ਤੂਫਾਨ ਖੜਾ ਕਰਨ ਦੀ ਕੀ ਤੁਕ ਸੀ? ਹੁਣ 24 ਮਾਰਚ ਦੇ ਸਿੰਘ ਸਾਹਿਬ ਜੀ ਦੇ ਅਦੇਸ਼ ਦਾ ਕੀ ਕੀਤਾ ਜਾਵੇ? ਅਵਤਾਰ ਸਿੰਘ ਮੱਕੜ ਨੇ ਤਾਂ ਉਸ ਤੇ ਅਮਲ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਕੀ ਆਪਣੇ ਆਪ ਨੂੰ ਜਥੇਦਾਰ ਅਤੇ ਸਿੰਘ ਸਾਹਿਬ ਅਖਵਾਉਣ ਵਾਲੇ ਹੁਣ ਮੱਕੜ ਅਤੇ ਸੰਪ੍ਰਦਾਈਆਂ ਦੇ ਖਿਲਾਫ ਕੋਈ ਕਾਰਵਈ ਕਰ ਸਕਣਗੇ ਜਾਂ ਨਹੀ, ਜੇ ਨਹੀਂ ਤਾਂ ਕਿਉਂ ਨਹੀਂ?


(07/04/10)
ਜਸਪ੍ਰੀਤ ਕੌਰ, ਫਰੀਦਾਬਾਦ

ਗੁਰਦੁਆਰਿਆਂ ਉਪਰ ਅਖੌਤੀ ਦਸਮ ਗ੍ਰੰਥੀਆਂ ਵੱਲੋਂ ਕੀਤੇ ਜਾ ਰਹੇ ਲਗਾਤਾਰ ਹਮਲੇ ਦਸਮ ਗ੍ਰੰਥੀਆਂ ਦੀ ਬੁਖਲਾਹਟ ਜ਼ਾਹਰ ਕਰਦੇ ਹਨ: ਸ. ਗੁਰਿੰਦਰ ਸਿੰਘ
ਦਸਮ ਗ੍ਰੰਥੀਏ ਨਾ ਭੁਲੱਣ ਕਿ ਗੁਰੁ ਗ੍ਰੰਥ ਸਾਹਿਬ ਜੀ ਦੀ ਸਿੱਖਿਆਵਾਂ `ਤੇ ਚਲਣ ਵਾਲਾ ਸੂਰਾ ਸਿਪਾਹੀ ਬਚਿੱਤਰ ਨਾਟਕ ਅਖੌਤੀ ਦਸਮ ਗ੍ਰਥ ਪੜ੍ਹਨ ਵਾਲੇ ਸਿਪਾਹੀ ਤੋਂ ਜ਼ਿਆਦਾ ਬਲਵਾਨ ਹੈ: ਸੁਰਿੰਦਰ ਸਿੰਘ

(੭ ਅਪ੍ਰੈਲ ੨੦੧੦ ਜਸਪ੍ਰੀਤ ਕੌਰ, ਫਰੀਦਾਬਾਦ)
ਅੱਜ ਇਥੇ ਫਰੀਦਾਬਾਦ ਵਿਖੇ ਵੱਖ ਵੱਖ ਜੱਥੇਬੰਦੀਆਂ ਵੱਲੋਂ ਪਿਛਲੇ ਦਿਨੀਂ ਗੁਰਦੁਆਰਾ ਸਿੱਖ ਲਹਿਰ ਸੈਂਟਰ ਕੈਨੇਡਾ ਅਤੇ ਯੂ. ਕੇ ਦੇ ਸਾਉਥਹਾਲ ਗੁਰਦੁਆਰਾ ਵਿਖੇ ਅਖੌਤੀ ਦਸਮ ਗ੍ਰੰਥ ਦੇ ਪੁਜਾਰੀਆਂ ਵੱਲੋਂ ਇੱਟਾਂ ਪੱਥਰ ਸੁੱਟ ਕੇ ਅਤੇ ਗੁਰਸਿੱਖਾਂ ਉਤੇ ਜਾਨਲੇਵਾ ਹਮਲਾ ਕਰਣ ਵਾਲੀ ਕਾਰਵਾਈਆਂ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕਰਦੇ ਹੋਏ ਇਸ ਨੂੰ ਬਹੁਤ ਹੀ ਘਟੀਆ ਤੇ ਸ਼ਰਮਨਾਕ ਕਿਸਮ ਦਾ ਦਸਿਆ। ਯੰਗ ਸਿੱਖ ਐਸੋਸਿਏਸ਼ਨ ਫ਼ਰੀਦਾਬਾਦ ਦੇ ਪ੍ਰਧਾਨ ਸ. ਗੁਰਿੰਦਰ ਸਿੰਘ ਨੇ ਕਿਹਾ ਕਿ ਅਖੌਤੀ ਦਸਮ ਗ੍ਰੰਥ ਦੇ ਉਪਾਸ਼ਕਾਂ ਵੱਲੋਂ ਅਜਿਹੀ ਘਿਨਾਉਣੀਆਂ ਹਰਕਤਾਂ ਉਨ੍ਹਾਂ ਦੀ ਬੁਖਲਾਹਟ ਨੂੰ ਸਪਸ਼ਟ ਜ਼ਾਹਰ ਕਰਦੀ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਿੱਖ ਲਹਿਰ ਸੈਂਟਰ ਬਰੈਂਪਟਨ ਵਿਖੇ ਜੋ ਅਖੌਤੀ ਦਸਮ ਗ੍ਰੰਥੀਆਂ ਨੇ ਖੂਨੀ ਮਾਹੌਲ ਤਿਆਰ ਕੀਤਾ ਅਤੇ ਉਸ ਵਿੱਚ ਜਿਹੜੇ ਗੁਰੁ ਗ੍ਰੰਥ ਸਾਹਿਬ ਜੀ ਨੂੰ ਸਮਰਪੱਤ ਸਿੱਖ ਬੁਰੀ ਤਰ੍ਹਾਂ ਨਾਲ ਜ਼ਖਮੀ ਹੋਏ ਹਨ ਉਸ ਦੇ ਲਈ ਗੁਰਦੁਆਰੇ ਉਪਰ ਹਮਲਾ ਕਰਣ ਆਏ ਇਹ ਗੁੰਡਾ ਅਨਸਰ ਜਿੰਮੇਂਵਾਰ ਹਨ, ਉਨ੍ਹਾਂ ਕੈਨੇਡਾ ਸਰਕਾਰ ਤੋਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ ਤਾਂ ਜੁ ਅਗਾਂਹ ਨੂੰ ਕਿਸੇ ਉਪਰ ਜਾਨਲੇਵਾ ਹਮਲਾ ਕਰਣ ਦੀ ਕੋਝੀ ਹਰਕਤ ਨਾ ਕਰ ਸਕਣ। ਉਨ੍ਹਾਂ ਇਹ ਵੀ ਕਿਹਾ ਕਿ ਜਿਹੜੇ ਲੋਕ ਅਕਾਲ ਤਖ਼ਤ ਦੇ ਹੁਕਮਾਂ ਦੀ ਦੁਹਾਈ ਪਾ ਰਹੇ ਹਨ ਉਹ ਅਜਿਹੀਆਂ ਘਿਨਾਉਣੀਆਂ ਹਰਕਤਾਂ ਕਰ ਕੇ ਅਕਾਲ ਤਖ਼ਤ ਸਾਹਿਬ ਦੇ ਸਤਿਕਾਰ ਨੂੰ ਘਟਾ ਰਹੇ ਹਨ ਕਿਉਂਕਿ ਅਕਾਲ ਤਖ਼ਤ ਦਾ ਸਿਧਾਂਤ ਨੀਚਤਾਪੂਰਨ ਵੈਰ ਨਹੀਂ ਸਿਖਾਉਂਦਾ। ਗੁਰਸਿੱਖ ਫੈਮਿਲੀ ਕਲੱਬ ਦੇ ਕੋਆਰਡੀਨੇਟਰ ਸ. ਰਣਜੀਤ ਸਿੰਘ ਨੇ ਵੀ ਇੰਨ੍ਹਾਂ ਘਟਨਾਵਾਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਅਖੌਤੀ ਦਸਮ ਗ੍ਰੰਥੀਏ ਗੁਰੁ ਗ੍ਰੰਥ ਸਾਹਿਬ ਜੀ ਨੂੰ ਸਮਰਪਤ ਸਿੱਖਾਂ ਨੂੰ ਸ਼ਰੀਰਕ ਤੌਰ’ ਤੇ ਤਾਂ ਜ਼ਖਮੀ ਕਰ ਸਕਦੇ ਹਨ ਪਰ ਇੰਨ੍ਹਾਂ ਜ਼ਖਮਾਂ ਨਾਲ ਉਹ ਗੁਰੁ ਗ੍ਰੰਥ ਸਾਹਿਬ ਜੀ ਦੇ ਸਿੱਖਾਂ ਉਪਰ ਜਬਰਦਸਤੀ ਅਖੌਤੀ ਦਸਮ ਗ੍ਰੰਥ ਨਹੀਂ ਥੋਪ ਸਕਦੇ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਅਜਿਹੀਆਂ ਘਿਨਾਉਣੀ ਹਰਕਤਾਂ ਕਰਕੇ ਆਪਸ ਵਿੱਚ ਇੱਕ ਦੂਜੇ ਦੀਆਂ ਪੱਗਾਂ ਲਾਹੁਣੀਆਂ ਅਤੇ ਕਿਸੇ ਦੀ ਜ਼ਾਨ ਲੈਣ ਵਿੱਚ ਵੀ ਝਿਜਕ ਮਹਿਸੂਸ ਨਾ ਕਰਨੀ, ਅਜਿਹਾ ਘਿਨਾਉਣਾ ਕੰਮ ਸਿਰਫ ਤੇ ਸਿਰਫ ਅਖੌਤੀ ਦਸਮ ਗ੍ਰੰਥ ਨੂੰ ਮੰਨਣ ਵਾਲਿਆਂ ਦੇ ਹਿੱਸੇ ਵਿੱਚ ਹੀ ਆਇਆ ਹੈ ਕਿਉਂਕਿ ਉਸੇ ਗ੍ਰੰਥ ਵਿੱਚ ਚਰਿਤ੍ਰ ਨੰ ੭੧ ਉਤੇ ਦੂਜਿਆਂ ਦੀ ਪੱਗਾਂ ਲੁਟੱਣ ਅਤੇ ਲਾਹੁਣ ਵਰਗੀਆਂ ਸਿੱਖਿਆਵਾਂ ਦਰਜ ਹਨ। ਗੁਰੁ ਗ੍ਰੰਥ ਸਾਹਿਬ ਜੀ ਦੀ ਸਰਵਉੱਚਤਾ ਨੂੰ ਸਮਰਪੱਤ ਜੱਥੇਬੰਦੀ ਦਸਮ ਗ੍ਰੰਥ (ਬਚਿਤੱਰ ਨਾਟਕ) ਵਿਚਾਰ ਮੰਚ ਇੰਟਰਨੈਸ਼ਨਲ ਦੇ ਕੋਆਰਡੀਨੇਟਰ ਸ. ਸੁਰਿੰਦਰ ਸਿੰਘ ਨੇ ਕਿਹਾ ਕਿ ਅਖੌਤੀ ਦਸਮ ਗ੍ਰੰਥ ਦੇ ਉਪਾਸ਼ਕ ਇਹ ਨਾ ਭੁਲੱਣ ਕਿ ਗੁਰੁ ਗ੍ਰੰਥ ਸਾਹਿਬ ਜੀ ਦੀ ਸਿੱਖਿਆਵਾਂ `ਤੇ ਚਲਣ ਵਾਲਾ ਸੂਰਾ ਸਿਪਾਹੀ ਬਚਿੱਤਰ ਨਾਟਕ ਅਖੌਤੀ ਦਸਮ ਗ੍ਰਥ ਪੜ੍ਹਨ ਵਾਲੇ ਸਿਪਾਹੀ ਤੋਂ ਜ਼ਿਆਦਾ ਬਲਵਾਨ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕੋਈ ਮਨੁੱਖਤਾ ਨੂੰ ਨੁਕਸਾਨ ਪੁਜਾਉਣ ਲਈ ਦਰਿੰਦਗੀ ਵਾਲੀਆਂ ਹਰਕਤਾਂ ਉਤੇ ਉਤਰਦਾ ਹੈ ਤਾਂ ਉਸ ਦਾ ਮੁੰਹਤੋੜ ਜਵਾਬ ਦੇਣ ਤੋਂ ਪਿੱਛੇ ਨਹੀਂ ਰਹਿਣਾ ਚਾਹੀਦਾ। ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ. ਉਪਕਾਰ ਸਿੰਘ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਵੈਸੇ ਹੀ ਸਿੱਖਾਂ ਨੂੰ ਆਏ ਦਿਨ ਅਪਣੇ ਅਧਿਕਾਰਾਂ ਲਈ ਜਦੋ-ਜਹਿਦ ਕਰਨਾ ਪੈ ਰਿਹਾ ਹੈ ਜੇਕਰ ਕਿਸੇ ਮਸਲੇ ਦਾ ਹੱਲ ਕਢੱਣਾ ਹੈ ਤਾਂ ਉਸ ਦਾ ਸਹੀ ਤਰੀਕਾ ਗੁਰਮੁਖਾਂ ਵਾਂਗ ਸਫਾ ਵਿਛਾ ਕੇ ਹੋ ਸਕਦਾ ਹੈ ਨਾ ਕਿ ਡਾਂਗਾ ਨਾਲ। ਉਨ੍ਹਾਂ ਕਿਹਾ ਕਿ ਅਖੌਤੀ ਦਸਮ ਗ੍ਰੰਥ ਦੇ ਉਪਾਸ਼ਕਾਂ ਵੱਲੋ ਡਾਂਗਾਂ ਤੇ ਕਿਰਪਾਨਾਂ ਨਾਲ ਆਮ ਸੰਗਤ ਦੇ ਮਨਾਂ ਵਿੱਚ ਦਹਿਸ਼ਤ ਪੈਦਾ ਕਰਨ ਨਾਲ ਸਿੱਖ ਸੰਗਤਾਂ ਵਿੱਚ ਇੰਨ੍ਹਾਂ ਦਾ ਮਿਆਰ ਵੀ ਡਿੱਗਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਸਿੱਖ ਸੰਗਤਾਂ ਇਤਨੀਆਂ ਜਾਗਰੂਕ ਹੋ ਚੁੱਕੀਆਂ ਹਨ ਕਿ ਉਹ ਕਿਸੇ ਵੀ ਕੀਮਤ’ ਤੇ ਅਖੌਤੀ ਦਸਮ ਗ੍ਰੰਥ ਨੂੰ ਮਾਨਤਾ ਨਹੀਂ ਦੇਣਾਂ ਚਾਹੁੰਦੀਆਂ ਅਤੇ ਅਕਾਲ ਤਖ਼ਤ ਸਾਹਿਬ ਦੇ ਨਾਂ ਦੀ ਦੁਰਵਰਤੋਂ ਕਰਣ ਵਾਲੇ ਪੁਜਾਰੀਆਂ ਵੱਲੋਂ ਅਸ਼ਲੀਲਤਾ ਭਰਪੂਰ ਗ੍ਰੰਥ ਦੇ ਹੱਕ ਵਿੱਚ ਜਾਰੀ ਕੀਤੇ ਗਏ ਅਖੌਤੀ ਹੁਕਮਨਾਮਿਆਂ ਦਾ ਡੱਟ ਕੇ ਵਿਰੋਧ ਕਰ ਰਹੀਆਂ ਹਨ ਇਸ ਲਈ ਉਹ ਦਿਨ ਦੂਰ ਨਹੀਂ ਜਦ ਗੁਰੁ ਗ੍ਰੰਥ ਸਾਹਿਬ ਜੀ ਦੇ ਬਰਾਬਰ ਅਖੌਤੀ ਦਸਮ ਗ੍ਰੰਥ ਦੀ ਮੰਜੀ ਨੂੰ ਵੀ ਇੰਨ੍ਹਾਂ ਜਾਗਰੂਕ ਸੰਗਤਾਂ ਵੱਲੋਂ ਹਟਾ ਦਿੱਤਾ ਜਾਵੇਗਾ।


(07/04/10)
ਚਰਨਜੀਤ ਸਿੰਘ, ਬਰੈਂਮਪਟਨ

ਤੱਤ ਗੁਰਮਤਿ ਪਰਿਵਾਰ ਦਾ ਲੇਖ “ਸਪੋਕਸਮੈਨ ਦੇ ਅੰਨ੍ਹੇ ਸਮਰਥਕਾਂ ਨੂੰ ਕੁੱਝ ਜ਼ਰੂਰੀ ਸਵਾਲ” ਪੜ ਕੇ ਪਤਾ ਲੱਗਾ ਕਿ ਕੁੱਝ ਲੋਕ ਭਗਤਾਂ ਅਤੇ ਭੱਟਾਂ ਦੀ ਬਾਣੀ ਤੇ ਕਿੰਤੁ ਪਰੰਤੁ ਕਰ ਰਹੇ ਹਨ।
ਮੈਂ ਸਮਝਦਾ ਹਾਂ ਕਿ ਭਗਤਾਂ ਦੀ ਬਾਣੀ ਗੁਰੂ ਨੇ ਆਪ ਰੈਫ਼ਰੈਂਸ ਵਜੋਂ ਦਰਜ ਕੀਤੀ ਹੈ ਅਤੇ ਭੱਟਾਂ ਦੀ ਬਾਣੀ ਟੈਸਟੀਮੋਣੀ ਹੈ। ਭਗਤਾਂ ਦੀ ਬਾਣੀ ਦੇ ਜਰੀਏ ਗੁਰੂ ਦਸਣਾ ਚਾਹੁਂਦਾ ਹੈ ਕਿ ਜੋ ਕੁੱਝ ਮੈਂ ਕਹਿ ਰਿਹਾਂ ਹਾਂ, ਉਹ ਮੇਰੇ ਇੱਕਲੇ ਦਾ ਹੀ ਤੱਜਰਬਾ ਨਹੀਂ, ਸਗੋਂ ਮੇਰੇ ਨਾਲ ਹੋਰ ਵੀ ਬਹੁਤ ਖਲੋਤੇ ਹਨ। ਅਤੇ ਭੱਟਾਂ ਦੀ ਬਾਣੀ ਦੇ ਜਰੀਏ ਸਮਾਜ ਦੇ ਚੋਟੀ ਦੇ ਵਿਦਵਾਨ ਗੁਰੂ ਦੇ ਫ਼ਲਸਫੇ ਨਾਲ ਸਹਮਤੀ ਪ੍ਰਗਟਾਉਂਦੇ ਹਨ।
ਚਰਨਜੀਤ ਸਿੰਘ, ਬਰੈਂਮਪਟਨ


(07/04/10)
ਸੰਪਾਦਕ ਖਾਲਸਾ ਨਿਊਜ਼

ਉਲਟੀ ਵਾੜ ਖੇਤ ਕਉ ਖਾਈ
ਕਲਿ ਆਈ ਕੁਤੇ ਮੁਹੀ ਖਾਜੁ ਹੋਇਆ ਮੁਰਦਾਰ ਗੁਸਾਈ॥ ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕਉ ਖਾਈ॥ ਪਰਜਾ ਅੰਧੀ ਗਿਆਨ ਬਿਨ ਕੂੜ ਕੁਸਤਿ ਮੁਖਹੁ ਅਲਾਈ॥ ਚੇਲੇ ਸਾਜ ਵਜਾਇਦੇ ਨਚਨਿ ਗੁਰੂ ਬਹੁਤੁ ਬਿਧਿ ਭਾਈ॥ ਸੇਵਕ ਬੈਠਨਿ ਘਰਾਂ ਵਿੱਚ ਗੁਰ ਉਠ ਘਰੀ ਤਿਨਾੜੇ ਜਾਈ॥ ਕਾਜੀ ਹੋਏ ਰਿਸਵਤੀ ਵਢੀ ਲੈਕੇ ਹਕ ਗਵਾਈ॥ ਇਸਤ੍ਰੀ ਪੁਰਖੈ ਦਾਮ ਹਿਤ ਭਾਵੈ ਆਇ ਕਿਥਾਊ ਜਾਈ॥ ਵਰਤਿਆ ਪਾਪ ਸਭਸ ਜਗ ਮਾਂਹੀ॥ 30॥
ਭਾਈ ਗੁਰਦਾਸ ਜੀ ਦੀ ਇਹ ਵਾਰ ਅੱਜ ਦੇ ਹਾਲਾਤ ਹੂਬਹੂ ਬਿਆਨ ਕਰ ਰਹੀ ਹੈ, ਖ਼ਾਸ ਕਰਕੇ ਸਿੱਖਾਂ ਦੇ। ਅੱਜ ਕੌਮ ਦੇ ਹਾਲਾਤ ਨੂੰ ਦੇਖ ਕੇ ਕਈ ਵਾਰ ਇਹ ਸੋਚਣ ਲਈ ਮਜਬੂਰ ਹੋਣਾ ਪੈਂਦਾ ਹੈ, ਕਿ ਇਹ ਸਿੰਘਾਂ ਸਰਦਾਰਾਂ ਦੀ ਕੌਮ ਨੂੰ ਕੀ ਹੋ ਗਿਆ ਹੈ। ਹਰ ਪਾਸੇ ਅਧੋਗਤੀ ਦਾ ਆਲਮ। ਹਰ ਪਾਸੇ ਪੈਸੇ ਦੀ ਭੁੱਖ, ਚੌਧਰ ਦੀ ਖੁਵਾਇਸ਼, ਕਿਸੇ ਨੂੰ ਗੁਰੂ ਨਾਲ ਕੋਈ ਮਤਲਬ ਨਹੀਂ, ਗੁਰਬਾਣੀ ਨਾਲ ਕੋਈ ਲਗਾਵ ਨਹੀਂ, ਹਰ ਪਾਸੇ ਰੌਲਾ, ਹਰ ਪਾਸੇ ਸ਼ੋਰ।
ਖੇਤ ਨੂੰ ਜਾਨਵਰਾਂ ਤੋਂ ਬਚਾਉਣ ਲਈ ਖ਼ੇਤ ਨੂੰ ਵਾੜ ਲਾਈ ਜਾਂਦੀ ਹੈ, ਕਿ ਕੋਈ ਜਾਨਵਰ ਖ਼ੇਤ ਨੂੰ ਖਰਾਬ ਨਾ ਕਰ ਦੇਵੇ। ਫ਼ਿਰ ਹੋਰ ਰਾਖੀ ਕਰਨ ਲਈ ਚੌਕੀਦਾਰ ਵੀ ਰੱਖਿਆ ਜਾਂਦਾ ਹੈ। ਪਰ ਜੇ ਚੌਂਕੀਦਾਰ ਸੌਂ ਜਾਏ ਜਾਂ ਵਿੱਕ ਜਾਏ, ਵਾੜ ਨੂੰ ਟੱਪ ਕੇ ਜਾਂ ਤੋੜ ਕੋ ਜਾਨਵਰ ਖ਼ੇਤ ਖ਼ਰਾਬ ਕਰ ਜਾਂਦੇ ਹਨ। ਚੌਕੀਦਾਰ ਮੁਸਤੈਦ ਰਹਿਣਾ ਚਾਹੀਦਾ ਹੈ, ਜਾਗਦਾ ਹੋਣਾ ਚਾਹੀਦਾ ਹੈ, ਤਾਂ ਖ਼ੇਤ ਬੱਚ ਸਕਦਾ ਹੈ।
ਸਿੱਖੀ ਦੇ ਖ਼ੇਤ ਦੀ ਰੱਖਵਾਲੀ ਕਰਨ ਵਾਲੇ ਸਾਡੇ ਧਾਰਮਿਕ ਆਗੂ ਸੌਂ ਗਏ, ਵਿੱਕ ਗਏ, ਵਾੜ ਹੀ ਖ਼ੇਤ ਨੂੰ ਖਾਣ ਲੱਗ ਪਈ। ਪੈਸੇ ਤੇ ਚੌਧਰ ਦੇ ਲਾਲਚ ਨੇ ਅਖੌਤੀ ਜਥੇਦਾਰਾਂ ਨੂੰ ਰਾਜਨਿਤਿਕ ਲੋਕਾਂ ਦਾ ਗੁਲਾਮ ਬਣਾ ਦਿੱਤਾ। ਗੁਲਾਮ ਕਦੇ ਆਪ ਫ਼ੈਸਲਾ ਨਹੀਂ ਕਰ ਸਕਦਾ, ਸੋ ਜਿੰਨੇ ਵੀ ਫ਼ੈਸਲੇ ਲਏ ਗਏ, ਸਭ ਸਿਆਸਤ ਨਾਲ ਪ੍ਰੇਰਿਤ, ਪੈਸੇ ਦੇ ਲਾਲਚ ਵਿੱਚ ਸਾਰੇ ਅਸੂਲ, ਗੁਰਮੱਤਿ ਸਿਧਾਂਤ ਛਿੱਕੇ ਟੰਗੇ ਗਏ। ਪਾਪ ਸਭ ਪਾਸੇ ਵਰਤਨ ਲੱਗ ਪਿਆ। ਕਾਜੀ ਹੋਏ ਰਿਸਵਤੀ ਵਢੀ ਲੈਕੇ ਹਕ ਗਵਾਈ॥
ਗੁਰੂ ਸਾਹਿਬ ਦਾ ਦਿੱਤਾ ਫ਼ੁਰਮਾਨ, ਕਿ “ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ॥” ਨੂੰ ਵਿਸਾਰ ਕੇ ਹੋਰ ਹੋਰ ਗ੍ਰੰਥਾਂ ਦੇ ਦੁਆਲੇ ਘੁਮੰਣ ਲੱਗ ਪਏ। ਗੁਰੂ ਗੋਬਿੰਦ ਸਿੰਘ ਜੀ ਦਾ ਫ਼ੁਰਮਾਨ ਵੀ ਵਿਸਾਰ ਦਿੱਤਾ, ਸਿੱਖ ਰਹਿਤ ਮਰਿਯਾਦਾ ਵੀ ਵਿਸਾਰ ਦਿੱਤੀ, ਹੋਰ ਤੇ ਹੋਰ ਆਪਣੇ ਬਣਾਏ ਹੁਕੁਮਨਾਮੇ ਵੀ ਵਿਸਾਰ ਦਿੱਤੇ ਕਿ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤੁਲ ਕਿਸੇ ਹੋਰ ਗ੍ਰੰਥ, ਪੁਸਤਕ ਦਾ ਪ੍ਰਕਾਸ਼ ਨਹੀਂ ਹੋ ਸਕਦਾ। ਗੁਰਦੁਆਰੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ, ਭਾਈ ਗੁਰਦਾਸ ਜੀ ਦੀਆਂ ਵਾਰਾਂ, ਭਾਈ ਨੰਦਲਾਲ ਜੀ ਦੀਆਂ ਗ਼ਜ਼ਲਾਂ ਤੋਂ ਇਲਾਵਾ ਕਿਸੇ ਹੋਰ ਲਿਖਤ ਦਾ ਗਾਇਨ ਨਹੀਂ ਹੋ ਸਕਦਾ, ਪਰ ਦਰਬਾਰ ਸਾਹਿਬ ਸਾਡਾ ਕੇਂਦਰੀ ਅਸਥਾਨ ਹੋਵੇ ਤੇ ਉਥੇ ਹੀ ਦਸਮ ਗ੍ਰੰਥ ਨੂੰ ਜਬਰਦਸਤੀ ਪੜ੍ਹਨ ਦੀਆਂ ਹਿਦਾਇਤਾਂ ਜਾਰੀ ਹੋਣ, ਵਾੜ ਦਾ ਖ਼ੇਤ ਨੂੰ ਖਾਣਾ ਹੀ ਤਾਂ ਹੈ।
ਜਥੇਦਾਰ ਜੀ ਨੂੰ ਰਾਗੀਆਂ ਤੇ ਪ੍ਰਚਾਰਕਾਂ ਨੂੰ ਇੱਕ ਹੋਰ ਗੱਲ ਵੀ ਕਹਿਣੀ ਚਾਹੀਦੀ ਸੀ ਕਿ, ਕੀਰਤਨ ਅਤੇ ਕਥਾ ਚਰਿਤਰੋਪਾਖਿਆਨ ਦਾ ਜ਼ਰੂਰ ਕਰੋ। ਫ਼ਿਰ ਜੋ ਸੰਗਤਾਂ ਵਲੋਂ ਮਿਲੇ ਗੱਫ਼ਿਆਂ ਦਾ ਲੇਖਾ-ਜੋਖਾ ਵੀ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਨੂੰ ਜਾ ਕੇ ਦਿਓ, ਜਿਵੇਂ ਰਾਗੀ ਤੇ ਪ੍ਰਚਾਰਕ ਆਪਣੀ ਕਮਾਈ ਦਾ ਕੁੱਝ ਹਿੱਸਾ ਉਨ੍ਹਾਂ ਨੂੰ ਦਿੰਦੇ ਹਨ, ਸੰਗਤਾਂ ਵਲੋਂ ਮਿਲੇ ਇਹ ਵਿਸ਼ੇਸ਼ ਗੱਫ਼ੇ ਵੀ ਰਸੀਦ ਸਮੇਤ ਵਾਪਸ ਦਿਓ।
ਖੇਤ ਨੂੰ ਆਪ ਹੀ ਹੁਣ ਆਪਣੀ ਰਖਿੱਆ ਕਰਨੀ ਪੈਣੀ ਹੈ, ਜਾਂ ਤਾਂ ਚੌਂਕੀਦਾਰ ਬਦਲੇ ਜਾਣ, ਜਾਂ ਚੌਂਕੀਦਾਰੀ ਵੀ ਖੇਤ ਆਪ ਹੀ ਕਰੇ। ਚੌਂਕੀਦਾਰ ਵੀ ਉਹ ਹੋਵੇ ਜਿਹੜਾ ਆਪ ਜਾਗ ਕੇ ਖੇਤ ਦੀ ਰੱਖਵਾਲੀ ਕਰੇ ਅਤੇ ਖੇਤ ਨੂੰ ਸੰਭਾਲੇ ਅਤੇ ਹੋਕਾ ਦਿੰਦਾ ਰਹੇ
ਦੁਨੀਆ ਹੁਸੀਆਰ ਬੇਦਾਰ ਜਾਗਤ ਮੁਸੀਅਤ ਹਉ ਰੇ ਭਾਈ॥
ਗੁਰੁ ਭਲੀ ਕਰੇ ਸੰਪਾਦਕ ਖਾਲਸਾ ਨਿਊਜ਼


(06/04/10)
ਗੁਰਇੰਦਰ ਸਿੰਘ ਪਾਲ

‘ਸਿੱਖ ਮਾਰਗ’ ਦੇ ਸੰਪਾਦਕ, ਲੇਖਕਾਂ, ਤੇ ਪਾਠਕਾਂ ਦੀ ਸੇਵਾ ਵਿੱਚ ਬੇਨਤੀ,

‘ਸਿੱਖ ਮਾਰਗ’ `ਤੇ ਪ੍ਰਕਾਸ਼ਤ ਹੁੰਦੇ ਸੁਹਿਰਦ ਵਿਦਵਾਨ ਲੇਖਕਾਂ ਦੀਆਂ ਗੁਰਮੱਤ-ਗਿਆਨ ਭਰਪੂਰ ਰਚਨਾਵਾਂ ਪੜ੍ਹ ਕੇ ਦਾਸ ਨੇਂ, ਹੋਰ ਅਨੇਕ ਪਾਠਕਾਂ ਵਾਂਗ, ਬਹੁਤ ਕੁੱਝ ਸਿੱਖਿਆ ਹੈ। ਪ੍ਰੰਤੂ, ਪਿਛਲੇ ਕੁੱਝ ਮਹੀਨਿਆਂ ਤੋਂ ਸ੍ਵਾਦ ਕਿਰਕਿਰਾ ਹੋ ਗਿਆ ਹੈ। ਕਾਰਣ ਆਪ ਸੱਭ ਜਾਣਦੇ ਹੀ ਹੋ:- ਗੁਰਮੱਤ ਤੋਂ ਬੇਮੁੱਖ ਹੋ ਕੇ ਲਿਖਿਤਾਂ ਵਿੱਚ ਬੇਦਲੀਲੀ ਦੂਸ਼ਨਬਾਜ਼ੀ ਜਾਂ ਬੇਲੋੜੀ ਝੂਠੀ ਪ੍ਰਸ਼ੰਸਾ, ‘ਮਾਲਿਕ’ ਨਾਲ ਵਫ਼ਾਦਾਰੀ (ਚਾਪਲੂਸੀ) ਤੇ ਗੁੱਟ-ਪਰਸਤੀ ਆਦਿ! ! ਸੰਪਾਦਕ ਨੂੰ ਤੰਗ ਆ ਕੇ ਵੈੱਬਸਾਈਟ ਦਾ ਅੱਪਡੇਟ, ਅਨਿਸ਼ਚਿਤ ਸਮੇਂ ਲਈ ਬੰਦ ਕਰਨਾਂ ਪਿਆ। ‘ਸਿੱਖ ਮਾਰਗ’ ਦੇ ਸ਼ੁਭਚਿੰਤਕਾਂ ਦੇ ਜ਼ੋਰ ਪਾਉਣ `ਤੇ ਸੰਪਾਦਕ ਨੇਂ ਅਪ੍ਰੈਲ 4, 2010. ਨੂੰ ਲਿਖਿਤਾਂ ਪੇਸਟ ਕਰਨੀਆਂ ਫ਼ਿਰ ਸ਼ੁਰੂਹ ਕਰ ਦਿੱਤੀਆਂ। ਪਰ, ਦੋ ਦਿਨਾਂ ਵਿੱਚ ਹੀ ਇਉਂ ਲੱਗਦਾ ਹੈ ਕਿ ਕਿਤੇ ਫੇਰ ਓਹੀ ਨੌਬਤ ਨਾਂ ਆ ਜਾਵੇ! ! ਅਜਿਹੀ ਅਣਸੁਖਾਵੀਂ ਸਥਿਤੀ ਤੋਂ ਬਚਣ ਲਈ ਦਾਸ ਕੁੱਝ ਸੁਝਾਉ ਦੇਣ ਦੀ ਆਗਿਆ ਲੈਂਦਾ ਹੈ:-
1. ‘ਸਿੱਖ ਮਾਰਗ’ ਦੇ ਲੇਖਕ ਲਿਖਣ ਸਮੇਂ ਸੰਪਾਦਕ ਦੇ ਮਾਰਚ 31, 2010. ਦੇ ਸੰਪਾਦਕੀ ਨੋਟ ਵਿੱਚ ਦਿੱਤੇ ਦੱਸ ਨੁਕਤਿਆਂ (3,7,ਅਤੇ 9 ਨੂੰ ਛੱਡ ਕੇ) ਨੂੰ ਧਿਆਨ ਵਿੱਚ ਰੱਖਣ। ਜੇ ਇਉਂ ਨਹੀਂ ਕਰ ਸਕਦੇ ਤਾਂ ਲਿੱਖਣ ਤੋਂ ਸੰਕੋਚ ਕਰਨ! !
2. ਗੁਰਮੱਤ ਦੇ ਨਜ਼ਰੀਏ ਤੋਂ, ਜਥੇਦਾਰ, ਅਖ਼ਬਾਰਾਂ ਦੇ ਸੰਪਾਦਕ/ਮਾਲਿਕ, ਪ੍ਰਧਾਨ, ਪੁਜਾਰੀ, ਸੰਤ ਬਾਬੇ, ਡੇਰੇਦਾਰ, ਅਖਾਉਤੀ ਗੁਰੂ, ਤੇ ਸਿਆਸਤਦਾਨ ਆਦਿ, ਅਤੇ ਸਾਡੇ ਵਰਗੇ ਨਿਮਾਣੇ ਜਿਹੇ ਹਮਾਤੜ ਸੱਭ ਬਰਾਬਰ ਹਨ। ਕੋਈ ਉੱਚਾ ਨਹੀਂ ਅਤੇ ਨਾਂ ਹੀ ਕੋਈ ਨੀਵਾਂ ਹੈ! ਜੇ ਕੋਈ ਦੂਜੇ ਦੇ, ਗੁਰਮੱਤ ਵਿਰੋਧੀ ਕਿਰਦਾਰ ਜਾਂ ਵਿਚਾਰਾਂ `ਤੇ ਕਿੰਤੂ ਕਰਦਾ ਹੈ ਤਾਂ ਸੰਬੰਧਿਤ ਵਿਅਕਤੀ, ਭਾਵੇਂ ਉਹ ਕੋਈ ਵੀ ‘ਹਸਤੀ’ ਹੋਵੇ, ਆਪ ਉਸ ਕਿੰਤੂ ਦਾ ਜਵਾਬ ਦੇਵੇ। ਉਸ ਦੇ ‘ਪਿਆਦੇ’ ਉਸ ਦੀ ਬੇਦਲੀਲੀ ਵਕਾਲਤ ਕਰਨ ਦੀ ਖੇਚਲ ਨਾਂ ਕਰਨ। ਹਾਂ, ਉਸ ਦੇ ਹਮਖ਼ਿਆਲ ਉਸਦੇ ਜਵਾਬ ਦਾ ਸਮਰਥਨ ਕਰ ਸਕਦੇ ਹਨ। ਇਹ ਸਮਰਥਨ ਦਲੀਲ-ਯੁਕਤ ਹੋਣਾ ਚਾਹੀਦਾ ਹੈ, ਬੇਤੁਕੀ ਤੇ ਝੂਠੀ ਪ੍ਰਸ਼ੰਸਾ ਨਾਲ ਨਹੀਂ।
3. ਗੁਰਮੱਤ ਵਿਰੋਧੀ ਕਿਸੇ ਦੀ ਕਰਤੂਤ, ਕਿਰਦਾਰ ਜਾਂ ਵਿਚਾਰ ਦਾ ਖੰਡਨ ਕਰਨ ਲਈ ਠੋਸ ਦਲੀਲ ਦਿੱਤੀ ਜਾਵੇ; ਅਤੇ ਆਪਣੇ ਪੱਖ ਦੀ ਪ੍ਰੋਢਤਾ ਅਥਵਾ ਵਿਚਾਰ ਦੇ ਮੰਡਨ ਵਾਸਤੇ ਵੀ ਤਰਕ ਹੀ ਲੋੜੀਂਦਾ ਹੈ। ਇਹ ਦਲੀਲ/ਤਰਕ ਗੁਰਮੱਤ ਦੇ ਮਾਪਦੰਡ `ਤੇ ਪੂਰਾ ਉਤਰਨਾਂ ਚਾਹੀਦਾ ਹੈ।
4. ਖੰਡਨ ਮੰਡਨ ਕਰਨ ਲਈ ਵਰਤੀ ਸ਼ਬਦਾਵਲੀ ਸਭ੍ਯ ਤੇ ਸ਼ਕਤੀਸ਼ਾਲੀ ਹੋਵੇ। ਗੁਰਮੱਤ ਦੇ ਵਿਸ਼ੇ ਸੰਬੰਧੀ ਲਿਖਦਿਆਂ ਜਾਂ ਵਿਚਾਰਵਟਾਂਦਰਾ ਕਰਦਿਆਂ ਕੋਝੀ ਸ਼ਬਦਾਵਲੀ ਸ਼ੋਭਾ ਨਹੀਂ ਦਿੰਦੀ। ਗੰਦੇ ਸ਼ਬਦਾਂ ਨਾਲੋਂ ਸਭ੍ਯ ਸ਼ਬਦਾਵਲੀ ਵਧੇਰੇ ਸਖ਼ਤ ਤੇ ਪ੍ਰਭਾਵਸ਼ਾਲੀ ਹੁੰਦੀ ਹੈ। ਇਸ ਲਈ ਅਸਭ੍ਯ ਬੋਲੀ ਤੋਂ ਸੰਕੋਚ ਕੀਤਾ ਜਾਵੇ।
5. ਲਿੱਖਣ ਦਾ ਵਿਸ਼ਾ ਗੁਰਮੱਤ ਅਤੇ ਇਸ ਨਾਲ ਸੰਬੰਧਿਤ ਮਸਲੇ ਹੀ ਹੋਣਾਂ ਚਾਹੀਦਾ ਹੈ। ਲਿਖਣ ਸਮੇਂ ਗੁਰਬਾਣੀ ਦੇ ਸਤਿਕਾਰ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਗੁਰਬਾਣੀ ਦੀ ਪਰਿਭਾਸ਼ਾ ਸੰਪਾਦਕ ਨੇਂ ਆਪਣੇ ਮਾਰਚ 31, ਦੇ ਸੰਪਾਦਕੀ ਨੋਟ ਦੇ ਪਹਿਲੇ ਨੁਕਤੇ ਵਿੱਚ ਲਿੱਖ ਦਿੱਤੀ ਹੈ।

ਦਾਸ,
ਗੁਰਇੰਦਰ ਸਿੰਘ ਪਾਲ


(06/04/10)
ਅਮਰ ਜੀਤ ਸਿੰਘ ਚੰਦੀ

ੴ ਸਤਿ ਗੁਰ ਪ੍ਰਸਾਦਿ

ਸਿੱਖ ਮਾਰਗ ਦੇ ਸੁਹਿਰਦ ਲੇਖਕੋ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਮੁੱਖ ਸੰਪਾਦਕ ਜੀ ਨੇ ਤੁਸਾਂ ਨੂੰ ਸਿੱਖ ਮਾਰਗ ਦੀ ਪਾਲਿਸੀ ਸਬੰਧੀ, ਅਪਣੀ ਸੰਪਾਦਕੀ ਵਿੱਚ ਜਾਣਕਾਰੀ ਦੇ ਦਿੱਤੀ ਸੀ। ਮੈਂ ਇਸ ਗੱਲ ਨੂੰ ਮੁੱਖ ਰਖਦਿਆਂ ਕਿ ਸ੍ਰਿਸ਼ਟੀ ਦੀ ਹਰ ਚੀਜ਼ ਨਿਯਮਬੱਧ ਢੰਗ ਨਾਲ ਚਲ ਰਹੀ ਹੈ, ਦੁਨੀਆਂ ਵਿੱਚ ਜਿਸ ਨੇ ਵੀ ਵਿਕਾਸ ਕਰਨਾ ਹੈ, ਉਸ ਨੂੰ ਵੀ ਨਿਯਮਬੱਧ ਢੰਗ ਨਾਲ ਹੀ ਚਲਣਾ ਪਵੇਗਾ, ਖਾਸਕਰ ਇਹ ਗੱਲ ਸਿੱਖਾਂ ਤੇ ਲਾਗੂ ਕਰਨੀ ਬਹੁਤ ਜ਼ਰੂਰੀ ਹੈ, ਤਾਂ ਜੋ ਸਿੱਖੀ ਨੂੰ ਹੋਰ ਨਿਘਾਰ ਵੱਲ ਜਾਣੋ ਰੋਕਿਆ ਜਾ ਸਕੇ।
ਸਿੱਖੀ ਲਈ ਨਿਯਮ ਕਾਨੂਨ, ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ। ਸਿੱਖਾਂ ਨੂੰ ਸੇਧ ਦੇਣ ਵਾਲੇ ਬੁਧੀ ਜੀਵੀਆਂ ਦਾ ਵੀ ਇਹ ਫਰਜ਼ ਹੈ ਕਿ ਉਹ ਹਰ ਲੇਖ, ਗੁਰਬਾਣੀ ਦੀ ਸੇਧ ਦੇ ਦਾਇਰੇ ਵਿੱਚ ਰਹਿ ਕੇ ਰਹਿੰਦੇ ਹੋਏ ਲਿਖਣ। ਬਿਨਾ ਕਿਸੇ ਖਾਸ ਲੋੜ ਦੇ, ਗੁਰੂ ਗ੍ਰੰਥ ਸਾਹਿਬ ਜੀ ਦੇ ਬਾਹਰੋਂ ਕਿਸੇ ਕਿਤਾਬ ਵਿਚੋਂ ਦ੍ਰਿਸ਼ਟਾਂਤ ਨਾ ਦੇਣ। ਕੋਈ ਵੀ ਲੇਖ ਕਿਸੇ ਖਾਸ ਵਿਅਕਤੀ ਨੂੰ ਸੰਬੋਧਤ ਨਾ ਹੋਵੇ। ਲੇਖ ਵਿਚਲੀ ਭਾਸ਼ਾ ਸਭਿਅਤਾ ਦੇ ਦਾਇਰੇ ਦੇ ਅੰਦਰ ਹੀ ਹੋਵੇ, ਤਾਂ ਜੋ ਸਿੱਖਾਂ ਨੂੰ, ਪੁਰਾਤਨ ਸਿੱਖਾਂ ਵਾਙ, ਅਜਿਹੇ ਬਣਾਇਆ ਜਾ ਸਕੇ ਜਿਨ੍ਹਾਂ ਦੀ ਤਾਰੀਫ, ਦੁਸ਼ਮਣ ਵੀ ਕਰੇ।
(ਮੈਂ ਇਹ ਸਮਝਦਾ ਹਾਂ ਕਿ ਜਦ ਬੰਦਾ ਕਿਸੇ ਵਲੋਂ ਦੁਖੀ ਹੁੰਦਾ ਹੈ ਤਾਂ ਬੋਲੀ ਵਿੱਚ ਸ਼ਾਇਸਤਗੀ ਨਹੀਂ ਰਹਿ ਜਾਂਦੀ, ਪਰ ਤੁਹਾਨੂੰ ਵੀ ਇਹ ਯਾਦ ਰੱਖਣ ਦੀ ਲੋੜ ਹੈ ਕਿ ਗੁਰੂ ਦੇ ਸਿੱਖਾਂ ਨਾਲ ਸਿਰੇ ਦੀਆਂ ਵਧੀਕੀਆਂ ਹੋਣ ਤੇ ਵੀ ਉਨ੍ਹਾਂ ਦੇ ਕਿਰਦਾਰ ਹੋਰ ਉਚੇ ਹੋਏ ਸਨ, ਉਨਹਾਂ ਦੇ ਕਿਰਦਾਰ ਵਿੱਚ ਗਿਰਾਵਟ ਨਹੀਂ ਆਈ ਸੀ। ਤੁਸੀਂ ਵੀ ਉਨ੍ਹਾਂ ਦੇ ਹੀ ਵੰਸ਼ਜ ਹੋ। ਕਿਸੇ ਵੀ ਲੰਮੀ ਲੜਾਈ ਨੂੰ ਜਿੱਤਣ ਲਈ, ਮਨ ਵਿਚਲੇ ਰੋਹ ਨੂੰ ਸਾਂਭ ਕੇ ਰੱਖਣ ਦੀ ਲੋੜ ਹੁੰਦੀ ਹੈ)
ਅਪਣਾ ਅਪਣਾ ਵਿਚਾਰ, ਤੱਥ ਭਰਪੂਰ, ਬਿਨਾ ਕਿਸੇ ਡਰ ਦੇ ਰੱਖਿਆ ਜਾਵੇ, ਕਿਸੇ ਨਾਲ ਬੇਮਤਲਬ, ਖਾਲੀ ਹਉਮੈ ਅਧੀਨ ਉਲਝਣ ਤੋਂ ਬਚਿਆ ਜਾਵੇ।
ਆਸ ਕਰਦਾ ਹਾਂ ਕਿ ਤੁਸੀਂ ਮੇਰੀ ਬੇਨਤੀ ਪਰਵਾਨ ਕਰੋਗੇ।
ਅਮਰ ਜੀਤ ਸਿੰਘ ਚੰਦੀ
ਫੋਨ: ੯੧ ੯੭੫੬੨ ੬੪੬੨੧.


(06/04/10)
ਸੰਪਾਦਕ ਖਾਲਸਾ ਨਿਊਜ਼

ਕਰਿ ਕਿਰਪਾ ਰਾਖਹੁ ਰਖਵਾਲੇ॥ ਬਿਨੁ ਬੂਝੇ ਪਸੂ ਭਏ ਬੇਤਾਲੇ॥
ਹੇ ਰੱਖਣਹਾਰ ਪ੍ਰਭੂ! ਮਿਹਰ ਕਰ, ਤੇ ਜੀਵਾਂ ਨੂੰ (ਖਹਿ ਖਹਿ ਤੋਂ) ਤੂੰ ਆਪ ਬਚਾ। ਗੁਰੂ ਤੋਂ ਗਿਆਨ ਪ੍ਰਾਪਤ ਕਰਨ ਤੋਂ ਬਿਨਾ ਜੀਵ, ਪਸ਼ੂ (ਸੁਭਾਵ) ਬਣ ਰਹੇ ਹਨ, ਭੂਤਨੇ ਹੋ ਰਹੇ ਹਨ। 6.
ਗੁਰੂ ਦਾ ਇਨ੍ਹਾਂ ਸਪਸ਼ਟ ਵਿਚਾਰ ਇਹ ਜੀਵਾਂ ਵਾਸਤੇ, ਤੇ ਉਹ ਵੀ ਸਿੱਖ ਜਿਸਨੂੰ ਆਪਣਾ ਗੁਰੁ ਮੰਨਦੇ ਹੋਣ, ਇਸਨੂੰ ਪੜ੍ਹ ਪੜ੍ਹ ਕੇ ਵੀ ਸਮਝ ਨਾ ਸਕਣ, ਤੇ ਫੇਰ ਤਾਂ ਸਿੱਖਾਂ ਦਾ ਕੋਈ ਵਾਲੀ ਵਾਰਸ ਨਹੀਂ। ਕੇਵਲ ਪੜ੍ਹਨ ਦੇ ਨਾਲ ਸੋਝੀ ਨਹੀਂ ਆ ਸਕਦੀ, ਜੱਦ ਤੱਕ ਗੁਰੁ ਦਾ ਕਹਿਆ ਮੰਨਣਾ ਨਹੀਂ। ਗੁਰੂ ਤਾਂ ਸਪਸ਼ਟ ਕਰ ਰਹੇ ਹਨ -
ਸਲੋਕੁ ਮਃ 1॥ ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ॥ ਪੜਿ ਪੜਿ ਬੇੜੀ ਪਾਈਐ ਪੜਿ ਪੜਿ ਗਡੀਅਹਿ ਖਾਤ॥ ਪੜੀਅਹਿ ਜੇਤੇ ਬਰਸ ਬਰਸ ਪੜੀਅਹਿ ਜੇਤੇ ਮਾਸ॥ ਪੜੀਐ ਜੇਤੀ ਆਰਜਾ ਪੜੀਅਹਿ ਜੇਤੇ ਸਾਸ॥ ਨਾਨਕ ਲੇਖੈ ਇੱਕ ਗਲ ਹੋਰੁ ਹਉਮੈ ਝਖਣਾ ਝਾਖ॥ 1॥
ਸਾਰੀ ਉਮਰ ਪੜ੍ਹੀ ਜਾਣ ਦੇ ਬਾਵਜੂਦ ਵੀ ਜੇਕਰ ਉਸ `ਤੇ ਅਮਲ ਨਹੀਂ ਕੀਤਾ, ਤਾਂ ਸਭ ਬੇਕਾਰ ਹੈ। ਬੰਦਾ ਦੂਜੇ ਬੰਦੇ ਨੂੰ ਬੰਦਾ ਨਾ ਸਮਝੇ, ਸਿੱਖ ਦੂਜੇ ਸਿੱਖ ਨੂੰ ਸਿੱਖ ਹੀ ਨਾ ਸਮਝੇ, ਤਾਂ ਫਿਰ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੁ ਕਹਿਣਾ, ਦੋਗਲਾਪਣ ਹੈ।
ਅਖਰ ਪੜਿ ਪੜਿ ਭੁਲੀਐ ਭੇਖੀ ਬਹੁਤੁ ਅਭਿਮਾਨੁ॥
ਬਾਹਰਲੇ ਭੇਖ ਨੂੰ ਧਾਰਨ ਕਰਨਾ ਕੋਈ ਧਰਮ ਨਹੀਂ। ਜਦੋਂ ਮਨ ਗੁਰੂ ਨਾਲ, ਜੁੜੇ, ਗੁਰੂ ਦਾ ਕਹਿਆ, ਮੰਨਿਆ, ਤਾਂ ਬਾਹਰਲੇ ਵਸਤਰ ਵੀ ਸੋਹਣੇ, ਲਗਦੇ ਹਨ, ਬੰਦੇ ਦੀ ਸ਼ਕਲ ਵੀ ਸੋਹਣੀ ਲੱਗਦੀ ਹੈ। ਪਰ ਗੁਰੂ ਦੇ ਗਿਆਨ ਤੋਂ ਸਖਣਾ ਮਨੁੱਖ ਡਰਾਉਣਾ ਲਗਣ ਲੱਗ ਪੈਂਦਾ ਹੈ। ਸਿਰਫ਼ ਬਾਹਰੀ ਭੇਖ ਹੀ ਧਰਮੀ ਨਹੀਂ ਬਣਾ ਸਕਦਾ। ਗੁਰੂ ਨੇ ਬ੍ਰਾਹਮਣ ਦੇ ਬਾਹਰਲੇ ਭੇਖ ਤੇ ਚੋਟ ਕੀਤੀ, ਕਿਉਂਕਿ ਉਹ ਸਿਰਫ਼ ਬਾਹਰੀ ਪਹਿਰਾਵੇ ਨੂੰ ਹੀ ਧਰਮ ਸਮਝ ਰਿਹਾ ਸੀ। ਪਰ ਉਹ ਕੰਮ ਸਾਰੇ ਠੱਗਾਂ ਵਾਲੇ ਕਰਦਾ ਸੀ।
ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ॥ ਗਲੀ ਜਿਨਾੑ ਜਪਮਾਲੀਆ ਲੋਟੇ ਹਥਿ ਨਿਬਗ॥ ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ॥ 1॥
ਸਿੱਖਾਂ ਵਿੱਚ ਵੀ ਇਹੀ ਘਾਟ ਦਿਖਣੀ ਸ਼ੁਰੂ ਹੋ ਗਈ ਹੈ। ਉਪਰੀ ਪਹਿਨਾਵੇ ਉਤੇ ਸਾਡਾ ਸਾਰਾ ਜ਼ੋਰ ਲੱਗਾ ਹੋਇਆ ਹੈ। ਲੰਮੇ – ਲੰਮੇ ਚੋਲੇ, ਦੁਮਾਲੇ, ਗੋਲ ਪੱਗਾਂ, ਨੀਲੇ - ਕੇਸਰੀ ਰੰਗਾਂ ਨੂੰ ਪਹਿਲ, ਉਤੋਂ ਦੀ ਕਿਰਪਾਨਾਂ, ਇੱਕ ਹੱਥ ਵਿੱਚ ਵੀ, ਦੁਮਾਲਿਆਂ `ਚ ਵੀ ਛੋਟੀਆਂ ਕਿਰਪਾਨਾਂ, ਮੋਟੇ-ਮੋਟੇ ਕੜੇ ਅਤੇ ਕਈ ਹੋਰ … ਇਹ ਸਾਰਾ ਬਾਹਰੀ ਪਹਿਰਾਵਾ ਵੀ ਚਾਹੀਦਾ ਹੈ, ਸਿੱਖ ਨੂੰ ਖੰਡੇ ਦੀ ਪਾਹੁਲ ਵੀ ਛਕਣੀ ਚਾਹੀਦੀ ਹੈ, ਜਿਹੜੀ ਕਿ ਸਿੱਖ ਦੀ ਗੁਰੂ ਨਾਲ ਸਾਂਝ, ਹੈ, ਪਹਿਲੀ ਪਉੜੀ ਹੈ, ਅਸੀਂ ਇਸਨੂੰ ਮੰਜ਼ਿਲ ਸਮਝ ਲਿਆ ਕਿ, ਅੰਮ੍ਰਿਤ ਛੱਕ ਲਿਆ, ਬਸ ਭਾਈ ਹੁਣ ਅਸੀਂ ਉਤਮ ਬਾਕੀ ਘਟੀਆ, ਖੰਡੇ ਦੀ ਪਾਹੁਲ (ਆਮ ਕਰਕੇ ਅੰਮ੍ਰਿਤ ਕਿਹਾ ਜਾਂਦਾ ਹੈ) ਵੀ ਵੱਖ ਵੱਖ ਕਰ ਲਈ। ਕਿਥੋਂ ਛਕਿਆਂ ਅੰਮ੍ਰਿਤ, ਅਕਾਲ ਤਖ਼ਤ ਤੋਂ, ਟਕਸਾਲ ਤੋਂ, ਨਾਨਕਸਰ ਤੋਂ, ਢਢਰੀ ਵਾਲੇ ਤੋਂ…… ਗੁਰੂ ਦਾ ਅੰਮ੍ਰਿਤ ਪਿਛੇ ਰਹਿ ਗਿਆ।
ਸਾਡੀ ਦ੍ਰਿੜਤਾ, ਵਿਸ਼ਵਾਸ, ਸਹਿਣਸ਼ੀਲਤਾ, ਪ੍ਰੇਮ-ਪਿਆਰ, ਆਪਸੀ ਭਾਈਚਾਰਾ ਸਭ ਗੁਵਾਚ ਰਿਹਾ ਹੈ। ਕੋਈ ਕਿਸੇ ਗੱਲ ਸੁਣਕੇ ਰਾਜ਼ੀ ਨਹੀਂ। ਬਸ, ਜੋ ਮੈਂ ਕਹਿ ਰਿਹਾ ਹਾਂ, ਉਹ ਠੀਕ ਹੈ, ਦੂਜਾ ਗਲਤ। ਕਿਸੇ ਵੀ ਮਸਲੇ ਦਾ ਹੱਲ ਅਸੀਂ ਸੜਕਾਂ `ਤੇ ਉਤਰ ਕੇ ਹੱਲ ਕਰਨ ਦੀ ਸੋਚਦੇ ਹਾਂ, ਪਰ ਮੱਸਲੇ ਸੜਕਾਂ ਤੇ ਨਹੀਂ, ਬੈਠ ਕੇ ਸੁਲਝਾਏ ਜਾਂਦੇ ਹਨ, ਉਹ ਸਾਡੀ ਸਮਰੱਥਾ ਤੋਂ ਬਾਹਰ ਦੀ ਗੱਲ ਜਾਪਣ ਲਾਗ ਪਈ ਹੈ।
ਪਿਛੇ ਜਿਹੇ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੂੰ ਪੰਥ ਚੋਂ ਛੇਕਿਆ ਗਿਆ, ਜਿਹੜਾ ਕਿ ਸਿਵਾਏ ਕੁੱਝ ਕੁ ਜਥੇਬੰਦੀਆਂ, ਡੇਰੇਦਾਰਾਂ ਅਤੇ ਰਾਜਨੇਤਾਵਾਂ ਦੇ ਪਿਛਲੱਗੂਆਂ ਦੇ, ਸਾਰੀ ਸਿੱਖ ਕੌਮ ਨੇ ਉਹ ਹੁਕੁਮਨਾਮਾ ਨਕਾਰ ਦਿੱਤਾ। ਹਿੰਦੋਸਤਾਨ ਦੇ ਕਈ ਸ਼ਹਿਰਾਂ `ਚ ਕੀਰਤਨ ਸਮਾਗਮ ਹੋਏ, ਸਾਰੀਆਂ ਥਾਵਾਂ ਤੇ ਸੰਗਤਾਂ ਨੇ ਵੱਧ ਚੱੜ੍ਹ ਕੇ ਸ਼ਮੂਲੀਅਤ ਕੀਤੀ, ਅਤੇ ਦਰਸਾ ਦਿੱਤਾ ਕਿ ਸੱਚ ਨੂੰ ਕਦੇ ਦਬਾਇਆ ਨਹੀਂ ਜਾ ਸਕਦਾ। ਉਹ ਦਿਨ ਲੱਦ ਗਏ ਜਦੋਂ ਅਖੌਤੀ ਜਥੇਦਾਰਾਂ ਦੇ ਗਲਤ ਹੁਕੁਮਨਾਮਿਆਂ ਤੇ ਵੀ ਸਿੱਖ ਝੁਕਾ ਦਿੰਦੇ ਸੀ।
ਇਹ ਮਸਲਾ ਵੀ ਸਾਡੇ ਕੌਮ ਦੇ ਅਖੌਤੀ ਜਥੇਦਾਰਾਂ ਨੇ ਬਿਨਾ ਕਿਸੇ ਸੋਚ ਸਮਝ ਦੇ, ਪੰਜਾਬ ਸਰਕਾਰ ਅਤੇ ਸਿੱਖ ਵਿਰੋਧੀਆਂ ਦੀ ਸ਼ਹਿ ਤੇ ਉਲਝਾ ਲਿਆ, ਜਿਹੜਾ ਕਿ ਬੜੇ ਹੀ ਸਰਲ ਅਤੇ ਸਿਆਨਪ ਨਾਲ ਸੁਲਝਾਇਆ ਜਾ ਸਕਦਾ ਸੀ। ਚਲੋ, ਖੈਰ ਤਨਖਾਹਦਾਰ ਜਥੇਦਾਰਾਂ ਨੇ ਅਪਣਾ ਫ਼ਤਵਾ ਸੁਣਾ ਦਿੱਤਾ, ਜਿਹਨਾਂ ਨੇ ਮੰਨਣਾ ਸੀ, ਉਨ੍ਹਾਂ ਮੰਨ ਲਿਆ, ਜਿਹਨਾਂ ਨੇ ਨਹੀਂ ਮੰਨਣਾ ਸੀ, ਉਨ੍ਹਾਂ ਨੇ ਹੁਕੁਮਨਾਮਾ ਨਕਾਰ ਦਿੱਤਾ ਅਤੇ ਥਾਂ, ਥਾਂ ਜਥੇਦਾਰਾਂ ਦੇ ਪੁਤਲੇ ਸਾੜੇ, ਪ੍ਰੋ. ਦਰਸ਼ਨ ਸਿੰਘ ਕੋਲ਼ੋਂ ਕੀਰਤਨ ਕਰਵਾਇਆ ਅਤੇ ਰੋਟੀ ਦੀ ਸਾਂਝ ਪਾਈ।
ਇਥੇ ਬਸ ਨਹੀਂ, ਪ੍ਰੋ. ਦਰਸ਼ਨ ਸਿੰਘ ਉਪਰ ਹਮਲਾ ਵੀ ਕਰਵਾਇਆ, ਜਿਹੜੀ ਕੀ ਅਤਿ ਦੀ ਕਾਇਰਾਨਾ ਕਾਰਵਾਈ ਸੀ। ਪਰ, ਸੰਗਤ ਨੇ ਫ਼ਿਰ ਸੱਚ ਦਾ ਸਾਥ ਨਹੀਂ ਛਡਿਆ। ਹਿੰਦੋਸਤਾਨ ਤੋਂ ਬਾਅਦ ਪ੍ਰੋ. ਦਰਸ਼ਨ ਸਿੰਘ ਯੂ. ਕੇ. ਪਹੁੰਚੇ, ਜਿਸ ਸਾਉਥਹਾਲ ਦੇ ਗੁਰਦੁਆਰੇ ਉਨ੍ਹਾਂ ਨੇ ਕੀਰਤਨ ਕਰਨਾ ਸੀ, ਉਸ ਉਪਰ ਸਿੱਖੀ ਭੇਖ ਧਾਰਣ ਕਰਨ ਵਾਲਿਆਂ ਨੇ ਹੀ ਹਮਲਾ ਕਰ ਦਿੱਤਾ। ਗੁਰਦੁਆਰੇ ਦੇ ਸ਼ੀਸ਼ੇ ਭੰਨੇ, ਲੰਗਰ ਹਾਲ ਭੰਨਿਆ, ਫ਼ਿਰ ਪੁਲਿਸ ਕੋਲ਼ੋਂ ਕੁਟ ਵੀ ਖਾਦੀ। ਸਾਰੀ ਦੁਨਿਆ ਨੇ ਇਹ ਤਮਾਸ਼ਾ ਦੇਖਿਆ, ਅਤੇ ਹਮਲੇ ਦੀ ਨਿਖੇਦੀ ਕੀਤੀ।
ਫ਼ਿਰ 2 ਅਪ੍ਰੈਲ ਨੂੰ ਕੈਨੇਡਾ ਦੇ ਸ਼ਹਿਨ ਬਰੈਂਪਟਨ ਦੇ ਗੁਰਦੁਆਰਾ ਸਿੱਖ ਲਹਿਰ ਸੈਂਟਰ `ਤੇ ਸਿੱਖੀ ਭੇਖ ਧਾਰਣ ਕਰਨ ਵਾਲਿਆਂ ਨੇ ਫੇਰ ਹਮਲਾ ਕੀਤਾ, ਲੜਾਈ ਕੀਤੀ, ਕਿਰਪਾਨਾਂ ਚਲਾਈਆਂ, ਪੈਰਾਂ ਥਲੇ ਦਸਤਾਰਾਂ ਰੋਲ਼ੀਆਂ। ਕਿਸ ਕਾਰਣ ਕਰਕੇ, – ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਦਾ ਵਿਰੋਧ ਕਰਨ ਲਈ। ਜੇ ਕਿਸੇ ਨੂੰ ਉਨ੍ਹਾਂ ਦਾ ਕੀਰਤਨ ਸੁਣਨਾ ਪਸੰਦ ਨਹੀਂ, ਤਾਂ ਕਿੰਨੀ ਸੌਖੀ ਗਲ ਹੈ, ਬਈ ਨਾ ਸੁਣੋ, ਉਸ ਥਾਂ `ਤੇ ਨਾ ਜਾਓ, ਜਿਥੇ ਪ੍ਰੋ. ਦਰਸ਼ਨ ਸਿੰਘ ਕੀਰਤਨ ਕਰਦੇ ਹੋਣ। ਪਰ ਕਿਸੇ ਗੁਰਦੁਆਰੇ ਤੇ ਹਮਲਾ ਕਰਨਾ, ਜਾਂ ਕੀਰਤਨ ਨਾ ਹੋਣ ਦੇਣਾ, ਕਿਥੋਂ ਦੀ ਸਿੱਖੀ ਹੈ? ਹਮਲਾ ਕਰਕੇ, ਪੁਲਿਸ ਕੋਲ਼ੋਂ ਕੁਟ ਵੀ ਖਾਕੇ, ਸਿੱਖਾਂ ਦਾ ਸਾਰੀ ਦੁਨਿਆ `ਚ ਮਖੌਲ ਉਡਾਕੇ, ਅਤੇ ਬਾਅਦ ਵਿੱਚ ਹੁਣ ਹਵਾਲਾਤ ਦੀ ਹਵਾ ਖਾ ਰਹੇ ਨੇ, ਹੁਣ ਚੈਨ ਆ ਰਿਹਾ ਹੋਣਾ।
ਇਹ ਸਾਰਾ ਕੁੱਝ ਲਿਖਣ ਦਾ ਮੰਤਵ ਇਹ ਹੈ ਕਿ ਗੁਰੂ ਤੋਂ ਗਿਆਨ ਪ੍ਰਾਪਤ ਕਰਨ ਤੋਂ ਬਿਨਾ ਇਹ ਜੀਵ, ਪਸ਼ੂ (ਸੁਭਾਵ) ਬਣ ਰਹੇ ਹਨ, ਭੂਤਨੇ ਹੋ ਰਹੇ ਹਨ, ਸਿਰਫ ਪੜਿ ਪੜਿ ਕੇ ਝਖਣਾ ਝਾਖ ਕਰ ਰਹੇ ਹਨ, ਉਪਰੀ ਦਿਖਾਵੇ ਨੂੰ ਪਹਿਲ ਦੇ ਰਹੇ ਹਨ, ਪਰ ਗੁਰੁ ਦੀ ਮੱਤ ਨਹੀਂ ਲੈ ਰਹੇ -
ਗੁਰ ਕੀ ਮਤਿ ਤੂੰ ਲੇਹਿ ਇਆਨੇ॥ ਭਗਤਿ ਬਿਨਾ ਬਹੁ ਡੂਬੇ ਸਿਆਨੇ॥
ਗੁਰੂ ਦੀ ਮੱਤ ਲੈਕੇ ਇਨ੍ਹਾਂ ਰਾਹ ਤੋਂ ਭਟਕੇ ਹੋਏ ਦਿਖਾਵਟੀ ਸਿੱਖਾਂ ਨੂੰ ਜਿਹੜੇ ਆਪਣੇ ਆਪ ਨੂੰ ਕਿਸੇ ਟਕਸਾਲ ਦੇ ਘੜੇ ਹੋਏ ਦਸਦੇ ਨੇ, ਕੁੱਝ ਸਮਝ ਵਿੱਚ ਆ ਸਕਦਾ ਹੈ। ਜਦ ਗੁਰੂ ਆਪ ਕਹਿ ਰਿਹਾ ਹੋਵੇ ਕਿ -
ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ॥
ਫ਼ਿਰ ਦੂਜੀ ਲਿਖਤ ਨੂੰ ਗੁਰੂ ਕਿਸ ਮੂੰਹ ਨਾਲ ਕਹਿ ਰਹੇ ਹਨ। ਨਾ ਤਾਂ ਗੁਰੁ ਗੋਬਿੰਦ ਸਿੰਘ ਜੀ ਨੇ ਅਖੌਤੀ ਬਚਿੱਤਰ ਨਾਟਕ ਗ੍ਰੰਥ ਨੂੰ ਗੁਰਆਈ ਬਖਸ਼ੀ, ਨਾ ਤਾਂ ਕਿਸੇ ਨੂੰ ਅਧਿਕਾਰ ਦਿੱਤਾ ਕਿ ਇਸ ਕਾਲਕਾ ਗ੍ਰੰਥ ਨੂੰ ਗੁਰਬਾਣੀ ਮੰਨੋ, ਤੇ ਫ਼ਿਰ ਕਿਹੜੇ ਪਿਓ ਦੀ ਗਲ ਮੰਨੀ ਜਾ ਰਹੀ ਹੈ। ਨਾ ਇਸ ਗ੍ਰੰਥ ਵਿੱਚ ਨਾਨਕ ਨਾਮ ਕਿਸੇ ਕ੍ਰਿਤ ਵਿੱਚ ਸ਼ਾਮਿਲ, ਨਾ ਹਿਸਟਰੀ ਪਖੋਂ ਕੋਈ ਪੁਖਤਾ ਸਬੂਤ, ਨਾ ਖੰਡੇ ਦੀ ਪਾਹੁਲ ਦਾ ਜ਼ਿਕਰ, ਨਾ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਦਾ ਜ਼ਿਕਰ, ਨਾ ਪੀਰ ਬੁਧੂ ਸਾਹ ਦਾ ਜ਼ਿਕਰ…… ਅਤੇ ਕਈ ਅਨੇਕਾਂ ਹੀ ਖਾਮੀਆਂ, ਹੋਰ ਤੇ ਹੋਰ 60% ਇਹ ਗ੍ਰੰਥ ਅਸ਼ਲੀਲਤਾ ਨਾਲ ਭਰਿਆ ਹੋਇਆ ਹੈ, ਤੇ ਫਿਰ ਕਿਸ ਮੁੰਹ ਨਾਲ ਇਸਨੂੰ ਗੁਰੂ ਮੰਨਣ ਲਈ ਮਜਬੂਰ ਹਨ ਇਹ ਲੋਕ ਅਤੇ ਦੁਜਿਆਂ ਦੇ ਮੱਥੇ ਮੱੜ੍ਹ ਰਹੇ ਹਨ।
ਜਿਸ ਨੂੰ ਪੜ੍ਹ ਕੇ ਇਹੋ ਜੇਹੀਆਂ ਕਾਰਵਾਈਆਂ ਹੀ ਕਰਨੀਆਂ ਹਨ, ਭੂਤਨੇ ਹੀ ਬਣਨਾ ਹੈ, ਖ਼ਾਲਸਾ ਪੰਥ ਨੂੰ ਮਨਜ਼ੂਰ ਨਹੀਂ। ਕਾਲਕਾ ਪੰਥ ਪੜ੍ਹੇ, ਜੀ ਸਦਕੇ ਪੜ੍ਹੇ, ਮੱਥੇ ਟੇਕੇ, ਟੱਲ ਖੜਕਾਏ, ਤਿਲਕ ਲਗਾਏ, ਸ਼ੰਖ ਵਜਾਏ, ਨਾਰੀਯਲ ਭੰਨੇ, ਵਿਭਚਾਰ ਕਰੇ, ਚਤਿਰੋਪਾਖਿਆਨ ਦੀਆਂ ਸਿਖਿਆਵਾਂ `ਤੇ ਚੱਲੇ, ਉਨ੍ਹਾਂ ਸਿਖਿਆਵਾਂ ਨੂੰ ਆਪਣੇ ਪਰਿਵਾਰਾਂ ਵਿੱਚ ਫ਼ੈਲਾਏ, ਜੀ ਸਦਕੇ ਕਰੇ
ਪਰ
ਖ਼ਾਲਸਾ ਪੰਥ ਲਈ ਸਿਰਫ਼ ਇੱਕੋ ਇੱਕ ਗੁਰੂ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ। ਸਾਡਾ, ਕਾਲਕਾ ਗ੍ਰੰਥ, ਕਾਲਕਾ ਪੰਥ ਨਾਲ ਕੋਈ ਵਾਸਤਾ ਨਹੀਂ। ਜੇ ਵਾਸਤਾ ਰੱਖਣਾ ਹੈ, ਤਾਂ ਸੁਟੋ ਇਸ ਅਸ਼ਲੀਲਤਾ ਭਰੇ ਗ੍ਰੰਥ ਨੂੰ ਸਿੱਖੀ ਦੇ ਵਿਹੜੇ ਵਿੱਚੋਂ ਬਾਹਰ ਤੇ ਆਓ ਖ਼ਾਲਸਾ ਪੰਥ ਨੂੰ ਉਚਾਈਆਂ ਵੱਲ ਲੈ ਜਾਈਏ।
ਗੁਰੁ ਭਲੀ ਕਰੇ
ਸੰਪਾਦਕ ਖਾਲਸਾ ਨਿਊਜ਼


(06/04/10)
ਜਗਤਾਰ ਸਿੰਘ ਜਾਚਕ

ਇੰਗਲੈਂਡ ਤੇ ਟਰਾਂਟੋ ਦੇ ਗੁਰਦੁਆਰਾ ਸਾਹਿਬਾਨ `ਤੇ ਕੀਤੇ ਗਏ ਖ਼ੂਨੀ ਹਮਲਿਆਂ ਨੇ ਵਿਦੇਸ਼ਾਂ ਵਿੱਚ ਸਿੱਖੀ ਦਾ ਅਕਸ ਵਿਗਾੜਿਆ।
ਇੰਗਲੈਂਡ ਦੇ ਸਾਊਥਹਾਲ ਇਲਾਕੇ ਵਿੱਚ ਸਥਿਤ ‘ਗੁਰਦੁਆਰਾ ਮੀਰੀ ਪੀਰੀ’ ਅਤੇ ਕਨੇਡਾ ਦੇ ਬਰੈਂਪਟਨ ਸ਼ਹਿਰ ਵਿੱਚ ‘ਗੁਰਦੁਆਰਾ ਸਿੱਖ ਲਹਿਰ’ ਤੇ ਕੀਤੇ ਖ਼ੂਨੀ ਹਮਲਿਆਂ ਨੇ ਵਿਦੇਸ਼ਾਂ ਵਿੱਚ ਸਿੱਖੀ ਦਾ ਅਕਸ ਵਿਗਾੜਿਆ ਹੈ। ਐਸੇ ਵਿਅਕਤੀ ਪੰਥਕ ਹਿਤੂ ਨਹੀ ਮੰਨੇ ਜਾ ਸਕਦੇ। ਗੁਰਦੁਆਰਾ ਸਿੱਖ ਲਹਿਰ ਦੇ ਪ੍ਰਧਾਨ ਭਾਈ ਮਨਜੀਤ ਸਿੰਘ ਮਾਂਗਟ ਜੋ ਪੰਥਕ ਹਲਕਿਆਂ ਤੇ ਟਰਾਂਟੋ ਦੇ ਸਿੱਖ ਭਾਈਚਾਰੇ ਵਿੱਚ ਬੜੇ ਨਮਰ ਤੇ ਨੇਕ ਦਿਲ ਇਨਸਾਨ ਮੰਨੇ ਜਾਂਦੇ ਹਨ, `ਤੇ ਕੀਤਾ ਜਾਨ ਲੇਵਾ ਹਮਲਾ ਕ੍ਰਿਪਾਨ ਦੀ ਦੁਰਵਰਤੋਂ ਹੈ। ਦੇਸ਼ ਵਿਦੇਸ਼ ਸਮੂਹ ਗੁਰਸਿੱਖਾਂ ਤੇ ਸਿੱਖ ਜਥੇਬੰਦੀਆਂ ਨੂੰ ਅਜਿਹੀਆਂ ਮੰਦਭਾਗੀ ਕਾਰਵਾਈਆਂ ਦੀ ਨਿੰਦਾ ਕਰਨੀ ਚਾਹੀਦੀ ਹੈ। ਕਿਉਂਕਿ, ਅਜਿਹੇ ਮੰਦ ਕਾਰੇ ਕਰਦਿਆਂ ਵਿਦੇਸ਼ੀ ਸਰਕਾਰਾਂ ਨੂੰ ਅਸੀਂ ਕਿਸ ਮੂੰਹ ਨਾਲ ਕਹਿ ਸਕਦੇ ਹਾਂ ਕਿ ਸਾਡੇ ਵਿਦਿਆਰਥੀਆਂ ਨੂੰ ਸਕੂਲਾਂ ਵਿੱਚ ਅਤੇ ਹਵਾਈ ਯਾਤਰਾ ਵੇਲੇ ਸਾਨੂੰ ਕ੍ਰਿਪਾਨ ਪਹਿਨਣ ਦਾ ਅਧਿਕਾਰ ਮਿਲਣਾ ਚਾਹੀਦਾ ਹੈ।
ਸਾਨੂੰ ਭੁਲਣਾ ਨਹੀ ਚਾਹੀਦਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਆਦੇਸ਼ ਮੰਨੇ ਜਾਂਦੇ ਹਨ, ਜ਼ੋਰ ਨਾਲ ਮਨਾਏ ਨਹੀ ਜਾਂਦੇ। ਕਿਉਂਕਿ, ਅਕਾਲੀ ਸੱਤਾ ਉਹ ਸ਼ਕਤੀ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਨੁਸਾਰੀ ਹੋਣ ਕਰਕੇ ਗੁਰਸਿੱਖ ਸੰਗਤਾਂ ਦੀ ਸਹਿਮਤੀ ਤੇ ਅਧਾਰਿਤ ਹੁੰਦੀ ਹੈ। ਇਸ ਦਾ ਮੁਖ ਚਿੰਨ ਲੋਕਾਂ ਵਲੋਂ ਇਸ ਦੀ ਨਿਰਵਿਵਾਦ ਮਾਨਤਾ ਹੈ, ਜਿਨ੍ਹਾਂ ਨੂੰ ਇਸ ਦੀ ਪਾਲਣਾ ਕਰਨ ਲਈ ਕਿਹਾ ਜਾਂਦਾ ਹੈ। ਇਸ ਲਈ ਨਾ ਤਾਂ ਦਬਾਉ ਅਤੇ ਨਾ ਹੀ ਪ੍ਰੇਰਣਾ ਦੀ ਜ਼ਰੂਰਤ ਹੁੰਦੀ ਹੈ। ਗੁਰਵਾਕ ਹੈ: ਸਹੀ ਤੇਰਾ ਫੁਰਮਾਨੁ ਕਿਨੈ ਨ ਫੇਰੀਐ॥ (964, ਰਾਮਕਲੀ ਵਾਰ-ਮਃ 5)
ਜਗਤਾਰ ਸਿੰਘ ਜਾਚਕ


(05/04/10)
ਡਾ ਪਰਮਜੀਤ ਸਿੰਘ

ਸਿੱਖ ਮਾਰਗ ਦੇ ਸੂਝਵਾਨ ਸੰਪਾਦਕ ਤੇ ਪਾਠਕਾਂ ਨੂੰ ਗੁਰ ਫ਼ਤੇਹਿ ਪਰਵਾਨ ਹੋਵੇ,
ਸਿੱਖ ਮਾਰਗ ਪੜ੍ਹਨ ਵਾਲੇ ਪਾਠਕਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ, ਤੁਹਾਡਾ ਇਸ ਨੂੰ ਚਾਲੂ ਰੱਖਣ ਲਈ ਧੰਨਵਾਦੀ ਹੋਣਾ, ਆਪਣੇ ਆਪ ਵਿੱਚ ਖੁਸਕਿਸ਼ਮਤੀ ਹੋਣਾ ਹੈ। ਖਾਲਸਾ ਪੰਚਾਇਤ, ਤੱਤ ਗੁਰਮਤਿ, ਸਿੱਖ ਰੀਸਰਚ ਫਾਉਂਡੇਸਨ ਤੇ ਭਾਈ ਇਕਵਾਕ ਸਿੰਘ ਪੱਟੀ ਦੇ ਲਿੱਖੇ ਲੇਖ ਪੜ੍ਹੇ, ਕੁੱਝ ਸਿੱਖ ਸੰਸਥਾਵਾ ਵੱਲੋਂ, ਗੁਰੁ ਗਰੰਥ ਸਾਹਿਬ ਤੇ ਕਿਸੇ ਕਿਸਮ ਦਾ ਕਿੰਤੂ ਪ੍ਰੰਤੂ ਕਰਨ ਤੇ ਰੋਕ ਲਾਊਣ ਵਾਲੀ, ਇਕੱਤਰਤਾ ਵਿੱਚ ਦਾਸ ਸਾਮਲ ਸੀ। ਪ੍ਰੰਤੂ ਅੱਜ ਤੁਹਾਡੀਆਂ ਇਹਨਾਂ ਰਚਨਾਵਾਂ ਨੂੰ ਪੜ੍ਹ ਕੇ ਚੁੱਪ ਰਹਿਣਾ ਵੀ, ਆਂਪਣੇ ਆਪ ਵਿੱਚ ਇੱਕ ਦੋਸ ਕਾਬੂਲ ਕਰਨ ਦੇ ਬਰਾਬਰ ਹੁੰਦਾ ਹੈ, ਮੇਰੇ ਪਾਸ ਦੋ ਛੋਟੀਆਂ ਪੁਸਤਕਾਂ ਪਈਆਂ ਹਨ ਜੋ ਕਿ ਬਾਬੂ ਹੀਰਾ ਸਿੰਘ ਘੁਲਾਲ ਵੱਲੋਂ ਲਿੱਖੀਆਂ ਤੇ ਗੁਰਮਤਿ ਰਹਿਣੀ ਸ਼ੇਰਪੁਰ ਬਾਈਪਾਸ, ਲੁਧਿਆਣਾ ਵਲੋਂ ਛਪਾਈਆਂ ਗਈਆ ਹਨ ਤੇ ਜਿਸ ਦੇ ਹੱਕ ਤੇਗ ਬਹਾਦਰ ਸਿੰਘ ਤੇਗ ਵੱਲੋਂ ਰਾਖਵੇ ਰੱਖੇ ਗਏ ਹਨ ਦੀਆਂ 1990 ਤੇ 1991 ਦੀਆਂ ਐਡੀਸਨਾਂ ਹਨ, ਇੱਕ ਹੈ, ਰਚਨਾ ਭਗਤ ਨਾਮਦੇਵ ਜੀ ਤੇ ਗੁਰਮਤਿ, ਦੂਸਰੀ ਹੈ, ਗੁਰਬਾਣੀ ਤੇ ਭਗਤ ਬਾਣੀ ਬਾਰੇ ਖੋਜ ਭਰੀ ਵਿਚਾਰ ਇਹਨਾ ਪੁਸਤਕਾਂ ਨੂੰ ਪੜ੍ਹ ਕੇ ਤੁਹਾਡਾ ਮਨ ਵੀ ਡਿੱਕ ਡੋਲੇ ਖਾਣ ਲੱਗ ਜਾਵੇਗਾ, ਕਿ ਇਹ ਕੁੱਝ ਹੋ ਸਕਦਾ ਹੈ ਜਾਂ ਨਹੀਂ। ਪਿਛਲੇ ਦਿਨਾਂ ਵਿੱਚ ਅਸੀ ਕੁੱਝ ਹੋਰ ਵਿਅਕਤੀਆਂ ਸਮੇਤ ਕਿਸੇ ਗੁਰਮੁਖ ਪਿਆਰੇ ਦੇ ਸੱਦੇ ਤੇ ਇੱਕ ਗੁਰਦਵਾਰਾ ਸਾਹਿਬ ਵਿੱਚ ਇੱਕ ਪੁਰਾਤਨ ਗੁਰੂ ਗਰੰਥ ਸਾਹਿਬ ਦੇ ਦਰਸ਼ਨ ਕੀਤੇ ਤੇ ਸਬੂਤ ਵਜੋਂ ਕੁੱਝ ਫੋਟੋ ਵੀ ਉਤਾਰ ਲਏ, ਇਹ ਪੁਰਾਤਨ ਸਰੂਪ ਸੰਮਤ ਨਾਨਕਸਾਹੀ 457 ਮਹੀਨਾ ਮਾਘ (ਜਨਵਰੀ) ਦਾ ਛੱਪਿਆ ਹੋਇਆ ਹੈ, ਪੂਰੀ ਸੰਭਾਲ ਨਾਲ ਸੁਰੱਖਿਅਤ ਰੱਖਿਆ ਹੋਇਆ ਹੈ। ਜਿਸ ਵਿੱਚ ਬਹੁਤੇ ਮੰਗਲਾ ਚਰਣ, ਰਾਗਾਂ ਤੋਂ ਪਹਿਲਾਂ ਆਉਦੇ ਹਨ। ਹੋਰ ਵੀ ਕਾਫੀ ਕੁੱਝ ਭਿੰਨ ਹੈ, ਇੱਕ ਹੋਰ ਵਿਅਕਤੀ ਪਾਸ ਬਹੁਤ ਸਾਰੇ ਸਰੂਪ ਸੁਰੱਖਿਅਤ ਹਨ ਜਿਹਨਾ ਵਿੱਚ ਕਾਫੀ ਭਿੰਨਤਾ ਹੈ ਜਿਸ ਦੀ ਜਾਣਕਾਰੀ ਸ; ਹਰਭਜਨ ਸਿੰਘ ਫੋਨ ਨੰਬਰ 0091 98551 22922 ਤੋਂ ਲਈ ਜਾ ਸਕਦੀ ਹੈ ਜਾਂ ਦਾਸ ਨੂੰ ਵੀ ਸੰਪਰਕ ਕੀਤਾ ਜਾ ਸਕਦਾ ਹੈ। ਅੱਜ ਜੋ ਸਰੂਪ ਅਸੀ ਦੇਖ ਰਹੇ ਹਾਂ ਠੀਕ ਹਨ ਜਾਂ ਨਹੀ ਨਿਰਣਾਂ ਖੁਦ ਸੰਗਤ ਕਰੇ।
ਡਾ ਪਰਮਜੀਤ ਸਿੰਘ 0091 98149 56247.


ਸੰਪਾਦਕੀ ਨੋਟ:

ਅਸੀਂ 28 ਮਾਰਚ 2010 ਨੂੰ ‘ਸਿੱਖ ਮਾਰਗ’ ਤੇ ਨੋਟ ਲਿਖ ਕੇ ਪਾਇਆ ਸੀ ਕਿ ਇੱਥੇ ਛਪਣ ਵਾਲੀਆਂ ਲਿਖਤਾਂ ਸਿਰਫ ਪੰਜਾਬੀ ਵਿੱਚ ਹੀ ਲਿਖ ਕੇ ਭੇਜੀਆਂ ਗਈਆਂ, ਪਾਈਆਂ ਜਾਣਗੀਆਂ। ਹਾਂ, ਲਿਖਤ ਵਿੱਚ ਕੋਈ ਖਾਸ ਰੈਫਰੈਂਸ ਅਤੇ ਵੈੱਬ ਲਿੰਕ ਨੂੰ ਇਸ ਤੋਂ ਛੋਟ ਹੈ। ਅੱਜ ਸਾਨੂੰ ਕਈ ਪੱਤਰਾਂ ਦੇ ਰੂਪ ਵਿੱਚ ਲਿਖਤਾਂ ਮਿਲੀਆਂ ਸਨ ਜੋ ਅਸੀਂ ਨਹੀਂ ਪਾਈਆਂ। ਉਹਨਾ ਵਿੱਚ ਜੋ ਸਾਨੂੰ ਪੁੱਛਿਆ ਸੀ ਉਸਦਾ ਸੰਖੇਪ ਜਿਹਾ ਜਵਾਬ ਇਹ ਹੈ:
(1) ਤੱਤ ਗੁਰਮਤਿ ਪਰਿਵਾਰ ਬਾਰੇ ਜਾਣਕਾਰੀ ਤੁਸੀਂ ਉਹਨਾ ਤੋਂ ਫੂਨ ਕਰਕੇ ਲੈ ਸਕਦੇ ਹੋ। ਕਈ ਲਿਖਤਾਂ ਦੇ ਥੱਲੇ ਉਹਨਾ ਦੇ ਫੂਨ ਨੰ: ਲਿਖੇ ਹੋਏ ਹਨ। ਇਹ ਦੋ ਹਨ, ਚਾਰ ਹਨ, ਦਸ ਹਨ ਜਾਂ ਇਸ ਤੋਂ ਜ਼ਿਆਦਾ ਹਨ ਇਹ ਮੈਨੂੰ ਨਹੀਂ ਪਤਾ।
(2) ਸਿੱਖਇਜ਼ਮ ਰਿਸਰਚ ਫਾਉਂਡੇਸ਼ਨ ਬਾਰੇ ਹਰਦੇਵ ਸਿੰਘ ਜੰਮੂ ਤੋਂ ਪਤਾ ਕੀਤਾ ਜਾ ਸਕਦਾ ਹੈ ਕਿ ਉਹ ਇਕੱਲਾ ਹੀ ਹੈ ਜਾਂ ਕਿ ਹੋਰ ਵੀ ਕੋਈ ਉਸ ਦੇ ਨਾਲ ਹੈ। ਹਰਦੇਵ ਸਿੰਘ ਦੇ ਕਈ ਲੇਖ ਸਿੱਖ ਮਾਰਗ ਤੇ ਛਪ ਚੁੱਕੇ ਹਨ, ਉਹਨਾ ਦੇ ਥੱਲੇ ਉਸ ਦਾ ਫੂਨ ਨੰ: ਲਿਖਿਆ ਹੋਇਆ ਹੈ।
(3) ਪਖੰਡੀ ਸਾਧ ਵਿਰੋਧੀ ਜਥੇ ਬਾਰੇ ਜਾਣਕਾਰੀ ਉਹਨਾ ਦੇ 16 ਮਾਰਚ 2010 ਦੇ ਪੱਤਰ ਤੋਂ ਲਈ ਜਾ ਸਕਦੀ ਹੈ। ਉਹ ਗੁਰਬਚਨ ਸਿੰਘ ਮਾਨੋਚਾਹਲ ਅਤੇ ਦਇਆ ਸਿੰਘ ਨੂੰ ਆਪਣੇ ਬਜ਼ੁਰਗ ਲਿਖਦੇ ਹਨ ਅਤੇ ਉਹਨਾ ਦੇ ਨਾਮ ਉਸ ਪਤੱਰ ਦੇ ਹੇਠਾਂ ਲਿਖੇ ਹੋਏ ਹਨ। ਜੇ ਕਰ ਕੋਈ ਹੋਰ ਜਾਣਕਾਰੀ ਲੈਣੀ ਹੈ ਤਾਂ ਇਹਨਾ ਦੇ ਪਿੰਡ ਵਾਸੀਆਂ ਤੋਂ ਜਾਂ ਹੋਰ ਸਹਿਯੋਗੀਆਂ ਤੋਂ ਲਈ ਜਾ ਸਕਦੀ ਹੈ।
ਜਿਹੜੇ ਕੰਮ ਤੋਂ ਮੈਂ ਥੱਕ ਕੇ ‘ਸਿੱਖ ਮਾਰਗ’ ਨੂੰ ਅੱਪਡੇਟ ਕਰਨਾ ਬੰਦ ਕੀਤਾ ਸੀ ਉਹੀ ਫਿਰ ਕਰਨਾ ਪੈ ਰਿਹਾ ਹੈ। ਹੋ ਸਕਦਾ ਹੈ ਕਿ ਇਸ ਨੂੰ ਫਿਰ ਬੰਦ ਕਰ ਦੇਵਾਂ। ਜੇ ਕਰ ਕੋਈ ਪੰਜ ਨਿਰਪੱਖ ਸੰਪਾਦਕੀ ਬੋਰਡ ਵਿੱਚ ਸ਼ਾਮਲ ਨਾ ਹੋ ਸਕੇ। ਹੁਣ ਤੱਕ ਦੋ ਨਾਮ ਹੀ ਐਸੇ ਆਏ ਹਨ ਜਿਹੜੇ ਕਿ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹਨ। ਪੰਜ ਕੁ ਨਾਵਾਂ ਬਾਰੇ ਹੋਰ ਸੁਝਾਓ ਆਏ ਸਨ। ਜਿਹਨਾਂ ਵਿਚੋਂ ਦੋ ਖੁਦ ਹਾਲੇ ਪੰਜਾਬੀ ਵਿੱਚ ਟਾਈਪ ਨਹੀਂ ਕਰ ਸਕਦੇ ਅਤੇ ਇੱਕ ਨੇ ਗੁਰਮਤਿ ਬਾਰੇ ਲਿਖਿਆ ਬਹੁਤ ਘੱਟ ਹੈ। ਦੋ ਉਹ ਹਨ ਜਿਹਨਾਂ ਬਾਰੇ ਸਾਨੂੰ ਉਹਨਾ ਦੀ ਨਿਰਪੱਖਤਾ ਤੇ ਸ਼ੱਕ ਹੈ। ਕਿਉਂਕਿ ਉਹ ਸਪੋਕਸਮੈਨ ਦੀ ਹੱਦ ਤੋਂ ਜ਼ਿਆਦਾ ਅੰਨੀ ਵਿਰੋਧਤਾ ਕਰਦੇ ਹਨ ਜਿਵੇਂ ਕਿ ਕਈ ਹੱਦ ਤੋਂ ਜ਼ਿਆਦਾ ਉਸ ਦਾ ਪੱਖ ਪੂਰਦੇ ਹਨ। ਇਹ ਦੋਵੇਂ ਗੱਲਾਂ ਨਿਰਪੱਖਤਾ ਨੂੰ ਸ਼ੱਕੀ ਬਣਾਉਂਦੀਆਂ ਹਨ।
ਜੇ ਕਰ ਕੋਈ ਹੋਰ ਨਾ ਸ਼ਾਮਲ ਹੋਇਆ ਤਾਂ ਫਿਰ ਇਹਨਾ ਦੋਹਾਂ ਨੂੰ ਹੀ ਕੰਮ ਕਰਨਾ ਪੈਣਾ ਹੈ। ਅੱਜ ਤੋਂ ਬਾਅਦ ਕਿਸੇ ਅਹਿਮ ਗੱਲ ਤੋਂ ਬਿਨਾ ਨਾ ਮੈਂ ਕੋਈ ਟਿਪਣੀ ਕਰਨੀ ਹੈ ਅਤੇ ਨਾ ਹੀ ਕਿਸੇ ਦਾ ਕੋਈ ਜਵਾਬ ਦੇਣਾ ਹੈ। ਜੇ ਕਰ ਇਹ ਦੋਵੇਂ ਜੋ ਕਿ ਸੰਪਾਦਕੀ ਬੋਰਡ ਵਿੱਚ ਸ਼ਾਮਲ ਹੋਏ ਹਨ, ਚਾਹੁਣ ਤਾਂ ਕੋਈ ਲਿਖਤ ਜੋ ਕਿ ਸਾਰੀ ਦੀ ਸਾਰੀ ਅੰਗ੍ਰੇਜ਼ੀ ਵਿੱਚ ਹੋਵੇ, ਤਾਂ ਪਾਈ ਜਾ ਸਕਦੀ ਹੈ, ਇਹ ਨਹੀਂ ਕਿ ਇੱਕ ਲਾਈਨ ਪੰਜਾਬੀ ਦੀ ਅਤੇ ਇੱਕ ਅੰਗ੍ਰੇਜ਼ੀ ਦੀ ਹੋਵੇ ਕਿਉਂਕਿ ਇਸ ਤੇ ਸਮਾਂ ਬਹੁਤ ਦੇਣਾ ਪੈਂਦਾ ਹੈ। ਇਹਨਾ ਸਭਨਾ ਦਾ ਜਵਾਬ ਇਹਨਾ ਦੋਹਾਂ ਨੂੰ ਹੀ ਦੇਣਾ ਪਵੇਗਾ। ਮੈਨੂੰ ਜੋ ਪੁੱਛਣਾ ਦੱਸਣਾ ਚਾਹੁਣ, ਪੁੱਛ ਦੱਸ ਸਕਦੇ ਹਨ। ਕੋਈ ਲਿਖਤ ਹਟਾਉਣੀ ਜਾਂ ਕੋਈ ਟਿੱਪਣੀ ਕਰਨੀ ਇਹਨਾ ਦਾ ਕੰਮ ਹੈ ਮੇਰਾ ਨਹੀਂ। ਧੰਨਵਾਦ।


(05/04/10)
ਮਿਸ਼ਨ ਖ਼ਾਲਸਾ, ਕੈਨੇਡਾ

ਤਖ਼ਤਾਂ ਤੇ ਕਾਬਜ਼ ਕਾਜ਼ੀਉ! ਜੇ ਹੈ ਦਮ ਤਾਂ ਕਬੂਲ ਕਰੋ ਇਹ ਚੁਣੌਤੀ?
ਪ੍ਰੋ. ਦਰਸ਼ਨ ਸਿੰਘ ਜੀ ਖ਼ਾਲਸਾ ਵਲੋਂ ਕੀਤੇ ਗਏ ਬਰੈਂਪਟਨ, ਕੈਨੇਡਾ ਵਿਖੇ 03 ਅਪ੍ਰੈਲ ਨੂੰ ਕੀਰਤਨ ਸਮਾਗਮ ਵਿੱਚ ਉਹਨਾਂ ਨੇ ਤੁਹਾਡੇ ਵਲੋਂ ਚਲਾਏ ਜਾ ਰਹੇ ਕਾਲਕਾ ਪੰਥ ਦੀਆਂ ਕਠਪੁਤਲੀਆਂ ਨੂੰ, ਗੁਰਬਾਣੀ ਦੇ ਆਧਾਰ ਤੇ ਇੱਕ ਖੁੱਲੀ ਚੁਣੌਤੀ ਦਿੱਤੀ ਹੈ। ਤੁਹਾਨੂੰ ਇਹ ਚੁਣੌਤੀ ਇਸ ਲਈ ਦਿੱਤੀ ਗਈ ਹੈ ਕਿਉਂਕਿ ਤੁਸੀਂ ਆਪਣੇ ਆਪ ਨੂੰ ਸਿੱਖ ਧਰਮ ਦੇ ਠੇਕੇਦਾਰ ਸਮਝ ਲਿਆ ਹੈ ਅਤੇ ਇਸ ਹੰਕਾਰ ਵਿੱਚ ਡੁਬਦਿਆਂ ਹੋਇਆਂ ਤੁਸੀਂ ਆਪਣੀਆਂ ਮਨਮਰਜ਼ੀਆਂ ਅਤੇ ਬਦਫੈਲੀਆਂ ਖ਼ਾਲਸਾ ਕੌਮ ਉਪਰ ਥੋਪਣੀਆਂ ਸ਼ੁਰੂ ਕਰ ਦਿਤੀਆਂ ਹਨ। ਉਹਨਾਂ ਵਲੋਂ ਦਿੱਤੀ ਗਈ ਚੁਣੌਤੀ ਤਾਂ ਬੜੀ ਹੀ ਸਭਿਅਕ ਅਤੇ ਸਾਦੀ ਹੈ ਕਿ ਜੇ ਤੁਸੀਂ ਸੱਚਮੁੱਚ ਹੀ ਪੰਥਕ ਮਸਲਿਆ ਦਾ ਹੱਲ ਚਾਂਹੁੰਦੇ ਹੋ ਤਾਂ ਆਕੇ ਵੀਚਾਰ ਕਰ ਲਉ ਸੰਗਤਾਂ ਦੇ ਦਰਬਾਰ ਵਿੱਚ। ਮਿਸ਼ਨ ਖ਼ਾਲਸਾ ਇਸ ਚੁਣੌਤੀ ਨੂੰ ਹੋਰ ਸਾਰਥਕ ਬਨਾਉਣ ਲਈ ਇਸ ਦਾ ਇਹ ਰੂਪ ਪੇਸ਼ ਕਰਦਾ ਹੈ।
ਅਕਾਲ ਤਖਤ ਉੱਪਰ ਥਾਪੇ ਗਏ ਬਾਦਲ ਦੇ ਜੱਤੀ ਚੱਟ ਗੁਰਬਚਨੇ ਨੂੰ ਇਹ ਚੁਣੌਤੀ ਹੈ ਕਿ ਜੇ ਤੇਰੇ ਵਿੱਚ ਦਮ ਹੈ ਤਾਂ ਆ ਐਥੇ ਕੈਨੇਡਾ ਵਿੱਚ ਅਤੇ ਬੈਠ ਕਿਸੇ ਨਿਰਪੱਖ ਜਗ੍ਹਾ ਉੱਪਰ ਅਤੇ ਪੁਸ਼ਟੀ ਕਰ ਆਪਣੇ ਮੂੰਹ ਵਿੱਚੋਂ ਉਗਲੇ ਹੋਏ ਉਸ ਗੰਦ ਦੀ ਜਿਸ ਵਕਤ ਤੂੰ ਦਸਮ ਗ੍ਰੰਥੀਆਂ ਦੇ ਸੈਮੀਨਾਰ ਵਿੱਚ ਕਿਹਾ ਸੀ ਕਿ ਸਿੱਖ ਨੂੰ ਸਿਪਾਹੀ ਬਣਨ ਲਈ ਇਸ ‘ਗ੍ਰੰਥ’ ਦੀ ਲੋੜ ਹੈ ਕਿਉਂਕੇ ਤੇਰੇ ਮੁਤਾਬਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਧੂਰੇ ਜਾਂ ਅਪੰਗ ਗੁਰੂ ਹਨ। ਸਾਨੂੰ ਆਸ ਹੈ ਕਿ ਹੁਣ ਤੱਕ ਤਾਂ ਤੂੰ ਸਾਰੇ ਦਾ ਸਾਰਾ ਅਖੌਤੀ ਦਸਮ ਗ੍ਰੰਥ ਪੜ੍ਹ ਲਿਆ ਹੋਣਾਂ ਹੈ ਅਤੇ ਚਰਿਤਰੋ ਪਖਿਆਨ ਨੂੰ ਪੜ੍ਹਕੇ ਉਸ ‘ਰਸ ਵਿੱਚ ਭਿੱਜਿਆ’ ਹੁਣ ਯੋਧਾ ਰੂਪ ਧਾਰਕੇ ਇਸ ਚੁਣੌਤੀ ਨੂੰ ਕਬੂਲ ਕਰ ਲਵੇਂਗਾ। ਕਿਤੇ ਇਸ ਵਾਰ ਵੀ ਕੈਨੇਡਾ ਦੀ ਪਿਛਲੀ ਫੇਰੀ ਵਾਂਗਰਾਂ ਚੋਰੀ ਚੋਰੀ ਲਿਫਾਫੇ ਫੜਨ ਆਉਣ ਦਾ ਡਰਾਂਮਾ ਹੀ ਨਾਂ ਦੁਹਰਾ ਦੇਈਂ ਅਤੇ ਕਿਤੇ ਡਰਦਾ ਸਾਹ ਹੀ ਨਾਂ ਕਢੇਂ। ਅਸੀਂ ਕਿਉਂਕੇ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹਾਂ ਇਸ ਲਈ ਤੇਰੀ ਕੂਕਰ ਵਿਰਤੀ ਦੇ ਬਾਵਜੂਦ ਵੀ ਤੇਰੇ ਨਾਲ ਇਨਸਾਨੀਅਤ ਵਾਲਾ ਸਲੂਕ ਕਰਾਂਗੇ ਅਤੇ ਤੇਰੀ ਹਿਫਾਜ਼ਤ ਦੀ ਜੁੰਮੇਵਾਰੀ ਲਵਾਂਗੇ।
ਪਟਨਾ ਸਾਹਿਬ ਵਾਲੇ ਬਿਹਾਰੀ ਭਈਏ ਇਕਬਾਲ ਨੂੰ ਇਹ ਚੁਣੌਤੀ ਹੈ ਕਿ ਦਸ ਕਿਹੜੇ ਮੂੰਹ ਨਾਲ ਤੂੰ ਇੱਕ ਪਾਸੇ ਰੇਡੀਉ ਹਮਸਫਰ ਉਪਰ ਤਾਂ ਇਹ ਕਬੂਲ ਕਰਦਾਂ ਹੈ ਕਿ ਦਸਮ ਪਾਤਸ਼ਾਹ ਨੂੰ ਇੱਕ ਬਦਚਲਣ ਔਰਤ ਦੇ ਘਰ ਮੰਤਰ ਲੈਣ ਲਈ ਜਾਂਦੇ ਦਸਦੀ ਕਿਤਾਬ, ਜਿਸ ਵਿੱਚ 21, 22 ਅਤੇ 23 ਚਰਿਤ੍ਰ ਦਾ ਪਾਤਰ ਵੀ ਦਸਮ ਪਾਤਸ਼ਾਹ ਨੂੰ ਲਿਖਿਆ ਗਇਆ ਹੈ, ਲਈ ਸਾਰਿਆਂ ਨਾਲੋਂ ਪਹਿਲਾ ਪ੍ਰਸ਼ੰਸਾ ਪੱਤਰ ਵੀ ਤੂੰ ਹੀ ਦਿੱਤਾ ਅਤੇ ਦੂਸਰੇ ਪਾਸੇ ਇਸ ਝੂਠ ਨਾਲ ਦਸਮ ਪਾਤਸ਼ਾਹ ਨੂੰ ਕਲੰਕਤ ਕਰਨ ਵਾਲਿਆਂ ਦਾ ਵਿਰੋਧ ਕਰਨ ਵਾਲੇ ਪ੍ਰੋ. ਦਰਸ਼ਨ ਸਿੰਘ ਜੀ ਖ਼ਾਲਸਾ ਵਰਗੇ ਇੱਕ ਸੱਚੇ ਸੁੱਚੇ ਗੁਰਸਿੱਖ ਨੂੰ ਪੰਥ ਵਿਚੋਂ ਛੇਕਣ ਦਾ ਢਗਵੰਚ ਵੀ ਤੂੰ ਅਤੇ ਤੇਰੇ ਜੁੱਤੀ ਚੱਟ ਲਾਂਬੇ ਨੇ ਰਚਾਇਆ।
ਹਜ਼ੂਰ ਸਾਹਿਬ ਵਾਲੇ ਦੱਖਣੀ ਬਾਹਮਣਾਂ ਅਤੇ ਘਗਰੀਆਂ ਪਾਕੇ ਅੱਧ ਨੰਗੇ ਹੋਕੇ ਬੱਕਰੇ ਝਟਕਾ ਕੇ, ਡੋਡੇ ਪੀਕੇ, ਜੋਤਾਂ ਥਾਲਾਂ ਵਿੱਚ ਰੱਖਕੇ ਮੰਦਰਾਂ ਵਾਲੀਆਂ ਆਰਤੀਆਂ ਕਰਨ ਵਾਲੇ ਮੁਸ਼ਟੰਡਿਉ, ਦਸਣਾਂ ਕਿ ਕਿਹੜਾ ਸਿੱਖੀ ਦਾ ਸਿਧਾਂਤ ਪਾਲ ਰਹੇ ਹੋ ਜਾਂ ਕਿੱਥੇ ਦਰਜ਼ ਹੈ ਇਹਨਾਂ ਕਰਮ ਕਾਂਡਾਂ ਅਤੇ ਪਾਖੰਡਾਂ ਨੂੰ ਕਰਨ ਦੀ ਸਿਖਿਆ ਗੁਰੂ ਗ੍ਰੰਥ ਸਾਹਿਬ ਵਿੱਚ। ਕਿਹੜੇ ਪਿਉ ਦੀ ਬਣਾਈ ਹੋਈ ਮਰਿਯਾਦਾ ਪਾਲ ਰਹੇ ਹੋ? ਕੀ ਅੱਜ ਨੀਂ ਆਉਂਦਾ ਤੁਹਾਨੂੰ ਅਕਾਲ ਤਖਤ ਦੀ ਸਰਵਉੱਚਤਾ ਦਾ ਖਿਆਲ? ਆਉ ਤੁਸੀਂ ਵੀ ਕੈਨੇਡਾ ਅਤੇ ਕਰੋ ਸਾਡੇ ਨਾਲ ਬੈਠਕੇ ਖੁੱਲੀ ਵੀਚਾਰ ਜੇ ਤੁਹਾਡੇ ਮਾਲਕ ਤੁਹਾਡੀ ਸੰਗਲੀ ਲੰਮੀਂ ਕਰਕੇ ਐਨੀਂ ਦੂਰ ਤੱਕ ਟੁਕੜਾ ਸਿੱਟ ਦੇਣ।
ਕੇਸਗੜ੍ਹ ਸਾਹਿਬ ਵਾਲੇ ਅਕਲ ਅਤੇ ਅੱਖਾਂ ਦੇ ਕਾਣੇ ਚੌਧਰੀ ਤਰਲੋਚਨ ਨੂੰ ਵੀ ਇਹ ਚੁਣੌਤੀ ਹੈ ਕਿ ਤੂੰ ਕਿਹੜਾ ਮੂੰਹ ਲੈਕੇ ਇਹਨਾਂ ਦਸਮ ਗ੍ਰੰਥੀਆਂ ਦੇ ਦਿਆਲਪੁਰੇ ਭਾਈਕੇ ਵਾਲੇ ਸਮਾਗਮ ਵਿੱਚ ਸ਼ਾਮਲ ਹੋਕੇ ਬੜਕਾਂ ਮਾਰਦਾ ਸੀ ਕਿ ਇਹ ਕੋਕ ਸ਼ਾਸਤਰ ਵੀ ਦਸਮ ਪਾਤਸ਼ਾਹ ਦੀ ਹੀ ਬਾਣੀ ਹੈ ਅਤੇ ਬੀਰ ਰਸ ਆਂਉਂਦਾ ਹੈ। ਜੇ ਹੈ ਦਮ ਤਾਂ ਆਕੇ ਦਿਖਾ ਆਪਣਾ ਬੀਰ ਰਸ ਅਤੇ ਬੈਠ ਕਿਸੇ ਰੇਡਿਉ ਸਟੇਸ਼ਨ ਜਾਂ ਵੀਚਾਰ ਗੋਸ਼ਟੀ ਵਿੱਚ ਇੱਕਲੇ, ਸਿੰਘ ਸਾਹਿਬ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਦੇ ਸਾਹਮਣੇ। ਅੱਜ ਲੋਕ ਵੀ ਦੇਖਣ ਤੇਰੇ ਅਕਲ ਤੋਂ ਅੰਨ੍ਹੇ ਚੌਧਰੀ ਦੀਆਂ ਪੰਥ ਵਿਰੋਧੀ ਕਰਤੂਤਾਂ ਦਾ ਮਨੋਰਥ ਅਤੇ ਹਾਲ।
ਨੰਦਗੜ੍ਹ ਵਾਲੇ ਭਾਈ ਦਾ ਕੀ ਕਹਿਣਾਂ ਕਦੇ ਬਾਂਦਰ ਵਾਂਗੂੰ (ਨਾਨਕਸ਼ਾਹੀ ਕੈਲੰਡਰ) ਇਧਰ ਤੇ ਕਦੇ (ਰਹਿਤ ਮਰਿਯਾਦਾ, ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਦਾ ਮਸਲਾ) ਉਧਰ। ਤੂੰ ਤਾਂ ਬੰਦਿਆ ਆਪ ਹੀ ਖੁੰਜਿਆ ਪਇਆਂ ਤੈਂ ਕੀ ਸੇਧ ਦੇਣੀ ਕੌਮ ਨੂੰ। ਕਮ ਸੇ ਕਮ ਬਾਕੀ ਦੇ ਚਾਰ ਕੰਜਰਾਂ ਨੇ ਤਾਂ ਖੁੱਲੇ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਵਿਰੋਧ ਕੀਤਾ ਹੈ ਅਤੇ ਚੰਡੀ, ਦੁਰਗਾ, ਭਗੌਤੀ, ਕਾਲ, ਸ਼ਿਵਾ ਆਦਿ ਨੂੰ ਆਪਣਾਂ ਇਸ਼ਟ ਘੋਸ਼ਿਤ ਕੀਤਾ ਹੋਇਆ ਹੈ। ਤੂੰ ਬਾਕੀ ਕੰਜਰਾਂ ਨਾਲੋਂ ਚੰਗਾ ਹੈ, ਤੈਨੂੰ ਥੋੜੀ ਛੋਟ ਹੈ।
ਚਲੋ ਪੰਜਾਂ ਦਾ ਸੰਕਲਪ ਹੀ ਪੂਰਾ ਕਰਨਾਂ ਹੈ ਤਾਂ ਪੰਜਵਾਂ ਟੁੱਕੜਬੋਚ ਮੱਕੜ ਹੀ ਸੱਦ ਲੈਂਦੇ ਹਾਂ ਇਸ ਵੀਚਾਰ ਗੋਸ਼ਟੀ ਲਈ, ਜੇ ਬਾਦਲ ਪਿਉ ਪੁੱਤ ਇਸ ਨੂੰ ਬਾਹਰ ਵੇੜ੍ਹੇ ਵਿੱਚ ਖੁੱਲਾ ਘੁੰਮਣ ਲਈ ਦੋ ਘੜੀਆਂ ਛੱਡ ਦੇਣ। ਇਸ ਦੋ ਟਕਿਆਂ ਵਿੱਚ ਆਪਣੀ ਜ਼ਮੀਰ ਵੇਚਣ ਵਾਲੇ ਲਈ ਵੀ ਕੈਨੇਡਾ ਵਿੱਚ ਖੰਭਾ ਗੱਡ੍ਹ ਦਿਆਂਗੇ ਜੇ ਇੱਕ ਵੀ ਗੁਰਬਾਣੀ ਦੀ ਗੱਲ ਕਰਨ ਦੇ ਸਮਰੱਥ ਹੋਇਆ ਤਾਂ।
ਤੁਹਾਡੇ ਨਾਲ ਇੱਕ ਵਾਅਦਾ ਹੈ ਕਿ ਚਾਹੇ ਤੁਸੀਂ ਪੰਜ ਵੀ ਇੱਕ ਪਾਸੇ ਬੈਠ ਜਾਇਉ ਅਤੇ ਪੰਥ ਰਤਨ ਅਤੇ ਕੌਮ ਦੇ ਸਿਰਮੌਰ ਸਾਬਕਾ ਜਥੇਦਾਰ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੂੰ ਇੱਕਲੇ ਹੀ ਬਿਠਾਵਾਂਗੇ। ਕਿਉਂਕੇ ਸਾਡਾ ਮਨੋਰਥ ਪੰਥਕ ਮਸਲਿਆਂ ਦਾ ਹੱਲ ਲਭਣਾਂ ਹੈ ਇਸ ਲਈ ਵੀਚਾਰ ਗੋਸ਼ਟੀ ਤੱਕ ਪਹੁੰਚਣ, ਵੀਚਾਰ ਗੋਸ਼ਟੀ ਵਿੱਚ ਸ਼ਾਮਲ ਹੋਣ ਅਤੇ ਵੀਚਾਰ ਗੋਸ਼ਟੀ ਦੀ ਸਮਾਪਤੀ ਤੋਂ ਬਾਅਦ ਹਵਾਈ ਜਹਾਜ਼ ਵਿੱਚ ਬੈਠਣ ਤੱਕ ਦੀ ਤੁਹਾਡੀ ਸਾਰੀ ਸੁਰਖਿੱਆ ਦੀ ਜ਼ੁੰਮੇਵਾਰੀ ਸਾਡੇ ਸਿਰ ਹੋਵੇਗੀ ਚਾਹੇ ਤੁਹਾਡੇ ਗੁਰੂ ਗ੍ਰੰਥ ਸਾਹਿਬ ਵਿਰੋਧੀ ਵੀਚਾਰਾਂ ਸਦਕਾ ਬਾਹਰ ਖੜੀਆਂ ਖ਼ਾਲਸਾ ਫੌਜਾਂ ਤੁਹਾਡੇ ਟੁਕੜੇ ਕਰਕੇ ਹੀ ਆਪਣੇ ਕੁੱਤਿਆਂ ਨੂੰ ਪਾਉਣ ਲਈ ਉਤਾਵਲੀਆਂ ਹੀ ਕਿਉਂ ਨਾਂ ਖੜੀਆਂ ਹੋਣ।
ਅੱਜ ਘੜੀ ਹੈ ਤੁਹਾਡੇ ਪੰਜਾਂ ਦੇ ਵਿੱਚ ਅਖੌਤੀ ਦਸਮ ਗ੍ਰੰਥ ਨੂੰ ਪੜ੍ਹਕੇ ਆਏ ਬੀਰ ਰਸ ਨੂੰ ਪਰਖਣ ਦੀ। ਜੇ ਆਪਣੇ ਅਸਲੀ ਪਿਉ ਦੇ ਪੁੱਤ ਹੋਏ ਤਾਂ ਲਿਖ ਭੇਜਿਉ ਇਸ ਚੁਣੌਤੀ ਦਾ ਜਵਾਬ ਇਸੇ ਹੀ ਵੈਬਸਾਈਟ ਨੂੰ।
ਪੰਥ ਦੇ ਦਾਸ,
ਮਿਸ਼ਨ ਖ਼ਾਲਸਾ, ਕੈਨੇਡਾ

(ਨੋਟ:- ਮਿਸ਼ਨ ਖ਼ਾਲਸਾ ਕਨੇਡਾ ਬਾਰੇ ਜੇ ਕਰ ਕਿਸੇ ਨੇ ਜਾਣਕਾਰੀ ਲੈਣੀ ਹੋਵੇ ਤਾਂ ਕਿਰਪਾ ਕਰਕੇ ਉਹ ‘ਖਾਲਸਾ ਨੀਊਜ਼’, ਜੋ ਕਿ ਪ੍ਰੋ: ਦਰਸ਼ਨ ਸਿੰਘ ਦੇ ਸਹਿਯੋਗੀਆਂ ਵਲੋਂ ਚਲਾਈ ਜਾ ਰਹੀ ਹੈ, ਤੋਂ ਲੈ ਸਕਦਾ ਹੈ। ਇਸ ਕਰਕੇ ਇਸ ਦਾ ਜਵਾਬ ਵੀ ਖਾਲਸਾ ਨੀਊਜ਼ ਤੇ ਹੀ ਦਿੱਤਾ ਜਾਵੇ। ਇਸ ਦੀ ਸਾਨੂੰ ਕਾਰਬਨ ਕਾਪੀ ਭੇਜੀ ਸੀ ਇਸ ਲਈ ਅਸੀਂ ਸਿਰਫ ਆਪਣੇ ਪਾਠਕਾਂ ਦੀ ਜਾਣਕਾਰੀ ਲਈ ਹੀ ਪਾ ਰਹੇ ਹਾਂ-ਸੰਪਾਦਕ)


(05/04/10)
ਜਗਤਾਰ ਸਿੰਘ ਜਾਚਕ

ਜੇ ਸਰਨਾਂ ਜੀ ਵਲੋਂ ਮਿਥੇ ਪੰਜੇ ਧਾਰਮਿਕ ਮੁਖੀ ਦਿੱਲੀ ਕਨਵੈਨਸ਼ਨ ਦੇ ਮੁਦਿਆਂ ਨਾਲ ਸਹਿਮਤੀ ਪ੍ਰਗਟ ਕਰ ਦੇਣ ਤਾਂ ਲਗਭਗ ਸਾਰੀਆਂ ਧਿਰਾਂ ਸ਼ਾਮਲ ਹੋ ਸਕਦੀਆਂ ਹਨ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਪਰਮਜੀਤ ਸਿੰਘ ਸਰਨਾਂ ਵਲੋਂ ਬੁਲਾਈ ਵਿਸ਼ਵ ਸਿੱਖ ਕਨਵੈਨਸ਼ਨ ਤਾਂ ਹੀ ਸਫਲ ਸਮਝੀ ਜਾ ਸਕਦੀ ਹੈ, ਜੇਕਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਦੁਰਵਰਤੋਂ ਰੋਕਣ ਲਈ ‘ਸਰਬਤ ਖ਼ਾਲਸਾ’ ਦੀ ਖ਼ਾਲਸਈ ਪਰੰਪਰਾ ਨੂੰ ਸੁਰਜੀਤ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਐਲਾਲਣ ਦਾ ਪ੍ਰਣ ਕੀਤਾ ਜਾਵੇ ਅਤੇ ਵਿਸ਼ਵ ਸਿੱਖ ਪਾਰਲੀਮੈਂਟ ਬਣਾ ਕੇ ਮਿਥੇ ਸਮੇਂ ਵਿੱਚ ਯੋਗ ਜਥੇਦਾਰ ਦਾ ਐਲਾਨ ਕੀਤਾ ਜਾਵੇ।
ਦੂਜੀ ਗੱਲ 2003 ਵਿੱਚ ਲਾਗੂ ਕੀਤੇ ‘ਨਾਨਕਸ਼ਾਹੀ ਕੈਲੰਡਰ’ ਵਿਚੋਂ ਬਿਪਰਵਾਦੀ ਅੰਸ਼ (ਮਸਿਆ, ਪੂਰਨਮਾਸ਼ੀ ਤੇ ਸੰਗਰਾਂਦ ਆਦਿਕ ਦਿਹਾੜੇ) ਕੱਢਦਿਆਂ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਪੁਰਬ ਦੀ ਇਤਹਾਸਕ ਦੁਬਿਧਾ ਮਿਟਾ ਕੇ ਪ੍ਰਕਾਸ਼ਤ ਕਰਨ ਦਾ ਐਲਾਨ ਕੀਤਾ ਜਾਵੇ।
ਤੀਜੇ ਸ੍ਰੀ ਹਜ਼ੂਰ ਸਾਹਿਬ ਤੇ ਸ੍ਰੀ ਪਟਨਾ ਸਾਹਿਬ ਖ਼ਾਲਸਈ ਤਖ਼ਤਾਂ ਤੋਂ ਬਚਿਤ੍ਰ ਨਾਟਕ (ਕਥਿਤ ਦਸਮ ਗ੍ਰੰਥ) ਦੀ ਮੰਜੀ ਚਕਾਉਣ ਲਈ ਕੋਈ ਠੋਸ ਕਦਮ ਚੁੱਕੇ ਜਾਣ। ਕਿਉਂਕਿ, 2008 ਵਿੱਚ ਗੁਰਦੁਆਰਾ ਰਕਾਬਗੰਜ ਸਾਹਿਬ ਦੀ ਸਟੇਜ ਤੋਂ ਪ੍ਰਧਾਨ ਸਰਨਾ ਜੀ ਨੇ ਖ਼ੁਦ ਐਲਾਨ ਕੀਤਾ ਸੀ ਕਿ ਜੇਕਰ ਇਸ ਅਹਿਮ ਕਾਜ ਲਈ ਕੋਈ ਕੌਮੀ ਜਥਾ ਤਿਆਰ ਹੋਵੇ ਤਾਂ ਪਹਿਲੇ ਜਥੇ ਦੀ ਅਗਵਾਈ ਉਹ ਆਪ ਕਰਨਗੇ।
ਮੈਨੂੰ ਪੂਰਨ ਉਮੀਦ ਹੈ ਕਿ ਜੇਕਰ ਸਰਨਾਂ ਜੀ ਵਲੋਂ ਮਿਥੇ ਪੰਜੇ ਧਾਰਮਿਕ ਮੁਖੀ ਦਿੱਲੀ ਕਨਵੈਨਸ਼ਨ ਦੇ ਮੁੱਦਿਆਂ ਨਾਲ ਸਹਿਮਤੀ ਪ੍ਰਗਟ ਕਰ ਦੇਣ ਤਾਂ ਬਾਦਲ ਨੂੰ ਛੱਡ ਕੇ ਲਗਭਗ ਸਾਰੀਆਂ ਬਾਕੀ ਧਿਰਾਂ ਸ਼ਾਮਲ ਹੋ ਸਕਦੀਆਂ ਹਨ।
ਜਗਤਾਰ ਸਿੰਘ ਜਾਚਕ: ਮੁੱਖ ਸੇਵਾਦਰ ‘ਸਿੱਖ ਜਾਗ੍ਰਤੀ ਲਹਿਰ’ ਅਤੇ ਚੇਅਰਮੈਨ ਧਰਮ ਪ੍ਰਚਾਰ ਵਿੰਗ ਸ਼੍ਰੋਮਣੀ ਅਕਾਲੀ ਦਲ (ਯੂ. ਕੇ)


(04/04/10)
ਪਖੰਡੀ ਸਾਧ ਵਿਰੋਧੀ ਜੱਥਾ

ਝੂਠਿਆਂ ਅਤੇ ਬੇ-ਦਿਮਾਗਿਆਂ ਦੀ ਖਾਣ ਅਖੌਤੀ ਦਮਦਮੀ ਟਕਸਾਲ

80ਵਿਆਂ ਵਿੱਚ ਇੱਕ ਢਾਡੀ ਜਥੇ ਤੋਂ ਵਾਰ ਗਵਾਈ ਗਈ ਸੀ “ਇਹ ਜੋ ਟਕਸਾਲ ਦਮਦਮੀ ਯੋਧਿਆਂ ਦੀ ਖਾਣ ਹੈ”।
ਉਦੋਂ ਖਰੂਦੀਆਂ ਦੇ ਇਸ ਟੋਲੇ ਬਾਰੇ ਜ਼ਿਆਦਾ ਖੋਜ ਨਹੀਂ ਸੀ ਹੋਈ ਪਰ ਹੁਣ ਇਸ ਪਖੰਡੀ ਡੇਰੇ ਬਾਰੇ ਸਾਰਾ ਕੁੱਝ ਖੁੱਲਕੇ ਸਾਹਮਣੇ ਆ ਗਿਆ ਹੈ। ਇਸ ਪਖੰਡੀ ਡੁਰਲੀ ਜਥੇ ਨੇ ਕਦੇ ਵਿਚਾਰ ਦਾ ਰਾਹ ਨਹੀਂ ਫੜਿਆ ਤੇ ਸਦਾ ਹੀ ਡਾਂਗਾਂ ਸੋਟਿਆ ਨਾਲ ਵਰਤਾਉ ਕੀਤਾ ਹੈ।
ਸਭ ਤੋਂ ਵੱਧ ਝੂਠ ਅਖੌਤੀ ਬ੍ਰਹਮਗਿਆਨੀ ਗੁਰਬਚਨ ਸਿੰਘ ਨੇ ਬੋਲਿਆ, ਗੁਰਬਾਣੀ ਤੇ ਕਿੰਤੂ-ਪ੍ਰੰਤੂ ਸਭ ਤੋਂ ਪਹਿਲਾਂ ਇਸੇ ਮਹਾਂਪੁਰਖ ਨੇ ਕੀਤਾ ਤੇ ਹੁਣ ਐਵੇਂ ਸਪੋਕਸਮੈਨ ਦੇ ਦੁਆਲੇ ਹੋਏ ਫਿਰਦੇ ਨੇ। ਗੁਰਬਚਨ ਸਿੰਘ ਨੇ ਸਿੱਖਾਂ ਨੂੰ ਬ੍ਰਾਹਮਣ ਤੇ ਕਰਮਕਾਂਡੀ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ।
ਹੋਰ ਝੂਠ , ਪੰਥ ਪ੍ਰਵਾਨਿਤ ਮਰਯਾਦਾ ਦੇ ਖਿਲਾਫ ਆਪੇ ਬਣਾਈ ਮਰਿਯਾਦਾ ਨੂੰ ਗੁਰੁ ਗੋਬਿੰਦ ਸਿੰਘ ਦੀ ਮਰਿਯਾਦਾ ਪਰਚਾਰਿਆ। ਬੀਬੀਆਂ ਨਾਲ ਵਿਤਕਰਾ , ਜ਼ਾਤ-ਪਾਤ, ਸੁੱਚ-ਭਿੱਟ ਸਭ ਏਸੇ ਮਹਾਂਗਿਆਨੀ ਦੀਆਂ ਕਾਢਾਂ ਹਨ।ਲੋਕਾਂ ਤੋਂ ਮੰਗ-ਮੰਗਕੇ ਬਣਾਏ ਡੇਰੇ ਨੂੰ ਗੁਰੁ ਗੋਬਿੰਦ ਸਿੰਘ ਵਲੋਂ ਚਲਾਈ ਟਕਸਾਲ ਪ੍ਰਚਾਰਿਆ। ਇਹਦੀਆਂ ਲਿਖੀਆਂ ਕਿਤਾਬਾਂ ਗੁਰਮਤਿ ਵਿਰੋਧੀ ਕੂੜ ਨਾਲ ਭਰੀਆਂ ਪਈਆਂ ਹਨ।
ਰਿਸ਼ਵਤਖੋਰ ਪਟਵਾਰੀ ਤੋਂ ਗੁਰਬਚਨ ਸਿੰਘ ਦਾ ਗੜਵਈ ਤੇ ਫਿਰ ਸੰਤ ਬਣਿਆ ਕਰਤਾਰ ਸਿੰਘ, ਭਿੰਡਰਾਂ ਡੇਰੇ ਦੇ ਮੋਹਨ ਸਿੰਘ ਨਾਲ ਝਗੜਾ ਹੋਣ ਤੇ ਮਹਿਤੇ ਆਣ ਟਕਸਾਲ ਬਣਾਈ, ਆਪੋ ਵਿੱਚ ਇਹ ਬ੍ਰਹਮਗਿਆਨੀ ਕੁੱਕੜਾਂ ਵਾਂਗ ਲੜਦੇ ਸੀ ਤੇ ਲੋਕਾਂ ਦੇ ਬਾਬਾ ਜੀ, ਮਜ਼ਬੀ ਸਿੰਘਾਂ ਨੂੰ ਸਦਾ ਦੁਰਕਾਰਦਾ ਰਿਹਾ, ਗੁਰਬਾਣੀ ਦੇ ਉਲਟ ਕਥਾ ਕੀਤੀ (ਸੰਤਾਂ ਦੇ ਕੌਤਕ, ਸੁਖਵਿੰਦਰ ਸਿੰਘ ਸਭਰਾ)। ਮਨਜੀਤ ਸਿੰਘ ਏਹਦਾ ਪੁੱਤ ਅੱਜ ਕੱਲ ਬਾਦਲ ਦਾ ਪੁੱਤ ਬਣ ਗਿਆ ਹੈ।
ਇਨਾਂ ਦਾ ਮਹਾਨ ਸ਼ਹੀਦ ਜਰਨੈਲ ਸਿੰਘ ਪਹਿਲਾਂ ਕਾਂਗਰਸੀ ਤੇ ਫਿਰ ਸਿੱਖ ਬਣ ਗਿਆ। ਅਮਰੀਕ ਸਿੰਘ ਨੂੰ ਬਿਆਸ ਤੋਂ ਵੋਟਾਂ ਲੜਾਈਆਂ ਜਦੋਂ ਹਾਰ ਗਏ ਫਿਰ ਪੰਥਕ ਬਣ ਗਏ।1978 ਵਿੱਚ ਆਪ ਪਿੱਛੇ ਰਹਿ ਕੇ ਤੇ ਦੂਜਿਆਂ ਨੂੰ ਨਰਕਧਾਰੀਆਂ ਨਾਲ ਲੜਨ ਭੇਜਿਆ ਤਾਂ ਫੌਜਾ ਸਿੰਘ ਦੀ ਪਤਨੀ ਅਮਰਜੀਤ ਕੌਰ ਨੇ ਸ਼ਰੇਆਮ ਮੀਡੀਏ ਵਿੱਚ ਜਰਨੈਲ ਸਿੰਘ ਦਾ ਵਿਰੋਧ ਕੀਤਾ ਤੇ ਕਈ ਅਹਿਮ ਦੋਸ਼ ਲਾਏ।
ਧਰਮ ਯੁੱਧ ਮੋਰਚੇ ਦੋਰਾਨ ਵੀ ਕਾਫੀ ਕੁੱਝ ਹੁੰਦਾ ਰਿਹਾ ਹੈ ਇਸ ਦੀ ਇੱਕ ਝਲਕ ਹੇਠਾਂ ਪੜ੍ਹੋ।
(ਇੱਕ ਇਸ਼ਤਿਹਾਰ ਜੋ 13 ਅਪਰੈਲ ਮੰਜੀ ਸਾਹਿਬ ਵੰਡਿਆ ਗਿਆ ਅਤੇ ਸੰਤ ਸਿਪਾਹੀ ਪੱਤਰ ਵਿਚ ਅਪ੍ਰੈਲ 1984 ਦੇ ਅੰਕ ਵਿਚ ਪੰਨਾਂ 42 ਤੇ ਛਪਿਆ)
ਬਬਰ ਖਾਲਸਾ ਭਿੰਡਰਾਂਵਾਲੇ ਤੋਂ ਜਵਾਬ ਮੰਗਦਾ ਹੈ?
ਬਬਰ ਖਾਲਸਾ ਨੇ ਅੱਜ ਦੇ ਅਖਬਾਰਾਂ ਵਿਚ ਭਾਈ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਉਸ ਬਿਆਨ ਦਾ ਸਖਤ ਨੋਟਿਸ ਲਿਆ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਜੋ ਪੰਜ ਆਦਮੀ ਗੁਰੂ ਨਾਨਕ ਨਿਵਾਸ ਗਏ ਸਨ, ਉਹ ਸਰਕਾਰ ਦੇ ਏਜੰਟ ਸਨ ਇਸ ਕਰਕੇ ਉਨ੍ਹਾਂ ਨੇ ਗੁਰੂ ਨਾਨਕ ਨਿਵਾਸ ਛੱਡਿਆ। ਇਸ ਸਬੰਧੀ ਬਬਰ ਖਾਲਸਾ ਨੇ ਭਿੰਡਰਾਂਵਾਲੇ ਤੋਂ ਹੇਠ ਲਿਖੇ ਸਵਾਲਾਂ ਦੇ ਜਵਾਬ ਮੰਗੇ ਹਨ।
ਕੀ 15 ਦਸੰਬਰ 1983 ਨੂੰ ਪੰਜ ਸਿੰਘ ਜੋ ਆਪਣੇ ਹੀ ਕਮਰਾ ਨੰ: 34 ਵਿਚ ਗਏ ਸਨ, ਉਨ੍ਹਾਂ ਪਾਸ ਕੋਈ ਹਥਿਆਰ ਸੀ? ਕੀ ਉਹ ਆਪਣੇ ਕਮਰਾ ਨੰ: 34 ਬਿਨਾਂ ਕਿਸੇ ਹੋਰ ਕਮਰੇ ਵਿਚ ਗਏ ਸਨ?
ਆਪਣੇ ਆਪ ਨੂੰ ਅਖੌਤੀ ਧਾਰਮਿਕ ਨੇਤਾ ਅਖਵਾਉਣ ਵਾਲਾ ਜੋ ਸਟੇਜਾਂ ਤੇ ਪਰਚਾਰ ਕਰਦਾ ਹੈ ਕਿ ਜੇਕਰ ਕੋਈ ਅੰਮ੍ਰਿਤਧਾਰੀ ਸਿੰਘ ਸ਼ਰਾਬ ਪੀਦਾ ਹੈ ਜਾਂ ਕਿਸੇ ਦੀ ਧੀ ਭੈਣ ਨੂੰ ਹੱਥ ਪਾਉਂਦਾ ਹੈ ਉਸ ਨੂੰ ਮਿੱਟੀ ਦਾ ਤੇਲ ਪਾ ਕੇ ਸਾੜ ਦੇਵੋ। ਪਰ ਜੇ ਕਰ ਉਸਦੇ ਆਪਣੇ ਹੀ ਆਦਮੀ ਸ਼੍ਰੀ ਹਰਿਮੰਦਰ ਸਾਹਿਬ ਦੀ ਪਾਵਨ ਹਦੂਦ ਅੰਦਰ ਸਰਾਂ ਦੇ ਕਮਰਾ ਨੰ: 171 ਵਿਚ ਸ਼ਰਾਬ ਪੀਂਦੇ ਫੜੇ ਜਾਣ ਤਾਂ ਉਹਨਾਂ ਨੂੰ ਸ੍ਰੀ ਅਕਾਲ ਤਖਤ ਤੋਂ ਆ ਕੇ ਛੁਡਾ ਲੈ ਜਾਣ। ਜੇਕਰ ਉਸ ਅਖੌਤੀ ਧਾਰਮਿਕ ਨੇਤਾ ਦਾ ਨਿੱਜੀ ਸੇਵਾਦਾਰ 26.9.83 ਨੂੰ ਕਿਸੇ ਦੀ ਲੜਕੀ ਜਬਰਦਸਤੀ ਚੁੱਕ ਕੇ ਕਮਰਾ ਨੰ: 107 ਵਿਚ ਲੈ ਜਾਵੇ ਤਾਂ ਲੋਕਾਂ ਦੀਆਂ ਧੀਆਂ ਭੈਣਾਂ ਦੀ ਰੱਖਿਆ ਕਰਨ ਦੀਆਂ ਫੜ੍ਹਾਂ ਮਾਰਨ ਵਾਲੇ ਲੈਫਟੀਨੈਂਟ ਕਮਰੇ ਦੇ ਜਿੰਦਰੇ ਤੋੜ ਕੇ ਆਪਣੇ ਸੇਵਾਦਾਰ ਨੂੰ ਛੁਡਵਾ ਕੇ ਲੈ ਜਾਣ ਤਾਂ ਜਵਾਬ ਦੇਵੇ ਕਿ ਉਸਨੇ ਸ਼ਰਾਬ ਪੀਣ ਵਾਲੇ ਨੂੰ ਮਿਟੀ ਦਾ ਤੇਲ ਪਾ ਕੇ ਕਿਉਂ ਨਹੀਂ ਸੀ ਸਾੜਿਆ ਅਤੇ ਕਿਸੇ ਦੀ ਇਜ਼ਤ ਲੁਟਣ ਵਾਲੇ ਨੂੰ ਗੋਲੀ ਕਿਉਂ ਨਹੀਂ ਮਾਰੀ ?
ਸਿੰਘਾਂ ਨੂੰ ਮੋਟਰ ਸਾਈਕਲ ਅਤੇ ਸ਼ਸਤਰ ਖਰੀਦ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰਤਾ ਕਾਇਮ ਰੱਖਣ ਦੀਆਂ ਡੀਂਗਾਂ ਮਾਰਨ ਵਾਲੇ ਤੋਂ ਸੰਗਤ ਪੁਛਦੀ ਹੈ ਕਿ ਉਹ ਚੰਦੋ ਕਲਾਂ ਤੋਂ ਗੁਰੂ ਸਾਹਿਬ ਦਾ ਸਰੂਪ ਛੱਡ ਕੇ ਗਿਦੜਾਂ ਵਾਂਗ ਕਿਉਂ ਭੱਜਿਆ? ਕੀ ਉਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰਤਾ ਕਾਇਮ ਰਹੀ ਸੀ?
ਸ਼ਹੀਦਾਂ ਦੇ ਬਦਲੇ ਲੈਣ ਦੀ ਗੱਲ ਕਰਨ ਵਾਲਾ ਦੱਸੇ ਕਿ ਉਹ 1978 ਵਿਚ ਵਿਸਾਖੀ ਵਾਲੇ ਦਿਨ ਅਰਦਾਸ ਕਰਕੇ ਕਿਉਂ ਪਿਛੇ ਹੱਟਿਆ?
ਕੀ ਸਰਕਾਰ ਦੀ ਮਿਲੀ ਭੁਗਤ ਨਾਲ ਰਜਿੰਦਰ ਸਿੰਘ ਮਹਿਤਾ, ਜਿਸ ਦੇ ਸਿਰ ਦਾ ਮੁਲ ਮੰਦਰ ਵਿਚ ਗਊ ਦੇ ਸਿਰ ਸਟੁਣ ਦੇ ਕੇਸ ਵਿਚੋਂ ਨਹੀਂ ਕਢਵਾਇਆ?
ਕੀ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕੁੱਝ ਅਹੁਦੇਦਾਰ ਸਮਗਲਿੰਗ ਨਹੀਂ ਕਰਦੇ? ਕੀ ਉਹਨਾਂ ਨੇ ਇੱਕ ਲੜਕੀ ਨੂੰ ਅਗਵਾ ਕਰਕੇ ਅਕਾਲ ਰੈਸਟ ਹਾਉਸ ਦੇ ਕਮਰਾ ਨੰ: 24/25 ਵਿਚ ਨਹੀਂ ਰੱਖਿਆ?
ਕੀ 18 ਜਨਵਰੀ 1984 ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅੰਮ੍ਰਿਤਪਾਨ ਕਰਨ ਗਏ ਸਿੰਘਾਂ ਨੂੰ ਉਸਦੇ ਬੰਦਿਆਂ ਨੇ ਅੰਮ੍ਰਿਤ ਪਾਨ ਕਰਨ ਤੋਂ ਨਹੀਂ ਰੋਕਿਆ?
ਕੀ ਸ੍ਰੀ ਅਕਾਲ ਤਖਤ ਸਾਹਿਬ ਦੀਆਂ ਪਰੰਪਰਾਵਾਂ ਦੀ ਉਲੰਘਣਾ ਕਰਕੇ ਹਰਮਿੰਦਰ ਸਿੰਘ ਸੰਧੂ ਦੇ ਠਾਕੇ ਦੀ ਅਰਦਾਸ ਨਹੀਂ ਕੀਤੀ ਗਈ?
ਜੇ ਇਹ ਅਖੌਤੀ ਧਾਰਮਿਕ ਲੀਡਰ ਸੱਚਾ ਹੈ ਤਾਂ ਇਨ੍ਹਾਂ ਕੁੱਝ ਸਵਾਲਾਂ ਦੇ ਜਵਾਬ ਦੇਵੇ। ਅਸੀਂ ਇਨ੍ਹਾਂ ਦੇ ਸਬੂਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜਾਂ ਪੰਥਕ ਇਕਤਰਤਾ ਵਿਚ ਪੇਸ਼ ਕਰਨ ਨੂੰ ਤਿਆਰ ਹਾਂ।
ਇਸ ਤੋਂ ਇਲਾਵਾ ਹਿੰਦੂਆਂ ਤੇ ਦੋਸ਼ ਲਾਉਣੇ ਕਿ ਉਹ ਸਾਨੂੰ ਆਪਣਾ ਅੰਗ ਕਹਿੰਦੇ ਹਨ ਪਰ ਅਸਲ ਵਿੱਚ ਜਿਹੜੇ ਗੁਰਬਚਨ ਸਿੰਘ ਨੂੰ ਉਹ ਬ੍ਰਹਮਗਿਆਨੀ ਮਹਾਂਪੁਰਖ ਸੱਦਦਾ ਸੀ ਉਹੀ ਸਿੱਖਾਂ ਨੂੰ ਲਵ-ਕੁਸ਼ ਦੀ ਔਲਾਦ ਲਿਖਦਾ ਹੈ। ਗੁਰੁ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਜਰਨੈਲ ਸਿੰਘ, ਅਕਲੋਂ ਖਾਲੀ ਤੇ ਕਰਮਕਾਂਡੀ ਗੁਰਬਚਨ ਸਿੰਘ ਨੂੰ ਸੰਤ,ਮਹਾਂਪੁਰਖ, ਪੂਰਨ-ਬ੍ਰਹਮਗਿਆਨੀ ਦੀਆਂ ਡਿਗਰੀਆਂ ਦਿੰਦਾ ਰਿਹਾ ਤੇ ਆਪ ਵੀ ਸੰਤ ਕਹਾਉਂਦਾ ਰਿਹਾ। ਗੁਰੁ ਗ੍ਰੰਥ ਸਾਹਿਬ ਦੇ ਬਰਾਬਰ ਮਹਿਤੇ ਵਿੱਚ ਅਖੌਤੀ ਦਸਮ ਗ੍ਰੰਥ (ਕੰਜਰਾਂ ਦਾ ਗ੍ਰੰਥ) ਦਾ ਪ੍ਰਕਾਸ਼ ਕਰਵਾਉਂਦਾ ਰਿਹਾ ਜੋ ਅੱਜ ਵੀ ਹੋ ਰਿਹਾ ਹੈ ਤੇ ਕਹਿੰਦਾ ਰਿਹਾ ਕਿ ਦਸਮ ਗ੍ਰੰਥ ਨੂੰ ਪੜਨਾ ਤਾਂ ਦੂਰ ਇਸਨੂੰ ਬੁਜ਼ਦਿਲ ਬੰਦੇ ਸੁਣ ਵੀ ਨਹੀਂ ਸਕਦੇ। ਇਹ ਕਹਿਕੇ ਗੁਰੁ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਕਿਉਂਕਿ ਗੁਰੁ ਗ੍ਰੰਥ ਸਾਹਿਬ ਦੀ ਬਾਣੀ ਤਾਂ ਸਾਰੇ ਹੀ ਸੁਣੀ ਜਾ ਰਹੇ ਹਨ।
ਮਹਾਂ ਪਖੰਡੀ ਠਾਕਰ ਸਿੰਘ ਜਿਸਨੇ ਜਰਨੈਲ ਸਿੰਘ ਦੇ ਜਿਉਂਦੇ ਹੋਣ ਦਾ 21 ਸਾਲ ਝੂਠ ਬੋਲਿਆ , ਗੁਰੁ ਗ੍ਰੰਥ ਸਾਹਿਬ ਦੇ ਪਾਠ ਉਸਦੀ ਚੜਦੀ ਕਲਾ ਲਈ ਕਰਵਾਉਂਦਾ ਰਿਹਾ, ਅੱਜ ਵੀ ਅਜਨਾਲੇ ਦਾ ਟਕਸਾਲੀ ਡੇਰਾ ਜਰਨੈਲ ਸਿੰਘ ਨੂੰ ਜਿਉਂਦਾ ਮੰਨ ਰਿਹਾ ਹੈ ਤੇ ਜੇਕਰ ਉਹ ਜਿਉਂਦਾ ਹੈ ਤਾਂ ਲੋਕਾਂ ਦੇ ਪੁੱਤ ਮਰਵਾਕੇ ਆਪ ਕਿੱਥੇ ਜਾ ਲੁੱਕਿਆ। ਠਾਕਰ ਸਿੰਘ ਮਹਾਂਮੂਰਖ ਨੇ ਸਿੱਖ ਕੌਮ ਨਾਲ ਖਿਲਵਾੜ ਕੀਤੀ ਤੇ ਉਸਦੇ ਪਿੱਛਲੱਗ ਅਜੇ ਵੀ ਉਸਨੂੰ ਬ੍ਰਹਮਗਿਆਨੀ ਕਹਿੰਦੇ ਹਨ।
ਹਰਨਾਮ ਸਿੰਘ ਧੁੰਮਾਂ ਤਾਂ ਕਿਸੇ ਤੋਂ ਲੁਕਿਆ ਛੁਪਿਆ ਨਹੀਂ, ਪੱਤਰਕਾਰ ਚਰਨਜੀਤ ਸਿੰਘ ਸ਼ਰੇਆਮ ਦੱਸ ਚੁੱਕੇ ਹਨ ਕਿ ਇਹ ਸਮਲਿੰਗੀ ਹੈ ਤੇ ਡੇਰੇ ਦੇ ਵਿਦਿਆਰਥੀਆਂ ਨਾਲ ਜਬਰੀ ਸੰਬੰਧ ਬਣਾਉਂਦਾ ਹੈ। ਬਾਦਲ ਦਾ ਝੋਲੀਚੁੱਕ ਹੈ।
ਆਓ ਦੇਖੋ ਇਹਨਾਂ ਬ੍ਰਹਮ ਗਿਆਨੀਆਂ ਦੀਆਂ ਕਿੰਨੀਆਂ ਟਕਸਾਲਾਂ ਹਨ:-
ਭਿੰਡਰਾਂ-ਮਹਿਤਾ-ਸੰਗਰਾਵਾਂ-ਅਜਨਾਲਾ-ਠਾਕਰ ਸਿੰਘ ਟਰਸਟ ਅਮ੍ਰਿਤਸਰ।
ਵਿਦੇਸ਼ੀ ਵਸਣ ਵਾਲੇ ਇਨਾਂ ਦੇ ਪੈਰੋਕਾਰ ਗੁਰਦੁਵਾਰਿਆਂ ਤੇ ਹਮਲੇ ਕਰਕੇ ਇਹ ਸਾਬਿਤ ਕਰ ਰਹੇ ਹਨ ਕਿ ਇਹ ਅਸਲੀ ਟਕਸਾਲੀ ਸਾਧਾਂ ਦੇ ਚੇਲੇ ਹਨ, ਗੁਰੂ ਗਰੰਥ ਸਾਹਿਬ ਦੇ ਸਿੱਖ ਨਹੀਂ ਹਨ, ਕਿਉਂਕਿ ਮੁੱਢ ਤੋਂ ਹੀ ਇਨਾਂ ਕਦੇ ਅਕਲ ਦੀ ਗੱਲ ਨਹੀਂ ਕੀਤੀ ਤੇ ਹਰ ਥਾਂ ਲੜਾਈ ਹੀ ਪਾਈ ਹੈ।
ਦਾਸਰੇ
ਪਖੰਡੀ ਸਾਧ ਵਿਰੋਧੀ ਜੱਥਾ


{ਨੋਟ:- ਪਿਛਲੇ ਹੋਰ ਪੱਤਰ ਪੜ੍ਹਨ ਲਈ ਐਰੋ (ਤੀਰ) ਨੂੰ ਕਲਿਕ ਕਰੋ ਜੀ}


HOME
.