.


(29/08/10)
ਚਰਨਜੀਤ ਸਿੰਘ, ਬਰੈਂਮਪਟਨ

ਡਾ: ਗੁਰਮੀਤ ਸਿੰਘ ਬਰਸਾਲ ਅਤੇ ਹੋਰ ਪਾਠਕਜਨੋ

ਆਪ ਸਭ ਨੂੰ ਸ਼ਾਇਦ ਇਹ ਪਤਾ ਹੋਵੇ ਪਰ ਮੇਰੇ ਵਾਸਤੇ ਇਹ ਨਵੀਂ ਜਾਨਕਾਰੀ ਸੀ ਕਿ ਰਾਗਮਾਲਾ ਦੇ ਖ਼ਿਲਾਫ ਅਦਾਲਤ ਦਾ ਫੈਸਲਾ ਵੀ ਹੋ ਚੁਕਾ ਹੈ।

ਗਿਆਨੀ ਗੁਰਦਿੱਤ ਸਿੰਘ ਨੇ “ਮੁੰਦਾਵਣੀ” ਨਾਮਕ ਪੁਸਤਕ ਲਿਖੀ ਹੈ। ਇਸ ਦੇ ਪੰਨਾ 201 ਤੇ ਇਉਂ ਲਿਖੀਆ ਮਿਲਦਾ ਹੈ।

ਸ੍ਰੀ ਗੁਰੁ ਸਿੰਘ ਸਭਾ ਨੈਰੋਬੀ (ਅਫ਼ਰੀਕਾ) ਨੇ ਵੀ ਏਸੇ ਤਰ੍ਹਾਂ ਰਾਗਮਾਲਾ ਦਾ ਫੈਸਲਾ ਇਉS ਅਦਾਲਤਾਂ ਤੱਕ ਜਾ ਕੇ ਸਪੱਸ਼ਟ ਕਰਵਾਇਆ। ਜਿਸਦੀ ਸੂਚਨਾ “ਪੰਥ ਸੇਵਕ”, ਪੰਨਾ2, 10 ਅਕਤੂਬਰ, 1917 ਵਿੱਚ ਹੇਠ ਲਿਖੇ ਅਨੁਸਾਰ ਹੈ:

“ਏਥੋਂ ਤੱਕ ਕਿ ਸ੍ਰੀ ਗੁਰੁ ਸਿੰਘ ਸਭਾ ਨੈਰੋਬੀ (ਅਫਰੀਕਾ) ਨੇ ਤਾਂ ਰਾਗਮਾਲਾ ਦਾ ਫੈਸਲਾ ਕਿ ਇਹ ਗੁਰਬਾਣੀ ਨਹੀਂ ਅਰ ਕਿਸੇ ਨੇ ਪਿਛੋਂ ਬੀੜ ਵਿੱਚ ਲਿਖ ਦਿੱਤੀ ਹੈ, ਅਦਾਲਤ ਦੇ ਜਰੀਏ ਕਰਵਾਯਾ ਹੋਯਾ ਹੈ। ਸਿੰਘ ਸਭਾ ਨੈਰੋਬੀ ਚੀਫ਼ ਖਾਲਸਾ ਦੀਵਾਨ ਨਾਲ ਵੀ ਸੰਬੰਧਤ ਹੈ। ਫੇਰ ਪਤਾ ਨਹੀਂ ਇਹ ਕਿਸ ਮੂੰਹ ਨਾਲ ਹੁਣ ਰਾਗਮਾਲਾ ਨੂੰ ਗੁਰਬਾਣੀ ਸਿੱਧ ਕਰਦੇ ਹਨ।”

ਡਾ: ਗੁਰਮੀਤ ਸਿੰਘ ਜੀ ਬਰਸਾਲ ਲਿਖਦੇ ਹਨ:

ਅਖੌਤੀ ਰਾਗਮਾਲਾ, ਕਿਸੇ ਦੋਖੀ ਵਲੋਂ ਧੁਰ ਕੀ ਬਾਣੀ ਤੋਂ ਬਾਹਰ ਦਰਜ ਕੀਤੀ ਗਈ ਸੀ।

ਪੁਰਾਤਿਨ ਬੀੜਾਂ ਵਿਚੋਂ, ਰਾਗਮਾਲਾ, ਜਿਆਦਾਤਰ, ਭਾਈ ਬੰਨੋ ਵਾਲੀ ਬੀੜ ਦੀ ਸ਼ਾਖਾ ਦੀਆਂ ਬੀੜਾਂ ਵਿੱਚ ਹੀ ਮਿਲਦੀ ਹੈ। ਦਮਦਮੀ ਬੀੜ ਦੀ ਸ਼ਾਖਾ ਵਿੱਚ ਨਹੀਂ ਮਿਲਦੀ। ਇਸ ਦਾ ਤਾ ਪਤਾ ਨਹੀਂ ਕਿ ਸਭ ਤੋਂ ਪਹਿਲਾਂ ‘ਰਾਗਮਾਲਾ’ ਭਾਈ ਬੰਨੋ ਵਾਲੀ ਬੀੜ ਜਾਂ ਉਸ ਦੀ ਸ਼ਾਖਾ ਵਿੱਚ ਕਿਸ ਨੇ ਚਾੜੀ, ਪਰ ਇਸ ਦੇ ਲੇਖਕ ਦਾ ਬਹੁਤ ਪਹਿਲਾਂ ਦਾ ਪਤਾ ਲਗ ਚੁਕਾ ਹੈ।

ਇਸ ਦੇ ਲੇਖਕ ਦਾ ਨਾਮ ਹੈ ‘ਆਲਮ’। ਇਹ ਇੱਕ ਬ੍ਰਾਹਮਣ ਤੋਂ ਮੁਸਲਮਾਨ ਬਨਿਆ ਸੀ। ਇਹ ਅਕਬਰ ਦਾ ਸਮਕਾਲੀਨ ਹੈ। ‘ਰਾਗਮਾਲਾ’ ਇਸ ਆਲਮ ਕਵੀ ਦੀ “ਮਾਧਵਾਨਲ ਕਾਮਕੰਦਲਾ” ਨਾਮਕ ਰਚਨਾ ਦਾ ਹਿੱਸਾ ਹੈ। ਇਸ ਰਚਨਾ ਦਾ ਰਚਨਕਾਲ 1583/84 ਈਸਵੀ ਹੈ। ਯਾਨਿ ਕਿ ਆਦਿ ਬੀੜ ਤੋਂ 20 ਸਾਲ ਪਾਿਲਾਂ। “ਮਾਧਵਾਨਲ ਕਾਮਕੰਦਲਾ” ਦੇ ਛੰਦ 62 ਤੋਂ 70 ਤੱਕ “ਰਾਗਮਾਲਾ” ਹੈ। ਇਥੋਂ ਚੁਕ ਕੇ ਗੁਰਬਾਣੀ ਦੇ ਅਖੀਰ ਵਿੱਚ ਫਿਟ ਕੀਤੀ ਗਈ ਹੈ।

ਚਰਨਜੀਤ ਸਿੰਘ, ਬਰੈਂਮਪਟਨ


(29/08/10)
ਇੰਦਰ ਜੀਤ ਸਿੰਘ ਕਾਨਪੁਰ

ਅਖੰਡ ਕੀਰਤਨੀ ਜੱਥੇ ਨੂੰ ਅਚਾਨਕ ਜਾਗਿਆ, ਗੁਰੂ ਗ੍ਰੰਥ ਸਾਹਿਬ ਪ੍ਰਤੀ ਸ਼ਰਧਾ ਤੇ ਪਿਆਰ?
ਚਰਿਤ੍ਰ ਹੀਨ ਬਿਹਾਰੀ ਭਈਏ ਇੱਕ ਬਵਾਲ ਸਿੰਘ (ਇਕਬਾਲ ਸਿੰਘ) ਦੇ ਰਾਗ ਮਾਲਾ ਬਾਰੇ ਜਾਰੀ ਹੁਕਮਨਾਮੇ ਨੂੰ ਲੈ ਕੇ ਅਖੰਡ ਕੀਰਨੀ ਜੱਥੇ ਨੂੰ ਪਤਾ ਨਹੀ ਕਿਉ ਸਬਤੋਂ ਵੱਧ ਮਿਰਚਾਂ ਲਗੀਆਂ ਹਨ। ਇੱਕ ਬਵਾਲ ਸਿੰਘ ਦਾ ਹੁਕਮ ਨਾਮਾਂ ਤੇ ਪਰਲੇ ਦਰਜੇ ਦਾ ਮੂਰਖਤਾ ਭਰਿਆ ‘ਕੂੜਨਾਮਾ’ ਹੈ। ਲੇਕਿਨ ਅਖੰਡ ਕੀਰਤਨੀ ਜੱਥੇ ਵਾਲਿਆ ਕੋਲੋਂ ਦਾਸ ਇਹ ਸਵਾਲ ਕਰਦਾ ਹੈ ਕੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ “ਰਾਗ ਮਾਲਾ” ਦੇ ਦੋ ਵਰਕੇ ਤੇ ਇਨਾਂ ਦੇ ਢਿਡ ਵਿੱਚ ਸ਼ੂਲ ਬਣ ਕੇ ਜਾ ਵੜੇ। ਇਨਾਂ ‘ਖੜਗਕੇਤ”, ‘ਅਸਿਧੁਜ’ ਅਤੇ ‘ਕਾਲਕਾ’ ਦੇ ਪੁਜਾਰੀਆਂ ਨੂੰ ਉਸ “ਕੂੜ ਕਿਤਾਬ” ਵਿੱਚ ਦਰਜ 579 ਵਰਕੇ `ਚਰਿਤ੍ਰਯੋ ਪਾਖਿਆਨ” ਨਾਮਕ ‘ਕੰਜਰ ਕਵਿਤਾ” ਦੇ ਅਜ ਤਕ ਨਜਰ ਕਿਉ ਨਹੀ ਆਏ ਜਿਸਨੂੰ ਇਹ ਦਸਮ ਪਿਤਾ ਦੀ ਬਾਣੀ ਕਹਿ ਕੇ ਮੱਥੇ ਟੇਕ ਰਹੇ ਨੇ ਤੇ ਉਸ ਸਰਬੰਸ ਦਾਨੀ ਗੁਰੂ ਨੂੰ ਬਦਨਾਮ ਕਰ ਰਹੇ ਨੇ। ਇਨਾਂ ਨੇ ਅਖੋਤੀ ਦਸਮ ਗ੍ਰੰਥ ਨੂੰ ਗੁਰੂ ਕ੍ਰਿਤ ਕਹਿਨਾਂ ਤੇ ਸਿਖ ਲਿਆ, ਪਰ ਅਜ ਤਕ ਅਖੰਡ ਕੀਰਤਨੀ ਜੱਥੇ ਦੇ 99 % ‘ਸਰਬ ਲੋਹ’ ਤੇ ‘ਕਾਲਕਾ’ ਦੇ ਚੇਲਿਆਂ ਨੇ ਉਸ ਨੂੰ ਪੜਨਾਂ ਤੇ ਦੂਰ ਕਦੀ ਖੋਲ ਕੇ ਵੀ ਨਹੀ ਵੇਖਿਆ। ਇਨਾਂ ‘ਸਰਬਲੋਹ ਦੇ ਬ੍ਰਾਹਮਣਾਂ’ ਨੂੰ ਸ਼ਾਇਦ ਇਹ ਵੀ ਨਹੀ ਪਤਾ ਕੇ ‘ਕਬਿਉ ਬਾਚ ਬੇਨਤੀ’ ਕਿਥੇ ਲਿਖੀ ਹੈ? ਅਤੇ ਕਿਸ ਕਵਿਤਾ ਦੀਆਂ ਅਖੀਰਲੀਆਂ ਪੰਗਤੀਆਂ ਹਨ? ਪਹਿਲਾਂ ਇਸ ਦਾ ਅਧਿਐਨ ਕਰਨ ਫਿਰ ਬਹੁਤੇ ਪੰਥਕ ਬਨਣ ਦੀ ਕੋਸ਼ਿਸ਼ ਕਰਨ। ਜਿਸ ਵੇਲੇ ਇੱਕ ਬਵਾਲ ਸਿੰਘ ਨੇ, ਪ੍ਰੋਫੇਸਰ ਦਰਸ਼ਨ ਸਿੰਘ ਵਰਗੇ ਪੰਥ ਰਤਨ ਨੂੰ ਬਦਨਾਮ ਕਰਨ ਦੀ ਹੋਛੀ ਹਰਕਤ ਕੀਤੀ, ਉਸ ਵੇਲੇ “ਸਰਬਲੋਹ ਦੇ ਲੋਹਾਰ” ਕਿਥੇ ਗਏ ਸਨ। ਹਜੂਰ ਸਾਹਿਬ ਵਿੱਚ ਬਕਰੇ ਦੀ ਬਲੀ ਦੇ ਕੇ ਉਸ ਦਾ ਖੂੰਨ ਨਿਸਾਨ ਸਾਹਿਬ, ਸ਼ਸ਼ਤਰਾਂ ਅਤੇ ਗੁਰੂ ਗ੍ਰੰਥ ਸਾਹਿਬ ਦੇ ਰੂਮਾਲਿਆਂ ਨੂੰ ਲਾਈਆ ਜਾਂਦਾ ਹੈ ਉਸ ਵੇਲੇ ਇਨਾਂ ‘ਸ਼ਾਕਾਹਾਰੀ ਬ੍ਰਾਂਹਮਣਾਂ’ ਦਾ ਪੰਥ ਦਰਦ ਅਤੇ ਗੁਰੂ ਦਾ ਅਦਬ ਸਤਕਾਰ ਕਿਥੇ ਅਲੋਪ ਹੋ ਜਾਂਦਾ ਹੈ?
ਇੰਦਰ ਜੀਤ ਸਿੰਘ
ਕਾਨਪੁਰ


(29/08/10)
ਬਲਦੇਵ ਸਿੰਘ ਫਿਰੋਜ਼ਪੁਰ

ਸਿੱਖ ਮਾਰਗ ਦੇ ਸੱਭ ਪਾਠਕ ਵੀਰੋ,

ਵਾਹਿਗੁਰੂ ਜੀ ਕਾ ਖਾਲਸਾ,

ਵਾਹਿਗੁਰੂ ਜੀ ਕੀ ਫਤਿਹ।

ਸਰਦਾਰ ਜਸਬੀਰ ਸਿੰਘ ਜੀ,

ਮੈ ਇੱਕ ਅਨਪੜ੍ਹ ਜਿਹਾ ਬੰਦਾ ਹਾਂ। ਮੈਨੂੰ ਮਾਫ ਕਰ ਦੇਣਾਂ ਜੀ, ਮੈਨੂੰ ਗੱਲ ਕਰਨ ਦਾ ਕੋਈ ਢੰਗ ਨਹੀਂ ਹੈ ਜੀ, ਪਰ ਜੋ ਗਲ ਮੈਨੂੰ ਸੱਚੀ ਲੱਗਦੀ ਹੈ, ਉਹ ਗੱਲ ਕਰਨੋਂ ਮੈਥੋਂ ਰਿਹਾ ਵੀ ਨਹੀਂ ਜਾਂਦਾ। ਵੀਰ ਜੀ, ਮੈਂ ਤੁਹਾਡੀ ਇੱਕ ਗਲਤੀ ਵੱਲ ਤੁਹਾਡਾ ਧਿਆਨ ਦੁਆਇਆ, ਜਿਸਨੂੰ ਤੁਸੀਂ ਸਵੀਕਾਰ ਵੀ ਕੀਤਾ, ਸ਼ੁਕਰੀਆ। ਬਦਲੇ ਵਿੱਚ ਪਾਠਕਾਂ ਪਾਸੋਂ ਤਾਂ ਤੁਸੀਂ ਮਾਫੀ ਮੰਗ ਲਈ, ਪਰ ਵੀਰ ਜੀ ਮੇਰਾ ਧੰਨਵਾਦ ਕਰਨਾਂ, ਤੁਸੀਂ ਭੁੱਲ ਹੀ ਗਏ। ਕੀ ਇਸ ਬਦਲੇ ਮੇਰਾ ਧਨਵਾਦ ਨਹੀਂ ਕਰੋ ਗੇ। ਵੀਰ ਜੀ, ਗੁਰਮੱਤ ਅਨੂਸਾਰ ਜਿਹੜਾ ਕਿਸੇ ਦੀ ਗਲਤੀ ਸੁਧਾਰੇ, ਉਸ ਦਾ ਸ਼ੁਕਰਗੁਜਾਰ ਹੋਣਾਂ ਚਾਹੀਦਾ ਹੈ। ਮੈਨੂੰ ਦੁੱਖ ਇਸ ਗੱਲ ਦਾ ਹੈ, ਕੇ ਮੈਨੂੰ ਐਸਾ ਕੋਈ ਢੰਗ ਨਹੀਂ ਆਉਂਦਾ, ਕੇ ਕਿਸੇ ਨੂੰ ਸੱਚੀ ਗੱਲ ਦੱਸੀ ਵੀ ਜਾ ਸੱਕੇ, ਅਤੇ ਕਿਸੇ ਦਾ ਮਨ ਵੀ ਨਾਂ ਦੁਖੇ। ਇਹ ਕੰਬਖਤ ਸੱਚ! ਕਿਸ ਨੇਂ ਬਨਾਇਆ ਹੈ! ।

ਵੀਰ ਜੀ ਮੈਂ ਤੁਹਾਡੀਆਂ ਕਿਨੀਆਂ ਸਿਫਤਾਂ ਕੀਤੀਆਂ ਹਨ, ਕੀ ਤੁਹਾਨੂੰ ਉਹਨਾਂ ਤੇ ਸ਼ੱਕ ਹੈ! ਮੈਂ ਤਾਂ ਤੁਹਾਡੇ ਵਿਚਾਰਾਂ ਨਾਲ ਪਹਿਲੋਂ ਹੀ ਸਹਿਮਤ ਹਾਂ। ਪਰ ਤੁਸੀਂ ਮੈਨੂੰ ਆਹ ਵਕਤ ਦੀ ਕਮੀਂ ਦਾ ਅਹਿਸਾਸ ਕਰਵਾ ਕੇ, ਅਤੇ ਲੰਮੀਂ ਬਹਿਸ ਦਾ ਡਰਾਵਾ ਦੇ ਕੇ ਮੈਨੂੰ ਭਜਾਉ ਤਾਂ ਨਾਂ। ਜੇ ਤੁਹਾਨੂੰ ਮੇਰੀ ਇਸ ਕਮਜੋਰੀ ਦਾ ਅਹਿਸਾਸ ਹੈ, ਤਾਂ ਸਿੱਖ ਕੌਮ ਦੀ ਭਲਾਈ ਦੀ ਖਾਤਰ ਮੇਰੀ ਮਦਦ ਕਰਨਾਂ ਤੁਹਾਡਾ ਫਰਜ਼ ਹੈ। ਮੈਨੂੰ ਵੀ ਆਪਣੇਂ ਪਾਸ ਕਨੇਡਾ ਬੁਲਾ ਲਵੋ, ਫਿਰ ਮੇਰੇ ਪਾਸ ਵੀ ਵੱਕਤ ਦੀ ਕਮੀਂ ਨਹੀਂ ਰਹੇ ਗੀ, ਤੇ ਆਪਾਂ ਦੋਵੇਂ ਵੀਰ ਰਲ ਕੇ ਸਿੱਖ ਕੌਮ ਦੀ ਸੇਵਾ ਕਰਾਂ ਗੇ।

ਵੀਰ ਜੀ ਤੁਸੀਂ ਲਿਖਿਆ ਹੈ, “ਹਰ ਕੋਈ ਵਿਅਕਤੀ ਆਪਣੇਂ ਵਿਚਾਰਾਂ ਨੂੰ ਠੀਕ ਹੀ ਸਮਝਦਾ ਹੈ, ਮੈਂ ਵੀ ਆਪਣੇਂ ਵਿਚਾਰਾਂ ਨੂੰ ਠੀਕ ਸਮਝਦਾ ਹੋਇਆ, ਆਪਣੇਂ ਵਿਚਾਰ ਦੇ ਰਿਹਾ ਹਾਂ”।

ਇਹ ਤੁਸਾਂ ਬਿਲਕੁਲ ਠੀਕ ਲਿਖਿਆ ਹੈ, ਇਸ ਵਿੱਚ ਕੁੱਝ ਵੀ ਗਲਤ ਨਹੀਂ। ਪਰ ਕਿਨੇਂ ਸਾਲ ਬੀਤ ਗਏ ਤੁਹਾਨੂੰ, ਜਾਂ ਹੋਰਾਂ ਨੂੰ ਬਹਿਸ ਕਰਦਿਆਂ, ਇਸ ਦਾ ਕੀ ਨਤੀਜਾ ਨਿਕਲਿਆ? । ਤੁਸੀਂ ਸਹੀ ਹੋਣ ਦੇ ਬਾਵਜ਼ੂਦ ਵੀ ਵਿਰੋਧੀ ਵਿਚਾਰਾਂ ਵਾਲਿਆਂ ਨੂੰ ਆਪਣੀਂ ਗੱਲ ਨਾਲ ਸਹਿਮਤ ਨਹੀਂ ਕਰਾ ਸਕੇ। ਇਸ ਦਾ ਕੀ ਕਾਰਨ ਹੈ, ਕੀ ਤੁਹਾਡੇ ਵਿੱਚ ਕੋਈ ਗਲਤੀ ਜਾਂ ਕਮੀਂ ਤਾਂ ਨਹੀਂ! ਕੀ ਇਸ ਦਾ ਵਿਚਾਰ ਨਹੀਂ ਕਰੋ ਗੇ? । ਆਪ ਜੀ ਨੇਂ ੨੨-੮ ਵਾਲੇ ਪੱਤਰ ਵਿੱਚ ਲਿਖਿਆ ਹੈ।

ਆਵਾਗਉਣ ਤੋਂ ਛੁਟਕਾਰਾ ਪਾਉਣ ਲਈ ‘ਗੁਰਮੁਖ’ ਅਤੇ ‘ਸਿਰਫ਼ ਗੁਰਮੁਖ’ ਬਣਨ ਦੀ ਜਰੂਰਤ ਹੈ ਹੋਰ ਕੁੱਝ ਵੀ ਕਰਨ ਦੀ ਜਰੂਰਤ ਨਹੀਂ। ਇਹ ਗੱਲ ਆਵਾਗਉਣ ਨੂੰ ਨਾ ਮੰਨਣ ਵਾਲੇ ਵੀ ਮੰਨਦੇ ਹਨ। ਪਰ ਫ਼ਰਕ ਬੱਸ ਏਨਾ ਹੈ ਕਿ ਆਵਾਗਉਣ ਨੂੰ ਨਾ ਮੰਨਣ ਵਾਲਿਆਂ ਅਨੁਸਾਰ ਗੁਰਬਾਣੀ ਦਾ ਇਹ ਫੁਰਮਾਨ ਹੈ ਕਿ ਬੰਦੇ ਨੇਂ ਇਹ ਹੱਥਲਾ ਮਨੁੱਖਾ ਜਨਮ ਸਵਾਰਨਾ ਹੈ, ਅਤੇ ਬੱਸ, ਸਾਰੀ ਦੁਨੀਆਂ ਦਾ ਹੱਥਲਾ ਜਨਮ ਸਵਰ ਗਿਆ। ਉਹ ਇਸ ਗੱਲ ਬਾਰੇ ਕੋਈ ਚਾਨਣਾ ਨਹੀਂ ਪਾਉਂਦੇ ਕਿ ਜੇ ਬੰਦਾ ਸਾਰੀ ਉਮਰ ਗੁਰਮੁਖਾਂ ਵਾਲੇ ਰਸਤੇ ਨਹੀਂ ਚੱਲਦਾ ਤਾਂ ਉਸ ਬਾਰੇ ਗੁਰਬਾਣੀ ਦਾ ਕੀ ਫੁਰਮਾਨ ਹੈ? ਜਦ ਕਿ ਆਵਾਗਉਣ ਨੂੰ ਮੰਨਣ ਵਾਲਿਆਂ ਅਨੁਸਾਰ ਜੇ ਬੰਦਾ ਗੁਰਮੁਖ ਨਹੀਂ ਬਣਦਾ, ਮਨੁੱਖਾ ਜਨਮ ਵਿਅਰਥ ਗਵਾ ਕੇ ਸੰਸਾਰ ਤੋਂ ਤੁਰ ਜਾਂਦਾ ਹੈ ਤਾਂ ਉਸ ਨੂੰ ਆਵਾਗਉਣ ਦੇ ਗੇੜ ਵਿੱਚ ਪੈਣਾ ਪੈਂਦਾ ਹੈ। (ਇਸ ਵਿੱਸ਼ੇ ਤੇ ਵੀ ਕਾਫੀ ਕੁੱਝ ਲਿਖਿਆ ਜਾ ਚੱਕਾ ਹੈ। ਜੇ ਤੁਹਾਡੇ ਕੋਲ ਸਮਾਂ ਹੋਵੇ ਤਾਂ ਇਸ ਬਾਰੇ ਹੋਰ ਵਿਚਾਰ ਅੱਗੇ ਤੋਰੀ ਜਾ ਸਕਦੀ ਹੈ)।

ਤੁਸਾਂ ਬਿਲਕੁਲ ਸੱਚ ਲਿਖਿਆ ਹੈ। ਤੁਹਾਡੀ ਇਸ ਅੰਡਰ ਲਾਈਨ ਕੀਤੀ ਗੱਲ ਨਾਲ ਮੈਂ ੧੦੧% ਸਹਿਮਤ ਹਾਂ। ਇਸ ਵਾਸਤੇ ਇਸ ਵਿਸ਼ੇ ਤੇ ਤੁਹਾਡੇ ਨਾਲ ਬਹਿਸ ਕਰਨ ਦੀ ਤਾਂ ਕੋਈ ਤੁਕ ਹੀ ਨਹੀਂ ਬਣਦੀ। ਪਰ ਇਥੇ ਵੀ ਮੈਂ ਇਹੀ ਕਹਾਂਗਾ, ਕਿ ਤੁਸੀਂ ਸਹੀ ਹੋਣ ਦੇ ਬਾਵਜ਼ੂਦ ਵੀ ਵਿਰੋਧੀ ਵਿਚਾਰਾਂ ਵਾਲਿਆਂ ਨੂੰ, ਆਪਣੀਂ ਗੱਲ ਨਾਲ ਸਹਿਮਤ ਨਹੀਂ ਕਰਾ ਸਕੇ। ਕੀ ਮੇਰੀ ਇਹ ਗੱਲ ਗਲਤ ਹੈ। ਵੀਰ ਜੀ ਮੈਂ ਫਿਰ ਬੇਨਤੀ ਕਰਦਾ ਹਾਂ, ਕੇ ਇਸ ਦਾ ਕਾਰਨ ਹੈ, ਤੁਸੀਂ ਗੁਰੂ ਨਾਨਕ ਦੇ ਫਲਸਫੇ ਨੂੰ ਪੂਰੀ ਤਰਾਂ ਨਹੀਂ ਸਮਝਿਆ। ਅਗਰ ਤੁਹਾਨੂੰ ਲੱਗਦਾ ਹੈ ਕੇ ਮੇਰੀ ਇਹ ਗੱਲ ਵੀ ਗਲਤ ਹੈ, ਤਾਂ ਕਿਰਪਾ ਕਰ ਕੇ ਦੋ ਚਾਰ ਲਾਈਨਾਂ ਗੁਰੂ ਨਾਨਕ ਦੇ ਫਲਸੇ ਬਾਰੇ ਜਰੂਰ ਲਿਖੋ, ਕਿ ਗੁਰੂ ਨਾਨਕ ਦਾ ਫਲਸਫਾ ਕੀ ਹੈ। ਪਰ ਵਿਚਾਰ ਦੀ ਭਾਵਨਾਂ ਨਾਲ ਲਿਖਣਾਂ, ਗੁਸੇ ਨਾਲ ਨਾਂ ਲਿਖਣਾਂ।

ਵੀਰ ਜੀ ਤੁਸਾਂ ਨੇਂ ਲਿਖਿਆ ਹੈ। “ਆਵਾਗਉਨ ਨੂੰ ਨਾਂ ਮੰਨਣ ਵਾਲਿਆਂ ਅਨੂੰਸਾਰ ਗੁਰਬਾਣੀਂ ਦਾ ਇਹ ਫਰਮਾਣ ਹੈ ਕਿ ਬੰਦੇ ਨੇਂ ਇਹ ਹੱਥਲਾ ਮਨੁੱਖਾ ਜੀਵਨ ਸਵਾਰਨਾਂ ਹੈ, ਅਤੇ ਬਸ, ਸਾਰੀ ਦੁਨੀਆਂ ਦਾ ਹੱਥਲਾ ਜਨਮ ਸਵਰ ਗਿਆ”।

ਵੀਰ ਜੀ, ਜੋ ਕੁੱਝ ਸਵਰਨਾਂ ਹੈ, ਉਹ ਇਸੇ ਜਨਮ ਵਿੱਚ ਹੀ ਸਵਰਨਾਂ ਹੈ। “ਅਗੇ” ਜਾਂ “ਆਗੈ” ਜਾ ਕੇ, ਅਸੀਂ ਕੁੱਝ ਨਹੀਂ ਕਰ ਸੱਕਦੇ। ਇਸ ਲਈ ਗੁਰਬਾਣੀਂ ਇਸ ਜਨਮ ਨੂੰ ਸਵਾਰਨ ਵਾਸਤੇ ਕਹਿੰਦੀ ਜਾਂ ਜੋਰ ਦੇਂਦੀ ਹੈ। ਇਸ ਲਈ ਇਥੋਂ ਤੱਕ ਤਾਂ ਦੂਜੇ ਪੱਖ ਵਾਲਿਆਂ ਦੀ ਗੱਲ ਠੀਕ ਹੈ।

ਅਤੇ ਤੁਸੀਂ ਕਹਿੰਦੇ ਹੋ, “ਆਵਾਗਉਣ ਤੋਂ ਛੁਟਕਾਰਾ ਪਾਉਣ ਲਈ “ਗੁਰਮੁਖ” ਅਤੇ “ਸਿਰਫ ਗੁਰਮੁਖ” ਬਣਨ ਦੀ ਜਰੂਰਤ ਹੈ।

“ਇਸ ਜਨਮ ਨੂੰ ਸਵਾਰਨ ਵਾਸਤੇ ਗੁਰਮੁਖ ਬਣਨ ਦੀ ਲੋੜ ਹੈ”, ਇਹ ਵੀ ਗੁਰਬਾਣੀਂ ਦਾ ਫਰਮਾਨ ਹੈ, ਇਸ ਵਾਸਤੇ, ਤੁਹਾਡੀ ਵੀ ਇਹ ਗੱਲ ਠੀਕ ਹੈ।।

ਚਾਹੀਦਾ ਤਾਂ ਸੀ, ਕਿ ਜਿਹੜੀ ਗੱਲ ਤੁਹਾਡੀ ਠੀਕ ਸੀ, ਉਸ ਨੂੰ ਦੂਜੇ ਪੱਖ ਵਾਲੇ ਮੰਨ ਲੈਦੇ। ਅਤੇ ਦੂਜੇ ਪੱਖ ਵਾਲਿਆਂ ਦੀ ਠੀਕ ਗੱਲ ਨੂੰ ਤੁਸੀਂ ਮੰਨ ਜਾਂਦੇ। ਅਤੇ ਇੱਕ ਦੂਜੇ ਦੀ ਗਲਤ ਗੱਲ ਨੂੰ ਪਿਆਰ ਨਾਲ ਸਮਝ ਸਮਝਾ ਲੈਂਦੇ। ਪਰ ਕਿਉਂ ਕੇ ਤੁਸੀਂ ਦੋਹਾਂ ਹੀ ਪੱਖਾਂ ਨੇ ਸਿਰਫ ਪੜ੍ਹਿਆ ਹੈ, ਬਾਣੀਂ ਨੂੰ ਬੁਝਿਆ ਨਹੀਂ, ਅਤੇ ਨਾਂ ਹੀ ਅਮਲ ਕੀਤਾ ਹੈ। ਇਸ ਵਾਸਤੇ ਤੁਹਾਡੀ ਬਹਿਸ ਅੱਜ ਤੱਕ ਕਿਸੇ ਨਤੀਜੇ ਤੇ ਨਹੀਂ ਪੁਜ ਸਕੀ।

ਵੀਰ ਜੀ ਇਹੀ ਕਾਰਨ ਹੈ, ਜੋ ਅੱਜ ਤੱਕ ਨਾਂ ਤਾਂ ਤੁਸੀਂ ਦੂਸਰੇ ਪੱਖ ਦੀ ਕਿਸੇ ਗੱਲ ਨਾਲ ਸਹਿਮਤ ਹੋਇ ਹੋ, ਅਤੇ ਨਾਂ ਹੀਂ ਦੂਸਰਾ ਪੱਖ, ਤੁਹਾਡੀ ਕਿਸੇ ਗੱਲ ਨਾਲ ਸਹਿਮਤ ਹੋਇਆ ਹੈ। ਅਤੇ ਹੁਣ ਤੁਹਾਡੀ ਇਹ ਵਿਚਾਰ, ਅਖੀਰ ਹਾਰ ਜਿੱਤ ਦਾ ਸਵਾਲ ਬਨ ਚੁੱਕੀ ਹੈ। ਇਸ ਵਾਸਤੇ ਇਹ ਬਹਿਸ ਤਾਂ ਹੀ ਖਤਮ ਹੋ ਸੱਕਦੀ ਹੈ, ਜੇ ਇੱਕ ਪੱਖ ਪੂਰੀ ਤਰਾਂ ਹਾਰ ਮੰਨ ਲਵੇ। ਪਰ ਇਸ ਤਰਾਂ ਇਸਨੂੰ ਗੁਰਬਾਣੀਂ ਵਿਚਾਰ ਨਹੀਂ ਕਹਿ ਸੱਕਦੇ। ਵੀਰ ਜੀ ਤੁਸੀਂ ਤਾਂ ਗੁਰਮੁਖਤਾ ਵਿੱਚ ਵਿਸ਼ਵਾਸ਼ ਰੱਖਦੇ ਹੋ। ਗੁਰਮੁਖਤਾ ਤੋਂ ਊਪਰ ਹੋਰ ਕੁੱਝ ਵੀ ਨਹੀਂ ਹੈ। ਜੇ ਤੁਸੀਂ ਉਹਨਾਂ ਨੂੰ (ਦੂਜੇ ਪੱਖ ਵਾਲਿਆਂ ਨੂੰ) ਇਹ ਦੱਸ ਦੇਂਦੇ ਕੇ ਗੁਰਮੁਖ ਕਿਵੇਂ ਬਣੀਦਾ ਹੈ, ਤਾਂ ਗੁਰਮੁਖ ਬਣ ਕੇ ਸ਼ਾਇਦ ਉਹ ਵੀ ਤੁਹਾਡੀ ਗੱਲ ਨਾਲ ਸਹਿਮਤ ਹੋ ਜਾਂਦੇ। ਇਸ ਲਈ ਤੁਸੀਂ ਇਹ ਦੱਸੋ ਕੇ ਗੁਰਮੁੱਖ ਕਿਵੇਂ ਬਣੀਂਦਾ ਹੈ?

ਅਤੇ ਮੰਨ ਲਵੋ ਕੇ ਸਾਰੇ ਹੀ ਵਿਦਵਾਨ, ਆਵਾਗਮਨ ਬਾਰੇ ਤੁਹਾਡੇ ਵਿਚਾਰਾਂ ਨਾਲ ਸਹਿਮਤ ਹੋ ਜਾਂਦੇ ਹਨ, ਤਾਂ ਤੁਸੀਂ ਇਸ ਤੋਂ ਬਾਦ ਅੱਗੇ ਕੀ ਸਮਝਾਉਣਾਂ ਚਾਹੋਗੇ।

ਤੁਸਾਂ ਲਿਖਿਆ ਹੈ, ਵੀਰ ਜੀ! ਤੁਹਾਡੇ ਕੋਲ ਸਮੇਂ ਦੀ ਕਮੀਂ ਰਹਿੰਦੀ ਹੈ ਅਤੇ ਤੁਸੀਂ ਵਿਚਾਰ ਨੂੰ ਵਿੱਚੇ ਹੀ ਛੱਡ ਦਿੰਦੇ ਹੋ। ਕਾਫ਼ੀ ਸਮਾਂ ਪਹਿਲਾਂ, ਦੇਦਾ ਦੇ ਲੈਦੇ ਥਕਿ ਪਾਹਿ, ਤੁਕ ਬਾਰੇ ਆਪਣੀ ਵਿਚਾਰ ਚੱਲ ਰਹੀ ਸੀ ਉਸ ਵਿਚਾਰ ਨੂੰ ਸਿਰੇ ਲਾਏ ਬਿਨਾ ਹੀ ਤੁਸੀਂ ਵਿਚਾਰ ਵਿੱਚੇ ਹੀ ਛੱਡ ਗਏ ਸੀ।

ਵੀਰ ਜੀ ਇਹ ਠੀਕ ਹੈ, ਕੇ ਮੇਰੇ ਪਾਸ ਸਮੇਂ ਦੀ ਕਮੀ ਰਹਿਂਦੀ ਹੈ। ਪਰ ਮੈਂ ਇਹ ਗੱਲ ਭੁਲਿਆ ਹੋਇਆ ਨਹੀਂ ਹਾਂ, ਕਿ “ਦੇਦਾ ਦੇ ਲੈਦੇ ਥਕਿ ਪਾਹਿ” ਵਾਲੀ ਤੁਕ ਦੇ ਅਰਥ ਕਰਨੇਂ ਬਾਕੀ ਹਨ। ਕੋਈ ਗੱਲ ਕਰਨ ਵਾਸਤੇ ਸਹੀ ਸਮੇਂ ਦੀ ਚੋਣ ਕਰਨੀ ਚਾਹੀਦੀ ਹੈ, ਜਿਸ ਨਾਲ ਕੇ ਪਾਠਕਾਂ ਨੂੰ ਸੌਖੇ ਹੀ ਗੱਲ ਦੀ ਸਮਝ ਆ ਸਕੇ, ਤੇ ਉਹ ਵੱਧ ਤੋਂ ਵੱਧ ਫਾਇਦਾ ਉਠਾ ਸੱਕਣ। ਬਿਨਾਂ ਵੱਕਤ ਵਿਚਾਰੇ ਗੱਲ ਕਰਨੀ ਜਾਂ ਐਵੇਂ ਹੀ ਫਜੂਲ ਦੀ ਬਹਿਸ ਕਰਨ ਨਾਲ, ਪਾਠਕਾਂ ਦਾ ਸਮਾਂ ਹੀ ਬਰਬਾਦ ਕਰਨਾਂ ਹੁੰਦਾ ਹੈ (ਵੈਸੇ ਵੀਰ ਜੀ ਤੁਸਾਂ ਤੇ ਉਸ ਵਕਤ ਇਸ ਤੁਕ ਤੇ ਬਹਿਸ ਕਰਨ ਦੀ ਤਿਆਰੀ ਕਰ ਹੀ ਲਈ ਸੀ। ਵੀਰ ਜੀ ਕੀ ਬਹਿਸ ਤੋਂ ਬਿਨਾਂ ਕੋਈ ਹੋਰ ਰਾਹ ਨਹੀਂ ਹੈ, ਜਿਸ ਨਾਲ ਕੇ ਗੱਲ ਸਮਝੀ ਜਾਂ ਸਮਝਾਈ ਜਾ ਸਕੇ।) ਵੀਰ ਜੀ, ਸ਼ਾਇਦ ਤਿਨ ਸਾਲ ਤੋਂ ਵੀ ਵੱਧ ਸਮਾਂ ਹੋ ਗਿਆ ਹੈ, ਆਪਣੇਂ ਇੱਕ ਪੱਤਰ ਵਿੱਚ ਮੈਂ ਲਿਖਿਆ ਸੀ, “ਸੱਚ ਕਹਿਣ ਲੱਗੇ ਮੈਂ ਰੱਬ ਦਾ ਵੀ ਲਿਹਾਜ ਨਹੀਂ ਕਰਾਂ ਗਾ” ਸੋ ਇਸ ਗੱਲ ਦਾ ਇੱਕ ਬਹੁਤ ਹੀ ਛੋਟਾ ਜਿਹਾ ਪ੍ਰਮਾਣ, ਮੈਂ ਤਿੰਨ ਚਾਰ ਸਾਲ ਬਾਦ ਆਪਣੇਂ ੧੫-੮ ਵਾਲੇ ਪੱਤਰ ਵਿੱਚ ਵਿੱਚ ਦਿੱਤਾ/ਲਿਖਿਆ ਹੈ। ਵੀਰ ਸਮਝ ਲਵੋ ਇਹ ਤਾਂ ਅਜੇ ਟ੍ਰੇਲਰ ਹੀ ਹੈ।

ਮੈਂ ਬਹਿਸ ਤੋਂ ਬਹੁਤ ਚਾਲੂ ਹਾਂ, (ਇਸ ਦਾ ਮੁੱਖ ਕਾਰਨ ਸਮੇਂ ਦੀ ਘਾਟ ਵੀ ਹੈ) ਇਸ ਵਾਸਤੇ ਮੇਰੀ ਕੋਸ਼ਿਸ ਹੁੰਦੀ ਹੈ ਕਿ ਬਹਿਸ ਜਲਦੀ ਖਤਮ ਹੋਵੇ। ਗੱਲ ਕਰੋ, ਕੋਈ ਮੰਨੇਂ ਤਾਂ ਠੀਕ ਨਹੀਂ ਤਾਂ ਚੁੱਪ ਕਰ ਜਾਵੋ। “ਦੇਦਾ ਦੇ ਲੈਦੇ ਥਕਿ ਪਾਹਿ” ਵਾਲੀ ਤੁਕ ਦੇ ਅਰਥ ਕੋਈ ਮੁਸ਼ਕਿਲ ਨਹੀਂ ਹਨ, ਬਹੁਤ ਹੀ ਸਧਾਰਨ ਹਨ, ਪਰ ਗੁਰਬਾਣੀਂ ਦੀ ਹਰ ਸਧਾਰਨ ਤੋਂ ਸਧਾਰਨ ਤੁਕ ਦਾ ਭਾਵ ਬਹੁਤ ਹੀ ਡੂੰਘਾ ਹੁੰਦਾ ਹੈ।

੧੫-੮ ਵਾਲੇ ਅਪਣੇਂ ਪੱਤਰ ਵਿੱਚ ਜਿਹੜੇ ਤਿੰਨ ਸਬਦਾਂ ਦਾ ਪਰਮਾਣ ਮੈਂ ਦਿੱਤਾ ਸੀ, ਉਹਨਾਂ ਤਿੰਨਾਂ ਸ਼ਬਦਾਂ ਵਿਚੋਂ ਜੇ ਇੱਕ ਇੱਕ ਕੜੀ ਹਟਾ ਦਿੱਤੀ ਜਾਵੇ, ਜੋ ਕੇ ਮੈ ਅਗੇ ਲਿਖੀਆਂ ਹਨ, ਤਾਂ ਤਿਨਾਂ ਹੀ ਸਬਦਾਂ ਦੇ, ਭਾਵ ਹੀ ਬਦਲ ਜਾਣ ਗੇ।

੧) ਅਮਲੁ ਗਲੋਲਾ ਕੂੜ ਕਾ ਦਿਤਾ ਦੇਵਣਹਾਰਿ॥

੨) ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ॥

੩) ਜਬ ਕਛੁ ਨ ਸੀਓ ਤਬ ਕਿਆ ਕਰਤਾ ਕਵਨ ਕਰਮ ਕਰਿ ਆਇਆ॥

ਅਤੇ ਜੇ ਪੂਰੇ ਸਬਦਾਂ ਤੋਂ ਬਿਨਾ ਸਿਰਫ ਇਹਨਾਂ ਇਕੱਲੀਆਂ ਤੁਕਾਂ ਦੇ ਅਰਥ ਕਰਾਂ ਗੇ, ਤਾਂ ਇਹਨਾਂ ਤੁਕਾਂ ਦੇ ਅਰਥ ਅਸੀਂ, ਆਪਣੀਂ ਆਪਣੀਂ ਜਰੂਰਤ ਅਨੂੰਸਾਰ ਕਰ ਸੱਕਦੇ ਹਾਂ। ਸੋ ਵੀਰ ਜੀ, ਸਧਾਰਨ ਜਿਹੀ ਲੱਗਨ ਵਾਲੀ ਗੁਰਬਾਣੀਂ ਦੀ ਇਸ ਇੱਕ ਤੁਕ, “ਦੇਦਾ ਦੇ ਲੈਦੇ ਥਕਿ ਪਾਹਿ” ਵਿੱਚ ਸਾਰੇ “ਆਵਾਗਵਨ” ਦਾ ਰਾਜ਼ ਲੁਕਿਆ ਪਿਆ ਹੈ, ਜਿਸ ਆਵਾਗਉਨ ਤੇ ਕਿ ਤੁਸੀਂ ਦੋ ਸਾਲਾਂ ਤੋਂ ਬਹਿਸ ਕਰ ਰਹੇ ਹੋ। ਇਹ ਸਾਰਾ ਆਵਾਗਉਣ ਇਸ ਕੜੀ ਦਾ ਹਿਸਾ ਹੈ। ਪਹਿਲੇ ਆਵਾਗਵਨ ਬਾਰੇ ਕੁੱਝ ਫੈਸਲਾ ਕਰ ਲਵੋ, ਫਿਰ ਇਸ ਤੁਕ ਦੇ ਅਰਥ ਆਪਣੇਂ ਆਪ ਹੀ ਸਪਸ਼ਟ ਹੋ ਜਾਣ ਗੇ। ਚਿੰਤਾ ਨਾਂ ਕਰੋ, ਮੇਰੇ ਸਿਰ ਅਜੇ ਹੋਰ ਵੀ ਬਹੁਤ ਸਾਰੇ ਸਵਾਲਾਂ ਦੇ ਉੱਤਰ ਦੇਣੇ ਬਾਕੀ ਹਨ, ਜੋ ਮੈਨੂੰ ਸੱਭ ਯਾਦ ਹਨ।

ਬਾਕੀ ਜਿਵੇਂ ਤੁਸੀ ਆਪਣੇਂ ਵਿਚਾਰਾਂ ਨੂੰ ਠੀਕ ਸਮਝਦੇ ਹੋਇਆਂ, ਆਪਣੇਂ ਵਿਚਾਰ ਦੇ ਰਹੇ ਹੋ, ਇਸੇ ਤਰਾਂ ਮੈਂ ਵੀ ਆਪਣੇਂ ਵਿਚਾਰਾਂ ਨੂੰ ਠੀਕ ਸਮਝਦੇ ਹੋਇਆ, ਤੁਹਾਨੂੰ ਇਹ ਸੁਝਾਉ ਦਿੱਤਾ ਸੀ, ਕਿ ਗੁਰੂ ਨਾਨਕ ਦੀ ਫਿਲੋਸਫੀ ਨੂੰ ਪੂਰੀ ਤਰਾਂ ਸਮਝਣ ਵਾਸਤੇ ਅਜੇ ਤੁਹਾਨੂੰ ਹੋਰ ਵੀ ਬਹੁਤ ਸਫਰ ਤਹਿ ਕਰਨਾਂ ਬਾਕੀ ਹੈ। ਪਰ ਤੁਹਾਡੇ ਪੱਤਰ ਤੋਂ ਜ਼ਾਹਰ ਹੈ, ਤੁਸੀਂ ਮੇਰੀ ਇਸ ਗੱਲ (ਬੇਨਤੀ) ਨੂੰ ਸਵੀਕਾਰਿਆ ਨਹੀਂ ਹੈ।

ਇਹ ਕਮੀ ਮੈਨੂੰ ਸਾਰੇ ਹੀ ਵਿਦਵਾਨਾਂ ਵਿੱਚ ਵੀ ਨਜ਼ਰ ਆਉਂਦੀ ਹੈ। ਜੇ ਮਜਬੂਰੀਆਂ ਕਾਰਨ ਮੇਰੇ ਪਾਸ ਸਮੇਂ ਦੀ ਕਮੀਂ ਨਾਂ ਹੋਵੇ, ਤਾਂ ਮੈਂ ਸਾਰੇ ਹੀ ਵਿਦਵਾਨਾਂ ਨੂੰ ਬੇਨਤੀ ਕਰਦਾ, ਕਿ ਗੁਰਬਾਣੀਂ ਦੇ ਅਰਥ ਅਤੇ ਟੀਕੇ ਤਾਂ ਆਪਾਂ ਬਹੁਤ ਕਰ ਲਏ ਹਨ, ਘਟੋ ਘਟ ਦੋ ਸਦੀਆਂ ਤੋਂ ਆਪਾਂ ਇਹ ਕੰਮ ਕਰ ਰਹੇ ਹਾਂ। ਅਤੇ ਆਪਾਂ ਇਸ ਦਾ ਅਸਰ ਵੀ ਦੇਖ ਲਿਆ ਹੈ। ਜਿਨੇਂ ਵੀ ਅਰਥ ਕੀਤੇ ਹਨ ਝਗੜਾ ਵਧਿਆ ਹੀ ਹੈ। ਆਉ ਹੁਣ ਜਰਾ ਗੁਰੂ ਨਾਨਕ ਦੇ ਫਲਸਫੇ ਤੇ ਵੀ ਵਿਚਾਰ ਕਰ ਕੇ ਵੇਖ ਲਈਏ। ਸ਼ਾਇਦ ਕੁੱਝ ਫਾਇਦਾ ਹੋ ਜਾਵੇ। ਸਾਰੇ ਹੀ ਦਾਅਵਾ ਕਰਦੇ ਹਨ, ਕੇ ਅਸੀਂ ਗੁਰੂ ਨਾਨਕ ਦੇ ਫਲਸਫੇ ਦੇ ਰਾਹ ਤੇ ਚੱਲਦੇ ਹਾਂ। ਇਸ ਵਾਸਤੇ ਸੱਭ ਤੋਂ ਪਹਿਲੇ ਇਹ ਜਾਨਣਾਂ ਜਰੂਰੀ ਹੈ, ਕਿ ਕੀ ਅਸੀਂ ਗੁਰੂ ਨਾਨਕ ਦੇ ਫਲਸਫੇ ਨੂੰ ਜਾਣਦੇ ਵੀ ਹਾਂ? । ਕਿਸੇ ਵੀ ਮੰਜਿਲ ਤੇ ਪਹੁੰਚਣ ਤੋਂ ਪਹਿਲਾਂ ਉਸ ਮੰਜ਼ਿਲ ਦੇ ਰਾਹ ਬਾਰੇ ਜਾਣਕਾਰੀ ਹੋਣੀਂ ਜਰੂਰੀ ਹੈ। ਅਤੇ ਉਸ ਰਾਹ ਤੇ ਚੱਲਣ ਤੋਂ ਪਹਿਲਾਂ ਇਹ ਵੇਖਣਾਂ ਹੁੰਦਾ ਹੈ, ਕਿ ਇਹ ਰਾਹ ਹੈ ਜਾਂ ਵਾਹਣ, ਕਿਤੇ ਇਹ ਛੱਪੜ ਟੋਇਆ ਜਾਂ ਖੁਹ ਤਾਂ ਨਹੀਂ। ਇਹ ਵੇਖਣ ਵਾਸਤੇ ਅੱਖਾਂ ਚਾਹੀਦੀਆਂ ਹਨ। ਜੇ ਅਖਾਂ ਨਹੀਂ ਹਨ, ਤਾਂ ਅਸੀਂ ਅੱਨ੍ਹੇਂ ਹਾਂ, ਅਤੇ ਜੇ ਆਗੂ ਹੀ ਅੱਨ੍ਹਾਂ ਹੋਵੇ! ਤਾਂ ਅੱਨ੍ਹੇਂ ਆਗੂ ਬਾਰੇ ਗੁਰਬਾਣੀਂ ਵਿੱਚ ਕੀ ਲਿਖਿਆ ਹੈ। (ਬਾਣੀਂ ਦੀਆਂ ਤੁਕਾਂ ਲਿਖਣ ਦੀ ਲੋੜ ਨਹੀਂ) ਆਪਾਂ ਸਾਰਿਆਂ ਨੇਂ ਹੀ ਪੜ੍ਹੀਆਂ ਹੋਈਆ ਹਨ।

ਸਿੱਖ ਕੌਮ ਨੂੰ ਸਹੀ ਰਸਤਾ ਦਿਖਾਉਣਾਂ, ਮੰਜ਼ਿਲ ਤੇ ਪਹੁੰਚਾਉਣਾਂ, ਜਾਂ ਖੁਹ ਵਿੱਚ ਧੱਕਾ ਦੇਣਾਂ, ਇਸ ਕੰਮ ਵਿੱਚ ਕੌਮੀਂ ਆਗੁਆਂ ਨਾਲੋਂ, ਵਿਦਵਾਨਾਂ ਦਾਂ ਹੱਥ ਜਿਆਦਾ ਹੁੰਦਾ ਹੈ। ਕੌਮੀ ਆਗੂ, ਰਾਜੇ, ਸੁਲਤਾਨ, ਤਾਂ ਲੱਦ ਜਾਂਦੇ ਜਾਂ ਸਮੇਂ ਨਾਲ ਤੁਰ ਜਾਂਦੇ ਹਨ, ਪਰ ਵਿਦਵਾਨਾਂ ਦੀਆਂ ਲਿਖਤਾਂ ਕਈ ਸਦੀਆਂ ਬਾਦ ਵੀ ਨਹੀਂ ਮਰਦੀਆਂ। ਬਲਕਿ ਵਿਦਵਾਨ ਤਾਂ ਉਹਨਾਂ ਗੁਜਰੇ ਹੋਇ ਆਗੁਆਂ ਨੂੰ, ਕਈ ਸਦੀਆਂ ਬਾਦ ਵੀ ਜਿੰਦਾ ਕਰ ਦੇਂਦੇ ਹਨ। ਅਤੇ ਉਹਨਾਂ ਗੁਜ਼ਰੇ ਹੋਇ ਆਗੁਆਂ ਨੂੰ ਇੱਕ ਜਜ਼ਬਾਤੀ ਜਿੰਦਾ ਆਗੂ ਬਨਾਂ ਕੇ/ਖੜਾ ਕਰਕੇ ਕੇ, ਭੋਲੇ ਭਾਲੇ ਲੋਕਾਂ ਨੂੰ ਉਹਨਾਂ ਮਗਰ ਲਾਕੇ, ਆਪਸ ਵਿੱਚ ਲੜਨ ਵਾਸਤੇ ਮੈਦਾਨ ਤਿਆਰ ਕਰ ਦੇਂਦੇ ਹਨ। ਆਪਸ ਵਿੱਚ ਲੜ ਰਹੇ ਭੋਲੇ ਲੋਕਾਂ ਨੂੰ ਇਹ ਵੀ ਪਤਾ ਨਹੀਂ ਹੁੰਦਾ, ਕਿ ਜਿਸ ਨੇਂ/ਜਿੱਨ੍ਹਾਂ ਨੇਂ ਸਾਡੇ ਵਾਸਤੇ ਜੰਗ ਦਾ ਮੈਦਾਨ ਤਿਆਰ ਕੀਤਾ ਹੈ, ਉਹ ਇਸ ਵੇਲੇ ਕਿਹੜੇ ਏ. ਸੀ. ਕਮਰੇ ਵਿੱਚ ਜਾਂ ਕਿਹੜੇ ਦੇਸ ਵਿੱਚ ਸੁਖ ਲੈ ਰਿਹਾ ਹੈ। ਅਸੀਂ ਇਹ ਵਿਚਾਰ ਨਹੀਂ ਕਰਦੇ, ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਮੰਨਣਾਂ ਹੈ, ਜਾਂ ਕਿਸੇ ਬੰਦੇ ਦਾ। ਅਤੇ ਏਨੀਂ ਪਰਖ ਸਾਨੂੰ ਹੈ ਨਹੀਂ, ਕੇ ਜਿਸ ਬੰਦੇ ਦੀ ਗੱਲ ਅਸੀਂ ਮੰਨ ਰਹੇ ਹਾਂ, ਕੀ ਉਹ ਖੁੱਦ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮ ਨੂੰ ਜਾਣਦਾ/ਮੰਨਦਾ ਹੈ!

ਵੀਰ ਜੀ, ਮੈਂ ਸਮਝਦਾ ਹਾਂ ਕੇ ਵਿਦਵਾਨਾਂ ਬਾਰੇ ਜੋ ਮੈਂ ਲਿਖਦਾ ਰਹਿੰਦਾ ਹਾਂ, ਮੇਰੀਆਂ ਇਹ ਗੱਲਾਂ ਵਿਦਵਾਨ ਵੀਰਾਂ ਨੂੰ ਕੋਈ ਖੁਸ਼ਗਵਾਰ ਤੇ ਨਹੀਂ ਲੱਗਦੀਆਂ ਦੀਆਂ ਹੋਣਗੀਆਂ। ਬਹੁਤ ਗੁੱਸਾ ਆਉਂਦਾ ਹੋਵੇ ਗਾ, ਪਰ ਮੈਂ ਵੀ ਤੁਹਾਡੇ ਵਾਂਗ ਕੌਮ ਦੇ ਭਲੇ ਦੀ ਖਾਤਰ, ਆਪਣੀਂ ਤਰਫੋਂ ਤਾਂ ਸੱਚ ਹੀ ਲਿਖਦਾ ਜਾਂ ਲਿਖਣ ਦੀ ਕੋਸ਼ਿਸ਼ ਕਰਦਾ ਹਾਂ, ਮੈਂ ਸਿੱਖ ਮਾਰਗ ਦੇ ਸਾਰੇ ਵਿਦਵਾਨਾਂ ਨੂੰ ਤਨੋਂ ਮਨੋਂ ਨਿਮਰਤਾ ਸਹਿਤ ਹੱਥ ਜੋੜ ਕੇ ਬੇਨਤੀ ਕਰਦਾ ਹਾਂ, ਕੇ ਅੱਜ ਤੁਸੀਂ ਮੇਰੀਆਂ ਗੱਲਾਂ ਤੇ, “ਵਿਦਵਾਨਤਾ ਦੇ ਚੋਲੇ ਵਿਚੋਂ ਬਾਹਰ ਨਿਕਲ ਕੇ” ਇੱਕ ਆਮ ਪਾਠਕ ਦੀ ਤਰਾਂ ਵਿਚਾਰ ਕਰਿਆ ਜੇ। ਕਿਉਂ ਕੇ ਮੈ ਕਿਸੇ ਵੀ ਵਿਦਵਾਨ ਨੂੰ ਮਾੜਾ ਨਹੀਂ ਸਮਝਦਾ, । ਸਾਰੇ ਹੀ ਮੇਰੇ ਨਾਲੋਂ ਚੰਗੇ ਹਨ, ਸਾਰੇ ਹੀ ਮੇਰੇ ਨਾਲੋਂ ਸਿਆਣੇਂ ਹਨ। (ਮੈਂ ਕਿਸੇ ਵੀ ਗਰੁੱਪ ਵਿੱਚ ਸ਼ਾਮਲ ਨਹੀਂ, ਨਾਂ ਹੀ ਕਿਸੇ ਦਾ ਵਰੋਧੀ ਹਾਂ। ਕਿਉਂ ਮੈਂ ਕਿਸੇ ਨਾਲ ਵੀ ਪੱਖਪਾਤ ਨਹੀਂ ਕਰਦਾ, ਇਸ ਦਾ ਸਬੂਤ ਦੇਣ ਦੀ ਜਰੂਰਤ ਨਹੀਂ ਹੈ।) ਕਿਸੇ ਵੀ ਵਿਦਵਾਨ ਦਾ ਦੋਸ਼ ਨਹੀਂ ਹੈ, ਦੋਸ਼ ਹੈ ਤਾਂ ਸਿਰਫ ਵਿਦਵਾਨਤਾ ਦਾ ਹੈ। ਮੈਨੂੰ ਸਿੱਖ ਮਾਰਗ ਨਾਲ ਜੁੜਿਆਂ ਨੂੰ ਹੁਣ ਕਾਫੀ ਸਮਾਂ ਹੋ ਗਿਆ ਹੈ। ਸਿੱਖ ਮਾਰਗ ਨਾਲ ਜੁੜੇ ਜਿਨੇਂ ਵੀ ਵਿਦਵਾਨ ਜਾਂ ਲਿਖਾਰੀ ਹਨ, ਕਿਸੇ ਨੇ ਘੱਟ ਲਿਖਿਆ ਜਾਂ ਬਹੁਤ ਜਿਆਦਾ। ਹੋਲੀ ਹੌਲੀ ਕਰਕੇ ਮੈਂ ਸਾਰਿਆਂ ਦੀਆਂ ਹੀ ਕੁੱਝ ਲਿਖਤਾਂ ਨੂੰ ਥੋੜਾ ਬਹੁਤ ਪੜ੍ਹਿਆ ਜਾਂ ਵਿਚਾਰਿਆ ਹੈ “ਆਪੁ ਆਪਣੀਂ ਬੁੱਧ ਹੈ ਜੇਤੀ” ਅਨੂਸਾਰ ਸਾਰਿਆਂ ਨੇਂ ਲਿਖਿਆਂ ਹੈ। ਮੈਂ ਸਾਰਿਆਂ ਬਾਰੇ ਆਪਣੇਂ ਸਾਂਝੇ ਵਿਚਾਰ ਲਿਖ ਰਿਹਾ ਹਾਂ। ਨਾਰਾਜ਼ ਹੋਣਾਂ, ਰੋਸ ਕਰਨਾਂ, ਵਿਚਾਰ ਕਰਨਾਂ, ਸਿੱਖਣਾਂ, ਜਾਂ ਧੰਨਵਾਦ ਕਰਨਾਂ, ਇਹ ਇਹਨਾਂ ਵੀਰਾਂ ਦੀ ਆਪਣੀਂ ਮਰਜੀ ਹੈ।

ਵੀਰੋ ਆਪਣੇਂ ਵਿੱਚ ਸੱਭ ਤੋਂ ਵੱਡਾ ਦੋਸ਼ ਇਹ ਹੈ, ਕੇ ਨਾਂ ਤਾਂ ਅਸੀਂ ਖੁਦ ਅਗੇ ਲੱਗਦੇ ਹਾਂ, ਅਤੇ ਨਾਂ ਹੀ ਕਿਸੇ ਨੂੰ ਅੱਗੇ ਲੱਗਣ ਦੇਂਦੇ ਹਾਂ। ਸਾਰੇ ਹੀ ਵਿਦਵਾਨ ਆਪਣੇਂ ਵਿਚਾਰਾਂ ਨੂੰ ਅੰਤਿਮ ਸੱਚ ਸਮਝਦੇ ਹਨ। ਸਾਰੇ ਆਪਣੇਂ ਹੀ ਵਿਚਾਰਾਂ ਨੂੰ ਮਾਨਤਾਂ ਦਵਾਉਣਾਂ ਚਾਹੁੰਦੇ ਹਨ। ਇਸ ਕਰਕੇ ਅੱਜ ਤੱਕ ਸਾਰਿਆਂ ਨੇ ਹੀ, ਦੂਸਰੇ ਵਿਦਵਾਨਾਂ ਦੇ ਲੇਖਾਂ ਵਿਚੋਂ ਸਿਰਫ ਨੁਕਸ ਹੀ ਲੱਭੇ ਹਨ, ਸਿਖਣ ਵਾਸਤੇ ਕਿਸੇ ਨੂੰ ਕੁੱਝ ਨਹੀਂ ਲੱਭਾ। ਜੇ ਕੋਈ ਚੰਗੀ ਗੱਲ ਲਿਖਦਾ ਹੈ ਤਾਂ ਅਸੀਂ ਈਰਖਾ ਕਰਦੇ ਹਾਂ, ਦੁਖੀ ਹੁੰਦੇ ਹਾਂ, ਅਤੇ ਉਸ ਦੀਆਂ ਲੱਤਾਂ ਖਿੱਚਨ ਵਾਸਤੇ ਅਸੀਂ, ਕਿਸੇ ਵੀ ਹਦ ਤੱਕ ਜਾ ਸੱਕਦੇ ਹਾਂ।

ਇਹ ਵੀ ਗਲਤ ਹੈ, ਉਹ ਵੀ ਗਲਤ ਹੈ, ਸਾਰੇ ਹੀ ਕਹਿੰਦੇ ਹਨ, ਪਰ ਠੀਕ ਕੀ ਹੈ ਇਹ ਕੋਈ ਵੀ ਨਹੀਂ ਦੱਸਦਾ। ਬਾਰਾਂ ਸਾਲ ਹੋ ਗਏ ਹਨ, ਹੋਰ ਕਿਨਾਂ ਚਿਰ ਇਸ ਤਰਾਂ ਚੱਲੇ ਗਾ? ਵੀਰੋ ਮੈਂ ਸਾਰੇ ਵਿਦਵਾਨਾਂ ਨੂੰ ਸੱਦਾ ਦੇਂਦਾ ਹਾਂ, ਕੇ ਆਉ, ਜਿੱਨੀਂ ਜਲਦੀ ਹੋ ਸਕੇ ਪੁਰਾਣੇਂ ਸਾਰੇ ਝਗੜਿਆਂ ਨੂੰ ਭੁਲਾ ਕੇ, ਆਪਾਂ ਸਾਰੇ ਵੀਰ ਰਲ ਕੇ “ਸਿੱਖ ਮਾਰਗ” ਨੂੰ ਸੱਚਮੁਚ ਗੁਰੂ ਨਾਨਕ ਦੀ “ਸਿੱਖੀ” ਦਾ ਮਾਰਗ ਬਨਾਈਏ। ਇਸ ਕੰਮ ਵਾਸਤੇ ਅਗਰ ਤੁਸੀਂ ਕੋਈ ਸੇਵਾ ਮੈਨੂੰ ਦੇਣੀਂ ਚਾਹੋ, ਤਾਂ ਅੱਜ ਤੁਹਾਡਾ ਵੀਰ ਸਵੈਇੱਛਾ ਨਾਲ ਇੱਕ ਜਿਮੇਂਵਾਰੀ ਦਾ ਸੰਕਲਪ ਲੈਣ ਦੀ ਬੇਨਤੀ ਕਰਨਾਂ ਚਾਹੁੰਦਾ ਹੈ। ਜੇ ਆਪ ਸੱਭ ਵੀਰਾਂ ਨੂੰ ਪਰਵਾਣ ਹੋਵੇ ਤਾਂ ਆਗਿਆ ਦੇ ਦੇਣਾਂ,

ਵੀਰੋ, ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਸਿੱਖੀ ਦੇ ਵਰੋਧੀ ਪੈਦਾ ਹੋ ਗਏ ਸਨ। ਸਿੱਖੀ ਦੇ ਦੋਖੀਆਂ ਨੇ ਸਿੱਖੀ ਨੂੰ ਅਗਵਾ ਕਰਨ ਦੀ, ਸਿੱਖੀ ਨੂੰ ਬਦਨਾਮ ਕਰਨ ਦੀ, ਤੇ ਹਰ ਤਰਾਂ ਨਾਲ ਸਿੱਖੀ ਦਾ ਨੁਕਸਾਨ ਕਰਨ ਵਾਸਤੇ ਜੋ ਜੋ ਹਥਕੰਡੇ ਅਪਨਾਇ, ਤੇ ਕੋਸ਼ਿਸ਼ਾ ਕੀਤੀਆਂ, ਮੇਰੇ ਨਾਲੋਂ ਤੁਸੀਂ ਜਿਆਦਾ ਜਾਣਦੇ ਹੋ। ਅਤੇ ਗੁਰੂ ਨਾਨਕ ਦੀ ਸਿੱਖੀ ਦੀ ਗੱਡੀ ਨੂੰ ਲੀਹੋਂ ਲਾਹੁਣ ਜਾਂ ਗਲਤ ਲੀਹਾਂ ਤੇ ਤੋਰਨ ਦੇ ਆਪਣੇਂ ਮਨਸੂਬੇ ਵਿੱਚ ਉਹ ਕਾਮਯਾਬ ਵੀ ਹੋਇ ਹਨ। ਮੇਰਾ ਮਨ ਕਰਦਾ ਹੈ, ਕੇ ਮੈਂ ਇਸ ਮਾਮਲੇ ਵਿੱਚ ਕੁੱਝ ਕਰਾਂ, ਸੱਚ ਤੁਹਾਡੇ ਸਾਹਮਣੇਂ ਲਿਆਵਾਂ। ਤੁਹਾਡਾ ਇਹ ਨਿਮਾਣਾਂ ਜਿਹਾ ਵੀਰ, ਗੁਰੂ ਨਾਨਕ ਵਲੋਂ ਚਲਾਈ ਇਸ ਗੱਡੀ ਨੂੰ ਮੁੜ ਸਹੀ ਲੀਹ ਤੇ ਲਿਆਣ ਦਾ ਸੰਕਲਪ ਲੈਣਾਂ ਚਾਹੁੰਦਾ ਹੈ। ਜਿਸ ਵਾਸਤੇ ਮੈਨੂੰ ਤੁਹਾਡੀ ਆਗਿਆ ਅਤੇ ਸਹਾਇਤਾ ਦੀ ਲੋੜ ਹੈ।

ਅਗਰ ਤੁਸੀਂ ਠੀਕ ਸਮਝੋ ਤਾਂ, ਮੈਂ ਆਪਣੀਂ ਇੱਕ ਨਿਮਾਣੀਂ ਜਿਹੀ ਕੋਸ਼ਿਸ਼ ਕਰ ਸੱਕਦਾ ਹਾਂ। ਇਸ ਕੰਮ ਦੀ ਜੁੱਮੇਵਾਰੀ, ਜੇਕਰ ਕੋਈ ਹੋਰ ਵੀਰ ਲੈਣਾਂ ਚਾਹੁੰਦਾ ਹੈ, ਜਾਂ ਅੱਗੇ ਲੱਗਣਾਂ ਚਾਹੁੰਦਾ ਹੈ, ਤਾਂ ਮੈਂ ਉਸ ਦੇ ਨਾਲ ਹਾਂ, ਪਿੱਛੇ ਹਾਂ।

ਪਹਿਲੇ ਸਰਦਾਰ ਮੱਖਣ ਸਿੰਘ ਜੀ, ਇਕੱਲੇ ਸਨ। ਹੁਣ ਸੰਪਾਦਕੀ ਬੋਰਡ ਦੇ ਮੈਂਬਰ ਵੀ ਨਾਲ ਹਨ। ਮੈਂ ਸਮਝਦਾ ਹਾਂ ਸਰਦਾਰ ਮੱਖਣ ਸਿੰਘ ਜੀ ਦੇ ਇਸ ਸ਼ੁੱਭ ਕੰਮ ਵਿੱਚ ਹੱਥ ਵਟਾਉਣ ਵਾਸਤੇ, ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਅੱਗੇ ਆਉਣਾਂ ਚਾਹੀਦਾ ਹੈ। ਜਿਨਾਂ ਜੋਰ ਅਸੀਂ ਝਗੜਨ ਤੇ ਲਾਉਂਦੇ ਹਾਂ/ਲਾਇਆ ਹੈ। ਆਪਾ ਤਿਆਗ ਕੇ ਹੁਣ ਉਨਾਂ ਜੋਰ, ਆਪਣਾਂ ਆਪਣਾਂ ਯੋਗਦਾਨ ਪਾਉਣ ਤੇ ਲਾਈਏ। ਅਤੇ ਇਸ ਕੰਮ ਵਿੱਚ ਜਿਹੜਾ ਵੀ ਜੋ ਵੀ ਯੋਗਦਾਨ ਪਾ ਸੱਕਦਾ ਹੈ ਜਰੂਰ ਪਾਵੇ। ਕੋਈ ਵੀ ਯੋਗਦਾਨ ਛੋਟਾ ਨਹੀ ਹੁੰਦਾ, ਨਿਰਪੱਖ ਸੁਝਾਉ ਦੇਣਾਂ ਵੀ ਬਹੁਤ ਵੱਡਾ ਯੋਗਦਾਨ ਹੈ। ਇਥੋਂ ਤੱਕ ਕੇ ਸਿੱਖ ਮਾਰਗ ਨੂੰ ਪੜ੍ਹਨਾਂ ਅਤੇ ਕੁੱਝ ਸਿੱਖਣਾਂ ਵੀ ਯੋਗਦਾਨ ਹੀ ਹੈ।

ਸਰਦਾਰ ਮੱਖਣ ਸਿੰਘ ਜੀ, ਆਪ ਜੀ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਹਾਂ ਜੀ, ਜੇ ਠੀਕ ਲੱਗੇ ਤਾਂ ਪਰਵਾਣ ਕਰ ਲੈਣਾਂ ਜੀ। ਜਿੱਸ ਤਰਾਂ ਘਰੇਲੂ ਰੁਝੇਵਿਆਂ ਕਾਰਨ, ਤੁਸੀਂ ਸਿੱਖ ਮਾਰਗ ਸਾਈਟ ਨੂੰ ਹਫਤੇ ਬਾਦ ਅੱਪ ਡੇਟ ਕਰ ਰਹੇ ਹੋ। ਜੇ ਠੀਕ ਸਮਝੋ ਤਾਂ ਰੁਝੇਵੇਂ ਖਤਮ ਹੋਣ ਤੋਂ ਬਾਦ ਵੀ, ਕੁੱਝ ਦੇਰ ਇਸੇ ਤਰਾਂ ਚਲਦਾ ਰਹਿਣ ਦੇਣਾਂ ਜੀ।

ਆਦਰ ਸਹਿਤ

ਬਲਦੇਵ ਸਿੰਘ ਫਿਰੋਜ਼ਪੁਰ


(29/08/10)
ਅਮਰ ਜੀਤ ਸਿੰਘ ਚੰਦੀ

ੴ ਸਤਿ ਗੁਰ ਪ੍ਰਸਾਦਿ
ਤੱਤ ਗੁਰਮਤਿ ਪਰਵਾਰ ਦੇ ਵੀਰਾਂ ਨੂੰ ਵਧਾਈ
ਤੁਸੀਂ “ਨਿਤ ਨੇਮ” ਅਤੇ “ਅਰਦਾਸ” ਨੂੰ ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ ਢਾਲ ਕੇ ਬੜਾ ਸ਼ਲਾਘਾ ਯੋਗ ਕੰਮ ਕੀਤਾ ਹੈ, ਜੋ, ਸਿੱਖ ਪੰਥ ਦੇ ਵੇਹੜੇ ਦੀ ਸਫਾਈ ਦੀ ਨੀਂਹ ਵਜੋਂ ਕੰਮ ਕਰੇਗਾ।
ਡਾ. ਹਰਜਿੰਦਰ ਸਿੰਘ ਦਿਲਗੀਰ ਜੀ ਦੇ ਕੁੱਝ ਬਾਣੀਆਂ ਦੇ ਸਟੀਕ ਨੂੰ ਬਹਾਨਾ ਬਣਾ ਕੇ, ਪੰਜਾਂ ਪੁਜਾਰੀਆਂ ਵਲੋਂ ਸੱਦੇ ਜਾਣ ਬਾਰੇ, ਚਲ ਰਹੀਆਂ ਗੱਲਾਂ ਬਾਰੇ ਏਨਾ ਹੀ ਕਹਿਣਾ ਚਾਹੁੰਦਾ ਹਾਂ ਕਿ, ਕਿਸੇ ਵੀ ਪੰਥਿਕ ਵਿਦਵਾਨ, ਵਿਚਾਰਕ ਨੂੰ ਸੱਦਾ ਦੇਣ ਤੋਂ ਪਹਿਲਾਂ, ਇਨ੍ਹਾਂ ਵਿਰੁੱਧ ਕੀਤੇ ਪੰਜਾਂ ਪਿਆਰਿਆਂ ਦੇ ਆਦੇਸ਼ ਅਨੁਸਾਰ ਇਨ੍ਹਾਂ ਨੂੰ, ਇਹ ਸਾਬਤ ਕਰਨਾ ਪਵੇਗਾ ਕਿ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਥ ਨਾਲ ਸਬੰਧਤ ਸਿੱਖ ਹਨ। ਪੰਜਾਂ ਪਿਆਰਿਆਂ ਦੇ ਆਦੇਸ਼ ਅਨੁਸਾਰ, ਕਿਸੇ ਅਖਬਾਰ, ਕਿਸੇ ਰਸਾਲੇ ਜਾਂ ਕਿਸੇ ਵੈਬਸਾਈਟ ਤੇ ਪੰਥ ਕੋਲੋਂ ਲਿਖਤ ਮੁਆਫੀ ਮੰਗਦਿਆਂ ਇਹ ਪ੍ਰਣ ਵੀ ਕਰਨਾ ਹੋਵੇਗਾ ਕਿ ਉਹ ਭਵਿੱਖ ਵਿੱਚ ਅਜਿਹੀਆਂ ਗਲਤੀਆਂ ਦੁਬਾਰਾ ਨਹੀਂ ਦੁਹਰਾਉਣ ਗੇ।
ਅਜਿਹਾ ਨਾ ਕਰਨ ਦੀ ਹਾਲਤ ਵਿਚ, ਉਨ੍ਹਾਂ ਦੇ ਸੱਦੇ ਤੇ ਕੋਈ ਵੀ ਪੇਸ਼ ਨਹੀਂ ਹੋਵੇਗਾ। ਜਿਸ ਨੂੰ ਸਿੱਖਾਂ ਨੇ ਪਹਿਲਾਂ ਹੀ, ਇਨ੍ਹਾਂ ਵਲੋਂ ਕੀਤੀ ਪੇਸ਼ਕਸ਼ ਕਿ “ਹਾਜ਼ਰ ਹੋਣ ਵਾਲੇ ਨੂੰ ਬਿਨਾ ਕੋਈ ਤਨਖਾਹ ਲਾਇਆਂ ਮੁਆਫ ਕਰ ਦਿੱਤਾ ਜਾਵੇਗਾ” ਨੂੰ ਠੁਕਰਾ ਕੇ ਸਾਬਤ ਕਰ ਦਿੱਤਾ ਹੈ।
ਇਨ੍ਹਾਂ ਦੇ, ਸਿੱਖੀ ਸਿਧਾਂਤਾਂ ਬਾਰੇ ਗਲਤ ਫੈਸਲਿਆਂ, ਅਤੇ ਇਨ੍ਹਾਂ ਦੀ ਹੱਠਧਰਮੀ, ਪੰਥ ਦਾ ਜੋ ਨੁਕਸਾਨ ਕਰ ਚੁੱਕੀ ਹੈ, ਉਸ ਤੋਂ ਵੱਧ, ਇਹ ਪੰਥ ਦਾ ਹੋਰ ਨੁਕਸਾਨ ਨਾ ਕਰ ਸਕਣ, ਇਸ ਦਾ ਵੀ ਇੱਕ ਜੁੱਟ ਹੋ ਕੇ ਉਪਰਾਲਾ ਕੀਤਾ ਜਾਵੇਗਾ। ਜਿਸ ਲਈ ਸਿੱਖਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਲਗਾਤਾਰ ਜਾਗਰੂਕ ਕੀਤਾ ਜਾਂਦਾ ਰਹੇਗਾ।
ਪੰਥ ਵਿੱਚ ਸਿਰਫ ਇਕੋ ਮਰਯਾਦਾ, ਗੁਰੂ ਗ੍ਰੰਥ ਸਾਹਿਬ ਜੀ ਦੀ ਮਰਯਾਦਾ ਹੀ ਚਲੇਗੀ।
ਅਮਰ ਜੀਤ ਸਿੰਘ ਚੰਦੀ
ਫੋਨ:- ੯੭੫੬੨ ੬੪੬੨੧


(29/08/10)
ਮਿਸ਼ਨ ਖਾਲਸਾ ਕੈਨੇਡਾ

ਅਖੌਤੀ ‘ਬਾਬਾ’ ਧਨਵੰਤ ‘ਸਿੰਘ’, ਜੋ ਕੇ ਨੂਰ ਵਿਸ਼ਵ ਰੂਹਾਨੀ ਚੈਰੀਟੇਬਲ ਸੰਸਥਾ ਦਾ ਮੁੱਖੀ ਵੀ ਹੈ, ਇੱਕ ਨਾਬਾਲਗ ਲੜਕੀ ਨਾਲ ਬਲਾਤਕਾਰ (Rape) ਕਰਨ ਦੇ ਦੋਸ਼ ਵਿੱਚ ਹੁਸ਼ਿਆਰਪੁਰ ਪੁਲਿਸ ਨੇ ਅਗਸਤ 2002 ਨੂੰ ਇਸ ਦੇ ਘਰੋਂ ਗ੍ਰਿਫਤਾਰ ਕੀਤਾ ਸੀ, ਇਸ ਨੂੰ ਮਿਸ ਨੀਰਜ, SSP, ਨਵਾਂਸ਼ਹਿਰ ਦੇ ਜਾਂਚ ਕਰਨ ਤੋਂ ਬਾਅਦ ਜੇਲ ਪਹੁੰਚਾਇਆ ਗਿਆ ਸੀ। ਇਸ ਪਖੰਡੀ ਧਨਵੰਤ ‘ਸਿੰਘ’ ਨੂੰ ਅਦਾਲਤ ਵਿੱਚ ਮੁਕੱਦਮਾ ਚੱਲਣ ਤੋਂ ਬਾਅਦ ਦੋਸ਼ੀ ਠਹਿਰਾਂਉਂਦਿਆਂ ਅਦਾਲਤ ਨੇ ਇਸ ਨੂੰ 10 ਸਾਲ ਦੀ ਸਖਤ ਸਜ਼ਾ ਅਤੇ 10,000 ਰੁਪਏ ਜ਼ੁਰਮਾਨਾ ਕੀਤਾ ਸੀ। ਇਸ ਪੰਥ ਦੋਖੀ ਧਨਵੰਤ ‘ਸਿੰਘ’ ਨੂੰ ਅਕਾਲ ਤਖਤ ਤੇ ਵੀ ਤਨਖਾਈਆ ਕਰਾਰ ਦਿੱਤਾ ਜਾ ਚੁੱਕਾ ਹੈ।

ਇਹ ਬਾਬਾ ਕੱਲ੍ਹ ਤੋਂ Sikh Center,  Selma, California, USA ਗੁਰੂਦੁਆਰੇ ਵਿੱਚ ਇੱਕ Canada ਵਾਲੀ ਕੁੜੀ ਨੂੰ ਨਾਲ ਲੈ ਕੇ ਇਸ ਗੁਰਦੁਆਰੇ ਵਿੱਚ ਦੀਵਾਨ ਲਗਾ ਰਿਹਾ ਹੈ। ਗੁਰਸਿੱਖੋ! ਕੀ ਅੱਜ ਸਾਡੀ ਜ਼ਮੀਰ ਐਨੀ ਮਰ ਗਈ ਹੈ ਕਿ ਇਸ ਮਸੇ ਰੰਗੜ ਦੀ ਰੂਹ ‘ਬਾਬਾ’ ਧਨਵੰਤ ‘ਸਿੰਘ’ ਵਰਗੇ ਲੋਕ, ਜਿਨ੍ਹਾਂ ਦੇ ਸਿਰ ਵੱਢਕੇ ਧੜ ਸਿੱਖਾਂ ਨੇ ਪੈਰਾਂ ਵਿੱਚ ਰੋਲੇ, ਨੂੰ ਅੱਜ ਗੁਰੂ ਦਰਬਾਰ ਵਿੱਚ ਸਟੇਜ ਤੇ ਸੁਸ਼ੋਭਿਤ ਕੀਤਾ ਜਾ ਰਿਹਾ ਹੈ। ਫਿਰ ਜਦੋਂ ਸਾਡੀਆਂ ਧੀਆਂ ਭੈਣਾਂ ਦੀਆਂ ਇਹੋ ਜਿਹੇ ਲੋਕ ਪੱਤ ਲੁੱਟਦੇ ਹਨ, ਤਾਂ ਅਸੀਂ ਕਿਹੜੇ ਮੂੰਹ ਨਾਲ ਇਹਨਾਂ ਨੂੰ ਦੋਸ਼ੀ ਗਰਦਾਨਦੇ ਹਾਂ। ਕੀ ਅਸੀਂ ਐਸੇ ਕਰਨਾਮਿਆਂ ਲਈ ਸਿੱਧੇ ਜ਼ਿਮੇਵਾਰ ਨਹੀਂ ਹੋਵਾਂਗੇ?


ਸੋ ਜਾਗੋ, ਆਪਣਾ ਫਰਜ਼ ਪਛਾਣੋ ਅਤੇ ਐਸੇ ਪਖੰਡੀਆਂ ਦੰਭੀਆਂ ਬਲਾਤਕਾਰੀਆਂ ਨੂੰ ਸੰਗਤਾਂ ਸ੍ਹਾਮਣੇ ਬੇਇਜ਼ਤ ਅਤੇ ਨੰਗਾ ਕਰ ਦਿਉ ਤਾਂ ਕਿ ਇਹੋ ਜਿਹੇ ਹੋਰ ਕੋਈ ਹਰਾਮੀ ‘ਬਾਬੇ’ ਵੀ ਦੁਬਾਰਾ ਜਾਗ੍ਰਤ ਸਿੰਘਾਂ ਦਾ ਰੋਹ ਵੇਖਕੇ ਕਦੇ ਵੀ ਇਧੱਰ ਮੂੰਹ ਨਾ ਕਰਨ।

ਸਾਨੂੰ ਅਫਸੋਸ ਹੈ ਕਿ California ਵਿੱਚ ਐਨੀ ਤਕੜੀ ਗਿਣਤੀ ਵਿੱਚ ਸਿੱਖ ਸੰਗਤਾਂ ਦੇ ਹੋਣ ਦੇ ਬਾਵਜੂਦ ਵੀ ਅੱਜ ਮਿਸ਼ਨ ਖ਼ਾਲਸਾ ਕੈਨੇਡਾ ਨੂੰ ਇਸ ਜਾਗ੍ਰਤੀ ਲਈ ਹੋਕਾ ਦੇਣਾ ਪੈ ਰਿਹਾ ਹੈ।

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਜਦੋਂ ਅੱਜ ਮਿਸ਼ਨ ਖਾਲਸਾ ਕੈਨੇਡਾ ਵਾਲਿਆਂ ਨੇ ਇਸ ਗੱਲ ਦੀ ਪੁਸ਼ਟੀ ਲਈ ਪ੍ਰਧਾਨ ਰਾਜਬੀਰ ‘ਸਿੰਘ’ ਪੰਨੂ ਨਾਲ ਸੰਪਰਕ ਕੀਤਾ ਤਾਂ ਉਲਟਾ ਉਸਨੇ ਕਿਹਾ ਕਿ ਅਸੀਂ ਤੁਹਾਡੀ Investigation ਕਰਾਂਗੇ ਕਿ ਤੁਸੀਂ ਸੰਤਾਂ ਉੱਪਰ ਐਸੇ ਦੋਸ਼ ਲਾਂਉਂਦੇ ਹੋ।

ਤੁਸੀਂ ਹੇਠ ਲਿਖੇ ਫੋਨ ਨੰਬਰਾਂ ਤੇ ਆਪਣਾਂ ਰੋਸ ਜ਼ਰੂਰ ਇਹਨਾਂ ਗੋਲਕ ਪ੍ਰਬੰਧਕਾਂ ਤੱਕ ਪਹੁੰਚਦਾ ਕਰੋ ਜੀ;

ਗੁਰਦੁਆਰੇ ਦਾ ਪਤਾ ਹੈ: Sikh Center of Pacific Coast, 3185 Highland Ave, Selma, CA 93662-2606

ਗੁਰਦੁਆਰੇ ਦਾ ਸਿੱਧਾ ਫੋਨ: 559-891-1123

ਰਾਜਬੀਰ ‘ਸਿੰਘ’ ਪੰਨੂ, ਪ੍ਰਧਾਨ ਗੁਰਦੁਆਰਾ ਕਮੇਟੀ: 559-891-1123

ਗੁਰਦੁਆਰਾ ਸੈਕਟਰੀ, ਗਿੱਲ ਸਾਹਿਬ: 559-906-7413

ਭਰਪੂਰ ਸਿੰਘਸੰਧੂ, ਸਾਬਕਾ ਪ੍ਰਧਾਨ ਗੁਰਦੁਆਰਾ ਸਿੱਖ ਸੈਂਟਰ, Selma California : 559-834-4591

ਪੰਥ ਦੇ ਵਿਦਵਾਨ ਪ੍ਰੌਫੈਸਰ ਦਰਸ਼ਨ ਸਿੰਘ ਨਾਲ ਘਟੀਆ ਸਲੂਕ ਦੀਆਂ ਹੱਦਾਂ ਟੱਪਣ ਵਾਲੇ ਅਖੌਤੀ ਜਥੇਦਾਰਾਂ (ਪੂਜਾਰੀਆਂ) ਦਾ ਇਸ ਮਾਮਲੇ ਵਿੱਚ ਕੀ ਰੋਲ ਸੀ, ਨੂੰ ਜਾਨਣ ਲਈ ਹੇਠ ਲਿਖੇ ਲਿੰਕ ਤੇ ਕਲਿਕ ਕਰੋ ਅਤੇ ਪੜੋ ਸਿੱਖੀ ਦਾ ਹਾਲ: http://www.sikhsentinel.com/sikhsentinel0303/skpprotest.htm

- ਮਿਸ਼ਨ ਖਾਲਸਾ ਕੈਨੇਡਾ


(29/08/10)
ਡਾ ਗੁਰਮੀਤ ਸਿੰਘ ਬਰਸਾਲ

ਕਾਵਿ-ਵਿਅੰਗ
ਮਜ਼ਹਬੀ ਆਗੂਆਂ ਤੇ ਰਾਜਨੀਤਕਾਂ ਦੇ ,
ਗੱਠ-ਜੋੜ ਨੇ ਚੁੱਕ ਲਈ ਅੱਤ ਲੋਕੋ ।
ਝੱਟ ਉਹਨਾ ਤੇ ਕੇਸ ਨੇ ਦਰਜ ਕਰਦੇ ,
ਦਿੰਦੇ ਸ਼ੋਸ਼ਣ ਖਿਲਾਫ ਜੋ ਮੱਤ ਲੋਕੋ ।
ਲਫਾਫੇ ਲੈਣ ਪਰਦੇਸਾਂ ‘ਚ ਪੁੱਜ ਜਾਂਦੇ ,
ਇਹ ਤਾਂ ਸੱਦੇ-ਸਦਾਏ ਹੋਏ ਚਮਚਿਆਂ ਦੇ ;
ਸੰਗਤ ਘੇਰ ਕੇ ਜਦੋਂ ਸਵਾਲ ਕਰਦੀ
ਉਥੋਂ ਭੱਜ ਰੁਲਾਂਵਦੇ ਪੱਤ ਲੋਕੋ ।।
ਡਾ ਗੁਰਮੀਤ ਸਿੰਘ ਬਰਸਾਲ ( ਕੈਲੇਫੋਰਨੀਆਂ)

************************************************************

ਪਰ-ਉਪਕਾਰ
ਡਾ ਗੁਰਮੀਤ ਸਿੰਘ 'ਬਰਸਾਲ' ਕੈਲੇਫੋਰਨੀਆਂ

ਇੱਕ ਫ਼ਕੀਰ ਤੇ ਇੱਕ ਸ਼ਗਿਰਦ ਉਸ ਦਾ,
ਕਿਸੇ ਰਸਤੇ ਤੋਂ ਕਿਤੇ ਨੂੰ ਜਾ ਰਹੇ ਸੀ।
ਇੱਕ ਛੱਪੜ ਦੇ ਕੋਲ ਦੀ ਜਦੋਂ ਲੰਗੇ,
ਡਿੱਗ ਕੇ 'ਠੂਹਾਂ' ਜੀ ਗੋਤਾ ਜਿਹਾ ਖਾ ਰਹੇ ਸੀ।

ਫਕੀਰ ਸੁਭਾਅ ਦਾ ਬੜਾ ਸੀ ਨੇਕ ਬੰਦਾ,
ਦਇਆ ਕਾਰਣ ਉਹ 'ਠੂਹੇਂ' ਨੂੰ ਕੱਢਣ ਲੱਗਾ।
ਹੱਥ ਜਦੋਂ ਉਸ ਪਾਣੀ ਦੇ ਵਿੱਚ ਪਾਇਆ,
'ਠੂਹਾਂ' ਉਸੇ ਤੇ ਦੰਦੀਆਂ ਵੱਢਣ ਲੱਗਾ।

ਕੱਟਣ ਕਾਰਣ ਜੋ ਹੱਥ ਤੇ ਪੀੜ ਹੁੰਦੀ,
ਸੀ 'ਠੂਹਾਂ' ਫਕੀਰ ਤੋਂ ਛੁੱਟ ਜਾਂਦਾ ।
ਬਾਰ ਬਾਰ ਫਿਰ 'ਠੂਹੇਂ' ਤੋਂ ਡੰਗ ਖਾਕੇ।
ਫਕੀਰ ਕੱਢਣ ਲਈ ਮੁੜ ਸੀ ਜੁੱਟ ਜਾਂਦਾ।

ਗੱਲ ਸਾਰੀ ਜੋ ਤੱਕੀ ਸ਼ਗਿਰਦ ਉਸਦੇ,
ਹੱਥ ਜੋੜ ਫਕੀਰ ਨੂੰ ਕਹਿਣ ਲੱਗਾ।
ਡੰਗ ਮਾਰਨਾ ਉਸਦਾ ਸੁਭਾਅ ਬਣਿਆ ,
ਕਾਹਤੋਂ ਬਾਬਾ ਮੁਸੀਬਤ ਵਿੱਚ ਪੈਣ ਲੱਗਾ?

ਉਸਤਾਦ ਆਖਿਆ ਮੇਰੇ ਸ਼ਗਿਰਦ ਬੇਟੇ,
ਪਿੱਠ ਕਰੋ ਨਾ ਕਦੇ ਸਚਾਈ ਕੋਲੋਂ।
ਜੇਕਰ ਬੁਰਾ ਬੁਰਾਈ ਤੋਂ ਨਹੀਂ ਹੱਟਦਾ,
ਚੰਗਾ ਕਾਸਤੋਂ ਹਟੇ ਚੰਗਿਆਈ ਕੋਲੋਂ?

ਉਸੇ ਰਸਤੇ ਫਕੀਰ ਤੇ ਉਹੀ ਚੇਲਾ,
ਉਸੇ ਛਪੜੀ ਕੋਲੋਂ ਫੇਰ ਜਾਣ ਲੱਗੇ।
ਉਹੀ 'ਠੂਹਾਂ ਜੀ' ਉਸੇ ਹੀ ਚਾਲ ਕਾਰਣ,
ਜਾਣ ਬੁਝਕੇ ਡੁਬਕੀਆਂ ਲਾਣ ਲੱਗੇ।

ਫਕੀਰ ਵਧਿਆ ਜਦ ਉਸੇ ਉਦੇਸ਼ ਕਾਰਣ,
ਐਪਰ ਚੇਲੇ ਨੇ ਉਸਨੂੰ ਹਟਾ ਦਿੱਤਾ।
ਏਸੇ ਲਈ ਦਸਤਾਨਾ ਜੋ ਸੀ ਲਿਆਇਆ,
ਉਹਨੇ ਫਕੀਰ ਦੇ ਹੱਥ ਪੁਆ ਦਿੱਤਾ।

ਹਰ ਸੰਭਾਵੀ ਖਤਰੇ ਤੋਂ ਮੁਕਤ ਹੋਕੇ,
'ਠੂਹਾਂ' ਕੱਢ ਫਕੀਰ ਨੇ ਬਾਹਰ ਧਰਿਆ।
ਦੋਹਾਂ ਪਾਸਿਆਂ ਤੋਂ ਇੰਝ ਰਹਿ ਸੱਚਾ,
ਸਿਆਣਪ ਵਰਤ ਉਸ ਪਰਉਪਕਾਰ ਕਰਿਆ।

ਨੰਗੇ ਹੱਥ ਦੇ ਨਾਲ ਤਾਂ ਵਾਂਗ ਪਹਿਲਾਂ,
ਸਫ਼ਲ ਕਦੇ ਨਹੀਂ ਉਹ ਸੀ ਹੋ ਸਕਦਾ।
ਪਰ-ਉਪਕਾਰ ਤਾਂ ਬਣਨੀ ਸੀ ਦੂਰ ਦੀ ਗੱਲ,
ਸੀ ਉਹ ਜਾਨ ਤੋਂ ਹੱਥ ਵੀ ਧੋ ਸਕਦਾ।

'ਠੂਹੇਂ ਰੂਪੀ' ਏਸ ਸੰਸਾਰ ਅੰਦਰ,
ਪਰ-ਉਪਕਾਰ ਦੀ ਭਾਵਨਾ ਜੇ ਹੋਵੇ।
ਸਿਆਣਪ ਰੂਪੀ ਦਸਤਾਨੇ ਨੂੰ ਕੋਲ ਰੱਖੋ,
ਧਰਮ ਕਮਾਉਣ ਦੀ ਕਾਮਨਾ ਜੇ ਹੋਵੇ।

ਗੱਲ ਕਰਨ ਅਸੂਲ ਦੀ ਜੋ ਕੇਵਲ,
ਲਾਗੂ ਕਿਵੇਂ ਕਰਨਾਂ ਇਹ ਜਾਣਦੇ ਨਾਂ।
ਸਿਆਣਪ ਬਾਝ ਨਾ ਸਫਲ ਉਹ ਕਦੇ ਹੁੰਦੇ,
ਜਿੱਤ ਕਦੇ ਉਹ ਮਕਸਦ ਵਿੱਚ ਮਾਣਦੇ ਨਾ।

ਤੇਜ਼ ਗਤੀ ਦੇ ਏਸ ਜਮਾਨੇ ਅੰਦਰ,
ਜੇਕਰ ਧਰਮ ਦੀ ਗੱਲ ਪੁਚਾਵਣੀ ਏਂ।
ਨੀਤੀ ਵਰਤ ਹੀ 'ਠੂਹੇਂ' ਦੀ ਕਰੋ ਸੇਵਾ,
ਗੱਲ ਏਹੋ ਹੀ ਗੁਰੂ ਨੂ ਭਾਵਣੀ ਏਂ।।


(29/08/10)
ਡਾ ਗੁਰਮੀਤ ਸਿੰਘ ਬਰਸਾਲ ਅਤੇ ਸਹਿਯੋਗੀ

ਤੱਤ ਗੁਰਮਤਿ- ਮੰਜ਼ਿਲ ਵੱਲ
ਅਜੋਕੇ ਸਮੇਂ ਦੀ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਚਲ ਰਹੀ ਤੱਤ ਗੁਰਮਤਿ ਦੀ ਸਿਧਾਂਤਿਕ ਲਹਿਰ ਆਪਣੀ ਮੰਜਿਲ ਵੱਲ ਕਦਮ ਦਰ ਕਦਮ ਵਧਦੀ ਜਾ ਰਹੀ ਹੈ। ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਦੀ ਉਸ ਸਮੇ ਕੱਢੀ ਲਕੀਰ ਆਮ ਸੰਗਤ ਲਈ ਸਮਝ ਤੋਂ ਪਰੇ ਦੀ ਗੱਲ ਜਾਪਦੀ ਸੀ, ਪਰ ਉਸਤੋਂ ਬਾਅਦ ਅਨੇਕਾਂ ਵਿਦਵਾਨਾ, ਸੰਸਥਾਵਾਂ ਅਤੇ ਪ੍ਰੋ ਦਰਸ਼ਣ ਸਿੰਘ ਦੇ ਤੱਤ ਗੁਰਮਤਿ ਲਹਿਰ ਵਿੱਚ ਕੁੱਦਣ ਕਾਰਣ ਸੂਝਵਾਨ ਸਿੱਖਾਂ ਦਾ ਕਾਫਲਾ ਬਹੁਤ ਵੱਡਾ ਹੋਕੇ, ਅਨੇਕਾਂ ਸਿੱਖ ਸ਼ਰਧਾਲੂਆਂ ਵਿੱਚ ਜਗਿਆਸਾ ਪੈਦਾ ਕਰਦਾ, ਮੰਜਿਲੇ-ਮਕਸੂਦ ਵੱਲ ਲਗਾਤਾਰ ਵੱਧ ਰਿਹਾ ਹੈ।
ਜਿਓਂ ਜਿਓਂ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵੱਟੀ ਤੇ ਸੱਚ ਅਤੇ ਕੱਚ ਦੀ ਪਹਿਚਾਨ ਹੁੰਦੀ ਜਾ ਰਹੀ ਹੈ, ਸੰਗਤ ਵਿੱਚ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਰਹਿਨੁਮਾਈ ਹੇਠ ਵਿਚਰਨ ਦਾ ਖਿਆਲ ਜੋਰ ਫੜਦਾ ਜਾ ਰਿਹਾ ਹੈ। ਸੂਝਵਾਨ ਸੰਗਤ ਦੀ ਨਜ਼ਰ ਵਿੱਚ ਪੁਜਾਰੀ ਸ਼ਰੇਣੀ ਰੱਦ ਹੋ ਚੁੱਕੀ ਹੈ। ਰਾਜਨੀਤਕਾਂ ਤੇ ਪੁਜਾਰੀਆਂ ਦੇ ਨਾਪਾਕ ਸਿਧਾਂਤਹੀਣ ਗੱਠ-ਜੋੜ ਦਾ ਭਾਂਡਾ ਚੁਰਾਹੇ ਵਿੱਚ ਫੁੱਟ ਚੁੱਕਾ ਹੈ। ਧਰਮ ਨੂੰ ਮਿਸ਼ਨ ਸਮਝਣ ਵਾਲੇ ਅੱਗੇ ਆ ਰਹੇ ਹਨ। ਜਾਗਰੂਕ ਧਿਰਾਂ ਇੱਕ ਮੰਚ ਤੇ ਇਕੱਠੀਆਂ ਹੋ ਰਹੀਆਂ ਹਨ। ਮੀਡੀਆ ਵਿੱਚ ਆ ਰਹੀ ਕਰਾਂਤੀ ਕਾਰਣ ਬਹੁ-ਗਿਣਤੀ ਦੀ ਆੜ ਹੇਠ ਦਬਾਏ ਜਾ ਰਹੇ ਸੱਚ ਨੂੰ ਆਮ ਸੰਗਤ ਤੱਕ ਲੈ ਜਾਣਾਂ ਸੌਖਾ ਹੋ ਗਿਆ ਹੈ। ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਸਿੱਖ ਮਾਰਗ, ਸਿੰਘ ਸਭਾ ਕਨੇਡਾ, ਸਿੰਘ ਸਭਾ ਯੂ ਐੱਸ ਏ, ਖਾਲਸਾ ਨੀਊਜ਼, ਗੁਰੂ ਪੰਥ, ਸਿੱਖ ਅਫੇਅਰਜ਼, ਇੰਡੀਆ ਅਵੇਅਰਨੈੱਸ, ਸਿੱਖ ਵਿਰਸਾ, ਸਿੱਖ ਬੁਲਿਟਨ, ਤੱਤ ਗੁਰਮਤਿ ਪਰਿਵਾਰ ਅਤੇ ਵੇਕਅੱਪ ਖਾਲਸਾ ਵਰਗੀਆਂ ਵੈੱਬ ਸਾਈਟਾਂ ਸੱਚ ਨਾਲ ਚਟਾਨ ਵਾਂਗ ਖੜੀਆਂ ਹਨ।
ਸਿੱਖ ਵੀਕਲੀ (ਕਨੇਡਾ), ਪੰਜਾਬ ਐਕਸਪਰੈਸ (ਨਿਊਯਾਰਕ), ਰੋਜਾਨਾ ਸਪੋਕਸਮੈਨ (ਚੰਡੀਗੜ) ਸੱਚ ਦੀ ਪਟਾਰੀ (ਬਟਾਲਾ), ਪੰਜਾਬ ਗਾਰਡੀਅਨ (ਕਨੇਡਾ) ਆਦਿ ਅਖਬਾਰਾਂ ਕਈ ਵਖਰੇਵਿਆਂ ਦੇ ਬਾਵਜੂਦ ਆਪੋ-ਆਪਣੇ ਤਰੀਕੇ ਨਾਲ ਪ੍ਰਗਟ ਹੋ ਰਹੇ ਸੱਚ ਨੂੰ ਘਰੋ-ਘਰੀ ਪੁਚਾ ਰਹੀਆਂ ਹਨ।
ਰੇਡੀਓ ਪੰਜਾਬ (ਇੰਗਲੈਂਡ), ਰੇਡੀਓ ਸਾਂਝ (ਕੈਲਗਿਰੀ), ਰੇਡੀਓ ਸਪਾਈਸ (ਨਿਊਜੀਲੈਂਡ), ਰੇਡੀਓ ਹਮਸਫਰ (ਮੌਂਟਰੀਅਲ) ਵੀ ਸੱਚ ਦੇ ਕਾਫਲੇ ਵਿੱਚ ਵਾਧਾ ਕਰ ਰਹੇ ਹਨ।
ਜਿੱਥੇ ਸੱਚ ਨੂੰ ਪ੍ਰਣਾਇਆ ਕਾਫਲਾ ਹਰ ਤਰਾਂ ਦੇ ਮੀਡੀਏ ਨੂੰ ਵਰਤਕੇ ਹਰ ਇਨਸਾਨ ਤੱਕ ਨਾਨਕ-ਸੱਚ ਪੁਚਾਉਣ ਲਈ ਦ੍ਰਿੜ ਹੈ, ਉੱਥੇ ਸਮਕਾਲੀ ਗਤੀਵਿਧੀਆਂ ਤੇ ਬਾਜ ਅੱਖ ਰੱਖਣ ਵਾਲੇ ਜਾਗਰੂਕ ਸਿੱਖ, ਫੇਸਬੁੱਕ ਵਰਗੀਆਂ ਨਵੀਨਤਮ ਪ੍ਰਚਾਰ ਵਿਧੀਆਂ ਦਾ ਪ੍ਰਯੋਗ ਕਰਦੇ ਹੋਏ ਸੱਚ ਤੇ ਹੋ ਰਹੇ ਬੌਧਿਕ ਹਮਲਿਆਂ ਨੂੰ ਵੀ ਜੱਗ ਜਾਹਰ ਕਰਕੇ ਉਹਨਾ ਨੂੰ ਪਛਾੜ ਰਹੇ ਹਨ। ਨੈਤਿਕ ਇੰਕਲਾਬ ਵੱਲ ਵਧ ਰਿਹਾ ਇਹ ਕਾਫਲਾ ਹਰ ਸਿੱਖ ਦੇ ਜਨਮ ਤੋਂ ਮਰਨ ਤੱਕ ਦੇ ਸਾਰੇ ਕਾਰੋ ਵਿਹਾਰ (ਸੰਸਕਾਰ) ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਅਨੁਸਾਰ ਕਰਨ ਲੱਗ ਜਾਣ ਤੱਕ ਜਾਰੀ ਰਹੇਗਾ।
ਪਿੱਛੇ ਜਿਹੇ ਸਿੱਖ ਵਿਦਵਾਨ ਡਾ ਹਰਜਿੰਦਰ ਸਿੰਘ ਦਿਲਗੀਰ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਤੇਰਾਂ ਸਫਿਆਂ ਦੀ ਬਾਣੀ ਦੇ ਅਰਥ ਵੱਖਰੇ ਕਰਕੇ ਛਾਪਣੇ ਅਤੇ ਇਸੇ ਰਸਤੇ ਦੇ ਪਾਂਧੀ ਤੱਤ ਗੁਰਮਤਿ ਪਰਿਵਾਰ ਵਲੋਂ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਨਿੱਤਨੇਮ ਲਈ ਪੋਥੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਸਿੱਖਿਆ ਅਨੁਸਾਰ ਅਰਦਾਸ ਤਿਆਰ ਕਰਨਾ ਤੱਤ ਗੁਰਮਤਿ ਦੀ ਇੱਕ ਬਹੁਤ ਵੱਡੀ ਪੁਲਾਂਘ ਅਤੇ ਅੱਗੇ ਤੁਰਨ ਲਈ ਇੱਕ ਮੀਲ ਪੱਥਰ ਹੈ ਜਿਸ ਦਾ ਸਮੂਹ ਜਾਗਰੂਕ ਸੰਗਤ ਵੱਲੋਂ ਸਵਾਗਤ ਕਰਨਾ ਬਣਦਾ ਹੈ।
ਦਾਸਰੇ ਡਾ ਗੁਰਮੀਤ ਸਿੰਘ ਬਰਸਾਲ, ਅਵਤਾਰ ਸਿੰਘ ਮਿਸ਼ਨਰੀ, ਸਰਬਜੀਤ ਸਿੰਘ ਸੈਕਰਾਮੈਂਟੋ, ਪ੍ਰੋ ਮੱਖਣ ਸਿੰਘ ਸੈਕਰਾਮੈਂਟੋ, ਹਰਸਿਮਰਤ ਕੌਰ ਖਾਲਸਾ


(22/08/10)
ਜਸਬੀਰ ਸਿੰਘ (ਕੈਲਗਰੀ)

ਸਿੱਖ ਮਾਰਗ ਦੇ ਪਾਠਕ ਸੱਜਣੋਂ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ॥
ਸ: ਬਲਦੇਵ ਸਿੰਘ (ਫਿਰੋਜਪੁਰ) ਜੀ! ਤੁਸੀਂ ਮੇਰੇ ਪੱਤਰ ਵਿੱਚੋਂ ਇੱਕ ਪਹਿਰਾ ਹਵਾਲੇ ਵਜੋਂ ਪੇਸ਼ ਕੀਤਾ ਹੈ।
ਵੀਰ ਜੀ! ਇਸ ਪਹਿਰੇ’ ਚੋਂ ਬੇਸ਼ਕ ਕੁੱਝ ਕੁ ਅਹੰਕਾਰ ਦੀ ਝਲਕ ਪੈ ਰਹੀ ਹੈ। ਮੈਂ ਇਸ ਗੱਲ ਨੂੰ ਸਵਿਕਾਰ ਕਰਦਾ ਹਾਂ। ਅਸਲ ਵਿੱਚ ਇਹ ਗੱਲ ਪੱਤਰ ਛਪ ਚੁੱਕਣ ਤੋਂ ਮਗ਼ਰੋਂ ਮੈਂ ਖੁਦ ਵੀ ਮਹਿਸੂਸ ਕੀਤੀ ਸੀ ਪਰ ਇਸ ਨੂੰ ਲਿਖਤੀ ਰੂਪ ਵਿੱਚ ਸਵਿਕਾਰ ਨਹੀਂ ਕਰ ਸਕਿਆ। ਇਸ ਲਈ ਇਸ ਗੱਲ ਨੂੰ ਸਵਿਕਾਰ ਕਰਦਾ ਹੋਇਆ ਮੈਂ ਹੁਣ ਪਾਠਕਾਂ ਤੋਂ ਮੁਆਫ਼ੀ ਚਾਹੁੰਦਾ ਹਾਂ।
ਦੂਸਰਾ ਤੁਸੀਂ ਲਿਖਿਆ ਹੈ: “ਇਸ ਵਾਸਤੇ ਤੁਸੀਂ ਇਹ ਨਹੀਂ ਦੱਸ ਸਕਦੇ ਕੇ ਰੱਬ ਹੀ ਧਰਮਰਾਜ ਕਿਵੇਂ ਹੈ?”
ਵੀਰ ਜੀ! ਤੁਹਾਡੇ ਕੋਲ ਸਮੇਂ ਦੀ ਕਮੀਂ ਰਹਿੰਦੀ ਹੈ ਅਤੇ ਤੁਸੀਂ ਵਿਚਾਰ ਨੂੰ ਵਿੱਚੇ ਹੀ ਛੱਡ ਦਿੰਦੇ ਹੋ। ਕਾਫ਼ੀ ਸਮਾਂ ਪਹਿਲਾਂ, ਦੇਦਾ ਦੇ ਲੈਦੇ ਥਕਿ ਪਾਹਿ, ਤੁਕ ਬਾਰੇ ਆਪਣੀ ਵਿਚਾਰ ਚੱਲ ਰਹੀ ਸੀ ਉਸ ਵਿਚਾਰ ਨੂੰ ਸਿਰੇ ਲਾਏ ਬਿਨਾ ਹੀ ਤੁਸੀਂ ਵਿਚਾਰ ਵਿੱਚੇ ਹੀ ਛੱਡ ਗਏ ਸੀ। ਹੁਣ ਜੇ ਤੁਹਾਡੇ ਕੋਲ ਸਮਾਂ ਹੋਵੇ ਤਾਂ ਆਪਾਂ ਧਰਮਰਾਜ ਵਾਲੀ ਵਿਚਾਰ ਨੂੰ ਅੱਗੇ ਤੋਰ ਸਕਦੇ ਹਾਂ।
ਤੀਸਰੀ ਗੱਲ, ਤੁਸੀਂ ਲਿਖਿਆ ਹੈ “ਪਰ ਜਰੂਰੀ ਗੱਲ ਤਾਂ ਇਹ ਹੈ ਕਿ ਅਸੀਂ ਆਵਾਗਉਣ ਤੋਂ ਬਚਣਾ ਕਿਵੇਂ ਹੈ?”
ਆਵਾਗਉਣ ਤੋਂ ਛੁਟਕਾਰਾ ਪਾਉਣ ਲਈ ‘ਗੁਰਮੁਖ’ ਅਤੇ ‘ਸਿਰਫ਼ ਗੁਰਮੁਖ’ ਬਣਨ ਦੀ ਜਰੂਰਤ ਹੈ ਹੋਰ ਕੁੱਝ ਵੀ ਕਰਨ ਦੀ ਜਰੂਰਤ ਨਹੀਂ। ਇਹ ਗੱਲ ਆਵਾਗਉਣ ਨੂੰ ਨਾ ਮੰਨਣ ਵਾਲੇ ਵੀ ਮੰਨਦੇ ਹਨ। ਪਰ ਫ਼ਰਕ ਬੱਸ ਏਨਾ ਹੈ ਕਿ ਆਵਾਗਉਣ ਨੂੰ ਨਾ ਮੰਨਣ ਵਾਲਿਆਂ ਅਨੁਸਾਰ ਗੁਰਬਾਣੀ ਦਾ ਇਹ ਫੁਰਮਾਨ ਹੈ ਕਿ ਬੰਦੇ ਨੇਂ ਇਹ ਹੱਥਲਾ ਮਨੁੱਖਾ ਜਨਮ ਸਵਾਰਨਾ ਹੈ, ਅਤੇ ਬੱਸ, ਸਾਰੀ ਦੁਨੀਆਂ ਦਾ ਹੱਥਲਾ ਜਨਮ ਸਵਰ ਗਿਆ। ਉਹ ਇਸ ਗੱਲ ਬਾਰੇ ਕੋਈ ਚਾਨਣਾ ਨਹੀਂ ਪਾਉਂਦੇ ਕਿ ਜੇ ਬੰਦਾ ਸਾਰੀ ਉਮਰ ਗੁਰਮੁਖਾਂ ਵਾਲੇ ਰਸਤੇ ਨਹੀਂ ਚੱਲਦਾ ਤਾਂ ਉਸ ਬਾਰੇ ਗੁਰਬਾਣੀ ਦਾ ਕੀ ਫੁਰਮਾਨ ਹੈ? ਜਦ ਕਿ ਆਵਾਗਉਣ ਨੂੰ ਮੰਨਣ ਵਾਲਿਆਂ ਅਨੁਸਾਰ ਜੇ ਬੰਦਾ ਗੁਰਮੁਖ ਨਹੀਂ ਬਣਦਾ, ਮਨੁੱਖਾ ਜਨਮ ਵਿਅਰਥ ਗਵਾ ਕੇ ਸੰਸਾਰ ਤੋਂ ਤੁਰ ਜਾਂਦਾ ਹੈ ਤਾਂ ਉਸ ਨੂੰ ਆਵਾਗਉਣ ਦੇ ਗੇੜ ਵਿੱਚ ਪੈਣਾ ਪੈਂਦਾ ਹੈ। (ਇਸ ਵਿੱਸ਼ੇ ਤੇ ਵੀ ਕਾਫੀ ਕੁੱਝ ਲਿਖਿਆ ਜਾ ਚੱਕਾ ਹੈ। ਜੇ ਤੁਹਾਡੇ ਕੋਲ ਸਮਾਂ ਹੋਵੇ ਤਾਂ ਇਸ ਬਾਰੇ ਹੋਰ ਵਿਚਾਰ ਅੱਗੇ ਤੋਰੀ ਜਾ ਸਕਦੀ ਹੈ)।
ਭੁਲ ਚੁਕ ਲਈ ਮੁਆਫ਼ੀ ਚਾਹੁੰਦਾ ਹਾਂ। ਧੰਨਵਾਦ।
ਜਸਬੀਰ ਸਿੰਘ (ਕੈਲਗਰੀ)


(22/08/10)
ਅਮਰ ਜੀਤ ਸਿੰਘ ਚੰਦੀ

ੴ ਸਤਿ ਗੁਰ ਪ੍ਰਸਾਦਿ
ਸਿੱਖ ਮਾਰਗ ਦੇ ਸੁਹਿਰਦ ਪਾਠਕਾਂ ਨੂੰ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਆਪਸੀ ਵਿਚਾਰਾਂ ਨਾਲ ਹੀ ਕੁੱਝ ਹਾਸਿਲ ਕਰਨ ਦੀ ਸੰਭਾਵਨਾ ਹੁੰਦੀ ਹੈ, ਜੇ ਉਹ ਵਿਚਾਰਾਂ ਗੁਰਮਤ ਨੂੰ ਸਮਝਣ ਦੇ ਰਾਹ ਵਿੱਚ ਸਹਾਈ ਹੋਣ, ਇਸ ਬਾਰੇ ਹੀ ਗੁਰਬਾਣੀ ਵਿੱਚ ਸੇਧ ਦਿੱਤੀ ਹੈ,
ਜਬ ਲਗੁ ਦੁਨਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ॥
ਭਾਲਿ ਰਹੇ ਹਮ ਰਹਣੁ ਨ ਪਾਇਆ ਜੀਵਤਿਆ ਮਰਿ ਰਹੀਐ॥ ੫॥ (੬੬੧)
ਹੇ ਨਾਨਕ ਜਦ ਤਕ ਦੁਨੀਆ ਵਿੱਚ ਰਹਿਣਾ ਹੈ, ਪਰਮਾਤਮਾ ਦੀ ਸਿਫਤ ਸਾਲਾਹ ਸੁਣਨੀ ਅਤੇ ਕਰਨੀ ਚਾਹੀਦੀ ਹੈ। (ਇਹੀ ਮਨੁੱਖਾ ਜਨਮ ਦਾ ਲਾਹਾ ਹੈ) ਅਸੀਂ ਭਾਲ ਕੇ ਦੇਖ ਲਿਆ ਹੈ ਕਿ ਇਸ ਸੰਸਾਰ ਵਿੱਚ ਹੁਣ ਤੱਕ ਕੋਈ ਟਿਕਿਆ ਨਹੀਂ ਰਿਹਾ, ਨਾ ਹੀ ਕਿਸੇ ਨੇ ਸਦਾ ਟਿਕੇ ਰਹਿਣਾ ਹੈ। ਇਸ ਲਈ ਮਾਇਆ ਦੇ ਝਮੇਲਿਆਂ ਵਿੱਚ ਉਲਝੇ ਰਹਿਣ ਦੀ ਥਾਂ, ਮਾਇਆ ਦੀਆਂ ਤ੍ਰਿਸ਼ਨਾਵਾਂ ਵਲੋਂ ਮਰ ਕੇ, ਮਨ ਨੂੰ ਮਾਰ ਕੇ, ਜ਼ਿੰਦਗੀ ਦੇ ਦਿਨ ਪ੍ਰਭੂ ਦੀ ਸਿਫਤ ਸਾਲਾਹ ਕਰਦਿਆਂ ਗੁਜ਼ਾਰਨੇ ਚਾਹੀਦੇ ਹਨ। ਇਸ ਬਾਰੇ ਹੀ ਹੋਰ ਸੇਧ ਦਿੱਤੀ ਹੈ,
ਸਭੁ ਕੋ ਆਖੈ ਆਪਣਾ ਜਿਸੁ ਨਾਹੀ ਸੋ ਚੁਣਿ ਕਢੀਐ॥
ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਢੀਐ॥
ਜਾ ਰਹਿਣਾ ਨਾਹੀ ਐਤੁ ਜਗਿ ਤਾ ਕਾਇਤੁ ਗਾਰਬਿ ਹੰਢੀਐ॥
ਮੰਦਾ ਕਿਸੈ ਨ ਆਖੀਐ ਪੜਿ ਅਖਰੁ ਏਹੋ ਬੁਝੀਐ॥
ਮੂਰਖੈ ਨਾਲਿ ਨ ਲੁਝੀਐ॥ ੧੯॥ (੪੭੩)
ਜਗਤ ਵਿੱਚ ਹਰ ਜੀਵ ਨੂੰ ਮਮਤਾ ਲੱਗੀ ਹੋਈ ਹੈ, ਜਿਸ ਨੂੰ ਮਮਤਾ ਨਹੀਂ ਲੱਗੀ ਹੋਈ ਉਸ ਨੂੰ ਦੂਸਰਿਆਂ ਨਾਲੋਂ ਵੱਖ ਕਰ ਕੇ ਵਿਖਾਉ। ਆਪੋ ਆਪਣੇ ਕੀਤੇ ਕਰਮਾਂ ਦਾ ਲੇਖਾ, ਹਰ ਕਿਸੇ ਨੇ ਆਪ ਹੀ ਦੇਣਾ ਹੈ। ਜਦ ਇਸ ਸੰਸਾਰ ਵਿੱਚ ਰਹਿਣਾ ਹੀ ਨਹੀਂ ਤਾਂ ਕਿਉਂ ਹੰਕਾਰ ਵਿੱਚ ਖਪੀਏ? ਇਸ ਉਪਦੇਸ਼ ਨੂੰ ਸੁਣ ਕੇ ਹੀ ਸਮਝ ਲਈਏ, ਕਿ ਕਿਸੇ ਨੂੰ ਮੰਦਾ, ਬੁਰਾ ਨਹੀਂ ਕਹਿਣਾ ਚਾਹੀਦਾ, ਕਿਉਂਕਿ ਸਾਰੇ ਉਸ ਪਰਮਾਤਮਾ ਦਾ ਹੀ ਰੂਪ ਹਨ। ਬੱਸ ਮੂਰਖ ਨਾਲ ਨਹੀਂ ਉਲਝਣਾ ਚਾਹੀਦਾ, ਕਿਉਂਕਿ ਉਸ ਨਾਲ ਕੋਈ ਲਾਭ ਹੋਣ ਦੀ ਸੰਭਾਵਨਾ ਨਹੀਂ ਹੈ।
ਏਥੇ ਮੂਰਖ ਬਾਰੇ ਵਿਚਾਰ ਕਰਨੀ ਜ਼ਰੂਰੀ ਹੈ। ਆਪਾਂ ਗੁਰੂ ਸਾਹਿਬ ਦੀ ਸਿਖਿਆ ਵਿਚਾਰੀ ਹੈ ਕਿ ਦੁਨੀਆ ਵਿੱਚ ਰਹਿੰਦਿਆਂ, ਪਰਮਾਤਮਾ ਦੀ ਸਿਫਤ ਸਾਲਾਹ ਕਰਨੀ ਚਾਹੀਦੀ ਹੈ। ਜ਼ਿੰਦਗੀ ਦੇ ਦਿਨ ਮਾਇਆ ਵਲੋਂ ਮਨ ਨੂੰ ਮਾਰ ਕੇ, ਪ੍ਰਭੂ ਦੀ ਯਾਦ ਵਿੱਚ ਬਿਤਾਉਣੇ ਚਾਹੀਦੇ ਹਨ। ਹੰਕਾਰ ਵਿੱਚ ਖਪਣਾ ਨਹੀਂ ਚਾਹੀਦਾ। ਇਸ ਅਨੁਸਾਰ ਮੂਰਖ ਉਸ ਨੂੰ ਕਿਹਾ ਜਾ ਸਕਦਾ ਹੈ, ਜੋ ਗੁਰਬਾਣੀ ਨੂੰ ਸਮਝਣ ਦਾ ਚਾਹਵਾਨ ਨਾ ਹੋਵੇ। ਇਹ ਜਾਣਦੇ ਹੋਏ ਵੀ ਕਿ ਇਸ ਸੰਸਾਰ ਵਿੱਚ ਹਮੇਸ਼ਾ ਨਹੀਂ ਰਹਿਣਾ, ਫਿਰ ਵੀ ਪਰਮਾਤਮਾ ਦੀ ਸਿਫਤ ਸਾਲਾਹ ਦੀ ਥਾਂ, ਆਪਣੀ ਮਮਤਾ, ਆਪਣੀ ਹਉਮੈ ਨੂੰ ਪੱਠੇ ਪਾਉਣ ਵਿੱਚ ਰੁੱਝਾ ਹੋਇਆ ਹੋਵੇ।
ਪਰ ਸੰਸਾਰ ਵਿਚੋਂ ਕਿਸੇ ਚੀਜ਼ ਦਾ ਬੀਜ ਨਾਸ ਨਹੀਂ ਹੁੰਦਾ, ਦੁਨੀਆ ਵਿੱਚ ਮਾਇਆ ਨੂੰ ਛੱਡ ਕੇ ਪਰਮਾਤਮਾ ਦਾ ਨਾਮ ਲੈਣ ਵਾਲੇ, ਪ੍ਰਭੂ ਦੇ ਹੁਕਮ ਵਿੱਚ ਚੱਲਣ ਵਾਲੇ ਵੀ ਹਨ। ਜਿਨ੍ਹਾਂ ਬਾਰੇ ਗੁਰਬਾਣੀ ਸੇਧ ਦਿੰਦੀ ਹੈ,
ਨਿਸਿ ਦਿਨੁ ਮਾਇਆ ਕਾਰਨੇ ਪ੍ਰਾਨੀ ਡੋਲਤ ਨੀਤ॥
ਕੋਟਨ ਮੈ ਨਾਨਕ ਕੋਊ ਨਾਰਾਰਿਨੁ ਜਿਹ ਚੀਤਿ॥ ੨੪॥ (੧੪੨੭)
ਹੇ ਨਾਨਕ ਆਖ, ਮਾਇਆ ਦੀ ਖਾਤਰ, ਮਨੁੱਖ ਰਾਤ-ਦਿਨ ਭਟਕਦਾ ਰਹਿੰਦਾ ਹੈ, ਨੀਅਤ ਖਰਾਬ ਕਰਦਾ ਰਹਿੰਦਾ ਹੈ। ਕ੍ਰੋੜਾਂ ਬੰਦਿਆਂ ਵਿਚੋਂ ਕੋਈ ਵਿਰਲਾ ਹੀ ਅਜਿਹਾ ਹੁੰਦਾ ਹੈ, ਜਿਸ ਦਾ ਮਨ ਮਾਇਆ ਦੀ ਭਟਕਨਾ ਤੋਂ ਬਚ ਕੇ, ਕਰਤਾਰ ਦੀ ਯਾਦ ਵਿੱਚ ਜੁੜਿਆ ਹੋਇਆ ਹੁੰਦਾ ਹੈ।
ਏਥੇ ਗੱਲ ਕ੍ਰੋੜਾਂ ਵਿਚੋਂ ਇਕ-ਅੱਧੇ ਦੀ ਹੈ। ਦੁਨੀਆਂ ਵਿੱਚ ਸਿੱਖਾਂ ਦੀ ਆਬਾਦੀ ਦੋ ਕ੍ਰੋੜ ਕਰੀਬ ਕਹੀ ਜਾਂਦੀ ਹੈ। ਜੇ ਦੋ ਕ੍ਰੋੜ ਵਿਚੋਂ ਇੱਕ ਬੰਦਾ ਵੀ ਅਜਿਹਾ ਹੋਵੇ ਤਾਂ ਯਕੀਨਨ ਉਹ ਮੈਂ ਤਾਂ ਨਹੀਂ ਹੋ ਸਕਦਾ। ਕੌਣ ਹੋ ਸਕਦਾ ਹੈ, ਇਹ ਰੱਬ ਹੀ ਜਾਣ ਸਕਦਾ ਹੈ। ਗੱਲ ਸੀ, ਜਿਸ ਨੂੰ ਮਮਤਾ ਨਾ ਲੱਗੀ ਹੋਵੇ, ਉਸ ਨੂੰ ਵੱਖਰਾ ਕਰ ਕੇ ਵਿਖਾਉਣ ਦੀ। ਕਿਉਂਕਿ ਇਹ ਸਾਡੀ ਸਮਰਥਾ ਤੋਂ ਬਾਹਰੀ ਗੱਲ ਹੈ, ਇਸ ਲਈ ਸਾਡਾ ਟੀਚਾ ਅਜਿਹਾ ਬੰਦਾ ਲੱਭਣਾ ਨਹੀਂ ਹੈ, ਸਾਡਾ ਟੀਚਾ ਤਾਂ ਚੰਗਾ ਬੰਦਾ ਬਣਨ ਲਈ ਗੁਰ ਸ਼ਬਦ ਦੀ ਵਿਚਾਰ ਕਰਨਾ ਹੈ। ਨਾ ਕਿ ਆਪਣੀਆਂ ਚਤਰਾਈਆਂ ਨੂੰ ਦੁਨੀਆ ਸਾਮ੍ਹਣੇ ਮਾਨਤਾ ਦਿਵਾਉਣ ਲਈ, ਸ਼ਬਦਾਂ ਦੀ ਗਲਤ ਵਰਤੋਂ ਕਰਨ ਦੀ। ਇਹ ਵੀ ਧਿਆਨ ਰੱਖਣ ਦੀ ਗੱਲ ਹੈ ਕਿ ਗੁਰਬਾਣੀ ਦੇ ਕਿਸੇ ਵੀ ਸ਼ਬਦ ਦਾ ਇਕੋ ਅਰਥ ਹੋ ਸਕਦਾ ਹੈ, ਬਹੁਤ ਸਾਰੇ ਨਹੀਂ। ਸਾਨੂੰ ਉਹੀ ਇੱਕ ਅਰਥ ਲੱਭਣ ਦਾ ਹੀ ਉਪ੍ਰਾਲਾ ਕਰਨਾ ਚਾਹੀਦਾ ਹੈ।
ਆਪਾਂ ਉਪਰ ਵਿਚਾਰਿਆ ਹੈ ਕਿ ਕ੍ਰੋੜਾਂ ਵਿੱਚ ਕੋਈ ਇਕ-ਅੱਧ ਬੰਦਾ ਹੀ ਅਜਿਹਾ ਹੁੰਦਾ ਹੈ ਜੋ ਮਾਇਆ ਮੋਹ ਤੋਂ ਬਚਿਆ ਹੋਇਆ ਹੋਵੇ। ਇਸ ਲਿਹਾਜ਼ ਨਾਲ ਅਸੀਂ ਸਾਰੇ ਹੀ ਇਸ ਮਰਜ਼ ਦੇ ਮਰੀਜ਼ ਹਾਂ। ਜਿਸ ਤੋਂ ਬਚਣ ਲਈ ਹੀ ਸਾਨੂੰ ਕੁੱਝ ਉਪਰਾਲਾ ਕਰਨਾ ਚਾਹੀਦਾ ਹੈ।
ਵੈਸੇ ਮੈਂ ਗੁਰਬਾਣੀ ਵਿਚੋਂ ਕੁੱਝ ਛੋਟੀਆਂ-ਛੋਟੀਆਂ ਗੱਲਾਂ ਸਿਖੀਆਂ ਹਨ, ਜਿਵੇਂ “ਹੁਕਮਿ ਰਜਾਈ ਚਲਣਾ” ਰਜ਼ਾ ਦੇ ਮਾਲਕ, ਕਰਤਾਰ ਦੇ ਹੁਕਮ ਵਿੱਚ ਖੁਸ਼ੀ ਪੂਰਵਕ ਚਲਣਾ। ਅਤੇ “ਪਰ ਕਾ ਬੁਰਾ ਨ ਰਾਖਹੁ ਚੀਤ॥ ਤੁਮ ਕਉ ਦੁਖੁ ਨਹੀ ਭਾਈ ਮੀਤ॥ ੩॥” (੩੮੬) ਜੇ ਅਸੀਂ ਆਪਣੇ ਮਨ ਵਿੱਚ ਕਿਸੇ ਦਾ ਬੁਰਾ ਨਾ ਸੋਚੀਏ, ਤਾਂ ਸਾਨੂੰ ਕਦੇ ਦੁੱਖ ਨਹੀਂ ਹੁੰਦਾ। ਇਹ ਨਹੀਂ ਕਿ ਸਾਨੂੰ ਕਦੀ ਦੁਖ ਆਉਂਦਾ ਹੀ ਨਹੀਂ, ਬਲਕਿ ਇਹ ਕਿ ਦੁਖ ਵਿੱਚ ਵੀ ਸਾਨੂੰ ਦੁਖ ਮਹਿਸੂਸ ਨਹੀਂ ਹੁੰਦਾ। ਅਤੇ “ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ॥” ਪਰਾਇਆ ਹੱਕ ਮਾਰਨਾ, ਦੁਨੀਆ ਵਿੱਚ ਸਭ ਤੋਂ ਵੱਧ ਗੰਦ ਖਾਣ ਦੇ ਬਰਾਬਰ ਹੈ।
ਮੈਂ ਏਨਾ ਕੁੱਝ ਸਮਝ ਕੇ ਹੀ ਬਹੁਤ ਸੁਖੀ ਹਾਂ, ਇਸ ਵਿੱਚ ਮੇਰੇ ਪਲਿਉਂ ਕੁੱਝ ਜਾਂਦਾ ਵੀ ਨਹੀਂ ਹੈ। ਜੇ ਮੈਂ ਸਾਰੀ ਉਮਰ ਇਸ ਤੇ ਹੀ ਟਿਕਿਆ ਰਹਾਂ, ਤਾਂ ਮੈਂ ਸਮਝਦਾ ਹਾਂ ਕਿ ਇਹ ਹੀ ਮੇਰੇ ਲਈ ਵਾਧੂ ਹੈ। ਪਰ ਉਨ੍ਹਾਂ ਬੰਦਿਆਂ ਬਾਰੇ ਕੀ ਕਿਹਾ ਜਾ ਸਕਦਾ ਹੈ ਜੋ ਗੁਰੂ ਗ੍ਰੰਥ ਸਾਹਿਬ ਵਿਚੋਂ ਉਹ ਤੁਕਾਂ ਲੱਭ-ਲੱਭ ਕੇ, ਜਿਨ੍ਹਾਂ ਨਾਲ ਕੁੱਝ ਦੁਵਿਧਾ ਖੜੀ ਹੋ ਸਕਦੀ ਹੋਵੇ, ਉਸ ਬਾਰੇ ਸਵਾਲ ਪੁਛਦੇ ਰਹਿੰਦੇ ਹਨ? ਕੀ ਉਨ੍ਹਾਂ ਨੇ ਬਾਕੀ ਸਾਰਾ ਗੁਰੂ ਗ੍ਰੰਥ ਸਾਹਿਬ ਸਮਝ ਲਿਆ ਹੁੰਦਾ ਹੈ?
ਗੁਰੂ ਗ੍ਰੰਥ ਸਾਹਿਬ ਦੇ ਫਲਸਫੇ ਵਲੋਂ ਭਟਕਣਾ ਤੋਂ ਬਚਣ ਦਾ ਗੁਰਬਾਣੀ ਇਕੋ ਰਾਹ ਦਸਦੀ ਹੈ, ਸਤਸੰਗਤ ਵਿੱਚ ਜੁੜ ਕੇ ਸ਼ਬਦ ਦੀ ਵਿਚਾਰ ਕਰਨੀ। ਪਰ ਅਸੀਂ ਹਉਮੈ ਦੀ ਆਕੜ ਵਿੱਚ ਇੱਕ ਦੂਸਰੇ ਨਾਲ ਖਹਿ-ਖਹਿ ਕੇ ਮਰ ਤਾਂ ਜਾਵਾਂਗੇ, ਪਰ ਸ਼ਬਦ ਦੀ ਵਿਚਾਰ ਲਈ ਆਪਸ ਵਿੱਚ ਜੁੜ ਬੈਠਣਾ, ਸਾਡੇ ਵੱਸ ਦੀ ਗੱਲ ਨਹੀਂ ਹੈ। ਕਿਉਂਕਿ ਤਿੰਨ ਸੌ ਸਾਲ ਤੌਂ ਵੱਧ ਸਮੇ ਤੋਂ ਅਸੀਂ ਗੁਰਦਵਾਰਿਆਂ ਦੀਆਂ ਸਟੇਜਾਂ ਤੋਂ ਇਹੀ ਕੁੱਝ ਸਿਖਿਆ ਹੈ ਕਿ ਅਸੀਂ ਸ਼ੇਰ ਹਾਂ, ਅਤੇ ਸ਼ੇਰ ਇੱਕ ਜੰਗਲ ਵਿੱਚ ਇੱਕ ਹੀ ਹੁੰਦਾ ਹੈ, ਦੂਸਰਾ ਸ਼ੇਰ ਉਸ ਜੰਗਲ ਵਿੱਚ ਨਹੀਂ ਰਹਿ ਸਕਦਾ। ਸ਼ਬਦ ਨੂੰ ਵਿਚਾਰਨ ਦੀ ਥਾਂ ਅਸੀਂ ਤਾਂ ਸ਼ਬਦ ਨੂੰ ਸਹੀ ਜਾਂ ਗਲਤ ਸਾਬਤ ਕਰਨ ਦੀ ਹੋੜ ਵਿੱਚ ਆਪਣਾ ਸਮਾ ਬਰਬਾਦ ਕਰ ਰਹੇ ਹਾਂ।
ਇਸ ਵੇਲੇ ਤਾਂ ਇਹੀ ਹੋ ਸਕਦਾ ਹੈ ਕਿ ਆਪਸ ਵਿੱਚ ਉਲਝਣ ਦੀ ਥਾਂ, ਹਰ ਕੋਈ ਜੋ ਵੀ ਸੇਧ ਪੰਥ ਨੂੰ ਦੇਣਾ ਚਾਹੇ, ਉਹ ਕਿਸੇ ਨੂੰ ਸੰਬੋਧਤ ਕਰਨ ਦੀ ਥਾਂ, ਪੰਥ ਦੀ ਕਚਹਰੀ ਵਿੱਚ ਪੇਸ਼ ਕਰੇ। ਉਸ ਵਿਚੋਂ ਜੋ, ਜਿਸ ਨੂੰ ਠੀਕ ਜਾਪੇ, ਉਹ ਉਸ ਨੂੰ ਲੈ ਲਵੇ, ਬਾਕੀ ਛੱਡ ਦੇਵੇ।
ਸਦੀਆਂ ਤੋਂ ਪਾਏ ਭਰਮ-ਭੁਲੇਖੇ, ਕਿ ਬਾਬਾ ਨਾਨਕ ਜੀ ਨੇ ਰੱਬ ਨੂੰ ਮਿਹਣਾ ਮਾਰਿਆ ਸੀ, ਬਾਬਾ ਨਾਨਕ ਜੀ ਨੇ ਮੱਕਾ ਘੁਮਾ ਸਿੱਤਾ ਸੀ ਅਤੇ ਭਗਤ ਨਾਮ ਦੇਵ ਜੀ ਨੂੰ ਜਦੋਂ ਬ੍ਰਾਹਨਣਾਂ ਨੇ ਧੱਕੇ ਮਾਰ ਕੇ ਮੰਦਰ ਵਿਚੋਨ ਬਾਹਰ ਕੱਢ ਦਿੱਤਾ ਸੀ, ਅਤੇ ਨਾਮ ਦੇਵ ਜੀ ਮੰਦਰ ਦੇ ਪਛਵਾੜੇ ਬੈਠ ਕੇ ਰੱਬ ਦਾ ਨਾਮ ਜਪਣ ਲਗ ਪਏ ਸਨ ਤਾਂ ਮੰਦਰ ਦਾ ਬੂਹਾ ਘੁੱਮ ਕੇ ਨਾਮ ਦੇਉ ਜੀ ਵੱਲ ਹੋ ਗਿਆ ਸੀ, ਸਿੱਖ ਮਾਰਗ ਤੇ ਇਸ ਸਬੰਧੀ, ਮੇਰੇ ਲੇਖ ਪੜ੍ਹ ਕੇ ਦੂਰ ਹੋ ਸਕਦੇ ਹਨ।
ਲੇਖ ਲੜੀ “ਗੁਰਮਤ ਵਿੱਚ ਗੁਰੂ ਦਾ ਸੰਕਲਪ” ਖਤਮ ਹੋਣ ਮਗਰੋਂ “ਗੁਰਮਤਿ ਅਨੁਸਾਰ ਆਵਾ ਗਵਣ” ਦੀ ਲੇਖ ਲੜੀ ਵਿਚ, ਨਰੋਲ ਗੁਰ ਸ਼ਬਦਾਂ ਦੀ ਵਿਚਾਰ ਆਸਰੇ ਤੁਹਾਡੀ ਕਚਹਰੀ ਵਿੱਚ ਆਵਾ-ਚਵਣ ਦਾ ਪੱਖ ਪੇਸ਼ ਕਰਨ ਦਾ ਉਪਰਾਲਾ ਕੀਤਾ ਜਾਵੇਗਾ।
ਅਮਰ ਜੀਤ ਸਿੰਘ ਚੰਦੀ
ਫੋਨ:-੯੭੫੬੨ ੬੪੬੨੧


(22/08/10)
ਡਾ ਗੁਰਮੀਤ ਸਿੰਘ ਬਰਸਾਲ ਅਤੇ ਸਹਿਯੋਗੀ

ਗਿਆਨੀ ਇਕਬਾਲ ਸਿੰਘ ਜੀ ਨੂੰ ਵਿਚਾਰ ਚਰਚਾ ਲਈ ਖੁੱਲਾ ਸੱਦਾ
ਗਿਆਨੀ ਇਕਬਾਲ ਸਿੰਘ ਜੀ,
ਮੁਖ ਸੇਵਾਦਾਰ ਤਖ਼ਤ ਸ੍ਰੀ ਪਟਨਾ ਸਾਹਿਬ,
ਵਾਹਿਗੁਰੂ ਜੀ ਕੀ ਖਾਲਸਾ॥ ਵਾਹਿਗੁਰੂ ਜੀ ਕੀ ਫਤਿਹ॥
ਮਿਤੀ-20 ਅਗਸਤ 2010
ਵਿਸ਼ਾ-ਰਾਗਮਾਲਾ

ਗਿਆਨੀ ਇਕਬਾਲ ਸਿੰਘ ਜੀ, ਆਪ ਜੀ ਵਲੋਂ ਰਾਗਮਾਲਾ ਸਬੰਧੀ ਦਿੱਤੇ ਗਏ ਬਿਆਨ, ਜਿਸ ਵਿਚ ਆਪ ਨੇ ਐਲਾਨ ਕੀਤਾ ਹੈ, "ਰਾਗਮਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹਿੱਸਾ ਹੈ, ਰਾਗਮਾਲਾ ਤੋਂ ਬਗੈਰ ਸ੍ਰੀ ਗੁਰੂ ਗ੍ਰੰਥ ਸਾਹਿਬ ਅਧੂਰਾ ਹੈ, ਜਿਨ੍ਹਾਂ ਗੁਰੂਦੁਆਰਿਆਂ ਵਿੱਚ ਰਾਗਮਾਲਾ ਨਹੀਂ ਪੜ੍ਹੀ ਜਾਂਦੀ ਉਥੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੁੱਕ ਲਏ ਜਾਣਗੇ, ਜਿਹੜੇ ਵਿਦਵਾਨ ਜਾਂ ਸਿੱਖ ਰਾਗਮਾਲਾ ਨੂੰ ਗੁਰਬਾਣੀ ਦਾ ਹਿੱਸਾ ਨਹੀਂ ਮੰਨਦੇ ਉਹ ਭਟਕੇ ਹੋਏ ਹਨ, ਜਿਹੜੇ ਲੋਕ ਆਪਣੇ ਆਪ ਨੂੰ ਸਿੱਖ ਅਖਵਾਉਦੇ ਹਨ ਉਹਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ 'ੴ ਸਤਿਨਾਮੁ ਤੋਂ ਅਠਾਹਰ ਬੀਸ' ਤੱਕ ਗੁਰਬਾਣੀ ਦਾ ਪਾਠ ਕਰਨਾ ਪਵੇਗਾ, ਬਿਨਾਂ ਰਾਗਮਾਲਾ ਪੜ੍ਹੇ ਸਹਿਜ ਪਾਠ ਤੇ ਅਖੰਡ ਪਾਠ ਦੇ ਭੋਗ ਪਾਉਣ ਨਾਲ ਪਾਠ ਦਾ ਖੰਡਨ ਹੀ ਨਹੀਂ ਹੋਵੇਗਾ ਸਗੋਂ ਘੋਰ ਬੇਅਦਬੀ ਵੀ ਹੋਵੇਗੀ ਜੋ ਮਰਿਆਦਾ ਅਨੁਸਾਰ ਮਹਾਂ ਬੱਜਰ ਪਾਪ ਹੈ, ਉਹਨਾਂ ਕਿਹਾ ਕਿ ਜਿਹੜੇ ਪੰਜ ਪਿਆਰੇ ਅੰਮ੍ਰਿਤ ਛਕਾਉਣ ਸਮੇ ਇਹ ਕਹਿੰਦੇ ਹਨ ਕਿ ਰਾਗਮਾਲਾ ਗੁਰਬਾਣੀ ਨਹੀਂ ਉਹ ਘੋਰ ਅਪਰਾਧੀ ਹਨ ਤੇ ਉਨ੍ਹਾਂ ਖਿਲਾਫ ਮਰਿਆਦਾ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਅਤੇ ਮਨਮਤਿ ਕਰਨ ਦੀ ਕਿਸੇ ਨੂੰ ਵੀ ਇਜਾਜਤ ਨਹੀਂ ਦਿੱਤੀ ਜਾਵੇਗੀ"
ਇਸ ਸਬੰਧੀ ਅਸੀਂ ਬੁਹਤ ਹੀ ਸਪੱਸ਼ਟ ਸ਼ਬਦਾਂ ਵਿੱਚ ਇਹ ਐਲਾਨ ਕਰਦੇ ਹਾਂ ਕਿ ਰਾਗਮਾਲਾ ਗੁਰੂ ਗ੍ਰੰਥ ਸਾਹਿਬ ਜੀ ਦਾ ਹਿੱਸਾ ਨਹੀਂ ਹੈ ਜਿਸ ਨੂੰ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਵਾਲੇ ਤਕਰੀਬਨ ਸਾਰੇ ਪੰਥਕ ਵਿਦਵਾਨ ਰੱਦ ਕਰ ਚੁੱਕੇ ਹਨ। ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ 'ੴ ਸਤਿਨਾਮੁ…ਤਨੁ ਮਨੁ ਥੀਵੈ ਹਰਿਆ॥ ਤਾਈਂ ਸੰਪੂਰਨ ਹੈ। ਅਖੌਤੀ ਰਾਗਮਾਲਾ, ਕਿਸੇ ਦੋਖੀ ਵਲੋਂ ਧੁਰ ਕੀ ਬਾਣੀ ਤੋਂ ਬਾਹਰ ਦਰਜ ਕੀਤੀ ਗਈ ਸੀ। ਸਿੱਖਾਂ ਦੀ ਅਗਿਆਨਤਾ,ਅੰਧਵਿਸ਼ਵਾਸੀ ਅਤੇ ਵਿਕਾਊ ਬਿਰਤੀ ਦੇ ਅਖੌਤੀ ਵਿਦਵਾਨਾਂ ਅਤੇ ਆਪੂੰ ਬਣੇ ਜਥੇਦਰਾਂ ਦੀ ਸਦਾ ਵਾਂਗ ਮਸਲੇ ਲਟਕਾਉਣ ਦੀ ਨੀਤੀ ਅਤੇ ਪੰਥ ਵਿਰੋਧੀਆਂ ਦੀ ਚਾਪਲੂਸੀ ਕਰਨ ਕਾਰਨ ਹੀ ਇਹ ਮਸਲਾ ਹੱਲ ਨਹੀਂ ਹੋ ਸਕਿਆ।
ਗਿਆਨੀ ਇਕਬਾਲ ਸਿੰਘ ਜੀ! ਆਪ ਦੇ ਉਪ੍ਰੋਕਤ ਬਿਆਨ ਨੇ ਰਾਗਮਾਲਾ ਬਾਰੇ ਇੱਕ ਵੇਰ ਫੇਰ ਚਰਚਾ ਛੇੜ ਦਿੱਤੀ ਹੈ। ਅਸੀਂ ਆਪ ਜੀ ਨੂੰ ਰਾਗਮਾਲਾ ਸਬੰਧੀ ਲਿਖਤੀ ਵਿਚਾਰ ਚਰਚਾ ਕਰਨ ਲਈ ਸੱਦਾ ਦਿੰਦੇ ਹਾਂ। ਆਪਣੀ ਇਹ ਵਿਚਾਰ-ਚਰਚਾ ਨਾਲੋਂ-ਨਾਲ ਇਨਟਰਨੈਂਟ ਅਤੇ ਅਖਬਾਰਾਂ ਰਾਹੀ ਦੁਨੀਆਂ ਦੇ ਕੋਨੇ-ਕੋਨੇ ਵਿੱਚ ਵਸੇ ਸਿੱਖਾਂ ਤਾਂਈਂ ਪੁਜਦੀ ਰਹੇਗੀ।
ਆਪ ਜੀ ਦੇ ਹੁੰਗਾਰੇ ਦੀ ਉਡੀਕ ਵਿੱਚ,
ਸਿੰਘ ਸਭਾ ਇੰਟਰਨੈਸ਼ਲਨ ਅਮਰੀਕਾ, ਸਿੰਘ ਸਭਾ ਇੰਟਰਨੈਸ਼ਲਨ ਕਨੇਡਾ, ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਯੂ ਐਸ ਏ ਸਾਕਾ ਜਥੇਬੰਦੀ ਨਿਊਯਾਰਕ, ਭਾਈ ਗੁਰਦਾਸ ਮਿਸ਼ਨਰੀ ਸਭਾ ਅਮਰੀਕਾ,ਬਾਬਾ ਬੰਦਾ ਸਿੰਘ ਬਹਾਦਰ ਸੋਸਾਇਟੀ, ਮਿਸ਼ਨਰੀ ਸਰਕਲ ਅਮਰੀਕਾ, ਗੁਰਮਤਿ ਪ੍ਰਸਾਰ ਸਭਾ ਸੈਕਰਾਮੈਂਟੋ।


(22/08/10)
ਡਾ ਗੁਰਮੀਤ ਸਿੰਘ ਬਰਸਾਲ

ਕਾਵਿ ਵਿਅੰਗ
ਧੌਂਸ ਮਜ਼ਹਬ ਦੀ ਆੜ ਦੀ ਥੋਪਣੇ ਲਈ,
ਬੁੱਧੂ ਲੋਕਾਂ ਨੂੰ ਸਦਾ ਬਣਾਂਵਦੇ ਨੇ।
ਖੁਸ਼ ਕਰਨ ਲਈ ਆਕਾ ਦੇ ਆਕਾ ਜੀ ਨੂੰ,
ਹਰ ਵਿਰੋਧੀ ਨੂੰ ਤਲਬ ਕਰਵਾਂਵਦੇ ਨੇ।
ਨਵੀਂ ਖੇਡ ਦੀ ਝਾਕ ਵਿੱਚ ਹਰ ਵਾਰੀ,
ਦਰਸ਼ਕ ਦੇਖਦੇ ਬੈਠ ਪੁਜਾਰੀਆਂ ਨੂੰ;
ਕਿੱਦਾਂ ਮੈਚ ਫਰੈਂਡਲੀ ਦੇ ਗਿੱਝੇ
ਮੈਚ ਫਿਕਸ ਕਰ ਸਭ ਨੂੰ ਭਰਮਾਂਵਦੇ ਨੇ।।
ਡਾ ਗੁਰਮੀਤ ਸਿੰਘ “ਬਰਸਾਲ” ਕੈਲੇਫੋਰਨੀਆਂ


(22/08/10)
ਸਤਿਨਾਮ ਸਿੰਘ ਜੌਹਲ

ਵੈਨਕੂਵਰ ਵਿੱਚ ਗੁਰਮਤਿ ਸੈਮੀਨਾਰ
14 ਅਗਸਤ (ਦਿਨ ਸਨੀਚਰਵਾਰ) 2010 ਨੂੰ ਕੈਨੇਡੀਅਨ ਸਿੱਖ ਸਟੱਡੀ ਤੇ ਟੀਚਿੰਗ ਸੁਸਾਇਟੀ ਵਲੋਂ ਸਿੱਖ ਸਟੱਡੀ ਸੈਂਟਰ ਵੈਨਕੂਵਰ ਵਿਖੇ ਗੁਰਮਤਿ ਸੈਮੀਨਾਰ ਅਯੋਜਤ ਹੋਇਆ। ਇਹ ਸੈਮੀਨਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸੀ। ਇਸ ਵਿਸ਼ੇਸ ਸੈਮੀਨਾਰ ਵਿੱਚ ਪੰਥ ਦੇ ਤਿੰਨ ਉਘੇ ਵਿਦਿਵਾਨਾਂ ਨੇ ਆਪਣੇ ਵਡਮੁੱਲੇ ਵਿਚਾਰ ਰੱਖੇ। ਪਹਿਲੇ ਪ੍ਰਿੰਸੀਪਲ ਰਣਜੀਤ ਸਿੰਘ (ਗੋਲਡ ਮੈਡਲਿਸਟ), ਜਿਨ੍ਹਾਂ ਨੇ ਸ੍ਰੀ ਗੁਰੂ ਸਾਹਿਬ ਜੀ ਦੀ ਮਹਾਨ ਵਿਚਾਰਧਾਰਾ ਬਾਰੇ ਵਿਸ਼ੇਸ ਪੱਖਾਂ ਨੂੰ ਪ੍ਰਗਟ ਕੀਤਾ। ਦੂਸਰੇ ਸਿੱਖ ਚਿੰਤਕ ਡਾਕਟਰ ਗੁਰਸ਼ਰਨਜੀਤ ਸਿੰਘ ਜੀ, ਮੁੱਖੀ ਸਿੱਖ ਧਰਮ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅਮਰਿਤਸਰ ਜੀ ਨੇ ਜਪੁ ਜੀ ਬਾਣੀ ਦੀ ਮਹਾਨਤਾ ਨੂੰ ਦਰਸਾਂਉਂਦੇ ਆਖਿਆ ਕਿ ਹਰ ਸਿੱਖ ਨੂੰ ਜਿਥੇ ਇਸ ਬਾਣੀ ਦਾ ਪਾਠ ਕਰਨਾ ਜਰੂਰੀ ਹੈ ਉਥੇ ਇਸ ਬਾਣੀ ਦੇ ਅਰਥਾਂ ਨੂੰ ਸਮਝਣਾ ਵੀ ਅੱਤ ਜਰੂਰੀ ਹੈ। ਉਨ੍ਹਾਂ ਨੇ ਇਥੋਂ ਤੱਕ ਆਖ ਦਿਤਾ ਕਿ ਜੋ ਜਪੁ ਬਾਣੀ ਨੂੰ ਨਹੀ ਸਮਝ ਸਕਦਾ, ਉਹ ਵਿਦਿਵਾਨ ਨਹੀ ਅਖਵਾ ਸਕਦਾ। ਉਨ੍ਹਾਂ ਨੇ ਇਸ਼ਾਰੇ ਮਾਤਰ ਦੱਸਿਆ ਕਿ ਪ੍ਰੋਫੈਸਰ ਸਾਹਿਬ ਸਿੰਘ ਜੀ ਦੀ ਗੁਰਬਾਣੀ ਵਿਆਖਿਆ ਉਚ-ਦਰਜੇ ਦੀ ਹੈ। ਤੀਸਰੇ ਵਿਦਿਵਾਨ ਭਾਂਵੇ ਸਿੱਖ ਧਰਮ ਦੇ ਉਘੇ ਵਿਗਿਆਨੀ ਹਨ, ਪਰ ਉਨ੍ਹਾਂ ਨੇ ਅਨੇਕਾਂ ਕਾਨਫਰੰਸਾਂ ਵਿੱਚ ਗੁਰਮਤਿ ਉਪਰ ਲੈਕਚਰ ਦਿਤੇ ਹਨ। ਇਹ ਸਨ, ਡਾਕਟਰ ਸੁਖਮੰਦਰ ਸਿੰਘ ਜੀ, ਜੋ ਕਿ ਕੈਲੇਫੋਰਨੀਆ ਦੀ ਪ੍ਰਸਿੱਧ ਯੁਨੀਵਰਸਿਟੀ ਸੈਂਟਾ ਕਲਾਰਾ ਵਿਖੇ ਸਿਵਲ ਇੰਜਨੀਅਰਇੰਗ ਵਿਭਾਗ ਦੇ ਮੁਖੀ ਹਨ ਤੇ ਅੰਤਰ-ਰਾਸਟਰੀ ਪੱਧਰ ਦੇ ਪ੍ਰਸਿੱਧ ਵਿਗਿਆਨੀ ਹਨ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਅਸੀ ਗੁਰਬਾਣੀ ਤੋਂ ਦੂਰੀ ਬਣਾਣੀ ਹੋਈ ਹੈ ਅਤੇ ਕੁੱਝ ਵਹਿਮਾਂ-ਭਰਮਾਂ ਜਾਂ ਰਸਮਾਂ ਨੂੰ ਹੀ ਧਾਰਮਕ ਅੰਗ ਸਮਝ ਲਿਆ ਹੈ। ਗੁਰਬਾਣੀ ਦੇ ਅਖੰਡ-ਪਾਠ ਜਾਂ ਨਗਰ ਕੀਰਤਨਾਂ ਦੀ ਭਰਮਾਰ ਹੈ, ਪਰ ਦੁਨੀਆਂ ਦੀਆਂ ਦੂਸਰੀਆਂ ਕੌਮਾਂ ਨਾਲੋਂ ਵਿਦਿਅਕ ਖੇਤਰ ਵਿੱਚ ਪਛੜੇ ਹੋਏ ਹਾਂ। ਅਸੀ ਕੋਈ ਨਾਮਵਰ ਸਾਇੰਸਦਾਨ ਜਾਂ ਵਿਗਿਆਨੀ ਪੈਦਾ ਨਹੀ ਕਰ ਸਕੇ। ਉਨ੍ਹਾਂ ਨੇ ਯਹੂਦੀਆਂ ਵਲੋਂ ਕੌਮੀ ਤਰੱਕੀ ਲਈ ਕੀਤੇ ਸੰਘਰਸ਼ ਦੀ ਗੱਲ ਕਹੀ, ਜਿਨ੍ਹਾ ਨੇ ਵਿਦਿਆ ਰਾਂਹੀ ਵੱਡੀਆ ਪ੍ਰਾਪਤੀਆਂ ਕਰਕੇ ਸੰਸਾਰ ਨੂੰ ਹੈਰਾਨ ਕਰ ਦਿਤਾ। ਅੱਜ ਅੰਤਰਰਾਸ਼ਟਰੀ ਰਾਜਨੀਤੀ ਵਿੱਚ ਉਨ੍ਹਾਂ ਦੀ ਭੂਮਿਕਾ ਹੀ ਹਾਵੀ ਹੈ। ਵਿਦੇਸ਼ਾ ਵਿੱਚ ਵੀ ਸਿੱਖਾਂ ਵਲੋਂ ਪੰਜਾਬ’ ਚ ਜਾਂ ਲੋੜਵੰਦ ਲਾਇਕ ਵਿਦਿਆਰਥੀਆਂ ਦੀ ਵਿਦਿਆ ਦੀ ਪ੍ਰਾਪਤੀ ਲਈ ਕੋਈ ਵੱਡੇ ਫੰਡ ਨਹੀ ਸਥਾਪਤ ਕੀਤੇ ਗਏ ਅਤੇ ਸਾਡਾ ਸਾਰਾ ਜੋਰ ਗੁਰਦੁਆਰਿਆਂ ਦੀ ਰਾਜਨੀਤੀ ਤੱਕ ਹੀ ਸੀਮਤ ਹੈ।
ਸਟੇਜ ਦੀ ਸਮੁੱਚੀ ਕਾਰਵਾਈ ਸ਼੍ਰ: ਸਤਿਨਾਮ ਸਿੰਘ ਜੌਹਲ, ਜੋ ਕਿ ਸੁਸਾਇਟੀ ਦੇ ਪ੍ਰਧਾਨ ਹਨ, ਹੋਰਾਂ ਨਿਭਾਈ। ਆਖਰ ਵਿੱਚ ਡਾਕਟਰ ਪੂਰਨ ਸਿੰਘ ਗਿਲ ਅਤੇ ਸ੍ਰ: ਚਰਨਜੀਤ ਸਿੰਘ ਰੰਧਾਵਾ ਵਲੋਂ ਵਿਦਿਵਾਨਾਂ ਦਾ ਸਨਮਾਨ ਕੀਤਾ ਗਿਆ ਅਤੇ ਸਮੂਹ ਹਾਜ਼ਰ ਸੰਗਤਾਂ ਵਲੋਂ ਸਹਿਯੋਗ ਦਾ ਧੰਨਵਾਦ ਕੀਤਾ ਗਿਆ।


(22/08/10)
ਬਸੰਤ ਕੌਰ, ਫਰੀਦਾਬਾਦ

ਜਦ ਸਿੱਖ ਦੇ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਹਨ ਤਾਂ ਨਿਤਨੇਮ ਵੀ ਗੁਰੂ ਗ੍ਰੰਥ ਸਾਹਿਬ `ਚੋਂ ਹੀ ਹੋਣਾ ਚਾਹੀਦਾ ਹੈ
ਗੁਰੂ ਗ੍ਰੰਥ ਸਾਹਿਬ ਜੀ ਅਧੂਰੇ ਨਹੀਂ, ਜੋ ਸਿੱਖ ਨੂੰ ਅਪਣੇ ਨਿਤਨੇਮ ਲਈ ਕਿਸੇ ਹੋਰ ਪਾਸੇ ਤਕਣਾ ਪਵੇ: ਸ. ਉਪਕਾਰ ਸਿੰਘ
(੨੧ ਅਗਸਤ ੨੦੧੦ ਬਸੰਤ ਕੌਰ, ਫਰੀਦਾਬਾਦ)
ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ. ਉਪਕਾਰ ਸਿੰਘ ਨੇ ਕੀਤਾ। ਉਨ੍ਹਾਂ ਪੁਜਾਰੀਆਂ ਵੱਲੋਂ ਡਾ. ਦਿਲਗੀਰ ਨੂੰ ਅਕਾਲ ਤਖ਼ਤ ਸਾਹਿਬ `ਤੇ ਤਲਬ ਕੀਤੇ ਜਾਣ ਵਾਲੇ ਫੈਸਲੇ `ਤੇ ਪ੍ਰਤੀਕਰਮ ਕਰਦਿਆਂ ਕਿਹਾ ਕਿ ਇਹ ਕੋਈ ਨਵੀਂ ਗੱਲ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪੱਤ ਸਿੱਖਾਂ ਨੂੰ ਇੱਕ ਅਖੌਤੀ ਦਸਮ ਗ੍ਰੰਥ ਪ੍ਰੇਮੀ ਵੱਲੋਂ ਛੇਕਿਆ ਗਿਆ ਹੋਵੇ। ਉਨ੍ਹਾਂ ਕਿਹਾ ਕਿ ਡਾ. ਦਿਲਗੀਰ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ਼ ਬਾਣੀਆਂ ਦਾ ਗੁਟਕਾ ਛਪਵਾਉਣਾ ਗੁਨਾਹ ਨਹੀਂ ਸਗੋਂ ਇੱਕ ਵਧੀਆ ਕਦਮ ਹੈ ਜਿਸ ਦੇ ਲਈ ਦਿਲਗੀਰ ਦਾ ਸਨਮਾਨ ਹੋਣਾ ਚਾਹੀਦਾ ਹੈ ਪਰ ਸਾਡੇ ਅਖੌਤੀ ਪੁਜਾਰੀ ਜੋ ਸਿੱਖੀ ਸਿਧਾਤਾਂ ਨੂੰ ਢਾਹ ਲਾਉਂਦੇ ਆਏ ਹਨ ਉਨ੍ਹਾਂ ਤੋਂ ਇਹ ਗੱਲਾਂ ਬਰਦਾਸ਼ਤ ਨਹੀਂ ਹੁੰਦੀਆਂ। ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਕਿਸੇ ਪੱਖੋਂ ਵੀ ਅਧੂਰੇ ਨਹੀਂ। ਜਦ ਸਾਡੇ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਹਨ ਤਾਂ ਸਾਡਾ ਨਿਤਨੇਮ ਵੀ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਹੀ ਹੋਣਾ ਚਾਹੀਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਰਾਗਾਂ ਤੋਂ ਪਹਿਲਾਂ ਅੰਕ ੧ ਤੋਂ ੧੩ ਤਕ ਦਰਜ਼ ਕੀਤੀ ਬਾਣੀ ਸਿੱਖਾਂ ਦੇ ਨਿਤਨੇਮ ਵਾਲੇ ਪਾਸੇ ਸਪਸ਼ਟ ਸੰਕੇਤ ਕਰਦੀ ਹੈ। ਜਿਸ ਵਿੱਚ ਤਰਤੀਬਵਾਰ ਜਪ, ਸੋਦਰ ਸੋ ਪੁਰਖੁ ਅਤੇ ਸੋਹਿਲਾ ਦੀ ਬਾਣੀ ਦਰਜ਼ ਹੈ। ਜਦ ਸਿੱਖ ਅਪਣਾ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦਾ ਹੈ ਤਾਂ ਸਿੱਖ ਦਾ ਨਿਤਨੇਮ ਵੀ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਹੀ ਹੋਣਾ ਚਾਹੀਦਾ ਹੈ। ਸਿੱਖ ਨੂੰ ਆਪਣੇ ਨਿਤਨੇਮ ਲਈ ਕਿਸੇ ਅਸ਼ਲੀਲ ਗ੍ਰੰਥ ਦੇ ਪੋਥੇ `ਤੇ ਆਸ਼ਰਤ ਹੋਣ ਦੀ ਲੋੜ ਨਹੀਂ। ਸ. ਉਪਕਾਰ ਸਿੰਘ ਨੇ ਕਿਹਾ ਕਿ ਜੋ ਕੋਈ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ ਕਿਸੇ ਹੋਰ ਨੂੰ ਅਪਣਾ ਗੁਰੂ ਮੰਨਦਾ ਹੈ ਤਾਂ ਉਹ ਖੁਸੀ ਨਾਲ ਅਸ਼ਲੀਲ ਗ੍ਰੰਥ ਦੇ ਪੋਥੇ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਸਕਦਾ ਹੈ ਪਰ ਉਨ੍ਹਾਂ ਨੂੰ ਕੋਈ ਹੱਕ ਨਹੀਂ ਕਿ ਉਹ ਕਿਸੇ ਸਿੱਖ ਨੂੰ ਧਮਕੀਆਂ ਦੇ ਕੇ ਗੁਰੂ ਗ੍ਰੰਥ ਸਾਹਿਬ ਤੋਂ ਦੂਰ ਕਰਣ। ਸ. ਉਪਕਾਰ ਸਿੰਘ ਨੇ ਕਿਹਾ ਕਿ ਪੁਜਾਰੀਆਂ ਨੂੰ ਅਪਣਾ ਸਮਾਂ ਵਿਅਰਥ ਨਾ ਗਵਾਉਂਦੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖਾਂ ਨੂੰ ਇੱਕ ਇੱਕ ਕਰ ਕੇ ਛੇਕਣ ਦੀ ਥਾਂ ਇਕੋ ਵਾਰ ਹੀ ਸਭ ਨੂੰ ਤਲਬ ਕਰ ਕੇ ਆਪਣੇ ਬਚਿੱਤਰ ਨਾਟਕੀਏ ਪੰਥ `ਚੋਂ ਆਜ਼ਾਦ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪ੍ਰਸਿੱਧ ਇਤਿਹਾਸਕਾਰ ਡਾ. ਹਰਜਿੰਦਰ ਸਿੰਘ ਦਿਲਗੀਰ ਪੁਜਾਰੀਆਂ ਦੀ ਹੋਂਦ ਨੂੰ ਰੱਦ ਕਰਦੇ ਹਨ ਉਨ੍ਹਾਂ ਵੱਲੋਂ ਲਿਖੀਆਂ ਪੁਸਤਕਾਂ ਵਿੱਚ ਅਕਾਲ ਤਖ਼ਤ ਸਾਹਿਬ ਬਿਲਡਿੰਗ ਨਹੀਂ ਸਗੋਂ ਇੱਕ ਸਿਧਾਂਤ ਦਾ ਨਾਂ ਹੈ ਜਿਸ ਦੀ ਪਾਲਨਾ ਕਰ ਕੇ ਉਨ੍ਹਾਂ ਨੇ ਅਕਾਲ ਤਖ਼ਤ ਸਾਹਿਬ ਦੇ ਸਿਧਾਂਤ ਨੂੰ ਉੱਚਾ ਚੁੱਕਿਆ ਹੈ। ਡਾ. ਦਿਲਗੀਰ ਨੂੰ ਤਲਬ ਕਰ ਕੇ ਪੁਜਾਰੀ ਇਤਿਹਾਸ ਵਿੱਚ ਆਪਣੇ ਨਾਂ ਹੇਠ ਇੱਕ ਹੋਰ ਕਲੰਕ ਹੀ ਜੋੜ ਲੈਣਗੇ।


(22/08/10)
ਜਗਤਾਰ ਸਿੰਘ ਜਾਚਕ

ਪ੍ਰੋ: ਸਾਹਿਬ ਜੀ! ਪੰਜਾਬ ਦੇ ਪੰਥਕ ਪਿੜ ਵਿੱਚ ਨਿਤਰੋ ਅਤੇ ਗੁਰੂ ਗ੍ਰੰਥ ਦੇ ਪੰਥ ਦੀ ਦੁਬਿਧਾ ਮਿਟਾਓ: ਜਗਤਾਰ ਸਿੰਘ ਜਾਚਕ
ਸਤਿਕਾਰਯੋਗ ਪ੍ਰੋ: ਦਰਸ਼ਨ ਸਿੰਘ ਜੀ ਅਦਬ ਸਹਿਤ ਵਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫ਼ਤਹਿ। ਖ਼ਾਲਸਾ ਨਿਊਜ਼ ਅਤੇ ਸਿੰਘ ਸਭਾ ਯੂ. ਐਸ. ਏ. ਆਦਿਕ ਵੈਬਸਾਈਟਾਂ `ਤੇ ਗੁਰੂ ਗ੍ਰੰਥ ਦੇ ਸਿੱਖ ਅਖਵਾਉਣ ਵਾਲਿਆਂ ਲਈ ਆਪ ਜੀ ਦਾ ਲਲਕਾਰ ਭਰਪੂਰ ਪ੍ਰੈਸ ਨੋਟ ਪੜ੍ਹਿਆ, ਜਿਸ ਵਿੱਚ ਆਪ ਜੀ ਨੇ ਵਿਸ਼ੇਸ਼ ਤੌਰ `ਤੇ ਦੋ ਗੱਲਾਂ ਉੱਤੇ ਜ਼ੋਰ ਦਿੱਤਾ ਹੈ। ਪਹਿਲੀ ਹੈ, ਦੁਬਿਧਾ ਛੱਡੋ ਅਤੇ ਕਾਲਕਾ ਪੰਥ ਦੇ ਚਿੱਕੜ ਵਿਚੋਂ ਮੋਤੀਆਂ ਦੀ ਆਸ ਵਿੱਚ ਜ਼ਿੰਦਗੀ ਨਾ ਗਵਾਓ। ਦੂਜੀ ਹੈ, ਅੱਜ ਉੱਠੋ ਤੇ ਬਾਬਾ ਦੀਪ ਸਿੰਘ ਜੀ ਵਾਂਗੂੰ ਲਕੀਰ ਖਿੱਚ ਕੇ ਫੈਸਲਾ ਕਰੋ ਕਿ ਅਸੀਂ ਖ਼ਾਲਸਾ ਪੰਥ ਦੇ ਜੀਵਨ ਵਿੱਚੋਂ ਕਾਲਕਾ ਪੰਥ ਨੂੰ ਛੇਕ ਦਿੱਤਾ ਹੈ।
ਪ੍ਰੋ: ਸਾਹਿਬ ਜੀ! ਬੇਨਤੀ ਹੈ ਕਿ ਜਾਗਰੂਕ ਸਿੱਖ ਜਥੇਬੰਦੀਆਂ ਤਾਂ ਦੁਬਿਧਾ ਦੀ ਕੁਵਾਟੜੀ ਪੂਰੀ ਤਰ੍ਹਾਂ ਛੱਡ ਚੁਕੀਆਂ ਹਨ। ਅਫਸੋਸ ਹੈ ਕਿ ਅਸੀਂ ਪ੍ਰਚਾਰਕ ਲੋਕ ਹੀ ਦੁਬਿਧਾ ਵਾਲੀਆਂ ਗੱਲਾਂ ਕਰ ਰਹੇ ਹਾਂ। ਕਿਉਂਕਿ, ਜਥੇਬੰਦੀਆਂ ਤਾਂ ਸਪਸ਼ਟ ਕਹਿ ਰਹੀਆਂ ਹਨ ਕਿ ਸਿੱਖਾਂ ਦੇ ਗੁਰੂ ‘ਗੁਰੂ ਗ੍ਰੰਥ ਸਾਹਿਬ’ ਹਨ। ਇਸ ਲਈ ਬਚਿਤ੍ਰ ਨਾਟਕ ਵਰਗੇ ਮਹਾਂਕਾਲ ਕਾਲਕਾ ਦੇ ਉਪਾਸ਼ਕ ਅਸ਼ਲੀਲ ਗ੍ਰੰਥ ਦੀਆਂ ਰਚਨਾਵਾਂ ਗੁਰਸਿੱਖਾਂ ਦੇ ਨਿਤਨੇਮ ਦਾ ਭਾਗ ਨਹੀ ਹੋ ਸਕਦੀਆਂ। ਅਜਿਹੀਆਂ ਦਲੇਰ ਜਥੇਬੰਦੀਆਂ ਨੇ ਤਾਂ ਕਾਲਕਾ ਪੰਥ ਦੇ ਚਿੱਕੜ ਵਿਚੋਂ ਨਿਕਲਦਿਆਂ ਅਤੇ ਇਸ ਨੂੰ ਖ਼ਾਲਸਾ ਪੰਥ ਦੇ ਜੀਵਨ ਵਿਚੋਂ ਨਿਕਾਰਦਿਆਂ ਗੁਰੂ ਗ੍ਰੰਥ ਸਾਹਿਬ ਅਨੁਸਾਰ ਗੁਰਸਿੱਖਾਂ ਦੇ ਨਿਤਨੇਮ ਲਈ ਗੁਰਬਾਣੀ ਦੇ ਗੁਟਕੇ ਤੇ ਸਟੀਕਾਂ ਵੀ ਛਾਪ ਕੇ ਵੰਡਣੀਆਂ ਸ਼ੁਰੂ ਕਰ ਦਿੱਤੀਆਂ ਹਨ।
ਉਹ ਤਾਂ ਹੁਣ ਕੇਵਲ ਤਹਾਨੂੰ ਹੀ ਉਡੀਕ ਰਹੀਆਂ ਹਨ ਕਿ ਤੁਸੀਂ ਪਹਿਲਾਂ ਵਾਂਗ ਮੈਦਾਨ ਵਿੱਚ ਨਿਤਰੋ ਤੇ ਸ਼ਹੀਦ ਬਾਬਾ ਦੀਪ ਸਿੰਘ ਜੀ ਵਾਂਗ ਝੰਡਾ ਚੁੱਕ ਕੇ ਅੱਗੇ ਲੱਗੋ। ਖੰਡਾ ਲੈ ਕੇ ਲਕੀਰ ਖਿਚੋ ਤੇ ਆਪਣੇ ਵਖਿਆਨਾਂ ਰਾਹੀਂ ਗੁਰੂ ਗ੍ਰੰਥ ਦੇ ਪੰਥ ਦੀ ਪੂਰਨ ਰੂਪ ਵਿੱਚ ਦੁਬਿਧਾ ਮਿਟਾਓ। ਸਪਸ਼ਟ ਐਲਾਨ ਕਰੋ ਕਿ ਸਿੱਖਾਂ ਦਾ ਗੁਰੂ ਕੇਵਲ ‘ਗੁਰੂ ਗ੍ਰੰਥ ਸਾਹਿਬ’ ਹੈ। ਕਥਿਤ ਦਸਮ ਗ੍ਰੰਥ ਨਾਲ ਸਿੱਖਾਂ ਦਾ ਕੋਈ ਸਬੰਧ ਨਹੀ। ਇਸ ਲਈ ਅਜਿਹੇ ਗ੍ਰੰਥ ਦੀ ਕੋਈ ਵੀ ਰਚਨਾ ਗੁਰਸਿੱਖਾਂ ਦੇ ਨਿਤਨੇਮ ਜਾਂ ਅਰਦਾਸ ਆਦਿਕ ਦਾ ਭਾਗ ਨਹੀ ਮੰਨੀ ਜਾ ਸਕਦੀ।
ਆਸ ਹੈ ਕਿ ਤੁਸੀਂ ਛੇਤੀ ਹੀ ਪੰਜਾਬ ਦੇ ਪੰਥਕ ਪਿੜ ਵਿੱਚ ਆਓਗੇ। ਉਪਰੋਕਤ ਕਿਸਮ ਦਾ ਦੋ-ਟੁੱਕ ਐਲਾਨ ਕਰਕੇ ਗੁਰੂ ਗ੍ਰੰਥ ਦੇ ਪੰਥ ਦੀ ਦੁਬਿਧਾ ਮਿਟਾਉਂਦੇ ਹੋਏ ਪ੍ਰਚਾਰਕ ਵੀਰਾਂ ਦੇ ਹੌਂਸਲੇ ਵਧਾਓਗੇ ਅਤੇ ਜਾਗਰੂਕ ਸਿੱਖ ਜਥੇਬੰਦੀਆਂ ਦੀ ਸਫਲ ਅਗਵਾਈ ਵੀ ਕਰੋਗੇ। ਕਿਉਂਕਿ, ਤੁਸੀਂ ਮੰਨਦੇ ਹੋ ਕਾਲਕਾ ਪੰਥ ਦੇ ਚਿੱਕੜ ਵਿਚੋਂ ਮੋਤੀ ਨਹੀ ਮਿਲਣੇ, ਜੋ ਬਿਲਕੁਲ ਇੱਕ ਹਕੀਕਤ ਹੈ।
ਗੁਰੂ ਗ੍ਰੰਥ ਦੇ ਪੰਥ ਦਾ ਪ੍ਰਚਾਰਕ ਸੇਵਾਦਾਰ: ਜਗਤਾਰ ਸਿੰਘ ਜਾਚਕ ਮਿਤੀ 21 ਅਗਸਤ ਲੁਧਿਆਣਾ


(15/08/10)
ਡਾ: ਇਕਬਾਲ ਸਿੰਘ ਢਿੱਲੋਂ

ਸ. ਇੰਦਰ ਜੀਤ ਸਿੰਘ ਜੀ, ਕਾਨਪੁਰ
ਸਤਿ ਸ੍ਰੀ ਅਕਾਲ ਪਰਵਾਨ ਕਰਨਾ ਜੀ।
ਆਪ ਜੀ ਵੱਲੋਂ ਸਿੱਖਮਾਰਗ ਵੈਬਸਾਈਟ ਤੇ 08. 08. 2010 ਨੂੰ ਸ. ਜਸਵੰਤ ਸਿੰਘ ਜੀ ਸਿੰਘਾਪੁਰ ਦੇ ਨਾਮ ਤੇ ਕਢਵਾਏ ਪੱਤਰ ਵਿੱਚ ਆਪ ਜੀ ਨੇ ਮੇਰਾ ਨਾਮ ਵੀ ਸ਼ਾਮਲ ਕਰ ਦਿੱਤਾ ਹੈ। ਆਪ ਜੀ ਦਾ ਧੰਨਵਾਦ।
ਆਪ ਜੀ ਨੂੰ ਸਖਤ ਇਤਰਾਜ਼ ਹੈ ਕਿ ਸ. ਜਸਵੰਤ ਸਿੰਘ ਜੀ ਸਿੰਘਾਪੁਰ ਨੇ ਸਿੱਖਮਾਰਗ ਵੈਬਸਾਈਟ ਤੇ ਆਏ ਮੇਰੇ ਵਿਚਾਰਾਂ ਅਤੇ ਮੇਰੀ ਪਹੁੰਚ ਦੀ ਸ਼ਲਾਘਾ ਕਰ ਦਿੱਤੀ ਹੈ। ਤੁਸੀਂ ਸਹਿਮਤ ਹੋਵੋਗੇ ਕਿ ਹਰ ਕਿਸੇ ਨੂੰ ਹਰ ਖੇਤਰ ਵਿੱਚ ਆਪਣੀ ਪਸੰਦ-ਨਾਪਸੰਦ ਜ਼ਾਹਰ ਕਰਨ ਦਾ ਹੱਕ ਹੈ। ਸੁਚੱਜੀ ਵਿਚਾਰ-ਚਰਚਾ ਦਾ ਤਾਂ ਅਧਾਰ ਹੀ ਪਸੰਦ-ਨਾਪਸੰਦ ਜ਼ਾਹਰ ਕਰਨ ਤੇ ਖੜ੍ਹਾ ਹੈ। ਹਾਂ, ਸਾਨੂੰ ਹਰ ਪਸੰਦ-ਨਾਪਸੰਦ ਦਾ ਆਦਰ ਕਰਨਾ ਚਾਹੀਦਾ ਹੈ ਅਤੇ ਉਸਦੇ ਕਾਰਨ ਬਾਰੇ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ ਤਾਂ ਕਿ ਵਿਚਾਰ-ਚਰਚਾ ਸੁਚੱਜੇ ਰੂਪ ਵਿੱਚ ਅੱਗੇ ਚਲਦੀ ਰਹੇ। ਕਿਸੇ ਸਮਾਜਕ ਇਕਾਈ ਜਾਂ ਕਿਸੇ ਕੌਮ ਦੇ ਚੰਗੇਰੇ ਭਵਿਖ ਲਈ ਆਪਸੀ ਵਿਚਾਰ-ਚਰਚਾ ਦਾ ਚਲਦੇ ਰਹਿਣਾ ਅਤੀ ਜ਼ਰੂਰੀ ਹੁੰਦਾ ਹੈ। ਪਰੰਤੂ ਜਾਣਕਾਰੀ ਨਿਮਰਤਾ ਵਾਲੀ ਭਾਸ਼ਾ ਵਿੱਚ ਮੰਗਣੀ ਚਾਹੀਦੀ ਹੈ ਨਾ ਕਿ ਰੋਸ ਅਤੇ ਨਰਾਜ਼ਗੀ ਵਾਲੀ ਭਾਸ਼ਾ ਵਿਚ। ਪੰਜਾਬੀ ਦੀ ਇੱਕ ਮਸ਼ਹੂਰ ਕਹਾਵਤ ਹੈ, “ਨਿਆਣਾ ਗੱਲ ਕਰੇ, ਸਿਆਣਾ ਕਿਆਸ ਕਰੇ”।
ਸਾਨੂੰ ਇਹ ਵੀ ਯਾਦ ਰੱਖਣਾ ਪਵੇਗਾ ਕਿ ਅਸੀਂ ਕਿਸ ਪਲੇਟਫੋਰਮ ਤੇ ਗੱਲ ਕਰ ਰਹੇ ਹਾਂ। ਸਿੱਖਮਾਰਗ ਵੈਬਸਾਈਟ ਦਾ ਨਿਸ਼ਾਨਾ ਹੈ ਕਿ ਸਭਿਅਕ ਭਾਸ਼ਾ ਵਿੱਚ ਗੁਰਬਾਣੀ ਅਧਾਰਤ ਵਿਚਾਰ-ਚਰਚਾ ਕੀਤੀ ਜਾਵੇ ਤਾਂ ਕਿ ਸਿੱਖ ਧਰਮ ਨੂੰ ਲਾਭ ਪਹੁੰਚੇ ਅਤੇ ਸਿੱਖ ਕੌਮ ਜਾਗਰੂਕ ਹੋ ਸਕੇ। ਗੁਰਬਾਣੀ ਦਾ ਸੰਦੇਸ਼ ਹੈ “ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ।” ਅਤੇ “ਰੋਸ ਨਾ ਕੀਜੈ ਉਤਰ ਦੀਜੈ।” ਸੋ ਜੇਕਰ ਹਰੇਕ ਵਿਚਾਰ-ਚਰਚਾ ਵਿੱਚ ਆਪ ਜੀ ਦਾ ਪ੍ਰਤੀਕਰਮ ਗੁਰਬਾਣੀ ਦੇ ਉਪਰੋਕਤ ਸੰਦੇਸ਼ ਅਨੁਸਾਰ ਹੋਇਆ ਕਰੇ ਤਾਂ ਬਹੁਤ ਹੀ ਚੰਗਾ ਰਹੇਗਾ।
ਸਿੱਖ ਧਰਮ ਜਾਂ ਸਿੱਖ ਇਤਹਾਸ ਨਾਲ ਸਬੰਧਿਤ ਕਿਸੇ ਵੀ ਤੱਥ ਨੂੰ “ਸੰਵੇਦਨਸ਼ੀਲ” ਕਹਿ ਕੇ ਢੱਕੀ ਰੱਖਣ ਦੀ ਸਲਾਹ ਦੇਣਾ ਵੀ “ਕੱਚੀ ਸੋਚ” ਦੀ ਹੀ ਨਿਸ਼ਾਨੀ ਹੈ। ਪਾਠਕ, ਭਾਵੇਂ ਉਹ ਕੋਈ ਵਿਦਵਾਨ ਹੈ ਜਾਂ ਕੋਈ ਆਮ ਜਗਿਆਸੂ, ਸਚਾਈ ਜਾਨਣਾ ਚਾਹੁੰਦਾ ਹੈ। ਉਸ ਦੇ ਸਾਹਮਣੇ ਸੱਚ ਨਾ ਆਉਣ ਦੇਣ ਦੀ ਕੋਸ਼ਿਸ਼ ਇੱਕ ਕਿਸਮ ਦੀ ਬੇਈਮਾਨੀ ਹੈ ਜੋ ਇੱਕ ਸੁਹਿਰਦ ਲੇਖਕ ਜਾਂ ਵਿਚਾਰਵਾਨ ਤਾਂ ਕਰ ਨਹੀਂ ਸਕਦਾ। ਉਂਜ ਵੀ ਅੱਜ-ਕੱਲ ਹਰ ਖੇਤਰ ਵਿੱਚ ਪਾਰਦਰਸ਼ਤਾ
( transparency ) ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਦੂਸਰੇ ਪਾਸੇ ਵਿਚਾਰ-ਚਰਚਾ ਦੇ ਵਿਸ਼ੇ ਦੀ ਚੋਣ ਸਬੰਧਿਤ ਵੈਬਸਾਈਟ ਦੇ ਪ੍ਰਬੰਧਕਾਂ ਦੇ ਹੱਥ ਵਿੱਚ ਹੁੰਦੀ ਹੈ ਅਤੇ ਇਹ ਉਹਨਾਂ ਉਤੇ ਹੀ ਨਿਰਭਰ ਕਰਦਾ ਹੈ ਉਹ ਕਿਸੇ ਵਿਸ਼ੇਸ਼ ਵਿਚਾਰ-ਚਰਚਾ ਨੂੰ ਕਿੰਨੀ ਕੁ ਦੇਰ ਤਕ ਚਲਾਉਂਦੇ ਹਨ। ਜੇਕਰ ਕੋਈ ਵਿਅਕਤੀ ਕਿਸੇ ਚਲਦੀ ਵਿਚਾਰ-ਚਰਚਾ ਨੂੰ ਪਸੰਦ ਨਹੀਂ ਕਰਦਾ ਤਾਂ ਉਹ ਇਸ ਵਿੱਚ ਹਿੱਸਾ ਨਾ ਲਵੇ ਅਤੇ ਆਏ ਹੋਏ ਵਿਚਾਰਾਂ ਨੂੰ ਵੀ ਨਾ ਪੜ੍ਹੇ। ਪਰੰਤੂ ਵਿਸ਼ੇ ਦੀ ਚੋਣ ਕਰਨ ਅਤੇ ਵਿਚਾਰ-ਚਰਚਾ ਨੂੰ ਜਾਰੀ ਰੱਖਣ ਦਾ ਹੱਕ ਪ੍ਰਬੰਧਕਾਂ ਦੇ ਪਾਸ ਹੀ ਰਹਿਣ ਦੇਣਾ ਚਾਹੀਦਾ ਹੈ। ਇਸ ਬਾਰੇ ਕਿਸੇ ਵਿਅਕਤੀ ਨੂੰ ਹੁਕਮਨਾਮਾ ਜਾਰੀ ਕਰਨ ਦੀ ਕੋਈ ਲੋੜ ਨਹੀਂ ਖਾਸ ਕਰਕੇ ਉਦੋਂ ਜਦੋਂ ਉਹ ਆਪਣੇ ਆਪ ਨੂੰ “ਦਾਸ” ਵੀ ਕਹਿ ਰਿਹਾ ਹੋਵੇ।
ਆਪ ਜੀ ਨੇ ਮੇਰੇ ਵਰਗੇ ਤੁੱਛ ਬੁੱਧੀ ਵਾਲੇ ਨਿਮਾਣੇ ਲੇਖਕਾਂ ਜੋ ਆਪ ਜੀ ਅਨੁਸਾਰ “ਗੁਰੂ ਗ੍ਰੰਥ ਸਾਹਿਬ ਦੇ ਫਲਸਫੇ ਤੋਂ ਅਨਜਾਣ” ਹਨ ਅਤੇ ਕੇਵਲ “ਆਪਣੀ ਵਿਦਵਾਨਤਾ ਅਤੇ ਮਹਾਨਤਾ ਦੇ ਝੰਡੇ ਗੱਡਣ” ਪ੍ਰਤੀ ਹੀ ਯਤਨਸ਼ੀਲ ਹਨ, ਲਈ “ਅਖੌਤੀ ਲੇਖਕ” ਅਤੇ “ਅਖੌਤੀ ਡਾਕਟਰ” ਵਰਗੇ ਲਕਬ ਵਰਤੇ ਹਨ ਅਤੇ ਨਾਲ ਧਮਕੀ ਭਰੇ ਸ਼ਬਦ ਵੀ ਲਿਖ ਭੇਜੇ ਹਨ, ਇਸ ਸਾਰੇ ਕੁੱਝ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਬਾਕੀ ਜੋ ਆਪ ਜੀ ਨੂੰ “ਡਾਕਟਰ” ਸ਼ਬਦ-ਰੂਪ ਨਾਲ ਚਿੜ੍ਹ ਹੈ ਉਹ ਇੱਕ ਮਨੋਵਿਗਿਆਨਕ ਸਥਿਤੀ ਹੈ ਜਿਸ ਦਾ ਇਲਾਜ ਕੋਈ ਮਾਹਿਰ ਮਨੋ-ਚਿਕਿਸਤਕ ਹੀ ਕਰ ਸਕਦਾ ਹੈ।
ਆਪ ਜੀ ਦੇ ਪੱਤਰ ਵਿੱਚ ਆਪ ਜੀ ਵੱਲੋਂ ਉਠਾਏ ਗਏ ‘ਗਿਆਨ ਅਤੇ ਰਿਸਰਚ’ ਦੇ ਮਸਲੇ ਬਾਰੇ ਮੇਰਾ ਪੱਖ ਸ. ਦਰਸ਼ਨ ਸਿੰਘ ਖਾਲਸਾ ਜੀ ਦੇ ਪੱਤਰ ਪ੍ਰਤੀ ਪ੍ਰਗਟਾਏ ਮੇਰੇ ਪ੍ਰਤੀਕਰਮ ਵਿੱਚੋਂ ਪਰਾਪਤ ਹੋ ਸਕਦਾ ਹੈ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।


(ਸੰਪਾਦਕੀ ਨੋਟ:- ਅੱਜ 15 ਅਗਸਤ 2010 ਨੂੰ ‘ਸਿੱਖ ਮਾਰਗ’ ਤੇ ਉਹਨਾ ਲੇਖਕਾਂ ਦੇ ਸਿਰਫ ਕੁੱਝ ਚੋਣਵੇ ਲੇਖ ਹੀ ਪਾਏ ਹਨ ਜਿਹਨਾ ਦੇ ਲੇਖ ਆਮ ਕਰਕੇ ਹੋਰ ਸਾਈਟਾਂ ਤੇ ਨਹੀਂ ਛਪਦੇ। ਜਿਤਨਾ ਕੁ ਚਿਰ ਮੈਂ ਰੁਝੇਵੇਂ ਵਿੱਚ ਹਾਂ ਉਤਨਾ ਚਿਰ ਇਸੇ ਤਰ੍ਹਾਂ ਹੀ ਹੋਵੇਗਾ। ਮੈਂ ਹਰੇਕ ਹਫਤੇ ਕੁੱਝ ਲੇਖ ਅਤੇ ਚਿੱਠੀਆਂ ਪਉਣ ਦੀ ਕੋਸ਼ਿਸ਼ ਕਰਦਾ ਰਹਾਂਗਾ)


(15/08/10)
ਸਤਨਾਮ ਸਿੰਘ ਜੌਹਲ

ਗੁਰਮਤਿ ਕੈਂਪ
ਕੈਨੇਡੀਅਨ ਸਿੱਖ ਸਟੱਡੀ ਅਤੇ ਟੀਚੰਗ ਸੁਸਾਇਟੀ ਵਲੋਂ 2 ਅਗਸਤ ਤੋਂ 6 ਅਗਸਤ ਤੱਕ ਖਾਲਸਾ ਦੀਵਾਨ ਸੁਸਾਇਟੀ 8000 ਰੌਸ ਸਟਰੀਟ ਦੇ ਰੀਸੋਰਸ ਸੈਂਟਰ ਵਿਖੇ ਗੁਰਮਤਿ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ 82 ਬੱਚਿਆਂ ਨੇ ਭਾਗ ਲਿਆ। ਇਸ ਵਿੱਚ ਵੱਖ ਵੱਖ ਵਿਸ਼ਿਆਂ ਜਿਵੇਂ ਗੁਰਮਤਿ ਸੰਗੀਤ, ਸਿੱਖ ਸਿਧਾਂਤ, ਸਭਿਆਚਾਰ, ਸਮਾਜਿਕ ਸਮੱਸਿਆਵਾਂ (ਨੌ ਜੁਆਂਨਾਂ ਵਿੱਚ ਨਸ਼ਿਆਂ ਅਤੇ ਗੈਂਗ ਵਾਇਲੈਂਸ ਆਦਿ) ਅਤੇ ਉੱਚੀ ਵਿਦਿਆ ਦੀ ਪ੍ਰਾਪਤੀ ਵਾਰੇ ਕਮਿਉਨਟੀ ਦੇ ਮੰਨੇ ਪ੍ਰਮੰਨੇ ਬੁਲਾਰਿਆਂ ਵਲੋਂ ਵੀਚਾਰ ਸਾਂਝੇ ਕੀਤੇ ਗਏ। ਸੁਸਾਇਟੀ ਵਲੋਂ ਬੱਚਿਆਂ ਨੂੰ ਸਨਮਾਨ ਪੱਤਰ ਅਤੇ ਇਨਾਮ ਦਿਤੇ ਗਏ। ਸੁਸਾਇਟੀ ਵਲੋਂ ਸਾਰੇ ਸਹਿਯੋਗੀ ਸੱਜਣਾਂ ਦਾ ਧੰਨਵਾਦ ਕੀਤਾ ਗਿਆ।
ਸਤਨਾਮ ਸਿੰਘ ਜੌਹਲ
ਪ੍ਰਧਾਨ


(15/08/10)
ਹਰਦੇਵ ਸਿੰਘ ਜੰਮੂ

ਪਾਠਕ ਸੱਜਣੋ

ਸਤਿ ਸ੍ਰੀ ਅਕਾਲ!

ਝਝਾ ਉਰਝਿ ਸੁਰਝਿ ਨਹੀ ਜਾਨਾ ॥ ਰਹਿਓ ਝਝਕਿ ਨਾਹੀ ਪਰਵਾਨਾ ॥

ਕਤ ਝਖਿ ਝਖਿ ਅਉਰਨ ਸਮਝਾਵਾ ॥ ਝਗਰੁ ਕੀਏ ਝਗਰਉ ਹੀ ਪਾਵਾ ॥੧੫॥ {ਪੰਨਾ ੩੪੧}

ਪਦਅਰਥ:- ਜਾਨਾ—ਜਾਣਿਆ, ਸਮਝਿਆ, ਸਿੱਖਿਆ। ਉਰਝਿ ਜਾਨਾ—ਉਲਝਣਾ ਹੀ ਜਾਣਿਆ, (ਜਿਸ ਨੇ) ਫਸਣਾ ਹੀ ਸਿੱਖਿਆ। ਸੁਰਝਿ ਨਹੀ ਜਾਨਾ—ਸੁਲਝਣਾ ਨਹੀਂ ਸਿੱਖਿਆ, ਫਾਹੀ ਵਿਚੋਂ ਨਿਕਲਣਾ ਨਹੀਂ ਸਿੱਖਿਆ। ਰਹਿਓ ਝਝਕਿ— (ਉਹ) ਝਕਦਾ ਹੀ ਰਿਹਾ, ਸਹੰਸਿਆਂ ਵਿੱਚ ਹੀ ਪਿਆ ਰਿਹਾ, ਤੌਖ਼ਲਿਆਂ ਵਿੱਚ ਹੀ ਫਸਿਆ ਰਿਹਾ। ਪਰਵਾਨਾ—ਕਬੂਲ। ਕਤ—ਕਿਥੇ? ਕਿਸ ਅਰਥ? ਝਖਿ ਝਖਿ—ਝਖ ਝਖ ਕੇ, ਭਟਕ ਭਟਕ ਕੇ, ਖਪ ਖਪ ਕੇ। ਸਮਝਾਵਾ—ਮੱਤਾਂ ਦੇਂਦਾ ਰਿਹਾ। ਝਗਰੁ—ਬਹਿਸ, ਚਰਚਾ। ਪਾਵਾ—ਪਾਇਆ, ਲੱਭਾ। ਝਗਰਉ ਹੀ ਪਾਵਾ—ਬਹਿਸ ਹੀ ਮਿਲੀ, ਬਹਿਸਾਂ ਕਰਨ ਦੀ ਆਦਤ ਹੀ ਬਣੀ ਰਹੀ, ਚਰਚਾ ਕਰਨ ਦੀ ਵਾਦੀ ਹੀ ਪੈ ਗਈ। ੧੫।

ਅਰਥ:- ਜਿਸ ਮਨੁੱਖ ਨੇ ਚਰਚਾ ਆਦਿਕ ਵਿੱਚ ਪੈ ਕੇ ਨਿਕੰਮੀਆਂ ਉਲਝਣਾਂ ਵਿੱਚ ਫਸਣਾ ਹੀ ਸਿੱਖਿਆ, ਉਲਝਣਾਂ ਵਿਚੋਂ ਨਿਕਲਣ ਦੀ ਜਾਚ ਨਾਹ ਸਿੱਖੀ, ਉਹ (ਸਾਰੀ ਉਮਰ) ਸਹੰਸਿਆਂ ਵਿੱਚ ਹੀ ਪਿਆ ਰਿਹਾ, (ਉਸ ਦਾ ਜੀਵਨ) ਕਬੂਲ ਨਾਹ ਹੋ ਸਕਿਆ। ਬਹਿਸਾਂ ਕਰ ਕਰ ਕੇ ਹੋਰਨਾਂ ਨੂੰ ਮੱਤਾਂ ਦੇਣ ਦਾ ਕੀਹ ਲਾਭ? ਚਰਚਾ ਕਰਦਿਆਂ ਆਪ ਨੂੰ ਤਾਂ ਨਿਰੀ ਚਰਚਾ ਕਰਨ ਦੀ ਹੀ ਵਾਦੀ ਪੈ ਗਈ। ੧੫। (ਪੋ. ਸ਼ਾਹਿਬ ਸਿੰਘ ਜੀ)

ਸਿੱਖੀ ਦੇ ਦਰਸ਼ਨ ਦੀ ਵਿਚਾਰ ਸੰਵਾਦ ਦਾ ਮਾਰਗ ਹੈ ਵਿਵਾਦ ਦਾ ਨਹੀਂ ਅਤੇ ਸੰਵਾਦ ਮਰਿਆਦਿਤ ਹੀ ਹੋਣਾ ਚਾਹੀਦਾ ਹੈ। ਇਸ ਮਰਿਆਦਾ ਦਾ ਪਾਲਣ ਕਰਣ ਨਾਲ ਸੰਵਾਦ ਸੁਚਜਾ ਬਣਦਾ ਹੈ ਅਤੇ ਸਮੇਂ ਦੀ ਵੀ ਬਚਤ ਹੁੰਦੀ ਹੈ ਜਿਸ ਨੂੰ ਚੰਗੇ ਪਾਸੇ ਲਾਈਆ ਜਾ ਸਕਦਾ ਹੈ। ਗੁਰਬਾਣੀ ਦਾ ਉਪਰੋਕਤ ਫੁਰਮਾਣ ਵੱਡਮੁੱਲਾ ਹੈ।

ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜਿੰਦਗੀ ਨਾਲ ਸੰਬਧਤ ਮੂਲ ਪਖਾਂ ਬਾਰੇ ਜੀਵਨ ਜੁਗਤ ਦੇ ਐਸੇ ਅਨੇਕਾਂ ਨੁਕਤੇ ਹਨ। ਪਰ ਇਹ ਅਫਸੋਸ ਦੀ ਗਲ ਹੈ ਕਿ ਅਸੈ ਨੁਕਤੇ ਬੇਮਿਸਾਲ ਹੋਣ ਦੇ ਬਾਵਜੂਦ ਲੋਕਾਈ ਦੇ ਸ੍ਹਾਮਣੇ ਨਹੀ ਪ੍ਰਚਾਰੇ ਜਾ ਸਕੇ। ਅੱਜ ਸੰਸਾਰ ਦਿਆਂ Quotations books ਵਿਚ ਇਨਾਂ ਅਹਿਮ ਨੁਕਤਿਆਂ ਦੀ ਗੈਰ-ਮੋਜੂਦਗੀ ਨੂੰ ਵਿਚਾਰਣ ਦੀ ਲੋੜ ਹੈ। ਸਿੱਖੀ ਦੇ ਮੱਨੁਖਤਾਵਾਦੀ ਦਰਸ਼ਨ ਨੂੰ ਨਸਲ-ਏ-ਇਨਸਾਨੀ ਤਕ ਪਹੁੰਚਾਣ ਲਈ ਵੱਡੀਆਂ ਪ੍ਰਚਾਰਕ ਸੰਸਥਾਵਾਂ ਨੂੰ Electronic ਅਤੇ Print media ਨਾਲ ਜੁੜੇ ਸੰਸਥਾਨਾਂ ਨਾਲ ਸੰਪਰਕ ਸਾਧਣਾ ਚਾਹੀਦਾ ਹੈ ਤਾਕਿ ਉਹ Professional ਸੰਸਥਾਨ ਸਿੱਖੀ ਦੇ ਦਰਸ਼ਨ ਦੇ ਅਣਮੋਲ ਪੱਖਾਂ ਨੂੰ Quotations ਦੇ ਰੁਪ ਵਿੱਚ ਲੋਕਾਈ ਸ੍ਹਾਮਣੇ ਲਿਆਣ। ਇਸ ਕੰਮ ਲਈ ਪ੍ਰਚਾਰ ਬਜਟ ਵਿੱਚ ਵਿਸ਼ੇਸ਼ ਪ੍ਰਬੰਧ ਦੀ ਲੋੜ ਪਵੇਗੀ। ਬੇਸ਼ਕ Quotations books ਧਾਰਮਿਕ ਸਾਹਿਤ ਦਾ ਹਿੱਸਾ ਨਹੀਂ ਹੁੰਦਿਆਂ ਪਰ ਇਨਾਂ ਰਾਹੀਂ ਹਰ ਵਰਗ ਦਾ ਪਾਠਕ ਲਾਭ ਉਠਾ ਸਕਦਾ ਹੈ। ਗੁਰੂ ਨਾਨਕ ਜੀ ਦੇ ਮਾਰਗ ਵਿੱਚ ਲੋਕਾਈ ਲਈ ਬੇਸ਼ਕੀਮਤੀ ਖ਼ਜਾਨਾ ਹੈ। ਵਿਸੀਲੇਦਾਰ ਪ੍ਰਚਾਰ ਸੰਸਥਾਵਾਂ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਜਿਨਾਂ ਵਿਚੋਂ SGPC ਅਤੇ DGPC ਪ੍ਰਮੁੱਖ ਹਨ।

ਹਰਦੇਵ ਸਿੰਘ

ਜੰਮੂ


(15/08/10)
ਬਲਦੇਵ ਸਿੰਘ ਫਿਰੋਜ਼ਪੁਰ

ਸਰਦਾਰ ਮੱਖਣ ਸਿੰਘ ਜੀ,

ਸੰਪਾਦਕੀ ਬੋਰਡ ਦੇ ਮੈਂਬਰ, ਅਤੇ ਸਿੱਖ ਮਾਰਗ ਦੇ ਵਿਦਵਾਨ, ਲੇਖਕ ਅਤੇ ਪਾਠਕ ਵੀਰੋ

ਵਾਹਿਗੁਰੂ ਜੀ ਕਾ ਖਾਲਸਾ,

ਵਾਹਿਗੁਰੂ ਕੀ ਫਤਿਹ।

ਗਰਮੀਆਂ ਸ਼ੁਰੂ ਹੁੰਦੇ ਹੀ ਸਾਡਾ ਕੰਮ ਦਾ ਸੀਜ਼ਨ ਸ਼ੁਰੂ ਹੋ ਜਾਂਦਾ ਹੈ। ਜਨਵਰੀ ਫਰਵਰੀ ਵਿੱਚ ਸੀਜ਼ਨ ਦੀ ਤਿਆਰੀ ਕਰਨੀ ਹੁੰਦੀ ਹੈ। ਪਰ ਉਹਨਾਂ ਦਿਨਾਂ ਵਿੱਚ ਮੈਂ ਬਹਿਸ ਵਿੱਚ ਉਲਝਿਆ ਹੋਇਆ ਸੀ। ਵਿਚਾਰ ਚਰਚਾ ਅੱਧ ਵਿਚਾਲੇ ਵੀ ਛੱਡ ਨਹੀਂ ਸੀ ਸੱਕਦਾ, ਸੀਜ਼ਨ ਦਾ ਕੰਮ ਲੇਟ ਹੋ ਰਿਹਾ ਸੀ। ੨੧ ਮਾਰਚ ਨੂੰ ਸ੍ਰ: ਮੱਖਣ ਸਿੰਘ ਜੀ ਨੇ ਲਿਖਿਆ, ਕੇ ਅੱਜ ਤੋਂ ਬਾਦ ਸਿੱਖ ਮਾਰਗ ਅੱਪਡੇਟ ਨਹੀਂ ਹੋਵੇਗਾ। ਸੋ ਮੈਂ ਵੀ ਆਪਣੇਂ ਕੰਮ ਵਿੱਚ ਰੁੱਝ ਗਿਆ। ਵਿੱਚ ਵਿੱਚ ਕਦੇ ਕਦੇ ਦਸੀਂ ਪੰਦਰੀਂ ਦਿਨੀਂ ਸਾਈਟ ਖੋਲ ਕੇ ਤਰਦੀ ਜਿਹੀ ਨਿਗਾਹ ਮਾਰ ਲੈਂਦਾ ਸੀ।

ਇਸ ਵੇਲੇ ਪੰਜਾਬ ਵਿੱਚ ਬਾਰਸ਼ਾਂ ਹੋ ਰਹੀਆ ਹਨ। ਇਸ ਕਰਕੇ ਸਾਡੇ ਕੰਮ ਦਾ ਜ਼ੋਰ ਕੁੱਝ ਘੱਟ ਹੈ। ਅੱਜ ਵੀ ਬਾਰਸ਼ ਹੋ ਰਹੀ ਹੈ। ਛੁੱਟੀ ਜਿਹੀ ਵਰਗਾ ਦਿਨ ਸੀ। ਸੋ ਕੰਪਿਊਟਰ ਅਗੇ ਬੈਠ ਗਿਆ। ਜਦ ਸਾਈਟ ਖੋਲੀ ਤਾਂ ਪਤਾ ਲੱਗਾ ਕੇ ੧੬ ਜੁਲਾਈ ਤੋਂ ਬਾਦ, ਕੁੱਝ ਘਰੇਲੂ ਰੁਝੇਵਿਆਂ ਕਾਰਨ ਸਰਦਾਰ ਮੱਖਣ ਸਿੰਘ ਜੀ ਨੇਂ ਸਿੱਖ ਮਾਰਗ ਕੁੱਝ ਹਫਤਿਆਂ ਵਾਸਤੇ ਅੱਪਡੇਟ ਨਾਂ ਕਰਨ ਦਾ ਫੇਸਲਾ ਕੀਤਾ ਹੈ। ਸੋ ਮੈਂ ਲੇਖਕਾਂ ਦੇ ਤਿੱਨ ਚਾਰ ਮਹੀਨਿਆਂ ਤੱਕ ਪੁਰਾਣੇਂ ਪਿਛਲੇ ਲੇਖ ਪੜ੍ਹਨ ਲੱਗਾ।

ਕਾਫੀ ਕੁੱਝ ਨਵਾਂ ਸੀ। ਪਰ ਝਗੜਾ ਉਹੀ ਪਹਿਲੇ ਦੀ ਤਰਾਂ ਪੁਰਾਣਾਂ। ਹਾਲਾਤ ਤੋਂ ਪਰੇਰਿਤ ਕਈ ਪਾਠਕਾਂ ਅਤੇ ਲੇਖਕਾਂ ਨੇਂ ਟਿਪਣੀਆਂ ਸਮੇਤ ਆਪਣੇ ਕੀਮਤੀ ਸੁਝਾਉ ਵੀ ਭੇਜੇ ਹਨ।। ਕੁੱਝ ਇੱਕ ਵੀਰਾਂ ਨੇਂ ਦੂਸਰੇ ਵਿਦਵਾਨ ਵੀਰਾਂ ਬਾਰੇ ਕੁੱਝ ਟਿੱਪਣੀਆਂ ਵੀ ਕੀਤੀਆਂ ਹਨ। ਭਾਵੇਂ ਕੇ ਇਹਨਾਂ ਵਿਚੋਂ ਕੁੱਝ ਟਿੱਪਣੀਆਂ ਮੈਨੂੰ ਵੀ ਠੀਕ ਨਹੀਂ ਲੱਗੀਆਂ, ਪਰ ਮੈਂ ਉਹਨਾਂ ਬਾਰੇ ਕੁੱਝ ਨਹੀਂ ਲਿਖਾਂਗਾ। ਕੁੱਝ ਵਿਦਵਾਨਾਂ ਦੇ ਲੇਖ ਮੈਨੂੰ ਬਹੁਤ ਚੰਗੇ ਲੱਗੇ, ਮੈਂ ਤਰੀਫ ਕਰਨੀ ਚਾਹੁੰਦਾ ਹਾਂ, ਪਰ ਤਾਰੀਫ ਵੀ ਨਹੀਂ ਕਰ ਸੱਕਦਾ। ਕਿਉਂ ਕੇ ਕਿਸੇ ਦੀ ਤਰੀਫ ਕਰਨ ਦਾ ਕੀ ਫਲ ਹੁੰਦਾ ਹੈ। ਇਹ ਮੈਂ ਸਿੱਖ ਚੁੱਕਾ ਹਾਂ। ਦੂਸਰਿਆਂ ਦੀ ਬੁਰਾਈ ਸੁਣਨਾਂ, ਬਰਾਈ ਕਰਨਾਂ ਸਾਡਾ ਸੁਭਾਅ ਬਨ ਚੁੱਕਾ ਹੈ। ਤਰੀਫ ਅਸੀਂ ਸਿਰਫ ਆਪਣੀਂ ਸੁਣ ਸੱਕਦੇ ਹਾਂ, ਦੂਸਰਿਆਂ ਦੀ ਨਹੀਂ। ਤਿੱਨ ਚਾਰ ਮਹੀਨਿਆਂ ਦੇ ਪੱਤਰਾਂ ਨੂੰ ਇਕੱਠਿਆਂ ਪੜ੍ਹਨਾਂ ਵਿਚਾਰਨਾਂ ਮੇਰੇ ਵਾਸਤੇ ਕਾਫੀ ਔਖਾ ਕੰਮ ਹੈ। ਇਸ ਵਾਸਤੇ ਲਿਖਦੇ ਸਮੇਂ ਜਾਂ ਆਪਣਾਂ ਕੋਈ ਸੁਝਾਉ ਦੇਂਦੇ ਸਮੇਂ ਕੋਈ ਗਲਤੀ ਹੋ ਜਾਵੇ। ਤਾਂ ਦਾਸ ਨੂੰ ਮਾਫ ਕਰ ਦੇਣਾਂ ਜੀ, ਅਤੇ ਗਲਤੀ ਵਲ ਧਿਆਨ ਦਿਵਾਉਣ ਦੀ ਕਿਰਪਾਲਤਾਂ ਕਰਨੀਂ ਜੀ।

ਅੱਜ ਸਾਈਟ ਖੋਲਦਿਆਂ ਹੀ ਪੱਤਰਾਂ ਵਾਲੇ ਪਹਿਲੇ ਹੀ ਪੰਨੇਂ ਤੇ ਸਰਦਾਰ ਜਸਵੀਰ ਸਿੰਘ ਕੈਲਗਰੀ ਜੀ ਦਾ ੮ ਅਗਸਤ ਵਾਲਾ ਪੱਤਰ ਸਾਹਮਣੇਂ ਸੀ। ਪਹਿਲਾ ਜਾਂ ਪਹਿਲੇ ਹੀ ਕੁੱਝ ਪੱਤਰ ਪੱੜ੍ਹ ਕੇ ਹੀ ਅੰਦਾਜ਼ਾ ਹੋ ਗਿਆ ਕੇ ਸਾਈਟ ਤੇ ਮੌਸਮ ਕਿਹੋ ਜਿਹਾ ਚਲ ਰਿਹਾ ਹੈ। ਸਰਦਾਰ ਜਸਵੀਰ ਸਿੰਘ ਕੈਲਗਰੀ ਜੀ ਦਾ ੮ ਅਗਸਤ ਵਾਲਾ ਪੱਤਰ, ਜਸਵੰਤ ਸਿੰਘ ਜੀ ਦੇ ੧੪ ਜੁਲਾਈ ਵਾਲੇ ਪੱਤਰ ਦੇ ਜਵਾਬ ਵਿੱਚ ਸੀ, ਇਸ ਕਰਕੇ ਮੈਂ ਜਸਵੰਤ ਸਿੰਘ ਜੀ ਵਾਲਾ ਪੱਤਰ ਵੀ ਪੜ੍ਹਿਆ। ਦੋਹਾਂ ਪੱਤਰਾਂ ਨੂੰ ਪੱੜ੍ਹ ਕੇ ਵਿਚਾਰ ਸਾਂਝੇ ਕਰਨ ਦਾ ਮਨ ਕੀਤਾ, ਸੋ ਲਿਖਣ ਲੱਗ ਪਿਆ। ਪਹਿਲੇ ਸਰਦਾਰ ਜਸਵੰਤ ਸਿੰਘ ਜੀ (ਸਿੰਘਾਪੁਰ) ਦੇ ੧੪ ਜੁਲਾਈ ਵਾਲੇ ਪੱਤਰ ਤੋਂ ਸ਼ੁਰੂ ਕਰਦਾ ਹਾਂ। ਖਤ ਵਿੱਚ ਕੁੱਝ ਇੱਕ ਗੱਲਾਂ (ਟਿੱਪਣੀਆਂ) ਨੂੰ ਛੱਡ ਕੇ, ਬਾਕੀ ਕਾਫੀ ਗੱਲਾਂ ਠੀਕ ਹਨ, ਵਿਚਾਰਨ ਵਾਲੀਆਂ ਹਨ। ਇਹਨਾਂ ਨੇਂ ਸੱਚ ਤੇ ਕਾਫੀ ਜੋਰ ਦਿੱਤਾ ਹੈ। (ਇਸੇ ਤਰਾਂ ਸ: ਇੰਦਰ ਜੀਤ ਸਿੰਘ ਜੀ ਕਾਨਪੁਰ ਵਾਲਿਆਂ ਦਾ ੧੩ ਜੂਨ ਵਾਲਾ ਖਤ ਵੀ ਵਿਚਾਰਨ ਵਾਲਾ ਹੈ)

ਮੈਂ ਸੱਚਾ, ਮੈਂ ਸੱਚਾ, ਮੈਂ ਸੱਚਾ, ਦੀ ਅਵਾਜ ਚੁਫੇਰਿਉਂ ਸੁਨਾਈ ਦੇਂਦੀ ਹੈ। ਤੂੰ ਸੱਚਾ, ਤੂੰ ਸੱਚਾ, ਤੂੰ ਸੱਚਾ ਦੀ ਆਵਾਜ ਕਿਧਰੇ ਵੀ ਸੁਨਾਈ ਨਹੀਂ ਦੇਂਦੀ।

ਗੁਰਮੱਤਿ, ਗੁਰਮੱਤਿ ਦੇ ਦਾਅਵੇ ਸਾਰੇ ਕਰਦੇ ਹਨ। ਪਰ ਜਦ ਗੁਰਮੱਤਿ ਆਵੇ ਗੀ, ਤਾਂ ਸੱਭ ਤੋਂ ਪਹਿਲੇ ਸਾਡੇ ਵਿਚੋਂ “ਮੈਂ” ਨਿਕਲੇਗੀ। ਇਹ ਗੁਰਮੱਤ ਦੀ ਪਹਿਲੀ ਨਿਸ਼ਾਨੀ ਹੋਵੇਗੀ/ਹੈ।

“ਸੱਚ” ਸਿੱਖੀ ਦਾ ਸੱਭ ਤੋਂ ਵੱਡਾ ਸਰਮਾਇਆ ਹੈ। ਪਰ ਇਸ ਵੇਲੇ ਸੱਭ ਤੋਂ ਜਿਆਦਾ “ਸੱਚ ਤੋਂ ਡਰ” ਸਾਨੂੰ ਹੀ ਲੱਗਦਾ ਹੈ। ਸੱਚ ਕਹਿਣ ਵਾਲੇ ਨੂੰ ਅਸੀਂ ਦਲੀਲ ਦੀ ਬਜਾਏ ਜਜ਼ਬਾਤਾਂ ਨਾਲ ਚੁੱਪ ਕਰਾਉਂਦੇ ਹਾਂ। ਇਸ ਤੋਂ ਇਲਾਵਾ “ਸੱਚ ਨੂੰ ਦਬਾਉਣ ਵਾਸਤੇ ਨਾਹਰਾ ਤੇ ਲਲਕਾਰਾ ਤਾਂ ਸਾਡੀ ਵੀਟੋ ਪਾਵਰ ਹੈ”। ਜੇ ਜਜ਼ਬਾਤਾਂ ਨਾਲ ਕੰਮ ਨਾਂ ਸਰੇ ਤਾਂ ਫਿਰ ਅਸੀਂ ਆਪਣੀਂ ਵੀਟੋ ਪਾਵਰ ਵਰਤਦੇ ਹਾਂ। ਦੁਨੀਆਂ ਦੀ ਕੋਈ ਵੀ ਕੌਮ ਸਾਡੇ ਸੱਚ ਤੋਂ ਨਹੀਂ ਡਰਦੀ, ਸਗੋਂ ਸਾਡੇ (ਗੁਰੂ ਨਾਨਕ ਦੇ) ਸੱਚ ਨੂੰ ਤਾਂ ਅਪਨਾਉਣਾਂ ਚਾਹੁੰਦੀ ਹੈ। ਜੇ ਡੱਰਦੀ ਹੈ ਤਾਂ ਸਾਡੀ ਵੀਟੋ ਪਾਵਰ ਤੋਂ ਡਰਦੀ ਹੈ।

“ਜੇ ਅਸੀਂ ਇਹ ਕਹੀਏ ਕੇ ਸੱਚ ਦਾ ਦੂਜਾ ਨਾਂਮ ਹੀ ਸਿੱਖੀ ਹੈ। ਤਾਂ ਕੋਈ ਅੱਤ ਕਥਨੀਂ ਨਹੀਂ ਹੋਵੇ ਗੀ। ਸਿੱਖੀ ਹੀ ਸੱਚ ਦਾ ਅਸਲੀ ਰੂਪ ਹੈ”। ਪਰ ਅਸਾਂ ਨੇਂ ਇਸ ਦਾ ਰੂਪ ਕੁੱਝ ਇਸ ਤਰਾਂ ਦਾ ਬਨਾ ਦਿੱਤਾ ਹੈ ਕੇ ਲੋਕ ਇਸ ਰੂਪ ਤੋਂ ਡਰਨ ਲੱਗੇ ਹਨ। ਕਿਹੜਾ ਖੋਟੇ ਭਾਗਾਂ ਵਾਲਾ ਹੈ, ਜੋ ਗੁਰੂ ਨਾਨਕ ਦੀ ਸਿੱਖੀ ਨੂੰ ਅਪਨਾਉਣਾਂ ਨਹੀਂ ਚਾਹੇਗਾ। ਪਰ ਅਪਨਾਵੇ (ਲਵੇ) ਕਿਵੇਂ? ਗੁਰੂ ਨਾਨਕ ਦੀ ਸਿੱਖੀ ਨੂੰ ਤਾਂ ਅਸੀਂ ਕੈਦ ਕਰ ਰਖਿਆ ਹੈ। ਕਿਉਂ ਕੇ ਗੁਰੂ ਨਾਨਕ ਦੀ ਸਿੱਖੀ ਤੋਂ ਸਾਨੂੰ ਡਰ ਲੱਗਦਾ ਹੈ, ਕੇ ਕਿਤੇ ਇਹ ਪ੍ਰਗਟ ਨਾਂ ਹੋ ਜਾਵੇ। ਇਸ ਵਾਸਤੇ ਗੁਰੂ ਨਾਨਕ ਦੀ ਸਿੱਖੀ ਦੀ ਥਾਂ ਅਸੀਂ ਆਪਨੀਂ ਸਿੱਖੀ ਦਾ ਪਰਚਾਰ ਕਰਦੇ ਹਾਂ।

ਇਕ ਆਦਮੀ ਨੇਂ ਕਿਸੇ ਅੱਨ੍ਹੇਂ ਨੂੰ ਕਿਹਾ, ਆ ਸਾਡੇ ਘਰ ਚਲ ਤੈਨੂੰ ਖੀਰ ਖਵਾਈਏ। ਤਾਂ ਅੱਨ੍ਹਾਂ ਕਹਿਣ ਲੱਗਾ ਖੀਰ ਕਿਹੋ ਜਿਹੀ ਹੁੰਦੀ ਹੈ। ਆਦਮੀ ਨੇਂ ਕਿਹਾ ਖੀਰ! ਖੀਰ ਹੁੰਦੀ ਹੈ ਚਿੱਟੇ ਰੰਗ ਦੀ। ਤਾਂ ਅੱਨ੍ਹਾਂ ਕਹਿਣ ਲੱਗਾ ਚਿਟਾ ਰੰਗ ਕੈਸਾ ਹੁੰਦਾ ਹੈ। ਤਾਂ ਉਹ ਆਦਮੀਂ ਕਹਿਣ ਲੱਗਾ ਚਿੱਟਾ ਰੰਗ ਹੁੰਦਾ ਹੈ, ਬਗਲੇ ਵਰਗਾ। ਅੱਨ੍ਹੇਂ ਨੇਂ ਫਿਰ ਸਵਾਲ ਕੀਤਾ ਕਿ ਬਗਲਾ ਕਿਹੋ ਜਿਹਾ ਹੁੰਦਾ ਹੈ। ਤਾਂ ਉਸ ਆਦਮੀਂ ਨੇਂ ਆਪਣੀਂ ਬਾਂਹ ਨੂੰ ਬਗਲੇ ਦੀ ਧੌਂਣ ਵਾਂਗ ਬਣਾਂ ਕੇ, ਅੱਨ੍ਹੇਂ ਦਾ ਹੱਥ ਆਪਣੀਂ ਬਾਂਹ ਤੇ ਫਿਰਵਾ ਕੇ ਕਹਿਣ ਲੱਗਾ ਕੇ ਬਗਲਾ ਇਹੋ ਜਿਹਾ ਹੁੰਦਾ ਹੈ। ਤਾਂ ਅੱਨ੍ਹਾਂ ਆਪਣਾਂ ਹੱਥ ਛੁਡਾ ਕੇ ਕਹਿਣ ਲੱਗਾ, ਨਾਂ ਬਾਬਾ ਨਾਂ, ਮੈਂ ਨਹੀਂ ਖਾਂਦਾ ਇਹੋ ਜਿਹੀ ਟੇਡੀ ਖੀਰ। ਇਹ ਤਾਂ ਆਂਦਰਾਂ ਪਾੜ ਸੁਟੇ ਗੀ।

ਆਪਣੇਂ ਤੋਂ ਬਿਨਾਂ ਅਸੀਂ ਬਾਕੀ ਸੱਭ ਧਰਮਾਂ ਨੂੰ ਅੱਨ੍ਹਾਂ ਸਮਝਦੇ ਹਾਂ। ਸਿੱਖੀ ਨੂੰ ਅਸੀਂ ਟੇਢੀ ਖੀਰ ਬਨਾ ਦਿੱਤਾ ਹੈ। ਅੱਨ੍ਹੇਂ ਤਾਂ ਹੁਣ ਟੇਡੀ ਖੀਰ ਖਾਦੇ ਨਹੀਂ, (ਜਾਂ ਕਹਿ ਲਵੋ ਅਸੀਂ ਖਾਣ ਹੀ ਨਹੀਂ ਦੇਂਦੇ) ਤਾਂ ਫਿਰ ਅਸੀਂ ਆਪਣੀਂ ਇਹ ਖੀਰ ਕਿਸ ਨੂੰ ਖਵਾਈਏ? । ਵਿਦਵਾਨ ਵੀਰੋ ਇਸ ਦਾ ਕੋਈ ਹੱਲ ਸੋਚੋ।

ਗੁਰੂ ਨਾਨਕ ਦੀ “ਸਿੱਖੀ ਦੇ ਸੱਚ” ਤੋਂ ਤਾਂ ਰੱਬ ਵੀ ਡੱਰਦਾ ਹੈ (ਇਹ ਵਿਸ਼ਾ ਮੇਰੇ ਇਸ ਪੱਤਰ ਦਾ ਮੁੱਖ ਵਿਸ਼ਾ ਰਹੇ ਗਾ)। ਕਿਉਂ ਕੇ ਗੁਰੂ ਨਾਨਕ ਦੀ ਸਿੱਖੀ ਤਾਂ ਰੱਬ ਨੂੰ ਵੀ ਕਟਿਹਰੇ ਵਿੱਚ ਖੜਾ ਕਰ ਦੇਂਦੀ ਹੈ।

ਗੁਰਬਾਣੀਂ ਨੂੰ ਜੇ ਨਿਰਪੱਖ ਗੁਰਮੱਤ ਅਨੂਸਾਰ ਵਿਚਾਰਾਂ ਗੇ ਤਾਂ ਪੱਤਾ ਲੱਗੇ ਗਾ, ਸੱਚ ਦਾ ਸਾਹਮਣਾਂ ਕਰਨੋਂ ਤਾਂ ਰੱਬ ਵੀ ਡੱਰਦਾ ਹੈ। ਫਿਰ ਅਸੀਂ ਸੱਚ ਦਾ ਸਾਹਮਣਾਂ ਕੀ ਕਰ ਸੱਕਦੇ ਹਾਂ। ਗੁਰਬਾਣੀਂ ਅਕਾਲ ਪੁਰਖ ਦੇ ਕਰੋੜਾਂ ਰੂਪਾਂ ਦਾ ਵਰਨਣ ਕਰਦੀ ਹੈ। ਅਤੇ ਇਸ ਨੂੰ ਅਕਾਲ ਪੁਰਖ ਦੇ “ਚੋਜ਼” ਦੱਸਦੀ ਹੈ। ਬਾਣੀਂ ਵਿੱਚ ਅਕਾਲ ਪੁਰਖ ਦੇ ਚੋਜਾਂ ਦੀ ਸਿਫਤ ਸਲਾਹ ਵੀ ਬਹੁਤ ਕੀਤੀ ਹੋਈ ਹੈ ਸੰਤਾਂ ਨੇਂ। ਸਾਰਾ ਗੁਰੂ ਗ੍ਰੰਥ ਸਾਹਿਬ ਅਕਾਲ ਪੁਰਖ ਦੀ ਉਸਤਤ ਨਾਲ ਭਰਿਆ ਪਿਆ ਹੈ। ਉਸਤਤ ਕਰਨ ਦੇ ਨਾਲ ਨਾਲ ਬਹੁਤ ਥਾਵਾਂ ਤੇ ਅਕਾਲ ਪੁਰਖ ਦੀਆਂ ਕੌੜੀਆਂ ਸਚਾਈਆਂ ਵੀ ਬਿਆਨ ਕੀਤੀਆਂ ਹਨ। ਅਤੇ ਗੁਰਬਾਣੀਂ ਦੱਸਦੀ ਹੈ, ਪਰਮਾਤਮਾਂ ਦੇ ਕਰੋੜਾਂ ਰੁਪਾਂ ਵਿਚੋਂ ਸੱਚਾ ਸਿਰਫ ਇੱਕ ਹੀ ਹੈ। ਅਤੇ ਉਸ ਰੂਪ ਨੂੰ ਬਿਨਾਂ ਬੁੱਝੇ ਹੀ, ਅਸੀਂ ਉਸ ਦੇ ਮਤਬੱਨੇਂ ਪੁੱਤਰ ਬਨੇਂ ਬੈਠੇ ਹਾਂ।

ਸਾਡੇ ਸਾਹਮਣੇਂ ਜਦ ਕੋਈ ਸੱਚ ਰੱਖਦਾ ਹੈ, ਤਾਂ ਅਸੀਂ ਉਸ ਨਾਲ ਕਿਹੋ ਜਿਹਾ ਵਿਹਾਰ ਕਰਦੇ ਹਾਂ, ਇਹ ਅਸੀਂ ਵੇਖ ਚੁੱਕੇ ਹਾਂ, ਉਸ ਦੀ ਮਿਸਾਲ ਸਾਡੇ ਸਾਹਮਣੇਂ ਹੈ। ਝਗੜਾ ਕਰਦਿਆਂ ੨ ਕਦੇ ਕਦੇ ਜੱਦ ਸਾਡੀ ਕੋਈ ਪੇਸ਼ ਨਹੀਂ ਜਾਂਦੀ, ਤਾਂ ਫਿਰ ਅਸੀਂ ਚੁੱਪ ਵੀ ਕਰ ਜਾਂਦੇ ਹਾਂ, ਪਰ ਅਸੀਂ ਅੰਦਰ ਹੀ ਅੰਦਰ ਵਿਸ ਘੋਲਣੀਂ ਫਿਰ ਵੀ ਨਹੀਂ ਛੱਡਦੇ, ਅਤੇ ਜਦ ਕਦੇ ਮੌਕਾ ਮਿਲੇ ਪਲਟ ਕੇ ਵਾਰ ਕਰਨੋਂ ਵੀ ਨਹੀਂ ਟੱਲਦੇ। ਪਰ ਪਰਮਾਤਮਾਂ ਦੀ ਫਿਤਰਤ ਵਿਚ, ਸਾਡੇ ਨਾਲੋਂ ਇਨਾਂ ਕੂੰ ਫਰਕ ਜਰੂਰ ਹੈ, ਕੇ ਜਦ ਇੱਕ ਵਾਰ ਸੱਚ ਉਸ ਦੇ ਸਾਹਮਣੇਂ ਰੱਖ ਦੇਵੋ, ਤਾਂ ਉਹ ਕਦੇ ਵੀ ਪਲਟ ਕੇ ਸਾਡੇ ਵਾਰ ਨਹੀਂ ਕਰਦਾ। ਇੱਕ ਵਾਰ ਉਸ ਨੂੰ ਸੱਚ ਦਾ ਸਬੂਤ ਦੇ ਦੇਵੋ, ਤਾਂ ਉਹ ਖੁਸ਼ ਹੋ ਜਾਂਦਾ ਹੈ, ਅਤੇ ਹਮੇਸ਼ਾਂ ਵਾਸਤੇ ਆਪਣੇਂ ਨਾਲ ਮਿਲਾ ਲੈਂਦਾ ਹੈ। ਪਰ ਬਿਨਾਂ ਸੱਚ ਤੋਂ, ਉਹ ਪਲ ਪਲ ਸਾਡੇ ਤੇ ਵਾਰ ਕਰਦਾ ਰਹਿੰਦਾ ਹੈ।

ਅਸੀਂ ਸਾਰੇ ਹੀ ਆਪਣੇਂ ਆਪ ਨੂੰ ਸੱਚੇ ਕਹਿੰਦੇ ਹਾਂ, ਸੱਚ ਦੇ ਗਿਆਤਾ ਬਣੇਂ ਹੋਇ ਹਾ, ਤੇ ਦੂਸਰਿਆਂ ਨੂੰ ਸੱਚ ਦੱਸਨ ਦੀ ਸੇਵਾ ਦਾ ਭਰਮ ਆਪਣੇਂ ਮਨ ਵਿੱਚ ਪਾਲਿਆ ਹੋਇਆ ਹੈ। ਜੱਦ ਅਸੀਂ ਸੱਚ ਦੀ ਕੀਤੀ ਹੋਈ ਆਪਣੀਂ ਆਪਣੀਂ ਕਮਾਈ (ਜਿਹੜੀ ਕਮਾਈ ਜਾਂ ਵਪਾਰ ਕਰਨ ਵਾਸਤੇ ਅਸੀਂ ਇਸ ਸੰਸਾਰ ਵਿੱਚ ਆਏ ਹਾਂ) ਆਪਣੈਂ ਪਿਤਾ (ਪਰਮਾਤਮਾਂ ਨੂੰ) ਜਾ ਕੇ ਦਿਖਾਵਾਂ ਗੇ, ਤਾਂ ਸਾਡਾ ਪਿਤਾ ਸਾਡੀ ਕੀਤੀ ਹੋਈ ਕਮਾਈ ਨੂੰ ਕਸਵੱਟੀ ਤੇ ਪਰਖੇਗਾ, ਜੇ ਤਾਂ ਅਸੀਂ ਉਸ ਸੱਚੇ ਪਿਤਾ ਦੀ ਮਨ ਭਾਉਂਦੀ ਦੌਲਤ ਲਿਜਾ ਕੇ ਉਸ ਦੇ ਅੱਗੇ ਰੱਖਾਂ ਗੇ, ਤਾਂ ਤੇ ਉਹ ਸਾਡੀ ਕਮਾਈ ਨੂੰ ਪਰਖ ਕੇ ਆਪਣੇਂ ਖਜ਼ਾਨੇਂ ਵਿੱਚ ਪਾ ਲਵੇ ਗਾ, ਭਾਵ ਸਾਨੂੰ ਆਪਣੇਂ ਦਰ ਤੇ, ਢੋਈ ਦੇ ਦੇਵੇਗਾ। ਨਹੀ ਤਾਂ ਉਹ ਹਾਲ ਹੋਵੇ ਗਾ/ਕਰੇਗਾ, ਜਿਵੇਂ ਕਿ ਗੁਰਬਾਣੀਂ ਵਿੱਚ ਲਿਖਿਆ ਹੋਇਆ ਹੈ। ਭਾਵੇਂ ਕੋਈ ਮੰਨਣ ਵਾਲਾ ਹੈ, ਜਾਂ ਨਾਂ ਮੰਨਣ ਵਾਲਾ, ਕਿਸੇ ਨਾਲ ਲਿਹਾਜ ਨਹੀਂ ਹੋਣਾਂ।

ਉਹ ਕਮਾਈ ਕੀ ਹੈ, ਉਸ ਦਾ ਤਾਂ ਕਿਸੇ ਨੂੰ ਪਤਾ ਹੋਵੇ ਜਾਂ ਨਾਂ ਹੋਵੇ, ਪਰ ਇਹ ਕਮਾਈ ਜੋ ਅਸੀਂ ਸੇਵਾ ਸਮਝ ਕੇ ਜਾਂ ਆਪਣੇਂ ਆਪ ਨੂੰ ਦਾਸ ਦੱਸ ਕੇ ਕਰ ਰਹੇ ਹਾਂ, ਜਿਵੇਂ ਕਿ ਦੂਸਰਿਆਂ ਨੂੰ ਬੇਜ਼ਤ ਜਾਂ ਜ਼ਲੀਲ ਕਰਨ ਦੀ ਸੇਵਾ। ਭੱਦੀ ਸ਼ਬਦਾਵਲੀ, ਘਟੀਆ ਟਿੱਪਣੀਆਂ ਕਰਣ ਦੀ ਸੇਵਾ। ਦੁਸਰਿਆਂ ਨੂੰ ਝੂਠਾਂ ਅਤੇ ਆਪ ਨੂੰ ਸੱਚਾ ਸਾਬਤ ਕਰਨ ਦਾ ਇਹ ਜੋ ਘਮਸਾਨ ਚੱਲ ਰਿਹਾ ਹੈ, । ਜਾਂ ਦੂਸਰਿਆਂ ਨੂੰ ਅਗਿਆਨੀ ਤੇ ਆਪਣੇ ਆਪ ਨੂੰ ਵੱਡਾ ਗਿਆਨੀਂ ਸਮਝਣ ਜਾਂ ਸਾਬਤ ਕਰਨ, ਆਦਿ ਦੀ ਜੋ ਇਹ ਸੇਵਾ ਚੱਲ ਰਹੀ ਹੈ। ਇਸ ਕਮਾਈ ਨਾਲ ਪਰਮਾਤਮਾਂ ਨੇਂ ਖੁਸ਼ ਨਹੀਂ ਹੋਣਾਂ। ਅਜੇਹਾ ਝਗੜਾ ਕਰਨ ਵਾਲਾ ਸੱਜਣ ਪਰਮਾਤਮਾਂ ਤੇ ਕੀ ਅਹਿਸਾਨ ਕਰ ਰਿਹਾ ਹੈ? ਆਪਣੇਂ ਆਪ ਨੂੰ ਤਾਂ ਸਾਰੇ ਹੀ ਭਲਾ ਕਹਿੰਦੇ ਹਨ, ਭਲਾਈ ਵੀ, ਅਤੇ ਭਲਾ ਵੀ ਉਹ ਹੈ, ਜੋ ਉਸ ਪ੍ਰਭੂ ਨੂੰ ਭਾਵੇ। ਬਾਕੀ ਸੱਭ ਵਿਅਰਥ ਮੁੰਹ ਦੀਆਂ ਗੱਲਾਂ ਹਨ।

ਜਿਤੁ ਬੋਲਿਐ ਪਤਿ ਪਾਈਐ ਸੋ ਬੋਲਿਆ ਪਰਵਾਣੁ ॥ ਫਿਕਾ ਬੋਲਿ ਵਿਗੁਚਣਾ ਸੁਣਿ ਮੂਰਖ ਮਨ ਅਜਾਣ ॥ ਜੋ ਤਿਸੁ ਭਾਵਹਿ ਸੇ ਭਲੇ ਹੋਰਿ ਕਿ ਕਹਣ ਵਖਾਣ ॥੩॥ (੧੫)

ਕਿਸੇ ਨੂੰ ਦੋਸ਼ ਨਾਂ ਦਿਉ ਆਉ ਪਰਮਾਤਮਾਂ ਬਾਰੇ ਇੱਕ ਕੌੜੀ ਸਚਾਈ ਨੂੰ ਵਿਚਾਰੀਏ ਜੋ ਗੁਰੂ ਨਾਨਕ ਦੇਵ ਜੀ ਨੇਂ ਸਾਨੂੰ ਦੱਸੀ ਹੈ।

ਸਿਰੀਰਾਗੁ ਮਹਲਾ ੧ ॥ ਅਮਲੁ ਗਲੋਲਾ ਕੂੜ ਕਾ ਦਿਤਾ ਦੇਵਣਹਾਰਿ ॥ ਮਤੀ ਮਰਣੁ ਵਿਸਾਰਿਆ ਖੁਸੀ ਕੀਤੀ ਦਿਨ ਚਾਰਿ ॥ ਸਚੁ ਮਿਲਿਆ ਤਿਨ ਸੋਫੀਆ ਰਾਖਣ ਕਉ ਦਰਵਾਰੁ ॥੧॥ ਨਾਨਕ ਸਾਚੇ ਕਉ ਸਚੁ ਜਾਣੁ ॥ ਜਿਤੁ ਸੇਵਿਐ ਸੁਖੁ ਪਾਈਐ ਤੇਰੀ ਦਰਗਹ ਚਲੈ ਮਾਣੁ ॥੧॥ ਰਹਾਉ ॥ ਸਚੁ ਸਰਾ ਗੁੜ ਬਾਹਰਾ॥ ਜਿਸੁ ਵਿਚਿ ਸਚਾ ਨਾਉ ॥ ਸੁਣਹਿ ਵਖਾਣਹਿ ਜੇਤੜੇ ਹਉ ਤਿਨ ਬਲਿਹਾਰੈ ਜਾਉ ॥ ਤਾ ਮਨੁ ਖੀਵਾ ਜਾਣੀਐ ਜਾ ਮਹਲੀ ਪਾਏ ਥਾਉ ॥੨॥ (੧੫)

ਅੱਜ ਦੇ ਹਾਲਾਤ ਦੀ ਇੱਕ ਮਿਸਾਲ ਹੈ, ਸਾਡਾ ਇੱਕ ਗਵਾਂਡੀ ਮੁਲਕ ਸਾਡੇ ਦੇਸ਼ ਵਿੱਚ ਜਾਹਲੀ ਕਰੰਸੀ ਅਤੇ ਅਫੀਮ, ਹਿਰੋਇਨ ਆਦੀ ਨਸ਼ੈ ਧੱਕ ਰਿਹਾ ਹੈ। ਅਜੇਹੇ ਗਵਾਂਡੀ ਨੂੰ ਕੀ ਕਹੋ ਗੇ, ਤੁਸੀਂ ਆਪ ਸਮਝਦਾਰ ਹੋ ਸੋਚ ਲੈਣਾਂ। ਇਹ ਤਾਂ ਸੀ ਇੱਕ ਮਿਸਾਲ।

ਹੁਣ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ, ਕੂੜ ਦੇ ਨਸ਼ੇ ਦਾ ਗੋਲਾ (ਜਿਹੜਾ ਕੇ ਸਮੈਕ ਜਾਂ ਹਿਰੋਇਨ ਦੇ ਨਸ਼ੇ ਨਾਲੋਂ ਵੀ ਕਰੋੜਾਂ ਗੁਣਾਂ ਖਤਰਨਾਕ ਹੈ) ਕਿਸ ਨੇਂ ਦਿੱਤਾ? ਉਸ ਦੇਵਣ ਹਾਰੇ ਪਰਮੇਸ਼ਰ ਨੇਂ ਦਿੱਤਾ। ਇਸ ਨਸ਼ੇ ਨੂੰ ਖਾ ਕੇ, ਮਨਮੁੱਖ ਸੰਸਾਰੀ ਮਨੁੱਖ ਮਸਤ ਹੋ ਗਏ, ਮਰਨ ਤੋਂ ਬਾਦ ਕੀ ਹੋਵੇ ਗਾ, ਮਰਨ ਦਾ ਗਮ ਹੀ ਵਿਸਾਰ ਦਿੱਤਾ। ਚਾਰ ਦਿਨਾਂ ਦਾ ਪ੍ਰਾਹੁਣਾਂ ਘਰ ਵਾਲਾ ਬਣ ਕੇ ਬੈਠ ਗਿਆ। ਕੂੜ ਦੇ ਨਸ਼ੇ ਦਾ ਗੋਲਾ ਖਾਕੇ ਝੂਠੀਆਂ ਖੁਸ਼ੀਆਂ ਦੇ ਅਸਮਾਨਾਂ ਤੇ ਉੱਡਣ ਲੱਗਾ। ਅਤੇ ਭੁੱਲ ਗਿਆ ਕੇ ਚਾਰ ਦਿਨਾਂ ਦਾ ਪ੍ਰਾਹੁਣਾਂ ਹਾਂ। (ਝੂਠ ਦੇ ਨਸ਼ੈ ਦੇ ਗੋਲੇ ਦੀ ਕੀ ਕਹਾਂ, ਜੋ ਕੁੱਝ ਵੀ ਆਪਾਂ ਇਹਨਾਂ ਖੁੱਲੀਆਂ ਅਖਾਂ ਨਾਲ ਦੇਖ ਸੱਕਦੇ ਹਾਂ, ਸੱਭ ਕੂੜ ਦੇ ਨਸ਼ੇ ਦਾ ਗੋਲਾ ਹੈ। ਸੱਚ ਇਹਨਾਂ ਅੱਖਾਂ ਨਾਲ ਨਹੀਂ ਦਿੱਸਦਾ ਸੱਚ ਨੂੰ ਵੇਖਣ ਵਾਲੀਆਂ ਅੱਖਾਂ ਹੋਰ ਹਨ)

(ਗੁਰੂ ਨਾਨਕ ਦੇਵ ਜੀ ਨੇਂ ਪਰਮਾਤਮਾਂ ਬਾਰੇ ਇਹ ਜੋ ਸਚਾਈ ਦੱਸੀ ਹੈ ਉਸਤੇ ਵਿਚਾਰ ਕਰੋ, ਵੀਰੋ ਅੇਵੇਂ ਅੱਨੀਂ ਸ਼ਰਧਾ ਵੱਸ ਇੱਕ ਦੂਸਰੇ ਦੀ ਬੇਜ਼ਤੀ ਨਾਂ ਕਰੀ ਜਾਵੋ, ਕਿਸੇ ਦਾ ਕੋਈ ਦੋਸ਼ ਨਹੀਂ ਹੈ। ਇਸੇ ਸ਼ਬਦ ਵਿੱਚ ਅਗੇ ਹੁਣ ਪਰਮਾਤਮਾਂ ਦਾ ਦੂਜਾ ਰੂਪ ਵੇਖੋ)

ਜਿਨ੍ਹਾਂ ਨੇਂ ਉਸ ਦੇਵਣਹਾਰੇ ਪਰਮਾਤਮਾਂ ਦਾ ਦਿੱਤਾ ਹੋਇਆ, ਇਹ ਕੂੜ ਦੇ ਨਸ਼ੇ ਵਾਲਾ ਗੋਲਾ ਨਹੀਂ ਖਾਧਾ, ਉਹ ਸੋਫੀ ਹਨ, ਉਹ ਹੋਸ਼ ਵਿੱਚ ਹਨ, ਉਹਨਾਂ ਨੂੰ ਸੱਚ ਨਜਰ ਆ ਗਿਆ, ਉਹਨਾਂ ਨੇਂ ਇਹ ਬੇਗਾਨਾਂ ਘਰ (ਚਾਰ ਦਿਨਾਂ ਦੇ ਪ੍ਰਾਹੁਣੇਂ ਵਾਲਾ) ਛੱਡ ਦਿੱਤਾ, ਉਹਨਾਂ ਨੇਂ ਸੱਚਾ ਮਹਿਲ, ਸੱਚੇ ਦਾ ਦਵਾਰਾ ਮੱਲ ਲਿਆ। ਸੱਚ ਨਾਲ ਮੇਲਾ ਹੋ ਗਿਆ। ਅਸੀਂ ਉਹਨਾਂ ਤੋਂ ਬਲਿਹਾਰੇ ਜਾਂਦੇ ਹਾਂ।

ਸੱਚ ਦੀ ਸ਼ਰਾਬ ਜਿਹੜੀ ਕੂੜ ਦੇ ਗੁੜ ਤੋ ਬਿਨਾਂ, ਅਤੇ ਕੂੜ ਦੇ ਗੁੜ ਦੀ ਥਾਂ ਸੱਚੇ ਨਾਮ ਤੋਂ ਤਿਆਰ ਹੁੰਦੀ ਹੈ। ਜਿਸ ਨੂੰ ਪੀ ਕੇ ਸੱਚ ਨਾਲ ਮੇਲਾ ਹੋ ਗਿਆ। ਮਨ ਖੀਂਵਾ ਹੋ ਗਿਆ, ਮਨ ਮਸਤ ਹੋ ਗਿਆ। ਗੁਰੂ ਨਾਨਕ ਦੇਵ ਜੀ ਕਹਿੰਦੇ ਹਨ, ਅਸਲੀ ਮਸਤੀ, ਅਸਲੀ ਖੁਸ਼ੀ ਤਾਂ ਉਹ ਹੈ ਜੇ ਸੱਚੇ ਮਹਿਲ ਵਿੱਚ ਵਾਸ ਹੋ ਜਾਵੇ।

(ਅਕਸਰ ਵੇਖਣ ਵਿੱਚ ਵਿੱਚ ਆਉਂਦਾ ਹੈ, ਕਿ ਨਸ਼ਈ ਹੀ ਝਗੜਾ ਕਰਦੇ ਹਨ, ਸੋਫੀ ਝਗੜਾ ਨਹੀਂ ਕਰਦੇ, ਹੋਰ ਜਿਹੜੇ ਖੀਵੇਂ ਜਾਂ ਮਸਤ ਹੋ ਜਾਂਦੇ ਹਨ, ਉਹਨਾਂ ਨੇਂ ਤਾਂ ਝਗੜਾ ਕਰਨਾਂ ਹੀ ਕੀ ਹੈ)

ਸੰਤ ਪ੍ਰਮਾਤਮਾਂ ਦੇ ਬਾਰੇ ਵਿਚ, ਸ੍ਰਿਸ਼ਟੀ ਦੀ ਰਚਨਾਂ ਦੇ ਆਦਿ ਤੋਂ ਲੈ ਕੇ ਸੱਭ ਕੁੱਝ ਜਾਣਦੇ ਹਨ। ਸੰਤ ਪਰਮਾਤਮਾਂ ਨੂੰ ਹਰ ਸਵਾਲ ਪੁੱਛ ਸੱਕਦੇ ਹਨ। ਅਤੇ ਕਈ ਵੇਰ ਸੰਤ ਪਰਮਾਤਮਾਂ ਨੂੰ ਨਿਰਉੱਤਰ ਵੀ ਕਰ ਦੇਂਦੇ ਹਨ। ਕਿ ਇਹ ਤੂੰ ਕੀ ਕਰ ਰਿਹਾ ਹੈਂ? । ਅੱਗੇ ਗੁਰੂ ਅਰਜਨ ਦੇਵ ਜੀ ਮਹਾਂਰਾਜ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਵਿਚਾਰਦੇ ਹਾਂ। ਕਰਮਾਂ ਅਤੇ ਆਵਾਗਵਨ ਦੀ ਵਿਚਾਰ ਕਰਦਿਆਂ ਕਈ ਵਿਦਵਾਨਾਂ ਨੇ ਆਪਣੀਂ ਆਪਣੀਂ ਸੋਚ ਮੁਤਾਬਿਕ ਇਸ ਸ਼ਬਦ ਦੇ ਅਰਥ ਕੀਤੇ ਹਨ, ਅਤੇ ਇਸ ਨੂੰ ਆਪਣੇਂ ਮਫਾਦ ਲਈ ਵਰਤਿਆ ਹੈ। (ਅਸੀਂ ਸਬਦਾਂ ਨੂੰ ਵਿਚਾਰਦੇ ਨਹੀਂ, ਵਰਤਦੇ ਹਾਂ) ਇਸ ਸ਼ਬਦ ਦੇ ਵਿਦਵਾਨਾਂ ਵਲੋਂ ਕੀਤੇ ਹੋਇ ਅਰਥਾਂ ਦਾ ਭਾਵ ਆਪਾਂ ਸਾਰਿਆਂ ਨੇਂ ਹੀ ਪਹਿਲੇ ਪੜ੍ਹਿਆ ਹੋਇਆ ਹੈ। ਸ਼ਬਦ ਹੈ।

ਜਬ ਕਛੁ ਨ ਸੀਓ ਤਬ ਕਿਆ ਕਰਤਾ ਕਵਨ ਕਰਮ ਕਰਿ ਆਇਆ ॥

ਵੱਖ ਵੱਖ ਸ਼ਬਦਾਂ ਦੇ ਅਰਥ ਕਰਦੇ ਸਮੇਂ ਵਿਦਵਾਨ ਆਮ ਹੀ ਲਿਖਦੇ ਰਹਿੰਦੇ ਹਨ, ਕਿ ਇਹ ਫਲਾਣਾਂ ਸ਼ਬਦ ਸਿੱਧਾਂ ਨੂੰ ਸਮਝਾਉਣ ਵਾਸਤੇ ਹੈ, ਇਹ ਸ਼ਬਦ ਬ੍ਰਾਹਮਣਾਂ ਨੂੰ, ਜਾਂ ਇਹ ਸ਼ਬਦ ਮੁਸਲਮਾਨਾਂ ਨੂੰ ਆਦਿ ਨੂੰ ਸਮਝਾਉਣ ਵਾਸਤੇ ਲਿਖੇ ਹਨ। ਹੁਣ ਸਭ ਤੋਂ ਪਹਿਲਾਂ ਇਹ ਵੇਖਣਾਂ ਹੈ, ਕਿ ਗੁਰੂ ਅਰਜਨ ਦੇਵ ਜੀ ਨੇਂ ਇਹ ਸ਼ਬਦ “ਜਬ ਕਛੁ ਨ ਸੀਓ. . । “ ਕਿਸ ਦੇ ਪਰਥਾਇ ਲਿਖਿਆ ਹੈ, ਜਾਂ ਕਿਸ ਨੂੰ ਸਮਝਾਉਣ ਲਈ ਲਿਖਿਆ ਹੈ। ਇਸ ਸ਼ਬਦ ਨੂੰ ਵਿਚਾਰਨ ਤੋਂ ਪਹਿਲਾਂ ਅਸੀਂ ਗੁਰੂ ਨਾਨਕ ਦੇਵ ਜੀ ਦਾ ਇੱਕ ਹੋਰ ਸ਼ਬਦ ਵਿਚਾਰਾਂ ਗੇ।

ਆਸਾ ਮਹਲਾ ੧ ॥ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ ॥ ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ ॥ ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ ॥੧॥ ਕਰਤਾ ਤੂੰ ਸਭਨਾ ਕਾ ਸੋਈ ॥ ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ ਰੋਸੁ ਨ ਹੋਈ ॥੧॥ ਰਹਾਉ ॥ ਸਕਤਾ ਸੀਹੁ ਮਾਰੇ ਪੈ ਵਗੈ ਖਸਮੈ ਸਾ ਪੁਰਸਾਈ ॥ ਰਤਨ ਵਿਗਾੜਿ ਵਿਗੋਏ ਕੁਤਂØੀ ਮੁਇਆ ਸਾਰ ਨ ਕਾਈ ॥ ਆਪੇ ਜੋੜਿ ਵਿਛੋੜੇ ਆਪੇ ਵੇਖੁ ਤੇਰੀ ਵਡਿਆਈ ॥੨॥ ਜੇ ਕੋ ਨਾਉ ਧਰਾਏ ਵਡਾ ਸਾਦ ਕਰੇ ਮਨਿ ਭਾਣੇ ॥ ਖਸਮੈ ਨਦਰੀ ਕੀੜਾ ਆਵੈ ਜੇਤੇ ਚੁਗੈ ਦਾਣੇ ॥ ਮਰਿ ਮਰਿ ਜੀਵੈ ਤਾ ਕਿਛੁ ਪਾਏ ਨਾਨਕ ਨਾਮੁ ਵਖਾਣੇ ॥੩॥੫॥੩੯॥ (੩੬੦)

ਵੀਰੋ ਜਦੋਂ ਬਾਬਰ ਨੇ ਹਿੰਦ ਤੇ ਹਮਲਾ ਕੀਤਾ ਸੀ ਤਾਂ ਬਾਬਰ ਦੇ ਜੁਲਮ ਨਾਲ ਲੋਕਾਈ ਕੁਰਲਾ ਪਈ ਸੀ। ਜਿਸ ਦਾ ਗੁਰੂ ਨਾਨਕ ਦੇਵ ਜੀ ਨੂੰ ਬਹੁਤ ਦੁੱਖ ਹੋਇਆ ਸੀ। ਇਸ ਸ਼ਬਦ ਵਿੱਚ ਗੁਰੂ ਜੀ ਨੇ ਪ੍ਰਮਾਤਮਾਂ ਨੂੰ ਬਹੁਤ ਵੱਡਾ ਤਾਹਨਾਂ ਮਾਰਿਆ ਅਤੇ ਪ੍ਰਮਾਤਮਾਂ ਨੂੰ ਕਈ ਸਵਾਲ ਕੀਤੇ ਹਨ।

ਗੁਰੂ ਨਾਨਕ ਦੇਵ ਜੀ ਦੇ ਦੱਸਨ ਦੇ ਬਾਵਜੂਦ ਵੀ ਕੇ ਇਹ ਜੁਲਮ ਕਿਸ ਨੇਂ ਕੀਤਾ, ਫਿਰ ਵੀ ਲੋਕ ਸਮਝ ਨਹੀਂ ਸਕੇ, ਤੇ ਅੱਜ ਤੱਕ ਵੀ ਪੱੜ੍ਹੇ ਲਿਖੇ ਵਿਦਵਾਨ ਲੋਕ ਵੀ ਇਹੀ ਕਹਿੰਦੇ ਹਨ ਕਿ ਬਾਬਰ ਨੇਂ ਹਮਲਾ ਕੀਤਾ, ਬਾਬਰ ਨੇਂ ਜੁਲਮ ਕੀਤਾ।

ਇਸ ਸ਼ਬਦ ਦਾ ਭਾਵ:- ਸੱਭ ਕੁੱਝ ਅਕਾਲ ਪੁਰਖ ਆਪ ਕਰਦਾ ਹੈ। ਪਰ ਆਪਣੇਂ ਤੇ ਦੋਸ਼ ਨਹੀਂ ਆਉਣ ਦੇਂਦਾ। ਉਲਟਾ ਸਾਰਾ ਦੋਸ਼ ਸਾਡੇ ਸਿਰ ਮੱੜ ਦੇਂਦਾ ਹੈ, ਕੇ ਇਹ ਤੇਰੇ ਕਰਮਾਂ ਦਾ ਫਲ ਹੈ। ਇਹ ਕੈਸਾ ਨਿਆਂ ਹੈ? ।

ਗੁਰੂ ਨਾਨਕ ਦੇਵ ਜੀ ਅਕਾਲ ਪੁਰਖ ਨੂੰ ਕਹਿੰਦੇ ਹਨ, ਹੇ ਕਰਤਾ, ਕਰਤਾਰ ਇਹ ਜੋ ਤੂੰ ਮੁਗਲ ਨੂੰ ਜਮ ਬਨਾ ਕੇ, ਹਿੰਦੁਸਤਾਨ ਤੇ ਕਹਿਰ ਢਾਉਣ ਵਾਸਤੇ ਚੜਾਇਆਂ ਹੈ। ਅਤੇ ਇਹ ਜੁਲਮ ਹੁੰਦਾ ਵੇਖ ਕੇ ਕੀ ਤੈਨੂੰ ਭੋਰਾ ਵੀ ਦਰਦ ਨਹੀਂ ਆਇਆ। ਇਹ ਸਾਰੇ ਜੀਅ ਤਾਂ ਤੇਰੇ ਹੀ ਹਨ, ਤੂੰ ਤਾਂ ਸਾਰਿਆਂ ਦਾ ਖਸਮ ਹੈ। ਜੇ ਕੋਈ ਤਗੜਾ ਤਗੜੇ ਨੂੰ ਮਾਰੇ ਤਾਂ, ਕੋਈ ਗਿਲਾ ਨਹੀਂ। ਪਰ ਜੇ ਇੱਕ ਤਾਕਤਵਰ ਸ਼ੇਰ ਕਮਜੋਰ ਗਾਈਆਂ ਦੇ ਵੱਗ ਤੇ ਹਮਲਾ ਕਰ ਦੇਵੇ, ਤਾਂ ਇਸ ਦੀ ਪੁੱਛ ਗਿਛ ਤਾਂ ਵੱਗ ਦੇ ਸਾਈਂ ਨੂੰ ਹੀ ਹੁੰਦੀ ਹੈ, ਕਿ ਵੱਗ ਦਿਆ ਸਾਈਆਂ ਤੂੰ ਕਿਥੇ ਸੀ। ਵੱਗ ਦਾ ਧਿਆਨ ਕਿਉਂ ਨਾਂ ਰਖਿਆ। ਹੇ ਕਰਤੇ ਕੀ ਇਹ ਵੱਗ ਤੇਰਾ ਨਹੀਂ ਸੀ? ਤੇਰੇ ਸਾਹਮਣੇਂ, ਤੇਰੇ ਵੇਖਦਿਆਂ ਰਤਨਾਂ ਲਾਲਾਂ ਵਰਗੇ ਮਨੁੱਖੀ ਸਰੀਰਾਂ ਨੂੰ ਮੁਗਲ਼ਾਂ ਨੇ ਕੁਤਿਆਂ ਵਾਂਗ ਚੀਰ ਸੁਟਿਆ। ਮਰਕੇ ਮਿੱਟੀ ਵਿੱਚ ਰੁਲਿਆਂ ਪਿਆਂ ਦੀ ਕੋਈ ਸਾਰ ਵੀ ਨਹੀਂ ਲੈਂਦਾ। ਪਹਿਲਾਂ ਤਾਂ ਤੂੰ ਇਹਨਾਂ ਨੂੰ ਕੁਟੰਭ ਦੇ ਰੂਪ ਵਿੱਚ ਇਕੱਠੇ ਕੀਤਾ, ਫਿਰ ਤੂੰ ਇਹਨਾਂ ਨੂੰ ਪਲਾਂ ਵਿੱਚ ਮੌਤ ਦੇ ਘਾਟ ਉਤਾਰ ਕੇ ਆਪਸ ਨਾਲੋਂ ਵਿਛੋੜ ਦਿੱਤਾ। ਹੇ ਕਰਤੇ ਵੇਖ, ਕੀ ਇਹੋ ਹੀ ਤੇਰੀ ਵਡਿਆਈ ਹੈ। ਕੀ ਇਹ ਤੇਰਾ ਵਡੱਪਣ ਹੈ? । …

ਸੂਹੀ ਮਹਲਾ ੫ ॥ ਜਬ ਕਛੁ ਨ ਸੀਓ ਤਬ ਕਿਆ ਕਰਤਾ ਕਵਨ ਕਰਮ ਕਰਿ ਆਇਆ ॥ ਅਪਨਾ ਖੇਲੁ ਆਪਿ ਕਰਿ ਦੇਖੈ ਠਾਕੁਰਿ ਰਚਨੁ ਰਚਾਇਆ ॥੧॥ ਮੇਰੇ ਰਾਮ ਰਾਇ ਮੁਝ ਤੇ ਕਛੂ ਨ ਹੋਈ ॥ ਆਪੇ ਕਰਤਾ ਆਪਿ ਕਰਾਏ ਸਰਬ ਨਿਰੰਤਰਿ ਸੋਈ ॥੧॥ ਰਹਾਉ ॥ ਗਣਤੀ ਗਣੀ ਨ ਛੂਟੈ ਕਤਹੂ ਕਾਚੀ ਦੇਹ ਇਆਣੀ ॥ ਕ੍ਰਿਪਾ ਕਰਹੁ ਪ੍ਰਭ ਕਰਣੈਹਾਰੇ ਤੇਰੀ ਬਖਸ ਨਿਰਾਲੀ ॥੨॥ ਜੀਅ ਜੰਤ ਸਭ ਤੇਰੇ ਕੀਤੇ ਘਟਿ ਘਟਿ ਤੁਹੀ ਧਿਆਈਐ ॥ ਤੇਰੀ ਗਤਿ ਮਿਤਿ ਤੂਹੈ ਜਾਣਹਿ ਕੁਦਰਤਿ ਕੀਮ ਨ ਪਾਈਐ ॥੩॥ ਨਿਰਗੁਣੁ ਮੁਗਧੁ ਅਜਾਣੁ ਅਗਿਆਨੀ ਕਰਮ ਧਰਮ ਨਹੀ ਜਾਣਾ ॥ ਦਇਆ ਕਰਹੁ ਨਾਨਕੁ ਗੁਣ ਗਾਵੈ ਮਿਠਾ ਲਗੈ ਤੇਰਾ ਭਾਣਾ ॥੪॥੬॥੫੩॥ (੭੪੮)

ਆਵਾਗਉਨ, ਪੁਨਰ ਜਨਮ, ਕਰਮ ਸਿਧਾਂਤ, ਆਪਸ ਵਿੱਚ ਇੱਕ ਸਬੰਧਿਤ ਵਿਸ਼ਾ ਹੈ। ਅਤੇ ਇਸ ਵਿਸ਼ੇ ਤੇ ਤਕਰੀਬਨ ਦੋ ਸਾਲਾਂ ਤੋਂ ਬਹਿਸ ਚੱਲ ਰਹੀ ਹੈ। ਕੁੱਝ ਇਸ ਨੂੰ ਮੰਨਦੇ ਹਨ, ਕੁੱਝ ਨਹੀਂ ਮੰਨਦੇ। ਪਰ ਅਸੀਂ ਦੇਖ ਰਹੇ ਹਾਂ ਸਾਰਾ ਸੰਸਾਰ, ਦੁੱਖਾਂ ਨਾਲ ਪੀਸਿਆ ਜਾ ਰਿਹਾ ਹੈ। ਤਕਰੀਬਨ ਸੱਭ ਧਰਮਾਂ ਵਾਲੇ ਇਸ ਨੂੰ ਕਰਮਾਂ ਦਾ ਦੋਸ਼ ਮੰਨਦੇ ਹਨ।

ਇਸ ਸ਼ਬਦ ਦਾ ਭਾਵ:- ਪਹਿਲੇ ਸ਼ਬਦ ਵਿੱਚ ਗੁਰੂ ਨਾਨਕ ਦੇਵ ਜੀ ਨੇਂ ਬਾਬਰ ਦੇ ਜੁਲਮ (ਜੋ ਕੇ ਅਸਲ ਵਿੱਚ ਕਰਤੇ ਨੇਂ ਆਪ ਕਰਵਾਇਆ ਸੀ) ਨੂੰ ਵੇਖ ਕੇ ਅਕਾਲ ਪੁਰਖ ਪਾਸ ਬੇਨਤੀ (ਸ਼ਕਾਇਤ) ਕੀਤੀ ਸੀ। ਇਸੇ ਤਰਾਂ ਇਸ ਸ਼ਬਦ ਵਿੱਚ ਗੁਰੂ ਅਰਜਨ ਦੇਵ ਜੀ, ਕਰਮਾਂ ਦੀ ਮਾਰ ਝੱਲ ਰਹੇ ਸਾਰੇ ਸੰਸਾਰ ਦੇ ਜੀਵਾਂ ਦੀ ਹਾਲਤ ਵੇਖ ਕੇ, ਵਾਹਿਗੁਰੂ ਨੂੰ ਕਹਿੰਦੇ ਹਨ, ਹੇ ਵਾਹਿਗੁਰੂ ਅੱਜ ਤੂੰ ਜੀਵਾਂ ਨੂੰ ਕਰਮਾਂ ਦੇ ਚੱਕਰ ਵਿੱਚ ਪਾਕੇ ਏਨਾਂ ਦੁਖੀ ਕਿਉਂ ਕਰ ਰਿਹਾ ਹੈਂ? ਇਹ ਅਨਜਾਣ ਤੇ ਕੰਮਜ਼ੋਰ ਜੀਵ (ਕਰਤੇ ਦੇ ਵਿਛਾਇ ਜਾਲ ਤੋਂ ਅਨਜਾਣ) ਭਾਵੇਂ ਲੱਖ ਗਿਨਤੀਆਂ ਮਿਨਤੀਆ ਕਰ ਲਵੇ (ਜਿਵੇਂ ਕੇ ਅਸੀਂ ਵੀ ਗਿਨਤੀਆਂ ਮਿਨਤੀਆਂ ਵਿੱਚ ਪਏ ਹੋਇ ਹਾਂ) ਫਿਰ ਵੀ ਛੁੱਟ ਨਹੀਂ ਸੱਕਦੇ। ਅੱਜ ਤਾਂ ਇਹ ਜੀਵ ਕਰਮਾਂ ਦੇ ਜਾਲ ਵਿੱਚ ਪੂਰੀ ਤਰਾਂ ਫਸ ਚੁਕਾ ਹੈ। (ਮਛੁਲੀ ਜਾਲੁ ਨ ਜਾਣਿਆ) ਪਰ ਜਦੋਂ ਅਜੇ ਕੁੱਝ ਵੀ ਨਹੀ ਸੀ ਉਦੋਂ ਜੀਵਾਂ (ਅਸੀਂ) ਨੇਂ ਕਿਹੜੇ ਕਰਮ ਕੀਤੇ ਸਨ ਜੋ ਤੂੰ ਜੀਵਾਂ ਆਵਾਗਾਉਣ ਵਿੱਚ ਪਾ ਦਿੱਤਾ। ਅਤੇ ਕਰਮਾਂ ਦੇ ਚੱਕਰ ਵਿੱਚ ਐਸਾ ਫਸਾ ਦਿੱਤਾ, ਕੇ ਤੇਰੇ ਇਸ ਚੱਕਰ ਤੋਂ ਅਨਜਾਣ ਜੀਵ, ਭਾਵੇਂ ਲੱਖ ਜਤਨ ਕਰ ਲਵੇ ਛੁੱਟ ਨਹੀਂ ਸੱਕਦਾ। ਹੇ ਵਾਹਿਗੁਰੂ ਜੇ ਤੇਰਾ ਭਾਣਾਂ ਇਸ ਤਰਾਂ ਦਾ ਹੈ, ਤਾ ਮੈਂ ਕੀ ਕਰ ਸੱਕਦਾ ਹਾਂ। ਤੇਰੇ ਵਾਸਤੇ ਤਾਂ ਇਹ ਖੇਲ ਹੀ ਹੈ, ਹੇ ਠਾਕੁਰ ਤੂੰ ਇਹ ਖੇਲਾ ਖੇਲਣ ਵਾਸਤੇ, ਅਤੇ ਆਪਣਾਂ ਬਣਾਇਆ ਹੋਇਆ ਰੰਗ ਤਮਾਸ਼ਾ ਆਪ ਹੀ ਵੇਖਣ ਵਾਸਤੇ ਸਾਨੂੰ ਜੀਵਾਂ ਨੂੰ, ਕਰਮਾਂ ਤੋ ਪਾਕ ਜੀਵਾਂ ਨੂੰ, ਕਰਮਾਂ ਦਾ ਬਹਾਨਾਂ ਬਨਾ ਕੇ ਲਬੇੜਦਾ ਹੀ ਗਿਆ ਲਬੇੜਿਦਾ ਹੀ ਗਿਆ। ਤੇ ਕਰਮਾਂ ਦੇ ਜਾਲ ਵਿੱਚ ਐਸਾ ਫਸਾ ਦਿੱਤਾ ਕੇ, ਤੇਰੀ ਇਸ ਲੀਲਾ (ਅਸਲ ਵਿੱਚ ਚਲਾਕੀ) ਤੋਂ ਅਨਜਾਣ ਵਿਚਾਰੇ ਇਹ ਜੀਵ ਕੁੱਝ ਨਹੀਂ ਕਰ ਸੱਕਦੇ। ਹੇ ਕਰਣੇਂਹਾਰੇ ਆਹ ਤਾਂ ਬਈ ਤੇਰੀ ਨਿਰਾਲੀ ਹੀ ਬਖਸ਼ਿਸ਼ ਵੇਖੀ ਹੈ, ਸਾਡੇ ਕਿਰਪਾ ਕਰ। ਹੇ ਵਾਹਿਗੂਰੂ ਸਾਰੇ ਹੀ ਜੀਅ ਤੇਰੇ ਹਨ, ਅਤੇ ਤੂੰ ਸਾਰਿਆਂ ਦੇ ਵਿੱਚ ਬਿਰਾਜਮਾਨ ਹੈ, ਸਾਰੇ ਤੇਰਾ ਸਿਮਰਨ ਵੀ ਕਰਦੇ ਹਨ। (ਜਦ ਜੀਵ ਕਰਮ ਕਰਦਾ ਹੈ, ਤੂੰ ਵੀ ਵਿੱਚ ਹੀ ਹੁੰਦਾ ਹੈਂ, ਤੂੰ ਉਦੋਂ ਕਿਉਂ ਨਹੀਂ ਰੋਕਦਾ, ਉਦੋਂ ਕਿਉਂ ਨਹੀਂ ਸਮਝਾਉਂਦਾ) ਤੇਰੀਆਂ ਤੂੰ ਹੀ ਜਾਣ ਕਿ ਇਹ ਤੂੰ ਕੀ ਪਿਆ ਕਰਦਾ ਹੈ, ਤੇਰੀ ਆਹ ਕੁਦਰਤ ਸਾਡੀ ਤਾਂ ਸਮਝ ਤੋਂ ਬਾਹਰ ਹੈ। ਮੈਂ ਮੂਰਖ ਹਾਂ, ਮੈਂ ਅਨਜਾਣ ਹਾਂ, ਮੈਨੂੰ ਕੋਈ ਗਿਆਨ ਨਹੀਂ, ਨਾਂ ਹੀ ਮੇਰੇ ਵਿੱਚ ਕੋਈ ਗੁਣ ਹੈ। ਇਹ ਕਰਮ ਕੀ ਹੈ, ਧਰਮ ਕੀ ਹੈ। ਭਾਵ ਚੰਗਾ ਕੀ ਹੈ, ਬੁਰਾ ਕੀ ਹੈ, ਅਤੇ ਤੂੰ ਕੀ ਪਿਆ ਕਰਦਾ ਹੈ, ਮੈਂ ਕੁੱਝ ਨਹੀਂ ਜਾਣਦਾ। ਹੇ ਵਾਹਿਗੁਰੂ ਮੇਰੇ ਤੇ ਦਇਆ ਕਰ, ਤੂੰ ਚੰਗਾ ਕਰੇਂ ਤੇ ਭਾਵੇਂ ਮੰਦਾ ਕਰੇ, ਮੈਨੂੰ ਤੇਰਾ ਭਾਣਾਂ ਮਿੱਠਾ ਲੱਗੇ, ਤੇ ਤੇਰੇ ਗੁਣ ਗਾਉਂਦਾ ਰਹਾਂ।

ਸਿੱਖ ਮਾਰਗ ਦੇ ਸੱਭ ਪਾਠਕ ਸੱਜਨੋਂ, ਅਤੇ ਵਿਦਵਾਨ ਵੀਰੋ, ਮੈਂ ਅਪ੍ਰੈਲ ਤੋਂ ਲੈ ਕੇ ਅਗਸਤ ਤੱਕ ਦੇ ਪੱਤਰਾਂ ਵਾਲੇ ਪੰਨੇਂ ਤੇ ਤਰਦੀ ਤਰਦੀ ਜਿਹੀ ਨਿਗਾਹ ਮਾਰੀ ਹੈ। ਮੈਂ ਡਰਦਾ ਡਰਦਾ ਇੱਕ ਬੇਨਤੀ ਕਰਨੀਂ ਚਾਹੁੰਦਾ ਹਾਂ, ਜਿਵੇਂ ਕੇ ਕੁੱਝ ਵੀਰਾਂ ਨੇਂ “ਖੌਰੂ” ਸ਼ਬਦ ਲਿਖਿਆ ਹੈ। ਕੀ ਤੁਹਾਨੂੰ ਵੀ ਲੱਗਦਾ ਹੈ, ਕਿ ਆਪਾਂ ਸੱਚਮੁੱਚ ਹੀ ਖੌਰੂ ਪਾ ਰਹੇ ਹਾਂ। ਜੇ ਆਪਾਂ ਨੂੰ ਹੀ ਇਹ ਖੌਰੂ ਲੱਗਦਾ ਹੈ, ਦੂਸਰਿਆਂ (ਦੂਸਰੇ ਕੌਣ ਹਨ ਆਪੇ ਹੀ ਬੁੱਝ ਲਵੋ) ਨੂੰ ਕੀ ਲੱਗਦਾ ਹੋਵੇਗਾ।

ਵੀਰ ਸਰਦਾਰ ਜਸਬੀਰ ਸਿੰਘ ਕੈਲਗਰੀ ਜੀਓ, ਵਿਦਵਾਨਾਂ ਦੇ ਗਿਆਨ ਬਾਰੇ ਅਪਣੇਂ ਵਿਚਾਰ ਮੈਂ ਅਗੇ ਵੀ ਕਈ ਵਾਰ ਲਿਖ ਚੁੱਕਾ ਹਾਂ। ਮੇਰੇ ਆਪਣੇਂ ਵਿਚਾਰ ਤੁਹਾਡੇ ਨਾਲ ੯੦% ਮਿਲਦੇ ਜੁਲਦੇ ਹਨ। ਤੁਹਾਡੇ ਬਾਰੇ ਮੈਂ ਜੋ ਵੀ ਲਿਖਾਂ ਗਾ, ਉਸ ਵਿੱਚ ਮੇਰਾ ਮਕਸਦ ਤਹਾਨੂੰ ੧੦੦% ਕਰਨ ਦਾ ਹੈ। ਹੋ ਸੱਕਦਾ ਹੈ ਮੇਰੀਆਂ ਕਈ ਗੱਲਾਂ ਤਹਾਨੂੰ ਕੌੜੀਆਂ ਲੱਗਨ, ਪਰ ਭੁੱਲ ਕੇ ਵੀ ਮੇਰੀ ਨੀਅਤ ਤੇ ਛੱਕ ਨਾਂ ਕਰਨਾਂ।

ਹੇਠਲਾ ਪਹਿਰਾ ਤੁਹਾਡੇ ੮ ਅਗਸਤ ਵਾਲੇ ਪੱਤਰ ਵਿਚੋਂ ਹੈ। ਜੋ ਆਪ ਜੀ ਨੇਂ ਬੜੇ ਆਤਮ ਵਿਸ਼ਵਾਸ ਨਾਲ ਲਿਖਿਆ ਹੈ।

ਮੈਨੂੰ ਇੱਕ ਗੱਲ ਦਾ ਜਵਾਬ ਦੇਣ ਦੀ ਖੇਚਲ ਕਰਨੀਂ, ਜੇ ਮੇਰੇ ਕੋਲ ਸੱਚਾਈ ਨਾ ਹੋਵੇ ਤਾਂ ਕੀ ਪਾਠਕ ਮੈਨੂੰ ਚਾਰ ਦਿਨ ਵੀ ਸਿੱਖ ਮਾਰਗ ਤੇ ਟਿਕਣ ਦੇਣਗੇ? ਮੈਂ ਤਾਂ ਆਪਣੀ ਹਰ ਗੱਲ ਦਲੀਲ-ਯੁਕਤ ਕਰ ਰਿਹਾ ਹਾਂ। ਮੇਰੀ ਕੋਈ ਇੱਕ ਵੀ ਗੱਲ ਤੁਹਾਨੂੰ ਦਲੀਲ ਤੋਂ ਖਾਲੀ (ਮਨਘੜਤ ਜਾਂ ਅੰਧ-ਵਿਸ਼ਵਾਸ਼ ਵਾਲੀ) ਲਗਦੀ ਹੋਵੇ ਤਾਂ ਦੱਸੋ, ਜੇ ਮੈਂ ਗ਼ਲਤ ਹੋਵਾਂਗਾ ਤਾਂ ਆਪਣੀ ਗ਼ਲਤੀ ਮੰਨਣ ਨੂੰ ਇੱਕ ਮਿੰਟ ਵੀ ਨਹੀਂ ਲਗਾਵਾਂਗਾ। ਹੁਣ ਜੇ ਦੋ ਸਾਲਾਂ ਤੋਂ ਕਿਸੇ ਵੀ ਸੱਜਣ ਨੇਂ ਮੇਰੀ ਕੋਈ ਇੱਕ ਵੀ ਗੱਲ ਗ਼ਲਤ ਸਾਬਤ ਨਹੀਂ ਕੀਤੀ ਤਾਂ ਇਸ ਵਿੱਚ ਮੇਰਾ ਕੀ ਕਸੂਰ ਹੈ? ਤੁਸੀਂ ਮੇਰੇ ਪੁਰਾਣੇ ਪੱਤਰ ਪੜ੍ਹ ਕੇ ਮੇਰੀ ਕੋਈ ਗ਼ਲਤ ਗੱਲ ਦਾ ਮੈਨੂੰ ਅਹਿਸਾਸ ਕਰਵਾ ਸਕਦੇ ਹੋ। ਹਰ ਕੋਈ ਵਿਅਕਤੀ ਆਪਣੇ ਵਿਚਾਰਾਂ ਨੂੰ ਠੀਕ ਹੀ ਸਮਝਦਾ ਹੈ, ਮੈਂ ਵੀ ਆਪਣੇ ਵਿਚਾਰਾਂ ਨੂੰ ਠੀਕ ਸਮਝਦਾ ਹੋਇਆ ਆਪਣੇ ਵਿਚਾਰ ਦੇ ਰਿਹਾ ਹਾਂ।

ਤੁਹਾਡੀ ਕੋਈ ਗੱਲ ਮਨਘੜਤ ਨਹੀਂ ਹੁੰਦੀ। ਤੁਹਾਡੇ ਵਿਚਾਰ ਗੁਰਮੱਤਿ ਅਨੂਸਾਰ ਹਨ। ਗੁਰੂ ਨਾਨਕ ਦੀ ਫਿਲੌਸਫੀ ਤੇ ਚਲਣ ਦੀ ਤੁਸੀਂ ਯਥਾਸ਼ਕਤਿ ਕੋਸ਼ਿਸ਼ ਕਰ ਰਹੇ ਹੋ, ਅਤੇ ਤੁਸੀਂ ਚਾਹੁੰਦੇ ਹੋ ਕੇ ਸਾਰੇ ਹੀ ਗੁਰੂ ਨਾਨਕ ਦੀ ਫਿਲੋਸਫੀ ਨੂੰ ਸਮਝ ਜਾਣ। ਤੁਸੀਂ ਬਹੁਤ ਹੀ ਸੁਹਿਰਦ ਵਿਦਵਾਨ ਹੋ, ਤੁਹਾਡੀ ਨੀਅਤ ਤੇ ਸ਼ੱਕ ਕਰਨਾਂ ਮੈਂ ਪਾਪ ਸਮਝਦਾ ਹਾਂ। ਪਰ ਗੁਰੂ ਨਾਨਕ ਦੀ ਫਿਲੋਸਫੀ ਨੂੰ ਪੂਰੀ ਤਰਾਂ ਸਮਝਣ ਵਾਸਤੇ ਅਜੇ ਤੁਹਾਨੂੰ ਹੋਰ ਵੀ ਬਹੁਤ ਸਫਰ ਤਹਿ ਕਰਨਾਂ ਬਾਕੀ ਹੈ। ਇੱਕ ਛੋਟੀ ਜਿਹੀ ਮਿਸਾਲ ਦੇਂਦਾ ਹਾਂ। ਆਪ ਜੀ ਨੇ ੧੩-੭-੧੦ ਵਾਲੇ ਪੱਤਰ ਵਿੱਚ ਲਿਖਿਆ ਹੈ।

ਲੇਖਾ ਰਬੁ ਮੰਗੇਸੀਆ ਬੈਠਾ ਕਢਿ ਵਹੀ॥” (੯੫੩) ।

ਇੱਥੇ ਇੱਕ ਗੱਲ ਯਾਦ ਰੱਖੋ ਕਿ ਗੁਰਮਤਿ ਅਨੁਸਾਰ ਲੇਖਾ ਮੰਗਣ ਵਾਲਾ ਧਰਮਰਾਜ ਇਹੀ ਹੈ ਜਿਹੜਾ ਮੈਂ ਉਪਰ ਦਿੱਤੀਆਂ ਤੁਕਾਂ ਵਿੱਚ ਅੰਡਰ-ਲਾਇਨ ਕਰ ਦਿੱਤਾ ਹੈ

ਵੀਰ ਜੀ! “ਰੱਬ ਹੀ ਧਰਮਰਾਜ ਹੈ” ਇਹ ਤੁਸਾਂ ਠੀਕ ਲਿਖਿਆ ਹੈ, ਤੇ ਠੀਕ ਜਾਣਿਆਂ ਹੈ, ਪਰ ਬੁੱਝਿਆਂ ਨਹੀ। ਜਾਨਣ ਅਤੇ ਬੁੱਝਣ ਵਿੱਚ ਬਹੁਤ ਫਰਕ ਹੈ। ਇਸ ਵਾਸਤੇ ਤੁਸੀਂ ਇਹ ਨਹੀਂ ਦੱਸ ਸੱਕਦੇ ਕੇ “ਰੱਬ” ਹੀ “ਧਰਮਰਾਜ” ਕਿਵੇਂ ਹੈ।

ਇਕ ਵਾਰ ਸਰਦਾਰ ਭਾਈ ਜਸਵੀਰ ਸਿੰਘ ਜੀ ਵੈਨਕੂਵਰ ਜੀ ਨੇ ਵੀ ਆਪਣੇਂ ਇੱਕ ਲੇਖ ਵਿੱਚ ਗੁਰਬਾਣੀਂ ਦੀ ਇੱਕ ਕੜੀ ਦੇ ਅਰਥ ਕਰਦੇ ਹੋਇ ਲਿਖਿਆ ਸੀ

(ਘ) ਸ੍ਰੀਰੰਗ ਬੈਕੁੰਠ ਕੇ ਵਾਸੀ॥ ਮਛੁ ਕਛੁ ਕੂਰਮੁ ਆਗਿਆ ਅਉਤਰਾਸੀ॥ ਕੇਸਵ ਚਲਤ ਕਰਹਿ ਨਿਰਾਲੇ ਕੀਤਾ ਲੋੜਹਿ ਸੋ ਹੋਇਗਾ॥ (ਪੰਨਾ ੧੦੮੨) ਅਰਥ: ਹੇ ਲੱਛਮੀ ਦੇ ਪਤੀ! ਹੇ ਬੈਕੁੰਠ ਦੇ ਰਹਿਣ ਵਾਲੇ! ਮੱਛ ਤੇ ਕੱਛੂਕੁੰਮਾ (ਆਦਿਕ) ਤੇਰੀ ਹੀ ਆਗਿਆ ਵਿੱਚ ਅਵਤਾਰ ਹੋਇਆ। ਹੇ ਸੋਹਣੇ ਲੰਮੇ ਕੇਸਾਂ ਵਾਲੇ! ਤੂੰ (ਸਦਾ) ਅਨੋਖੇ ਕੌਤਕ ਕਰਦਾ ਹੈਂ। ਜੋ ਕੁੱਝ ਤੂੰ ਕਰਨਾ ਚਾਹੁੰਦਾ ਹੈਂ ਜ਼ਰੂਰ ਉਹੀ ਹੁੰਦਾ ਹੈ। (ਇਨ੍ਹਾਂ ਪੰਗਤੀਆਂ ਵਿੱਚ ਹਜ਼ੂਰ ਪੁਰਾਣ ਸਾਹਿਤ ਦੇ ਵਿਸ਼ਨੂੰ ਨੂੰ ਨਹੀਂ ਸਗੋਂ ਅਕਾਲ ਪੁਰਖ ਨੂੰ ਬੈਕੁੰਠ ਦਾ ਨਿਵਾਸੀ ਆਖ ਰਹੇ ਹਨ।

ਇਹਨਾਂ ਨੇਂ ਵੀ ਠੀਕ ਹੀ ਲਿਖਿਆ ਸੀ, ਕਿ ਅਕਾਲ ਪੁਰਖ ਹੀ ਲੱਛਮੀ ਦਾ ਪਤੀ ਹੈ। ਇਹਨਾਂ ਨੇਂ ਵੀ ਗੁਰਬਾਣੀਂ ਵਿੱਚ ਲਿਖੇ ਨੂੰ ਮੰਨ ਤਾਂ ਲਿਆ ਹੈ (ਕਈ ਵੀਰ ਤਾਂ ਮੰਨਦੇ ਹੀ ਨਹੀਂ) ਪਰ ਬੁੱਝਿਆ ਨਹੀਂ। ਕੇ ਅਕਾਲ ਪੁਰਖ “ਲੱਛਮੀ” ਦਾ ਪਤੀ ਕਿਵੇਂ ਹੈ, ਅਤੇ “ਬੈਕੁੰਠ” ਵਾਸੀ ਕਿਵੇ ਹੈ।

ਅੱਜ ਤੱਕ ਸ਼ਾਇਦ ਹੀ ਕਿਸੇ ਵਿਦਵਾਨ ਨੇਂ ਕਿਸੇ ਦੂਸਰੇ ਵਿਦਵਾਨ ਦੀ ਗੱਲ ਨੂੰ ਸਹੀ ਠਹਿਰਇਆ ਹੋਵੇ। ਸਾਰੇ ਵਿਦਵਾਨ ਦੂਸਰੇ ਵਿਦਵਾਨਾਂ ਦੀਆਂ ਲੱਤਾਂ ਹੀ ਖਿਚਦੇ ਨਜਰ ਆਏ ਹਨ। ਪਰ ਹਰ ਵਿਦਵਾਨ ਵਿੱਚ ਕੋਈ ਨਾਂ ਕੋਈ ਗੁਣ ਜਰੂਰ ਹੂੰਦਾ ਹੈ। ਲੇਕਿਨ ਕਿਸੇ ਦੇ ਗੁਣਾਂ ਦੀ ਤਰੀਫ ਤਾਂ ਅਸੀਂ ਆਪ ਤਾਂ ਕੀ ਕਰਨੀ ਹੈ, ਕਿਸੇ ਹੋਰ ਦਵਾਰਾ ਕੀਤੀ ਕਿਸੇ ਦੀ ਤਰੀਫ ਵੀ ਸੁਣਨ ਦਾ ਅਜੇ ਸਾਡਾ ਸੁਭਾਉ ਨਹੀਂ ਬਣਿਆਂ। ਮੈਂਨੂੰ ਤਾਂ ਕਈ ਵਾਰ ਗੁਰਚਰਨ ਸਿੰਘ ਜੀ ਜਿਉਣਵਾਲਾ ਦੀਆਂ ਜਾਣੇਂ ਅਨਜਾਣੇ ਵਿੱਚ ਅਤੇ ਸਖਤ ਸ਼ਬਦਾਵਲੀ ਵਿੱਚ ਕਹੀਆਂ ਗੱਲਾਂ ਵਿੱਚ ਵੀ ਦਮ ਨਜ਼ਰ ਆਉਂਦਾ ਹੈ। ਅਗੇ ਉਹਨਾਂ ਦੀ ਇੱਕ ਮਿਸਾਲ ਦੇਂਦਾ ਹਾਂ।

ਸਰਦਾਰ ਗੁਰਚਰਨ ਸਿੰਘ ਜੀ (ਜਿਉਣਵਾਲਾ) ਨੇ ਬਹੁਤ ਪਹਿਲੇ ਸ਼ਾਇਦ ਕਰਮ ਸਿਧਾਂਤ ਤੇ ਚੱਲ ਰਹੀ ਚਰਚਾ ਵਿੱਚ ਇੱਕ ਵਾਰ ਲਿਖਿਆ ਸੀ, ਉਸ ਦੀ ਕਟਪੇਸਟ ਤਾਂ ਮੇਰੇ ਪਾਸ ਨਹੀਂ ਹੈ, ਪਰ ਉਹਨਾਂ ਦੇ ਲਿਖਣ ਦਾ ਭਾਵ ਕੁੱਝ ਐਸਾ ਹੀ ਸੀ, ਜੋ ਮੈਂ ਅੱਗੇ ਲਿਖਿਆ ਹੈ।

“ਰੱਬ ਜੇ ਤਿਲ ਤਿਲ ਘਾਣੀਂ ਪੀੜਦਾ ਹੈ, ਤਾਂ ਪਿਆ ਪੀੜੇ ਸਾਨੂੰ ਐਸੇ ਰੱਬ ਦੀ ਕੋਈ ਜਰੂਰਤ ਨਹੀਂ, ਅਸੀਂ ਇਹੋ ਜਿਹੇ ਰੱਬ ਤੋਂ ਕੀ ਲੈਣਾਂ”।

ਸੋਲਾਂ ਆਨੇ ਸੱਚੀ ਗੱਲ ਹੈ। ਸੱਚਮੁਚ ਐਨੀ ਦ੍ਰਿੜਤਾ ਹੋਣੀਂ ਚਾਹੀਦੀ ਹੈ ਇੱਕ ਸਿੱਖ ਵਿਚ। ਕਿਸੇ ਸ਼ਾਇਰ ਨੇ ਲਿਖਿਆ ਹੈ,

ਖੁਦੀ ਕੋ ਕਰ ਬੁਲੰਦ ਇਤਨਾਂ,

ਕੇ ਹਰ ਤਦਬੀਰ ਸੇ ਪਹਿਲੇ।

ਖੁਦਾ ਬੰਦੇ ਸੇ ਖੁਦ ਪੂਛੇ,

ਬੋਲ ਤੇਰੀ ਰਜ਼ਾ ਕਿਆ ਹੈ”।

ਪਰ ਐਨੀ ਦ੍ਰਿੜਤਾ ਜੁਬਾਨੀ ਜੁਬਾਨੀ ਨਹੀਂ, ਅਮਲਾਂ ਨਾਲ ਹੋਣੀਂ ਚਾਹੀਦੀ ਹੈ। ਸਰਦਾਰ ਜਸਬੀਰ ਸਿੰਘ ਜੀ, ਸਿਰਫ ਇਹ ਸਿੱਧ ਕਰ ਦੇਣਾਂ ਕੇ ਆਵਾਗਾਉਣ ਹੁੰਦਾ ਹੈ, ਕਾਫੀ ਨਹੀਂ ਹੈ। ਮੈਂ ਵੀ ਤੁਹਾਡੇ ਵਿਚਾਰਾਂ ਨਾਲ ਸਹਿਮਤ ਹਾਂ, ਕਿ ਆਵਾਗਾਉਣ ਹੁੰਦਾ ਹੈ। ਪਰ ਜਰੂਰੀ ਗੱਲ ਤਾਂ ਇਹ ਹੈ ਕਿ ਅਸੀਂ ਆਵਾਗਾਉਣ ਤੋਂ ਬਚਣਾ ਕਿਵੇਂ ਹੈ। ਆਵਾ ਗਾਉਣ ਤੋਂ ਸਾਰੇ ਹੀ ਡਰਦੇ ਹਨ, ਅਤੇ ਡਰਦੇ ਮਾਰੇ ਹੀ ਸਾਰੇ ਆਵਾਗਾਉਣ ਤੋਂ ਮੁਨਕਰ ਹੋ ਰਹੇ ਹਨ। ਇਹ ਤਾਂ ਬਿੱਲੀ ਨੂੰ ਵੇਖ ਕੇ ਅੱਖਾਂ ਬੰਦ ਕਰਨ ਵਾਲੀ ਗੱਲ ਹੈ, ਇਹ ਗਿਆਨ ਨਹੀਂ ਹੈ। ਜੇ ਆਵਾਗਵਨ ਤੋਂ ਬਚਨਾਂ ਹੈ, ਤਾਂ ਰੱਬ ਦੀ ਵੀ ਕਾਣ ਲਾਹੁਣੀਂ ਪਵੇ ਗੀ। ਨਹੀਂ ਤਾਂ ਇਹ ਜਬਾਨੀਂ ਜਬਾਨੀਂ ਬਹਿਸਾਂ ਨਾਲ ਆਵਾਗਾਉਣ ਖਤਮ ਨਹੀਂ ਹੋਣਾਂ। ਦੋ ਸਾਲ ਛੱਡ ਕੇ ਭਾਵੇਂ ਵੀਹ ਸਾਲ, ਜਾਂ ਵੀਹ ਜੁਗ ਵੀ ਲੱਗੇ ਰਹੋ। ਆਵਾਗਮਨ ਨੂੰ ਨਕਾਰਨ ਵਾਲੇ ਵੀਰ ਵੀ ਕਿਰਪਾ ਕਰਕੇ ਪਹਿਲੇ ਇਹ ਦੱਸਣ ਕੇ ਆਵਾਗਵਨ ਹੁੰਦਾ ਕੀ ਹੈ? । ਮੈਨੂੰ ਪਤਾ ਹੈ ਕਿ ਇਹ ਗੱਲ ਤਾਂ ਉਹ ਦੱਸ ਹੀ ਦੇਣ ਗੇ। ਪਰ ਉਹ ਇਹ ਦੱਸਣ, ਕੇ ਇਸ ਵੇਲੇ ਉਹ ਕਿਤੇ ਖੁਦ ਹੀ ਆਵਾਗਵਨ ਵਿੱਚ ਤਾਂ ਨਹੀਂ ਪਏ ਹੋਇ, ਜਾਂ ਫਸੇ ਹੋਇ? ।

ਕੁੱਝ ਵੀਰ ਜਿਸ ਪਰਮਾਤਮਾਂ ਦੇ ਭਰੋਸੇ ਆਵਾਗਉਣ ਤੋਂ ਮੁਕਤੀ ਦੀਆਂ ਆਸਾਂ ਲਾਈ ਬੈਠੇ ਹਨ, ਜਾਂ ਜਿਹੜੇ ਉਸ ਦੇ ਭਰੋਸੇ ਆਵਾਗਾਉਣ ਨੂੰ ਝੁਠਲਾਈ ਜਾਂਦੇ ਹਨ। ਉਹਨਾਂ ਨੂੰ ਇਹ ਯਾਦ ਰੱਖਣਾਂ ਚਾਹੀਦਾ ਹੈ, ਕਿ ਉਸਨੇਂ (ਪ੍ਰਮਾਤਮਾਂ) ਤਾਂ ਸਾਨੂੰ ਉਦੋਂ ਨਾਂ ਬਖਸ਼ਿਆ ਜਦੋਂ ਅਸੀਂ ਕੋਈ ਕਰਮ ਕੀਤਾ ਹੀ ਨਹੀਂ ਸੀ। ਅਤੇ ਅੱਜ ਉਹ ਸਾਡਾ ਲਿਹਾਜ ਕਿਉਂ ਕਰੇਗਾ? ਕੀ ਏਨੀ ਗੱਲ ਵੀ ਸਮਝਣੀਂ ਔਖੀ ਹੈ? । ਜਾਂ ਫਿਰ ਇਹ ਦੱਸੋ! ਕਿ ਅੱਜ ਅਸੀਂ ਅਜੇਹਾ ਕਿਹੜਾ ਕਾਰਨਾਮਾਂ ਕਰ ਲਿਆ ਹੈ, ਜੋ ਉਹ ਸਾਡਾ ਲਿਹਾਜ ਕਰੇਗਾ, ਕੀ ਕੋਈ ਵਿਦਵਾਨ ਇਹ ਗੱਲ ਸਮਝਾਵੇ ਗਾ? ।

ਇਸ ਵਾਸਤੇ ਸਰਦਾਰ ਗੁਰਚਰਨ ਸਿੰਘ ਜੀ ਜਿਉਣਵਾਲਾ ਦੀਆਂ ਅਜੇਹੀਆਂ, ਗਲਤ ਜਿਹੀਆਂ ਲੱਗਣ ਵਾਲੀਆਂ ਗੱਲਾਂ ਤੇ ਵੀ ਵਿਚਾਰ ਕਰਨਾਂ ਬਣਦਾ ਹੈ। ਜੇ ਅਸੀਂ ਚਾਹੀਏ ਤਾਂ ਕਿਸੇ ਉਲਟੀ ਗੱਲ ਨੂੰ ਵੀ ਸਿੱਧਾ ਕਰ ਸੱਕਦੇ ਹਾਂ। ਪੁੱਠੀ ਗੱਲ ਵਿਚੋਂ ਵੀ ਕੁੱਝ ਸਿੱਖ ਸੱਕਦੇ ਹਾਂ। ਪਰ ਅਸੀਂ ਤਾਂ ਸਿੱਧੀ ਗੱਲ ਨੂੰ ਵੀ ਪੁੱਠੀ ਪਾ ਦੇਂਦੇ ਹਾਂ।

ਸਰਦਾਰ ਅਮਰਜੀਤ ਸਿੰਘ ਚੰਦੀ ਜੀ, ਆਪ ਜੀ ਨੇਂ ਆਪਣੇਂ ੨ ਜੂਨ ਦੇ ਪੱਤਰ ਵਿਚ, “ਇਕ ਦਝਹਿ ਇੱਕ ਦਬੀਅਹਿ ਇਕਨਾ ਕੁਤੇ ਖਾਹਿ” ॥ ਵਾਲੀਆਂ ਸ਼ਬਦ ਦੀਆਂ ਇਹਨਾਂ ਤੁਕਾਂ ਦੇ ਠੀਕ ਅਰਥ ਕੀਤੇ ਹਨ। ਵੀਰ ਜੀ ਦੇਖ ਲਵੋ ਅੱਜ ਤੱਕ ਸਾਰੇ ਹੀ ਵਿਦਵਾਨ ਇਹਨਾਂ ਤੁਕਾਂ ਦੇ ਗਲਤ ਅਰਥ ਕਰਦੇ ਰਹੇ, ਤੇ ਗਲਤ ਭਾਵ ਕੱਢਦੇ ਰਹੇ ਹਨ। ਉਹ ਵਿਦਵਾਨ ਜੋ ਇਸ ਸ਼ਬਦ ਦੇ ਜਾਂ ਹੋਰ ਗੁਰਬਾਣੀਂ ਦੇ ਗਲਤ ਅਰਥ ਕਰਦੇ/ਕਰ ਰਹੇ ਹਨ, ਕੀ ਉਹ ਇਸ ਗੱਲ ਤੋਂ ਕੋਈ ਸਬਕ ਸਿੱਖਣਗੇ! ਐਸੀ ਉਮੀਦ ਘੱਟ ਹੀ ਹੈ।

ਜੇ ਕੋਈ ਗੁਰਬਾਣੀਂ ਅਨੂਸਾਰ ਗੱਲ ਕਰੇ, ਤਾਂ ਉਸ ਤੇ ਬ੍ਰਾਹਮਣ ਵਾਦ ਦਾ ਠੱਪਾ ਲੱਗ ਜਾਂਦਾ ਹੈ। ਪਰ ਜਿਹੜੇ ਵੀਰ ਗੁਰਬਾਣੀਂ ਦੇ ਗਲਤ ਅਰਥ ਕਰਦੇ ਹਨ, ਉਹਨਾਂ ਨੂੰ ਕਿਹੜਾ ਖਿਤਾਬ ਮਿਲਣਾਂ ਚਾਹੀਦਾ ਹੈ, (ਪਾਠਕਾਂ ਦੀ ਬਜਾਇ ਵਿਦਵਾਨ ਆਪ ਹੀ ਦੱਸਣ ਤਾਂ ਠੀਕ ਰਹੇ ਗਾ)। ਜਿਹੜਾ ਵੀਰ ਗੁਰੂ ਨਾਨਕ ਦੇ, ਫਲਸਫੇ ਨੂੰ ਜਾਣਦਾ ਹੀ ਨਹੀਂ ਹੈ, ਉਹ ਗੁਰਬਾਣੀਂ ਦੇ ਅਰਥ ਕਿਸ ਫਲਸਫੇ ਦੇ ਅਧਾਰ ਤੇ ਕਰੇ ਗਾ। ਗੁਰਬਾਣੀਂ ਦੇ ਗਲਤ ਅਰਥ ਕਰਨ ਦਾ ਮਤਲਬ ਹੁੰਦਾ ਹੈ। ਗੁਰੂ ਨਾਨਕ ਦੀ ਸਿਖਿਆ (ਸਿੱਖ ਤੋਂ) (ਸਿੱਖੀ) ਤੋਂ ਗੱਲਤ ਪਾਸੇ ਲਿਜਾਣਾਂ, ਸਿੱਖੀ ਤੋਂ ਦੂਰ ਕਰਨਾਂ।

ਜਿਸ ਦਿਨ ਗੁਰਬਾਣੀਂ ਅਰਥਾਂ ਦਾ ਠੀਕ ਪਤਾ ਲੱਗ ਜਾਵੇਗਾ, ਝਗੜਾ ਖਤਮ ਹੋ ਜਾਵੇਗਾ। ਏਹਨਾਂ ਵੀਰਾਂ ਦਾ ਝਗੜਾ ਕੁੱਝ ਇਸ ਟਾਈਪ ਦਾ ਹੋਵੇਗਾ।

ਸਰਦਾਰ ਹਰਦੇਵ ਸਿੰਘ ਜੀ (ਜੰਮੂ) ਕਹਿਣ ਗੇ, “ਜਸਬੀਰ ਸਿੰਘ ਜੀ! ਤੁਸੀਂ ਸਹੀ ਹੋ, ਮੈਂ ਹੀ ਗਲਤ ਹਾਂ”। ਜਸਬੀਰ ਸਿੰਘ ਜੀ ਕਹਿਣ ਗੇ, “ਨਹੀਂ ਨਹੀਂ ਮੇਰੇ ਵੀਰ, ਮੈਂ ਭੁਲੇਖੇ ਵਿੱਚ ਸੀ ਤੁਸੀਂ ਸੱਚੇ ਹੋ”। ਹਰਦੇਵ ਸਿੰਘ ਜੀ ਕਹਿਣ ਗੇ, “ਨਹੀਂ ਵੀਰ ਜੀ ਮੈਂ ਤੁਹਾਨੂੰ ਗਲਤ ਸਮਝਿਆ ਸੀ, ਮੈਨੂੰ ਮਾਫ ਕਰ ਦੇਵੋ, ਮੈਂ ਸੱਚਮੁਚ ਮੂਰਖ ਹਾਂ, ਆਪ ਜੀ ਬਹੁਤ ਸੂਝਵਾਨ ਹੋ”। ਸ: ਜਸਵੀਰ ਸਿੰਘ ਜੀ ਕਹਿਣ ਗੇ, “ਨਾਂ ਮੇਰੇ ਵੀਰ ਇੰਜ ਕਹਿ ਕੇ ਮੈਨੂੰ ਸ਼ਰਮਿੰਦਾ ਨਾਂ ਕਰੋ, ਮੈਂ ਤੇ ਤੁਹਾਡੇ ਮੁਕਾਬਲੇ ਕੁੱਝ ਵੀ ਨਹੀ”। ਤੇ ਮੇਰੇ ਵਰਗਾ ਮੂਰਖ ਕੋਲੋਂ ਕਹੇ ਗਾ, ਤੁਹਾਡੀ ਪੁਰਾਣੀਂ ਆਦਤ ਨਾਂ ਗਈ, ਨਾਂ ਝਗੜੋ ਤੁਸੀਂ ਦੋਵੇਂ ਹੀ ਗੁਰਮੁੱਖ ਹੋ। ਜੇ ਕਦੇ ਇਵੇਂ ਹੋ ਜਾਵੇ, ਤਾਂ ਇਹ ਪਹਿਲੀ ਨਿਸ਼ਾਨੀ ਹੋਵੇ ਗੁਰਮਤਿ ਦੀ। ਜਦ ਆਪਣੀਂ ਮੱਤ ਜਾਵੇ ਗੀ, ਤਾਂ ਫਿਰ ਗੁਰਮਤਿ ਆਵੇਗੀ। ਪਰ ਇਹ ਕੰਮ ਏਨਾਂ ਆਸਾਨ ਨਹੀਂ ਹੈ। ਝੁਕਣ ਨਾਲੋਂ ਸਿਰ ਕਟਾਣਾਂ ਅਸਾਨ ਹੈ।

ਸਰਦਾਰ ਅਮਰਜੀਤ ਸਿੰਘ ਚੰਦੀ ਜੀ, ਗੁਰਬਾਣੀਂ ਦੇ ਠੀਕ ਅਰਥ ਕਰ ਦੇਣ, ਜਾਂ ਕਿਸੇ ਪਾਸੋਂ ਠੀਕ ਅਰਥਾਂ ਦਾ ਪੱਤਾ ਲੱਗ ਜਾਣ ਦਾ ਵੀ, ਉਨਾਂ ਚਿਰ ਕੋਈ ਲਾਭ ਨਹੀਂ, ਜਿਨਾਂ ਚਿਰ ਅਸੀਂ ਗੁਰਬਾਣੀਂ ਦੇ ਕਹੇ ਤੇ ਅਮਲ ਨਹੀਂ ਕਰਦੇ। ਜਾਂ ਗੁਰਬਾਣੀਂ ਵਿਚੋਂ ਕੁੱਝ ਸਿੱਖਦੇ ਨਹੀਂ। ਵੀਰ ਜੀ ਕੀ ਵਿਦਵਾਨਾਂ ਨੂੰ ਇਹ ਸਵਾਲ ਕਰਨਾਂ, “ਕਿ ਪਹਿਲੇ ਤੁਸੀਂ ਇਹ ਦੱਸੋ, ਕੇ ਅੱਜ ਤੱਕ ਤੁਸੀਂ ਗੁਰਬਾਣੀਂ ਵਿਚੋਂ ਕੀ ਸਿਖਿਆ ਹੈ” ਕੀ ਗਲਤ ਹੋਵੇਗਾ? ।

ਗੁਰੂ ਨਾਨਕ ਦੇ ਫਲਸਫੇ ਤੋਂ (ਸਿਖਿਆ) ਤੋਂ ਭਟਕ ਜਾਣ ਦਾ ਜੋ ਘਾਟਾ ਸਾਨੂੰ ਪੈ ਰਿਹਾ ਹੈ, ਕੀ ਇਹ ਕਦੇ ਪੂਰਾ ਹੋ ਸੱਕਦਾ ਹੈ। ਗੁਰੂ ਨਾਨਕ ਦੇ ਫਲਸਫੇ ਤੋਂ ਭਟਕਾਉਣ ਦਾ ਜੁੰਮੇਂਵਾਰ ਕੌਣ ਹੈ। ਅਤੇ ਦੱਸੋ ਹੁਣ ਤੁਹਾਡੇ ਸਾਰਿਆ ਵਿਚੋਂ ਗੁਰੂ ਨਾਨਕ ਦੇ ਫਲਸਫੈ ਤੇ ਚਲਣ ਅਤੇ ਚਲਾਉਣ ਦੀ ਜੁੰਮੇਵਰੀ ਕੌਣ ਲੈਂਦਾ ਹੈ। ਤਾਂ ਜੋ ਇਹ ਘਾਟਾ ਪੂਰਾ ਹੋ ਸਕੇ।

ਵੀਰੋ ਮਾਫ ਕਰਨਾਂ ਪੱਤਰ ਕੁੱਝ ਲੰਮਾ ਹੋ ਗਿਆ ਹੈ। ਬਾਕੀ ਗੱਲਾਂ ਫਿਰ ਕਰਾਂ ਗੇ।

ਕਿਸੇ ਵੀਰ ਨੂੰ ਕੋਈ ਗੱਲ ਗਲਤ ਲੱਗੇ, ਤਾਂ ਮੈਂ ਉਸ ਵਿੱਚ ਸੁਧਾਰ ਕਰਨਾਂ ਚਾਹਾਂਗਾ, ਅਤੇ ਮੁਆਫੀ ਲਈ ਬੇਨਤੀ ਕਰਾਂ ਗਾ/ਕਰਦਾ ਹਾਂ।

ਕੋਈ ਵੀਰ ਸਵਾਲ ਪੁੱਛਨਾਂ ਚਾਹੇ ਤਾਂ ਸਵਾਗਤ ਹੈ।

ਦਾਸ ਬਲਦੇਵ ਸਿੰਘ ਫਿਰੋਜ਼ਪੁਰ


(15/08/10)
ਪ੍ਰੋ. ਦਰਸ਼ਨ ਸਿੰਘ

ਜਿਹਨਾਂ ਮਿੱਟੀ ਦੇ ਬਾਵਿਆਂ ਨੂੰ ਜਥੇਦਾਰੀਆਂ ਮਿਲੀਆਂ ਹੋਣ ਤੇ ਉਹ ਰੱਜ ਕੇ ਉਸਦੀ ਕੀਮਤ ਵੱਟ ਰਹੇ ਹੋਣ ਉਹ ਤਾਂ ਕੌਮ ਨਾਲ ਧੋਖਾ ਕਰਣਗੇ ਹੀ : ਪ੍ਰੋ. ਦਰਸ਼ਨ ਸਿੰਘ ਖਾਲਸਾ

ਖਾਲਸਾ ਨਿਊਜ਼ ਨਾਲ ਹੋਈ ਖਾਸ ਮੁਲਾਕਾਤ ਵਿੱਚ ਪ੍ਰੋ. ਦਰਸ਼ਨ ਸਿੰਘ ਖਾਲਸਾ ਨੇ ਅੱਜ ਦੇ ਸਿੱਖੀ ਹਾਲਾਤਾਂ ਬਾਰੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਸਿੱਖੀ ਕਿਰਦਾਰ ਤੋਂ ਗਿਰੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੂਰਣ ਗੁਰੂ ਨਾ ਮੰਨਣ ਵਾਲੇ ਦੋ ਸਿਆਸੀ ਗੁਲਾਮ ਮਨੁੱਖ ਕਹਿ ਦੇਣ ਕਿ ਤੂੰ ਅਕਾਲ ਤਖਤ ਤੇ ਹਾਜ਼ਰ ਹੋਇਆ ਹੈਂ ਪਰ ਸਾਡੇ ਬੰਦ ਕਮਰੇ ਵਿਚ ਆ ਕੇ ਸਾਡੇ ਅੱਗੇ ਨਹੀਂ ਝੁੱਕਿਆ, ਇਸ ਲਈ ਤੇਰੇ ਕੋਲੋਂ ਅਸੀਂ ਸਿੱਖੀ ਦੇ ਹੱਕ ਖੋਹ ਲਏ ਹਨ, ਅੱਜ ਤੋਂ ਤੂੰ ਸਿੱਖ ਨਹੀਂ ਰਿਹਾ ਅਤੇ ਉਹ ਮਨੁੱਖ ਜਾਂ ਕੁੱਛ ਹੋਰ ਲੋਕ ਇਹ ਸਮਝ ਲੈਣ ਕਿ ਇਹ ਸਿੱਖ ਨਹੀਂ ਰਿਹਾ ਤਾਂ ਇਸ ਤੋਂ ਵੱਡੀ ਸਾਡੀ ਜਹਾਲਤ ਜਾਂ ਗੁਰੂ ਤੋਂ ਬੇਮੁਖਤਾ ਹੋਰ ਕੀ ਹੋ ਸਕਦੀ ਹੈ?

ਅਖੌਤੀ ਸਿੱਖ ਲੀਡਰਾਂ ਵਲੋਂ ਬੰਦ ਕਮਰਿਆਂ ਵਿੱਚ ਸਿਆਸੀ ਗੁਲਾਮ ਮਸੰਦਾਂ ਸਾਹਮਣੇ ਹਾਜ਼ਰੀ ਭਰਨ ਨੂੰ ਗੁਲਾਮ ਮਾਨਸਿਕਤਾ ਅਤੇ ਸਿੱਖੀ ਸਿਧਾਂਤਾਂ ਤੋਂ ਉਲਟ ਕਰਾਰ ਦਿੱਤਾ। ਮਸੰਦਾਂ ਸਾਹਮਣੇ ਝੁਕਣਾ ਸਿੱਖੀ ਅਸੂਲਾਂ ਦੀ ਘੋਰ ਉਲੰਘਣਾਂ ਹੈ। ਉਨ੍ਹਾਂ ਕਿਹਾ ਕਿ ਇਸ ਦਾ ਮਤਲਬ ਅਸੀਂ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਨਹੀਂ ਹਾਂ, ਅਸੀਂ ਸਿੱਖੀ ਤਾਂ ਇਹਨਾ ਬੇਮੁੱਖ ਲੋਕਾਂ ਅਗੇ ਗਹਿਣੇ ਪਾ ਦਿਤੀ ਹੈ। ਗੁਰੂ ਦਾ ਵਿਸ਼ਵਾਸ਼ੀ ਸਿੱਖ ਹਮੇਸ਼ਾਂ ਗੁਰੂ ਦਾ ਹੈ ਗੁਰੂ ਅੱਗੇ ਹੀ ਝੁਕੇਗਾ ਕਿਸੇ ਗੁਲਾਮ ਨੂੰ ਗੁਰੂ ਮੰਨ ਕੇ ਨਹੀਂ ਝੁੱਕ ਸਕਦਾ।

ਉਨ੍ਹਾਂ ਕਿਹਾ ਕਿ ਇੱਕ ਸਿਆਸੀ ਧੜੇ ਦੇ ਗੁਲਾਮ ਜੱਥੇਦਾਰਾਂ ਨੂੰ ਸ੍ਰੀ ਅਕਾਲ ਤਖਤ ਆਖਕੇ ਜਾਂ ਅਕਾਲ ਤਖਤ ਮੰਨ ਕੇ ਉਹਨਾ ਸਾਹਵੇਂ ਫਰਿਆਦੀ ਹੋਣਾ ਇੱਕ ਸਿੱਖ ਵਲੋਂ ਇਸ ਤੋਂ ਵੱਧ ਸ੍ਰੀ ਅਕਾਲ ਤਖਤ ਸਾਹਿਬ ਦੀ ਹੋਰ ਕੀ ਬੇਅਦਬੀ ਹੋ ਸਕਦੀ ਹੈ, ਕਿ ਅੱਜ ਦੇ ਜਾਗ੍ਰਿਤ ਯੁੱਗ ਵਿਚ ਗੁਲਾਮ ਦਰ ਗੁਲਾਮ ਮਨੁੱਖ ਨੂੰ ਅਕਾਲ ਤਖਤ ਦਾ ਨਾਮ ਦੇ ਕੇ ਸਿੱਖੀ ਨੂੰ ਗੁਮਰਾਹ ਕਰਨ ਵਾਲਾ ਪਾਪ ਕੀਤਾ ਜਾ ਰਿਹਾ ਹੈ ਰਿਹਾ ਹੈ। ਇਹ ਸਭ ਕੁਝ ਇਓਂ ਹੀ ਹੈ ਜਿਵੇਂ ਗੁਰੂ ਦੇ ਸਾਹਮਣੇ ਪੱਥਰ ਦੀ ਪੂਜਾ ਹੋ ਰਹੀ ਹੈ। ਪਰ ਭੋਲੇ ਲੋਕ ਖਾਮੋਸ਼ ਇਹ ਬੇਅਦਬੀ ਦੇਖ ਰਹੇ ਹਨ। ਜਿਹਨਾਂ ਮਿੱਟੀ ਦੇ ਬਾਵਿਆਂ ਨੂੰ ਜਥੇਦਾਰੀਆਂ ਮਿਲੀਆਂ ਹੋਣ ਤੇ ਉਹ ਰੱਜ ਕੇ ਉਸਦੀ ਕੀਮਤ ਵੱਟ ਰਹੇ ਹੋਣ ਉਹ ਤਾਂ ਕੌਮ ਨਾਲ ਧੋਖਾ ਕਰਣਗੇ ਹੀ। ਅਸਲ ਵਿਚ ਕੌਮ ਨੂੰ ਗੁਮਰਾਹ ਕਰਕੇ ਗੁਰੂ ਤੋਂ ਬੇਮੁੱਖ ਸਿਧਾਂਤ ਹੀਣ ਰਾਹ ਦਿਖਾਉਣ ਦਾ ਪਾਪ ਉਹ ਭੋਲੇ ਜਾਂ ਸਾਜਸ਼ੀ ਲੋਕ ਕਰ ਰਹੇ ਹਨ ਜਿਹੜੇ ਗੁਰੂ ਹਰਗੋਬਿਦ ਸਾਹਿਬ ਜਾਂ ਅਕਾਲ ਤਖਤ ਆਖ ਕੇ ਉਹਨਾਂ ਦੇ ਸਾਹਮਣੇ ਹੱਥ ਜੋੜ ਕੇ ਖ੍ਹੜੇ ਹਨ। ਅੱਜ ਜਾਗਰਤ ਯੁਗ ਵਿਚ ਜਾਗਰਤ ਹੋਣ ਦੀ ਲੋੜ ਹੈ ਤਾਂ ਕਿ ਇਹਨਾਂ ਮਿੱਟੀ ਦੇ ਬਾਵਿਆਂ ਕੋਲੋਂ ਕੌਮ ਦਾ ਭਵਿੱਖ ਬਚਾਇਆ ਜਾ ਸਕੇ।

ਅਜੋਕੇ ਸਮੇਂ ਵਿੱਚ ਜਦੋਂ ਸਿੱਖੀ 'ਤੇ ਸਾਰੇ ਪਾਸਿਓਂ ਹਮਲੇ ਹੋ ਰਹੇ ਹਨ, ਉਨ੍ਹਾਂ ਸਿੱਖਾਂ ਨੂੰ ਵਧੇਰੇ ਜਾਗ੍ਰਿਤ ਅਤੇ ਸੁਚੇਤ ਹੋਣ ਲਈ ਕਿਹਾ।


(15/08/10)
ਬਸੰਤ ਕੌਰ, ਫਰੀਦਾਬਾਦ

ਅਖੌਤੀ ਦਸਮ ਗ੍ਰੰਥ ਦੇ ਵਿਰੋਧ ਵਿੱਚ ਕਾਲਾ ਦਿਵਸ ਮੌਕੇ ਵਿਚਾਰ ਗੋਸ਼ਟੀ ਦਾ ਆਯੋਜਨ
ਭਾਈ ਬਲਦੇਵ ਸਿੰਘ `ਤੇ ਹਮਲਾ ਕਰ ਕੇ ਜਾਨੋਂ ਮਾਰਨ ਦੀ ਧਮਕੀ ਦੇਣ ਵਾਲਿਆਂ ਨੇ ਇਹ ਸਾਬਤ ਕੀਤਾ ਹੈ ਕਿ ਉਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਪਰਵਾਣ ਨਹੀਂ: ਸ. ਉਪਕਾਰ ਸਿੰਘ
ਅਖੌਤੀ ਦਸਮ ਗ੍ਰੰਥ ਦੀ ਹਮਾਇਤ ਕਰਣ ਵਾਲੇ ਸਿੱਧੇ ਰੂਪ ਵਿੱਚ ਇਹੀ ਮੰਗ ਕਰ ਰਹੇ ਹੁੰਦੇ ਹਨ ਕਿ ਸਮਾਜ ਅੰਦਰ ਉਨ੍ਹਾਂ ਨੂੰ ਕੇਸਾਂ ਦੀ ਬੇਅਦਬੀ, ਦੇਵੀ ਦੇਵਤਿਆਂ ਦੀ ਪੂਜਾ, ਨਸ਼ੀਲੇ ਪਦਾਰਥ ਦੀ ਵਰਤੋਂ ਅਤੇ ਇਸਤਰੀ ਜਾਤੀ ਦੀ ਬੇਪੱਤੀ ਕਰਨ ਦੀ ਖੁਲ੍ਹ ਕੇ ਛੋਟ ਦਿੱਤੀ ਜਾਵੇ: ਸ. ਸੁਰਿੰਦਰ ਸਿੰਘ

(੧੪ ਅਗਸਤ ੨੦੧੦ ਬਸੰਤ ਕੌਰ, ਫਰੀਦਾਬਾਦ)
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉਚੱਤਾ ਨੂੰ ਸਮਰਪੱਤ ਜੱਥੇਬੰਦੀ ਦਸਮ ਗ੍ਰੰਥ (ਬਚਿੱਤਰ ਨਾਟਕ) ਵਿਚਾਰ ਮੰਚ ਇੰਟਰਨੈਸ਼ਨਲ ਵੱਲੋਂ ਅੱਜ ਅਖੌਤੀ ਦਸਮ ਗ੍ਰੰਥ ਦੇ ਵਿਰੋਧ ਵਿੱਚ ਕਾਲਾ ਦਿਵਸ ਮੌਕੇ ਵਿਚਾਰ ਗੋਸ਼ਟੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਤੋਂ ਸ. ਗੁਰਚਰਨ ਸਿੰਘ ਜਿਉਣਵਾਲਾ ਨੇ ਸੰਗਤਾਂ ਨੂੰ ਅਖੌਤੀ ਦਸਮ ਗ੍ਰੰਥ ਵਿੱਚ ਦਰਜ਼ ਰਚਨਾਵਾਂ ਨੂੰ ਸਲਾਈਡ ਸ਼ੋ ਰਾਹੀਂ ਦਸਿਆ ਅਤੇ ਨਾਲ ਹੀ ਇੰਨ੍ਹਾਂ ਰਚਨਾਵਾਂ ਦੀ ਤੁਲਨਾ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਰਚਨਾਵਾਂ ਨਾਲ ਕਰ ਕੇ ਸੰਗਤਾਂ ਨੂੰ ਇਸ ਦੀ ਸੱਚਾਈ ਤੋਂ ਜਾਣੂ ਕਰਾਇਆ ਜਿਸ ਤੋਂ ਸਪਸ਼ਟ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਅਤੇ ਅਖੌਤੀ ਦਸਮ ਗ੍ਰੰਥ ਦੇ ਸਿਧਾਂਤਾਂ ਦਾ ਕੋਈ ਮੇਲ ਨਹੀਂ ਇਹ ਇੱਕ ਅਜਿਹੀ ਰਚਨਾ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਦੇ ਵਿਰੁੱਧ ਹੈ ਜਿਸ ਅੰਦਰ ਇਸਤਰੀ ਦੀ ਨਿੰਦਾ, ਦੇਵੀ ਦੇਵਤਾਵਾਂ ਦੀ ਉਪਮਾ, ਨਸ਼ੇ ਕਰਨ ਦੀ ਪ੍ਰੇਰਣਾ ਅਤੇ ਰੱਜ ਕੇ ਨੰਗੇਜ਼ਵਾਦ ਭਰਿਆ ਪਿਆ ਹੈ। ਵਿਚਾਰ ਮੰਚ ਦੇ ਕਨਵੀਨਰ ਸ. ਉਪਕਾਰ ਸਿੰਘ ਫ਼ਰੀਦਾਬਾਦ ਨੇ ਸ. ਗੁਰਚਰਨ ਸਿੰਘ ਜਿਉਣਵਾਲਾ ਨੂੰ ਸਿੱਖ ਸੰਗਤਾਂ ਨੂੰ ਅਖੌਤੀ ਦਸਮ ਗ੍ਰੰਥ ਦੀ ਅਸਲੀਅਤ ਤੋਂ ਜਾਣੂ ਕਰਾਉਣ ਲਈ ਸਨਮਾਨਤ ਕੀਤਾ। ਸ. ਉਪਕਾਰ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਚਾਰ ਵਿੱਚ ਜੁੱਟੇ ਗੁਰਮਤਿ ਪ੍ਰਚਾਰ ਜੱਥਾ ਦਿੱਲੀ ਦੇ ਆਗੂ ਭਾਈ ਬਲਦੇਵ ਸਿੰਘ `ਤੇ ਹਮਲੇ ਦੀ ਨਿੰਦਾ ਕਰਦਿਆਂ ਕਿਹਾ ਕਿ ਅਖੌਤੀ ਦਸਮ ਗ੍ਰੰਥ ਦੇ ਪੁਜਾਰੀਆਂ ਨੂੰ ਕੋਈ ਹੱਕ ਨਹੀਂ ਕਿ ਉਹ ਕਿਸੇ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉਚੱਤਾ ਲਈ ਚੈਲੰਜ ਬਣ ਚੁੱਕੇ ਅਖੌਤੀ ਦਸਮ ਗ੍ਰੰਥ ਦੀ ਸੱਚਾਈ ਨੂੰ ਸੰਗਤਾਂ ਵਿੱਚ ਜਾਣੂ ਕਰਾਉਣ ਤੋਂ ਰੋਕ ਸਕਣ। ਉਨ੍ਹਾਂ ਕਿਹਾ ਕਿ ਹਰ ਸਿੱਖ ਦਾ ਇਹ ਫਰਜ਼ ਬਣਦਾ ਹੈ ਕਿ ਉਹ ਕਿਸੇ ਅਨਜਾਣ ਅਤੇ ਗੁਮਰਾਹ ਵਿਅਕਤੀ ਨੂੰ ਗਲਤ ਰਾਹ `ਤੇ ਜਾਣ ਤੋਂ ਰੋਕੇ। ਸ. ਬਲਦੇਵ ਸਿੰਘ ਵੀ ਗੁਰੂ ਨਾਨਕ ਸਾਹਿਬ ਦੇ ਦਰਸਾਏ ਰਾਹ `ਤੇ ਚਲਦਿਆਂ ਮਨੁੱਖਤਾ ਨੂੰ ਕੇਵਲ ਤੇ ਕੇਵਲ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਤੋਂ ਅਗਵਾਈ ਲੈਣ ਦੀ ਪ੍ਰੇਰਣਾ ਦਿੰਦੇ ਹਨ। ਭਾਈ ਬਲਦੇਵ ਸਿੰਘ `ਤੇ ਹਮਲਾ ਕਰ ਕੇ ਜਾਨੋਂ ਮਾਰਨ ਦੀ ਧਮਕੀ ਦੇਣ ਵਾਲਿਆਂ ਨੇ ਇਹ ਸਾਬਤ ਕੀਤਾ ਹੈ ਕਿ ਉਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਪਰਵਾਣ ਨਹੀਂ। ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅਮੋਲਕ ਗਿਆਨ ਦੇ ਹੁੰਦਿਆਂ ਜੇ ਕੋਈ ਆਪਣੇ ਆਪ ਨੂੰ ਬਚਿੱਤਰ ਨਾਟਕ ਦੇ ਗੰਦ ਵਿੱਚ ਸੁੱਟਣਾ ਚਾਹੁੰਦਾ ਹੈ ਤਾਂ ਉਸ ਨੂੰ ਕਿੰਨੀ ਦੇਰ ਤਕ ਬਚਾਇਆ ਜਾ ਸਕਦਾ ਹੈ?
ਵਿਚਾਰ ਮੰਚ ਦੇ ਕੋਆਰਡੀਨੇਟਰ ਸ. ਸੁਰਿੰਦਰ ਸਿੰਘ ਨੇ ਕਿਹਾ ਕਿ ਬਚਿੱਤਰ ਨਾਟਕੀਏ ਕਵੀ ਰਾਮ, ਸਿਆਮ ਦੇ ਇਸ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਦੱਸ ਕੇ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖਸੀਅਤ ਨੂੰ ਬਹੁਤ ਵੱਡਾ ਦਾਗ਼ ਲਗਾ ਰਹੇ ਹਨ। ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆਵਾਂ ਨੂੰ ਪਿੱਠ ਵਿਖਾ ਕੇ ਅਖੌਤੀ ਦਸਮ ਗ੍ਰੰਥ ਦੀ ਹਮਾਇਤ ਕਰਣ ਵਾਲੇ ਸਿੱਧੇ ਰੂਪ ਵਿੱਚ ਇਹੀ ਮੰਗ ਕਰ ਰਹੇ ਹੁੰਦੇ ਹਨ ਕਿ ਸਮਾਜ ਅੰਦਰ ਉਨ੍ਹਾਂ ਨੂੰ ਕੇਸਾਂ ਦੀ ਬੇਅਦਬੀ, ਦੇਵੀ ਦੇਵਤਿਆਂ ਦੀ ਪੂਜਾ, ਨਸ਼ੀਲੇ ਪਦਾਰਥ ਦੀ ਵਰਤੋਂ ਅਤੇ ਇਸਤਰੀ ਜਾਤੀ ਦੀ ਬੇਪੱਤੀ ਕਰਨ ਦੀ ਖੁਲ੍ਹ ਕੇ ਛੋਟ ਦਿੱਤੀ ਜਾਵੇ। ਕਿਉਂਕਿ ਅਜਿਹਾ ਸਭ ਕੁੱਝ ਹੀ ਉਸ ਗ੍ਰੰਥ ਵਿੱਚ ਦਰਜ਼ ਹੈ ਜਿਸ ਨੂੰ ਇਹ ਬਚਾਉਣ ਲਈ ਤਰਲੋਮੱਛੀ ਹਨ। ਉਨ੍ਹਾਂ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਅਜਿਹੀ ਸ਼ਰਾਰਤੀ ਅਨਸਰ ਜੋ ਸਿੱਖ ਸਮਾਜ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆਵਾਂ ਤੋਂ ਦੂਰ ਕਰ ਕੇ ਬਚਿੱਤਰ ਨਾਟਕ ਦੇ ਨਾਲ ਜੋੜ ਰਹੇ ਹਨ ਉਨ੍ਹਾਂ ਦੀ ਗੁਰੂ ਗ੍ਰੰਥ ਸਾਹਿਬ ਵਿਰੋਧੀ ਕਾਰਵਾਈਆਂ ਪ੍ਰਤੀ ਸੁਚੇਤ ਹੋ ਕੇ ਮੁੰਹਤੋੜ ਜਵਾਬ ਦਿੱਤਾ ਜਾਵੇ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਯੂ. ਕੇ. ਦੇ ਜਨਰਲ ਸਕੱਤਰ ਸ. ਦਲਜੀਤ ਸਿੰਘ ਨੋਇਡਾ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨੋਇਡਾ ਦੇ ਪ੍ਰਬੰਧਕ ਕਰਨਲ ਹਰਭਜਨ ਸਿੰਘ, ਸਿੱਖ ਵਿਦਵਾਨ ਦਲਬੀਰ ਸਿੰਘ, ਅਖੰਡ ਕੀਰਤਨੀ ਜੱਥਾ ਫਰੀਦਾਬਾਦ ਦੇ ਗਿਆਨੀ ਹਰਭਜਨ ਸਿੰਘ, ਗੁਰੂ ਨਾਨਕ ਮਿਸ਼ਨ ਗਤਕਾ ਅਖਾੜਾ ਫਰੀਦਾਬਾਦ, ਯੰਗ ਸਿੱਖ ਐਸੋਸਿਏਸ਼ਨ, ਖਾਲਸਾ ਨਾਰੀ ਮੰਚ ਫਰੀਦਾਬਾਦ, ਗੁਰਸਿੱਖ ਫੈਮਿਲੀ ਕਲੱਬ, ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ, ਮਾਤਾ ਸਾਹਿਬ ਕੌਰ ਗੁਰਮਤਿ ਕਾਲਜ ਫਰੀਦਾਬਾਦ ਆਦਿਕ ਜੱਥੇਬੰਦੀਆਂ ਦੇ ਨੁੰਮਾਇਦੇ ਵੀ ਹਾਜ਼ਰ ਸਨ। ਸੰਗਤਾਂ ਵਿੱਚ ਕਾਲਾ ਦਿਵਸ ਸੰਬੰਧੀ ਇਸ਼ਤਿਹਾਰ ਵੀ ਵੰਡੇ ਗਏ ਜਿਸ ਅੰਦਰ ਅਖੌਤੀ ਦਸਮ ਗ੍ਰੰਥ ਦੇ ਖੂਨ ਪੀਣ ਵਾਲੇ ਇਸ਼ਟ ਕਾਲ ਬਾਰੇ ਜਾਨਕਾਰੀ ਦਿੱਤੀ ਗਈ ਸੀ।


(15/08/10)
ਮਨਦੀਪ ਸਿੰਘ ਵਰਨਨ ਬੀ.ਸੀ.

ਅੱਜਕੱਲ ਦੁਨੀਆਂ ਤੇ ਹਰ ਪਾਸੇ ਇਸਲਾਮਿਕ ਅੱਤਵਾਦ ਦਾ ਡਰ ਮੰਡਰਾ ਰਿਹਾ ਹੈ, ਸਿੱਖ ਇਤਿਹਾਸ ਇਸਲਾਮ ਦੇ (ਅਖੌਤੀ) ਪੈਰੋਕਾਰਾਂ ਨਾਲ ਲੜਾਈਆਂ ਨਾਲ ਭਰਿਆ ਪਿਆ ਹੈ, ਹਰ ਵਾਰ ਜਦੋਂ ਕੋਈ ਨਾ ਕੋਈ ਲੜਾਈ ਲੜਨ ਲਈ ਪ੍ਰੇਰਿਆ ਜਾਂਦਾ ਤਾਂ ਅੱਲਾਹ ਨੂੰ ਖੁਸ਼ ਕਰਨ ਅਤੇ ਬਹਿਸ਼ਤ ਦੇ ਨਾਂ ਤੇ ਕਈ ਅਣਮਨੁੱਖੀ ਕਾਰੇ ਕੀਤੇ ਗਏ। ਨਿੱਕੇ –ਨਿੱਕੇ ਸ਼ਾਹਿਬਜ਼ਾਦਿਆਂ ਅਤੇ ਹੋਰ ਬੱਚਿਆਂ ਨੂੰ ਅੱਲਾਹ ਨੂੰ ਖੁਸ਼ ਕਰਨ ਹਿੱਤ ਤਸੀਹੇ ਦਿੱਤੇ ਗਏ। ਦੂਸਰੇ ਪਾਸੇ ਅਸਲੀ ਇਸਲਾਮ ਦੇ ਪੈਰੋਕਾਰ ਜਿਵੇਂ ਮੀਆਂ ਮੀਰ ਜੀ, ਸ਼ੇਖ ਫਰੀਦ ਜੀ, ਪੀਰ ਬੁੱਧੂ ਸ਼ਾਹ , ਸਾਂਈ ਬੁੱਲੇ ਸ਼ਾਹ ਅਤੇ ਅਨੇਕਾਂ ਹੋਰ ਮੁਸਲਮਾਨ ਸਨ ਜਿਨਾਂ ਨੇ ਮਨੁੱਖਤਾ ਨੂੰ ਪਹਿਲ ਦਿੱਤੀ ਤੇ ਸਿੱਖ ਕੌਮ ਉਨਾਂ ਨੂੰ ਬਹੁਤ ਪਿਆਰ ਸਤਿਕਾਰ ਦਿੰਦੀ ਹੈ।
ਗੁਰਮਤਿ ਦੇ ਰਾਹ ਤੋਂ ਭਟਕ ਕੇ ਡਿੱਕ ਡੋਲੇ ਖਾ ਰਹੀ ਸਿੱਖ ਕੌਮ ਦੇ ਜਜ਼ਬਾਤਾਂ ਨਾਲ ਖੇਡਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਦੇ ਨਾਂ ਤੇ ਅਨੇਕਾਂ ਗੁਰਮਤਿ ਵਿਰੋਧੀ ਕੰਮ ਕਰਵਾਏ ਗਏ ਤੇ ਹੋ ਰਹੇ ਹਨ। ਐਸਾ ਕੋਈ ਕਰਮਕਾਂਡ ਨਹੀਂ ਹੋਵੇਗਾ ਜਿਹੜਾ ਗੁਰਬਾਣੀ ਨੇ ਵਰਜਿਆ ਨਾ ਹੋਵੇ ਤੇ ਅਸੀਂ ਕੀਤਾ ਨਾ ਹੋਵੇ। ਅਨਮਤੀ ਕੌਮਾਂ ਦੇ ਸਾਰੇ ਦੇ ਸਾਰੇ ਕਰਮਕਾਂਡ ਅਸੀਂ ਸਿੱਖ ਕੌਮ ਦੇ ਵਿਹੜੇ ਵਿੱਚ ਲਿਆ ਸੁੱਟੇ।
ਸਾਡੇ ਆਗੂਆਂ ਅਤੇ ਗ੍ਰੰਥੀਆਂ , ਸਾਧਾਂ ਨੇ ਜਿਹੜੇ ਵੀ ਆਪਣੇ ਕੰਮ ਨੂੰ ਕਰਵਾਉਣਾ ਹੋਵੇ ਜਾਂ ਆਪਣਾ ਉੱਲੂ ਸਿੱਧਾ ਕਰਨਾ ਹੁੰਦਾ ਹੈ ਬਸ ਇਹੀ ਹਥਿਆਰ ਵਰਤਿਆ ਜਾਂਦਾ ਹੈ , ਸੰਗਤ ਜੀ, ਖਾਲਸਾ ਜੀ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ, ਜੀਵਨ ਸਫਲਾ ਕਰੋ , ਨੇਕ ਕਮਾਈ ਚੋਂ ਦਸਵੰਧ ਕੱਢਕੇ ਚੰਗੇ ਪਾਸੇ ਲਗਾਓ। ਲੀਡਰਾਂ ਨੇ ਮੋਰਚੇ ਲਾਏ ਤੇ ਆਖਿਆ ਖਾਲਸਾ ਜੀ! ਸੀਸ ਤਲੀ ਤੇ ਰੱਖਕੇ ਲੜਨਾ ਪੈਣਾ ਹੈ ਜੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ।ਅਕਾਲ ਤਖਤ ਤੇ ਬੈਠੇ ਤਨਖਾਹਦਾਰ ਕਰਿੰਦੇ ਮਨਭਾਉਂਦੇ ਫਤਵੇ ਸੁਣਾ ਰਹੇ ਹਨ , ਸੁਹਿਰਦ ਸਿੱਖਾਂ ਨੂੰ ਆਪੇ ਬਣਾਈ ਸਿੱਖੀ ਵਿਚੋਂ ਛੇਕ ਰਹੇ ਹਨ । ਅਸਲੀ ਗੁਰ ਸਿਧਾਂਤ ਤੇ ਇਹ ਕਿਸੇ ਨੂੰ ਦੱਸ ਨਹੀਂ ਸਕਦੇ ਕਿਉਂਕਿ ਇਹਨਾਂ ਦੇ ਧਾਰਮਿਕ ਬਾਪ ਘੁਰਕੀਆਂ ਦਿੰਦੇ ਹਨ। ਪੰਜ ਅੱਤ ਦਰਜੇ ਦੇ ਭ੍ਰਿਸ਼ਟ ਬੰਦੇ ਪੂਰੀ ਸਿੱਖ ਕੌਮ ਨੂੰ ਮਨਮਰਜ਼ੀ ਦੇ ਹੁਕਮ ਸੁਣਾਕੇ ਕਹਿ ਰਹੇ ਹਨ ਖਾਲਸਾ ਜੀ! ਇਹਨਾਂ ਤੇ ਹਰ ਮਾਈ ਭਾਈ ਪਹਿਰਾ ਦੇਵੇ ਕਿਉਂਕਿ ਗੁਰੁ ਦੀ ਖੁਸ਼ੀ ਇਸੇ ਵਿੱਚ ਹੈ
1984 ਵਿੱਚ ਮਰਜੀਵੜਿਆਂ ਦੀ ਫੌਜ ਤਿਆਰ ਕੀਤੀ ਗਈ, ਆਮ ਸਿੱਖ ਤਾਂ ਜਾਨਾਂ ਵਾਰ ਗਏ ਪਰ ਲੀਡਰ, ਪੁਜਾਰੀ ਸਭ ਆਪਣੀਆ ਜਾਨਾਂ ਬਚਾ ਗਏ ਕਿ ਗੁਰੂ ਦੀਆਂ ਖੁਸ਼ੀਆਂ ਸਿਰਫ ਗਰੀਬ ਸਿੱਖਾਂ ਨੇ ਲੈਣੀਆਂ ਹਨ।
ਕਾਲੇ ਦੌਰ ਵਿੱਚ ਕਈ ਘਾਗ ਖਾੜਕੂ ਕਹਾਉਣ ਵਾਲੇ ਹੁਣ ਰਾਜਨੀਤੀ ਕਰ ਰਹੇ ਹਨ, ਖਾਸ ਕਰਕੇ ਜਸਬੀਰ ਸਿੰਘ ਰੋਡੇ ਜਿਸਨੇ ਤਾਕਤ ਦੇ ਹੰਕਾਰ ਵਿੱਚ ਅਕਾਲ ਤਖਤ ਤੇ ਕਬਜ਼ਾ ਕੀਤਾ, ਸਿੱਖਾਂ ਨੂੰ ਬਲਦੀ ਅੱਗ ਵੱਲ ਜਾਣ ਲਈ ਕਿਹਾ ਤਾਂ ਕਿ ਸਿੱਖ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਣ। ਆਪ ਇਸ ਅਖੌਤੀ ਖਾੜਕੂ ਨੇ ਪਹਿਲਾਂ ਪੰਥ ਪ੍ਰਵਾਨਿਤ ਮਰਿਯਾਦਾ ਤੇ ਹਮਲੇ ਕੀਤੇ ਤੇ ਅਖੌਤੀ ਆਦੇਸ਼ ਕੱਢ ਕੇ ਦੂਜਿਆਂ ਤੇ ਟਕਸਾਲੀ (ਬ੍ਰਾਹਮਣੀ) ਮਰਿਯਾਦਾ ਠੋਸਣ ਦੇ ਯਤਨ ਕੀਤੇ ਤੇ ਖਾਲਿਸਤਾਨ ਤੋਂ ਉਰੇ ਇਹ ਭਾਈ ਸਾਹਿਬ ਖੜਦੇ ਨਹੀਂ ਸੀ । ਆਮ ਸਿੱਖ ਨੂੰ ਹਰ ਤਰੀਕੇ ਮਰਵਾਉਣ ਤੇ ਸਿੱਖ ਸਿਧਾਂਤ ਖਤਮ ਕਰਕੇ ਇਹਨਾਂ ਨੇ ਪਤਾ ਨਹੀਂ ਕਿਹੜੇ ਗੁਰੁ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਹੁਣ ਭਾਈ ਸਾਹਿਬ ਨੇ ਪੈਂਤੜਾ ਬਦਲਕੇ ਬਾਦਲ ਦੀ ਗੋਦੀ ਵਿੱਚ ਬੈਠਣ ਦਾ ਮਨ ਬਣਾ ਲਿਆ ਹੈ ਕਿਉਂਕਿ ਜਿਹੜੀ ਕਸਰ ਬਾਦਲ ਨੇ ਗੁਰਮਤਿ ਸਿਧਾਂਤ ਨੂੰ ਬਰਬਾਦ ਕਰਨ ਦੀ ਛੱਡੀ ਹੈ ਉਹ ਇਹ ਪੂਰੀ ਕਰਨਗੇ।ਸ਼੍ਰੋਮਣੀ ਕਮੇਟੀ ਦੀ ਚੋਣ ਵੇਲੇ ਫਿਰ ਕਹਿਣਗੇ ਸਾਨੂੰ ਵੋਟਾਂ ਪਾਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ।
ਬਾਹਰਲੇ ਦੇਸ਼ਾਂ ਵਿੱਚ ਵੀ ਤੇ ਭਾਰਤ ਵਿੱਚ ਵੀ ਡੇਰੇ ਜਾਂ ਸੰਸਥਾਵਾਂ ਨੇ ਆਪੋ-ਆਪਣੇ ਗੁਰਦੁਵਾਰੇ ਬਣਾਏ ਹੋਏ ਹਨ ਤੇ ਜਦੋਂ ਪੈਸੇ ਦੀ ਲੋੜ ਹੁੰਦੀ ਹੈ ਤਾਂ ਬੜੀ ਬੇਸ਼ਰਮੀ ਨਾਲ ਆਮ ਸੰਗਤ ਨੂੰ ਬੇਨਤੀਆਂ ਕੀਤੀਆਂ ਜਾਂਦੀਆਂ ਹਨ! ਖਾਲਸਾ ਜੀ! ਦਸਵੰਧ ਦਿਓ, ਗੁਰਦੁਵਾਰੇ ਦੀ ਇਮਾਰਤ ਬਣ ਰਹੀ ਹੈ, ਪਾਰਕਿੰਗ ਬਣ ਰਹੀ ਹੈ , ਗਰੰਥੀ ਲਈ ਰਿਹਾਇਸ਼ ਦੀ ਲੋੜ ਹੈ ਅਤੇ ਹੋਰ ਅਨੇਕਾਂ ਬਹਾਨੇ , ਪੈਸਾ ਆਮ ਸਿੱਖ ਦਾ ਤੇ ਜਾਇਦਾਦ ਬਾਬਾ ਜੀ ਜਾਂ ਸੰਸਥਾ ਦੀ ਤੇ ਸੰਸਥਾ ਵੀ ਕਈ ਵਾਰੀ ਆਪਣੇ ਰਿਸ਼ਤੇਦਾਰ ਦੀ ਹੀ ਬਣਾਈ ਹੁੰਦੀ ਹੈ।
ਗੁਰਦੁਵਾਰਿਆਂ ਦੀ ਹਦੂਦ ਅੰਦਰ ਅਨੇਕਾਂ ਗੁਰਮਤਿ ਵਿਰੋਧੀ ਕਰਮ ਹੁੰਦੇ ਹਨ ਤੇ ਗੁਰੁ ਦੀਆਂ ਖੁਸ਼ੀਆਂ ਲਓ ਦੇ ਨਾਂ ਤੇ ਭੋਲੇ-ਭਾਲੇ ਸਿੱਖਾਂ ਦੀ ਲੁੱਟ ਹੋ ਰਹੀ ਹੈ। ਡੇਰਿਆਂ ਵਿੱਚ ਦ੍ਰਿਸ਼ ਆਮ ਵੇਖਣ ਨੂੰ ਮਿਲੇਗਾ ਕਿ ਜਿਹੜੇ ਸੱਜਣ ਘਰ ਵਿੱਚ ਕੰਮ ਨੂੰ ਹੱਥ ਨਹੀਂ ਲਾਉਣਗੇ ਤੇ ਹਰ ਵਕਤ ਪਾਠ ਕਰਨ ਦਾ ਪਾਖੰਡ ਕਰਦੇ ਹਨ, ਉਹ ਬਾਬਾ ਜੀ ਦੇ ਡੇਰੇ ਸਫਾਈਆਂ ਕਰਨਗੇ, ਬਾਬੇ ਦੀਆਂ ਮੱਝਾਂ ਨਵਾਉਣਗੇ, ਬਾਬੇ ਦੀ ਕਣਕ ਵੱਢਣਗੇ , ਗੱਲ ਕਿ ਬਾਬਾ ਦੇ ਤਲਵੇ ਤੱਕ ਚੱਟ ਜਾਂਦੇ ਹਨ ਕਿਉਂਕਿ ਬਾਬੇ ਦੇ ਚੇਲੇ ਕਹਿ ਰਹੇ ਹੁੰਦੇ ਨੇ ਬਾਬਾ ਜੀ ਬ੍ਰਹਮ ਗਿਆਨੀ ਨੇ ਇਨਾਂ ਦੀ ਸੇਵਾ ਗੁਰੂ ਦੀ ਸੇਵਾ ਹੈ, ਪਿਆਰਿਓ ਸੇਵਾ ਕਰਕੇ ਗੁਰੁ ਦੀਆਂ ਖੁਸ਼ੀਆਂ ਕਰੋ ਪ੍ਰਾਪਤ। ਸਾਡੇ ਸਮਾਜ ਵਿੱਚ ਕਈ ਸਿੱਖੀ ਦੇ ਪ੍ਰਮਾਣ-ਪੱਤਰ ਚੁੱਕੀ ਫਿਰਦੇ ਹਨ ਤੇ ਕਹਿਣਗੇ ਜਿਵੇਂ ਅਸੀਂ ਕਹਿੰਦੇ ਹਾਂ ਅਸਲ ਸਿੱਖੀ ਇਹ ਹੈ, ਆਪ ਚਾਹੇ ਵਪਾਰ ਵਿੱਚ ਬੇਈਮਾਨੀ ,ਧੋਖੇਬਾਜ਼ੀ ਪਰ ਦੂਸਰਿਆਂ ਨੂੰ ਆਪਣੀ ਬਣਾਈ ਮਰਿਯਾਦਾ ਤੇ ਚੱਲਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਵਾਉਂਦੇ ਹਨ।
ਸਿੱਖਾਂ ਦਾ ਕੀਮਤੀ ਸਰਮਾਇਆ , ਸਮਾਂ , ਊਰਜਾ ਅਤੇ ਜੀਵਨ ਕਰਮਕਾਡਾਂ ਵਿੱਚ ਬਰਬਾਦ ਹੋ ਰਿਹਾ ਹੈ। ਸਿੱਖ ਸਿਧਾਂਤ ਅਨੁਸਾਰ ਹਰ ਇੱਕ ਮਨੁੱਖ ਨੂੰ ਚੈਨ ਨਾਲ ਜੀਣ ਦਿਓ, ਇਨਸਾਨੀਅਤ , ਕਿਰਤ ਕਰਕੇ, ਸੱਚਾਈ , ਉੱਚਾ ਕਿਰਦਾਰ, ਵੰਡ ਛਕਣਾ ਤੇ ਚੰਗੇ ਸਮਾਜ ਦੀ ਉਸਾਰੀ ਵਿੱਚ ਹੀ ਗੁਰੂ ਦੀਆਂ ਖੁਸ਼ੀਆਂ ਹਨ।

ਮਨਦੀਪ ਸਿੰਘ
ਵਰਨਨ ਬੀ.ਸੀ.


(08/08/10)
ਜਸਬੀਰ ਸਿੰਘ (ਕੈਲਗਰੀ)

ਸਿੱਖ ਮਾਰਗ ਦੇ ਪਾਠਕ ਸੱਜਣੋਂ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ॥


ਸ: ਜਸਵੰਤ ਸਿੰਘ (ਸਿੰਗਾਪੁਰ) ਜੀ! ਵੈਸੇ ਤਾਂ ਤੁਸੀਂ ਆਪਣੀ ਮਜਬੂਰੀ ਦੱਸ ਦਿੱਤੀ ਹੈ ਕਿ “ਸਮੇਂ ਦੀ ਮਜਬੂਰੀ ਕਰਕੇ ਅੱਗੋਂ ਜੁਆਬ ਨਹੀਂ ਦਿੱਤਾ ਜਾ ਸਕੇਗਾ”। ਪਰ ਆਪ ਜੀ ਦੇ ਪੱਤਰ ਵਿੱਚ ਕਈ ਐਸੀਆਂ ਗੱਲਾਂ ਹਨ ਜੋ ਵਿਚਾਰ ਦੀ ਮੰਗ ਕਰਦੀਆਂ ਹਨ। (ਇੱਥੇ ਮੈਂ ਸਿਰਫ਼ ਆਪਣੇ ਨਾਲ ਸੰਬੰਧਤ ਪੱਤਰ ਬਾਰੇ ਹੀ ਵਿਚਾਰ ਲਿਖ ਰਿਹਾ ਹਾਂ)।
ਤੁਸੀਂ ਲਿਖਿਆ ਹੈ: “ਸ: ਜਸਬੀਰ ਸਿੰਘ ਕੈਲਗਰੀ ਹੁਰੀਂ ਵੀ ਆਪਣੀ ਗੱਲ ਨੂੰ ਹੀ ਸੱਚਾ ਅਤੇ ਅੰਤਮ ਸਮਝਕੇ ਦੂਸਰੇ ਤੇ ਵਾਰ ਕਰਦੇ ਰਹਿੰਦੇ ਹਨ”।
ਵੀਰ ਜੀ! ਗੁਰਮਤਿ ਅਨੁਸਾਰ ਆਵਾਗਉਣ “ਹੈ” ਜਾਂ “ਨਹੀਂ ਹੈ”, ਇਹ ਦੋ ਹੀ ਗੱਲਾਂ ਹੋ ਸਕਦੀਆਂ ਹਨ। ਮੇਰੇ ਮੁਤਾਬਕ ਗੁਰਮਤਿ ਆਵਾਗਉਣ ਨੂੰ ਮੰਨਦੀ ਹੈ। ਇਸ ਵਿਸ਼ੇ ਤੇ ਮੇਰੇ ਵਿਰੋਧੀ ਵਿਚਾਰਾਂ ਵਾਲਿਆਂ ਨਾਲ ਮੇਰੀ ਵਿਚਾਰ ਤਕਰੀਬਨ ਦੋ ਕੁ ਸਾਲਾਂ ਤੋਂ ਚੱਲ ਰਹੀ ਹੈ। ਮੇਰੀ ਹਰ ਵਿਚਾਰ ਗੁਰਬਾਣੀ ਤੇ ਆਧਾਰਿਤ ਹੁੰਦੀ ਹੈ। ਜੇ ਵੱਖ ਵੱਖ ਸੱਜਣ ਕੁੱਝ ਕੁ ਗੱਲਾਂ ਨੂੰ ਬਾਰ ਬਾਰ ਦੁਹਰਾਈ ਜਾਣ, ਤਾਂ ਤੁਹਾਨੂੰ ਕੀ ਲੱਗਦਾ ਹੈ ਉਨ੍ਹਾਂ ਦੇ ਇਸ ਤਰ੍ਹਾਂ ਕਰਨ ਨਾਲ ਮੈਂ ਗੁਰਬਾਣੀ ਦੀ ਗੱਲ ਮੰਨਣ ਦੀ ਬਜਾਏ ਇਨ੍ਹਾਂ ਸੱਜਣਾਂ ਦੀ ਗੱਲ ਮੰਨ ਲਵਾਂ। ਜਿਹੜੇ ਕਿ ਸਿਰਫ਼ ਗੁਰਬਾਣੀ ਦੀ ਬਜਾਇ ਹੋਰ ਏਧਰ ਓਧਰ ਦੀਆਂ ਗੱਲਾਂ ਕਰ ਕੇ ਪਾਠਕਾਂ ਨੂੰ ਗੁਮਰਾਹ ਕਰ ਕਹੇ ਹਨ? ਮੈਨੂੰ ਇੱਕ ਗੱਲ ਦਾ ਜਵਾਬ ਦੇਣ ਦੀ ਖੇਚਲ ਕਰਨੀਂ, ਜੇ ਮੇਰੇ ਕੋਲ ਸੱਚਾਈ ਨਾ ਹੋਵੇ ਤਾਂ ਕੀ ਪਾਠਕ ਮੈਨੂੰ ਚਾਰ ਦਿਨ ਵੀ ਸਿੱਖ ਮਾਰਗ ਤੇ ਟਿਕਣ ਦੇਣਗੇ? ਮੈਂ ਤਾਂ ਆਪਣੀ ਹਰ ਗੱਲ ਦਲੀਲ-ਯੁਕਤ ਕਰ ਰਿਹਾ ਹਾਂ। ਮੇਰੀ ਕੋਈ ਇੱਕ ਵੀ ਗੱਲ ਤੁਹਾਨੂੰ ਦਲੀਲ ਤੋਂ ਖਾਲੀ (ਮਨਘੜਤ ਜਾਂ ਅੰਧ-ਵਿਸ਼ਵਾਸ਼ ਵਾਲੀ) ਲਗਦੀ ਹੋਵੇ ਤਾਂ ਦੱਸੋ, ਜੇ ਮੈਂ ਗ਼ਲਤ ਹੋਵਾਂਗਾ ਤਾਂ ਆਪਣੀ ਗ਼ਲਤੀ ਮੰਨਣ ਨੂੰ ਇੱਕ ਮਿੰਟ ਵੀ ਨਹੀਂ ਲਗਾਵਾਂਗਾ। ਹੁਣ ਜੇ ਦੋ ਸਾਲਾਂ ਤੋਂ ਕਿਸੇ ਵੀ ਸੱਜਣ ਨੇਂ ਮੇਰੀ ਕੋਈ ਇੱਕ ਵੀ ਗੱਲ ਗ਼ਲਤ ਸਾਬਤ ਨਹੀਂ ਕੀਤੀ ਤਾਂ ਇਸ ਵਿੱਚ ਮੇਰਾ ਕੀ ਕਸੂਰ ਹੈ? ਤੁਸੀਂ ਮੇਰੇ ਪੁਰਾਣੇ ਪੱਤਰ ਪੜ੍ਹ ਕੇ ਮੇਰੀ ਕੋਈ ਗ਼ਲਤ ਗੱਲ ਦਾ ਮੈਨੂੰ ਅਹਿਸਾਸ ਕਰਵਾ ਸਕਦੇ ਹੋ। ਹਰ ਕੋਈ ਵਿਅਕਤੀ ਆਪਣੇ ਵਿਚਾਰਾਂ ਨੂੰ ਠੀਕ ਹੀ ਸਮਝਦਾ ਹੈ, ਮੈਂ ਵੀ ਆਪਣੇ ਵਿਚਾਰਾਂ ਨੂੰ ਠੀਕ ਸਮਝਦਾ ਹੋਇਆ ਆਪਣੇ ਵਿਚਾਰ ਦੇ ਰਿਹਾ ਹਾਂ। ਜੇ ਮੇਰੇ ਵਿਚਾਰ ਝੂਠੇ/ਗ਼ਲਤ ਹੋਣਗੇ ਤਾਂ, ਸਾਰੇ ਪਾਠਕ ਪੜ੍ਹੇ ਲਿਖੇ ਹਨ ਆਪੇ ਸੱਚ, ਝੂਠ ਸਾਮ੍ਹਣੇ ਆ ਜਾਵੇਗਾ ਅਤੇ ਮੈਂ ਝੂਠਾਂ/ ਗ਼ਲਤ ਸਾਬਤ ਹੋ ਜਾਵਾਂਗਾ।
ਅਗੇ ਤੁਸੀਂ ਲਿਖਿਆ ਹੈ: “ਮੇਰਾ ਸੁਝਾਅ ਹੈ ਕਿ ਇਹੋ ਜਿਹੇ ਵਿਅਕਤੀਗਤ ਫ਼ੈਸਲਿਆਂ ਨਾਲ ਗੱਲ ਸਿਰੇ ਨਹੀਂ ਲੱਗਣੀ। ਇਸ ਮਸਲੇ ਬਾਰੇ ਅਜੇ ਹੋਰ ਵਿਚਾਰ ਕਰਨ ਦੀ ਲੋੜ ਹੈ”।
ਵੀਰ ਜੀ! ਮੈਂ ਆਪ ਜੀ ਦਾ ਮਤਲਬ ਨਹੀਂ ਸਮਝ ਸਕਿਆ। ਤੁਸੀਂ ਕਿਹੜੇ ਵਿਅਕਤੀਗਤ ਫ਼ੈਸਲਿਆਂ ਦੀ ਗੱਲ ਕਰ ਰਹੇ ਹੋ ਅਤੇ ਵਿਚਾਰ ਹੋਰ ਕਿਸ ਤਰ੍ਹਾਂ ਹੁੰਦੀ ਹੈ? ਤੁਸੀਂ ਆਪ ਤਾਂ ਸਮੇਂ ਦੀ ਮਜਬੂਰੀ ਦੱਸ ਕੇ ਵਿਚਾਰ ਕਰਨ ਤੋਂ ਪਹਿਲਾਂ ਹੀ ਪਿੱਛੇ ਹਟ ਰਹੇ ਹੋ। ਦੂਰੋਂ ਹੀ ਰਸਤਾ ਨਾ ਦਿਖਾਵੋ, ਕਮ-ਸ-ਕਮ ਦੋ-ਚਾਰ ਕਦਮ ਤਾਂ ਨਾਲ ਚੱਲ ਕੇ ਪਾਠਕਾਂ ਨੂੰ ਸੇਧ ਦੇ ਦਿਉ। ਫ਼ੇਰ ਪਾਠਕ ਆਪੇ ਉਸ ਰਸਤੇ ਤੇ ਚੱਲ ਕੇ ਮਸਲੇ ਸੁਲਝਾ ਲੈਣਗੇ।
ਤੁਸੀਂ ਲਿਖਿਆ ਹੈ: “ਇਸ ਵਿਸ਼ੇ ਨੂੰ ਚੰਗੀ ਤਰ੍ਹਾਂ ਸਮਝਣ ਲਈ ਹੋਰਨਾਂ ਧਰਮਾਂ ਅਤੇ ਮੱਤਾਂ ਵੱਲੋਂ ਦਿੱਤੇ ਵਿਚਾਰਾਂ ਨੂੰ ਵੀ ਘੋਖਣਾ ਚਾਹੀਦਾ ਹੈ। ਗੁਰਬਾਣੀ ਉਸ ਵਕਤ ਦੇ ਪ੍ਰਚੱਲਤ ਮੁਹਾਵਰੇ ਵਿੱਚ ਗੱਲ ਕਰਦੀ ਹੈ, ਕਦੀ ਹਿੰਦੂ, ਕਦੀ ਇਸਲਾਮ ਅਤੇ ਕਦੀ ਜੋਗ ਮੱਤ ਦੇ ਲਹਿਜੇ ਵਿੱਚ। ਸਾਨੂੰ ਉਸ ਸਾਰੇ ਸੰਦਰਭ ਅਤੇ ਪਰਸੰਗ ਨੂੰ ਵੀ ਸਾਮਣੇ ਰੱਖਣ ਦੀ ਲੋੜ ਹੁੰਦੀ ਹੈ। …ਇਸ ਬਾਰੇ ਡਾ: ਜਸਬੀਰ ਸਿੰਘ (ਦਿੱਲੀ) ਹੁਰਾਂ ਦੀਆਂ ਇੱਕ ਦੋ ਪੁਸਤਕਾਂ ਹਨ ਉਹ ਪੜਨੀਆਂ ਲਾਹੇਵੰਦ ਹੋ ਸਕਦੀਆਂ ਹਨ”।
ਵੀਰ ਜੀ! ਇੱਥੇ ਫ਼ੇਰ ਉਹੀ ਗੱਲ ਹੈ ਕਿ ਹੋਰਨਾਂ ਧਰਮਾਂ ਬਾਰੇ ਜੋ ਤੁਹਾਨੂੰ ਜਾਣਕਾਰੀ ਹੈ ਅਤੇ ਡਾ: ਜਸਬੀਰ ਸਿੰਘ ਜੀ ਦੀਆਂ ਪੁਸਤਕਾਂ ਤੋਂ ਜੋ ਜਾਣਕਾਰੀ ਆਪ ਜੀ ਨੂੰ ਹਾਸਲ ਹੈ, ਤੁਸੀਂ ਖੁਦ ਸਿੱਖ ਮਾਰਗ ਤੇ ਸਾਂਝੀ ਕਿਉਂ ਨਹੀਂ ਕਰਦੇ? ਸ: ਮੱਖਣ ਸਿੰਘ ਜੀ ਨੇਂ ਸਾਰਿਆਂ ਲਈ ਵਿਚਾਰ ਸਾਂਝੇ ਕਰਨ ਲਈ ਦਰਵਾਜੇ ਖੋਲ੍ਹ ਰੱਖੇ ਹਨ।
ਤੁਸੀਂ ਲਿਖਿਆ ਹੈ: “ਅੱਜ ਦੇ ਸਪੋਕਸਮੈਨ ਵਿੱਚ ਬੁੱਧ ਧਰਮ ਬਾਰੇ ਛਪੇ ਲੜੀ-ਵਾਰ ਵਿੱਚ ਵੀ ਪੁਨਰ ਜਨਮ ਬਾਰੇ ਦਿੱਤੇ ਬੁਧ ਦੇ ਦਰਸ਼ਨ (ਜਿਹੜਾ ਕਿ ਬੁੱਧ ਧਰਮ ਨੂੰ ਨਵੇਕਲੇ ਢੰਗ ਨਾਲ ਪਰਿਭਾਸ਼ਿਤ ਕਰਦਾ ਹੈ) ਨੂੰ ਵਾਚਣਾ ਬਣਦਾ ਹੈ। ਬੁਧ ਇਸ ਨੂੰ ਵਿਛਿੰਨ ਪ੍ਰਵਾਹ
(Discontinuous continuity) ਕਹਿੰਦਾ ਹੈ”।
ਵੀਰ ਜੀ! ਇਹ ਤਾਂ ਆਪ ਜੀ ਨੂੰ ਪਤਾ ਹੀ ਹੈ ਕਿ ਬੁਧ ਧਰਮ ਸਿੱਖ ਧਰਮ ਤੋਂ ਪਹਿਲਾਂ ਦਾ ਹੈ। ਅਰਥਾਤ ਗੁਰੂ ਸਾਹਿਬਾਂ ਨੂੰ ਵੀ ਇਸ ਧਰਮ ਬਾਰੇ ਜਾਣਕਾਰੀ ਜਰੂਰ ਰਹੀ ਹੋਵੇਗੀ। ਜੇ ਆਵਾਗਉਣ ਸੰਬੰਧੀ ਜਾਂ ਕਿਸੇ ਹੋਰ ਪਹਿਲੂ ਤੋਂ ਬੁਧ ਧਰਮ ਅਤੇ ਸਿੱਖ ਧਰਮ ਦੀ ਫ਼ਲੌਸਫ਼ੀ ਇੱਕ ਹੀ ਹੈ ਤਾਂ ਜਿਸ ਤਰ੍ਹਾਂ ਗੁਰੂ ਸਾਹਿਬਾਂ ਨੇਂ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ ਹੈ, ਇਸੇ ਤਰ੍ਹਾਂ ਬੁਧ ਧਰਮ ਦੀ ਫ਼ਲੌਸਫ਼ੀ ਵੀ ਅੰਕਿਤ ਕਰ ਦੇਣੀ ਸੀ। ਕੀ ਬੁਧ ਧਰਮ ਬਾਰੇ ਕੋਈ ਲਿਖਤ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ? ਕੀ ਇਹ ਜਰੂਰੀ ਹੈ ਕਿ ਜਿਸ ਤਰ੍ਹਾਂ ਬੁੱਧ ਧਰਮ ਵਾਲੇ ਆਵਾਗਉਣ ਨੂੰ ਮੰਨਦੇ ਹਨ ਸਿੱਖ ਧਰਮ ਵੀ ਉਸੇ ਰੂਪ ਵਿੱਚ ਹੀ ਮੰਨੇਂ? ਜੇ ਨਹੀਂ ਤਾਂ ਸਿੱਖ ਧਰਮ ਵਿੱਚ ਇਹ ਨਵੀਂ ਘੁਸ-ਪੈਠ ਕਰਵਾਉਣੀ ਕੀ ਜਰੂਰੀ ਹੈ?
ਤੁਸੀਂ ਲਿਖਿਆ ਹੈ: “ਤੁਹਾਡੀ ਜਾਣਕਾਰੀ ਲਈ ਹਿੰਦੂ ਧਰਮ ਨੂੰ ਛੱਡਕੇ ਕੋਈ ਵੀ ਹੋਰ ਮੱਤ ਪੁਨਰ ਜਨਮ ਨੂੰ ਉਸ ਤਰ੍ਹਾਂ ਨਹੀਂ ਸਵਿਕਾਰਦਾ ਜਿਵੇਂ ਕਿ ਹਿੰਦੂ ਧਰਮ ਵਿੱਚ ਦੱਸਿਆ ਗਿਆ ਹੈ”।
ਵੀਰ ਜੀ! ਨਾ ਤਾਂ ਇਹ ਕੋਈ ਜਰੂਰੀ ਹੈ ਕਿ ਜਿਸ ਰੂਪ ਵਿੱਚ ਦੁਨੀਆਂ ਦੇ ਸਾਰੇ ਧਰਮ ਜਾਂ ਜਿਆਦਾਤਰ ਧਰਮ ਆਵਾਗਉਣ ਨੂੰ ਮੰਨਦੇ ਹਨ ਉਸੇ ਰੂਪ ਵਿੱਚ ਹੀ ਸਿੱਖ ਧਰਮ ਵੀ ਮੰਨੇਂ। ਅਤੇ ਨਾਂ ਹੀ ਮੈਂ ਅੱਜ ਤੱਕ ਕਿਤੇ ਲਿਖਿਆ ਹੈ ਕਿ ਸਿੱਖ ਧਰਮ ਆਵਾਗਉਣ ਨੂੰ ਹਿੰਦੂ ਧਰਮ ਵਾਲੇ ਰੂਪ ਵਿੱਚ ਹੀ ਮੰਨਦਾ ਹੈ। ਤੁਸੀਂ ਮੈਨੂੰ ਇਹ ਜਾਣਕਾਰੀ ਕਿਉਂ ਦੇ ਰਹੇ ਹੋ? ਇਹ ਮੈਂ ਨਹੀਂ ਸਮਝ ਸਕਿਆ।
ਅਗੇ ਤੁਸੀਂ ਲਿਖਿਆ ਹੈ: “ਹਰ ਵਿਚਾਰ ਨੂੰ ਸੰਜੀਦਾ ਢੰਗ ਨਾਲ ਵਿਚਾਰਿਆ ਜਾਵੇ ਅਤੇ ਜ਼ਾਤੀ ਟਿੱਪਣੀਆਂ ਤੋਂ ਗੁਰੇਜ ਕੀਤਾ ਜਾਵੇ। ਤਾਂ ਕਿ ਵਿਚਾਰ ਮੰਥਨ ਵਿੱਚੋਂ ‘ਸੱਚ’ ਪਰਗਟ ਹੋ ਸਕੇ”।
ਵੀਰ ਜੀ! ਇੱਥੇ ਤੁਸੀਂ ਪੱਖ-ਪਾਤ ਕਰ ਰਹੇ ਹੋ। ਜਿਹੜੀ ਗੱਲ ਤੁਸੀਂ ਸ: ਗੁਰਚਰਨ ਸਿੰਘ (ਜਿਉਣਵਾਲਾ) ਨੂੰ ਸਮਝਾਉਣੀ ਹੈ ਉਹ ਤੁਸੀਂ ਮੈਨੂੰ ਸਮਝਾ ਰਹੇ ਹੋ। ਮੇਰੀਆਂ ਲਿਖਤਾਂ ਪੜ੍ਹ ਕੇ ਦੇਖੋ, ਮੇਰੀ ਜਿਆਦਾਤਰ ਵਿਚਾਰ ਗੁਰਬਾਣੀ ਉਦਾਹਰਣਾਂ ਸਮੇਤ ਮਿਲੇਗੀ। ਆਮ ਤੌਰ ਤੇ ਜ਼ਾਤੀ ਟਿੱਪਣੀਆਂ ਤੋਂ ਗੁਰੇਜ ਹੀ ਕੀਤਾ ਗਿਆ ਹੈ। ਬਹੁਤ ਘੱਟ ਥਾਵਾਂ ਤੇ ਜ਼ਾਤੀ ਟਿੱਪਣੀਆਂ ਕੀਤੀਆਂ ਗਈਆਂ ਹਨ ਉਹ ਵੀ ਗੁਰਚਰਨ ਸਿੰਘ ਦੀਆਂ ਜ਼ਾਤੀ ਟਿੱਪਣੀਆਂ ਦੇ ਜਵਾਬ ਵਿੱਚ।
ਇਸੇ ਪੱਤਰ ਵਿੱਚ ਸ: ਅਮਰਜੀਤ ਸਿੰਘ ਚੰਦੀ ਜੀ ਨੂੰ ਸੰਬੋਧਨ ਕਰਕੇ ਤੁਸੀਂ ਲਿਖਿਆ ਹੈ “ਤੁਹਾਡੇ ਪੱਤਰਾਂ ਤੋਂ ਸਾਫ਼ ਦਿਸ ਰਿਹਾ ਹੈ ਕਿ ਤੁਸੀਂ ਸੱਚੀ ਗੱਲ ਦੀ ਤਰਫ਼ਦਾਰੀ ਕਰਨ ਦੀ ਬਜਾਏ ਵਿਅਕਤੀ ਵਿਸ਼ੇਸ਼ ਦਾ ਪੱਖ ਪੂਰ ਰਹੇ ਹੋ”।
ਵੀਰ ਜੀ! ਤੁਸੀਂ ਖੁਦ ਇਸ ਗੱਲ ਤੇ ਵਿਚਾਰ ਕਰਕੇ ਦੇਖੋ, ਜਿਹੜੀ ਗੱਲ ਤੁਸੀਂ ਗੁਰਚਰਨ ਸਿੰਘ ਜਿਉਣਵਾਲਾ ਨੂੰ ਸਮਝਾਉਣੀ ਹੈ ਉਹ ਮੈਨੂੰ ਸਮਝਾ ਕੇ, ਤੁਸੀਂ ਵੀ ਕਿਸੇ ਵਿਅਕਤੀ ਵਿਸ਼ੇਸ਼ ਦਾ ਪੱਖ ਨਹੀਂ ਪੂਰ ਰਹੇ? ਅਤੇ ਵਿਚਾਰ ਮੰਥਨ ਵਿੱਚੋਂ ‘ਸੱਚ’ ਦੀ ਭਾਲ ਕਰਨ ਲਈ ਆਪਣੇ ਮਨ ਦੇ ਬਣ ਚੁੱਕੇ ਵਿਚਾਰਾਂ ਨੂੰ ਇੱਕ ਪਾਸੇ ਰੱਖਕੇ ਇਮਾਨਦਾਰੀ ਨਾਲ ਵਿਚਾਰ ਪੜ੍ਹਨ ਦੀ ਜਰੂਰਤ ਹੈ। ਧੰਨਵਾਦ।

ਜਸਬੀਰ ਸਿੰਘ (ਕੈਲਗਰੀ)


(08/08/10)
ਡਾ: ਇਕਬਾਲ ਸਿੰਘ ਢਿੱਲੋਂ

ਸਿੱਖ ਮਾਰਗ ਡੌਟ ਕੌਮ ਦੇ ਸੂਝਵਾਨ ਪਾਠਕੋ ਅਤੇ ਸਤਿਕਾਰਯੋਗ ਵਿਦਵਾਨ ਦੋਸਤੋ,
ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ!
ਸਿੱਖਮਾਰਗ ਡੌਟ ਕੌਮ ਦੇ ਸੰਪਾਦਕੀ ਬੋਰਡ ਦੇ ਮੈਂਬਰ ਸ. ਅਮਰ ਜੀਤ ਚੰਦੀ ਜੀ ਦੇ ਰਵੱਈਏ (ਹਵਾਲਾ ਵੈਬਸਾਈਟ ਤੇ ਆਏ ਉਹਨਾਂ ਦੇ 06. 07. 2010 ਦਾ ਪੱਤਰ) ਕਰਕੇ ਮੈਂ ਇਸ ਵੈਬਸਾਈਟ ਲਈ ਅੱਗੇ ਤੋਂ ਨਾ ਲਿਖਣ ਦਾ ਫੈਸਲਾ ਕਰ ਚੁੱਕਾ ਸੀ। ਪਰੰਤੂ ਤਿੰਨ ਗੱਲਾਂ ਨੇ ਮੈਨੂੰ ਫਿਰ ਲਿਖਣ ਲਈ ਮਜਬੂਰ ਕਰ ਦਿੱਤਾ ਹੈ। ਇੱਕ ਤਾਂ ਸ. ਦਰਸ਼ਨ ਸਿੰਘ ਖਾਲਸਾ ਜੀ ਦਾ 12. 07. 2010 ਦਾ ਇਸ ਵੈਬਸਾਈਟ ਤੇ ਆਇਆ ਪੱਤਰ, ਦੂਸਰਾ ਇਸ ਪੱਤਰ ਦੇ ਨਾਲ ਆਈ ਸੰਪਾਦਕੀ ਟਿੱਪਣੀ ਜੋ ਸ਼ਾਇਦ ਸ. ਮੱਖਣ ਸਿੰਘ ਪੁਰੇਵਾਲ ਜੀ ਵੱਲੋਂ ਹੀ ਹੋਵੇ ਅਤੇ ਤੀਸਰਾ ਸ. ਹਰਦੇਵ ਸਿੰਘ ਜੰਮੂ ਜੀ ਦਾ ਇਸੇ ਵੈਬਸਾਈਟ ਤੇ ਆਇਆ 14. 07 2010 ਦਾ ਪੱਤਰ ਹੈ। ਸੰਪਾਦਕੀ ਟਿੱਪਣੀ ਵਿੱਚ ਲਿਖੀ ਗੱਲ “ਜੇ ਕਰ ਅਸੀਂ ਦੂਰ ਅੰਦੇਸ਼ੀ ਨਾਲ ਸੋਚੀਏ ਤਾਂ ਕਿਉਂ ਨਹੀਂ ਅਸੀਂ ਇਸ ਦਾ ਸਦੀਵੀ ਹੱਲ ਕੱਢ ਲਈਏ ਤਾਂ ਕਿ ਜੋ ਦੂਸਰੇ ਅਕਾਦਮਿਕ ਲੈਵਲ ਤੇ ਸਾਡੇ ਧਰਮ, ਗੁਰਬਾਣੀ, ਗੁਰੂਆਂ ਅਤੇ ਸਿਧਾਂਤ ਤੇ ਸ਼ੱਕੀ ਉਂਗਲ ਉਠਾ ਰਹੇ ਹਨ ਤਾਂ ਉਹਨਾ ਨੂੰ ਅਜਿਹਾ ਕਰਨ ਦਾ ਮੌਕਾ ਹੀ ਨਾ ਮਿਲੇ।” ਬੜੀ ਉਤਸ਼ਾਹਜਨਕ ਹੈ, ਸ. ਦਰਸ਼ਨ ਸਿੰਘ ਖਾਲਸਾ ਜੀ ਦੇ ਪੱਤਰ ਦਾ ਜੁਆਬ ਵੱਖਰੇ ਤੌਰ ਤੇ ਦੇਣਾ ਪਵੇਗਾ। ਫਿਲਹਾਲ ਸ. ਚੰਦੀ ਜੀ ਅਤੇ ਸ. ਹਰਦੇਵ ਸਿੰਘ ਜੰਮੂ ਜੀ ਦੇ ਪੱਤਰ ਬਾਰੇ ਗੱਲ ਕਰਨੀ ਹੈ।
ਸ. ਅਮਰ ਜੀਤ ਸਿੰਘ ਚੰਦੀ ਜੀ ‘ਰੋਜ਼ਾਨਾ ਸਪੋਕਸਮੈਨ ‘ਇਦਾਰੇ ਵਿਚੋਂ ਆਏ ਹਨ ਇਸ ਕਰਕੇ ਉਹਨਾਂ ਦੀ ਪਹੁੰਚ ਉਸ ਅਖਬਾਰ ਵਾਲੀ ਹੀ ਹੈ। ਉਹਨਾਂ ਨੇ ਇਹ ਝੂਠੀ ਗੱਲ ਮੇਰੇ ਸਿਰ ਮੜ੍ਹੀ ਹੈ ਕਿ ਮੈਂ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਭਾਈ ਗੁਰਦਾਸ ਰਾਹੀਂ ਸ੍ਰੀ ਆਦਿ ਗ੍ਰੰਥ ਲਿਖਵਾਉਣ ਨੂੰ ਝੂਠ ਕਿਹਾ ਹੈ। ਉਹ ਸੰਪਾਦਕੀ ਮੰਡਲ ਦੇ ਮੈਂਬਰ ਹੋਣ ਤੇ ਵੀ ਚਲ ਰਹੀ ਬਹਿਸ ਵਿੱਚ ਕਮਜ਼ੋਰ ਪੈ ਰਹੀ ਧਿਰ ਦੀ ਨਜਾਇਜ਼ ਹਮਾਇਤ ਕਰਕੇ ਪੱਖ-ਪਾਤੀ ਰਵੱਈਆ ਵਿਖਾਉਂਦੇ ਹਨ। ਸਿੱਖਮਾਰਗ ਵੈਬਸਾਈਟ ਦੇ ਪ੍ਰਬੰਧਕਾਂ ਨੂੰ ਇਸ ਗੱਲ ਤੇ ਗੰਭੀਰਤਾ ਨਾਲ ਵਿਚਾਰ ਕਰਦੇ ਹੋਏ ਢੁੱਕਵੀਂ ਕਾਰਵਾਈ ਕਰਨੀ ਚਾਹੀਦੀ ਹੈ।
ਸ. ਹਰਦੇਵ ਸਿੰਘ ਜੰਮੂ ਜੀ ਕਰਤਾਰਪੁਰੀ ਬੀੜ ਬਾਰੇ ਚਲ ਰਹੀ ਬਹਿਸ ਵਿੱਚੋਂ ਭੱਜ ਗਏ ਸਨ। ਹੁਣ 14. 07. 2010 ਦੇ ਪੱਤਰ ਰਾਹੀਂ ਉਹ ਫਿਰ ਆ ਧਮਕੇ ਹਨ। ਅਸਲ ਵਿੱਚ ਉਹਨਾਂ ਨੂੰ, ‘ਰੋਜ਼ਾਨਾ ਸਪੋਕਸਮੈਨ’ ਦੇ ਸੰਪਾਦਕ ਜੁਗਿੰਦਰ ਸਿੰਘ ਵਾਂਗ, ਆਪਣੇ ਆਪ ਨੂੰ ਇੱਕ ਮਹਾਨ ਵਿਦਵਾਨ ਦੇ ਤੌਰ ਤੇ ਸਥਾਪਤ ਕਰਨ ਦੀ ਬਹੁਤ ਕਾਹਲ ਲੱਗੀ ਹੋਈ ਹੈ। ਇਸੇ ਲਈ ਉਹ ਹਰ ਥਾਂ ਸਿੰਗ ਫਸਾ ਲੈਂਦੇ ਹਨ, ਲਾਜਵਾਬ ਹੋ ਜਾਣ ਤੇ ਦੂਸਰੀ ਧਿਰ ਤੇ ਜਾਤੀ ਹਮਲੇ ਕਰਦੇ ਹਨ, ਫਤਵੇ ਦਿੰਦੇ ਹਨ, ਲਾਚਾਰ ਹੋਕੇ ਬਹਿਸ ਵਿੱਚੋਂ ਭੱਜ ਜੱਦੇ ਹਨ ਅਤੇ ਬੇਚੈਨ ਹੋ ਕੇ ਕੁੱਝ ਚਿਰ ਪਿੱਛੋਂ ਫਿਰ ਖੌਰੂ ਪਾਉਣ ਲੱਗ ਜਾਂਦੇ ਹਨ। ਭਲਾ ਕਰਤਾਰਪੁਰੀ ਬੀੜ ਦੇ ਸੱਚ ਨੂੰ ਨੰਗਾ ਕਰਨਾ ਗੁਰਬਾਣੀ ਦਾ ਵਿਰੋਧ ਕਿਵੇਂ ਹੋਇਆ? ਗੁਰਬਾਣੀ ਦਾ ਸੰਦੇਸ਼ ਹੀ ਸਿੱਖਾਂ ਦਾ ਗਿਆਰ੍ਹਵਾਂ ਗੁਰੂ ਹੈ; ਇਸ ਬਾਰੇ ਤਾਂ ਕਿਸੇ ਨੂੰ ਕੋਈ ਸ਼ੰਕਾ ਹੀ ਨਹੀਂ। ਜੇਕਰ ਸਿੱਖਾਂ ਦੀ ਧਾਰਮਿਕ ਪੁਸਤਕ ਬਾਰੇ ਕੋਈ ਸੁਹਿਰਦ ਵਿਚਾਰ-ਚਰਚਾ ਹੁੰਦੀ ਹੈ ਤਾਂ ਇਸ ਨੂੰ “ਸੱਚ ਦਾ ਵਿਰੋਧ” ਜਾਂ ਗੁਰਬਾਣੀ ਦੀ “ਗੁਰਤਾ” ਨੂੰ ਖਤਰਾ ਕਹਿ ਕੇ ਪਰਚਾਰਨਾ ਸਿੱਖ ਕੌਮ ਨੂੰ ਭੁਲੇਖੇ ਵਿੱਚ ਪਾਉਣ ਵਾਲੀ ਗੱਲ ਹੈ। ਇਸ ਤਰ੍ਹਾਂ ਲਗਦਾ ਹੈ ਕਿ ਸ. ਹਰਦੇਵ ਸਿੰਘ ਜੰਮੂ ਜੀ ਨੂੰ ਆਪਣੇ ਬਾਰੇ ਸਾਰੀ ਸਿੱਖ ਕੌਮ ਦਾ ‘ਸਪੋਕਸਮੈਨ’ ਹੋਣ ਦਾ ਭੁਲੇਖਾ ਲੱਗਾ ਹੋਇਆ ਹੈ। ਇਦਾਰਾ ਸਿੱਖਮਾਰਗ ਵੈਬਸਾਈਟ ਦੇ ਪ੍ਰਬੰਧਕਾਂ ਨੂੰ ਇਹ ਸਪਸ਼ਟ ਕਰਨਾ ਚਾਹੀਦਾ ਹੈ ਕਿ ਇਸ ਇਦਾਰੇ ਦੀ ਪਹੁੰਚ ਸ. ਹਰਦੇਵ ਸਿੰਘ ਜੰਮੂ ਜੀ ਦੀ ਪਹੂੰਚ ਦੇ ਅਨੁਸਾਰ ਹੈ ਜਿਹਾ ਕਿ ਸ. ਚੰਦੀ ਜੀ ਦੀ ਭੁਮਿਕਾ ਵਿਚੋਂ ਨਜ਼ਰੀਂ ਵੀ ਪੈਂਦਾ ਹੈ? ਜੇਕਰ ਅਜਿਹਾ ਹੈ ਤਾਂ ਇਸ ਇਦਾਰੇ ਦੀ ਭੂਮਿਕਾ ਸਿੱਖ ਕੌਮ ਲਈ ਲਾਹੇਵੰਦ ਨਹੀਂ ਕਹੀ ਜਾ ਸਕਦੀ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।


ਸਿੱਖ ਮਾਰਗ ਦੇ ਸੰਪਾਦਕੀ ਬੋਰਡ ਬਾਰੇ ਅਤੇ ਕੁੱਝ ਹੋਰ ਜਾਣਕਾਰੀ
ਸਿੱਖ ਮਾਰਗ ਅਤੇ ਇਸ ਨਾਮ ਤੋਂ ਕੋਈ ਦੋ ਕੁ ਸਾਲ ਪਹਿਲਾਂ ਤੋਂ, ਜਾਣੀ ਕਿ ਸੀ 14 ਕੁ ਸਾਲ ਤੋਂ ਮੈਂ ਇਹ ਸਾਈਟ ਚਲਾ ਰਿਹਾ ਹਾਂ। ਜਿਤਨਾ ਸਮਾ ਮੈਂ ਆਪਣੇ ਕੰਮ ਵਿਚੋਂ ਕੱਢ ਕੇ ਗੁਰਮਤਿ ਦੀ ਗੱਲ ਨੂੰ ਇੰਟਰਨੈੱਟ ਰਾਹੀਂ ਪਹੁੰਚਾਣ ਵਿੱਚ ਲਾਇਆ ਹੈ, ਸ਼ਾਇਦ ਹੀ ਹੋਰ ਕਿਸੇ ਨੇ ਲਾਇਆ ਹੋਵੇ। ਹੁਣ ਮੈਂ ਕਾਫੀ ਥੱਕ ਵੀ ਚੁੱਕਾ ਸੀ ਅਤੇ ਕੰਮ ਵੀ ਕਾਫੀ ਜ਼ਿਆਦਾ ਵਧਦਾ ਜਾ ਰਿਹਾ ਸੀ। ਇਸ ਲਈ ਮੈਨੁੰ ਕੁੱਝ ਸਹਿਯੋਗੀ ਸੱਜਣਾ ਦੀ ਲੋੜ ਮਹਿਸੂਸ ਹੋਈ। ਇਸ ਬਾਰੇ ਜਾਣਕਾਰੀ ‘ਸਿੱਖ ਮਾਰਗ’ ਤੇ ਪਾਈ ਤਾਂ ਕਈ ਨਾਵਾਂ ਬਾਰੇ ਸੁਝਾਅ ਆਏ ਅਤੇ ਕਈਆਂ ਨੇ ਆਪਣੇ ਆਪ ਬਾਰੇ ਦੱਸਿਆ ਕਿ ਉਹ ਇਸ ਵਿੱਚ ਸਹਾਇਤਾ ਕਰ ਸਕਦੇ ਹਨ। ਇਹਨਾ ਵਿਚੋਂ ਸਿਰਫ ਦੋ ਹੀ ਐਸੇ ਸਨ ਜਿਹੜੇ ਕਿ ਨਿਰਪੱਖ ਲਗਦੇ ਸਨ ਅਤੇ ਬਹੁਤੀਆਂ ਸ਼ਰਤਾਂ ਪੂਰੀਆਂ ਕਰਦੇ ਸਨ। ਬਾਕੀਆਂ ਵਿਚੋਂ ਕਈ ਪੰਜਾਬੀ ਵਿੱਚ ਟਾਈਪ ਨਹੀਂ ਸਨ ਕਰ ਸਕਦੇ ਅਤੇ ਕਈਆਂ ਵਿੱਚ ਨਿਰਪੱਖਤਾ ਦੀ ਘਾਟ ਸੀ। ਇਹ ਦੋ ਹਨ, ਅਮਰਜੀਤ ਸਿੰਘ ਚੰਦੀ ਅਤੇ ਗੁਰਇੰਦਰ ਸਿੰਘ ਪਾਲ। ਇਹਨਾ ਵਿਚੋਂ ਇੱਕ ਇੰਡੀਆ ਵਿੱਚ ਹੈ ਅਤੇ ਦੂਜਾ ਅਮਰੀਕਾ ਵਿਚ। ਇਹਨਾ ਦੋਵਾਂ ਦੇ ਕਾਫੀ ਲੇਖ ‘ਸਿੱਖ ਮਾਰਗ’ ਤੇ ਛਪ ਚੁੱਕੇ ਹਨ।
ਜੋ ਸੰਪਾਦਕੀ ਲੇਖ ਹਨ ਉਹਨਾ ਨਾਲ ਸਾਡੀ ਤਿੰਨਾ ਦੀ ਹੀ ਸਹਿਮਤੀ ਹੈ ਅਤੇ ਉਹਨਾ ਵਿੱਚ ਮੈਂ ਕੁੱਝ ਤਬਦੀਲੀ ਵੀ ਕੀਤੀ ਹੈ ਭਾਵੇਂ ਕਿ ਉਹ ਇਹਨਾ ਦੇ ਲਿਖੇ ਹੋਏ ਸਨ। ਹੋਰ ਲਿਖਤਾਂ, ਟਿੱਪਣੀਆਂ ਅਤੇ ਅਲੋਚਨਾ ਲਈ ਸਾਰੇ ਅਜ਼ਾਦ ਹਨ। ਜੇ ਕਰ ਇਹਨਾ ਦੋਹਾਂ ਵਿਚੋਂ ਕੋਈ ਕਿਸੇ ਦੀ ਪ੍ਰਸੰਸਾ ਜਾਂ ਅਲੋਚਨਾ ਕਰਦਾ ਹੈ ਤਾਂ ਉਹ ਕਰ ਸਕਦਾ ਹੈ ਇਸ ਨਾਲ ‘ਸਿੱਖ ਮਾਰਗ’ ਦਾ ਸਹਿਮਤਿ ਹੋਣਾ ਜ਼ਰੂਰੀ ਨਹੀਂ ਹੈ। ਇਹ ਅਲੋਚਨਾ/ਪ੍ਰਸੰਸਾ ਲਈ ਖੁਦ ਜੁੰਮੇਵਾਰ ਅਤੇ ਜਵਾਬਦੇਹ ਹਨ। ਇਸੇ ਤਰ੍ਹਾਂ ਕਿਸੇ ਸੰਪਾਦਕੀ ਟਿੱਪਣੀ/ਅਲੋਚਨਾ ਲਈ ਮੈਂ ਜਿੰਮੇਵਾਰ ਹਾਂ ਇਹ ਨਹੀਂ ਹਨ। ਕੰਮ ਦੀ ਸ਼ਿਫਟ, ਟਾਈਮ ਦਾ ਫਰਕ ਅਤੇ ਦੂਰੀ, ਇਹਨਾ ਤਿੰਨਾ ਦੇ ਕਾਰਨ ਆਪਸੀ ਤਾਲਮੇਲ ਵਿੱਚ ਰੁਕਾਵਟ ਹਨ। ਇਹਨਾ ਦੋਹਾਂ ਦੀ ਇਹ ਮੁੱਖ ਜੁੰਮੇਵਾਰੀ ਹੈ ਕਿ ਇਹ ਖਿਆਲ ਰੱਖਣ ਕਿ ਗੁਰਮਤਿ ਤੋਂ ਉਲਟ ਕੋਈ ਲਿਖਤ ‘ਸਿੱਖ ਮਾਰਗ’ ਤੇ ਨਾ ਛਪੇ ਅਤੇ ਕਈ ਵਾਰੀ ਮੈਂ ਆਪ ਵੀ ਇਹਨਾ ਨੂੰ ਉਹ ਲਿਖਤ ਪੜਚੋਲ ਲਈ ਭੇਜ ਦਿੰਦਾ ਹਾਂ ਜਿਵੇਂ ਕਿ ਇੱਕ ਲੇਖ ਤੱਖਰ ਦਾ ਚੰਦੀ ਨੂੰ ਭੇਜਿਆ ਸੀ ਅਤੇ ਚੰਦੀ ਨੇ ਪੜ੍ਹ ਕੇ ਇੱਕ ਚਿੱਠੀ ਲਿਖ ਦਿੱਤੀ ਸੀ। ਬਾਕੀ ਹੋਰ ਸਾਰਾ ਕੁੱਝ ‘ਸਿੱਖ ਮਾਰਗ’ ਦਾ ਖਰਚਾ ਅਤੇ ਲਿਖਤਾਂ ਪਉਣ ਦਾ ਕੰਨਟਰੋਲ ਮੇਰੇ ਕੋਲ ਹੀ ਹੈ ਅਤੇ ਰਹੇਗਾ।
ਆਪਣੇ ਨਾਮ ਨਾਲ ਪਛਾਣ ਚਿੰਨ, ਤਖੱਲਸ ਜਾਂ ਗੋਤ ਲਉਣ ਨੂੰ ਕਈ ਪਾਠਕ ਜਾਤ ਨਾਲ ਰਲਗੱਡ ਕਰਕੇ ਦੂਸਰੇ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ ਜੋ ਕਿ ਗਲਤ ਹੈ। ਇਸ ਬਾਰੇ ਜਦੋਂ ਵਿਹਲ ਮਿਲੀ ਤਾਂ ਇੱਕ ਲੇਖ ਲਿਖ ਕੇ ਜਾਣਕਾਰੀ ਦੇਵਾਂਗਾ ਫਿਰ ਉਸ ਤੋਂ ਬਾਅਦ ਵਿਚਾਰ ਚਰਚਾ ਕਰ ਲਈ ਜਾਵੇਗੀ। ਉਂਜ ਗਿਆਨੀ ਸੰਤੋਖ ਸਿੰਘ ਦਾ ਇੱਕ ਲੇਖ ਇਸ ਵਿਸ਼ੇ ਬਾਰੇ ਪਹਿਲਾਂ ਹੀ ‘ਸਿੱਖ ਮਾਰਗ’ ਤੇ ਛਪਿਆ ਹੋਇਆ ਹੈ।
ਅੱਜ ਅਗਸਤ 08, 2010 ਨੂੰ ਸਿਰਫ ਚਿੱਠੀਆਂ ਹੀ ਪਾਈਆਂ ਹਨ ਲੇਖ ਨਹੀਂ। ਕਿਉਂਕਿ ਮੈਂ ਆਪਣੇ ਘਰ ਦੇ ਹੋਰ ਕਰਨ ਵਾਲੇ ਕੰਮ ਵਿੱਚ ਹਾਲੇ ਕਾਫੀ ਰੁੱਝਾ ਹੋਇਆ ਹਾਂ। ਤਿੰਨ ਕੁ ਦਿਨ ਬਾਹਰ ਜਾਣਾ ਪੈ ਗਿਆ ਇਸ ਨਾਲ ਕੁੱਝ ਹੋਰ ਲੇਟ ਹੋ ਗਿਆ। ਇਸ ਲਈ ਹਾਲੇ ਆਮ ਵਾਂਗ ਅੱਪਡੇਟ ਨਹੀਂ ਹੋ ਸਕਦਾ। ਅਗਲਾ ਅੱਪਡੇਟ ਕਦੋਂ ਹੋਵੇਗਾ? ਇਸ ਬਾਰੇ ਕੁੱਝ ਨਹੀਂ ਕਹਿ ਸਕਦਾ। ਜਦੋਂ ਵੀ ਸਮਾ ਮਿਲਿਆ ਕਰ ਦੇਵਾਂਗਾ-ਸੰਪਾਦਕ।


(08/08/10)
ਮਨਦੀਪ ਸਿੰਘ ਵਰਨਨ

ਜਸਵੰਤ ਸਿੰਘ ਸਿੰਗਾਪੁਰ ਜੀ ਗੁਰ ਫਤਹਿ
ਤੁਸੀਂ ਆਪਣੇ ਪੱਤਰ ਵਿੱਚ ਬਹੁਤ ਵਧੀਆ ਟਿਪਣੀਆਂ ਕੀਤੀਆਂ ਹਨ, ਇਸ ਤੋਂ ਸਾਬਿਤ ਹੈ ਕਿ ਅਜੇ ਵੀ ਅਗਾਂਹਵਧੂ ਸੋਚ ਅਸਾਡੇ ਵਿੱਚ ਹੈ, ਵਰਨਾ ਸਾਡੇ ਬਹੁਤੇ ਸਿੱਖ ਵਿਦਵਾਨ ਬ੍ਰਾਹਮਣ ਨੂੰ ਤੇ ਦੋਸ਼ ਦਿੰਦੇ ਹਨ ਪਰ ਆਪ ਵੀ ਖੁਦ ਦੇ ਵਿਚਾਰਾਂ ਨੂੰ ਅੰਤਿਮ ਸਮਝਕੇ ਜੰਮ ਜਾਂਦੇ ਹਨ ਤੇ ਦੂਸਰਿਆਂ ਨੂੰ ਅਸਿੱਖ, ਸ਼ਰਧਾ ਤੋਂ ਬਿਨਾਂ ਤੇ ਹੋਰ ਨਾਵਾਂ ਨਾਲ ਨਿਵਾਜਦੇ ਹਨ।
ਮੱਖਣ ਸਿੰਘ ਜੀ ਦੇ ਵੀ ਵਿਚਾਰ ਵਧੀਆ ਤੇ ਉਸਾਰੂ ਹਨ।
ਸਿੱਖ ਨੂੰ ਸਦਾ ਸਿੱਖਦੇ ਰਹਿਣਾ ਚਾਹੀਦਾ ਹੈ ਨਾਕਿ ਇੱਕ ਥਾਂ ਖੜੇ ਪਾਣੀ ਵਾਂਗ ਖੜਨਾ ਚਾਹੀਦਾ ਹੈ। ਅਸੀਂ ਕਈ ਵਾਰ ਕਿਸੇ ਵਿਦਵਾਨ ਪਿੱਛੇ ਅੱਖਾਂ ਮੀਟਕੇ ਤੁਰ ਪੈਨੇ ਹਾਂ ਤੇ ਉਸਨੂੰ ਹੀ ਅੰਤਿਮ ਸਮਝਦੇ ਹਾਂ।
ਧੰਨਵਾਦ
ਮਨਦੀਪ ਸਿੰਘ ਵਰਨਨ


(08/08/10)
ਡਾ ਗੁਰਮੀਤ ਸਿੰਘ ‘ਬਰਸਾਲ’ ਕੈਲੇਫੋਰਨੀਆਂ

ਉਹ ਜ਼ਰੇ-ਜ਼ਰੇ ਵਿੱਚ ਵੱਸਦਾ ਏ
ਦੁਨੀਆਂ ਪੁਛਿਆ,
ਰੱਬ ਹੈ ਕੇਹਾ?
ਗੁਰੂਆਂ ਦੱਸਿਆ,
ਕੁਦਰਤਿ ਜੇਹਾ।
ਗਰੂ ਗ੍ਰੁੰਥ ਜੀ ਏਹੋ ਸੁਨੇਹਾ,
ਕੁਲ ਦੁਨੀਆਂ ਨੂੰ ਦੱਸਦਾ ਏ।
ਅਕਾਲ ਅਜੂਨੀ ਹੋਕੇ ਵੀ,
ਉਹ ਜ਼ਰੇ-ਜ਼ਰੇ ਵਿੱਚ ਵੱਸਦਾ ਏ।।
ਰੁਪ ਰੰਗ ਤੇ ਭਾਰ ਨਹੀਂ ਹੈ,
ਰੱਬ ਦਾ ਕੋਈ ਆਕਾਰ ਨਹੀਂ ਹੈ।
ਚੱਕਰ-ਚਿਹਨ ਤੋਂ ਉਹ ਹੈ ਵੱਖਰਾ,
ਰੇਖ-ਭੇਖ ਵਿੱਚਕਾਰ ਨਹੀਂ ਹੈ।
ਜੇ ਕੋਈ ਉਸਨੂੰ ਬਾਹਰ ਢੂੰਡੇ,
ਓਸੇ ਅੰਦਰ ਹੱਸਦਾ ਏ।
ਅਕਾਲ ਅਜੂਨੀ ਹੋਕੇ ਵੀ,
ਉਹ ਜ਼ਰੇ-ਜ਼ਰੇ ਵਿੱਚ ਵੱਸਦਾ ਏ।।
ਦੁਨੀਆਂ ਕਾਮ, ਕਰੋਧ ਵਧਾਇਆ,
ਲੋਭ, ਲਾਲਚ ਵੀ ਦੂਣ ਸਵਾਇਆ।
ਸਾਰੇ ਜੱਗ ਨੂੰ ਨਰਕ ਬਣਾਕੇ,
ਰੱਬ ਦੀ ਖਾਤਿਰ ਸਵੱਰਗ ਸਜਾਇਆ।
ਅੰਬਰੀਂ ਰੱਬ ਵਸਾਵਣ ਵਾਲਾ,
ਖਿਆਲ ਨਾ ਮਨ ਵਿੱਚ ਧਸਦਾ ਏ।
ਅਕਾਲ ਅਜੂਨੀ ਹੋਕੇ ਵੀ,
ਉਹ ਜ਼ਰੇ-ਜ਼ਰੇ ਵਿੱਚ ਵੱਸਦਾ ਏ।।
ਲੋਕੀਂ ਸਮਝਕੇ ਉਹਨੂੰ ਵਿਅਕਤੀ,
ਨਾਂ ਰੱਖ ਲੈਂਦੇ ਕੋਈ ਵਕਤੀ।
ਬੇ-ਨਾਮਾ ਜੋ ਰੱਬ ਹੈ ਸਾਂਝਾ,
ਵਿਚਰ ਰਿਹਾ ਬਣਕੇ ਇੱਕ ਸ਼ਕਤੀ।
ਨਾਵਾਂ ਦੀ ਘੰੁਮਣ-ਘੇਰੀ ਵਿੱਚ,
ਸੂਝਵਾਨ ਨਾ ਫਸਦਾ ਏ।
ਅਕਾਲ ਅਜੂਨੀ ਹੋਕੇ ਵੀ,
ਉਹ ਜ਼ਰੇ-ਜ਼ਰੇ ਵਿੱਚ ਵੱਸਦਾ ਏ।।
ਬੰਦਾ ਰੱਬ ਨੂੰ ਮੋਹ ਨਹੀਂ ਸਕਦਾ,
ਬੂਹਾ ਉਸਤੋਂ ਢੋਹ ਨਹੀਂ ਸਕਦਾ।
ਰਾਮ ਜੋ ਰਮਿਆਂ ਕੁਦਰਤਿ ਅੰਦਰ,
ਵੱਖ ਕਿਸੇ ਤੋਂ ਹੋ ਨਹੀਂ ਸਕਦਾ।
ਹਰ ਬੰਦੇ ਦੇ ਜੀਵਨ ਅੰਦਰ,
ਸਾਹ ਬਣਕੇ ਜੋ ਨਸਦਾ ਏ।
ਅਕਾਲ ਅਜੂਨੀ ਹੋਕੇ ਵੀ,
ਉਹ ਜ਼ਰੇ-ਜ਼ਰੇ ਵਿੱਚ ਵੱਸਦਾ ਏ।।
ਡਾ ਗੁਰਮੀਤ ਸਿੰਘ ‘ਬਰਸਾਲ’ ਕੈਲੇਫੋਰਨੀਆਂ
(408) 209-7072

********************************************

ਚੰਦਰੀ ਸਿਆਸਤ ਨੇ
ਗੁਰੂ-ਘਰਾਂ ਨੂੰ ਉਲਝਾਇਆ,
ਚੰਦਰੀ ਸਿਆਸਤ ਨੇ।
ਸੱਚ ਨੂੰ ਝੂਠ ਬਣਾਇਆ,
ਚੰਦਰੀ ਸਿਆਸਤ ਨੇ।।
ਨੀਤੀ ਉੱਤੇ ਧਰਮ ਦਾ ਕੂੰਢਾ।
ਭਰਿਸ਼ਟਾਚਾਰ ਨੂੰ ਲਾਵੇ ਮੁੰਦਾ।
ਧਰਮੀ ਲਈ ਤਾਂ ਹਰ ਬੰਦੇ ਵਿੱਚ,
ਰੱਬ ਵਾਲਾ ਹੀ ਦਰਸ਼ਣ ਹੁੰਦਾ।
ਪਰ ਅੱਜ ਚਾਲ ਬਣਾਇਆ,
ਚੰਦਰੀ ਸਿਆਸਤ ਨੇ।
ਸੱਚ ਝੂਠ ਇਕੱਠਾ ਚਿਣਦੇ।
ਰਾਜਨੀਤੀ ਵਿੱਚ ਇੰਝ ਹੀ ਮਿਣਦੇ।
ਅੰਦਰੋਂ ਭਾਵੇਂ ਖਾਲੀ ਹੋਵੇ,
ਤਾਂ ਵੀ ਬਾਹਰੋਂ ਸਿਰ ਹੀ ਗਿਣਦੇ।
ਸਭ ਨੂੰ ਭੇਡ ਬਣਾਇਆ,
ਚੰਦਰੀ ਸਿਆਸਤ ਨੇ।
ਨੀਤੀ ਵਿੱਚ ਜੇ ਘੋੜੇ ਹੁੰਦੇ।
ਮਾਨਵਤਾ ਲਈ ਦੌੜੇ ਹੁੰਦੇ।
ਵੋਟਾਂ ਪਾ-ਪਾ ਦੇਖ ਲਿਆ ਹੈ,
ਗਧਿਆਂ ਸਾਹਵੇਂ ਥੋੜੇ ਹੁੰਦੇ।
ਗਣਿਤ ਅਧਾਰ ਬਣਾਇਆ,
ਚੰਦਰੀ ਸਿਆਸਤ ਨੇ।
ਜੇ ਲੋਕੋ ਕੁੱਝ ਕਰ ਨਹੀਂ ਹੁੰਦਾ।
ਵੋਟਾਂ ਖਾਤਿਰ ਮਰ ਨਹੀਂ ਹੁੰਦਾ।
ਜੇ ਅਗਲਾ ਪਰਧਾਨ ਬਣ ਗਿਆ,
ਫਿਰ ਨਾ ਕਹਿਣਾ ਜਰ ਨਹੀਂ ਹੁੰਦਾ।
ਏਹੋ ਪਾਠ ਪੜ੍ਹਾਇਆ,
ਚੰਦਰੀ ਸਿਆਸਤ ਨੇ।
ਨੀਤੀ ਕਹਿੰਦੀ ਵੋਟਾਂ ਪਾਓ।
ਬਹੁਸੰਮਤੀ ਪਰਧਾਨ ਬਣਾਓ।
ਗੁਰਮਤਿ ਗੱਲ ਗੁਣਾਂ ਦੀ ਕਰਦੀ,
ਸੇਵਾ ਸਮਝ ਕੇ ਕਰੋ-ਕਰਾਓ।
ਹਉਮੇ ਰੂਪ ਵਟਾਇਆ,
ਚੰਦਰੀ ਸਿਆਸਤ ਨੇ।
ਗੁਰੂ-ਘਰਾਂ ਨੂੰ ਉਲਝਾਇਆ,
ਚੰਦਰੀ ਸਿਆਸਤ ਨੇ।
ਸੱਚ ਨੂੰ ਝੂਠ ਬਣਾਇਆ,
ਚੰਦਰੀ ਸਿਆਸਤ ਨੇ।।
ਡਾ ਗੁਰਮੀਤ ਸਿੰਘ ‘ਬਰਸਾਲ’ ਕੈਲੇਫੋਰਨੀਆਂ


(08/08/10)
ਬਲਦੇਵ ਸਿੰਘ ਬੁਧਸਿੰਘ ਵਾਲਾ

ਦਸਮ ਗ੍ਰੰਥ ਅਤੇ ਰਹਿਤਨਾਮਿਆਂ ਦੀਆਂ ਨਸ਼ਾ ਪ੍ਰੇਰਕ ਰਚਨਾਵਾਂ ਪੰਥਕ ਤੌਰ `ਤੇ ਮੂਲੋਂ ਹੀ ਰੱਦ ਕੀਤੇ ਜਾਣ - ਜਾਚਕ ਜੀ
ਹਾਂਗਕਾਂਗ- (ਬਲਦੇਵ ਸਿੰਘ ਬੁਧਸਿੰਘ ਵਾਲਾ) ਹਾਂਗਕਾਂਗ ਦੇ ਗਦਰੀ ਬਾਬਿਆਂ ਦੇ ਇਤਿਹਾਸ ਨਾਲ ਜੁੜੇ ਗੁਰਦੁਆਰਾ ਖ਼ਾਲਸਾ ਦੀਵਾਨ ਵਿਖੇ ਕੁੱਝ ਪੰਥ ਦਰਦੀ ਸਿੱਖ ਨੌਜਵਾਨਾਂ ਵਲੋਂ ਗੁਰਦੁਆਰਾ ਖ਼ਾਲਸਾ ਦੀਵਾਨ ਵਿਖੇ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ‘ਅਜੋਕੀਆਂ ਪੰਥਕ ਪ੍ਰਸਥਿਤੀਆਂ `ਚ ਵਿਦੇਸ਼ੀ ਸਿੱਖ ਭਾਈਚਾਰੇ ਦਾ ਰੋਲ’ ਵਿਸ਼ੇ `ਤੇ ਇੱਕ ਵਿਸ਼ੇਸ਼ ਸੈਮੀਨਾਰ ਹੋਇਆ। ਜਿਸ ਦੇ ਮੁਖ ਬੁਲਾਰੇ ਸਨ ਪੰਥ ਪ੍ਰਸਿੱਧ ਵਿਦਵਾਨ ਤੇ ਗੁਰਮਤਿ ਵਿਆਖਿਆਕਾਰ ਗਿਆਨੀ ਜਗਤਾਰ ਸਿੰਘ ਜਾਚਕ। ਉਨ੍ਹਾਂ ਨੇ ਜਦ ਕਰੁਣਾ ਰਸ ਵਿੱਚ ਭਰ ਕੇ ਪੰਜਾਬੀ ਭਾਈਚਾਰੇ ਵਿੱਚ ਵਧ ਰਹੀ ਭਰੂਣ ਹੱਤਿਆ, ਨਸ਼ਿਆ ਦੇ ਵਧ ਰਹੇ ਰੁਝਾਨ ਤੇ ਪਤਤਿਪੁਣੇ ਦਾ ਜ਼ਿਕਰ ਕੀਤਾ ਤਾਂ ਲੱਗਭਗ ਸਾਰਿਆਂ ਅੱਖਾਂ ਵਿਚੋਂ ਹੰਝੂ ਵਹਿ ਤੁਰੇ। ਉਨ੍ਹਾਂ ਸਮਝਾਇਆ ਕਿ ਜਦੋਂ ਤੱਕ ਅਸੀਂ ਦਸਮ ਗ੍ਰੰਥ ਅਤੇ ਰਹਿਤਨਾਮਿਆਂ ਦੀਆਂ ਨਸ਼ਾ ਪ੍ਰੇਰਕ ਰਚਨਾਵਾਂ ਪੰਥਕ ਤੌਰ `ਤੇ ਮੂਲੋਂ ਹੀ ਰੱਦ ਨਹੀ ਕਰਦੇ, ਤਦੋਂ ਤੱਕ ਸਾਡੇ ਹੋਰ ਸਾਰੇ ਯਤਨ ਨਿਰਾਰਥਕ ਹੀ ਸਿੱਧ ਹੋਣਗੇ।
ਉਨ੍ਹਾਂ ਭਾਵਕ ਹੁੰਦਿਆਂ ਅਪੀਲ ਕੀਤੀ ਕਿ ਵਿਦੇਸ਼ੀ ਸਿੱਖ ਮਿਸ਼ਨਰੀ ਕਾਲਜਾਂ ਦੇ ਸਹਿਯੋਗ ਨਾਲ ਆਪਣਿਆਂ ਇਲਾਕਿਆਂ ਵਿੱਚ ਗੁਰਮਤਿ ਪ੍ਰਚਾਰ ਕੇਂਦਰ ਖੋਲ੍ਹ ਕੇ ਜਾਗਰੂਕਤਾ ਲਿਆਉਣ ਤਾਂ ਕਿ ਲੋਕ ਭੁੱਕੀ ਤੇ ਸ਼ਰਾਬ ਪਿਛੇ ਵੋਟ ਦੀ ਦੁਰਵਰਤੋਂ ਨਾ ਕਰਨ। ਉਨ੍ਹਾਂ ਇਹ ਵੀ ਕਿਹਾ ਕਿ ਵਿਦੇਸ਼ੀ ਸਿੱਖ ਸੰਸਥਾਵਾਂ ਨੂੰ ਚਾਹੀਦਾ ਹੈ ਕਿ ਉਹ ਕਸ਼ਮੀਰ ਵਾਦੀ ਵਿੱਚ ਵਸਦੇ ਸਾਡੇ 80000 ਸਿੱਖ ਭਰਾਵਾਂ ਦੀ ਜਾਨ ਮਾਲ ਦੀ ਸੁਰਖਿਆ ਲਈ ਭਾਰਤ ਸਰਕਾਰ ਉਪਰ ਦਬਾਅ ਬਨਾਉਣ। ਕਿਉਂਕਿ, ਜੇਕਰ ਇਸ ਪੱਖੋਂ ਢਿੱਲ ਮੱਠ ਕੀਤੀ ਗਈ ਤਾਂ ਅਜੋਕੀ ਪ੍ਰਸਥਿਤੀ ਵਿੱਚ ਸਾਡੇ ਭਰਾਵਾਂ ਨੂੰ ਵਾਦੀ ਵਿਚੋਂ ਨਿਕਲਣ ਲਈ ਮਜ਼ਬੂਰ ਹੋਣਾ ਪਵੇਗਾ। ਪਿਛਲੇ ਦਿਨੀ ਸਿੱਖ ਬੱਚਿਆਂ ਦੇ ਜ਼ਬਰਦਸਤੀ ਕੇਸ ਕਤਲ ਕਰਨ ਵਰਗੀਆਂ ਦੁਖਦਾਈ ਘਟਨਵਾਂ ਤੋਂ ਜਾਪਦਾ ਹੈ ਕਿ ਛਤੀਸ ਸਿੰਘ ਪੁਰਾ ਵਿੱਚ ਸਿੱਖਾਂ ਦਾ ਕਤਲਾਮ ਕਰਨ ਵਾਲੀ ਕੋਈ ਸ਼ਕਤੀ ਹੀ ਤੀਜੀ ਧਿਰ ਦੇ ਲੁਕਵੇਂ ਰੂਪ `ਚ ਮੁਸਲਮਾਨ ਤੇ ਸਿੱਖ ਭਾਈਚਾਰੇ ਨੂੰ ਆਪਸ ਵਿੱਚ ਲੜਾਉਣਾ ਚਹੁੰਦੀ ਹੈ, ਜੋ ਸਦੀਆਂ ਤੋਂ ਭਰਾਵਾਂ ਦੀ ਤਰ੍ਹਾਂ ਜੀਊ ਰਹੇ ਸਨ। ਪਰ, ਇਸ ਦੇ ਨਾਲ ਨਾਲ ਪੰਜਾਬ ਸਰਕਾਰ ਦੀ ਵੀ ਨਿਖੇਧੀ ਕਰਨੀ ਚਾਹੀਦੀ ਹੈ, ਜਿਹੜੀ ਅਤਿਵਾਦ ਦਾ ਹਊਆ ਦਿਖਾ ਕੇ ਸ਼੍ਰੋਮਣੀ ਕਮੇਟੀ `ਤੇ ਆਪਣਾ ਕਬਜ਼ਾ ਜਮਾਈ ਰਖਣ ਲਈ ਬੇਕਸੂਰ ਸਿੱਖ ਨੌਜਵਾਨਾਂ `ਤੇ ਝੂਠੇ ਕੇਸ ਪਾ ਕੇ ਉਥੋਂ ਦੇ ਸ਼ਾਂਤਮਈ ਮਹੌਲ ਨੂੰ ਅੱਗ ਨਾ ਲਾ ਰਹੀ ਹੈ।
ਸੈਮੀਨਾਰ ਵਿੱਚ ਮਾਸਟਰ ਜਗਤਾਰ ਸਿੰਘ ਢੁੱਢੀਕੇ ਨੇ ਜਿਥੇ ਵਿਦੇਸ਼ੀ ਸਿੱਖ ਭਾਈਚਾਰੇ ਦੀਆਂ ਪ੍ਰਾਪਤੀਆਂ ਅਤੇ ਹੁਣ ਤੱਕ ਦੇ ਨਿਭਾਏ ਗਏ ਰੋਲ ਤੇ ਸੰਖੇਪ ਚਾਨਣਾ ਪਾਇਆ। ਉਥੇ, ਭਾਈ ਰਣਬੀਰ ਸਿੰਘ ਸਹੋਤਾ ਨੇ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਰਾਜਨੀਤਕ ਗੁਲਾਮੀ ਤੇ ਬਿਪਰਵਾਦੀ ਡੇਰੇਦਾਰਾਂ ਤੋਂ ਅਜ਼ਾਦ ਕਰਾਉਣ ਲਈ ਸਾਰਿਆਂ ਨੂੰ ਮਿਲ ਕੇ ਹੰਭਲਾ ਮਾਰਨ ਦਾ ਸੱਦਾ ਦਿੱਤਾ। ਜਾਗਰੂਕ ਨੌਜਵਾਨ ਭਾਈ ਜੰਗ ਬਹਾਦਰ ਸਿੰਘ ਨੇ ਇੱਕ ਕਵਿਤਾ ਰਾਹੀਂ ਪੰਥਕ ਏਕਤਾ ਲਈ ਅਪੀਲ ਕੀਤੀ। ਇਥੋ ਦੇ ਸਿੱਖ ਭਾਈਚਾਰੇ ਦੇ ਇੱਕ ਪਤਵੰਤੇ ਸਜਣ ਭਾਈ ਬਾਵਾ ਸਿੰਘ ਨੇ ਕੁੱਝ ਡੇਰੇਦਾਰਾਂ ਵਲੋਂ ਗੋਲ ਪੱਗ ਨੂੰ ਸਿੱਖੀ ਪੱਗ ਅਤੇ ਨੋਕਦਾਰ ਸਿੱਧੀ ਦਸਤਾਰ ਨੂੰ ਸਰਕਾਰੀ ਪੱਗ ਕਹਿਣ ਦੀ ਨਿਖੇਧੀ ਕੀਤੀ।
ਅਖੀਰ ਵਿੱਚ ਸਕਤਰ ਭਾਈ ਅਵਤਾਰ ਸਿੰਘ ਨੇ ਜਾਚਕ ਜੀ ਨੂੰ ਸਨਮਾਨਤ ਕਰਦਿਆਂ ਸਾਰੇ ਬੁਲਾਰਿਆਂ ਅਤੇ ਸ਼੍ਰੋਤਿਆਂ ਦਾ ਧੰਨਵਾਦ ਕੀਤਾ ਅਤੇ ਗੁਰਦੁਆਰਾ ਸਾਹਿਬ ਵਿਖੇ ਹੈਡ ਗ੍ਰੰਥੀ ਅਤੇ ਮੀਤ ਗ੍ਰੰਥੀ ਗਿਆਨੀ ਗੁਰਸ਼ਰਨ ਸਿੰਘ ਡੱਲ ਅਤੇ ਗਿਆਨੀ ਦਿਲਬਾਗ ਸਿੰਘ ਦੀ ਸ਼ਲਾਘਾ ਕੀਤੀ, ਜਿਨ੍ਹਾਂ ਆਪਣੀ ਸੇਵਾ ਦਰਮਿਆਨ ਸਿੱਖ ਰਹਿਤ ਮਰਯਾਦਾ `ਤੇ ਦ੍ਰੜਿਤਾ ਸਹਿਤ ਪਹਿਰਾ ਦਿੱਤਾ।


(08/08/10)
'ਤੱਤ ਗੁਰਮਤਿ ਪਰਿਵਾਰ'

ਵੀਰ ਉਪਕਾਰ ਸਿੰਘ ਜੀ ਦੇ 'ਤੱਤ ਗੁਰਮਤਿ ਪਰਿਵਾਰ' ਸੰਬੰਧੀ 'ਦੋਸ਼ ਪੱਤਰ' ਬਾਰੇ ਸਪਸ਼ਟੀਕਰਨ:

ਫਰੀਦਾ ਜੋ ਤੈ ਮਾਰਨਿ ਮੁਕੀਆਂ ਤਿਨਾ ਨ ਮਾਰੇ ਘੁੰਮਿ ॥
ਆਪਨੜੈ ਘਰਿ ਜਾਈਐ ਪੈਰ ਤਿਨਾ ਦੇ ਚੁੰਮਿ ॥  (ਪੰਨਾ ੧੩੭੮)

ਭਾਵ ਅਰਥ: ਬਾਬਾ ਫਰੀਦ ਜੀ ਫਰਮਾਉਂਦੇ ਹਨ- ਹੇ ਮੇਰੇ ਮਨ! ਜੋ ਲੋਕ ਬੁਖਲਾਹਟ, ਝੁੰਝਲਾਹਟ ਅਤੇ ਨਿਰਾਸ਼ਤਾ ਦੇ ਆਲਮ ਵਿਚ ਤੈਨੂੰ ਬਦਨਾਮ ਕਰਨ (ਨੁਕਸਾਨ ਪਹੁੰਚਾਨ) ਖਾਤਿਰ, ਤੱਥ ਵਿਹੂਣੇ ਕੂੜ ਇਲਜ਼ਾਮਾਂ ਆਦਿ ਰੂਪੀ ਮੁੱਕੇ (ਵਾਰ) ਮਾਰਦੇ ਹਨ ਤਾਂ ਤੇਰਾ ਕੰਮ ਇਹ ਨਹੀਂ ਕਿ ਤੂੰ ਵੀ ਗੁੱਸੇ, ਬੁਖਲਾਹਟ ਆਦਿ ਵਿਚ ਆ ਕੇ ਵੈਸਾ ਹੀ ਪਲਟਵਾਰ (ਘੁੰਮਿ) ਕਰੇਂ। ਤੇਰਾ ਫਰਜ਼ ਬਣਦਾ ਹੈ ਕਿ ਤੂੰ ਸਹਿਜ ਅਵਸਥਾ (ਆਪਨੜੇ ਘਰ) ਰਹਿੰਦੇ ਹੋਏ ਠਰੰਮੇ ਨਾਲ ਉਹਨਾਂ ਇਲਜ਼ਾਮਾਂ ਨੂੰ ਵਿਚਾਰ। ਉਸ ਉਪਰੰਤ ਅਤਿ ਦੀ ਨਿਮਰਤਾ (ਪੈਰ ਤਿਨਾ ਦੇ ਚੁੰਮਿ) ਨਾਲ ਉਹਨਾਂ ਨੂੰ ਸਮਝਾ ਕਿ ਵੀਰੋ/ਭੇਣੋ! ਸੱਚ ਨੂੰ ਪਛਾਣੋ ਅਤੇ ਕਬੂਲ ਕਰੋ। ਅਸੀਂ ਤੁਹਾਡੇ ਦੁਸ਼ਮਣ ਨਹੀਂ ਹਾਂ। ਅਸੀਂ ਸਾਰੇ ਇਕੋ ਪਿਤਾ ਦੀ ਸੰਤਾਨ ਹਾਂ। ਬੁਖਲਾਹਟ, ਝੁੰਝਲਾਹਟ, ਗੁੱਸਾ ਅਤੇ ਨਿਰਾਸ਼ਾ ਕਿਸੇ ਦਾ ਕੁਝ ਨਹੀਂ ਸੰਵਾਰਦੀ, ਅਪਣਾ (ਸ਼ਰੀਰਕ ਅਤੇ ਆਤਮਿਕ) ਨੁਕਸਾਨ ਹੀ ਕਰਦੀ ਹੈ।

ਅਤਿ ਸਤਿਕਾਰਯੋਗ ਵੀਰ ਉਪਕਾਰ ਸਿੰਘ ਜੀਉ,

ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਹਿ॥

ਵਿਸ਼ਾ : ਆਪ ਜੀ ਵਲੋਂ 'ਪਰਿਵਾਰ' ਬਾਰੇ ਲਿਖੇ 'ਦੋਸ਼ ਪੱਤਰ'(ਇਲਜ਼ਾਮਾਂ) ਦਾ ਸਪਸ਼ਟੀਕਰਨ:

ਸਭ ਤੋਂ ਪਹਿਲਾਂ ਅਸੀਂ ਇਸ ਗੱਲ ਦੀ ਹਾਰਦਿਕ ਖੁਸ਼ੀ ਜ਼ਾਹਿਰ ਕਰਦੇ ਹਾਂ ਕਿ (ਭਾਂਵੇ ਦੇਰ ਨਾਲ ਹੀ ਸਹੀ) ਆਪ ਜੀ ਨੇ ਸਪੋਕਸਮੈਨ ਦੇ ਸੰਬੰਧ ਵਿਚ ਅਪਣਾ ਸਟੈਂਡ ਸਪਸ਼ਟ ਕਰ ਦਿੱਤਾ ਹੈ ਕਿਉਂਕਿ ਸਪੋਕਸਮੈਨ ਦੇ ਰਾਹ ਤੋਂ ਭਟਕ ਜਾਣ ਤੋਂ ਪਰੇਸ਼ਾਨ ਜਾਗਰੂਕ ਪੰਥਦਰਦੀਆਂ ਵਲੋਂ ਇਸ ਪ੍ਰਤੀ ਆਪ ਜੀ ਦੀ ਲਿਖਤੀ ਰੂਪ ਵਿਚ ਧਾਰੀ ਚੁੱਪ ਸਾਰਿਆਂ ਨੂੰ ਹੈਰਾਨ ਕਰ ਰਹੀ ਸੀ। ਅਸੀਂ ਧੰਨਵਾਦੀ ਹਾਂ ਕਿ ਆਪ ਜੀ ਨੇ ਇਸ ਪੱਤਰ ਰਾਹੀਂ ਇਹ ਸਪਸ਼ਟ ਕਰ ਦਿੱਤਾ ਹੈ ਕਿ ਅਕਾਲੀ-ਬੀ ਜੇ ਪੀ ਗਠਜੋੜ ਵਾਂਗੂ ਆਪ ਜੀ (ਦਸਮ ਗ੍ਰੰਥ ਵਿਚਾਰ ਮੰਚ ਇੰਟਰਨੈਸ਼ਨਲ ਆਦਿ) ਦਾ ਸਪੋਕਸਮੈਨ ਦੇ ਨਾਲ ਰਿਸ਼ਤਾ, ਬਾਵਜੂਦ ਉਸ ਦੀ ਗਲਤ ਹੁੰਦੀਆਂ ਜਾ ਰਹੀਆਂ ਨੀਤੀਆਂ ਅਤੇ ਕੌਮ ਘਾਤੀ ਆਪਹੁਦਰੀਆਂ ਦੇ, ਪਤਨੀ-ਪਤੀ ਵਾਲਾ ਹੈ।

ਵੀਰ ਜੀ ਅਸੀਂ ਆਪ ਜੀ ਅਤੇ ਆਪ ਜੀ ਦੀ ਸਰਪ੍ਰਸਤੀ ਹੇਠਲੀ ਸਾਰੀਆਂ ਸੰਸਥਾਵਾਂ ਵਲੋਂ ਪੰਥਕ ਜਾਗ੍ਰਿਤੀ ਦੇ ਖੇਤਰ (ਖਾਸਕਰ ਦਸਮ ਗ੍ਰੰਥ ਬਾਰੇ) ਕੀਤੇ ਗਏ ਕੰਮਾਂ ਦੀ ਹਮੇਸ਼ਾ ਸ਼ਲਾਘਾ ਕਰਦੇ ਹਾਂ ਅਤੇ ਕਰਦੇ ਰਹਾਂਗੇ। ਸਾਡੇ ਮਨ ਵਿਚ ਆਪ ਜੀ ਸਮੇਤ ਕਿਸੇ ਵੀ ਸ਼ਖਸੀਅਤ ਜਾਂ ਸੰਸਥਾ ਪ੍ਰਤੀ ਨਾ ਤਾਂ ਕੋਈ ਰੋਸ ਹੈ, ਨਾ ਹੀ ਕੋਈ ਗਿਲਾ ਅਤੇ ਨਾ ਹੀ ਕਦੀ ਹੋਵੇਗਾ। ਦੂਜੀ ਤਰਫ ਆਪ ਜੀ ਸਮੇਤ ਕੋਈ ਵੀ ਜਾਗਰੂਕ ਸ਼ਖਸੀਅਤ ਜਾਂ ਸੰਸਥਾ ਕਿਸੇ ਨੁਕਤੇ ਤੇ ਸਾਨੂੰ ਗਲਤ ਪਹੁੰਚ ਅਪਨਾਉਂਦੀ ਜਾਪਦੀ ਹੈ ਤਾਂ ਅਸੀਂ ਨਿਮਰਤਾ ਅਤੇ ਦਲੀਲ ਸਹਿਤ ਆਲੋਚਨਾ ਰਾਹੀਂ ਉਸ ਨੂੰ ਸੁਚੇਤ ਕਰਵਾਉਣਾ ਆਪਣਾ ਫਰਜ਼ ਸਮਝਦੇ ਹਾਂ। ਆਪ ਜੀ ਵਲੋਂ ਸਾਡੇ ਪ੍ਰਤੀ ਕੀਤੀ ਗਈ ਇਸ ਆਲੋਚਨਾ ਦਾ ਵੀ ਅਸੀਂ ਤਹਿ ਦਿਲੋਂ ਸੁਆਗਤ ਕਰਦੇ ਹਾਂ। ਇਕ ਜਵਾਬਦੇਹ ਸੰਸਥਾ ਦੀ ਧਿਰ ਦੀ ਤਰ੍ਹਾਂ ਅਸੀਂ ਆਪ ਜੀ ਸਮੇਤ ਸਾਰੇ ਪਾਠਕਾਂ ਦੀਆਂ ਗਲਤਫਹਿਮੀਆਂ ਦਾ ਸਪਸ਼ਟੀਕਰਨ ਦੇਣ ਦਾ ਨਿਮਾਣਾ ਜਤਨ ਕਰ ਰਹੇ ਹਾਂ।

ਆਪ ਜੀ ਵਲੋਂ ਇਸ 'ਦੋਸ਼ ਪੱਤਰ' ਵਿਚ, ਸਾਡੇ ਉੱਤੇ ਹੇਠ ਲਿਖੇ ਇਲਜ਼ਾਮ ਲਾਏ ਗਏ ਹਨ।

੧.   'ਤੱਤ ਗੁਰਮਤਿ ਪਰਿਵਾਰ' ਦਸਮ ਗ੍ਰੰਥ ਦੇ ਹਮਾਇਤੀ ਜਥੇਬੰਦੀ 'ਸ਼ਾਹਬਾਜ਼ ਖਾਲਸਾ' ਦੇ ਕੰਮਾਂ ਦੀ ਸ਼ਲਾਘਾ ਕਰਕੇ ਆਪਣੇ ਰਾਹ ਤੋਂ ਭਟਕ ਗਿਆ ਹੈ। ਉਹ ਦਸਮ ਗ੍ਰੰਥ ਦੇ ਹਿਮਾਇਤੀਆਂ ਨੂੰ 'ਗੁਰਸਿੱਖਾਂ' ਦਾ ਦਰਜਾ ਦੇ ਰਿਹਾ ਹੈ।

੨.   ਚੇਲਾ ਰਾਮ ਸਿੰਧੀ ਜੀ ਦੇ 'ਏਕਸ ਕੇ ਬਾਰਿਕ' ਦਾ ਵਿਦਵਾਨ ਹੋਣ ਸੰਬੰਧੀ ਇਲਜ਼ਾਮ ਝੂਠਾ ਹੈ, ਕਿਉਂਕਿ ਉਹ ਸੂਚੀ ਪ੍ਰਸਤਾਵਿਤ ਸੀ, ਪ੍ਰਵਾਨਿਤ ਨਹੀਂ। ਅਨਗਹਿਲੀ ਕਾਰਨ 'ਪ੍ਰਵਾਨਤ' ਕਹਿ ਕੇ ਛਪ ਗਈ। ਜੋਗਿੰਦਰ ਸਿੰਘ ਜੀ (ਸਪੋਕਸਮੈਨ) ਨੇ ਫੋਨ ਤੇ ਆਪ ਜੀ ਨੂੰ ਇਸ ਨੂੰ ਪ੍ਰਸਤਾਵਿਤ ਸੁਚੀ ਹੀ ਦੱਸਿਆ।

੩.   'ਪਰਿਵਾਰ' ਸਪੋਕਸਮੈਨ ਵਿਰੁਧ ਅੱਖਾਂ ਮੀਚ ਕੇ ਆਲੋਚਨਾ ਦੇ ਰਾਹ ਤੁਰ ਪਿਆ ਹੈ ਅਤੇ ਗੁਰਮਤਿ ਤੋਂ ਦੂਰ ਦਸਮ ਗ੍ਰੰਥੀਆਂ ਨੂੰ 'ਗੁਰਸਿੱਖਾਂ' ਦੇ ਖਿਤਾਬ ਦੇਣ ਲਗ ਪਿਆ ਹੈ।

੪.   'ਪਰਿਵਾਰ' ਦਾ ਇਹ ਮੁੱਦਾ ਵੀ ਝੂਠ ਹੈ ਕਿ ਸਪੋਕਸਮੈਨ ਦੀ ਸਟੇਜ ਤੋਂ ਪ੍ਰੋ. ਸੋਬਤੀ ਦੀ ਗਲਤ ਗੱਲ ਦਾ ਖੰਡਨ ਨਹੀਂ ਕੀਤਾ ਗਿਆ। ਸੱਚਾਈ ਇਹ ਹੈ ਕਿ ਸਟੇਜ ਸਕੱਤਰ ਨੇ ਉਹਨਾਂ ਦੇ ਲੈਕਚਰ ਤੋਂ ਬਾਅਦ ਹੀ ਇਹ ਸਪਸ਼ਟੀਕਰਨ ਦੇ ਦਿੱਤਾ ਸੀ ਕਿ ਇਹ ਸੋਬਤੀ ਜੀ ਦੇ ਨਿੱਜੀ ਵਿਚਾਰ ਹੋ ਸਕਦੇ ਹਨ।

੫.   'ਪਰਿਵਾਰ' ਜਿਸ ਕਿਸ਼ਤੀ ਵਿਚ ਸਵਾਰ ਹੈ, ਉਸੇ ਵਿਚ ਛੇਕ ਕਰ ਰਿਹਾ ਹੈ।


ਅਸੀਂ ਕਿਸੇ ਰੋਸ, ਗਿਲੇ ਵਿਚ ਨਹੀਂ ਬਲਕਿ ਇਕ 'ਜਵਾਬਦੇਹ ਧਿਰ' ਹੋਣ ਦੇ ਨਾਤੇ, ਉੱਪਰ ਵਿਚਾਰੇ ਗੁਰਵਾਕ ਦੀ ਰੋਸ਼ਨੀ ਵਿਚ, ਗੁਰਮਤਿ ਅਤੇ ਦਲੀਲ ਦੇ ਆਧਾਰ ਤੇ, ਨਿਮਰਤਾ ਨਾਲ, 'ਇਲਜ਼ਾਮਵਾਰ' ਸਪਸ਼ਟੀਕਰਨ ਦੇ ਰਹੇ ਹਾਂ। ਕਿਉਂਕਿ ਅਸੀਂ ਕਿਸੇ ਦੇ ਵੀ ਇਲਜ਼ਾਮਾਂ/ਸਵਾਲਾਂ (ਭਾਂਵੇ ਉਹ ਕਿਤਨੇ ਹੀ ਤੱਥ ਵਿਹੂਣੇ ਜਾਂ ਬੇਲੋੜੇ ਕਿਉਂ ਨਾ ਜਾਪਦੇ ਹੋਣ) ਨੂੰ 'ਕਾਵਾਂ ਚਿੜੀਆਂ ਦੀ ਚੀਂ ਚੀਂ' ਕਹਿ ਕੇ ਜਵਾਬਦੇਹੀ ਤੋਂ ਭੱਜਣ ਦੀ ਨੀਤੀ ਨੂੰ ਠੀਕ ਨਹੀਂ ਮੰਨਦੇ।

(੧)   ਇਲਜ਼ਾਮ :- 'ਤੱਤ ਗੁਰਮਤਿ ਪਰਿਵਾਰ' ਦਸਮ ਗ੍ਰੰਥ ਦੇ ਹਮਾਇਤੀ ਜਥੇਬੰਦੀ 'ਸ਼ਾਹਬਾਜ਼ ਖਾਲਸਾ' ਦੇ ਕੰਮਾਂ ਦੀ ਸ਼ਲਾਘਾ ਕਰਕੇ ਆਪਣੇ ਰਾਹ ਤੋਂ ਭਟਕ ਗਿਆ ਹੈ। ਉਹ ਦਸਮ ਗ੍ਰੰਥ ਦੇ ਹਿਮਾਇਤੀਆਂ ਨੂੰ 'ਗੁਰਸਿੱਖਾਂ' ਦਾ ਦਰਜਾ ਦੇ ਰਿਹਾ ਹੈ।
ਸਪਸ਼ਟੀਕਰਨ :- ਆਪ ਜੀ ਦਾ ਇਹ ਦੋਸ਼ ਪੱਤਰ (ਲੇਖ) ਸਾਡੇ ਵਲੋਂ ਕੁਝ ਦਿਨਾਂ ਪਹਿਲੇ ਲਿਖੇ ਇਕ ਲੇਖ 'ਵਿਵਾਦਾਂ ਦੇ ਘੇਰੇ ਵਿਚ ਆਇਆ ਏਕਸ ਕੇ ਬਾਰਿਕ ਦਾ ਇਕ ਵਿਦਵਾਨ' ਦੇ ਜਵਾਬ ਵਿਚ ਹੈ। ਇਸ ਬਾਰੇ ਸੱਚਾਈ ਇਹ ਹੈ ਕਿ ਅਸੀਂ ਇਹ ਲੇਖ ੨ ਅਪ੍ਰੈਲ ੨੦੧੦ ਦੇ ਸਪੋਕਸਮੈਨ ਦੇ ਪੰਨਾ ੭ 'ਤੇ ਲਗੀ ਖਬਰ

"ਨਿੱਜ ਥਾਉਂ ਮੰਦਿਰ ਵਿਚੋਂ 'ਗੁਰੂ ਗ੍ਰੰਥ ਸਾਹਿਬ ਜੀ' ਦੇ ਸਰੂਪਾਂ ਨੂੰ ਚੁੱਕਣ ਦਾ ਮਾਮਲਾ ਹੋਰ ਭੱਖਣ ਦੇ ਆਸਾਰ। ਵਿਵਾਦਤਿ ਜਗ੍ਹਾ ਦੀ ਨੌਜਵਾਨਾਂ ਵਲੋਂ ਰਿਕਾਰਡਿੰਗ ਕਰਕੇ ਸੱਚ ਸਾਹਮਣੇ ਲਿਆਉਣ ਦੀ ਕੋਸ਼ਿਸ਼"

ਦੇ ਆਧਾਰ 'ਤੇ ਲਿਖਿਆ ਸੀ। ਸਾਨੂੰ ਆਸ ਸੀ ਕਿ ਜਦੋਂ ਅਪਣੇ ਹੀ ਅਖਬਾਰ ਵਿਚ ਹੁਣ 'ਸਪੋਕਸਮੈਨ ਟ੍ਰਸਟ' ਦੀ ਸਰਪ੍ਰਸਤੀ ਹੇਠਲੀ ਜਥੇਬੰਦੀ (ਏਕਸ ਕੇ ਬਾਰਿਕ) ਦੇ ਇਕ ਵਿਦਵਾਨ ਬਾਰੇ ਵਿਵਾਦ ਭੱਖਿਆ ਹੈ ਤਾਂ ਇਸ ਬਾਰੇ ਕਾਰਵਾਈ ਜ਼ਰੂਰ ਕੀਤੀ ਜਾਵੇਗੀ। ਇਸ ਕਰਕੇ ਅਸੀਂ ਇੰਤਜ਼ਾਰ ਕੀਤਾ। ਪਰ ਜਦੋਂ ੨ ਮਹੀਨੇ ਤੱਕ ਇਸ ਸੰਬੰਧੀ ਕੋਈ ਕਾਰਵਾਈ ਨਹੀਂ ਹੋਈ ਤਾਂ ਇਸ ਨੁਕਤੇ ਨੂੰ ਪਾਠਕਾਂ ਦੇ ਸਾਹਮਣੇ ਰੱਖ ਦਿੱਤਾ ਗਿਆ।
ਸਾਡਾ ਇਹ ਲੇਖ ਪੂਰੀ ਤਰਾਂ ੨ ਅਪ੍ਰੈਲ ੧੦ ਨੂੰ ਸਪੋਕਸਮੈਨ ਵਿਚ ਲਗੀ ਉਪਰੋਕਤ ਖਬਰ 'ਤੇ ਆਧਾਰਿਤ ਸੀ। ਇਸ ਖਬਰ ਵਿਚ ਸਿਰਫ ਇਹੀ ਕਿਹਾ ਗਿਆ ਸੀ ਕਿ ਦਿਲੀ ਦੇ ਕੁਝ ਨੌਜਵਾਨਾਂ ਨੇ ਸਿੰਧੀ ਮੰਦਿਰਾਂ ਵਿਖੇ 'ਗੁਰੂ ਗ੍ਰੰਥ ਸਾਹਿਬ ਜੀ' ਦੀ ਬੇਅਦਬੀ ਨਾ ਸਹਾਰਦੇ ਹੋਏ, ਸਤਿਕਾਰ ਨਾਲ ਉਹ ਸਰੂਪ ਉਥੋਂ ਚੁੱਕ ਲਿਆਏ। ਇਸ ਖਬਰ ਵਿਚ ਉਹਨਾਂ ਵਿਚੋਂ ਇਕ ਨੌਜਵਾਨ ਨਾਲ ਹੋਈ ਗੱਲਬਾਤ ਦਾ ਵੀ ਜਿਕਰ ਸੀ ਜਿਸ ਨੇ ਹਰਵਿੰਦਰ ਸਿੰਘ ਸਰਨਾ ਦੇ ਉਸ ਬਿਆਨ ਦਾ ਖੰਡਨ ਕੀਤਾ ਸੀ ਜਿਸ ਅਨੁਸਾਰ ਇਹ ਨੌਜਵਾਨ ਉਸ ਮੰਦਿਰ ਵਿਚ ਲਾਠੀਆਂ ਅਤੇ ਕਿਰਪਾਨਾਂ ਲੈ ਕੇ ਗਏ। ਉਸ ਨੌਜਵਾਨ ਨੇ ਇਸ ਦੋਸ਼ ਦਾ ਖੰਡਨ ਕਰਦੇ ਹੋਏ ਕਿਹਾ ਸੀ ਕਿ ਸਿੰਧੀ ਮੰਦਿਰ ਦੇ ਪ੍ਰਬੰਧਕਾਂ ਨੂੰ 'ਸਿੱਖ ਰਹਿਤ ਮਰਿਯਾਦਾ' ਦਾ ਹਵਾਲਾ ਦੇ ਕੇ ਸਮਝਾਇਆ ਗਿਆ ਕਿ 'ਗੁਰੂ ਗ੍ਰੰਥ ਸਾਹਿਬ ਜੀ' ਦੇ ਬਰਾਬਰ ਕਿਸੇ ਵੀ ਹੋਰ ਗ੍ਰੰਥ ਨੂੰ ਨਾ ਰੱਖਣ ਜਾਂ ਪ੍ਰਕਾਸ਼ ਨਾ ਕਰਨ ਦੀ ਬੇਨਤੀ ਕੀਤੀ ਗਈ। ਜਦੋਂ ਮੰਦਿਰ ਦੇ ਪ੍ਰਬੰਧਕ ਇਸ ਬੇਨਤੀ ਨਾਲ ਸਹਿਮਤ ਨਾ ਹੋਏ ਤਾਂ ਅਸੀਂ (ਉਹ ਨੌਜਵਾਨ) ਸਤਿਕਾਰ ਨਾਲ 'ਗੁਰੂ ਗ੍ਰੰਥ ਸਾਹਿਬ ਜੀ' ਦੇ ਸਰੂਪ ਚੁੱਕ ਲਿਆਏ।

ਇਸ ਖਬਰ ਵਿਚ ਕਿਧਰੇ ਵੀ ਇਹ ਜ਼ਿਕਰ ਤੱਕ ਨਹੀਂ ਸੀ ਕਿ ਉਹ ਨੌਜਵਾਨ ਉੱਥੋਂ ਦਸਮ ਗੰਰਥ ਦਾ ਵੀ ਇਕ ਸਰੂਪ ਸਤਿਕਾਰ ਸਹਿਤ ਚੁੱਕ ਕੇ ਲਿਆਏ ਸਨ। ਨਾ ਹੀ ਇਹ ਜ਼ਿਕਰ ਸੀ ਕਿ ਉਹ ਨੌਜਵਾਨ 'ਸ਼ਾਹਬਾਜ਼ ਖਾਲਸਾ' ਨਾਂ ਦੀ ਸੰਸਥਾ ਦੇ ਨਾਲ ਸੰਬੰਧਿਤ ਹਨ। ਬਲਕਿ ਉਸ ਖਬਰ ਦੇ ਅੰਤ ਵਿਚ ਉਹਨਾਂ ਨੌਜਵਾਨਾਂ ਦੀ ਇਸ ਕਾਰਵਾਈ ਦੀ ਸਿਫਤ ਕਰਦੇ ਹੋਏ ਇਹ ਲਫਜ਼ ਲਿਖੇ ਮਿਲਦੇ ਹਨ

"ਉਪਰੋਕਤ ਮਸਲੇ ਸੰਬੰਧੀ ਪੰਥਕ ਮਾਹਰਾਂ ਦਾ ਇਹ ਕਹਿਣਾ ਹੈ ਕਿ 'ਗੁਰੂ ਗ੍ਰੰਥ ਸਾਹਿਬ ਜੀ' ਦੇ ਸਰੂਪਾਂ ਦੀ ਬੇਅਦਬੀ ਬਾਰੇ ਨੌਜਵਾਨਾਂ ਵਿਚ ਆ ਰਹੀ ਇਹ ਜਾਗਰੂਕਤਾ ਕੌਮ ਦੇ ਭਵਿੱਖ ਲਈ ਚੰਗਾ ਸੁਨੇਹਾ ਹੈ"

ਸਤਿਕਾਰਯੋਗ ਵੀਰ ਜੀਉ! ਜੇ ਅਸੀਂ ਇਸ ਖਬਰ ਦੇ ਆਧਾਰ 'ਤੇ ਉਹਨਾਂ ਨੌਜਵਾਨਾਂ ਵਾਸਤੇ 'ਗੁਰਸਿੱਖ' ਲਫਜ਼ ਵਰਤ ਲਿਆ ਤਾਂ ਕਿਵੇਂ ਗਲਤ ਹੋ ਗਿਆ? ਆਪ ਜੀ ਦੇ ਇਸ ਲੇਖ ਤੋਂ ਪਹਿਲਾਂ ਨਾ ਤਾਂ ਸਾਨੂੰ ਪਤਾ ਸੀ ਕਿ ਉਹ ਨੌਜਵਾਨ ਕੌਣ ਹਨ ਜਾਂ ਕਿਸ ਸੰਸਥਾ ਨਾਲ ਜੁੜੇ ਹਨ? ਕਿਉਂਕਿ ਸਾਡੇ ਲੇਖ ਦਾ ਮੁੱਦਾ ਉਹਨਾਂ ਨੌਜਵਾਨਾਂ ਦੀ ਤਾਰੀਫ ਕਰਨਾ ਨਹੀਂ ਸੀ ਬਲਕਿ ਮੁੱਦਾ ਇਹ ਸੀ ਕਿ ਲਛਮਣ ਚੇਲਾ ਰਾਮ ਸਿੰਧੀ ਜੀ ਵਰਗੇ ਮਿਲਗੋਭਾ ਸਿੱਖੀ ਦੇ ਪ੍ਰਚਾਰਕ ਡੇਰੇਦਾਰ (ਜੋ ਅਪਣੀ ਪੁਜਾ ਵੀ ਕਰਵਾਉਂਦਾ ਹੈ) ਦੀ ਅਸਲੀਅਤ ਜਗ-ਜ਼ਾਹਿਰ ਹੋਣ ਤੋਂ ਬਾਅਦ ਵੀ ਪੰਥਕ ਅਖਵਾਉਂਦੀ ਜਥੇਬੰਦੀ 'ਏਕਸ ਕੇ ਬਾਰਿਕ' ਦੇ ਵਿਦਵਾਨ (ਸਲਾਹਕਾਰ) ਪੈਨਲ ਵਿਚੋਂ ਬਰਖਾਸਤ ਕਿਉਂ ਨਹੀਂ ਕੀਤਾ ਗਿਆ? ਆਪ ਜੀ ਨੇ ਤਾਂ ਇਸ ਮਾਮਲੇ ਵਿਚ ਇਉਂ ਕੀਤਾ ਹੈ ਜਿਵੇਂ ਕਿਸੇ ਥਾਂ ਖਬਰ ਲਗੀ ਹੋਵੇ:

"ਇਕ ਕਾਲਾ ਕੁੱਤਾ ਸੜਕ ਦੇ ਵਿਚੋ-ਵਿਚ ਆ ਗਿਆ ਜਿਸ ਨੂੰ ਬਚਾਉਂਦੇ ਹੋਏ ਕਾਰ ਸੜਕ ਕਿਨਾਰੇ ਲੱਗੇ ਇਕ ਦਰੱਖਤ ਨਾਲ ਟਕਰਾ ਗਈ। ਇਸ ਦਰਦਨਾਕ ਹਾਦਸੇ ਵਿਚ ਚਾਰ ਬੰਦੇ ਗੰਭੀਰ ਜ਼ਖਮੀ ਹੋ ਗਏ"।

ਜੇ ਕੋਈ ਇਸ ਖਬਰ ਦੇ ਆਧਾਰ ਤੇ ਇਹ ਇਤਰਾਜ਼ ਕਰੇ ਕਿ 'ਕੁੱਤੇ' ਨੂੰ 'ਕਾਲਾ' ਕਿਉਂ ਲਿਖਿਆ ਹੈ, ਉਹ ਤਾਂ 'ਭੂਰਾ' ਸੀ? ਇਸੇ ਆਧਾਰ 'ਤੇ ਉਹ ਲੇਖਕ ਜਾਂ ਪੱਤਰਕਾਰ ਨੂੰ ਝੂਠਾ ਜਾਂ ਰਾਹ ਤੋਂ ਭਟਕਿਆ ਐਲਾਨਣ ਲੱਗ ਜਾਵੇ ਤਾਂ ਉਸ ਨੂੰ ਸੁਹਿਰਦ ਅਤੇ ਸਮਝਦਾਰ ਕੌਣ ਮੰਨੇਗਾ? ਕਿਉਂਕਿ ਖਬਰ ਦਾ ਮੁੱਖ ਨੁਕਤਾ ਕੁੱਤੇ ਦਾ ਕਾਲਾ ਜਾਂ ਭੁਰਾ ਹੋਣਾ ਨਹੀਂ ਹੈ, ਮੁੱਖ ਨੁਕਤਾ ਉਹ ਦਰਦਨਾਕ ਹਾਦਸਾ ਹੈ।

ਸਤਿਕਾਰਯੋਗ ਵੀਰ ਜੀਉ! ਤੁਹਾਡੇ ਵਰਗੇ ਸੂਝਵਾਨ ਵੀਰ ਤੋਂ ਸਾਨੂੰ ਇਹ ਆਸ ਨਹੀਂ ਸੀ ਕਿ, ਸਪੋਕਸਮੈਨ ਦਾ ਗਲਤ ਪੱਖ ਪੂਰਨ ਖਾਤਿਰ, ਆਪ ਜੀ ਮੁੱਖ ਮੁੱਦੇ ਨੂੰ ਪਰ੍ਹਾਂ ਕਰਕੇ 'ਕੁੱਤੇ ਦੇ ਕਾਲੇ ਜਾਂ ਭੁਰੇ ਹੋਣ' ਦੀ ਤਰਜ਼ ਤੇ ਸਾਨੂੰ ਰਾਹ ਤੋਂ ਭਟਕਿਆ ਐਲਾਣ ਦੇਵੋਗੇ।

ਵੀਰ ਜੀਉ! ਸਾਨੂੰ ਤਾਂ ਆਪ ਜੀ ਦਾ ਇਹ 'ਦੋਸ਼ ਪੱਤਰ' ਪੜ੍ਹ ਕੇ ਹੀ ਪਤਾ ਚਲਿਆ ਕਿ ਸਿੰਧੀ ਮੰਦਿਰਾਂ ਤੋਂ 'ਗੁਰੂ ਗ੍ਰੰਥ ਸਾਹਿਬ ਜੀ' ਦੇ ਸਰੂਪ ਚੁੱਕ ਕੇ  ਲਿਆਉਣ ਵਾਲੇ ਨੌਜਵਾਣ 'ਸ਼ਾਹਬਾਜ਼ ਖਾਲਸਾ' ਨਾਂ ਦੀ ਸੰਸਥਾ ਦੇ ਮੈਂਬਰ ਸਨ, ਜੋ ਦਸਮ ਗ੍ਰੰਥ ਦੀ ਹਿਮਾਇਤੀ ਜਥੇਬੰਦੀ ਹੈ। ਇਹ ਵੀ ਸਾਨੂੰ ਇਸੇ ਪੱਤਰ ਤੋਂ ਪਤਾ ਚਲਿਆ ਕਿ ਉਹ ਇਕ 'ਦਸਮ ਗ੍ਰੰਥ' ਵੀ ਸਤਿਕਾਰ ਸਹਿਤ ਚੁੱਕ ਕੇ ਲਿਆਏ ਸਨ। ਇਸ ਵਿਸ਼ੇ ਵਿਚ ਆਪ ਜੀ ਵਲੋਂ ਲਿਖੇ ਲੇਖ 'ਜੇ ਭੇਡਾਂ ਇਕ ਦਿਨ ਲਈ ਸ਼ੇਰ ਦੀ ਖੱਲ…………….' ਬਾਰੇ ਵੀ ਸਾਨੂੰ ਆਪ ਜੀ ਇਸੇ ਪੱਤਰ ਤੋਂ ਲਗਿਆ, ਉਸ ਸਮੇਂ (ਜਦੋਂ ਇਹ ਛਪਿਆ ਸੀ) ਇਹ ਸਾਡੀ ਨਜ਼ਰਾਂ ਵਿਚ ਨਹੀਂ ਆਇਆ। ਅਸੀਂ ਇੰਟਰਨੈਟ (ਸਿੱਖ ਮਾਰਗ) ਤੋਂ ਇਹ ਲੇਖ ਪੜਿਆ। ਆਪ ਜੀ ਦੇ ਇਸ ਲੇਖ ਦੀ ਇਹ ਪੰਕਤੀ ਪੜ੍ਹ ਕੇ ਸਾਨੂੰ ਡਾਢੀ ਹੈਰਾਨੀ ਹੋਈ:

"ਅਸੀਂ ਸ਼ਹਿਬਾਜ਼ ਖਾਲਸਾ ਜਥੇਬੰਦੀ ਵਲੋਂ ਨਿੱਜਥਾਉਂ ਮੰਦਿਰ ਵਿਚ ਕੀਤੇ ਗਏ ਉਪਰਾਲੇ ਦੀ ਦਿਲੋਂ ਤਾਰੀਫ ਕਰਦੇ ਹਾਂ"

ਵੀਰ ਜੀਉ! ਜਿਹਨਾਂ ਨੌਜਵਾਨਾਂ (ਸ਼ਾਹਬਾਜ਼ ਖਾਲਸਾ) ਦੀ ਇਸ ਕਾਰਵਾਈ ਦੀ, ਆਪ ਉਹਨਾਂ ਬਾਰੇ ਸਭ ਕੁਝ ਜਾਣਦੇ ਬੁਝਦੇ ਹੋਏ 'ਦਿਲੋਂ ਤਾਰੀਫ' ਕਰਦੇ ਹੋ, ਜਿਹਨਾਂ ਨੌਜਵਾਨਾਂ ਦੀ ਕਾਰਵਾਈ ਦੀ ਆਪ ਜੀ ਦਾ ਪੰਥਕ ਅਖਬਾਰ 'ਪੰਥਕ ਮਾਹਿਰਾਂ ਅਨੁਸਾਰ ਨੌਜਵਾਨਾਂ ਵਿਚ ਆ ਰਹੀ ਜਾਗਰੂਕਤਾ' ਕਹਿ ਕੇ ਖੁੱਲੀ ਸਿਫਤ ਕਰ ਰਿਹਾ ਹੈ, ਜੇ ਉਹਨਾਂ ਨੌਜਵਾਨਾਂ (ਪਿਛੋਕੜ ਤੋਂ ਅੰਜਾਣ ਹੁੰਦੇ ਹੋਏ) ਦੀ ਇਸੇ ਕਾਰਵਾਈ ਦੇ ਆਧਾਰ 'ਤੇ 'ਪਰਿਵਾਰ' ਨੇ ਉਹਨਾਂ ਨੂੰ 'ਗੁਰਸਿੱਖ ਨੌਜਵਾਨ' ਲਿੱਖ ਦਿੱਤਾ ਤਾਂ ਤੁਹਾਡੇ ਅਨੁਸਾਰ ਇਹ 'ਗੁਨਾਹ' ਕਿਵੇਂ ਹੋ ਗਿਆ? ਵੀਰ ਜੀ ਇਹ ਦੋਹਰੀ ਨੀਤੀ ਅਤੇ ਪਹੁੰਚ ਕਿਉਂ?

ਉਪਰੋਕਤ ਵਿਚਾਰ ਤੋਂ ਇਹ ਸਪਸ਼ਟ ਹੋ ਗਿਆ ਕਿ ਸਪੋਕਸਮੈਨ ਦੇ ਗਲਤ ਸਮਰਥਨ ਵਿਚ ਆਪ ਜੀ ਵਲੋਂ ਉਠਾਇਆ ਇਹ ਨੁਕਤਾ ਬਿਲਕੁਲ ਗੈਰ-ਸਿਧਾਂਤਕ ਅਤੇ ਬੇਲੋੜਾ ਹੈ। ਵੀਰ ਜੀਉ ! ਜੇ ਗਲਤ ਰਾਹ ਤੁਰ ਰਹੇ ਕਿਸੇ ਬੰਦੇ ਨੇ ਕੋਈ ਚੰਗਾ ਕੰਮ ਕਰ ਦਿੱਤਾ ਹੈ ਤਾਂ ਉਸ ਦੇ ਇਸ ਚੰਗੇ ਕੰਮ ਦੀ ਤਾਰੀਫ ਕਰਨੀ ਬਣਦੀ ਹੈ ਜਾਂ ਕਿ ਉਸ ਨੂੰ ਦੁਰਕਾਰਿਆ ਜਾਣਾ ਚਾਹੀਦਾ ਹੈ? ਆਪ ਜੀ ਬੇਸ਼ਕ ਦੁਰਕਾਰੇ ਜਾਣ ਦੇ ਹੱਕ ਵਿਚ ਹੋਵੋ ਪਰ ਅਸੀਂ ਤਾਂ ਇਸ ਮਸਲੇ ਵਿਚ ਗੁਰਬਾਣੀ ਦੇ ਇਸ ਨੁਕਤੇ ਤੋਂ ਹੀ ਸੇਧ ਲੈਣਾ ਜ਼ਾਇਜ਼ ਮੰਨਦੇ ਹਾਂ

ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗਣ ਚਲੀਐ ॥  (ਪੰਨਾ ੭੬੬)

ਜਿਥੋਂ ਤੱਕ ਦਸਮ ਗ੍ਰੰਥ ਦੀ ਹਿਮਾਇਤ ਦਾ ਨੁਕਤਾ ਹੈ ਤਾਂ ਇਹ ਸਾਡੀਆਂ ਛਪੀਆਂ ਰਚਨਾਵਾਂ ਤੋਂ ਵੀ ਸਪਸ਼ਟ ਹੈ ਅਤੇ ਹੁਣ ਫੇਰ ਸਪਸ਼ਟ ਕਰ ਦਿੰਦੇ ਹਾਂ ਕਿ ਦਸਮ ਗ੍ਰੰਥ ਦਾ ਹਿਮਾਇਤੀ ਭਾਂਵੇ ਕੋਈ ਵੀ ਹੋਵੇ, ਇਸ (ਦਸਮ ਗ੍ਰੰਥ) ਮੁੱਦੇ ਤੇ ਅਸੀਂ ਉਸਦੇ ਵਿਰੋਧੀ ਹਾਂ।

੨.   ਇਲਜ਼ਾਮ :- ਆਪ ਜੀ ਦਾ ਦੂਜਾ ਦੋਸ਼ ਇਹ ਹੈ ਕਿ ਲਛਮਣ ਚੇਲਾ ਰਾਮ ਸਿੰਧੀ ਦੇ ਏਕਸ ਕੇ ਬਾਰਿਕ ਦਾ ਵਿਦਵਾਨ ਹੋਣ ਬਾਰੇ ਪ੍ਰਚਾਰ ਝੂਠਾ ਹੈ, ਕਿਉਂਕਿ ਉਹ ਸੂਚੀ 'ਪ੍ਰਸਤਾਵਿਤ' ਸੀ, ਪ੍ਰਵਾਨਿਤ ਨਹੀਂ। ਤੁਹਾਡੇ ਅਨੁਸਾਰ ਜੋਗਿੰਦਰ ਸਿੰਘ ਜੀ ਨੇ ਆਪ ਜੀ ਨੂੰ ਨਿੱਜੀ ਤੌਰ ਤੇ ਇਹ 'ਕੰਨਫਰਮ' ਕੀਤਾ ਕਿ ਇਹ ਸੂਚੀ ਪ੍ਰਸਤਾਵਿਤ ਹੈ, ਪ੍ਰਵਾਨਿਤ ਨਹੀਂ।

ਸਪਸ਼ਟੀਕਰਨ :-  ਵੀਰ ਜੀਉ! ਸਾਨੂੰ ਇਸ ਗੱਲ ਤੇ ਬਹੁਤ ਹੈਰਾਨੀ ਹੈ ਕਿ ਸਾਨੂੰ ਨੀਂਵਾ ਵਿਖਾਉਣ ਦੇ ਮਕਸਦ ਕਾਰਨ ਆਪ ਜੀ ਨੂੰ ਨਿਰੋਲ ਝੂਠ ਬੋਲਣ ਦੀ ਪੱਧਰ ਤੱਕ ਆਣਾ ਪੈ ਰਿਹਾ ਹੈ। ਵੀਰ ਜੀਉ! ਅਸੀਂ ਤਾਂ ਆਪਣੇ ਆਪ ਨੂੰ ਸ਼ੁਰੂ ਤੋਂ ਹੀ ਨੀਂਵਾ ਮੰਨਦੇ ਹਾਂ, ਗੁਰਮਤਿ ਰਾਹ ਦੇ ਕੂਕਰ ਹਾਂ। ਆਪ ਜੀ ਬਹੁਤ ਉੱਚੇ ਹੋ, ਸਾਡੀ ਆਪ ਜੀ ਵਰਗਿਆਂ ਸਾਹਮਣੇ ਕੁਝ ਵੀ ਪਾਂਇਆਂ ਨਹੀਂ ਹੈ।
ਆਪ ਜੀ ਦੇ ਇਸ ਨੁਕਤੇ ਵਿਚ ਵੀ ਕੋਈ ਸੱਚਾਈ ਨਹੀਂ ਹੈ ਕਿ ਇਸ ਖਬਰ ਵਿਚ ਅਣਗਹਿਲੀ ਕਾਰਨ 'ਪ੍ਰਸਤਾਵਿਤ' ਦੀ ਥਾਂ ਲਫਜ਼ 'ਪ੍ਰਵਾਨਿਤ' ਛੱਪ ਗਿਆ। ਪੂਰੀ ਖਬਰ ਪੜ੍ਹਨ ਨਾਲ ਇਹ ਝੂਠ ਨੰਗਾ ਹੋ ਜਾਂਦਾ ਹੈ। ੮ ਜੁਲਾਈ ੨੦੦੮ ਦੇ ਪੰਨਾ ੭ 'ਤੇ ਇਸ ਸੰਬੰਧੀ ਲਗੀ ਖਬਰ ਦੇ ਇਹ ਅੰਸ਼ ਪੜ੍ਹੋ:

"ਵਿਦਵਾਨਾਂ ਦੇ ਬੋਰਡ ਦੇ ਨਾਵਾਂ ਦੀ ਜਿਹੜੀ ਸੂਚੀ ਡਾ. ਗੁਰਸ਼ਰਨਜੀਤ ਸਿੰਘ ਨਾਲ ਮਿਲ ਕੇ ਤਿਆਰ ਕੀਤੀ ਗਈ ਹੈ, ਉਹ ਮੀਟਿੰਗ ਵਿਚ ਪ੍ਰਵਾਨਗੀ ਲਈ ਪੇਸ਼ ਕੀਤੀ ਗਈ। ਜੈਕਾਰੇ ਛੱਡ ਕੇ ਇਸ ਨੂੰ ਪ੍ਰਵਾਨਗੀ ਦਿਤੀ ਗਈ"।

ਵੀਰ ਜੀਉ! ਜੈਕਾਰੇ ਛੱਡ ਕੇ ਕੋਈ ਗੱਲ ਪ੍ਰਸਤਾਵਿਤ ਨਹੀਂ ਕੀਤੀ ਜਾਂਦੀ, ਪ੍ਰਵਾਨ ਕੀਤੀ ਜਾਂਦੀ ਹੈ।
ਆਪ ਜੀ ਦੀ ਇਸ ਦਲੀਲ ਵਿਚ ਵੀ ਕੋਈ ਵਜ਼ਨ ਨਹੀਂ ਹੈ ਕਿ ਆਪ ਜੀ ਨਾਲ ਨਿੱਜੀ ਗੱਲਬਾਤ ਵੇਲੇ ਜੋਗਿੰਦਰ ਸਿੰਘ ਜੀ ਨੇ ਇਹ ਮੰਨਿਆ ਹੈ ਕਿ ਸੂਚੀ ਗਲਤੀ ਨਾਲ ਪ੍ਰਸਤਾਵਿਤ ਦੀ ਥਾਂ ਪ੍ਰਵਾਨਿਤ ਕਹਿ ਕੇ ਛੱਪ ਗਈ। ਵੀਰ ਜੀਉ! ਆਪ ਜੀ ਅਨੁਸਾਰ ਸ਼ਬਦਾਂ ਦੇ ਹੇਰ-ਫੇਰ ਨਾਲ ਹੋਈ ਇਹ ਗਲਤੀ ਹਜ਼ਾਰਾਂ ਪਾਠਕਾਂ ਤੱਕ ਪਹੁੰਚ ਗਈ। ਕੀ ਉਸ ਗਲਤੀ ਦਾ ਸੁਧਾਰ ਆਪ ਜੀ ਨਾਲ ਨਿੱਜੀ ਗੱਲਬਾਤ ਵੇਲੇ ਮੰਨ ਲੈਣ ਨਾਲ ਹੋ ਜਾਂਦਾ ਹੈ? ਪਾਠਕਾਂ ਤੱਕ ਸੱਚਾਈ ਪਹੁੰਚਾਉਣ ਲਈ ਨਾਲੋ-ਨਾਲ ਅਖਬਾਰ ਵਿਚ ਇਸ ਸੰਬੰਧੀ ਸਪਸ਼ਟੀਕਰਨ ਦਿੱਤਾ ਜਾ ਸਕਦਾ ਸੀ। ੨ ਸਾਲ ਤੱਕ ਐਸਾ ਕੋਈ ਸਪਸ਼ਟੀਕਰਨ ਨਹੀਂ ਆਇਆ। ਇਸ ਵਿਸ਼ੇ 'ਤੇ ਅਨੇਕਾਂ ਵਾਰ ਆਲੋਚਨਾ ਹੋਣ 'ਤੇ ਵੀ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਗਿਆ ਕਿ ਇਹ ਸੂਚੀ ਗਲਤ ਹੈ। ਪਰ ਸਪਸ਼ਟੀਕਰਨ ਤਾਂ ਦਿੱਤਾ ਜਾਂਦਾ, ਜਦੋਂ ਇਹ ਮੰਨਿਆ ਜਾਂਦਾ ਕਿ ਇਹ ਸੂਚੀ ਗਲਤ (ਪ੍ਰਸਤਾਵਿਤ) ਹੈ। 'ਪ੍ਰਸਤਾਵਿਤ' ਵਾਲੀ ਦਲੀਲ ਤਾਂ ਸਿਰਫ ਆਪ ਜੀ ਦੇ ਮਨ ਦੀ ਕਾਢ ਹੈ।

ਵੀਰ ਜੀਉ! ਆਪ ਨੂੰ ਯਾਦ ਹੋਵੇਗਾ ਕਿ ਇਸ ਸੂਚੀ ਦੇ ਅਖਬਾਰ ਵਿਚ ਛੱਪਣ ਤੋਂ ਬਾਅਦ ਹੀ 'ਪਰਿਵਾਰ' ਦੇ ਇਕ ਮੈਂਬਰ ਵਲੋਂ ਜਦੋਂ ਇਸ ਪੈਨਲ ਵਿਚਲੇ ਦੋ ਵਿਦਵਾਨਾਂ (ਖੁਸ਼ਵੰਤ ਸਿੰਘ ਅਤੇ ਚੇਲਾ ਰਾਮ ਸਿੰਧੀ ਜੀ) ਨੂੰ ਲੈਣ ਦੀ ਤਿੱਖੀ ਅਲੋਚਨਾ ਪੜ੍ਹ ਕੇ ਆਪ ਜੀ ਨੇ ਲੇਖਕ ਨੂੰ ਹੱਲਾਸ਼ੇਰੀ ਦਿਤੀ ਸੀ। ਅੱਜ ਆਪ ਜੀ ਉਸ ਆਲੋਚਨਾ ਨੂੰ ਗਲਤ ਕਹਿ ਰਹੇ ਹੋ?  ਉਸ ਵਕਤ ਇਸੇ ਨੁਕਤੇ 'ਤੇ ਦਿੱਤੀ 'ਹੱਲਾਸ਼ੇਰੀ' ਪਿੱਛੇ ਆਪ ਜੀ ਦਾ ਕੀ ਮਕਸਦ ਸੀ ਅਤੇ ਅੱਜ ਇਸ ਨੁਕਤੇ ਨੂੰ ਗਲਤ ਦਸਣ ਪਿੱਛੇ ਆਪ ਜੀ ਦਾ ਕੀ ਸਵਾਰਥ ਹੈ?  ਇਹ ਆਪ ਜੀ ਹੀ ਬੇਹਤਰ ਜਾਣਦੇ ਹੋ?  

੩. ਇਲਜ਼ਾਮ:-
੨੧ ਦਸੰਬਰ ੦੮ ਨੂੰ ਸਪੋਕਸਮੈਨ ਦੀ ਸਟੇਜ ਤੋਂ ਪ੍ਰੋ. ਸੋਬਤੀ ਵਲੋਂ ਬੋਲੀ ਗਈ ਗੁਰਮਤਿ ਵਿਰੋਧੀ ਗੱਲ ਦਾ ਸਪਸ਼ਟੀਕਰਨ ਨਾ ਦੇਣ ਦਾ ਗਿਲਾ ਬਿਲਕੁਲ ਗਲਤ ਹੈ। ਉੱਥੇ ਪ੍ਰੋ. ਸੋਬਤੀ ਦੇ ਭਾਸ਼ਣ ਤੋਂ ਬਾਅਦ ਹੀ ਸਟੇਜ ਸਕੱਤਰ ਨੇ ਸਪਸ਼ਟ ਕਹਿ ਦਿੱਤਾ ਸੀ ਕਿ ਇਹ ਉਹਨਾਂ ਦੇ ਨਿੱਜੀ ਵਿਚਾਰ ਹੋ ਸਕਦੇ ਹਨ।

ਸਪਸ਼ਟੀਕਰਨ :- ਵੀਰ ਜੀਉ! ਅਸੀਂ ਇਹ ਨੁਕਤਾ ਲਗਭਗ ੧ ਸਾਲ ਪਹਿਲਾਂ ਚੁੱਕਿਆ ਸੀ। ਉਸ ਸਮੇਂ ਕੋਈ ਜਵਾਬ ਨਹੀਂ ਦਿੱਤਾ ਗਿਆ। ਇਸੇ ਨੁਕਤੇ ਦਾ ਕੁਝ ਸਮਾਂ ਪਹਿਲਾਂ ਜਵਾਬ ਦੇਂਦੇ ਹੋਏ ਸਤਿਕਾਰਯੋਗ ਗੁਰਿੰਦਰ ਸਿੰਘ ਜੀ ਕੋਟਕਪੂਰਾ ਨੇ ਕਿਹਾ ਕੇ ਜੋਗਿੰਦਰ ਸਿੰਘ ਜੀ ਨੇ ਮੇਰੇ ਨਾਲ ਨਿੱਜੀ ਤੌਰ 'ਤੇ ਹੋਈ ਗੱਲਬਾਤ ਦੌਰਾਨ ਮੰਨ ਲਿਆ ਸੀ ਕਿ ਪ੍ਰੋ. ਸੋਬਤੀ ਨੂੰ ਬੁਲਾ ਕੇ ਅਸੀਂ ਗਲਤੀ ਕੀਤੀ ਹੈ। ਅਸੀਂ ਉਹਨਾਂ ਨੂੰ ਇਹੀ ਕਿਹਾ ਸੀ ਕਿ ਵੀਰ ਜੀ ਇਤਨੇ ਵੱਡੇ ਪੱਧਰ (ਸਟੇਜ) 'ਤੇ ਪਏ ਭੁਲੇਖੇ ਦਾ ਸਪਸ਼ਟੀਕਰਨ ਨਿੱਜੀ ਤੌਰ 'ਤੇ ਕਹਿਣ ਨਾਲ ਤਾਂ ਨਹੀਂ ਹੋ ਜਾਂਦਾ? ਇਸ ਗਲਤੀ ਨਾਲ ਜੋ ਸੁਨੇਹਾ ਹਜ਼ਾਰਾਂ ਸ੍ਰੋਤਿਆਂ ਵਿਚ ਗਿਆ ਸੀ, ਉਸ ਨੂੰ ਦੂਰ ਕਰਨ ਲਈ ਜੇ ਅਖਬਾਰ ਵਿਚ ੨ ਲਾਈਨਾਂ ਦੀ ਟਿੱਪਣੀ ਕਰ ਦਿੱਤੀ ਜਾਂਦੀ ਤਾਂ ਕੀ ਗਲਤ ਹੋਣਾ ਸੀ?
ਹੁਣ ਉਸੇ ਨੁਕਤੇ ਦਾ ਜਵਾਬ ਦੇਂਦੇ ਹੋਏ ਆਪ ਜੀ ਲਿਖ ਰਹੇ ਹੋ ਕਿ ਸਟੇਜ ਸਕੱਤਰ ਨੇ ਨਾਲੋਂ ਨਾਲ ਟਿੱਪਣੀ ਕਰ ਦਿਤੀ ਸੀ। ਵੀਰ ਜੀ, ਸਾਡੇ ਵੀ ਕੁਝ ਮੈਂਬਰ ਉੱਥੇ ਹਾਜ਼ਿਰ ਸਨ। ਜਿਥੋਂ ਤੱਕ ਸਾਡਾ ਖਿਆਲ ਹੈ
 ਉੱਥੇ ਐਸੀ ਕੋਈ ਟਿੱਪਣੀ ਨਹੀਂ ਕੀਤੀ ਗਈ। ਉਸ ਸਮਾਗਮ ਦੀ ਤਾਂ ਇਕ-ਇਕ ਮਿਨਟ ਦੀ ਵੀਡੀਉ ਰਿਕਾਰਡਿੰਗ ਹੋਈ ਹੈ। ਅਸੀਂ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਆਪ ਜੀ ਪ੍ਰੋ. ਸੋਬਤੀ ਦੇ ਭਾਸ਼ਣ ਦੇ ਅਖੀਰਲੇ ਪਲਾਂ ਅਤੇ ਉਸ ਤੋਂ ਬਾਅਦ ਇਸ ਟਿੱਪਣੀ ਦੀ ਵੀਡੀਉ ਫੁਟੇਜ (ਜੋ ਮੁਸ਼ਕਲ ਨਾਲ ੫-੬ ਮਿਨਟ ਦੀ ਹੋਵੇਗੀ) ਸਾਰਿਆਂ ਨਾਲ ਸਾਂਝੀ ਕਰੋ। ਮੰਨ ਲਉ ਜੇ ਐਸਾ ਹੋਇਆ ਵੀ ਸੀ ਤਾਂ ਇਹ ਗੱਲ ਉਸ ਸਮੇਂ ਵੀ ਕਹੀ ਜਾ ਸਕਦੀ ਸੀ ਜਦੋਂ ਪਹਿਲੀ ਵਾਰ ਇਸ ਨੁਕਤੇ 'ਤੇ ਆਲੋਚਨਾ ਕੀਤੀ ਗਈ ਸੀ। ਹੁਣ ਤਾਂ ਉਹ ਮੁੱਦਾ ਰਿਹਾ ਨਹੀਂ। ਹੁਣ ਤਾਂ ਮੁੱਦਾ 'ਗੁਰੂ ਗ੍ਰੰਥ ਸਾਹਿਬ ਜੀ' ਦੀ ਪ੍ਰਮਾਣਿਕਤਾ ਅਤੇ ਮਗਰਲੇ ਨਾਨਕ ਸਰੂਪਾਂ ਦੀ ਪ੍ਰਮਾਣਿਕਤਾ ਨੂੰ ਲੈ ਕੇ ਖੜੇ ਕੀਤੇ ਜਾ ਰਹੇ ਸ਼ੰਕਿਆਂ ਦਾ ਹੈ।
ਉਪਰੋਕਤ ਵਿਚਾਰ ਉਪਰੰਤ ਸਪਸ਼ਟ ਹੈ ਕਿ ਆਪ ਜੀ ਦੇ ਇਸ ਇਲਜ਼ਾਮ ਵਿਚ ਵੀ ਸੱਚਾਈ ਅਤੇ ਸੁਹਿਰਦਤਾ ਦੀ ਘਾਟ ਹੈ।

੪. ਇਲਜ਼ਾਮ:- 'ਪਰਿਵਾਰ' ਅੱਖਾਂ ਮੀਚ ਕੇ ਸਪੋਕਸਮੈਨ ਦੀ ਆਲੋਚਣਾ ਦੇ ਰਾਹ 'ਤੇ ਤੁਰ ਰਿਹਾ ਹੈ।

ਸਪਸ਼ਟੀਕਰਨ:- ਵੀਰ ਜੀਉ! ਅਸੀਂ ਗਲਤ ਗੱਲਾਂ ਲਈ ਸਿਰਫ ਸਪੋਕਸਮੈਨ ਦੀ ਹੀ ਆਲੋਚਨਾ ਹੀ ਨਹੀਂ ਕਰਦੇ, ਜਿਸ ਦੀ ਵੀ ਗੁਰਮਤਿ ਵਿਰੋਧੀ ਗੱਲ ਸਾਡੀ ਨਜ਼ਰ ਵਿਚ ਆਉਂਦੀ ਹੈ, ਉਸ ਦੀ ਹੀ ਆਲੋਚਨਾ ਕਰਦੇ ਹਾਂ, ਖਾਸਕਰ ਜਾਗਰੂਕ ਮੰਨੀਆਂ ਜਾਂਦੀਆਂ ਧਿਰਾਂ ਦੀਆਂ ਗਲਤੀਆਂ ਦੀ। ਸਪੋਕਸਮੈਨ ਦੇ ਚੰਗੇ ਕੰਮਾਂ ਦੀ ਤਾਰੀਫ ਵੀ ਅਸੀ ਕਈਂ ਥਾਂ ਕੀਤੀ  ਹੈ। ਸਾਡੀ ਆਲੋਚਨਾ ਦਾ ਮਕਸਦ ਉਸ ਧਿਰ ਵਲੋਂ ਸੁਧਾਰ ਦੀ ਆਸ ਅਤੇ ਪਾਠਕਾਂ ਦੀ ਉਸ ਵਿਸ਼ੇ ਤੇ ਜਾਗ੍ਰਿਤੀ ਹੀ ਹੁੰਦਾ ਹੈ। ਅਸੀਂ ਹਰ ਆਲੋਚਨਾ ਗੁਰਮਤਿ, ਦਲੀਲ ਅਤੇ ਤੱਥਾਂ 'ਤੇ ਆਧਾਰਿਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਇਸ ਕਰਕੇ ਇਸ ਨੂੰ 'ਅੱਖਾਂ ਮੀਚ ਕੇ ਕੀਤੀ ਆਲੋਚਨਾ' ਕਹਿਣਾ ਕਦਾਚਿਤ ਜ਼ਾਇਜ਼ ਨਹੀਂ ਹੈ। ਸਪੋਕਸਮੈਨ ਪ੍ਰਤੀ ਸਾਡੇ ਵਲੋਂ ਕੀਤੀ ਆਲੋਚਨਾ ਵਿਚੋਂ ੨ ਕੁ ਨੁਕਤਿਆਂ ਨੂੰ ਆਪ ਜੀ ਨੇ ਇਸ ਦੋਸ਼ ਪੱਤਰ ਵਿਚ ਗਲਤ ਦਸਿਆ ਹੈ। ਪਰ ਇਸ ਨੁਕਤਾਵਾਰ ਸਪਸ਼ਟੀਕਰਨ ਨਾਲ ਇਹ ਸਪਸ਼ਟ ਕਰ ਦਿੱਤਾ ਹੈ ਕਿ ਉਹਨਾਂ ਨੁਕਤਿਆਂ 'ਤੇ ਸਾਡੀ ਆਲੋਚਨਾ ਗਲਤ ਨਹੀਂ ਸੀ, ਬਲਕਿ ਆਪ ਜੀ ਦੇ ਤੱਥ ਗਲਤ (ਝੂਠੇ ਅਤੇ ਆਪੂੰ ਘੜੇ) ਹਨ।

ਅਸੀਂ ਆਪਣੇ ਲੇਖਾਂ ਵਿਚ ਸਪੋਕਸਮੈਨ ਦੀ ਸਿਫਤ ਵੀ ਕਈਂ ਥਾਂ ਕੀਤੀ ਹੈ। ਪਰ ਪਿਛਲੇ ੨-੩ ਸਾਲ ਤੋਂ ਅਪਣੇ ਰਾਹ ਤੋਂ ਸਪੋਕਸਮਨ ਨੂੰ ਭਟਕਦੇ ਜਾਂਦੇ ਵੇਖ ਕੇ ਸਿਰਫ ਅਸੀਂ ਹੀ (ਸੁਧਾਰ ਦੀ ਆਸ ਨਾਲ) ਉਸ ਦੀ ਆਲੋਚਨਾ ਨਹੀਂ ਕਰ ਰਹੇ ਬਲਕਿ ਦਿਨੋ-ਦਿਨ ਐਸੇ ਆਲੋਚਕਾਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ। ਇਸ ਦਾ ਸਬੂਤ ਪਿਛਲੇ ਕੁਝ ਸਮੇਂ ਵਿਚ ਜਾਗਰੂਕ ਪੰਥਕ ਵੈਬਸਾਈਟਾਂ (ਸਿੱਖ ਮਾਰਗ ਤੇ ਹੋਰ, ਸਿਵਾਏ ਸਿੱਖ ਅਫੈਅਰਜ਼ ਦੇ) 'ਤੇ ਉਸ ਦੀ ਵੱਧਦੀਆਂ ਜਾ ਰਹੀਆਂ ਆਲੋਚਨਾਵਾਂ ਹਨ।

ਉਪਰੋਕਤ ਵਿਚਾਰ ਉਪਰੰਤ ਸਪਸ਼ਟ ਹੈ ਕਿ ਅਸੀਂ ਅੱਖਾਂ ਮੀਚ ਕੇ ਸਪੋਕਸਮੈਨ ਦੀ ਵਿਰੋਧਤਾ ਨਹੀਂ ਕਰ ਰਹੇ, ਬਲਕਿ ਹਮੇਸ਼ਾਂ ਅੱਖਾਂ ਖੋਲ ਕੇ ਸੱਚ ਕਹਿਣ ਦੀ ਹਿੰਮਤ ਕਰਦੇ ਹਾਂ। ਪਰ ਸਪੋਕਸਮੈਨ ਦੇ ਦਿਨੋ-ਦਿਨ ਗੁਰਮਤਿ ਦੇ ਰਾਹ ਤੋਂ ਭਟਕਦੇ ਜਾਣ ਦੇ ਬਾਵਜੂਦ ਵੀ ਉਸਦਾ ਸਮਰਥਨ ਕਰਦੇ ਰਹਿਣ ਕਾਰਨ ਜਾਗਰੂਕ ਸਿੱਖ ਆਪ ਜੀ ਸਮੇਤ ਕੁਝ ਹੋਰ ਜਾਗਰੂਕ ਮੰਨੇ ਜਾਂਦੇ ਵੀਰਾਂ ਨੂੰ ਸਪੋਕਸਮੈਨ ਦੇ 'ਅੰਨ੍ਹੇ ਸਮਰਥਕ' ਕਹਿਣ ਲਗ ਪਏ ਹਨ।

੫.   ਇਲਜ਼ਾਮ:- 'ਪਰਿਵਾਰ' ਜਿਸ ਕਿਸ਼ਤੀ ਵਿਚ ਸਵਾਰ ਹੈ, ਉਸੇ ਵਿਚ ਛੇਕ ਕਰ ਰਿਹਾ ਹੈ।

ਸਪਸ਼ਟੀਕਰਨ:- ਵੀਰ ਜੀਉ! ਜੇ ਆਪ ਜੀ ਦਾ ਕਿਸ਼ਤੀ ਤੋਂ ਭਾਵ 'ਜਾਗਰੂਕ ਪੰਥ' (ਦੀ ਬੇੜੀ) ਤੋਂ ਹੈ ਤਾਂ ਅਸੀਂ ਉਸ ਵਿਚ ਛੇਕ ਨਹੀਂ ਕਰ ਰਹੇ ਬਲਕਿ ਆਮ ਸਿੱਖਾਂ ਨੂੰ ਉਹਨਾਂ ਬਾਰੇ ਜਾਗ੍ਰਿਤ ਕਰ ਰਹੇ ਹਾਂ, ਜੋ ਆਪਣੇ ਆਪ ਨੂੰ ਇਸ ਬੇੜੀ ਦਾ 'ਮੱਲਾਹ' ਪ੍ਰਚਾਰਦੇ ਹਨ ਪਰ ਉਸ ਬੇੜੀ ਵਿਚ ਵੱਡੇ-ਵੱਡੇ ਭਾਰੇ ਪੱਥਰ (ਗੁਰੂ ਗ੍ਰੰਥ ਸਾਹਿਬ ਜੀ ਦਾ ਮੌਜੂਦਾ ਸਰੂਪ ੯੦% ਤੋਂ ਵੱਧ ਮਿਲਾਵਟ ਹੈ, ਬਾਬਾ ਨਾਨਕ ਜੀ ਤੋਂ ਮਗਰਲੇ ਰਹਿਬਰ ਰਾਹ ਤੋਂ ਭਟਕ ਗਏ ਸਨ ਆਦਿ) ਪਾਈ ਜਾ ਰਹੇ ਹਨ। ਇਹਨਾਂ 'ਪੱਥਰਾਂ' ਬਾਰੇ ਹੁਣ ਸਿਰਫ ਅਸੀਂ ਹੀ ਨਹੀਂ, ਕਈਂ ਹੋਰਾਂ ਨੇ ਵੀ ਸੱਚ ਪਛਾਣ ਕੇ ਲਿਖਣਾ ਸ਼ੁਰੂ ਕਰ ਦਿੱਤਾ ਹੈ।
ਜੇ ਆਪ ਜੀ ਦਾ ਕਿਸ਼ਤੀ ਤੋਂ ਭਾਵ 'ਸਪੋਕਸਮੈਨ ਪਰਿਵਾਰ' ਦੀ ਕਿਸ਼ਤੀ ਤੋਂ ਹੈ ਤਾਂ ਵੀਰ ਜੀਉ! ਜਿਸ ਬੇੜੀ ਦਾ ਮੱਲਾਹ ਆਪ ਹੀ ਉਸ ਬੇੜੀ ਵਿਚ ਨਿੱਤ ਨਵੀਂ ਸ਼ੁਰਲੀਆਂ (ਗੁਰੂ ਗ੍ਰੰਥ ਸਾਹਿਬ ਜੀ ਵਿਚਲੀ ਲਗਭਗ ੯੦% ਬਾਣੀ ਨਕਲੀ ਹੈ ਆਦਿ) ਦੇ 'ਡੋਬੂ ਪੱਥਰ' ਪਾ ਰਿਹਾ ਹੋਵੇ, ਉਸ ਕਿਸ਼ਤੀ ਦੇ ਹੋਰ ਸਵਾਰ ਉਹਨਾਂ 'ਪੱਥਰਾਂ' ਨੂੰ 'ਸੌਗਾਤਾਂ' ਸਮਝ ਕੇ ਸਲਾਹ ਰਹੇ ਹੋਣ, ਉਸ ਕਿਸ਼ਤੀ ਵਿਚ ਛੇਕ ਕਰਨ ਦੀ ਕੀ ਲੋੜ ਹੈ?

ਵੀਰ ਜੀਉ! ਉਪਰੋਕਤ ਵਿਚਾਰ ਵਿਚ ਅਸੀਂ ਆਪ ਜੀ ਦੇ ਸਾਰੇ ਦੋਸ਼ਾਂ ਦੇ ਸਪਸ਼ਟੀਕਰਨ ਗੁਰਮਤਿ, ਦਲੀਲ ਅਤੇ ਤੱਥਾਂ ਦੇ ਆਧਾਰ 'ਤੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਆਪ ਜੀ ਦੇ ਸਾਰੇ ਦੋਸ਼ ਤੱਥਾਂ ਤੋਂ ਉਲਟ ਅਤੇ ਕੱਚਘਰੜ ਸਨ। ਅਸੀਂ ਆਪ ਜੀ ਸਮੇਤ ਹਰ ਕਿਸੇ ਵਲੋਂ ਕੀਤੀ ਆਲੋਚਣਾ ਦਾ ਤਹਿ ਦਿਲੋਂ ਸੁਆਗਤ ਕਰਦੇ ਹਾਂ ਅਤੇ ਉਸ ਦਾ ਸਪਸ਼ਟੀਕਰਨ ਦੇਣਾ ਆਪਣਾ ਫਰਜ਼ ਮੰਨਦੇ ਹਾਂ। ਪਰ ਸਾਨੂੰ ਆਸ ਹੁੰਦੀ ਹੈ ਕਿ ਆਪ ਜੀ ਜਿਹੇ ਅਤਿ ਸੂਝਵਾਣ ਪੰਥਦਰਦੀ ਵਿਦਵਾਨ ਦੀ ਆਲੋਚਣਾ ਵੀ ਉਚ ਪੱਧਰ ਦੀ, ਸੱਚੇ ਤੱਥਾਂ ਤੇ ਆਧਾਰਿਤ ਹੋਵੇ, 'ਕੁਤੇ ਨੂੰ ਕਾਲਾ ਕਿਉਂ ਕਿਹਾ, ਉਹ  ਭੂਰਾ ਸੀ' ਤਰਜ਼ ਦੀ ਗੁੰਮਰਾਹਕੁੰਨ ਆਲੋਚਨਾ ਆਪ ਜੀ ਦੇ ਕੱਦ ਅਨੁਸਾਰ ਠੀਕ ਨਹੀਂ ਹੈ।

ਵੀਰ ਜੀ, ਜੇ ਆਪ ਜੀ ਦੀ ਮੰਸ਼ਾ ਸਿਰਫ ਸਾਨੂੰ ਬਦਨਾਮ ਕਰਕੇ ਨੀਂਵਾ ਵਿਖਾਉਣ ਮਾਤਰ ਹੈ ਤਾਂ ਅਸੀਂ ਤਾਂ ਸ਼ੁਰੂ ਤੋਂ ਹੀ

ਮੰਦਾ ਜਾਣੈ ਆਪ ਕਉ ਅਵਰੁ ਭਲਾ ਸੰਸਾਰੁ ॥ (ਪੰਨਾ ੯੯੧)
ਕਬੀਰ ਸਭ ਤੇ ਹਮ ਬੁਰੇ ਹਮ ਤਜਿ ਭਲੋ ਸਭੁ ਕੋਇ ॥ (ਪੰਨਾ ੧੩੬੪


ਗੁਰਵਾਕ ਅਪਣੇ ਲਈ ਹੀ ਢੁੱਕਵੇਂ ਮੰਨਦੇ ਹਾਂ। ਆਪ ਜੀ ਨਾਲ ਵਿਚਾਰ ਨੂੰ

ਕਬੀਰ ਏਕ ਘੜੀ ਆਧੀ ਘਰੀ ਆਧੀ ਹੂੰ ਤੇ ਆਧ ॥
ਭਗਤਨ ਸੇਤੀ ਗੋਸਟੇ ਜੋ ਕੀਨੇ ਸੋ ਲਾਭ ॥  (ਪੰਨਾ ੧੩੭੭)


ਅਨੁਸਾਰ ਹਮੇਸ਼ਾਂ ਹੀ ਬਹੁਤ ਲਾਭਦਾਇਕ ਮੰਨਦੇ ਹਾਂ।

ਵੀਰ ਜੀਉ! ਆਪ ਜੀ ਨੂੰ ਯਾਦ ਹੀ ਹੋਵੇਗਾ ਕਿ ਆਪ ਜੀ ਨਿੱਜੀ ਮੀਟਿੰਗਾਂ ਵਿਚ ਇਹ ਗੱਲ ਖੁਲ ਕੇ ਮੰਨਦੇ ਰਹੇ ਹੋ ਕਿ "ਠੀਕ ਹੈ ਜੋਗਿੰਦਰ ਸਿੰਘ ਜੀ ਦੀ ਸੋਚ ਬਹੁਤ ਨੁਕਤਿਆਂ ਦੇ ਗੁਰਮਤਿ ਤੋਂ ਉਲਟ ਹੈ, ਪਰ ਅੱਜ ਦੇ ਸਮੇਂ ਵਿਚ ਸਾਡੇ ਕੌਲ ਸਪੋਕਸਮੈਨ ਤੋਂ ਇਲਾਵਾ ਦੂਜਾ ਕੋਈ ਮੀਡੀਆ ਨਹੀਂ ਹੈ। ਜਦੋਂ ਤੱਕ ਕੋਈ ਦੂਜਾ ਵਿਕਲਪ ਨਹੀਂ ਬਣ ਜਾਂਦਾ, ਇਸਦਾ ਸਮਰਥਨ ਕਰਦੇ ਜਾਣਾ ਚਾਹੀਦਾ ਹੈ"। ਆਪ ਜੀ ਦੀ ਇਹ ਸੋਚ ਕਿਸੇ ਨਜ਼ਰੀਏ ਤੋਂ ਸਹੀ ਮੰਨੀ ਜਾ ਸਕਦੀ ਹੈ। ਪਰ ਜਦੋਂ ਹੁਣ ਤੁਸੀਂ ਸਭ ਕੁਝ ਜਾਣਦੇ ਬੁਝਦੇ, ਇਸ ਸੰਸਥਾਂ ਜਾਂ ਵਿਅਕਤੀ ਵਿਸ਼ੇਸ਼ ਨੂੰ ਖੁੱਸ਼ ਕਰਨ ਦੇ ਮਕਸਦ ਨਾਲ, ਐਸੇ ਤੱਥਾਂ ਤੋਂ ਉਲਟ 'ਦੋਸ਼ ਪੱਤਰਾਂ' ਰਾਹੀਂ ਪਾਠਕਾਂ ਨੂੰ ਗੁੰਮਰਾਹ ਕਰਨ ਦਾ ਨਜ਼ਾਇਜ਼ ਜਤਨ ਕਰ ਰਹੇ ਹੋ ਤਾਂ ਇਸ ਦਾ ਕੀ ਭਾਵ ਲਿਆ ਜਾਵੇ?

ਵੀਰ ਜੀਉ! ਅਸੀਂ ਸਮਝ ਸਕਦੇ ਹਾਂ ਕਿ ਆਪ ਜੀ ਵਲੋਂ ਸਪੋਕਸਮੈਨ (ਜੋਗਿੰਦਰ ਸਿੰਘ ਜੀ) ਦੇ ਕੀਤੇ ਜਾ ਰਹੇ ਇਸ 'ਅੰਨ੍ਹੇ ਸਮਰਥਨ' ਦਾ ਕਾਰਨ ਸ਼ਾਇਦ ਉਹ ਪੰਥਦਰਦ ਹੈ, ਜਿਸ ਕਾਰਨ ਤੁਸੀਂ ਇਸ ਮੀਡੀਆ ਪਾਵਰ ਦਾ ਪਤਨ ਹੁੰਦੇ ਨਹੀਂ ਵੇਖ ਸਕਦੇ। ਵੀਰ ਜੀਉ! ਪਰ ਇਸ ਪਤਨ ਨੂੰ ਰੋਕਣ ਦਾ ਸਹੀ ਤਰੀਕਾ ਇਹੀ ਕਿ ਜੋਗਿੰਦਰ ਸਿੰਘ ਜੀ ਨੂੰ ਸਮਝਾ ਕੇ ਜਾਂ ਕਿਸੇ ਹੋਰ ਤਰੀਕੇ ਆਪਹੁਦਰੀਆਂ ਕਰਨ ਤੋਂ ਰੋਕਿਆ ਜਾਵੇ ਨਾ ਕਿ ਉਹਨਾਂ ਦੀ ਹਰ ਗਲਤ ਗੱਲ ਦਾ ਸਮਰਥਨ ਕਰਦੇ ਜਾਣਾ ਅਤੇ ਉਹਨਾਂ ਦੀ ਗਲਤ ਪਹੁੰਚ ਦੀ ਹੋਈ ਸਹੀ ਆਲੋਚਣਾ ਨੂੰ ਬੇਵਜਹ ਭੰਡੀ ਜਾਣਾ ਹੈ।

ਸਾਨੂੰ ਇਸ ਗੱਲ ਦਾ ਅਫਸੋਸ ਹੈ ਕਿ ਪਿਛਲੇ ਸਮੇਂ ਵਿਚ ਸਪੋਕਸਮੈਨ ਸੰਬੰਧੀ ਵੱਖ-ਵੱਖ ਜਾਗਰੂਕ ਧਿਰਾਂ ਵਲੋਂ ਉਠਾਏ ਅਤਿ-ਨਾਜ਼ੁਕ ਸਿਧਾਂਤਕ ਮੁੱਦਿਆਂ ਬਾਰੇ ਆਪ ਜੀ ਨੇ ਚੁੱਪ ਧਾਰੀ ਰੱਖੀ, ਪਰ ਇਸ ਵਿਚ ਮੁੱਖ ਵਿਸ਼ੇ ਨੂੰ ਛੱਡ ਕੇ ਬੇਲੋੜੇ ਨੁਕਤੇ 'ਤੇ 'ਪਰਿਵਾਰ' ਨੂੰ ਭੰਡਣ ਦੀ ਇਹ ਜੋ ਕੋਸ਼ਿਸ਼ ਕੀਤੀ, ਇਹ ਗੱਲ ਆਪ ਜੀ ਦੀ ਛਵੀ ਨਾਲ ਬਿਲਕੁਲ ਮੇਲ ਨਹੀਂ ਖਾਂਦੀ।

ਆਸ ਹੈ ਕਿ ਆਪ ਜੀ 'ਪਰਿਵਾਰ' ਵਲੋਂ ਕੀਤੀ ਉਪਰੋਕਤ ਖੁੱਲੀ ਵਿਚਾਰ ਨੂੰ ਸਹਿਜ, ਠਰੰਮੇ ਨਾਲ ਵਿਚਾਰੋਗੇ। ਆਪ ਜੀ ਅੱਜ ਵੀ ਸਾਡੇ ਲਈ ਵੈਸੇ ਹੀ ਗੁਰਮਤਿ ਰਾਹ ਦੇ ਸਾਥੀ ਹੋ ਜਿਵੇਂ ਪਹਿਲਾਂ ਸੀ। ਅਸੀਂ ਤੁਹਾਡੇ ਸਮੇਤ ਹਰ ਇਕ ਤੋਂ ਨੀਂਵੇ ਹਾਂ ਅਤੇ ਹਮੇਸ਼ਾਂ ਰਹਾਂਗੇ। ਇਸ ਕਰਕੇ ਬੇਨਤੀ ਹੈ ਕਿ ਸਾਨੂੰ ਨੀਂਵਾ ਵਿਖਾਉਣ ਖਾਤਿਰ, ਤੱਥਾਂ ਤੋਂ ਉਲਟ ਇਲਜ਼ਾਮ ਘੜਣ ਲਈ ਆਪ ਜੀ ਆਪਣਾ ਕੀਮਤੀ ਸਮਾਂ ਨਸ਼ਟ ਨਾ ਕਰੋ ਜੀ।

ਵੀਰ ਜੀਉ! ਸਾਨੂੰ ਪਤਾ ਹੈ ਕਿ ਸਾਡਾ ਪੱਖ ਸੱਚਾ ਹੈ, ਇਸ ਲਈ ਅਪਣੀ ਵੈਬਸਾਈਟ 'ਤੇ ਆਪ ਜੀ ਦਾ ਪੱਤਰ ਅਪਣੇ ਜਵਾਬ ਤੋਂ ਪਹਿਲਾਂ ਲਗਾ ਰਹੇ ਹਾਂ। ਤੁਸੀਂ ਵੀ ਆਪਣੀ ਵੈਬਸਾਈਟ 'ਦ ਸਿੱਖ ਅਫੇਰਜ਼' ਵਿਚ ਛਾਪੇ ਆਪਣੇ ਇਸ ਪੱਤਰ ਨਾਲ ਸਾਡਾ ਇਹ ਜਵਾਬ ਜ਼ਰੂਰ ਲਗਾਉਗੇ, ਅਸੀਂ ਆਸ ਕਰਦੇ ਹਾਂ।

ਗੁਰ ਫਤਹਿ॥

ਨਿਸ਼ਕਾਮ ਨਿਮਰਤਾ ਅਤੇ ਪੂਰੇ ਸਤਿਕਾਰ ਸਹਿਤ
'ਤੱਤ ਗੁਰਮਤਿ ਪਰਿਵਾਰ'


(08/08/10)
ਇੰਦਰ ਜੀਤ ਸਿੰਘ ਕਾਨਪੁਰ

‘ਡੀਲ ਫਾਈਨਲ’ ਹੋ ਗਈ! ‘ਉਹ ਤੇਰੀ, ਤੇ ਆਹ ਮੇਰੀ’।
7, ਅਗਸਤ, 2010 ਨੂੰ ਸਰਨਾ ਬ੍ਰਦਰਜ, ਅਕਾਲੀਆਂ ਦੀ ਬਣਾਈ ‘ਕਾਲ ਕੋਠਰੀ’, ‘ਸਕਤਰੇਤ’ ਵਿੱਚ ਪੇਸ਼ ਹੋ ਗਏ। ਗੁਰਬਚਨ ਸਿੰਘ ਅਗੇ ਮੱਥਾ ਟੇਕਿਆ (ਕਿਉਕੇ ਉਸ ਕਮਰੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਤਾਂ ਹੈ ਹੀ ਨਹੀ), । ਗਲਬਾਤ ਸ਼ੁਰੂ ਹੋਈ, ਡੀਲ ਫਾਈਨਲ ਹੋ ਗਈ। ਗੁਰਬਚਨ ਸਿੰਘ ਵਲੋਂ ਉਸ ਡੀਲ ਨੂੰ ‘ਸੇਲੀਬ੍ਰੇਟ’ ਕਰਨ ਲਈ `ਚਾਹ ਦੀਆਂ ਪਿਆਲੀਆਂ’ ਪੇਸ਼ ਕੀਤੀਆਂ। ਬਾਹਰ ਨਿਕਲੇ ਸਰਨਾ ਬ੍ਰਦਰਸ ਦੇ ਖਿੜੇ ਚੇਹਰੇ, ‘ਬਾਡੀ ਲੈਂਗੁਉਏਜ’ ਅਤੇ ‘ਏਕਸਪ੍ਰੇਸ਼ਨ’ ਇਸ ਗਲ ਦਾ ਸਬੂਤ ਸਨ ਕੇ ‘ਆਲ ਇਜ ਵੇਲ’।
ਗੁਰਦਵਾਰਿਆਂ ਵਿੱਚ ਕਰੋੜਾਂ ਦਾ ਸੋਨਾਂ ਲਗਾਉਨ ਵਾਲੇ ‘ਗੋਲਡਨ ਬ੍ਰਦਰਜ’ ਸ਼ਾਇਦ ਅਕਾਲ ਤਖਤ ਦੀ ਪਰਿਭਾਸ਼ਾ ਅਤੇ ਸਿੱਧਾਂਤ ਨੂੰ ਵੀ ਭੁਲ ਚੁਕੇ ਹਨ। ਉਹ ਅਪਣੇ ਸਵਾਰਥਾ ਦੀ ਪੂਰਤੀ ਲਈ ਇਹ ਵੀ ਭੁਲ ਗਏ ਸਨ ਕੇ ਅਕਾਲ ਤਖਤ ਗੁਰਬਚਨ ਸਿੰਘ ਦੀ ਉਸ ‘ਅਰਾਮਗਾਹ’ ਦਾ ਨਾਮ ਨਹੀ, ਜਿਸ ਵਿੱਚ ਉਹ ਪੇਸ਼ ਹੋਣ ਗਏ ਸਨ। ਇਹ ਭਰਾ ਜਿਨਾਂ ਵੀ ਟਿੱਲ ਲਾ ਲੈਣ ਸ੍ਰੋਮਣੀ ਕਮੇਟੀ ਇਨਾਂ ਦੇ ਹੱਥ ਆਉਣ ਵਾਲੀ ਨਹੀ ਹੈ। ਇਹ ਤਾਂ ਸ਼ਾਇਦ ਉਹ ਆਪ ਵੀ ਜਾਣਦੇ ਹਨ। ਗਲ ਤੇ ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਕੁਰਸੀ ਬਚਾਉਣ ਦੀ ਹੈ। ਡੀਲ ਵੀ ਸ਼ਾਇਦ ਇਹ ਹੀ ਹੋਈ ਹੋਵੇਗੀ ‘ਜੀਉ ਔਰ ਜੀਨੇ ਦੋ’ ਜਾਂ ‘ਉਹ ਤੇਰੀ, ਤੇ ਆਹ ਮੇਰੀ’। ਇੱਕ ਗਲ ਸਰਨਾ ਬ੍ਰਦਰਜ ਨੂੰ ਇਹ ਸਮਝ ਲੈਣੀ ਬਣਦੀ ਹੈ ਕੇ ਪ੍ਰੋਫੇਸਰ ਦਰਸ਼ਨ ਸਿੰਘ ਹੋਰਾਂ ਦੇ ਪ੍ਰਚਾਰ ਕਾਰਣ ਹੀ ਇਹ ਦੋਵੇਂ ਭਰਾ ਅਜ ਇਸ ਕੁਰਸੀ ਤੇ ਬੈਠੇ ਹਨ। ਅਤੇ ਪ੍ਰੋਫੇਸਰ ਦਰਸ਼ਨ ਸਿੰਘ ਨਾਲ ਜੋ ਕੁੱਝ ਵੀ ਵਾਪਰਿਆ, ਉਹ ਇਨਾਂ ਦੋਵੇ ਭਰਾਵਾਂ ਦੀ ਵਜ੍ਹਾ ਨਾਲ ਹੀ ਵਾਪਰਿਆ। ਇਸ ਬਾਰੇ ਬਹੁਤਾ ਲਿਖਣ ਦੀ ਲੋੜ ਨਹੀ। ਹਰ ਜਾਗਰੂਕ ਸਿੱਖ ਇਹ ਭਲੀ ਭਾਂਤਿ ਸਮਝਦਾ ਹੈ। ਲੇਕਿਨ ਇਨਾਂ ਭਰਾਵਾਂ ਨੂੰ ਗੁਰਬਚਨ ਸਿੰਘ ਦੇ ਸਾਮ੍ਹਣੇ ਪੇਸ਼ ਹੋਣ ਵੇਲੇ, ਪੰਥ ਦੇ ਮਹਾਨ ਪ੍ਰਚਾਰਕ, ਪ੍ਰੋਫੇਸਰ ਦਰਸ਼ਨ ਸਿੰਘ ਦਾ ਕੋਮ ਨੂੰ ਦਿਤਾ ਇਹ ‘ਸੰਦੇਸ਼’ ਵੀ ਭੁਲ ਗਇਆ ਕੇ ‘ਅਕਾਲ ਤੱਖਤ ਇੱਕ ਸਿਧਾਂਤ ਹੈ ਅਤੇ ਉਸ ਦਾ ਸਨਮਾਨ ਹਰ ਸਿੱਖ ਨੂੰ ਕਰਨਾਂ ਚਾਹੀਦਾ ਹੈ’। ਇਸੇ ਲਈ 5 ਦਿਸੰਬਰ 2009 ਨੂੰ ਉਹ ਅਕਾਲ ਤਖਤ ਸਾਹਿਬ ਤੇ ਪੇਸ਼ ਹੋਏ ਗੁਰਬਚਨ ਸਿੰਘ ਦੀ ਉਸ ‘ਅਰਾਮਗਾਹ’ ਵਿੱਚ ਨਹੀ। ਪ੍ਰੋਫੇਸਰ ਸਾਹਿਬ ਵੀ ਤੁਹਾਡੇ ਵਰਗੇ ਹੁੰਦੇ ਤਾਂ ਉਹ ਵੀ ਗੁਰਬਚਨ ਸਿੰਘ ਦੀ ਉਸ ‘ਅਰਾਮਗਾਹ’ ਵਿੱਚ ਪੇਸ਼ ਹੋ ਜਾਂਦੇ।
ਕਾਨਪੁਰ ਫੇਰੀ ਦੇ ਦੌਰਾਨ ਹਰਵਿੰਦਰ ਸਿੰਘ ਸਰਨਾਂ ਨੇ ਇਹ ਕਹਿਆ ਸੀ ਕੇ ਪ੍ਰੋਫੇਸਰ ਦਰਸ਼ਨ ਸਿੰਘ ਅਪਣੇ ‘ਅਹਿਮ’ ਕਰਕੇ ਜੱਥੇਦਾਰਾਂ ਦੇ ਸਾਮ੍ਹਣੇ ਪੇਸ਼ ਨਹੀ ਸਨ ਹੋਏ। ਇਸ ਦਾ ਜਵਾਬ ਦਾਸ ਨੇ ਸਟੇਜ ਤੇ ਹੀ ਦੇ ਦਿਤਾ ਸੀ ਕੇ ਖਾਲਸਾ ਜੀ! ਪੰਥ ਦਾ ਉਹ ਮਹਾਨ ਪ੍ਰਚਾਰਕ ਕੌਮ ਲਈ ਬਣਿਆ ਹੈ ਅਤੇ ਕੌਮ ਲਈ ਜਿਉਂਦਾ ਹੈ। ਉਹ ਜੋ ਕੰਮ ਕਰਦਾ ਹੈ, ਉਹ ਕੌਮ ਲਈ ਇੱਕ ‘ਸੁਨੇਹਾ ਅਤੇ ਆਦਰਸ਼’ ਹੁੰਦਾ ਹੈ। ਉਥੇ ‘ਅਹਿਮ’ ਨਹੀ ਕੌਮ ਲਈ ‘ਇਕ ਸੁਨੇਹਾ’ ਸੀ ਕੇ ਅਕਾਲ ਤਖਤ ਦਾ ਸੰਨਮਾਨ ਕਰੋ ਉਸ ਦਾ ਮਜਾਕ ਬਿਨਾਂ ਗੁਰੂ ਦੀ ਹਜੂਰੀ ਦਾ ‘ਸਕਤਰੇਤ’ ਬਣਾਂ ਕੇ ਨਾਂ ਕਰੋ। ਸਰਨਾਂ ਸਾਹਿਬ ਤੁਹਾਡੇ ਵਰਗੇ ਆਗੂ ਹੀ ਤੇ ਸਿੱਖ ਸਿਧਾਤਾਂ ਨਾਲ ਖਿਲਵਾੜ ਕਰਦੇ ਤੇ ਕੌਮ ਦਾ ‘ਤਮਾਸ਼ਾ’ ਬਣਾ ਰਹੇ ਹਨ।
ਹਾਂ ਇਥੇ ਇੱਕ ਗੱਲ ‘ਸਪੋਕਸਮੈਨ’ ਦੇ ਸੰਪਾਦਕ ਸ. ਜੋਗਿੰਦਰ ਸਿੰਘ ਦੀ ਵੀ ਕਰਨੀ ਬਣਦੀ ਹੈ। ਜਿਸ ਵੇਲੇ ਪ੍ਰੋਫੇਸਰ ਸਾਹਿਬ ਦੀ ਪੇਸ਼ੀ ਸੀ, ੳਸ ਵੇਲੇ ਤਾਂ ਤੁਸੀ ‘ਹਾਲ ਪਾਰਿਆ’ ਪਾ ਦਿਤਾ ਸੀ ਕੇ ਵੇਖਿਆ ਜੇ! ਪ੍ਰੌਫੇਸਰ ਉਨਾਂ ਪੁਜਾਰੀਆਂ ਅਗੇ ਪੇਸ਼ ਹੋ ਕੇ ਰਹਿਮ ਦੀ ਫਰਿਆਦ ਕਰੇਗਾ। ਹੁਣ ਤੁਹਾਨੂੰ ਕੀ ਹੋ ਗਇਆਂ ਜਦੋਂ ਇਹ ਸਰਨਾਂ ਭਰਾ ਉਸ ‘ਕਾਲ ਕੋਠਰੀ’ ਵਿੱਚ ਕਾਲਕਾ ਪੰਥੀਆਂ ਦੀ ਚਾਹ ਵੀ ਪੀ ਆਏ ਤੇ ਮੱਥਾ ਵੀ ਟੇਕ ਆਏ ਹਨ। ਹੁਨ ਤੁਹਾਡੀ ‘ਨਿਜੀ ਡਾਈਰੀ ਦੇ ਪੱਨੇ’ ਸ਼ਾਇਦ ਖਤਮ ਹੋ ਗਏ ਹਨ ਜਾਂ ਕਲਮ ਦੀ ਸਿਆਹੀ ਮੁਕ ਗਈ ਹੈ। ਤੁਹਾਨੂ ਸਰਨਾਂ ਬ੍ਰਦਰਸ ਨੇ ਕੋਈ ਇਸ਼ਤਿਹਾਰ ਨਹੀ ਜੇ ਦੇਣਾ। ਉਹ ‘ਵਿਆਪਾਰੀ’ ਹਨ। ਉਹ ਨਫੇ ਨੁਕਸਾਨ ਨੂੰ ਧਿਆਨ ਵਿੱਚ ਰਖ ਕੇ ਕੰਮ ਕਰਦੇ ਹਨ ਸਿਧਾਂਤਾਂ ਦੀ ਗਲ ਉਨਾਂ ਨੂੰ ਸਮਝ ਨਹੀ ਆਉਂਦੀ। ਯਾਦ ਰਹੇ ਕੇ ਸਰਨਾਂ ਬ੍ਰਦਰਸ ਨੇ ਅਕਾਲ ਤਖਤ ਤੇ ਪੇਸ਼ ਨਾਂ ਹੋ ਕੇ ਗੁਰਬਚਨ ਸਿੰਘ ਦੀ ‘ਅਰਾਮ ਗਾਹ’ ਵਿੱਚ ਹਾਜਰੀ ਭਰ ਕੇ ਸਿੱਖ ਸਿਧਾਂਤਾਂ ਅਤੇ ਅਕਾਲ ਤਖਤ ਸਾਹਿਬ ਦੀ ‘ਸਰਵਉਚੱਤਾ’ ਦੇ ਸਿਧਾਂਤ ਨੂੰ ਪਿੱਠ ਵਖਾਈ ਹੈ। ਇਹ ਸਭ ਇਤਿਹਾਸ ਦੇ ਪੱਨਿਆਂ ਅਤੇ ਪੰਥ ਦਰਦੀਆਂ ਦੇ ਮੰਨ ਵਿੱਚ ਦਰਜ ਹੋ ਚੁਕਾ ਹੈ।
ਇੰਦਰ ਜੀਤ ਸਿੰਘ
ਕਾਨਪੁਰ

****************************************************

ਸ. ਜਸਵੰਤ ਸਿੰਘ ਜੀ ਸਿੰਗਾਪੁਰ
ਗੁਰੁ ਫਤਿਹ ਜੀ।
ਆਪ ਜੀ ਨੇ ਸਿੱਖਮਾਰਗ ਦੇ ਕੁੱਝ ਪਾਠਕਾਂ ਲਈ ਇੱਕ ਸਵੈਯਮ ਭੂ
(self established) ‘ਉਲੇਮਾਂ’ ਬਣਕੇ ਉਨਾਂ ਦੀ ‘ਸਮਝ’ ਤੇ ‘ਨਾਂਸਮਝ’ ਬਾਰੇ ਕੁੱਝ ਕੁ ‘ਫਤਵੇ’ ਜਾਰੀ ਕਰਨ ਦੀ ਜੋ ਕੋਸ਼ਿਸ਼ ਕੀਤੀ ਹੈ। ਇਹ ਕੋਸ਼ਿਸ਼ ਬੜੀ ਹਾਸੋਹੀਣੀ ਹੈ। ਤੁਸੀ ਜਿਨਾਂ ਪਾਠਕਾਂ ਦੀ ਅਲੋਚਨਾਂ ਕੀਤੀ ਹੈ ਉਨਾਂ ਵਿਚ. ਇੰਦਰ ਜੀਤ ਸਿੰਘ (ਦਾਸ), ਅਮਰ ਜੀਤ ਸਿੰਘ ਚੰਦੀ, ਹਰਦੇਵ ਸਿੰਘ ਜੰਮੂ, ਪ੍ਰੋਫੇਸਰ ਦਰਸ਼ਨ ਸਿੰਘ ਜੀ, ਜਸਬੀਰ ਸਿੰਘ ਕੈਲਗਰੀ ਦਾ ਨਾਮ ਉਚੇਚੇ ਤੌਰ ਤੇ ਲਿਆ ਹੈ।
ਜਿਨਾਂ ਦਾ ਤੁਸੀ ਪੱਖ ਪੂਰਦੇ ਨਜਰ ਆ ਰਹੇ ਹੋ ਉਨਾਂ ਵਿੱਚ ਵੈਦ (ਡਾਕਟਰ ਨਹੀ) ਹਰਜਿੰਦਰ ਮੀਤ ਸਿੰਘ ਫਰੀਦਕੋਟੀ ਅਤੇ ਡਾਕਟਰ (ਸਪਸ਼ਟ ਨਹੀ) ਇਕਬਾਲ ਸਿੰਘ ਢਿਲੋਂ ਪ੍ਰਮੁੱਖ ਹਨ। ਵੀਰ ਜਸਵੰਤ ਸਿੰਘ ਜੀ ਇੱਕ ਪਾਠਕ ਨੂੰ ਤੁਸੀ ਸ਼ਾਯਦ ਭੁਲ ਗਏ ‘ਗੁਰਿੰਦਰ ਸਿੰਘ ਪਾਲ’ ਜਿਸਦੀ ਤੁਸੀ ਤਾਰੀਫ ਨਹੀ ਕੀਤੀ। ਉਨਾਂ ਨੇ ਤੇ ਵੈਦ ਹਰਜਿੰਦਰ ਸਿੰਘ ਦੇ ਗੁਮਰਾਹ ਕੁੰਨ ਅਤੇ ਨਿੰਦਾ ਪੱਖੀ ਲੇਖ ‘ਬੰਦਾ ਸਿੰਘ ਬਹਾਦੁਰ ਨਾਲ ਕੀਤੇ ਗਏ ਧੋਖੇ ਦੀ ਵਿਆਖਿਆ ….’ ਦੀ ਅਧਾਰ ਹੀਣ ਸਲਾਘਾ ਦੇ ਕਸੀਦੇ ਕਡੇ ਸਨ। ਸੁਣਿਆ ਤੇ ਇਹ ਵੀ ਹੈ ਕੇ ਉਨਾਂ ਨੇ ਕਿਸੇ ਪੰਥਕ ਵੇਬ ਸਾਈਟ ਦੇ ਸੰਪਾਦਕੀ ਬੋਰਡ ਵਿੱਚ ਵੀ ਸ਼ਾਮਿਲ ਹੋ ਗਏ ਹਨ। ਸ. ਗੁਰਿੰਦਰ ਸਿੰਘ ਪਾਲ ਹੋਰਾਂ ਨੂੰ ਦਾਸ ਵਲੋਂ ਬਹੁਤ ਬਹੁਤ ਵਧਾਈ।
ਦਾਸ ਦੀ ਉਨਾਂ ਵੀਰਾਂ ਅਗੇ ਬਿਨਤੀ ਹੈ ਜੋ ‘ਗਿਆਨ ਅਤੇ ਖੋਜ’ ਦੇ ਰਾਸਤੇ ਬੰਦ ਨਾਂ ਕਰਨ ਦੀ ਦੁਹਾਈ ਦੇਕੇ ਅਤੇ ਦੂੁਿਜਆਂ ਤੇ ‘ਜਜਬਾਤੀ’ ਹੋਣ ਦਾ ‘ਇਲਜਾਮ’ ਲਾ ਕੇ, ਗੁਰੁ ਗ੍ਰੰਥ ਸਾਹਿਬ ਜੀ ਦੀ ਪ੍ਰਮਾਣਿਕਤਾ ਉਪਰ ਚਰਚਾ ਨੂੰ ਖੁਲਮ ਖੁਲਾ ਜਾਰੀ ਰਖਨਾਂ ਚਾਂਉਦੇ ਹਨ। ਦਾਸ ਪਹਿਲਾਂ ਵੀ ਇਹ ਲਿਖ ਚੁਕਿਆ ਹੈ ਕੇ ਕੁੱਝ ਮੁੱਦੇ ਤੇ ਨੁਕਤੇ ਐਸੇ ‘ਸੰਵੇਦਨਸ਼ੀਲ’ ਹੁੰਦੇ ਹਨ, ਜਿਨਾਂ ਨੂੰ ਘਰ ਦੇ ਸਿਆਣੇ ਵਡੇਰੇ, ਕਦੀ ਵੀ ਕੱਚੀ ਸੋਚ ਵਾਲੇ ਬੱਚਿਆਂ ਸ੍ਹਾਮਣੇ ‘ਡਿਸਕਸ’ ਨਹੀ ਕਰਦੇ, ਤਾਂਕੇ ਉਨਾਂ ਉਪਰ ਇਸ ਦਾ ਉਲਟਾ ਅਸਰ ਨਾਂ ਪਵੇ। ਇਸ ਫੋਰਮ ਤੇ ਹਰ ਵਰਗ ਦਾ ਪਾਠਕ ਸ਼ਾਮਿਲ ਹੂੰਦਾ ਹੈ, ਜਿਸ ਵਿੱਚ ਬਹੁਤ ਸਾਰੇ ਪਾਠਕ ਨਵੀ ਪੀੜੀ ਅਤੇ ਕੱਚੀ ਸੋਚ ਵਾਲੇ ਹਨ, ਜੋ ਇਨਾਂ ਵੇਬਸਾਈਟਾਂ ਤੇ, ਪੰਥਕ ਵਿਸ਼ਿਆਂ ਤੇ ਜਾਨਕਾਰੀ ਲੈਣ ਲਈ ਸ਼ਾਮਿਲ ਹੁੰਦੇ ਹਨ। ਉਨਾਂ ਸ੍ਹਾਮਣੇ ਐਸੇ ‘ਸੰਵੇਦਨ ਸ਼ੀਲ’ ਮੁਦਿਆਂ ਨੁੰ ‘ਡਿਸਕਸ’ ਕੀਤਾ ਜਾਵੇਗਾ ਤੇ ਹੋ ਸਕਦਾ ਹੈ ਉਨਾਂ ਦੀ ਸਬਦ ਗੁਰੁ ਪ੍ਰਤੀ ‘ਆਸਥਾ’ ਨੂੰ ਸੱਟ ਵਜੇ। (ਕੁਝ ਅਖੌਤੀ ਲੇਖਕਾਂ ਦਾ ਮੰਤਵ ਵੀ ਇਹ ਹੀ ਹੈ।)
‘ਗਿਆਨ ਅਤੇ ਰਿਸਰਚ’ ਬਾਰੇ ਬਹੁਤੇ ‘ਅਵੇਅਰ’ ਪਾਠਕਾਂ ਜਿਵੇਂ, ਵੈਦ ਹਰਜਿੰਦਰ ਮੀਤ ਸਿੰਘ. ਡਾ ਇਕਬਾਲ ਸਿੰਘ ਢਿਲੋਂ, ਸ. ਜਸਵੰਤ ਸਿੰਘ ਸਿੰਗਾਪੁਰ ਅਤੇ ਗੁਰਿੰਦਰ ਪਾਲ ਸਿੰਘ ਜੇ ਆਪਸ ਵਿੱਚ ਇਹ ਵਿਚਾਰ ਚਰਚਾ ਜਾਰੀ ਰਖਨਾਂ ਚਾਉਦੇ ਹਨ ਤੇ ਜਰੂਰ ਰਖਣ ਇਸ ਵਿੱਚ ਸਾਨੂੰ ਕੋਈ ਇਤਰਾਜ ਨਹੀ, ਲੇਕਿਨ ਕਿਸੇ ਖੁਲੇ ਫੋਰਮ ਤੇ ਨਹੀ ਬਲਕੇ ਆਪਸੀ ‘ਪਰਸਨਲ ਕਮਯੂਨੀਕੇਸ਼ਨ’ ਦੇ ਜਰੀਏ। ਪਰ ਖੁਲੇ ਆਮ ਇਸ ਚਰਚਾ ਨੂੰ ਜਾਰੀ ਰਖਨ ਦੇ ਹਕ ਵਿੱਚ ਦਾਸ ਉਕਾ ਹੀ ਨਹੀ ਹੈ।
ਵੀਰ ਜਸਵੰਤ ਸਿੰਘ ਜੀ ਤੁਸੀ ਸਾਡੇ ਸਾਰਿਆਂ ਨੂੰ ‘ਜਜਬਾਤੀ’ ਹੋਣ ਦਾ ‘ਦੋਸ਼’ ਲਾਇਆ ਹੈ। ਜਜਬਾਤੀ ਹੋਣਾਂ ਕੋਈ ਬੁਰੀ ਗਲ ਨਹੀ। ‘ਜਜਬਾਤ’ ਜਾਂ ‘ਇਮੋਸ਼ਨ’ ਤੋਂ ਵਿਹੂੰਣਾਂ ਬੰਦਾ ਤੇ ਇੱਕ ‘ਪੱਥਰ’ ਦੇ ਸਮਾਨ ਹੂੰਦਾ ਹੈ। ਸਿੱਖਾਂ ਦੀ ਸਬਤੋਂ ਵਡੀ ਤਾਕਤ ਹੀ ਉਨ੍ਹਾਂ ਦਾ ਅਪਣੇ ‘ਗੁਰੂ’ ਪ੍ਰਤੀ ‘ਜਜਬਾਤੀ’ ਹੋਣਾ ਹੀ ਹੈ। ਅਪਣੇ ਗੁਰੂ ਪ੍ਰਤੀ ‘ਜਜਬਾਤ’ ਹੀ ਤੇ ਸਿੱਖਾਂ ਨੂੰ ਅਪਣੀ ਜਾਣ ਦੇਣ ਅਤੇ ‘ਸ਼ਹੀਦ’ ਹੋਣ ਲਈ ਪ੍ਰੇਰਿਆ ਕਰਦੇ ਸਨ। ਇਸ ਲਈ ਖਾਲਸਾ ਜੀ ਉਸ ‘ਗੁਰੂ’ ਲਈ ਇੱਕ ਵੀ ਸ਼ਬਦ ਦੀ ਵਰਤੋਂ ਕਰਨ ਤੋਂ ਪਹਿਲਾਂ ਕਿਸੇ ਵੀ ਅਖੋਤੀ ਵੈਦ ਜਾਂ ਡਾਕਟਰ ਨੂੰ ਸੌ ਵਾਰ ਸੋਚਣਾਂ ਤੇ ਸਮਝਣਾ ਪਵੇਗਾ।
ਆਪ ਜੀ ਵੈਦ ਹਰਜਿੰਦਰ ਮੀਤ ਸਿੰਘ ਦੇ ਲੇਖ ਦੀ ਬਹੁਤ ਸਲਾਘਾ ਕੀਤੀ ਹੈ ਚੰਗਾ ਹੁੰਦਾ ਕੇ ਇਸ ਲੇਖ ਬਾਰੇ ਦਾਸ ਪਾਸੋਂ ਚੁਕੇ ਗਏ ਨੁਕਤਿਆਂ ਅਤੇ ਸਵਾਲਾਂ (ਜੋ ਇੰਡੀਆ ਅਵੇਅਰਨੇਸ ਦੇ ਜੁਲਾਈ ਅੰਕ ਵਿੱਚ ਵੀ ਪ੍ਰਕਾਸ਼ਿਤ ਹੋਏ ਹਨ ਅਤੇ ਸਿੱਖਮਾਰਗ ਤੇ ਉਨਾਂ ਦੇ ਇਸ ਲੇਖ ਹੇਠ ਛਪੇ ਹੋਏ ਹਨ।) ਦਾ ਜਵਾਬ ਆਉਣ ਤਕ ਆਪ ਇੰਤਜਾਰ ਕਰਦੇ ਫੇਰ ਭਾਵੇ ਉਨਾਂ ਦੀ ਜਿਨੀ ਤਾਰੀਫ ਚਾਹੋ ਕਰ ਲੈਣੀ ਸੀ। ਵੈਦ ਸਾਹਿਬ ਦੀ ਵਿਦਵਾਨਤਾ ਤੇ, ਉਨਾਂ ਦੇ 08. 07. 2010 ਦੇ ਖੱਤ ਅੰਦਰਲੀ ਸ਼ਬਦਾਵਲੀ ਤੋ ਜਾਹਿਰ ਹੋ ਚੁਕੀ ਹੈ। ਇਸ ਦਾ ਜਵਾਬ ਵੀ ਦਾਸ ਨੇ ਦੂਜੇ ਦਿਨ ਹੀ ਦੇ ਦਿਤਾ ਸੀ। ਹਾਂ ਆਪ ਜੀ ਦੇ ਇੱਕ ਦੂਜੇ ਡਾਕਟਰ ਇਕਬਾਲ ਸਿੰਘ ਦੇ ਬਾਰੇ ਵੀ ਆਪ ਜੀ ਨਾਲ ਕੁੱਝ ਕੁ ਵਿਚਾਰ ਸਾਂਝੇ ਕਰਨਾਂ ਚਾਂਹੁੰਦਾਂ ਹਾਂ। ਜੋ ਇਨਸਾਨ ਆਪਣੀ ਵਿਦਵਾਨਤਾ ਅਤੇ ਮਹਾਣਤਾ ਦੇ ਝੰਡੇ ਗਡਣ ਲਈ ‘ਗੁਰੂ ਗ੍ਰੰਥ ਸਾਹਿਬ’ ਤੇ ਰਿਸਰਚ ਕਰ ਰਿਹਾ ਹੈ। ਪਹਿਲਾਂ ਉਹ ਆਪ ਹੀ ਗੁਰੁ ਗ੍ਰੰਥ ਸਾਹਿਬ ਜੀ ਦੇ ਫਲਸਫੇ ਤੋਂ ਪੂਰੀ ਤਰ੍ਹਾਂ ਅਣਜਾਨ ਹੈ। ਦੂਜੇ ਪਾਸੇ ਗੁਰੁ ਗ੍ਰੰਥ ਸਾਹਿਬ ਤੇ ‘ਰਿਸਰਚ’ ਕਰਨ ਦੀ ਗਲ ਕਰ ਰਿਹਾ ਹੈ।
ਇੰਦਰ ਜੀਤ ਸਿੰਘ,
ਕਾਨਪੁਰ


(08/08/10)
ਹਰਲਾਜ ਸਿੰਘ ਬਹਾਦਰਪੁਰ

ਜੇ ਸਿੱਖ ਕੌਮ ਹਾਲੇ ਵੀ ਨਾ ਜਾਗੀ ਤਾਂ ਬਾਲੂ ਦੇ ਵਾਲ ਤਾਂ ਕੀ ਇੱਥੇ ਤਾਂ ਸਿੱਖੀ ਦੀ ਖੱਲ ਵੀ ਨਹੀਂ ਰਹਿਣੀ।

ਸਰਵ ਸਿੱਖਿਆ ਅਭਿਆਨ ਅਥਾਰਟੀ ਪੰਜਾਬ ਵੱਲੋਂ ਛਪਾਈ ਗਈ ਪੁਸਤਕ ਗਿਆਨ ਸਰੋਵਰ ਦਾ ਵਿਵਾਦ ਹਾਲੇ ਖਤਮ ਨਹੀਂ ਹੋਇਆ ਸੀ ਕਿ ਸਰਵ ਸਿੱਖਿਆ ਅਭਿਆਨ ਅਥਾਰਟੀ ਪੰਜਾਬ ਦੀ ਇੱਕ ਹੋਰ ਪੁਸਤਕ (ਬਾਲੂ ਦੇ ਵਾਲ) ਚਰਚਾ ਵਿੱਚ ਆ ਗਈ। ਇਹ ਛੋਟੀ ਜਿਹੀ ਪੁਸਤਕ ਜੋ ਪਹਿਲੀ ਦੂਜੀ ਜਮਾਤ ਦੇ ਬੱਚਿਆਂ ਲਈ ਹੈ ਦੇ 16 ਪੰਨੇ ਹਨ। ਇਨ੍ਹਾਂ ਸੋਲਾਂ ਪੰਨਿਆਂ ਵਿੱਚ ਤਿੰਨ ਸੌ ਇਕੱਤੀ ਸ਼ਬਦ ਹਨ। ਇਸ ਪੁਸਤਕ ਵਿੱਚੋਂ ਬੱਚਿਆਂ ਨੂੰ ਸਿਰਫ ਤੇ ਸਿਰਫ ਕੇਸ ਕਟਾਉਣ ਦੀ ਹੀ ਪ੍ਰੇਰਣਾ ਮਿਲਦੀ ਹੈ। ਪੰਜਾਬ ਦੇ ਲੋਕਾਂ ਦਾ ਕੇਸਾਂ ਨਾਲ ਖਾਸ ਸਬੰਧ ਹੈ, ਬੇਸ਼ੱਕ ਹੁਣ ਪੰਜਾਬ ਅੰਦਰ ਨੌਜਵਾਨ ਪੀੜ੍ਹੀ ਵੱਡੀ ਗਿਣਤੀ ਵਿੱਚ ਕੇਸ ਕਟਵਾ ਰਹੀ ਹੈ, ਪਰ ਫਿਰ ਵੀ ਪੰਜਾਬ ਵਿੱਚ ਲੜਕੀਆਂ ਦੇ ਕੇਸ ਕਟਵਾਉਣ ਨੂੰ ਪਸੰਦ ਨਹੀਂ ਕੀਤਾ ਜਾਂਦਾ। ਪਰ ਇਹ ਪੁਸਤਕ ਤਾਂ ਲੜਕੀਆਂ ਨੂੰ ਵੀ ਗੁੱਤ ਕਰਨ ਦੀ ਥਾਂ ਵਾਲ ਕਟਾਉਣ ਨੂੰ ਹੀ ਪ੍ਰੇਰਦੀ ਹੈ। ਸਿੱਖਾਂ ਵਾਸਤੇ ਤਾਂ ਕੇਸ ਕਟਵਾਉਣੇ ਇੱਕ ਗੁਨਾਹ ਹੈ। ਇਸ ਲਈ ਇਹ ਪੁਸਤਕ ਸਿੱਖ ਬੱਚਿਆਂ ਵਾਸਤੇ ਕਾਫੀ ਨੁਕਸਾਨ ਦਾਇਕ ਸਿੱਧ ਹੋਵੇਗੀ। ਛੋਟੇ ਬੱਚਿਆਂ ਲਈ ਅਜਿਹੀਆਂ ਪੁਸਤਕਾਂ ਹੋਣੀਆਂ ਚਾਹੀਦੀਆਂ ਹਨ, ਜੋ ਉਨ੍ਹਾਂ ਨੂੰ ਆਪਣੇ ਵਿਰਸੇ ਨਾਲ ਜੋੜਨ, ਨਾ ਕਿ ਅਜਿਹੀਆਂ ਪੁਸਤਕਾਂ ਜੋ ਬੱਚਿਆਂ ਨੂੰ ਆਪਣੇ ਸੱਭਿਆਚਾਰ ਨਾਲੋਂ ਤੋੜਦੀਆਂ ਹੋਣ। ਇਨ੍ਹਾਂ ਪੁਸਤਕਾਂ ਵਿੱਚ ਲਿਖੇ ਗਏ ਤੱਥ ਸਿੱਖੀ ਪ੍ਰੰਪਰਾ ਦੇ ਅਨੁਸਾਰ ਠੀਕ ਨਹੀਂ ਸਨ, ਜਿਸ ਕਾਰਨ ਸਿੱਖਾਂ ਵੱਲੋਂ ਕਾਫੀ ਰੋਸ ਜਤਾਇਆ ਜਾ ਰਿਹਾ ਹੈ। ਸਿੱਖਾਂ ਵੱਲੋਂ ਕੀਤੇ ਜਾ ਰਹੇ ਇਸ ਵਿਰੋਧ ਨੂੰ ਵੇਖ ਕੇ ਜਾਪਦਾ ਹੈ ਕਿ ਸਿੱਖਾਂ ਵਿੱਚ ਕਾਫੀ ਜਾਗਰੂਕਤਾ ਆ ਚੁੱਕੀ ਹੈ। ਜਿਸ ਕਾਰਨ ਸਿੱਖ ਕੌਮ ਹੁਣ ਸਕੂਲੀ ਪਾਠ ਪੁਸਤਕਾਂ ਅੰਦਰ ਵੀ ਜਾਣੇ ਅਣਜਾਣੇ ਵਿੱਚ ਕੀਤੀਆਂ ਗਲਤੀਆਂ ਨੂੰ ਬਰਦਾਸ਼ਤ ਨਹੀਂ ਕਰੇਗੀ ਤੇ ਨਾਲ ਹੀ ਅਜਿਹੀਆਂ ਗਲਤੀਆਂ ਕਰਨ ਵਾਲਿਆਂ ਨੂੰ ਸਬਕ ਵੀ ਸਿਖਾਏਗੀ ਤਾਂ ਕਿ ਅੱਗੇ ਤੋਂ ਕੋਈ ਅਜਿਹੀ ਸ਼ਰਾਰਤ ਕਰਨ ਦਾ ਹੌਂਸਲਾ ਨਾ ਕਰੇ। ਜਿਹੜੀਆਂ ਕੌਮਾਂ ਆਪਣੇ ਸਾਹਿਤੇਸੱਭਿਆਚਾਰ ਪ੍ਰਤੀ ਅਵੇਸਲੀਆਂ ਹੋ ਜਾਂਦੀਆਂ ਹਨ ਉਹ ਸਦਾ ਲਈ ਖਤਮ ਹੋ ਜਾਂਦੀਆਂ ਹਨ। ਜੋ ਕੌਮਾਂ ਆਪਣੇ ਸਾਹਿਤੇਸੱਭਿਆਚਾਰ ਪ੍ਰਤੀ ਜਾਗਰੂਕ ਹੁੰਦੀਆਂ ਹਨ ਉਨ੍ਹਾਂ ਨੂੰ ਕੋਈ ਮਾਰ ਕੇ ਵੀ ਮੁਕਾਅ ਨਹੀਂ ਸਕਦਾ। ਪਰ ਕੀ ਸਿੱਖ ਕੌਮ ਸੱਚਮੁੱਚ ਹੀ ਜਾਗਰੂਕ ਹੈ ਕਿ ਜਾਂ ਸੱਪ ਦੀ ਲਕੀਰ (ਲੀਹ) ਨੂੰ ਹੀ ਕੁੱਟਣ ਤੱਕ ਸੀਮਿਤ ਹੈ, ਕਿਉਂਕਿ ਅਖੌਤੀ ਦਸ਼ਮ ਗ੍ਰੰਥ, ਗੁਰ ਬਿਲਾਸ ਪਾਤਸ਼ਾਹੀ ਛੇਵੀਂ ਅਤੇ ਅਜਿਹੀਆਂ ਕੁੱਝ ਹੋਰ ਪੁਸਤਕਾਂ ਜੋ ਸਿੱਖ ਗੁਰੂਆਂ ਅਤੇ ਸਿੱਖਾਂ ਦੇ ਨਾਵਾਂ ਨਾਲ ਸਬੰਧਤ ਹਨ ਨੂੰ ਵੇਖ ਕੇ ਸਿੱਖ ਕੌਮ ਦੀ ਜਾਗਰੂਕਤਾ ਉਪਰ ਸਵਾਲੀਆ ਚਿੰਨ੍ਹ ਲੱਗ ਜਾਂਦਾ ਹੈ ਕਿ ਇੰਨ੍ਹਾਂ ਗੁਰਮਤਿ ਵਿਰੋਧੀ ਪੁਸਤਕਾਂ ਪ੍ਰਤੀ ਸਿੱਖ ਕੌਮ (ਕੁੱਝ ਵਿਰਲਿਆਂ ਨੂੰ ਛੱਡ ਕੇ) ਕਿਉਂ ਬੇਖਬਰ ਹੈ। ਜਦ ਕਿ ਅਖੌਤੀ ਦਸ਼ਮ ਗ੍ਰੰਥ ਜਿਹੀਆਂ ਪੁਸਤਕਾਂ, ਗਿਆਨ ਸਰੋਵਰ ਅਤੇ ਬਾਲੂ ਦੇ ਵਾਲ ਵਾਲੇ ਪਾਠਾਂ ਨਾਲੋਂ ਕਰੋੜਾਂ ਦਰਜੇ ਘਾਤਕ ਹਨ । ਮੇਰਾ ਇੱਥੇ ਇਹ ਲਿਖਣ ਦਾ ਮਤਲਬ ਇਹ ਨਹੀਂ ਹੈ ਕਿ ਗਿਆਨ ਸਰੋਵਰ ਅਤੇ ਬਾਲੂ ਦੇ ਵਾਲ ਵਾਲੇ ਪਾਠਾਂ ਦਾ ਵਿਰੋਧ ਨਹੀਂ ਕਰਨਾ ਚਾਹੀਂਦਾ ਹੈ, ਮੈਂ ਤਾਂ ਚਾਹੁੰਦਾ ਹਾਂ ਕਿ ਜੇ ਕਿਤੇ ਕੋਈ ਵੀ ਗੁਰਮਤਿ ਵਿਰੋਧੀ ਲਿਖਤ ਮਿਲੇ, ਉਸਦਾ ਡੱਟ ਕੇ ਵਿਰੋਧ ਕਰਨਾ ਚਾਹੀਦਾ ਹੈ। ਪਰ ਜਿੰਨਾਂ ਗੁਰੂ ਨਿੰਦਕ ਪੁਸਤਕਾਂ ਨੂੰ ਸਿੱਖ ਕੌਮ ਸਿਰ ਉਪਰ ਚੁੱਕੀਂ ਫਿਰ ਰਹੀ ਹੈ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰ ਰਹੀ ਹੈ ਵਾਰੇ ਸਾਜਸੀ ਚੁੱਪ ਸਿੱਖ ਕੌਮ ਨੂੰ ਤਬਾਹ ਕਰਕੇ ਰੱਖ ਦੇਵੇਗੀ । ਅਖੌਤੀ ਦਸ਼ਮ ਗ੍ਰੰਥ ਜੋ ਗੁਰਮਤਿ ਦਾ ਵਿਰੋਧੀ ਤੇ ਅਸ਼ਲੀਲਤਾ ਨਾਲ ਭਰਪੂਰ ਹੈ ਵਿੱਚ ਕੇਸ (ਵਾਲ) ਕੱਟਣ ਨੂੰ ਪ੍ਰੇਰਿਤ ਕਰਦੀਆਂ ਅਨੇਕਾਂ ਅਸ਼ਲੀਲ ਕਹਾਣੀਆਂ ਹਨ ਜਿੰਨ੍ਹਾਂ ਵਿੱਚੋਂ ਵੱਖ-ਵੱਖ ਪੰਨਿਆਂ ਤੋਂ ਚਾਰ ਕਹਾਣੀਆਂ ਦੀਆਂ ਸੰਖੇਪ ਮਾਤਰ ਕੁੱਝ ਵੰਨਗੀਆਂ ਹੇਠ ਲਿਖ ਰਿਹਾ ਹਾਂ ਹੋ ਸਕਦੈ ਇਨ੍ਹਾਂ ਨੂੰ ਪੜ੍ਹ ਕੇ ਕਿਸੇ ਨੂੰ ਇਸ ਗ੍ਰੰਥ ਦੀ ਅਸਲੀਅਤ ਸਮਝ ਆ ਜਾਵੇ।
(1) ਇੱਕ ਰਾਜੇ ਦੀ ਰਾਣੀ, ਰਾਜੇ ਨੂੰ ਸਬਕ ਸਿਖਾਉਣ ਲਈ ਪਰਾਏ ਮਰਦ ਨਾਲ ਨਜਾਇਜ ਸਰੀਰਕ ਸਬੰਧ ਬਣਾ ਕੇ ਉਸ ਦੇ ਕੇਸ ਖਤਮ ਕਰਕੇ ਉਸਨੂੰ ਇਸਤਰੀ ਦੇ ਰੂਪ ਵਿੱਚ ਰਾਜੇ ਕੋਲ ਭੇਜਦੀ ਹੈ ਤੇ ਉਹ ਇਸਤਰੀ ਭੇਸ਼ ਵਿੱਚ ਜਾ ਕੇ ਰਾਜੇ ਨਾਲ ਗੁਦਾ ਭੋਗ ਕਰਦਾ ਹੈ:- ਚੌਪਈ।। ਸਬਕ ਸਿੰਘ ਰਾਜਾ ਇੱਕ ਭਾਰੀ।। ਬਾਜਮਤੀ ਤਾਕੀ ਬਰ ਨਾਰੀ।। ਕਾਹੂ ਸੋ ਨਹਿ ਰਾਵ ਲਜਾਵੈ।। ਸਭ ਇਸਤ੍ਰਿਨ ਸੋਂ ਕੇਲ ਕਮਾਵੈ।। ਨੂੰ।। … … … … … … … ਰੋਮਾਤਕ ਤੁਮ ਪ੍ਰਥਮ ਲਗਾਵੋ।। ਸਕਲ ਤ੍ਰਿਯਾ ਕੌ ਭੇਸ ਛਕਾਵੋ।। ਜਬ ਤੁਮ ਕੌ ਰਾਜਾ ਲਖਿ ਪੈ ਹੈ।। ਤੁਰਤ ਮਦਨ ਕੇ ਬਸਿ ਹੈ ਜੈ ਹੈ ।। ਨੂੰ†।। ਜਾਰ ਕੇਸ ਸਭ ਦੂਰਿ ਕਰਾਏ।। ਭੂਖਨ ਅੰਗ ਅਨੂਪ ਸੁਹਾਏ।। ਜਾਇ ਦਰਸ ਰਾਜਾ ਕੋ ਦਿਯੋ।। ਨ੍ਰਿਪ ਕੋ ਮੋਹਿ ਆਤਮਾ ਲਿਯੋ।। ਨੂੰ‡।। … … … … … … … … …. . ।। ਨ੍ਰਿਪ ਕੋ ਪਕਰਿ ਭੁਜਨ ਤੇਂ ਲਿਯੋ ।। ਗੁਦਾ ਭੋਗ ਤਾਕੋ ਦ੍ਰਿੜ ਕਿਯੋ।। ਤੋਰਿ ਤਾਰਿ ਤਨ ਰੁਧਿਰ ਚਲਾਯੋ।। ਅਧਿਕ ਰਾਵ ਮਨ ਮਾਂਝ ਲਜਾਯੋ।। ਨੂੰ।। ਪੰਨਾ ਨੰ: 1009-1010. ।
(2) ਇੱਕ ਰਾਜੇ ਦੀ ਲੜਕੀ ਜੋ ਬਹੁਤ ਸੋਹਣੀ ਸੀ ਨੇ ਕਿਸੇ ਮਰਦ ਨਾਲ ਨਜਾਇਜ ਸਬੰਧ ਕਾਇਮ ਕਰ ਲਏ ਅਤੇ ਆਪਣੇ ਮਾਂ ਤੇ ਬਾਪ ਨੂੰ ਜਹਿਰ ਦੇ ਕੇ ਮਾਰ ਦਿੱਤਾ, ਫਿਰ ਆਪ ਲੜਕਿਆਂ ਵਾਲੇ ਕੱਪੜੇ ਪਹਿਨ ਕੇ ਰਾਜ ਭਾਗ ਦੀ ਮਾਲਕ ਬਣ ਗਈ, ਕੁੱਝ ਦਿਨਾਂ ਬਾਅਦ ਆਪਣੇ ਮਿੱਤਰ ਦੇ ਰੋਮ (ਵਾਲ) ਖਤਮ ਕਰਕੇ ਉਸਨੂੰ ਲੜਕੀਆਂ ਵਾਲੇ ਕੱਪੜੇ ਪਹਿਨਾਅ ਕੇ ਉਸ ਨਾਲ ਸ਼ਾਦੀ ਕਰ ਲਈ। … … … … … … … …।। ਇੱਕ ਦਿਨ ਕਰੀ ਸਭਨ ਮਿਜਮਾਨੀ।। ਸੰਬਲਖਾਰ ਡਾਰਿ ਕਰਿ ਸਯਾਨੀ।। ਰਾਜਾ ਰਾਨੀ ਸਹਿਤ ਬੁਲਾਏ।। ਦੇ ਦੋਊ ਬਿਖਿ ਸਰਗ ਪਠਾਏ।। ‡।। … … …. ਕਿਤਕ ਦਿਵਸ ਇਹ ਭਾਂਤਿ ਬਿਤਾਈ।। ਰੋਮ ਮਿੱਤ੍ਰ ਕੇ ਦੂਰ ਕਰਾਈ।। ਤ੍ਰਿਯਾ ਕੇ ਬਸਤ੍ਰ ਸਗਲ ਦੈ ਵਾਕੌ।। ਬਰ ਆਨਯੋਂ ਇਸਤ੍ਰੀ ਕਰਿ ਤਾਕੌ।। ।। ਪੰਨਾ ਨੰ: 1306. ।
(3) ਇੱਕ ਅਭੈ ਸਿੰਘ ਰਾਜਾ ਸੀ, ਸ੍ਰੀ ਚਖੁ ਚਾਰਮਤੀ ਉਸ ਦੀ ਰਾਣੀ ਸੀ ਜਿਸ ਦੇ ਅਘਟ ਸਿੰਘ ਨਾਲ ਨਜਾਇਜ ਸਬੰਧ ਹੋ ਗਏ, ਇੱਕ ਦਿਨ ਅਘਟ ਸਿੰਘ ਦੇ ਘਰ ਹੁੰਦੇ ਹੀ ਰਾਜਾ ਬਾਹਰੋਂ ਘਰ ਆ ਗਿਆ, ਤਾਂ ਰਾਣੀ ਨੇ ਆਪਣੇ ਮਿੱਤਰ ਨੂੰ ਬਚਾ ਕੇ ਘਰੋਂ ਕੱਢਣ ਲਈ ਰਾਜੇ ਨੂੰ ਕਿਹਾ ਕਿ ਤੇਰੇ ਕੇਸ ਬਹੁਤ ਡਰਾਵਣੇ ਹਨ, ਮੈਥੋਂ ਇਹ ਬਰਦਾਸ਼ਤ ਨਹੀਂ ਹੁੰਦੇ ਇਸ ਲਈ ਪਹਿਲਾਂ ਕੇਸ ਕਟਾ ਕੇ ਆ ਫਿਰ ਮੇਰੀ ਸੇਜ ਤੇ ਆਵੀਂ, ਰਾਜਾ ਤੁਰੰਤ ਹੀ ਕੇਸ ਕਟਾਉਣ ਚਲਾ ਗਿਆ ਮਗਰੋਂ ਰਾਣੀ ਨੇ ਆਪਣੇ ਯਾਰ ਨੂੰ ਲੁਕਾਅ ਦਿੱਤਾ। ਚੌਪਈ।। ਗੜ੍ਹ ਕਨੌਜ ਕੌ ਜਹਾਂ ਕਹਿੱਜੈ।। ਅਭੈ ਸਿੰਘ ਤਹ ਭੂਪ ਭਨਿੱਜੈ।। ਸ਼੍ਰੀ ਚਖੁ ਚਾਰਮਤੀ ਤਿਹ ਨਾਰੀ।। ਜਿਹ ਸਮ ਤੁੱਲ ਨ ਬ੍ਰਹਮ ਸਵਾਰੀ।। ਨੂੰ।। ਤਾਕੋ ਨੇਹ ਏਕ ਸੌ ਲਾਗੋ।। ਜਾਤੇ ਲਾਜ ਛਾਡ ਤਨ ਭਾਗੋ।। ਅਘਟ ਸਿੰਘ ਤਿਹ ਨਾਮ ਭਨਿੱਜੈ।। ਕੋ ਦੂਜਾ ਪਟਤਰ ਤਿਹ ਦਿੱਜੈ।। „।। ਨਿਤਿ ਪ੍ਰਤਿ ਤਿਹ ਤ੍ਰਿਯ ਬੋਲਿ ਪਠਾਵਤ।। ਕਾਮ ਭੋਗ ਤਿਹ ਸਾਥ ਕਮਾਵਤ।। ਤਬ ਲੌ ਤਹਾਂ ਨਰਾਧਿਪ ਆਯੋ।। ਤ੍ਰਿਯ ਚਰਿੱਤ੍ਰ ਇਹ ਭਾਂਤਿ ਬਨਾਯੋ।। …।। ਤੁਮਰੇ ਕੇਸ ਭੂਪ ਬਿਕਰਾਰਾ।। ਸਹੇ ਨ ਮੋ ਤੇ ਜਾਤ ਸੁਧਾਰਾ।। ਪ੍ਰਥਮਹਿ ਰੋਮ ਮੂੰਡਿ ਤੁਮ ਆਵਹੁ।। ਬਹੁਰਿ ਹਮਾਰੀ ਸੇਜ ਸੁਹਾਵਹੁ।। †।। ਜਬ ਨ੍ਰਿਪ ਗਯੋ ਰੋਮ ਮੂੰਡਨਿ ਹਿਤ।। ਰਾਨੀ ਅਧਿਕ ਪ੍ਰਸੰਨਯ ਭਈ ਚਿਤ।। ਛਿਦ੍ਰ ਤਾਕਿ ਨਿਜੁ ਮੀਤ ਲੁਕਾਯੋ।। ਮੂਰਖ ਭੂਪ ਭੇਦ ਨਹਿ ਪਾਯੋ ।। ‡।। ਪੰਨਾ ਨੰ: 1323-24. ।
(4) ਇੱਕ ਰਾਜੇ ਦੀ ਧੀ ਸੀ ਸ੍ਰੀ ਸੁਹਾਸ ਉਹ ਸ਼ੇਰ ਸਿੰਘ ਨਾਮ ਦੇ ਨੌਜਵਾਨ ਉਪਰ ਮੋਹਿਤ ਹੋ ਗਈ, ਉਸਨੂੰ ਘਰੇਂ ਬੁਲਾ ਕੇ ਰੋਜ ਰੰਗ ਰਲੀਆਂ ਮਨਾਉਂਦੀ ਰਹੀ, ਇੱਕ ਦਿਨ ਜਦੋਂ ਰਾਜੇ ਦੀ ਧੀ ਨੇ ਰਾਜਾ ਘਰ ਆਉਂਦਾ ਵੇਖਿਆ ਤਾਂ ਉਸਨੇ ਆਪਣੇ ਮਿੱਤਰ ਸ਼ੇਰ ਸਿੰਘ ਦੇ ਰੋਮ ਨਾਸ਼ ਪਦਾਰਥ ਲਗਾ ਕੇ ਉਸਦੇ ਵਾਲ ਸਾਫ ਕਰ ਦਿੱਤੇ ਅਤੇ ਇਸਤਰੀ ਦਾ ਭੇਸ ਬਣਾ ਕੇ ਉਸਨੂੰ ਘਰੋਂ ਬਾਹਰ ਕੱਢ ਦਿੱਤਾ। … … … … … … … … …. ।। ਸ੍ਰੀ ਸੁਹਾਸ ਦੇ ਤਾਕੀ ਕੰਨਯਾ।। ਜਿਹ ਸਮ ਉਪਜੀ ਨਾਰਿ ਨ ਅੰਨਯਾ।। ਏਕ ਚਤੁਰਿ ਅਰੁ ਸੁੰਦਰਿ ਘਨੀ।। ਜਿਹ ਸਮਾਨ ਕੋਈ ਨਹਿ ਬਨੀ।। …।। ਇੱਕ ਦਿਨ ਕੁਆਰਿ ਬਾਗ ਕੇ ਚਲੀ।। ਬੀਸ ਪਚਾਸ ਲਏਂ ਸੰਗ ਅਲੀ।। ਜਾਤ ਹੁਤੀ ਮਾਰਗ ਕੇ ਮਾਹੀ।। ਸੁੰਦਰਿ ਨਿਰਖਾ ਏਕ ਤਤਾਹੀ।। †।। ਸ਼ੇਰ ਸਿੰਘ ਤਿਹ ਨਾਮ ਬਿਰਾਜਤ।। ਜਾਂਹਿ ਨਿਰਖਿ ਰਤਿ ਕੋ ਮਨ ਲਾਜਤ।। … … … … … … … … …।। ‡।। ਅੜਿਲ।। ਰਾਜ ਸੁਤਾ ਜਬ ਤੇ ਤਿਹ ਗਈ ਨਿਹਾਰਿ ਕਰਿ।। ਰਹੀ ਮੱਤ ਹੈ ਮਨ ਇਹ ਬਾਤ ਬਿਚਾਰਿ ਕਰਿ।। ਕੋਟਿ ਜਤਨ ਕਰਿ ਕਰਿ ਕਰਿ ਯਾਹਿ ਬੁਲਾਇਯੈ।। ਹੋ ਕਾਮ ਕੇਲ ਕਰਿ ਯਾ ਸੌ ਹਰਖ ਕਮਾਇਯੈ।। ਂ।। … … … … … … …. . ।। ਆਵਤ ਨੈਨ ਨਿਰਖਿ ਕਰ ਰਾਜਾ।। ਇਹ ਬਿਧਿ ਚਰਿਤ ਚੰਚਲ ਸਾਜਾ।। ਰੋਮ ਨਾਸ ਤਿਹ ਬਦਨ ਲਗਾਯੋ।। ਨਾਰਿ ਭੇਸ ਤਾਕਹ ਪਹਿਰਾਯੋ।। ।। ਪੰਨਾ ਨੰ: 1333. ।
ਇੱਕ ਪਾਸੇ ਤਾਂ ਬਾਲੂ ਦੇ ਵਾਲ ਪਾਠ ਨਾਲ ਸਿੱਖਾਂ ਦੇ ਰਿਹਦੇ ਨੂੰ ਠੇਸ ਪੰਹੁਚ ਜਾਂਦੀ ਹੈ ਜੋ ਪਹੁੰਚਣੀ ਵੀ ਚਾਹੀਦੀ ਹੈ, ਪਰ ਦੂਜੇ ਪਾਸੇ ਕਿਸੇ ਗੁਰੂ ਦੋਖੀ ਵੱਲੋਂ ਲਿਖੀਆਂ ਅਸ਼ਲੀਲ ਕਹਾਣੀਆਂ ਜਿੰਨ੍ਹਾਂ ਵਿੱਚ ਕੇਸ ਕੱਟਣ ਦਾ ਆਮ ਜਿਕਰ ਹੈ, ਜਿਸ ਨੂੰ ਮੂਰਖ ਸਿੱਖ ਹੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਮੰਨ ਕੇ ਮੱਥੇ ਟੇਕ ਰਹੇ ਹਨ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤਾਂ ਇਸਤਰੀਆਂ ਬਾਰੇ ਕਹਿ ਰਹੀ ਹੈ ਕਿ:- ਸੋ ਕਿਉ ਮੰਦਾ ਆਖੀਐ, ਜਿਤੁ ਜੰਮਹਿ ਰਾਜਾਨ।। (ਪੰਨਾ ਨੰ: 473) ਪਰ ਇਸ ਦੇ ਉਲਟ ਅਖੌਤੀ ਦਸ਼ਮ ਗ੍ਰੰਥ ਵਿੱਚ ਇਸਤਰੀ ਨੂੰ ਅਤਿ ਨਿੰਦਣ ਯੋਗ ਕਾਮੀ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਹੈ। ਕੀ ਪੁੱਤਰਾਂ ਦੇ ਦਾਨੀ ਗੁਰੂ ਗੋਬਿੰਦ ਸਿੰਘ ਜੀ ਅਜਿਹੀਆਂ ਇਸਤਰੀ ਵਿਰੋਧੀ ਅਸ਼ਲੀਲ ਤੇ ਅਤਿ ਘਟੀਆ ਦਰਜੇ ਦੀਆਂ ਲਿਖਤਾਂ ਦੇ ਲਿਖਾਰੀ ਹੋ ਸਕਦੇ ਹਨ? ਦੁੱਖ ਦੀ ਗੱਲ ਇਹ ਹੈ ਕਿ ਕਿਸੇ ਗੁਰੂ ਦੋਖੀ ਅਤੇ ਸਿੱਖੀ ਦੇ ਦੁਸ਼ਮਣ ਨੇ ਇਸ ਅਸ਼ਲੀਲ ਕਵਿਤਾ ਦੇ ਪੋਥੇ ਉਪਰ ੴ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ। ਪਾਤਸ਼ਾਹੀ 10 ਲਿਖ ਕੇ ਇਸ ਅਤਿ ਘਟੀਆ ਕਿਸਮ ਦੀ ਲਿਖਤ ਨੂੰ ਅਸਾਨੀ ਨਾਲ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਮੁਖ ਵਿੱਚ ਪਾ ਦਿੱਤਾ। ਅਸੀਂ ਮੂਰਖਾਂ ਨੇ ਬਿਨ੍ਹਾਂ ਸੋਚੇ ਸਮਝੇ ਸਿਰਫ ੴ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ। ਪਾਤਸ਼ਾਹੀ 10 ਲਿਖੇ ਨੂੰ ਵੇਖ ਕੇ ਹੀ ਇਸ ਗੰਦ ਨੂੰ ਸਿਰ ਉਪਰ ਚੁੱਕ ਲਿਆ। ਇਸ ਨਾਲ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਆਚਰਣ ਅਤੇ ਸਿੱਖੀ ਦੀ ਕੀ ਘਾਣ ਹੋਵੇਗਾ, ਇਸ ਬਾਰੇ ਅਸੀਂ ਅੱਜ ਵੀ ਸੋਚਣ ਲਈ ਤਿਆਰ ਨਹੀਂ ਹਾਂ। ਗਿਆਨ ਸਰੋਵਰ, ਵਾਲੂ ਦੇ ਵਾਲ, ਆਦਿ ਜਿਹੀਆਂ ਪੁਸਤਕਾਂ ਜਿੰਨ੍ਹਾਂ ਵਿੱਚ ਕੁੱਝ ਤੱਥ ਗੁਰਮਤਿ ਵਿਰੋਧੀ ਹੁੰਦੇ ਹਨ ਦੇ ਸੰਪਾਦਕ ਤਾਂ ਮੁਆਫੀਆਂ ਵੀ ਮੰਗ ਲੈਂਦੇ ਹਨ ਅਤੇ ਪੁਸਤਕਾਂ ਨੂੰ ਵੀ ਵਾਪਿਸ ਲੈ ਲੈਂਦੇ ਹਨ। ਪਰ ਅਖੌਤੀ ਦਸ਼ਮ ਗ੍ਰੰਥ ਜਿਹੀਆਂ ਗੰਦੀਆਂ ਪੁਸਤਕਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਦਾ ਦਰਜਾ ਦੇਣ ਵਾਲਿਆਂ ਤੋਂ ਕੋਈ ਮੁਆਫੀ ਮੰਗਵਾ ਕੇ ਵੇਖੇ। ਨਾਲੇ ਅਜਿਹੇ ਗ੍ਰੰਥਾਂ ਦੇ ਪ੍ਰਕਾਸ਼ ਕਰਨ ਦੀ ਸ਼੍ਰੋ: ਗੁ: ਪ੍ਰ: ਕਮੇਟੀ ਵੱਲੋਂ ਪ੍ਰਕਾਸ਼ਿਤ ਸਿੱਖ ਰਹਿਤ ਮਰਯਾਦਾ ਅਨੁਸਾਰ ਮਨਾਹੀ ਕੀਤੀ ਹੋਈ ਹੈ। ਪਰ ਸਭ ਚੁੱਪ ਹਨ। ਅਖੌਤੀ ਦਸ਼ਮ ਗ੍ਰੰਥ ਦੇ ਪੁਜਾਰੀਆਂ ਦੀ ਇੱਕੋ ਜਿੱਦ ਹੈ ਕਿ ਅਸੀਂ ਇਸਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਕਹਿ ਚੁੱਕੇ ਹਾਂ, ਹੁਣ ਇਸ ਤੋਂ ਪਿੱਛੇ ਨਹੀਂ ਹਟ ਸਕਦੇ, ਗੁਰੂ ਗੋਬਿੰਦ ਸਿੰਘ ਜੀ ਦਾ ਆਚਰਣ, ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਭਾਵੇਂ ਕੱਲ੍ਹ ਨੂੰ ਖਤਮ ਹੁੰਦੀ ਅੱਜ ਖਤਮ ਹੋ ਜਾਵੇ। ਅਜਿਹੀਆਂ ਗੁਰਮਤਿ ਵਿਰੋਧੀ ਪੁਸਤਕਾਂ ਵੇਖ ਕੇ ਤਾਂ ਇਉਂ ਜਾਪਦਾ ਹੈ ਕਿ ਸਿੱਖ ਮੱਤ ਹੁਣ ਥੋੜੇ ਸਮੇਂ ਦੀ ਹੀ ਪ੍ਰਾਹੁਣੀ ਹੈ। ਕਿਉਂਕਿ ਸਿੱਖੀ ਦੇ ਵਿਰੋਧੀ ਸਿੱਖੀ ਉਤੇ ਵੱਡੇ ਹਮਲੇ ਤਾਂ ਅਸਾਨੀ ਨਾਲ ਹੀ ਕਰਨ ਵਿੱਚ ਸਫਲ ਚੁੱਕੇ ਹਨ । ਹੁਣ ਤਾਂ ਉਹ ਸਕੂਲੀ ਪਾਠ ਪੁਸਤਕਾਂ ਦੇ ਪਾਠਾਂ ਰੂਪੀ ਨਿੱਕੀਆਂ-ਨਿੱਕੀਆਂ ਸੂਈਆਂ ਚੋਭ ਕੇ ਵੇਖ ਰਹੇ ਹਨ ਕਿ ਸਿੱਖੀ ਦੇ ਸਰੀਰ ਵਿੱਚ ਕੁੱਝ ਹਰਕਤ ਹੁੰਦੀ ਹੈ ਜਾਂ ਇਹ ਬਿਲਕੁਲ ਹੀ ਖਤਮ ਹੋ ਚੁੱਕੀ ਹੈ। ਪਰ ਸਿੱਖੀ ਦੇ ਬਚਣ ਦੀ ਆਸ ਉਨ੍ਹਾਂ ਨੇ ਬਿਲਕੁਲ ਮੁਕਾ ਰੱਖੀ ਹੈ। ਹੁਣ ਉਨ੍ਹਾਂ ਨੂੰ ਸਿੱਖੀ ਉਪਰ ਹੋਰ ਹਮਲੇ ਕਰਨ ਦੀ ਕੋਈ ਲੋੜ ਨਹੀਂ ਹੈ। ਕਿਉਂਕਿ ਹੁਣ ਬੇਹੋਸ਼ੀ ਦੀ ਹਾਲਤ ਵਿੱਚ ਸਿੱਖ ਕੌਮ ਦੁਸ਼ਮਣ ਵੱਲੋਂ ਸਿੱਖੀ ਦੇ ਵਿਹੜੇ ਵਿੱਚ ਸੁੱਟੇ ਹੋਏ ਅਖੌਤੀ ਦਸ਼ਮ ਗ੍ਰੰਥ ਅਤੇ ਗੁਰਬਿਲਾਸ ਪਾਤਸ਼ਾਹੀ ਛੇਵੀਂ ਰੂਪੀ ਬੰਬਾਂ ਨੂੰ ਨਸ਼ਟ ਕਰਨ ਦੀ ਬਜਾਇ ਪੂਜ ਰਹੀ ਹੈ। ਹੁਣ ਸਿੱਖ ਕੌਮ ਨੂੰ ਆਪਣੇ ਗੁਰੂ ਅਤੇ ਗੁਰੂ ਦੋਖੀ ਦੀ ਪਹਿਚਾਣ ਵੀ ਭੁੱਲ ਚੁੱਕੀ ਹੈ। ਜਿਸ ਕਾਰਨ ਇਹ ਹੁਣ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਰੋਧੀ ਅਖੌਤੀ ਦਸ਼ਮ ਗ੍ਰੰਥ ਨੂੰ ਬਰਾਬਰ ਰੱਖ ਕੇ ਪੂਜ ਰਹੇ ਹਨ। ਜੇ ਕੱਲ ਨੂੰ ਗੁਰੂ ਦੋਖੀ ਇਹਨਾਂ ਹੀ ਪੁਸਤਕਾਂ ਨੂੰ ਵਿਦਿਆਰਥੀਆਂ ਦੇ ਸਿਲੇਬਸ ਦਾ ਹਿੱਸਾ ਬਣਾ ਦੇਣ ਤੇ ਨਾਲ ਇਹ ਲਿਖ ਦੇਣ ਕਿ ਇਹ ਪਾਠ ਸਿੱਖ ਕੌਮ ਦੇ ਫਲਾਣੇ ਸਤਿਕਾਰਤ ਗ੍ਰੰਥ ਵਿੱਚੋਂ ਲਿਆ ਗਿਆ ਹੈ, ਫਿਰ ਸਿੱਖ ਕੀ ਜਵਾਬ ਦੇਣਗੇ? ਕਿਉਂਕਿ ਅਜਿਹੀਆਂ ਗੁਰਮਤਿ ਵਿਰੋਧੀ ਪੁਸਤਕਾਂ ਨੂੰ ਸ਼੍ਰੋ: ਗੁ: ਪ੍ਰ: ਕਮੇਟੀ ਖੁਦ ਛਾਪ ਰਹੀ ਹੈ ਅਤੇ ਕੁੱਝ ਦਾ ਪ੍ਰਕਾਸ਼ ਸਿੱਖਾਂ ਦੇ ਤਖਤਾਂ ਉਪਰ ਹੋ ਰਿਹਾ ਹੈ। ਇਸ ਲਈ ਜੇ ਸਿੱਖ ਕੌਮ ਹਾਲੇ ਵੀ ਨਾ ਜਾਗੀ ਤਾਂ ਵਾਲੂ ਦੇ ਵਾਲ ਤਾਂ ਕੀ ਇੱਥੇ ਤਾਂ ਸਿੱਖੀ ਦੀ ਖੱਲ ਵੀ ਨਹੀਂ ਬਚਣੀ।
ਹਰਲਾਜ ਸਿੰਘ ਬਹਾਦਰਪੁਰ,
ਪਿੰਡ ਤੇ ਡਾਕ: ਬਹਾਦਰਪੁਰ ਤਹਿ: ਬੁਢਲਾਡਾ ਜਿਲ੍ਹਾ ਮਾਨਸਾ।
ਮੋ 94170-23911


(08/08/10)
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ ਕੈਨੇਡਾ

ਗਿਆਨੀ ਸੁਰਜੀਤ ਸਿੰਘ ਮਿਸ਼ਨਰੀ ਜੀ ਨੂੰ ਕੁੱਝ ਸਵਾਲ ਤੇ ਜਵਾਬ।
ਗਿਆਨੀ ਜੀ ਹੁਣ ਤੁਸੀਂ ਬੁੱਢੇ ਹੋ ਚੁੱਕੇ ਹੋ ਤੇ ਲਿਖਣਾ ਬੰਦ ਕਰ ਦੇਣਾ ਚਾਹੀਦਾ ਹੈ। ਤੁਹਾਡੀ ਚਿੱਠੀ ਵਿੱਚੋਂ ਗਲਤੀਆਂ ਲੱਭ ਲੱਭ ਕੇ ਇਹ ਲਿਖਾਂ ਕਿ ਇਹ ਝੂਠ ਹੈ ਇਹ ਝੂਠ ਹੈ ਮੈਨੂੰ ਚੰਗਾ ਨਹੀਂ ਲੱਗਦਾ। ਮੈਂ ਅੱਜ ਤਕ ਕੋਈ ਦਾਨ ਨਹੀਂ ਦਿੱਤਾ ਤੇ ਗੁਰਮਤਿ ਮੁਤਾਬਕ ਦਾਨ ਨਹੀਂ ਦਿੱਤਾ ਜਾਂਦਾ। ਇਸ ਕਰਕੇ ਕਹਿ ਸਕਦਾ ਹਾਂ ਕਿ ਤੁਹਾਨੂੰ ਹੁਣ ਗੁਰਮਤਿ ਦੀ ਵਿਆਖਿਆ ਕਰਨੀ ਬੰਦ ਕਰ ਦੇਣੀ ਚਾਹੀਦੀ ਹੈ।
ਬਾਕੀ ਰਹੀ ‘ਖੁਲੀ ਸੇਵਾ’
donation ਦੀ। ਜਦੋਂ ‘ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ’ ਆਪ ਆਪਣੇ ਹੱਥੀਂ ਇਕੱਠੀ ਕੀਤੀ ਮਾਇਆ ਆਪ ਮਨੁੱਖਤਾ ਦੇ ਭਲੇ ਲਈ ਖਰਚ ਕਰ ਰਹੀ ਹੈ ਤਾਂ ਤੁਹਾਡੇ ਆਪਾ ਵਿਰੋਧੀ ਅੱਠ ਅੱਠ ਸਫਿਆਂ ਦੇ ਲੰਮੇ ਲੇਖ ਮੁੱਲ ਖਰੀਦ ਕੇ ਕਿਉਂ ਵੰਡੇਗੀ? ਮੈਂ ਤੁਹਾਡੇ ਨਾਲ ਦਿੱਲੀ ਵਿਖੇ ਕਿਸੇ ਖੁਲੀ ਸੇਵਾ ਦਾ ਕੋਈ ਵਾਹਦਾ ਨਹੀਂ ਕੀਤਾ ਤੇ ਨਾ ਹੀ ਮੇਰੀ ਕਿਸੇ ਚਿੱਠੀ ਵਿੱਚ ਇਸ ਤਰ੍ਹਾਂ ਦਾ ਵਰਨਣ ਹੈ। ਇਸ ਕਰਕੇ ਤੁਹਾਡਾ ਇਹ ਲਿਖਣਾ ਕਿ ਫਿਰ ਕਦੀ donation ਨਹੀਂ ਆਈ ਇੱਕ ਬਣਾਏ ਹੋਏ ਝੂਠ ਦੀ ਤਰ੍ਹਾਂ ਹੀ ਮੰਨ ਲੈਂਦੇ ਹਾਂ।
ਤੁਹਾਡੀ ਕਿਸੇ ਕਿਸਮ ਦੀ ਮੱਦਦ ਕਰਨ ਦਾ ਇੱਕ ਹੋਰ ਵੀ ਕਾਰਨ ਹੈ। ਲਓ ਸੁਣੋ!
ਤੁਹਾਨੂੰ ਪੱਕਾ ਯਾਦ ਹੈ ਕਿ 1994/5 ਵਿੱਚ ਜਦੋਂ ਤੁਸੀਂ ਨੋਇਡਾ 18 ਸੈਕਟਰ ਵਿੱਚ ਕਿਸੇ ਸ਼ਨਿਚਰਵਾਰ ਕਥਾ ਕਰਕੇ ਗੁਰਦੁਆਰੇ ਤੋਂ ਬਾਹਰ ਆਏ ਸੀ ਤਾਂ ਮੈਂ ਹੱਥ ਬੰਨ ਕੇ ਕੁੱਝ ਵਿਚਾਰ ਕਰਨ ਲਈ ਆਪ ਜੀ ਨੂੰ ਬੇਨਤੀ ਕੀਤੀ ਸੀ ਤੇ ਤੁਸੀਂ ਸਵੀਕਾਰ ਕਰ ਲਈ ਸੀ। ਕਥਾ ਦੁਰਾਨ ਤੁਸੀਂ ਅਨੰਦਪੁਰ ਦੇ ਕਿਲੇ ਨੂੰ ਪਾਏ ਹੋਏ ਘੇਰੇ ਦਾ ਵਰਨਣ ਕਰਦਿਆਂ ਇਹ ਕਹਿਆ ਸੀ ਕਿ ਔਰੰਗਜ਼ੇਬ ਦੀ 10 ਲੱਖ ਫੌਜ਼ ਨੇ ਕਿਲੇ ਨੂੰ ਘੇਰਾ ਪਾਇਆ ਹੋਇਆ ਹੈ ਤੇ ਅੰਦਰ ਗੁਰੂ ਗੋਬਿੰਦ ਸਿੰਘ ਜੀ ਅਤੇ ਹੋਰ ਸਿੰਘ ਘਿਰੇ ਹੋਏ ਹਨ। ਮੈਂ ਤੁਹਾਨੂੰ ਬੇਨਤੀ ਕੀਤੀ ਸੀ ਕਿ ਗੁਰਦੁਆਰੇ ਵਿੱਚ ਬੈਠੀ ਸਾਰੀ ਸੰਗਤ ਫੋਜੀਆਂ ਦੀ ਹੈ। ਕੋਈ ਕਰਨਲ ਹੈ ਤੇ ਕੋਈ ਬਰਗੇਡੀਅਰ। ਇਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਔਰੰਗਜ਼ੇਬ ਦੇ ਸਮੇਂ ਸਾਰੇ ਹਿੰਦੋਸਤਾਨ ਦੀ ਜਨਤਾ ਦੀ ਗਿਣਤੀ 10 ਕਰੋੜ ਨਹੀਂ ਸੀ ਤੇ ਹੁਣ (94/95) ਭਾਰਤੀ ਜਨਤਾ 80-90 ਕਰੋੜ ਹੈ ਪਾਕਿਸਤਾਨ, ਬਰਮਾ ਤੇ ਬੰਗਲਾ ਦੇਸ਼ ਤੋਂ ਬਿਨਾ ਅਤੇ ਭਾਰਤ ਸਾਰੀਆਂ ਪੈਰਾਮਿਲਟਰੀ ਤਾਕਤਾਂ ਨੂੰ ਮਿਲਾ ਕੇ, ਡਿਕਲੇਅਰ ਅਤੇ ਨਾਨ-ਡਿਕਲੇਅਰ, 15ਲੱਖ ਤੋਂ ਜ਼ਿਆਦਾ ਫੋਜ਼ਾਂ ਨਹੀਂ ਰੱਖਦਾ। ਫਿਰ ਦੱਖਣ ਵਿੱਚ ਔਰੰਗਜ਼ੇਬ ਆਪਣੀਆਂ ਫੋਜ਼ਾਂ ਨਾਲ ਮਰਹੱਟਿਆਂ ਦੇ ਵਿਰੁਧ ਲੜਾਈ ਲੜ ਰਿਹਾ ਹੈ ਤੇ ਇਹ ਮੁਮਕਿਨ ਹੀ ਨਹੀਂ ਕਿ ਪੰਜਾਬ ਵਿੱਚ ਲੜਾਈ ਲੜਨ ਲਈ ਉਸ ਕੋਲ ਹੋਰ ਦਸ ਲੱਖ ਫੌਜ਼ ਹੋਵੇ। ਗਿਆਨੀ ਜੀ ਇਸੇ ਕਰਕੇ ਹੀ ਇਨ੍ਹਾਂ ਨੇ ਬਾਣੀ ਦੇ ਸਤਿਕਾਰ ਵਜੋ ਤੁਹਾਨੂੰ ਕੋਈ ਭੇਟਾ ਨਹੀਂ ਦਿੱਤੀ ਤੇ ਮੈਂ ਵੀ ਨਹੀਂ। ਫਿਰ ਤੁਸੀਂ ਆਪ ਇਹ ਮੰਨਿਆ ਸੀ ਕਿ ਅੱਗੇ ਤੋਂ ਅਣਗਿਣਤ ਫੌਜ਼ਾਂ ਕਹਿਆ ਕਰਾਂਗਾ। ਉਸ ਦਿੱਨ ਤੋਂ ਮੈਂ ਕਿਸੇ ਵੀ ਪ੍ਰਚਾਰਕ ਨੂੰ ਕਿਸੇ ਵੀ ਕਿਸਮ ਦੀ ਮਾਲੀ ਮੱਦਦ ਨਾ ਦੇਣ ਦਾ ਮਨ ਬਣਾ ਲਿਆ ਸੀ ਤੇ ਇਹ ਇਰਾਦਾ ਅੱਜ ਵੀ ਕਾਇਮ ਹੈ। ਤੁਹਾਨੂੰ ਭੁਲੇਖਾ ਲੱਗ ਗਿਆ ਹੋਣਾ ਹੈ, ਜਿਸ ਨੇ ਤੁਹਾਨੂੰ ਖੁਲੀ ਸੇਵਾ ਭੇਜਣ ਦਾ ਵਾਹਿਦਾ ਕੀਤਾ ਸੀ, ਉਹ ਗੁਰਚਰਨ ਸਿੰਘ ਨਹੀਂ ਉਹ ਕੋਈ ਹੋਰ ਹੋਵੇਗਾ। ਜੋ 20, 000. 00 (ਵੀਹ ਹਜ਼ਾਰ) ਰੁਪਿਆ ਤੁਹਾਨੂੰ ਲਿਟਰੇਚਰ ਭੇਜਣ ਵਾਸਤੇ ਦਿੱਤਾ ਗਿਆ ਸੀ ਉਹ ਸਰਦਾਰ ਮੱਖਣ ਸਿੰਘ ਜੀ, ‘ਸਿੱਖ ਮਾਰਗ’ ਹੋਰਾਂ ਨੇ ਦਿੱਤਾ ਸੀ ਤੇ ਮੈਂ ਅੱਗੇ ਪਹੁੰਚਾ ਦਿੱਤਾ। ਬੱਸ ਗੱਲ ਸਿਰਫ ਐਨੀ ਕੁ ਹੈ। ਦਿੱਲੀ ਵਿੱਚ ਕਿਸੇ ਸੈਮੀਨਾਰ ਤੇ ਕਿਸੇ ਬੁਲਾਰੇ ਨੂੰ ਬੁਲਾ ਲੈਣਾ ਕਿਸੇ ਨਾਲ ਖੜੇ ਹੋਣ ਦੀ ਨਿਸ਼ਾਨੀ ਨਹੀਂ ਹੁੰਦੀ।
ਜਿਸ ਨੋ ਆਪਿ ਖੁਆਏ ਕਰਤਾ ਖੁਸਿ ਲਏ ਚੰਗਿਆਈ॥ 3॥ {ਪੰਨਾ 417-418} ਗਿਆਨੀ ਜੀ ਤੁਸੀਂ ਇਸ ਪੰਗਤੀ ਦਾ ਅਰਥ ਇਹ ਕਰ ਰਹੇ ਹੋ ਕਿ ਜੇ ਪਰਮਾਤਮਾ ਨੇ ਹੀ ਗੁਰਚਰਨ ਸਿੰਘ ਕੋਲੋਂ ਗੁਣ ਖੋਹ ਲਏ ਹਨ ਤਾਂ ਉਹ ਵਿਚਾਰਾ ਕੀ ਕਰ ਸਕਦਾ ਹੈ। ਇਸ ਤਰ੍ਹਾਂ ਦੇ ਅਰਥ ਕਰਨ ਨਾਲ ਗਿਆਨੀ ਜੀ ਤੁਸੀਂ ਆਪਣੀ ਅ-ਵਿਦਵਤਾ ਦਾ ਪ੍ਰਗਟਾਵਾ ਕਰ ਗਏ ਹੋ। ਇਸ ਤਰ੍ਹਾਂ ਕਰਨ ਨਾਲ ਪਰਮਾਤਮਾ ਗੁਣਾਗਾਰ ਸਾਬਤ ਹੁੰਦਾ ਹੈ ਗੁਰਚਰਨ ਸਿੰਘ ਨਹੀਂ। ਰੱਬ ਜੀ ਨੇ ਸਾਨੂੰ ਦਿਮਾਗ ਦਿੱਤਾ ਹੈ ਤੇ ਵਰਤੋਂ ਅਸੀਂ ਕਰਨੀ ਹੈ। ਜੇ ਨਹੀਂ ਕਰਦੇ ਤਾਂ ਗੁਣਾਗਾਰ ਅਸੀਂ ਹਾਂ ਨਾ ਕੇ ਰੱਬ ਜੀ। ਗਿਆਨੀ ਜੀ ਇਸ ਪੰਗਤੀ ਦੇ ਠੀਕ ਠੀਕ ਅਰਥ ਲਿਖ ਕੇ ਫਿਰ ਜਵਾਬ ਦੇਣਾ। ਰੱਬ ਜੀ ਤਾਂ ਸਦਾ ਸਦਾ ਦਇਆਲ ਤੇ ਬਖਸ਼ਿੰਦ ਹਨ ਨਾ ਕਿ ਕੁਰਾਹੇ ਪਾਉਣ ਵਾਲੇ।
ਜਿਨ ਕਉ ਪੂਰਬਿ ਲਿਖਿਆ ਤਿਨ ਕਾ ਸਖਾ ਗੋਵਿੰਦੁ॥ ਤਨੁ ਮਨੁ ਧਨੁ ਅਰਪੀ ਸਭੋ, ਸਗਲ ਵਾਰੀਐ ਇਹੁ ਜਿੰਦੁ॥ ਦੇਖੈ ਸੁਣੈ ਹਦੂਰਿ ਸਦ ਘਟਿ ਘਟਿ ਬ੍ਰਹਮੁ ਰਵਿੰਦੁ॥ ਅਕਿਰਤਘਣਾ ਨੋ ਪਾਲਦਾ, ਪ੍ਰਭ, ਨਾਨਕ, ਸਦ ਬਖਸਿੰਦੁ॥ 4॥ 13॥ 83॥ {ਪੰਨਾ 46-47}
ਸਦਾ ਸਦਾ ਸਦਾ ਦਇਆਲ॥ ਸਿਮਰਿ ਸਿਮਰਿ ਨਾਨਕ ਭਏ ਨਿਹਾਲ॥ 8॥ 9॥ {ਪੰਨਾ 275}
ਗਿਆਨੀ ਜੀ ਪਰਮਾਤਮਾ ਚੰਗਿਆਈਆਂ ਖੋਂਹਦਾ ਨਹੀਂ ਸਗੋਂ ਨਿਰਗੁਣਿਆ ਨੂੰ ਵੀ ਗੁਣਵਾਨ ਬਣਾਉਣਦਾ ਹੇ।
ਨਾਨਕ ਨਿਰਗੁਣਿ ਗੁਣੁ ਕਰੇ ਗੁਣਵੰਤਿਆ ਗੁਣੁ ਦੇ॥ ਤੇਹਾ ਕੋਇ ਨ ਸੁਝਈ ਜਿ ਤਿਸੁ ਗੁਣੁ ਕੋਇ ਕਰੇ॥ 7॥
ਧੰਨਵਾਦ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ ਕੈਨੇਡਾ।


(16/07/10)
ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ

(ਵੀਹ ਹਜ਼ਾਰ ਰੁਪਏ ਦੀ ਰਕਮ ਬਾਰੇ)
ਸ੍ਰ: ਗੁਰਚਰਨ ਸਿੰਘ ਜੀ (ਜੀਊਣ ਵਾਲਾ)
ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫ਼ਤਿਹ॥
ਦਾਸ ਪ੍ਰਤੀ ਵੀਹ ਹਜ਼ਾਰ ਵਾਲੀ ਜਿਸ ਘਟਨਾ ਨੂੰ ਆਪ ਨੇ ਬੜਾ ਤੋੜ ਮਰੋੜ ਕੇ ਤੇ ਇੰਨਾ ਲੰਮਾਂ ਚੌੜਾ ਕਰ ਕੇ ਸਿੱਖ ਮਾਰਗ ਤੇ ਪੇਸ਼ ਕੀਤਾ, ਤੁਹਾਡੀ ਉਸ ਛਪੀ ਹੋਈ ਲਿਖਤ ਤੋਂ ਤਾਂ ਇਹੀ ਪਤਾ ਲਗਦਾ ਹੈ ਜਿਵੇਂ ਆਪ ਜੀ ਦੇ ਮਨ ਦੀ ਜੋ ਅੱਜ ਹਾਲਤ ਬਣੀ ਪਈ ਹੈ ਉਹ ਇਸ ਤਰ੍ਹਾਂ ਹੈ ਜਿਵੇਂ “ਕਬੀਰ ਮਨੁ ਜਾਨੈ ਸਭ ਬਾਤ, ਜਾਨਤ ਹੀ ਅਉਗਨੁ ਕਰੈ” (ਪੰ: ੧੩੭੬)। ਤਾਂ ਤੇ ਇਸ ਬਾਰੇ ਅਕਾਲਪੁਰਖ ਹੀ ਆਪ ਜੀ ਨੂੰ ਸੋਝੀ ਬਖ਼ਸ਼ੇ ਨਹੀਂ ਤਾਂ ਕਰਤੇ ਦੇ ਨਿਆਂ `ਚ ਹੀ ਕਬੀਰ ਸਾਹਿਬ ਦੇ ਇਸੇ ਸਲੋਕ ਦਾ ਬਾਕੀ ਹਿੱਸਾ ਵੀ ਹੈ ਜੋ ਇਸ ਤਰ੍ਹਾਂ ਹੈ “ਕਾਹੇ ਕੀ ਕੁਸਲਾਤ, ਹਾਥਿ ਦੀਪੁ ਕੂਏ ਪਰੈ” (ਪੰ: ੧੩੭੬)।
ਉਪ੍ਰੰਤ ਅਜਿਹੇ ਵਿਸ਼ੇ `ਤੇ ਗੁਰਬਾਣੀ ਦਾ ਇਹ ਫ਼ੈਸਲਾ ਵੀ ਹੈ ਕਿ “ਜਿਸ ਨੋ ਆਪਿ ਖੁਆਏ ਕਰਤਾ, ਖੁਸਿ ਲਏ ਚੰਗਿਆਈ” (ਪੰ: ੪੧੭)। ਇਸ ਤਰ੍ਹਾਂ ਤਾਂ ਇਥੇ ਵੀ ਕਰਤੇ ਵੱਲੋਂ, ਆਪ ਜੀ ਨਾਲ ਵਰਤ ਰਹੀ ਕੋਈ ਖੇਡ ਹੀ ਸਪਸ਼ਟ ਹੁੰਦੀ ਲਗਦੀ ਹੈ, ਇਸ ਲਈ ਬੰਦਾ ਉਸ `ਚ ਕਰ ਵੀ ਕੀ ਸਕਦਾ ਹੈ?
ਉਂਝ ਜੇ ਕਰ ਦਾਸ ਪ੍ਰਤੀ ਸਬੰਧਤ ਲਿਖ਼ਤ `ਚ, ਵੀਹ ਹਜ਼ਾਰ ਰੁਪਏ ਵਾਲੀ ਕਹਾਣੀ, ਤੇ ਉਹ ਕਹਾਣੀ ਵੀ ਉਲਟਾਅ ਪਲਟਾਅ ਕੇ ਅਤੇ ਅਸਲੀਅਤ ਤੋਂ ਕੋਹਾਂ ਦੂਰ ਜਾ ਕੇ ਨਾ ਜੋੜੀ ਹੁੰਦੀ ਤਾਂ ਦਾਸ ਨੂੰ ਹੱਥਲੇ ਦੋ ਅੱਖਰ ਲਿਖ ਕੇ ਆਪਣਾ ਕੀਮਤੀ ਸਮਾਂ ਜ਼ਾਇਆ ਕਰਣ ਦੀ ਵੀ ਲੋੜ ਨਹੀਂ ਸੀ ਪੈਣੀ। ਕਿਉਂਕਿ ਆਪ ਦੀ ਸਾਰੀ ਸਬੰਧਤ ਲਿਖਤ, ਸਿਵਾਏ ਆਪ ਦੀ ਬੋਖਲਾਹਟ ਤੇ ਆਪ ਦੇ ਮਨ ਦੇ ਉਖਾੜ ਦੇ, ਹੋਰ ਕੁੱਝ ਵੀ ਨਹੀਂ ਤੇ ਨਾ ਹੀ ਮੈਂ ਇਸ ਬਾਕੀ ਦਲ-ਦਲ `ਚ ਫ਼ਸਣ ਦੀ ਲੋੜ ਹੀ ਸਮਝਦਾ ਹਾਂ।
ਇਸ ਲਈ, ਗੁਸਤਾਖੀ ਮੁਆਫ਼, ਕਹਿਣਾ ਪਵੇਗਾ ਕਿ ਇਥੇ ਵੀ ਵੀਹ ਹਜ਼ਾਰ ਵਾਲੀ ਘੁੰਡੀ ਖੋਲਣ ਤੋਂ ਵਧ, ਦਾਸ ਕਰਤੇ ਵਲੋਂ ਬਖ਼ਸ਼ੀ ਹੋਈ ਆਪਣੀ ਅਮੁੱਲੀ ਸੁਆਸਾਂ ਵਾਲੀ ਪੂੰਜੀ ਨੂੰ ਇਸ ਵਾਧੂ ਦੀ ਦਲ-ਦਲ `ਚ ਫ਼ੱਸਾ ਕੇ ਬਰਬਾਦ ਨਹੀਂ ਕਰੇਗਾ। ਕਰਤਾ-ਅਕਾਲਪੁਰਖ, ਦਾਸ ਪਾਸੋਂ ਜੋ ਵੀ ਆਪਣੇ ਦਰ ਦੀ ਸੇਵਾ ਲੈ ਰਿਹਾ ਹੈ, ਉਸ ਦੇ ਚਰਨਾਂ `ਚ ਅਰਦਾਸ ਹੈ ਕਿ ਦਾਸ ਨੂੰ ਉਸੇ ਤਰ੍ਹਾਂ ਆਪਨੇ ਚਰਨਾਂ ਨਾਲ ਜੋੜੀ ਰਖੇ ਤੇ ਇਨ੍ਹਾਂ ਸੰਸਾਰਿਕ ਝਖੜਾਂ ਕਾਰਨ, ਵਿਚਲਤ ਹੋਣ ਤੋਂ ਬਚਾਈ ਰਖੇ।
ਆਖ਼ਿਰ ਕੀ ਹੈ ਵੀਹ ਹਜ਼ਾਰ ਵਾਲੀ ਕਹਾਣੀ? - ਦਰਅਸਲ ਜਦੋਂ ਆਪ ਜੀ ਮੇਰੇ ਕੋਲ ਆਏ। ਦਰਅਸਲ ਇਸ ਤੋਂ ਪਹਿਲਾਂ ਜਦ ਕਦੇ ਵੀ ਆਪ ਦੇ ਦਰਸ਼ਨ ਹੋਏ ਸਨ ਤਾਂ ਆਪ ਅੰਦਰ ਸਰੂਪ ਵੱਲੋਂ ਘਾਟ ਸੀ। ਉਪ੍ਰੰਤ ਉਦੋਂ ਜਦੋਂ ਆਪ ਮੇਰੇ ਪਾਸ ਆਏ ਤਾਂ ਅਕਾਲਪੁਰਖ ਦੀ ਬਖ਼ਸ਼ਿਸ ਸਦਕਾ ਆਪ ਬੜੇ ਪ੍ਰਭਾਵਸ਼ਾਲੀ ਪੂਰਨ ਸਰੂਪ `ਚ ਸਨ। ਤਾਂ ਉਸ ਸਮੇਂ ਇਸੇ ਤੇ ਦਾਸ ਨੇ ਵੀ ਆਪ ਨੂੰ ਮੁਬਾਰਕਾਂ ਦਿੱਤੀਆਂ ਅਤੇ ਆਪਾਂ ਦੋਵੇਂ ਆਪਸ `ਚ ਘੁੱਟ ਕੇ ਜਫ਼ੀਆਂ ਪਾ ਕੇ ਮਿਲੇ ਸਾਂ।
ਬਲਕਿ ਉਸ ਸਮੇਂ ਤਾਂ ਦਾਸ ਪ੍ਰਤੀ ਤੇ ਦਾਸ ਅਧੀਨ ਚਲ ਰਹੇ ਪ੍ਰਜੈਕਟ “ਗੁਰਮੱਤ ਐਜੂਕੁਸ਼ਨ ਸੈਂਟਰ, ਦਿੱਲੀ ਬਾਰੇ ਆਪ ਜੀ ਦੇ ਜਜ਼ਬਾਤ ਹੀ ਕੁੱਝ ਹੋਰ ਸਨ ਅਤੇ ਅੱਜ ਵਾਲੇ ਉਲਟੇ ਹੋਏ ਜਜ਼ਬਾਤ ਉੱਕਾ ਨਹੀਂ ਸਨ। ਇਸ ਲਈ, ਉਸ ਸਮੇਂ ਤਾਂ ਆਪ ਦਾਸ ਅਧੀਨ ਚਲ ਰਹੇ ਸਬੰਧਤ ਪ੍ਰਜੈਕਟ ਦੀਆਂ ਤਾਰੀਫ਼ਾਂ ਦੇ ਵੀ ਪੁੱਲ ਬੰਨ ਰਹੇ ਸੀ।
ਆਪ ਨੇ ਖ਼ੁਦ ਫ਼ੁਰਮਾਇਆ ਸੀ ਕਿ ਦਾਸ ਆਪਣੀ ਸੰਸਥਾ ਵੱਲੋਂ ਵੀਹ ਹਜ਼ਾਰ ਰੁਪਏ ਦੀ ਇੱਕ ਤੁੱਛ ਜਹੀ ਸੇਵਾ ਪ੍ਰਾਜੈਕਟ ਲਈ ਕਰ ਰਿਹਾ ਹੈ ਇਸ ਲਈ ਆਪ (ਭਾਵ ਮੈਂ) ਇਸ ਦੇ ਬਦਲੇ ਲਿਟਰੇਚਰ ਲੁਧਿਆਣੇ ਭੇਜ ਦੇਵੋ। ਇਸ ਤੋਂ ਬਾਅਦ ਪਹਿਲੀ ਗੱਲ ਕਿ ਇਸ ਮਾਇਆ ਬਦਲੇ ਕਿਹੜੇ ਕਿਹੜੇ ਗੁਰਮੱਤ ਪਾਠ ਭੇਜਣੇ ਹਨ। ਇਸ ਦੇ ਫ਼ੈਸਲੇ ਲਈ ਉਸ ਸਮੇਂ ਸੈਂਟਰ ਤੋਂ ਇੱਕ ਗੁਰਮੱਤ ਪਾਠਾਂ ਦੀ ‘ਡਿਸਪਲੇ ਫ਼ਾਈਲ’ ਵੀ ਆਪ ਲੁਧਿਆਣੇ ਨਾਲ ਲੈ ਕੇ ਗਏ ਤੇ ਕਿਹਾ ਸੀ ਕਿ ਇਸ ਦਾ ਫ਼ੈਸਲਾ, ਲੁਧਿਆਣੇ ਤੋਂ ‘ਗੁਰਮੱਤ ਗਿਆਨ’ ਵਾਲੇ ਸੱਜਨ ਤੁਹਾਨੂੰ ਭੇਜ ਦੇਣਗੇ। (ਉਹ ਆਪ ਜੀ ਦੀ ਸੰਸਥਾ ਕਿਹੜੀ ਸੀ ਜਿਸ ਦਾ ਨਾਮ ਲੈ ਕੇ ਆਪ ਨੇ ਇਹ ਵੀਹ ਹਜ਼ਾਰ ਰੁਪਏ ਦਿੱਤੇ, ਉਹ ਤਾਂ ਆਪ ਹੀ ਜਾਣਦੇ ਹੋ। ਜਾਂ ਫ਼ਿਰ ਉਸ ਸਮੇਂ ਰਸੀਦ `ਤੇ ਆਪ ਨੇ ਆਪਣੀ ਸੰਸਥਾ ਦਾ ਨਾਮ ਲਿਖਵਾਇਆ ਵੀ ਹੋਵੇ ਤਾਂ ਉਹ ਦੋ ਸਾਲ ਪੁਰਾਨਾ ਨਾਮ, ਦਾਸ ਨੂੰ ਜ਼ਬਾਨੀ ਯਾਦ ਨਹੀਂ ਤੇ ਨਾ ਹੀ ਦੋ ਸਾਲ ਪੁਰਾਨਾ ਰਿਕਾਰਡ ਹੀ ਇਸ ਵੱਕਤ ਮੇਰੇ ਕੋਲ ਇਥੇ ਪਿਆ ਹੈ)
ਦੂਜੀ ਗੱਲ, ਉਸ ਸਮੇਂ ਤਾਂ ਬੜੇ ਜਜ਼ਬਾਤੀ ਹੋ ਕੇ ਆਪ ਕਹਿ ਰਹੇ ਸੀ ਕਿ ਆਪ, ਇਸ ਦਿੱਲੀ ਵਾਲੇ ਪ੍ਰਾਜੈਕਟ ਭਾਵ ਗੁਰਮੱਤ ਐਜੂਕੇਸ਼ਨ ਸੈਂਟਰ ਲਈ ਆਪ ਨੂੰ ਹੋਰ ਵੀ ਮਾਇਆ ਸਮੇਂ ਸਮੇਂ ਨਾਲ ਸੇਵਾ ਵਜੋਂ ਆਉਂਦੀ ਰਵੇਗੀ। ਜਿਹੜੀ ਕਿ ਉਸ ਤੋਂ ਬਾਅਦ ਅੱਜ ਤੱਕ ਕਦੇ ਵੀ ਨਹੀਂ ਆਈ। ਬਲਕਿ ਉਸ ਸਮੇਂ ਵੀ ਆਪ ਨੇ ਸੈਂਟਰ ਨੂੰ ਜੋ ਇਹ ਵੀਹ ਹਜ਼ਾਰ ਦੀ ਸੇਵਾ ਕੀਤੀ ਉਹ ਵੀ ਲਿਟਰੇਚਰ ਲਈ ਭੇਟਾ ਸੀ ਨਾ ਕਿ ਉਹ ਸੰਸਥਾ ਲਈ
donation ਸੀ। ਉਹ ਸੇਵਾ ਉਹੀ ਸੇਵਾ ਸੀ ਜਿਸ ਬਾਰੇ ਆਪ ਦੀ ਇਸ ਲਿਖਤ ਰਾਹੀਂ ਸੰਸਾਰ ਭਰ ਨੂੰ ਪਤਾ ਵੀ ਲੱਗ ਗਿਆ ਹੈ। ਇਹ ਵੀ ਸੰਭਵ ਹੈ ਕਿ ਸ਼ਾਇਦ ਇਹ ਸਭ ਕੁੱਝ ਆਪ ਨੇ ਇਸ ਬਾਰੇ ਆਪਣੀ ਮਸ਼ਹੂਰੀ ਲਈ ਹੀ ਕੀਤਾ ਹੋਵੇ ਤੇ ਉਹ ਵੀ ਤੌੜ-ਮਰੌੜ ਕੇ ਦੂਜਿਆਂ ਦੇ ਪ੍ਰਭਾਵ ਨੂੰ ਗੰਦਲਾ ਕਰਣ ਵਾਲੀ ਸੌੜੀ ਤੇ ਮਾੜੀ ਨੀਯਤ ਨਾਲ।
ਵੈਸੇ ਕਿਸੇ ਦੂਜੇ ਪੱਖ ਤੋਂ ਤੁਹਾਡੇ ਵੱਲੋਂ ਅਜਿਹਾ ਕਰਣਾ ਠੀਕ ਵੀ ਹੈ, ਨਹੀਂ ਤਾਂ ਸੰਸਾਰ ਨੂੰ ਕਿਵੇਂ ਪਤਾ ਲਗਣਾ ਸੀ ਕਿ ਆਪ ਇਨੇਂ ਵੱਡੇ ਦਾਨੀ ਸੱਜਨ ਹੋ? ਤਾਂ ਤੇ ਇਸ ਦੇ ਲਈ ਤੁਹਾਡੀ ਤਾਰੀਫ਼ ਵੀ ਕਰਦਾ ਹਾਂ ਤੇ ਧੰਨਵਾਦੀ ਵੀ ਹਾਂ। ਇਸ ਤੋਂ ਬਾਅਦ ਬਾਕੀ ਰਹੀ ਗੱਲ ਮੇਰੇ ਵੱਲੋਂ ਤੁਹਾਨੂੰ ਦੋ ਫ਼ੋਨਾਂ (ਤਿੰਨ ਨਹੀਂ) ਤੇ ਲੁਧਿਆਣੇ ਲਿਟਰੇਚਰ ਭੇਜਣ ਦੀ, ਉਸ ਬਾਰੇ ਵੀ ਵੇਰਵਾ ਇਸ ਤਰ੍ਹਾਂ ਹੈ ਜੀ:
ਵੀਹ ਹਜ਼ਾਰ ਰੁਪਏ ਤੇ ਲਿਟਰੇਚਰ ਦਾ ਭੇਜਣਾ- ਦਰਅਸਲ ਦਾਸ ਨੇ ਝੱਟ ਪਰਚੀ ਵੀ ਨਹੀਂ ਸੀ ਕੱਟੀ ਬਲਕਿ ਦਾਸ ਤੇ ਪ੍ਰਾਜੈਕਟ ਪ੍ਰਤੀ ਉਸ ਸਮੇਂ ਦੀ ਆਪ ਆਪਣੀ ਉਸਾਰੂ ਬਿਰਤੀ ਬਾਰੇ ਯਾਦ ਕਰੋਗੇ ਤਾਂ ਆਪ ਨੂੰ ਸਭ ਚੇਤੇ ਆ ਜਾਵੇਗਾ ਕਿ ਉਸ ਸਮੇਂ ਹੋਇਆ ਕੀ ਸੀ?
ਦਰਅਸਲ ਰਸੀਦ ਕੱਟਣ ਤੋਂ ਬਾਅਦ, ਉਸ ਸਬੰਧ `ਚ ਕੁੱਝ ਦਿਨਾਂ ਬਾਅਦ ਹੀ ਲੁਧਿਆਣੇ ਤੋਂ ਕੰਵਰ ਸਾਹਿਬ ਦਾ ਮੈਨੂੰ ਫ਼ੋਨ ਆਇਆ ਤੇ ਉਨ੍ਹਾਂ ਗੁਰਮੱਤ ਪਾਠਾਂ ਦੇ ਨੰਬਰ ਤੇ ਗਿਣਤੀ ਲਿਖਵਾ ਦਿੱਤੀ। ਦਾਸ ਨੇ ਸਭ ਕੁੱਝ ਪੈਕ ਕਰਵਾ ਕੇ ਫ਼ਰੀਦਾਬਾਦ ਉਪਕਾਰ ਸਿੰਘ ਨੂੰ ਇਸ ਬਾਰੇ ਸੂਚਨਾ ਦੇ ਦਿੱਤੀ। ਕਿਉਂਕਿ ਉਪਕਾਰ ਸਿੰਘ ਦੇ ਲੁਧਿਆਣੇ ਚੱਕਰ ਲਗਦੇ ਹੀ ਰਹਿੰਦੇ ਹਨ। ਉਪਕਾਰ ਸਿੰਘ ਨੇ ਜ਼ਿਮੇਂਵਾਰੀ ਲੈ ਲਈ ਕਿ ਗਿਆਨੀ ਜੀ ਤੁਸੀਂ ਪੈਕ ਕਰਵਾ ਕੇ ਰਖੀ ਰਖੋ ਤੇ ਮੈ ਜਿਸ ਵੇਲੇ ਲੁਧਿਆਣੇ ਜਾਵਾਂਗਾ, ਨਾਲ ਲੈਂਦਾ ਜਾਵਾਂਗਾ’।
ਇਸ ਤਰ੍ਹਾਂ ਕੁਦਰਤੀ ਕੁੱਝ ਸਮੇਂ ਬਾਅਦ ਹੀ ਉਪਕਾਰ ਸਿੰਘ ਸਮੇਤ, ਸਾਡਾ ਸਾਰਿਆਂ ਦਾ ਕਿਸੇ ਸਮਾਗਮ ਕਾਰਨ ਲੁਧਿਆਣੇ ਜਾਣ ਦਾ ਪ੍ਰੋਗ੍ਰਾਮ ਬਣ ਗਿਆ। ਉਂਝ ਸਬੰਧਤ ਸਮਾਗਮ ਲਈ, ਲੁਧਿਆਣੇ ਵੱਲੋਂ ਮੇਰਾ ਬੁਲਾਰੇ ਵੱਜੋਂ ਪ੍ਰੌਗਰਾਮ ਵੀ ਨੀਯਤ ਕੀਤਾ ਹੋਇਆ ਸੀ। ਚੂੰਕਿ ਉਸ ਸਮੇਂ ਲੁਧਿਆਣੇ ਜਾਣ ਵਾਲੇ, ਮੈਂ ਤੇ ਉਪਕਾਰ ਸਿੰਘ ਭਾਵ ਅਸੀਂ ਦੋ ਜਣੇ ਹੀ ਨਹੀਂ ਸਾਂ ਬਲਕਿ ਹੋਰ ਸੰਗਤਾਂ ਵੀ ਨਾਲ ਸਨ। ਇਸ ਲਈ ਉਸ ਸਮਾਗਮ `ਚ ਅਸੀਂ ਸਾਰੇ ਮਿਲ ਕੇ ਦੋ ਜਾਂ ਤਿੰਨ ਗੱਡੀਆਂ `ਚ ਸੁਆਰ ਹੋ ਕੇ ਗਏ ਸਾਂ। ਨਤੀਜਾ ਇਹ ਕਿ ਜਦੋਂ ਉਪਕਾਰ ਸਿੰਘ ਲਿਟਰੇਚਰ ਲੈ ਕੇ ਲੁਧਿਆਣੇ ਗਿਆ ਤਾਂ ਉਸ ਸਮੇਂ ਕੁਦਰਤੀ ਤੌਰ `ਤੇ ਮੈਂ ਵੀ ਨਾਲ ਹੀ ਸੀ।
ਇਸ ਤਰ੍ਹਾਂ ਕੇਵਲ ਉਦੋਂ ਹੀ ਨਹੀਂ ਬਲਕਿ ਦਸ ਤੋਂ ਵੱਧ ਸੰਸਥਾਵਾਂ ਅੱਜ ਵੀ ਆਪਸ `ਚ ਨੇੜੇ ਹੋ ਕੇ ਚਲਦੀਆਂ ਹਨ। ਉਪ੍ਰੰਤ ਅਕਾਲਪੁਰਖ ਦੀ ਬਖ਼ਸ਼ਿਸ਼ ਨਾਲ ਮਿਸ਼ਨਰੀ ਲਹਿਰ ਦਾ ਮੋਢੀ ਹੋਣ ਕਾਰਨ, ਸਾਰੇ ਦਾਸ ਦਾ ਸਤਿਕਾਰ ਵੀ ਬਹੁਤ ਕਰਦੇ ਹਨ। ਬਾਕੀ ਰਹੀ ਕੰਵਰ ਸਾਹਿਬ, ਰਾਣਾ ਜੀ, ਉਪਕਾਰ ਸਿੰਘ, ਹਰਬੰਸ ਕੌਰ ਜਾਂ ਦਾਸ ਅਦਿ, ਅਸੀਂ ਸਾਰੇ ਉਦੋਂ ਵੀ ਇੱਕ ਸਾਂ ਤੇ ਅੱਜ ਵੀ ਇੱਕ ਹੀ ਹਾਂ।
ਹੁਣ ਮੇਰੇ ਵੱਲੋਂ ਉਦੋਂ ਤੁਹਾਨੂੰ ਦੋ ਫ਼ੋਨਾਂ ਵਾਲੀ ਗੱਲ- ਚੂੰਕਿ ਤੁਸਾਂ ਰਸੀਦ ਕਟਵਾਈ ਹੋਈ ਸੀ ਇਸ ਲਈ ਸੰਸਥਾਂ ਦਾ ਜ਼ਿਮੇਂਵਾਰ ਮੈਂਬਰ ਹੋਣ ਦੇ ਨਾਤੇ ਜੇ ਕਰ ਦੋ ਵਾਰੀ ਪਤਾ ਕਰ ਵੀ ਲਿਆ ਕਿ ਇਹ ਸੇਵਾ ਤੁਸੀਂ ਆਪ ਕਰੋਗੇ ਜਾਂ ਲੁਧਿਆਣੇ ਤੋਂ ਆਵੇਗੀ ਤਾਂ ਇਸ `ਚ ਆਪ ਨੂੰ ਦਿੱਕਤ ਕਿਉਂ ਹੋਈ, ਇਹ ਤਾਂ ਆਪ ਜੀ ਤੋਂ ਬਾਅਦ ਅਕਾਲਪੁਰਖ ਹੀ ਜਾਣਦਾ ਹੈ। ਹਾਂ ਜੇ ਕਰ ਰਸੀਦ ਨਾ ਕਟਵਾਈ ਹੁੰਦੀ ਤੇ ਉਂਝ ਹੀ ਲਿਟਰੇਚਰ ਭੇਜਣ ਲਈ ਕਿਹਾ ਹੁੰਦਾ ਤਾਂ ਸ਼ਾਇਦ ਇਹ ਦੋ ਫ਼ੋਨ ਵੀ ਤੁਹਾਨੂੰ ਨਹੀਂ ਸਨ ਕਰਣੇ, ਜੋ ਆਪ ਜੀ ਲਈ ਬੜੀ ਦਿੱਕਤ ਪੈਦਾ ਕਰ ਰਹੇ ਹਨ।
ਬਾਕੀ ਜਿਥੋਂ ਤੀਕ ਲਿਟਰੇਚਰ ਦੀ ਗੱਲ ਹੈ ਉਹ ਕੇਵਲ ਉਦੋਂ ਹੀ ਨਹੀਂ ਅੱਜ ਵੀ ਗੁਰਮੱਤ ਗਿਆਨ ਮਿਸ਼ਨਰੀ ਕਾਲਿਜ `ਚ ਸੈਂਟਰ ਦਾ ਲਿਟਰੇਚਰ ਜਾਂਦਾ ਹੈ ਅਤੇ ਉਸ ਤੋਂ ਇਲਾਵਾ ਹੋਰ ਵੀ ਬਹੁਤ ਪਾਸੇ ਦੂਰ ਦੂਰ, ਦੇਸ਼-ਵਿਦੇਸ਼ਾਂ ਤੱਕ ਜਾਂਦਾ ਹੈ। ਉਪ੍ਰੰਤ ਉਸ ਦੀਆਂ ਪੇ-ਮੈਂਟਾਂ ਤੇ ਸੈਂਟਰ ਨੂੰ ਉਂਝ ਸੇਵਾਵਾਂ ਵੀ ਆਉਦੀਆਂ ਰਹਿੰਦੀਆਂ ਪਰ ਤੁਹਾਨੂੰ ਦੱਸ ਕੇ ਜਾਂ ਤੁਹਾਡੇ ਕੋਲੋਂ ਪੁਛ ਕੇ ਕੋਈ ਨਹੀ ਮੰਗਵਾਉਂਦਾ ਤੇ ਨਾ ਹੀ ਪੇ-ਮੈਂਟਾਂ ਜਾਂ ਸੇਵਾਵਾਂ ਭੇਜਦੇ ਹਨ।
ਇਸ ਤੋਂ ਬਾਅਦ ਕੰਵਰ ਸਾਹਿਬ ਤੇ ਰਾਣਾ ਜੀ ਆਦਿ ਨਾਲ, ਇਸ ਸਮੇਂ ਆਪ ਜੀ ਦੇ ਕੀ ਸਬੰਧ ਚੱਲ ਰਹੇ ਹਨ। ਇਸ ਬਾਰੇ ਮੈਂ ਕਦੇ ਕੰਵਰ ਸਾਹਿਬ ਜਾਂ ਰਾਣਾ ਜੀ ਤੋਂ ਨਹੀਂ ਪੁਛਿਆ, ਜਦਕਿ ਸਾਡੇ ਆਪਸੀ ਫ਼ੋਨ ਆਦਿ ਨਾਲ ਸੰਪਰਕ ਤਾਂ ਚਲਦੇ ਹੀ ਰਹਿੰਦੇ ਹਨ। ਜੇ ਯਕੀਣ ਨਹੀਂ ਤਾਂ ਸੈਂਟਰ ਵੱਲੋ ਹੋ ਰਹੇ ਸੈਮੀਨਾਰ `ਚ ਵੀ ਹਰਜਿੰਦਰ ਸਿੰਘ ਜੀ ਸਭਰਾ, ਗੁਰਮੱਤ ਗਿਆਨ ਮਿਸ਼ਨਰੀ ਕਾਲਿਜ ਦੀ ਨੁਮਾਇੰਦਗੀ ਲਈ ਦਿੱਲੀ ਆ ਰਹੇ ਹਨ। ਸਾਡੇ ਆਪਸ ਦੇ ਮੇ ਜੋਲ ਤੇ ਸਾਂਝ `ਚ ਅੱਜ ਵੀ ਫ਼ਰਕ ਨਹੀਂ। ਅਸੀਂ ਸਾਰੇ ਅੱਜ ਵੀ ਇੱਕੋ ਹਾਂ ਪਰ ਇਹ ਹੋ ਸਕਦਾ ਹੈ ਕਿ ਉਥੋਂ ਤੁਹਾਡੀ ਕੋਈ ਵਿੱਥ ਪੈ ਚੁੱਕੀ ਹੋਵੇ।
ਉਹ ਵੀ ਇਸ ਲਈ ਕਹਿਣਾ ਪਿਆ ਕਿਉਂਕਿ ਇੱਕ ਪਾਸੇ ਆਪ ਬਾਰ ਬਾਰ ਮੈਨੂੰ ਇਕੱਲਾ ਦੱਸ ਰਹੇ ਹੋ। ਇਸ ਦੇ ਨਾਲ, ਦੂਜੇ ਪਾਸੇ ਪਿਛਲੇ ਦੋ ਸਾਲਾਂ `ਚ ਕਿਧਰੇ ਇੱਕ ਵਾਰੀ ਵੀ ਲੁਧਿਆਣੇ ਫ਼ੋਨ ਕਰਕੇ ਆਪ ਨੇ ਹੀ ਪੁੱਛ ਲਿਆ ਹੁੰਦਾ ਕਿ ਤੁਹਾਡੇ ਉਸ ਵੀਹ ਹਜ਼ਾਰ ਬਦਲੇ ਪਿਛਲੇ ਦਾ ਦੋ ਸਾਲਾਂ `ਚ ਉਥੇ ਲਿਟਰੇਚਰ ਪੁੱਜਾ ਵੀ ਹੈ ਜਾਂ ਨਹੀਂ। ਘਟ ਤੋਂ ਘਟ ਨੈਟ ਤੇ ਇਸ ਭੰਡੀ ਪ੍ਰਚਾਰ ਦੀ ਤਾਂ ਤੁਹਾਨੂੰ ਲੋੜ ਹੀ ਨਾ ਪੈਂਦੀ।
ਉਂਝ ਇਹ ਵੀ ਹੋ ਸਕਦਾ ਹੈ ਕਿ ਇਸ `ਚ ਵੀ ਆਪ ਜੀ ਦੋਸ਼ ਵੀ ਨਾ ਹੋਵੇ ਬਲਕਿ ਆਪ ਅੰਦਰ ਆਪਣੇ ਵੀਹ ਹਜ਼ਾਰ ਰੁਪਏ ਦੇ ਪ੍ਰਚਾਰ ਕਰਣ ਲਈ ਮਨਸਾ ਹੀ ਕੁੱਝ ਵੱਧ ਹੋਵੇ ਤਾਂ ਇਹ ਵੀ ਆਪ ਹੀ ਜਾਣਦੇ ਹੋ। ਨਹੀਂ ਤਾਂ ਇਹ ਤੁਹਾਡਾ ਉਸ ਵੀਹ ਹਜ਼ਾਰ ਲਈ ਢੰਡੋਰਾ ਹੀ ਹੈ, ਇਸ ਤੋਂ ਵੱਧ ਕੁੱਝ ਨਹੀਂ। ਉਹ ਵੀਹ ਹਜ਼ਾਰ ਜਿਹੜਾ ਕਿ ਤੁਸਾਂ ਮੈਨੂੰ ਨਹੀਂ ਸੀ ਦਿੱਤਾ ਬਲਕਿ ਸੰਸਥਾ ਨੂੰ ਦਿੱਤਾ ਸੀ। ਫ਼ਿਰ ਉਹ ਵੀ ਕਿਸੇ ਖੁੱਲੀ ਸੇਵਾ
(donation) ਲਈ ਨਹੀਂ ਸੀ ਦਿੱਤਾ ਬਲਕਿ ਬਦਲੇ `ਚ ਲਿਟਰੇਚਰ ਦੀ ਭੇਟਾ ਵੱਜੋਂ ਦਿੱਤਾ ਸੀ। ਜੇ ਕਰ ਆਪ ਇਸ ਬਾਤ ਦਾ ਵੀ ਬਤੰਗੜ ਨਾ ਬਨਾਂਉਂਦੇ ਤਾਂ ਮੈਨੂੰ ਇਸ ਤਰ੍ਹਾਂ ਇਹ ਲਿਖਣ ਲਈ ਵੀ ਆਪਣਾ ਸਮਾਂ ਖਰਾਬ ਕਰਣ ਦੀ ਲੋੜ ਨਹੀਂ ਸੀ ਪੈਣੀ। ਉਹ ਇਸ ਲਈ ਕਿ:
ਜਿਥੋਂ ਤੀਕ ਦਾਸ ਪ੍ਰਤੀ, ਆਪ ਦੀ ਇਸੇ ਲਿਖਤ `ਚ ਜੋ ਕੁੱਝ ਬਾਕੀ ਹੈ, ਦਾਸ ਪਹਿਲਾਂ ਹੀ ਬੇਨਤੀ ਕਰ ਚੁੱਕਾ ਹੈ ਕਿ ਉਹ ਤਾਂ ਹੈਣ ਹੀ ਬੇਸਿਰਪੈਰ ਦੀਆਂ ਗੱਲਾ ਜੋ ਤੁਹਾਡੇ ਆਪਣੇ ਮਨ ਦੇ ਉਖਾੜ ਨੂੰ ਹੀ ਉਜਾਗਰ ਕਰ ਰਹੀਆਂ ਹਨ। ਇਸ ਲਈ ਕੇਵਲ ਉਨ੍ਹਾਂ ਦਾ ਤਾਂ ਕੀ, ਅਜਿਹੀਆਂ ਹੋਰ ਵੀ ਦਾਸ ਪ੍ਰਤੀ ਬੇਸ਼ੱਕ ਪੰਜਾਹ-ਸੱਠ ਲਿਖਤਾਂ ਲਿਖਦੇ ਰਵੋ, ਦਾਸ ਉਨ੍ਹਾਂ ਦਾ ਵੀ ਉੱਤਰ ਦੇਣਾ ਕਦੇ ਵੀ ਯੋਗ ਨਹੀਂ ਸਮਝੇਗਾ ਤੇ ਨਾਂ ਹੀ ਅਜਿਹੀ ਉਡੀਕ ਹੀ ਰਖਣੀ ਜੀ। ਉਂਝ ਦਾਸ ਬਾਰੇ ਸੰਸਾਰ ਭਰ ਦੀਆਂ ਸੰਗਤਾਂ ਦੇ ਕੀ ਜਜ਼ਬਾਤ ਹਨ ਉਹ ਟੈਲੀਫ਼ੋਨਾਂ, ਇਮੇਲਾਂ ਤੇ ਚਿੱਠੀਆਂ ਰਾਹੀ ਦਾਸ ਤੀਕ ਲਗਾਤਾਰ ਪੁਜਦੇ ਰਹਿੰਦੇ ਹਨ ਤੇ ਦਾਸ ਉਨ੍ਹਾਂ ਸੰਗਤਾਂ ਦਾ ਦਿੱਲ ਦੀਆਂ ਗਹਿਰਾਈਆ ਤੋਂ ਧੰਨਵਾਦੀ ਵੀ ਹੈ। ਦੂਜਾ ਧੰਨਵਾਦੀ ਹਾਂ ਉਸ ਅਕਾਲਪੁਰਖ ਦਾ ਜਿਸ ਨੇ ਇਸ ਠੀਕਰੇ ਨੂੰ ਇਹ ਮਾਨ ਬਖਸ਼ਿਆ ਹੋਇਆ ਹੈ।
ਗੁਰੂ ਪੰਥ ਦਾ ਦਾਸ-
ਸੁਰਜੀਤ ਸਿੰਘ
(ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ)।


(ਸੰਪਾਦਕੀ ਨੋਟ)

ਮੈਂ ਕੱਲ 15 ਜੁਲਾਈ 2010 ਨੂੰ ‘ਸਿੱਖ ਮਾਰਗ’ ਅੱਪਡੇਟ ਨਹੀਂ ਕਰ ਸਕਿਆ, ਅੱਜ ਜੁਲਾਈ 16 ਨੂੰ ਸਿਰਫ ਇੱਕ ਜ਼ਰੂਰੀ ਪਉਣ ਵਾਲੀ, ਪਿੰ: ਗਿਆਨੀ ਸੁਰਜੀਤ ਸਿੰਘ ਦੀ ਚਿੱਠੀ ਹੀ ਪਾਈ ਹੈ ਤਾਂ ਕਿ ਉਹਨਾ ਦਾ ਪੱਖ ਵੀ ਪਾਠਕਾਂ ਤੱਕ ਪਹੁੰਚ ਸਕੇ ਜਿਹਨਾ ਨੇ ਕਿ ਹੁਣ ਤੱਕ ਸਭ ਤੋਂ ਵੱਧ ‘ਸਿੱਖ ਮਾਰਗ’ ਲਈ ਲਿਖਿਆ ਹੈ।
ਪਾਠਕਾਂ ਦੇ ਪੰਨੇ ਤੇ ਚੱਲ ਰਹੀ ਹੋਰ ਵਿਚਾਰ ਚਰਚਾ ਨੂੰ ਕੁੱਝ ਹਫਤਿਆਂ ਲਈ ਮੈਂ ਰੋਕ ਰਿਹਾ ਹਾਂ। ਇਸ ਦਾ ਕਾਰਨ ਮੈਂ 11 ਜੁਲਾਈ ਦੇ ਸੰਪਾਦਕੀ ਨੋਟ ਵਿੱਚ ਦੇ ਚੁੱਕਾ ਹਾਂ। ਬਹੁਤ ਹੀ ਰੁਝੇਵੇਂ ਦੇ ਕਾਰਨ ਮੈਂ ਅੱਜ ਤੋਂ ਬਾਅਦ ਕੁੱਝ ਹਫਤੇ ਲਈ ‘ਸਿੱਖ ਮਾਰਗ’ ਨੂੰ ਅੱਪਡੇਟ ਨਹੀਂ ਕਰ ਸਕਦਾ। ਦੋਹਾਂ ਪੱਖਾਂ ਦੇ ਵਿਚਾਰਾਂ ਦੀਆਂ ਕਈ ਚਿੱਠੀਆਂ ਆਈਆਂ ਹੋਈਆਂ ਹਨ ਅਤੇ ਕਈ ਮੈਨੂੰ ਸੰਬੋਧਨ ਕਰਕੇ ਲਿਖੀਆਂ ਹੋਈਆਂ ਹਨ। ਜਦੋਂ ਵੀ ਰੁਝੇਵਾਂ ਕੁੱਝ ਘੱਟ ਹੋਇਆ ਤਾਂ ਇਹ ਚਿੱਠੀਆਂ ਪਾ ਦੇਵਾਂਗਾਂ। ਇਸ ਲਈ ਕੁੱਝ ਹਫਤੇ ਇੰਤਜ਼ਾਰ ਜ਼ਰੂਰ ਕਰੋ। ਮੈਨੂੰ ਪਤਾ ਹੈ ਕਿ ਕਈ ਜਿਹੜੇ ਇਸ ਨਾਲ ਅਡਿਕਟਟ ਹਨ ਉਹਨਾ ਨੂੰ ਇਹ ਗੱਲ ਚੰਗੀ ਨਹੀਂ ਲੱਗਣੀ ਪਰ ਮੇਰੀ ਵੀ ਮਜ਼ਬੂਰੀ ਹੈ।
ਜਦੋਂ ਦਾ ਵੀ ‘ਸਿੱਖ ਮਾਰਗ’ ਚਲ ਰਿਹਾ ਹੈ ਮੈਂ ਅੱਜ ਤੱਕ ਕਦੀ ਵੀ ਕਿਸੇ ਦੇ ਪ੍ਰਭਾਵ ਕਾਰਨ ਭਾਵੇਂ ਕਿ ਉਹ ਕਿਤਨਾ ਵੀ ਨਜ਼ਦੀਕੀ ਜਾਂ ਮਿੱਤਰ-ਦੋਸਤ ਹੀ ਕਿਉਂ ਨਾ ਹੋਵੇ, ਇਸ ਦੀ ਪਾਲਿਸੀ ਨਹੀਂ ਬਦਲੀ ਅਤੇ ਨਾ ਹੀ ਅਗਾਂਹ ਤੋਂ ਬਦਲਣ ਦੀ ਕੋਈ ਆਸ ਹੈ। ਪਰ ਮੈਂ ਆਮ ਸਿੱਖਾਂ ਵਾਂਗ ਇਤਨਾ ਤੰਗ ਦਿਲ ਵੀ ਨਹੀਂ, ਇਸ ਲਈ ਵਿਰੋਧੀ ਵਿਚਾਰਾਂ ਵਾਲੇ ਵੀ ਇੱਥੇ ਆਪਣੇ ਵਿਚਾਰ ਦੇ ਸਕਦੇ ਹਨ ਅਤੇ ਦਿੰਦੇ ਆਏ ਹਨ। ਇਸ ਤੋਂ ਕਈ ਇਹ ਅੰਦਾਜ਼ਾ ਲਾ ਲੈਂਦੇ ਹਨ ਕਿ ਫਲਾਨਾ ਇਸ ਨੂੰ ਹਾਈਜ਼ੈਕ ਕਰਨਾ ਮੰਗਦਾ ਹੈ ਜਾਂ ਆਹ ਹੋ ਜਾਣਾ ਹੈ, ਓਹ ਹੋ ਜਾਣਾ ਹੈ। ਇਤਨੇ ਸਾਲਾਂ ਦਾ ਹਾਲੇ ਤੱਕ ਕੁੱਝ ਨਹੀਂ ਹੋਇਆ ਅਤੇ ਨਾ ਹੀ ਹੋਵੇਗਾ। ਜਿਸ ਤਰ੍ਹਾਂ ਚਲਦੀ ਵਿਚਾਰ ਵਿੱਚ ਵਿਰੋਧੀ ਚਿੱਠੀਆਂ ਛਪਦੀਆਂ ਰਹਿੰਦੀਆਂ ਹਨ ਇਸੇ ਤਰ੍ਹਾਂ ਮੈਂਨੂੰ ਕਈ ਇੱਕ ਦੂਸਰੇ ਦੇ ਵਿਰੋਧੀ ਫੂਨ ਵੀ ਆਉਂਦੇ ਰਹਿੰਦੇ ਹਨ। ਮੈਂ ਸੁਣ ਸਾਰਿਆਂ ਦੀ ਹੀ ਲੈਂਦਾ ਹਾਂ ਤੇ ਕਰਦਾ ਉਹੀ ਹਾਂ ਜੋ ਮੈਨੂੰ ਠੀਕ ਲਗਦਾ ਹੈ। ਜੇ ਕਰ ਮੈਂ ਇਸ ਤਰਹਾਂ ਹਰ ਇੱਕ ਦੀ ਗੱਲ ਮੰਨਦਾ ਹੁੰਦਾ ਤਾਂ ਹੁਣ ਤੱਕ ਚੁਫੇਰ ਗੜ੍ਹੀਆ ਬਣਿਆ ਹੁੰਦਾ। ਇਹ ਸਾਈਟ ਨਿਰੋਲ ਗੁਰਬਾਣੀ ਦੇ ਸੱਚ ਨੂੰ ਸਮਰਪਿਤ ਹੈ ਅਤੇ ਇੱਥੇ ਸੱਚ ਦੇ ਅਧਾਰ ਤੇ ਹੀ ਫੈਸਲਾ ਹੋਣਾ ਹੈ। ਜਦੋਂ ਸਭ ਤੋਂ ਪਹਿਲਾਂ ਮੈਂ ਇੰਟਰਨੈੱਟ ਤੇ ਦਸਮ ਗ੍ਰੰਥ ਬਾਰੇ ਪਾਇਆ ਸੀ ਤਾਂ ਕਈ ਨੇੜਲੇ ਕਹਿੰਦੇ ਸਨ ਕਿ ਇਹ ਤੂੰ ਕੀ ਕਰਨ ਲੱਗ ਪਿਆ ਹੈ। ਹੁਣ ਅਸਲੀਅਤ ਸਭ ਦੇ ਸਾਹਮਣੇ ਆ ਚੁੱਕੀ ਹੈ ਇਸੇ ਤਰ੍ਹਾਂ ਜਦੋਂ ਕਾਲੇ ਅਫਗਾਨੇ ਦੀ ਹਰ ਥਾਂ ਵਿਰੋਧਤਾ ਹੁੰਦੀ ਸੀ ਤਾਂ ਉਹਨਾ ਦੇ ਲੇਖ ਲਗਾਤਾਰ ਇੱਥੇ ਛਪਦੇ ਸਨ ਤਾਂ ਕਈ ਇਹ ਕਹਿੰਦੇ ਸਨ ਕਿ ਸ਼ਇਦ ਉਸ ਦੀ ਸਾਈਟ ਹੈ ਜੋ ਕਿ 100% ਝੂਠ ਸੀ। ਇਸ ਬਾਰੇ ਵੀ ਹੁਣ ਸਾਰਿਆਂ ਨੂੰ ਚਾਨਣ ਹੋ ਚੁੱਕਾ ਹੈ। ਜਦੋਂ ਭਾਈ ਰਣਜੀਤ ਸਿੰਘ ਨੇ 1998 ਵਿੱਚ ਤੱਪੜਾਂ ਤੇ ਲੰਗਰ ਛਕਣ ਵਾਲਾ ਹੁਕਮ ਨਾਮਾ ਭੇਜਿਆ ਸੀ ਤਾਂ ਉਦੋਂ ਵੀ ਤਕਰੀਬਨ ਸਾਰੇ ਹੀ ਸਿੱਖ ਅਤੇ ਕਈ ਪੀ. ਐਚ. ਡੀ. ਵੀ ਇਸ ਨੂੰ ਰੱਬੀ ਹੁਕਮ ਕਹਿ ਕੇ ਮੰਨਣ ਲਈ ਕਹਿੰਦੇ ਸਨ ਜਦੋਂ ਕਿ ਮੈਂ ਇਸ ਨੂੰ ਗੁਰੂ ਨਾਨਕ ਪਾਤਸ਼ਾਹ ਦੀ ਨਿੰਦਿਆ ਕਰਨ ਵਾਲਾ ਪਖੰਡ ਨਾਮਾ ਕਹਿੰਦਾ ਸੀ। ਇਸ ਬਾਰੇ ਵੀ ਹਣ ਬਹੁਤਿਆਂ ਨੂੰ ਸੋਝੀ ਹੋ ਚੁੱਕੀ ਹੈ। ਸੋ ਕਿਰਪਾ ਕਰਕੇ ‘ਸਿੱਖ ਮਾਰਗ’ ਬਾਰੇ ਗਲਤ ਫ਼ਹਿਮੀਆਂ ਨੂੰ ਆਪਣੇ ਮਨ ਤੋਂ ਦੂਰ ਰੱਖਿਆ ਕਰੋ। ਧੰਨਵਾਦ।


(14/07/10)
ਜਸਵੰਤ ਸਿੰਘ ਸਿੰਗਾਪੁਰ

ਸਿੱਖ ਮਾਰਗ ਦੇ ਕੁੱਝ ਕੁ ਪੱਤਰਾਂ ਦੇ ਜੁਆਬ ਵਿਚ:

ਸ. ਇੰਦਰਜੀਤ ਸਿੰਘ ਜੀ ਕਾਨਪੁਰ ਦਾ ਡਾ. ਹਰਜਿੰਦਰਮੀਤ ਸਿੰਘ ਹੁਰਾਂ ਨੂੰ ਲਿਖਿਆ ਪੱਤਰ ਉਹਨਾਂ ਦੀ ਆਪਣੀ ਕਮਜੋਰੀ ਨੂੰ ਜਾਹਰ ਕਰ ਰਿਹਾ ਹੈ। ਜਾਪਦਾ ਹੈ ਕਿ ਉਹਨਾਂ ਨੇ ਡਾ. ਸਾਹਿਬ ਦੇ ਲੇਖ ਨੂੰ ਚੰਗੀ ਤਰ੍ਹਾਂ ਪੜਕੇ ਸਮਝਿਆ ਨਹੀਂ। ਡਾ. ਸਾਹਿਬ ਨੇ ਜੋ ਕੁੱਝ ਲਿਖਿਆ ਹੈ ਉਹ ਤੱਥਾਂ ਤੇ ਅਧਾਰਤ ਹੈ, ਉਸਨੂੰ ਜਜ਼ਬਾਤਾਂ ਨਾਲ ਨਹੀਂ ਝੁਠਲਾਇਆ ਜਾ ਸਕਦਾ। ਦਲੀਲ ਨਾਲ ਅਤੇ ਤੱਥਾਂ ਤੇ ਅਧਾਰਤ ਜੁਆਬ ਦੇਣਾ ਬਣਦਾ ਹੈ। ਵੈਸੇ ਉਹਨਾਂ ਦੀ ਜਾਣਕਾਰੀ ਲਈ ਡਾ. ਹਰਜਿੰਦਰ ਸਿੰਘ ਦਿਲਗੀਰ ਹੁਰਾਂ ਦੀ ਬੰਦਾ ਸਿੰਘ ਬਹਾਦਰ ਬਾਰੇ ਨਵੀਂ ਛਪੀ ਕਿਤਾਬ (ਅੰਗ੍ਰੇਜੀ) ਵਿਚੋਂ ਵੀ ਡਾ. ਹਰਜਿੰਦਰਮੀਤ ਸਿੰਘ ਹੁਰਾਂ ਵਾਲੀ ਗੱਲ ਹੀ ਸਹੀ ਹੁੰਦੀ ਹੈ। ਮੇਰਾ ਮੰਨਣਾ ਹੈ ਕਿ ਸਾਨੂੰ ਸਿਖ ਇਤਿਹਾਸ ਦੀ ਖੋਜ ਰਾਹੀਂ ਸੱਚ ਸਾਮਣੇ ਲਿਆਉਣਾ ਚਾਹੀਦਾ ਹੈ। ਜਜ਼ਬਾਤੀ ਤੌਰ ਤੇ ਇਸ ਗਲ ਤੋਂ ਐਵੇਂ ਘਬਰਾਉਣਾ ਨਹੀਂ ਚਾਹੀਦਾ ਕਿ ਭਾਈ ਮਨੀ ਸਿੰਘ ਜਾਂ ਕੋਈ ਹੋਰ, ਗਲਤੀ ਨਹੀਂ ਕਰ ਸਕਦਾ।

ਸ. ਅਮਰਜੀਤ ਸਿੰਘ ਚੰਦੀ ਹੁਰਾਂ ਦਾ ਸ. ਸਰਵਜੀਤ ਸਿੰਘ ਦੇ ਜੁਆਬ ਵਿੱਚ ਲਿਖਿਆ ਪੱਤਰ (੬/੭/੧੦) ਬੜਾ ਹਲਕਾ ਅਤੇ ਵਿਸ਼ੇ ਤੋਂ ਹਟਕੇ ਜਾਪਦਾ ਹੈ। ਵੈਸੇ ਉਹਨਾਂ ਤੋਂ ਐਸੀ ਉਮੀਦ ਨਹੀਂ ਕੀਤੀ ਜਾਂਦੀ। ਤੁਹਾਡੇ ਪੱਤਰਾਂ ਤੋਂ ਸਾਫ ਦਿਸ ਰਿਹਾ ਹੈ ਕਿ ਤਸੀਂ ਸੱਚੀ ਗਲ ਦੀ ਤਰਫਦਾਰੀ ਕਰਨ ਦੀ ਬਜਾਏ, ਵਿਅਕਤੀ ਵਿਸ਼ੇਸ਼ ਦਾ ਪੱਖ ਪੂਰ ਰਹੇ ਹੋ।

ਦੁਸਰੇ ਪਾਸੇ ਸ. ਸਰਵਜੀਤ ਸਿੰਘ ਅਤੇ ਡਾ. ਇਕਬਾਲ ਸਿੰਘ ਢਿਲੋਂ ਹੁਰਾਂ ਦੇ ਪੱਤਰ ਦਲੀਲ ਪੁਰਨ ਅਤੇ ਤੱਥਾਂ ਦੇ ਅਧਾਰਿਤ ਹਨ। ਫਿਰ ਉਹਨਾਂ ਦੀ ਪਹੁੰਚ ਵੀ ਦੁਸਰਿਆਂ ਨਾਲੋਂ ਠੀਕ ਹੈ। ਸਾਨੂੰ ਐਵੇਂ ਡਰਨਾ ਨਹੀਂ ਚਾਹੀਦਾ। ਸੱਚ ਨੂੰ ਫੇਸ ਕਰਨਾ ਚਾਹੀਦਾ ਹੈ। ਸੱਚ ਸਦਾ ਸੱਚ ਹੀ ਰਹੇਗਾ। ਚੰਗਾ ਹੋਵੇ ਜੇਕਰ ਸਿੱਖ ਇਹਨਾਂ ਕੌਮੀ ਅਤੇ ਬੇਹਦ ਗੰਭੀਰ ਮਸਲਿਆਂ ਦਾ ਹੱਲ ਆਪ ਹੀ ਲਭ ਲੈਣ। ਨਹੀ ਤਾਂ ਸ. ਮੱਖਣ ਸਿੰਘ ਹੁਰਾਂ ਵਲੋਂ ਦਿਤੀ ਜਾਣਕਾਰੀ ਮੁਤਾਬਕ ਦੂਸਰਿਆਂ ਵਿਦਵਾਨਾਂ ਤਾਂ ਫਿਰ ਸਾਡੇ ਝੂਠ ਨੂੰ ਫੜ ਹੀ ਲੈਣਾ ਹੈ। ਕਿੰਨਾ ਕੁ ਚਿਰ ਅਸੀਂ ਝੂਠ ਨੂੰ ਲੁਕਾਈ ਰਖਾਂਗੇ।

ਪਰ ਸਾਡੀ ਸਿੱਖਾ ਦੀ ਇਹ ਤਰਾਸਦੀ ਹੈ ਕਿ ਇੱਥੇ ਕਿਸੇ ਵਿਸ਼ੇ ਬਾਰੇ ਜਾਣਕਾਰੀ ਰਖਣ ਜਾਂ ਨਾ ਰਖਣ ਵਾਲੇ ਸਾਰੇ ਹੀ ਆਪਣੇ ਵਿਚਾਰ ਦੇਣ ਲਗ ਪੈਂਦੇ ਹਨ। ਸ. ਹਰਦੇਵ ਸਿੰਘ ਜੰਮੂ ਅਤੇ ਸ. ਇੰਦਰਜੀਤ ਸਿੰਘ ਜੀ ਕਾਨਪੁਰ ਦੇ ਡਾ. ਢਿਲੋਂ ਅਤੇ ਡਾ. ਹਰਜਿੰਦਰਮੀਤ ਸਿੰਘ ਹੁਰਾਂ ਦੇ ਜੁਆਬ ਵਿੱਚ ਲਿਖੇ ਪਤਰਾਂ ਤੋਂ ਇੰਜ ਹੀ ਜਾਪਦਾ ਹੈ। ਫਿਰ ਹੋਰ ਕੁੱਝ ਨਹੀਂ ਤਾਂ ਅਗਲੇ ਦੀ ਨੀਅਤ ਤੇ ਸ਼ੱਕ ਕਰਨ ਵਿੱਚ ਅਸੀਂ ਮਿੰਟ ਨਹੀਂ ਲਾਉਂਦੇ। ਸਾਨੂੰ ਚਾਹੀਦਾ ਹੈ ਕਿ ਇਹੋ ਜਿਹੇ ਵਿਸ਼ਿਆਂ ਬਾਰੇ ਗੰਭੀਰਤਾ ਨਾਲ ਪਹਿਲਾਂ ਗੱਲ ਸੁਣਕੇ ਅਤੇ ਸਮਝਕੇ ਫਿਰ ਹੀ ਕੁੱਝ ਕਹਿਣਾ ਚਾਹੀਦਾ ਹੈ। ਜਰੂਰੀ ਨਹੀਂ ਕਿ ਹਰ ਇੱਕ ਵਿਸ਼ੇ ਬਾਰੇ ਸਾਨੂੰ ਸਾਰਿਆਂ ਨੂੰ ਪੂਰੀ ਜਾਣਕਾਰੀ ਹੋਵੇ ਹੀ। ਇਹੋ ਕਾਰਨ ਹੈ ਕਿ ਅੱਜ ਤਕ ਅਸੀਂ ਲਗਭਗ ਸੁਲਝੇ ਹੋਏ ਮਸਲੇ (ਰਾਗਮਾਲਾ, ਮੰਗਲਾਚਰਨ, ਮੂਲਮੰਤਰ ਆਦਿ) ਵੀ ਨਹੀਂ ਸੁਲਝਾ ਸਕੇ।

ਪ੍ਰੋ. ਦਰਸ਼ਨ ਸਿੰਘ ਹੁਰਾਂ ਦਾ ਪੱਤਰ (੧੨/੭/੧੦) ਵੀ ਉਸੇ ਜਜ਼ਬਾਤੀ ਰੌਂ ਵਿੱਚ ਲਿਖਿਆ ਗਿਆ ਹੈ। ਪਤਾ ਨਹੀਂ ਅਸੀਂ ਸਾਰੇ ਆਪਣੀ ਸਮਝ ਅਤੇ ਆਪਣੀ ਖੋਜ ਨੂੰ ਹੀ ਕਿਉਂ ਅੰਤਮ ਸੱਚ ਮੰਨਣ ਲਗ ਪੈਂਦੇ ਹਾਂ। ਸਾਡੀਆਂ ਸਭ ਗੱਲਾਂ ਠੀਕ ਹਨ ਤੇ ਦੁਸਰੇ ਦੀ (ਜੇਕਰ ਉਹ ਅਜੇ ਸਾਡੀ ਸਮਝ ਵਿੱਚ ਨਹੀਂ ਆਈ) ਹਰ ਗਲ ਗਲਤ ਹੈ। ਮੈਂ ਸਮਝਦਾ ਹਾਂ ਕਿ ਸ. ਸਰਵਜੀਤ ਸਿੰਘ, ਡਾ. ਇਕਬਾਲ ਸਿੰਘ ਢਿਲੋਂ, ਡਾ. ਗੁਰਸ਼ਰਨਜੀਤ ਸਿੰਘ, ਡਾ. ਬਲਵੰਤ ਸਿੰਘ ਢਿਲੋਂ, ਡਾ. ਪਿਆਰ ਸਿੰਘ, ਭਾਈ ਜੋਗਿੰਦਰ ਸਿੰਘ ਤਲਵਾੜਾ ਅਤੇ ਹੋਰਨਾਂ ਵਿਦਵਾਨਾਂ ਵਲੋਂ ਸਮੇਂ ਸਮੇਂ ਇਸ ਵਿਸ਼ੇ ਬਾਰੇ ਪਰਗਟ ਕੀਤੇ ਤੱਥ ਝੁਠਲਾਏ ਨਹੀਂ ਜਾ ਸਕਦੇ। ਸਾਨੂੰ ਦੇਰ ਜਾਂ ਸਵੇਰ ਇਸ ਬਾਰੇ ਖੋਜ ਕਰਕੇ ਸਚਾਈ ਨੂੰ ਸਵੀਕਾਰ ਕਰਨਾ ਹੀ ਪੈਣਾ ਹੈ। ‘ਸਿੱਖ ਮਾਰਗ’ ਤਾਂ ਸਗੋਂ ਪੜੇ ਲਿਖੇ ਪਾਠਕਾਂ ਅਤੇ ਲੇਖਕਾਂ ਦਾ ਵਿਚਾਰ ਕੇਂਦਰ ਹੈ। ਸਾਨੂੰ ਠਰੰਮੇ ਨਾਲ ਦੂਸਰੇ ਦੀ ਗੱਲ ਸੁਣਕੇ, ਦਲੀਲ ਨਾਲ ਉਸ ਬਾਰੇ ਵਿਚਾਰ ਕਰਨੀ ਚਾਹੀਦੀ ਹੈ। ਸ. ਮੱਖਣ ਸਿੰਘ ਹੁਰਾਂ ਵਲੋਂ ਦਿਤੀ ਸੰਪਾਦਕੀ ਟਿਪਣੀ ੧੨/੭/੧੦ ਬਿਲਕੁਲ ਦਰੁਸਤ ਹੈ ਕਿ ਇਸ ਤੋਂ ਪਹਿਲਾਂ ਕਿ ਦੁਸਰੇ ਸਾਨੂੰ ਝੂਠਾ ਆਖਣ ਸਾਨੂੰ ਆਪ ਹੀ ਆਪਣਾ ਆਪ ਸਵਾਰ ਲੈਣਾ ਚਾਹੀਦਾ ਹੈ।

ਸ. ਜਸਬੀਰ ਸਿੰਘ ਕੈਲਗਰੀ ਹੁਰੀਂ ਵੀ ਆਪਣੀ ਗੱਲ ਨੂੰ ਹੀ ਸੱਚਾ ਅਤੇ ਅੰਤਮ ਸਮਝਕੇ ਦੂਸਰੇ ਤੇ ਵਾਰ ਕਰਦੇ ਰਹਿੰਦੇ ਹਨ। ਮੇਰਾ ਸੁਝਾਅ ਹੈ ਕਿ ਇਹੋ ਜਿਹੇ ਵਿਅਕਤੀਗਤ ਫੈਸਲਿਆਂ ਨਾਲ ਗੱਲ ਸਿਰੇ ਨਹੀਂ ਲਗਣੀ। ਇਸ ਮਸਲੇ ਬਾਰੇ ਅਜੇ ਹੋਰ ਵਿਚਾਰ ਕਰਨ ਦੀ ਲੋੜ ਹੈ। ਇਸ ਵਿਸ਼ੇ ਨੂੰ ਚੰਗੀ ਤਰਾਂ ਸਮਝਣ ਲਈ ਹੋਰਨਾਂ ਧਰਮਾਂ ਅਤੇ ਮੱਤਾਂ ਵਲੋਂ ਦਿਤੇ ਵਿਚਾਰਾਂ ਨੂੰ ਵੀ ਘੋਖਣਾ ਚਾਹੀਦਾ ਹੈ। ਗੁਰਬਾਣੀ ਉਸ ਵੇਲੇ ਦੇ ਪਰਚਲਤ ਮੁਹਾਵਰੇ ਵਿੱਚ ਗਲ ਕਰਦੀ ਹੈ, ਕਦੀ ਹਿੰਦੂ, ਕਦੀ ਇਸਲਾਮ ਅਤੇ ਕਦੀ ਜੋਗ ਮੱਤ ਦੇ ਲਹਿਜ਼ੇ ਵਿਚ। ਸਾਨੂੰ ਉਸ ਸਾਰੇ ਸੰਦਰਭ ਅਤੇ ਪਰਸੰਗ ਨੂੰ ਵੀ ਸਾਮਣੇ ਰਖਣ ਦੀ ਲੋੜ ਹੁੰਦੀ ਹੈ। ਗੁਰਬਾਣੀ ਕਿਉਂਕਿ ਕਵਿਤਾ ਵਿੱਚ ਲਿਖੀ ਹੋਈ ਹੈ ਇਸ ਕਰਕੇ ਕਵਿਤਾ ਦੇ ਤੱਤਾਂ ਸੰਕੇਤ, ਚਿਹਨ, ਅਲੰਕਾਰ ਆਦਿ ਨੂੰ ਵੀ ਸਮਝਣ ਦੀ ਲੋਣ ਹੈ। ਇਸ ਬਾਰੇ ਡਾ. ਜਗਬੀਰ ਸਿੰਘ (ਦਿੱਲੀ) ਹੁਰਾਂ ਦੀਆਂ ਇੱਕ ਦੋ ਪੁਸਤਕਾਂ ਹਨ ਉਹ ਪੜਨੀਆਂ ਲਾਹੇਵੰਦ ਹੋ ਸਕਦੀਆਂ ਹਨ। ਅੱਜ ਦੇ ਸਪੋਕਸਮੈਨ ਵਿੱਚ ਬੁੱਧ ਧਰਮ ਬਾਰੇ ਛਪੇ ਲੜੀ ਵਾਰ ਵਿੱਚ ਵੀ ਪੁਨਰ ਜਨਮ ਬਾਰੇ ਦਿਤੇ ਬੁੱਧ ਦੇ ਦਰਸ਼ਨ (ਜਿਹੜਾ ਕਿ ਪੁਨਰ ਜਨਮ ਨੂੰ ਨਿਵਕਲੇ ਢੰਗ ਨਾਲ ਪਰਿਭਾਸ਼ਿਤ ਕਰਦਾ ਹੈ) ਨੂੰ ਵਾਚਣਾ ਬਣਦਾ ਹੈ। ਬੁਧ ਇਸ ਨੂੰ ਵਿਛਿੰਨ ਪ੍ਰਵਾਹ (Discontinuous Continuity) ਕਹਿੰਦਾ ਹੈ। ਤੁਹਾਡੀ ਜਾਣਕਾਰੀ ਲਈ ਹਿੰਦੂ ਧਰਮ ਨੂੰ ਛੱਡਕੇ ਕੋਈ ਵੀ ਹੋਰ ਮੱਤ ਪੁਨਰ ਜਨਮ ਨੂੰ ਉਸ ਤਰ੍ਹਾਂ ਨਹੀਂ ਸਵੀਕਾਰਦਾ ਜਿਵੇਂ ਕਿ ਹਿੰਦੂ ਧਰਮ ਵਿੱਚ ਦਸਿਆ ਗਿਆ ਹੈ। ਮੇਰਾ ਮੰਨਣਾ ਹੈ ਕਿ ‘ਸੱਚ’ ਇੱਕ ਹੀ ਹੋ ਸਕਦਾ ਹੈ, ਹਿੰਦੂ, ਮੁਸਲਮਾਨ, ਇਸਾਈ, ਬੋਧੀ ਜਾਂ ਸਿੱਖ ਲਈ ਵੱਖਰਾ ਵੱਖਰਾ ਨਹੀਂ।

ਇਹ ਮੇਰੀਆਂ ਨਿਮਰ ਟਿਪਣੀਆਂ ਹਨ। ਕਿਸੇ ਵਲੋਂ ਕੋਈ ਖ਼ਾਸ ਜੁਆਬ ਲਿਖਣ ਜਾਂ ਨੀਅਤ ਤੇ ਸ਼ਕ ਕਰਨ ਦੀ ਲੋੜ ਨਹੀਂ। ਸਮੇਂ ਦੀ ਮਜਬੂਰੀ ਕਰਕੇ ਅਗੋਂ ਜੁਆਬ ਨਹੀ ਦਿਤਾ ਜਾ ਸਕੇਗਾ। ਇਕੋ ਅਰਜ਼ ਹੈ ਕਿ, ਹਰ ਵਿਚਾਰ ਨੂੰ ਸੰਜੀਦਾ ਢੰਗ ਨਾਲ ਵਿਚਾਰਿਆ ਜਾਵੇ ਅਤੇ ਜ਼ਾਤੀ ਟਿਪਣੀਆਂ ਤੋਂ ਗੁਰੇਜ ਕੀਤਾ ਜਾਵੇ। ਤਾਂ ਕਿ ਵਿਚਾਰ-ਮੰਥਨ ਵਿਚੋਂ ‘ਸੱਚ’ ਪਰਗਟ ਹੋ ਸਕੇ। ਇਹਨਾਂ ਹੀ ਬੇਨਤੀਆਂ ਸਹਿਤ, ਸਾਰਿਆਂ ਨੂੰ ਗੁਰ ਫਤਿਹ।

ਜਸਵੰਤ ਸਿੰਘ

ਸਿਖ ਸੈਂਟਰ

ਸਿੰਗਾਪੁਰ

Mobile: 0065-98684034


(14/07/10)
ਹਰਦੇਵ ਸਿੰਘ ਜੰਮੂ

ਵਿਚਾਰਕ ਖੇਤਰ ਵਿੱਚ ‘ਸੱਚ` ਦੇ ਵਿਰੋਧ ਲਈ ਵਿਚਾਰਕ ਯੁੱਧ ਕਲਾ ਵਰਤੀ ਜਾਂਦੀ ਹੈ। ਮੁਗ਼ਲ ਬਾਦਸ਼ਹਾਂ ਪਾਸ ਬਾਣੀ ਵਿਰੁੱਧ ਸ਼ਿਕਾਇਤਾਂ ਐਸੀ ਹੀ ਵਿਚਾਰਕ ਕਲਾ ਦਾ ਨਮੂਨਾ ਰਹੀਆਂ ਹਨ। ਅਕਬਰ ਸਿਆਣਾ ਸੀ ਇਸ ਲਈ ਗੁਰਬਾਣੀ ਦੇ ਹਕ ਵਿੱਚ ਰਹਿ ਕੇ, ਸ਼ੰਕੇ ਖੜੇ ਕਰਦਿਆਂ ਚਾਲਬਾਜ਼ੀ ਭਰੀਆਂ ਸਮਸਿੱਆਵਾਂ ਨੂੰ ਉਹ ਰੱਧ ਕਰ ਗਿਆ। ਅਕਬਰ ਤਾਂ ਗੁਰਬਾਣੀ ਤੋਂ ਪਹਿਲੇ ਵਾਕਿਫ ਨਹੀਂ ਸੀ ਫਿਰ ਵੀ ‘ਸੱਚ` ਸਮਝ ਗਿਆ। ਅਸੀਂ ਤਾਂ ਪੀੜੀਆਂ ਤੋਂ ਬਾਣੀ ਤੋਂ ਵਾਕਿਫ ਹਾਂ ਫਿਰ ਕੀ ਅਸੀਂ ਸ਼ੰਕੇ ਖੜੇ ਕਰਦਿਆਂ ਚਾਲਬਾਜੀ ਭਰੀਆਂ ਸਮਸਿੱਆਵਾਂ ਨੂੰ ਰੱਧ ਨਹੀਂ ਕਰ ਸਕਦੇ? ਬੇ-ਸ਼ਕ ਸਾਨੂੰ ਰੱਧ ਹੀ ਕਰਨਾ ਚਾਹੀਦਾ ਹੈ ਕਿਉਂਕਿ ਵਿਰੋਧ ਪੁਰਾਣਾ ਹੈ ਬਸ ਤਰੀਕੇ ਨਵੇਂ ਹਨ।

‘ਸੱਚ` ਦੇ ਵਿਰੋਧ ਦਾ ਇੱਕ ਸਭ ਤੋਂ ਵੱਡਾ ਹੱਥੀਆਰ ਇਹ ਹੁੰਦਾ ਹੈ ਕਿ ਜਦ ਕੋਈ ਪੇਸ਼ ਨਾ ਚਲੇ ਤਾਂ ‘ਸੱਚ` ਦੇ ਪ੍ਰਤੀ ਕੋਈ ਸ਼ੰਕਾ ਖੜਾ ਕਰ ਦਿੳ ਅਤੇ ਸ਼ੰਕਾ ਖੜਾ ਕਰਣ ਦੇ ਨਾਲ ਹੀ ‘ਸੱਚ` ਦੇ ਹਕ ਵਿੱਚ ਉੱਚਾ-ਉੱਚਾ ਰੋਲਾ ਪਾ ਦਿਉ ਤਾਂ ਕਿ ‘ਸੱਚ` ਦੇ ਨਾਲ-ਨਾਲ, ਪਾਇਆ ਗਿਆ ‘ਸੰਕਾ` ਵੀ ਮਸ਼ਹੂਰ ਹੁੰਦਾ ਰਹੇ ਐਸੇ ਵਿਚਾਰਕ ਜਾਣਦੇ ਸਨ ਕਿ ਸ਼ੰਕਾ ਵਹਿਮ ਹੁੰਦਾ ਹੈ ਅਤੇ ਵਹਿਮ ਦਾ ਕੋਈ ਇਲਾਜ ਨਹੀਂ। ਇਸ ਲਈ ਸ਼ੰਕਾ ‘ਸਚ` ਦੇ ਵਿਰੋਧੀਆਂ ਦਾ ਇੱਕ ਪਸੰਦੀਦਾ ਹੱਥਿਆਰ ਹੁੰਦਾ ਹੈ ਜਿਸਦੇ ਪਹਿਲੇ ਸ਼ਿਕਾਰ ‘ਸੱਚ` ਨਾਲ ਪਿਆਰ ਕਰਣ ਵਾਲੇ ਹੀ ਹੁੰਦੇ ਹਨ। ਗੁਰੂ ਦੀ ਕਿਰਪਾ ਦਾ ਸਦਕਾ ਪਿਛਲੇ 535 ਸਾਲਾਂ ਦੇ ਸਮੇਂ ਤੋਂ ਚਲ ਰਹੇ ਗੁਰਬਾਣੀ ਵਿਰੋਧ ਦੀ ਗਲ ਸਿਰੇ ਲਹੀਂ ਚੜ ਸਕੀ। ਵਿਰੋਧ ਜਾਰੀ ਰਹਿਆ ਅਤੇ ਜਾਰੀ ਰਹੇਗਾ ਵੀ। ਲੋੜ ਹੈ ਕਿ ਜੇਕਰ ਅਸੀਂ ‘ਸੱਚ` ਦੇ ਨਾਲ ਪਿਆਰ ਕਰਦੇ ਹਾਂ ਤਾਂ ਵਹਿਮ ਦੇ ਸ਼ਿਕਾਰ ਨਾ ਬਣੀਏ ਨਹੀਂ ਤਾਂ ਗਲ ਸਿਰਫ ਨਿਕਲੇ ਗੀ ਹੀ ਨਹੀਂ ਬਲਕਿ ਦੂਰ ਤਕ ਜਾਏਗੀ ਜਿਸ ਦੀ ਬਿਲਕੁਲ ਕੋਈ ਲੋੜ ਹੀ ਨਹੀਂ। ਸਮਾਂ ਆ ਗਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਸਵਰੂਪ ਪ੍ਰਤੀ ਵਿਰੋਧੀ ਲੇਖਾਂ ਨੂੰ ਬਿਲਕੁਲ ਦਰਕਿਨਾਰ ਕੀਤਾ ਜਾਣਾ ਚਾਹੀਦਾ ਹੈ। ਲੇਖਨ ਖੇਤਰ ਵਿੱਚ ਇਹੀ ਸਾਡਾ ਪਹਿਲਾ Code of Conduct ਹੋਣਾ ਚਾਹੀਦਾ ਹੈ।

ਸਿੱਖ ਮਾਰਗ. ਕਾਮ ਨੇ ਐਸੇ ਸ਼ੰਕਿਆਂ ਪ੍ਰਤੀ ਢੁੱਕਵਾਂ ਜਵਾਬ ਦੇਣ ਦਾ ਪਲੇਟਫਾਰਮ ਮੁਹਇਆ ਕਰਵਾਇਆ ਹੈ। ਜੇਕਰ ਬੇ-ਬਾਤ ਕਿਸੇ ਪਿਸ਼ੌਰਾ ਸਿੰਘ ਜੀ ਜਾਂ ਮੈਕਲੋਡ ਜੀ ਦੀ ਗਲ ਸਾਡੇ ਪੱਲੇ ਪਾਉਂਣ ਦਾ ਜਤਨ ਹੋਵੇ ਤਾਂ ਉਸਦਾ ਢੁੱਕਵਾਂ ਜਵਾਬ ਦੇਣਾਂ ਬਣਦਾ ਹੈ। ਸਿੱਖ ਮਾਰਗ. ਕਾਮ ਦਾ ਸੰਪਾਦਕੀ ਬੋਰਡ ਇਸ ਵਿਸ਼ੇ ਤੇ ਵਿਸ਼ੇਸ਼ ਰੂਪ ਵਿੱਚ ਸੰਵੇਦਨਸ਼ੀਲ ਰਿਹਾ ਹੈ ਅਤੇ ਨਸੀਹਤ ਬਰਿਆ ਵੀ। ਇਹ ਸਵਾਗਤ ਯੋਗ ਗਲ ਹੈ ਜਿਸ ਦੀ ਆਸ ਹਰ ਸੁਚੇਤ ਪਾਠਕ ਕਰਦਾ ਹੈ।

ਕਈ ਵਾਰ ਤਾਂ ਪੀ. ਐਚ. ਡੀ. ਵਰਗੀ ਤਾਂਗ ਵੀ ‘ਕੁੱਝ` ਲਈ ਕੁੱਝ ਨਵਾਂ ਕਰਣ ਦੀ ਗਲ ਬਣ ਜਾਂਦੀ ਹੈ ਤਾਂ ਕਿ ਡਿਗਰੀ ਦੇ ਨਾਲ ‘ਕੁੱਝ ਹੋਰ` ਵੀ ਪ੍ਰਾਪਤ ਕੀਤਾ ਜਾ ਸਕੇ। ਇਸ ‘ਕੁੱਝ ਹੋਰ` ਦੇ ਦਾਇਰੇ ਵੱਡੇ ਵੀ ਹੋ ਸਕਦੇ ਹਨ। ਅਸੀਂ ਸਮਝ ਸਕਦੇ ਹਾਂ। ਬਿਲਕੁਲ ਹੋ ਸਕਦਾ ਹੈ ਕਿ ਸਾਡਾ ਅਜ ਦਾ ਲਿਖਤੀ ਸਵੀਕਾਰਆ ਸ਼ੰਕਾ ਹੀ ਭਵਿੱਖ ਵਿੱਚ ਕਿਸੇ ਪਿਸ਼ੋਰਾ ਸਿੰਘ ਜੀ ਵਰਗੇ ਵਿਦਵਾਨ ਦੇ ਥੀਸਸ ਦਾ ਵਿਸ਼ਾ ਬਣ ਜਾਏ। ਸਾਨੂੰ ਸੁਚੇਤ ਹੋ ਕੇ ਪਰਹੇਜ਼ ਕਰਨਾ ਚਾਹੀਦਾ ਹੈ।

ਪਿਸ਼ੌਰਾ ਸਿੰਘ ਜੀ ਜਾਂ ਮੈਕਲੋਡ ਜੀ ਵਰਗੇ ਬੰਦਿਆਂ ਦਾ ਇੱਕ ‘ਮੁੱਖ ਟੀਚਾ` ਸਮਝਣ ਦੀ ਲੋੜ ਹੈ। ਇਹ ਮੁੱਖ ਟੀਚਾ ਇਹ ਹੈ ਕਿ ਸਿੱਖਾਂ ਦੇ ਜ਼ਹਿਨ ਵਿੱਚ ਇਹ ਗਲ ਪਾ ਦਿੱਤੀ ਜਾਵੇ ਕਿ ਸੱਚਮੁਚ ਬਾਣੀ ਵਿੱਚ ਕਮੀ-ਪੇਸ਼ੀ ਹੈ ਅਤੇ ਉਹ ਇਸ ਨੂੰ ਇੱਕ ਸਮਸਿੱਆ ਵਜੋਂ ਸਵੀਕਾਰ ਕਰ ਲੇਂਣ। ਪਿਸ਼ੌਰਾ ਸਿੰਘ ਜੀ ਜਾਂ ਮੈਕਲੋਡ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੁਧਾਈ ਨਹੀਂ ਸੀ ਚਾਹੁੰਦੇ ਉਹ ਕੇਵਲ ਇਨ੍ਹਾਂ ਚਾਹੁੰਦੇ ਸੀ ਕਿ ਇੱਕ ਸਮਸਿੱਆ ਖੜੀ ਕੀਤੀ ਜਾਵੇ ਜਿਸ ਨੂੰ ਸਿੱਖ ਸਵੀਕਾਰ ਕਰ ਲੇਂਣ ਕਿ ਉਹ ਸਚਮੁਚ ਹੈ।

ਹੁਣ ਜੇ ਕਰ ਸਿੱਖ ਇਸ ਸਮਸਿੱਆ ਨੂੰ ਸਵੀਕਾਰ ਕਰਦੇ ਹਨ ਤਾਂ ਪਿਸ਼ੌਰਾ ਸਿੰਘ ਜੀ ਜਾਂ ਮੈਕਲੋਡ ਜੀ ਵਰਗੇ ਬੰਦਿਆਂ ਦੇ ਇੱਕ ਹੱਥ ਲੱਡੂ ਅਤੇ ਜੇਕਰ ਸਮਸਿੱਆ ਸਵੀਕਾਰਣ ਦੇ ਬਾਦ ਸਿੱਖ ਇਸ ਦਾ ਹਲ ਲੱਭਦੇ ਬਾਣੀ ਵਿੱਚ ਤਬਦੀਲੀ ਕਰਣ ਲਈ ਬੈਠਦੇ ਹਨ ਤਾਂ ਪਿਸ਼ੌਰਾ ਸਿੰਘ ਜੀ ਜਾਂ ਮੈਕਲੋਡ ਜੀ ਵਰਗੇ ਬੰਦਿਆਂ ਦੇ ਦੋਹਾਂ ਹੱਥਾਂ ਅਤੇ ਮੁੰਹ ਵਿੱਚ ਵੀ ਲੱਡੂ। ਕਿਉਂਕਿ ਐਸਾ ਹੋਣ ਦੀ ਸੂਰਤ ਵਿੱਚ ਸਿੱਖ ਆਪ ਬਾਣੀ ਵਿਰੂਧ ਉਹ ਕੰਮ ਕਰਣ ਗੇ ਜੋ 535 ਸਾਲਾਂ ਵਿੱਚ ਕੋਈ ਹੋਰ ਨਹੀਂ ਕਰ ਸਕਿਆ ਹੋਵੇਗਾ। ਸਾਡਾ ਤਾਂ ਫਰਜ਼ ਇਹ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਇੱਕ ਹੱਥ ਵੀ ਲੱਡੂ ਨਾ ਰਹਿਣ ਦੇਈਏ। ਅਸੀਂ ਮੂਲ ਮੰਤਰ ਤੋਂ ਮੁੰਦਾਵਨੀ ਤਕ ਦੀ ਬਾਣੀ ਅੰਦਰ ਕਿਸੇ ਸਮਸਿੱਆ ਨੂੰ ਸਵੀਕਾਰ ਹੀ ਕਿਉਂ ਕਰੀਏ? ਨਿਰਸੰਦੇਹ ਐਸਾ ਕਰਨਾ ਠੀਕ ਨਹੀਂ ਕਿਉਂਕਿ ਉਸ ਵਿੱਚ ਗੁਰਮਤਿ ਸਬੰਧੀ ਕੋਈ ਸਮਸਿੱਆ ਹੈ ਹੀ ਨਹੀਂ। ਇਹ ਪ੍ਰਵਾਣਤ ਅਤੇ ਪ੍ਰਮਾਣਿਕ ਸਵਰੂਪ ਹੈ। ‘ਸੱਚ` ਦਾ ਵਿਰੋਧ ਤਾਂ ਕਦੇ ਮੁੱਕਣਾ ਨਹੀਂ। ਫਿਰ ਕੀ ਹਰ ਪੀੜੀ 5-10 ਬੰਦਿਆਂ ਦੀ ਬਦਲਾਵ ਦੀ ਬੇਲੋੜੀਆਂ ਮੰਗਾ ਨੂੰ ਸਵੀਕਾਰ ਕਰਦੀ ਰਹੇਗੀ? ਨਿਰਸੰਦੇਹ ਬਿਲਕੁਲ ਨਹੀਂ! ਉਹ ਸਮਾਂ ਤਾਂ ਕਦੇ ਨਹੀਂ ਆਉਂਣਾ ਜਦ ਕਿ ਸੱਚ ਤੇ ਕੋਈ ਸੰਕਾ ਖੜਾ ਨਾ ਕੀਤਾ ਜਾਵੇ। ਸਾਡਾ ਫਰਜ਼ ਰਹੇਗਾ ਕਿ ਸ਼ੰਕਿਆਂ ਨੂੰ ਸਿਰੇ ਤੋਂ ਰੱਧ ਕਰਦੇ ਸਮਸਿੱਆ ਨੂੰ ਸਵੀਕਾਰ ਹੀ ਨਾ ਕਰੀਏ। ਨਹੀਂ ਤਾਂ ਇਹ ਕਿਸੇ ਚਾਲ ਵਿੱਚ ਫੱਸਣ ਵਰਗੀ ਗਲ ਹੋਵੇਗੀ।

ਨਿਰਸੰਦੇਹ ਮੂਲ ਮੰਤਰ ਤੋਂ ਮੁੰਦਾਵਨੀ ਤਕ ਆਦਿ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਚਲਤ ਪ੍ਰਵਾਣਤ ਸਵਰੂਪ ਸਾਡਾ ਗੁਰੂ ਹੈ (ਰਾਗਮਾਲਾ ਵੈਸੇ ਵੀ ਬਾਣੀ ਤੋਂ ਬਾਹਿਰ ਹੈ)। ਜੇ ਕਰ ਪਿਸ਼ੌਰਾ ਸਿੰਘ ਜੀ ਵਰਗੇ ਪੰਜ-ਦਸ ਬੰਦਿਆਂ ਨੂੰ ਅਪਣੇ ਚਿੰਤਨ ਵਿੱਚ ਇਸ ਪ੍ਰਤੀ ਸ਼ੰਕੇ ਹਨ ਜਾਂ ਸਨ ਤਾਂ ਉਨ੍ਹਾਂ ਦੇ ਸ਼ੰਕਿਆਂ ਨੂੰ ਕੌਮ ਇੱਕ ਸਮਸਿੱਆ ਦੇ ਰੂਪ ਵਿੱਚ ਲੇ ਕੇ ਨਹੀਂ ਤੁਰ ਸਕਦੀ। ਐਸੇ ਵਿਦਵਾਨਾਂ ਦੇ ਕੰਮ ਦੀ ਮੰਸ਼ਾ ਹੀ ਇਹੀ ਰਹੀ ਹੈ ਕਿ ਉਨ੍ਹਾਂ ਦੇ ਚਿੰਤਨ ਨੂੰ ਸਿੱਖ ਕੌਮ ਇੱਕ ਸਮਸਿੱਆ ਦੇ ਰੂਪ ਵਿੱਚ ਸਵੀਕਾਰ ਕਰੇ ਤਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਅਡੋਲ ਗੁਰਤਾ ਪ੍ਰਤੀ ਇੱਕ ਐਸੀ ਸਮਸਿੱਆ ਖੜੀ ਕੀਤੀ ਜਾ ਸਕੇ ਜਿਸਦਾ ਹਲ ਫਿਰ ਸਿੱਖਾਂ ਦੀ ਆਉਂਣ ਵਾਲੀਆਂ ਪੁਸ਼ਤਾਂ ਤਕ ਨੂੰ ਵੀ ਨਾ ਲੱਭ ਸਕੇ। ਕੋਮ ਦੀ ਸਮਸਿੱਆ ਕੇਵਲ ਇਨੀਂ ਕੁ ਹੋਣੀ ਚਾਹੀਦੀ ਹੈ ਕਿ ਐਸੇ ਵਿਦਵਾਨਾਂ ਰਾਹੀਂ ਉਠਾਏ ਗਏ ਸ਼ੰਕਿਆਂ ਨੂੰ ਨੱਕਾਰਦਾ ਢੁੱਕਵਾਂ ਵਿਚਾਰਕ ਜਵਾਬ ਦਿੱਤਾ ਜਾਵੇ।

ਸਾਨੂੰ ਇਨ੍ਹਾਂ ਪੰਜ-ਦਸ ਕੁ ਬੰਦਿਆਂ ਦੀ (ਜਿਨ੍ਹਾਂ ਵਿਚੋ ਕਈ ਤਾਂ ਹੁਣ ਸੰਸਾਰ ਵਿੱਚ ਨਹੀਂ ਹਨ) ਇਨੀਂ ਪਰਵਾਹ ਨਹੀਂ ਹੋਣੀ ਚਾਹੀਦੀ। ਐਸੇ ਵਿਦਵਾਨਾਂ ਦੇ ਕੀਤੇ ਖੋਜ ਕਾਰਜਾਂ ਦਾ ਢੁੱਕਵਾਂ ਜਵਾਬ ਸਮੇਂ-ਸਮੇਂ ਸਿਰ ਅਕਾਦਮਿਕ ਪੱਧਰ ਦੇ ਵਿਦਵਾਨਾਂ ਵਲੋਂ ਵੀ ਦਿੱਤਾ ਜਾ ਚੁੱਕਿਆਂ ਹੈ। ਜੇਕਰ ਭਵਿੱਖ ਵਿੱਚ ਵੀ ਐਸੇ ਸ਼ੰਕੇ ਪੁਰਨ ਵਿਚਾਰ ਪੇਸ਼ ਹੁੰਦੇ ਹਨ ਤਾਂ ਵਿਚਾਰਕ ਜਵਾਬ ਦਿੱਤਾ ਜਾ ਸਕਦਾ ਹੈ। ਗੁਰੂ ਨਾਨਕ ਨੂੰ ਉਨ੍ਹਾਂ ਦੇ ਸ੍ਹਾਮਣੇ ਵਿਰੌਧ ਕਰਣ ਵਾਲੇ ‘ਬੂਤਨਾ ਅਤੇ ਬੇਤਾਲਾ` ਕਹਿੰਦੇ ਰਹੇ ਪਰ ਵਿਰੋਧੀਆਂ ਦੀ ਸਹੁਲਿਯਤ ਵਾਸਤੇ ਗੁਰੂ ਨੇ ਅਪਣੀ ਸੋਚ, ਅਪਣੀ ਬਾਣੀ ਨਹੀਂ ਬਦਲੀ। ਇਤਹਾਸ ਦੱਸਦਾ ਹੈ ਕਿ ਬਾਣੀ ਵਿਰੋਧ ਹਰ ਸਮੇਂ ਅਤੇ ਹਰ ਕਾਲ ਵਿੱਚ ਹੁੰਦਾ ਆਇਆ ਹੀ ਹੈ ਅਤੇ ਕਈ ਤਰੀਕਿਆ ਰਾਹੀਂ ਹੁੰਦਾ ਆਇਆ ਹੈ। ਅਸੀਂ ਯਾਦ ਰੱਖੀਏ ਕਿ ਇਹ ਵਿਰੋਧ ਤਦ ਤਕ ਹੁੰਦਾ ਰਹੇਗਾ ਜਦ ਤਕ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਲੇਵਾ ਇਸ ਧਰਤੀ ਤੇ ਜਿੰਦਾ ਰਹਿਣ ਗੇ। ਸਾਨੂੰ ਇਸ ਵਿਰੋਧ ਦੀ ਤਸੱਲੀ ਵਾਸਤੇ ਮੋਜੂਦਾ ਬਾਣੀ ਸਵਰੂਪ ਪ੍ਰਤੀ ਕੋਈ ਸਮਝੋਤਾ ਨਹੀਂ ਕਰਨਾ ਚਾਹੀਦਾ। ਵਿਰੋਧ ਤੋਂ ਘਬਰਾਉਂਣ ਦੀ ਐਸੀ ਲੋੜ ਨਹੀ ਕਿ ਅਸੀਂ ਵਿਰੋਧ ਨੂੰ Settle ਕਰਣ ਲਈ ਗੁਰੂ ਗ੍ਰੰਥ ਸਾਹਿਬ ਦੇ ਮੌਜੂਦਾ ਪ੍ਰਵਾਣਤ ਬਾਣੀ ਸਰੂਪ ਨੂੰ Unsettle ਕਰਕੇ ਫਿਰ Settle ਕਰਣ ਦੇ ਕੰਮ ਦਿਆਂ ਬੇਲੋੜੀਆਂ ਕੋਸ਼ਿਆ ਕਰਦੇ ਰਹੀਏ ਜੋ ਕਿ ਫਿਰ ਕਦੇ ਵੀ ਨਾ ਸਿਰੇ ਚੜ ਸਕਣ ਗਿਆਂ। ਕਿਸੇ ਦਾ ਭੂਲੇਖਾ ਜਾਂ ਵਿਰੋਧ ਗੁਰੂਬਾਣੀ ਸਰੂਪ ਨੂੰ ਬਦਲਣ ਦਾ ਅਧਾਰ ਨਹੀਂ ਹੋ ਸਕਦਾ। ਅਸੀਂ ਇੱਕ ਵਾਰ ਬੈਠੀਏ ਜਾਂ ਸੌ ਵਾਰੀ ਵਿਰੋਧ ਤਾਂ ਕਦੇ ਮੁੱਕਣਾ ਹੀ ਨਹੀਂ।

ਇਸ ਲਈ ਉਹ ਪੰਜ-ਦਸ ਕੁ ਬੰਦੇ ਤਦ ਤਕ ਮਹੱਤਵਹੀਣ ਹਨ ਜਦ ਤਕ ਕੋਈ ਅਣਜਾਣੇ ਵਿੱਚ ਉਨ੍ਹਾਂ ਵਿਦਵਾਨਾਂ ਦੇ ਚਿੰਤਨ ਦੇ ਪਿਛੇ ਦੀ ਮੰਸ਼ਾ ਨੂੰ ਨਹੀਂ ਸਮਝਦਾ। ਪਿਸ਼ੌਰਾ ਸਿੰਘ ਜੀ ਵਰਗੇ ਵਿਦਵਾਨਾਂ ਦੀ ਮੰਸ਼ਾ ਹੀ ਇਹੀ ਰਹੀ ਹੈ ਕਿ ਸਿੱਖ ਕੌਮ ਗੁਰੂ ਗ੍ਰੰਥ ਸਾਹਿਬ ਦੇ ਪ੍ਰਚਾਲਤ ਪ੍ਰਵਾਣਿਤ ਸਵਰੂਪ ਨੂੰ ਕਿ ਸਮਸਿੱਆ ਦੇ ਰੂਪ ਵਿੱਚ ਸਵੀਕਾਰ ਕਰਣ ਪਰ 99.99% ਤੋ ਵੱਦ ਸਿੱਖਾ ਨੇ ਐਸਾ ਨਹੀਂ ਕੀਤਾ।

99.99% ਤੋਂ ਵੱਧ ਸਿੱਖਾਂ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ (ਮੂਲ ਮੰਤਰ ਤੋਂ ਮੁੰਦਾਵਨੀ ਤਕ) ਨੂੰ ਲੇ ਕੇ ਕੋਈ ਸਮਸਿੱਆ ਨਹੀ। ਇਸ ਲਈ ਗਿਣਤੀ ਦੇ ਪੰਜ-ਦਸ ਬੰਦਿਆਂ ਦੀ ਸੋਚ ਨੂੰ ਕੋਈ ਮਹੱਤਵ ਦੇਂਣ ਦੀ ਲੋੜ ਨਹੀਂ ਸਿਵਾ ਇਸ ਦੇ ਕਿ ਜੇ ਕਰ ਲੋੜ ਪਵੇ ਤਾਂ ਸਮੇਂ ਦੀ ਮੰਗ ਅਨੁਸਾਰ ਗੁਰੂ ਗ੍ਰੰਥ ਸਾਹਿਬ ਦੇ ਪ੍ਰਚਾਲਤ ਸਵਰੂਪ ਦੇ ਹੱਕ ਵਿੱਚ ਰਹਿੰਦੇ ਹੋਏ ਵਿਰੋਧੀ ਸ਼ੰਕਿਆਂ ਦਾ ਢੁੱਕਵਾਂ ਜਵਾਬ ਦਿੱਤਾ ਜਾਵੇ। ਫਿਲਹਾਲ ਇਸ ਦੀ ਵੀ ਲੋੜ ਨਹੀਂ ਕਿਉਂਕਿ ‘ਸੱਚ` ਦੇ ਨਾਲ ਸ਼ੰਕਿਆਂ ਦਾ ਪ੍ਰਾਪੋਗੰਢਾ ਕਰਵਾਉਂਣਾ ਹੀ ਚੰਦ ਬੰਦਿਆਂ ਦੀ ਮੰਸ਼ਾ ਅਤੇ ਵਿਚਾਰਕ ਯੁੱਧ ਕਲਾ ਸੀ।

ਐਸੀ ਵਿਰੋਧੀ ਸਮਸਿੱਆਵਾਂ ਨੂੰ ਕਾਲ ਵਿੱਚ ਸਮਾ ਜਾਣ ਦੇਣਾ ਚਾਹੀਦਾ ਹੈ ਨਾ ਕਿ ਉਨ੍ਹਾਂ ਜਿੰਦਾ ਰੱਖਣਾ ਚਾਹੀਦਾ ਹੈ। ਇਹੀ ‘ਸੱਚ` ਪ੍ਰਤੀ ਸਾਡਾ ਫਰਜ਼ ਹੈ। ਅਸੀਂ ਮੌਜੂਦਾ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਪ੍ਰਤੀ ਪੂਰਨ ਵਿਸ਼ਵਾਸ ਰੱਖਦੇ ਹਾਂ।

ਹਰਦੇਵ ਸਿੰਘ

ਜੰਮੂ


(14/07/10)
ਬਲਦੇਵ ਸਿੰਘ ‘ਬੁੱਧ ਸਿੰਘ ਵਾਲਾ’ ਹਾਗ ਕਾਂਗ

ਸਿੱਖ ਮਾਰਗ ਨਾਲ ਜੁੜੇ ਸੱਜਣੋ
ਵਹਿਗੁਰੂ ਜੀ ਕਾ ਖਾਲਸਾ ਵਹਿਗੁਰੁ ਜੀ ਕੀ ਫਤਹਿ
ਗੁਰਚਰਨ ਸਿੰਘ ‘ਬਰਾੜ’ ਜਿਉਣ ਸਿੰਘ ਵਾਲਾ ਬ੍ਰੈਮਟਨ ਜੀਓ

ਸਰਦਾਰ ਜੀ ਇੱਕ ਪਾਸੇ ਤਾਂ ਤੁਸੀ ਪਿੰ: ਸੁਰਜੀਤ ਸਿੰਘ ‘ਦਿੱਲੀ’ ਕੋਲ ਵਿਦਵਾਂਨ ਭੇਜ ਕੇ ਆਵਾਗਵਨ ਬਾਰੇ ਸਪੱਸੀਕਰਨ ਦੇਣ ਵਾਸਤੇ ਪੁਛਦੇ ਹੋ ਦੂਜੇ ਪਾਸੇ ਤੁਸੀ ਪਿੰ: ਜੀ ਦੇ ਲਿਖੀਆਂ 20, 000 ਰੁਪੈ ਦੀਆਂ ਕਿਤਾਬਾਂ ਪ੍ਰਚਾਰ ਵਾਸਤੇ ਵੰਡਣ ਵਾਸਤੇ ਵੀ ਮੰਗਦੇ ਹੋ! ਇਹ ਗੱਲ ਸਮਝ ਵਿੱਚ ਨਹੀ ਆਈ। ਹੋਰ ਜੋ ਤੁਸੀ ਪੈਸਿਆਂ ਬਾਰੇ ਲਿਖਿਆ ਹੈ ਕਿ ਵਿਸਵਾਸ ਨਹੀ। ਵਿਸਵਾਸ ਦੀ ਗੱਲ ਨਹੀ ਗੱਲ ਹੈ ਲੋੜ ਦੀ। ਇਹ ਕਿਤਾਬਾਂ ਲਿਖ ਕੇ ਛਾਪਦੇ ਹਨ ਪ੍ਰਚਾਰ ਕਰਦੇ ਹਨ ਪਰ ਪੈਸਿਆਂ ਦੀ ਲੋੜ ਤਾਂ ਹਰ ਇੱਕ ਨੂੰ ਹੈ ਆਪਾਂ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਤਨਖਾਹ ਲੇਦੇ ਹਾਂ ਕਿਉਕਿ ਆਪਾਂ ਨੁੰ ਲੋੜ ਹੁੰਦੀ ਹੈ। ਲੋੜ ਵਾਸਤੇ ਹੀ ਦੇਸ਼ ਛੱਡ ਕੇ ਪ੍ਰਦੇਸ਼ ਧੱਕੇ ਖਾ ਰਹੇ ਹਾ। ਜੇ ਮਾਲਕ ਸਮੇ ਸਿਰ ਤਨਖਾਹ ਨਹੀ ਦਿੰਦਾ ਤਾਂ ਆਪਾ ਆਪ ਪੁੱਛ ਲੇਦੇ ਹਾਂ ਕਿ ਤਨਖਾਹ ਕਿਓ ਨਹੀ ਦਿੰਦਾ ਤਾ ਮਾਲਕ ਕੋਈ ਜਵਾਬ ਦਿੰਦਾ ਹੈ ਪਰ ਮਾਲਕ ਆਪਣੇ ਤੇ ਗੁੱਸੇ ਨਹੀ ਹੁੰਦਾ ਕਿ ਤੁਸੀ ਪੇਸੇ ਕਿਓ ਮੰਗੇ ਹਨ ਜਿਵੇ ਤੁਸੀ ਪਿੰ: ਸੁਰਜੀਤ ਸਿੰਘ ਤੇ ਹੋ ਰਹੇ ਹੋ ਕਿ ਮੈਨੂੰ ਫੂਨ ਕਿਓ ਕੀਤਾ। ਜੇ ਤੁਸੀ ਐਨੈ ਹੀ ਗੁੱਸੇ ਵਾਲੇ ਸੀ ਫਿਰ ਉਸੇ ਵਕਤ ਪੇਸੈ ਕਿਓ ਨਹੀ ਦਿੱਤੇ? ਤੁਹਾਨੂੰ ਪਤਾ ਹੋਣਾਂ ਚਾਹੀਦਾ ਹੈ ਕਿ ਰੱਬ ਦੇ ਨਾਲ ਨਾਲ ਮਾਇਆ ਵੀ ਹੈ। ਜਾਂ ਤੁਸੀ ਉਹਨਾਂ ਦਾ ਇਮਤਿਹਾਨ ਲੈਣ ਗਏ ਸੀ ਕਿ ਕਿੰਨੇ ਕੁ ਪਾਣੀ `ਚ’ ਹਨ?
ਪਿੰਸੀਪਲ ਸੁਰਜੀਤ ਸਿੰਘ ‘ਦਿੱਲੀ’
ਪਿੰਸੀਪਲ ਸਹਿਬ ਜੀ ਜਿਉਣ ਵਾਲੇ ਦੀ ਚਿੱਠੀ ਦਾ ਜਵਾਬ ਜਰੂਰ ਦੇਣਾਂ ਇਹ ਆਖ ਕੇ ਟਾਲਨਾਂ ਨਹੀ ਕਿ ਮੈ ਜਵਾਬ ਨਹੀ ਦੇਣਾਂ ਚਾਹੁੰਦਾ ਜਿਵੇ ਇਹ ਮੈਨੂੰ ਆਖ ਦਿੰਦੇ ਹਨ, ਜੇ ਤੁਸੀ ਜਵਾਬ ਨਹੀ ਦਿਤਾ ਤਾ ਇਹ ਤੁਹਾਡੇ ਤੇ ਭਾਰੂ ਹੋ ਜਾਵੇਗਾ। ਜਿਆਦਾ ਲਿਖਣ ਦਾ ਮੇਰੇ ਕੋਲ ਵਕਤ ਨਹੀ।
ਬਲਦੇਵ ਸਿੰਘ ‘ਬੁੱਧ ਸਿੰਘ ਵਾਲਾ’ ਹਾਗ ਕਾਂਗ ਫੂਨ 852-94445134


(ਸੰਪਾਦਕੀ ਨੋਟ)

ਇਹ ਜਿਹੜੀ ਪਿੰ: ਗਿਆਨੀ ਸੁਰਜੀਤ ਸਿੰਘ ਨੂੰ ਦਿੱਤੇ ਪੈਸਿਆਂ ਦੀ ਗੱਲ ਚੱਲ ਰਹੀ ਹੈ ਉਸ ਬਾਰੇ ਅਸਲੀਅਤ ਇਹ ਹੈ ਕਿ ਇਹ ਪੈਸੇ ਲਿਟਰੇਚਰ ਲਈ ਮੈਂ ਹੀ ਦੇਣ ਲਈ ਕਿਹਾ ਸੀ। ਗੁਰਚਰਨ ਸਿੰਘ ਨੇ ਸ਼ਾਇਦ ਨਾਲ, ਮੇਰੇ ਨਾਮ ਦਾ ਜ਼ਿਕਰ ਤਾਂ ਆਪਣੀ ਚਿੱਠੀ ਵਿੱਚ ਕੀਤਾ ਸੀ ਪਰ ਜਿਸ ਤਰ੍ਹਾਂ ਗੱਲ ਉਸ ਵੇਲੇ ਹੋਈ ਸੀ ਉਸ ਤਰ੍ਹਾਂ ਨਹੀਂ ਸੀ ਲਿਖਿਆ। ਇਸ ਲਈ ਉਸ ਨੂੰ ਪੁੱਛ ਕੇ ਠੀਕ ਕਰਨ ਦੀ ਬਿਜਾਏ ਜਾਂ ਨਾਲ ਨੋਟ ਲਿਖਣ ਦੀ ਬਿਜਾਏ ਉਹ ਲਾਈਨ ਕੱਟ ਦਿੱਤੀ ਸੀ। ਕਿਉਂਕਿ ਇਸ ਵੇਲੇ ਮੈਂ ਆਪਣੇ ਕੰਮ ਵਿੱਚ ਬਹੁਤ ਹੀ ਰੁੱਝਿਆ ਹੋਇਆ ਹਾਂ। ਇਸੇ ਤਰ੍ਹਾਂ ਜਸਬੀਰ ਸਿੰਘ ਕੈਲਗਰੀ ਦੀ ਚਿੱਠੀ ਵਿਚੋਂ ਵੀ ਇੱਕ ਸਖ਼ਤ ਜਿਹੀ ਲਾਈਨ ਕੱਟ ਦਿੱਤੀ ਸੀ। ਇਸ ਬਾਰੇ ਇੱਕ ਚਿੱਠੀ ਅੱਜ ਹੋਰ ਆ ਗਈ ਹੈ। ਇਸ ਲਈ ਮਜਬੂਰੀ ਵੱਸ ਇਹ ਲਿਖਣਾ ਪੈ ਰਿਹਾ ਹੈ। ਜੋ ਗੱਲ ਉਸ ਵੇਲੇ ਹੋਈ ਸੀ ਉਹ ਇਹ ਸੀ ਕਿ ਮੈਂ ਸਿੰਘ ਸਭਾ ਕਨੇਡਾ ਨੂੰ ਪੈਸੇ ਦਿੱਤੇ ਸਨ। ਕਿਉਂਕਿ ਸਿੰਘ ਸਭਾ ਦਾ ਸੰਬੰਧ ਸਿਰਫ ਗੁਰਮਤਿ ਗਿਆਨ ਮਿਸ਼ਨਰੀ ਕਾਲਜ਼ ਨਾਲ ਹੈ ਇਸ ਲਈ ਇਹ ਉਹਨਾ ਨੂੰ ਲਿਟਰੇਚਰ ਅਤੇ ਹੋਰ ਗੁਰਮਤਿ ਨਾਲ ਸੰਬੰਧਿਤ ਸਮਾਨ ਖਰੀਦ ਕੇ ਦੇ ਸਕਦੇ ਹਨ। ਇਹਨਾਂ ਨੇ ਇੱਥੋਂ ਉਹਨਾ ਨੂੰ ਕਈ ਲੈਪਟੌਪ ਵੀ ਲੈ ਕੇ ਭੇਜੇ ਸਨ। ਮੈਂ ਇਹਨਾ ਨੂੰ ਕਿਹਾ ਸੀ ਕਿ ਇਤਨੇ ਕੁ ਪੈਸਿਆਂ ਦਾ ਲਿਟਰੇਚਰ ਪਿੰ: ਸੁਰਜੀਤ ਸਿੰਘ ਦਾ ਅਤੇ ਇੱਕ ਹੋਰ ਪ੍ਰਚਾਰਕ ਦਾ ਲੈ ਕੇ ਜਿੱਥੇ ਮਰਜੀ ਵੰਡ ਦਿਓ ਅਤੇ ਬਾਕੀ ਪੈਸੇ ਜਿਵੇਂ ਤੁਹਾਨੂੰ ਚੰਗਾ ਲੱਗੇ ਉਸ ਤਰ੍ਹਾਂ ਵਰਤ ਲਿਓ। ਇਹ ਸੀ ਅਸਲ ਕਹਾਣੀ। ਇਸ ਨੂੰ ਹੋਰ ਦਾ ਹੋਰ ਹੀ ਬਣਾਇਆ ਜਾ ਰਿਹਾ ਹੈ।


(14/07/10)
ਸਤਨਾਮ ਕੌਰ /ਬਸੰਤ ਕੌਰ ਫ਼ਰੀਦਾਬਾਦ

ਫਰੀਦਾਬਾਦ ਦੀ ਸੰਗਤਾਂ ਨੇ ਬਚਿੱਤਰ ਨਾਟਕ (ਅਖੌਤੀ ਦਸਮ ਗ੍ਰੰਥ) ਦੇ ਵਿਰੋਧ ਵਿੱਚ ਕਾਲਾ ਦਿਵਸ ਮਨਾਇਆ
ਕੀਮਤੀ ਸਿੱਖ ਫਲਸਫੇ ਨੂੰ ਗੰਧਲਾ ਕਰਣ ਵਾਲੀ ਰਚਨਾਵਾਂ ਨੂੰ ਸਿੱਖੀ ਦੇ ਵੇੜੇ `ਚੌਂ ਬਾਹਰ ਸੁੱਟ ਦੇਈਏ : ਸ. ਗੁਰਿੰਦਰ ਸਿੰਘ
(੧੪ ਜੁਲਾਈ ੨੦੧੦, ਸਤਨਾਮ ਕੌਰ ਫ਼ਰੀਦਾਬਾਦ)
ਹਰ ਮਹੀਨੇ ਦੀ ੧੩ ਤਾਰੀਖ ਨੂੰ ਕਾਲਾ ਦਿਵਸ ਮਨਾਉਂਦਿਆਂ ਫਰੀਦਾਬਾਦ ਦੀ ਸੰਗਤਾਂ ਨੇ ਅਖੌਤੀ ਦਸਮ ਗ੍ਰੰਥ ਦੇ ਵਿਰੋਧ ਵਿੱਚ ਕਾਲਾ ਦਿਵਸ ਮਨਾਇਆ। ਇਸ ਮੌਕੇ ਸੰਗਤਾਂ ਨੂੰ ਅਖੌਤੀ ਦਸਮ ਗ੍ਰੰਥ ਦੀ ਅਸਲੀਅਤ ਤੋਂ ਜਾਣੂ ਕਰਾਉਣ ਲਈ “ਹਰ ਮਹੀਨੇ ਦੀ ੧੩ ਨੂੰ ਕਾਲਾ ਦਿਵਸ ਕਿਉਂ ਅਤੇ ਜਿੰਮੇਂਵਾਰ ਕੌਣ?” ਇਸ਼ਤਿਹਾਰ ਵੰਡੇ ਗਏ।
ਇਸ਼ਤਿਹਾਰ ਵਿੱਚ ਅਖੌਤੀ ਦਸਮ ਗ੍ਰੰਥ ਦੀ ਰਚਨਾ ਚਰਿਤਰੋ ਪਖਿਆਨ ਦੇ ੭੧ਵੇਂ ਚਰਿਤ੍ਰ ਜਿਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਪੱਗਾਂ ਲੁਟੱਣ ਵਾਲਾ ਲੁਟੇਰਾ ਦਸਿਆ ਗਿਆ ਹੈ, ਦਾ ਸਮੁੱਚਾ ਵੇਰਵਾ ਇਸ਼ਤਿਹਾਰ ਰਾਹੀਂ ਦਿੱਤਾ ਗਿਆ।
http://www.thesikhaffairs.org/articledetail.php?sno=220
ਇਸ ਮੌਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉਚੱਤਾ ਨੂੰ ਸਮਰਪੱਤ ਜੱਥੇਬੰਦੀ ਦਸਮ ਗ੍ਰੰਥ (ਬਚਿੱਤਰ ਨਾਟਕ) ਵਿਚਾਰ ਮੰਚ ਇੰਟਰਨੈਸ਼ਨਲ ਦੇ ਕਨਵੀਨਰ ਸ. ਉਪਕਾਰ ਸਿੰਘ ਨੇ ਕਿਹਾ ਕਿ ਅਖੌਤੀ ਦਸਮ ਗ੍ਰੰਥ ਸਿੱਖ ਕੌਮ ਦੇ ਮਹਾਨ ਫਲਸਫੇ ਨੂੰ ਗੰਦਲਾ ਕਰਣ ਦਾ ਇੱਕ ਕੋਝਾ ਜਤਨ ਹੈ ਜਿਸ ਨੂ ਜਲਦ ਠਲ੍ਹ ਪਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਹੈਰਾਨੀ ਤਾਂ ਉਦੋਂ ਹੁੰਦੀ ਹੈ ਜਦ ਮਾਇਆ ਦੀ ਪੋਟਲੀਆਂ ਬਟੋਰਨ ਲਈ ਸਾਡੇ ਨਾਲਾਇਕ ਆਗੂ ਸਿੱਖੀ ਦੀ ਜੜ੍ਹਾਂ ਵਿੱਚ ਤੇਲ ਪਾਉਂਦੇ ਹਨ। ਸ. ਉਪਕਾਰ ਸਿੰਘ ਨੇ ਕਿਹਾ ਕਿ ਆਉਣ ਵਾਲੀ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉਚੱਤਾ ਨੂੰ ਸਮਰਪੱਤ ਹਰ ਸੱਚੇ ਗੁਰਸਿੱਖ ਨੂੰ ਆਪਣਾ ਫਰਜ਼ ਸਮਝਦਿਆਂ ਇੰਨ੍ਹਾਂ ਮਸੰਦਾਂ ਕੌਲੋਂ ਗੁਰਦੁਆਰੇ ਆਜ਼ਾਦ ਕਰਣਾਉਣ ਲਈ ਵੱਧ ਚੜ੍ਹ ਕੇ ਅੱਗੇ ਆਉਣ ਦੀ ਲੋੜ ਹੈ। ਇਸ ਮੌਕੇ ਯੰਗ ਸਿੱਖ ਐਸੋਸਿਏਸ਼ਨ ਦੇ ਆਗੂ ਸ. ਗੁਰਿੰਦਰ ਸਿੰਘ ਨੇ ਕਿਹਾ ਕਿ ਜਦ ਕੋਈ ਗੈਰ-ਸਿੱਖ ਸਾਡੇ ਇਤਿਹਾਸ ਨੂੰ ਕਲੰਕਤ ਕਰਣ ਦੇ ਮਨਸੂਬੇ ਨਾਲ ਸਾਡੇ ਗੁਰੂ ਸਾਹਿਬਾਨਾਂ ਬਾਰੇ ਭੱਦੀ ਸ਼ਬਦਾਵਲੀ ਵਰਤਦਾ ਹੈ ਅਤੇ ਸਾਡੇ ਗੁਰੂ ਸਾਹਿਬਾਨਾਂ ਨੂੰ ਚੋਰ, ਲੁਟੇਰਾ ਤਕ ਕਹਿ ਜਾਂਦਾ ਹੈ ਤਾਂ ਉਸ ਵਕਤ ਅਸੀਂ ਬੁਰੀ ਤਰ੍ਹਾਂ ਬੌਖਲਾ ਜਾਂਦੇ ਹਾਂ। ਪਰ ਉਸ ਵਕਤ ਸਾਡੇ ਬੁਖਲਾਹਟ ਨੂੰ ਕੀ ਹੋ ਜਾਂਦਾ ਹੈ ਜਦ ਸ਼੍ਰੋਮਣੀ ਕਮੇਟੀ ਦੇ ਨਾਲਾਇਕ ਆਗੂ ਹਿੰਦੀ ਦੀ ਪੁਸਤਕ ਸਿੱਖ ਇਤਿਹਾਸ ਵਿੱਚ ਗੁਰੂ ਸਾਹਿਬਾਨਾਂ ਨੂੰ ਚੋਰ ਲੁਟੇਰਾ ਤੇ ਦੇਵੀ ਪੂਜਕ ਦੱਸ ਜਾਂਦੇ ਹਨ। ਉਸ ਵੇਲੇ ਸਾਡੀ ਇਹ ਬੁਖਲਾਹਟ ਕਿਥੇ ਹੁੰਦੀ ਹੈ ਜਦ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ
ਗੁਰੂ ਗੋਬਿੰਦ ਸਿੰਘ ਜੀ ਨੂੰ ਦੇਵੀ ਪੂਜਕ, ਪੱਗਾਂ ਲੁਟਣ ਵਾਲਾ ਸਾਬਤ ਕੀਤਾ ਜਾਂਦਾ ਹੈ ਪਰ ਅਸੀਂ ਬੇਸ਼ਰਮੀ ਦੀ ਹੱਦਾਂ ਪਾਰ ਕਰ ਕੇ ਅਸ਼ਲੀਲਤਾ ਨਾਲ ਭਰਪੂਰ ਪੁਸਤਕ ਬਚਿੱਤਰ ਨਾਟਕ ਅਖੌਤੀ ਦਸਮ ਗ੍ਰੰਥ ਦੇ ਅੱਗੇ ਹਜ਼ੂਰ ਸਾਹਿਬ ਤੇ ਪਟਨਾ ਸਾਹਿਬ ਜਾ ਜਾ ਮੱਥਾ ਟੇਕ ਆਂਦੇ ਹਾਂ। ਸ. ਗੁਰਿੰਦਰ ਸਿੰਘ ਨੇ ਕਿਹਾ ਕਿ ਕਿਹੋ ਜਿਹੇ ਸਿੱਖ ਹਾਂ ਅਸੀਂ? ਜੋ ਘਰ ਵਿੱਚ ਸੇਂਧ ਲਾਉਣ ਵਾਲੇ ਚੋਰ ਨਾਲ ਹੀ ਯਾਰੀ ਪਾਏ ਬੈਠੇ ਹਾਂ। ਉਨ੍ਹਾਂ ਸਿੱਖ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਹ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅਸੀਂ ਕੀਮਤੀ ਸਿੱਖ ਫਲਸਫੇ ਨੂੰ ਗੰਧਲਾ ਕਰਣ ਵਾਲੀ ਰਚਨਾਵਾਂ ਨੂੰ ਸਿੱਖੀ ਦੇ ਵੇੜੇ `ਚੌਂ ਬਾਹਰ ਸੁੱਟ ਦੇਈਏ ਨਹੀਂ ਤਾਂ ਆਉਣ ਵਾਲੀ ਨਸਲਾਂ ਨੇ ਸਾਨੂੰ ਕਦੇ ਮਾਫ ਨਹੀਂ ਕਰਣਾ। ਇਸ ਮੌਕੇ ਉਨ੍ਹਾਂ ਨਾਲ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ, ਦੁਰਮਤਿ ਸੋਧਕ ਗੁਰਮਤਿ ਲਹਿਰ, ਯੰਗ ਸਿੱਖ ਐਸੋਸਿਏਸ਼ਨ, ਖਾਲਸਾ ਨਾਰੀ ਮੰਚ, ਗੁਰਸਿੱਖ ਫੈਮਿਲੀ ਕਲੱਬ ਫਰੀਦਾਬਾਦ ਅਤੇ ਸਪੋਕਸਮੈਨ ਪਾਠਕ ਮੰਚ ਫ਼ਰੀਦਾਬਾਦ ਦੇ ਨੁੰਮਾਇਦੇ ਵੀ ਹਾਜ਼ਰ ਸਨ

***************************************************

ਨਸ਼ੇੜੀ ਗ੍ਰੰਥ ਦੇ ਉਪਾਸ਼ਕ ਉਸ ਗ੍ਰੰਥ ਦੀ ਸਿੱਖਿਆਵਾਂ ਨੂੰ ਮੰਨਣ ਵਾਲੇ ਨੂੰ ਕਿਵੇਂ ਸਜ਼ਾ ਦੇ ਸਕਦੇ ਹਨ? : ਸ. ਸੁਰਿੰਦਰ ਸਿੰਘ ਫ਼ਰੀਦਾਬਾਦ
ਸਜ਼ਾ ਦੇਣ ਦਾ ਹੱਕਦਾਰ ਉਹ ਹੋਵੇ ਜੋ ਆਪ ਨਸ਼ੇੜੀ ਗ੍ਰੰਥ ਦਾ ਉਪਾਸ਼ਕ ਨਾ ਹੋਵੇ:
(੧੪ ਜੁਲਾਈ ੨੦੧੦, ਬਸੰਤ ਕੌਰ ਫ਼ਰੀਦਾਬਾਦ)
ਇੰਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉਚੱਤਾ ਨੂੰ ਸਮਰਪੱਤ ਜੱਥੇਬੰਦੀ ਦਸਮ ਗ੍ਰੰਥ (ਬਚਿੱਤਰ ਨਾਟਕ) ਵਿਚਾਰ ਮੰਚ ਇੰਟਰਨੈਸ਼ਨਲ ਦੇ ਕੋਆਰਡੀਨੇਟਰ ਸ. ਸੁਰਿੰਦਰ ਸਿੰਘ ਨੇ ਕੀਤਾ। ਉਨ੍ਹਾਂ ਸਪੋਕਸਮੈਨ ਵਿੱਚ ਛੱਪੀ ਖਬਰ ਜਿਸ ਵਿੱਚ ਨਿਹੰਗ ਸੁਖਦੇਵ ਸਿੰਘ ਵੱਲੋਂ ਕਿਰਪਾਨ ਪਾ ਕੇ ਨਸ਼ੇ ਕਰਣ ਨੂੰ ਸ਼ਰਮਨਾਕ ਕਾਰਾ ਦਸਦਿਆਂ ਕਿਹਾ ਕਿ ਗੁਰਬਾਣੀ ਦੇ ਮਹਾਵਾਕ “ਜੈਸਾ ਸੇਵੇ ਤੈਸੋ ਹੋਇ” ਮੁਤਾਬਕ ਇਹ ਉਹੀਓ ਸਭ ਕੁੱਝ ਕਰਦੇ ਹਨ ਜਿਵੇਂ ਦਾ ਇੰਨ੍ਹਾਂ ਨੂੰ ਇੰਨ੍ਹਾਂ ਦੇ ਪ੍ਰਿਅ ਗ੍ਰੰਥ ਬਚਿੱਤਰ ਨਾਟਕ ਅਖੌਤੀ ਦਸਮ ਗ੍ਰੰਥ ਸਿੱਖਿਆ ਦਿੰਦਾ ਹੈ। ਇਹ ਲੋਕ ਨਸ਼ੇ ਦੇ ਇੰਨੇ ਆਦੀ ਹੋ ਚੁੱਕੇ ਹਨ ਕਿ ਧਰਮ ਦੀ ਝੂਠੀ ਆੜ ਲੈ ਕੇ ਤਖ਼ਤਾਂ `ਤੇ ਵੀ ਇਹ ਨਸ਼ੇ ਵੰਡ ਕੇ ਉਸ ਨੂੰ ਸੁਖ ਨਿਧਾਨ ਦੀ ਦੇਗਾ ਦੇ ਨਾਂ ਤੋਂ ਵਰਤ ਕੇ ਸ਼ਰ੍ਹੇਆਮ ਨਸ਼ੇ ਵਰਤਾ ਕੇ ਮਨੁੱਖਤਾ ਨਾਲ ਖਿਲਵਾੜ ਕਰ ਰਹੇ ਹਨ। ਇਹ ਲੋਕ ਨਸ਼ੇ ਦੀ ਸਿੱਖਿਆਵਾਂ ਦੇਣ ਵਾਲੇ ਬਚਿੱਤਰ ਨਾਟਕ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰਦੇ ਹਨ ਅਤੇ ਉਸ ਦੀ ਸਿੱਖਿਆਵਾਂ ਅਨੁਸਾਰ ਹੀ ਭੰਗ ਤੇ ਸ਼ਰਾਬ ਦਾ ਸੇਵਨ ਕਰਦੇ ਹਨ ਤੇ ਜਦ ਕੋਈ ਇੰਨ੍ਹਾਂ ਨੂੰ ਫੜ ਲਵੇ ਤਾਂ ਇੰਨ੍ਹਾਂ ਦੇ ਆਗੂ ਇੰਨ੍ਹਾਂ ਨੂੰ ਸਜ਼ਾ ਦੇਣ ਦੀ ਗੱਲ ਕਰਦੇ ਹਨ। ਜ਼ਿਕਰਯੋਗ ਹੈ ਕਿ ਬਚਿੱਤਰ ਨਾਟਕ ਅਖੌਤੀ ਦਸਮ ਗ੍ਰੰਥ ਦੀ ਸਿੱਖਿਆਵਾਂ ਵਿੱਚ ਮਦਿਰਾ, ਭਾਂਗ, ਅਫੀਮ, ਪੋਸਤ ਆਦਿ ਤਰ੍ਹਾਂ ਦੇ ਨਸ਼ੇ ਨੂੰ ਪੀਣ ਦੀ ਖੁਲ੍ਹੀ ਛੁੱਟੀ ਹੈ। ਜਿਸ ਦੇ ਸਿੱਟੇ ਵੱਜੋਂ ਅਜਿਹੇ ਸ਼ਰਮਨਾਕ ਕਾਰਿਆਂ ਰਾਹੀਂ ਸਿੱਖੀ ਨੂੰ ਨੀਵਾਂ ਵਿਖਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕੀਂ ਅਸ਼ਲੀਲ ਤੇ ਨਸ਼ੇੜੀ ਗ੍ਰੰਥ ਅੱਗੇ ਮੱਥਾ ਟੇਕਦੇ ਹਨ ਉਹ ਦੂਜੇ ਨਸ਼ੇੜੀ ਨੂੰ ਕਿਵੇਂ ਸਜ਼ਾ ਦੇ ਸਕਦੇ ਹਨ? ਸਜ਼ਾ ਦੇਣ ਦਾ ਹੱਕਦਾਰ ਉਹ ਹੋਵੇ ਜੋ ਆਪ ਨਸ਼ੇੜੀ ਗ੍ਰੰਥ ਦਾ ਉਪਾਸ਼ਕ ਨਾ ਹੋਵੇ। ਉਨ੍ਹਾਂ ਅਸ਼ਲੀਲ ਤੇ ਨਸ਼ੇ ਪ੍ਰੇਰਕ ਗ੍ਰੰਥਾਂ ਦੇ ਉਪਾਸ਼ਕਾਂ ਨੂੰ ਸੰਬੋਧਤ ਕਰਦਿਆਂ ਕਿਹਾ ਕਿ ਅਜੇ ਵੀ ਵੇਲਾ ਸੰਭਲਣ ਦਾ ਹੈ ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦ ਇਸ ਅਖੌਤੀ ਦਸਮ ਗ੍ਰੰਥ ਦੀ ਅਸ਼ਲੀਲ ਅਤੇ ਨਸ਼ੇ ਪ੍ਰੇਰਕ ਸਿੱਖਿਆਵਾਂ ਨੂੰ ਅਪਨਾਉਣ ਸਦਕਾ ਤੁਹਾਡਾ ਨਾਂ ਸਮਾਜ ਦੇ ਕਲੰਕਤ ਸ਼੍ਰੇਣੀ ਅੰਦਰ ਜਾਣਿਆ ਜਾਵੇਗਾ। ਸ. ਸੁਰਿੰਦਰ ਸਿੰਘ ਨੇ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਉਹ ਵੀ ਸਮਾਂ ਸੀ ਜਦੋਂ ਨਿੰਹਗਾਂ ਦੇ ਕਿਰਦਾਰ ਦੇ ਸੋਹਿਲੇ ਗਾਏ ਜਾਂਦੇ ਸਨ ਪਰ ਅੱਜ ਨਸ਼ੇੜੀ, ਵਿਹਲੜ ਅਤੇ ਆਚਰਣ ਤੋਂ ਡਿੱਗ ਚੁੱਕੇ ਕਿਰਦਾਰ ਵਾਲੇ ਇੰਨ੍ਹਾਂ ਮਨੁੱਖਾਂ ਨੇ ਸਿੱਖੀ ਨੂੰ ਦਾਗ ਲਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆਵਾਂ ਵਿੱਚ ਮਨੁੱਖ ਦੇ ਆਚਰਣ ਨੂੰ ਉੱਚਾ ਚੁੱਕ ਕੇ ਮਨੁਖੱਤਾ ਦੇ ਭਲੇ ਦੀ ਗੱਲ ਕੀਤੀ ਗਈ ਹੈ ਪਰ ਅਖੌਤੀ ਦਸਮ ਗ੍ਰੰਥ ਦੇ ਉਪਾਸ਼ਕ ਜੋ ਭੰਗ ਤੇ ਮਦਿਰਾ ਦੇ ਨਸ਼ਿਆਂ ਨੂੰ ਹੀ ਅਪਣੇ ਜੀਵਨ ਦਾ ਆਧਾਰ ਬਣਾ ਕੇ ਜਿੱਥੇ ਸਿੱਖੀ ਸਰੂਪ ਨੂੰ ਨੁਕਸਾਨ ਪੁੱਜਾ ਰਹੇ ਹਨ ਉਥੇ ਮਨੁੱਖਤਾ ਲਈ ਵੀ ਸਭ ਤੋਂ ਵੱਧ ਖਤਰਨਾਕ ਹਨ।


(13/07/10)
ਜਸਬੀਰ ਸਿੰਘ (ਕੈਲਗਰੀ)

ਸਿੱਖ ਮਾਰਗ ਦੇ ਪਾਠਕ ਸੱਜਣੋ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ॥
ਪ੍ਰਿੰ: ਗਿਆਨੀ ਸੁਰਜੀਤ ਸਿੰਘ ਜੀ! ਬੇਨਤੀ ਹੈ ਕਿ ਮੇਰੇ ਵਿਚਾਰ ਅਨੁਸਾਰ ਗੁਰਚਰਨ ਸਿੰਘ ਜਿਉਣਵਾਲਾ ਨੇ ਆਪ ਜੀ ਬਾਰੇ ਜੋ ਕੁੱਝ ਵੀ ਲਿਖਿਆ ਹੈ ਉਸ ਦਾ ਜਵਾਬ ਦੇਣ ਵਿੱਚ ਆਪ ਜੀ ਨੂੰ ਸਮਾਂ ਨਸ਼ਟ ਨਹੀਂ ਕਰਨਾ ਚਾਹੀਦਾ। ਇਹ ਇਸ ਸ਼ਖਸ਼ ਦਾ ਇੱਕ ਹੱਥਕੰਡਾ ਹੈ ਆਪ ਜੀ ਨੂੰ ਅਸਲੀ ਗੁਰਮਤਿ ਪ੍ਰਚਾਰ ਤੋਂ ਵਿਚਲਿਤ ਕਰਕੇ ਆਪਣੀਆਂ ਫ਼ਾਲਤੂ ਦੀਆਂ ਗੱਲਾਂ ਵਿੱਚ ਉਲਝਾਉਣ ਦਾ। ਇਹ ਸ਼ਖਸ਼ ਆਪ ਜੀ ਦੇ ਸਿੱਖ ਹੋਣ ਤੇ ਪ੍ਰਸ਼ਨ ਚਿੰਨ੍ਹ ਲਗਾ ਰਿਹਾ ਹੈ। ਜ਼ਰਾ ਸੋਚੋ ਜਿਹੜਾ ਸ਼ਖਸ਼ ਆਪ ਆਵਾਗਉਣ ਦਾ ਖੰਡਣ ਕਰਦਾ ਹੋਵੇ ਅਤੇ ਇਸ ਪ੍ਰਚਾਰ ਲਈ ਥਾਂ ਥਾਂ ਤੇ ਕੇਂਦਰ ਸਥਾਪਿਤ ਕਰਦਾ ਹੋਵੇ। ਉਹ ਆਵਾਗਉਣ ਮੰਨਣ ਦਾ ਪ੍ਰਚਾਰ ਕਰਨ ਲਈ ਕਿਸੇ ਨੂੰ ਡੋਨੇਸ਼ਨ ਕਿਉਂ ਦੇਵੇਗਾ? ਜਿਹੜਾ ਬੰਦਾ ਆਪ ਗੁਰਬਾਣੀ ਵਿਚਾਰ ਛੱਡ ਕੇ ਦੁਸਰਿਆਂ ਦੀ ਜਸੂਸੀ ਕਰੇ ਉਹ ਪੱਕਾ ਸਿੱਖ, ਅਤੇ ਜਿਹੜਾ ਗੁਰਮਤਿ ਦਾ ਗੁਰਬਾਣੀ ਅਨੁਸਾਰ ਪ੍ਰਚਾਰ ਕਰੇ ਉਸ ਦੇ ਸਿੱਖ ਹੋਣ ਤੇ ਸ਼ੰਕਾ?
ਗੁਰਚਰਨ ਸਿੰਘ ਨੇ ਲਿਖਿਆ ਹੈ: “ਮੈਂ ਇਸ ਨਤੀਜੇ ਤੇ ਪਹੁੰਚਿਆ ਹਾਂ ਕਿ ਤੁਸੀਂ ਇਕੱਲੇ ਹੋ ਤੇ ਕਿਸੇ ਵੀ ਕਾਲਿਜ ਨਾਲ ਤੁਸੀਂ ਸਾਂਝ ਨਹੀਂ ਰੱਖਦੇ”।
ਗੁਰਬਾਣੀ ਵਿੱਚ ਐਸਾ ਕਿੱਥੇ ਲਿਖਿਆ ਹੈ ਕਿ ਗੁਰਮਤਿ ਦਾ ਪ੍ਰਚਾਰ ਕਰਨ ਲਈ ਕਿਸੇ ਨਾਲ ਸਾਂਝ ਪਾਉਣੀ ਜਰੂਰੀ ਹੈ? ਤੁਹਾਡੇ ਨਾਲ ਕੋਈ ਹੈ ਜਾਂ ਨਹੀਂ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਵੈਸੇ ਆਪ ਜੀ ਦੇ ਪ੍ਰਸ਼ੰਸਕ ਬਹੁਤ ਹਨ ਇਸ ਬਾਰੇ ਮੈਨੂੰ ਫ਼ੋਨ ਅਤੇ ਈ-ਮੇਲਾਂ ਆਉਂਦੀਆਂ ਰਹਿੰਦੀਆਂ ਹਨ।
ਗੁਰਬਾਣੀ ਵਿਚਾਰ ਇਸ ਸ਼ਖਸ਼ ਕੋਲ ਹੈ ਨਹੀਂ ਬਲਾਤਕਾਰੀ ਧਰਮਰਾਜ, ਧਰਮਰਾਜ/ਯਮਰਾਜ ਦੇ ਕੁੱਕੜ ਦਾ ਅਕਾਲ ਚਲਾਣਾ ਵਰਗੀਆਂ ਬੇ-ਸਿਰਪੈਰ ਦੀਆਂ ਗੱਲਾਂ ਲਿਖ ਕੇ ਸਿਰਫ਼ ਆਪ ਜੀ ਅਤੇ ਆਪ ਜੀ ਵਰਗੇ ਹੋਰਨਾਂ ਬਾਰੇ ਪਾਠਕਾਂ ਨੂੰ ਭੁਲੇਖੇ ਵਿੱਚ ਪਾ ਕੇ ਬਦਨਾਮ ਕਰਨ ਦੇ ਹੱਥਕੰਡੇ ਅਪਨਾਏ ਜਾ ਰਹੇ ਹਨ। ਮੈਂ ਤਾਂ ਅੱਜ ਤੱਕ ਆਪ ਜੀ ਦੀ ਕਿਸੇ ਲਿਖਤ ਵਿੱਚ ਨਾ ਐਸੀਆਂ ਗੱਲਾਂ ਪੜ੍ਹੀਆਂ ਹਨ ਅਤੇ ਨਾਂ ਹੀ ਕਦੇ ਤਸੱਵੁਰ ਹੀ ਕੀਤਾ ਜਾ ਸਕਦਾ ਹੈ ਕਿ ਤੁਸੀਂ ਐਸੀਆਂ ਗੱਲਾਂ ਤੇ ਯਕੀਨ ਕਰਦੇ ਹੋ।
ਅਸਲ ਵਿੱਚ ਗੁਰਚਰਨ ਸਿੰਘ ਦਾ ਵੀ ਇਸ ਵਿੱਚ ਕੋਈ ਕਸੂਰ ਨਹੀਂ ਹੈ। ਇੱਕ ਤਾਂ ਇਹ ਇਸ ਤਰ੍ਹਾਂ ਦੀਆਂ ਝੂਠੀਆਂ ਕਹਾਣੀਆਂ ਤੁਹਾਡੇ ਨਾਲ ਝੁੰਝਲਾਹਟ ਦੇ ਕਾਰਣ ਜੋੜ ਰਿਹਾ ਹੈ। ਕਿਉਂਕਿ ਗੁਰਮਤਿ ਅਨੁਸਾਰ ਇਸ ਸ਼ਖਸ਼ ਕੋਲ ਕੋਈ ਤਰਕ-ਸੰਗਤ ਜਵਾਬ ਨਹੀਂ ਹਨ। ਅਤੇ ਦੂਸਰਾ ਇਹ ਆਪਣੀ ਬੋਲ ਬਾਣੀ ਹੱਥੋਂ ਮਜਬੂਰ ਹੈ। ਇਹ ਝੂਠੀਆਂ ਮਿਥਿਹਾਸਕ ਗੱਲਾਂ ਤੁਹਾਡੇ ਅਤੇ ਮੇਰੇ ਨਾਲ ਜੋੜ ਕੇ ਵਿਚਾਰ ਨੂੰ ਦੂਸਰਾ ਹੀ ਮੋੜ ਦੇਣਾ ਚਾਹੁੰਦਾ ਹੈ। ਇਸ ਲਈ ਇਸ ਦੀਆਂ ਇਨ੍ਹਾਂ ਗੱਲਾਂ ਵਿੱਚ ਉਲਝਣ ਤੋਂ ਬਚਣ ਦੀ ਕੋਸ਼ਿਸ਼ ਕਰਨੀ ਜੀ। ਧੰਨਵਾਦ।
ਗੁਰਚਰਨ ਸਿੰਘ (ਜਿਉਣਵਾਲਾ) ਜੀ!
ਤੁਸੀਂ (ਪ੍ਰਿੰ: ਗਿਆਨੀ ਸੁਰਜੀਤ ਸਿੰਘ ਜੀ ਦੇ ਨਾਮ) 11-07-10 ਦੇ ਆਪਣੇ ਪੱਤਰ ਵਿੱਚ ਲਿਖਿਆ ਹੈ: “…ਇਹ ਵੀ ਪਤਾ ਨਹੀਂ ਕਿ ਕੌਣ ਕਦੋਂ ਚਲਾਣਾ ਕਰ ਜਾਵੇ। ਮੈਂ ਤਾਂ ਫ਼ਿਰ ਬਚ ਜਾਵਾਂਗਾ ਕਿਉਂਕਿ ਮੇਰਾ ਤਾਂ ‘ਲੇਖੇ ਜੋਖੇ ਵਿੱਚ ਕੋਈ ਵਿਸ਼ਵਾਸ਼ ਨਹੀਂ ਪਰ ਤੁਸੀਂ’ ….”।
ਗੁਰਚਰਨ ਸਿੰਘ ਜੀ! ਚਲੋ ਇਹ ਤਾਂ ਤੁਸੀਂ ਮੰਨੇ ਕਿ ਤੁਸੀਂ ਗੁਰਬਾਣੀ ਦੇ ਇਸ ਸੱਚ ਤੇ ਵਿਸ਼ਵਾਸ਼ ਨਹੀਂ ਕਰਦੇ ਕਿ ਹਰ ਇੱਕ ਦਾ ਲੇਖਾ ਹੁੰਦਾ ਹੈ। ਕਿਉਂਕਿ ਗੁਰਬਾਣੀ ਤਾਂ ਕਹਿੰਦੀ ਹੈ:
“ਸਭਨਾ ਕਾ ਦਰਿ ਲੇਖਾ ਸਚੈ ਛੁਟਸਿ ਨਾਮਿ ਸੁਹਾਵਣਿਆ॥” (109)।
“ਸਭਨਾ ਕਾ ਦਰਿ ਲੇਖਾ ਹੋਇ॥ ਕਰਣੀ ਬਾਝਹੁ ਤਰੇ ਨ ਕੋਇ॥” (952)।
ਹੁਣ ਜ਼ਰਾ ਇੱਕ ਭੇਦ ਹੋਰ ਖੋਲ੍ਹ ਦੇਣਾ ਜੀ ਕਿ ਕੀ ਤੁਸੀਂ ਰੱਬ ਦੀ ਹੋਂਦ ਨੂੰ ਮੰਨਦੇ ਹੋ ਕਿ ਨਹੀਂ? ਜਾਂ ਰੱਬ ਨੂੰ ਤੁਸੀਂ ਸਿਰਫ਼ ਕੁਦਰਤੀ ਨਿਯਮਾਂ ਦੇ ਰੂਪ ਵਿੱਚ ਹੀ ਮੰਨਦੇ ਹੋ?
ਗੁਰਬਾਣੀ ਦਾ ਫ਼ੁਰਮਾਨ ਹੈ: ਹਰਿ ਆਪਿ ਬਹਿ ਕਰੇ ਨਿਆਉ ਕੁੜਿਆਰ ਸਭ ਮਾਰਿ ਕਢੋਇ॥” (ਪੰਨਾ-89)।
ਲੇਖਾ ਰਬੁ ਮੰਗੇਸੀਆ ਬੈਠਾ ਕਢਿ ਵਹੀ॥” (953)।
“ਇਸਕ ਮੁਹਬਤਿ ਨਾਨਕਾ ਲੇਖਾ ਕਰਤੇ ਪਾਸਿ॥” (1090)
“ਪੁਤ੍ਰ ਕਲਤ੍ਰ ਕਾ ਕਰਹਿ ਅਹੰਕਾਰੁ॥ ਠਾਕੁਰੁ ਲੇਖਾ ਮਗਨਹਾਰੁ॥ ਫੇੜੇ ਕਾ ਦੁਖੁ ਸਹੇ ਜੀਉ॥ ਪਾਛੇ ਕਿਸਹਿ ਪੁਕਾਰਹਿ ਪੀਉ॥” (1196)।

ਇਨ੍ਹਾਂ ਉਪਰ ਦਿੱਤੀਆਂ ਤੁਕਾਂ ਵਿੱਚ ਰੱਬ ਦੁਆਰਾ ਲੇਖਾ ਮੰਗੇ ਜਾਣ ਦੀ ਗੱਲ ਕਹੀ ਗਈ ਹੈ। ਕੀ ਤੁਸੀਂ ਗੁਰਬਾਣੀ ਦੀ ਇਸ ਗੱਲ ਤੇ ਵੀ ਯਕੀਨ ਕਰਦੇ ਹੋ ਕਿ ਇਸ ਤੋਂ ਵੀ ਇਨਕਾਰੀ ਹੋ? ਇੱਥੇ ਇੱਕ ਗੱਲ ਯਾਦ ਰੱਖੋ ਕਿ ਗੁਰਮਤਿ ਅਨੁਸਾਰ ਲੇਖਾ ਮੰਗਣ ਵਾਲਾ ਧਰਮਰਾਜ ਇਹੀ ਹੈ ਜਿਹੜਾ ਮੈਂ ਉਪਰ ਦਿੱਤੀਆਂ ਤੁਕਾਂ ਵਿੱਚ ਅੰਡਰ-ਲਾਇਨ ਕਰ ਦਿੱਤਾ ਹੈ ਅਤੇ ਜਿਸ ਨੂੰ ਤੁਸੀਂ ਕਦੇ ਬਲਾਤਕਾਰੀ ਅਤੇ ਕਦੇ ਧਰਮਰਾਜ ਦੇ ਕੁਕੜ ਆਦਿ ਨਾਮ ਦੇਈ ਜਾਂਦੇ ਹੋ। ਅਸਲ ਵਿੱਚ ਤੁਸੀਂ ਗੁਰਬਾਣੀ ਉਤਨੀ ਕੁ ਅਤੇ ਉਸ ਨਜ਼ਰ ਨਾਲ ਪੜ੍ਹਨੀ ਚਾਹੁੰਦੇ ਹੋ ਜਿਸ ਨਾਲ ਕਿਸੇ ਤਰ੍ਹਾਂ ਇਹ ਸਾਬਤ ਹੋ ਜਾਵੇ ਕਿ ਜਿਸ ਤਰ੍ਹਾਂ ਦੇ ਮਰਜੀ ਕਰਮ ਕਰੀ ਜਾਵੋ ਕੋਈ ਲੇਖਾ ਪੁੱਛਣ ਵਾਲਾ ਨਹੀਂ।
ਮਿਹਰਬਾਨੀ ਕਰਕੇ ਇਹ ਕਹਿ ਕੇ ਸਮਾਂ ਨਸ਼ਟ ਨਾ ਕਰਨਾ ਕਿ ਲੇਖਾ ਨਾਲ ਦੀ ਨਾਲ ਹੀ ਭੁਗਤਿਆ ਜਾ ਰਿਹਾ ਹੈ। ਕਿਉਂਕਿ ਤੁਹਾਨੂੰ ਕੀਤੇ ਗਏ 10-12 ਸਵਲਾਂ ਵਿੱਚ ਇਸ ਬਾਰੇ ਵੀ ਸਵਾਲ ਪਿਆ ਹੈ ਜਿਸ ਦਾ ਅੱਜ ਤੱਕ ਕੋਈ ਜਵਾਬ ਨਹੀਂ ਆਇਆ। ਅਤੇ ਹੁਣੇ ਕੁੱਝ ਸਮਾਂ ਪਹਿਲਾਂ ਹੀ ਸ: ਹਰਦੇਵ ਸਿੰਘ ਜੰਮੂ ਵਾਲਿਆਂ ਨਾਲ ਵੀ ਇਸ ਬਾਰੇ ਵਿਚਾਰ ਚਰਚਾ ਚੱਲ ਚੁਕੀ ਹੈ। ਜੇ ਤੁਸੀਂ ਇਹ ਜਵਾਬ ਦੇਣਾ ਚਾਹੋ ਕਿ ਲੇਖਾ ਨਾਲ ਦੀ ਨਾਲ ਹੀ ਭੁਗਤਿਆ ਜਾ ਰਿਹਾ ਹੈ ਤਾਂ ਮਿਹਰਬਾਨੀ ਕਰਕੇ ਸ: ਹਰਦੇਵ ਸਿੰਘ ਨਾਲ ਮੇਰੀ ਚੱਲੀ ਵਿਚਾਰ ਚਰਚਾ ਅਤੇ ਤੁਹਾਨੂੰ ਕੀਤੇ ਗਏ 10-12 ਸਵਾਲ ਵੀ ਪਹਿਲਾਂ ਪੜ੍ਹ ਲੈਣੇ।
ਦੂਸਰੀ ਗੱਲ ਮਿਹਰਬਾਨੀ ਕਰਕੇ ਗੱਲ ਦਾ ਜਵਾਬ ਸਿੱਧਾ ਦੇਣਾ ਜੀ। ਜੇ ਊਟ-ਪਟਾਂਗ ਕਹਾਣੀਆਂ ਲਿਖਣੀਆਂ ਹੋਣ ਤਾਂ ਨਾਲ ਮੇਰੀ ਸੰਬੰਧਤ ਲਿਖਤ ਦਾ ਹਵਾਲਾ ਜਰੂਰ ਦੇਣਾ ਜਿੱਥੋਂ ਤੁਸੀਂ ਕਹਾਣੀ ਦਾ ਉਤਾਰਾ ਲਵੋਗੇ। ਜੇ ਤੁਸੀਂ ਆਪਣੇ ਕੋਲੋਂ ਹੀ ਬ੍ਰਹਮਣੀ ਕਹਾਣੀਆਂ ਜੋੜਨੀਆਂ ਹਨ ਤਾਂ ਸਮਝ ਲਿਆ ਜਾਵੇਗਾ ਕਿ ਤੁਹਾਡੇ ਕੋਲ ਗੁਰਮਤ ਆਧਾਰਿਤ ਵਿਚਾਰ ਨਹੀਂ ਹੈ। ਹੋਰ ਏਧਰਲੀਆਂ ਓਧਰਲੀਆਂ ਗੱਲਾਂ ਘੜ ਕੇ ਪਾਠਕਾਂ ਨੂੰ ਗੁਮਰਾਹ ਕਰ ਰਹੇ ਹੋ। ਤੁਸੀਂ ਰੱਬ ਦੀ ਹੋਂਦ ਨੂੰ ਮੰਨਦੇ ਹੋ ਕਿ ਨਹੀਂ ਇਹ ਤਾਂ ਆਉਣ ਵਾਲੇ ਸਮੇਂ ਵਿੱਚ ਜਰੂਰ ਸਾਮ੍ਹਣੇ ਆ ਹੀ ਜਾਵੇਗਾ ਪਰ ਮੇਰੀ ਨਜ਼ਰ ਵਿੱਚ, ਗੁਰਮਤਿ ਅਨੁਸਾਰ ਧਰਮਰਾਜ ਆਪ ਹਰਿ, ਪਰਮਾਤਮਾ ਹੈ, ਇਸ ਲਈ ਉਸ ਨਾਲ ਬਲਾਤਕਾਰੀ ਵਰਗੀਆਂ ਕਹਾਣੀਆਂ ਜੋੜਨ ਤੋਂ ਗੁਰੇਜ ਕਰੋ। ਜੇ ਤੁਸੀਂ ਇਸ ਗੱਲ ਨੂੰ ਨਹੀਂ ਮੰਨਦੇ ਤਾਂ ਵੀ ਸੋਚ ਸਮਝ ਕੇ ਲ਼ਿਖਣ ਦੀ ਖੇਚਲ ਕਰੋ। ਤੁਸੀਂ ਇੱਥੇ ਗੁਰਮਤਿ ਵਿਚਾਰ ਕਰਨ ਲਈ ਲਿਖਦੇ ਹੋ ਕੋਈ ਆਪਣੀ ਫਲੌਸਫੀ ਦੱਸਣ ਲਈ ਨਹੀਂ। ਮੇਰੇ ਸਮੇਤ ਹੋਰ ਬਹੁਤ ਸਾਰੇ ਸੱਜਣ ਹੋ ਸਕਦੇ ਹਨ ਜਿਨ੍ਹਾਂ ਅਨੁਸਾਰ ਹਰਿ, ਪਰਮਾਤਮਾ ਆਪ ਹੀ ਧਰਮਰਾਜ ਹੈ। ਜੇ ਤੁਸੀਂ ਇਸ ਗੱਲ ਦੇ ਧਾਰਣੀ ਹੋ ਕਿ ਲੇਖਾ ਨਾਲ ਦੀ ਨਾਲ ਹੀ ਭੁਗਤਿਆ ਜਾ ਰਿਹਾ ਹੈ ਤਾਂ ਵੀ ਉਹ ਲੇਖਾ ਕਰਨ ਵਾਲਾ ਕੋਈ ਤਾਂ ਹੈ। ਉਸ ਲੇਖਾ ਕਰਨ ਵਾਲੇ ਨੂੰ ਹੀ ਗੁਰਬਾਣੀ ਵਿੱਚ ‘ਧਰਮਰਾਜ’ ਕਿਹਾ ਹੈ। ਇਸ ਲਈ ਕੁੱਝ ਵੀ ਲਿਖਣ ਤੋਂ ਪਹਿਲਾਂ ਸੋਚ ਵਿਚਾਰ ਜਰੂਰ ਕਰ ਲਿਆ ਕਰੋ। ਤੁਸੀਂ ਉਸ ਲੇਖਾ ਕਰਨ ਵਾਲੇ ਨੂੰ ਸਿਰਫ਼ ਕੁਦਰਤ ਦੇ ਨਿਯਮ ਮੰਨਦੇ ਹੋ ਪਰ ਹੋਰਨਾਂ ਅਨੁਸਾਰ ਉਹ ਕਰਤਾ ਪੁਰਖੁ ਹੋ ਸਕਦਾ ਹੈ। ਤੁਹਾਡੀ ਸੋਚ ਹੀ ਕੋਈ ਸਿਰੇ ਦੀ ਸੋਚ ਨਹੀਂ ਹੈ।
ਤੀਸਰੀ ਗੱਲ: ਇਹ ਨਾ ਕਹਿਣਾ ਕਿ ਤੁਸੀਂ ਮੇਰੇ ਨਾਲ ਵਿਚਾਰ ਚਰਚਾ ਕਰਨੀਂ ਹੀ ਨਹੀਂ ਚਾਹੁੰਦੇ। ਇਹ ਤੁਹਾਡੇ ਚਾਹੁਣ ਜਾਂ ਨਾ ਚਾਹੁਣ ਦੀ ਗੱਲ ਨਹੀਂ ਹੈ। ਇਸ ਵਿਚਾਰ ਚਰਚਾ ਨਾਲ ਅਸਲੀ ਗੁਰਮਤਿ ਵਿੱਚ ਬ੍ਰਹਮਣੀ ਅਤੇ ਮਾਰਕਸਵਾਦੀ ਘੁਸਪੈਠ ਬਾਰੇ ਨਿਰਣਾ ਹੋਣਾ ਹੈ। ਤੁਸੀਂ ਮੇਰੇ ਤੇ ਬ੍ਰਹਮਣਵਾਦੀ ਹੋਣ ਦਾ ਇਲਜ਼ਾਮ ਲਗਾਇਆ ਹੋਇਆ ਹੈ ਅਤੇ ਮੇਰਾ ਤੁਹਾਡੇ ਤੇ ਮਾਰਕਸਵਾਦੀ/ਕਮਿਊਨਿਸਟ ਹੋਣ ਦਾ ਇਲਜਾਮ ਹੈ।
ਇਕ ਗੱਲ ਹੋਰ: ਜਿਹੜੀ ਤੁਸੀਂ ਧਰਮਰਾਜ/ ਯਮਰਾਜ ਦੇ ਕੁੱਕੜ ਦਾ ਅਕਾਲ ਚਲਾਣਾ, ਅਤੇ ਧਰਮਰਾਜ ਦਾ ਕੁੱਕੜ ਕੀੜੇ ਖਾ ਕੇ ਆਫ਼ਰ ਗਿਆ …… ਆਦਿ ਬੇ-ਸਿਰਪੈਰ ਦੀਆਂ ਗੱਲਾਂ ਘੜ ਘੜ ਕੇ ਪੇਸ਼ ਕਰਦੇ ਹੋ, ਜਾਂ ਤੁਹਾਨੂੰ ਕੋਈ ਸੁਣਾਉਂਦਾ ਹੈ ਤਾਂ ਜਿਹੜਾ ਕੋਈ ਤੁਹਾਨੂੰ ਇਸ ਤਰ੍ਹਾਂ ਦੀਆਂ ਗੱਲਾਂ ਸੁਣਾਉਂਦਾ ਹੈ, ਸਵਾਲ ਉਸ ਨੂੰ ਕਰਨਾ ਬਣਦਾ ਹੈ ਕਿ ਇਸ ਬਾਰੇ ਤੁਸੀਂ ਪ੍ਰਿੰ: ਗਿਆਨੀ ਸੁਰਜੀਤ ਸਿੰਘ ਜੀ ਨੂੰ ਪੁੱਛੋਗੇ ਕਿ “ਤੁਸੀਂ ਕੀ ਕਰੋਗੇ ਜੇ ਧਰਮਰਾਜ ਚੱਲ ਵਸਿਆ ਤਾਂ?” ਕੀ ਤੁਸੀਂ ਪ੍ਰਿੰ: ਸਾਹਿਬ ਦੀ ਕਿਸੇ ਲਿਖਤ ਦਾ ਹਵਾਲਾ ਦੇ ਸਕਦੇ ਹੋ ਜਿਸ ਦੇ ਆਧਾਰ ਤੇ ਤੁਸੀਂ ਉਨ੍ਹਾਂਦੇ ਪ੍ਰਸ਼ੰਸਕ ਦੁਆਰਾ ਦੱਸੀ ਗਈ ਕਹਾਣੀ ਕਹਿ ਰਹੇ ਹੋ? ਅਤੇ ਤੁਸੀਂ ਮੇਰੀ ਕਿਸੇ ਲਿਖਤ ਦਾ ਹਵਾਲਾ ਦੇ ਸਕਦੇ ਹੋ ਜਿਸ ਵਿੱਚ ਮੈਂ ਕਿਸੇ ਬਲਾਤਕਾਰੀ ਧਰਮਰਾਜ ਦਾ ਜ਼ਿਕਰ ਕੀਤਾ ਹੋਵੇ?
ਸਿੱਧੇ ਅਤੇ ਸਪੱਸ਼ਕ ਲਫ਼ਜ਼ਾਂ ਵਿੱਚ ਜਵਾਬ ਦੀ ਉਡੀਕ ਵਿੱਚ:
ਜਸਬੀਰ ਸਿੰਘ (ਕੈਲਗਰੀ)


(13/07/10)
ਨਿਰਮਲ ਸਿੰਘ ਕੰਧਾਲਵੀ

ਕਬੂਤਰਬਾਜ਼
ਪੰਜਾਬ ਦਾ ਇੱਕ ਛੋਟਾ ਜਿਹਾ ਪਿੰਡ ਸੀ ਇਹ। ਅਮਰੀਕਾ ਤੋਂ ਆਈ ਹੋਈ ਖ਼ਬਰ ਨੇ ਘਰ ਵਾਲਿਆਂ ਨੂੰ ਤਾਂ ਪ੍ਰੇਸ਼ਾਨ ਕਰਨਾ ਹੀ ਸੀ ਸਗੋਂ ਆਂਢੀ ਗੁਆਂਢੀ ਤੇ ਪਿੰਡ ਵਾਲੇ ਵੀ ਬੜੇ ਹੈਰਾਨ ਸਨ ਕਿ ਵਿਆਹ ਹੋਏ ਨੂੰ ਤਾਂ ਅਜੇ ਕੁੱਝ ਮਹੀਨੇ ਹੀ ਹੋਏ ਸਨ ਤੇ ਕੁੜੀ ਨੇ ਮੁੰਡੇ ਨੂੰ ਅਮਰੀਕਾ ਸੱਦ ਕੇ ਤਲਾਕ ਦੇ ਦਿਤਾ ਸੀ। ਜਿਸ ਕਿਸੇ ਨੇ ਵੀ ਸੁਣਿਆ ਉਹ ਸੁੰਨ ਹੋ ਗਿਆ।
ਲ਼ੰਬੜਾਂ ਦੇ ਦਲਬੀਰ ਦਾ ਰਿਸ਼ਤਾ ਅਮਰੀਕਾ ਤੋਂ ਆਈ ਸ਼ਰਨਜੀਤ ਨਾਲ ਪੱਕਾ ਹੋ ਗਿਆ ਸੀ। ਕੁੜੀ ਅਤੇ ਕੁੜੀ ਦੇ ਮਾਂ ਬਾਪ ਨੇ ਮੁੰਡਾ ਦੇਖਿਆ ਤੇ ਉਥੇ ਹੀ ਲੱਟੂ ਹੋ ਗਏ। ਛੇ ਫੁੱਟ ਉਚਾ ਕੱਦ, ਰੰਗ ਗੋਰਾ ਨਿਸ਼ੋਹ, ਬਿੱਲੀਆਂ ਅੱਖਾਂ ਤੇ ਐਮ. ਏ. ਪੜ੍ਹਿਆ ਹੋਇਆ। ਕੁੜੀ ਭਾਵੇਂ ਕੱਦ ਦੀ ਮਧਰੀ ਸੀ ਪਰ ਸੋਹਣੀ ਰੱਜ ਕੇ। ਬੋਲ ਚਾਲ ਤੋਂ ਲਗਦਾ ਹੀ ਨਹੀਂ ਸੀ ਕਿ ਅਮਰੀਕਾ ਤੋਂ ਆਈ ਹੋਈ ਸੀ। ਇਉਂ ਲਗਦਾ ਸੀ ਜਿਵੇਂ ਹੁਣੇ ਕਾਲਜੋਂ ਪੜ੍ਹ ਕੇ ਆਈ ਹੋਵੇ। ਫ਼ਰਨ ਫ਼ਰਨ ਪੰਜਾਬੀ ਤੇ ਅੰਗਰੇਜ਼ੀ ਬੋਲਦੀ। ਮਿੰਟਾਂ ਵਿੱਚ ਹੀ ਸਭ ਨਾਲ ਇਉਂ ਘੁਲ ਮਿਲ ਗਈ ਜਿਵੇਂ ਸਭ ਨੂੰ ਚਿਰਾਂ ਤੋਂ ਜਾਣਦੀ ਸੀ। ਦਲਬੀਰ ਵੀ ਉਹਦੀਆਂ ਅਦਾਵਾਂ `ਤੇ ਮਰ ਮਿਟਿਆ ਸੀ ਤੇ ਕੁੜੀ ਦਾ ਮਧਰਾ ਕੱਦ ਸਗੋਂ ਉਹਨੂੰ ਹੋਰ ਵੀ ਪਿਆਰਾ ਲਗਣ ਲਗ ਪਿਆ ਸੀ। ਵੈਸੇ ਵੀ ਉਹ ਅਮਰੀਕਾ ਜਾਣ ਦੇ ਚਾਅ ਨਾਲ ਹਵਾਵਾਂ `ਚ ਉਡਿਆ ਫਿਰਦਾ ਸੀ। ਸ਼ਰਨਜੀਤ ਦੇ ਮੰਮੀ ਡੈਡੀ ਜਲਦੀ ਤੋਂ ਜਲਦੀ ਵਿਆਹ ਕਰਨਾ ਚਾਹੁੰਦੇ ਸਨ, ਉਹਨਾਂ ਨੂੰ ਖ਼ਦਸ਼ਾ ਸੀ ਕਿ ਬਾਹਰਲੇ ਕਿਸੇ ਮੁਲਕ ਤੋਂ ਆਈ ਹੋਈ ਕੋਈ ਹੋਰ ਸਾਮੀ ਰੰਗ `ਚ ਭੰਗ ਹੀ ਨਾ ਪਾ ਦੇਵੇ।
ਬੜੀ ਸ਼ਾਨੋ-ਸ਼ੌਕਤ ਨਾਲ ਵਿਆਹ ਕੀਤਾ ਗਿਆ। ਨਾਲ ਹੀ ਸਿਵਲ ਮੈਰਜ ਕਰ ਕੇ ਤੇ ਸਾਰੇ ਕਾਗਜ਼ ਪੱਤਰ ਤਿਆਰ ਕਰਵਾ ਕੇ ਸ਼ਰਨਜੀਤ ਵਾਪਿਸ ਮੁੜ ਗਈ ਕਿਉਂਕਿ ਉਹਨੇ ਆਪਣੀ ਨੌਕਰੀ `ਤੇ ਹਾਜ਼ਰ ਹੋਣਾ ਸੀ। ਤਿੰਨਾਂ ਕੁ ਮਹੀਨਿਆਂ ਬਾਅਦ ਦਲਬੀਰ ਵੀ ਦਿੱਲੀ ਏਅਰਪੋਰਟ ਦੀ ਲਾਊਂਜ ਵਿੱਚ ਬੈਠਾ ਜਹਾਜ਼ ਚੜ੍ਹਨ ਦਾ ਇੰਤਜ਼ਾਰ ਕਰ ਰਿਹਾ ਸੀ। ਉਹਨੂੰ ਅਜੇ ਵੀ ਇਹ ਸਾਰਾ ਕੁੱਝ ਇੱਕ ਸੁਪਨੇ ਵਾਂਗ ਹੀ ਲਗਦਾ ਸੀ।
ਦੂਜੇ ਤੀਜੇ ਦਿਨ ਹੀ ਦਲਬੀਰ ਤੇ ਸ਼ਰਨਜੀਤ ਦਾ ਅਮਰੀਕਾ ਤੋਂ ਟੈਲੀਫ਼ੂਨ ਆ ਜਾਂਦਾ। ਕਦੀ ਕਦੀ ਉਨ੍ਹਾਂ ਦੋਨਾਂ ਦੀ ਸਾਂਝੀ ਲਿਖੀ ਹੋਈ ਚਿੱਠੀ ਵੀ ਆ ਜਾਂਦੀ। ਨੰਬਰਦਾਰ ਪਿਆਰਾ ਸਿੰਘ ਦਾ ਦੁਮਾਲਾ ਹੋਰ ਵੀ ਉਚਾ ਹੋ ਗਿਆ ਸੀ। ਕਈ ਲੋਕ ਉਹਦੀ ਕਿਸਮਤ `ਤੇ ਰਸ਼ਕ ਵੀ ਕਰਦੇ। ਪੰਜਾਬ ਵਿਚ, ਵਿਦੇਸ਼ ਜਾਣ ਦੇ ਚਾਹਵਾਨ ਲੱਖਾਂ ਰੁਪਏ ਜੇਬਾਂ `ਚ ਪਾਈ ਏਜੰਟਾਂ ਦੇ ਗੇੜੇ ਕੱਢਦੇ ਰਹਿੰਦੇ। ਕਈ ਲੁੱਟੇ ਜਾਂਦੇ। ਕਈ ਵਿਚਾਰੇ ਰਾਹ ਵਿੱਚ ਹੀ ਜਾਨ ਤੋਂ ਵੀ ਹੱਥ ਧੋ ਬੈਠਦੇ। ਲੋਕ ਕਹਿੰਦੇ ਪਈ ਪਿਆਰਾ ਸਿੰਘ ਦੇ ਘਰ ਦਾ ਕੁੰਡਾ ਤਾਂ ਕਿਸਮਤ ਨੇ ਆਪ ਆ ਕੇ ਖੜਕਾਇਆ ਸੀ।
ਤੇ ਅੱਜ ਪਿਆਰਾ ਸਿੰਘ ਤਾਂ ਟੈਲੀਫ਼ੂਨ ਸੁਣ ਕੇ ਸੁੰਨ ਹੀ ਹੋ ਗਿਆ ਸੀ। ਘਰ ਵਿੱਚ ਮਰਗ ਵਰਗਾ ਮਾਹੌਲ ਹੋ ਗਿਆ। ਉਧਰ ਦਲਬੀਰ ਤੋਂ ਵੀ ਟੈਲੀਫ਼ੂਨ ਉਪਰ ਗੱਲ ਨਹੀਂ ਸੀ ਹੁੰਦੀ। ਪੰਜਾਂ ਛੇਆਂ ਦਿਨਾਂ ਬਾਅਦ ਹੀ ਦਲਬੀਰ ਦੀ ਚਿੱਠੀ ਅਮਰੀਕਾ ਤੋਂ ਆਈ ਜਿਸ ਵਿੱਚ ਉਸ ਨੇ ਪੂਰੀ ਕਹਾਣੀ ਬਿਆਨ ਕੀਤੀ ਹੋਈ ਸੀ।
ਪਿਆਰੇ ਬਾਪੂ ਜੀ ਤੇ ਬੇਬੇ ਜੀ,
ਸਤਿ ਸ੍ਰੀ ਅਕਾਲ। ਬਾਪੂ ਜੀ, ਜੋ ਕੁੱਝ ਵੀ ਹੋਇਆ ਹੈ ਇਸ ਵਿੱਚ ਸ਼ਰਨਜੀਤ ਦਾ ਕੋਈ ਦੋਸ਼ ਨਹੀਂ ਹੈ। ਉਹਦੇ ਮਾਂ ਬਾਪ ਪੰਜਾਬ ਵਿੱਚ ਇੱਕ ਬਾਬੇ ਨੂੰ ਬਹੁਤ ਮੰਨਦੇ ਆ। ਉਹ ਬਾਬਾ ਇਥੇ ਅਮਰੀਕਾ ਵਿੱਚ ਵੀ ਕਈ ਗੇੜੇ ਮਾਰ ਚੁੱਕਿਐ। ਕੋਈ ਵੀ ਕੰਮ ਕਰਨ ਤੋਂ ਪਹਿਲਾਂ ਇਹ ਟੱਬਰ ਬਾਬੇ ਦੀ ਸਲਾਹ ਪੁੱਛਦੇ ਐ। ਸਾਡੇ ਵਿਆਹ ਵੇਲੇ ਬਾਬਾ ਕਿਧਰੇ ਕਲਕੱਤੇ ਵਲ ਆਪਣੀ ਸਿੱਖੀ- ਸੇਵਕੀ ਚਮਕਾਉਣ ਗਿਆ ਹੋਇਆ ਸੀ। ਇਹਨਾਂ ਦਾ ਸੰਪਰਕ ਉਹਦੇ ਨਾਲ ਨਹੀਂ ਸੀ ਹੋ ਸਕਿਆ। ਦੂਜੇ ਪਾਸੇ ਇਹ ਵੀ ਨਹੀਂ ਸਨ ਚਾਹੁੰਦੇ ਕਿ ਏਦਾਂ ਦਾ ਰਿਸ਼ਤਾ ਹਥੋਂ ਨਿਕਲ ਜਾਵੇ। ਸੋ ਸ਼ਰਨਜੀਤ ਦੇ ਮੰਮੀ ਡੈਡੀ ਨੇ ਆਪਸ ਵਿਚੀਂ ਸਲਾਹ ਕੀਤੀ ਕਿ ਬਾਬੇ ਪਾਸੋਂ ਆਪਣੀ ਭੁੱਲ ਬਖ਼ਸ਼ਵਾ ਲੈਣ ਗੇ। ਬਾਬਾ ਜਦੋਂ ਦੋ ਤਿੰਨ ਮਹੀਨਿਆਂ ਬਾਅਦ ਆਪਣੇ ਡੇਰੇ ਮੁੜਿਆ ਤਾਂ ਸ਼ਰਨਜੀਤ ਦੇ ਮੰਮੀ ਡੈਡੀ ਇੰਡੀਆ ਆਏ ਸਨ ਬਾਬੇ ਕੋਲੋਂ ਆਪਣੀ ਭੁੱਲ ਬਖ਼ਸ਼ਵਾਉਣ ਲਈ। ਬਾਬਾ ਇਨ੍ਹਾਂ ਉਪਰ ਬਹੁਤ ਕ੍ਰੋਧਵਾਨ ਹੋਇਆ ਅਤੇ ਤੇ ਉਹਨੇ ਫ਼ੁਰਮਾਨ ਸੁਣਾ ਦਿਤਾ ਕਿ ਇਹ ਵਿਆਹ ਤੋੜ ਨਹੀਂ ਚੜ੍ਹੇਗਾ ਕਿਉਂਕਿ ਕੁੜੀ ਤੇ ਮੁੰਡੇ `ਚੋਂ ਇੱਕ ਦੀ ਮੌਤ ਅਵੱਸ਼ ਹੈ। ਸ਼ਰਨਜੀਤ ਦੇ ਮੰਮੀ ਡੈਡੀ ਨੂੰ ਇਸ ਬਾਬੇ ਉਪਰ ਰੱਬ ਨਾਲੋਂ ਵੀ ਜ਼ਿਆਦਾ ਯਕੀਨ ਹੈ। ਇਸੇ ਕਰ ਕੇ ਹੀ ਇਹ ਤੁਹਾਨੂੰ ਵੀ ਨਹੀਂ ਮਿਲ ਕੇ ਆਏ। ਮੈਂ ਆਪਣਾ ਸਾਰਾ ਟਿੱਲ ਲਾ ਕੇ ਇਨ੍ਹਾਂ ਨੂੰ ਸਮਝਾ ਚੁੱਕਾ ਹਾਂ ਪਰ ਇਸ ਅੰਧ-ਵਿਸ਼ਵਾਸ਼ੀ ਟੱਬਰ `ਤੇ ਕੋਈ ਅਸਰ ਨਹੀਂ ਹੋਇਆ। ਮੇਰੀ ਵਿਗਿਆਨਕ ਸੋਚ ਟੱਕਰਾਂ ਮਾਰ ਮਾਰ ਕੇ ਥੱਕ ਗਈ। ਸ਼ਰਨਜੀਤ ਵੀ ਮਾਂ ਬਾਪ ਦੇ ਮਗਰ ਹੀ ਬੋਲਦੀ ਹੈ। ਉਹ ਇਸ ਤਰ੍ਹਾਂ ਦੇ ਮਾਹੌਲ ਵਿੱਚ ਪਲੀ ਹੈ ਕਿ ਜੇ ਉਹਦੇ ਮਾਂ ਬਾਪ ਉਹਨੂੰ ਖੂਹ ਵਿੱਚ ਵੀ ਧੱਕਾ ਦੇਣ ਗੇ ਤਾਂ ਉਹ ਆਪ ਹੀ ਛਾਲ ਮਾਰ ਦੇਵੇਗੀ। ਮੈਂ ਤਾਂ ਸਮਝਾ ਸਮਝਾ ਕੇ ਹਾਰ ਗਿਆ ਹਾਂ। ਉਹਨੇ ਮੈਨੂੰ ਸਾਫ਼ ਕਹਿ ਦਿਤਾ ਹੈ ਕਿ ਜਿਤਨਾ ਚਿਰ ਮੈਨੂੰ ਗਰੀਨ ਕਾਰਡ ਨਹੀਂ ਮਿਲ ਜਾਂਦਾ ਉਹ ਕਾਨੂੰਨੀ ਕਾਰਵਾਈ ਸ਼ੁਰੂ ਨਹੀਂ ਕਰੇਗੀ ਪਰ ਮੇਰੇ ਨਾਲ ਕਿਸੇ ਕਿਸਮ ਦਾ ਸੰਬੰਧ ਨਹੀਂ ਰਖੇਗੀ ਨਹੀਂ ਤਾਂ ਬਾਬੇ ਦੀ ਕਰੋਪੀ ਨਾਲ ਉਹਨਾਂ ਦਾ ਸਾਰਾ ਟੱਬਰ ਭਸਮ ਹੋ ਜਾਵੇਗਾ। ਮੈਂ ਤਾਂ ਤੁਹਾਨੂੰ ਇਹੀ ਕਹਾਂਗਾ ਕਿ ਇਸ ਸਾਰੇ ਕਾਸੇ ਨੂੰ ਇੱਕ ਸੁਪਨਾ ਹੀ ਸਮਝੋ। ਇਹਨਾਂ ਅਖੌਤੀ ਬਾਬਿਆਂ ਦੀਆਂ ਕਰਤੂਤਾਂ ਦੇ ਚਿੱਠੇ ਇਧਰ ਬਾਹਰਲੇ ਮੁਲਕਾਂ ਵਿੱਚ ਵੀ ਬਹੁਤ ਨਸ਼ਰ ਹੁੰਦੇ ਰਹਿੰਦੇ ਹਨ। ਬੇਬੇ ਜੀ ਨੂੰ ਕਹਿਣਾ ਹੌਸਲਾ ਰਖੇ। ਮੈਂ ਬਿਲਕੁਲ ਠੀਕ ਠਾਕ ਹਾਂ। ਕੋਈ ਫ਼ਿਕਰ ਨਹੀਂ ਕਰਨਾ। ਛੇਤੀ ਹੀ ਹੋਰ ਚਿੱਠੀ ਲਿਖਾਂਗਾ।
ਆਪ ਦਾ ਪੁੱਤਰ
ਦਲਬੀਰ ਸਿੰਘ

ਦਲਬੀਰ ਨੂੰ ਹੁਣ ਗਰੀਨ ਕਾਰਡ ਮਿਲ ਚੁੱਕਾ ਸੀ ਤੇ ਸ਼ਰਨਜੀਤ ਨੇ ਉਹਦੇ ਪਾਸੋਂ ਤਲਾਕ ਲੈ ਲਿਆ ਸੀ। ਕਿਤੇ ਰਾਹ ਗਲੀ ਜਾਂ ਕਦੀ ਸ਼ਾਪਿੰਗ ਕਰਦਿਆਂ ਦਲਬੀਰ ਅਤੇ ਸ਼ਰਨਜੀਤ ਦੀ ਮੁਲਾਕਾਤ ਹੋ ਜਾਂਦੀ ਪਰ ਬਿਲਕੁਲ ਹੀ ਸਰਸਰੀ ਜਿਹੀ। ਫਿਰ ਇੱਕ ਦਿਨ ਸ਼ਰਨਜੀਤ ਨੇ ਦਲਬੀਰ ਨੂੰ ਦਸਿਆ ਕਿ ਉਹਦੇ ਮੰਮੀ ਡੈਡੀ ਉਹਦੇ ਲਈ ਇੰਡੀਆ ਤੋਂ ਮੁੰਡਾ ਮੰਗਵਾ ਰਹੇ ਸਨ। ਉਹਨੇ ਇਹ ਵੀ ਦਸਿਆ ਕਿ ਬਾਬੇ ਨੇ ਕੁੰਡਲੀਆਂ ਤੇ ਟੇਵੇ ਮੇਲਕੇ ਤੇ ਆਪਣੀ ਪੂਰੀ ਤਸੱਲੀ ਕਰਕੇ ਇਹ ਰਿਸ਼ਤਾ ਲੱਭਿਆ ਸੀ। ਦਲਬੀਰ ਨੇ ਇਹ ਟਾਊਨ ਛੱਡਣਾ ਹੀ ਬਿਹਤਰ ਸਮਝਿਆ ਤੇ ਉਹਨੇ ਵੀਹ ਕੁ ਮੀਲ ਦੂਰ ਇੱਕ ਹੋਰ ਟਾਊਨ ਵਿੱਚ ਰਿਹਾਇਸ਼ ਕਰ ਲਈ।
ਕਈ ਮਹੀਨੇ ਬੀਤ ਗਏ। ਦਲਬੀਰ ਨੂੰ ਇੱਕ ਵੱਡੇ ਸਾਰੇ ਡੀਪਰਟਮੈਂਟਲ ਸਟੋਰ ਵਿੱਚ ਸਕਿਉਰਿਟੀ ਅਫ਼ਸਰ ਦੀ ਨੌਕਰੀ ਮਿਲ ਗਈ। ਸ਼ਰਨਜੀਤ ਇੱਕ ਦਿਨ ਆਪਣੀ ਇੱਕ ਸਹੇਲੀ ਨਾਲ ਉਸ ਸਟੋਰ ਵਿੱਚ ਸ਼ਾਪਿੰਗ ਕਰ ਰਹੀ ਸੀ ਕਿ ਅਚਾਨਕ ਦਲਬੀਰ ਦੀ ਨਿਗਾਹ ਉਸ ਉਪਰ ਪੈ ਗਈ। ਸ਼ਰਨਜੀਤ ਨੇ ਵੀ ਉਸ ਨੂੰ ਦੇਖ਼ ਲਿਆ ਸੀ। ਦਲਬੀਰ ਨੇ ਕੋਸ਼ਿਸ਼ ਕੀਤੀ ਕਿ ਉਹਨੂੰ ਨਾ ਹੀ ਮਿਲੇ ਪਰ ਕਿਸਮਤ ਨੇ ਫਿਰ ਉਹਨਾਂ ਨੂੰ ਇੱਕ ਦੂਜੇ ਦੇ ਸਾਹਮਣੇ ਕਰ ਦਿਤਾ। ਦਲਬੀਰ ਨੇ ਓਪਰਾ ਜਿਹਾ ਹਾਲ ਚਾਲ ਹੀ ਪੁਛਿਆ ਸੀ ਕਿ ਸ਼ਰਨਜੀਤ ਹੁਬਕੀਂ ਰੋ ਪਈ। ਦਲਬੀਰ ਨੇ ਉਹਨੂੰ ਹੌਸਲਾ ਦਿਤਾ ਤੇ ਉਹਨੇ ਡੁਸਕਦੀ ਡੁਸਕਦੀ ਨੇ ਦਸਿਆ ਕਿ ਇੰਡੀਆ ਤੋਂ ਆਇਆ ਹੋਇਆ ਉਹਦਾ ਪਤੀ ਨਸ਼ਿਆਂ ਦਾ ਆਦੀ ਹੈ ਤੇ ਉਹਦੀ ਕਮਾਈ ਦੇ ਇੱਕ ਇੱਕ ਸੈਂਟ ਦਾ ਹਿਸਾਬ ਉਹਦੇ ਕੋਲੋਂ ਮੰਗਦਾ ਹੈ। ਘਰ ਵਿੱਚ ਨਿੱਤ ਕਲੇਸ਼ ਰੱਖਦਾ ਹੈ ਤੇ ਉਹਦੇ ਮਾਪਿਆਂ ਦੇ ਗਲ਼ ਅੰਗੂਠਾ ਦੇ ਕੇ ਪੈਸੇ ਮੰਗਦਾ ਹੈ ਤੇ ਕਹਿੰਦਾ ਹੈ ਕਿ ਉਹਨਾਂ ਦੇ ਕੰਜਰ ਸਾਧ ਨੇ ਦਸ ਲੱਖ ਲੈ ਕੇ ਇਹ ਰਿਸ਼ਤਾ ਕਰਵਾਇਆ ਹੈ ਤੇ ਪਹਿਲਾਂ ਉਹਨੇ ਦਸ ਲੱਖ ਦਾ ਕਰਜ਼ਾ ਉਤਾਰਨਾ ਹੈ। ਸ਼ਰਾਬ ਪੀ ਕੇ ਬਹੁਤ ਗੰਦ ਬਕਦਾ ਹੈ।
ਸ਼ਰਨਜੀਤ ਦੇ ਹਟਕੋਰੇ ਹੋਰ ਉਚੇ ਹੋ ਗਏ ਸਨ ਤੇ ਉਹ ਅਮਰਵੇਲ ਵਾਂਗ ਦਲਬੀਰ ਦੇ ਗਲ ਲਗੀ ਹੋਈ ਸੀ। ਖ਼ਰੀਦਦਾਰੀ ਕਰ ਰਹੇ ਲੋਕ ਅਚੰਭੇ ਨਾਲ ਉਹਨਾਂ ਵਲ ਵੇਖ਼ ਰਹੇ ਸਨ।
ਨਿਰਮਲ ਸਿੰਘ ਕੰਧਾਲਵੀ
ਨੋਟ:- ਇਹ ਕਹਾਣੀ ਸੱਚੀ ਘਟਨਾ `ਤੇ ਆਧਾਰਿਤ ਹੈ। ਪਾਤਰਾਂ ਦੇ ਫਰਜ਼ੀ ਨਾਮ ਵਰਤੇ ਗਏ ਹਨ ਪਰ ਫੇਰ ਵੀ ਜੇ ਕੋਈ ਨਾਮ ਮਿਲ ਜਾਵੇ ਤਾਂ ਇਹ ਮੌਕਾ-ਮੇਲ ਹੀ ਹੋਵੇਗਾ)


(12/07/10)
ਇੰਦਰ ਜੀਤ ਸਿੰਘ, ਕਾਨਪੁਰ

ਮੁੱਖ ਸੇਵਾਦਾਰ ਨੇ ਵੀ ਆਪਣਾ ਪਜਾਮਾ ਖੋਲ ਦਿਤਾ।
ਹਜੂਰ ਸਾਹਿਬ ਜਾ ਕੇ ਵਡੇ ਵਡੇ ਜਥੇਦਾਰਾਂ ਦੇ ਨਾੜੇ ਢਿੱਲੇ ਹੋ ਜਾਂਦੇ ਨੇ। ਇਹ ਸਾਬਿਤ ਕਰ ਦਿਤਾ ਸਪੋਕਸਮੈਨ ਅਖਬਾਰ ਵਿੱਚ ਛਪੀ ਇਸ ਫੋਟੋ ਨੇ ਜਿਸ ਵਿੱਚ ਮੁਖ ਸੇਵਾਦਾਰ ਦਾ ਪਜਾਮਾਂ ਵੀ ਉਤਰ ਗਇਆ। ਆਪਣਾ ਪਜਾਮਾਂ ਉਨਾਂ ਅਪਣੀ ਮਰਜੀ ਨਾਲ ਜਾਂ ਬਹੁਤੀ ਗਰਮੀ ਹੋਣ ਕਰਕੇ ਨਹੀ ਉਤਾਰਿਆ। ਇਹ ਤਾਂ ਉਥੇ ਦੇ ਮੁਖ ਪੁਜਾਰੀ ਕੁਲਵੰਤ ਸਿੰਘ ਨੇ ਉਤਰਵਾ ਦਿਤਾ। ਨਾਂ ਉਹ ਆਪ ਪਜਾਮਾਂ ਪਾਉਂਦੇ ਹਨ ਅਤੇ ਨਾਂ ਕਿਸੇ ਨੂੰ ਪਾਉਂਣ ਦੇਂਦੇ ਹਨ ਕਿਉ ਕੇ ਉਨਾਂ ਨੂੰ ‘ਪਜਾਮੇ’ ਤੋ ‘ਅਲਰਜੀ’ ਹੈ।
ਮੁਖ ਸੇਵਾਦਾਰ ਗੁਰਬਚਨ ਸਿੰਘ ਜੀ ਕੀ ਤੁਸੀ ਪੰਥ ਨੂੰ ਇਹ ਦਸਣ ਦੀ ਕਿਰਪਾਲਤਾ ਕਰੋਗੇ ਕੇ ਇਹ ਪਜਾਮਾਂ ਉਤਾਰੂ ਨਿਯਮ ‘ਸਿੱਖ ਰਹਿਤ ਮਰਿਆਦਾ’ ਵਿੱਚ ਕਿਥੇ ਲਿਖਿਆ ਹੋਇਆ ਹੈ। ਹਜੂਰ ਸਾਹਿਬ ਜਾ ਕੇ ਜੇ ਤੁਹਾਨੂੰ ਆਪਣਾ ਪਜਾਮਾਂ ਲਾਣ੍ਹਾਂ ਪੈਂਦਾ ਹੈ ਤੇ ਅੰਮ੍ਰਿਸਰ ਵਿੱਚ ਵੀ ਪਜਾਮਾਂ ਲਾਹ ਕੇ ਘੁਮਿਆ ਕਰੋ, ਸਵਾਈ ਸਮੇਤ ਢਾਈ ਮੀਟਰ ਕਪੜਾ ਵੀ ਬਚੇਗਾ ਤੇ ਸ਼ਸ਼ਤਰਾਂ ਅਗੇ ਘੰਟੀਆਂ ਵਜਾਣ ਵਾਲੇ ਤੁਹਾਡੇ ‘ਦਸਮ ਗ੍ਰੰਥੀ’ ਦੋਸਤ ਕੁਲਵੰਤ ਸਿੰਘ ਦੀ ਬਣਾਈ ‘ਮਰਿਯਾਦਾ ‘ਵੀ ਕਾਯਮ ਰਹੇਗੀ।
ਜੇ ਬਹੁਤਾ ਮੋਟਾ ਲਿਫਾਫਾ ਮਿਲ ਜਾਵੇ ਤਾਂ ਇਹ ਪੁਜਾਰੀ ਅਪਣਾ ਕੁਰਤਾ ਵੀ ਲਾ ਸਕਦੇ ਹਨ … … …. ਅਗੇ ਮੈਨੂੰ ਪਤਾ ਨਹੀ। ਵੈਸੇ ਵੀ ਜੇਹੜੇ ਅਪਣੀ ਜਮੀਰ ਉਤਾਰ ਕੇ ਪਹਿਲਾਂ ਹੀ ਅੰਦਰੋ ਨੰਗੇ ਹੋ ਚੁਕੇ ਹੋਣ ਉਨਾਂ ਨੂੰ ਪਜਾਮਾਂ ਉਤਾਰਨ ਵਿੱਚ ਕੈਸੀ ਸ਼ਰਮ।
ਇੰਦਰ ਜੀਤ ਸਿੰਘ, ਕਾਨਪੁਰ


(12/07/10)
ਦਰਸ਼ਨ ਸਿੰਘ ਖਾਲਸਾ

ਸਿੱਖ ਪੰਥ ਦੇ ਵੀਚਾਰਵਾਨ ਵੀਰਾਂ ਨੂੰ ਬੇਨਤੀ

ਕੌਮ ਦੇ ਵਿਚਾਰਵਾਨਾਂ ਨੂੰ ਦੇਖ ਪ੍ਹੜ ਰਿਹਾ ਹਾਂ ਜਿਹਨਾਂ ਨੇ ਆਪਣੇ ਤੌਰ ਤੇ ਜਾਂ ਸੰਵਾਦਿਤ ਤੌਰ ਤੇ ਹਰ ਗੱਲ ਕਹਿਣ ਅਤੇ ਵਿਚਾਰਨ ਦਾ ਮਨ ਬਣਾ ਲਿਆ ਹੈ, ਧੰਨਵਾਦ ਹੈ। ਲਗਾਤਾਰ ਪੜ੍ਹ ਕੇ ਇੱਕ ਬੇਨਤੀ ਕਰਨ ਨੂੰ ਜੀ ਕੀਤਾ ਹੈ, ਰਹਿ ਨਹੀਂ ਸੱਕਿਆ, ਪਿਆਰੇ ਵੀਰ ਜੀਓ ਕਈ ਵਾਰ ਕਿਸੇ ਸੁਹਿਰਦ ਵਲੋਂ ਕੀਤੇ ਬਹੁਤ ਚੰਗੇ ਉਪਰਾਲੇ ਦੀ ਅਸੋਚ ਹੱਥਾਂ ਵਿਚ ਜਾਕੇ ਹੋਈ ਦੁਰਵਰਤੋਂ ਨਾਲ ਭਲਾ ਹੋਣ ਦੀ ਥਾਵੇਂ ਅਨਜਾਣੇ ਹੀ ਕੌਮੀ ਨੁਕਸਾਨ ਹੋ ਜਾਂਦਾ ਹੈ। ਐਸੇ ਹੀ ਤੌਖਲੇ ਕਾਰਨ ਇੱਕ ਬੇਨਤੀ ਕਰ ਰਿਹਾ ਹਾਂ, ਕਿਸੇ ਤੇ ਸਵਾਲ ਨਹੀਂ ਕਰ ਰਿਹਾ, ਕਿਸੇ ਕੋਲੋਂ ਜਵਾਬ ਭੀ ਨਹੀਂ ਮੰਗਦਾ, ਜੇ ਇਹ ਬੇਨਤੀ ਚੰਗੀ ਲੱਗੇ ਤਾਂ ਪ੍ਰਵਾਣ ਕਰ ਲਿਓ।

ਕੁੱਝ ਸਮੇਂ ਤੋਂ ਕੁੱਝ ਵੀਰਾਂ ਵਲੋਂ ਮੇਰੀ ਸੋਚ ਮੁਤਾਬਕ ਜੁਗੋ ਜੁਗ ਅਟੱਲ ਇੱਕੋ ਇੱਕ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਂਦ ਬਾਰੇ ਇਤਿਹਾਸਕ ਪੜਚੋਲ ਚੱਲ ਰਹੀ ਹੈ। ਵੀਰ ਜੀਓ, ਗੁਰਬਾਣੀ ਸਮਝਣ ਵੀਚਾਰਨ ਅਤੇ ਜੀਵਨ ਵਿੱਚ ਧਾਰਨ ਕਰਨ ਦਾ ਵਿਸ਼ਾ ਹੈ, ਕਿਉਂਕਿ ਗੁਰਬਾਣੀ ਸਿੱਖ ਦੀ ਜੀਵਨ ਜੁਗਤ {ਰਹਿਤ ਮਰਿਯਾਦਾ} ਹੈ। ਚਾਹੀਦਾ ਤਾਂ ਇਹ ਸੀ ਕਿ “ਤੂੰ ਸਮਰੱਥ ਵਡਾ ਮੇਰੀ ਮੱਤ ਥੋਰੀ ਰਾਮ” ਅਨੁਸਾਰ ਆਪਸੀ ਸਾਂਝ ਨਾਲ ਵੀਚਾਰ ਕੇ ਗੁਰੂਬਾਣੀ ਦੇ ਹੁਕਮਾਂ ਨੂੰ ਬਾਰ ਬਾਰ ਸਮਝਣ ਦੀ ਕੋਸ਼ਿਸ਼ ਕੀਤੀ ਜਾਂਦੀ, ਤਾਂਕਿ ਭਟਕੇ ਜੀਵਨ ਨੂੰ ਗੁਰਮਤਿ ਗਾਡੀ ਰਾਹ ਮਿਲ ਸੱਕੇ, ਪਰ ਇਸਦੇ ਉਲਟ ਮੈਂ ਦੇਖ ਰਿਹਾ ਹਾਂ ਕੁੱਝ ਵੀਚਾਰ ਵਾਨਾਂ ਨੇ ਗੁਰਬਾਣੀ ਸਿਧਾਂਤ ਦੀ ਗਹਿਰਾਈ ਮਾਨਣ ਦੀ ਥਾਂਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਂਦ ਬਾਰੇ ਇਤਿਹਾਸਕ ਪੜਚੋਲ ਸ਼ੁਰੂ ਕਰ ਲਈ ਹੈ। ਇਤਿਹਾਸਕ ਸਰੋਤ ਇੱਕ ਨਹੀਂ ਹੁੰਦੇ ਵੱਖ ਵੱਖ ਇਤਿਹਾਸਕਾਰਾਂ ਦੀ ਸੋਚ ਦੇ ਮਿਆਰ ਵਿੱਚੋਂ ਉਹਨਾਂ ਦੇ ਅੰਦਰ ਦੀਆਂ ਭਾਵਨਾਵਾਂ ਵਿੱਚੋਂ ਅਤੇ ਕਈ ਵਾਰ ਤਾਂ ਉਹਨਾਂ ਨਾਲ ਸਬੰਧਤ ਚੌਗਿਰਦੇ ਵਿਚੋਂ ਭੀ ਜਨਮ ਲੈ ਲੈਂਦੇ ਹਨ, ਜੋ ਕਿਸੇ ਹੋਰ ਸਬਜੈਕਟ ਤੇ ਤਾਂ ਦਰਗੁਜ਼ਰ ਹੋ ਜਾਂਦੇ ਹਨ ਪਰ ਸਿੱਖੀ ਦੀ ਹੋਂਦ ਦੇ ਇਕੋ ਇਕ ਸਹਾਰੇ ਤੇ ਇਹ ਇਸ ਪੜਚੋਲ ਦਾ ਹੱਕ ਹਰ ਕਿਸੇ ਨੂੰ ਦੇ ਦੇਣਾ ਬਹੁਤ ਹੀ ਨੁਕਸਾਨਦੇਹ ਸਾਬਤ ਹੋਵੇਗਾ ਅਤੇ ਇਸ ਮਜ਼ਬੂਤ ਥੰਮ ਨੂੰ ਬਹੁਤ ਕਮਜ਼ੋਰ ਅਤੇ ਸ਼ੱਕੀ ਬਣਾ ਦੇਵੇਗਾ ਜੋ ਕੋਸ਼ਿਸ਼ ਲਗਾਤਾਰ ਚੱਲ ਰਹੀ ਹੈ।

ਗੁਰਮਤਿ ਦੀ ਰੋਸ਼ਨੀ ਵਿਚ ਬਾਣੀ ਗੁਰੂ ਹੈ,

ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ ॥ ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ ॥5॥

ਗੁਰੂ ਵਿਚ ਅਤੇ ਰੱਬ ਵਿਚ ਅੰਤਰ ਨਹੀਂ ਹੈ,

ਗੁਰੁ ਪਰਮੇਸਰੁ ਗੁਰੁ ਗੋਬਿੰਦੁ ॥ ਗੁਰੁ ਕਰਤਾ ਗੁਰੁ ਸਦ ਬਖਸੰਦੁ ॥ ਗੁਰ ਗੋਵਿੰਦੁ ਗੋਵਿੰਦੁ ਗੁਰੂ ਹੈ ਨਾਨਕ ਭੇਦੁ ਨ ਭਾਈ ॥4

ਅਤੇ ਰੱਬ ਪ੍ਰਤੀ ਪੜਚੋਲ ਲਈ ਫੈਸਲਾ ਹੈ

ਜੋ ਤੁਧੁ ਭਾਵੈ ਸਾਈ ਭਲੀ ਕਾਰ ॥ ਤੂ ਸਦਾ ਸਲਾਮਤਿ ਨਿਰੰਕਾਰ ॥19॥
ਸੇਵਕ ਕੈ ਭਰਪੂਰ ਜੁਗੁ ਜੁਗੁ ਵਾਹਗੁਰੂ ਤੇਰਾ ਸਭੁ ਸਦਕਾ ॥ ਨਿਰੰਕਾਰੁ ਪ੍ਰਭੁ ਸਦਾ ਸਲਾਮਤਿ ਕਹਿ ਨ ਸਕੈ ਕੋਊ ਤੂ ਕਦ ਕਾ ॥

ਪਰ ਇਸ ਪੜਚੋਲ ਵਿਚ ਵੱਖ ਵੱਖ ਵੀਰਾਂ ਵਲੋਂ ਪੈਦਾ ਕੀਤੇ ਜਾ ਰਹੇ ਸ਼ੰਕੇ, ਗੁਰੂ ਅਰਜਨ ਸਾਹਿਬ ਨੇ ਆਦਿ ਗ੍ਰੰਥ ਵਿਚ ਕਿਹੜੀ ਬਾਣੀ ਲਿਖਵਾਈ ਕਿਹੜੀ ਨਹੀਂ, ਭਗਤਾਂ ਦੀ ਬਾਣੀ ਗੁਰੂ ਕਿਵੇਂ ਹੋ ਸਕਦੀ ਹੈ, ਗੁਰੂ ਅਰਜਨ ਸਾਹਿਬ ਵਾਲੀ ਅਸਲ ਪੋਥੀ ਗੁੰਮ ਹੋ ਗਈ ਹੈ ਜਾਂ ਮੱਖਣ ਸ਼ਾਹ ਲੁਬਾਣੇ ਨੇ ਦਰੀਆ ਵਿੱਚ ਰੋੜ ਦਿੱਤੀ ਹੈ, ਦਮਦਮਾ ਸਾਹਿਬ ਵਿਚ ਭਾਈ ਮਨੀ ਸਿੰਘ ਜੀ ਜਾਂ ਬਾਬਾ ਦੀਪ ਸਿੰਘ ਜੀ ਪਾਸੋਂ ਲਿਖਵਾਈ ਬੀੜ ਅਸਲ ਬੀੜ ਤੇ ਨਹੀਂ ਬਲਕਿ ਨਕਲ ਬੀੜ ਤੇ ਆਧਾਰਤ ਹੈ। ਇਸ ਅਧਾਰ ਤੇ ਤਾਂ ਅੱਜ ਜਿਸਨੂੰ ਅਸੀਂ ਗੁਰੂ ਮੰਨ ਰਹੇ ਹਾਂ ਇਹ ਸਾਰੀਆਂ ਬੀੜਾਂ ਹੀ ਨਕਲ ਤੇ ਹੀ ਆਧਾਰਤ ਹਨ। ਇਕ ਸੰਪਾਦਕ ਨੇ ਲਿੱਖ ਦਿਤਾ ਅਸਲ ਬੀੜ ਗੁਆਚ ਗਈ ਹੈ ਅਸੀਂ ਲੱਭਾਂਗੇ, ਹਜੂਰ ਸਾਹਿਬ ਦੇ ਗ੍ਰੰਥੀ ਨੇ ਕਹਿ ਦਿੱਤਾ ਅਸਲ ਬੀੜ ਤਾਂ ਸਾਡੇ ਕੋਲ ਹੈ ਬਾਕੀ ਸਭ ਥਾਵੇਂ ਤਾਂ ਨਕਲੀ ਬੀੜਾਂ ਹਨ, ਆਦਿ ਆਦਿ। ਆਏ ਦਿਨ ਸਿੱਖੀ ਦੀ ਅਡੋਲਤਾ ਦੇ ਕੇਂਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਅਨੇਕਾਂ ਸ਼ੰਕੇ ਖੜੇ ਕੀਤੇ ਜਾ ਰਹੇ ਹਨ ਜੋ ਸਿੱਖੀ ਭਵਿਖ ਲਈ ਘਾਤਕ ਹਨ।

ਵੀਰੋ ਕੌਮ ਬਚਪਨ ਵਿੱਚ ਹੀ ਸਾਨੂੰ ਦੇਖਣਾ ਭੀ ਨਾ ਪਸੰਦ ਕਰਨ ਵਾਲੇ ਦੁਸ਼ਮਣਾਂ ਵਿੱਚ ਘਿਰ ਗਈ ਕਰੀਬ ਦੋ ਸਦੀਆਂ ਅਪਣੀ ਹੋਂਦ ਬਚਾਈ ਰੱਖਣ ਦੇ ਸੰਘਰਸ਼ ਵਿੱਚ ਉਲਝੀ ਰਹੀ, ਗੁਰਬਾਣੀ ਗੁਰੂ ਦੇ ਜੀਵਨ ਕਾਲ ਵਿਚ ਗੁਰੂ ਕੋਲ ਸੁਰਖਿਯਤ ਰਹੀ ਅਤੇ ਗੁਰੂ ਵਲੋਂ ਅਪਣੀ ਹੱਥੀਂ ਗੁਰੂ ਸਥਾਪਤ ਕਰ ਦਿਤੀ ਗਈ ਪਰ ਸਾਡਾ ਇਤਹਾਸ ਕਈ ਆਪਣੀਆਂ ਅਤੇ ਬੇਗਾਨੀਆਂ ਦੀਆਂ ਕਲਮਾਂ ਦੀ ਪੈਦਾਇਸ਼ ਹੈ, ਇਸ ਲਈ ਬਾਣੀ ਗੁਰੂ ਨੂੰ ਇਤਿਹਾਸ ਦੀ ਕਸਵੱਟੀ ਤੇ ਨਾ ਲਾਓ, ਇਤਿਹਾਸ ਨੂੰ ਗੁਰਬਾਣੀ ਦੀ ਕਸਵੱਟੀ ਤੇ ਬੇਸ਼ਕ ਪਰਖੋ।

ਖੰਡੇ ਬਾਟੇ ਦੇ ਅੰਮ੍ਰਿਤ (ਪਾਹੁਲ) ਸਬੰਧੀ ਹੀ ਲੈ ਲਉ, ਜੇ ਅਸੀਂ ਕੇਵਲ ਇਹ ਸਮਝ ਲੈਂਦੇ ਕੇ ਗੁਰੂ ਨੇ ਖੰਡੇ ਦੇ ਅੰਮ੍ਰਿਤ ਸੰਸਕਾਰ ਰਾਹੀਂ ਖਾਲਸੇ ਨੂੰ ਗੁਰਬਾਣੀ ਦੀ ਜੀਵਨ ਜੁਗਤ ਰਹਿਤ ਮਰਿਯਾਦਾ ਨਾਲ ਸਜਾਇਆ ਹੈ, ਬਾਕੀ ਸਭ ਕੁੱਝ ਪੜਦੇ ਵਿੱਚ ਹੈ ਤਾਂ ਕੇਡਾ ਚੰਗਾ ਹੁੰਦਾ, ਪਰ ਸਾਡੇ ਵਿਚਾਰਵਾਨਾਂ ਨੇ ਤਾਂ ਅਪਣੀ ਸਿਆਣਪ ਨਾਲ ਸਾਰੇ ਪੜਦੇ ਲਾਹ ਕੇ ਆਪਣੇ ਆਪਣੇ ਢੰਗ ਨਾਲ ਇਹ ਦਸਣਾ ਜਰੂਰੀ ਸਮਝਿਆ ਕਿ ਗੁਰੂ ਨੇ ਬਕਰੇ ਝਟਕਾਏ , ਕਿ ਸਿੱਖ ਝਟਕਾਏ, ਏਥੋਂ ਤੱਕ ਹੁਣ ਕੁੱਝ ਸਮੇ ਤੋਂ ਵਿਸਾਖੀ ਸਮੇ ਪੇਪਰਾਂ ਵਿੱਚ ਵਿਸਾਖੀ ਦਾ ਅੱਖੀਂ ਡਿਠਾ ਹਾਲ ਲਿਖਿਆ ਜਾ ਰਿਹਾ ਹੈ ਕਿ ਗੁਰੂ ਸਾਹਿਬ ਨੇ ਸਭ ਦੇ ਸਾਹਮਣੇ ਸਿਖਾਂ ਦੇ ਸੀਸ ਝਟਕਾਏ, ਫਿਰ ਸੂਈ ਧਾਗੇ ਨਾਲ ਬਦਲ ਬਦਲ ਕੇ ਸੀਸ ਜੋੜ ਦਿਤੇ। ਇਹ ਸਭ ਇਤਿਹਾਸਕ ਪੜਚੋਲ ਦੀਆਂ ਭੁਲਾਂ ਹੀ ਨੇ ਜ੍ਹੇੜੀਆਂ ਸ਼ੰਕੇ ਨਵਿਰਤ ਨਹੀਂ ਕਰ ਰਹੀਆਂ ਬਲਕਿ ਸ਼ੰਕੇ ਪੈਦਾ ਕਰਕੇ ਸਿੱਖੀ ਨੂੰ ਭਰਮਾਂ ਦੇ ਅੰਧੇਰੇ ਵੱਲ ਧਕੇਲ ਰਹੀਆਂ ਹਨ।

ਕੌਲਾਂ ਨਾਲ ਸਬੰਧਿਤ ਇਤਿਹਾਸ, ਗੁਰੂ ਸਹਿਬਾਨ ਦੇ ਵਿਵਾਹ, ਵੱਖ ਵੱਖ ਰਹਿਤਨਾਮਿਆਂ ਦਾ ਜਾਲ, ਸਿੱਖ ਸਾਹਿਤ ਵਿੱਚ ਬਹੁਤੀ ਥਾਵੇਂ ਭਾਈ ਮਨੀ ਸਿੰਘ ਜੀ ਅਤੇ ਹੋਰ ਗੁਰੂ ਜੀ ਦੇ ਸਮਕਾਲੀ ਸਿੱਖਾਂ ਦੇ ਨਾਮ ਦੀ ਦੁਰਵਰਤੋਂ, ਭਾਈ ਗੁਰਦਾਸ ਦੂਜੇ ਦਾ ਪ੍ਰਵੇਸ਼, ਆਦਿ ਆਦਿ ਇਹ ਸਭ ਕੁੱਛ ਐਨਾ ਗੰਧਲਾ ਹੋ ਚੁਕਾ ਹੈ ਕਿ ਇਸ ਨੂੰ ਕੇਵਲ ਗੁਰਬਾਣੀ ਦੇ ਫਿਲਟਰ ਵਿਚੋਂ ਲੰਘਾ ਕੇ ਹੀ ਸਾਫ ਕੀਤਾ ਜਾ ਸਕਦਾ ਹੈ। ਪਰ ਅਸੀ ਤਾਂ ਪੜਚੋਲ ਦਾ ਰੁਖ ਬਦਲ ਕੇ ਜਿਸ ਰਾਹੀਂ ਇਹ ਸਭ ਕੁੱਛ ਸ਼ੁਧ ਕਰਨਾ ਸੀ, ਉਸ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ “ਸਤਿਗੁਰ ਸਬਦ ਉਜਾਰੋ ਦੀਪਾ” ਰੂਪ ਉਜਲੇ ਮੁੱਖ ਨੂੰ ਹੀ ਧੁੰਦਲਾ ਕਰਨ ਦੇ ਆਹਰ ਲੱਗ ਪਏ।

ਸੋ ਬੇਨਤੀ ਹੈ ਕੇ ਭਲੇ ਵੀਰੋ ਜੇ ਗੁਰੂ ਨੇ ਸੂਝ ਦਿੱਤੀ ਹੈ ਤਾਂ ਕਿਸੇ ਮੰਚ ਤੋਂ ਭੀ ਆਪਸ ਵਿੱਚ ਗੁਰਬਾਣੀ ਦੀ ਵਿਚਾਰ ਜ਼ਰੂਰ ਕਰੋ, ਗੁਰਮਤਿ ਸਿਧਾਂਤਾਂ ਦੀ ਵੀਚਾਰ ਕਰੋ, ਪਰ ਹੁਣ ਦੇ ਜੁਗ ਵਿੱਚ ਜਦੋਂ ਸਿੱਖੀ ਨੂੰ ਗੁਰੂ ਪ੍ਰਤੀ ਸ਼ੰਕਾਵਾਦੀ ਕਰਕੇ “ਇਕਾ ਬਾਣੀ ਇਕ ਗੁਰ ਇਕੋ ਸ਼ਬਦ ਵੀਚਾਰ” ਨਾਲੋਂ ਤੋੜਨ ਦੇ ਮਨਸੂਬੇ ਬਣਾਕੇ, ਆਏ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ‘ਤੇ ਹਮਲੇ ਹੋ ਰਹੇ ਹਨ ਭਾਵੇਂ ਮੇਰੇ ਵਰਗੇ ਅਤੇ ਹੋਰ ਗੁਰਸਿੱਖ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮ੍ਰਪਿਤ ਜੀਅ ਹਨ ‘ਤੇ ਅਸਰ ਨਾ ਹੋਵੇ ਪਰ ਸਾਧਾਰਣ ਸਿੱਖ ਨੂੰ ਇਸ ਸ਼ੰਕਿਆਂ ਦੀ ਜ਼ਹਿਰ ਤੋਂ ਬਚਾ ਲਉ ਨਹੀਂ ਤਾਂ ਇਸ ਵੀਚਾਰ ਚਰਚਾ ਵਿਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਸਲੀਅਤ ਜਾਂ ਪ੍ਰਮਾਣਿਕਤਾ ਬਾਰੇ ਅਨੇਕਾਂ ਭਰਮ ਪੈਦਾ ਹੋ ਜਾਣਗੇ ਜੋ ਕੌਮੀ ਭਵਿਖ ਲਈ ਖਤਰਨਾਕ ਹੋਣਗੇ।

ਗੁਰੂ ਗ੍ਰੰਥ ਨੂੰ ਸਮਰਪਿਤ

ਦਰਸ਼ਨ ਸਿੰਘ ਖਾਲਸਾ
ਸਾਬਕਾ ਸੇਵਾਦਾਰ ਸ੍ਰੀ ਅਕਾਲ ਤਖਤ ਸਾਹਿਬ, ਅੰਮ੍ਰਿਤਸਰ


(ਸੰਪਾਦਕੀ ਟਿੱਪਣੀ:- ਜੋ ਟਿੱਪਣੀ ਮੈਂ ਇੰਦਰਜੀਤ ਸਿੰਘ ਕਾਨਪੁਰ ਦੀ 6 ਜੁਲਾਈ 2010 ਦੀ ਚਿੱਠੀ ਦੇ ਅੰਤ ਤੇ ਕੀਤੀ ਸੀ ਉਸ ਬਾਰੇ ਮੈਨੂੰ ਕਈ ਪੜ੍ਹੇ ਲਿਖੇ ਸਿਆਣੇ ਸੱਜਣਾਂ ਦੇ ਫੂਨ ਆਏ ਸਨ ਜਿਹਨਾ ਵਿਚੋਂ ਇੱਕ ਸੱਜਣ ਖੁਦ ਆਪ ਉਸ ਮਸਲੇ ਨਾਲ ਸੰਬੰਧਿਤ ਹੈ ਜਿਸ ਦਾ ਜ਼ਿਕਰ ਮੈਂ ਉਸ ਟਿੱਪਣੀ ਵਿੱਚ ਕੀਤਾ ਸੀ। ਉਹਨਾ ਦੇ ਦੱਸਣ ਮੁਤਾਬਕ ਉਹ ਯੂਨੀਵਰਸਿਟੀ ਦੀ ਚੇਅਰ ਵਾਲਾ ਮਸਲਾ ਹਾਲੇ ਪੂਰੀ ਤਰ੍ਹਾਂ ਹੱਲ ਨਹੀਂ ਹੋਇਆ ਅਤੇ ਇਸ ਬਾਰੇ ਕੁੱਝ ਗਿਣਤੀ ਦੇ ਸੁਚੇਤ ਸਿੱਖ ਕਾਫੀ ਚਿੰਤਤ ਹਨ। ਪਰ ਅਫਸੋਸ ਦੀ ਗੱਲ ਇਹ ਹੈ ਕਿ ਸਿੱਖ ਆਪਣੇ ਧਰਮ ਪ੍ਰਤੀ ਇਤਨੇ ਅਵੇਸਲੇ ਜਾਂ ਬੂਝੜ ਹਨ ਕਿ ਉਹਨਾ ਨੂੰ ਪਤਾ ਹੀ ਨਹੀਂ ਕਿ ਦੁਨੀਆ ਦੇ ਲੈਵਲ ਤੇ ਅਕਾਦਮਿਕ ਪੱਖੋਂ ਸਾਡੇ ਨਾਲ ਕੀ ਹੋ ਰਿਹਾ ਹੈ। ਸਿੱਖ ਸਿਰਫ ਜਲਸੇ ਜਲੂਸਾਂ ਜਾਂ ਨਾਹਰੇ ਮਾਰਨ ਵਿੱਚ ਹੀ ਆਪਣੇ ਆਪ ਨੂੰ ਮਸਰੂਫ ਰੱਖਦੇ ਹਨ। ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਡਾ: ਪਿਸ਼ੌਰਾ ਸਿੰਘ ਸਮੇਤ 15 ਦੇ ਲੱਗਭੱਗ ਅਜਿਹੇ ਵਿਆਕਤੀ ਹਨ ਜਿਹੜੇ ਕਿ ਯੂਨੀਵਰਸਿਟੀ ਲੈਵਲ ਤੇ ਮੈਕਲਿਊਡ ਦੀ ਸਿੱਖੀ ਬਾਰੇ ਸੋਚ ਨੂੰ ਅਗਾਂਹ ਵਧਾ ਰਹੇ ਹਨ। ਅਜਿਹੇ ਕਈ ਵਿਆਕਤੀਆਂ ਉਪਰ ਯੂਨੀਵਰਸਿਟੀਆਂ ਨਾਲ ਸੰਬੰਧਿਤ ਪੰਜਾਬੀ ਕਮਿਊਨਿਸਟਾਂ ਦਾ ਵੀ ਕਾਫੀ ਪ੍ਰਭਾਵ ਸੁਣੀਦਾ ਹੈ। ਜੇ ਕਰ ਅਸੀਂ ਛੋਟੀ ਜਿਹੀ ਸੋਚਣੀ ਅਤੇ ਸਿਰਫ ਸ਼ਰਧਾ ਨਾਲ ਹੀ ਸੋਚੀਏ ਤਾਂ ਮਨ ਨੂੰ ਬਹੁਤ ਠੇਸ ਲਗਦੀ ਹੈ ਕਿ ਅਸੀਂ ਆਪਣੇ ਗੁਰੂ ਤੇ ਹੀ ਸ਼ੰਕਾ ਕਰੀ ਜਾਂਦੇ ਹਾਂ। ਪਰ ਜੇ ਕਰ ਅਸੀਂ ਦੂਰ ਅੰਦੇਸ਼ੀ ਨਾਲ ਸੋਚੀਏ ਤਾਂ ਕਿਉਂ ਨਹੀਂ ਅਸੀਂ ਇਸ ਦਾ ਸਦੀਵੀ ਹੱਲ ਕੱਢ ਲਈਏ ਤਾਂ ਕਿ ਜੋ ਦੂਸਰੇ ਅਕਾਦਮਿਕ ਲੈਵਲ ਤੇ ਸਾਡੇ ਧਰਮ, ਗੁਰਬਾਣੀ, ਗੁਰੂਆਂ ਅਤੇ ਸਿਧਾਂਤ ਤੇ ਸ਼ੱਕੀ ਉਂਗਲ ਉਠਾ ਰਹੇ ਹਨ ਤਾਂ ਉਹਨਾ ਨੂੰ ਅਜਿਹਾ ਕਰਨ ਦਾ ਮੌਕਾ ਹੀ ਨਾ ਮਿਲੇ। ਪ੍ਰਿੰ: ਹਰਿਭਜਨ ਸਿੰਘ ਚੰਡੀਗੜ੍ਹ ਵਾਲਿਆਂ ਨੇ ਕਈ ਅਜਿਹੀਆਂ ਹੱਥ ਲਿਖਤ ਬੀੜਾਂ ਦਾ ਜ਼ਿਕਰ ਕੀਤਾ ਸੀ ਜਿਹਨਾ ਵਿੱਚ ਕਿ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵੀ ਦਰਜ ਸੀ ਅਤੇ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਦੀਆਂ ਲਿਖਤਾਂ ਸਨ ਜਿਹਨਾ ਵਿਚੋਂ ਇੱਕ ਖਾਸ ਬੀੜ ਜਿਹੜੀ ਕਿ ਅਨੰਦਪੁਰ ਦੇ ਦਮਦਮੇ ਸਾਹਿਬ ਤੇ ਲਿਖੀ ਮੰਨੀ ਜਾਂਦੀ ਹੈ। ਇਸ ਬੀੜ ਨੂੰ ਭਾਈ ਹਰਿਦਾਸ ਜੀ ਦੀ ਬੀੜ ਕਰਕੇ ਜਾਣਿਆਂ ਜਾਂਦਾ ਹੈ। ਵਿਦਵਾਨਾ ਦੀ ਰਾਇ ਮੁਤਾਬਕ ਇਹ ਹਰ ਹਾਲਤ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਦੀ ਹੈ। ਇਸ ਵਿੱਚ ਮੰਗਲਾਚਰਨ ਵੀ ਸਹੀ ਥਾਂ ਤੇ ਸਭ ਤੋਂ ਪਹਿਲਾਂ ਹਨ ਅਤੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵੀ ਦਰਜ਼ ਹੈ। ਸੰਨ 1984 ਦੇ ਦੁਖਾਂਤ ਤੋਂ ਬਾਅਦ ਇਹ ਸੁਰੱਖਿਅਤ ਹੈ ਜਾਂ ਨਸ਼ਟ ਹੋ ਗਈ ਹੈ ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਹ ਠੀਕ ਹੈ ਕਿ ਇਸ ਤਰਾਂ ਦੀਆਂ ਗੱਲਾਂ ਨੂੰ ਆਮ ਲੋਕਾਂ ਸਾਹਮਣੇ ਵਿਚਾਰਨਾ ਠੀਕ ਨਹੀਂ ਪਰ ਇਸ ਬਾਰੇ ਘੇਸਲ ਵੱਟ ਕੇ ਅੱਖਾਂ ਮੀਟੀ ਰੱਖਣੀਆਂ ਵੀ ਨੁਕਸਾਇਨਦਾਇਕ ਹੈ। ਇਸ ਬਾਰੇ ਜਿੰਨੀ ਛੇਤੀ ਹੋ ਸਕੇ ਫੈਸਲਾ ਕਰਨ ਲੈਣਾ ਚਾਹੀਦਾ ਹੈ ਤਾਂ ਕਿ ਜਿਹੜੇ ਸਬੂਤ ਸਾਡੇ ਕੋਲ ਐਸ ਵੇਲੇ ਹਨ ਕਿਤੇ ਉਹ ਵੀ ਕਿਸੇ ਸਾਜਿਸ਼ ਅਧੀਨ ਖਤਮ ਨਾ ਕਰ ਦਿੱਤੇ ਜਾਣ। ਜਿਵੇਂ ਕਿ ਕਿਸੇ ਸ਼ਜਿਸ਼ ਅਧੀਨ ਸਿੱਖ ਰੈਫਰੈਂਸ ਲਾਇਬਰੇਰੀ ਨੂੰ ਅੱਗ ਲਗਾਈ ਗਈ ਸੀ)


(11/07/10)
ਡਾ ਗੁਰਮੀਤ ਸਿੰਘ, ਬਰਸਾਲ (ਕੈਲੇਫੋਰਨੀਆਂ)

ਸੰਭਾਵੀ-ਸੇਲ
ਸੇਲ ਮੁੱਕ ਗਈ ਗਾਹਕ ਨਾ ਆਇਆ ਕੋਈ,
ਮਜ਼ਹਬੀ ਜੁੰਡਲੀ ਘੋਰ ਪਰੇਸ਼ਾਨ ਹੋਵੇ।
ਕੀ ਜਵਾਬ ਹੁਣ ਦਿਆਂਗੇ ਆਕਾ ਜੀ ਨੂੰ,
ਗੱਠ-ਜੋੜ ਦਾ ਕਾਹਤੋਂ ਅਪਮਾਨ ਹੋਵੇ।
ਸਿਆਣੇ ਆਖਦੇ ਵਿਕੇ ਨਾ ਜੇ ਸੌਦਾ,
ਲਾਲਚ ਗਾਹਕਾਂ ਨੂੰ ਹੋਰ ਵਧਾਈਦਾ ਏ;
‘ਸ਼ਿਕਾਗੋ-ਮੋਟਲ’ ਦੋ ਰਾਤਾਂ ਗੁਜਾਰਨੇ ਦਾ,
ਮੁਫ਼ਤ ਟਿਕਟਾਂ ਦੇ ਨਾਲ ਐਲਾਨ ਹੋਵੇ।।
ਡਾ ਗੁਰਮੀਤ ਸਿੰਘ, ਬਰਸਾਲ (ਕੈਲੇਫੋਰਨੀਆਂ)
(408) 209-7072


(ਸੰਪਾਦਕੀ ਨੋਟ)

1. ਅੱਜ ਜੁਲਾਈ 11, 2010 ਤੋਂ ਬਾਅਦ ਮਹੀਨੇ ਕੁ ਲਈ ਮੈਂ ਆਪਣੇ ਘਰ ਦੇ ਕਰਨੇ ਵਾਲੇ ਕੁੱਝ ਕੁ ਜ਼ਰੂਰੀ ਕੰਮਾਂ ਵਿੱਚ ਰੁੱਝ ਜਾਵਾਂਗਾ ਜੋ ਕਿ ਸਰਦੀਆਂ ਤੋਂ ਪਹਿਲਾਂ ਪੂਰੇ ਕਰਨੇ ਹਨ। ਇਸ ਲਈ ਮੈਂ ‘ਸਿੱਖ ਮਾਰਗ’ ਨੂੰ ਪਹਿਲਾਂ ਦੀ ਤਰ੍ਹਾਂ ਰੈਗੂਲਰ ਅੱਪਡੇਟ ਨਹੀਂ ਕਰ ਸਕਾਂਗਾ। ਪਿਛਲੇ ਕਈ ਮਹੀਨਿਆਂ ਤੋਂ ਤਕਰੀਬਨ ਸ਼ਾਮ ਨੂੰ ਪੰਜ ਕੁ ਵਜੇ ਅੱਪਡੇਟ ਕੀਤਾ ਜਾਂਦਾ ਰਿਹਾ ਹੈ। ਹੁਣ ਨਹੀਂ ਦੱਸ ਸਕਦਾ ਕਿ ਕਿਸ ਟਾਈਮ ਹੋਵੇਗਾ, ਹੋ ਸਕਦਾ ਹੈ ਕਿ ਕਿਸੇ ਦਿਨ ਨਾ ਵੀ ਹੋ ਸਕੇ। ਇਸ ਲਈ ਦੂਜੇ ਤੀਜੇ ਦਿਨ ਆਪ ਹੀ ਦੇਖਦੇ ਰਹਿਣਾ।
2. ਉਂਜ ਤਾਂ ਮੈਂ ਪਹਿਲਾਂ ਕਈ ਵਾਰੀ ਲਿਖ ਚੁੱਕਾ ਹਾਂ ਪਰ ਫਿਰ ਵੀ ਕਈ ਨਵੇਂ ਪਾਠਕ ਆਉਂਦੇ ਹਨ ਅਤੇ ਉਹ ਆਪਣੀ ਲਿਖਤ ਨੂੰ ਹੱਥ ਨਾਲ ਲਿਖਤ ਕਿ ਜਾਂ ਟਾਈਪ ਕੀਤੀ ਹੋਈ ਨੂੰ ਸਕੈਨ ਕਰਕੇ ਭੇਜਦੇ ਹਨ। ਜੋ ਕਿ ਸਾਡੇ ਲਈ ਪਉਣੀ ਸੰਭਵ ਨਹੀਂ ਕਿਉਂਕਿ ਸਾਡੇ ਕੋਲ ਕੋਈ ਸਟਾਫ ਨਹੀਂ ਕਿ ਉਹ ਉਸ ਨੂੰ ਦੁਬਾਰਾ ਟਾਈਪ ਕਰ ਸਕੇ। ਇਸ ਲਈ ਆਪਣੀ ਕੰਪਿਊਟਰ ਤੇ ਟਾਈਪ ਕੀਤੀ ਹੋਈ ਲਿਖਤ ਨੂੰ, ਮਾਈਕਰੋਸੌਫਟ ਵਰਡ ਜਾਂ ਹੋਰ ਕਿਸੇ ਵਰਡਪਰੋਸੈਸਰ ਵਾਲੀ ਫਾਈਲ ਨੂੰ ਅਟੈਚਮਿੰਟ ਕਰਕੇ ਹੀ ਭੇਜੋ।
3. ਕਈ ਪਾਠਕ ‘ਸਿੱਖ ਮਾਰਗ’ ਤੇ ਵਿਚਾਰ ਚਰਚਾ ਵਿੱਚ ਹਿੱਸਾ ਲੈਣਾ ਚਾਹੁੰਦੇ ਹਨ ਪਰ ਉਹ ਆਪਣੀ ਲਿਖਤ ਨੂੰ ਅੰਗ੍ਰੇਜ਼ੀ ਵਿੱਚ ਭੇਜਦੇ ਹਨ। ਅਸੀਂ ਉਹਨਾ ਨੂੰ ਈ-ਮੇਲ ਰਾਹੀਂ ਬੇਨਤੀ ਵੀ ਕੀਤੀ ਸੀ ਪਰ ਉਹ ਫਿਰ ਵੀ ਅੰਗ੍ਰੇਜ਼ੀ ਵਿੱਚ ਹੀ ਲਿਖਦੇ ਹਨ। ਹੁਣ ਫਿਰ ਸਾਰਿਆਂ ਨੂੰ ਸਾਂਝੀ ਬੇਨਤੀ ਕਰਦੇ ਹਾਂ ਕਿ ਉਹ ਪੰਜਾਬੀ ਵਿੱਚ ਲਿਖਣ ਜੇ ਕਰ ਕਿਸੇ ਸਹਾਇਤਾ ਦੀ ਲੋੜ ਹੋਵੇ ਤਾਂ ਦੱਸ ਸਕਦੇ ਹਨ। ਜੇ ਕਰ ਉਹ ਪੰਜਾਬੀ ਪੜ੍ਹਨੀ ਲਿਖਣੀ ਜਾਣਦੇ ਹਨ ਅਤੇ ਅੰਗ੍ਰੇਜ਼ੀ ਵਿੱਚ ਟਾਈਪ ਕਰਨੀ ਜਾਣਦੇ ਹਨ ਤਾਂ ਪੰਜਾਬੀ ਵਿੱਚ ਵੀ ਕੋਈ ਦਿਕਤ ਨਹੀਂ ਹੋਣੀ ਚਾਹੀਦੀ।
4. ਅਸੀਂ ‘ਸਿੱਖ ਮਾਰਗ’ ਤੇ ਲਿਖਣ ਵਾਲਿਆਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਆਪਣੀ ਲਿਖਤ ਵਿੱਚ ਦਸਮ ਗ੍ਰੰਥ ਦੇ ਹਵਾਲੇ ਨਾ ਦਿਆ ਕਰਨ ਕਿਉਂਕਿ ਉਹ ਸਾਨੂੰ ਕੱਟਣੇ ਪੈਂਦੇ ਹਨ।


(11/07/10)
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ

ਗਿਆਨੀ ਸੁਰਜੀਤ ਸਿੰਘ ਜੀ ਨੂੰ ਕੁੱਝ ਸਵਾਲ?
ਚਲੋ ਗਿਆਨੀ ਸੁਰਜੀਤ ਸਿੰਘ ਜੀ ਨਾਲ ਫੂਨ ਤੇ ਗੱਲ ਕਰਨ ਤੋਂ ਇਹ ਤਾਂ ਪਤਾ ਚੱਲਿਆ ਕਿ ਉਹ ਚਿੱਠੀਆਂ ਤਾਂ ਪੜ੍ਹਦੇ ਹਨ। ਨਾਲ ਨਾਲ ਉਨ੍ਹਾਂ ਨੇ ਇਹ ਵੀ ਕਹਿ ਦਿੱਤਾ ਕਿ ਮੇਰੇ ਕੋਲ ਤੁਹਾਡੀਆਂ ਚਿੱਠੀਆਂ ਦਾ ਜਵਾਬ ਦੇਣ ਲਈ ਕੋਈ ਸਮਾ ਨਹੀਂ। ਗਿਆਨੀ ਜੀ ਇਹ ਤਾਂ ਤੁਹਾਡੀ ਆਪਣੀ ਮਰਜ਼ੀ ਹੈ। ਕੋਈ ਦੋ ਕੁ ਸਾਲ ਪਹਿਲਾਂ ਤੁਹਾਡੇ ਕੋਲ, ਤੁਹਾਡੀਆਂ ਲਿਖਤਾਂ ਵਿਚੋਂ ਇਸੇ ਆਵਾਗਉਣ ਵਾਲੇ ਚੱਕਰ ਬਾਰੇ ਪੜ੍ਹ ਕੇ, ਗੁਰਮਤਿ ਗਿਆਨ ਮਿਸ਼ਨਰੀ ਕਾਲਿਜ਼ ਦੇ ਪ੍ਰੋ. ਸੁਖਵਿੰਦਰ ਸਿੰਘ ਦੱਦਾਹੂਰ ਅਤੇ ਪ੍ਰੋ. ਇੰਦਰ ਸਿੰਘ ਘੱਗਾ ਜੀ ਹੋਰਾਂ ਨੂੰ ਤੁਹਾਡੇ ਕੋਲ ਭੇਜਿਆ ਸੀ। ਪਰ ਤੁਸੀਂ ਉਨ੍ਹਾਂ ਨਾਲ ਕੋਈ ਨਿਰਣਾਇਕ ਗੱਲ ਕਰਨ ਤੋਂ ਬਗੈਰ ਇੱਧਰ-ਉਧਰ ਦੀਆਂ ਗੱਲਾਂ ਕਰਕੇ ਜਵਾਬ ਦੇਣ ਲੱਗੇ ਤਾਂ ਉਹ ਦੋਵੇਂ ਵਿਦਵਾਨ ਮਨੁੱਖ ਗੱਲਬਾਤ ਨੂੰ ਵਿਚ-ਵਿਚਾਲੇ ਛੱਡ ਕੇ ਵਾਪਸ ਲੁਧਿਆਣੇ ਨੂੰ ਚਲੇ ਗਏ।
ਹੁਣ ਸਵਾਲ ਇਹ ਉੱਠਦਾ ਹੈ ਕਿ ਕੀ ਤੁਸੀਂ ਇਨ੍ਹਾਂ ਨਾਲ ਜੁੜੇ ਹੋਏ ਹੋ? ਤੁਸੀਂ ਜਵਾਬ ਨਹੀਂ ਦੇਣਾ ਇਸ ਕਰਕੇ ਮੈਂ ਆਪਣੇ ਸਵਾਲ ਦਾ ਜਵਾਬ ਆਪ ਹੀ ਜਵਾਬ ਲਿਖ ਦਿੰਦਾ ਹਾਂ। ਜਵਾਬ ਹੈ ਨਹੀਂ।
ਕਿਸੇ ਸੱਜਣ ਨੇ ਮੈਨੂੰ ਕਿਹਾ ਕਿ ਆਪਾਂ ਨੂੰ ਗਿਆਨੀ ਸੁਰਜੀਤ ਸਿੰਘ ਮਿਸ਼ਨਰੀ ਹੋਰਾਂ ਦੀ ਮੱਦਦ ਕਰਨੀ ਚਾਹੀਦੀ ਹੈ ਤੇ 20, 000. 00 ਰੁਪੈ ਦਾ ਸਿੱਖ ਧਰਮ ਨਾਲ ਸੰਬੰਧਿਤ ਲਿਟਰੇਚਰ ਖਰੀਦ ਕੇ ਵੰਡਣਾ ਚਾਹੀਦਾ ਹੈ। ਦਿੱਲੀ ਪਹੁੰਚ ਕੇ ਮੈਂ ਤੁਹਾਨੂੰ ਸੰਪਰਕ ਕੀਤਾ ਤੇ ਮਿਲ ਕੇ ਮਿਲਣ ਦਾ ਮੰਤਵ ਦੱਸਿਆ। ਤੁਸੀਂ ਝੱਟ ਰਸੀਦ ਕੱਟ ਦਿੱਤੀ ਜਦੋਂ ਕਿ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਗਿਆ ਸੀ ਕਿ ਪੈਸੇ ਤੁਹਾਨੂੰ ਲੁਧਿਆਣੇ ਜਾ ਕੇ ਹੀ ਭੇਜ ਪਾਉਂਗਾ। ਪਰ ਤੁਸੀਂ ਦੂਸਰੇ ਦਿਨ ਹੀ ਫੋਨ ਕਰਕੇ ਪੈਸੇ ਮੰਗੇ। ਫਿਰ ਮੈਂ ਤੁਹਾਨੂੰ ਬੇਨਤੀ ਕੀਤੀ ਕਿ ਦਸ ਦਿਨਾਂ ਬਾਅਦ ਮੈਂ ਲੁਧਿਆਣੇ ਪਹੁੰਚ ਕੇ ਵਾਪਸ ਕੈਨੇਡਾ ਜਾਣ ਤੋਂ ਪਹਿਲਾਂ ਤੁਹਾਨੂੰ ਇਹ ਰਕਮ ਜ਼ਰੂਰ ਭੇਜ ਦਿਆਂਗਾ। ਪਰ ਤੁਹਾਨੂੰ ਇਤਬਾਰ ਨਹੀਂ ਆਇਆ। ਜਦੋਂ ਤੁਸੀਂ ਤੀਸਰੀ ਵਾਰ ਫੋਨ ਕੀਤਾ ਤਾਂ ਮੈਂ ਤੁਹਾਨੂੰ ਕਿਹਾ ਬਈ ਜੇ ਚਾਹੁੰਦੇ ਹੋ ਤਾਂ ਤੁਹਾਡੀ ਰਸੀਦ ਤੁਹਾਨੂੰ ਵਾਪਸ ਕਰ ਦਿਆਂ। ਜੇ ਤੁਹਾਨੂੰ ਵਿਸ਼ਵਾਸ਼ ਹੀ ਨਹੀਂ ਤਾਂ ਤੁਸੀਂ ਰਸੀਦ ਕਿਉਂ ਕੱਟੀ? ਨਾਲੇ ਮੈਂ ਇਹ ਵੀ ਕਿਹਾ ਕਿ ਗਿਆਨੀ ਜੀ ਹੁਣ ਫੋਨ ਨਾ ਕਰਨਾ। ਤੁਸੀਂ ਫਿਰ ਕਾਲਿਜ਼ ਬਾਰੇ ਸ਼ੰਕਾ ਪ੍ਰਗਟ ਕੀਤਾ ਕਿ ਬਈ ਉਹ ਇਹ ਲਿਟਰੇਚਰ ਨਹੀਂ ਮੰਗਵਾਉਣਗੇ। ਮੈ ਵਾਪਸ ਜਾਣ ਤੋਂ ਪਹਿਲਾਂ 20, 000. 00 ਰੁਪਿਆ ਤਾਂ ਤੁਹਾਨੂੰ ਭੇਜ ਕੇ ਫੂਨ ਰਾਹੀਂ ਪੈਸੇ ਮਿਲਣ ਦੀ ਸੂਚਨਾ ਪ੍ਰਾਪਤ ਕਰ ਲਈ ਸੀ ਪਰ ਉਨ੍ਹਾਂ ਨੇ ਤੁਹਾਡੇ ਕੋਲੋਂ ਲਿਟਰੇਚਰ ਮੰਗਵਾਇਆ ਜਾਂ ਨਹੀਂ ਇਹ ਤੁਸੀਂ ਅੱਜ ਤਕ ਨਹੀਂ ਦੱਸਿਆ ਤੇ ਨਾ ਹੀ ਅਸੀਂ ਪੁਛਿਆ।
ਜਿਤਨਾ ਕੁ ਮੈਂ ਤੁਹਾਨੂੰ ਮਿਲਿਆ ਤੇ ਤੁਹਾਡੇ ਨਾਲ ਵਾਹ ਪਿਆ ਹੈ ਉਸ ਤੋਂ ਇਹ ਨਤੀਜਾ ਕੱਢਿਆ ਜਾ ਸਕਦਾ ਹੈ ਕਿ ਤੁਸੀਂ ਇਕੱਲੇ ਹੀ ਕੰਮ ਕਰ ਰਹੇ ਹੋ, ਜੋ ਮੈਂ ਪਹਿਲਾਂ ਵੀ ਲਿਖਿਆ ਸੀ ਤੇ ਤੁਸੀਂ ਇਸਦਾ ਗਲਤ ਮਤਲਬ ਕੱਢਕੇ ਕਿਸੇ ਸੱਜਣ ਦੀ ਚਿੱਠੀ ਦਾ ਜਵਾਬ ਲਿਖਿਦਿਆਂ, ਮੇਰਾ ਨਾਮ ਲੈਣ ਤੋਂ ਬਗੈਰ, ਇਸਦਾ ਹਵਾਲਾ ਦੇ ਕੇ ਇਹ ਲਿਖਿਆ ਸੀ ਕਿ ਮੈਂ ਇਕੱਲਾ ਨਹੀਂ।
ਮੈਂ ਸਪੱਸ਼ਟ ਤੌਰ ਤੇ ਇਹ ਨਹੀਂ ਕਹਿਣਾ ਚਾਹੁੰਦਾ ਸੀ ਕਿ ਜਦੋਂ ਤੁਹਾਨੂੰ ਕਿਸੇ ਤੇ ਵਿਸ਼ਵਾਸ਼ ਹੀ ਨਹੀਂ ਤਾਂ ਤੁਸੀਂ ਕਿਸੇ ਨਾਲ ਕੰਮ ਕਰ ਹੀ ਨਹੀਂ ਸਕਦੇ। ਲੋਕਾਂ ਨੂੰ ਕਾਮਰੇਡਾਂ ਦਾ ਤੁਖੱਲਸ ਤੇ ਹੋਰ ਉਪਾਧੀਆਂ ਦੇਣ ਤੋਂ ਪਹਿਲਾਂ ਤੁਸੀਂ ਆਪਣੇ ਬਾਰੇ ਇਹ ਸੋਚੋ ਕਿ ਕੀ ਤੁਹਾਨੂੰ ਕਿਸੇ ਤੇ ਵਿਸ਼ਵਾਸ਼ ਹੈ? ਜੇ ਨਹੀਂ ਤਾਂ ਤੁਸੀਂ ਹਾਲੇ ਸਿੱਖ ਨਹੀਂ ਬਣੇ। ਗਿਆਨੀ ਜੀ ਬਾਹਰੋਂ ਸਿੱਖ ਦਿਖਣ ਨਾਲ ਮਨੁੱਖ ਸਿੱਖ ਨਹੀਂ ਬਣ ਜਾਂਦਾ। ਇਹ ਕੰਮ ਤਾਂ ਸਾਡੇ ਸਾਰੇ ਤਖਤਾਂ ਦੇ ਜੱਥੇਦਾਰ ਕਰ ਹੀ ਰਹੇ ਹਨ। ਫਿਰ ਅਸੀਂ ਇਨ੍ਹਾਂ ਨੂੰ ਹਰ ਰੋਜ਼ ਕਿਉਂ ਕੋਸਦੇ ਹਾਂ। ? ਮੈਂ ਇਸ ਨਤੀਜੇ ਤੇ ਪਹੁੰਚਿਆ ਹਾਂ ਕਿ ਤੁਸੀਂ ਇਕੱਲੇ ਹੋ ਤੇ ਕਿਸੇ ਵੀ ਕਾਲਿਜ਼ ਨਾਲ ਤੁਸੀਂ ਕੋਈ ਸਾਂਝ ਨਹੀਂ ਰੱਖਦੇ।
ਧਰਮਰਾਜ/ਯਮਰਾਜ ਦੇ ਕੁੱਕੜ ਦਾ ਅਕਾਲ ਚਲਾਣਾ।
ਹੁਣ ਤੁਹਾਨੂੰ ਇਕੋ ਹੀ ਸਵਾਲ ਕਰਨਾ ਹੈ ਜੇ ਤੁਸੀਂ ਮੁਨਾਸਬ ਸਮਝੋ ਤਾਂ ਜਵਾਬ ਲਿਖ ਦੇਣਾ ਨਹੀਂ ਤਾਂ ਨਾ ਸਹੀ।
ਤੁਹਾਡੇ ਉਪਾਸ਼ਕਾਂ ਦੀ ਚਿੱਠੀ ਦਾ ਜਵਾਬ ਲਿਖਦਿਆਂ ਮੈਂ ਭਗਤ ਪੂਰਨ ਸਿੰਘ ਜੀ ਨੂੰ ਈ-ਮੇਲ ਕਰਕੇ ਕਿਸੇ ਆਤਮਾ ਬਾਰੇ ਪੁਛਿਆ ਸੀ ਤੇ ਉਨ੍ਹਾਂ ਨੇ ਉਸ ਆਤਮਾ ਬਾਰੇ ਪੁੱਛੇ ਸਵਾਲ ਦਾ ਜਵਾਬ ਨਾ ਲਿਖ ਕੇ ਇੱਕ ਹੋਰ ਸਿਆਪਾ ਖੜਾ ਕਰ ਦਿੱਤਾ ਹੈ ਕਿ ਧਰਮਰਾਜ ਦਾ ਕੁੱਕੜ ਇੱਕ ਦਿਨ ਬਹੁਤੇ ਕੀੜੇ ਖਾ ਗਿਆ ਅਤੇ ਉਹ ਆਫਰ ਕੇ ਮਰ ਗਿਆ ਹੈ। ਹੁਣ ਧਰਮਰਾਜ ਦੇ ਪੈਰ ਦਾ ਹਾਲ ਬਹੁਤ ਹੀ ਮਾੜਾ ਹੈ। ਬਲਾਤਕਾਰੀ ਧਰਮਰਾਜ/ਯਮਰਾਜ ਨੂੰ ਨੀਂਦਰ ਵੀ ਨਹੀਂ ਆਉਂਦੀ ਤੇ ਇਹ ਵੀ ਨਜ਼ਰ ਆ ਰਿਹਾ ਹੈ ਕਿ ਹੁਣ ਇਹ ਧਰਮਰਾਜ ਚਲਾਣਾ ਜਾਂ ਅਕਾਲ ਚਲਾਣ ਕਰ ਜਾਵੇ। ਤੁਸੀਂ ਮੈਂਥੋ 20-25 ਸਾਲ ਕੁ ਵੱਡੇ ਹੋ ਮੈਂ ਵੀ ਹੁਣ 60ਵਿਆਂ ਨੂੰ ਢੁੱਕ ਰਿਹਾ ਹਾਂ। ਇਹ ਵੀ ਪਤਾ ਨਹੀਂ ਕਿ ਕੌਣ ਕਦੋਂ ਚਲਾਣਾ ਕਰ ਜਾਵੇ। ਮੈਂ ਤਾਂ ਫਿਰ ਬਚ ਜਾਵਾਂਗਾ ਕਿਉਂਕਿ ਮੇਰਾ ਤਾਂ ਲੇਖੇ ਜੋਖੇ ਵਿੱਚ ਕੋਈ ਵਿਸ਼ਵਾਸ਼ ਨਹੀਂ ਪਰ ਤੁਸੀਂ ਕੀ ਕਰੋਗੇ ਜੇ ਇਹ ਧਰਮਰਾਜ ਚੱਲ ਵਸਿਆ ਤਾਂ? ਸਾਰੀ ਮਨੁੱਖਤਾ ਇਸ ਧਰਮਰਾਜ ਦੇ ਮਰਨ ਤੇ ਖੂਸ਼ੀ ਮਨਾ ਰਹੀ ਹੋਵੇਗੀ ਜਦੋਂ ਕਿ ਤੁਸੀਂ ਅਫਸੋਸ? ਜਾਂ ਤੁਸੀਂ ਵੀ ਖੁਸ਼ੀ ਮਨਾਓਗੇ? ਜੇ ਇਸਦਾ ਜਵਾਬ ਲਿਖ ਸਕੋ ਤਾਂ ਬਹੁਤ ਹੀ ਖੁਬਸੂਰਤ ਹੋਵੇਗਾ। ਪਰ ਜੇ ਕਰ ਧਰਮਰਾਜ ਜੀ ਹੀ ਚੱਲ ਵਸੇ ਤਾਂ ਤੁਸੀਂ ਆਪਣਾ ਲੇਖਾ ਜੋਖਾ ਕਿਸਤੋਂ ਕਰਵਾਓਗੇ?
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ ਕੈਨੇਡਾ।


(11/07/10)
ਦਰਸ਼ਨ ਸਿੰਘ ਖਾਲਸਾ

ਅਗਿਆਨਤਾ ਅਤੇ ਅੰਧ ਵਿਸ਼ਵਾਸ਼ ਵਿੱਚ ਮਸੰਦਾਂ ਨੂੰ ਅਕਾਲ ਤਖਤ ਦਾ ਨਾਮ ਦੇਣ ਦੀ ਵੱਡੀ ਭੁੱਲ ਅਤੇ ਗੁਰੂ ਬੇਅਦਬੀ ਕੀਤੀ ਜਾ ਰਹੀ ਹੈ

ਪਹਿਲੇ ਮਸੰਦ
ਸਿੱਖੀ ਵਿੱਚ ਗੁਰੂ ਸ਼ਬਦ ਦੇ ਗੁਰਮਤਿ ਪ੍ਰਚਾਰ ਲਈ ਕਦੀ ਗੁਰੂ ਸਾਹਿਬ ਨੇ ਆਪ ਖੁਦ ਕੁੱਝ ਸਿਖਾਂ ਦੀ ਚੋਣ ਕਰਕੇ ਵੱਖ ਵੱਖ ਥਾਂਈ ਪ੍ਰਚਾਰਕ ਮੰਜੀਆਂ ਕਾਇਮ ਕੀਤੀਆਂ ਸਨ ਕਿਉਂਕਿ ਦੂਰ ਦੁਰਾਡੇ ਤੋਂ ਆਉਣ ਜਾਣ ਦੇ ਸਾਧਨ ਨਾ ਹੋਣ ਕਰਕੇ ਸਿੱਖੀ ਆਪਣੇ ਖੇਤਰ ਵਿੱਚ ਹੀ ਉਸ ਮਸੰਦ ਰਾਹੀਂ ਗੁਰਮਤਿ ਪ੍ਰਚਾਰ ਨਾਲ ਜੁੜੀ ਰਹੇ ਅਤੇ ਗੁਰੂ ਘਰ ਲਈ ਕੱਢੀ ਸੇਵਾ ਭੀ ਗੁਰੂ ਘਰ ਤੱਕ ਪਹੁੰਚਦੀ ਰਹੇ। ਇਹ ਮਸੰਦ ਕਿਉਂਕਿ ਗੁਰੂ ਨੇ ਆਪ ਨਿਸਚਤ ਕੀਤੇ ਸਨ ਇਸ ਲਈ ਸਿੱਖ ਸੰਗਤਾਂ ਦੀ ਅੰਨ੍ਹੀ ਸ਼ਰਧਾ ਦਾ ਕੇਂਦਰ ਬਣ ਗਏ।

ਸਧਾਰਣ ਸਿੱਖ ਅੰਧ ਵਿਸ਼ਵਾਸ਼ ਵਿੱਚ ਇਹ ਸਮਝਣ ਲੱਗ ਪਿਆ ਕਿ ਜੇ ਗੁਰੂ ਦੀ ਖੁਸ਼ੀ ਲੈਣੀ ਹੈ ਤਾਂ ਹਰ ਕੀਮਤ ਤੇ ਇਸ ਮਸੰਦ ਨੂੰ ਪ੍ਰਸੰਨ ਰੱਖਣਾ ਜ਼ਰੂਰੀ ਹੈ, ਇਓਂ ਜਿਥੇ ਇਹ ਮਸੰਦ ਆਪਣੇ ਆਪ ਵਿੱਚ ਗੁਰੂ ਬਣ ਬੈਠੇ, ਓਥੇ ਗੁਰੂ ਘਰ ਲਈ ਭੇਜੀ ਜਾਣ ਵਾਲੀ ਭੇਟਾ ਦੇ ਰੂਪ ਵਿਚ ਦੌਲਤ ਨੇ ਅਤੇ ਹਰ ਤਰਾਂ ਨਾਲ ਗੁਰੂ ਖੁਸ਼ੀ ਲਈ ਸ਼ਰਧਾ ਅਧੀਨ ਹੱਥ ਜੋੜ ਖੜੀ ਅਬੋਲ ਸਿੱਖੀ ਦੇ ਭੋਲੇਪਨ ਨੇ ਇਹਨਾਂ ਮਸੰਦਾਂ ਦਾ ਦਿਮਾਗ਼ ਖਰਾਬ ਕਰਕੇ ਐਸ਼ ਪ੍ਰਸਤ ਅਤੇ ਵਿਭਚਾਰੀ ਬਣਾ ਦਿਤਾ। ਇਉਂ ਸਿੱਖੀ ਦਾ ਸੋਸ਼ਣ ਹੋਨ ਲੱਗਾ। ਸਿੱਖੀ ਦੀ ਦੌਲਤ ਅਤੇ ਇਜ਼ਤ, ਮਸੰਦਾਂ ਰਾਹੀਂ ਲੁਟੀ ਜਾਂਦੀ ਰਹੀ ਪਰ ਅਗਿਆਨਤਾ ਵੱਸ ਗੁਰੂ ਦੀ ਪਛਾਣ ਨਾ ਹੋਣ ਕਰਕੇ ਸਿੱਖੀ ਗੁਰੂ ਕਰੋਪੀ ਦੇ ਡਰੋਂ ਅਬੋਲ ਹੋਕੇ ਰਹਿ ਗਈ ਸੀ, ਕਿਉਂਕਿ ਸਿੱਖ ਨੂੰ ਇਹ ਭੁਲੇਖਾ ਖਾਈ ਜਾ ਰਿਹਾ ਸੀ ਕਿ ਮਸੰਦ ਦੀ ਕਰੋਪੀ, ਗੁਰੂ ਦੀ ਕਰੋਪੀ ਹੈ।

ਆਖਿਰ ਸੁਚੇਤ ਸਿੱਖਾਂ ਵਲੋਂ ਗੁਰੂ ਤੱਕ ਇਹ ਸਭ ਕੁੱਛ ਪਹੁੰਚਾਉਣ ‘ਤੇ ਜਿਸ ਤਰਾਂ ਸਤਿਗੁਰੂ ਜੀ ਨੇ ਜ਼ਾਲਮ ਅਤੇ ਵਿਭਚਾਰੀ ਮਸੰਦਾਂ ਦੀ ਹੋਂਦ ਨੂੰ ਸਖਤ ਸਜ਼ਾ ਦੇ ਕੇ ਖਤਮ ਕੀਤਾ ਅਤੇ ਸਿੱਖੀ ਨੂੰ ਸਿੱਧਾ ਅਪਣੇ ਨਾਲ ਜੋੜ ਲਿਆ। ਇਹ ਸਭ ਕੁੱਝ ਸਿੱਖ ਇਤਹਾਸ ਦਾ ਪੰਨਾ ਬਣ ਚੁਕਾ ਹੈ, ਪਰ ਕਦੀ ਇਉਂ ਸਿੱਖੀ, ਅਗਿਆਨਤਾ ਵੱਸ ਵਿਭਚਾਰੀ ਮਸੰਦਾਂ ਨੂੰ ਭੀ ਗੁਰੂ ਮੰਨ ਕੇ ਜ਼ਲੀਲ ਹੁੰਦੀ ਰਹੀ ਸੀ ਇਹ ਭੀ ਇਤਿਹਾਸ ਦੀ ਕੌੜੀ ਸਚਾਈ ਹੈ।

ਦੂਜਾ ਮਸੰਦ
ਗੁਰੂ ਦਸਮ ਪਾਤਸ਼ਾਹ ਜੀ ਵਲੋਂ ਅਪਣੇ ਸ਼ਰੀਰਕ ਅੰਤ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਸਮੁੱਚੀ ਸਿੱਖ ਸੰਗਤ ਖਾਲਸੇ ਨੂੰ ਹੁਕਮ ਕਰਨਾ ਕਿ ਅੱਜ ਤੋਂ ਸਿੱਖ ਦਾ ਗੁਰੂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਪਰ ਸਿੱਖ ਦੋਖੀ ਸੋਚ ਵਲੋਂ ਬ੍ਰਾਹਮਣਵਾਦ ਦੇ ਗਰਭ ਵਿਚੋਂ ਜਨਮ ਲੈਣ ਵਾਲੇ, ਹਿੰਦੂ ਮਿਥਿਹਾਸ ਅਨੁਸਾਰ ਲਹੁ ਪੀਣੇ ਦੇਵੀ ਦੇਵਤਿਆਂ ਦੀਆਂ ਕਹਾਣੀਆਂ ਅਤੇ ਵਿਭਚਾਰੀ ਜਲਾਲਤ ਦੇ ਸਰੂਪ ਵਾਲੇ ਬਚਿੱਤਰ ਨਾਟਕ ਗ੍ਰੰਥ ਨੂੰ ਮਸੰਦਾਂ ਵਾਗੂੰ ਸਿੱਖੀ ਦੇ ਵਿਹੜੇ ਵਿੱਚ ਗੁਰੂ ਬਣਾ ਕੇ ਬਿਠਾ ਦਿੱਤਾ ਗਿਆ।

“ਦਸਮ” ਨਾਮ ਨਾਲ ਜੋੜ ਦਿੱਤਾ ਗਿਆ ਇਓਂ ਇਹ ਵਿਭਚਾਰੀ ਮਸੰਦ ਰੂਪ ਗ੍ਰੰਥ, ਗੁਰੂ ਬਣ ਬੈਠਾ, ਸਿੱਖੀ ਦੁਬਾਰਾ ਭੁਲ ਗਈ। ਇਸਦੇ ਅਖੰਡ ਪਾਠ ਹੋਣ ਲੱਗੇ, ਮੱਥੇ ਟੇਕੇ ਜਾਣ ਲੱਗੇ, ਇਸਦੇ ਪ੍ਰਸ਼ਾਦ ਭੰਗ ਦੇ ਨਸ਼ੇ ਅਤੇ ਰਚਨਾਵਾਂ ਦੀ ਜ਼ਹਿਰ ਮਨੁੱਖੀ ਸ਼ਰੀਰ ਅਤੇ ਆਤਮਾ ਵਿਚ ਘੁਲਣ ਲੱਗੀ, ਪਰ ਬਹੁਤ ਸਾਰੀ ਭੋਲੀ ਅਤੇ ਅਗਿਆਨੀ ਸਿੱਖੀ ਅਜੇ ਭੀ ਇਸ ਦੀਆਂ ਅਸ਼ਲੀਲ ਰਚਨਾਵਾਂ ਅੱਗੇ ਮੱਥੇ ਟੇਕ ਰਹੀ ਹੈ ਅਤੇ ਉਹਨਾ ਮਸੰਦਾਂ ਦੀ ਤਰਾਂ ਇਹਨਾਂ ਭੋਲੇ ਸਿੱਖਾਂ ਨੂੰ ਆਖਿਆ ਜਾ ਰਿਹਾ ਹੈ ਕਿ ਇਸ ਗ੍ਰੰਥ ਦਾ ਤਿਆਗ ਕਰਨਾ ਦਸਮ ਗੁਰੂ ਵਲੋਂ ਮੂੰਹ ਮੋੜਨਾ ਹੈ ਅਤੇ ਇਓਂ ਗੁਰੂ ਦੀ ਕਰੋਪੀ ਹੋ ਜਾਵੇਗੀ ਅਤੇ ਇਸ ਗ੍ਰੰਥ ਬਿਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਭੀ ਨਹੀ ਬਣਿਆਂ ਜਾ ਸਕਦਾ। ਇਓਂ ਇਹ ਗ੍ਰੰਥ ਦੂਜੀ ਵਾਰ ਮਸੰਦਾਂ ਦੀ ਤਰਾਂ ਗੁਰੂ ਅਤੇ ਸਾਡੇ ਦਰਮਿਆਨ ਆ ਖੜਾ ਹੋਇਆ ਹੈ।

ਪਰ ਅੱਜ ਬਹੁਤ ਸਾਰੀ ਸਿੱਖੀ ਜਾਗ ਪਈ ਹੈ, ਆਸ ਅਤੇ ਅਰਦਾਸ ਹੈ ਗੁਰੂ ਕਿਰਪਾ ਕਰੇਗਾ ਆਪ ਖਾਲਸੇ ਵਿਚ ਬੈਠਕੇ ਫੈਸਲਾ ਕਰੇਗਾ ਕਿ ਇਸ ਮਸੰਦ ਨੂੰ ਵਿਚੋਂ ਹਟਾਕੇ ਖਾਲਸੇ ਨੂੰ ਕਿਵੇਂ ਸਿੱਧਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਕੇ ਗੁਰੂ ਗ੍ਰੰਥ ਦਾ ਖਾਲਸਾ ਪੰਥ ਉਜਾਗਰ ਕਰਨਾ ਹੈ।

ਤੀਜੇ ਮਸੰਦ
ਕਦੀ ਸਮੇਂ ਸਮੇਂ ਨਾਲ ਖਾਲਸਾ ਪੰਥ ਨੇ ਅਸਥਾਨਾਂ ਦੀ ਸੇਵਾ ਸੰਭਾਲ ਅਤੇ ਸਿੱਖ ਦੇ ਹਿਰਦੇ ਤੇ ਰਾਜ ਕਰਨ ਵਾਲੇ, ਮੀਰੀ ਪੀਰੀ ਦੀ ਸੁਮੇਲ ਸ਼ਕਤੀ ਗੁਰਬਾਣੀ ਗੁਰਮਤਿ ਸਿਧਾਂਤ ਰੂਪ ਤਖਤ ਦੇ ਪ੍ਰਚਾਰਕ ਦੇ ਰੂਪ ਵਿਚ ਕੁੱਝ ਸੇਵਾਦਾਰਾਂ ਦੀ ਸੇਵਾ ਲਾਈ ਸੀ ਤਾਂਕਿ ਇਹ ਸੇਵਾਦਾਰ ਸਿੱਖ ਸੰਗਤ ਨੂੰ ਗੁਰਬਾਣੀ ਗੁਰਮਤਿ ਨਾਲ ਜੋੜਨਗੇ, ਪਰ ਇਹ ਲੋਕ ਅੱਜ ਦੌਲਤ ਸ਼ੋਹਰਤ ਦੇ ਨਸ਼ੇ ਵਿੱਚ ਤਿੰਨ ਤਿੰਨ ਔਰਤਾਂ ਰੱਖਣ ਵਾਲੇ ਵਿਭਚਾਰੀ ਜਾਂ ਵਿਭਚਾਰੀ ਲੋਕਾਂ ਨੂੰ ਕਲੀਨ ਚਿੱਟਾਂ ਦੇਣ ਵਾਲੇ ਉਹਨਾਂ ਦੇ ਸਾਥੀ ਸਾਬਤ ਹੋ ਚੁਕੇ ਹਨ ਅਤੇ ਨਾਲ ਹੀ ਭੋਲੀ ਸਿੱਖੀ ਦੀ ਅਗਿਆਨਤਾ ਅਤੇ ਅੰਧ ਵਿਸ਼ਵਾਸ਼ ਦਾ ਨਾਜਾਇਜ਼ ਫਾਇਦਾ ਉਠਾਉਂਦਿਆਂ ਉਹਨਾਂ ਮਸੰਦਾਂ ਦੀ ਤਰਾਂ ਅੱਜ ਇਹ ਮਸੰਦ ਭੀ ਸਿਰਫ ਗੁਰੂ ਹੀ ਨਹੀਂ ਬਲਕਿ ਅਕਾਲ ਪੁਰਖ ਭੀ ਬਣ ਬੈਠੇ ਹਨ।

ਇਓਂ ਸਿੱਖੀ ਦਾ ਸੋਸ਼ਣ ਹੋ ਰਿਹਾ ਹੈ। ਇਹਨਾਂ ਦਾ ਹੁਕਮਨਾਮਾ ਗੁਰੂ ਹਰ ਗੋਬਿੰਦ ਸਾਹਿਬ ਜਾਂ ਸ੍ਰੀ ਅਕਾਲ ਤਖਤ ਦਾ ਹੁਕਮਨਾਮਾ ਸਮਝਿਆ ਜਾ ਰਿਹਾ ਹੈ, ਇਹਨਾਂ ਦਾ ਹੁਕਮ ਭਾਵੇਂ ਝੂਠ ਜਾਂ ਸਿਆਸਤ ਤੇ ਆਧਾਰਿਤ ਹੋਵੇ ਮੰਨਣਾ ਹੀ ਪਵੇਗਾ, ਜਿਹੜਾ ਨਾ ਮੰਨੇ ਉਸ ‘ਤੇ ਗੁਰੂ ਹਰ ਗੋਬਿੰਦ ਸਾਹਿਬ ਅਤੇ ਅਕਾਲ ਤਖਤ ਦੀ ਕਰੋਪੀ ਹੋ ਜਾਵੇਗੀ, ਜਿਹੜਾ ਇਹਨਾਂ ਦਾ ਸਿੱਖ ਨਹੀਂ ਉਹ ਗੁਰੂ ਦਾ ਸਿੱਖ ਨਹੀਂ, ਆਦਿ ਆਦਿ ਮਸੰਦਾ ਵਾਲੇ ਹਰਬੇ ਵਰਤ ਕਿ ਅੱਜ ਫਿਰ ਸਿੱਖੀ ਦਾ ਸੋਸ਼ਣ ਕੀਤਾ ਜਾ ਰਿਹਾ ਹੈ ਅਤੇ ਅੱਜ ਭੀ ਕੁਝ ਭੋਲੇ ਅਗਿਆਨੀ ਲੋਕ ਜਾਂ ਕੁੱਛ ਇਹਨਾਂ ਦੇ ਭਾਈਵਾਲ ਮਤਲਬ ਪ੍ਰਸਤ ਲੋਕ ਉਹਨਾ ਮਸੰਦਾਂ ਦੀ ਤਰਾਂ ਇਹਨਾ ਮਸੰਦਾਂ ਦੇ ਸਾਹਮਣੇ ਅਨੇਕਾਂ ਵਾਰ ਜ਼ਲੀਲ ਹੋਕੇ ਭੀ ਹੱਥ ਜੋੜੀ ਖੜੇ ਹਨ। ਇਓਂ ਭੁਲੇਖੇ ਵਿਚ ਇਹਨਾਂ ਮਸੰਦਾਂ ਨੂੰ ਅਕਾਲ ਤਖਤ ਦਾ ਨਾਮ ਦੇਣ ਦੀ ਵੱਡੀ ਭੁੱਲ ਅਤੇ ਗੁਰੂ ਬੇਅਦਬੀ ਕੀਤੀ ਜਾ ਰਹੀ ਹੈ।

ਪਰ ਦੁਜੇ ਪਾਸੇ ਗੁਰੂ ਗ੍ਰੰਥ ਦੇ ਪੰਥ ਦਾ ਬਹੁਤ ਵੱਡਾ ਵਰਗ ਗੁਰਮਤਿ ਦੀ ਰੋਸ਼ਨੀ ਵਿਚ ਜਾਗ ਚੁਕਾ ਹੈ ਜਿਸਨੇ ਇਹਨਾਂ ਦੇ ਨਕਲੀ ਚਿਹਰੇ ਵਿਚੋਂ ਸਿਅਸੀ ਗੁਲਾਮ ਬਿਰਤੀ ਨੂੰ ਪਛਾਣ ਲਿਆ ਹੈ।

ਹੁਣ ਗੁਰੂ ਗ੍ਰੰਥ ਦੇ ਪੰਥ ਨੇ ਫੈਸਲਾ ਕਰਨਾ ਹੈ ਕਿ ਇਹਨਾਂ ਮਸੰਦਾਂ ਨੂੰ ਕਿਹੜੀ ਸਜ਼ਾ ਦੇਕੇ ਗੁਰੂ ਅਤੇ ਖਾਲਸੇ ਦੇ ਦਰਮਿਆਨੋਂ ਇੱਕ ਪਾਸੇ ਕਰਨਾ ਹੈ ਅਤੇ ਕਿਵੇਂ ਸਿੱਖੀ ਨੇ ਸਿੱਧਾ ਗੁਰੂ ਗ੍ਰੰਥ ਦਾ ਪੰਥ ਬਨਣਾ ਹੈ।

ਗੁਰੂ ਗ੍ਰੰਥ ਦੇ ਪੰਥ ਦਾ ਕੂਕਰ

ਦਰਸ਼ਨ ਸਿੰਘ ਖਾਲਸਾ
ਸਾਬਕਾ ਸੇਵਾਦਾਰ ਸ੍ਰੀ ਅਕਾਲ ਤਖਤ ਸਾਹਿਬ, ਅੰਮ੍ਰਿਤਸਰ


(10/07/10)
ਇੰਦਰ ਜੀਤ ਸਿੰਘ, ਕਾਨਪੁਰ

ਡਾਕਟਰ (ਆਯੁਰ ਵੇਦਾਚਾਰਿਆ) ਹਰਜਿੰਦਰ ਮੀਤ ਸਿੰਘ ਫਰੀਦਕੋਟੀ ਜੀ।
ਗੁਰੂ ਫਤਿਹ ਪਰਵਾਨ ਕਰਨੀ ਜੀ।

ਆਪ ਜੀ ਦੀ ‘ਸੁਹਿਰਦ ਸ਼ਬਦਾਵਲੀ’, ‘ਵਿਦਵਾਨਤਾ’ ਅਤੇ ਸਿਸ਼ਟਾਚਾਰ ਦੀਆਂ ਸਾਰੀਆਂ ‘ਪਰਤਾਂ’ ਖੋਲਦਾ ਹੋਇਆ ਖੱਤ ਸਿੱਖ ਮਾਰਗ ਤੇ ਪ੍ਰਕਾਸ਼ਿਤ ਹੋਇਆ। ਆਪ ਜੀ ਨੇ ਦਾਸ ਨੂੰ ਮਾਨਸਿਕ ਦਿਵਾਲੀਆ, ਸਿਧਾਂਤਕ ਸਮਝ ਦਾ ਕੰਗਾਲ, ਸਾਜਿਸ਼ੀ ਬਿਰਤੀ ਵਾਲਾ, ਪੈਸੇ ਲੈ ਕੇ ਲਿਖਣ ਵਾਲਾ, ਆਪਣੇ ਬਾਰੇ ਕਸੀਦੇ ਕਡਣ ਵਾਲਾ, ਹੂਰੇ ਤੇ ਮੁਕਿਆਂ ਨਾਲ ਗਲ ਕਰਨ ਵਾਲਾ, ਬ੍ਰਾਹਮਣਵਾਦੀ ਧਾਰਯਾਵਾਂ ਦਾ ਸ਼ਿਕਾਰ, ਜੁਗਾਲੀ ਕਰਨ ਵਾਲਾ ਅਤੇ ਹੋਰ ਅਨਗਿਣਤ ਅਲੰਕਾਰਾਂ ਨਾਲ ਸੰਨਮਾਨਿਤ ਕੀਤਾ। ਇਸ ਲਈ ਆਪ ਜੀ ਦਾ ਬਹੁਤ ਬਹੁਤ ਧਨਵਾਦ, ਕਿਉਕੇ ਇਨੀਆ ‘ਸੁਹਿਰਦ’ ਗਾਲਾਂ ਦਾਸ ਨੇ ਸਿੱਖ ਮਾਰਗ ਤੇ ਨਾਂ ਕਦੀ ਪੜੀਆਂ ਅਤੇ ਨਾਂ ਹੀ ਕਦੀ ਅਪਣੇ ਜੀਵਣ ਕਦੀ ਸੁਣੀਆਂ ਸਨ। ਆਪਣੇ ਘਰ ਵਿੱਚ ਸਬ ਤੋਂ ਛੋਟਾ ਹੋਣ ਦੇ ਕਾਰਣ ਦਾਸ ਨੂੰ ਅਪਣੇ ਪਰਿਵਾਰ ਅਤੇ ਦੋਸਤਾਂ ਕੋਲੋਂ ਬਹੁਤ ਪਿਆਰ ਅਤੇ ਲਾਡ ਮਿਲਿਆ ਹੈ। ਇਹ ਸਾਰੀਆਂ ਸੁਹਿਰਦ ਗਾਲਾਂ ਪੜ ਪੜ ਕੇ ਦਾਸ ਦਾ ਗਲਾ ਭਰ ਗਇਆ ਕਿਉਕੇ ਦਾਸ ਨੇ ਇਨੀਆਂ ਗਾਲਾਂ ਅਪਨੇ ਪੂਰੇ ਜੀਵਨ ਵਿੱਚ ਨਾਂ ਤੇ ਕਿਸੇ ਕੋਲੋਂ ਖਾਦੀਆਂ ਅਤੇ ਨਾਂ ਹੀ ਬਰਦਾਸ਼ਤ ਕੀਤੀਆਂ ਹਨ।
ਆਪਨੇ ਅਪਣੇ ਕੁਫਰ ਭਰੇ ਖਤ ਵਿੱਚ ਇੱਕ ਗਲ ਸੌ ਫੀ ਸਦੀ ਸਹੀ ਲਿਖੀ ਹੈ ਕੇ ‘ਇੰਦਰ ਜੀਤ ਸਿੰਘ ਕੋਈ ‘ਲੇਖਕ’ ਨਹੀ ਹੈ ਨਾਂ ਹੀ ਸਿਆਣਾ ਪਾਠਕ ਹੈ……। ਦਾਸ ਯੂ. ਪੀ. ਦੇ ਕਾਨਪੁਰ ਸ਼ਹਿਰ ਵਿੱਚ ਇਧਰ ਦੇ ਭਈਆਂ ਵਿੱਚ ਜਮਿਆਂ, ਪਲਿਆਂ ਤੇ ਪੜਿਅ੍ਹਾ ਹੈ। ਇਥੇ ਗੁਰਮੁਖੀ ਦੀ ਪੜਾਈ ਲਈ ਕੇਵਲ ਇੱਕ ਸਕੂਲ ਹੈ। ਦਾਸ ਹਿੰਦੀ ਲਿਟਰੇਚਰ ਵਿੱਚ ਹੀ ‘ਗਰੇਜੂਏਸ਼ਨ’ ਕੀਤੀ। ਇਸ ਲਈ ਦਾਸ ਗੁਰਮੁਖੀ ਦਾ ੳ ਅ ਵੀ ਨਹੀ ਜਾਂਣਦਾ। ਦਾਸ ਨੇ ਅਪਣੀ ਪਹਿਲੀ ਕਿਤਾਬ ‘ਆਪਣਾ ਮੂਲ ਪਛਾਣ’ ਵੀ ਹਿੰਦੀ ਵਿੱਚ ਹੀ ਲਿਖੀ ਸੀ। ਦਾਸ ‘ਗੁਰਬਾਣੀ ਅਖਰ’ ਜਾਂ ‘ਗੁਰਬਾਣੀ ਲਿਪੀ’ ਫੌਂਟ ਦਾ ਸਹਾਰਾ ਲੈ ਕੇ ਟੁਟੇ ਫੁਟੇ ਅਖਰਾਂ ਵਿੱਚ ਕੌਮ ਨਾਲ ਆਪਣੇ ਵਿਚਾਰ ਸਾਂਝੇ ਕਰ ਲੈਂਦਾ ਹੈ। ਇਸੇ ਲਈ ਦਾਸ ਦੇ ਲੇਖਾਂ ਵਿੱਚ ਕਈ ਗਲਤੀਆਂ ਹੁੰਦੀਆਂ ਹਨ। ਦਾਸ ਆਪ ਜੀ ਵਰਗਾ ਨਾਂ ਤੇ ‘ਸੁਹਿਰਦ ਵਿਦਵਾਨ’ ਹੀ ਹੈ ਅਤੇ ਨਾਂ ਹੀ ਆਪ ਜੀ ਵਰਗਾ ਸਿੱਖ ਇਤੀਹਾਸ ਨੂੰ ਵਿਕ੍ਰਤ ਕਰਨ ਵਾਲਾ ਡਾਕਟਰ ਹੀ ਹੈ। ਦਾਸ ਆਪਜੀ ਵਰਗਾ ਪੰਥ ਦੇ ਮਹਾਨ ਵਿਦਵਾਨ ਪ੍ਰੋਫੇਸਰ ਸਾਹਿਬ ਸਿੰਘ ਅਤੇ ਕਰਮ ਸਿੰਘ ਹਿਸਟੋਰਿਅਨ ਵਰਗਿਆਂ ਦੀ ‘ਮਿੱਟੀ ਪਲੀਤ’ ਕਰਨ ਵਾਲਾ ਅਖੌਤੀ ‘ਜਰ ਖਰੀਦ’ ਵਿਦਵਾਨ ਵੀ ਨਹੀ ਹੈ। ਦਾਸ ਸੁਫਨੇ ਵਿੱਚ ਵੀ ਆਪ ਜੀ ਦੀ ਤਰ੍ਹਾਂ ‘ਖੋਜ ਅਤੇ ਰਿਸਰਚ’ ਦਾ ਪਾਖੰਡ ਕਰਕੇ ਭਾਈ ਮਨੀ ਸਿੰਘ ਵਰਗੇ ਮਹਾਨ ਸ਼ਹੀਦ ਨੂੰ ‘ਕੌਮ ਦਾ ਸਬਤੋਂ ਵਡਾ ਗੱਦਾਰ’ ਕਹਿਨ ਦੀ ਸੜੀ ਗਲੀ ਸ਼ਬਦਾਵਲੀ ਵਰਤੋ ਵੀ ਨਹੀ ਕਰ ਸਕਦਾ।
ਆਪ ਜੀ ਦਾ ਇਹ ਖੱਤ ਆਪ ਜੀ ਦੀ ‘ਪੇਸ਼ਬੰਦੀ’ ਹੈ ਜੋ ਇਸ ਲਈ ਇਨੀ ਭੱਦੀ ਸ਼ਬਦਾਵਲੀ ਵਿੱਚ ਲਿਖਿਆ ਗਇਆ ਕੇ ਦਾਸ ‘ਸਿਖਮਾਰਗ’ ਦਾ ਰਾਹ ਛਡਕੇ ਭੱਜ ਜਾਵੇ ਤੇ ਆਪ ਜੀ ਵਰਗੇ ਅਖੋਤੀ ‘ਜਰ ਖਰੀਦ ਵਿਦਵਾਨ’ ਕੌਮ ਨੂੰ ਗੁਮਰਾਹ ਕਰਨ ਵਾਲੇ ਲੰਮੇ ਲੰਮੇ ਲੇਖ ਲਿਖ ਕੇ ਹਰ ‘ਫੋਰਮ’ ਤੇ ਕਾਬਿਜ ਹੋ ਸਕਣ। ਲੇਕਿਨ ਵੈਦ ਜੀ! ਆਪ ਜੀ ਦੀ ਇਹ ਸੋਚ ਆਪ ਜੀ ਦੇ ਖਤ ਦੀ ਆਖਿਰੀ ਲਾਈਨ ਵਿੱਚ ਖੁਲ ਕੇ ਜਾਹਿਰ ਹੋ ਰਹੀ ਹੈ ਜਿਸ ਵਿੱਚ ਆਪ ਨੇ ਲਿਖਿਆ ਹੈ ਕੇ-
‘ਮੈ ਅਤੇ ਸਿੱਖ ਮਾਰਗ ਦਾ ਸਮੁਚਾ ਬੁਧੀਜੀਵੀ ਪਾਠਕ ਵਰਗ ਇਸ ਗਲ ਦੀ ਸ਼ਿੱਦਤ ਨਾਲ ਉਡੀਕ ਕਰੇਗਾ, ਪਰ ਜਵਾਬ ਦੀ ਉੱਮੀਦ ਨਹੀ ਹੈ…………………’।
ਵੈਦ ਸਾਹਿਬ ਜੀ, ਦਾਸ ਕੋਈ ਤੁਹਾਡੀ ‘ਜੜੀ ਬੂਟੀ’ ਨਹੀ ਜਿਸਨੂੰ ਖਰਲ ਵਿੱਚ ਪਾਕੇ, ਕੁਟ ਕਟ ਕੇ ਪੁੜੀਆਂ ਬਣਾ ਕੇ ਲੋਕਾਂ ਨੂੰ ਵੰਡ ਦਿਉਗੇ। ਤੁਸਾਂ ਗੁਰੂ ਘਰ ਦੇ ਉਸ ‘ਵਫਾਦਾਰ ਕੂਕਰ’ ਦੇ ਜਬੜੇ ਨੂੰ ਹਥ ਪਾ ਲਿਆ ਹੈ ਜਿਸ ਦੀ ਡਿਉਟੀ ਹੀ ‘…ਸੰਤਾਂ ਮਾਨੋਂ ਦੂਤਾਂ ਡਾਨੋਂ. .’ ਦੇ ਗੁਰੂ ਉਪਦੇਸ਼ ਉਪਰ ਪਹਿਰਾ ਦੇਣ ਦੀ ਲਗੀ ਹੋਈ ਹੈ। ਸਾਡਾ ਤੇ ਕੰਮ ਹੀ ਤੁਹਾਡੇ ਵਰਗੇ ਅੰਸਰਾਂ ਨੂੰ ਪਹਿਚਾਣ ਕੇ ਉਨਾਂ ਦੇ ਘਰ ਤਕ ਛਡਣ ਜਾਣਾਂ ਹੁੰਦਾ ਹੈ। ਜੇ ਆਪ ਇੱਕ ਹਜਾਰ ਖੱਤ ਲਿਖੋਗੇ ਤੇ ਦਾਸ ਇੱਕ ਹਜਾਰ ਜਵਾਬ ਦੇਵੇਗਾ, ਬਸ਼ਰਤੇ ਉਸ ਨਾਲ ਕੌਮ ਅਤੇ ਪੰਥ ਨੂੰ ਕੁੱਝ ਮਿਲਦਾ ਹੋਵੇ।
ਇਕ ਕੂਕਰ ਕੋਲ ਰਬ ਦੀਆਂ ਦਿਤੀਆਂ ਕੁੱਝ ਕੁਦਰਤੀ ਗੁਣ
‘instincts’ ਹੂੰਦੀਆਂ ਹਨ ਜੋ ਮਨੁਖ ਵਿੱਚ ਨਹੀ ਹੁੰਦੀਆਂ। ਕੂਕਰ ਅਪਣੇ ਮਾਲਿਕ ਅਤੇ ਦੁਸ਼ਮਣ ਨੂੰ ਬਿਨਾਂ ਵੇਖੇ ਪਹਿਚਾਣ ਲੈਂਦਾ ਹੈ। ਬੰਦ ਦਰਵਾਜੇ ਦੇ ਬਾਹਰ, ਦਹਿਲੀਜ ਤੋ ਬਹੁਤ ਦੂਰ, ਭਾਂਵੇ ਅੰਧੇਰਾ ਹੀ ਕਿਉ ਨਾਂ ਹੋਵੇ ਉਹ ਮਾਲਕ ਅਤੇ ਚੋਰ ਦੀ ਪਹਚਾਨ ਕਰਨ ਵਿੱਚ ਭੁਲੇਖਾ ਨਹੀ ਖਾਂਦਾ। ਮਾਲਕ ਦੇ ਆਉਣ ਤੇ ਉਹ ਅਪਨੀ ਪੂਛਲ ਹਿਲਾ ਹਿਲਾ ਕੇ ਉਸ ਦਾ ਸਵਾਗਤ ਕਰਦਾ ਹੈ ਤੇ ਚੋਰ ਦੀ ਆਹਟ ਪਾਕੇ ਉਹ ਜੋਰ ਜੋਰ ਦੀ ਭਉਕਦਾ ਹੈ। ਦਾਸ ਨੂੰ ਗੁਰੂ ਘਰ ਦਾ ਇੱਕ ਕੂਕਰ ਹੋਣ ਦਾ ਸੁਭਾਗ ਪ੍ਰਾਪਤ ਹੈ ਤੇ ਮੇਰੇ ‘ਮਾਲਿਕ ਗੁਰੂ’ ਨੇ ਉਹ ਸਾਰੀਆਂ ‘instincts’ ਦਾਸ ਨੂੰ ਬਖਸ਼ੀਆਂ ਹੋਈਆਂ ਨੇ। ਕਿਤੇ ਆਪ ਟਪਲਾ ਖਾ ਗਏ ਹੋ, ਵੈਦ ਸਾਹਿਬ।
ਸਿੱਖ ਮਾਰਗ ਦੇ ਸੰਚਾਲਕਾਂ ਦੀ ‘ਖੁਸ਼ਾਮਦ’ ਕਰ ਕੇ ਤੁਸੀ ਉਨਾਂ ਦਾ ਸਮਰਥਨ ਲੈਣ ਦੀ ਕੋਸ਼ਿਸ਼ ਨਾ ਕਰੋ। ਉਹ ਇਤਨੇ ਸਿਆਣੇ ਹਨ ਕੇ ਉਹ ਤੁਹਾਡੀ ‘ਸੁਹਿਰਦ’ ਸ਼ਬਦਾਵਲੀ ਪੜਕੇ ਤੁਹਾਡੀ ‘ਅਸਲੀਅਤ’ ਅਤੇ ‘ਨੀਅਤ’ ਤੋਂ ਆਪ ਹੀ ਜਾਨੂੰ ਹੋ ਚੁਕੇ ਹੋਣਗੇ। ਆਪ ਦੇ ਵਿੱਚ ਤਾਂ ਸ਼ਾਯਦ ਅਕਲ ਨਾਮ ਦੀ ਕੋਈ ਚੀਜ ਹੀ ਨਹੀ ਜੋ ਇਹ ਲਿਖ ਰਹੇ ਹੋ ਕੇ ਇੰਦਰ ਜੀਤ ਸਿੰਘ ਅਪਣੇ ਲੇਖ ਛਪਵਾਉਣ ਲਈ……। ਜੇ ਦਾਸ ਨੂੰ ਲੇਖ ਛਪਵਾਉਣ ਦਾ ਲਾਲਚ ਹੂੰਦਾ ਤੇ ਦਾਸ ਵੀਰ ਮਖਣ ਸਿੰਘ ਜੀ ਦੀ ਟਿਪਣੀ ਤੇ ਟਿਪਣੀ ਨਾਂ ਕਰਦਾ ਸਗੋਂ ਉਨਾਂ ਦੀ ਖੁਸ਼ਾਮਦ ਕਰਦਾ ਤੁਹਾਡੇ ਵਾਂਗ। ਸ. ਮਖਣ ਸਿੰਘ ਹੋਰਾਂ ਨਾਲ ਮੇਰੀ ਕਈ ਵਾਰ ਨੋਕ ਝੋਂਕ ਹੋ ਜਾਂਦੀ ਹੈ ਲੇਕਿਨ ਫੇਰ ਅਸੀ ਪਹਿਲੇ ਵਾਂਗ ਤੁਰ ਪੈਂਦੇ ਹਾਂ। ਇੱਕ ਗਲ ਤੁਸੀ ਹੋਰ ਸਮਝ ਲਵੋ ਅਸੀ ਜੋ ਕੁੱਝ ਕਰ ਰਹੇ ਹਾਂ ਕੌਮ ਦੇ ਭਲੇ ਲਈ ਕਰ ਰਹੇ ਹਾਂ ਕਿਸੇ ਸੰਸਥਾ, ਪਾਰਟੀ ਜਾਂ ਜਥੇਬੰਦੀ ਦੇ ਅਸੀ ਤੁਹਾਡੇ ਵਾਂਗ ਮੁਹਤਾਜ ਨਹੀ ਹਾਂ।
ਚਲੋ ਛਡੋ ਜਾਤੀ ਗਲਾਂ, ਆਉ ਹੁਣ ਤੁਹਾਡੀਆਂ ਸ਼ੁਰਲੀਆਂ ਦਾ ਜਵਾਬ ਵੀ ਦੇ ਦਈਏ ਤੁਸਾਂ ਲਿਖਿਆ ਹੈ ਕੇ ‘ਲਗਭਗ 1745 ਤੱਕ ਆਲਾ ਸਿੰਘ ਬੰਦਾ ਬਹਾਦੁਰ ਦੇ ਪੂਰਨਿਆਂ ਉਪਰ ਚਲਦਾ ਰਿਹਾ ਅਤੇ ਇਲਾਕੇ ਵਿੱਚ ਲੁਟ ਮਾਰ ਕਰਨ ਵਾਲੇ ਅੰਨਸਰਾਂ ਨੂੰ ਸਜਾਵਾਂ ਦੇਕੇ ਲੁਟੇ ਗਏ ਪਿੰਡਾਂ ਨੂੰ ਦੁਬਾਰਾ ਵਸਾਇਆ। ਪਰ ਬਾਦ ਵਿੱਚ ਆਲਾ ਸਿੰਘ ਵੀ ਉਸੇ ਸ਼ਖਸ਼ੀ ਪਾਤਸ਼ਾਹੀ ਦੇ ਰਾਹ ਤੁਰ ਪਇਆ, ਜਿਸ ਦਾ ਗੁਰਮਤਿ ਵਿਰੋਧ ਕਰਦੀ ਹੈ। ਇਸ ਗੱਲ ਨੂੰ ਕਿਸੇ ਸਿੱਖ ਇਤਿਹਾਸ ਕਾਰ ਨੇ ਪੇਸ਼ ਨਹੀ ਕੀਤਾ।
ਵੈਦ ਸਾਹਿਬ ਜੀ ਤੁਹਾਡੀ ਸਿਆਣੀ ਮਤਿ ਨੂੰ ਕੀ ਹੋ ਗਇਆ? ਖਰਲ ਵਿੱਚ ਜੜੀਆਂ ਬੂਟੀਆਂ ਪੀਸ ਪੀਸ ਕੇ ਤੁਸੀ ਇਹ ਵੀ ਭੁਲ ਗਏ ਕੇ ਪੰਥ ਦੇ ਜਿਸ ਵਿਦਵਾਨ ਸ. ਅਜਮੇਰ ਸਿੰਘ ਦੀ ਜੋ ‘ਜਸੂਸੀ’ ਤੁਸੀ ਇੱਕ ‘ਡਿਟੇਕਟਿਵ’ ਬਣਕੇ ਕਰਦੇ ਰਹੇ ਤੇ, ਉਨਾਂ ਦੀ ਕਿਤਾਬ ‘ਕਿਸ ਬਿਧ ਰੁਲੀ ਪਾਤਸ਼ਾਹੀ’ ਤੁਸੀ ਪਬਲਿਸ਼ ਹੋਣ ਤੋ ਪਹਿਲਾ ਅਪਣੇ ਇੱਕ ਅਜੇੰਟ ਰਾਹੀ ਚੋਰੀ ਨਾਲ ਕਡਵਾ ਲਈ, ਅਪਣੇ ਬੇਹੂਦੇ ਲੇਖ ਵਿੱਚ ਉਸ ਮਹਾਨ ਲਿਖਾਰੀ ਦੀ ਬੁਰਾਈ ਕਰਦੇ ਰਹੇ ਇਹ ਲਾਈਨਾਂ ਹੂ-ਬ-ਹੂ ਉਨਾਂ ਦੀ ਕਿਤਾਬ ‘ਕਿਸ ਬਿਧ ਰੁਲੀ ਪਾਤਸ਼ਾਹੀ’ ਤੋ ਹੀ ਤੁਸਾਂ ਚੁਰਾਈਆਂ ਹਨ। ਤੁਸੀ ਕਹਿੰਦੇ ਹੋ ਕੇ ਇਹ ਗਲ ਪਹਿਲਾਂ ਕਿਸੇ ਪੇਸ਼ ਹੀ ਨਹੀ ਕੀਤੀ। ਇਸੇ ਤਰਾਂ ਵਿਦਵਾਨਾਂ ਦੀਆਂ ਲਿਖਤਾਂ ਚੁਰਾ ਚੁਰਾ ਕੇ ਤੁਸੀ ਡਾਕਟਰ ਬਣ ਗਏ।
ਇਕ ਪਾਸੇ ਤੇ ਆਪਣੇ ਲੇਖ ਵਿੱਚ ਤੁਸੀ ਗਿਆਨੀ ਗਿਆਨ ਸਿੰਘ ਨੂੰ ਅੰਗ੍ਰੇਜਾਂ ਦਾ ਖੁਸ਼ਾਮਦੀ ਅਤੇ ਭੁਲੜ ਅਤੇ ਅਨਪੜ ਵਿਦਵਾਨ ਕਹਿੰਦੇ ਹੋ ਦੂਜੇ ਪਾਸੇ ਉਨਾਂ ਦੇ ਪੰਥ ਪ੍ਰਕਾਸ਼ ਦੇ ਸਫਾ ਨੰ. 673 ਤੋਂ720 ਪੜਨ ਦੀ ਹਿਦਾਅਤ ਦੇ ਕੇ ਅਪਣੇ ਆਪ ਨੂੰ ਕੀ ਸਾਬਿਤ ਕਰਨਾਂ ਚਾਂਉਦੇ ਹੋ? ਕੀ ਹੋ ਗਇਆ ਤੁਹਾਨੂੰ। ਤੁਸੀ ਮੇਰੇ ਖਤ ਤੋ ਇਨੇ ਬੌਖਲਾ ਗਏ ਕੇ ਅਪਨੇ ਲੇਖ ਨੂੰ ਥੀਸਿਸ ਵਿੱਚ ਸ਼ਾਮਿਲ ਕਰਨ ਦੀ ਅਪੀਲ ਕਰਨ ਵਾਲਾ ਡਾਕਟਰ ਅਪਣੀਆਂ ਲਿਖੀਆਂ ਗਲਾਂ ਨੂੰ ਹੀ
contradict ਕਰਨ ਲਗ ਪਿਆ।
ਆਪ ਜੀ ਨੇ ਲਿਖਿਆ ਹੈ ਕੇ ਦਾਸ ਆਪ ਜੀ ਨੂੰ ਧਮਕੀਆਂ ਦਿਤੀਆਂ ਹਨ। ਦਾਸ ਦੇ ਲੇਖ ਪਾਠਕਾਂ ਸ੍ਹਾਮਣੇ ਮੌਜੂਦ ਹਨ ਉਹ ਆਪ ਫੈਸਲਾ ਕਰ ਲੈਣਗੇ। ਇਹ ਧਮਕੀ ਨਹੀ ਜਿਸਤੋਂ ਡਰਕੇ ਤੁਸੀ ਇਸ ਖਤ ਦੇ ਰੂਪ ਵਿੱਚ ਪੇਸ਼ ਬੰਦੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਤ ਦੀ ਭਦੀ ਸ਼ਬਦਾਵਲੀ ਦੀ ਵਰਤੋਂ ਕਰ ਕੇ ਆਪ ਜੀ ਨੇ ਦਾਸ ਦੀ ਬੇਇਜਤੀ ਨਹੀ ਕੀਤੀ ਸਗੋਂ ਆਪ ਜੀ ਨੇ ਅਪਣੀ ਅਖੌਤੀ ਵਿਦਵਾਨਤਾ ਦਾ ਜਨਾਜਾ ਕਡਿਆ ਹੈ।
ਚੰਗਾ ਹੁੰਦਾ ਕੇ ਆਪ ਦਾਸ ਨੂੰ ‘ਸੁਹਿਰਦ ਗਾਲਾਂ’ ਕਡਣ ਨਾਲੋਂ ਦਾਸ ਪਾਸੋਂ ਆਪ ਕੋਲੋ ਮੰਗੇ ਗਏ ਸਵਾਲਾਂ ਦਾ ਬਿਉਰੇ ਵਾਰ ਸਪਸ਼ਟੀਕਰਣ ਦੇਣ ਦੀ ਕਿਰਪਾਲਤਾ ਕਰਦੇ। ਪਹਿਲਾਂ ਤੇ ਤੁਸੀ ਡੇੜ ਮਹੀਨਾਂ ਜੜੀਆਂ ਬੂਟੀਆਂ ਇਕਠੀਆਂ ਕਰਦੇ ਰਹੇ। ਹੁਣ ਸਾਰੀਆਂ ਦਾ ਕੌੜਾ ਕਾੜ੍ਹਾ ਬਣਾਕੇ ਦਾਸ ਨੂੰ ਪਿਆਣ ਦਾ ਜਤਨ ਕੀਤਾ। ਚਲੋ ਦਾਸ ਦੇ ਖਤ ਨਾਲ ਪਾਠਕਾਂ ਨੂੰ ਦੋ ਗਲਾਂ ਦਾ ਤੇ ਪਤਾ ਚਲ ਹੀ ਗਇਆ। ਪਹਿਲਾ ਕੇ ਤੁਸੀ ਕੋਈ ‘ਥੀਸਿਸ’ ਲਿਖਣ ਵਾਲੇ ਡਾਕਟਰ ਨਹੀ। ਬਲਕੇ ਜੜੀਆਂ ਬੂਟੀਆਂ ਵੇਚਨ ਵਾਲੇ ਵੈਦ ਹੋ। ਦੂਜਾ ਆਪ ਜੀ ਦੀ ‘ਸੁਹਿਰਦ’ ਸ਼ਬਦਾਵਲੀ ਪਿਛੇ ਇੱਕ ਸ਼ੈਤਾਨ ਕੰਮ ਕਰ ਰਿਹਾ ਹੈ।
ਆਪ ਜੀ ਦੇ ਲੇਖ ਬੰਦਾ ਸਿੰਘ ਬਹਾਦੁਰ……ਬਾਰੇ ਪੁਛੇ ਗਏ ਸਵਾਲਾਂ ਦਾ ਜਵਾਬ ਲਏ ਬਗੈਰ ਤੁਹਾਡਾ ਖ੍ਹੇੜਾ ਅਸੀ ਛਡਣ ਵਾਲੇ ਨਹੀ। ਗਾਲਾਂ ਜਿਨੀਆਂ ਕਡਨੀਆਂ ਹੋਣ ਕਡ ਲੈਣਾ, ਅਸੀ ਮੈਦਾਨ ਛਡ ਕੇ ਨਹੀ ਭਜਣ ਵਾਲੇ। ਉਨਾਂ ਸਤ ਸਵਾਲਾਂ ਦਾ ਜਵਾਬ ਕ੍ਰਮਵਾਰ ਅਤੇ ਬਿਉਰੇਵਾਰ ਆਪ ਜੀ ਨੂੰ ਦੇਣਾ ਹੀ ਪਵੇਗਾ, ਕਿਉਕੇ ਉਸ ਲੇਖ ਵਿੱਚ ਤੁਸਾਂ ਪੰਥ ਦੀਆਂ ਕਈ ਮਹਾਨ ਸ਼ਖਸ਼ੀਯਤਾਂ ਲਈ ਭਦੀ ਅਤੇ ਅਸ਼ਿਸ਼ਟ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ। ਗਾਲਾਂ ਕਡਕੇ ਤੁਸੀ ਜਵਾਬ ਦੇਣ ਤੋ ਨਹੀ ਬਚ ਸਕੋਗੇ ਵੈਦ ਸਾਹਿਬ। ਆਪ ਜੀ ਦੇ ਅਗਲੇ ਅਸੀਸਾਂ ਭਰੇ ਜਵਾਬ ਦੀ ਉਡੀਕ ਵਿਚ।
ਇੰਦਰ ਜੀਤ ਸਿੰਘ, ਕਾਨਪੁਰ


(10/07/10)
ਜਸਬੀਰ ਸਿੰਘ (ਕੈਲਗਰੀ)

ਸਿੱਖ ਮਾਰਗ ਦੇ ਪਾਠਕ ਸੱਜਣੋਂ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ॥

ਸ: ਗੁਰਚਰਨ ਸਿੰਘ (ਜਿਉਣਵਾਲਾ) ਜੀ! ਤੁਸੀਂ ਮੇਰੇ ਤੇ ਕਈ ਵਾਰੀਂ ਬ੍ਰਹਮਣਵਾਦ ਫ਼ੈਲਾਉਣ ਦਾ ਦੋਸ਼ ਲਗਾ ਚੁੱਕੇ ਹੋ। ਪਰ ਤੁਸੀਂ ਅੱਜ ਤੱਕ ਇਹ ਇਲਜਾਮ ਸਾਬਤ ਨਹੀਂ ਕਰ ਸਕੇ।
ਤੁਹਾਡੇ ਲੇਖ “ਕੀ ਬਲਾਤਕਾਰੀ ਧਰਮਰਾਜ ਕੋਲੋਂ ਲੇਖੇ-ਜੋਖੇ ਸਮੇਂ ਇਨਸਾਫ ਦੀ ਮੰਗ ਹੋ ਸਕਦੀ ਹੈ?” ਦੇ ਸੰਬੰਧ ਵਿੱਚ ਤੁਹਾਡੀ ਕੀਤੀ ਗੁਰਬਾਣੀ ਵਿਆਖਿਆ ਵਿੱਚੋਂ ਮੈਂ ਆਪ ਜੀ ਨੂੰ ਕੁੱਝ ਸਵਾਲ ਪੁੱਛੇ ਸਨ। ਜਿਨ੍ਹਾਂ ਬਾਰੇ ਤੁਹਾਡਾ ਕੋਈ ਸਪੱਸ਼ਟੀ-ਕਰਣ ਨਹੀਂ ਆਇਆ। ਕੀ ਮਿਹਰਬਾਨੀ ਕਰਕੇ ਉਨ੍ਹਾਂ ਸਵਾਲਾਂ ਦੇ ਜਵਾਬ ਦੇਣ ਦੀ ਖੇਚਲ ਕਰੋਗੇ? ਵੈਸੇ ਤਾਂ ਮੇਰੀ ਆਦਤ ਨਹੀਂ ਕਿ ਮੈਂ ਕਿਸੇ ਨੂੰ ਬਾਰ ਬਾਰ ਯਾਦ ਕਰਵਾਉਣ ਲਈ ਦੁਹਰਾਈ ਜਾਵਾਂ ਕਿ ‘ਜਵਾਬ ਨਹੀਂ ਆਇਆ’, ਪਰ ਤੁਸੀਂ ਇਸ ਗੱਲ ਦੇ ਧਾਰਣੀ ਹੋ ਇਸ ਲਈ ਆਪ ਜੀ ਨੂੰ ਯਾਦ ਕਰਵਾਇਆ ਜਾਂਦਾ ਹੈ ਕਿ ‘ਧਰਮਰਾਜ’ ਬਾਰੇ ਆਪ ਜੀ ਦੀ ਕੀਤੀ ਵਿਆਖਿਆ ਦੇ ਸੰਬੰਧ ਵਿੱਚ ਅਤੇ ਮੇਰੇ 06/11/08 ਦੇ ਪੱਤਰ ਵਿੱਚ ਮੇਰੇ ਵੱਲੋਂ ਕੀਤੇ ਗਏ ਦਸ-ਬਾਰਾਂ ਸਵਾਲਾਂ ਦੇ ਜਵਾਬ ਤੁਹਾਡੇ ਵੱਲੋਂ ਆਉਣੇ ਅਜੇ ਬਾਕੀ ਹਨ। ਇਸ ਤੋਂ ਇਲਾਵਾ;
ਤੁਸੀਂ ਆਪਣੇ 29-05-10 ਦੇ ਪੱਤਰ ਵਿੱਚ ਪ੍ਰਿ: ਗਿਆਨੀ ਸੁਰਜੀਤ ਸਿੰਘ ਜੀ ਨੂੰ ਸਵਾਲ ਕੀਤਾ ਸੀ ਕਿ “ਜਿਹੜਾ ਵੀ ਮਨੁੱਖ ਕਿਧਰੇ ਤਰਕ ਦੇ ਲਿਹਾਜ ਤੇ ਗੱਲਬਾਤ ਕਰਦਾ ਹੈ ਲੋਕੀਂ ਅਤੇ ਤੁਸੀਂ ਉਸ ਨੂੰ ਕਮਿਊਨਿਸਟ ਕਹਿੰਦੇ ਹੋ”। ਇਸ ਸੰਬੰਧ ਵਿੱਚ ਮੈਂ ‘ਵੀਰ ਭੁਪਿੰਦਰ ਸਿੰਘ’ ‘ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ’ ‘ਪ੍ਰੋ: ਇੰਦਰ ਸਿੰਘ ਘੱਗਾ’ ਅਤੇ ਤੁਹਾਡੀਆਂ ਲਿਖਤਾਂ ਵਿੱਚੋਂ ਕੁੱਝ ਸਵਾਲ ਕੀਤੇ ਸਨ।
ਜਿੰਨਾ ਚਿਰ ਇਨ੍ਹਾਂ ਸਵਾਲਾਂ ਦੇ ਜਵਾਬ ਨਹੀਂ ਆਉਂਦੇ ਕੀ ਉਦੋਂ ਤੱਕ ਇਹ ਸਵਾਲ ਉਸੇ ਤਰ੍ਹਾਂ ਖੜ੍ਹਾ ਨਹੀਂ ਕਿ ਕਈ ਵਿਦਵਾਨ ‘ਕਮਿਊਨਿਜ਼ਮ’ ਨਾਲ ਪ੍ਰੇਰਿਤ ਗੁਰਮਤਿ ਦਾ ਪ੍ਰਚਾਰ ਕਰ ਰਹੇ ਹਨ?
ਤੁਹਾਡੇ 06-06-10 ਦੇ (ਅਮਰਜੀਤ ਸਿੰਘ ਚੰਦੀ ਜੀ ਦੇ ਨਾਮ) ਪੱਤਰ ਦੇ ਸੰਬੰਧ ਵਿੱਚ:-
ਤੁਸੀਂ ਲਿਖਿਆ ਹੈ- “ਬਾਣੀ ਦਾ ਪ੍ਰਮਾਣ ਹੈ: ਮਾਝ ਮਹਲਾ 5॥ ਸਭ ਕਿਛੁ ਘਰ ਮਹਿ ਬਾਹਰਿ ਨਾਹੀ॥ ਬਾਹਰਿ ਟੋਲੈ ਸੋ ਭਰਮਿ ਭੁਲਾਹੀ॥ ਗੁਰ ਪਰਸਾਦੀ ਜਿਨੀ ਅੰਤਰਿ ਪਾਇਆ ਸੋ ਅੰਤਰਿ ਬਾਹਰਿ ਸੁਹੇਲਾ ਜੀਉ॥ 1॥ (102). . ਜੇ ਪ੍ਰਮਾਤਮਾ ਅੰਦਰ ਵੱਸਦਾ ਹੈ ਤਾਂ ਤੁਹਾਡੇ ਮੁਤਾਬਕ ਕਿਹੜੀ ਚੀਜ ਹੈ ਜੋ ਕਿਸੇ ਮਨੁੱਖ ਦੇ ਮਰਨ ਤੋਂ ਬਾਅਦ ਪ੍ਰਮਾਤਮਾ ਨਾਲ ਜਾ ਮਿਲਦੀ ਹੈ? ਕੀ ਇਹ ਵਿਚਾਰ ਗੁਰਮਤਿ ਮੁਤਾਬਕ ਹਨ?”
ਸ: ਗੁਰਚਰਨ ਸਿੰਘ ਜੀ! ਸ਼ਬਦ ਦਾ ਜੋ ਵਿਸ਼ਾ ਹੁੰਦਾ ਹੈ ਉਸ ਨੂੰ ਉਸੇ ਸੰਦਰਭ ਵਿੱਚ ਹੀ ਸਮਝਣ ਦੀ ਕੋਸ਼ਿਸ਼ ਕਰਿਆ ਕਰੋ ਜੀ। ਇਸ ਸ਼ਬਦ ਦਾ ਅਸਲੀ ਭਾਵ ਹੈ ਕਿ ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਮਨੁੱਖਾਂ ਨੇ ਆਪਣੇ ਹਿਰਦੇ ਵਿੱਚ ਹੀ ਟਿਕ ਕੇ ਪਰਮਾਤਮਾ ਨੂੰ ਲੱਭ ਲਿਆ ਹੈ, ਉਹ ਅੰਤਰ ਆਤਮੇ ਸਿਮਰਨ ਕਰਦੇ ਹੋਏ ਭੀ ਤੇ ਜਗਤ ਨਾਲ ਪ੍ਰੇਮ ਦੀ ਵਰਤੋਂ ਕਰਦੇ ਹੋਏ ਭੀ ਸਦਾ ਸੁਖੀ ਰਹਿੰਦੇ ਹਨ। ਸਾਰਾ ਆਤਮਕ ਸੁਖ ਹਿਰਦੇ ਵਿੱਚ ਟਿਕੇ ਰਹਿਣ ਵਿੱਚ ਹੈ, ਬਾਹਰ ਭਟਕਣ ਵਿੱਚ ਨਹੀਂ ਮਿਲਦਾ। ਜੇਹੜਾ ਮਨੁੱਖ ਬਾਹਰ ਸੁੱਖ ਦੀ ਭਾਲ ਕਰਦਾ ਹੈ (ਉਹ ਸੁਖ ਨਹੀਂ ਲੱਭ ਸਕਦਾ) ਅਜੇਹੇ ਬੰਦੇ ਤਾਂ ਭਟਕਣਾ ਵਿੱਚ ਪੈ ਕੇ ਕੁਰਾਹੇ ਪਏ ਰਹਿੰਦੇ ਹਨ। (ਅਰਥ ਪ੍ਰੋ: ਸਾਹਿਬ ਸਿੰਘ)। (ਇੱਥੇ ਆਤਮਕ ਤੌਰ ਤੇ ਭਟਕਣ ਦੀ ਗੱਲ ਕੀਤੀ ਗਈ ਹੈ, ਸਰੀਰਕ ਮੌਤ ਬਾਰੇ ਜ਼ਿਕਰ ਨਹੀਂ ਹੈ। ਸਰੀਰਕ ਮੌਤ ਹੋਣ ਤੇ ਜਨਮ ਮਰਣ ਦੇ ਗੇੜ ਵਿੱਚ ਪੈਣ ਵਾਲੀਆਂ ਹੋਰ ਬਹੁਤ ਸਾਰੀਆਂ ਉਦਾਹਰਣਾਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ)।
ਤੁਸੀਂ ਲਿਖਿਆ ਹੈ: “ਕਿਹੜੀ ਚੀਜ ਹੈ ਜੋ ਕਿਸੇ ਮਨੁੱਖ ਦੇ ਮਰਨ ਤੋਂ ਬਾਅਦ ਪ੍ਰਮਾਤਮਾ ਨਾਲ ਜਾ ਮਿਲਦੀ ਹੈ?”
ਇਸ ਸੰਬੰਧ ਵਿੱਚ ਸ: ਹਰਦੇਵ ਸਿੰਘ ਜੀ ਜੰਮੂ ਵਾਲਿਆਂ ਨਾਲ ਪਿਛਲੇ ਦਿਨੀਂ ਮੇਰੀ ਚੱਲੀ ਵਿਚਾਰ ਦੇਖ ਸਕਦੇ ਹੋ ਜਿਸ ਵਿੱਚ ਮੈਂ ਸਾਬਤ ਕਰ ਚੁੱਕਾ ਹਾਂ ਕਿ ਗੁਰਮਤਿ ਅਨੁਸਾਰ (ਮਾਰਕਸ ਵਾਦੀ ਸੋਚ ਅਨੁਸਾਰ ਨਹੀਂ) ਸਰੀਰਕ ਤੱਤਾਂ ਤੋਂ ਇਲਾਵਾ ਵੀ ਐਸੀ ਕੋਈ ਚੀਜ ਹੈ ਜੋ ਪ੍ਰਭੂ ਵਿੱਚ ਜਾ ਸਮਾਉਂਦੀ ਹੈ (ਜਨਮ ਮਰਣ ਦੇ ਗੇੜ ਤੋਂ ਹਮੇਸ਼ਾਂ ਲਈ ਛੁੱਟ ਜਾਂਦੀ ਹੈ ਜਾਂ ਮੁੜ ਜਨਮ ਮਰਣ ਦੇ ਗੇੜ ਵਿੱਚ ਪੈ ਜਾਂਦੀ ਹੈ)। ਜਿਸ ਨੂੰ ਇਨ੍ਹਾਂ ਅੱਖਾਂ ਨਾਲ ਜਾਂ ਕਿਸੇ ਵਿਗਿਆਨਕ ਜੰਤਰ ਨਾਲ ਦੇਖਿਆ ਖੋਜਿਆ ਜਾਂ ਪਰਖਿਆ ਨਹੀਂ ਜਾ ਸਕਦਾ।
ਜੀਵ ਦੇ ਸਰੀਰਕ ਤੱਤਾਂ ਤੋਂ ਇਲਾਵਾ ਵੀ ਇਸ ਵਿੱਚ ਕੁੱਝ ਹੁੰਦਾ ਹੈ, ਇਸ ਸੰਬੰਧ ਵਿੱਚ ਵੈਸੇ ਤਾਂ ਪਹਿਲਾਂ ਬਹੁਤ ਵਿਚਾਰਾਂ ਹੋ ਚੁੱਕੀਆਂ ਹਨ ਪਰ ਇੱਥੇ ਕੁੱਝ ਕੁ ਉਦਾਹਰਣਾਂ ਫ਼ੇਰ ਤੋਂ ਪੇਸ਼ ਕਰ ਰਿਹਾ ਹਾਂ:-
“ਕਾਇਆ ਹੰਸ ਸੰਜੋਗ ਮੇਲ ਮਿਲਾਇਆ॥” (ਪੰਨਾ-136)।
“ਕਾਇਆ ਕਮਲੀ ਹੰਸ ਇਆਣਾ ਮੇਰੀ ਮੇਰੀ ਕਰਤ ਬਿਹਾਣੀਆ॥” (156)।
“ਕਾਇਆ ਹੰਸ ਕਿਆ ਪ੍ਰੀਤ ਹੈ ਜਿ ਪਇਆ ਹੀ ਛਡਿ ਜਾਇ॥” (510)।
“ਹੰਸੁ ਚਲਿਆ ਕਾਇਆ ਕੁਮਲਾਨੀ॥” (792)।
“ਹੰਸੁ ਚਲਸੀ ਡੂਮਣਾ ਅਹਿ ਤਨੁ ਢੇਰੀ ਥੀਸੀ॥” (794)।
“ਆਪੀਨ੍ਹੇ ਭੋਗ ਭੋਗਿ ਕੈ ਹੋਇ ਭਸਮੜਿ ਭਉਰੁ ਸਿਧਾਇਆ॥” (464)।
“ਇਹੁ ਸਰੀਰ ਸਭੁ ਧਰਮ ਹੈ ਜਿਸੁ ਅੰਦਰਿ ਸਚੇ ਕੀ ਵਿਚਿ ਜੋਤਿ॥” (309)।
“ਜਿਥੈ ਲੇਖਾ ਮੰਗੀਐ ਤਿਥੈ ਦੇਹ ਜਾਤਿ ਨ ਜਾਇ॥” (1349)।
“ਦੇਹੀ ਜਾਤਿ ਨ ਆਗੈ ਜਾਇ॥ ਜਿਥੈ ਲੇਖਾ ਮੰਗੀਐ ਤਿਥੈ ਛੁਟੈ ਸਚੁ ਕਮਾਇ॥” (111)।

ਉਮੀਦ ਹੈ ਤੁਹਾਨੂੰ ਇਸ ਗੱਲ ਦਾ ਜਵਾਬ ਮਿਲ ਗਿਆ ਹੋਵੇਗਾ ਕਿ “ਉਹ ਕਿਹੜੀ ਚੀਜ ਹੈ ਜੋ ਕਿਸੇ ਮਨੁੱਖ ਦੇ ਮਰਨ ਤੋਂ ਬਾਅਦ ਪ੍ਰਮਾਤਮਾ ਨਾਲ ਜਾ ਮਿਲਦੀ ਹੈ”।
ਇਕ ਜਿਹੜਾ ਤੁਸੀਂ ਲਫ਼ਜ਼ ‘ਪ੍ਰਮਾਤਮਾ’ ਲਿਖਦੇ ਹੋ ਜੇ ਇਸ ਨੂੰ ‘ਪਰਮਾਤਮਾ’ ਲਿਖੋ ਤਾਂ ਇਸ ਨਾਲ ਵੀ ‘ਆਤਮਾ’ ਲਫ਼ਜ਼ ਨੂੰ ਸਮਝਣ ਵਿੱਚ ਕੁੱਝ ਸਹਾਇਤਾ ਮਿਲੇਗੀ। ਜੀਵ ‘ਆਤਮਾ’ ਉਸ ਪਰਮ ‘ਆਤਮਾ’ ਦੀ ਅੰਸ਼ ਹੈ। ਇਹ ਦਿਸਦਾ ਸੰਸਾਰ ਪਰਮਾਤਮਾ (ਪਰਮ ਆਤਮਾ) ਦਾ ਸਥੂਲ ਰੂਪ ਹੈ। ਇਸੇ ਤਰ੍ਹਾਂ ਇਹ ਸਰੀਰ ਜੀਵ (ਜੀਵ ਆਤਮਾ) ਦਾ ਸਥੂਲ ਰੂਪ ਹੈ।
ਤੁਸੀਂ ਸ: ਅਮਰਜੀਤ ਸਿੰਘ ਚੰਦੀ ਜੀ ਨੂੰ ਲਿਖਿਆ ਹੈ: “ਜਦੋਂ ਹੀ ਮੈਂ ਤੁਹਾਡੀ ਅਸਲ ਆਤਮਕ ਤਸਵੀਰ ਦੇ ਦਰਸ਼ਨ ਕੀਤੇ ਤਾਂ ਇਹ ਸਵਾਲ ਮਨ ਵਿੱਚ ਆਇਆ…”।
ਮੈਂ ਜਾਣਨਾ ਚਾਹੁੰਦਾ ਹਾਂ ਕਿ ਕਿਸ ਤਰੀਕੇ ਨਾਲ ਤੁਸੀਂ ਕਿਸੇ ਦੀ ਆਤਮਕ ਤਸਵੀਰ ਦੇ ਦਰਸ਼ਨ ਕਰਦੇ ਹੋ, ਦੱਸਣਾ ਜੀ। ਧੰਨਵਾਦ।
ਜਸਬੀਰ ਸਿੰਘ (ਕੈਲਗਰੀ)


(10/07/10)
ਜਗਤਾਰ ਸਿੰਘ ਜਾਚਕ

ਭਨਿਆਰੇ ਵਾਲੇ ਡੇਰੇਦਾਰ ਦੇ ਕਥਿਤ ਗ੍ਰੰਥ ਨੂੰ ਵਿਚਾਰਨ ਲਈ ਵਿਦਵਾਨਾਂ ਦਾ ਪੈਨਲ ਬਨਾਉਣ ਲਈ ਤਿਆਰ ਹਾਂ: ਗਿਆਨੀ ਜਾਚਕ ਜੀ
ਲੁਧਿਆਣਾ, 10 ਜੁਲਾਈ (ਆਰ. ਪੀ. ਸਿੰਘ) ਸ਼੍ਰੋਮਣੀ ਅਕਾਲੀ ਦਲ (ਯੂ. ਕੇ.) ਭਨਿਆਰੇ ਵਾਲੇ ਡੇਰੇਦਾਰ ਦੇ ਕਥਿਤ ਗ੍ਰੰਥ ‘ਭਵਸਾਗਰ ਸਮੁੰਦਰ ਅਮਰ ਬਾਣੀ’ ਨੂੰ ਹਾਈ ਕੋਰਟ ਦੇ ਆਦੇਸ਼ਾਂ ਮੁਤਾਬਿਕ ਵਿਚਾਰਨ ਲਈ ਵਿਦਵਾਨਾਂ ਦਾ ਪੈਨਲ ਬਨਾਉਣ ਲਈ ਤਿਆਰ ਹੈ। ਕਿਉਂਕਿ, ਜੇਕਰ ਕੋਰਟ ਦੇ ਜਵਾਬ ਵਿੱਚ ਸਿੱਖ ਕੌਮ ਨੇ ਆਪਣੇ ਯੋਗ ਇਤਰਾਜ਼ ਪ੍ਰਗਟ ਨਾ ਕੀਤੇ ਤਾਂ ਕੋਰਟ ਉਹਦੇ ਗ੍ਰੰਥ ਤੋਂ ਪਾਬੰਦੀ ਹਟਾ ਦੇਵੇਗਾ। ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ (ਯੂ. ਕੇ) ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਤੇ ਪ੍ਰਸਿੱਧ ਗੁਰਮਤਿ ਵਿਆਖਿਆਕਾਰ ਗਿਆਨੀ ਜਗਤਾਰ ਸਿੰਘ ਜਾਚਕ ਨੇ ਲੁਧਿਆਣਾ ਸਥਿਤ ਪਾਰਟੀ ਦਫਤਰ ਵਿੱਚ ਪਤਰਕਾਰਾਂ ਨਾਲ ਗਲਬਾਤ ਕਰਦਿਆਂ ਕਹੇ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਦੀ ਉਲੰਘਣਾਂ ਦਾ ਬਹਾਨਾਂ ਬਣਾ ਕੇ ਕੋਰਟ ਦੇ ਆਦੇਸ਼ਾਂ ਮੁਤਾਬਿਕ ਗ੍ਰੰਥ ਨੂੰ ਵਿਚਾਰਨ ਲਈ ਹਿੰਦੂ, ਸਿੱਖ, ਈਸਾਈ ਤੇ ਮੁਸਲਮਾਨਾਂ ਦੇ ਸਾਂਝੇ ਪੈਨਲ ਲਈ ਵਿਦਵਾਨ ਦੇਣ ਤੋਂ ਇਨਕਾਰ ਕਰਨਾ, ਅਸਲ ਵਿੱਚ ਉਸ ਸਾਜਿਸ਼ ਦਾ ਹਿੱਸਾ ਹੈ, ਜਿਸ ਅਧੀਨ ਸ਼੍ਰੋਮਣੀ ਕਮੇਟੀ ਅਤੇ ਪੰਜਾਬ ਸਰਕਾਰ ਵੋਟਾਂ ਦੀ ਖਾਤਰ ਮਿਲੀ ਭੁਗਤ ਨਾਲ ਭਨਿਆਰੇ ਵਾਲੇ ਦੇ ਗ੍ਰੰਥ ਤੋਂ ਪਾਬੰਦੀ ਚਕਾਉਣਾ ਚਹੁੰਦੇ ਨੇ।
ਉਨ੍ਹਾਂ ਨੇ ਆਖਿਆ ਕਿ ਬਾਦਲਕਿਆਂ ਦੇ ਇਸ ਮਨਸੂਬੇ ਨੂੰ ਕਾਮਯਾਬ ਨਹੀ ਹੋਣ ਦਿੱਤਾ ਜਾਏਗਾ ਅਤੇ ਇਸ ਲਈ ਅਸੀਂ ਹਾਈਕੋਰਟ ਤੱਕ ਵੀ ਪਹੁੰਚ ਕਰਾਂਗੇ। ਕਿਉਂਕਿ, ਗੁਰੂ ਨਿੰਦਾ ਅਤੇ ਗੁਰਮਤਿ ਸਿਧਾਂਤਾਂ ਖਿੱਲੀ ਉਡਾਉਣ ਵਾਲੇ ਇਸ ਕਥਿਤ ਗ੍ਰੰਥ `ਤੇ ਪਾਬੰਦੀ ਲਗਾਉਣ ਲਈ ਸਘੰਰਸ਼ ਕਰਦਿਆਂ ਪੰਥ ਦੇ ਸਿੱਖ ਨੌਜਵਾਨਾਂ ਦਾ ਖੂਨ ਡੁੱਲਿਆ ਹੈ ਅਤੇ ਉਨ੍ਹਾਂ ਨੇ ਇਸ ਲਈ ਜੇਲ੍ਹਾਂ ਵੀ ਕੱਟੀਆਂ ਹਨ।

*******************************************************

ਮਾਤਾ ਕੌਲਾਂ ਦਾ ਭਗਤ ਗੁਰਇਕਬਾਲ ਸਿੰਘ ਸਿੱਖੀ ਦੀ ਜੜ੍ਹੀਂ ਤੇਲ ਦੇ ਰਿਹਾ ਹੈ।
ਸਿੱਖ ਇਤਿਹਾਸ 300 ਸਾਲ ਦਾ ਹੈ ਜਾਂ 540 ਸਾਲ ਦਾ?
ਸਿੱਖੀ ਜੀਵਨ ਦੇ ਅਧਾਰ, ਨਾਮ-ਅੰਮ੍ਰਿਤ ਦੇ ਭੰਡਾਰ, ਜੁੱਗੋ-ਜੁੱਗ ਅਟੱਲ ਸ਼ਬਦ-ਸਰੂਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 300 ਸਾਲਾ ਗੁਰਗੱਦੀ ਪੁਰਬ ਸਮੇਂ, ਤਖ਼ਤ ਸ੍ਰੀ ਹਜ਼ੂਰ ਸਾਹਿਬ (ਨਦੇੜ) ਦੇ ਪ੍ਰਬੰਧਕੀ ਸੇਵਾਦਾਰਾਂ ਨੇ ਅਗਿਆਨਤਾ ਵੱਸ ਬਿਨ੍ਹਾਂ ਵਿਚਾਰੇ ਇੱਕ ਸਲੋਗਨ ਲਿਖ ਦਿੱਤਾ ‘300ਸਾਲ ਗੁਰੂ ਦੇ ਨਾਲ’, ਜੋ ਸਿਧਾਂਤਕ ਤੇ ਇਤਿਹਾਸਕ ਪੱਖੋਂ ਬਿਲਕੁਲ ਗ਼ਲਤ ਸੀ। ਕਿਉਂਕਿ, ਸਨਮੁਖ ਸਿੱਖ ਤਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਸਮੇਂ ਤੋਂ ਹੀ ਸ਼ਬਦ ਗੁਰੂ ਦੇ ਨਾਲ ਜੁੜੇ ਆ ਰਹੇ ਹਨ। “ਗੁਰੁ ਮੇਰੈ ਸੰਗਿ ਸਦਾ ਹੈ ਨਾਲੇ॥ ਸਿਮਰਿ ਸਿਮਰਿ ਤਿਸੁ ਸਦਾ ਸਮਾਲੇ”॥ (394- ਆਸਾ, ਮਃ 5) ਦੇ ਗੁਰਵਾਕ ਮੁਤਾਬਿਕ ਸ਼ਬਦ ਸੁਰਤ ਦੇ ਸੁਮੇਲ ਸਦਕਾ ਉਨ੍ਹਾਂ ਦਾ ਤਾਂ ਹਰ ਪਲ ਗੁਰੂ ਦੇ ਨਾਲ ਗੁਜ਼ਰਦਾ ਹੈ। ਭਾਵ, ਉਹ ਆਪਣਾ ਸਾਰਾ ਜੀਵਨ-ਵਿਹਾਰ ਗੁਰਸ਼ਬਦ ਵਿਚਾਰ ਦੀ ਰੌਸ਼ਨੀ ਵਿੱਚ ਕਰਦੇ ਹਨ। ਸੂਝਵਾਨ ਵਿਦਵਾਨ ਸਜਣਾਂ ਨੇ ਉਸ ਵੇਲੇ ਵੀ ਵਿਰੋਧ ਕੀਤਾ ਸੀ। ਪਰ, ਨਗਾਰਖ਼ਾਨੇ ਵਿੱਚ ਤੂਤੀ ਦੀ ਸੁਣਦਾ ਕੌਣ ਹੈ?
ਪ੍ਰੰਤੂ, ਹੋਰ ਵੀ ਦੁੱਖ ਦੀ ਗੱਲ ਹੈ ਕਿ ਗੁਰਬਾਣੀ ਬੋਧ ਤੋਂ ਬਿਲਕੁਲ ਅਣਜਾਣ, ਗੁਰਮਤ ਸਿਧਾਂਤਾਂ ਦੀ ਸੋਝੀ ਤੋਂ ਸੱਖਣੇ ਅਤੇ ਇਤਿਹਾਸ ਤੋਂ ਕੋਰੇ ਸ੍ਰੀ ਅੰਮ੍ਰਿਤਸਰ ਵਾਲੇ ਬਿਪਰਵਾਦੀ ਗੁਰਇਕਬਾਲ ਸਿੰਘ ਦੀ ਵਪਾਰਿਕ ਬਿਰਤੀ ਨੇ ਗੁਰਸਿੱਖ ਸ਼ਰਧਾਲੂਆਂ ਅੰਦਰਲੀ ਉਪਰੋਕਤ ਕਿਸਮ ਦੀ ਜਜ਼ਬਾਤੀ ਲਹਿਰ ਦਾ ਲਾਭ ਉਠਾਦਿਆਂ ‘300ਸਾਲ ਗੁਰਬਾਣੀ ਕੰਠ ਦੇ ਨਾਲ, ਲਿਖਣ ਭਗਤੀ ਦੇ ਨਾਲ, ਸਿੱਖੀ ਸਰੂਪ ਦੇ ਨਾਲ ਅਤੇ ਹੁਣ 300ਸਾਲ ਸਿੱਖ ਇਤਿਹਾਸ ਦੇ ਨਾਲ’ ਅਜਿਹੀ ਭੇਡ-ਚਾਲ ਚੱਲਾਈ ਹੈ, ਜਿਹੜੀ ਪੰਥ-ਦਰਦੀ ਜਾਗਰੂਕ ਸਿੱਖਾਂ ਦੀ ਦ੍ਰਿਸ਼ਟੀ ਵਿੱਚ ਕੇਵਲ ਦੇਹਧਾਰੀ ਤੇ ਡੇਰੇਦਾਰੀ ਗੁਰੂਡੰਭ ਨੂੰ ਉਤਸ਼ਾਹਤ ਕਰਨ ਵਾਲੀ ਹੀ ਨਹੀ। ਸਗੋਂ ਗੁਰੂ ਸਾਹਿਬਾਨ ਅਤੇ ਹੁਣ ਤੱਕ ਦੇ ਗੁਰਮੁਖ ਗੁਰਸਿੱਖਾਂ ਦੀ ਘਾਲ-ਕਮਾਈ `ਤੇ ਪਾਣੀ ਫੇਰਦਿਆਂ ਗੁਰਸਿੱਖੀ ਦੀ ਜੜ੍ਹੀਂ ਤੇਲ ਦੇਣ ਵਾਲੀ ਹੈ। ਇਥੇ ਸੁਆਲ ਖੜੇ ਹੁੰਦੇ ਹਨ ਕਿ ਸਿੱਖ ਇਤਿਹਾਸ 300 ਸਾਲ ਦਾ ਹੈ ਜਾਂ 540 ਸਾਲ ਦਾ? ਸਿੱਖ ਕੌਮ 300ਸਾਲ ਤੋਂ ਸਿੱਖੀ ਸਰੂਪ ਦੇ ਨਾਲ ਹਾਂ ਜਾਂ 540 ਸਾਲ ਤੋਂ?
ਪ੍ਰੰਤੂ ਕੀ ਕਰੀਏ? ਲਬੁ ਵਿਣਾਹੇ ਮਾਣਸਾ ਜਿਉ ਪਾਣੀ ਬੂਰੁ॥ (967, ਰਾਮਕਲੀ ਵਾਰ-ਸੱਤਾ ਤੇ ਬਲਵੰਡਿ) ਦੇ ਰੱਬੀ ਫੁਰਮਾਨ ਅਨੁਸਾਰ ਨੋਟਾਂ ਨੇ ਸਾਡੇ ਧਾਰਮਿਕ ਆਗੂਆਂ ਅਤੇ ਵੋਟਾਂ ਨੇ ਸਾਡੇ ਕਥਿਤ ਪੰਥਕ ਤੇ ਰਾਜਨੀਤਕ ਆਗੂਆਂ ਦੀ ਅਜਿਹੀ ਮੱਤ ਮਾਰੀ ਹੈ ਕਿ ਉਹ ਵੀ ਅੱਖਾਂ ਮੀਟ ਕੇ ਗੁਰਇਕਬਾਲ ਸਿੰਘ ਦੇ ਨਾਲ ਤੁਰੀ ਜਾ ਰਹੇ ਹਨ। ਸਿੱਟੇ ਵਜੋਂ ਇਨ੍ਹਾਂ ਵੱਲ ਦੇਖ ਕੇ ਸ਼ਰਧਾਲੂ ਸਿੱਖ ਜਗਤ ਗੁੰਮਰਾਹ ਹੋ ਰਿਹਾ ਹੈ। ਲਗਭਗ ਦੋ ਸਾਲ ਪਹਿਲਾਂ ਦਾਸ (ਜਗਤਾਰ ਸਿੰਘ ਜਾਚਕ) ਨੇ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਗੁਰਸ਼ਬਦ ਵਿਚਾਰ ਕਰਦਿਆਂ ਟਾਈਮ ਟੀ. ਵੀ. ਤੋਂ ਬੜੇ ਹੀ ਸ਼ੰਕੋਚਵੇਂ ਸ਼ਬਦਾਂ ਵਿੱਚ ਸੁਆਲ ਉਠਾਇਆ ਸੀ ਕਿ ਦੱਸਿਆ ਜਾਵੇ ਕਿ ਦਲਭੰਜਨ ਗੁਰਸੂਰਮੇਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪਾਵਨ ਇਤਿਹਾਸ ਨੂੰ ਆਚਰਣਕ ਤੌਰ `ਤੇ ਕਲੰਕਤ ਕਰਨ ਵਾਲੇ ਪ੍ਰਸੰਗ ਦੀ ਪਾਤਰ ਬੀਬੀ ਕੌਲਾਂ ਗੁਰਸਿੱਖਾਂ ਦੀ ਮਾਤਾ ਕਿਵੇਂ ਬਣ ਗਈ? ਅਤੇ ਉਸ ਨੇ ਕਦੋਂ ਤੇ ਕਿਹੜੀ ਟਕਸਾਲ ਚਲਾਈ ਸੀ? ਸਿੱਟੇ ਵਜੋਂ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਭਾਈ ਪਰਮਜੀਤ ਸਿੰਘ ਸਰਨਾ ਦੀ ਮਜੂਦਗੀ ਵਿੱਚ ਹੋਈ ਵਿਚਾਰ ਚਰਚਾ ਸਮੇਂ ਭਾਈ ਗੁਰਇਕਬਾਲ ਸਿੰਘ ਜੀ ਵੱਲੋਂ ਫੋਨ `ਤੇ ਦਿੱਤੇ ਆਦੇਸ਼ਾਂ ਮੁਤਾਬਿਕ ਮਾਤਾ ਕੋਲਾਂ ਟ੍ਰਸਟ ਦੇ ਮੈਂਬਰਾਂ ਨੇ ਮੰਨਿਆਂ ਕਿ ਅੱਜ ਤੋਂ ਉਹ ‘ਮਾਤਾ ਕੌਲਾਂ ਟਕਸਾਲ’ ਨਹੀਂ ਲਿਖਣਗੇ।
ਜਾਗਰੂਕ ਸਿੱਖ ਵਿਦਵਾਨਾਂ ਦੀ ਦ੍ਰਿਸ਼ਟੀ ਵਿੱਚ ਤਾਂ ਭਾਈ ਗੁਰਇਕਬਾਲ ਸਿੰਘ ਦਾ ਕੀਰਤਨ ਤੇ ਪ੍ਰਚਾਰ ਢੰਗ ਮੁੱਢ ਤੋਂ ਹੀ ਬਿਪਰਵਾਦੀ, ਪੰਥਕ ਵਿਧਾਨ ਦੇ ਵਿਪਰੀਤ, ਸਿਧਾਂਤਹੀਣ ਅਤੇ ਡੇਰੇਦਾਰੀ ਨੂੰ ਉਤਸ਼ਾਹਤ ਕਰਨ ਵਾਲਾ ਹੀ ਮੰਨਿਆ ਗਿਆ ਹੈ। ਪਰ, ਕੁੱਝ ਦਿਨ ਪਹਿਲਾਂ ਦਾਸ (ਜਾਚਕ) ਨੂੰ ਮਾਤਾ ਕੋਲਾਂ ਭਲਾਈ ਟ੍ਰਸਟ ਅੰਮ੍ਰਿਤਸਰ ਵਲੋਂ ਸ਼੍ਰੋਮਣੀ ਕਮੇਟੀ ਸ੍ਰੀ ਅੰਮ੍ਰਿਤਸਰ ਅਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਪੂਰਨ ਸਹਿਯੋਗ ਦੁਆਰਾ ਪੌਣੇ ਦੋ ਕਰੋੜ ਦੀ ਲਾਗਤ ਨਾਲ ਪ੍ਰਕਾਸ਼ਤ ‘300ਸਾਲ ਸਿੱਖ ਇਤਿਹਾਸ ਦੇ ਨਾਲ’ ਨਾਮ ਦਾ ਚੋਣਵੀਆਂ ਸਾਖੀਆਂ ਦੇ ਇਨਾਮੀ ਸਲੇਬਸ ਵਾਲੀ ਟ੍ਰੈਕਟ ਨੁਮਾ 96 ਪੰਨਿਆਂ ਦੀ ਪੁਸਤਕ ਮਿਲੀ, ਜਿਸ ਨੂੰ ਪੜ੍ਹ ਕੇ ਦਾਸ ਦੇ ਸਬਰ ਦਾ ਬੰਨ੍ਹ ਟੁੱਟ ਗਿਆ ਤੇ ਮੇਰੀ ਕਲਮ ਇਹ ਕੌੜਾ ਘੁੱਟ ਭਰਨ ਲਈ ਮਜ਼ਬੂਰ ਹੋ ਗਈ। ਕਿਉਂਕਿ, ਇਸ ਪੁਸਤਕ ਦੀਆਂ ਮਨੋਕਲਪਤ ਕਹਾਣੀਆਂ ਵਿਚੋਂ ਇੱਕ ਵੀ ਸਾਖੀ ਗੁਰਬਾਣੀ ਦੀ ਕਸਵੱਟੀ `ਤੇ ਖਰੀ ਨਹੀ ਉਤਰਦੀ। ਪੁਸਤਕ ਵਿੱਚ ਲਿਖੇ ਲਗਭਗ ਸਾਰੇ ਪ੍ਰਸ਼ਨ ਉੱਤਰ ਵੀ ਕੇਵਲ ਮਨੋਕਲਪਤ ਹੀ ਨਹੀਂ। ਸਗੋਂ ਸਿੱਖ ਰਹਿਤ ਮਰਯਾਦਾ ਦਾ ਉਲੰਘਣ ਕਰਦਿਆਂ ਇਤਿਹਾਸਕ ਤੱਥਾਂ ਦੇ ਵਿਰੁੱਧ ਬਿਲਕੁੱਲ ਖਰੀਆਂ ਗੱਪਾਂ ਹਨ।
ਜਿਵੇਂ, ਪ੍ਰਸ਼ਨ:- ਜਦੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਅਨੰਦਪੁਰ ਨਗਰ ਵਸਾ ਰਹੇ ਸੀ ਤਾਂ ਕਵੀ ਬੁੱਲੇ ਸ਼ਾਹ ਨੇ ਪ੍ਰਭਾਵਿਤ ਹੋ ਕੇ ਕਿਹੜੇ ਲਫ਼ਜ਼ ਵਰਤੇ?
ਉੱਤਰ:- ਬੁੱਲੇ ਸ਼ਾਹ ਨੇ ਕਿਹਾ “ਇੱਟ ਖੜਕਾ ਦੁਪੜ ਵੱਜੇ, ਨਾਲੇ ਬਲੇ ਚੁੱਲ੍ਹਾ। ਇਹਨੀ ਗੱਲੀਂ ਰੱਬ ਰਾਜ਼ੀ ਰਹਿੰਦਾ, ਨਾਲੇ ਰਹਿੰਦਾ ਬੁੱਲਾ। (ਪੰਨਾ: 63)
ਪੜਚੋਲਿਕ ਟਿਪਣੀ: ਹਕੀਕਤ ਇਹ ਹੈ ਕਿ ਸਾਈਂ ਬੁੱਲੇ ਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ (ਸੰਨ 1675) ਤੋਂ 5 ਸਾਲ ਪਿਛੋਂ ਸ਼ਾਹ ਮੁਹੰਮਦ ਦਰਵੇਸ਼ ਦੇ ਘਰ, ਬਹਾਵਲਪੁਰ ਦੇ ਪਿੰਡ ਉੱਚ, ਪੰਜਾਬ (ਪਾਕਸਿਤਾਨ) ਵਿਖੇ ਸੰਨ 1680 ਨੂੰ ਜਨਮੇਂ ਅਤੇ 78 ਸਾਲ ਦੀ ਆਯੂ ਭੋਗ ਕੇ ਸੰਨ 1758 ਵਿੱਚ ਮਰੇ। ਹੁਣ ਵਿਚਾਰਨ ਵਾਲੀ ਗੱਲ ਹੈ ਕਿ ਸ੍ਰੀ ਗੁਰੂ ਤੇਗਬਾਹਦਰ ਸਾਹਿਬ ਜੀ ਦੀ ਸ਼ਹਾਦਤ ਸੰਨ 1675 ਵਿੱਚ ਹੋਈ ਅਤੇ ਉਨ੍ਹਾਂ ਨੇ ਸ਼੍ਰੀ ਆਨੰਦਪੁਰ ਸਾਹਿਬ ਦੀ ਨਗਰੀ ਆਪਣੀ ਸ਼ਹਾਦਤ ਤੋਂ 9 ਸਾਲ ਪਹਿਲਾਂ ਹੀ ਵਸਾ ਦਿੱਤੀ ਸੀ। ਤਾਂ ਫਿਰ ਬੁੱਲਾ ਜੀ ਨੇ ਉਪਰੋਕਤ ਲਫ਼ਜ਼ ਆਪਣੇ ਜਨਮ ਤੋਂ ਵੀ 14 ਸਾਲ ਪਹਿਲਾਂ ਕਿਹੜੇ ਅਕਾਸ਼ ਤੋਂ ਕਹਿ ਦਿੱਤੇ?
ਪ੍ਰਸ਼ਨ:- ਈਰਖਾ ਕਾਰਨ ਧੀਰਮੱਲ ਨੇ ਜਦ ਸਿੱਖਾਂ ਨੂੰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਦੇਣ ਤੋਂ ਨਾਹ ਕਰ ਦਿੱਤੀ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਕੀ ਕੀਤਾ?
ਉੱਤਰ: ਗੁਰੂ ਜੀ ਨੇ ਆਪਣੀ ਆਤਮਿਕ ਸ਼ਕਤੀ ਨਾਲ ਸਾਬੋ ਕੀ ਤਲਵੰਡੀ ਸ੍ਰੀ ਦਮਦਮਾ ਸਾਹਿਬ ਵਿਖੇ 9 ਮਹੀਨੇ 9 ਦਿਨ 9 ਘੜੀਆਂ ਦੇ ਵਿੱਚ ਭਾਈ ਮਨੀ ਸਿੰਘ ਤੇ ਬਾਬਾ ਦੀਪ ਸਿੰਘ ਜੀ ਤੋਂ ਸੇਵਾ ਲੈ ਕੇ ਸਾਰੀ ਬਾਣੀ ਜ਼ੁਬਾਨੀ ਉਚਾਰਨ ਕੀਤੀ। (ਪੰਨਾ 23-24)
ਪੜਚੋਲਿਕ ਟਿਪਣੀ: ਭੱਟ ਵਹੀਆਂ ਦੀ ਗਵਾਹੀ ਮੁਤਾਬਿਕ ਬਾਬਾ ਧੀਰਮੱਲ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਾਬੋ ਕੀ ਤਲਵੰਡੀ (ਸ੍ਰੀ ਦਮਦਮਾ ਸਾਹਿਬ) ਪਹੁੰਚਣ ਤੋਂ 29 ਸਾਲ ਪਹਿਲਾਂ ਹੀ ਮਾਰੇ ਜਾ ਚੁੱਕੇ ਸਨ। ਕਿਉਂਕਿ, ਸਤਿਗੁਰੂ ਜੀ ਸ੍ਰੀ ਮੁਕਤਸਰ ਦੀ ਜੰਗ ਉਪਰੰਤ ਸ੍ਰੀ ਦਮਦਮਾ ਸਾਹਿਬ ਪਹੁੰਚੇ ਸਨ ਸੰਨ 1705 ਵਿੱਚ ਅਤੇ ਧੀਰਮੱਲ ਨੂੰ ਹਕੂਮਤ ਵਲੋਂ ਸੰਨ 1676 ਵਿੱਚ ਗ੍ਰਿਫਤਾਰ ਕਰਕੇ ਰਣਥੰਬੋਰ ਦੇ ਕਿਲੇ ਵਿੱਚ ਨਜ਼ਰਬੰਦ ਰੱਖਿਆ ਤੇ ਫਿਰ ਅਗਲੇ ਹੀ ਸਾਲ ਸੰਨ 1677 ਵਿੱਚ ਉੱਥੇ ਹੀ ਉਸ ਦਾ ਕਤਲ ਕਰ ਦਿੱਤਾ ਗਿਆ। ਇਸ ਲਈ ਜਦੋਂ ਸਤਿਗੁਰੂ ਜੀ ਦੇ ਸ੍ਰੀ ਦਮਦਮਾ ਸਾਹਿਬ ਪਹੁੰਚਣ ਸਮੇਂ ਧੀਰਮੱਲ ਸਰੀਰਕ ਤੌਰ `ਤੇ ਧਰਤੀ ਉਪਰ ਮਜੂਦ ਹੀ ਨਹੀ ਸੀ, ਕਿਉਂਕਿ, ਉਹ ਤਾਂ 29 ਸਾਲ ਸਾਲ ਪਹਿਲਾਂ ਹੀ ਮਰ ਚੁੱਕਾ ਸੀ ਤਾਂ ਫਿਰ ਇਹ ਸੁਆਲ ਹੀ ਹਾਸੋਹੀਣਾ ਹੈ ਕਿ ਜਦ ਧੀਰਮੱਲ ਨੇ ਈਰਖਾ ਵੱਸ ਸਤਿਗੁਰੂ ਜੀ ਦੇ ਭੇਜੇ ਸਿੱਖਾਂ ਨੂੰ ਬੀੜ ਦੇਣ ਤੋਂ ਨਾਹ ਕਰ ਦਿੱਤੀ ਤਾਂ ਉਨ੍ਹਾਂ ਫਿਰ ਕੀ ਕੀਤਾ? ਸਪਸ਼ਟ ਹੈ ਕਿ ਉਪਰੋਕਤ ਦੋਵੇਂ ਪ੍ਰਸ਼ਨ ਇਤਿਹਾਸਕ ਤੱਥਾਂ ਦੇ ਉੱਲਟ ਅਤੇ ਮਨਘੜਤ ਗੱਪਾਂ ਹਨ।
ਪ੍ਰਸ਼ਨ: ਪੰਜ ਬਾਣੀਆਂ ਦੇ ਨਾਮ ਦੱਸੋ, ਜੋ ਹਰ ਸਿੱਖ ਲਈ ਅੰਮ੍ਰਿਤ ਵੇਲੇ ਜ਼ਰੂਰੀ ਹਨ?
ਉੱਤਰ: ਜਪੁ ਜੀ ਸਾਹਿਬ, ਜਾਪੁ ਸਾਹਿਬ, ਤਵਪ੍ਰਸਾਦਿ ਸਵੱਯੇ, ਚੌਪਈ ਸਾਹਿਬ, ਸੰਪੂਰਨ ਅਨੰਦ ਸਾਹਿਬ। (ਪੰਨਾ 14)
ਪੜਚੋਲਿਕ ਟਿਪਣੀ: ਇਹ ਉੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਦੁਆਰਾ ਪੰਥ ਪ੍ਰਵਾਣਿਤ ਤੇ ਸ਼੍ਰੋਮਣੀ ਕਮੇਟੀ ਵਲੋਂ ਪ੍ਰਕਾਸ਼ਤ ਸਿੱਖ ਰਹਿਤ ਮਰਯਾਦਾ ਦਾ ਉਲੰਘਣ ਹਨ। ਕਿਉਂਕਿ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਰਾਗਬੱਧ ਬਾਣੀਆਂ ਤੋਂ ਪਹਿਲਾਂ ਅਰੰਭਕ 13 ਪੰਨੇ ਗੁਰਸਿੱਖਾਂ ਦੇ ਸਵੇਰੇ, ਸ਼ਾਮ ਤੇ ਰਾਤ ਦੇ ਨਿਤਨੇਮ ਦੀਆਂ ਬਾਣੀਆਂ ਦਾ ਸੰਗ੍ਰਹਿ ਮੰਨੇ ਜਾਂਦੇ ਹਨ। ਜਿਨ੍ਹਾਂ ਦੇ ਸਿਰਲੇਖ ਹਨ: ਜਪੁ, ਸੋ ਦਰੁ, ਸੋ ਪੁਰਖੁ ਤੇ ਸੋਹਿਲਾ। ਸਪਸ਼ਟ ਹੈ ਕਿ ਗੁਰੂ ਗ੍ਰੰਥ ਸਾਹਿ ਮੁਤਾਬਕ ਸਵੇਰ ਦੀ ਬਾਣੀ ਕੇਵਲ ਜਪੁ ਜੀ ਸਾਹਿਬ ਹੈ। ਪੰਥਕ ਫੈਸਲੇ ਮੁਾਤਬਿਕ ਸਿੱਖ ਰਹਿਤ ਮਰਯਾਦਾ ਵਿਖੇ ਪੰਨਾ 9 `ਤੇ ਲਿਖਿਆ ਹੈ: ਜਪੁ, ਜਾਪੁ ਅਤੇ 10 ਸਵੱਯੇ ( ‘ਸ੍ਰਾਵਗ ਸੁਧ’ ਵਾਲੇ) - ਇਹ ਬਾਣੀਆਂ ਅੰਮ੍ਰਿਤ ਵੇਲੇ ਪੜ੍ਹਣੀਆਂ। ਨੋਟ ਕਰਨ ਵਾਲੀ ਗੱਲ ਹੈ ਕਿ ਇਸ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਇੱਕ ਅਤੇ ਦੋ ਬਾਣੀਆਂ ਜਾਪੁ ਸਾਹਿਬ ਤੇ ਸਵੱਯੇ ਦਸਮ ਗ੍ਰੰਥ ਵਿਚੋਂ ਹਨ। ਪਰ, ਗੁਰਇਕਬਾਲ ਸਿਘ ਨੇ ਗੁਰੂ ਗ੍ਰੰਥ ਸਾਹਿਬ ਵਿਚੋਂ ਅਨੰਦ ਸਾਹਿਬ ਅਤੇ ਦਸਮ ਗ੍ਰੰਥ ਦੇ ਅਤਿਅਸ਼ਲੀਲ ਭਾਗ ਚਰਿਤ੍ਰੋਪਖਿਆਨ ਵਿਚੋਂ `ਚੌਪਈ’ ਜੋੜ ਕੇ ਅੰਮ੍ਰਿਤ ਵੇਲੇ ਦੀਆਂ ਪੰਜ ਪੂਰੀਆਂ ਕਰ ਦਿੱਤੀਆਂ ਹਨ। ਇਸ ਪ੍ਰਕਾਰ ਸ਼ਾਮ ਦੀ ‘ਰਹਿਰਾਸ ਸਾਹਿਬ’ ਅਤੇ ਰਾਤ ਦੀ ਸੋਹਿਲਾ ਸਾਹਿਬ ਪਾ ਕੇ ਸਿੱਖਾਂ ਦੇ ਨਿਤਨੇਮ ਦੀਆਂ ਸੱਤ ਬਾਣੀਆਂ ਹੋ ਜਾਣਗੀਆਂ। ਵਿਚਾਰਨ ਵਾਲਾ ਨੁਕਤਾ ਇਹ ਹੈ ਕਿ ਡੇਰੇਦਾਰ ਵਿਹਲੜਾਂ ਨੂੰ ਛੱਡ ਕੇ ਵਿਸ਼ਵ ਭਰ ਦੇ ਗ੍ਰਹਿਸਥੀ ਤੇ ਕਾਰੋਬਾਰੀ ਸਿੱਖਾਂ ਲਈ ਅਜਿਹਾ ਨੇਮ ਨਿੱਤ ਨਿਭਾਅ ਸਕਣਾਂ ਸੰਭਵ ਹੋਏਗਾ?
ਪ੍ਰਸ਼ਨ: ਸ੍ਰੀ ਜਪੁ ਜੀ ਸਾਹਿਬ ਵਿੱਚ ੴ ਤੋਂ ਹੋਸੀ ਭੀ ਸਚੁ ਤਕ ਸੁਣਾਓ? (ਪੰਨਾ 12)
ਉੱਤਰ: ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥ ਜਪੁ॥ ਆਦਿ ਸਚੁ ਜੁਗਾਦਿ ਸਚੁ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥
ਪੜਚੋਲਿਕ ਟਿਪਣੀ: ਸਿੱਖ ਰਹਿਤ ਮਰਯਾਦਾ ਵਿਖੇ ਪੰਨਾ 27 `ਤੇ ਅੰਮ੍ਰਿਤ ਸੰਸਕਾਰ ਦੇ ਸਿਰਲੇਖ ਹੇਠ ਮਦ (ਞ) ਵਿੱਚ ਸਪਸ਼ਟ ਲਿਖਿਆ ਹੈ ਕਿ ਮੂਲ ਮੰਤਰ ‘ੴ ਤੋਂ ਗੁਰਪ੍ਰਸਾਦਿ॥’ ਤੱਕ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਇਹ ਮਹਾਂਵਾਕ ਮੰਗਲਾਚਰਨ ਦੇ ਰੂਪ ਵਿੱਚ 33 ਵਾਰ ਆਇਆ ਹੈ ਅਤੇ ਓਥੇ ਕਿਸੇ ਵੀ ਥਾਂ॥ ਜਪੁ॥ ਜਾਂ ‘ਆਦਿ ਸਚੁ ਤੋਂ ਹੋਸੀ ਭੀ ਸੱਚ’ ਤੱਕ ਦਾ ਸ਼ਲੋਕ ਨਾਲ ਅੰਕਤ ਨਹੀ। ਕਿਉਂਕਿ, ॥ ਜਪੁ॥ ਬਾਣੀ ਦਾ ਸਿਰਲੇਖ ਹੈ ਅਤੇ ਇਹ ‘ਜਪੁ’ ਜੀ ਦਾ ਅਰੰਭਕ ਸ਼ਲੋਕ। ਨੋਟ ਕਰਨ ਵਾਲਾ ਨੁਕਤਾ ਹੈ ਕਿ ‘ੴ ਤੋਂ ਗੁਰਪ੍ਰਸਾਦਿ॥’ ਤੱਕ ਦਾ ਮੰਗਲਾਚਰਨ ‘ਜਪੁ’ ਤੋਂ ਪਹਿਲਾਂ ਓਵੇਂ ਹੀ ਆਇਆ ਹੈ, ਜਿਵੇਂ ਬਾਕੀ 32 ਥਾਈਂ ਰਾਗਾਂ ਜਾਂ ਵਿਸ਼ੇਸ਼ ਬਾਣੀਆਂ ਦੇ ਆਰੰਭ ਵਿੱਚ।
ਡੇਰੇਦਾਰ ਬਜਿਦ ਹਨ ਕਿ ਮੂਲਮੰਤਰ ‘ੴ ਤੋਂ ਹੋਸੀ ਭੀ ਸਚੁ’ ਤੱਕ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਅਕਾਲ ਤਖ਼ਤ ਤੋਂ ਪ੍ਰਵਾਨ ਕਰਵਾਉਣਾ ਹੈ। ਕਿਉਂਕਿ, ਉਨ੍ਹਾਂ ਦੇ ਵੱਡੇ ਮਹਾਂਪੁਰਖ ਨਾਨਕ ਹੋਸੀ ਭੀ ਸੱਚ ਤਕ ਜਪਦੇ ਸਨ। ਸਪਸ਼ਟ ਹੈ ਕਿ ਅਜਿਹੇ ਲੋਕਾਂ ਦਾ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਨਹੀ, ਕੋਈ ਡੇਰੇਦਾਰ ਮਹੰਤ ਹੈ, ਜਿਸ ਨੂੰ ਉਹ ਮਹਾਰਾਜ ਜਾਂ ਮਹਾਂਪੁਰਖ ਕਹਿ ਕੇ ਸਤਿਕਾਰਦੇ ਹਨ, ਜਦ ਕਿ ਗੁਰਬਾਣੀ ਵਿੱਚ ਮਹਾਂਪੁਰਖ ਲਫ਼ਜ਼ ਰੱਬ ਲਈ ਵਰਤਿਆ ਗਿਆ।
ਗੁਰਇਕਬਾਲ ਸਿੰਘ ਨੇ ਵੀ ਚਲਾਕੀ ਨਾਲ ਪੰਥਕ ਵਿਧਾਨ ਦੀ ਉਲੰਘਣਾਂ ਦੇ ਦੋਸ਼ ਤੋਂ ਬਚਣ ਲਈ ਪ੍ਰਸ਼ਨ ਵਿੱਚ ਮੂਲਮੰਤਰ ਲਫ਼ਜ਼ ਦੀ ਵਰਤੋਂ ਨਹੀ ਕੀਤੀ, ਪਰ ਉਸ ਦਾ ਮਨੋਰਥ ‘ਨਾਨਕ ਹੋਸੀ ਭੀ ਸਚੁ’ ਤੱਕ ਮੂਲਮੰਤਰ ਨੂੰ ਪ੍ਰਚਾਰਨਾ ਤੇ ਦ੍ਰਿੜ ਕਰਵਾਉਣਾ ਹੈ, ਜਿਸ ਲਈ ਗਰਾਊਂਡ ਤਿਆਰ ਕੀਤੀ ਜਾ ਰਹੀ ਹੈ। ਮੰਗਲਾਚਰਨ ਤੇ ਸ਼ਲੋਕ ਨੂੰ ਰਲਗਡ ਕਰਨ ਲਈ ਉੱਤਰ ਲਿਖਣ ਵੇਲੇ ਵੱਡਾ ਗੁਨਾਹ ਇਹ ਕੀਤਾ ਹੈ ਕਿ ‘ਜਪੁ’ ਤੋਂ ਪਹਿਲਾਂ ਅਤੇ ਸਲੋਕ ਵਿੱਚ ‘ਜੁਗਾਦਿ ਸੱਚ’ ਤੋਂ ਪਿਛੋਂ ਦੀਆਂ ਦੋ ਡੰਡੀਆਂ (॥) ਵਾਲੇ ਪੂਰਨ ਵਿਸ਼ਰਾਮ ਚਿੰਨ ਹੀ ਉਡਾ ਦਿੱਤੇ ਹਨ, ਤਾਂ ਕਿ ਸਹਜੇ ਸਹਜੇ ਮੰਗਲਾਚਰਨ, ਜਪੁ ਸਿਰਲੇਖ ਅਤੇ ਆਦਿ ਸਚੁ ਵਾਲਾ ਸਲੋਕ ਇੱਕ ਮਹਾਂਵਾਕ ਹੀ ਜਾਪਣ। ਡੇਰੇਦਾਰਾਂ ਵਲੋਂ ਪ੍ਰਕਾਸ਼ਤ ਗੁਟਕਿਆਂ ਵਿੱਚ ‘ਜਪੁ’ ਤੋਂ ਪਿੱਛੋਂ ਲਗੀਆਂ ਦੋ ਡੰਡੀਆਂ ਵੀ ਹਟਾ ਦਿੱਤੀਆਂ ਗਈਆਂ ਹਨ। ਪਰ, ਇਨ੍ਹਾਂ ਅਰਬਪਤੀਆਂ ਬਾਬਿਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ `ਤੇ ਬੁਲਾ ਕੇ ਪੁੱਛੇ ਕੌਣ?
ਬੱਚਿਆਂ ਅਤੇ ਨੌਜਵਾਨਾਂ ਨੂੰ ਗੁਰਬਾਣੀ ਕੰਠ ਕਰਾਉਣਾ ਤੇ ਸਿੱਖ ਇਤਿਹਾਸ ਤੋਂ ਜਾਣੂ ਕਰਾਉਣਾ ਸ਼ਲਾਘਾ ਯੋਗ ਉਦਮ ਹੈ। ਪਰ, ਇਸ ਬਹਾਨੇ ਬਿਪਰਵਾਦ ਤੇ ਡੇਰੇਦਾਰੀ ਨੂੰ ਉਭਾਰਨਾ ਸਿੱਖੀ ਲਈ ਖ਼ਤਰਨਾਕ ਹੈ। ਸਿੱਖੀ ਵਿੱਚ ਗੁਰਮਤ ਦੀ ਸੋਝੀ ਹਾਸਲ ਕਰਨ ਲਈ ਵਿਚਾਰਪੂਰਵਕ ਗੁਰਬਾਣੀ ਦਾ ਪਾਠ ਕਰਨਾਂ ਤੇ ਉਸ ਦੀ ਰੌਸ਼ਨੀ ਵਿੱਚ ਕਿਰਤਕਾਰ ਕਰਦਿਆਂ ਕਰਤਾਪੁਰਖ ਨੂੰ ਚੇਤੇ ਰਖਣਾਂ ਤਾਂ ਪ੍ਰਵਾਨ ਹੈ। ਪਰ, ਮਨੋਕਾਮਨਾਵਾਂ ਦੀ ਪੂਰਤੀ ਲਈ ਗਿਣਤੀਆਂ ਮਿਣਤੀਆਂ ਦੇ ਮਸ਼ੀਨਵੱਤ ਵਿਸ਼ੇਸ਼ ਪਾਠ ਤੇ ਜਾਪ ਕਰਨੇ ਨਿਰੋਲ ਬਿਪਰਵਾਦ ਹੈ। ਜਿਵੇਂ ਇਸ ਪੁਸਤਕ ਦੇ ਪੰਨਾ 21 ਉੱਪਰ ਲਿਖਿਆ ਹੈ ਕਿ ਸ਼ਹੀਦ ਭਾਈ ਤਾਰੂ ਸਿੰਘ ਰੋਜ਼ ਅੰਮ੍ਰਿਤ ਵੇਲੇ 21 ਪਾਠ ਜਾਪੁ ਸਾਹਿਬ ਦੇ ਕਰਕੇ ਫੇਰ ਹੀ ਕੁੱਝ ਛਕਦੇ ਸਨ। ਜੋ ਬਿਲਕੁਲ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜ ਕੇ ਦਸਮਗ੍ਰੰਥ ਨਾਲ ਜੋੜਣ ਵਾਲੀ ਮਨਘੜਤ ਡੇਰਾਵਾਦੀ ਗੱਪ ਹੈ। ਜਨਮਸਾਖੀਆਂ ਵਿੱਚ ਗੁਰੂ ਨਾਨਕ ਸਾਹਿਬ ਜੀ ਵਲੋਂ ਭਾਈ ਮਰਦਾਨਾਂ ਨੂੰ ਦਿੱਤੇ ਉਪਦੇਸ਼ ਵਿੱਚ ਤਿੰਨ ਵਿਸ਼ੇਸ਼ ਬਚਨ ਮਿਲਦੇ ਹਨ। ਪਹਿਲਾ ਹੈ: ਕੇਸ ਨਹੀ ਕਟਾਉਣੇ, ਦੂਜਾ ਹੈ: ਅੰਮ੍ਰਿਤ ਵੇਲੇ ਜਾਗਣਾ ਤੇ ਤੀਜਾ ਹੈ: ਆਏ ਅਭਿਆਗਤ (ਲੋੜਵੰਦ) ਦੀ ਸੇਵਾ ਕਰਨੀ। ਪਰ, ਗੁਰਇਕਬਾਲ ਸਿੰਘ ਨੇ ਤੀਜੇ ਬਚਨ ਨੂੰ ਬਦਲ ਕੇ ਲਿਖਵਾ ਦਿੱਤਾ ਹੈ: ਕਿਸੇ ਸਾਧੂ ਸੰਤ-ਮਹਾਤਮਾਂ ਦੀ ਨਿੰਦਿਆ ਨਹੀ ਕਰਨੀ। ਇਹ ਟੇਢੇ ਢੰਗ ਨਾਲ ਬਲਾਤਕਾਰੀ ਤੇ ਡਾਕੂ ਡੇਰੇਦਾਰਾਂ ਪ੍ਰਤੀ ਲੋਕਾਂ ਦੀ ਜ਼ਬਾਨ ਬੰਦ ਕਰਾਉਣ ਦੀ ਸਾਜਿਸ਼ ਹੈ।
ਗੁਰਬਾਣੀ ਦੀ ਰੌਸ਼ਨੀ ਵਿੱਚ ਮੈਂ ਨਿਸ਼ਚੇ ਨਾਲ ਕਹਿ ਸਕਦਾ ਹਾਂ ਕਿ ਇਸ ਪੁਸਤਕ ਦਾ ਇੱਕ ਵਾਕ ਵੀ ਗੁਰਮਤਿ ਦੇ ਅਨੁਕੂਲ ਨਹੀ ਹੈ। ਪੁਸਤਕ ਦੇ ਸਾਖੀ ਸੰਗ੍ਰਹਿ ਕ੍ਰਤਾਵਾਂ ਨੇ ਗੁਰਬਾਣੀ ਜਾਂ ਇਤਿਹਾਸ ਦੀ ਕੋਈ ਪ੍ਰਮਾਣੀਕ ਪੁਸਤਕ ਨਹੀ ਵਿਚਾਰੀ। ਉਨ੍ਹਾਂ ਨੇ ਅੰਧ ਵਿਸ਼ਵਾਸ਼ ਵਿੱਚ ਕੇਵਲ ਭਾਈ ਗੁਰਇਕਬਾਲ ਸਿੰਘ ਦੀਆਂ ਕੂੜ-ਕਬਾੜ ਭਰੀਆਂ ਟੇਪਾਂ ਸੁਣੀਆਂ ਤੇ ਪੁਸਤਕ ਦੇ ਰੂਪ ਵਿੱਚ ਸਿੱਖਾਂ ਲਈ ਇੱਕ ਹੋਰ ਸਿਆਪਾ ਖੜਾ ਕਰ ਦਿੱਤਾ ਹੈ। ਪਰ, ਦੁੱਖ ਦੀ ਗੱਲ ਹੈ ਕਿ ਇਸ ਕਿਤਾਬਚੇ ਦੇ ਆਰੰਭ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਹੈਡਗ੍ਰੰਥੀ ਭਾਈ ਜਸਵਿੰਦਰ ਸਿੰਘ ਜੀ ਦਾ ਸੰਦੇਸ਼ ਛਪਿਆ ਹੈ, ਜਿਸ ਵਿੱਚ ਉਨ੍ਹਾਂ ਨੇ ਗੁਰਇਕਬਾਲ ਸਿੰਘ ਨੂੰ ਵਧਾਈ ਦਿੰਦਿਆਂ ਅਰਦਾਸ ਕੀਤੀ ਹੈ ਕਿ ਇਹ ਉਪਰਾਲੇ ਨਿਰਤਰ ਜਾਰੀ ਰਹਿਣ। ਮੇਰਾ ਖਿਆਲ ਹੈ ਕਿ ਉਪਰਾਲਾ ਮਾੜਾ ਨਹੀ, ਪਰ ਬਿਬੇਕ ਹੀਣ ਨੀਤ ਮਾੜੀ ਹੈ। ਸਿੱਖ ਜਥੇਬੰਦੀਆਂ ਨੂੰ ਚਾਹੀਦਾ ਹੈ ਕਿ ਉਹ ਹੈਡ ਗ੍ਰੰਥੀ ਜੀ ਅਤੇ ਇਸ ਠੱਗੀ ਵਿੱਚ ਸਹਿਯੋਗੀ ਬਣੇ ਸ਼੍ਰੋਮਣੀ ਕਮੇਟੀ ਤੇ ਦਿੱਲੀ ਗੁਰਦਆਰਾ ਕਮੇਟੀ ਦੇ ਪ੍ਰਧਾਨਾਂ ਦੀ ਜਵਾਬ ਤਲਬੀ ਕਰਦੇ ਹੋਏ ਪੰਜਾਬ ਸਰਕਾਰ ਪਾਸੋਂ ਇਸ ਪੁਸਤਕ `ਤੇ ਪਾਬੰਦੀ ਲਗਾਉਣ ਦੀ ਮੰਗ ਕਰਨ। ਕਿਉਂਕਿ, ਇਹ ਪੁਸਤਕ ਸਿੱਖ ਜਗਤ ਨੂੰ ਸਿਧਾਂਤਕ, ਵਿਧਾਨਕ ਤੇ ਇਤਿਹਾਸਕ ਪੱਖੋਂ ਗੁੰਮਰਾਹ ਕਰਨ ਵਾਲੀ ਹੈ।
ਗੁਰੂ ਪੰਥ ਦਾ ਸੇਵਾਦਾਰ: ਜਗਤਾਰ ਸਿੰਘ ਜਾਚਕ, ਲੁਧਿਆਣਾ। ਮਿਤੀ 10 ਜੁਲਾਈ 2010
ਫੋਨ: 9855205089


(10/07/10)
ਸੰਤ ਸਿੰਘ ਬਰਲਿੰਗਟਨ, ਕੈਨੇਡਾ

ਦਸਮਗ੍ਰੰਥ ਅਤੇ ਰਾਗਮਾਲਾ
ਦਸਮਗ੍ਰੰਥ ਦਾ ਵਿਵਾਦ ਬੜਾ ਪੁਰਾਣਾ ਹੈ। ਪਰ ਜਿਆਦਾ ਉਸ ਵਕਤ ਭਖਿਆ ਜਦੋਂ ਇਸ ਦਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਹੋਣ ਲਗ ਪਿਆ। ਇਤਰਾਜ ਸਿਰਫ ਬਰਾਬਰ ਪ੍ਰਕਾਸ਼ ਕਰਨ ਤੇ ਸੀ ਕਿਉਂਕਿ ਇਸ ਵਿੱਚ ਜੋ 404 ਚਰਿਤਰ ਹਨ ਉਹ ਪਰਵਾਰ ਵਿੱਚ ਬੈਠ ਕੇ ਨਹੀਂ ਪੜੇ ਜਾ ਸਕਦੇ ਬਾਕੀ ਕਿਸੇ ਦੇ ਨਿਜੀ ਤੌਰ ਪੜਨ ਤੇ ਕੋਈ ਇਤਰਾਜ ਨਹੀ।
ਇਸੇ ਤਰਾਂ ਰਾਗਮਾਲਾ ਦਾ ਵੀ ਫੈਸਲਾ ਹੋ ਗਿਆ ਸੀ ਕਿ ਜਿਸ ਨੇ ਪੜਨੀ ਹੈ ਉਹ ਪੜੇ ਜਿਸ ਨੇ ਨਹੀਂ ਪੜਨੀ ਉਹ ਨਾਂ ਪੜੇ। ਜਦੋਂ ਵੀ ਰਾਗ ਮਾਲਾ ਤੇ ਬਹਿਸ ਹੁੰਦੀ ਸੀ ਤਾਂ ਗਲ ਇਥੇ ਆ ਕੇ ਮੁਕ ਜਾਂਦੀ ਸੀ ਕਿ ਇਹ ਕਰਤਾਰਪੁਰੀ ਬੀੜ ਵਿੱਚ ਵੀ ਹੈ ਇਸ ਕਰਕੇ ਇਹ ਸ਼ੁਰੂ ਤੋਂ ਹੀ ਚਲੀ ਆ ਰਹੀ ਹੈ। ਪਰ ਵਿਰੋਧੀ ਧੜਾ ਰਾਗਮਾਲਾ ਦੇ ਦੁਖੋਂ ਕਰਤਾਰਪੁਰੀ ਬੀੜ ਨੂੰ ਹੀ ਨਕਲੀ ਜਾਂ ਜਾਅਲੀ ਸਾਬਤ ਕਰਨ ਤੇ ਤੁਲਿਆ ਹੋਇਆ ਹੈ। ਦਲੀਲ ਇਹ ਦਿਤੀ ਜਾ ਰਹੀ ਹੈ ਕਿ ਜਦੋਂ ਭਾਈ ਮਖਣ ਸ਼ਾਹ ਲੁਬਾਣੇ ਨੇ ਕਰਤਾਰਪੁਰੀ ਬੀੜ ਖੋਹ ਕੇ ਕੈ ਆਂਦੀ ਤਾਂ ਸਾਹਿਬ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਨੇ ਇਸ ਨੂੰ ਠੀਕ ਨਾ ਸਮਝਦੇ ਹੋਏ ਵਾਪਸ ਕਰਨ ਦਾ ਹੁਕਮ ਦਿਤਾ। ਇਹ ਮੇਰੇ ਵੀਰ ਕਹਿ ਰਹੇ ਹਨ ਕਿ ਸਿਖਾਂ ਨੇ ਉਹ ਬੀੜ ਵਾਪਸ ਕਰਨ ਦੀ ਬਜਾਏ ਦਰਿਆ ਵਿੱਚ ਸੁਟ ਦਿਤੀ।
ਹੁਣ ਇਹ ਵਿਚਾਰ ਕਰਨੀ ਬਣਦੀ ਹੈ ਕਿ ਉਹਨਾਂ ਸਿਖਾਂ ਨੇ ਗੁਰੂ ਦਾ ਹੁਕਮ ਮੰਨ ਕੇ ਬੀੜ ਵਾਪਸ ਕਰ ਦਿਤੀ ਕਿ ਗੁਰੂ ਸਾਹਿਬ ਦੇ ਹੁਕਮ ਦੀ ਕੋਈ ਪਰਵਾਹ ਨਹੀ ਕੀਤੀ। ਅਜ ਦੇ ਸਿਖਾਂ ਦੀ ਬਾਬਤ ਤਾਂ ਜੋ ਮਰਜੀ ਕਿਹਾ ਜਾ ਸਕਦਾ ਹੈ ਪਰ ਮਖਣਸ਼ਾਹ ਲੁਬਾਣੇ ਵਰਗੇ ਸਿਖ ਤੋਂ ਇਹ ਆਸ ਨਹੀ ਕੀਤੀ ਜਾ ਸਕਦੀ। ਉਹ ਗੁਰਬਾਣੀ ਦੇ ਇਸ ਅਣਮੁਲੇ ਖਜਾਨੇ ਦੀ ਕੀਮਤ ਤੇ ਸਤਕਾਰ ਬਾਬਤ ਚੰਗੀ ਤਰਾਂ ਜਾਣਦੇ ਸਨ। ਉਹਨਾਂ ਨੇ ਜੋ ਗੁਰ ਕਹੇ ਸੋਈ ਭਲ ਮਾਨਿਉ ਅਨੂਸਾਰ ਉਹ ਬੀੜ ਜਰੂਰ ਵਾਪਸ ਕਰਤਾਰਪੁਰ ਪਹੁੰਚਾਈ ਹੋਵੇਗੀ। ਜੇ ਕੋਈ ਕਹੇ ਕਿ ਦਰਿਆ ਵਿੱਚ ਸੁਟਦੇ ਸਮੇ ਉਹ ਖੁਦ ਉਥੇ ਹਾਜਰ ਸੀ ਤਾਂ ਫਿਰ ਗਲ ਵਖਰੀ ਹੈ। ਹੁਣ ਤਕ ਜੋ ਵੀ ਗੁਰੂ ਗ੍ਰੰਥ ਸਾਹਿਬ ਬਾਰੇ ਬੜੇ ਲਛੇਦਾਰ ਸ਼ਬਦਾਂ ਵਿੱਚ ਬਹਿਸ ਹੋ ਰਹੀ ਹੈ ਉਸਦਾ ਇਹੋ ਹੀ ਨਿਚੋੜ ਹੈ। ਪਰ ਰਾਗਮਾਲਾ ਵਿੱਚ ਲੁਚਪੁਣਾ ਬਿਲਕੁਲ ਨਹੀ ਹੈ। ਜੇ ਅਜਿਹਾ ਹੁੰਦਾ ਤਾਂ ਭੋਗ ਵੇਲੇ ਪਿੰਡਾਂ ਸ਼ਹਿਰਾਂ ਵਿੱਚ ਸਪੀਕਰਾਂ ਤੇ ਉਚੀ ਅਵਾਜ ਵਿੱਚ ਨਾ ਪੜੀ ਜਾਂਦੀ। ਭਾਂਵੇ ਇਸ ਵਿੱਚ ਗੁਰਮਤ ਦੀ ਕੋਈ ਗਲ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੋਣ ਕਰਕੇ 98% ਸਿਖ ਇਸ ਨੂੰ ਪੜਦੇ ਸੁਣਦੇ ਹਨ। ਇਸ ਵਿੱਚ ਰਾਗਾਂ ਦੀ ਲਿਸਟ ਹੀ ਹੈ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਹਨ। ਇਸ ਪਿਛੇ ਨਵਾਂ ਗੁਰੂ ਗ੍ਰੰਥ ਸਾਹਿਬ ਪਰਗਟ ਕਰਨ ਦੀ ਤਿਆਰੀ ਮੰਦਭਾਗੀ ਹੈ।
ਭੁਲ ਚੁਕ ਦੀ ਖਿਮਾਂ
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਿਹ॥
ਸੰਤ ਸਿੰਘ ਬਰਲਿੰਗਟਨ, ਕੈਨੇਡਾ।


(09/07/10)
ਅਮਰ ਜੀਤ ਸਿੰਘ ਚੰਦੀ

ੴ ਸਤਿ ਗੁਰ ਪ੍ਰਸਾਦਿ
ਲੈ ਭਾੜਿ ਕਰੇ ਵੀਆਹੁ॥
ਸਵੇਰੇ ਗੁਰਦਵਾਰੇ ਵਿਚੋਂ ਕੀਰਤਨ ਹੋ ਰਿਹਾ ਸੀ, ਲੈ ਭਾੜਿ ਕਰੇ ਵੀਆਹੁ॥ (੪੭੧) ਦਿਮਾਗ ਵਿੱਚ ਗੱਲ ਆਈ ਕਿ ਬ੍ਰਾਹਮਣ ਦੀ ਤਾਂ ਰੋਜ਼ੀ-ਰੋਟੀ, ਐਸ਼ ਦੇ ਸਾਧਨ, ਹਿੰਦੂਆਂ ਉਤੇ ਗਲਬਾ ਹੀ ਕਰਮ ਕਾਂਡਾਂ ਆਸਰੇ ਸੀ ਅਤੇ ਹੈ। ਉਸ ਨੂੰ ਵੀ ਗੁਰੂ ਸਾਹਿਬ ਨੇ ਠੀਕ ਨਹੀਂ ਸਮਝਿਆ। ਗੁਰੂ ਸਾਹਿਬ ਨੇ ਇੰਸਾਨੀਅਤ ਦੇ ਭਲੇ ਲਈ, ਖੂਨ ਦੇ ਰਿਸ਼ਤਿਆਂ ਨਾਲੋਂ, ਸਮਾਜਕ ਰਿਸ਼ਤਿਆਂ ਨੂੰ ਜ਼ਿਆਦਾ ਮਾਨਤਾ ਦਿੱਤੀ ਹੈ। ਏਸੇ ਨੂੰ ਦਰਸਾਉਂਦਾ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਸ਼ਬਦ ਹੈ, ਜਿਸ ਦਾ ਇੱਕ ਭਾਗ ਇਹ ਹੈ,
ਸਸੈ ਸੰਜਮੁ ਗਇਓ ਮੂੜੇ ਏਕੁ ਦਾਨੁ ਤੁਧੁ ਕੁਥਾਇ ਲਇਆ॥
ਸਾਈ ਪੁਤ੍ਰੀ ਜਜਮਾਨ ਕੀ ਸਾ ਤੇਰੀ ਏਤ ਧਾਨਿ ਖਾਧੈ ਤੇਰਾ ਜਨਮੁ ਗਇਆ॥ ੬॥
ਮੰਮੈ ਮਤਿ ਹਿਰਿ ਲਈ ਤੇਰੀ ਮੂੜੇ ਹਉਮੈ ਵਡਾ ਰੋਗੁ ਪਇਆ॥
ਅੰਤਰ ਆਤਮੈ ਬ੍ਰਹਮੁ ਨ ਚੀਂਨਿੑਆ ਮਾਇਆ ਕਾ ਮੁਹਤਾਜੁ ਭਇਆ॥ ੭॥ (੪੩੫)

॥ ੭॥ ਹੇ ਮੂਰਖ, ਮਾਇਆ ਨੇ ਤੇਰੀ ਮੱਤ ਮਾਰ ਲਈ ਹੈ, ਉਸ ਤੋਂ ਵੀ ਉਪਰ ਤੈਨੂੰ ਹਉਮੈ ਦਾ ਰੋਗ ਲੱਗਾ ਹੋਇਆ ਹੈ, ਤੂੰ ਇਹ ਸੋਚਦਾ ਹੈਂ ਕਿ, ਮੈਂ ਬਹੁਤ ਵੱਡਾ ਵਿਦਵਾਨ ਹਾਂ। ਤੂੰ ਅਪਣੀ ਆਤਮਾ ਵਿੱਚ ਬ੍ਰਹਮ ਨੂੰ ਨਹੀਂ ਪਛਾਣਿਆ, ਜਿਸ ਆਸਰੇ ਤੈਨੂੰ ਪਤਾ ਲਗਦਾ ਕਿ ਬ੍ਰਹਮ ਅਤੇ ਮਾਇਆ ਵਿੱਚ ਕੀ ਫਰਕ ਹੈ? ਬ੍ਰਹਮ ਵਿੱਚ ਮਾਇਆ ਦੀ ਕੀ ਥਾਂ ਹੈ? ਇਸ ਕਰ ਕੇ ਤੂੰ ਮਾਇਆ ਦੇ ਜਾਲ ਵਿੱਚ ਫਸਿਆ ਹੋਇਆ ਹੈਂ।
॥ ੬॥ ਮਾਇਆ ਵਿੱਚ ਫਸੇ ਦਾ ਤੇਰਾ ਅਪਣੀਆਂ ਇੰਦਰੀਆਂ ਤੇ ਕਾਬੂ ਨਹੀਂ ਰਿਹਾ, ਤੂੰ ਅਪਣੀ ਜੀਵਨ-ਜੁਗਤ ਹੀ ਵਿਗਾੜ ਲਈ ਹੈ। ਤੂੰ ਪੁਜਾਰੀ ਹੋਣ ਨਾਤੇ, ਹਰ ਰੋਜ਼ ਅਪਣੇ ਜਜਮਾਨਾਂ (ਪਰੋਹਤ, ਪੁਜਾਰੀ ਕੋਲੋਂ, ਮਿਥੀਆਂ ਹੋਈਆਂ, ਧਾਰਮਿਕ ਕਿਰਿਆਵਾਂ ਕਰਵਾਉਣ ਵਾਲੇ) ਨੂੰ ਦਾਨ ਦੇ ਨਾਮ ਥੱਲੇ ਲੁਟਦਾ ਹੈਂ। ਪਰ ਇੱਕ ਦਾਨ ਤੂੰ ਅਪਣੇ ਜਜਮਾਨ ਕੋਲੋਂ ਗਲਤ ਥਾਂ ਲੈਂਦਾ ਹੈਂ। ਜੈਸੀ ਤੇਰੇ ਜਜਮਾਨ ਦੀ ਬੇਟੀ ਹੈ, ਵੈਸੀ ਹੀ ਉਹ ਤੇਰੀ ਵੀ ਬੇਟੀ ਹੈ। (ਵਿਆਹ ਕਰਵਾਉਣ ਵਾਲੇ ਦੀ ਹੈਸੀਅਤ ਵਿਚ, ਤੂੰ ਵੀ ਉਸ ਦੇ ਵਡੇਰਿਆਂ ਵਿਚੋਂ ਹੈਂ) ਤੂੰ ਉਸ ਦਾ ਵਿਆਹ ਕਰਵਾਉਣ ਦੇ ਪੈਸੇ ਗਲਤ ਲੈ ਰਿਹਾ ਹੈਂ। ਕੋਈ ਵੀ ਵਡੇਰਾ ਅਪਣੀ ਬੇਟੀ ਦਾ ਵਿਆਹ ਕਰਵਾਉਣ ਦੇ ਪੈਸੇ ਨਹੀਂ ਲੈਂਦਾ, ਜੇ ਲੈਂਦਾ ਹੈ ਤਾਂ ਇਹੀ ਕਿਹਾ ਜਾਂਦਾ ਹੈ ਕਿ ਉਹ ਅਪਣੀ ਬੇਟੀ ਵੇਚ ਰਿਹਾ ਹੈ। ਇਸ ਤਰ੍ਹਾਂ ਇਹ ਪੈਸੇ ਲੈਣ ਕਾਰਨ (ਭਾਂਵੇਂ ਉਹ ਪੈਸੇ ਕਿਸੇ ਰੂਪ ਵਿੱਚ ਹੀ ਹੋਣ) ਤੂੰ ਅਪਣਾ ਆਤਮਕ ਜੀਵਨ ਗਵਾ ਲੈਂਦਾ ਹੈਂ। ਕਿੰਨਾ ਸਪੱਸ਼ਟ ਸੰਦੇਸ਼, ਆਦੇਸ਼ ਹੈ? ਸਿੱਖਾਂ ਨੂੰ ਇਸ ਤੋਂ ਕੁੱਝ ਸੇਧ ਲੈਣੀ ਬਣਦੀ ਸੀ।
ਪੁਜਾਰੀ ਕਿਸੇ ਧਰਮ ਦਾ ਵੀ ਹੋਵੇ, ਉਸ ਨੇ ਮਾਇਆ ਦੇ ਚੱਕਰ ਵਿੱਚ ਅਪਣਾ ਆਤਮਕ ਜੀਵਨ, ਵਿਗਾੜਿਆ ਹੀ ਹੋਇਆ ਹੈ। ਪਰ ਗੁਰਦਵਾਰਾ ਕਮੇਟੀਆਂ ਦਾ ਕੰਮ ਇਸ ਨਾਲੋਂ ਕੁੱਝ ਵੱਖਰਾ ਹੈ। (ਜਾਂ ਇਵੇਂ ਕਹਿ ਲਵੋ ਕਿ ਵੱਖਰਾ ਸੀ, ਪਰ ਅੱਜ ਤਾਂ ਉਹ ਪੁਜਾਰੀਆਂ ਦੀਆਂ ਦਲਾਲ ਬਣੀਆਂ ਹੋਈਆਂ ਹਨ।) ਕਿਉਂਕਿ ਗੁਰਦਵਾਰੇ, ਗੁਰੂ ਦੀ ਸਿਖਿਆ ਦੇਣ ਦੇ ਕੇਂਦਰ ਸਨ। ਗੁਰੂ ਦੀ ਹੀ ਸਿਖਿਆ ਹੈ ਕਿ ਬੇਟੀ ਦਾ ਅਨੰਦ ਕਾਰਜ (ਵਿਆਹ) ਕਰਵਾਉਣ ਦੇ ਪੈਸੇ ਨਹੀਂ ਲੈਣੇ। ਇਹ ਕੰਮ ਗੁਰਦਵਾਰਾ ਕਮੇਟੀਆਂ ਬੜੇ ਸੌਖਿਆਂ ਕਰ ਸਕਦੀਆਂ ਸਨ, ਕਿਉਂਕਿ ਗੁਰਦਵਾਰਾ ਕਮੇਟੀਆਂ ਨੇ ਗ੍ਰੰਥੀ ਰੱਖੇ ਹੋਏ ਹਨ, ਜਿਨ੍ਹਾਂ ਨੂੰ ਗੁਰਦਵਾਰਾ ਕਮੇਟੀ ਤੰਖਾਹ ਦਿੰਦੀ ਹੈ। ਉਨ੍ਹਾਂ ਦੀ ਹੀ ਜ਼ਿਮੇਵਾਰੀ, ਅਨੰਦ ਕਾਰਜ ਕਰਵਾਉਣਾ ਹੈ। ਜਿਸ ਦਾ ਕਮੇਟੀ ਦੇ ਸਿਰ ਤੇ ਕੋਈ ਅਲੱਗ ਭਾਰ ਨਹੀਂ ਪੈਂਦਾ। ਉਲਟਾ ਆਉਣ ਵਾਲੇ, ਅਪਣੀ ਖੁਸ਼ੀ ਨਾਲ, ਗੁਰਦਵਾਰੇ ਕੁੱਝ ਨਾ ਕੁੱਝ ਅਰਪਨ ਕਰਦੇ ਹੀ ਹਨ।
ਪਰ ਅੱਜ ਕਲ ਗੁਰਦਵਾਰੇ, ਗੁਰੂ ਦੇ ਦਵਾਰੇ ਨਾ ਰਹਿ ਕੇ ਵਪਾਰ ਦੇ ਅੱਡੇ ਬਣੇ ਹੋਏ ਹਨ, ਉਨ੍ਹਾਂ ਦੀਆਂ ਕਮੇਟੀਆਂ, ਉਨ੍ਹਾਂ ਵਪਾਰਕ ਕੇਂਦਰਾਂ ਦੀਆਂ ਦੁਕਾਨਦਾਰ ਹਨ। ਦੁਕਾਨਦਾਰ ਦੀ ਸੋਚ ਇਹ ਹੁੰਦੀ ਹੈ ਕਿ, ਆਏ ਗਾਹਕ ਕੋਲੋਂ, ਕਿਸੇ ਨਾ ਕਿਸੇ ਤਰ੍ਹਾਂ ਵੱਧ ਤੋਂ ਵੱਧ ਪੈਸੇ ਠੱਗੇ ਜਾਣ, ਇਹੀ ਸੋਚ ਅੱਜ ਕਲ ਗੁਰਦਵਾਰਾ ਕਮੇਟੀਆਂ ਦੀ ਹੈ। ਉਨ੍ਹਾਂ ਦੀ ਸੋਚ ਹੁੰਦੀ ਹੈ ਕਿ, ਰੱਖੇ ਹੋਏ ਗ੍ਰੰਥੀਆਂ, ਰਾਗੀਆਂ, ਪਰਚਾਰਕਾਂ ਦੀ ਤੰਖਾਹ, ਬਾਹਰੋਂ ਬਾਹਰੋਂ ਹੀ ਕੱਢੀ ਜਾਵੇ, ਗੁਰਦਵਾਰੇ ਵਿੱਚ ਆਏ ਪੈਸਿਆਂ ਵਿਚੋਂ ਉਨ੍ਹਾਂ ਨੂੰ ਕੁੱਝ ਨਾ ਦੇਣਾ ਪਵੇ।
ਇਸ ਦਾ ਤਰੀਕਾ ਉਨ੍ਹਾਂ ਨੇ ਇਹ ਕੱਢਿਆ ਹੋਇਆ ਹੈ ਕਿ ਗ੍ਰੰਥੀ ਕੋਲੋਂ ਇਹ ਕੰਮ ਕਰਵਾਉਣ ਦੇ, ਕਰਵਾਉਣ ਵਾਲੇ ਨੂੰ ਏਨੇ ਪੈਸੇ ਦੇਣੇ ਹੋਣਗੇ। ਰਾਗੀਆਂ ਕੋਲੋਂ ਕੀਰਤਨ ਕਰਵਾਉਣ ਦੇ ਏਨੇ ਪੈਸੇ ਦੇਣੇ ਹੋਣਗੇ। ਪਰਚਾਰਕ ਕੋਲੋਂ ਕਥਾ ਕਰਵਾਉਣ ਦੇ ਏਨੇ ਪੈਸੇ ਦੇਣੇ ਹੋਣਗੇ। ਉਨ੍ਹਾਂ ਦਾ ਗ੍ਰੰਥੀ, ਰਾਗੀ, ਪਰਚਾਰਕ ਨਾਲ ਮੁਆਹਦਾ ਹੁੰਦਾ ਹੈ ਕਿ, ਗੁਰਦਵਾਰੇ ਦੇ ਰੁਟੀਨ ਵਰਕ ਮਗਰੋਂ, ਜੋ ਵੀ ਕੰਮ ਹੋਵੇਗਾ, ਉਸ ਦੈ ਪੈਸੇ ਅੱਧੇ-ਅੱਧੇ ਹੋਣਗੇ। ਇਵੇਂ ਇੱਕ ਪਾਸੇ ਉਹ ਮੁਲਾਜ਼ਮਾਂ ਨੂੰ ਘੱਟ ਪੈਸਿਆਂ ਤੇ ਰੱਖਣ ਵਿੱਚ ਕਾਮਯਾਬ ਹੋ ਜਾਂਦੀਆਂ ਹਨ, ਦੂਸਰੇ ਪਾਸੇ ਜੋ ਪੈਸੇ ਦਿੱਤੇ ਵੀ ਜਾਂਦੇ ਹਨ, ਉਹ ਵੀ ਉਨ੍ਹਾਂ ਦੇ ਸੰਗਤ ਵਿਚਲੇ ਪ੍ਰੋਗਰਾਮਾਂ ਵਿਚੋਂ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਇਨ੍ਹਾਂ ਵਿੱਚ ਹੀ ਕਰਵਾਏ ਜਾਂਦੇ ਅਨੰਦ ਕਾਰਜ ਵੀ ਹੁੰਦੇ ਹਨ।
ਜਿਨ੍ਹਾਂ ਆਸਰੇ ਗੁਰਦਵਾਰਾ ਕਮੇਟੀਆਂ, ਅਪਣੇ ਮੁਲਾਜ਼ਮਾਂ ਦੀ ਆਤਮਕ ਜ਼ਿੰਦਗੀ ਨਸ਼ਟ ਕਰਨ ਦੀਆਂ ਭਾਈਵਾਲ ਬਣਦੀਆਂ ਹਨ। ਇਸ ਤਰ੍ਹਾਂ ਗ੍ਰੰਥੀ, ਰਾਗੀ, ਢਾਡੀ, ਪਰਚਾਰਕ, ਸਿੱਖੀ ਪ੍ਰਤੀ ਅਪਣਾ ਫਰਜ਼ ਭੁੱਲ ਕੇ, ਹਰ ਵੇਲੇ ਪੈਸੇ ਦੀ ਦੌੜ ਵਿੱਚ ਲੱਗੇ ਰਹਿੰਦੇ ਹਨ। (ਜਿਸ ਵਿੱਚ ਅਕਸਰ ਬੇਈਮਾਨੀ ਹੁੰਦੀ ਰਹਿੰਦੀ ਹੈ) ਇਸ ਦਾ ਹੀ ਦੂਸਰਾ ਰੂਪ, ਸੰਗਤ ਨੂੰ ਮਨਘੜੰਤ ਚਮਤਕਾਰੀ ਸਾਖੀਆਂ ਆਸਰੇ ਹਵਾਈ ਕਿਲ੍ਹਿਆਂ ਦੀ ਸੈਰ ਕਰਵਾ ਕੇ, ਖੁਸ਼ ਕਰ ਕੇ ਜਾਂ ਕੁੱਝ ਡਰਾਵਿਆਂ ਆਸਰੇ, ਉਨ੍ਹਾਂ ਦੀਆਂ ਜੇਬਾਂ ਵਿਚੋਂ, ਵੱਧ ਤੋਂ ਵੱਧ ਪੈਸੇ ਕੱਢਵਾਏ ਜਾਣ। ਕਈ ਵਾਰੀ ਤਾਂ ਖੁਲ੍ਹੇ ਰੂਪ ਵਿੱਚ ਵੀ ਸੰਗਤ ਨੂੰ ਜੇਬਾਂ ਢਿਲੀਆਂ ਕਰਨ ਦੀਆਂ ਅਪੀਲਾਂ ਵੀ ਸੁਣੀਆਂ ਜਾ ਸਕਦੀਆਂ ਹਨ।
ਇਹੀ ਗੁਰਦਵਾਰਿਆਂ ਵਿਚੋਂ ਗੁਰੂ ਦੀ ਸਿਖਿਆ ਦੇਣ ਦੀ ਥਾਂ, ਗੁਰਦਵਾਰਿਆਂ ਦੇ ਮਿਥਿਹਾਸਕ ਸਾਖੀਆਂ ਸੁਨਾਉਣ ਦੇ ਕੇਂਦਰ ਵਜੋਂ ਸਥਾਪਤ ਹੌਣ ਦਾ ਵੱਡਾ ਕਾਰਨ ਬਣਦਾ ਹੈ। ਗੁਰਦਵਾਰਿਆਂ ਦਾ, ਗੁਰਦਵਾਰਾ ਕਮੇਟੀਆਂ ਦਾ ਸੁਧਾਰ ਕਿਵੇਂ ਹੋ ਸਕਦਾ ਹੈ? ਇਹ ਇੱਕ ਅਲੱਗ ਅਤੇ ਜਟਲ ਵਿਸ਼ਾ ਹੈ। ਜਿਸ ਦੇ ਹੱਲ ਹੋਣ ਨਾਲ ਗ੍ਰੰਥੀ, ਰਾਗੀ, ਢਾਡੀ ਅਤੇ ਪਰਚਾਰਕ, ਪੁਜਾਰੀ ਲਾਣੇ ਦਾ ਹਿੱਸਾ ਨਾ ਰਹਿ ਕੇ, ਪੰਥ ਦੇ ਆਤਮਕ ਜੀਵਨ ਵਾਲੇ, ਚੰਗੇ ਪਰਚਾਰਕ ਹੋ ਸਕਦੇ ਹਨ। ਜਿਸ ਨਾਲ ਪੰਥ ਵਿੱਚ ਜਾਗ੍ਰਤੀ ਦੀ ਲਹਿਰ ਪਰਚੰਡ ਹੋ ਕੇ, ਗੁਰਮਤ ਗਿਆਨ ਦਾ ਪਸਾਰਾ ਹੋ ਸਕਦਾ ਹੈ।
ਪਰ ਫਿਲਹਾਲ ਦਿਮਾਗ ਵਿੱਚ ਇੱਕ ਗੱਲ ਆ ਰਹੀ ਹੈ ਕਿ ਗੁਰਦਵਾਰਾ ਪ੍ਰਬੰਧ ਦਾ ਇਤਿਹਾਸ ਸਿਰਜਣ ਵਾਲੀਆਂ, “ਹੈਲੀ ਫੈਕਸ” ਗੁਰਦਵਾਰੇ ਦੀਆਂ ਬੀਬੀਆਂ, ਕੀ ਇਹ ਇਤਿਹਾਸ ਵੀ ਅਪਣੇ ਨਾਮ ਲਿਖਵਾਉਣਾ ਚਾਹੁਣਗੀਆਂ?
ਦੁਨੀਆਂ ਨੂੰ ਪਤਾ ਲੱਗੇ, ਦੁਨੀਆਂ ਜਾਣੇ ਕਿ ਇੱਕ ਗੁਰਦਵਾਰਾ ਅਜਿਹਾ ਵੀ ਹੈ ਜਿਸ ਵਿੱਚ ਅਨੰਦ ਕਾਰਜ ਕਰਵਾਉਣ ਦਾ ਕੋਈ ਪੈਸਾ ਨਹੀਂ ਲਿਆ ਜਾਂਦਾ, ਬਲਕਿ ਨਵੇਂ ਬਣੇ ਜੋੜਿਆਂ ਨੂੰ ਗੁਰਮਤ ਸਿਧਾਂਤ ਸਬੰਧੀ ਕਿਤਾਬਾਂ ਭੇਂਟ ਕਰ ਕੇ, ਸਿੱਖੀ ਵਿੱਚ ਪਰਪੱਕ ਹੋਣ ਦੀ ਪ੍ਰੇਰਨਾ ਦਿੱਤੀ ਜਾਂਦੀ ਹੈ।
ਜੇ ਬੀਬੀਆਂ ਨੇ ਅਜਿਹਾ ਕਰ ਦਿੱਤਾ ਤਾਂ ਬਹੁਤ ਖੁਸ਼ੀ ਹੋਵੇਗੀ, ਗੁਰਦਵਾਰਿਆਂ ਵਿਚ, ਗੁਰਮਤ ਸਿਧਾਂਤ ਲਾਗੂ ਕਰਨ ਦਾ ਰਾਹ ਵੀ ਖੁਲ੍ਹੇਗਾ। ਜੇ ਕਿਤੇ ਗੁਰਦਵਾਰਿਆਂ ਵਿੱਚ ਇਸ ਕੰਮ ਦੀ ਹੋੜ ਲਗ ਜਾਵੇ ਤਾਂ ਯਕੀਨਨ ਕੁੱਝ ਸਾਲਾਂ ਵਿੱਚ ਹੀ, ਗੁਰਦਵਾਰੇ, ਬ੍ਰਾਹਮਣਵਾਦ ਦੇ ਅੱਡੇ ਨਾ ਰਹਿ ਕੇ, ਅਪਣੇ ਅਸਲੀ ਰੂਪ ਵਿੱਚ ਆ ਕੇ ਗੁਰੂ ਦੇ ਦਵਾਰੇ ਬਣ ਜਾਣਗੇ। ਬੱਚਿਆਂ ਨੂੰ ਉਨ੍ਹਾਂ ਵਿਚੋਂ ਗੁਰੂ ਦੀ ਸਿਖਿਆ ਮਿਲੇਗੀ, ਜਿਸ ਦੇ ਉਹ ਚਾਹਵਾਨ ਹਨ। ਇਹ ਸਿੱਖੀ ਲਈ ਬਹੁਤ ਲਾਹੇਵੰਦ ਹੋਵੇਗਾ।
ਅਮਰ ਜੀਤ ਸਿੰਘ ਚੰਦੀ
ਫੋਨ: ੯੧ ੯੭੫੬੨ ੬੪੬੨੧.


(09/07/10)
ਰਾਜਿੰਦਰ ਸਿੰਘ ਜੱਸਲ

ਵਿਅੰਗ ਕਵਿਤਾ
ਸ਼ਰੋਮਣੀ ਕਮੇਟੀ ਦੀਆਂ ਵੋਟਾਂ ਪਾ ਲਓ
ਆਜੋ ਭੈਣ ਜੀ ਆਜੋ ਵੀਰ ਜੀ,
ਛੱਕੋ ਮੀਟ ਭਾਵੇਂ ਖਾਉ ਪਨੀਰ ਜੀ,
ਭਰਵੱਟੇ ਸਜਾ ਲੋ, ਕੇਸ ਕਟਵਾ ਲਓ,
ਪਰ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਪਾ ਲਓ।
ਨਸ਼ੇ ਪੱਤੇ ਜਿੰਨੇ ਮਰਜ਼ੀ ਕਰੀ ਜਾਓ।
ਬਾਬਿਆਂ ਦੀਆਂ ਚੌਂਕੀਆਂ ਭਰੀ ਜਾਓ,
ਆਥਣੇ ਭਾਵੇਂ ਦੋ ਚਾਰ ਪੈੱਗ ਚੜ੍ਹਾ ਲਓ,
ਪਰ ਸ਼੍ਰੋਮਣੀ … … … … … … …. ।
ਕਿਸੇ ਵੀ ਸਾਧ ਦੇ ਬਣ ਜਾਓ ਚੇਲੇ,
ਡੇਰਿਆਂ ਦੇ ਵਿੱਚ ਲਾ ਲਓ ਮੇਲੇ,
ਸਾਧਾਂ ਦੇ ਸ਼ਰਧਾਲੂਆਂ ਦਾ ਭਰੋਸਾ ਅਜ਼ਮਾ ਲਓ,
ਪਰ ਸ਼੍ਰੋਮਣੀ … … … … … … … …. ।
ਪੈਸੇ ਧੇਲੇ ਦੀ ਥੋੜ ਨਹੀਂ ਕੋਈ,
ਮਰਿਆਦਾ ਦੀ ਹੁਣ ਲੋੜ ਨਹੀਂ ਕੋਈ,
ਬੱਸ ਗੁਰੂ ਦੀ ਗੋਲਕ `ਤੇ ਕਬਜ਼ਾ ਜਮਾ ਲਓ,
ਪਰ ਸ਼੍ਰੋਮਣੀ … … … … … … … … …।
ਦਿਲ `ਚੋਂ ਚੰਗੀ ਸੋਚ ਕੱਢ ਦਿਓ,
ਫ਼ਲਸਫ਼ੇ ਦਾ ਵੀ ਫ਼ਸਤਾ ਵੱਢ ਦਿਓ,
ਨਾਵਾਂ ਨਾਲੋਂ ਸਿੰਘ ਭਾਵੇਂ ਕੌਰ ਹਟਾ ਲਓ,
ਪਰ ਸ਼੍ਰੋਮਣੀ … … … … … …. . ।
ਗੁੱਤਾਂ ਛੱਡ ਪੋਨੀ ਟੇਲ ਬਣਾਓ,
ਸਭਿਆਚਾਰ ਨੂੰ ਖੇਲ ਬਣਾਓ,
ਸਲਵਾਰਾਂ ਛੱਡ ਭਾਵੇਂ ਤੰਗ ਜੀਨਾਂ ਚੜ੍ਹਾ ਲਓ,
ਪਜ ਸ਼੍ਰੋਮਣੀ … … … … … …. . ।
ਚੁੰਨੀ ਲਾਹ ਕੇ ਰੱਖ ਦਿਓ ਪਾਸੇ,
ਮੁੰਡਿਆਂ ਦੇ ਸੰਗ ਗੂੰਜਣ ਹਾਸੇ,
ਪੰਜ-ਪੰਜ ਥਾਂ ਤੋਂ ਭਾਵੇਂ ਕੰਨ ਬਿੰਨ੍ਹਵਾ ਲਓ,
ਪਰ ਸ਼੍ਰੋਮਣੀ … … … … … … …. ।
ਸੁੱਖਾਂ ਸੁੱਖੋ ਟੂਣੇ ਕਰੀ ਜਾਓ,
ਵਹਿਮ ਭਰਮ ਚਾਹੇ ਦੂਣੇ ਕਰੀ ਜਾਓ,
ਵਰਤਾਂ ਰਾਹੀਂ ਪਤੀਆਂ ਦੀ ਉਮਰ ਵਧਾ ਲਓ,
ਪਰ ਸ਼੍ਰੋਮਣੀ … … … … … … …. . ।
ਧਰਮ ਨੂੰ ਚਾਹੇ ਵਪਾਰ ਬਣਾਓ,
ਗੁਰਦੁਆਰੇ ਕਈ ਹਜ਼ਾਰ ਬਣਾਓ,
ਉਥੇ ਭਾਵੇਂ ਮਨਮੱਤ ਦਾ ਪ੍ਰਚਾਰ ਕਰਾ ਲਓ,
ਪਰ ਸ਼੍ਰੋਮਣੀ … … … … … … … …।
ਗੁਰਦੁਆਰੇ ਕਰੋ ਮਸੰਦਾਂ ਹਵਾਲੇ,
ਸਿੱਖੀ ਦੇ ਪਾ ਦਿਓ ਪੁੱਠੇ ਚਾਲੇ,
ਮੋਨਿਆਂ ਦੇ ਗਲੀਂ ਸਿਰੋਪੇ ਸਜ਼ਾ ਲਓ,
ਪਰ ਸ਼੍ਰੋਮਣੀ … … … … … … … …. ।
‘ਜੱਸਲ’ ਨੇ ਹੈ ਸੱਚ ਸੁਣਾਇਆ,
ਬਾਬੇ ਨਾਨਕ ਸੀ ਰਾਹ ਦਿਖਾਇਆ,
ਤੁਸੀਂ ਉਸਨੂੰ ਹੀ ਭੁਲਾਇਆ,
ਸੱਚ ਦੇ ਚਾਨਣ ਦਾ ਦਿੱਤਾ ਛਿੱਟਾ,
ਕਿਉਂ ਖੂਨ ਥੋਡਾ ਹੋਇਆ ਚਿੱਟਾ,

ਗੁਰੂਆਂ ਦਾ ਦਿਲ ਤੋੜ ਰਹੇ ਹੋ,
ਸਿੱਖੀ ਤੋਂ ਮੂੰਹ ਮੋੜ ਰਹੇ ਹੋ,
ਅਜੇ ਵੀ ਸੰਭਲੋ ਵੇਲਾ ਬਚਾ ਲਓ,
ਪਰ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਪਾ ਲਓ,
ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਪਾ ਲਓ।
ਰਾਜਿੰਦਰ ਸਿੰਘ ਜੱਸਲ
ਕੋਟਕਪੂਰਾ।
098728-24662


(ਸੰਪਾਦਕੀ ਨੋਟ:- ਕੱਲ, ਜਾਣੀ ਕਿ ਦੀ ਜੁਲਾਈ 08, 2010 ਨੂੰ ਇਹ ਪੰਨਾ ਤਿਆਰ ਕਰਕੇ ਅੱਪਡੇਟ ਕਰਨ ਲੱਗਾ ਹੀ ਸੀ ਕਿ ਬਿਜਲੀ ਬੰਦ ਹੋ ਗਈ। ਘੰਟਾ ਕੁ ਇੰਤਜ਼ਾਰ ਕੀਤਾ ਫਿਰ ਸੌਂ ਗਿਆ ਕਿਉਂਕਿ ਰਾਤ ਨੂੰ ਕੰਮ ਤੇ ਜਾਣਾ ਸੀ। ਇਸ ਲਈ ਕੱਲ ਵਾਲੀਆਂ ਚਿੱਠੀਆਂ ਦੀ ਤਾਰੀਖ ਨਹੀਂ ਬਦਲੀ। ਸਰਦੀਆਂ ਵਿੱਚ ਤਾਂ ਬਿਜਲੀ ਜਾਣ ਦੇ ਬਹੁਤ ਹੀ ਘੱਟ ਚਾਨਸ ਹਨ ਪਰ ਗਰਮੀਆਂ ਵਿੱਚ ਕਈ ਵਾਰੀ ਇਸ ਤਰ੍ਹਾਂ ਹੋ ਜਾਂਦੀ ਹੈ। ਜ਼ਿਆਦਾ ਹਨੇਰੀ ਵਗਣ ਨਾਲ, ਬਿਜਲੀ ਪੈਣ ਨਾਲ ਜਾਂ ਕਿਸੇ ਗੱਡੀ ਦੇ ਕਿਸੇ ਖੰਭੇ ਨਾਲ ਟਕਰਾਉਣ ਸਮੇਂ ਐਸਾ ਹੋ ਜਾਂਦਾ ਹੈ।
ਕਈ ਨਵੇਂ ਪਾਠਕ ਆਪਣੀ ਲਿਖਤ ਨੂੰ ਹੱਥ ਨਾਲ ਲਿਖ ਕੇ ਸਕੈਨ ਕਰਕੇ ਭੇਜਦੇ ਹਨ। ਉਹਨਾ ਨੂੰ ਬੇਨਤੀ ਹੈ ਕਿ ਉਹ ਕੰਪਿਊਟਰ ਤੇ ਟਾਈਪ ਕਰਕੇ ਮਾਈਕਰੋਸੌਫਟ ਵਰਡ ਫਾਈਲ ਵਿੱਚ ਭੇਜਣ ਤਾਂ ਹੀ ਪਉਣ ਬਾਰੇ ਵਿਚਾਰ ਹੋ ਸਕਦੀ ਹੈ ਉਂਜ ਨਹੀਂ। ਕਿਉਂਕਿ ਮੇਰੇ ਕੋਲ ਕੋਈ ਸਟਾਫ ਨਹੀਂ ਹੈ ਮੈਂ ਖੁਦ ਹਾਲੇ ਮਜ਼ਦੂਰੀ ਕਰਦਾ ਹਾਂ। ਸਮੇਂ ਦੀ ਘਾਟ ਕਰਕੇ ਫੋਟੋਆਂ ਪਉਣ ਤੋਂ ਵੀ ਸੰਕੋਚ ਕੀਤਾ ਜਾਂਦਾ ਹੈ। ਕਈ ਪਾਠਕ ਵਿਚਾਰ ਕਰਨ ਸਮੇਂ ਇੱਕ ਲਾਈਨ ਹੀ ਵਿਸ਼ੇ ਬਾਰੇ ਲਿਖਦੇ ਹਨ ਬਾਕੀ ਐਵੇਂ ਹੀ ਇਧਰਲੀਆਂ ਉਧਰਲੀਆਂ ਛੱਡਦੇ ਹਨ। ਕਿ ਫਲਾਨੇ ਨੇ ਆਹ ਆਪਣੇ ਨਾਮ ਨਾਲ ਪੂਛ ਲਾਈ ਹੋਈ ਹੈ ਆਦਿਕ ਅਤੇ ਇਸ ਨੂੰ ਸਹੀ ਠਹਿਰਾਉਣ ਲਈ ਗੁਰਬਾਣੀ ਦੀਆਂ ਪੰਗਤੀਆਂ ਦੀ ਗਲਤ ਵਰਤੋਂ ਕਰਦੇ ਹਨ। ਕਿਰਪਾ ਕਰਕੇ ਆਪਣੇ ਵਿਚਾਰ ਉਠਾਏ ਗਏ ਮੁੱਦਿਆਂ ਤੇ ਹੀ ਕੇਂਦਰਤ ਰੱਖਿਆ ਕਰੋ ਤਾਂ ਕਿ ਤੁਹਾਡੀ ਚਿੱਠੀ ਪਉਣ ਵਿੱਚ ਸਾਨੂੰ ਕੋਈ ਸੰਕੋਚ ਨਾ ਕਰਨਾ ਪਵੇ)


(08/07/10)
ਸ. ਉਪਕਾਰ ਸਿੰਘ ਫਰੀਦਾਬਾਦ

ਤੱਤ ਗੁਰਮਤਿ ਪਰਵਾਰ ਗੁਰਮਤਿ ਤੋਂ ਉਲੱਟ ਅਖੌਤੀ ਦਸਮ ਗ੍ਰੰਥ ਦੇ ਹਮਾਇਤੀ ਜੱਥੇਬੰਦੀ ਸ਼ਾਹਬਾਜ ਖਾਲਸਾ ਦੇ ਕੰਮਾਂ ਦੀ ਸ਼ਲਾਘਾ ਕਰ ਕੇ ਆਪਣੇ ਰਾਹ ਤੋਂ ਭਟਕਿਆ

ਤੱਤ ਗੁਰਮਤਿ ਪਰਿਵਾਰ ਜੱਥੇਬੰਦੀ ਜੋ ਅਪਣੀ ਲਿਖਤ “ਆਲੋਚਨਾ ਗੁਰਮਤਿ ਦਾ ਮੁੱਢ ਹੈ” ਵਿੱਚ ਦਾਵਾ ਕਰਦੀ ਹੈ ਕਿ “ਪਰਿਵਾਰ ਦੀ ਹਰ ਨੀਤੀ ਦਾ ਆਧਾਰ ਗੁਰਮਤਿ (ਗੁਰੂ ਗ੍ਰੰਥ ਸਾਹਿਬ ਜੀ) ਹੈ। ਅਤੇ ਤੱਤ ਗੁਰਮਤਿ ਪਰਿਵਾਰ ਇਸ ਗੱਲ `ਤੇ ਵੀ ਜ਼ੋਰ ਦਿੰਦਾ ਹੈ ਕਿ “ਜੇ ਕੋਈ ਗੁਰਸਿੱਖ, ਪਰਿਵਾਰ (ਤੱਤ ਗੁਰਮਤਿ) ਵੱਲੋਂ ਕੀਤੀ ਗਈ ਆਲੋਚਨਾ ਵਿਚੋਂ ਕੋਈ ਐਸਾ ਨੁਕਤਾ ਲੱਭ ਕੇ ਧਿਆਨ ਵਿੱਚ ਲਿਆਵੇ, ਜੋ ਸੱਚ ਅਤੇ ਤੱਥ ਉੱਤੇ ਆਧਾਰਿਤ ਨਾ ਹੋ ਕੇ, ਬੇਲੋੜਾ ਹੋਵੇ ਤਾਂ ਪਰਿਵਾਰ ਬਿਨਾਂ ਕਿਸੇ ਸ਼ਰਤ ਮਾਫੀ ਮੰਗਣ ਤੋਂ ਜ਼ਰਾ ਵੀ ਸੰਕੋਚ ਨਹੀਂ ਕਰੇਗਾ।”

http://www.sikhmarg.com/2009/1122-alochna.html

ਇਥੇ ਮੇਰਾ ਮਕਸਦ ਕਿਸੇ ਤੋਂ ਮਾਫੀ ਮੰਗਵਾਉਣਾ ਨਹੀਂ ਸਗੋਂ ਇੱਕ ਸੱਚਾਈ ਦੱਸਣਾ ਹੈ। ਕਈ ਵਾਰ ਜਦ ਸਾਨੂੰ ਅੱਖਾਂ ਮੀਚ ਕੇ ਕਿਸੇ ਦੀ ਆਲੋਚਨਾ ਕਰਣ ਦੀ ਆਦਤ ਪੈ ਜਾਏ ਤਾਂ ਗੁਰਮਤਿ ਰਾਹ ਤੋਂ ਭਟਕਣਾ ਔਖਾ ਨਹੀਂ ਰਹਿ ਜਾਂਦਾ। ਇਹੀ ਕੰਮ ਤੱਤ ਗੁਰਮਤਿ ਪਰਵਾਰ ਵੱਲੋਂ ਛੱਪੀ ਇੱਕ ਖਬਰ ਵਿੱਚ ਸਾਹਮਣੇ ਆਇਆ।

ਪਿਛਲੇਂ ਦਿਨੀਂ ਤੱਤ ਗੁਰਮਤਿ ਪਰਿਵਾਰ ਵੱਲੋਂ ਇੱਕ ਖਬਰ “ਗੁਰਮਤਿ ਵਿਰੋਧੀ ਕਾਰਵਾਈਆਂ ਕਾਰਨ ਵਿਵਾਦਾਂ ਵਿੱਚ ਘਿਰਿਆ ‘ਏਕਸ ਕੇ ਬਾਰਿਕ’ ਦਾ ਇੱਕ ਵਿਦਵਾਨ।” ਸਿੱਖ ਮਾਰਗ, ਖਾਲਸਾ ਨਿਉਜ਼ ਆਦਿਕ ਵੈਬਸਾਈਟਾਂ `ਤੇ ਛੱਪੀ। ਜਿਸ ਵਿੱਚ ਅਖੌਤੀ ਦਸਮ ਗ੍ਰੰਥ ਦੇ ਹਮਾਇਤੀਆਂ ਨੂੰ ਤੱਤ ਗੁਰਮਤਿ ਪਰਵਾਰ ਵੱਲੋਂ “ਗੁਰਸਿੱਖਾਂ” ਦਾ ਦਰਜ਼ਾ ਦੇ ਕੇ ਉਨ੍ਹਾਂ ਦੇ ਕੰਮਾਂ ਦੀ ਸ਼ਲਾਘਾ ਕੀਤੀ ਗਈ।

ਤੱਤ ਗੁਰਮਤਿ ਪਰਿਵਾਰ ਜੋ ਕਿ ਲੰਮੇ ਸਮੇਂ ਤੋਂ ਪੰਥਕ ਸੋਚ ਨਾਲ ਸੰਬੰਧਤ ਵੈਬਸਾਈਟਾਂ ਨਾਲ ਜੁੜੀ ਹੋਈ ਹੈ ਅਤੇ ਤਿੰਨ ਮਹੀਨੇ ਪਹਿਲਾਂ ਹੀ ਮੇਰੇ ਵੱਲੋਂ ਪਾਈ ਇੱਕ ਲਿਖਤ “ਜੇ ਭੇਡਾਂ ਇੱਕ ਦਿਨ ਲਈ ਸ਼ੇਰ ਦੀ ਖੱਲ ਪਾ ਵੀ ਲੈਣ ਤਾਂ ਉਹ ਸ਼ੇਰ ਨਹੀਂ ਬਣ ਜਾਂਦੀਆਂ” (ਬਚਿੱਤਰ ਨਾਟਕ ਅਖੌਤੀ ਦਸਮ ਗ੍ਰੰਥ ਜਿਸ ਦਾ ਸਹੀ ਅਸਥਾਨ ਹੀ ਮੰਦਰ ਹੈ ਉਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ “ਸਾਹਿਬ” ਦਾ ਦਰਜ਼ਾ ਦਿੰਦੇ ਹੋਏ ਸਤਿਕਾਰ ਸਹਿਤ ਚੁੱਕ ਲਿਆਉਣਾ ਗੁਰੂ ਗ੍ਰੰਥ ਸਾਹਿਬ ਜੀ ਦਾ ਘੋਰ ਅਪਮਾਨ ਹੈ)। ਜਿਸ ਵਿੱਚ ਤੱਤ ਗੁਰਮਤਿ ਪਰਵਾਰ ਵੱਲੋਂ ਬਣਾਏ “ਦਿੱਲੀ ਦੇ ਕੁੱਝ ਗੁਰਸਿੱਖ ਨੌਜਵਾਨਾਂ” (ਜੋ ਕਿ ਸ਼ਹਿਬਾਜ਼ ਖਾਲਸਾ ਨਾਂ ਦੀ ਜੱਥੇਬੰਦੀ ਨਾਲ ਸੰਬੰਧਤ ਹਨ ਅਤੇ ਅਖੌਤੀ ਦਸਮ ਗ੍ਰੰਥ ਦਾ ਪ੍ਰਚਾਰ ਕਰਦੇ ਹਨ) ਦੇ ਅਸਲ ਮਕਸਦ ਨੂੰ ਦਸਿਆ ਗਿਆ ਸੀ। ਇਹ ਲਿਖਤ ਸਿੱਖ ਮਾਰਗ, ਦਾ ਸਿੱਖ ਅਫੇਅਰਜ਼, ਖਾਲ਼ਸਾ ਨਿਊਜ਼, ਆਦਿਕ ਵੈਬਸਾਈਟਾਂ ਉਤੇ ਵੀ ਛੱਪੀ ਸੀ, ਨੂੰ ਜ਼ਰੂਰ ਪੜਿਆ ਹੋਣਾ ਹੈ।

http://www.sikhmarg.com/2010/0411-bhedan.pdf

http://www.thesikhaffairs.org/articledetail.php?sno=191

ਤੱਤ ਗੁਰਮਤਿ ਪਰਿਵਾਰ ਦੇ ਬਣਾਏ ਇਹ ਗੁਰਸਿੱਖ ਨੌਜਵਾਨ ਜੋ ਅਖੌਤੀ ਦਸਮ ਗ੍ਰੰਥ ਨੂੰ “ਸਾਹਿਬ” ਦਾ ਦਰਜ਼ਾ ਦਿੰਦੇ ਹਨ ਅਤੇ ਉਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਸਤਿਕਾਰ ਸਹਿਤ ਚੁੱਕ ਕੇ ਲਿਆਉਂਦੇ ਹਨ। ਇਹ ਦਸਮ ਗ੍ਰੰਥੀਏ ਇਤਿਹਾਸਕ ਗੁਰਦੁਆਰਿਆਂ ਅੰਦਰ ਅਖੌਤੀ ਦਸਮ ਗ੍ਰੰਥ ਦਾ ਪ੍ਰਚਾਰ ਵਧਾਉਣ ਲਈ ਸਟਾਲਾਂ ਉਤੇ 50% ਡਿਸਕਾਉਂਟ `ਤੇ ਕਿਤਾਬਾਂ ਅਤੇ ਸੀ. ਡੀਜ ਵੀ ਵੇਚਦੇ ਹਨ।

http: //www. panthic. org/articles/5223

ਇੰਨ੍ਹਾਂ ਦਸਮ ਗ੍ਰੰਥੀਆਂ ਦੀ ਹੀ ਵੈਬਸਾਈਟ www.panthic.org ਜੋ ਪੰਥਕ ਮੁਖੌਟਾ ਪਾਉਂਦੀ ਹੈ ਪਰ ਅਸਲ ਵਿੱਚ ਪੰਥ ਦੀ ਪਿੱਠ ਵਿੱਚ ਛੁਰਾ ਘੋਪਦੀ ਹੈ, ਦੇ 29 ਮਾਰਚ 2010 ਨੂੰ ਛੱਪੀ ਇੱਕ ਖਬਰ ਦਾ ਸਿਰਲੇਖ ਇਸ ਤਰ੍ਹਾਂ ਹੈ:

“ਅਖੌਤੀ ਵਿਸ਼ਵ ਸੰਮੇਲਨ ਦੇ ਪ੍ਰਬੰਧਕ ਸਰਨਾ ਭਰਾਵਾਂ ਦੁਆਰਾ ਕਰਵਾਈ ਜਾ ਰਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਘੋਰ ਬੇਅਦਬੀ - ਦਿੱਲੀ ਦੇ ਮੰਦਰਾਂ ਵਿੱਚ ਕੀਤੀ ਜਾ ਰਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਰੋਕਣ ਲਈ ਸਿੰਘਾਂ ਦਾ ਅਹਿਮ ਉਪਰਾਲਾ, ਹੁਣ ਅਖੌਤੀ ਮਿਸ਼ਨਰੀ, ਕਾਲੇਅਫਗਾਨੀ, ਸਪੋਕਸਮੈਨੀ, ਦਰਸ਼ਨ ਮਲੀ ਕਿੱਥੇ ਗਏ?

ਇਸ ਖਬਰ ਵਿੱਚ ਇਹ ਵੀ ਸਪਸ਼ਟ ਕੀਤਾ ਗਿਆ ਸੀ ਕਿ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਦਸਮ ਗ੍ਰੰਥ ਨੂੰ ਵੀ ਸਾਹਿਬ ਦਾ ਦਰਜ਼ਾ ਦਿੰਦੇ ਹਨ

“11 ਅਪ੍ਰੈਲ ਦੇ ਅਪਣੇ ਅਖੌਤੀ ਵਿਸ਼ਵ ਸੰਮੇਲਨ ਦੀ ਤਿਆਰੀ ਵਿੱਚ ਜੁੱਟੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਹਨਾਂ ਪ੍ਰਬੰਧਕਾਂ ਦੇ ਹੋਸ਼ ਉਦੋਂ ਉਡ ਗਏ ਜਦੋਂ ਦਿੱਲੀ ਵਿੱਚ ਸ਼ਹਿਬਾਜ਼ ਖਾਲਸਾ ਅਤੇ ਦਿੱਲੀ ਦੇ ਵਿੱਚ ਕੁੱਝ ਹੋਰ ਨੌਜਵਾਨ ਜੱਥੇਬੰਦੀਆਂ ਵੱਲੋਂ ਸਥਾਨਕ ਹੋਰ ਅਨੇਕਾਂ ਸਿੰਘਾਂ ਨੂੰ ਨਾਲ ਲੈ ਕੇ ਪਿਛਲੇਂ ਦਿਨੀਂ ਗੁਰੂ ਗ੍ਰੰਥ ਸਾਹਿਬ ਦੇ ਪੰਜ ਅਤੇ ਦਸਮ ਗ੍ਰੰਥ ਸਾਹਿਬ ਦਾ ਇੱਕ ਸਰੂਪ ਬੜੇ ਅਦਬ ਸਤਿਕਾਰ ਨਾਲ ਲਛਮਣ ਚੇਲਾਰਾਮ ਦੇ ਡੇਰੇ ਨਿਜ ਥਾਂਉ ਮੰਦਰ ਤੋਂ ਵਾਪਸ ਲੈ ਆਂਦਾ ਗਿਆ। - ( www.panthic.org)

http://www.panthic.org/articles/5236

panthic.org ਨੇ ਇਸ ਖਬਰ ਨੂੰ ਵਧਾ ਚੜ੍ਹਾ ਕੇ ਇਸ ਲਈ ਪੇਸ਼ ਕੀਤਾ ਕਿਉਂਕਿ ਇੰਨ੍ਹਾਂ ਦਾ ਮਕਸਦ ਗੁਰੂ ਗ੍ਰੰਥ ਸਾਹਿਬ ਜੀ ਦੀ ਘੋਰ ਬੇਅਦਬੀ ਰੋਕਣਾ ਘੱਟ ਅਤੇ ਅਖੌਤੀ ਦਸਮ ਗ੍ਰੰਥ ਦਾ ਵਿਰੋਧ ਕਰਣ ਵਾਲਿਆਂ ਨੂੰ ਨਿੰਦਣਾ ਜ਼ਿਆਦਾ ਸੀ ਇਸ ਲਈ ਇਹ ਅਪਣੇ ਸਿਰਲੇਖ ਵਿੱਚ ਲਿਖਦੇ ਹਨ “ਹੁਣ ਅਖੌਤੀ ਮਿਸ਼ਨਰੀ, ਕਾਲੇਅਫਗਾਨੀ, ਸਪੋਕਸਮੈਨੀ, ਦਰਸ਼ਨ ਮਲੀ ਕਿੱਥੇ ਗਏ?”।

ਜੇਕਰ ਮੈਂ ਆਪਣੇ ਆਪ ਨੂੰ ਮਿਸ਼ਨਰੀ, ਕਾਲੇਅਫਗਾਨੀ, ਸਪੋਕਸਮੈਨੀ, ਦਰਸ਼ਨ ਮਲੀਆਂ ਦਾ ਸਾਥੀ ਸਮਝ ਕੇ ਸ਼ਹਿਬਾਜ਼ ਖਾਲਸਾ ਜੱਥੇਬੰਦੀ ਨੂੰ ਜਵਾਬ ਦਿੱਤਾ ਤਾਂ ਇਹ ਮੇਰਾ ਫਰਜ਼ ਸੀ ਅਤੇ ਜੇਕਰ ਹੁਣ ਤੱਤ ਗੁਰਮਤਿ ਪਰਵਾਰ ਵੱਲੋਂ ਸਪੋਕਸਮੈਨ ਵਿਰੁੱਧ ਖਬਰ “ਗੁਰਮਤਿ ਵਿਰੋਧੀ ਕਾਰਵਾਈਆਂ ਕਾਰਨ ਵਿਵਾਦਾਂ ਵਿੱਚ ਘਿਰਿਆ ‘ਏਕਸ ਕੇ ਬਾਰਿਕ’ ਦਾ ਇੱਕ ਵਿਦਵਾਨ” ਦਾ ਜਵਾਬ ਦੇਣਾ ਵੀ ਵਕਤ ਮੁਤਾਬਕ ਠੀਕ ਸਮਝਦਾ ਹਾਂ।

ਕਿਉਂਕਿ ਤੱਤ ਗੁਰਮਤਿ ਪਰਵਾਰ ਸਪੋਕਸਮੈਨ ਵਿਰੁੱਧ ਅੱਖਾਂ ਮੀਚ ਕੇ ਆਲੋਚਣਾ ਕਰਣ ਦੇ ਰਾਹ `ਤੇ ਤੁਰ ਪਿਆ ਹੈ ਅਤੇ ਗੁਰਮਤਿ (ਗੁਰੂ ਗ੍ਰੰਥ ਸਾਹਿਬ ਜੀ) ਤੋਂ ਦੂਰ ਦਸਮ ਗ੍ਰੰਥੀਆਂ ਨੂੰ “ਗੁਰਸਿੱਖਾਂ” ਦੇ ਖਿਤਾਬ ਦੇਣ ਲਗਿਆ ਹੈ।

ਮੈਂ ਤੱਤ ਗੁਰਮਤਿ ਪਰਵਾਰ ਨੂੰ ਜਵਾਬ ਸਪੋਕਸਮੈਨ ਨੂੰ ਬਚਾਉਣ ਲਈ ਨਹੀਂ ਬਲਕਿ ਸੱਚ ਨੂੰ ਉਜਾਗਰ ਕਰਣ ਲਈ ਦੇਣਾ ਚਾਹੁੰਦਾ ਹਾਂ

ਤੱਤ ਗੁਰਮਤਿ ਪਰਵਾਰ ਵੱਲੋਂ ਸਪੋਕਸਮੈਨ ਵਿੱਚ ਛੱਪੀ ਸੂਚੀ (ਏਕਸ ਕੇ ਬਾਰਕ ਦੇ ਧਾਰਮਕ ਸਲਾਹਕਾਰ ਬੋਰਡ ਵਿੱਚ ਸ਼ਾਮਲ ਕਰਨ ਲਈ ਜਿੰਨ੍ਹਾਂ ਵਿਦਵਾਨਾਂ ਦੇ ਨਾਂ ਪ੍ਰਵਾਨ ਕੀਤੇ ਗਏ) ਦੇ ਆਧਾਰ `ਤੇ ਲਛਮਣ ਚੇਲਾ ਰਾਮ ਸਿੰਧੀ ਨੂੰ “ਪੰਥਕ ਵਿਦਵਾਨ” ਦਾ ਨਾਂ ਦਿੱਤਾ ਗਿਆ ਹੈ। ਉਸ ਦੀ ਜਾਣਕਾਰੀ ਲਈ ਮੈਂ ਇਹ ਦਸਣਾ ਚਾਹੁੰਦਾ ਹਾਂ ਕਿ ਜਦ ਏਕਸ ਕੇ ਬਾਰਕ ਦੀ ਮੀਟਿੰਗ ਵਿੱਚ ਸੂਚੀ ਬਣਾਉਣ ਦੀ ਗੱਲ ਚਲ ਰਹੀ ਸੀ ਤਾਂ ਉਸ ਵੇਲੇ ਮੈਂ ਵੀ ਉਥੇ ਸ਼ਾਮਲ ਸੀ। ਉਸ ਵੇਲੇ ਮੀਟਿੰਗ ਵਿੱਚ ਬੈਠੇ ਕਈ ਸੱਜਣਾਂ ਨੇ ਧਾਰਮਕ ਸਲਾਹਕਾਰ ਬੋਰਡ ਲਈ ਵੱਖ ਵੱਖ ਖਿੱਤੇ ਵਿਚੋਂ ਸੱਜਣਾਂ ਦੇ ਨਾਂ ਪ੍ਰਸਤਾਵਤ ਕੀਤੇ ਸਨ। ਇਹ ਪ੍ਰਸਤਾਵਤ ਨਾਂਵਾਂ ਦੀ ਸੂਚੀ ਸਪੋਕਸਮੈਨ ਵਿੱਚ ਛੱਪਣ ਵੇਲੇ ਅਣਗਹਿਲੀ ਕਾਰਨ ਪ੍ਰਸਤਾਵਤ ਦੀ ਥਾਂ ਪ੍ਰਵਾਨ ਕੀਤੇ ਛੱਪ ਗਈ, ਜਿਸ ਦਾ ਮੈਂ ਖੁਦ ਨੋਟਿਸ ਲੈਂਦਿਆਂ ਸ. ਜੋਗਿੰਦਰ ਸਿੰਘ ਸਪੋਕਸਮੈਨ ਤੋਂ ਛੱਪੀ ਸੂਚੀ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਵੀ ਪ੍ਰਸਤਾਵਿਤ ਨਾਵਾਂ ਦੀ ਸੂਚੀ ਨੂੰ ਹੀ confirm ਕੀਤਾ ਸੀ।

ਮੈਂ, ਤੱਤ ਗੁਰਮਤਿ ਪਰਵਾਰ ਜੋ ਕਿ ਨਿਰੋਲ ਨਾਨਕ ਫਲਸਫੇ ਦੀ ਰਾਹ `ਤੇ ਚਲ ਰਿਹਾ ਹੈ ਨੂੰ ਬੇਨਤੀ ਕਰਦਾ ਹਾਂ ਕਿ ਉਹ ਆਪਣੇ ਅਤੇ ਪਰਾਏ ਦੀ ਪਛਾਣ ਨੂੰ ਕਰਦਿਆਂ ਮੇਰੇ ਵੱਲੋਂ ਦਿੱਤੇ ਜਵਾਬ ਨੂੰ ਜੇਕਰ ਸਹੀ ਸਮਝਣ ਤਾਂ ਅਗਾਂਹ ਨੂੰ ਕਿਸੇ ਦੀ ਆਲੋਚਣਾ ਕਰਣ ਤੋਂ ਪਹਿਲਾਂ ਉਸ ਦੀ ਸੱਚਾਈ ਨੂੰ ਜਾਣਦਿਆਂ ਅਤੇ ਸੰਬੰਧਤ ਧਿਰਾਂ ਨਾਲ ਪੁੱਛਗਿੱਛ ਕਰ ਕੇ ਹੀ ਕਦਮ ਚੁੱਕਿਆ ਕਰਣ। ਧੰਨਵਾਦੀ ਹੋਵਾਂਗਾਂ

ਇਥੇ ਮੈਂ ਤੱਤ ਗੁਰਮਤਿ ਪਰਵਾਰ ਨੂੰ ਸਪੋਕਸਮੈਨ ਨਾਲ ਸੰਬੰਧਤ ਇੱਕ ਹੋਰ ਗੱਲ ਵੀ ਸਾਂਝੀ ਕਰਨਾ ਚਾਹੁੰਦਾ ਹਾਂ ਜੋ ਪਹਿਲਾਂ ਵੀ ਨਿਜੀ ਤੌਰ `ਤੇ ਤਤ ਗੁਰਮਤਿ ਪਰਵਾਰ ਦੇ ਫਾਉਂਡਰ ਮੈਂਬਰ ਨਾਲ ਅਪਣੇ ਗ੍ਰਿਹ ਵਿਖੇ ਕਰ ਚੁੱਕਿਆ ਹਾਂ

ਤੱਤ ਗੁਰਮਤਿ ਪਰਵਾਰ ਦੀ ਇੱਕ ਲਿਖਤ “ਸਪੋਕਸਮੈਨ ਦੀ ਸਟੇਜ ਬਨਾਮ ਸ਼੍ਰੋਮਣੀ ਕਮੇਟੀ ਦੀ ਸਟੇਜ” ਜੋ ਸਿੱਖ ਮਾਰਗ `ਤੇ ਵੀ ਪਈ ਹੈ। ਉਸ ਵਿੱਚ ਜ਼ਿਕਰ ਹੈ:-

ਪਿਛਲੇ ਦਿਨੀ 21 ਦਸੰਬਰ ਨੂੰ ਸਪੋਕਸਮੈਨ ਟਰਸੱਟ ਵੱਲੋਂ ਰੌਜਾਨਾ ਸਪੋਕਸਮੈਨ ਦੇ ਚੌਥੇ ਸਾਲ ਵਿੱਚ ਦਾਖਲ ਹੋਣ ਦੀ ਖੁਸ਼ੀ ਵਿੱਚ ਚੰਡੀਗੜ੍ਹ ਵਿਖੇ ਸਮਾਗਮ ਕਰਵਾਇਆ ਗਿਆ। …………ਇਸ ਸਮਾਗਮ ਦੇ ਮੁੱਖ ਮਹਿਮਾਨ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸ਼੍ਰੀ ਸੋਬਤੀ ਜੀ ਸਨ। ਉਨ੍ਹਾਂ ਨੇ ਆਪਣੇ ਭਾਸ਼ਣ ਵਿੱਚ ਇਹ ਵਿਚਾਰ ਦਿੱਤਾ ਕਿ ਕੁੱਝ ਲੋਕ (ਉਨ੍ਹਾਂ ਦਾ ਮਤਲਬ ਸ੍ਰ. ਮਨਜੀਤ ਸਿੰਘ ਖਾਲਸਾ ਅਤੇ ਗੁਰਮਤਿ ਵਿਚਾਰਧਾਰਕਾਂ ਤੋਂ ਸੀ) ਬ੍ਰਹਮਾ, ਵਿਸ਼ਨੂੰ, ਮਹੇਸ਼ ਰੂਪੀ ਤ੍ਰਿ-ਸ਼ਕਤੀਆਂ ਬਾਰੇ ਭੁਲੇਖੇ ਵਿੱਚ ਹਨ। ਉਨ੍ਹਾਂ ਸ਼ਾਇਦ ਇਹ ਵੀ ਕਿਹਾ ਕਿ ਇੰਨ੍ਹਾਂ ਤਿੰਨਾਂ ਦੇਵਤਿਆਂ (ਭਗਵਾਨ) ਦੀ ਹੋਂਦ ਨੂੰ ਵਿਗਿਆਨ ਦੀ ਕਸਵੱਟੀ’ ਤੇ ਸਿੱਧ ਵੀ ਕੀਤਾ ਜਾ ਸਕਦਾ ਹੈ, ਅਤੇ ਉਨ੍ਹਾਂ ਉਦਾਹਰਣ ਵੱਜੋਂ ਰੱਬ ਲਈ ਵਰਤੇ ਜਾਂਦੇ ਲਫਜ “GOD” ਦੇ ਤਿੰਨ ਅੱਖਰਾਂ G,O,D ਦੇ ਤਿੰਨ ਅਰਥ ਵੀ ਦੱਸੇ। ਉਨ੍ਹਾਂ ਨੇ ਸੰਖੇਪ ਵਿੱਚ ਬ੍ਰਾਹਮਣੀ ਦੇਵਤਿਆਂ ਦੀ ਤ੍ਰਿ-ਸ਼ਕਤੀ ਨੂੰ ਸਹੀ ਸਿੱਧ ਕਰਨ ਦੀ ਕੋਸ਼ਿਸ਼ ਕੀਤੀ।

ਸੋਬਤੀ ਜੀ ਨੂੰ ਸਟੇਜ ਤੋਂ ਬੋਲਣ ਦੀ ਇਜਾਜਤ ਦਿਤੀ ਗਈ (ਕਿਉਂਕਿ ਉਹ ਮੁੱਖ ਮਹਿਮਾਨ ਸਨ) ਤਾਂ ਉਹ ਜੋ ਵੀ ਚਾਹੁਣ ਬੋਲ ਸਕਦੇ ਸਨ। ਇਹ ਉਨ੍ਹਾਂ ਦੀ ਮਰਜ਼ੀ ਸੀ। ਉਨ੍ਹਾਂ ਨੇ ਇਹ ਵੀ ਨੁਕਤਾ ਮਨਜੀਤ ਸਿੰਘ ਖਾਲਸਾ (ਰਾਗੀ) ਵਲੋਂ ਦੱਸੇ ਗੁਰਮਤਿ ਵਿਚਾਰ ਨੂੰ ਰੱਦ ਕਰਨ ਦੇ ਨਜਰੀਏ ਤੋਂ ਹੀ ਉਠਾਇਆ ਸੀ। ਉਨ੍ਹਾਂ ਨੂੰ ਆਪਣੇ ਵਿਚਾਰ ਪੇਸ਼ ਕਰਨ ਦੀ ਖੁਲ੍ਹ ਸੀ, ਕਿਉਂਕਿ ਉਹ ਬੁਲਾਏ ਗਏ ਸਨ, ਜਬਰਦਸਤੀ ਨਹੀਂ ਸਨ ਆਏ। ਨਾ ਹੀ ਉਨ੍ਹਾਂ ਨੂੰ ਬੋਲਦੇ ਸਮੇਂ ਟੋਕਣਾਂ ਜਾਇਜ ਲਗਣਾਂ ਸੀ।

ਪਰ ਬੇਹੱਦ ਅਫਸੋਸ ਦੀ ਗੱਲ ਤਾਂ ਇਹ ਹੈ ਕਿ ਉਨ੍ਹਾਂ ਤੋਂ ਬਾਅਦ ਬੋਲਣ ਵਾਲੇ ਕਿਸੇ ਵੀ ਬੁਲਾਰੇ ਨੇ ਇਸ ਨੁਕਤੇ ਬਾਰੇ ਟਿੱਪਣੀ ਕਰਨਾ ਵੀ ਜ਼ਰੂਰੀ ਨਾ ਸਮਝਿਆ। ਸਟੇਜ ਸਕੱਤਰ ਵੱਲੋਂ ਵੀ ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਗਈ। ਇਸ ਬਾਰੇ ਸਪਸ਼ਟ ਕਰਨਾ ਬੇਹੱਦ ਜ਼ਰੂਰੀ ਸੀ। ਘੱਟੋਂ ਘੱਟ ਇਤਨਾ ਤਾਂ ਕਿਹਾ ਜਾ ਸਕਦਾ ਸੀ ਕਿ ਇਹ ਸੋਬਤੀ ਜੀ ਦੇ ਨਿਜੀ ਵਿਚਾਰ ਹਨ। ਪਰ ਐਸਾ ਕੁੱਝ ਵੀ ਨਹੀਂ ਕਿਹਾ ਗਿਆ।

http://www.sikhmarg.com/2009/0614-spoksman-di-stage.html

--------------------------------------------------------------

ਤੱਤ ਗੁਰਮਤਿ ਪਰਵਾਰ ਦੀ ਇਹ ਆਲੋਚਨਾ ਨਿਰਾਧਾਰ ਹੈ ਕਿਉਂਕਿ ਉਸ ਵੇਲੇ ਸਟੇਜ ਸਕੱਤਰ ਸ਼੍ਰੋਮਤੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਫਾਉਂਡਰ ਮੈਂਬਰ ਅਤੇ ਸ. ਮਹਿੰਦਰ ਸਿੰਘ ਜੋਸ਼ ਦੇ ਸਾਥੀ ਡਾ. ਤਿਰਲੋਚਨ ਸਿੰਘ ਚੰਡੀਗੜ੍ਹ ਸਨ ਜਿੰਨ੍ਹਾਂ ਨੇ ਸੋਬਤੀ ਦੇ ਸਟੇਜ ਛੱਡਣ ਤੋਂ ਬਾਦ ਸਪਸ਼ਟ ਕੀਤਾ ਸੀ ਕਿ ਇਹ ਵਿਚਾਰ ਉਨ੍ਹਾਂ ਦੇ ਨਿਜੀ ਹੋ ਸਕਦੇ ਹਨ” ਜਿਸ ਤੋਂ ਭਾਵ ਸੀ ਕਿ ਸਪੋਕਸਮੈਨ ਦੀ ਸਟੇਜ ਉਨ੍ਹਾਂ ਨਾਲ ਸਹਿਮਤ ਨਹੀਂ। ਇਸ ਗੱਲ ਦਾ ਗਵਾਹ ਮੈਂ ਆਪ ਹਾਂ ਕਿਉਂਕਿ ਮੈਂ ਉਸ ਵੇਲੇ ਉਥੇ ਹਾਜ਼ਰ ਸਾਂ। ਇਸ ਦੇ ਬਾਵਜੂਦ ਵੀ ਤੱਤ ਗੁਰਮਤਿ ਪਰਵਾਰ ਵੱਲੋਂ ਇਸ ਵਿਸ਼ੇ `ਤੇ ਸਪੋਕਸਮੈਨ ਦੀ ਨਾਂ ਪੱਖੀ ਆਲੋਚਨਾ ਜਾਰੀ ਹੈ

ਮੈਂ ਇੱਕ ਵਾਰ ਫਿਰ ਤੱਤ ਗੁਰਮਤਿ ਪਰਵਾਰ ਨੂੰ ਬੇਨਤੀ ਕਰਦਾ ਕਿ ਉਹ ਆਪਣੇ ਅਤੇ ਪਰਾਏ ਦੀ ਪਛਾਣ ਨੂੰ ਕਰਦਿਆਂ ਮੇਰੇ ਵੱਲੋਂ ਦਿੱਤੇ ਜਵਾਬ ਨੂੰ ਜੇਕਰ ਸਹੀ ਸਮਝਣ ਤਾਂ ਅਗਾਂਹ ਨੂੰ ਕਿਸੇ ਦੀ ਆਲੋਚਣਾ ਕਰਣ ਤੋਂ ਪਹਿਲਾਂ ਉਸ ਦੀ ਸੱਚਾਈ ਨੂੰ ਜਾਣਦਿਆਂ ਅਤੇ ਸੰਬੰਧਤ ਧਿਰਾਂ ਨਾਲ ਪੁੱਛਗਿੱਛ ਕਰ ਕੇ ਹੀ ਕਦਮ ਚੁੱਕਿਆ ਕਰਣ। ਧੰਨਵਾਦੀ ਹੋਵਾਂਗਾਂ

ਮੇਰਾ ਅੱਜ ਦਾ ਤੱਤ ਗੁਰਮਤਿ ਪਰਵਾਰ ਨਾਲ ਜਵਾਬ “ਸਵਾਲ ਜਵਾਬਾਂ ਦੀ ਲੜੀ” ਨੂੰ ਜਾਰੀ ਰਖਣ ਲਈ ਨਹੀਂ ਅਤੇ ਨਾ ਹੀ ਮੈਂ ਆਪਣੇ ਅਤੇ ਪਰਾਏ ਦੀ ਪਰਖ ਤੋਂ ਨਾਵਾਕਫ ਹਾਂ। ਮੈਂ ਸਮਝਦਾ ਹਾਂ ਕਿ ਜਦ ਇੱਕ ਕਿਸ਼ਤੀ ਵਿੱਚ ਅਸੀਂ ਸਾਰੇ ਹੀ ਸਵਾਰ ਹਾਂ ਤਾਂ ਉਸ ਕਿਸ਼ਤੀ ਵਿੱਚ ਛੇਕ ਕਰ ਕੇ ਅਸੀਂ ਕਿਸ ਤਰ੍ਹਾਂ ਬਚ ਪਾਵਾਂਗੇ? ਇਸ ਲਈ ਸ਼ਾਇਦ ਮੈਂ ਅਪਣੇ ਵੱਲੋਂ ਦਿੱਤੇ ਜਵਾਬਾਂ ਦੇ ਜਵਾਬ `ਤੇ ਜਵਾਬ ਨਾ ਦੇ ਸਕਾਂ।

ਆਪ ਜੀ ਦਾ ਹਿਤੂ: ਸ. ਉਪਕਾਰ ਸਿੰਘ ਫਰੀਦਾਬਾਦ, ਮੁੱਖ ਸੇਵਾਦਾਰ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ


(08/07/10)
ਸਰਵਜੀਤ ਸਿੰਘ

ਅਮਰ ਜੀਤ ਸਿੰਘ ਚੰਦੀ ਜੀ,
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਿਹ॥
ਚੰਦੀ ਜੀ , ਆਪ ਨੇ ਜੋ ਲਿਖਿਆ ਸੀ, “ ਅਜਿਹੇ ਲੋਕਾਂ ਤੋਂ ਬਚਣ ਲਈ ਹੀ ਗੁਰ ਉਪਦੇਸ਼ ਹੈ, ਮੂਰਖੈ ਨਾਲਿ ਨ ਲੁਝੀਐ॥ (੪੭੩)” ਮੈ ਪਾਠਕਾਂ ਦੇ ਅੱਗੇ ਪੇਸ਼ ਕਰ ਦਿੱਤਾ, ਤੁਸੀਂ ਇਹ ਪੁਛਿਆ ਕਿ ਮੈਂ ਇਹ ਕਿਸ ਆਧਾਰ ਤੇ ਸੋਚ ਲਿਆ ਤਾਂ ਮੈਂ ਤੁਹਾਡੇ ਪੱਤਰ ਦਾ ਹਵਾਲਾ ਦੇ ਦਿੱਤਾ। ਮੈਂ ਤਾਂ ਆਪ ਜੀ ਨੂੰ ਮਾਫੀ ਮੰਗਣ ਲਈ ਆਖਿਆ ਹੀ ਨਹੀਂ। ਇਹ ਫੈਸਲਾ ਤੁਸੀਂ ਆਪ ਹੀ ਕੀਤਾ ਅਤੇ ਆਪ ਹੀ ਵਾਪਸ ਲੈ ਲਿਆ। ਇਸ ਨਾਲੋਂ ਤਾਂ ਚੰਗਾ ਸੀ ਕਿ ਤੁਸੀ ਆਪਣਾ ਪੱਖ ਪੇਸ਼ ਕਰਦੇ। “ਮੂਰਖੈ ਨਾਲਿ ਨ ਲੁਝੀਐ” ਇਹ ਸ਼ਬਦ ਆਪ ਜੀ ਨੇ ਲਿਖੇ ਹਨ ਇਸ ਤੋਂ ਤਾਂ ਆਪ ਜੀ ਮੁਨਕਰ ਨਹੀਂ ਹੋ ਸਕਦੇ। ਜੇ ਫੂਨ ਤੇ ਗੱਲ ਹੋਈ ਹੁੰਦੀ ਤਾਂ ਗੱਲ ਹੋਰ ਸੀ। ਚੰਦੀ ਜੀ ਮੈਂ ਤਾਂ ਆਪ ਦੇ ਲਿਖੇ ਸ਼ਬਦਾ ਤੇ ਹੀ ਅਮਲ ਕੀਤਾ ਸੀ। “ਪਰ ਜਿਨ੍ਹਾਂ ਗੱਲਾਂ ਨਾਲ ਕੁਛ ਗਲਤ ਫਹਿਮੀ ਪੈਦਾ ਹੋਵੇ, ਉਸ ਨੂੰ ਸਪੱਸ਼ਟ ਕਰਨਾ ਹੀ ਲਾਹੇਵੰਦ ਹੁੰਦਾ ਹੈ”। ਹੁਣ ਪਤਾ ਲੱਗਾ ਇਹ ਸ਼ਬਦ ਤੁਸੀਂ ਸਿਰਫ ਦੂਜਿਆਂ ਨੂੰ ਉਪਦੇਸ਼ ਦੇਣ ਲਈ ਹੀ ਲਿਖੇ ਸਨ।
ਰਹੀ ਗੱਲ ਈ ਮੇਲ ਦੀ, ਚੰਦੀ ਜੀ ਕੀ ਇਹ ਸੱਚ ਨਹੀ ਕਿ ਮੈਂ ਆਪ ਜੀ ਨੂੰ ਈ ਮੇਲ ਰਾਹੀ ਸਵਾਲ ਕੀਤਾ ਸੀ, “ਰਾਗੁ ਰਾਮਕਲੀ ਮਹਲਾ 5 ॥ ਰਣ ਝੁੰਝਨੜਾ ਗਾਉ ਸਖੀ ਹਰਿ ਏਕੁ ਧਿਆਵਹੁ ॥ ਸਤਿਗੁਰੁ ਤੁਮ ਸੇਵਿ ਸਖੀ ਮਨਿ ਚਿੰਦਿਅੜਾ ਫਲੁ ਪਾਵਹੁ ॥ (ਪੰਨਾ 927) ਛਾਡਿ ਮਨ ਹਰਿ ਬਿਮੁਖਨ ਕੋ ਸੰਗੁ॥ (ਪੰਨਾ 1253)” ਜੋ ਦੋ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਵਿਚ ਅਧੂਰੇ ਹਨ ਪਰ ਹੱਥ ਲਿਖਤਾ `ਚ ਪੂਰੇ ਹਨ ਇਨ੍ਹਾਂ ਬਾਰੇ ਆਪ ਜੀ ਦਾ ਕੀ ਵਿਚਾਰ ਹੈ ਤਾਂ ਆਪ ਜੀ ਨੇ ਕੋਈ ਜਵਾਬ ਨਹੀ ਦਿੱਤਾ?
ਇਕ ਪਾਸੇ ਤਾਂ ਆਪ ਜੀ ਲਿਖਦੇ ਹੋ, “ਪਰ ਪੰਥ ਦੀ ਬਦਕਿਸਮਤੀ ਹੀ ਹੈ ਕਿ ਜਿਨ੍ਹਾਂ ਲੋਕਾਂ ਦੇ ਹੱਥ ਵਿੱਚ ਪੰਥ ਦੀ ਵਾਗ ਡੋਰ ਰਹੀ ਹੈ, ਉਨ੍ਹਾਂ ਨੂੰ ਇਸ ਪਾਸੇ ਸੋਚਣ ਦੀ ਤਾਂ ਕਦੇ ਲੋੜ ਹੀ ਨਹੀਂ ਪਈ, ਕਿਉਂਕਿ ਉਨ੍ਹਾਂ ਦੀ ਇਕੋ ਸੋਚ ਰਹੀ ਹੈ ਕਿ ਉਨ੍ਹਾਂ ਦੀ ਪਕੜ ਪੰਥ ਤੇ ਕਿਵੇਂ ਵੱਧ ਤੋਂ ਵੱਧ ਰਹੇ। (ਇਹੋ ਸੋਚ ਅੱਜ ਵੀ ਹੈ) ਉਸ ਦਾ ਹੀ ਸਿੱਟਾ ਹੈ ਕਿ ਜਦ ਕਦੀ ਵੀ ਪੰਥ ਦੇ ਸੁਚੇਤ ਤਬਕੇ ਨੇ, ਅਜਿਹੀ ਕੋਈ ਸਲਾਹ ਦਿੱਤੀ ਹੈ ਤਾਂ ਸਿਰਫ ਉਨ੍ਹਾਂ ਦਾ ਮੂੰਹ ਬੰਦ ਕਰਨ ਲਈ ਅਜਿਹੇ ਵਿਦਵਾਨਾਂ ਦੀ (ਜਿਸ ਵਿੱਚ ਉਨ੍ਹਾਂ ਦੇ ਨਿੱਜੀ ਸਬੰਧੀ ਹੋਣ, ਜਾਂ ਉਨ੍ਹਾਂ ਦਾ ਕਿਹਾ ਮੰਨਣ ਵਾਲੇ ਹੋਣ, ਜਾਂ ਉਨ੍ਹਾਂ ਦੇ ਜ਼ਰਖਰੀਦ ਹੋਣ) ਇੱਕ ਕਮੇਟੀ ਬਣਾ ਲਈ ਜਾਂਦੀ ਰਹੀ ਹੈ, ਜੋ ਸਾਰੇ ਫੈਸਲੇ ਉਨ੍ਹਾਂ ਦੇ ਕਹੇ ਅਨੁਸਾਰ ਕਰਨ, ਜਿਨ੍ਹਾਂ ਦੇ ਹੱਥ ਵਿੱਚ ਤਾਕਤ ਹੈ। ਏਸੇ ਕਾਰਨ ਅੱਜ ਤਕ ਕੋਈ ਵੀ ਪੰਥਿਕ ਮਸਲ੍ਹਾ ਸੁਲਝਿਆ ਨਹੀਂ, ਉਲਝਿਆ ਹੀ ਹੈ। ਜੇ ਅੱਜ ਵੀ ਇਹ ਉਪ੍ਰਾਲਾ ਕਰ ਲਿਆ ਜਾਵੇ ਤਾਂ ਇਹੀ ਕਿਹਾ ਜਾਵੇਗਾ “ਦੇਰ ਆਇੰਦ ਦਰੁਸਤ ਆਇੰਦ” । ਚੰਦੀ ਜੀ, ਮੈਂ ਵੀ ਤਾਂ ਇਹ ਹੀ ਪੁਛਿਆ ਸੀ ਕਿ ਅਜੇਹੇ ਉਪ੍ਰਾਲੇ ਕਰਨ ਦਾ ਸਮਾਂ ਕਦੋਂ ਆਵੇਗਾ?
ਆਪ ਜੀ ਲਿਖਦੇ ਹੋ, “ਉਸ ਨੂੰ (ਭਾਵ ਸਿੱਖ ਨੂੰ) ਇੱਕ ਹੱਕ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਵਿਚਲੀ ਕਿਸੇ ਰਚਨਾ ਬਾਰੇ (ਜਿਵੇਂ ਰਾਗ ਮਾਲਾ ਆਦਿ ਜਿਸ ਦਾ ਸਿਧਾਂਤ, ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਨਾਲ ਮੇਲ ਨਾ ਖਾਂਦਾ ਹੋਵੇ) ਪੜਚੋਲ ਕਰਨ ਲਈ ਪੰਥ ਨੂੰ ਬੇਨਤੀ ਕਰ ਸਕਦਾ ਹੈ। ਇਹ ਨਹੀਂ ਕਿ ਉਹ ਕਿਸੇ ਰਸਾਲੇ, ਕਿਸੇ ਅਖਬਾਰ, ਕਿਸੇ ਵੈਬਸਾਈਟ ਤੇ ਇਨ੍ਹਾਂ ਚੀਜ਼ਾਂ ਨੂੰ ਪਾ ਕੇ ਪੰਥ ਵਿੱਚ ਦੁਬਿਧਾ ਖੜੀ ਕਰਨ ਦਾ ਕਾਰਨ ਬਣੇ। ਕਿਉਂਕਿ ਮੀਡੀਏ ਰਾਹੀਂ ਪਰਚਾਰ ਇਸ ਦਾ ਕੋਈ ਹੱਲ ਨਹੀਂ ਹੈ”। (20 ਜੂਨ)
ਚੰਦੀ ਜੀ, ਸਵਾਲ ਪੈਦਾ ਹੁੰਦਾ ਹੈ ਕਿ ਪੰਥ ਤੋਂ ਆਪ ਜੀ ਦਾ ਕੀ ਭਾਵ ਹੈ? ਕੀ ਸਿਖ ਮਾਰਗ ਦੇ ਪਾਠਕ ਜਾਂ ਆਪ ਜੀ ਵਲੋਂ ਬਣਾਈ ਗਈ ਜੱਥੇਬੰਦੀ ਪੰਥ ਦਾ ਹਿੱਸਾ ਨਹੀਂ? ਹੁਣ ਇਹ ਵੀ ਦੱਸਣ ਦੀ ਖੇਚਲ ਕਰਨੀ ਜੀ ਕਿ ਪੰਥ ਨੂੰ ਬੇਨਤੀ ਕਿਵੇਂ ਕੀਤੀ ਜਾਵੇ? ਅਖਬਾਰ, ਰਸਾਲੇ, ਅਤੇ ਵੈਬਸਾਈਟ ਰਾਹੀਂ ਬੇਨਤੀ ਕਰਨ ਤੇ ਆਪ ਨੇ ਪਾਬੰਦੀ ਲਾ ਦਿੱਤੀ ਹੈ। ਈ ਮੇਲ ਦਾ ਕੋਈ ਜੁਵਾਬ ਨਹੀਂ ਦਿੰਦਾ।
ਸੰਤ ਟਹਿਲ ਸਿੰਘ ਦੀ ਕਿਰਤ, ‘ਗੁਰ ਗਿਰਾ ਰਾਗਮਾਲਾ ਮੰਡਨ ਪ੍ਰੋਬਧ’ ਪੜ੍ਹ ਰਿਹਾ ਸੀ ਤਾਂ ਅਖਬਾਰਾਂ, ਰਸਾਲੇ, ਆਦਿ ਰਾਹੀਂ ਵਿਚਾਰ ਨਾ ਕਰਨ ਸਬੰਧੀ ਇਹ ਜਾਣਕਾਰੀ ਹੋਈ ਕਿ ਆਪ ਜੀ ਦੇ ਵਿਚਾਰ ਡਾ.ਚਰਨ ਸਿੰਘ ਅਤੇ ਜਵਾਹਰ ਸਿੰਘ, ਦੇ ਵਿਚਾਰਾਂ ਨਾਲ ਕਿੰਨੇ ਮੇਲ ਖਾਂਦੇ ਹਨ। ਪਰ ਹੈਰਾਨੀ ਇਸ ਗੱਲ ਦੀ ਹੈ ਕਿ ਉਨ੍ਹਾਂ ਨੇ ਇਹ ਵਿਚਾਰ 1908 ਵਿਚ ਪ੍ਰਗਟ ਕੀਤੇ ਸਨ ਪਰ ਆਪ ਜੀ 2010 `ਚ ਪ੍ਰਗਟ ਕਰ ਰਹੇ ਹੋ।
ਆਪ ਜੀ ਦੇ ਬਚਨ, “ਸਿੱਖ ਮਾਰਗ ਤੇ ਧੰਨਵਾਦ ਕਰਨ ਦਾ ਮਤਲਬ ਹੈ, ਬਾਕੀ ਸਾਰੇ ਪਾਠਕਾਂ ਨੂੰ ਵੀ ਸੂਚਤ ਕਰਨਾ ਕਿ, ਇਸ ਵਿਸ਼ੇ ਤੇ ਭਵਿੱਖ ਵਿੱਚ ਬਹਿਸ ਨਹੀਂ ਹੋਣੀ ਚਾਹੀਦੀ”। ਨਾਲ ਹੀ ਇਹ ਵੀ ਲਿਖਦੇ ਹੋ, “ਪਰ ਸਿੱਖਾਂ ਨੂੰ ਵਿਚਾਰਵਾਨ ਬਨਾਉਣਾ ਹੀ ਸਾਡਾ ਮੁੱਖ ਮੰਤਵ ਹੈ”। ਚੰਦੀ ਜੀ, ਵਿਚਾਰ ਚਰਚਾ ( ਬਹਿਸ ਸ਼ਬਦ ਢੁਕਵਾਂ ਨਹੀਂ ਹੈ) ਕਰਨ ਤੇ ਪਾਬੰਦੀ ਲਾਕੇ ਸਿੱਖਾਂ ਨੂੰ ਵਿਚਾਰਵਾਨ ਬਨਾਉਣਾ ਦਾ ਜੋ ਨਵਾਂ ਤਰੀਕਾ ਇਜਾਦ ਕੀਤਾ ਹੈ ਉਹ ਸਿੱਖ ਮਾਰਗ ਦੇ ਸਾਰੇ ਪਾਠਕਾਂ ਨਾਲ ਸਾਂਝਾ ਕਰਨ ਦੀ ਖੇਚਲ ਕਰਨੀ ਜੀ।
ਚੰਦੀ ਜੀ, ਜਦੋਂ ਆਪ ਜੀ ਕਰਤਾਪੁਰੀ ਬੀੜ ਨੂੰ ਅਸਲੀ ਅਤੇ ਭਾਈ ਗੁਰਦਾਸ ਜੀ ਦੀ ਹੀ ਲਿਖਤ ਮੰਨਦੇ ਹੋ ਤਾਂ ਰਾਗਮਾਲਾ ਤੇ ਇਤਰਾਜ ਕਿਓ? ਕਰਤਾਪੁਰੀ ਬੀੜ ਵਿਚ ਰਾਗਮਾਲਾ ਵੀ ਤਾਂ ਭਾਈ ਗੁਰਦਾਸ ਜੀ ਨੇ ਹੀ (ਸ੍ਰੀ ਕਰਤਾਰਪੁਰੀ ਬੀੜ ਦੇ ਦਰਸ਼ਨ’) ਦਰਜ ਕੀਤੀ ਸੀ।
“ਰਾਗਮਾਲਾ ਬਾਬਤ ਵਾਦ ਵਿਵਾਦ ਬੁਹਤ ਚਿਰ ਤੀਕ ਜਾਰੀ ਰਹਿਆ। ਸ਼ਰੋਮਣੀ ਗੁਰਦੁਆਰਾ ਕਮੇਟੀ ਦੀ ਧਾਰਮਿਕ ਸਲਾਹਕਾਰ ਕਮੇਟੀ ਨੇ ਆਪਣੇ ਮਿਤੀ 27 ਮਈ 1945 ਦੇ ਇਕ ਮਤੇ ਅਨੁਸਾਰ ਚਾਰ ਸਜਣਾਂ ਦੀ ਇਕ ਕਮੇਟੀ ਬਣਾਈ ਜੋ ਕਰਤਾਰਪੁ ਜਾਕੇ ਸ਼੍ਰੀ ਆਦਿ ਬੀੜ ਦੇ ਦਰਸ਼ਨ ਕਰਕੇ ਆਪਣੀ ਰਪੋਟ ਕਮੇਟੀ ਨੂੰ ਦੇਵੇ। ਉਸ ਕਮੇਟੀ ਦੀ ਰਪੋਟ ਹੇਠਾ ਦਰਜ ਕੀਤੀ ਜਾਂਦੀ ਹੈ। ਜਿਸ ਤੋਂ ਪਾਠਕਾਂ ਨੂੰ ਹੈਰਾਨੀ ਹੋਵੇਗੀ ਕਿ ਭਾਈ ਕਾਨ੍ਹ ਸਿੰਘ ਵਾਰੇ ਵਿਦਵਾਨ ਖੋਜੀ ਨੇ ਇਹ ਚਿਠੀ ਕਿਸ ਤਰ੍ਹਾਂ ਲਿਖ ਦਿੱਤੀ। ਸ਼੍ਰੀ ਆਦਿ ਬੀੜ ਵਿਚ ਪੁਰਾਣੀਆਂ ਬੀੜਾ ਵਾਂਗ ਪੰਨੇ ਨਹੀ ਦਿੱਤੇ, ਪਤ੍ਰਿਆਂ ਦੇ ਅੰਕ ਦਿਤੇ ਹਨ ਤੇ ਅੰਕ ੯੭੪ ਜੋ ਖਾਲੀ ਪੰਨੇ ਪੁਰ ਹੈ, ਵਿਚ ਉਹ ਪੰਨਾ ਜਿਸ ਪੁਰ ਰਾਗਮਾਲਾ ਲਿਖੀ ਹੈ, ਵੀ ਸ਼ਾਮਿਲ ਹੈ। ਰਪੋਟ ਤੋਂ ਸਿੱਟਾ ਇਹ ਨਿਕਲਦਾ ਹੈ ਕਿ ਰਾਗਮਾਲਾ ਜਿਸ ਵੇਲੇ ਬੀੜ ਸਮਾਪਤ ਹੋਈ ਉਦੋਂ ਨਾਲ ਹੀ ਲਿਖੀ ਗਈ। ਲਿਖਾਰੀ ਰਾਗਮਾਲਾ ਦਾ ਵੀ ਉਹੋ ਹੈ ਜਿਸ ਦੇ ਹੱਥੋਂ ਬੀੜ ਲਿਖਾਈ ਗਈ”। (ਦਸਤਖਤ, ਪ੍ਰਿ. ਗੰਗਾ ਸਿੰਘ, ਪੋ. ਤੇਜਾ ਸਿੰਘ ਅਤੇ ਪ੍ਰਿ. ਜੋਧ ਸਿੰਘ। ਮਿਤੀ 11 ਅਗਸਤ 1945, ‘ਸ੍ਰੀ ਕਰਤਾਰਪੁਰੀ ਬੀੜ ਦੇ ਦਰਸ਼ਨ’)
ਭਾਈ ਜੋਧ ਸਿੰਘ ਜੀ ਇਹ ਸਾਬਤ ਕਰਦੇ ਹਨ ਕਿ ਰਾਗਮਾਲਾ ਕਰਤਾਰਪੁਰੀ ਬੀੜ ਵਿਚ ਦਰਜ ਹੈ ਅਤੇ ਇਹ ਦਰਜ ਕੀਤੀ ਵੀ ਭਾਈ ਗੁਰਦਾਸ ਜੀ ਨੇ ਹੀ ਹੈ। ਟਕਸਾਲ, ਨਿਹੰਗ ਬਾਬੇ ਅਤੇ ਸੰਤਾਂ ਦੀ ਯੂਨੀਅਨ ਸਮੇਤ ਬੁਹ-ਗਿਣਤੀ ਸਿੱਖ ਵੀ ਇਸ ਨੂੰ ਪੜ੍ਹਦੇ ਹਨ ਤਾਂ ਆਪ ਨੂੰ ਇਤਰਾਜ ਕਿਓ? ਚੰਦੀ ਜੀ, ਕੀ ਆਪ ਜੀ ਦਾ ਭਾਵ ਇਹ ਤਾਂ ਨਹੀਂ ਕਿ ਜਿਥੋ ਤਾਈਂ ਤੂਹਾਨੂੰ ਸਮਝ (ਰਾਗਮਲਾ ਦੀ) ਆ ਗਈ ਹੈ ਉਥੋ ਤਾਈਂ ਤਾਂ ਚਰਚਾ ਠੀਕ ਹੈ ਪਰ ਜੇ ਕੋਈ ਉਸ ਤੋ ਅੱਗੇ ਜਾਂ ਵੱਖਰੀ ਵਿਚਾਰ ਪੇਸ਼ ਕਰੇ ਤਾਂ ਉਹ ਪੰਥ ਦਾ ਦੋਖੀ?
ਅਮਰ ਜੀਤ ਸਿੰਘ ਚੰਦੀ ਜੀ, ਆਪ ਨੇ ਮੇਰੇ ਤੇ ਇਹ ਬੁਹਤ ਹੀ ਸੰਗੀਨ ਇਲਜਾਮ ਲਾਇਆ ਹੈ, “ਉਨ੍ਹਾਂ ਲਈ ਸ਼ਾਇਦ ਇਸ ਤੋਂ ਵੱਧ ਸੁਨਹਿਰੀ ਮੌਕਾ ਫਿਰ ਹੱਥ ਨਹੀਂ ਆਉਣ ਵਾਲਾ, ਜਦੋਂ ਕਿ ਥੋੜ੍ਹੇ ਜਿਹੇ ਉਦਮ ਨਾਲ ਸਿੱਖੀ ਦਾ ਭੋਗ ਪਾਇਆ ਜਾ ਸਕਦਾ ਹੈ। ਜੇ ਇਹ ਮੌਕਾ ਬੀਤ ਗਿਆ ਤਾਂ ਉਨ੍ਹਾਂ ਵਿਚਾਰਿਆਂ ਨੂੰ ਸ਼ਾਇਦ ਦੋਬਾਰਾ ਮੌਕਾ ਹੱਥ ਨਾ ਆਵੇ”।
ਮੈਨੂੰ ਪੂਰੀ ਆਸ ਹੈ ਕਿ ਆਪ ਜੀ ਆਪਣੀ ਜਿਮੇਵਾਰੀ ਨੂੰ ਸਮਝੇ ਹੋਏ ਇਸ ਇਲਜਾਮ ਸਬੰਧੀ ਆਪਣਾ ਸਪੱਸ਼ਟੀਕਰਨ ਜਰੂਰ ਦਓਗੇ।
ਆਦਰ ਸਹਿਤ
ਸਰਵਜੀਤ ਸਿੰਘ


(08/07/10)
ਬਲਜਿੰਦਰ ਸਿੰਘ ਨਿਊਜ਼ੀਲੈਂਡ

ਅਕਾਲ ਤੱਖਤ
ਗੁਰੂ ਗ੍ਰੰਥ ਸਾਹਿਬ ਜੀ ਦੇ ਫਲਸਫ਼ੇ ਦਾ ਨਾਂ ਅਕਾਲ ਤੱਖਤ ਹੈ—ਗੁਰਬਚਨ ਸਿੰਘ ਥਾਈਲੈਂਡ
ਨਿਉਜ਼ੀਲੈਂਡ ੨ ਜੁਲਾਈ ੨੦੦੧੦
ਗੁਰਦੁਆਰਾ ਸਿਰੀ ਗੁਰੂ ਸਿੰਘ ਸਭਾ ਸ਼ੈਰਲੀ ਰੋਡ ਪਾਪਾਟੋਏਟੋਏ ਵਿਖੇ ਐਤਵਾਰ ਨੂੰ ਅਕਾਲ ਤੱਖਤ ਦੀ ਸਿਰਜਨਾ ਦੇ ਸਬੰਧ ਵਿੱਚ ਸਜੇ ਹੋਏ ਦੀਵਾਨ ਅੰਦਰ ਪੰਥ ਪ੍ਰਸਿੱਧ ਵਿਦਵਾਨ ਭਾਈ ਗੁਰਬਚਨ ਸਿੰਘ ਜੀ ਥਾਈਲੈਡ ਹੁਰਾਂ ਨੇ ‘ਤਖਤਿ ਰਾਜਾ ਸੋ ਬਹੈ ਜਿ ਤਖਤੇ ਕੀ ਲਾਇਕ ਹੋਈ’ ਦੇ ਸ਼ਬਦ ਦੀ ਵਿਸਥਾਰ ਪੂਰਵਕ ਵਿਚਾਰ ਕਰਦਿਆਂ ਕਿਹਾ ਕਿ ਅਕਾਲ ਪੁਰਖ ਦੇ ਗੁਣ ਗੁਰੂ ਨਾਨਕ ਸਾਹਿਬ ਜੀ ਨੇ ਮੰਗਲਾ ਚਰਣ ਵਿੱਚ ਦਰਸਾਏ ਹਨ, ਜੋ ੴ ਸਤਿਨਾਮੁ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ਦੇ ਰੂਪ ਵਿੱਚ ਆਏ ਹਨ। ਇਸ ਦਾ ਅਰਥ ਹੋਇਆ ਕਿ ਅਕਾਲ ਤੱਖਤ ਪ੍ਰਮੇਸ਼ਰੀ ਗੁਣਾਂ ਦਾ ਸਾਕਾਰ ਰੂਪ ਹੈ। ਇਹ ਅਕਾਲੀ ਗੁਣ ਸਾਡਿਆਂ ਹਿਰਦਿਆਂ ਵਿੱਚ ਵੀ ਆਉਣੇ ਚਾਹੀਦੇ ਸਨ ਤਾਂ ਕਿ ਸਾਡਾ ਜੀਵਨ ਵੀ ਅਕਾਲ ਤੱਖਤ ਬਣ ਸਕੇ। ਹਕੂਮਤ ਦੇ ਜ਼ੁਲਮ ਨੂੰ ਰੋਕਣ ਲਈ ਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਅਕਾਲ ਤੱਖਤ ਤੇ ਖੁਲ੍ਹ ਕੇ ਵਿਚਾਰਾਂ ਹੋਣੀਆਂ ਸ਼ੁਰੂ ਹੋਈਆਂ। ਢਾਢੀਆਂ ਦੀ ਵਾਰਾਂ ਦੇ ਨਾਲ ਨਾਲ ਸਰੀਰਾਂ ਦੀਆਂ ਕਸਰਤਾਂ ਹੋਣ ਲੱਗੀਆਂ। ਵਧੀਆ ਘੋੜੇ, ਸ਼ਸ਼ਤਰ ਤੇ ਜਵਾਨ ਆਪਣੀਆਂ ਜਵਾਨੀਆਂ ਲੈ ਕੇ ਆਕਾਲ ਤੱਖਤ ਦੇ ਸਨਮੁਖ ਹੋਏ। ਗੁਰੂ ਹਰਿ ਗੋਬਿੰਦ ਸਾਹਿਬ ਜੀ ਨੇ ਕਿਹਾ ਕਿ ਹਕੂਮਤਾਂ ਪਾਸੋਂ ਇਨਸਾਫ਼ ਮੰਗਣ ਦੀ ਜ਼ਰੂਰਤ ਨਹੀਂ ਹੈ ਤੇ ਆਪਣੇ ਫੈਸਲੇ ਆਪ ਕਰਿਆ ਕਰਾਂਗੇ। ਹਰ ਮਨੁੱਖ ਨੂੰ ਧਾਰਮਕ, ਸਮਾਜਕ ਤੇ ਰਾਜਸੀ ਆਜ਼ਾਦੀ ਹੋਵੇਗੀ ਭਾਵ ਮਨੁੱਖੀ ਅਧਿਕਾਰ ਬਰਾਬਰ ਦੇ ਹੋਣਗੇ। ਮਾਝੇ, ਮਾਲਵੇ ਤੇ ਦੁਆਬੇ ਦੇ ਗਭਰੂ ਆਪਣੀਆਂ ਜਵਾਨੀਆਂ ਲੈ ਕੇ ਅਕਾਲ ਤੱਖਤ ਤੇ ਹਾਜ਼ਰ ਹੋਏ। ਇਸ ਦੇ ਨਿਰੰਕਾਰੀ ਫਲਸਫ਼ੇ ਨੂੰ ਸਮਝਣ ਦੀ ਜ਼ਰੂਰਤ ਹੈ ਜੋ ਸਾਰੀ ਮਨੁੱਖਤਾ ਲਈ ਸਾਂਝੇ ਹਨ। ਪਰ ਅਸੀਂ ਮਨੁੱਖੀ ਹੁਕਮਾਂ ਨੂੰ ਹੀ ਅਕਾਲ ਤੱਖਤ ਸਮਝ ਲਿਆ ਹੈ।
ਭਾਈ ਗੁਰਬਚਨ ਸਿੰਘ ਥਾਈਲੈਂਡ ਹੁਰਾਂ ਅੱਗੇ ਕਿਹਾ ਕਿ ਗੁਰੂ ਨਾਨਕ ਸਾਹਿਬ ਜੀ ਦੇ ਦਰਸਾਏ ਹਲੇਮੀ ਰਾਜ ਨੂੰ ਅਕਾਲ ਤੱਖਤ ਦੁਆਰਾ ਪ੍ਰਗਟ ਕੀਤਾ ਗਿਆ। ਸੰਸਾਰ ਦੇ ਇਤਿਹਾਸ ਵਿੱਚ ਨਿੰਰਕਾਰੀ ਗੁਣਾਂ ਵਾਲਾ ਪਹਿਲਾ ਤੱਖਤ ਅਸਥਾਪਤ ਕੀਤਾ। ਕਿੰਨੇ ਦੁੱਖ ਦੀ ਗੱਲ ਹੈ ਅਕਾਲ ਤੱਖਤ ਦੀ ਮਾਣ ਮਰਯਾਦਾ ਦਾ ਹੋਕਾ ਦੇਣ ਵਾਲੇ ਅੱਜ ਅਕਾਲ ਤੱਖਤ ਦੀ ਗੱਲ ਮੰਨਣ ਲਈ ਤਿਆਰ ਨਹੀਂ ਹਨ। ਪੰਥ ਪ੍ਰਵਾਨਤ ਰਹਿਤ ਮਰਯਾਦਾ ਵਿੱਚ ਸਾਫ਼ ਲਿਖਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਤੁਲ ਕਿਸੇ ਹੋਰ ਗ੍ਰੰਥ ਆਦ ਦਾ ਪ੍ਰਕਾਸ਼ ਨਹੀਂ ਹੋ ਸਕਦਾ, ਪਰ ਫਿਰ ਵੀ ਹੋਰ ਗ੍ਰੰਥ ਦਾ ਪ੍ਰਕਾਸ਼ ਕਰਕੇ ਫਤਹ ਦਿਵਸ ਮਨਾਇਆ ਗਿਆ। ਸਟੇਜ ਸਕੱਤਰ ਭਾਈ ਗੁਰਿੰਦਰ ਸਿੰਘ ਜੀ ਹੁਰਾਂ ਇਸ ਮੌਕਿਆ ਤੇ ਕਿਹਾ ਕਿ ਅਕਾਲ ਤੱਖਤ ਇੱਕ ਇਮਰਾਤ ਦਾ ਨਾਂ ਨਹੀਂ ਹੈ, ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦਾ ਪ੍ਰਤੀਕ ਹੈ। ਇਹ ਸਿੱਖ ਦੀ ਆਨ ਅਤੇ ਸ਼ਾਨ ਦਾ ਚਾਨਣ ਮੁਨਾਰਾ ਹੈ। ਕਾਸ਼! ਅੱਜ ਸਾਡੇ ਜੱਥੇਦਾਰਾਂ ਤੇ ਸਮੁੱਚੀ ਅਕਾਲੀ ਲੀਡਰਸ਼ਿਪ ਵਿੱਚ ਅਕਾਲ ਤੱਖਤ ਵਾਲੇ ਨਿੰਰਕਾਰੀ ਗੁਣਾਂ ਆ ਸਕਣ।
ਬਲਜਿੰਦਰ ਸਿੰਘ
ਪ੍ਰਚਾਰ ਸਕੱਤਰ,
ਗੁਰਦੁਆਰਾ ਸਿਰੀ ਗੁਰੂ ਸਿੰਘ ਸਭਾ ਸ਼ੈਰਲ਼ੀ ਰੋਡ
ਪਾਪਾਟੋਏਟੋਏ, ਨਿਊਜ਼ੀਲੈਂਡ।


(08/07/10)
ਡਾ: ਹਰਜਿੰਦਰਮੀਤ ਸਿੰਘ

ਅਸੀਂ ਜਵਾਬ ਦਿੰਦੇ ਹਾਂ
ਡਾ: ਹਰਜਿੰਦਰਮੀਤ ਸਿੰਘ, +91-98724-55696

(ਇੰਦਰਜੀਤ ਸਿੰਘ ਕਾਨਪੁਰੀ ਦੀਆਂ ਗੈਰ ਜੁੰਮੇਵਾਰ ਅਤੇ ਸਿਧਾਂਤਹੀਣ ਧਮਕੀਆਂ ਦੇ ਜਵਾਬ ਵਿੱਚ)
ਇੰਦਰਜੀਤ ਸਿੰਘ ਕਾਨਪੁਰੀ ਨੇ ਸਿੱਖ ਮਾਰਗ ਉਪੱਰ ਪ੍ਰਕ਼ਾਸ਼ਿਤ ਮੇਰੇ ਲੇਖ “ਬਾਬਾ ਬੰਦਾ ਸਿੰਘ ਨਾਲ ਕੀਤੇ ਧੋਖੇ ਦੀ ਵਿਥਿਆ” ਨੂੰ ਅਧਾਰ ਬਣਾ ਕੇ ਸਿੱਖ ਮਾਰਗ ਦੇ ਸੰਚਾਲਕਾਂ ਅਤੇ ਮੇਰੀ ਸ਼ੁਹਿਰਦਤਾ ਬਾਰੇ ਜੋ ਸਿਧਾਂਤਹੀਣ ਟਿੱਪਣੀਆਂ ਅਤੇ ਧਮਕੀਆਂ ਦੇਣ ਦੀ ਸ਼ੁਰੂਆਤ ਕੀਤੀ ਹੈ। ਉਸ ਝੱਖ ਦਾ ਜਵਾਬ ਦੇਣਾ ਮੈਂ ਕਈ ਦਿਨ ਜਰੂਰੀ ਨਹੀਂ ਸਮਝਿਆ। ਪਰ ਜਦੋਂ ਇੰਦਰਜੀਤ ਸਿੰਘ ਕਾਨ੍ਹਪੁਰੀ ਨੇ ਲੇਖ ਦੀ ਪ੍ਰਸੰਸਾ ਕਰਨ ਵਾਲੇ ਪਾਠਕਾਂ ਅਤੇ ਸਿੱਖ ਮਾਰਗ ਦੇ ਸੰਚਾਲਕਾਂ ਨੂੰ ਵੀ ਉਸ ਰੱਸੇ ਲਪੇਟਣਾ ਸ਼਼ੁਰੂ ਕਰ ਦਿੱਤਾ ਤਾਂ ਮੇਰੇ ਲਈ ਜਵਾਬ ਦੇਣਾ ਜਰੂਰੀ ਹੋ ਗਿਆ।
ਇੰਦਰਜੀਤ ਸਿੰਘ ਕਾਨਪੁਰੀ ਨੇ ਲੇਖ ਵਿੱਚ ਪੇਸ਼ ਸਿੱਖ ਰਾਜਨੀਤੀ ਦੇ ਸਿਧਾਂਤਕ ਮੁੱਦਿਆਂ ਉੱਪਰ ਚਰਚਾ ਕਰਨ ਦੀ ਬਜਾਏ ਮਸਲੇ ਨੂੰ ਵਿਅਕਤੀਵਾਦੀ ਅੱਗ ਵਿੱਚ ਝੋਕਣ ਲਈ ਤਿੰਗਣ ਦੀ ਹੱਦ ਤੱਕ ਜ਼ੋਰ ਲਾਇਆ ਹੈ। ਸਿੱਖੀ ਦੀ ਸਿਧਾਂਤਕ ਸਮਝ ਦੀ ਕੰਗਾਲੀ ਦਾ ਸ਼ਿਕਾਰ ਵਿਅਕਤੀ ਇਸ ਤੋਂ ਵੱਧ ਹੋਰ ਝੱਖ ਮਾਰ ਹੀ ਨਹੀਂ ਸਕਦਾ। 6 ਜੁਲਾਈ ਨੂੰ ਛਪੀ ਉਸਦੀ ਚਿੱਠੀ ਉਸ ਦੇ ਮਾਨਸਿਕ ਦਵਾਲੀਏਪਣ ਦੀ ਗਵਾਹੀ ਪੇਸ਼ ਕਰਦੀ ਹੈ ਜਿਸ ਵਿੱਚ ਉਹ ਡਰਾਉਣ ਧਮਕਾਉਣ ਤੱਕ ਉਤਰ ਆਇਆ ਹੈ।
ਕੋਈ ਵੀ ਲਿਖਤ ਲੇਖਕ ਦੀ ਵਿਸ਼ੇ ਪ੍ਰਤੀ ਸੂਝਬੂਝ ਦਾ ਪ੍ਰਗਟਾਵਾ ਹੁੰਦੀ ਹੈ। ਸਿਆਣਾ ਪਾਠਕ, ਲੇਖਕ ਦੀ ਲਿਖਤ ਦਾ ਅਧਿਐਨ ਕਰਕੇ ਲੇਖਕ ਦੇ ਅੰਦਰ ਬਾਹਰ ਨੂੰ ਚੰਗੀ ਤਰ੍ਹਾਂ ਸਮਝ ਸਕਦਾ ਹੈ। ਇੰਦਰਜੀਤ ਸਿੰਘ ਕਾਨਪੁਰੀ ਨਾ ਤਾਂ ਕੋਈ ਲੇਖਕ ਹੈ ਅਤੇ ਨਾ ਹੀ ਸਿਆਣਾ ਪਾਠਕ। ਚਿੱਠੀਆਂ ਲਿਖ ਕੇ ਦੂਜੇ ਲੇਖਕਾਂ ਦੀਆਂ ਲਿਖਤਾਂ ਉਪਰ ਟਿੱਪਣੀਆਂ ਕਰਦੇ ਹੋਏ ਸਿੱਖ ਮਾਰਗ ਦੇ ਸੰਚਾਲਕਾਂ ਨੂੰ ਮੱਤਾਂ ਦੇਣੀਆਂ ਅਤੇ ਆਪਣੇ ਆਪ ਨੂੰ ਵਿਦਵਾਨ ਸਿੱਧ ਕਰਨਾ ਉਸ ਦਾ ਧੰਦਾ ਹੈ।
ਕਿਸੇ ਸਿਧਾਂਤਕ ਲਿਖਤ ਵਿੱਚ ਪੇਸ਼ ਸਿਧਾਂਤਕ ਮੁੱਦਿਆਂ ਨੂੰ ਸਾਜ਼ਿਸ਼ੀ ਬਿਰਤੀ ਰਾਹੀਂ ਉਲਝਾਉਣਾ ਘੋੜੇ ਅੱਗੇ ਟਾਂਗਾ ਜੋੜ੍ਹਨ ਵਰਗੀ ਗੱਲ ਹੁੰਦੀ ਹੈ। ਇਸ ਕਾਰਨ ਹੀ ਆਪਣੀ ਸਿਧਾਂਤਕ ਕੰਗਾਲੀ ਨੂੰ ਛੁਪਾਉਣ ਲਈ ਇੰਦਰਜੀਤ ਸਿੰਘ ਕਾਨਪੁਰੀ ਧਮਕੀਆਂ ਦੇਣ ਦੀ ਪੱਧਰ ਤੱਕ ਉੱਤਰ ਆਉਂਦਾ ਹੈ। ਇੰਦਰਜੀਤ ਸਿੰਘ ਕਾਨਪੁਰੀ ਸਿੱਖਾਂ ਦੇ ਉਸ ਵਰਗ ਦੀ ਪ੍ਰਤੀਨਿਧਤਾ ਕਰਦਾ ਹੈ, ਜੋ ਸਿੱਖੀ ਦੇ ਸਿਧਾਂਤਕ ਮਸਲਿਆਂ ਨੂੰ ਚਿੰਤਨ ਦੀ ਥਾਂ ਹੂਰੇ ਮੁੱਕਿਆਂ ਨਾਲ ਹੱਲ ਕਰਦਾ ਰਿਹਾ ਹੈ। ਇਸ ਵਰਗ ਨੇ ਸਿੱਖ ਗੁਰੂਆਂ ਦੇ ਸਮਾਜਿਕ ਅਮਲ ਨੂੰ ਕਿਸੇ ਸਮਾਜਿਕ ਰਾਜਨੀਤਕ ਦ੍ਰਿਸ਼ਟੀਕੋਨ ਤੋਂ ਸਮਝਣ ਦੀ ਬਜਾਏ ਸਾਰੀ ਸਿੱਖ ਲਹਿਰ ਨੂੰ ਗੁਰੂਆਂ ਦੀ “ਮੌਜ” ਵਜੋਂ ਪੇਸ਼ ਕੀਤਾ ਹੈ।
ਇੰਦਰਜੀਤ ਸਿੰਘ ਕਾਨਪੁਰੀ ਮੇਰੇ ਵੱਲੋਂ ਪੇਸ਼ ਸਿੱਖ ਰਾਜਨੀਤੀ ਦੇ ਸਿਧਾਂਤਾਂ ਉੱਪਰ ਚਰਚਾ ਕਰਨ ਦੀ ਬਜਾਏ ਮੇਰੀ ਨਿੱਜਤਾ ਬਾਰੇ ਬਿਨਾਂ ਜਾਣਕਾਰੀ ਦੇ ਭੱਦੇ ਪ੍ਰ਼ਸ਼ਨ ਉਠਾ ਕੇ ਪਾਠਕਾਂ ਦੇ ਮਨਾਂ ਵਿੱਚ ਸ਼ੰਕੇ ਖੜੇ ਕਰਨ ਦਾ ਯਤਨ ਕਰਦਾ ਹੈ ਕਿ ਅਜਿਹੇ ਲੇਖ “ਕੋਈ” ਪੈਸੇ ਦੇ ਕੇ ਲਿਖਵਾਉਂਦਾ ਹੈ।
ਆਪਣੇ ਬਾਰੇ ਕਸੀਦੇ ਕੱਢਣਾ ਮੇਰੇ ਲਈ ਸਭ ਤੋਂ ਮੁਸ਼ਕਲ ਕੰਮ ਹੈ। ਪਰ ਇੰਦਰਜੀਤ ਕਾਨਪੁਰੀ ਦੀ ਜਾਣਕਾਰੀ ਲਈ ਆਪਣੇ ਬਾਰੇ ਐਨਾ ਕੁ ਲਿਖ ਦੇਣਾ ਉਚਿਤ ਹੋਵੇਗਾ ਕਿ ਮੈਂ ਆਯੁਰਵੇਦ ਅਤੇ ਨੈਚਰੋਪੈਥੀ ਦੀ ਬੈਚੂਲਰ ਡਿਗਰੀ ਕਰਨ ਤੋਂ ਬਾਅਦ 20 ਸਾਲਾਂ ਤੋਂ ਕੈਂਸਰ, ਹਿਰਦੇ ਰੋਗ, ਕਿਡਨੀ ਫੇਲੂਅਰ ਅਤੇ ਹੈਪੇਟਾਈਟਸ ਉਪਰ ਗੰਭੀਰ ਅਤੇ ਸੰਜੀਦਾ ਪ੍ਰੈਕਟਿਸ ਅਤੇ ਰਿਸਰਚ ਦਾ ਕੰਮ ਕਰ ਰਿਹਾ ਹਾਂ। ਹੁਣ ਤੱਕ ਮੇਰੀਆਂ 15 ਪੁਸਤਕਾਂ ਆਯੁਰਵੇਦ ਉੱਪਰ ਪ੍ਰਕਾਸ਼ਿਤ ਹੋਈਆਂ ਹਨ- ਜੋ ਲਗਭਗ 4 ਲੱਖ ਤੋਂ ਉੱਪਰ ਵਿੱਕ ਚੁੱਕੀਆਂ ਹਨ। ਮੇਰੇ ਮਰੀਜਾਂ ਵਿੱਚ 60 ਪ੍ਰਤੀਸ਼ਤ ਪੜ੍ਹੇ ਲਿਖੇ ਵਿਦਵਾਨ ਲੋਕ ਅਤੇ ਇੰਗਲੈਂਡ, ਅਮਰੀਕਾ, ਕਨੇਡਾ ਅਤੇ ਅਸਟਰੇਲੀਆ ਦੇ ਰਹਿਣ ਵਾਲੇ ਹਨ। ਇਲਾਜ ਕਰਾਉਣ ਤੋਂ ਅਸਮਰਥ ਲੋਕਾਂ ਦਾ ਇਲਾਜ ਵੀ ਉਨੇ ਪਿਆਰ ਅਤੇ ਗੰਭੀਰਤਾ ਨਾਲ ਕਰਦਾ ਹਾਂ-ਜਿਨਾਂ ਪੈਸੇ ਵਾਲੇ ਮਰੀਜਾਂ ਦਾ। ਮੇਰੇ ਬਾਰੇ ਹੋਰ ਜਾਣਕਾਰੀ ਲੈਣੀ ਹੋਵੇ ਤਾਂ ਫਰੀਦਕੋਟ ਦੇ ਸਭ ਤੋਂ ਪ੍ਰਸਿੱਧ ਗੁਰਦੁਆਰੇ ਗਰੀਨ ਐਵਨਿਊ ਦੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਤੋਂ ਲੈ ਲੈਣੀ- ਜਿੰਨ੍ਹਾਂ ਦੇ ਸਹਿਯੋਗ ਨਾਲ ਲਗਭਗ ਤਿੰਨ ਸਾਲ ਲੋਕਾਂ ਦਾ ਮੁਫ਼ਤ ਇਲਾਜ ਕੀਤਾ ਅਤੇ ਪਰਚੀ ਫੀਸ ਰਾਹੀ ਇਕੱਠਾ ਹੋਣ ਵਾਲਾ ਪੈਸਾ ਵੀ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਜਾ ਰਹੇ ਸਮਾਜਿਕ ਕੰਮਾਂ ਲਈ ਹਰ ਮਹੀਨੇ ਗੋਲਕ ਵਿੱਚ ਜਾਂਦਾ ਰਿਹਾ ਹੈ। ਅੱਜ ਇਸ ਗੁਰਦੁਆਰੇ ਕੋਲ 4000 ਕਿਤਾਬਾਂ ਦੀ ਲਾਇਬ੍ਰੇਰੀ ਹੈ।
ਇੰਦਰਜੀਤ ਸਿੰਘ ਕਾਨਪੁਰੀ ਵਰਗੇ ਲੋਕਾਂ ਦਾ ਮਾਨਸਿਕ ਸੰਕਟ ਇਹ ਹੈ ਕਿ ਇਨ੍ਹਾਂ ਨੇ ਸਿੱਖ ਫਲਸਫੇ ਨੂੰ ਕਿਸੇ ਸਮਾਜਿਕ ਅਤੇ ਰਾਜਨੀਤਕ ਦ੍ਰਿਸ਼ਟੀਕੋਨ ਤੋਂ ਸਮਝਣ ਦੀ ਥਾਂ ਉਸੇ ਬ੍ਰਾਹਮਣਵਾਦੀ ਅਧਿਆਤਮਿਕ ਦਿਕ੍ਰਸ਼ਟੀਕੋਨ ਅਨੁਸਾਰ ਸਮਝਿਆ ਹੈ- ਜਿਸ ਵਿੱਚ ਧਰਮ ਦੇ ਅਰਥ ਸਿਰਫ ਆਤਮਾ ਪ੍ਰਮਾਤਮਾ ਤੱਕ ਸੀਮਤ ਹੁੰਦੇ ਹਨ।
ਇਤਿਹਾਸਕ ਸੰਦਰਭ ਵਿੱਚ ਗੁਰੂ ਨਾਨਕ ਸਾਹਿਬ ਦੀ ਸਿੱਖੀ ਦੀ ਮਹਾਨਤਾ ਇਸ ਕਰਕੇ ਨਹੀਂ ਕਿ ਉਨ੍ਹਾਂ ਸਮੁੱਚੀ ਮਾਨਵਜਾਤੀ ਨੂੰ ਇੱਕੋ ਪ੍ਰਮਾਤਮਾ ਦੀ ਔਲਾਦ ਦੱਸਿਆ ਹੈ। ਗੁਰੂਸਾਹਿਬਾਂ ਦੀ ਸਿੱਖੀ ਦੀ ਮਹਾਨਤਾ ਇਸ ਕਰਕੇ ਹੈ ਕਿ ਉਨ੍ਹਾਂ ਨੇ ਧਰਮ ਦੇ ਨਾਮ ਉੱਪਰ ਭਗੌੜੇ ਸਾਧਾਂ ਦੀ ਥਾਂ ਇੱਕ ਅਜਿਹੇ ਨਵੇਂ ਮਨੁੱਖ ਦੀ ਸਿਰਜਣਾ ਕੀਤੀ, ਜੋ ਸਰਬਤ ਦੇ ਭਲੇ ਵਾਲੇ ਰਾਜ ਅਤੇ ਸਮਾਜ ਦੀ ਸਥਾਪਨਾ ਲਈ ਪਹਿਲਾਂ ਵਿਚਾਰ ਨਾਲ ਅਤੇ ਬਾਅਦ ਵਿੱਚ ਤਲਵਾਰ ਨਾਲ ਲੜਦਾ ਹੈ। ਗੁਰੂ ਨਾਨਕ ਸਾਹਿਬ ਦੀ ਸਿੱਖੀ ਕੋਈ ਭੇਖ ਨਹੀਂ - ਇਹ ਇੱਕ ਉੱਚੀ ਮਾਨਸਿਕ ਅਵਸਥਾ ਦੀ ਪ੍ਰਾਪਤੀ ਹੈ- ਜੋ ਸਦਾ ਅਮਲਾਂ ਦੁਆਰਾ ਪ੍ਰਾਪਤ ਕਰਨੀ ਪੈਂਦੀ ਹੈ। ਗੁਰੂ ਨਾਨਕ ਸਾਹਿਬ ਦਾ ਸਿਰਜਿਆ ਗੁਰਮੁੱਖ ਮਨਮੁੱਖਤਾ ਪ੍ਰਧਾਨ ਰਾਜ ਅਤੇ ਸਮਾਜ ਵਿੱਚ ਰਹਿੰਦਾ ਹੋਇਆ ਮਾਨਸ ਰੱਤ ਪੀਣਿਆਂ ਨੂੰ ਧਰ ਕੇ ਲੈਂਦਾ ਹੈ। ਮਨਮੁਖਤਾ ਭਰਪੂਰ ਪ੍ਰਸਥਿਤੀਆਂ ਵਿੱਚ ਰਹਿੰਦੇ ਹੋਏ ਹਰ ਗੁਰਮੁੱਖ ਨੂੰ ਉਹ ਕੁੱਝ ਕਰਨਾ ਹੀ ਪੈਂਦਾ ਹੈ, ਜੋ ਬਾਬਾ ਬੰਦਾ ਸਿੰਘ ਬਹਾਦਰ ਨੇ ਕੀਤਾ ਸੀ। ਸਿੱਖੀ ਦੀ ਮਹਾਨਤਾ ਇਸ ਕਰਕੇ ਹੀ ਹੈ ਕਿਉਂਕਿ ਉਸਨੇ ਵਿਸ਼ਵ ਦੇ ਧਰਮ ਇਤਿਹਾਸ ਵਿੱਚ ਪਹਿਲੀ ਵਾਰ ਮਨੁੱਖ, ਸਮਾਜ ਅਤੇ ਰਾਜ ਨੂੰ ਸਰਬੱਤ ਦੇ ਭਲੇ ਦੇ ਰਾਹ ਤੋਰਿਆ। ਸਿੱਖੀ ਦੇ ਇਸ ਮੂਲਭੂਤ ਸਿਧਾਂਤ ਦੀ ਸਮਝ ਤੋਂ ਬਗੈਰ ਨਾ ਤਾਂ ਸਿੱਖੀ ਦੀ ਸਮਝ ਆ ਸਕਦੀ ਹੈ ਅਤੇ ਨਾ ਹੀ ਗੁਰੂਆਂ ਦੇ ਸਮਾਜਿਕ ਅਮਲ ਦੀ ਮਹਾਨਤਾ ਨੂੰ ਸਮਝਿਆ ਜਾ ਸਕਦਾ ਹੈ। ਇੰਦਰਜੀਤ ਸਿੰਘ ਕਾਨ੍ਹਪੁਰੀ ਦੀ ਸਮਝ ਬ੍ਰਾਹਮਣਵਾਦੀ ਧਾਰਨਾਵਾਂ ਦਾ ਸ਼ਿਕਾਰ ਹੋਣ ਕਰਕੇ ਉਸ ਲਈ ਇਸ ਗੱਲ ਦੀ ਕੋਈ ਮਹੱਤਤਾ ਨਹੀਂ ਕਿ ਬੰਦਾ ਸਿੰਘ ਵੱਲੋਂ ਉਸਾਰੇ ਖਾਲਸਾ ਰਾਜ ਅਤੇ ਰਣਜੀਤ ਸਿੰਘ ਦੇ ਖਾਲਸਾ ਰਾਜ ਵਿੱਚ ਬੁਨਿਆਦੀ ਅੰਤਰ ਕੀ ਹੈ? ਇਨ੍ਹਾਂ ਵਿਚੋਂ ਕਿਹੜਾ ਰਾਜ ਗੁਰਮਤਿ ਸਿਧਾਂਤਾਂ ਦਾ ਅਨੁਸਾਰੀ ਸੀ? ਇਸ ਨਾਲ ਉਸਨੂੰ ਕੋਈ ਸਰੋਕਾਰ ਨਹੀਂ ਹੈ?
ਮੇਰੇ ਲੇਖ ਵਿੱਚ ਮੂਲ ਮੁੱਦਾ ਬੰਦਾ ਸਿੰਘ ਦੀ ਅਗਵਾਈ ਵਿੱਚ ਉਸਾਰੇ ਖਾਲਸਾ ਰਾਜ ਦੇ ਸਮਾਜਿਕ ਰਾਜਨੀਤਕ ਪ੍ਰਬੰਧਕੀ ਢਾਂਚੇ ਅਨੁਸਾਰ ਸਿੱਖ ਰਾਜਨੀਤੀ ਦੀ ਪਰਿਭਾਸ਼ਾ ਨੂੰ ਪੇਸ਼ ਕਰਨਾ ਸੀ। ਗੁਰੂ ਸਾਹਿਬਾਂ ਦੇ ਸਮਾਜਿਕ ਅਮਲ ਅਤੇ ਬੰਦਾ ਸਿੰਘ ਵੱਲੋਂ ਉਸਾਰੇ ਗਏ ਖਾਲਸਾ ਰਾਜ ਦੀ ਰਾਜਨੀਤੀ “ਪਾਤਸ਼ਾਹੀ ਅਕਾਲ ਦੀ, ਪ੍ਰਬੰਧ ਖਾਲਸੇ ਦਾ ਅਤੇ ਰਹਿਨੁਮਾਈ ਗੁਰਮਤਿ ਦੀ” ਪ੍ਰਗਟ ਹੁੰਦੀ ਹੈ। ਸਿੱਖ ਰਾਜਨੀਤੀ ਦੇ ਇਸ ਮੂਲ ਸਿਧਾਂਤ ਅਨੁਸਾਰ 6-7 ਸਾਲ ਚੱਲੇ ਖਾਲਸਾ ਰਾਜ ਦੇ ਪ੍ਰਬੰਧਾਂ ਨੇ ਸਮਾਜ ਦੇ ਦੱਬੇ ਕੁਚਲੇ ਅਤੇ ਸਤਾਏ ਹੋਏ ਲੋਕਾਂ ਨੂੰ ਆਤਮ ਸਨਮਾਨ ਨਾਲ ਜਿਉਣ ਦੀ ਜੋ ਚਿਣਗ ਲਾਈ- ਉਸ ਦਾ ਨਤੀਜਾ ਇਹ ਨਿਕਲਿਆ ਕਿ ਪ੍ਰਮੁੱਖ ਖਾਲਸਾ ਜਰਨੈਲਾਂ ਅਤੇ ਸਮੁੱਚੀ ਖਾਲਸਾ ਫੌਜ਼ ਦੀ ਸ਼ਹਾਦਤ ਤੋਂ ਬਾਅਦ ਵੀ ਉਸ ਇਲਾਕੇ ਵਿੱਚ ਕੋਈ ਵੀ ਮੁਗਲ ਦੁਬਾਰਾ ਹਕੂਮਤ ਨਹੀਂ ਕਰ ਸਕਿਆ।
ਖਾਲਸਾ-ਫੌਜਾਂ ਦੀ ਸ਼ਹਾਦਤ ਤੋਂ ਬਾਅਦ ਆਲਾ ਸਿੰਘ ਨੇ ਲੀਡਰ ਵਿਹੂਣੇ ਲੋਕਾਂ ਨੂੰ ਮੁੜ ਜੱਥੇਬੰਦ ਕਰਕੇ 1718 ਵਿੱਚ ਬਰਨਾਲੇ ਨੂੰ ਆਪਣੀ ਰਾਜਧਾਨੀ ਬਣਾ ਕੇ ਉਸ ਇਲਾਕੇ ਦਾ ਪ੍ਰਬੰਧ ਸੰਭਾਲ ਲਿਆ ਸੀ। ਲਗਭਗ 1745 ਤੱਕ ਆਲਾ ਸਿੰਘ ਬੰਦਾ ਸਿੰਘ ਦੇ ਪੂਰਨਿਆਂ ਉੱਪਰ ਚੱਲਿਆ ਅਤੇ ਇਲਾਕੇ ਵਿੱਚ ਲੁੱਟਮਾਰ ਕਰਨ ਵਾਲੇ ਅਨਸਰਾਂ ਨੂੰ ਸਜ਼ਾਵਾਂ ਦੇ ਕੇ ਲੁੱਟੇ ਗਏ ਪਿੰਡਾਂ ਨੂੰ ਦੁਬਾਰਾ ਵਸਾਇਆ। ਪਰ ਬਾਅਦ ਵਿੱਚ ਆਲਾ ਸਿੰਘ ਵੀ ਉਸੇ ਸ਼ਖਸ਼ੀ ਪਾਤਸ਼ਾਹੀ ਦੇ ਰਾਹ ਤੁਰ ਪਿਆ, ਜਿਸ ਦਾ ਗੁਰਮਤਿ ਵਿਰੋਧ ਕਰਦੀ ਹੈ। ਇਸ ਗੱਲ ਨੂੰ ਕਿਸੇ ਸਿੱਖ ਇਤਿਹਾਸਕਾਰ ਨੇ ਪੇਸ਼ ਨਹੀਂ ਕੀਤਾ।
ਸਰਹੰਦ ਦੀ ਫਤਹਿ ਤੋਂ ਬਾਅਦ ਸਿੱਖ ਦੋ ਧੜਿਆਂ ਵਿੱਚ ਵੰਡੇ ਗਏ ਸਨ। ਇੱਕ ਧੜਾ ਗੁਰੂ ਗੋਬਿੰਦ ਸਿੰਘ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਖਾਲਸਾ ਰਾਜ ਸਥਾਪਿਤ ਕਰਨ ਵਾਸਤੇ ਸੰਘਰਸ਼ਰੱਤ ਸੀ ਅਤੇ ਦੂਜਾ ਧੜਾ ਦਿੱਲੀ ਵਿੱਚ ਬੈਠ ਕੇ ਮੁਗਲ ਹਕੂਮਤ ਵੱਲੋਂ ਦਿੱਤੇ ਜਾ ਰਹੇ ਵਜੀਫ਼ੇ ਉਪਰ ਮੌਜ਼ ਕਰ ਰਿਹਾ ਸੀ ਅਤੇ ਬਾਕੀ ਸਿੱਖਾਂ ਨੂੰ ਵੀ ਉਹ ਖਾਲਸਾ ਰਾਜ ਦੀ ਬਜਾਏ ਜਗੀਰਾਂ ਲੈ ਕੇ ਸ਼ਾਂਤਮਈ ਜੀਵਨ ਗੁਜਾਰਨ ਲਈ ਪ੍ਰੇਰਿਤ ਕਰ ਰਿਹਾ ਸੀ।
1711 ਵਿੱਚ ਮੁਗਲ ਬਾਦਸ਼ਾਹ ਵੱਲੋਂ ਮਾਤਾ ਸੁੰਦਰੀ ਦੇ ਗੋਦ ਲਏ ਪੁੱਤਰ ਅਜੀਤ ਸਿੰਘ ਨੂੰ ਅੰਮ੍ਰਿਤਸਰ ਦਾ ਇਲਾਕਾ ਇੱਕ ਜਾਗੀਰ ਵਜੋਂ ਸੌਂਪੇ ਜਾਣ ਨਾਲ ਸਿੱਖੀ ਦੋ ਕੇਂਦਰਾਂ ਵਿੱਚ ਵੰਡੀ ਗਈ। ਇਸ ਸਮੇਂ ਹੀ ਮੁਗਲ ਹਕੂਮਤ ਦੀ ਵਿਸ਼ੇਸ਼ ਸੁਰੱਖਿਆ ਫੌਜ ਦੀ ਅਗਵਾਈ ਵਿੱਚ ਭਾਈ ਮਨੀ ਸਿੰਘ ਜੀ ਲੌਂਗੋਵਾਲ ਵਾਲੇ ਮਾਤਾ ਸੁੰਦਰੀ ਦੇ ਪ੍ਰਤੀਨਿੱਧ ਵਜੋਂ ਅੰਮ੍ਰਿਤਸਰ ਆ ਗਏ। ਇਲਾਕੇ ਵਿਚੋਂ ਇਕੱਠਾ ਹੋਣ ਵਾਲਾ ਟੈਕਸ ਅਤੇ ਹਰਮਿੰਦਰ ਸਾਹਿਬ ਵਿੱਚ ਪੂਜਾ ਪਾਠ ਸਮੇਂ ਇਕੱਠਾ ਹੋਇਆ ਧਨ ਪੂਰੀ ਇਮਾਨਦਾਰੀ ਨਾਲ 1725 ਤੱਕ ਮਾਤਾ ਸੁੰਦਰੀ ਜੀ ਤੱਕ ਪਹੁੰਚਾਉਣ ਦੀ ਜਿੰਮੇਵਾਰੀ ਭਾਈ ਮਨੀ ਸਿੰਘ ਜੀ ਨਿਭਾਉਂਦੇ ਰਹੇ। ਮੁਗਲ ਹਕੂਮਤ ਦੀ ਇਹ ਫੌਜੀ ਟੁਕੜੀ ਖਾਲਸਾ ਰਾਜ ਦੇ ਹਮਾਇਤੀਆਂ ਦਾ ਖੁਰਾ ਖੋਜ ਮਿਟਾਉਣ ਤੱਕ ਹਰਮਿੰਦਰ ਸਾਹਿਬ ਵਿੱਚ ਟਿਕੀ ਰਹੀ। ਸਿੱਖ ਇਤਿਹਾਸ ਦਾ ਇਹ ਅਧਿਆਏ ਜੇ ਇੰਦਰਜੀਤ ਸਿੰਘ ਕਾਨਪੁਰੀ ਨੇ ਨਹੀਂ ਪੜ੍ਹਿਆ ਤਾਂ ਭਾਸ਼ਾ ਵਿਭਾਗ ਪੰਜਾਬ ਵੱਲੋਂ 1970 ਵਿੱਚ ਛਾਪੇ ਗਿਆਨੀ ਗਿਆਨ ਸਿੰਘ ਦੇ ਪੰਥ ਪ੍ਰਕਾਸ਼ ਦਾ ਸਫਾ 673 ਤੋਂ 720 ਤੱਕ ਪੜ੍ਹ ਲਵੇ। ਇੱਥੇ ਇਹ ਲਿਖਣਾ ਵੀ ਉਚਿਤ ਹੋਵੇਗਾ ਕਿ ਗਿਆਨੀ ਗਿਆਨ ਸਿੰਘ ਭਾਈ ਮਨੀ ਸਿੰਘ ਦੇ ਪੜਪੋਤਿਆਂ ਵਿੱਚੋ ਸੀ ਅਤੇ ਉਸਨੇ ਇਹ ਸਭ ਆਪਣੀਆਂ ਪਰਿਵਾਰਿਕ ਵਹੀਆਂ ਚੋਂ ਲੈ ਕੇ ਹੀ ਇਸ ਅਧਿਆਏ ਦੀ ਰਚਨਾ ਕੀਤੀ ਹੈ।
ਬੰਦਾ ਸਿੰਘ ਬਹਾਦਰ ਵੱਲੋਂ ਸਿਰਜਿਆ ਖਾਲਸਾ ਰਾਜ ਵਿਸ਼ਵ ਇਤਿਹਾਸ ਦੀ ਪਹਿਲੀ ‘ਸਟੇਟਲੈੱਸ ਸਟੇਟ ‘ਸੀ। ਹੁਣ ਜੇ ਇੰਦਰਜੀਤ ਸਿੰਘ ਕਾਨ੍ਹਪੁਰੀ ਨੂੰ ਇਹ ਨਹੀਂ ਪਤਾ ਕਿ ਸਟੇਟਲੈੱਸ-ਸਟੇਟ ਕਦੋਂ ਸਿਰਜੀ ਜਾਂਦੀ ਹੈ ਅਤੇ ਇਤਿਹਾਸ ਵਿੱਚ ਇਸ ਦਾ ਕੀ ਮਹੱਤਵ ਹੈ ਤਾਂ ਇਸ ਵਿੱਚ ਮੇਰਾ ਕੋਈ ਕਸੂਰ ਨਹੀਂ। ਵੈਸੇ ਵੀ ਗਧਿਆਂ ਨੂੰ ਕਦੇ ਲੌਂਗਾਂ ਦੇ ਗੁਣ ਦਾ ਪਤਾ ਨਹੀ ਲੱਗਦਾ।
ਇਤਿਹਾਸ ਅੰਨ੍ਹੇਵਾਹ ਵਾਪਰਨ ਵਾਲੀਆਂ ਘਟਨਾਵਾਂ ਦੀ ਲੜੀ ਨਹੀਂ ਹੁੰਦਾ। ਘਟਨਾਵਾਂ ਦੇ ਪਰਦੇ ਪਿੱਛੇ ਦੋ ਵਿਚਾਰਧਾਰਾਵਾਂ ਸਿਰਧੜ ਦੀ ਬਾਜ਼ੀ ਲਾ ਕੇ ਜੂਝ ਰਹੀਆਂ ਹੁੰਦੀਆਂ ਹਨ। ਉਨ੍ਹਾਂ ਵਿਚਾਰ ਧਾਰਾਵਾਂ ਦੀ ਸਮਝ ਤੋਂ ਬਿਨ੍ਹਾਂ ਇਤਿਹਾਸ ਨੂੰ ਸਮਝਿਆ ਨਹੀਂ ਜਾ ਸਕਦਾ। ਇੰਦਰਜੀਤ ਸਿੰਘ ਕਾਨਪੁਰੀ ਵਰਗੇ ਲੋਕ ਸਿੱਖ ਇਤਿਹਾਸ ਦਾ ਅਧਿਐਨ ਕਰਨ ਦੀ ਥਾਂ ਬੇਬੇ ਬਾਪੂ ਤੋਂ ਸੁਣੀਆਂ ਬਾਤਾਂ ਨੂੰ ਹੀ ਸਿੱਖ ਇਤਿਹਾਸ ਸਮਝਦੇ ਅਤੇ ਪੇਸ਼ ਕਰਦੇ ਹਨ। ਅਜਿਹੀ ਜੁਗਾਲੀ ਕਰਨ ਨਾਲ ਨਾ ਤਾਂ ਪਾਠਕਾਂ ਦਾ ਭਲਾ ਹੁੰਦਾ ਹੈ ਅਤੇ ਨਾ ਹੀ ਜੁਗਾਲੀ ਕਰ ਰਹੇ ਵਿਅਕਤੀ ਕਿਸੇ ਸੋਝੀ ਤੱਕ ਪਹੁੰਚਦੇ ਹਨ।
ਅਸਲ ਵਿੱਚ ਮਸਲਾ ਇਹ ਹੈ ਕਿ ਪਾਠਕ ਇਤਿਹਾਸ ਦੇ ਘਟਨਾਕਰਮ ਨੂੰ ਕਿਸ ਦ੍ਰਿਸ਼ਟੀਕੋਣ ਨਾਲ ਦੇਖਦਾ ਹੈ। ਜੇ ਪਾਠਕ ਦੀ ਚੇਤਨਾ ਗੁਰਬਾਣੀ ਵਿੱਚ ਪੇਸ਼ ਸਮਾਜਿਕ ਮਨੁੱਖੀ ਜਿੰਦਗੀ ਦੇ ਸਿਧਾਂਤ ਅਤੇ ਸਿੱਖ ਗੁਰੂਆਂ ਦੇ ਸਮਾਜਿਕ ਅਮਲ ਨੂੰ ਇੱਕ ਇਨਕਲਾਬ ਵਜੋਂ ਦੇਖਦੀ ਹੈ ਤਾਂ ਉਸਦੇ ਲਈ ਸਰਬੱਤ ਦੇ ਭਲੇ ਵਾਲਾ ਰਾਜ ਸਿੱਖੀ ਦਾ ਅੰਤਿਮ ਨਿਸ਼ਾਨਾ ਹੋਵੇਗਾ। ਜੇ ਪਾਠਕ ਸਿੱਖ ਗੁਰੂਆਂ ਦੇ ਸਮਾਜਿਕ ਅਮਲ ਨੂੰ ਅਤਮਾ ਪ੍ਰਮਾਤਮਾ ਤੱਕ ਸਮੇਟ ਕੇ ਦੇਖੇਂਗਾ ਤਾਂ ਉਸ ਲਈ ਸਿਧਾਂਤਾਂ ਦੀ ਥਾਂ ਵਿਅਕਤੀ ਮਹੱਤਵਪੂਰਨ ਹੋ ਜਾਣਗੇ। ਇਸ ਸਿਧਾਂਤਕ ਕੰਗਾਲੀ ਦਾ ਸ਼ਿਕਾਰ ਇੰਦਰਜੀਤ ਸਿੰਘ ਕਾਨਪੁਰੀ ਵਰਗੇ ਲੋਕਾਂ ਲਈ ਬੰਦਾ ਸਿੰਘ ਵੀ ਮਹਾਨ ਹੋਵੇਗਾ, ਖਾਲਸਾ ਰਾਜ ਵੀ ਮਹਾਨ ਹੋਵੇਗਾ ਅਤੇ ਉਸ ਨਾਲ ਗਦਾਰੀ ਕਰਕੇ ਸਿੱਖ ਗੁਰੂਆਂ ਦੇ ਸਮਾਜਿਕ ਮਿਸ਼ਨ ਨੂੰ ਮਿੱਟੀ ਵਿੱਚ ਰੋਲ ਦੇਣ ਵਾਲੇ ਵੀ ਮਹਾਨ ਹੋਣਗੇ।
ਹੁਣ ਮੈਂ ਇਹ ਫੈਸਲਾ ਇੰਦਰਜੀਤ ਸਿੰਘ ਕਾਨ੍ਹਪੁਰੀ ਉੱਪਰ ਛੱਡਦਾ ਹਾਂ ਕਿ ਉਹ ਇਹ ਸਪਸ਼ਟ ਕਰੇ ਕਿ ਖਾਲਸਾ ਰਾਜ ਬਣਾਉਣਾ ਠੀਕ ਸੀ ਜਾਂ ਮੁਗਲ ਹਕੂਮਤ ਦੇ ਚਾਕਰ ਬਣਕੇ ਜਗੀਰਾਂ ਉੱਪਰ ਗੁਲਛਰੇ ਉਡਾਉਣਾ ਠੀਕ ਸੀ? ਤੁਸੀਂ ਕਿਸ ਧਿਰ ਨਾਲ ਖੜ੍ਹੇ ਹੋਂ?
ਅੰਤ ਵਿੱਚ ਮੈਂ ਪ੍ਰਮਾਤਮਾ ਅੱਗੇ ਅਰਜੋਈ ਕਰਦਾ ਹਾਂ ਕਿ ਇੰਦਰਜੀਤ ਸਿੰਘ ਕਾਨ੍ਹਪੁਰੀ ਵਰਗੀ ਸਿਧਾਂਤਕ ਕੰਗਾਲੀ ਅਤੇ “ਨਿਰਪੱਖਤਾ ਭਰੀ ਸੂਝ-ਬੂਝ” ਕਿਸੇ ਹੋਰ ਸਿੱਖ ਨੂੰ ਨਾਂਹ ਦੇਵੇ - ਜਿਸ ਅਨੁਸਾਰ ਬੰਦਾ ਸਿੰਘ ਵੀ ਮਹਾਨ ਅਤੇ ਉਸ ਨਾਲ ਗਦਾਰੀ ਕਰਨ ਵਾਲੇ ਵੀ ਮਹਾਨ ਬਣ ਜਾਣ।
ਆਪਣੇ ਲੇਖ ਵਿੱਚ ਮੈਂ ਪੰਥ ਦੇ ਕੁਰਾਹੇ ਦੇ ਅਸਲੀ ਸੱਚ ਨੂੰ ਪੇਸ਼ ਕਰਨ ਦਾ ਯਤਨ ਕੀਤਾ ਹੈ-ਜੇ ਇਹ ਪੰਥਕ ਕੁਰਾਹੇ ਦਾ ਅਸਲੀ ਸੱਚ ਨਹੀਂ ਹੈ ਤਾਂ ਹੋਰ ਸੱਚ ਕੀ ਹੈ? ਇਸ ਬਾਰੇ ਵੀ ਇੰਦਰਜੀਤ ਸਿੰਘ ਕਾਨ੍ਹਪੁਰੀ ਚਾਨਣਾ ਪਾਉਣ ਦੀ ਖੇਚਲ ਕਰੇ!
ਮੈਂ ਅਤੇ ਸਿੱਖ ਮਾਰਗ ਦਾ ਸਮੁੱਚਾ ਬੁੱਧੀਜੀਵੀ ਪਾਠਕ ਵਰਗ ਇਸ ਗੱਲ ਦੀ ਸ਼ਿੱਦਤ ਨਾਲ ਉਡੀਕ ਕਰਾਂਗੇ ਪਰ ਜਵਾਬ ਦੀ ਉਮੀਦ ਕੋਈ ਨਹੀਂ ਹੈ … … … … … … … … ….


(07/07/10)
ਡਾ ਗੁਰਮੀਤ ਸਿੰਘ ਬਰਸਾਲ ਕੈਲੇਫੋਰਨੀਆਂ

ਮਜ਼ਹਬੀ ਖੁਸ਼ੀ
(ਡਾ ਗੁਰਮੀਤ ਸਿੰਘ ਬਰਸਾਲ ਕੈਲੇਫੋਰਨੀਆਂ)
ਜਦ ਆੜ ਧਰਮ ਦੀ ਲੈ ਕਿਧਰੇ, ਅਸੀਂ ਮਜ਼ਹਬੀ ਖੁਸ਼ੀ ਮਨਾਂਦੇ ਹਾਂ।
ਅਸੀਂ ਓਹੀ ਰਸਮਾਂ ਰੀਤਾਂ ਤੇ, ਓਹੀਓ ਹੀ ਗੱਲਾਂ ਚਾਂਹਦੇ ਹਾਂ।
ਸਾਡੀ ਪੁਜਾ, ਸੇਵਾ, ਨਤਮਸਤਕ, ਤੇ ਕਰਮ ਕਾਂਢ ਵੀ ਓਹੀ ਨੇ;
ਜਗ ਮਾਇਆ ਵਾਲਾ ਰੂਪ ਓਹੀ, ਅਸੀਂ ਮੁੜ-ਮੁੜ ਜੋ ਸਮਝਾਂਦੇ ਹਾਂ।
ਇਸ ਮਿੱਟੀ ਅੰਦਰ ਜੀਵ ਕਿਵੇਂ, ਅੱਗੇ ਨੂੰ ਵਧਦਾ ਜਾਂਦਾ ਏ।
ਕਿੰਝ ਪੱਥਰ ਵਿੱਚੋਂ ਤੁਰਦਾ ਇਹ, ਬਣ ਚੇਤਨਤਾ ਦਿਖਲਾਂਦਾ ਏ।
ਹੋ ਚੇਤਨ ਚਿੰਤਨ ਕਰਦਾ ਇਹ, ਜਦ ਮੂਲ ਜਾਨਣਾ ਚਾਂਹਦਾ ਏ।
ਫਿਰ ਰੱਬ ਦੀ ਕੁਦਰਤ ਦਾ ਖੋਜੀ, ਇਹ ਭਗਤ ਸੱਚਾ ਅਖਵਾਂਦਾ ਏ।
ਜਦ ਰੱਬ ਭਗਤ ਤੇ ਕੁਦਰਤ ਦੀ, ਕੋਈ ਗੱਲ ਜਗਤ ਤੇ ਚਲਦੀ ਹੈ।
ਫਿਰ ਆਂਪਣੀ ਐਨਕ ਥਾਣੀਂ ਹੀ, ਅਸੀਂ ਸਭ ਨੂੰ ਇਹ ਦਿਖਲਾਂਦੇ ਹਾਂ।
ਸਾਡੀ ਪੁਜਾ, ਸੇਵਾ, ਨਤਮਸਤਕ, ਤੇ ਕਰਮ ਕਾਂਢ ਵੀ ਓਹੀ ਨੇ;
ਜਗ ਮਾਇਆ ਵਾਲਾ ਰੂਪ ਓਹੀ, ਅਸੀਂ ਮੁੜ-ਮੁੜ ਜੋ ਸਮਝਾਂਦੇ ਹਾਂ।
ਕਿਸੇ ਸੰਗਤ ਕੋਲੋਂ ਸੁਣ ਸਿੱਖਿਆ, ਇੱਕ ਵਿਹਲੜ ਤੁਰ ਪਰਦੇਸ ਗਿਆ।
ਓਥੇ ਘਾਲ-ਕਮਾਈਆਂ ਕਰਦੇ ਦਾ, ਉਹਦਾ ਟੁੱਟ ਦਲਿੱਦਰ-ਵੇਸ ਗਿਆ।
ਫਿਰ ਸੱਚ ਨਾਮ ਸੁਕਿਰਤ ਜਿਹਾ, ਗੁਣ ਅੰਦਰ ਕਰ ਪਰਵੇਸ ਗਿਆ।
ਇੰਝ ਹਰ ਖੇਤਰ ਵਿੱਚ ਹੋ ਜੇਤੂ, ਜਦ ਗੇੜਾ ਮਾਰਨ ਦੇਸ ਗਿਆ।
ਉਸ ਡਿੱਠਾ ਓਸੇ ਸੰਗਤ ਵਿੱਚ, ਅਜੇ ਓਹੀਓ ਕਥਾ-ਕਹਾਣੀ ਹੈ।
ਲੋਕੀਂ ਸਿੱਖਿਆ ਸੁਣ, ਮੁੜ ਆ ਬਹਿੰਦੇ, ਅਸੀਂ ਪੜ੍ਹ-ਸੁਣ ਕੇ ਦੁਹਰਾਂਦੇ ਹਾਂ।
ਸਾਡੀ ਪੁਜਾ, ਸੇਵਾ, ਨਤਮਸਤਕ, ਤੇ ਕਰਮ ਕਾਂਢ ਵੀ ਓਹੀ ਨੇ;
ਜਗ ਮਾਇਆ ਵਾਲਾ ਰੂਪ ਓਹੀ, ਅਸੀਂ ਮੁੜ-ਮੁੜ ਜੋ ਸਮਝਾਂਦੇ ਹਾਂ।
“ਜਦ ਕਿਤੇ ਸ਼ਿਕਾਰੀ ਆਵੇ ਜੀ, ਪਾ ਜਾਲ਼ ਉਹ ਫੜਨਾ ਚਾਹਵੇ ਜੀ।
ਤੁਸੀਂ ਓਥੋਂ ਚੋਗਾ ਨਹੀਂ ਚੁਗਣਾ”, ਇੱਕ ਤੋਤਾ ਗੱਲ ਸਮਝਾਵੇ ਜੀ।
ਜੋ ਸੱਖਣਾ ਗਿਆਨ ਅਮਲ ਕੋਲੋਂ, ਉਹ ਆਪਣਾ ਗੀਤ ਬਣਾਵੇ ਜੀ।
ਨਾਲੇ ਗਾਉਂਦਾ ਚੋਗਾ ਚੁਗਦਾ ਹੀ, ਹਰ ਤੋਤਾ ਫਸਦਾ ਜਾਵੇ ਜੀ।
ਹੁੰਦੀ ਸ਼ਬਦਾਂ ਦੇ ਵਿੱਚ ਜੋ ਸਿਖਿਆ, ਕਦੇ ਧਿਆਨ ਉਹਦੇ ਵੱਲ ਨਹੀ ਜਾਂਦਾ
ਹਰ ਸਿੱਖਿਆ ਕੰਨ-ਰਸ ਬਣ ਜਾਂਦੀ, ਜਦ ਕੰਨਾਂ ਅੰਦਰ ਪਾਂਦੇ ਹਾਂ।
ਸਾਡੀ ਪੁਜਾ, ਸੇਵਾ, ਨਤਮਸਤਕ, ਤੇ ਕਰਮ ਕਾਂਢ ਵੀ ਓਹੀ ਨੇ;
ਜਗ ਮਾਇਆ ਵਾਲਾ ਰੂਪ ਓਹੀ, ਅਸੀਂ ਮੁੜ-ਮੁੜ ਜੋ ਸਮਝਾਂਦੇ ਹਾਂ।
ਆਓ ਗੁਰ-ਸਿੱਖਿਆ ਨੂੰ ਸਮਝ ਜਰਾ, ਹੁਣ ਜੀਵਨ ਅੰਦਰ ਧਾਰ ਲਈਏ।
ਅਸੀਂ ਏਕ ਪਿਤਾ ਦੇ ਬਾਰਕ ਹਾਂ, ਗੱਲ ਸਿੱਧੀ ਜਿਹੀ ਵਿਚਾਰ ਲਈਏ।
ਸਾਰੀ ਦੁਨੀਆਂ ਇੱਕੋ ਟੱਬਰ ਹੈ, ਹਰ ਭੈਣ-ਭਾਈ ਦੀ ਸਾਰ ਲਈਏ।
ਕਰ ਸੇਵਾ ਸਰਬ-ਮਨੁਖਤਾ ਦੀ, ਉਸ ਬਾਪੂ ਵਾਲਾ ਪਿਆਰ ਲਈਏ।
ਜੇ ਨਦਰਿ ਸਵੱਲੀ ਹੋ ਜਾਵੇ, ਤਾਂ ਪੱਤਿਆਂ ਵਿੱਚ ਵੀ ਦਿਸ ਪੈਂਦਾ
ਫਿਰ ਕੀਟ-ਪਤੰਗੀਂ, ਪਸੂਆਂ ਕੀ, ਰੁੱਖੀਂ ਅਪਣੱਤ ਦਿਖਾਂਦੇ ਹਾਂ।
ਸਾਡੀ ਪੁਜਾ, ਸੇਵਾ, ਨਤਮਸਤਕ, ਤੇ ਕਰਮ ਕਾਂਢ ਵੀ ਓਹੀ ਨੇ;
ਜਗ ਮਾਇਆ ਵਾਲਾ ਰੂਪ ਓਹੀ, ਅਸੀਂ ਮੁੜ-ਮੁੜ ਜੋ ਸਮਝਾਂਦੇ ਹਾਂ।


(06/07/10)
ਤੱਤ ਗੁਰਮਤਿ ਪਰਿਵਾਰ

‘ਕੰਚਨ ਸਿਉ ਪਾਈਐ ਨਹੀਂ ਤੋਲਿ’

ਗੁਰਦੁਆਰਾ ਇਮਾਰਤਾਂ ਤੇ ਸੋਨਾ ਲਾਉਣ ਦੀ ਭੇਡਚਾਲ

ਗੁਰਮਤਿ ਉਹ ਨਿਰੋਲ ਮਨੁੱਖਤਾਵਾਦੀ ਫਲਸਫਾ ਹੈ, ਜਿਸ ਵਿਚ ਮਨ ਦੇ ਤਲ ਉਤੇ ‘ਸੱਚ ਦੇ ਰਾਹ’ ‘ਤੇ ਤੁਰਨ ਦੇ ਜਤਨਾਂ ਨੂੰ ਹੀ ਸਾਰਥਕ ਮੰਨਿਆ ਗਿਆ ਹੈ। ਇਸ ਫਲਸਫੇ ਵਿਚ ਸਮਾਜ ਵਿਚ ਪ੍ਰਚਲਿਤ ਕਰਮਕਾਂਡਾਂ, ਵਿਖਾਵਿਆਂ, ਅੰਧਵਿਸ਼ਵਾਸਾਂ ਦਾ ਖੁੱਲਾ ਖੰਡਨ ਕੀਤਾ ਮਿਲਦਾ ਹੈ। ਧਰਮ ਦੇ ਨਾਂ ‘ਤੇ ਕੀਤਾ ਜਾਂਦਾ ਐਸਾ ਹੀ ਇਕ ਕਰਮਕਾਂਡ ਹੈ ‘ਅਖੌਤੀ ਦਾਨ’। ਮਨੁੱਖਤਾ ਦੀ ਸੇਵਾ ਲਈ ਲੋੜਵੰਦਾਂ ਦੀ ਢੁੱਕਵੀਂ ਸਹਾਇਤਾ ਜ਼ਰੂਰੀ ਹੈ। ਪਰ ਧਰਮ ਦੇ ਨਾਂ ਤੇ ਜਿਵੇਂ ਦਾਨ ਦਾ ਬੇਲੋੜਾ ਮਹਾਂ-ਜਾਲ ਫੈਲਿਆ ਹੋਇਆ ਹੈ ਗੁਰਮਤਿ ਉਸ ਦਾ ਖੰਡਨ ਕਰਦੀ ਹੈ। ਐਸੇ ਕਰਮਕਾਂਡੀ ਦਾਨ ਦਾ ਇਕ ਰੂਪ ਮੰਦਰਾਂ, ਮੂਰਤੀਆਂ ‘ਤੇ ਸੋਨਾ ਅਤੇ ਕੀਮਤੀ ਰਤਨ ਜਵਾਹਾਤ ਆਦਿਕ ਮੜਣਾ ਹੈ।

‘ਗੁਰਮਤਿ ਗਾਡੀ’ ਰਾਹ ਤੋਂ ਭਟਕ ਜਾਣ ਕਰਕੇ ਕੌਮ ਵਾਪਿਸ ਪੁਜਾਰੀਵਾਦ ਦਾ ਸ਼ਿਕਾਰ ਹੁੰਦੀ ਗਈ।‘ਅਖੌਤੀ ਦਾਨ’ ਰੂਪੀ ਕਰਮਕਾਂਡ ਵੀ ਇਸੇ ਪ੍ਰਭਾਵ ਹੇਠ ਸਿੱਖ ਸਮਾਜ ਵਿਚ ਪ੍ਰਚਲਿਤ ਹੋ ਗਿਆ। ਐਸੇ ‘ਦਾਨੀਆਂ’ ਨੂੰ ਮਹਾਨ ਮੰਨਿਆ ਜਾਣ ਲਗ ਪਿਆ। ਧਾਰਮਿਕ ਇਮਾਰਤਾਂ ਉੱਪਰ ਸੋਨਾ ਆਦਿ ਥੱਪਣ ਦੀ ਕੁ-ਰੀਤ ਵੀ ਪੁਜਾਰੀਵਾਦ ਦੀ ਹੀ ਦੇਣ ਹੈ। ਭਾਰਤ ਵਿਚ ਪੁਰਾਤਨ ਸਮੇਂ ਤੋਂ ਹੀ ਮੰਦਰਾਂ ਅਤੇ ਮੂਰਤੀਆਂ ਉੱਤੇ ਸੋਨਾ ਆਦਿ ਕੀਮਤੀ ਵਸਤਾਂ ਜੜਣ ਦੀ ਪ੍ਰਥਾ ਰਹੀ ਹੈ। ਮਹਿਮੂਦ ਗਜ਼ਨਵੀ ਅਤੇ ਮੁਹੰਮਦ ਗੌਰੀ ਵਰਗੇ ਵਿਦੇਸ਼ੀ ਹਮਲਾਵਾਰਾਂ ਵਲੋਂ ਭਾਰਤ ਤੇ ਵਾਰ-ਵਾਰ ਹਮਲੇ ਕਰਨ ਦਾ ਮੁੱਖ ਕਾਰਨ ਵੀ ਮੰਦਰਾਂ ਵਿਚ ਜੜੇ ਕੀਮਤੀ ਪਦਾਰਥ ਰੂਪੀ ਦੌਲਤ ਦਾ ਲਾਲਚ ਹੀ ਸੀ। ਇਸੇ ਪ੍ਰਭਾਵ ਹੇਠ ਮੰਦਰਾਂ ਵਾਂਗੂ ਗੁਰਦੁਆਰਾ ਇਮਾਰਤਾਂ ਉਪਰ ਵੀ ਸੋਨਾ ਆਦਿ ਮੜਨ ਦੀ ਭੇਡਚਾਲ ਸ਼ੁਰੂ ਹੋ ਗਈ।

ਇਹ ਇਕ ਇਤਿਹਾਸਕ ਸੱਚਾਈ ਹੈ ਕਿ ਦਸ਼ਮੇਸ਼ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਪੁਜਾਰੀਵਾਦੀ ਤਾਕਤਾਂ ਦੇ ਪੈਰ, ਸਿੱਖੀ ਦੇ ਵਿਹੜੇ ਵਿਚ ਪੈਰ ਫੇਰ ਜੰਮਣੇ ਸ਼ੁਰੂ ਹੋ ਗਏ। ਮਹਾਰਾਜਾ ਰਣਜੀਤ ਸਿੰਘ ਦੇ ‘ਸਿੱਖ ਰਾਜ’ (ਕਹਿਲਾਉਂਦੇ) ਸਮੇਂ ਦੌਰਾਨ ਹੀ ਬ੍ਰਾਹਮਣਵਾਦ ਸਿੱਖ ਸਮਾਜ ਵਿਚ ਬਹੁਤ ਹੱਦ ਤੱਕ ਘਰ ਕਰ ਚੁੱਕਿਆ ਸੀ। ਮਹਾਰਾਜਾ ਆਪ ਬ੍ਰਾਹਮਣੀ ਸੋਚ ਦਾ ਪੂਰੀ ਤਰ੍ਹਾਂ ਗੁਲਾਮ ਸੀ। ਮਹਾਰਾਜੇ ਨੇ ਹੀ, ਬ੍ਰਾਹਮਣੀ ਹੇਠ ਪਹਿਲੀ ਵਾਰ ਦਰਬਾਰ ਸਾਹਿਬ ਦੀ ਇਮਾਰਤ ‘ਤੇ ਸੋਨਾ ਮੜਨ ਦੀ ‘ਅਖੌਤੀ ਸੇਵਾ’ ਕੀਤੀ। ਜੇ ਦਰਬਾਰ ਸਾਹਿਬ ਤੇ ਸੋਨਾ ਲਾਉਣ ਦੀ ਲੋੜ ਹੁੰਦੀ ਤਾਂ ਇਸ ਦੀ ਸਾਜਨਾ ਵੇਲੇ ਹੀ ਰਾਮਦਾਸ ਪਾਤਸ਼ਾਹ ਜੀ ਵਲੋਂ ਲਾ ਦਿਤਾ ਜਾਂਦਾ। ਮਹਾਰਾਜੇ ਨੇ ਇਹ ‘ਸੇਵਾ’ ਬ੍ਰਾਹਮਣੀ ਸੋਚ ਹੇਠ ਕੀਤੀ ਇਸਦਾ ਇਕ ਵੱਡਾ ਸਬੁਤ ਇਹ ਵੀ ਹੈ ਕਿ ਉਸਨੇ ਦਰਬਾਰ ਸਾਹਿਬ ਤੋਂ ਵੀ ਵੱਧ ਸੋਨਾ ਹਿੰਦੂ ਮੰਦਰਾਂ ਨੂੰ ਦਾਨ ਕੀਤਾ। ਅਫਸੋਸਜਨਕ ਪਹਿਲੂ ਇਹ ਹੈ ਕਿ ਰਣਜੀਤ ਸਿੰਘ ਦੀ ਇਸ ਗੁਰਮਤਿ ਵਿਰੋਧੀ ਕਾਰਵਾਈ ਨੂੰ ਸਿੱਖ ਸਮਾਜ ਅਤੇ ਇਤਿਹਾਸਕਾਰਾਂ ਨੇ ‘ਮਹਾਨ ਸੇਵਾ’ ਕਹਿ ਕੇ ਸਲਾਹਿਆ। ਕਾਰਨ ਇਹੀ ਕਿ ਸਿੱਖ ਸਮਾਜ ਪੁਜਾਰੀਵਾਦੀ ਸੋਚ ਦਾ ਗੁਲਾਮ ਬਣ ਚੁੱਕਾ ਸੀ। ਉਸ ਨੂੰ ਸਲਾਹੁਣ ਵਾਲੇ ਗੁਰਮਤਿ ਦਾ ਇਹ ਮੁੱਢਲਾ ਸੰਦੇਸ਼ ‘ਕੰਚਨ ਸਿਉਂ ਪਾਈਐ ਨਹੀਂ ਤੋਲਿ’ ਭੁਲ ਗਏ। ਉਸ ਤੋਂ ਬਾਅਦ ਤਾਂ ਗੁਰਦੁਆਰਾ ਇਮਾਰਤਾਂ ਤੇ ਸੋਨਾ ਆਦਿਕ ਲਾਉਣ ਦੀ ਭੇਡਚਾਲ ਹੀ ਸ਼ੁਰੂ ਹੋ ਗਈ। ੨੦ ਵੀਂ ਸਦੀ ਵਿਚ ‘ਕਾਰਸੇਵਾ ਵਾਲੇ ਅਖੌਤੀ ਬਾਬਿਆਂ’ ਦੀ ਇਕ ਐਸੀ ‘ਕਾਂਗਰਸ ਘਾਹ’ ਕੌਮ ਦੇ ਗੁਲਸ਼ਨ ਵਿਚ ਪੈਦਾ ਹੋ ਗਈ ਜੇ ਇਕ ਪਾਸੇ ਕਾਰਸੇਵਾ ਦੇ ਨਾਂ ‘ਤੇ (ਇਕ ਸਾਜਿਸ਼ ਅਧੀਨ) ਇਤਿਹਾਸਿਕ ਨਿਸ਼ਾਨੀਆਂ ਨੂੰ ਤਬਾਹ ਕਰ ਰਹੀ ਹੈ, ਦੂਜੀ ਤਰਫ ਕੌਮ ਦਾ ਕੀਮਤੀ ਧਨ ਗੁਰਦੁਆਰਾ ਇਮਾਰਤਾਂ ਤੇ ਸੋਨੇ ਅਤੇ ਸੰਗਮਰਮਰ ਲਾ ਕੇ ਬਰਬਾਦ ਕਰ ਰਹੀ ਹੈ। ਅਖਬਾਰੀ ਖਬਰਾਂ ਅਨੁਸਾਰ ਸ਼੍ਰੋਮਣੀ ਕਮੇਟੀ ਇਹਨਾਂ ‘ਬਾਬਿਆਂ’ ਨੂੰ ਕਾਰਸੇਵਾ ਦੇ ਠੇਕੇ ਦਿੰਦੀ ਹੈ। ਇਹਨਾਂ ਬਾਬਿਆਂ ਵਲੋਂ ਘਪਲਿਆਂ ਅਤੇ ਆਪਸੀ ਝਗੜਿਆਂ ਦੀਆਂ ਖਬਰਾਂ ਅਕਸਰ ਹੀ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਰਹਿੰਦੀਆਂ ਹਨ।

ਸੋਨੇ ਦੇ ਰੂਪ ਵਿਚ ਕੌਮੀ ਧਨ ਦੀ ਇਹ ਬਰਬਾਦੀ ਸਿਰਫ ਗੁਰਦੁਆਰਾ ਇਮਾਰਤਾਂ ਤੱਕ ਹੀ ਸੀਮਿਤ ਨਾ ਰਹੀ, ਬਲਕਿ ਮੰਦਰਾਂ ਵਿਚਲੀਆਂ ਮੂਰਤੀਆਂ ਵਾਂਗੂ ‘ਗੁਰੂ ਗ੍ਰੰਥ ਸਾਹਿਬ ਜੀ’ ਦੁਆਲੇ ਵੀ ਸੋਨੇ ਦਾ ਘੇਰਾ ਵੱਧਣ ਲਗ ਪਿਆ। ਸੋਨੇ ਦੀ ਪਾਲਕੀ, ਛੱਤਰ, ਛੱਬਾ, ਚੌਰ ਆਦਿ ਇਸ ਦਾ ਰੂਪ ਹਨ। ਗੁਰੂ ਗ੍ਰੰਥ ਸਾਹਿਬ ਜੀ ਵਿਚਲੇ ‘ਆਤਮਿਕ ਸੋਨੇ’ ਨੂੰ ਸਿੱਖਾਂ ਨੇ ਪੂਰੀ ਤਰ੍ਹਾਂ ਵਿਸਾਰ ਦਿਤਾ ਤਾਂ ਹੀ ਬਾਹਰੀ ਸੋਨੇ ਦੇ ਮਾਇਆ-ਜਾਲ ਵਿਚ ਉਲਝ ਕੇ ਰਹਿ ਗਏ ਹਨ।

ਸ੍ਰੋਮਣੀ ਕਮੇਟੀ ਤੇ ਇਸ ਸਮੇਂ ਕਾਬਜ਼ ਧਿਰ ਪੂਰੀ ਤਰ੍ਹਾਂ ਭ੍ਰਿਸ਼ਟ ਅਤੇ ਪੁਜਾਰੀਵਾਦੀ ਤਾਕਤਾਂ ਦੀ ਗੁਲਾਮ ਹੈ, ਇਸ ਕਰਕੇ ਇਸ ਦੇ ਪ੍ਰਬੰਧ ਵਿਚ ਕਿਸੇ ਸੁਧਾਰ ਆਸ ਫਿਲਹਾਲ ਨਹੀਂ ਹੈ। ਪਰ ਦਿਲੀ ਕਮੇਟੀ ਨੂੰ ਜਾਗਰੂਕ ਪੰਥਕ ਹਲਕਿਆਂ ਵਿਚ ਕੁਝ ਠੀਕ ਮੰਨਿਆਂ ਜਾਂਦਾ ਰਿਹਾ ਹੈ। ਪਰ ਐਸੇ ਮਸਲਿਆਂ ਤੇ ਇਸ ਕਮੇਟੀ ਨੇ ਵੀ ਨਿਰਾਸ਼ ਹੀ ਕੀਤਾ ਹੈ। ਐਸੇ ਕੰਮਾਂ ਵਿਚ ਕੌਮੀ ਧਨ ਦੀ ਬਰਬਾਦੀ ਦੀ ਭੇਡਚਾਲ ਹੇਠ ਦੋ ਕੁ ਸਾਲ ਪਹਿਲਾਂ ਦਿਲੀ ਕਮੇਟੀ ਨੇ ‘ਸੋਨੇ ਦੀ ਪਾਲਕੀ’ ਇਕ ‘ਮਾਰਚ’ ਦੇ ਰੂਪ ਵਿਚ ਪਾਕਿਸਤਾਨ ਲਿਜਾਉਣ ਦਾ ਪ੍ਰਪੰਚ ਰਚਿਆ। ਕੁਝ ਸਮਾਂ ਬਾਅਦ ਹੀ ਇਸ ਪਾਲਕੀ ਵਿਚਲੀ ਸੋਨੇ ਦੀ ਮਾਤਰਾ ਅਤੇ ਗੁਣਵਤਾ ਨੂੰ ਲੈ ਕੇ ਘਪਲੇ ਦੀਆਂ ਖਬਰਾਂ ਅਖਬਾਰਾਂ ਦੀਆਂ ਸੁਰਖੀਆਂ ਵੀ ਬਣ ਗਈਆਂ।

ਇਸੇ ਕੁਰੀਤੀ ਨੂੰ ਅੱਗੇ ਤੋਰਦਿਆਂ ਕੁਝ ਕੁ ਦਿਨ ਪਹਿਲਾਂ ਦਿਲੀ ਕਮੇਟੀ ਵਲੋਂ ‘ਬੰਗਲਾ ਸਾਹਿਬ’ ਦੀ ਇਮਾਰਤ ਉਤੇ ਸੋਨਾ ਥੱਪਣ ਦਾ ਐਲਾਣ ਕੀਤਾ ਗਿਆ। ਸੋਨਾ ਮੜਣ ਦੀ ਇਸ ਸੇਵਾ (ਠੇਕੇ) ਵਿਚ ਇਕ ਮਸ਼ਹੂਰ ਕਾਰ ਸੇਵਾ ਵਾਲੇ ‘ਬਾਬੇ’ ਨੂੰ ਵੀ ਭਾਗੀਦਾਰ ਬਣਾਇਆ ਗਿਆ ਹੈ। ਦਿਲੀ ਕਮੇਟੀ ਦੇ ਇਸ ਐਲਾਣ ਨਾਲ ਹੀ ਜਾਗਰੂਕ ਪੰਥਕ ਧਿਰਾਂ ਵਲੋਂ ਉਸਦੀ ਤਿੱਖੀ ਆਲੋਚਨਾ ਸ਼ੁਰੂ ਹੋ ਗਈ। ਢੀਠ ਰਾਜਨੀਤਿਕਾਂ ਵਾਂਗੂ ਇਸ ਆਲੋਚਨਾ ਦਾ ਸਪਸ਼ਟੀਕਰਨ ਦਿੰਦੇ ਹੋਏ ਕਿਹਾ ਗਿਆ ਕਿ ਕਮੇਟੀ ਨੇ ਦਿਲੀ ਦੇ ਸਿੱਖਾਂ ਦੇ ਸਾਰੇ ਕੰਮ ਕਰਵਾ ਦਿਤੇ ਹਨ, ਕੋਈ ਕੰਮ ਬਾਕੀ ਨਹੀਂ ਬਚਿਆ, ਇਸ ਲਈ ਸੋਨਾ ਲਾਉਣ ਦੀ ਸੇਵਾ ਸ਼ੁਰੂ ਕੀਤੀ ਗਈ ਹੈ। ਇਸ ਤੱਥ ਅਤੇ ਸੱਚ ਵਿਰੋਧੀ ਲੰਗੜੇ ਸਪਸ਼ਟੀਕਰਨ ਨੇ ਦਿਲੀ ਕਮੇਟੀ ਦੀ ‘ਹਮ ਨਹੀਂ ਸੁਧਰੇਂਗੇ’ ਵਾਲੀ ਰਾਜਨੀਤਿਕ ਪਹੁੰਚ ਦਾ ਖੁਲਾਸਾ ਕਰ ਦਿਤਾ ਹੈ। ਅਸਲ ਵਿਚ ਦਿਲੀ ਕਮੇਟੀ ਨੂੰ ਕੋੰਮੀ ਧਨ ਦੀ ਬਰਬਾਦੀ ਨਾਲ ਕੁਝ ਲੈਣਾ ਦੇਣਾ ਨਹੀਂ ਹੈ, ਉਹ ਤਾਂ ਆਮ ਸਿੱਖ ਸੰਗਤਾਂ ਨੂੰ ਐਸੇ ਵਿਖਾਵਿਆਂ ਰਾਹੀਂ ਭਰਮਾ ਕੇ ਅਪਣਾ ਵੋਟ-ਬੈਂਕ ਵਧਾਉਣ ਦੇ ਹੀ ਜਤਨ ਕਰ ਰਹੀ ਹੈ।

ਇਕ ਦਿਲਚਸਪ ਪਹਿਲੂ ਇਹ ਵੀ ਹੈ ਕਿ ‘ਬੰਗਲਾ ਸਾਹਿਬ’ ਤੋਂ ਹੀ ਰੋਜ਼ ਸਵੇਰੇ07:30 ਤੋਂ08:30 ਵਜੇ ਤੱਕ ਕੁਝ ਜਾਗਰੂਕ ਪੰਥਕ ਵਿਦਵਾਨਾਂ ਵਲੋਂ ਕਥਾ/ਸ਼ਬਦ ਵਿਚਾਰ ਕੀਤੀ ਜਾਂਦੀ ਹੈ। ਇਸ ਦਾ ਸਿੱਧਾ ਪ੍ਰਸਾਰਣ ‘ਚੜਦੀ ਕਲਾ ਟਾਈਮ ਟੀ ਵੀ’ ਤੋਂ ਕੀਤਾ ਜਾਂਦਾ ਹੈ। ਇਸ ਵਿਚ ਪ੍ਰਚਾਰਕ ਸ਼੍ਰੋਮਣੀ ਕਮੇਟੀ ਦੇ ਗੁਰਮਤਿ ਵਿਰੋਧੀ ਕੰਮਾਂ ਦੀ ਸਾਰਥਕ ਅਤੇ ਸੁਚੱਜੀ ਆਲੋਚਨਾ ਕਰਦੇ ਹਨ, ਜੋ ਬਹੁਤ ਚੰਗੀ ਗੱਲ ਹੈ। ਪਰ ਇੱਥੇ ਬੋਲਦੇ ਹੋਏ ਕਿਸੇ ਵੀ ਪ੍ਰਚਾਰਕ ਨੇ ਹੁਣ ਤੱਕ ਦਿਲੀ ਕਮੇਟੀ ਦੇ ਇਸ ਗੁਰਮਤਿ ਵਿਰੋਧੀ ਕੰਮ ਦੀ ਆਲੋਚਨਾ ਨਹੀਂ ਕੀਤੀ। ਕੀ ਇਹ ਇਸ ਗੱਲ ਵੱਲ ਇਸ਼ਾਰਾ ਨਹੀਂ ਕਰਦੀ ਕਿ ਇਹਨਾਂ ਪ੍ਰਚਾਰਕਾਂ ਦਾ ਪ੍ਰਚਾਰ ਇਕਪਾਸੜ ਅਤੇ ਨਿਰਪੱਖਤਾ ਰਹਿਤ ਹੈ?

ਅੱਜ ਸਿੱਖ ਸਮਾਜ ਨੂੰ ਅਨੇਕਾਂ ਸਮੱਸਿਆਵਾਂ ਦਰਪੇਸ਼ ਹਨ, ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ, ਨੌਜਵਾਨ ਬੇਰੁਜ਼ਗਾਰੀ ਕਾਰਨ ਨਸ਼ਿਆਂ ਅਤੇ ਪਤਿਤਪੁਣੇ ਵਿਚ ਗਰਕ ਹੋ ਰਹੇ ਹਨ। ੮੪ ਅਤੇ ਉਸ ਦੇ ਬਾਅਦ ਦੇ ਹਾਲਾਤ ਤੋਂ ਪੀੜਿਤ ਵੱਖ-ਵੱਖ ਵਰਗ ਹਾਲੀਂ ਤੱਕ ਢੁਕਵੀਂ ਸਹਾਇਤਾ ਅਤੇ ਇੰਸਾਫ ਲਈ ਭਟਕ ਰਹੇ ਹਨ। ਕੌਮ ਤੇ ਚੁ-ਤਰਫੋਂ ਵਿਚਾਰਧਾਰਕ ਅਤੇ ਸ਼ਰੀਰਕ ਹਮਲੇ ਹੋ ਰਹੇ ਹਨ। ਆਮ ਸਿੱਖ ਅਗਿਆਨਤਾ ਦੀ ਨੀਂਦ ਵਿਚ ਦੇਹਧਾਰੀਆਂ ਦਾ ਮਾਨਸਿਕ ਗੁਲਾਮ ਬਣਦਾ ਜਾ ਰਿਹਾ ਹੈ। ਪਰ ਸਾਡੇ ਰਾਜਨੀਤਿਕ ਅਤੇ ਧਾਰਮਿਕ ਲੀਡਰ ਸੋਨਾ ਲਾਉਣ ਅਤੇ ਮਾਰਚਾਂ ਆਦਿਕ ਬੇਲੋੜੇ ਕੰਮਾਂ ਵਿਚ ਰੁਝੇ ਹੋਏ ਹਨ। ਅਸਲ ਵਿਚ ਇਹਨਾਂ ਭ੍ਰਿਸ਼ਟ ਰਾਜਨੀਤਕਾਂ ਅਤੇ ਪੁਜਾਰੀਆਂ ਦਾ ‘ਨਾਪਾਕ ਗਠਜੋੜ’ ਹੀ ਸਾਰੀ ਖਰਾਬੀ ਦੀ ਜੜ ਹੈ।

ਇਸੇ ਸੰਦਰਭ ਵਿਚ ਅਕਾਲੀ ਦਲ (ਯੁ.ਕੇ.) ਵਲੋਂ ਇੰਡਸਟਰੀ ਲਾ ਕੇ ਗੁਰਸਿੱਖ ਨੌਜਵਾਨਾਂ ਨੂੰ ਰੋਜ਼ਗਾਰ ਉਪਲੱਬਧ ਕਰਾਉਣ ਦਾ ਬਿਆਨ ਸਲਾਹੁਣਯੋਗ ਅਤੇ ਪ੍ਰੇਰਨਾਦਾਇਕ ਹੈ। ਆਸ ਹੈ ਇਹ ਛੇਤੀ ਹੀ ਐਲਾਨ ਤੋਂ ਅੱਗੇ ਜਾ ਕੇ ਜ਼ਮੀਨੀ ਹਕੀਕਤ ਹੋਵੇਗੀ। ਹੋਰਨਾਂ ਧਿਰਾਂ ਨੂੰ ਇਸ ਤੋਂ ਪ੍ਰੇਰਣਾ ਲੈਣੀ ਬਣਦੀ ਹੈ।

ਅਸਲ ਗੱਲ ਇਹ ਹੈ ਕਿ ਭ੍ਰਿਸ਼ਟ ‘ਹਾਕਮ-ਪੁਜਾਰੀ ਗਠਜੋੜ’ ਦੀ ਹਮੇਸ਼ਾ ਤੋਂ ਹੀ ਇਹ ਕੋਸ਼ਿਸ਼ ਰਹੀ ਹੈ ਆਮ ਲੋਕਾਈ ਨੂੰ ਐਸੇ ਵਿਖਾਵੇ ਵਾਲੇ ਕੰਮਾਂ ਨਾਲ ਪਰਚਾ ਕੇ ਮਨੁੱਖਤਾਵਾਦੀ ਕੰਮਾਂ ਅਤੇ ਹੱਕਾਂ ਪ੍ਰਤੀ ਉਹਨਾਂ ਨੂੰ ਆਗਿਆਨਤਾ ਵਿਚ ਰੱਖਿਆ ਜਾਵੇ। ਇਸ ਨਾਲ ਹੀ ਉਹਨਾਂ ਦੀ ‘ਕੂੜ-ਪ੍ਰਭੂਸਤਾ’ ਕਾਇਮ ਰਹਿ ਸਕਦੀ ਹੈ। ਲੋੜ ਹੈ ਕਿ ਆਮ ਲੋਕਾਈ ਨੂੰ ਇਸ ਗਠਜੋੜ ਪ੍ਰਤੀ ਜਾਗਰੂਕ ਕੀਤਾ ਜਾਵੇ। ਜਾਗਰੂਕ ਧਿਰਾਂ ਨੂੰ ਇਸ ਕੰਮ ਵੱਲ ਧਿਆਨ ਦੇਣ ਦੀ ਲੋੜ ਹੈ। ਜੇ ਆਮ ਸਿੱਖ ਜਾਗ੍ਰਿਤ ਤਾਂ ਭ੍ਰਿਸ਼ਟ ਪ੍ਰਬੰਧਕਾਂ ਦੀ ਸੁਧਾਈ ਦਾ ਕੰਮ ਆਸਾਨ ਹੋ ਜਾਵੇਗਾ ।

ਅੰਤ ਵਿਚ ‘ਪਰਿਵਾਰ’ ਦਿਲੀ ਕਮੇਟੀ ਦੇ ਬਿਆਨ ਅਤੇ ਫੇਰ ਸਪਸ਼ਟੀਕਰਨ ਦੀ ਨਿਖੇਧੀ ਕਰਦਾ ਹੈ, ਜੇ ਉਹਨਾਂ ਵਿਚ ਸੁਹਿਰਦਤਾ ਬਾਕੀ ਹੈ ਤਾਂ ਉਹਨਾਂ ਨੂੰ ਇਸ ਗਲਤ ਕਦਮ (ਸੋਨਾ ਲਾਉਣਾ) ਤੋਂ ਪਿੱਛੇ ਹੱਟਣਾ ਚਾਹੀਦਾ ਹੈ।ਨਾਲ ਜੀ ਜਾਗਰੂਕ ਧਿਰਾਂ ਨੂੰ ਬੇਨਤੀ ਹੈ ਕਿ ਇਕਜੁਟ ਹੋ ਕੇ ਆਮ ਲੋਕਾਂ ਨੁੰ ਜਾਗਰੂਕ ਕਰਨ ਦਾ ਉਪਰਾਲਾ ਕਰਨਾ ਚਾਹੀਦਾ ਹੈ।

ਨਿਰੋਲ ਨਾਨਕ ਫਲਸਫੇ ਦੀ ਰਾਹ ਤੇ ਨਿਸ਼ਕਾਮ ਨਿਮਰਤਾ ਸਹਿਤ ਤੱਤ ਗੁਰਮਤਿ ਪਰਿਵਾਰ

www.tattgurmatparivar.com


(06/07/10)
ਰਣਜੋਧ ਸਿੰਘ ਖਾਲਸਾ ਮੋਗਾ ਪੰਜਾਬ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
ਅਖਉਤੀ ਜਥੇਦਾਰਾਂ ਨੇ ਜੇਹੜੀ ਆਮ ਮੁਆਫੀ ਦੀ ਸਕੀਮ ਖੋਲੀ ਸੀ ਉਹ ਤਾਂ ਫੇਲ ਹੋ ਗਈ ਹੈ
ਹੁਣ ਉਹਨਾਂ ਨੂੰ ਚਾਹੀਦਾ ਹੈ ਕੇ ਇਕ ਨਵੀਂ ਸਕੀਮ ਖੋਲਣ ਕਿ ਜੇਕਰ ਕੋਈ ਸਾਡੇ ਕਾਲੀਦਾਲ ਨੂੰ ਵੋਟ ਪਾਉਣੀ ਮੰਨ ਲਵੇ ਤਾਂ ਉਸਨੂੰ ਇਕ ਦੀ ਬਜਾਏ ਦੋ ਗੁਰੂਆਂ ਨੂੰ ਮਥਾ ਟੇਕਣ ਦਾ ਮੌਕਾ ਦਿਤਾ ਜਾਵੇਗਾ ਅਤੇ ਇਹ ਸਕੀਮ ਉਤਨਾ ਚਿਰ ਲਾਗੂ ਰਹੇਗੀ ਜਿਤਨਾ ਚਿਰ ਸਾਡੇ ਗਲ ਵਿਚ ਸਾਡੇ ਮਲਿਕ ਬਾਦਲ ਘਰ ਦਾ ਪਟਾ ਹੈ ਜੀ।
ਬਾਬੇ ਨਾਨਕ ਦੀ ਨਹੀਂ ਸਾਡੇ ਬਾਬੇ ਬਾਦਲ ਦੀ ਤਕੜੀ ਤੇ ਮੋਹਰ ਲਾਓ ਅਤੇ ਬਾਦਲ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਰਣਜੋਧ ਸਿੰਘ ਖਾਲਸਾ ਮੋਗਾ ਪੰਜਾਬ


(06/07/10)
ਮਨਦੀਪ ਸਿੰਘ

ਲਿਵਿੰਗ ਟਰੈਯਰ ਦੀ ਟੀਮ ਵਿਨੀਪੈਗ ਵਿੱਚ
ਲਿਵਿੰਗ ਟਰੈਯਰ (ਜੀਵਨ ਜਾਂਚ) ਵਲੋਂ ਵਿਨੀਪੈਗ ਵਿਖੇ ਤਿੰਨ ਦਿਨ (18, 19 ਅਤੇ 20 ਜੂਨ 2010 ਈ: ਨੂੰ) ਜੀਵਨ ਜਾਂਚ, ਬਾਣੀ ਅਤੇ ਬਾਣੀ ਨੂੰ ਜੀਵਨ ਦਾ ਅੰਗ ਬਣਾਉਣ ਦਾ ਖੂਬ ਪ੍ਰਚਾਰ ਹੋਇਆ। ਨਿਊ ਯਾਰਕ ਤੋਂ ਵੀਰ ਭੁਪਿੰਦਰ ਸਿੰਘ ਅਤੇ ਡਾਕਟਰ ਸਤਿੰਦਰ ਸਿੰਘ ਨੇ ਗੁਰਦੁਆਰਾ ਸਿੱਖ ਸੁਸਾਇੱਟੀ (ਪਾਈਪ ਲਾਈਨ) ਵਿਖੇ ਤਿੰਨ ਪ੍ਰੋਗਰਾਮ ਕੀਤੇ, ਗੁਰਦੁਆਰਾ ਖ਼ਾਲਸਾ ਦੀਵਾਨ ਸੁਸਾਇੱਟੀ ਅਤੇ ਗੁਰਦੁਆਰਾ ਸਾਊਥ ਸਿੱਖ ਸੈਂਟਰ ਵਿਖੇ ਇੱਕ ਇੱਕ ਪ੍ਰੋਗਰਾਮ ਅਤੇ ਇੱਕ ਇੱਕ ਜਵਾਨ ਬੱਚਿਆਂ ਵਾਸਤੇ ਇੰਗਲਿਸ਼-ਪੰਜਾਬੀ ਵਿੱਚ ਸੈਮੀਨਾਰ ਕੀਤਾ।
ਇਸ ਸਾਰੇ ਪ੍ਰੋਗਰਾਮ ਦੀ ਵਿਨੀਪੈਗ ਵਿੱਚ ਬੜੀ ਸ਼ਲਾਘਾ ਹੋਈ ਅਤੇ ਐਸੇ ਹੋਰ ਸੈਮੀਨਾਰਾਂ ਦੀ ਲੋੜ ਮਹਿਸੂਸ ਕੀਤੀ ਗਈ। ਸੰਗਤ ਨੇ ਇਨ੍ਹਾਂ ਪ੍ਰੋਗਰਾਮਾਂ ਦਾ ਭਰਪੂਰ ਅਨੰਦ ਮਾਣਿਆ ਅਤੇ ਮਹਿਸੂਸ ਕੀਤਾ ਕਿ ਗੁਰਮਤਿ ਪ੍ਰਚਾਰ ਕਿਸ ਨੂੰ ਕਹਿੰਦੇ ਹਨ। ਸੀਮਤ ਸਮੇਂ ਵਿੱਚ ਬਾਹਰੋਂ ਆਏ ਸੱਜਣਾਂ ਨੇ ਕਿਸੇ ਨੂੰ ਨਿਰਾਸ਼ ਨਹੀਂ ਕੀਤਾ, ਤਦ ਤਕ ਸਵਾਲਾਂ ਦਾ ਜੁਆਬ ਦਿੰਦੇ ਰਹੇ ਜਦ ਤਕ ਸਵਾਲ ਨਾ ਮੁੱਕ ਗਏ। ਅੱਧੇ ਘੰਟੇ ਦੇ ਨੋਟਿਸ ਤੇ ਵੀ ਸੈਮੀਨਾਰ ਕੀਤੇ ਗਏ। ਵਿਨੀਪੈਗ ਦੀ ਸੰਗਤ ਲਿਵਿੰਗ ਟਰੈਯਰ ਦੀ ਟੀਮ ਦੀ ਧਨਵਾਦੀ ਹੈ ਜਿਨ੍ਹਾਂ ਨੇ ਆਪਣੀ ਰੁਝੇਵਿਆਂ ਭਰੀ ਜਿੰਦਗੀ `ਚੋਂ ਸਮਾਂ ਦਾਨ ਕਰ ਕੇ ਸੰਗਤਾਂ ਨੂੰ ਕ੍ਰਿਤਾਰਥ ਕੀਤਾ ਹੈ।
ਜਿੱਥੇ ਗੁਰਦੁਆਰਾ ਸਾਹਿਬ ਦੀਆਂ ਕਮੇਟੀਆ ਇਹ ਪ੍ਰੋਗਰਾਮ ਕਰਾਉਣ ਦੀਆਂ ਪਰਸੰਸਾ ਦੀਆਂ ਪਾਤਰ ਹਨ ਉੱਥੇ ਸੇਵਾਦਾਰਾਂ ਦਾ ਵੀ ਧਨਵਾਦ ਕਰਨਾ ਬਣਦਾ ਹੈ। ਖਾਸ ਕਰ ਕੇ ਮਨਪ੍ਰੀਤ ਸਿੰਘ ਖੋਸਾ, ਮੇਵਾ ਸਿੰਘ ਬੇਦੀ, ਉਪਿੰਦਰ ਸਿੰਘ ਤੂਰ, ਬਲਜੀਤ ਸਿੰਘ ਮਾਨ, ਬਲਜੀਤ ਸਿੰਘ ਸਿੱਧੂ, ਮਨਜੀਤ ਸਿੰਘ ਸਿੱਧੂ ਹੋਰਾਂ ਦਾ ਜਿਨ੍ਹਾਂ ਨੇ ਤਿੰਨੋ ਦਿਨ ਯਥਾਸੰਭਵ ਸੇਵਾ, ਮਿਹਨਤ ਅਤੇ ਲਗਨ ਨਾਲ ਇਸ ਪ੍ਰੋਗ੍ਰਾਮ ਨੂੰ ਕਾਮਯਾਬ ਬਣਾਇਆ।
ਇਹ ਸੈਮੀਨਾਰ ਲਾਹਾ ਲੈਣ ਵਾਲੇ ਸਨ। ਦੂਸਰੇ ਗੁਰਦੁਆਰਿਆਂ ਦੀਆਂ ਕਮੇਟੀਆਂ ਵੀ ਔਹਲਦੀਆਂ ਸਨ ਪਰ ਪ੍ਰਚਾਰਕ ਸੱਜਣਾਂ ਦਾ ਪ੍ਰੋਗਰਾਮ ਮੇਲ ਨਹੀਂ ਸੀ ਖਾਂਦਾ। ਐਸੇ ਸੈਮੀਨਾਰ ਅਕਸਰ ਹੁੰਦੇ ਰਹਿਣੇ ਚਾਹੀਦੇ ਹਨ।

ਮਨਦੀਪ ਸਿੰਘ


(06/07/10)
ਅਮਰ ਜੀਤ ਸਿੰਘ ਚੰਦੀ

ੴ ਸਤਿ ਗੁਰ ਪ੍ਰਸਾਦਿ
ਸਿੱਖ ਮਾਰਗ ਦੇ ਸੁਹਿਰਦ ਪਾਠਕਾਂ ਨੂੰ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਮੈਂ ਆਪਣੀ ੪-੭-੧੦ ਦੀ ਚਿੱਠੀ ਵਿੱਚ ਆਪਣਾ ਮੰਤਵ ਸਪੱਸ਼ਟ ਕਰਦੇ ਹੋਏ, ਆਪਸੀ ਸੁਹਿਰਦਤਾ ਬਣਾਈ ਰੱਖਣ ਲਈ, ਬਿਨਾ ਕਸੂਰ ਦੇ, ਸ. ਸਰਵਜੀਤ ਸਿੰਘ ਜੀ ਤੋਂ ਮੁਆਫੀ ਮੰਗ ਲਈ ਸੀ। ਪਰ ਸ਼ਾਇਦ ਸ. ਸਰਵਜੀਤ ਸਿੰਘ ਜੀ ਨੂੰ, ਮੁਆਫੀ ਮੰਗਣ ਦਾ ਮਤਲਬ ਵੀ ਕੰਨ ਪੁਟਣਾ ਹੀ ਜਾਪਿਆ, ਅਤੇ ਉਨ੍ਹਾਂ ਨੇ ੫-੭ ਦੀ ਚਿੱਠੀ ਵਿੱਚ ਲਿਖ ਦਿੱਤਾ ਕਿ ਮੈਂ ਸਪੱਸ਼ਟ ਰੂਪ ਵਿੱਚ ਉਨ੍ਹਾਂ ਨੂੰ ਹੀ ਮੂਰਖ ਆਖਿਆ ਹੈ। ਹਾਲਾਂਕਿ ਮੇਰੀ ਚਿੱਠੀ ਵਿੱਚ ਅਜਿਹਾ ਕੁੱਝ ਨਹੀਂ ਹੈ, ਸਾਰੇ ਪਾਠਕ, ਸਿੱਖ ਮਾਰਗ ਤੋਂ ਮੇਰੀ ਚਿੱਠੀ ਪੜ੍ਹ ਸਕਦੇ ਹਨ।
ਇਸ ਹਾਲਤ ਵਿੱਚ ਮੇਰੇ ਕੋਲ ਇਕੋ ਹੀ ਰਾਹ ਰਹਿ ਜਾਂਦਾ ਹੈ ਕਿ ਮੈਂ ਉਨ੍ਹਾਂ ਦੀ ਗੱਲ ਮੰਨਦਾ ਹੋਇਆ, ਆਪਣੀ ਮੁਆਫੀ ਦੇ ਲਫਜ਼ ਵਾਪਸ ਲੈ ਲਵਾਂ। ਇਹ ਤੁਸੀਂ ਭਲੀ ਭਾਂਤ ਸਮਝ ਸਕਦੇ ਹੋ ਕਿ, ਟੈਲੀਫੋਨ ਤੇ ਧਨਵਾਦ ਕਰਨ ਵਿੱਚ ਅਤੇ ਸਿੱਖ ਮਾਰਗ ਤੇ ਧਨਵਾਦ ਕਰਨ ਵਿੱਚ ਕੀ ਫਰਕ ਹੈ। ਟੈਲੀਫੋਨ ਤੇ ਧਨਵਾਦ ਕਰਨ ਦਾ ਮਤਲਬ ਹੁੰਦਾ ਕਿ ਸ. ਹਰਦੇਵ ਸਿੰਘ ਜੀ ਨੇ ਮੇਰੀ ਗੱਲ ਮੰਨ ਲਈ, ਮੈਂ ਉਨ੍ਹਾਂ ਦਾ ਧਨਵਾਦ ਕਰ ਦਿੱਤਾ। ਹਾਲਾਂਕਿ ਮੈਂ ਆਪਣੀ ਚਿੱਠੀ ਵਿੱਚ ਸ਼ਪੱਸ਼ਟ ਕੀਤਾ ਸੀ ਕਿ, ਮੇਰਾ ਸਬੰਧ, ਸਿਧਾਂਤ ਨਾਲ ਹੈ, ਬੰਦਿਆਂ ਨਾਲ ਨਹੀਂ। ਸਿੱਖ ਮਾਰਗ ਤੇ ਧਨਵਾਦ ਕਰਨ ਦਾ ਮਤਲਬ ਹੈ, ਬਾਕੀ ਸਾਰੇ ਪਾਠਕਾਂ ਨੂੰ ਵੀ ਸੂਚਤ ਕਰਨਾ ਕਿ, ਇਸ ਵਿਸ਼ੇ ਤੇ ਭਵਿੱਖ ਵਿੱਚ ਬਹਿਸ ਨਹੀਂ ਹੋਣੀ ਚਾਹੀਦੀ। ਅਤੇ ਬਿਨਾ ਮੌਕੇ ਦੇ ਬਹਿਸ ਨਹੀਂ ਕਰਨੀ ਚਾਹੀਦੀ।
ਪਰ ਸ. ਸਰਵਜੀਤ ਸਿੰਘ ਜੀ ਕਿੰਨੇ ਸ਼ਾਨਦਾਰ ਢੰਗ ਨਾਲ ਮੇਰੇ ਕੋਲੋਂ ਪੁੱਛ ਰਹੇ ਹਨ ਕਿ ਜੇ ਇਹ ਦੁਬਿਧਾਵਾਂ, ਸਿੱਖੀ ਵਿੱਚ ਅੱਜ ਨਹੀਂ ਖੜੀਆਂ ਕਰਨੀਆਂ ਤਾਂ ਫਿਰ ਕਦ ਖੜੀਆਂ ਕਰਨੀਆਂ ਹਨ? ਉਨ੍ਹਾਂ ਲਈ ਸ਼ਾਇਦ ਇਸ ਤੋਂ ਵੱਧ ਸੁਨਹਿਰੀ ਮੌਕਾ ਫਿਰ ਹੱਥ ਨਹੀਂ ਆਉਣ ਵਾਲਾ, ਜਦੋਂ ਕਿ ਥੋੜ੍ਹੇ ਜਿਹੇ ਉਦਮ ਨਾਲ ਸਿੱਖੀ ਦਾ ਭੋਗ ਪਾਇਆ ਜਾ ਸਕਦਾ ਹੈ। ਜੇ ਇਹ ਮੌਕਾ ਬੀਤ ਗਿਆ ਤਾਂ ਉਨ੍ਹਾਂ ਵਿਚਾਰਿਆਂ ਨੂੰ ਸ਼ਾਇਦ ਦੋਬਾਰਾ ਮੌਕਾ ਹੱਥ ਨਾ ਆਵੇ।
ਮੈਂ ਕਿਸੇ ਹਾਲਤ ਵਿੱਚ ਵੀ, ਪੰਥ ਵਿੱਚ ਕੋਈ ਨਵਾਂ ਵਿਵਾਦ ਖੜਾ ਕਰਨ ਦੇ ਹੱਕ ਵਿੱਚ ਨਹੀਂ ਹਾਂ ਜਿਸ ਦਾ ਕੋਈ ਹੱਲ ਨਜ਼ਰ ਨਾ ਆਉਂਦਾ ਹੋਵੇ। ਹਾਂ ਮੈਂ ਬੜੀ ਛੇਤੀ ਹੀ, ਪਾਠਕਾਂ ਸਾਮ੍ਹਣੇ ਇਹ ਰੱਖਣ ਦੀ ਕੋਸ਼ਿਸ਼ ਜ਼ਰੂਰ ਕਰਾਂਗਾ ਕਿ ਆਵਾ ਗਵਣ ਬਾਰੇ ਗੁਰਬਾਣੀ ਕੀ ਸੇਧ ਦਿੰਦੀ ਹੈ?
ਡਾ. ਇਕਬਾਲ ਸਿੰਘ ਜੀ ਢਿਲ਼ੋਂ ਦੀ ਅੱਜ ਦੀ ਚਿੱਠੀ ਪੜ੍ਹ ਕੇ ਤਾਂ, ਉਨ੍ਹਾਂ ਦੀ ਵਿਦਵਤਾ ਦੇ ਸਦਕੇ ਜਾਣ ਨੂੰ ਜੀ ਕਰਦਾ ਹੈ। ਕਿਸ ਖੂਬਸੂਰਤੀ ਨਾਲ, ਇੱਕ ਬੰਨੇ ਤਾਂ ਉਨ੍ਹਾਂ ਨੇ ਕਰਤਾਰ ਪੁਰ ਵਾਲੀ ਬੀੜ ਨੂੰ ਨਕਲੀ ਕਰਾਰ ਦੇ ਦਿੱਤਾ ਅਤੇ ਦੂਸਰੇ ਪਾਸੇ ਕਿਸ ਦਲੇਰੀ ਨਾਲ, ਪੰਜਵੇਂ ਨਾਨਕ ਜੀ ਵਲੋਂ ਭਾਈ ਗੁਰਦਾਸ ਜੀ ਹਥੋਂ ਲਿਖਵਾਏ ਆਦਿ ਗ੍ਰੰਥ ਦੀ ਗੱਲ ਨੂੰ ਝੂਠ ਕਰਾਰ ਦੇ ਦਿੱਤਾ। ਭਾਵੇਂ ਸਿੱਖ ਕਰਤਾਰ ਪੁਰੀ ਬੀੜ ਨੂੰ ਨਕਲੀ ਗ੍ਰੰਥ ਮੰਨ ਲੈਣ, ਭਾਵੇਂ ਇਸ ਗੱਲ ਨੂੰ ਝੂਠ ਮੰਨ ਲੈਣ ਕਿ ਪੰਜਵੇਂ ਨਾਨਕ ਵਲੋਂ, ਭਾਈ ਗੁਰਦਾਸ ਜੀ ਵਲੋਂ ਲਿਖਵਾਇਆ ਗ੍ਰੰਥ ਆਦਿ ਗ੍ਰੰਥ ਹੈ। ਦੋਵਾਂ ਹੱਥਾਂ ਵਿੱਚ ਲੱਡੂ ਹਨ।
ਇਨ੍ਹਾਂ ਹਾਲਤਾਂ ਵਿੱਚ ਮੈਂ ਤਾਂ, ਆਪਣੇ ਆਪ ਨੂੰ ਇਨ੍ਹਾਂ ਮਹਾਨ ਹਸਤੀਆਂ ਨਾਲ ਵਿਚਾਰ ਚਰਚਾ ਜਾਰੀ ਰੱਖਣ ਤੋਂ ਅਸਮਰੱਥ ਪਾਉਂਦਾ ਹਾਂ। ਮੈਂ ਉਨ੍ਹਾਂ ਦਾ ਆਸ਼ਾ ਸਮਝ ਲਿਆ ਹੈ ਇਸ ਕਰ ਕੇ ਭਵਿੱਖ ਵਿਚ, ਨਾਂ ਤਾਂ ਇਹ ਦੋਵੇਂ, ਮੇਰੇ ਨਾਮ ਤੇ ਕੋਈ ਚਿੱਠੀ ਲਿਖਣ, ਨਾ ਹੀ ਮੇਰੇ ਤੋਂ ਅਜਿਹੀ ਕਿਸੇ ਫਾਲਤੂ ਚੀਜ਼ ਦੇ ਜਵਾਬ ਬਾਰੇ ਆਸ ਰੱਖਣ।
ਅਮਰ ਜੀਤ ਸਿੰਘ ਚੰਦੀ


(06/07/10)
ਇੰਦਰ ਜੀਤ ਸਿੰਘ, ਕਾਨਪੁਰ

ਸਤਿਕਾਰ ਯੋਗ ਸੰਪਾਦਕ ਜੀ
ਸਿੱਖ ਮਾਰਗ. ਕਾਮ
ਆਪ ਜੀ ਨੇ ਡਾਕਟਰ ਇਕਬਾਲ ਸਿੰਘ ਢਿੱਲੋਂ ਦੇ ਖਤ ਦੇ ਜਵਾਬ ਦੇ ਹੇਠਾਂ ਜੋ ਟਿਪਣੀ ਕੀਤੀ ਹੈ, ਉਸ ਵਿੱਚ ਦਾਸ ਦੇ ਖਤ ਵਿੱਚ ਵਰਤੇ ‘ਡਾਕਟਰਾਂ’ ਤੋਂ ਡਰ ਲਗਦਾ … ਸ਼ਬਦਾਂ ਨੂੰ ਲੈਕੇ ਸੰਕੇਤ ਕਰਦਿਆਂ ਇਨਾਂ ‘ਡਾਕਟਰਾਂ’ ਦੀ ਸ਼ਬਦਾਵਲੀ ਦੀ ਤੁਸੀ ਤਾਰੀਫ ਕੀਤੀ ਹੈ ਅਤੇ ਕਿਸੇ ਅਗਿਆਤ ਮਹਾਮੂਰਖ ਸਾਧਾਂ ਦਾ ਜਿਕਰ ਕੀਤਾ ਹੈ। ਇਸ ਲਈ ਦਾਸ ਦਾ ਫਰਜ ਬਣਦਾ ਹੈ ਕੇ ਉਸ ਬਾਰੇ ਪਾਠਕਾਂ ਨੂੰ ਵਧੇਰੇ ਜਾਨਕਾਰੀ ਦੇ ਦਿਤੀ ਜਾਵੇ। ਹੋ ਸਕਦਾ ਹੈ ਕੇ ਸਾਡੀ ਸ਼ਬਦਾਵਲੀ ਥੋੜੀ ਔਖੀ ਲਗਦੀ ਹੋਵੇ ਤੇ ਇਨਾਂ ‘ਡਾਕਟਰਾਂ’ ਦੀ ‘ਮਿੱਠੀ’ ਲਗੇ। ਪਰ ਸੁਚੇਤ ਸਿੱਖਾਂ ਨੂੰ ਇਹ ਚੰਗੀ ਤਰ੍ਹਾ ਪਤਾ ਹੈ ਕੇ ਅੱਜ ਆਰ. ਐਸ. ਐਸ. ਵਾਲੇ ਸਾਡੀ ਕੌਮ ਦੇ ਬਹੁਤ ਸਾਰੇ ਯੂਨੀਵਰਸਟੀਆਂ ਦੇ ਪ੍ਰੋਫੈਸਰ, ਲੇਖਕ ਅਤੇ ਥੀਸਿਸ ਲਿਖਣ ਵਾਲੇ ‘ਡਾਕਟਰ’ ਖਰੀਦ ਕੇ ਸਿੱਖੀ ਨੂੰ ਭੰਬਲਭੂਸਿਆ ਵਿੱਚ ਪਾਉਣ ਲਈ ਅਤੇ ਸਿੱਖ ਇਤਿਹਾਸ ਨੂੰ ਵਿਕ੍ਰਤ ਕਰਨ ਲਈ ਵਰਤ ਰਿਹਾ ਹੈ। ਦਾਸ ਨੇ ਆਪਣੇ ਖਤ ਵਿੱਚ ਇਸੇ ਕਿਸਮ ਦੇ ਇੱਕ ‘ਡਾਕਟਰ’ ਦਾ ਜਿਕਰ ਵੀ ਕੀਤਾ ਸੀ ਤੇ ਦਾਸ ਦਾ ਇਸ਼ਾਰਾ ਉਸ ਵਲ ਹੀ ਸੀ। ਉਸ ਦਾ ਕਾਰਣ ਇਹ ਸੀ ਕੇ ਦਾਸ ਦੇ ਲੇਖ ‘ਪਹਿਲਾਂ ਵਸਤੁ ਸਿਝਾਣ ਕੇ ਤਾਂ ਕੀਚੈ ਵਾਪਾਰ. . ਨੂੰ ਪੜ ਕੇ ਉਸ ‘ਡਾਕਟਰ’ ਦੀ ਅਸਲੀਅਤ ਬਾਰੇ ਦਾਸ ਨੂੰ ਦੋ ਤਿਨ ਫੋਨ ਵੀ ਆਏ। ਜੋ ਕੁੱਝ ਉਨਾਂ ਨੇ ਉਸ ‘ਡਾਕਟਰ’ ਦੇ ਬਾਰੇ ਫੋਨ ਤੇ ਦਸਿਆ ਸੁਣਕੇ ਪੈਰਾਂ ਥਲੋਂ ਜਮੀਨ ਨਿਕਲ ਗਈ ਸੀ। ਦਾਸ ਉਨਾਂ ਵੀਰਾਂ ਦੇ ਸੰਪਰਕ ਵਿੱਚ ਹੈ ਜਿਨਾਂ ਨੇ ਉਸ ‘ਡਾਕਟਰ’ ਬਾਰੇ ਜਾਨਕਾਰੀ ਦਿਤੀ ਹੈ। ਉਸ ਡਾਕਟਰ ਬਾਰੇ ਮਿਲੀ ਜਾਨਕਾਰੀ ਦੀ ਪੁਸ਼ਟੀ ਹੋ ਜਾਣ ਮਗਰੋ ਹੀ ਦਾਸ ਪਾਠਕਾਂ ਨਾਲ ਵਿਚਾਰ ਸਾਂਝਾ ਕਰੇਗਾ, ਕਿਉ ਕੇ ਉਸ ‘ਡਾਕਟਰ’ ਉਪਰ ਲਗਾਏ ਗਏ ਇਲਜਾਮ ਬਹੁਤ ਹੀ ਸੰਗੀਨ ਹਨ। ਦਾਸ ਨੇ ਜਾਣਕਾਰੀ ਦੇਣ ਵਾਲੇ ਵੀਰ ਨੂੰ ਕਿਹਾ ਹੈ ਕੇ ਉਹ ਆਪ ਲਿਖ ਕੇ ਇਸ ਬਾਰੇ ਸਿੱਖ ਮਾਰਗ ਦੇ ਪਾਠਕਾਂ ਨੂੰ ਅਵਗਤ ਕਰਵਾਏ। ਹੋ ਸਕਦਾ ਹੈ ਉਹ ਵੀਰ ਇੱਕ ਦੋ ਦਿਨ ਵਿੱਚ ਕੋਈ ਲੇਖ ਉਸ ‘ਡਾਕਟਰ’ ਬਾਰੇ ਸਿੱਖ ਮਾਰਗ ਤੇ ਪਾ ਦਵੇ।
ਸਤਕਾਰ ਯੋਗ ਵੀਰ ਮਖਣ ਸਿੰਘ ਜੀ, ਅਜ ਉਹ ਵਕਤ ਹੈ ਕੇ ਸਾਨੂੰ ਮਨੁਖ ਦੀ ਮਿੱਠੀ ਮਿੱਠੀ ‘ਸ਼ਬਦਾਵਲੀ’ ਤੇ ਨਾਂ ਜਾ ਕੇ ਉਸ ਦੀ ‘ਨੀਯਤ’ ਪਰਖਣ ਦੀ ਲੋੜ ਹੈ। ਅਸੀ ਕਿਸੇ ਵੀ ਬੰਦੇ ਦੀ ਲਿਖਤ ਪੜਦੇ ਹਾਂ ਤੇ ਉਸ ਦੀ ‘ਨੀਅਤ’ ਨੂੰ ਪਹਿਲਾਂ ਪਰਖਦੇ ਹਾਂ ਉਸ ਦੀ ਸ਼ਬਦਾਵਲੀ ਭਾਵੇ ਸਾਡੇ ਪ੍ਰਤੀ ਕਿਨੀ ਵੀ ਔਖੀ ਕਿਉ ਨਾਂ ਲਿਖੀ ਗਈ ਹੋਵੇ, ਸਾਨੂੰ ਬੁਰਾ ਨਹੀ ਲਗਦਾ। ਆਪ ਜੀ ਦੇ ਇਨਾਂ ਸ਼ਬਦਾਂ ਨੂੰ ਹੀ ਲੈ ਲਵੋ-
“ਬਹੁਤੇ ਸਿੱਖਾਂ ਨੂੰ ਡਾਕਟਰਾਂ ਕੋਲੋਂ ਜਿਆਦਾ ਤੇ ਸਾਧਾਂ ਕੋਲੋਂ ਘੱਟ ਡਰ ਲਗਦਾ ਹੈ, ਹਾਲਾਂ ਕੇ ਪੜੇ ਲਿਖੇ ਡਾਕਟਰ ਦਲੀਲ ਨਾਲ ਗਲ ਕਰਦੇ ਹਨ, ਗਲਤ ਹੋਣ ਯਾਂ ਠੀਕ ਇਹ ਇੱਕ ਵਖਰੀ ਗਲ ਹੈ। ਪਰ ਸਾਧ ਡੰਡੇ ਨਾਲ ਗਲ ਕਰਦੇ ਹਨ ਫਿਰ ਵੀ ਉਹ ਮਹਾਪੁਰਸ਼ ਹਨ ਭਾਵੇ ਹੋਣ ਮਹਾਮੂਰਖ…। ਇਹਨਾਂ ਵਿਚੋਂ ਕਿਸੇ ਨੂੰ ਕੋਈ ਅਕਲ ਹੈ ਜਾਂ ਸਿੱਖ ਮਾੜਾ……”। ……ਰਾਗਮਾਲਾ ਜਾਂ ਦਸਮ ਗ੍ਰੰਥ ਦੇ ਲੁਚਪੁਣੇ ਦੀ ਸਮਝ……।
ਆਪ ਜੀ ਦੀ ਟਿਪਣੀ ਦੀਆਂ ਇਨਾਂ ਲਾਈਨਾਂ ਵਿੱਚ ਸ਼ਬਦਾਵਲੀ ਵੀ ਬਹੁਤੀ ‘ਸੁਹਿਰਦ’ ਨਹੀ ਹੈ ਅਤੇ ਕੋਈ ਦਿਲ ਨੂੰ ਛੂੰਦੀ ਹੋਈ ‘ਦਲੀਲ’ ਵੀ ਨਹੀ ਹੈ ਲੇਕਿਨ ਤੁਹਾਡੀ ‘ਨਿਯਤ’ ਠੀਕ ਹੈ। ਇਸ ਲਈ ਸ਼ਬਦਾਵਲੀ ਬੁਰੀ ਨਹੀ ਲਗਦੀ। ਦਾਸ ਨੇ ਪੂਰੀ ਕੋਸ਼ਿਸ਼ ਕੀਤੀ ਹੈ ਕੇ ਮੇਰੀ ਸ਼ਬਦਾਵਲੀ ਨਾਲ ਆਪ ਜੀ ਨੂੰ ਜਾਂ ਪਾਠਕਾਂ ਨੂੰ ਕੋਈ ਠੇਸ ਨਾਂ ਪੰਹੁਚੇ। ਫੇਰ ਵੀ ਜੇ ਕੋਈ ਗਲਤੀ ਹੋ ਗਈ ਹੋਵੇ ਤੇ ਦਾਸ ਆਪ ਜੀ ਕੋਲੋਂ ਦੋਵੇਂ ਹਥ ਜੋੜ ਕੇ ਖਿਮਾਂ ਦਾ ਜਾਚਕ ਹੈ ਜੀ।
ਇੰਦਰ ਜੀਤ ਸਿੰਘ, ਕਾਨਪੁਰ
(ਟਿੱਪਣੀ:- ਜਿਹੜੀ ਕੌਮ ਜਿਤਨੀ ਜ਼ਿਆਦਾ ਪੜ੍ਹੀ ਲਿਖੀ ਹੋਵੇਗੀ ਅਤੇ ਪੜ੍ਹੇ ਲਿਖਿਆਂ ਕੋਲ ਹੀ ਕੌਮ ਦੀ ਅਗਵਾਈ ਹੋਵੇਗੀ, ਉਹੀ ਕੌਮ ਜ਼ਿਆਦਾ ਕਾਮਯਾਬ ਹੋ ਸਕਦੀ ਹੈ। ਜੇ ਕਰ ਦੁਨੀਆ ਵਿੱਚ ਅਕਦਾਮਿਕ ਲੈਵਲ ਤੇ ਕੋਈ ਗੱਲ ਕਰਨੀ ਪਵੇ ਤਾਂ ਉਥੇ ਪੜ੍ਹੇ ਲਿਖੇ ਡਾਕਟਰ ਹੀ ਕੰਮ ਆਉਂਦੇ ਹਨ ਨਾ ਕਿ ਡੇਰਿਆਂ ਵਾਲੇ ਸਾਧ। ਇੱਥੇ ਇੱਕ ਮੈਂ ਛੋਟੀ ਜਿਹੀ ਉਦਾਹਣ ਦੇਣੀ ਚਾਹੁੰਦਾ ਹਾਂ। ਇੱਥੇ ਕਨੇਡਾ ਦੀ ਇੱਕ ਯੂਨੀਵਰਸਿਟੀ ਵਿੱਚ ਸਿੱਖਾਂ ਨੇ ਪੈਸੇ ਇਕੱਠੇ ਕਰਕੇ ਸਿੱਖ ਧਰਮ ਦੀ ਪੜ੍ਹਾਈ ਅਤੇ ਜਾਣਕਾਰੀ ਲਈ ਯੂਨੀਵਰਸਿਟੀ ਵਿੱਚ ਇੱਕ ਚੇਅਰ ਕਾਇਮ ਕੀਤੀ ਸੀ। ਪਰ ਜੋ ਉਥੇ ਉਸ ਦਾ ਮੁਖੀ ਲਾਇਆ ਗਿਆ ਤਾਂ ਉਹ ਸਿੱਖ ਧਰਮ ਦੇ ਉਲਟ ਹੀ ਕੰਮ ਕਰਨ ਲੱਗ ਪਿਆ। ਜਦੋਂ ਕੁੱਝ ਸੁਚੇਤ ਸਿੱਖਾਂ ਨੇ ਇਸ ਬਾਰੇ ਯੂਨੀਵਰਸਿਟੀ ਕੋਲ ਪਹੁੰਚ ਕੀਤੀ ਤਾਂ ਉਹ ਕੋਈ ਵੀ ਗੱਲ ਸੁਣਨ ਲਈ ਤਿਆਰ ਨਾ ਹੋਈ। ਉਹਨਾ ਦੀ ਸ਼ਰਤ ਸੀ ਕਿ ਉਹ ਉਸ ਨਾਲ ਹੀ ਗੱਲ ਕਰਨਗੇ ਜਿਹੜਾ ਕਿ ਕਿਸੇ ਯੂਨੀਵਰਸਿਟੀ ਦਾ ਮੁਖੀ ਡਾ: ਰਿਹਾ ਹੋਵੇ ਅਤੇ ਉਸ ਦੇ ਥੱਲੇ ਕਿਸੇ ਹੋਰ ਨੇ ਰਿਸਰਚ ਕਰਕੇ ਥੀਸਸ ਲਿਖੇ ਹੋਣ। ਫਿਰ ਇੰਡੀਆ ਤੋਂ ਇਸ ਤਰ੍ਹਾਂ ਦੇ ਕਈ ਡਾ: ਮੰਗਵਾਏ ਸਨ ਤਦ ਜਾ ਕੇ ਇਹ ਮਸਲਾ ਹੱਲ ਹੋਇਆ ਸੀ ਅਤੇ ਉਹਨਾ ਨੇ ਸਿੱਖਾਂ ਦੀ ਕੋਈ ਗੱਲ ਸੁਣੀ ਸੀ। ਮੈਂ ਅੱਜ ਤੱਕ ਸਿੱਖ ਮਾਰਗ ਤੇ ਨਾ ਤਾਂ ਕਿਸੇ ਡਾ: ਦਾ ਪੱਖ ਪੂਰਿਆ ਹੈ ਅਤੇ ਨਾ ਹੀ ਕਿਸੇ ਦੀ ਵਿਰੋਧਤਾ ਕੀਤੀ ਹੈ। ਜੇ ਕਰ ਕੋਈ ਦਲੀਲ ਨਾਲ ਗੱਲ ਕਰਦਾ ਹੈ ਤਾਂ ਦਲੀਲ ਨਾਲ ਹੀ ਜਵਾਬ ਦਿਓ। ਆਰ. ਐੱਸ. ਐੱਸ. ਨੇ ਡਾ: ਤਾਂ ਕੁੱਝ ਗਿਤਣੀ ਦੇ ਹੀ ਖਰੀਦੇ ਹੋਣਗੇ ਪਰ ਸਾਧ ਲਾਣਾ ਜੀਂਦੇ ਅਤੇ ਮਰ ਚੁੱਕੇ ਸਾਰੇ ਹੀ ਦਸਮ ਗ੍ਰੰਥ ਨੂੰ ਮੰਨਣ ਵਾਲੇ ਹਨ/ਸਨ। ਕੀ ਇਹ ਸਾਰੇ ਹੀ ਆਰ. ਐੱਸ. ਐੱਸ. ਦੀ ਗੱਲ ਨਹੀਂ ਕਰਦੇ? ਡਾਕਟਰਾਂ ਦੀ ਵਿਰੋਧਤਾ ਤੁਸੀਂ ਇਕੱਲੇ ਨਹੀਂ ਕਰਦੇ ਹੋਰ ਵੀ ਕਈ ਕਰ ਚੁੱਕੇ ਹਨ ਅਤੇ ਨਾ ਹੀ ਮੈਂ ਸਾਰੇ ਡਾਕਟਰਾਂ ਨੂੰ ਠੀਕ ਕਹਿੰਦਾ ਹਾਂ। ਜਿਸ ਡਾ: ਦੀ ਅਸਲੀਅਤ ਤੁਸੀਂ ਦੱਸਣੀ ਚਾਹੁੰਦੇ ਹੋ, ਉਸ ਦਾ ਅੱਜ ਜਵਾਬ ਆਇਆ ਸੀ ਪਰ ਉਹ ਪਾ ਨਹੀਂ ਸਕਦਾ। ਕਾਰਨ ਇਹ ਹੈ ਕਿ ਉਸ ਨੇ ਹੱਥ ਨਾਲ ਲਿਖ ਕੇ ਭੇਜਿਆ ਸੀ। ਜਦੋਂ ਵੀ ਉਸ ਦਾ ਟਾਈਪ ਕੀਤਾ ਹੋਇਆ ਮਿਲ ਗਿਆ ਫਿਰ ਪਾ ਦਿੱਤਾ ਜਾਵੇਗਾ। ਉਸ ਤੋਂ ਬਾਅਦ ਉਸ ਨਾਲ ਜੋ ਮਰਜੀ ਵਿਚਾਰ ਕਰ ਲਿਓ ਜਤਨੀ ਕੁ ਉਹ ਕਰਨੀ ਚਾਹੁੰਦਾ ਹੋਵੇ। ਕਿਉਂਕਿ ਮੈਂ ਉਸ ਨੂੰ ਬਿੱਲਕੁੱਲ ਨਹੀਂ ਜਾਣਦਾ ਇਸ ਲਈ ਹੋਰ ਟਿੱਪਣੀ ਨਹੀਂ ਕਰ ਸਕਦਾ ਕਿ ਉਹ ਅਤੇ ਉਸ ਦੀ ਨੀਅਤ ਠੀਕ ਹੈ ਜਾਂ ਗਲਤ। ਇਸ ਦਾ ਨਿਤਾਰਾ, ਤੁਸੀਂ, ਉਸ ਨੇ ਅਤੇ ਹੋਰ ਪਾਠਕਾਂ ਨੇ ਕਰਨਾ ਹੈ-ਸੰਪਾਦਕ)


(05/07/10)
ਡਾ. ਇਕਬਾਲ ਸਿੰਘ ਢਿੱਲੋਂ

ਸਭਨਾਂ ਨੂੰ ਸਤਿ ਸ੍ਰੀ ਅਕਾਲ ਪ੍ਰਵਾਨ ਹੋਵੇ ਜੀ!
ਇਸ ਲੇਖਕ ਕੋਲ ਤਿੰਨ ਪੱਤਰ ਪਏ ਹਨ ਸਪਸ਼ਟੀਕਰਨ ਦੇਣ ਲਈ: ਸ. ਹਰਦੇਵ ਸਿੰਘ ਜੰਮੂ ਜੀ ਦਾ (03. 07. 2010), ਸ. ਅਮਰ ਜੀਤ ਸਿੰਘ ਚੰਦੀ ਜੀ ਦਾ (04. 07. 2010) ਅਤੇ ਸ. ਇੰਦਰ ਜੀਤ ਸਿੰਘ ਕਾਨਪੁਰ ਜੀ ਦਾ (04. 07. 2010)। ਇਹਨਾਂ ਸਭਨਾਂ ਸਬੰਧੀ ਲਿਖਣ ਲਗਿਆਂ ਪਹਿਲਾਂ ਕਹੇ ਹੋਏ ਵਿੱਚੋਂ ਕਾਫੀ ਕੁੱਝ ਨੂੰ ਦੁਹਰਾਉਣ ਦੀ ਲੋੜ ਪਵੇਗੀ।
ਅਸੀਂ ਸਾਰੇ -- ਸਿੱਖਮਾਰਗ ਵੈਬਸਾਈਟ ਦੇ ਪਾਠਕ, ਲੇਖਕ ਅਤੇ ਸੰਪਾਦਕ -- ਗੁਰਬਾਣੀ ਅਤੇ ਕੇਵਲ ਗੁਰਬਾਣੀ ਦੇ ਸੰਦੇਸ਼ ਪ੍ਰਤੀ ਪੂਰੀ ਤਰ੍ਹਾਂ ਸਮਰਪਤ ਹੋਣ ਦਾ ਦਾਵਾ ਕਰਦੇ ਹਾਂ। ਨਿਰਸੰਦੇਹ ਗੁਰਬਾਣੀ ਦੇ ਸੰਦੇਸ਼ ਅਤੇ ਇਸ ਦੀ ਪ੍ਰਮਾਣਿਕਤਾ ਪ੍ਰਤੀ ਸਾਡੀ ਪ੍ਰਤੀਬੱਧਤਾ ਇਸ ਗੱਲ ਤੇ ਨਿਰਭਰ ਕਰਦੀ ਹੈ ਕਿ ਅਸੀਂ ਇਸ ਸੰਦੇਸ਼ ਨੂੰ ਆਪਣੇ-ਆਪਣੇ ਜੀਵਨ ਵਿੱਚ ਵਿਵਹਾਰਕ ਤੌਰ ਤੇ ਕਿੰਨਾਂ ਕੁ ਲਾਗੂ ਕਰਦੇ ਹਾਂ। ਗੁਰਬਾਣੀ ਦੇ ਸੰਦੇਸ਼ ਦਾ ਆਦੇਸ਼ ਕਿਸੇ ਸਿੱਖ ਦੇ ਵਿਅਕਤੀਗਤ ਜੀਵਨ ਵਿੱਚ ਅਤੇ ਸਿੱਖ ਪੰਥ ਦੇ ਸਮੂਹਿਕ ਜੀਵਨ ਵਿੱਚ ਹਰ ਪਲ ਹਰ ਘੜੀ ਲਈ ਹੈ ਭਾਵੇਂ ਹਾਲਾਤ ਕਿਹੋ ਜਿਹੇ ਵੀ ਹੋਣ। ਗੁਰਬਾਣੀ ਦਾ ਫੁਰਮਾਨ ਹੈ:
ਬੋਲੀਐ ਸਚੁ ਧਰਮੁ ਝੂਠੁ ਨ ਬੋਲੀਐ॥ (ਸ਼ੇਖ ਫਰੀਦ)
ਸਭਨਾਂ ਨੂੰ ਉਪਰੋਕਤ ਫੁਰਮਾਨ ਦੇ ਸਨਮੁਖ ਹੋਣ ਦੀ ਸਨਿਮਰ ਬੇਨਤੀ ਕਰਦਿਆਂ, ਵਿਚਾਰ-ਚਰਚਾ ਦੇ ਇਸ ਪੜਾ ਤੇ, ਇਹ ਲੇਖਕ ਸਭਨਾਂ ਦੀ ਸੇਵਾ ਵਿੱਚ ਹੇਠ ਲਿਖੇ ਦੋ ਸਵਾਲ ਪੇਸ਼ ਕਰਦਾ ਹੈ:
1. ਕੀ ਅਸੀਂ ਡੰਕੇ ਦੀ ਚੋਟ ਤੇ ਇਹ ਸੱਚ ਬੋਲ ਸਕਦੇ ਹਾਂ ਕਿ “ਕਰਤਾਰਪੁਰੀ ਬੀੜ ਇੱਕ ਨਕਲੀ ਗ੍ਰੰਥ ਹੈ” ?
2. ਕੀ ਅਸੀਂ ਹਿੱਕ ਠੋਕ ਕੇ ਇਸ ਝੂਠ ਨੂੰ ਤਿਲਾਂਜਲੀ ਦੇ ਸਕਦੇ ਹਾਂ ਕਿ “ਕਰਤਾਰਪੁਰੀ ਬੀੜ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਭਾਈ ਗੁਰਦਾਸ ਜੀ ਦੇ ਹੱਥੀਂ ਲਿਖਵਾਇਆ ਹੋਇਆ ਸ੍ਰੀ ਆਦਿ ਗ੍ਰੰਥ ਹੈ” ?

ਸਿੱਖ ਪੰਥ ਦਾ ਭਵਿਖ ਇਹਨਾਂ ਦੋ ਸਵਾਲਾਂ ਨਾਲ ਉਤਨਾਂ ਹੀ ਜੁੜਿਆ ਹੋਇਆ ਹੈ ਜਿਤਨਾ ਕਿ ਅਜੋਕੇ ਸਮੇਂ ਦੇ ਕਿਸੇ ਹੋਰ ਅਤੀ ਗੰਭੀਰ ਸਮਝੇ ਜਾਂਦੇ ਮਸਲੇ ਨਾਲ। ਇਸ ਲੇਖਕ ਨੂੰ ਕਿਸੇ ਵੀ ਵਿਅਕਤੀ ਕੋਲੋਂ ਉਪਰੋਕਤ ਦੋ ਸਵਾਲਾ ਦੇ ਉਤੱਰ ਨਹੀਂ ਚਾਹੀਦੇ। ਹਰ ਕੋਈ ਹੋ ਚੁੱਕੀ ਵਿਚਾਰ-ਚਰਚਾ ਦੇ ਸੰਦਰਭ ਵਿੱਚ ਗੁਰਬਾਣੀ ਦੀ ਉਪੱਰ ਦਿੱਤੀ ਸਤਰ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੇ ਅੰਤਹਕਰਣ ਨੂੰ ਹੀ ਇਹਨਾਂ ਸਵਾਲਾਂ ਦੇ ਉਤੱਰ ਦੇਵੇ। ਰੱਬ ਰਾਖਾ! !
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ
(ਟਿੱਪਣੀ:- ਡਾ: ਇਕਬਾਲ ਸਿੰਘ ਢਿੱਲੋਂ ਜੀ, ਮੈਂ ਸੰਪਾਦਕ ਤੇ ਤੌਰ ਤੇ ਕਿਸੇ ਵਿਸ਼ੇ ਬਾਰੇ ‘ਸਿੱਖ ਮਾਰਗ’ ਤੇ ਚਲਦੀ ਹੋਈ ਵਿਚਾਰ ਚਰਚਾ ਵਿੱਚ ਕਦੀ ਵੀ ਕਿਸੇ ਦਾ ਪੱਖ ਨਹੀਂ ਲਿਆ। ਜੋ ਤੁਸੀਂ ਲਿਖਿਆ ਉਹ ਪਾ ਦਿੱਤਾ ਅਤੇ ਜੋ ਤੁਹਾਡੇ ਤੋਂ ਵੱਖਰੇ ਖਿਆਲਾਂ ਵਾਲਿਆਂ ਨੇ ਲਿਖਿਆ ਉਹ ਪਾ ਦਿੱਤਾ। ਵਿਚਾਰ ਚਰਚਾ ਵਿਚੋਂ ਹੀ ਗਿਆਨ ਉਪਜਦਾ ਹੈ ਪਰ ਜੇ ਕਰ ਉਹ ਸਹੀਂ ਤਰੀਕੇ ਨਾਲ, ਸੰਜਮ ਵਿੱਚ ਰਹਿ ਕੇ ਚੰਗੀ ਸ਼ਬਦਾਵਲੀ ਵਿੱਚ ਕੀਤੀ ਜਾਵੇ। ਇਸ ਬਾਰੇ ਮੈਂਨੂੰ ਤੁਹਾਡੇ ਤੇ ਕੋਈ ਵੀ ਗਿਲਾ ਨਹੀਂ ਕਿਉਂਕਿ ਹਾਲੇ ਤੱਕ ਦੂਸਰਿਆਂ ਬਾਰੇ ਤੁਸੀਂ ਸ਼ਬਦਾਵਲੀ ਠੀਕ ਹੀ ਵਰਤੀ ਹੈ। ਬਾਕੀ ਜੋ ਤੁਸੀਂ ਡੰਕੇ ਦੀ ਚੋਟ ਤੇ ਸੱਚ ਬੋਲਣ ਦੀ ਗੱਲ ਕੀਤੀ ਹੈ, ਇਸ ਬਾਰੇ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ 99. 9% ਸਿੱਖ, ਕਿਸੇ ਕਾਰਣ ਧਰਮ ਦੇ ਨਾਮ ਤੇ ਰੱਜ ਕੇ ਝੂਠ ਬੋਲਦੇ ਹਨ। ਇਹ ਗੱਲ ਮੈਂ ਪਿਛਲੇ 25-26 ਸਾਲਾਂ ਤੋਂ ਦੇਖਦਾ ਸੁਣਦਾ ਆ ਰਿਹਾ ਹਾਂ। ਇਸ ਬਾਰੇ ਸਿਰਫ ਦੋ ਉਦਾਹਰਣਾਂ ਦਿੰਦਾ ਹਾਂ। ਇੱਕ 1984 ਦੇ ਦੁਖਾਂਤ ਬਾਰੇ ਹੈ ਅਤੇ ਦੂਜੀ 1985 ਦੇ, ਏਅਰ ਇੰਡੀਆ ਦੀ ਫਲਾਈਟ 182 ਬਾਰੇ ਹੈ ਜਿਸ ਵਿੱਚ ਕਿ 329 ਜਾਨਾਂ ਖਤਮ ਹੋਈਆਂ ਸਨ। ਇਹਨਾ ਦੋਹਾਂ ਦੁਖਾਂਤਾਂ ਦੇ ਸੱਚ ਬਾਰੇ ਸਾਰੀ ਦੁਨੀਆਂ ਜਾਣਦੀ ਹੈ ਪਰ ਸਿੱਖ ਝੂਠ ਬੋਲ-ਬੋਲ ਕਿ ਲੀਡਰਾਂ ਅਤੇ ਕਥਿਤ ਸਾਧਾਂ ਦੀ ਬੇਵਕੂਫੀਆਂ ਤੇ ਹੁਣ ਤੱਕ ਪੜਦੇ ਪਉਂਦੇ ਆ ਰਹੇ ਹਨ। ਏਅਰ ਇੰਡੀਆ ਦੇ ਕਾਂਡ ਬਾਰੇ ਇੱਕ ਸਿੱਖ, ਇੰਦਰਜੀਤ ਸਿੰਘ ਰਿਆਤ ਨੂੰ, ਕੋਰਟ ਵਲੋਂ ਦੋ ਵਾਰੀ ਦੋਸ਼ੀ ਠਹਿਰਾ ਕੇ ਸਜਾ ਹੋ ਚੁੱਕੀ ਹੈ, ਉਹ ਬੰਬ ਬਣਾਉਣ ਬਾਰੇ ਆਪਣਾ ਕਸੂਰ ਮੰਨ ਚੁੱਕਾ ਹੈ। ਕੋਰਟ ਵਿੱਚ ਸੁੰਹ ਖਾ ਕੇ 27 ਵਾਰ ਝੂਠ ਬੋਲਣ ਬਾਰੇ ਹਾਲੇ ਇੱਕ ਹੋਰ ਮੁਕੱਦਮਾ ਚੱਲਣਾ ਉਸ ਤੇ ਬਾਕੀ ਹੈ। ਇਸ ਬਾਰੇ ਸਿੱਖ ਕਿਤਨਾ ਕੁ ਸੱਚ ਝੂਠ ਬੋਲਦੇ ਹਨ, ਇਹ ਤੁਸੀਂ ਮੀਡੀਏ ਵਿੱਚ ਪੜ੍ਹ ਸੁਣ ਹੀ ਲਿਆ ਹੋਵੇਗਾ। ਬਹੁਤੇ ਸਿੱਖਾਂ ਨੂੰ ਡਾਕਟਰਾਂ ਕੋਲੋਂ ਜ਼ਿਆਦਾ ਅਤੇ ਸਾਧਾਂ ਕੋਲੋਂ ਘੱਟ ਡਰ ਲਗਦਾ ਹੈ, ਹਾਲਾਂ ਕਿ ਪੜ੍ਹੇ ਲਿਖੇ ਡਾ: ਦਲੀਲ ਨਾਲ ਗੱਲ ਕਰਦੇ ਹਨ, ਗਲਤ ਹੋਣ ਜਾਂ ਠੀਕ ਇਹ ਇੱਕ ਵੱਖਰੀ ਗੱਲ ਹੈ ਪਰ ਸਾਧ ਯਬਲੀਆਂ ਅਤੇ ਡੰਡੇ ਨਾਲ ਗੱਲ ਕਰਦੇ ਹਨ ਫਿਰ ਵੀ ਉਹ ਮਹਾਂਪੁਰਸ਼ ਹਨ, ਹੋਣ ਭਾਵੇਂ ਮਹਾਂਮੂਰਖ। ਜੇ ਕਰ ਕੋਈ ਇੱਕ ਵੀ ਸਾਧ, ਸੰਤ ਜਾਂ ਕਥਿਤ ਬ੍ਰਹਮਗਿਆਨੀ ਹੋਵੇ, ਜਿਸ ਨੂੰ ਕਿ ਰਾਗਮਾਲਾ ਜਾਂ ਦਸਮ ਗ੍ਰੰਥ ਦੇ ਲੁੱਚਪੁਣੇ ਦੀ ਸਮਝ ਆਈ ਹੋਵੇ ਤਾਂ ਦੱਸ ਦਿਓ ਮੈਂ ਮੰਨ ਲਵਾਂਗਾ ਕਿ ਇਹਨਾ ਵਿਚੋਂ ਵੀ ਕਿਸੇ ਨੂੰ ਕੋਈ ਅਕਲ ਹੈ ਜਾਂ ਸਿੱਖ ਮਾੜਾ ਮੋਟਾ ਸੱਚ ਬੋਲਣਾ ਜਾਣਦੇ ਹਨ-ਸੰਪਾਦਕ)


(05/07/10)
ਸਰਵਜੀਤ ਸਿੰਘ

ਸ. ਅਮਰਜੀਤ ਸਿੰਘ ਚੰਦੀ ਜੀ
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਿਹ॥

ਆਪ ਜੀ ਦੇ ਸਵਾਲ, “ਵੀਰ ਜੀ, ਤੁਸੀਂ ਇਹ ਕਿਸ ਆਧਾਰ ਤੇ ਸੋਚ ਲਿਆ ਕਿ ਮੈਂ ਕਿਸੇ ਵੀ ਗੁਰਸਿੱਖ ਨੂੰ ਮੂਰਖ ਆਖ ਸਕਦਾ ਹਾਂ? ਸਬੰਧੀ ਬੇਨਤੀ ਹੈ ਕਿ ਇਹ ਮੈ ਆਪ ਦੇ 2 ਜੁਲਾਈ ਦੇ ਪੱਤਰ `ਚ ਪੜ੍ਹਿਆ ਸੀ। ਆਪ ਜੀ ਦੇ ਬਚਨ, “ਅਸੀਂ ਗੁਰੂ ਦੇ ਸਿੱਖ ਹਾਂ, ਸਾਨੂੰ ਉਸ ਤੋਂ ਸਿਖਿਆ ਲੈਣੀ ਚਾਹੀਦੀ ਹੈ, ਨਾ ਕਿ ਉਸ ਵਿੱਚ ਆਪਣੀ ਮਨਮਤ ਵਾੜ ਕੇ ਉਸ ਨੂੰ ਮਜ਼ਾਕ ਦਾ ਪਾਤ੍ਰ ਬਨਾਉਣਾ ਚਾਹੀਦਾ ਹੈ। ਤਾਂ ਹੀ ਅਸੀਂ ਉਸ ਦੇ ਸਿੱਖ ਅਖਵਾਉਣ ਦੇ ਹੱਕਦਾਰ ਹੋ ਸਕਦੇ ਹਾਂ। ਉਸ ਦੀ ਸਿਖਿਆ ਵਿੱਚ ਆਪਣੀ ਮਨਮਤ ਵਾੜ ਕੇ, ਉਸ ਦੀ ਸਿਖਿਆ ਨੂੰ ਮਿਲਗੋਭਾ ਕਰਨ ਵਾਲੇ ਕਦਾਚਿਤ ਵੀ ਗੁਰੂ ਦੇ ਸਿੱਖ ਨਹੀਂ ਹੋ ਸਕਦੇ। ਅਜਿਹੇ ਲੋਕਾਂ ਤੋਂ ਬਚਣ ਲਈ ਹੀ ਗੁਰ ਉਪਦੇਸ਼ ਹੈ,
ਮੂਰਖੈ ਨਾਲਿ ਨ ਲੁਝੀਐ॥ (੪੭੩)”।
ਸ. ਅਮਰਜੀਤ ਸਿੰਘ ਚੰਦੀ ਜੀ, ਇਹ ਵਿਚਾਰ ਚਰਚਾ ਡਾ. ਇਕਬਾਲ ਸਿੰਘ ਢਿੱਲੋ ਜੀ ਦੇ ਲੇਖ ‘ਵਿਦਵਾਨ ਪਿਆਰ ਸਿੰਘ ਨਾਲ ਹੋਈ-ਬੀਤੀ’ ਤੋਂ ਅਰੰਭ ਹੋਈ ਸੀ, ਜਿਸ ਦਾ ਅਰੰਭ ਵੀ ਸ. ਹਰਦੇਵ ਸਿੰਘ ਜੰਮੂ ਜੀ ਨੇ 14 ਜੂਨ ਦੇ ਪੱਤਰ ਨਾਲ ਕੀਤਾ ਸੀ। ਮੈਨੂੰ ਇਸ ਵਿਸ਼ੇ ਨਾਲ ਲਗਾਓ ਹੋਣ ਕਰਕੇ ਦੋਵਾਂ ਵਿਦਵਾਨਾਂ ਦੇ ਪੱਤਰ ਪੜ੍ਹ ਰਿਹਾ ਸੀ। ਆਪਣੇ ਸ਼ੰਕੇ ਦੀ ਨਵਿਰਤੀ ਲਈ ਮੈ 30 ਮਈ ਨੂੰ ਪੱਤਰ ਲਿਖਿਆ ਸੀ। ਦੋਵਾਂ ਵਿਦਵਾਨਾਂ ਨੇ ਹੀ ਮੇਰੇ ਪੱਤਰ ਤੇ ਕੋਈ ਇਤਰਾਜ ਨਹੀ ਕੀਤਾ ਪਰ ਆਪ ਜੀ ਨੇ 2 ਜੁਲਈ ਨੂੰ ਪੱਤਰ ਵਿਚ ਬੜ੍ਹੇ ਹੀ ਸਪੱਸ਼ਟ ਸ਼ਬਦਾ ਵਿਚ ਲਿਖੀਆ ਸੀ ਕਿ , “ਅਜਿਹੇ ਲੋਕਾਂ ਤੋਂ ਬਚਣ ਲਈ ਹੀ ਗੁਰ ਉਪਦੇਸ਼ ਹੈ, ਮੂਰਖੈ ਨਾਲਿ ਨ ਲੁਝੀਐ॥ (੪੭੩)”।
ਆਪ ਜੀ ਲਿਖਦੇ ਹੋ, “ ਇਨ੍ਹਾਂ ਵਿਸ਼ਿਆਂ ਸਬੰਧੀ, ਮੈਂ ਨਿੱਜੀ ਵਿਚਾਰਾਂ, ਅਕਸਰ ਵੀਰਾਂ ਨਾਲ, ਫੋਨ ਜਾਂ ਈ ਮੇਲ ਤੇ ਹੀ ਕਰਦਾ ਹਾਂ, ਸਿੱਖ ਮਾਰਗ ਤੇ ਉਹੀ ਕੁੱਝ ਪਾਇਆ ਜਾਂਦਾ ਹੈ ਜੋ ਸਮੁੱਚੇ ਪੰਥ ਨਾਲ ਸਬੰਧਤ ਹੋਵੇ।
ਏਸੇ ਉਪਰਾਲੇ ਅਧੀਨ, ਸ. ਹਰਦੇਵ ਸਿੰਘ ਜੰਮੂ ਨਾਲ, ਇਹ ਬਹਿਸ ਬੰਦ ਕਰਨ ਲਈ, ਵਿਚਾਰਾਂ ਹੋਈਆਂ ਸਨ, ਜਿਸ ਦੇ ਸਿੱਟੇ ਵਜੋਂ ਉਨ੍ਹਾਂ ਨੇ ਪਹਿਲੀ ਜੁਲਾਈ ਦੇ ਪੱਤ੍ਰ ਵਿੱਚ ਬਹਿਸ ਬੰਦ ਕਰਨ ਦੀ ਪਰਵਾਨਗੀ ਦਿੱਤੀ ਸੀ”।
ਸ. ਅਮਰਜੀਤ ਸਿੰਘ ਚੰਦੀ ਜੀ, ਜਦੋਂ ਆਪ ਜੀ ਨੇ ਨਿੱਜੀ ਤੌਰ ਤੇ ਸ. ਹਰਦੇਵ ਸਿੰਘ ਜੀ ਨਾਲ ਇਸ ਵਿਸ਼ੇ ਤੇ ਵਿਚਾਰ ਕਰ ਲਈ ਤੇ ਉਨ੍ਹਾ ਨੇ ਆਪ ਦੀ ਬੇਨਤੀ ਮੰਨ ਵੀ ਲਈ ਸੀ ਤਾਂ ਆਪ ਜੀ ਨੂੰ ਉਨ੍ਹਾਂ ਦਾ ਧੰਨਵਾਦ ‘ਸਿੱਖ ਮਾਰਗ’ ਤੇ ਕਰਨ ਦੀ ਕੀ ਲੋੜ ਸੀ? ਕੀ ਧੰਨਵਾਦ ਵੀ ਫੂਨ ਤੇ ਹੀ ਨਹੀ ਸੀ ਕੀਤਾ ਜਾ ਸਕਦਾ? ਸਪੱਸ਼ਟ ਹੈ ਕਿ ਆਪ ਜੀ ਨੇ ਆਪਣੀ ਸੋਚ ਦਾ ਪ੍ਰਗਟਾਵਾ ਇਨ੍ਹਾਂ ਸਬਦਾ ਵਿਚ, “ਅਜਿਹੇ ਲੋਕਾਂ ਤੋਂ ਬਚਣ ਲਈ ਹੀ ਗੁਰ ਉਪਦੇਸ਼ ਹੈ, ਮੂਰਖੈ ਨਾਲਿ ਨ ਲੁਝੀਐ॥ (੪੭੩)”। ਕਰਨ ਲਈ ਹੀ ਪੱਤਰ ਲਿਖਿਆ ਸੀ।
ਸ. ਅਮਰਜੀਤ ਸਿੰਘ ਚੰਦੀ ਜੀ, ਜਦੋਂ ਆਪ ਜੀ ਵੀ ਇਹ ਮੰਨਦੇ ਹੋ ਕਿ ਉਤਾਰੇ ਕਰਨ ਵਾਲਿਆ ਨੇ ਬੁਹਤ ਸਾਰੀਆਂ ਗਲਤੀਆਂ ਕੀਤੀਆਂ ਹਨ ਅਤੇ ਇਨ੍ਹਾ ਨੂੰ ਸੁਧਾਰਨ ਦਾ ਯਤਨ ਵੀ ਹੋਣਾ ਚਾਹੀਦਾ ਹੈ ਤਾਂ ਸਵਾਲ ਪੈਦਾ ਹੁੰਦਾ ਹੈ ਕਿ ਉਹ ਸਮਾਂ ਕਦੋ ਆਵੇਗਾਂ। ਜੇ ਰਾਗਮਾਲ ਸਬੰਧੀ ਵਿਵਾਦ ਦੀ ਹੀ ਗੱਲ ਕਰੀਏ ਤਾਂ ਇਹ ਘੱਟੋ-ਘੱਟ 92 ਸਾਲ ਪੁਰਾਣਾ ਹੈ। (23 ਜਨਵਰੀ 1918 ਦੇ ਪੰਥ ਸੇਵਕ `ਚ ਭਾਈ ਕਾਹਨ ਸਿੰਘ ਜੀ ਦੀ ਚਿੱਠੀ ਛਪੀ ਸੀ) ਆਉਣ ਵਾਲੇ ਕੁਝ ਸਾਲਾਂ ਵਿਚ ਹੀ ਇਸ ਵਿਵਾਦ ਦੀ ਉਮਰ 100 ਸਾਲ ਹੋ ਜਾਵੇਗੀ। ਮੰਗਲਾਂ ਸਬੰਧੀ ਵੀ ਸ਼੍ਰੋਮਣੀ ਕਮੇਟੀ 1956-57 `ਚ ਇਕ ਕੱਦਮ ਅੱਗੇ ਚੱਲ ਕਿ ਚਾਰ ਕੱਦਮ ਪਿੱਛੇ ਮੁੜ ਚੁੱਕੀ ਹੈ। ਜੇ ਇਨਾਂ ਸਮਾਂ ਕਾਫੀ ਨਹੀ ਹੈ ਤਾਂ ਤੁਹਾਡੇ ਹਿਸਾਬ ਨਾਲ ਹੋਰ ਕਿੰਨਾ ਸਮਾਂ ਚਾਹੀਦਾਂ ਹੈ?
ਚੰਦੀ ਜੀ, ਕੀ ਇਹ ਸੱਚ ਨਹੀ ਕਿ ਸ਼੍ਰੋਮਣੀ ਕਮੇਟੀ ਨੇ ਸ. ਰਣਧੀਰ ਸਿੰਘ, ਗਿ. ਕੁੰਦਨ ਸਿੰਘ ਅਤੇ ਭਾਈ ਗਿਆਨ ਸਿੰਘ ਨਿਹੰਗ ਤੋ ਇਕ ਵੱਡ ਅਕਾਰੀ ਪੁਸਤਕ ‘ਪਾਠ ਭੇਦਾਂ ਦੀ ਸੂਚੀ’ ਲਿਖਵਾਈ ਅਤੇ ਅਤੇ ਢੁੱਚਰਪੰਥੀਆਂ ਤੋਂ ਡਰਦਿਆ ਆਪ ਹੀ ਉਸ ਤੇ ਪਾਬੰਦੀ ਲਾ ਦਿੱਤੀ? ਦਮਦਮੀ ਟਕਾਸਲ ਵਾਲਿਆਂ ਨੇ ਵੀ 1500 ਪਾਠ ਭੇਦਾਂ ਦੀ ਸੂਚੀ ਬਣਾਈ ਹੋਈ ਹੈ। ਅਖੰਡ ਕੀਰਤਨੀ ਜਥੇ ਦਾ ਵਿਦਵਾਨ ਭਾਈ ਜੋਗਿੰਦਰ ਸਿੰਘ ਤਲਵਾੜਾਂ ਜੀ ਸਮੇਤ ਭਾਈ ਜੋਧ ਸਿੰਘ ਜੀ ਵੀ ਇਸ ਬਾਰੇ ਫਿਰਕ ਮੰਦ ਸਨ।
ਚੰਦੀ ਜੀ, 4 ਮਈ ਦੇ ਪੱਤਰ ਵਿਚ ਆਪ ਜੀ ਨੇ ਇਕ ਹੋਰ ਵਿਸ਼ੇ ਜਿਕਰ ਵੀ ਕੀਤਾ ਹੈ। ਇਹ ਵਿਸ਼ਾਂ ਤਾਂ ਲੱਗ-ਭੱਗ ਦੋ ਸਾਲ ਤੋਂ ਚੱਲ ਰਿਹਾ ਹੈ। ਅੱਜ ਅਚਾਨਕ ਹੀ ਆਪ ਜੀ ਨੂੰ ਇਸ ਤੇ ਪਾਬੰਦੀ ਲਾਉਣ ਦਾ ਖਿਆਲ ਕਿਵੇਂ ਆ ਗਿਆ? ਆਪ ਜੀ ਦੇ ਬਚਨ, “ਦੂਸਰੀ ਗੱਲ ਹੈ ਆਵਾਗਵਣ ਦੀ, ਜੋ ਗੁਰਬਾਣੀ ਦੇ ਅਰਥਾਂ ਦੇ ਅਨੱਰਥ ਕਰਨ ਤੱਕ ਪਹੁੰਚ ਗਈ ਹੈ”। ਇਹ ਵਿਚਾਰ ਚਰਚਾ ਸ. ਹਰਦੇਵ ਸਿੰਘ ਜੰਮੂ ਅਤੇ ਸ. ਜਸਵੀਰ ਸਿੰਘ ਕੈਲਗਿਰੀ ਜੀ ਦਰਮਿਆਨ ਚਲ ਰਹੀ ਹੈ। ਇਹ ਸਪੱਸ਼ਟ ਕਰੋ ਕਿ ਦੋਵਾਂ ਵਿਦਵਾਨਾਂ `ਚ ਅਰਥਾਂ ਦੇ ਅਨੱਰਥ ਕੌਣ ਕਰ ਰਿਹਾ ਹੈ? ਅੱਗੇ ਆਪ ਜੀ ਲਿਖਦੇ ਹੋ, “ਮੈਂ ਆਪਣੇ ਰੁਝੇਵੇਂ ਕਾਰਨ ਨਹੀਂ ਚਾਹੁੰਦਾ ਸੀ ਕਿ ਇਸ ਵਿਸ਼ੇ ਨੂੰ ਛੇੜਾਂ” ਚੰਦੀ ਜੀ, ਆਪਣੇ ਰੁਝੇਵਿਆਂ `ਚ ਥੋੜਾ ਸਮਾਂ ਇਸ ਵਿਸ਼ੇ ਦੇ ਲੇਖੇ ਵੀ ਲਾ ਹੀ ਦਿਓ ਸ਼ਾਇਦ ਗੱਲ ਕਿਸੇ ਬੱਨੇ-ਕੰਢੇ ਲੱਗ ਹੀ ਜਾਵੇ। ਸੰਪਾਦਕੀ ਮੰਡਲ ਦੇ ਮੈਬਰ ਹੋਣ ਦੇ ਨਾਤੇ, ਸਿੱਖ ਮਾਰਗ ਦੇ ਪਾਠਕਾਂ ਨੂੰ ਇਸ ਵਿਸ਼ੇ ਤੇ ਆਪ ਜੀ ਦੀ ਪਹੁੰਚ ਦੀ ਜਾਣਕਾਰੀ ਹੋਣੀ ਵੀ ਜਰੂਰੀ ਹੈ।
ਸਰਵਜੀਤ ਸਿੰਘ


(05/07/10)
ਹਰਦੇਵ ਸਿੰਘ ਜੰਮੂ

ਸਿੱਖ ਮਰਗ. ਕਾਮ ਦੇ ਪਾਠਕ ਸੱਜਣੋਂ
ਸਤਿ ਸ੍ਰੀ ਅਕਾਲ!
ਪਿਛਲੇ ਦਿਨਾਂ ਤੋਂ ਦਾਸ ਨਾ ਚਾਹੁੰਦੇ ਹੋਏ ਵੀ ਇੱਕ ਐਸੇ ਸੰਵਾਦ ਵਿੱਚ ਮੁੱਲਵਿਸ ਰਿਹਾ ਜੋ ਕਿ ਹਰ ਵੇਲੇ ਮੇਰੇ ਅਪਣੇ ਮਨ ਨੂੰ ਵੀ ਟੁੰਬਦਾ ਸੀ ਪਰ ਇਹ ਤਾਂ ਹੋਇਆ ਕਿਉਂਕਿ ਪਿਆਰ ਸਿੰਘ ਜੀ ਦੀ ਪੁਸਤਕ ਦੀ ਪ੍ਰੋੜਤਾ ਕੀਤੀ ਗਈ ਸੀ ਜੋ ਕਿ ਮੌਜੂਦਾ ਬਾਣੀ ਸਵਰੂਪ ਤੇ ਕਿੰਤੁ ਕਰਦੀ ਸੀ ਅਤੇ ਜਿਸ ਕਾਰਣ 15 ਸਾਲ ਪਹਿਲਾਂ ਵੀ ਵਿਵਾਦ ਹੋ ਕੇ ਬੰਦ ਹੋ ਚੁੱਕਿਆ ਸੀ। ਦੂਹਰਾ ਦੇਵਾਂ ਕਿ ਮੈਨੂੰ ਮੌਜੂਦਾ ਸਰੂਪ ਵਿੱਚ ਗੁਰੂ ਦੀ ‘ਸਮੁੱਚੀ ਬਾਣੀ (ਰਾਗ ਮਾਲਾ ਛੱਡ ਕੇ) ਤੇ ਮਾਂਣ, ਵਿਸ਼ਵਾਸ ਅਤੇ ਭਰੋਸਾ ਹੈ। ਇੱਕ ਸਿੱਖ ਹੋਂਣ ਦੇ ਨਾਤੇ ਸਾਰੀ ਮਨੁੱਖਤਾ ਦੀ ਭਲਾਈ ਦੇ ਇਸ ਸੋਮੇਂ ਵਿੱਚ ਮੈਨੂੰ ਅਪਣੀ ਨਿਜੀ ਸ਼ਾਨ ਵੀ ਨਜ਼ਰ ਆਉਂਦੀ ਹੈ। ਜੇਕਰ ਇਹ ਮੇਰਾ ‘ਨਿਜੀ ਮੁਫਾਦ’ ਹੈ ਤਾਂ ਮੈ ਚਾਹੁੰਦਾ ਹਾਂ ਕਿ ਮੇਰਾ ਇਹ ਨਿਜੀ ਮੁਫਾਦ ਸਾਰਿਆਂ ਨੂੰ ਸਪਸ਼ਟ ਨਜ਼ਰ ਆਏ। ਮੈਨੂੰ ਇਸ ਵਿੱਚ ਕੋਈ ਸ਼ਰਮ ਨਹੀਂ।
ਮੈਂ ਇਸ ਸੰਵਾਦ ਦਾ ਨਿਰਨਾ ਪਾਠਕਾਂ ਤੇ ਛੱਡਦੇ ਹੋਏ ਬੇਨਤੀ ਕਰਦਾ ਹਾਂ ਕਿ ਅਗਰ ਇਸ ਸੰਵਾਦ ਕਾਰਣ ਕਿਸੇ ਦਾ ਦਿਲ ਦੁਖਿਆ ਹੋਵੇ ਤਾਂ ਉਸ ਲਈ ਮੈਂ ਛਿਮਾ ਦਾ ਜਾਚਕ ਹਾਂ। ਜਿਵੇਂ ਕਿ ਮੈਂ ਪਹਿਲੇ ਵੀ ਕਹਿ ਚੁੱਕਿਆ ਹਾਂ ਅਸੀਂ ਗੁਰੂ ਦੇ ‘ਕਹੇ ਤੇ` ਵਿਚਾਰ ਕਰੀਏ ‘ਗੁਰੂ ਤੇ` ਵਿਚਾਰ ਦੀ ਲੋੜ ਨਹੀਂ। ‘ਉਹ` ਅਚੂਕ ਹੈ, ਠੀਕ ਹੈ ਅਸੀਂ ਅਪਣੇ ਆਪ ਨੂੰ ਦਰੁਸਤ ਕਰੀਏ। ਗੁਰੂ ਹੀ ਸਾਡੀ ਵਿੱਦਤਾ ਦਾ ਪੈਮਾਨਾ ਹੈ ਨਾ ਕਿ ਸਾਡੀ ਵਿੱਦਤਾ ਗੁਰੂ ਦਾ ਪੈਮਾਨਾ।
ਕਿਸੇ ਵੀ ਗਲਤੀ ਸੁਧਾਰ ਲਈ ਪਹਿਲੇ ਉਸ ਦੇ ਤਰੀਕੇ ਤੇ ਚਿੰਤਨ ਦੀ ਲੋੜ ਹੁੰਦੀ ਹੈ ਅਤੇ ਇਸ ਲਈ ਅੰਦਰੂਨੀ ਪੱਧਰ ਤੇ ਵਿਚਾਰ ਵਟਾਂਦਰਾ ਹੀ ਠੀਕ ਰਹਿੰਦਾ ਹੈ ਕਿਉਂਕਿ ਹੋ ਸਕਦਾ ਹੈ ਕਿ ਅੰਦਰੂਨੀ ਚਿੰਤਨ ਰਾਹੀਂ ਸਾਨੂੰ ਇਹ ਪਤਾ ਚਲ ਸਕੇ ਕਿ ਅਸੀਂ ਆਪ ਗਲਤ ਹਾਂ ਨਾ ਕਿ ਮੌਜੂਦਾ ਬਾਣੀ ਸਵਰੂਪ।
ਮੈਂ ਸਮਝਦਾ ਹਾਂ ਕਿ ਮੈਂਨੁੰ ਇਹ ਕਦਾਚਿਤ ਸੋਭਾ ਨਹੀਂ ਦਿੰਦਾ ਕਿ ਮੈਂ ਪ੍ਰਚਲਤ ਬਾਣੀ ਸਵਰੂਪ (ਰਾਗ ਮਾਲਾ ਛੱਡ ਕੇ) ਨੂੰ ਗੁਰੂ ਵੀ ਕਹਾਂ ਅਤੇ ਫਿਰ ੳਸ ਵਿੱਚ ‘ਸਰੇ ਆਮ` ਨੁਕਸ ਵੀ ਕੱਡਦਾ ਫਿਰਾਂ। ਇੰਝ ਵੱਡੇ ਭੂਲੇਖੇ ਖੜੇ ਹੋ ਸਕਦੇ ਹਨ। ਮੈਂ ਐਸਾ ਨਹੀਂ ਕਰਦਾ ਅਤੇ ਨਾ ਹੀ ਕਰਾਂਗਾ। ਮੈਂ ਗੁਰੂ ਬਾਣੀ ਬਾਰੇ ਉਂਝ ਦੋਗਲਾ ਨਹੀਂ ਹੋ ਸਕਦਾ ਜਿਵੇਂ ਕਿ ਪਿਸ਼ੋਰਾ ਸਿੰਘ ਜੀ ਅਤੇ ਪਿਆਰ ਸਿੰਘ ਜੀ ਅਪਣੇ ਲੇਖਨ ਵਿੱਚ ਰਹੇ। ਮੈਂ ਪਿਆਰ ਸਿੰਘ ਜੀ ਦੀ ਕਿਤਾਬ ਬਾਰੇ ਟਿੱਪਣੀਆਂ ਕੀਤੀਆਂ ਨਾ ਕਿ ਕਿਸੇ ਹੋਰ ਉਤੇ। ਪਿਆਰ ਸਿੰਘ ਜੀ ਦੀ ਲਿਖਤ ਦੇ ਭੁਲੇਖੇ ਪੁਰਨ ਕਮਜੌਰ ਪੱਖਾਂ ਤੇ ਟਿੱਪਣੀ ਕਰਨਾ ਮੇਰੇ ਲਈ ਇੱਕ ਅਣਸੁਖਾਂਵੀਂ ਮਜਬੂਰੀ ਬਣੀ ਰਹੀ।
ਬਾਕਿ ਆਪ ਜੀ ਦੀ ਜਾਣਕਾਰੀ ਲਈ ਦੱਸ ਦੇਵਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਈ ‘ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ` ਦਾ ਸੰਬੋਧਨ ਬਹੁਤ ਪੁਰਾਣਾ ਹੈ। ਮਿਸਾਲ ਵਜੋਂ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿਤਸਰ) ਵਲੋਂ ਦਹਾਕਿਆਂ ਪਹਿਲਾਂ ਤੋਂ ਛੱਪਵਾਈ ਜਾ ਰਹੀਆਂ ਪੁਸਤਕਾਂ ਵਿੱਚ ਸ਼ਬਦ ਗੁਰੂ ਲਈ ‘ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ` ਦਾ ਨਾਮ ਪੁਸਤਕਾਂ ਦੇ ਮੁੱਖ ਪੰਨਿਆਂ ਤੇ ਵਰਤਿਆ ਜਾ ਰਿਹਾ ਹੈ। ਇਹ ਕੋਈ ਨਵਾਂ ਨਾਮ ਵਰਗੀ ਗਲ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਲਈ ਆਦਿ ਗ੍ਰੰਥ, ਆਦਿ ਗੁਰੂ ਗ੍ਰੰਥ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਬਾਬਾ ਜੀ, ਗੁਰੂ ਬਾਬਾ ਜੀ ਆਦਿ ਨਾਮਾਂ ਦੀ ਵਰਤੋਂ ਬੋਲਚਾਲ ਅਤੇ ਲਿਖਣ ਵਿੱਚ ਬਹੁਤ ਪੁਰਾਣੀ ਹੈ। ਇਥੋਂ ਤਕ ਕਿ
Britanica Encyclopedia ਅਤੇ Oxford Reference Dictionary ਵਿਚ ਵੀ ‘ਆਦਿ ਗ੍ਰੰਥ` ਦਾ ਅਰਥ ਗੁਰਦੂਆਰਿਆਂ ਵਿੱਚ ਪ੍ਰਕਾਸ਼ ਕੀਤੇ ਗਏ ਸਿੱਖਾਂ ਦੇ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤੋਰ ਤੇ ਕੀਤਾ ਗਿਆ ਹੈ। ਇਹੀ ਗਲ ਸਿੱਖ ਇਤਹਾਸ ਦਿਆਂ ਪੁਸਤਕਾਂ ਵਿੱਚ ਵੀ ਮਿਲਦੀ ਹੈ।
ਇਸ ਲਈ ਮੇਰਾ ਸੁਜਾਵ ਸੀ ਕੀ ਸਾਨੂੰ ‘ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ` ਜਾਂ ‘ਸ੍ਰੀ ਆਦਿ ਗੁਰੂ ਗ੍ਰੰਥ ਸਾਹਿਬ ਜੀ` ਵਰਗੇ ਸੰਬੋਧਨ ਵੀ
(Also) ਵਰਤਣੇ ਚਾਹੀਦੇ ਹਨ ਤਾਂ ਕਿ ਗੁਰੂ ਅਰਜਨ ਜੀ ਦੁਆਰਾ ਲਿਖੇ ‘ਆਦਿ ਗ੍ਰੰਥ` (ਉਹ ਜੋ ਵੀ ਸੀ) ਦੇ ਬਾਣੀ ਸਵਰੂਪ ਨਾਲ ਮੋਜੂਦਾ ਬਾਣੀ ਸਵਰੂਪ ਦਾ ਸਬੰਧ ਸਪਸ਼ਟ ਨਜ਼ਰ ਆਉਂਦਾ ਰਹੇ। ਮੇਰੀ ਕੋਈ ਔਕਾਤ ਨਹੀਂ ਕਿ ਮੈਂ ਗੁਰੂ ਸਵਰੂਪ ਲਈ ਅਪਣੇ ਵਲੋਂ ਕੋਈ ਨਵਾਂ ਨਾਮ ਦੇਵਾਂ। ਮੇਰੀ ਬੇਨਤੀ ਹੈ ਕਿ ਗੱਲਾਂ ਨੂੰ ਸਹੀ ਪਰਿਪੇਖ ਵਿੱਚ ਵਿਚਾਰਿਆ ਜਾਣਾਂ ਚਾਹੀਦਾ ਹੈ ਤਾਂ ਕਿ ਸਮੇਂ ਦੀ ਬਚਤ ਵੀ ਹੋਵੇ ਅਤੇ ਉਸਦਾ ਸਹੀ ਇਸਤੇਮਾਲ ਵੀ।
ਅੰਤ ਵਿੱਚ ਮੈਂ ਹੱਥ ਜੋੜ ਕੇ ਅਪਣੇ ਆਪ ਨੂੰ ਐਸੇ ਸੰਵਾਦ ਨਾਲੋਂ ਵੱਖਰਾ ਕਰਦਾ ਹਾਂ, ੳਨ੍ਹਾਂ ਤਮਾਮ ਪਾਠਕਾਂ ਦਾ ਧਨਵਾਦ ਕਰਦੇ ਹੋਏ ਜਿਨ੍ਹਾਂ ਨੇ ਇਸ ਨੂੰ ਇਸ ਭਾਵਨਾ ਨਾਲ ਗ਼ੈਰ ਵਾਜਬ ਸਮਝਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਇਸ ਤਰਾਂ ਦੇ ਸੰਵਾਦ ਆਰੰਭ ਕਰਨਾ ਠੀਕ ਨਹੀਂ ਕਿਊਂਕਿ ਇੱਕ ਕਰੇਗਾ ਤਾਂ ਦੂਜਾ ਜਵਾਬ ਦਵੇਗਾ ਫਿਰ ਗਲ ਬੇ-ਬਾਤ ਤੁਰੇਗੀ ਜੋ ਕਿ ਨਿਰਸੰਦੇਹ ਇੰਝ ਤੁਰਨੀ ਨਹੀਂ ਚਾਹੀਦੀ।
ਇਕ ਵਾਰ ਫਿਰ ਅਣਜਾਂਣੇ ਹੋਈ ਕਿਸੇ ਭੁੱਲ ਚੂਕ ਲਈ ਸਾਰਿਆਂ ਹੀ ਪਾਸੋਂ ਛਿੱਮਾ ਦਾ ਜਾਚਕ ਹਾਂ!
ਹਰਦੇਵ ਸਿੰਘ
ਜੰਮੂ


(05/07/10)
ਜਸਬੀਰ ਸਿੰਘ (ਕੈਲਗਰੀ)

ਸਿੱਖ ਮਾਰਗ ਦੇ ਪਾਠਕ ਸੱਜਣੋਂ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ॥
ਸ: ਗੁਰਚਰਨ ਸਿੰਘ (ਜਿਉਣਵਾਲਾ) ਜੀ! ਤੁਸੀਂ ਜਿਹੜੀ ਆਪਣੀ ਅਤੇ ਆਪਣੇ ਕੱਟੇ ਦੀ ਕਹਾਣੀ ਸੁਣਾਈ ਹੈ ਬਹੁਤ ਹੀ ਵਧੀਆ ਹੈ। ਇਸ ਦਾ ਨਾਮ ਵੀ ਠੀਕ ਹੀ ਲੱਗਦਾ ਹੈ “ਕੱਟੇ ਵਾਲੀ ਆਤਮਾ”। ਬਲਕਿ ਇਸ ਦੇ ਬਜਾਇ ਇਸ ਕਹਾਣੀ ਦਾ ਨਾਮ ਇਹ ਵੀ ਰੱਖਿਆ ਜਾ ਸਕਦਾ ਸੀ “ਮੇਰੀ ਅਤੇ ਮੇਰੇ ਕੱਟੇ ਦੀ ਆਤਮ ਕਥਾ”। ਪਰ ਇਸ ਕਹਾਣੀ ਵਿੱਚ ਇਕੋ ਹੀ ਕਮੀਂ ਮੈਨੂੰ ਨਜ਼ਰ ਆ ਰਹੀ ਹੈ। ਉਹ ਇਹ ਕਿ ਇਹ ਬਹੁਤ ਹੀ ਛੋਟੀ ਹੈ। ਬਿਹਤਰ ਹੋਵੇ ਜੇ ਇਸ ਨੂੰ ਨਾਵਲ ਦਾ ਰੂਪ ਦੇ ਦਿਉ। ਅਤੇ ਇਸ ਦੇ ਅਖੀਰ ਵਿੱਚ ਕਹਾਣੀ ਦਾ ਨਿਚੋੜ ਲਿਖ ਦਿਉ “ਇੱਲ ਦੀ ਗੜ੍ਹਿਲ, ਕਾਂ ਗਟਾਰ ਦਾ ਪਿਉ”। ਮੈਨੂੰ ਪੂਰੀ ਉਮੀਦ ਹੈ ਕਿ ਤੁਹਾਡਾ ਨਾਵਲ ‘ਰੱਬ ਦੀ ਹੋਂਦ ਨੂੰ ਨਾ ਮੰਨਣ ਵਾਲਿਆਂ’ ਵਿੱਚ ਅਤੇ ਗੁਰਬਾਣੀ ਦੇ ਆਪਣੇ ਹੀ ਅਰਥ ਘੜਨ ਵਾਲਿਆਂ ਵਿੱਚ ਬਹੁਤ ਮਕਬੂਲੀਅਤ ਹਾਸਲ ਕਰੇਗਾ।
ਤੁਹਾਡੀ ਘੜੀ ਹੋਈ ਕਹਾਣੀ ਦਾ ਆਪਣੀ ਚੱਲ ਰਹੀ ਵਿਚਾਰ ਨਾਲ ਕੋਈ ਵੀ ਸੰਬੰਧ ਨਹੀਂ ਹੈ। ਬਲਕਿ ਮੈਂ ਚੰਗੀ ਤਰ੍ਹਾਂ ਤੁਹਾਡਾ ਇਰਾਦਾ ਸਮਝਦਾ ਹਾਂ ਕਿ ਤੁਸੀਂ ਆਪਣੀ ਪੁਰਾਣੀ ਆਦਤ ਅਨੁਸਾਰ, ਜਦੋਂ ਤੁਹਾਡੇ ਕੋਲ ਕੋਈ ਜਵਾਬ ਨਹੀਂ ਹੁੰਦਾ ਤਾਂ ਤੁਸੀਂ ਕੋਈ ਨਾ ਕੋਈ ਬਹਾਨਾ ਘੜ ਕੇ ਪੇਸ਼ ਕਰ ਦਿੰਦੇ ਹੋ। ਕਦੇ ‘ਜਵਾਬ ਨਹੀਂ ਆਇਆ’ ਕਦੇ ‘ਪਹਿਲਾਂ ਮੈਨੂੰ ਇਹ ਗੱਲ ਸਮਝਾਵੋ’ ਕਦੇ ‘ਉਹ ਗੱਲ ਸਮਝਾਵੋ’ ਆਦਿ। ਕਦੇ ਤੁਹਾਡਾ ਪ੍ਰੋ: ਤਰਲੋਚਨ ਸਿੰਘ ਤੇ ਕਾਮਯਾਬੀ ਨਾਲ ਅਜਮਾਇਆ ਹੋਇਆ ਫਾਰਮੁਲਾ- ‘ਜਦੋਂ ਗੁਰਬਾਣੀ /ਗੁਰਮਤ ਅਨੁਸਾਰ ਕੋਈ ਜਵਾਬ ਨਾ ਆਵੇ ਤਾਂ ਹੋਰ ਏਧਰ ਉਧਰ ਦੀਆਂ ਗੱਲਾਂ ਕਰ ਕੇ ਐਸੇ ਐਸੇ ਫ਼ਿਕਰੇ ਕਸਕੇ ਅਗਲੇ ਦੀ ਬੇਇੱਜਤੀ ਅਤੇ ਜਲੀਲ ਕਰਨ ਤੇ ਉਤਰ ਆਵੋ ਕਿ ਆਪੇ ਅਗਲਾ ਵਿਚਾਰ /ਮੈਦਾਨ ਵਿੱਚੇ ਹੀ ਛੱਡ ਜਾਵੇ।
ਪਰ ਪਾਠਕ ਏਨੇ ਵੀ ਬੇ ਸਮਝ ਨਹੀਂ ਕਿ ਉਹ ਇਹ ਨਾ ਸਮਝ ਸਕਣ ਕਿ, ਇੱਥੇ ਤੁਸੀਂ ਸਿਰਫ ਮੇਰੀ ਹੀ ਬੇਇੱਜਤੀ ਨਹੀਂ ਕਰ ਰਹੇ। ਮੈਂ ਆਪਣੀ ਨਿਜੀ ਕੋਈ ਵਿਚਾਰਧਾਰਾ ਪੇਸ਼ ਨਹੀਂ ਕਰ ਰਿਹਾ। ਜੋ ਵੀ ਵਿਚਾਰ ਮੈਂ ਪੇਸ਼ ਕਰ ਰਿਹਾ ਹਾਂ ਬਾਕਾਇਦਾ ਗੁਰਬਾਣੀ ਉਦਾਹਰਣਾਂ ਸਮੇਤ ਕਰਦਾ ਹਾਂ। ਤੁਹਾਨੂੰ ਵੀ ਸਵਾਲ ਤੁਹਾਡੀ ਕੀਤੀ ਗੁਰਬਾਣੀ ਵਿਆਖਿਆ ਵਿੱਚੋਂ ਹੀ ਕੀਤੇ ਗਏ ਸਨ। ਸੋ ਇਸ ਸੰਬੰਧ ਵਿੱਚ ਤੁਹਾਡੇ ਕਮੈਂਟਸ ਮੈਨੂੰ ਨਹੀਂ ਬਲਕਿ ਸਿੱਧੇ ਗੁਰਬਾਣੀ ਦੇ ਰਚਣਹਾਰ ਗੁਰੂ ਸਾਹਿਬਾਂ ਨੂੰ ਪਹੁੰਚ ਰਹੇ ਹਨ ਅਤੇ ਇਸ ਤਰ੍ਹਾਂ ਤੁਸੀਂ ਮੇਰੀ ਨਹੀਂ ਬਲਕਿ ਗੁਰੂ ਸਾਹਿਬਾਂ ਦੀ ਤੌਹੀਨ ਕਰ ਰਹੇ ਹੋ।
ਸ: ਗੁਰਚਰਨ ਸਿੰਘ ਜੀ! ਤੁਸੀਂ ਜਿਸ ਤਰ੍ਹਾਂ ਦੇ ਮਰਜੀ ਹੱਥਕੰਡੇ ਅਪਣਾ ਲਵੋ, ਇਹ ਮੇਰੀ ਆਦਤ ਦਾ ਹਿੱਸਾ ਹੀ ਨਹੀਂ ਕਿ ਤੈਸ਼ ਵਿੱਚ ਆ ਕੇ ਮੈਂ ਆਪਣਾ ਸੋਚਣ ਸਮਝਣ ਦਾ ਬੈਲੈਂਸ ਹੀ ਵਿਗਾੜ ਬੈਠਾਂ। ਅਤੇ ਗੁਰਬਾਣੀ /ਗੁਰਮਤ ਦੇ ਰਸਤੇ ਤੋਂ ਵਿਚਲਿਤ ਹੋ ਕੇ ਤੁਹਾਡੀਆਂ ਚਾਲਾਂ ਵਿੱਚ ਉਲਝ ਕੇ ਰਹਿ ਜਾਵਾਂ। ਸੋ ਮੇਰੇ ਵੱਲੋਂ ਤੁਹਾਨੂੰ ਖੁੱਲ਼ੀ ਛੋਟ ਹੈ, ਜਿਸ ਤਰ੍ਹਾਂ ਦੀਆਂ ਮਰਜੀ ਚਾਲਾਂ ਚੱਲੀ ਜਾਵੋ, ਜਿਸ ਤਰ੍ਹਾਂ ਦੀ ਮਰਜੀ ਭਾਸ਼ਾ ਦਾ ਪ੍ਰਯੋਗ ਕਰੀ ਜਾਵੋ। ਪਰ ਅਖੀਰ ਮੇਰੇ ਸਵਾਲਾਂ ਦੇ ਜਵਾਬ ਦਿੱਤੇ ਬਗ਼ੈਰ ਤੁਹਾਡਾ ਗੁਜਾਰਾ ਨਹੀਂ ਹੋਣਾ।
ਸ: ਗੁਰਚਰਨ ਸਿੰਘ ਜੀ! ਤੁਹਾਨੂੰ ਇੱਕ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਮੈਂ ਸਿੱਖ ਮਾਰਗ ਤੇ ਪੱਤਰ ਲਿਖਣ ਲਈ ਉਸ ਸਮੇਂ ਜੁੜਿਆ ਸੀ ਜਦੋਂ ਤੁਸੀਂ ਪ੍ਰੋ: ਤਰਲੋਚਨ ਸਿੰਘ ਜੀ ਦੀ ਬੇਇੱਜਤੀ ਕਰਨ ਲਈ ਅੱਡੀ ਚੋਟੀ ਤੱਕ ਦਾ ਜੋਰ ਲਗਾਇਆ ਹੋਇਆ ਸੀ। ਉਨ੍ਹਾਂ ਬਾਰੇ ਵਰਤੀ ਜਾ ਰਹੀ ਭਾਸ਼ਾ ਅਤੇ ਫ਼ਿਕਰਿਆਂ ਤੋਂ ਮੈਂ ਪੂਰੀ ਤਰ੍ਹਾਂ ਜਾਣੂੰ ਸੀ। ਜੇ ਮੈਨੂੰ ਆਪਣੇ ਆਪ ਤੇ ਅਤੇ ਆਪਣੇ ਗੁਰੂ ਤੇ ਭਰੋਸੇ ਬਾਰੇ ਜਰਾ ਵੀ ਛੱਕ ਹੁੰਦੀ ਤਾਂ ਮੈਨੂੰ ਸਿੱਖ ਮਾਰਗ ਤੇ ਜੁੜਨ ਦੀ ਕੋਈ ਮਜਬੂਰੀ ਨਹੀਂ ਸੀ। ਮੈਂ ਆਪਣੀ ਮਰਜੀ, ਆਪਣੇ ਅਤੇ ਆਪਣੇ ਗੁਰੂ ਵਿੱਚ ਪੂਰੇ ਵਿਸ਼ਵਾਸ਼ ਦੇ ਆਧਾਰ ਤੇ ਹੀ ਆਪ ਜੀ ਨਾਲ ਵਿਚਾਰ ਚਰਚਾ ਸ਼ੁਰੂ ਕੀਤੀ ਸੀ ਅਤੇ ਜਾਰੀ ਰੱਖੀ ਹੋਈ ਹੈ। ਸੋ ਜੇ ਤੁਹਾਨੂੰ ਕੋਈ ਐਸੀ ਗ਼ਲਤ ਫ਼ਹਿਮੀ ਹੋਵੇ ਕਿ ਮੈਂ ਤੁਹਾਡੇ ਤੱਨਜ਼ਾਂ, ਮਿਹਣਿਆਂ ਅਤੇ ਫ਼ਿਕਰਿਆਂ ਤੋਂ ਤੰਗ ਆ ਕੇ ਵਿਚਾਰ ਵਿੱਚੇ ਛੱਡ ਜਾਵਾਂਗਾ ਤਾਂ ਇਹ ਭੁਲੇਖਾ ਆਪਣੇ ਦਿਮਾਗ਼ ਵਿੱਚੋਂ ਕਢ੍ਹ ਦੇਵੋ।
ਪ੍ਰੋ: ਤਰਲੋਚਨ ਸਿੰਘ ਜੀ ਨੂੰ ਤੁਸੀਂ ਕਿਹਾ ਸੀ ਕਿ ਜਵਾਬ ਨਾ ਆਉਣ ਤੇ, ਹੋਰ ਸਵਾਲ ਇਕੱਠੇ ਹੋਈ ਜਾਣਗੇ। ਸੋ ਹੁਣ ਤੁਹਾਡੇ ਖਾਤੇ ਵਿੱਚ ਸਵਾਲ ਇਕੱਠੇ ਹੋਈ ਜਾ ਰਹੇ ਹਨ। ਪਹਿਲਾਂ ਵਾਲੇ ਮੇਰੇ ਦਸ-ਬਾਰਾਂ ਸਵਾਲ, ਪ੍ਰਿੰ: ਗਿਆਨੀ ਸੁਰਜੀਤ ਸਿੰਘ ਜੀ ਦੇ ਦੋ ਲੇਖਾਂ ਦੇ ਸੰਬੰਧ ਵਿੱਚ ਮੇਰੇ ਵੱਲੋਂ ਪੁੱਛੇ ਗਏ ਕੁੱਝ ਸਵਾਲ ਅਤੇ ਹੁਣ ਚਾਲੂ ਵਿਚਾਰ ਅਧੀਨ ਕੁੱਝ ਸਵਾਲ। ਸੋ ਆਪ ਜੀ ਅੱਗੇ ਬੇਨਤੀ ਹੈ ਕਿ ਗੁਰਮਤ ਸੰਬੰਧੀ ਪਏ ਭੁਲੇਖਿਆਂ ਨੂੰ ਦੂਰ ਕਰਨ ਲਈ ਆਪ ਜੀ ਤੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦੇਣ ਦੀ ਖੇਚਲ ਕਰੋ ਜੀ। (ਮੈਂ ਨਹੀਂ ਸਮਝਦਾ ਕਿ ਸਵਾਲ ਦੁਬਾਰਾ
Copy-paste ਕਰਨ ਦੀ ਜਰੂਰਤ ਹੈ। 01-07-10 ਦਾ ਪੱਤਰ ਦੇਖੋ ਜੀ)।
(ਪਾਠਕਾਂ ਦੇ ਧਿਆਨ ਦੇਣ ਯੋਗ: ਮੈਂ ਸਾਰੀ ਵਿਚਾਰ ਵਿੱਚ ਸ: ਗੁਰਚਰਨ ਸਿੰਘ (ਜਿਉਣਵਾਲਾ) ਵੱਲੋਂ ਪੇਸ਼ ‘ਗੁਰਬਾਣੀ’ ਵਿਆਖਿਆ ਵਿੱਚੋਂ ਹੀ ਸਵਾਲ ਕੀਤੇ ਹਨ। ਇਸ ਲਈ ਉਨ੍ਹਾਂ ਦੀ ਬੇ ਸਿਰ-ਪੈਰ ਅਤੇ ਤੌਹੀਨ ਕਰਨ ਵਾਲੀ ਲਿਖਤ ਦਾ ਸੰਬੰਧ ਸਿਰਫ਼ ਮੇਰੇ ਨਾਲ ਨਹੀਂ, ਬਲਕਿ ਗੁਰੂ ਸਾਹਿਬਾਂ ਨਾਲ ਵੀ ਸਮਝਿਆ ਜਾਣਾ ਚਾਹੀਦਾ ਹੈ। ਕਿਉਂਕਿ ਮੈਂ ਆਪਣੀ ਸਮਝ ਅਨੁਸਾਰ ‘ਗੁਰਬਾਣੀ’ ਆਧਾਰਤ ਹੀ ਆਪਣੇ ਵਿਚਾਰ ਦਿੱਤੇ ਹਨ ਅਤੇ ਦੇ ਰਿਹਾ ਹਾਂ। ਜੇ ਉਹ ਮੇਰੇ ਵਿਚਾਰਾਂ ਨੂੰ ਗੁਰਬਾਣੀ /ਗੁਰਮਤ ਅਨੁਸਾਰ ਗ਼ਲਤ ਸਾਬਤ ਕਰਨ ਤਾਂ ਹੀ ਉਨ੍ਹਾਂ ਦੀ ਕਿਸੇ ਗੱਲ ਦਾ ਸੰਬੰਧ ਮੇਰੇ ਨਾਲ ਹੋਵੇਗਾ, ਨਹੀਂ ਤਾਂ ਉਹ ਸਿੱਧੀ ਗੁਰੂ ਸਾਹਿਬਾਂ ਦੀ ਹੀ ਤੌਹੀਨ ਕਰ ਰਹੇ ਹੋਣਗੇ)। ਧੰਨਵਾਦ।
ਜਸਬੀਰ ਸਿੰਘ (ਕੈਲਗਰੀ)


(05/07/10)
ਹਰਮੀਤ ਸਿੰਘ ਖਾਲਸਾ

ਵੀਰ ਇੰਦਰ ਜੀਤ ਸਿੰਘ ਜੀ ਕਾਨਪੁਰ, ਦਾਸ ਆਪ ਜੀ ਇਸ ਗੱਲ ਨਾਲ ਸਹਿਮਤ ਹੈ ਕਿ ਆਵਾਗਵਨ/ਜੂਨੀਆਂ ਦਾ ਵਿਸ਼ਾ ਪਾਣੀ ਵਿੱਚ ਮਧਾਨੀ ਮਾਰਨ ਦੇ ਬਰਾਬਰ ਹੈ ਕਿਉਂਕਿ ਭਾਵੇਂ ਆਵਾਗਵਨ/ਜੂਨੀਆਂ ਨੂੰ ਮਨਣ ਵਾਲੇ ਹੋਣ ਤੇ ਭਾਵੇਂ ਨਾ ਮਨਣ ਵਾਲੇ, ਦੋਨੋ ਹੀ ਇਸ ਹਥਲੇ ਜੀਵਨ ਨੂੰ ਚੰਗਾ ਬਨਾਉਣ ਦੀ ਗੱਲ ਕਰਦੇ ਹਨ ਤੇ ਫੇਰ ਇਸ ਹਥਲੇ ਜੀਵਨ ਦੀ ਗੱਲ ਕਰਨ ਦੀ ਬਜਾਏ ਅਸੀ ਮਰਨ ਤੋਂ ਬਾਅਦ ਕੀ ਹੁੰਦਾ ਹੈ ਇਸ ਦੀ ਗੱਲ ਕਿਉਂ ਕਰੀਏ।
ਹਰਮੀਤ ਸਿੰਘ ਖਾਲਸਾ
ਡਬਰਾ (ਗਵਾਲੀਅਰ)


(05/07/10)
ਤੱਤ ਗੁਰਮਤਿ ਪਰਿਵਾਰ

ਗੁਰਮਤਿ ਵਿਰੋਧੀ ਕਾਰਵਾਈਆਂ ਕਾਰਨ ਵਿਵਾਦਾਂ ਵਿੱਚ ਘਿਰਿਆ ‘ਏਕਸ ਕੇ ਬਾਰਿਕ’ ਦਾ ਇੱਕ ‘ਵਿਦਵਾਨ’
‘ਏਕਸ ਕੇ ਬਾਰਿਕ’ ਜਥੇਬੰਦੀ ਦਾ ਗਠਨ ਕੁੱਝ ਸਾਲ ਪਹਿਲਾਂ ‘ਸਪੋਕਸਮੈਨ ਟ੍ਰਸਟ’ ਵਲੋਂ ਕੀਤਾ ਗਿਆ ਸੀ। ਇਸ ਸੰਸਥਾ ਦਾ ਮੁੱਖ ਟੀਚਾ ਨਾਨਕ ਫਲਸਫੇ ਨੂੰ ਇਸਦੇ ਸ਼ੁਧ ਅਤੇ ਸਪਸ਼ਟ ਰੂਪ ਵਿੱਚ ਸਾਹਮਣੇ ਲਿਆ ਕੇ, ਮਾਡਰਨ ਤਰੀਕਿਆਂ ਨਾਲ ਇਸ ਨੂੰ ਸਮੁੱਚੀ ਮਨੁੱਖਤਾ ਤੱਕ ਪਹੁਚਾਉਣਾ ਦਾ ਮਿਥਿਆ ਗਿਆ ਸੀ। ਇਸ ਸੰਸਥਾ ਵਲੋਂ ਇੱਕ ‘ਪੰਥਕ ਵਿਦਵਾਨ ਪੈਨਲ’ ਦਾ ਗਠਨ ਕੀਤਾ ਗਿਆ ਸੀ। ਅਪਣੇ ਗਠਨ ਦੇ ਵਕਤ ਹੀ ਇਹ ਪੈਨਲ ਵਿਵਾਦਾਂ ਦੇ ਘੇਰੇ ਵਿੱਚ ਆ ਗਿਆ ਸੀ। ਕੁੱਝ ਨਿਰਪੱਖ ਜਾਗਰੂਕ ਧਿਰਾਂ ਨੇ ਇਸ ਪੈਨਲ ਵਿਚਲੇ ਕੁੱਝ ਵਿਦਵਾਨਾਂ ਦੀ ‘ਪੰਥਕਤਾ’ ਤੇ ਪ੍ਰਸ਼ਨ ਚਿੰਨ੍ਹ ਵੀ ਲਾਇਆ। ਪਰ ਸੰਸਥਾ ਦੇ ਸਰਪ੍ਰਸਤਾਂ ਨੇ ਐਸੀ ਆਲੋਚਨਾ ਨੂੰ ਜਾਣ ਬੂਝ ਕੇ ਅਣਗੌਲਿਆ ਕਰ ਦਿਤਾ ਸੀ।
ਇਸ ਪੈਨਲ ਦਾ ਇੱਕ ਵਿਦਵਾਨ ਦੋ ਕੋ ਮਹੀਨਾ ਪਹਿਲਾਂ ਅਪਣੀ ਗੁਰਮਤਿ ਵਿਰੋਧੀ ਕਾਰਵਾਈਆਂ ਕਾਰਨ ਸੁਰਖੀਆਂ ਵਿੱਚ ਆਇਆ। ਇਹ ਵਿਦਵਾਨ ਇੱਕ ਡੇਰੇਦਾਰ ਵਾਂਗੂ ਹੈ, ਜਿਸ ਨੇ ਕਈਂ ਥਾਂ ਮੰਦਰਨੁਮਾ ਡੇਰੇ ਬਣਾਏ ਹੋਏ ਹਨ। ਇਹਨਾਂ ਡੇਰਿਆਂ ਵਿੱਚ ਸਿੱਖੀ ਨੂੰ ਮਿਲਗੋਭੇ ਦੇ ਰੂਪ ਵਿੱਚ ਪ੍ਰਚਾਰਿਆ ਜਾਂਦਾ ਹੈ, ਜਿਸ ਦੇ ਖੰਡਨ ਦੇ ਇੱਕ ਮਕਸਦ ਨੂੰ ਲੈ ਕੇ ਸਪੋਕਸਮੈਨ ਜੁਝਣ ਦਾ ਦਾਅਵਾ ਕਰਦਾ ਹੈ। ਇਸ ਵਿਦਵਾਨ ਦੇ ਡੇਰੇ ਵਿੱਚ ‘ਗੁਰੂ ਗ੍ਰੰਥ ਸਾਹਿਬ ਜੀ’ ਦੇ ਪ੍ਰਕਾਸ਼ ਦੇ ਨਾਲ ਹਿੰਦੂ ਦੇਵੀ -ਦੇਵਤਿਆਂ ਦੀ ਮੂਰਤੀਆਂ ਦੀ ਪੂਜਾ ਅਰਚਣਾ ਵੀ ਕੀਤੀ ਜਾਂਦੀ ਹੈ। ਹੋਰ ਤਾਂ ਹੋਰ ਇਹਨਾਂ ਸਥਾਨਾਂ ਤੇ ਇਸ ‘ਵਿਦਵਾਨ’ ਦੀ ਵੀ ਆਰਤੀ ਕੀਤੀ ਜਾਂਦੀ ਹੈ, ਜੋ ਸ਼ਖਸੀ ਪੂਜਾ ਦੀ ਮਿਸਾਲ ਹੈ। ਏਕਸ ਕੇ ਬਾਰਿਕ ਦੇ ਇਸ ‘ਪੰਥਕ ਵਿਦਵਾਨ’ ਦਾ ਨਾਂ ਹੈ ‘ਦਾਦਾ ਲਛਮਣ ਚੇਲਾ ਰਾਮ ਸਿੰਧੀ’।
ਦੋ ਕੁ ਮਹੀਨਾ ਪਹਿਲਾਂ ਦਿਲੀ ਦੇ ਕੁੱਝ ਗੁਰਸਿੱਖ ਨੌਜਵਾਨਾਂ ਨੇ ਇਸ ਵਿਦਵਾਨ ਦੇ ਦਿਲੀ ਵਿਚਲੇ ਡੇਰੇ ਵਿੱਚ ਹੋ ਰਹੀ ‘ਗੁਰੂ ਗ੍ਰੰਥ ਸਾਹਿਬ ਜੀ’ ਦੀ ਬੇਅਦਬੀ ਦਾ ਨੋਟਿਸ ਲਿਆ। ਜਦੋਂ ਉਹਨਾਂ ਦੇ ਗੁਰਮਤਿ ਦਾ ਪੱਖ ਸਮਝਾਉਣ ਦੇ ਬਾਅਦ ਵੀ ਇਸ ਡੇਰੇ ਦੇ ਪ੍ਰਬੰਧਕ ਅਪਣੀ ਗੁਰਮਤਿ ਵਿਰੋਧੀ ਪ੍ਰੰਪਰਾ ਦਾ ਤਿਆਗ ਕਰਨ ਲਈ ਰਾਜ਼ੀ ਨਹੀਂ ਹੋਏ ਤਾਂ ਇਹਨਾਂ ਇਹ ਗੁਰਸਿੱਖ ਉਸ ਡੇਰੇ ਵਿਚੋਂ ‘ਗੁਰੂ ਗ੍ਰੰਥ ਸਾਹਿਬ ਜੀ’ ਦਾ ਸਰੂਪ ਸਤਿਕਾਰ ਸਹਿਤ ਲੈ ਕੇ ਆ ਗਏ। ਇਸ ਬਾਰੇ ਖਬਰ ਕਰੀਬ 2 ਮਹੀਨਾ ਪਹਿਲਾਂ ਰੋਜ਼ਾਨਾ ਸਪੋਕਸਮੈਨ ਦੇ 7 ਨੰ. ਪੰਨੇ ਤੇ ਵੀ ਲਗੀ ਸੀ।
‘ਪਰਿਵਾਰ’ ਨੂੰ ਵਿਸ਼ਵਾਸ ਸੀ ਕਿ ‘ਏਕਸ ਕੇ ਬਾਰਿਕ’ ਇਸ ਵਿਦਵਾਨ ਦੀਆਂ ਗੁਰਮਤਿ ਵਿਰੋਧੀ ਕਾਰਵਾਈਆਂ ਦੇ ਜਨਤਕ ਹੋਣ ਦੇ ਮੱਦੇਨਜ਼ਰ, ਆਪਣੀ ਸੁਹਿਰਦਤਾ ਪ੍ਰਗਟਾਉਂਦੇ ਹੋਏ, ਉਸ ਨੂੰ ਅਪਣੇ ਵਿਦਵਾਨ ਪੈਨਲ ਵਿਚੋਂ ਬਰਖਾਸਤ ਕਰ ਦੇਵੇਗੀ। ਇਸ ਕਾਰਨ ਅਸੀਂ ਉਸ ਸਮੇਂ ਇਸ ਬਾਰੇ ਲਿਖਣ ਤੋਂ ਸੰਕੋਚ ਕੀਤਾ। ਪਰ ਅਫਸੋਸ! ਸਪੋਕਸਮੈਨ ਦੇ ਸਮਰਥਕਾਂ ਦੇ ਸਰਪ੍ਰਸਤਾਂ ਨੇ ਆਪਣੀ ਗਲਤੀ ਨਾ ਮੰਨਣ ਅਤੇ ਸੁਧਾਰਨ ਵਾਲੀ ਗੁਰਮਤਿ ਵਿਰੋਧੀ ਪਹੁੰਚ ਨੂੰ ਆਪਣੀ ਪੱਕੀ ਨੀਤੀ ਬਣਾ ਲਿਆ ਲਗਦਾ ਹੈ? ਇਸੇ ਲਈ ਢਾਈ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਇਸ ਬਾਰੇ ਕੋਈ ਕਦਮ ਨਹੀਂ ਚੁੱਕਿਆ ਗਿਆ।
ਇੰਨਾਂ ਸਮਾਂ ਇੰਤਜ਼ਾਰ ਕਰਨ ਤੋਂ ਬਾਅਦ ‘ਪਰਿਵਾਰ’ ਨੇ ਆਪਣਾ ਫਰਜ਼ ਪਛਾਣਦੇ ਹੋਏ, ਇਸ ਮੁੱਦੇ ਨੂੰ ਪਾਠਕਾਂ ਦੀ ਕਚਹਿਰੀ ਵਿੱਚ ਲਿਜਾਉਣ ਦਾ ਨਿਮਾਣਾ ਜਤਨ ਕੀਤਾ ਹੈ। ਇਸ ਨਾਲ ਨਿਰਪੱਖ ਪਾਠਕਾਂ ਸਾਹਮਣੇ ਤਸਵੀਰ ਸਪਸ਼ਟ ਹੋ ਗਈ ਹੋਵੇਗੀ।
ਨਿਰੋਲ ਨਾਨਕ ਫਲਸਫੇ ਦੀ ਰਾਹ `ਤੇ
ਤੱਤ ਗੁਰਮਤਿ ਪਰਿਵਾਰ


(04/07/10)
ਅਮਰ ਜੀਤ ਸਿੰਘ ਚੰਦੀ

ੴ ਸਤਿ ਗੁਰ ਪ੍ਰਸਾਦਿ
ਸਿੱਖ ਮਾਰਗ ਦੇ ਸੁਹਿਰਦ ਪਾਠਕਾਂ ਨੂੰ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਮੇਰੀ ਚਿੱਠੀ ਦੇ ਪਰਤੀਕਰਮ ਵਜੋਂ ਕੁੱਝ ਵੀਰਾਂ ਦੀਆਂ ਪਿਆਰ ਭਰੀਆਂ ਚਿੱਠੀਆਂ ਆਈਆਂ ਹਨ, ਜਿਨ੍ਹਾਂ ਵਿੱਚ ਉਨ੍ਹਾਂ ਨੇ ਵਿਚਾਰ ਸਾਂਝ ਦੀ ਗੱਲ ਕੀਤੀ ਹੈ। ਉਨ੍ਹਾਂ ਨੇ ਪੁਛਿਆ ਹੈ ਕਿ ਸ. ਹਰਦੇਵ ਸਿੰਘ ਜੀ ਜੰਮੂ ਨੇ ਅਜਿਹਾ ਕੀ ਫੈਸਲਾ ਲਿਆ ਹੈ? ਜਿਸ ਦੀ ਮੈਂ ਸ਼ਲਾਘਾ ਕੀਤੀ ਹੈ। ਉਨ੍ਹਾਂ ਨਾਲ ਵਿਚਾਰ ਸਾਂਝ ਕਰਨ ਤੋਂ ਪਹਿਲਾਂ, ਮੈਂ ਵੀਰਾਂ ਕੋਲੋਂ ਮੁਆਫੀ ਮੰਗ ਲਵਾਂ।
ਵੀਰ ਸਰਵ ਜੀਤ ਸਿੰਘ ਜੀ ਲਿਖਦੇ ਹਨ ਕਿ ਮੈਂ ਉਨ੍ਹਾਂ ਨੂੰ, ਮੂਰਖ ਦੀ ਉਪਾਧੀ ਨਾਲ ਨਿਵਾਜਿਆ ਹੈ। ਵੀਰ ਜੀ ਤੁਸੀਂ ਇਹ ਕਿਸ ਆਧਾਰ ਤੇ ਸੋਚ ਲਿਆ ਕਿ ਮੈਂ ਕਿਸੇ ਵੀ ਗੁਰਸਿੱਖ ਨੂੰ ਮੂਰਖ ਆਖ ਸਕਦਾ ਹਾਂ? ਜੇ ਮੇਰੀ ਲਿਖਤ ਵਿੱਚ ਤੁਹਾਨੂੰ ਅਜਿਹੀ ਕੋਈ ਗੱਲ ਜਾਪੀ ਹੈ ਤਾਂ ਮੈਂ ਉਸ ਲਈ ਮੁਆਫੀ ਚਾਹੁੰਦਾ ਹਾਂ।
ਵੀਰ ਡਾ. ਇਕਬਾਲ ਸਿੰਘ ਜੀ, ਤੁਸੀਂ ਗੱਲ ਸਪੱਸ਼ਟ ਕਰਨ ਲਈ ਕਿਹਾ ਹੈ। ਬਹੁਤ ਸਾਰੀਆਂ ਗੱਲਾਂ ਅਜਿਹੀਆਂ ਹੁੰਦੀਆਂ ਹਨ, ਜੋ ਸੰਕੇਤਕ ਹੀ ਚੰਗੀਆਂ ਲਗਦੀਆਂ ਹਨ। ਪਰ ਜਿਨ੍ਹਾਂ ਗੱਲਾਂ ਨਾਲ ਕੁਛ ਗਲਤ ਫਹਿਮੀ ਪੈਦਾ ਹੋਵੇ, ਉਸ ਨੂੰ ਸਪੱਸ਼ਟ ਕਰਨਾ ਹੀ ਲਾਹੇਵੰਦ ਹੁੰਦਾ ਹੈ।
ਤੁਸੀਂ ਸਪੱਸ਼ਟ ਕਰਨ ਲਈ ਕਿਹਾ ਹੈ ਕਿ ਮੇਰੀ ਨਜ਼ਰ ਵਿਚ, ਉਹ ਕਿਹੜਾ ਬੰਦਾ ਹੈ ਜਿਸ ਨਾਲ ਸ. ਜੰਮੂ ਜੀ ਅਤੇ ਮੈਂ ਲੂਝਣਾ ਛੱਡ ਦਿੱਤਾ ਹੈ? ਵੀਰ ਜੀ ਮੇਰਾ ਵਿਸ਼ਾ ਸਿਧਾਂਤ ਹੈ, ਮੈਂ ਕਦੀ ਵੀ ਵਿਅਕਤੀ ਦੀ ਗੱਲ ਨਹੀਂ ਕਰਦਾ। ਜੋ ਵਿਅਕਤੀ ਗੁਰਮਤ ਸਿਧਾਂਤਾਂ ਨਾਲ ਖਿਲਵਾੜ ਕਰਦੇ ਹਨ, ਉਹ ਕਿਸੇ ਵੀ ਪਦਵੀ ਤੇ ਹੋਣ, ਉਨ੍ਹਾਂ ਦੇ ਨਾਮ ਲਿਖਣ ਵਿੱਚ ਮੈਨੂੰ ਕਦੀ ਵੀ ਹਿਚਕ ਨਹੀਂ ਹੋਈ। ਜੋ ਗੱਲ ਮੈਂ ਸੰਕੇਤਕ ਭਾਸ਼ਾ ਵਿੱਚ ਲਿਖੀ ਸੀ, ਤੁਸੀਂ ਉਸ ਦਾ ਖੁਲਾਸਾ ਚਾਹੁੰਦੇ ਹੋ, ਸਿਰ ਮੱਥੇ ਤੇ।
ਵੀਰ ਜੀ ਸਿੱਖ ਮਾਰਗ ਤੇ ਦੋ ਬਹਿਸਾਂ ਚਲ ਰਹੀਆਂ ਸਨ, ਇੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦੀ ਪਰਮਾਣਿਕਤਾ ਬਾਰੇ ਅਤੇ ਦੂਜੀ, ਆਵਾ ਗਵਣ ਹੋਣ ਜਾਂ ਨਾ ਹੋਣ ਬਾਰੇ।
ਪਹਿਲੀ ਬਹਿਸ ਸਾਰਥਿਕ ਹੁੰਦੇ ਹੋਏ ਵੀ, ਸਮੇ ਅਨੁਸਾਰ ਬੇਲੋੜੀ ਹੈ। ਇਸ ਵੇਲੇ ਇਸ ਬਹਿਸ ਦਾ ਆਮ ਸਿੱਖਾਂ ਤੇ ਕੋਈ ਸੁਖਾਵਾਂ ਅਸਰ ਪੈਣ ਦੀ ਸੰਭਾਵਨਾ ਨਹੀਂ ਹੈ। ਬਲਕਿ ਸਿੱਖਾਂ ਵਿੱਚ ਪਏ ਭੰਬਲ-ਭੁਸੇ ਵਿੱਚ ਹੋਰ ਵਾਧਾ ਹੋਣ ਦੀ ਹੀ ਸੰਭਾਵਨਾ ਹੈ। ਇਹ ਉਸ ਵੇਲੇ ਦੀ ਗੱਲ ਹੈ, ਜਦ ਅੱਜ ਦੀ ਹਾਲਤ, ਸਿੱਖੀ ਤੇ ਕਾਬਜ਼, ਸਿੱਖੀ ਨੂੰ ਵਿਗਾੜਨ ਵਾਲੇ, ਗੁਰਬਾਣੀ ਨੂੰ ਗਲਤ ਲੀਹਾਂ ਤੇ ਪਰਚਾਰਨ ਵਾਲੇ, ਹਜ਼ਾਰਾ ਬੰਦਿਆਂ ਤੋਂ ਸਿੱਖਾਂ ਦੀ ਜਾਨ ਛੁੱਟ ਜਾਵੇ। ਉਸ ਮਗਰੋਂ ਬੈਠ ਕੇ ਬੀੜ ਵਾਲੇ ਮਸਲ੍ਹੇ ਨੂੰ ਵਿਚਾਰਨ ਦੀ ਗੱਲ ਹੋਣੀ ਚਾਹੀਦੀ ਹੈ। ਤਦ ਤੱਕ ਇਹ ਵਿਚਾਰ ਵਟਾਂਦਰੇ, ਨਿੱਜੀ ਰੂਪ ਵਿਚ, ਟੈਲੀਫੋਨ ਜਾਂ ਈ ਮੇਲ ਤੇ ਹੀ ਹੋਣੇ ਚਾਹੀਦੇ ਹਨ।
ਉਤਾਰੇ ਕਰਨ ਵਾਲਿਆਂ ਨੇ ਬਹੁਤ ਸਾਰੀਆਂ ਗਲਤੀਆਂ ਕੀਤੀਆਂ ਹਨ, ਜਿਨ੍ਹਾਂ ਤੇ ਵਿਚਾਰ ਕਰਨ ਲਈ, ਉਨ੍ਹਾਂ ਨੂੰ ਸੁਧਾਰਨ ਲਈ, ਵਿਦਵਾਨਾਂ ਦੇ ਇੱਕ ਅਜਿਹੇ ਪੈਨਲ ਦੀ ਲੋੜ ਹੈ ਜੋ ਸਿੱਖੀ ਸਿਧਾਂਤਾਂ ਵਿੱਚ ਪਰਪੱਕ ਹੋਣ। ਅਜਿਹਾ ਪੈਨਲ ਸਮੁਚੇ ਪੰਥ ਵਲੋਂ ਪਰਵਾਣਿਤ ਹੋਣਾ ਚਾਹੀਦਾ ਹੈ। ਤਾਂ ਜੋ ਸੋਧਾਂ ਦੀ ਦਿਸ਼ਾ ਵਿੱਚ ਸਹੀ ਕਦਮ ਵਧਾਇਆ ਜਾ ਸਕੇ। ਅਜਿਹੇ ਪੈਨਲ ਦੇ ਕੰਮ ਦੀ ਚੌਹੱਦੀ ਮਿਥਣ ਦੀ ਵੀ ਲੋੜ ਹੈ। ਜਦ ਤੱਕ ਅਸੀਂ ਇਹ ਸਭ ਕੁੱਝ ਕਰਨ ਦੇ ਸਮਰੱਥ ਨਹੀਂ ਹੁੰਦੇ ਤਦ ਤੱਕ ਇਹ ਵਿਚਾਰ ਮੀਡੀਏ ਤੇ ਨਹੀਂ ਹੋਣੇ ਚਾਹੀਦੇ।
ਦੂਸਰੀ ਗੱਲ ਹੈ ਆਵਾਗਵਣ ਦੀ, ਜੋ ਗੁਰਬਾਣੀ ਦੇ ਅਰਥਾਂ ਦੇ ਅਨੱਰਥ ਕਰਨ ਤੱਕ ਪਹੁੰਚ ਗਈ ਹੈ। ਮੈਂ ਆਪਣੇ ਰੁਝੇਵੇਂ ਕਾਰਨ ਨਹੀਂ ਚਾਹੁੰਦਾ ਸੀ ਕਿ ਇਸ ਵਿਸ਼ੇ ਨੂੰ ਛੇੜਾਂ, ਪਰ ਤੁਹਾਨੂੰ ਮੇਰੀ ਚਿੱਠੀ ਤੋਂ ਪਏ ਭੁਲੇਖੇ ਬਾਰੇ ਸਪੱਸ਼ਟੀਕਰਨ ਦਿੰਦਿਆਂ ਇਸ ਬਾਰੇ ਵੀ ਗੱਲ ਕਰਨੀ ਜ਼ਰੂਰੀ ਹੋ ਗਈ ਹੈ। ਲੋੜ ਹੈ ਗੁਰਬਾਣੀ ਨੂੰ ਸਮਝਣ ਉਸ ਅਨੁਸਾਰ ਜੀਵਨ ਢਾਲਣ ਦੀ, ਪਰ ਇਹ ਬਹਿਸ ਇਸ ਮੁੱਦੇ ਤੋਂ ਦੂਰ ਜਾ ਕੇ ਆਪਣੀ ਵਿਦਵਤਾ ਸਾਬਤ ਕਰਨ ਵੱਲ ਵੱਧ ਰਹੀ ਹੈ, ਭਾਵੇਂ ਉਸ ਵਿੱਚ ਗੁਰਬਾਣੀ ਸਿਧਾਂਤਾਂ ਦਾ ਘਾਣ ਹੀ ਹੁੰਦਾ ਹੋਵੇ। ਇਸ ਨੂੰ ਰੋਕਣਾ ਵੀ ਜ਼ਰੂਰੀ ਸੀ. ਹਲਾਂਕਿ ਇਸ ਬਾਰੇ ਫੈਸਲਾ ਸੰਪਾਦਕੀ ਬੋਰਡ ਵਿੱਚ ਵੀ ਕੀਤਾ ਜਾ ਸਕਦਾ ਸੀ, ਪਰ ਸਿੱਖਾਂ ਨੂੰ ਵਿਚਾਰਵਾਨ ਬਨਾਉਣਾ ਹੀ ਸਾਡਾ ਮੁੱਖ ਮੰਤਵ ਹੈ। ਇਸ ਲਈ ਅਜਿਹਾ ਫੈਸਲਾ ਕਰਨ ਨਾਲੋਂ, ਮੈਂ ਨਿੱਜੀ ਉਪਰਾਲਾ ਕਰ ਰਿਹਾ ਸੀ। (ਇਨ੍ਹਾਂ ਵਿਸ਼ਿਆਂ ਸਬੰਧੀ, ਮੈਂ ਨਿੱਜੀ ਵਿਚਾਰਾਂ, ਅਕਸਰ ਵੀਰਾਂ ਨਾਲ, ਫੋਨ ਜਾਂ ਈ ਮੇਲ ਤੇ ਹੀ ਕਰਦਾ ਹਾਂ, ਸਿੱਖ ਮਾਰਗ ਤੇ ਉਹੀ ਕੁੱਝ ਪਾਇਆ ਜਾਂਦਾ ਹੈ ਜੋ ਸਮੁੱਚੇ ਪੰਥ ਨਾਲ ਸਬੰਧਤ ਹੋਵੇ।
ਏਸੇ ਉਪਰਾਲੇ ਅਧੀਨ, ਸ. ਹਰਦੇਵ ਸਿੰਘ ਜੰਮੂ ਨਾਲ, ਇਹ ਬਹਿਸ ਬੰਦ ਕਰਨ ਲਈ, ਵਿਚਾਰਾਂ ਹੋਈਆਂ ਸਨ, ਜਿਸ ਦੇ ਸਿੱਟੇ ਵਜੋਂ ਉਨ੍ਹਾਂ ਨੇ ਪਹਿਲੀ ਜੁਲਾਈ ਦੇ ਪੱਤ੍ਰ ਵਿੱਚ ਬਹਿਸ ਬੰਦ ਕਰਨ ਦੀ ਪਰਵਾਨਗੀ ਦਿੱਤੀ ਸੀ, ਜਿਸ ਦੀ ਮੈਂ ਉਨ੍ਹਾਂ ਨੂੰ ਵਧਾਈ ਦਿੱਤੀ ਸੀ। (ਇਸ ਬਹਿਸ ਨੂੰ ਬੰਦ ਕਰਨ ਦੀ ਪੁਸ਼ਟੀ ਉਨ੍ਹਾਂ ਨੇ ੩-੭-੧੦ ਦੇ ਪੱਤ੍ਰ ਵਿੱਚ ਵੀ ਕੀਤੀ ਹੈ। ਇਹ ਸੀ ਵਿਵਾਦਾਂ ਤੋ ਬਚਣ ਦੀ ਗੱਲ, ਉਸ ਵਿੱਚ ਕਿਸ ਦਾ ਨਾਮ ਲਿਖਾਂ?
ਵੀਰ ਜਸਵੰਤ ਸਿੰਘ ਸਿੰਘਾਪੁਰ ਵੀ ਲਿਖਦੇ ਹਨ ਕਿ ਸ. ਹਰਦੇਵ ਸਿੰਘ ਜੰਮੂ ਨੂੰ ਸਚਾਈ ਕਬੂਲਣ ਵਿੱਚ ਹਿਚਕ ਕਿਉਂ ਹੈ? ਵੀਰ ਜੀ ਫਿਲਹਾਲ ਤਾਂ ਬਹਿਸ ਚੱਲ ਰਹੀ ਸੀ, ਇਸ ਵਿੱਚ ਸੱਚ ਕੀ ਹੈ ਅਤੇ ਗਲਤ ਕੀ ਹੈ, ਇਸ ਦਾ ਨਿਰਣਾ ਕਰਨ ਦਾ ਢੰਗ ਮੈਂ ਉਪਰ ਦੱਸ ਆਇਆ ਹਾਂ। ਉਸ ਢੰਗ ਨਾਲ ਕੀਤੇ ਫੈਸਲੇ ਨੂੰ ਕੌਣ ਨਹੀਂ ਪਰਵਾਨ ਕਰੇਗਾ? ਉਸ ਸਚਾਈ ਨੂੰ ਕੌਣ ਕਬੂਲ ਨਹੀਂ ਕਰੇਗਾ? ਇਸ ਵੇਲੇ ਤਾਂ ਸਿੱਖੀ ਤੇ ਕਾਬਜ਼ ਲੋਕ ਜੋ ਵੀ ਫੇਸਲਾ ਕਰਦੇ ਹਨ, ਉਹ ਸਿੱਖੀ ਦੀਆਂ ਜੜ੍ਹਾਂ ਵਿੱਚ ਤੇਲ ਦੇਣ ਵਾਲਾ ਹੀ ਹੁੰਦਾ ਹੈ।
ਫਿਲਹਾਲ ਸਾਨੂੰ ਮੀਡੀਏ ਵਿੱਚ ਅਜਿਹੀ ਸਮੱਗਰੀ ਹੀ ਪਾਉਣੀ ਚਾਹੀਦੀ ਹੈ, ਜਿਸ ਨਾਲ ਆਮ ਸਿੱਖ ਜਾਗਰੂਕ ਹੋ ਕੈ, ਪੁਰਾਣੇ ਰਾਜੇ ਅਤੇ ਬ੍ਰਾਹਮਣ, ਅਵਤਾਰ ਅਤੇ ਦੇਵਤਿਆਂ ਦੇ ਨਵੇਂ ਰੂਪ, ਸਿਆਸੀ ਅਤੇ ਪੁਜਾਰੀ ਲੋਕਾਂ ਦੇ ਗੱਠ-ਜੋੜ ਤੋਂ ਬਚਦਿਆਂ ਗੁਰਬਾਣੀ ਸਿਧਾਂਤਾਂ ਨੂੰ ਸਮਝਣ ਦੇ ਕਾਬਲ ਹੋਵੇ।
ਜਿੱਥੋਂ ਤੱਕ ਨਰੋਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮੱਰਪਿਤ ਸਿੱਖਾਂ ਦੀ ਗੱਲ ਹੈ, ਅਸੀਂ ਉਪਰਾਲਾ ਕਰ ਰਹੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮੱਰਪਿਤ ਸਿੱਖਾਂ ਦੀ ਇੱਕ ਸੰਸਥਾ ਹੋਂਦ ਵਿੱਚ ਆ ਜਾਵੇ। ਜਿਸ ਲਈ ਸਾਰੀ ਦੁਨੀਆਂ ਦੇ ਸਿੱਖਾਂ ਨੂੰ ਵਾਜ ਮਾਰੀ ਸੀ। ਪਰ ਮਹੀਨੇ ਤੋਂ ਵੱਧ ਸਮਾ ਬੀਤ ਜਾਣ ਮਗਰੋਂ ਵੀ, ਇਸ ਦੀ ਗਿਣਤੀ, ਸੈਂਕੜਾ ਵੀ ਪਾਰ ਨਹੀਂ ਕਰ ਸਕੀ। ਇਸ ਹਾਲਤ ਵਿੱਚ ਕੀ ਕਿਹਾ ਜਾ ਸਕਦਾ ਹੈ ਕਿ, ਸਿੱਖ ਕਦੋਂ ਸੁਚੇਤ ਹੋ ਕੇ ਆਪਣੇ ਲੁੱਟੇ ਜਾਂਦੇ ਵਿਰਸੇ ਦੀ ਸੰਭ ਕਰਨ ਜੋਗੇ ਹੋਣਗੇ?
ਉਮੀਦ ਹੈ ਤੁਸੀਂ ਮੇਰੀ ਮੰਨਸ਼ਾ ਅਤੇ ਮੇਰੀ ਮਜਬੂਰੀ, ਦੋਵਾਂ ਨੂੰ ਸਮਝ ਗਏ ਹੋਵੋਗੇ। ਆਪਸੀ ਵਿਚਾਰ ਵਟਾਂਦਰਾ ਬਹੁਤ ਚੰਗੀ ਗੱਲ ਹੈ, ਪਰ ਅਸੀਂ ਜਿੰਨਾ ਵੀ ਸਮੇ ਦਾ ਸਦਉਪਯੋਗ ਕਰਾਂਗੇ, ਓਨਾ ਹੀ ਪੰਥ ਦੇ ਭਲੇ ਵਿੱਚ ਹੋਵੇਗਾ।
ਅਮਰ ਜੀਤ ਸਿੰਘ ਚੰਦੀ
ਫੋਨ:- 91 97562 64621


(04/07/10)
ਇੰਦਰ ਜੀਤ ਸਿੰਘ ਕਾਨਪੁਰ

ਸੰਪਾਦਕੀ ਬੋਰਡ ਸਿੱਖ ਮਾਰਗ

ਤੇ ਵਿਦਵਾਨ ਪਾਠਕ ਸਜਣੋ।

ਬਹੁਤ ਦਿਨਾਂ ਤੋਂ ਸਿੱਖ ਮਾਰਗ ਤੇ ਦੋ ਵਿਸ਼ੇ ਲੈ ਕੇ ਬਹੁਤ ਲੰਮੀ ਨਾਂ ਖਤਮ ਹੋਣ ਵਾਲੀ ਬਹਸ ਚਲ ਰਹੀ ਹੈ। ਪਹਿਲਾ ਵਿਸ਼ਾ ਹੈ ‘ਜੂਨੀਆਂ ਅਤੇ ਜਨਮਾਂ’ ਦਾ ਦੂਜਾ ਵਿਸ਼ਾ ਹੈ ‘ਗੁਰੁ ਗ੍ਰੰਥ ਸਾਹਿਬ ਦੀ ਪ੍ਰਮਾਣਿਕਤਾ’ ਤੇ ਪ੍ਰਸ਼ਨ ਚਿਨ੍ਹ ਲਗਾਉਣ ਦਾ। ਦੋਨੋ ਹੀ ਵਿਸ਼ੇ ਇਤਨੇ ਸੰਵੇਦਨ ਸ਼ੀਲ ਹਨ ਜਿਸ ਦੀ ਚਰਚਾ ਖੁਲੇ ਤੌਰ ਤੇ ਫੋਰਮ ਉਪਰ ਕਰਨ ਵੇਲੇ ਇਸ ਵਿੱਚ ਭਾਗ ਲੈਣ ਵਾਲਿਆਂ ਨੂੰ ਇਸ ਗਲ ਦਾ ਧਿਆਨ ਰਖਨਾ ਚਾਹੀਦਾ ਸੀ ਕੇ ਇਸ ਦਾ ਪ੍ਰਭਾਵ ਦੂਜੇ ਪਾਠਕਾਂ ਤੇ ਕੀ ਪੈ ਸਕਦਾ ਹੈ।

‘ਆਸਥਾ’ ਮਨੁਖ ਦੇ ਮੰਨ ਦੀ ਉਹ ਮਜਬੂਤ ਨੀਹ ਹੁੰਦੀ ਹੈ ਜਿਸ ਉਪਰ ਉਹ ਅਪਣੀ ‘ਅਧਿਆਤਮਕ ਇਮਾਰਤ’ ਦੀ ਉਸਾਰੀ ਕਰਦਾ ਹੈ। ਇਨਾਂ ਚਰਚਾਵਾਂ ਵਿੱਚ ਭਾਗ ਲੈਣ ਵਾਲੇ ਵੀਰਾਂ ਨੇ ਇਸ ਗਲ ਦਾ ਉਕਾ ਹੀ ਧਿਆਨ ਨਹੀ ਰਖਿਆ ਕੇ ਇਨਾਂ ਵਿਸ਼ਿਆਂ ਨੂੰ ਖੁਲੇਆਮ ਛੇੜ ਕੇ ਉਹ ਦੂਜੇ ਪਾਠਕਾਂ ਦੀ ਉਸ ‘ਆਸਥਾ ਦੀ ਨੀਹ’ ਨੂੰ ਹੀ ਤੇ ਨਹੀ ਹਿਲਾ ਰਹੇ। ਦਾਸ ਦਾ ਇਹ ਮੰਤਵ ਬਿਲਕੁਲ ਹੀ ਨਹੀ ਕੇ ਆਸਥਾ ਦੇ ਨਾਮ ਤੇ ਕਿਸੇ ਵੀ ਵਿਸ਼ੇ ਤੇ ‘ਖੋਜ’ ਤੇ ‘ਗਿਆਨ’ ਦੇ ਸਾਰੇ ਦਰਵਾਜੇ ਬੰਦ ਹੋ ਜਾਣੇ ਚਾਹੀਦੇ ਹਨ। ਲੇਕਿਨ ਸੰਵੇਦਨ ਸ਼ੀਲ ਵਿਸ਼ਿਆਂ ਤੇ ਚਰਚਾ ਕੇਵਲ ਉਸੇ ‘ਲੇਵਲ’ ਦੇ ਵਿਦਵਾਨਾਂ ਦੇ ਵਿਚਕਾਰ ਹੀ ਹੋ ਸਕਦੀ ਹੈ ਜਿਨਾਂ ਨੂੰ ਉਸ ਵਿਸ਼ੇ ਉਪਰ ਮਹਾਰਤ ਹਾਸਿਲ ਹੋਵੇ ਜਾਂ ਉਹ ਵਿਦਵਾਨ ਉਸ ਦਾ ਸਟੀਕ ਖੰਡਨ ਜਾਂ ਸਮਰਥਨ ਕਰ ਸਕਣ।

ਘਰ ਦੇ ਵਡੇਰੇ ਜੇ ਕੋਈ ‘ਸੰਵੇਦਨ ਸ਼ੀਲ’ ਗਲ ਉਤੇ ਚਰਚਾ ਕਰਦੇ ਹਨ ਤੇ ਉਹ ਬੱਚਿਆਂ ਨੂੰ ਉਥੋਂ ਜਾਣ ਲਈ ਕਹਿ ਦੇਂਦੇ ਹਨ, ਜਾਂ ਉਨਾਂ ਦੀ ਗੈਰ ਮੌਜੂਦਗੀ ਵਿੱਚ ਉਸ ਗਲ ਦੀ ਚਰਚਾ ਕਰਦੇ ਹਨ, ਤਾਂਕੇ ਉਸ ਗਲ ਦਾ ‘ਗਲਤ ਪ੍ਰਭਾਵ’ ਉਨਾਂ ਕੱਚੀ ਸੋਚ ਵਾਲਿਆਂ ਬਚਿੱਆਂ ਦੇ ਮਨ ਤੇ ਨਾਂ ਪਵੇ। ਜੇ ਉਹ ਸਿਆਣੇ ਵਡੇਰੇ ਕਿਸੇ ਨਿਰਣੇ ਤੇ ਪੰਹੁਚ ਕੇ ਕੋਈ ਨਿਰਣੇ ਲੈ ਲੈਂਦੇ ਨੇ ਤੇ ਉਹ ਪੂਰੇ ਪਰਿਵਾਰ ਨੂੰ ਦਸ ਦੇਂਦੇ ਹਨ ਕੇ ਐਸਾ ਕਰੋ। ਇਥੇ ਤੇ ਇਤਨਾਂ ਗੈਰ ਜਿਮੇਦਾਰਾਨਾਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕੇ ਇਨ੍ਹਾਂ ਸੰਵੇਦਨ ਸ਼ੀਲ ਵਿਸ਼ਿਆਂ ਦੀ ਚਰਚਾ ਦੀ ਆੜ ਵਿੱਚ ਇੱਕ ਦੂਜੇ ਪਾਠਕਾਂ ਦੀ ਟੰਗ ਖਿਚਾਈ ਹੋ ਰਹੀ ਹੈ। ਅਸੀ ਇੱਕ ਡਿਬੇਟ ਵਿੱਚ ਹਿੱਸਾ ਲੈ ਰਹੇ ਹਾਂ ਕੇ ਇੱਕ ਦੂਜੇ ਨੂੰ ਨੀਵਾਂ ਵਿਖਾ ਰਹੇ ਹਾਂ।

ਗੁਰੁ ਗ੍ਰੰਥ ਸਾਹਿਬ ਦੀ ਪ੍ਰਮਾਣਿਕਤਾ ਵਿਸ਼ੇ ਤੇ ਡਾਕਟਰ ਇਕਬਾਲ ਸਿੰਘ ਢਿੱਲੋਂ, ਕੁੱਝ ਬਹੁਤੇ ਹੀ ‘ਅਗ੍ਰੇਸਿਵ’ ਨਜਰ ਆਂਉਦੇ ਹਨ ਉਨਾਂ ਦੀ ਗਲ ਤੋਂ ਜੇ ਕੋਈ ਵਿਦਵਾਨ ਪੂਰੀ ਤਰ੍ਹਾਂ ਸਹਿਮਤ ਨਹੀ ਹੁੰਦਾ ਤੇ ਉਹ ਉਸ ਦੀ ਨਿਜੀ ‘ਖਿੰਚਾਈ’ ਕਰਨ ਲਗ ਪੈਦੇ ਹਨ। ਸ. ਹਰਦੇਵ ਸਿੰਘ ਜੰਮੂ ਇੱਕ ਸੁਹਿਰਦ ਪਾਠਕ ਅਤੇ ਪੰਥ ਦਰਦੀ ਹਨ ਇਸ ਵਿੱਚ ਪਾਂਠਕਾ ਨੂੰ ਕੋਈ ਸ਼ੰਕਾ ਨਹੀ ਹੈ। ਉਨਾਂ ਨੇ ਇਸ ਸੰਵੇਦਨ ਸ਼ੀਲ ਵਿਸ਼ੇ ਤੇ ਖੁਲੇਆਮ ਚਰਚਾ ਵਿੱਚ ਭਾਗ ਨਾਂ ਲੈਣ ਦੀ ਗਲ ਕੀਤੀ, ਜੋ ਉਨਾਂ ਦੀ ਦੂਰ ਅੰਦੇਸ਼ੀ ਨਜਰ ਅਤੇ ਵਿਦਵਾਨਤਾ ਦਾ ਪਰਿਚਯ ਦੇਂਦੀ ਹੈ। ਜੇ ਅਮਰ ਜੀਤ ਸਿੰਘ ਚੰਦੀ ਨੇ ਉਨਾਂ ਦੇ ਉਸ ਫੇਸਲੇ ਦੀ ਸ਼ਲਾਘਾ ਕੀਤੀ ਤੇ ਢਿਲੋਂ ਸਾਹਿਬ ਚੰਦੀ ਸਾਹਿਬ ਦੇ ਮਗਰ ਪੈ ਗਏ। (ਵੇਖੋ 03. 07. 10 ਤੁਹਾਡੇ ਪੱਤਰ)। ਇਹ ਕਿਥੋਂ ਦੀ ‘ਵਿਦਵਾਨਤਾ’ ਹੈ।

ਢਿਲੋਂ ਸਾਹਿਬ, ਚੰਦੀ ਸਾਹਿਬ ਨੂੰ ਇਹ ਲਿਖ ਰਹੇ ਹਨ ਕੇ ਉਹ ਦਸਣ ਕੇ ਸ. ਹਰਦੇਵ ਸਿੰਘ ਜੰਮੂ ਨੇ ਕਿਹੜਾ ਨਿਵੇਕਲਾ ਤੇ ਵਿਲਖਣ ਫੈਸਲਾ ਲਿਆ ਹੈ। ਦਾਸ ਆਪ ਜੀ ਕੋਲੋਂ ਪੁਛਦਾ ਹੈ ਕੇ ‘ਗੁਰੂ ਗ੍ਰੰਥ ਸਾਹਿਬ ਦੀ ਪ੍ਰਮਾਣਿਕਤਾ’ ਤੇ ਖੁਲੇਆਮ ਚਰਚਾ ਛੇੜ ਕੇ ਜਿਸ ਨੂੰ ਹਰ ‘ਲੇਵਲ’ ਦਾ ਪਾਠਕ ਪੜ ਰਿਹਾ ਹੈ, ਤੁਸਾਂ ਕੇਹੜੀ ਵਿਦਵਾਨਤਾ ਵਾਲੀ ਗਲ ਕੀਤੀ ਹੈ।

ਤੁਸੀ ਤੇ ਡਾਕਟਰ ਹੋ ਤੁਸਾਂ ‘ਥੀਸਿਸ’ ਵੀ ਲਿਖੀ ਹੋਣੀ ਹੈ। ਜਾਉ ਇੱਕ ‘ਥੀਸਿਸ’ ਹੋਰ ਲਿਖ ਦਿਉ ‘ਗੁਰੁ ਗ੍ਰੰਥ ਸਾਹਿਬ ਦੀ ਪ੍ਰਮਾਣਿਕਤਾ’ ਬਾਰੇ। ਇਹ ਸਾਰੇ ਵਿਸ਼ੇ ਤੁਹਾਨੂੰ ਮੁਬਾਰਕ। ਸਾਡੇ ਵਰਗੇ ‘ਅਨਪੜ ਤੇ ਗੰਵਾਰ’ ਬੰਦਿਆਂ ਨੂੰ ਤੇ ‘ਸ਼ਬਦ ਗੁਰ, ਗੁਰੁ ਗ੍ਰੰਥ ਸਾਹਿਬ ਜੀ ਦਾ ਮੌਜੂਦਾ ਸਰੂਪ’ ਹੀ ਸਵੀਕਾਰ ਹੈ। ਤੁਹਾਡੇ ਵਰਗੇ ਵਿਦਵਾਨਾਂ ਨੇ ਤੇ ਪੂਰਾ ਗੁਰੂ ਗ੍ਰੰਥ ਸਾਹਿਬ ਪੜ ਕੇ ਸਮਝ ਲਿਆ ਹੋਣਾ ਹੈ ਤੇ ਹੁਨ ਉਸ ਦੀ ਪ੍ਰਮਾਣਿਕਤਾ ਤੇ ਅਧਿਐਣ ਕਰਨ ਲਗ ਪਏ ਹੋ। ਦਾਸ ਤੇ ਸਾਰੀ ਉਮਰ ਦਾ ‘ਜਪਜੀ ਸਾਹਿਬ’ ਨੂੰ ਹੀ ਸਮਝਣ ਵਿੱਚ ਅਟਕਿਆ ਹੋਇਆ ਹੈ। ਉਹ ਸਮਝ ਆ ਗਈ ਤੇ ਅਗੇ ਵਧਾਂਗਾ। ਜਪਜੀ ਸਾਹਿਬ ਜੋ ਇੱਕ ‘ਨਿਰੰਕਾਰ ਕਰਤੇ’ ਦੀ ‘ਡਿਫਨੀਸ਼ਨ’ ਹੈ, ਜੇ ਦਾਸ ਉਹ ਸਮਝ ਲਵੇ ਤੇ ਅਗੇ ਵਧੇ। ‘ਸੁਖਮਨੀ ਸਾਹਿਬ’ ਜੋ ਮਨੁਖ ਨੂੰ ‘ਜੀਵਨ ਜਾਚ’ ਸਿਖਾਂਦੀ ਹੈ ਉਸ ਨੂੰ ਸਮਝ ਲਵਾਂ ਤੇ ਅਪਣਾ ਜੀਵਨ ਸਵਾਰ ਲਵਾਂ। ‘ਆਸਾ ਕੀ ਵਾਰ’ ਬ੍ਰਾਹਮਣੀ ਕਰਮ ਕਾਂਡਾ, ਵਹਿਮਾ, ਭਰਮਾਂ ਅਤੇ ਉਸ ਦੇ ਖਤਰਿਆਂ ਤੋ ਮਨੁਖ ਨੂੰ ਸੁਚੇਤ ਕਰਦੀ ਹੈ, ਜੇ ਸਮਝ ਲਵਾਂ ਤੇ ਅਪਣੇ ਤੇ ਆਪਣੇ ਪਰਿਵਾਰ ਦੇ ਭੱਲੇ ਦੀ ਗਲ ਹੋਵੇਗੀ। ਗੁਰੁ ਗ੍ਰੰਥ ਸਾਹਿਬ ਦੇ ਇਹ ਤਿਨ ਅਧਿਆਏ ਸਮਝਣ ਲਈ ਹੀ ਮੇਰੇ ਵਰਗੇ ਬੰਦੇ ਲਈ ਇਹ ਪੂਰਾ ਜੀਵਨ ਹੀ ਥੋੜਾ ਹੈ ਉਸ ਦੀ ਪ੍ਰਮਾਣਿਕਤਾ ਬਾਰੇ ਸੋਚਣ ਦੀ ਗਲ ਤੇ ਇੱਕ ਹਾਸੋਹੀਣੀ ਸੋਚ ਹੈ।

ਦਾਸ ਨੂੰ ਤੇ ਹੁਣ ਪੰਥ ਦੇ ਇਨਾਂ ਡਾਕਟਰਾਂ ਕੋਲੋਂ ਡਰ ਹੀ ਲਗਣ ਲਗ ਪਿਆ ਹੈ। ਪਤਾ ਨਹੀ ਕਦੋਂ ਇਹ ਅਪਨਾ ‘ਆਲਾ’ ਕਿਸੇ ਦੁਖਦੇ ਹੋਏ ਜਖਮ ਤੇ ਰਖ ਦੇਣ। ਕਿਉਕੇ ਬਹੁਤੇ ਪੜ ਲਿਖ ਜਾਣ ਵਾਲੇ ਬੰਦੇ ਤੇ ਰਬ ਦੀ ਹੋਂਦ ਤੇ ਹੀ ਸਵਾਲ ਖੜੇ ਕਰ ਕੇ ਅਪਣੀ ਵਿਦਵਾਨਤਾ ਦੇ ਝੰਡੇ ਗਡਨ ਤੋ ਵੀ ਗੁਰੇਜ ਨਹੀ ਕਰਦੇ।

ਸਲੋਕੁ ਮਃ 1॥ ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ॥ ਪੜਿ ਪੜਿ ਬੇੜੀ ਪਾਈਐ ਪੜਿ ਪੜਿ ਗਡੀਅਹਿ ਖਾਤ॥ ਪੜੀਅਹਿ ਜੇਤੇ ਬਰਸ ਬਰਸ ਪੜੀਅਹਿ ਜੇਤੇ ਮਾਸ॥ ਪੜੀਐ ਜੇਤੀ ਆਰਜਾ ਪੜੀਅਹਿ ਜੇਤੇ ਸਾਸ॥ ਨਾਨਕ ਲੇਖੈ ਇੱਕ ਗਲ ਹੋਰੁ ਹਉਮੈ ਝਖਣਾ ਝਾਖ॥ 1॥ {ਪੰਨਾ 467}

ਅਰਥ: —ਜੇ ਇਤਨੀਆਂ ਪੋਥੀਆਂ ਪੜ੍ਹ ਲਈਏ, ਜਿਨ੍ਹਾਂ ਨਾਲ ਕਈ ਗੱਡੀਆਂ ਭਰ ਲਈਆਂ ਜਾ ਸਕਣ, ਜਿਨ੍ਹਾਂ ਦੇ ਢੇਰਾਂ ਦੇ ਢੇਰ ਲਗਾਏ ਜਾ ਸਕਣ; ਜੇ ਇਤਨੀਆਂ ਪੁਸਤਕਾਂ ਪੜ੍ਹ ਲਈਏ, ਜਿਨ੍ਹਾਂ ਨਾਲ ਇੱਕ ਬੇੜੀ ਭਰੀ ਜਾ ਸਕੇ, ਕਈ ਖਾਤੇ ਪੂਰੇ ਜਾ ਸਕਣ; ਜੇ ਪੜ੍ਹ ਪੜ੍ਹ ਕੇ ਸਾਲਾਂ ਦੇ ਸਾਲ ਗੁਜ਼ਾਰੇ ਜਾਣ, ਜੇ ਪੜ੍ਹ ਪੜ੍ਹ ਕੇ (ਸਾਲ ਦੇ) ਸਾਰੇ ਮਹੀਨੇ ਬਿਤਾ ਦਿੱਤੇ ਜਾਣ; ਜੇ ਪੁਸਤਕਾਂ ਪੜ੍ਹ ਪੜ੍ਹ ਕੇ ਸਾਰੀ ਉਮਰ ਗੁਜ਼ਾਰ ਦਿੱਤੀ ਜਾਏ, ਜੇ ਪੜ੍ਹ ਪੜ੍ਹ ਕੇ ਉਮਰ ਦੇ ਸਾਰੇ ਸੁਆਸ ਬਿਤਾਏ ਜਾਣ (ਤਾਂ ਭੀ ਰੱਬ ਦੀ ਦਰਗਾਹ ਵਿੱਚ ਇਸ ਵਿਚੋਂ ਕੁੱਝ ਭੀ ਪਰਵਾਨ ਨਹੀਂ ਹੁੰਦਾ)। ਹੇ ਨਾਨਕ! ਪ੍ਰਭੂ ਦੀ ਦਰਗਾਹ ਵਿੱਚ ਕੇਵਲ ਪ੍ਰਭੂ ਦੀ ਸਿਫ਼ਤਿ-ਸਾਲਾਹ ਕਬੂਲ ਪੈਂਦੀ ਹੈ, (ਪ੍ਰਭੂ ਦੀ ਵਡਿਆਈ ਤੋਂ ਬਿਨਾ) ਕੋਈ ਹੋਰ ਉੱਦਮ ਕਰਨਾ, ਆਪਣੀ ਹਉਮੈ ਦੇ ਵਿੱਚ ਹੀ ਭਟਕਦੇ ਫਿਰਨਾ ਹੈ। 1.

(ਟੀਕਾ ਕਾਰ ਪ੍ਰੋਫੇਸਰ ਸਾਹਿਬ ਸਿੰਘ)

ਇਕ ‘ਡਾਕਟਰ’ ਹਰਜਿੰਦਰ ਮੀਤ ਸਿੰਘ ਜੀ ਆਏ ਸਨ ਉਨਾਂ ਮਾਤਾ ਸੁੰਦਰੀ, ਭਾਈ ਮੰਨੀ ਸਿੰਘ ਜੀ ਸ਼ਹੀਦ ਨੂੰ ਹੀ ‘ਪੰਥ ਦੇ ਸਬਤੋਂ ਵਡੇ ਗੱਦਾਰ’ ਦੀ ਉਪਾਧੀ ਦੇ ਕੇ ਪੰਥ ਦੇ ਇੱਕ ਦਰਜਨ ਤੋਂ ਵਧ ਮਹਾਨ ਵਿਦਵਾਨਾਂ ਨੂੰ ਸਕੂਲ ਦੇ ਬੱਚਿਆਂ ਵਾਂਗ ਇੱਕ ਲਾਈਨ ਵਿੱਚ ਖੜਾ ਕਰਕੇ ਅਪਨੀ ਭੱਦੀ ‘ਸ਼ਬਦਾਵਲੀ ਦੀ ਸੋਟੀ’ ਵਿਖਾਣੀ ਸ਼ੁਰੂ ਕਰ ਦਿਤੀ ਸੀ। ਇੱਕ ਪੰਜਵਾ ‘ਸਾਹਿਬਜਾਦਾ’ ਵੀ ਕੌਮ ਦੀ ਆਉਣ ਵਾਲੀ ਪੀੜੀ ਲਈ ਤਿਆਰ ਕਰ ਦਿਤਾ ਸੀ। ਹੁਣ ਡਾਕਟਰ ਇਕਬਾਲ ਸਿੰਘ ਜੀ ‘ਗੁਰੂ ਗ੍ਰੰਥ ਸਾਹਿਬ ਜੀ’ ਦੀ ਪ੍ਰਮਾਣਿਕਤਾ ਵਿਸ਼ੇ ਨੂੰ ਲੈ ਕੇ ਆ ਡਟੇ ਹਨ।

ਦੂਜਾ ਵਿਸ਼ਾ ‘ਜੂਨੀਆਂ ਅਤੇ ਜਨਮਾਂ’ ਦਾ ਚਲ ਰਿਹਾ ਹੈ ਉਸ ਵਿੱਚ ਵੀ ਕੁੱਝ ਇਹੋ ਜਿਹਾ ਹਾਲ ਹੈ। ਕਈ ਵੀਰ ਇਸ ਵਿਸ਼ੇ ਤੇ ਬਹੁਤ ‘ਅਗ੍ਰੇਸਿਵ’ ਹਨ ਉਹ ਪ੍ਰਿੰਸੀਪਲ ਸੁਰਜੀਤ ਸਿੰਘ ਅਤੇ ਅਮਰਜੀਤ ਸਿੰਘ ਚੰਦੀ ਵਰਗੇ ਵਰਿਸ਼ਟ ਵਿਦਵਾਨਾਂ ਦੀ ਖਿੰਚਾਈ ਕਰਨ ਤੋ ਵੀ ਪਰਹੇਜ ਨਹੀ ਕਰਦੇ। ਆਏ ਦਿਨ ਉਹ ਇਸ ਵਿਸ਼ੇ ਨੂੰ ਲੈਕੇ, ਉਨਾਂ ਤੇ ਨਿਜੀ ਟਿਪਣੀਆਂ ਵੀ ਕਰਦੇ ਰਹਿੰਦੇ ਹਨ। ਇਹ ਵਿਸ਼ਾ ਵੀ ਉਸੇ ਤਰਾਂ ਦਾ ਹੈ ਜਿਵੇ ਮਾਸ ਖਾਣ ਤੇ ਨਾਂ ਖਾਣ ਦਾ ਹੈ। ਗੁਰਬਾਣੀ ਦੀ ਰੋਸ਼ਨੀ ਵਿਚ, ਵਿਵੇਕ ਦਾ ਸਹਾਰਾ ਲੈ ਕੇ ਹੀ ਕਿਸੇ ਨਿਰਣੇ ਤੇ ਪੰਹੁਚਿਆ ਜਾ ਸਕਦਾ ਹੈ, ਇੱਕ ਦੂਜੇ ਤੇ ਟਿਪਣੀਆਂ ਕਰ ਕੇ ਨਹੀ। ਗੁਰਬਾਣੀ ਦੀਆਂ ਤੁਕਾਂ ਦੀ ਵਿਆਖਿਆ ਅਪਣੇ ਅਪਣੇ ਢੰਗ ਨਾਲ ਦੇ ਕੇ ਹਾਵੀ ਹੋਣਾ ਕੋਈ ਵਿਦਵਾਨਤਾ ਨਹੀ। ਗੁਰਬਾਣੀ ਦੀਆਂ ਕਈ ਤੁਕਾਂ ਹਨ ਜੋ ਜੂਨੀਆਂ ਵਲ ਸੰਕੇਤ ਕਰਦੀਆਂ ਹਨ ਤੇ ਕਈ ਤੁਕਾਂ ਉਸ ਦੇ ਸਿੱਧੇ ਸਿੱਧੇ ਅਰਥ ਵੀ ਕਰਦੀਆਂ ਹਨ। ਜਪਜੀ ਸਾਹਿਬ ਦੀ ਇਹ ਤੁਕ ਹੀ ਲੈ ਲਵੋ

ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ॥

ਅਰਥ: ਅਜੂਨੀ— ਜੂਨਾਂ ਤੋਂ ਰਹਿਤ, ਜੋ ਜਨਮ ਵਿੱਚ ਨਹੀਂ ਆਉਂਦਾ। (ਪ੍ਰੋਫੇਸਰ ਸਾਹਿਬ ਸਿੰਘ ਦੀ ਵਿਆਖਿਆ ਅਨੁਸਾਰ)

ਉਹ ‘ਕਰਤਾ’ ਜੋਨੀਆਂ ਵਿੱਚ ਨਹੀ ਪੈਂਦਾ। ਇਸ ਦਾ ਸਪਸ਼ਟ ਸੰਕੇਤ ਇਹ ਹੈ ਕੇ ‘ਜੋਨੀਆਂ’ ਦੀ ਕੋਈ ਹੋਂਦ ਹੈ, ਜਿਸ ਵਿੱਚ ਉਹ ਨਹੀ ਪੈਂਦਾ। ਗੁਰਬਾਣੀ ਦੀਆਂ ਹਜਾਰਾਂ ਤੁਕਾਂ ਹਨ ਜਿਸਦੇ ਜੇ ਸਿਧੇ ਸਿਧੇ ਅਰਥ ਲਏ ਜਾਣ ਤੇ ਜੋਨੀਆਂ ਅਤੇ ਜਨਮਾਂ ਨੂੰ ‘ਕੁਦਰਤ ਦਾ ਨਿਯਮ’ ਕਹਿ ਕੇ ਯਾ ਉਸ ਦੀ ਵਿਆਖਿਆ ‘ਡੁੰਗੇ ਭਾਵ’ ਦਾ ਬਹਾਨਾਂ ਬਣਾ ਕੇ, ਮੂੰਡੋਂ ਨਕਾਰਨਾਂ ਇਨਾਂ ਸੌਖਾ ਨਹੀ ਹੈ। ਜੇ ਸਭ ਕੁੱਝ ‘ਕੁਦਰਤ ਦੇ ਨਿਯਮਾਂ’ ਨਾਲ ਹੀ ਚਲ ਰਿਹਾ ਹੈ ਤੇ ਫੇਰ ਉਸ ‘ਕਰਤਾਰ’ ਦਾ ਤੇ ਕੋਈ ‘ਰੋਲ’ ਹੀ ਨਹੀ ਹੈ। ਜੇ ਉਸ ‘ਕਰਤਾਰ’ ਨੂੰ ਤੇ ਉਸ ਦੀ ਹੋਂਦ ਨੂੰ ਇੱਕ ਆਮ ਦੁਨਿਆਵੀ ਮਨੁਖ ਲਈ ਸਮਝਣਾ ਤੇ ਉਸ ਦੀ ‘ਸਾਰ’ ਨੂੰ ਸਮਝਣਾ ਇਨਾਂ ਸੋਖਾ ਨਹੀ, ਤੇ ਉਸ ਦੇ ਬਣਾਏ ‘ਨਿਯਮਾਂ’ ਨੂੰ ਸਮਝਣਾ ਵੀ ਇਨਾਂ ਸੌਖਾ ਨਹੀ। ਜਨਮ ਤੇ ਮੌਤ ਜੇ ਉਸ ਦੇ ਬਣਾਏ ਨਿਯਮ ਹਨ ਤੇ ਉਸ ਦੇ ਉਨਾਂ ਨਿਯਮਾਂ ਦਾ ‘ਰਹਿਸਯ’ (ਸੀਕ੍ਰੇਟ) ਵੀ ਉਹ ਹੀ ਸਮਝ ਸਕਦਾ ਹੈ। ਜੋ ਉਸ ਕਰਤਾਰ (ਕ੍ਰੀਏਟਰ) ਨੂੰ ਜਾਣ ਲਵੇ (ਜੋ ਕੇ ਮੁਮਕਿਨ ਨਹੀ ਹੈ) ਉਹ ਹੀ ਉਸ ਦੀ ‘ਸਾਰ’ ਭਾਵ ‘ਨਿਯਮਾਂ’ ਨੂੰ ਸਮਝ ਸਕਦਾ ਹੈ। ਕਲ ਨੂੰ ਜੇ ਕੋਈ ਉਸ ‘ਰਬ’ ਦੀ ਹੀ ਹੋਂਦ ਤੇ ਕੋਈ ‘ਥੀਸਿਸ’ ਲਿਖਣ ਲਗ ਪਵੇ ਜਾ ਉਸ ਦੀ ਹੋਂਦ ਤੇ ਹੀ ਕੋਈ ਚਰਚਾ ਛੇੜ ਦਵੇ ਤੇ ਕੀ ਉਸ ਦਾ ਕੁੱਝ ਨਿਰਣਾਂ ਜਾਂ ‘ਤੱਤ’ ਨਿਕਲ ਸਕੇਗਾ। ਇਨਾਂ ਵਿਸ਼ਿਆਂ ਤੇ ਚਰਚਾ ਕਰਨਾਂ ਪਾਣੀ ਵਿੱਚ ਮਧਾਨੀ ਮਾਰਨ ਤੋ ਵਧ ਕੁੱਝ ਨਹੀ।

ਇੰਦਰ ਜੀਤ ਸਿੰਘ

ਕਾਨਪੁਰ


(04/07/10)
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ

ਸਿੱਖ ਮਾਰਗ ਦੇ ਸਾਰੇ ਪਾਠਕਾਂ ਨੂੰ ਗੁਰ ਫਤਿਹ ਬੁਲਾਈ ਪ੍ਰੀਵਾਨ ਹੋਵੇ ਜੀ!
ਇਹ ਗੱਲ ਕੋਈ 1991-2 ਦੀ ਹੈ ਕਿ ਸ਼੍ਰੋ. ਕਮੇਟੀ ਨੇ ਮਤਾ ਪਕਾਇਆ ਕਿ ਜੇ ਕਰ ਕਰਤਾਰਪੁਰੀ ਬੀੜ ਅਸਲ ਹੈ ਤਾਂ ਕਿਸੇ ਵੀ ਕੀਮਤ ਤੇ ਕਰਤਾਰਪੁਰ ਵਾਲਿਆਂ ਧੀਰਮੱਲੀਆਂ ਤੋਂ ਖਰੀਦ ਲੈਣੀ ਚਾਹੀਦੀ ਹੈ। ਵਿਦਵਾਨਾਂ ਦੀ ਡਿਉਟੀ ਲਗਾਈ ਗਈ ਕਿ “ਇਹ ਪਤਾ ਕਰੋ! ਕਿ ਕੀ ਕਰਤਾਰਪੁਰੀ ਬੀੜ ਅਸਲ ਹੈ” ? ਉਨ੍ਹਾਂ ਨੇ ਮਹੀਨਾ-ਦੋ ਮਹੀਨਿਆਂ ਦੀ ਮਿਹਨਤ ਕਰਨ ਤੋਂ ਬਾਅਦ ਸ਼੍ਰੋ. ਗੁ. ਪ੍ਰ. ਕਮੇਟੀ ਨੂੰ ਰੀਪੋਰਟ ਦਿੱਤੀ ਕਿ ਇਹ ਬੀੜ ਅਸਲ ਨਹੀਂ ਬਲਕਿ ਉਤਾਰਿਆਂ ਦਾ ਉਤਾਰਾ ਹੈ। ਇਸ ਗੱਲ ਨੂੰ ਦੁਨੀਆਂ ਨੂੰ ਦੱਸਣ ਦੀ ਬਜਾਇ ਸ਼੍ਰੋ. ਗੁ. ਪ੍ਰ. ਕਮੇਟੀ ਨੇ ਇਹ ਰੀਪੋਰਟ ਠੰਡੇ ਬਸਤੇ ਵਿੱਚ ਪਾ ਦਿੱਤੀ ਤੇ ਵਿਦਵਾਨਾਂ ਦੀ ਕੀਤੀ ਕਮਾਈ ਨੂੰ ਘੱਟੇ `ਚ ਰੁਲਾ ਦਿੱਤਾ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ ਕੈਨੇਡਾ।

*****************************************************************

ਸ੍ਰ. ਅਮਰਜੀਤ ਸਿੰਘ ਚੰਦੀ ਜੀ ਨੂੰ ਫਿਰ ਤੋਂ ਯਾਦ ਕਰਾਇਆ ਜਾ ਰਿਹਾ ਕਿ ਉਹ ਮੇਰੀਆਂ ਚਿੱਠੀਆਂ ਦੇ ਜਵਾਬ ਦੇਣ ਜਾਂ ਫਿਰ ਘੱਟ ਤੋਂ ਘੱਟ ਇਹ ਤਾਂ ਲਿਖ ਦੇਣ ਕਿ ਮੈਂ ਜਵਾਬ ਨਹੀਂ ਦੇ ਸਕਦਾ। ਕਾਰਣ ਕੋਈ ਹੋਰ ਵੀ ਹੋ ਸਕਦੇ ਹਨ। ਧੰਨਵਾਦ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ ਕੈਨੇਡਾ।


(03/07/10)
ਡਾ. ਇਕਬਾਲ ਸਿੰਘ ਢਿੱਲੋਂ

ਸ. ਅਮਰਜੀਤ ਸਿੰਘ ਚੰਦੀ ਜੀ
ਸਤਿ ਸ੍ਰੀ ਅਕਾਲ!

ਆਪ ਜੀ ਦੇ ਸਿੱਖਮਾਰਗ ਤੇ ਆਏ ਆਪ ਜੀ ਦੇ 02. 07. 2010 ਦੇ ਪੱਤਰ ਦੇ ਹਵਾਲੇ ਨਾਲ ਮੈਂ ਆਪ ਜੀ ਤੋਂ ਇਹ ਜਾਨਣਾ ਚਾਹੁੰਦਾ ਹਾਂ ਕਿ ਸ. ਹਰਦੇਵ ਸਿੰਘ ਜੰਮੂ ਜੀ ਨੇ ਪੰਥ ਦੀ ਮੌਜੂਦਾ ਹਾਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਕੀ ਫੈਸਲਾ ਲਿਆ ਹੈ ਕਿਉਂਕਿ ਪੱਤਰ ਵਿੱਚ ਗੱਲ ਪੂਰੀ ਤਰ੍ਹਾਂ ਸਪਸ਼ਟ ਨਹੀਂ ਹੁੰਦੀ। ਇਹ ਸਹੀ ਹੈ ਕਿ ਸਮੇਂ ਸਮੇਂ ਕੱਚੇ-ਪੱਕੇ ਸਿੱਖ ਹੋਏ ਹਨ, ਸੁਹਿਰਦਤਾ ਵਾਲੇ ਸਿੱਖ ਵਿਦਵਾਨ ਵੀ ਹੋਏ ਹਨ ਅਤੇ ਮਨਮੱਤੀ ਸੋਚ ਵਾਲੇ ਵੀ। ਆਪ ਜੀ ਦੀਆਂ ਨਜ਼ਰਾਂ ਵਿੱਚ ਸ. ਹਰਦੇਵ ਸਿੰਘ ਜੰਮੂ ਜੀ ਇੱਕ ਬੜੇ ਸੁਹਿਰਦ ਵਿਦਵਾਨ ਹਨ ਪਰੰਤੂ ਉਹਨਾਂ ਨੇ ਹੁਣੇ-ਹੁਣੇ ਕਿਹੜਾ ਨਵੇਕਲਾ ਅਤੇ ਵਿਲੱਖਣ ਫੈਸਲਾ ਲਿਆ ਹੈ ਜੋ ਆਪ ਜੀ ਦੇ ਦੱਸਣ ਅਨੁਸਾਰ ਸਿੱਖੀ ਲਈ ਸਹੀ ਫੈਸਲਾ ਹੈ?
ਆਪ ਜੀ ਸਹੀ ਕਹਿੰਦੇ ਹੋ ਕਿ ਸਿੱਖ ਨੂੰ ਗੁਰੁ ਦੇ ਲੜ ਲਗੇ ਰਹਿਣਾ ਚਾਹੀਦਾ ਹੈ, ਸਦਾ ਕੁੱਝ ਸਿੱਖਦੇ ਰਹਿਣਾ ਚਾਹੀਦਾ ਹੈ ਅਤੇ ਮਨਮੱਤ ਤੋਂ ਬਚਣਾ ਚਾਹੀਦਾ ਹੈ। ਕੀ ਆਪ ਜੀ ਦੇ ਮਨ ਵਿੱਚ ਅਜੋਕੇ ਸਮੇਂ ਦੇ ਕਿਸੇ ਐਸੇ ਵਿਅਕਤੀ ਵਿਸ਼ੇਸ਼ ਦਾ ਨਾਮ ਹੈ ਜੋ ਇਸ ਕਸਵੱਟੀ ਤੇ ਪੂਰਾ ਨਹੀਂ ਉਤਰਦਾ। ਜ਼ਰੂਰ ਹੋਵੇਗਾ ਨਹੀਂ ਤਾਂ ਆਪ ਜੀ ਨੂੰ ਸ. ਹਰਦੇਵ ਸਿੰਘ ਜੰਮੂ ਜੀ ਦੀ ਸ਼ਲਾਘਾ ਕਰਨ ਵੇਲੇ ਇਸ ਤਰ੍ਹਾਂ ਦਾ ਮੁਕਾਬਲਾ ਕਰਨ ਦੀ ਲੋੜ ਨਹੀਂ ਸੀ ਪੈਣੀ ਕਿਉਂਕਿ ਜੇਕਰ ਅਜੋਕੇ ਸਮੇਂ ਵਿੱਚ ਵੀ ਜਿਥੇ ਜੰਮੂ ਜੀ ਵਰਗੇ ਸੁਹਿਰਦ ਵਿਦਵਾਨ ਹੋਏ ਹਨ ਮਨਮੱਤੀਆਂ ਦੀ ਵੀ ਕੋਈ ਘਾਟ ਨਹੀਂ। ਆਪ ਜੀ ਦੀ ਗੱਲ-ਬਾਤ ਦੇ ਸੰਦਰਭ ਵਿੱਚ ਅਜੋਕੇ ਸਮੇਂ ਦਾ ਉਹ ਕਿਹੜਾ ਵਿਸ਼ੇਸ਼ ਮਨਮੱਤੀਆ/ਮੂਰਖ ਵਿਅਕਤੀ ਹੈ ਜਿਸ ਨਾਲ ਸ. ਜੰਮੂ ਜੀ ਨੇ ਜਾਂ ਆਪ ਜੀ ਨੇ “ਲੁਝਣਾ” ਵਾਜਬ ਨਹੀਂ ਸਮਝਿਆ?
ਕਿਉਂਕਿ ਆਪ ਜੀ ਸਿੱਖਮਾਰਗ ਵੈਬਸਾਈਟ ਦੇ ਸੰਪਾਦਕੀ ਬੋਰਡ ਦੇ ਮੈਂਬਰ ਹੋ, ਇਸ ਕਰਕੇ ਵੀ ਉਪਰੋਕਤ ਦੋਹਾਂ ਸਵਾਲਾਂ ਦਾ ਉਤੱਰ ਦੇਣਾ ਆਪ ਜੀ ਦੀ ਜ਼ੁੰਮੇਵਾਰੀ ਬਣਦਾ ਹੈ। ਇਹ ਆਸ ਕੀਤੀ ਜਾਂਦੀ ਹੈ ਕਿ ਆਪ ਜੀ ਇਸ ਜ਼ੁੰਮੇਵਾਰੀ ਤੋਂ ਭੱਜੋਗੇ ਨਹੀਂ। ਲੇਖਕ ਦੇ ਇਸ ਪੱਤਰ ਨੂੰ ਵੈਬਸਾਈਟ ਤੇ ਨਾਂ ਲਿਆਉਣਾ ਜਾਂ ਇਸ ਦਾ ਗੋਲ-ਮੋਲ ਜਵਾਬ ਦੇਣਾ ਗਲਤਫਹਿਮੀ ਪੈਦਾ ਕਰਨ ਦਾ ਕਾਰਨ ਬਣ ਸਕਦਾ ਹੈ।
ਇਕਬਾਲ ਸਿੰਘ ਢਿੱਲੋਂ (ਡਾ.)
ਚੰਡੀਗੜ੍ਹ
ਫੋਨ: 09317910734


(03/07/10)
ਸਰਵਜੀਤ ਸਿੰਘ

ਸ. ਅਮਰ ਜੀਤ ਸਿੰਘ ਚੰਦੀ ਜੀ,
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਿਹ॥
ਆਪ ਜੀ ਨੇ ਆਪਣੇ ਪੱਤਰ (2 ਜੂਲਾਈ 2010) ਵਿਚ ਦਾਸ ਨੂੰ ਮੂਰਖ ਦੀ ਉਪਾਧੀ ਨਾਲ ਨਿਵਾਜਿਆ ਹੈ । ਆਪ ਜੀ ਦਾ ਬੁਹਤ ਬੁਹਤ ਧੰਨਵਾਦ।
ਆਪ ਜੀ ਨੇ ਆਪਣੇ ਇਸੇ ਪੱਤਰ ਰਾਹੀ ਸ. ਹਰਦੇਵ ਸਿੰਘ ਜੰਮੂ ਜੀ ਵਲੋ ਲਏ ਗਏ (ਗੋਲ-ਮੋਲ) ਫੈਸਲੇ ਤੇ ਉਨ੍ਹਾਂ ਨੂੰ ਵਧਾਈ ਦੇਣ ਦੇ ਨਾਲ-ਨਾਲ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਵੀ ਕੀਤੀ ਹੈ ਤਾਂ ਜੋ ਸ: ਹਰਦੇਵ ਸਿੰਘ ਜੰਮੂ ਜੀ ਵਿਵਾਦਾਂ ਤੋ ਬਚ ਕਿ ਪੰਥ ਦੀ ਸੇਵਾ ਕਰ ਸਕਣ। ਆਪ ਜੀ ਦੇ ਬਚਨ, “ਸ. ਹਰਦੇਵ ਸਿੰਘ ਜੰਮੂ ਨੇ ਪੰਥ ਦੀ ਮੌਜੂਦਾ ਹਾਲਤ ਨੂੰ ਧਿਆਨ ਵਿੱਚ ਰਖਦੇ, ਬਹੁਤ ਸਹੀ ਫੈਸਲਾ ਲਿਆ ਹੈ, ਜਿਸ ਲਈ ਮੈਂ ਉਨ੍ਹਾਂ ਨੂੰ ਵਧਾਈ ਦਿੰਦਾ ਹਾਂ। ਨਾਲ ਹੀ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ, ਉਨ੍ਹਾਂ ਤੇ ਏਸੇ ਤਰ੍ਹਾਂ ਮਿਹਰ ਭਰਿਆ ਹੱਥ ਰੱਖ ਕੇ, ਵਿਵਾਦਾਂ ਵਿੱਚ ਪੈਣੋ ਬਚਾ ਕੇ, ਉਨ੍ਹਾਂ ਕੋਲੋਂ ਸਿੱਖੀ ਦੀ ਸੇਵਾ ਲੈਂਦਾ ਰਹੇ”।
ਸ. ਅਮਰ ਜੀਤ ਸਿੰਘ ਚੰਦੀ ਜੀ, ਇਥੇ ਇਹ ਸਵਾਲ ਪੈਂਦਾ ਹੁੰਦਾ ਹੈ ਕਿ ਇਹ ਵਿਵਾਦ ਅਰੰਭ ਕਿਸ ਨੇ ਕੀਤਾ ਸੀ? ਇਹ ਕਿਵੇ ਮੰਨ ਲਿਆ ਜਾਵੇਂ ਕਿ ਆਪ ਜੀ ਨੇ ਸ. ਹਰਦੇਵ ਸਿੰਘ ਜੰਮੂ ਜੀ ਦਾ 14 ਜੂਨ ਦਾ ਪੱਤਰ ਨਹੀ ਪੜ੍ਹਿਆ ਹੋਵੇਗਾ? ਸੰਪਾਦਕੀ ਮੰਡਲ ਦਾ ਮੈਬਰ ਹੋਣ ਦੇ ਨਾਤੇ ਕੀ ਆਪ ਜੀ ਦੀ ਇਹ ਜਿੰਮੇਵਾਰੀ ਨਹੀ ਸੀ ਬਣਦੀ ਕਿ ਆਪ ਜੀ 15 ਜੂਨ ਨੂੰ ਹੀ ਸ. ਹਰਦੇਵ ਸਿੰਘ ਜੰਮੂ ਜੀ ਦੇ ਨਾਮ ਪੱਤਰ ਲਿਖਕੇ ਵਿਵਾਦ ਕਰਨ ਤੋਂ ਰੋਕ ਦਿੰਦੇ? ਸ. ਹਰਦੇਵ ਸਿੰਘ ਜੰਮੂ ਜੀ ਆਪਣੇ ਪੱਤਰ 20 ਜੂਨ ਵਿਚ ਲਿਖਦੇ ਹਨ, “ਹਾਲਾਂਕਿ ਹੇਠਲੇ ਵਿਸ਼ੇ ਤੇ ਮੈਂ ਕੋਈ ਗਲ ਕਰਨਾ ਨਹੀਂ ਚਾਹੁੰਦਾ ਸੀ ਪਰ ਗਲ ਤੁਰਨ ਕਾਰਣ ਪਿਆਰ ਸਿੰਘ ਜੀ ਦੀ ਪੁਸਤਕ ਬਾਰੇ ਕੁੱਝ ਵਿਚਾਰ ਪਾਠਕਾਂ ਦੀ ਜਾਨਕਾਰੀ ਲਈ ਲਿਖ ਰਿਹਾ ਹਾਂ”। ਸ. ਅਮਰ ਜੀਤ ਸਿੰਘ ਚੰਦੀ ਜੀ, ਹੁਣ ਜੇ ਕਿਸੇ ਪਾਠਕ ਨੇ ਹੋਰ ਜਾਣਕਾਰੀ ਲੈਣ ਲਈ ਪੱਤਰ ਲਿਖ ਦਿੱਤਾ ਤਾਂ ਉਹ ਮੂਰਖ ਕਿਵੇ ਹੋਇਆ?
ਸ. ਹਰਦੇਵ ਸਿੰਘ ਜੰਮੂ ਜੀ ਆਪਣੇ ਪੱਤਰ (21 ਜੂਨ) ਵਿਚ ਲਿਖਦੇ ਹਨ, “ਮੇਰੀ ਜਾਣਕਾਰੀ ਅਨੁਸਾਰ ਮੌਜੂਦਾ ਪ੍ਰਚਲਤ ਸਵਰੂਪ ਮੌਜੂਦਾ ਕਰਤਾਰ ਪੁਰੀ ਬੀੜ ਅਤੇ ਦਮਦਮੀ ਬੀੜ ਦੇ ਸੋਮਿਆਂ ਦੇ ਨਾਲ ਸੋਧ ਕੇ ਚਲਦੇ ਆ ਰਿਹਾ ਹੈ” ਅਤੇ ਆਪਣੇ ਇਕ ਹੋਰ ਪੱਤਰ ( 14 ਜੂਨ) ਵਿਚ ਲਿਖਦੇ ਹਨ, “ਕੀ ਉਨ੍ਹਾਂ ਨੇ ਕਰਤਾਰ ਪੁਰੀ ਬੀੜ ਦੇ ਨਾਲ-ਨਾਲ ਮੋਜੂਦਾ ਪ੍ਰਚਲਤ ਸਵਰੂਪ (ਰਾਗ ਮਾਲਾ ਛੱਡ ਕੇ) ਨੂੰ ਵੀ ਰੱਦ ਕੀਤਾ ਹੈ”। ਇਸ ਦਾ ਕੀ ਭਾਵ ਹੈ?
ਜਦੋ ਸ. ਹਰਦੇਵ ਸਿੰਘ ਜੰਮੂ ਜੀ, ਇਹ ਮੰਨਦੇ ਹਨ ਕਿ ਮੌਜੂਦਾ ਬੀੜ ਕਰਤਾਰ ਪੁਰੀ ਬੀੜ ਨਾਲ ਸੋਧ ਕੀਤੀ ਗਈ ਤਾਂ ਰਾਗਮਾਲਾ ਤੇ ਕਿੰਤੂ-ਪ੍ਰੰਤੂ ਕਿਓ? ਕੀ ਇਹ ਸੱਚ ਨਹੀ ਕਿ ਕਰਤਾਰਪੁਰੀ ਬੀੜ ਵਿਚ ਰਾਗਮਾਲਾ ਦਰਜ ਹੈ? ਜਦਕਿ ਸ. ਹਰਦੇਵ ਸਿੰਘ ਜੰਮੂ ਜੀ ਇਹ ਵੀ ਮੰਨਦੇ ਹਨ ਕਿ ਕਰਤਾਰਪੁਰੀ ਬੀੜ ਉਹੀ ਹੈ ਜੋ ਗੁਰੂ ਅਰਜਨ ਜੀ ਨੇ ਦਰਬਾਰ ਸਾਹਿਬ ਵਿਖੇ ਪ੍ਰਕਾਸ਼ ਕੀਤੀ ਸੀ। ਉਹ ਆਪਣੇ 29 ਜੂਨ ਦੇ ਪੱਤਰ `ਚ ਲਿਖਦੇ ਹਨ, “ਉਦਾਹਰਣ ਲਈ ਗੁਰੂ ਅਰਜਨ ਜੀ ਨੇ ‘ਆਦਿ ਗ੍ਰੰਥ’ ਵਿੱਚ ਬਾਣੀ ਲਿਖ ਕੇ ਉਸਦਾ ਪ੍ਰਕਾਸ ਦਰਬਾਰ ਸਾਹਿਬ ਕੀਤਾ। ਪਰ ਜਦ ਇਹ ਬੀੜ ਹਾਲਾਤਾਂ ਕਾਰਣ ਕਰਤਾਰ ਪੁਰ ਪਹੁੰਚੀ ਇਸ ਦੀ ਪਛਾਂਣ ਕਰਤਾਰ ਪੁਰ ਵਾਲੀ ਬੀੜ ਕਹਿ ਕੇ ਕੀਤੀ ਜਾਂਣ ਲਗੀ”।
ਸ. ਅਮਰਜੀਤ ਸਿੰਘ ਚੰਦੀ, ਆਪ ਜੀ ਦਾ ਰਾਗਮਾਲਾ ਬਾਰੇ ਕੀ ਵਿਚਾਰ ਹੈ? ਕੀ ਆਪ ਜੀ ਰਾਗਮਾਲਾ ਤੇ ਸ਼ੰਕਾ ਨਹੀ ਕਰਦੇ ? ਜੇ ਕਰਦੇ ਹੋ ਤਾਂ ਕਿਓ? ਕੀ ਕਰਤਾਰਪੁਰੀ ਬੀੜ ਵਿਚ ਵੀ ਮੰਗਲ ਇਸੇ ਤਰ੍ਹਾ ਹੀ ਲਿਖੇ ਹੋਏ ਹਨ ਜਿਵੇ ਅੱਜ ਛਾਪੇ ਦੀ ਬੀੜਾਂ `ਚ ਹਨ?
ਆਪ ਜੀ ਦੇ ਪੱਤਰ ਦੀ ਉਠੀਕ `ਚ ਇਕ ਮੂਰਖ
ਸਰਵਜੀਤ ਸਿੰਘ


(03/07/10)
ਜਸਵੰਤ ਸਿੰਘ ਸਿੰਘਾਪੁਰ

ਸਿੱਖ ਮਾਰਗ ਦੇ ਸਾਰੇ ਪਾਠਕਾਂ ਨੂੰ,
ਵਾਹਿਗੁਰੂ ਜੀ ਕਾ ਖ਼ਾਲਸਾ,
ਵਾਹਿਗੁਰੂ ਜੀ ਕੀ ਫ਼ਤਿਹ॥

ਮੈਂ ਡਾ: ਇਕਬਾਲ ਸਿੰਘ ਢਿੱਲੋਂ ਦੀ ਇਸ ਗੱਲ ਦੀ ਪ੍ਰਸੰਸਾ ਕਰਦਾ ਹਾਂ ਜਿਹੜੀ ਕਿ ਉਹਨਾ ਨੇ ‘ਗਾਥਾ ਆਦਿ ਗ੍ਰੰਥ’ ਬਾਰੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਹੈ। ਮੈਂ ‘ਸਿੱਖ ਮਾਰਗ’ ਅਤੇ ‘ਇੰਡੀਆ ਅਵੇਅਰਨੈੱਸ ਦੇ ਸੰਪਾਦਕਾਂ ਦੀ ਵੀ ਪ੍ਰਸੰਸਾ ਕਰਦਾ ਹਾਂ। ਪ੍ਰੰਤੂ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਹਰਦੇਵ ਸਿੰਘ ਜੰਮੂ ਨੂੰ ਸਚਾਈ ਕਬੂਲਣ ਵਿੱਚ ਹਿਚਕਾਹਟ ਕਿਉਂ ਹੈ? ਸਚਾਈ ਨੇ ਸਚਾਈ ਹੀ ਰਹਿਣਾ ਹੈ ਇਸ ਨੂੰ ਭਾਵੇਂ ਅੱਜ ਮੰਨ ਲਓ ਅਤੇ ਭਾਵੇਂ ਕੱਲ ਨੂੰ ਅਤੇ ਸਾਨੂੰ ਇਸ ਬਾਰੇ ਵਿਚਾਰਨਾ ਹੀ ਪੈਣਾ ਹੈ।
ਧੰਨਵਾਦ ਸਹਿਤ,
ਜਸਵੰਤ ਸਿੰਘ ਸਿੰਘਾਪੁਰ


(03/07/10)
ਹਰਮੀਤ ਸਿੰਘ ਖਾਲਸਾ

ਵੀਰ ਹਰਦੇਵ ਸਿੰਘ ਜੀ ਜੰਮੂ ਦਾਸ ਬਹੁਤਾ ਕੁੱਝ ਨਾ ਲਿਖਦਾ ਹੋਇਆ ਆਪ ਜੀ ਨੂੰ ਵਧਾਈ ਦਿੰਦਾ ਹੈ ਜੋ ਆਪ ਜੀ ਨੇ ਕੌਮ ਨੂੰ ਨੁਕਸਾਨ ਪਹੁਚਾਉਣ ਵਾਲੀ ਬਹਿਸ ਵਿੱਚ ਸ਼ਾਮਿਲ ਨਾ ਹੋਣ ਦਾ ਫੈਸਲਾ ਲਿਆ ਹੈ।
ਹਰਮੀਤ ਸਿੰਘ ਖਾਲਸਾ
ਡਬਰਾ (ਗਵਾਲੀਅਰ)


(03/07/10)
ਹਰਦੇਵ ਸਿੰਘ, ਜੰਮੂ

ਸਿੱਖ ਮਾਰਗ. ਕਾਮ ਦੇ ਪਾਠਕ ਸੱਜਣੋਂ
ਸਤਿ ਸ੍ਰੀ ਅਕਾਲ!

ਧਰਮ ਇੱਕ ਨਿਜੀ ਆਸਥਾ ਅਤੇ ਵਿਸ਼ਵਾਸ ਦੀ ਗਲ ਹੁੰਦਾ ਹੈ। ਮੈਨੂੰ ਮੌਜੂਦਾ ਸਰੂਪ ਵਿੱਚ ਗੁਰੂ ਦੀ ‘ਸਮੁੱਚੀ ਬਾਣੀ (ਰਾਗ ਮਾਲਾ ਛੱਡ ਕੇ) ਤੇ ਮਾਂਣ, ਵਿਸ਼ਵਾਸ ਅਤੇ ਭਰੋਸਾ ਹੈ। ਇੱਕ ਸਿੱਖ ਹੋਂਣ ਦੇ ਨਾਤੇ ਸਾਰੀ ਮਨੁੱਖਤਾ ਦੀ ਭਲਾਈ ਦੇ ਇਸ ਸੋਮੇਂ ਵਿੱਚ ਮੈਨੂੰ ਅਪਣੀ ਸ਼ਾਨ ਵੀ ਨਜ਼ਰ ਆਉਂਦੀ ਹੈ ਜੇਕਰ ਮੇਰਾ ਇਹ ਮੇਰਾ ਨਿਜੀ ਮੁਫਾਦ ਹੈ ਅਤੇ ਮੈ ਚਾਹੁੰਦਾ ਹਾਂ ਕਿ ਮੇਰਾ ਇਹ ਨਿਜੀ ਮੁਫਾਦ ਸਾਰਿਆਂ ਨੂੰ ਸਪਸ਼ਟ ਨਜ਼ਰ ਆਏ। ਮੇਨੂੰ ਇਸ ਵਿੱਚ ਕੋਈ ਸ਼ਰਮ ਨਹੀਂ। ਪ੍ਰਚਲਤ ਬਾਣੀ ਸਰੂਪ ਗੁਰੂ ਮੇਰੇ ਵਰਗੇ ਇੱਕ ਨਿਮਾਣੇ ਦਾ ਮਾਣ ਹੈ। ਮੇਰੀ ਇਸ ਮੰਸ਼ਾ ਨੂੰ ਸਮਝਨ ਲਈ ਮੈਂ ਸ. ਅਮਰ ਜੀਤ ਸਿੰਘ ਚੰਦੀ ਜੀ ਦਾ ਧਨਵਾਦੀ ਹਾਂ। ਉਨ੍ਹਾਂ ਦੇ ਪੱਤਰ ਵਿੱਚ ਗੁਰੂ ਪ੍ਰਤੀ ਸਤਿਕਾਰ ਤੇ ਭਰੋਸਾ ਸਪਸ਼ਟ ਝਲਕਿਆ ਹੈ।
ਵੀਰ ਸਰਵਜੀਤ ਜੀ! ਪਿਆਰ ਸਿੰਘ ਜੀ ਦੀ ਪੁਸਤਕ ਬਾਰੇ ਜਾਣਕਾਰੀ ਮੈਂਨੂੰ ਇਨ੍ਹਾਂ ਦਿਨਾਂ ਸਿੱਖ ਮਾਰਗ ਤੇ ਹੀ ਹੋਈ ਹੈ। ਉਸ ਤੋਂ ਪਹਿਲਾਂ ਮੈਂ ਇਸ ਪੁਸਤਕ ਬਾਰੇ ਕੁੱਝ ਨਹੀਂ ਸੀ ਜਾਣਦਾ। ਮੈਂਨੂੰ ਇਸਦਾ ਨਾਮ ਤਕ ਨਹੀਂ ਸੀ ਪਤਾ। ਹੁਣ ਮੈਂ ਇਸ ਦੇ ਚਰਚਾ ਸਬੰਧਿਤ ਸਫੇਆਂ ਨੂੰ ਪੜਿਆ ਹੈ। ਇਸ ਰਾਹੀਂ ਪਿਆਰ ਸਿੰਘ ਜੀ ਦੇ ਦਿਤੇ ਮੁਖ ਨਿਰਨੇ ਇਹ ਹਨ:-
(1) ਪੰਚਮ ਪਾਤਸ਼ਾਹ ਜੀ ਦਾ ਲਿਖਵਾਇਆ ਅਦਿ ਗ੍ਰੰਥ ਸਿੱਖਾਂ ਦੇ ਹੱਥ ਨਹੀ ਲਗਿਆ ਹੈ।
(2) ਮੌਜੂਦਾ ਸਵਰੂਪ ਦਮਦਮੀ ਬੀੜ ਦੀ ਸ਼ਾਖਾ ਨਾਲ ਸਬੰਧਿਤ ਹੈ ਜਿਸ ਦੀ ਸੁਧਾਈ ਦਾ ਸੋਮਾਂ ਕਰਤਾਰ ਪੁਰੀ ਬੀੜ ਰਹੀ ਹੈ।
(3) ਕਰਤਾਰ ਪੁਰੀ ਬੀੜ ਨਕਲੀ ਬੀੜ ਹੈ ਅਤੇ ਇਹ ਬੀੜ ਗੁਰੂ ਗ੍ਰੰਥ ਸਾਹਿਬ ਜੀ ਦੇ ਇੱਕ ਪ੍ਰਮਾਣਿਕ ਸਵਰੂਪ ਨੂੰ ਤਿਆਰ ਕਰਨ ਦੇ ਯੋਗ ਬੀੜ ਨਹੀਂ। (ਅਸੀਂ ਸਾਰੇ ਜਾਂਣਦੇ ਹਾਂ ਕਿ ਮੌਜੂਦਾ ਬਾਣੀ ਸਰੂਪ ਗੁਰੂ ਗ੍ਰੰਥ ਸਾਹਿਬ ਕਰਤਾਰ ਪੁਰੀ ਬੀੜ ਦੇ ਨਾਲ ਸੋਧਿਆ ਹੋਇਆ ਦਮਦਮੀ ਸਰੂਪ ਹੈ)
ਹੁਣ ਜ਼ਰਾ ਅਗੇ ਤੁਰੀਏ। ਸਭ ਤੋਂ ਪਹਿਲਾਂ ਜਾਣ ਲਈਏ ਕਿ ਪਿਆਰ ਸਿੰਘ ਜੀ ਦੀ ਪੁਸਤਕ ਦਾ ਨਾਮ ਸੀ ‘ਗਾਥਾ ਸ੍ਰੀ ਆਦਿ ਗ੍ਰੰਥ’। ਇਹ ਪੁਸਤਕ ਕੇਵਲ ਆਦਿ ਬੀੜ ਜਾਂ ਬੀੜਾਂ ਦੇ ਪੁਸਤਕ ਸਰੂਪ ਬਾਰੇ ਨਹੀਂ ਬਲਕਿ ਇਸ ਦਾ ਮੂਲ ਵਿਸ਼ਾ ‘ਆਦਿ ਬਾਣੀ’ ਦੇ ਨਾਲ ਜੁੜਿਆ ਹੋਈਆ ਹੈ। ਬਾਣੀ ਗੁਰੂ ਨਾਨਕ ਦੇ ਸਮੇਂ ਦੀ ਹੋਵੇ ਜਾਂ ਗੁਰੂ ਤੇਗ ਬਹਾਦੁਰ ਜੀ ਦੀ, ਬਾਣੀ ਆਦਿ ਹੀ ਹੈ। ਅਜ ਦੀ ਬਾਣੀ ਵੀ ਕੋਈ ਨਵੀਂ ਬਾਣੀ ਨਹੀਂ ਬਲਕਿ ਉਹ ਆਦਿ ਬਾਣੀ ਹੀ ਹੈ। ਪਿਆਰ ਸਿੰਘ ਜੀ ਨੇ ਪੁਸਤਕ ਸਰੂਪਾਂ ਬਾਰੇ ਵੀ ਗਲ ਕੀਤੀ ਹੈ ਪਰ ਮੁੱਖ ਤੋਰ ਤੇ ਬਾਣੀ ਸਰੂਪ ਦੀ ਪੜਚੋਲ ਕੀਤੀ ਹੈ।
ਪਾਠਕ ਸੱਜਣੋਂ, ਡਾ. ਪਿਆਰ ਸਿੰਘ ਜੀ ਦੁਆਰਾ ਦਮਦਮੀ ਬੀੜ ਵਾਲੀ ਮਿਸਾਲ (ਮੌਜੂਦਾ ਗੁਰੂ ਗ੍ਰੰਥ ਸਾਹਿਬ ਇਸੇ ਮਿਸਾਲ ਤੇ ਅਧਾਰਤ ਹਨ) ਬਾਰੇ ਲਿਖੀ ਟਿੱਪਣੀ ਨੂੰ ਜ਼ਰਾ ਗ਼ੋਰ ਨਾਲ ਵਾਚਣ ਦੀ ਕਿਰਪਾਲਤਾ ਕਰਣੀ:-
“ਸਿਖ ਜਗਤ ਮੰਨਦਾ ਹੈ ਕਿ ਇਹ ਭਾਈ ਗੁਰਦਾਸ ਵਾਲੀ ਬੀੜ ਦਾ ਉਹ ਰੂਪ ਹੈ ਜਿਸ ਵਿੱਚ ਰਹਰਾਸਿ ਦੇ “ਸੋ ਦਰੁ” ਵਾਲੇ ਪੰਜ ਸ਼ਬਦਾਂ ਦੇ ਨਾਲ “ਸੋ ਪੁਰਖ” ਵਾਲੇ ਚਾਰ ਸ਼ਬਦ, ਨੌਵੇਂ ਮਹਲੁ ਦੀ 15 ਰਾਗਾਂ ਦੀ ਬਾਣੀ ਸੰਬੰਧਿਤ ਰਾਗਾਂ ਦੇ ਮਗਰ ਚੜ੍ਹੀ ਹੋਈ ਹੈ, ਰਾਗ ਜੈਜਾਵੰਤੀ ਰਾਗਬਧ ਬਾਣੀ ਦੇ ਅੰਤ ਤੇ ਹੈ ਅਤੇ ਨੌਵੇਂ ਮਹਲੁ ਦੇ ਸਲੋਕ ‘ਵਾਰਾਂ ਤੇ ਵਧੀਕ’ ਦੇ ਮਗਰ ਦਰਜ ਕੀਤੇ ਹੋਏ ਹਨ। ਇਸ ਵਿੱਚ ਭਾਈ ਬੰਨੋਂ ਦੀ ਬੀੜ ਵਾਲੀ ਫਾਲਤੂ ਬਾਣੀ (ਸਿਵਾਇ ਰਾਗਮਾਲਾ ਦੇ) ਵੀ ਨਹੀਂ ਹੈ। ਅਜ ਕਲ ਛਪੀਆਂ ਅਤੇ ਛਪ ਰਹੀਆਂ ਬੀੜਾਂ ਇਸੇ ਪੱਧਤੀ ਦਾ ਅਨੁਸਰਨ ਕਰਦੀਆਂ ਹਨ। ਆਮ ਘਰਾਂ ਵਿੱਚ ਪੜ੍ਹੀਆਂ ਜਾਂਦੀਆਂ ਸ਼ਬਦਾਰਥ ਦੀਆਂ ਪੋਥੀਆਂ ਵੀ ਇਸੇ ਮਿਸਲ ਨਾਲ ਸੰਬੰਧਿਤ ਹਨ” । (ਪੰਨਾ 414)
ਹੁਣ ਪੰਨਾਂ 456 ਤੇ ਡਾ. ਪਿਆਰ ਸਿੰਘ ਜੀ ਲਿਖਦੇ ਹਨ:-
“ਸਾਡੇ ਸਰਵੇਖਣ ਵਿੱਚ ਆਈਆਂ ਬਹੁਤਿਆਂ ਬੀੜਾਂ ਦੀ ਸੁਧਾਈ, ਉਸ ਵਕਤ ਮੰਨੀ ਜਾਂਦੀ ਆਦਿ ਬੀੜ (ਲੇਖਕ ਦੇ ਮੁਤਬਕ ਮੌਜੂਦਾ ਕਰਤਾਰ ਪੁਰੀ ਬੀੜ) ਨਾਲ ਹੋਈ ਸਿਧ ਹੁੰਦੀ ਹੈ ਅਤੇ ਉਹ ਸੁਧਾਈ’ ਕਰਤਾਰ ਪੁਰੀ ਬੀੜ ਦਾ ਅਨੁਸਰਨ ਕਰਦੀ ਹੈ। ਉਦਾਹਰਣ ਵਜੋਂ ਸਾਡੇ ਸਰਵਖਿਣ ਵਿੱਚ ਆਈ ‘ਆਦਿ ਬੀੜ ਦੇ ਸੰਕੇਤਾਂ ਵਾਲੀ ਬੀੜ’ (ਨ. 7) ਪ੍ਰਸਤੁਤ ਕੀਤੀ ਜਾ ਸਕਦੀ ਹੈ। ਇਸ ਵਿੱਚ ਸੁਧਾਈਆਂ ਅਦਿ ਬੀੜ ਦੇ ਹਵਾਲੇ ਨਾਲ ਕੀਤੀਆਂ ਗਈਆਂ ਹਨ, ਪਰ ਹਨ ਉਹ ਸਭ ਕਰਤਾਰ ਪੁਰੀ ਬੀੜ ਦਾ ਹੀ ਸਰੂਪ”
“ਇਥੇ ਇਹ ਗਲ ਦੂਹਰਾਉਣ ਦੀ ਲੋੜ ਪ੍ਰਤੀਤ ਹੁੰਦੀ ਹੈ ਕਿ ਭਾਵੇਂ ਪੁਰਾਣੇ ਲਿਖਾਰੀ ‘ਸ੍ਰੀ ਕਰਤਾਰ ਪੁਰੀ ਬੀੜ ਨੂੰ ਆਦਿ ਬੀੜ ਵਜੋਂ ਮਾਨਤਾ ਦੇਂਦੇ ਤੇ ਵਰਤਦੇ ਆਏ ਹਨ, ਇਹ ਬੀੜ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਮਾਣਿਕ ਰੂਪ ਤਿਆਰ ਕਰਣ ਲਈ ਆਦਰਸ਼ ਨਹੀਂ ਹੈ”
ਇਨਾਂ ਟਿੱਪਣੀਆਂ ਵਿੱਚ ਡਾ. ਪਿਆਰ ਸਿੰਘ ਜੀ ਤਿੰਨ ਗੱਲਾਂ ਕਹਿ ਰਹੇ ਹਨ:-
(1) ਮੌਜੂਦਾ ਗੁਰਬਾਣੀ ਸਵਰੂਪ ਦਮਦਮੀ ਮਿਸਲ ਨਾਲ ਚਲਦਾ ਮੰਨਿਆ ਜਾਂਦਾ ਹੈ ਤੇ ਅਜ ਕਲ ਛਪ ਰਹੀਆਂ ਅਤੇ ਆਮ ਘਰਾਂ ਵਿੱਚ ਪੜ੍ਹੀਆਂ ਜਾਂਦੀਆਂ ਸ਼ਬਦਾਰਥ ਦੀਆਂ ਪੋਥੀਆਂ ਵੀ ਇਸੇ ਮਿਸਲ ਨਾਲ ਸੰਬੰਧਿਤ ਹਨ।
(2) ਅਜ ਕਲ ਪ੍ਰਚਲਤ ਬਾਣੀ ਸਵਰੂਪ ਉਸ ਦਮਦਮੀ ਮਿਸਲ ਸ਼ਾਖਾ ਦਾ ਹੀ ਰੂਪ ਹਨ ਜਿਨ੍ਹਾਂ ਦੀ ਸੁਧਾਈ ਕਰਤਾਰ ਪੁਰੀ ਬੀੜ ਨਾਲ ਕੀਤੀ ਗਈ ਹੈ।
(3) ਪਰ ਮੌਜੂਦਾ ਸਵਰੂਪ ਦੀ ਸੁਧਾਈਆਂ ਲਈ ਵਰਤੀ ਗਈ ਕਾਰਤਾਰ ਪੁਰੀ ਬੀੜ ਗੁਰੂ ਗ੍ਰੰਥ ਦੇ ਬਾਣੀ ਵਜੋਂ ਪ੍ਰਮਾਣਿਕ ਰੂਪ ਤਿਆਰ ਕਰਣ ਲਈ ਆਦਰਸ਼ ਪੈਮਾਨਾ ਨਹੀਂ ਹੈ।
ਇਨ੍ਹਾਂ ਤਿੰਤ ਨੁਕਤਿਆ ਰਾਹੀਂ ਪਿਆਰ ਸਿੰਘ ਜੀ ਨੇ ਇਹ ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਮੌਜੂਦਾ ਬਾਣੀ ਸਵਰੂਪ ਇੱਕ ‘ਗਲਤ ਬੀੜ’ ਨਾਲ ਸੌਧਿਆ ਗਿਆ ਸਵਰੂਪ ਹੈ। ਜੇਕਰ ਕੋਈ ਵੀ ਵਿਦਵਾਨ ਮੌਜੂਦਾ ਬਾਣੀ ਸਵਰੂਪ ਨੂੰ ਕਰਤਾਰ ਪੁਰੀ ਬੀੜ ਨਾਲ ਸੋਧਿਆ ਸਵਰੂਪ ਕਹਿ ਕੇ ਨਾਲ ਇਹ ਵੀ ਕਹੇ ਕਿ ਕਰਤਾਰ ਪੁਰੀ ਬੀੜ ਇੱਕ ਪ੍ਰਮਾਣਿਕ ਬਾਣੀ ਸਵਰੂਪ ਤਿਆਰ ਕਰਣ ਦਾ ਸਹੀ ਪੈਮਾਨਾ ਨਹੀਂ ਤਾਂ ਇਸ ਦਾ ਅਰਥ ਹੋਇਆ ਕਿ ਉਸ ਗਲ ਘੁੰਮਾਂ ਫਿਰਾ ਕੇ ਇਹ ਕਹਿ ਰਿਹਾ ਹੈ ਕਿ ਮੌਜੂਦਾ ਬਾਣੀ ਸਵਰੂਪ ਪੁਰੀ ਤਰਾਂ ਪ੍ਰਮਾਣਿਕ ਬਾਣੀ ਸਵਰੂਪ ਨਹੀਂ।
ਬੜੀ ਵਿੱਚਤਰ ਗਲ ਸੀ ਕਿ ਅਦਿ ਬੀੜ ਦੀ ਗਾਥਾ ਲਿਖਦੇ ਹੋਏ ਡਾ. ਪਿਆਰ ਸਿੰਘ ਜੀ ਨੇ ਮੌਜੂਦਾ ਬਾਣੀ ਸਵਰੂਪ ਦਾ ਵਿਸ਼ਲੇਸ਼ਨ ਸੂਚੀ ਬੱਧ (ਪੁਸਤਕ ਦੇ ਦੂਜੇ ਪ੍ਰਕਰਣ ਦੀ ਸੂਚੀ ਵਿੱਚ ਉਨ੍ਹਾਂ 44 ਪ੍ਰਾਚੀਨ ਬੀੜਾਂ ਜਾਂ ਪੋਥੀਆਂ ਦਾ ਵਿਸ਼ਲੇਸ਼ਣ ਕੀਤਾ ਹੈ) ਤਰੀਕੇ ਨਾਲ ਸਿਧੇ ਤੋਰ ਤੇ ਕੀਤਾ ਹੀ ਨਹੀ ਜਦ ਕੇ ਮੌਜੂਦਾ ਬਾਣੀ ਸਵਰੂਪ ਵੀ ਪ੍ਰਾਚੀਨ ਬਾਣੀ ਦਾ ਹੀ ਸੋਮਾਂ ਹੈ। ਪਰ ਡਾ. ਸਾਹਿਬ ਨੇ ਮੌਜੂਦਾ ਬਾਣੀ ਸਵਰੂਪ ਨੂੰ ਇੱਕ ਗ਼ੇਰ-ਆਦਰਸ਼ ਸੋਮੇਂ (ਕਰਤਾਰ ਪੁਰੀ ਬੀੜ) ਨਾਲ ਸੋਧਿਆ ਬਾਣੀ ਸਵਰੂਪ ਦੱਸਦੇ ਹੋਏ ਅਸਿਧੇ ਤੋਰ ਇਸ ਤੇ ਇੱਕ ਗੰਬੀਰ ਨਿਰਨਾ ਦੇਂਣ ਦਾ ਢੰਗ ਵਰਤਿਆ। ਇਹ ਸੀ ਉਨ੍ਹਾਂ ਦੀ ਮਜਬੂਰੀ ਅਤੇ ਸੰਕੋਚਮਈ ਤਰੀਕਾ। ਦੁਹਰਾ ਦੇਂਵਾ ਕਿ ਸੱਪ ਵੀ ਮਰ ਜਾਏ ਤੇ ਲਾਠੀ ਵੀ ਨਾ ਟੁੱਟੇ ਵਾਲੀ ਗਲ।
ਕੀ ‘ਗਥਾ ਸ੍ਰੀ ਆਦਿ ਗ੍ਰੰਥ’ ਦਾ ਮਤਲਬ ਕੇਵਲ ‘ਪੁਸਤਕ ਸਵਰੂਪ ਦੀ ਗਾਥਾ’ ਨਿਕਲਦਾ ਹੈ? ਨਿਰਸੰਦੇਹ ਨਹੀਂ! ਕੀ ਇਸ ਗਾਥਾ ਦਾ ਮੂਲ ਮਤਲਬ ‘ਆਦਿ ਬਾਣੀ ਦੀ ਗਾਥਾ’ ਨਹੀ ਹੁੰਦਾ? ਨਿਰਸੰਦੇਹ ਹੁੰਦਾ ਹੈ। ਅਤੇ ਜੇਕਰ ਹੁੰਦਾ ਹੈ ਤਾਂ ਕੀ ਇਹ ਗਾਥਾ ਕੇਵਲ 44 ਲਿਖਤਾਂ ਦੇ ਸਰਵੇਖਣ ਬਾਦ ਮੌਜੂਦਾ ਪ੍ਰਚਲਤ ਬਾਣੀ ਸਵਰੂਪ ਨਾਲ ਨਹੀਂ ਜੁੜਦੀ? ਨਿਰਸੰਦੇਹ ਜੁੜਦੀ ਹੈ! ਕੀ ਪਿਆਰ ਸਿੰਘ ਜੀ ਦੇ ‘ਪੁਸਤਕ ਵਿਸ਼ੈ’ ਮੌਜੂਦਾ ਬਾਣੀ ਸਵਰੂਪ ਦੀ ਗਲ ਤਕ ਨਹੀਂ ਸੀ ਪਹੁੰਚਦਾ? ਨਿਰਸੰਦੇਹ ਪਹੁੰਚਦਾ ਸੀ! ਜਿਥੇ 44 ਬੀੜਾਂ ਦੀ ਬਾਣੀ ਦੀ ਗਲ ਕੀਤੀ ਉਥੇ 45 ਬੀੜਾਂ ਦੀ ਗਲ ਕਰ ਲੇਂਦੇ। ਉਹ ਤਾਂ ਆਦਿ ਬਾਣੀ ਦੀ ਗਲ ਕਰ ਰਿਹੇ ਸੀ ਨਾ ਕਿ ਕੇਵਲ ਪੁਸਤਕ ਸਰੂਪਾਂ ਦੀ। ਅਜ ਦੇ ਪ੍ਰਵਾਣਿਤ ਬਾਣੀ ਸਰੂਪ ਦੀ ਬਾਣੀ ਅਦਿ ਬਾਣੀ ਹੀ ਹੈ।
ਆਦਿ ਗ੍ਰੰਥ ਦੀ ਗਾਥਾ ਤਾਂ ਬਹੁਤ ਵੱਡੀ ਗਲ ਹੈ ਕੋਈ ਲੇਖਕ ਕੇਵਲ ਇੱਕ ਸ਼ਬਦ ਦੇ ਸੰਕਲਨ ਸੰਪਾਦਨ ਦੀ ਗਲ ਕਰਦੇ ਇਹ ਨਹੀ ਕਹਿ ਸਕਦਾ ਕਿ ਉਹ ਬਾਣੀ ਦੀ ਗਲ ਨਹੀ ਕਰ ਰਿਹਾ। ਹਾਂ ਕੋਈ ਲੇਖਕ ਕੇਵਲ ਕਿਸੇ ਬੀੜ ਦੇ ਵਿੱਚ ਵਰਤੇ ਕਾਗ਼ਜ ਦੀ ਕਵਾਲਟੀ, ਉਨ੍ਹਾਂ ਦੇ ਸਾਈਜ਼, ਬੀੜ ਦੀ ਲਖਾਈ, ਵਰਤੀ ਗਈ ਸਿਆਹੀ ਜਾਂ ਉਸ ਦੀ ਜਿਲਦ ਦੀ ਕਿਸਮ ਆਦਿ ਦਾ ਵਿਸ਼ਲੇਸ਼ਣ ਕਰ ਰਿਹਾ ਹੋਵੇ ਤਾਂ ਗਲ ਅਲਗ ਹੈ। ਪਰ ਅਪਣੀ ਪੁਸਤਕ ਵਿੱਚ ਬੀੜਾਂ ਦੀ ਪੜਚੋਲ ਦੇ ਨਾਲ ਨਾਲ ਪਿਆਰ ਸਿੰਘ ਜੀ ਨੇ 414 ਅਤੇ 456 ਪੰਨਿਆ ਤੇ ਮੌਜੂਦਾ ਬਾਣੀ ਸਰੂਪ ਦੀ ਪ੍ਰਮਾਣਿਕਤਾ ਵਰਗੇ ਵਿਸ਼ੇ ਦੀ ਗਲ ਕੀਤੀ ਹੈ।
ਇਥੇ ਇੱਕ ਗਲ ਸਪਸ਼ਟ ਕਰ ਦੇਵਾਂ। ਕਰਤਾਰ ਪੁਰੀ ਬੀੜ ਸਿੱਖਾ ਲਈ ਇਨੀਂ ਜਾਣ ਪਛਾਂਣ ਵਾਲੀ ਬੀੜ ਨਹੀਂ ਹੈ ਪਰ ਮੌਜੂਦਾ ਸਵਰੂਪ ਸਿੱਖਾਂ ਲਈ ਸਰਵ ਪ੍ਰਵਾਨਤ ਅਤੇ ਪ੍ਰਮਾਣਿਕ ਬਾਣੀ ਸਵਰੂਪ ਮੰਨਿਆ ਜਾਂਦਾ ਗੁਰੂ ਹੈ। ਉਹ ਇਸ ‘ਕਥਿਤ ਗਲ’ ਬਾਰੇ ਸੁਪਣੇ ਵਿੱਚ ਵੀ ਸੋਚਦੇ ਵੀ ਨਹੀ ਕਿ ਗੁਰੂ ਗ੍ਰੰਥ ਜੀ ਦੀ ਬਾਣੀ ਵਿੱਚ ਕਿਸੇ ਬਾਣੀ ਕੋਈ ਕਮੀ-ਪੇਸ਼ੀ ਹੈ। ਪਿਆਰ ਸਿੰਘ ਜੀ ਦੇ ਕਰਤਾਰ ਪੁਰੀ ਬੀੜ ਨੂੰ ਬਾਣੀ ਦੇ ਸਹੀ ਪੈਮਾਨੇ ਵਜੋਂ ਰੱਦ ਕਰਨਾ ਮੇਰੇ ਲਈ ਕੋਈ ਮਹੱਤਵ ਨਹੀ ਰਖਦਾ ਜੇਕਰ ਅਜ ਦਾ ਬਾਣੀ ਸਵਰੂਪ ਕਰਤਾਰ ਪੁਰੀ ਬੀੜ ਨਾਲ ਸੌਧਿਆ ਹੋਇਆ ਨਾ ਹੁੰਦਾ। ਮੈ ਤਾਂ ਮੌਜੂਦਾ ਬਾਣੀ ਸਵਰੂਪ ਨੂੰ ਪ੍ਰਮਾਣਿਕ ਮੰਨਦਾ ਹਾਂ ਅਤੇ ਇਸ ਲਈ ਮੇਰੇ ਵਾਸਤੇ ਇਸ ਸਵਰੂਪ ਦੀ ਸੁਧਾਈ ਦੇ ਸੌਮੇਂ ਦਾ ਸਤਿਕਾਰ ਕਰਨਾ ਵਾਜਬ ਬਣਦਾ ਹੈ। ਸਿੱਖ ਇਸ ਨੂੰ ਉਂਝ ਰੱਦ ਨਹੀਂ ਕਰ ਸਕਦੇ ਜਿਵੇਂ ਕਿ ਇਸ ਬਾਰੇ ਪਿਆਰ ਸਿੰਘ ਜੀ ਦੀ ਪੁਸਤਕ ਆਸ ਕਰਦੀ ਹੈ।
ਇਕਵੀਂ ਸਦੀ ਦੇ ਸੰਸਾਰ ਵਿੱਚ ਸਿੱਖ ਮੌਜੂਦਾ ‘ਆਦ ਗੁਰੂ ਗ੍ਰੰਥ ਸਾਹਿਬ ਜੀ ਦੀ ਆਦਿ ਬਾਣੀ ਸਰੂਪ ਦੀ ਰਹਬਰੀ ਹੇਠ ਪ੍ਰਵੇਸ਼ ਕਰ ਚੁਕੇ ਹਨ ਜੋ ਕਿ ਹਰ ਸਮੇਂ ਦੀ ਮੰਗ ਅਨੁਸਾਰ ਨਵੀਨ ਧਰਮ ਦਾ ਸੋਮਾ ਹੈ। ਹਰ ਸਦੀ ਵਿੱਚ ਸਿੱਖ ਇਸੇ ਪ੍ਰਵਾਣਿਤ ਸਰੂਪ ਦੇ ਮੁਹਤਾਜ ਰਹਿਣ ਗੇ। ਸਮੇਂ ਦੇ ਹਿਸਾਬ ਨਾਲ ਗੁਰੂ ਦੇ ਸਰਬਤ ਦੇ ਭਲੇ ਦੇ ਟੀਚੇ ਪ੍ਰਤੀ ਕੇਵਲ ਸਾਡੀ ਸੋਚ ਵਿੱਚ ਬਦਲਾਵ ਚਾਹੀਦਾ ਹੈ ਨਾ ਕਿ ਬਾਣੀ ਸਰੂਪ ਵਿਚ। ਸਾਨੂੰ ਬਾਣੀ ਦੀ ਸਿੱਖਿਆ ਨੂੰ ਉਸਦੇ ਸਹੀ ਪਰਿਪੇਖ ਵਿੱਚ ਸਮਝਣ ਸਮਝਾਉਨਣ ਦਾ ਜਤਨ ਕਰਨਾ ਚਾਹੀਦਾ ਹੈ ਨਾ ਕਿ ਬਾਣੀ ਸਰੂਪ ਨੂੰ ਬਦਲਣ ਦਾ। ਸਿੱਖ ਸਦੀ ਦੇ ਹੋ ਸਕਦੇ ਹਨ ਪਰ ਗੁਰੂ ਸਦੀਵੀਂ ਰੰਹਿਦਾ ਹੈ।
ਬਾਕਿ ਰਹੀ ਗਲ ਵਿਸ਼ੇ ਨੂੰ ਟਾਲਣ ਦੀ ਤਾਂ ਮੇਰੀ ਇਹੀ ਬੇਨਤੀ ਹੈ ਕਿ ਹੋਰ ਬਹੁਤ ਕੁੱਝ ਹੈ ਕਰਨ ਜੋਗਾ ਹੈ ਮਨੁੱਖਤਾ ਵਾਸਤੇ। ਗੁਰੂ ਦੇ ‘ਕਹੇ ਤੇ’ ਵਿਚਾਰ ਕਰੀਏ ‘ਗੁਰੂ ਤੇ’ ਵਿਚਾਰ ਦੀ ਲੋੜ ਨਹੀਂ। ‘ਉਹ’ ਅਚੂਕ ਹੈ, ਠੀਕ ਹੈ ਅਸੀਂ ਅਪਣੇ ਆਪ ਨੂੰ ਦਰੁਸਤ ਕਰੀਏ। ਇੱਕ ਦੀ ਸੁਣਾਗੇ ਤਾਂ ਇੰਨੀਆਂ ਅਵਾਜ਼ਾ ਉੱਠਣਗੀਆਂ ਕਿ ਸਾਡੇ ਕੰਨ ਬੋਲੇ ਹੋ ਜਾਣ ਗੇ। ਫਿਰ ਬੋਲੇ ਕੰਨਾ ਵਾਲੇ ਕੀ ਸੁਨਣ ਗੇ ਤੇ ਕੀ ਸਮਝਣ ਗੇ?
ਇਸ ਚਰਚਾ ਦੇ ਨਿਪਟਾਰੇ ਲਈ ਮੇਰਾ ਤਰਲਾ ਟਾਲਣਾ ਨਹੀਂ ਹੈ ਬਲਕਿ ਮੈਂ ਇਹ ਕਹਾਂ ਤਾਂ ਗਲਤ ਨਹੀਂ ਹੋਵੇਗਾ ਕਿ ਸ. ਅਮਰ ਜੀਤ ਸਿੰਘ ਜੀ ਚੰਦੀ ਨੇ ਗੁਰੂ ਦੇ ਬਚਨਾ ਮਾਰਫਤ ਸਾਨੂੰ ਠੀਕ ਹੀ ਚੇਤਾਇਆ ਹੈ ਕਿ:-
ਸੁਣਿਆ ਮੰਨਿਆ ਮਨਿ ਕੀਤਾ ਭਾਉ॥ ਅੰਤਰਗਤਿ ਤੀਰਥਿ ਮਲਿ ਨਾਉ॥ (੪)
ਮੈਂ ੳਨ੍ਹਾਂ ਦਾ ਧਨਵਾਦੀ ਹਾਂ। ਗੁਰੂ ਬਚਨਾ ਤੋਂ ਪ੍ਰੇਰਤ ਸ. ਅਮਰ ਜੀਤ ਸਿੰਘ ਜੀ ਚੰਦੀ ਦੇ ਸੁਝਾਵ ਨੂੰ ਮੰਨਦੇ ਹੋਏ ਇਸ ਚਰਚਾ ਨੂੰ ਹੋਰ ਨਾ ਖਿੱਚੀਏ ਅਤੇ ਪਹਿਲਾਂ ਗੁਰੂ ਨੂੰ ਸਮਝਣ ਦਾ ਜਤਨ ਕਰਦੇ ਰਹੀਏ। ਇਸ ਸਮੇਂ ਇਸ ਦੀ ਜ਼ਿਆਦਾ ਲੋੜ ਹੈ।
ਹਰਦੇਵ ਸਿੰਘ, ਜੰਮੂ


(03/07/10)
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ

ਜਸਵੀਰ ਸਿੰਘ ਕੈਲਗਿਰੀ ਦੇ ਨਾਮ।
ਕੱਟੇ ਵਾਲੀ ਆਤਮਾ
ਇਹ ਗੱਲ ਕੋਈ 1960-62 ਦੀ ਹੋਣੀ ਹੈ ਕਿ ਸਾਡੀ ਮੱਝ ਦੇ ਸੂ ਦਿਆਂ ਸਾਰ ਹੀ ਕੱਟਾ ਮਰ ਗਿਆ। ਘਰ ਦਿਆਂ ਨੂੰ ਇੱਕ ਵੱਖਤ ਤਾਂ ਇਹ ਪਿਆ ਕਿ ਹੁਣ ਮੱਝ ਨੂੰ ਕੱਟੇ ਤੋਂ ਬਗੈਰ ਚੋਵਾਂਗੇ ਕਿਵੇਂ? ਬਈ ਮਸਾਂ ਮਸਾਂ ਤਾਂ ਨਿਆਣਿਆਂ ਵਾਸਤੇ ਰੱਬ ਦੀ ਮਿਹਰਬਾਨੀ ਨਾਲ ਦੁੱਧ ਮਿਲਿਆ ਸੀ। ਹੁਣ ਮੱਝ ਨੇ ਕੱਟੇ ਤੋਂ ਬਗੈਰ ਦੁੱਧ ਨਹੀਂ ਦੇਣਾ। ਦੂਜਾ ਵਖਤ ਇਹ ਪਿਆ ਕਿ ਕਿਸੇ ਸਿਆਣੇ ਨੇ ਸਾਡੇ ਅੰਮ੍ਰਿਤਧਾਰੀ ਮਾਪਿਆਂ ਨੂੰ ਪੁੱਛ ਪੁਆਉਣ ਲਈ ਕਿਹਾ। ਬਸ ਫਿਰ ਕੀ ਸੀ ਪੁੱਛਾਂ ਦੇਣ ਵਾਲਿਆਂ ਨੇ ਤਾਂ ਸਾਡੀ ਰੋਟੀ ਵਾਲੇ ਦਾਣੇ ਵੀ ਘਰਦਿਆਂ ਤੋਂ ਬਟੋਰ ਲਏ। ਕਰਦਿਆਂ ਕਰਾਉਂਦਿਆਂ ਗੱਲ ਇਹ ਦੱਸੀ ਕਿ ਬਈ ਇਹ ਆਤਮਾ ਬੜੀ ਬਲਵਾਨ ਸੀ ਤੇ ਕੱਟੇ ਵਿੱਚ ਰਹਿਣਾ ਇਸਨੇ ਪਸੰਦ ਨਹੀਂ ਕੀਤਾ। ਹੁਣ ਇਹ ਆਤਮਾ ਕਿਸੇ ਹੋਰ ਦੇ ਘਰ ਜਰੂਰ ਪੁਆੜਾ ਪਾਊਗੀ।
ਚਲੋ ਕਿਵੇਂ ਨਾ ਕਿਵੇਂ ਮੱਝ ਨੇ ਤਾਂ ਦੁੱਧ ਦੇਣਾ ਸ਼ੁਰੂ ਕਰ ਦਿੱਤਾ ਤੇ ਸਾਡਾ ਬਚਾ ਹੋ ਗਿਆ ਪਰ ਉਸ ਆਤਮਾ ਨੇ ਵਾਕਿਆ ਹੀ ਇੱਕ ਦੋ ਘਰ ਛੱਡ ਕਿ ਕਿਸੇ ਦੇ ਘਰ ਜਨਮ ਲੈ ਲਿਆ। ਹੁਣ ਸਾਨੂੰ ਇਹ ਨਹੀਂ ਪਤਾ ਕਿ ਕੱਟੇ ਦੇ ਮਰਨ ਉਪਰੰਤ ਆਹ ਦੋ ਕੁ ਦਿਨ ਆਤਮਾ ਨੇ ਕਿਹੜੇ ਖੂੰਜੇ ਵਿੱਚ ਕੱਟੇ। ਰੱਬ ਨੇ ਇੱਕ ਕਹਿਰ ਹੋਰ ਵਰਤਾ ਦਿੱਤਾ। ਹੁਣ ਮੁਸ਼ਕਲ ਇਹ ਖੜੀ ਹੋਈ ਕਿ ਆਮ ਸਾਧਾਰਣ ਬੱਚਾ ਤਾਂ ਡੇਢ ਕੁ ਸਾਲ ਦਾ ਹੋ ਕੇ ਹੀ ਬੋਲਣ ਲੱਗਦਾ ਹੈ ਪਰ ਆਹ ਕੱਟੇ ਦੀ ਆਤਮਾ ਵਾਲਾ ਬੱਚਾ 10 ਕੁ ਦਿਨਾਂ ਬਾਅਦ ਹੀ ਬੋਲਣ ਦੀ ਤਿਆਰੀ ਕਰਨ ਲੱਗ ਪਿਆ। ਘਰ ਦੇ ਸਾਰੇ ਜੀਅ ਹੈਰਾਨ-ਪ੍ਰੇਸ਼ਾਨ ਹੋ ਗਏ ਬਈ ਵਾਹਿਗੁਰੂ ਨੇ ਬੱਚਾ ਤਾਂ ਦਿੱਤਾ ਤੇ ਇਹ ਕੀ ਭਾਣਾ ਵਰਤਾ ਦਿਤਾ। ਬੱਚੇ ਦਾ ਸਰੀਰ ਵੀ ਕੁੱਝ ਐਸਾ ਵੈਸਾ ਜਿਹਾ ਬਣਨ ਲੱਗ ਪਿਆ। ਬੱਚੇ ਦੇ ਮਾਂ ਪਿਓ ਨੇ ਡਾਕਟਰਾਂ ਦੇ ਚੱਕਰ ਕੱਟਣੇ ਸੁਰੂ ਕਰ ਦਿਤੇ।
ਹੁਣ ਡਾਕਟਰਾਂ ਨੇ ਬੱਚੇ ਦਾ ਪੂਰਾ ਚੈਕ-ਅੱਪ ਕੀਤਾ ਤੇ ਪਤਾ ਚੱਲਿਆ ਕਿ ਜੀਭ ਬਹੁਤ ਵਧੀ ਹੋਈ ਹੈ ਇਸ ਕਰਕੇ ਬੱਚਾ ਬੋਲਣ ਲਈ ਬਹੁਤ ਹੀ ਉਤਾਵਲਾ ਹੈ। ਡਾਕਟਰਾਂ ਨੇ ਅਪਰੇਸ਼ਨ ਕਰਕੇ ਜੀਭ ਤਾਂ ਠੀਕ ਮਨੁੱਖੀ ਜੀਭ ਦੇ ਮੇਚ ਦੀ ਬਣਾ ਦਿੱਤੀ ਪਰ ਹੁਣ ਬੱਚੇ ਦੀਆਂ ਬਾਕੀ ਹਰਕਤਾਂ ਨੂੰ ਉਹ ਕਿਵੇਂ ਠੀਕ ਕਰਨ। ਬੱਚਾ ਕੱਟੇ ਵਾਂਗਰ ਅੜਾਂ ਅੜਾਂ ਦੀਆਂ ਅਵਾਜ਼ਾਂ ਵੀ ਕੱਢ ਰਿਹਾ ਹੈ। ਟੱਪਦਾ ਤੇ ਦੁਲੱਤਾਂ ਵੀ ਕੱਟੇ ਵਾਂਗਰ ਹੀ ਮਾਰਦਾ ਹੈ। ਆਖਰ ਨੂੰ ਡਾਕਟਰਾਂ ਨੇ ਘਰ ਵਾਲਿਆਂ ਤੋਂ ਇਹ ਪੁਛਿਆ ਕਿ ਬਈ ਤੁਹਾਡੇ ਪਿਤਾ ਪੁਰਖੀ ਜੀਨਜ਼ ਕਰਕੇ ਪਹਿਲਾਂ ਵੀ ਕਦੀ ਇਸ ਤਰ੍ਹਾਂ ਹੋਇਆ ਹੈ। ਜਿਥੋਂ ਕੁ ਤਕ ਘਰ ਵਾਲਿਆਂ ਨੂੰ ਪਤਾ ਸੀ ਯਾਦ ਕਰਕੇ ਦੱਸਿਆ ਕਿ ਦੋ-ਚਾਰ ਪੀਹੜੀਆਂ ਤਕ ਪਹਿਲਾਂ ਤਾਂ ਕਦੀ ਐਸਾ ਨਹੀਂ ਹੋਇਆ।
ਹੁਣ ਡਾਕਟਰਾਂ ਦੇ ਮਨ ਵਿੱਚ ਵੀ ਕੁੱਝ ਡਰ ਜਿਹਾ ਉੱਤਪਨ ਹੋ ਗਿਆ ਤੇ ਕੁੱਝ ਕੁ ਡਰੂ ਡਾਕਟਰਾਂ ਨੇ ਤਾਂ ਵੇਲਾ ਕੇਵੇਲਾ ਦੇਖ ਕੇ ਬੱਚੇ ਨੂੰ ਮੱਥਾ ਵੀ ਟੇਕਣਾ ਸ਼ੁਰੂ ਕਰ ਦਿੱਤਾ। ਮੈਨੂੰ ਚੰਗੀ ਤਰ੍ਹਾਂ ਯਾਦ ਨਹੀਂ ਕਿ ਮੇਰੀ ਮਾਂ ਨੇ ਮੈਨੂੰ ਕਿਵੇਂ ਦੱਸਿਆ ਕਿ ਫਲਾਣਿਆਂ ਦੇ ਘਰ ਜਿਹੜਾ ਬੱਚਾ ਪੈਦਾ ਹੋਇਆ ਸੀ ਉਹ ਕਈ ਦਿਨਾਂ ਤੋਂ ਹੱਸਪਤਾਲ ਹੈ ਪਤਾ ਨਹੀਂ ਬਚੇ ਕਿ ਨਾ। ਚਲੋ ਮੈਂ ਖਬਰ ਲੈਣ ਲਈ ਹੱਸਪਤਾਲ ਚਲਾ ਗਿਆ ਤੇ ਡਾਕਟਰਾਂ ਨਾਲ ਗੱਲਬਾਤ ਕੀਤੀ। ਡਾਕਟਰ ਵੀ ਵੀਚਾਰੇ ਬੜੇ ਸਹਿਮੇ ਸਹਿਮੇ ਹੋਏ ਦੱਸਣ ਕਿ ਪਤਾ ਨਹੀਂ ਕਿ ਇਸ ਬੱਚੇ ਨੂੰ ਕਿਹੜੀ ਬਲਾ ਚਿਮੜੀ ਹੋਈ ਹੈ। ਅਸੀਂ ਬਹੁਤ ਇਲਾਜ਼ ਕਰਕੇ ਦੇਖ ਲਿਆ, ਕੋਈ ਅਰਾਮ ਨਹੀਂ, ਕੋਈ ਪਤਾ ਨਹੀਂ ਚੱਲਦਾ ਕੀ ਕਰੀਏ।
ਮੈਂ ਗਿਣਤੀ ਮਿਣਤੀ ਕਰਦਾ ਕਰਦਾ ਇਸ ਨਤੀਜੇ ਤੇ ਪਹੁੰਚਿਆ ਕਿ ਜਦੋ ਇਹ ਬੱਚਾ ਪੈਦਾ ਹੋਇਆ ਸੀ ਤਾਂ ਠੀਕ 24-25 ਘੰਟੇ ਪਹਿਲਾਂ ਸਾਡੀ ਮੱਝ ਦਾ ਕੱਟਾ ਚੜ੍ਹਾਈ ਕਰ ਗਿਆ ਸੀ। ਇਸ ਦੀਆਂ ਸਾਰੀਆਂ ਹਰਕਤਾਂ ਕੱਟੇ ਨਾਲ ਮਿਲਦੀਆਂ ਜੁਲਦੀਆਂ ਹਨ। ਕਿਉਂਕਿ ਧਰਮਰਾਜ ਖੁਦ ਹੀ ਬਲਾਤਕਾਰੀ ਹੈ ਉਹ 100% ਠੀਕ ਗਿਣਤੀ ਮਿਣਤੀ ਕਰ ਹੀ ਨਹੀਂ ਸਕਦਾ। ਇੰਞ ਲੱਗਦਾ ਹੈ ਕਿ ਇਸ ਬੱਚੇ ਵਿੱਚ ਧਰਮਰਾਜ ਦੀ ਗਲਤੀ ਕਾਰਣ ਕੱਟੇ ਵਾਲੀ ਆਤਮਾ ਆ ਗਈ ਹੈ। ਇਸੇ ਕਰਕੇ ਹੀ ਇਹ ਅੜਾਂ ਅੜਾਂ ਦੀਆਂ ਅਵਾਜ਼ਾਂ ਕੱਢਦਾ ਹੈ ਤੇ ਬਾਕੀ ਸਾਰਾ ਕੁੱਝ ਵੀ ਪਸ਼ੂਆਂ ਵਾਂਗਰ ਹੀ ਬਣਦਾ ਜਾ ਰਿਹਾ ਹੈ। ਘਰ ਵਾਲਿਆਂ ਤੇ ਡਾਕਟਰਾਂ ਨੂੰ ਮੈਂ ਇਹ ਸਲਾਹ ਦਿੱਤੀ ਕਿ ਇਸ ਬੱਚੇ ਦਾ ਇਲਾਜ਼ ਤਾਂ ਹੁਣ ਤੁਹਾਡੇ ਕੋਲ ਹੈ ਨਹੀਂ। ਜੇ ਤੁਸੀਂ ਬੁਰਾ ਨਾ ਮਨਾਓ ਤਾਂ ਇਸ ਬੱਚੇ ਨੂੰ ਹੁਣ ਭਗਤ ਪੂਰਨ ਸਿੰਘ ਦੇ ਪਿੰਗਲਵਾੜੇ ਛੱਡ ਆਈਏ। ਸਾਰਿਆਂ ਨੇ ਇਸ ਸੁਝਾਓ ਨੂੰ ਸਿਰ-ਮੱਥੇ ਪ੍ਰਵਾਨ ਕੀਤਾ। ਸਰਦਾਰ ਜਸਬੀਰ ਸਿੰਘ ਦੀ ਚਿੱਠੀ ਆਉਣ ਤੇ ਮੈਨੂੰ ਇਹ ਕਹਾਣੀ ਯਾਦ ਆਈ ਤੇ ਮੈਂ ਝੱਟ ਹੀ ਭਗਤ ਪੂਰਨ ਸਿੰਘ ਜੀ ਨੂੰ ਹਾਟ-ਮੇਲ ਕੀਤੀ। ਭਗਤ ਜੀ ਵੀ ਐਸੀਆਂ ਆਤਮਾਵਾਂ ਦੀ ਸੇਵਾ ਕਰਦੇ ਕਰਦੇ ਥੱਕੇ-ਟੁੱਟੇ ਕਿਧਰੇ ਕਿਸੇ ਖੂੰਜੇ ਲੰਮੇ ਪਏ ਸਾਹ ਲੈਂਦੇ ਹੋਣਗੇ। ਸਰਦਾਰ ਜਸਵੀਰ ਸਿੰਘ ਜੀ ਜਦੋਂ ਹੀ ਭਗਤ ਜੀ ਜਵਾਬ ਲਿਖਣ ਗਏ ਤਾਂ ਤੁਹਾਨੂੰ ਜਵਾਬ ਲਿਖ ਦੇਵਾਂਗਾ।
ਧੰਨਵਾਦ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ ਕੈਨੇਡਾ।


(02/07/10)
ਡਾ. ਇਕਬਾਲ ਸਿੰਘ ਢਿੱਲੋਂ

ਸਰਵਜੀਤ ਸਿੰਘ ਜੀ,
ਆਪ ਜੀ ਦੇ ਸਿੱਖ ਮਾਰਗ ਉੱਤੇ ਆਏ 30. 06. 2010 ਦੇ ਪੱਤਰ ਦੇ ਹਵਾਲੇ ਨਾਲ ਆਪ ਜੀ ਨੂੰ ਦੱਸਣਾ ਚਾਹਾਂਗਾ ਕਿ ਪਿਆਰ ਸਿੰਘ ਦੀ ਪੁਸਤਕ ਮਿਲ ਸਕਦੀ ਹੈ, ਕੋਈ ਔਖੀ ਗੱਲ ਨਹੀਂ। ਪਰੰਤੂ ਚੰਗਾ ਹੋਵੇ ਜੇਕਰ ਇਸ ਪੁਸਤਕ ਨੂੰ ਦੁਬਾਰਾ ਪ੍ਰਕਾਸ਼ਿਤ ਕੀਤੇ ਜਾਣ ਦਾ ਕੋਈ ਹੀਲਾ ਹੋ ਜਾਵੇ ਜਾਂ ਇਹ ਵੈਬਸਾਈਟ ਤੇ ਉਪਲਭਧ ਹੋ ਜਾਵੇ। ਸਿੱਖ ਪੰਥ ਦਾ ਬਹੁਤ ਵੱਡਾ ਭਲਾ ਹੋ ਜਾਵੇਗਾ।
ਜੋ ਜਾਣਕਾਰੀ ਆਪ ਜੀ ਨੇ ਪਿਆਰ ਸਿੰਘ ਦੀ ਪੁਸਤਕ ਦੇ ਪੰਨਾਂ 414 ਬਾਰੇ ਮੰਗੀ ਹੈ ਉਹ ਇਹ ਹੈ ਕਿ ਇਸ ਪੰਨੇਂ ਉਤੇ ਦਮਦਮੀ ਬੀੜ ਅਤੇ ਗ੍ਰੰਥ ਸਾਹਿਬ ਦੇ ਅਜੋਕੇ ਸਰੂਪ ਬਾਰੇ ਨਿਰਨਾ ਦਿੰਦਾ ਹੋਇਆ ਪਿਆਰ ਸਿੰਘ ਇਸ ਤਰ੍ਹਾਂ ਲਿਖਦਾ ਹੈ:
“…………ਰਿਵਾਇਤ ਦੀ ਪ੍ਰਮਾਣਿਕਤਾ ਤੇ ਉਪਰਵਰਣਿਤ ਚੌਹਾਂ ਬੀੜਾਂ (ਭਾਈ ਗੁਰਦਾਸ ਹੱਥੀਂ ਲਿਖਿਆ ਸ੍ਰੀ ਆਦਿ ਗ੍ਰੰਥ, ਭਾਈ ਬੰਨੋਂ ਵਾਲੀ ਬੀੜ, ਦਮਦਮੀ ਬੀੜ, ਬਾਬਾ ਦੀਪ ਹੱਥੋਂ ਤਿਆਰ ਹੋਇਆ ਉਤਾਰਾ)
ਵਿੱਚੋਂ ਕਿਸੇ ਦੇ ਵੀ ਪ੍ਰਾਪਤ ਨ ਹੋਣ ਦੀ ਸਮਸਿਆ ਵਿੱਚ ਨ ਜਾਂਦਿਆਂ ਅਸੀਂ ਦਮਦਮੀ ਬੀੜ ਦੇ ਨਵੇਕਲੇ ਤੱਤਾਂ ਦਾ ਹੀ ਜ਼ਿਕਰ ਕਰਾਂਗੇ। ਸਿਖ ਜਗਤ ਮੰਨਦਾ ਹੈ ਕਿ ਇਹ ਭਾਈ ਗੁਰਦਾਸ ਵਾਲੀ ਬੀੜ ਦਾ ਉਹ ਰੂਪ ਹੈ ਜਿਸ ਵਿੱਚ ਰਹਰਾਸਿ ਦੇ “ਸੋ ਦਰੁ” ਵਾਲੇ ਪੰਜ ਸ਼ਬਦਾਂ ਦੇ ਨਾਲ “ਸੋ ਪੁਰਖ” ਵਾਲੇ ਚਾਰ ਸ਼ਬਦ, ਨੌਵੇਂ ਮਹਲੁ ਦੀ 15 ਰਾਗਾਂ ਦੀ ਬਾਣੀ ਸੰਬੰਧਿਤ ਰਾਗਾਂ ਦੇ ਮਗਰ ਚੜ੍ਹੀ ਹੋਈ ਹੈ, ਰਾਗ ਜੈਜਾਵੰਤੀ ਰਾਗਬਧ ਬਾਣੀ ਦੇ ਅੰਤ ਤੇ ਹੈ ਅਤੇ ਨੌਵੇਂ ਮਹਲੁ ਦੇ ਸਲੋਕ ‘ਵਾਰਾਂ ਤੇ ਵਧੀਕ’ ਦੇ ਮਗਰ ਦਰਜ ਕੀਤੇ ਹੋਏ ਹਨ। ਇਸ ਵਿੱਚ ਭਾਈ ਬੰਨੋਂ ਦੀ ਬੀੜ ਵਾਲੀ ਫਾਲਤੂ ਬਾਣੀ (ਸਿਵਾਇ ਰਾਗਮਾਲਾ ਦੇ) ਵੀ ਨਹੀਂ ਹੈ। ਅਜ ਕਲ ਛਪੀਆਂ ਅਤੇ ਛਪ ਰਹੀਆਂ ਬੀੜਾਂ ਇਸੇ ਪੱਧਤੀ ਦਾ ਅਨੁਸਰਨ ਕਰਦੀਆਂ ਹਨ। ਆਮ ਘਰਾਂ ਵਿੱਚ ਪੜ੍ਹੀਆਂ ਜਾਂਦੀਆਂ ਸ਼ਬਦਾਰਥ ਦੀਆਂ ਪੋਥੀਆਂ ਵੀ ਇਸੇ ਮਿਸਲ ਨਾਲ ਸੰਬੰਧਿਤ ਹਨ”।
ਨੋਂਟ: ਉਪਰ ਬ੍ਰੈਕਟ ਵਿੱਚ ਚਾਰ ਬੀੜਾਂ ਦੇ ਨਾਮ ਇਸ ਲੇਖਕ ਵੱਲੋਂ ਦਿੱਤੇ ਗਏ ਹਨ
ਜੋ ਤੁਸੀਂ ਕਿਹਾ ਹੈ ਕਿ ਗ੍ਰੰਥ ਸਾਹਿਬ ਬਾਰੇ ਵਿਚਾਰ ਚਰਚਾ ਦੇ ਨਤੀਜੇ ਸੁਖਾਵੇਂ ਨਹੀਂ ਹੋ ਸਕਦੇ ਇਹ ਸਹੀ ਨਹੀਂ। ਅਸਲ ਵਿੱਚ ਗੁਰਬਾਣੀ ਦੇ ਪਾਠ
(text ) ਬਾਰੇ ਸੁਧਾਈਆਂ ਅਤੇ ਵਿਚਾਰ-ਚਰਚਾ ਕਰਨ ਬਾਰੇ ਉਹ ਸੱਜਣ ਹੀ ਇਤਰਾਜ਼ ਕਰਦੇ ਹਨ ਜਿਹਨਾਂ ਨੂੰ ਗ੍ਰੰਥ ਸਾਹਿਬ ਦੇ ਪੁਸਤਕ ਰੂਪ ਅਤੇ ਸ਼ਬਦ ਗੁਰੂ (ਗੁਰਬਾਣੀ ਦੇ ਸੰਦੇਸ਼) ਦੇ ਫਰਕ ਦਾ ਪਤਾ ਨਹੀ ਜਾਂ ਫਿਰ ਉਹ ਜਿਹਨਾਂ ਦੇ ਹਿਤ ਸਭ ਕੁੱਝ ਅੱਖਾਂ ਮੀਟ ਕੇ ਸਵੀਕਾਰ ਕਰ ਲੈਣ ਨਾਲ ਅਤੇ ਵਿਚਾਰ-ਚਰਚਾ ਨੁੰ ਨਿਰਉਤਸਾਹਿਤ ਕਰਨ ਨਾਲ ਜੁੜੇ ਹੋਏ ਹਨ। ਪਰੰਤੂ ਗੁਰੂ ਸਾਹਿਬਾਨ ਨੇ ਤਾਂ ਸਾਨੂੰ ਅਸਲੀਅਤ ਸਾਹਮਣੇ ਅੱਖਾਂ ਖੋਲ੍ਹ ਕੇ ਚੱਲਣ ਦਾ ਸੰਦੇਸ਼ ਦਿੱਤਾ ਹੈ। ਜੇਕਰ ਕੁੱਝ ਇਤਿਹਾਸਕ ਕਾਰਨਾਂ ਕਰਕੇ ਗੁਰਬਾਣੀ ਦੇ ਪਾਠ (text ) ਬਾਰੇ ਕਝ ਸਮਸਿੱਆਵਾਂ ਹਾਲੇ ਵੀ ਬਾਕੀ ਹਨ ਤਾਂ ਉਹਨਾਂ ਨੂੰ ਸੁਹਿਰਦ ਅਤੇ ਸਭਿਅਕ ਵਿਚਾਰ-ਚਰਚਾ ਰਾਹੀਂ ਅਤੇ ਆਪਸੀ ਸਹਿਮਤੀ ਰਾਹੀਂ ਸੁਲਝਾ ਲੈਣਾ ਚਾਹੀਦਾ ਹੈ। ਆਪ ਜੀ ਬਿਲਕੁਲ ਸਹੀ ਸੋਚਦੇ ਹੋ ਕਿ “ਇਹ ਮਸਲਾ ਕੇਵਲ ਭਾਵਨਾਂ ਨਾਲ ਹੀ ਨਹੀਂ ਭਵਿਖ ਨਾਲ ਵੀ ਸਬੰਧਤ ਹੈ”। ਇਹ ਸਿੱਖ ਕੌਮ ਲਈ ਵੱਡੀ ਬਦਕਿਸਮਤੀ ਵਾਲੀ ਗੱਲ ਹੈ ਕਿ ਸ਼੍ਰੋਮਣੀ ਗੁਰਦੁਆਰਾ ਕਮੇਟੀ ਨੇ ਕਦੇ ਇਸ ਪਾਸੇ ਵੱਲ ਧਿਆਨ ਨਹੀਂ ਦਿੱਤਾ।
ਆਪ ਜੀ ਵੱਲੋਂ ਜੋਧ ਸਿੰਘ ਦੇ ਜੋ ਵਿਚਾਰ ਪੇਸ਼ ਕੀਤੇ ਗਏ ਹਨ ਉਹ ਬਿਲਕੁਲ ਅਸਪਸ਼ਟ ਅਤੇ ਪਖੰਡ-ਭਰਪੂਰ ਹਨ। ਜੋਧ ਸਿੰਘ ਨੇ ਸਿੱਖ ਕੌਮ ਦਾ ਜੋ ਨੁਕਸਾਨ ਕਰਤਾਰਪੁਰੀ ਬੀੜ ਬਾਰੇ ਰਿਪੋਰਟ ਦੇ ਕੇ ਅਤੇ ਰਾਗਮਾਲਾ ਨੂੰ ਗ੍ਰੰਥ ਸਾਹਿਬ ਵਿੱਚ ਸ਼ਾਮਲ ਕਰਵਾ ਕੇ ਕੀਤਾ ਹੈ ਉਹ ਜਲਦੀ ਕੀਤੇ ਪੂਰਾ ਹੋਣ ਵਾਲਾ ਨਹੀਂ।
ਸ. ਹਰਦੇਵ ਸਿੰਘ ਜੰਮੂ ਜੀ ਨੇ ਜੋ ਵਿਚਾਰ ਆਪ ਜੀ ਦੇ ਪੱਤਰ ਦੇ ਉੱਤਰ ਵਜੋਂ ਆਪਣੇ 01. 07. 2010 ਦੇ ਪੱਤਰ ਰਾਹੀਂ ਪਰਗਟ ਕੀਤੇ ਹਨ ਉਹ ਤਰਕਸੰਗਤ ਨਹੀਂ ਜਾਪਦੇ। ਉਹ ਆਪ ਤਾਂ ਕਰਤਾਰਪੁਰੀ ਬੀੜ ਬਾਰੇ ਜੋਧ ਸਿੰਘ ਵੱਲੋਂ ਦਿੱਤੀ ਗਈ ਰਿਪੋਰਟ ਤੋ ਵੀ ਸੰਤੁਸ਼ਟ ਹਨ। ਸ. ਹਰਦੇਵ ਸਿੰਘ ਜੀ ਗੁਰਬਾਣੀ ਦੇ ਪਾਠ
(text ) ਸਬੰਧੀ ਵਿਚਾਰ-ਚਰਚਾ ਨੂੰ ਨਿਰਉਤਸਾਹਿਤ ਕਰਨ ਦੇ ਹੱਕ ਵਿੱਚ ਨਿਤਰਦੇ ਪਰਤੀਤ ਹੁੰਦੇ ਹਨ। ਇਸ ਵਿੱਚ ਉਹਨਾਂ ਦਾ ਕੋਈ ਨਿੱਜੀ ਮੁਫਾਦ ਕੰਮ ਕਰਦਾ ਵੀ ਸਪਸ਼ਟ ਵਿਖਾਈ ਦਿੰਦਾ ਹੈ। ਇਹ ਗੱਲ ਇਸ ਤੱਥ ਤੋਂ ਜ਼ਾਹਰ ਹੁੰਦੀ ਹੈ ਕਿ ਉਹ ਕਰਤਾਰਪੁਰੀ ਬੀੜ ਨੂੰ ਹਰ ਹਾਲਤ ਵਿੱਚ ਸ੍ਰੀ ਆਦਿ ਗ੍ਰੰਥ ਦਾ ਰੂਪ ਸਾਬਿਤ ਕਰਨ ਲਈ ਬਜ਼ਿਦ ਹਨ ਜਦੋਂ ਕਿ ਇਹ ਬੀੜ ਇੱਕ ਨਕਲੀ ਅਤੇ ਜਾਅਲੀ ਗ੍ਰੰਥ ਹੈ ਅਤੇ ਇਸ ਦੀ ਅਸਲੀਅਤ ਉਤੇ ਪਰਦਾ ਪਾਉਣਾ ਸਿੱਖ ਕੌਮ ਨੂੰ ਪਿੱਠ ਵਿਖਾਉਣ ਦੇ ਤੁੱਲ ਹੈ। ਜੇਕਰ ਗੁਰਬਾਣੀ ਦੇ ਪਾਠ (text ) ਸਬੰਧੀ ਕੋਈ ਵਿਚਾਰ-ਚਰਚਾ ਕੀਤੀ ਜਾਂਦੀ ਹੈ ਤਾਂ ਕਰਤਾਰਪੁਰੀ ਬੀੜ ਬਾਰੇ ਸੱਚ ਦਾ ਸਾਹਮਣੇ ਆਉਣਾ ਸੁਭਾਵਕ ਹੀ ਹੈ। ਸੋ ਸ. ਹਰਦੇਵ ਸਿੰਘ ਜੰਮੂ ਜੀ ਕਦੀ “ਪ੍ਰਮਾਣਿਕਤਾ” ਅਤੇ ਕਦੀ “ਸੰਵੇਦਨਸ਼ੀਲਤਾ” ਦੇ ਬਹਾਨੇ ਅਜਿਹੀ ਚਰਚਾ ਨੂੰ ਹਰ ਹੀਲੇ ਟਾਲਣ ਦੇ ਹੀ ਹੱਕ ਵਿੱਚ ਹਨ। ਅਜਿਹੀ ਪਹੁੰਚ ਅਪਣਾ ਕੇ ਅਸੀਂ ਸਿੱਖ ਧਰਮ ਨੂੰ ਇਕੀਵੀਂ ਸਦੀ ਦੇ ਸੰਸਾਰ ਦੇ ਸਾਹਮਣੇ ਇੱਕ ਨਵੀਨ ਧਰਮ ਦੇ ਤੌਰ ਤੇ ਪੇਸ਼ ਨਹੀਂ ਕਰ ਸਕਦੇ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।


(02/07/10)
ਅਮਰ ਜੀਤ ਸਿੰਘ ਚੰਦੀ

ੴ ਸਤਿ ਗੁਰ ਪ੍ਰਸਾਦਿ
ਸੁਣਿਆ ਮੰਨਿਆ ਮਨਿ ਕੀਤਾ ਭਾਉ॥

ਸ. ਹਰਦੇਵ ਸਿੰਘ ਜੰਮੂ ਨੇ ਪੰਥ ਦੀ ਮੌਜੂਦਾ ਹਾਲਤ ਨੂੰ ਧਿਆਨ ਵਿੱਚ ਰਖਦੇ, ਬਹੁਤ ਸਹੀ ਫੈਸਲਾ ਲਿਆ ਹੈ, ਜਿਸ ਲਈ ਮੈਂ ਉਨ੍ਹਾਂ ਨੂੰ ਵਧਾਈ ਦਿੰਦਾ ਹਾਂ। ਨਾਲ ਹੀ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ, ਉਨ੍ਹਾਂ ਤੇ ਏਸੇ ਤਰ੍ਹਾਂ ਮਿਹਰ ਭਰਿਆ ਹੱਥ ਰੱਖ ਕੇ, ਵਿਵਾਦਾਂ ਵਿੱਚ ਪੈਣੋ ਬਚਾ ਕੇ, ਉਨ੍ਹਾਂ ਕੋਲੋਂ ਸਿੱਖੀ ਦੀ ਸੇਵਾ ਲੈਂਦਾ ਰਹੇ। ਉਨ੍ਹਾਂ ਬਿਲਕੁਲ ਸਹੀ ਲਿਖਿਆ ਹੈ ਕਿ ਜਦ ਸਿੱਖਾਂ ਨੂੰ ਪੰਜਾਬੀ (ਗੁਰਮੁਖੀ) ਲਿਖਣੀ-ਪੜ੍ਹਨੀ ਵੀ ਨਹੀਂ ਆਉਂਦੀ ਸੀ, ਤਦ ਵੀ ਸਿੱਖ ਬਣੇ ਸਨ, ਪੱਕੇ ਸਿੱਖ। ਉਨ੍ਹਾਂ ਦਾ ਸਾਧਨ ਸੁਣਨਾ, ਬੋਲਣਾ, ਭਾਵਅਰਥ ਸਮਝਣਾ ਸੀ। ਉਨ੍ਹਾਂ ਨੂੰ ਵਿਆਕਰਣ ਬਾਰੇ ਵੀ ਸੋਝੀ ਨਹੀਂ ਸੀ।
ਗੁਰਬਾਣੀ ਤਾਂ ਕੂਕ-ਕੂਕ ਕੇ ਕਹਿੰਦੀ ਪਈ ਹੈ ਕਿ ਜਿਨ੍ਹਾਂ ਨੇ,
ਸੁਣਿਆ ਮੰਨਿਆ ਮਨਿ ਕੀਤਾ ਭਾਉ॥ ਅੰਤਰਗਤਿ ਤੀਰਥਿ ਮਲਿ ਨਾਉ॥ (੪)
ਜਿਸ ਨੇ ਅਕਾਲ ਪੁਰਖ ਦਾ ਨਾਮ, ਉਸ ਦੀ ਰਜ਼ਾ, ਉਸ ਦੇ ਹੁਕਮ ਨੂੰ ਸੁਣਿਆ, ਸਮਝਿਆ ਹੈ, ਉਸ ਸੁਣੇ, ਸਮਝੇ ਨੂੰ ਮਨ ਕਰ ਕੇ ਸਵੀਕਾਰ ਕੀਤਾ ਹੈ, ਮਨ ਉਸ ਵਿੱਚ ਪਤੀਜ ਗਿਆ ਹੈ, ਉਸ ਦਾ ਹੁਕਮ ਪਿਆਰ ਪੂਰਵਕ ਮੰਨਿਆ ਹੈ, ਉਸ ਦੀ ਰਜ਼ਾ ਵਿੱਚ ਰਾਜ਼ੀ ਰਿਹਾ ਹੈ, ਉਸ ਦੇ ਅੰਦਰਲਾ ਤੀਰਥ, ਉਸ ਦੀ ਸਮਝ ਵਿੱਚ ਆ ਗਿਆ ਹੈ। ਫਿਰ ਉਹ ਗਿਆਨ ਦੇ ਉਸ ਤੀਰਥ ਵਿੱਚ ਇਸ਼ਨਾਨ ਕਰ-ਕਰ ਕੇ ਮਨ ਦੀ ਮੈਲ਼ ਦੂਰ ਕਰ ਲੈਂਦਾ ਹੈ। ਉਹ ਸਿੱਖ ਕੱਚਾ ਕਿਵੇਂ ਰਹਿ ਸਕਦਾ ਹੈ?
ਪਰ ਉਸ ਵੇਲੇ ਦੇ ਹਾਲਾਤ ਅਤੇ ਅੱਜ ਦੇ ਹਾਲਾਤ ਵਿੱਚ ਬਹੁਤ ਫਰਕ ਹੈ। ਉਸ ਵੇਲੇ ਦੇ ਕਹਿਣ ਵਾਲੇ, ਭਾਵੇਂ ਉਹ ਗੁਰ ਵਿਅਕਤੀ ਸਨ ਜਾਂ ਉਨ੍ਹਾਂ ਵਲੋਂ ਵਰੋਸਾਏ, ਗੁਰਬਾਣੀ ਦੀ ਚੰਗੀ ਸੂਝ ਨਾਲ ਸ਼ੰਗਾਰੇ, ਸਿੱਖੀ ਦੇ ਪਰਚਾਰਕ ਹੋਣ, ਉਹ ਕਹਿੰਦੇ ਸਨ ਅਤੇ ਸਿੱਖ ਉਸ ਕਹੇ ਨੂੰ ਸੁਣਦੇ, ਮੰਨਦੇ ਅਤੇ ਉਸ ਅਨੁਸਾਰ ਜੀਵਨ ਜਿਊਂਦੇ ਸਨ। ਜਿਸ ਕਾਰਨ, ਲਗ-ਭਗ ਸਨ ੧੮੦੦ ਤਕ ਕੋਈ ਕੱਚਾ ਨਹੀਂ ਨਿਕਲਿਆ। ਸਿੱਖੀ ਚੜ੍ਹਦੀ ਕਲਾ ਵਿੱਚ ਰਹੀ।
ਸਿੱਖ ਤਾਂ ਉਸ ਤੋਂ ਮਗਰੋਂ ਵੀ ਸੁਣਦੇ, ਮੰਨਦੇ ਅਤੇ ਉਸ ਅਨੁਸਾਰ ਜੀਵਨ ਜਿਊਂਦੇ ਰਹੇ, ਫਿਰ ਉਨ੍ਹਾਂ ਵਿੱਚ ਇਹ ਜਜ਼ਬਾ ਕਿਉਂ ਨਹੀਂ ਪੈਦਾ ਹੋ ਸਕਿਆ? ਇਸ ਨੂੰ ਵੀ ਸਮਝਣ ਦੀ ਬਹੁਤ ਲੋੜ ਹੈ। ਉਸ ਵੇਲੇ ਕਹਿਣ ਵਾਲੇ, ਬੋਲਣ ਵਾਲੇ, ਸਿੱਖੀ ਸਿਧਾਂਤਾਂ ਵਿੱਚ ਪਰਪੱਕ ਨਹੀਂ ਸਨ। ਨਿਰਮਲੇ ੧੦੦ ਸਾਲ ਤੋਂ ਉਪਰ ਬਨਾਰਸ ਵਿੱਚ ਰਹਿ ਕੇ, ਗੁਰਬਾਣੀ ਨਾਲੋਂ ਟੁੱਟੇ, ਬ੍ਰਾਹਮਣੀ ਰੰਗਤ ਵਿੱਚ ਪੂਰੀ ਤਰ੍ਹਾਂ ਰੰਗੇ ਹੋਏ ਸਨ, ਉਹ ਜੋ ਕੁੱਝ ਵੀ ਬੋਲਦੇ ਸਨ, ਉਸ ਵਿੱਚ ਸਿੱਖੀ ਨਾਮ ਮਾਤ੍ਰ ਹੀ ਹੁੰਦੀ ਸੀ। ਬ੍ਰਾਹਮਣੀ ਮਿਥਿਹਾਸ ਦੀਆਂ ਕਹਾਣੀਆਂ ਵਿਚ, ਬ੍ਰਾਹਮਣੀ ਸਿਧਾਂਤ ਹੀ ਪਰਚਾਰ ਹੁੰਦੇ ਸਨ।
ਸਿੱਖ ਉਸ ਨੂੰ ਹੀ ਗੁਰਬਾਣੀ, ਗੁਰਮਤ ਸਮਝ ਕੇ ਸੁਣਦੇ, ਮੰਨਦੇ ਅਤੇ ਉਨ੍ਹਾਂ ਅਨੁਸਾਰ ਹੀ ਜੀਵਨ ਢਾਲਦੇ ਰਹੇ, ਉਨ੍ਹਾਂ ਵਿਚੋਂ ਤਾਂ ਓਸੇ ਬ੍ਰਾਹਮਣਵਾਦ ਦੀ ਹੀ ਬੂ ਆਉਣੀ ਸੀ, ਜਿਸ ਦੇ ਤੀਰਥ ਮਨ ਵਿੱਚ ਨਹੀਂ, ਸਰੋਵਰ ਜਾਂ ਦਰਿਆਵਾਂ ਦੇ ਕੰਢੇ ਹੁੰਦੇ ਹਨ, ਉਨ੍ਹਾਂ ਦਾ ਇਸ਼ਨਾਨ ਵੀ ਮਨ ਸਾਫ ਕਰਨ ਵਾਲੇ ਗਿਆਨ ਦੇ ਤੀਰਥ ਵਿੱਚ ਨਹੀਂ ਬਲਕਿ ਪਾਣੀ ਵਿੱਚ ਹੁੰਦਾ ਹੈ। ਗੁਰਦਵਾਰਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਕਥਾ ਦੀ ਥਾਂ, ਰੰਗ-ਰੰਗ ਦੇ ਗ੍ਰੰਥਾਂ ਅਤੇ ਗੁਰਬਿਲਾਸਾਂ ਦੀ ਕਥਾ ਹੁੰਦੀ ਸੀ। ਜਦ ਇੱਕ ਸਦੀ ਤੋਂ ਵੱਧ ਅਜਿਹਾ ਪਰਚਾਰ ਹੋਇਆ ਹੋਵੇ ਤਾਂ ਸਿੱਖਾਂ ਵਿੱਚ ਗੁਰਮਤ ਦੀ ਖੁਸ਼ਬੂ ਕਿਥੋਂ ਆਵੇ ਗੀ?
ਕੁੱਝ ਸਿੱਖਾਂ ਤੇ ਪਰਮਾਤਮਾ ਦੀ ਬਖਸ਼ਿਸ਼ ਹੋਈ ਅਤੇ ਉਹ ਵਾਹਿਗੁਰੂ ਦੀ ਇਸ ਬਖਸ਼ਿਸ਼ ਆਸਰੇ ਸ਼ਬਦ ਗੁਰੂ ਨਾਲ ਜੁੜੇ, ਸ਼ਬਦ ਗੁਰੂ ਦੇ ਸਿਧਾਂਤ ਨੂੰ ਸਮਝਿਆ, ਉਸ ਨੂੰ ਸਿੱਖਾਂ ਵਿੱਚ ਪਰਚਾਰਨ ਦਾ ਉਪਰਾਲਾ ਕੀਤਾ, ਪਰ ਬ੍ਰਾਹਮਣ ਰੂਪੀ ਪੁਜਾਰੀ ਲਾਣਾ, ਹਮੇਸ਼ਾ ਉਨ੍ਹਾਂ ਤੇ ਹਾਵੀ ਰਿਹਾ। ਸਮੇ ਦੇ ਨਾਲ, ਰੱਬ ਦੀ ਮਿਹਰ ਸਦਕਾ ਸਿੱਖਾਂ ਦੀ ਪਹੁੰਚ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਤਕ ਹੋਣ ਲੱਗੀ। ਗੁਰਬਾਣੀ ਦਾ ਪਦ-ਛੇਦ, ਸ਼ਬਦਾਰਥ, ਮਹਾਨ ਕੋਸ਼ ਅਤੇ ਗੁਰੂ ਗ੍ਰੰਥ ਸਾਹਿਬ ਦਰਪਣ ਵਰਗੀਆਂ ਕਿਤਾਬਾਂ ਸਿੱਖਾਂ ਦੀ ਪਹੁੰਚ ਵਿੱਚ ਹੋ ਗਈਆਂ। ਸਮਾ ਬਦਲਿਆ, ਵਿਦਵਾਨਾਂ ਨੇ ਸਾਰੇ ਵਿਰੋਧ ਝੱਲ ਕੇ ਵੀ, ਸਿੱਖਾਂ ਨੂੰ ਜਾਗਰੂਕ ਕਰਨਾ ਜਾਰੀ ਰੱਖਿਆ।
ਫਿਰ ਉਹ ਸਮਾ ਆਇਆ ਜਦ ਸਿੱਖਾਂ ਨੂੰ ਬ੍ਰਾਹਮਣੀ ਮੱਤ ਅਤੇ ਗੁਰਮਤ ਵਿਚਲਾ ਫਰਕ ਸਮਝ ਆਉਣ ਲੱਗਾ, ਉਨ੍ਹਾਂ ਦੀ ਸਮਝ ਵਿੱਚ ਗੁਰਬਾਣੀ ਸਿਧਾਂਤ ਬੈਠਣ ਲੱਗਾ। ਉਸ ਸਮੇ ਸਿੱਖਾਂ ਵਿੱਚ ਇੱਕ ਨਵੀਂ ਜਮਾਤ ਪੈਦਾ ਹੋ ਗਈ, ਜੋ ਗੁਰਬਾਣੀ ਨੂੰ ਸਮਝਣ ਦੀ ਥਾਂ, ਉਸ ਦੇ ਅਰਥ ਆਪਣੀ ਮਨਮੱਤ ਅਨੁਸਾਰ ਸਿੱਖਾਂ ਤਕ ਪਹੁੰਚਾਉਣ ਲੱਗੀ, ਜੋ ਸਿੱਖਾਂ ਲਈ ਇੱਕ ਨਵੀਂ ਖਤਰੇ ਦੀ ਘੰਟੀ ਹੈ।
ਸੁਹਿਰਦ ਸਿੱਖ ਵਿਦਵਾਨਾਂ ਨੇ ਆਪਣਾ ਉਦਮ ਜਾਰੀ ਰੱਖਿਆ, ਅਤੇ,
ਕੂੜ ਨਿਖੁਟੇ ਨਾਨਕਾ ਸਚੁ ਕਰੇ ਸੁ ਹੋਈ॥ (੧੨੮੩)
ਦੇ ਮਹਾਂ ਵਾਕ ਅਨੁਸਾਰ ਸਚ ਦਾ, ਪਰਮਾਤਮਾ ਦਾ ਕੀਤਾ ਸਾਮ੍ਹਣੇ ਆਉਣ ਲੱਗਾ। ਸਿੱਖ ਦਾ ਮਤਲਬ ਹੈ ਸਿਖਣ ਵਾਲਾ, ਸਾਰੀ ਉਮਰ ਸਿਖਣ ਵਾਲਾ। ਇਸ ਨੂੰ ਆਪਣੇ ਜੀਵਨ ਵਿੱਚ ਢਾਲਦਿਆਂ ਸ. ਹਰਦੇਵ ਸਿੰਘ ਜੀ ਨੇ ਬਿਲਕੁਲ ਸਹੀ ਫੈਸਲਾ ਲਿਆ ਹੈ। ਇਹੀ ਸਿੱਖੀ ਲਈ ਸਹੀ ਫੈਸਲਾ ਹੈ। ਸਾਨੂੰ ਗੁਰੂ ਦੀ ਗੱਲ ਸੁਣਨੀ ਚਾਹੀਦੀ ਹੈ, ਵਿਚਾਰ ਸਹਿਤ ਮੰਨਣੀ ਚਾਹੀਦੀ ਹੈ, ਫਿਰ ਅੰਦਰਲੇ ਗਿਆਨ ਦੇ ਤੀਰਥ ਤੇ ਇਸ਼ਨਾਨ ਕਰ ਕੇ, ਆਪਣੇ ਮਨ ਦੀ ਮੈਲ ਸਾਫ ਕਰ ਕੇ, ਦੁਨੀਆਂ ਦੇ ਦੂਸਰੇ ਲੋਕਾਂ ਵਿੱਚ ਵੀ ਇਸ ਨੂੰ ਪਰਚਾਰਨਾ ਚਾਹੀਦਾ ਹੈ। ਇਹ ਨਹੀਂ ਹੋਣਾ ਚਾਹੀਦਾ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਕਹਿੰਦੇ ਹੋਏ ਵੀ,
ਸਲਾਮੁ ਜਬਾਬੁ ਦੋਵੈ ਕਰੇ, ਦੀ ਦੋਗਲੀ ਪਾਲਿਸੀ ਤੇ ਚਲਦੇ ਰਹੋ, ਜਿਸ ਦਾ ਫਲ, ਜਿਸ ਦਾ ਆਫਟਰ ਅਫੈਕਟ ਹੈ, ਮੁੰਢਹੁ ਘੁਥਾ ਜਾਇ॥ (੪੭੪) ਅਜਿਹਾ ਗੁਰੂ ਨੁੰ ਮੰਨਣ ਦਾ ਵਿਖਾਵਾ ਕਰਨ ਵਾਲਾ, ਅਤੇ ਦਿਲੋਂ ਨਾ ਮੰਨਣ ਵਾਲਾ ਬੰਦਾ ਆਪਣੇ ਮੁੱਢ, ਆਪਣੇ ਮੂਲ ਨਾਲੋਂ ਦੂਰੀ ਬਣਾ ਕੇ ਹੀ ਇਸ ਸੰਸਾਰ ਤੋਂ ਜਾਂਦਾ ਹੈ।
ਅਸੀਂ ਗੁਰੂ ਦੇ ਸਿੱਖ ਹਾਂ, ਸਾਨੂੰ ਉਸ ਤੋਂ ਸਿਖਿਆ ਲੈਣੀ ਚਾਹੀਦੀ ਹੈ, ਨਾ ਕਿ ਉਸ ਵਿੱਚ ਆਪਣੀ ਮਨਮਤ ਵਾੜ ਕੇ ਉਸ ਨੂੰ ਮਜ਼ਾਕ ਦਾ ਪਾਤ੍ਰ ਬਨਾਉਣਾ ਚਾਹੀਦਾ ਹੈ। ਤਾਂ ਹੀ ਅਸੀਂ ਉਸ ਦੇ ਸਿੱਖ ਅਖਵਾਉਣ ਦੇ ਹੱਕਦਾਰ ਹੋ ਸਕਦੇ ਹਾਂ। ਉਸ ਦੀ ਸਿਖਿਆ ਵਿੱਚ ਆਪਣੀ ਮਨਮਤ ਵਾੜ ਕੇ, ਉਸ ਦੀ ਸਿਖਿਆ ਨੂੰ ਮਿਲਗੋਭਾ ਕਰਨ ਵਾਲੇ ਕਦਾਚਿਤ ਵੀ ਗੁਰੂ ਦੇ ਸਿੱਖ ਨਹੀਂ ਹੋ ਸਕਦੇ। ਅਜਿਹੇ ਲੋਕਾਂ ਤੋਂ ਬਚਣ ਲਈ ਹੀ ਗੁਰ ਉਪਦੇਸ਼ ਹੈ,
ਮੂਰਖੈ ਨਾਲਿ ਨ ਲੁਝੀਐ॥ (੪੭੩)
ਸੋ ਆਉ ਗੁਰੂ ਨੂੰ ਗੁਰੂ ਵਾਲਾ ਹੀ ਆਦਰ ਮਾਣ ਸਤਿਕਾਰ ਦਿੰਦੇ ਹੋਏ, ਉਸ ਤੋਂ ਕੁੱਝ ਸਿੱਖਣ ਦੀ ਕੋਸ਼ਿਸ਼ ਕਰੀਏ।
ਅਮਰ ਜੀਤ ਸਿੰਘ ਚੰਦੀ


(02/07/10)
ਰਘਬੀਰ ਸਿੰਘ ਢਿਲੋਂ

ਸਪੋਕਸਮੈਨ ਦੀ ਬੁਖਲਾਹਟ ਦੇ ਪ੍ਰਤੀਕ ਤਿੰਨ ਸ਼ੋਸ਼ੇ
(ਰਘਬੀਰ ਸਿੰਘ ਢਿਲੋਂ) *
ਸ਼ੋਸ਼ਾ ਨੰ: 1

ਬੁਧਵਾਰ 23 ਜੂਨ 2010 ਵਾਲੇ ਅੰਕ ਵਿੱਚ ਰੋਜ਼ਾਨਾ ਸਪੋਕਸਮੈਨ ਨੇ ਅਪਣੇ ਖਾਸ ਸ਼ਬਦ ਵਿਆਖਿਆਕਾਰ ਸ: ਗੁਰਬਖਸ਼ ਸਿੰਘ ਲੁਧਿਆਣੇ ਵਾਲੇ ਦਾ ਇੱਕ ਲੇਖ ‘ਸ਼ਬਦ ਗੁਰੂ ਸੁਰਤਿ ਧੁਿਨ ਚੇਲਾ॥’ ਛਾਪਿਆ ਹੈ ਜਿਸ ਵਿੱਚ ‘ਅਨਹਦ ਸ਼ਬਦ’ ਨੂੰ ‘ਇਕ ਅਜੇਹੀ ਸੁਰੀਲੀ ਧੁਨ ਨਾਲ ਜਿਸ ਨੂੰ ਸੁਣ ਕੇ ਮਨ ਨਿਜ ਥਾਂ `ਤੇ ਆ ਟਿਕਦਾ ਹੈ’ ਬਿਆਨ ਕਰ ਕੇ ਉਹ ਲਿਖਦੇ ਹਨ “ਗੁਰੂ ਗ੍ਰੰਥ ਸਾਹਿਬ ਜੀ ਅੰਦਰ ਲਗਭਗ 5800 ਸ਼ਬਦ ਹਨ ਪਰ ਇਹ ਸ਼ਬਦ, ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਤੋਂ ਪਹਿਲਾਂ ਤਾਂ ਨਹੀਂ ਸਨ ਹੁੰਦੇ। ਉਦੋਂ ਬਾਬਾ ਨਾਨਕ ਨੇ ਕਿਹੜੇ ‘ਸ਼ਬਦ’ ਨੂੰ ‘ਗੁਰੂ’ ਕਿਹਾ ਸੀ? ਗੁਰੂ ਨਾਨਕ ਸਾਹਿਬ ਨੇ ਅਪਣੀ ਬਾਣੀ ਨੂੰ ਕਿਤੇ ਵੀ ‘ਸ਼ਬਦ’ ਨਹੀਂ ਕਿਹਾ। ਸਤਿਗੁਰੂ (ਅਕਾਲ ਪੁਰਖ) ਦੇ ਸ਼ਬਦ ਨੂੰ ਹੀ ਗੁਰੂ ਕਿਹਾ”।
ਇਸ ਵਿੱਚ ਵਿਚਾਰਨ ਵਾਲੀਆਂ ਗਲਾਂ ਹਨ:-

1. ਅਨਹਦ ਸ਼ਬਦ ਕਿਸ ਨੂੰ ਕਹਿੰਦੇ ਹਨ? ਕੀ ਇਸਦੀ ਧੁਨਿ ਸੁਰੀਲੀ ਹੁੰਦੀ ਹੈ ਜਿਸਨੂੰ ਸੁਣ ਕੇ ਮਨ ਨਿਜ ਘਰ ਟਿਕ ਜਾਂਦਾ ਹੈ?
2. ਕੀ ਅਕਾਲ ਪੁਰਖ ਸ਼ਬਦ ਉਚਾਰ ਸਕਦਾ ਹੈ?
3. ਕੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਸ਼ਬਦ ਇਸ ਦੀ ਸੰਪਾਦਨਾ ਤੋਂ ਪਹਿਲਾਂ ਨਹੀਂ ਸਨ?
4. ਗੁਰੂ ਨਾਨਕ ਸਾਹਿਬ ਨੇ ਕਿਹੜੇ ਸ਼ਬਦ ਨੂੰ ਗੁਰੂ ਕਿਹਾ?

ਸ਼ਬਦ ਦੋ ਕਿਸਮ ਦੇ ਹਨ, ੳ) ਅਧਿਆਤਮਵਾਦ ਅਤੇ ਅ) ਗ਼ੈਰਅਧਿਆਤਮਵਾਦ। ਇਸ ਲੇਖ ਦਾ ਵਿਸ਼ਾ ਕੇਵਲ ਅਧਿਆਤਮਵਾਦ ਦੇ ਸ਼ਬਦ ਹਨ।
ਅਨਹਦ ਸ਼ਬਦ ਕਿਸ ਨੂੰ ਕਹਿੰਦੇ ਹਨ, ਕੋਈ ਸ਼ਬਦ ਅਨਹਦ ਕਦੋਂ ਬਣਦਾ ਹੈ?
ਅਨਹਦ ਦਾ ਮਤਲਬ ਹੈ ਜਿਸ ਦੀ ਕੋਈ ਹਦ ਨਹੀਂ। ਮਨੁਖ ਲਈ ਮਹਾਂਪੁਰਖਾਂ ਵਲੋਂ ਅਪਣੇ ਅਨਭਵ ਨਾਲ ਉਚਾਰੇ ਅਧਿਆਤਮਕ ਗਿਆਨ ਰੂਪੀ ਸ਼ਬਦਾਂ ਰਾਹੀਂ ਮਿਲੀ ਸੇਧ ਉਪਰ ਅਮਲ ਕਰਨ ਦੀ ਕੋਈ ਹਦ ਨਹੀਂ; ਗੁਰਮੁਖ ਬਣਨ ਲਈ ਸੇਧ ਦੀ ਵਰਤੋਂ ਕਿਸੇ ਗਿਣਤੀ ਮਿਣਤੀ ਵਿੱਚ ਨਹੀਂ ਆਉਂਦੀ; ਅਤੇ ਜਦੋਂ ਸੇਧ ਦੀ ਵਰਤੋਂ ਅਸੀਮਤ ਤੌਰ ਤੇ ਇੱਕ ਰਸ ਅਤੇ ਇੱਕ ਟਿਕ ਹੋਣ ਲਗ ਜਾਂਦੀ ਹੈ, ਉਹ ਸ਼ਬਦ ਅਨਹਦ ਬਣ ਜਾਂਦਾ ਹੈ। ਕੋਈ ਵੀ ਸ਼ਬਦ ਉਦੋਂ ਅਨਹਦ ਬਣ ਜਾਂਦਾ ਹੈ ਜਦੋਂ ਉਹ ਮਨੁਖ ਦੀ ਯਾਦ ਵਿੱਚ ਵਸ ਜਾਂਦਾ ਹੈ ਅਤੇ ਮਨੁਖ ਅਪਣੇ ਕੰਮ ਕਾਜ ਸੁਤੇ ਸਿਧ ਹੀ ਉਸ ਵਿੱਚ ਦਿਤੀ ਸੇਧ ਅਨੁਸਾਰ ਆਮੁਹਾਰੇ ਹੀ ਕਰੀ ਜਾਂਦਾ ਹੈ। ਜੇ ਅਜੇਹਾ ਨਹੀਂ ਹੁੰਦਾ ਤਾਂ ਉਹ ਸ਼ਬਦ ਅਨਹਦ ਨਹੀਂ ਬਣਦਾ। ਇਸ ਪ੍ਰਿਭਾਸ਼ਾ ਅਨੁਸਾਰ ਗੁਰੂ ਗ੍ਰੰਥ ਸਾਹਿਬ ਦੇ ਸਾਰੇ ਸ਼ਬਦ ਅਨਹਦ ਵੀ ਹਨ ਅਤੇ ਅਨਹਦ ਨਹੀਂ ਵੀ ਹਨ। ਜਦੋਂ ਮਨੁਖ ਆਮੁਹਾਰੇ ਹੀ ਗੁਰ ਸ਼ਬਦ ਅਨੁਸਾਰ ਕੰਮ ਕਰਨ ਲਗ ਜਾਂਦਾ ਹੈ ਉਹ ਸਬਦ ਅਨਹਦ ਬਣ ਜਾਂਦਾ ਹੈ ਅਤੇ ਮਨੁਖ ਨੂੰ ਅਪਣਾ ਜੀਵਨ ਹਰ ਹਾਲ ਵਿੱਚ ਸੁਰੀਲਾ ਅਤੇ ਸੁਆਦਲਾ ਲਗਣ ਲਗ ਪੈਂਦਾ ਹੈ, ਨਹੀਂ ਤਾਂ ਬਗ਼ੈਰ ਅਮਲ ਤੋਂ ਜੀਵਨ ਸੁਰੀਲਾ ਨਹੀਂ ਬਣਦਾ ਅਤੇ ਸ਼ਬਦ ਗ੍ਰੰਥਾਂ ਵਿੱਚ ਲਿਖੇ ਹੀ ਰਹਿ ਜਾਂਦੇ ਹਨ, ਉਹ ਅਨਹਦ ਨਹੀਂ ਬਣਦੇ। ਕੀਰਤਨ ਕਰਨ ਵਾਲੇ ਬੜੀਆਂ ਸੁਰੀਲੀਆਂ ਧੁਨਾਂ ਵਿੱਚ ਕੀਰਤਨ ਕਰਦੇ ਹਨ ਜਿਨ੍ਹਾਂ ਦਾ ਅਜ ਕਲ ਅਧਾਰ ਆਮ ਤੌਰ ਤੇ ਫਿਲਮੀ ਤਰਜ਼ਾਂ ਤੇ ਹੂੰਦਾ ਹੈ। ਗਾਇਨ ਕੀਤੇ ਸ਼ਬਦ ਵੀ ਅਧਿਆਤਮਕ ਗਿਆਨ ਰੂਪੀ ਹੁੰਦੇ ਹਨ ਅਤੇ ਉਨ੍ਹਾਂ ਦੀ ਧੁਨਿ ਵੀ ਸੁਰੀਲੀ ਹੁੰਦੀ ਹੈ ਪਰ ਉਹ ਸੁਣਨ ਵਾਲੇ ਨੂੰ ਕਦੇ ਅਪਣੇ ਨਿਜ ਸਰੂਪ ਅਤੇ ਨਿਜ ਥਾਂ `ਤੇ ਨਹੀਂ ਟਿਕਾ ਸਕਦੇ। ਟਿੰਡਾਂ ਵਾਲੇ ਹਲਟ ਦੇ ਕੁਤੇ ਦੀ ਨਿਰੰਤਰ ਟਿਕ ਟਿਕ ਖਾਸ ਕਰ ਟਿਕੀ ਰਾਤ ਵੇਲੇ ਬੜੀ ਸੁਰੀਲੀ ਲਗਦੀ ਹੈ ਪਰ ਉਸਨੂੰ ਸਣਿਨ ਵਾਲਾ ਕਦੇ ਨਿਜ ਘਰ ਨਹੀਂ ਪਹੁੰਚਿਆ। ਇਸੇ ਤਰਾਂ ਕੋਇਲ ਦੀ ਸੁਰੀਲੀ ਅਵਾਜ਼ ਹੈ ਜੋ ਨਿਜ ਘਰ ਵਿੱਚ ਲੈ ਜਾਣ ਦੇ ਸਮਰਥ ਨਹੀਂ। ਜਿਸ ਸੁਣਨ ਦਾ ਜ਼ਿਕਰ ਜਪੁ ਜੀ ਸਾਹਿਬ ਦੀਆਂ 8 ਤੋਂ 11 ਪੌੜੀਆਂ ਵਿੱਚ ਹੈ ਉਸ ਵਿੱਚ ਨਿਜ ਘਰ ਪਹੰਚਣ ਲਈ ਕਿਸੇ ਸੁਰੀਲੀ ਧੁਨਿ ਦਾ ਜ਼ਿਕਰ ਨਹੀਂ।

ਕੀ ਅਕਾਲ ਪੁਰਖ ਸ਼ਬਦ ਉਚਾਰ ਸਕਦਾ ਹੈ?
ਮੂਲ ਮੰਤਰ ਵਿੱਚ ਅਕਾਲ ਪੁਰਖ ਨੂੰ ‘ਅਕਾਲ ਮੂਰਤਿ ਅਤੇ ਅਜੂਨੀ’ ਕਿਹਾ ਹੈ। ਉਸ ਗ਼ੈਬੀ ਸ਼ਕਤੀ ਨੇ ਅਪਣੇ ਹੁਕਮ ਯਾਨੀ ਰਜ਼ਾ ਨਾਲ ਬ੍ਰਿਮੰਡ ਨੂੰ ਤਾਂ ਹੋਂਦ ਵਿੱਚ ਲਿਆਂਦਾ ਪਰ ਉਸ ਦੇ ਹੁਕਮ ਨੂੰ ਸੀਮਤ ਤੌਰ ਤੇ ਬਿਆਨ ਕਰਨ ਦਾ ਮਾਧਿਅਮ ਮਨੁਖ ਵਲੋਂ ਅਪਣੇ ਅਨਭਵ ਨਾਲ ਉਚਾਰੇ ਸ਼ਬਦ ਹੀ ਬਣੇ ਜਿਨ੍ਹਾਂ ਦਾ ਉਚਾਰਨ ਕੁਦਰਤ ਦੀ ਅਗਵਾਈ ਹੇਠ ਮਨੁਖ ਨੇ ਉਸਨੂੰ ਮਿਲੀ ਵਿਸ਼ੇਸ਼ ਬੁਧੀ ਕਾਰਨ ਅਪਣੀ ਜ਼ਬਾਨ ਵਰਤ ਕੇ ਕੀਤਾ ਜੋ ਮਨੁਖ ਪਾਸ ਹੀ ਹੈ। ਪ੍ਰਮਾਤਮਾ ‘ਅਕਾਲ ਮੂਰਤਿ ਅਤੇ ਅਜੂਨੀ’ ਹੋਣ ਦੇ ਨਾਤੇ ਸਰੀਰ ਅਤੇ ਜ਼ਬਾਨ ਰਹਿਤ ਹੈ। ਮਨੁਖ ਵਾਂਗ ਬੋਲ ਨਹੀਂ ਸਕਦਾ। ‘ਉਸਦੇ ਉਚਾਰੇ ਕੋਈ ਸ਼ਬਦ ਨਹੀਂ ਜਿਨ੍ਹਾਂ ਨੂੰ ਗੁਰੂ ਕਿਹਾ ਜਾ ਸਕੇ, ਹਾਂ ਉਸਦੀ ਰਜ਼ਾ ਨੂੰ ਸਮਝ ਕੇ ਜੋਤਿ ਸਰੂਪ ਮਨੁਖ ਵਲੋਂ ਉਚਾਰੇ ਗਏ ਸ਼ਬਦ ਹੀ ਗੁਰੂ ਹਨ। ਹੁਕਮ’ ਨੂੰ ਪੂਰਨ ਤੌਰ ਤੇ ਬਿਆਨ ਨਹੀਂ ਕੀਤਾ ਜਾ ਸਕਦਾ ਜਿਵੇਂ ਜਪੁ ਜੀ ਸਾਹਿਬ ਵਿੱਚ ਫੁਰਮਾਇਆ ਹੈ ‘ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ॥’। ਸ਼ਬਦ ਉਚਾਰਨ ਲਈ ਸਰੀਰ ਦੀ ਲੋੜ ਹੈ ਜਿਸ ਵਿੱਚ ਜ਼ਬਾਨ ਸ਼ਬਦ ਉਚਾਰਨ ਦਾ ਕੰਮ ਕਰਦੀ ਹੈ। ਵੈਸੇ ਜ਼ਬਾਨ ਤਾਂ ਜਨਵਰਾਂ ਅਤੇ ਪੰਛੀਆਂ ਦੇ ਸਰੀਰਾਂ ਵਿੱਚ ਵੀ ਹੈ ਪਰ ਉਹ ਮਨੁਖ ਵਾਂਗ ਅਜੇਹੇ ਸ਼ਬਦ ਨਹੀਂ ਬੋਲ ਸਕਦੇ ਜਿਨ੍ਹਾਂ ਨੂੰ ਸਮਝਿਆ ਜਾ ਸਕਦਾ ਹੋਵੇ ਜਾਂ ਜਿਨ੍ਹਾਂ ਨੂੰ ਰਬੀ ਹੁਕਮ ਦਾ ਨਾਂ ਦਿਤਾ ਜਾ ਸਕੇ ਕਿਉਂਕਿ ਉਨ੍ਹਾਂ ਦੇ ਪਿਛੇ ਉਹ ਵਿਸ਼ੇਸ਼ ਬੁਧੀ ਕੰਮ ਨਹੀਂ ਕਰਦੀ ਜਿਸਦੀ ਬਖਸ਼ਿਸ਼ ਕੇਵਲ ਮਨੁਖ ਨੂੰ ਹੋਈ ਹੈ ਅਤੇ ਜਿਸ ਦੀ ਵਰਤੋਂ ਕਰਦਿਆਂ ਮਨੁਖ ਨੇ ਉਹ ਸ਼ਬਦ ਉਚਾਰੇ ਅਤੇ ਅਗਾਂਹ ਨੂੰ ਵੀ ਉਚਾਰ ਹੁੰਦੇ ਰਹਿਣਗੇ ਜਿਨ੍ਹਾਂ ਉਤੇ ਅਮਲ ਕਰਦਿਆਂ ਹਲੇਮੀ ਰਾਜ ਦੀ ਸਥਾਪਤੀ ਕੀਤੀ ਜਾਣੀ ਹੈ। ਮਨੁਖ ਦੀ ਜ਼ਬਾਨ ਤੋਂ ਨਿਕਲੇ ਸਾਰੇ ਸ਼ਬਦਾਂ ਨੂੰ ਹੁਕਮ ਦੀ ਵਿਆਖਿਆ ਕਰਨ ਵਾਲੇ ਸ਼ਬਦ ਨਹੀਂ ਕਿਹਾ ਜਾ ਸਕਦਾ ਕਿਉਂਕਿ ਸਰੀਰਕ ਅਤੇ ਮਾਣਸਿਕ ਲੋੜਾਂ ਪੁਰੀਆਂ ਕਰਨ ਵਾਲੇ ਸਧਾਰਨ ਸ਼ਬਦਾਂ ਤੋਂ ਇਲਾਵਾ ਕਈ ਅਜੇਹੇ ਸ਼ਬਦ ਵੀ ਹਨ ਜੋ ਸਭਿਯਤਾ ਦੀ ਕਸਵਟੀ ਤੇ ਪੂਰੇ ਨਹੀਂ ਉਤਰਦੇ, ਉਨ੍ਹਾਂ ਦੇ ਸੰਕਲਨ ਨੂੰ ਭਾਂਵੇਂ ਕਿਸੇ ਗ੍ਰੰਥ ਦਾ ਨਾਂ ਕਿਉਂ ਨਾ ਦਿਤਾ ਗਿਆ ਹੋਵੇ।
ਰਬੀ ਹੁਕਮ ਅਤੇ ਗੁਰ ਸ਼ਬਦ ਵਿੱਚ ਕੀ ਫਰਕ ਹੈ?
‘ਹੁਕਮ’ ਕਿਸ ਨੂੰ ਕਿਹਾ ਗਿਆ ਹੈ? ਹੁਕਮ ਕੋਈ ਸ਼ਬਦ ਨਹੀਂ, ਇਹ ਰਬੀ ਰਜ਼ਾ ਹੈ। ‘ਕੀਤਾ ਪਸਾਉ ਏਕੋ ਕਵਾਉ॥’ ਇਥੇ ਕਵਾਉ ਹੁਕਮ ਜਾਂ ਰਜ਼ਾ ਹੈ। ਮੁਢਲੇ ਤੌਰ ਤੇ ਰਬੀ ਨਿਯਮ, ਰਬੀ ਵਰਤਾਰੇ ਅਤੇ ਡਿਸਿਪਲਿਨ ਨੂੰ ਜਿਸ ਨਾਲ ਬ੍ਰਿਹਮੰਡ ਹੋਂਦ ਵਿੱਚ ਆਇਆ ਅਤੇ ਚਲ ਰਿਹਾ ਹੈ ਪ੍ਰਮਾਤਮਾ ਦੀ ਰਜ਼ਾ ਕਿਹਾ ਗਿਆ ਹੈ। ਇਸਨੂੰ ਬ੍ਰਿਹਮੰਡ ਦਾ ਸੰਵਿਧਾਨ ਕਹਿ ਲਵੋ ਅਤੇ ਇਸ ਸੰਵਿਧਾਨ ਦੇ ਅਧੀਨ ਰੂਲਾਂ ਨੂੰ ਮਨੁਖ ਵਲੋਂ ਸ਼ਬਦਾਂ ਰਾਹੀਂ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਨ੍ਹਾਂ ਨਾਲ ਮਨੁਖੀ ਜ਼ਿੰਦਗੀ ਕੰਟਰੋਲ ਹੁੰਦੀ ਹੈ ਜਿਨ੍ਹਾਂ ਦਾ ਜ਼ਿਕਰ ਜਪੁ ਜੀ ਸਾਹਿਬ ਦੀ ਪਹਿਲੀ ਪੌੜੀ ਵਿੱਚ ਏਉਂ ਕੀਤਾ ਹੈ ‘ਕਿਵ ਸਚਿਆਰਾ ਹੋਈਐ ਕਿਵੁ ਕੂੜੈ ਤੁਟੈ ਪਾਲਿ॥ ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥’ ਪੌੜੀ 2 ਦੀ ਹਰ ਪੰਗਤੀ ਵਿੱਚ ਹੁਕਮ ਦਾ ਸ਼ਬਦ ਵਿਆਕਰਣ ਅਨੁਸਾਰ ਵਖ ਵਖ ਅਰਥਾਂ ਵਿੱਚ ਜਿਵੇਂ ਨਿਯਮ ਅਨੁਸਾਰ, ਵਰਤਾਰੇ ਮੁਤਾਬਕ, ਹੁਕਮ ਨਾਲ, ਅਤੇ ਹੁਕਮ ਦੇ ਅੰਦਰ ਆਦਿ ਵਰਤਿਆ ਗਿਆ ਹੈ। ਇਹ ਕਹਿਣਾ ਕਿ ਗੁਰੂ ਨਾਨਕ ਸਾਹਿਬ ਨੇ ਅਪਣੀ ਬਾਣੀ ਨੂੰ ਕਿਤੇ ਵੀ ਸ਼ਬਦ ਨਹੀਂ ਕਿਹਾ ਕੋਈ ਅਰਥ ਨਹੀਂ ਰਖਦਾ ਕਿਉਂਕਿ ਜੇ ਕੋਈ ਪਾਠ ਕਰਦਾ ਮਨੁਖ ਇਹ ਨਾ ਕਹੇ ਕਿ ਉਹ ਪਾਠ ਕਰਦਾ ਹੈ ਤਾਂ ਕੀ ਉਸਦੀ ਕਿਰਿਆ ਪਾਠ ਕਹੇ ਜਾਣ ਦੇ ਕਾਬਿਲ ਨਹੀਂ ਹੁੰਦੀ? ਬਾਣੀ ਅਤੇ ਸ਼ਬਦ ਵਿੱਚ ਫਰਕ ਵੀ ਕੋਈ ਨਹੀਂ। ਗੁਰ ਸ਼ਬਦਾਂ ਨੂੰ ਸਮਰਪਤ ਵਿਅਕਤੀ ਇਨ੍ਹਾਂ ਵਿੱਚ ਫਰਕ ਨਹੀਂ ਲਭਦੇ। ਫਰਕ ਸਿਰਫ ਉਹੀ ਲੋਕ ਲਭਦੇ ਹਨ ਜਿਨ੍ਹਾਂ ਦਾ ਮਕਸਦ ਲੋਕਾਂ ਨੂੰ ਕੁਰਾਹੇ ਪਾਉਣਾ ਹੁੰਦਾ ਹੈ।
ਕੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਸ਼ਬਦ ਇਸਦੀ ਸੰਪਾਦਨਾ ਤੋਂ ਪਹਿਲਾਂ ਨਹੀਂ ਸਨ?
ਸੰਪਾਦਨਾ ਅਜੇਹੀਆਂ ਲਿਖਤਾਂ ਦੀ ਹੀ ਕੀਤੀ ਜਾਂਦੀ ਹੈ ਜੋ ਹੋਂਦ ਵਿੱਚ ਹੁੰਦੀਆਂ ਹਨ।। ਜੋ ਲਿਖਤ ਹੋਂਦ ਵਿੱਚ ਨਹੀਂ ਉਸਦੀ ਸੰਪਾਦਨਾ ਕਿਵੇਂ ਕੀਤੀ ਜਾ ਸਕਦੀ ਹੈ? ਸ: ਗੁਰਬਖਸ਼ ਸਿੰਘ ਦਾ ਇਹ ਕਹਿਣਾ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਸ਼ਬਦ ਇਸਦੀ ਸੰਪਾਦਨਾ ਤੋਂ ਪਹਿਲਾਂ ਨਹੀ ਸਨ ਮੁਢਲੇ ਤੌਰ ਤੇ ਹੀ ਗ਼ਲਤ ਹੈ। ਪਹਿਲੇ ਚਾਰ ਗੁਰੂਆਂ ਦੇ ਜਿਹੜੇ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ ਉਹ ਉਨ੍ਹਾਂ ਨੇ ਅਪਣੇ ਅਪਣੇ ਕਾਲ ਸਮੇਂ ਹੀ ਲਿਖ ਲਏ ਸਨ ਤਦੇ ਹੀ ਉਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਸੰਪਾਦਨਾ ਵੇਲੇ ਸ਼ਾਮਿਲ ਕੀਤਾ ਗਿਆ। ਸਾਰੇ ਜਾਣਦੇ ਹਨ ਕਿ 1604 ਵਿੱਚ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਤੋਂ ਪਹਿਲਾਂ, ਪਹਿਲੇ ਚੌਹਾਂ ਗੁਰੂਆਂ ਦੇ ਸ਼ਬਦ ਪੋਥੀ ਸਾਹਿਬ ਦੀ ਸ਼ਕਲ ਵਿੱਚ ਮੌਜੂਦ ਸਨ। ਸ: ਗੁਰਬਖਸ਼ ਸਿੰਘ ਦਾ ਇਹ ਲਿਖਣਾ ਕਿ ‘ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਤੋਂ ਪਹਿਲਾਂ ਨਹੀਂ ਸਨ ਹੁੰਦੇ।’ ਅਸਲੀਅਤ ਦੀ ਕਸਵਟੀ ਉਪਰ ਪੂਰਾ ਨਹੀਂ ਉਤਰਦਾ। ਉਨ੍ਹਾਂ ਸ: ਜੋਗਿੰਦਰ ਸਿੰਘ ਵਲੋਂ ਉਲੀਕੇ ਕਿਸੇ ਆਸ਼ੇ ਦੀ ਪੂਰਤੀ ਲਈ ਹੀ ਇੱਕ ਚੰਗੇ ਚੇਲੇ ਦੀ ਪ੍ਰੰਪਰਾ ਨੂੰ ਕਾਇਮ ਰਖਦਿਆਂ ਐਸਾ ਲਿਖਿਆ ਲਗਦਾ ਹੈ। ਉਨ੍ਹਾਂ ਦੀ ਇਸ ਲਿਖਤ ਨੂੰ ਇਹ ਸਮਝ ਕੇ ਕਿ ਉਸ ਦਾ ਭੰਬਲ ਭੁਸਾ ਪਾਉਣ ਤੋਂ ਵਧ ਕੋਈ ਅਰਥ ਨਹੀਂ ਨਿਕਾਰ ਦੇਣਾ ਹੀ ਬਣਦਾ ਹੈ।
ਗੁਰੂ ਨਾਨਕ ਸਾਹਿਬ ਨੇ ਕਿਸ ਸ਼ਬਦ ਨੂੰ ਗੁਰੂ ਕਿਹਾ?
ਗੁਰੂ ਨਾਨਕ ਸਾਹਿਬ ਤੀਜੀ ਉਦਾਸੀ ਤੋਂ ਬਾਅਦ ਪੱਕੇ ਤੌਰ ਤੇ ਕਰਤਾਰਪੁਰ ਸਾਹਿਬ ਟਿਕ ਗਏ ਸਨ। ਜਦੋਂ 1539 ਵਿੱਚ ਕਰਤਾਰਪੁਰ ਤੋਂ ਚਲ ਕੇ ਬਟਾਲੇ ਦੇ ਮੇਲੇ ਤੇ ਪਹੁੰਚੇ ਤਾਂ ਸਿਧਾਂ ਨੇ ਅਚਲ ਦੇ ਮੰਦਰ ਵਿੱਚ ਉਨ੍ਹਾਂ ਨਾਲ ਗੋਸ਼ਟੀ ਕਰਦਿਆਂ ਪੁਛਿਆ ਕਿ ਉਨ੍ਹਾਂ ਦਾ ਗੁਰੂ ਕੌਣ ਹੈ? ਉਦੋਂ ਤਕ ਗੁਰੂ ਸਾਹਿਬ ਨੇ ਬਹੁਤ ਸਾਰੇ ਮਹਾਂ ਪੁਰਖਾਂ ਨਾਲ ਵਿਚਾਰ ਵਟਾਂਦਰਾ ਕਰ ਲਿਆ ਸੀ। ਮਹਾਂ ਪੁਰਖਾਂ ਵਲੋਂ ਰਬੀ ਗਿਆਨ ਸਬੰਧੀ ਉਚਾਰੇ ਗਏ ਸ਼ਬਦ ਜੋ ਸ਼ਾਸਤਰਾਂ ਵਿੱਚ ਦਰਜ ਹੋ ਚੁਕੇ ਸਨ ਜਾਂ ਸੀਨਾ ਬਸੀਨਾ ਲੋਕਾਂ ਦੀ ਯਾਦ ਵਿੱਚ ਵਸੇ ਹੋਇ ਸਨ ਗੁਰੂ ਨਾਨਕ ਸਾਹਿਬ ਲਈ ਗੁਰੂ ਦਾ ਦਰਜਾ ਰਖਦੇ ਸਨ। ਜਿਨ੍ਹਾਂ ਮਹਾਂਪੁਰਖਾਂ ਨੇ ਰਬੀ ਹੁਕਮ ਦੇ ਕੁੱਝ ਹਿਸਿਆਂ ਨੂੰ ਸ਼ਬਦਾਂ ਦਾ ਰੂਪ ਦਿਤਾ ਉਨ੍ਹਾਂ ਨੂੰ ਵੀ ਆਉਣ ਵਾਲੀਆਂ ਪੀੜ੍ਹੀਆਂ ਨੇ ਸਤਿਕਾਰ ਵਜੋਂ ਅਪਣੀ ਅਪਣੀ ਭਾਸ਼ਾ ਵਿੱਚ ਪ੍ਰੌਫੈਟ, ਪੈਗ਼ੰਬਰ, ਹਜ਼ਰਤ, ਭਗਤ ਜਾਂ ਗੁਰੂ ਕਹਿ ਕੇ ਮੁਖਾਤਿਬ ਕੀਤਾ। ਉਨ੍ਹਾਂ ਦੇ ਅਜੇਹੇ ਸਤਿਕਾਰ ਨਾਲ ਸ਼ਬਦ ਗੁਰੂ ਦੀ ਮਹਤਤਾ ਨਹੀਂ ਘਟ ਜਾਂਦੀ ਅਤੇ ਨਾ ਹੀ ਅਜੇਹਾ ਵਿਅਕਤੀ ਸ਼ਬਦ ਗੁਰੂ ਵਾਲਾ ਦਰਜਾ ਅਖਤਿਆਰ ਕਰ ਲੈਂਦਾ ਹੈ ਅਤੇ ਨਾ ਹੀ ਇਨ੍ਹਾਂ ਮਹਾਂਪੁਰਖਾਂ ਵਲੋਂ ਉਚਾਰੇ ਗਏ ਸ਼ਬਦਾਂ ਦੀ ਵਿਆਖਿਆ ਕਰਨ ਵਾਲੇ ਲੋਕ ਗੁਰੂ ਬਣ ਸਕਦੇ। ਉਹ ਵਿਆਖਿਆਕਾਰ ਹੀ ਰਹਿੰਦੇ ਹਨ।
ਸ਼ੋਸ਼ੇ ਨੰ: 2 ਅਤੇ 3
ਮੇਰੇ ਦੋ ਲੇਖਾਂ ‘ਦੁਧ ਦਾ ਦੁਧ ਪਾਣੀ ਦਾ ਪਾਣੀ’ ਅਤੇ ‘ਗੁਰੂਆਂ ਦੇ ਨਾਂ ਤੇ ਬਿਉਪਾਰ’ ਤੋਂ ਘਬਰਾ ਕੇ ਜਦੋਂ ਸ: ਜੋਗਿੰਦਰ ਸਿੰਘ ਨੇ ਸਪੋਕਸਮੈਨ ਟਰਸਟ ਦੀ ਆੜ ਵਿੱਚ ਜਿਸ ਦੀ ਬਣਤਰ ਬਾਰੇ ਸਵਾਇ ਉਨ੍ਹਾਂ ਜਾਂ ਉਨ੍ਹਾਂ ਦੇ ਖਾਸ ਨਿਕਟਵਰਤੀਆਂ ਤੋਂ ਕਿਸੇ ਹੋਰ ਨੂੰ ਨਹੀਂ ਪਤਾ ਮੇਰੀ ‘ਏਕਸ ਕੇ ਬਾਰਕ’ ਦੀ ਲਾਈਫ ਮੈਂਬਸ਼ਿਪ ਖਤਮ ਕਰਨ ਦਾ ਉਪਰਾਲਾ ਕੀਤਾ ਅਤੇ ਜਦੋਂ ਮੈਂ ਉਨ੍ਹਾਂ ਕੋਲੋਂ ਇਨ੍ਹਾਂ ਦੋਹਾਂ ਜਥੇਬੰਦੀਆਂ ਦੇ ਸੰਵਿਧਾਨ, ਇਨ੍ਹਾਂ ਦੇ ਕਾਰਜਕਰਤਾਵਾਂ ਅਤੇ ਕੁੱਝ ਕਾਰਵਾਈਆਂ ਬਾਰੇ ਜਾਣਕਾਰੀ ਅਪਣੀ ਚਿਠੀ ਮਿਤੀ 20-6-2010 ਰਾਹੀਂ ਮੰਗੀ ਜੋ ਉਨ੍ਹਾਂ ਨੂੰ 23-6-2010 ਨੂੰ ਮਿਲੀ ਹੋਵੇਗੀ ਅਤੇ ਇਹ ਚਿਠੀ ਮੈਂ ਅਪਣੇ ਲੇਖ ‘ਉਲਟਾ ਚੋਰ ਕੋਤਵਾਲ ਕੋ ਡਾਂਟੇ’ ਵਿੱਚ ਵੀ ਛਾਪ ਕੇ ਮੇਗਜ਼ੀਨਾਂ ਨੂੰ ਭੇਜੀ ਅਤੇ ਕੁੱਝ ਵੈਬਸਾਈਟਾਂ ਉਤੇ ਵੀ ਪਾ ਦਿਤੀ ਤਾਂ ਸਰਦਾਰ ਸਾਹਿਬ ਨੇ ਅਪਣਾ ਝੁਗਾ ਚੌੜ ਹੁੰਦਿਆਂ ਵੇਖ ਕੇ ਅਪਣੇ ਸੰਪਾਦਕੀ ਮਿਤੀ 26-6-2010 ਵਿੱਚ ਇਹ ਲਿਖ ਮਾਰਿਆ ਕਿ ਇਨ੍ਹਾਂ ਸੰਸਥਾਵਾਂ ਦੇ “ਪ੍ਰਧਾਨ, ਚੇਅਰਮੈਨ ਤੇ ਸਕੱਤਰ ਆਦਿ ਅਹੁਦਿਆਂ ਉਤੇ ਕਾਟਾ ਫੇਰਨ ਦਾ ਫੈਸਲਾ ਸਰਬ-ਸੰਮਤੀ ਨਾਲ ਲਿਆ ਗਿਆ ਸੀ। ---ਸੇਵਾਦਾਰਾਂ ਦੀ ਚੋਣ, ਗੁਪਤ ਰੂਪ ਵਿਚ, ਮੈਂਬਰ ਹੀ ਕਰਿਆ ਕਰਨਗੇ।” ਸਰਦਾਰ ਸਾਹਿਬ ਨੇ ਇਹ ਨਹੀਂ ਦਸਿਆ ਕਿ ਇਹ ਫੈਸਲਾ ਸਰਬ-ਸੰਮਤੀ ਨਾਲ ਕਦੋਂ ਕਿਹੜੀ ਬੈਠਕ ਵਿੱਚ ਲਿਆ ਗਿਆ ਸੀ ਅਤੇ ਪਾਰਦ੍ਰਸ਼ਤਾ ਦਾ ਰੌਲਾ ਪਾਉਣ ਵਾਲੇ ਸ: ਜੋਗਿੰਦਰ ਸਿੰਘ ਹੁਣ ‘ਗੁਪਤ ਰੂਪ’ ਦੀਆਂ ਗਲਾਂ ਕਰਨ ਲਗ ਪਏ ਨੇ। ਇਸਦੇ ਨਾਲ ਹੀ ਸ: ਦਲਜੀਤ ਸਿੰਘ ਜਿਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲੜਨ ਲਈ ਲੋਕਾਂ ਨੂੰ ਇਕਠੇ ਕਰਨ ਦੀ ਜ਼ੁਮੇਦਾਰੀ ਸ: ਜੋਗਿੰਦਰ ਸਿੰਘ ਵਲੋਂ (ਕਿਸੇ ਜਥੇਬੰਦੀ ਵਲੋਂ ਨਹੀਂ) ਬਤੌਰ ਚੇਅਰਮੈਨ ਦਿਤੀ ਸੀ ਉਨ੍ਹਾਂ ਦੀ ਇਸ ਜ਼ੁਮੇਦਾਰੀ ਦਾ ਵੀ ਇੱਕ ਤਰ੍ਹਾਂ ਭੋਗ ਪਾ ਦਿਤਾ।
ਇਹੀ ਨਹੀਂ ਸਪੋਕਸਮੈਨ ਦੇ 28-6-2010 ਦੇ ਸੰਪਾਦਕੀ ਵਿੱਚ ਸ: ਜੋਗਿੰਦਰ ਸਿੰਘ ਪਾਕਿਸਤਾਨ ਸਰਕਾਰ ਦਾ ਹਵਾਲਾ ਦੇ ਕੇ ਇਸ ਗਲ ਦੀ ਵਕਾਲਤ ਕਰਦੇ ਹਨ ਕਿ ਜਿਵੇਂ ਪਾਕਿਸਤਾਨ ਦੀ ਸਰਕਾਰ ਨੇ 17 ਵੈਬਸਾਈਟਾਂ ਬੰਦ ਕਰ ਦਿਤੀਆਂ ਹਨ ਜਿਨ੍ਹਾਂ ਉਤੇ “ਇਸਲਾਮ ਦਾ ਉਹ ਰੂਪ ਨਹੀਂ ਸੀ ਵਿਖਾਇਆ ਜਾ ਰਿਹਾ ਜੋ ਪਾਕਿਸਤਾਨ ਵਿੱਚ ਪ੍ਰਵਾਨ ਕੀਤਾ ਜਾਂਦਾ ਹੈ ਸਗੋਂ ਵਖਰੀ ਤਰ੍ਹਾਂ ਦੇ ਇਸਲਾਮ ਦਾ ਪ੍ਰਚਾਰ ਹੀ ਕੀਤਾ ਜਾਂਦਾ ਸੀ।” ਇਸੇ ਤਰ੍ਹਾਂ “ਬਹੁਤੀਆਂ ਸਿਖ ਵੈਬਸਾਈਟਾਂ ਤੇ ਤਾਂ ਜ਼ਰੂਰ ਪਾਬੰਦੀ ਲਗਣੀ ਹੀ ਚਾਹੀਦੀ ਹੈ ਕਿਉਂਕਿ ਇਨ੍ਹਾਂ ਵਿਚ, ਮਨੁਖ ਨੂੰ ਸੁਸਿਖਿਅਤ ਕਰਨ ਜਾਂ ਗਿਆਨਵਾਨ ਬਨਾਉਣ ਲਈ ਕੁੱਝ ਵੀ ਨਹੀਂ ਦਿਤਾ ਗਿਆ ਹੁੰਦਾ।” ਇਨ੍ਹਾਂ ਵਿਚੋਂ ਕਈਆਂ ਉਤੇ ਮੇਰੇ ਤਿੰਨੋ ਲੇਖ ਹਨ ਜੋ ਬਹੁਤ ਸਾਰਿਆਂ ਅਗੇ ਸ: ਜੋਗਿੰਦਰ ਸਿੰਘ ਦਾ ਚਿਹਰਾ ਨੰਗਾ ਕਰ ਦਿੰਦੇ ਹਨ। ਜਿਨ੍ਹਾਂ ਵੈਬਸਾਈਟਾਂ ਨੂੰ ਮੈਂ ਪੜ੍ਹਦਾ ਹਾਂ ਉਨ੍ਹਾਂ ਵਿੱਚ ਸਿਖ ਮਤ ਸਬੰਧੀ ਰੋਜ਼ਾਨਾ ਸਪੋਕਸਮੈਨ ਨਾਲੋਂ ਕਿਤੇ ਜ਼ਿਆਦਾ ਚੰਗੀ ਅਤੇ ਲਾਭਕਾਰੀ ਜਾਣਕਾਰੀ ਹੁੰਦੀ ਹੈ। ਚੰਗਾ ਹੁੰਦਾ ਜੇ ਉਪ੍ਰੋਕਤ ਦਲੀਲ ਦੀ ਥਾਂ ਜੋ ਬਿਲਕੁਲ ਬੇਸਿਰ ਪੈਰ ਦੇ ਹੈ ਉਹ ਇਹ ਲਿਖਦੇ ਕਿ ਕਿਉਂਕਿ ਇਹ ਵੈਬਸਾਈਟਾਂ ਉਨ੍ਹਾਂ ਦੇ ਸੋਹਲੇ ਨਹੀਂ ਗੌਂਦੀਆਂ ਅਤੇ ਇਹ ਸਿਖ ਫਲਸਫੇ ਨੂੰ ਉਸ ਤਰ੍ਹਾਂ ਪੇਸ਼ ਨਹੀਂ ਕਰਦੀਆਂ ਜਿਵੇਂ ਸਪੋਕਸਮੈਨ ਪੇਸ਼ ਕਰਦਾ ਹੈ ਇਸ ਲਈ ਇਨ੍ਹਾਂ ਨੂੰ ਬੰਦ ਕਰ ਦੇਣਾ ਹੀ ਠੀਕ ਹੈ। ਅਜੇਹੀਆਂ ਗਲਾਂ ਕਰ ਕੇ ‘ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ॥’ ਦੀ ਮਤ ਦੇਣ ਵਾਲੇ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਢੰਡੋਰਾ ਪਿਟਣ ਵਾਲੇ ਸ: ਜੋਗਿੰਦਰ ਸਿੰਘ ਉਸ ਪ੍ਰਬੰਧ ਦਾ ਦ੍ਰਿਸ਼ ਪੇਸ਼ ਕਰ ਰਹੇ ਹਨ ਜੋ ਇਹ ‘ਏਕਸ ਕੇ ਬਾਰਕ’ ਅਤੇ ‘ਬਾਬੇ ਨਾਨਕ ਦੇ ਉਚੇ ਦਰ’ ਦੇ ਰਾਹੀਂ ਬਾਬੇ ਨਾਨਕ ਦੀ ਬਾਣੀ ਦੀ ਖੋਜ ਕਰ ਕੇ ਸਥਾਪਤ ਕਰਨਾ ਚਾਹੁੰਦੇ ਹਨ। ਅੱਲਾ ਖੈਰ ਕਰੇ।

* 91 9814465012


(02/07/10)
ਦਰਸ਼ਨ ਸਿੰਘ ਖਾਲਸਾ

ਝੂਠੀ ਸਿਆਸਤ ਦਾ ਮੋਹ ਛੱਡ ਕੇ ਕੇਵਲ ਸਿੱਖ ਧਰਮ ਅਤੇ ਇੱਕੋ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਖਸ਼ੇ ਹੋਏ ਗੁਰਮਤਿ ਸਿਧਾਂਤ ਨੂੰ ਸਮ੍ਰਪਿਤ ਜੀਵਨ ਵਾਲੇ ਉਮੀਦਵਾਰਾਂ ਨੂੰ ਪਛਾਣ ਕੇ ਹੀ ਚੁਣਿਆ ਜਾਵੇ

ਜਦੋਂ ਕਿ ਅੱਜ ਚੋਣ ਕਮਿਸ਼ਨ ਵਲੋਂ ਇਹ ਫੈਸਲਾ ਹੋ ਚੁੱਕਾ ਹੈ ਕਿ ਐਸ ਜੀ ਪੀ ਸੀ ਚੋਣਾ ਰਾਹੀਂ ਗੁਰਦੁਆਰਾ ਪ੍ਰਬੰਧ ਚੁਣਨ ਵੱਕਤ ਕੇਵਲ ਸਾਬਤ ਸੂਰਤ ਸਿੱਖ ਹੀ ਵੋਟਰ ਹੋ ਸਕਦਾ ਹੈ, ਤਾਂ ਸਵਾਲ ਪੈਦਾ ਹੁੰਦਾ ਹੈ, ਕੀ ਹੁਣ ਸਿੱਖੀ ਦੇ ਸਾਬਤ ਸੂਰਤ ਸਰੂਪ ਨਾਲ ਪਿਆਰ ਕਰਨ ਵਾਲਾ ਸਿੱਖ ਵੋਟਰ ਗੁਰਦੁਵਾਰਾ ਪ੍ਰਬੰਧ ਨੂੰ ਪਵਿੱਤਰ ਬਨਾਉਣ ਲਈ ਗੁਰੂ ਸਿਧਾਂਤ ਦੀ ਵਰਤੋਂ ਲਈ ਭੀ ਜ਼ੁਮੇਵਾਰੀ ਸਮਝੇਗਾ। ਪਹਿਲੇ ਤਾਂ ਅਕਸਰ ਬੀ.ਜੇ.ਪੀ ਅਤੇ ਆਰ.ਐਸ.ਐਸ ਦੇ ਸਾਥ ਨਾਲ ਸਹਿਜਧਾਰੀ ਨਾਮ ਹੇਠ ਬਿਹਾਰੀ ਭਈਆਂ ਅਤੇ ਗੈਰ ਸਿੱਖਾਂ ਦੀਆਂ ਵੋਟਾਂ ਭੀ ਭੁਗਤਾਈਆਂ ਜਾਂਦੀਆਂ ਰਹੀਆਂ, ਜਿਹਨਾਂ ਨੂੰ ਗੁਰੂ ਸਿਧਾਂਤ ਨਾਲ ਦੂਰ ਦਾ ਭੀ ਵਾਸਤਾ ਨਹੀਂ ਸੀ। ਇਓਂ ਕਈ ਥਾਈਂ ਪ੍ਰਬੰਧ ਵਿੱਚ ਸਿੱਖੀ ਤੋਂ ਗਿਰੇ ਹੋਏ ਵਿਭਚਾਰੀ ਕਿਰਦਾਰ ਦੇ ਉਮੀਦਵਾਰ ਭੀ ਚੁਣੇ ਜਾਂਦੇ ਰਹੇ। ਜਿਸ ਨਾਲ ਗੁਰਦਵਾਰਾ ਪ੍ਰਬੰਧ ਧਾਰਮਿਕ ਪਖੋਂ ਅੱਤ ਨਿਘਾਰ ਵਲ ਚਲਾ ਗਿਆ ਅਤੇ ਹੁਣ ਭੀ ਇਸ ਪੰਥਕ ਸੰਸਥਾ ਦੇ ਅਰਬਾਂ ਰੁਪੈ ਦੇ ਕੌਮੀ ਸਰਮਾਏ ਨੂੰ ਹਥਿਆਈ ਰੱਖਣ ਲਈ ਵੋਟਰ ਫਾਰਮਾਂ ਵਿੱਚ ਹੇਰਾ ਫੇਰੀ ਵਰਗੇ ਘਟੀਆ ਹਰਬੇ ਵਰਤੇ ਜਾ ਰਹੇ ਹਨ।

ਪਤਾ ਲੱਗਾ ਹੈ ਕਿ ਗੈਰ ਸਿੱਖ ਪਾਰਟੀ ਦੇ ਸਾਥ ਦੀ ਪਹੁੰਚ ਅਤੇ ਮਦਦ ਨਾਲ ਹਿੰਦੂ ਤੀਰਥਾਂ ਤੇ ਬੈਠੇ ਹਜ਼ਾਰਾਂ ਕੇਸਾਧਾਰੀ ਬ੍ਰਾਹਮਣ ਲੋਕ ਜੋ ਸਿੱਖ ਨਹੀਂ ਹਨ ਅਤੇ ਗੈਰ ਸਿੱਖ ਬੀਬੀਆਂ ਤਾਂ ਅਕਸਰ ਕੇਸਾਧਾਰੀ ਬਹੁਤ ਹਨ, ਕਿਸੇ ਨਜਾਇਜ਼ ਢੰਗ ਨਾਲ ਉਹਨਾਂ ਦੀਆਂ ਵੋਟਾਂ ਨਾ ਬਣਵਾਈਆਂ ਜਾ ਸੱਕਣ। ਇਸ ਲਈ ਉਹਨਾਂ ਦੀ ਕਿਸੇ ਖਾਸ ਸ਼ਨਾਖਤੀ ਕਾਰਡ (ਆਈ.ਡੀ.) ਤੇ ਆਧਾਰਿਤ ਸਿੰਘ ਅਤੇ ਕੌਰ ਨਾਮ ਤਸਦੀਕ ਕਰ ਲਿਆ ਜਾਵੇ ਅਤੇ ਅਪਣੇ ਚੌਗਿਰਦੇ ਦੇ ਅਡਰੈਸ ਜਾਂ ਪਿੰਡ ਤੋਂ ਭੁਗਤਣ ਵਾਲੀਆਂ ਵੋਟਾਂ ਦਾ ਹਰ ਸਿੱਖ ਅਪਣਾ ਸਿੱਖੀ ਫਰਜ਼ ਜਾਣ ਕੇ ਆਪ ਧਿਆਨ ਰੱਖੇ।

ਅੱਗੇ ਸਭ ਨੂੰ ਪਤਾ ਹੈ ਕੇ ਸਿੱਖੀ ਕਿਰਦਾਰ ਤੋਂ ਗਿਰੇ ਹੋਏ ਕੇਵਲ ਗੁਰੂ ਕੀਆਂ ਗੋਲਕਾਂ ਤੇ ਕਬਜਾ ਰੱਖਣ ਦੀ ਚਾਹਤ ਵਾਲੇ ਭੇਖੀ ਸਿੱਖ ਉਮੀਦਵਾਰ ਵੋਟਾਂ ਦੀ ਖਾਤਰ ਭੁੱਕੀ ਸ਼ਰਾਬ ਤੇ ਦੌਲਤ ਵੰਡ ਵੰਡ ਕੇ ਇਕ ਅਪਰਾਧੀ ਰੂਪ ਵਿਚ ਵੋਟਾਂ ਖਰੀਦਦੇ ਅਕਸਰ ਵੇਖੇ ਜਾਂਦੇ ਸਨ, ਜਿਹੜੇ ਉਮੀਦਵਾਰ ਜਿਥੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੀ ਜ਼ਹਿਰ ਦੇਣ ਦੇ ਜੁਰਮੀ ਹਨ ਉਥੇ ਗੁਰੂ ਦੇ ਦਰਬਾਰ ਵਿੱਚ ਇੱਕ ਮਹਾਂਪਾਪੀ ਬਣਦੇ ਹਨ। ਪਰ ਹੁਣ ਦਾ ਸਾਬਤ ਸੂਰਤ ਗੁਰਸਿੱਖੀ ਸਰੂਪ ਨਾਲ ਪਿਆਰ ਕਰਨ ਵਾਲੇ ਵੋਟਰ ਦਾ ਫਰਜ਼ ਬਣਦਾ ਹੈ ਕੇ ਸਿੱਖੀ ਸਰੂਪ ਦੀ ਲਾਜ ਰੱਖਦਿਆਂ ਨਾ ਆਪ ਕਿਸੇ ਕਿਸਮ ਦੇ ਨਸ਼ੇ ਨੂੰ ਪ੍ਰਵਾਣ ਕਰੇ ਅਤੇ ਨਾ ਹੀ ਅਪਣੇ ਪਿੰਡ ਜਾਂ ਚੌਗਿਰਦੇ ਕਿਸੇ ਕਿਸਮ ਦਾ ਨਸ਼ਾ ਜਾਂ ਹੋਰ ਲਾਲਚ ਦੇਣ ਵਾਲੇ ਉਮੀਦਵਾਰ ਦੇ ਕਿਸੇ ਵਰਕਰ ਨੂੰ ਫੜਕਨ ਦੇਵੇ, ਬਲਕਿ ਸੁਚੇਤ ਹੋ ਕੇ ਐਸੇ ਆਦਮੀਆਂ ਦੇ ਸਬੂਤ ਇਕੱਠੇ ਕਰਕੇ ਵੱਕਤ ਨਾਲ ਚੋਣ ਪ੍ਰਬੰਧ ਨੂੰ ਇਤਲਾਹ ਦੇਵੇ ਅਤੇ ਐਸੇ ਉਮੀਦਵਾਰ ਦਾ ਹਮੇਸ਼ਾਂ ਲਈ ਚੋਣਾਂ ਲੜਨ ਦਾ ਹੱਕ ਖਤਮ ਕੀਤਾ ਜਾਵੇ। ਐਸਾ ਉਮੀਦਵਾਰ ਧਾਰਮਿਕ ਅਦਾਰਿਆਂ ਅਤੇ ਸਮਾਜ ਲਈ ਨਖਿੱਦ ਮੰਨਿਆ ਜਾਵੇ। ਮੈਂ ਯਕੀਨ ਨਾਲ ਕਹਿਂਦਾ ਹਾਂ ਇਉਂ ਜਿਥੇ ਤੁਹਾਡੇ ਵਲੋਂ ਇੱਕ ਵੱਡੀ ਸਮਾਜ ਸੇਵਾ ਹੋਵੇਗੀ ਉਥੇ ਸਤਿਗੁਰੂ ਦੇ ਦਰਬਾਰ ਦੀਆਂ ਭੀ ਖੁਸ਼ੀਆਂ ਪ੍ਰਾਪਤ ਕਰੋਗੇ।

ਅੱਜ ਵੋਟਰ ਫਾਰਮਾਂ ਦੀ ਸੁਧਾਈ ਦੇ ਮਸਲੇ ਤੇ ਤਖਤਾਂ ਦੇ ਅਖੌਤੀ ਜੱਥੇਦਾਰ ਭੀ ਸਿਆਸੀ ਮਾਲਕਾਂ ਦੇ ਹੁਕਮ ਵਿਚੀ “ਨ ਪਾਥਰੁ ਬੋਲੈ ਨਾ ਕਿਛੁ ਦੇਇ” ਵਾਂਗੂੰ ਅਬੋਲ ਹੋ ਗਏ ਹਨ, ਪਰ ਹੁਣ ਤਾਂ ਸਿਆਸੀ ਮੁਫਾਜ਼ ਨੂੰ ਤਿਆਗ ਕੇ ਧਰਮ ਸਥਾਨਾਂ ਦੀ ਮਾਣ ਮਰਿਯਾਦਾ ਦੀਆਂ ਪਹਿਰੇਦਾਰ ਅਖਵਾਉਣ ਵਾਲੀਆਂ ਜੱਥੇਬੰਦੀਆਂ ਅਤੇ ਸਾਬਤ ਸੂਰਤ ਸਿੱਖ ਦੀ ਪਛਾਣ ਵਾਲੇ ਵੀਰਾਂ ਤੇ ਹੋਰ ਵੱਡੀ ਜੁਮੇਵਾਰੀ ਆਣ ਪਈ ਹੈ, ਕਿ ਜੇ ਸੱਚਮੁਚ ਗੁਰੂ ਸਰੂਪ ਅਤੇ ਗੁਰੂ ਸਿਧਾਂਤ ਨਾਲ ਉਹਨਾਂ ਦਾ ਪਿਆਰ ਹੈ ਤਾਂ ਬੜਾ ਸੁਚੇਤ ਹੋਕੇ ਅਪਣੇ ਚੁਫੇਰੇ ਕਿਸੇ ਕਿਸਮ ਦੇ ਵਰਤੇ ਜਾਂਦੇ ਗੈਰ ਸਿਧਾਂਤਕ ਢੰਗ ਤਰੀਕੇ ਨੂੰ ਰੋਕਿਆ ਜਾਵੇ ਅਤੇ ਜਿਸ ਤਰਾਂ ਗੁਰੂ ਵਲੋਂ ਬਖਸ਼ੇ ਧਰਮ ਅਤੇ ਰਾਜਨੀਤੀ ਦੀ ਸਾਂਝ ਦੇ ਸਿਧਾਂਤ ਦਾ ਖੂਬਸੂਰਤ ਚਿਹਰਾ ਅੱਜ ਦੀ ਸਿਆਹ ਸਿਆਸਤ ਨੇ ਵਿਗਾੜ ਕੇ ਕਰੂਪ ਕੀਤਾ ਹੈ ਉਸਨੂੰ ਵੇਖਦਿਆਂ ਤਾਂ ਕਿਸੇ ਭੀ ਸਿਆਸੀ ਪਾਰਟੀ ਦੇ ਮੈਂਬਰ ਨੂੰ ਸਿਖ ਕੌਮ ਦੇ ਧਰਮ ਕੇਂਦਰ ਮੁੱਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਲਈ ਚੋਣਾਂ ਲੜਨ ਦਾ ਅਧਿਕਾਰ ਹੀ ਨਹੀਂ ਹੋਣਾ ਚਾਹੀਦਾ, ਪਰ ਖਾਸ ਕਰਕੇ ਜਿਹਨਾਂ ਦੇ ਕਿਰਦਾਰ ਨੂੰ ਹੰਡਾ ਚੁਕੇ ਹਾਂ ਕੇ ਸਿੱਖ ਵਿਰੋਧੀ ਪਾਰਟੀਆਂ ਨਾਲ ਭਾਈ ਵਾਲੀ ਪਾ ਕੇ ਜਿਹਨਾਂ ਨੇ ਧਰਮ ਨੂੰ ਸਿਆਸਤ ਅੱਗੇ ਗਿਰਵੀ ਰੱਖ ਕੇ ਜਿਹਨਾਂ ਨੇ ਤਖਤਾਂ ਅਤੇ ਧਰਮ ਅਸਥਾਨਾਂ ਦੀ ਦੁਰਵਰਤੋਂ ਕਰਕੇ ਅਕਾਲ ਤਖਤ ਦੀ ਮਾਨ ਮਰਿਯਾਦਾ ਅਤੇ ਧਰਮ ਸਿਧਾਂਤ ਦਾ ਘਾਣ ਕੀਤਾ ਹੈ, ਸਿੱਖ ਜੁਆਨੀ ਨੂੰ ਪਤਿਤਪੁਣੇ ਅਤੇ ਨਸ਼ਿਆਂ ਵਿਚ ਗਰਕ ਕਰਨ ਦਾ ਬੱਜਰ ਪਾਪ ਕੀਤਾ ਹੈ ਉਹਨਾਂ ਤੋਂ ਤਾਂ ਜ਼ਰੂਰ ਅਤੇ ਬਹੁਤ ਸੁਚੇਤ ਰਹਿਣ ਦੀ ਲੋੜ ਹੈ।

ਝੂਠੀ ਸਿਆਸਤ ਦਾ ਮੋਹ ਛੱਡ ਕੇ ਕੇਵਲ ਸਿੱਖ ਧਰਮ ਅਤੇ ਇੱਕੋ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਖਸ਼ੇ ਹੋਏ ਗੁਰਮਤਿ ਸਿਧਾਂਤ ਨੂੰ ਸਮ੍ਰਪਿਤ ਜੀਵਨ ਵਾਲੇ ਉਮੀਦਵਾਰਾਂ ਨੂੰ ਪਛਾਣ ਕੇ ਹੀ ਚੁਣਿਆ ਜਾਵੇ ਅਤੇ ਕਿਸੇ ਤਰਾਂ ਭੀ ਸ਼੍ਰੋਮਣੀ ਕਮੇਟੀ ਚੋਣਾਂ ਨੂੰ ਪਉੜੀ ਬਣਾ ਕੇ ਸਿਆਸਤ ਵਿਚ ਪੈਰ ਜਮਾਉਣ ਵਾਲੇ ਲੋਕਾਂ ਕੋਲੋਂ ਕਿਨਾਰਾ ਕੀਤਾ ਜਾਵੇ। ਬੱਸ ਇਹ ਇੱਕ ਗੁਰੂ ਵਲੋਂ ਭੀ ਚੇਤਾਵਨੀ ਹੈ ।

ਇਹੀ ਤੇਰਾ ਅਉਸਰੁ ਇਹ ਤੇਰੀ ਬਾਰ ॥ ਘਟ ਭੀਤਰਿ ਤੂ ਦੇਖੁ ਬਿਚਾਰਿ ॥
ਕਹਤ ਕਬੀਰੁ ਜੀਤਿ ਕੈ ਹਾਰਿ ॥ ਬਹੁ ਬਿਧਿ ਕਹਿਓ ਪੁਕਾਰਿ ਪੁਕਾਰਿ ॥


ਗੁਰੂ ਗ੍ਰੰਥ ਦੇ ਪੰਥ ਦਾ ਕੂਕਰ
ਦਰਸ਼ਨ ਸਿੰਘ ਖਾਲਸਾ
ਸਾਬਕਾ ਸੇਵਾਦਾਰ ਸ੍ਰੀ ਅਕਾਲ ਤਖਤ ਸਾਹਿਬ, ਅੰਮ੍ਰਿਤਸਰ

02 July 2010


(01/07/10)
ਇੰਦਰ ਜੀਤ ਸਿੰਘ ਕਾਨਪੁਰ

ਵੀਰ ਮਨਜੀਤ ਸਿੰਘ ਜੀ ਖਾਲਸਾ, ਮੋਹਾਲੀ
ਗੁਰੂ ਫਤਿਹ।

ਆਪ ਜੀ ਦਾ ਲੇਖ ‘ਪ੍ਰੋਫੈਸਰ ਦਰਸ਼ਨ ਸਿੰਘ ਬਨਾਮ ਜੋਗਿੰਦਰ ਸਿੰਘ’ ਪੜ ਕੇ ਇਹ ਇਹਸਾਸ ਹੋ ਗਇਆ ਕੇ ਵੇਲੇ ਨਾਲ, ਮੂੰਹ ਤੇ ਸੱਚ ਦੀ ਗਲ ਕਰਨ ਵਾਲੇ ਸਿੱਖਾਂ ਦੀ ਪੰਥ ਵਿੱਚ ਕੋਈ ਕਮੀ ਨਹੀ ਹੈ। ਆਪ ਜੀ ਨੇ ਸੌਦਾ ਸੰਪਾਦਕ ਨੂੰ ਸੱਚ ਦਾ ਸ਼ੀਸ਼ਾਂ ਵਖਾ ਕੇ ਉਸ ਦੀ ਵਿਕ੍ਰਤ ਮਾਨਸਿਕਤਾ ਦੇ ਚੇਹਰੇ ਨੂੰ ਉਜਾਗਰ ਕਰ ਦਿਤਾ ਹੈ। ਵੀਰ ਕਿਰਪਾਲ ਸਿੰਘ, ਬਠਿੰਡਾ ਅਤੇ ਤੁਹਾਡਾ ਲੇਖ ਪੜ ਕੇ ਵੀ ਜੇ ਇਹ ਅਪਣੀ ਸੋਚ ਨੂੰ ਨਹੀ ਬਦਲਦਾ ਤੇ ਇਹ ਸ਼ਾਇਦ ਹੀ ਬਦਲ ਸਕੇ। ਇਸ ਦੇ ਸਮਰਥਕ ਜੋ ਇੱਨਾਂ ਕੁੱਝ ਪੜ ਕੇ ਵੀ ਚੁਪ ਹਨ ਅਤੇ ਇਸ ਨਾਲ ਹਾਲੀ ਵੀ ਚੰਬੜੇ ਹੋਏ ਹਨ, ਪੰਥ ਨੂੰ ਇਨਾਂ ਵੀਰਾਂ ਦੇ ‘ਪੰਥਕ’ ਹੋਣ ਦੀ ‘ਰੇਟਿੰਗ’ ਫੇਰ ਤੋ ਨਿਸ਼ਚਿਤ ਕਰਨੀ ਪਵੇਗੀ। ਕਿਉਕੇ ਸੱਚ ਬੋਲਣਾ ਜਾਂ ਉਨਾਂ ਦੀ ‘ਫਿਤਰਤ’ ਨਹੀ ਜਾਂ ਉਹ ਅਪਨੇ ਸਵਾਰਥਾਂ ਦੀ ਪੂਰਤੀ ਲਈ ਇਹ ਸਭ ਕੁੱਝ ਪ੍ਹੜ ਕੇ ਵੀ ਅਨਜਾਂਣ ਬਨੇ ਹੋਏ ਹਨ। ਵੇਲੇ ਨਾਲ ‘ਨਾਂ ਬੋਲਿਆ ਸੱਚ’ ਹਜਾਰਾਂ ਝੂਠ ਬੋਲਣ ਨਾਲੋ ਵੀ ਮਾੜਾ ਹੁੰਦਾ ਹੈ।
ਇੰਦਰ ਜੀਤ ਸਿੰਘ
ਕਾਨਪੁਰ


(01/07/10)
ਹਰਦੇਵ ਸਿੰਘ, ਜੰਮੂ

ਵੀਰ ਸਰਵਜੀਤ ਸਿੰਘ ਜੀ।
ਸਤਿ ਸ੍ਰੀ ਅਕਾਲ!
ਆਪ ਜੀ ਦੇ ਪੱਤਰ ਦਾ ਧਨਵਾਦ!

‘ਬਹੁਤ ਹੀ ਸੰਵੇਦਨਸ਼ੀਲ ਵਿਸ਼ੇ` ਤੇ ਆਪ ਜੀ ਦੇ ਦਿੱਤੇ ਧੰਨਵਾਦ ਨੂੰ ਕਬੂਲ ਕਰਦੇ ਹੋਏ ਮੈਂ ਹਿਚੱਕ ਮਹਸੂਸ ਕਰ ਰਿਹਾ ਹਾਂ ਕਿਉਂਕਿ ਆਦ ਗੁਰੂ ਗ੍ਰੰਥ ਸਾਹਿਬ ਜੀ ਦੇ ਫ਼ਲਸਫ਼ੇ ਬਾਰੇ ਲਿਖਦੇ ਮੈਂ ਕਦੇ ਵੀ ਇਹ ਨਹੀਂ ਸੋਚਿਆ ਸੀ ਕਿ ਜਿਸ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦਾਂ ਦੇ ਅਰਥਾਂ-ਭਾਵਅਰਥਾਂ ਨੁੰ ਮੈਂ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹਾਂ ੳਸ ਦੇ ਬਾਣੀ ਸਰੂਪ ਪ੍ਰਤੀ ਸਾਡੀ ਅਪਣੀ ਸੋਚ ਵਿਵਾਤਦ ਹੈ। ਨਿਰਸੰਦੇਹ 99.99% ਤੋਂ ਵੱਧ ਸਿੱਖ ਇਨ੍ਹਾਂ ਬਾਰੇ ਨਹੀਂ ਜਾਣਦੇ ਲੇਕਿਨ ਇਨ੍ਹਾਂ ਅੰਤਰਾਂ ਨੂੰ ਇੰਝ ਵਿਚਾਰਿਆ ਜਾ ਰਿਹਾ ਹੈ ਜਿਵੇਂ ਕਿ ਸਾਰੀ ਕੌਮ ਇਸ ਬਾਰੇ ਹਾਹ-ਹਾਹ ਕਾਰ ਕਰ ਰਹੀ ਹੋਵੇ। ਮੈਂ ਨਿਜੀ ਤੋਰ ਤੇ ਇਸ ਚਰਚਾ ਲਈ ਇਸ ਲਈ ਸ਼ਰਮਸਾਰ ਹਾਂ ਕਿ ਜੋ ਗਲਾਂ ਆਮ ਸਿੱਖ ਲਈ ਕੋਈ ਸਮੱਸਿਆ ਹੀ ਨਹੀਂ ਉਹ ਐਸੇ ਸੰਵਾਦ ਰਾਹੀਂ ਇੱਕ ਸਮੱਸਿਆ ਬਣਦੀਆਂ ਪ੍ਰਤੀਤ ਹੁੰਦੀਆਂ ਹਨ।
ਸੋਚਦਾ ਹਾਂ ਕਿ ਪਹਿਲੇ ਗੁਰੂਆਂ ਸਮੇਂ ਬਹੁਤੇ ਸਿੱਖ ਬਾਣੀ ਪੜਦੇ ਨਹੀਂ ਸੀ ਬਲਕਿ ਸੁਣਦੇ, ਬੋਲਦੇ ਅਤੇ ਸਮਝਦੇ ਸੀ ਕਿਉਂਕਿ ਪੜਨ ਵਾਲੇ ਬਹੁਤ ਘਟ ਸਨ। ਸ਼ਬਦ ਸੁਣਨ ਜਾਂ ਬੋਲਣ ਵਾਲੇ ਉਹ ਲੋਗ ਪੜਨ-ਲਿਖਣ ਵਾਲੇ ਲੋਗ ਨਹੀਂ ਸਨ। ਜਦ ਉਹ ਬੋਲਦੇ ਜਾਂ ਸੁਣਦੇ ਹੋਣਗੇ: ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ, ਤਾਂ ਉਹ ਨਹੀਂ ਸਮਝ ਪਾਉਂਦੇ ਹੋਣ ਗੇ ਕਿ ਇਹ ਸ਼ਬਦ ਕਿਵੇਂ ਲਿਖੇ ਗਏ ਹਨ ਜਾਂ ਕਿਵੇਂ ਲਿਖੇ ਜਾਂਦੇ ਹਨ। ਉਹ ਇਹ ਵੀ ਨਹੀਂ ਜਾਂਣਦੇ ਹੋਣ ਗੇ ਕਿ ਲੱਗਾਂ ਮਾਤਰਾਵਾਂ ਕੀ ਹੁੰਦੀਆਂ ਹਨ ਅਤੇ ਇਨ੍ਹਾਂ ਸ਼ਬਦਾਂ ਵਿੱਚ ਕਿੱਥੇ-ਕਿਥੇ ਲਗੀਆਂ ਹੋਈਆਂ ਹਨ। ਉਹ ਤਾਂ ਕੇਵਲ ਸੁਣਦੇ ਸੀ ਬੋਲਦੇ ਸੀ ਅਤੇ ਸਮਝਦੇ ਵੀ ਸੀ। ਉਦੋਂ ਵੀ ਗੁਰੂ ਦੇ ਸਿੱਖ ਹੁੰਦੇ ਸੀ ਅਤੇ ਉਹ ਵੀ ਗੁਰੂ ਦੇ ਸਿੱਖ ਸੀ। ਕੀ ਕਾਰਣ ਹੈ ਕਿ ਉਹ ਗੁਰੂ ਵਾਲੇ ਬਣ ਗਏ ਬਿਨਾ ਲਿਖਣ-ਪੜਨ ਦੀ ਸਮਰਥਾ ਦੇ? ਉੱਤਰ ਸਪਸ਼ਟ ਹੈ! ਉਹ ਲੋਗ ਸਮਝ ਸਕਦੇ ਸੀ ਅਤੇ ਸਮਝਦੇ ਸੀ। ਇਹ ਸਮਰਪਣ ਦਾ ਭਾਵ ਸੀ। ਉਨ੍ਹਾਂ ਵਿਚੋਂ ਜ਼ਿਆਦਾ ਤਰ ਨਹੀਂ ਸੀ ਜਾਣਦੇ ਕਿ ਗੁਰੂ ਨਾਨਕ ਨੇ ਅਪਣੀ ਪੋਥੀ ਵਿੱਚ ਪੰਜਾਬੀ ਕਿਵੇਂ ਲਿਖੀ ਹੈ ਅਤੇ ਉਸ ਦੀ ਤਰਤੀਬ ਕੀ ਹੈ? ਪਰ ਫਿਰ ਵੀ ਉਹ ਸਿੱਖ ਬਣੇਂ ਸੀ ਕਿਉਂਕਿ ਉਹ ਭਾਸ਼ਾ ਬੋਲਣਾ-ਸੁਣਨਾ ਤਾਂ ਜਾਣਦੇ ਸੀ। ਬੇਸ਼ਕ ਦੂਜੇ ਗੁਰੂ ਸਮੇਂ ਗੁਰੂਘਰ ਨੇ ਬਾਣੀ ਦੇ ਪ੍ਰਚਾਰ ਲਈ ਪੰਜਾਬੀ ਪੜਨ-ਲਿਖਣ ਦੇ ਉਪਰਾਲੇ ਸ਼ੂਰੂ ਕੀਤੇ ਸੀ ਤਾਂ ਕਿ ਸਥਾਨਕ ਪੱਧਰ ਤੇ ਬਾਣੀ ਲੋਕਾਈ ਤਕ ਪਹੁੰਚੇ ਅਤੇ ਸਿੱਖ ਲਿਖਦੇ-ਪੜਦੇ ਵੀ ਹੋਂਣ। ਲੇਕਿਨ ਇਹ ਹੋਲੀ-ਹੋਲੀ ਹੋਇਆ ਸੀ ਇਸ ਲਈ ਜ਼ਿਆਦਾ ਤਰ ਸਿੱਖ ਬਾਣੀ ਸੁਣਦੇ-ਬੋਲਦੇ ਹੋਏ ਭਾਵਅਰਥ ਸਮਝਦੇ ਸੀ। ਲਿਖਣ-ਪੜ੍ਹਨ ਦਾ ਰਿਵਾਜ ਇਕਦਮ ਨਹੀਂ ਸੀ ਫੈਲਿਆ। ਫਿਰ ਵੀ ਸਿੱਖੀ ਇਸ ਤੋਂ ਜਲਦੀ ਫੈਲੀ ਸੀ।
ਅਜ ਵੀ ਬਹੁਤ ਸਾਰੇ ਸਿੱਖ ਸੁਣਦੇ ਜ਼ਿਆਦਾ ਹਨ। ਬੇਸ਼ਕ ਉਹ ਅਕਾਦਮਿਕ ਸਤਰ ਦੇ ਕਾਫੀ ਪੜੇ ਹੋਏ ਵੀ ਹਨ ਪਰ ਗੁਰੂਬਾਣੀ ਦੇ ਮਸਲੇ ਵਿੱਚ ਉਹ ਸੁਣਦੇ ਜ਼ਿਆਦਾ ਹਨ ਪੜ੍ਹਦੇ ਘਟ ਹਨ। ਪਰ ਇਸ ਸਾਰੇ ਦਾ ਮਤਲਬ ਕਦਾਚਿਤ ਇਹ ਨਹੀਂ ਕਿ ਬਾਣੀ ਦਾ ਵਿਆਕਰਣ ਅਤੇ ਉਸ ਦੀ ਤਰਤੀਬ ਦਾ ਮਹੱਤਵ ਨਹੀਂ। ਨਿਰਸੰਦੇਹ ਇਹ ਅਤਿ ਮਹੱਤਵ ਪੁਰਨ ਹੈ। ਇਸ ਬਾਰੇ ਇਸ ਢੰਗ ਨਾਲ ਸੋਚਣਾ-ਸਮਝਣਾ ਗਲਤ ਨਹੀਂ ਜੇ ਕਰ ਅਸੀਂ ਨਿਸਚਤ ਹੋਈਏ ਕਿ ਇਹ ਸੋਚ-ਸਮਝ ਕੁੱਝ ਬੇਹਤਰੀ ਲੇ ਕੇ ਆਏਗੀ। ਪਰ ਜੇਕਰ ਇਹ ਅੰਦੇਸ਼ਾ ਹੋਵੇ ਕਿ ਬੇਹਤਰੀ ਦੀ ਗਲ ਜ਼ਿਆਦਾ ਬੱਦਤਰ ਹਾਲਾਤ ਸਾਡੇ ਪੱਲੇ ਪਾ ਦੇਵੇਗੀ ਤਾਂ ਇਸ ਤੇ ਡੂੰਘੇ ਵਿਚਾਰ ਦੀ ਲੋੜ ਹੈ। ਕਿਉਂਕਿ ਇਸ ਗਲ ਨਾਲ ਸਭ ਤੋਂ ਜ਼ਿਆਦਾ ਨਿਰਾਸ਼ਾ ਉਸ ਆਮ ਸਿੱਖ ਨੂੰ ਹੋਵੇਗੀ ਜੋ ਕਿ ਗੁਰੂ ਗ੍ਰੰਥ ਸਾਹਿਬ ਪ੍ਰਤੀ ਵਿਸ਼ਵਾਸ ਰੱਖਦਾ ਐਸੇ ਸੰਵੇਦਨਸ਼ੀਲ ਭੂਲੇਖਿਆਂ ਤੋਂ ਦੂਰ ਹੈ। ਕੀ ਇਹ ਠੀਕ ਹੋਵੇਗਾ ਕਿ ਪਹਿਲੇ ਅਸੀਂ ਐਸੇ ਸੰਵੇਦਨਸ਼ੀਲ
Non-Issues ਨੂੰ Issues ਬਣਾ ਕੇ ਅਸਹਿਮਤਿਆਂ ਨੂੰ ਖੜਾ ਕਰਦੇ ਹੋਏ ਫਿਰ ਸਹਮਤਿ ਦੀ ਪ੍ਰਾਪਤੀ ਦੀਆਂ ਕੋਸ਼ਿਸ਼ਾਂ ਕਰੀਏ? ਇਸ ਸਵਾਲ ਨੂੰ ਵੀ ਵਿਚਾਰਨਾ ਚਾਹੀਦਾ ਹੈ। ਮੇਰੇ ਵਿਚਾਰ ਨਾਲ ਗੁਰੂ ਦੇ ਮੌਜੂਦਾ ਪ੍ਰਵਾਣਤ ਸਵਰੂਪ ਨੂੰ (ਮੂਲ ਮੰਤਰ ਤੋਂ ਮੁੰਦਾਵਨੀ ਤਕ) ਕੇਵਲ ਇਸ ਅਧਾਰ ਤੇ ਬਦਲਣ ਦੀ ਗਲ ਢੁੱਕਵੀਂ ਨਹੀਂ ਕਿ ਕਿਸੇ ਲਿਖਤ ਨਾਲ ਕੋਈ ਐਸਾ ਅੰਤਰ ਨਜ਼ਰ ਆਉਂਦਾ ਹੈ ਜੋ ਕਿ ਸਿਧਾਂਤਕ ਅੰਤਰ ਨਹੀਂ। ਫਿਰ ਐਸੇ ਸੁਧਾਰ ਲਈ ਪਹਿਲੇ ਤਾਂ ਕੁੱਝ ਲੋਕ ਉਸ ਲਿਖਤ ਤੇ ਸਹਿਮਤ ਨਹੀਂ ਹੋਂਣਗੇ ਜਿਸ ਨੂੰ ਅਧਾਰ ਮੰਨ ਕੇ ਸੁਧਾਰ ਕੀਤੇ ਜਾਂਣ। ਆਪ ਜੀ ਸੁਧਾਰ ਲਈ ਕਿਸੇ ਲਿਖਤ ਨੂੰ ਅਧਾਰ ਦੱਸੋ ਗੇ ਤਾਂ ਕੁੱਝ ਹੋਰ ਉਸ ਅਧਾਰ ਨੂੰ ਜਾਲੀ ਕਹਿ ਸਕਦੇ ਹਨ ਜਾਂ ਕੋਈ ਹੋਰ ਇਤਰਾਜ ਖੜਾ ਕਰ ਸਕਦੇ ਹਨ। ਸੁਧਾਇਆਂ ਤਾਂ ਪਹਿਲੇ ਵੀ ਹੋਈਆਂ ਸਨ ਪਰ ਉਹ ਸਮਾਂ ਹੋਰ ਸੀ ਸੁਧਾਈਆਂ ਪ੍ਰਵਾਣਿਤ ਹੋ ਗਈਆਂ। ਪਰ ਗਲ ਮੁੱਕੀ ਨਹੀਂ। ਸੁਧਾਈਆਂ ਹੋਰ ਵੀ ਹੋ ਸਕਦੀਆਂ ਨੇ ਪਰ ਫਿਰ ਵੀ ਕਈਆਂ ਲਈ ਗਲ ਮੁੱਕਣੀ ਨਹੀਂ। ਉਹ ਕਹਿਣ ਗੇ ਕਿ ਸਾਡੇ ਵਿਚਾਰ ਵੀ ਪ੍ਰਵਾਣ ਕਰੋ। ਕੋਈ ਕਹੇਗਾ ਕਿ ਸੁਧਾਈ ਕਿਸੇ ਵਿਸ਼ੇਸ਼ ਸਾਜਿਸ਼ ਕਾਰਣ ਹੋ ਰਹੀ ਹੈ ਅਤੇ ਕੋਈ ਕਹੇਗਾ ਕਿ ਸਾਜਿਸ਼ ਸੁਧਾਈ ਨਹੀ ਹੋਣ ਦੇ ਰਹੀ। ਯਾਨੀ ਕਿ ਹਰ ਗਲ ਤੇ ਕਿੰਤੁ ਹਰ ਗਲ ਤੇ ਸ਼ੰਕਾ ਹਲ ਕੋਈ ਨਹੀਂ। ਜੋ ਕੁੱਝ ਹੈ ਉਹ ਵੀ ਖੱਟਾਈ ਵਿਚ। ਇਹ ਸਾਰੀਆਂ ਗੱਲਾਂ ਅਤੇ ਇਸ ਨਾਲ ਜੁੜੀ ਸੰਵੇਦਨਸ਼ੀਲਤਾ ਨੂੰ ਵਿਚਾਰ ਕੇ ਹੀ ਤੁਰਨ ਦੀ ਲੋੜ ਹੈ। ਸੁਧਾਰ ਬੇਹਤਰੀ ਲੇ ਕੇ ਆਏ ਤਾਂ ਹੀ ਇਸ ਦਾ ਸਵਾਗਤ ਹੋਂਣਾਂ ਚਾਹੀਦਾ ਹੈ।
ਫਿਰ ਇੱਕ ਗਲ ਇਹ ਵੀ ਹੈ ਕਿ ਜਿਸ ਮਸਲੇ ਦੀ ਅਸੀਂ ਗਲ ਕਰ ਰਹੇ ਹਾਂ ਉਸ ਪ੍ਰਤੀ ਜੁੜੇ ਥੋੜੇ ਜਿਹੇ ਲੋਗ ਕਈ ਪ੍ਰਕਾਰ ਦੇ ਮਸਲਿਆਂ ਦੀ ਗੱਲਾਂ ਕਰਦੇ ਹਨ। ਇਨ੍ਹਾਂ ਥੋੜੇ ਜਿਹੇ ਲੋਕਾਂ ਦੇ ਅਪਣੇ-ਅਪਣੇ ਗਿਲੇ ਹਨ ਅਤੇ ਆਸਾਵਾਂ ਹਨ। ਇੱਕ ਦਾ ਮਸਲਾ ਦੂਜੇ ਨਾਲੋ ਵੱਖਰਾ ਹੋਣਾਂ ਵੀ ਇੱਕ ਵੱਡਾ ਮਸਲਾ ਹੈ। ਇੱਕ ਬੀੜ ਤੋਂ ਦੂਜਾ ਸਹਿਮਤ ਨਹੀਂ। ਕੁੱਝ ਨੂੰ ਲਗ-ਮਾਤਰਾ ਦੀ ਸਮੱਸਿਆ ਹੈ, ਕੁੱਝ ਨੂੰ ਕੁੱਝ ਅਗੇ ਪਿਛੇ ਹੋਂਣ ਦੀ ਸਮੱਸਿਆ ਹੈ, ਕੁੱਝ ਨੂੰ ਕੁੱਝ ਫਾਲਤੂ ਜੋੜ ਦੇਂਣ ਦਾ ਗਿਲਾ ਹੈ, ਕੁੱਝ ਨੂੰ ਕੁੱਝ ਰਹਿ ਜਾਂਣ ਦਾ ਗਿਲਾ ਹੈ, ਕਿਸੇ ਨੂੰ ਕੇਵਲ ਨਾਨਕ ਬਾਣੀ ਨਾਲ ਪਿਆਰ ਹੈ, ਕੋਈ ਭੱਟਾਂ ਦੀ ਬਾਣੀ ਸ਼ੰਕੇ ਨਾਲ ਦੇਖਦਾ ਹੈ ਅਤੇ ਕੋਈ ਪੁੱਛਦਾ ਪ੍ਰਤੀਤ ਹੁੰਦਾ ਹੈ ਕਿ ਭਗਤਾਂ ਦੀ ਬਾਣੀ ਦੀ ਕੀ ਲੋੜ ਸੀ? ਕੋਈ ਨਾਨਕ ਬਾਣੀ ਅਤੇ ਬਾਕਿ ਬਾਣੀ ਵਿੱਚ ਲਕੀਰਾਂ ਖਿੱਚਦਾ ਪ੍ਰਤੀਤ ਹੁੰਦਾ ਹੈ। ਆਪ ਜੀ ਦੇ ਸੁਜਾਵ ਅਨੁਸਾਰ ਸੁਧਾਈ ਵਾਜਬ ਹੋ ਸਕਦੀ ਹੈ ਪਰ ਕਈਆਂ ਲਈ ਇਸ ਦਾ ਘੇਰੇ ਬਹੁਤ ਵੱਡੇ ਵੀ ਹੋ ਸਕਦੇ ਨੇ। ਆਪ ਜੀ ਸਮਝ ਸਕਦੇ ਹੋ।
ਵਿਚਾਰਾਂ ਤੇ ਬੰਦਸ਼ ਚੰਗੀ ਗਲ ਨਹੀਂ ਹੋ ਸਕਦੀ। ਵਿਚਾਰ ਸ਼ਕਤੀ ਕੁਦਰਤੀ ਦੇਂਣ ਹੈ। ਸਿਰਫ ਲੋੜ ਇਸ ਗਲ ਦੀ ਹੈ ਕਿ ਵਿਚਾਰ ਪ੍ਰਤੀ ਸਾਨੂੰ ਅਪਣੇ ਕਦਮਾਂ ਦੀ ਸਫਲਤਾ ਅਤੇ ਅਸਫਲਤਾ ਦਾ ਗਿਆਨ ਰਹੇ। ਹਰ ਵਿਚਾਰ ਹੋ ਸਕਦੀ ਹੈ ਪਰ ਹਰ ਇੱਕ ਵਿਚਾਰ ਦਾ ਹਲ ਹਰ ਵੇਲੇ ਉਂਝ ਨਹੀਂ ਹੋ ਸਕਦਾ ਜਿਵੇਂ ਕਿ ਵਿਚਾਰਕ ਦਾ ਖਿਆਲ ਜਾਂ ਉਸਦੀ ਆਸ ਹੋਵੇ। ਗੁਰਬਾਣੀ ਦੀ ਤਰਤੀਬ ਤੋਂ ਬਾਹਰ ਹੋਰ ਕਈ ਵਿਸ਼ੇ ਹਨ ਜਿਸ ਬਾਰੇ ਕੰਮ ਦੀ ਲੋੜ ਹੈ। ਮੈਨੂੰ ਵਿਸ਼ਵਾਸ ਹੈ ਕਿ ਆਪ ਜੀ ਜ਼ਿਆਦਾ ਜਾਣਦੇ ਹੋਵੋਗੇ।
ਬੱਸ ਇਨੇ ਹੀ ਵਿਚਾਰ ਸਾਂਝੇ ਕਰ ਪਾਇਆ ਹਾਂ। ਕਿਸੇ ਪ੍ਰਕਾਰ ਦੀ ਕੋਤਾਹੀ ਜਾਂ ਭੁੱਲ ਚੂਕ ਲਈ ਛਿਮਾ ਪ੍ਰਵਾਣ ਕਰਨੀ। ਆਪ ਜੀ ਦਾ ਬਹੁਤ ਧਨਵਾਦ!
ਹਰਦੇਵ ਸਿੰਘ, ਜੰਮੂ


(01/07/10)
ਜਸਬੀਰ ਸਿੰਘ (ਕੈਲਗਰੀ)

ਸਿੱਖ ਮਾਰਗ ਦੇ ਪਾਠਕ ਸੱਜਣੋਂ॥

ਵਾਹਿਗੁਰੂ ਜੀ ਕਾ ਖਾਲਸਾ॥

ਵਾਹਿਗੁਰੂ ਜੀ ਕੀ ਫ਼ਤਹਿ॥

ਸ: ਗੁਰਚਰਨ ਸਿੰਘ (ਜਿਉਣਵਾਲਾ) ਜੀ!

ਤੁਹਾਡੇ ਲੇਖ ‘ਕੀ ਬਲਾਤਕਾਰੀ ਧਰਮਰਾਜ ਕੋਲੋਂ ਲੇਖੇ-ਜੋਖੇ ਸਮੇਂ ਇਨਸਾਫ਼ ਦੀ ਮੰਗ ਹੋ ਸਕਦੀ ਹੈ’ ਦੇ ਸੰਬੰਧ ਵਿੱਚ।

ਅੱਧੇ ਤੋਂ ਵੱਧ ਲੇਖ ਤੁਸੀਂ ਬ੍ਰਹਮਣੀ ਮਿਥਿਹਾਸਕ ਕਹਾਣੀਆਂ ਨਾਲ ਭਰਿਆ ਹੋਇਆ ਹੈ। ਅਤੇ ਲੇਖ ਦੇ ਅਖੀਰ ਵਿੱਚ ਤੁਸੀਂ ਲਿਖਿਆ ਹੈ। “ਸਿੱਖੀ ਵਿੱਚ ਉਸ ਧਰਮਰਾਜ ਨੂੰ ਕੋਈ ਮਾਨਤਾ ਨਹੀਂ ਜਿਸ ਨੂੰ ਹਿੰਦੂ ਧਰਮ ਮੰਨਦਾ ਆ ਰਿਹਾ ਹੈ”।

ਪਤਾ ਨਹੀਂ ਹਿੰਦੂ ਮਿਥਿਹਾਸਕ ਕਹਾਣੀਆਂ ਦਾ ਇੱਥੇ ਏਨਾ ਜਿਆਦਾ ਹਵਾਲਾ ਦੇਣ ਪਿੱਛੇ ਤੁਹਾਡਾ ਕੀ ਮਕਸਦ ਹੈ। ਜੇ ਹਿੰਦੂ ਧਰਮ ਇਨ੍ਹਾਂ ਕਹਾਣੀਆਂ ਤੇ ਯਕੀਨ ਕਰਦਾ ਹੈ ਤਾਂ ਇਸ ਨਾਲ ਤੁਹਾਨੂੰ ਕੀ ਸਰੋਕਾਰ ਹੈ? ਪ੍ਰਿ: ਗੁਰਬਚਨ ਸਿੰਘ ਜੀ ਥਾਈਲੈਂਡ ਵਾਲਿਆਂ ਨੇਂ ਇਸ ਗੱਲੋਂ ਸਿੱਖਾਂ ਨੂੰ ਸੁਚੇਤ ਕਰਦੇ ਹੋਏ ਆਪਣੇ ਇੱਕ ਲੇਖ ਵਿੱਚ ਕੁੱਝ ਮਿਸਾਲਾਂ ਦੇ ਕੇ ਸਮਝਾਇਆ ਹੈ ਕਿ ਕਿਸ ਤਰ੍ਹਾਂ ਕਈ ਚਲਾਕ ਲੋਕ ਆਪਣੀ ਕੋਈ ਘਟੀਆ ਚੀਜ ਵੇਚਣ ਲਈ ਸ਼ਬਦਾਂ ਦਾ ਸਹਾਰਾ ਲੈਂਦੇ ਹਨ। ਪ੍ਰੋ: ਸਾਹਿਬ ਲਿਖਦੇ ਹਨ ਕਿ “ਅੱਜ ਦੇ ਜੁਗ ਵਿੱਚ ਵਪਾਰ ਦੀ ਦੁਨੀਆਂ ਅੰਦਰ ਉਹ ਹੀ ਆਦਮੀ ਕਾਮਯਾਬ ਹੈ ਜਿਸ ਨੂੰ ਮਾਰਕਿਟਿੰਗ ਕਰਨੀਂ ਆਉਂਦੀ ਹੈ। ਜਿਸ ਨੂੰ ਘਟੀਆ ਤੋਂ ਘਟੀਆ ਚੀਜਾਂ ਵੇਚਣੀਆਂ ਆਉਂਦੀਆਂ ਹੋਣ। ਜਿਸ ਨੂੰ ਪਤਾ ਹੋਵੇ ਕਿ ਮੇਰੀ ਗੱਲ ਨੂੰ ਲੋਕ ਕਿਸ ਤਰ੍ਹਾਂ ਕਬੂਲਣਗੇ।

ਜਿਸ ਤਰ੍ਹਾਂ ਦੀਆਂ ਬ੍ਰਹਮਣੀ ਮਿਥਿਹਸਕ ਕਹਾਣੀਆਂ ਨਾਲ ਤੁਸੀਂ ਲੇਖ ਦੀ ਲੰਮੀਂ ਚੌੜੀ ਭੁਮਿਕਾ ਬੰਨ੍ਹੀ ਹੈ, ਉਨ੍ਹਾਂ ਕਹਾਣੀਆਂ ਦਾ ਇੱਥੇ ਹਵਾਲਾ ਦੇਣ ਦਾ ਤੁਹਾਡਾ ਕੀ ਮਕਸਦ ਹੈ? ਸ਼ਾਇਦ ਇਹ ਕਿ ਇਸ ਤਰ੍ਹਾਂ ਦੀਆਂ ਗੱਲਾਂ ਨਾਲ ਬਹੁ ਗਿਣਤੀ ਪਾਠਕ ਪ੍ਰਭਾਵਿਤ ਹੋ ਕੇ ਤੁਹਾਡੀ ਗੱਲ ਦੀ ਹਾਮੀ ਭਰਨਗੇ। ਬਲਕਿ ਇੱਕ ਤੀਰ ਨਾਲ ਦੋ ਸ਼ਿਕਾਰ ਕਰਨ ਦਾ ਤੁਹਾਡਾ ਇਰਾਦਾ ਲੱਗਦਾ ਹੈ। ਸ਼ਾਇਦ ਤੁਸੀਂ ਇਹ ਸਾਰੀਆਂ ਮਿਥਿਹਾਸਕ ਕਹਾਣੀਆਂ ਔਖੇ ਸੌਖੇ ਹੋ ਕੇ ਕਿਤੋਂ ਲਭ ਲਭਾ ਕੇ ਗੁਰਬਾਣੀ ਦੇ ਸੰਕਲਪ ‘ਆਵਾਗਉਣ’ ਨੂੰ ਮੰਨਣ ਵਾਲੇ ਲੇਖਕਾਂ ਨਾਲ ਜੋੜਨੀਆਂ ਚਾਹੁੰਦੇ ਹੋ। ਜਿਸ ਨਾਲ ਤੁਸੀਂ ਆਪਣੇ ਆਪ ਨੂੰ ਗੁਰਮਤ ਦੇ ਅਸਲੀ ਪ੍ਰਚਾਰਕ, ਅਤੇ ਬਹੁ-ਗਿਣਤੀ ਪਾਠਕਾਂ ਦੇ ਮਨਾਂ ਵਿੱਚ ਆਵਾਗਉਣ ਨੂੰ ਮੰਨਣ ਵਾਲਿਆਂ ਨੂੰ ਪਿਛੜੇ ਹੋਏ, ਅਨਪੜ੍ਹ ਅਤੇ ਬ੍ਰਹਮਣ-ਵਾਦੀ ਜਾਹਰ ਕਰ ਸਕੋ। ਜਿਹੜੀਆਂ ਏਨੀਆਂ ਮਿਥਿਹਾਸਕ ਕਹਾਣੀਆਂ ਦਾ ਤੁਸੀਂ ਜ਼ਿਕਰ ਕੀਤਾ ਹੈ, ਕੀ ਤੁਸੀਂ ਹਵਾਲਾ ਦੇਵੋਗੇ ਕਿ ਇਸ ਤਰ੍ਹਾਂ ਦੀਆਂ ਕਹਾਣੀਆਂ ਦਾ ਕਿਹੜਾ ਗੁਰਸਿੱਖ ਪ੍ਰਚਾਰ ਕਰ ਰਿਹਾ ਹੈ, ਖਾਸ ਕਰਕੇ ਸਿੱਖ ਮਾਰਗ ਤੇ? ਇੱਥੇ ਆਪਾਂ ਗੁਰਮਤ ਬਾਰੇ ਗੱਲ ਬਾਤ ਕਰਨ ਲਈ ਇਕੱਠੇ ਹੁੰਦੇ ਹਾਂ ਨਾ ਕਿ ਹਿੰਦੂ ਧਰਮ ਦੀਆਂ ਮਿਥਿਹਾਸਕ ਕਹਾਣੀਆਂ ਬਾਰੇ ਚਰਚਾ ਕਰਨ ਲਈ। ਤੁਹਾਡਾ ਫ਼ਰਜ ਬਣਦਾ ਸੀ ਕਿ ਲੇਖ ਵਿੱਚ ਤੁਸੀਂ ਕਿਸੇ ਲਿਖਤ ਦਾ ਹਵਾਲਾ ਦਿੰਦੇ ਅਤੇ ਦੱਸਦੇ ਕਿ ਕਿਹੜਾ ਗੁਰਸਿੱਖ ਪ੍ਰਚਾਰਕ ਇਸ ਤਰ੍ਹਾਂ ਦਾ ਪ੍ਰਚਾਰ ਕਰ ਰਿਹਾ ਹੈ ਕਿ ਧਰਮਰਾਜ ਕਿਤੇ ਅਸਮਾਨਾਂ ਵਿੱਚ ਬੈਠਾ ਹੈ।

ਲੇਖ ਦੀ ਭੂਮੀਕਾ ਤੋਂ ਅੱਗੇ ਤੁਸੀਂ ਜੋ ਲੇਖ ਲਿਖਿਆ ਹੈ ਇਹ ਲੇਖ ਪੜ੍ਹਕੇ ਲੱਗਦਾ ਹੈ ਕਿ ‘ਧਰਮਰਾਜ’ ਬਾਰੇ ਜਾਂ ਤਾਂ ਤੁਸੀਂ ਖੁਦ ਭਰਮ ਭੁਲੇਖੇ ਵਿੱਚ ਹੋ ਜਾਂ ਤੁਸੀਂ ਪਾਠਕਾਂ ਨੂੰ ਭੁਲੇਖੇ ਵਿੱਚ ਪਾਉਣਾ ਚਾਹੁੰਦੇ ਹੋ। ਗੁਰਬਾਣੀ ਬਾਰੇ ਵਿਚਾਰ ਦੇਣ ਲੱਗਿਆਂ ਤੁਸੀਂ ਲਿਖਿਆ ਹੈ “ਗੁਰਬਾਣੀ ਵਿੱਚ ਸਮੇਂ ਦੀ ਬੋਲੀ ਦੇ ਲਫ਼ਜ਼ ਓਹੀ ਵਰਤੀਂਦੇ ਹਨ ਪਰ ਗੁਰੂ ਜੀ ਇਸ ਦੇ ਮਤਲਬ ਬਦਲ ਦਿੰਦੇ ਹਨ। ਇਸੇ ਹੀ ਤਰ੍ਹਾਂ ਗੁਰਬਾਣੀ ਦਾ ਧਰਮਰਾਜ/ ਯਮਰਾਜ ਕਿਤੇ ਬਾਹਰ ਅਸਮਾਨਾਂ ਵਿੱਚ ਨਹੀਂ ਬੈਠਾ ਸਗੋਂ ਮਨੁੱਖਾ ਮਨ ਵਿੱਚ ਹੀ ਸੁਸ਼ੋਭਤ ਹੈ”।

ਲੇਖ ਵਿੱਚ ਤੁਸੀਂ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਕੁਦਰਤ ਦੇ ਨਿਯਮ-ਬਧ ਤਰੀਕੇ ਨਾਲ ਸਭ ਕੁੱਝ ਹੋ ਰਿਹਾ ਹੈ। ਇਸ ਵਿੱਚ ਕਿਸੇ ਪਰਮਾਤਮਾ ਦਾ ਕੋਈ ਦਖਲ ਨਹੀਂ ਹੈ।

ਤੁਸੀਂ ਕੁੱਝ ਉਦਾਹਰਣਾਂ ਪੇਸ਼ ਕੀਤੀਆਂ ਹਨ:

“ਪਉੜੀ॥ ਨਾਨਕ ਜੀਅ ਉਪਾਇ ਕੈ ਲਿਖਿ ਨਾਵੈ ਧਰਮੁ ਬਹਾਲਿਆ॥ ਓਥੈ ਸਚੇ ਹੀ ਸਚਿ ਨਿਬੜੈ ਚੁਣਿ ਵਖਿ ਕਢੇ ਜਜਮਾਲਿਆ॥ (463)।

‘ਜਦੋਂ ਹੀ ਜੀਵ ਪੈਦਾ ਹੋਇਆ ਜਾਂ ਕੀਤਾ ਪਰਮਾਤਮਾ ਨੇ ਨਿਯਮ ਰੂਪੀ ਧਰਮ/ਧਰਮਰਾਜ ਨੂੰ ਮਨੁੱਖਾ ਸਰੀਰ ਵਿੱਚ ਨਾਲ ਹੀ ਬਹਾਲ ਦਿੱਤਾ ਤੇ ਸੱਚ ਮੁਤਾਬਕ ਫ਼ੈਸਲਾ ਕਰਨ ਦਾ ਨਿਯਮ ਬਣਾ ਦਿੱਤਾ। ਜਿਸ ਮੁਤਾਬਕ ਜਜਮਾਲਿਆ/ਮਾੜੇ ਕਰਮਾਂ/ ਕੰਮਾਂ ਵਾਲੇ ਲੋਕਾਂ ਨੂੰ ਵੱਖ ਕਰ ਲਿਆ ਜਾਂਦਾ ਹੈ। ਆਪਣੇ ਆਂਢ-ਗਵਾਂਢ ਵਿੱਚ ਝਾਤੀ ਮਾਰ ਕੇ ਦੇਖੋ ਚੰਗਾ ਮਾੜੇ ਮਨੁੱਖ ਨਾਲ ਰਾਬਤਾ ਕਾਇਮ ਨਹੀਂ ਕਰਦਾ”।

ਵਿਚਾਰ- ਇੱਥੇ ਤੁਸੀਂ ਧਰਮ/ਧਰਮਰਾਜ ਨੂੰ ਮਨੁੱਖਾ ਸਰੀਰ ਵਿੱਚ ਸੁਸ਼ੋਭਿਤ ਤਾਂ ਕਰ ਦਿੱਤਾ ਪਰ ਉਸ ਦੀ ਡਿਉਟੀ ਕੋਈ ਖਾਸ ਨਹੀਂ ਲਗਾਈ। ਚੰਗੇ ਮਾੜੇ ਬਾਰੇ ਫ਼ੈਸਲਾ ਉਸ ਧਰਮਰਾਜ ਨੇਂ ਨਹੀਂ ਕਰਨਾਂ ਬਲਕਿ ਆਂਢ ਗੁਆਂਢ ਨੇ ਕਰਨਾ ਹੈ। ਕਈ ਵਾਰੀਂ ਐਸਾ ਵੀ ਹੁੰਦਾ ਹੈ ਕਿ ਕੋਈ ਮਾੜੇ ਆਚਰਣ ਦਾ ਬੰਦਾ ਹੁੰਦਾ ਹੈ। ਪਰ ਉਸ ਨਾਲ ਕੋਈ ਖਾਸ ਗਰਜ ਹੋਣ ਕਰਕੇ ਲੋਕੀਂ ਉਸ ਨਾਲ ਮੇਲ ਜੋਲ ਬਣਾਈ ਰੱਖਣਾ ਚਾਹੁੰਦੇ ਹਨ। ਸਿਆਸੀ ਦੁਨੀਆਂ ਵਿੱਚ ਤਾਂ ਇਹ ਚੀਜ ਆਮ ਹੀ ਦੇਖੀ ਜਾਂਦੀ ਹੈ। ਸੌਦਾ ਸਾਧ ਨਾਲ ਅੱਜ ਵੀ ਹਜਾਰਾਂ ਲੋਕ ਰਾਬਤਾ ਕਾਇਮ ਕਰੀ ਬੈਠੇ ਹਨ। ਸੋ ਇਹ ਹੈ ਤੁਹਾਡਾ ਧਰਮ/ਧਰਮਰਾਜ। ਇੱਕੋ ਹੀ ਬੰਦਾ ਕਿਸੇ ਇੱਕ ਦੀ ਨਜ਼ਰ ਵਿੱਚ ਬਹੁਤ ਚੰਗਾ ਹੁੰਦਾ ਹੈ ਅਤੇ ਉਹੀ ਬੰਦਾ ਕਿਸੇ ਦੂਸਰੇ ਦੀ ਨਜ਼ਰ ਵਿੱਚ ਬਹੁਤ ਮਾੜਾ ਹੋ ਸਕਦਾ ਹੈ। ਉਸ ਹਲਤ ਵਿੱਚ ਤੁਹਾਡਾ ਧਰਮਰਾਜ/ਨਿਯਮ ਤਾਂ ਖੁਦ ਧਰਮ ਸੰਕਟ ਵਿੱਚ ਫ਼ਸ ਜਾਂਦਾ ਹੋਣਾ ਹੈ?

ਨਿਯਮ ਉਹ ਹੁੰਦਾ ਹੈ ਜੋ ਬਾਕਾਇਦਾ, ਨਿਯਮ-ਬਧ ਤਰੀਕੇ ਨਾਲ ਘਟਦਾ ਹੋਵੇ। ਜਿਵੇਂ ਪਾਣੀ ਨੂੰ ਸੌ ਡਿਗਰੀ ਤੱਕ ਗਰਮ ਕਰਨ ਨਾਲ ਇਹ ਉਬਲਣ ਲੱਗ ਜਾਂਦਾ ਹੈ। ਇਸ ਨੂੰ ਜ਼ੀਰੋ ਡਿਗਰੀ ਤੱਕ ਠੰਢਾ ਕਰੀਏ ਤਾਂ ਇਹ ਬਰਫ ਬਣ ਜਾਂਦਾ ਹੈ। ਇਹ ਨਿਯਮ-ਬਧ ਕ੍ਰਿਆ ਹੈ। ਜਦੋਂ ਵੀ ਕਰੋ ਹਮੇਸ਼ਾਂ ਇਹੀ ਰਜ਼ਲਟ ਸਾਮ੍ਹਣੇ ਆਉਣਗੇ। ਪਰ ਜਿਹੜਾ ਤੁਸੀਂ ਨਿਯਮ (ਧਰਮਰਾਜ) ਨੂੰ ਸਰੀਰ ਵਿੱਚ ਬਠਾਲ ਦਿਤਾ ਹੈ, ਇਹ ਨਿਯਮ-ਬਧ ਤਰੀਕੇ ਨਾਲ ਕੰਮ ਨਹੀਂ ਕਰ ਰਿਹਾ। ਕਦੇ ਇਹ ਨਹੀਂ ਦੇਖਿਆ ਗਿਆ ਕਿ ਹਮੇਸ਼ਾਂ ਜਦੋਂ ਵੀ ਕੋਈ ਕਿਸੇ ਦਾ ਦਿਲ ਦੁਖਾਉਂਦਾ ਹੈ ਤਾਂ ਘਰ ਜਾਂਦਿਆਂ ਉਸ ਨੂੰ ਬੁਖਾਰ ਹੋ ਜਾਂਦਾ ਹੋਵੇ, ਜਾਂ ਉਸ ਨੂੰ ਨਜ਼ਲਾ ਜੁਕਾਮ ਹੋ ਜਾਂਦਾ ਹੋਵੇ ਜਾਂ…। ਜਾਂ ਕਦੇ ਵੀ ਕੋਈ ਚੰਗਾ ਮਾੜਾ ਕਰਮ ਕਰਨ ਤੇ ਨਿਯਮ-ਬਧ ਤਰੀਕੇ ਨਾਲ ਉਸ ਦਾ ਫ਼ਲ਼ ਹਮੇਸ਼ਾਂ ਇੱਕੋ ਹੀ ਹੁੰਦਾ ਹੋਵੇ। ਸੋ ਤੁਹਾਡਾ ਧਰਮਰਾਜ ਦਾ ਅਰਥ ਕੁਦਰਤੀ ਨਿਯਮ ਕੁੱਝ ਠੀਕ ਨਹੀਂ ਜਾਪਦਾ। ਤੁਹਾਡੀ ਉਪਰ ਪੇਸ਼ ਕੀਤੀ ਉਦਾਹਰਣ ਦੀ ਅਗਲੀ ਪੰਗਤੀ ਹੈ “ਥਾਉ ਨ ਪਾਇਨਿ ਕੂੜਿਆਰ ਮੁਹ ਕਾਲ੍ਹੇ ਦੋਜਕਿ ਚਾਲਿਆ॥” ਇੱਥੇ ਆਂਢ-ਗੁਆਂਢ ਕਿਸੇ ਦਾ ਮੂੰਹ ਕਾਲਾ ਕਰਕੇ ਕਿਸੇ ਦੋਜਕ ਵਿੱਚ ਉਸ ਨੂੰ ਭੇਜ ਦਿੰਦੇ ਹੋਣ ਐਸਾ ਵੀ ਆਮ-ਤੌਰ ਤੇ ਦੇਖਣ ਵਿੱਚ ਨਹੀਂ ਆਉਂਦਾ।

ਤੁਸੀਂ ਲਿਖਿਆ ਹੈ “ਜਜਮਾਲਿਆ/ਮਾੜੇ ਕਰਮਾਂ/ ਕੰਮਾਂ ਵਾਲੇ ਲੋਕਾਂ ਨੂੰ ਵੱਖ ਕਰ ਲਿਆ ਜਾਂਦਾ ਹੈ”।

ਕੀ ਚੰਗੇ ਕੰਮ ਕਰਨ ਵਾਲਿਆਂ ਦੀਆਂ ਅਤੇ ਮਾੜੇ ਕੰਮ ਕਰਨ ਵਾਲਿਆਂ ਦੀਆਂ ਵੱਖ ਵੱਖ ਕਲੋਨੀਆਂ ਬਣੀਆਂ ਹੋਈਆਂ ਹਨ? ਜਿੱਥੇ ਮਾੜੇ ਕੰਮ ਕਰਨ ਵਾਲਿਆਂ ਦਾ ਮੂੰਹ ਕਾਲਾ ਕਰਕੇ ਉਨ੍ਹਾਂ ਦੀ ਵੱਖ ਕਲੌਨੀ ਵਿੱਚ ਭੇਜ ਦਿੱਤਾ ਜਾਂਦਾ ਹੈ?

2- “ਗੁਰਮਤਿ ਰਾਮ ਨਾਮੁ ਧਨੁ ਪਾਇਆ ਸੁਣਿ ਕਹਿਤਿਆ ਪਾਪ ਨਿਵਾਰੇ॥ ਧਰਮਰਾਇ ਜਮੁ ਨੇੜਿ ਨ ਆਵੈ ਮੇਰੇ ਠਾਕੁਰ ਕੇ ਜਨ ਪਿਆਰੇ॥” (980)।

“ਉਹ ਠਾਕੁਰ ਦੇ ਪਿਆਰੇ ਜਨ ਹਨ ਜਿਨ੍ਹਾਂ ਨੇ ਗੁਰਮਤਿ ਅਨੁਸਾਰ ਆਪਣਾ ਜੀਵਨ ਬਣਾ ਲਿਆ ਹੈ ਤੇ ਉਨ੍ਹਾਂ ਦੀ ਮਾੜੀ ਮੱਤ/ ਪਾਪ ਖਤਮ ਹੋ ਗਏ ਹਨ। ਧਰਮ ਰਾਇ ਅਤੇ ਜਮ ਉਨ੍ਹਾਂ ਦੇ ਨੇੜੇ ਨਹੀਂ ਢੁਕਦੇ। ਹੁਣ ਧਰਮਰਾਇ ਦਾ ਕੰਮ ਖਤਮ ਹੋ ਗਿਆ”।

ਰਾਮਨਾਮੁ ਧਨੁ. . ਸੁਣਿ ਕਹਿਤਿਆ’ ਦਾ ਅਰਥ ‘ਜਿਨ੍ਹਾਂ ਨੇ ਗੁਰਮਤਿ ਅਨੁਸਾਰ ਆਪਣਾ ਜੀਵਨ ਬਣਾ ਲਿਆ’। ਜਾਣੀ ਕਿ ‘ਪ੍ਰਭੂ ਦਾ ਨਾਮ ਸਿਮਰਣ’ ਕਹਿਣ ਨਾਲ ਸ਼ਾਇਦ ਤੁਹਾਨੂੰ ਕੋਈ ਔਖਿਆਈ ਮਹਿਸੂਸ ਹੁੰਦੀ ਹੈ।

ਜਿਨ੍ਹਾਂ ਨੇ ਗੁਰਮਤਿ ਅਨੁਸਾਰ ਜੀਵਨ ਬਣਾ ਲਿਆ ਉਨ੍ਹਾਂ ਲਈ ਧਰਮਰਾਜ ਦਾ ਕੰਮ ਖ਼ਤਮ ਹੋ ਗਿਆ, ਬਾਕੀਆਂ ਵਾਸਤੇ ਧਰਮਰਾਜ ਦੀ ਕਿਹੜੀ ਡਿਊਟੀ ਅਜੇ ਬਾਕੀ ਹੈ?

ਜਿਨ੍ਹਾਂ ਲਈ ਧਰਮਰਾਜ ਦਾ ਕੰਮ ਖ਼ਤਮ ਹੋ ਗਿਆ ਕੀ ਉਨ੍ਹਾਂ ਦੇ ਅੰਦਰ ਉਹ ਫ਼ੇਰ ਵੀ ਬੈਠਾ ਰਹਿੰਦਾ ਹੈ ਜਾਂ ਕੰਮ ਖਤਮ ਹੋਇਆ ਤੇ ਕਿਤੇ ਵਾਪਸ ਚਲਿਆ ਜਾਂਦਾ ਹੈ?

ਧਰਮ ਰਾਇ ਨੇੜੇ ਨਹੀਂ ਆਉਂਦਾ ਦਾ ਕੀ ਮਤਲਬ ਹੈ? ਕੀ ‘ਕੁਦਰਤੀ ਨਿਯਮ’ ਉਸ ਦੇ ਨੇੜੇ ਨਹੀਂ ਆਉਂਦੇ? ਅਤੇ ਜਮ ਕੌਣ ਹਨ?

3- “ਹਰਿ ਦਰੁ ਸੇਵੇ ਅਲਖ ਅਭੇਵੇ ਨਿਹਚਲੁ ਆਸਣੁ ਪਾਇਆ॥ ਤਹ ਜਨਮ ਨ ਮਰਣੁ ਨ ਆਵਣ ਜਾਣਾ ਸੰਸਾ ਦੂਖੁ ਮਿਟਾਇਆ॥ ਚਿਤ੍ਰ ਗੁਪਤ ਕਾ ਕਾਗਦੁ ਫਾਰਿਆ ਜਮਦੂਤਾ ਕਛੂ ਨ ਚਲੀ॥ ਨਾਨਕੁ ਸਿਖ ਦੇਇ ਮਨ ਪ੍ਰੀਤਮ ਹਰਿ ਲਦੇ ਖੇਪ ਸਵਲੀ॥” (79)।

“… ਇਸ ਉਪਦੇਸ਼ ਕਰਕੇ ਹੀ ਚਿਤਰ ਗੁਪਤ ਦਾ ਲਿਖਿਆ ਹੋਇਆ ਸਾਰਾ ਲੇਖਾ-ਜੋਖਾ ਵੀ ਖਤਮ ਹੋ ਜਾਂਦਾ ਹੈ”।

ਸਵਾਲ- ‘ਹਰਿ ਦਰੁ ਸੇਵੇ’ ਦਾ ਅਰਥ- ‘ਸੱਚ ਨੂੰ ਆਪਣੇ ਜੀਵਨ ਵਿੱਚ ਢਾਲ ਲੈਂਦਾ ਹੈ’ ਜਾਣੀ ਕਿ ‘ਹਰਿ’ ਨੂੰ ਪਰਮਾਤਮਾ ਕਹਿਣ ਵਿੱਚ ਸ਼ਾਇਦ ਤੁਹਾਨੂੰ ਕੁੱਝ ਔਖਿਆਈ ਹੈ।

ਕੀ ਹਰ ਬੰਦੇ ਦਾ ਕਰਮਾਂ ਦਾ ਲੇਖਾ-ਜੋਖਾ ਨਾਲ ਦੀ ਨਾਲ ਹੀ ਭੁਗਤਿਆ ਨਹੀਂ ਜਾ ਰਿਹਾ? ਤੁਸੀਂ ਤਾਂ ਕਹਿੰਦੇ ਹੋ ਕਿ ਸਿੱਖ ਧਰਮ ਉਧਾਰ ਦਾ ਧਰਮ ਨਹੀਂ ਨਾਲ ਦੀ ਨਾਲ ਹੀ ਲੇਖਾ ਭੁਗਤਿਆ ਜਾ ਰਿਹਾ ਹੈ। ਤਾਂ ਫ਼ੇਰ ਕਿਹੜਾ ਲੇਖਾ? ਕੀ ਇਹ ਬੇਇਨਸਾਫੀ ਨਹੀਂ ਕਿ ਬੰਦਾ ਨਾਲ ਦੀ ਨਾਲ ਲੇਖਾ ਭੁਗਤੀ ਵੀ ਜਾਂਦਾ ਹੈ ਅਤੇ ਫੇਰ ਵੀ ਚਿਤ੍ਰਗੁਪਤ ਕੋਈ ਲੇਖਾ ਲਿਖੀ ਜਾਂਦਾ ਹੈ?

ਤੁਸੀਂ ਲਿਖਿਆ ਹੈ: “ਜਦੋਂ ਹੀ ਜੀਵ ਪੈਦਾ ਹੋਇਆ ਜਾਂ ਕੀਤਾ ਪਰਮਾਤਮਾ ਨੇ ਨਿਯਮ ਰੂਪੀ ਧਰਮ/ਧਰਮਰਾਜ ਨੂੰ ਮਨੁੱਖਾ ਸਰੀਰ ਵਿੱਚ ਨਾਲ ਹੀ ਬਹਾਲ ਦਿੱਤਾ”। ਪਰ ਤੁਸੀਂ ਇਹ ਨਹੀਂ ਦੱਸਿਆ ਕਿ ਤੁਹਾਡਾ ਚਿਤਰ-ਗੁਪਤ ਅਤੇ ਜਮਦੂਤ ਕੌਣ ਹਨ ਅਤੇ ਹੁਣ ਇਹ ਕਿੱਥੋਂ ਆ ਗਏ?

4- “ਸੰਤਨ ਮੋ ਕਉ ਪੂੰਜੀ ਸਉਪੀ ਤਉ ਉਤਰਿਆ ਮਨ ਕਾ ਧੋਖਾ॥ ਧਰਮ ਰਾਇ ਅਬ ਕਹਾ ਕਰੈਗੋ ਜਉ ਫਾਟਿਓ ਸਗਲੋ ਲੇਖਾ॥ 3॥ ਮਹਾ ਅਨੰਦ ਭਏ ਸੁਖੁ ਪਾਇਆ ਸੰਤਨ ਕੈ ਪਰਸਾਦੇ॥ ਕਹੇ ਨਾਨਕ ਹਰਿ ਸਿਉ ਮਨੁ ਮਾਨਿਆ ਰੰਗਿ ਰਤੇ ਬਿਸਮਾਦੇ॥ 4॥” (614)

“ਚੰਗੇ ਗੁਣਾਂ ਦੀ ਪੂੰਜੀ ਪ੍ਰਾਪਤ ਹੋਣ ਨਾਲ ਮੇਰੇ ਮਨ ਦਾ ਭਰਮ ਖਤਮ ਹੋ ਗਿਆ। ਇਸ ਕਾਰਣ ਕਰਕੇ ਹੀ ਧਰਮਰਾਇ ਨੂੰ ਹੁਣ ਲੇਖਾ ਕਰਨ ਦੀ ਲੋੜ ਨਹੀਂ ਕਿਉਂਕਿ ਮਾੜਾਪਨ /ਔਗੁਣ ਖਤਮ ਲੇਖਾ ਜੋਖਾ ਖਤਮ। ਔਗੁਣਾ ਦੇ ਖਾਤਮੇ ਨਾਲ ਹੀ ਮਨ ਵਿੱਚ ਅਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ। ਮਨ ‘ਪਰਮਾਤਮਾ’ ਦੇ ਰੰਗ ਵਿੱਚ ਰੰਗਿਆ ਰਹਿੰਦਾ ਹੈ”।

ਵਿਚਾਰ- (ਸ਼ੁਕਰ ਹੈ ਕਿ ਤੁਸੀਂ ਇੱਥੇ ‘ਪਰਮਾਤਮਾ’ ਲਫ਼ਜ਼ ਲਿਖ ਦਿੱਤਾ ਹੈ)।

ਲੇਖਾ ਜੋਖਾ ਤਾਂ ਵੈਸੇ ਹੀ ਹਰ ਇੱਕ ਦਾ ਨਾਲ ਦੀ ਨਾਲ ਹੀ ਖਤਮ ਹੋਈ ਜਾਣਾ ਚਾਹੀਦਾ ਹੈ। ਕਿਉਂਕਿ ਤੁਹਾਡੇ ਮੁਤਾਬਕ ਹਰ ਕੋਈ ਆਪਣੇ ਕਰਮਾਂ ਦਾ ਲੇਖਾ ਨਾਲ ਦੀ ਨਾਲ ਹੀ ਭੁਗਤੀ ਜਾ ਰਿਹਾ ਹੈ। ਤਾਂ ਧਰਮ ਰਾਜ ਲਈ ਕਿਹੜਾ ਲੇਖਾ ਅਜੇ ਕਰਨਾ ਬਾਕੀ ਰਹਿ ਜਾਂਦਾ ਹੈ ਅਤੇ ਕਿਹੜਾ ਸਗਲਾ ਲੇਖਾ ਅਜੇ ਫਾਟਣਾ ਬਾਕੀ ਰਹਿ ਜਾਂਦਾ ਹੈ?

ਵੈਸੇ ਵੀ ਤੁਹਾਡੇ ਮੁਤਾਬਕ ਧਰਮਰਾਜ ਤਾਂ ਇੱਕ ‘ਕੁਦਰਤੀ ਨਿਯਮ’ ਹੈ। ਜਿਸ ਤਰ੍ਹਾਂ ਦਾ ਕੁਦਰਤੀ ਨਿਯਮ ਤੁਸੀਂ ਦੱਸਿਆ ਹੈ ਉਹ ਤਾਂ ਉਸੇ ਵੇਲੇ ਲਾਗੂ ਹੋ ਕੇ ਆਪਣਾ ਕੰਮ ਕਰਨਾ ਚਾਹੀਦਾ ਹੈ।

ਕੀ ਚੰਗੇ ਗੁਣਾਂ ਵਾਲੇ ਤੇ ਕੋਈ ਕੁਦਰਤੀ ਨਿਯਮ ਲਾਗੂ ਨਹੀਂ ਹੁੰਦਾ?

ਗੁਰੂ ਸਾਹਿਬ ਤਾਂ ਕਹਿੰਦੇ ਹਨ: “ਸਭਨਾ ਕਾ ਦਰਿ ਲੇਖਾ ਸਚੈ ਛੁਟਸਿ ਨਾਮਿ ਸੁਹਾਵਣਿਆ॥” (109)। ਅਤੇ “ਸਭਨਾ ਕਾ ਦਰਿ ਲੇਖਾ ਹੋਇ॥ ਕਰਣੀ ਬਾਝਹੁ ਤਰੈ ਨ ਕੋਇ॥ ਸਚੋ ਸਚੁ ਵਖਾਣੈ ਕੋਇ॥ ਨਾਨਕ ਅਗੈ ਪੁਛ ਨ ਹੋਇ॥” (952)। ਜੇ ਚੰਗਾ ਮਾੜਾ ਲੇਖਾ ਨਾਲ ਦੀ ਨਾਲ ਭੁਗਤਿਆ ਗਿਆ ਤਾਂ ਫ਼ੇਰ ਕਿਹੜੀ ‘ਪੁਛ ਨਹੀਂ ਹੋਇ’ ਦੀ ਗੱਲ ਕਹੀ ਗਈ ਹੈ?

5- “ਜਿਨ ਕਉ ਕ੍ਰਿਪਾ ਕਰੀ ਜਗ ਜੀਵਨਿ ਹਰਿ ਉਰਿਧਾਰਿਓ ਮਨ ਮਾਝਾ॥ ਧਰਮ ਰਾਇ ਦਰਿ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ॥ 4॥” (697)।

“ਜਿਨ੍ਹਾਂ ਮਨੁੱਖੀ ਜੀਵਾਂ ਨੇ ਗੁਰੂ ਦੀ ਕ੍ਰਿਪਾ ਦੁਆਰਾ ਚੰਗੇ ਗੁਣ ਧਾਰਣ ਕਰ ਲਏ ਹਨ, ਮਨ ਵਿੱਚ ਵਸਾ ਲਏ ਹਨ ਉਨ੍ਹਾਂ ਦੇ ਲੇਖੇ-ਜੋਖੇ ਦੇ ਕਾਗਜ਼ ਧਰਮਰਾਜ ਦੇ ਦਰਬਾਰ ਵਿੱਚ ਫਟ ਜਾਂਦੇ ਹਨ ਜਾਂ ਧਰਮ ਰਾਜ ਆਪਣੇ ਦਰਬਾਰ ਵਿੱਚ ਉਨ੍ਹਾਂ ਦਾ ਲੇਖਾ-ਜੋਖਾ ਖਤਮ ਕਰ ਦਿੰਦਾ ਹੈ”।

“ਜਗ ਜੀਵਨ” ਦੇ ਅਰਥ ਤੁਸੀਂ “ਗੁਰੂ ਦੀ ਕ੍ਰਿਪਾ” ਕਰ ਰਹੇ ਹੋ। ਇੱਥੇ ‘ਜਗਜੀਵਨ’ ਦੇ ਅਰਥ ‘ਪਰਮਾਤਮਾ’ ਕਰਨ ਨਾਲ ਕੀ ਸਮੱਸਿਆ ਹੈ? ਕੀ ਇਸ ਤਰ੍ਹਾਂ ਅਰਥ ਕਰਨ ਨਾਲ ਗੁਰਮਤਿ ਦਾ ਕੋਈ ਅਸੂਲ ਟੁੱਟਦਾ ਹੈ? ਇਹ ਤਾਂ ਤੁਹਾਨੂੰ ਵੀ ਪਤਾ ਹੋਣਾ ਹੈ ਕਿ ‘ਕਮਿਉਸਿਟਾਂ’ ਨੂੰ ਵੀ ‘ਪਰਮਾਤਮਾ’ ਲਫ਼ਜ਼ ਕਹਿਣ ਲੱਗਿਆਂ ਬਹੁਤ ਦਿੱਕਤ ਮਹਿਸੂਸ ਹੁੰਦੀ ਹੈ, ਅਤੇ ਤੁਹਾਨੂੰ ਵੀ। ਬੜਾ ਅਜੀਬ ਜਿਹਾ ਇਤਫ਼ਾਕ ਹੈ?

ਤੁਸੀਂ ਲਿਖਿਆ ਹੈ ‘ਜਿਨ੍ਹਾਂ ਮਨੁੱਖੀ ਜੀਵਾਂ ਨੇ’ ਗੁਰੂ ਦੀ ਕ੍ਰਿਪਾ ਨਾਲ ਚੰਗੇ ਗੁਣ ਧਾਰਣ ਕਰ ਲਏ. .”

ਇਹ ਤਾਂ ਮਨੁੱਖੀ ਜੀਵਾਂ ਦੀ ਗੱਲ ਹੋ ਗਈ। ਬੈਲ ਦੇ ਨੱਕ ਵਿੱਚ ਨਕੇਲ ਪਾ ਕੇ ਉਸ ਤੋਂ ਸਾਰਾ ਦਿੱਨ ਧੁੱਪੇ ਕੰਮ ਲਿਆ ਜਾਂਦਾ ਹੈ। ਉਸ ਨੂੰ ਖਾਣ ਨੂੰ ਵੀ ਰੱਜ ਕੇ ਨਹੀਂ ਦਿੱਤਾ ਜਾਂਦਾ …। ਤਾਂ ਦੱਸੋ ਉਸ ਨੂੰ ਆਪਣੀ ਜ਼ਿੰਦਗ਼ੀ ਸਵਾਰਨ ਲਈ ਕੀ ਕਰਨਾ ਚਾਹੀਦਾ ਹੈ? ਆਖਿਰ ਤਾਂ ਜਿਸ (ਰੱਬ) ਨੇਂ ਮਨੁੱਖ ਬਣਾਏ ਹਨ ਉਸੇ ਨੇਂ ਹੀ ਚਾਰ ਪੈਰਾਂ ਵਾਲੇ ਅਤੇ ਹੋਰ ਜੀਵ ਬਣਾਏ ਹਨ। “ਜੀਅ ਜੰਤ ਸਭ ਤਿਸ ਦੇ ਸਭਨਾ ਕਾ ਸੋਈ॥” ਤਾਂ ਕੀ ਉਨ੍ਹਾਂ ਜੀਆਂ ਨੂੰ ਜ਼ਿੰਦਗ਼ੀ ਸਵਾਰਨ ਦਾ ਹੱਕ ਨਹੀਂ?

ਧਰਮਰਾਜ ਦਾ ਦਰਬਾਰ ਕਿੱਥੇ ਹੈ? ਕੀ ਧਰਮਰਾਜ ਪਹਿਲਾਂ ਲੇਖਾ ਲਿਖ ਲੈਂਦਾ ਹੈ ਅਤੇ ਫ਼ੇਰ ਇਸ ਨੂੰ ਫਾੜ ਦਿੰਦਾ ਹੈ? ਇਸ ਤਰ੍ਹਾਂ ਕਿਉਂ ਹੈ?

ਤੁਸੀਂ ਲਿਖਿਆ ਹੈ: ਇਨ੍ਹਾਂ ਸਾਰੇ ਸਲੋਕਾਂ ਵਿੱਚ ਇਹੀ ਸਮਝਾਇਆ ਗਿਆ ਹੈ ਕਿ ਜੇ ਕਰ ਮਨੁੱਖੀ ਜੀਵ ਚੰਗੇ ਕੰਮ ਕਰਦਾ ਹੈ ਤਾਂ ਲੇਖੇ-ਜੋਖੇ ਤੋਂ ਡਰਨ ਦੀ ਲੋੜ ਨਹੀਂ ਸਗੋਂ ਧਰਮਰਾਜ ਉਨ੍ਹਾਂ ਦਾ ਮਿੱਤਰ ਬਣ ਜਾਂਦਾ ਹੈ ਤੇ ਜਮਾਂ ਦੇ ਰਸਤੇ ਚੰਗੇ ਮਨੁੱਖੀ ਜੀਵਾਂ ਨੂੰ ਨਹੀਂ ਪਾਉਂਦਾ ਕਿਉਂਕਿ ਉਹ ਸਦਾ ਸੱਚ ਨਾਲ ਜੁੜੇ ਹੋਏ ਹਨ। ਇਨ੍ਹਾਂ ਹਰੀ ਦੇ ਜਨਾਂ ਦੀਆਂ ਆਤਮਾਵਾਂ ਨੂੰ ਕਿਸੇ ਕੋਲ ਜਾ ਕੇ ਲੇਖਾ-ਜੋਖਾ ਕਰਵਾਉਣ ਦੀ ਲੋੜ ਨਹੀਂ ਰਹਿੰਦੀ”।

ਧਰਮਰਾਜ ਉਨ੍ਹਾਂ ਦਾ ਮਿੱਤਰ ਬਣ ਜਾਂਦਾ ਹੈ ਤੋਂ ਕੀ ਭਾਵ ਹੈ? ਕੀ ਇਹ ਸਰੀਰ ਵਿੱਚ ਬੈਠਾ ਕੋਈ ਵਿਅਕਤੀ ਹੈ? ਜਾਂ ਫ਼ੇਰ ਜੇ ਇਹ ਕੋਈ ‘ਕੁਦਰਤੀ ਨਿਯਮ’ ਹੈ ਤਾਂ ਕੀ ‘ਕੁਦਰਤੀ ਨਿਯਮ’ ਉਸ ਵਿਅਕਤੀ ਅਨੁਸਾਰ ਆਪਣਾ ਕੰਮ ਕਰਨ ਲੱਗ ਜਾਂਦੇ ਹਨ, ਅਰਥਾਤ ਕਰਾਮਾਤਾਂ ਹੋਣ ਲੱਗ ਜਾਂਦੀਆਂ ਹਨ?

ਜਿਹੜੇ ਹਰੀ ਦੇ ਜਨ ਨਹੀਂ ਹਨ ਉਨ੍ਹਾਂ ਦੀਆਂ ਆਤਮਾਵਾਂ ਨੂੰ ਕਿਤੇ ਜਾ ਕੇ ਲੇਖਾ ਜੋਖਾ ਕਰਵਾਉਣਾ ਪੈਂਦਾ ਹੈ?

ਤੁਸੀਂ ਲਿਖਿਆ ਹੈ ਕਿ “ਜੇ ਕਰ ਮਨੁੱਖੀ ਜੀਵ ਚੰਗੇ ਕੰਮ ਕਰਦਾ ਹੈ ਤਾਂ ਲੇਖੇ-ਜੋਖੇ ਤੋਂ ਡਰਨ ਦੀ ਲੋੜ ਨਹੀਂ”।

ਕੀ ਮਨੁੱਖ ਨੇ ਆਪ ਹੀ ਇਹ ਫ਼ੈਸਲਾ ਕਰਨਾ ਹੈ ਕਿ ਉਹ ਜੋ ਕੰਮ ਕਰਦਾ ਹੈ ਚੰਗੇ ਹੀ ਕਰਦਾ ਹੈ? ਪਰ ਮੇਰੇ ਵਿਚਾਰ ਅਨੁਸਾਰ ਤਾਂ ਹਰ ਵਿਅਕਤੀ ਆਪਣੇ ਆਪ ਨੂੰ ਦੂਜੇ ਸਾਰਿਆਂ ਨਾਲੋਂ ਸਰਵ-ਸ੍ਰੇਸ਼ਟ ਹੀ ਮੰਨਦਾ ਹੈ। ਆਪਣੇ ਔਗੁਣ ਵੀ ਹਰ ਮਨੁੱਖ ਨੂੰ ਗੁਣ ਹੀ ਨਜ਼ਰ ਆਉਂਦੇ ਹਨ।

‘ਜਮਾਂ ਦੇ ਰਸਤੇ ਨਹੀਂ ਪਾਉਂਦਾ’ ਦਾ ਕੀ ਮਤਲਬ ਹੈ?

6- ਮਾਂਦਲੁ ਬੇਦਿ ਸਿ ਬਾਜਣੋ ਘਣੋ ਸੜੀਐ ਜੋਇ॥ ਨਾਨਕ ਨਾਮੁ ਸਮਾਲਿ ਤੂ ਬੀਜਉ ਅਵਰੁ ਨ ਕੋਇ॥” (1091)।

‘ਇੱਥੇ ਵੀ ਨਾਮੁ ਸਮਾਲਿ’ ਦੇ ਤੁਸੀਂ ‘ਨਾਮ/ਸੱਚ ਨੂੰ ਜਿੰਦਗੀ ਵਿੱਚ ਅਪਨਾਉਣ’ ਅਰਥ ਕੀਤੇ ਹਨ। ‘ਨਾਮ’ ਦੇ ਅਰਥ ‘ਪਰਮਾਤਮਾ ਨੂੰ ਯਾਦ ਰੱਖਣਾ’ ਕਰਨ ਨਾਲ ਪਤਾ ਨਹੀਂ ਤੁਹਾਨੂੰ ਕੀ ਔਖਿਆਈ ਹੈ। ਜਦਕਿ ‘ਨਾਮ’ ਦਾ ‘ਪਰਮਾਤਮਾ’ ਅਰਥ ਕਰਨ ਨਾਲ ਉਸ ਦੇ ਸਾਰੇ ਹੀ ਗੁਣਾਂ ਦਾ ਸਮਰਣ ਹੁੰਦਾ ਹੈ। ਜਿਵੇਂ ‘ਦਾਤਾ, ਬਖਸ਼ਿੰਦ, ਵਿਆਪਕ, ਸਿਰਜਣਹਾਰ, ਪਾਲਣਹਾਰ, ਰਾਖਾ, ਬੇਅੰਤ ਗੁਣਾਂ ਦਾ ਮਾਲਕ ਆਦਿ। ਅਸਲ ਵਿੱਚ ਲੱਗਦਾ ਹੈ ‘ਪਰਮਾਤਮਾ’ ਲਫ਼ਜ਼ ਨਾਲ ਤੁਹਾਡੀ ਕੁੱਝ ਘੱਟ ਹੀ ਬਣਦੀ ਹੈ।

ਭੁਲ ਚੁਕ ਲਈ ਮੁਆਫ਼ੀ ਚਾਹੁੰਦਾ ਹਾਂ। ਧੰਨਵਾਦ।

ਜਸਬੀਰ ਸਿੰਘ (ਕੈਲਗਰੀ)


(01/07/10)
ਧਰਮ ਅਧਿਐਨ ਵਿਸ਼ੇ ਦੇ ਸਮੂਹ ਵਿਦਿਆਰਥੀ

ਧਰਮ ਅਧਿਐਨ ਦੇ ਖੇਤਰ ਵਿੱਚ ਖੋਜ ਕਰ ਰਹੇ ਖੋਜਾਰਥੀਆਂ ਅਤੇ ਉਚੇਰੀ ਸਿੱਖਿਆ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਦਾ ਭਵਿੱਖ ਹਨ੍ਹੇਰੇ ਵਿਚ
ਅੰਮ੍ਰਿਤਸਰ, 1 ਜੁਲਾਈ – ਬੀਤੇ ਦਿਨੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਗੁਰੂ ਨਾਨਕ ਅਧਿਐਨ ਵਿਭਾਗ ਦੇ ਅੰਤਰਗਤ ਲੈਕਚਰਾਰ (ਧਰਮ ਅਧਿਐਨ ਫੈਕਲਟੀ) ਦੀ ਨਿਯੁਕਤੀ ਦੌਰਾਨ ਧਰਮ ਅਧਿਐਨ ਵਿਸ਼ੇ ਦੇ ਯੋਗ ਤੇ ਮਾਹਰ ਉਮੀਦਵਾਰਾਂ ਨੂੰ ਛੱਡ ਕੇ ਜਦੋਂ ਭਾਸ਼ਾ ਫੈਕਲਟੀ ਦੇ ਉਮੀਦਵਾਰ ਨੂੰ ਨਿਯੁਕਤ ਕੀਤਾ ਗਿਆ ਤਾਂ ਧਰਮ ਅਧਿਐਨ (ਫੈਕਲਟੀ) ਦੇ ਉਮੀਦਵਾਰਾਂ ਵਿੱਚ ਆਪਣੇ ਭਵਿੱਖ ਸਬੰਧੀ ਉਦਾਸੀ ਦੀ ਲਹਿਰ ਦੌੜ ਗਈ।
ਹੋਰ ਜਾਣਕਾਰੀ ਅਨੁਸਾਰ ਪੰਜਾਬੀ ਸਾਹਿਤ ਦਾ ਵਿਸ਼ਾ ਭਾਸ਼ਾ ਫੈਕਲਟੀ ਦੇ ਅਧੀਨ ਹੈ, ਜੋ ਕਿ ਧਰਮ ਅਧਿਐਨ (ਫੈਕਲਟੀ) ਦੇ ਵਿਸ਼ੇ ਤੋਂ ਵੱਖਰਾ ਹੈ। ਇਸ ਤਰ੍ਹਾਂ ਧਰਮ ਅਧਿਐਨ ਫੈਕਲਟੀ ਦੇ ਯੋਗ ਉਮੀਦਵਾਰਾਂ ਨੂੰ ਅੱਖੋਂ ਪਰੋਖੇ ਕਰਕੇ ਭਾਸ਼ਾ ਫੈਕਲਟੀ ਵਾਲੇ ਉਮੀਦਵਾਰ ਦੀ ਨਿਯੁਕਤੀ ਕਰਨੀ ਨਿਆਂ ਯੁਕਤ ਨਹੀਂ ਹੈ।
ਗੁਰੂ ਨਾਨਕ ਅਧਿਐਨ ਵਿਭਾਗ ਯੂਨੀਵਰਸਿਟੀ ਦੇ ਖੁੱਲ੍ਹਣ ਦਾ ਮੁੱਖ ਆਧਾਰ ਹੈ ਅਤੇ ਜੇਕਰ ਇਸ ਨਾਲ ਨਿਆਂ ਨਾ ਕੀਤਾ ਗਿਆ ਤਾਂ ਇਸ ਵਿਭਾਗ ਦਾ ਭਵਿੱਖ ਖਤਰੇ ਵਿੱਚ ਪੈਂਦਾ ਦਿਖਾਈ ਦਿੰਦਾ ਹੈ। ਯੂ. ਜੀ. ਸੀ. ਨੇ ਧਰਮ ਅਧਿਐਨ ਵਿਸ਼ੇ ਨੂੰ ਵੱਖਰੀ ਮਾਨਤਾ ਦਿੱਤੀ ਹੋਈ ਹੈ ਅਤੇ ਇਸ ਸਬੰਧੀ ਇਸ ਵਿਸ਼ੇ ਦੇ ਨੈੱਟ ਟੈਸਟ ਦੀ ਆਪਣੀ ਹੋਂਦ ਹੈ।
ਧਰਮ ਅਧਿਐਨ ਵਿਸ਼ੇ ਦੇ ਵਿਦਿਆਰਥੀਆਂ ਦੀ ਆਪਣੀ ਵੱਖਰੀ ਐਮ. ਏ. , ਐਮ. ਫਿਲ ਅਤੇ ਪੀ. ਐਚ. ਡੀ (ਧਰਮ ਅਧਿਐਨ) ਨੂੰ ਯੂ. ਜੀ. ਸੀ. ਵੱਲੋਂ ਮਾਨਤਾ ਦਿੱਤੀ ਗਈ ਹੈ। ਬਾਕੀ ਸਾਰੇ ਵਿਭਾਗਾਂ ਵਿੱਚ ਆਪਣੇ-ਆਪਣੇ ਵਿਸ਼ੇ ਦੇ ਮਾਹਿਰ ਹੀ ਨਿਯੁਕਤ ਕੀਤੇ ਜਾਂਦੇ ਹਨ ਜਦੋਂਕਿ ਇਸ ਮਾਮਲੇ ਵਿੱਚ ਇਨ੍ਹਾਂ ਗੱਲਾਂ ਨੂੰ ਅੱਖੋਂ ਪਰੋਖੇ ਕੀਤਾ ਗਿਆ ਹੈ, ਜੋ ਯੂ. ਜੀ. ਸੀ. ਨਿਯਮਾਂ ਦੀ ਵੀ ਉਲੰਘਣਾਂ ਹੈ ਅਤੇ ਧਰਮ ਅਧਿਐਨ ਵਿਸ਼ੇ ਨਾਲ ਵੀ ਅਨਿਆਂ ਹੈ।
ਭਾਸ਼ਾ ਫੈਕਲਟੀ ਵਿੱਚ ਵੱਖ-ਵੱਖ ਭਾਸ਼ਾਵਾਂ ਦੀਆਂ ਐਮ. ਏ. , ਐਮ. ਫਿਲ ਕਲਾਸਾਂ ਵਿੱਚ ਧਾਰਮਿਕ ਸਾਹਿਤ ਨੂੰ ਇੱਕ ਵੱਖਰੇ ਪਰਚੇ ਵਜੋਂ ਵੀ ਪੜ੍ਹਾਇਆ ਜਾਂਦਾ ਹੈ, ਇਸ ਦੇ ਬਾਵਜੂਦ ਭਾਸ਼ਾ ਫੈਕਲਟੀ ਵਿੱਚ ਧਰਮ ਅਧਿਐਨ ਫੈਕਲਟੀ ਦੇ ਵਿਦਿਆਰਥੀਆਂ ਨੂੰ ਬਤੌਰ ਲੈਕਚਰਾਰ ਨਿਯੁਕਤੀ ਦੇ ਯੋਗ ਨਹੀਂ ਸਮਝਿਆ ਜਾਂਦਾ। ਧਰਮ ਅਧਿਐਨ ਫੈਕਲਟੀ ਦੇ ਵਿਦਿਆਰਥੀਆਂ ਦਾ ਰੋਸ ਹੈ ਕਿ ਜਦੋਂ ਭਾਸ਼ਾ ਫੈਕਲਟੀ ਵਿੱਚ ਧਾਰਮਿਕ ਸਾਹਿਤ ਦਾ ਵਿਸ਼ਾ ਪੜ੍ਹਾਏ ਜਾਣ ਦੇ ਬਾਵਜੂਦ ਉਨ੍ਹਾਂ ਨੂੰ ਇਸ ਫੈਕਲਟੀ ਵਿੱਚ ਨਿਯੁਕਤ ਨਹੀਂ ਕੀਤਾ ਜਾਂਦਾ ਤਾਂ ਭਾਸ਼ਾ ਫੈਕਲਟੀ ਵਿੱਚ ਹੀ ਧਾਰਮਿਕ ਸਾਹਿਤ ਵਿਸ਼ੇ `ਤੇ ਪੀ. ਐਚ. ਡੀ. ਕਰਨ ਵਾਲੇ ਉਮੀਦਵਾਰ ਨੂੰ ਧਰਮ ਅਧਿਐਨ ਫੈਕਲਟੀ ਵਿੱਚ ਲ਼ੈਕਚਰਾਰ ਵਜੋਂ ਨਿਯੁਕਤ ਕਰਨਾ ਕਿੱਥੋਂ ਤਕ ਜਾਇਜ਼ ਹੈ?
ਇਸ ਦਲੀਲ ਵਿੱਚ ਵੀ ਕੋਈ ਵਜ਼ਨ ਨਹੀਂ ਰਹਿ ਜਾਂਦਾ ਕਿ ਇਸ ਵਿਭਾਗ ਵਿੱਚ ਪੰਜਾਬੀ, ਫ਼ਿਲਾਸਫੀ, ਸੰਗੀਤ ਅਤੇ ਹੋਰ ਵਿਭਾਗਾਂ ਦੇ ਉਮੀਦਵਾਰ ਵੀ ਇਸ ਅਸਾਮੀ ਲਈ ਯੋਗ ਹਨ। ਜਦ ਕਿ ਸੱਚਾਈ ਇਹ ਹੈ ਕਿ ਇਸੇ ਯੂਨੀਵਰਸਿਟੀ ਵਿੱਚ ਜਦੋਂ ਕੰਪਿਊਟਰ ਵਿਭਾਗ ਸ਼ੁਰੂ ਕੀਤਾ ਗਿਆ ਸੀ ਤਾਂ ਉਸ ਵਿੱਚ ਕਮਿਸਟਰੀ, ਫ਼ਿਜ਼ਿਕਸ ਅਤੇ ਗਣਿਤ ਆਦਿ ਵਿਭਾਗਾਂ ਤੋਂ ਅਧਿਆਪਕ ਲਿਆ ਕੇ ਲਗਾਏ ਗਏ ਸਨ। ਇਸ ਦਾ ਅਰਥ ਇਹ ਨਹੀਂ ਹੈ ਕਿ ਅੱਗੇ ਤੋਂ ਵੀ ਇਹਨਾਂ ਵਿਭਾਗਾਂ ਤੋਂ ਹੀ ਕੰਪਿਊਟਰ ਵਿਭਾਗਾਂ ਤੋਂ ਹੀ ਅਧਿਆਪਕ ਲਗਾਏ ਜਾਣਗੇ।
ਇਸ ਤਰ੍ਹਾਂ ਅਜਿਹੇ ਸਵੈ-ਵਿਰੋਧੀ ਆਧਾਰਾਂ `ਤੇ ਕੀਤੀ ਗਈ ਨਿਯੁਕਤੀ ਯੂਨੀਵਰਸਿਟੀ ਦੀ ਅਮੀਰ ਅਤੇ ਮਾਣਯੋਗ ਪਰੰਪਰਾ ਨੂੰ ਦਾਗ ਲਵਾਏਗੀ।
ਧੰਨਵਾਦ ਸਹਿਤ।
ਆਪ ਜੀ ਦੇ ਸ਼ੁੱਭ ਚਿੰਤਕ
ਧਰਮ ਅਧਿਐਨ ਵਿਸ਼ੇ ਦੇ ਸਮੂਹ ਵਿਦਿਆਰਥੀ


{ਨੋਟ:- ਪਿਛਲੇ ਹੋਰ ਪੱਤਰ ਪੜ੍ਹਨ ਲਈ ਐਰੋ (ਤੀਰ) ਨੂੰ ਕਲਿਕ ਕਰੋ ਜੀ}


HOME
.