. |
(23/10/10)
ਜਸਬੀਰ ਸਿੰਘ (ਕੈਲਗਰੀ)
ਸਿੱਖ ਮਾਰਗ ਦੇ ਪਾਠਕ ਸਜਣੋਂ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ॥
ਇਹ ਪੱਤਰ ਸ: ਕਿਰਪਾਲ ਸਿੰਘ ਬਠਿੰਡਾ ਜੀ ਦੇ 17-10-10 ਦੇ ਪੱਤਰ ਦੇ ਸੰਬੰਧ
ਵਿੱਚ ਹੈ। ਪੱਤਰ ਵਿੱਚ ਕਿਰਪਾਲ ਸਿੰਘ ਜੀ ਵੱਲੋਂ ‘ਸੌਦਾ ਸੰਪਾਦਕ ਅਤੇ ਪੰਜਾਬ ਵਿੱਚ ਗੁਰਮਤਿ ਦੀ
ਪੜ੍ਹਾਈ ਲਈ ਕਈ ਕੇਂਦਰ ਖੋਲ੍ਹਣ ਵਾਲੇ ਇੱਕ ਵਿਦਵਾਨ ਸੱਜਣ (ਜਿਨ੍ਹਾਂ ਦਾ ਮੈਨੂੰ ਨਾਮ ਪਤਾ ਨਾ ਹੋਣ
ਕਰਕੇ ਇੱਥੇ ਮੈਂ ਉਨ੍ਹਾਂ ਨੂੰ “ਗੁ: ਸਿ: ਜਿ: “ਨਾਮ ਨਾਲ ਸੰਬੋਧਨ ਕਰ ਰਿਹਾ ਹਾਂ) ਦੀਆਂ ਲਿਖਤਾਂ
ਦੇ ਹਵਾਲੇ ਧੰਨਵਾਦ ਸਹਿਤ ਇੱਥੇ ਦਿੱਤੇ ਗਏ ਹਨ।
‘ਸ਼ਬਦ ਗੁਰੂ’ ਨੂੰ ਸਮਝਣ ਲਈ ਅਤੇ ਇਹ ਸਮਝਣ ਲਈ ਕਿ ਗੁਰੂ ਸਾਹਿਬ ਦਾ ‘ਸ਼ਬਦ
ਗੁਰੂ’ ਕਿਹੜਾ ਸ਼ਬਦ ਹੈ, ਪਹਿਲਾਂ ਇਹ ਸਮਝਣਾ ਜਰੂਰੀ ਹੈ ਕਿ ‘ਸ਼ਬਦ’ ਹੈ ਕੀ।
ਸ਼ਬਦ:- ਜਦੋਂ ਆਪਾਂ ਕਿਸੇ ਨਾਲ ਕੋਈ ਗੱਲ-ਬਾਤ ਕਰਦੇ ਹਾਂ ਜਾਂ ਕਿਸੇ ਦੀ
ਗੱਲ ਸੁਣਦੇ ਹਾਂ, ਤਾਂ ਉਹ ਉਚਾਰੇ ਹੋਏ ਜਾਂ ਸੁਣੇ ਹੋਏ ਬੋਲ ‘ਸ਼ਬਦ’ ਕਹੇ ਜਾਂਦੇ ਹਨ। ਜੋ ਸ਼ਬਦ ਬੋਲ
ਕੇ ਸੁਣਿਆ ਜਾ ਸਕਦਾ ਹੈ ਉਸ ਨੂੰ ਲਿਖਕੇ ਪੜ੍ਹਿਆ ਵੀ ਜਾ ਸਕਦਾ ਹੈ। ਕੋਈ ਵੀ ਸ਼ਬਦ ਉਚਾਰੇ ਜਾਣ ਤੋਂ
ਪਹਿਲਾਂ, ਉਸ ਸ਼ਬਦ ਨੂੰ ਚਾਰ ਸਟੇਜਾਂ’ ਚੋਂ ਗੁਜ਼ਰਨਾ ਪੈਂਦਾ ਹੈ।
ਪਹਿਲੀ ਸਟੇਜ- ਸ਼ਬਦ ਦੀ ਇਸ ਪਹਿਲੀ ਸਟੇਜ ਨੂੰ ‘ਪ੍ਰਾ’ ਜਾਂ ‘ਪਰਾ’
ਬਾਣੀ ਕਿਹਾ ਜਾਂਦਾ ਹੈ। ਇਹ ਮਨੁੱਖ ਦੇ ਹਿਰਦੇ ਵਿੱਚ ਸੰਸਕਾਰ ਰੂਪ ਵਿੱਚ ਸਥਿਤ ਹੁੰਦੀ ਹੈ। ਇਸ
ਪਹਿਲੀ ਸਥਿਤੀ ਵਿੱਚ ਸ਼ਬਦ ਦੀ ਕੋਈ ਘਾੜਤ ਨਹੀਂ ਹੁੰਦੀ ਬਲਕਿ ਵਿਚਾਰ ਰੂਪ ਵਿੱਚ ਵੀ ਸਥਿਤ ਨਹੀਂ
ਹੁੰਦੀ। ਕੇਵਲ ‘ਪਰਾ’ ਰੂਪ ਵਿੱਚ ਵਿਅਕਤੀ ਦੇ ਹਿਰਦੇ ਵਿੱਚ ਨਿਵਾਸ ਕਰਦੀ ਹੈ। ਪਰਾ ਦਾ ਅਰਥ ਹੈ
ਪਰੇ, ਕਿਸੇ ਕਿਸਮ ਦੇ ਗਿਆਨ ਤੋਂ ‘ਪਰੇ’।
ਦੂਸਰੀ ਸਟੇਜ- ਜਦੋਂ ਕੋਈ ਵਿਅਕਤੀ ਕਿਸੇ ਖਾਸ ਵਿਸ਼ੇ ਬਾਰੇ ਸੋਚਦਾ ਹੈ
ਜਾਂ ਸੁਭਾਵਕ ਹੀ ਕਿਸੇ ਵਿਸ਼ੇ ਬਾਰੇ ਕੋਈ ਖਿਆਲ ਉਸ ਦੇ ਹਿਰਦੇ ਵਿੱਚ ਉਤਪਨ ਹੋ ਜਾਂਦਾ ਹੈ ਤਾਂ ਉਸ
ਨੂੰ ‘ਪਸੰਤੀ’ ਜਾਂ ‘ਪਸ਼ਯੰਤੀ’ ਬਾਣੀ ਕਿਹਾ ਜਾਂਦਾ ਹੈ। ਇਸ ਸਥਿਤੀ ਵਿੱਚ ਵੀ ਸ਼ਬਦ ਨੇ ਕੋਈ ਰੂਪ
ਧਾਰਣ ਨਹੀਂ ਕੀਤਾ ਹੁੰਦਾ। ਕੇਵਲ ਵਿਅਕਤੀ ਦੇ ਸੰਸਕਾਰਾ ਦੇ ਅਧੀਨ ਵਿਚਾਰਾਂ ਨੇ ਜਨਮ ਲਿਆ ਹੁੰਦਾ
ਹੈ। ਅਰਥਾਤ ਇੱਥੇ ਸੰਸਕਾਰਾਂ ਅਤੇ ਵਿਚਾਰਾਂ ਦਾ ਮੇਲ ਹੁੰਦਾ ਹੈ। ਬਣ ਚੁੱਕੇ ਵਿਚਾਰ ਅਜੇ ਹਿਰਦੇ
ਵਿੱਚ ਹੀ ਸਥਿਤ ਹੁੰਦੇ ਹਨ।
ਤੀਸਰੀ ਸਥਿਤੀ- ਤੀਸਰੀ ਬਾਣੀ ਦਾ ਨਾਮ ਹੈ ‘ਮੱਧਮਾ’। ਮੱਧਮਾ ਦਾ ਅਰਥ
ਹੈ ਵਿਚਕਾਰ ਵਾਲੀ। ਘੜੇ ਗਏ ਵਿਚਾਰਾਂ ਨੂੰ ਵਿਅਕਤ ਕੀਤੇ ਜਾਣ ਲਈ ਇਹ ਬਾਣੀ ਕੰਠ ਵਿੱਚ ਆ ਜਾਂਦੀ
ਹੈ। ਜਿੱਥੇ ਇਹ ਸ਼ਬਦਾਂ ਦਾ ਰੂਪ ਧਾਰਣ ਕਰਨ ਲਈ ਤਿਆਰ ਹੁੰਦੀ ਹੈ। ਪਰ ਅਜੇ ਸ਼ਬਦਾਂ ਦਾ ਰੂਪ ਧਾਰਣ
ਨਹੀਂ ਕੀਤਾ ਹੁੰਦਾ।
ਚੌਥੀ ਸਟੇਜ- ਇਸ ਚੌਥੀ ਸਟੇਜ ਤੇ ਮਨੁੱਖ ਆਪਣੇ ਬਣੇ ਹੋਏ ਵਿਚਾਰਾਂ ਨੂੰ
ਕਿਸੇ ਤੇ ਪ੍ਰਗਟ ਕਰਨ ਲਈ ਗਲੇ, ਜੀਭ, ਨਾਸਿਕਾ ਆਦਿ ਸਰੀਰਕ ਅੰਗਾਂ ਦੀ ਸਹਾਇਤਾ ਨਾਲ ਸ਼ਬਦ ਘੜਕੇ
ਆਪਣੇ ਵਿਚਾਰ ਵਿਆਕਤ ਕਰ ਦਿੰਦਾ ਹੈ। ਇਸ ਚੌਥੀ ਸਟੇਜ ਵਾਲੀ ਬਾਣੀ ਨੂੰ ‘ਬੈਖਰੀ’ ਬਾਣੀ ਕਿਹਾ ਜਾਂਦਾ
ਹੈ। ਜੋ ਕਿ ਸਥੂਲ ਰੂਪ ਵਿੱਚ ਸ਼ਬਦ ਰੂਪ ਹੋ ਕੇ ਸੰਸਾਰ ਤੇ ਬਿਖਰ ਜਾਂਦੀ ਹੈ। ਇਸ ਨੂੰ ਬੋਲ ਕੇ ਜਾਂ
ਲਿਖ ਕੇ ਸੁਣਿਆ ਜਾਂ ਪੜ੍ਹਿਆ ਜਾ ਸਕਦਾ ਹੈ।
ਪ੍ਰਭੂ ਤੋਂ ਜੋ (ਸੂਖਮ ਰੂਪ ਵਿੱਚ) ਬਾਣੀ ਆਈ, ਗੁਰੂ ਸਾਹਿਬਾਂ ਦੇ
ਸੰਸਕਾਰਾਂ, ਅਤੇ ਵਿਚਾਰਾਂ ਦੇ ਮੇਲ ਤੋਂ ਸੂਖਮ ਤੋਂ ਸਥੂਲ ਰੂਪ ਧਾਰ ਕੇ ਸ਼ਬਦ ਰੂਪ ਵਿੱਚ ਉਨ੍ਹਾਂ ਦੇ
ਮੁੱਖ ਤੋਂ ਉਚਾਰੀ ਗਈ ਅਤੇ ਲਿਖਤੀ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੋ ਕੇ ਸਾਡੇ ਤੱਕ
ਪਹੁੰਚੀ ਹੈ। ਉਹੀ ਗੁਰੂ ਨਾਨਕ ਦੇਵ ਜੀ ਦਾ ‘ਸ਼ਬਦ ਗੁਰੂ’ ਹੈ, ਜੋ ਪਰਾ ਅਤੇ ਪਸੰਤੀ ਦੇ ਰੂਪ ਵਿੱਚ
ਗੁਰੂ ਸਾਹਿਬਾਂ ਦੇ ਹਿਰਦੇ ਵਿੱਚ ਉਤਪਨ ਹੋਇਆ ਅਤੇ ਮਧਮਾ ਤੋਂ ਹੁੰਦਾ ਹੋਇਆ ਬੈਖਰੀ ਰੂਪ ਹੋ ਕੇ
ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਦਰਜ ਹੋਇਆ। ਸੋ ਸਾਡਾ ਵੀ ਅਤੇ ਗੁਰੂ ਸਾਹਿਬਾਂ ਦਾ ਵੀ ਸ਼ਬਦ
ਗੁਰੂ ਇਕੋ ਹੀ ਹੈ। ਪਰ ਗੁਰੂ ਸਾਹਿਬਾਂ ਨੂੰ ਧੁਰੋਂ ਪ੍ਰਗਟ ਹੋਇਆ ਅਤੇ ਸਾਨੂੰ ਗੁਰੂ ਸਾਹਿਬਾਂ ਨੇਂ
ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਉਪਲਭਦ ਕਰਾਇਆ।
ਗੁ: ਸਿ: ਜਿ:- “ਗੁਰੂ ਸਾਹਿਬ ਸਿੱਧਾਂ ਨਾਲ ਹੋਈ ਗੋਸ਼ਟੀ’ ਚ ਲਿਖ ਰਹੇ
ਹਨ: ‘ਸਬਦੁ ਗੁਰੂ ਸੁਰਤਿ ਧੁਨਿ ਚੇਲਾ’ ਪਰ ਕਿਤੇ ਵੀ ਇਹ ਨਹੀਂ ਲਿਖਿਆ ਕਿ ਆਹ ਸ਼ਬਦ ‘ਗੁਰੂ’ ਹੈ।
ਇੱਕ ਥਾਂ ਲਿਖ ਰਹੇ ਹਨ “ਮੈ ਆਪਣਾ ਗੁਰੁ ਪੂਛਿ ਦੇਖਿਆ ਅਵਰੁ ਨਾਹੀ ਥਾਉ”। ਫ਼ਿਰ ਉਹ ਕਿਹੜਾ ਗੁਰੂ ਹੈ
ਜਿਸ ਨੂੰ ਗੁਰੂ ਨਾਨਕ ਸਾਹਿਬ ਜੀ ਆਪਣਾ ਗੁਰੂ ਮੰਨਦੇ ਹਨ?”
ਸੌਦਾ ਸੰਪਾਦਕ, (/ ਗੁਰਬਖਸ਼ ਸਿੰਘ ਲੁਧਿਆਣਾ): “ਗੁਰੂ ਗ੍ਰੰਥ ਸਾਹਿਬ
ਜੀ ਅੰਦਰ ਲਗਭਗ 5800 ਸ਼ਬਦ ਹਨ ਪਰ ਇਹ ਸ਼ਬਦ, ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਤੋਂ ਪਹਿਲਾਂ
ਤਾਂ ਨਹੀਂ ਸਨ ਹੁੰਦੇ। ਉਦੋਂ ਬਾਬਾ ਨਾਨਕ ਨੇ ਕਿਹੜੇ ‘ਸ਼ਬਦ’ ਨੂੰ ‘ਗੁਰੂ’ ਕਿਹਾ ਸੀ? ਗੁਰੂ ਨਾਨਕ
ਨੇ ਕਦੇ ਵੀ ਆਪਣੀ ਬਾਣੀ ਨੂੰ ‘ਸ਼ਬਦ’ ਨਹੀਂ ਕਿਹਾ, ਸਤਿਗੁਰੂ ਅਕਾਲ ਪੁਰਖ ਦੇ ਸ਼ਬਦ ਨੂੰ ਹੀ ਗੁਰੂ
ਕਿਹਾ”।
ਵਿਚਾਰ- ਮੇਰੇ ਵੱਲੋਂ ਉਪਰ ਦਿੱਤੀ “ਸ਼ਬਦ” ਦੀ ਵਿਆਖਿਆ ਵਿੱਚ ਦੱਸਿਆ ਜਾ
ਚੁੱਕਾ ਹੈ ਕਿ ਗੁਰੂ ਨਾਨਕ ਦੇਵ ਜੀ ਨੂੰ ਸੂਖਮ ਰੂਪ ਵਿੱਚ ਜੋ ਧੁਰੋਂ ਬਾਣੀ ਸਮੇਂ ਸਮੇਂ ਤੇ ਆਉਂਦੀ
ਰਹੀ ਉਹੀ ਗੁਰੂ ਨਾਨਕ ਦੇਵ ਜੀ ਦਾ ਗੁਰੂ ਹੈ। ਜੋ ਕਿ ਬੈਖਰੀ ਬਾਣੀ ਰੂਪ ਹੋ ਕੇ ਗੁਰੂ ਗ੍ਰੰਥ ਸਾਹਿਬ
ਵਿੱਚ ਦਰਜ ਹੋ ਕੇ ਸਾਡੇ ਕੋਲ ਮੌਜੂਦ ਹੈ।
ਸੌਦਾ ਸੰਪਾਦਕ:- “ਬਾਬੇ ਨਾਨਕ ਨੇ ਕਿਤੇ ਵੀ ਬਾਣੀ ਅੰਦਰ ਆਪ ਨੂੰ ਗੁਰੂ
ਨਹੀਂ ਕਹਿਆ। ਨਾ ਕੋਈ ਗੱਦੀ ਹੀ ਚਲਾਈ। ਗੱਦੀ ਤਾਂ ਚਲਾਉਂਦੇ ਜੇ ‘ਸ਼ਬਦ’ ਅਬਿਨਾਸ਼ੀ ਨਾ ਹੁੰਦਾ। ਸ਼ਬਦ
ਹਮੇਸ਼ਾਂ ਹੋਣ ਸਦਕਾ ਕਦੇ ਵੀ ਸ਼ਬਦ ਗੁਰੂ ਦੀ ਗੱਦੀ ਖਾਲੀ ਨਹੀਂ ਹੋ ਸਕਦੀ”।
ਜਵਾਬ- ਸ਼ਬਦ ਅਬਿਨਾਸ਼ੀ ਹੈ ਅਤੇ ਹਰ ਇੱਕ ਲਈ ਸਾਂਝਾ ਹੈ। ਪਰ ਉਸ ਸ਼ਬਦ ਦੀ
ਸਮਝ ਕਿਸੇ ਕਿਸੇ ਨੂੰ ਪੈਂਦੀ ਹੈ। ਜਦੋਂ ਗੁਰੂ ਸਾਹਿਬ ਸੰਸਾਰ ਤੇ ਆਏ ਸਾਰੀ ਧਰਤੀ ਉਸ ‘ਅਸਲੀ ਸ਼ਬਦ’
‘ਅਸਲੀ ਗਿਆਨ’ ਤੋਂ ਖੁੰਝੀ ਹੋਈ ਗੁਰੂ ਸਾਹਿਬ ਨੂੰ ਜਲਦੀ ਹੋਈ ਨਜ਼ਰ ਆਈ। ਸੋ ਗੁਰੂ ਸਾਹਿਬ ਨੇਂ
ਭੁੱਲੇ ਹੋਏ ਲੋਕਾਂ ਨੂੰ ਸਿੱਧੇ ਰਸਤੇ ਪਾਉਣ ਦਾ ਬੀੜਾ ਚੁੱਕਿਆ। ਇਸੇ ਤਰ੍ਹਾਂ ਉਨ੍ਹਾਂ ਤੋਂ ਮਗ਼ਰੋਂ
ਆਉਣ ਵਾਲੇ ਗੁਰੂ ਸਾਹਿਬਾਂ ਨੇਂ ਇਸ ਸਿਲਸਿਲੇ ਨੂੰ ਜਾਰੀ ਰੱਖਦੇ ਹੋਏ ਅਗਿਆਨਤਾ ਦੇ ਹਨੇਰੇ ਤੋਂ
ਮੁਕਤੀ ਦਿਵਾਉਣ ਵਾਲਾ ਪ੍ਰਚਾਰ ਕੀਤਾ। ਜੇ ਸ਼ਬਦ ਗੁਰੂ ਦੀ ਗੱਦੀ ਕਦੇ ਖਾਲੀ ਨਹੀਂ ਹੁੰਦੀ ਤਾਂ ਗੁਰੂ
ਸਾਹਿਬਾਂ ਦੇ ਆਉਣ ਤੋਂ ਪਹਿਲਾਂ ਦੁਨੀਆਂ ਅੰਧ ਵਿਸ਼ਵਾਸ਼ਾਂ ਵਿੱਚ ਕਿਉਂ ਘਿਰੀ ਹੋਈ ਸੀ? ਜੇ ਸ਼ਬਦ ਗੁਰੂ
ਦੀ ਗੱਦੀ ਕਦੇ ਖਾਲੀ ਨਹੀਂ ਹੁੰਦੀ ਤਾਂ ਅੱਜ ਦੇ ਦੌਰ ਵਿੱਚ ਵੀ ਦੁਨੀਆਂ ਕਰਮਕਾਂਡਾਂ ਵਿੱਚ ਕਿਉਂ ਪਈ
ਹੋਈ ਹੈ, ਜਾਂ ਕਈ ਲੋਕ ਪਰਮਾਤਮਾ ਦੀ ਹੋਂਦ ਤੋਂ ਮੁਨਕਰ ਕਿਉਂ ਹਨ? (ਜਿਹੜੇ ਗੁਰੂ ਗ੍ਰੰਥ ਸਾਹਿਬ
ਨੂੰ ਨਹੀਂ ਮੰਨਦੇ ਅਤੇ ਗੁਰੂ ਗ੍ਰੰਥ ਸਾਹਿਬ ਦੇ ਦੱਸੇ ਰਸਤੇ ਨਹੀਂ ਤੁਰਦੇ) ਉਨ੍ਹਾਂ ਕਰਮ-ਕਾਂਡਾਂ
ਵਿੱਚ ਪਏ ਲੋਕਾਂ ਦੀ ਸ਼ਬਦ ਗੁਰੂ ਕੋਈ ਸੇਧ ਕਿਉਂ ਨਹੀਂ ਦਿੰਦਾ?
ਸੌਦਾ ਸੰਪਾਦਕ: (6 ਜੂਨ 2010):- “ਸ਼ਬਦ (ਜਿਸ ਨੂੰ ਗੁਰੂ ਕਿਹਾ ਗਿਆ
ਹੈ) ਅਕਾਲ ਪੁਰਖ ਦਾ ਉਹ ਸ਼ਬਦ ਹੈ ਜੋ ਉਸ ਨੇ ਸ੍ਰਿਸ਼ਟੀ ਦੀ ਰਚਨਾ ਕਰਨ ਵੇਲੇ ਉਚਾਰਿਆ
ਸੀ। ਤੇ ਉਸ ਵਿੱਚੋਂ ਸਾਰੀ ਦੁਨੀਆਂ ਦੇ ਫ਼ਲਸਫ਼ੇ, ਸ੍ਰਿਸ਼ਟੀ, ਗਿਆਨ, ਆਕਾਰ, ਜੀਵ-ਜੰਤੂ,
ਮੌਤ-ਜੀਵਨ ਆਦਿ ਨਿਕਲੇ ਸਨ। ਅਕਾਲ ਪੁਰਖ ਦੇ ਉਸ ਸ਼ਬਦ ਤੋਂ ਬਾਹਰ ਕੁੱਝ ਵੀ ਨਹੀਂ ਉਪਜ ਸਕਦਾ ਤੇ ਉਹ
ਕੇਵਲ ਅਕਾਲ ਪੁਰਖ ਦਾ ਹੀ ਉਚਾਰਿਆ ਹੋਇਆ ਸ਼ਬਦ ਹੈ ਜਿਸ ਨੂੰ ਮਨੁੱਖੀ ਭਾਸ਼ਾ ਵਿੱਚ
ਬਿਆਨ ਨਹੀਂ ਕੀਤਾ ਜਾ ਸਕਦਾ”।
ਵਿਚਾਰ- ਸਿੱਧਾਂ ਨੇ ਗੁਰੂ ਸਾਹਿਬ ਨੂੰ ਪ੍ਰਸ਼ਨ ਕੀਤਾ ਕਿ ਸ੍ਰਿਸ਼ਟੀ
ਰਚਨਾ ਬਾਰੇ ਤੁਹਾਡਾ ਕੀ ਵਿਚਾਰ ਹੈ? ਤਾਂ ਗੁਰੂ ਸਾਹਿਬ ਨੇ ਉਤਰ ਦਿੱਤਾ ਕਿ ਸ੍ਰਿਸ਼ਟੀ ਦੀ ਉਤਪਤੀ ਦੀ
ਵਿਚਾਰ ਤਾਂ ਹੈਰਾਨੀ ਹੀ ਪੈਦਾ ਕਰਦੀ ਹੈ, ਕੋਈ ਭੀ ਇਸ ਬਾਰੇ ਕੁੱਝ ਦੱਸ ਨਹੀਂ ਸਕਦਾ। “ਆਦਿ ਕਉ
ਬਿਸਮਾਦੁ ਬੀਚਾਰੁ ਕਥੀਅਲੇ ਸੁੰਨ ਨਿਰੰਤਰਿ ਵਾਸੁ ਲੀਆ॥” ਅਰਥ: ਸ੍ਰਿਸ਼ਟੀ ਦੇ ਮੁੱਢ ਦਾ ਵਿਚਾਰ ਤਾਂ
“ਅਸਚਰਜ, ਅਸਚਰਜ” ਹੀ ਕਿਹਾ ਜਾ ਸਕਦਾ ਹੈ, (ਤਦੋਂ ਇੱਕ ਰਸ ਅਫੁਰ ਪਰਮਾਤਮਾ ਦਾ ਹੀ ਵਜੂਦ ਸੀ।
ਸਿੱਧਾਂ ਨੇ ਗੁਰੂ ਸਾਹਿਬ ਨੂੰ ਸਵਾਲ ਕੀਤਾ ਕਿ ਤੁਹਾਡਾ ਗੁਰੂ ਕੌਣ ਹੈ? ਤਾਂ
ਇਸ ਦੇ ਜਵਾਬ ਵਿੱਚ ਵੀ ਗੁਰੂ ਸਾਹਿਬ ਨੇ ਕਿਤੇ ਨਹੀਂ ਕਿਹਾ ਕਿ ਉਹ ਸ਼ਬਦ ਸਾਡਾ ਗੁਰੂ ਹੈ ਜਿਸ ਨੂੰ
ਪਰਮਾਤਮਾ ਨੇ ਸ੍ਰਿਸ਼ਟੀ ਰਚਨਾ ਵੇਲੇ ਉਚਾਰਿਆ ਸੀ। ਤਾਂ ਸੌਦਾ ਸੰਪਾਦਕ ਜੀ ਨੇ ਕਿਸ ਤਰ੍ਹਾਂ ਅੰਦਾਜਾ
ਲਗਾ ਲਿਆ ਕਿ ਗੁਰੂ ਨਾਨਕ ਦੇਵ ਜੀ ਦਾ ਉਹ “ਸ਼ਬਦ” ਗੁਰੂ ਹੈ ਜੋ ਸ੍ਰਿਸ਼ਟੀ ਰਚਣ ਵੇਲੇ ਪ੍ਰਭੂ ਨੇ
ਉਚਾਰਿਆ ਸੀ?
ਜੇ “ਸ਼ਬਦ” ਐਸਾ ਮੰਨ ਲਈਏ ਜਿਸ ਨੂੰ ਪ੍ਰਭੂ ਨੇ ਉਚਾਰਿਆ ਸੀ
ਤਾਂ ਇਹ ਵੀ ਮੰਨਣਾ ਪਏਗਾ ਕਿ ਪਰਮਾਤਮਾ ਦੇ ਮੂੰਹ, ਗਲਾ, ਜੀਭ, ਨੱਕ ਆਦਿ ਸਰੀਰਕ ਅੰਗ ਵੀ ਹਨ।
ਸਿਧ ਗੋਸਟ ਵਿੱਚ ਹੀ ਗੁਰੂ ਸਾਹਿਬ ਕਹਿ ਰਹੇ ਹਨ:-
“ਏਕੁ ਸਬਦੁ ਜਿਤੁ ਕਥਾ ਵੀਚਾਰੀ॥ ਗੁਰਮੁਖਿ ਹਉਮੈ ਅਗਨਿ ਨਿਵਾਰੀ॥
44॥” ਅਰਥ:- ਕੇਵਲ ਗੁਰ-ਸ਼ਬਦ ਹੀ ਹੈ ਜਿਸ ਦੀ ਰਾਹੀਂ ਪ੍ਰਭੂ ਦੇ ਗੁਣ ਵਿਚਾਰੇ ਜਾ ਸਕਦੇ ਹਨ,
(ਇਸ ਸ਼ਬਦ ਦੀ ਰਾਹੀਂ ਹੀ) ਗੁਰਮੁਖ ਮਨੁੱਖ ਨੇ ਹਉਮੈ (ਖੁਦ-ਗਰਜੀ) ਰੂਪ ਅੱਗ (ਆਪਣੇ ਅੰਦਰੋਂ) ਦੂਰ
ਕੀਤੀ ਹੈ।
“ਏਕੋ ਜਾਤਾ ਸਬਦੁ ਵੀਚਾਰੈ॥ . . 47॥”
“ਗੁਪਤੀ ਬਾਣੀ ਪਰਗਟੁ ਹੋਇ॥ ਨਾਨਕ ਪਰਖਿ ਲਏ ਸਚੁ ਸੋਇ॥ 53॥”
ਸੌਦਾ ਸੰਪਾਦਕ ਜੀ ਕਹਿ ਰਹੇ ਹਨ ਕਿ ਇਹ ਉਹ ਸ਼ਬਦ ਹੈ ਜੋ ਪਰਮਾਤਮਾ ਨੇ
ਸ੍ਰਿਸ਼ਟੀ ਰਚਣ ਵੇਲੇ ਉਚਾਰਿਆ ਜਿਸ ਦੇ ਅਰਥਾਂ ਬਾਰੇ ਤਾਂ ਅੰਦਾਜਾ ਹੀ ਨਹੀਂ ਲਗਾਇਆ ਜਾ ਸਕਦਾ। ਪਰ
ਗੁਰੂ ਸਾਹਿਬ ਕਹਿ ਰਹੇ ਹਨ ਕਿ ਉਸ ਸ਼ਬਦ ਦੀ ਵਿਚਾਰ ਦੇ ਜਰੀਏ ਹੀ ਹਉਮੈ ਦੀ ਅੱਗ ਤੋਂ ਛੁਟਕਾਰਾ ਮਿਲ
ਸਕਦਾ ਹੈ। ਸ਼ਬਦ ਦੀ ਵਿਚਾਰ ਨਾਲ ਹੀ ਪ੍ਰਭੂ ਬਾਰੇ ਜਾਣਿਆ ਜਾ ਸਕਦਾ ਹੈ।
ਸੌਦਾ ਸੰਪਾਦਕ: “… ਇਸੇ ਲਈ ਉਹ ਸਾਡਾ ਗੁਰੂ ਹੈ”।
ਸਵਾਲ- ਕੀ ਅਕਾਲ ਪੁਰਖ ਤੋਂ ਸਿੱਧਾ ‘ਸੂਖਮ ਰੂਪ ਵਿੱਚ’ ਆਇਆ ਸ਼ਬਦ ਸਾਡਾ
ਗੁਰੂ ਹੈ? ਇਸ ਗੱਲ ਦਾ ਸਿੱਧਾ ਸਿੱਧਾ ਹਾਂ ਜਾਂ ਨਾਂਹ ਵਿੱਚ ਜਵਾਬ ਦੇਣਾ ਮੁਸ਼ਕਿਲ ਹੈ। ਕਿਉਂਕਿ ਇਹ
ਹਰ ਇੱਕ ਵਿਅਕਤੀ ਤੇ ਆਪਣੇ ਆਪਣੇ ਮੰਨਣ ਤੇ ਨਿਰਭਰ ਕਰਦਾ ਹੈ। ‘ਗੁਰੂ, ਤਾਂ ਹੀ ਸਾਡਾ ਗੁਰੂ ਹੈ ਜੇ
ਅਸੀਂ ਵੀ ਉਸ ਦੇ ਚੇਲੇ ਹਾਂ। ਸਿਰਫ਼ ਕਹਿ ਦੇਣ ਨਾਲ ਕਿ ਸ਼ਬਦ/ਪਰਮਾਤਮਾ ਸਾਡਾ ਗੁਰੂ ਹੈ, ਪਰਮਾਤਮਾ
ਸਾਡਾ ਗੁਰੂ ਨਹੀਂ ਹੋ ਜਾਂਦਾ। ਗੁਰੂ ਸਾਹਿਬ ਕਹਿੰਦੇ ਹਨ “ਸ਼ਬਦ ਗੁਰੂ ਸੁਰਤਿ ਧੁਨਿ ਚੇਲਾ”। ਗੁਰੂ
ਸਾਹਿਬ ਸ਼ਬਦ ਨੂੰ ਗੁਰੂ ਕਹਿੰਦੇ ਹਨ ਅਤੇ ਮੰਨਦੇ ਵੀ ਹਨ। ਪਰ ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਦੀ
ਬਾਣੀ ਨੂੰ ਆਪਣੇ ਹੀ ਢੰਗ ਦੇ ਅਰਥ ਘੜ੍ਹਕੇ ਸ਼ਰਤਾਂ ਰਖਦੇ ਹਾਂ ਕਿ ਜੇ ਗੁਰੂ ਸਾਹਿਬ ਦਾ “ਪਰਮਾਤਮਾ/
ਸ਼ਬਦ” ਗੁਰੂ ਹੈ ਤਾਂ ਸਾਡਾ ਵੀ ਉਹੀ ਗੁਰੂ ਹੈ? ਗੁਰੂ ਸਾਹਿਬ ਤਾਂ “ਪਰਮਾਤਮਾ ਤੋਂ ਆਏ ਸ਼ਬਦ” ਨੂੰ
ਗੁਰੂ ਇਸ ਲਈ ਮੰਨਦੇ ਹਨ ਕਿਉਂਕਿ ਉਹ ਪਰਮਾਤਮਾ ਤੋਂ ‘ਸੂਖਮ ਰੂਪ ਵਿੱਚ’ ਆਏ ਸ਼ਬਦ ਨੂੰ ਪਛਾਣਦੇ,
ਸਮਝਦੇ ਅਤੇ ਮੰਨਦੇ ਹਨ। ਮਨ ਦੀ ਮੱਤ ਤਿਆਗ ਕੇ ਸਿਰਫ਼ “ਸ਼ਬਦ ਗੁਰੂ” ਦੀ ਮੱਤ ਤੇ ਚੱਲਦੇ ਹਨ ਅਤੇ
ਹੋਰਨਾਂ ਨੂੰ ਇਸ ਪਾਸੇ ਪ੍ਰੇਰਦੇ ਹਨ। ‘ਪਰਮਾਤਮਾ/ਸ਼ਬਦ’ ਸਾਡਾ ਗੁਰੂ ਤਾਂ ਹੀ ਹੋ ਸਕਦਾ ਹੈ ਜੇ ਅਸੀਂ
ਉਸ ਦੀ ਹਰ ਗੱਲ ਸਮਝਦੇ ਅਤੇ ਮੰਨਦੇ ਹੋਈਏ। ਅਸੀਂ ਸਿਰਫ਼ ਕਹਿੰਦੇ ਹੀ ਹਾਂ ਕਿ ਪਰਮਾਤਮਾ ਸਾਡਾ ਗੁਰੂ
ਹੈ ਪਰ ਮੰਨਦੇ ਨਹੀਂ। ਪਰਮਾਤਮਾ ਸਾਡਾ ਗੁਰੂ ਤਾਂ ਹੀ ਹੈ ਜੇ ਗੁਰੂ ਨਾਨਕ ਦੇਵ ਜੀ ਦੀ ਤਰ੍ਹਾਂ ਸਾਡੀ
ਵੀ ਸੁਰਤਿ ਹਰ ਵੇਲੇ ਪ੍ਰਭੂ ਵਿੱਚ ਜੁੜੀ ਹੋਵੇ। ਪਰ ਬਾਣੀ ਕਹਿੰਦੀ ਹੈ:- “ਕੋਟਨ ਮੈ ਨਾਨਕ ਕੋਊ
ਨਾਰਾਇਨੁ ਜਿਹ ਚੀਤ” (1427)। ਕਰੋੜਾਂ’ ਚੋਂ ਕੋਈ ਇੱਕ ਅਧ ਹੀ ਹੈ ਜਿਸ ਦੇ ਹਿਰਦੇ ਵਿੱਚ ਪ੍ਰਮੇਸ਼ਰ
ਨਿਵਾਸ ਕਰਦਾ ਹੈ। ਸੋ ਇਹ ਤਾਂ ਹਰ ਇੱਕ ਦੇ ਆਪਣੇ ਤੇ ਨਿਰਭਰ ਕਰਦਾ ਹੈ ਕਿ ਕਿਸੇ ਦਾ ਚਿੱਤ ਕਿੰਨਾਕੁ
ਨਾਰਾਇਣ ਵਿੱਚ ਜੁੜਿਆ ਹੋਇਆ ਹੈ? ਕੋਈ ਨਾਰਾਇਣ’ ਚ ਚਿੱਤ ਜੋੜ ਕੇ ਉਸ ਤੋਂ ਕਿੰਨੀਂਕੁ ਜੀਵਨ ਸੇਧ
ਲੈਂਦਾ ਹੈ। ਕੋਈ “ਪਰਮਾਤਮਾ/ ਸ਼ਬਦ” ਨੂੰ ਅਸਲ ਵਿੱਚ ‘ਗੁਰੂ’ ਮੰਨਦਾ ਹੈ ਜਾਂ (ਗੁਰੂ ਗ੍ਰੰਥ ਸਾਹਿਬ’
ਚੋਂ) ਪੜ੍ਹ ਪੜ੍ਹਾ ਕੇ ਇਹ ਗੱਲ ਕਹਿ ਰਿਹਾ ਹੈ ਕਿ ਜੇ ਗੁਰੂ ਨਾਨਕ ਦੇਵ ਜੀ ਦਾ “ਗੁਰੂ
‘ਸ਼ਬਦ/ਪਰਮਾਤਮਾ’ ਹੈ ਤਾਂ ਸਾਡਾ ਵੀ ਗੁਰੂ ‘ਸ਼ਬਦ/ਪਰਮਾਤਮਾ’ ਹੈ।
ਗੁਰੂ ਸਾਹਿਬਾਂ ਨੂੰ ਸੂਖਮ ਰੂਪ ਵਿੱਚ ਜੋ ਧੁਰੋਂ ਬਾਣੀ ਆਈ ਅਤੇ ਸਾਡੇ ਲਈ
ਉਨ੍ਹਾਂਨੇ ਸਥੂਲ ਰੂਪ ਗੁਰੂ ਗ੍ਰੰਥ ਸਾਹਿਬ’ ਚ ਦਰਜ ਕੀਤੀ ਹੈ, ਸਾਡੇ ਲਈ ਤਾਂ ਉਹੀ ਬਾਣੀ “ਗੁਰੂ”
ਹੈ। ਬਾਣੀ ਇਕੋ ਹੀ ਹੈ, ਗੁਰੂ ਸਾਹਿਬ ਨੂੰ ਸੂਖਮ ਰੂਪ ਵਿੱਚ ਸਿੱਧੀ ਧੁਰ ਤੋਂ ਆਈ। ਉਸੇ ਬਾਣੀ ਨੂੰ
ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਕੇ ਸਾਡੇ ਤੇ ਉਪਕਾਰ ਕੀਤਾ ਹੈ।
ਸ: ਕਿਰਪਾਲ ਸਿੰਘ ਜੀ ਲਿਖਦੇ ਹਨ:- “ਜੇ ਗੁਰੂ ਗ੍ਰੰਥ ਸਾਹਿਬ ਜੀ ਅਤੇ
ਨਾਨਕ ਵੀਚਾਰਧਾਰਾ ਦਾ ਪ੍ਰਚਾਰ ਕਰਨ ਵਾਲੇ ਦਸ ਗੁਰੂ ਸਾਹਿਬਾਨਾਂ ਦੀ ਪਰਖ ਕੀਤੀ ਜਾਵੇ ਤਾਂ ਕੀ ਉਹ
ਗੁਰੂ ਹੋਣ ਦੀਆਂ ਸ਼ਰਤਾਂ ਪੂਰੀਆਂ ਨਹੀਂ ਕਰਦੇ? ਜੇ ਕਰਦੇ ਹਨ, ਤਾਂ ਇਹ ਲੋਕ ਇਨ੍ਹਾਂ ਨੂੰ ਗੁਰੂ
ਕਹਿਣ’ ਚ ਕਿਹੜੇ ਸਿਧਾਂਤ ਦੀ ਉਲੰਘਣਾ ਹੁੰਦੀ ਮਹਿਸੂਸ ਕਰਦੇ ਹਨ? … ਸੌਦਾ ਸੰਪਾਦਕ ਅਤੇ ਉਨ੍ਹਾਂਦੇ
ਸਮਰਥਕਾਂ ਨੂੰ ਗੁਰੂ ਗ੍ਰੰਥ ਸਾਹਿਬ ਅਤੇ ਨਾਨਕ ਸਰੂਪਾਂ’ ਚ ਉਹ ਕਿਹੜੀ ਘਾਟ ਦਿਸ ਰਹੀ ਹੈ ਜਿਸ ਕਾਰਣ
ਉਹ ਇਨ੍ਹਾਂ ਨੂੰ ਗੁਰੂ ਮੰਨਣ ਤੋਂ ਇਨਕਾਰੀ ਹੋ ਕੇ ਬੇਲੋੜੇ ਵਿਵਾਦ ਖੜ੍ਹੇ ਕਰ ਰਹੇ ਹਨ?”
ਅਗੇ ਸ: ਕਿਰਪਾਲ ਸਿੰਘ ਜੀ ਲਿਖਦੇ ਹਨ: “……. ਇਹ ਪ੍ਰਚਾਰ ਕਿ ਜਿਸ ‘ਸ਼ਬਦ’
ਨੂੰ ਗੁਰੂ ਨਾਨਕ ਨੇ ਆਪਣਾ ਗੁਰੂ ਕਿਹਾ ਸੀ ਉਹ ‘ਸ਼ਬਦ’ ਗੁਰੂ ਗ੍ਰੰਥ ਸਾਹਿਬ’ ਚ ਦਰਜ ਹੀ ਨਹੀਂ ਹੈ,
ਸਿੱਖ ਧਰਮ ਲਈ ਬੜਾ ਹੀ ਖਤਰਨਾਕ ਹੈ ਕਿਉਂਕਿ ਇਸ ਦਾ ਭਾਵ ਇਹ ਨਿਕਲੇਗਾ ਕਿ ਗੁਰੂ ਗ੍ਰੰਥ ਸਾਹਿਬ ਨੂੰ
ਤਾਂ ਅਸੀਂ ਐਵੇਂ ਹੀ ਗੁਰੂ ਮੰਨੀਂ ਜਾ ਰਹੇ ਹਾਂ ਜਦੋਂ ਕਿ ਅਸਲੀ ‘ਸ਼ਬਦ’ ਜਿਹੜਾ ਗੁਰੂ ਨਾਨਕ ਅਤੇ
ਸਿੱਖਾਂ ਦਾ ਗੁਰੂ ਹੈ, ਉਹ ਤਾਂ ਇਸ ਵਿੱਚ ਦਰਜ਼ ਹੀ ਨਹੀਂ ਹੈ ਅਤੇ ਉਸ ਦੀ ਭਾਲ ਸਾਨੂੰ ਗੁਰੂ ਗ੍ਰੰਥ
ਸਾਹਿਬ ਤੋਂ ਬਾਹਰ ਜਾ ਕੇ ਕਰਨੀ ਪਏਗੀ। ਇਸ ਲਈ ਇਹ ਪ੍ਰਚਾਰ ਸਿੱਖਾਂ ਦਾ ਗੁਰੂ ਗ੍ਰੰਥ ਸਾਹਿਬ ਤੋਂ
ਵਿਸ਼ਵਾਸ਼ ਉਠਾਏਗਾ। ਐਸਾ ਪ੍ਰਚਾਰ ਕਿਸੇ ਸਿੱਖ ਵਿਰੋਧੀ ਏਜੰਸੀ ਦੀ ਸਾਜਿਸ਼ ਹੀ ਹੋ ਸਕਦੀ ਹੈ ਜਿਸ ਨੂੰ
ਪਛਾਨਣ ਦੀ ਅਤੇ ਸਿੱਖ ਸੰਗਤਾਂ ਨੂੰ ਆਗਾਜ਼ ਕਰਨ ਦੀ ਲੋੜ ਹੈ”।
ਸ: ਕਿਰਪਾਲ ਸਿੰਘ ਬਠਿੰਡਾ ਜੀ ਦੇ ਇਨ੍ਹਾਂ ਸ਼ਬਦਾਂ ਨੂੰ ਹਰ ਇੱਕ ਗੁਰਸਿੱਖ
ਭਰਾ ਨੂੰ ਗੰਭੀਰਤਾ ਨਾਲ ਵਿਚਾਨ ਦੀ ਜਰੂਰਤ ਹੈ?
ਸ: ਕਿਰਪਾਲ ਸਿੰਘ ਜੀ! ਦੀ ਉਪਰ ਦਿੱਤੀ ਲਿਖਤ ਦਾ ਪਹਿਰਾ - “ਇਹ ਪਰਚਾਰ ਕਿ
ਜਿਸ ‘ਸ਼ਬਦ’ ਨੂੰ ਗੁਰੂ ਨਾਨਕ ਨੇ ਆਪਣਾ ਗੁਰੂ ਕਿਹਾ ਸੀ ……. ਜਿਸ ਨੂੰ ਪਛਾਨਣ ਦੀ ਅਤੇ ਸਿੱਖ
ਸੰਗਤਾਂ ਨੂੰ ਆਗਾਜ਼ ਕਰਨ ਦੀ ਲੋੜ ਹੈ” ਇਹ ਗੱਲ ਸੁਣਕੇ “ਪੰਜਾਬ ਵਿੱਚ ਆਪਣੇ ਨਿਜੀ ਖਰਚੇ ਤੋਂ
ਗੁਰਮਤਿ ਦੀ ਪੜ੍ਹਾਈ ਲਈ ਅਨੇਕਾਂ ਕੇਂਦਰ ਖੋਲ੍ਹਣ ਵਾਲੇ ਵਿਦਵਾਨ (ਗੁ: ਸਿ: ਜਿ: ) ਜੀ ਇਸ ਗੱਲ ਤੇ
ਚਿੰਤਾ ਪ੍ਰਗਟਾਉਣ ਦੀ ਬਜਾਏ ਸ: ਕਿਰਪਾਲ ਸਿੰਘ ਜੀ ਨੂੰ ਵਿਚਾਰ ਦਾ ਵਿਸ਼ਾ ਬਦਲਣ ਦੀ ਸਲਾਹ ਦੇ ਰਹੇ
ਹਨ। ਪਾਠਕਾਂ ਨੂੰ ਇਸ ਗੱਲ ਦਾ ਵੀ ਅੰਦਾਜਾ ਲਗਾਉਣ ਦੀ ਜਰੂਰਤ ਹੈ ਕਿ ਉਹ ਸੱਜਣ ( ‘ਗੁ: ਸਿ: ਜਿ:
‘) ਜੀ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੀਂ ਕੁ ਸ਼ਰਧਾ ਰੱਖਦੇ ਹਨ ਅਤੇ ਸ: ਕਿਰਪਾਲ ਸਿੰਘ ਜੀ ਦੁਆਰਾ
ਪ੍ਰਗਟਾਈ ਗਈ ਚਿੰਤਾ ਬਾਰੇ ਕਿੰਨਾਂਕੁ ਦਰਦ ਅਤੇ ਫ਼ਿਕਰ ਮਹਿਸੂਸ ਕਰਦੇ ਹਨ?
ਜਸਬੀਰ ਸਿੰਘ (ਕੈਲਗਰੀ)
(22/10/10)
ਅਮਰ ਜੀਤ ਸਿੰਘ ਚੰਦੀ
ੴ
ਸਤਿ ਗੁਰ ਪ੍ਰਸਾਦਿ
ਸਤਿਕਾਰ ਯੋਗ ਵੀਰ, ਡਾ, ਪਰਮਜੀਤ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਤੁਹਾਡਾ, ਚਮਕੌਰ ਸਾਹਿਬ ਵਿਖੇ ਹੋਣ ਵਾਲੀ ਵਿਚਾਰ ਗੋਸ਼ਠੀ ਵਿੱਚ ਸ਼ਾਮਲ ਹੋਣ ਦਾ ਪਿਆਰ
ਭਰਿਆ ਸੱਦਾ ਮਿਲਿਆ। ਵੀਰ ਜੀ, ਜੇ ਕਰ ਮੈਂ ਮੁਹਾਲੀ, ਜਾਂ ਪੰਜਾਬ ਵਿੱਚ ਕਿਤੇ ਵੀ ਹੁੰਦਾ ਤਾਂ
ਵੀਰਾਂ ਦੇ ਦਰਸ਼ਨ ਜ਼ਰੂਰ ਕਰਦਾ, ਪਰ ਉਤ੍ਰਾਖੰਡ ਤੋਂ ਏਨੀ ਛੇਤੀ ਪਹੁੰਚਣਾ ਸੰਭਵ ਨਹੀਂ ਹੈ। ਜਿਸ ਲਈ
ਖਿਮਾ ਦਾ ਜਾਚਕ ਹਾਂ।
ਜੇ ਮੇਰੇ ਕੋਲ ਤੁਹਾਡਾ ਈ-ਮੇਲ ਐਡਰੈਸ ਹੁੰਦਾ ਤਾਂ, ਤੁਹਾਨੂੰ ਉਸ ਵਿਚਾਰ ਗੋਸ਼ਠੀ ਵਿੱਚ ਵਿਚਾਰਨ
ਵਾਲੀਆਂ ਕੁੱਝ ਗੱਲਾਂ ਬਾਰੇ, ਆਪਣੇ ਸੁਝਾਅ ਜ਼ਰੂਰ ਭੇਜਦਾ।
ਵੈਸੇ ਤੁਸੀਂ ਮੈਨੂੰ ਆਪਣਾ ਈ-ਮੇਲ ਪਤਾ ਜ਼ਰੂਰ ਭੇਜ ਦੇਵੋ, ਤਾਂ ਜੋ ਦਸੰਬਰ ਵਿੱਚ ਸੱਦੀ ਜਾਣ ਵਾਲੀ
ਮੀਟਿੰਗ ਦੇ ਏਜੈਂਡੇ ਬਾਰੇ ਤੁਹਾਡੇ ਨਾਲ ਵਿਚਾਰ ਸਾਂਝ ਪਾਈ ਜਾ ਸਕੇ।
ਧੰਨਵਾਦੀ ਹੋਵਾਂਗਾ।
ਹਿਤੂ
ਅਮਰ ਜੀਤ ਸਿੰਘ ਚੰਦੀ
ਫੋਨ:- ੯੭੫੬੨ ੬੪੬੨੧
੨੨-੧੦-੨੦੧੦.
(22/10/10)
‘ਤੱਤ ਗਰਿਮਤਿ ਪਰਿਵਾਰ’
ਸਿੱਖ ਪੁਨਰਜਾਗਰਨ ਲਹਿਰ:
ਹੁਣ
ਕੀ ਹੋਣਾ ਚਾਹੀਦਾ ਹੈ?
ਸੰਪਾਦਕੀ ਨੋਟ:-
ਇਹ ਬੇਨਤੀ ਪੱਤਰ ਰੂਪੀ ਲੇਖ ਪ੍ਰੋ.
ਦਰਸ਼ਨ ਸਿੰਘ ਜੀ ਖਿਲਾਫ ਪੁਜਾਰੀਆਂ ਵਲੋਂ ਜਾਰੀ ਕੀਤੇ ‘ਕੂੜਨਾਮੇ’ ਦੇ ਨਾਲ-ਨਾਲ ਲਿਖਿਆ ਗਿਆ ਸੀ,
ਜਿਸ ਨੂੰ ਜ਼ਿਆਦਾਤਰ ਜਾਗਰੂਕ ਧਿਰਾਂ ਨੇ ਅਣਗੌਲਿਆਂ ਕਰ ਦਿਤਾ। ਨਤੀਜਾ ਅੱਜ 10 ਮਹੀਨੇ ਬਾਅਦ ਵੀ
ਜਾਗਰੂਕ ਪੰਥ ਲਾਮਬੰਦ ਹੋਣ ਦੀ ਥਾਂ ਖੇਰੂ-ਖੇਰੂ ਪਿਆ ਹੈ। ਅੱਜ ਵੀ ਹਾਲਾਤ ਵੈਸੇ ਹੀ ਹਨ, ਜੈਸੇ 10
ਮਹੀਨੇ ਪਹਿਲਾ ਸਨ। ਇਹ ਲੇਖ ਅੱਜ ਵੀ ਉਤਨਾ ਹੀ ਸਾਰਥਕ ਹੈ, ਜਿਤਨਾ ਉਸ ਸਮੇਂ ਸੀ। ਇਸ ਲਈ ਇਸ ਨੂੰ,
ਕੁਝ ਸੋਧਾਂ ਤੋਂ ਬਾਅਦ, ਦੁਬਾਰਾ ਛਾਪਦੇ ਹੋਏ, ਜਾਗਰੂਕ ਧਿਰਾਂ ਨੂੰ ਲਾਮਬੰਦ ਹੋਣ ਦਾ ਇਕ ਨਿਮਾਣਾ
ਜਿਹਾ ਹੋਕਾ ਫੇਰ ਦੇ ਰਹੇ ਹਾਂ।
ਸੰਨ 1990 ਦੇ ਆਸ-ਪਾਸ ਸ਼ੁਰੂ ਹੋਈ, ਪੁਨਰਜਾਗਰਨ ਲਹਿਰ ਵਿੱਚ ਪੰਥ ਵਿਰੋਧੀ
ਸੰਪਰਦਾਈ ਤਾਕਤਾਂ ਦੇ ਇਸ਼ਾਰੇ ’ਤੇ ਪੁਜਾਰੀਆ ਵੱਲੋਂ ਪ੍ਰੋ. ਦਰਸ਼ਨ ਸਿੰਘ ਜੀ ਨੂੰ ਆਪਣੇ ਪੰਥ ਵਿਚੋਂ
ਛੇਕ ਦੇਣ ਦੇ ‘ਕੂੜਨਾਮੇ’
ਨਾਲ ਇੱਕ ਨਿਰਣਾਇਕ ਜੋਸ਼ ਆ ਗਿਆ ਹੈ। ਪੰਥ ਦੇ ਵੱਡੇ (ਜਾਗਰੂਕ) ਹਿੱਸੇ ਵੱਲੋਂ ਥਾਂ-ਥਾਂ ਇਸ
‘ਕੂੜਨਾਮੇ’ ਨੂੰ ਮੁੱਢੋਂ ਹੀ ਰੱਦ ਕਰਨਾ, ਇਸ ਜੋਸ਼ ਦਾ ਜਿੰਦਾ-ਜਾਗਦਾ ਸਬੂਤ ਹੈ।
‘ਪੁਨਰਜਾਗਰਨ ਲਹਿਰ’
ਸਿੰਘ ਸਭਾ ਲਹਿਰ ਤੋਂ ਬਾਅਦ ਐਸਾ ਜੋਸ਼ ਪਹਿਲਾਂ ਕਦੀ ਵੇਖਣ ਨੂੰ ਨਹੀਂ ਸੀ ਮਿਲਿਆ। ਇਸ ਵਿੱਚ ਕੋਈ
ਸ਼ੱਕ ਨਹੀਂ ਕਿ ਜਾਗਰੂਕਤਾ ਦਾ ਇਹ ਮਾਹੋਲ ਤਿਆਰ ਕਰਨ ਦਾ ਮੁੱਖ ਆਧਾਰ ਸ. ਗੁਰਬਖਸ਼ ਸਿੰਘ ਜੀ ‘ਕਾਲਾ
ਅਫਗਾਨਾ’ ਵੱਲੋਂ ਲਿਖੀ ਪੁਸਤਕ ਲੜੀ “ਬਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ” ਹੈ।
ਪਰ ਇਹ ਵੀ ਸੱਚ ਹੈ ਕਿ ਪੁਨਰਜਾਗਰਨ ਲਹਿਰ ਲਈ ਇਹ ਸਮਾਂ ਬਹੁਤ ਹੀ ਨਾਜ਼ੁਕ
ਅਤੇ ਢੁੱਕਵਾਂ ਵੀ ਹੈ, ਜੇ ਇਸ ਸਮੇਂ ਇਸ ਲਹਿਰ ਨੂੰ ਠੀਕ ਤਰੀਕੇ ਨਾਲ ਸੰਭਾਲਿਆ ਅਤੇ ਤੋਰਿਆ ਗਿਆ।
ਇਸ ਸਮੇਂ ਲਏ ਗਏ ਫੈਸਲੇ ‘ਗੁਰਮਤਿ’ ਦਾ ਭਵਿੱਖ ਤੈਅ ਕਰਨਗੇ। ਇਸ ਕਰਕੇ ਲੋੜ ਹੈ ਕਿ ਇਸ ਸਮੇਂ ਇਸ
ਲਹਿਰ ਨੂੰ ਬਹੁਤ ਹੀ ਗੰਭੀਰਤਾ ਅਤੇ ਸੁਹੀਰਦਤਾ ਨਾਲ ਸੰਭਾਲਿਆ ਅਤੇ ਤੋਰਿਆ ਜਾਵੇ।
ਇਸ ਵਿਸ਼ੇ ਵਿੱਚ ‘ਤੱਤ ਗੁਰਮਤਿ
ਪਰਿਵਾਰ’ ਪੂਰੀ ਗੰਭੀਰਤਾ, ਸੁਹੀਰਦਤਾ ਅਤੇ ਇਮਾਨਦਾਰੀ ਨਾਲ ਪੰਥਦਰਦੀਆਂ ਸਾਹਮਣੇ ਕੁੱਝ ਵਿਚਾਰ
ਸਾਂਝੇ ਕਰਨਾ ਚਾਹੁੰਦਾ ਹੈ।
ਕਿਸੇ ਵੀ ਲਹਿਰ ਦੀ ਸਫਲਤਾ ਲਈ ਕੁਝ-ਕੁਝ ਤਾਕਤਾਂ, ਮਜ਼ਬੂਤ ਸੰਸਥਾਵਾਂ ਅਤੇ
ਸ਼ਖਸ਼ੀਅਤਾਂ ਦੀ ਮਜ਼ਬੂਤ ਅਗਵਾਈ ਦੀ ਜ਼ਰੂਰਤ ਹੁੰਦੀ ਹੈ। ਇਸ ਵਿੱਚ ਕੁੱਝ ਪ੍ਰਿਸ਼ਟਭੂਮੀ ਵਿੱਚ ਰਹਿ ਕੇ
ਅਤੇ ਕੁੱਝ ਸਾਹਮਣੇ ਹੋ ਕੇ ਅਗਵਾਈ ਕਰਦੇ ਹਨ। ਉਪਰੋਕਤ ਹਾਲਾਤ ਵਿੱਚ ਅਸੀਂ ਮੌਜੂਦਾ ਲਹਿਰ ਦੀ ਅਗਵਾਈ
ਲਈ ਤਿੰਨ ਧਿਰਾਂ ਦੀ ਲੋੜ ਨੂੰ ਸ਼ਿਦੱਤ ਨਾਲ ਮਹਿਸੂਸ ਕਰਦੇ ਹਾ ˆ।
(1) ਧਾਰਮਿਕ ਧਿਰ (2) ਰਾਜਨੀਤਕ ਧਿਰ (3) ਮੀਡੀਆ ਧਿਰ
ਜਾਗ੍ਰਿਤੀ ਲਹਿਰ ਦੀ ਅਗਵਾਈ ਲਈ ਮੋਜੂਦਾ ਸਮੇਂ ਵਿੱਚ ਸਭ ਤੋਂ ਪ੍ਰਵਾਣਿਤ
ਅਤੇ ਕਾਬਲ ਸ਼ਖਸ਼ੀਅਤ ਪ੍ਰੋ. ਦਰਸ਼ਨ ਸਿੰਘ ਜੀ ਹਨ। ਪਰ ਉਨ੍ਹਾਂ ਨੂੰ ਵੀ ਇੰਨਾ ਕੁੱਝ ਹੋਣ ਤੋਂ ਬਾਅਦ
ਕੌਮ ਨੂੰ ਬਾਰ-ਬਾਰ ਦੀ ਖੱਜਲ-ਖੁਆਰੀ ਤੋਂ ਬਚਾਉਣ ਲਈ ਗੁਰਮਤਿ ਸਿਧਾਂਤਾਂ ਨਾਲ ਸਬੰਧਿਤ ਮਸਲੇ ਅਤੇ
ਮੁੱਦੇ ਇਕੋ ਵਾਰ ਉਭਾਰ ਕੇ ਉਨ੍ਹਾਂ ਦੇ ਹੱਲ ਲਈ ਦ੍ਰਿੜ ਸੰਕਲਪ ਹੋਣਾ ਚਾਹੀਦਾ ਹੈ।
ਹੁਣ ਕੀ ਹੋਣਾ ਚਾਹੀਦਾ ਹੈ:-
‘ਤੱਤ ਗੁਰਮਤਿ ਪਰਿਵਾਰ’ ਇਸ ਘਟਨਾਕ੍ਰਮ ਦੀ ਸ਼ੁਰੂਆਤ ਤੋਂ ਹੀ ਦ੍ਰਿੜਤਾ ਨਾਲ
ਸਲਾਹ ਦਿੰਦਾ ਰਿਹਾ ਹੈ ਕਿ ਇਸ ਸਮੇਂ ਜਾਗਰੂਕ ਸਿੱਖਾਂ ਦੀ
‘ਪੰਥਕ ਕਨਵੈਨਸ਼ਨ’
(ਸਰਬੱਤ ਖ਼ਾਲਸਾ) ਬੁਲਾਉਣੀ ਜ਼ਰੂਰੀ ਹੈ। ਸੰਪਰਦਾਈ, ਬ੍ਰਾਹਮਣੀ ਅਤੇ ਪੁਜਾਰੀਵਾਦੀ ਤਾਕਤਾਂ ਨੂੰ ਇਸ
‘ਕਨਵੈਨਸ਼ਨ’ ਰਾਹੀਂ ‘ਸ਼ਕਤੀ ਪ੍ਰਦਰਸ਼ਨ’ ਵਿਖਾਉਣਾ ਬਹੁਤ ਹੀ ਜ਼ਰੂਰੀ ਹੈ, ਜਿਸ ਨਾਲ ਉਨ੍ਹਾਂ ਦਾ ਵਹਿਮ
ਖਤਮ ਹੋ ਜਾਵੇ ਕਿ ‘ਪੰਥ’ ਉਨ੍ਹਾ ਦੇ ਗਲਤ ਫੈਸਲਿਆਂ ਦਾ ਸਮਰਥਨ ਕਰਦਾ ਹੈ। ਪਰ
ਇਹ ‘ਕਨਵੈਨਸ਼ਨ’ ਬਹੁਤ ਹੀ ਗੰਭੀਰਤਾ,
ਸੁਹਿਰਦਤਾ ਅਤੇ ਯੋਜਨਾਬੱਧ ਹੋਣੀ ਚਾਹੀਦੀ ਹੈ
ਨਾ ਕਿ ਆਮ ਪੰਥਕ ਇਕੱਠਾ ਦੀ ਤਰ੍ਹਾ ਮੌਜ-ਮੇਲੇ ਵਾਂਗ ਹੋਵੇ। ਇਸ ਵਿਸ਼ੇ ਵਿੱਚ ਪਿਛਲੇ ਦਿਨੀਂ ਪ੍ਰੋ.
ਦਰਸ਼ਨ ਸਿੰਘ ਜੀ ਵਲੋਂ ਮੀਡੀਆ ਵਿੱਚ ਦਿੱਤਾ ਉਹ ਬਿਆਨ ਬਹੁਤ ਹੀ ਕਾਬਲੇ ਗ਼ੌਰ ਹੈ, ਜਿਸ ਵਿੱਚ ਉਨ੍ਹਾਂ
ਨੇ ਕਿਹਾ ਕਿ “ਇਸ ਸਮੇਂ ਸਰਬੱਤ ਖ਼ਾਲਸਾ ਬੁਲਾਉਣਾ ਬੇਹੱਦ ਜ਼ਰੂਰੀ ਹੈ”, ਪਰ ਉਸ ਤੋਂ ਪਹਿਲਾਂ ਇਹ ਤੈਅ
ਕਰਨਾ ਹੋਰ ਵੀ ਜ਼ਰੂਰੀ ਹੈ ਕਿ ਉਸ ‘ਸਰਬੱਤ ਖ਼ਾਲਸਾ’ ਦੇ ਮੁੱਦੇ ਕੀ ਹੋਣ? ਇਹ ਵਿਚਾਰ ਸੱਚ-ਮੁੱਚ ਬਹੁਤ
ਹੀ ਜ਼ਰੂਰੀ ਹੈ, ਵਰਨਾ ਜ਼ਿਆਦਾਤਰ ਇਕੱਠ, ਪਹਿਲਾˆ
ਮੁੱਦੇ ਤੈਅ ਕੀਤੇ ਬਿਨਾਂ ਹੀ ਹੁੰਦੇ ਹਨ ਅਤੇ ਅਗਾਂਹ ਅਗਵਾਈ ਦੇਣ ਤੋਂ ਨਾਕਾਮਯਾਬ ਰਹਿੰਦੇ ਹਨ।
ਇਸ ਬਾਰੇ ਕੀ ਹੋਣਾ ਚਾਹੀਦਾ ਹੈ?
ਇਸ ਲਈ ਜ਼ਰੂਰੀ ਹੈ ਕਿ ਪੰਥਕ ਕਨਵੈਨਸ਼ਨ (ਸਰਬੱਤ ਖ਼ਾਲਸਾ) ਕਰਨ ਤੋਂ ਪਹਿਲਾਂ
ਜਾਗਰੂਕ ਸੰਸਥਾਵਾਂ ਅਤੇ ਸ਼ਖਸ਼ੀਅਤਾਂ ਦੇ ਨੁਮਾਇੰਦਿਆਂ ਦੀ ਇੱਕ ਬੰਦ ਕਮਰਾ ਮੀਟਿੰਗ ਬੁਲਾਈ ਜਾਵੇ। ਇਸ
ਮੀਟਿੰਗ ਵਿੱਚ ਬਲਾਉਣ ਵਾਲਿਆਂ ਨੂੰ ਪਹਿਲਾਂ ਸੂਚਿਤ ਕੀਤਾ ਜਾਵੇ ਕਿ ਉਹ ਲਿਖਤੀ ਰੂਪ ਵਿੱਚ ਲਿਖ ਕੇ
ਲਿਆਉਣ ਕਿ ਇਸ ‘ਸਰਬੱਤ ਖ਼ਾਲਸਾ’ ਵਾਸਤੇ ਕੀ-ਕੀ ਮੁੱਦੇ ਹੋਣੇ ਚਾਹੀਦੇ ਹਨ। ਇਸ ਮੀਟਿੰਗ ਵਿੱਚ ਸਭ
ਨੁਮਾਇੰਦਿਆਂ ਵਲੋਂ ਸਿਰ-ਜੋੜ ਕੇ, ਨਿਸ਼ਕਾਮ ਅਤੇ ਸੁਹਿਰਦਤਾ ਨਾਲ, ਖੁੱਲੀਆਂ ਵਿਚਾਰਾਂ ਕੀਤੀਆਂ ਜਾਣ
ਅਤੇ ਗੁਰਮਤਿ ਸਿਧਾਂਤਾਂ ਦੀ ਰੋਸ਼ਨੀ ਵਿੱਚ ਸਰਬਸੰਮਤੀ ਨਾਲ ਉਹ ਮੁੱਦੇ ਤੈਅ ਕੀਤੇ ਜਾਣ, ਜੋ ‘ਸਰਬੱਤ
ਖ਼ਾਲਸਾ’ ਵਿੱਚ ਪੇਸ਼ ਕੀਤੇ ਜਾਣੇ ਹਨ। ਨਾਲ ਹੀ ਜਾਗ੍ਰਿਤੀ ਲਹਿਰ ਦੀ ਰੂਪ-ਰੇਖਾ ਵੀ ਤੈਅ ਕੀਤੀ ਜਾਵੇ
ਅਤੇ ‘ਸਰਬੱਤ ਖ਼ਾਲਸਾ’ ਤੋਂ ਉਸ ਦੀ ਪ੍ਰਵਾਨਗੀ ਲਈ ਜਾਵੇ।
ਇਸ ਸਬੰਧੀ ‘ਤੱਤ ਗੁਰਮਤਿ ਪਰਿਵਾਰ’ ਆਪਣੇ ਵਿਚਾਰ ਸਾਂਝੇ ਅਤੇ ਸਪਸ਼ਟ ਕਰਨੇ
ਜ਼ਰੂਰੀ ਸਮਝਦਾ ਹੈ।
ਮੁੱਦੇ ਕੀ ਹੋਣ?
(1) ਪੁਜਾਰੀਵਾਦ:-
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਹਰ ਮੱਤ (ਪ੍ਰਚਲਿਤ ਨਾਂ ਧਰਮ) ਵਿੱਚ ਖਰਾਬੀ ਦਾ ਸਭ ਤੋਂ ਵੱਡਾ ਕਾਰਨ
‘ਪੁਜਾਰੀਵਾਦ’ ਹੀ ਹੈ। ਇਸ ਸੱਚਾਈ ਨੂੰ ਵੀ ਝੁਠਲਾਇਆ ਨਹੀਂ ਜਾ ਸਕਦਾ ਕਿ ਜ਼ਿਆਦਾਤਰ ਮੱਤਾਂ ਦਾ ਆਧਾਰ
ਹੀ ‘ਪੁਜਾਰੀਵਾਦ’ ਬਣ ਚੁੱਕਿਆ ਸੀ, ਜਿਸ ਕਾਰਨ ਉਹ ਮੱਤ ਨਿਰੋਲ ਸੱਚ ਦੀ ਰਾਹ ਤੋਂ ਭਟਕ ਗਏ ਸਨ।
ਨਾਨਕ ਪਾਤਸ਼ਾਹ ਜੀ ਨੇ ਇਸ
ਬੁਰਾਈ ਨੂੰ ਪਛਾਣਦੇ ਹੋਏ ‘ਪੁਜਾਰੀਵਾਦ’ ਨੂੰ ਹਰ ਰੂਪ ਵਿੱਚ ਰੱਦ ਕੀਤਾ ਅਤੇ ‘ਗੁਰਮਤਿ ਮਾਰਗ’ ਨੂੰ
‘ਪੁਜਾਰੀਵਾਦ’ ਤੋਂ ਦੂਰ ਰੱਖਿਆ।
ਪਰ ਅਫ਼ਸੋਸ ਅਨੇਕਾਂ ਕਾਰਾਂ ਕਰਕੇ, ਪੁਜਾਰੀਵਾਦ ਵੱਖ-ਵੱਖ ਰੂਪਾਂ ਵਿੱਚ ਸਿੱਖ ਸਮਾਜ ’ਤੇ ਪੂਰੀ
ਤਰ੍ਹਾਂ ਹਾਵੀ ਹੋ ਗਿਆ। ਸਿੱਖ ਸਮਾਜ ਵਿੱਚ ਆਈਆਂ ਲਗਭਗ ਸਾਰੀਆਂ ਬਿਮਾਰੀਆਂ (ਕਮਜ਼ੋਰੀਆਂ) ਦੀ ਜੜ੍ਹ
ਇਹ ‘ਪੁਜਾਰੀਵਾਦ’ ਹੀ ਹੈ। ਸੋ ਇਸ ‘ਸਰਬੱਤ ਖ਼ਾਲਸਾ’ ਦਾ ਮੁੱਖ ਨੁੱਕਤਾ ‘ਪੁਜਾਰੀਵਾਦ’ ਦਾ ਹਰ ਰੂਪ
ਵਿੱਚ ਬੀਜ ਨਾਸ਼ ਹੀ ਹੋਣਾ ਚਾਹੀਦਾ ਹੈ। ਇਹੀ ਗੱਲ ਸ਼ੁਰੂ ਤੋਂ ‘ਤੱਤ ਗੁਰਮਤਿ ਪਰਿਵਾਰ’ ਕਰ ਰਿਹਾ ਹੈ।
ਕੌਮ ਵਿੱਚ ਫੈਲ ਚੁੱਕੇ ‘ਪੁਜਾਰੀਵਾਦ’ ਦਾ ਸਿਖਰ ‘ਜੱਥੇਦਾਰ’, ‘ਸਿੰਘ ਸਾਹਿਬਾਨ’ ਆਦਿ ਹਨ। ਪਰ ਇਹ
ਹੋਰ ਵੀ ਅਨੇਕਾਂ ਰੂਪਾਂ ਵਿੱਚ ਕੌਮ ਵਿੱਚ ਹੇਠਲੇ ਪਧੱਰ ਤੱਕ ਘਰ ਕਰ ਚੁੱਕਾ ਹੈ। ਸੋ ਇਸ ਦੀ ਪੂਰੀ
ਪਛਾਣ ਲਈ ਵਿਦਵਾਨਾ ਦੀ ਇੱਕ ਕਮੇਟੀ ਵੀ ਬਣਾਈ ਜਾਵੇ।
(2) ਦਸਮ ਗ੍ਰੰਥ ਅਤੇ ਕੱਚੀਆ ਰਚਨਾਵਾਂ:-
ਪੁਜਾਰੀਵਾਦੀ ਅਤੇ ਵਿਰੋਧੀ ਤਾਕਤਾਂ ਵੱਲੋਂ ਕੌਮ ਨੂੰ ਨਿਰੋਲ ‘ਗੁਰਮਤਿ ਮਾਰਗ’ ਤੋਂ ਭਟਕਾਉਣ ਦਾ ਇੱਕ
ਮੁੱਖ ਹਥਿਆਰ ‘ਖੰਡ ਵਿੱਚ ਲਪੇਟੇ ਜ਼ਹਿਰ ਰੂਪ’ ਵਿੱਚ ਤਿਆਰ ਕੀਤਾ (ਗੁਰਮਤਿ ਤੋਂ ਉਲਟ) ਕੱਚਾ ਸਾਹਿਤ
ਹੈ। ਐਸੇ ਸਾਹਿਤ ਦਾ ਸਰਦਾਰ ‘ਬਚਿਤ੍ਰ ਨਾਟਕ’ (ਮਹਾਂਕਾਲ ਗ੍ਰੰਥ) ਨਾਂ ਦਾ ਗ੍ਰੰਥ ਹੈ, ਜਿਸ ਨੂੰ
ਬਾਅਦ ਵਿੱਚ ਦਸਮ ਗ੍ਰੰਥ ਪ੍ਰਚਾਰਿਆ ਜਾਣ ਲੱਗ ਪਿਆ। ਇਸ ਗ੍ਰੰਥ ਨੂੰ ਸ਼ਰਧਾ ਪੈਦਾ ਕਰਨ ਦੇ ਮਕਸਦ ਨਾਲ
‘ਦਸ਼ਮੇਸ਼ ਜੀ’ ਦੀ ਕ੍ਰਿਤ ਪ੍ਰਚਾਰਿਆ ਗਿਆ, ਜੋ ਭੁਲੇਖੇ ਅਧੀਨ ਕਾਫੀ ਹੱਦ ਤੱਕ ਕੌਮ ਨੇ ਪ੍ਰਵਾਨ ਵੀ
ਕਰ ਲਿਆ। ਪਰ ਇਸ ਦੀਆਂ ਲਗਭਗ ਸਾਰੀਆਂ ਰਚਨਾਵਾਂ ਗੁਰਮਤਿ ਦੀ ਘੋਰ ਉਲੰਘਣਾ ਕਰਨ ਵਾਲੀਆਂ ਹਨ।
ਇਨ੍ਹਾਂ ਦਾ ਮਕਸਦ ਕੌਮ ਨੂੰ
‘ਅਕਾਲ’ ਦੇ ਲੜ ਤੋਂ ਤੋੜ ਕੇ ‘ਕਾਲਕਾ/ਭਗੌਤੀ’ ਦੇ ਲੜ ਲਾਉਣਾ ਸੀ। ਇਸ ਕਰਕੇ ਸਭ ਤੋਂ ਪਹਿਲਾਂ ‘ਦਸਮ
ਗ੍ਰੰਥ’ ਨੂੰ ਪੂਰੀ ਤਰ੍ਹਾਂ ਰੱਦ ਕਰਨਾ ਬਹੁਤ ਜ਼ਰੂਰੀ ਹੈ।
ਪਰ ‘ਨਿਤਨੇਮ’ ਅਤੇ ‘ਖੰਡੇ ਦੀ ਪਾਹੁਲ’ ਦੀ ਰਸਮ ਵਿਚਲੀਆ ‘ਦਸਮ ਗ੍ਰੰਥ’ ਦੀਆ
ਰਚਨਾਵਾਂ ਨੂੰ ਰੱਦ ਕੀਤੇ ਬਿਨਾ ‘ਪੂਰੀ ਤਰ੍ਹਾਂ’ ਨਾਤਾ ਤੋੜਨਾ ਸੰਭਵ ਨਹੀਂ। ਇਸ ਲਈ ਇਸ ‘ਸਰਬੱਤ
ਖ਼ਾਲਸਾ’ ਦਾ ਦੂਜਾ ਮੁੱਦਾ (ਮਤਾ) ਦਸਮ ਗ੍ਰੰਥ ਨੂੰ ਪੂਰੀ ਤਰ੍ਹਾਂ ਰੱਦ ਕਰਨਾ ਹੋਣਾ ਚਾਹੀਦਾ ਹੈ।
ਘੱਟੋ-ਘੱਟ ਇੰਨਾ ਤਾਂ ਜ਼ਰੂਰੀ ਹੈ ਕਿ ਇਸ ਦੀ ਕਿਸੇ ਵੀ ਰਚਨਾ ਨੂੰ ‘ਦਸ਼ਮੇਸ਼
ਕ੍ਰਿਤ’ ਨਾ ਮੰਨਿਆ ਜਾਵੇ। ਜੇਕਰ 1% ਰਚਨਾਵਾਂ ਗੁਰਮਤਿ ਨਾਲ ਮੇਲ ਖਾਂਦੀਆਂ ਪ੍ਰਤੀਤ ਹੁੰਦੀਆਂ ਵੀ
ਹਨ ਤਾਂ ਉਨ੍ਹਾਂ ਨੂੰ ਕਿਸੇ ਗੁਰਸਿੱਖ ਦੀਆਂ ਰਚਨਾਵਾਂ ਮੰਨ ਕੇ, ਭਾਈ ਗੁਰਦਾਸ ਜੀ ਅਤੇ ਭਾਈ ਨੰਦ
ਲਾਲ ਜੀ ਵਾਂਗੂ ਹਵਾਲੇ ਵਾਸਤੇ ਵਰਤਿਆ ਜਾ ਸਕਦਾ ਹੈ। ਪਰ ਉਸ ਨੂੰ ਗੁਰਬਾਣੀ ਮੰਨ ਕੇ ‘ਨਿਤਨੇਮ’ ਆਦਿ
ਦਾ ਹਿੱਸਾ ਨਾ ਬਣਾਇਆ ਜਾਵੇ। 1% ਰਚਨਾਵਾਂ (ਜੇ ਹਨ ਤਾਂ) ਦੀ ਪਛਾਣ ਲਈ ਢੁੱਕਵੇਂ ਵਿਦਵਾਨਾਂ ਦੀ
ਕਮੇਟੀ ਬਣਾਈ ਜਾਵੇ। ਜਨਮ ਸਾਖੀਆਂ, ਗੁਰਬਿਲਾਸ, ਰਹਿਤਨਾਮੇ, ਸੂਰਜ ਪ੍ਰਕਾਸ਼ ਆਦਿ ਰਚਨਾਵਾਂ ਵੀ
ਗੁਰਮਤਿ ਵਿਰੋਧੀ ਅੰਸ਼ਾਂ ਵਾਲੀਆਂ ਹਨ। ਸੋ ਇਨ੍ਹਾਂ ਵਿਚਲੇ ਕੱਚੇ ਅੰਸ਼ਾਂ ਦੀ ਪਛਾਣ ਲਈ ਵੀ ਇੱਕ
ਕਮੇਟੀ ਬਣਾਈ ਜਾਵੇ।
(3) ‘ਸਿੱਖ ਰਹਿਤ ਮਰਿਯਾਦਾ’ ਵਿੱਚ ਸੋਧਾਂ:-
ਮੌਜੂਦਾ ‘ਸਿੱਖ ਰਹਿਤ ਮਰਿਯਾਦਾ’ ਵਿੱਚ ਅਨੇਕਾਂ ਨੁੱਕਤੇ ਗੁਰਮਤਿ ਤੋਂ ਉਲਟ ਹਨ।
ਇਸ ਬਾਰੇ ਖੁੱਲੀ ਵਿਚਾਰ ‘ਤੱਤ ਗੁਰਮਤਿ
ਪਰਿਵਾਰ’ ਦੀ ਪੁਸਤਕ “ਮਨਮੱਤ ਤੋਂ ਗੁਰਮਤਿ ਵੱਲ ਵਾਪਸੀ ਦਾ ਸਫ਼ਰ-ਭਾਗ ਪਹਿਲਾ” ਵਿੱਚ ਕੀਤੀ ਗਈ ਹੈ।
ਸੋ ਇਸ ਵਿੱਚ ਸੋਧਾਂ ਕਰਕੇ ਨਿਰੋਲ ਗੁਰਮਤਿ ਅਨੁਸਾਰੀ ਬਣਾਉਣਾ ਬੇਹੱਦ ਜ਼ਰੂਰੀ ਹੈ। ਜੋ ਜਾਗਰੂਕ ਸਿੱਖ
ਮੌਜੂਦਾ ‘ਸਿੱਖ ਰਹਿਤ ਮਰਿਯਾਦਾ’ ਵਿਚਲੀਆ ਕਮੀਆਂ ਨੂੰ ਸੋਧਣ ਦਾ ਵਿਰੋਧ ਅਤੇ ਇਸ ਨੂੰ ਇੰਨ-ਬਿੰਨ
ਮੰਨਣ ਦੀ ਜ਼ਿੱਦ ਕਰਦੇ ਹਨ, ਉਹ ਜਿੱਥੇ ਸਿਧਾਂਤ ਨਾਲ ਸਮਝੌਤਾ ਕਰਦੇ ਹਨ, ਉੱਥੇ 1936 ਤੋਂ ਅੱਗੇ
ਨਹੀਂ ਵੱਧਣਾ ਚਾੰਹੁਦੇ। ਇਸ ‘ਸਰਬੱਤ ਖ਼ਾਲਸਾ’ ਦਾ ਤੀਸਰਾ ਮੁੱਦਾ (ਮਤਾ) ‘ਸਿੱਖ ਰਹਿਤ ਮਰਿਯਾਦਾ’
ਵਿਚਲੀਆ ਕਮੀਆਂ ਦੀ ਸੋਧ ਲਈ ਇੱਕ ਕਮੇਟੀ ਬਣਾਉਣ ਸੰਬੰਧੀ ਹੋਣਾ ਚਾਹੀਦਾ ਹੈ।
(4) ਮਜ਼ਬੂਤ ਮੀਡੀਆ ਦੀ ਸਥਾਪਤੀ:-
ਸਿੱਖ ਕੌਮ ਇਸ ਸਮੇਂ ਗਿਰਾਵਟ ਵੱਲ ਜਾ ਰਹੀ ਹੈ, ਉਸ ਦਾ ਵੱਡਾ ਕਾਰਨ ‘ਜਾਗਰੂਕ ਮੀਡੀਆ’ ਦੀ ਕਮੀ ਹੈ।
ਕੁਝ ਧਿਰਾਂ ਇਸ ਵਿਚ ਯੋਗਦਾਨ ਪਾ ਰਹੀਆਂ ਹਨ ਪਰ ਉਹ ਨਾਕਾਫੀ ਹੈ।
ਇਸ ਖੇਤਰ ਵਿੱਚ ‘ਟੀ ਵੀ ਚੈਨਲ’ ਅਤੇ
ਹੋਰ ਬਹੁਤ ਕੁੱਝ ਕਰਨਾ ਜ਼ਰੂਰੀ ਹੈ।
ਇਸ ਲਈ ‘ਸਰਬੱਤ ਖ਼ਾਲਸਾ’ ਦਾ ਇੱਕ
ਮੁੱਦਾ (ਮਤਾ) ‘ਮਜ਼ਬੂਤ ਮੀਡੀਆ’ ਦੀ ਕਾਇਮੀ ਲਈ ਗੰਭੀਰ ਜਤਨਾਂ ਨੂੰ ਸਮਰਪਿਤ ਹੋਣਾ ਚਾਹੀਦਾ ਹੈ।
‘ਮਜ਼ਬੂਤ ਮੀਡੀਆ’ ਦੀ ਸਥਾਪਨਾ ਲਈ ਰੂਪ-ਰੇਖਾ ਤਿਆਰ ਕਰਨ ਸਬੰਧੀ ਯੋਗ ਮਾਹਿਰਾਂ ਦੀ ਇੱਕ ਕਮੇਟੀ ਬਣਾਈ
ਜਾਵੇ।
(5) ਨਾਨਕਸ਼ਾਹੀ ਕੈਲੰਡਰ ਦੀ ਪੁਨਰਸੁਰਜੀਤੀ:-
2003 ਵਿੱਚ ਜਾਰੀ ਕੀਤਾ ਗਿਆ ‘ਨਾਨਕਸ਼ਾਹੀ’ ਕੈਲੰਡਰ ‘ਬ੍ਰਾਹਮਣਵਾਦੀ ਗਲਬੇ’ ਵਿਚੋਂ ਬਾਹਰ ਨਿਕਲਣ ਦਾ
ਚੰਗਾ ਯਤਨ ਸੀ। ਪਰ ਫੇਰ ਵੀ ਕੁੱਝ ਬ੍ਰਾਹਮਣੀ ਸੰਪਰਦਾਈ ਤਾਕਤਾਂ ਦੇ ਦਬਾਅ ਕਾਰਨ, ਇਸ ਵਿੱਚ ਕੁੱਝ
ਕਮੀਆਂ ਰਹਿ ਗਈਆਂ ਸਨ। ਪਰ ਇਨ੍ਹਾਂ ਬ੍ਰਾਹਮਣੀ ਸੰਪਰਦਾਈ ਤਾਕਤਾਂ ਨੇ ਭ੍ਰਿਸ਼ਟ ਰਾਜਨੀਤਕਾਂ ਦੇ
ਸਹਿਯੋਗ ਨਾਲ ਇਸ ਕੈਲੰਡਰ ਦੀ ‘ਵਿਲੱਖਣਤਾ’ ਦਾ ਭੋਗ ਹੀ ਪਾ ਦਿੱਤਾ ਹੈ।
ਇਸ ਲਈ ਜ਼ਰੂਰੀ ਹੈ ਕਿ ਸਹੀ ‘ਨਾਨਕਸ਼ਾਹੀ
ਕੈਲੰਡਰ’ ਦੀ ਪੁਨਰਸਰਜੀਤੀ ਕੀਤੀ ਜਾਵੇ।
ਇਸ ਵਿੱਚ 2003 ਵੇਲੇ ਰਹਿ ਗਈਆਂ ਕਮੀਆਂ ਨੂੰ ਵੀ ਦੂਰ ਕਰਨ ਦਾ ਹੀਲਾ ਕੀਤਾ ਜਾਵੇ। ਮਿਸਾਲ ਦੇ ਤੌਰ
’ਤੇ ਬਾਬਾ ਨਾਨਕ ਦੀ ਜਨਮ ਤਰੀਖ ਬਾਰੇ। ਇਸ ‘ਸਰਬੱਤ ਖ਼ਾਲਸਾ’ (ਕਨਵੈਨਸ਼ਨ) ਵਿੱਚ ਇੱਕ ਮਤਾ
‘ਨਾਨਕਸ਼ਾਹੀ ਕੈਲੰਡਰ’ ਦੀ ਪੁਨਰਸੁਰਜੀਤੀ ਵਾਲਾ ਵੀ ਹੋਵੇ। ਇਸ ‘ਸਰਬੱਤ ਖ਼ਾਲਸਾ’ ਵਿੱਚ
‘ਸਹੀ ਨਾਨਕਸ਼ਾਹੀ ਕੈਲੰਡਰ’
ਨੂੰ ਸਾਹਮਣੇ ਲਿਆਉਣ ਲਈ ਯੋਗ ਵਿਦਵਾਨਾਂ ਅਤੇ ਮਾਹਿਰਾਂ ਦੀ ਇੱਕ ਕਮੇਟੀ ਬਣਾਈ ਜਾਵੇ।
(6) ਨਿਰੋਲ ਗੁਰਮਤਿ ਨੂੰ ਸਮਰਪਿਤ ਇੱਕ ਜੱਥੇਬੰਦੀ ਦਾ ਗਠਨ:-
ਬੇਸ਼ੱਕ ਇਸ ਸਮੇਂ ਵਿੱਚ ਅਨੇਕਾਂ ਜੱਥੇਬੰਦੀਆਂ ਗੁਰਮਤਿ ਨੂੰ ਸਮਰਪਿਤ ਹੋ ਕੇ ਕੰਮ ਕਰ ਰਹੀਆਂ ਹਨ, ਪਰ
ਇਨ੍ਹਾਂ ਦੇ ਖੇਤਰ, ਟੀਚੇ ਅਤੇ ਸਾਧਨ ਸੀਮਿਤ ਹਨ। ਇਸ ਕਰਕੇ ਇੱਕ ਵਿਸ਼ਵ ਪੱਧਰ ਦੀ ਗੁਰਮਤਿ ਨੂੰ
ਸਮਰਪਿਤ ਜੱਥੇਬੰਦੀ ਦਾ ਗਠਨ ਕਰਨਾ ਜ਼ਰੂਰੀ ਹੈ। ਕਿਸੇ ਵੀ ਪੁਰਾਣੀ ਸੰਸਥਾ ਦੀ ਪੁਨਰਸੁਰਜੀਤੀ ਦੇ
ਯਤਨਾਂ ਵਿੱਚ ਨਾ ਪਿਆ ਜਾਵੇ। ਇਸ ਜੱਥੇਬੰਦੀ ਦੀ ਰੂਪ-ਰੇਖਾ ਵਖਰੇ ਤੌਰ ’ਤੇ ਵਿਚਾਰ ਕਰਕੇ ਤੈਅ ਕੀਤੀ
ਜਾ ਸਕਦੀ ਹੈ। ਇਸ ਵਾਸਤੇ ਵੀ ਜਾਗਰੂਕ ਪੰਥਦਰਦੀਆਂ ਦੀ ਇੱਕ ਕਮੇਟੀ ਬਣਾਈ ਜਾ ਸਕਦੀ ਹੈ।
(7) ‘ਗੁਰੁ ਗ੍ਰੰਥ ਸਾਹਿਬ ਜੀ’ ਦੀ ਸਹੀ ਵਿਆਖਿਆ:-
ਸੰਨ 1708 ਤੋਂ ਬਾਅਦ ਨਿਰਮਲਿਆਂ, ਸੰਪਰਦਾਈਆਂ ਅਤੇ ਬ੍ਰਾਹਮਣੀ ਵਿਦਾਂਤ ਦੇ ਪ੍ਰਭਾਵ ਹੇਠ ‘ਗੁਰੂ
ਗ੍ਰੰਥ ਸਾਹਿਬ ਜੀ’ ਦੀ ਵਿਆਖਿਆ ਦਾ ਮੂੰਹ-ਮੁਹਾਂਦਰਾ ਹੀ ਪਲਟਣਾ ਸ਼ੁਰੂ ਕਰ ਦਿੱਤਾ ਸੀ। ਫਰੀਦਕੋਟੀ
ਟੀਕਾ ਇਸ ਦੀ ਇੱਕ ਸਿਖੱਰ ਸੀ। ਪ੍ਰੋ. ਸ਼ਾਹਿਬ ਸਿੰਘ ਜੀ ਵਲੋਂ ਗੁਰੂ ਗ੍ਰੰਥ ਸਾਹਿਬ ਜੀ ‘ਦਰਪਣ’
ਰਾਹੀਂ ਗੁਰਬਾਣੀ ਵਿਆਖਿਆ ਸੁਧਾਰ ਖੇਤਰ ਵਿੱਚ ਸ਼ਲਾਘਾਯੋਗ ਕੰਮ ਕੀਤਾ ਗਿਆ। ਪਰ ਇਹ ਟੀਕਾ ਵੀ ਖਾਮੀਆਂ
ਤੋਂ ਰਹਿਤ ਨਹੀਂ ਕਿਹਾ ਜਾ ਸਕਦਾ।
ਸੋ, ਲੋੜ ਹੈ ਕਿ ਜਾਗਰੂਕ ਗੁਰਮਤਿ ਵਿਦਵਾਨਾਂ ਦੀ ਦੇਖ-ਰੇਖ ਹੇਠ ‘ਗੁਰੂ
ਗ੍ਰੰਥ ਸਾਹਿਬ ਜੀ’ ਦਾ ਨਵਾਂ ਟੀਕਾ ਤਿਆਰ ਕੀਤਾ ਜਾਵੇ।
ਗੁਰਬਾਣੀ ਵਿਆਖਿਆ ਨੂੰ ਵਿਗਾੜ ਕੇ ਪੇਸ਼ ਕਰਨ ਦੇ ਮੰਤਵ ਨਾਲ ‘ਗੁਰੂ ਗ੍ਰੰਥ
ਸਾਹਿਬ ਜੀ’ ਦਾ ਟੀਕਾ ਤਿਆਰ ਕਰਨ ਦੀ ਸਾਜਿਸ਼ ਸ਼੍ਰੋਮਣੀ ਕਮੇਟੀ ਦੀ ਦੇਖ-ਰੇਖ ਹੇਠ, ਜੋਗਿੰਦਰ ਸਿੰਘ
ਵਿਦਾਂਤੀ ਦੀ ਪ੍ਰਧਾਨਗੀ ਵਿੱਚ ਸ਼ਾਇਦ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ। ਯਾਦ ਰਹੇ ਕਿ ਵਿਦਾਂਤੀ ਉਹੀ
‘ਵਿਦਵਾਨ’ ਹੈ, ਜਿਸ ਨੇ ‘ਗੁਰਬਿਲਾਸ ਪਾ. ੬’ ਵਰਗੀ ਗੁਰ ਨਿੰਦਕ ਪੁਸਤਕ ਦੀ ਸ਼ਲਾਘਾ ਕਰਦੇ ਹੋਏ,
ਗੁਰਦੁਆਰਿਆਂ ਵਿੱਚ ਇਸ ਦੀ ਕਥਾ ਦੁਬਾਰਾ ਸ਼ੁਰੂ ਕਰਨ ਦੀ ਸ਼ਿਫਾਰਿਸ਼ ਕੀਤੀ ਸੀ।
ਇਸ ਲਈ ‘ਗੁਰੂ ਗ੍ਰੰਥ ਸਾਹਿਬ ਜੀ’ ਦਾ ਸਹੀ ਗੁਰਮਤਿ ਪੇਸ਼ ਕਰਦਾ ਟੀਕਾ ਤਿਆਰ
ਕਰਨ ਸੰਬੰਧੀ ਵੀ ਇੱਕ ਮਤਾ ਇਸ ਕਨਵੈਨਸ਼ਨ (ਸਰਬੱਤ ਖਾਲਸਾ) ਵਿੱਚ ਪਾਸ ਕੀਤਾ ਜਾਵੇ। ਇਸ ਅਹਿਮ
ਲੋੜੀਂਦੇ ਕਾਰਜ ਲਈ ਯੋਗ ਵਿਦਵਾਨਾਂ ਦੀ ਇੱਕ ਕਮੇਟੀ ਬਣਾਈ ਜਾਵੇ।
(8) ਸ਼੍ਰੋਮਣੀ ਕਮੇਟੀ ਨੂੰ ਨਵੇਂ ਮਹੰਤਾਂ ਤੋਂ ਆਜ਼ਾਦ ਕਰਵਾਉਣਾ:-
ਪਿਛਲੇ 50 ਸਾਲਾਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਗੁਜ਼ਾਰੀ ਦੀ ਘੋਖਵੀਂ ਪੜਚੋਲ
ਕੀਤੀ ਜਾਵੇ ਤਾਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਇਸ ਨੇ ‘ਸ਼੍ਰੋਮਣੀ ਗੁਰਮਤਿ ਵਿਗਾੜ ਕਮੇਟੀ’ ਦਾ ਹੀ
ਰੋਲ ਅਦਾ ਕੀਤਾ ਹੈ। ਮੌਜੂਦਾ ਸਮੇਂ ਵਿੱਚ ਤਾਂ ਗੁਰਮਤਿ ਸਿਧਾˆਤਾˆ
’ਤੇ ਮਾਰੂ ਹਮਲੇ ਕਰਨ ਵਿੱਚ ਇਸ ਕਮੇਟੀ ਨੇ ਸਾਰੀਆਂ ਹੱਦਾਂ ਹੀ ਪਾਰ ਕਰ ਦਿੱਤੀਆਂ ਹਨ।
ਬਾਦਲ ਪ੍ਰਵਾਰ ਰਾਹੀਂ ਪੰਥ ਵਿਰੋਧੀ ਸ਼ਕਤੀਆਂ ਦੀ ਗੁਲਾਮੀ ਹੇਠ ਵਿਚਰ ਰਹੀ
ਕਮੇਟੀ ੧੯੨੦ ਤੋਂ ਪਹਿਲਾਂ ਹੀ ਕਾਬਜ਼ ਦੀ ਹੀ ਨਵੀਂ ਪੀੜੀ ਜਾਪਦੀ ਹੈ। ਅਖ਼ਬਾਰੀ ਖ਼ਬਰਾਂ ਅਨੁਸਾਰ ਇਸ
ਵਿੱਚ ਭ੍ਰਿਸ਼ਟਾਚਾਰ ਜੜਾਂ ਤੱਕ ਫੈਲ ਚੁੱਕਿਆ ਹੈ।
ਇਸ ਲਈ ਇਸ ਕਮੇਟੀ ਨੂੰ ਨਵੇਂ ਮਹੰਤਾਂ ਤੋਂ ਆਜ਼ਾਦ ਕਰਵਾਉਣ ਸੰਬੰਧੀ ਵੀ ਮਤਾ
ਸਰਬੱਤ ਖ਼ਾਲਸਾ ਸਾਹਮਣੇ ਪੇਸ਼ ਕੀਤਾ ਜਾਵੇ।
ਨਸ਼ੇ ਅਤੇ ਭ੍ਰਿਸ਼ਟਾਚਾਰ ਤੋ ˆ
ਮੁਕੱਤ ਹੋ ਕੇ ਆਮ ਸਿੱਖ ਵੋਟਰਾਂ ਨੂੰ ਚੋਣਾ ਵਿੱਚ ਹਿਸਾ ਲੈ ਕੇ ਸੁਹਿਰਦ ਗੁਰਮੁਖਾਂ ਨੂੰ ਮੈਂਬਰ
ਚੁਣਨ ਲਈ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ।
ਇਸ ਮਕਸਦ ਲਈ ਕਿਸੇ ਯੋਗ ਜਾਗਰੂਕ ਰਾਜਨੀਤਕ ਲੀਡਰ ਦੀ ਅਗਵਾਈ ਹੇਠ
ਪੰਥਦਰਦੀਆਂ ਦੀ ਇੱਕ ਕਮੇਟੀ ਬਣਾਈ ਜਾਵੇ।
ਕੀ ਇਸ ਨਾਲ ਪੰਥ ਵਿੱਚ ਫੁੱਟ ਪੈ ਜਾਵੇਗੀ?
ਕਈ ਸਾਧਨਾਂ ਰਾਹੀਂ ਅਨੇਕਾ ਪੰਥ ਦੋਖੀਆਂ ਵੱਲੋਂ ਇਹ ਗੁੰਮਰਾਹਕੁੰਨ ਪ੍ਰਚਾਰ
ਕੀਤਾ ਜਾ ਰਿਹਾ ਹੈ ਕਿ ‘ਪੁਜਾਰੀਵਾਦ’ ਅਤੇ ‘ਦਸਮ ਗ੍ਰੰਥ’ ਨੂੰ ਰੱਦ ਕਰਨ ਦੇ ਫੈਸਲਿਆਂ ਨਾਲ ਕੌਮ
ਵਿੱਚ ਫੁੱਟ ਪੈ ਜਾਵੇਗੀ। ਇਸ ਵਿਸ਼ੇ ਵਿੱਚ ਸਭ ਤੋ ˆ
ਅਹਿਮ ਨੁੱਕਤਾ ਹੈ ਕਿ ਸਾਡਾ ਟੀਚਾ ਨਾਨਕ ਪਾਤਸ਼ਾਹ ਜੀ ਦੇ ਮਾਰਗ ਨੂੰ ਅੱਗੇ ਵਧਾਉਣਾ ਹੈ ਜਾਂ
ਮਿਲਗੋਭਾ ਵਿਚਾਰਾਂ ਵਾਲੇ ਲੋਕਾਂ ਦੀ ਗਿਣਤੀ ਵਧਾਉਣਾ ਹੈ? ਗੁਰਮਤਿ ਵਿੱਚ ਹਮੇਸ਼ਾਂ ਗਿਣਤੀ ਦੀ ਥਾਂ
ਗੁਣਾਂ ਨੂੰ ਪਹਿਲ ਦਿੱਤੀ ਗਈ ਹੈ। ਵੈਸੇ ਵੀ ਕੌਮ ਪਹਿਲਾਂ ਹੀ ਅਨੇਕਾਂ ਹਿੱਸਿਆਂ ਵਿੱਚ ਵੰਡੀ ਪਈ
ਹੈ। ਜਿਹੜੀ ਪਹਿਲਾਂ ਹੀ ‘ਕਈ-ਫਾੜ’ ਹੋਈ ਪਈ ਹੈ, ਉਸ ਦੇ ਦੁਫਾੜ ਹੋਣ ਦਾ ਕੈਸਾ ਡਰ? ਇਸ ਸਮੇਂ ਸਵਾਲ
ਗਿਣਤੀ ਵਧਾਉਣ ਦਾ ਨਹੀਂ, ਨਾਨਕ ਪਾਤਸ਼ਾਹ ਜੀ ਦੀ ‘ਮੂਲ ਵਿਚਾਰਧਾਰਾ’ (ਗੁਰਮਤਿ) ਦੀ ਹੋਂਦ ਨੂੰ
ਬਚਾਉਣ ਦਾ ਹੈ ਅਤੇ ਉਸ ਲਈ ‘ਪੁਜਾਰੀਵਾਦ’ ਦਾ ਬੀਜ ਨਾਸ਼ ਕਰਨਾ ਬਹੁਤ ਜ਼ਰੂਰੀ ਹੈ। ਜੇ ਇਸ ਕਦਮ ਨਾਲ
‘ਖੋਟ’ ਅਲੱਗ ਹੋ ਜਾˆਦਾ
ਹੈ ਤਾˆ
ਕੋਈ ਪਰਵਾਹ ਨਹੀਂ ਕਰਨੀ ਚਾਹੀਦੀ। ਇਸ ਵਿਸ਼ੇ ਵਿੱਚ ਪ੍ਰੋ. ਦਰਸ਼ਨ ਸਿੰਘ ਜੀ ਵੱਲੋਂ ਸ਼ੇਰੇ-ਪੰਜਾਬ
ਰੇਡੀਉ ’ਤੇ ਪੇਸ਼ ਕੀਤੇ ਗਏ ਕੁੱਝ ਵਿਚਾਰ ਸ਼ਲਾਘਾਯੋਗ ਅਤੇ ਧਿਆਨਯੋਗ ਹਨ।
ਇਸ ਰੇਡੀਉ ਦੇ ਇੱਕ ਪ੍ਰੋਗਰਾਮ ਵਿਚੋਂ ਜਦੋਂ ਐਂਕਰ ਨੇ ਪ੍ਰੋ. ਦਰਸ਼ਨ ਸਿੰਘ
ਜੀ ਨੂੰ ਸਵਾਲ ਕੀਤਾ ਕਿ ਕੀ ਤੁਹਾਡੇ ਇਸ (ਜਾਗ੍ਰਿਤੀ ਲਿਆਉਣ ਵਾਲੇ) ਕਦਮ ਨਾਲ ਕੌਮ ਦੁਫਾੜ ਨਹੀਂ ਹੋ
ਰਹੀ? ਪ੍ਰੋ. ਦਰਸ਼ਨ ਸਿੰਘ ਜੀ ਨੇ ਭਾਈ ਗੁਰਦਾਸ ਜੀ ਦੇ ਇੱਕ ਕਬਿੱਤ ਦਾ ਹਵਾਲਾ ਦਿੰਦੇ ਹੋਏ,
ਖੂਬਸੂਰਤ ਦਲੀਲ ਦਿੱਤੀ ਕਿ
“ਜਦੋਂ ਘਰ ਵਿੱਚ ਅੱਗ ਲੱਗ ਜਾਵੇ ਜਾਂ ਬੇੜੀ ਡੁੱਬਦੀ ਹੋਵੇ ਤਾਂ ਜੋ ਬਚਦਾ ਹੈ, ਉਹੀ ਬਚਾ ਲੈਣਾ,
ਅਕਲਮੰਦੀ ਹੁੰਦੀ ਹੈ”।
ਲਗਭਗ ਦੋ ਸਦੀਆਂ ਤੋਂ ਕੌਮ ਬ੍ਰਾਹਮਣਵਾਦ (ਪੁਜਾਰੀਵਾਦ) ਦੀ ਅੱਗ ਵਿੱਚ ਸੜ
ਰਹੀ ਹੈ, ਜਿਸ ਦਾ ਹੁਣ ਸਿਖਰ ਹੈ। ਇਸ ਕਰਕੇ ਸਭ ਤੋਂ ਅਹਿਮ ਸਵਾਲ ਨਿਰੋਲ ਨਾਨਕ ਫਲਸਫੇ ਨੂੰ ਬਚਾਉਣ
ਦਾ ਹੈ।
ਮਿਸ਼ਨਰੀ ਸੰਸਥਾਵਾਂ ਲਈ ਇੱਕ ਮਜ਼ਬੂਤ ਫੈਸਲੇ ਦੀ ਘੜੀ
ਕੌਮ ਦੇ ਜਾਗਰੂਕ ਤਬਕੇ ਦਾ ਹਿੱਸਾ ਮਿਸ਼ਨਰੀ ਸੰਸਥਾਵਾਂ ਵੀ ਮੰਨੀਆਂ ਜਾ ˆਦੀਆਂ
ਹਨ। ਇਨ੍ਹਾਂ ਵਲੋਂ ਗੁਰਮਤਿ ਪ੍ਰਚਾਰ ਦੇ ਖੇਤਰ ਵਿੱਚ ਪਾਇਆ ਜਾ ਰਿਹਾ ਯੋਗਦਾਨ ਸ਼ਲਾਘਾਯੋਗ ਹੈ। ਪਰ
ਅਨੇਕਾਂ ਕਾਰਨਾਂ ਮਿਸ਼ਨਰੀ ਸੰਸਥਾਵਾਂ ਪੂਰੀ ਤਰ੍ਹਾਂ ਪੁਜਾਰੀਵਾਦ ਅਤੇ ਕੱਚੀਆਂ ਰਚਨਾਵਾਂ ਦੀ ਪਕੜ
ਤੋਂ ਛੁਟਕਾਰਾ ਪਾਉਣ ਲਈ ਦ੍ਰਿੜ ਨਹੀਂ ਹਨ,
ਇਸ ਦਾ ਸਭ ਤੋਂ ਵੱਡਾ ਕਾਰਨ ਮੌਜੂਦਾ
‘ਸਿੱਖ ਰਹਿਤ ਮਰਿਯਾਦਾ’ ਹੈ। ‘ਦਸਮ ਗ੍ਰੰਥ’ ਸੰਬੰਧੀ ਵੀ ਇਨ੍ਹਾਂ ਦੀ ਪਹੁੰਚ ਸਮਝੋਤਾਵਾਦੀ ਹੈ, ਜਿਸ
ਕਾਰਨ ਇਹ ਦੁਬਿਧਾ ਵਿੱਚ ਹਨ।
ਬੇਸ਼ੱਕ ਜਾਗ੍ਰਿਤੀ ਦੇ ਮਾਹੌਲ ਦੇ ਦਬਾਅ ਹੇਠ ਇਨ੍ਹਾਂ ਨੇ ਕੁਝ-ਕੁਝ ਕਹਿਣਾ ਸ਼ੁਰੂ ਕਰ ਦਿੱਤਾ ਹੈ, ਪਰ
ਫੇਰ ਵੀ ਇਨ੍ਹਾਂ ਦੀ ਪਹੁੰਚ ਸਿਧਾਂਤ ਪ੍ਰਤੀ ਸਮਝੋਤਾਵਾਦੀ ਹੈ।
‘ਦਸਮ ਗ੍ਰੰਥ’ ਦਾ ਮੁੱਦਾ ਇਸ ਸਮੇਂ ਸਿਖੱਰ ’ਤੇ ਹੈ। ਕੌਮ ਦੇ ਜਾਗਰੂਕ
ਵਿਦਵਾਨਾਂ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਅਖੌਤੀ ਦਸਮ ਗ੍ਰੰਥ ਦੀ ਕੋਈ ਵੀ ਰਚਨਾ ‘ਦਸ਼ਮੇਸ਼ ਜੀ
ਕ੍ਰਿਤ’ ਨਹੀਂ ਹੈ ਅਤੇ ਇਸ ਦੀਆਂ ਲਗਭਗ ਸਾਰੀਆਂ ਰਚਨਾਵਾਂ ਗੁਰਮਤਿ (ਗੁਰੂ ਗ੍ਰੰਥ ਸਾਹਿਬ ਜੀ) ਦੀ
ਕਾਟ ਕਰਨ ਵਾਲੀਆਂ ਹਨ। ਪਰ ‘ਸਿੱਖ ਰਹਿਤ ਮਰਿਯਾਦਾ’ ਦੇ ਬਹਾਨੇ ਹੇਠ ਮਿਸ਼ਨਰੀ ਕਾਲਜਾਂ ਦਾ ਦਸਮ
ਗ੍ਰੰਥ ਵਿਚਲੀਆਂ (ਕੁਝ) ਕੱਚੀਆਂ ਰਚਨਾਵਾਂ ਪ੍ਰਤੀ ਹੇਜ (ਪਿਆਰ) ਖ਼ਤਮ ਨਹੀਂ ਹੋ ਰਿਹਾ।
ਇਸ ਸਮੇਂ ਫੈਸਲੇ ਦੀ ਘੜੀ ਹੈ।
ਜੋ ਵੀ ਸਿੱਖ ਇਸ ਸਮੇਂ ‘ਦਸਮ ਗ੍ਰੰਥ’
ਦੀ ਕਿਸੇ ਵੀ ਰਚਨਾ ਨੂੰ ‘ਦਸ਼ਮੇਸ਼ ਕ੍ਰਿਤ’ ਮੰਨਦਾ ਅਤੇ ਪ੍ਰਚਾਰਦਾ ਹੈ, ਉਹ ਬੇਸ਼ੱਕ ‘ਕਾਲਕਾ ਪੰਥ’ ਦਾ
ਮੈਂਬਰ ਹੈ, ਪਰ ਖ਼ਾਲਸਾ ਪੰਥ ਦਾ ਨਹੀਂ।
‘ਤੱਤ ਗੁਰਮਤਿ ਪਰਿਵਾਰ’ ਵੀ ਕਈਂ ਵਾਰ ਸਪਸ਼ਟ ਕਰ ਚੁੱਕਿਆ ਹੈ ਕਿ ਜਿਹੜੀਆਂ ਮਿਸ਼ਨਰੀ ਸੰਸਥਾਵਾਂ
‘ਸਿੱਖ ਰਹਿਤ ਮਰਿਯਾਦਾ’ ਦੀ ਮਜਬੂਰੀ ਕਾਰਨ ‘ਨਿਤਨੇਮ’ ਵਿਚਲੀਆਂ ‘ਦਸਮ ਗ੍ਰੰਥੀ’ ਰਚਨਾਵਾਂ ਦਾ
ਵਿਰੋਧ ਨਹੀਂ ਕਰ ਸਕਦੀਆਂ ਤਾਂ ਕੋਈ ਗੱਲ ਨਹੀਂ, ਘੱਟੋ-ਘੱਟ ਉਨ੍ਹਾਂ ਦਾ ਸਮਰਥਨ ਤਾਂ ਉਨ੍ਹਾਂ ਨੂੰ
ਨਹੀਂ ਕਰਨਾ ਚਾਹੀਦਾ ਅਤੇ ਇਸ ਵਿਸ਼ੇ ਬਾਰੇ ਉਨ੍ਹਾਂ ਨੂੰ ਚੁੱਪੀ ਧਾਰ ਲੈਣੀ ਚਾਹੀਦੀ ਹੈ।
ਕਮੇਟੀਆਂ ਲਈ ਸਮੇਂ ਦੀ ਸੀਮਾ
‘ਸਰਬੱਤ ਖ਼ਾਲਸਾ’ ਦੀ ਸਹਿਮਤੀ ਨਾਲ ਬਣਾਈਆਂ ਗਈਆਂ ਕਮੇਟੀਆਂ ਨੂੰ ਆਪਣਾ ਕੰਮ
ਪੂਰਾ ਕਰਨ ਲਈ ਇੱਕ ਸਮੇਂ ਦੀ ਸੀਮਾ ਨਿਸ਼ਚਿਤ ਕੀਤੀ ਜਾਵੇ। ਇਨ੍ਹਾਂ ‘ਕਮੇਟੀਆਂ’ ਦਾ ਹਾਲ ਵੀ ਵੈਸਾ
ਨਾ ਹੋਵੇ, ਜਿਹੋ ਜਿਹਾ ਆਮ ਕਮੇਟੀਆਂ ਦਾ ਹੁੰਦਾ ਹੈ।
ਸੰਖੇਪ ਅੰਤਿਕਾ
ਉਪਰੋਕਤ ਕੀਤੀ ਗਈ ਖੁੱਲੀ ਵਿਚਾਰ ਵਿੱਚ ਅਸੀਂ ਜਾਗ੍ਰਿਤੀ ਲਹਿਰ ਦੇ ਅਗਲੇ
ਪੜਾਅ ਦੀ ਰੂਪ-ਰੇਖਾ ਲਈ ਸੁਝਾਅ ਦਿੱਤੇ ਹਨ, ਜੋ ਸੰਖੇਪ ਵਿੱਚ ਇਸ ਤਰ੍ਹਾਂ ਹਨ:-
ਸਭ ਤੋਂ ਪਹਿਲਾਂ, ਜਾਗਰੂਕ ਸਿੱਖਾਂ (ਖ਼ਾਲਸਾ ਪੰਥ) ਦੀ ਇੱਕ ‘ਪੰਥਕ
ਕਨਵੈਨਸ਼ਨ’ (ਸਰਬੱਤ ਖ਼ਾਲਸਾ) ਬੁਲਾਈ ਜਾਵੇ। ਇਸ ਕਨਵੈਨਸ਼ਨ ਦਾ ਪ੍ਰਬੰਧ ‘ਜਾਗਰੂਕ ਪੰਥ ਦਰਦੀਆਂ’ ਦਾ
ਇੱਕ ਪੈਨਲ ਕਰੇ। ਇਸ ਕਨਵੈਨਸ਼ਨ ਤੋਂ 20-25 ਦਿਨ ਪਹਿਲਾਂ ‘ਗੁਰਮਤਿ ਨੂੰ ਪ੍ਰਣਾਏ’ ਲਗਭਗ 100 ਦੇ
ਆਸ-ਪਾਸ ਪੰਥਦਰਦੀਆਂ (ਜਿਸ ਵਿੱਚ ਜਾਗਰੂਕ ਸੰਸਥਾਵਾਂ ਦੇ ਪ੍ਰਤੀਨਿਧੀ ਵੀ ਹੋਣ) ਦੀ ਇੱਕ ਇਕੱਤਰਤਾ
ਬੁਲਾਈ ਜਾਵੇ। ਇਸ ਵਿੱਚ ਆਉਣ ਵਾਲੀ ਹਰ ਸ਼ਖਸ਼ੀਅਤ ਨੂੰ ਪਹਿਲਾਂ ਦੱਸਿਆ ਜਾਵੇ ਕਿ ਇਸ ਮੀਟਿੰਗ ਵਿੱਚ
ਉਹ ਮੁੱਦੇ (ਮਤੇ) ਤੈਅ ਕੀਤੇ ਜਾਣੇ ਹਨ, ਜੋ ‘ਸਰਬੱਤ ਖ਼ਾਲਸਾ’ ਸਾਹਮਣੇ ਰੱਖੇ ਜਾਣਗੇ। ਸੋ ਹਰ ਕੋਈ
ਉਨ੍ਹਾਂ ਬਾਰੇ ਆਪਣੀ ਰਾਏ ਲੈ ਕੇ ਆਵੇ।
ਦੂਜਾ, ਇਕੱਤਰਤਾ ਉਸ ਪੈਨਲ ਦਾ ਗਠਨ ਕਰੇ, ਜਿਸ ਦੀ ਅਗਵਾਈ ਹੇਠ ‘ਸਰਬੱਤ
ਖ਼ਾਲਸਾ’ ਬੁਲਾਇਆ ਜਾਣਾ ਹੈ।
ਤੀਜਾ, ਇਸ ਇਕੱਤਰਤਾ ਵਿੱਚ ‘ਸਰਬੱਤ ਖ਼ਾਲਸਾ’ ਸਮਾਗਮਾਂ ਦੀ ਰੂਪ-ਰੇਖਾ ਵੀ
ਤੈਅ ਕੀਤੀ ਜਾਵੇ।
ਸਰਬੱਤ ਖ਼ਾਲਸਾ ਸਾਹਮਣੇ ਪੇਸ਼ ਕੀਤੇ ਜਾਣ ਵਾਲੇ ਮਤੇ (ਮੁੱਦੇ) ਹੇਠ ਲਿਖੇ ਹੋ
ਸਕਦੇ ਹਨ:-
(1)
ਪੁਜਾਰੀਵਾਦ ਨੂੰ ਪੂਰੀ ਤਰ੍ਹਾਂ ਰੱਦ ਕਰਦੇ ਹੋਏ, ਇਸ ਦਾ ਹਰ ਰੂਪ ਵਿੱਚ ਬੀਜ ਨਾਸ਼ ਕਰਨ ਦਾ ਪ੍ਰਣ
ਕੀਤਾ ਜਾਵੇ। ਕੌਮ ਵਿੱਚ ਫੈਲ ਚੁੱਕੇ ਪੁਜਾਰੀਵਾਦ ਦੀ ਪਹਿਚਾਣ ਲਈ ਵਿਦਵਾਨਾਂ ਦੀ ਇੱਕ ਕਮੇਟੀ ਗਠਿਤ
ਕੀਤੀ ਜਾਵੇ।
(2)
ਅਖੌਤੀ ਦਸਮ ਗ੍ਰੰਥ ਨੂੰ ਪੂਰੀ ਤਰ੍ਹਾਂ ਰੱਦ ਕਰਨ ਦਾ ਮਤਾ ਪਾਸ ਕੀਤਾ ਜਾਵੇ, ਭਾਵ ਕਿ ਐਲਾਨ ਕੀਤਾ
ਜਾਵੇ ਕਿ ਅਖੌਤੀ ਦਸਮ ਗ੍ਰੰਥ ਦੀ ਕੋਈ ਵੀ ਰਚਨਾ ਦਸ਼ਮੇਸ਼ ਕ੍ਰਿਤ ਨਹੀਂ ਹੈ। ਨਾਲ ਹੀ ਬਾਕੀ ਗ੍ਰੰਥਾਂ
ਵਿਚੋਂ ਵੀ ਗੁਰਮਤਿ ਵਿਰੋਧੀ ਅੰਸ਼ਾਂ ਦੀ ਪਹਿਚਾਣ ਕਰਨ ਲਈ ਮਾਹਿਰ ਵਿਦਵਾਨਾਂ ਦੀ ਕਮੇਟੀ ਬਣਾਈ ਜਾਵੇ।
(3)
ਪ੍ਰਚਲਿਤ ‘ਨਿਤਨੇਮ’, ‘ਖੰਡੇ ਦੀ ਪਾਹੁਲ’ ਵਾਲੀ ਰਸਮ ਵਿੱਚ ਪੜ੍ਹੀਆਂ ਜਾਣ ਵਾਲੀਆਂ ਕੁੱਝ ਰਚਨਾਵਾਂ
ਕੱਚੀਆਂ (ਦਸਮ ਗ੍ਰੰਥੀ) ਹਨ। ਐਸੀਆਂ ਹੀ ਹੋਰ ਕਈਂ ਸਿਧਾਂਤ ਵਿਰੁਧ ਗੱਲਾਂ ‘ਮੌਜੂਦਾ ਸਿੱਖ ਰਹਿਤ
ਮਰਿਯਾਦਾ’ ਦਾ ਹਿੱਸਾ ਹਨ। ਸੋ ਇਸ ਰਹਿਤ ਮਰਿਯਾਦਾ ਦੀ ਸੁਧਾਈ ਕਰਨ ਦਾ ਮਤਾ ਪਾਸ ਕੀਤਾ ਜਾਵੇ, ਜਿਸ
ਦਾ ਨਾਂ ਬਦਲ ਕੇ ‘ਸਿੱਖ ਜੀਵਨ ਜਾਚ’ ਰੱਖਿਆ ਜਾ ਸਕਦਾ ਹੈ।
ਨਿਰੋਲ ਗੁਰਮਤਿ ਅਨੁਸਾਰ ‘ਸਿੱਖ ਜੀਵਨ ਜਾਚ’ ਤਿਆਰ ਕਰਨ ਲਈ ਵਿਦਵਾਨਾਂ ਦੀ
ਇੱਕ ਕਮੇਟੀ ਦਾ ਗਠਨ ਕੀਤਾ ਜਾਵੇ।
(4)
ਚੌਥਾ ਮਤਾ, ‘ਮਜ਼ਬੂਤ ਗੁਰਮਤਿ ਮੀਡੀਆ’ ਦੀ ਸਥਾਪਨਾ ਨਾਲ ਸਬੰਧਿਤ ਹੋਵੇ। ਇਸ ਮੀਡੀਏ ਦੀ ਸਥਾਪਤੀ ਲਈ
ਰੂਪ-ਰੇਖਾ ਤਿਆਰ ਕਰਨ ਲਈ ਜਾਗਰੂਕ ਅਤੇ ਮਾਹਿਰਾਂ ਅਤੇ ਪੰਥਦਰਦੀਆਂ ਦੀ ਇੱਕ ਕਮੇਟੀ ਬਣਾਈ ਜਾਵੇ।
(5)
ਕੌਮ ਵੱਲੋਂ ਪਹਿਲਾਂ ਪ੍ਰਵਾਨਿਤ ਨਾਨਕਸ਼ਾਹੀ ਕੈਲੰਡਰ ਨੂੰ ਸਵੀਕਾਰਦਿਆਂ, ਉਸ ਵਿੱਚ ਰਹਿ ਗਈਆਂ ਕੁੱਝ
ਕਮੀਆਂ ਦੇ ਸੁਧਾਰ ਲਈ ਮਾਹੀਰਾਂ ਦੀ ਇੱਕ ਕਮੇਟੀ ਦਾ ਗਠਨ ਕਰ ਕੇ ਨਿਰਧਾਰਿਤ ਸਮੇਂ ਦੀ ਸੀਮਾਂ ਵਿੱਚ
ਇਸ ਨੂੰ ਸੰਪੂਰਨ ਰੂਪ ਦਿੱਤਾ ਜਾਵੇ।
(6)
ਛੇਵਾਂ ਮਤਾ, ਇੱਕ ਵੱਡੇ ਪੱਧਰ ਦੀ ਨਵੀਂ ਜੱਥੇਬੰਦੀ ਦੇ ਗਠਨ ਨਾਲ ਸਬੰਧਿਤ ਹੋ ਸਕਦਾ ਹੈ। ਇਸ
ਜੱਥੇਬੰਦੀ ਦੇ ਸੰਵਿਧਾਨ, ਕਾਰਜ ਖੇਤਰ ਅਤੇ ਹੋਰ ਮੱਦਾਂ ਦੀ ਰੂਪ-ਰੇਖਾ ਤਿਆਰ ਕਰਨ ਲਈ ਗੁਰਮਤਿ
ਸਿਧਾਂਤਾਂ ਅਤੇ ਵਿਚਾਰਧਾਰਾ ਨੂੰ ਸਮਰਪਿਤ ਪੰਥਦਰਦੀਆਂ ਦੀ ਇੱਕ ਕਮੇਟੀ ਬਣਾਈ ਜਾਵੇ।
(7)
‘ਗੁਰੂ ਗ੍ਰੰਥ ਸਾਹਿਬ ਜੀ’ ਦਾ ਸਹੀ ਗੁਰਮਤਿ ਪੇਸ਼ ਕਰਦਾ ਟੀਕਾ ਤਿਆਰ ਕਰਨ ਸੰਬੰਧੀ ਵੀ ਇੱਕ ਮਤਾ ਇਸ
ਕਨਵੈਨਸ਼ਨ (ਸਰਬੱਤ ਖਾਲਸਾ) ਵਿੱਚ ਪਾਸ ਕੀਤਾ ਜਾਵੇ। ਇਸ ਅਹਿਮ ਲੋੜੀਂਦੇ ਕਾਰਜ ਲਈ ਯੋਗ ਵਿਦਵਾਨਾਂ
ਦੀ ਇੱਕ ਕਮੇਟੀ ਬਣਾਈ ਜਾਵੇ।
(8)
ਸ਼੍ਰੋਮਣੀ ਕਮੇਟੀ ਨੂੰ ਨਵੇਨ ਮਹੰਤਾਂ ਤੋਂ ਆਜ਼ਾਦ ਕਰਵਾਉਣ ਸੰਬੰਧੀ ਵੀ ਮਤਾ ਸਰਬੱਤ ਖ਼ਾਲਸਾ ਸਾਹਮਣੇ
ਪੇਸ਼ ਕੀਤਾ ਜਾਵੇ।
ਨਸ਼ੇ ਅਤੇ ਭ੍ਰਿਸ਼ਟਾਚਾਰ ਤੋਂ ਮੁਕੱਤ ਹੋ ਕੇ ਆਮ ਸਿੱਖ ਵੋਟਰਾਂ ਨੂੰ ਚੋਣਾ
ਵਿੱਚ ਹਿਸਾ ਲੈ ਕੇ ਸੁਹਿਰਦ ਗੁਰਮੁਖਾਂ ਨੂੰ ਮੈਂਬਰ ਚੁਣਨ ਲਈ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ।
ਇਸ ਮਕਸਦ ਲਈ ਕਿਸੇ ਯੋਗ ਜਾਗਰੂਕ ਰਾਜਨੀਤਕ ਲੀਡਰ ਦੀ ਅਗਵਾਈ ਹੇਠ
ਪੰਥਦਰਦੀਆਂ ਦੀ ਇੱਕ ਕਮੇਟੀ ਬਣਾਈ ਜਾਵੇ।
‘ਸਰਬੱਤ ਖ਼ਾਲਸਾ’ ਤੋਂ ਪਹਿਲਾਂ ਹੋਣ ਵਾਲੀ ਮੀਟਿੰਗ ਵਿੱਚ ਇਨ੍ਹਾਂ ਸਾਰੀਆਂ
ਕਮੇਟੀਆਂ ਦੇ ਮੈਂਬਰ ਤੈਅ ਹੋ ਜਾਣੇ ਚਾਹੀਦੇ ਹਨ। ਨਾਲ ਹੀ ਸਾਰੀਆਂ ਕਮੇਟੀਆਂ ਨੂੰ ਆਪਣਾ ਕੰਮ ਖਤਮ
ਕਰਨ ਲਈ ਇੱਕ ਨਿਸ਼ਚਿਤ ਸਮਾਂ ਤੈਅ ਕੀਤਾ ਜਾਵੇ। ਹਰ ਸਾਲ ਇੱਕ ਨਿਸ਼ਚਿਤ ਸਮੇਂ ਦੌਰਾਨ ‘ਸਰਬੱਤ ਖ਼ਾਲਸਾ’
ਬੁਲਾਉਣ ਦੀ ਪਿਰਤ ਪਾਈ ਜਾਵੇ। ਇਸ ਵਿੱਚ ਉਸ ਸਾਲ ਦੀ ਕਾਰਗੁਜ਼ਾਰੀ ਪੇਸ਼ ਕੀਤੀ ਜਾਵੇ। ਇਨ੍ਹਾਂ ਸਾਰੇ
ਕਾਰਜਾਂ ਵਾਸਤੇ ਧਨ ਦੇ ਪ੍ਰਬੰਧ ਲਈ ‘ਜਾਗਰੂਕ ਆਰਥਿਕ ਮਾਹਿਰ’ ਪੰਥਦਰਦੀਆਂ ਦੀ ਇੱਕ ਕਮੇਟੀ ਬਣਾਈ
ਜਾਵੇ।
ਆਸ ਹੈ ਕਿ ਸਾਰੀਆਂ ਜਾਗਰੂਕ ਧਿਰਾਂ ‘ਤੱਤ ਗੁਰਮਤਿ ਪਰਿਵਾਰ’ ਵਲੋਂ ਪੇਸ਼
ਕੀਤੀਆਂ ਸੁਝਾਅ ਰੂਪੀ ਬੇਨਤੀਆਂ ਨੂੰ ਸੁਹਿਰਦਤਾ, ਨਿਸ਼ਕਾਮਤਾ ਅਤੇ ਇਮਾਨਦਾਰੀ ਨਾਲ ਵਿਚਾਰਨਗੀਆਂ ਅਤੇ
ਉਸ ਅਨੁਸਾਰ ਜਾਗ੍ਰਿਤੀ ਲਹਿਰ ਦੀ ਅਗਲੀ ਰੂਪ-ਰੇਖਾ ਤੈਅ ਕਰਨ ਲਈ ਹੰਭਲਾ ਮਾਰਨਗੀਆਂ।
ਸਾਡੀ ਨਿਸ਼ਕਾਮ ਅਤੇ ਨਿਮਰਤਾ ਸਹਿਤ, ਦੋਵੇਂ ਹੱਥ ਜੋੜ ਕੇ, ਸਾਰੀਆਂ ਜਾਗਰੂਕ
ਧਿਰਾਂ ਨੂੰ ਬੇਨਤੀ ਹੈ ਕਿ ਇਸ ਨਾਜ਼ੁਕ ਮੌਕੇ ਨੂੰ ਵੀ ਐਂਵੇ ਹੀ ਅਜਾਈਂ ਨਾ ਗੰਵਾ ਬੈਠੀਏ। ਵਰਨਾ ਆਉਣ
ਵਾਲਾ ਇਤਿਹਾਸ ਅਤੇ ਪੀੜੀਆ ਸਾਨੂੰ ਇਸ ਅਣਗਹਿਲੀ ਬਦਲੇ ਕਦੇ ਮੁਆਫ ਨਹੀਂ ਕਰਨਗੀਆਂ।
ਨਿਸ਼ਕਾਮ ਨਿਮਰਤਾ ਸਹਿਤ
ਨਿਰੋਲ ਨਾਨਕ ਫਲਸਫੇ ਦੀ ਰਾਹ ’ਤੇ
‘ਤੱਤ ਗਰਿਮਤਿ ਪਰਿਵਾਰ’
www.tattgurmatparivar.com
(21/10/10)
ਡਾ: ਪਰਮਜੀਤ ਸਿੰਘ
ਸੰਪਾਦਕ ਸਿੱਖ ਮਾਰਗ ਤੇ ਪਾਠਕ ਜੀਓ,
ਗੁਰ ਫਤਿਹੇ ਪ੍ਰਵਾਨ ਕਰਨੀ।
ਅੱਜ ਸ: ਅਮਰਜੀਤ ਸਿੰਘ ਚੰਦੀ ਜੀ ਦਾ ਸਝਾਓ ਪੜ੍ਹਿਆ ਤੇ ਸਮੇਂ ਦੀ ਘਾਟ ਹੋਣ ਦੇ
ਬਾਵਯੂਦ ਚਾਰ ਅੱਖਰ ਲਿੱਖਣ ਲਈ ਸਮਾਂ ਕੱਢਿਆ, 23 ਅਕਤੂਬਰ 2010 ਨੂੰ ਚਮਕੌਰ ਸਾਹਿਬ ਦੀ ਧਰਤੀ ਤੇ
ਸਿੱਖ ਇਨਕਲਾਬ ਕੌਸ਼ਲ (ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੰਸ਼ਥਾ) ਵੱਲੋਂ ਇੱਕ ਵਿਚਾਰ ਗੋਸ਼ਟੀ ਭਾਈ
ਹਿੰਮਤ ਸਿੰਘ ਹਾਲ ਵਿੱਚ ਕੀਤੀ ਜਾ ਰਹੀ ਹੈ। ਜਿਸ ਵਿੱਚ ਭਾਈ ਗੁਰਬਖਸ ਸਿੰਘ ਰਾਹੀ ਵੱਲੋਂ ਮਰਨ ਵਰਤ
ਕਿਉਂ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਰਚਾਰ ਵਿੱਚ ਆ ਰਹੀਆਂ ਰੁਕਾਵਟਾਂ ਤੇ ਸਿੱਖ ਵਿਦਵਾਨਾ ਤੇ
ਪ੍ਰਚਾਰਕਾ ਤੇ ਹੋ ਰਹੇ ਹਮਲਿਆਂ ਬਾਰੇ ਵਿਚਾਰ ਕੀਤਾ ਜਾਵੇਗਾ। ਸੋ ਸਾਰੇ ਗੁਰ ਸਿੱਖ ਵਿਦਵਾਨਾਂ ਤੇ
ਵਿਚਾਰ ਵਾਨ ਸੱਜਣਾ ਨੂੰ 23 ਅਕਤੂਬਰ 2010 ਦਿਨ ਸਨਿਚਰਵਾਰ ਸਮਾਂ ਸਵੇਰੇ ਦਸ ਵਜ਼ੇ ਪੰਹੁਚਣ ਦੀ ਅਪੀਲ
ਕੀਤੀ ਜਾਦੀ ਹੈ। ਚੰਦੀ ਜੀ ਨੂੰ ਵੀ ਇਸ ਵਿਚਾਰ ਗੋਸ਼ਟੀ ਵਿੱਚ ਪੰਹੁਚਕੇ ਆਪਣੇ ਸੁਝਾਓ ਦੇਣ ਦੀ ਖੇਚਲ
ਕਰਨ ਦੀ ਅਪੀਲ ਕੀਤੀ ਜਾਂਦੀ ਹੈ।
ਧਨਵਾਦੀ ਹੋਵਾਂਗਾ,
ਪਰਮਜੀਤ ਸਿੰਘ ਡਾ:
(21/10/10)
ਸਤਨਾਮ ਸਿੰਘ ਜੌਹਲ
ਜਥੇਦਾਰ ਗੁਰਬਚਨ ਸਿੰਘ ਜੀ ਦੀ ਗੁਪਤ ਫੇਰੀ ਜਾਂ ਸਾਜਸ਼ੀ ਫੇਰੀ
ਪਿਛਲੇ ਸਮੇਂ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਅਖੌਤੀ ਜਥੇਦਾਰ ਸ੍ਰ: ਗੁਰਬਚਨ ਸਿੰਘ ਜੀ
ਵਲੋਂ ਵੈਨਕੂਵਰ ਦੇ ਆਸ ਪਾਸ ਗੁਰਦੁਆਰਿਆਂ ਵਿੱਚ ਪੁਹੰਚਣ ਨਾਲ ਜਿਥੇ ਸਿੱਖ ਸੰਗਤਾਂ `ਚ ਹੈਰਾਨੀ
ਪੈਦਾ ਹੋਈ, ਉਥੇ ਕਈ ਪ੍ਰਸ਼ਨ ਵੀ ਉਠਣੇ ਸੁਭਾਵਕ ਹੀ ਹਨ। ਪੰਜਾਬ ਅੰਦਰ ਬਾਦਲ ਦਲ ਦੇ ਪ੍ਰਵਾਰ `ਚ
ਬਗਾਵਤ ਹੋ ਚੁੱਕੀ ਹੈ ਅਤੇ ਡਰਾਵੇ ਦੇ ਕੇ ਵਿਧਾਇਕਾਂ ਨੂੰ ਦਲ ਛੱਡਣ ਤੋਂ ਰੋਕਿਆ ਜਾ ਰਿਹਾ ਹੈ। ਕੌਮ
ਦੀ ਸਥਿਤੀ ਤਰਸਯੋਗ ਹੈ। ਜਾਪਦਾ ਹੈ ਕਿ ਕੁੱਝ ਸਮਾਂ ਪਹਿਲਾਂ ਜਥੇਦਾਰ ਸਾਹਿਬ ਦਾ ਨਿਉਯਾਰਕ ਵਿਖੇ
ਵਿਰੋਧ ਹੋਇਆ। ਇਨ੍ਹਾਂ ਵਲੋਂ ਪੰਥ ਦੇ ਵਿਦਿਵਾਨਾਂ ਨੂੰ ਛੇਕਣ ਕਾਰਨ ਪੰਜਾਬ ਵਿੱਚ ਬੁਹਤ ਥਾਈਂ
ਜਥੇਦਾਰ ਸਾਹਿਬ ਦੇ ਪੁੱਤਲੇ ਸਾੜੇ ਗਏ। ਕੀ ਅਜਿਹੇ ਵਿਅੱਕਤੀ ਕੌਮ ਨੂੰ ਕੋਈ ਸੇਧ ਦੇ ਸਕਦੇ ਹਨ?
ਇਨ੍ਹਾਂ ਜਥੇਦਾਰਾਂ ਨੂੰ ਗੁਰਮਤਿ ਦੀ ਬਹੁਤ ਥੋੜੀ ਜਾਣਕਾਰੀ ਹੈ, ਪਰ ਇਨਾਂ ਨੂੰ ਤਨਖਾਹਾਂ ਡਬਲ
ਮਿਲਦੀਆਂ ਹਨ। ਇਹ ਕੋਈ ਨਵੀ ਗੱਲ ਨਹੀ, ਇਹ ਭੇਖੀ ਰੂਪ ਵਿੱਚ ਕੌਮ ਦੇ ਨੇਤਾ ਵਿਕ ਜਾਂਦੇ ਹਨ।
ਇਨ੍ਹਾਂ ਨੂੰ ਆਰ ਐਸ ਐਸ ਵਾਲਿਆਂ ਨੇ ਪੂਰੀ ਤਰਾਂ ਕਾਬੂ ਕੀਤਾ ਹੋਇਆ ਹੈ। ਅਸੀ ਕੁੱਝ ਸਮਿਆਂ ਤੋਂ
ਦੇਖ ਰਹੇ ਹਾਂ ਕਿ ਜਥੇਦਾਰ ਗੁਰਮਤਿ ਪ੍ਰੰਪਰਾਵਾਂ ਦੀਆਂ ਧੱਜੀਆਂ ਉਡਾ ਰਹੇ ਹਨ। ਬੁਹਤ ਲੋਕਾਂ ਨੇ
ਖੁਦ ਅੱਖੀ ਵੇਖਿਆਂ ਕਿ ਬਲਾਤਕਾਰੀ ਸਾਧ ਜਥੇਦਾਰਾਂ ਨੂੰ ਨਕਦ ਪੈਸਾ ਦੇ ਰਿਹਾ ਹੈ ਤੇ ਨਾਲ ਸੋਨੇ ਦੇ
ਬਣੇ ਖੰਡੇ। ਦੂਜੇ ਪਾਸੇ ਉਸ ਸਾਧ ਨੂੰ ਸਰਕਾਰ ਦੀ ਪੂਰੀ ਹਮਾਇਤ ਹੈ, ਤਾਹੀਉਂ ਉਸਦਾ ਵਾਲ ਵਿੰਗਾ ਨਹੀ
ਹੋ ਰਿਹਾ। ਇੱਕ ਪਾਸੇ ਆਰ ਐਸ ਐਸ ਨੇ ਸਾਰੇ ਸੰਤ ਸਮਾਜ ਨੂੰ ਕਾਬੂ ਕੀਤਾ ਹੋਇਆ ਹੈ, ਦੂਜੇ ਪਾਸੇ
ਬਾਦਲ ਤੇ ਸਮੁੱਚੀ ਸ਼੍ਰੌਮਣੀ ਕਮੇਟੀ ਪੂਰੀ ਤਰਾਂ ਆਰ ਐਸ ਐਸ ਦੇ ਏਜੰਡਿਆਂ ਨੂੰ ਲਾਗੂ ਕਰ ਰਹੀ ਹੈ।
ਇਸਦਾ ਸਬੂਤ ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰਨਾ ਹੈ। ਇਸ ਤੋਂ ਵੱਧ ਕੀ ਦੁਖਦਾਈ ਹੋ ਸਕਦਾ ਹੈ ਕਿ ਕੌਮ
ਨੇ ਸਤ ਸਾਲ ਕੈਲੰਡਰ ਨੂੰ ਲਾਗੂ ਰੱਖਿਆ, ਮਗਰੋਂ ਆਰ ਐਸ ਐਸ ਦੇ ਜ਼ੋਰ ਪਾੳੇੁਣ ਤੇ ਬਦਲ ਦਿੱਤਾ।
ਵਿਸ਼ੇਸ ਕਰਕੇ ਧੁੰਮਾਂ ਅਤੇ ਮੱਕੜ ਨੇ ਭੁਮਿਕਾ ਨਿਭਾਈ।
ਕੁਝ ਸਮਾਂ ਪਹਿਲਾਂ ਜਥੇਦਾਰ ਗੁਰਬਚਨ ਸਿੰਘ ਨੇ ਇੱਕ ਬਿਆਨ ਦਿਤਾ ਸੀ ਕਿ ਪਟਨੇ ਸਾਹਿਬ ਦੇ ਤਖ਼ਤ ਦਾ
ਪ੍ਰਬੰਧ ਪੂਰੀ ਤਰਾਂ ਆਰ ਐਸ ਐਸ ਦੇ ਪ੍ਰਭਾਵ ਅਧੀਨ ਹੈ ਤੇ ਤਖ਼ਤ ਹਜੂਰ ਸਾਹਿਬ ਦਾ ਪ੍ਰਬੰਧ ਕਾਂਗਰਸ
ਦੇ ਹੱਥਾਂ ਵਿੱਚ ਹੈ। ਅਸਲੀਅਤ ਤਾਂ ਇਹ ਹੈ ਕਿ ਪੰਜਾਬ ਦਾ ਬਾਦਲ ਦਲ ਤੇ ਸ਼੍ਰੋਮਣੀ ਕਮੇਟੀ ਪੂਰੀ
ਤਰਾਂ ਆਰ ਐਸ ਐਸ ਅਧੀਨ ਹੈ। ਇੱਕ ਵਿਦਿਵਾਨ ਨੇ ਆਪਣੀ ਪੁੱਸਤਕ ਅੰਦਰ ਆਰ ਐਸ ਐਸ ਦੀ ਸਾਜਸ਼ੀ ਨੀਤੀ
ਬਾਰੇ ਖੁਲਾਸਾ ਕੀਤਾ ਹੈ ਕਿ ਉਹ ਚਾਹੁੰਦੇ ਹਨ ਕਿ ਸਿੱਖਾਂ ਨੂੰ ਗੁਰੂ ਗੁਰੰਥ ਸਾਹਿਬ ਨਾਲੋਂ ਤੋੜਕੇ
ਵਚਿੱਤਰ ਨਾਟਕ (ਦਸਮ ਗ੍ਰੰਥ) ਨਾਲ ਜੋੜਿਆ ਜਾਵੇ। ਦੂਸਰਾ ਉਨ੍ਹਾਂ ਦੀ ਨੀਤੀ ਹੈ ਕਿ ਗੁਰਦੁਆਰਿਆਂ
ਵਿੱਚ ਸੂਰਜ ਪ੍ਰਕਾਸ਼ ਦੀ ਕਥਾ ਹੀ ਹੋਵੇ ਤਾਂ ਜੋ ਸਿੱਖਾਂ ਦਾ ਗੁਰਮਤਿ ਦੀ ਥਾਂ ਕਰਾਮਾਤੀ ਕਹਾਣੀਆਂ
ਜਾਂ ਵਹਿਮਾਂ ਭਰਮਾਂ ਵਿੱਚ ਵਿਸ਼ਵਾਸ਼ ਬਣਿਆ ਰਹੇ। ਕਈ ਥਾਈਂ ਪਤਾ ਲਗਾ ਹੈ ਕਿ ਸ਼੍ਰੋਮਣੀ ਕਮੇਟੀ ਦੇ
ਪ੍ਰਚਾਰਕ ਗੁਰਦੁਆਰਿਆਂ ਵਿੱਚ ਸੂਰਜ ਪ੍ਰਕਾਸ਼ ਦੀ ਕਥਾ ਸ਼ੁਰੂ ਕਰਵਾ ਰਹੇ ਹਨ।
ਭਾਵੇਂ ਜਥੇਦਾਰ ਗੁਰਬਚਨ ਸਿੰਘ ਪਹਿਲਾਂ ਕਈ ਵਾਰ ਆਖ ਚੁੱਕੇ ਹਨ ਕਿ ਪੰਥਕ ਫੈਸਲੇ ਸ਼੍ਰੀ ਅਕਾਲ ਤਖ਼ਤ
ਸਾਹਿਬ ਵਲੋਂ ਹੀ ਕੀਤੇ ਜਾ ਸਕਦੇ ਹਨ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਸਭ ਤੋਂ ਮਹਾਨ ਹਨ। ਜੇ
ਅਜੋਕੇ ਸਮੇਂ ਦੇਖਿਆ ਜਾਏ ਤਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਸਰਵੋਤਮ ਨਹੀ ਹਨ ਕਿਉਂਕਿ ਦੂਜੇ ਤਖ਼ਤਾਂ
ਵਾਲੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਮਰਯਾਦਾ ਨਹੀਂ ਮੰਨਦੇ। ਸਾਨੂੰ ਤਾਂ ਇਸ ਤਰਾਂ ਜਾਪਦਾ ਹੈ ਕਿ ਆਖਰ
ਸ਼੍ਰੀ ਅਕਾਲ ਤਖ਼ਤ ਸਾਹਿਬ ਵਾਲਿਆਂ ਵਲੋਂ ਸ਼੍ਰੀ ਹਜੂਰ ਸਾਹਿਬ ਦੀ ਮਰਯਾਦਾ (ਬਕਰੇ ਝਟਕਾਉਣ ਆਦਿ)
ਅੰਮ੍ਰਿਤਸਰ ਸ਼ੁਰੂ ਕੀਤੀ ਜਾਵੇਗੀ। ਇਸ ਤਰਾਂ ਕਰਨ ਨਾਲ ਹਜ਼ੂਰ ਸਾਹਿਬ ਵਾਲੇ ਖ਼ੁਸ਼ ਹੋਣਗੇ। ਦੂਸਰਾ, ਕੀ
ਪਤਾ ਜਥੇਦਾਰ ਗੁਰਬਚਨ ਸਿੰਘ ਜੀ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵਚਿੱਤਰ ਨਾਟਕ ਦੇ ਅਖੰਡਪਾਠ ਹੀ
ਸ਼ੁਰੂ ਕਰਵਾ ਦੇਣ।
ਸਾਨੂੰ ਕਦੀ ਵੀ ਅਜੇਹੇ ਜਥੇਦਾਰਾਂ ਨੂੰ ਮੂੰਹ ਨਹੀ ਲਗਾਉਣਾ ਚਾਹੀਦਾ। ਇਹ ਤਾਂ ਬਾਦਲ ਦੀ ਕਰਾਮਾਤ
ਨਾਲ ਜਥੇਦਾਰ ਬਣ ਗਏ, ਨਹੀ ਤਾਂ ਇਹ ਬਿਚਾਰੇ ਸਾਧਾਰਨ ਅਖੰਡਪਾਠੀ ਸਨ। ਸਾਨੂੰ ਇਹ ਜਾਣਕੇ ਦੁੱਖ ਹੋਇਆ
ਕਿ ਪਟਿਆਲੇ ਵਿਖੇ ਪੰਥ ਦੇ ਵਿਦਿਵਾਨ ਪ੍ਰੋਫੈਸਰ ਇੰਦਰ ਸਿੰਘ ਘੱਗਾ ਜੀ ਉਪਰ ਕਾਤਲਾਨਾ ਹਮਲਾ ਹੋਇਆ।
ਇਹ ਹਮਲਾ ਦੂਜੀ ਵਾਰ ਹੋਇਆ ਹੈ। ਇਹ ਲੋਕ ਕਤਲ ਕਰਵਾ ਦਿੰਦੇ ਹਨ ਜਾਂ ਛੇਕ ਦਿੰਦੇ ਹਨ। ਕਿਉਂਕਿ
ਇਨ੍ਹਾਂ ਪਾਸ ਉਨ੍ਹਾਂ ਵਲੋਂ ਪੁੱਛੇ ਸਵਾਲਾਂ ਦਾ ਉਤਰ ਦੇਣਾ ਸੰਭਵ ਨਹੀਂ। ਵਿਦਿਵਾਨ ਲੋਕ ਕੌਮ ਦੇ
ਹਿਤੂ ਹਨ, ਰਾਜਸੀ ਨੇਤਾ ਤੇ ਧਾਰਮਿਕ ਆਗੂ ਕੌਮ ਮਾਰੂ ਨੀਤੀਆਂ ਤੇ ਉਤਰ ਆਏ ਹਨ। ਫੈਸਲਾ ਅਸੀ ਕਰਨਾ
ਹੈ ਕਿ ਕੌਮ ਨੂੰ ਕਿਵੇ ਬਚਾਇਆ ਜਾਵੇ। ਕੈਨੇਡੀਅਨ ਸਿੱਖ ਸੱਟਡੀ ਤੇ ਟੀਚਿੰਗ ਸੁਸਾਇਟੀ ਦੇ ਸੁਮੱਚੇ
ਮੈਂਬਰ ਆਪ ਨੂੰ ਜਾਗਰੂਕ ਕਰਨ ਲਈ ਸਮੇਂ ਸਮੇਂ ਸਿਰ ਆਪਣਾ ਰੋਲ ਨਿਭਾਉਂਦੇ ਰਹਿੰਦੇ ਹਨ। ਆਉ ਇਕੱਤਰ
ਹੋ ਕਿ ਪੰਥਕ ਵਿਰੋਧੀ ਤਾਕਤਾਂ ਨੂੰ ਪਿਛਾੜਣ ਲਈ ਯਤਨਸ਼ੀਲ ਹੋਈਏ।
ਸਤਨਾਮ ਸਿੰਘ ਜੌਹਲ
ਪ੍ਰਧਾਨ,
ਕੈਨੇਡੀਅਨ ਸਿੱਖ ਸ਼ਟੱਡੀ ਤੇ ਟੀਚਿੰਗ ਸੁਸਾਇਟੀ
ਵੈਨਕੂਵਰ, ਬੀ. ਸੀ
(21/10/10)
ਕਿਰਪਾਲ ਸਿੰਘ ਬਠਿੰਡਾ
ਸਤਿਕਾਰਯੋਗ ਮੁੱਖ ਸੰਪਾਦਕ ਸਾਹਿਬ ਜੀ, ਸਿੱਖ ਮਾਰਗ ਡਾਟ ਕਾਮ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਮੈਂ ਆਪ ਜੀ ਦੀਆਂ ਭਾਵਨਾਵਾਂ ਅਤੇ ਕੰਮ `ਚ ਓਵਰਬਿਜ਼ੀ ਹੋਣ ਕਰਕੇ ਆ ਰਹੀਆਂ ਮੁਸ਼ਕਲਾਂ
ਤੋਂ ਪੂਰੀ ਤਰ੍ਹਾਂ ਜਾਣੂ ਹਾਂ ਅਤੇ ਕੰਮ ਦੀ ਬਹੁਤਾਤ ਹੋਣ ਦੇ ਬਾਵਜ਼ੂਦ ਮੇਰੀਆਂ ਲੰਬੀਆਂ ਲੰਬੀਆਂ
ਚਿੱਠੀਆਂ ਅਤੇ ਲੇਖ ਪੜ੍ਹਨ ਅਤੇ ਉਨ੍ਹਾਂ `ਤੇ ਢੁਕਵੀਂ ਟਿੱਪਣੀ ਕਰਨ ਉਪ੍ਰੰਤ ਛਾਪ ਕੇ ਮੇਰੇ ਮਨ
ਦੀਆਂ ਭਾਵਨਾਵਾਂ ਨੂੰ ਪਾਠਕਾਂ ਤੱਕ ਪਹੁਚਾਉਣ ਲਈ ਆਪ ਜੀ ਦਾ ਬਹੁਤ ਬੁਹਤ ਧੰਨਵਾਦ। ਮੈਂ ਆਪ ਜੀ
ਦੀਆਂ ਭਾਵਨਾਵਾਂ ਨੂੰ ਪੂਰੀ ਤਰ੍ਹਾਂ ਸਮਝ ਚੁੱਕਾ ਹਾਂ ਤੇ ੳਮੀਦ ਹੈ ਕਿ ਤੁਸੀ ਮੇਰੀਆਂ ਭਾਵਨਾਵਾਂ
ਵੀ ਸਮਝ ਚੁੱਕੇ ਹੋਵੋਗੇ। ਤੁਹਾਡੀ ਕਦਰ ਮੇਰੇ ਦਿਲ ਵਿੱਚ ਉਸ ਸਮੇਂ ਹੋਰ ਵਧ ਗਈ ਜਦੋਂ ਇੱਕ ਤਰ੍ਹਾਂ
ਤੁਹਾਡੀ ਅਲੋਚਨਾ ਕਰਦੀ ਮੇਰੀ ਚਿੱਠੀ ਵੀ ਤੁਸਾਂ ਨੇ ਆਪਣੀ ਸਾਈਟ `ਤੇ ਛਾਪ ਕੇ ਬਿਨਾ ਤਹਿਸ਼ `ਚ ਆਇਆਂ
ਉਸ `ਤੇ ਢੁਕਵੀਂ ਟਿੱਪਣੀ ਕਰਦਿਆਂ ਮੇਰੇ ਵੱਲੋਂ ਭੇਜੇ ਗਏ ਲੇਖ ਛਾਪ ਕੇ ਇਹ ਵਿਖਾ ਦਿੱਤਾ ਕਿ
ਤੁਹਾਡੇ ਮਨ `ਚ ਮੇਰੇ ਸਬੰਧੀ ਕੋਈ ਮੰਦਭਾਵਨਾ ਜਾਂ ਵਿਤਕਰਾ ਨਹੀਂ ਹੈ ਅਤੇ ਨਿਰੋਲ ਪੰਥਕ ਮੁੱਦੇ ਹੱਲ
ਕਰਨ ਦੀ ਤਲਾਸ਼ `ਚ ਸਭਨਾਂ ਦੇ ਵੀਚਾਰਾਂ ਨੂੰ ਬਰਾਬਰ ਥਾਂ ਦੇ ਰਹੇ ਹੋ। ਸਪੋਕਸਮੈਨ ਵਿੱਚ ਇਹੋ ਘਾਟ
ਹੈ ਕਿ ਉਹ ਆਪਣੀ ਅਲੋਚਨਾ ਨੂੰ ਬਿਲਕੁਲ ਸਹਿਣ ਨਹੀਂ ਕਰ ਸਕਦਾ ਤੇ ਕੋਈ ਲੇਖ, ਪਾਠਕਾਂ ਦੀ ਚਿੱਠੀ
ਜਾਂ ਖ਼ਬਰ ਉਸ ਵਿੱਚ ਛਪਦੀ ਹੀ ਨਹੀਂ ਜਿਸ ਵਿੱਚ ਵਿਸ਼ੇਸ਼ ਤੌਰ `ਤੇ ਉਸ ਦੇ ਸੋਹਲੇ ਨਾ ਗਾਏ ਗਏ ਹੋਣ
ਜਾਂ ਉਸ ਦਾ ਧਨੰਵਾਦ ਨਾ ਕੀਤਾ ਗਿਆ ਹੋਵੇ। ਇਸ ਵਲੋਂ ਪ੍ਰੋ: ਦਰਸ਼ਨ ਸਿੰਘ ਦੇ ਬਾਈਕਾਟ ਦਾ ਸਿਰਫ ਇਹੋ
ਕਾਰਣ ਹੈ। ਸਿੱਖ ਧਰਮ ਦੇ ਮੁਢਲੇ ਸਿਧਾਂਤਾਂ ਨੂੰ ਕੱਟਣ ਵਾਲੀਆਂ ਇਸ ਦੀਆਂ ਲਿਖਤਾਂ ਦੀ ਜੇ ਤੱਤ
ਗੁਰਮੱਤ ਪ੍ਰੀਵਾਰ, ਇੰਡੀਆ ਅਵੇਰਨੈੱਸ ਦੇ ਸੰਪਾਦਕ ਸਰਬਜੀਤ ਸਿੰਘ, ਸਿੱਖ ਗਾਰਡੀਅਨ ਦੇ ਸੰਪਾਦਕ
ਮਹਿੰਦਰ ਸਿੰਘ ਚਚਰਾੜੀ ਜਾਂ ਮੇਰੇ ਵਰਗਾ ਕੋਈ ਪੱਤਕਾਰ ਗੁਰਮਤ ਦੇ ਅਧਾਰ `ਤੇ ਪੜਚੋਲ ਕਰ ਦੇਵੇ ਤਾਂ
ਆਪਣੇ ਹੀ ਵਲੋਂ ਪ੍ਰਚਾਰੇ ਜਾ ਰਹੇ ਸਿਧਾਂਤ ‘ਰੋਸੁ ਨ ਕੀਜੈ ਉਤਰੁ ਦੀਜੈ’ ਦੀ ਘੋਰ ਉਲੰਘਨਾ ਕਰਦਾ
ਹੋਇਆ ਉਨ੍ਹਾਂ ਪ੍ਰਤੀ ਇੰਨੀ ਮੰਦਭਾਸ਼ਾ ਬੋਲਦਾ ਤੇ ਲਿਖਦਾ ਹੈ ਕਿ ਜਿਥੇ ਹੋਰਨਾਂ ਦੀ ਭਾਸ਼ਾ ਵਿਗਾੜ
ਰਿਹਾ ਹੈ ਉੱਥੇ ਉਨ੍ਹਾਂ ਨਾਲ ਦੁਸ਼ਮਨੀ ਪਾਲ ਕੇ ਪੰਥਕ ਧਿਰਾਂ `ਚ ਵੰਡੀਆਂ ਪਾ ਕੇ ਪੰਥਕ ਸ਼ਕਤੀ ਨੂੰ
ਖੇਰੂੰ ਖੇਰੂੰ ਕਰ ਰਿਹਾ ਹੈ ਤਾਂ ਇਸ ਅਖ਼ਬਾਰ ਨੂੰ ਪੰਥਕ ਕਿਵੇਂ ਕਿਹਾ ਜਾ ਸਕਦਾ ਹੈ? ਇਸ ਨੂੰ ਪੰਥਕ
ਬਣਾਉਣ ਲਈ ਹੀ ਇਸ ਦਾ ਅਸਲੀ ਚਿਹਰਾ ਲੋਕਾਂ ਸਾਹਮਣੇ ਲਿਆਉਣ ਦਾ ਯਤਨ ਕੀਤਾ ਜਾ ਰਿਹਾ ਹੈ ਤਾਂ ਇਸ
ਤੋਂ ਬੁਖ਼ਲਾਹਟ ਵਿੱਚ ਆ ਕੇ ਸਪੋਕਸਮੈਨ ਟਰੱਸਟੀ ਕਾਬਲ ਸਿੰਘ ਦੀ ਭਾਸ਼ਾ ਇਸ ਕਦਰ ਅਸਭਿਅਕ ਬਣ ਜਾਂਦੀ
ਹੈ ਜਿਸ ਦੀ ਝਲਕ ਤੁਸੀਂ ਉਸ ਵਲੋਂ ਮੈਨੂੰ ਭੇਜੀ ਗਈ ਈਮੇਲ ਤੋਂ ਲਗਾ ਸਕਦੇ ਹੋ।
ਹੈਰਾਨੀ ਦੀ ਗੱਲ ਹੈ ਕਿ ਆਮ ਸਮਰਥਕ ਦੀ ਤਾਂ ਗੱਲ ਹੀ ਛੱਡੋ ਕਈ ਸਿੱਖ ਸਕਾਲਰਾਂ ਨੂੰ ਵੀ ਸਪੋਕਸਮੈਨੀ
ਐਨਕਾਂ ਲੱਗ ਚੁੱਕੀਆਂ ਹਨ ਤੇ ਇੱਕ ਫੇਸ ਬੁੱਕ `ਤੇ ਖ਼ਬਰਾਂ ਤੇ ਲੇਖ ਚੋਰੀ ਕਰਨ ਬਦਲੇ ਕਾਬਲ ਸਿੰਘ ਦੇ
ਇਤਰਾਜ ਨੂ ਜਾਇਜ਼ ਠਹਿਰਾ ਚੁੱਕੇ ਹਨ ਪਰ ਉਹ ਇਹ ਨਹੀਂ ਦੱਸ ਸਕੇ ਕਿ ਚੋਰੀ ਕੀ ਹੋਇਆ, ਚੋਰੀ ਕਿਸ ਦੀ
ਹੋਈ ਤੇ ਕਿਸ ਨੇ ਕੀਤੀ? ਜੇ ਕਾਬਲ ਸਿੰਘ ਨੂੰ ਜਾਇਜ਼ ਠਹਿਰਾਇਆ ਜਾ ਸਕਦਾ ਹੈ ਤਾਂ ਦਸਮ ਗ੍ਰੰਥੀਆਂ
ਵਲੋਂ ਵਰਤੀ ਜਾ ਰਹੀ ਮੰਦਭਾਸ਼ਾ ਅਤੇ ਉਨ੍ਹਾਂ ਵਲੋਂ ਵਿਦਵਾਨਾਂ `ਤੇ ਕੀਤੇ ਜਾ ਰਹੇ ਜਿਸਮਾਨੀ ਹਮਲਿਆਂ
ਦੀ ਨਿੰਦਾ ਕਿਸ ਅਧਾਰ `ਤੇ ਕੀਤੀ ਜਾ ਰਹੀ ਹੈ? ਇਤਨੇ ਵਿਦਵਾਨ ਹੋਣ ਦੇ ਬਾਵਜ਼ੂਦ, ਸਿਧਾਂਤ ਦੀ ਗੱਲ
ਸਮਝਣ ਦੀ ਥਾਂ ਸਪੋਕਸਮੈਨ ਨਾਲ ਸਾਡੀ ਵਿਰੋਧਤਾ ਦਾ ਕਾਰਣ ਸਾਡੀ ਉਨ੍ਹਾਂ ਨਾਲ ਨਿਜੀ ਰੰਜਿਸ਼ ਦੱਸ
ਰਿਹਾ ਹੈ। ਕੀ ਹੈ ਸਾਡੀ ਰੰਜਿਸ ਦਾ ਕਾਰਣ? ਕੀ ਸਾਡਾ ਕੋਈ ਜ਼ਮੀਨ ਜਾਇਦਾਦ ਦਾ ਝਗੜਾ ਹੈ ਜਾਂ ਕਿਸੇ
ਪਾਰਟੀ ਦੀ ਪ੍ਰਧਾਨਗੀ ਦਾ? ਝਗੜਾ ਸਿਰਫ ਇਹੋ ਹੈ ਕਿ ਅਸੀਂ ਉਸ ਨੂੰ ਸਲਾਹ ਦੇ ਬੈਠੇ ਕਿ ਗੁਰੂ ਗ੍ਰੰਥ
ਸਾਹਿਬ ਦੀ ਪ੍ਰਮਾਣਿਕਤਾ ਨੂੰ ਸ਼ੱਕੀ ਬਣਾਉਣਾ, 10 ਗੁਰੂ ਸਾਹਿਬਾਨ ਦੀ ਹੋਂਦ ਮੰਨਣ ਤੋਂ ਇਨਕਾਰ ਕਰਨਾ
ਪੰਥ ਲਈ ਹਾਨੀਕਾਰਕ ਹੈ ਤੇ ਸਪੋਕਸਮੈਨ ਦੀ ਵੀ ਇਸ ਨਾਲ ਪੰਥ ਵਿੱਚ ਸ਼ਾਖ਼ ਘਟੇਗੀ ਇਸ ਲਈ ਇਹ ਮੁੱਦੇ ਨਾ
ਉਠਾਏ ਜਾਣ। ਬੱਸ ਇਸੇ ਗੱਲ ਨੇ ਜੋਗਿੰਦਰ ਸਿੰਘ ਦਾ ਪਾਰਾ ਇਤਨਾ ਚੜ੍ਹਾ ਦਿੱਤਾ ਕਿ ਉਹ ਸਾਨੂੰ ਆਪਣਾ
ਕੱਟੜ ਦੁਸ਼ਮਣ ਸਮਝਣ ਲੱਗ ਪਿਆ। ਇਹ ਘਟਨਾ ਏਕਸ ਕੇ ਬਾਰਕ ਦੀ ਮੀਟਿੰਗ ਵਿੱਚ ਤਕਰੀਬਨ 100 ਵਿਅਕਤੀਆਂ
ਦੀ ਹਾਜ਼ਰੀ ਵਿੱਚ ਵਾਪਰੀ। ਇਸ ਘਟਨਾ ਪਿੱਛੋਂ ਵੀ ਤਕਰੀਬਨ 6 ਮਹੀਨੇ ਮੈਂ ਸਪੋਕਸਮੈਨ ਦੇ ਨਾਲ ਰਿਹਾ
ਅਤੇ ਉਸ ਵਲੋਂ ਬਹਾਨਿਆਂ ਨਾਲ ਬੇਇਜ਼ਤੀ ਸਹਿਨ ਕਰਦਾ ਰਿਹਾ ਅਤੇ ਤੋੜ ਵਿਛੋੜੇ ਪਿੱਛੋਂ 9 ਮਹੀਨੇ
ਬਿਲਕੁਲ ਚੁੱਪ ਰਿਹਾ। ਉਸ ਉਪ੍ਰੰਤ ਜਦੋਂ ਇਸ ਨੇ ਆਪਣੇ ਵਿਵਾਦਤ ਵੀਚਾਰ ਤਿਅਗਣ ਦੀ ਥਾਂ ਅਖ਼ਬਾਰ `ਚ
ਛਾਪਣੇ ਵੀ ਸ਼ੁਰੂ ਕਰ ਦਿੱਤੇ ਤਾਂ ਸਿਰਫ ਉਸ ਸਮੇਂ ਹੀ ਇਸੇ ਦੀਆਂ ਲਿਖਤਾਂ ਦੀ ਪੜਚੋਲ ਕਰ ਕੇ ਲਿਖਦਾ
ਰਿਹਾ ਹਾਂ ਤਾਂ ਇਸ ਵਿੱਚ ਸਕਾਲਰ ਸਾਹਿਬ ਨੂੰ ਸਿਧਾਂਤਕ ਮਤਭੇਦਾਂ ਦੀ ਥਾਂ ਸਾਡੀ ਨਿਜੀ ਰੰਜਿਸ਼ ਕਿਵੇ
ਦਿੱਸ ਆਈ ਇਹ ਸਿਰਫ ਉਹ ਹੀ ਦੱਸ ਸਕਦੇ ਹਨ, ਪਰ ਦੱਸਣਗੇ ਨਹੀਂ ਕਿਉਂਕਿ ਖ਼ਬਰ ਦੀ ਚੋਰੀ ਵਾਂਗ ਕੋਈ
ਨਿਜੀ ਰੰਜਿਸ਼ ਹੈ ਹੀ ਨਹੀਂ। ਸਪੋਕਸਮੈਨ ਵਾਂਗ ਸਕਾਲਰ ਸਾਹਿਬ ਵੀ ਇੱਕੋ ਰੱਟ ਲਾ ਰਹੇ ਹਨ ਕਿ ਸਾਰੇ
ਭਾਰਤ `ਚੋਂ ਕੋਈ ਹੈ ਹੋਰ ਅਖ਼ਬਾਰ ਜਿਹੜਾ ਪੰਥਕ ਵੀਚਾਰਧਾਰਾ ਦੀਆਂ ਖ਼ਬਰਾਂ ਲਾਉਂਦਾ ਹੋਵੇ! ਪਰ ਉਹ ਇਹ
ਦੱਸਣ ਲਈ ਤਿਆਰ ਨਹੀਂ ਕਿ ਕੋਈ ਹੈ ਹੋਰ ਅਖ਼ਬਾਰ ਜਿਹੜਾ ਲਿਖਦਾ ਹੋਵੇ ਕਿ ‘ਬਾਬਾ ਨਾਨਕ ਦੇ ਸਿਧਾਂਤ
ਦੀ ਉਸੇ ਦਿਨ ਵਿਰੋਧਤਾ ਹੋ ਗਈ ਜਿਸ ਦਿਨ ਭਾਈ ਲਹਿਣਾ ਜੀ ਗੁਰੂ ਅੰਗਦ ਬਣ ਬੈਠੇ। ਹੈ ਕੋਈ ਹੋਰ
ਅਖ਼ਬਾਰ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਨਕਲੀ ਦੱਸੇ ਤੇ ਕਹੇ ਕਿ ਜਿਸ ‘ਸ਼ਬਦ’ ਨੂੰ ਬਾਬਾ
ਨਾਨਕ ਨੇ ਆਪਣਾ ਗੁਰੂ ਕਿਹਾ ਸੀ ਉਹ ‘ਸ਼ਬਦ’ ਇਸ ਵਿੱਚ ਦਰਜ਼ ਹੀ ਨਹੀਂ ਹੈ’। ਸਕਾਲਰ ਸਾਹਿਬ! ਇਹੋ
ਜਿਹੇ ਸੰਕੇ ਖੜ੍ਹੇ ਕਰਨੇ ਤੇ ਉਹ ਵੀ ਪੰਥਕ ਕਹਾਉਣ ਵਾਲੇ ਅਖ਼ਬਾਰ ਵਲੋਂ, ਇੱਕ ਤਰ੍ਹਾਂ ਸਿੱਖ ਧਰਮ
ਨਾਲ ਦਿਨ ਦੀਵੀ ਬਲਾਤਕਾਰ ਕਰਨ ਦੇ ਬਰਾਬਰ ਹੈ। ਹੁਣ ਜੇ ਕੋਈ ਭਲੇ ਪੁਰਸ਼ ਦਾ ਲਿਬਾਸ ਪਹਿਨ ਕੇ ਕਿਸੇ
ਬੇਸਹਾਰਾ ਔਰਤ ਨੂੰ ਆਪਣੇ ਘਰ ਰਾਤ ਠਹਿਰਨ ਲਈ ਆਸਰਾ ਦੇ ਦੇਵੇ ਤੇ ਰਾਤੀ ਉਸ ਨਾਲ ਬਲਾਤਕਾਰ ਕਰ ਦੇਵੇ
ਤਾਂ ਵੀ ਤੁਸੀਂ ਇਹੋ ਦਲੀਲਾਂ ਦੇਵੋਗੇ ਕਿ ਸਾਰੇ ਪਿੰਡ `ਚੋਂ ਹੈ ਕੋਈ ਹੋਰ ਬੰਦਾ ਜਿਸ ਨੇ ਇੱਕ
ਬੇਸਹਾਰਾ ਔਰਤ ਨੂੰ ਰਾਤ ਨੂੰ ਠਹਿਰਨ ਲਈ ਜਗਾ ਦਿੱਤੀ ਹੋਵੇ, ਉਸ ਦੀ ਲੰਗਰ ਪਾਣੀ ਦੀ ਸੇਵਾ ਕੀਤੀ
ਹੋਵੇ। ਸਿਰਫ ਖ਼ਬਰਾਂ ਪਿੱਛੇ ਜਿਤਨੀ ਜ਼ਮੀਰ ਤੁਸੀਂ ਸਿੱਖ ਚਿੰਤਕਾਂ ਦੀ ਮਾਰਨਾ ਲੋਚ ਰਹੇ ਹੋ ਇਸ
ਤਰ੍ਹਾਂ ਤਾਂ ਰਾਜਨੀਤਿਕਾਂ ਤੇ ਚਿੰਤਕਾਂ `ਚ ਕੋਈ ਫਰਕ ਰਹਿ ਹੀ ਨਹੀਂ ਜਾਵੇਗਾ। ਵਿਦਵਾਨ ਹੋਣ ਦੇ
ਨਾਤੇ ਤੁਹਾਨੂੰ ਹੁਣ ਤੱਕ ਇਹ ਵੀ ਸਮਝ ਜਾਣਾ ਚਾਹੀਦਾ ਸੀ ਪੰਥਕ ਖ਼ਬਰਾਂ ਉਹ ਸਿੱਖ ਮਸਲੇ ਹੱਲ ਕਰਨ ਲਈ
ਨਹੀਂ ਬਲਕਿ ਗੁਰਮਤ ਦੀ ਸੂਝ ਰੱਖਣ ਵਾਲਿਆਂ ਨੂੰ ਜ਼ਜ਼ਬਾਤੀ ਤੌਰ `ਤੇ ਬਲੈਕ ਮੇਲਿੰਗ ਕਰ ਕੇ ਆਪਣੇ ਨਾਲ
ਜੋੜੀ ਰੱਖਣ ਲਈ, ਲਾ ਰਿਹਾ ਹੈ। ਇਸ ਕਾਰਣ ਨਵੇਂ ਤੋਂ ਨਵੇਂ ਵਿਵਾਦ ਖੜ੍ਹੇ ਰੱਖ ਕੇ ਆਪਣੇ ਅਖ਼ਬਾਰ ਲਈ
ਗਰਮ ਗਰਮ ਖ਼ਬਰਾਂ ਦੀ ਭਾਲ ਕਰਦਾ ਰਹਿੰਦਾ ਹੈ ਤੇ ਜਦੋਂ ਕੋਈ ਸੁਧਾਰ ਲਹਿਰ ਖੜ੍ਹੀ ਹੋਣ ਦੀ ਸੰਭਾਵਨਾ
ਬਣੇ ਤਾਂ ਉਸ ਲਹਿਰ ਦਾ ਲੱਕ ਤੋੜਨ ਤੋਂ ਵੀ ਪਿੱਛੇ ਨਹੀਂ ਹਟਦਾ ਜਿਸ ਤਰ੍ਹਾਂ ਕਿ ਪ੍ਰੋ: ਦਰਸ਼ਨ ਸਿੰਘ
ਦੇ ਕੇਸ ਵਿੱਚ ਕੀਤਾ ਹੈ। ਸੋ ਬੇਨਤੀ ਹੈ ਕਿ ਤੁਸੀਂ ਵਿਦਵਾਨਾਂ ਵਾਲਾ ਰੋਲ ਨਿਭਾਓ ਨਾਂ ਕਿ
ਸਿਆਸਤਦਾਨਾਂ ਵਾਲਾ। ਇਹ ਗੱਲ ਸਮਝਣ ਵਾਲੀ ਹੈ ਕਿ ਮਨੁਖ ਗਲਤੀਆਂ ਉਸ ਸਮੇਂ ਤੱਕ ਕਰਦਾ ਹੀ ਰਹਿੰਦਾ
ਹੈ ਜਦ ਤੱਕ ੳਸ ਦਾ ਪਰਦਾ ਬਣਿਆ ਰਹੇ। ਗੁਰੂ ਨਾਨਕ ਸਾਹਿਬ ਨੇ ਸੱਜਣ ਠੱਗ ਨੂੰ ਮਾਰਿਆ ਨਹੀਂ ਸੀ
ਸਗੋਂ ਉਸ ਵਲੋਂ ਪਰਦੇ ਹੇਠ ਕੀਤੇ ਜਾ ਰਹੇ ਪਾਪਾਂ ਤੋਂ ਪਰਦਾ ਲਾਹ ਕੇ ਉਸ ਨੂਂ ਸੁਧਾਰਿਆ ਸੀ ਤੇ ਉਹ
ਸੱਜਨ ਠੱਗ ਤੋਂ ਭਾਈ ਸੱਜਨ ਬਣ ਕੇ ਸਿੱਖੀ ਦਾ ਪ੍ਰਚਾਰਕ ਬਣਿਆ। ਇਸੇ ਤਰ੍ਹਾਂ ਅਸੀਂ ਸਪੋਕਸਮੈਨ ਨੂੰ
ਮਾਰਨਾ ਨਹੀਂ ਇਸ ਦੇ ਪਖੰਡਾਂ ਨੂੰ ਉਜਾਗਰ ਕਰਕੇ ਸੁਧਾਰਨਾ ਚਾਹੁੰਦੇ ਹਾਂ ਤਾਂ ਕਿ ਇਹ ਪੰਥ ਦੀ ਹੋਰ
ਨਿੱਗਰ ਸੇਵਾ ਕਰ ਸਕੇ ਪਰ ਤੁਸੀਂ ਪਤਾ ਨਹੀਂ ਕਿਉਂ ਸਾਡੀ ਸੋਚ ਨੂੰ ਗਲਤ ਸਿੱਧ ਕਰਕੇ ਉਸ ਦੀ ਹਉਂਮੈ
ਨੂੰ ਪੱਠੇ ਪਾ ਰਹੇ ਹੋ।
ਸੰਪਾਦਿਕ ਸ: ਮੱਖਣ ਸਿੰਘ ਜੀ ਉਕਤ ਪਹਿਰਾ ਤਾਂ ਸਕਾਲਰ --- ਸਾਹਿਬ ਵਾਸਤੇ ਹੈ ਤੁਸੀਂ ਤਾਂ ਆਪਣਾ
ਅੱਛਾ ਰੋਲ ਨਿਭਾ ਰਹੇ ਹੋ ਤੇ ਮੈਂ ਚਾਹੁੰਦਾ ਹਾਂ ਕਿ ਤੁਹਾਡੇ ਸਜਿਯੋਗ ਨਾਲ ਜੋਗਿੰਦਰ ਸਿੰਘ ਵਲੋਂ
ਕੀਤੀਆਂ ਜਾ ਰਹੀਆਂ ਗਲਤੀਆਂ ਤੋਂ ਪਰਦਾ ਲਾਹ ਕੇ ਉਸ ਨੂੰ ਭਾਈ ਸੱਜਨ ਵਾਂਗ ਭਲਾ ਪੁਰਸ਼ ਬਣਾਇਆ ਜਾਵੇ।
ਇਸ ਲਈ ਮੈਂ ਆਪ ਜੀ ਨੂੰ ਕਾਬਲ ਸਿੰਘ ਦੇ ਕਿਰਦਾਰ ਤੋਂ ਪਰਦਾ ਉਠਾਉਣ ਲਈ ਉਸ ਵਲੋਂ ਭੇਜੀ ਈਮੇਲ ਦਾ
ਜਵਾਬ (ਜਿਸ ਵਿੱਚ ੳਸ ਮੇਲ ਦੀ ਕਾਪੀ ਵੀ ਪੇਸਟ ਕੀਤੀ ਹੋਈ ਹੈ) ਭੇਜ ਰਿਹਾ ਹਾਂ। ਗੁਰਸੇਵਕ ਸਿੰਘ
ਧੌਲਾ ਦੀ ਫੇਸ ਬੁੱਕ ਤੋਂ ਸਕਾਲਰ ਦੀਆਂ ਟਿਪਣੀਆਂ ਦੀ ਕਾਪੀ ਵੀ ਭੇਜੀ ਜਾ ਰਹੀ ਹੈ। ਜੇ ਤੁਸੀਂ ਠੀਕ
ਸਮਝੋ ਤਾਂ ਇਨ੍ਹਾਂ ਤੋਂ ਪਾਠਕਾਂ ਨੂੰ ਜਾਣੂੰ ਕਰਵਾਉਣ ਲਈ ਛਾਪ ਦਿੱਤੀਆਂ ਜਾਣ ਤਾ ਕਿ ਉਹ ਖ਼ੁਦ
ਫੈਸਲਾ ਕਰ ਸਕਣ ਕਿ ਕੌਣ ਗਲਤ ਹੈ ਤੇ ਕੌਣ ਠੀਕ। ਧਰਮ ਦੀ ਲੜਾਈ ਕਦੀ ਵੀ ਸਿਆਸੀ ਚਾਲਾਂ ਨਾਲ ਨਹੀਂ
ਜਿੱਤੀ ਜਾ ਸਕਦੀ, ਜਿਵੇਂ ਕਿ ਸਪੋਕਸਮੈਨ ਤੋਂ ਕੰਮ ਲੈਣ ਲਈ ਉਸ ਦੀਆਂ ਕੌਮ ਮਾਰੂ ਨੀਤੀਆਂ ਅੱਗੇ ਝੁਕ
ਜਾਣ ਦੀਆਂ ਸਲਾਹਾਂ ਦਿੱਤੀਆਂ ਜਾ ਰਹੀਆਂ ਹਨ, ਬਲਕਿ ਸੱਚ ਦਾ ਪੱਲਾ ਫੜ ਕੇ ਹੀ ਜਿੱਤੀ ਜਾ ਸਕਦੀ ਹੈ।
ਇਸ ਸਕਾਲਰ ਦੀਆਂ ਸਲਾਹਾਂ ਮੈਨੂੰ ਇੰਝ ਪ੍ਰਤੀਤ ਹੋ ਰਹੀਆਂ ਹਨ ਜਿਵੇਂ ਉਹ ਸਾਨੂੰ ਪੁਜਾਰੀਆਂ ਦੀ
ਗੁਲਾਮੀ `ਚੋਂ ਅਜ਼ਾਦ ਹੋ ਕੇ ਇੱਕ ਅਖ਼ਬਾਰ ਨਵੀਸ ਦੀ ਗੁਲਾਮੀ ਕਬੂਲ ਕਰਨ ਲਈ ਪ੍ਰੇਰ ਰਹੀਆਂ ਹੋਣ। ਆਖ਼ਰ
ਗੁਲਾਮੀ ਤਾਂ ਗੁਲਾਮੀ ਹੀ ਹੈ ਜੇ ਉਹ ਮੈਨੂੰ ਇਨ੍ਹਾਂ ਦੋਵਾਂ ਗੁਲਾਮੀਆਂ `ਚ ਫਰਕ ਸਮਝਾ ਦੇਣ ਤਾਂ
ਉਨ੍ਹਾਂ ਦੀ ਸਲਾਹ ਮੰਨਣ ਲਈ ਮੈਂ ਤਿਆਰ ਹੋ ਸਕਣ ਲਈ ਸੋਚ ਸਕਦਾ ਹਾਂ। ਸਿਆਸਤਦਾਨਾਂ ਵਾਂਗ ਸਕਾਲਰ
ਸਾਹਿਬ ਇਹ ਕਹਿ ਕੇ ਚੋਰ ਮੋਰੀ ਰੱਖ ਜਾਂਦੇ ਹਨ ਕਿ ‘ਉਹ ਵੀ ਜੋਗਿੰਦਰ ਸਪੋਕਸਮੈਨ ਦੇ ਕੁੱਝ ਵੀਚਾਰਾਂ
ਨਾਲ ਸਹਿਮਤ ਨਹੀਂ ਹਨ। ਉਹ ਵੀ ਗਲਤੀਆਂ ਕਰ ਸਕਦਾ ਹੈ ਉਹ ਕੋਈ ਰੱਬ ਨਹੀਂ ਹੈ’। ਪਰ ਜਨਤਕ ਤੌਰ `ਤੇ
ਇਹ ਕਦੀ ਨਹੀਂ ਦੱਸਿਆਂ ਕਿ ਜੋਗਿੰਦਰ ਸਿੰਘ ਦੀਆਂ ਕਿਹੜੀਆਂ ਨੀਤੀਆਂ ਨਾਲ ਉਹ ਸਹਿਮਤ ਹਨ ਤੇ
ਕਿਹੜੀਆਂ ਨਾਲ ਨਹੀਂ। ਜੇ ਤੁਸੀਂ ਮੰਨਦੇ ਹੋ ਕਿ ਉਹ ਰੱਬ ਨਹੀਂ ਅਤੇ ਮੈਂ ਸੁਧਾਰ ਹਿੱਤ ਉਸ ਦੀਆਂ
ਗਲਤੀਆਂ ਦੱਸ ਦਿੱਤੀਆਂ ਹਨ ਤਾਂ ਮੈਂ ਕਿਹੜੀ ਗਲਤੀ ਕਰ ਦਿੱਤੀ ਹੈ ਜਿਸ ਨਾਲ ਮੇਰੇ ਦੁਸ਼ਮਨਾਂ ਵਿੱਚ
ਵਾਧਾ ਹੋ ਰਿਹਾ ਹੈ।
ਕਿਰਪਾਲ ਸਿੰਘ ਬਠਿੰਡਾ,
(ਮੋਬ) 98554-80797, (ਘਰ) 0164-2210797
(ਸੰਪਾਦਕੀ ਟਿੱਪਣੀ:- ਸ: ਕਿਰਪਾਲ ਸਿੰਘ ਜੀ ਜਿਸ ਤਰ੍ਹਾਂ
ਤੁਸੀਂ ਠਰੰਮੇ ਨਾਲ ਦਲੀਲ ਨਾਲ ਗੱਲ ਕਰਦੇ ਹੋ ਤਾਂ ਤੁਹਾਡੀਆਂ ਲਿਖਤਾਂ ਪਉਣ ਤੋਂ ਸਾਨੂੰ ਕੋਈ ਵੀ
ਇਤਰਾਜ਼ ਨਹੀਂ ਹੈ ਅਤੇ ਨਾ ਹੀ ਅਸੀਂ ਕੋਈ ਕੱਟ-ਵੱਢ ਜਾਂ ਐਡਿਟ ਕਰਨਾ ਚਾਹੁੰਦੇ ਹਾਂ। ਪਰ ਮਜ਼ਬੂਰੀ
ਵੱਸ ਇਸ ਪੱਤਰ ਵਿੱਚ ਇਹ ਕਰਨਾ ਪਿਆ। ਕਾਰਨ ਇਹ ਹੈ ਕਿ ਜਿਸ ਵਿਦਵਾਨ ਦਾ ਤੁਸੀਂ ਜ਼ਿਕਰ ਕੀਤਾ ਹੈ ਉਸ
ਨੇ ਕੁੱਝ ਸਮਾ ਪਹਿਲਾਂ ‘ਸਿੱਖ ਮਾਰਗ’ ਤੋਂ ਆਪਣੀਆਂ ਲਿਖਤਾਂ ਹਟਾ ਕੇ ਇੱਥੇ ਨਾ ਲਿਖਣ ਦਾ ਫੈਸਲਾ
ਕੀਤਾ ਸੀ। ਇਸ ਲਈ ਜ਼ਿਤਨਾ ਚਿਰ ਪਿਛਲੀਆਂ ਗੱਲਾਂ ਦਾ ਫੈਸਲਾ ਨਹੀਂ ਹੋ ਜਾਂਦਾ ਉਤਨਾ ਚਿਰ ਉਸ ਦਾ ਪੱਖ
ਪਾਠਕਾਂ ਸਾਹਮਣੇ ਨਹੀਂ ਰੱਖਿਆ ਜਾ ਸਕਦਾ ਅਤੇ ਨਾ ਹੀ ਉਸ ਦਾ ਨਾਮ ਲੈ ਕੇ ਉਸ ਦੇ ਵਿਰੁੱਧ ਬਹੁਤਾ
ਕੁੱਝ ਪਾਇਆ ਜਾ ਸਕਦਾ ਹੈ)
(20/10/10)
ਅਮਰ ਜੀਤ ਸਿੰਘ ਚੰਦੀ
ੴ ਸਤਿ ਗੁਰ ਪ੍ਰਸਾਦਿ
ਪ੍ਰੋ. ਘੱਗਾ ਜੀ ਤੇ ਹਮਲਾ, ਕੁੱਝ ਵਿਚਾਰਾਂ ਪਿੱਛੇ ਛੱਡ ਗਿਆ!
ਪ੍ਰੋ. ਘੱਗਾ ਜੀ ਤੇ ਹਮਲਾ, ਓਸੇ ਸ਼ੰਖਲਾ ਦੀ ਕੜੀ ਹੈ, ਜੋ ਸਿੱਖੀ ਵਿੱਚ ਅਣਅਧਿਕਾਰਿਤ ਤੌਰ ਤੇ
ਸਥਾਪਤ ਹੋ ਚੁੱਕੀ, ਸਿਧਾਂਤ ਹੀਣ, ਵਿਵੇਕ ਹੀਣ, ਵਿਚਾਰ ਹੀਣ ਪੁਜਾਰੀ ਸ਼੍ਰੇਣੀ ਨੇ, ਡੇਰੇਦਾਰਾਂ ਨੇ,
ਤਖਤਾਂ ਦੇ ਅਖੌਤੀ ਸਿੰਘ ਸਾਹਿਬਾਂ ਤੋਂ ਹੁਕਮ ਨਾਮੇ ਕਢਵਾ ਕੈ ਸ਼ੁਰੂ ਕੀਤੀ ਹੈ। ਜਿਸ ਦੀ ਪਿੱਠ ਤੇ,
ਸਭ ਹਿੰਦੂ ਕਰਮ-ਕਾਂਡ (ਜਿਨ੍ਹਾਂ ਤੋਂ ਗੁਰਬਾਣੀ ਵਰਜਦੀ ਹੈ) ਕਰਨ ਵਾਲੇ, ਬਾਦਲ ਸਰਕਾਰ ਦੇ ਰਾਜ
ਵਿਚ, ਵਜ਼ੀਰੀਆਂ ਮਾਨਣ ਵਾਲੇ ਅਖੌਤੀ ਅਕਾਲੀ ਹਨ। ਅਜਿਹੇ ਕਰਮ ਕਰਨ ਲਈ ਇਨ੍ਹਾਂ ਦੀ ਪਿੱਠ ਥਾਪੜਨ
ਵਾਲੀ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਹੈ। ਆਰ. ਐਸ. ਐਸ. ਜਿਨ੍ਹਾਂ ਨੂੰ ਦਿਸ਼ਾ-ਨਿਰਦੇਸ਼
ਦਿੰਦੀ ਹੈ। ਸਾਫ ਹੈ ਕਿ ਇਹ ਟੋਲਾ, ਬਿਨਾ ਲਾਲਚ ਦੇ ਕੋਈ ਕੰਮ ਨਹੀਂ ਕਰ ਰਿਹਾ।
ਸਿੱਖਾਂ ਦੇ ਕੇਂਦਰੀ ਅਸਥਾਨ, ਦਰਬਾਰ ਸਾਹਿਬ, ਅਕਾਲ ਤਖਤ ਸਾਹਿਬ, ਸਮੇਤ ਉਨ੍ਹਾਂ ਗੁਰਦਵਾਰਿਆਂ ਦੇ,
ਜੋ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਹਨ, ਸੰਤ ਸਮਾਜ ਦੇ ਅੱਡੇ ਹਨ, ਅਤੇ ੯੫ % ਸਿੰਘ ਸਭਾਵਾਂ
ਵਿੱਚ ਸਿੱਖੀ ਦਾ ਘਾਣ ਕਰਨ ਵਾਲਾ ਹਰ ਕਰਮ ਕੀਤਾ ਜਾਂਦਾ ਹੈ, ਕੋਈ ਪੁੱਛਣ ਵਾਲਾ ਨਹੀਂ। ਅਗਿਆਨੀ
ਸਿੱਖ ਤਾਂ, ਗੁਰਬਾਣੀ ਦੀ ਸੋਝੀ ਨਾ ਹੋਣ ਕਾਰਨ, ਹਰ ਉਸ ਕਰਮ ਨੂੰ ਗੁਰੂ ਦੀ ਸੇਵਾ ਸਮਝ ਕੇ ਕਰ ਰਹੇ
ਹਨ, ਜਿਨ੍ਹਾਂ ਕਰਮਾਂ ਨੂੰ ਪਿਛਲੀਆਂ ਤਿੰਨ ਸਦੀਆਂ ਤੋਂ, ਗੁਰਦਵਾਰਿਆਂ ਵਿਚੋਂ ਹੀ ਗੁਰਮਤਿ ਵਜੋਂ
ਪਰਚਾਰਿਆ ਜਾਂਦਾ ਰਿਹਾ ਹੈ।
ਹਰ ਬੰਦਾ ਜੋ ਗੁਰਦਵਾਰੇ ਨਾਲ ਜੁੜ ਜਾਂਦਾ ਹੈ, ਗੁਰਦਵਾਰੇ ਦੀ ਮਾਇਆ ਨੂੰ, ਆਪਣੀ ਨਿੱਜੀ ਸੰਪਤੀ ਸਮਝ
ਕੇ, ਆਪਣੀਆਂ ਲੋੜਾਂ ਲਈ ਵਰਤਦਾ ਹੈ। ਕੁੱਝ ਸਮਾ ਪਾ ਕੇ ਗੁਰਦਵਾਰੇ ਦੀ ਚੌਧਰ, ਉਸ ਦਾ ਚਸਕਾ ਹੋ
ਜਾਂਦਾ ਹੈ। ਜਿਸ ਨਾਲ ਮਰਦੇ ਦਮ ਤੱਕ ਚਿੰਬੜੇ ਰਹਣ ਲਈ ਉਹ, ਹਰ ਯੋਗ-ਅਯੋਗ ਢੰਗ ਵਰਤਦਾ ਰਹਿੰਦਾ ਹੈ।
ਅਜਿਹੇ ਲੋਕਾਂ ਲਈ ਵੀ ਏਸੇ ਸ਼ੰਖਲਾ ਦੀ ਕੜੀ ਬਣੇ ਰਹਿਣਾ ਇੱਕ ਮਜਬੂਰੀ ਹੋ ਜਾਂਦਾ ਹੈ ਜੋ ਸੰਤ
(ਬਗਲਿਆਂ ਵਰਗੇ ਗੋਲ-ਪੱਗੇ) ਦੀ ਨਿੰਦਾ ਨਾ ਕਰਨ ਦੀ ਆੜ ਵਿਚ, ਸਮਗਲਰਾਂ, ਠੱਗਾਂ, ਕਾਤਲਾਂ,
ਵਿਭਚਾਰੀਆਂ ਦਾ ਪਾਜ ਖੋਲ੍ਹਣ ਤੋਂ ਵਰਜਦੀ ਹੈ। ਜੋ ਸਿਖਾਉਂਦੀ ਹੈ ਕਿ ਤੁੰ ਮੈਨੁੰ ਮੁੱਲਾਂ ਕਹਿ ਕੇ
ਮੇਰਾ ਸਨਮਾਨ ਕਰ, ਮੈਂ ਤੈਨੂੰ ਹਾਜੀ ਕਹਿ ਕੇ ਤੇਰਾ ਸਨਮਾਨ ਕਰਾਂਗਾ।
ਇਹ ਇੱਕ ਅਜਿਹਾ ਜਾਲ ਬੁਣਿਆ ਜਾ ਚੁੱਕਾ ਹੈ, ਜਿਸ ਵਿਚੋਂ ਨਿਕਲਣਾ, ਆਮ ਸਿੱਖ ਲਈ ਤਕਰੀਬਨ ਨਾ
ਮੁਮਕਿਨ ਹੈ। ਜੇ ਕੋਈ, ਇਸ ਜਾਲ ਬਾਰੇ ਆਮ ਸਿੱਖਾਂ ਨੂੰ ਜਾਗ੍ਰਿਤ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਸਭ
ਤੋਂ ਪਹਿਲਾਂ ਸਿੱਖ ਹੀ ਉਸ ਨੂੰ ਸੁਣ ਕੇ ਰਾਜ਼ੀ ਨਹੀਂ ਹਨ। ਇੱਕ ਘਟਨਾ ਇਸ ਤੇ ਕੁੱਝ ਚਾਨਣ ਪਾ ਸਕਦੀ
ਹੈ ਕਿ ਆਮ ਸਿੱਖ ਨੂੰ ਇਹ ਡੇਰੇਦਾਰ ਕਿਸ ਤਰ੍ਹਾਂ ਦੀ ਸਿਖਿਆ ਦੇ ਰਹੇ ਹਨ। ਕੋਈ ਚਾਰ ਸਾਲ ਪਹਿਲਾਂ,
ਮੈਨੂੰ ਇੱਕ ਬੀਬੀ ਦਾ ਫਤਿਹਗੜ੍ਹ ਸਾਹਿਬ ਤੋਂ ਫੋਨ ਆਇਆ ਕਿ ਕੁੱਝ ਬੀਬੀਆਂ ਦਸਮ ਗ੍ਰੰਥ ਬਾਰੇ ਵਿਚਾਰ
ਕਰਨਾ ਚਾਹੁੰਦੀਆਂ ਹਨ, ਤੁਸੀਂ ਐਤਵਾਰ ਨੂੰ ਆ ਜਾਵੋ। ਮੈਂ ਹਾਂ ਕਰ ਦਿੱਤੀ।
ਐਤਵਾਰ ਨੂੰ ਮੈਂ ਉਸ ਬੀਬੀ ਦੇ ਘਰ ਪਹੁੰਚ ਗਿਆ। ਬੀਬੀ ਨੇ ਪਹਿਲਾਂ ਚਾਹ ਪਿਲਾਈ, ਫਿਰ ਰੋਟੀ ਤਿਆਰ
ਕਰਨ ਲਗ ਪਈ। ਮੈਂ ਕਿਹਾ ਕਿ ਇਹ ਤਾਂ ਫਿਰ ਵੀ ਹੋ ਜਾਵੇਗਾ, ਪਹਿਲਾਂ ਉਨ੍ਹਾਂ ਬੀਬੀਆਂ ਨਾਲ ਵਿਚਾਰ
ਚਰਚਾ ਕਰ ਲਈਏ। ਉਸ ਬੀਬੀ ਨੇ ਜਵਾਬ ਦਿੱਤਾ ਕਿ ਵਿਚਾਰ ਚਰਚਾ ਨਹੀਂ ਹੋਵੇਗੀ। ਮੇਰੇ ਪੁੱਛਣ ਤੇ ਉਸ
ਦੱਸਿਆ ਕਿ ਉਹ ਤਾਂ ਕਹਿੰਦੀਆਂ ਹਨ ਕਿ ਜੋ, ਉਸ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਨਹੀਂ
ਕਹਿੰਦਾ ਅਸੀਂ ਉਸ ਦਾ ਸਿਰ ਕੱਟ ਲਵਾਂਗੀਆਂ, ਜਾਂ ਆਪਣਾ ਸਿਰ ਕਟਵਾ ਲਵਾਂਗੀਆਂ। ਇਹ ਮਾਨਸਿਕਤਾ ਹੈ
ਜੋ ਸਾਧ ਲਾਣੇ ਵਲੋਂ ਸਿੱਖਾਂ ਵਿੱਚ ਭਰੀ ਜਾ ਰਹੀ ਹੈ।
ਦੂਸਰੇ ਪਾਸੇ ਉਹ ਬੁੱਧੀ ਜੀਵੀ, ਜਿਨ੍ਹਾਂ ਬਾਰੇ ਅਸੀਂ ਜਾਜ਼ਦੇ ਹਾਂ ਕਿ ਇਹ ਸਿੱਖੀ ਦੇ ਸਿਧਾਂਤ ਨੂੰ
ਸਮਝਦੇ ਹਨ, ਉਨ੍ਹਾਂ ਨਾਲ ਬਹੁਤ ਸਾਰੀਆਂ ਮੀਟਿੰਗਾਂ ਹੋਈਆਂ ਕਿ ਰਲ ਕੇ ਕੁੱਝ ਹੰਭਲਾ ਮਾਰਿਆ ਜਾਵੇ,
ਪਰ ਇਹ ਕਹਿੰਦਿਆਂ ਬੜੀ ਸ਼ਰਮ ਆ ਰਹੀ ਹੈ ਕਿ ਸੈਂਕੜੇ ਮੀਟਿੰਗਾਂ ਹੋਣ ਮਗਰੋਂ ਵੀ, ਅਸੀਂ ਠੋਸ ਰੂਪ
ਵਿਚ, ਇੱਕ ਕਦਮ ਵੀ ਅੱਗੇ ਨਹੀਂ ਵਧ ਸਕੇ। ਬਲਕਿ ਇਨ੍ਹਾਂ ਵਿਚਲੇ ਧੜੇ ਦਿਨ-ਬ-ਦਿਨ ਵਧਦੇ ਹੀ ਜਾ ਰਹੇ
ਹਨ।
ਪ੍ਰੋ. ਦਰਸ਼ਨ ਸਿੰਘ ਜੀ ਤੇ ਹਮਲਾ ਹੋਇਆ, ਕੁੱਝ ਵੀਰਾਂ ਨੇ ਤਾਂ ਚਿੰਤਾ ਪ੍ਰਗਟ ਕੀਤੀ, ਪਰ ਕੁੱਝ ਨੇ
ਇਸ ਆੜ ਵਿੱਚ ਵੀ ਕਿੜਾਂ ਹੀ ਕੱਢੀਆਂ। ਕੁੱਝ ਦਿਨ ਪਹਿਲਾਂ ਸ. ਬਲਦੇਵ ਸਿੰਘ ਜੀ ਤੇ ਵੀ ਪ੍ਰੋ. ਘੱਗਾ
ਜੀ ਵਾਙ ਹੀ ਹਮਲਾ ਹੋਇਆ ਸੀ, ਸ. ਬਲਦੇਵ ਸਿੰਘ ਜੀ ਦੇ ਘਰ ਵੀ ਵਿਚਾਰਾਂ ਕਰਨ ਦੇ ਬਹਾਨੇ ਆਏ, ਦੋ
ਬੰਦਿਆਂ ਨੇ ਘਰ ਵਿੱਚ ਹੀ ਪਹਿਲਾਂ ਉਨ੍ਹਾਂ ਤੇ ਹਮਲਾ ਕਰ ਕੇ, ਉਨ੍ਹਾਂ ਨੂੰ ਜ਼ਖਮੀ ਕੀਤਾ, ਉਨ੍ਹਾਂ
ਦੇ ਘਰ ਦਾ ਸਾਮਾਨ ਤੋੜਿਆ-ਭੰਨਿਆ, ਪੁਲਸ ਨੇ ਉਲਟਾ ਬਲਦੇਵ ਸਿੰਘ ਜੀ ਤੇ ਕੇਸ ਬਣਾ ਦਿੱਤਾ, ਜਿਸ ਦੀ
ਜ਼ਮਾਨਤ ਹਾਈ ਕੋਰਟ ਤੋਂ ਹੋਈ। ਪਰ ਮਾੜੀ-ਮੋਟੀ ਟਿਪਣੀ ਤੋਂ ਇਲਾਵਾ, ਇਸ ਘਟਨਾ ਦਾ ਜ਼ਿਕਰ ਕਿਸੇ
ਅਖਬਾਰ, ਕਿਸੇ ਰਸਾਲੇ ਵਿੱਚ ਨਹੀਂ ਹੋਇਆ।
ਸ. ਦਲਬੀਰ ਸਿੰਘ ਜੀ ਐਮ. ਐਸ. ਸੀ. ਅਤੇ ਸਪੋਕਸਮੈਨ ਦੇ ਪ੍ਰੈਸ ਰਿਪੋਰਟਰ ਸ. ਚਰਨਜੀਤ ਸਿੰਘ ਤੇ ਹੋਏ
ਹਮਲਿਆਂ ਦਾ ਤਾਂ ਧੂੰ ਵੀ ਨਹੀਂ ਕੱਢਿਆ ਗਿਆ। ਕਹਣ ਦਾ ਮਤਲਬ ਹੈ ਕਿ, ਬਜਾਏ ਇਸ ਦੇ ਕਿ ਇਸ ਬਿਮਾਰੀ
ਦਾ ਕੋਈ ਇਲਾਜ ਲੱਭਿਆ ਜਾਂਦਾ, ਇਨ੍ਹਾਂ ਨੂੰ ਇਸ ਕਰ ਕੇ ਦਬਾ ਦਿੱਤਾ ਗਿਆ ਕਿ ਇਨ੍ਹਾਂ ਨਾਲ ਬਦਨਾਮੀ
ਹੋਵੇਗੀ। ਪਰ ਅਸਲੀਅਤ ਇਹ ਹੈ ਕਿ ਸਾਨੂੰ ਇੱਕ ਦੂਸਰੇ ਤੇ ਭਰੋਸਾ ਹੀ ਨਹੀਂ ਹੈ ਕਿ ਦੂਸਰੇ ਇਸ ਘਟਨਾ
ਕਾਰਨ ਮੇਰੀ ਮਦਦ ਕਰਨਗੇ? ਜਾਂ ਮੇਰਾ ਮਜ਼ਾਕ ਉਡਾਉਣਗੇ? ਜਦ ਕਿ ਇਸ ਵਿੱਚ ਮਜ਼ਾਕ ਉਡਾਉਣ ਵਾਲੀ ਕੋਈ
ਗੱਲ ਹੀ ਨਹੀਂ ਹੈ। ਇਹ ਤਾਂ ਇਸ ਚੀਜ਼ ਦਾ ਸੂਚਕ ਹੈ ਕਿ ਪੁਜਾਰੀ ਲਾਣੇ ਕੋਲ, ਗੁੰਡਾ-ਗਰਦੀ ਨੂੰ ਛੱਡ
ਕੇ ਵਿਚਾਰ ਨਾਮ ਦੀ ਕੋਈ ਚੀਜ਼ ਨਹੀਂ ਹੈ। ਅਤੇ ਬੁੱਧੀ ਜੀਵੀਆਂ ਕੋਲ ਵਿਚਾਰਾਂ ਦੀ ਪਰਪੱਕਤਾ ਹੁੰਦੇ
ਹੋਏ ਵੀ, ਪੁਜਾਰੀ ਲਾਣੇ ਦੀ ਗੁੰਡਾ-ਗਰਦੀ ਦਾ ਜਵਾਬ ਦੇਣ ਲਈ ਲੋੜੀਂਦਾ ਸੰਗਠਨ ਨਹੀਂ ਹੈ।
ਜਦ ਤੱਕ ਅਸੀਂ ਪੁਜਾਰੀ ਲਾਣੇ ਦੀ ਗੁੰਡਾ-ਗਰਦੀ ਅਤੇ ਆਪਣੇ ਕੋਲ ਲੋੜੀਂਦਾ ਸੰਗਠਨ ਨਾ ਹੋਣ ਦੀ ਗੱਲ
ਖੁੱਲ੍ਹ ਕੇ ਸਿੱਖਾਂ ਵਿੱਚ ਨਹੀਂ ਰੱਖਾਂਗੇ, ਤਦ ਤੱਕ ਇਸ ਦਾ ਇਲਾਜ ਕਿਵੇਂ ਹੋਵੇਗਾ?
ਇੱਕ ਗੱਲ ਹੋਰ ਪੰਥ ਲਈ ਘਾਤਕ ਹੈ ਕਿ ਸਿੱਖੀ ਸਿਧਾਂਤ ਦਾ ਪਰਚਾਰ ਕਰ ਰਿਹਾ ਹਰ ਬੰਦਾ, ਇਹੀ ਕਹਿੰਦਾ
ਨਜ਼ਰ ਆਉਂਦਾ ਹੈ ਕਿ ਦੂਸਰੇ ਤਾਂ ਬਹੁਤ ਸੌਖਾ ਕੰਮ ਕਰ ਰਹੇ ਹਨ, ਜੇ ਮੇਰੇ ਵਾਲਾ ਕੰਮ ਕਰਨ ਤਾਂ,
ਉਨ੍ਹਾਂ ਨੂੰ ਪਤਾ ਲੱਗੇ ਕਿ ਮੈਂ ਕਿੰਨਾ ਜੋਖਮ ਵਾਲਾ ਕੰਮ ਕਰ ਰਿਹਾ ਹਾਂ? ਇਸ ਤਰ੍ਹਾਂ ਹੀ ਹਰ
ਬੰਦਾ, ਜਾਂ ਪੰਜ-ਸੱਤ ਬੰਦੇ ਰਲ ਕੇ ਆਪਣੀ ਹੀ ਫੌਜ ਬਣਾਈ ਫਿਰਦੇ ਹਨ। ਹਰ ਕੋਈ ਆਪਣੇ ਨੇਤਾ ਨੂੰ ਹੀ
ਪੰਥ ਦਾ ਸਭ ਤੋਂ ਵੱਡਾ ਨੇਤਾ ਸਥਾਪਤ ਕਰਨ ਲਈ ਟਿੱਲ ਲਾ ਰਿਹਾ ਹੈ। ਕੀ ਅਸੀਂ ਇਹ ਮੰਨ ਕੇ ਨਹੀਂ ਚਲ
ਸਕਦੇ ਕਿ ਅਸੀਂ ਸਾਰੇ ਬਰਾਬਰ ਦੇ ਭਰਾ ਹਾਂ?
ਜੇ ਸਾਡੀ ਸੋਚ ਅਜਿਹੀ ਹੋ ਜਾਵੇ ਤਾਂ ਯਕੀਨਨ ਅਸੀਂ ਇੱਕ ਪਲੇਟਫਾਰਮ ਤੇ ਇਕੱਠੇ ਹੋ ਸਕਦੇ ਹਾਂ। ਕਿਸੇ
ਵਿਸ਼ੇਸ਼ ਵਿਅਕਤੀ ਨੂੰ ਉਸ ਦੀ ਲਿਆਕਤ ਦੇ ਮੁਤਾਬਕ ਓਹਦਾ ਦਿੱਤਾ ਜਾ ਸਕਦਾ ਹੈ, ਪਰ ਪੰਥ ਨੂੰ ਤਾਂ
ਬਹੁਤ ਸਾਰੇ ਖੇਤ੍ਰਾਂ ਦੈ ਮਾਹਰ ਚਾਹੀਦੇ ਹਨ, ਜਿਵੇਂ ਗੁਰਬਾਣੀ ਸਿਧਾਂਤ ਦੇ ਮਾਹਰ, ਆਰਥਿਕਤਾ ਦੇ
ਮਾਹਰ, ਸੰਗਠਨ ਦੇ ਮਾਹਰ, ਮੀਡੀਆ ਦੇ ਮਾਹਰ, ਪਰਚਾਰ ਦੇ ਮਾਹਰ, ਆਦਿ-ਆਦਿ। ਕੀ ਇਨ੍ਹਾਂ ਸਾਰੇ
ਖੇਤਰਾਂ ਦਾ ਮਾਹਰ ਇੱਕ ਹੀ ਬੰਦਾ ਹੋ ਸਕਦਾ ਹੈ?
ਗੱਲ ਗੁਰਮਤਿ ਸਿਧਾਂਤ ਦੀ ਹੋਣੀ ਚਾਹੀਦੀ ਹੈ, ਕਿਸੇ ਵਿਸ਼ੇਸ਼ ਵਿਅਕਤੀ ਦੀ ਨਹੀਂ, ਏਸੇ ਵਿਅਕਤੀ ਵਾਦ
ਨੇ ਹੀ ਤਾਂ ਸਿੱਖਾਂ ਦਾ ਬੇੜਾ ਗਰਕ ਕੀਤਾ ਹੋਇਆ ਹੈ। ਜੋ ਗੁਰਮਤਿ ਸਿਧਾਂਤ ਨਾਲ ਜੁੜਿਆ ਹੋਇਆ ਹੈ ਉਹ
ਸਾਡਾ ਦੋਸਤ ਹੈ, ਜੋ ਗੁਰਮਤਿ ਸਿਧਾਂਤ ਦੀ ਅਵਹੇਲਣਾ ਕਰਦਾ ਹੈ, ਉਸ ਨਾਲ ਸਾਡਾ ਕੀ ਸਬੰਧ? ਜੋ
ਵਿਅਕਤੀ ਅੱਜ ਗੁਰਮਤਿ ਸਿਧਾਂਤ ਨਾਲ ਜੁੜਿਆ ਹੋਇਆ ਹੈ, ਉਹ ਕੱਲ ਨੂੰ ਗੁਰਮਤਿ ਸਿਧਾਂਤ ਤੋਂ ਟੁੱਟ ਵੀ
ਸਕਦਾ ਹੈ। ਜੋ ਅੱਜ ਗੁਰਮਤਿ ਸਿਧਾਂਤ ਨਾਲੋਂ ਟੁੱਟਾ ਹੋਇਆ ਹੈ ਉਹ ਕੱਲ ਨੂੰ ਗੁਰਮਤਿ ਸਿਧਾਂਤ ਨਾਲ
ਜੁੜ ਵੀ ਸਕਦਾ ਹੈ। ਗੱਲ ਗੁਰਮਤਿ ਸਿਧਾਂਤ ਦੀ ਹੋਣੀ ਚਾਹੀਦੀ ਹੈ, ਜਿਸ ਨੇ ਧੋਖਾ ਨਹੀਂ ਦੇਣਾ। ਕਿਸੇ
ਵਿਅਕਤੀ ਦੀ ਨਹੀਂ, ਕਿਸੇ ਵਿਅਕਤੀ ਬਾਰੇ ਭਰੋਸੇ ਨਾਲ ਕੀ ਗੱਲ ਕਹੀ ਜਾ ਸਕਦੀ ਹੈ?
ਸਾਨੂੰ ਜਿੰਨਾ ਵੀ ਛੇਤੀ ਤੋਂ ਛੇਤੀ ਹੋ ਸਕੇ, ਜੁੜ ਬੈਠਣਾ ਚਾਹੀਦਾ ਹੈ, ਆਪਣੀਆਂ ਗੱਲਾਂ ਕਹਣੀਆਂ
ਚਾਹੀਦੀਆਂ ਹਨ, ਦੂਸਰੇ ਦੀ ਗੱਲ ਸੁਣਨ ਦੀ ਆਦਤ ਪਾਉਣੀ ਚਾਹੀਦੀ ਹੈ। ਸਾਡੀਆਂ ਮੀਟਿੰਗਾਂ ਤੋਂ ਕੋਈ
ਠੌਸ ਪਰਾਪਤੀ ਨਾ ਹੋਣ ਕਾਰਨ ਸਿੱਖਾਂ ਵਿੱਚ ਨਿਰਾਸਤਾ ਫੈਲ ਰਹੀ ਹੈ। ਪਿਛਲੇ ੨੦-੨੫ ਸਾਲ ਵਿੱਚ ਅਸੀਂ
ਪੰਥ ਨੂੰ ਕਾਫੀ ਜਾਗਰੂਕ ਕੀਤਾ ਹੈ, ਹੁਣ ਲੋਕੀਂ ਇਹ ਜਾਨਣ ਦੇ ਚਾਹਵਾਨ ਹਨ ਕਿ ਗੁਰੂ ਗ੍ਰੰਥ ਸਾਹਿਬ
ਜੀ ਦਾ ਸਿਧਾਂਤ ਕੀ ਹੈ? ਇਹੀ ਸਮਾ ਹੈ, ਜਦ ਅਸੀਂ, ਉਨ੍ਹਾਂ ਨੂੰ ਗੁਰਬਾਣੀ ਦੀ ਸੋਝੀ ਦੇ ਕੇ,
ਪੁਜਾਰੀਆਂ ਤੋਂ ਬਚਾ ਕੇ, ਸਿੱਖੀ ਨਾਲ ਜੋੜ ਸਕਦੇ ਹਾਂ। ਪਰ ਇਹ ਤਦ ਹੀ ਸੰਭਵ ਹੈ ਜਦ ਅਸੀਂ ਇੱਕ
ਜੁੱਟ ਹੋ ਕੇ, ਕੋਈ ਠੋਸ ਪ੍ਰੋਗਰਾਮ ਉਲੀਕੀਏ।
ਇਸ ਦੇ ਉਪਰਾਲੇ ਵਜੋਂ ਗੁਰਮਤਿ ਨਾਲ ਜੁੜੇ ਸਾਰੇ ਧੜਿਆਂ ਦੀ ਇਕ, ਬੰਦ-ਕਮਰਾ ਬੈਠਕ (ਦੋ ਤਿੰਨ ਜਾਂ
ਚਾਰ ਦਿਨਾਂ ਲਈ) ਵੱਡੇ ਦਿਨਾਂ ਦੀਆਂ ਛੁਟੀਆਂ ਵਿਚ, ਯਾਨੀ ੨੫ ਦਿਸੰਬਰ ਦੇ ਲਗ-ਭਗ ਕਰਨ ਦਾ ਵਿਚਾਰ
ਕੀਤਾ ਜਾ ਰਿਹਾ ਹੈ। ਜਿਸ ਵਿੱਚ ਮਿਲ-ਜੁੜ ਕੇ ਭਵਿੱਖ ਦੀ ਕੋਈ ਰੂਪ-ਰੇਖਾ ਉਲੀਕ ਕੇ, ਉਸ ਨੂੰ
ਵਿਹਾਰੀ ਰੂਪ ਦੇਣ ਲਈ ਕਮੇਟੀਆਂ ਬਣਾ ਕੇ, ਕੰਮ ਨੂੰ ਅਗਾਂਹ ਵਧਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ, ਸੋ
ਵੀਰਾਂ-ਭੇਣਾਂ ਨੂੰ ਬੇਨਤੀ ਹੈ ਕਿ ਉਹ ਇਸ ਬਾਰੇ ਸੁਝਾਅ ਹੇਠ ਲਿਖੇ ਈ ਮੇਲ ਪਤੇ ਤੇ ਛੇਤੀ ਤੋਂ ਛੇਤੀ
ਭੇਜਣ ਦਾ ਯਤਨ ਕਰਨ, ਤਾਂ ਜੋ ਕੋਈ ਸੁਚੱਜਾ ਪ੍ਰੋਗਰਾਮ ਵੇਲੇ ਸਿਰ ਉਲੀਕਿਆ ਜਾ ਸਕੇ।
ਪੰਥ ਵਿੱਚ ਪੈਦਾ ਹੋ ਰਹੀ ਖਾਨਾ-ਜੰਗੀ ਦੀ ਹਾਲਤ ਨੂੰ ਨੱਥ ਪਾਈ ਜਾ ਸਕੇ। ਉਨ੍ਹਾਂ ਚਿੰਤਕਾਂ ਦੀ, ਜੋ
ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਨੂੰ ਦੁਨੀਆਂ ਵਿੱਚ ਫੈਲਾਉਣ ਦੇ ਸਮਰੱਥ ਹਨ, ਸੁਰੱਕਸ਼ਾ ਕੀਤੀ
ਜਾ ਸਕੇ।
ਅਤੀ ਧੰਨਵਾਦੀ ਹੋਵਾਂਗੇ।
ਅਮਰ ਜੀਤ ਸਿੰਘ ਚੰਦੀ
Email:- [email protected]
(20/10/10)
ਹਰਦੇਵ ਸਿੰਘ, ਜੰਮੂ
‘ਗੁਰਿ ਬਾਬੈ ਦੀ ਫਿਟਕਾਰ`
ਹਰਦੇਵ ਸਿੰਘ, ਜੰਮੂ
ਗੁਰਿ ਬਾਬੈ ਫਿਟਕੇ ਸੇ ਫਿਟੇ ਗੁਰਿ ਅੰਗਦਿ ਕੀਤੇ ਕੂੜਿਆਰੇ ॥ ਗੁਰਿ ਤੀਜੀ
ਪੀੜੀ ਵੀਚਾਰਿਆ ਕਿਆ ਹਥਿ ਏਨਾ ਵੇਚਾਰੇ ॥ ਗੁਰੁ ਚਉਥੀ ਪੀੜੀ ਟਿਕਿਆ ਤਿਨਿ ਨਿੰਦਕ ਦੁਸਟ ਸਭਿ ਤਾਰੇ
॥ (ਆਦਿ ਗੁਰੂ ਗ੍ਰੰਥ ਸਾਹਿਬ ਪੰਨਾ 307, ਮਹਲਾ 4)
ਗੁਰੂ ਨਾਨਕ ਦੀ ਫ਼ਿਟਕਾਰ ਦੀ ਵਿਚਾਰ ਤੋਂ ਪਹਿਲਾਂ ਇਸ ਸ਼ਬਦ ਦੇ ਪਹਿਲੇ ਦੋ
ਲਫ਼ਜ਼ ਵਿਚਾਰ ਲਈਏ। ਇਹ ਲਫ਼ਜ਼ ਹਨ ‘ਗੁਰਿ ਬਾਬੈ` ਜਿਸ ਦਾ ਸਪਸ਼ਟ ਅਰਥ ਹੈ ‘ਗੁਰੁ ਨਾਨਕ`। ਹੁਣ ਇਸ
ਪੰਗਤੀ ਦੇ ਸੰਧਰਭ ਵਿੱਚ ਕੋਈ ਵੀ ਬਿਬੇਕਸ਼ੀਲ ਚਿੰਤਨ ਉਡਾਰੀ ਇਨ੍ਹਾਂ ਦੋ ਲਫ਼ਜਾਂ ਵਿਚੋਂ ‘ਗੁਰਿ` ਦਾ
ਅਰਥ ‘ਪਰਮਾਤਮਾ ਦਾ ਗਿਆਨ` ਨਹੀਂ ਕਰ ਸਕਦੀ। ਇਥੋਂ ਤਕ ਕਿ ਦੋਹਾਂ ਸ਼ਬਦਾਂ ਦਾ ਜੋੜਵਾਂ ਅਰਥ ਵੀ
ਪਰਮਾਤਮਾ ਦਾ ਗਿਆਨ ਨਹੀਂ ਬਣਦਾ। ‘ਗੁਰਿ ਬਾਬੈ` ਦਾ ਅਰਥ ‘ਗੁਰੂ ਨਾਨਕ` ਹੀ ਹੈ। ਗੁਰੁ ਨਾਨਕ ਨੇ
‘ਸ਼ਬਦ` ਨੂੰ ਗੁਰੂ ਕਹਿ ਕੇ ਸਿਧਾਂਤ ਸਪਸ਼ਟ ਕੀਤਾ ਸੀ। ਪਰ ਉਨ੍ਹਾਂ ਨੇ ਬਾਣੀ ਵਿੱਚ ਲਫ਼ਜ਼ ‘ਗੁਰੂ` ਨੂੰ
ਕਿਸੇ ਲੋੜੀਂਦੇ ਸੰਧਰਭ ਵਿੱਚ ਇਸਤੇਮਾਲ ਕਰਣ ਤੇ ਕੋਈ ਪਾਬੰਦੀ ਨਹੀਂ ਸੀ ਲਾਈ। ਇਹ ਦਰਸ਼ਨ ਦੀ ਸਪਸ਼ਟਤਾ
ਸੀ ਨਾ ਕਿ ਕਿਸੇ ਲਫ਼ਜ਼ ਨੂੰ ਕੈਦਖ਼ਾਨੇ ਪਾਉਂਣ ਦੀ ਕਸਰਤ। ਕਿਸੇ ਲਫ਼ਜ਼ ਦੇ ਕਈ ਅਰਥ ਹੁੰਦੇ ਹਨ ਅਤੇ ਉਹ
ਵੱਖ-ਵੱਖ ਸੰਧਰਭਾਂ ਵਿੱਚ ਇਸਤੇਮਾਲ ਹੁੰਦਾ ਹੀ ਹੈ। ਜਿਵੇਂ ਕਿ ਗੁਰੂ ਲਫ਼ਜ਼ ਬਾਣੀ ਵਿਚ, ਪਰਮਾਤਮਾ ( ਸਤਿਗੁਰ),
ਸ਼ਬਦ (ਸ਼ਬਦ
ਗੁਰੂ), ਪਵਣ (ਪਵਣ
ਗੁਰੂ) ਅਤੇ ਗੁਰੂਆਂ (ਗੁਰਿ ਬਾਬੈ, ਜਗਤ ਗੁਰ
ਨਾਨਕ, ਪੰਨਾ ੩੦੭, ੭੩੩) ਲਈ ਇਸਤੇਮਾਲ ਹੋਈਆ ਹੈ। ਪਹਿਲੇ ਗੁਰੂ ਸ਼ਬਦ ਦੇ ਪਰਮਾਤਮਾ ਬਾਰੇ ਸੰਬੋਧਨ
ਨੂੰ ਵੇਖ ਲਈਏ:
ਪਾਰਬ੍ਰਹਮ ਪਰਮੇਸਰ ਸਤਿਗੁਰ ਆਪੇ ਕਰਣੈਹਾਰਾ ॥ (ਮ. ੫ ਪੰਨਾ ੭੪੯)
ਹੇ ਪਰਮਾਤਮਾ! ਹੇ ਪਰਮੇਸਰ! ਹੇ ਸਤਿਗੁਰ! ਤੂੰ ਆਪ ਹੀ ਸਭ ਕੁਝ ਕਰਨ ਦੇ
ਸਮਰਥ ਹੈਂ।
ਗੁਰੂ ਨਾਨਕ ਦੇਵ ਜੀ ਲਿਖਦੇ ਹਨ:
ਜਿਸੁ ਸਤਗੁਰੁ ਪੁਰਖੁ ਨ ਭੇਟਿਓ ਸੁ ਭਉਜਲਿ ਪਚੈ ਪਚਾਇ ॥ (ਮ. ੧, ਪੰਨਾ ੨੨,
ਆਦਿ ਗੁਰੂ ਗ੍ਰੰਥ ਸਾਹਿਬ)
ਸੰਖੇਪ ਅਰਥ: ਜਿਸ
ਮਨੁੱਖ ਨੇ ਸੱਚਾ ਗਿਆਨ ਦੇਂਣ ਵਾਲੇ ਪੁਰਖ ਪਰਮਾਤਮਾ ਦਾ ਨਾਮ ਨਹੀਂ ਸਿਮਰਿਆ, ਭਾਵਅਰਥ ਪਰਮਾਤਮਾ ਦੇ
ਗੁਣਾਂ ਦਾ ਧਾਰਨੀ ਨਹੀਂ ਹੋਆ, ਉਹ ਵਿਕਾਰੀ ਜੀਵਨ ਵਿੱਚ ਰਹਿ ਕੇ ਜੰਮਦਾ ਮਰਦਾ ਹੈ। ਸਪਸ਼ਟ ਤੋਰ ਤੇ
ਗੁਰੁ ਨਾਨਕ ਨੇ ਕਰਤਾ ਪੁਰਖ ਲਈ ‘ਸਤਗੁਰੁ` ਸੰਬੋਧਨ ਵਰਤਿਆ ਹੈ। ਇੱਕ ਹੋਰ ਉਧਾਹਰਣ:
ਸਤਗੁਰੁ ਪੁਰਖੁ ਨ ਮੰਨਿਓ ਸਬਦਿ ਨ ਲਗੋ ਪਿਆਰੁ ॥ ਇਸਨਾਨੁ ਦਾਨੁ ਜੇਤਾ ਕਰਹਿ
ਦੂਜੈ ਭਾਇ ਖੁਆਰੁ ॥ (ਮ. ੩, ਪੰਨਾ ੩੪, ਆਦਿ ਗੁਰੂ ਗ੍ਰੰਥ ਸਾਹਿਬ)
ਸੰਖੇਪ ਅਰਥ:
ਜਿਨ੍ਹਾਂ ਮਨੁੱਖਾਂ ਨੇ ਸਤਿਗੁਰ ਪਰਮਾਤਮਾ ਦੀ ਰਜ਼ਾ ਨੂੰ ਮਨੋਂ ਨਹੀਂ ਸਵੀਕਾਰ ਕੀਤਾ ਅਤੇ ਜਿਨ੍ਹਾਂ
ਦਾ ਸ਼ਬਦ ਗੁਰੂ ਨਾਲ ਵਿਵਹਾਰਕ ਪਿਆਰ ਨਹੀਂ ਬਣਿਆ, ਉਹ ਜਿਤਨਾ ਭੀ (ਤੀਰਥ-) ਇਸ਼ਨਾਨ ਕਰਦੇ ਹਨ ਜਿਤਨਾ
ਭੀ ਦਾਨ ਪੁੰਨ ਕਰਦੇ ਹਨ ਮਾਇਆ ਦੇ ਪਿਆਰ ਦੇ ਕਾਰਨ ਉਹ ਸਾਰਾ ਉਹਨਾਂ ਨੂੰ ਖ਼ੁਆਰ ਹੀ ਕਰਦਾ ਹੈ। (ਮ.
੫ ਪੰਨਾ ੪੫)
ਇਥੇ ਵੀ ਸਪਸ਼ਟ ਰੂਪ ਵਿੱਚ ਸਤਗੁਰ ਪੁਰਖੁ ਅਤੇ ਸ਼ਬਦ ਗੁਰੁ ਨਾਲ ਜੁੜੇ ਹੋਏ
ਵੱਖ-ਵੱਖ ਪੱਖ ਬਿਆਨ ਕੀਤੇ ਗਏ ਹਨ। ਸਤਿਗੁਰੂ ਦਾ ਅਰਥ ਹਰ ਜਗ੍ਹਾ ਪਰਮਾਤਮਾ ਦਾ ਗਿਆਨ ਕਰਨਾ
ਢੁੱਕਵਾਂ ਨਹੀਂ। ਪਰਮਾਤਮਾ ਗਿਆਨ ਤੋਂ ਪਹਿਲਾਂ ਵੀ ਸੀ ਅਤੇ ਬਾਦ ਵਿੱਚ ਵੀ ਰਹੇਗਾ। ਸਤਿਗੁਰੁ ਪੁਰਖ
ਦਾ ਅਰਥ ਸੱਚਾ ਗੁਰੂ ਪਰਮਾਤਮਾ ਵੀ ਹੈ ਕਿਉਂਕਿ ਕੁਦਰਤ ਵਿੱਚ ਵਸਿਆ ਪਰਮਾਤਮਾ ਕੁਦਰਤ ਰਾਹੀਂ ਕਈ
ਢੰਗਾਂ ਨਾਲ ਕਈ ਗੱਲਾਂ ਦੀ ਸੂਝ ਕਰਵਾਉਂਦਾ ਹੈ। ਰੱਬੀ ਕੁਦਰਤ ਦਾ ਵਿਵਹਾਰ ਗੁਰੂ ਵਾਂਗ ਕੰਮ ਕਰਦਾ
ਹੈ। ਅਤੇ ਪਰਮਾਤਮਾ ਨੂੰ ਗੁਰੂ ਕਹਿਣਾ ਉਸ ਦੀ ਦਿੱਤੀ ਬਿਬੇਕ ਰੂਪੀ ਬਸ਼ਸੀਸ ਲਈ ਸੂਕਰਾਨੇ ਦਾ ਭਾਵ ਵੀ
ਹੈ। ਪਰਮਾਤਮਾ ਤਾਂ ਸਮੁਚੇ ਬ੍ਰਮਾਂਡ ਦੇ ਨਿਯਮਾਂ ਦੇ ਆਰੰਭ ਦਾ ਪਹਿਲਾ ਨਿਯਮ ਹੈ। ਉਹ ਸਭਕੁੱਝ
ਨਿਯਮਬੱਧ ਕਰਨ ਵਾਲਾ ਹੈ।। ( ਗੁਰੂ = ਕਿਸੇ
ਸਿਧਾਂਤ ਦੀ ਤਾਲਿਕਾ (ਕੁੰਜੀ), ਪੰਨਾ 419, ਮਹਾਨ ਕੋਸ਼ ਭਾਈ ਕਾਨ ਸਿੰਘ ਨਾਭਾ)
ਉਸ ਨੂੰ ਕੋਂਣ ਗੁਰੂ ਦਾ ਵਿਸ਼ੇਸ਼ਣ ਨਹੀਂ ਦੇਵੇਗਾ? ਇਸ ਸਭ
ਦੀ ਜਾਣਕਾਰੀ ਸਾਨੂੰ ਸ਼ਬਦ ਗੁਰੂ ਰਾਹੀਂ ਪ੍ਰਾਪਤ ਹੋ ਸਕਦੀ ਹੈ। ਇੱਕ ਨਿਯਮ ਅਨੁਸਾਰ ਮਾਤਾ-ਪਿਤਾ
ਸਾਨੂੰ ਜਨਮ ਦਿੰਦੇ ਹਨ। ਅਸੀਂ ਪਿਤਾ ਨੂੰ ਪਿਤਾ ਕਹਿੰਦੇ ਹਾਂ। ਪਰ ਜਪੁ ਵਿੱਚ ਜੀਵਨ ਦਾ ਆਰੰਭ ਦਾ
ਨਿਯਮ ਸਾਨੂੰ ਪਾਣੀ ਰੂਪੀ ਪਿਤਾ ਨਾਲ ਜੋੜਦਾ ਹੈ। ਨਾਲ ਹੀ ਬਾਣੀ ਵਿੱਚ ਇਕੋ ਭਾਈ ਮਿਤੁ ਇਕੁ ਇਕੋ
ਮਾਤ ਪਿਤਾ ॥ । (ਮ. ੫ ਪੰਨਾ ੪੫) ਦੀ ਗੱਲ ਆਉਂਦੀ ਹੈ। ਇਥੇ ‘ਇਕੋ`
‘ਇਕੁ` ‘ਇਕੋ` ਦਾ ਮਤਲਭ ਬਾਕਿ ਸਭ ਸੰਧਰਭ
ਰੱਧ ਹਨ। ਪਿਤਾ ਪਾਣੀ ਮਾਤਾ ਧਰਤੀ ਦੀ ਗਲ ਜਪੁ ਵਿੱਚ ਹੈ। ਨਾਲ ਹੀ ਗੁਰੁ ਨਾਨਕ ‘ਮਾਤਾ
ਮਤਿ ਪਿਤਾ ਸੰਤੋਖ` (ਮ. ੧ ਪੰਨਾ ੧੫੧) ਦੀ
ਗੱਲ ਵੀ ਕਰਦੇ ਹਨ। ਮਤਲਭ ਸਪਸ਼ਟ ਹੈ ਕਿ ਸ਼ਬਦ ਗੁਰੂ ਵਿੱਚ ਗੱਲ ਸਮਝਾਉਂਣ ਦਾ ਮਹੱਤਵ ਹੈ ਜਿਸ ਲਈ ਇਕੋ
ਜਿਹੇ ਸ਼ਬਦਾਂ ਦੀ ਵੱਖ ਵੱਖ ਸੰਧਰਭਾਂ ਵਿੱਚ ਵਰਤੋਂ ਨਜ਼ਰ ਆਉਂਦੀ ਹੈ।
ਵਿਚਾਰਣ ਦੀ ਗੱਲ ਹੈ ਕਿ ‘ਇੱਕੋ ਜਿਹੇ ਗਿਆਨ ਦੇ ਧਾਰਨੀ` ਹੋਂਣ ਕਾਰਣ ਗੁਰੂ
ਹਮੇਸ਼ਾ ਇੱਕੋ ਜਿਹੇ ਹੀ ਸਨ ਯਾਨੀ ਗੁਰੂ ਨਾਨਕ ਤੋਂ ਲੇ ਕੇ ਗੁਰੂ ਗ੍ਰੰਥ ਸਾਹਿਬ ਤਕ ਇੱਕ ਹੀ। ਇੱਕੋ
ਜਿਹੀ ਗੱਲ ਕਰਦੇ ਸੀ। ਸ਼ਰੀਰ ਸਨ ਸੁਰਤ ਲਈ ਜਿਸ ਵਿੱਚ ਸ਼ਬਦ ਟਿੱਕਦਾ ਸੀ ਅਤੇ ਉਹ ਤੁਰ ਪੇਂਦੇ ਸੀ
ਸੱਚੀਆਰੇ ਹੋ ਕੇ। ਜੋ ਉਹ ਕਹਿੰਦੇ ਸੀ ਸਵੀਕਾਰਦੇ ਸੀ ਉਹੀ ਸਿੱਖ ਮੰਨਦੇ ਸੀ। ਸਰੀਰਾਂ ਦੇ ਮਾਧਿਅਮ
ਰਾਹੀਂ ਹੀ ਸੱਚ ਅਤੇ ਅਚਾਰ ਦੀ ਸ਼ਿਨਾਖਤ ਹੁੰਦੀ ਸੀ। ਅੱਜ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਉਸ ਸ਼ਬਦ
ਦੀ ਸ਼ਿਨਾਖਤ ਕਾਰਣ ਗੁਰੂ ਗ੍ਰੰਥ ਸਾਹਿਬ ਹੈ। ਅੱਜ ਸ਼ਬਦ ਲਿਖਿਆ ਮਿਲਦਾ ਹੈ। ਪਰ ਸਭ ਤੋਂ ਪਹਿਲਾਂ ਸ਼ਬਦ
ਗਿਆਨ ਲਿਖਿਆ ਨਹੀਂ ਸੀ ਗਿਆ ਬਲਕਿ ਸਰੀਰਕ ਸੁਰਤ ਵਿੱਚ ਟਿੱਕਿਆ ਹੋਈਆ ਸੀ। ਗਿਆਨ ਹਮੇਸ਼ਾ ਪਹਿਲਾਂ
ਸੁਰਤ ਵਿੱਚ ਹੀ ਆਉਂਦਾ ਹੈ। ਪਰ ਜੋ ਸੁਰਤ ਵਿਚਾਰ ਕਰੇ ਪਰ ਸਵੀਕਾਰ ਨਾ ਕਰੇ ਤਾਂ ਗਿਆਨ ਅਚਾਰ ਵਿੱਚ
ਨਹੀਂ ਬਦਲਦਾ। ਸਰੀਰ ਦੇ ਇਸ ਮੱਹਤਵ ਨੂੰ ਬਾਣੀ ਵਿੱਚ ਬਿਆਨ ਕੀਤਾ ਗਿਆ ਹੈ।
ਜੇਕਰ ਗੁਰੂ, ਦੱਸਾਂ ਨੂੰ ਪਾਤਿਸ਼ਾਹ ਕਹਿ ਕੇ ਹੀ ਇੱਕ
ਹੁੰਦਾ ਹੈ ਤਾਂ ਉਨ੍ਹਾਂ ਦੱਸਾਂ ਪਾਤਿਸ਼ਾਹਾਂ ਨਾਲ ਸਾਡਾ ਰਿਸ਼ਤਾ ਕੀ ਹੈ? ਬਿਨਾ ਗੁਰੂ ਸ਼ਬਦ ਦੇ ਭਾਵ
ਨੂੰ ਵਿੱਚ ਲਿਆਏ ‘ਬਾਬਾ` ਜਾਂ ‘ਪਾਤਿਸ਼ਾਹ` ਸੰਬੋਧਨ ਦਾ ਖੁਲਾਸਾ ਕੀ ਹੈ ਜਿਸ ਰਾਹੀਂ ਉਨ੍ਹਾਂ ਦੱਸਾਂ
ਪਾਤਿਸ਼ਾਹਾਂ ਨਾਲ ਸਾਡਾ ਰਿਸ਼ਤਾ ਸਪਸ਼ਟ ਹੋਵੇ? ਬਾਣੀ ਵਿੱਚ ਇਹ ਰਿਸ਼ਤੇ ਦਾ ਸਿਧਾਂਤਕ ਪੱਖ ਕੀ ਹੈ ਅਤੇ
ਉਹ ਬਾਣੀ ਵਿੱਚ ਕਿਥੇ ਲਿਖਿਆ ਹੈ? ਬਾਬਾ ਅਤੇ
ਪਤਿਸ਼ਾਹ ਤਾਂ ਬਾਣੀ ਵਿੱਚ ਪਰਮਾਤਮਾ ਲਈ ਵੀ ਵਰਤਿਆ ਗਿਆ ਹੈ। ਗੁਰੂ ਦੇ ਸੰਬੋਧਨ ਤੇ ਅਗਰ ਰੋਕ ਹੈ
ਤਾਂ ਬਾਬਾ ਅਤੇ ਪਾਤਿਸ਼ਾਹਾਂ ਦੀ ਗਿਣਤੀ ਤੇ ਰੋਕ ਦਾ ਅਧਾਰ ਕੀ ਹੈ? ਕੀ ਬਾਣੀ ਵਿੱਚ ਲਿਖਿਆ ਹੈ ਕਿ
ਬਾਬਾ ਅਤੇ ਪਾਤਿਸ਼ਾਹਾਂ ਦੇ ਕੇਵਲ ਦੱਸ ਹੀ ਜਾਮੇ ਹੁੰਦੇ ਹਨ?
ਜੇ ਕਰ ਗੁਰੂ ਨਾਨਕ ਨੂੰ ਗੁਰੂ ਕਹਿਣ ਨਾਲ ਦੇਹ ਨਾਲ ਜੁੜਨ ਦਾ ਇਨ੍ਹਾਂ ਹੀ
ਖ਼ਤਰਾ ਹੈ ਤਾਂ ਕੀ ‘ਬਾਬਾ ਨਾਨਕ` ਜਾਂ ‘ਪਾਤਿਸ਼ਾਹ ਨਾਨਕ` ਦੀ ਦੇਹ ਨਾਲ ਮਾਨਸਿਕਤਾ ਨਹੀਂ ਜੁੜੇਗੀ?
ਗੁਰੂ ਨਾਨਕ ਦਾ ਨਾਮ ਬਾਣੀ ਵਿੱਚ ਹੈ ਜਿਸਨੂੰ ਅਸੀਂ ਰੋਜ਼ ਪੜਦੇ ਹਾਂ। ਕਿਵੇਂ ਨਿਕਲ ਸਕਦਾ ਹੈ ਉਹ
ਸਾਡੀ ਮਾਨਸਿਕਤਾ ਵਿਚੋਂ? ਕਿਵੇਂ ਛੁੱਟਕਾਰਾ ਪਾਈਏ ਇਸ “ਕਥਿਤ ਦੇਹ ਨਾਲ” ਜੁੜਨ ਦੇ ਖ਼ਤਰੇ ਨਾਲ? ਤਰਕ
ਇਹ ਹੈ ਕਿ ਗੁਰੂ ਨਾਨਕ ਸਾਨੂੰ ਦੇਹ ਨਾਲ ਨਹੀਂ ਸੀ ਜੇੜਨਾ ਚਾਹੁੰਦੇ। ਗੱਲ ਠੀਕ ਹੈ ਕਿਉਂਕਿ ਗੁਰੂ
ਨਾਨਕ ਰੱਬ ਬਾਰੇ ਆਪਣੇ ਗਿਆਨ ਨਾਲ ਲੋਕਾਈ ਨੂੰ ਜੋੜਨਾ ਚਾਹੁਦੇ ਸੀ। ਪਰ ਇਹ ਤੱਥ ਵਿਚਾਰ ਮੰਗਦਾ ਹੈ
ਕਿ ਐਸੀ ਮੰਸ਼ਾ ਰੱਖਣ ਵਾਲੇ ਗੁਰੂ ਨਾਨਕ ਨੇ ਬਾਣੀ ਵਿੱਚ ਆਪਣਾ ਨਾਮ ਲਿਖਿਆ ਹੀ ਕਿਉਂ? ਕੀ ਲੋਕ
ਮਾਨਸਿਕਤਾ ਦੀਆਂ ਸਾਰਿਆਂ ਪੱਧਰਾਂ ਦੀ ਸਾਰ ਜਾਨਣ ਵਾਲਾ ਉਹ ਮਹਾਨ ਗਿਆਤਾ ਅਤੇ ਰੱਬੀ ਰਹਿਬਰ ਇਨਾਂ
ਨਹੀਂ ਸੀ ਸਮਝਦਾ ਕਿ ਨਾਮ ਲਿਖਣ ਨਾਲ ਲੋਗ ਉਸ ਨਾਲ ਵੀ ਜੁੜਨ ਗੇ? ਗੁਰੂ ਨਾਨਕ ਜੀ ਦੇਹ ਨੂੰ ਉਸ ਰੂਪ
ਵਿੱਚ ਖ਼ਤਰਾ ਨਹੀਂ ਸੀ ਦੇਖਦੇ ਜਿਵੇਂ ਸੋਚਿਆ ਜਾਦਾਂ ਹੈ। ਗੁਰੂਆਂ ਦਾ ਸਰੀਰ ਤਾਂ ਗਿਆਨ ਤੇ ਤੁਰਨਾ
ਸਿਖਾਉਂਦਾ ਸੀ। ਅੱਜ ਵੀ ਸਿਖਾਉਂਦਾ ਹੈ। ਇਹ ਗੁਰੂ ਨਾਨਕ ਦੀ, ਸੱਚ (ਸ਼ਬਦ ਗਿਆਨ) ਅਤੇ ਅਚਾਰ (ਦੇਹ)
ਰਾਹੀਂ ਸਿੱਖੀ ਦੇ ਦਰਸ਼ਨ ਨੂੰ ਸਚਿਆਰਾ ਦਰਸ਼ਨ ਬਨਾਉਂਣ ਦੀ ਜੁਗਤ ਸੀ। ਇਸ ਬਾਰੇ ਚਿੰਤਨ ਦੀ ਲੋੜ ਹੈ।
ਹੁਣ ਸ਼ਬਦ ਵਿਚਾਰ ਰਾਹੀਂ ਅੱਗੇ ਤੁਰੀਏ:
ਅਰਥ:- ਜਿਨ੍ਹਾਂ ਮਨੁੱਖਾਂ
ਨੂੰ ਗੁਰਿ ਬਾਬੇ (ਗੁਰੂ ਨਾਨਕ) ਨੇ ਮਨਮੁਖ ਕਰਾਰ ਦਿੱਤਾ, ਉਹਨਾਂ ਅਹੰਕਾਰੀਆਂ ਨੂੰ ਗੁਰੂ ਅੰਗਦ ਨੇ
ਭੀ ਝੂਠਾ ਮਿਥਿਆ। ਤੀਜੇ ਥਾਂ ਬੈਠੇ ਗੁਰੂ ਨੇ, ਜਿਸ ਨੇ ਚੌਥੇ ਥਾਂ ਬੈਠੇ ਨੂੰ ਗੁਰੂ ਥਾਪਿਆ, ਵਿਚਾਰ
ਕੀਤੀ ਕਿ ਇਹਨਾਂ ਕੰਗਾਲਾਂ ਦੇ ਕੀਹ ਵੱਸ? ਸੋ ਉਸ ਨੇ ਸਾਰੇ ਨਿੰਦਕ ਤੇ ਦੁਸ਼ਟ ਤਾਰ ਦਿੱਤੇ (ਭਾਵ,
ਅਹੰਕਾਰ ਤੇ ਫਿਟੇਵੇਂ ਤੋਂ ਬਚਾ ਲਏ)।
ਗੁਰੂ ਗ੍ਰੰਥ ਸਾਹਿਬ ਵਿਚਲੀ ਬਾਣੀ ਵਿੱਚ ਸਿਧਾਂਤਕ ਗੱਲਾਂ ਦੇ ਨਾਲ-ਨਾਲ
ਸਾਨੂੰ ਇਤਿਹਾਸ ਬਾਰੇ ਵੀ ਕੁੱਝ ਸਪਸ਼ਟ ਹਵਾਲੇ ਮਿਲਦੇ ਹਨ। ਜਿਵੇਂ ਕਿ ਅਸੀਂ ਸਾਰੇ ਜਾਂਣਦੇ ਹਾਂ ਕਿ
ਬਾਬਰ ਦੇ ਹਮਲੇ ਵਰਗੀ ਇਤਹਾਸਕ ਘਟਨਾ ਨਾਲ ਜੁੜਿਆਂ ਗੱਲਾਂ ਦਾ ਜ਼ਿਕਰ ਗੁਰੂ ਨਾਨਕ ਨੇ ਕਰਦੇ ਹੋਏ
ਆਪਣਾ ਦ੍ਰਿਸ਼ਟਿਕੋਣ ਬਾਣੀ ਰਾਹੀਂ ਦੱਸਿਆ। ਇਸਦੇ ਨਾਲ ਨਾਲ ਬਾਣੀ ਉਸ ਸਮੇਂ ਦੀ ਸਮਾਜਕ ਅਵਸਥਾ ਅਤੇ
ਭਾਸ਼ਾਵਾਂ ਬਾਰੇ ਵੀ ਠੋਸ ਜਾਨਕਾਰੀ ਪ੍ਰਾਪਤ ਹੁੰਦੀ ਹੈ।
ਸਿਧਾਂਤਕ ਤੋਰ ਤੇ ਇਹ ‘ਗੁਰੂ ਪੀੜੀ`, ‘ਸ਼ਬਦ ਗੁਰੂ` ਦੀ ਗਿਆਤਾ ਅਤੇ ਅਚਾਰੀ
ਪੀੜੀ ਸੀ। ਇਸਦਾ ਢੁੱਕਵਾਂ ਚੁਨਾਵ ਰਹਿਬਰ ਆਪ ਸ਼ਬਦ ਦੀ ਕਸਵਟੀ ਲਗਾ ਕੇ ਕਰਦਾ ਸੀ। ਇਸ ਦਾ
ਅੰਦਰੋਂ-ਬਾਹਰੋਂ ਵਿਰੋਧ ਵੀ ਹੁੰਦਾ ਰਿਹਾ ਅਤੇ ਇਹ ਸਿਧਾਂਤਕ ਟਕਰਾਉ ਇਤਹਾਸ ਵਿੱਚ ਮਿਲਦਾ ਹੈ। ਐਸੇ
ਮਨਮੁੱਖ ਫ਼ਿਟਕਾਰੇ ਵੀ ਜਾਂਦੇ ਸੀ, ਨਿੱਖਿਦੇ ਵੀ ਜਾਂਦੇਂ ਸੀ ਅਤੇ ਬਖਸ਼ੇ ਵੀ ਜਾਂਦੇ ਸੀ। ਹਾਲਾਤਾਂ
ਤੇ ਨਿਰਭਰ ਹੁੰਦਾ ਸੀ।
ਇਵੇਂ ਹੀ ਉਪਰ ਦਿੱਤੇ ਸ਼ਬਦ ਵਿੱਚ ਇੱਕ ਇਤਹਾਸਕ ਪੱਖ ਸਪਸ਼ਟ ਨਜ਼ਰ ਆਉਂਦਾ ਹੈ
ਕਿ ਗੁਰਿ ਬਾਬੈ (ਗੁਰੂ ਨਾਨਕ) ਦੇ ਬਾਦ ਗੁਰੂ ਪੀੜੀ ਦਾ ਕ੍ਰਮ ਚੱਲਿਆ। ਕੁੱਝ ਵੀ ਕਹਿ ਲਈਏ ਗੁਰੂ
ਗ੍ਰੰਥ ਸਾਹਿਬ ਤੋਂ ਪਹਿਲਾਂ ਦੱਸ ਗੁਰੂਆਂ ਦੀ ਰਹਿਬਰੀ ਤਾਂ ਮੰਨਣੀ ਹੀ ਪਵੇਗੀ ਅਤੇ ਜੇ ਮੰਨਦੇ ਹਾਂ
ਤਾਂ ਰਹਿਬਰੀ ਦੀ ਕਿਸਮ ਵੀ ਨਜ਼ਰ ਆਉਂਣੀ ਚਾਹੀਦੀ ਹੈ। ਨਹੀਂ ਤਾਂ ਪਛਾਂਣ ਗੁਆਚਦੀ ਹੈ ਭੁਲੇਖਾ ਹੋ
ਸਕਦਾ ਹੈ। ਕੋਈ ਇਸ ਨੂੰ ਰਹਿਬਰ ਦੀ ਪਦਵੀ ਕਹਿ ਲੇਵੇ ਜਾਂ ਕੁੱਝ ਹੋਰ ਪਰ ਨਿਸ਼ਚਤ ਰੂਪ ਵਿੱਚ ਬਾਗਡੋਰ
ਸੋਂਪਣ ਦੀ ਵਿਸ਼ੇਸ਼ ਪਰੰਮਪਰਾ (System)
ਤਾਂ ਹੈ ਹੀ ਸੀ। ਕੋਈ ਸੰਬੌਧਨ ਤਾਂ ਮੰਨਣਾ ਹੀ ਪਵੇਗਾ ਇਸ ਕ੍ਰਮ ਲਈ। ਫ਼ਿਰ ਕੋਈ ਇਸਨੂੰ ਪਦਵੀ ਆਖ
ਲਵੇ, ਗੱਦੀ ਆਖ ਲਵੇ ਕੋਈ ਮਾੜੀ ਗੱਲ ਨਹੀ। ਪਰ ਕੱਲੀ ਪਦਵੀ ਜਾਂ ਗੱਦੀ ਨਾਲ ਗਲ ਨਹੀਂ ਸਪਸ਼ਟ ਹੁੰਦੀ।
ਸਵਾਲ ਉੱਠਦਾ ਹੈ ਕਿਹੜੇ ਕਿਸਮ ਦੀ ਰਹਿਬਰੀ?
ਸਿੱਖੀ ਦੇ ਦਰਸ਼ਨ ਦੀ ਹਿਫ਼ਾਜ਼ਤ ਲਈ ਇਸ ਰਹਿਬਰੀ ਨੂੰ ਗੁਰਗੱਦੀ ਕਿਹਾ ਗਿਆ ਇਹ
ਇੱਕ ਪਦਵੀ ਸੀ ਤਾਂਕਿ ਰਹਿਬਰੀ ਦੀ ਕਿਸਮ ਅਤੇ ਪਛਾਂਣ ਸਪਸ਼ਟ ਰਹੇ। ਗੱਦੀ ਤਾਂ ਰਾਜਿਆਂ ਦੀ ਵੀ
ਹੁੰਦੀਆਂ ਸੀ ਜਿਸ ਦੀ ਪਛਾਂਣ ਲਈ ਇਸ ਨੂੰ ‘ਰਾਜ ਗੱਦੀ` ਕਿਹਾ ਜਾਂਦਾ ਸੀ। ਫ਼ਰਕ ਤਾਂ ਰੱਖਣਾ ਹੀ ਸੀ।
ਫ਼ਿਰ ਵੀ ਕੋਈ ਪ੍ਰਚਲਤ ਸ਼ਬਦ ਦੀ ਚੋਂਣ ਹੀ ਹੋਣੀ ਸੀ। ਸਮਝਣ ਦੀ ਗੱਲ ਹੈ।
ਇਹ ਕੋਈ ਧੱਕੇਸ਼ਾਹੀ ਤਾਂ ਹੈ ਨਹੀਂ ਸੀ ਬਲਕਿ ਇੱਕ ਬਾ-ਕਾਇਦਾ ਪਰੰਪਰਾ
(System) ਸੀ। ਕੀ ਇਸ ਨੂੰ ‘ਜਾਮਾ ਪਰੰਪਰਾ`
ਕਹੀਏ ਜਾਂ ਫਿਰ ‘ਬਾਬਾ ਪਰੰਪਰਾ`? `ਪਾਤਿਸ਼ਾਹ ਪਰੰਮਪਰਾ` ਜਾਂ ਫ਼ਿਰ ‘ਪੀੜੀ ਪਰੰਪਰਾ ਕਹੀਏ? ਮੈਕਲੋਡ
ਨੇ ਆਪਣੇ ਤੋਰ ਤੇ ਇਸ ਨੂੰ ‘ਸੰਤ ਪਰੰਮਪਰਾ` ਕਹਿ ਕੇ ਆਪਣੇ ਚਿੰਤਨ ਦਾ ਭੋਗ ਪਾਇਆ ਸੀ। ਜੇਕਰ ਕੋਈ
ਜਾਮਿਆਂ ਦੇ ਚੱਕਰ ਵਿੱਚ ‘ਨਾਨਕ ਪਾਤਿਸ਼ਾਹ` ਸੰਬੋਧਨ ਦਾ ਵਿਰੋਧ ਕਰਦਾ ਕੇਵਲ ਜਾਮਾ ਨਾਨਕ, ਜਾਮਾ
ਅਰਜਨ ਅਤੇ ਜਾਮਾ ਗੋਬਿਂਦ ਸਿੰਘ ਦਾ ਤਰਕ ਦੇਂਣ ਲੱਗ ਪਿਆ ਤਾਂ ਕੀ ਕਰਾਂਗੇ? ਇਹ ਵੀ ਨਹੀਂ ਕਹਿ ਸਕਦੇ
ਕਿ ਸ਼ਬਦ ਗੁਰੂ ਦਾ ਸਿਧਾਂਤ ਟੁੱਟਦਾ ਹੈ। ਤਰਕ ਦੇਂਣ ਵਾਲਾ ਕਹਿ ਸਕਦਾ ਹੈ ਕਿ ਜੇ ਜਾਮੇ ਹੀ ਮੰਨਦੇ
ਹੋ ਤਾਂ ਕੇਵਲ ਜਾਮੇ ਹੀ ਕਹੋ। ਵਿਚਾਰਣ ਦੀ ਗੱਲ ਹੈ ਕਿ ਸਰੀਰ ਅਤੇ ਸੁਰਤ ਦਾ ਰਿਸ਼ਤਾ ਅਚਾਰ (ਖਾਂਣ
ਵਾਲਾ) ਅਤੇ ਅਚਾਰ ਦੇ ਟੀਨ ਵਾਲਾ ਰਿਸ਼ਤਾ ਨਹੀਂ ਹੁੰਦਾ। ਸਰੀਰਕ ਟਕਸਾਲ ਵਿੱਚ ਰਹਿੰਦੀ ਸੁਰਤ ਨਾਲ
ਰੱਬੀ ਨਦਰ ਰੂਪੀ ਬਿਬੇਕ, ਸੰਤੋਖ, ਸਬਰ ਰਾਹੀਂ ਹੀ ਸ਼ਬਦ ਘੜੀਆ ਜਾਂਦਾ ਕਿਸੇ ਦੀ ਆਪਣੀ ਸਮਝ ਰੂਪੀ
ਪੂੰਜੀ ਬਣਦਾ ਹੈ। ਉਹ ਦੱਸ ਗੁਰੂ ਇਸਦੀ ਮਿਸਾਲ ਹਨ।
ਆਉ ਹੁਣ ਸਿਧਾਂ ਨੂੰ ਗੁਰੂ ਨਾਨਕ ਜੀ ਦਾ ਇਹ ਉੱਤਰ ਵਿਚਾਰੀਏ:
ਪਵਨ ਅਰੰਭੁ ਸਤਿਗੁਰ ਮਤਿ ਵੇਲਾ ॥ ਸਬਦੁ ਗੁਰੂ ਸੁਰਤਿ ਧੁਨਿ ਚੇਲਾ ॥ (ਸਿਧ
ਗੋਸ਼ਟਿ, ਪੰਨਾ ੯੪੩, ਆਦਿ ਗੁਰੂ ਗ੍ਰੰਥ ਸਾਹਿਬ)
ਅਰਥ:- ( ਉੱਤਰ: ) ਹਵਾ ਹੀ
ਜੀਵ ਜਗਤ ਦਾ ਮੁੱਢ ਹੈ। (ਇਹ ਮਨੁੱਖਾ ਜਨਮ ਦਾ) ਸਮਾਂ ਸਤਿਗੁਰ (ਪਰਮਾਤਮਾ) ਬਾਰੇ ਸਿੱਖਿਆ ਲੈਣ ਦਾ
ਹੈ। ਸ਼ਬਦ (ਮੇਰਾ) ਗੁਰੂ ਹੈ, ਮੇਰੀ ਸੁਰਤਿ ਦਾ ਟਿਕਾਉ (ਉਸ ਗੁਰੂ ਦਾ) ਸਿੱਖ ਹੈ।
ਇਥੇ ਸਪਸ਼ਟ ਰੂਪ ਵਿੱਚ ਗੁਰੂ ਨਾਨਕ ਨੇ ਪਰਮਾਤਮਾ ਨੂੰ ਸਤਿਗੁਰ ਸੰਬੋਧਨ ਵਜੋਂ
ਸਤਿਕਾਰਦੇ ਹੋਏ, ਸ਼ਬਦ ਨੂੰ ਗੁਰੂ ਅਤੇ ਆਪਣੇ ਆਪ ਨੂੰ `ਚੇਲਾ` ਕਿਹਾ ਹੈ। ਜੇਕਰ ਸ਼ਬਦਾਂ ਦੀ ਵਰਤੋਂ
ਨੂੰ ਬੇ-ਲੋੜ ਘਸੀਟਣਾ ਹੀ ਹੋਵੇ ਤਾਂ ਮਾਫ਼ ਕਰਨਾ, ਕਲ ਕੋਈ ਕਹਿ ਸਕਦਾ ਹੈ “ਗੁਰੂ, ਬਾਬਾ, ਪਾਤਿਸ਼ਾਹ
ਸਭ ਛੱਡੋ ਗੁਰੂ ਨਾਨਕ ਨੂੰ ਗੁਰੂ ਨਾਨਕ ਦੀ ਹੀ ਕਸਵਟੀ ਲਾ ਕੇ ਕਰ ਦੇਵੇ `ਚੇਲਾ ਨਾਨਕ`। ਸਿੱਖ ਵੀ
ਕਹਿਣ ਦੀ ਕੋਈ ਲੋੜ ਨਹੀਂ। ਕਰੋ ਸਤਿਕਾਰ ਦਾ ਬਿਸਤਰਾ ਗੋਲ। ਭਾਈ ਗੁਰਦਾਸ ਬਾਹਿਰ ਦਾ ਬੰਦਾ ਹੈ।
ਕੇਵਲ ‘ਬਾਬਾ` ਆਖੇ ਤਾਂ ਚੰਗਾ ਹੈ। ਪਰ ਬੱਸ ਕਰੋ! ਕੇਵਲ ਗੁਰਬਾਣੀ ਦਾ ਹਵਾਲਾ ਹੀ ਚਲੇਗ”। ਚਲੋ ਜੀ
ਬਾਬਾ ਨਾਨਕ ਵੀ ਬੱਸ ਚੇਲਾ ਅਸੀਂ ਵੀ ਚੇਲੇ। ਨਾ ਰਹੇਗਾ ਬਾਂਸ (ਦੇਹ ਨਾਲ ਜੁੜਨ ਦੀ ਗੱਲ) ਨਾ
ਬਣੇਂਗੀ ਬਾਂਸਰੀ (ਭੁਲੇਖਾ) ਕੀ ਬਾਣੀ ਦੀ ਕਸਵਟੀ ਇੰਝ ਲਗਦੀ ਹੈ?
ਗੁਰੂ ਨਾਨਕ ਨੂੰ ਸਿਧਾਂ ਨੇ ਪੁੱਛਿਆ ਸੀ ਕਿ ਤੂੰ ਕਿਸਦਾ ਚੇਲਾ ਵੇਂ? ਗੁਰੂ
ਨਾਨਕ ਨੇ ਇਹ ਨਹੀਂ ਕਿਹਾ ਕਿ ਤੂ ਹੁੰਦਾ ਕੋਣ ਵੇਂ ਮੇਰੇ ਲਈ ਚੇਲਾ ਸ਼ਬਦ ਵਰਤਣ ਵਾਲਾ? ਕਿਸ ਦਾ ਸਿੱਖ
ਹਾਂ ਇਵੇਂ ਕਿਉਂ ਨਹੀਂ ਪੁੱਛਦਾ? ਪਰ ਗੁਰੂ ਨਾਨਕ ਸੰਧਰਭ ਜਾਣਦੇ ਸੀ। ਚੇਲਾ ਜਾਂ ਸਿੱਖ ਦੇ ਚੱਕਰ
ਵਿੱਚ ਨਹੀਂ ਪਏ। ਸਵਾਲ ਦਾ ਜਵਾਬ ਦਿੱਤਾ। ਸ਼ਬਦਾਂ ਦੀ ਵਰਤੋਂ ਦਾ ਸੰਧਰਭ ਗੁਰੂ ਸਾਡੇ ਨਾਲੋਂ ਚੰਗੀ
ਤਰਾਂ ਜਾਣਦੇ ਸੀ। ਕੋਈ ਪਤਾ ਨਹੀਂ ਕਿ ਕਿਸ ਵੇਲੇ ਕਿਸੇ ਹੋਰ ਨੂੰ ‘ਬਾਬਾ`ਜਾਂ ‘ਪਤਿਸ਼ਾਹ` ਨਾਨਕ
ਵਿੱਚ ਵੀ ਕਿਸੇ ਦੀ ਚਾਲ ਜਾਂ ਅਗਿਆਨਤਾ ਨਜ਼ਰ ਆ ਜਾਏ ਅਤੇ ਉਹ ਚੇਲਾ-ਚੇਲਾ ਦਰਦਾ ਫ਼ਿਰੇ। ਉਹ ਤਰਕ
ਦੇਵੇਗਾ ਕਿ ਗੁਰੂ ਨਾਨਕ ਨੇ ਆਪਣੇ ਆਪ ਨੂੰ ਨਾ ‘ਬਾਬਾ` ਕਿਹਾ ਨਾ ‘ਪਾਤਿਸ਼ਾਹ`। ਉਸ ਨੇ ਸਪਸ਼ਟ
ਸਿਧਾਂਤਕ ਰੂਪ ਵਿੱਚ ਆਪਣੇ ਆਪ ਨੂੰ ਚੇਲਾ ਕਿਹਾ ਇਸ ਲਈ ਕੇਵਲ ਇਹੀ ਸਿਧਾਂਤਕ ਸੰਬੋਧਨ ਚਲੇਗਾ। ਅਸੀਂ
ਗੁਰੂਆਂ ਲਈ ‘ਗੁਰੂ` ਸੰਬੋਧਨ ਦਾ ਤਿਰਸਕਾਰ ਕਰਦੇ ਜਾਵਾਂ ਗੇ ਕਿੱਧਰ? ਜੇ ਕਰ ਬਾਣੀ ਵਿੱਚ ਗੁਰੂ ਸ਼ਬਦ
ਦੀ ਹਰ ਜਗ੍ਹਾ ਆਪਣੀ ਹੀ ਮਰਜੀ ਦੀ ਇਕੋ ਵਿਆਖਿਆ ਕਰਦੇ ਸੰਬੋਧਨ ਲੱਭਣਾ ਹੈ ਤਾਂ ਗੁਰੂਆ ਲਈ ਬਾਬਾ
ਜਾਂ ਪਾਤਿਸ਼ਾਹ ਦੇ ਬਜਾਏ ‘ਭਗਤ`, ‘ਸੰਤ` ਜੋਗੀ ਜਾਂ ਚੇਲਾ ਵਰਗੇ ਸੰਬੋਧਨ ਹੀ ਮਿਲਣਗੇ।
ਗੁਰੂਆਂ ਨੇ ਬੜੀ
ਸੂਝ-ਬੂਝ ਨਾਲ ਵਿਸ਼ੇਸ਼ ਸੰਧਰਭ ਵਿੱਚ ਗੁਰੂ ਨਾਨਕ ਲਈ ਗੁਰੂ ਸ਼ਬਦ ਵਰਤਿਆ ਸੀ ਅਤੇ ਵਰਤਣ ਦੀ ਇਜ਼ਾਜਤ ਵੀ
ਦੇ ਰੱਖੀ ਸੀ। ਇਸ ਲਈ ਅਸੀਂ ਪੀੜੀ ਦਰ ਪੀੜੀ
ਗੁਰੂ, ਬਾਬਾ, ਪਾਤਿਸ਼ਾਹ ਵਰਗੇ ਸੰਬੋਧਨ ਵਰਤਦੇ ਆ ਰਹੇ ਹਾਂ। ਇਨ੍ਹਾਂ ਵਿਚੋਂ ਸਿਧਾਂਤਕ ਤੌਰ ਤੇ
ਗੁਰੂ ਸੰਬੌਧਨ ਸਭ ਤੋਂ ਜ਼ਿਆਦਾ ਢੁੱਕਵਾਂ ਸੰਬੌਧਨ ਹੈ। ਬਾਕਿ ਸੰਬੋਧਨ ਇੱਕਲੇ ਤੌਰ ਤੇ ਅਧੁਰੇ ਹਨ।
ਇਹ ਇੱਕਲੇ ਤੋਰ ਤੇ ਹੋਰ ਹੀ ਭੁਲੇਖੇਪੁਰਨ ਸੰਕੇਤ ਦੇ ਸਕਦੇ ਹਨ।
‘ਇੱਕੋ ਜਿਹੇ ਗਿਆਨ ਦੇ ਧਾਰਨੀ` ਹੋਂਣ ਕਾਰਣ ਗੁਰੂ ਹਮੇਸ਼ਾ ਇੱਕੋ ਜਿਹੇ ਹੀ
ਸਨ ਯਾਨੀ ਗੁਰੂ ਨਾਨਕ ਤੋਂ ਲੇ ਕੇ ਗੁਰੂ ਗ੍ਰੰਥ ਸਾਹਿਬ ਤਕ ਇੱਕ ਹੀ। ਇੱਕੋ ਜਿਹੀ ਗੱਲ ਕਰਦੇ ਸੀ।
ਸ਼ਰੀਰ ਸਨ ਸੁਰਤ ਲਈ, ਜਿਸ ਵਿੱਚ ਸ਼ਬਦ ਟਿੱਕਦਾ ਸੀ ਅਤੇ ਉਹ ਤੁਰ ਪੇਂਦੇ ਸੀ ਸੱਚੀਆਰੇ ਹੋ ਕੇ। ਜੋ ਉਹ
ਕਹਿੰਦੇ ਸੀ ਸਵੀਕਾਰਦੇ ਸੀ ਉਹੀ ਸਿੱਖ ਯਥਾ ਸ਼ਕਤੀ ਮੰਨਦੇ ਸਵੀਕਾਰਦੇ ਸੀ ਸੀ। ਉਹ ਸਰੀਰ ਨੂੰ ਸਵਾਹ
ਮਲ ਕੇ, ਚੁੱਪੀ ਧਾਰਣ ਕਰਕੇ, ਤੀਰਥਾਂ ਤੇ ਭਟਕਦੇ ਜਾਂ ਬੈਠ ਕੇ ਸਿਆਣਪ ਜਾੜਦੇ ਪ੍ਰਚਲਤ ਗੁਰੂ ਨਹੀਂ
ਸੀ।
ਗੁਰੂ ਨਾਨਕ ਨੇ ਜਪੁ ਵਿੱਚ ਪਵਣ ਨੂੰ ਗੁਰੂ ( ਪਵਣੁ
ਗੁਰੁ) ਕਿਹਾ। ਜੇਕਰ ਕੋਈ ਸਾਨੂੰ ਪੁੱਛੇ
ਗੁਰੂ ਨਾਨਕ ਦੇ ਦਰਸ਼ਨ ਮੁਤਾਬਕ ਜਗਤ ਦੀ ਰਚਨਾ ਪਿੱਛੇ ਪਵਣ ਦਾ ਕੀ ਸਥਾਨ ਹੈ ਤਾਂ ਅਸੀਂ ਨਿਰਸੰਕੋਚ
ਕਹਿ ਸਕਦੇ ਹਾਂ ਕਿ ਜਗਤ ਦੀ ਰਚਨਾ ਦੇ ਮੂਲ ਦੇ ਸੰਧਰਭ ਵਿੱਚ ਪਵਣ ਦਾ ਸਥਾਨ ਗੁਰੂ ਵਰਗਾ ਹੈ। (ਗੁਰੂ
= ਕਿਸੇ ਸਿਧਾਂਤ ਦੀ ਤਾਲਿਕਾ (ਕੁੰਜੀ), ਪੰਨਾ 419, ਮਹਾਨ ਕੋਸ਼ ਭਾਈ ਕਾਨ ਸਿੰਘ ਨਾਭਾ
ਅਤੇ ਇਸ ਦੇ ਨਾਲ ਗੁਰੂ ਦਾ ਅਰਥ ਅੰਗ੍ਰਜ਼ੀ ਵਿੱਚ
Preceptor
ਵੀ ਲਿਖਿਆ ਮਿਲਦਾ ਹੈ ( SGGS Gurmukhi English
Dictionary) ਜਿਸ ਤੋਂ ਭਾਵ ਹੁੰਦਾ ਹੈ ਨਿਯਮਬੱਧ
ਕਰਨ ਵਾਲਾ। Precept
ਦਾ ਅਰਥ ਹੈ ਨਿਯਮ।) ਇਸੇ ਤਰ੍ਹਾਂ ਪਰਮਾਤਮਾ ਸਮੁੱਚੇ ਬ੍ਰਹਮਾਂਡ ਦੇ ਨਿਯਮਾਂ ਦੇ ਪਿੱਛੇ ਦਾ ਪਹਿਲਾ
ਨਿਯਮ ਹੈ। ਉਸਨੇ ਸਭਕੁਝ ਨਿਯਮਬਧ ਕੀਤਾ ਹੈ।
ਇਹੀ ਗੱਲ ਗੁਰੁ ਨਾਨਕ ਨੇ ਇੰਝ ਦੁਹਰਾਈ ਹੈ:
ਪਉਣੁ ਗੁਰੂ ਪਾਣੀ ਪਿਤ ਜਾਤਾ ॥ ਉਦਰ ਸੰਜੋਗੀ ਧਰਤੀ ਮਾਤਾ ॥ ਰੈਣਿ ਦਿਨਸੁ
ਦੁਇ ਦਾਈ ਦਾਇਆ ਜਗੁ ਖੇਲੈ ਖੇਲਾਈ ਹੇ ॥
(ਮ. ੧ ਆਦਿ ਗੁਰੂ ਗ੍ਰੰਥ, ਪੰਨਾ ੧੦੨੦)
ਹੁਣ ਜੇਕਰ ਅਸੀਂ ‘ ਪਵਣੁ
ਗੁਰੂ` ਦੇ ਇਸੇ ਸੰਧਰਭ ਅਤੇ ਬਾਕੀ ਬਾਣੀ ਦੇ
ਅਧਾਰ ਤੇ ਗੁਰੂ ਨਾਨਕ ਨੂੰ ਗੁਰੂ (ਸ਼ਬਦ
ਸਿਧਾਂਤ ਦੀ ਕੁੰਜੀ) ਕਿਹਾ ਜਾਂਦਾਂ ਹੈ ਤਾਂ
ਕੀ ਇਹ ਗੁਰੂ ਨਾਨਕ ਦੇ ਦੱਸੇ ਹੋਏ ਗਿਆਨ ਦੇ ਸਿਧਾਂਤ ਦੀ ਉਲਂਗਣਾ ਹੈ? ਕੀ ਗੁਰੂ ਨਾਨਕ ਨੇ ਆਪ ਪਵਣ
ਨੂੰ ਗੁਰੂ ਕਹਿ ਕੇ ਸ਼ਬਦ ਗੁਰੂ ਦਾ ਸਿਧਾਂਤ ਭੰਗ ਕੀਤਾ ਸੀ? ਨਿਰਸੰਦੇਹ, ਬਿਲਕੁਲ ਨਹੀ ਸੀ ਕੀਤਾ
ਕਿਉਂਕਿ ਗੱਲ ਸੰਧਰਭ ਸਮਝਾਉਂਣ ਦੀ ਸੀ ਅਤੇ ਅਸੀਂ ਇਸ ਨੂੰ ਸਮਝ ਸਕਦੇ ਹਾਂ। ਗੁਰੂ ਸ਼ਬਦ ਗੁਰੂ ਦੇ
ਸਿਧਾਂਤ ਦਾ ਨਿਯਮ ਸਿਖਾਉਂਣ ਵਾਲੇ ਗੁਰੂ ਸਨ।
ਗੁਰੂ ਨਾਨਕ ਜੀ ਸਪਸ਼ਟ ਸਨ। ਵਿੱਲਖਣ ਅੰਦਾਜ਼ ਵਾਲਾ ਵਿੱਲਖਣ ਗੁਰੂ। ਬੇ-ਹੱਦ
ਅਸਰਦਾਰ ਢੰਗ ਨਾਲ ਸਿਧਾਂਤਕ ਫ਼ਿਟਕਾਰ ਲਾਉਂਣ ਵਾਲਾ। ਅਸੀਂ ਉਸ ਦੇ ਇਸ ਅੰਦਾਜ਼ ਨੂੰ ਸਮਝ ਲਈਏ।
ਇਹ ਅੰਦਾਜ਼ ਬਾਬਰ ਨੂੰ ਫ਼ਿਟਕਾਰ ਲਾਉਂਦੇ ਉਸ ਦੀ ਕਾਤਿਲਾਨਾ ਫ਼ੌਜ ਨੂੰ ਪਾਪ ਦੀ
ਜੰਝ ਕਹਿਣ ਦਾ ਅੰਦਾਜ਼ ਸੀ। ਇਹ ‘ਕੂੜ ਭਰੀ` ਮਾਨਸਿਕਤਾ ਨੂੰ ਪਰਧਾਨ ਵਰਗੇ ਉੱਚੇ ਔਹਦੇ ਤੇ ਬਿਠਾ ਕੇ
ਨੀਵਾਂ ਵਿਆਉਂਣ ਦਾ ਅੰਦਾਜ਼ ਸੀ। ਇਹ ਨਾ-ਇਨਸਾਫ਼ ਪਸੰਦ ਪਾਤਿਸ਼ਾਹਾਂ ਨੂੰ ‘ਸ਼ੀਹ` ਅਤੇ ਮੁੱਕਦਮਾਂ ਨੂੰ
‘ਕੁੱਤ` (ਲੋਭੀ) ਕਹਿਣ ਦਾ ਅੰਦਾਜ਼ ਸੀ।
ਗੁਰੂ ਨਾਨਕ ਜਾਤਿ ਜਾਂ ਧਰਮ ਦੇ ਅਧਾਰ ਤੇ ਫ਼ਿਟਕਾਰ ਨਹੀਂ ਸੀ ਲਾਉਂਦੇ। ਉਹ
ਕੇਵਲ ਅਗਿਆਨਤਾ ਨੂੰ ਫ਼ਿਟਕਾਰਦੇ ਸੀ। ਸਾਰੇ ਗੁਰੂਆਂ ਨੇ ਇਹੀ ਕੀਤਾ ਸੀ। ਇਥੋਂ ਤੱਕ ਕਿ ਗੁਰ ਬਾਬੇ
ਦਿਆਂ ਫ਼ਿਟਕਾਰਾਂ ਨੇ ਸੰਘਰਸ਼ ਦਾ ਰੂਪ ਵੀ ਧਾਰਨ ਕੀਤਾ ਸੀ। ਕੀ ਇਹ ਦਲੀਲਾਂ ਕੱਚੀਆਂ ਹਨ ਕਿਉਂਕਿ ਦਾਸ
ਬਾਣੀ ਦੇ ਹਵਾਲੇ ਨਹੀਂ ਲਿਖ ਰਿਹਾ? ਬਾਣੀ ਪੜਨ ਵਾਲੇ ਜਾਂਣਦੇ ਹੀ ਹਨ।
ਲੇਕਿਨ ਇਥੇ ਕੇਵਲ ਕੂੜ ਨੂੰ ਫ਼ਿਟਕਾਰ ਲਾਊਂਦੇ ਨਾਨਕ ਦੇ ਅੰਦਾਜ਼ ਦੀ ਗੱਲ ਹੀ
ਅੱਗੇ ਤੋਰੀਏ ਕਿਉਂਕਿ ਗੁਰੂ ਨਾਨਕ ਸੱਚ ਅਤੇ ਸਚਿਆਰਾ ਸਨ।
ਬਾਬਾ ਨਾਨਕ ਜੀ ਕਹਿੰਦੇ ਹਨ:
ਅੰਧੈ ਨਾਮੁ ਵਿਸਾਰਿਆ ਨਾ ਤਿਸੁ ਏਹ ਨ ਓਹੁ ॥੧॥ ਰਹਾਉ ॥ (ਆਦਿ ਗੁਰੂ ਗ੍ਰੰਥ
ਸਾਹਿਬ ਪੰਨਾ ੧੫ ਮ. ੧)
ਭਾਵ ਅਰਥ: ਕੂੜ ਦੀ
ਖੇਡ ਵਿੱਚ ਅੰਨ੍ਹੇ ਹੋਏ ਮਨੁੱਖ ਨੇ ਪ੍ਰਭੂ ਦਾ ਨਾਮ ਵਿਸਾਰ ਦਿੱਤਾ ਹੈ, ਐਸੇ ਅੰਨੇ ਹੋਏ ਮਨੁੱਖ ਨਾਲ
ਨਾ ਤਾਂ ਮਾਇਆ ਨਿਭਦੀ ਹੈ ਤੇ ਨਾਹ ਪ੍ਰਭੂ ਦਾ ਨਾਮ ਹੀ ਮਿਲਦਾ ਹੈ। ੧। ਰਹਾਉ।
ਆਪਣੇ ਇਸ ਅੰਦਾਜ਼ ਵਿੱਚ ਗੁਰੂ ਨਾਨਕ ਸਰੀਰਕ ਅਖਾਂ ਰੱਖਣ ਵਾਲੇ ਮਨੁੱਖ ਨੂੰ
ਅਕਲ ਦਾ ਅੰਨਾਂ ਕਹਿ ਫ਼ਿੱਟਕਾਰਦੇ ਹਨ।
‘ਆਸਾ ਦੀ ਵਾਰ` ਦਾ ਵਾਰ ਵੀ ਫ਼ਿੱਟਕਾਰ ਨਾਲ ਭਰੀਆ ਹੋਈਆ ਹੈ। ਕਰਮਕਾਂਡੀ
ਵਿਵਹਾਰ ਨੂੰ ਫ਼ਿਟਕਾਰ। ਕੂੜਾ ਬੋਲਣ ਨੂੰ ਫ਼ਿਟਕਾਰ। ਪਰਾਇਆ ਹੱਕ ਖਾਂਣ ਵਾਲੇ ਨੂੰ, ਉਸਦੇ ਅਕੀਦੇ
ਮੁਤਾਬਕ, ਸੂਰ ਜਾਂ ਗਾਂ ਦਾ ਮਾਸ ਖਾਂਣ ਵਾਲਾ ਕਹਿਣ ਦੀ ਫ਼ਿਟਕਾਰ। ਕੂੜ ਸੁਣਨ ਅਤੇ ਪਰਾਏ ਹੱਕ ਵੱਲ
ਤੱਕ ਰਖਣ ਦੀ ਮਾਨਸਿਕਤਾ ਨੂੰ ਸੁਚੱਝੀ ਅਤੇ ਡੂੰਗੀ ਫ਼ਿਟਕਾਰ ਲਗਾਣ ਦਾ ਤਰੀਕਾ ਬਾਦ ਦੇ ਗੁਰੂਆਂ ਨੇ
ਗੁਰੂ ਨਾਨਕ ਤੋਂ ਹੀ ਸਿੱਖੀਆ ਸੀ।
ਗੁਰੂ ਨਾਨਕ ਜੀ ਦਾ ਫ਼ੁਰਮਾਨ ਹੈ:
ਲਬੁ ਕੁਤਾ ਕੂੜੁ ਚੂਹੜਾ ਠਗਿ ਖਾਧਾ ਮੁਰਦਾਰੁ ॥ ਪਰ ਨਿੰਦਾ ਪਰ ਮਲੁ ਮੁਖ
ਸੁਧੀ ਅਗਨਿ ਕ੍ਰੋਧੁ ਚੰਡਾਲੁ ॥ (ਆਦਿ ਗੁਰੂ ਗ੍ਰੰਥ ਸਾਹਿਬ ਪੰਨਾ ੧੫ ਮ. ੧)
ਇਥੇ ਕੁਤਾ ਲਫ਼ਜ਼ ਬੰਦੇ ਲਈ ਨਹੀਂ ਲੋਬ ਲਈ ਹੈ, ਚੂਹੜਾ ਲਫ਼ਜ਼ ਬੰਦੇ ਲਈ ਨਹੀਂ
ਕੂੜ ਲਈ ਹੈ ਅਤੇ ਠੱਗੀ ਮੁਰਦਾਰ ਖਾਂਣ ਬਰਾਬਰ ਹੈ। ਇਥੇ ਕ੍ਰੋਧ ਚੰਡਾਲ ਹੈ ਨਾ ਕਿ ਉਹ ਲੋਕ ਜਿਨ੍ਹਾਂ
ਨੂੰ `ਚੰਡਾਲ ਜਾਤਿ` ਦਾ ਨਾਮ ਦੇ ਕੇ ਪਿੰਡਾਂ ਤੋਂ ਦੂਰ ਵੱਸਣ ਦਾ ਹੁਕਮ ਸੀ। ਇਹ ਕਹਿੰਦੇ ਹੋਏ ਗੁਰੂ
ਨਾਨਕ ਨੇ ਉਚੀਆਂ ਜਾਤਾਂ ਦੀ ਮਾਨਸਿਕਤਾ ਵਿੱਚ ਵੱਸਦੀ ਚੰਡਾਲ ਮਾਨਸਿਕਤਾ ਵੱਲ ਇਸ਼ਾਰਾ ਕੀਤਾ ਸੀ। ਇਸ
ਕਠੋਰ ਜਾਤਿਗਤ ਵਿਵਸਥਾ ਲਈ ਇਸ ਤੋਂ ਵੱਡੀ ਫ਼ਿਟਕਾਰ ਹੋਰ ਕੀ ਹੋ ਸਕਦੀ ਸੀ? ਗੁਰੂ ਨਾਨਕ ਦੇ ਨਾਮ ਤੇ
ਨਾ ਵੀ ਸਹੀ ਪਰ ਗੁਰੂ ਨਾਨਕ ਦਿਆਂ ਕੁੱਝ ਫ਼ਿਟਕਾਰਾਂ ਤਾਂ ਹੁਣ ਕਾਨੂਨਨ ਵੀ ਲਾਗੂ ਹਨ। ਸਜ਼ਾ ਵੀ
ਮਿਲਦੀ ਹੈ।
ਗੁਰੂ ਨਾਨਕ ਨੇ ਜਿੰਦਗੀ ਦੇ ਹਰ ਉਸ ਪੱਖ ਨੂੰ ਆਪਣੇ ਵਿਲੱਖਣ ਅੰਦਾਜ਼ ਵਿੱਚ
ਫ਼ਿਟਕਾਰ ਲਾਈ ਹੈ ਜੋ ਮਾਨਵਤਾ ਦੇ ਨਿਜੀ ਅਤੇ ਸਾਂਝੇ ਵਿਕਾਸ ਦੇ ਰਸਤੇ ਵਿੱਚ ਰੋੜੇਆਂ ਵਾਂਗ ਹੈ।
ਇਨ੍ਹਾਂ ਫ਼ਿਟਕਾਰਾਂ ਦੀ ਵਿਆਖਿਆ ਗਲਤ ਨਹੀਂ। ਇਹ ਮਨਮੁੱਖਾਂ ਦੀ ਮਾਨਸਿਕਤਾ
ਨੂੰ ਸੁਧਾਰਣ ਲਈ ਗੁਰੂਆਂ ਨੇ ਲਾਈਆਂ ਹਨ। ਪਰ ਨਾਲ ਹੀ ਢੁੱਕਵੇਂ ਢੰਗ ਨਾਲ ਇਸ ਫ਼ਲਸਫ਼ੇ ਦਾ ਹਮੇਸ਼ਾ
ਪਾਲਨ ਵੀ ਕੀਤਾ ਕਿ ਸੰਸਾਰ ਦੀ ਇਸ ਖੇਡ ਵਿੱਚ ਕਿਸੇ ਦਾ ਜੋਰ ਨਹੀਂ ਹੈ।
ਜਿਸੁ ਹਥਿ ਜੋਰੁ ਕਰਿ ਵੇਖੈ ਸੋਇ ॥ ਨਾਨਕ ਉਤਮੁ ਨੀਚੁ ਨ ਕੋਇ ॥੩੩॥ (ਮ. ੧,
ਆਦਿ ਗੁਰੂ ਗ੍ਰੰਥ ਸਾਹਿਬ, ਪੰਨਾ ੭)
ਦਰ ਅਸਲ ਗੁਰੂ ਨਾਨਕ ਦੀ ਫ਼ਿਟਕਾਰ ਕਦੇ ਵੀ ਨਫ਼ਰਤ ਨਹੀਂ ਸੀ। ਇਸ ਦੇ ਪਿੱਛੇ
ਪਿਆਰ ਦਾ ਭਾਵ ਸੀ। ਜੇ ਕੋਈ ਮੰਨੇ ਤੇ ਗੁਰੂ ਨਾਨਕ ਬੇ-ਚਾਰਿਆਂ ਦਾ ਚਾਰਾ ਹੈ। ਗੁਰੂ ਫ਼ਿਟਕਾਰੇ ਤਾਂ
ਵੀ ਪਿਆਰ ਹੈ। ਗੁਰੂ ਬਖਸ਼ੇ ਤਾਂ ਵੀ ਇਹ ਉਸ ਦੀ ਵਡੀਆਈ ਹੁੰਦੀ ਹੈ। ਇਹੀ ਸਰਬਤ ਦੇ ਭਲੇ ਦਾ ਭਾਵ ਹੈ!
ਇਤਿਹਾਸ ਪੱਖੋਂ ਗੁਰੁਮਤਿ ਨਿੰਦਕਾਂ ਨੂੰ ਗੁਰੂ ਕਿੳਂ ਫ਼ਿਟਕਾਰਦੇ ਰਹੇ ਅਤੇ ਫਿਰ ਕਿਵੇਂ ਕਿਸੇ ਨੂੰ
ਬਖਸ਼ਦੇ ਰਹੇ ਇਹ ਉਹੀ ਬੇਹਤਰ ਜਾਂਣਦੇ ਸਨ।
ਜਿਵੇਂ ਗੁਰੂ ਗ੍ਰੰਥ ਸਾਹਿਬ ਦਾ ਫ਼ੁਰਮਾਨ ਹੈ:
ਜੇ ਗੁਰੁ ਝਿੜਕੇ ਤ ਮੀਠਾ ਲਾਗੈ ਜੇ ਬਖਸੇ ਤ ਗੁਰ ਵਡਿਆਈ ॥੨੫॥ (ਪੰਨਾ ੭੫੮,
ਆਦਿ ਗੁਰੂ ਗ੍ਰੰਥ ਸਾਹਿਬ)
ਅਰਥ :
ਜੇ ਗੁਰੂ (ਮੈਨੂੰ ਮੇਰੀ ਕਿਸੇ ਭੁੱਲ ਦੇ
ਕਾਰਨ) ਝਿੜਕ ਦੇਵੇ, ਤਾਂ ਉਸ ਦੀ ਉਹ ਝਿੜਕ ਮੈਨੂੰ ਪਿਆਰੀ ਲੱਗਦੀ ਹੈ। ਜੇ ਗੁਰੂ ਮੇਰੇ ਉਤੇ ਮੇਹਰ
ਦੀ ਨਿਗਾਹ ਕਰਦਾ ਹੈ, ਤਾਂ ਇਹ ਗੁਰੂ ਦਾ ਉਪਕਾਰ ਹੈ (ਮੇਰੇ ਵਿਚ ਕੋਈ ਗੁਣ ਨਹੀਂ)।੨੫।
ਹਰਦੇਵ ਸਿੰਘ,
ਜੰਮੂ
(20/10/10)
ਬਲਦੇਵ ਸਿੰਘ ਬੁੱਧ ਸਿੰਘ ਵਾਲਾ
ਬਲਦੇਵ ਸਿੰਘ ਬੁੱਧ ਸਿੰਘ ਵਾਲਾ (ਹਾਂਗ ਕਾਂਗ)
ਪ੍ਰੋ: ਇੰਦਰ ਸਿੰਘ ‘ਘੱਗਾ’ ਤੇ ਹਮਲੇ ਦੀ ਹਾਂਗ ਕਾਂਗ ਸਾਧ ਸੰਗਤ ਵੱਲੋ ਨਖੇਧੀ!
(ਪ੍ਰੋ: ਗੁਰਬਚਨ ਸਿੰਘ ‘ਥਾਈਲੈਂਡ ਵਾਲੇ’ )
ਪ੍ਰੋ: ਇੰਦਰ ਸਿੰਘ ‘ਘੱਗਾ’ ਤੇ ਹੋਏ ਹਮਲੇ ਦੀ ਅੱਜ ਹਾਂਗ ਕਾਂਗ ਦੇ ਗੁਰਦਵਾਰਾ ‘ਸਿੱਖ
ਟੈਂਪਲ’ ਵਿੱਚ ਵਿਚਾਰ ਕੀਤੀ ਗਈ ਕਿ ਇਹ ਸੱਚ ਬੋਲਦੇ ਆਦਮੀ ਦਾ ਮੁੰਹ ਬੰਦ ਕਰਨ ਦੀ ਚਾਲ ਹੈ। ਪਰ ਸੱਚ
ਨੁੰ ਇਸ ਤਰਾਂ ਨਹੀ ਦਬਾਇਆ ਜਾਂ ਸਕਦਾ। ਇਹ ਜੋ ਕੁਛ ਬੋਲਦੇ ਹਨ ਜਾਂ ਲਿਖਦੇ ਤਾਂ ਬਾਣੀ ਦਾ ਹਵਾਲਾ
ਦਿੰਦੇ ਹਨ ਫਿਰ ਕਿਤੁੰ ਪ੍ਰੰਤੂ ਕਿਓ? ਇੰਡੀਆ ਗੌਰਮਿੰਟ ਨੂੰ ਚਾਹੀਦਾ ਹੈ ਕਿ ਹਮਲਾਵਰਾਂ ਨੁੰ ਛੇਤੀ
ਤੋ ਛੇਤੀ ਗ੍ਰਿਫਤਾਰ ਕਰਕੇ ਜੱਜ ਸਾਹਮਣੇ ਪੇਸ਼ ਕਰਨ ਤਾਂ ਕਿ ਅੱਗੇ ਇਹੋ ਜਿਹਾ ਹਮਲਾ ਨਾਂ ਹੋਵੇ, ਅਤੇ
ਅਜਾਦ ਦੇਸ਼ ਵਿੱਚ ਬੋਲਣ ਜਾਂ ਲਿਖਣ ਦੀ ਅਜਾਦੀ ਹੋਵੇ ਅਤੇ ਜੇ ਕੋਈ ਗਲਤ ਲਿਖਦਾ ਜਾ ਬੋਲਦਾ ਹੈ ਉਸਨੂੰ
ਅਦਾਲਤ ਫੈਸਲਾ ਸੁਣਾਵੇ ਨਾਂ ਕਿ ਲੋਕ ਕਾਂਨੂੰਨ ਆਵਦੇ ਹੱਥਾਂ ਵਿੱਚ ਲੈਕੇ ਆਪ ਫੈਸਲਾ ਕਰਨ। ਇਹ
ਸਿੱਧੀ ਗੁੰਡਾਗਰਦੀ ਹੈ। ਇਸ ਵਿਚਾਰ ਵਿੱਚ ਮੰਨੇ ਪ੍ਰਮੰਨੇ ਕਥਾ ਵਾਚਕ ਪ੍ਰ: ਗੁਰਬਚਨ ਸਿੰਘ ਥਾਈਲੈਡ
ਵਾਲੇ (ਜੋ ਕਿ ਹਾਂਗ ਕਾਗ ਵਿੱਚ ਹਨ), ਜੰਗ ਬਹਾਦਰ, ਸੱਤਪਾਲ ਸਿੰਘ ‘ਢਿੱਲੋ’ ਮਾਲੂ ਵਾਲ, ਜੁਝਾਰ
ਸਿੰਘ, ਕਰਤਾਰ ਸਿੰਘ ‘ਭਾਲਾ’ ਗਿਆਨੀ ਅਮਰਜੀਤ ਸਿੰਘ, ਸਿਮਰਨ ਸਿੰਘ ਤੇ ਪ੍ਰਭਦਿਆਲ ਸਿੰਘ ਤੋ ਇਲਾਵਾ
ਹੋਰ ਵੀ ਕਈ ਮਾਈ ਭਾਈ ਇਸ ਵਿਚਾਰਧਾਰਾ ਵਿੱਚ ਸ਼ਾਮਲ ਸਨ।
ਬਲਦੇਵ ਸਿੰਘ ‘ਬੁੱਧ ਸਿੰਘ ਵਾਲਾ’ ਹਾਂਗ ਕਾਗ ਫੂਨ 852-94445134
(19/10/10)
ਡਾ ਗੁਰਮੀਤ ਸਿੰਘ ਬਰਸਾਲ ਕੈਲੇਫੋਰਨੀਆਂ
ਅਨੁਸ਼ਾਸ਼ਨੀ-ਕਾਰਵਾਈ
ਸਾਥੋਂ ਪੁੱਛੇ ਬਗੈਰ ਜੋ ਕਦਮ ਪੁੱਟੂ ,
ਕਦਮ ਉਸਦਾ ਅੱਗੇ ਨਹੀਂ ਪਇਣ ਦੇਣਾ ।
ਰਾਜ ਜਾਂਵਦਾ ਏ ਤਾਂ ਚਲਾ ਜਾਏ ,
ਬਿਪਰ ਯਾਰ ਨੂੰ ਮੰਦਾ ਨਹੀਂ ਕਹਿਣ ਦੇਣਾ ।
ਕਰੂ ਜੇਕਰ ਤਰੱਕੀ ਦੀ ਗੱਲ ਕੋਈ ,
ਕਾਰਵਾਈ ਅਨੁਸ਼ਾਸ਼ਨੀ ਕਰ ਦਿਆਂਗੇ ,
ਕਾਲੀ ਦਲ ਭਾਵੇਂ ਖਾਲੀ ਦਲ ਬਣਜੇ ,
ਸੂਝਵਾਨ ਨਹੀਂ ਇੱਕ ਵੀ ਰਹਿਣ ਦੇਣਾ ।
ਡਾ ਗੁਰਮੀਤ ਸਿੰਘ ਬਰਸਾਲ ਕੈਲੇਫੋਰਨੀਆਂ
(408) 209-7072
ਜੀ ਐਸ ਬਰਸਾਲ @ ਜੀ ਮੇਲ ਡਾਟ ਕਾਮ
(19/10/10)
ਗੁਰਜੰਟ ਸਿੰਘ ਰੂਪੋਵਾਲੀ
ਸੂਚਨਾ
ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ ਦੇ ਪ੍ਰਚਾਰਕ ਭਾਈ ਸਰਬਜੀਤ ਸਿੰਘ ਧੂੰਦਾ ਨੂੰ ਡੇਂਗੂ ਦੀ
ਸਿਕਾਇਤ ਹੋਣ ਕਾਰਨ ਕੱਟਕ (ਉੜੀਸਾ) ਦਾ ਗੁਰਮਤਿ ਕੈਂਪ ਵਿਚੇ ਛੱਡ ਕੇ ਵਾਪਸ ਆਉਣਾ ਪੈ ਗਿਆ ਹੈ, ਅਤੇ
ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੀ ਸਿਹਤ ਢੱਲੀ ਹੋਣ ਕਾਰਨ ਬੰਬਈ ਸਮੇਤ ਹੋਰ ਸਾਰੇ
ਗੁਰਮਤਿ ਸਮਾਗਮ ਕੁੱਝ ਦਿਨਾਂ ਲਈ ਰੱਦ ਕਰਨੇ ਪੈ ਰਹੇ ਹਨ ਅਸੀਂ ਪ੍ਰਬੰਧਕਾਂ ਅਤੇ ਸੰਗਤਾਂ ਕੋਲੋਂ
ਖਿਮਾ ਚਾਹੁੰਦੇ ਹਾਂ। ਵਧੇਰੇ ਜਾਣਕਾਰੀ ਲਈ 9855598855 ਤੇ ਸੰਪਰਕ ਕੀਤਾ ਜਾ ਸਕਦਾ ਹੈ।
ਗੁਰਜੰਟ ਸਿੰਘ ਰੂਪੋਵਾਲੀ
ਗੁਰਮਤਿ ਗਿਆਨ ਮਿਸ਼ਨਰੀ ਕਾਲਜ
ਲੁਧਿਆਣਾ
8872667050
(19/10/10)
ਨਿਰਭੈ ਸਿੰਘ
ਸ਼ਰਮ
ਔਂਦੀ ਹੈ ਹਮਲਾਵਰਾਂ ਨੂੰ ਸਿੱਖ ਕਹਿੰਦੇ ਹੋਏ
ਸਿਰਦਾਰ ਇੰਦਰ ਸਿੰਘ ਜੀ ਘੱਗਾ ਉੱਤੇ ਹਮਲੇ ਬਾਰੇ ਦੁਖਦਾਈ ਖ਼ਬਰ ਪੜ੍ਹ ਕੇ ਸ਼ਰਮਸਾਰ
ਹੋਣਾ ਪੈ ਰਿਹਾ ਹੈ ਕਿਉਂ ਕਿ ਸਿੱਖੀ ਸਰੂਪ ਵਿੱਚ ਹੁੰਦੇ ਹੋਏ ਹਮਲਾਵਰਾਂ ਨੇ ਸਿੱਖ ਧਰਮ ਦੇ ਤੱਤ
ਗਿਆਨ ਦਾ ਪ੍ਰਚਾਰ ਕਰਨ ਵਾਲੇ ਵਿਦਵਾਨ ਬਜ਼ੁਰਗ ਨੂੰ ਨਿਸ਼ਾਨਾਂ ਬਣਾਇਆ ਗਿਆ ਹੈ। ਇਸ ਲਈ ਧੋਖੇ ਤਹਿਤ
ਕੀਤਾ ਗਿਆ ਕਾਤਲਾਨਾ ਹਮਲਾ ਅਤਿ ਨਿੰਦਣਯੋਗ ਹੈ ਅਤੇ ਇਸ ਦੀ ਜਿੰਨੀ ਨਿਖੇਧੀ ਕੀਤੀ ਜਾਏ ਥ੍ਹੋੜੀ ਹੈ।
ਨਿਰਸੰਦੇਹ ਇਹ ਘਿਨੌਣੀ ਹਰਕਤ ਅਖੌਤੀ ਦਸਮ ਗ੍ਰੰਥੀ ਲਾਣੇ ਦੇ ਭੁਚਲਾਵੇ ਵਿੱਚ ਆ ਕੇ ਗੁਮਰਾਹ ਹੋਏ
ਅਕਲ ਤੋਂ ਅੰਨ੍ਹੇ ਤੱਤਾਂ ਦਾ ਕਾਰਾ ਹੈ। ਜਿਹਨਾਂ ਦਾ ਪ੍ਰੇਰਨਾ ਸਰੋਤ ਸਮਲਿੰਗੀ, ਬਲਾਤਕਾਰੀ, ਕਾਮ
ਉਸਾਊ, ਧੋਖਾ ਅਤੇ ਫਰੇਬ/ਮਕਾਰੀ ਦੀ ਸਿੱਖਿਆ ਦੇਣ ਵਾਲਾ ਇਹਨਾਂ ਦਾ ਉਪ੍ਰੋਕਤ ਅਖੌਤੀ ਗ੍ਰੰਥ ਹੈ। ਇਸ
ਗ੍ਰੰਥ ਦੀ ਸਿੱਖਿਆ ਸਦਕੇ ਹੀ ਹਮਲਾਵਰਾਂ ਨੇ ਪ੍ਰੋ: ਘੱਗਾ ਜੀ ਵਲੋਂ ਕੀਤੀ ਮਹਿਮਾਨ ਨਿਵਾਜ਼ੀ ਦਾ
ਆਨੰਦ ਮਾਣਨ ਅਤੇ ਗਲਬਾਤ ਕਰਨ ਉਪ੍ਰੰਤ ਵਿਦਾਇਗੀ ਵੇਲੇ ਧੋਖੇ ਨਾਲ ਹਮਲਾ ਕੀਤਾ। ਇਸ ਤਰਾਂ ਦੀ
ਸੰਪਰਦਾਈ ਸਿੱਖਿਆ ਯਾਫਤਾ ਅਕਸਰ ਸਿੱਖ ਪ੍ਰਵਾਰਾਂ ਵਿੱਚ ਸੰਨ੍ਹ ਲੌਣ ਜਾਂ ਬੀਬੀਆਂ ਨੂੰ ਉਧਾਲਣ ਕਰਕੇ
(ਦੇਸ ਤੇ ਵਿਦੇਸ ਵਿੱਚ) ਅਕਸਰ ਖ਼ਬਰਾਂ ਵਿੱਚ ਔਂਦੇ ਰਹਿੰਦੇ ਹਨ। ਏਨਾਂ ਹੋਣ ਦੇ ਬਾਵਯੂਦ ਵੀ ਅਗਰ
ਸਿੱਖ ਕੌਮ ਸਿੱਖਾਂ ਵਿੱਚ ਗਡੇ ਹੋਏ ਸੇਹ ਦੇ ਤੱਕਲੇ ਜਾਣੀ ਅਖੌਤੀ ਗ੍ਰੰਥ (ਦਸਮ ਤੇ ਪਾਤਸ਼ਾਹੀ ਛੇਵੀ
ਵਰਗੇ) ਨੂੰ ਵਗਾਹ ਕੇ ਪਰ੍ਹੇ ਨਹੀਂ ਸੁੱਟਦੀ ਤਾਂ ਕੌਮ ਦਾ ਰੱਬ ਹੀ ਰਾਖਾ।
ਯਾਦ ਰਹੇ ਕਿ ਇਸ ਤੋਂ ਪਹਿਲਾਂ ਵੀ ਤੱਤ ਗੁਰਮੱਤ, ਜੋ ਮਾਨਵ ਏਕਤਾ ਦੀ ਪ੍ਰਤੀਕ ਹੈ, ਦਾ ਪ੍ਰਚਾਰ ਕਰਨ
ਵਾਲੇ ਪ੍ਰੋ: ਇੰਦਰ ਸਿੰਘ ਘੱਗਾ ਜੀ ਅਤੇ ਪ੍ਰੋ: ਦਰਸ਼ਨ ਸਿੰਘ ਜੀ ਉੱਤੇ ਉੱਪਰ ਵਰਣਤ ਅਨਸਰਾਂ ਵਲੋਂ
ਹਮਲੇ ਹੋ ਚੁੱਕੇ ਹਨ, ਜਿਹਨਾਂ ਦੀ ਤੋਏ ਤੋਏ ਹੋਣ ਦੇ ਬਾਵਯੂਦ ਵੀ ਇਹਨਾਂ ਨੇ ਨਾਂਹ ਆਪਣੀ ਅਕਲ ਵਰਤਣ
ਦੀ ਕੋਸ਼ਿਸ਼ ਕੀਤੀ ਅਤੇ ਨਾਂਹ ਕੋਈ ਸਬਕ ਹੀ ਸਿੱਖਿਆ।
ਏਥੇ ਹੀ ਬਸ ਨਹੀਂ ਗੁਰੂ ਕਾਲ ਵਿੱਚ ਵੀ ਕੋਈ ਐਸਾ ਜ਼ਿਕਰ ਨਹੀਂ ਮਿਲਦਾ ਜਿਸ ਵਿੱਚ ਗੁਰੂ ਕੇ ਸਿੱਖਾਂ
ਨੇ ਆਪਣੇ ਤੋਂ ਵਿਰੁਧ ਵਿਚਾਰ ਰੱਖਣ ਵਾਲਿਆਂ ਉੱਤੇ ਇਸ ਤਰਾਂ ਦੇ ਹਮਲੇ ਕਰਕੇ ਦਹਿਸ਼ਤ ਰਾਹੀਂ ਉਹਨਾਂ
ਨੂੰ ਆਪਣੇ ਖਿਆਲਾਂ ਨਾਲ ਸਹਿਮਤ ਕਰਨ ਦੀ ਕੋਸ਼ਿਸ਼ ਕੀਤੀ ਹੋਵੇ। ਸਿੱਖ ਕੌਮ ਨੂੰ ਇੱਕੀਵੀਂ ਸਦੀ ਦੇ
ਹਾਣੀ ਬਣਨ ਦੇ ਰਾਹ ਵਿੱਚ (ਸਿੱਖ ਕੌਮ ਵਿੱਚ ਇਸ ਤਰਾਂ ਦੇ ਨਖਿੱਧ ਕਾਰਿਆਂ ਦਾ ਵਾਪਰਨਾ ਜਾਣੀ ਆਪਸੀ
ਮਾਰੂ ਖੈਹਬਾਜ਼ੀ) ਜਾਣਬੁੱਝ ਕੇ ਕੀਤੇ ਐਸੇ ਕਾਰੇ ਬਹੁਤ ਹੀ ਵਡੀ ਰੁਕਾਵਟ ਅਤੇ ਨਮੋਸ਼ੀ ਭਰੀਆਂ
ਘਟਨਾਵਾਂ ਹਨ ਜਿਸਨੂੰ ਕਦਾਚਿੱਤ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਸ ਵਾਸਤੇ ਗੁਰਮੱਤ ਪ੍ਰਚਾਰ ਵਿੱਚ
ਵਿਚਰਦੀਆਂ ਸਭ ਧਿਰਾਂ ਨੂੰ ਸਹਿਜ, ਧੀਰਜ ਅਤੇ ਠਰੰਮੇ ਤੋਂ ਕੰਮ ਲੈਂਦਿਆਂ ਹੋਇਆਂ ਗੁਰੂ ਗ੍ਰੰਥ ਸਹਿਬ
ਨੂੰ ਸਮਰਪਤ ਹੋ ਕੇ ਆਪਸ ਵਿੱਚ ਗਲਬਾਤ, ਸਲਾਹ-ਮਸ਼ਬਰੇ ਰਾਹੀਂ ਸਿੱਖੀ ਵਿਰੋਧੀ ਅਨਸਰਾਂ, ਜੋ
ਬ੍ਰਾਹਮਣੀ ਅਸਰ ਹੇਠ ਵਿਅਕਤੀਗਤ ਪੂਜਾ ਨੂੰ ਉਤਸ਼ਾਹਤ ਕਰਨ ਲਈ ਉਤਾਵਲੇ ਹਨ, ਜਿਸਨੂੰ ਗੁਰੂ ਸਹਿਬਾਂ
ਸਖ਼ਤਾਈ ਨਾਲ ਵਰਜਿਆ ਹੋਇਆ ਹੈ, ਨਾਲ ਨਿਪਟਣ ਲਈ ਉਸਾਰੂ ਤਦਬੀਰਾਂ ਸੋਚ ਕੇ ਲੋੜੀਂਦੀ ਵਿਉਂਤਬੰਦੀ
ਕਰਨੀ ਚਾਹੀਦੀ ਹੈ ਜਿਸ ਨਾਲ ਕੌਮ ਦਾ ਭਵਿਖ ਉਜਲਾ ਹੋ ਸਕੇ।
ਤਿੰਨ ਦਿਨ ਬੀਤਣ ਬਾਅਦ ਵੀ ਹਮਲਾਵਰਾਂ ਦਾ ਨਾ ਪਕੜੇ ਜਾਣਾ, ਮੋਬਾਈਲ ਫੋਨ ਨੰਬਰ ਹੋਣ ਦੇ ਬਾਵਯੂਦ,
ਸਾਬਤ ਕਰਦਾ ਹੈ ਕਿ ਹਮਲਾਵਰਾਂ ਨੂੰ ਸਰਕਾਰੀ ਹਮਾਇਤ ਹਾਸਲ ਹੋ ਸਕਦੀ ਹੈ!
ਸਤਿਕਾਰਯੋਗ ਘੱਗਾ ਜੀ ਦੀ ਸੇਹਤਯਾਬੀ ਲਈ ਅਕਾਲ ਪੁਰਖ ਪਾਸ ਅਰਦਾਸ ਕਰਦਾ ਹੋਇਆ-
ਨਿਰਭੈ ਸਿੰਘ
(19/10/10)
ਜਰਨੈਲ ਸਿੰਘ ਬਸੋਤਾ/ ਗਿਆਨੀ ਜਗਤਾਰ ਸਿੰਘ ਜਾਚਕ
ਬਿਪਰਵਾਦੀਆਂ ਸ਼ਕਤੀਆਂ ਦੇ ਹਮਲੇ ਗੁਰੂ ਨਾਨਕ-ਵਿਚਾਰਧਾਰਾ ਦੇ ਸੱਚ ਨੂੰ ਦਬਾ ਨਹੀ ਸਕਣਗੇ: ਗਿ: ਜਾਚਕ
ਵੈਨਕੂਵਰ 19 ਅਕਤੂਬਰ (ਜਰਨੈਲ ਸਿੰਘ ਬਸੋਤਾ) ਭਾਵੇਂ ਇਹ ਸੱਚ ਹੈ ਕਿ ਬਿਪਰਵਾਦੀਆਂ
ਸ਼ਕਤੀਆਂ ਦੇ ਹਮਲੇ ਗੁਰੂ ਨਾਨਕ-ਵਿਚਾਰਧਾਰਾ ਦੇ ਸੱਚ ਨੂੰ ਦਬਾ ਨਹੀ ਸਕਣਗੇ। ਪਰ, ਫਿਰ ਵੀ ਪ੍ਰੋ:
ਇੰਦਰ ਸਿੰਘ ਘੱਗਾ ਉੱਪਰ ਕੀਤੇ ਕੁਟਿਲਤਾ’ ਤੇ ਕਾਇਰਤਾ ਭਰਪੂਰ ਕਾਤਲਾਨਾ ਹਮਲੇ ਦੀ ਦੇਸ਼ ਵਿਦੇਸ਼ ਦੀਆਂ
ਸਮੂਹ ਜਾਗਰੂਕ ਸਿੱਖ ਜਥੇਬੰਦੀਆਂ ਨੂੰ ਨਿੰਦਾ ਕਰਨੀ ਚਾਹੀਦੀ ਹੈ। ਕਿਉਂਕਿ, ਬਿਪਰਵਾਦੀ ਸ਼ਕਤੀਆਂ ਤੱਤ
ਗੁਰਮਤਿ ਦੇ ਪ੍ਰਚਾਰਕਾਂ ਨੂੰ ਡਰਾ ਧਮਕਾਅ ਕੇ ਗੁਰੂ ਨਾਨਕ-ਵਿਚਾਰਧਾਰਾ ਦੇ ਸੱਚ ਨੂੰ ਪ੍ਰਗਟਾਉਣ ਤੋਂ
ਰੋਕਣਾ ਚਹੁੰਦੀਆਂ ਹਨ। ਇਹ ਸ਼ਬਦ ਗਿਆਨੀ ਜਗਤਾਰ ਸਿੰਘ ਜਾਚਕ ਨੇ ਆਪਣੇ ਇੱਕ ਪ੍ਰੈਸ ਨੋਟ ਵਿੱਚ
ਵੈਨਕੂਵਰ ਤੋਂ ਕਹੇ।
ਉਨ੍ਹਾਂ ਕਿਹਾ ਕਿ ਬਿਪਰਵਾਦੀ ਸ਼ਕਤੀਆਂ ਤਾਂ ਗੁਰਮਤਿ ਫ਼ਲਸਫ਼ੇ ਤੋਂ ਅਣਜਾਣ ਸਾਡੇ ਨੌਜਵਾਨ ਜਜ਼ਬਾਤੀ
ਬੱਚਿਆਂ ਨੂੰ ਹਥਿਆਰ ਵਜੋਂ ਵਰਤ ਕੇ ਸਿੱਖ ਭਾਈਚਾਰੇ ਨੂੰ ਖਾਨਾਜੰਗੀ ਵਲ ਧਕੇਲ ਰਹੀਆਂ ਹਨ। ਪਰ,
ਕਿਤਨੀ ਦੁੱਖ ਭਰਪੂਰ ਅਤੇ ਕੌਮੀ ਬਦਕਿਸਮਤੀ ਦੀ ਗੱਲ ਹੈ ਕਿ ਕੌਮ ਦੀ ਸਿਰਮੌਰ ਸੰਸਥਾ ਸ਼੍ਰੋਮਣੀ
ਕਮੇਟੀ ਦੇ ਪ੍ਰਧਾਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਖੌਤੀ ਜਥੇਦਾਰ ਵਲੋਂ ਅਜਿਹੇ ਭੁੱਲੜ ਵੀਰਾਂ
ਨੂੰ ਗੁਰਮਤੀ ਸੰਵਾਦ ਦਾ ਰਾਹ ਅਖਤਿਆਰ ਕਰਨ ਦੀ ਪ੍ਰੇਰਨਾ ਦੇਣ ਦੀ ਥਾਂ ਪੰਥਕ ਹਿਤੂ ਅਤੇ ਗੁਰਮੁਖ
ਗਰਦਾਨਦਿਆਂ ਸਗੋਂ ਥਾਪੜਾ ਹੀ ਦਿੱਤਾ ਜਾਂਦਾ ਹੈ। ਕੀ ਇਸ ਤੋਂ ਇਹ ਸਪਸ਼ਟ ਨਹੀ ਹੁੰਦਾ ਕਿ ਅਜਿਹੇ
ਹਮਲਿਆਂ ਪਿੱਛੇ ਇਨ੍ਹਾਂ ਦਾ ਹੱਥ ਹੈ?
ਜਾਚਕ ਜੀ ਨੇ ਤੱਤ ਗੁਰਮਤਿ ਦੇ ਸਮੂਹ ਪ੍ਰਚਾਰਕਾਂ ਤੇ ਲੇਖਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ
ਕਾਲਕਾ-ਪੰਥੀ ਦਸਮ-ਗ੍ਰੰਥੀਆਂ ਦੀਆਂ ਗਾਲਾਂ, ਧਮਕੀਆਂ ਤੇ ਹਮਲਿਆਂ ਨੂੰ ਵੇਖਦਿਆਂ ਕ੍ਰੋਧਤ ਹੋ ਕੇ
ਆਪਣੀ ਬੋਲੀ ਸ਼ੈਲੀ ਵਿੱਚ ਰੁਖਾਪਨ ਨਾ ਵਰਤਣ ਤੇ ਹੌਸਲੇ ਵਿੱਚ ਰਹਿਣ। ਕਿਉਂਕਿ, ਸਿੱਖ ਸੰਗਤਾਂ
ਜਾਗਰੂਕ ਹੋ ਰਹੀਆਂ ਹਨ। ਇਸ ਜਾਗਰੂਕਤਾ ਦਾ ਹੀ ਸਿੱਟਾ ਹੈ ਕਿ ਨਿਊਯਾਰਕ ਵਿੱਚ ਵਿਚਾਰ-ਵਿਟਾਂਦਰੇ
ਤੋਂ ਭਗੌੜੇ ਹੋਏ ਅਖੌਤੀ ਜਥੇਦਾਰ ਗੁਰਬਚਨ ਸਿੰਘ ਨੂੰ ਬੋਲਣ ਹੀ ਨਹੀ ਦਿੱਤਾ ਗਿਆ ਅਤੇ ਕਨੇਡਾ ਦੇ
ਗੁਰੂ ਨਾਕਕ ਸਿੱਖ ਟੈਂਪਲ ਸਰੀ ਵਿੱਚ ਉਹ ਨੌਜਵਾਨਾਂ ਦੇ ਰੋਸ ਮੁਜ਼ਾਹਰੇ ਕਾਰਨ ਪੁਲੀਸ ਦੇ ਸੁਰਖਿਆ
ਘੇਰੇ ਵਿੱਚ ਹੀ ਚੰਦ ਲਫ਼ਜ਼ ਬੋਲ ਸਕਿਆ ਹੈ।
(19/10/10)
ਸਰਬਜੀਤ ਸਿੰਘ
ਗਿਆਨੀ ਗੁਰਬਚਨ ਸਿੰਘ ਦੀ ਕਨੇਡਾ ਫੇਰੀ!
http://www.wakeupkhalsa.com/speeches.php
ਉਪ੍ਰੋਕਤ ਲਿੰਕ ਤੇ ਗੁਰਬਚਨ ਸਿੰਘ ਨੂੰ ਸੁਣੋ #1 ਅਤੇ ਉਸ ਵਲੋਂ ਆਪਣੇ
ਬਾਰੇ ਬੋਲੇ ਗਏ ਝੂਠ ਦਾ ਸਬੂਤ ਵੇਖਣ ਲਈ ਹੇਠਲੇ ਲਿੰਕ ਤੇ ਜਾਣ ਦੀ ਖੇਚਲ ਕਰੋ ਜੀ।
Sarbjit Singh
(19/10/10)
ਤੱਤ ਗੁਰਮਤਿ ਪਰਿਵਾਰ
ਗੁਰੂ ਪਦ ਬਾਰੇ ਸੰਵਾਦ
ਵੀਰ ਹਰਦੇਵ ਸਿੰਘ ਜੀ ਦੇ ਵੀਚਾਰਾਂ ਬਾਰੇ ‘ਪਰਿਵਾਰ’ ਦਾ ਪੱਖ
ਸਤਿਕਾਰਯੋਗ ਵੀਰ ਹਰਦੇਵ ਸਿੰਘ ਜੀ ਨੇ ਕੁਝ ਦਿਨ ਪਹਿਲਾਂ
‘ਗੁਰੂ ਪਦ ਬਾਰੇ ਚਲ ਰਹੇ ਸੰਵਾਦ’
ਸੰਬੰਧੀ ਆਪਣੇ ਵਿਚਾਰ ਬਹੁਤ ਸੁਚੱਜੇ ਤਰੀਕੇ ਨਾਲ ਪੇਸ਼ ਕੀਤੇ। ਸੰਵਾਦ ਦਾ ਸਹੀ ਤਰੀਕਾ ਵੀ ਇਹੀ ਹੈ।
ਅਸੀਂ ਨਿਮਰਤਾ ਅਤੇ ਸਤਿਕਾਰ ਸਾਹਿਤ ਉਹਨਾਂ ਦੇ ਇਸ ਲੇਖ ਸੰਬੰਧੀ ਅਸੀਂ ਅਪਣੇ ਵਿਚਾਰ ਪੇਸ਼ ਕਰਨ ਦਾ
ਨਿਮਾਣਾ ਜਤਨ ਕਰ ਰਹੇ ਹਾਂ।1.ਦਲੀਲ:-
ਵੀਰ ਜੀ ਦੀ ਪਹਿਲੀ ਦਲੀਲ਼ ਇਹ
ਹੈ ਕਿ ਨਾਨਕ ਰੱਬੀ ਸ਼ਬਦ ਗਿਆਨ ਦਾ ਸੋਮਾ ਅਤੇ ਉਸ ਦਾ ਅਚਾਰੀ ਹੋਣ ਕਰਕੇ ਗੁਰੂ ਹੈ ਨਾ ਕਿ ਸ਼ਰੀਰ
ਕਰਕੇ।
ਵਿਚਾਰ:-
ਜੇ ਵੀਰ ਜੀ ਇਹ ਦਲੀਲ਼ ਸਹੀ ਮੰਨ ਲਈ
ਜਾਵੇ ਤਾਂ ਖਦਸ਼ਾ ਹੈ ਕਿ ਸਿੱਖਾਂ ਦੇ ਗੁਰੂ ਸਾਹਿਬਾਨ ਦੀ ਗਿਣਤੀ ੧੧ (ਹੋਣੀ ਇਕ ਚਾਹੀਦੀ ਹੈ) ਤੋਂ
ਵੱਧ ਕੇ ੪੦ ਜਾਂ ਵੱਧ ਹੋ ਜਾਂਦੀ ਹੈ। ਆਉ ਸਪਸ਼ਟ ਕਰੀਏ ਕਿਵੇਂ? ਕੀ ਬਾਬਾ ਫਰੀਦ ਜੀ ਰੱਬੀ ਸ਼ਬਦ ਗਿਆਨ
ਦਾ ਸੋਮਾ ਅਤੇ ਉਸ ਦੇ ਆਚਾਰੀ ਨਹੀਂ ਸਨ? ਕੀ ਭਗਤ ਕਬੀਰ ਜੀ ਅਤੇ ਭਗਤ ਰਵਿਦਾਸ ਜੀ ਰੱਬੀ ਸ਼ਬਦ ਗਿਆਨ
ਦੇ ਸੋਮੇ ਅਤੇ ਉਸ ਦੇ ਆਚਾਰੀ ਨਹੀਂ ਸਨ? ਕੀ ਇਹਨਾਂ ਸਾਰਿਆਂ ਦਾ ਆਚਾਰ ਰੱਬੀ ਸ਼ਬਦ ਗਿਆਨ (ਗੁਰਮਤਿ)
ਤੋਂ ਉਲਟ ਸੀ? ਫੇਰ ਇਹ ਸਾਰੇ
ਵੀ ਸਾਡੇ ‘ਗੁਰੂ’ ਕਹਿਲਾਉਣੇ ਚਾਹੀਦੇ ਹਨ?
ਫੇਰ ਅਸੀਂ ਗੁਰੂ ਫਰੀਦ ਜੀ, ਗੁਰੂ ਕਬੀਰ ਜੀ ਆਦਿ ਕਹਿਣ ਦੀ ਗੱਲ ਕਿਉਂ ਨਹੀਂ ਕਰਦੇ?
ਗੁਰੂ ਗ੍ਰੰਥ ਸਾਹਿਬ ਜੀ ਵਿਚ ਕੁਲ ੩੫ ਬਾਣੀਕਾਰਾਂ ਦੀ ਰਚਨਾ ਹੈ।
ਇਹਨਾਂ ਮਹਾਂਪੁਰਖਾਂ ਦੀ ਬਾਣੀ ਗੁਰੂ
ਗ੍ਰੰਥ ਸਾਹਿਬ ਜੀ ਵਿਚ ਦਰਜ ਹੋਣਾ ਇਸ ਗੱਲ ਦਾ ਸਬੂਤ ਹੈ ਕਿ ਉਹ ਸਾਰੇ ਰੱਬੀ ਗਿਆਨ ਦੇ ਸੋਮੇ ਅਤੇ
ਉਸ ਦੇ ਆਚਾਰੀ ਸਨ। ਜੇ ਉਹ ਇਸ
ਗਿਆਨ ਦੇ ਆਚਾਰੀ ਨਾ ਹੁੰਦੇ ਤਾਂ ਉਹਨਾਂ ਦੀ ਬਾਣੀ ਕਦੇ ਵੀ ਗੁਰਬਾਣੀ ਵਜੋਂ ਦਰਜ ਨਾ ਕੀਤੀ ਜਾਂਦੀ।
ਸੋ ਵੀਰ ਜੀ ਦੀ ਦਲੀਲ ਦੇ ਆਧਾਰ ’ਤੇ ਇਹ ਸਾਰੇ ੩੫ ਮਹਾਂਪੁਰਖ ‘ਗੁਰੂ’ ਕਹਿਲਾਉਣੇ ਚਾਹੀਦੇ ਹਨ? ਜੇ
ਇਸ ਵਿਚ ੪ ਨਾਨਕ ਸਰੂਪ (ਜਿਹਨਾਂ ਨੇ ਬਾਣੀ ਨਹੀਂ ਰਚੀ) ਵੀ ਸ਼ਾਮਿਲ ਕਰ ਲਏ ਜਾਣ ਤਾਂ ਗਿਣਤੀ ੩੯ ਹੋ
ਜਾਂਦੀ ਹੈ? ੪੦ ਵੇਂ ‘ਗੁਰੂ ਗ੍ਰੰਥ ਸਾਹਿਬ ਜੀ’ ਹੋ ਗਏ?
ਇਹ ਦਲੀਲ ‘ਏਕਾ ਬਾਣੀ ਇਕ ਗੁਰ’ ਦਾ
ਸਿਧਾਂਤ ’ਤੇ ਕਿਵੇਂ ਖਰੀ ਉਤਰ ਸਕਦੀ ਹੈ?
ਇਸ ਦਲੀਲ ਦੇ ਆਧਾਰ ’ਤੇ ਇਕ ਹੋਰ ਨੁਕਤਾ ਵਿਚਾਰ ਮੰਗਦਾ ਹੈ। ਵੀਰ ਜੀ ਨੇ
‘ਗੁਰੂ’ ਕਹਿਲਾਉਣ ਲਈ ਇਹ ਗੁਣ ਦਸਿਆ ਹੈ ਕਿ ਜੋ ਗਿਆਨ ਦਾ ਸੋਮਾ ਅਤੇ ਉਸ ਦਾ ਆਚਾਰੀ ਹੋਵੇ। ਇਤਿਹਾਸ
ਨੂੰ ਵਾਚਿਆਂ ਇਕ ਗੱਲ ਸਪਸ਼ਟ ਹੈ ਕਿ
‘ਗੁਰੂ ਗ੍ਰੰਥ ਸਾਹਿਬ ਜੀ’ ਵਿਚ ਦਰਜ
ਬਾਣੀਕਾਰਾਂ ਵਿਚੋਂ ਘੱਟੋ-ਘੱਟ ‘ਸ਼ੇਖ ਫਰੀਦ ਜੀ’ ਤਾਂ ਬਾਬਾ ਨਾਨਕ ਜੀ ਤੋਂ ਪਹਿਲਾਂ ਹੋਏ ਹਨ।
ਉਹਨਾਂ ਦੀ ਰਚਨਾ (ਬਾਣੀ) ਨੇ ਬਾਬਾ ਨਾਨਕ ਜੀ ਨੂੰ ਪ੍ਰਭਾਵਿਤ ਕੀਤਾ, ਜਿਸ ਕਾਰਨ ਉਹਨਾਂ ਨੇ ਇਸ
ਬਾਣੀ ਨੂੰ ਅਪਣੀ ਪੋਥੀ ਵਿਚ ਸ਼ਾਮਲ ਕੀਤਾ। ਇਸ ਵਿਚ ਵੀ ਕੋਈ ਸ਼ੱਕ ਨਹੀਂ ਕਿ ਬਾਬਾ ਨਾਨਕ ਜੀ ਸ਼ੇਖ
ਫਰੀਦ ਜੀ ਨੂੰ ਇਸ ਗਿਆਨ ਦਾ ਆਚਾਰੀ ਵੀ ਮੰਨਦੇ ਸਨ, ਕਿਉਂਕਿ
‘ਅਵਰ ਉਪਦੇਸੇ ਆਪ ਨ ਕਰੇ’
’ਤੇ ਚਲਣ ਵਾਲੇ ਕਿਸੇ ਵੀ ਬੰਦੇ ਦੀ ਰਚਨਾ ਗੁਰਬਾਣੀ ਵਿਚ ਕਦੇ ਵੀ ਸ਼ਾਮਿਲ ਨਹੀਂ ਹੋ ਸਕਦੀ ਸੀ। ਭਾਵ
ਇਹ ਸਾਬਿਤ ਹੋ ਗਿਆ ਕਿ ਸ਼ੇਖ ਫਰੀਦ ਜੀ ਬਾਬਾ ਨਾਨਕ ਪਾਤਸ਼ਾਹ ਜੀ ਲਈ
‘ਗਿਆਨ ਦਾ ਸੋਮਾ ਅਤੇ ਉਸ ਦੇ ਆਚਾਰੀ’
ਸਨ। ਪਰ ਫੇਰ ਵੀ ਬਾਬਾ ਨਾਨਕ
ਜੀ ਨੇ ਸ਼ੇਖ ਫਰੀਦ ਨੂੰ ਅਪਣਾ ‘ਗੁਰੂ’ ਨਹੀਂ ਕਿਹਾ, ਬਲਕਿ ਪ੍ਰਮਾਤਮਾ (ਦੇ ਗਿਆਨ) ਨੂੰ ਹੀ ਅਪਣਾ
‘ਗੁਰੂ’ ਕਿਹਾ। ਇਸ ਲਈ ਸਪਸ਼ਟ
ਹੈ ਕਿ ‘ਗੁਰੂ’ ਪਦ ਵਰਤਣ ਦੇ ਹੱਕ ਵਿਚ ਵੀਰ ਜੀ ਵਲੋਂ ਦਿਤੀ ਇਹ ਦਲੀਲ ਬਾਬਾ ਨਾਨਕ ਜੀ ਦੀ ਸੇਧ
ਅਨੁਸਾਰ ਸਹੀ ਨਹੀਂ ਜਾਪਦੀ।
2. ਦਲੀਲ:-
ਵੀਰ ਜੀ ਨੇ ਦੂਜੀ ਦਲੀਲ ਭਾਈ ਗੁਰਦਾਸ
ਜੀ ਦੀ ‘ਵਾਰ’ ਦਾ ਹਵਾਲਾ ਹੈ।
ਵਿਚਾਰ:-
ਗੁਰਬਾਣੀ ਦੀ ਕਸਵੱਟੀ ’ਤੇ ਕੀਤੀ ਜਾ
ਰਹੀ ਵਿਚਾਰ ਨੂੰ ‘ਗੁਰੂ ਗ੍ਰੰਥ ਸਾਹਿਬ ਜੀ’ ਤੋਂ ਬਾਹਰ ਦੀ ਰਚਨਾਵਾਂ ਦਾ ਹਵਾਲਾ ਦੇ ਕੇ ਰੱਦ ਕਰਨਾ
ਕਿਵੇਂ ਜ਼ਾਇਜ਼ ਮੰਨਿਆਂ ਜਾ ਸਕਦਾ ਹੈ? ਵੀਰ ਜੀ ਦਾ ਬਿਨਾਂ ਕਿਸੇ ਠੋਸ ਦੇ ਆਧਾਰ ’ਤੇ ਇਹ ਕਹਿ ਦਿਤਾ
ਕਿ ਇਹ ਦੋਵੇਂ ਤਰਕ ਬੇਮਾਅਨੀ ਹਨ ਕਿ
ਭਾਈ ਗੁਰਦਾਸ ਜੀ ਦੀ ਰਚਨਾ ਵਿਚ
ਮਿਲਾਵਟ ਹੋ ਸਕਦੀ ਹੈ ਜਾਂ ਇਸ ਦੇ ਅਰਥ ਸਹੀ ਨਹੀਂ ਕੀਤੇ ਗਏ।
ਵਿਚਾਰਨ ਵਾਲੀ ਗੱਲ ਇਹ ਹੈ ਕਿ ਜਦੋਂ ‘ਗੁਰੂ ਗ੍ਰੰਥ ਸਾਹਿਬ ਜੀ’ ਦੇ ਸਰੂਪ ਵਿਚ ਰਾਗਮਾਲਾ ਦੀ
ਮਿਲਾਵਟ ਹੋ ਸਕਦੀ ਹੈ ਤਾਂ ਭਾਈ ਗੁਰਦਾਸ ਜੀ ਦੀ ਮਿਲਾਵਟ ਕਿਉਂ ਨਹੀਂ ਹੋ ਸਕਦੀ? ਹੋਰ ਤਾਂ ਹੋਰ,
ਸੰਪਰਦਾਈ ਟੀਕਾਕਾਰ ਗਿਆਨੀ ਹਜ਼ਾਰਾ ਸਿੰਘ ਜੀ (ਭਾਈ ਗੁਰਦਾਸ ਜੀ ਦੀ ਵਾਰਾਂ ਦੇ ਪਹਿਲੇ ਟੀਕਾਕਾਰ) ਨੇ
ਵੀ ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਦੀ ੪੯ ਵੀਂ ਪਉੜੀ ਨੂੰ ਸਪਸ਼ਟ ਮਿਲਾਵਟ ਮੰਨਿਆ ਹੈ। ਮੌਜੂਦਾ
ਪ੍ਰਕਾਸ਼ਕਾਂ ਵਲੋਂ ਕਿਸੇ ਦੂਜੇ ਭਾਈ ਗੁਰਦਾਸ ਜੀ ਦੀ ਇਕ ਵਾਰ ਨੂੰ ਭਾਈ ਗੁਰਦਾਸ ਜੀ ਦੀ ੪੧ ਵੀਂ ਵਾਰ
ਕਹਿ ਕੇ ਪ੍ਰਕਾਸ਼ਿਤ ਕਰਨਾ (ਸਣੇ ਸ਼੍ਰੋਮਣੀ ਕਮੇਟੀ) ਇਹਨਾਂ ਮਿਲਾਵਟ ਦੇ ਜਤਨਾਂ ਵੱਲ ਇਸ਼ਾਰਾ ਕਰਦਾ
ਹੈ। ਜਿਸ ਮਿਲਾਵਟ ਦੀ ਗੱਲ ਨੂੰ ‘ਸੰਪਰਦਾਈ ਟੀਕਾਕਾਰ’ ਵੀ ਪਛਾਣ ਗਏ, ਉਸ ਮਿਲਾਵਟ ਦੀ ਗੁੰਜ਼ਾਇਸ਼ ਤੋਂ
ਜੇ ਜਾਗਰੂਕ ਵਿਦਵਾਨ ਇਨਕਾਰ ਕਰਨ ਤਾਂ ਹੈਰਾਨਗੀ ਦੀ ਗੱਲ ਹੈ।
ਇਤਨੀ ਸਪਸ਼ਟ ਮਿਸਾਲਾਂ ਦੇ ਹੁੰਦੇ ਵੀ
ਜੇ ‘ਮਿਲਾਵਟ ਦੀ ਗੁੰਜ਼ਾਇਸ਼’
ਬੇਮਾਅਨਾ ਮੰਨੀ ਜਾਵੇ ਤਾਂ ਇਹ
‘ਬਿੱਲੀ ਨੂੰ ਵੇਖ ਕਬੂਤਰ
ਵਲੋਂ ਅੱਖਾਂ ਮੀਟ ਲੈਣ’ ਵਾਲੀ
ਪਹੁੰਚ ਹੀ ਮੰਨੀ ਜਾਣੀ ਚਾਹੀਦੀ ਹੈ, ਜੋ ਗੁਰਮਤਿ ਅਨੁਸਾਰ ਸਹੀ ਨਹੀਂ ਜਾਪਦਾ।
‘ਪਰਿਵਾਰ’ ਦੇ ਵਿਚਾਰ ਅਨੁਸਾਰ ਭਾਈ ਗੁਰਦਾਸ ਜੀ ਦੀ ਪ੍ਰਚਲਿਤ ਵਾਰਾਂ ਵਿਚ
ਮਿਲਾਵਟ ਦੀ ਗੁੰਜ਼ਾਇਸ਼ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਨਾਲ ਹੀ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ
ਜਾ ਸਕਦਾ ਕਿ ਇਹਨਾਂ ਵਾਰਾਂ ਦੇ ਅਰਥ ਵੀ ਪੂਰੀ ਤਰ੍ਹਾਂ ਸਹੀ ਨਹੀਂ ਕੀਤੇ ਗਏ। ਮੱਕਾ ਫੇਰ ਦੇਣ ਵਾਲੀ
ਸਾਖੀ ਇਸ ਵਾਰ ਦੇ ਗਲਤ ਅਰਥਾਂ ਕਾਰਨ ਹੀ ਮਸ਼ਹੂਰ ਹੋਈ ਜਾਪਦੀ ਹੈ।
3. ਦਲੀਲ:-
ਵੀਰ ਜੀ ਨੇ ਚੌਥੇ ਪਾਤਸ਼ਾਹ (ਰਾਮਦਾਸ
ਜੀ) ਦੇ ਗੁਰਬਾਣੀ ਵਾਕਾਂ ਦਾ ਹਵਾਲਾ ਦਿੰਦੇ ਹੋਏ ਦਲੀਲ ਦਿਤੀ ਹੈ ਕਿ ਜੇ ਚੌਥੇ ਪਾਤਸ਼ਾਹ ਨਾਨਕ
ਪਾਤਸ਼ਾਹ ਜੀ ਨੂੰ ‘ਗੁਰੂ ਨਾਨਕ’ ਲਿਖਦੇ ਹਨ ਤਾਂ ਇਹ ਕਹਿਣਾ ਗਲਤ ਹੈ ਕਿ ਨਾਨਕ ਸਰੂਪਾਂ ਲਈ ‘ਗੁਰੂ’
ਪਦ ਨਹੀਂ ਵਰਤਣਾ ਚਾਹੀਦਾ। ਵੀਰ ਜੀ ਵਲੋਂ ਹਵਾਲੇ ਵਜੋਂ ਵਰਤਿਆ ਇਕ ਵਾਕ ਹੈ
ਗੁਰਿ ਬਾਬੈ ਫਿਟਕੇ ਸੇ ਫਿਟੇ ਗੁਰਿ ਅੰਗਦਿ ਕੀਤੇ ਕੂੜਿਆਰੇ ॥ ਗੁਰਿ ਤੀਜੀ
ਪੀੜੀ ਵੀਚਾਰਿਆ ਕਿਆ ਹਥਿ ਏਨਾ ਵੇਚਾਰੇ ॥
ਗੁਰੁ ਚਉਥੀ ਪੀੜੀ ਟਿਕਿਆ ਤਿਨਿ ਨਿੰਦਕ ਦੁਸਟ ਸਭਿ ਤਾਰੇ ॥ (ਮਹਲਾ ੪, ਪੰਨਾ
੩੦੭, ਆਦਿ ਗੁਰੂ ਗ੍ਰੰਥ ਸਾਹਿਬ)
ਵਿਚਾਰ:-
ਇਸੇ ਗੁਰਬਾਣੀ ਵਾਕ ਦਾ ਹਵਾਲਾ
ਸਤਿਕਾਰਯੋਗ ਵੀਰ ਕਿਰਪਾਲ ਸਿੰਘ ਜੀ ਨੇ ਵੀ ਆਪਣੇ ਇਕ ਲੇਖ ਵਿਚ ਦਿਤਾ ਸੀ। ਇਸ ਪ੍ਰਤੀ ‘ਪਰਿਵਾਰ’ ਦਾ
ਪੱਖ ਅਸੀਂ ਆਪਣੇ ਲੇਖ ‘ਗੁਰੂ
ਪਦ ਬਾਰੇ ਵਿਚਾਰ-ਆਏ ਇਤਰਾਜ਼ਾਂ ਦੇ ਜਵਾਬ’
ਵਿਚ ਦਿੱਤਾ ਸੀ। ਸਭ ਦੀ ਵਿਚਾਰ ਲਈ ਉਹੀ ਪੱਖ ਹੇਠਾਂ ਦੇ ਰਹੇ ਹਾਂ:
ਪ੍ਰਚਲਿਤ ਅਰਥ (ਪ੍ਰੋ. ਸਾਹਿਬ ਸਿੰਘ ਜੀ) :- ਜਿਨ੍ਹਾਂ ਮਨੁੱਖਾਂ ਨੂੰ ਬਾਬੇ
(ਗੁਰੂ ਨਾਨਕ ਦੇਵ) ਨੇ ਮਨਮੁਖ ਕਰਾਰ ਦਿੱਤਾ, ਉਨ੍ਹਾਂ ਅਹੰਕਾਰੀਆਂ ਨੂੰ ਗੁਰੂ ਅੰਗਦ ਨੇ ਭੀ ਝੂਠਾ
ਮਿਥਿਆ। ਤੀਜੇ ਥਾਂ ਬੈਠੇ ਗੁਰੂ ਨੇ, ਜਿਸ ਨੇ ਚੌਥੇ ਥਾਂ ਬੈਠੇ ਨੂੰ ਗੁਰੂ ਥਾਪਿਆ, ਵਿਚਾਰ ਕੀਤੀ ਕਿ
ਇਨ੍ਹਾਂ ਕੰਗਾਲਾਂ ਦੇ ਕੀਹ ਵੱਸ? ਸੋ ਉਸ ਨੇ ਸਾਰੇ ਨਿੰਦਕ ਤੇ ਦੁਸ਼ਟ ਤਾਰ ਦਿੱਤੇ (ਭਾਵ ਅਹੰਕਾਰ ਦੇ
ਫਿਟੇਵੇਂ ਤੋਂ ਬਚਾ ਲਏ)।
ਇਨ੍ਹਾਂ ਅਰਥਾਂ ਵਿੱਚ ਕਈ ਨੁਕਤੇ ਗੁਰਮਤਿ ਵਿਰੁਧ ਜਾਪਦੇ ਹਨ। ਆਓ
ਵਿਚਾਰੀਏ:-
(੧)
ਬਾਬਾ ਨਾਨਕ ਜੀ ਤਾਂ ਆਪ ਮਨਮੁਖਾਂ ਕੋਲ ਜਾ ਕੇ ਉਨ੍ਹਾਂ ਦਾ ਉਧਾਰ ਕਰਦੇ ਰਹੇ। ਪਰ ਇੱਥੇ ਅਰਥ ਕੀਤੇ
ਜਾ ਰਹੇ ਹਨ ਕਿ ਮਨਮੁਖਾਂ ਨੂੰ ਬਾਬੇ ਨਾਨਕ ਜੀ ਨੇ ਫਿਟਕਾਰਿਆ। ਕੀ ਬਾਬਾ ਨਾਨਕ ਜੀ ਕਿਸੇ ਨੂੰ
ਫਿਟਕਾਰ ਸਕਦੇ ਸਨ? (ਵਿਆਖਿਆਕਾਰਾਂ ਅਨੁਸਾਰ) ਉਹ ਗਲਤੀ ਗੁਰੂ ਅੰਗਦ ਪਾਤਸ਼ਾਹ ਜੀ ਨੇ ਵੀ (ਉਨ੍ਹਾਂ
ਨੂੰ ਝੂਠਾ ਮਿੱਥ ਕੇ) ਜਾਰੀ ਰੱਖੀ। ਪਰ ਗੁਰੂ ਅਮਰਦਾਸ ਜੀ ਨੇ ਇਹ ਗਲਤੀ ਸੁਧਾਰ ਕੇ, ਉਨ੍ਹਾਂ ਬਖਸ਼
ਦਿੱਤਾ। ਕੀ ਇਹ ਵਿਆਖਿਆ ਨਾਨਕ ਸਰੂਪਾਂ ਦੇ ਚਰਿਤ੍ਰ ਨੂੰ ਨੀਵਾਂ ਨਹੀਂ ਕਰਦੀ? ਹਰ ਇੱਕ ਵਿੱਚ ਰੱਬ
(ਦੀ ਜੋਤ) ਵੇਖਣ ਵਾਲੇ ਬਾਬਾ ਨਾਨਕ ਜੀ, ਕਿਸੇ ਨੂੰ ਫਿਟਕਾਰ ਕਿਵੇਂ ਸਕਦੇ ਹਨ? ਜੇ (ਚਲਾਕੀ ਵਰਤ
ਕੇ) ਇਹ ਕਿਹਾ ਜਾਵੇ ਕਿ ਉੱਥੇ ਫਿਟਕਾਰਨ ਦਾ ਭਾਵ ਉਹ ਨਹੀਂ ਹੈ ਤਾਂ ਵੀ ਇਹ ਸੁਆਲ ਉਠਦਾ ਹੈ ਕਿ ਕੀ
ਇਹ ਫਿਟਕਾਰ, ਗਲਤੀ ਨਹੀˆ ਸੀ? ਜਿਸ ਨੂੰ ਅਮਰਦਾਸ ਪਾਤਸ਼ਾਹ ਜੀ ਨੇ (ਤਰਸ ਖਾ ਕੇ) ਸੁਧਾਰ ਲਿਆ। ਭਾਵ
ਪਹਿਲੇ ਦੋਨਾਂ ਸਰੂਪਾਂ ਨੂੰ ਉਨਾਂ 'ਤੇ ਤਰਸ ਨਾ ਆਇਆ?
(੨)
ਸਤਿਕਾਰ ਦਾ ਨਾਂ ਦੇ ਕੇ ਨਾਨਕ ਸਰੂਪਾਂ ਲਈ 'ਗੁਰੂ' ਪਦ ਵਰਤਣ ਦੀ ਹਿਮਾਇਤ ਕਰਨ ਵਾਲੇ ਸਾਡੇ ਵੀਰ
ਇੱਕ ਦਲੀਲ ਦਿਂਦੇ ਹਨ ਕਿ ਨਾਨਕ ਸਰੂਪਾਂ ਨੇ ਆਪਣੇ ਆਪ ਨੂੰ 'ਗੁਰੂ' ਨਹੀˆ ਸੀ ਕਹਾਇਆ ਪਰ ਆਪਣੀ
ਪਹਿਲੀਆਂ ਪਾਤਸ਼ਾਹੀਆਂ ਨੂੰ (ਸਤਿਕਾਰ ਵਜੋਂ) 'ਗੁਰੂ' ਕਹਿੰਦੇ ਰਹੇ। ਪਰ ਇੱਥੇ ਇਹ ਦਲੀਲ ਵੀ
(ਪ੍ਰਚਲਿਤ ਵਿਆਖਿਆ ਕਾਰਨ) ਗਲਤ ਸਾਬਿਤ ਹੋ ਜਾਂਦੀ ਹੈ। ਇਹ ਸਲੋਕ ਮਹਲਾ ਚੌਥਾ (ਰਾਮਦਾਸ ਪਾਤਸ਼ਾਹ
ਜੀ) ਦਾ ਹੈ। ਪਰ ਇਸੇ ਸਲੋਕ ਵਿੱਚ ਚੌਥੀ ਪੀੜੀ (ਰਾਮਦਾਸ ਪਾਤਸ਼ਾਹ ਜੀ) ਵਿੱਚ 'ਗੁਰੂ' ਟਿਕਾਉਣ ਦੀ
ਗੱਲ ਕੀਤੀ ਗਈ ਹੈ। ਵੈਸੇ ਇਹ ਦਲੀਲ 'ਭੱਟਾਂ ਦੇ ਸਵੱਈਏ' ਦੇ ਸਬੰਧ ਵਿੱਚ ਵੀ ਕੱਚੀ ਪੈ ਜਾਂਦੀ ਹੈ।
ਇਸ ਬਾਰੇ ਪਹਿਲਾਂ ਵਿਚਾਰ ਆਏ ਹਾਂ
ਹੁਣ ਅਸੀਂ ਇਸ ਤੁੱਕ ਦੇ ਗੁਰਮਤਿ ਅਨੁਸਾਰੀ ਅਰਥ ਸਮਝਣ ਦਾ ਯਤਨ ਕਰੀਏ।
ਅਰਥ:-
ਬਾਬਾ ਨਾਨਕ ਜੀ ਦੇ ਬਖਸ਼ੇ (ਸੱਚ ਦੇ ਗਿਆਨ) ਗੁਰੂ ਤੋਂ ਕੁੱਝ ਮਨੁੱਖ ਭਟਕੇ ਰਹੇ। ਅੰਗਦ ਪਾਤਸ਼ਾਹ ਜੀ
ਵੇਲੇ ਵੀ ਕਈ ਮਨਮੁੱਖ ਗੁਰੂ ਤੋਂ ਬੇਮੁੱਖ ਹੋ ਕੇ ਕੁੜਿਆਰੇ ਰਹੇ। ਤੀਜੀ ਪੀੜੀ (ਅਮਰਦਾਸ ਪਾਤਸ਼ਾਹ
ਜੀ) ਵੇਲੇ ਕੁੱਝ ਮਨਮੁੱਖਾਂ ਨੇ ਗਿਆਨ (ਗੁਰੂ) ਦੀ ਵਿਚਾਰ ਕੀਤੀ ਅਤੇ ਸਮਝਿਆ ਕਿ ਇਹ ਕਰਮਾਂ
(ਵਿਕਾਰਾਂ) ਪਿੱਛੇ ਕੀ ਕਾਰਨ (ਹਥਿ) ਹੈ। ਚੌਥੀ ਪੀੜੀ (ਰਾਮਦਾਸ ਪਾਤਸ਼ਾਹ ਜੀ) ਦੇ ਹਿਰਦੇ ਵਿੱਚ ਵੀ
ਇਹੀ ਗੁਰੂ (ਸੱਚ ਦਾ ਗਿਆਨ) ਟਿਕਿਆ। ਇਸ ਗਿਆਨ ਨੇ ਨਿੰਦਕ ਦੁਸ਼ਟ ਤਾਰ ਦਿੱਤੇ।
4. ਦਲੀਲ:-
ਵੀਰ ਜੀ ਵਲੋਂ ਹਵਾਲੇ ਵਜੋਂ ਵਰਤਿਆ
ਦੂਜਾ ਗੁਰਬਾਣੀ ਵਾਕ ਹੈ।
ਵਿਚਾਰ:-
ਅਸੀਂ ਅਪਣੇ ਪਹਿਲੇ ਲੇਖ ਵਿਚ ਇਹ ਸਪਸ਼ਟ
ਕਰਨ ਦਾ ਜਤਨ ਕੀਤਾ ਸੀ ਕਿ ਇਹਨਾਂ
ਸਾਰਿਆਂ ਗੁਰਬਾਣੀ ਵਾਕਾਂ ਵਿਚ ‘ਨਾਨਕ’
ਕਵੀ-ਛਾਪ ਵਜੋਂ ਵਰਤਿਆ ਗਿਆ ਹੈ, ਇਸ ਲਈ ‘ਗੁਰੁ’ ਅਤੇ ‘ਨਾਨਕ’ ਨੂੰ ਵੱਖ ਵੱਖ ਕਰਕੇ ਸਮਝਣਾ ਚਾਹੀਦਾ
ਹੈ।
ਸਾਡੀ ਕਮੀ ਇਹ ਹੈ ਕਿ ਜਦੋਂ ਤਾਂ
‘ਨਾਨਕ’ ਇਕੱਲਾ ਆ ਜਾਂਦਾ ਹੈ ਅਸੀਂ ਉਸ ਨੂੰ ਕਵੀ-ਛਾਪ ਮੰਨ ਲੈਂਦੇ ਹਾਂ। ਪਰ ਜਿਥੇ ਕਿਧਰੇ ਪ੍ਰਸੰਗ
ਅਨੁਸਾਰ ਨਾਨਕ ਤੋਂ ਪਹਿਲਾਂ ਜਾਂ ਬਾਅਦ ਵਿਚ ‘ਗੁਰੂ’ ਜਾਂ ‘ਸਤਿਗੁਰੂ’ ਆਦਿ ਆ ਜਾਦਾ ਹੈ ਅਸੀਂ ਉਸ
ਨੂੰ ‘ਗੁਰੂ ਨਾਨਕ’ ਕਹਿ ਕੇ ਅਰਥਾ ਲੈਂਦੇ ਹਾਂ।
ਪਹਿਲਾਂ ਆਏ ਲਗਭਗ ਸਾਰੇ ਗੁਰਬਾਣੀ ਦੇ ਹਵਾਲਿਆਂ ਬਾਰੇ ਅਸੀਂ ਪਿਛਲੇ ਲੇਖ ਵਿਚ ਇਹ ਗੱਲ ਸਪਸ਼ਟ ਕਰ
ਦਿਤੀ ਸੀ। ਵੀਰ ਜੀ ਵਲੋਂ ਵਰਤੇ ਇਸ ਵਾਕ ਬਾਰੇ ਵੀ ਉਹੀ ਨੁਕਤਾ ਹੈ। ਹਵਾਲੇ ਵਾਲਾ ਵਾਕ ਹੈ:
ਜਿਸੁ ਘਰਿ ਵਿਰਤੀ ਸੋਈ ਜਾਣੈ ਜਗਤ ਗੁਰ ਨਾਨਕ ਪੂਛਿ ਕਰਹੁ ਬੀਚਾਰਾ ॥
ਚਹੁ ਪੀੜੀ ਆਦਿ ਜੁਗਾਦਿ ਬਖੀਲੀ ਕਿਨੈ ਨ ਪਾਇਓ ਹਰਿ ਸੇਵਕ ਭਾਇ ਨਿਸਤਾਰਾ
॥੪॥੨॥੯॥
(ਮਹਲਾ ੪, ਪੰਨਾ ੭੩੩, ਆਦਿ ਗੁਰੂ ਗ੍ਰੰਥ ਸਾਹਿਬ)
ਇਸ ਗੁਰਵਾਕ ਦੇ ਪਹਿਲੇ ਜਾਂ ਬਾਅਦ ਵਾਲੇ ਦੋ-ਦੋ ਤਿੰਨ-ਤਿੰਨ ‘ਸ਼ਬਦ’ ਵਿਚਾਰ
ਲਈਏ ਤਾਂ ਆਪੇ ਹੀ ਕਾਫੀ ਕੁਝ ਸਪਸ਼ਟ ਹੋ ਜਾਂਦਾ ਹੈ। ਹਵਾਲੇ ਵਿਚਲੀ ਤੁੱਕ ਸ਼ਬਦ ਦਾ ਆਖਿਰੀ ਬੰਦ ਹੈ।
ਗੁਰਬਾਣੀ ਵਿਚ ਇਹ ਆਮ ਵਰਤੀ ਜਾਂਦੀ ਤਕਨੀਕ ਜ਼ਿਆਦਾਤਰ ਥਾਵਾਂ ’ਤੇ ਵਰਤੀ ਗਈ ਹੈ, ਜਿਸ ਵਿਚ ਆਖਿਰੀ
ਤੁੱਕ ਵਿਚ ਕਵੀ-ਛਾਪ ਹੁੰਦੀ ਹੈ। ਇਸ ਵਾਕ ਤੋਂ ਪਹਿਲਾ ਸ਼ਬਦ ਹੈ ‘ਸੂਹੀ ਮਹਲਾ ੪ ਘਰ ੬’ ਦਾ ਸ਼ਬਦ ਹੈ,
ਪੂਰਾ ਸ਼ਬਦ ਇਸ ਤਰ੍ਹਾਂ ਹੈ:
ਨੀਚ ਜਾਤਿ ਹਰਿ ਜਪਤਿਆ ਉਤਮ ਪਦਵੀ ਪਾਇ॥
ਪੂਛਹੁ ਬਿਦਰ ਦਾਸੀ ਸੁਤੈ ਕਿਸਨੁ ਉਤਰਿਆ ਘਰਿ ਜਿਸੁ ਜਾਇ॥੧॥
ਹਰਿ ਕੀ ਅਕਥ ਕਥਾ ਸੁਨਹੁ ਜਨ ਭਾਈ ਜਿਤੁ ਸਹਸਾ ਦੂਖ ਭੂਖ ਸਭ ਲਹਿ
ਜਾਇ॥੧॥ਰਹਾਉ॥
ਰਵਿਦਾਸੁ ਚਮਾਰੁ ਉਸਤਤਿ ਕਰੇ ਹਰਿ ਕੀਰਤਿ ਨਿਮਖ ਇਕ ਗਾਇ ॥
ਪਤਿਤ ਜਾਤਿ ਉਤਮੁ ਭਇਆ ਚਾਰਿ ਵਰਨ ਪਏ ਪਗਿ ਆਇ ॥੨॥
ਨਾਮਦੇਅ ਪ੍ਰੀਤਿ ਲਗੀ ਹਰਿ ਸੇਤੀ ਲੋਕੁ ਛੀਪਾ ਕਹੈ ਬੁਲਾਇ ॥
ਖਤ੍ਰੀ ਬ੍ਰਾਹਮਣ ਪਿਠਿ ਦੇ ਛੋਡੇ ਹਰਿ ਨਾਮਦੇਉ ਲੀਆ ਮੁਖਿ ਲਾਇ ॥੩॥
ਜਿਤਨੇ ਭਗਤ ਹਰਿ ਸੇਵਕਾ ਮੁਖਿ ਅਠਸਠਿ ਤੀਰਥ ਤਿਨ ਤਿਲਕੁ ਕਢਾਇ ॥
ਜਨੁ ਨਾਨਕੁ ਤਿਨ ਕਉ ਅਨਦਿਨੁ ਪਰਸੇ ਜੇ ਕ੍ਰਿਪਾ ਕਰੇ ਹਰਿ ਰਾਇ ॥੪॥੧॥੮॥
ਇਸ ਸ਼ਬਦ ਦਾ ਅੰਤਿਮ ਬੰਦ ਹੈ:
ਜਿਤਨੇ ਭਗਤ ਹਰਿ ਸੇਵਕਾ ਮੁਖਿ ਅਠਸਠਿ ਤੀਰਥ ਤਿਨ ਤਿਲਕ ਕਢਾਇ॥
ਜਨੁ ਨਾਨਕੁ ਤਿਨ ਕਉ ਅਨਦਿਨ ਪਰਸੇ ਜੇ ਕ੍ਰਿਪਾ ਕਰੇ ਹਰਿ ਰਾਇ॥
ਇਥੇ ‘ਜਨੁ ਨਾਨਕੁ’
ਕਵੀ-ਛਾਪ ਵਜੋਂ ਵਰਤਿਆ ਗਿਆ ਹੈ ਤੇ ਅਰਥ ਵੀ ਦਾਸ ਨਾਨਕ ਹੀ ਕੀਤੇ ਜਾਂਦੇ ਹਨ।
ਹਵਾਲੇ ਵਿਚ ਵਰਤੇ ਸ਼ਬਦ ਤੋਂ ਅਗਲਾ ਵੀ ‘ਸੂਹੀ ਮਹਲਾ ੪’ ਦਾ ਸ਼ਬਦ ਹੈ, ਪੂਰਾ ਸ਼ਬਦ ਇਸ ਤਰ੍ਹਾਂ
ਹੈ:
ਸੂਹੀ ਮਹਲਾ ੪ ॥
ਜਿਥੈ ਹਰਿ ਆਰਾਧੀਐ ਤਿਥੈ ਹਰਿ ਮਿਤੁ ਸਹਾਈ ॥
ਗੁਰ ਕਿਰਪਾ ਤੇ ਹਰਿ ਮਨਿ ਵਸੈ ਹੋਰਤੁ ਬਿਧਿ ਲਇਆ ਨ ਜਾਈ ॥੧॥
ਹਰਿ ਧਨੁ ਸੰਚੀਐ ਭਾਈ ॥ ਜਿ ਹਲਤਿ ਪਲਤਿ ਹਰਿ ਹੋਇ ਸਖਾਈ ॥੧॥ ਰਹਾਉ ॥
ਸਤਸੰਗਤੀ ਸੰਗਿ ਹਰਿ ਧਨੁ ਖਟੀਐ ਹੋਰ ਥੈ ਹੋਰਤੁ ਉਪਾਇ ਹਰਿ ਧਨੁ ਕਿਤੈ ਨ ਪਾਈ
॥
ਹਰਿ ਰਤਨੈ ਕਾ ਵਾਪਾਰੀਆ ਹਰਿ ਰਤਨ ਧਨੁ ਵਿਹਾਝੇ ਕਚੈ ਕੇ ਵਾਪਾਰੀਏ ਵਾਕਿ ਹਰਿ
ਧਨੁ ਲਇਆ ਨ ਜਾਈ ॥੨॥
ਹਰਿ ਧਨੁ ਰਤਨੁ ਜਵੇਹਰੁ ਮਾਣਕੁ ਹਰਿ ਧਨੈ ਨਾਲਿ ਅੰਮ੍ਰਿਤ ਵੇਲੈ ਵਤੈ ਹਰਿ
ਭਗਤੀ ਹਰਿ ਲਿਵ ਲਾਈ ॥
ਹਰਿ ਧਨੁ ਅੰਮ੍ਰਿਤ ਵੇਲੈ ਵਤੈ ਕਾ ਬੀਜਿਆ ਭਗਤ ਖਾਇ ਖਰਚਿ ਰਹੇ ਨਿਖੁਟੈ ਨਾਹੀ
॥
ਹਲਤਿ ਪਲਤਿ ਹਰਿ ਧਨੈ ਕੀ ਭਗਤਾ ਕਉ ਮਿਲੀ ਵਡਿਆਈ ॥੩॥
ਹਰਿ ਧਨੁ ਨਿਰਭਉ ਸਦਾ ਸਦਾ ਅਸਥਿਰੁ ਹੈ ਸਾਚਾ,
ਇਹੁ ਹਰਿ ਧਨੁ ਅਗਨੀ ਤਸਕਰੈ ਪਾਣੀਐ ਜਮਦੂਤੈ ਕਿਸੈ ਕਾ ਗਵਾਇਆ ਨ ਜਾਈ ॥
ਹਰਿ ਧਨ ਕਉ ਉਚਕਾ ਨੇੜਿ ਨ ਆਵਈ ਜਮੁ ਜਾਗਾਤੀ ਡੰਡੁ ਨ ਲਗਾਈ ॥੪॥
ਸਾਕਤੀ ਪਾਪ ਕਰਿ ਕੈ ਬਿਖਿਆ ਧਨੁ ਸੰਚਿਆ ਤਿਨਾ ਇਕ ਵਿਖ ਨਾਲਿ ਨ ਜਾਈ ॥
ਹਲਤੈ ਵਿਚਿ ਸਾਕਤ ਦੁਹੇਲੇ ਭਏ ਹਥਹੁ ਛੁੜਕਿ ਗਇਆ ਅਗੈ ਪਲਤਿ ਸਾਕਤੁ ਹਰਿ
ਦਰਗਹ ਢੋਈ ਨ ਪਾਈ ॥੫॥
ਇਸੁ ਹਰਿ ਧਨ ਕਾ ਸਾਹੁ ਹਰਿ ਆਪਿ ਹੈ ਸੰਤਹੁ ਜਿਸ ਨੋ ਦੇਇ ਸੁ ਹਰਿ ਧਨੁ ਲਦਿ
ਚਲਾਈ ॥
ਇਸੁ ਹਰਿ ਧਨੈ ਕਾ ਤੋਟਾ ਕਦੇ ਨ ਆਵਈ ਜਨ ਨਾਨਕ ਕਉ ਗੁਰਿ ਸੋਝੀ ਪਾਈ
॥੬॥੩॥੧੦॥
ਇਸ ਸ਼ਬਦ ਦਾ ਅੰਤਿਮ ਬੰਦ ਹੈ:
ਇਸ ਹਰਿ ਧਨ ਕਾ ਸਾਹੁ ਹਰਿ ਆਪ ਹੈ ਸੰਤਹੁ ਜਿਸ ਨੋ ਦੇਇ ਸੋ ਹਰ ਧਨੁ ਲਦਿ
ਚਲਾਈ ॥
ਇਸ ਹਰਿ ਧਨੈ ਦਾ ਤੋਟਾ ਕਦੇ ਨਾ ਆਵਈ ਜਨ ਨਾਨਕ ਕਉ ਗੁਰਿ ਸੋਝੀ ਪਾਈ ॥
ਇਥੇ ਵੀ ‘ਜਨ ਨਾਨਕ’
ਦੇ ਅਰਥ ਕਵੀ-ਛਾਪ ਵਜੋਂ ਹੀ ਕੀਤੇ ਮਿਲਦੇ ਹਨ। ਇਥੋਂ ਹੀ ਸਪਸ਼ਟ ਹੈ ਕਿ ਹਵਾਲੇ ਵਾਲੇ ਸ਼ਬਦ ਵਿਚ ਵੀ
‘ਨਾਨਕ’ ਕਵੀ-ਛਾਪ ਵਜੋਂ ਵਰਤਿਆ ਗਿਆ ਹੈ, ਅਤੇ ‘ਜਗਤ ਗੁਰ’ ਨਾਨਕ ਤੋਂ ਵੱਖ ਹੈ। ਜੇ ਕੋਈ ਇਹ ਦਲੀਲ
ਦੇਂਦਾ ਹੈ ਕਿ ਜਿਥੇ ‘ਨਾਨਕ’ ਛਾਪ ਵਜੋਂ ਵਰਤਿਆ ਹੁੰਦਾ ਹੈ ਉਥੇ ‘ਨਾਨਕ’ ਨਾਲ ਜਨ, ਦਾਸ ਆਦਿ
ਵਿਸ਼ੇਸ਼ਨ ਵੀ ਵਰਤਿਆ ਮਿਲਦਾ ਹੈ। ਪਰ ਹਰ ਥਾਂ ਨਹੀਂ ਹੈ। ਕੁਝ ਅੱਗੇ ਜਾ ਕੇ ਪੰਨਾ ੭੩੫ ਤੇ ਦਿਤਾ ਇਕ
‘ਸ਼ਬਦ’ ਹੈ:
ਸੂਹੀ ਮਹਲਾ ੪ ਘਰੁ ੭
ੴ ਸਤਿਗੁਰ ਪ੍ਰਸਾਦਿ॥
ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂ ਸਾਹਿਬ ਗੁਣੀ ਨਿਧਾਨਾ ॥
ਤੁਮਰੀ ਮਹਿਮਾ ਬਰਨਿ ਨ ਸਾਕਉ ਤੂੰ ਠਾਕੁਰ ਊਚ ਭਗਵਾਨਾ ॥੧॥
ਮੈ ਹਰਿ ਹਰਿ ਨਾਮੁ ਧਰ ਸੋਈ ॥ ਜਿਉ ਭਾਵੈ ਤਿਉ ਰਾਖੁ ਮੇਰੇ ਸਾਹਿਬ ਮੈ ਤੁਝ
ਬਿਨੁ ਅਵਰੁ ਨ ਕੋਈ ॥੧॥ ਰਹਾਉ ॥
ਮੈ ਤਾਣੁ ਦੀਬਾਣੁ ਤੂਹੈ ਮੇਰੇ ਸੁਆਮੀ ਮੈ ਤੁਧੁ ਆਗੈ ਅਰਦਾਸਿ ॥
ਮੈ ਹੋਰੁ ਥਾਉ ਨਾਹੀ ਜਿਸੁ ਪਹਿ ਕਰਉ ਬੇਨੰਤੀ ਮੇਰਾ ਦੁਖੁ ਸੁਖੁ ਤੁਝ ਹੀ
ਪਾਸਿ ॥੨॥
ਵਿਚੇ ਧਰਤੀ ਵਿਚੇ ਪਾਣੀ ਵਿਚਿ ਕਾਸਟ ਅਗਨਿ ਧਰੀਜੈ ॥
ਬਕਰੀ ਸਿੰਘੁ ਇਕਤੈ ਥਾਇ ਰਾਖੇ ਮਨ ਹਰਿ ਜਪਿ ਭ੍ਰਮੁ ਭਉ ਦੂਰਿ ਕੀਜੈ ॥੩॥
ਹਰਿ ਕੀ ਵਡਿਆਈ ਦੇਖਹੁ ਸੰਤਹੁ ਹਰਿ ਨਿਮਾਣਿਆ ਮਾਣੁ ਦੇਵਾਏ ॥
ਜਿਉ ਧਰਤੀ ਚਰਣ ਤਲੇ ਤੇ ਊਪਰਿ ਆਵੈ ਤਿਉ ਨਾਨਕ ਸਾਧ ਜਨਾ ਜਗਤੁ ਆਣਿ ਸਭੁ
ਪੈਰੀ ਪਾਏ ॥੪॥੧॥੧੨॥
ਇਸ ਸ਼ਬਦ ਦਾ ਅੰਤਿਮ ਬੰਦ ਹੈ:
ਹਰਿ ਕੀ ਵਡਿਆਈ ਦੇਖਹੁ ਸੰਤਹੁ ਹਰਿ ਨਿਮਾਣਿਆ ਮਾਣੁ ਦੇਵਾਏ॥
ਜਿਉ ਧਰਤੀ ਚਰਣ ਤਲੇ ਤੇ ਊਪਰਿ ਆਵੈ ਤਿਉ ਨਾਨਕ ਸਾਧ ਜਨਾ ਜਗਤੁ ਆਣਿ ਸਭੁ
ਪੈਰੀ ਪਾਏ॥
ਇਸ ਵਿਚ
‘ਨਾਨਕ’
ਲਫਜ਼ ਬਿਨਾ ਕਿਸੇ ਵਿਸ਼ੇਸ਼ਨ ਦੇ ਇਕੱਲਾ ਹੀ ‘ਕਵੀ-ਛਾਪ’ ਵਜੋਂ ਵਰਤਿਆ ਮਿਲਦਾ ਹੈ।
5. ਦਲੀਲ:-
ਵੀਰ ਜੀ ਨੇ ਇਕ ਹੋਰ ਦਲੀਲ
ਦਿਤੀ ਹੈ ਕਿ ਗੁਰਬਾਣੀ ਵਿਚ ‘ਗੁਰੂ’ ਤਿੰਨ ਸੰਧਰਭਾਂ ਵਿਚ ਵਰਤਿਆ ਗਿਆ ਹੈ (ੳ) ਪਰਮਾਤਮਾ ਲਈ (ਅ)
ਸ਼ਬਦ ਗਿਆਨ ਲਈ (ੲ) ਸ਼ਬਦ ਗਿਆਨ ਦੇ ਸੋਮੇ ਗੁਰੂਆਂ ਲਈ।
ਵਿਚਾਰ:-
ਵੈਸੇ ਤਾਂ ਇਹ ਗੱਲ ਢੁਕਵੀਂ ਨਹੀਂ ਲਗਦੀ ਕਿ ਕਿਸੇ ਵਸਤੂ ਅਤੇ ਉਸਦੇ ਸੋਮੇ ਦਾ ਇਕੋ ਹੀ ਨਾਂ ਹੋਵੇ।
ਮਿਸਾਲ ਵਾਸਤੇ ਦੁਧ ਤੋਂ ਘੀ ਬਣਦਾ ਹੈ। ਪਰ ਘੀ ਨੂੰ ਹੀ ਘੀ ਕਿਹਾ ਜਾਂਦਾ ਹੈ, ਦੁਧ ਨੂੰ ਘੀ ਨਹੀਂ
ਕਿਹਾ ਜਾਂਦਾ। ਪਰ ਜੇ ਵੀਰ ਜੀ ਦੀ ਇਸ ਦਲੀਲ ਨੂੰ ਸਹੀ ਮੰਨ ਲਈਏ ਤਾਂ ਪਹਿਲੇ ਨੁਕਤੇ ਵਿਚ ਵਿਚਾਰਿਆ
ਉਹ ਸਵਾਲ ਸਾਹਮਣੇ ਖੜ੍ਹਾ ਹੋ ਜਾਂਦਾ ਹੈ। ਸ਼ਬਦ ਗਿਆਨ ਦਾ ਸੰਗ੍ਰਿਹ ‘ਗੁਰੂ ਗ੍ਰੰਥ ਸਾਹਿਬ ਜੀ’ ਹਨ।
ਫੇਰ ਇਸਦਾ ਪਹਿਲਾ ਸੋਮਾ (ਸਮੇਂ ਅਨੁਸਾਰ) ਤਾਂ ਬਾਬਾ ਫਰੀਦ ਜੀ ਹਨ। ਉਹ ਸਾਰੇ ੩੫ ਮਹਾਂਪੁਰਖ (ਸਮੇਤ
ਨਾਨਕ ਸਰੂਪਾਂ) ਗਿਆਨ ਦੇ ਸੋਮੇ ਹਨ ਜਿਹਨਾਂ ਦੀ ਬਾਣੀ ‘ਗੁਰੂ ਗ੍ਰੰਥ ਸਾਹਿਬ ਜੀ’ ਵਿਚ ਦਰਜ ਹੈ।
ਫੇਰ ਤਾਂ ਇਹ ਸਾਰੇ ਹੀ ‘ਗੁਰੂ’ ਕਹੇ ਜਾਣੇ ਚਾਹੀਦੇ ਹਨ? ਪਰ ਫੇਰ ਉਹਨਾਂ ੪ ਨਾਨਕ ਸਰੂਪਾਂ, ਜਿਹਨਾਂ
ਨੇ ਕੋਈ ਬਾਣੀ ਨਹੀਂ ਰਚੀ, ਉਸ ਕਿਸ ਆਧਾਰ ਤੇ ਗੁਰੂ ਕਹੇ ਜਾਂਦੇ ਹਨ?
6. ਦਲੀਲ:-
ਵੀਰ ਜੀ ਦੀ ਇਕ ਦਲੀਲ ਇਹ ਵੀ
ਹੈ ਕਿ ਪਰਮਾਤਮਾ ਲਈ ਗੁਰਬਾਣੀ ਵਿਚ ਖਸਮ, ਮਾਂ, ਪਿਤਾ, ਭ੍ਰਾਤਾ ਆਦਿ ਕਿਹਾ ਗਿਆ ਹੈ। ਕੀ ਅਸੀਂ
ਅਪਣੇ ਬਿੰਦੀ ਰਿਸ਼ਤੇਦਾਰਾਂ ਨੂੰ ਹੁਣ ਮਾਤਾ, ਪਿਤਾ ਆਦਿ ਨਾਲ ਪੁਕਾਰਨਾ ਬੰਦ ਕਰ ਦੇਈਏ ਜਾਂ ਪੁਕਾਰਨ
ਨਾਲ ਉਹ ਪ੍ਰਮਾਤਮਾ ਹੋ ਜਾਣਗੇ? ਕੀ ਕੋਈ ਇਸਤਰੀ ਹੁਣ ਕੇਵਲ ਇਸ ਕਰਕੇ ਅਪਣੇ ਪਤੀ ਨੂੰ ਪਤੀ ਨਾ ਆਖੇ
ਕਿ ਅਸਲ ਪਤੀ ਤਾਂ ਪਰਮਾਤਮਾ ਹੈ?
ਵਿਚਾਰ:-
ਵੀਰ ਜੀ ਦੀ ਇਹ ਦਲੀਲ ਡੁੰਘੀ ਵਿਚਾਰ
ਮੰਗਦੀ ਹੈ। ਗੁਰਬਾਣੀ ਵਿਚ ਪ੍ਰਮਾਤਮਾ ਲਈ ਲਗਭਗ ਉਹ ਸਾਰੇ ‘ਗੁਣਵਾਚਕ’ ਨਾਂ ਜਾਂ ਵਿਸ਼ੇਸ਼ਣ ਵਰਤੇ ਗਏ
ਹਨ, ਜੋ ਪ੍ਰਚਲਿਤ ਸਨ। ਦੂਜੀ ਤਰਫ ਮਾਤਾ, ਪਿਤਾ ਆਦਿ ਵੀ ਗੁਣਵਾਚਕ ਵਿਸ਼ੇਸ਼ਣ ਵਜੋਂ ਕਿਹਾ ਗਿਆ ਹੈ।
ਗੁਰਬਾਣੀ ਵਿਚ ਸ਼ਾਇਦ ਹੀ ਕਿਧਰੇ ਲਿਖਿਆ ਮਿਲਦਾ ਹੋਵੇ ਕਿ ਪਿਤਾ, ਮਾਤਾ, ਮਿਤ੍ਰ ਆਦਿ ਜੰਮਦਾ ਅਤੇ
ਮਰਦਾ ਨਹੀਂ, ਸਦਾ-ਸਦਾ ਹੈ। ਪਰ ਗੁਰੂ ਬਾਰੇ ਸਪਸ਼ਟ ਲਿਖਿਆ ਮਿਲਦਾ ਹੈ:
ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨਾ ਜਾਇ ॥ (ਪੰਨਾ ੭੫੯)
ਗੁਰਬਾਣੀ ਵਿਚ ਕਿਧਰੇ ਨਹੀਂ ਲਿਖਿਆ ਮਿਲਦਾ ਕੇ ਅਪਣੇ ਆਪ ਨੂੰ ਮਾਤਾ, ਪਿਤਾ, ਮਿਤ੍ਰ ਆਦਿ
ਕਹਿਲਾਉਣ ਵਾਲਾ ‘ਅਗਿਆਨੀ ਅਤੇ ਅੰਧਾ’ ਹੁੰਦਾ ਹੈ। ਪਰ ‘ਗੁਰੂ’ ਬਾਰੇ ਸਪਸ਼ਟ ਲਿਖਿਆਂ ਮਿਲਦਾ ਹੈ ਕਿ
ਗੁਰੂ ਸਦਾਏ ਅਗਿਆਨੀ ਅੰਧਾ ਕਿਸੁ ਓਹੁ ਮਾਰਗਿ ਪਾਏ॥ (ਪੰਨਾ ੪੯੧)
ਇਸ ਲਈ ਕਿਸੇ ਵੀ ਦੇਹਧਾਰੀ ਲਈ ‘ਗੁਰੂ’ ਵਿਸ਼ੇਸ਼ਣ ਵਰਤਣਾ ਗੁਰਮਤਿ ਅਨੁਸਾਰ
ਠੀਕ ਨਹੀਂ ਜਾਪਦਾ।
ਆਸ ਹੈ ਉਪਰੋਕਤ ਵਿਚਾਰ ਉਪਰੰਤ ਪਾਠਕਾਂ ਨੂੰ ਇਸ ਵਿਸ਼ੇ ਬਾਰੇ ਤਸਵੀਰ ਕੁਝ
ਹੋਰ ਸਪਸ਼ਟ ਹੋ ਗਈ ਹੋਵੇਗੀ। ਨਾਲ ਹੀ ‘ਪਰਿਵਾਰ’ ਦੀ ਬੇਨਤੀ ਹੈ ਕਿ ਹਰ ਇਕ ਸੰਵਾਦ ਦੀ ਤਰ੍ਹਾਂ ਇਸ
ਵਿਚਾਰ ਨੂੰ ਵੀ ਇਕ ਸੰਵਾਦ ਵਜੋਂ ਹੀ ਲਿਆ ਜਾਵੇ । ਨਾ ਕਿ
‘ਤੱਤ ਗੁਰਮਤਿ ਪਰਿਵਾਰ ਨੂੰ ਜਵਾਬ’
ਜਾਂ ਕਿਸੇ ਹੋਰ ਨੂੰ ਜਵਾਬ ਆਦਿ ਕਹਿ ਕੇ ਜਾਣੇ/ਅਨਜਾਣੇ ਵਿਚ ਇਹ ਇਸ਼ਾਰਾ ਕੀਤਾ ਜਾਵੇ ਕਿ ਅਸੀਂ ਕਿਸੇ
ਬਹਿਸ ਵਿਚ ਉਲਝੇ ਹੋਏ ਹਾਂ। ‘ਪਰਿਵਾਰ’ ਨੇ ਪਹਿਲਾਂ ਤੋਂ ਚਰਚਾ ਵਿਚ ਚਲ ਰਹੇ, ਇਕ ਵਿਸ਼ੇ ਬਾਰੇ ਅਪਣੇ
ਵਿਚਾਰ ਪੇਸ਼ ਕੀਤੇ ਹਨ। ਜੋ ਉਚਿਤ ਸਮਝੇ ਇਸ ਵਿਸ਼ੇ ਬਾਰੇ ਅਪਣੇ ਵਿਚਾਰ ਪੇਸ਼ ਕਰ ਸਕਦਾ ਹੈ। ਪਰ ਮਨ
ਵਿਚ ਇਹ ਨਾ ਸੋਚਿਆ ਜਾਵੇ ‘ਪਰਿਵਾਰ’ ਜਾਂ ਕਿਸੇ ਹੋਰ ਨੂੰ ਜਵਾਬ ਦੇ ਕੇ ਹਰਾਉਣਾ ਜਾਂ ਨੀਂਵਾ
ਵਿਖਾਉਣਾ ਹੈ। ਜੇ ਕਿਸੇ ਦੇ ਮਨ ਵਿਚ ਐਸੀ ਕੋਈ ਭਾਵਨਾ ਹੈ ਤਾਂ ਸਾਡੀ ਇਸ ਗੁਰਵਾਕ ਸਮੇਤ ਸਾਰੀ
ਗੁਰਬਾਣੀ ਵਿਚ ਪੂਰਨ ਆਸਥਾ ਹੈ:
ਕਬੀਰ ਸਭ ਤੇ ਹਮ ਬੁਰੇ ਹਮ ਤਜਿ ਭਲੋ ਸਭੁ ਕੋਇ॥ (ਪੰਨਾ ੧੩੬੪)
ਭਾਵ ਅਸੀਂ ਤਾਂ ਅਪਣੇ ਆਪ ਨੂੰ ਸਭ ਤੋਂ ਨੀਵੇਂ ਹੀ ਮੰਨਦੇ ਹਾਂ।
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
(18/10/10)
ਗੁਰਜੰਟ ਸਿੰਘ ਰੂਪੋਵਾਲੀ
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਹਿ
ਪ੍ਰੋ. ਇੰਦਰ ਸਿੰਘ ਘੱਗਾ ਜੀ ਦੇ ਹੋਏ ਕਾਤਲਾਨਾ ਹਮਲੇ ਤੋਂ ਦੋ ਦਿਨ ਬਾਅਦ ਸਰਕਾਰੀ ਰਜਿੰਦਰਾ
ਹਸਪਤਾਲ ਚ' ਰਿਕਾਰਡ ਕੀਤੀ ਗਈ ਉਨ੍ਹਾਂ ਦੀ ਵੀਡੀਓ ਦੇਖਣ ਲਈ ਕਲਿਕ ਕਰੋ।
http://www.youtube.com/watch?v=8qv1pOmcxyA
ਗੁਰਜੰਟ ਸਿੰਘ ਰੂਪੋਵਾਲੀ
(18/10/10)
ਡਾ: ਪਰਮਜੀਤ ਸਿੰਘ ਅਤੇ ਸਾਥੀ
ਸਿੱਖ ਵੀਰਾਂ ਨੂੰ ਆਰ ਪਾਰ ਦੀ
ਲੜ੍ਹਾਈ ਸ਼ੁਰੂ ਕਰਨ ਦੀ ਅਪੀਲ?
ਪ੍ਰੋਫੈਸਰ ਸ: ਇੰਦਰ ਸਿੰਘ ਘੱਗਾ ਤੇ ਬੁਜ਼ਦਿਲਾਨਾ ਹਮਲੇ ਬਾਰੇ ਪੜ੍ਹਕੇ ਗੁਰਬਾਣੀ ਦੇ ਕਾਫੀ
ਸਾਰੇ ਸ਼ਬਦ ਦਿਮਾਗ ਵਿੱਚ ਆਏ, ਕਿ ਕਿਵੇਂ ਇਹ ਅਖੌਤੀ ਪੰਥਕ ਸਰਕਾਰ, ਧੁੰਮੇ ਦੀ ਅਖੌਤੀ ਟਕਸਾਲ, ਅਤੇ
ਦਸਮ ਗ੍ਰੰਥ ਹਿਮਾਤੀਆਂ ਦੀ ਘਿਨਾਉਣੀ ਕਾਰਵਾਈ ਹੈ। ਜੇ ਇਹ ਗੁਰੂ ਗ੍ਰੰਥ ਦੇ ਸਿੱਖ ਹੁੰਦੇ ਤਾਂ ਇਹ
ਅਜੇਹੀ ਬੇਵਕੂਫੀ ਕਦੇ ਨਾ ਕਰਦੇ। ਇਹ ਤਾਂ ਕਾਲਕਾ ਪੰਥੀ, ਦਸਮ ਗ੍ਰੰਥ ਦੇ ਅਸਿੱਖ ਸਨ ਜੋ ਆਪਣੀ ਭੈਣ
ਨਾਲ ਭੀ ਸ਼ੰਭੋਗ ਕਰਨਾ ਜਾਇਜ਼ ਮੰਨਦੇ ਹਨ। ਜੇ ਇਹਨਾਂ ਗੁੰਡਿਆਂ ਵਿੱਚ ਦਮ ਹੈ ਤਾਂ ਲਲਕਾਰ ਕੇ ਆਉਣ।
ਅਸੀਂ ਵੀ ਗੁਰੂ ਗ੍ਰੰਥ ਤੇ ਗੁਰੂ ਗੋਬਿੰਦ ਸਿੰਘ ਦੇ ਦੇ ਸਿੱਖ ਹਾਂ। ਫਿਰ ਇਹਨਾਂ ਨੂੰ ਦੱਸ ਦੇਵਾਂਗੇ
ਕਿ ਗੁਰੂ ਦੇ ਸਿੱਖ ਕਿਸ ਤਰਾਂ ਜ਼ੁਲਮ ਦਾ ਟਾਕਰਾ ਕਰਦੇ ਹਨ। ਸਿੱਖ ਸੰਗਤਾਂ ਦੇ ਰਾਸ਼ਨ ਤੇ ਪਲਣ ਵਾਲੇ
ਇਹ ---, ਜਿਹਨਾਂ ਦਾ ਖਾਂਦੇ ਹਨ, ਉਹਨਾਂ ਨੂੰ ਹੀ ਕੱਟਦੇ ਹਨ।
ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ॥ ਗਲੀ ਜਿਨਾੑ ਜਪਮਾਲੀਆ ਲੋਟੇ ਹਥਿ ਨਿਬਗ॥
ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ॥ 1॥
ਐਸੇ ਸੰਤ ਨ ਮੋ ਕਉ ਭਾਵਹਿ॥ ਡਾਲਾ ਸਿਉ ਪੇਡਾ ਗਟਕਾਵਹਿ॥ 1॥ ਰਹਾਉ॥ (ਪੰਨਾ476)
ਸੁਣਿ ਸੁਆਮੀ ਅਰਦਾਸਿ ਹਮਾਰੀ ਪੂਛਉ ਸਾਚੁ ਬੀਚਾਰੋ॥
ਰੋਸੁ ਨ ਕੀਜੈ ਉਤਰੁ ਦੀਜੈ ਕਿਉ ਪਾਈਐ ਗੁਰ ਦੁਆਰੋ॥
ਇਹੁ ਮਨੁ ਚਲਤਉ ਸਚ ਘਰਿ ਬੈਸੈ ਨਾਨਕ ਨਾਮੁ ਅਧਾਰੋ॥
ਆਪੇ ਮੇਲਿ ਮਿਲਾਏ ਕਰਤਾ ਲਾਗੈ ਸਾਚਿ ਪਿਆਰੋ॥ 6॥ (ਪੰਨਾ 938)
ਇਹ ਭੇਖੀ ਲੋਕ ਦਿਖਾਵੇ ਤੋਂ ਸਿੱਖ ਜਾਪਦੇ ਹਨ, ਪਰ ਕਰਤੂਤ ਪਸ਼ੂ ਕੀ ਮਾਨਸ ਜਾਤਿ। ਵਾਲੇ ਕੰਮ ਇਹ
ਅਖੌਤੀ ਅਸਿੱਖ ਕਰਦੇ ਹਨ। ਹੁਣ ਸਮਾਂ ਜ਼ੁਲਮ ਨਾਲ ਟੱਕਰ ਲੈਣ ਦਾ ਆ ਗਿਆ ਹੈ।
ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ॥
ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ॥ 1॥
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥ 2॥ 2॥ (1105 ਪੰਨਾ)
ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ॥
ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ॥ 16॥ (1427 ਪੰਨਾ)
ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ॥ 20॥ (1412 ਪੰਨਾ ਗੁਰੂ ਗ੍ਰੰਥ ਸਾਹਿਬ)
ਅੱਜ ਇਹ ਗੱਲਾਂ ਡਾ: ਪਰਮਜੀਤ ਸਿੰਘ, ਸ: ਗੁਰਮੇਲ ਸਿੰਘ ਕੋਟ ਉਮਰਾ,
ਸ: ਭਰਭੂਰ ਸਿੰਘ ਸਿਧਵਾਂ, ਸ: ਦਲਜੀਤ ਸਿੰਘ ਸਿਧਵਾਂਬੇਟ, ਸ: ਗੁਰਦਾਸ ਸਿੰਘ ਭੂਮਾਲ, ਸ: ਜਗਦੀਸ਼
ਸਿੰਘ ਸਰਪੰਚ ਪੱਬੀਆਂ ਨੇ ਕਹੇ ਅਤੇ ਸ: ਇੰਦਰ ਸਿੰਘ ਪ੍ਰੋਫੈਸਰ ਦੇ ਛੇਤੀ ਤੰਦਰੁਸਤ ਹੋਣ ਦੀ ਅਰਦਾਸ
ਕੀਤੀ।
(18/10/10)
ਜਸਬੀਰ ਸਿੰਘ (ਕੈਲਗਰੀ)
ਸਿੱਖ ਮਾਰਗ ਦੇ ਪਾਠਕ ਸੱਜਣੋਂ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ॥
ਪ੍ਰੋ: ਇੰਦਰ ਸਿੰਘ ਘੱਗਾ ਤੇ ਹਮਲਾ ਬਹੁਤ ਹੀ ਨੀਚਤਾ ਵਾਲਾ ਕੰਮ ਹੈ। ਇਸ ਤਰ੍ਹਾਂ ਦਾ ਕੰਮ ਕੋਈ
ਸਿੱਖ ਨਹੀਂ ਕਰ ਸਕਦਾ। ਦਸਮ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਕਰ ਕਮਲਾਂ ਦੁਆਰਾ ਰਚਿਤ
ਗ੍ਰੰਥ ਮੰਨਣ ਵਾਲੇ ਅਤੇ ਇਸ ਤੇ ਸ਼ਰਧਾ ਰੱਖਣ ਵਾਲੇ ਵੀਰ ਜ਼ਰਾ ਸਿੱਖ ਇਤਿਹਾਸ ਪੜ੍ਹ ਕੇ ਦੇਖਣ ਕੀ
ਗੁਰੂ ਸਾਹਿਬਾਂ ਨੇਂ ਕਦੇ ਵੀ ਆਪਣੀ ਕੋਈ ਗੱਲ ਮਨਵਾਉਣ ਲਈ (ਆਪਣੇ ਵੱਲੋਂ ਪਹਿਲ ਕਰਕੇ) ਕਿਸੇ ਤੇ
ਕੋਈ ਹਮਲਾ ਕੀਤਾ ਸੀ? ਨਹੀਂ! ਕੇਵਲ ਦੁਸ਼ਮਣਾਂ ਵੱਲੋਂ ਹੋਏ ਹਮਲਿਆਂ ਦਾ ਜਵਾਬ ਹੀ ਦਿੱਤਾ ਹੈ। ਖਾਸ
ਕਰਕੇ ਧੋਖੇ ਨਾਲ ਤਾਂ ਬਿਲਕੁਲ ਵੀ ਕੋਈ ਹਮਲਾ ਨਹੀਂ ਕੀਤਾ। ਹਾਂ ਧੋਖੇ ਨਾਲ ਹਮਲੇ ਵਾਲੀਆਂ ਮਿਸਾਲਾਂ
ਦਸਮ ਗ੍ਰੰਥ ਵਿੱਚੋਂ ਬੇਸ਼ਕ ਮਿਲ ਜਾਣਗੀਆਂ।
ਚਾਹੇ ਕੋਈ ਵੀਰ ਦਸਮ ਗ੍ਰੰਥ ਨੂੰ ਮੰਨਦਾ ਹੈ ਜਾਂ ਨਹੀਂ ਸਾਰੇ ਸਿੱਖ ਵੀਰਾਂ ਨੂੰ ਜਾਗਣ ਦੀ ਅਤੇ
ਵਿਚਾਰਨ ਦੀ ਜਰੂਰਤ ਹੈ ਕਿ ਕਿਤੇ ਇਹ ਲੜਾਈ ਕਿਸੇ ਪੰਥ ਦੋਖੀ ਦੀਆਂ ਚਾਲਾਂ ਦਾ ਨਤੀਜਾ ਤਾਂ ਨਹੀਂ,
ਜਿਹੜਾ ਸਿੱਖ ਆਪਸ ਵਿੱਚ ਹੀ ਵੰਡੇ ਜਾ ਕੇ ਇੱਕ ਦੂਜੇ ਨੂੰ ਦੁਸ਼ਮਣ ਸਮਝੀ ਬੈਠੇ ਹਨ।
ਜਸਬੀਰ ਸਿੰਘ (ਕੈਲਗਰੀ)
(18/10/10)
ਤਰਲੋਚਨ ਸਿੰਘ ਦੁਪਾਲਪੁਰ/ਅਵਤਾਰ ਸਿੰਘ ਮਿਸ਼ਨਰੀ
ਗੁਰੂ ਗ੍ਰੰਥ ਦੇ ਗਿਆਨ ਤੋਂ ਖਾਲੀ ਧੋਖੇਬਾਜ, ਜਨੂੰਨੀ ਘੁਮੰਡੀ ਅਤੇ ਭੇਖੀ ਸਿੱਖਾਂ ਵੱਲੋਂ ਸ੍ਰ.
ਇੰਦਰ ਸਿੰਘ ਘੱਗਾ ਤੇ ਕੀਤੇ ਗਏ ਕਤਲਾਨਾਂ ਹਮਲੇ ਦੀ ਫਿਟਕਾਰ ਸਹਿਤ ਨਿਖੇਧੀ ਅਤੇ ਸ੍ਰ. ਘੱਗਾ ਨਾਲ
ਖੜੇ ਹੋਣ ਦਾ ਐਲਾਨ
(ਤਰਲੋਚਨ ਸਿੰਘ ਦੁਪਾਲਪੁਰ) ਪਿਛਲੇ ਦਿਨੀ ਉੱਘੇ ਮਿਸ਼ਨਰੀ ਪ੍ਰਚਾਰਕ ਸ੍ਰ ਇੰਦਰ ਸਿੰਘ
ਘੱਗਾ ਦੇ ਘਰੋਂ ਉਨ੍ਹਾਂ ਦੀਆਂ ਲਿਖੀਆਂ ਕਿਤਾਬਾਂ ਲੈਣ ਦੇ ਬਹਾਨੇ, ਪੰਥ ਦੋਖੀਆਂ ਵੱਲੋਂ ਧੋਖੇ ਨਾਲ
ਉਨ੍ਹਾਂ ਤੇ ਕੀਤੇ ਗਏ ਕਤਲਾਨਾਂ ਹਮਲੇ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਸੈਨਹੋਜੇ ਤੋਂ
ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਤੇ ਉੱਘੇ ਪੱਤ੍ਰਕਾਰ ਸ੍ਰ. ਤਰਲੋਚਨ ਸਿੰਘ ਦੁਪਾਲਪੁਰ ਅਤੇ
ਵਿਦਵਾਨ ਲੇਖਕ ਸ੍ਰ. ਮਝੈਲ ਸਿੰਘ ਸਰਾਂ। ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ ਐੱਸ ਏ ਦੇ ਪ੍ਰਚਾਰਕ
ਭਾਈ ਅਵਤਾਰ ਸਿੰਘ ਮਿਸ਼ਨਰੀ, ਬੀਬੀ ਹਰਸਿਮਰਤ ਕੌਰ ਖਾਲਸਾ ਅਤੇ ਡਾ. ਗੁਰਮੀਤ ਸਿੰਘ ਬਰਸਾਲ।
ਇੰਟ੍ਰਨੈਸ਼ਨਲ ਸਿੰਘ ਸਭਾ ਦੇ ਸ੍ਰ. ਹਰਦੇਵ ਸਿੰਘ ਸ਼ੇਰ ਗਿੱਲ, ਪ੍ਰੋ. ਮੱਖਨ ਸਿੰਘ ਅਤੇ ਸਰਬਜੀਤ ਸਿੰਘ
ਸੈਕਰਾਮੈਂਟੋ। ਇੰਡਿਆਨਾ ਤੋਂ ਪ੍ਰਸਿੱਧ ਨਾਵਲਕਾਰ ਅਤੇ ਜੁਝਾਰੂ ਸਿੰਘ ਸ੍ਰ. ਅਮਰਦੀਪ ਸਿੰਘ ਅਮਰ,
ਮਿਸ਼ਨਰੀ ਕਾਲਜ ਰੋਪੜ ਦੇ ਸਾਬਕਾ ਪ੍ਰਿੰਸੀਪਲ ਸ੍ਰ. ਜਸਬੀਰ ਸਿੰਘ ਅਤੇ ਗਿ. ਰਣਜੀਤ ਸਿੰਘ ਮਸਕੀਨ।
ਸਾਕਾ ਜਥੇਬੰਦੀ ਨਿਊਯਾਰਕ ਦੇ ਸ੍ਰ. ਜਸਮਿੱਤਰ ਸਿੰਘ ਮਜ਼ੱਫਰਪੁਰ ਅਤੇ ਇੰਦਰਜੀਤ ਸਿੰਘ ਉਮਰਪੁਰੀ ਨੇ
ਇੱਕ ਸਾਂਝੇ ਬਿਆਨ ਵਿੱਚ ਆਖਿਆ ਕਿ ਜਿਉਂ-ਜਿਉਂ ਤੱਤ ਗੁਰਮਤਿ ਦੀ ਲਹਿਰ ਮੰਜ਼ਲ ਵੱਲ ਵੱਧ ਰਹੀ ਹੈ
ਤਿਉਂ-ਤਿਉਂ ਗੁਰਮਤਿ ਵਿਰੋਧੀਆਂ ਦੀ ਭੜਕਾਹਟ ਵੀ ਵਧਦੀ ਜਾ ਰਹੀ ਹੈ। ਸੱਚ ਦੇ ਪ੍ਰਕਾਸ਼ ਅੱਗੇ
ਅੰਧਵਿਸ਼ਵਾਸ਼ੀਆਂ ਦੀ ਧੁੰਦ ਅਲੋਪ ਹੁੰਦੀ ਵੇਖ ਉਨ੍ਹਾਂ ਦਾ ਹਿੰਸਕ ਕਾਰਵਾਈਆਂ ਤੇ ਉੱਤਰ ਆਉਣਾ ਉਨ੍ਹਾਂ
ਦੀ ਨੈਤਿਕ ਹਾਰ ਦੀ ਨਿਸ਼ਾਨੀ ਹੈ। ਸਿੱਖਾਂ ਨੂੰ ਅਜਿਹੀ ਭਰਾ ਮਾਰੂ ਨੀਤੀ ਤਿਆਗ ਕੇ “ਸਾਂਝ ਕਰੀਜੈ
ਗੁਣਹ ਕੇਰੀ” ਵਾਲੀ ਨੀਤੀ ਤੇ ਚੱਲਣਾ ਚਾਹੀਦਾ ਹੈ ਤਾਂ ਕਿ ਪੰਥ ਦੋਖੀ ਦੁਸ਼ਮਣਾਂ ਵੱਲੋਂ ਸਿੱਖ ਪੰਥ
ਨੂੰ ਮਲੀਆਮੇਟ ਕਰਨ ਦੀਆਂ ਕੋਝੀਆਂ ਚਾਲਾਂ ਤੇ ਕਾਬੂ ਪਾਇਆ ਜਾ ਸੱਕੇ। ਐਸ ਵੇਲੇ ਸਿੱਖਾਂ ਦੇ
ਰਹਿਨੁਮਾਂ “ਗੁਰੂ ਗ੍ਰੰਥ ਸਾਹਿਬ” ਦੇ ਬਰਾਬਰ ਅਖੌਤੀ ਗ੍ਰੰਥ ਪ੍ਰਕਾਸ਼ ਕਰਨੇ, ਸਿੱਖ ਰਹਿਤ ਮਰਯਾਦਾ
ਵਿੱਚ ਬ੍ਰਾਹਮਣਵਾਦ ਘਸੋੜਨਾ, ਸਿੱਖ ਕੌਮ ਦੀ ਵੱਖਰੀ ਅਤੇ ਨਿਆਰੀ ਹਸਤੀ ਦੇ ਪ੍ਰਤੀਕ ਨਾਨਕਸ਼ਾਹੀ
ਕੈਲੰਡਰ ਦਾ ਭਗਵਾਕਰਨ ਕਰਨਾ ਅਤੇ ਡੇਰਾਵਾਦ ਨੂੰ ਉਤਸ਼ਾਹਤ ਕਰਨ ਆਦਿਕ ਦਾ ਕੋਝਾ ਯਤਨ ਵੱਡੀ ਪੱਧਰ ਤੇ
ਕੀਤਾ ਜਾ ਰਿਹਾ ਹੈ। ਸਾਨੂੰ ਸਭ ਸਿੱਖ ਜਥੇਬੰਦੀਆਂ ਅਤੇ ਖਾਸ ਕਰ ਮਿਸ਼ਨਰੀ ਪ੍ਰਚਾਰਕਾਂ ਨੂੰ ਇੱਕਮੁੱਠ
ਹੋ ਜਾਣਾ ਚਾਹੀਦਾ ਹੈ ਨਹੀਂ ਤਾਂ ਤੱਤ ਗੁਰਮਤਿ ਦੇ ਪ੍ਰਚਾਰਕ ਅਤੇ ਪੈਰੋਕਾਰਾਂ ਤੇ ਗੁਰੂ ਗ੍ਰੰਥ
ਸਾਹਿਬ ਦੇ ਗਿਆਨ ਤੋਂ ਖਾਲੀ ਲੋਕਾਂ ਵੱਲੋਂ ਗਾਹੇ ਬਗਾਹੇ ਅਜਿਹੇ ਹਮਲੇ ਹੁੰਦੇ ਰਹਣਗੇ। ਵਾਸਤਾ ਪੰਥ
ਦਾ ਮੋਢੇ ਨਾਲ ਮੋਢਾ ਜੋੜੀਏ ਨਾਂ ਕਿ ਛੋਟੀਆਂ ਮੋਟੀਆਂ ਗੱਲਾਂ ਤੇ ਇੱਕ-ਦੂਜੇ ਦੀਆਂ ਲੱਤਾ ਹੀ ਖਿਚਦੇ
ਰਹੀਏ।
(18/10/10)
ਬਸੰਤ ਕੌਰ, ਫਰੀਦਾਬਾਦ
ਘੱਗਾ ਜੀ `ਤੇ ਕੀਤਾ ਹਮਲਾ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ `ਤੇ ਹਮਲਾ: ਸ. ਉਪਕਾਰ ਸਿੰਘ
(੧੮ ਅਕਤੂਬਰ ੨੦੧੦ ਬਸੰਤ ਕੌਰ, ਫਰੀਦਾਬਾਦ)
ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ.
ਉਪਕਾਰ ਸਿੰਘ ਨੇ ਕੀਤਾ। ਉਨ੍ਹਾਂ ਕਿਹਾ ਕਿ ਇੰਦਰ ਸਿੰਘ ਘੱਗਾ ਵੱਲੋਂ ਰੋਜ਼ਾਨਾ ਸਪੋਕਸਮੈਨ ਵਿੱਚ ਛਪ
ਰਹੇ ਲੜੀਵਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ਾਂ ਨੂੰ ਬਰਦਾਸ਼ਤ ਨਾ ਕਰਣ ਵਾਲੇ ਕੁੱਝ ਡਰਪੋਕ ਕਿਸਮ
ਦੇ ਲੋਕਾਂ ਨੇ ਘਰ ਵਿੱਚ ਧੌਖੇ ਨਾਲ ਘੁਸ ਕੇ ਜੋ ਸੋਚੀ ਸਮਝੀ ਸਾਜਸ਼ ਤਹਿਤ ਘੱਗਾ ਜੀ ਨੂੰ ਸ਼ਰੀਰਕ
ਨੁਕਸਾਨ ਪੁਜਾ ਕੇ, ਘਿਨਾਉਣੀ ਹਰਕਤ ਕੀਤੀ ਹੈ ਉਹ ਅਤਿ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਘੱਗਾ ਜੀ
`ਤੇ ਕੀਤਾ ਹਮਲਾ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ `ਤੇ ਹਮਲਾ ਹੈ ਤਾਕਿ ਗੁਰੂ ਗ੍ਰੰਥ ਸਾਹਿਬ
ਜੀ ਦੀ ਵਿਚਾਰਧਾਰਾ ਨੂੰ ਵਧਣ=ਫੁਲਣ ਤੋਂ ਰੋਕਿਆ ਜਾ ਸਕੇ। ਪ੍ਰੋ. ਇੰਦਰ ਸਿਘ ਘੱਗਾ ਵਰਗੇ ਬਜ਼ੁਰਗਾਂ
`ਤੇ ਹਮਲਾ ਕਰਨ ਵਾਲੇ ਹਮਲਾਵਰ ਸਮਾਜ ਲਈ ਖਤਰਨਾਕ ਹਨ ਕਿਉਂਕਿ ਘੱਗਾ ਜੀ ਨੇ ਗੁਰੂ ਗ੍ਰੰਥ ਸਾਹਿਬ
ਵਿੱਚ ਦਰਜ਼ ਗਿਆਨ ਤੋਂ ਸੇਧ ਲੈ ਕੇ ਆਪਣੀਆਂ ਲਿਖਤਾਂ ਰਾਹੀਂ ਸਮਾਜ ਨੂੰ ਕੋਹੜ ਵਾਂਗ ਚਿੰਬੜ ਚੁੱਕੀ
ਬੁਰਾਈਆਂ ਖਿਲਾਫ ਨਿਡਰ ਹੋ ਕੇ ਲਿਖਿਆ ਹੈ ਅਤੇ ਬਾਬਰ ਨੂੰ ਜਾਬਰ ਆਖਣ ਵਿੱਚ ਹਿੰਮਤ ਵਿਖਾਈ ਹੈ।
ਉਨਾਂ ਦੀਆਂ ਲ਼ਿਖਤਾਂ ਨੇ ਤੱਤ ਗੁਰਮਤਿ ਦੇ ਪੈਰੋਕਾਰਾਂ ਅੰਦਰ ਇੱਕ ਨਿਵੇਕਲੀ ਸੋਚ ਪੈਦਾ ਕੀਤੀ ਹੈ।
ਸ. ਉਪਕਾਰ ਸਿੰਘ ਨੇ ਕਿਹਾ ਕਿ ਇਹ ਲੋਕ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਤਾਂ ਹੋ ਹੀ ਨਹੀਂ ਸਕਦੇ
ਕਿਉਂਕਿ ਅਜਿਹੀ ਕਾਇਰਤਾ ਪੂਰਣ ਹਰਕਤ ਕੋਈ ਗੁਰੂ ਦਾ ਸਿੱਖ ਤਾਂ ਕਰ ਹੀ ਨਹੀਂ ਸਕਦਾ। ਇਹ ਉਹ ਲੋਕ ਹਨ
ਜਿਹੜੇ ਚਾਹੁੰਦੇ ਹਨ ਕਿ ਸਮਾਜ ਦੇ ਲੋਕਾਂ ਤਕ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਨਾ ਪੁੱਜੇ ਅਤੇ
ਭੋਲੇ ਭਾਲੇ ਲੋਕ ਅਗਿਆਨਤਾ ਦੀ ਹਨੇਰੀ ਵਿੱਚ ਪਤਿਤਪੁਣਾ, ਡੇਰਾਵਾਦ ਅਤੇ ਲਪੰਟ ਗ੍ਰੰਥਾਂ ਦੇ ਚੱਕਰਾਂ
ਵਿੱਚ ਫਸ ਕੇ ਆਪਣਾ ਜੀਵਨ ਖੁਆਰ ਕਰੀ ਜਾਣ। ਇਸ ਲਈ ਇਹ ਕੰਮ ਸਮਾਜ ਦੇ ਉਨਾਂ ਦੋਖੀਆਂ ਦਾ ਹੀ ਹੋ
ਸਕਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਕਮਜ਼ੋਰ ਮਾਨਸਿਕਤਾ ਦੇ ਲੋਕ ਸਮਾਜ ਲਈ ਨੁਕਸਾਨਦੇਹ ਹਨ ਇੰਨ੍ਹਾਂ
ਦਾ ਸਰ੍ਹੇਆਮ ਘੁੰਮਣਾ ਸਮਾਜ ਲਈ ਖਤਰਾ ਹੈ ਇੰਨ੍ਹਾਂ ਖਿਲਾਫ ਪ੍ਰਸ਼ਾਸਨ ਨੂੰ ਸਖਤ ਕਾਰਵਾਈ ਕਰਨੀ
ਚਾਹੀਦੀ ਹੈ। ਇਸ ਮੌਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉਚੱਤਾ ਨੂੰ ਸਮਰਪੱਤ ਜੱਥੇਬੰਦੀ ਦਸਮ ਗ੍ਰੰਥ
(ਬਚਿੱਤਰ ਨਾਟਕ) ਵਿਚਾਰ ਮੰਚ ਇੰਟਰਨੈਸ਼ਨਲ, ਯੰਗ ਸਿੱਖ ਐਸੋਸਿਏਸ਼ਨ ਫਰੀਦਾਬਾਦ, ਖਾਲਸਾ ਨਾਰੀ ਮੰਚ
ਫਰੀਦਾਬਾਦ, ਗੁਰਸਿੱਖ ਫੈਮਿਲੀ ਕਲੱਬ ਫਰੀਦਾਬਾਦ, ਦੁਰਮਤਿ ਸੋਧਕ ਗੁਰਮਤਿ ਲਹਿਰ, ਸ਼੍ਰੋਮਣੀ ਸਿੱਖ
ਸਮਾਜ ਇੰਟਰਨੈਸ਼ਨਲ, ਆਦਿਕ ਜੱਥੇਬੰਦੀਆਂ ਦੇ ਨੁੰਮਾਇੰਦੇ ਵੀ ਹਾਜ਼ਰ ਸਨ ਜਿੰਨ੍ਹਾਂ ਨੇ ਘੱਗਾ ਜੀ `ਤੇ
ਕੀਤੇ ਇਸ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਦੋਖੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ
ਕੀਤੀ।
(18/10/10)
ਗੁਰਮਤਿ ਸੰਚਾਰ ਸਭਾ (ਜਰਮਨੀ)
ਅਸੀਂ ਗੁਰਮਤਿ ਸੰਚਾਰ ਸਭਾ
(ਜਰਮਨੀ) ਵਲੋਂ ਸਰਦਾਰ ਇੰਦਰ ਸਿੰਘ ਜੀ ਘੱਗਾ ਉੱਪਰ ਹੋਏ ਬੇਜ਼ਮੀਰ ਅਤੇ ਬੁਜ਼ਦਿਲ ਕਾਤਲਾਂ ਵਲੋਂ ਕੀਤੇ
ਗਏ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ। ਨਿਰਸੰਦੇਹ ਇਹ ਇੱਕ ਅਤਿ ਨਿੰਦਣਯੋਗ ਅਤੇ
ਕਮੀਨਾ ਕਾਰਾ ਹੈ ਜਿਸਦੀ ਜਿੰਨੀ ਮੁਜੱਮਤ ਕੀਤੀ ਜਾਏ ਥੋੜੀ ਹੈ। ਜੋ ਜ਼ਾਹਿਰ ਤੌਰ ਤੇ ਉਹਨਾਂ ਅੰਨਸਰਾਂ
ਦੀ ਮਿਲੀ ਭੁਗਤ ਦਾ ਨਤੀਜਾ ਹੈ ਜੋ ਸਿੱਖੀ ਦੇ ਸਰਵ ਸਰਵੋਤਮ ਇੱਕ ਅਕਾਲ ਵਿੱਚ ਯਕੀਨ ਰੱਖਣ ਵਾਲੇ
ਤਰਕਵਾਦੀ ਸਿਧਾਂਤ ਤੋਂ ਵਿਪਰੀਤ ਹਿੰਦੂਤਵੀ ਅਸਰ ਹੇਠ ਵਿਅਕਤੀਗਤ ਪੂਜਾ ਨੂੰ ਉਤਸ਼ਾਹਤ ਕਰਨ ਲਈ
ਸਰਕਾਰੀ ਸ਼ਹਿ ਨਾਲ ਪੂਰਾ ਤਾਣ ਲਗਾ ਰਹੇ ਹਨ। ਇਸ ਤਰਾਂ ਦੇ ਅਪਰਾਧੀ ਕਾਰਿਆਂ ਦੁਆਰਿਆਂ ਉਹ ਸਿੱਖ
ਸਿਧਾਂਤਾਂ ਨੂੰ ਸਮਰਪਤਿ ਪ੍ਰਚਾਰਕਾਂ ਦਾ ਮਨੋਬਲ ਡੇਗਣਾ ਚਾਹੁੰਦੇ ਹਨ। ਇਤਹਾਸ ਉਗਾਹ ਹੈ ਅਕਾਲ
ਪੁਰਖੀ ਰਹਿਮਤ ਸਦਕੇ ਇਹ ਭੇਖੀ ਅਤੇ ਸਿੱਖ ਦੋਖੀ ਆਪਣੇ ਮਨੋਰਥ ਵਿੱਚ ਕਦੀ ਵੀ ਕਾਮਯਾਬ ਨਹੀਂ ਹੋਣਗੇ।
ਸਿੱਖ ਪ੍ਰਚਾਰਕਾਂ ਨੂੰ ਅਪਸ ਵਿੱਚ ਸਿਰ ਜੋੜ ਕੇ ਗੁਰੂ ਸਹਿਬਾਨ ਦੇ ਟੀਚੇ ਨੂੰ ਅਗਾਂਹ ਵਧੌਣ ਲਈ
ਮਨੁੱਖਤਾ ਹਿਤੈਸ਼ੀ ਸੰਸਥਵਾਂ ਨਾਲ ਮੇਲ ਜੋਲ ਕਰਕੇ ਯਤਨਸ਼ੀਲ ਹੋਣ ਦੀ ਅਤਿਅੰਤ ਜ਼ਰੂਰਤ ਹੈ। ਤਾਂ ਕਿ
ਅਪਰਾਧੀ ਵਿਰਤੀ ਵਾਲੇ ਭੇਖੀ ਚੋਲੇਧਾਰੀ ਮੀਟੀਆਂ ਅੱਖਾਂ ਤੇ ਮਾਲਾਧਾਰੀ ਸੰਵਾਦ ਰਚੌਣ ਤੋਂ ਕੰਨੀਂ
ਕਤਰੌਣ ਵਾਲੇ ਅੰਨਸਰਾਂ ਤੋਂ ਆਪਣਾ ਬਚਾਅ ਹੋ ਸਕੇ।
ਗੁਰਮਤਿ ਸੰਚਾਰ ਸਭਾ (ਜਰਮਨੀ)
(18/10/10)
ਤੱਤ ਗੁਰਮਤਿ ਪਰਿਵਾਰ
ਪ੍ਰੋ. ਇੰਦਰ ਸਿੰਘ ਜੀ ਘੱਗਾ ’ਤੇ ਹਮਲਾ, ਸੰਪਰਦਾਈ ਧਿਰਾਂ ਦੀ ਬੁਜ਼ਦਿਲੀ, ਬੁਖਲਾਹਟ ਅਤੇ ਹਾਰ ਦਾ
ਲਖਾਇਕ:
ਕਲ ਪਟਿਆਲਾ ਵਿਖੇ ਪ੍ਰ੍ਰੋ. ਘੱਗਾ ਜੀ ਦੇ ਘਰ ਆ ਕੇ 2 ਗੁੰਮਰਾਹ ਹੋਏ ਨੌਜਵਾਨਾਂ ਨੇ ਉਹਨਾਂ ’ਤੇ
ਕਾਤਲਾਨਾ ਹਮਲਾ ਕਰਦੇ ਹੋਏ, ਉਹਨਾਂ ਨੂੰ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ। ਇਸ ਘਟਨਾ ਨੇ ਦਰਸਾ
ਦਿਤਾ ਹੈ ਕਿ ਬ੍ਰਾਹਮਣੀ ਸੋਚ ਦੀ ਪਿਛਲੱਗੂ ਦਸਮ ਗ੍ਰੰਥੀ ਧਿਰਾਂ ਨੇ ਵਿਚਾਰਕ ਤੌਰ ’ਤੇ ਅਪਣੀ ਹਾਰ
ਮੰਨ ਲਈ ਹੈ। ਉਹ ਦਲੀਲ ਪੱਖੋਂ ਹਾਰ ਮੰਨ ਚੁੱਕੇ ਹਨ। ਅਪਣੀ ਇਸ ਹਾਰ ਤੋਂ ਬੌਖਲਾਏ ਉਹ ਬ੍ਰਾਹਮਣੀ
ਤਾਕਤਾਂ ਦੇ ਸਿਖਾਏ ਕੋਝੇ ਹਥਕੰਡਿਆਂ ’ਤੇ ਉਤਰ ਆਏ। ਐਸੇ ਹੀ ਹਮਲੇ ਸ਼ੰਕਰਾਚਾਰਿਆ ਸਮੇਂ ਬ੍ਰਾਹਮਣੀ
ਤਾਕਤਾਂ ਨੇ ਬੋਧੀ ਭਿਕਸ਼ੂਆਂ ’ਤੇ ਕੀਤੇ ਸਨ, ਜਿਹਨਾਂ ਨੇ ਦਲੀਲ ਵਿਚ ਉਹਨਾਂ ਨੂੰ ਹਰਾ ਦਿੱਤਾ ਸੀ।
ਆਮ ਲੋਕਾਈ ਬ੍ਰਾਹਮਣਵਾਦ ਤੋਂ ਟੁੱਟ ਕੇ ਬੁੱਧ ਦੇ ਮਾਰਗ ਨਾਲ ਜੁੜ ਰਹੀ ਸੀ।
ਸੰਪਰਦਾਈ ਤਾਕਤਾਂ ਦੇ ਗੁੰਮਰਾਹ ਕੀਤੇ ਜਾਂ ਜ਼ਰਖਰੀਦ ਨੌਜਵਾਨਾਂ ਦੀ ਇਹ ਕਾਰਵਾਈ ਕਾਇਰਤਾ ਦਾ
ਪ੍ਰਗਟਾਵਾ ਹੈ। ਇਸ ਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ ਉਤਨੀ ਘੱਟ ਹੈ। ਮੌਜੂਦਾ ਪੰਜਾਬ ਸਰਕਾਰ ਤੋਂ
ਇਹ ਉਮੀਦ ਕਰਨੀ ਵਿਅਰਥ ਹੈ ਕਿ ਉਹ ਐਸੇ ਅਨਸਰਾਂ ਨੂੰ ਨੱਥ ਪਾਵੇਗੀ, ਕਿਉਂਕਿ ਉਹ ਤਾਂ ਆਪ ਹੀ ਐਸੇ
ਅਨਸਰਾਂ ਦੀ ਸਰਪ੍ਰਸਤੀ ਕਰਦੀ ਰਹੀ ਹੈ। ਦੋ ਕੁ ਸਾਲ ਪਹਿਲਾਂ ਕਤਲ ਕੀਤੇ ਗਏ ਜਾਗਰੂਕ ਪੰਥਦਰਦੀ
ਦਰਬਾਰਾ ਸਿੰਘ ਜੀ ਸਿਉਣਾ ਦੇ ਕੀਤੇ ਕਤਲ ਦੇ ਮੁਜ਼ਰਮਾਂ ਨੂੰ ਅੱਜ ਤੱਕ ਨਹੀਂ ਪਕੜਿਆ ਗਿਆ। ਐਸੇ ਸਮੇਂ
ਵਿਚ ਜਾਗਰੂਕ ਪੰਥਕ ਧਿਰਾਂ ਨੂੰ ਸੁਚੇਤ ਹੋਣ ਅਤੇ ਸਿਰਜੋੜ ਕੇ ਬੈਠਣ ਦੀ ਲੋੜ ਹੈ।
ਤੱਤ ਗੁਰਮਤਿ ਪਰਿਵਾਰ ਪ੍ਰੋ. ਘੱਗਾ ਜੀ ਨੇ ਕੀਤੇ ਇਸ ਹਮਲੇ ਦੀ ਪੁਰਜ਼ੋਰ ਨਿਖੇਧੀ ਕਰਦਾ ਹੈ ਅਤੇ
ਉਹਨਾਂ ਦੇ ਜਲਦ ਸਿਹਤਯਾਬ ਹੋਣ ਦੀ ਅਰਦਾਸ ਕਰਦਾ ਹੈ।
ਤੱਤ ਗੁਰਮਤਿ ਪਰਿਵਾਰ
(ਨੋਟ:- ਸਿੱਖ ਮਾਰਗ ਦੇ ਪਾਠਕਾਂ ਨੂੰ ਸੂਚਿਤ
ਕੀਤਾ ਜਾਂਦਾ ਹੈ ਕਿ ਕੱਲ ਅਕਤੂਬਰ 18, 2010 ਤੋਂ ਇਹ ਪਾਠਕਾਂ ਵਾਲਾ ਪੰਨਾ ਆਮ ਪਹਿਲਾਂ ਦੀ ਤਰ੍ਹਾਂ
ਹੀ ਅੱਪਡੇਟ ਕਰਨਾ ਸ਼ਰੂ ਕਰ ਦਿੱਤਾ ਜਾਵੇਗਾ। ਮੇਰਾ ਬਹੁਤਾ ਜਰੂਰੀ ਕਰਨੇਵਾਲਾ ਕੰਮ ਹੋ ਗਿਆ ਹੈ
ਜਿਹੜਾ ਥੋੜਾ ਜਿਹਾ ਰਹਿੰਦਾ ਹੈ ਉਹ ਸਮਾ ਮਿਲੇ ਤੇ ਕਰ ਲਵਾਂਗਾ ਜਾਂ ਫਿਰ ਅਗਲੇ ਸਾਲ ਕਰ ਲਿਆ
ਜਾਵੇਗਾ-ਸੰਪਾਦਕ)
(17/10/10)
ਅਮਰ ਜੀਤ ਸਿੰਘ ਚੰਦੀ
ੴ
ਸਤਿ ਗੁਰ ਪ੍ਰਸਾਦਿ
ਕੀ ਵਿਰਸੇ ਨਾਲੋਂ ਟੁੱਟੇ, ਭੁੱਖੇ-ਨੰਗੇ, ਅਨਪੜ੍ਹ ਸਿੱਖ,
ਅੱਜ ਦੀ ਤੇਜ਼ ਰਫਤਾਰ ਜ਼ਿੰਦਗੀ ਦੇ ਹਾਣੀ ਹੋ ਸਕਣਗੇ?
ਅੱਜ ਕਲ ਜਿੱਧਰ ਵੀ ਦੇਖੋ, ਸਿੱਖਾਂ ਲਈ, ਕੋਈ ਨਾ ਕੋਈ ਮੁਸੀਬਤ ਮੂੰਹ ਅੱਡੀ, ਸਾਮ੍ਹਣੇ
ਖੜੀ ਨਜ਼ਰ ਆਉਂਦੀ ਹੈ। ਸਿੱਖਾਂ ਦੀਆਂ ਸਾਰੀਆਂ ਸਿਰਮੌਰ ਜਥੇਬੰਦੀਆਂ ਅਜਿਹੇ ਹੱਥਾਂ ਵਿੱਚ ਹਨ ਕਿ
ਓਥੋਂ ਮੁਸੀਬਤਾਂ ਵਿੱਚ ਵਾਧਾ ਕਰਨ ਦੇ ਉਪਰਾਲੇ ਤਾਂ ਰੋਜ਼ ਹੋ ਰਹੇ ਹਨ, ਪਰ ਪਿਛਲੇ ੩੦੦ ਸਾਲਾਂ ਵਿਚ,
ਇੱਕ ਵੀ ਮੁਸੀਬਤ ਹਾ ਹੱਲ ਨਹੀਂ ਲੱਭਿਆ ਗਿਆ। ਵਿਚ-ਵਿਚ ਕੁੱਝ ਲਹਿਰਾਂ ਉਠੀਆਂ ਹਨ, ਜਿਨ੍ਹਾਂ ਨੇ
ਕੁੱਝ ਮੁਸੀਬਤਾਂ ਦੀ ਨਿਸ਼ਾਨ ਦੇਹੀ ਕੀਤੀ ਹੈ, ਸਿੱਖਾਂ ਨੂੰ ਜਾਗਰੂਕ ਕਰਨ ਦਾ ਉਪਰਾਲਾ ਵੀ ਕੀਤਾ ਹੈ,
ਪਰ ਕੋਈ ਇੱਕ ਵੀ ਉਲਝਣ ਸੁਲਝਾਈ ਨਹੀਂ ਜਾ ਸਕੀ। ਜਿਸ ਦਾ ਮੁੱਖ ਕਾਰਨ ਉਹ ਸੰਸਥਾਵਾਂ ਹਨ, ਜਿੱਥੇ
ਸਿੱਖ ਇਸ ਆਸ ਨਾਲ ਦਸਵੰਧ ਚੜ੍ਹਾਉਂਦੇ ਹਨ, ਕਿ ਇਸ ਪੈਸੇ ਨਾਲ, ਸਿੱਖਾਂ ਦੀਆਂ ਮੁਸੀਬਤਾਂ ਦਾ ਹੱਲ
ਹੋਵੇਗਾ, ਪਰ ਉਹ ਪੈਸਾ, ਉਲਟਾ ਮੁਸੀਬਤਾਂ ਵਧਾਉਣ ਦਾ ਕਾਰਨ ਬਣਦਾ ਹੈ।
ਇਸ ਵਾਰ ਵੀ ਇਹੀ ਕੁੱਝ ਹੋ ਰਿਹਾ ਹੈ। ਗੁਰਦਵਾਰਿਆਂ ਵਿਚੋਂ ਕਰਮ-ਕਾਂਡ ਬੰਦ ਕਰਵਾਉਣ ਲਈ ਸ਼ੁਰੂ ਕੀਤੀ
ਮੁਹਿੱਮ, ਕੇਂਦਰ ਸਰਕਾਰ ਵਲੋਂ, ਪੰਜਾਬ ਦੇ ਮਾਰੇ ਜਾਂਦੇ ਹੱਕਾਂ ਦੀ ਰਖਵਾਲੀ ਲਈ, ਕੀਤਾ ਗਿਆ
ਉਪਰਾਲਾ, ਨਾ ਸਿਰਫ ਫੇਲ੍ਹ ਹੋਇਆ ਹੈ, ਬਲਕਿ ਪੰਜਾਬ ਨੂੰ ਹੋਰ ਖੱਡ ਵਿੱਚ ਧਕੇਲ ਗਿਆ ਹੈ।
ਗੁਰਦਵਾਰਿਆਂ ਦੀ ਬਰਬਾਦੀ ਅਤੇ ਬੇ-ਹੁਰਮਤੀ ਕਰਵਾਉਣ, ਢਾਈ ਲੱਖ ਤੋਂ ਉੋਪਰ ਸਿੱਖ ਨੌਜਵਾਨ ਮਰਵਾਉਣ,
ਧੀਆਂ ਭੈਣਾਂ ਦੀ ਬੇਇਜ਼ਤੀ ਕਰਵਾਉਣ, ਖਰਬਾਂ ਦੀ ਜਾਇਦਾਦ ਤਬਾਹ-ਬਰਬਾਦ ਕਰਵਾਉਣ ਮਗਰੋਂ, ਪੰਜਾਬ ਦੀ
ਉਹ ਸਰਕਾਰ, ਜਿਸ ਤੋਂ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਦੀ ਆਸ ਕੀਤੀ ਜਾ ਰਹੀ ਸੀ, ਉਹੀ ਕੇਂਦਰ
ਸਰਕਾਰ ਨਾਲ ਰਲ ਕੇ, ਆਪਣੇ ਸਵਾਰਥਾਂ ਕਾਰਨ, ਪੰਜਾਬ ਦਾ ਹੋਰ ਨੁਕਸਾਨ ਕਰ ਅਤੇ ਕਰਵਾ ਰਹੀ ਹੈ। ਏਥੋਂ
ਤਕ ਕਿ ਲੀਡਰਾਂ ਅਤੇ ਪਰਸ਼ਾਸਨ ਨੂੰ ਬੇਈਮਾਨ ਬਨਾਉਣ ਦੀ ਅਜਿਹੀ ਚਾਲ ਖੇਡੀ ਗਈ ਹੈ ਕਿ, ਕੋਈ
ਇਮਾਨਦਾਰ, ਪੰਜਾਬ ਦੇ ਹੱਕਾਂ ਦੀ ਰਖਵਾਲੀ ਕਰਨ ਵਾਲਾ ਲੀਡਰ ਲੱਭਣਾ ਵੀ ਔਖਾ ਜਾਪਦਾ ਹੈ। ਇਸ ਮਾਮਲੇ
ਵਿੱਚ ਸਭ ਤੋਂ ਵੱਧ ਘਾਣ ਸਿੱਖੀ ਦਾ ਹੋ ਰਿਹਾ ਹੈ।
ਸੁਹਿਰਦ ਬੁੱਧੀਜੀਵੀਆਂ ਵਲੋਂ ਕੀਤਾ ਸਾਰਾ ਉਪਰਾਲਾ, ਪੁੱਠਾ ਪੈ ਰਿਹਾ ਹੈ। ਬੱਚਿਆਂ ਨੂੰ ਗੁਰਬਾਣੀ
ਪ੍ਰਤੀ ਜਾਗਰੂਕ ਕਰਨ ਦੀ ਗੱਲ ਕਰੀਦੀ ਹੈ, ਤਾਂ ਸਿੱਖੀ ਭੇਸ ਵਿਚਲੇ ਹੀ ਬੱਚਿਆਂ ਨੂੰ ਲਾਲਚ ਦੇ ਕੇ,
ਗੁਰਦਵਾਰਿਆਂ ਤੋਂ ਹੀ, ਗਿਣਤੀ-ਮਿਣਤੀ ਦੀਆਂ ਬਾਣੀਆਂ ਦੇ ਤੋਤਾ-ਰਟਣ ਨਾਲ ਜੋੜਦੇ ਪਏ ਹਨ। ਜੇ ਗੁਰੂ
ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸਮਝਣ ਦੀ ਗੱਲ ਕੀਤੀ ਜਾਂਦੀ ਹੈ ਤਾਂ, ਗੁਰੂ ਗ੍ਰੰਥ ਸਾਹਿਬ ਜੀ ਦੇ
ਬਰਾਬਰ ਲੰਪਟ ਰਚਨਾਵਾਂ ਨਾਲ ਭਰਪੂਰ, ਪੋਥੇ ਦਾ ਪਰਕਾਸ਼ ਕਰ ਕੇ, ਸਿੱਖਾਂ ਵਿੱਚ ਖਾਨਾ-ਜੰਗੀ ਦੇ ਆਸਾਰ
ਪੈਦਾ ਕੀਤੇ ਜਾ ਰਹੇ ਹਨ।
ਸਿੱਖਾਂ ਦੇ ਦਸਵੰਧ ਦੇ ਪੈਸੇ ਨਾਲ ਹੀ ਪ੍ਰਕਾਸ਼ਿਤ ਪੁਸਤਕਾਂ ਵਿਚ, ਗੁਰ-ਵਿਅਕਤੀਆਂ ਦਾ ਚਰਿਤ੍ਰ-ਘਾਣ
ਕੀਤਾ ਜਾਂਦਾ ਹੈ। ਜੇ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਦੁਆਲੇ ਇਕੱਠੇ ਹੋਣ
ਦੀ ਗੱਲ ਕੀਤੀ ਜਾਂਦੀ ਹੈ ਤਾਂ, ਸਿੱਖੀ ਭੇਸ ਵਿਚਲੇ ਅਖੌਤੀ ਵਿਦਵਾਨ, ਗੁਰੂ ਗ੍ਰੰਥ ਸਾਹਿਬ ਜੀ ਤੇ
ਹੀ ਕਈ ਤਰ੍ਹਾਂ ਦੀਆਂ ਉਂਗਲਾਂ ਉਠਾਉਂਦੇ ਨਜ਼ਰ ਆ ਜਾਂਦੇ ਹਨ, ਗੁਰੂ ਗ੍ਰੰਥ ਸਾਹਿਬ ਜੀ ਦੀ
ਪਰਮਾਣਿਕਤਾ ਤੇ ਹੀ ਪ੍ਰਸ਼ਨ-ਚਿਨ੍ਹ ਲਗਾਏ ਜਾਂਦੇ ਹਨ। ਹਰ ਕੋਈ ਪੈਸੇ ਵਾਲਾ, ਗੁਰੂ ਗ੍ਰੰਥ ਸਾਹਿਬ ਜੀ
ਦੇ ਸਿਧਾਂਤ ਨੂੰ, ਅਪਣੀ ਮਨ-ਮਤ ਮੁਤਾਬਕ ਘੜਦਿਆਂ, ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲੈਣ ਦੀ ਥਾਂ,
ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਤ ਦਿੰਦਾ ਨਜ਼ਰ ਆਉਂਦਾ ਹੈ।
ਸੋਚ ਹੀ ਰਿਹਾ ਸੀ ਕਿ ਸਪੋਕਸਮੈਨ “ਉਚਾ ਦਰ ਬਾਬੇ ਨਾਨਕ ਦਾ” ਦੀ ਸੰਸਥਾ ਬਣਾ ਕੇ, ਨਾਨਕ ਸਿਧਾਂਤ
ਨੂੰ ਦੁਨੀਆਂ ਵਿੱਚ ਉਜਾਗਰ ਕਰਨ ਦੀਆਂ ਜੋ ਗੱਲਾਂ ਕਰ ਰਿਹਾ ਹੈ, ਕੀ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ
ਸਿਧਾਂਤ ਨਾਲ ਇੰਸਾਫ ਕਰ ਸਕੇਗਾ? ਕੀ ਉਸ ਨੂੰ ਆਪ ਗੁਰੂ ਗ੍ਰੰਥ ਸਾਹਿਬ ਜੀ ਦੇ ਫਲਸਫੇ ਬਾਰੇ ਸੋਝੀ
ਹੈ? ਸਪੱਸ਼ਟ ਰੂਪ ਵਿੱਚ ਜਵਾਬ ਨਾਂਹ ਵਿੱਚ ਮਿਲਦਾ ਹੈ। ਜੋ ਆਪ ਗਲ-ਗਲ ਤੱਕ ਹਉਮੈ ਵਿੱਚ ਫਸਿਆ ਹੋਇਆ
ਹੈ, ਕੀ ਉਹ ਨਾਨਕ ਦੇ ਨਿਮਰਤਾ ਦੈ ਸਿਧਾਂਤ ਨੂੰ ਸਮਝ ਸਕਦਾ ਹੈ? ਕੀ ਉਸ ਦਾ ਦੁਨੀਆਂ ਦੇ ਰੂ-ਬ-ਰੂ
ਪੇਸ਼ ਕੀਤਾ ਨਾਨਕ ਸਿਧਾਂਤ, ਡੇਰੇਵਾਦੀਆਂ ਦੇ ਸਿਧਾਂਤ ਨਾਲੋਂ, ਕੁੱਝ ਵੱਖਰਾ ਹੋਵੇਗਾ? ਕੀ ਇੱਕ
ਵਿਅਕਤੀ ਨੂੰ ਇਹ ਸਾਰਾ ਕੁੱਝ ਕਰਨ ਦਾ ਹੱਕ ਦਿੱਤਾ ਜਾ ਸਕਦਾ ਹੈ? ਇਹੀ ਗਲਤੀ ਤਾਂ ਸਿੱਖਾਂ ਨੇ
ਅੱਜ-ਤਕ ਕੀਤੀ ਹੈ।
ਹੁਣ ਇੱਕ ਨਵਾਂ ਮਸਲ੍ਹਾ ਸਾਮ੍ਹਣੇ ਆਇਆ ਹੈ। ਇੰਡੋਨੇਸ਼ੀਆ ਦੇ ਜਕਾਰਤਾ ਪ੍ਰਾਂਤ ਵਿਚ, ਇੱਕ ਸਦੀ ਤੋਂ
ਵੱਧ ਸਮਾ ਪਹਿਲਾਂ ਦੇ ਸਿੱਖ ਰਹਿੰਦੇ ਹਨ, ਜੋ ਸਿੱਖੀ ਅਤੇ ਪੰਜਾਬੀ ਸੀਭਆਚਾਰ ਨਾਲੋਂ ਬਿਲਕੁਲ ਟੁੱਟ
ਚੁੱਕੇ ਹਨ। ਖਬਰ ਅਨੁਸਾਰ ਇਨ੍ਹਾਂ ਬਾਰੇ ਸਿੱਖਾਂ ਵਿੱਚ ਬੜੀ ਚਿੰਤਾ ਸੀ। ਓਥੇ ਇੱਕ ਗੁਰਦਵਾਰਾ
ਯੇਸਾਨ ਵਿਖੇ ਹੈ, ਉਸ ਦੇ ਪ੍ਰਬੰਧਕਾਂ ਨੂੰ ਵੀ ਬੜੀ ਦੂਰ ਦੀ ਸੁੱਝੀ ਹੈ। ਉਹ ਹੁਣ ਸਿੱਖਾਂ ਕੋਲੋਂ
ਪੈਸੇ ਇਕੱਠੇ ਕਰ ਕੇ, ਕਰੋੜਾਂ ਦੀ ਲਾਗਤ ਨਾਲ ਇੱਕ ਗੁਰਮਤਿ ਅਧਿਅਨ ਅਕੈਡਮੀ ਬਨਾਉਣ ਜਾ ਰਹੇ ਹਨ,
ਜਿਸ ਦਾ ਨਾਮ “ਸਿੱਖ ਅਕੈਡਮੀ ਇਨ ਗੁਰਮਤਿ ਸਟੱਦੀਜ਼” ਹੈ।
ਗੁਰਦਵਾਰਿਆਂ ਦੇ ਰੋਲ ਬਾਰੇ ਅੱਜ ਸਿੱਖਾਂ ਨੂੰ ਕੋਈ ਭੁਲੇਖਾ ਨਹੀਂ ਹੈ, ਯੇਸਾਨ ਦਾ ਗੁਰਦਵਾਰਾ ਵੀ,
ਇਨ੍ਹਾਂ ਤੋਂ ਕੋਈ ਵੱਖਰੀ ਚੀਜ਼ ਨਹੀਂ ਹੋਵੇਗਾ, ਇਹ ਕਿਸ ਦੇ ਪ੍ਰਬੰਧ ਹੇਠ ਹੈ? ਉਹ ਕਮੇਟੀ ਸਿੱਖੀ
ਪ੍ਰਤੀ ਕਿੰਨੀ ਕੁ ਸਮਰਪਿਤ ਹੈ? ਸਿੱਖੀ ਕਦਰਾਂ-ਕੀਮਤਾਂ, ਸਿਧਾਂਤਾਂ ਪ੍ਰਤੀ ਕਿਨੀ ਕੁ ਜਾਗਰੂਕ ਹੈ?
ਸਿੱਖ ਬੁਧੀਜੀਵੀਆਂ ਦੀ ਉਸ ਗੁਰਦਵਾਰੇ ਤੇ ਕਿੰਨੀ ਕੁ ਪਕੜ ਹੈ? ਇਹ ਸਾਰੇ ਸਵਾਲ ਅਜਿਹੇ ਹਨ ਜਿਨ੍ਹਾਂ
ਦਾ ਜਵਾਬ ਲੱਭਣਾ ਬਹੁਤ ਜ਼ਰੂਰੀ ਹੈ।
ਕੀ ਬੁਧੀਜੀਵੀਆਂ ਨੂੰ ਅਣਗੌਲਿਆਂ ਕਰ ਕੇ, ਡੇਰੇਦਾਰਾਂ ਵਲੋਂ, ਗੁਰਦਵਾਰਾ ਰੂਪੀ ਚੌਧਰ ਦੇ ਅੱਡਿਆਂ
ਵਿਚੋਂ, ਸਿੱਖੀ ਦੇ ਭਲੇ ਵਾਲਾ, ਊਠ ਦਾ ਬੁਲ੍ਹ ਡਿਗਣ ਦੀ ਆਸ ਕੀਤੀ ਜਾ ਸਕਦੀ ਹੈ?
ਚੰਗਾ ਤਾਂ ਇਹੀ ਹੈ ਕਿ, ਬੁਧੀਜੀਵੀ ਆਪਸ ਵਿੱਚ ਮਿਲ ਬੈਠ ਕੇ, ਇਸ ਬਾਰੇ ਫੈਸਲਾ ਕਰਨ। ਜੇ ਗੁਰੂ
ਗ੍ਰੰਥ ਸਾਹਿਬ ਜੀ ਦੀ ਸਿਖਿਆ ਬਾਰੇ ਹੀ ਸਾਡੇ ਵਿੱਚ ਇਕ-ਜੁਟਤਾ ਨਹੀਂ ਹੁੰਦੀ ਤਾਂ ਇਸ ਤੋਂ ਅਗਾਂਹ,
ਸਿੱਖੀ ਨੂੰ ਇਕ-ਜੁਟ ਕਰਨ ਦਾ ਹੋਰ ਕੋਈ ਕਿੱਲਾ ਸਾਡੇ ਕੋਲ ਨਹੀਂ ਹੈ। ਪਹਿਲਾਂ ਹੀ ਡੇਰੇਦਾਰਾਂ ਨੇ
ਸਿੱਖੀ ਵਿੱਚ ਏਨੇ ਸਿਧਾਂਤ ਬਣਾ ਦਿੱਤੇ ਹਨ ਕਿ, ਉਨ੍ਹਾਂ ਵਿਚੋਂ ਅਸਲ ਸਿਧਾਂਤ ਲੱਭਣਾ, ਤੂੜੀ ਦੇ
ਢੇਰ ਵਿਚੋਂ ਸੂਈ ਲੱਭਣ ਬਰਾਬਰ ਹੈ। ਜੇ ਏਸੇ ਤਰਜ਼ ਤੇ ਹਰ ਬੰਦਾ, ਸਿੱਖਾਂ ਦੇ ਦਸਵੰਧ ਦੇ ਪੈਸੇ ਦੇ
ਬਲ ਤੇ, ਗੁਰਮਤਿ ਨੂੰ ਸਮਝਣ ਦੀਆਂ ਆਪਣੀਆਂ ਆਪਣੀਆਂ ੳਕੈਡਮੀਆਂ ਖੋਲ੍ਹਣ ਲਗ ਪਿਆ, ਫਿਰ ਤਾਂ ਸਿੱਖੀ
ਦਾ ਰੱਬ ਹੀ ਰਾਖਾ ਹੈ। ਪਹਿਲਾਂ ਹੀ ਸਾਧਾਂ ਦੇ ਡੇਰਿਆਂ ਅਤੇ ਸਾਧਾਂ ਦੀਆਂ ਬਰਸੀਆਂ ਨੇ ਸਿੱਖਾਂ ਦੇ
ਪੱਲੇ ਕੁੱਝ ਨਹੀਂ ਛੱਡਿਆ, ਗੁਰੂ ਸਾਹਿਬ ਤਾਂ ਸੇਧ ਦਿੰਦੇ ਹਨ,
ਫਿਟੁ ਇਵੇਹਾ ਜੀਵਿਆ ਜਿਤੁ ਖਾਇ ਵਧਾਇਆ ਪੇਟੁ॥
ਫਿੱਟੇ ਮੂੰਹ ਅਜਿਹੇ ਜੀਉਣ ਦੇ, ਜਿਸ ਵਿੱਚ ਖਾਲੀ ਖਾ-ਖਾ ਕੇ ਹੀ ਘੜੇ ਵਾਙ ਢਿੱਡ ਵਧਾ ਲਿਆ। ਅੱਜ ਕਲ
ਡੇਰਿਆਂ, ਟਕਸਾਲਾ, ਤਖਤਾਂ, ਗੁਰਦਵਾਰਿਆਂ ਵਿੱਚ ਅਜਿਹੇ ਭੱਦਰ ਪੁਰਸ਼ਾ ਦੀ ਭਰਮਾਰ ਹੈ, ਜੋ ਕਿਰਤ
ਨਾਲੋਂ ਟੁੱਟੇ, ਬ੍ਰਾਹਮਣਾਂ ਵਾਙ ਘੜਿਆਂ ਵਰਗੇ ਢਿੱਡ, ਚੁਕੀ ਫਿਰਦੇ ਹਨ। ਅਤੇ ਆਪਣੇ ਆਪ ਨੂੰ ਸਿੱਖੀ
ਦੇ ਮਸੀਹਾ ਅਤੇ ਗੁਰਬਾਣੀ ਦੇ ਮਹਾਨਤਮ ਗਿਆਤਾ ਬਣੀ ਫਿਰਦੇ ਹਨ। ਏਸੇ ਲਈ ਤਾਂ ਉਹ ਸਿੱਖਾਂ ਨੂੰ
ਗੁਰਬਾਣੀ ਦੇ ਨੇੜੇ ਨਹੀਂ ਜਾਣ ਦਿੰਦੇ ਕਿਉਂਕਿ ਗੁਰਬਾਣੀ ਉਨ੍ਹਾਂ ਦੀ ਪੋਲ ਖੋਲ੍ਹਦੀ ਹੈ।
ਬਹੁਤ ਛੇਤੀ ਹੀ ਸਿੱਖਾਂ ਕੋਲ ਏਨੇ ਪੈਸੇ ਵੀ ਨਹੀਂ ਰਹਿ ਜਾਣੇ ਕਿ ਸਿੱਖ ਆਪਣੀ ਰੋਜ਼ੀ ਰੋਟੀ ਹੀ ਚਲਾ
ਸਕਣ, ਉਹੀ ਰੋਜ਼ੀ-ਰੋਟੀ ਕਮਾ ਸਕਣ ਗੇ ਜੋ ਸਿੱਖੀ ਸਿਧਾਂਤਾਂ ਨੂੰ ਤਜਾਂਜਲੀ ਦੇ ਕੇ, ਪਰਾਇਆ ਹੱਕ
ਰੂਪੀ ਗੰਦ ਖਾਣ ਗੇ। ਇਹ ਵੇਖਣ ਨੂੰ ਚਮਕੀਲੀਆਂ ਚੀਜ਼ਾਂ ਦੇ ਪਿੱਛਲੇ ਪਰਦੇ ਵਿੱਚ ਕੀ ਹੁੰਦਾ ਹੈ? ਉਸ
ਦੀ ਤਾਜ਼ਾ ਮਿਸਾਲ, ਗੁਰਦਵਾਰਾ ਬੰਗਲਾ ਸਾਹਿਬ ਵਿੱਚ ਲੱਗਣ ਵਾਲੇ ਸੋਨੇ ਪਿਛਲੇ ਤੱਥ ਦੀ ਇੱਕ ਝਲਕ ਦੇ
ਦਰਸ਼ਨ ਸ. ਜਸਜੀਤ ਸਿੰਘ ਯੂ. ਕੇ. ਨੇ ਇਵੇਂ ਕਰਵਾਏ ਹਨ, “ਬੰਗਲਾ ਸਾਹਿਬ ਤੇ ਸੋਨਾ ਲਗਵਾਉਣ ਲਈ,
ਪ੍ਰਬੰਧਕਾਂ ਨੇ, ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਚਲਾਏ ਜਾਂਦੇ ਸਕੂਲਾਂ ਦੀਆਂ ਕਮੇਟੀਆਂ
ਤੋਂ ੫੦ ਲੱਖ ਤੋਂ ਇੱਕ ਕ੍ਰੋੜ ਦੇ ਵਿਚਾਲੇ ਰੁਪਏ ਜਬਰਨ ਵਸੂਲ ਕੀਤੇ ਹਨ। ਮਤਲਬ ਦਿੱਲੀ ਗੁਰਦਵਾਰਾ
ਪ੍ਰਬੰਧਕ ਕਮੇਟੀ ਵਲੋਂ, ਸਿੱਖ ਬੱਚਿਆਂ ਦੀ ਪੜ੍ਹਾਈ ਲਈ ਜੋ ਪੈਸੇ ਦਿੱਤੇ ਜਾਂਦੇ ਹਨ, ਉਨ੍ਹਾਂ
ਵਿਚੋਂ ਲਗ-ਭਗ ਇੱਕ ਕ੍ਰੋੜ ਰੁਪਏ ਹਜ਼ਮ ਕਰ ਲਏ ਗਏ, ਪਰ ਇਸ ਹੁਸ਼ਿਆਰੀ ਨਾਲ ਕਿ, ਕੋਈ ਇਹ ਵੀ ਨਹੀਂ
ਕਹਿ ਸਕਦਾ ਕਿ ਤੁਸੀਂ ਪੜ੍ਹਾਈ ਵਾਲੀ ਮਦ ਵਿੱਚ ਘਾਟਾ ਕਰ ਦਿੱਤਾ ਹੈ।
ਅੱਜ ਦੀ ਦੁਨੀਆਂ, ਅਮਰੀਕਾ ਸਮੇਤ, ਪੜ੍ਹਾਈ ਤੇ ਵੱਧ ਤੋਂ ਵੱਧ ਜ਼ੋਰ ਦੇ ਰਹੀ ਹੈ। ਪਰ ਸਿੱਖ ਹਨ ਕਿ
ਪੜ੍ਹਾਈ ਪਵੇ ਢੱਠੇ ਖੂਹ ਵਿਚ, ਗੁਰਦਵਾਰਿਆਂ ਤੇ, ਨਿਸ਼ਾਨ ਸਾਹਿਬਾਂ ਤੇ ਸੋਨੇ ਦੀ ਚਮਕ ਨਜ਼ਰ ਆਉਣੀ
ਚਾਹੀਦੀ ਹੈ। ਇਹ ਮੈਂ ਪਹਿਲਾਂ ਹੀ ਲਿਖ ਚੁੱਕਾ ਹਾਂ ਕਿ ਇਹ ਸੋਨੇ ਦਾ ਧੰਦਾ ਬੜਾ ਲਾਹੇਵੰਦ ਹੈ। ਜਿਸ
ਖੰਡੇ ਤੇ ੧੭ ਕਿਲੋ ਸੋਨਾ ਲੱਗਣ ਦੀ ਗੱਲ ਕਹੀ ਜਾਂਦੀ ਹੈ, ਉਸ ਤੇ ਦੋ ਕਿਲੋ ਤੋਂ ਵੱਧ ਸੋਨਾ ਨਹੀਂ
ਲੱਗਾ ਹੁੰਦਾ, ਬਾਕੀ ਘੜੇ ਵਰਗੇ ਢਿੱਡਾਂ ਵਿੱਚ ਪੈ ਜਾਂਦਾ ਹੈ। ਮੈਂ ਪਹਿਲਾਂ ਇੱਕ ਲੇਖ ਵਿੱਚ ਲ਼ਿਖ
ਚੁੱਕਾ ਹਾਂ ਕਿ ਇੱਕ ਦਿਨ ਇਹ ਸੋਨਾ ਲੁੱਟਿਆ ਹੀ ਜਾਣਾ ਹੈ, ਕੋਈ ਨਹੀਂ ਰੋਕ ਸਕਦਾ। ਪਰ ਮੈਨੂੰ,
ਲੁੱਟਣ ਵਾਲਿਆਂ ਤੇ ਤਰਸ ਆਉਂਦਾ ਹੈ ਕਿਉਂਕਿ ਜੇ ਉਹ ਬੰਗਲਾ ਸਾਹਿਬ ਤੇ ਲੱਗੇ ਸੋਨੇ ਨੂੰ ਲੁਟਣਗੇ
ਤਾਂ ਮਨ ਵਿੱਚ ਇਹੀ ਗੱਲ ਹੋਵੇਗੀ ਕਿ ਅਸੀਂ ੧੨੫ ਕਿਲੋ ਸੋਨਾ ਲੁੱਟ ਰਹੇ ਹਾਂ, ਪਰ ਜਦ ਉਸ ਵਿਚੋਂ ੫੦
ਕਿਲੋ ਵੀ ਸੋਨਾ ਨਹੀਂ ਨਿਕਲੇਗਾ, ਤਾਂ ਵਿਚਾਰੇ ਰੋਣਗੇ ਨਹੀਂ ਤਾਂ ਹੋਰ ਕੀ ਕਰਨਗੇ? ਗੁਰਦਵਾਰਿਆਂ ਤੇ
ਲੱਗੇ ਸੋਨੇ ਨੂੰ ਤਾਂ ਕਿਸੇ ਨੇ ਕੀ ਜਾਂਚਣਾ-ਪਰਖਣਾ ਸੀ, ਉਹ ਤਾਂ ਸਾਧਾਂ ਦੇ ਢਿੱਡਾਂ ਵਿੱਚ ਹੀ ਹਜ਼ਮ
ਹੋ ਜਾਣਾ ਸੀ, ਪਰ ਪਾਕਿਸਤਾਨ ਸਰਕਾਰ ਨੇ ਸੋਨੇ ਦੇ ਵਪਾਰ ਦਾ ਵੀ ਭਾਂਡਾ ਫੋੜ ਦਿੱਤਾ ਹੈ।
ਏਵੇਂ ਹਰ ਪਾਸਿਉਂ ਸਿੱਖ ਧਰਮ ਅਤੇ ਸਮਾਜ ਦਾ ਹਰ ਠੇਕੇਦਾਰ, ਸਿੱਖੀ ਦੀਆਂ ਜੜ੍ਹਾਂ ਵਿੱਚ ਤੇਲ ਦੇ
ਰਿਹਾ ਹੈ। ਪਰ ਇਹ ਨਹੀਂ ਸਮਝ ਆ ਰਹੀ ਕਿ ਆਮ ਸਿੱਖ ਕੀ ਕਰ ਰਿਹਾ ਹੈ? ਉਹ ਅਗਿਆਨਤਾ ਵੱਸ ਗੁਰੂ ਦੀ
ਆੜ ਵਿਚ, ਗੁਰਦਵਾਰਿਆਂ ਦੀ ਆੜ ਵਿਚ, ਧਰਮ ਦੀ ਆੜ ਵਿਚ, ਕਿਉਂ ਲੁਟਿਆ ਜਾ ਰਿਹਾ ਹੈ? ਉਨ੍ਹਾਂ
ਬੰਦਿਆਂ ਦੀ ਮਦਦ ਕਰ ਰਿਹਾ ਹੈ, ਜੋ ਸਿੱਖੀ ਦੀ ਬੇੜੀ ਨੂੰ ਡੋਬਣ ਵੱਲ ਲਿਜਾ ਰਹੇ ਹਨ। ਉਨ੍ਹਾਂ ਨੂੰ
ਸਮਝਣਾ ਬਣਦਾ ਹੈ ਕਿ ਗੁਰਬਾਣੀ ਇਨ੍ਹਾਂ ਕਰਮਾਂ ਨੂੰ ਧਰਮ ਨਹੀਂ ਮੰਨਦੀ, ਗੁਰਬਾਣੀ ਤਾਂ ਧਰਮ ਬਾਰੇ
ਇਵੇਂ ਸੇਧ ਦਿੰਦੀ ਹੈ,
(ਜਿਸ ਨੂੰ ਸਿੱਖ, ਦਿਨ ਵਿੱਚ ਕਈ-ਕਈ ਵਾਰੀ ਪੜ੍ਹਦੇ ਹਨ, ਪਰ ਸਮਝਣ ਦੀ ਖੇਚਲ ਨਹੀਂ ਕਰਦੇ)
ਸਰਬ ਧਰਮ ਮਹਿ ਸ੍ਰੇਸਟ ਧਰਮੁ॥ ਹਰਿ ਕਾ ਨਾਮੁ ਜਪਿ ਨਿਰਮਲ ਕਰਮੁ॥ (੨੬੬)
ਇਸ ਵਿੱਚ ਸੋਨਾ ਲਾਉਣਾ ਅਤੇ ਉਹ ਕਰਮ ਕਰਨੇ ਕਿੱਥੇ ਹਨ, ਜੋ ਉਹ ਕਰ ਰਹੇ ਹਨ? ਜੇ ਉਹ ਆਪ ਹੀ
ਸਿੱਖੀ ਦੀਆਂ ਬੇੜੀਆਂ ਵਿੱਚ ਵੱਟੇ ਪਾਉਣਗੇ ਤਾਂ ਸਿੱਖੀ ਕਿਵੇਂ ਬਚੇਗੀ?
ਕੀ ਭੁੱਖੇ-ਨੰਗੇ, ਆਪਣੇ ਵਿਰਸੇ ਨਾਲੋਂ ਟੁੱਟੇ, ਅਨਪੜ੍ਹ ਸਿੱਖ, ਅੱਜ ਦੀ ਦੌੜ ਦੇ ਯੁਗ ਵਿੱਚ ਬਚ
ਪਾਉਣਗੇ?
ਯਕੀਨਨ ਜੇ ਉਹ ਨਾ ਸੰਭਲੇ ਤਾਂ ਸਿੱਖੀ ਨੂੰ ਇਤਿਹਾਸ ਦੀ ਧੂੜ ਬਣਦਿਆਂ ਜ਼ਿਆਦਾ ਦੇਰ ਨਹੀਂ ਲੱਗੇਗੀ,
ਫਿਰ ਇਹ ਪੱਥਰ ਅਤੇ ਸੋਨੇ ਦੀਆਂ ਕਬਰਾਂ ਉਨ੍ਹਾਂ ਦਾ ਕੁੱਝ ਨਹੀਂ ਸਵਾਰਨ ਲਗੀਆਂ।
ਅਮਰ ਜੀਤ ਸਿੰਘ ਚੰਦੀ
ਫੋਨ:- ੯੧ ੯੭੫੬੨ ੬੪੬੨੧.
(17/10/10)
ਜਰਨੈਲ ਸਿੰਘ ਬਸੋਤਾ/ ਗਿਆਨੀ ਜਗਤਾਰ ਸਿੰਘ ਜਾਚਕ
ਸ਼ਰਮ
ਦੀ ਗੱਲ ਹੈ ਕਿ ਗੁਰੂ ਨਾਨਕ ਸਾਹਿਬ ਦੇ ਸਿੱਖ ਰਾਮਦੇਵ ਵਰਗੇ ਜੋਗੀਆਂ ਪਿਛੇ ਦੌੜ ਰਹੇ ਹਨ: ਗਿ:
ਜਾਚਕ
ਵੈਨਕੂਵਰ 16 ਅਕਤੂਬਰ () ਗੁਰੂ ਕਾਲ ਵਿੱਚ ਸਿੱਧ ਜੋਗੀ ਗੁਰੂ
ਨਾਨਕ ਸਾਹਿਬ ਜੀ ਦੀ ਜੈ-ਜੈਕਾਰ ਕਰਦੇ ਰਹੇ। ਜੋਗੀਆਂ ਦੇ ਯੂ. ਪੀ. ਵਿਚਲੇ ਪ੍ਰਸਿੱਧ ਪ੍ਰਚਾਰ ਕੇਂਦਰ
‘ਗੋਰਖ ਮਤੇ ਦਾ ‘ਨਾਨਕ ਮਤੇ’ ਵਿੱਚ ਬਦਲਣਾਂ ਨਾਨਕ-ਫ਼ਲਸਫ਼ੇ ਦੀ ਜਿੱਤ ਦਾ ਪਤ੍ਰੱਖ ਪ੍ਰਮਾਣ ਹੈ। ਪਰ,
ਸ਼ਰਮ ਦੀ ਗੱਲ ਹੈ ਕਿ ਉਸ ਗੁਰੂ ਦੇ ਸਿੱਖ ਅਖਵੌਣ ਵਾਲੇ ਲੋਕ ਹੁਣ ਰਾਮਦੇਵ ਵਰਗੇ ਜੋਗੀਆਂ ਦੀ ਜੈਕਾਰ
ਕਰਦੇ ਹੋਏ ਉਨ੍ਹਾਂ ਪਿਛੇ ਦੌੜ ਰਹੇ ਹਨ। ਸਪਸ਼ਟ ਹੈ ਕਿ ਅਜਿਹੇ ਲੋਕ ਗੁਰਮਤਿ ਦੀ ਸੋਝੀ ਤੋਂ ਸਖਣੇ
ਹਨ। ਇਹ ਸ਼ਬਦ ਗਿਆਨੀ ਜਗਤਾਰ ਸਿੰਘ ਜਾਚਕ ਨੇ ਅੱਜ ਸਵੇਰੇ ਸ਼ੇਰਿ-ਪੰਜਾਬ ਰੇਡੀਓ ਵੈਨਕੂਵਰ ਤੋਂ
ਗੁਰਬਾਣੀ ਵਿਚਾਰ ਸਮੇਂ ਕਹੇ।
ਇਸ ਉਪਰੰਤ ਪਤਰਕਾਰਾਂ ਦੇ ਸੁਆਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ
ਜੀ ਵਿਖੇ ਤਾਂ ਸਮਾਧੀ ਸਥਿਤ ਹੋ ਕੇ ਮਾਨਸਿਕ ਸ਼ਾਤੀ ਦੀ ਪ੍ਰਾਪਤੀ ਲਈ ਪ੍ਰਾਣਾਯਾਮ ਕਰਨ ਅਤੇ ਪਸ਼ੂ
ਪੰਛੀਆਂ ਦੀ ਊਠਕ ਬੈਠਕ ਵਾਲੇ ਯੋਗ ਆਸਣ ਜਮਾਉਣ ਵਾਲਿਆਂ ਨੂੰ ‘ਛੋਡਿ ਕਪਟ ਨਿਤ ਹਰਿ ਭਜ ਬਵਰੇ’ ਕਹਿ
ਕੇ ਵਰਜਿਆ ਗਿਆ ਹੈ। ਗੁਰੂ ਸਾਹਿਬਾਂ ਐਲਾਨ ਕੀਤਾ ਹੈ ਕਿ ਇਸ ਤਰੀਕੇ ਇੱਕ ਛਿਨ ਲਈ ਵੀ ਕਿਸੇ ਨੂੰ
ਸ਼ਾਂਤੀ ਨਹੀ ਮਿਲ ਸਕਦੀ। ਪਰ, ਸਾਡੇ ਕਈ ਸਮਾਜਿਕ ਚੌਧਰੀ ਹੁਣ ਸਰੀਰਕ ਅਰੋਗਤਾ ਦੇ ਬਹਾਨੇ
ਗੁਰਦੁਆਰਿਆਂ ਵਿੱਚ ਯੋਗਾ ਕੈਂਪ ਲਗਵਾ ਰਹੇ ਹਨ ਅਤੇ ਕਈ ਥਾਂਈਂ ਕੁੰਡਲਨੀ ਯੋਗ ਦੀਆਂ ਵਿਸ਼ੇਸ਼ ਕਲਾਸਾਂ
ਦੁਆਰਾ ਕੁੰਡਲਣੀ ਜਗਾ ਕੇ ਦਸਮ ਦੁਆਰ ਵਿੱਚ ਸਮਾਧੀ ਸਥਿਤ ਹੋਣ ਦੀਆਂ ਵਿਧੀਆਂ ਸਖਾਈਆਂ ਜਾ ਰਹੀਆਂ
ਹਨ। ਇਹ ਸਭ ਸਿੱਖੀ ਨੂੰ ਹਿੰਦੂ ਮੱਤ ਦੇ ਖਾਰੇ ਸਮੁੰਦਰ ਵਿੱਚ ਗਰਕ ਕਰਨ ਦੇ ਤਰੀਕੇ ਹਨ, ਜਿਨ੍ਹਾਂ
ਪ੍ਰਤੀ ਸਾਨੂੰ ਸਾਰਿਆਂ ਨੂੰ ਸੁਚੇਤ ਹੋਣ ਦੀ ਲੋੜ ਹੈ।
ਉਨ੍ਹਾਂ ਮੰਨਿਆਂ ਕਿ ਅਜੋਕੇ ਮਸ਼ੀਨੀ ਯੁੱਗ ਵਿੱਚ ਹਰੇਕ ਮਨੁਖ ਨੂੰ ਸਰੀਰਕ ਅਰੋਗਤਾ ਲਈ ਵਿਸ਼ੇਸ਼ ਵਰਜਿਸ਼
ਦੀ ਲੋੜ ਹੈ। ਕਿਉਂਕਿ, ਕੰਮ-ਕਾਰ ਵਿੱਚ ਸਰੀਰਕ ਹਰਕਤ ਨਹੀ ਰਹੀ। ਖਾਡੂਰ ਸਾਹਿਬ ਦਾ ਗੁਰਦੁਆਰਾ ਮੱਲ
ਅਖਾੜਾ ਸਾਡੇ ਲਈ ਸੇਧ ਹੈ ਕਿ ਗੁਰਦੁਆਰਿਆਂ ਵਿੱਚ ਬੱਚਿਆਂ, ਨੌਜਵਾਨਾਂ ਤੇ ਬਜ਼ੁਰਗਾਂ ਲਈ ਸਰੀਰਕ
ਕਸਰਤ ਦੇ ਵੱਖ ਵੱਖ ਯੋਗ ਪ੍ਰਬੰਧ ਹੋਣੇ ਚਾਹੀਦੇ ਹਨ। ਇਸ ਘਾਟ ਕਾਰਨ ਹੀ ਜੋਗੀ ਸਿੱਖਾਂ ਨੂੰ
ਪ੍ਰਭਾਵਤ ਕਰ ਰਹੇ ਹਨ। ਜਾਚਕ ਜੀ ਕਿਹਾ ਕਿ ਗੁਰਮਤੀ ਪਹਿਰੇ ਹੇਠ ਕਸਰਤ ਵਾਸਤੇ ਐਕਸਰਸਾਈਜ਼ਾਂ ਸਖਾਉਣ
ਲਗਾਓਣ ਲਈ ਕੈਂਪ ਕਲਾਸਾਂ ਲਗਾਓ, ਪਰ ਉਨ੍ਹਾਂ ਨੂੰ ‘ਯੋਗਾ’ ਦਾ ਨਾਮ ਦੇਣ ਦੀ ਥਾਂ ‘ਹੈਲਥ ਕੈਂਪ ਜਾਂ
‘ਹੈਲਦੀ ਐਕਸਰਸਾਈਜ਼’ ਦੀ ਕਲਾਸ ਕਹੋ, ਤਾਂ ਜੋ ਸਿੱਖ ਸੰਗਤਾਂ ਅਨਮਤੀ ਪ੍ਰਭਾਵ ਨਾ ਕਬੂਲਣ।
(17/10/10)
ਹਰਦੇਵ ਸਿੰਘ, ਜੰਮੂ
‘ਪਵਣ ਗੁਰੂ`
ਹਰਦੇਵ ਸਿੰਘ, ਜੰਮੂ
ਸਲੋਕੁ ॥ ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥ ਦਿਵਸੁ ਰਾਤਿ ਦੁਇ
ਦਾਈ ਦਾਇਆ ਖੇਲੈ ਸਗਲ ਜਗਤੁ ॥
ਜਪੁ ਦੀ ਬਾਣੀ ਦਾ ਇਹ ਸਲੋਕ ਕਿਸੇ ਵੀ ਗੁਰਮਤਿ ਵਿਚਾਰਕ ਲਈ ਇੱਕ ਵੱਡੀ
ਜਗਿਆਸਾ ਦਾ ਵਿਸ਼ਾ ਹੋ ਸਕਦਾ ਹੈ। ਇਹ ਸਪਸ਼ਟ ਹੈ ਕਿ ਗੁਰਬਾਣੀ ਕਾਵਿ ਰੂਪ ਵਿੱਚ ਸਿੱਖ ਫ਼ਲਸਫ਼ੇ ਦੀਆਂ
ਵਿਸ਼ਾਲ ਪੱਧਰਾ ਨੂੰ ਸਮੇਟੇ ਹੋਈ ਹੈ। ਯਾਨੀ ਗਾਗਰ ਵਿੱਚ ਸਾਗਰ। ਗੁਰੂ ਨਾਨਕ ਜੀ ਦੀ ਲਿੱਖੀ ਜਪੁ ਦੀ
ਬਾਣੀ ਦੇ ਅਰਥਾਂ ਨੂੰ ਵਧੇਰੇ ਸਮਝਣ ਦਾ ਜਤਨ ਕਰਦੇ ਰਹਿਣਾ ਆਉਣ ਵਾਲੇ ਸਮਿਆਂ ਤਕ ਵਿਚਾਰਕਾਂ ਦੇ
ਚਿੰਤਨ ਦਾ ਵਿਸ਼ਾ ਰਹੇਗਾ।
ਇਸ ਸਲੋਕ ਦੇ ਪਦ ਅਰਥ ਇੰਝ ਕੀਤੇ ਗਏ ਹਨ:
ਪਦਅਰਥ:- ਪਵਣੁ-ਹਵਾ,
ਸੁਆਸ, ਪ੍ਰਾਣ। ਮਹਤੁ-ਵੱਡੀ। ਦਿਵਸੁ-ਦਿਨ। ਦੁਇ-ਦੋਵੇਂ। ਦਿਵਸੁ ਦਾਇਆ-ਦਿਨ ਖਿਡਾਵਾ ਹੈ। ਰਾਤਿ
ਦਾਈ-ਰਾਤ ਖਿਡਾਵੀ ਹੈ। ਸਗਲ-ਸਾਰਾ।
ਅਤੇ ਭਾਵ ਅਰਥ ਇੰਝ ਹੋਏ ਹਨ:
ਅਰਥ:- ਪ੍ਰਾਣ (ਸਰੀਰਾਂ
ਲਈ ਇਉਂ ਹਨ ਜਿਵੇਂ) ਗੁਰੂ (ਜੀਵਾਂ ਦੇ ਆਤਮਾ ਲਈ) ਹੈ, ਪਾਣੀ (ਸਭ ਜੀਵਾਂ ਦਾ) ਪਿਉ ਹੈ ਅਤੇ ਧਰਤੀ
(ਸਭ ਦੀ) ਵੱਡੀ ਮਾਂ ਹੈ। ਦਿਨ ਅਤੇ ਰਾਤ ਦੋਵੇਂ ਖਿਡਾਵਾ ਤੇ ਖਿਡਾਵੀ ਹਨ, ਸਾਰਾ ਸੰਸਾਰ ਖੇਡ ਰਿਹਾ
ਹੈ, (ਭਾਵ, ਸੰਸਾਰ ਦੇ ਸਾਰੇ ਜੀਵ ਰਾਤ ਨੂੰ ਸੌਣ ਵਿੱਚ ਅਤੇ ਦਿਨੇ ਕਾਰ-ਵਿਹਾਰ ਵਿੱਚ ਪਰਚੇ ਪਏ
ਹਨ)।
ਸਲੋਕ ਦੇ ਆਰੰਭ ਦੇ ਦੋ ਪਦ ‘ ਪਵਨ
ਗੁਰੂ` ਇਸ ਛੋਟੀ ਜਿਹੀ ਵਿਚਾਰ ਚਰਚਾ ਦਾ
ਵਿਸ਼ਾ ਹੈ।
ਜਾਹਿਰ ਜਿਹੀ ਗੱਲ ਹੈ ਕਿ ਇਨ੍ਹਾਂ ਦੋ ਪਦਾਂ ਦੇ ਅਰਥ ਸਮਝਣੇ ਪੇਣ ਗੇ। ਅਸੀਂ
ਦੇਖਦੇ ਹਾਂ ਕਿ ਇੱਕ ਪਦ ਦੇ ਕਈ ਅਰਥ ਹੁੰਦ ਹਨ ਅਤੇ ਭਾਵਅਰਥ ਸਮਝਣ ਲਈ ਸ਼ਲੋਕ ਜਾਂ ਸ਼ਬਦ ਦੇ ਮੁੱਖਭਾਵ
ਅਨੁਸਾਰ ਢੁੱਕਵੇਂ ਅਰਥ ਦੀ ਚੋਣ ਕਰਨੀ ਬਣਦੀ ਹੈ। ਇਸਦੇ ਨਾਲ ਹੀ ਗੁਰਮਤਿ ਦਾ ਭਾਵ ਸਹਾਈ ਹੁੰਦਾ ਹੀ
ਹੈ। ਆਉ ਸਭ ਤੋਂ ਪਹਿਲਾਂ ਇਸ ਪੂਰੀ ਪੰਗਤੀ ਦੇ ਇੱਕ ਮੁੱਖ ਪੱਖ ਦੀ ਵਿਚਾਰ ਕਰੀਏ।
ਸ਼ਪਸ਼ਟ ਰੂਪ ਵਿੱਚ ਇਸ ਪੰਗਤੀ ਵਿੱਚ ਗੁਰੂ ਨਾਨਕ ਨੇ ਜੀਵਾਂ ਦੇ ਸੰਧਰਭ ਵਿੱਚ
ਇਸ ਸੰਸਾਰ ਦੀ ਗੱਲ ਕੀਤੀ ਹੈ ਨਾ ਕਿ ਸਮੁੱਚੇ ਬ੍ਰਹਮਾਂਡ ਦੀ। ਇਸ ਸਲੋਕ ਵਿੱਚ ‘ਜਗਤ` ਦਾ ਅਰਥ ਅਤੇ
ਇਸ ਦਾ ਭਾਵ ਕੇਵਲ ਇਸ ਸੰਸਾਰ ਨਾਲ ਜੁੜਿਆ ਹੋਇਆ ਹੈ। ਇਹ ਹੈ ਇਸ ਪੰਗਤੀ ਦਾ ਮੁੱਖ ਪੱਖ, ਜਿਸ ਨੂੰ
ਧਿਆਨ ਵਿੱਚ ਰੱਖਦੇ ਅਸੀਂ ‘ਪਵਣ ਗੁਰੂ`ਪਦਾਂ ਦੇ ਅਸਲ ਭਾਵ ਅਰਥ ਨੂੰ ਸਮਝ ਸਕਦੇ ਹਾਂ।
ਪਵਣ ਦਾ ਅਰਥ ਹੈ ਹਵਾ ਜਾਂ ਵਾਯੂਮੰਡਲ। ਉੱਪਰਲੇ ਪੱਖ ਨੂੰ ਵਿਚਾਰਦੇ ਹੋਏ ਇਸ
ਦਾ ਇਹੀ ਅਰਥ ਬਣਦਾ ਹੈ। ਪਵਣ ਦੀ ਬਿਰਤੀਆਂ ਨੂੰ ਗੁਰਬਾਣੀ ਵਿੱਚ ਇੰਝ ਬਿਆਨ ਕੀਤਾ ਗਿਆ ਹੈ:
ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ ॥ ਜਲ ਤੇ ਤ੍ਰਿਭਵਣੁ ਸਾਜਿਆ ਘਟਿ
ਘਟਿ ਜੋਤਿ ਸਮੋਇ ॥ (ਮ. ੧, ਆਦਿ ਗੁਰੂ ਗ੍ਰੰਥ ਪੰਨਾ 19)
ਅਰਥ:-ਪਰਮਾਤਮਾ ਤੋਂ (ਸੂਖਮ ਤੱਤ) ਪਵਣ ਬਣਿਆ, ਪਵਣ ਤੋਂ ਜਲ ਹੋਂਦ ਵਿੱਚ
ਆਇਆ, ਜਲ ਤੋਂ ਸਾਰਾ ਜਗਤ ਰਚਿਆ ਗਿਆ।
ਇਥੇ ਸਪਸ਼ਟ ਰੂਪ ਵਿੱਚ ਗੁਰੂ ਨਾਨਕ ਜੀ ਨੇ ਵਿਚਾਰ ਦਿੱਤਾ ਹੈ ਕਿ ਹਵਾ ਜਗਤ
ਦੀ ਰਚਨਾ ਦਾ ਇੱਕ ਮੁੱਡਲਾ ਨਿਯਮ ਹੈ। ਇਹ ਜਗਤ ਦੇ
Evolution ਵੱਲ ਕੀਤਾ ਗਿਆ ਇਸ਼ਾਰਾ ਵੀ ਹੈ। ਇਹ
ਇਸ਼ਾਰਾ ਧਰਤੀ ਅਤੇ ਜੀਵਾਂ ਨੂੰ ‘ਕੁੱਝ ਦਿਨਾਂ ਵਿੱਚ ਹੀ ਬਨਾਉਣ ਦੀ ਮਾਨਤਾ` ਨਾਲ ਗੁਰੂ ਨਾਨਕ ਦੀ
ਅਸਹਿਮਤੀ ਦਾ ਸੂਚਕ ਹੈ। ਗੁਰੂ ਨਾਨਕ ਨੇ ਜਗਤ ਅਤੇ ਜੀਵਾਂ ਦੇ ਕ੍ਰਮਵਾਰ ਵਿਕਾਸ ਦੀ ਗੱਲ ਕਹੀ ਹੈ।
ਪਉਣੁ ਉਪਾਇਧਰੀ ਸਭ ਧਰਤੀ ਜਲ ਅਗਨੀ ਕਾ ਬੰਧੁ ਕੀਆ ॥ (ਮ. ੧, ਆਦਿ ਗੁਰੂ
ਗ੍ਰੰਥ ਪੰਨਾ 350)
ਅਰਥ:- ਪਰਮਾਤਮਾ ਨੇ ਹਵਾ
ਬਣਾਈ, ਸਾਰੀ ਧਰਤੀ ਸਾਜੀ, ਪਾਣੀ ਅੱਗ ਦਾ ਮੇਲ ਕੀਤਾ
ਅਤੇ ਸਿਧ ਗੋਸ਼ਟਿ ਵਿੱਚ ਸਿਧਾਂ ਦਾ ਇਹ ਸਵਾਲ ਵੇਖੋ:
ਕਵਣ ਮੂਲੁ ਕਵਣ ਮਤਿ ਵੇਲਾ
॥॥
(ਮ. ੧, ਆਦਿ ਗੁਰੂ ਗ੍ਰੰਥ
ਪੰਨਾ 942)
ਅਰਥ:- ( ਪ੍ਰਸ਼ਨ: ) —
(ਜੀਵਨ ਦਾ) ਕੀਹ ਮੂਲ ਹੈ? ਕੇਹੜੀ ਸਿੱਖਿਆ ਲੈਣ ਦਾ (ਇਹ ਮਨੁੱਖਾ ਜਨਮ ਦਾ) ਸਮਾ ਹੈ?
ਗੁਰੂ ਨਾਨਕ ਜੀ ਦਾ ਜਵਾਬ:
ਪਵਨ ਅਰੰਭੁਸਤਿਗੁਰ ਮਤਿ ਵੇਲਾ ॥ (ਮ. ੧, ਆਦਿ ਗੁਰੂ ਗ੍ਰੰਥ ਪੰਨਾ 942)
ਅਰਥ:- ( ਉੱਤਰ: ) ਪਵਣ ਹੀ
ਜੀਵਨ ਦਾ ਮੂਲ ਹਨ। (ਇਹ ਮਨੁੱਖਾ ਜਨਮ ਦਾ) ਸਮਾ ਸਤਿਗੁਰੂ ਦੀ ਸਿੱਖਿਆ ਲੈਣ ਦਾ ਹੈ।
ਇਥੇ ਵੀ ਗੁਰੂ ਨਾਨਕ ਪਾਤਿਸ਼ਾਹ ਜੀ ਨੇ ਪਵਣ ਨੂੰ ਜੀਵਾਂ ਦੇ ਜਗਤ ਦੀ ਰਚਨਾ
ਦਾ ਆਰੰਭ ਦੱਸਿਆ ਹੈ। ਇਹ ਹੈ ਪਹਿਲੀ ਗੱਲ।
ਹੁਣ ਪਦ ‘ ਗੁਰੂ`
ਦੇ ਅਰਥ ਦੀ ਵਿਚਾਰ ਕਰੀਏ। ਸਲੋਕ ਦੀ ਪੂਰੀ
ਪੰਗਤੀ ਦੇ ਮੁੱਖ ਪੱਖ ਨੂੰ ਧਿਆਨ ਵਿੱਚ ਰਖੀਏ ਤਾਂ ਇਹ ਸਵੀਕਾਰ ਕਰਨਾ ਪਵੇਗਾ ਕਿ ਇਸ ਸਲੋਕ ਵਿੱਚ
‘ਗੁਰੂ` ਦਾ ਅਰਥ ਉਹ ਗੁਰੂ ਨਹੀਂ ਨਿਕਲਦਾ ਜਿਸਦਾ ਅਰਥ ਅਸੀਂ ਸਿੱਖਿਆ ਦੇਣ ਵਾਲਾ ਕਰਕੇ ਕਰਦੇ ਹਾਂ।
ਇਹ ਪੰਗਤੀ ਜਗਤ ਦੀ ਚਲੀ ਖੇਡ ਨਾਲ ਸਬੰਧਿਤ ਹੈ। ਇਥੇ ਗੁਰੂ ਨਾਨਕ ਸਿਖਿਆ ਦੇਣ ਵਾਲੇ ਗੁਰੂ ਦੀ ਗੱਲ
ਨਹੀਂ ਕਰ ਰਹੇ। ਨਿਰਸੰਦੇਹ ਗੁਰੂ ਬਾਣੀ ਦਾ ਇਸ ਸਲੋਕ ਵਿੱਚ ਗੁਰੂ ਦਾ ਅਰਥ ਉਸਤਾਦ ਨਹੀਂ ਕੁੱਝ ਹੋਰ
ਹੈ। ਪਵਣ ਦਾ ਅਰਥ ਇਸ ਜਗ੍ਹਾ ਉਸਤਾਦ ਵਜੋਂ ਕਰਨਾ ਗੰਝਲਦਾਰ ਗੱਲ ਹੋ ਜਾਂਦੀ ਹੈ। ਵਿਆਖਿਆਕਾਰਾਂ ਨੇ
ਇੱਥੇ ਅਨਜਾਣੇ ਕੁੱਝ ਭੂਲੇਖਾ ਖਾਦਾ ਹੈ।
ਭਾਈ ਕ੍ਹਾਨ ਸਿੰਘ ਨਾਭਾ ਜੀ ਦਾ ਲਿਖਿਆ ਮਹਾਨ ਕੋਸ਼ ਇੱਕ ਵਿੱਲਖਣ ਲਿਖਤ ਹੈ
ਜਿਸ ਵਿੱਚ ਉਨ੍ਹਾਂ ਨੇ ਗੁਰਬਾਣੀ ਵਿੱਚ ਆਏ ਸ਼ਬਦਾਂ ਦੇ ਵਿਸਤਾਰ ਵਿੱਚ ਅਰਥ ਕੀਤੇ ਹਨ। ਉਨ੍ਹਾਂ ਗੁਰੂ
ਸ਼ਬਦ ਦੇ ਬਾਕਿ ਹੋਰ ਅਰਥਾਂ ਨੂੰ ਦਰਸਾਉਂਦੇ ਇਸਦਾ ਅਰਥ ਇੰਝ ਵੀ ਲਿਖਿਆ ਹੈ:
ਗੁਰੁ: (੧) ਉਸਤਾਦ, ਵਿਦਯਾ ਦੱਸਣ ਵਾਲਾ (੨) ਕਿਸੇ ਸਿਧਾਂਤ ਦੀ ਤਾਲਿਕਾ
(ਕੁੰਜੀ), ਪੰਨਾ 419, ਮਹਾਨ ਕੋਸ਼ ਭਾਈ ਕਾਨ ਸਿੰਘ ਨਾਭਾ
ਇਸ ਦੇ ਨਾਲ ਗੁਰੂ ਦਾ ਅਰਥ ਅੰਗ੍ਰਜ਼ੀ ਵਿੱਚ
Preceptor
ਵੀ ਲਿਖਿਆ ਮਿਲਦਾ ਹੈ ( SGGS Gurmukhi English
Dictionary) ਜਿਸ ਤੋਂ ਭਾਵ ਹੁੰਦਾ ਹੈ ਨਿਯਮਬੱਧ
ਕਰਨ ਵਾਲਾ। Precept
ਦਾ ਅਰਥ ਹੈ ਨਿਯਮ। ਹਵਾ ਦਾ ਵਿਵਹਾਰ ਜਗਤ ਦੀ ਰਚਨਾ ਦਾ ਇੱਕ ਮੁੱਢਲਾ ਨਿਯਮ ਹੈ। ਇਸ ਵਿਚਾਰ ਨੂੰ
ਗੁਰੂ ਨਾਨਕ ਜੀ ਨੇ ਹੀ ਉੱਪਰ ਦਿੱਤੇ ਦੋ ਹਵਾਲਿਆਂ ਵਿੱਚ ਦ੍ਰਿੜ ਕਰਵਾਇਆ ਹੈ।
ਇਸ ਸਲੋਕ ਵਿੱਚ ਇਸ ਅਰਥ ਨੂੰ ਸਵੀਕਾਰ ਕਰਨ ਨਾਲ ਪੂਰੀ ਪੰਗਤੀ ਦਾ ਭਾਵ ਅਰਥ
ਸਪਸ਼ਟ ਹੋ ਜਾਦਾਂ ਹੈ। ਹੁਣ ‘ਪਵਣ ਗੁਰੂ`ਦਾ ਅਰਥ ਬਣਦਾ ਹੈ:
ਹਵਾ ਜੀਵ ਜਗਤ ਰਚਨਾ ਦੇ ਸਿਧਾਂਤ ਦੀ ਕੁੰਜੀ ਹੈ। ਤਾਲਿਕਾ
ਹੈ, ਯਾਨੀ ਕਿ ਜਗਤ ਦੇ ਆਰੰਭ ਦਾ ਨਿਯਮ ਹੈ।
ਇਥੇ ਹਵਾ ਨੂੰ ਗੁਰੂ ਕਹਿਣ ਤੋਂ ਭਾਵ ਹਵਾ ਨੂੰ ਉਸਤਾਦ ਕਹਿਣਾ ਨਹੀਂ ਬਣਦਾ,
ਵਿਸ਼ੇਸ਼ਕਰ ਉਸ ਸੂਰਤ ਵਿੱਚ ਜਿਸ ਵੇਲੇ ਗੱਲ ਜੀਵਾਂ ਅਤੇ ਜਗਤ ਦੇ ਸੰਧਰਭ ਦੀ ਹੋ ਰਹੀ ਹੋਵੇ। ‘ਪਵਣ`
ਬਾਰੇ ਗੁਰੂ ਨਾਨਕ ਪਾਤਿਸ਼ਾਹ ਜੀ ਦੁਆਰਾ ਦਿੱਤੇ ਉਪਰਲੇ ਹਵਾਲੇ ਸਪਸ਼ਟ ਰੂਪ ਵਿੱਚ ਪਵਣ ਨੂੰ ਆਰੰਭਕ
ਨਿਯਮ ਦੇ ਰੂਪ ਵਿੱਚ ਦਰਸਾਉਂਦੇ ਹਨ। ਇਸ ਲਈ ਇਸ ਸਲੋਕ ਵਿੱਚ ‘ਪਵਣ ਗੁਰੂ` ਦਾ ਠੀਕ ਸੰਖੇਪ ਭਾਵਅਰਥ
ਹੈ:
ਹਵਾ ਜੀਵ ਜਗਤ ਰਚਨਾ ਦੇ ਸਿਧਾਂਤ ਦੀ ਕੁੰਜੀ ਹੈ। ਯਾਨੀ ਕਿ ਆਰੰਭ ਦਾ
ਸਿਧਾਂਤ ਹੈ, ਨਿਯਮ ਹੈ। ਪਾਣੀ (ਸਭ ਜੀਵਾਂ
ਦਾ) ਪਿਉ ਹੈ ਅਤੇ ਧਰਤੀ (ਸਭ ਦੀ) ਵੱਡੀ ਮਾਂ ਹੈ। ਦਿਨ ਅਤੇ ਰਾਤ ਦੋਵੇਂ ਖਿਡਾਵਾ ਤੇ ਖਿਡਾਵੀ ਹਨ,
ਸਾਰਾ ਸੰਸਾਰ ਖੇਡ ਰਿਹਾ ਹੈ।
ਹਾਲਾਂਕਿ ਦੱਸ
ਗੁਰੂ ਸਾਹਿਬਾਨ ਵੀ ‘ਸਤਿਗੁਰੂ` (ਪਰਮਾਤਮਾ) ਅਤੇ ‘ਸ਼ਬਦ ਗੁਰੂ` ਦੇ ਫ਼ਲਸਫ਼ੇ ਦੀਆਂ ਪਰਤਾਂ ਨੂੰ
ਖੋਲਦੀਆਂ ਕੁੰਜੀਆਂ ਸਨ ਪਰ ਇਸ ਸਲੋਕ ਵਿੱਚ ਪਵਣ ਨੂੰ ਗੁਰੂ ਕਹਿਣ ਦਾ ਭਾਵ ਕੇਵਲ ਜਗਤ ਦੀ ਰਚੀ ਹੋਈ
ਖੇਡ ਦੇ ਸੰਧਰਭ ਵਿੱਚ ਹੈ ਨਾ ਕਿ ਪਰਮਾਤਮਾ, ਸ਼ਬਦ ਗੁਰੂ ਅਤੇ ਗੁਰੂਆਂ ਦੇ ਸੰਧਰਭ ਵਿਚ।
ਹਰਦੇਵ ਸਿੰਘ, ਜੰਮੂ
(17/10/10)
ਕਿਰਪਾਲ ਸਿੰਘ ਬਠਿੰਡਾ
ਸਤਿਕਾਰਯੋਗ ਮੁਖ ਸੰਪਾਦਕ ਸਾਹਿਬ ਜੀ, ਸਿੱਖ ਮਾਰਗ ਡਾਟ ਕਾਮ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਵਿਸ਼ਾ: ਸਿੱਖ ਮਾਰਗ ਡਾਟ ਕਾਮ `ਤੇ ਮੇਰੀਆਂ ਲਿਖਤਾਂ ਨਾ ਛਪਣ ਦੇ ਕਾਰਣਾਂ ਦੀ ਜਾਣਕਾਰੀ ਦੇਣ `ਤੇ ਆਪ
ਜੀ ਦਾ ਧੰਨਵਾਦ
ਸਤਿਕਾਰਯੋਗ ਮੁੱਖ ਸੰਪਾਦਕ ਸਾਹਿਬ ਜੀ ਆਪ ਜੀ ਦਾ ਧੰਨਵਾਦ ਹੈ ਕਿ ਬੇਹੱਦ ਰੁਝੇਵਿਆਂ ਦੇ ਬਾਵਯੂਦ
ਮੇਰੀ ਬੇਨਤੀ `ਤੇ ਤੁਸਾਂ ਤੁਰੰਤ ਕਾਰਵਾਈ ਕਰਦਿਆਂ ਮੇਰੀਆਂ ਲਿਖਤਾਂ ਆਪ ਜੀ ਦੀ ਸਾਈਟ `ਤੇ ਨਾ ਛਪਣ
ਦੇ ਕਾਰਣਾਂ ਤੋਂ ਮੈਨੂੰ ਅਤੇ ਪਾਠਕਾਂ ਨੂੰ ਬੜੇ ਵਿਸਥਾਰ ਨਾਲ ਜਾਣਕਾਰੀ ਦੇ ਦਿੱਤੀ ਹੈ। ਮੈਂ ਆਪ ਜੀ
ਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਮੇਰੇ ਕੋਲ ਨਾ ਤਾਂ ਕੰਪਿਊਟਰ ਸੀ ਅਤੇ ਨਾ ਹੀ ਕੰਪਿਊਟਰ ਬਾਰੇ
ਕੋਈ ਜਾਣਕਾਰੀ। ਮੈਂ ਆਪਣੀਆਂ ਲਿਖਤਾਂ ਕਿਸੇ ਪਾਸੋਂ ਟਾਈਪ ਕਰਵਾ ਕੇ ਭੇਜਦਾ ਰਹਿੰਦਾ ਸੀ ਇਸ ਲਈ ਮੈਂ
ਆਪ ਜੀ ਵਲੋਂ 6 ਅਤੇ 12 ਜਨਵਰੀ 2010 ਨੂੰ ਭੇਜੇ ਸੰਦੇਸ਼ ਨਹੀਂ ਪੜ੍ਹ ਸਕਿਆ ਅਤੇ ਨਾ ਹੀ ਦੂਸਰੇ ਦੀ
ਸਹਾਇਤਾ ਤੋਂ ਬਿਨਾਂ ਪੜ੍ਹਨ ਲਈ ਸਮਾ ਜਾਂ ਯੋਗਤਾ ਸੀ। ਉਨ੍ਹਾਂ ਦਿਨਾਂ `ਚ ਡਾ: ਪਰਮਜੀਤ ਸਿੰਘ ਸਮਰਾ
ਨੇ ਮੈਨੂੰ ਫ਼ੋਨ `ਤੇ ਆਪ ਜੀ ਦਾ ਸੰਦੇਸ਼ ਪੜ੍ਹਨ ਲਈ ਜਾਣਕਾਰੀ ਜਰੂਰ ਦੇ ਦਿੱਤੀ ਸੀ ਜਿਸ ਤੋਂ ਬਾਅਦ
ਆਪਣੇ ਲੇਖ ਆਪ ਜੀ ਨੂੰ ਆਪ ਜੀ ਦੀ ਸਹੀ ਈ-ਮੇਲ ਆਈ ਡੀ `ਤੇ ਲਗਾਤਰ ਭੇਜਦਾ ਆ ਰਿਹਾ ਹਾਂ ਜਿਨ੍ਹਾਂ
ਵਿੱਚੋਂ ਕਈ ਮਹੀਨਿਆਂ ਤੱਕ ਛਪਦੇ ਵੀ ਰਹੇ ਹਨ। ਮੈਂ ਆਪ ਜੀ ਨੂੰ ਆਪਣੇ ਲੇਖ ਭੇਜਣੇ ਕਦੀ ਵੀ ਬੰਦ
ਨਹੀਂ ਕੀਤੇ ਹੋ ਸਕਦਾ ਹੈ ਕਦੀ ਈ-ਮੇਲ ਆਈਡੀ ਟਾਈਪ ਕਰਨ ਸਮੇਂ ਜਾਂ ਹੋਰ ਕਿਸੇ ਤਕਨੀਕੀ ਨੁਕਸ ਕਾਰਣ
ਤੁਹਾਨੂੰ ਨਾ ਮਿਲਦੇ ਹੋਣ ਕਿਉਂਕਿ ਆਪਣੀਆਂ ਲਿਖਤਾਂ ਭੇਜਣ ਸਮੇਂ ਮੇਰਾ ਠਿਕਾਣਾ ਕਦੀ ਵੀ ਇੱਕ ਨਹੀਂ
ਸੀ ਹੁੰਦਾ ਅਤੇ ਸਮੇਂ ਅਨੁਸਾਰ ਬਦਲਦਾ ਰਹਿੰਦਾ ਸੀ।
ਦੂਸਰਾ ਕਾਰਣ ਜੋ ਤੁਸਾਂ ਦੱਸਿਆ ਹੈ ਕਿ ਜਦੋਂ ਸਪੋਕਸਮੈਨ ਦੇ ਵਿਰੁੱਧ ਮੇਰਾ ਇੱਕ ਲੇਖ ਛਾਪ ਦਿੱਤਾ
ਤਾਂ ਇਸ ਪਿੱਛੋਂ ਹੋਰ ਮੁੱਦੇ ਤਿਆਗ ਕੇ ਮੈਂ ਸਿਰਫ ਇੱਕ ਹੀ ਮੁਹਾਰਨੀ ਪੜ੍ਹਨੀ ਸੁਰੂ ਕਰ-ਦਿੱਤੀ
ਸੌਦਾ ਸੰਪਾਦਕ, ਸੌਦਾ ਸੰਪਾਦਕ। ਇਸ ਨਾਲ ਆਉਣ ਵਾਲੇ ਸਮੇਂ ਵਿੱਚ ਮਿਲ ਕੇ ਚੱਲਣ ਦੀ ਸੰਭਾਵਨਾ ਘਟਦੀ
ਸੀ ਤੇ ਆਪਸੀ ਕੁੜੱਤਣ ਵਧਣ ਦੀਆਂ ਜਿਆਦਾ ਸੰਭਾਵਨਾ ਸੀ। ਆਪ ਜੀ ਵਲੋਂ ਦਿੱਤੀ ਗਈ ਦਲੀਲ ਦਾ ਮਗਰਲਾ
ਹਿੱਸਾ 16 ਆਨੇ ਸੱਚ ਹੈ ਅਤੇ ਮੈਂ ਇਸ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ। ਪਹਿਲਾ ਹਿੱਸਾ ਬੇਸ਼ੱਕ ਪੂਰਾ
ਸੱਚ ਨਹੀਂ ਪਰ ਫਿਰ ਵੀ ਮੈਂ ਆਪ ਜੀ ਨਾਲ ਸਹਿਮਤ ਹਾਂ। ਕਾਰਣ ਇਹ ਹੈ ਕਿ ਮੈਂ ਜਿਹੜੇ ਪੰਥਕ ਮੁੱਦਿਆਂ
`ਤੇ ਲਿਖਦਾ ਆ ਰਿਹਾ ਹਾਂ ਉਨ੍ਹਾਂ `ਚੋਂ ਕੋਈ ਵੀ ਤਿਆਗਿਆ ਨਹੀਂ। ਇਹ ਠੀਕ ਹੈ ਕਿ ਉਪ੍ਰੋਕਤ ਵਰਨਣਿਤ
ਸਾਧਨਾਂ ਦੀ ਘਾਟ ਕਰਨ ਮੈਂ ਉਤਨਾ ਕੁੱਝ ਨਹੀਂ ਲਿਖ ਸਕਿਆ ਜਿਤਨੀ ਕਿ ਤੁਸੀਂ ਜਾਂ ਮੇਰੇ ਹੋਰ ਸੁਹਿਰਦ
ਪਾਠਕ ਮੈਥੋਂ ਉਮੀਦ ਰੱਖਦੇ ਹਨ। ਬੇਸ਼ੱਕ ਇਹ ਘਾਟ ਪੂਰੀ ਕਰਨ ਲਈ ਮੈਂ ਪਿਛਲੇ ਦੋ ਕੁ ਮਹੀਨੇ ਤੋਂ
ਆਪਣਾ ਕੰਪਿਊਟਰ ਖਰੀਦ ਲਿਆ ਹੈ ਤੇ 63 ਸਾਲ ਦੀ ਉਮਰ ਹੋਣ ਦੇ ਬਾਵਯੂਦ ‘ਕੀ ਬੋਰਡ’ ਤੋਂ ਇੱਕ ਇੱਕ
ਅੱਖਰ ਦੇਖ ਕੇ ਟਾਈਪ ਕਰਨੀ, ਈ-ਮੇਲ ਭੇਜਣੀ/ਪੜ੍ਹਨੀ ਅਤੇ ਵੈੱਬ ਸਾਈਟ ਖੋਲ੍ਹ ਕੇ ਪੜ੍ਹਨੀ ਸਿੱਖ ਲਈ
ਹੈ ਪਰ ਸਪੀਡ ਕਾਫੀ ਘੱਟ ਹੋਣ ਕਰ ਕੇ ਸਾਰੇ ਵਿਸ਼ਿਆਂ `ਤੇ ਪੂਰਾ ਧਿਆਨ ਦੇਣ ਤੋਂ ਅਸਮਰੱਥ ਹਾਂ। ਪੰਥਕ
ਮੁਦਿਆਂ `ਤੇ ਆਪਣਾ ਲਿਖਣ ਦਾ ਫ਼ਰਜ਼ ਪੂਰਾ ਕਰਨ ਲਈ ਇੰਟਰਨੈੱਟ ਤੇ ਟੈਲੀਫ਼ੋਨ ਬਿੱਲਾਂ ਦੇ ਤਕਰੀਬਨ ਦੋ
ਹਜ਼ਾਰ ਰੁਪਏ ਮਹੀਨੇ ਦਾ ਖਰਚਾ ਤਾਂ ਮੈਂ ਆਪਣੇ ਦਸਵੰਧ `ਚੋਂ ਦੇ ਰਿਹਾ ਹਾਂ ਪਰ ਤਨਖ਼ਾਹਦਾਰ ਕੰਪਿਊਟਰ
ਉਪ੍ਰੇਟਰ ਨਹੀਂ ਰੱਖ ਸਕਦਾ। ਆਪ ਜੀ ਇਸ ਗੱਲ ਨਾਲ ਸਹਿਮਤ ਹੋਵੋਗੇ ਕਿ ਕਿਸੇ ਵਿਅਕਤੀ ਦਾ ਸਤਿਕਾਰ
ਜਾਂ ਤ੍ਰਿਸਕਾਰ ਮਨੁਖ ਦੇ ਸਰੀਰ ਦਾ ਨਹੀਂ ਹੁੰਦਾ ਬਲਕਿ ਉਸਦੇ ਗੁਣਾਂ ਜਾਂ ਔਗੁਣਾਂ ਸਦਕਾ ਹੁੰਦਾ
ਹੈ। ਜਦ ਤੱਕ ਕਿਸੇ ਵਿਅਕਤੀ ਦੇ ਔਗੁਣ ਢਕੇ ਰਹਿਣ ਤੇ ਗੁਣ ਜਿਆਦਾ ਪ੍ਰਤੀਤ ਹੁੰਦੇ ਹੋਣ ਤਾਂ ਉਸ ਦਾ
ਸਤਿਕਾਰ ਹੁੰਦਾ ਹੈ, ਇਸੇ ਤਰ੍ਹਾਂ ਮੈਂ ਵੀ ਜੋਗਿੰਦਰ ਸਿੰਘ ਦਾ ਸਤਿਕਾਰ ਕਰਦਾ ਰਿਹਾ ਹਾਂ ਕਿਉਂਕਿ
ਡੇਰੇਦਾਰਾਂ, ਪੁਜਾਰੀਆਂ ਅਤੇ ਸਥਾਪਿਤ ਰਾਜਨੀਤਕ ਆਗੂਆਂ ਵਲੋਂ ਆਪਣੇ ਰਾਜਨੀਤਕ ਹਿਤਾਂ ਦੀ ਪੂਰਤੀ ਲਈ
ਧਰਮ ਦੀ ਕੀਤੀ ਜਾ ਰਹੀ ਦੁਰਵਰਤੋਂ ਦੀ ਇਸ ਵਲੋਂ ਬੇਖੌਫ਼ ਭਰਪੂਰ ਨਿੰਦਾ ਕੀਤੇ ਜਾਣ ਕਰਕੇ ਤਹਾਡੇ
ਸਮੇਤ ਸਾਨੂੰ ਸਾਰਿਆਂ ਨੂੰ ਇਸ ਵਿੱਚ ਨਿਰਭਉ ਅਤੇ ਚੰਗਾ ਦਲੀਲਬਾਜ਼ ਹੋਣ ਦੇ ਗੁਣ ਵੱਧ ਭਾਰੂ ਪ੍ਰਤੀਤ
ਹੁੰਦੇ ਸਨ। ਪਰ ਜਿਆਦਾ ਨਜ਼ਦੀਕ ਹੋਣ ਕਰਕੇ ਜਦੋਂ ਮੈਨੂੰ ਪਤਾ ਲੱਗਾ ਕਿ ਜਿਨ੍ਹਾਂ ਦੀ ਇਹ ਨਿੰਦਾ
ਕਰਦਾ ਹੈ ਉਨ੍ਹਾਂ ਵਾਲੇ ਸਾਰੇ ਹੀ ਔਗੁਣ ਇਸ ਵਿੱਚ ਵੀ ਉਤਨੀ ਹੀ ਮਿਕਦਾਰ ਵਿੱਚ ਮੌਜ਼ੂਦ ਹਨ।
ਡੇਰੇਦਾਰ ਆਪਣੀ ਪ੍ਰਤਿਭਾ ਵਧਾਉਣ ਲਈ ‘ਸ਼ਬਦ ਗੁਰੂ’ ਦੇ ਸਿਧਾਂਤ ਸਬੰਧੀ ਭਰਮ ਭੁਲੇਖੇ ਖੜ੍ਹੇ ਕਰਦੇ
ਹਨ, ਡੇਰੇ ਦੇ ਸ਼ਰਧਾਲੂਆਂ ਲਈ ਉਨ੍ਹਾਂ ਦੇ ਅਖੌਤੀ ਮਹਾਂਪੁਰਖਾਂ ਦੇ ਬਚਨ ਗੁਰੂ ਗ੍ਰੰਥ ਸਾਹਿਬ ਤੋਂ
ਵੀ ਉਪਰ ਹੁੰਦੇ ਹਨ ਤਾਂ ਤੁਸੀਂ ਵੇਖ ਰਹੇ ਹੋ ਕਿ ਇਸ ਨੇ ਵੀ ਗੁਰੂ ਗ੍ਰੰਥ ਸਾਹਿਬ ਸਬੰਧੀ ਭਰਮ
ਭੁਲੇਖੇ ਖੜ੍ਹੇ ਕਰਨ ਦੀ ਕੋਈ ਕਸਰ ਬਾਕੀ ਨਹੀਂ ਛੱਡੀ, ਇਸ ਦੇ ਸਮੱਰਥਕ ਇਸ ਦੀਆਂ ਨਿਜੀ ਡਾਇਰੀਆਂ
ਅਤੇ ਸੰਪਾਦਕੀਆਂ ਨੂੰ ਗੁਰੂਆਂ ਅਤੇ ਗੁਰੂ ਗ੍ਰੰਥ ਸਾਹਿਬ ਤੋਂ ਵੀ ਵੱਧ ਪ੍ਰਮਾਣਿਕ ਸਮਝਣ ਲੱਗ ਪਏ
ਹਨ। ਰਾਜਨੀਤਕ ਆਗੂ ਅਤੇ ਡੇਰੇਦਾਰ ਨਾਮ ਤਾਂ ਗੁਰੂਆਂ ਅਤੇ ਗੁਰੂ ਗ੍ਰੰਥ ਸਾਹਿਬ ਦਾ ਹੀ ਲੈਂਦੇ ਹਨ
ਪਰ ਉਨ੍ਹਾਂ ਦੀਆਂ ਕਾਰਵਾਈਆਂ ਆਪਣੇ ਨਿਜੀ ਹਿੱਤ ਪੁਰੇ ਕਰਨ ਵਾਲੀਆਂ ਹੁੰਦੀਆਂ ਹਨ, ਇਸੇ ਤਰ੍ਹਾਂ
ਨਾਮ ਤਾਂ ਇਹ ਬਾਬਾ ਨਾਨਕ ਦਾ ਹੀ ਲੈਂਦਾ ਹੈ ਪਰ ਕੰਮ ਆਪਣਾ ਵਪਾਰਕ ਕਾਰੋਬਾਰ ਵਧਾਉਣ ਦਾ ਕਰ ਰਿਹਾ
ਹੈ। ਜਿਹੜੇ ਅਖੌਤੀ ਜਥੇਦਾਰਾਂ ਅਤੇ ਉਨ੍ਹਾਂ ਦੇ ਆਕਾ ਦੀ ਲੱਤ ਹੇਠੋਂ ਨਹੀਂ ਲੰਘਦੇ ਉਨ੍ਹਾਂ ਨੂੰ
ਪੰਥ ਵਿੱਚੋਂ ਛੇਕ ਦਿੱਤਾ ਜਾਂਦਾ ਹੈ ਉਸੇ ਤਰ੍ਹਾਂ ਜਿਹੜੇ ਵੀਚਾਰਵਾਨ ਇਸ ਦੀਆਂ ਗੁਰਮਤਿ ਵਿਰੋਧੀ
ਕਾਰਵਾਈਆਂ ਨਾਲ ਸਹਿਮਤ ਨਹੀਂ ਹੁੰਦੇ ਜਾਂ ਅਲੋਚਨਾ ਕਰ ਦਿੰਦੇ ਹਨ ਉਨ੍ਹਾਂ ਨੂੰ ਇਹ ਆਪਣੇ ਅਖ਼ਬਾਰ
`ਚੋਂ ਛੇਕ ਦਿੰਦਾ ਹੈ ਜਿਸ ਤਰ੍ਹਾਂ ਇਸ ਨੇ ਸਿੱਖ ਚਿੰਤਕ ਗੁਰਤੇਜ ਸਿੰਘ, ਰਜਿੰਦਰ ਸਿੰਘ ਸ਼੍ਰੋਮਣੀ
ਖਾਲਸਾ ਪੰਚਾਇਤ, ਤੱਤ ਗੁਰਮਤਿ ਪ੍ਰੀਵਾਰ, ਪ੍ਰੋ. ਦਰਸ਼ਨ ਸਿੰਘ, ਹਰਲਾਜ ਸਿੰਘ ਆਦਿ (ਬੇਸ਼ੱਕ ਇਨ੍ਹਾਂ
ਸਾਰਿਆਂ ਦੀਆਂ ਨੀਤੀਆਂ ਗੁਰਮਤਿ ਨਾਲ ਪੂਰੀ ਤਰ੍ਹਾਂ ਮੇਲ ਖਾਂਦੀਆਂ ਹਨ) ਸਾਰਿਆਂ ਨੂੰ ਇਸ ਨੇ ਆਪਣੇ
ਅਖ਼ਬਾਰ `ਚੋਂ ਪੂਰੀ ਤਰ੍ਹਾਂ ਛੇਕ ਦਿੱਤਾ ਹੈ। ਪ੍ਰੋ ਦਰਸ਼ਨ ਸਿੰਘ ਵਿਰੁੱਧ ਤਾਂ ਜਿਸ ਤਰ੍ਹਾਂ ਭੰਡੀ
ਪ੍ਰਚਾਰ ਸ਼ੁਰੂ ਕੀਤਾ ਉਸ ਨੇ ਤਾਂ ਇਸ ਵਲੋਂ ਨਿੰਦੇ ਜਾ ਰਹੇ ਡੇਰੇਦਾਰਾਂ, ਪੁਜਾਰੀਆਂ ਅਤੇ ਸਥਾਪਿਤ
ਰਾਜਨੀਤਕ ਆਗੂਆਂ ਨੂੰ ਵੀ ਮਾਤ ਪਾ ਦਿੱਤੀ ਹੈ।
ਇੱਕ ਸਮੇਂ ਸਿਮਰਨਜੀਤ ਸਿੰਘ ਨੂੰ ਵੀ ਪੂਰੀ ਤਰ੍ਹਾਂ ਛੇਕ ਦਿੱਤਾ ਸੀ ਪਰ ਹੁਣ ਜਦ ਉਸ ਨੇ ਇਸ ਦੀ
ਝੂਠੀ ਤਾਰੀਫ ਕਰ ਕੇ ਈਨ ਮੰਨਣ ਦਾ ਸੰਕੇਤ ਦੇ ਦਿੱਤਾ ਹੈ ਅਤੇ ਇਸ਼ਤਿਹਾਰਾਂ ਦੇ ਗੱਫੇ ਦੇਣੇ ਵੀ
ਪ੍ਰਵਾਨ ਕਰ ਲਏ ਹਨ ਤਾਂ ਉਸ ਦੀਆਂ ਖ਼ਬਰਾਂ ਪ੍ਰਮੁਖਤਾ ਨਾਲ ਛਪਣੀਆਂ ਸ਼ੁਰੂ ਹੋ ਗਈਆਂ ਹਨ। ਅਪ੍ਰੈਲ
ਮਹੀਨੇ `ਚ ਪਰਮਜੀਤ ਸਿੰਘ ਸਰਨਾ ਨੂੰ ਵੀ ਛੇਕ ਦਿੱਤਾ ਸੀ ਪਰ ਹੁਣ ਇਸ਼ਤਿਹਤਰਾਂ ਦੀ ਝਾਕ `ਚ ਫਿਰ ਪੂਛ
ਹਿਲਾਉਣੀ ਸ਼ੁਰੂ ਕਰ ਦਿੱਤੀ ਹੈ। ਗੁਰਮਤਿ ਅਤੇ ਸਿਧਾਂਤ ਦੀ ਸੂਝ ਰੱਖਣ ਵਾਲਿਆਂ ਨੂੰ ਬਾਦਲ ਦਲ ਵਿੱਚ
ਵੀ ਕੋਈ ਥਾਂ ਨਹੀਂ ਅਤੇ ਹਰ ਥਾਂ ਖੁਸ਼ਾਮਦੀਆਂ ਦੀ ਹੀ ਚੜ੍ਹਤ ਹੈ ਉਸੇ ਤਰ੍ਹਾਂ ਇਸ ਦੇ ਅਖ਼ਬਾਰ ਵਿੱਚ
ਵੀ ਇਸ ਦੀ ਖੁਸ਼ਾਮਦ ਕਰਦੀਆਂ ਪਾਠਕਾਂ ਦੀਆਂ ਚਿੱਠੀਆਂ, ਲੇਖ ਅਤੇ ਖ਼ਬਰਾਂ ਹੀ ਛਪਦੀਆਂ ਹਨ। ਅੱਜ ਤੱਕ
ਇਸ ਦੇ ਅਖ਼ਬਾਰ `ਚ ਇੱਕ ਵੀ ਇਸ ਦੀ ਅਲੋਚਨਾ ਜਾਂ ਸਵਾਲ ਪੁੱਛਣ ਵਾਲੀ ਚਿੱਠੀ ਨਹੀਂ ਛਪੀ। ਜੇ
ਡੇਰੇਦਾਰਾਂ, ਪੁਜਾਰੀਆਂ ਅਤੇ ਸਥਾਪਿਤ ਰਾਜਨੀਤਕ ਆਗੂਆਂ ਨੂੰ ਸਪੋਕਸਮੈਨ ਦੀਆਂ ਖ਼ਬਰਾਂ ਮਾਫਕ ਨਾ ਹੋਣ
ਕਰਕੇ ਉਹ ਇਸ ਨੂੰ ਬੰਦ ਕਰਵਾਉਣ ਦੀ ਮੰਗ ਕਰਦੇ ਹਨ ਤਾਂ ਪੰਥਕ ਵੈੱਬ ਸਾਈਟਾਂ ਦੀਆਂ ਨਿਰਪੱਖ ਨੀਤੀਆਂ
ਇਸ ਨੂੰ ਪਸੰਦ ਨਾ ਹੋਣ ਕਰਕੇ ਇਹ ਵੀ ਉਨ੍ਹਾਂ `ਤੇ ਪਬੰਦੀ ਲਾਉਣ ਦੀ ਮੰਗ ਕਰ ਚੁੱਕਿਆ ਹੈ।
ਡੇਰੇਦਾਰਾਂ ਅਤੇ ਸਥਾਪਿਤ ਰਾਜਨੀਤਿਕਾਂ ਨੇ ਤਾਂ ਸਿਧਾਂਤਹੀਣ ਲੋਕਾਂ ਦੀ ਜ਼ਮੀਰ ਮਾਰੀ ਹੈ ਤੇ ਇਨ੍ਹਾਂ
ਵਿੱਚੋਂ ਕੋਈ ਵੀ ਉਨ੍ਹਾਂ ਵਲੋਂ ਕੀਤੀਆਂ ਜਾ ਰਹੀਆਂ ਗੁਰਮਤਿ ਵਿਰੋਧੀ ਕਰਵਾਈਆਂ ਵਿਰੁੱਧ ਅਵਾਜ਼ ਕੱਢਣ
ਲਈ ਤਿਆਰ ਨਹੀਂ ਹੈ। ਸਭ ਤੋਂ ਮਾੜੀ ਗੱਲ ਇਹ ਹੈ ਕਿ ਸਿਧਾਂਤਹੀਣ ਲੋਕਾਂ ਦੀ ਤਾਂ ਕੋਈ ਜ਼ਮੀਰ ਹੁੰਦੀ
ਹੀ ਨਹੀਂ ਇਸ ਲਈ ਉਨ੍ਹਾਂ ਦੀ ਜ਼ਮੀਰ ਮਾਰੇ ਜਾਣ ਨਾਲ ਉਤਨਾ ਨੁਕਸਾਨ ਨਹੀਂ ਹੋਇਆ ਜਿਤਨਾ ਇਹ ਸਿਧਾਂਤ
ਦੀ ਸੋਝੀ ਰੱਖਣ ਵਾਲੇ ਤੇ ਜਾਗ੍ਰਿਤ ਸਮਝੇ ਜਾ ਰਹੇ ਵਿਦਵਾਨਾਂ ਦੀ ਜ਼ਮੀਰ ਮਾਰ ਕੇ ਕਰ ਰਿਹਾ ਹੈ।
ਜਾਗ੍ਰਿਤ ਸਮਝੇ ਜਾ ਰਹੇ ਵਿਦਵਾਨਾਂ ਵਿੱਚੋਂ ਕਈ ਨਿਜੀ ਤੌਰ `ਤੇ ਇਹ ਮੰਨਦੇ ਹਨ ਕਿ ਇਸ ਦੀਆਂ ਕੁੱਝ
ਨੀਤੀਆਂ ਪੰਥ ਦਾ ਬੇਹੱਦ ਨੁਕਸਾਨ ਕਰ ਰਹੀਆਂ ਹਨ। ਪਰ ਡਰਦੇ ਇਸ ਵਿਰੁੱਧ ਕੋਈ ਅਵਾਜ਼ ਕੱਢਣ ਨੂੰ ਇਸ
ਲਈ ਤਿਆਰ ਨਹੀਂ ਕਿ ਕਿਧਰੇ ਉਨ੍ਹਾਂ ਦੀਆਂ ਖ਼ਬਰਾਂ ਲਾਉਣੀਆਂ ਬੰਦ ਨਾ ਕਰ ਦੇਵੇ ਜਾਂ ਪ੍ਰੋ. ਦਰਸ਼ਨ
ਸਿੰਘ ਵਾਂਗ ਝੂਠੀਆਂ ਵਿਰੋਧੀ ਖ਼ਬਰਾਂ ਹੀ ਲਾਉਣੀਆਂ ਹੀ ਸ਼ੁਰੂ ਨਾ ਕਰ ਦੇਵੇ। ਜਿਹੜਾ ਵੀ ਵਿਅਕਤੀ
ਕਿਸੇ ਕਿਸਮ ਦੇ ਡਰ ਅਧੀਨ ਸੱਚ ਬੋਲਣ ਤੋਂ ਡਰਦਾ ਹੈ ਉਸ ਨੂੰ ਕਦੀ ਵੀ ਧਰਮੀ ਨਹੀਂ ਕਿਹਾ ਜਾ ਸਕਦਾ
ਪਰ ਬਦਕਿਸਮਤੀ ਨਾਲ ਇਹ ਸਭ ਕੁੱਝ ਵਾਪਰ ਰਿਹਾ ਹੈ, ਇਸ ਲਈ ਇਸ ਤੋਂ ਵੱਧ ਗਿਰਾਵਟ ਵਾਲੀ ਹੋਰ ਕੋਈ
ਗੱਲ ਨਹੀਂ ਹੋ ਸਕਦੀ। ਸੋ ਜਾਗ੍ਰਿਤ ਸਿੱਖਾਂ ਦੀ ਜ਼ਮੀਰ ਮਾਰਨ ਜਾ ਰਹੇ ਜੋਗਿੰਦਰ ਸਿੰਘ ਪ੍ਰਤੀ
ਸਤਿਕਾਰ ਰਿਹਾ ਹੀ ਨਹੀਂ ਤਾਂ ਉਸ ਪ੍ਰਤੀ ਸਤਿਕਾਰ ਵਾਲੇ ਸ਼ਬਦ ਵਰਤਣ ਦੀ ਕਲਾ ਹਾਲੀ ਤੱਕ ਮੈਨੂੰ ਨਹੀਂ
ਆਈ।
ਜਿਸ ਤਰ੍ਹਾਂ ਪੁਜਾਰੀਆਂ ਵਲੋਂ ਜੋਗਿੰਦਰ ਸਿੰਘ ਨੂੰ ਛੇਕੇ ਜਾਣ ਪਿੱਛੋਂ ਆਮ ਸਿੱਖਾਂ ਦੇ ਮਨ ਵਿੱਚੋਂ
ਇਹ ਡਰ ਦੂਰ ਕਰਨ ਲਈ ਤੁਸੀਂ ਇਸ ਦੀ ਫ਼ੋਟੋ ਦੂਸਰੇ ਹੋਰ ਛੇਕੇ ਹੋਇਆਂ ਨਾਲ ਲਾਈ ਰੱਖੀ ਸੀ ਉਸੇ
ਤਰ੍ਹਾਂ ਜਾਗ੍ਰਿਤ ਸਿੱਖਾਂ ਦੇ ਮਨਾਂ ਵਿੱਚ ਇਸ ਵਲੋਂ ਬੈਠਾਏ ਡਰ ਨੂੰ ਦੂਰ ਕਰਨ ਲਈ ਹੀ ਮੈਂ ਇਸ
ਦੀਆਂ ਗਲਤ ਨੀਤੀਆਂ ਨੂੰ ੳਜਾਗਰ ਕਰਨ ਲਈ ਹੀ ਲੇਖ ਲਿਖਦਾ ਰਿਹਾ ਹਾਂ। ਇਸ ਨੇ, ਬਜ਼ਾਏ ਇਸ ਨੂੰ ਉਸਾਰੂ
ਅਲੋਚਨਾ ਸਮਝਣ ਦੇ ਅਲੋਚਕਾਂ ਨੂੰ ਕਾਂ, ਚਿੜੀਆਂ, ਚੂਹੇ, ਬਿੱਲੀਆਂ, ਭਾੜੇ ਦੇ ਟੱਟੂ, ਵਿਕਾਊ
ਕਲਮਾਂ, ਗੋਲਕਾਂ `ਤੇ ਪਲਣ ਵਾਲੇ ਕਲਮ ਨੂੰ ਡਾਂਗ ਵਾਂਗ ਵਰਤਣ ਵਾਲੇ ਅਨਾੜੀ ਭਾਈ ਅਤੇ ਹੋਰ ਪਤਾ
ਨਹੀਂ ਕੀ ਕੀ ਘਟੀਆ ਤੋਂ ਘਟੀਆ ਵਿਸ਼ੇਸ਼ਣ ਲਾਉਣੇ ਸ਼ੁਰੂ ਕਰ ਦਿੱਤੇ। ਹਰ ਕਰਮ ਦਾ ਪ੍ਰਤੀਕਰਮ ਤਾ ਠੀਕ
ਉਸੇ ਤਰ੍ਹਾਂ ਹੁੰਦਾ ਹੀ ਜਿਵੇਂ ਤੁਸੀ ਵੀ ਇੰਦਰਜੀਤ ਸਿੰਘ ਕਾਨਪੁਰ ਨੂੰ ਧਮਕੀ ਦਿੱਤੀ ਸੀ ਕਿ ਜੇ
ਤੁਸੀਂ ਇਸਦਾ ਜਵਾਬ ਮਾੜੀ ਭਾਸ਼ਾ ਵਿੱਚ ਦਿੱਤਾ ਤਾਂ ਇੱਟ ਦਾ ਜਵਾਬ ਦਿੰਦੇ ਹੋਏ ਉਸ ਤੋਂ ਵੀ ਵੱਧ
ਮਾੜੀ ਭਾਸ਼ਾ ਦਾ ਪ੍ਰਯੋਗ ਕੀਤਾ ਜਾਵੇਗਾ। ਜੇ ਤੁਹਾਡੇ ਵਰਗਾ ਵਿਦਵਾਨ ਤੇ ਜਿੰਮੇਵਾਰ ਸੰਪਾਦਕ ਇਸ
ਤਰ੍ਹਾਂ ਦੀ ਭਾਸ਼ਾ ਵਰਤ ਸਕਦਾ ਹੈ ਤਾਂ ਮੇਰੇ `ਤੇ ਇਤਨਾ ਵੀ ਅਸਰ ਨਹੀਂ ਹੋਇਆ ਕਿਉਂਕਿ ਮੈਂ ਤਾ ਹਾਲੀ
ਤੱਕ ਇਸ ਨੂੰ ਕਾਂ, ਚਿੜੀ, ਚੂਹਾ, ਬਿੱਲੀ, ਕੁੱਤਾ, ਭਾੜੇ ਦਾ ਟੱਟੂ, ਵਿਕਾਊ ਕਲਮ ਵਾਲਾ, ਗੋਲਕਾਂ
`ਤੇ ਪਲਣ ਵਾਲਾ ਕਦੀ ਨਹੀਂ ਲਿਖਿਆ। ਹਾਂ ਸੌਦਾ ਸੰਪਾਦਕ ਜਰੂਰ ਲਿਖਿਆ ਹੈ ਪਰ ਇਹ ਨਾਂ ਰੱਖਣ ਦੇ
ਮਜ਼ਬੂਤ ਕਾਰਣ ਹਨ ਜੇ ਸਬੂਤਾਂ ਦੀ ਜਰੂਰਤ ਹੈ ਤਾਂ ਹਰਲਾਜ ਸਿੰਘ ਬਹਾਦੁਰਪੁਰ ਪਾਸੋਂ ਲਏ ਜਾ ਸਕਦੇ
ਹਨ। ਪੱਤਰਕਾਰੀ ਵਿੱਚ ਮੰਦੀ ਭਾਸ਼ਾ ਵਰਤਣ ਅਤੇ ਨਾ ਵਿਗਾੜ ਕੇ ਵਿਰੋਧੀ ਦਾ ਮਖੌਲ ਉਡਾਉਣ ਦੀ ਜਿਸ ਹੱਦ
ਤੱਕ ਜੋਗਿੰਦਰ ਸਿੰਘ ਗਿਆ ਹੈ ਉਸ ਦਾ ਰੀਕਾਰਡ ਹੋਰ ਕੋਈ ਨਹੀਂ ਤੋੜ ਸਕਿਆ। ਮੇਰੇ ਕੇਸ ਵਿੱਚ ਵੀ ਵੇਖ
ਲਵੋ ਮੈਂ ਪਹਿਲ ਕਦੀ ਨਹੀਂ ਕੀਤੀ ਤੇ ਹਰ ਵਾਰ ਇਸ ਵੱਲੋਂ ਲਿਖੀ ਸੰਪਾਦਕੀ ਜਾਂ ਨਿਜੀ ਡਾਇਰੀ ਵਿੱਚ
ਇਸ ਵਲੋਂ ਉਠਾਏ ਗਏ ਨੁਕਤਿਆਂ ਦਾ ਉੱਤਰ ਦਿੱਤਾ ਜਾਂ ਉਸ `ਚੋਂ ਪ੍ਰਸ਼ਨ ਪੁੱਛੇ। ਮੇਰੇ ਹਰ ਲੇਖ ਵਿੱਚ
ਅੱਧ ਤੋਂ ਜਿਆਦਾ ਭਾਗ ਇਸ ਦੀਆਂ ਲਿਖਤਾਂ `ਚੋਂ, ਮਿਤੀ ਤੇ ਪੰਨਾ ਨੰ: ਦੇ ਕੇ ਇਸ ਦੀ ਸ਼ਬਦਾਵਲੀ
ਹੂਬਹੂ ਦੁਹਰਾਈ ਹੁੰਦੀ ਹੈ। ਸ: ਹਰਲਾਜ ਸਿੰਘ ਜੋ ਇਸ ਦਾ ਨਿਸ਼ਕਾਮ ਪੱਤਰਕਾਰ ਰਿਹਾ ਹੈ ਨੇ ਹੀ ਇਸ
ਵਲੋਂ ਅਪਣਾਈ ‘ਨਾਲੇ ਚੋਰ ਨਾਲੇ ਚਤੁਰਾਈ’ ਵਾਲੀ ਨੀਤੀ ਤੋਂ ਦੁਖੀ ਹੋ ਕੇ ਇਸ ਦਾ ਨਾਮ ਸੌਦਾ ਸੰਪਾਦਕ
ਰੱਖਿਆ ਸੀ। ਇਹ ਨਾਮ ਰੱਖਣ ਦੇ ਉਸ ਪਾਸ ਠੋਸ ਸਬੂਤ ਹਨ ਕਿ ਕਿਸ ਤਰ੍ਹਾਂ ਇੱਕ ਮੁੱਖ ਸੰਪਾਦਕ ਹੋਣ ਦੇ
ਬਾਵਜ਼ੂਦ ਪੀਲੀ ਪੱਤਰਕਾਰੀ ਕਰਨ ਵਾਲੇ ਪੱਤਰਕਾਰ ਤੋਂ ਵੀ ਨੀਵੀਂ ਪੱਧਰ `ਤੇ ਜਾ ਕੇ ਸਿਰਫ 3 ਹਜ਼ਾਰ
ਰੁਪਏ ਲੈ ਕੇ ਇੱਕ ਸੱਚੀ ਖ਼ਬਰ ਛਪਣ ਤੋਂ ਰੋਕ ਦਿੰਦਾ ਹੈ। ਹਰਲਾਜ ਸਿੰਘ ਮੈਨੂੰ ਸੁਝਾਓ ਦਿੰਦਾ
ਰਹਿੰਦਾ ਸੀ ਜਿਸ ਤਰ੍ਹਾਂ ਇਸ ਨੇ ਸੌਦਾ ਸਾਧ ਨਾਮ ਰੱਖਿਆ ਹੈ ਉਸੇ ਤਰ੍ਹਾਂ ਇਸ ਦਾ ਨਾਮ ਸੌਦਾ
ਸੰਪਾਦਕ ਰੱਖਿਆ ਤੇ ਪ੍ਰਚਲਤ ਕੀਤਾ ਜਾਵੇ। ਮੈਂ ਵੀ ਸੋਚਿਆ ਜਿਹੜਾ ਬੰਦਾ ਆਪਣੇ ਰਹਿ ਚੁੱਕੇ ਸਾਥੀਆਂ
ਨੂੰ ਕਾਂ, ਚਿੜੀਆਂ, ਚੂਹੇ, ਬਿੱਲੀਆਂ, ਭਾੜੇ ਦੇ ਟੱਟੂ, ਵਿਕਾਊ ਕਲਮਾਂ, ਗੋਲਕਾਂ `ਤੇ ਪਲਣ ਵਾਲੇ
ਲਿਖ ਕੇ ਹਰ ਰੋਜ ਹੀ ਉਨ੍ਹਾਂ ਨੂੰ ਚਿੜਾਉਂਦਾ ਹੈ ਉਸ ਦਾ ਨਾਮ ਸੌਦਾ ਸੰਪਾਦਕ ਰੱਖ ਦੇਣਾ ਇਤਨਾ ਮਾੜੀ
ਗੱਲ ਨਹੀਂ ਕਿਉਂਕਿ ਸੌਦੇ ਤਾਂ ਇਹ ਕਰਦਾ ਹੀ ਹੈ। ਹੁਣ ਇਸ ਦਾ ਨਾਮ ਪ੍ਰਚਲਤ ਹੋ ਚੁੱਕਾ ਹੈ ਜੇ ਮੈਂ
ਨਾ ਵੀ ਲਿਖਾਂ ਤਾ ਵੀ ਕੋਈ ਫਰਕ ਨਹੀਂ ਪੈਂਦਾ ਇਸ ਲਈ ਜੇ ਤੁਹਾਨੂੰ ਨਹੀਂ ਵੀ ਚੰਗਾ ਲੱਗਦਾ ਤਾਂ ਇਸ
ਨੂੰ ਤੁਸੀਂ ਕੱਟ ਸਕਦੇ ਹੋ ਪਰ ਹੈ ਇਹ ਇਸੇ ਨਾਮ ਦੇ ਹੀ ਯੋਗ ਤੇ ਇਹ ਕਾਢ ਵੀ ਇਸ ਦੀ ਆਪਣੀ ਹੀ ਹੈ।
ਜਦੋਂ ਹੀ ਇਸ ਦੀ ਆਪਣੀ ਸ਼ਬਦਾਵਲੀ ਤੇ ਕਿਰਦਾਰ ਵਿੱਚ ਸੁਧਾਰ ਆ ਗਿਆ ਮੈਂ ਉਸ ਦੇ ਨਾਲ ਹੀ ਇਸ ਨਾਲੋਂ
ਵੱਧ ਸੁਧਾਰ ਲੈ ਆਉਣ ਦਾ ਵਾਅਦਾ ਕਰਦਾ ਹਾਂ। ਪਰ ਇਸ ਹੱਕ ਵਿੱਚ ਨਹੀਂ ਕਿ ਇੱਕ ਸੰਪਾਦਕ ਨੂੰ ਤਾਂ
ਪੂਰੇ ਅਧਿਕਾਰ ਦਿੱਤਾ ਜਾਣ ਕਿ ਉਹ ਕਿਸੇ ਵਿਰੁਧ ਗੰਦੀ ਤੋਂ ਗੰਦੀ ਭਾਸ਼ਾ ਵਰਤ ਕੇ ਉਸ ਦੀ ਇੱਜਤ
ਮਿੱਟੀ `ਚ ਰੋਲ ਕੇ ਰਖ ਦੇਵੇ ਪਰ ਪੁਜਾਰੀਆਂ ਵਾਂਗ ਉਹ ਫਿਰ ਵੀ ਪੂਜਣਯੋਗ ਹੀ ਰਹੇ।
ਅਗਲਾ ਕਾਰਣ ਤੁਸੀਂ ਲਿਖਿਆ ਹੈ ਕਿ ਜਿਸ ਦੀਆਂ ਲਿਖਤਾਂ ਕਿਸੇ ਹੋਰ ਵੈੱਬ ਸਾਈਟ `ਤੇ ਪੈਂਦੀਆਂ ਹਨ
ਉਨ੍ਹਾਂ ਦੀਆਂ ਨਹੀਂ ਪਾਈਆਂ ਜਾਂਦੀਆਂ। ਬੇਸ਼ੱਕ ਤੁਸੀਂ ਇਹ ਫੈਸਲਾ ਕਰਨ ਦੇ ਪੂਰੀ ਤਰ੍ਹਾਂ ਸਮਰੱਥ ਹੋ
ਪਰ ਮੈਂ ਇਸ ਨਾਲ ਸਹਿਮਤ ਨਹੀਂ ਹਾਂ। ਤੁਸੀਂ ਖੁਦ ਲਿਖਿਆ ਹੈ ਕਿ ਤੁਸੀਂ ਸਾਰੀਆਂ ਸਾਈਟਾਂ ਨਹੀਂ
ਪੜ੍ਹਦੇ ਅਤੇ ਨਾ ਹੀ ਤੁਹਾਡੇ ਕੋਲ ਪੜ੍ਹਨ ਦਾ ਸਮਾ ਹੈ। ਠੀਕ ਇਹੋ ਹਾਲ ਬਾਕੀ ਸਾਰਿਆਂ ਦਾ ਹੈ। ਹਰ
ਕੋਈ, ਕਿਸੇ ਇੱਕ ਜਾਂ ਦੋ ਸਾਈਟਾਂ ਨਾਲ ਜੁੜਿਆ ਹੈ ਤੇ ਬੜੀ ਮੁਸ਼ਕਲ ਨਾਲ ਉਹ ਹੀ ਪੜ੍ਹ ਸਕਦਾ ਹੈ। ਜੇ
ਕਰ ਕੋਈ ਸਿਧਾਂਤਕ ਲੇਖ ਉਸ ਸਾਈਟ `ਤੇ ਸਿਰਫ ਇਸੇ ਕਾਰਣ ਨਹੀਂ ਛਪਿਆ ਕਿ ਇਹ ਕਿਸੇ ਹੋਰ ਸਾਈਟ `ਤੇ
ਵੀ ਛਪਿਆ ਹੈ ਤਾਂ ਇਹ ਉਸ ਦੇ ਪਾਠਕਾਂ ਨਾਲ ਬੇਨਿਸਾਫੀ ਹੈ। ਮੈਂ ਸ਼ੁਰੂ ਵਿੱਚ ਸਿਰਫ ਸੱਚ ਦੀ ਪਟਾਰੀ
ਅਤੇ ਇੰਡੀਆ ਅਵੇਰਨੈੱਸ ਨੂੰ ਹੀ ਲੇਖ ਭੇਜਦਾ ਸੀ ਪਰ ਹੌਲ਼ੀ ਹੌਲ਼ੀ ਦੂਸਰੀਆਂ ਵੈੱਬ ਸਾਈਟਾਂ,
ਅਖ਼ਬਾਰਾਂ, ਰਸਾਲਿਆਂ ਦੇ ਸੰਪਾਦਕਾਂ ਖਾਸਕਰ ਸਿੱਖ ਵੀਕਲੀ, ਪੰਜਾਬ ਸਪੈੱਕਟਰਮ, ਪੰਜਾਬ ਟੂਡੇ ਨਿਊਜ਼,
ਅੱਜ ਦਾ ਪੰਜਾਬ, ਮੀਡੀਆ ਪੰਜਾਬ, ਸਿੰਘ ਸਭਾ ਯੂ. ਐੱਸ. ਏ. , ਤੱਤ ਗੁਰਮਤਿ ਪ੍ਰੀਵਾਰ, ਖਾਲਸਾ
ਨਿਊਜ਼, ਪਹਿਰੇਦਾਰ, ਜਨ ਜਾਗ੍ਰਿਤੀ, ਸੱਚ ਕੀ ਬੇਲਾ ਅਦਿ ਨੇ ਮੈਨੂੰ ਨਿਜੀ ਤੌਰ `ਤੇ ਫ਼ੋਨ ਕਰ ਕੇ
ਕਿਹਾ ਕਿ ਤੁਹਾਡੇ ਲੇਖਾਂ ਨੂੰ ਸਾਡੇ ਪਾਠਕ ਪਸੰਦ ਕਰਦੇ ਹਨ ਹਨ ਇਸ ਲਈ ਜੇ ਕਰ ਤੁਸੀਂ ਸਾਨੂੰ ਵੀ
ਭੇਜ ਦਿਆ ਕਰੋ ਤਾਂ ਚੰਗੀ ਗੱਲ ਹੈ। ਮੈਂ ਨਾ ਤਾਂ ਕਿਸੇ ਤੋਂ ਤਨਖ਼ਾਹ ਲੈ ਰਿਹਾ ਹਾਂ, ਨਾ ਲੇਖਾਂ ਦੀ
ਰੋਇਲਟੀ ਅਤੇ ਨਾ ਹੀ ਕਿਸੇ ਪਾਸੋਂ ਟਾਈਪ ਕਰਨ ਜਾਂ ਮੇਲ ਕਰਨ ਦਾ ਕੋਈ ਖਰਚਾ। ਸਾਰੇ ਖਰਚੇ ਮੈਂ ਆਪਣੀ
ਜੇਬ `ਚੋਂ ਕਰ ਰਿਹਾ ਤੇ ਪੰਥਕ ਸੇਵਾ ਸਮਝ ਕੇ ਕਰ ਰਿਹਾ ਹਾਂ (ਕਿਸੇ `ਤੇ ਅਹਿਸਾਨ ਵੀ ਕੋਈ ਨਹੀਂ)
ਇਸ ਲਈ ਜਿਹੜਾ ਵੀ ਮੰਗ ਕਰਦਾ ਹੈ ਉਸ ਨੂੰ ਭੇਜ ਦਿੰਦਾ ਹਾਂ ਕਈ ਪਾਸੇ ਤਾਂ ਸਿਰਫ ਪਾਠਕਾਂ ਦੇ ਕਹਿਣ
`ਤੇ ਵੀ ਭੇਜਣੇ ਸ਼ੁਰੁ ਕਰ ਦਿੱਤੇ ਹਨ ਤਾ ਕਿ ਇਨ੍ਹਾਂ ਲੇਖਾਂ ਤੋਂ ਵੱਧ ਲਾਹਾ ਖੱਟਿਆ ਜਾ ਸਕੇ। ਸਿਰਫ
ਇੱਕ ਸਾਈਟ `ਤੇ ਛਪਾਉਣ ਲਈ ਹੀ ਨਾ ਤਾਂ ਮੈਂ ਦੂਸਰੇ ਪਾਸੇ ਭੇਜਣੋਂ ਬੰਦ ਕਰ ਸਕਦਾ ਹਾਂ ਅਤੇ ਨਾ ਹੀ
ਪਹਿਲਾਂ ਪਿੱਛੋਂ ਦੀ ਕਾਣੀ ਵੰਡ ਕਰ ਸਕਦਾ ਹਾਂ। ਮੈਂ ਆਪ ਜੀ ਨੂੰ ਵੀ ਬੇਨਤੀ ਕਰਦਾ ਹਾਂ ਕਿ ਜੇ ਕਰ
ਤੁਸੀ ਨਿਰੋਲ ਪੰਥਕ ਭਾਵਨਾ ਨੂੰ ਮੁੱਖ ਰੱਖ ਕੇ ਪ੍ਰਚਾਰ ਹਿੱਤ ਨਿਸ਼ਕਾਮ ਸੇਵਾ ਕਰ ਰਹੇ ਹੋ ਤਾਂ ਇਹ
ਸ਼ਰਤ ਸੋਭਦੀ ਨਹੀਂ ਤੇ ਝਲਕਾਰਾ ਪਾਉਂਦੀ ਹੈ ਕਿ ਤੁਸੀਂ ਆਪਣੀ ਮੋਨੋਪਲੀ ਬਣਾਉਣ ਵੱਲ ਵਧ ਰਹੇ ਹੋ।
ਚੰਗੀ ਗੱਲ ਹੈ ਕਿ ਤੁਸੀਂ ਇੱਕ ਰਸਤਾ ਵੀ ਰੱਖਿਆ ਹੈ ਕਿ ਇਹ ਸ਼ਰਤ ਪਾਠਕਾਂ ਦੇ ਪੱਤਰ ਵਾਲੇ ਕਾਲਮ `ਤੇ
ਲਾਗੂ ਨਹੀਂ। ਜੇ ਕਰ ਮੇਰੇ ਲੇਖ ਗੁਣਾਂ ਦੇ ਆਧਾਰ `ਤੇ ਛਪਣਯੋਗ ਸਮਝ ਕੇ ਇਸ ਕਾਲਮ ਵਿੱਚ ਵੀ ਛਾਪ
ਦਿੱਤੇ ਜਾਣ ਤਾਂ ਮੈਨੂੰ ਕੋਈ ਇਤਰਾਜ ਨਹੀਂ ਬਲਕਿ ਖੁਸ਼ੀ ਹੋਵੇਗੀ। ਖਾਸ ਕਰਕੇ ਨਾਲ ਭੇਜੇ ਜਾ ਰਹੇ
ਤਿੰਨ ਲੇਖ ਜਿਨ੍ਹਾਂ ਵਿੱਚੋਂ ਇੱਕ ਹੈ ‘ਗੁਰੂ ਨਾਨਕ ਦਾ ਗੁਰੂ ਕੌਣ’ ਦੂਸਰਾ ਹੈ ਸ: ਗੁਰਚਰਨ ਸਿੰਘ
ਜਿਉਣਵਾਲਾ ਵਲੋਂ ਇਸ ਲੇਖ `ਤੇ ਇਤਰਾਜ ਅਤੇ ਤੀਸਰਾ ਮੇਰੇ ਵਲੋਂ ਹੈ ‘ਇਨ੍ਹਾਂ ਇਤਰਾਜਾਂ ਦਾ ਉੱਤਰ’।
ਇੱਕੇ ਥਾਂ ਛਾਪ ਦਿੱਤੇ ਜਾਣ ਤਾਂ ਇਸ ਨਾਲ ‘ਗੁਰੂ ਪਦ’ ਅਤੇ ਸਪੋਕਸਮੈਨ ਵਲੋਂ ਨਿਭਾਏ ਜਾਂਦੇ ਰੋਲ
ਸਬੰਧੀ ਪਾਠਕਾਂ ਨੂੰ ਕਾਫੀ ਜਾਣਕਾਰੀ ਮਿਲ ਸਕਦੀ ਹੈ ਤੇ ਹੋ ਸਕਦਾ ਹੈ ਕਿ ਚੱਲ ਰਹੇ ਵਿਵਾਦ ਦਾ ਕੋਈ
ਹੱਲ ਨਿਕਲਣ ਵੱਲ ਵਧਿਆ ਜਾ ਸਕੇ। ਮੈਨੂੰ ਕੋਈ ਆਪਣੇ ਲੇਖ ਛਪਵਾਉਣ ਦਾ ਸ਼ੌਕ ਨਹੀਂ ਸਗੋਂ ਗੁਰੂ ਗ੍ਰੰਥ
ਸਾਹਿਬ ਜੀ ਦੀ ਗੁਰਿਆਈ ਨੂੰ ਦਿੱਤੀ ਜਾ ਰਹੀ ਚੁਣੌਤੀ ਨੂੰ ਠੱਲ੍ਹ ਪਾਉਣ ਲਈ ਰਾਹ ਲੱਭਣਾਂ ਹੈ ਇਸੇ
ਕਾਰਣ ਮੈਂ ਆਪਣੇ ਲੇਖਾਂ ਦੇ ਨਾਲ ਸ: ਜਿਉਣ ਵਾਲਾ ਵਲੋਂ ਕੀਤੇ ਇਤਰਾਜ/ ਜਵਾਬ ਵੀ ਨਾਲ ਹੀ ਛਾਪਣ ਦੀ
ਬੇਨਤੀ ਕਰਦਾ ਹਾਂ ਅਤੇ ਅੱਗੋਂ ਤੋ ਵੀ ਬੇਨਤੀ ਕਰਦਾ ਹਾਂ ਕਿ ਇਸ ਸਬੰਧ ਵਿੱਚ ਜੇ ਸ: ਜਿਉਣਵਾਲਾ ਜਾ
ਉਸ ਧਿਰ ਵਲੋਂ ਕਿਸੇ ਹੋਰ ਵਿਦਵਾਨ ਦਾ ਜਵਾਬੀ ਲੇਖ ਆਉਂਦਾ ਹੈ ਤਾਂ ਉਹ ਵੀ ਬਰਾਬਰ ਹੀ ਪਾ ਦਿੱਤਾ
ਜਾਵੇ ਜੀ।
ਤੀਸਰੀ ਗੱਲ ਆਪ ਜੀ ਨੇ ਲਿਖੀ ਹੈ ਕਿ ਮੈਂ ਇੱਕ ਪੱਤਰਕਾਰ ਹੋਣ ਦੇ ਨਾਤੇ ਰਾਜਨੀਤਿਕ ਖ਼ਬਰਾਂ ਅਤੇ ਲੇਖ
ਵੀ ਲਿਖਦਾ ਹਾਂ ਤੇ ਇਹ ਸਾਈਟ ਨਿਰੋਲ ਧਾਰਮਿਕ ਹੋਣ ਕਰਕੇ ਉਹ ਪਾਉਣੇ ਸੰਭਵ ਨਹੀਂ। ਮੈਂ ਆਪ ਜੀ ਨੂੰ
ਦੱਸ ਦੇਣਾ ਚਾਹੁੰਦਾ ਹਾਂ ਕਿ ਜੇ ਮੈਂ ਪੱਤ੍ਰਕਾਰੀ ਕਰ ਰਿਹਾ ਹਾਂ ਤਾਂ ਉਹ ਵੀ ਪੇਸ਼ੇ ਦੇ ਤੌਰ `ਤੇ
ਨਹੀਂ ਬਲਕਿ ਇਸ ਖੇਤਰ ਵਿੱਚ ਧਰਮ ਨੂੰ ਪ੍ਰਨਾਏ ਪੱਤਰਕਾਰਾਂ ਦੀ ਘਾਟ ਮਹਿਸੂਸ ਕਰਦੇ ਹੋਏ ਨਿਰੋਲ
ਨਿਸ਼ਕਾਮ ਸੇਵਾ ਕਰ ਰਿਹਾ ਹਾਂ। ਮੇਰੀ ਕਿਸੇ ਵੀ ਖ਼ਬਰ ਜਾਂ ਲੇਖ ਨੂੰ ਪੜ੍ਹ ਕੇ ਵੇਖ ਲਓ ਉਸ ਵਿੱਚ
ਰਾਜਨੀਤੀ ਨਾਲੋਂ ਧਾਰਮਿਕ ਪੱਖ ਜਿਆਦਾ ਭਾਰੂ ਹੁੰਦਾ ਹੈ ਤੇ ਧਰਮ ਨੂੰ ਰਾਜਨੀਤੀ ਲਈ ਘੋੜਾ ਬਣਾਉਣ
ਵਾਲਿਆਂ ਦੀ ਅਲੋਚਨਾ ਕੀਤੀ ਗਈ ਹੁੰਦੀ ਹੈ। ਬਹੁਤੀਆਂ ਖ਼ਬਰਾਂ ਗੁਰਦੁਆਰਾ ਬੰਗਲਾ ਸਾਹਿਬ ਵਿਖੇ
ਗੁਰਮਤਿ ਨੂੰ ਪ੍ਰਣਾਏ ਪ੍ਰਚਾਰਕ ਜਿਵੇਂ ਕਿ ਗਿਆਨੀ ਸ਼ਿਵਤੇਗ ਸਿੰਘ, ਪ੍ਰੋ: ਸਰਬਜੀਤ ਸਿੰਘ ਧੂੰਦਾ,
ਪ੍ਰੋ: ਹਰਜਿੰਦਰ ਸਿੰਘ ਸਭਰਾ, ਗਿਆਨੀ ਹਰਿੰਦਰ ਸਿੰਘ ਅਲਵਰ, ਗਿਆਨੀ ਰਣਯੋਧ ਸਿੰਘ, ਗਿਆਨੀ ਅਮਰੀਕ
ਸਿੰਘ ਚੰਡੀਗੜ੍ਹ, ਭਾਈ ਪੰਥਪ੍ਰੀਤ ਸਿੰਘ ਆਦਿ ਪ੍ਰਚਾਰਕਾਂ ਵਲੋਂ ਪ੍ਰਗਟ ਕੀਤੇ ਵੀਚਾਰਾਂ ਨੂੰ ਸਿੱਖ
ਸੰਗਤ ਤੱਕ ਪਹੁਚਾਉਣ ਲਈ ਹੀ ਖ਼ਬਰਾਂ ਦੇ ਰੂਪ ਵਿੱਚ ਭੇਜ ਰਿਹਾ ਹਾਂ। ਇੰਡੀਆ ਅਵੇਰਨੈੱਸ ਮਾਸਿਕ ਅਤੇ
ਸਿੱਖ ਵੀਕਲੀ ਹਫਤਾਵਾਰ ਪੱਤਰ ਹਨ। ਇਨ੍ਹਾਂ ਦੇ ਸੰਪਾਦਕਾਂ ਨੇ ਵਿਸ਼ੇਸ਼ ਤੌਰ `ਤੇ ਕਹਿ ਰੱਖਿਆ ਹੈ ਕਿ
ਬੇਸ਼ੱਕ ਅਸੀਂ ਰੋਜਮਰਾ ਦੀਆਂ ਖ਼ਬਰਾਂ ਨਹੀਂ ਛਾਪ ਸਕਦੇ ਪਰ ਇਹ ਧਾਰਮਿਕ ਹੋਣ ਕਾਰਣ ਸਾਨੂੰ ਭੇਜਦੇ
ਰਿਹਾ ਕਰੋ ਤਾ ਕਿ ਅਸੀਂ ਖੁਦ ਤਾਂ ਪੜ੍ਹ ਹੀ ਸਕੀਏ। ਉਨ੍ਹਾਂ ਵਿੱਚੋਂ ਕਈਆਂ ਨੂੰ ਇਹ ਆਪਣੇ ਰਸਾਲੇ
ਵਿੱਚ ਥਾਂ ਦੇ ਵੀ ਰਹੇ ਹਨ। ਸੋ ਬੇਸ਼ੱਕ ਕੋਈ ਛਾਪੇ ਜਾਂ ਨਾਂ ਮੈਂ ਵੱਧ ਤੋਂ ਵੱਧ ਥਾਵਾਂ `ਤੇ ਭੇਜਣ
ਦੀ ਕੋਸ਼ਿਸ ਕਰਦਾ ਹਾਂ ਪਰ ਜੇ ਕਰ ਤੁਹਾਨੂੰ ਪੜ੍ਹਨ ਲਈ ਆਪਣਾ ਸਮਾਂ ਨਸ਼ਟ ਕਰਨ ਪੈਂਦਾ ਹੈ ਤਾਂ ਮੈ
ਭੇਜਣੀਆਂ ਬੰਦ ਕਰ ਦਿੰਦਾ ਹਾਂ ਜਾਂ ਜਿਨ੍ਹਾਂ ਦਾ ਸਿਰਲੇਖ ‘ਖ਼ਬਰ’ ਲਿਖਿਆ ਹੋਵੇ ਉਨ੍ਹਾਂ ਨੂੰ ਤੁਸੀਂ
ਅਣਪੜ੍ਹੀਆਂ ਛੱਡ ਵੀ ਸਕਦੇ।
ਇਤਨੀ ਲੰਬੀ ਚਿੱਠੀ ਪੜ੍ਹਨ ਲਈ ਸਮਾ ਕੱਢਣ ਦਾ ਆਪ ਜੀ ਦਾ ਧੰਨਵਾਦ।
ਆਪ ਜੀ ਦਾ ਵੀਰ
ਕਿਰਪਾਲ
ਸਿੰਘ
ਮਿਤੀ 13. 10. 2010
(ਮੋਬ) +91-98554-80797
(ਘਰ) +91-164-2210797
(ਸੰਪਾਦਕੀ ਟਿੱਪਣੀ:- ਕਿਰਪਾਲ ਸਿੰਘ ਜੀ ਕਈ
ਹੋਰਨਾ ਦੀ ਤਰ੍ਹਾਂ ਤੁਸੀਂ ਵੀ ਮੇਰੇ ਵਲੋਂ ਲਿਖੀਆਂ ਗਈਆਂ ਕਈ ਗੱਲਾਂ ਦੇ ਗਲਤ ਅੰਦਾਜ਼ੇ ਲਾ ਕੇ
ਸਮਝਿਆ ਹੈ। ਜਾਂ ਤਾਂ ਮੈਨੂੰ ਠੀਕ ਤਰ੍ਹਾਂ ਸਮਝਾਉਣਾ ਨਹੀਂ ਆਉਂਦਾ ਅਤੇ ਜਾਂ ਫਿਰ ਤੁਹਾਡੇ ਸਮਝਣ
ਵਿੱਚ ਕੋਈ ਕਮੀ ਹੈ। ਮੈਂ ਕਿਸੇ ਵੀ ਵਿਆਕਤੀ ਨੂੰ ਕੋਈ ਧਮਕੀ ਨਹੀਂ ਦਿੱਤੀ। ਕੁੱਝ ਸਾਈਟਾਂ ਵਾਲਿਆਂ
ਨੂੰ ਚਿਤਾਵਨੀ ਜਾਂ ਵਾਰਨਿੰਗ ਜਰੂਰ ਦਿੱਤੀ ਸੀ ਕਿ ਜੇ ਕਰ ਤੁਸੀਂ ਸਾਰੇ ਨਾ ਟਲੇ ਤਾਂ ਤੁਸੀਂ ਆਪ ਵੀ
ਇਸ ਨਾਲੋਂ ਮਾੜਾ ਸੁਣਨ ਲਈ ਤਿਆਰ ਰਹਿਣਾ। ਵਾਰਨਿੰਗ ਅਤੇ ਧਮਕੀ ਦਾ ਫਰਕ ਤੁਸੀਂ ਡਿਕਸ਼ਨਰੀ ਵਿੱਚ ਦੇਖ
ਸਕਦੇ ਹੋ।
ਮੈਂ ਲਗਭਗ 14 ਸਾਲ ਤੋਂ ਇੰਟਰਨੈੱਟ ਤੇ ਗੁਰਮਤਿ ਦਾ ਪ੍ਰਚਾਰ ਨਿਸ਼ਕਾਮਤਾ ਨਾਲ ਕਰ ਰਿਹਾ ਹਾਂ।
ਪਹਿਲਾਂ ਵੀ ਕਈ ਵਾਰ ਲਿਖ ਚੁੱਕਾ ਹਾਂ ਅਤੇ ਹੁਣ ਫਿਰ ਦੁਹਰਾ ਰਿਹਾ ਹਾਂ ਕਿ ਮੈਂ ਸੱਚਮੁੱਚ ਹੀ ਹੁਣ
ਬਹੁਤ ਥੱਕ ਚੁੱਕਾ ਹਾਂ ਅਤੇ ਹੰਭ ਚੁੱਕਾ ਹਾਂ, ਇਸ ਲਈ ਕੰਮ ਕੁੱਝ ਘਟਾਉਣਾ ਚਾਹੁੰਦਾ ਹਾਂ ਜਿਸ ਨੂੰ
ਕਿ ਤੁਸੀਂ ਉਲਟਾ ਸੋਚ ਕੇ ਮੋਨੋਪਲੀ ਕਹਿ ਰਹੇ ਹੋ। ਜਿਤਨਾ ਕੁੱਝ ਮੈਂ ਇਕੱਲੇ ਨੇ ਹੀ ‘ਸਿੱਖ ਮਾਰਗ’
ਤੇ ਪਾਇਆ ਹੈ ਦੱਸੋ ਕਿਸੇ ਹੋਰ ਇਕੱਲੇ ਨੇ ਪਾਇਆ ਹੈ? ਦਸਮ ਗ੍ਰੰਥ ਬਾਰੇ ਹੋਰ ਕਿਸੇ ਨੇ ਇਤਨਾ ਕੁੱਝ
ਪਾਇਆ ਹੈ? ਕਾਲੇ ਅਫਗਾਨੇ ਦੀਆਂ ਕਈ ਕਿਤਾਬਾਂ ਕਿਸ਼ਤਾਂ ਵਿੱਚ ਸਾਰੀਆਂ ਹੀ ਪਾਈਆਂ ਸਨ ਜੋ ਕਿ ਉਸ
ਵੇਲੇ ਮਹਿੰਗਾਈ ਅਤੇ ਥਾਂ ਦੀ ਘਾਟ ਕਾਰਨ ਕੱਢਣੀਆਂ ਪਈਆਂ ਸਨ। ਹੁਣ ਤਾਂ ਸਾਰਾ ਕੁੱਝ ਹੀ ਕਾਫੀ ਸਸਤਾ
ਹੈ ਅਤੇ ਹਰ ਕੋਈ ਆਪਣੀ ਸਾਈਟ ਚਲਾ ਸਕਦਾ ਹੈ। ਅੱਜ ਤੋਂ ਕੋਈ 15 ਕੁ ਸਾਲ ਪਹਿਲਾਂ ਕੰਪਿਊਟਰ ਨਾਲ
ਸੰਬੰਧਿਤ ਚੀਜ਼ਾਂ ਦੀ ਕਿਤਨੀ ਮਹਿੰਗਾਈ ਸੀ। ਇਸ ਦੀ ਇੱਕ ਉਦਾਹਰਣ ਦਿੰਦਾ ਹਾਂ। ਕਿਸੇ ਕਾਰਨ ਮੈਂਨੂੰ
ਆਪਣੇ ਕੰਪਿਊਟਰ ਲਈ 4 ਮੈਗਾਬਾਈਟ ਰੈਮ ਦੀ ਹੋਰ ਜਰੂਰਤ ਸੀ। ਆਮ ਮਿਲਦੇ ਵੀ ਨਹੀਂ ਸਨ ਤਾਂ ਮੈਂ
ਅਮਰੀਕਾ ਤੋਂ 250 ਡਾਲਰ ਦੇ ਮੰਗਵਾਏ ਸਨ। ਹੁਣ 250 ਡਾਲਰ ਵਿੱਚ 6 ਗੈਗਾਬਾਈਟ ਤੋਂ ਵੀਂ ਉਪਰ ਮਿਲ
ਜਾਂਦੇ ਹਨ। ਮੈਗਾਬਾਈਟ ਅਤੇ ਗੈਗਾਬਾਈਟ ਦਾ ਫਰਕ ਜਰੂਰ ਵਿਚਾਰ ਲੈਣਾ ਜਾਂ ਕਿਸੇ ਤੋਂ ਪੁੱਛ ਲੈਣਾ।
ਆਪਣੀ ਕਿਰਤ ਕਰਦਿਆਂ ਜਿਤਨਾ ਸਮਾ ਮੈਂ ਗੁਰਮਤਿ ਲਈ ਲਾਇਆ ਹੈ ਸ਼ਾਇਦ ਹੀ ਕਿਸੇ ਹੋਰ ਸਿੱਖ ਨੇ ਲਾਇਆ
ਹੋਵੇ। ਡੇਰਾਵਾਦੀਆਂ ਵਲੋਂ ਵਿਰੋਧਤਾ ਵੀ ਜਤਨੀ ‘ਸਿੱਖ ਮਾਰਗ’ ਦੀ ਹੋਈ ਹੈ ਸ਼ਾਇਦ ਹੀ ਕਿਸੇ ਹੋਰ
ਸਾਈਟ ਦੀ ਹੋਈ ਹੋਵੇ। ਪਹਿਲਾਂ ਤਾਂ ਇਕੱਲਾ ਹੀ ਸੀ ਫਿਰ ਜਵਾਬ ਦੇਣ ਲਈ ਹੋਰ ਵੀ ਨਾਲ ਜੁੜਦੇ ਗਏ। ਐਸ
ਵੇਲੇ ਸੈਂਕੜੇ ਹੀ ਲੇਖਕ ਅਤੇ ਹਜ਼ਾਰਾਂ ਹੀ ਪਾਠਕ ‘ਸਿੱਖ ਮਾਰਗ’ ਨਾਲ ਜੁੜੇ ਹੋਏ ਹਨ। ਹਰ ਬੰਦੇ ਦੀ
ਕੰਮ ਕਰਨ ਦੀ ਕੋਈ ਲਿਮਿਟ/ਹੱਦ ਹੁੰਦੀ ਹੈ ਕਿ ਤੁਸੀਂ ਹਫਤੇ ਵਿੱਚ ਕਿਤਨੇ ਕੁ ਘੰਟੇ ਕੰਮ ਕਰ ਸਕਦੇ
ਹੋ ਤਾਂ ਕਿ ਤੁਹਾਡੀ ਸਿਹਤ ਤੇ ਵੀ ਕੋਈ ਬੁਰਾ ਅਸਰ ਨਾ ਪਵੇ। ਪਹਿਲਾਂ ਜੋ ਕੰਮ ਇਕੱਲਾ ‘ਸਿੱਖ ਮਾਰਗ’
ਹੀ ਕਰਦਾ ਸੀ ਹੁਣ ਹੋਰ ਕਈ ਸਾਈਟਾਂ ਨੇ ਕਰਨਾ ਸ਼ੁਰੂ ਕਰ ਦਿੱਤਾ ਹੈ ਜੋ ਕਿ ਇੱਕ ਚੰਗੀ ਗੱਲ ਹੈ। ਇਸ
ਲਈ ਜੇ ਕਰ ਥੋੜੀਆਂ ਲਿਖਤਾਂ ‘ਸਿੱਖ ਮਾਰਗ’ ਤੇ ਛਪ ਜਾਣ ਅਤੇ ਬਾਕੀ ਹੋਰ ਥਾਵਾਂ ਤੇ ਛਪ ਜਾਣ ਤਾਂ ਇਸ
ਨਾਲ ਕੋਈ ਨੁਕਸਾਨ ਨਹੀਂ ਹੋਣ ਲੱਗਾ। ਲੇਖਕਾਂ ਅਤੇ ਪਾਠਕਾਂ ਦੀ ਸੋਚਣੀ ਵੱਖਰੋ ਵੱਖਰੀ ਹੁੰਦੀ ਹੈ।
ਕਈ ਲੇਖਕ ਆਪਣੀਆਂ ਲਿਖਤਾਂ ਸਿਰਫ ਇੱਕ ਥਾਂ ਹੀ ਛਪਵਾਉਣੀਆਂ ਚਾਹੁੰਦੇ ਹਨ ਅਤੇ ਕਈ ਬਹੁਤੇ ਥਾਈਂ
ਛਪਵਾਉਣੀਆਂ ਪਸੰਦ ਕਰਦੇ ਹਨ। ‘ਸਿੱਖ ਮਾਰਗ’ ਤੇ ਤਕਰੀਬਨ ਹਰ ਇੱਕ ਹਫਤੇ ਲਿਖਣ ਵਾਲੇ ਬਹੁਤੇ ਲੇਖਕ
ਸਿਰਫ ‘ਸਿੱਖ ਮਾਰਗ’ ਤੇ ਹੀ ਛਪਣ ਨਾਲ ਸੰਤੁਸ਼ਟ ਹਨ। ਜਦੋਂ ਅਸੀਂ ਆਪਣੇ ਨਿੱਜੀ ਕੰਮ ਦੇ ਰੁਝੇਵੇਂ ਦੇ
ਕਾਰਨ ਕਈ ਹਫਤੇ ‘ਸਿੱਖ ਮਾਰਗ’ ਅੱਪਡੇਟ ਨਹੀਂ ਕੀਤਾ ਸੀ ਤਾਂ ਉਤਨਾ ਚਿਰ ਉਹਨਾ ਨੇ ਸਬਰ ਕਰੀ ਰੱਖਿਆ।
ਕਈਆਂ ਨੇ ਖੁਦ ਆਪ ਕਿਹਾ ਸੀ ਕਿ ਅਸੀਂ ਸਿਰਫ ‘ਸਿੱਖ ਮਾਰਗ’ ਨੂੰ ਭੇਜਣਾ ਪਸੰਦ ਕਰਦੇ ਹਾਂ ਹੋਰ ਕਿਤੇ
ਨਹੀਂ। ਅਸੀਂ ਕਈ ਵਾਰੀ ਅੱਕ/ਥੱਕ ਕੇ ਸਾਈਟ ਨੂੰ ਹੋਰ ਅੱਪਡੇਟ ਨਾ ਕਰਨ ਬਾਰੇ ਵੀ ਲਿਖ ਚੁਕੇ ਹਾਂ।
ਕਿਉਂਕਿ ਇਸ ਨਾਲ ਰਲਦਾ ਮਿਲਦਾ ਕੰਮ ਹੁਣ ਕਈ ਹੋਰ ਸਾਈਟਾਂ ਵੀ ਕਰ ਰਹੀਆਂ ਹਨ। ਇਹ ਸਾਰਾ ਕੁੱਝ ਲਿਖਣ
ਦਾ ਭਾਵ ਇਹ ਹੈ ਕਿ ਅਸੀਂ ਆਪਣਾ ਕੰਮ ਵੀ ਘਟਾਉਣਾਂ ਚਾਹੁੰਦੇ ਹਾਂ ਅਤੇ ਕਿਸੇ ਨਾਲ ਕੋਈ
ਵਿਤਕਰਾ/ਕਾਣੀ ਵੰਡ ਜਾਂ ਪੱਖਪਾਤ ਵੀ ਨਹੀਂ ਕਰਨਾ ਚਾਹੁੰਦੇ। ਪਹਿਲਾਂ ਤਾਂ ਥੋੜੇ ਜਿਹੇ ਹੀ ਲੇਖ ਹੁੰਦੇ ਸਨ ਪਰ ਜਿਉਂ ਜਿਉਂ ਇੰਟਰਨੈੱਟ ਦੀ ਸੁਵਿਧਾ ਵਧਦੀ ਗਈ ਅਤੇ ਹੋਰ ਪਾਠਕ/ਲੇਖਕ ਜੁੜਦੇ ਗਏ ਤਾਂ ਲੇਖਾਂ ਦੀ ਗਿਣਤੀ ਵੀ ਵਧਦੀ ਗਈ ਅਤੇ ਇਹ ਹਫਤੇ ਦੇ 15-20 ਲੇਖਾਂ ਤੱਕ ਪਹੁੰਚ ਚੁੱਕੀ ਸੀ। ਸਵੇਰੇ ਤੜਕੇ 2 ਵਜੇ ਲੇਖ ਤਿਆਰ ਕਰਨੇ ਸ਼ੁਰੂ ਕਰਦਾ ਹਾਂ/ਸੀ ਅਤੇ ਸ਼ਾਮ ਤੱਕ ਸਾਰੇ ਤਿਆਰ ਕਰਕੇ ਪਾ ਕੇ ਸੌਂਦਾ ਸੀ। ਰਾਤ ਨੂੰ ਕੰਮ ਤੇ ਜਾਣਾ ਹੁੰਦਾ ਹੈ। ਕਈ ਵਾਰੀ ਸੌਣ ਨੂੰ ਵੀ ਲੇਟ ਹੋ ਜਾਣਾ, ਕੰਮ ਤੇ ਭਾਵੇਂ ਸਾਰੀ ਰਾਤ ਅਵਾਸੀਆਂ ਲੈ ਕੇ ਕੱਟਣੀ ਪਵੇ, ਪਰ ਇਹੀ ਸੋਚ ਕੇ, ਕਿ ਕੋਈ ਲੇਖ ਰਹਿ ਨਾ ਜਾਵੇ ਤਾਂ ਕਿ ਕਿਸੇ ਨਾਲ ਕੋਈ ਵਿਤਕਰਾ ਨਾ ਹੋ ਜਾਵੇ। ਕਈਆਂ ਨੇ ਸਲਾਹ ਦਿੱਤੀ ਕਿ ਕੰਮ ਘੱਟ ਕਰਨ ਲਈ ਪਾਠਕਾਂ ਦਾ ਪੰਨਾ ਬੰਦ ਕਰ ਦਿਓ ਪਰ ਬਹੁਤੇ ਇਸ ਨੂੰ ਚਲਦਾ ਰੱਖਣ ਵਿੱਚ ਖੁਸ਼ ਸਨ। ਫਿਰ ਇਸ ਦਾ ਹੱਲ ਆਪ ਵੀ ਸੋਚ ਕੇ ਅਤੇ
ਹੋਰ ਕਈਆਂ ਦੀ ਸਲਾਹ ਨਾਲ ਇਹੀ ਕੱਢਿਆ ਸੀ ਕਿ ਇੱਥੇ ਸਿਰਫ ਉਹੀ ਲਿਖਤਾਂ ਪਾਈਆਂ ਜਾਣ ਜਿਹੜੀਆਂ ਕਿ
ਹੋਰ ਕਿਤੇ ਨਹੀਂ ਛਪਦੀਆਂ ਜਾਂ ਪਹਿਲਾਂ ਨਹੀਂ ਛਪੀਆਂ ਹੋਈਆਂ। ਪਾਠਕਾਂ ਦੇ ਪੰਨੇ ਨੂੰ ਇਸ ਤੋਂ ਛੋਟ
ਸੀ/ਹੈ ਕਿਉਂਕਿ ਉਥੇ ਸਾਨੂੰ ਘੱਟ ਸਮਾ ਲਾਉਣਾਂ ਪੈਂਦਾ ਹੈ, ਵੱਖਰੀਆਂ ਫਾਈਲਾਂ ਬਣਾ ਕੇ ਅੱਪਲੋਡ
ਨਹੀਂ ਕਰਨੀਆਂ ਪੈਂਦੀਆਂ।
ਕਿਰਪਾਲ ਸਿੰਘ ਜੀ ਲਿਖਿਆ ਤਾਂ ਪਹਿਲਾਂ ਵੀ ਕਾਫੀ ਸੀ ਪਰ ਹੁਣ ਤਾਂ ਮੈਂ ਹੋਰ ਵੀ ਕਾਫੀ ਵਿਸਥਾਰ ਨਾਲ
ਲਿਖ ਦਿੱਤਾ ਹੈ ਕਿ ਇਹ ਲਿਖਤਾਂ ਛਪਣ ਦਾ ਫੈਸਲਾ ਕਿਉਂ ਲਿਆ ਸੀ। ਜੇ ਕਰ ਹਾਲੀ ਵੀ ਤੁਹਾਨੂੰ ਇਸ ਦੀ
ਠੀਕ ਸਮਝ ਨਹੀਂ ਲੱਗੀ ਜਾਂ ਤੁਸੀਂ ਕਿਸੇ ਹੋਰ ਤਰ੍ਹਾਂ ਸੋਚਦੇ ਹੋ ਤਾਂ ਮੈਂ ਕੁੱਝ ਨਹੀਂ ਕਰ ਸਕਦਾ।
ਤੁਹਾਡੀ ਇਹ ਚਿੱਠੀ ਅਤੇ ਗੁਰਚਰਨ ਸਿੰਘ ਨਾਲ ਸੰਬੰਧਿਤ ਲਿਖਤਾਂ ਪਾ ਦਿੱਤੀਆਂ ਹਨ। ਅਗਾਂਹ ਨੂੰ ਵੀ
ਤੁਹਾਡੀਆਂ ਲਿਖਤਾਂ ਜੋ ਕਿ ਸਾਨੂੰ ਠੀਕ ਜਾਪਣਗੀਆਂ ਇਸ ਪਾਠਕਾਂ ਵਾਲੇ ਪੰਨੇ ਤੇ ਪਾ ਦਿੱਤੀਆਂ ਜਾਇਆ
ਕਰਨਗੀਆਂ)
***********************************************************
ਸੰਪਾਦਕ ਸਾਹਿਬ ਜੀ, ਵਾਹਿਗੁਰੂ ਜੀ ਕਾ ਖ਼ਾਲਸਾ ਵਾਗਿਗੁਰੂ ਜੀ ਕੀ ਫ਼ਤਹਿ॥
ਜਰੂਰੀ ਬੇਨਤੀ
ਪਹਿਲਾਂ ਮੈ ਸ: ਗੁਰਚਰਨ ਸਿੰਘ ਜਿਉਣ ਵਾਲਾ ਵਲੋਂ ਸਿਰਫ ਸਿੱਖ ਵੀਕਲੀ ਵਿੱਚ
ਛਪੇ ਬਿਆਨ ਦੇ ਅਧਾਰ `ਤੇ ਹੀ ਜਵਾਬ ਲਿਖੇ ਸਨ ਪਰ ਹੁਣ ਸ: ਕਾਬਲ ਸਿੰਘ ਜਰਮਨੀ ਰਾਹੀਂ ਉਨ੍ਹਾਂ
(ਗੁਰਚਰਨ ਸਿੰਘ) ਦਾ ਮੂਲ ਪੱਤਰ ਅਤੇ ਜਸਵੰਤ ਸਿੰਘ ਵਲੋਂ ਦਿੱਤੀ ਸਲਾਹ ਵੀ ਈ ਮੇਲ ਰਾਹੀਂ ਮਿਲ
ਚੁੱਕੀ ਹੈ ਇਸ ਲਈ ਉਨ੍ਹਾਂ ਦੇ ਰਹਿ ਗਏ ਸਵਾਲਾਂ ਦੇ ਜਵਾਬ ਵੀ ਇਸ ਵਿੱਚ ਸ਼ਾਮਲ ਕਰ ਦਿੱਤੇ ਗਏ ਹਨ।
ਮੇਰੇ ਜਵਾਬ ਦਾ ਪਹਿਲਾ ਮੂਲ ਹਿੱਸਾ ‘ਗੁਰਬਾਣੀ ਅੱਖਰ ਹੈਵੀ ਫੌਂਟ` ਸਾਈਜ਼ 14 ਵਿੱਚ ਟਾਈਪ ਕੀਤਾ ਗਿਆ
ਸੀ। ਬਾਅਦ ਵਿੱਚ ਵਧਾ ਕੇ ਲਿਖੇ ਗਏ ਸਵਾਲ ਜਵਾਬ ਅਨਮੋਲ ਫੌਂਟ ਸਾਈਜ਼ 12 ਅਤੇ ਅਖੀਰਲੇ ਦੋ ਸਵਾਲ
ਜਵਾਬ ਗੁਰਬਾਨੀ ਫੌਂਟ ਸਾਈਜ਼ 12 ਵਿੱਚ ਟਾਈਪ ਕੀਤੇ ਗਏ ਹਨ। ਇਹ ਇਸ ਲਈ ਕਰਨਾ ਪਿਆ ਕਿਉਂਕਿ ਉਨ੍ਹਾਂ
ਦੇ ਸਵਾਲ ਉਨ੍ਹਾਂ ਦੀ ਮੂਲ ਲਿਖਤ `ਚੋਂ ਕਾਪੀ ਕਰਕੇ ਪੇਸਟ ਕੀਤੇ ਗਏ ਤਾ ਕਿ ਐਸਾ ਨਾ ਹੋਵੇ ਕਿ
ਦੁਬਾਰਾ ਟਾਈਪ ਕਰਦੇ ਸਮੇਂ ਕਿਸੇ ਅੱਖਰ ਜਾਂ ਲਗ ਮਾਤਰ ਵਿੱਚ ਫਰਕ ਰਹਿ ਜਾਣ ਕਰ ਕੇ ਉਨ੍ਹਾਂ ਨੂੰ ਇਹ
ਬਹਾਨਾ ਲਾਉਣ ਦਾ ਮੌਕਾ ਨਾ ਮਿਲੇ ਕਿ ਉਨ੍ਹਾਂ ਦੀ ਅਸਲ ਭਾਵਨਾ ਨੂੰ ਵਿਗਾੜ ਕੇ ਪੇਸ਼ ਕੀਤਾ ਗਿਆ ਹੈ।
ਆਪ ਜੀ ਨੂੰ ਬੇਨਤੀ ਹੈ ਮੇਰੇ ਪਹਿਲੇ ਲੇਖ ਦੀ ਥਾਂ ਇਸ ਲੇਖ ਨੂੰ ਅਤੇ ਗੁਰਚਰਨ ਸਿੰਘ ਦਾ ਜਵਾਬ
(ਅਟੈਚਮੈਂਟ ਨੱਥੀ ਹੈ) ਮੂਲਰੂਪ `ਚ ਛਾਪਿਆ ਜਾਵੇ। ਤਾਂ ਕਿ ਸਿੱਖ ਸੰਗਤਾਂ ਸਾਡੇ ਸਾਰਿਆਂ ਦੀ ਅਸਲੀ
ਭਾਵਨਾ ਨੂੰ ਸਮਝ ਸਕਣ।
ਧੰਨਵਾਦ ਸਹਿਤ ਆਪ ਜੀ ਦਾ ਵੀਰ
ਕਿਰਪਾਲ ਸਿੰਘ ਬਠਿੰਡਾ
ਮੇਰੇ ਵਲੋਂ ਲਿਖੇ ਲੇਖ ‘ਗੁਰੂ ਨਾਨਕ ਦਾ ਗੁਰੂ ਕੌਣ` ਵਿੱਚ ਦਰਜ਼ ਵੀਚਾਰਾਂ
`ਤੇ ਸ: ਗੁਰਚਰਨ ਸਿੰਘ ਜਿਉਣ ਵਾਲਾ ਵਲੋਂ ਉਠਾਏ ਗਏ ਇਤਰਾਜਾਂ ਦੇ ਉੱਤਰ
੨੮ ਅਗੱਸਤ ਨੂੰ ਕੈਨੇਡਾ
ਨਿਵਾਸੀ ਸ: ਗੁਰਚਰਨ ਸਿੰਘ ਜਿਉਣਵਾਲਾ ਅਤੇ ਲੇਖਕ ਪ੍ਰੋ. ਇੰਦਰ ਸਿੰਘ ਘੱਗਾ ਮੇਰੇ ਘਰ ਮਿਲਣ ਲਈ ਆਏ
ਤੇ ਜੋਗਿੰਦਰ ਸਿੰਘ ਸੰਪਾਦਕ ਸਪੋਕਸਮੈਨ ਨਾਲ ਮਿਲ ਕੇ ਚੱਲਣ ਸੰਬੰਧੀ ਅਤੇ ‘ਗੁਰੂ ਨਾਨਕ ਦਾ ਗੁਰੂ
ਕੌਣ` ਵਿਸ਼ੇ `ਤੇ ਵੀਚਾਰ ਵਟਾਂਦਰਾ ਹੋਇਆ। ਜੋਗਿੰਦਰ ਸਿੰਘ ਨਾਲ ਮਿਲ ਕੇ ਚੱਲਣ ਜਾਂ ਨਾਂ ਚੱਲਣ ਦੇ
ਤਾਂ ਨਿਜੀ ਕਿਸਮ ਦੇ ਫੈਸਲੇ ਹਨ ਪਰ ‘ਗੁਰੂ ਨਾਨਕ ਦਾ ਗੁਰੂ ਕੌਣ` ਦਾ ਵਿਵਾਦ ਸਮੁੱਚੀ ਸਿੱਖ ਕੌਮ ਤੇ
ਸਿੱਖ ਵੀਚਾਰਧਾਰਾ ਨਾਲ ਸਬੰਧਤ ਹੋਣ ਕਰਕੇ ਮੈਂ ਆਪਣੇ ਉਕਤ ਲੇਖ ਵਿੱਚ ਗੁਰਬਾਣੀ ਅਤੇ ਮਹਾਨ ਵਿਦਵਾਨ
ਭਾਈ ਕਾਹਨ ਸਿੰਘ ਨਾਭਾ ਦੀਆਂ ਲਿਖਤਾਂ ਦੇ ਅਧਾਰ `ਤੇ ਸਿਰਫ ਇਸ ਵਿਸ਼ੇ `ਤੇ ਹੀ ਲਿਖਿਆ। ਇਹ ਲੇਖ
‘ਸਿੱਖ ਵੀਕਲੀ ਕੈਨੇਡਾ` ਦੇ ੨੪ ਸਤੰਬਰ ੨੦੧੦ ਦੇ ਅੰਕ ਵਿੱਚ ਪੰਨਾ ਨੰ: ੬ `ਤੇ ਛਪਣ ਤੋਂ ਇਲਾਵਾ
ਹੋਰ ਬਹੁਤ ਸਾਰੀਆਂ ਪੰਥਕ ਵੈੱਬਸਾਈਟਾਂ `ਤੇ ਅਪਡੇਟ ਹੋ ਗਿਆ। ਇਹ ਲੇਖ ਲਿਖਣ ਤੋਂ ਕਦਾਚਿਤ ਮੇਰਾ
ਭਾਵ ਕਿਸੇ ਵੀਰ ਦੀ ਬਦਨਾਮੀ ਕਰਨਾ ਨਹੀਂ ਸੀ ਇਸੇ ਕਾਰਣ ਮੈਂ ਆਪਣੇ ਲੇਖ `ਚ ਕਿਸੇ ਦਾ ਵੀ ਨਾਮ ਨਹੀਂ
ਸੀ ਲਿਖਿਆ, ਬਲਕਿ ਅਣਲੋੜੀਦੇ ਖੜ੍ਹੇ ਕੀਤੇ ਜਾ ਰਹੇ ਸਵਾਲਾਂ ਦਾ ਢੁਕਵਾਂ ਉੱਤਰ ਲੱਭਣ ਦਾ ਹੀ ਯਤਨ
ਕੀਤਾ ਸੀ। ਪਰ ਪਤਾ ਨਹੀਂ ਸ: ਗੁਰਚਰਨ ਸਿੰਘ ਨੂੰ ਇਸ ਲੇਖ `ਤੇ ਕਿਉਂ ਗੁੱਸਾ ਆ ਗਿਆ, ਤੇ ਉਨ੍ਹਾਂ
ਨੇ ਲੇਖ ਦੇ ਵਿਸ਼ਾ ਵਸਤੂ `ਤੇ ਢੁੱਕਵੀਂ ਟਿੱਪਣੀ ਕਰਨ ਦੀ ਥਾਂ ਮੇਰੇ `ਤੇ ਨਿਜੀ ਕਿਸਮ ਦੀਆਂ ਊਝਾਂ
ਲਾਉਂਦਾ ਹੋਇਆ ਆਪਣਾ ਬਿਆਨ ਸਿੱਖ ਵੀਕਲੀ ਦੇ ੧ ਅਕਤੂਬਰ ਦੇ ਅੰਕ ਵਿੱਚ ਪੰਨਾ ਨੰ: ੮ `ਤੇ ਛਪਵਾ
ਦਿੱਤਾ। ਉਨ੍ਹਾਂ ਵਲੋਂ ਉਠਾਏ ਇਤਰਾਜਾਂ ਦੇ ਨੁਕਤਾ ਵਾਈਜ਼ ਸੰਖੇਪ ਜਵਾਬ ਦੇਣ ਦੇ ਨਾਲ ਨਾਲ ਨਿਮ੍ਰਤਾ
ਸਹਿਤ ਮੈਂ ਉਨ੍ਹਾਂ ਤੋਂ ਕੁੱਝ ਸਵਾਲ ਵੀ ਪੁੱਛਣ ਜਾ ਰਿਹਾ ਹਾਂ ਅਤੇ ਆਪਣੇ ਵੀਰ ਨੂੰ ਬੇਨਤੀ ਕਰਦਾ
ਹਾਂ ਕਿ ਉਹ ਇਨ੍ਹਾਂ ਦੇ ਸੰਖੇਪ ਉੱਤਰ ਦੇਣ ਤਾ ਕਿ ਮੇਰੇ ਜਾਂ ਕਿਸੇ ਹੋਰ ਪਾਠਕ ਦੇ ਇਨ੍ਹਾਂ ਪ੍ਰਤੀ
ਗਲਤ ਵੀਚਾਰ ਬਣਨ ਤੋਂ ਪਹਿਲਾਂ ਹੀ ਉਨ੍ਹਾਂ ਦਾ ਸਮਾਧਾਨ ਹੋ ਜਾਵੇ। ਇਤਰਾਜਾਂ ਦੇ ਜਵਾਬ ਹੇਠ ਲਿਖੇ
ਅਨੁਸਾਰ ਹਨ:-
ਗੁਰਚਰਨ ਸਿੰਘ: ਗੁਰੂ ਨਾਨਕ ਦੇਵ ਜੀ ਦੇ ਗੁਰੂ ਸਬੰਧੀ ਲਿਖੇ ਲੇਖ ਵਿੱਚ ਕਿਰਪਾਲ ਸਿੰਘ
ਨੇ ਮੇਰੇ ਵੱਲ ਹੀ ਇਸ਼ਾਰਾ ਕੀਤਾ ਹੈ।
ਜਵਾਬ: ਆਪ ਜੀ ਨੇ ਬਿਲਕੁਲ ਠੀਕ ਬੁੱਝਿਆ ਹੈ।
ਗੁਰਚਰਨ ਸਿੰਘ: ਕਿਰਪਾਲ ਸਿੰਘ ਪਾਸ ਸਿਰਫ ਹਵਾਈ ਫਾਇਰ ਕਰਨ ਜੋਗੀ ਹੀ ਤਾਕਤ ਹੈ।
ਜਵਾਬ: ਜਿਉਣਵਾਲਾ ਸਾਹਿਬ ਮੈਂ ਕਦੋਂ ਨਿਸ਼ਾਨੇਬਾਜ਼ੀ `ਚ ਗੋਲਡ ਮੈਡਲ ਜਿੱਤਣ ਦਾ ਦਾਅਵਾ ਕੀਤਾ ਸੀ।
ਗੁਰਚਰਨ ਸਿੰਘ: ਜੇ ਕਿਰਪਾਲ ਸਿੰਘ ਸਪੋਕਸਮੈਨ ਨਾਲ ਕੰਮ ਨਹੀਂ ਕਰ ਸਕਦੇ ਤਾਂ ਘੱਟੋ ਘੱਟ
ਉਸ ਵਿਰੁੱਧ ਪ੍ਰਚਾਰ ਕਰ ਕੇ ਨਿੰਦਾ ਵੀ ਨਾ ਕਰਨ।
ਜਵਾਬ: ਸਪੋਕਸਮੈਨ ਵਿਰੁੱਧ ਅੱਜ ਤਕ ਮੈਂ ਪ੍ਰਚਾਰ ਕਦੇ ਨਹੀਂ ਕੀਤਾ ਅਤੇ ਨਾ
ਹੀ ਸਿਰਫ ਨਿੰਦਾ ਕਰਨ ਲਈ ਕੁੱਝ ਲਿਖਿਆ ਹੈ। ਪਰ ਜਦੋਂ ਉਹ ਆਪਣੀ ‘ਨਿੱਜੀ ਡਾਇਰੀ` ਅਤੇ ਸੰਪਾਦਕੀਆਂ
ਵਿੱਚ ਆਪਣੇ ਆਪ ਨੂੰ ਸਰਬੋਤਮ ਸਿੱਧ ਕਰਦਾ ਹੋਇਆ ਕਦੇ ੯ ਗੁਰੂ ਸਾਹਿਬਾਨ ਦੀ ਹੋਂਦ ਮੰਨਣ ਤੋਂ
ਇਨਕਾਰੀ ਹੋ ਜਾਂਦਾ ਹੈ, ਕਦੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਕਲੀ ਸਿੱਧ ਕਰਨ ਦੀ ਕੋਸ਼ਿਸ ਕਰਦਾ ਹੈ,
ਕਦੀ ਕਹਿੰਦਾ ਹੈ ਜਿਸ ਸ਼ਬਦ ਨੂੰ ਬਾਬਾ ਨਾਨਕ ਨੇ ‘ਗੁਰੂ` ਕਿਹਾ ਸੀ ਉਹ ਗੁਰੂ ਗ੍ਰੰਥ ਸਾਹਿਬ `ਚ ਦਰਜ਼
ਹੀ ਨਹੀਂ ਹੈ। ਕਦੀ (ਅਖੌਤੀ) ਦਸਮ ਗ੍ਰੰਥ ਦੀ ਮੰਜੀ ਚੁਕਵਾ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ
ਵਧਾਉਣ ਦਾ ਬੀੜਾ ਚੁੱਕਣ ਵਾਲੇ ਪ੍ਰੋ. ਦਰਸ਼ਨ ਸਿੰਘ ਦਾ ਅਕਸ਼ ਵਿਗਾੜਨ ਲਈ ਬਿਲਕੁਲ ਝੂਠੀਆਂ ਖ਼ਬਰਾਂ ਲਾ
ਕੇ ਵੀ ‘ ਸਚੁ ਸੁਣਾਇਸੀ ਸਚ ਕੀ
ਬੇਲਾ` ਤੁਕ ਵਰਤਦਾ ਹੋਇਆ ਲਿਖਦਾ ਹੈ ਕਿ ਜੋ ਉਸ
ਨੇ ਲਿਖਿਆ ਹੈ, ਇਹ ੧੬ ਆਨੇ ਸੱਚ ਹੈ। ਸਿਰਫ ਉਸ ਸਮੇਂ ਹੀ ਮੈਂ ਉਸੇ ਦੀਆਂ ਲਿਖਤਾਂ `ਚੋਂ ਉਸ ਦੇ ਹੀ
ਸ਼ਬਦ ਵਰਤ ਕੇ ਉਸ ਨੂੰ ਕੁੱਝ ਸਵਾਲ ਪੁੱਛਦਾ ਹਾਂ, ਪਰ ‘ਰੋਸੁ
ਨ ਕੀਜੈ ਉਤਰੁ ਦੀਜੈ` ਦੀ ਦਲੀਲ ਦੇਣ ਵਾਲੇ ਨੇ
ਕਦੀ ਕਿਸੇ ਦਾ ਅੱਜ ਤੱਕ ਜਵਾਬ ਨਹੀਂ ਦਿੱਤਾ। ਜਿਉਣਵਾਲਾ ਜੀ! ਹੁਣ ਤੁਸੀਂ ਹੀ ਦੱਸੋ ਕਿ ਜੇ ਉਹ
ਪੁਜਾਰੀਆਂ, ਸ਼੍ਰੋਮਣੀ ਕਮੇਟੀ ਅਤੇ ਪਾਖੰਡੀ ਸਾਧਾਂ ਵਿਰੁੱਧ ਲਿਖੀਆਂ ਖ਼ਬਰਾਂ ਤੇ ਸੰਪਾਕੀਆਂ ਨੂੰ
‘ਨਿੰਦਾ ਨਹੀਂ ਸਗੋਂ ਸੱਚ` ਦਾ ਨਾਮ ਦਿੰਦਾ ਹੈ ਤਾਂ ਮੇਰੇ ਵਲੋਂ ਉਸ ਦੇ ਹੀ ਵਰਤੇ ਹੋਏ ਸ਼ਬਦ ਲਿਖਣ
ਦਾ ਅਰਥ, ਉਸ ‘ਵਿਰੁੱਧ ਪ੍ਰਚਾਰ ਅਤੇ ਨਿੰਦਾ` ਕਿਵੇਂ ਬਣ ਗਿਆ? ਆਪਣੇ ਸਮਰਥਕਾਂ ਲਈ ਸ਼ਬਦ ਤਾਂ ਭਾਵੇਂ
ਇਹ ਹੀ ਵਰਤਦਾ ਹੈ ਕਿ ਇਹ ਬੜੇ ਜਾਗਰੂਕ ਸਿੱਖ ਹਨ ਪਰ ਅਸਲ ਵਿੱਚ ਉਹ ਉਨ੍ਹਾਂ ਸਾਰਿਆਂ ਨੂੰ ਆਪਣੀਆਂ
ਭੇਡਾਂ ਹੀ ਸਮਝਦਾ ਹੈ ਅਤੇ ਚਾਹੁੰਦਾ ਹੈ ਕਿ ਜਿਹੜੇ ਪਾਸੇ ਉਹ (ਜੋਗਿੰਦਰ ਸਿੰਘ) ਤੁਰ ਰਿਹਾ ਹੈ
ਸਾਰੇ ਜਣੇ ਉਸ ਦੇ ਮਗਰ ਨੀਵੀਂ ਪਾ ਕੇ ਤੁਰੇ ਆਉਣ। ਤੁਹਾਡੇ ਦੋਵਾਂ (ਵੀਰ ਜਿਉਣਵਾਲਾ ਜੀ ਅਤੇ ਪ੍ਰੋ.
ਘੱਗਾ ਜੀ) ਸਮੇਤ ਕਿਸੇ `ਚ ਕੋਈ ਹਿੰਮਤ ਨਹੀਂ ਕਿ ਉਸ ਨੂੰ ਸਲਾਹ ਦੇ ਸਕੇ ਕਿ ਜਿਸ ਰਸਤੇ ਆਪਾਂ ਤੁਰੇ
ਜਾ ਰਹੇ ਹਾਂ ਇਹ ਸਾਡੇ ਸਮੇਤ ਸਮੁੱਚੇ ਪੰਥ ਲਈ ਬੜਾ ਖ਼ਤਰਨਾਕ ਹੈ, ਇਸ ਲਈ ਇਹ ਰਸਤਾ ਬਦਲਣ ਦੀ ਲੋੜ
ਹੈ। ਜੇ ਕੋਈ ਮੇਰੇ ਵਰਗਾ ਇਹ ਸਲਾਹ ਦੇਣ ਦੀ ਗੁਸਤਾਖ਼ੀ ਕਰ ਹੀ ਬੈਠੇ ਤਾਂ ਉਸ ਨੂੰ ਕੰਨੋਂ ਫੜ ਕੇ
ਬਾਹਰ ਕਰ ਦਿੱਤਾ ਜਾਂਦਾ ਹੈ। ਜੇ ਗੁਰਬਾਣੀ ਦੇ ਅਧਾਰ `ਤੇ ਉਸ ਨੂੰ ਸਵਾਲ ਕਰਨਾ ਹੀ ਉਸ ਵਿਰੁੱਧ
ਪ੍ਰਚਾਰ ਕਰਨਾ ਹੈ, ਤਾਂ ਮੁਆਫ ਕਰਨਾ, ਨਾ ਤਾਂ ਮੈਂ ਇਸ ਪ੍ਰਚਾਰ ਤੋਂ ਹਟ ਸਕਦਾ ਹਾਂ ਅਤੇ ਨਾ ਹੀ ਇਸ
ਨਾਲ ਮਿਲ ਕੇ ਕੰਮ ਕਰ ਸਕਦਾ। ਹਾਂ ਜੇ ਤੁਹਾਡੇ `ਚ ਇਹ ਸਮਰੱਥਾ ਹੈ ਤਾਂ ਉਸ ਨੂੰ ਹੀ ਸਮਝਾ ਲਓ ਕਿ
ਉਹ ਆਪਣੀਆਂ ਅਜਿਹੀਆਂ ਸਮੁੱਚੀਆਂ ਲਿਖਤਾਂ ਦਾ ਵੇਰਵਾ ਦੇ ਕੇ ਆਪਣੀ ਨਿਜੀ ਡਾਇਰੀ `ਚ ਪੰਥ ਤੋਂ
ਮੁਅਫੀ ਮੰਗੇ ਅਤੇ ਵਿਸ਼ਵਾਸ਼ ਦਿਵਾਏ ਕਿ ਉਹ ਮੁੜ ਅਜਿਹੀਆਂ ਲਿਖਤਾਂ ਨਹੀਂ ਲਿਖਣਗੇ ਜਿਨ੍ਹਾਂ ਨਾਲ
ਜਾਗ੍ਰਿਤ ਧਿਰਾਂ ਵਿੱਚ ਹੀ ਹੋਰ ਵੰਡੀਆਂ ਪੈਣ, ਤੇ ਹੁਣ ਤੱਕ ਉਸ ਦਾ ਸਮਰੱਥਨ ਕਰਨ ਵਾਲਿਆਂ ਨੂੰ ਹੀ
ਆਪਣੇ ਵਲੋਂ ਦਿੱਤੇ ਸਮਰਥਨ ਨੂੰ ਆਪਣੀ ਵੱਡੀ ਗਲਤੀ ਸਵੀਕਾਰਨਾ ਪਵੇ। ਜੇ ਤੁਹਾਡੇ ਸਮਝਾਉਣ `ਤੇ, ਉਹ
ਵਿਵਾਦਪੂਰਣ ਲਿਖਤਾਂ ਲਿਖਣ ਤੋਂ ਹਟ ਜਾਂਦੇ ਹਨ ਤਾਂ ਮੇਰੇ ਵੱਲੋਂ ਕਥਿਤ ਵਿਰੋਧੀ ਪ੍ਰਚਾਰ ਆਪੇ ਹੀ
ਖਤਮ ਹੋ ਜਾਵੇਗਾ।
ਇਸ ਸਮੇਂ ਤੁਸੀਂ ਦੋਵਾਂ ਨੇ ਹੀ ਆਪਣੀ ਬੇਵਸੀ ਜ਼ਹਿਰ ਕਰਦਿਆਂ ਕਿਹਾ ਸੀ
‘ਮੰਨਿਆ ਕਿ ਉਹ ਕਈ ਥਾਵਾਂ `ਤੇ ਬਹੁਤ ਗਲਤ ਹੈ, ਉਸ ਨੂੰ ਕੋਈ ਸਲਾਹ ਦੇਣ ਦੀ ਸਮਰੱਥਾ ਵਿੱਚ ਵੀ
ਨਹੀਂ ਹੈ, ਜਿਹੜਾ ਉਸ ਨੂੰ ਕੋਈ ਸਲਾਹ ਦੇਣ ਦੀ ਕੋਸ਼ਿਸ ਕਰੇ ਉਸ ਨਾਲ ਵਿਵਹਾਰ ਵੀ ਉਹ ਮਾੜਾ ਕਰਦਾ ਹੈ
ਪਰ ਇਹ ਤਾਂ ਸੋਚੋ ਕਿ ਹੋਰ ਕੋਈ ਅਖ਼ਬਾਰ ਹੈ ਜਿਹੜਾ ਆਪਣੀਆਂ ਖ਼ਬਰਾਂ ਲਾਉਂਦਾ ਹੋਵੇ? ਤੁਸੀਂ ਉਨ੍ਹਾਂ
ਪੰਜਾਬੀ ਅਖ਼ਬਾਰਾਂ ਵਿਰੁੱਧ ਕਿਉਂ ਨਹੀਂ ਲਿਖਦੇ ਜਿਹੜੇ ਪੰਥਕ ਖ਼ਬਰਾਂ ਬਿਲਕੁਲ ਨਹੀਂ ਲਾਉਂਦੇ?
ਸਪੋਕਸਮੈਨ ਨੇ ਅਖੌਤੀ ਦਸਮ ਗ੍ਰੰਥ ਦਾ ਪਰਦਾਫ਼ਾਸ਼ ਕੀਤਾ। ਜਿੱਥੇ ਪਹਿਲਾਂ ਕੋਈ ਦਸਮ ਗ੍ਰੰਥ ਵਿਰੁੱਧ
ਅਵਾਜ਼ ਨਹੀਂ ਸੀ ਕੱਢ ਸਕਦਾ ਅੱਜ ਹਰ ਕੋਈ ਧੜੱਲੇ ਨਾਲ ਉਸ ਵਿਰੁੱਧ ਬੋਲ ਰਿਹਾ ਹੈ। ਅਖੌਤੀ
ਜਥੇਦਾਰਾਂ, ਪੁਜਾਰੀਆਂ, ਪਖੰਡੀ ਸਾਧਾਂ, ਜਿਹੜੇ ਕਦੀ ਪੰਥ ਦੇ ਮਾਲਕ ਬਣੇ ਹੋਏ ਸਨ, ਦੀ ਮਿੱਟੀ ਪਲੀਤ
ਕਰ ਕੇ ਰੱਖ ਦਿੱਤੀ ਹੈ, ਹੁਣ ਉਹ ਕਿਤੇ ਕੁਸਕਣ ਜੋਗੇ ਨਹੀਂ ਰਹੇ। ਪੰਜਾਬ ਸਰਕਾਰ ਅਤੇ ਸ਼੍ਰੋਮਣੀ
ਕਮੇਟੀ `ਤੇ ਕਾਬਜ਼ ਅਕਾਲੀ ਧੜੇ ਦੀ ਨੀਂਦ ਉਡਾਈ ਹੋਈ ਹੈ। ਪਰ ਜੇ ਇਤਨੀ ਜਾਗ੍ਰਿਤੀ ਲਿਆਉਣ ਵਾਲੇ
ਸਪੋਕਸਮੈਨ ਨੂੰ ਅਸੀਂ ਆਪ ਹੀ ਕਮਜ਼ੋਰ ਕਰ ਲਿਆ ਤਾਂ ਉਹ ਮੁੜ ਸਿਰ ਚੁੱਕ ਲੈਣਗੇ। ਕੀ ਇਸ ਨਾਲ ਪੰਥ ਦਾ
ਨੁਕਸਾਨ ਨਹੀਂ ਹੋਵੇਗਾ? `
ਤਹਾਡੀ ਉਕਤ ਦਲੀਲ ਦੇ ਸਬੰਧ `ਚ ਬੇਨਤੀ ਕੀਤੀ ਸੀ ਕਿ ਜਿਹੜੇ ਅਖ਼ਬਾਰ ਆਪਣੀ
ਖ਼ਬਰ ਨਹੀਂ ਲਾਉਂਦੇ ਉਨ੍ਹਾਂ ਦੀ ਕਮਜੋਰੀ ਹੈ ਅਤੇ ਨਿੰਦਣਯੋਗ ਹੈ ਕਿ ਉਹ ਲੋਕਾਂ ਤੱਕ ਸਹੀ ਜਾਣਕਾਰੀ
ਪਹੁੰਚਾਉਣ ਲਈ ਆਪਣੀਆਂ ਸਹੀ ਜਿੰਮੇਵਾਰੀਆਂ ਨਹੀਂ ਨਿਭਾਉਂਦੇ, ਪਰ ਇਹ ਤਾਂ ਦੱਸੋ ਕਿ ਉਨ੍ਹਾਂ
ਅਖ਼ਬਾਰਾਂ ਨੂੰ ਇਸ ਮੁਕਾਮ ਤੱਕ ਪੁੱਜਣ ਲਈ ਮੌਜੂਦਾ ਪੀੜ੍ਹੀ `ਚੋਂ, ਜਾਂ ਸਾਡੇ ਵਿੱਚੋਂ ਕਿਸੇ ਨੇ ਕੀ
ਯੋਗਦਾਨ ਪਾਇਆ ਹੈ? ਜਿਨ੍ਹਾਂ ਲਈ ਅਸੀਂ ਕੀਤਾ ਹੀ ਕੁੱਝ ਨਹੀਂ ਉਨ੍ਹਾਂ `ਤੇ ਸਾਡਾ ਰੋਸ ਕਿਸ ਗੱਲ
ਦਾ! ਦੂਜੇ ਪਾਸੇ ਇਹ ਸਮਝ ਕੇ ਕਿ ‘ਸਪੋਕਸਮੈਨ` ਅਖ਼ਬਾਰ ਪੰਥ ਦੀ ਆਵਾਜ਼ ਹੋਵੇਗਾ, ਅਸੀਂ ਇਸ ਦੀ
ਸ਼ੁਦਾਈਆਂ ਵਾਂਗ ਤਨ ਮਨ ਧਨ ਨਾਲ ਸੇਵਾ ਕੀਤੀ। ਨਿਸ਼ਕਾਮ ਤੌਰ `ਤੇ ਇਸ ਦੇ ਸੇਲਜ਼ਮੈਨ ਅਤੇ ਅਖ਼ਬਾਰ ਦੇ
ਹਾਕਰ ਬਣ ਕੇ ਘਰ ਘਰ ਜਾ ਕੇ ਪਹਿਲਾਂ ਮਾਸਿਕ ਸਪੋਕਸਮੈਨ ਅਤੇ ਫਿਰ ਰੋਜ਼ਾਨਾ ਸਪੋਕਸਮੈਨ ਬੁੱਕ ਕੀਤੇ
ਤੇ ਵੰਡੇ। ਜਦੋਂ ਵੀ ਲੋੜ ਪਈ ਆਪਣੇ ਦੋਸਤਾਂ ਮਿੱਤਰਾਂ ਨੂੰ ਪ੍ਰੇਰਣਾ ਦੇ ਕੇ ਇਸ ਦੇ ਵੱਖ ਵੱਖ
ਪ੍ਰੋਜੈਕਟਾਂ ਲਈ ਪੈਸੇ ਇਕੱਠੇ ਕਰ ਕੇ ਜਮ੍ਹਾਂ ਕਰਵਾਏ, ਇਸ ਦੇ ਹੱਕ ਵਿੱਚ ਜਲਸੇ ਮੁਜ਼ਾਹਰੇ ਕੀਤੇ,
ਬਠਿੰਡਾ ਤੋਂ ਲੈ ਕੇ ਚੰਡੀਗੜ੍ਹ ਤੱਕ ਧਰਨੇ ਲਾਏ। ਪਰ ਹੁਣ ਜਦੋਂ ਇਹ (ਅਖੌਤੀ) ਜਥੇਦਾਰਾਂ,
ਪੁਜਾਰੀਆਂ, ਪਖੰਡੀ ਸਾਧਾਂ ਦੀ ਮਿੱਟੀ ਪਲੀਤ ਕਰਨ ਤੋਂ ਬਾਅਦ ‘ਸਿੱਖ ਗੁਰੂ ਸਾਹਿਬਾਨ` ਦੀ ਹੋਂਦ
ਮੰਨਣ ਤੋਂ ਹੀ ਇਨਕਾਰੀ ਹੋ ਗਿਆ, (ਅਖੌਤੀ) ਦਸਮ ਗ੍ਰੰਥ ਵਿਰੁੱਧ ਉਠ ਰਹੀ ਅਵਾਜ਼ ਨੂੰ ਮਿੱਟੀ ਘੱਟੇ
`ਚ ਰਲਾਉਣ ਲਈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਹੀ ਨਕਲੀ ਦੱਸਣ ਤੱਕ ਚਲਾ ਗਿਆ। ਮੌਕੇ ਦੀ
ਨਿਜ਼ਾਕਤ ਵੇਖ ਕੇ ਬੇਸ਼ੱਕ ਇਸ ਨੇ ਬਨਾਉਟੀ ਮੁਆਫੀ ਤਾਂ ਮੰਗ ਲਈ ਹੈ ਪਰ ਨਵਾਂ ਛੋਛਾ ਛੱਡ ਦਿੱਤਾ ਕਿ
ਜਿਹੜੇ ‘ਸ਼ਬਦ` ਨੂੰ ਬਾਬੇ ਨਾਨਕ ਨੇ ‘ਗੁਰੂ` ਆਖਿਆ ਸੀ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਹੀ
ਨਹੀਂ। ਹੁਣ ਤੁਸੀਂ ਹੀ ਸੋਚੋ ਕਿ ਜੇ ਅਸਲੀ ‘ਸ਼ਬਦ ਗੁਰੂ` ਇਸ ਵਿੱਚ ਦਰਜ਼ ਹੀ ਨਹੀਂ ਤਾਂ ਇਹ ਸਾਡਾ
‘ਗੁਰੂ ਗ੍ਰੰਥ ਸਾਹਿਬ` ਤਾਂ ਰਿਹਾ ਹੀ ਨਾ। ਫਿਰ ਤਾਂ ਸਾਡੇ ਲਈ ਇਹ ਇੱਕ ਆਮ ਗਿਆਨ ਦੀ ਪੁਸਤਕ ਬਣ ਕੇ
ਰਹਿ ਗਈ ਹੈ। ਇਸ ਦੀਆਂ ਇਨ੍ਹਾਂ ਆਪ ਹੁਦਰੀਆਂ ਦਾ ਜੇ ਕੋਈ ਜਵਾਬ ਨਾ ਦਿੱਤਾ ਜਾਵੇ ਤਾਂ ਮੈਂ ਗੁਰੂ
ਅਤੇ ਪੰਥ ਨੂੰ ਕੀ ਮੂੰਹ ਵਿਖਾਵਾਂਗਾ? ਤੁਹਾਡੇ ਪਾਸ ਹੁਣ ਵੀ ਇਨ੍ਹਾਂ ਗੱਲਾਂ ਦਾ ਕੋਈ ਜਵਾਬ ਹੈ ਤਾਂ
ਦੱਸ ਦੇਵੋ। ਤੁਸੀਂ ਇਸ ਦਾ ਕੋਈ ਜਵਾਬ ਨਾ ਦਿੱਤਾ।
ਗੁਰਚਰਨ ਸਿੰਘ: ਸਪੋਕਸਮੈਨ ਇੱਕ ਹਾਥੀ ਦੀ ਤਰ੍ਹਾਂ ਹੈ ਜਦੋਂ ਕਿ
ਅਸੀਂ ਸਾਰੇ ਉਸ ਦੇ ਮੁਕਾਬਲੇ ਕੀੜੀ ਤੁਲ ਹੀ ਹਾਂ।
ਜਵਾਬ: ਵੀਰ ਜੀ ਤਹਾਡੇ ਵਲੋਂ ਕੀਤੀ ਗਈ ‘ਤੁਲਨਾ` ਨਾਲ ਮੈਂ ਪੂਰੀ ਤਰ੍ਹਾਂ
ਸਹਿਮਤ ਹਾਂ ਪਰ ਜੇ ਕਰ ਤੁਸੀਂ ਖ਼ੁਦ ਹੀ ਇਹ ਤੁਲਨਾ ਕਰਨ ਤੋਂ ਪਹਿਲਾਂ ਗੁਰਬਾਣੀ ਵਿੱਚ ਹਾਥੀ ਦੇ
ਦਰਸਾਏ ਗਏ ਗੁਣ ਅਤੇ ਆਦਤਾਂ ਦੀ ਵੀਚਾਰ ਕਰ ਲੈਂਦੇ ਤਾਂ ਤੁਸੀਂ ਅਜੇਹੀ ਤੁਲਨਾ ਕਰਨ ਦੀ ਗਲਤੀ ਕਦੇ
ਨਾ ਕਰਦੇ। ਆਪ ਜੀ ਤਾਂ ਅਣਜਾਣ ਨਹੀਂ ਹੋ ਪਰ ਪਾਠਕਾਂ ਦੀ ਜਾਣਕਾਰੀ ਲਈ ਦੱਸ ਦੇਣਾ ਠੀਕ ਰਹੇਗਾ ਕਿ
ਗੁਰਬਾਣੀ ਵਿੱਚ ‘ਹਾਥੀ` ਦੇ ਅਰਥਾਂ ਵਿੱਚ ਕੁੰਚਰ, ਹਸਤੀ, ਗਜ, ਮੈਗਲ ਆਦਿ ਸ਼ਬਦ ੫੦ ਤੋਂ ਵੱਧ ਵਾਰ
ਵਰਤੇ ਗਏ ਹਨ ਪਰ ਤੁਸੀਂ ਹੈਰਾਨ ਹੋਵੋਗੇ ਕਿ ਕੀੜੀ, ਕੁੱਤਾ, ਸੂਰ ਆਦਿਕ ਨਖਿੱਧ ਸਮਝੇ ਜਾ ਰਹੇ
ਜਾਨਵਰਾਂ ਦਾ ਤਾਂ ਕੋਈ ਨਾ ਕੋਈ ਗੁਣ ਦੱਸ ਕੇ ਉਨ੍ਹਾਂ ਤੋਂ ਪ੍ਰੇਰਣਾ ਲੈਣ ਦਾ ਉਪਦੇਸ਼ ਦਿੱਤਾ ਮਿਲਦਾ
ਹੈ। ਜਿਵੇਂ- ‘ਹਰਿ ਹੈ ਖਾਂਡੁ
ਰੇਤੁ ਮਹਿ ਬਿਖਰੀ, ਹਾਥੀ ਚੁਨੀ ਨ ਜਾਇ।। ਕਹਿ ਕਬੀਰ ਗੁਰਿ ਭਲੀ ਬੁਝਾਈ ਕੀਟੀ ਹੋਇ ਕੈ ਖਾਇ।।
੨੩੮।। ` (ਪੰਨਾ ੧੩੭੭), ‘ਹਮ ਕੂਕਰ ਤੇਰੇ ਦਰਬਾਰਿ।। ਭਉਕਹਿ ਆਗੈ ਬਦਨੁ ਪਸਾਰਿ।। ੧।। ਰਹਾਉ।। `
(ਪੰਨਾ ੯੬੯), ‘ਕਬੀਰ ਸਾਕਤ ਤੇ ਸੂਕਰ ਭਲਾ ਰਾਖੈ ਆਛਾ ਗਾਉ।। ਉਹੁ ਸਾਕਤੁ ਬਪੁਰਾ ਮਰਿ ਗਇਆ ਕੋਇ ਨ
ਲੈਹੈ ਨਾਉ।। ੧੪੩।। ` (ਪੰਨਾ ੧੩੭੨)
ਪਰ ਹਾਥੀ ਦਾ ਐਸਾ ਇੱਕ ਵੀ ਗੁਣ ਦੱਸਿਆ ਨਹੀਂ ਮਿਲਦਾ ਜਿਸ ਤੋਂ ਮਨੁਖ ਨੂੰ
ਪ੍ਰੇਰਣਾ ਲੈਣ ਦਾ ਉਪਦੇਸ਼ ਦਿੱਤਾ ਗਿਆ ਹੋਵੇ। ਹਾਥੀ ਦਾ ਜਿਥੇ ਵੀ ਜ਼ਿਕਰ ਕੀਤਾ ਗਿਆ ਹੈ ਉਹ ਇਸ
ਤਰ੍ਹਾਂ ਹੈ:-
ਧਨ ਪਦਾਰਥਾਂ ਦਾ ਪ੍ਰਤੀਕ- ‘ ਹਸਤੀ
ਘੋੜੇ ਪਾਖਰੇ ਲਸਕਰ ਲਖ ਅਪਾਰ।। (ਪੰਨਾ ੬੩) `
‘ਹਸਤੀ ਘੋੜੇ ਦੇਖਿ ਵਿਗਾਸਾ।। (ਪੰਨਾ ੧੭੬) `
‘ਦਰ ਘਰ ਮਹਲਾ ਹਸਤੀ ਘੋੜੇ ਛੋਡਿ ਵਿਲਾਇਤਿ ਦੇਸ ਗਏ।। ` (ਪੰਨਾ ੩੫੮)
ਕਾਮ ਵਾਸ਼ਨਾ ਵਿੱਚ ਗਰਕ ਹੋਇਆ- ‘ ਕਾਮ
ਹੇਤਿ ਕੁੰਚਰੁ ਲੈ ਫਾਂਕਿਓ, ਓਹੁ ਪਰ ਵਸਿ ਭਇਓ ਬਿਚਾਰਾ।। ` (ਪੰਨਾ ੬੭੧)
‘ਕਾਮ ਮਾਇਆ, ਕੁੰਚਰ ਕਉ ਬਿਆਪੈ।। ` (ਪੰਨਾ ੧੧੬੦)
‘ਕਾਮ ਰੋਗਿ, ਮੈਗਲੁ ਬਸਿ ਲੀਨਾ।। ` (ਪੰਨਾ ੧੧੪੦)
ਨਸ਼ੇ ਅਤੇ ਵਿਕਾਰਾਂ ਵਿੱਚ ਮਸਤ ਹੋਇਆ- ‘ ਮਨੁ
ਕੁੰਚਰੁ, ਕਾਇਆ ਉਦਿਆਨੈ।। ` (ਪੰਨਾ ੨੨੧)
‘ਕਬੀਰ, ਕਾਇਆ ਕਜਲੀ ਬਨੁ ਭਇਆ, ਮਨੁ ਕੁੰਚਰੁ ਮਯ ਮੰਤੁ।। ` (ਪੰਨਾ ੧੩੭੬)
‘ਮਨੁ ਮੈਗਲੁ, ਗੁਰ ਸਬਦਿ, ਵਸਿ ਆਇਆ ਰਾਮ।। (ਪੰਨਾ ੫੭੬)
ਆਕਾਰ ਵਿੱਚ ਵੱਡਾ ਪਰ ਗੁਣਾਂ ਤੋਂ ਸਖਣਾ- ‘ ਸਉ
ਮਣੁ ਹਸਤੀ ਘਿਉ ਗੁੜੁ ਖਾਵੈ, ਪੰਜਿ ਸੈ ਦਾਣਾ ਖਾਇ।। ਡਕੈ ਫੂਕੈ ਖੇਹ ਉਡਾਵੈ, ਸਾਹਿ ਗਇਆ ਪਛੁਤਾਏ।।
ਅੰਧੀ ਫੂਕਿ ਮੁਈ ਦਿਵਾਨੀ।। ਖਸਮਿ ਮਿਟੀ ਫਿਰਿ ਭਾਨੀ।। ਅਧੁ ਗੁਲ੍ਹਾ ਚਿੜੀ ਕਾ ਚੁਗਣੁ, ਗੈਣਿ ਚੜੀ
ਵਿਲਲਾਇ।। ਖਸਮੇ ਭਾਵੈ ਓਹਾ ਚੰਗੀ, ਜੇ ਕਰੈ ਖੁਦਾਇ ਖੁਦਾਇ।। ` (ਪੰਨਾ ੧੨੮੬)
ਪ੍ਰਭੂ ਦੀਆਂ ਨਜ਼ਰਾਂ `ਚ ਵੱਡਾ ਛੋਟਾ ਇੱਕ ਸਮਾਨ- ‘ ਊਚ
ਨੀਚ ਸਭ ਇੱਕ ਸਮਾਨਿ, ਕੀਟ ਹਸਤੀ ਬਣਿਆ।। ` (ਪੰਨਾ ੩੧੯)
ਚੰਗਾ ਕੰਮ ਕਰਨ ਪਿੱਛੋਂ ਤੁਰੰਤ ਮਾੜਾ ਕਰਕੇ ਚੰਗੇ ਦਾ ਅਸਰ ਖਤਮ ਕਰ
ਦੇਣਾ- ‘ਜਿਉ ਕੁੰਚਰੁ ਨਾਇ, ਖਾਕੁ
ਸਿਰਿ ਛਾਣੈ।। ` (ਪੰਨਾ ੩੬੭)
‘ਜਲਿ ਹਸਤੀ ਮਲਿ ਨਾਵਾਲੀਐ, ਸਿਰਿ ਭੀ ਫਿਰਿ ਪਾਵੈ ਛਾਰੁ।। ` (ਪੰਨਾ ੧੩੧੪)
‘ਸੁਧ ਕਵਨ ਪਰ ਹੋਇਬੋ, ਸੁਚ ਕੁੰਚਰ ਬਿਧਿ ਬਿਉਹਾਰ।। ੪।। ` (ਪੰਨਾ ੩੪੬)
ਉਪ੍ਰੋਕਤ ਔਗੁਣਾਂ `ਚੋਂ ਸ: ਜੋਗਿੰਦਰ ਸਿੰਘ ਵਿੱਚ ਕਿਤਨੇ ਕੁ ਹਨ ਇਸ ਬਾਰੇ
ਤਾਂ ਉਹ ਆਪ ਹੀ ਦੱਸ ਸਕਦੇ ਹਨ ਪਰ ਨਹਾ ਕੇ ਸਿਰ `ਚ ਖ਼ਾਕ ਪਾਉਣ ਦੇ ਔਗੁਣਾਂ ਨਾਲ ਤਾਂ ਉਹ ਭਰਪੂਰ
ਹੈ। ਜਿਵੇਂ ਕਿ:- ਅਖੌਤੀ ਦਸਮ ਗ੍ਰੰਥ ਵਿਰੁੱਧ ਅਵਾਜ਼ ਉਠਾਈ ਪਰ ਜਦੋਂ ਪ੍ਰੋ. ਦਰਸ਼ਨ ਸਿੰਘ ਨੇ ਇਹ
ਮੁੱਦਾ ਚੁੱਕ ਕੇ ਇਸ ਨੂੰ ਸੰਘਰਸ਼ ਦਾ ਅਮਲੀ ਰੂਪ ਦਿੱਤਾ ਤਾਂ ਆਪਣੀ ਹਉਂਮੈ ਨੂੰ ਪੱਠੇ ਪਾਉਣ ਲਈ ਉਸ
(ਪ੍ਰੋ: ਦਰਸ਼ਨ ਸਿੰਘ) ਵਿਰੁਧ ਭੰਡੀ ਪ੍ਰਚਾਰ ਕਰਕੇ ਸਿਰ ਵਿੱਚ ਸੁਆਹ ਵੀ ਤੁਰੰਤ ਪਾ ਲਈ। ਦਸਮ ਗ੍ਰੰਥ
ਅਤੇ ਡੇਰੇਦਾਰਾਂ ਵਿਰੁੱਧ ਅਵਾਜ਼ ਉਠਾਈ, ਪਰ ਗੁਰੂ ਸਾਹਿਬਾਨ ਦੀ ਹੋਂਦ ਤੋਂ ਮੁਨਕਰ ਹੋ ਕੇ, ਗੁਰੂ
ਗ੍ਰੰਥ ਸਾਹਿਬ ਨੂੰ ਨਕਲੀ ਦੱਸ ਕੇ ਅਤੇ ਬਾਬੇ ਨਾਨਕ ਦਾ ‘ਸ਼ਬਦ ਗੁਰੂ` ਗੁਰੂ ਗ੍ਰੰਥ ਸਾਹਿਬ `ਚ ਨਾ
ਹੋਣ ਦੇ ਸ਼ੰਕੇ ਖੜ੍ਹੇ ਕਰਕੇ ਤਾਂ ਸੁਧਾਰ ਕਰਨ ਲਈ ਇਕੱਤਰ ਹੋ ਰਹੇ ਜਾਗਰੂਕ ਸਿੱਖਾਂ ਵਿਰੁੱਧ, ਦਸਮ
ਗ੍ਰੰਥੀਆਂ ਦੇ ਹੱਥ ਵਿੱਚ, ਇੱਕ ਤਰ੍ਹਾ ਹਥਿਆਰ ਹੀ ਫੜਾ ਦਿੱਤਾ। ਬਿਨਾਂ ਕੁੰਡੇ ਵਾਲੇ ਐਸੇ ਮਸਤ ਹੋਏ
ਹਾਥੀ ਨੂੰ ਗੁਰਬਾਣੀ `ਚ ਔਝੜੇ ਪਾਉਣ ਵਾਲਾ ਦੱਸਿਆ ਗਿਆ ਹੈ:- ‘ ਨਾਨਕ,
ਹਸਤੀ ਕੁੰਡੇ ਬਾਹਰਾ, ਫਿਰਿ ਫਿਰਿ ਉਝੜਿ ਪਾਇ।। ੨।। ` (ਪੰਨਾ ੫੧੬)
ਔਝੜੇ ਪਏ ਮਨ ਰੂਪ ਹਾਥੀ ਨੂੰ ਕਾਬੂ ਕਰਨ ਲਈ ਮਹਾਵਤ ਰੂਪ ਗੁਰੂ ਅਤੇ ਗੁਰੂ
ਦੇ ਗਿਆਨ ਰੂਪ ਕੁੰਡੇ ਦੀ ਲੋੜ ਹੈ:-
‘ ਮਨੁ ਕੁੰਚਰੁ, ਪੀਲਕੁ
ਗੁਰੂ, ਗਿਆਨੁ ਕੁੰਡਾ, ਜਹ ਖਿੰਚੇ, ਤਹ ਜਾਇ।। ` (ਪੰਨਾ ੫੧੬)
‘ਜਿਉ ਮੈਗਲੁ ਮਸਤੁ, ਦੀਜੈ ਤਲਿ ਕੁੰਡੇ, ਗੁਰ ਅੰਕਸੁ ਸਬਦੁ ਦ੍ਰਿੜਾਵੈਗੋ।। ੧।। ਰਹਾਉ।। `
(ਪੰਨਾ ੧੩੧੦)
ਪਰ ਇਹ ਕੁੰਡੇ ਬਾਹਰਾ ਹੋਇਆ ਹਾਥੀ ਨਾ ਤਾਂ ਗੁਰੂ ਨੂੰ ਮੰਨਦਾ ਹੈ ਅਤੇ ਨਾ
ਹੀ ਗੁਰੂ ਦੇ ਸ਼ਬਦ ਨੂੰ। ਅਕਾਲ ਪੁਰਖ਼ ਦੇ ਜਿਸ ਸ਼ਬਦ ਨੂੰ ਇਹ ਗੁਰੂ ਮੰਨਦਾ ਹੈ ਉਸ ਬਾਰੇ ਇਸ ਨੂੰ
ਸੋਝੀ ਹੀ ਕੋਈ ਨਹੀਂ, ਕਿਉਂਕਿ ਇਹ ਖੁਦ ਹੀ ਲਿਖ ਰਿਹਾ ਹੈ ਕਿ ਉਸ ਸ਼ਬਦ ਨੂੰ ਕਿਸੇ ਮਨੁੱਖੀ ਭਾਸ਼ਾ
ਵਿੱਚ ਬਿਆਨ ਹੀ ਨਹੀਂ ਕੀਤਾ ਜਾ ਸਕਦਾ, … ਉਸ ਦੇ ਅਰਥਾਂ ਬਾਰੇ ਤਾਂ ਮਨੁੱਖ ਅੰਦਾਜ਼ਾ ਹੀ ਨਹੀਂ ਲਗਾ
ਸਕਦਾ ਕਿਉਂਕਿ ਇਸ ਵਿੱਚੋਂ ਤਾਂ ਸਾਰੀ ਸ੍ਰਿਸ਼ਟੀ ਤੇ ਇਸ ਦਾ ਸਮੁੱਚਾ ਗਿਆਨ ਨਿਕਲਿਆ ਹੈ, ਤੇ ਇਸੇ ਲਈ
ਉਹ ਸਾਡਾ ਗੁਰੂ ਹੈ। { ‘ਮੇਰੀ (ਜੋਗਿੰਦਰ ਸਿੰਘ ਦੀ) ਨਿਜੀ ਡਾਇਰੀ ਦੇ ਪੰਨੇ` ਮਿਤੀ ੬ ਜੂਨ ੨੦੧੦}
ਜੋਗਿੰਦਰ ਸਿੰਘ ਦੇ ਉਪ੍ਰੋਕਤ ਕਿਸਮ ਦੇ ਪਾਏ ਭੰਬਲਭੂਸਿਆਂ ਦੇ ਬਾਵਯੂਦ
(ਹਾਥੀ ਰੂਪ) ਇਸ ਸੰਪਾਦਕ ਦੀ ਤਾਕਤ ਅਤੇ ਇਸ ਵਲੋਂ ਲਿਆਂਦੀ ਜਾਗ੍ਰਿਤੀ ਨੂੰ ਵੇਖ ਕੇ ਇੱਕ ਵਾਰ ਸ.
ਜਸਜੀਤ ਸਿੰਘ ਟੋਨੀ (ਯੂ. ਕੇ.) ਦੇ ਡੌਲ਼ੇ ਵੀ ਫਰਕੇ ਸਨ। ਉਸ ਨੇ ਪੰਜਾਬ `ਚ ਇੱਕ ਪਹਿਲਵਾਨੀ ਗੇੜਾ
ਲਾਇਆ ਜਿਸ ਦੌਰਾਨ ਉਹ ਦਾਅਵਾ ਕਰਦਾ ਰਹਿੰਦਾ ਸੀ ਕਿ ਜਾਗਰੂਕ ਸਿੱਖਾਂ ਦੀ ਮੱਦਦ ਨਾਲ ਉਹ ਪੰਜਾਬ `ਚ
ਕ੍ਰਾਂਤੀ ਲਿਆ ਦੇਣਗੇ, ਸ਼੍ਰੋਮਣੀ ਕਮੇਟੀ `ਤੇ ਕਬਜ਼ਾ ਕਰਕੇ ਉਹ ਮਸੰਦਾਂ ਨੂੰ ਬਾਹਰ ਕੱਢ ਕੇ ਸੁੱਟ
ਦੇਣਗੇ। ਇਹ ਵੀ ਬਿਆਨ ਦਿੰਦਾ ਰਹਿੰਦਾ ਸੀ ਕਿ ਅਕਾਲ ਤਖ਼ਤ `ਤੇ ਬੈਠੇ ਪੁਜਾਰੀ ਆਰ. ਐੱਸ. ਐੱਸ. ਦੇ
ਗੁਲਾਮਾਂ ਦੇ ਗੁਲਾਮ ਹਨ, ਇਸ ਲਈ ਉਨ੍ਹਾਂ ਕੋਲ ਫ਼ਰਿਆਦੀ ਬਣ ਕੇ ਪੰਥ ਦੇ ਮੁੱਦੇ ਲਿਜਾਣ ਵਾਲੇ
ਮੂਰਖਾਂ ਦੀ ਦੁਨੀਆਂ ਵਿੱਚ ਰਹਿੰਦੇ ਹਨ। ਪਰ ਛੇਤੀ ਹੀ ਉਸ ਨੂੰ ਆਪਣੇ ਪੈਰਾਂ ਥੱਲੇ ਖੜ੍ਹੀ ਜ਼ਮੀਨ ਦਾ
ਅਹਿਸਾਸ ਹੋ ਗਿਆ ਤੇ ਉਹ ਮੈਦਾਨ ਛੱਡ ਕੇ ਵਾਪਿਸ ਇੰਗਲੈਂਡ ਚਲੇ ਗਏ, ਜਿਸ ਦੀ ਖ਼ਬਰ ਜਾਗ੍ਰਿਤੀ ਲਿਆਉਣ
ਵਾਲੇ ਇਸ ਅਖ਼ਬਾਰ `ਚ ਹੀ ਲੱਗੀ ਸੀ। ਉੱਥੋਂ ਵਾਪਸ ਆ ਕੇ ਉਨ੍ਹਾਂ ਵਿੱਚ ਆਈ ਜਾਗ੍ਰਿਤੀ ਦੀ ਪੋਲ ਉਸ
ਸਮੇਂ ਹੋਰ ਖੁੱਲ੍ਹ ਗਈ ਜਦੋਂ ਪਰਮਜੀਤ ਸਿੰਘ ਸਰਨਾ ਵਿਰੁੱਧ ਸ਼ਕਾਇਤ ਲੈ ਕੇ, ਉਨ੍ਹਾਂ ਹੀ ਪੁਜਾਰੀਆਂ
ਦੇ ਚਰਨਾਂ ਵਿੱਚ ਖੜ੍ਹੇ ਹੋਣ ਦੀ, ਉਨ੍ਹਾਂ ਦੀ ਫੋਟੋ ਵਾਲੀ ਖ਼ਬਰ ਉਸੇ ਅਖ਼ਬਾਰ ਵਿੱਚ ਲੱਗ ਗਈ ਜਿਸ
ਵਿੱਚ ਉਨ੍ਹਾਂ ਨੂੰ ਗੁਲਾਮਾਂ ਦੇ ਗੁਲਾਮ ਦੱਸਣ ਦੀਆਂ ਖ਼ਬਰਾਂ ਫੋਟੋ ਸਹਿਤ ਛਪਦੀਆਂ ਸਨ।
ਇਸੇ ਤਰ੍ਹਾਂ ਜਾਗ੍ਰਿਤੀ ਲਿਆਉਣ ਵਾਲੇ ਸੰਪਾਦਕ ਨੇ ‘ਏਕਸ ਕੇ ਬਾਰਕ`
ਜਥੇਬੰਦੀ ਬਣਾ ਕੇ ਸ਼੍ਰੋਮਣੀ ਕਮੇਟੀ, ਜਾਗਰੂਕ ਸਿੱਖਾਂ ਦੇ ਹੱਥ ਸੌਂਪਣ ਲਈ ਦਲਜੀਤ ਸਿੰਘ ਲੁਧਿਆਣਾ
ਦੀ ਚੇਅਰਮੈਨਸ਼ਿਪ ਹੇਠ ਇੱਕ ਚੋਣ ਕਮੇਟੀ ਬਣਾਈ ਜਿਸ ਨੇ ਡੇਢ ਸਾਲ ਤੱਕ ਹਰ ਜਿਲ੍ਹੇ ਹੈੱਡ ਕੁਆਟਰਾਂ
ਅਤੇ ਕਈ ਹੋਰ ਕਸਬਿਆਂ ਵਿੱਚ, ਸਰਬਸਾਂਝਾ ਗੁਰਸਿੱਖ ਉਮੀਦਵਾਰ ਲੱਭਣ ਲਈ ਬਹੁਤ ਸਾਰੀਆਂ ਮੀਟਿੰਗਾਂ
ਕੀਤੀਆਂ ਤੇ ਅੰਤ ਬਿਨਾਂ ਕਿਸੇ ਸਫਲਤਾ ਦੇ ਚੋਣ ਕਮੇਟੀ ਦਾ ਭੋਗ ਪੈ ਗਿਆ। ਇਸ ਦਾ ਭੋਗ ਪੈਣ ਦਾ ਅਸਲੀ
ਕਾਰਣ ਤਾਂ ਸ: ਜੋਗਿੰਦਰ ਸਿੰਘ ਜਾਂ ਸ: ਦਲਜੀਤ ਸਿੰਘ ਹੀ ਜਾਣਦੇ ਹੋਣਗੇ ਪਰ ਲੋਕ ਚਰਚਾ ਇਹ ਹੈ ਕਿ
ਸਰਬਸਾਂਝੇ ਉਮੀਦਵਾਰ ਲੱਭਣੇ ਤਾਂ ਇੱਕ ਬਹਾਨਾ ਹੀ ਸੀ ਅਸਲ ਵਿੱਚ ਉਨ੍ਹਾਂ ਮੀਟਿੰਗਾਂ ਵਿੱਚ ਸ:
ਗੁਰਬਖ਼ਸ਼ ਸਿੰਘ ਲੁਧਿਆਣਾ ‘ਗੁਰੂ ਪਦ` ਵਾਲੇ ਸ਼ਬਦਾਂ ਦੀ ਵੀਚਾਰ ਕਰਨ ਦੇ ਨਾਮ ਹੇਠ ਇਹ ਪ੍ਰਚਾਰ ਕਰਦਾ
ਸੀ ਕਿ ਬਾਬਾ ਨਾਨਕ ਨੇ ਭਾਈ ਲਹਿਣਾ ਜੀ ਜਾਂ ਹੋਰ ਕਿਸੇ ਸਿੱਖ ਨੂੰ ਕੋਈ ਗੱਦੀ ਦਿੱਤੀ ਹੀ ਨਹੀਂ,
ਕਿਉਂਕਿ ਕਿਸੇ ਵਿਣਸਣਹਾਰ ਮਨੁੱਖ ਨੂੰ ਗੱਦੀ ਦੇਣਾ, ਬਾਬੇ ਨਾਨਕ ਦੇ ਸਿਧਾਂਤ ਦੇ ਉਲਟ ਸੀ। ਦੂਸਰੇ
ਨੰਬਰ `ਤੇ ਉਨ੍ਹਾਂ ਮੀਟਿੰਗਾਂ ਵਿੱਚ ਇਕੱਤਰ ਹੋਏ ਲੋਕਾਂ ਨੂੰ ‘ਉਚਾ ਦਰ ਬਾਬਾ ਨਾਨਕ ਦਾ` ਲਈ ਪੈਸਾ
ਜਮ੍ਹਾਂ ਕਰਵਾਉਣ ਲਈ ਪ੍ਰੇਰਿਆ ਜਾਂਦਾ ਸੀ। ਜਦੋਂ ਕਿਸੇ ਸੰਸਥਾ ਦਾ ਅੰਤ੍ਰੀਵ ਭਾਵ ਕੋਈ ਹੋਰ ਹੋਵੇ
ਅਤੇ ਵਿਖਾਵਾ ਕੁੱਝ ਹੋਰ ਕੀਤਾ ਜਾਂਦਾ ਹੋਵੇ { ਹਸਤੀ
ਦੰਦ ਵਖਾਣੀਅਨਿ, ਹੋਰੁ ਦਿਖਾਲੈ, ਹੋਰਤੁ ਖਾਵੈ।। (ਭਾਈ ਗੁਰਦਾਸ ਜੀ)}
ਤਾਂ ਉਹ ਸੰਸਥਾ ਕਦੀ ਵੀ ਸਫਲਤਾ ਵੱਲ ਨਹੀਂ ਵਧ ਸਕਦੀ ਇਸੇ
ਕਾਰਣ ਅਖੀਰ ਇਸ ਚੋਣ ਕਮੇਟੀ ਦਾ ਭੋਗ ਪੈ ਗਿਆ।
ਉਪ੍ਰੋਕਤ ਉਦਾਹਰਣਾਂ ਤੋਂ ਸਪਸ਼ਟ ਹੈ ਕਿ ਇਸ ਵਲੋਂ ਲਿਆਂਦੀ ਜਾਗ੍ਰਿਤੀ ਸਿਰਫ
ਇਸ ਦੇ ਅਖ਼ਬਾਰ ਦੀਆਂ ਖ਼ਬਰਾਂ ਤੱਕ ਹੀ ਸੀਮਤ ਹੈ। ਅਮਲੀ ਰੂਪ ਵਿੱਚ ਕੌਮ ਦੀ ਚੜ੍ਹਦੀਕਲਾ ਲਈ ਹੁਣ ਤੱਕ
ਇਸ ਵਲੋਂ ਇੱਕ ਵੀ ਗਿਣਨਯੋਗ ਸਫਲਤਾ ਦੱਸਣ ਲਈ ਨਹੀਂ ਹੈ। ਕੌਮ ਨੂੰ ਇਕੱਤਰ ਕਰਨ ਦੀ ਥਾਂ ਸਗੋਂ
ਜਿਆਦਾ ਫੁੱਟ ਦਾ ਸ਼ਿਕਾਰ ਬਣਾਇਆ ਹੈ। ੨੦੦੩ ਵਿੱਚ ਗੁਰਮਤ ਨੂੰ ਸਮਝਣ ਵਾਲੇ ਸਿੱਖਾਂ ਵਿੱਚ ਜੋ ਉਤਸ਼ਾਹ
ਤੇ ਉਭਾਰ ਪੈਦਾ ਹੋਇਆ ਸੀ ਉਸ ਨੂੰ ਆਪਣੀ ਹਉਮੈਂ ਤੇ ਨਿਜੀ ਹਿਤਾਂ ਨੂੰ ਪ੍ਰਫੁਲਿਤ ਕਰਨ ਲਈ ਇਸ ਨੇ
ਤਹਿਸ਼ ਨਹਿਸ਼ ਕਰਕੇ ਰੱਖ ਦਿੱਤਾ ਹੈ। ਜਿਹੜੇ ਗੁਰਸਿੱਖ ਤੇ ਵਿਦਵਾਨ ਅਕਤੂਬਰ ੨੦੦੩ ਵਿੱਚ ਮੋਹਾਲੀ
ਵਿਖੇ ਹੋਈ ਵਰਲਡ ਸਿੱਖ ਕਨਵੈਂਸ਼ਨ ਵਿੱਚ ਸਿਰ ਜੋੜ ਕੇ ਬੈਠ ਗਏ ਸਨ ਉਨ੍ਹਾਂ ਸਭਨਾਂ ਦੇ ਮੂੰਹ ਅੱਜ
ਅਲੱਗ ਅਲੱਗ ਹਨ। ਕਦੀ ਨੌ ਗੁਰੂਆਂ ਦੀ ਹੋਂਦ ਨੂੰ ਹੀ ਰੱਦ ਕਰ ਰਿਹਾ ਹੈ, ਪਰ ਹੈਰਾਨੀ ਹੁੰਦੀ ਜਦੋਂ
ਇਨ੍ਹਾਂ ਦੀ ਹੋਂਦ ਨੂੰ ਹੀ ਨਾ ਮੰਨਣ ਵਾਲਾ ਉਹੀ ਸੰਪਾਦਕ ਲਿਖਦਾ ਹੈ ਕਿ ਬਾਕੀ ਗੁਰੂਆਂ ਨੂੰ ਤਾਂ ਉਹ
ਗੁਰੂ ਹੀ ਲਿਖਦਾ ਹੈ ਕਿਉਂਕਿ ਉਨ੍ਹਾਂ ਦੇ ਸਮੇਂ ਉਨ੍ਹਾਂ ਨੂੰ ਗੁਰੂ ਕਹਿਣਾ ਸ਼ੁਰੂ ਹੋ ਗਿਆ ਸੀ ਪਰ
ਬਾਬਾ ਨਾਨਕ ਨੂੰ ਗੁਰੂ ਲਿਖਣ ਦਾ ਇੱਕ ਵੀ ਇਤਿਹਾਸਕ ਸਬੂਤ ਨਹੀਂ ਹੈ ਇਸ ਲਈ ਉਸ ਨੂੰ ਗੁਰੂ ਨਾਲੋਂ
ਬਾਬਾ ਕਹਿਣਾ ਜਿਆਦਾ ਮਿੱਠਾ ਲਗਦਾ ਹੈ, ਕਦੀ ਲਿਖਦਾ ਹੈ ਬਾਬਾ ਨਾਨਕ ਦੀ ਬਾਣੀ ਹੀ ਠੀਕ ਹੈ ਤੇ ਬਾਕੀ
ਦੇ ਗੁਰੂਆਂ ਤੇ ਭਗਤਾਂ ਦੀ ਰਚਨਾ ਗੁਰਮਤ ਵਿਰੋਧੀ ਹੈ। ਫਿਰ ਉਹੀ ਸੰਪਾਦਕ ਪਲਟੀ ਮਾਰਦਾ ਹੈ ਕਿ ਬਾਬੇ
ਨਾਨਕ ਦੀ ਬਾਣੀ ਦੀ ਅਸਲ ਪੋਥੀ ਤਾਂ ਸ਼੍ਰੀਚੰਦੀਆਂ ਨੇ ਸਾੜ ਦਿੱਤੀ ਸੀ ਅਤੇ ਬਾਕੀ `ਚ ਮਨਭਾਉਂਦੀਆਂ
ਤਬਦੀਲੀਆਂ ਕਰ ਦਿੱਤੀਆਂ ਜਿਸ ਦਾ ਭਾਵ ਹੈ ਕਿ ਜੋ ਮੌਜੂਦਾ ਗੁਰੂ ਗ੍ਰੰਥ ਸਾਹਿਬ ਬਿਲਕੁਲ ਹੀ ਨਕਲੀ
ਹੈ। ਕੀ ਇਸੇ ਨੂੰ ਜਾਗ੍ਰਿਤੀ ਲਿਆਂਦੀ ਕਹੀਏ।
੨੮ ਅਗੱਸਤ ਦੀ ਮੁਲਾਕਾਤ `ਚ ਸ: ਜਿਉਣਵਾਲਾ ਅਤੇ ਪ੍ਰੋ. ਘੱਗਾ ਜੀ ਨੇ ਇਹ ਵੀ
ਦਾਅਵਾ ਕੀਤਾ ਸੀ ਕਿ ਗੁਰੂ ਨਾਨਕ ਦੇ ਗੁਰੂ ਬਾਰੇ ਜਾਣਕਾਰੀ ਲੈਣ ਲਈ ਉਨ੍ਹਾਂ ਕਈ ਮਿਸ਼ਨਰੀਆਂ ਪਾਸ
ਪਹੁੰਚ ਕੀਤੀ ਪਰ ਕਿਸੇ ਪਾਸ ਵੀ ਕੋਈ ਜਵਾਬ ਨਹੀਂ ਸੀ। ਇਨ੍ਹਾਂ ਦੀ ਮੁਲਕਾਤ ਤੋਂ ਪਿੱਛੋਂ ਮੈਂ ਸਿੱਖ
ਮਿਸ਼ਨਰੀ ਕਾਲਜ ਲੁਧਿਆਣਾ ਦੇ ਪ੍ਰਿੰ. ਹਰਿਭਜਨ ਸਿੰਘ, ਸਾਬਿਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ
ਕਾਲਜ ਚੌਂਤਾ ਭਲਿਆਣ ਦੇ ਪ੍ਰਿੰ. ਬਲਜੀਤ ਸਿੰਘ, ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਪ੍ਰੋ. ਸਰਜੀਤ
ਸਿੰਘ ਧੂੰਦਾ, ਪ੍ਰੋ. ਹਰਜਿੰਦਰ ਸਿੰਘ ਸਭਰਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਇਸ ਗੱਲੋਂ ਸਾਫ ਇਨਕਾਰ
ਕੀਤਾ ਕਿ ਸਾਡੇ ਪਾਸ ਇਸ ਕਿਸਮ ਦੀ ਵੀਚਾਰ ਚਰਚਾ ਲਈ ਕੋਈ ਆਇਆ ਹੋਵੇ ਜਾਂ ਸਾਨੂੰ ਗੁਰੂ ਪਦ ਸਬੰਧੀ
ਕੋਈ ਭੁਲੇਖਾ ਹੋਵੇ। ਉਨ੍ਹਾਂ ਕਿਹਾ ਉਹ ਗੁਰੂ ਗ੍ਰੰਥ ਸਾਹਿਬ `ਚ ਦਰਜ਼ ਸਾਰੀ ਹੀ ਬਾਣੀ ਨੂੰ ਗੁਰੂ
ਮੰਨਦੇ ਹਨ। ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਪ੍ਰਿੰ. ਕੰਵਰ ਮਹਿੰਦਰ ਪ੍ਰਤਾਪ ਸਿੰਘ ਨੇ ਤਾਂ ਇੱਥੋਂ
ਤੱਕ ਕਿਹਾ ਕਿ ਪ੍ਰੋ. ਘੱਗਾ ਪਿਛਲੇ ਕਈ ਸਾਲਾਂ ਤੋਂ ਸਾਡੇ ਰੋਲ `ਤੇ ਨਹੀਂ ਹੈ ਸਾਡਾ ਕਾਲਜ ਪ੍ਰੋ.
ਘੱਗਾ ਅਤੇ ਜਿਉਣਵਾਲੇ ਦੀ ਵੀਚਾਰਧਾਰਾ ਨਾਲ ਸਹਿਮਤ ਨਹੀਂ ਹੈ। ਮੇਰਾ ਲੇਖ ਪੜ੍ਹਨ ਪਿਛੋਂ ਗਿਆਨੀ
ਜਗਤਾਰ ਸਿੰਘ ਜਾਚਕ ਪਹਿਲੇ ਮਿਸ਼ਨਰੀ ਸਨ ਜਿਨ੍ਹਾਂ ਨੇ ਅਮਰੀਕਾ `ਚੋਂ ਫ਼ੋਨ ਕਰਕੇ ਲੇਖ ਦੀ ਭਰਵੀਂ
ਤਾਰੀਫ਼ ਕੀਤੀ ਤੇ ਕਿਹਾ ਕਿ ‘ਲੇਖ ਵਿੱਚ ਦਰਜ਼ ਵੀਚਾਰਾਂ ਨਾਲ ਉਹ ਪੂਰੀ ਤਰ੍ਹਾਂ ਸਹਿਮਤ ਹਨ। ਗੁਰੂ
ਗ੍ਰੰਥ ਸਹਿਬ ਤੋਂ ਬਾਹਰ ਕਿਸੇ ‘ਸ਼ਬਦ ਗੁਰੂ` ਦੀ ਭਾਲ ਕਰਨ ਵਾਲੇ ਭੁਲੇਖੇ ਵਿੱਚ ਹਨ`। ਪ੍ਰੋ. ਦਰਸ਼ਨ
ਸਿੰਘ, ਕਥਾਵਾਚਕ ਗਿਆਨੀ ਹਰਿੰਦਰ ਸਿੰਘ ਅਲਵਰ, ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਦੇ ਹੈੱਡ
ਪ੍ਰਚਾਰਕ ਗਿਆਨੀ ਸ਼ਿਵਤੇਗ ਸਿੰਘ ਨੇ ਵੀ ਮੇਰੇ ਲੇਖ ਨਾਲ ਪੂਰਣ ਸਹਿਮਤੀ ਜਤਾਈ। ਮਿਸ਼ਨਰੀ ਲਹਿਰ ਦੇ
ਮੋਢੀਆਂ ਚੋਂ ਪ੍ਰਿੰ. ਗਿਆਨੀ ਸੁਰਜੀਤ ਸਿੰਘ ਨਵੀਂ ਦਿੱਲੀ ਨੇ ਤਾਂ ਲੇਖ ਨਾਲ ਪੂਰੀ ਸਹਿਮਤੀ ਪ੍ਰਗਟ
ਕਰਦੇ ਹੋਏ ਫ਼ੋਨ ਕਰਕੇ ਦੱਸਿਆ ਕਿ ‘ਤਕਰੀਬਨ ਡੇਢ ਸਾਲ ਪਹਿਲਾਂ ਇਹੀ ਦੋਵੇਂ ਵਿਅਕਤੀ ਉਨ੍ਹਾਂ ਕੋਲ ਆਏ
ਸਨ ਤੇ ਇਸੇ ਵਿਸ਼ੇ `ਤੇ ਡੇਢ ਘੰਟਾ ਖੁਲ੍ਹ ਕੇ ਵੀਚਾਰਾਂ ਪਿੱਛੋਂ ਉਨ੍ਹਾਂ ਦੀ ਪੂਰੀ ਤਸੱਲੀ ਕਰਵਾ
ਦਿੱਤੀ ਸੀ। ਇਸ ਉਪ੍ਰੰਤ ੳਨ੍ਹਾਂ ‘ ਗੁਰੁ
ਨਾਨਕੁ ਜਿਨ ਸੁਣਿਆ ਪੇਖਿਆ ਸੇ ਫਿਰਿ ਗਰਭਾਸਿ ਨ ਪਰਿਆ ਰੇ।। `
ਸਿਰਲੇਖ ਹੇਠ ਇੱਕ ਲੇਖ ਵੀ ਲਿਖਿਆ ਜਿਸ ਵਿੱਚ ਗੁਰੂ ਪਦ
ਸਬੰਧੀ ਬੜੀ ਸਪਸ਼ਟਤਾ ਨਾਲ ਬਿਆਨ ਕੀਤਾ ਗਿਆ ਸੀ ਅਤੇ ਉਹ ਲੇਖ ਅੱਜ ਵੀ ‘ਸਿੱਖ ਮਾਰਗ ਡਾਟ ਕਾਮ` `ਤੇ
ਪਿਆ ਹੈ`।
ਮੇਰੇ ਲੇਖ `ਤੇ ‘ਤੱਤ ਗੁਰਮਤਿ ਪ੍ਰਵਾਰ` ਵਲੋਂ ਟਿੱਪਣੀ ਕਰਨ ਪਿੱਛੋਂ ਸ:
ਜਸਵੀਰ ਸਿੰਘ ਕੈਲਗਿਰੀ ਅਤੇ ਸ: ਹਰਦੇਵ ਸਿੰਘ ਜੰਮੂ ਨੇ ਵੀ ‘ਗੁਰੂ ਪਦ `ਤੇ ਵੀਚਾਰ` ਸਬੰਧੀ ਲੇਖ
ਲਿਖ ਕੇ ਕਈ ਪੰਥਕ ਵੈੱਬਸਾਈਟਾਂ `ਤੇ ਪਾਏ ਹਨ, ਜਿਨ੍ਹਾਂ ਦੀ ਵੀਚਾਰਧਾਰਾ ਮੇਰੇ ਲੇਖ ਨਾਲ ਮੇਲ
ਖਾਂਦੀ ਹੈ। ਅਮਰਜੀਤ ਸਿੰਘ ਚੰਦੀ ਨੇ ਵੀ ਮੇਰੇ ਲੇਖ ਨਾਲ ਸਹਿਮਤੀ ਪ੍ਰਗਟ ਕਰਦੇ ਹੋਏ ਕਿਹਾ ਕਿ ਇਹ
ਲੋਕ ਗੁਮਰਾਹ ਹੋਏ ਪ੍ਰਤੀਤ ਹੁੰਦੇ ਹਨ। ਉਨ੍ਹਾਂ ਕਿਹਾ ਇਨ੍ਹਾਂ ਦੇ ਸੰਕੇ ਦੂਰ ਕਰਨ ਲਈ ਉਨ੍ਹਾਂ ਵੀ
ਇੱਕ ਲੇਖ ਲਿਖਿਆ ਹੈ ਜਿਹੜਾ ਕਿ ਛੇਤੀ ਹੀ ਵੈੱਬ ਸਾਈਟ `ਤੇ ਪਾਇਆ ਜਾ ਰਿਹਾ ਹੈ। ਦੇਸ਼ ਵਿਦੇਸ਼ `ਚੋਂ
ਅਨੇਕਾਂ ਹੋਰ ਫ਼ੋਨ ਆਏ ਜਿਨ੍ਹਾਂ ਦੇ ਨਾਮ ਮੈਂ ਨੋਟ ਨਹੀਂ ਕਰ ਸਕਿਆ ਪਰ ਉਨ੍ਹਾਂ ਸਾਰਿਆਂ ਨੇ ਹੀ
ਮੇਰੇ ਲੇਖ ਨੂੰ ਸਲਾਹਿਆ ਹੈ। ਮੈਂ ਆਪਣਾ ਪਹਿਲਾ ਲੇਖ ਰੋਜ਼ਾਨਾ ਸਪੋਕਸਮੈਨ ਅਤੇ ਸ: ਜਿਉਣਵਾਲਾ ਵਲੋਂ
ਚਲਾਈ ਜਾ ਰਹੀ ਵੈੱਬ ਸਾਈਟ ‘ਸਿੰਘ ਸਭਾ ਕੇਨੇਡਾ ਡਾਟ ਕਾਮ` ਨੂੰ ਵੀ ਭੇਜਿਆ ਸੀ ਅਤੇ ਹੁਣ ਵਾਲਾ ਵੀ
ਭੇਜ ਰਿਹਾ ਹਾਂ। ਪਰ ਹਾਲੀ ਤੱਕ ਛਾਪਿਆ ਨਹੀਂ। ਜੇ ਉਹ ਵਾਕਿਆ ਹੀ ‘ਗੁਰੂ ਪਦ` ਸਬੰਧੀ ਕੋਈ ਉਸਾਰੂ
ਸੰਬਾਦ ਰਚਾਉਣਾ ਚਾਹੁੰਦੇ ਹਨ ਤਾਂ ਉਹ ਮੇਰੇ ਇਨ੍ਹਾਂ ਦੋਵਾਂ ਲੇਖਾਂ ਨੂੰ ਆਪਣੀ ਅਖ਼ਬਾਰ/ਵੈੱਬਸਾਈਟ
`ਤੇ ਛਾਪ ਕੇ ਆਪਣੀ ਸੰਪਾਦਕੀ ਟਿੱਪਣੀ ਰਾਹੀਂ ਸਪਸ਼ਟ ਕਰਨ ਕਿ ਕੀ ਉਹ (੧) ਦਸ ਗੁਰੂ ਸਾਹਿਬ ਨੂੰ
ਗੁਰੂ ਮੰਨਦੇ ਹਨ? (੨) ਕੀ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼
ੴ
ਤੋਂ ਲੈ ਕੇ ‘ਨਾਨਕ
ਨਾਮੁ ਮਿਲੈ ਤਾਂ ਜੀਵਾਂ ਤਨੁ ਮਨੁ ਥੀਵੈ ਹਰਿਆ।। ੧।। `
ਤੱਕ ਗੁਰਬਾਣੀ ਨੂੰ ਗੁਰੂ ਮੰਨਦੇ ਹਨ। ਜੇ ਉਨ੍ਹਾਂ ਦਾ
ਜਵਾਬ ਹਾਂ ਵਿੱਚ ਹੈ ਤਾਂ ਉਨ੍ਹਾਂ ਦੀ ਹੋਰ ਸ਼ੰਕਾ ਕੀ ਹੈ ਜਿਹੜੀ ਉਹ ਦੂਰ ਕਰਨਾ ਚਾਹੁੰਦੇ ਹਨ। ਪਰ
ਜੇ ਉਹ ਉਪ੍ਰੋਕਤ ਦੋਵਾਂ ਪ੍ਰਸ਼ਨਾਂ ਦਾ ਉੱਤਰ ਨਾਂਹ ਵਿੱਚ ਦਿੰਦੇ ਹਨ ਤਾਂ ਉਹ ਸਪਸ਼ਟ ਕਰਨ ਕਿ ਕੀ
ਉਨ੍ਹਾਂ ਨੇ ਐਸੇ ਸ਼ਬਦ ਦੀ ਖੋਜ ਕਰ ਲਈ ਹੈ ਜਿਸ ਦਾ ਵਰਨਣ ਸ: ਜੋਗਿੰਦਰ ਸਿੰਘ ਨੇ ਆਪਣੀ ੬ ਜੂਨ ਵਾਲੀ
‘ਨਿਜੀ ਡਾਇਰੀ ਦੇ ਪੰਨਿਆਂ` ਵਿੱਚ ਕੀਤਾ ਹੈ? ਜੇ ਕਰ ਲਈ ਹੈ ਤਾਂ ਸਮੁੱਚੇ ਪੰਥ ਨੂੰ ਦੱਸਣ। ਜੇ
ਉਨ੍ਹਾਂ ਪਾਸ ਦੱਸਣ ਲਈ ਹੀ ਕੁੱਝ ਨਹੀਂ ਤਾਂ ਸਪਸ਼ਟ ਕਰਨ ਕਿ ਇਹ ਅਣਲੋੜੀਦੀ ਬਹਿਸ ਸ਼ੁਰੂ ਕਰਕੇ ਕੌਮੀ
ਸ਼ਕਤੀ ਜਾਇਆ ਕਰਨ ਅਤੇ ਨਵੇਂ ਸ਼ੰਕੇ ਖੜ੍ਹੇ ਕਰਨ ਪਿੱਛੇ ਉਨ੍ਹਾਂ ਦੀ ਮੰਨਸ਼ਾ ਕੀ ਹੈ? ਕਿਉਂਕਿ ਸਾਰੇ
ਹੀ ਉੱਚ ਪੱਧਰ ਦੇ ਮਿਸ਼ਨਰੀ ਵਿਦਵਾਨ ਇਨ੍ਹਾਂ ਦੇ ਦਾਅਵੇ ਨੂੰ ਗਲਤ ਦੱਸ ਰਹੇ ਹਨ ਇਸ ਲਈ ਇਨ੍ਹਾਂ ਨੂੰ
ਉਨ੍ਹਾਂ ਮਿਸ਼ਨਰੀਆਂ ਦੇ ਨਾਮ ਵੀ ਦੱਸਣੇ ਚਾਹੀਦੇ ਹਨ ਜਿਨ੍ਹਾਂ ਸਬੰਧੀ ਇਹ ਦਾਅਵਾ ਕਰ ਰਹੇ ਨ ਕਿ ਉਹ
ਵੀ ਗੁਰੂ ਪਦ ਬਾਰੇ ਸਪਸ਼ਟ ਨਹੀਂ ਹਨ।
ਗੁਰਚਰਨ ਸਿੰਘ: ਉਨ੍ਹਾਂ ਨੇ ਸ: ਇੰਦਰ ਸਿੰਘ ਘੱਗਾ ਨੂੰ ਕਿਰਪਾਲ
ਸਿੰਘ ਨੂੰ ਨਾ ਮਿਲਣ ਲਈ ਕਿਹਾ ਸੀ ਪਰ ਫਿਰ ਵੀ ਉਨ੍ਹਾ ਦੇ ਕਹਿਣ `ਤੇ ਮੈ ਕਿਰਪਾਲ ਸਿੰਘ ਨੂੰ ਮਿਲਣ
ਆ ਗਿਆ।
ਜਵਾਬ: ਬੇਸ਼ੱਕ ਤੁਸੀਂ ਅਪਣੀ ਮਰਜ਼ੀ ਨਾਲ ਆਏ ਜਾਂ ਸ: ਘੱਗਾ ਜੀ ਦੇ ਕਹਿਣ `ਤੇ
ਆਏ ਪਰ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਨਾਚੀਜ਼ ਨੂੰ ਮਿਲਣ ਦੀ ਕ੍ਰਿਪਾ ਕੀਤੀ।
ਸ: ਘੱਗਾ ਜੀ ਨੇ ਜਦੋਂ ਮੈਨੂੰ ਫ਼ੋਨ ਕਰਕੇ ਮਿਲਣ ਦਾ ਸਮਾਂ ਲਿਆ ਸੀ ਤਾਂ ਉਹ ਤਾਂ ਕਹਿੰਦੇ ਸਨ ਕਿ
ਗੁਰਚਰਨ ਸਿੰਘ ਜਿਉਣਵਾਲਾ ਤੁਹਾਨੂੰ ਮਿਲਣਾ ਚਾਹੁੰਦੇ ਹਨ। ਫ਼ੋਨ ਸੁਣਦਿਆਂ ਸਾਰ ਮੈਂ ਬੜੀ ਖੁਸ਼ੀ ਨਾਲ
ਸਮਾਂ ਦੇ ਦਿੱਤਾ। ਪਰ ਤੁਸੀਂ ਇਹ ਤਾਂ ਦੱਸੋ ਕਿ ਤਹਾਡੇ ਦੋਹਾਂ ਵਿੱਚੋਂ ਸੱਚ ਕੌਣ ਬੋਲਦਾ ਹੈ? ਜਰਾ
ਇਹ ਦੱਸਣ ਦੀ ਵੀ ਖੇਚਲ ਕਰੋ ਕਿ ਮੈ ਕਿਹੜੀ ਗੁਸਤਾਖ਼ੀ ਕਰ ਬੈਠਾ ਜਿਸ ਕਾਰਨ ਮੈਨੂੰ ਮਿਲਣ ਬਾਅਦ
ਤੁਹਾਨੂੰ ਇਤਨੀ ਤਕਲੀਫ ਹੋ ਗਈ ਕਿ ਅਖ਼ਬਾਰਾਂ `ਚ ਬਿਆਨ ਦੇਣ ਦੀ ਨੌਬਤ ਆ ਗਈ?
ਗੁਰਚਰਨ ਸਿੰਘ: ਫਿਰ ਗੁਰੂ ਸਹਿਬਾਨ ਦਾ ਕਿਹੜਾ ਗੁਰੂ ਹੈ ਤੇ ਉਹ
ਸ਼ਬਦ ਕਿਹੜਾ ਹੈ ਜਿਸਨੂੰ ਗੁਰੂ ਜੀ ਆਪਣਾ ਗੁਰੂ ਕਹਿ ਰਹੇ ਹਨ? ਅਕਾਲ ਪੁਰਖ ਦਾ ਕੋਈ ਅਕਾਰ ਹੀ ਨਹੀਂ,
ਉਹ ਤਾਂ ਨਿਰੰਕਾਰ ਹੈ, ਤਾਂ ਉਹ ਬੋਲ ਹੀ ਨਹੀਂ ਸਕਦਾ। ਫਿਰ ਅਸੀਂ ਅਕਾਲ ਪੁਰਖ ਦੇ ਮੂੰਹ ਵਿਚੋਂ
ਨਿਕਲੇ ਪਹਿਲੇ ‘ਸ਼ਬਦ` ਦੀ ਗੱਲ ਕਿਉਂ ਕਰਦੇ ਹਾਂ? ਫਿਰ ਕਿਸਨੇ ਅਕਾਲ ਪੁਰਖ ਦੇ ਉਚਾਰਣ ਕੀਤੇ ਹੋਏ
ਸਬਦ ਨੂੰ ਸੁਣਿਆ ਹੈ?
ਜਵਾਬ: ਸ: ਗੁਰਚਰਨ ਸਿੰਘ ਜੀ ਅਸੀਂ ਤਾਂ ਗੁਰੂ ਨਾਨਕ ਦੇ ਮੁਖਾਰਬਿੰਦ `ਚੋਂ
ਨਿਕਲੀ ਧੁਰ ਕੀ ਬਾਣੀ ਦੀ ਗੱਲ ਕਰਦੇ ਹਾਂ। ਅਕਾਲ ਪੁਰਖ ਦੇ ਮੂੰਹ `ਚੋਂ ਨਿਕਲੇ ਪਹਿਲੇ ਸ਼ਬਦ ਦੀ ਗੱਲ
ਕਦੇ ਨਹੀਂ ਕੀਤੀ, ਇਹ ਤਾਂ ਤੁਹਾਡਾ ਵਿਦਵਾਨ ਸੰਪਾਦਕ ਹੀ ਹੈ ਜੋ ਅਕਾਲ ਪੁਰਖ ਦੇ ਮੂੰਹ ਵਿੱਚੋਂ
ਨਿਕਲੇ ਪਹਿਲੇ ਸ਼ਬਦ ਦੀ ਗੱਲ ਕਰਦੇ ਹਨ। ਇਸ ਲਈ ਕ੍ਰਿਪਾ ਕਰਕੇ ਇਹ ਸਵਾਲ ਉਨ੍ਹਾਂ ਤੋਂ ਪੁੱਛ ਕੇ
ਸਾਨੂੰ ਵੀ ਦੱਸਣ ਦੀ ਖੇਚਲ ਕਰੋ ਜੀ।
ਗੁਰਚਰਨ ਸਿੰਘ: ਜਦੋਂ ਕਿਰਪਾਲ ਸਿੰਘ ਤੋਂ ਪੁੱਛਿਆ ਗਿਆ ਕਿ ਗੁਰੂ
ਸਾਹਿਬਾਨ ਦਾ ਕਿਹੜਾ ਗੁਰੂ ਹੈ ਅਤੇ ਉਹ ਕਿਹੜਾ ਸ਼ਬਦ ਹੈ ਜਿਸ ਨੂੰ ਗੁਰੂ ਜੀ ਆਪਣਾ ਗੁਰੂ ਕਹਿ ਰਹੇ
ਹਨ। ਤਾਂ ਉਨ੍ਹਾਂ ਨੇ ਹੱਥ ਖੜ੍ਹੇ ਕਰ ਦਿੱਤੇ।
ਜਵਾਬ: ਸ: ਗੁਰਚਰਨ ਸਿੰਘ ਜੀ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਦਾ
ਉਹ ਸ਼ਬਦ ਪੁੱਛਣਾ ਚਾਹੁੰਦੇ ਹੋ ਜਿਸ ਸਬੰਧੀ ਜਾਗਰੂਕਤਾ ਪੈਦਾ ਕਰਨ ਵਾਲੇ ਸੰਪਾਦਕ ਨੇ ਗੁਰੂ ਨਾਨਕ ਦਾ
ਅਸਲੀ ਗੁਰੂ ਹੋਣ ਦੇ ਨਿਰਮੂਲ ਸ਼ੰਕੇ ਖੜ੍ਹੇ ਕੀਤੇ, ਪਰ ਉਸ ਨੂੰ ਖ਼ੁਦ ਵੀ ਪਤਾ ਨਹੀਂ ਕਿ ਉਹ ਸ਼ਬਦ
ਕਿਹੜਾ ਹੈ? ਤਾਂ ਮੇਰੇ ਹੁਣ ਵੀ ਹੱਥ ਖੜ੍ਹੇ ਹਨ। ਜਿਤਨੀ ਮੈਨੂੰ ਸੋਝੀ ਹੈ ਉਸ ਦੇ ਮੁਤਾਬਿਕ ਮੈਂ
ਆਪਣੇ ਲੇਖ ‘ਗੁਰੂ ਨਾਨਕ ਦਾ ਗੁਰੂ ਕੌਣ` ਵਿੱਚ ਸਪਸ਼ਟ ਕਰ ਦਿੱਤਾ ਹੈ ਕਿ ਗੁਰੂ ਗ੍ਰੰਥ ਸਾਹਿਬ `ਚ
ਦਰਜ਼ ਸਾਰੀ ਹੀ ਬਾਣੀ ਅਕਾਲ ਪੁਰਖ਼ ਦੀ ‘ਧੁਰ ਕੀ ਬਾਣੀ` ਹੋਣ ਕਰਕੇ ਗੁਰੂ ਸਾਹਿਬਾਨ ਅਤੇ ਸਾਡੀ ਗੁਰੂ
ਹੈ। ਇਸ ਤੋਂ ਬਾਹਰ ਦੇ ਕਿਸੇ ‘ਸ਼ਬਦ` ਦੀ ਮੈਨੂੰ ਤਾਂ ਲੋੜ ਨਹੀਂ ਪਰ ਜੇ ਤੁਹਾਨੂੰ ਜਾਂ ਜੋਗਿੰਦਰ
ਸਿੰਘ ਨੂੰ ਪਤਾ ਹੈ ਤਾਂ ਪੰਥ ਨੂੰ ਜਰੂਰ ਦੱਸਿਆ ਜਾਵੇ ਤਾਂ ਕਿ ਗੁਰਬਾਣੀ ਦੀ ਕਸਵੱਟੀ `ਤੇ ਉਸ ਦੀ
ਪਰਖ਼ ਕੀਤੀ ਜਾ ਸਕੇ।
ਗੁਰਚਚਰਨ ਸਿੰਘ: ਸ੍ਰ. ਕ੍ਰਿਪਾਲ ਸਿੰਘ ਜੀ ਜੇ ਤੁਸੀਂ ਸਾਡੇ ਗਿਟੇ
ਛਾਗਣੇ ਹੀ ਸਨ ਤਾਂ ਕੋਈ ਹੋਰ ਮੁੱਦਾ ਲੱਭਣਾ ਸੀ।
ਜਵਾਬ: ਇੱਕ ਪਾਸੇ ਤਾਂ ਤੁਸੀਂ ਦਾਅਵਾ ਕਰ ਕਰ ਰਹੇ ਹੋ ਕਿ ਤੁਹਾਡੇ ਵਲੋਂ
ਪੁੱਛੇ ਗਏ ਸਵਾਲਾਂ ਦਾ ਮੇਰੇ ਕੋਲ ਕੋਈ ਜਵਾਬ ਹੀ ਨਹੀਂ ਸੀ ਤੇ ਮੈਂ ਹੱਥ ਖੜ੍ਹੇ ਕਰ ਦਿੱਤੇ ਪਰ ਜੇ
ਤੁਹਾਡੇ ਸਵਾਲਾਂ ਦੇ ਜਵਾਬ ਲਿਖਤੀ ਰੂਪ `ਚ ਦੇ ਦਿੱਤੇ ਗਏ ਤਾਂ ਤੁਸੀਂ ਇਸ ਨੂੰ ਗਿੱਟੇ ਛਾਂਗਣਾ ਦੱਸ
ਰਹੇ ਹੋ! ਇਹ ਦੋਗਲਾਪਨ ਕਿਉਂ? ਸ: ਗੁਰਚਰਨ ਸਿੰਘ ਜੀ ਮੇਰਾ ਕਦਾਚਿਤ ਭਾਵ ਤੁਹਡੇ ਗਿੱਟੇ ਛਾਂਗਣਾ
ਨਹੀਂ ਇਸ ਲਈ ਮੈਨੂੰ ਹੋਰ ਕੋਈ ਮੁੱਦਾ ਲੱਭਣ ਦੀ ਕੋਈ ਲੋੜ ਨਹੀਂ ਸਿਰਫ ਤੁਹਾਡੇ ਵਿਦਵਾਨ ਸੰਪਾਦਕ
ਵਲੋਂ ਖੜ੍ਹੇ ਕੀਤੇ ਜਾ ਰਹੇ ਸ਼ੰਕਿਆਂ, (ਜਿਨ੍ਹਾਂ ਦੇ ਤੁਸੀਂ ਵੀ ਸ਼ਿਕਾਰ ਹੋ ਗਏ ਹੋ), ਦੇ ਉੱਤਰ ਦੇਣ
ਦਾ ਹੀ ਯਤਨ ਕੀਤਾ ਹੈ। ਪਰ ਜੇ ਕਰ ਤੁਸੀਂ ਹਾਲੀ ਵੀ ਸਮਝਣ ਦੀ ਕੋਸ਼ਿਸ ਨਾ ਕੀਤੀ ਤਾਂ ਹੋ ਸਕਦਾ ਹੈ
ਕਿ ਕੱਲ੍ਹ ਨੂੰ ਤਹਾਨੂੰ ਹੋਰ ਕਿਸੇ ਤੋਂ ਗੋਡੇ ਵੀ ਭਨਾਉਂਣੇ ਪੈ ਜਾਣ।
ਗੁਰਚਚਰਨ ਸਿੰਘ: ਸ਼ਬਦ ਗੁਰੂ ਦੀ ਵਿਆਖਿਆ ਕਰਦੇ ਸਮੇ, ਭਾਈ ਕਾਹਨ
ਸਿੰਘ ਨਾਭਾ ਨੇ ਕੀ ਕਿਹਾ ਤੇ ਕੀ ਲਿਖਿਆ ਹੈ, ਤੁਹਾਥੋਂ ਪਹਿਲਾਂ ਹੋਰ ਬਹੁਤ ਸੱਜਣ ਬੜੇ ਸੋਹਣੇ
ਤਰੀਕੇ ਨਾਲ ਬਿਆਨ ਕਰ ਚੁੱਕੇ ਹਨ ਤੁਹਾਨੂੰ ਆਪਣੇ ਤਿੰਨ ਹਫਤੇ ਖਰਾਬ ਕਰਨ ਦੀ ਕੀ ਲੋੜ ਸੀ?
ਜਵਾਬ: ਤਿੰਨ ਹਫਤੇ ਖਰਾਬ ਕਰਨ ਦੀ ਲੋੜ ਇਸ ਕਰਕੇ ਮਹਿਸੂਸ ਹੋਈ ਕਿਉਂਕਿ ਮੈਂ ਸਮਝਿਆ ਕਿ ਜੇ
ਜੋਗਿੰਦਰ ਸਿੰਘ ਵਲੋਂ ਜਾਗ੍ਰਿਤ ਕੀਤੇ ਸ: ਗੁਰਚਰਨ ਸਿੰਘ ਜਿਉਣਵਾਲਾ, ਪ੍ਰੋ. ਇੰਦਰ ਸਿੰਘ ਘੱਗਾ,
ਸਪੋਕਸਮੈਨ ਟਰੱਸਟੀ ਕਾਬਲ ਸਿੰਘ ਜਰਮਨੀ ਅਤੇ ਸਿੱਖ ਡਾਟ ਓਆਰਜੀ ਡਾਟ ਐੱਸ ਜੀ ਵੈੱਬ ਸਾਈਟ ਚਲਾ ਰਹੇ
ਜਸਵੰਤ ਸਿੰਘ ਵੀ ‘ਸ਼ਬਦ ਗੁਰੂ` ਸਬੰਧੀ ਦੁਬਿਧਾ `ਚ ਫਸੇ ਪਏ ਹਨ ਤਾਂ ਹਾਲੀ ਬਹੁਤ ਸਾਰੇ ਹੋਰ ਵੀ
ਭੋਲ਼ੇ ਸਿੱਖ ਹੋਣਗੇ ਜਿਨ੍ਹਾਂ ਨੂੰ ਸਮਝਾਉਣ ਦੀ ਲੋੜ ਹੈ।
ਸਪੋਕਸਮੈਨ ਵਲੋਂ ਜਾਗ੍ਰਿਤ ਕੀਤੇ ਗਏ ਹੋਰ ਵਿਦਵਾਨ ਜਸਵੰਤ ਸਿੰਘ ਸੰਚਾਲਕ ਸਿੱਖਸ ਡਾਟ ਓਆਰਜੀ
ਡਾਟ ਐੱਸ ਜੀ ਅਤੇ ਕਾਬਲ ਸਿੰਘ ਜਰਮਨੀ ਵਲੋਂ ਦਿੱਤੀ ਗਈ ਨੇਕ ਸਲਾਹ: ਸ. ਕਿਰਪਾਲ ਸਿੰਘ ਜੀ, ਕਿਰਪਾ
ਕਰਕੇ ਆਪਣਾ ਹੱਠ ਅਤੇ ਗੁੱਸਾ ਜਾਣ ਦਿਓ। ਆਪਣੇ ਪਰਵਾਰ ਅਤੇ ਬੱਚਿਆਂ ਨੂੰ ਅੱਗੋਂ ਪੜ੍ਹ੍ਹਾ ਕੇ ਚੰਗੇ
ਸਿੱਖ (ਸਿਆਣੇ ਤੇ ਸਮਝਦਾਰ) ਬਣਾਉਣ ਦੀ ਕੋਸ਼ਿਸ਼ ਕਰੋ। ਵਾਧੂ ਸਮਾਂ ਬਹਿਸ ਵਿੱਚ ਨ ਖਰਾਬ ਕਰੋ। ਜਿਹੜਾ
ਕੋਈ ਹੋਰ ਕੰਮ ਕਰ ਸਕਦੇ ਹੋ, ਕਰਨ ਦੀ ਕੋਸ਼ਿਸ਼ ਕਰੋ।
ਜਵਾਬ: ਵੀਰ ਜੀ ਤੁਹਾਡੇ ਵਲੋਂ ਦਿੱਤੀ ਗਈ ਸਲਾਹ ਦੁਨੀਆਵੀ ਤੌਰ `ਤੇ ਤਾਂ ਬਹੁਤ ਨੇਕ ਹੈ ਪਰ
ਦੱਸੋ ਕਿ ਗੁਰਮਤਿ ਵੀ ਇਹੋ ਸਿਖਾਉਂਦੀ ਹੈ ਕਿ ਸਿੱਖ ਨੂੰ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜਨ ਵਾਲੇ
ਵੱਲ ਕੋਈ ਧਿਆਨ ਦੇਣ ਦੀ ਲੋੜ ਨਹੀਂ ਤੇ ਸਿਰਫ ਆਪਣੇ ਪ੍ਰਵਾਰ ਦਾ ਹੀ ਫਿਕਰ ਕਰਨ ਦੀ ਹੀ ਲੋੜ ਹੈ।
ਉਕਤ ਵਿਦਵਾਨਾਂ ਵਲੋਂ ਜੀਊਣਵਾਲਾ ਜੀ ਨੂੰ ਦਿੱਤੀ ਸਲਾਹ: ਤੁਸੀਂ (ਜਿਉਣਵਾਲਾ ਨੇ) ਚੰਗੀ ਤਰਾਂ
ਸਮਝਾ ਦਿਤਾ ਹੈ ਪਰ ਜਾਪਦਾ ਨਹੀਂ ਕਿ ਸ. ਕਿਰਪਾਲ ਸਿੰਘ ਜੀ ਸਮਝਣ ਦੀ ਕੋਸ਼ਿਸ਼ ਕਰਨਗੇ।
ਜਵਾਬ: ਵਿਦਵਾਨ ਅਤੇ ਜਾਗ੍ਰਿਤ ਹੋਏ ਸੱਜਣੋਂ! ਜਿਉਣਵਾਲਾ ਜੀ ਨੂੰ ਇਹ ਵੀ ਸਲਾਹ ਦੇ ਦਿਓ ਕਿ
ਹੋਰਨਾਂ ਨੂੰ ਸਮਝਾਉਣ ਤੁਰਨ ਤੋਂ ਪਹਿਲਾਂ ਆਪ ਇਹ ਤਾਂ ਸਮਝ ਲੈਣ ਕਿ ਉਨ੍ਹਾਂ ਦਾ ਗੁਰੂ ਕੌਣ ਹੈ ਅਤੇ
ਗੁਰੂ ਨਾਨਕ ਦਾ ਗੁਰੂ ਕੌਣ ਹੈ?
********************************************************
ਸ੍ਰ. ਕ੍ਰਿਪਾਲ ਸਿੰਘ ਬਠਿੰਡਾ ਦੀ ਮਜ਼ਬੂਰੀ/ਅਸਮਰੱਥਾ/ਅਗਿਆਨਤਾ ਬਣੀ ਮਿਸ਼ਨਰੀਆਂ ਦੀ ਦੁਬਿਦਾ।
ਸ੍ਰ. ਕ੍ਰਿਪਾਲ ਸਿੰਘ ਨੇ ਆਪਣੀ ਚਿੱਠੀ/ਲੇਖ ਵਿੱਚ ਮਿਸ਼ਨਰੀਆਂ ਦੇ ਨਾਮ ਨਾ ਲਿਖ ਕੇ ਇਹ
ਜ਼ਾਹਰ ਕੀਤਾ ਹੈ ਕਿ ਉਹ ਇੱਕ ਕਮਜ਼ੋਰ ਵਿਆਕਤੀ ਹੈ ਤੇ ਉਸ ਕੋਲ ਸਿਰਫ ਹਵਾਈ ਫਾਇਰ ਕਰਨ ਯੋਗੀ ਹੀ ਤਾਕਤ
ਹੈ। ਕ੍ਰਿਪਾਲ ਸਿੰਘ ਜੀ ਇਸ ਨਾਲ ਕੁੱਝ ਨਹੀਂ ਸਵਰਨਾ। ਜਦੋਂ ਹੀ ਪ੍ਰੋ. ਇੰਦਰ ਸਿੰਘ ਘੱਗਾ ਨੇ
ਤੁਹਾਡੇ ਬਾਲ ਗੱਲਬਾਤ ਕਰਨੀ ਸ਼ੁਰੂ ਕੀਤੀ ਤਾਂ ਤੁਹਾਨੂੰ ਪਹਿਲਾ ਸਵਾਲ ਇਹੀ ਸੀ ਕਿ ਮੰਨ ਲਓ ਸ੍ਰ.
ਜੋਗਿੰਦਰ ਸਿੰਘ ਸੰਪਾਦਕ “ਰੋਜਾਨਾ ਸਪੋਕਸਮੈਨ” ਮਾੜਾ ਹੈ, ਉਹ ਝੂਠ ਬੋਲਦਾ ਹੈ ਵਗੈਰਾ ਵਗੈਰਾ। ਹੁਣ
ਤੁਸੀਂ ਇਹ ਤਾਂ ਦੱਸੋ ਕਿ ਸ੍ਰ. ਜੋਗਿੰਦਰ ਸਿੰਘ ਦੇ ਮੁਕਾਬਲੇ ਤੇ ਕਿਸੇ ਹੋਰ ਪੰਜਾਬੀ ਅਖਬਾਰ ਨੇ
ਸਿੱਖੀ ਪ੍ਰਤੀ ਕੁੱਝ ਕੀਤਾ ਹੈ? ਕਿਸੇ ਹੋਰ ਅਖਬਾਰ ਨੇ ਅਖੌਤੀ ਜੱਥੇਦਾਰਾਂ ਦੀ ਇਹ ਮਿੱਟੀ ਪਲੀਤ
ਕੀਤੀ ਹੈ ਜਿਨ੍ਹੀ ਸਪੋਕਸਮੈਨ ਨੇ ਕੀਤੀ ਹੈ? ਜੱਥੇਦਾਰਾਂ ਦੇ ਹਊਏ ਨੂੰ ਮਿੱਟੀ ਵਿੱਚ ਰੋਲਣਾ ਵਾਲਾ
ਇਹੀ ਅਖਬਾਰ ਹੈ ਤੇ ਅੱਜ ਇਹ ਜੱਥੇਦਾਰ ਸਿਰਫ ਇੱਕ ਪੁਜਾਰੀ ਬਣ ਕੇ ਰਹਿ ਗਏ ਹਨ। ਬਾਹਰਲੇ ਦੇਸ਼ਾਂ
ਵਿੱਚ ਇਨ੍ਹਾਂ ਜੱਥੇਦਾਰਾਂ ਦੇ ਪੈਰਾਂ ਹੇਠਾਂ ਲਾਲ ਗਲੀਚੇ ਵਿਛਾਉਣ ਵਾਲੇ ਪ੍ਰਵਾਸੀ ਅੱਜ ਇਨ੍ਹਾਂ
ਨੂੰ ਸਟੇਜਾਂ ਤੇ ਚੜ੍ਹਨ ਨਹੀਂ ਦਿੰਦੇ। ਨਿਊਯਾਰਕ ਇਸ ਗੱਲ ਦੀ ਤਸਦੀਕ ਕਰਦਾ ਹੈ। ਸਾਧਾਂ ਦੇ
ਬਰਖਿਲਾਫ ਇਹ ਅਖਬਾਰ ਲਿਖਦਾ ਹੈ ਤੇ ਸੰਤਾਂ ਨੂੰ ਵੀ ਇਸਨੇ ਵਾਹਣੀ ਪਾਇਆ ਹੋਇਆ ਹੈ। ਜਿਹੜੇ ਰਣਜੀਤ
ਸਿੰਘ ਢੱਢਰੀਆਂ ਵਾਲੇ, ‘ਅਖੌਤੀ ਸੰਤ’, ਨੂੰ ਲੱਖਾਂ ਦੀ ਤਦਾਦ ਵਿੱਚ ਲੋਕ ਸੁਣਨ ਆਉਂਦੇ ਸਨ, ਨੂੰ 8
ਅਗਸਤ 2010 ਨੂੰ ਇਨਡੀਆਨਾ ਸਟੇਟ ਦੇ ਸ਼ਹਿਰ ਇਨਡੀਆਨਾਪੋਲੀਸ ਵਿੱਚ ਗੁਰਵਾਰੇ ਦੀ ਸਟੇਜ਼ ਤੇ ਚੜ੍ਹਨ ਹੀ
ਨਹੀਂ ਦਿੱਤਾ ਗਿਆ। ਇਨ੍ਹਾਂ ਦੀ ਹਰ ਕਰਤੂਤ ਨੂੰ ਨੰਗਿਆਂ ਸਪੋਕਸਮੈਨ ਨੇ ਹੀ ਕੀਤਾ ਹੈ। ਜੇ ਅੱਜ
ਪੰਜਾਬ ਵਿੱਚ ਕਾਬਜ਼ ਜਮਾਤ ਨੂੰ ਵਖਤ ਪਿਆ ਹੋਇਆ ਹੈ ਤਾਂ ਇਹ ਵੀ ਇਸੇ ਅਖਬਾਰ ਦੀ ਬਦੌਲਤ। ਇਕੱਲਾ
“ਰੋਜਾਨਾ ਸਪੋਕਸਮੈਨ” ਇੱਕ ਪਾਸੇ ਹੈ ਤੇ ਬਾਕੀ ਸਾਰੀ ਸਰਕਾਰ ਤੇ ਅੱਧੀ ਪੰਜਾਬੀ ਦੁਨੀਆਂ ਇੱਕ ਪਾਸੇ।
ਇਤਨੇ ਵੈਰੀਆਂ ਦੇ ਹੁੰਦਿਆਂ ਹੋਇਆਂ ਵੀ ਇੱਕ ਕਮਯਾਬ ਅਖਬਾਰ ਚਲਾ ਦੇਣਾ ਕੋਈ ਸੌਖੀ ਗੱਲ ਨਹੀਂ ਜਿਹੜੀ
ਤੁਸੀਂ ਸਮਝੇ ਹੀ ਨਹੀਂ ਤੇ ਨਾ ਹੀ ਸਮਝੋਗੇ। ਤਾਂ ਤੁਹਾਡੇ ਕੋਲ ਇਸਦਾ ਕੋਈ ਜਵਾਬ ਨਹੀਂ ਸੀ ਤੇ ਨਾ
ਹੀ ਕਿਸੇ ਹੋਰ ਕੋਲ ਇਸਦਾ ਜਵਾਬ ਹੈ। ਹਾਂ ਜਿਹੜੇ ਸਿੱਖੀ ਦੇ ਰਹਿੰਦੇ-ਖੂੰਦੇ ਬੂਟੇ ਨੂੰ ਵੀ
ਮਲਿਆਮੇਟ ਹੋਇਆ ਵੇਖਣਾ ਚਾਹੁੰਦੇ ਹਨ ਉਹ ਤੁਹਾਡੇ ਵਾਂਗਰ ਜਰੂਰ ਹਰ ਰੋਜ ਸ੍ਰ. ਜੋਗਿੰਦਰ ਸਿੰਘ
ਸੰਪਾਦਕ ਨੂੰ ਸੌਦਾ, ਬੇਈਮਾਨ ਜਾਂ ਕੁੱਝ ਹੋਰ ਉਪਾਦੀਆਂ ਦੇਣਗੇ ਹੀ ਦੇਣਗੇ। ਸ੍ਰ. ਕ੍ਰਿਪਾਲ ਸਿੰਘ
ਜੀ ਯਾਦ ਰੱਖਣਾ ਇਸ ਨਾਲ “ਰੋਜਾਨਾ ਸਪੋਕਸਮੈਨ” ਨੂੰ ਕੋਈ ਫਰਕ ਨਹੀਂ ਪੈਣ ਲੱਗਾ। ਆਪਾਂ ਸਾਰੇ
ਇੱਕ ਕੀੜੀ ਦੇ ਬਰਾਬਰ ਹਾਂ ਤੇ ਸ੍ਰ. ਜੋਗਿੰਦਰ ਸਿੰਘ ਤੇ ਉਸਦਾ ਅਖਬਾਰ “ਰੋਜਾਨਾ ਸਪੋਕਸਮੈਨ” ਇੱਕ
ਹਾਥੀ ਦੀ ਤਰ੍ਹਾਂ।
ਇਸ ਤੋਂ ਬਾਅਦ ਤੁਸੀਂ ਕਰਵੱਟ ਬਦਲੀ ਤੇ ਇਹ ਕਿਹਾ ਕਿ ਉਹ ਲੋਕਾਂ ਨੂੰ ਆਪਣੀ ਨਿਜੀ ਡਾਇਰੀ ਦੇ
ਪੰਨਿਆਂ ਰਾਹੀਂ ਭੰਬਲ-ਭੁਸਿਆਂ ਵਿੱਚ ਪਾ ਰਿਹਾ ਹੈ। ਤਾਂ ਗੱਲ ਗੁਰੂ ਬਾਰੇ ਚੱਲੀ ਕਿ ‘ਗੁਰੂ’ ਕੌਣ
ਹੈ? ਇਤਨੇ ਸਮੇਂ ਤਕ ਮੈਂ ਬਿਲਕੁਲ ਚੁਪਚਾਪ ਤੁਹਾਡੀ ਵਰਤਾਲਾਪ ਸੁਣਦਾ ਰਿਹਾ। ਤੁਸੀਂ ਫਿਰ ਉਨ੍ਹਾਂ
ਦੀ ਨਿਜੀ ਡਾਇਰੀ ਦੇ ਫਲਾਣੇ ਦਿਨ ਆਹ ਲਿਖਿਆ ਗਿਆ ਦੀ ਗੱਲ ਕੀਤੀ ਤੇ ਨਾਲ ਹੀ ਆਮ ਜਨਤਾ ਨੂੰ
ਭੰਬਲ-ਭੁਸਿਆਂ ਵਿੱਚ ਪਾਉਣ ਦੀ ਗੱਲ ਫਿਰ ਦੁਰਾਹੀ। ਇਸ ਤੋਂ ਬਾਅਦ ਮੈਂ ਨੀਚੇ ਲਿਖੀਆਂ ਪੰਗਤੀਆਂ
ਤੁਹਾਨੂੰ ਸੁਣਾਈਆਂ:
ਸਲੋਕੁ ਮ: 2॥ ਦੀਖਿਆ ਆਖਿ ਬੁਝਾਇਆ ਸਿਫਤਿ ਸਚਿ ਸਮੇਉ॥ ਤਿਨ ਕਉ ਕਿਆ ਉਪਦੇਸੀਐ ਜਿਨ ਗੁਰੁ ਨਾਨਕ
ਦੇਉ॥ 2॥ {ਪੰਨਾ 150}
ਮੋਤੀ ਤ ਮੰਦਰ ਊਸਰਹਿ ਰਤਨੀ ਤ ਹੋਹਿ ਜੜਾਉ॥ ਕਸਤੂਰਿ ਕੁੰਗੂ ਅਗਰਿ ਚੰਦਨਿ ਲੀਪਿ ਆਵੈ ਚਾਉ॥ ਮਤੁ
ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ॥ 1॥ ਹਰਿ ਬਿਨੁ ਜੀਉ ਜਲਿ ਬਲਿ ਜਾਉ॥ ਮੈ ਆਪਣਾ ਗੁਰੁ
ਪੂਛਿ ਦੇਖਿਆ ਅਵਰੁ ਨਾਹੀ ਥਾਉ॥ 1॥ ਰਹਾਉ॥ {ਪੰਨਾ 14}
ਪਵਨ ਅਰੰਭੁ, ਸਤਿਗੁਰ ਮਤਿ ਵੇਲਾ॥ ਸਬਦੁ ਗੁਰੂ, ਸੁਰਤਿ ਧੁਨਿ ਚੇਲਾ॥ ਅਕਥ ਕਥਾ ਲੇ ਰਹਉ ਨਿਰਾਲਾ॥
ਨਾਨਕ ਜੁਗਿ ਜੁਗਿ ਗੁਰ ਗੋਪਾਲਾ॥ ਏਕੁ ਸਬਦੁ ਜਿਤੁ ਕਥਾ ਵੀਚਾਰੀ॥ ਗੁਰਮੁਖਿ ਹਉਮੈ ਅਗਨਿ ਨਿਵਾਰੀ॥
44॥ {ਪੰਨਾ 943}
ਸਵਾਲ ਫਿਰ ਓਹੀ ਪੈਦਾ ਹੋਇਆ ਕਿ ਗੁਰੂ ਨਾਨਕ ਪਾਤਸ਼ਾਹ ਅਤੇ ਗੁਰੂ ਅੰਗਦ ਪਾਤਸ਼ਾਹ ‘ਗੁਰੁ’ ਅਤੇ ‘ਸਬਦ’
ਦੀ ਗੱਲ ਕਰਦੇ ਹਨ। ਗੱਲ ਫਿਰ ‘ਏਕੁ ਸਬਦੁ’ ਦੀ ਚੱਲ ਰਹੀ ਹੈ। ਫਿਰ ਗੁਰੂ ਸਹਿਬਾਨ ਦਾ ਕਿਹੜਾ ਗੁਰੂ
ਹੈ ਤੇ ਉਹ ਸ਼ਬਦ ਕਿਹੜਾ ਹੈ ਜਿਸਨੂੰ ਗੁਰੂ ਜੀ ਆਪਣਾ ਗੁਰੂ ਕਹਿ ਰਹੇ ਹਨ? ਅਕਾਲ ਪੁਰਖ ਦਾ ਕੋਈ ਅਕਾਰ
ਹੀ ਨਹੀਂ, ਉਹ ਤਾਂ ਨਿਰੰਕਾਰ ਹੈ, ਤਾਂ ਉਹ ਬੋਲ ਹੀ ਨਹੀਂ ਸਕਦਾ। ਫਿਰ ਅਸੀਂ ਅਕਾਲ ਪੁਰਖ ਦੇ ਮੂੰਹ
ਵਿਚੋਂ ਨਿਕਲੇ ਪਹਿਲੇ ‘ਸ਼ਬਦ’ ਦੀ ਗੱਲ ਕਿਉਂ ਕਰਦੇ ਹਾਂ? ਫਿਰ ਕਿਸਨੇ ਅਕਾਲ ਪੁਰਖ ਦੇ ਉਚਾਰਣ ਕੀਤੇ
ਹੋਏ ਸਬਦ ਨੂੰ ਸੁਣਿਆ ਹੈ? ਇਸ ਤੋਂ ਬਾਅਦ ਤੁਸੀਂ ਆਪਣੇ ਹੱਥ ਖੜੇ ਕਰ ਦਿੱਤੇ ਤੇ ਕਿਹਾ ਕਿ ਮੈਂ ਕੋਈ
ਗੁਣੀ ਗਆਨੀ ਨਹੀਂ, ਮੈਨੁੰ ਗੁਰਮਤਿ ਦੀ ਇਤਨੀ ਸੋਝੀ ਨਹੀਂ। ਹੁਣ ਇਹ ਸੋਝੀ ਸ੍ਰ. ਕ੍ਰਿਪਾਲ ਸਿੰਘ ਜੀ
ਤੁਹਾਡੇ ਕੋਲ ਕਿਥੋਂ ਆਈ? ਫਿਰ ਮੈਂ ਆਪਣੀ ਵਾਰਤਾਲਾਪ ਨੂੰ ਵਾਦ-ਵਿਵਾਦ ਵਲੋਂ ਹਟਾਉਣ ਲਈ ਤੁਹਾਡੇ
ਕੋਲੋਂ 10ਕੁ ਮਿੰਟ ਦਾ ਸਮਾਂ ਮੰਗਿਆ ਤੇ ਸਾਰਿਆਂ ਦੀ ਸਹਿਮਤੀ ਨਾਲ ‘ਆਪਣਾ ਆਪਣਾ ਪਿੰਡ ਸੰਭਾਲੋ’
ਬਾਰੇ ਚਾਨਣਾ ਪਾਇਆ ਅਤੇ ਨਾਲ ਹੀ ਇਹ ਵੀ ਬੇਨਤੀ ਕੀਤੀ ਕਿ ਕੌਮਾਂ ਦੇ ਕੰਮ ਕੌਮਾਂ ਹੀ ਕਰਦੀਆਂ
ਹੁੰਦੀਆਂ ਹਨ ਤੇ ਆਓ ਆਪਾਂ ਰਲ-ਮਿਲ ਕੇ ਆਪਣੀ ਕੌਮ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਕਰੀਏ। ਇਸ
ਤੋਂ ਬਾਅਦ ਅਸੀਂ ਫਤਹਿ ਬੁਲਾ ਕੇ ਆਪਣੇ ਪੈਂਡੇ ਤੇ ਤੁਰ ਗਏ।
ਸ੍ਰ. ਕ੍ਰਿਪਾਲ ਸਿੰਘ ਜੀ ਜੇ ਤੁਸੀਂ ਸਾਡੇ ਗਿਟੇ ਛਾਗਣੇ ਹੀ ਸਨ ਤਾਂ ਕੋਈ ਹੋਰ ਮੁੱਦਾ ਲੱਭਣਾ ਸੀ।
ਤੁਹਾਡੇ ਕੋਲ ਆਉਣ ਦਾ ਸਾਡਾ ਮਕਸਦ ਸਿਰਫ ਤੇ ਸਿਰਫ ਇਤਨਾ ਹੀ ਸੀ ਕਿ ਜੇ ਤੁਸੀਂ ਮੁੜ ਸਪੋਕਸਮੈਨ ਨਾਲ
ਕੰਮ ਨਹੀਂ ਕਰ ਸਕਦੇ ਤਾਂ ਕਿਰਪਾ ਕਰਕੇ ਨਿੰਦਾ ਨਾ ਕਰੋ। ਸ਼ਬਦ ਗੁਰੂ ਦੀ ਵਿਆਖਿਆ ਕਰਦੇ ਸਮੇ, ਭਾਈ
ਕਾਹਨ ਸਿੰਘ ਨਾਭਾ ਨੇ ਕੀ ਕਿਹਾ ਤੇ ਕੀ ਲਿਖਿਆ ਹੈ, ਤੁਹਾਥੋਂ ਪਹਿਲਾਂ ਹੋਰ ਬਹੁਤ ਸੱਜਣ ਬੜੇ ਸੋਹਣੇ
ਤਰੀਕੇ ਨਾਲ ਬਿਆਨ ਕਰ ਚੁੱਕੇ ਹਨ ਤੁਹਾਨੂੰ ਆਪਣੇ ਤਿੰਨ ਹਫਤੇ ਖਰਾਬ ਕਰਨ ਦੀ ਕੀ ਲੋੜ ਸੀ? ਜਿਵੇ
ਜੱਟ-ਬੂਟ ਲਿਖ ਕੇ ਕਿਸੇ ਜ਼ਿਮਾਦਾਰ ਨੂੰ ਹੋਰ ਕਹਿਣ ਦੀ ਜ਼ਰੂਰਤ ਨਹੀਂ ਪੈਂਦੀ, ਕਿਸੇ ਦੀ ਤਸਵੀਰ ਤੋਂ
ਉਸਦੀ ਮੁਕੰਮਲ ਸ਼ਖਸ਼ੀਅਤ ਦਾ ਪਤਾ ਚੱਲ ਜਾਂਦਾ ਹੈ ਇਸੇ ਹੀ ਤਰ੍ਹਾਂ ਤੁਹਾਡੀਆਂ ਕੁੱਝ ਲਿਖਤਾਂ,
ਜਿਹੜੀਆਂ ‘ਸਿੱਖ ਮਾਰਗ’ ਤੇ ਲੱਗੀਆਂ ਸਨ, ਤੋਂ ਮੈਨੂੰ ਤੁਹਾਡੇ ਬਾਰੇ ਪਤਾ ਚੱਲ ਗਿਆ ਸੀ। ਇਸ ਕਰਕੇ
ਤੁਹਾਨੂੰ ਨਾ ਮਿਲਣ ਲਈ ਮੈਂ ਪ੍ਰੋ. ਇੰਦਰ ਸਿੰਘ ਘੱਗਾ ਜੀ ਨੂੰ ਕਿਹਾ ਸੀ ਪਰ ਫਿਰ ਵੀ ਉਹ ਮੈਨੂੰ
ਨਾਲ ਲੈ ਆਏ। ਸ੍ਰ. ਕ੍ਰਿਪਾਲ ਸਿੰਘ ਜੀ ਗੁਰ ਫਤਹਿ ਬੁਲਾਈ ਪਰਵਾਨ ਹੋਵੇ ਜੀ। ਅੱਗੇ ਤੋਂ ਤੁਹਾਡੇ
ਕਿਸੇ ਖੱਤ ਦਾ ਜਵਾਬ ਨਹੀਂ ਦਿੱਤਾ ਜਾਵੇਗਾ ਐਂਵੇ ਸਮਾ ਖਰਾਬ ਕਰਨ ਦੀ ਲੋੜ ਵੀ ਨਹੀਂ। ਧੰਨਵਾਦ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ ਕੈਨੇਡਾ-ਮੋਬਾਇਲ # 0017165362346
***********************************************************************
ਗੁਰੂ ਨਾਨਕ ਦਾ ਗੁਰੂ ਕੌਣ ਸੀ?
ਇਸ ਦਾ ਢੁਕਵਾਂ ਜਵਾਬ ਦੇਣ ਦੀ ਮਿਸ਼ਨਰੀ ਵਿਦਵਾਨਾਂ ਦੀ ਵਿਸ਼ੇਸ਼ ਤੌਰ `ਤੇ
ਜਿੰਮੇਵਾਰੀ ਬਣਦੀ ਹੈ ਕਿਉਂਕਿ ਇਹ ਦਾਅਵਾ ਕਰ ਰਹੇ ਹਨ ਕਿ ਮਿਸ਼ਨਰੀਆਂ ਕੋਲ ਇਸ ਦਾ ਕੋਈ ਜਵਾਬ ਨਹੀਂ
ਹੈ। ਇਨ੍ਹਾਂ ਤੋਂ ਪਹਿਲਾਂ ਇੱਕ ਸੰਪਾਦਕ ਵੀ ਦਾਅਵਾ ਕਰ ਚੁੱਕਿਆ ਹੈ ਕਿ ਈਸਾਈ ਪ੍ਰੋਫੈਸਰ ਦੇ ਅਜੇਹੇ
ਹੀ ਸੁਆਲਾਂ ਦੇ ਜਵਾਬ ਲੱਭਣ ਲਈ ਉਨ੍ਹਾਂ ਨੇ ਮਿਸ਼ਨਰੀਆਂ ਤੱਕ ਪਹੁੰਚ ਕੀਤੀ ਤਾਂ ਉਨ੍ਹਾਂ ਪਾਸ ਵੀ
ਇਨ੍ਹਾਂ ਦਾ ਕੋਈ ਜਵਾਬ ਨਹੀਂ ਸੀ।
ਗੁਰਬਾਣੀ ਦੀ ਕਿਸੇ ਇੱਕ ਤੁਕ ਜਾਂ ਇੱਕ ਸ਼ਬਦ ਦੇ ਅਰਥ ਕਰਨ ਲੱਗਿਆਂ ਗੁਰੂ
ਗ੍ਰੰਥ ਸਾਹਿਬ ਦੇ ਸਮੁੱਚੇ ਫ਼ਲਸਫ਼ੇ ਨੂੰ ਧਿਆਨ `ਚ ਰੱਖਣਾ ਅਤਿ ਜਰੂਰੀ ਹੈ। ਸਮੁੱਚੇ ਫ਼ਲਸਫ਼ੇ ਨੂੰ
ਧਿਆਨ `ਚ ਰੱਖੇ ਤੋਂ ਬਿਨਾਂ, ਸ਼ਬਦਾਂ ਦੇ ਅੱਖਰੀ ਅਰਥ ਕਰਨ ਵਾਲੇ ਪਹਿਲਾਂ ਹੀ ਨਾਨਕ ਵੀਚਾਰਧਾਰਾ ਦਾ
ਬਹੁਤ ਵੱਡਾ ਨੁਕਸਾਨ ਕਰ ਰਹੇ ਹਨ। ਪਰ ਜੇ ਸੌਦਾ ਸੰਪਾਦਕ ਦੀਆਂ ਲੱਛੇਦਾਰ ਦਲੀਲਾਂ ਤੋਂ ਪ੍ਰਭਾਵਿਤ
ਹੋ ਕੇ ਜਾਗ੍ਰਿਤ ਸਮਝੇ ਜਾ ਰਹੇ ਵਿਦਵਾਨ ਵੀ ਉਨ੍ਹਾਂ ਦੇ ਪਦ ਚਿੰਨ੍ਹਾਂ `ਤੇ ਚੱਲ ਪਏ ਤਾਂ ਕੌਮ ਦਾ
ਰੱਬ ਹੀ ਰਾਖਾ ਹੈ।
ਕਿਰਪਾਲ ਸਿੰਘ ਬਠਿੰਡਾ
ਫ਼ੋਨ: 0164-2210797, +91-98554-80797
ਭੋਲੇ ਸਿੱਖਾਂ ਨੂੰ ਟਪਲੇ `ਚ ਪਾ ਕੇ ਦੁਬਿਧਾ ਖੜ੍ਹੀ ਕਰਨ ਲਈ ਦੇਹਧਾਰੀਆਂ
ਦੇ ਚੇਲੇ ਤਾਂ ਸਿੱਖਾਂ ਨੂੰ ਇਹ ਸਵਾਲ ਆਮ ਹੀ ਪੁਛਦੇ ਰਹਿੰਦੇ ਹਨ ਕਿ ਗੁਰੂ ਨਾਨਕ ਦਾ ‘ਗੁਰੂ’ ਕੌਣ
ਸੀ, ਪਰ ਹੈਰਾਨੀ ਉਸ ਵੇਲੇ ਹੋਈ ਜਿਸ ਸਮੇਂ ਪੂਰੀ ਤਰ੍ਹਾਂ ਜਾਗ੍ਰਿਤ ਮੰਨਿਆ ਗਿਆ ਇੱਕ ਸਿੱਖ
ਪ੍ਰਚਾਰਕ ਜਿਹੜਾ ਕਿ ਇੱਕ ਦਰਜ਼ਨ ਕ੍ਰਾਂਤੀਕਾਰੀ ਪੁਸਤਕਾਂ ਦਾ ਲੇਖਕ ਵੀ ਹੈ ਅਤੇ ਉਨ੍ਹਾਂ ਦੇ ਨਾਲ ਆਏ
ਇੱਕ ਹੋਰ ਐੱਨ. ਆਰ. ਆਈ ਸਿੱਖ ਵਿਦਵਾਨ ਜਿਹੜੇ ਕਨੇਡਾ ਵਿੱਚ ਇੱਕ ਵੱਡੀ ਸਿੱਖ ਸੰਸਥਾ ਤੇ ਪ੍ਰਚਾਰ
ਲਈ ਵੈੱਬਸਾਈਟ ਚਲਾ ਰਹੇ ਹਨ ਅਤੇ ਉਨ੍ਹਾਂ ਨੇ ਭਾਰਤ ਤੇ ਖਾਸ ਕਰਕੇ ਪੰਜਾਬ `ਚ ਗੁਰਮਤਿ ਦੀ ਪੜ੍ਹਾਈ
ਲਈ ਕਈ ਕੇਂਦਰ ਖੋਲ੍ਹੇ ਹੋਏ ਹਨ ਜਿਨ੍ਹਾਂ ਦਾ ਖਰਚਾ ਉਹ ਆਪਣੀ ਸੰਸਥਾਂ ਵੱਲੋਂ ਦੇ ਰਹੇ ਹਨ, ਅਗੱਸਤ
ਮਹੀਨੇ ਦੇ ਅਖੀਰ `ਤੇ, ਇਸ ਲੇਖ ਦੇ ਲੇਖਕ ਦੇ ਘਰ ਹੋਈ ਇੱਕ ਮੁਲਾਕਾਤ ਦੌਰਾਨ, ਪੁੱਛਣ ਲੱਗੇ ਕਿ
ਤੁਸੀਂ ਆਪਣੇ ਕਈ ਲੇਖਾਂ `ਚ ਗੁਰਬਾਣੀ `ਚੋਂ ਉਦਾਹਰਣਾਂ ਦੇ ਕੇ ਲਿਖਿਆ ਹੈ ਕਿ ਚੌਥੇ ਤੇ ਪੰਜਵੇਂ
ਗੁਰੂ ਨੇ, ਗੁਰੂ ਨਾਨਕ ਨੂੰ ਗੁਰੂ ਲਿਖਿਆ ਹੈ। ਉਨ੍ਹਾਂ ਦਾ ਸੁਆਲ ਸੀ ਕਿ ਅਸੀਂ ਗੁਰੂ ਨਾਨਕ ਦੀ
ਬਾਣੀ ਦੀ ਡੂੰਘੀ ਖੋਜ ਪੜਤਾਲ ਕੀਤੀ ਹੈ। ਉਨ੍ਹਾਂ ਕਿਤੇ ਵੀ ਆਪਣੀ ਬਾਣੀ `ਚ ਆਪਣੇ ਆਪ ਨੂੰ ‘ਗੁਰੂ’
ਨਹੀਂ ਲਿਖਿਆ ਬਲਕਿ ਥਾਂ ਥਾਂ ਲਿਖ ਰਹੇ ਹਨ- ‘ਗੁਰੂ ਇਹ ਕਹਿ ਰਿਹਾ ਹੈ, ਗੁਰੂ ਔਹ ਕਹਿ ਰਿਹਾ ਹੈ’।
ਸਿੱਧਾਂ ਨਾਲ ਹੋਈ ਗੋਸ਼ਟੀ `ਚ ਲਿਖ ਰਹੇ ਹਨ- ‘ਸਬਦੁ ਗੁਰੂ ਸੁਰਤਿ ਧੁਨਿ ਚੇਲਾ’ ਪਰ ਕਿਤੇ ਵੀ ਇਹ
ਨਹੀਂ ਲਿਖਿਆ ਕਿ ਆਹ ਸ਼ਬਦ ‘ਗੁਰੂ’ ਹੈ। ਇੱਕ ਥਾਂ ਲਿਖ ਰਹੇ ਹਨ- ‘ਮੈ ਆਪਣਾ ਗੁਰੁ ਪੂਛਿ ਦੇਖਿਆ
ਅਵਰੁ ਨਾਹੀ ਥਾਉ’। ਫਿਰ ਉਹ ਕਿਹੜਾ ਗੁਰੂ ਹੈ ਜਿਸ ਨੂੰ ਗੁਰੂ ਨਾਨਕ ਸਾਹਿਬ ਜੀ ਆਪਣਾ ‘ਗੁਰੂ’
ਮੰਨਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਸ ਦਾ ਜਵਾਬ ਮਿਸ਼ਨਰੀ ਕਾਲਜ ਦੇ ਕਈ ਵਿਦਵਾਨਾਂ ਤੋਂ ਪੁੱਛਿਆ
ਗਿਆ ਪਰ ਕਿਸੇ ਪਾਸ ਵੀ ਤਸੱਲੀਬਖ਼ਸ਼ ਜਵਾਬ ਨਹੀਂ ਸੀ।
ਉਨ੍ਹਾਂ ਦੇ ਸੁਆਲਾਂ ਤੋਂ ਕੋਈ ਛੱਕ ਨਹੀਂ ਸੀ ਰਹਿ ਗਿਆ ਕਿ ਇਨ੍ਹਾਂ ਵੀਰਾਂ
ਨੂੰ ਟਪਲਾ ਸੌਦਾ ਸੰਪਾਦਕ ਵਲੋਂ ਛਾਪੇ ਜਾ ਰਹੇ ਭੁਲੇਖਾ ਪਾਊ ਲੇਖ ਅਤੇ ‘ਮੇਰੀ ਨਿਜੀ ਡਾਇਰੀ ਦੇ
ਪੰਨੇ’ ਤੋਂ ਲੱਗਾ ਹੈ। ਇਹ ਦੱਸਣ ਯੋਗ ਹੈ ਕਿ 23 ਜੂਨ 2010 ਦੇ ਬਹੁਰੰਗੀ ਅੰਕ `ਚ ‘ਸ਼ਬਦ ਗੁਰੂ
ਸੁਰਤਿ ਧੁਨਿ ਚੇਲਾ॥’ ਸਿਰਲੇਖ ਹੇਠ ਛਪੇ ਇੱਕ ਲੇਖ ਵਿੱਚ ਗੁਰਬਖ਼ਸ਼ ਸਿੰਘ ਲੁਧਿਆਣਾ ਨੇ ਲਿਖਿਆ ਹੈ:-
“ਗੁਰੂ ਗ੍ਰੰਥ ਸਾਹਿਬ ਜੀ ਅੰਦਰ ਲਗਭਗ 5800 ਸ਼ਬਦ ਹਨ ਪਰ ਇਹ ਸ਼ਬਦ, ਗੁਰੂ ਗ੍ਰੰਥ ਸਾਹਿਬ ਜੀ ਦੀ
ਸੰਪਾਦਨਾ ਤੋਂ ਪਹਿਲਾਂ ਤਾਂ ਨਹੀਂ ਸਨ ਹੁੰਦੇ। ਉਦੋਂ ਬਾਬਾ ਨਾਨਕ ਨੇ ਕਿਹੜੇ ‘ਸ਼ਬਦ’ ਨੂੰ ‘ਗੁਰੂ’
ਕਿਹਾ ਸੀ? ਗੁਰੂ ਨਾਨਕ ਨੇ ਕਦੇ ਵੀ ਆਪਣੀ ਬਾਣੀ ਨੂੰ ‘ਸ਼ਬਦ’ ਨਹੀਂ ਕਿਹਾ। ਸਤਿਗੁਰੂ (ਅਕਾਲ ਪੁਰਖ
ਦੇ ਸ਼ਬਦ ਨੂੰ ਹੀ ਗੁਰੂ ਕਿਹਾ।”
ਇਸ ਤੋਂ ਪਹਿਲਾਂ ਇਹੋ ਲੇਖਕ 23 ਸਤੰਬਰ
2009 ਦੇ ਅੰਕ `ਚ ‘ਸ਼ਬਦ ਗੁਰੂ ਜੁਗ ਚਾਰੇ ਅਉਧੂ’ ਸਿਰਲੇਖ ਹੇਠ ਛਪੇ ਲੇਖ `ਚ ਲਿਖ ਹਟੇ ਹਨ, “ਬਾਬੇ
ਨਾਨਕ ਨੇ ਕਿਤੇ ਵੀ ਬਾਣੀ ਅੰਦਰ ਆਪ ਨੂੰ ਗੁਰੂ ਨਹੀਂ ਕਹਾਇਆ। ਨਾ ਕੋਈ ਗੱਦੀ ਹੀ ਚਲਾਈ। ਗੱਦੀ ਤਾਂ
ਚਲਾਉਂਦੇ ਜੇ ‘ਸ਼ਬਦ’ ਅਬਿਨਾਸ਼ੀ ਨਾ ਹੁੰਦਾ। ਸ਼ਬਦ ਹਮੇਸ਼ਾ ਹੋਣ ਸਦਕਾ ਕਦੇ ਵੀ ਸ਼ਬਦ ਗੁਰੂ ਦੀ ਗੱਦੀ
ਖ਼ਾਲੀ ਨਹੀਂ ਹੋ ਸਕਦੀ। ਬਾਬੇ ਨਾਨਕ ਦੇ ਆਪਣੇ ਬਚਨ ਵੀ ਅੰਕ 1286 `ਤੇ ਅੰਕਿਤ ਹਨ ਕਿ ਗੱਦੀ ਦੇਣ
ਵਾਲੇ ਬਾਵਲੇ (ਕਮਲੇ) ਅਤੇ ਗੱਦੀ ਲੈਣ ਵਾਲੇ (ਨਿਰਲੱਜ) ਬੇਸ਼ਰਮ, ‘ਕੁਲਹ ਦਿੰਦੇ ਬਾਵਲੇ ਲੈਂਦੇ ਵੱਡੇ
ਨਿਲਜ॥’ ਸ਼ਬਦ ਗੁਰੂ ਦੀ ਗੱਦੀ `ਤੇ ਨਾਸ਼ਵਾਨ ਮਨੁੱਖ ਨਹੀਂ ਬੈਠ ਸਕਦਾ।”
ਸੌਦਾ ਸੰਪਾਦਕ ਨੇ 6 ਜੂਨ 2010 ਦੀ ਆਪਣੀ ‘ਨਿਜੀ ਡਾਇਰੀ ਦੇ ਪੰਨੇ’ ਵਿੱਚ
ਲਿਖਿਆ ਸੀ:- “ਸ਼ਬਦ (ਜਿਸ ਨੂੰ ਗੁਰੂ ਕਿਹਾ ਗਿਆ ਹੈ) ਅਕਾਲ ਪੁਰਖ ਦਾ ਉਹ ਸ਼ਬਦ ਹੈ ਜੋ ਉਸ ਨੇ
ਸ੍ਰਿਸ਼ਟੀ ਦੀ ਰਚਨਾ ਕਰਨ ਵੇਲੇ ਉਚਾਰਿਆ ਸੀ ਤੇ ਜਿਸ ਵਿੱਚੋਂ ਸਾਰੀ ਦੁਨੀਆਂ ਦੇ ਫ਼ਲਸਫ਼ੇ, ਸ੍ਰਿਸ਼ਟੀ,
ਗਿਆਨ, ਆਕਾਰ, ਜੀਵ-ਜੰਤੂ, ਮੌਤ-ਜੀਵਨ ਆਦਿ ਨਿਕਲੇ ਸਨ। ਅਕਾਲ ਪੁਰਖ ਦੇ ਉਸ ਸ਼ਬਦ ਤੋਂ ਬਾਹਰ, ਕੁੱਝ
ਵੀ ਨਹੀਂ ਉਪਜ ਸਕਦਾ ਤੇ ਉਹ ਕੇਵਲ ਅਕਾਲ ਪੁਰਖ ਦਾ ਹੀ ਉਚਾਰਿਆ ਹੋਇਆ ਸ਼ਬਦ ਹੈ ਜਿਸ ਨੂੰ ਮਨੁੱਖੀ
ਭਾਸ਼ਾ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਮਨੁੱਖਾਂ ਦੀਆਂ ਬੋਲੀਆਂ ਵਿੱਚ ਵੀ, ਕਈ ਕਈ ਅੱਖਰਾਂ ਦੇ
ਚਾਰ-ਚਾਰ, ਪੰਜ ਜਾਂ ਉਸ ਤੋਂ ਕੁੱਝ ਜ਼ਿਆਦਾ ਅਰਥ ਵੀ ਕੀਤੇ ਜਾ ਸਕਦੇ ਹਨ ਪਰ ਅਕਾਲ ਪੁਰਖ ਦੇ ਉਸ
‘ਸ਼ਬਦ’ (ਜਿਸ ਨੂੰ ਬਾਬਾ ਨਾਨਕ ਨੇ ‘ਗੁਰੂ’ ਆਖਿਆ ਹੈ, ਉਸ ਦੇ ਅਰਥਾਂ ਬਾਰੇ ਤਾਂ ਮਨੁੱਖ ਅੰਦਾਜ਼ਾ ਹੀ
ਨਹੀਂ ਲਾ ਸਕਦਾ ਕਿਉਂਕਿ ਉਸ ਵਿਚੋਂ ਤਾਂ ਸਾਰੀ ਸ੍ਰਿਸ਼ਟੀ ਤੇ ਇਸ ਦਾ ਸਮੁੱਚਾ ਗਿਆਨ ਨਿਕਲਿਆ ਹੈ, ਤੇ
ਇਸੇ ਲਈ ਉਹ ਸਾਡਾ ਗੁਰੂ ਹੈ।”
ਇਸ ਤੋਂ ਪਹਿਲਾਂ 26 ਜੁਲਾਈ 2009 ਦੀ
ਨਿਜੀ ਡਾਇਰੀ `ਚ ਉਨ੍ਹਾਂ ਇੱਕ ਅਮਰੀਕਨ ਪ੍ਰੋਫੈਸਰ ਦੇ ਨਾਮ `ਤੇ ਪ੍ਰਸ਼ਨ ਛਾਪੇ ‘ਤੁਸੀਂ 10 ਗੁਰੂਆਂ
ਨੂੰ ਗੁਰੂ ਕਿਵੇਂ ਮੰਨਦੇ ਹੋ? ਕੀ ਉਹ ਦੇਹਧਾਰੀ ਨਹੀਂ ਸਨ? ਕੀ ਉਨ੍ਹਾਂ ਮਾਤਾ ਦੇ ਗਰਭ `ਚੋਂ ਜਨਮ
ਨਹੀਂ ਸੀ ਲਿਆ? ਜੇ ਮੈਂ ਸਿੱਖ ਬਣ ਜਾਵਾਂ ਤਾਂ ਕੀ ਮੈਨੂੰ ਵੀ ਇੱਕ ਪਾਸੇ ਦੇਹਧਾਰੀਆਂ ਨੂੰ ਗੁਰੂ ਨਾ
ਮੰਨਣ ਲਈ ਕਿਹਾ ਜਾਵੇਗਾ ਤੇ ਦੂਜੇ ਪਾਸੇ 10 ਦੇਹਧਾਰੀਆਂ ਨੂੰ ਗੁਰੂ ਵੀ ਮੰਨਣਾ ਪਵੇਗਾ?’
ਮੈਂ ਸਮਝ ਗਿਆ ਕਿ ਜਿਨ੍ਹਾਂ ਵੀਰਾਂ ਨੂੰ ਮੈਂ ਆਪਣੇ ਨਾਲੋਂ ਵੱਡੇ ਵਿਦਵਾਨ
ਸਮਝਦਾ ਹਾਂ ਅਤੇ ਸਹੀ ਮਾਅਨਿਆਂ ਵਿੱਚ ਉਹ ਮੈਥੋਂ ਵੱਡੇ ਵਿਦਵਾਨ ਤੇ ਸੂਝਵਾਨ ਹੈ ਵੀ ਹਨ, ਉਨ੍ਹਾਂ
ਦੀ ਤਸੱਲੀ ਮੇਰਾ ਕੋਈ ਵੀ ਜਵਾਬ ਸੁਣ ਕੇ ਨਹੀਂ ਹੋ ਸਕਦੀ ਇਸ ਲਈ ਉਨ੍ਹਾਂ ਨੂੰ ਕੋਈ ਜਵਾਬ ਦੇਣ ਦੀ
ਥਾਂ ਉਨ੍ਹਾਂ ਨੂੰ ਮੈਂ ਜੱਟਕਾ ਸਵਾਲ ਕੀਤਾ ਕਿ ਤੁਸੀਂ ਅੰਬ ਖਾਣੇ ਹਨ ਜਾਂ ਅੰਬ ਦੇ ਬੀਜ਼ ਦੀ ਖੋਜ਼
ਕਰਨੀ ਹੈ। ਜੇ ਤੁਹਾਨੂੰ ਦੱਸ ਦਿੱਤਾ ਜਾਵੇ ਕਿ ਅੰਬ ਦਾ ਬੀਜ਼ ਅੰਬ ਦੀ ਗਿਟਕ ਵਿੱਚ ਹੈ ਤਾਂ ਤੁਸੀਂ
ਪੁੱਛੋਗੇ ਕਿ “ਸਭ ਤੋਂ ਪਹਿਲਾਂ ਗਿਟਕ ਹੋਂਦ ਵਿੱਚ ਆਈ ਜਾਂ ਅੰਬ ਦਾ ਦਰਖ਼ਤ ਜਿਸ ਨੂੰ ਅੰਬ ਲੱਗੇ, ਤੇ
ਉਸ ਅੰਬ ਵਿੱਚ ਗਿਟਕ ਸੀ ਜਿਹੜਾ ਅੰਬ ਦਾ ਬੀਜ਼ ਬਣਿਆ?” ਇਸ ਸਵਾਲ ਦਾ ਮੇਰੇ ਕੋਲ ਕੋਈ ਜਵਾਬ ਨਹੀਂ,
ਪਰ ਜੇ ਤਹਾਡੀ ਇੱਛਾ ਅੰਬ ਖਾਣ ਦੀ ਹੋਵੇ ਤਾਂ ਅੰਬ ਲਿਆ ਕੇ ਦਿੱਤੇ ਜਾ ਸਕਦੇ ਹਨ। ਇਸੇ ਤਰ੍ਹਾਂ ਮੈਂ
ਤਾਂ ਮੰਨਦਾ ਹਾਂ ਕਿ ਗੁਰੂ ਗ੍ਰੰਥ ਸਾਹਿਬ `ਚ 1429 ਪੰਨਿਆਂ `ਤੇ ਦਰਜ਼ (ੴ ਤੋਂ ਲੈ ਕੇ ‘ਨਾਨਕ,
ਨਾਮੁ ਮਿਲੈ ਤਾਂ ਜੀਵਾਂ ਤਨੁ ਮਨੁ ਥੀਵੈ ਹਰਿਆ’ ਤੱਕ) ਸਮੁੱਚੀ ਹੀ ਬਾਣੀ ਸਾਡਾ ਗੁਰੂ ਹੈ। ਜੇ
ਤੁਸੀਂ ਇਸ ਸਮੁੱਚੀ ਬਾਣੀ ਨੂੰ ਗੁਰੂ ਮੰਨ ਕੇ, ਉਸ ਵਿੱਚ ਦਰਜ਼ ਸਿਧਾਂਤ ਨੂੰ ਸਮਝ ਅਤੇ ਆਪਣੇ ਜੀਵਨ
`ਚ ਅਪਣਾਅ ਕੇ ਆਪਣਾ ਮਨੁੱਖਾ ਜੀਵਨ ਸੰਵਾਰਨਾ ਚਾਹੁੰਦੇ ਹੋ ਤਾਂ ਕਿਸੇ ਵੀ ਗੁਰਸ਼ਬਦ ਦੀ ਵੀਚਾਰ ਹੋ
ਸਕਦੀ ਹੈ। ਪਰ ਜੇ ਸੌਦਾ ਸੰਪਾਦਕ ਦੀ ਸਿੱਖਿਆ ਸੁਣ ਕੇ ਉਸ ਸ਼ਬਦ ਦੀ ਖੋਜ ਕਰਨਾ ਚਾਹੁੰਦੇ ਹੋ ਜਿਸ
ਨੂੰ ਮਨੁੱਖੀ ਭਾਸ਼ਾ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਉਸ ਦੇ ਅਰਥਾਂ ਬਾਰੇ ਕੋਈ ਮਨੁੱਖ
ਅੰਦਾਜ਼ਾ ਹੀ ਲਗਾ ਸਕਦਾ ਹੈ, ਤਾਂ ਉਸ ‘ਸ਼ਬਦ’ ਬਾਰੇ ਮੈਂ ਤਹਾਨੂੰ ਕੋਈ ਜਾਣਕਾਰੀ ਨਹੀਂ ਦੇ ਸਕਦਾ। ਜੇ
ਤਹਾਡਾ ਅਜੇਹੇ ‘ਸ਼ਬਦ’ ਤੋਂ ਬਿਨਾਂ ਗੁਜ਼ਾਰਾ ਨਹੀਂ ਹੁੰਦਾ ਤਾਂ ਕਿਸੇ ਦੇਹਧਾਰੀ ਗੁਰੂ ਕੋਲ ਚਲੇ ਜਾਓ!
ਉਹ ਤਹਾਨੂੰ ਸਾਰੀ ਗੁਰਬਾਣੀ ਪੜ੍ਹਨ, ਸਮਝਣ ਅਤੇ ਕਮਾਉਣ ਦੀ ਸਿੱਖਿਆ ਦੇਣ ਦੀ ਥਾਂ ਸਿਰਫ ਇੱਕ ‘ਸ਼ਬਦ’
(ਜਿਸ ਦੀ ਭਾਲ ਵਿੱਚ ਤੁਸੀਂ ਅਤੇ ਤੁਹਾਡਾ ਸੌਦਾ ਸੰਪਾਦਕ ਹੈ) ਦੇ ਦੇਵੇਗਾ ਜਿਸ ਦੇ ਰਟਨ ਨਾਲ ਸ਼ਾਇਦ
ਤੁਹਾਡਾ ਪਾਰ ਉਤਾਰਾ ਹੋ ਜਾਵੇ! ਉਨ੍ਹਾਂ ਨੂੰ ਇਹ ਵੀ ਬੇਨਤੀ ਕੀਤੀ ਕਿ ਇਹ ਪ੍ਰਚਾਰ, ਕਿ ਜਿਸ ‘ਸ਼ਬਦ’
ਨੂੰ ਗੁਰੂ ਨਾਨਕ ਨੇ ਆਪਣਾ ਗੁਰੂ ਕਿਹਾ ਸੀ ਉਹ ‘ਸ਼ਬਦ’ ਗੁਰੂ ਗ੍ਰੰਥ ਸਾਹਿਬ `ਚ ਦਰਜ਼ ਨਹੀਂ ਹੈ,
ਸਿੱਖ ਧਰਮ ਲਈ ਬੜਾ ਹੀ ਖਤਰਨਾਕ ਹੈ ਕਿਉਂਕਿ ਇਸ ਦਾ ਭਾਵ ਇਹ ਨਿਕਲੇਗਾ ਕਿ ਗੁਰੂ ਗ੍ਰੰਥ ਸਾਹਿਬ ਨੂੰ
ਤਾਂ ਅਸੀਂ ਐਵੇਂ ਹੀ ਗੁਰੂ ਮੰਨੀ ਜਾ ਰਹੇ ਹਾਂ, ਜਦੋਂ ਕਿ ਅਸਲੀ ‘ਸ਼ਬਦ’ ਜਿਹੜਾ ਗੁਰੂ ਨਾਨਕ ਅਤੇ
ਸਿੱਖਾਂ ਦਾ ਗੁਰੂ ਹੈ, ਉਹ ਤਾਂ ਇਸ ਵਿੱਚ ਦਰਜ਼ ਹੀ ਨਹੀਂ ਹੈ ਅਤੇ ਉਸ ਦੀ ਭਾਲ ਸਾਨੂੰ ਗੁਰੂ ਗ੍ਰੰਥ
ਸਾਹਿਬ ਤੋਂ ਬਾਹਰ ਜਾ ਕੇ ਕਰਨੀ ਪਏਗੀ! ਇਸ ਲਈ ਇਹ ਪ੍ਰਚਾਰ ਸਿੱਖਾਂ ਦਾ, ਗੁਰੂ ਗ੍ਰੰਥ ਸਾਹਿਬ ਤੋਂ
ਵਿਸ਼ਵਾਸ ਉਠਾਏਗਾ। ਐਸਾ ਪ੍ਰਚਾਰ ਕਿਸੇ ਸਿੱਖ ਵਿਰੋਧੀ ਏਜੰਸੀ ਦੀ ਸਾਜਿਸ਼ ਹੀ ਹੋ ਸਕਦੀ ਹੈ ਜਿਸ ਨੂੰ
ਪਛਾਨਣ ਦੀ ਅਤੇ ਸਿੱਖ ਸੰਗਤਾਂ ਨੂੰ ਆਗਾਜ਼ ਕਰਨ ਦੀ ਲੋੜ ਹੈ।
ਉਨ੍ਹਾਂ ਕਿਹਾ ਸਾਡਾ ਸਵਾਲ ਤਾਂ ਕੋਈ ਹੋਰ ਸੀ ਪਰ ਜਵਾਬ ਤੁਸੀਂ ਕੋਈ ਹੋਰ ਦੇ
ਰਹੇ ਹੋ। ਇਸ ਵਿਸ਼ੇ `ਤੇ ਇੱਕ ਮੱਤ ਨਾ ਹੋਣ ਕਰਕੇ ਉਨ੍ਹਾਂ ਗੱਲ ਦਾ ਵਿਸ਼ਾ ਬਦਲਣ ਦਾ ਸੁਝਾਅ ਦਿੱਤਾ
ਜਿਹੜਾ ਕਿ ਮੰਨ ਲਿਆ ਗਿਆ। ਪਰ ਉਸ ਦਿਨ ਤੋਂ ਲੈ ਕੇ ਅੱਜ ਤੱਕ ਮੇਰੇ ਮਨ `ਚ ਖਿਆਲ ਉਤਪਨ ਹੋ ਰਹੇ ਹਨ
ਕਿ ਜੇ ਸੌਦਾ ਸੰਪਾਦਕ ਦਾ ਛੱਡਿਆ ਹੋਇਆ ਛੋਛਾ ਇਸ ਪੱਧਰ ਦੇ ਵਿਦਵਾਨ ਪ੍ਰਚਾਰਕਾਂ ਨੂੰ ਦੁਬਿਧਾ `ਚ
ਪਾ ਸਕਦਾ ਹੈ ਤਾਂ ਆਮ ਸਿੱਖਾਂ `ਤੇ ਇਸ ਦਾ ਜੋ ਅਸਰ ਹੋ ਰਿਹਾ ਹੋਵੇਗਾ, ਉਹ ਸਿੱਖ ਸਿਧਾਂਤ ਲਈ
ਕਿਤਨਾ ਮਾਰੂ ਹੋਵੇਗਾ। ਇਨ੍ਹਾਂ ਸੋਚਾਂ `ਚ ਡੁੱਬਿਆ ਮੈਂ ਹਥਲਾ ਲੇਖ ਲਿਖਣ ਦਾ ਯਤਨ ਕਰ ਰਿਹਾ ਹਾਂ
ਤੇ ਹੋਰ ਪੰਥਕ ਵਿਦਵਾਨਾਂ ਨੂੰ ਵੀ ਬੇਨਤੀ ਕਰਦਾ ਹਾਂ ਕਿ ਇਨ੍ਹਾਂ ਦੇ ਸੁਆਲਾਂ ਦਾ ਢੁਕਵਾਂ ਜਵਾਬ ਦੇ
ਕੇ ਇਸ ਕੂੜ ਪ੍ਰਚਾਰ ਨੂੰ ਠੱਲ੍ਹ ਪਾਈ ਜਾਵੇ। ਮਿਸ਼ਨਰੀ ਵਿਦਵਾਨਾਂ ਦੀ ਵਿਸ਼ੇਸ਼ ਤੌਰ `ਤੇ ਜਿੰਮੇਵਾਰੀ
ਬਣਦੀ ਹੈ ਕਿਉਂਕਿ ਇਹ ਦਾਅਵਾ ਕਰ ਰਹੇ ਹਨ ਕਿ ਮਿਸ਼ਨਰੀਆਂ ਕੋਲ ਇਸ ਦਾ ਕੋਈ ਜਵਾਬ ਨਹੀਂ ਹੈ। ਇਨ੍ਹਾਂ
ਤੋਂ ਪਹਿਲਾਂ ਸੌਦਾ ਸੰਪਾਦਕ ਵੀ ਦਾਅਵਾ ਕਰ ਚੁੱਕੇ ਹਨ ਕਿ ਅਮਰੀਕਨ ਪ੍ਰੋਫੈਸਰ ਦੇ ਅਜੇਹੇ ਹੀ
ਸੁਆਲਾਂ ਦੇ ਜਵਾਬ ਲੱਭਣ ਲਈ ਉਨ੍ਹਾਂ ਨੇ ਮਿਸ਼ਨਰੀਆਂ ਤੱਕ ਪਹੁੰਚ ਕੀਤੀ ਤਾਂ ਉਨ੍ਹਾਂ ਪਾਸ ਵੀ
ਇਨ੍ਹਾਂ ਦਾ ਕੋਈ ਜਵਾਬ ਨਹੀਂ ਸੀ।
‘ਸਬਦੁ ਗੁਰੂ’ ਦੇ ਅਰਥ ਸਮਝਣ ਲਈ, ਆਓ ਗੁਰਬਾਣੀ `ਚੋਂ ਇਸ ਦੇ ਅਰਥ ਸਮਝਣ ਦੀ
ਕੋਸ਼ਿਸ਼ ਕਰੀਏ। ਪੰਥ ਦੇ ਮਹਾਨ ਵਿਦਵਾਨ ਭਾਈ ਕਾਹਨ ਸਿੰਘ ਨਾਭਾ ਨੇ ਮਹਾਨ ਕੋਸ਼ ਵਿੱਚ ‘ਸਬਦ’ ਦੇ ਜੋ
ਅਰਥ ਕੀਤੇ ਹਨ ਉਹ ਹੇਠ ਲਿਖੇ ਹਨ:-
(1) ਧੁਨਿ, ਆਵਾਜ਼, ਸੁਰ। (2) ਪਦ, ਲਫਜ਼ (3) ਗੁਫ਼ਤਗੂ, ‘ਸਬਦੌ ਹੀ ਭਗਤ
ਜਾਪਦੇ ਜਿਨੁ ਕੀ ਬਾਣੀ ਸਚੀ ਹੋਇ’ (ਆਸਾ ਮ: 3)। (4) ਗੁਰ ਉਪਦੇਸ਼, ‘ਭਵਜਲ, ਬਿਨ ਸਬਦੇ ਕਿਉ ਤਰੀਐ’
(ਭੈਰਉ ਮ: 1)। (5) ਬ੍ਰਹਮ, ਕਰਤਾਰ ‘ਸਬਦੁ ਗੁਰੂ, ਸੁਰਤਿ ਧੁਨਿ ਚੇਲਾ’ (ਸਿਧ ਗੋਸਟਿ)। (6) ਧਰਮ,
ਮਜ਼ਹਬ, ‘ਜੋਗ ਸਬਦੰ, ਗਿਆਨ ਸਬਦੰ, ਬੇਦ ਸਬਦੰ ਬ੍ਰਹਮਣਹ’ (ਵਾਰ ਆਸਾ)। (7) ਪੈਗ਼ਾਮ, ਸੁਨੇਹਾ,
‘ਧਨਵਾਂਡੀ, ਪਿਰ ਦੇਸ ਨਿਵਾਸੀ, ਸਚੇ ਗੁਰੂ ਪਹਿ ਸਬਦ ਪਠਾਈ’ (ਮਲਾਰ ਮ: 1) (8) ਜੈਸੇ ਤੁਕਾ ਰਾਮ,
ਨਾਮਦੇਵ ਆਦਿਕ ਭਗਤਾਂ ਦੀ ਰਚਨਾ ‘ਅਭੰਗ’ ਸੂਰ ਦਾਸ ਆਦਿਕ ਦੇ ‘ਵਿਸਨੁਪਦ’ ਪ੍ਰਸਿਧ ਹੈ, ਤੈਸੇ ਹੀ
ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਛੰਦ ਰੂਪ ਵਾਕਯ ‘ਸਬਦ’ ਆਖੀਦੇ ਹਨ। ਸ਼ਬਦ, ਛੰਦ ਦੀ ਖਾਸ ਜਾਤਿ ਨਹੀਂ,
ਅਨੇਕ ਛੰਦਾਂ ਦਾ ਰੂਪ ਸ਼ਬਦਾਂ ਵਿੱਚ ਵੇਖਿਆ ਜਾਂਦਾ ਹੈ। (9) ਧਰਮਜੀਵਨ, ‘ਘੜੀਐ ਸਬਦੁ ਸਚੀ ਟਕਸਾਲ’
(ਜਪੁਜੀ ਸਾਹਿਬ) ਸੱਚੀ ਟਕਸਾਲ ਦਾ ਧਰਮਜੀਵਨ ਇਉਂ ਘੜਿਆ ਜਾਂਦਾ ਹੈ। (10) ਸ਼ਬਦ ਦਾ ਵਾਚਯ ਅਰਥ, ਸ਼ਬਦ
ਦਾ ਮਕਸਦ, ‘ਨ ਸਬਦ ਬੂਝੈ, ਨ ਜਾਣੈ ਬਾਣੀ’ (ਧਨਾਸਰੀ ਮ: 3)। (11) ਗਿਆਨ ਦਾ ਸਾਧਨ ਰੂਪ ਸਬੂਤ,
ਧਰਮਗ੍ਰੰਥ ਅਥਵਾ ਲੋਕ ਪ੍ਰਮਾਣ ਵਾਕਯ ‘ਜਹਾਂ ਸ਼ਾਸਤ੍ਰ ਅਰ ਲੋਕ ਕੋ ਬਚਨ ਪ੍ਰਮਾਣ ਬਖਾਨ, ਸੋਊ ਸ਼ਬਦ
ਪ੍ਰਮਾਣ ਹੈ ਭਾਖਤ ਸੁਕਵਿ ਸੁਜਾਨ’ (ਲਲਿਤ ਕੌਮੁਦੀ)
ਭਾਈ ਕਾਹਨ ਸਿੰਘ ਨਾਭਾ, ਮਹਾਨ ਕੋਸ਼ `ਚ ‘ਗੁਰ’ ਦੇ ਅਰਥ ਕਰਦੇ ਹੋਏ ਲਿਖਦੇ
ਹਨ ਕਿ ਇਹ ਸ਼ਬਦ ‘ਗ੍ਰੀ’ ਧਾਤੂ ਤੋਂ ਬਣਿਆ ਹੈ ਇਸ ਦੇ ਅਰਥ ਹਨ ਨਿਗਲਣਾ, ਅਤੇ ਸਮਝਾਉਣਾ, ਜੋ ਅਗਿਆਨ
ਨੂੰ ਖਾ ਜਾਂਦਾ ਹੈ ਅਤੇ ਸਿੱਖ ਨੂੰ ਤੱਤ ਗਿਆਨ ਸਮਝਾਉਂਦਾ ਹੈ। ਉਨ੍ਹਾਂ ਲਿਖਿਆ ਹੈ ਕਿ ਗੁਰਬਾਣੀ
ਵਿੱਚ ਗੁਰ, ਗੁਰੁ ਅਤੇ ਗੁਰੂ ਸ਼ਬਦ ਇੱਕ ਹੀ ਅਰਥ ਵਿੱਚ ਆਏ ਹਨ, ਯਥਾ – ‘ਗੁਰ ਅਪਨੇ ਬਲਿਹਾਰੀ’
(ਸੋਰਠ ਮ: 5), ‘ਸੁਖਸਾਗਰ ਗੁਰੁ ਪਾਇਆ’ (ਸੋਰਠ ਮ: 5), ‘ਆਪਣਾ ਗੁਰੂ ਧਿਆਏ’ (ਸੋਰਠ ਮ: 5)।
‘ਗੁਰੂ’ ਦੇ ਹੋਰ ਅਰਥ ਵੀ ਉਨ੍ਹਾਂ ਲਿਖੇ ਹਨ ਜੋ ਇਸ ਪ੍ਰਕਾਰ ਹਨ: (1) ਧਰਮਉਪਦੇਸ਼ਕ, ਧਾਰਮਿਕ
ਸਿੱਖਿਆ ਦੇਣ ਵਾਲਾ ਆਚਾਰਯ। (2) ਮਤ ਦਾ ਆਚਾਰਯ, ਕਿਸੇ ਮਤ ਦਾ ਚਲਾਉਣ ਵਾਲਾ, ‘ਛਿਅ ਘਰ, ਛਿਅ ਗੁਰ
ਛਿਅ ਉਪਦੇਸ’ (ਸੋਹਿਲਾ)। ਪਤਿ, ਭਰਤਾ, ‘ਸੋਭਾਵੰਤੀ ਸੋਹਾਗਣੀ ਜਿਨਿ ਗੁਰ ਕਾ ਹੇਤ ਅਪਾਰੁ’ (ਸ੍ਰੀ
ਰਾਗੁ ਮ: 3)। (3) ਵ੍ਰਿਹਸਪਤਿ, ਦੇਵਗੁਰੁ ‘ਕਹੁ ਗੁਰ ਗਜ ਸਿਵ ਸਭਕੋ ਜਾਨੈ’ (ਗਉੜੀ ਕਬੀਰ ਜੀ)।
(4) ਅੰਤਹਕਰਣ, ਮਨ, ‘ਕੁੰਭੈ ਬਧਾ ਜਲੁ ਰਹੈ, ਜਲ ਬਿਨੁ ਕੁੰਭੁ ਨ ਹੋਇ॥ ਗਿਆਨ ਕਾ ਬਧਾ ਮਨੁ ਰਹੈ,
ਗੁਰ (ਮਨ) ਬਿਨੁ ਗਿਆਨੁ ਨ ਹੋਇ॥’ (ਵਾਰ ਆਸਾ)। (5) ਵਿ-ਪੂਜਯ ‘ਨਾਨਕ ਗੁਰ ਤੇ ਗੁਰ ਹੋਇਆ’ (ਗੂਜਰੀ
ਮ: 3)। (6) ਵੱਡਾ, ਪ੍ਰਧਾਨ, ‘ਕਉਨ ਨਾਮ ਗੁਰ, ਜਾ ਕੈ ਸਿਮਰੈ, ਭਵਸਾਗਰ ਕਉ ਤਰਈ’ (ਸੋਰਠ ਮ: 9)
ਗੁਰੂ ਨਾਨਕ ਦਾ ਗੁਰੂ :
ਗੁਰੂ ਨਾਨਕ ਸਾਹਿਬ ਆਪਣੀ ਬਾਣੀ `ਚ ਖੁਦ ਲਿਖ ਰਹੇ ਹਨ:- ‘ਅਪਰੰਪਰ ਪਾਰਬ੍ਰਹਮੁ ਪਰਮੇਸਰੁ, ਨਾਨਕ
ਗੁਰੁ ਮਿਲਿਆ ਸੋਈ ਜੀਉ॥’ (ਸੋਰਠ ਮ: 1 ਪੰਨਾ 599)। ‘ਹਰਿ ਗੁਰ ਮੂਰਤਿ ਏਕਾ ਵਰਤੈ, ਨਾਨਕ ਹਰਿ ਗੁਰ
ਭਾਇਆ॥’ (ਮਾਰੂ ਮ: 1 ਸੋਲਹੇ ਪੰਨਾ 1043)। ਸੋ ਇਸ ਵਿੱਚ ਕੋਈ ਸ਼ੰਕੇ ਵਾਲੀ ਗੱਲ ਨਹੀਂ ਰਹੀ ਕਿ
ਗੁਰੂ ਨਾਨਕ ਦਾ ‘ਗੁਰੂ’ ਕੋਈ ਮਨੁੱਖ ਜਾਂ ਸਾਧੂ ਸੰਤ ਨਹੀ ਸੀ ਬਲਕਿ ਪਾਰਬ੍ਰਹਮ ਪਰਮੇਸ਼ਰ ਅਕਾਲ ਪੁਰਖ
ਹੈ ਜੋ ਹਰ ਥਾਂ ਇੱਕ ਰਸ ਵਿਆਪਕ ਹੈ। ਗੁਰੂ ਨਾਨਕ ਦੇ ਚੌਥੇ ਸਰੂਪ, ਗੁਰੂ ਰਾਮਦਾਸ ਜੀ ਵੀ ਇਹੋ ਗੱਲ
ਦੁਹਰਾਅ ਰਹੇ ਹਨ ਕਿ ਉਨ੍ਹਾਂ ਦਾ ਗੁਰੂ ਉਹ ਸਦਾ ਥਿਰ ਰਹਿਣ ਵਾਲਾ ਅਬਿਨਾਸ਼ੀ ਅਕਾਲ ਪੁਰਖ ਹੈ ਜੋ
ਸਭਨਾਂ ਵਿੱਚ ਸਮਾਅ ਰਿਹਾ ਹੈ ਤੇ ਜੋ ਨਾ ਕਿਤੇ ਜਾਂਦਾ ਹੈ ਅਤੇ ਨਾ ਹੀ ਕਿਤੋਂ ਆਉਂਦਾ ਹੈ ਭਾਵ ਹਰ
ਸਮੇਂ ਹਰ ਥਾਂ ਸਰਬ ਵਿਆਪਕ ਹੈ। ਯਥਾ:-
‘ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨ ਜਾਇ॥
ਓਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ॥ 13॥’ (ਰਾਗੁ ਸੂਹੀ ਮ: 4
ਪੰ: 758-59)
ਗੁਰਬਾਣੀ ਵਿੱਚ ‘ਸਬਦ’ ‘ਹੁਕਮ’ ‘ੴ’ ‘ਨਿਰੰਕਾਰ’ ‘ਕਰਤਾਰ’ ‘ਪਾਰਬ੍ਰਹਮ’
‘ਪਰਮੇਸ਼ਰ’ ਆਦਿ, ਇਨ੍ਹਾ ਸਾਰਿਆਂ ਨੂੰ ਹੀ ਸਾਰੀ ਸ੍ਰਿਸ਼ਟੀ ਦੇ ਸਾਜਨਹਾਰੇ ਦੱਸਿਆ ਗਿਆ ਹੈ, ਜਿਸ ਦਾ
ਭਾਵ ਇਹ ਨਿਕਲਿਆ ਕਿ ਇਨ੍ਹਾਂ ਵਿੱਚ ਕੋਈ ਭੇਦ ਨਹੀਂ ਇਹ ਸਾਰੇ ਇੱਕ ਹੀ ਹਸਤੀ ਦੇ ਵੱਖ ਵੱਖ ਨਾਮ ਹਨ।
ਯਥਾ:-
‘ਉਤਪਤਿ ਪਰਲਉ ਸਬਦੇ ਹੋਵੈ॥ ਸਬਦੇ ਹੀ ਫਿਰਿ ਓਪਤਿ ਹੋਵੈ॥’ (ਮਾਝ ਮਹਲਾ 3,
ਪੰਨਾ 117)। ‘ਹੁਕਮੀ
ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ॥ ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ॥’ (ਜਪੁਜੀ ਸਾਹਿਬ)
‘ਓਅੰਕਾਰਿ ਬ੍ਰਹਮਾ ਉਤਪਤਿ॥ ਓਅੰਕਾਰੁ ਕੀਆ ਜਿਨਿ ਚਿਤਿ॥ ਓਅੰਕਾਰਿ ਸੈਲ ਜੁਗ
ਭਏ॥
ਓਅੰਕਾਰਿ ਬੇਦ ਨਿਰਮਏ॥’ (ਰਾਮਕਲੀ ਮਹਲਾ 1 ਦਖਣੀ ਓਅੰਕਾਰੁ, ਪੰਨਾ 929)
‘ਨਿਰੰਕਾਰਿ, ਆਕਾਰੁ ਉਪਾਇਆ॥’ (ਮ: 3, ਪੰਨਾ 1066)
‘ਹਰਿ ਜੀਉ, ਤੂੰ ਕਰਤਾ ਕਰਤਾਰੁ॥’ (ਸਿਰੀਰਾਗੁ ਮਹਲਾ 1, ਪੰਨਾ 54)
`ਚੇਤਿ ਮਨਾ ਪਾਰਬ੍ਰਹਮੁ ਪਰਮੇਸਰੁ, ਸਰਬ ਕਲਾ ਜਿਨਿ ਧਾਰੀ॥’ (ਗਉੜੀ ਮ: 5 ਪੰਨਾ 248)
ਇਸ ਸਮੁੱਚੀ ਵੀਚਾਰ ਦਾ ਸਿੱਟਾ ਇਹ ਨਿਕਲਿਆ ਕਿ ਜਿਸ ਸਮੇਂ ਗੁਰੂ ਨਾਨਕ ਸਾਹਿਬ ‘ਸਬਦੁ’ ਨੂੰ
ਆਪਣਾ ‘ਗੁਰੂ’ ਕਹਿੰਦੇ ਹਨ ਤਾਂ ਉਨ੍ਹਾਂ ਦਾ ਭਾਵ ਕਿਸੇ ਦੋ, ਤਿੰਨ ਜਾਂ ਇਸ ਤੋਂ ਵੱਧ ਅੱਖਰਾਂ ਦੇ
ਜੋੜ ਤੋਂ ਬਣੇ ਕਿਸੇ ਇੱਕ ਸ਼ਬਦ ਤੋਂ ਨਹੀਂ ਬਲਕਿ ਅਕਾਲ ਪੁਰਖ ਅਤੇ ਉਸ ਦੇ ਸਮੁੱਚੇ ਗਿਆਨ ਅਤੇ ਉਸ
ਤੋਂ ਮਿਲੇ ਉਪਦੇਸ਼ ਤੋਂ ਹੈ। ਅਕਾਲ ਪੁਰਖ ਦਾ ਸਮੁੱਚਾ ਗਿਆਨ ਅਤੇ ਉਪਦੇਸ਼ ਕਦੀ ਵੀ ਇੱਕ ਸ਼ਬਦ ਜਾਂ ਇੱਕ
ਵਾਕ ਰਾਹੀਂ ਪੂਰੀ ਤਰ੍ਹਾਂ ਸਮਝਾਇਆ ਨਹੀਂ ਜਾ ਸਕਦਾ। ਕਬੀਰ ਸਾਹਿਬ ਨੇ ਤਾਂ ਇੱਥੋਂ ਤੱਕ ਲਿਖਿਆ ਹੈ
ਕਿ ਜੇ ਸਾਰੀ ਹੀ ਧਰਤੀ ਨੂੰ ਕਾਗਜ਼ ਬਣਾ ਲਵਾਂ, ਸਾਰੀ ਬਨਸਪਤੀ ਦੀਆਂ ਕਲਮਾਂ ਬਣਾ ਲਈਆਂ ਜਾਣ ਅਤੇ
ਸਾਰੇ ਹੀ ਸਮੁੰਦਰ ਦੀ ਸਿਆਹੀ ਬਣਾ ਲਵਾਂ ਤਾਂ ਵੀ ਉਸ ਅਗਾਧ ਬੋਧ ਅਕਾਲ ਪੁਰਖ ਦਾ ਕਿਣਕਾ ਮਾਤਰ ਵੀ
ਨਹੀ ਲਿਖਿਆ ਜਾ ਸਕਦਾ:- ‘ਕਬੀਰ, ਸਾਤ ਸਮੁੰਦਹਿ ਮਸੁ ਕਰਉ, ਕਲਮ ਕਰਉ ਬਨਰਾਇ॥ ਬਸੁਧਾ ਕਾਗਦੁ ਜਉ
ਕਰਉ, ਹਰਿ ਜਸੁ ਲਿਖਨੁ ਨ ਜਾਇ॥ 81॥’ (ਪੰਨਾ 1368)
ਬੇਸ਼ੱਕ ਇਨ੍ਹਾਂ ਅੱਖਰਾਂ
ਨਾਲ ਅਕਾਲ ਪੁਰਖ ਦਾ ਪੂਰਾ ਵਰਨਣ ਨਹੀਂ ਹੋ ਸਕਦਾ ਪਰ ਲੋਕਾਈ ਨੂੰ ਸਮਝਾਉਣ ਲਈ ਕੋਈ ਅੱਖਰ ਤਾਂ ਵਰਤੇ
ਹੀ ਜਾਣੇ ਸਨ ਇਸ ਲਈ ਇਨ੍ਹਾਂ ਅੱਖਰਾਂ ਦੀ ਵਰਤੋਂ ਕਰ ਕੇ ਗੁਰੂ ਸਾਹਿਬਾਨ ਅਤੇ ਭਗਤ ਸਾਹਿਬਾਨਾਂ ਨੇ
ਅਕਾਲ ਪੁਰਖ ਅਤੇ ਸ਼ਬਦ ਗੁਰੂ ਦੀ ਸੋਝੀ ਦੇਣ ਲਈ ਅਕਾਲ ਪੁਰਖ ਤੋਂ ਉਨ੍ਹਾਂ ਦੇ ਹਿਰਦੇ ਵਿੱਚ ਉੱਤਰੀ
‘ਧੁਰ ਕੀ ਬਾਣੀ’ ਨੂੰ ਸਾਡੀ ਅਗਵਾਈ ਲਈ ਕਲਮਬੰਦ ਕਰਕੇ ਅਤੇ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ
ਸਾਹਿਬ ਜੀ ਦੀ ਬੀੜ ਦੀ ਤਰਤੀਬ ਬਧ ਸੰਪਾਦਨਾ ਕਰਕੇ ਇੱਕ ਤਰ੍ਹਾਂ ਕੁੱਜੇ ਵਿੱਚ ਸਮੁੰਦਰ ਬੰਦ ਕਰ
ਦਿੱਤਾ। ਇਸ ਵਿੱਚ ਦਰਜ਼ ਸਮੁੱਚੀ ਹੀ ਬਾਣੀ ਮਨੁੱਖਤਾ ਦੀ ਗੁਰੂ ਹੈ, ਜਿਸ ਦੀ ਤਸਦੀਕ ਗੁਰਬਾਣੀ ਨੇ ਵੀ
ਕੀਤੀ ਹੈ:-
‘ਬਾਣੀ ਗੁਰੂ, ਗੁਰੂ ਹੈ ਬਾਣੀ, ਵਿਚਿ ਬਾਣੀ ਅੰਮ੍ਰਿਤੁ ਸਾਰੇ॥
ਗੁਰੁ, ਬਾਣੀ ਕਹੈ, ਸੇਵਕੁ ਜਨੁ ਮਾਨੈ, ਪਰਤਖਿ ਗੁਰੂ ਨਿਸਤਾਰੇ॥ 5॥’ (ਨਟ
ਮ: 4, ਪੰਨਾ 982)
ਪ੍ਰੋ: ਸਾਹਿਬ ਸਿੰਘ ਨੇ ਇਸ ਦੇ ਅਰਥ ਇਸ ਤਰ੍ਹਾਂ ਕੀਤੇ ਹਨ:- (ਹੇ ਭਾਈ!
ਗੁਰੂ ਦੀ) ਬਾਣੀ (ਸਿੱਖ ਦਾ) ਗੁਰੂ ਹੈ, ਗੁਰੂ ਬਾਣੀ ਵਿੱਚ ਮੌਜੂਦ ਹੈ। (ਗੁਰੂ ਦੀ) ਬਾਣੀ ਵਿੱਚ
ਆਤਮਿਕ ਜੀਵਨ ਦੇਣ ਵਾਲਾ ਨਾਮ-ਜਲ (ਹੈ, ਜਿਸ ਨੂੰ ਸਿੱਖ ਹਰ ਵੇਲੇ ਆਪਣੇ ਹਿਰਦੇ ਵਿੱਚ) ਸਾਂਭ ਰੱਖਦਾ
ਹੈ। ਗੁਰੂ, ਬਾਣੀ ਉਚਾਰਦਾ ਹੈ, (ਗੁਰੂ ਦਾ) ਸੇਵਕ ਉਸ ਬਾਣੀ ਉਤੇ ਸ਼ਰਧਾ ਧਾਰਦਾ ਹੈ। ਗੁਰੂ ਉਸ ਸਿੱਖ
ਨੂੰ ਯਕੀਨੀ ਤੌਰ `ਤੇ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੰਦਾ ਹੈ। 5.
‘ਸਤਿਗੁਰ ਬਚਨ, ਬਚਨ ਹੈ ਸਤਿਗੁਰ, ਪਾਧਰੁ ਮੁਕਤਿ ਜਨਾਵੈਗੋ॥ 5॥’ (ਕਾਨੜਾ
ਮ: 4 ਪੰ: 1309)
ਭਾਵ, ਸਤਿਗੁਰੂ (ਉਸ ਦਾ ਸਰੀਰ ਨਹੀਂ ਬਲਕਿ ਉਸ ਦਾ ਦਿੱਤਾ ਹੋਇਆ ਉਪਦੇਸ਼)
ਬਚਨ ਹੈ ਅਤੇ (ਉਹ) ਉਪਦੇਸ਼ ਹੀ ਸਤਿਗੁਰੂ ਹੈ, ਗੁਰੂ ਦਾ ਉਪਦੇਸ਼ (ਮਨੁੱਖ ਨੂੰ ਵਿਕਾਰਾਂ ਤੋਂ) ਖ਼ਲਾਸੀ
ਦਾ ਸਿੱਧਾ ਰਸਤਾ ਦੱਸਦਾ ਰਹਿੰਦਾ ਹੈ। 5.
ਸਮੁੱਚੀ ਬਾਣੀ `ਚ ਕਿਧਰੇ ਨਹੀਂ ਲਿਖਿਆ ਕਿ ਕੇਵਲ ਇੱਕ ਉਹ ‘ਸ਼ਬਦ’ ਜਿਹੜਾ
ਅਕਾਲ ਪੁਰਖ ਨੇ ਸ੍ਰਿਸ਼ਟੀ ਦੀ ਰਚਨਾ ਕਰਨ ਵੇਲੇ ਉਚਾਰਨ ਕੀਤਾ ਸੀ, ਜਿਸ ਨੂੰ ਮਨੁੱਖੀ ਭਾਸ਼ਾ ਵਿੱਚ
ਬਿਆਨ ਨਹੀਂ ਕੀਤਾ ਜਾ ਸਕਦਾ, ਜਿਸ ਦੇ ਅਰਥਾਂ ਬਾਰੇ ਮਨੁੱਖ ਅੰਦਾਜ਼ਾ ਨਹੀਂ ਲਾ ਸਕਦਾ, ਹੀ ਗੁਰੂ
ਨਾਨਕ ਅਤੇ ਸਾਡਾ ‘ਗੁਰੂ’ ਹੈ। ਅੰਦਾਜ਼ਾ ਲਗਾਓ ਜੇ ਅਸੀਂ ਆਪਣੀ ਮਾਤ ਭਾਸ਼ਾ ਵਿੱਚ ਲਿਖੀ ਗੁਰਬਾਣੀ ਤੋਂ
ਸੇਧ ਲੈ ਕੇ ਆਪਣੇ ਜੀਵਨ ਦਾ ਕੋਈ ਸੁਧਾਰ ਨਹੀਂ ਕਰ ਸਕਦੇ ਤਾਂ ਉਹ ‘ਸ਼ਬਦ’ ਜਿਸ ਨੂੰ (ਨਵੇਂ ਉਪਜੇ
ਖੋਜੀਆਂ ਅਨਸਾਰ) ਗੁਰੂ ਨਾਨਕ ਸਾਹਿਬ ਵੀ ਵਰਨਣ ਨਹੀਂ ਕਰ ਸਕੇ, ਉਸ ‘ਸ਼ਬਦ’ ਤੋਂ ਸਾਡੇ ਵਰਗੇ ਜੀਵ ਕੀ
ਸੇਧ ਲੈ ਸਕਦੇ ਹਨ। ਹੁਣ ਵੇਖਦੇ ਹਾਂ ਕਿ ਗੁਰਬਾਣੀ ਅਨੁਸਾਰ ‘ਗੁਰੂ’ ਜਾਂ ‘ਸਤਿਗੁਰੂ’ ਕਿਸ ਨੂੰ
ਕਿਹਾ ਜਾ ਸਕਦਾ ਹੈ:-
‘ਜਿਸੁ ਮਿਲਿਐ ਮਨਿ ਹੋਇ ਅਨੰਦੁ, ਸੋ ਸਤਿਗੁਰੁ ਕਹੀਐ॥ ਮਨ ਕੀ ਦੁਬਿਧਾ
ਬਿਨਸਿ ਜਾਇ, ਹਰਿ ਪਰਮ ਪਦੁ ਲਹੀਐ॥’ (ਪੰਨਾ 168)
‘ਸਤਿ ਪੁਰਖੁ ਜਿਨਿ ਜਾਨਿਆ ਸਤਿਗੁਰੁ ਤਿਸ ਕਾ ਨਾਉ॥ ਤਿਸ ਕੈ ਸੰਗਿ ਸਿਖ
ਉਧਰੈ ਨਾਨਕ ਹਰਿ ਗੁਣ ਗਾਉ॥’ (ਪੰਨਾ 286)
‘ਸਤਿਗੁਰੁ ਅੰਦਰਹੁ ਨਿਰਵੈਰੁ ਹੈ, ਸਭੁ ਦੇਖੈ ਬ੍ਰਹਮੁ ਇਕੁ ਸੋਇ॥ …ਸਤਿਗੁਰੁ
ਸਭਨਾ ਦਾ ਭਲਾ ਮਨਾਇਦਾ, ਤਿਸ ਦਾ ਬੁਰਾ ਕਿਉ ਹੋਇ॥’ (ਪੰਨਾ 302)
‘ਧਨੁ ਧਨੁ ਹਰਿ ਗਿਆਨੀ ਸਤਿਗੁਰੂ ਹਮਾਰਾ, ਜਿਨਿ ਵੈਰੀ ਮਿਤ੍ਰ ਹਮ ਕਉ ਸਭ ਸਮ
ਦ੍ਰਿਸਟਿ ਦਿਖਾਈ॥’ (ਪੰਨਾ 594)
‘ਸਤਿਗੁਰੁ ਨਿਰਵੈਰੁ, ਪੁਤ੍ਰ ਸਤ੍ਰ ਸਮਾਨੇ, ਅਉਗਣ ਕਟੇ ਕਰੇ ਸੁਧੁ ਦੇਹਾ॥’
(ਪੰਨਾ 960)
‘ਬ੍ਰਹਮੁ ਬਿੰਦੇ ਸੋ ਸਤਿਗੁਰੁ ਕਹੀਐ, ਹਰਿ ਹਰਿ ਕਥਾ ਸੁਣਾਵੈ॥’ (ਪੰਨਾ
1264)
ਗੁਰਬਾਣੀ ਦੇ ਉਪਰੋਕਤ ਪ੍ਰਮਾਣਾਂ ਦੀ ਕਸਵੱਟੀ `ਤੇ ਜੇ ਗੁਰੂ ਗ੍ਰੰਥ ਸਾਹਿਬ
ਜੀ ਅਤੇ ਨਾਨਕ ਵੀਚਾਰਧਾਰਾ ਦਾ ਪ੍ਰਚਾਰ ਕਰਨ ਵਾਲੇ 10 ਗੁਰੂ ਸਾਹਿਬਾਨਾਂ ਦੀ ਪਰਖ ਕੀਤੀ ਜਾਵੇ, ਤਾਂ
ਕੀ ਉਹ ਗੁਰੂ ਹੋਣ ਦੀਆਂ ਸ਼ਰਤਾਂ ਪੂਰੀਆਂ ਨਹੀਂ ਕਰਦੇ? ਜੇ ਕਰਦੇ ਹਨ, ਤਾਂ ਇਹ ਲੋਕ ਇਨ੍ਹਾਂ ਨੂੰ
ਗੁਰੂ ਕਹਿਣ `ਚ ਕਿਹੜੇ ਸਿਧਾਂਤ ਦੀ ਉਲੰਘਣਾ ਹੁੰਦੀ ਮਹਿਸੂਸ ਕਰਦੇ ਹਨ? ਉਕਤ ਪ੍ਰਮਾਣਾਂ ਦੀ ਰੌਸ਼ਨੀ
ਤੋਂ ਸੇਧ ਲੈਣ ਤੋਂ ਮੁਨਕਰ ਹੋਏ ਸੌਦਾ ਸੰਪਾਦਕ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਗੁਰੂ ਗ੍ਰੰਥ ਸਾਹਿਬ
ਅਤੇ ਨਾਨਕ ਸਰੂਪਾਂ `ਚ ਉਹ ਕਿਹੜੀ ਘਾਟ ਦਿੱਸ ਰਹੀ ਹੈ ਜਿਸ ਕਾਰਣ ਉਹ ਇਨ੍ਹਾਂ ਨੂੰ ਗੁਰੂ ਮੰਨਣ ਤੋਂ
ਇਨਕਾਰੀ ਹੋ ਕੇ ਬੇਲੋੜੇ ਵਿਵਾਦ ਖੜ੍ਹੇ ਕਰ ਰਹੇ ਹਨ। ਕੀ ਉਹ ‘ਗੁਰ ਕਾ ਸਬਦੁ ਗੁਰ ਥੈ ਟਿਕੈ, ਹੋਰ
ਥੈ ਪਰਗਟੁ ਨ ਹੋਇ॥’ (ਪੰਨਾ 1249) ਤੋਂ ਵੀ ਮੁਨਕਰ ਹੋ ਕੇ ਗੁਰੂ ਦੀ ਭਾਲ ਵਿੱਚ ਗੁਰੂ ਗ੍ਰੰਥ
ਸਾਹਿਬ ਤੋਂ ਬਾਹਰ ਜਾ ਕੇ ਜਰੂਰ ਔਝੜੇ ਪੈਣਗੇ! ਅਤੇ ਆਪਣੇ ਪਿਛਲੱਗਾਂ ਨੂੰ ਵੀ ਪਾਉਣਗੇ!
ਗੁਰੂ ਨਾਨਕ ਸਾਹਿਬ ਜੀ ਨੂੰ ‘ਗੁਰੂ’
ਮੰਨਣ ਤੋਂ ਇਨਕਾਰੀ ਹੋ ਕੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਨੂੰ ਰੱਦ ਕਰ ਕੇ, ਅਕਾਲ
ਪੁਰਖ ਵਲੋਂ ਸ੍ਰਿਸ਼ਟੀ ਦੀ ਸਾਜਨਾ ਕਰਨ ਸਮੇਂ ਬੋਲੇ ਗਏ ਸਿਰਫ ਇੱਕੋ ‘ਸ਼ਬਦ’ (ਜਿਹੜਾ ਕਿ ਕਿਸੇ
ਮਨੁੱਖੀ ਭਾਸ਼ਾ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਉਸ ਦੇ ਅਰਥ ਸਮਝੇ ਜਾ ਸਕਦੇ ਹਨ) ਦੀ
ਭਾਲ ਕਰਨ ਵਾਲਿਆਂ ਦੀ ਸਥਿਤੀ ਕਿਤੇ ਉਨ੍ਹਾਂ ਅਖੌਤੀ ਧਾਰਮਿਕ ਵਿਅਕਤੀਆਂ ਵਾਲੀ ਤਾਂ ਨਹੀ ਬਣੀ ਹੋਈ
ਜਿਨ੍ਹਾਂ ਸਬੰਧੀ ਭਗਤ ਕਬੀਰ ਜੀ ਨੇ ਲਿਖਿਆ ਹੈ “ਨਾਦੀ ਬੇਦੀ ਸਬਦੀ ਮੋਨੀ ਜਮ ਕੇ ਪਟੈ ਲਿਖਾਇਆ॥ 2॥”
(ਪੰਨਾ 654) ਪ੍ਰੋ. ਸਾਹਿਬ ਸਿੰਘ ਅਨੁਸਾਰ ਜਿਸ ਦਾ ਅਰਥ ਹੈ:- ਜੋਗੀ, ਕਰਮਕਾਂਡੀ, ਇੱਕੋ ‘ਸ਼ਬਦ’
ਆਖਣ ਵਾਲੇ ( ‘ਅਲੱਖ’ ਆਖਣ ਵਾਲੇ ਦਤ ਮਤ ਦੇ ਜੋਗੀ), ਅਤੇ ਮੋਨਧਾਰੀ- ਇਹ ਸਾਰੇ ਜਮ ਦੇ ਲੇਖੇ ਵਿੱਚ
ਹੀ ਲਿਖੇ ਗਏ (ਭਾਵ, ਇਨ੍ਹਾਂ ਦੇ ਸਾਧਨ ਮੌਤ ਦੇ ਡਰ ਤੋਂ ਬਚਾ ਨਹੀਂ ਸਕਦੇ)। 2.
ਗੁਰਮਤਿ ਦੇ ਮਹਾਨ ਵਿਆਖਿਆਕਾਰ ਭਾਈ ਨੰਦ ਲਾਲ ਸਿੰਘ ਜੀ ‘ਰਹਿਤਨਾਮਾ ਪ੍ਰਸ਼ਨ
ਉੱਤਰ’ ਵਿੱਚ ਗੁਰੂ ਦੇ ਤਿੰਨ ਰੂਪਾਂ ਦਾ ਵਰਨਣ ਇਸ ਤਰ੍ਹਾਂ ਕਰ ਰਹੇ ਹਨ:-
‘ਤੀਨ ਰੂਪ ਹੈਂ ਮੋਹ ਕੇ ਸੁਨਹੁ ਨੰਦ! ਚਿੱਤ ਲਾਇ॥ ਨਿਰਗੁਣ, ਸਰਗੁਣ, ਗੁਰ
ਸ਼ਬਦ ਕਹਹੁ ਤੋਹਿ ਸਮਝਾਇ॥ 6॥
ਭਾਵ, ਹੋਏ ਪ੍ਰਸ਼ਨ ਉੱਤਰ ਵਿੱਚ ਗੁਰੂ ਸਾਹਿਬ ਭਾਈ ਨੰਦ ਲਾਲ ਸਿੰਘ ਜੀ ਨੂੰ
ਸਮਝਾ ਰਹੇ ਹਨ ਮੇਰੀ ਗੱਲ ਧਿਆਨ ਨਾਲ ਸੁਣ! ਮੇਰੇ (ਭਾਵ ਗੁਰੂ ਦੇ) ਤਿੰਨ ਰੂਪ ਹਨ- 1. ਨਿਰਗੁਣ
ਸਰੂਪ- ਤ੍ਰਿਗੁਣਾਤੀਤ ਸਰਬ ਵਿਆਪੀ ਪਰਬ੍ਰਹਮ 2. ਸਰੁਗਣ ਸਰੂਪ- (ਨਾਨਕ ਜੋਤਿ) ਗੁਰੂ 3. ਸ਼ਬਦ ਗੁਰੂ-
ਗੁਰਬਾਣੀ, ਗੁਰੂ ਗ੍ਰੰਥ ਸਾਹਿਬ।
ਇੰਡੀਆ ਅਵੇਰਨੈੱਸ ਜੁਲਾਈ 2010 ਅੰਕ ਵਿੱਚ ਛਪੇ ਇੱਕ ਲੇਖ ਵਿੱਚ ਸ. ਹਰਦੇਵ
ਸਿੰਘ ਜੰਮੂ ਨੇ ਬੜੇ ਦਲੀਲ ਪੂਰਬਕ ਢੰਗ ਨਾਲ ਸਿੱਧ ਕੀਤਾ ਹੈ ਕਿ ਦੁਨੀਆਂ ਦੇ ਲੋਕਾਂ ਨੂੰ ‘ਗੁਰੂ
ਨਾਨਕ ਦਾ ਸਿੱਖ ਨਾਲ ਰਿਸ਼ਤਾ’ ਸਮਝਾਉਣ ਲਈ ਸਭ ਤੋਂ ਢੁਕਵਾਂ ਸ਼ਬਦ, ਨਾਨਕ ਨੂੰ ਗੁਰੂ ‘ਪਦ’ ਨਾਲ
ਸਬੋਧਨ ਕਰਨਾ ਹੀ ਹੈ।
ਗੁਰਬਾਣੀ ਦੀ ਕਿਸੇ ਇੱਕ ਤੁਕ ਜਾਂ ਇੱਕ ਸ਼ਬਦ ਦੇ ਅਰਥ ਕਰਨ ਲੱਗਿਆਂ ਗੁਰੂ
ਗ੍ਰੰਥ ਸਾਹਿਬ ਦੇ ਸਮੁੱਚੇ ਫ਼ਲਸਫ਼ੇ ਨੂੰ ਧਿਆਨ `ਚ ਰੱਖਣਾ ਅਤਿ ਜਰੂਰੀ ਹੈ। ਸਮੁੱਚੇ ਫ਼ਲਸਫ਼ੇ ਨੂੰ
ਧਿਆਨ `ਚ ਰੱਖੇ ਤੋਂ ਬਿਨਾਂ ਸ਼ਬਦਾਂ ਦੇ ਅੱਖਰੀ ਅਰਥ ਕਰਨ ਵਾਲੇ ਪਹਿਲਾਂ ਹੀ ਨਾਨਕ ਵੀਚਾਰਧਾਰਾ ਦਾ
ਬਹੁਤ ਵੱਡਾ ਨੁਕਸਾਨ ਕਰ ਰਹੇ ਹਨ। ਪਰ ਜੇ ਸੌਦਾ ਸੰਪਾਦਕ ਦੀਆਂ ਲੱਛੇਦਾਰ ਦਲੀਲਾਂ ਤੋਂ ਪ੍ਰਭਾਵਿਤ
ਹੋ ਕੇ ਜਾਗ੍ਰਿਤ ਸਮਝੇ ਜਾ ਰਹੇ ਵਿਦਵਾਨ ਵੀ ਉਨ੍ਹਾਂ ਦੇ ਪਦ ਚਿੰਨ੍ਹਾਂ `ਤੇ ਚੱਲ ਪਏ ਤਾਂ ਕੌਮ ਦਾ
ਰੱਬ ਹੀ ਰਾਖਾ ਹੈ।
(17/10/10)
ਤੱਤ ਗੁਰਮਤਿ ਪਰਿਵਾਰ
ਪੰਥਕ ਖਬਰ ਤਰਾਸ਼ੀ
(1)ਖਬਰ:- ਬਾਦਲ ਨੇ ਕੀਤੀ ਗਣਪਤੀ ਦੀ ਪੂਜਾ : ਇਕ ਖਬਰ
ਟਿੱਪਣੀ:-
ਬਾਦਲ ਤਾਂ ਸਿਰਫ ਕੁਰਸੀ ਦੀ ਪੂਜਾ
ਕਰਦਾ ਹੈ। ਇਸ ਲਈ ਉਸ ਲਈ ਸਭ ਤੋਂ ਵੱਡਾ ਰੱਬ ਵੋਟ ਹੈ। ਜਿਵੇਂ ਆਮ ਭਗਤ ਰੱਬ ਦੀ ਤਲਾਸ਼ ਵਿਚ
ਥਾਂ-ਥਾਂ ਭਟਕਦੇ ਹਨ, ਇਵੇਂ ਹੀ ਬਾਦਲ ਨੂੰ ਕੋਈ ਵੋਟ ਦਿਵਾਉਂਦਾ ਨਜ਼ਰ ਆਉਣਾ ਚਾਹੀਦਾ ਹੈ, ਤਾਂ ਉਹ
ਉਸ ਦੇ ਕਹੇ ਕੁਝ ਵੀ ਕਰਨ ਲਈ ਤਿਆਰ ਹੈ। ਜੇ ਕਰ ਉਹ ਗੱਲ ਗੁਰਮਤਿ ਸਿਧਾਂਤ ਤੋਂ ਉਲਟ ਹੋਵੇ ਤਾਂ ਇਹ
ਉਸ ਲਈ ਹੋਰ ਜਲਦੀ ਤਿਆਰ ਹੋ ਸਕਦਾ ਹੈ। ਇਸ ਲਈ ਬਾਦਲ ਦੇ ਇਹਨਾਂ ਕੰਮਾਂ ਬਾਰੇ ਗਿਲਾ ਕਰਨ ਜਾਂ
ਪੁਜਾਰੀਆਂ ਕੌਲ ਸ਼ਿਕਾਇਤ ਕਰਨ ਦਾ ਕੋਈ ਫਾਇਦਾ ਨਹੀਂ।
ਜੇ ਕਰਨਾ ਹੈ ਤਾਂ ਇਸ ਜੁੰਡਲੀ ਦਾ ਕੌਮ
ਤੋਂ ਕਬਜ਼ਾ ਲਹਾਉਣ ਲਈ ਠੋਸ ਜਤਨ ਕਰਨ ਦੀ ਲੋੜ ਹੈ।
(2)ਖਬਰ:- ਹਰਿਆਣਾ ਕਮੇਟੀ ਵਲੋਂ ਗੁਰਦੁਆਰਿਆਂ ਦਾ ਕਬਜ਼ਾ ਕਰਨ ਦੀ ਯੋਜਨਾ
ਨਾਕਾਮ : ਖਬਰ
ਟਿੱਪਣੀ :-
ਸਾਰੀ ਲੜਾਈ ਤਾਂ ਗੋਲਕਾਂ
’ਤੇ
ਕਬਜ਼ਾ ਕਰਨ ਦੀ ਹੈ। ਜਿਹੜਾ ਕੰਮ ਕਰਨ ਵਾਲਾ ਹੈ, ਉਹ ਤਾਂ ਕੋਈ ਕਰਨਾ ਨਹੀਂ ਚਾਹੁੰਦਾ। ਭਾਵ,
ਪੁਜਾਰੀਵਾਦ ਦਾ ਬੀਜਨਾਸ਼ ਕੋਈ ਨਹੀਂ ਕਰਨਾ ਚਾਹੁੰਦਾ।
ਇਹ ਠੀਕ ਹੈ ਕਿ ਹਰਿਆਣਾ ਦੇ ਗੁਰਦੁਆਰਿਆਂ ਦਾ ਪ੍ਰਬੰਧ ਹਰਿਆਣਾ ਦੇ ਲੋਕਾਂ ਦੀ ਕਮੇਟੀ ਦੇ ਹੱਥ ਵਿਚ
ਹੋਣਾ ਚਾਹੀਦਾ ਹੈ ਪਰ ਕੀ ਗਰੰਟੀ ਹੈ ਕਿ ਕੱਲ ਨੂੰ ਇਹ ਨਵੇਂ ਪ੍ਰਬੰਧਕ ਵੀ ਇਸ ਸਮੇਂ ਕਾਬਿਜ਼
ਅਕਾਲੀਆਂ ਵਰਗੇ ਨਲਾਇਕ ਅਤੇ ਭ੍ਰਿਸ਼ਟ ਨਹੀਂ ਬਣ ਜਾਣਗੇ। ਕਿਉਂਕਿ ਇਹ ਵੀ ਸਿਰਫ ਗੱਲ ਗੁਰਦੁਆਰਿਆਂ
’ਤੇ ਕਬਜ਼ਾ ਕਰਨ ਦੀ ਹੀ ਕਰ ਰਹੇ ਹਨ।
ਪਰ ਇਸ
ਸਮੇਂ ਗੁਰਦੁਆਰਿਆਂ ’ਤੇ ਜਿਹੜਾ ਕਬਜ਼ਾ
ਪੁਜਾਰੀਆਂ ਦਾ ਹੋ ਚੁੱਕਾ ਹੈ, ਉਸ ਨੂੰ ਹਟਾਉਣ ਲਈ ਕੋਣ ਜਤਨ ਕਰੇਗਾ?
(3)ਖਬਰ:- ਸਿੱਖ ਹਿੰਦੂ ਦਾ ਹੀ ਹਿੱਸਾ ਹਨ: ਸਿੰਘਲ
ਟਿੱਪਣੀ :-
ਸਿੰਘਲ ਜੀ ! ਜੇ ਸਿੱਖ ਤੋਂ ਤੁਹਾਡਾ ਭਾਵ ਭ੍ਰਿਸ਼ਟ ਅਕਾਲੀ ਹਾਕਮਾਂ, ਸਿੱਖ ਸ਼ਕਲ ਵਾਲੇ ਡੇਰੇਦਾਰਾਂ,
ਰਾਸ਼ਟਰੀ ਸਿੱਖ ਸੰਗਤ, ਜਥੇਦਾਰ ਕਹਿਲਾਉਂਦੇ ਪੁਜਾਰੀਆਂ ਆਦਿ ਤੋਂ ਹੈ ਤਾਂ ਤੁਹਾਡਾ ਕਹਿਣਾ ਸੌ ਫੀਸਦੀ
ਸੱਚ ਹੈ, ਕਿਉਂਕਿ ਕਈਂ ਵਿਦਵਾਨਾਂ ਅਤੇ ਕੁਝ ਸ਼ਬਦਕੋਸ਼ਾਂ ਅਨੁਸਾਰ
‘ਹਿੰਦੂ’
ਲਫਜ਼ ਦਾ ਭਾਵ ਚੋਰ, ਠੱਗ , ਲੁਟੇਰਾ ਆਦਿ ਹਨ। ਉਪਰੋਕਤ ਸਾਰੇ ‘ਸਿੱਖ’
ਜ਼ਮੀਰ ਅਤੇ ਵਿਹਾਰ ਪੱਖੋਂ ਹਿੰਦੂ (ਚੋਰ, ਲੁਟੇਰੇ ਆਦਿ) ਹੀ ਹਨ।
ਪਰ ਜੇ ਤੁਹਾਡਾ
ਭਾਵ ਜਾਗਰੂਕ ਸਿੱਖ ਪੰਥ ਤੋਂ ਹੈ, ਜੋ ਮਨ ਕਰਕੇ ਸਿਰਫ ਤੇ ਸਿਰਫ ‘ਗੁਰੂ
ਗ੍ਰੰਥ ਸਾਹਿਬ ਜੀ’ ਨੂੰ ਆਪਣਾ ਗੁਰੂ
ਮੰਨਦਾ ਹੈ ਤਾਂ ਤੁਹਾਡੇ ਵਰਗੇ ਲੋਕਾਂ ਦਾ ਇਹ ਦਾਅਵਾ ਕੂੜ ਅਤੇ ਮੱਕਾਰੀ ਦਾ ਪੁਲੰਦਾ ਮਾਤਰ ਹੈ
ਕਿਉਂਕਿ ਜਾਗਰੂਕ ਪੰਥ ਨੂੰ ਆਪਣੇ ਆਪ ਨੂੰ ਚੋਰ, ਲੁਟੇਰਾ (ਹਿੰਦੂ) ਕਹਿਲਾਉਣ ਦਾ ਕੋਈ ਸ਼ੋਂਕ ਨਹੀਂ
ਹੈ।
ਐਸੇ ਸਚਿਆਰੇ ਮਨੁੱਖਾਂ (ਸਿੱਖਾਂ) ਨੇ ਗੁਰਬਾਣੀ ਦੇ ਇਸ ਸੱਚ,
ਨਾ ਹਮ ਹਿੰਦੂ ਨ ਮੁਸਲਮਾਨ ॥ ਅਲਹ ਰਾਮ
ਕੇ ਪਿੰਡੁ ਪਰਾਨ
॥੪॥(ਪੰਨਾ-੧੧੩੬) ਨੂੰ ਪੂਰੀ
ਤਰ੍ਹਾਂ ਹਿਰਦੇ ਵਿਚ ਵਸਾਉਂਦੇ ਹੋਏ ਬ੍ਰਾਹਮਣੀ (ਹਿੰਦੂ) ਸਮੇਤ ਸਾਰੀਆਂ ਸੱਚ ਵਿਰੌਧੀ
ਵਿਚਾਰਧਾਰਾਵਾਂ ਤੋਂ ਖੈੜਾ
ਲਗਭਗ 500 ਸਾਲ ਪਹਿਲਾਂ ਤੋਂ
ਹੀ ਛੁੱਡਾ
ਲਿਆ ਹੋਇਆ ਹੈ।
(4)ਖਬਰ: ਵਿਦਵਾਨ ਸਿੱਖੀ ਦੇ ਪ੍ਰਚਾਰ ਲਈ ਫੀਲ਼ਡ ਵਿਚ ਆਉਣ: ਬਾਦਲ
ਟਿੱਪਣੀ :
ਪਿਛਲੇ ਦਿਨੀ ਇਕ ਸੈਮੀਨਾਰ ਨੂੰ
ਸੰਬੋਧਨ ਕਰਦੇ ਹੋਏ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਵਿਦਵਾਨਾਂ ਨੂੰ ਹੁਣ ਸੈਮੀਨਾਰ ਹਾਲ ਵਿਚੋਂ
ਬਾਹਰ ਨਿਕਲ ਕੇ ਫੀਲਡ ਵਿਚ ਸਿੱਖੀ ਦਾ ਪ੍ਰਚਾਰ ਕਰਨਾ ਚਾਹੀਦਾ ਹੈ। ਬਾਦਲ ਜੀ ਦੀ ਹਾਲਾਤ
‘ਗੰਗਾ
ਗਏ ਗੰਗਾ ਰਾਮ ਜਮੁਨਾ ਗਏ ਜਮੁਨਾ ਦਾਸ’
ਵਾਲੀ ਹੈ। ਉਹਨਾਂ ਨੂੰ ਪੁਛਣਾ ਬਣਦਾ ਹੈ ਕਿ ਉਹ ਕਿਹੜੀ ਸਿੱਖੀ ਦੇ ਪ੍ਰਚਾਰ ਦੀ ਗੱਲ ਕਰ ਰਹੇ ਹਨ?
ਉਹ ਸਿੱਖੀ ਜਿਹੜੀ ਮੰਦਰਾਂ ਵਿਚ ਟਲ ਖੜਕਾਉਂਦੀ ਹੈ, ਮੱਥਿਆਂ ਤੇ ਤਿਲਕ ਲਵਾਉਂਦੀ ਹੈ, ਹਵਨ ਅਤੇ
ਰਮਾਇਣ ਦੇ ਪਾਠ ਕਰਾਉਂਦੀ ਹੈ.......? ਦੂਜੀ ਤਰਫ ਵਿਦਵਾਨ ਤੁਹਾਨੂੰ ਸੁਖਾਂਦੇ ਹੀ ਕਿੱਥੇ ਹਨ।
ਵਿਦਵਾਨਾਂ ਨੂੰ ਰੋਕ ਲਾਉਣ ਲਈ
ਤਾਂ ਤੁਹਾਡੀ ਸਰਕਾਰ ਧਾਰਾ 295-ਏ ਆਦਿ ਨੂੰ ਹੋਰ ਸਖਤ ਬਣਾ ਰਹੀ ਹੈ।
ਜੇ ਤੁਹਾਡਾ ਭਾਵ ਸ਼੍ਰੋਮਣੀ ਕਮੇਟੀ ਦੇ ਪਾਲਤੂ ਕੁਝ ਪਿੱਛਲੱਗੂ ਵਿਦਵਾਨਾਂ ਤੋਂ ਹੈ ਤਾਂ ਉਹਨਾਂ ਨੂੰ
ਸਿੱਖੀ ਦੇ ਪ੍ਰਚਾਰ ਨਾਲ ਕੀ ਲੈਣਾ ਦੇਣਾ,
ਉਹ ਤਾਂ ਤੁਹਾਡੇ ਇਸ਼ਾਰੇ ਤੇ ਸਿੱਖੀ
ਦੀਆਂ ਜੜਾਂ ਨੂੰ ਤੇਲ ਦੇਣ ਲਈ ਆਪਣਾ ਕੰਮ ਪਹਿਲਾਂ ਹੀ ਬਾਖੂਬੀ ਕਰ ਰਹੇ ਹਨ।
(5)ਖਬਰ: ਘਰ ਦੀ ਰੌਣਕ: ਇਕ ਅਖਬਾਰ ਦੀ ਸਪਲੀਮੈਂਟ ਵਿਚਲੀ ਫੋਟੋ।
ਟਿੱਪਣੀ :
ਇਕ ਪੰਜਾਬੀ ਅਖਬਾਰ ਵਿਚ ਬਾਬਾ ਜਰਨੈਲ
ਸਿੰਘ ਜੀ ਭਿੰਡਰਾਵਾਲਿਆਂ ਨੂੰ ਸਮਰਪਿਤ ਇਕ ਸਪਲੀਮੈਂਟ ਛਪਿਆ। ਇਸ ਵਿਚ ਪੱਤਰਕਾਰ ਦੀ ਇਕ ਤਸਵੀਰ ਵੀ
ਲਗੀ ਹੋਈ ਸੀ, ਜਿਸ ਵਿਚ ਉਹ ਪੂਰਨ ਕੇਸਾਧਾਰੀ ਸਿੱਖ ਲਗ ਰਿਹਾ ਹੈ। ਪਰ ਉਸ ਦੇ ਨਾਲ ਹੀ
‘ਘਰ
ਦੀ ਰੌਣਕ’ ਸਿਰਲੇਖ ਹੇਠ ਇਕ 7-8 ਸਾਲ
ਦੇ ਬੱਚੇ ਦੀ ਤਸਵੀਰ ਵੀ ਲਗੀ ਸੀ, ਜੋ ਸ਼ਾਇਦ ਉਸ ਪੱਤਰਕਾਰ ਦਾ ਪੁੱਤਰ ਹੋਵੇਗਾ ਪਰ
ਉਸ ਬੱਚੇ ਦੇ ਸਰੂਪ
ਵਿਚੋਂ ਸਿੱਖੀ ਦੀ ਰੌਣਕ ਗਾਇਬ ਸੀ।
ਭਾਵ ਬੱਚਾ ਘੋਨ-ਮੋਨ ਸੀ। ਜਿਸ
ਜਰਨੈਲ ਸਿੰਘ ਨੇ ਸਿੱਖਾਂ ਨੂੰ ਕੇਸਾਧਾਰੀ ਸਰੂਪ ਦੀ ਰੌਣਕ ਕਾਇਮ ਰੱਖਣ ਲਈ ਇਤਨੀ ਵੱਡੀ ਲਹਿਰ ਚਲਾਈ,
ਉਸ ਨੂੰ ਸਮਰਪਿਤ ਸਪਲੀਮੈਂਟ ਵਿਚ ਹੀ
‘ਘਰ
ਦੀ ਐਸੀ ਰੌਣਕ’ ਦਾ ਪ੍ਰਚਾਰ ਹੋਵੇ,
ਬਹੁਤ ਅਸਚਰਜ ਅਤੇ ਅਫਸੋਸ ਦੀ ਗੱਲ ਹੈ।
ਪਰ ਕੜਵੀ ਸੱਚਾਈ ਇਹ ਹੈ ਅਖਬਾਰਾਂ ਵਲੋਂ ਸਪਲੀਮੈਂਟ ਕੱਢਣ ਦਾ ਮਕਸਦ ਕਿਸੇ ਦੀ ਦੇਣ ਨੂੰ ਯਾਦ ਕਰਨਾ
ਨਹੀਂ ਹੁੰਦਾ ਅਤੇ ਨਾ ਹੀ ਸਪਲੀਮੈਂਟ ਵਿਚਲੇ ਅੰਸ਼ਾਂ ਨਾਲ ਉਹਨਾਂ ਨੂੰ ਕੁਝ ਲੈਣਾ ਦੇਣਾ ਹੁੰਦਾ ਹੈ।
ਉਹਨਾਂ ਦਾ ਮਕਸਦ ਤਾਂ ਸਪਲੀਮੈਂਟ ਦੇ ਇਸ਼ਤਿਹਾਰਾਂ ਰਾਹੀਂ ਹੁੰਦੀ ਕਮਾਈ ਤੱਕ ਹੀ ਸੀਮਿਤ ਹੈ।
ਇਸੇ ਕਾਰਨ ਅਪਣੇ ਆਪ ਨੂੰ ਸਭ ਤੋਂ
ਵੱਡੇ ਪੰਥਦਰਦੀ ਕਹਾਉਣ ਵਾਲੇ ਅਖਬਾਰਾਂ ਵਿਚ ਵੀ 'ਗੁਰਮਤਿ ਵਿਰੋਧੀ ਅੰਸ਼ਾਂ' ਵਾਲੇ ਸਪਲੀਮੈਂਟ ਆਮ
ਵੇਖੇ ਜਾ ਸਕਦੇ ਹਨ।
(6)ਖਬਰ: ਸਰਨਾ ਭਰਾ ਹੰਕਾਰੀ ਅਤੇ ਕਾਂਗਰਸ ਦੇ ਪਿੱਠੂ : ਅਵਤਾਰ ਸਿੰਘ ਮੱਕੜ
ਟਿੱਪਣੀ :
ਅਵਤਾਰ ਸਿੰਘ ਜੀ ਕਦੀਂ ਗੁਰਬਾਣੀ ਦਾ ਇਹ ਗੁਰਵਾਕ ਵੀ ਚੇਤੇ ਕਰ ਲਿਆ ਕਰੋ“ਆਪਨੜੇ
ਗਿਰੀਵਾਨ ਮਹਿ ਸਿਰੁ ਨੀਵਾਂ ਕਰਿ ਦੇਖੁ”
ਸਰਨਾ ਭਰਾਵਾਂ ਬਾਰੇ ਇਲਜ਼ਾਮ ਲਾਉਣ ਤੋਂ ਪਹਿਲਾਂ ਸੰਗਤ ਨੂੰ ਇਹ ਵੀ ਦਸ ਦੇਵੋ ਕਿ ਤੂਸੀਂ ਕਿਸ ਦੇ
ਪਿੱਠੂ
ਹੋ? ਤੁਹਾਡੇ ਅਤੇ ਤੁਹਾਡੇ ਸਹਿਯੋਗੀ ਪੁਜਾਰੀਆਂ ਬਾਰੇ ਤਾਂ ਕਿਸੇ ਨੂੰ ਗਲਾ ਫਾੜ-ਫਾੜ ਕੇ ਇਹ ਕਹਿਣ
ਦੀ ਵੀ ਲੋੜ ਨਹੀਂ ਹੈ, ਤੂਸੀਂ ਕਿਸ ਦੇ ਪਿੱਠੂ ਹੋ। ਕਿਉਂਕਿ ਤੁਹਾਡੇ ਕਾਰਨਾਮਿਆਂ ਨਾਲ ਇਹ ਅਪਣੇ ਆਪ
ਹੀ ਜਗਜ਼ਾਹਿਰ ਹੋ ਗਿਆ ਹੈ।
ਤੱਤ ਗੁਰਮਤਿ ਪਰਿਵਾਰ
www.tattgurmatparivar.com
(13/10/10)
ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ
ਕੀ
ਪੰਜਾਬੀ ਆਪਣੀ ਮਾਨਸਿਕਤਾ ਬਦਲਣਾ ਚਾਹੁੰਦੇ ਹਨ?
ਅਗਸਤ ਅਤੇ ਸਤੰਬਰ 2010 ਦੇ ਦੋ
ਮਹੀਨਿਆਂ ਵਿੱਚ ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਵਲੋਂ ਯੋਜਨਾ ਬੱਧ ਤਰੀਕੇ ਨਾਲ ਲੰਡਨ ਯੂ. ਕੇ. ,
ਪੰਜਾਬ ਅਤੇ ਦਿੱਲ੍ਹੀ ਵਿੱਚ ਧਰਮ ਪ੍ਰਚਾਰ ਨੂੰ ਮੁੱਖ ਰੱਖ ਕੇ ਕਈ ਯਾਤਰਾਵਾਂ ਕੀਤੀਆਂ ਗਈਆਂ। ਲੰਡਨ,
ਦਿੱਲ੍ਹੀ, ਫਰੀਦਾਬਾਦ ਅਤੇ ਪੰਜਾਬ ਦੇ ਕਈ ਗੁਰਦਵਾਰਿਆਂ ਅਤੇ ਪ੍ਰਾਈਵੇਟ ਹਾਲਾਂ ਅਤੇ ਨਿਜੀ ਥਾਵਾਂ
ਵਿੱਚ ਦਸਮ ਗ੍ਰੰਥ ਅਤੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਪ੍ਰਤੀ ਵੀਚਾਰ ਗੋਸ਼ਟੀਆਂ ਅਯੋਜਿਤ
ਕੀਤੀਆਂ ਗਈਆਂ। ਘੰਟਾ ਦੋ ਘੰਟੇ ਦੀ ਵੀਚਾਰ ਦੀ ਤਾਂ ਗੱਲ ਛੱਡੋ ਬਲਕਿ ਅਬੋਹਰ ਵਿੱਚ 10 ਵਜੇ ਤੋਂ ਲੈ
ਕੇ ਸ਼ਾਮ ਦੇ 2 ਵਜੇ ਤਕ ਸਾਡੇ ਨਾਲ ਸਿੱਖੀ ਪ੍ਰਤੀ ਸਵਾਲ-ਜਵਾਬ ਦਾ ਸਿਲਸਿਲਾ ਚੱਲਦਾ ਰਿਹਾ ਤੇ
ਮਹਿਸੂਸ ਇਹੀ ਕੀਤਾ ਗਿਆ ਕਿ ਲੋਕ ਅਜੋਕੀ ਮਾਨਸਿਕਤਾ ਤੋਂ ਬਹੁਤ ਅੱਕ ਚੁੱਕੇ ਹਨ। ਕਿਵੇਂ ਨਾ ਕਿਵੇਂ
ਉਹ ਇਸ ਡਰੀ ਹੋਈ ਮਾਨਸਿਕਤਾ ਅਤੇ ਧਾਰਮਿਕ ਪ੍ਰਚਾਰਕਾਂ ਵਲੋਂ ਹੋ ਰਹੀ ਲੁੱਟ ਤੋਂ ਹੁਣ ਹਰ ਹਾਲਤ
ਵਿੱਚ ਛੁਟਕਾਰਾ ਤਾਂ ਪਾਉਣਾ ਚਾਹੁੰਦੇ ਹਨ ਪਰ ਇਸ ਮੁਸ਼ਕਲ ਨੂੰ ਹੱਲ ਕਰਨ ਲਈ ਉਨ੍ਹਾਂ ਕੋਲ ਕੋਈ
ਪਹੁੰਚ ਨਹੀਂ ਕਰ ਰਿਹਾ ਅਤੇ ਪੰਜਾਬੀ ਵਿਦੇਸ਼ੀ ਸਿੱਖਾਂ ਤੇ ਆਸ ਲਾਈ ਬੈਠੇ ਹਨ ਕਿ ਸ਼ਇਦ ਓਹ ਕੁੱਝ
ਕਰਨਗੇ।
ਉਹਦੇ ਘਰ ਨਾ ਕਾਸ ਦੀ ਤੋਟ। ਜ਼ਿੰਦਗੀ ਦੇ ਰੰਗ ਸੱਜਣਾ ਅੱਜ ਹੋਰ ਤੇ ਕੱਲ੍ਹ ਨੂੰ ਹੋਰ। ਜ਼ਿੰਦਗੀ ਦੇ
ਰੰਗ ਸੱਜਣਾ…। ਇੰਗਲੈਂਡ ਦੇ ਸਰੋਤਾ-ਜਨਾਂ ਨਾਲ ਗੱਲਬਾਤ ਕਰਨ ਤੋਂ ਪਤਾ ਚੱਲਿਆ ਕਿ ਉਹ ਸਚਾਈ ਨੂੰ
ਜਾਨਣ ਵਿੱਚ ਹਾਲੇ ਬਹੁਤ ਪਿੱਛੇ ਹਨ। ਉਹ ਸਮੂਹਕ ਗੱਲ ਨੂੰ ਨਾ ਸਮਝ ਕੇ ਸਿਰਫ ਇੱਕ ਇੱਕ ਅੱਖਰ ਦੇ
ਪਿੱਛੇ ਪੈ ਜਾਂਦੇ ਹਨ। ਜਦੋਂ ਹੀ ਮੈਂ ਇਹ ਕਿਹਾ ਕਿ ਗੁਰੂ ਨਾਨਕ ਸਾਹਿਬ ਬੰਦੇ ਨੂੰ ਇਹ ਕਹਿੰਦੇ ਹਨ
ਕਿ ਬੰਦਿਆ ਤੂੰ ਬੰਦੇ ਦਾ ਪੁੱਤ ਬਣ ਤਾਂ ਇੱਕ ਸਰੋਤਾ ਜਨ ਮੈਨੂੰ ਇਹ ਕਹਿਣ ਲੱਗਾ ਕਿ ਇਹ ਲਫਜ਼ ਠੀਕ
ਨਹੀਂ। ਇਸੇ ਹੀ ਤਰ੍ਹਾਂ ਕੋਈ ਹੋਰ ਕਹਿਣ ਲੱਗਾ ਕਿ ਆਹ ਲਫਜ਼ ਤੁਹਾਨੂੰ ਨਹੀਂ ਸਨ ਵਰਤਣੇ ਚਾਹੀਦੇ।
ਇਸਦੇ ਮੁਕਾਬਲਤਨ ਪੰਜਾਬ ਦੇ ਲੋਕ ਭਾਵੇ ਕੁੱਝ ਵੀ ਨਹੀਂ ਜਾਣਦੇ ਪਰ ਫਿਰ ਵੀ ਉਹ ਬੜੇ ਧਿਆਨ ਨਾਲ
ਸੁਣਦੇ ਹਨ। ਇੱਕ ਗੁਰਵਾਰੇ ਵਿੱਚ ਜਦੋਂ ਮੈਂ ਇਹ ਕਿਹਾ ਕਿ ਜੇਕਰ ਤੁਸੀਂ ਇਹ ਜਾਨਣਾ ਚਾਹੁੰਦੇ ਹੋ ਕਿ
ਰਾਗਮਾਲਾ ਗੁਰੂ ਕ੍ਰਿਤ ਹੈ ਜਾਂ ਨਹੀਂ ਤਾਂ ਕ੍ਰਿਪਾ ਕਰਕੇ ਗਿਆਨੀ ਗੁਰਦਿੱਤ ਸਿੰਘ ਜੀ ਦੀ ਲਿਖੀ
ਕਿਤਾਬ ‘ਮੁੰਦਾਵਣੀ’ ਅਤੇ ਪ੍ਰਿੰ. ਸੁਰਜੀਤ ਸਿੰਘ ਮਿਸ਼ਨਰੀ ਦਾ ਕਿਤਾਬਚਾ ‘ਰਾਗਮਾਲਾ ਪੜ੍ਹਚੋਲ’
ਪੜ੍ਹੋ ਜਿਸ ਵਿੱਚ ਪੂਰੀ ਰਾਗਮਾਲਾ ਦਿੱਤੀ ਹੋਈ ਹੈ ਤੇ ਇਸ ਵਿਚੋਂ 34-38 ਬੰਦਾਂ ਨੂੰ ਕੱਢ ਕੇ ਗੁਰੂ
ਗ੍ਰੰਥ ਸਾਹਿਬ ਜੀ ਵਿੱਚ ਦਰਜ਼ ਕਰ ਦਿੱਤਾ ਗਿਆ ਹੈ, ਤਾਂ ੳੇੁਸੇ ਗੁਰਦਵਾਰੇ ਦਾ ਸਟੇਜ ਸੈਕਟਰੀ ਕਹਿਣ
ਲੱਗਾ ਜੀ ਰਾਗਮਾਲਾ ਗੁਰੂ ਕ੍ਰਿਤ ਹੈ। ਜਿਤਨੀ ਦੇਰ ਤਕ ਇਹ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਹੈ
ਸਾਨੂੰ ਇਹ ਹਰ ਹਾਲਤ ਪੜ੍ਹਨੀ ਚਾਹੀਦੀ ਹੈ। ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠਾ ਨਿਹੰਗ ਸਿੰਘ ਵੀ
ਗਰਜ ਉਠਿਆ। ਉਸਨੂੰ ਅਤੇ ਸਟਜਿ ਸੈਕਟਰੀ ਨੂੰ ਇਹ ਵੀ ਪਤਾ ਨਹੀਂ ਕਿ ਸਿੱਖਾਂ ਦੇ ਮੁੱਖ ਧਾਰਮਿਕ ਸਥਾਨ
ਦਰਬਾਰ ਸਾਹਿਬ ‘ਅੰਮ੍ਰਿਤਸਰ’ ਵਿੱਚ ਅਕਾਲ ਤਖਤ ਤੇ ਰਾਗਮਾਲਾ ਨਹੀਂ ਪੜ੍ਹੀ ਜਾਂਦੀ ਪਰ ਦਰਬਾਰ ਸਾਹਿਬ
ਦੇ ਸਾਰੇ ਅਖੰਡ ਪਾਠਾਂ ਤੋਂ ਬਾਅਦ ਇਹ ਪੜ੍ਹੀ ਜਾਂਦੀ ਹੈ।
ਸਿੱਖ ਰਹਿਤ ਮਰਯਾਦਾ ਦੇ ਪੰਨਾ 15 ਤੇ ਵੀ ਇਉਂ ਲਿਖਿਆ ਹੈ: ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ
(ਸਾਧਾਰਨ ਜਾਂ ਅਖੰਡ) ਦਾ ਭੋਗ ਮੁੰਦਾਵਣੀ ਉਤੇ ਜਾਂ ਰਾਗਮਾਲਾ ਪੜ੍ਹ ਕੇ ਚਲਦੀ ਸਥਾਨਕ ਰੀਤੀ ਅਨੁਸਾਰ
ਪਾਇਆ ਜਾਵੇ। (ਇਸ ਗੱਲ ਬਾਬਤ ਪੰਥ `ਚ ਅਜੇ ਤਕ ਮੱਤਭੇਦ ਹੈ, ਇਸ ਲਈ ਰਾਗਮਾਲਾ ਤੋਂ ਬਿਨਾ ਸ੍ਰੀ
ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਣ ਜਾਂ ਛਾਪਣ ਦਾ ਹੀਆ ਕੋਈ ਨਾ ਕਰੇ।) ਇਸ ਰਾਗਮਾਲਾ ਨੂੰ ਸਾਡੇ
ਗੱਲ ਦੀ ਹੱਡੀ ਬਨਾਉਣ ਵਾਲਾ ਹੈ ਭਾਈ ਵੀਰ ਸਿੰਘ।
ਨੋਇਡਾ ਅਤੇ ਫਰੀਦਾਬਾਦ ਵਿੱਚ ਸਿੱਖ ਭਾਈਚਾਰੇ, ਵਰਨਣ ਯੋਗ ਨਾਮ ਹਨ: ਦਲਜੀਤ ਸਿੰਘ ਨੋਇਡਾ, ਕਰਨਲ
ਹਰਭਜਨ ਸਿੰਘ (ਰੀਟਾਇਰਡ) ਸ੍ਰ. ਦਲਬੀਰ ਸਿੰਘ ਐਮ. ਐਸ ਸੀ. ਬੀਬੀ ਹਰਬੰਸ ਕੌਰ ਅਤੇ ਉਸ ਦੇ ਪਿਤਾ
ਸ੍ਰ. ਉਪਕਾਰ ਸਿੰਘ, ਨਾਲ ਵੀਚਾਰਾਂ ਕਰਨ ਤੋਂ ਬਾਅਦ ਅਸੀਂ ਪੰਜਾਬ ਵਿੱਚ ਡੱਬਵਾਲੀ, ਪਟਿਆਲਾ,
ਬਠਿੰਡਾ, ਬਰਨਾਲਾ, ਸੰਗਰੂਰ ਅਤੇ ਕਮਾਲੂ ਪਿੰਡ ਵਿੱਚ ਵੀਚਾਰ ਗੋਸ਼ਟੀਆਂ ਕੀਤੀਆਂ। ਡੱਬਵਾਲੀ ਵਿੱਚ
ਅਸੀਂ ਤਿੰਨ ਦਿੱਨ ਲੋਕਾਂ ਦੇ ਸੰਪਰਕ ਵਿੱਚ ਰਹੇ ਅਤੇ ਅਗਾਂਹ ਵਧੂ ਖਿਆਲਾਂ ਦੇ ਭਾਈ ਦਲੀਪ ਸਿੰਘ,
ਭਾਈ ਪਰਮਜੀਤ ਸਿੰਘ ਅਤੇ ਭਾਈ ਤੇਜਿੰਦਰ ਸਿੰਘ ਜੀ ਹੋਰਾਂ ਨਾਲ ਕਈ ਘੰਟਿਆਂ ਬੱਧੀ ਵੀਚਾਰ
ਅਦਾਨ-ਪ੍ਰਦਾਨ ਕਰਨ ਵਿੱਚ ਕਾਮਯਾਬ ਹੋਏ। ਗੁਰਦਵਾਰੇ ਦੇ ਇੱਕ ਗ੍ਰੰਥੀ ਸਿੰਘ ਦਾ ਨਾਮ ਹੁਣ ਯਾਦ ਨਹੀਂ
ਆ ਰਿਹਾ ਜਿਸਨੇ ਸਾਡੀ ਡੱਬਵਾਲੀ ਫੇਰੀ ਨੂੰ ਕਾਮਯਾਮ ਬਨਾਉਣ ਵਿੱਚ ਸੱਭ ਤੋਂ ਵੱਧ ਮੱਦਦ ਕੀਤੀ।
ਹੁਸ਼ਿਆਰਪੁਰ ਵਿੱਚ ਭਾਈ ਤੇਜਿੰਦਰ ਸਿੰਘ ਪ੍ਰਧਾਨ, ਗੁਰਦਵਾਰਾ ਸਾਹਿਬਜ਼ਾਦਾ ਅਜੀਤ ਸਿੰਘ, ਅਤੇ ਉਨ੍ਹਾਂ
ਦੇ ਸਾਥੀ ਸਿੰਘਾਂ ਨੇ ਦੋ ਦਿੱਨ ਬੜੀ ਰੌਣਕ ਲਗਾਈ ਰੱਖੀ। ਕਮਾਲੂ ਪਿੰਡ ਦੇ ਗ੍ਰੰਥੀ ਸਿੰਘ ਨੇ ਬੜੇ
ਜੋਸ਼ੋ-ਖਰੋਸ਼ ਨਾਲ ਸਾਡਾ ਸਾਥ ਦਿੱਤਾ। ਇਸੇ ਹੀ ਤਰ੍ਹਾਂ ਜਲੰਧਰ ਦੇ ਦੇਸ਼ ਭਗਤ ਹਾਲ ਵਿੱਚ ਸਮਾਗਮ
ਕਰਵਾਉਣ ਲਈ ਸ੍ਰ. ਧਰਮਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੇ ਸਾਥ ਦਿੱਤਾ ਤੇ ਨਵਾਂ ਸਹਿਰ (ਸ਼ਹੀਦ
ਭਗਤ ਸਿੰਘ ਨਗਰ) ਵਿੱਚ ਸਰਦਾਰ ਪ੍ਰੇਮ ਸਿੰਘ ਬੜਵਾਲ ਵੀ ਚੰਗੀ ਤਰ੍ਹਾਂ ਇਸ ਪ੍ਰਚਾਰ ਫੇਰੀ ਵਿੱਚ
ਸਹਾਈ ਹੋਏ। ਸਰਹਿੰਦ ਤੋਂ ਡਾ. ਦੀਦਾਰ ਸਿੰਘ, ਭੂੰਦੜੀ ਤੋਂ ਡਾ. ਪਰਮਜੀਤ ਸਿੰਘ ਅਤੇ ਸ੍ਰ. ਦਰਸ਼ਨ
ਸਿੰਘ ਜਗਰਾਓ ਤੋਂ ਬੜੇ ਹੀ ਸੁਹਿਰਦ ਸੱਜਣਾਂ ਨਾਲ ਸਬੰਧ ਕਾਇਮ ਹੋਇਆ। ਕੋਟਕਪੂਰੇ ਤੋਂ ਮਾਸਟਰ ਹਰਭਜਨ
ਸਿੰਘ ਅਤੇ ਬਠਿੰਡੇ ਤੋਂ ਸ੍ਰ. ਤੇਜਿੰਦਰ ਸਿੰਘ ਵਕੀਲ ਤੇ ਜਿਉਣ ਵਾਲੇ ਤੋਂ ਮਾਸਟਰ ਗੋਵਿੰਦਰ ਸਿੰਘ,
ਭਾਈ ਭਗਤੇ ਤੋਂ ਗੁਰਦੀਪ ਸਿੰਘ ਸਿੱਧੂ ਜਿਹੜੇ ਮੇਰੇ ਹਮ-ਜਮਾਤੀ ਹਨ, ਨੇ ਸ਼ਲਾਘਾ ਭਰਪੂਰ ਸਾਥ ਦਿੱਤਾ।
ਇਸ ਤੋਂ ਇਲਾਵਾ ਨੂਰ ਮਹਿਲ, ਪਿੰਡ ਦੇਵੀਦਾਸ ਦਸੂਹੇ ਨੇੜੇ, ਸਿੱਧਵਾਂ ਕਲਾਂ ਅਤੇ ਹਰੀਕੇ ਪੱਤਣ ਵਿੱਚ
ਵੀ ਮੀਟਿੰਗਜ਼ ਕੀਤੀਆਂ ਗਈਆਂ।
ਯ. ੂਕੇ. ਲੰਡਨ ਵਿੱਚ ਸਾਡਾ ਸਾਥ ਦੇਣ ਵਾਲੇ ਹਨ ਟਾਈਗਰ ਗਰੁਪ ਔਫ ਯੂ. ਕੇ, ਸ਼੍ਰ. ਅਵਤਾਰ ਸਿੰਘ,
ਸ੍ਰ. ਜਗਰੂਪ ਸਿੰਘ ਅਤੇ ਸ੍ਰ. ਸਤਿੰਦਰਪਾਲ ਸਿੰਘ। ਇਨ੍ਹਾਂ ਸਿੰਘਾਂ ਦੀ ਮੱਦਦ ਨਾਲ ਅਸੀਂ ਯੂ. ਕੇ
ਵਿੱਚ ਤਿੰਨ ਗੁਰਦਵਾਰਾ ਸਾਹਿਬ ਵਿੱਚ ਅਤੇ ਦੋ ਹੋਰ ਹਾਲਾਂ ਵਿੱਚ ਆਪਣੇ ਵੀਚਾਰਾਂ ਦੀ ਅਦਾਨਗੀ-
ਪ੍ਰਦਾਨਗੀ ਕਰਨ ਵਿੱਚ ਸਫਲ ਹੋਏ। ਦਰਅਸਲ ਚੇਤਨਤਾ ਦੀ ਲਹਿਰ, ਹੁਣ ਜੋ ਚੱਲ ਚੁੱਕੀ ਹੈ, ਨੂੰ ਕੋਈ ਵੀ
ਰੋਕ ਸਕਣ ਵਿੱਚ ਕਾਮਯਾਬ ਨਹੀਂ ਹੋ ਪਾਏਗਾ। ਬਦਲਾ ਕੁਦਰਤ ਦਾ ਨਿਯਮ ਹੈ ਤੇ ਪਿਛਲੇ ਦੋ ਤਿੰਨ ਸੌ
ਸਾਲਾਂ ਵਿੱਚ ‘ਲੋਕਾਂ ਨੂੰ ਚਿੰਮੜੇ ਇਨ੍ਹਾਂ ਸਾਧਾਂ ਦੇ ਟੋਲਿਆਂ ਨੇ ਦਿੱਤਾ ਨਿੰਬੂ ਦੇ ਵਾਂਗਰ
ਦਿੱਤਾ ਨਚੋੜ ਮੀਆਂ’। ਕੌਮਾਂ ਦੇ ਕੰਮ ਕੌਮਾਂ ਹੀ ਕਰਦੀਆਂ ਹੁੰਦੀਆਂ ਹਨ ਤੇ ਆਓ ਆਪਾਂ ਘੱਟ ਤੋਂ ਘਟ
ਇੱਕ ਮੱਤ ਵਾਲੇ ਤਾਂ ਇਕੱਠੇ ਹੋਣ ਵਿੱਚ ਕਾਮਯਾਬ ਹੋਈਏ।
ਇਕ ਇੱਕ ਦੋ ਗਿਆਰਾਂ ਦੀ ਸਮਝ ਮੈਨੂੰ ਸਕੂਲ ਵਿੱਚ ਕਦੀ ਨਹੀਂ ਆਈ। ਪਰ ਹੁਣ ਜਦੋਂ ਦਾ ਸਮਾਜਕ ਕੰਮ
ਕਰਨਾ ਆਪ ਅਰੰਭਿਆ ਹੈ ਤਾਂ ਪੂਰੀ ਪੂਰੀ ਤਰ੍ਹਾਂ ਸਮਝ ਪੈ ਚੁਕੀ ਹੈ। ਪਿਛਲੇ ਸਾਲ ਵਿੱਚ ‘ਸਿੰਘ ਸਭਾ
ਕੈਨੇਡਾ’ ਅਤੇ ਅਮਰੀਕਾ ਦੇ ਸਹਿਯੋਗੀਆਂ ਨਾਲ 70ਕੁ ਹਜ਼ਾਰ ਡਾਲਰ ਇਕੱਠਾ ਕਰਕੇ ਸਿੱਖ ਧਰਮ ਦੇ ਪ੍ਰਚਾਰ
ਲਈ ਲਾਇਆ ਗਿਆ। ਪੰਜਾਬ ਵਿੱਚ 55 ਪ੍ਰਚਾਰਕਾਂ ਵਿਚੋਂ 20 ਪ੍ਰਚਾਰਕਾਂ ਦੀ ਤਨਖਾਹ, 20 ਲੈਪਟੋਪ ਅਤੇ
15 ਪਰੋਜੈਕਟਰ ਇਨ੍ਹਾਂ ਪ੍ਰਚਾਰਕਾਂ ਨੂੰ ਮੁਹੱਈਆ ਕਰਵਾਏ ਗਏ। ਅੱਜ ਪੰਜਾਬ ਦੇ 500 ਪਿੰਡਾਂ ਵਿੱਚ
ਇਹ ਪ੍ਰਚਾਰਕ ਪ੍ਰਚਾਰ ਦਾ ਕੰਮ ਕਰ ਰਹੇ ਹਨ ਤੇ ਪਿਛਲੇ ਸਾਲ ਵਿੱਚ 40, 000 (ਚਾਲੀ ਹਜ਼ਾਰ) ਬੱਚਿਆਂ
ਨੂੰ ਸਿੱਖੀ ਦੇ ਮੁੱਢਲੇ ਸਿਧਾਤਾਂ ਤੋਂ ਜਾਣੂ ਕਰਵਾਇਆ ਗਿਆ। 2011 ਦੇ ਅਖੀਰ ਤਕ ਸਾਡਾ ਟੀਚਾ ਹੈ ਕਿ
ਇਸ ਤਰ੍ਹਾਂ ਦੇ ਪ੍ਰਚਾਰ ਦਾ ਘੇਰਾ ਪੰਜਾਬ ਦੇ 1000 ਪਿਡਾਂ ਤਕ ਕਾਇਮ ਕੀਤਾ ਜਾਵੇ ਤੇ ਇਹ ਤਾਂ ਹੀ
ਮੁਮਕਿਨ ਹੋ ਸਕਦਾ ਹੈ ਜੇ ਅਸੀਂ ਸਾਰੇ ਸਿੱਖ ਇਸ ਨੂੰ ਕੌਮ ਦਾ ਕੰਮ ਸਮਝ ਕੇ ਕਰਨਾ ਸ਼ੁਰੂ ਕਰੀਏ।
ਕਾਲਜ਼ ਨੂੰ ਪ੍ਰਚਾਰ ਵਾਸਤੇ 3 ਲੱਖ 50 ਹਜ਼ਾਰ ਦੀ ਇੱਕ ਬਲੇਰੋ ਗੱਡੀ ਲੈ ਕੇ ਦਿੱਤੀ ਗਈ। ਇਸ ਪ੍ਰਚਾਰ
ਫੇਰੀ ਦਰਮਿਆਨ 16 ਹਜ਼ਾਰ ਸੀ. ਡੀ ਅਤੇ ਡੀ. ਵੀ. ਡੀ ਤਿਆਰ ਕਰਵਾ ਕੇ ਪੰਜਾਬ ਅਤੇ ਦਿੱਲੀ ਵਿੱਚ
ਵੰਡੀਆਂ ਗਈਆਂ। ਢਾਈ ਲੱਖ ਰੁਪੈ ਦੀਆਂ ਕਿਤਾਬਾਂ, ਜੋ ਨਿਰੋਲ ਗੁਰਮਤਿ ਨੂੰ ਸਮਰਪੱਤ ਹਨ, ਪੰਜਾਬ
ਵਿੱਚ ਵੰਡੀਆਂ ਗਈਆਂ। ਇਸੇ ਤਰ੍ਹਾਂ 75 ਹਜ਼ਾਰ ਰੁਪੈ ਦਾ ਇੱਕ ਵਧੀਆ ਕਿਸਮ ਦਾ ਸਾਊਂਡ ਸਿਸਟਮ ਲੈ ਕੇ
ਕਾਲਜ਼ ਨੂੰ ਦਿੱਤਾ ਗਿਆ ਤਾਂ ਕਿ ਕਾਲਜ਼ ਦੇ ਕਿਸੇ ਵੀ ਸਮਾਗਮ ਤੇ ਕਿਸੇ ਘਟੀਆ ਸਾਊਂਡ ਸਿਸਟਮ ਦੀ
ਵਜ੍ਹਾ ਕਰਕੇ ਕੀਤੀ ਗਈ ਚੰਗੀ ਕਥਾ ਨਿਰਾਰਥਕ ਨਾ ਬਣ ਜਾਵੇ।
ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਵਲੋਂ ਅਸੀਂ ਸਮੂਹ ਸੰਗਤ ਨੂੰ ਅਪੀਲ ਕਰਦੇ ਹਾਂ ਕਿ ਗੁਰਮਤਿ ਗਿਆਨ
ਮਿਸ਼ਨਰੀ ਕਾਲਜ਼ ਲੁਧਿਆਣਾ ਵਿਖੇ ਗੁਰਮਤਿ ਦੀ ਪੜ੍ਹਾਈ ਕਰ ਰਹੇ ਪ੍ਰਚਾਰਕਾਂ ਨੂੰ ਕੁੱਝ ਹੋਰ ਸਹੂਲਤਾਂ
ਦੀ ਜਰੂਰਤ ਹੈ ਜਿਵੇਂ:
1. ਭਾਵੇਂ ਪੇਂਡੂ ਖੇਤਰ ਵਿਚੋਂ ਆਏ ਨੌਜਵਾਨ ਸਿਹਤਮੰਦ ਤਾਂ ਹੁੰਦੇ ਹੀ ਹਨ ਪਰ ਫਿਰ ਵੀ ਕਾਲਜ਼ ਵਿੱਚ
ਲਗਾਤਾਰ ਦੋ ਸਾਲ ਤਕ ਰਹਿਣ ਨਾਲ ਅਕਸਰ ਉਨ੍ਹਾਂ ਦੀ ਸਿਹਤ ਵਿਗੜਨ ਲੱਗ ਹੀ ਜਾਂਦੀ ਹੈ। ਇਸ ਕਰਕੇ
ਅਸੀਂ ਇਹ ਸੋਚ ਰਹੇ ਹਾਂ ਕਿ ਇਨ੍ਹਾਂ ਪ੍ਰਚਾਰਕਾਂ ਨੂੰ ਕਾਲਜ਼ ਵਿੱਚ ਹੀ ਸ਼ਰੀਰਕ ਵਰਜਿਸ਼ ਕਰਨ ਲਈ ਇੱਕ
‘ਜਿਮ’ ਖੋਲ ਕੇ ਦਿੱਤਾ ਜਾਵੇ।
2. ਇਨ੍ਹਾਂ ਪ੍ਰਚਾਰਕਾਂ ਕੋਲ 30 ਲੈਪਟੋਪ ਤੇ 24 ਪਰੋਜੈਕਟਰ ਹਨ ਪਰ ਫਿਰ ਵੀ 25 ਲੈਪਟੌਪ ਤੇ 20
ਪਰੋਜੈਕਟਰ ਹੋਰ ਚਾਹੀਦੇ ਹਨ।
3. ਬਿਹਾਰ ਵਿਚੋਂ ਆਏ ਮਜ਼ਦੂਰ ਸਿੱਖੀ ਤੋਂ ਪ੍ਰਭਾਵਤ ਹੋ ਕੇ ਜਦੋਂ ਵਾਪਸ ਗਏ ਤਾਂ ਉਨ੍ਹਾਂ ਮਜ਼ਦੂਰਾਂ
ਨੇ ਮਿਲ ਕੇ ਆਪਣੇ ਆਪਣੇ ਪਿੰਡਾਂ ਵਿੱਚ ਗੁਰਦਵਾਰੇ ਖੋਲ ਲਏ ਤੇ ਸਿੱਖੀ ਧਾਰਣ ਕਰਨ ਲੱਗ ਪਏ ਹਨ ਪਰ
ਪ੍ਰਚਾਰਕਾਂ ਦੀ ਘਾਟ ਹੈ। ਇਸ ਤੋਂ ਪਹਿਲਾਂ ਕਿ ਕੋਈ ਬੂਬਨਾ ਸਾਧ ਜਾਂ ਲਬੜਗੱਟਾ ਸੰਤ ਉਨ੍ਹਾਂ ਨੂੰ
ਲੁੱਟ ਲਏ ਤੇ ਉਹ ਲੋਕ ਸਿੱਖੀ ਤੋਂ ਮੁੱਖ ਫੇਰ ਲੈਣ ਸਾਨੂੰ ਉਪਰਾਲਾ ਕਰਨਾ ਚਾਹੀਦਾ ਹੈ ਕਿ ਅਸੀਂ
ਉਨ੍ਹਾਂ ਨੂੰ ਪ੍ਰਚਾਰਕ ਮੁਹੱਈਆ ਕਰਵਾਈਏ। ਇਸ ਕੰਮ ਲਈ ਦੋ ਪ੍ਰਚਾਰਕਾਂ ਦੀ ਤਨਖਾਹ ਦਾ ਇੰਤਜਾਮ ਕਰਨਾ
ਜ਼ਰੂਰੀ ਹੈ।
ਸਿਵਾਏ ਸਿੱਖੀ ਦੇ ਪ੍ਰਚਾਰ ਦੇ ਸਾਡਾ ਹੋਰ ਕੋਈ ਮੰਤਵ ਨਹੀਂ ਤੇ ਨਾ ਹੀ ਅਸੀਂ ਕਿਸੇ ਸਿਆਸੀ ਪਾਰਟੀ
ਨਾਲ ਸਬੰਧ ਰੱਖਦੇ ਹਾਂ। ਦਾਨੀ ਸੱਜਣ ਹੇਠ ਲਿਖੇ ਸੱਜਣਾਂ ਨਾਲ ਸੰਪਰਕ ਕਰਨ। ਸਿੱਖ ਸੰਗਤਾਂ ਨੂੰ
ਨਿਮਰਤਾ ਸਹਿਤ ਹੱਥ ਬੰਨ ਕੇ ਬੇਨਤੀ ਹੈ ਕਿ ਉਹ ਸਿਰਫ ਤੇ ਸਿਰਫ ਚੈਕ ਰਾਹੀਂ ਹੀ ਦਾਨ ਕਰਨ। ਸਾਡੇ
ਕੋਲ ਚੈਰੀਟੀ ਨੰਬਰ ਹੋਣ ਕਰਕੇ ਅਮਰੀਕਾ ਅਤੇ ਕੈਨੇਡਾ ਵਾਸਤੇ ਟੈਕਸ ਛੋਟ ਦੀ ਰਸੀਦ ਦਾ ਵੀ ਇੰਤਜ਼ਾਮ
ਹੈ। ਭਾਰਤ ਵਿੱਚ ਪਏ ਰੁਪੀਏ ਦਾਨ ਕਰਨ ਲਈ ਵੀ ਇਨ੍ਹਾਂ ਸੱਜਣਾਂ ਨੂੰ ਹੀ ਸੰਪਰਕ ਕੀਤਾ ਜਾ ਸਕਦਾ ਹੇ।
1. ਬੀ. ਸੀ ਵਿਚ: ਸ੍ਰ. ਹਰਬੰਸ ਸਿੰਘ ਕੰਦੋਲਾ# 604 294 0974,
ਸ੍ਰ. ਪਰਮਜੀਤ ਸਿੰਘ ਮੱਲ੍ਹੀ# 778 552 5861 ਅਤੇ ਮਨਦੀਪ ਸਿੰਘ ਮਾਨ#250 307 4894.
2. ਵਿਨੀਪੈਗ ਵਿਚ: ਸ੍ਰ. ਬਲਜੀਤ ਸਿੰਘ ਮਾਨ# 204 772 2941 ਅਤੇ ਬਲਜੀਤ ਸਿੰਘ ਸੰਧੂ 204 510
5498.
3. ਕੈਲਗਿਰੀ ਵਿਚ: ਸ੍ਰ. ਹਰਚਰਨ ਸਿੰਘ ਸਿੱਖ ਵਿਰਸਾ ਵਾਲੇ#403 681 8689.
4. ਟੋਰਾਂਟੋ ਵਿਚ: ਗੁਰਚਰਨ ਸਿੰਘ ਜਿਉਣ ਵਾਲਾ# 716 536 2346 ਅਤੇ ਪਰਮਿੰਦਰ ਸਿੰਘ ਪਰਮਾਰ# 905
858 8904
5. ਕੈਲੇਫੋਰਨੀਆ ਵਿਚ: ਸ੍ਰ. ਹਰਦੇਵ ਸਿੰਘ ਸ਼ੇਰਗਿੱਲ#916 993 5808, ਮੋਬਾਈਲ# 916 220 5713
6. ਕਲੀਵਲੈਂਡ ਓਹਾਈਓ: ਸ੍ਰ. ਦਲਜੀਤ ਸਿੰਘ ਲਾਡਾ#261 244 0943
7. ਰਾਚਿਸਟਰ (ਨਿਊਯਾਰਕ) ਵਿਚ: ਦਲਜੀਤ ਸਿੰਘ ਪਹਿਲਵਾਨ#585 698 0146
8. ਨਿਊਜਰਸੀ ਵਿੱਚ ਸ੍ਰ. ਰਿਚੀਪਾਲ ਸਿੰਘ# 201 873 7580
9. ਯੂ. ਕੇ. ਲੰਡਨ ਵਿਚ: ਸ੍ਰ. ਜਗਰੂਪ ਸਿੰਘ# 208 573 2301, ਮੋਬਾਈਲ# 793 075 4498
10. ਸਵਿਟਰਜਰਲੈਂਡ ਵਿਚ: ਸ੍ਰ. ਦਲਜੀਤ ਸਿੰਘ 1 818 921 3822 ਅਤੇ 41-613-827-204
11. ਨਿਊਜ਼ੀਲੈਂਡ ਵਿਚ: ਸ੍ਰ. ਗੁਰਤੇਜ ਸਿੰਘ 64 275 354 355 ਅਤੇ 644 232 4647
ਗੁਰੂ ਦੇ ਪੰਥ ਦੇ ਦਾਸ,
ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ।
(13/10/10)
ਡਾ ਗੁਰਮੀਤ ਸਿੰਘ ਬਰਸਾਲ
ਸੰਵਿਧਾਨ-ਸੋਧ
ਤੱਤ ਗੁਰਮਤਿ ਦੀ ਜਦੋਂ ਦੀ ਲਹਿਰ ਚੱਲੀ ,
ਹੋਸ਼ ਉੱਡ ਗਏ ਜਾਪਣ ਸਰਕਾਰ ਦੇ ਨੇ ।
ਗੁਰੂ ਗ੍ਰੰਥ ਦੀ ਸੇਧ ਸਮਝਾਉਣ ਵਾਲੇ ,
ਕਿੱਦਾਂ ਰੋਕਣੇ ਬੈਠ ਵਿਚਾਰਦੇ ਨੇ ।
ਮਜ਼ਹਬੀ ਆਗੂਆਂ ਨਾਲ ਗੰਡ-ਤੁੱਪ ਕਰਕੇ ,
ਕਦੇ ਹੁਕਮਨਾਮੇ , ਕਦੇ ਸੋਧ-ਨੀਤੀ ;
ਵਿਚਾਰ-ਹੀਣਾਂ ਦੀ ਸ਼ਰਧਾ ਦੀ ਆੜ ਥੱਲੇ ,
ਡੇਰੇ-ਜੋਤਸ਼ੀ-ਸਾਧ ਪਰਚਾਰਦੇ ਨੇ ।
ਡਾ ਗੁਰਮੀਤ ਸਿੰਘ ਬਰਸਾਲ
(408)209-7072
ਜੀ ਐਸ ਬਰਸਾਲ @
ਜੀ ਮੇਲ ਡਾਟ ਕਾਮ
(13/10/10)
ਗੁਰਦੁਵਾਰਾ ਸਿੰਘ ਸਭਾ ਫਰਿਜ਼ਨੋ
ਗੁਰਦੁਵਾਰਾ ਸਿੰਘ ਸਭਾ ਫਰਿਜ਼ਨੋ
ਗੁਰਦੁਵਾਰਾ ਸਿੰਘ ਸਭਾ
Fresno, California, USA
ਨੂੰ ਮਿਸ਼ਨਰੀ ਸੋਚ ਦੇ ਧਾਰਨੀ, ਗੁਰਬਾਣੀ ਕਥਾ, ਕੀਰਤਨ ਅਤੇ
ਸੰਗੀਤ ਦਾ ਗਿਆਨ ਰੱਖਣ ਵਾਲੇ, ਗੁਰਮੁਖ ਸਿੱਖ ਵਿਦਵਾਨ\ਜਥੇ ਦੀ ਜ਼ਰੂਰਤ ਹੈ ਜੀ। ਕਿਰਪਾ ਕਰਕੇ ਉਹੀ
ਵੀਰ ਸੰਪਰਕ ਕਰਨ ਜਿੰਨਾਂ ਕੋਲ USA
ਦਾ ਵੀਜ਼ਾ ਹੈ ਜਾਂ
USA ਵਿੱਚ ਹੁਣ
ਹਨ। ਹੋਰ ਜਾਣਕਾਰੀ ਲਈ (559)779-2286 ਤੇ ਫੋਨ ਜਾਂ
[email protected] ਤੇ email
ਕਰਕੇ ਸੰਪਰਕ ਕਰੋ ਜੀ। ਧੰਨਵਾਦ ਪ੍ਰਬੰਧਕ ਸੇਵਾਦਾਰ
Thank you Gurpreet S. Mann 559-779-2286
(13/10/10)
ਬਸੰਤ ਕੌਰ ਫ਼ਰੀਦਾਬਾਦ
ਅਖੌਤੀ ਦਸਮ ਗ੍ਰੰਥ ਦੇ ਵਿਰੋਧ ਵਿੱਚ ਕਾਲਾ ਦਿਵਸ ਮਨਾਇਆ
ਬਚਿੱਤਰ ਨਾਟਕ ਅਖੌਤੀ ਦਸਮ ਗ੍ਰੰਥ ਮਨੁੱਖਤਾ ਦਾ ਚਰਿਤਰਘਾਣ ਕਰਨ ਵਾਲਾ ਗ੍ਰੰਥ: ਯੰਗ ਸਿੱਖ
ਐਸੋਸਿਏਸ਼ਨ
ਸੱਚ ਨੂੰ ਜਿੰਨ੍ਹਾਂ ਦਬਾਇਆ ਜਾਂਦਾ ਹੈ ਉਹ ਮੁੜ ਮੁੜ ਉਭਰ ਆਉਂਦਾ ਹੈ। : ਸੁਰਿੰਦਰ ਸਿੰਘ
(੧੩ ਅਕਤੂਬਰ ੨੦੧੦ ਬਸੰਤ ਕੌਰ, ਫਰੀਦਾਬਾਦ)
ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਯੰਗ ਸਿੱਖ ਐਸੋਸਿਏਸ਼ਨ ਦੇ ਪ੍ਰਧਾਨ ਸ. ਗੁਰਿੰਦਰ ਸਿੰਘ
ਨੇ ਕੀਤਾ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਬਚਿੱਤਰ ਨਾਟਕ ਅਖੌਤੀ ਦਸਮ ਗ੍ਰੰਥ ਦੀ ਹਮਇਤ `ਤੇ ਉਤਰਦੇ
ਹਨ, ਉਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਨੂੰ ਧਿਆਨਗੋਚਰ ਕਰਣ ਤੋਂ ਬਾਦ ਰਤਾ ਕੁ
ਇਸ ਬਚਿਤਰ ਨਾਟਕ ਗ੍ਰੰਥ ਵਿਚਲੀਆਂ ਅਸ਼ਲੀਲਤਾ ਭਰਪੂਰ ਰਚਨਾਵਾਂ ਵਾਲੇ ਪਾਸੇ ਵੀ ਧਿਆਨ ਦੇਣਾ ਚਾਹੀਦਾ
ਹੈ ਤਾਂ ਜੁ ਸੱਚ ਉਨ੍ਹਾਂ ਸਾਹਮਣੇ ਆ ਸਕੇ। ਯੰਗ ਸਿੱਖ ਐਸੋਸਿਏਸਨ ਫਰੀਦਾਬਾਦ ਦੇ ਜਨਰਲ ਸਕੱਤਰ ਸ.
ਜਤਿੰਦਰ ਸਿੰਘ ਨੇ ਇਸ ਮੌਕੇ ਕਿਹਾ ਕਿ ਅਖੌਤੀ ਦਸਮ ਗ੍ਰੰਥ ਦੀ ਸਭ ਤੋਂ ਵੱਡ ਆਕਾਰੀ ਰਚਨਾ
ਚਰਿਤਰੋਪਖਿਆਨ ਜਿਸ ਵਿੱਚ ਰੱਜ ਕੇ ਅਸ਼ਲੀਲਤਾ, ਨਾਰੀ ਜਾਤੀ ਦਾ ਅਪਮਾਨ ਅਤੇ ਨਸੇ ਪ੍ਰੇਰਕ ਰਚਨਾਵਾਂ
ਦਰਜ਼ ਹਨ, ਬਾਰੇ ਜਦ ਅਖੌਤੀ ਦਸਮ ਗ੍ਰੰਥ ਦੇ ਹਮਾਇਤੀ ਇਹ ਕਹਿੰਦੇ ਹਨ ਕਿ ਇਹ ਰਚਨਾ ਗੁਰੂ ਗੋਬਿੰਦ
ਸਿੰਘ ਜੀ ਦੀ ਹੈ ਤਾਂ ਉਨ੍ਹਾਂ ਦੀ ਸੋਚ `ਤੇ ਸ਼ਰਮ ਆਉਂਦੀ ਹੈ ਪਰ ਜਦ ਇੰਨ੍ਹਾਂ ਲੋਕਾਂ ਨੂੰ ਅਪਣੇ
ਪਰਵਾਰ ਦੀਆਂ ਧੀਆਂ ਭੈਣਾਂ ਅੱਗੇ ਚਰਿਤਰੋਪਖਿਆਨ ਦੇ ਅਰਥ ਕਰਣ ਲਈ ਸੱਦਾ ਦਿੱਤਾ ਜਾਂਦਾ ਹੈ ਤਾਂ ਫਿਰ
ਇਹ ਲੋਕ ਦੂਰ ਦੂਰ ਤਕ ਦਿਸਦੇ ਵੀ ਨਹੀਂ। ਸ. ਜਤਿੰਦਰ ਸਿੰਘ ਨੇ ਕਿਹਾ ਕਿ ਦਸਮ ਗ੍ਰੰਥੀਆਂ ਅਨੁਸਾਰ
ਜੇਕਰ ਇਹ ਰਚਨਾਵਾਂ ਗੁਰੂ ਸਾਹਿਬ ਦੀਆਂ ਹਨ ਤਾਂ ਇਨ੍ਹਾਂ ਰਚਨਾਵਾਂ ਨੂੰ ਸਿੱਖ ਸੰਗਤ ਵਿੱਚ
ਪ੍ਰਚਾਰਦੇ ਸਮੇਂ ਡਰ ਕਾਹਦਾ? ਇਸ ਮੌਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉਚੱਤਾ ਨੂੰ ਸਮਰਪਤ
ਜੱਥੇਬੰਦੀ ਦਸਮ ਗ੍ਰੰਥ (ਬਚਿੱਤਰ ਨਾਟਕ) ਵਿਚਾਰ ਮੰਚ ਇੰਟਰਨੈਸ਼ਨਲ ਦੇ ਕੋਅਰਡੀਨੇਟਰ ਸ. ਸੁਰਿੰਦਰ
ਸਿੰਘ ਨੇ ਕਿਹਾ ਕਿ ਬਾਬੇ ਨਾਨਕ ਦੇ ਨਿਰਮਲ ਪੰਥ ਨੂੰ ਬ੍ਰਾਹਮਣੀ ਰੰਗਤ ਦੇਣ ਲਈ ਸਮੇਂ ਦੇ ਹਾਕਮਾਂ
ਨੇ ਹਰ ਸੰਭਵ ਜਤਨ ਕੀਤੇ ਹਨ ਪਰ ਸਚ ਸਾਹਮਣੇ ਕੋਈ ਵੀ ਟਿਕ ਨਹੀਂ ਸਕਿਆ। ਉਨ੍ਹਾਂ ਕਿਹਾ ਕਿ ਧਾਰਾ
੨੯੫ ਏ ਵਿੱਚ ਸੋਧਾਂ ਰਾਹੀਂ ਜੋ ਸਚ ਦੀ ਆਵਾਜ਼ ਰੋਜ਼ਾਨਾ ਸਪੋਕਸਮੈਨ ਨੂੰ ਦਬਾਉਣ ਦੇ ਕੋਝੇ ਜਤਨ ਕੀਤੇ
ਜਾ ਰਹੇ ਹਨ ਉਹ ਜਿਆਦਾ ਸਮੇਂ ਤਕ ਨਹੀਂ ਚਲਣੇ ਕਿਉਂਕਿ ਸੱਚ ਨੂੰ ਜਿੰਨ੍ਹਾਂ ਦਬਾਇਆ ਜਾਂਦਾ ਹੈ ਉਹ
ਮੁੜ ਮੁੜ ਉਭਰ ਆਉਂਦਾ ਹੈ। ਇਸ ਮੌਕੇ ਯੰਗ ਸਿੱਖ ਐਸੋਸਿਏਸ਼ਨ ਫਰੀਦਾਬਾਦ ਵੱਲੋਂ ਸਿੱਖ ਸੰਗਤਾਂ ਵਿੱਚ
ਕਾਲਾ ਦਿਵਸ ਸੰਬੰਧੀ ਇਸ਼ਤਿਹਾਰ ਵੰਡੇ ਗਏ। ਜਿਸ ਵਿੱਚ ਮਨੁੱਖਤਾ ਨੂੰ ਚਰਿਤਰਹੀਣ ਬਣਾਉਣ ਵਾਲੇ ਅਖੌਤੀ
ਦਸਮ ਗ੍ਰੰਥ ਦੇ ਉਪਦੇਸ਼ਾਂ ਦਾ ਜ਼ਿਕਰ ਕਰਦਿਆਂ ਦਸਿਆ ਗਿਆ ਕਿ ਅਸ਼ਲੀਲਤਾ ਭਰਪੁਰ ਗ੍ਰੰਥ ਅੱਗੇ ਸਿਖਾਂ
ਨੂੰ ਮਥੇ ਟਿਕਵਾ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਘੋਰ ਅਪਮਾਨ ਕੀਤਾ ਜਾ ਰਿਹਾ ਹੈ। ਗੁਰੂ ਗ੍ਰੰਥ
ਸਾਹਿਬ ਜੀ ਦੇ ਹੋ ਰਹੇ ਇਸ ਨਿਤਾਪ੍ਰਤੀ ਅਪਮਾਨ ਖਿਲਾਫ ਸਿੱਖਾਂ ਨੂੰ ਡੱਟ ਕੇ ਆਵਾਜ਼ ਚੁੱਕਣੀ ਚਾਹੀਦੀ
ਹੈ। ਇਹ ਇਸ਼ਤਿਹਾਰ “ਦਾ ਸਿੱਖ ਅਫੇਅਰਜ਼ ਡਾਟ ਔ. ਆਰ. ਜੀ.” ਵੈਬਸਾਈਟ `ਤੇ ਜਾ ਕੇ ਪੜਿਆ ਸਕਦਾ ਹੈ।
ਇਸ ਮੌਕੇ ਯੰਗ ਸਿੱਖ ਐਸੋਸਿਏਸ਼ਨ, ਖਾਲਸਾ ਨਾਰੀ ਮੰਚ ਫਰੀਦਾਬਾਦ, ਗੁਰਸਿੱਖ ਫੈਮਿਲੀ ਕਲੱਬ
ਫਰੀਦਾਬਾਦ, ਦੁਰਮਤਿ ਸੋਧਕ ਗੁਰਮਤਿ ਲਹਿਰ, ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ, ਆਦਿਕ ਜੱਥੇਬੰਦੀਆਂ
ਦੇ ਨੁੰਮਾਇਦੇ ਵੀ ਹਾਜ਼ਰ ਸਨ।
****************************************************************
ਧਾਰਾ ੨੯੫ ਵਿੱਚ ਸੋਧਾਂ ਦਾ ਵਿਰੋਧ ਕਰਣ ਵਾਲੇ ਟੋਨੀ ਜੀ ਜਦ ਆਪ ਸੋਧਾਂ
ਨੂੰ ਜਨਮ ਦੇਣ ਵਾਲੇ ਪੁਜਾਰੀਆਂ ਨੂੰ ਅਖੌਤੀ ਅਰਦਾਸ ਦੇ ਬਹਾਨੇ ਮਾਨਤਾ ਦੇਣ ਤਾਂ ਉਨ੍ਹਾਂ ਦਾ
ਦੋਗਲਾਪਨ ਸਾਹਮਣੇ ਆਉਂਦਾ ਹੈ: ਸ. ਉਪਕਾਰ ਸਿੰਘ
ਟੋਨੀ ਜੀ! ਰੋਜ਼ਾਨਾ ਸਪੋਕਸਮੈਨ ਅਤੇ ਜਾਗਰੂਕ ਪੰਥਕ ਧਿਰਾਂ ਵਾਂਗ ਨਿਡਰ
ਹੋ ਕੇ ਪੁਜਾਰੀਵਾਦ ਅੱਗੇ ਘੁਟਨੇ ਟੇਕਣ ਦੀ ਥਾਂ ਡੱਟ ਕੇ ਟੱਕਰ ਲਵੋ।
(੧੨ ਅਕਤੂਬਰ ੨੦੧੦ ਬਸੰਤ ਕੌਰ ਫ਼ਰੀਦਾਬਾਦ)
ਧਾਰਾ ੨੯੫ ਵਿੱਚ ਸੋਧਾਂ ਦਾ ਵਿਰੋਧ ਕਰਣ ਵਾਲੇ ਟੋਨੀ ਜੀ ਜਦ ਆਪ ਸੋਧਾਂ ਨੂੰ
ਜਨਮ ਦੇਣ ਵਾਲੇ ਪੁਜਾਰੀਆਂ ਨੂੰ ਅਖੌਤੀ ਅਰਦਾਸ ਦੇ ਬਹਾਨੇ ਮਾਨਤਾ ਦੇਣ ਤਾਂ ਉਨ੍ਹਾਂ ਦਾ ਦੋਗਲਾਪਨ
ਸਾਹਮਣੇ ਆਉਂਦਾ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ
ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਮੁੱਖ ਸੇਵਾਦਾਰ ਸ. ਉਪਕਾਰ ਸਿੰਘ ਫ਼ਰੀਦਾਬਾਦ ਨੇ ਕੀਤਾ।
ਉਨ੍ਹਾਂ ਪਿਛਲੇਂ ਦਿਨੀਂ ਸ਼੍ਰੋਮਣੀ ਅਕਾਲੀ ਦਲ ਯੂ. ਕੇ. ਦੇ ਪ੍ਰਧਾਨ ਸ. ਜਸਜੀਤ ਸਿੰਘ ਟੋਨੀ ਵੱਲੋਂ
ਕਾਮਨਵੈਲਥ ਖੇਡਾਂ ਦੀ ਸਫਲਤਾ ਲਈ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਸਰਨਾ ਭਰਾਵਾਂ ਵੱਲੋਂ ਅਰਦਾਸ
ਨਾ ਕਰਣ ਲਈ ਅਕਾਲ ਤਖਤ ਦੇ ਮੁਖ ਸੇਵਾਦਾਰ ਨੁੰ ਦਿੱਤੇ ਗਏ ਮੰਗ ਪੱਤਰ ਦੀ ਕਰੜੇ ਸਬਦਾਂ ਵਿੱਚ ਨਿੰਦਾ
ਕਰਦਿਆਂ ਕਿਹਾ ਕਿ ਜਿਹੜਾ ਦਲ
ਆਪਣੀ ਹੋਂਦ ਦੇ ਐਲਾਨਨਾਮੇ ਵਿੱਚ ਸਮੂਹ ਗੁਰਦੁਆਰਿਆਂ ਵਿੱਚ ਇਕੋ ਇੱਕ ਗੁਰੂ ਗੁਰੂ ਗ੍ਰੰਥ ਸਾਹਿਬ ਜੀ
ਦਾ ਸਿੰਘਾਸਨ ਕਾਇਮ ਕਰਣ ਦਾ ਟੀਚਾ ਮਿੱਥ ਕੇ ਚਲਦਾ ਹੈ ਤਾਂ ਕੀ ਕਾਰਣ ਹੈ ਕਿ ਉਹ ਅਖੌਤੀ ਦਸਮ ਗ੍ਰੰਥ
ਵਿਚੋਂ ਲਈ ਭਗਉਤੀ ਦੇਵੀ ਅੱਗੇ ਕੀਤੀ ਜਾ ਰਹੀ ਅਰਦਾਸ ਖਾਤਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਪਿੱਠ
ਵਿਖਾਉਣ ਲੱਗ ਜਾਂਦਾ ਹੈ? ਸ. ਉਪਕਾਰ ਸਿੰਘ ਨੇ
ਕਿਹਾ ਕਿ ਅਖੌਤੀ ਦਸਮ ਗ੍ਰੰਥ ਵਿਚੋਂ ਭਗਉਤੀ ਦੇਵੀ ਨੂੰ ਸਿਮਰਣ ਵਾਲੀ ਅਰਦਾਸ ਜਿਸ ਤੋਂ ਗੁਰੂ ਗ੍ਰੰਥ
ਸਾਹਿਬ ਜੀ ਦੇ ਸੱਚੇ ਸਿਖ ਖੇੜਾ ਛੁਡਾ ਚੁੱਕੇ ਹਨ ਅਤੇ ਆਪ ਸ਼੍ਰੋਮਣੀ ਅਕਾਲੀ ਦਲ ਯੂ. ਕੇ. ਅਖੌਤੀ
ਦਸਮ ਗ੍ਰੰਥ ਦਾ ਡੱਟ ਕੇ ਵਿਰੋਧ ਕਰਦਾ ਰਿਹਾ, ਜੋ ਸ਼ਲਾਘਾਯੋਗ ਸੀ। ਉਨ੍ਹਾਂ ਜਸਜੀਤ ਸਿਘ ਟੋਨੀ ਤੋਂ
ਸਵਾਲ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਯੂ. ਕੇ. ਅੱਜ ਪ੍ਰਚਲਤ ਹੋ ਚੁੱਕੀ ਅਖੌਤੀ ਅਰਦਾਸ ਜੋ ਭਗਉਤੀ
ਦੇਵੀ ਅੱਗੇ ਕੀਤੀ ਜਾ ਰਹੀ ਹੈ ਉਸ ਤੋਂ ਖਹਿੜਾ ਛੁਡਾਉਣਾ ਪਸੰਦ ਕਰੇਗਾ ਜਾਂ ਗੁਰੂ ਗ੍ਰੰਥ ਸਾਹਿਬ ਜੀ
ਦੇ ਇਕੋ ਇੱਕ ਸਿੰਘਾਸਨ ਕਾਇਮ ਕਰਣ ਵਾਲੇ ਅਪਣੇ ਐਲਾਨਨਾਮੇ ਨੂੰ ਦਫਨਾਉਣਾ? ਉਨ੍ਹਾਂ ਕਿਹਾ ਕਿ ਸਰਦਾਰ
ਟੋਨੀ ਜੀ! ਧਾਰਾ ੨੯੫ ਵਿੱਚ ਸੋਧਾਂ ਰਾਹੀਂ ਸੱਚ ਦੀ ਆਵਾਜ਼ ਨੂੰ ਦਬਾਉਣ ਦੇ ਯਤਨ ਵਿੱਚ ਜੇਕਰ ਸਚਮੁਚ
ਯੋਗਦਾਨ ਪਾਉਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਦੋਹਰੇ ਮਾਪਦੰਡ ਨੂੰ ਤਿਆਗ ਕੇ ਸੱਚ ਦੀ ਆਵਾਜ਼
ਨੂੰ ਬੁਲੰਦ ਕਰਣ ਦੀ ਅਗਵਾਈ ਕਰ ਰਹੀ ਰੋਜ਼ਾਨਾ ਸਪੋਕਸਮੈਨ ਅਤੇ ਜਾਗਰੂਕ ਪੰਥਕ ਧਿਰਾਂ ਵਾਂਗ ਨਿਡਰ ਹੋ
ਕੇ ਪੁਜਾਰੀਵਾਦ ਅੱਗੇ ਘੁਟਨੇ ਟੇਕਣ ਦੀ ਥਾਂ ਡੱਟ ਕੇ ਟੱਕਰ ਲਵੋ।
(13/10/10)
ਜਸਪਾਲ ਸਿੰਘ/ਗਿਆਨੀ ਜਗਤਾਰ ਸਿੰਘ ਜਾਚਕ
ਸਿੱਖ ਸੰਸਥਾਵਾਂ ਗੁਰਪੁਰਬਾਂ ਨੂੰ ਡੇਰੇਦਾਰਾਂ ਦੀਆਂ ਬਰਸੀਆਂ ਨਾਲ ਰਲਗੱਢ ਕਰਨ ਤੋਂ ਬਚਣ: ਗਿ:
ਜਾਚਕ
ਸਿਆਟਲ 10 ਅਕਤੂਬਰ (ਜਸਪਾਲ ਸਿੰਘ) ਬਨਾਰਸ ਦੇ ਠੱਗਾਂ ਵਾਂਗ ਵਿਚਰਨ ਵਾਲੇ ਡੇਰੇਦਾਰਾਂ
ਨੇ ਸਿੱਖੀ ਵਿੱਚ ਵਿਅਕਤੀਗਤ ਪੂਜਾ ਨੂੰ ਜ਼ਿੰਦਾ ਰਖਣ ਲਈ ਆਪਣੇ ਆਪਣੇ ਵੱਡ-ਵਡੇਰੇ ਗੱਦੀਦਾਰ ਮਹੰਤਾਂ
ਦੇ ਜਨਮ ਦਿਹਾੜੇ ਅਤੇ ਬਰਸੀਆਂ ਨੂੰ ਗੁਰਪਰਬਾਂ ਨਾਲ ਰਲਗਢ ਕਰਕੇ ਮਨਾਉਣਾਂ ਸ਼ੁਰੂ ਕਰ ਦਿੱਤਾ ਹੈ।
ਸਿੱਖ ਸੰਸਥਾਵਾਂ ਨੂੰ ਭੇਖੀ ਡੇਰੇਦਾਰਾਂ ਦੀ ਇਸ ਖ਼ਤਰਨਾਕ ਤੇ ਧੋਖੇ-ਧੜੀ ਵਾਲੀ ਸਾਜਿਸ਼ ਪ੍ਰਤੀ ਸੁਚੇਤ
ਹੋਣਾ ਚਾਹੀਦਾ ਹੈ। ਕਿਉਂਕਿ, ਉਹ ਸ਼ਰਧਾਲੂ ਸਿੱਖ ਸੰਗਤਾਂ ਨੂੰ ਗੁਰਪੁਰਬ ਦੇ ਬਹਾਨੇ ਇਕੱਤਰ ਕਰਕੇ
ਆਪਣੇ ਮੱਕੜ ਜਾਲ ਵਿੱਚ ਫਸਾਉਂਦੇ ਹਨ। ਐਸੇ ਮੌਕੇ ਵਪਾਰੀ ਕਿਸਮ ਦੇ ਰਾਗੀਆਂ ਤੇ ਪ੍ਰਚਾਰਕਾਂ ਪਾਸੋਂ
ਗੁਰਬਾਣੀ ਵੀਚਾਰ ਤੇ ਗੁਰਇਤਹਾਸ ਦੁਆਰਾ ਗੁਰੂ ਜੱਸ ਕਰਵਾਉਣ ਦੀ ਥਾਂ ਮਰ ਚੁੱਕੇ ਗੱਦੀਦਾਰਾਂ ਦੀ
ਜੈ-ਜੈਕਾਰ ਕਰਵਾਈ ਜਾਂਦੀ ਹੈ। ਇਹ ਸ਼ਬਦ ਤੱਤ ਗੁਰਮਤਿ ਦੇ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਨੇ
ਅੱਜ ਵੈਨਕੂਵਰ (ਕਨੇਡਾ) ਵਿਖੇ ਅਕਾਲੀ ਸਿੰਘ ਸਿੱਖ ਸੁਸਾਇਟੀ ਦੇ ਗੁਰਦੁਆਰਾ ਸਾਹਿਬ ਵਿੱਚ ਕਹੇ,
ਜਿਥੇ ਉਹ ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਆਗਮਨ ਪੁਰਬ ਸਬੰਧੀ ਵਖਿਆਨ ਕਰ ਰਹੇ ਸਨ।
ਜਾਚਕ ਜੀ ਨੇ ਸਿੱਖ ਸੰਗਤਾਂ ਨੂੰ ਸੁਚੇਤ ਕੀਤਾ ਕਿ ਗੁਰੂ ਰਾਮਦਾਸ ਜੀ ਮਹਾਰਾਜ ਤਾਂ ਮਨੁਖਤਾ ਨੂੰ
ਦੇਹਧਾਰੀ ਗੁਰੂਡੰਭ ਤੋਂ ਬਚਾਉਣ ਲਈ ਸਾਰੀ ਉਮਰ ‘ਬਾਣੀ ਗੁਰੂ ਗੁਰੂ ਹੈ ਬਾਣੀ’ ਦਾ ਹੋਕਾ ਦਿੰਦੇ
ਰਹੇ। ਇਹ ਵੀ ਸਮਝਾਉਂਦੇ ਰਹੇ ਕਿ ਭਾਈ! ਤੁਹਾਨੂੰ ਵਿਕਾਰਾਂ ਤੋਂ ਮੁਕਤੀ ਗੁਰਸ਼ਬਦ ਵੀਚਾਰ ਅਨੁਸਾਰ
ਜੀਵਿਆਂ ਮਿਲਣੀ ਹੈ, ਸਾਡੇ ਸ਼ਰੀਰਕ ਦਰਸ਼ਨ ਨਾਲ ਨਹੀ। ਤਾਂ ਕਿ ਲੋਕ ਗੁਰਬਾਣੀ ਤੋਂ ਜੀਵਨ ਅਗਵਾਈ ਲੈਣ।
ਪਰ, ਇਹ ਗੁਰੂ-ਦੰਭੀ ਡੇਰੇਦਾਰ ਤਾਂ ਸਾਰਾ ਜ਼ੋਰ ਸੰਤਾਂ ਦੇ ਸ਼ਰੀਰਕ ਦਰਸ਼ਨਾਂ `ਤੇ ਦੇ ਰਹੇ ਹੁੰਦੇ ਹਨ,
ਤਾਂ ਜੋ ਲੋਕ ਰੱਬ ਨੂੰ ਮਿਲਣ ਲਈ ਉਨ੍ਹਾਂ ਦੀ ਵਿਚੋਲਗੀ ਪ੍ਰਵਾਨ ਕਰ ਲੈਣ। ਉਨ੍ਹਾਂ ਭਰੇ ਮਨ ਨਾਲ
ਆਖਿਆ ਕਿ ਸਤਿਗੁਰੂ ਜੀ ਤਾਂ ਸਾਨੂੰ ਝੂਠੇ ਧੜਿਆਂ ਨੂੰ ਤਿਆਗਣ ਅਤੇ ਧਰਮ ਨੂੰ ਧੜਾ ਬਣਾ ਕੇ ਜੀਊਣ ਦੀ
ਪ੍ਰੇਰਨਾ ਕਰਦੇ ਰਹੇ। ਪਰ, ਦੁੱਖ ਦੀ ਗੱਲ ਹੈ ਗੁਰਦੁਆਰਾ ਕਮੇਟੀਆਂ ਹੀ ਸਭ ਤੋਂ ਵਧੇਰੇ ਧੜੇਬੰਦੀ
ਦੀਆਂ ਸ਼ਿਕਾਰ ਹੋ ਰਹੀਆਂ ਹਨ, ਜਿਸ ਦਾ ਲਾਭ ਡੇਰੇਦਾਰ ਲੈ ਰਹੇ ਹਨ। ਕਿਉਂਕਿ, ਕਾਬਿਜ਼ ਧਿਰ ਵੋਟਾਂ
ਖਾਤਰ ਡੇਰੇਦਾਰਾਂ ਦੇ ਉਪਾਸ਼ਕਾਂ ਦੀਆਂ ਗਲਤ ਗੱਲਾਂ ਵੀ ਮੰਨ ਲੈਂਦੇ ਹਨ।
ਗਿਆਨੀ ਜੀ ਨੇ ਕਿਹਾ ਕਿ ਸਿੱਖੀ ਤਾਂ ਹੁਣ ਤਾਂ ਹੀ ਬਚਣੀ ਹੈ ਜੇਕਰ ਸਾਰੀਆਂ ਸਿੱਖ ਸੰਸਥਾਵਾਂ ਅਕਾਲੀ
ਸਿੰਘ ਸਿੱਖ ਸੁਸਾਇਟੀ ਵਾਂਗ ਧੜੇਬੰਦੀ ਅਤੇ ਡੇਰੇਦਾਰਾਂ ਦੇ ਮਕੜ ਜਾਲ ਤੋਂ ਮੁਕਤ ਹੋ ਕੇ ਗੁਰਮਤਿ
ਸਿਧਾਤਾਂ `ਤੇ ਪਹਿਰਾ ਦੇਣ। ਉਨ੍ਹਾਂ ਇਹ ਵੀ ਦਸਿਆ ਕਿ ਉਹ ਹੁਣ 21 ਨਵੰਬਰ ਤੱਕ ਇਸੇ ਗੁਰਦੁਆਰਾ
ਸਾਹਿਬ ਵਿਖੇ ਗੁਰਬਾਣੀ ਵਿਚਾਰ ਕਰਨਗੇ। ਗਿਆਨੀ ਜੀ ਨਾਲ ਵੈਨਕੂਵਰ ਵਿਖੇ 604 254 3572 ਸਪੰਰਕ
ਕੀਤਾ ਜਾ ਸਕਦਾ ਹੈ।
(10/10/10)
ਕਿਰਪਾਲ ਸਿੰਘ ਬਠਿੰਡਾ
ਸਤਿਕਾਰਯੋਗ ਸੰਪਾਦਕ ਸਾਹਿਬ ਜੀ, ਸਿੱਖ ਮਾਰਗ ਡਾਟ ਕਾਮ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫ਼ਤਹਿ॥
ਵਿਸ਼ਾ:- ਮੇਰੇ ਵਲੋਂ ਭੇਜੇ ਗਏ ਲੇਖ ਨਾ ਛਪਣ ਸਬੰਧੀ।
ਮੈਂ ਚੰਗੀ ਤਰ੍ਹਾਂ ਸਮਝਦਾ ਹਾਂ ਕਿ ਕਿਸੇ ਅਖ਼ਬਾਰ ਜਾਂ ਵੈੱਬਸਾਈਟ `ਤੇ ਕਿਹੜੀਆਂ
ਲਿਖਤਾਂ ਛਾਪਣੀਆਂ ਹਨ ਤੇ ਕਿਹੜੀਆਂ ਨਹੀਂ ਇਸ ਦਾ ਫ਼ੈਸਲਾ ਕਰਨ ਦਾ ਸੰਪਾਦਕ ਨੂੰ ਪੂਰਾ ਪੂਰਾ ਅਧਿਕਾਰ
ਹੈ ਇਸ ਲਈ ਮੈਂ ਕੋਈ ਹੱਕ ਨਹੀਂ ਰੱਖਦਾ ਕਿ ਤਹਾਨੂੰ ਚਿੱਠੀ ਲਿਖ ਕੇ ਇਹ ਪੁੱਛਾਂ ਕਿ ਮੇਰੇ ਵਲੋਂ
ਭੇਜੇ ਗਏ ਲੇਖ ਆਪ ਜੀ ਦੀ ਸਾਈਟ `ਤੇ ਅਪਡੇਟ ਕਿਉਂ ਨਹੀਂ ਕੀਤੇ ਜਾਂਦੇ। ਪਰ ਮੇਰੀਆਂ ਲਿਖਤਾਂ ਪੜ੍ਹਨ
ਦੇ ਚਾਹਵਾਨ ਪਾਠਕ ਅਕਸਰ ਮੈਨੂੰ ਪੁਛਦੇ ਰਹਿੰਦੇ ਹਨ ਕਿ ਮੈਂ ਆਪਣੇ ਲੇਖ ‘ਸਿੱਖ ਮਾਰਗ’ ਨੂੰ ਕਿਉਂ
ਨਹੀਂ ਭੇਜਦਾ? ਮੈਂ ਉਨ੍ਹਾਂ ਵੀਰਾਂ ਨੂੰ ਬੇਨਤੀ ਕਰਦਾ ਰਹਿੰਦਾ ਹਾਂ ਕਿ ਮੈਂ ਤਾਂ ਲਗਾਤਾਰ ਆਪਣੀਆਂ
ਸਾਰੀਆਂ ਲਿਖਤਾਂ ਭੇਜਦਾ ਰਹਿੰਦਾ ਹਾਂ, ਸ਼ਾਇਦ ਸੰਪਾਦਕ ਜੀ ਉਨ੍ਹਾਂ ਨੂੰ ਛਪਣਯੋਗ ਨਹੀਂ ਸਮਝਦੇ
ਹੋਣਗੇ ਇਸ ਲਈ ਨਹੀਂ ਛਪਦੀਆਂ। ਪਰ ਉਨ੍ਹਾਂ ਦੀ ਇਸ ਜਵਾਬ ਨਾਲ ਤਸੱਲ਼ੀ ਨਹੀ ਹੰਦੀ ਤੇ ਉਹ ਹੋਰ ਕੋਈ
ਕਾਰਣ ਪੁਛਦੇ ਹਨ ਤਾਂ ਮੈਂ ਆਪਣੀ ਸਮਝ ਅਨੁਸਾਰ ਉਨ੍ਹਾਂ ਨੂੰ ਦਸਦਾ ਹਾਂ:-
1. ਸ਼ਾਇਦ ਜਿਆਦਾਤਰ ਮੇਰੀਆਂ ਲਿਖਤਾਂ ਸਪੋਕਸਮੈਨ ਦੇ ਵਿਰੋਧ `ਚ ਜਾਪਦੀਆਂ ਹਨ।
2. ਸੰਪਾਦਕ ਸਾਹਿਬ ਨੇ ਇਹ ਫ਼ੈਸਲਾ ਕੀਤਾ ਹੈ ਕਿ ਜਿਸ ਲੇਖਕ ਦੀਆਂ ਲਿਖਤਾਂ ਹੋਰ ਸਾਈਟਾਂ `ਤੇ
ਛਪਦੀਆਂ ਹਨ ਉਹ ਨਹੀਂ ਛਾਪੀਆਂ ਜਾਣਗੀਆਂ।
3. ਸ਼ਾਇਦ ਸੰਪਾਦਕ ਸਾਹਿਬ ਦੀਆਂ ਨਜਰਾਂ `ਚ ਮੇਰੀਆਂ ਲਿਖਤਾਂ ਦੇ ਜਵਾਬ ਦਰ ਜਵਾਬ ਵੀ ਆਉਣਗੇ ਇਸ ਲਈ
ਉਹ ਵੀ ਛਾਪਣੇ ਪੈਣਗੇ ਪਰ ਇਸ ਤਰ੍ਹਾਂ ਸਾਈਟ ਵਿਵਾਦ ਦਾ ਅਖਾੜਾ ਬਣ ਜਾਵੇਗੀ।
ਅਸਲ ਵਿੱਚ ਮੇਰੀ ਆਪਣੀ ਹੀ ਸੋਚ ਅਨਸਾਰ ਦੱਸੇ ਗਏ ਕਾਰਣ ਨਾਂ ਤਾਂ ਮੇਰੇ ਆਪਣੇ ਮਨ ਦੀ ਤਸੱਲੀ
ਕਰਵਾਉਂਦੇ ਹਨ ਅਤੇ ਨਾ ਹੀ ਪਾਠਕਾਂ ਦੀ। ਉਹ ਪੁਛਦੇ ਹਨ ਕਿ ਸਪੋਕਸਮੈਨ ਦੇ ਵਿਰੋਧ ਵਿੱਚ ਹੋਰ ਬਹੁਤ
ਸਾਰੇ ਲੇਖਕ ਜਿਵੇਂ ਕਿ ‘ਤੱਤ ਗੁਰਮਤਿ ਪ੍ਰੀਵਾਰ’, ਸ: ਰਘਵੀਰ ਸਿੰਘ ਢਿੱਲੋਂ, ਸ: ਇਕਬਾਲ ਸਿੰਘ
ਢਿੱਲੋਂ ਆਦਿ ਦੇ ਲੇਖ ਛਪਦੇ ਰਹਿੰਦੇ ਹਨ। ਹੋਰ ਵੈੱਬ ਸਾਈਟਾਂ `ਤੇ ਛਪਣ ਦੀ ਗੱਲ ਵੀ ਪੂਰੀ ਤਰ੍ਹਾਂ
ਢੁਕਦੀ ਨਹੀਂ ਕਿਉਂਕਿ ਤੁਹਾਡੇ ਵਲੋਂ ਇਹ ਸ਼ਰਤ ਰੱਖੇ ਜਾਣ ਤੋਂ ਬਾਅਦ ਵੀ ਹੋਰ ਬਹੁਤ ਸਾਰੇ ਲੇਖਕਾਂ
ਦੇ ਉਹ ਲੇਖ ਵੀ ਤੁਹਾਡੀ ਸਾਈਟ `ਤੇ ਛਪ ਰਹੇ ਹਨ ਜਿਹੜੇ ਹੋਰ ਸਾਈਟਾਂ `ਤੇ ਬਰਾਬਰ ਛਪੇ ਹੋਏ ਹੁੰਦੇ
ਹਨ ਜਦੋਂ ਕਿ ਮੇਰੇ ਲੇਖ ਇਸ ਰੱਖੀ ਗਈ ਸ਼ਰਤ ਤੋਂ ਵੀ ਪਹਿਲਾਂ ਹੀ ਛਪਣੇ ਬੰਦ ਹੋ ਗਏ ਸਨ। ਤੀਸਰਾ
ਕਾਰਣ ਵੀ ਬਹੁਤਾ ਢੁਕਦਾ ਨਹੀਂ ਕਿਉਂ ਕਿ ਤਹਾਡੀ ਸਾਈਟ ਤਾਂ ਸੰਬਾਦ ਰਚਾਉਣ `ਚ ਸਭ ਤੋਂ ਮੋਹਰੀ ਮੰਨੀ
ਗਈ ਹੈ। ਆਵਾਗਵਨ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਸਬੰਧ `ਚ ਲੰਬਾ ਸਮਾ ਬਿਲਕੁਲ ਆਪਾ ਵਿਰੋਧੀ
ਵਿਚਾਰਾਂ ਵਾਲੇ ਲੇਖ ਛਪੇ ਹਨ ਜਿਨ੍ਹਾਂ ਵਿਚੋਂ ਕਈਆਂ ਦੀ ਭਾਸ਼ਾ ਵੀ ਇੱਕ ਦੂਜੇ ਪ੍ਰਤੀ ਬਹੁਤ ਸਖ਼ਤ
ਹੁੰਦੀ ਸੀ। ਇੰਦਰਜੀਤ ਸਿੰਘ ਕਾਨ੍ਹਪੁਰ ਤਾਂ, ਮੰਨ ਲੈਂਦੇ ਹਾਂ ਕਿ ਨਵਾਂ ਜ਼ਜ਼ਬਾਤੀ ਲੇਖਕ ਸੀ ਪਰ
ਗੁਰਚਰਨ ਸਿੰਘ ਜਿਉਣਵਾਲਾ ਤਾਂ ਇੱਕ ਜਾਣਿਆ ਪਹਿਚਾਣਿਆ ਲੇਖਕ ਤੇ ਇੱਕ ਵੈੱਬ ਸਾਈਟ ਦਾ ਮੁੱਖ ਸੰਪਾਦਕ
ਵੀ ਹੈ ਪਰ ਉਸ ਨੇ ਮਿਸ਼ਨਰੀ ਲਹਿਰ ਦੇ ਮੋਢੀ ਤੇ ਸਤਿਕਾਰਯੋਗ ਬਜ਼ੁਰਗ ਵਿਦਵਾਨ ਪ੍ਰਿੰ. ਗਿਆਨੀ ਸੁਰਜੀਤ
ਸਿੰਘ ਨਵੀਂ ਦਿੱਲੀ ਵਿਰੁੱਧ ਸਿਰਫ ਆਪਣੇ ਵੀਚਾਰਾਂ ਦੇ ਵਖਰੇਵੇਂ ਕਾਰਣ ਉਨ੍ਹਾਂ `ਤੇ ਜਿਹੜੇ ਨਿਜੀ
ਕਿਸਮ ਦੇ ਘਟੀਆ ਸ਼ਬਦਾਬਲੀ ਵਿੱਚ ਦੋਸ਼ ਲਾਏ ਸਨ ਉਹ ਨਿੰਦਣਯੋਗ ਹਨ ਪਰ ਇਸ ਦੇ ਬਾਵਯੂਦ ਉਸ ਦੀਆਂ
ਲਿਖਤਾਂ ਬਾ-ਦਸਤੂਰ ਛਪ ਰਹੀਆਂ ਹਨ। ਮੈਂ ਕਿਸੇ ਦੀਆਂ ਲਿਖਤਾਂ ਛਪਣ `ਤੇ ਇਤਰਾਜ ਤਾਂ ਬਿਲਕੁਲ ਹੀ
ਨਹੀਂ ਕਰਦਾ ਪਰ ਇਹ ਜਰੂਰ ਬੇਨਤੀ ਕਰਦਾ ਹਾਂ ਕਿ ਮੇਰੀਆਂ ਲਿਖਤਾਂ ਨਾ ਛਪਣ ਦੇ ਕਾਰਣ ਦੱਸਣ ਦੀ ਖੇਚਲ
ਕੀਤੀ ਜਾਵੇ ਤਾ ਕਿ ਕਿ ਮੈਂ ਆਪਣੇ ਮਨ ਅਤੇ ਆਪਣੇ ਪਾਠਕਾਂ ਦੀ ਤਸੱਲੀ ਕਰਵਾ ਸਕਾਂ। ਹੋ ਸਕਦਾ ਹੈ ਕਿ
ਕੰਮ ਦੇ ਜਿਆਦਾ ਰੁਝੇਵੇਂ ਕਾਰਣ ਉਹ ਲਿਖਤਾਂ ਤੁਸੀਂ ਨਾ ਵੇਖ ਸਕੇ ਹੋ ਜਾਂ ਕੁੱਝ ਤਕਨੀਕੀ ਨੁਕਸ
ਕਾਰਣ ਮੇਰੀ ਮੇਲ ਤਹਾਡੇ ਕੋਲ ਪਹੁੰਚ ਹੀ ਨਾ ਰਹੀ ਹੋਵੇ ਤਾਂ ਮੈ ਤਿੰਨ ਲੇਟਐਸਸਟ ਲੇਖ ਆਪ ਜੀ ਨੂੰ
ਦੁਬਾਰਾ ਭੇਜ ਰਿਹਾਂ ਹਾਂ ਜਿਸ ਦੀ ਸੀਸੀ ਸ: ਅਮਰਜੀਤ ਸਿੰਘ ਚੰਦੀ ਸਾਹਿਬ ਨੂੰ ਵੀ ਭੇਜੀ ਜਾਂਦੀ ਹੈ
ਤਾ ਕਿ ਜੇ ਕਿਸੇ ਤਕਨੀਕੀ ਨੁਕਸ ਕਾਰਣ ਤੁਹਾਨੂੰ ਨਾ ਮਿਲ ਰਹੇ ਹੋਣ ਤਾਂ ਤੁਸੀਂ ਉਨ੍ਹਾਂ ਰਾਹੀਂ
ਪ੍ਰਾਪਤ ਕਰ ਸਕੋ ਚੰਦੀ ਸਾਹਿਬ ਨੂੰ ਵੀ ਬੇਨਤੀ ਕੀਤੀ ਜਾਂਦੀ ਹੈ ਕਿ ਮੇਰਾ ਇਹ ਸੁਨੇਹਾ ਤੁਹਾਡੇ ਕੋਲ
ਪੁਜਦਾ ਕਰ ਦੇਣ। ਜੇ ਕਰ ਤੁਸੀਂ ਇਨ੍ਹਾਂ ਨੂੰ ਛਪਣਯੋਗ ਨਹੀ ਸ਼ਮਝਦੇ ਤਾਂ ਇਨ੍ਹਾਂ ਲੇਖਾਂ ਤੇ ਤੁਸੀਂ
ਆਪਣੀ ਟਿੱਪਣੀ ਮੈਨੂੰ ਨਿਜੀ ਰੂਪ’ ਚ ਭੇਜਣ ਦੀ ਖੇਚਲ ਜਰੂਰ ਕਰਨੀ ਜੀ।
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਆਪ ਜੀ ਦਾ ਵੀਰ
ਮਿਤੀ: 8-10-2010
ਕਿਰਪਾਲ ਸਿੰਘ ਬਠਿੰਡਾ
(ਮੋਬ: ) 98554-80797, (ਘਰ) 0164-2210797
(ਸੰਪਾਦਕੀ ਟਿੱਪਣੀ:- ਕਿਰਪਾਲ ਸਿੰਘ ਬਠਿੰਡਾ ਜੀ ਅਸੀਂ ‘ਸਿੱਖ ਮਾਰਗ’ ਤੇ ਕਈ ਵਾਰੀ ਲਿਖ ਚੁੱਕੇ
ਹਾਂ ਅਤੇ ਹੁਣ ਫਿਰ ਦੁਹਰਾ ਦਿੰਦੇ ਹਾਂ ਕਿ ਇੱਥੇ ਪੱਖਪਾਤ, ਧੌਂਸ, ਸਿਪਾਰਸ਼, ਝੂਠ-ਫਰੇਬ ਅਤੇ ਉਹਲੇ
ਵਿੱਚ ਕੁੱਝ ਵੀ ਨਹੀਂ ਹੁੰਦਾ। ਜੋ ਹੁੰਦਾ ਹੈ ਸਿੱਧੀ ਅਤੇ ਸਪਸ਼ਟ ਗੱਲ ਕਰਕੇ ਸਾਰੇ ਪਾਠਕਾਂ ਦੇ
ਸਾਹਮਣੇ ਹੁੰਦਾ ਹੈ। ਇਹ ਚੰਗਾ ਕੀਤਾ ਕਿ ਤੁਸੀਂ ਆਪ ਹੀ ਪੁੱਛ ਲਿਆ ਅਤੇ ਜੇ ਕਰ ਹੋਰ ਵੀ ਕਿਸੇ
ਲੇਖਕ/ਪਾਠਕ ਨੂੰ ਕੋਈ ਭੁਲੇਖਾ/ਸ਼ੰਕਾ ਕਿਸੇ ਵੀ ਗੱਲ ਦਾ ਹੋਵੇ ਤਾਂ ਉਹ ਸਿੱਧੀ ਅਤੇ ਸਪਸ਼ਟ ਗੱਲ ਸਾਡੇ
ਨਾਲ ਕਰੇ। ਤੁਹਾਡੀਆਂ ਲਿਖਤਾਂ ਨਾ ਛਪਣ ਦੇ ਕਾਰਨ ਅਤੇ ਤੁਹਾਡੇ ਵਲੋਂ ਉਠਾਏ ਗਏ ਸਵਾਲ, ਇਤਰਾਜ਼,
ਸ਼ੰਕੇ/ਨੁਕਤਿਆਂ ਦੇ ਸੰਖੇਪ ਜਿਹੇ ਜਵਾਬ ਇਸ ਤਰ੍ਹਾਂ ਹਨ:
(1) ਅਸੀਂ ਪਹਿਲਾਂ ਤੋਂ ਹੀ ਨਾ ਤਾਂ ‘ਸਪੋਕਸਮੈਨ’ ਦੇ ਅੰਨੇ ਹਮਾਇਤੀ ਹਾਂ ਅਤੇ ਨਾ ਹੀ ਵਿਰੋਧੀ।
ਜਦੋਂ 1998 ਵਿੱਚ ਭਾਈ ਰਣਜੀਤ ਸਿੰਘ ਨੇ ਤੱਪੜਾਂ ਵਾਲਾ ਕਥਿਤ ਹੁਕਮਨਾਮਾ ਭੇਜਿਆ ਸੀ ਤਾਂ ਇੱਥੇ
ਕਨੇਡਾ ਖਾਸ ਕਰਕੇ ਬੀ. ਸੀ. ਸੂਬੇ ਵਿਚ, ਤਕਰੀਬਨ ਹਰ ਇੱਕ ਗੁਰਦੁਆਰੇ ਦੇ ਵਿੱਚ ਲੜਾਈ ਝਗੜਾ ਹੋਇਆ
ਸੀ। ਮੈਂ ਇਸ ਹੁਕਮਨਾਮੇ ਦੇ ਅਉਣ ਤੋਂ ਪਹਿਲਾਂ ਵੀ, ਬਾਅਦ ਵਿੱਚ ਵੀ ਅਤੇ ਹੁਣ ਵੀ ਇਸ ਨੂੰ ਗੁਰਮਤਿ
ਵਿਰੋਧੀ ਕਹਿੰਦਾ ਹਾਂ। ਇਸ ਬਾਰੇ ਵਧੇਰੇ ਜਾਣਕਾਰੀ ਲਈ ਤੁਸੀਂ ਮੇਰਾ ਇੱਕ ਲੇਖ ‘ਸਿੱਖ ਮਾਰਗ’ ਤੇ
ਪੜ੍ਹ ਸਕਦੇ ਹੋ। ਮੇਰੇ ਖਿਆਲਾਂ ਦਾ ਇਤਨਾ ਕੁ ਅਸਰ ਜਰੂਰ ਹੋ ਗਿਆ ਸੀ ਕਿ ਮੇਰੇ ਆਪਣੇ ਛੋਟੇ ਜਿਹੇ
ਸ਼ਹਿਰ ਦੇ ਤਕਰੀਬਨ 80% ਸਿੱਖ ਸ਼ਰਧਾਲੂਆਂ ਨੇ ਇਸ ਹੁਕਮਨਾਮੇ ਨੂੰ ਨਿਕਾਰ ਦਿੱਤਾ ਸੀ। ਉਸ ਵੇਲੇ
ਤਕਰੀਬਨ ਸਾਰੇ ਹੀ ਲੀਡਰ/ਲੇਖਕ ਜਾਂ ਤਾਂ ਚੁੱਪ ਸਨ ਅਤੇ ਜਾਂ ਫਿਰ ਇਸ ਨੂੰ ਠੀਕ ਕਹਿੰਦੇ ਸਨ। ਉਦੋਂ
ਸਿਰਫ ਮਾਸਕ ਸਪੋਕਸਮੈਨ ਨੇ ਹੀ ਇਸ ਨੂੰ ਗਲਤ ਕਿਹਾ ਸੀ ਅਤੇ ਇਸ ਵਿਚੋਂ ਹਵਾਲੇ ਇਥੇ ਦੀਆਂ ਅਖਬਾਰਾਂ
ਵਿਚੋਂ ਪੜ੍ਹਨ ਨੂੰ ਮਿਲਦੇ ਸਨ। ਉਸ ਵੇਲੇ ਮੈਂ ਆਪਣੇ ਇੱਕ ਰਿਸ਼ਤੇਦਾਰ ਨੂੰ ਕਹਿ ਕਿ ਇਸ ਦੀ ਇੱਕ
ਕਾਪੀ ਮੰਗਵਾਈ ਸੀ ਅਤੇ ਫਿਰ ਇਸ ਦਾ ਚੰਦਾ ਭੇਜ ਕੇ ਲਗਵਾ ਲਿਆ। ਕੁੱਝ ਮਹੀਨੇ ਪੜ੍ਹ ਕੇ ਬੰਦ ਕਰਵਾ
ਦਿੱਤਾ। ਕਾਰਣ ਇਹ ਸੀ ਕਿ ਇਹ ਗੱਲਾਂ ਤਾਂ ਜ਼ਰੂਰ ਸਿਆਣੀਆਂ ਦਲੀਲ ਨਾਲ ਕਰਦਾ ਸੀ ਪਰ ਕਈ ਕੁੱਝ ਹੋਰ
ਵੀ ਛਪਦਾ ਸੀ ਜੋ ਕਿ ਮੈਨੂੰ ਚੰਗਾ ਨਹੀਂ ਸੀ ਲਗਦਾ। ਜਿਹਨਾ ਵਿਚੋਂ ਇੱਕ ਇਹ ਸੀ ਕਿ ਇਹ ਗੁਰੂਆਂ
ਦੀਆਂ ਨਕਲੀ ਫੋਟੋਆਂ ਛਾਪਦਾ ਸੀ ਜੋ ਕਿ ਹਾਲੇ ਤੱਕ ਵੀ ਛਪ ਰਹੀਆਂ ਹਨ। ਫਿਰ ਰੋਜ਼ਾਨਾ ਸਪੋਕਸਮੈਂਨ
ਸ਼ੁਰੂ ਹੋਣ ਤੋਂ ਬਾਅਦ ਜਦੋਂ ਜੋਗਿੰਦਰ ਸਿੰਘ ਨੂੰ ਕਥਿਤ ਤੌਰ ਤੇ ਛੇਕ ਦਿੱਤਾ ਸੀ ਤਾਂ ਮੈਂ ਆਮ
ਸਿੱਖਾਂ ਦੇ ਮਨਾ ਵਿਚੋਂ ਇਸ ਭੈਅ ਨੂੰ ਦੂਰ ਕਰਨ ਲਈ ਇਸ ਦੀ ਫੋਟੋ ਹੋਰ ਕਥਿਤ ਤੌਰ ਤੇ ਛੇਕਿਆਂ ਦੇ
ਨਾਲ ਲਾ ਕੇ ‘ਸਿੱਖ ਮਾਰਗ’ ਤੇ ਪਾਈ ਰੱਖੀ। ਜਿਸ ਬਾਰੇ ਕਈ ਪਾਠਕ ਲਿਖਦੇ ਸਨ ਕਿ ਇਹ ਅਕਾਲ ਤਖ਼ਤ ਦੇ
ਸ਼ਰਧਾਲੂਆਂ ਨੂੰ ਚਿੜੌਣ ਲਈ ਪਾਈ ਹੈ। ਫਿਰ ਇਸ ਦੇ ਨਾਲ ਦੇ ਹੀ ਜਿਹਨਾ ਵਿਚੋਂ ਤੁਸੀਂ ਵੀ ਇੱਕ ਹੋ,
ਇਸ ਦੇ ਵਿਰੁੱਧ ਲਿਖਣ ਲੱਗ ਪਏ ਅਸੀਂ ਉਹ ਵੀ ਪਉਂਦੇ ਰਹੇ ਅਤੇ ਹੁਣ ਤੱਕ ਵੀ ਪਾ ਰਹੇ ਹਾਂ। ਇਤਨਾ
ਕੁੱਝ ਲਿਖਣ ਤੋਂ ਭਾਵ ਇਹ ਹੈ ਕਿ ਅਸੀਂ ਨਾ ਤਾਂ ਇਸ ਦੇ ਕੱਟੜ ਵਿਰੋਧੀ ਹਾਂ ਅਤੇ ਨਾ ਹੀ ਅੰਨੇ
ਹਮਾਇਤੀ।
(2) ਮੈਂ ਆਪਣਾ ਕੰਮ ਕੁੱਝ ਘੱਟ ਕਰਨ ਲਈ ਪਹਿਲ ਦੇ ਅਧਾਰ ਤੇ ਉਹੀ ਲਿਖਤਾਂ ਪਉਂਦਾ ਹਾਂ ਜਿਹੜੇ ਕਿ
ਸਿਰਫ ‘ਸਿੱਖ ਮਾਰਗ’ ਨੂੰ ਹੀ ਭੇਜਦੇ ਹਨ ਜਾਂ ਫਿਰ ਇਥੇ ਛਪਣ ਤੋਂ ਬਾਅਦ ਹੋਰ ਥਾਵਾਂ ਤੇ ਭੇਜਦੇ ਹਨ।
ਇਹ ਅਸੂਲ ਸਾਰਿਆਂ ਲਈ ਇਕੋ ਜਿਹੇ ਹਨ। ਜੇ ਕਰ ਇਸ ਵਿੱਚ ਅਸੀਂ ਕੋਈ ਕੁਤਾਹੀ ਕਰਦੇ ਹਾਂ ਤਾਂ ਸਾਨੂੰ
ਦੱਸੋ। ਕਿਉਂਕਿ ਅਸੀਂ ਸਾਰੀਆਂ ਅਖਬਾਰਾਂ/ਵੈਬਸਾਈਟਾਂ ਨਾ ਤਾਂ ਪੜ੍ਹਦੇ ਹਾਂ ਅਤੇ ਨਾ ਹੀ ਪੜ੍ਹ ਸਕਦੇ
ਹਾਂ। ਜਦੋਂ ਵੀ ਇਹ ਗੱਲ ਸਾਡੇ ਨੋਟਿਸ ਵਿੱਚ ਆਉਂਦੀ ਹੈ ਤਾਂ ਅਸੀਂ ਉਸੇ ਵੇਲੇ ਹੀ ਉਸ ਤੇ ਅਮਲ ਕਰਨ
ਦਾ ਯਤਨ ਕਰਦੇ ਹਾਂ। ਇਸ ਦੀਆਂ ਦੋ ਮਿਸਾਲਾਂ ਪਿਛਲੇ ਦੋ ਕੁ ਹਫਤਿਆਂ ਦੀਆਂ ਸਾਂਝੀਆਂ ਕਰਦਾ ਹਾਂ। ਸ:
ਹਰਦੇਵ ਸਿੰਘ ਜੰਮੂ ਦਾ ਇੱਕ ਲੇਖ ਇੱਕ ਸਾਈਟ ਤੇ ਛਪ ਚੁੱਕਾ ਸੀ ਤਾਂ ਅਸੀਂ ਉਸ ਨੂੰ ਪਉਣ ਤੋਂ ਰੋਕ
ਲਿਆ। ਉਹਨਾ ਦੇ ਕਹਿਣ ਦੇ ਮੁਤਾਬਕ ਉਹ ਲੇਖ ਸਾਡੇ ਨੋਟ ਦੇ ਪੜ੍ਹਨ ਤੋਂ ਪਹਿਲਾਂ ਹੀ ਲੇਖ ਭੇਜ ਚੁੱਕਾ
ਸੀ ਤਾਂ ਉਸ ਦੇ ਨਾਲ ਨੋਟ ਲਾ ਕੇ ਦੂਸਰੇ ਹਫਤੇ ਪਾਇਆ ਸੀ। ਇਸੇ ਤਰ੍ਹਾਂ ਇੱਕ ਲੇਖ ਰਜਿੰਦਰ ਸਿੰਘ
ਖਾਲਸਾ ਪੰਚਾਇਤ ਦਾ ਵੀ ਪਹਿਲਾਂ ਛਪ ਚੁੱਕਾ ਸੀ ਤਾਂ ਅਸੀਂ ਉਸ ਨੂੰ ਵੀ ਨਹੀਂ ਪਾਇਆ। ਅਸੀਂ ਨਾਲ ਇਹ
ਵੀ ਦੱਸ ਦੇਣਾ ਚਾਹੁੰਦੇ ਹਾਂ ਕਿ ਲੇਖਕਾਂ ਦੇ ਲੇਖਾਂ ਤੇ ਅਸੀਂ ਆਪਣਾ ਕੋਈ ਵੀ ਅਧਿਕਾਰ ਨਹੀਂ
ਰੱਖਦੇ। ਇਹ ਜਦੋਂ ਵੀ ਚਾਹੁੰਣ ਇਥੋਂ ਹਟਾ ਸਕਦੇ ਹਨ ਜਾਂ ਕਾਪੀ ਕਰਕੇ ਹੋਰ ਥਾਵਾਂ ਤੇ ਭੇਜ ਸਕਦੇ
ਹਨ। ਬਹੁਤੇ ਵੈਬਸਾਈਟਾਂ ਵਾਲੇ ਆਪ ਹੀ ਇਥੋਂ ਕਾਪੀ ਕਰਕੇ ਪਾ ਲੈਂਦੇ ਹਨ ਅਤੇ ਉਹ ਇਹ ਜ਼ਿਕਰ ਵੀ ਨਹੀਂ
ਕਰਦੇ ਕਿ ਇਹ ‘ਸਿੱਖ ਮਾਰਗ’ ਤੋਂ ਲਿਆ ਹੈ। ਅਸੀਂ ਅੱਜ ਤੱਕ ਸ਼ਾਇਦ ਹੀ ਕੋਈ ਐਸੀ ਲਿਖਤ ਹੋਵੇ ਜਿਹੜੀ
ਕਿ ਹੋਰ ਥਾਂ ਤੋਂ ਲੈ ਕੇ ਪਾਈ ਦਾ ਕੋਈ ਜ਼ਿਕਰ ਨਾ ਕੀਤਾ ਹੋਵੇ। ਸਰਦਾਰ ਦਲਬੀਰ ਸਿੰਘ ਦੀ ਇੱਕ ਵੀਡੀਓ
ਅਸੀਂ ‘ਸਿੱਖ ਅਫੇਅਰ’ ਦੀ ਸਾਈਟ ਤੋਂ ਲੈ ਕੇ ਪਾਈ ਸੀ ਅਤੇ ਨਾਲ ਬਕਾਇਦਾ ਜ਼ਿਕਰ ਵੀ ਕੀਤਾ ਸੀ ਕਿ ਇਸ
ਸਾਈਟ ਤੋਂ ਲੈ ਕੇ ਪਾਈ ਹੈ ਅਤੇ ਪਉਣ ਦਾ ਕਾਰਨ ਵੀ ਦੱਸਿਆ ਸੀ। ਪਰ ਫਿਰ ਵੀ ਫਰੀਦਾਬਾਦ ਦੀ ਬੀਬੀ
ਹਰਬੰਸ ਕੌਰ ਨੇ ਇੱਕ ਮੇਹਣਾ ਵੀ ਮਾਰਿਆ ਕਿ ਇਹ ਇਜ਼ਾਜਤ ਕਿਸ ਤੋਂ ਲਈ ਹੈ? ਹਾਲਾਂ ਕਿ ਉਹਨਾ ਨੇ ਕਈ
ਲੇਖ ‘ਸਿੱਖ ਮਾਰਗ’ ਤੋਂ ਲੈ ਕੇ ਪਾਏ ਸਨ ਅਤੇ ਇਸ ਦਾ ਕੋਈ ਜ਼ਿਕਰ ਵੀ ਨਹੀਂ ਸੀ ਕੀਤਾ। ਅਸੀਂ ਸਿੱਖ
ਮਾਰਗ ਤੇ ਲੇਖ ਐਤਵਾਰ ਸ਼ਾਮ ਨੂੰ ਪਉਂਦੇ ਹਾਂ, ਇੱਥੇ ਛਪਣ ਤੋਂ ਬਾਅਦ ਕਈ ਦੇਰ ਰਾਤ ਨੂੰ ਜਾਂ ਸਵੇਰੇ
ਹੀ ਕਾਪੀ ਕਰਕੇ ਪਾ ਲੈਂਦੇ ਹਨ। ਹੋ ਸਕਦਾ ਹੈ ਕਿ ਤੁਹਾਨੂੰ ਇਸ ਦਾ ਭੁਲੇਖਾ ਲੱਗਿਆ ਹੋਵੇ। ਇਹ ਸ਼ਰਤ
ਪਾਠਕਾਂ ਦੇ ਪੰਨੇ ਤੇ ਲਾਗੂ ਨਹੀਂ ਹੈ। ਅਸੀਂ ਕਈ ਲੇਖ, ਲੇਖਕਾਂ ਦੇ ਕਹਿਣ ਤੇ ਜਾਂ ਆਪ ਹੀ ਉਥੇ ਪਾ
ਦਿੰਦੇ ਹਾਂ ਜਿਹੜੇ ਕਿ ਹੋਰ ਥਾਵਾਂ ਤੇ ਵੀ ਛਪੇ ਹੋਏ ਹੁੰਦੇ ਹਨ। ਅੱਜ ਹੀ ਅਸੀਂ ਹਰਲਾਜ਼ ਸਿੰਘ ਦਾ
ਲੇਖ ਵੀ ਉਥੇ ਹੀ ਪਾਇਆ ਹੈ।
(3) ਤੁਹਾਡੇ ਲੇਖ ਛਪਣ ਨਾਲ ਵਾਦ-ਵਿਵਾਦ ਵਾਲੀ ਕੋਈ ਗੱਲ ਨਹੀਂ ਹੈ।
ਅਸਲ ਕਾਰਨ:- ਇਸ ਦੇ ਕਈ ਕਾਰਨ ਹਨ। ਸਭ ਤੋਂ ਵੱਡਾ ਕਾਰਨ ਤਾਂ ਇਹ ਹੈ ਕਿ ਤੁਸੀਂ ਕਦੀ ਵੀ ਠੀਕ ਪਤੇ
ਤੇ ਲਗਾਤਾਰ ਆਪਣੀਆਂ ਲਿਖਤਾਂ ‘ਸਿੱਖ ਮਾਰਗ’ ਨੂੰ ਨਹੀਂ ਭੇਜੀਆਂ। ਅਸੀਂ ਜਨਵਰੀ 07, 2010 ਨੂੰ
ਤੁਹਾਨੂੰ ਇਸ ਬਾਰੇ ਇੱਕ ਈ-ਮੇਲ ਭੇਜੀ ਸੀ ਜਿਸ ਦੀਆਂ ਪਹਿਲੀਆਂ ਕੁੱਝ ਲਾਈਨਾ ਇਹ ਸਨ:
ਕਿਰਪਾਲ ਸਿੰਘ ਬਠਿੰਡਾ ਜੀਓ,
6 ਜਨਵਰੀ 2010 ਨੂੰ ਜਗਤਾਰ ਸਿੰਘ ਜਾਚਕ ਜੀ ਵਲੋਂ ‘ਸੱਚ ਦੀ ਪਟਾਰੀ’ ਦੇ ਦੋ ਪੰਨਿਆਂ ਵਾਲੀ ਫਾਰਵਡ
ਕੀਤੀ ਹੋਈ ਈ-ਮੇਲ ਮਿਲੀ ਹੈ। ਜੋ ਤੁਸੀਂ ਈ-ਮੇਲ ਭੇਜੀ ਸੀ ਉਸ ਵਿੱਚ ‘ਸਿੱਖ ਮਾਰਗ’ ਦੇ ਦੋ ਗਲਤ
ਈ-ਮੇਲ ਪਤੇ ਦਰਜ਼ ਸਨ। ‘ਸਿੱਖ ਮਾਰਗ’ ਦਾ ਠੀਕ ਈ-ਮੇਲ ਪਤਾ ਇਹ ਹੈ:
ਇਸ ਦਾ ਤੁਸੀਂ ਕੋਈ ਵੀ ਜਵਾਬ ਨਹੀਂ ਦਿੱਤਾ ਅਤੇ ਨਾ ਹੀ ਤੁਹਾਡੀ ਕੋਈ ਲਿਖਤ ਸਾਨੂੰ ਮਿਲੀ ਸੀ। ਇਸ
ਤੋਂ ਪੰਜ ਦਿਨ ਬਾਅਦ ਜਨਵਰੀ 12, 2010 ਨੂੰ ਅਸੀਂ ਫਿਰ ‘ਸਿੱਖ ਮਾਰਗ’ ਤੇ ਤੁਹਾਡੇ ਲਈ ਇੱਕ ਨੋਟ
ਲਿਖ ਕੇ ਪਾਇਆ ਸੀ ਜਿਹੜਾ ਕਿ ਤੁਸੀਂ ਹੁਣ ਵੀ ਪਾਠਕਾਂ ਦੇ ਪੰਨੇ ਤੇ ਪੜ੍ਹ ਸਕਦੇ ਹੋ। ਉਸ ਨੂੰ ਫਿਰ
ਇੱਥੇ ਕਾਪੀ ਕਰਕੇ ਪਾ ਰਿਹਾ ਹਾਂ:
ਜਿਵੇਂ ਕਿ ਉਪਰ ਲਿਖੇ ਆਪਣੇ ਪੱਤਰ ਵਿੱਚ ਗੁਰਿੰਦਰ ਸਿੰਘ ਨੇ ਜ਼ਿਕਰ ਕੀਤਾ ਹੈ ਕਿ ਪੱਤਰਕਾਰ ਹੋਣ ਦੇ
ਨਾਤੇ ਉਹਨਾ ਨੂੰ ਸੌ ਤੋਂ ਵੱਧ ਈ-ਮੇਲਾਂ ਆਉਂਦੀਆਂ ਹਨ। ਇਸੇ ਤਰ੍ਹਾਂ ਸ਼ਾਇਦ ਕਿਰਪਾਲ ਸਿੰਘ ਬਠਿੰਡਾ
ਨੂੰ ਵੀ ਆਉਂਦੀਆਂ ਹੋਣਗੀਆਂ। ਕੁੱਝ ਦਿਨ ਪਹਿਲਾਂ ਗਿਆਨੀ ਜਗਤਾਰ ਸਿੰਘ ਜਾਚਕ ਬਾਰੇ ਇਹਨਾ ਵਲੋਂ
ਭੇਜੀ ਹੋਈ ਇੱਕ ਪ੍ਰੈੱਸ ਰਿਪੋਰਟ ਅਖਬਾਰਾਂ ਵਿੱਚ ਛਪੀ ਸੀ। ਜਿਹੜੀ ਕਿ ਜਗਤਾਰ ਸਿੰਘ ਜਾਚਕ ਨੇ
ਮੈਨੂੰ ਫਾਰਵਡ ਕੀਤੀ ਸੀ। ਸ਼ਾਇਦ ਉਹ ਸਮਝਦੇ ਹੋਣਗੇ ਕਿ ਮੈਂ ਉਸ ਨੂੰ ਜਾਣ ਕੇ ਨਹੀਂ ਛਾਪਿਆ। ਉਸ
ਰਿਪੋਰਟ ਤੋਂ ਮੈਂਨੂੰ ਪਤਾ ਲੱਗਿਆ ਸੀ ਕਿ ਇਹ ‘ਸਿੱਖ ਮਾਰਗ’ ਨੂੰ ਕਿਰਪਾਲ ਸਿੰਘ ਵਲੋਂ ਦੋ ਗਲਤ
ਪਤਿਆਂ ਤੇ ਭੇਜੀ ਗਈ ਸੀ। ਇਸ ਬਾਰੇ ਕਿਰਪਾਲ ਸਿੰਘ ਨੂੰ ਸੂਚਿਤ ਕਰ ਦਿੱਤਾ ਸੀ ਕਿ ਜੇ ਕਰ ਉਹਨਾ ਨੇ
ਅਗਾਂਹ ਵਾਸਤੇ ਕੋਈ ਲਿਖਤ ਭੇਜਣੀ ਹੋਵੇ ਤਾਂ ਇਸ ਠੀਕ ਪਤੇ ਤੇ ਭੇਜੀ ਜਾਵੇ। ਇਹ ਠੀਕ ਪਤਾ (ਈ-ਮੇਲ)
‘ਸਿੱਖ ਮਾਰਗ’ ਦੇ ਮੁੱਖ ਪੰਨੇ ਦੇ ਹੇਠਾਂ ਲਿਖਿਆ ਹੁੰਦਾ ਹੈ। ਇਹ ਹੈ: ਆਈ ਐੱਨ ਐੱਫ ਓ ਐਟ ਸਿੱਖ
ਮਾਰਗ ਡਾਟ ਕੌਮ। ਪਰ ਉਹਨਾ ਨੇ ਕੋਈ ਵੀ ਜਵਾਬ ਨਹੀਂ ਦਿੱਤਾ ਸ਼ਾਇਦ ਬਿਨਾ ਪੜ੍ਹੇ ਡਿਲੀਟ ਕਰ ਦਿੱਤੀ
ਹੋਵੇ।
ਇਸ ਉਪਰ ਲਿਖੇ ਮੁੱਖ ਵੱਡੇ ਕਾਰਨ ਤੋਂ ਬਿਨਾ ਛੋਟਾ ਜਿਹਾ ਇੱਕ ਇਹ ਵੀ ਕਾਰਨ ਹੈ ਕਿ ਜਦੋਂ ਤੁਹਾਡਾ
ਇੱਕ ਲੇਖ ਸਪੋਕਸਮੈਨ ਦੇ ਵਿਰੋਧ ਵਿੱਚ ਛਾਪ ਦਿੱਤਾ ਤਾਂ ਉਸ ਤੋਂ ਬਾਅਦ ਤੁਸੀਂ ਹੋਰ ਮੁੱਦੇ ਤਿਆਗ ਕਿ
ਸਿਰਫ ਇੱਕ ਹੀ ਮੁਹਾਰਨੀ ਪੜ੍ਹਨੀ ਸ਼ੁਰੂ ਕਰ ਦਿੱਤੀ। ਉਹ ਸੀ ਬੱਸ, ਸੌਦਾ ਸੰਪਾਦਕ, ਸੌਦਾ ਸੰਪਾਦਕ।
ਤੁਹਾਡੇ ਹੀ ਨਹੀਂ ਹੋਰ ਵੀ ਕਈਆਂ ਦੇ ਲੇਖ ਜੋ ਕਿ ਸਪੋਕਸਮੈਨ ਦੇ ਹਮਾਇਤੀਆਂ ਨੂੰ ਘਟੀਆ ਸ਼ਬਦਾਵਲੀ
ਵਰਤ ਕੇ ਲਿਖੇ ਹੋਏ ਸਨ ਉਹ ਵੀ ਨਹੀ ਸੀ ਛਾਪੇ। ਇਸ ਨਾਲ ਆਉਣ ਵਾਲੇ ਸਮੇਂ ਵਿੱਚ ਰਲ ਕੇ ਚੱਲਣ ਦੀ
ਸੰਭਾਵਨਾਂ ਘਟਦੀ ਸੀ ਅਤੇ ਆਪਸ ਕੁੜੱਤਣ ਵਧਣ ਦੀ ਜ਼ਿਆਦਾ ਸੰਭਾਵਨਾ ਸੀ।
ਅੰਤ ਵਿੱਚ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਤੁਸੀਂ ਸਾਨੂੰ ਆਪਣੀਆਂ ਲਿਖਤਾਂ ਠੀਕ ਪਤੇ ਤੇ
ਭੇਜਦੇ ਰਹੋ ਤੁਹਾਡੇ ਨਾਲ ਬਾਕੀਆਂ ਵਰਗਾ ਹੀ ਵਰਤਾਓ ਹੋਵੇਗਾ ਕੋਈ ਵੱਖਰਾ ਨਹੀਂ ਕਿਉਂਕਿ ਅਸੂਲ
ਸਾਰਿਆਂ ਲਈ ਇਕੋ ਜਿਹੇ ਹੀ ਹਨ। ਅਸੀਂ ਇੱਥੇ ਸਾਰਿਆਂ ਨਾਲ ਇਕੋ ਜਿਹਾ ਹੀ ਬਿਨਾ ਪੱਖ-ਪਾਤ ਤੇ ਵਰਤਾਓ
ਕੀਤਾ ਹੈ ਅਤੇ ਅਗਾਂਹ ਵੀ ਇਸੇ ਤਰ੍ਹਾਂ ਹੀ ਕਰਦੇ ਰਹਾਂਗੇ। ਕਿਉਂਕਿ ਤੁਸੀਂ ਇੱਕ ਪੱਤਰਕਾਰ ਹੋ ਅਤੇ
ਤੁਸੀਂ ਕਈ ਰਾਜਨੀਤਕ ਪ੍ਰੈੱਸ ਨੋਟ ਅਤੇ ਸ਼ਾਇਦ ਲੇਖ ਵੀ ਲਿਖਦੇ ਹੋ। ‘ਸਿੱਖ ਮਾਰਗ’ ਨਿਰੋਲ ਧਾਰਮਕਿ
ਹੋਣ ਦੇ ਕਾਰਨ ਅਜਿਹੇ ਛਾਪਣੇ ਸੰਭਵ ਨਹੀਂ ਹਨ। ਧਾਰਮਿਕ ਵਿਸ਼ਿਆਂ ਬਾਰੇ ਤੁਹਾਡੀਆਂ ਲਿਖਤਾਂ ਬਾਕੀ
ਹੋਰ ਲੇਖਕਾਂ ਵਾਂਗ ਹੀ ਛਪਣਗੀਆਂ। ਜੇ ਕਰ ਕਿਸੇ ਹੋਰ ਸ਼ਪਸ਼ਟੀਕਰਨ ਦੀ ਲੋੜ ਹੋਵੇ ਤਾਂ ਲਿਖ ਦੇਣਾ)
(10/10/10)
ਬਲਦੇਵ ਸਿੰਘ ਫਿਰੋਜ਼ਪੁਰ
ਸਤਿਕਾਰ ਯੋਗ ਸੰਪਾਦਕ ਸਰਦਾਰ ਮੱਖਣ ਸਿੰਘ ਜੀ,
ਸੰਪਾਦਕੀ ਮੈਂਬਰ ਅਤੇ ਪਾਠਕ ਵੀਰੋ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਰਦਾਰ ਜਸਬੀਰ ਸਿੰਘ ਜੀ, ਕੈਲਗਰੀ ਜੀ,
ਆਪ ਜੀ ਨੇਂ ਲਿਖਿਆ ਹੈ,
ਜਦੋਂ ਮੈਨੂੰ ਇਹ ਵੀ ਪਤਾ ਨਹੀਂ ਕਿ ਰੂਹਾਂ ਜਰਾਸੀਮਾਂ ਦੇ ਰੂਪ ਵਿੱਚ ਹੁੰਦੀਆਂ ਹਨ ਅਤੇ ਕਰੋੜਾਂ
ਦੀ ਗਿਣਤੀ ਵਿੱਚ ਸੂਈ ਦੇ ਨੱਕੇ ਵਿੱਚ ਸਮਾ ਸਕਦੀਆਂ ਹਨ ਤਾਂ ਇਹ ਕਿਸ ਤਰ੍ਹਾਂ ਪਤਾ ਹੋ ਸਕਦਾ ਹੈ ਕਿ
ਸਾਰੀਆਂ ਰੂਹਾਂ ਜੋ ਅਰਬਾਂ ਖਰਬਾਂ ਦੀ ਗਿਣਤੀ ਵਿੱਚ ਹਨ ਉਨ੍ਹਾਂ ਦਾ ਕੀ ਬਣੇਗਾ? ਸੋ ਇਸ ਬਾਰੇ ਵੀ
ਆਪ ਜੀ ਹੀ ਜਾਣਕਾਰੀ ਦੇ ਦਿਉ ਤਾਂ ਮਿਹਰਬਾਨੀ ਹੋਵੇਗੀ।
ਵੀਰ ਜੀ ਬਿੱਗ ਬੈਂਗ ਇੱਕ ਫਾਈਨਲ ਕਿਰਿਆਂ ਹੈ। “ਉਸ ਵਕਤ ਰੂਹਾਂ ਕਿਥੇ ਜਾਣ
ਗੀਆਂ” ਇਹ ਬਹੁਤ ਅਹਿਮ ਸਵਾਲ ਹੈ। ਇਸ ਸਵਾਲ ਨੂੰ ਅਸੀਂ, ਇਸ ਪੜ੍ਹਾਈ (ਸਿੱਖਿਆ) ਦੇ
Final Exam
ਦਾ ਸਵਾਲ ਵੀ ਕਹਿ ਸੱਕਦੇ ਹਾਂ। ਅਜੇ ਤਾਂ ਸਾਡੀ ਸਮਝ ਵਿੱਚ ਪ੍ਰਾਈਮਰੀ ਦੇ ਸਵਾਲ ਵੀ ਨਹੀਂ ਆ ਰਹੇ,
ਫਾਈਨਲ ਦੇ ਸਵਾਲ ਕਿਸ ਤਰਾਂ ਸਮਝ ਸੱਕਾਂ ਗੇ। ਜੇ ਮੈਂ ਤੁਹਾਨੂੰ ਦੱਸ ਵੀ ਦੇਵਾਂ ਤਾਂ ਤੁਸੀਂ ਸਮਝ
ਨਹੀਂ ਸੱਕੋ ਗੇ। ਇਸ ਤੋਂ ਪਹਿਲੇ ਇੱਕ ਪ੍ਰਾਈਮਰੀ ਸਵਾਲ
(ਦੇਦਾ ਦੇ ਲੈਦੇ ਥਕਿ ਪਾਹਿ)
ਬਾਰੇ ਵੀ ਤੁਸੀਂ ਮੈਨੂੰ ਮੋੜਵਾਂ ਸਵਾਲ ਕਰ ਚੁਕੇ ਹੋ। ਪਰ
ਮੈਂ ਉਸ ਸਵਾਲ ਨੂੰ ਟਾਲਦਾ ਆਇਆ ਸੀ, ਕਿਉਂ ਕੇ ਮੈਂ ਸਮਝਦਾ ਸੀ, ਸ਼ਾਇਦ ਤੁਸੀਂ ਉਸ ਵਕਤ ਇਸ ਦਾ ਪੂਰਾ
ਭਾਵ ਸਮਝ ਨਾਂ ਸਕੋ। ਸੋ ਮੈਂ ਤੁਹਾਡੇ ਉਸ ਸਵਾਲ ਦਾ ਉੱਤਰ ਅੱਜ ਵਾਲੇ ਲੇਖ ਵਿੱਚ ਗੁਰਬਾਣੀਂ ਦੀ
ਵਿਚਾਰ ਦੇ ਵਿੱਚ ਹੀ ਦੇ ਰਿਹਾ ਹਾਂ ਜੀ। ਅਤੇ ਜਦੋਂ ਮੈਨੂੰ ਥੋੜਾ ਜਿਹਾ ਵੀ ਮਹਿਸੂਸ ਹੋਇਆ, ਕੇ
ਤੁਸੀਂ ਅੱਜ ਵਾਲੇ ਸਵਾਲ ਨੂੰ ਸਮਝ ਸਕੋ ਗੇ, ਤਾਂ ਇਸ ਦਾ ਉੱਤਰ ਵੀ ਦੇ ਦੇਵਾਂ ਗਾ ਜੀ। ਬੱਸ ਇਸ
ਸਵਾਲ ਦੇ ਉੱਤਰ ਨੂੰ ਜਾਨਣ ਦੀ ਖਾਹਸ਼, ਤੁਹਾਡੇ (ਸਾਰਿਆਂ ਦੇ) ਮਨ ਵਿੱਚ ਹੋਣੀਂ ਚਾਹੀਦੀ ਹੈ। ਅਤੇ
ਮੈਂ ਸਮਝਦਾ ਹਾਂ ਕੇ ਆਵਾਗਉਣ ਦੇ ਸਬੰਧ ਵਿਚ, ਮੇਰੇ ਬਾਰੇ ਜੋ ਸ਼ੰਕੇ ਤੁਹਾਡੇ ਮਨ ਵਿੱਚ ਸਨ, ਸਾਰੇ
ਦੂਰ ਹੋ ਗਏ ਹੋਣ ਗੇ। ਜੇ ਕੁੱਝ ਬਾਕੀ ਰਹਿ ਗਏ ਹਨ, ਤਾਂ ਉਮੀਦ ਹੈ ਅੱਜ ਵਾਲਾ ਲੇਖ ਪੱੜ੍ਹ ਕੇ ਉਹ
ਵੀ ਦੂਰ ਹੋ ਜਾਣ ਗੇ ਜੀ।
ਵੀਰ ਜੀ ਸਿੱਖ ਮਾਰਗ ਤੇ ਆਪਸੀ ਝਗੜਾ ਕੋਈ ਨਵੀਂ ਗੱਲ ਨਹੀਂ ਹੈ। ਅਤੇ ਇਹ
ਝਗੜਾ ਆਮ ਤੌਰ ਤੇ ਲਿਖਾਰੀਆਂ ਲਿਖਾਰੀਆਂ ਵਿੱਚ ਹੁੰਦਾ ਹੈ। ਪਾਠਕਾਂ ਤੇ ਲਿਖਾਰੀਆਂ ਦਰਮਿਆਨ ਕਦੇ
ਝਗੜਾ ਨਹੀਂ ਹੁੰਦਾ। ਝਗੜੇ ਦਾ ਕਾਰਨ ਇਹ ਹੈ ਕਿ ਸਾਰੇ ਹੀ ਆਪਣੀਂ ਸ਼ੋਹਰਤ ਚਾਹੁਦੇ ਹਨ। ਸੱਭ
ਦੂਸਰਿਆਂ ਨੂੰ ਸਮਝਾਉਣਾਂ ਚਾਹੁੰਦੇ ਹਨ, ਖੁਦ ਕੋਈ ਵੀ ਸਮਝਣਾਂ ਨਹੀਂ ਚਾਹੁੰਦਾ। ਅਸੀਂ ਦੂਸਰਿਆਂ ਦੇ
ਨੁਕਸ ਕੱਢਦੇ ਹਾਂ। ਪਰ ਜੇ ਕੋਈ ਸਾਡਾ ਇੱਕ ਰਤੀ ਭਰ ਵੀ ਨੁਕਸ ਕੱਢੇ, ਜਾਂ ਸਮਝਾਇ ਤਾਂ, ਅਸੀਂ
ਪਾਠਕਾਂ ਦੇ ਸਾਹਮਣੇਂ, ਆਪਣੇਂ ਆਪ ਨੂੰ ਛੋਟਾ ਮਹਿਸੂਸ ਕਰਦੇ ਹਾਂ। ਅਸੀਂ ਛੋਟਾ ਨਹੀਂ ਅਖਵਾਉਣਾਂ
ਚਾਹੁੰਦੇ। ਇਸ ਤਰਾਂ ਝਗੜੇ ਦਾ ਮੁੱਢ ਬੱਝ ਜਾਂਦਾ ਹੈ। ਕੋਈ ਵਿਰਲਾ ਹੀ ਹੋਵੇਗਾ, ਜਿਸ ਦੇ ਮਨ ਵਿੱਚ
ਸਿੱਖਣ ਦੀ ਖਾਹਸ਼ ਹੋਵੇ ਗੀ। ਇਸ ਵਿੱਚ ਕਿਸੇ ਦਾ ਦੋਸ਼ ਨਹੀਂ ਹੈ, ਇਹ ਇੱਕ ਸੁਭਾਵਿਕ ਕਿਰਿਆ ਹੈ, ਜਿਸ
ਤੇ ਕੰਟਰੋਲ ਕਰਨਾਂ ਮੁਸ਼ਕਿਲ ਹੈ। ਪਰ ਝਗੜਾ ਤਾਂ ਆਖਿਰ ਝਗੜਾ ਹੈ। ਕੌਣ ਹੈ ਜਿਸ ਵਿੱਚ ਕੋਈ ਨਾਂ ਕੋਈ
ਕਮੀਂ ਨਹੀਂ ਹੂੰਦੀ। ਆਮ ਕਰਕੇ ਆਪਣੀਂ ਗੱਲਤੀ ਕਿਸੇ ਨੂੰ ਨਹੀਂ ਦਿੱਸਦੀ, ਭਾਵੇਂ ਕੋਈ ਕਿਸੇ ਨੂੰ
ਕਿਨਾਂ ਵੀ ਹਮਦਰਦੀ ਨਾਲ ਸਮਝਾਏ, ਪਰ ਮਨ ਅਕਸਰ ਬੁਰਾ ਮਨਾ ਹੀ ਜਾਂਦਾ ਹੈ।
ਵੀਰ ਜੀ ਤੁਹਾਡੇ ਨਾਲ ਇਹ ਥੋੜੀ ਜਿਹੀ ਵਿਚਾਰ ਦੇ ਸਮੇਂ ਮੈਂ ਤੁਹਾਡੇ ਨਾਲ
ਪੂਰੇ ਪ੍ਰੇਮ ਤੇ ਧੀਰਜ ਨਾਲ ਗੱਲ ਕੀਤੀ ਹੈ। ਬੇਸ਼ੱਕ ਕੇ ਤੁਹਾਡੇ ਪਾਸੋਂ ਕੁੱਝ ਤਲਖ ਲਫਜ਼ ਲਿਖੇ ਗਏ।
ਸੁਭਾਵਿਕ ਹੀ ਐਸਾ ਹੋ ਜਾਂਦਾ ਹੈ। ਮੈਨੂੰ ਤੁਹਾਡੇ ਨਾਲ ਕੋਈ ਗਿਲਾ ਨਹੀਂ। ਤੁਸੀਂ ਮੇਰੇ ਵੀਰ ਹੋ,
ਹੋ ਸਕਦਾ ਹੈ ਕਈ ਵਾਰ ਆਪਾਂ ਇਕੋ ਮਾਂ ਦੇ ਪੇਟੋਂ ਜਨਮ ਵੀ ਲੈ ਚੁੱਕੇ ਹੋਈਏ। ਜਰਾ ਸੋਚੋ ਜੇ ਇਸ ਜਨਮ
ਵਿੱਚ ਵੀ ਆਪਾਂ ਸਕੇ ਭਰਾ ਹੁੰਦੇ, ਤਾਂ ਕੀ ਮੈਂਨੂੰ ਤੁਹਾਨੂੰ ਸਮਝਾਉਣ ਦਾ ਹੱਕ ਨਹੀਂ ਸੀ ਹੋਣਾਂ।
ਇਸ ਵਾਸਤੇ ਮੇਰੇ ਵਾਂਗ ਤੁਸੀਂ ਵੀ ਕੋਈ ਗਿਲਾ ਮਨ ਵਿੱਚ ਨਾਂ ਰੱਖੋ। ਹਰ ਲਿਖਾਰੀ ਦਾ ਲੇਖ ਆਦਿ ਲਿਖਣ
ਵਿੱਚ ਕੋਈ ਨਾਂ ਕੋਈ ਮਕਸਦ ਹੁੰਦਾ ਹੈ। ਬਿਨਾਂ ਮਕਸਦ ਤੋਂ ਕੋਈ ਨਹੀਂ ਲਿਖਦਾ। ਲਿਖਣ ਵਿੱਚ ਮੇਰਾ ਵੀ
ਇੱਕ ਮਕਸਦ ਹੈ, ਇੱਕ ਮਤਲਬ ਹੈ, ਮੈਨੂੰ ਵੀ ਵੀ ਇੱਕ ਲਾਲਚ ਹੈ। ਮੇਰਾ ਤੁਹਾਡੇ ਤੱਕ ਇਹ ਮਤਲਬ
(ਲਾਲਚ) ਹੈ, ਕੇ ਤੁਸੀਂ ਸਾਰੇ (ਸਾਰੇ ਭਾਵ ਸਾਰੇ ਹੀ) ਹੀ ਮੇਰੇ ਵਿਛੜੇ ਹੋਇ ਭਾਈ ਹੋ। ਮੈਂ
ਤੁਹਾਨੂੰ ਫਿਰ ਆਪਣੇਂ ਨਾਲ ਮਿਲਾਉਣਾਂ ਚਾਹੁੰਦਾ ਹਾਂ। ਜੇ ਮੇਰੀ ਇਸ ਗੱਲ ਤੇ ਤੁਹਾਨੂੰ ਕੋਈ ਸ਼ੰਕਾ
ਹੈ ਤਾਂ ਕੋਈ ਗੱਲ ਨਹੀਂ। ਇਹ ਸ਼ੰਕਾ ਵੀ ਉਸੇ ਤਰਾਂ ਨਿਕਲ ਜਾਵੇ ਗੀ। ਜਿਸ ਤਰਾਂ ਕੇ ਆਵਾਗਉਣ ਦੇ
ਵਿਸ਼ੇ ਵਿੱਚ ਨਿਕਲੀ ਸੀ। ਮੇਰੀ ਤੁਹਾਨੂੰ ਬੇਨਤੀ ਹੈ ਕੇ ਤੁਸੀਂ ਹੁਣ (ਅਜ ਤੋਂ ਬਾਦ) ਮੇਰੇ ਨਾਲ
ਭਰਾਵਾਂ ਵਾਂਗ ਗੱਲ ਕਰਨੀਂ ਹੈ, ਵਿਚਾਰ ਕਰਨੀਂ ਹੈ। (ਮੈਨੂੰ ਭਰਾਵਾਂ ਵਾਂਗ ਪੁੱਛੋ, ਮੈਨੂੰ ਭਰਾਵਾਂ
ਵਾਂਗ ਦੱਸੋ) ਲੋਕ ਲਾਜ ਨੂੰ ਲਾਹ ਸੁਟੋ, ਲੋਕ ਲਾਜ ਵਿੱਚ ਕੁੱਝ ਹਾਸਲ ਨਹੀਂ ਹੋਣਾਂ। ਕਿਸੇ ਦੀ
ਪ੍ਰਵਾਹ ਨਾਂ ਕਰੋ, ਸਮਝੋ ਕੇ ਤੁਹਾਡੇ ਸੱਕੇ ਭਰਾ ਨੇਂ ਤੁਹਾਡੇ ਹਿਤ ਵਾਸਤੇ ਤੁਹਾਨੂੰ ਇਹ ਕੁੱਝ
ਗੱਲਾਂ ਸਮਝਾਈਆਂ ਹਨ। ਆਪਣਾਂ ਘਰ ਦਾ ਮਾਮਲਾ ਹੈ। ਜੇ ਇਸ ਨੂੰ ਅਪਣਾਂ ਘੱਰ ਦਾ ਮਾਮਲਾ ਸਮਝੋ ਗੇ,
ਤਾਂ ਸਾਰਾ ਬੋਝ ਪਲ ਵਿੱਚ ਉਤਰ ਜਾਵੇ ਗਾ। ਦੂਜੇ ਭਾਉ ਵਿੱਚ ਦੁੱਖ ਹੁੰਦਾ ਹੈ, ਜੇ ਦੂਜਾ ਭਾਉ ਖਤਮ
ਹੋ ਜਾਵੇ ਗਾ, ਤਾਂ ਕੋਈ ਦੁਖ ਨਹੀਂ ਹੁੰਦਾ। ਤੁਹਾਡੇ ਤੋਂ ਪਹਿਲੇ ਹੋਰ ਵੀ ਕਈ ਵੀਰਾਂ ਦੀ ਤਕਤਾਰ
ਮੇਰੇ ਨਾਲ ਹੋ ਚੁਕੀ ਹੈ, ਉਹ ਵੀ ਸ਼ਾਇਦ ਮੇਰੇ ਨਾਲ ਨਰਾਜ ਹੋਣ ਗੇ, (ਕਿਉਂ ਕੇ ਉਹ ਨਹੀਂ ਜਾਣਦੇ ਕੇ
ਮੈਂ ਉਹਨਾਂ ਦਾ ਭਰਾ ਹਾਂ) ਪਰ ਮੈਨੂੰ ਉਹਨਾਂ (ਕਿਸੇ) ਨਾਲ ਕੋਈ ਗਿਲਾ ਨਹੀਂ (ਕਿਉਂ ਕੇ ਮੈਂ ਜਾਣਦਾ
ਹਾਂ ਉਹ ਮੇਰੇ ਭਾਈ ਹਨ)
ਵੀਰ ਜੀ ਜਿਸ ਤਰਾਂ ਮੈਂ ਵਿਦਵਾਨਾਂ ਬਾਰੇ ਕਈ ਗੱਲਾਂ ਲਿਖੀਆ ਹਨ। ੬ ਜੁਲਾਈ
ਦੇ ਪੱਤਰ ਵਿੱਚ ਵੀਰ ਹਰਦੇਵ ਸਿੰਘ ਜੀ ਜੱਮੂੰ, ਨੇਂ ਵੀ ਵਿਦਵਾਨਾਂ ਬਾਰੇ ਆਪਣੇਂ ਵਿਚਾਰ ਲਿਖੇ ਹਨ।
ਅਗਰ ਉਹਨਾਂ ਨੂੰ ਵੀ ਵਿਦਵਾਨਾਂ ਜਾਂ ਪਰਚਾਰਕਾਂ ਵਿੱਚ ਕੋਈ ਕਮੀਂ ਦਿੱਸੀ, ਤਾਂ ਹੀ ਉਹਨਾਂ ਨੇਂ ਇਹ
ਲੇਖ ਲਿਖਿਆ ਹੈ। ਸਾਨੂੰ ਉਹਨਾਂ ਦੀ ਗੱਲ ਨੂੰ ਐਵੇਂ ਹੀ ਨਹੀਂ ਸੁਟਣਾਂ ਚਾਹੀਦਾ। ਇਸ ਵਿਚੋਂ ਸਿੱਖਿਆ
ਲੈਣੀਂ ਚਾਹੀਦੀ ਹੈ।
ਵੀਰ ਜੀ, ਅਸੀਂ ਅਕਸਰ ਸਿਆਣਿਆ ਪਾਸੋਂ ਕਈ ਤਰਾਂ ਦੀਆਂ ਗੱਲਾਂ ਸੁਣਦੇ
ਰਹਿੰਦੇ ਹਾਂ, ਜਿਵੇਂ ਕੇ ਸਿਆਣੇਂ ਇੱਕ ਮਿਸਾਲ ਦੇਂਦੇ ਹਨ। “ਜੇ ਕਿਸੇ ਨੂੰ ਕਹੀਏ ਕੇ ਔਹ ਤੇਰਾ ਬਾਪ
ਜਾਂਦਾ ਹੈ, ਜਾਂ ਇਹ ਕਹੀਏ ਕੇ ਔਹ ਤੇਰੀ ਮਾਂ ਦਾ ਖਸਮ ਜਾਂਦਾ ਹੈ। ਦੋਹਾਂ ਗੱਲਾਂ ਦਾ ਮਤਲਬ ਤਾਂ
ਇੱਕ ਹੀ ਹੈ। ਪਰ ਜੇ ਬਾਪ ਦੀ ਥਾਂ ਖਸਮ ਵਾਲੀ ਗੱਲ ਕਹੀਏ ਤਾਂ ਗੁਸਾ ਤਾਂ ਆ ਹੀ ਜਾਂਦਾ ਹੈ। ਅਤੇ
ਗੁਸਾ ਤਾਂ ਸਿਆਣਿਆਂ ਨੂੰ ਵੀ ਆ ਜਾਂਦਾ ਹੈ। ਇਹ ਤਾਂ ਮੱਤ ਹੈ ਸਿਆਣਿਆਂ ਦੀ।
ਪਰ ਗੁਰਮੁਖਾਂ ਦੀ ਮੱਤ ਸਿਅਣਿਆਂ ਨਾਲੋਂ ਉਚੀ ਹੁੰਦੀ ਹੈ। ਗੁਰਮੁਖ ਮੂਰਖਾਂ
ਦਾ ਗੁਸਾ ਨਹੀਂ ਕਰਦੇ। ਅਤੇ ਅਸੀਂ ਸਾਰੇ ਗੁਰਮੁੱਖਤਾ ਦਾ ਸਬਕ ਸਿੱਖ ਰਹੇ ਹਾਂ, ਤੇ ਸਿਖਾ ਵੀ ਰਹੇ
ਹਾਂ। ਗੁਰਮੁਖ ਮੂਰਖਾਂ ਦੀ ਗੱਲ ਵਿਚੋਂ ਵੀ ਕੁੱਝ ਨਾਂ ਕੁੱਝ ਤੱਤ ਕੱਢ ਲੈਦੇ ਹਨ। ਜੇ ਮੇਰੇ ਵਰਗਾ
ਮੂਰਖ, ਕੋਈ ਗਲਤ ਗੱਲ ਕਰਦਾ ਵੀ ਹੈ, ਤਾਂ “ਗੁਰਮੁਖ” ਜਾਂ “ਸਿਆਣੇਂ” ਬੰਦੇ ਵਿਚਾਰ ਕਰਦੇ ਹਨ, ਕੇ
ਹੈ ਤਾਂ ਇਹ ਮੂਰਖ, ਇਸ ਨੂੰ ਤਾਂ ਗੱਲ ਵੀ ਕਰਨੀਂ ਨਹੀਂ ਆਉਂਦੀ, ਇਸ ਦੀ ਗੱਲ ਦਾ ਗੁਸਾ ਕੀ ਕਰਨਾਂ,
ਪਰ ਇਸ ਨੇਂ ਕਮਲਿਆਂ ਵਾਲੀ ਭਾਸ਼ਾ ਵਿੱਚ ਜੋ ਗੱਲ ਕਹੀ ਹੈ, ਉਸ ਵਿੱਚ ਤੱਤ ਜਰੂਰ ਹੈ। ਕਹਿੰਦੇ ਹਨ
ਨਿਆਣਾਂ ਗਲ ਕਰੇ, ਸਿਆਣਾਂ ਕਿਆਸ ਕਰੇ। ਗੁਰਮੁੱਖ ਜ਼ਹਿਰ ਵਿਚੋਂ ਵੀ ਅਮ੍ਰਿਤ ਹਾਸਲ ਕਰ ਲੈਦੇ ਹਨ।
ਅਤੇ ਸਿਅਣਿਆਂ ਮਨਮੁਖਾਂ ਨੂੰ ਅਮ੍ਰਿਤ ਵੀ ਜਹਿਰ ਵਰਗਾ ਲੱਗਦਾ ਹੈ।
ਅੰਮ੍ਰਿਤੁ ਕਉਰਾ ਬਿਖਿਆ ਮੀਠੀ॥ ਸਾਕਤ ਕੀ ਬਿਧਿ ਨੈਨਹੁ ਡੀਠੀ॥ ਕੂੜਿ ਕਪਟਿ ਅਹੰਕਾਰਿ ਰੀਝਾਨਾ॥
ਨਾਮੁ ਸੁਨਤ ਜਨੁ ਬਿਛੂਅ ਡਸਾਨਾ॥ ੨॥ (੮੯੨)
ਸਿਆਣਿਆਂ ਪਾਸੋਂ ਇੱਕ ਗੱਲ (ਕਹਾਵਤ) ਆਮ ਸੁਣਦੇ ਰਹਿੰਦੇ ਹਾਂ, “ਸੰਤਾਂ ਦਾ ਕਰੋਧ ਦਾਤੀ,
ਦੁਨੀਆਂ ਦਾ ਕਰੋਧ ਘਾਤੀ” ਅਸਲ ਵਿੱਚ ਤਾਂ ਦੁਨੀਆਂ ਦਾ ਪਿਆਰ ਵੀ ਘਾਤੀ ਹੁੰਦਾ ਹੈ। ਨਹੀਂ ਯਕੀਨ ਤਾਂ
ਬਾਣੀਂ ਪੱੜ੍ਹ ਕੇ ਵੇਖ ਲਵੋ।
ਗਿਆਨੁ ਨ ਗਲੀਈ ਢੂਢੀਐ ਕਥਨਾ ਕਰੜਾ ਸਾਰੁ॥ ੪੬੫
ਗਿਆਨ ਐਵੇਂ ਗੱਲਾਂ ਨਾਲ ਨਹੀਂ ਮਿਲਦਾ, ਲੋਹੇ ਦੇ ਚਣੇਂ
ਚਬਾਉਣ ਵਰਗੀ ਗੱਲ ਹੈ ਜੀ। ਵੀਰ ਜੀ, ਮੈਂ ਗੁਰਬਾਣੀਂ ਦੇ ਸਹੀ ਅਰਥਾਂ ਦੀ ਜਾਣਕਾਰੀ ਦਾ ਉਪਰਾਲਾ ਕਰਨ
ਦੀ ਕੋਸ਼ਿਸ਼ ਕਰ ਰਿਹਾ ਹਾਂ ਜੀ। ਬਾਣੀਂ ਸੱਚ ਹੈ, ਬਾਣੀਂ ਅਮ੍ਰਿਤ ਹੈ ਜੀ, ਊਪਰ ਪਹਿਲੇ ਵਾਲੀ ਕੜੀ
ਆਪਾਂ ਨੂੰ ਦੱਸਦੀ ਹੈ ਜੀ, ਕੇ ਸਾਨੂੰ ਅਮ੍ਰਿਤ ਕੌੜਾ ਲੱਗਦਾ ਹੈ। ਦੂਰ ਨਾਂ ਜਾਉ, ਆਪਾਂ ਹੋਰ ਕਿਸੇ
ਸ਼ਬਦ ਦੀ ਗੱਲ ਜੇ ਨਾਂ ਵੀ ਕਰੀਏ, ਵੀਰ ਹਰਦੇਵ ਸਿੰਘ ਜੀ ਜੰਮੂ ਜੀ ਨੇ ਗੁਰਬਾਣੀਂ ਦੀ ਇੱਕ ਕੜੀ
“ਜਿਨ ਕੇ ਚਿਤ ਕਠੋਰ ਹਹਿ ਸੇ
ਬਹਹਿ ਨ ਸਤਿਗੁਰ ਪਾਸਿ” ਦਾ ਹਵਾਲਾ ਦਿੱਤਾ ਹੈ।
ਜੇ ਇਸੇ ਹੀ ਕੜੀ ਤੇ ਵਿਚਾਰ ਕਰੀਏ ਤਾਂ ਇਹ ਕੜੀ ਜਾਂ ਪੂਰਾ ਸ਼ਬਦ ਜੋ ਨੀਚੇ ਲਿਖਿਆਂ ਹੈ। ਸਾਡੇ ਮੂੰਹ
ਤੇ ਚਪੇੜਾਂ ਮਾਰਦਾ ਹੈ। ਗੁਰੂ ਜੀ ਨੇਂ ਇਸ ਸ਼ਬਦ ਵਿੱਚ ਸਮਝਾਉਣ ਵਲੋਂ ਕੋਈ ਕਸਰ ਨਹੀਂ ਛੱਡੀ, ਕਿਹੜੀ
ਗੱਲ ਹੈ ਜੋ ਇਸ ਵਿੱਚ ਨਹੀਂ ਸਮਝਾਈ। ਪਰ ਅਸੀਂ ਮੰਨ ਨਹੀਂ ਸੱਕਦੇ। ਕਿਉਂ ਕਿ ਬਾਣੀਂ ਬਹੁਤ ਕਰੜੀ
ਹੈ, ਬਾਣੀਂ ਸਾਨੂੰ ਬਾਟੇ ਦੇ ਅਖਰੋਟ ਵਰਗੀ ਲੱਗਦੀ ਹੈ। ਇਸ ਨੂੰ ਮੰਨਣਾਂ ਬਹੁਤ ਔਖਾ ਹੈ। ਅਸੀਂ ਇਸ
ਨੂੰ ਕਿਵੇਂ ਮੰਨੀਏ! । ਇਸ ਵਾਸਤੇ ਇਸ ਨੂੰ ਮੰਨਣ ਤੋਂ ਬਿਨਾਂ ਹੀ, ਅਤੇ ਬਿਨਾਂ ਤਨ ਮਨ ਨੂੰ ਔਖਿਆਂ
ਕਰਨ ਤੋਂ, ਅਸੀਂ ਫਲ ਦੀ ਆਸ ਰੱਖਦੇ ਹਾਂ। ਪਰ ਫਲ ਐਵੇਂ ਕਿਵੇਂ ਮਿਲੇ।
mÚ 3 ] ਮਨਮੁਖੁ
ਅਗਿਆਨੁ ਦੁਰਮਤਿ ਅਹੰਕਾਰੀ॥ ਅੰਤਰਿ ਕ੍ਰੋਧੁ ਜੂਐ ਮਤਿ ਹਾਰੀ॥ ਕੂੜੁ ਕੁਸਤੁ ਓਹੁ ਪਾਪ ਕਮਾਵੈ॥ ਕਿਆ
ਓਹੁ ਸੁਣੈ ਕਿਆ ਆਖਿ ਸੁਣਾਵੈ॥ ਅੰਨਾ ਬੋਲਾ ਖੁਇ ਉਝੜਿ ਪਾਇ॥ ਮਨਮੁਖੁ ਅੰਧਾ ਆਵੈ ਜਾਇ॥ ਬਿਨੁ
ਸਤਿਗੁਰ ਭੇਟੇ ਥਾਇ ਨ ਪਾਇ॥ ਨਾਨਕ ਪੂਰਬਿ ਲਿਖਿਆ ਕਮਾਇ॥ ੨॥ ਪਉੜੀ॥ ਜਿਨ ਕੇ ਚਿਤ ਕਠੋਰ ਹਹਿ ਸੇ
ਬਹਹਿ ਨ ਸਤਿਗੁਰ ਪਾਸਿ॥ ਓਥੈ ਸਚੁ ਵਰਤਦਾ ਕੂੜਿਆਰਾ ਚਿਤ ਉਦਾਸਿ॥ ਓਇ ਵਲੁ ਛਲੁ ਕਰਿ ਝਤਿ ਕਢਦੇ
ਫਿਰਿ ਜਾਇ ਬਹਹਿ ਕੂੜਿਆਰਾ ਪਾਸਿ॥ ਵਿਚਿ ਸਚੇ ਕੂੜੁ ਨ ਗਡਈ ਮਨਿ ਵੇਖਹੁ ਕੋ ਨਿਰਜਾਸਿ॥ ਕੂੜਿਆਰ
ਕੂੜਿਆਰੀ ਜਾਇ ਰਲੇ ਸਚਿਆਰ ਸਿਖ ਬੈਠੇ ਸਤਿਗੁਰ ਪਾਸਿ॥
ਇਸ ਸਾਰੇ ਸ਼ਬਦ ਵਿੱਚ ਗੁਰੂ ਜੀ ਨੇਂ, ਅਗਿਆਨੀਆਂ, ਮਨਮੁਖਾਂ, ਦੁਰਮੱਤੀਆਂ,
ਹੰਕਾਰੀਆਂ, ਕੂੜ ਕੁਸੱਤ ਬੋਲਣ ਵਾਲਿਆਂ, ਉਝੜ ਰਾਹੇ ਜਾਣ ਵਾਲਿਆਂ, ਵਲ ਛਲ ਕਰ ਕੇ ਝੱਟ ਲਘਾਉਣ
ਵਾਲਿਆਂ, ਅਤੇ ਝੂਠੇ ਗਿਆਨੀਆਂ ਨੂੰ, ਅੱਨ੍ਹੇ, ਬੋਲੇ, ਪਾਪੀ, ਮਾਰੀ/ਹਾਰੀ ਮੱਤ ਵਾਲੇ, ਕੁਸੱਤੀਏ,
ਕਰੋਧੀ, ਕਠੋਰ ਚਿੱਤ, ਕਿਹਾ ਹੈ। ਮਨਮੁਖ ਅੰਧਾਂ ਹੈ। ਜੰਮਦਾ ਹੈ ਮਰਦਾ ਹੈ, ਪੂਰਬਲੇ ਜਨਮਾਂ ਦਾ
ਲਿਖਿਆਂ ਭੋਗਦਾ ਹੈ। ਬਾਣੀਂ ਕਹਿੰਦੀ ਹੈ, ਐਸੇ ਮਨੁੱਖ ਗੁਰੂ ਦੇ ਪਾਸ ਨਹੀਂ ਬੈਠਦੇ, ਕਿਉਂ ਕੇ ਗੁਰੂ
ਦੇ ਪਾਸ ਤਾਂ ਸੱਚ ਹੀ ਸੱਚ ਵਰਤਦਾ ਹੈ। ਸੱਚ ਸੁਣ ਕੇ ਮਨਮੁੱਖਾਂ ਦਾ ਚਿਤ ਉਦਾਸ ਹੋ ਜਾਂਦਾ ਹੈ।
ਕਿਉਂ ਕੇ ਮਨਮੁਖਾਂ ਨੂੰ ਸਿਰਫ ਆਪਣੇਂ ਮਨ ਦੀ ਮੱਤ ਚੰਗੀ ਲੱਗਦੀ ਹੈ, ਉਹ ਛੱਡ ਨਹੀਂ ਸੱਕਦੇ, ਗੁਰੂ
ਦੀ ਮੱਤ ਉਹ ਲੈਣਾਂ ਨਹੀਂ ਚਾਹੁੰਦੇ। ਬਾਣੀਂ ਤਾਂ ਰੱਬ ਦਾ ਵੀ ਲਿਹਾਜ਼ ਨਹੀਂ ਕਰਦੀ। ਇਸੇ ਵਾਸਤੇ
ਜਿਹੜਾ ਸਾਡਾ ਧਿਆਨ ਗੁਰਬਾਣੀਂ ਵੱਲ ਦਿਵਾਏ ਗਾ ਉਹ ਸਾਨੂੰ ਬੁਰਾ ਲੱਗੇ ਗਾ। ਇਸੇ ਸ਼ਬਦ ਦੀ ਪਹਿਲੀ
ਕੜੀ ਹੈ, ਗੁਰਬਾਣੀਂ ਦੱਸਦੀ ਹੈ,
ਮਨਮੁਖੁ ਅਗਿਆਨੁ ਦੁਰਮਤਿ ਅਹੰਕਾਰੀ॥
ਅੰਤਰਿ ਕ੍ਰੋਧੁ ਜੂਐ ਮਤਿ ਹਾਰੀ। ਬਾਣੀਂ ਦਾ ਇੱਕ
ਇੱਕ ਅੱਖਰ ਸਾਡੇ ਵਾਸਤੇ ਹੈ। ਪਰ ਅਸੀਂ ਹਮੇਸ਼ਾਂ ਦੂਜਿਆਂ ਨੂੰ ਪਰੋਸਦੇ ਹਾਂ। ਅਗੇ ਬਾਣੀਂ ਦੀਆਂ
ਕੁੱਝ ਪੰਗਤੀਆਂ ਲਿਖੀਆਂ ਹਨ ਜੀ। ਬਾਣੀਂ ਕਹਿ ਰਹੀ ਹੈ
“ਐਸਾ ਕਰਹੁ ਬੀਚਾਰੁ ਗਿਆਨੀ” ਪਰ ਅਸੀਂ ਫਿਰ ਵੀ
ਵਿਚਾਰ ਨਹੀਂ ਕਰਦੇ, ਬਾਣੀਂ ਨੂੰ ਨਹੀਂ ਮੰਨਦੇ, ਗੁਰੂ ਦਾ ਕਿਹਾ ਨਹੀਂ ਸੁਣਦੇ। ਵਿਚਾਰ ਕਰਨ ਵੇਲੇ
ਅਸੀਂ ਗਿਆਨੀਂ ਨਹੀਂ ਹੁੰਦੇ, ਪਰ ਝਗੜਾ ਕਰਨ ਵੇਲੇ ਅਸੀਂ ਵੱਡੇ ਗਿਆਨੀਂ ਬਣ ਜਾਂਦੇ ਹਾਂ। ਸਾਨੂੰ
ਵਿਚਾਰ ਦਾ ਗਿਆਨ ਨਹੀਂ, ਪਰ ਝਗੜੇ ਦਾ ਬਹੁੱਤ ਗਿਆਨ ਹੈ।
ਮਹਲਾ ੫॥ ਏਕੁ ਬਗੀਚਾ ਪੇਡ ਘਨ ਕਰਿਆ॥ ਅੰਮ੍ਰਿਤ ਨਾਮੁ ਤਹਾ ਮਹਿ ਫਲਿਆ॥ ੧॥
ਐਸਾ ਕਰਹੁ ਬੀਚਾਰੁ ਗਿਆਨੀ॥ ਜਾ ਤੇ ਪਾਈਐ ਪਦੁ ਨਿਰਬਾਨੀ॥ ਆਸਿ ਪਾਸਿ ਬਿਖੂਆ ਕੇ ਕੁੰਟਾ
ਬੀਚਿ ਅੰਮ੍ਰਿਤੁ ਹੈ ਭਾਈ ਰੇ॥ ੧॥ ਰਹਾਉ॥ ੩੮੫
ਬਿਖਿਆ ਅੰਮ੍ਰਿਤੁ ਏਕੁ ਹੈ ਬੂਝੈ ਪੁਰਖੁ ਸੁਜਾਣੁ॥ ੪੮॥ (੯੩੭)
ਜਿਨੀੑ ਨਾਮੁ ਵਿਸਾਰਿਆ ਦੂਜੈ ਭਰਮਿ ਭੁਲਾਈ॥ ਮੂਲੁ ਛੋਡਿ ਡਾਲੀ ਲਗੇ ਕਿਆ
ਪਾਵਹਿ ਛਾਈ॥ ੧॥ ਬਿਨੁ ਨਾਵੈ ਕਿਉ ਛੂਟੀਐ ਜੇ ਜਾਣੈ ਕੋਈ॥ ਗੁਰਮੁਖਿ ਹੋਇ ਤ ਛੂਟੀਐ ਮਨਮੁਖਿ
ਪਤਿ ਖੋਈ॥ ੧॥ ਰਹਾਉ॥ ੪੨੦, ਮ; ੧
ਸ੍ਰੀ ਗੁਰੂ ਅਰਜਨ ਦੇਵ ਜੀ ਸਾਨੂੰ ਸਮਝਾਉਂਦੇ ਹਨ, ਕਹਿੰਦੇ ਹਨ। ਵਿਚਕਾਰ
ਅਮ੍ਰਿਤ ਦਾ ਇੱਕ ਖੂਹ ਹੈ, ਉਸਦੇ ਆਸੇ ਪਾਸੇ ਬਿੱਖ (ਜਹਿਰ) ਦੇ ਭਰੇ ਹੋਇ ਅਨੇਕਾਂ ਖੂਹ ਹਨ। (ਪ੍ਰਭੂ
ਨੇ ਹਰ ਚੰਗੀ ਚੀਜ ਕਰੜੀ ਹਿਫਾਜ਼ਤ ਵਿੱਚ ਰਖੀ ਹੋਈ ਹੈ) ਗਿਆਨੀਓਂ ਦੱਸੋ ਉਸ ਅਮ੍ਰਿਤ ਨੂੰ ਕਿਵੇਂ
ਹਾਸਲ ਕਰੀਏ? । ਗਿਆਨੀਓਂ ਦੱਸੋ ਨਿਰਬਾਣ ਪਦ ਨੂੰ ਕਿਵੇਂ ਹਾਸਲ ਕਰੀਏ? । ਜਿਸ ਬਗੀਚੇ ਵਿੱਚ ਇਹ ਖੂਹ
ਹੈ, ਉਹ ਬਗੀਚਾ ਕਿੱਥੇ ਹੈ? । ਅਤੇ ਉਸ ਬਗੀਚੇ ਤੱਕ/ਵਿਚ ਕਿਵੇਂ ਪਹੁੰਚੀਏ? ।
ਆਦਰ ਸਹਿਤ
ਬਲਦੇਵ ਸਿੰਘ ਫਿਰੋਜ਼ਪੁਰ
(10/10/10)
ਜਸਬੀਰ ਸਿੰਘ (ਕੈਲਗਰੀ)
ਸਿੱਖ ਮਾਰਗ ਦੇ ਪਾਠਕ ਸੱਜਣੋਂ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ॥
ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲਿਆ ਨੇ ਫ਼ਰੀਦ ਜੀ ਦੇ ਇੱਕ ਸਲੋਕ ਦੀ
ਵਿਆਖਿਆ ਕੀਤੀ ਹੈ। ਸਲੋਕ ਇਸ ਪ੍ਰਕਾਰ ਹੈ:
“ਦੇਖ ਫਰੀਦਾ ਜੁ ਥੀਆ ਦਾੜੀ ਹੋਈ ਭੂਰ॥ ਅਗਹੁ ਨੇੜਾ ਆਇਆ, ਪਿਛਾ ਰਹਿਆ
ਦੂਰਿ॥ 9॥” (ਪੰਨਾ- 1378)
ਪ੍ਰੋ: ਸਾਹਿਬ ਨੇ ਸਲੋਕ ਦੇ ਭਾਵਾਰਥ ਸਮਝਾਏ ਹਨ ਕਿ- “… ‘ਦਾੜੀ’ ਹੋਈ ਭੂਰ
ਦਾ ਸਾਨੂੰ ਕੀ ਉਪਦੇਸ਼ ਮਿਲਦਾ ਹੈ। ਚਿੱਟੀ ਦਾੜ੍ਹੀ ਦਾਨੇਪਨ ਦੀ ਨਿਸ਼ਾਨੀ ਹੈ। ਜਿਸ ਤਰ੍ਹਾਂ ਦਾੜ੍ਹੀ
ਉਤਰਨ ਨਾਲ ਬਚਪਨੇ ਤੋਂ ਜਵਾਨੀ ਵੱਲ ਨੂੰ ਵਧਣ ਦਾ ਤੇ ਆਪਣੀ ਜਿੰਮੇਵਾਰੀ ਦਾ ਅਹਿਸਾਸ ਹੁੰਦਾ ਹੈ ਏਸੇ
ਤਰ੍ਹਾਂ ਹੀ ‘ਦਾੜ੍ਹੀ ਹੋਈ
ਭੂਰ’ ਸਿਆਣਪ ਆਉਣ ਦੀ ਨਿਸ਼ਾਨੀ ਹੈ। ਚਿੱਟੀ
ਦਾੜ੍ਹੀ ਭਰੋਸਗੀ, ਇਤਬਾਰ, ਜ਼ਿੰਦਗ਼ੀ ਦਾ ਲੰਬਾ ਤਜਰਬਾ ਤੇ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਾਉਂਦੀ
ਹੈ।
ਫਰੀਦ ਜੀ ਕਹਿੰਦੇ ਹਨ ਕਿ ਮੈਨੂੰ ਅਹਿਸਾਸ ਹੋ ਗਿਆ ਹੈ ‘ਦੇਖ ਫਰੀਦਾ ਜੁ
ਥੀਆ’ ਭਾਵ ਇੱਕ ਤਬਦੀਲੀ ਆ ਗਈ ਹੈ-
‘ਦਾੜੀ ਹੋਈ ਭੂਰ’ ਆਤਮਕ ਸੂਝ ਆ ਗਈ ਹੈ।
… ਗੁਰ ਗਿਆਨ ਦੁਆਰਾ ਆਤਮਕ
ਸੂਝ ਆਉਂਦਿਆਂ ਹੀ ਮਨੁੱਖ ਵਿਕਾਰਾਂ ਵੱਲੋਂ ਪਾਸਾ ਵੱਟ ਜਾਂਦਾ ਹੈ।
ਮੰਨ ਲਓ ਕਿਸੇ ਆਦਮੀਂ ਨੇ ਦਿੱਲੀ ਤੋਂ ਅੰਮ੍ਰਿਤਸਰ ਵੱਲ ਨੂੰ ਜਾਣਾ ਹੈ। ਉਹ
ਜਿਵੇਂ ਜਿਵੇਂ ਦਿੱਲੀ ਵੱਲੋਂ ਅੰਮ੍ਰਿਤਸਰ ਵੱਲ ਨੂੰ ਜਾਏਗਾ ਤਿਵੇਂ ਤਿਵੇਂ ਦਿੱਲੀ ਦੂਰ ਹੁੰਦੀ
ਜਾਏਗੀ ਤੇ ਅੰਮ੍ਰਿਤਸਰ ਨੇੜੇ ਆਉਂਦਾ ਜਾਏਗਾ।
ਏਸੇ ਤਰ੍ਹਾਂ ਹੀ ਦਾੜੀ ਹੋਈ ਭੂਰ ਸ਼ੁਭ,
ਗੁਣਾਂ ਵਾਲੀ ਅਕਲ ਜਨਮ ਲੈਂਦੀ ਹੈ ਤਾਂ ਵਿਕਾਰਾਂ ਵੱਲੋਂ ਦੂਰੀ ਵਧਣੀ ਸ਼ੁਰੂ ਹੋ ਜਾਂਦੀ ਹੈ। ਇਸ
ਦੂਰੀ ਨੂੰ ਸ਼ੇਖ ਫਰੀਦ ਜੀ ਆਖਦੇ ਹਨ- ਅਗਹੁ ਨੇੜਾ ਆਇਆ ਭਾਵ ਸ਼ੁਭ ਗੁਣਾਂ ਵਾਲੇ ਰੱਬ ਜੀ ਦਾ ਘਰ ਨੇੜੇ
ਆਇਆ ਹੈ ਤੇ ਵਿਕਾਰਾਂ ਵਾਲੀ ਸੋਚ ਹੁਣ ਦੂਰ ਹੁੰਦੀ ਜਾ ਰਹੀ ਹੈ।
‘ਪਿੱਛਾ ਰਹਿਆ ਦੂਰਿ’ ਵਿਕਾਰੀ, ਈਰਖਾਲੀ, ਨਿੰਦਿਆ, ਕ੍ਰੋਧ
ਤੇ ਚੁਗਲੀ ਵਾਲੀ ਸੋਚ ਨੂੰ ਹਮੇਸ਼ਾਂ ਲਈ ਤਿਆਗ ਪੱਤਰ ਦੇ ਦਿੱਤਾ ਹੈ।
ਭਾਵ- ਜਦੋਂ ਆਤਮਕ ਸੂਝ ਦਾ ਜਨਮ ਹੁੰਦਾ ਹੈ ਤਾਂ ਓਦੋਂ ਸਚਾਈ ਵਾਲੀ ਨਵੀਂ
ਸੋਚ ਜਨਮ ਲੈਂਦੀ ਹੈ ਜਿਸ ਨਾਲ ਵਿਕਾਰਾਂ ਦਾ ਪਿੱਛਾ ਛੱਡਦਿਆਂ ਹੋਇਆਂ ਇਹਨਾਂ ਵੱਲੋਂ ਜਿੱਥੇ ਦੂਰੀ
ਬਣਦੀ ਹੈ ਓਥੇ ਸੇਵਾ ਭਾਵਨਾ ਵੱਲ ਨੂੰ ਨੇੜਤਾ ਵੱਧਦੀ ਹੈ”।
ਵਿਚਾਰ- ਪ੍ਰੋ: ਸਾਹਿਬ ਮੁਤਾਬਕ:
ਫਰੀਦ ਜੀ ਕਹਿੰਦੇ ਹਨ ਕਿ ਮੈਨੂੰ ਅਹਿਸਾਸ ਹੋ ਗਿਆ ਹੈ ‘ਦੇਖ ਫਰੀਦਾ ਜੁ
ਥੀਆ’ ਭਾਵ ਇੱਕ ਤਬਦੀਲੀ ਆ ਗਈ ਹੈ-
‘ਦਾੜੀ ਹੋਈ ਭੂਰ’ ਆਤਮਕ ਸੂਝ ਆ ਗਈ ਹੈ।
ਅਰਥਾਤ ਫਰੀਦ ਜੀ ਨੂੰ ਦਾੜੀ ਦਾ (ਚਿੱਟਾ) ਰੰਗ ਦੇਖ ਕੇ ਅਹਿਸਾਸ ਹੋ ਗਿਆ ਹੈ
ਕਿ ਹੁਣ ਉਸ ਨੂੰ ਆਤਮਕ ਸੂਝ ਆ ਗਈ ਹੈ।
“ਜਿਸ ਤਰ੍ਹਾਂ ਦਿੱਲੀ ਤੋਂ ਅੰਮ੍ਰਿਤਸਰ ਜਾਣ ਵਾਲੀ ਗੱਡੀ ਜਿਉਂ ਜਿਉਂ ਦਿੱਲੀ
ਤੋਂ ਦੂਰ ਹੁੰਦੀ ਜਾਂਦੀ ਹੈ ਅੰਮ੍ਰਿਤਸਰ ਨੇੜੇ ਆਉਂਦਾ ਜਾਂਦਾ ਹੈ। ਉਸੇ ਤਰ੍ਹ੍ਹਾਂ
“ਦਾੜੀ ਹੋਈ ਭੂਰਿ” ਸ਼ੁਭ ਗੁਣਾਂ ਵਾਲੀ
ਅਕਲ ਜਨਮ ਲੈਂਦੀ ਹੈ।
ਪ੍ਰੋ: ਸਾਹਿਬ ਮੁਤਾਬਕ ਜਿਸ ਤਰ੍ਹਾਂ ਦਿੱਲੀ ਤੋਂ ਅੰਮ੍ਰਿਤਸਰ ਜਾਣ ਵਾਲੀ
ਗੱਡੀ ਵਿੱਚ ਮੁਸਾਫ਼ਿਰ ਨੇਂ ਕੋਈ ਉਚੇਚ ਨਹੀਂ ਕਰਨਾ ਬੱਸ ਆਰਾਮ ਨਾਲ ਆਪਣੀ ਸੀਟ ਤੇ ਬੈਠ ਜਾਣਾ ਹੈ।
ਬੱਸ ਨੇਂ ਦਿੱਲੀ ਤੋਂ ਅੰਮ੍ਰਿਤਸਰ ਆਪੇ ਪੁਚਾ ਹੀ ਦੇਣਾ ਹੈ। ਉਸੇ ਤਰ੍ਹਾਂ ਮਨੁੱਖ ਨੂੰ ਵੀ ਕੋਈ
ਉਚੇਚ ਕਰਨ ਦੀ ਜਰੂਰਤ ਨਹੀਂ (ਆਪਣੀ ਮੌਜ ਮਸਤੀ ਦੀ ਜ਼ਿੰਦਗੀ ਬਸਰ ਕਰੇ) ਜਿਵੇਂ ਜਿਵੇਂ ਦਾੜ੍ਹੀ
ਚਿੱਟੀ ਹੁੰਦੀ ਜਾਏਗੀ (ਉਮਰ ਵਧਦੀ ਜਾਂਦੀ ਹੈ) ਵਿਕਾਰੀ ਗੁਣ ਆਪੇ ਛੁੱਟਦੇ ਜਾਂਦੇ ਹਨ ਅਤੇ ਸ਼ੁਭ
ਗੁਣਾਂ ਦਾ ਪ੍ਰਵੇਸ਼ ਹੋਣਾ ਸ਼ੁਰੂ ਹੋ ਜਾਂਦਾ ਹੈ।
ਸਵਾਲ- ਚਿੱਟੀ ਦਾੜੀ ਹੋਣ ਨਾਲ (ਉਮਰ ਦੇ ਵਧਣ ਨਾਲ) ਕੀ ਜਰੂਰੀ ਹੈ ਕਿ
ਬੰਦੇ ਵਿੱਚ ਸ਼ੁਭ ਗੁਣ ਵੀ ਆ ਜਾਣ? ਜੇ ਕਿਸੇ ਵਿੱਚ ਸ਼ੁਭ ਗੁਣ ਆਉਣੇ ਹਨ ਤਾਂ ਬਚਪਨ ਜਾਂ ਜਵਾਨੀ ਵਿੱਚ
ਵੀ ਆ ਸਕਦੇ ਹਨ। ਜੇ ਨਹੀਂ ਆਉਣੇ ਤਾਂ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਬੁਢੇਪੇ ਕਾਰਣ ਬੰਦਾ ਮੰਜੇ
ਤੇ ਪਿਆ ਹੁੰਦਾ ਹੈ। ਸਰੀਰ ਦੇ ਅੰਗ ਆਪਣਾ ਕੰਮ ਕਰਨਾ ਛੱਡ ਜਾਂਦੇ ਹਨ ਪਰ ਫੇਰ ਵੀ ਉਹ ਵਿਕਾਰੀ ਗੁਣ
ਛੱਡਣ ਨੂੰ ਤਿਆਰ ਨਹੀਂ ਹੁੰਦਾ। ਗੁਰਬਾਣੀ ਫੁਰਮਾਨ ਹੈ:-
“ਕਬੀਰ ਹੰਸ ਉਡਿਓ ਤਨੁ ਗਾਡਿਓ ਸੋਝਾਈ ਸੈਨਾਹ॥ ਅਜਹੂ ਜੀਉ ਨ ਛੋਡਈ ਰੰਕਾਈ
ਨੈਨਾਹ॥” (ਪੰਨਾ- 1370)। ਅਰਥ (ਪ੍ਰੋ: ਸਾਹਿਬ ਸਿੰਘ):- (ਇਹ ਮਮਤਾ ਦੀ ਜੇਵੜੀ ਕੋਈ ਸਾਧਾਰਨ ਜਿਹਾ
ਜਕੜ-ਬੰਦ ਨਹੀਂ ਹੁੰਦਾ) ਹੇ ਕਬੀਰ! (ਪਰਮਾਤਮਾ ਦੇ ਸਿਮਰਨ ਤੋਂ ਖੁੰਝਕੇ ਮਾਇਆ ਮੋਹ ਦੀ ਰੱਸੀ ਵਿੱਚ
ਬੱਝੇ ਹੋਇਆਂ ਦਾ ਹਾਲ ਜੇ ਤੂੰ ਸਮਝਣਾ ਹੈ ਤਾਂ ਵੇਖ ਕਿ ਮੌਤ ਸਿਰ ਉਤੇ ਆ ਅਪੜਦੀ ਹੈ) ਜੀਵਾਤਮਾ
(ਸਰੀਰ ਵਿੱਚੋਂ) ਨਿਕਲਣ ਤੇ ਹੁੰਦਾ ਹੈ। ਸਰੀਰ (ਆਤਮਾ ਦੇ ਵਿੱਛੜਨ ਤੇ) ਢਹਿ-ਢੇਰੀ ਹੋਣ ਵਾਲਾ
ਹੁੰਦਾ ਹੈ। ਫਿਰ ਵੀ ਮੌਤ ਦੀ ਜੇਵੜੀ ਨਾਲ ਬੱਝਾ ਹੋਇਆ ਜੀਵ ਸੈਨਤਾਂ ਨਾਲ ਹੀ (ਪਿਛਲੇ ਸੰਬੰਧੀਆਂ
ਨੂੰ) ਸਮਝਾਂਦਾ ਹੈ, (ਉਸ ਵੇਲੇ ਭੀ ਪ੍ਰਭੂ ਚੇਤੇ ਨਹੀਂ ਆਉਂਦਾ), ਅਜੇ ਭੀ ਜੀਵ ਅੱਖਾਂ ਦੀ ਕੰਗਾਲਤਾ
ਨਹੀਂ ਛੱਡਦਾ।
ਇਕ ਹੋਰ ਉਦਾਹਰਣ:-
“ਚਉਥੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਬਿਰਧਿ ਭਇਆ ਤਨੁ ਹੀਣੁ॥ ਅਖੀ
ਅੰਧੁ ਨ ਦੀਸਈ ਵਣਜਾਰਿਆ ਮਿਤ੍ਰਾ ਕੰਨੀ ਸੁਣੈ ਨ ਵੈਣ॥ ਅਖੀ ਅੰਧ ਜੀਭ ਰਸ ਨਾਹੀ ਰਹੇ ਪਰਾਕਉ ਤਾਣਾ॥
ਗੁਣ ਅੰਤਰਿ ਨਾਹੀ ਕਿਉ ਸੁਖੁ ਪਾਵੈ ਮਨਮੁਖ ਆਵਣ ਜਾਣਾ॥ ਖੜੁ ਪਕੀ ਕੁੜਿ ਭਜੈ ਬਿਨਸੈ ਆਇ ਚਲੈ ਕਿਆ
ਮਾਣੁ॥ ਕਹੁ ਨਾਨਕ ਪ੍ਰਾਣੀ ਚਉਥੈ ਪਹਰੈ ਗੁਰਮੁਖਿ ਸਬਦੁ ਪਛਾਣੁ॥ 4॥” (ਪੰਨਾ- 75)। (ਪਰਾਕਉ= ਬਲ।
ਤਾਣਾ= ਤਾਕਤ। ਖੜ = ਕਣਕ ਆਦਿ ਦਾ ਨਾੜ। ਕੁੜਿ = ਕੁੜਕ ਕੇ)।
ਫਰੀਦ ਜੀ ਦਾ ਹੀ ਇੱਕ ਹੋਰ ਸਲੋਕ:-
“ਫਰੀਦਾ ਸਿਰੁ ਪਲਿਆ ਦਾੜੀ ਪਲੀ ਮੁਛਾਂ ਭੀ ਪਲੀਆਂ॥ ਰੇ ਮਨ ਗਹਲੇ ਬਾਵਲੇ
ਮਾਣਹਿ ਕਿਆ ਰਲੀਆਂ॥ 55॥” (ਪੰਨਾ- 1381)।
ਉਪਰ ਦਿੱਤੇ ਫਰੀਦ ਜੀ ਦੇ ਸਲੋਕ ਨੰ: 9 ਦੇ ਨਾਲ ਫਰੀਦ ਜੀ ਦਾ ਸਲੋਕ ਨੰਬਰ
12 ਵੀ ਦੇਖੋ:
“ਫਰੀਦਾ ਕਾਲੀ ਜਿਨ੍ਹੀ ਨ ਰਾਵਿਆ ਧਉਲੀ ਰਾਵੈ ਕੋਇ॥ ਕਰ ਸਾਂਈ ਸਿਉ ਪਿਰਹੜੀ
ਰੰਗ ਨਵੇਲਾ ਹੋਇ॥ 12॥ ਅਰਥ (ਪ੍ਰੋ: ਸਾਹਿਬ ਸਿੰਘ) - “ਹੇ ਫਰੀਦ! ਕਾਲੇ ਕੇਸਾਂ ਦੇ ਹੁੰਦਿਆਂ
ਜਿਨ੍ਹਾਂ ਨੇ ਪਤੀ ਪ੍ਰਭੂ ਨਾਲ ਪਿਆਰ ਨਹੀਂ ਕੀਤਾ ਉਨ੍ਹਾਂ ਵਿੱਚੋਂ ਕੋਈ ਵਿਰਲਾ ਹੀ ਧਉਲੇ ਆਇਆਂ
(ਭਾਵ ਬਿਰਧ ਉਮਰੇ) ਰੱਬ ਨੂੰ ਯਾਦ ਕਰ ਸਕਦਾ ਹੈ। (ਹੇ ਫਰੀਦ! ਤੂੰ) ਸਾਈਂ ਪ੍ਰਭੂ ਨਾਲ ਪਿਆਰ ਕਰ
(ਇਹ) ਪਿਆਰ (ਨਿਤ) ਨਵਾਂ ਰਹੇਗਾ (ਦੁਨੀਆਂ ਦੀ ਪੋਟਲੀ ਵਾਲਾ ਪਿਆਰ ਤਾਂ ਸਰੀਰ ‘ਸ਼ਾਖ’ ਪੱਕਣ ਤੇ
ਟੁੱਟ ਜਾਏਗਾ)॥ 12॥”
ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਇੱਕ ਥਾਂ (ਸਲੋਕ ਨੰ: 9 ਵਿੱਚ) ਫਰੀਦ ਜੀ
ਕਹਿ ਰਹੇ ਹੋਣ ਕਿ ਧੋਲੇ ਆਉਣ ਨਾਲ ਆਤਮਕ ਸੂਝ ਆ ਜਾਂਦੀ ਹੈ। ਅਤੇ ਤਿੰਨ ਸਲੋਕਾਂ ਬਾਅਦ ਸਲੋਕ ਨੰ:
12 ਵਿੱਚ ਕਹਿ ਰਹੇ ਹੋਣ ਕਿ ਜਿਨ੍ਹਾਂ ਨੇਂ ਕਾਲੇ ਵਾਲਾਂ ਦੇ ਹੁੰਦਿਆਂ (ਜਵਾਨੀ ਦੀ ਉਮਰੇ) ਸ਼ੁਭ ਗੁਣ
ਹਾਸਲ ਨਹੀਂ ਕੀਤੇ, ਤਾਂ ਕੋਈ ਵਿਰਲਾ ਹੀ ਹੈ ਜਿਹੜਾ ਬੁਢੇਪੇ’ ਚ ਸ਼ੁਭ ਗੁਣ ਹਾਸਲ ਕਰ ਸਕਦਾ ਹੋਵੇ।
ਇਸੇ ਗੱਲ ਨੂੰ ਹੋਰ ਵੀ ਚੰਗੀ ਤਰ੍ਹਾਂ ਸਮਝਾਉਣ ਲਈ ਗੁਰੂ ਅਮਰ ਦਾਸ ਜੀ ਇਸ
ਤੋਂ ਅਗਲੇ ਸਲੋਕ ਨੰ: 13 ਵਿੱਚ ਕਹਿੰਦੇ ਹਨ:
ਮ: 3- “ਫਰੀਦਾ ਕਾਲੀ ਧਉਲੀ ਸਾਹਿਬੁ ਸਦਾ ਹੈ ਜੇ ਕੋ ਚਿਤਿ ਕਰੇ॥ ….॥ 13॥”
ਅਰਥ (ਪ੍ਰੋ: ਸਾਹਿਬ ਸਿੰਘ) - ਹੇ ਫਰੀਦ! ਜੇ ਕੋਈ ਬੰਦਾ ਬੰਦਗ਼ੀ ਕਰੇ ਤਾਂ
ਜੁਆਨੀ ਵਿੱਚ ਭੀ ਤੇ ਬੁਢੇਪੇ ਵਿੱਚ ਭੀ ਮਾਲਕ (ਮਿਲ ਸਕਦਾ) ਹੈ।
ਸੋ ਇੱਥੇ ਪ੍ਰੋ: ਗੁਰਬਚਨ ਸਿੰਘ ਜੀ ਦੀ ਸਲੋਕ ਨੰ: 9 ਦੀ ਕੀਤੀ ਵਿਆਖਿਆ
ਬਿਲਕੁਲ ਹੀ ਗ਼ਲਤ ਸਾਬਤ ਹੁੰਦੀ ਹੈ।
1- ਇਹ ਜਰੂਰੀ ਨਹੀਂ ਕਿ ਚਿੱਟੇ ਵਾਲ ਆਉਣ (ਬੁਢੇਪਾ ਆਉਣ) ਤੇ ਸ਼ੁਭ ਗੁਣ ਆਪੇ
ਆ ਜਾਂਦੇ ਹਨ। ਚਿੱਟੇ ਵਾਲ (ਬੁਢੇਪਾ) ਹੀ ਸ਼ੁਭ ਗੁਣਾਂ ਦੀ ਨਿਸ਼ਾਨੀ ਨਹੀਂ। ਸ਼ੁਭ ਗੁਣ ਕਦੇ ਵੀ ਆ
ਸਕਦੇ ਹਨ ਬੁਢੇਪੇ ਵਿੱਚ ਵੀ ਅਤੇ ਜਵਾਨੀ ਵਿੱਚ ਵੀ।
2- ਸ਼ੁਭ ਗੁਣ ਆਉਣੇ ਕੋਈ ਬੱਸ ਦੇ ਸਫਰ ਸਮਾਨ ਨਹੀਂ ਕਿ ਬੱਸ ਵਿੱਚ ਬੈਠੋ ਅਤੇ
ਬੱਸ ਨੇਂ ਆਪੇ ਹੀ ਮੰਜਿਲ ਤੇ ਪੁਚਾ ਦੇਣਾ ਹੈ। ਅਰਥਾਤ ਉਮਰ ਵਧਣ ਨਾਲ ਸ਼ੁਭ ਗੁਣ ਆਪੇ ਹੀ ਆ ਜਾਣਗੇ।
ਬਲਕਿ ਜੇ ਜਵਾਨੀ ਵਿੱਚ ਸ਼ੁਭ ਗੁਣ ਹਾਸਿਲ ਨਹੀਂ ਕੀਤੇ ਤਾਂ ਬੁਢੇਪੇ ਵਿੱਚ
ਤਾਂ ਇਹ ਕੰਮ ਬਹੁਤ ਹੀ ਮੁਸ਼ਕਿਲ ਹੈ। ਪ੍ਰੋ: ਸਾਹਿਬ ਸਿੰਘ ਨੇ ਸਲੋਕ ਨੰ: 13 ਤੋਂ ਬਾਅਦ ਨੋਟ ਇਸ
ਤਰ੍ਹਾਂ ਲਿਖਿਆ ਹੈ:- “ਇਹ ਸਲੋਕ ਉਪਰਲੇ ਹੀ ਸਲੋਕ ਦੀ ਵਿਆਖਿਆ ਹੈ। ਬੁਢੇਪੇ ਵਿੱਚ ਕਿਉਂ ਪ੍ਰਭੂ
ਨੂੰ ਮਿਲਣਾ ਔਖਾ ਹੋ ਜਾਂਦਾ ਹੈ? ਇਸ ਲਈ ਕਿ ਜਵਾਨੀਂ ਵਿੱਚ ਮਾਇਕ ਆਦਤਾਂ ਪੱਕ ਜਾਣ ਕਰਕੇ ਬੁਢੇਪੇ
ਵਿੱਚ ‘ਬੰਦਗ਼ੀ’ ਵੱਲ ਪਰਤਣਾ ਔਖਾ ਹੁੰਦਾ ਹੈ। ਪਰ ਜੁਆਨੀ ਹੋਵੇ ਚਾਹੇ ਬੁਢੇਪਾ, ‘ਬੰਦਗ਼ੀ’ ਸਦਾ ਹੈ
ਹੀ ਪ੍ਰਭੂ ਦੀ ਬਖਸ਼ਿਸ਼”।
ਹਾਲਾਂਕਿ ਪ੍ਰੋ: ਗੁ: ਸਿ: ਜੀ ਨੇਂ ਇੱਕ ਜਗ੍ਹਾ ਲਿਖਿਆ ਹੈ
“ਗੁਰ ਗਿਆਨ ਦੁਆਰਾ ਆਤਮਕ ਸੂਝ
ਆਉਂਦਿਆਂ ਹੀ ਮਨੁੱਖ ਵਿਕਾਰਾਂ ਵੱਲੋਂ ਪਾਸਾ ਵੱਟ ਜਾਂਦਾ ਹੈ।
ਪਰ ਇੱਥੇ ਦੋਹਾਂ ਗੱਲਾਂ’ ਚੋਂ ਇਕੋ ਹੀ ਗੱਲ ਲਾਗੂ ਹੋ
ਸਕਦੀ ਹੈ।
1- ਦਾੜੀ ਚਿੱਟੀ ਹੋਣ (ਬੁਢੇਪਾ ਆਉਣ) ਨਾਲ ਅਤਮਕ ਸੂਝ ਆ ਜਾਂਦੀ ਹੈ। ਅਤੇ
ਜਾਂ
2- ਗੁਰੂ ਗਿਆਨ ਦੁਆਰਾ ਆਤਮਕ ਸੂਝ ਆਉਂਦੀ ਹੈ।
ਜੇ ਗੁਰੂ ਗਿਆਨ ਦੁਆਰਾ ਤਬਦੀਲੀ ਆਈ ਹੈ (ਸੂਝ ਆਈ ਹੈ) ਤਾਂ ਇਸ ਵਿੱਚ ਦਾੜੀ
ਦਾ ਕੋਈ ਰੋਲ ਨਹੀਂ ਹੈ। ਦਾੜੀ ਚਿੱਟੀ ਹੋਵੇ ਜਾਂ ਕਾਲੀ, ਗਿਆਨ ਕਦੇ ਵੀ ਹਾਸਲ ਹੋ ਸਕਦਾ ਹੈ।
ਅਤੇ ਜੇ ਦਾੜੀ ਚਿੱਟੀ ਹੋਣ ਨਾਲ ਆਤਮਕ ਸੂਝ ਆ ਜਾਂਦੀ ਹੈ ਤਾਂ ਇਸ ਵਿੱਚ
ਗੁਰੂ ਗਿਆਨ ਦਾ ਕੋਈ ਰੋਲ ਨਹੀਂ ਹੈ।
ਸਵਾਲ ਇਹ ਨਹੀਂ ਅਤੇ ਗੱਲ ਬੱਸ ਏਨੀਂ ਹੀ ਨਹੀਂ ਕਿ ਬੁਢੇਪਾ ਆਉਣ ਤੇ ਸ਼ੁਭ
ਗੁਣ ਆਪੇ ਆ ਜਾਂਦੇ ਹਨ ਕਿ ਨਹੀਂ। ਅਸਲ ਵਿੱਚ ਪ੍ਰੋ: ਸਾਹਿਬ ਜੋ ਗੁੱਝਾ ਸੁਨੇਹਾਂ ਦੇਣਾ ਚਾਹੁੰਦੇ
ਹਨ ਉਹ ਇਹ ਹੈ: ਜਿਸ ਤਰ੍ਹਾਂ ਕੋਈ ਬੰਦਾ ਦਿੱਲੀ ਤੋਂ ਅੰਮ੍ਰਿਤਸਰ ਜਾਣ ਵਾਲੀ ਬੱਸ’ ਚ ਬੈਠਦਾ ਹੈ
ਅਤੇ ਸਫਰ ਮੁੱਕ ਜਾਣ ਤੇ ਉਹ ਆਪਣੀ ਮੰਜਿਲ ਅੰਮ੍ਰਿਤਸਰ ਪਹੁੰਚ ਜਾਂਦਾ ਹੈ। ਉਸੇ ਤਰ੍ਹਾਂ ਇਨਸਾਨ ਜਨਮ
ਲੈਂਦਾ ਹੈ। ਜਨਮ ਤੋਂ ਬੁਢੇਪੇ ਅਤੇ ਫੇਰ ਮੌਤ ਤੱਕ ਅਪੜਨ ਦਾ ਜੀਵਨ ਸਫਰ ਸ਼ੁਰੂ ਹੋ ਜਾਂਦਾ ਹੈ।
ਜਵਾਨੀ ਵਿੱਚ ਸਾਰੀ ਉਮਰ ਵਿਕਾਰੀ ਜੀਵਨ ਬਿਤਾ ਕੇ ਜਦੋਂ (ਹਰ ਇੱਕ) ਬੰਦਾ ਬੁਢੇਪੇ’ ਚ ਕਦਮ
ਰੱਖਦਾ ਹੈ ਤਾਂ ਪਿਛਲੇ ਸਾਰੇ ਵਿਕਾਰੀ ਗੁਣ ਆਪੇ ਛੁੱਟ ਜਾਂਦੇ ਹਨ ਅਤੇ, ਸ਼ੁਭ ਗੁਣ ਆ ਜਾਂਦੇ ਹਨ। ਇਸ
ਤਰ੍ਹਾਂ (ਹਰ ਇੱਕ ਬੰਦੇ ਦੇ) ਜਵਾਨੀ ਵਿੱਚ ਕੀਤੇ ਮਾੜੇ ਕੰਮਾਂ ਦਾ ਲੇਖਾ ਬੁਢੇਪੇ ਵਿੱਚ
ਕੀਤੇ ਸ਼ੁਭ ਗੁਣਾਂ ਨਾਲ ਬਰਾਬਰ ਹੋ ਜਾਂਦਾ ਹੈ। ਅਤੇ “ਲੇਖਾ ਰਬ ਮੰਗੇਸੀਆ” ਵਰਗੀ ਕੋਈ ਸ਼ਰਤ ਕਿਸੇ
ਵੀ ਮਨੁੱਖ ਤੇ ਲਾਗੂ ਨਹੀਂ ਰਹਿੰਦੀ। ਜਨਮ ਤੋਂ ਸਫਰ ਸ਼ੁਰੂ ਹੋਇਆ ਮੌਤ ਆਈ ਤੋਂ ਸਭ ਕੁੱਝ ਖਤਮ
ਹੋ ਗਿਆ। ਅਤੇ ਨਾਲ ਹੀ ਸਾਰੇ ਲੇਖੇ ਵੀ ਖ਼ਤਮ।
ਗੁਰਬਾਣੀ ਕਹਿੰਦੀ ਹੈ:-
“ਸਿਰੁ ਕੰਪਿਓ ਪਗ ਡਗਮਗੇ ਨੈਨ ਜੋਤਿ ਤੈ ਹੀਨ॥ ਕਹੁ ਨਾਨਕ ਇਹ ਬਿਧਿ ਭਈ ਤਊ
ਨ ਹਰਿ ਰਸ ਲੀਨ॥ 47॥”
ਅਤੇ ਪ੍ਰੋ: ਗੁਰਬਚਨ ਸਿੰਘ ਜੀ ਕਹਿੰਦੇ ਹਨ ਕਿ ਬੁਢੇਪਾ ਆਇਆਂ (ਅਗਹੁ ਨੇੜਾ
ਆਇਆ ਭਾਵ ਸ਼ੁਭ ਗੁਣਾਂ ਵਾਲੇ ਰੱਬ ਜੀ ਦਾ ਘਰ ਨੇੜੇ ਆਇਆ ਹੈ)। ਆਪਣੇ ਆਪ ਆਤਮਕ ਸੋਝੀ ਆ ਜਾਂਦੀ ਹੈ।
ਸਵਾਲ ਪੈਦਾ ਹੁੰਦਾ ਹੈ ਕਿ ਕੀ ਦੁਨੀਆਂ ਦੇ ‘ਸਾਰੇ ਦੇ ਸਾਰੇ 100%
ਬੰਦੇ’ ਬੁਢੇਪਾ ਆਏ ਤੋਂ ਸ਼ੁਭ ਗੁਣ ਅਪਣਾ ਲੈਂਦੇ ਹਨ? ਸਾਰਿਆਂ ਨੂੰ ਆਤਮਕ ਸੋਝੀ ਆ ਜਾਂਦੀ ਹੈ?
ਜਾਂ ਕੋਈ ਇੱਕ ਅਧ ਪ੍ਰਤੀਸ਼ਤ ਸ਼ੁਭ ਗੁਣ ਅਪਨਾਏ ਬਿਨਾਂ ਹੀ ਦੁਨੀਆਂ ਤੋਂ ਤੁਰ ਜਾਂਦੇ ਹਨ? ਜੇ ਕੋਈ
ਇੱਕ ਅੱਧ ਬੰਦਾ ਬੁਢੇਪੇ ਸਮੇਤ ਸਾਰੀ ਉਮਰ ਵਿਕਾਰੀ ਜੀਵਨ ਬਿਤਾ ਕੇ ਦੁਨੀਆਂ ਤੋਂ ਤੁਰ ਜਾਂਦਾ ਹੈ,
ਉਸ ਵਾਸਤੇ ਫਰੀਦ ਜੀ ਕੀ ਕਹਿੰਦੇ ਹਨ?
ਜਸਬੀਰ ਸਿੰਘ (ਕੈਲਗਰੀ)
(10/10/10)
ਅਮਰ ਜੀਤ ਸਿੰਘ ਚੰਦੀ
ੴ
ਸਤਿ ਗੁਰ ਪ੍ਰਸਾਦਿ
ਕੀ ਸਿੱਖਾਂ ਦੇ ਬੱਚੇ, ਸਿੱਖੀ ਤੋਂ ਥਿੜਕ ਰਹੇ ਹਨ?
ਮੈਂ ਸਿੱਖ ਬੱਚੇ ਨਹੀਂ ਲਿਖਿਆ, ਸਿੱਖਾਂ ਦੇ ਬੱਚੇ ਲਿਖਿਆ ਹੈ, ਜੋ, ਕੁੱਝ ਧਿਆਨ
ਮੰਗਦਾ ਹੈ।
ਇਸ ਵਿੱਚ ਸਿੱਖਾਂ ਦੀ ਗੱਲ ਹੈ, ਸਿੱਖਾਂ ਦੇ ਬੱਚਿਆਂ ਦੀ ਗੱਲ ਹੈ ਅਤੇ ਸਿੱਖ ਬੱਚਿਆਂ ਦੀ ਗੱਲ ਹੈ।
ਗੱਲ ਏਥੋਂ ਹੀ ਸ਼ੁਰੂ ਕਰਦੇ ਹਾਂ ਕਿ ਸਿੱਖ ਕੌਣ ਹਨ?
ਅੱਜ ਦੀ ਹਾਲਤ ਵਿੱਚ ਤਾਂ ਦੋ ਤਰ੍ਹਾਂ ਦੇ ਸਿੱਖ ਹਨ।
ਇੱਕ ਉਹ ਜੋ ਸਿੱਖਾਂ ਦੇ ਘਰਾਂ ਵਿੱਚ ਜੰਮੇ ਹਨ। ਜਿਨ੍ਹਾਂ ਨੂੰ ਸਿੱਖਾਂ ਦੇ ਬੱਚੇ ਹੀ ਕਿਹਾ ਜਾ
ਸਕਦਾ ਹੈ। ਸਿੱਖਾਂ ਦੇ ਘਰਾਂ ਵਿੱਚ ਜੰਮੇ ਕੁੱਝ ਉਹ ਵੀ ਹੋਏ ਹਨ, ਜਿਨ੍ਹਾਂ ਨੂੰ ਇਹ ਆਭਾਸ ਸੀ ਕਿ
ਸਿੱਖੀ ਕੋਈ ਪੈਤ੍ਰਿਕ ਜਾਇਦਾਦ ਨਹੀਂ ਹੈ, ਇਸ ਨੂੰ ਧਾਰਨ ਕਰਨਾ ਪੈਂਦਾ ਹੈ। ਜਿਵੇਂ ਲਾਇਸੈਂਸ ਹਰ
ਸਾਲ ਰੀਨਿਊ ਕਰਾਉਣੇ ਪੈਂਦੇ ਹਨ, ਇਸ ਤਰ੍ਹਾਂ ਹੀ ਘਰ ਵਿਚ, ਹਰ ਨਵੀਂ ਪੀੜ੍ਹੀ ਦੇ ਨਾਲ ਹੀ ਸਿੱਖੀ
ਵੀ ਰੀਨਿਊ ਕਰਵਾਉਣੀ ਪੈਂਦੀ ਹੈ। ਉਨ੍ਹਾਂ ਨੇ ਸਿੱਖੀ ਦਿਲੋਂ ਧਾਰਨ ਵੀ ਕੀਤੀ ਅਤੇ ਉਸ ਦੀ ਪਲਣਾ ਵੀ
ਕੀਤੀ।
ਪਰ ਬਹੁਤ ਵੱਡੀ ਬਹੁ ਗਿਣਤੀ ਉਹ ਰਹੀ ਜਿਸ ਨੇ ਸਿੱਖੀ ਨੂੰ ਪੈਤ੍ਰਿਕ ਜਾਇਦਾਦ ਸਮਝ ਕੇ, ਉਸ ਨੂੰ
ਰੀਨਿਊ ਕਰਵਾਉਣ ਦੀ ਲੋੜ ਨਹੀਂ ਸਮਝੀ। ਉਹ ਭੁੱਲ ਗਏ ਕਿ ਜਿਵੇਂ ਗੰਦ ਪਾਉਣ ਲਈ ਕਿਸੇ ਉਪਰਾਲੇ ਦੀ
ਲੋੜ ਨਹੀਂ ਪੈਂਦੀ। ਉਹ ਆਪੇ ਹੀ ਪੈਂਦਾ ਰਹਿੰਦਾ ਹੈ। ਕਿਸੇ ਮਕਾਨ ਨੂੰ ਇਕ-ਦੋ ਮਹੀਨੇ ਹੀ ਬੰਦ ਕਰ
ਦੇਵੋ, ਉਸ ਵਿੱਚ ਆਪੇ ਹੀ ਬਹੁਤ ਗੰਦ ਪੈ ਜਾਂਦਾ ਹੈ। ਪਰ ਸਫਾਈ ਲਈ ਨਿਰੰਤਰ ੳਪ੍ਰਾਲੇ ਦੀ ਲੋੜ
ਹੁੰਦੀ ਹੈ, ਇੱਕ ਦਿਨ ਵੀ ਸਫਾਈ ਨਾ ਕਰ ਕੇ ਉਸ ਦਾ ਅਸਰ ਵੇਖਿਆ ਜਾ ਸਕਦਾ ਹੈ।
ਇਵੇਂ ਹੀ ਮਨ ਵਿੱਚ ਵਿਕਾਰ ਪੈਦਾ ਕਰਨ ਲਈ ਕਿਸੇ ਉਪਰਾਲੇ ਦੀ ਲੋੜ ਨਹੀਂ ਪੈਂਦੀ। ਪਰ ਮਨ ਨੂੰ ਸਾਫ
ਰੱਖਣ ਲਈ, ਨਿਰੰਤਰ ਗੁਰਬਾਣੀ ਨਾਲ ਜੁੜਨ, ਉਸ ਨੂੰ ਵਿਚਾਰਨ, ਸਮਝਣ ਅਤੇ ਉਸ ਅਨੁਸਾਰ ਜੀਵਨ ਢਾਲਣ ਦੀ
ਲੋੜ ਹੁੰਦੀ ਹੈ। ਜਿਸ ਵਲੋਂ ਕੁੱਝ ਸਿੱਖ ਤਾਂ ਪੈਸੇ ਦੀ ਚਮਕ ਦੇ ਪ੍ਰਭਾਵ ਥੱਲੇ ਆਪ ਹੀ ਅਵੇਸਲੇ ਹੋ
ਗਏ, ਕੁੱਝ ਨੂੰ ਹਾਲਾਤ ਨੇ ਮਜਬੂਰ ਕਰ ਦਿੱਤਾ, ਅਤੇ ਰਹਿੰਦੀ ਕਸਰ, ਸਿੱਖੀ ਵਿੱਚ ਪੈਦਾ ਹੋ ਗਈ,
ਪੁਜਾਰੀ ਰੂਪੀ ਗਾਜਰ ਘਾ ਨੇ ਸਿੱਖੀ ਦੀ ਫਸਲ ਨੂੰ ਦੱਬ ਕੇ ਪੂਰੀ ਕਰ ਦਿੱਤੀ।
ਦੂਸਰੇ ਉਹ ਜੋ ਆਪਣੀ ਰੋਜ਼ੀ-ਰੋਟੀ ਖਾਤ੍ਰ ਆਪ ਸਿੱਖ ਬਣੇ ਹਨ। ਉਨ੍ਹਾਂ ਵਿੱਚ ਕੁੱਝ ਉਹ ਵੀ ਹਨ, ਜੋ
ਇਸ ਆੜ ਵਿੱਚ ਸਿੱਖੀ ਦਾ ਘਾਣ ਕਰਨ ਦੇ ਚਾਹਵਾਨ ਹਨ। (ਪਿਛਲੇ ਢਾਈ ਸੌ ਸਾਲ ਵਿਚ, ਇਨ੍ਹਾਂ ਵਿਚੋਂ
ਕੁੱਝ ਅਜਿਹੇ ਸਿੱਖ ਵੀ ਹੋਏ ਹਨ ਜੋ ਸਿੱਖੀ ਤੋਂ ਪ੍ਰਭਾਵਤ ਹੋ ਕੇ ਸਿੱਖ ਬਣੇ ਸਨ। ਜਿਨ੍ਹਾਂ ਨੇ
ਸਿੱਖੀ ਲਈ ਬਹੁਤ ਕੁੱਝ ਕੀਤਾ ਹੈ, ਪਰ ਉਨ੍ਹਾਂ ਦੀ ਗਿਣਤੀ ਕਿਸੇ ਹਾਲਤ ਵਿੱਚ ਵੀ ੧੦੦ ਤੋਂ ਵੱਧ
ਨਹੀਂ ਕੀਤੀ ਜਾ ਸਕਦੀ।)
ਪਹਿਲਾਂ ਸਿੱਖਾਂ ਦੇ ਬੱਚਿਆਂ ਦੀ ਗੱਲ ਕਰਦੇ ਹਾਂ। ਯਕੀਨਨ ਉਨ੍ਹਾਂ ਵਿਚੋਂ ੫ % ਕਰੀਬ ਨੇ ਖੰਡੇ
ਬਾਟੇ ਦੀ ਪਾਹੁਲ ਵੀ ਲਈ ਹੋਵੇਗੀ, ਪਰ ਉਨ੍ਹਾਂ ਵਿਚੋਂ ਵੀ ਬਾਹੁਲਤਾ, ਉਨ੍ਹਾਂ ਦੀ ਹੀ ਹੋਵੇਗੀ,
ਜਿਨ੍ਹਾਂ ਦਾ ਸਬੰਧ ਗੁਰਦਵਾਰਿਆਂ ਨਾਲ ਸੀ, ਜਿਨ੍ਹਾਂ ਦਾ ਰੁਜ਼ਗਾਰ ਇਸ ਭੇਸ ਆਸਰੇ ਹੀ ਸੀ। ਬਹੁਤ ਹੀ
ਘੱਟ ਅਜਿਹੇ ਹੋਣਗੇ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਦਿਆਂ, ਗੁਰੂ ਹੁਕਮਾਂ ਅਨੁਸਾਰ,
ਖੰਡੇ ਬਾਟੇ ਦੀ ਪਾਹੁਲ ਲਈ ਹੋਵੇਗੀ। ਇਸ ਹਿਸਾਬ ੯੦ % ਤੋਂ ਉਪਰ ਉਨ੍ਹਾਂ ਨੂੰ ਸਿੱਖ ਕਿਹਾ ਜਾਂਦਾ
ਹੈ, ਜੋ ਸਿੱਖਾਂ ਦੇ ਘਰ ਜੰਮੇ, ਸਿੱਖਾਂ ਦੇ ਬੱਚੇ ਹਨ। (ਸਿੱਖ ਨਹੀਂ)
ਜੇ ਗੁਰੂ ਸਾਹਿਬ ਦੀ ਸਿਖਿਆ ਅਨੁਸਾਰ, ਵਰਨ ਵੰਡ ਨੂੰ ਬਿਲਕੁਲ ਰੱਦ ਕੀਤਾ ਜਾਵੇ ਤਾਂ, ਉਨ੍ਹਾਂ ਨੂੰ
ਸਿੱਖ ਕਹਿਣਾ ਵੀ ਮੁਸ਼ਕਲ ਹੋ ਜਾਵੇਗਾ। ਸਿੱਖਾਂ ਦੇ ਬੱਚਿਆਂ ਨੂੰ ਸਿੱਖ ਕਹਿਣ ਦਾ ਮਤਲਬ ਤਾਂ ਇਹ
ਹੋਵੇਗਾ ਕਿ ਅਸੀਂ ਬ੍ਰਾਹਮਣ ਦੇ ਵਰਨ ਵੰਡ ਨੂੰ ਮਾਨਤਾ ਦੇ ਰਹੇ ਹਾਂ। ਸਿੱਖੀ ਅਨੁਸਾਰ ਇਹ ਵੀ ਠੀਕ
ਨਹੀਂ ਹੋਵੇਗਾ ਕਿ ਉਨ੍ਹਾਂ ਬੱਚਿਆਂ ਨੂੰ ਸਿੱਖ ਕਿਹਾ ਜਾਵੇ। ਸਿੱਖੀ ਬਾਰੇ ਤਾਂ ਗੁਰਬਾਣੀ ਸੇਧ
ਦਿੰਦੀ ਹੈ,
ਸਿਖੀ ਸਿਖਿਆ ਗੁਰ ਵੀਚਾਰਿ॥ ਨਦਰੀ ਕਰਮਿ ਲਘਾਏ ਪਾਰਿ॥ (੪੬੫)
ਸ਼ਬਦ ਦੀ ਵਿਚਾਰ ਆਸਰੇ ਹਾਸਲ ਕੀਤੀ ਸਿਖਿਆ ਨੂੰ ਜੀਵਨ ਵਿੱਚ ਢਾਲਣਾ ਹੀ ਸਿੱਖੀ ਹੈ। ਅਜਿਹੀ
ਸਿੱਖੀ ਧਾਰਨ ਕਰਨ ਤੇ ਖੁਸ਼ ਹੋ ਕੇ ਪਰਮਾਤਮਾ ਆਪਣੀ ਬਖਸ਼ਿਸ਼ ਦੀ ਨਿਗਾਹ ਨਾਲ ਸੰਸਾਰ ਸਮੁੰਦਰ ਤੋਂ ਪਾਰ
ਕਰ ਦਿੰਦਾ ਹੈ। ਜਨਮ ਮਰਨ ਦਾ ਗੇੜ ਕੱਟ ਦਿੰਦਾ ਹੈ।
ਜੋ ਗੁਰੂ ਦੇ ਨਾਲ ਜੁੜਿਆ ਹੀ ਨਹੀਂ, ਸ਼ਬਦ ਦੀ ਵਿਚਾਰ ਹੀ ਨਹੀਂ ਕੀਤੀ, ਉਸ ਵਿਚਾਰ ਆਸਰੇ ਹਾਸਲ ਕੀਤੀ
ਸਿਖਿਆ ਅਨੁਸਾਰ ਜੀਵਨ ਹੀ ਨਹੀਂ ਢਾਲਿਆ, ਉਸ ਨੂੰ ਸਿੱਖ ਕਿਵੇਂ ਕਿਹਾ ਜਾ ਸਕਦਾ ਹੈ? ਫਿਰ ਅਜਿਹੇ
ਬੰਦਿਆਂ ਦੇ ਬੱਚੇ, ਸਿੱਖ ਕਿਵੇਂ ਹੋ ਸਕਦੇ ਹਨ?
ਇੰਸਾਨ ਜਨਮ ਵੇਲੇ ਨਰੋਲ ਇੰਸਾਨ ਹੁੰਦਾ ਹੈ (ਇਹ ਧਾਰਣਾ ਵੀ ਨਿਰਮੂਲ ਹੈ ਕਿ ਜੰਮਦਾ ਬੱਚਾ ਸਿੱਖ
ਹੁੰਦਾ ਹੈ) ਉਸ ਤੋਂ ਮਗਰੋਂ, ਦੁਨੀਆ ਵਿੱਚ ਬਣਾਈਆਂ ਰੀਤਾਂ ਅਨੁਸਾਰ ਆਪਣੇ ਆਪ ਨੂੰ ਢਾਲ ਕੇ ਉਹ
ਯਹੂਦੀ, ਈਸਾਈ, ਪਾਰਸੀ, ਮੁਸਲਮਾਨ, ਹਿੰਦੂ ਜਾਂ ਬੋਧੀ-ਜੈਨੀ ਬਣਦਾ ਹੈ। ਜਿਨ੍ਹਾਂ ਦੀ ਪਛਾਣ, ਸਰੀਰਕ
ਭੰਨ-ਤੋੜ ਆਸਰੇ ਸਹਿਜੇ ਹੀ ਕੀਤੀ ਜਾ ਸਕਦੀ ਹੈ। ਇਹ ਭੰਨ-ਤੋੜ ਵੀ ਧਰਮ ਦਾ ਅੰਗ ਨਹੀਂ ਹੈ। ਇਹ ਤਾਂ
ਪਿਛਲੇ ਸਮੇ ਵਿਚ, ਆਪਣੇ ਗੁਲਾਮਾਂ ਦੀ ਪਛਾਣ ਲਈ, ਉਨ੍ਹਾਂ ਦੇ ਨੱਕ, ਕੰਨ, ਗੱਲ, ਪੈਰ ਵਿੱਚ ਪਾਏ
ਅਲੱਗ ਅਲੱਗ ਤਰ੍ਹਾਂ ਦੇ ਲੋਹੇ ਦੇ ਟੁਕੜਿਆਂ ਤੋਂ ਪ੍ਰਭਾਵਤ ਹੋ ਕੇ, ਪੁਜਾਰੀ ਜਮਾਤ ਨੇ ਆਪਣੀਆਂ
ਭੇਡਾਂ ਦੀ ਪਛਾਣ ਸੌਖਿਆਂ ਕਰਨ ਦੀ ਨੀਅਤ ਨਾਲ ਹੀ ਇਹ ਸਰੀਰਕ ਭੰਨ-ਤੋੜ ਕਰਵਾਈ ਹੈ। ਏਸੇ ਤਰਜ਼ ਤੇ ਹੀ
ਅੱਜ ਦੇ ਡੇਰੇਦਾਰਾਂ ਨੇ ਆਪਣੇ ਚੇਲਿਆਂ ਦੀ ਪਛਾਣ ਲਈ ਅਲੱਗ ਅਲੱਗ ਨਿਸ਼ਾਨੀਆਂ ਮਿਥੀਆਂ ਹੋਈਆਂ ਹਨ।
ਸਿੱਖੀ ਇਸ ਕੈਟੇਗਰੀ ਵਿੱਚ ਨਹੀਂ ਆਉਂਦੀ। ਸਿੱਖ ਦੇ ਸਰੀਰ ਦੀ ਕੋਈ ਭੰਨ-ਤੋੜ ਨਹੀਂ ਕੀਤੀ ਹੁੰਦੀ,
ਇਸ ਦਾ ਸਾਬਤ ਸੂਰਤ ਹੋਣਾ, ਪਰਮਾਤਮਾ ਤੇ ਅਟੱਲ ਵਿਸ਼ਵਾਸ, ਕਿ ਅਭੁੱਲ ਪਰਮਾਤਮਾ ਨੇ ਮੈਨੂੰ ਜਿਵੇਂ ਦਾ
ਬਣਾਇਆ ਹੈ, ਬਹੁਤ ਵਧੀਆ ਬਣਾਇਆ ਹੈ, ਇਸ ਤੋਂ ਵਧੀਆ, ਇਸਤੋਂ ਖੂਬਸੂਰਤ, ਮੈਂ ਕਿਸੇ ਹਾਲਤ ਵਿੱਚ ਵੀ
ਨਹੀਂ ਬਣ ਸਕਦਾ। (ਪੁਜਾਰੀਆਂ ਵਲੋਂ ਇਹ ਪਰਚਾਰਿਆ ਜਾਣਾ ਕਿ “ਕੇਸ ਗੁਰੂ ਦੀ ਮੋਹਰ ਹਨ” ਮਨਮਤ ਦੀ
ਦੇਣ ਹੈ।) ਕਕਾਰ ਵੀ ਉਸ ਵੇਲੇ ਦੇ ਹਿਸਾਬ ਨਾਲ, ਸਰੀਰਕ ਲੋੜਾਂ ਨੂੰ ਮੁੱਖ ਰਖਦਿਆਂ, ਮਿਥੇ ਗਏ ਸਨ।
ਜਿਨ੍ਹਾਂ ਨੂੰ ਪੁਜਾਰੀ ਲਾਣੇ ਨੇ, ਇੱਕ ਹਊਆ ਬਣਾ ਧਰਿਆ ਹੈ।
ਜੇ ਦੁਨੀਆ ਵਿਚਲੇ ਸਾਰੇ ਬੰਦੇ ਸਰੀਰਕ ਭੰਨ-ਤੋੜ ਨਾ ਕਰਨ, ਤਦ ਵੀ ਉਹ ਸਾਰੇ ਸਿੱਖ ਨਹੀਂ ਹੋ ਸਕਦੇ।
ਉਹ ਸਾਰੇ ਇੰਸਾਨ ਹੀ ਹੋਣਗੇ, ਜਿਨ੍ਹਾਂ ਨੂੰ ਪਰਮਾਤਮਾ ਦੇ ਅਭੁੱਲ ਹੋਣ ਦਾ ਪੂਰਾ ਵਿਸ਼ਵਾਸ ਹੋਵੇਗਾ,
ਪਰ ਫਿਰ ਵੀ, ਪੁਜਾਰੀ ਜਮਾਤ ਵਲੋਂ ਮਿਥੇ ਪਰਮਾਤਮਾ ਨੂੰ ਮਿਲਣ ਦੇ ਅਲੱਗ ਅਲੱਗ ਢੰਗਾਂ ਕਾਰਨ ਸਾਰੇ
ਸਿੱਖ ਨਹੀਂ ਹੋਣਗੇ।
ਆਪਾਂ ਉਪਰ, ਗੁਰਬਾਣੀ ਅਨੁਸਾਰ ਸਿੱਖੀ ਬਾਰੇ ਵਿਚਾਰਿਆ ਹੈ, ਜ਼ਰਾ ਸਿੱਖ ਬਾਰੇ ਵੀ ਸੇਧ ਲੈ ਵੇਖੀਏ,
ਗੁਰਬਾਣੀ ਫੁਰਮਾਨ ਹੈ,
ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥
ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ॥ (੬੦੧)
ਹੇ ਭਾਈ, ਉਹੀ ਪਰਮਾਤਮਾ ਦਾ ਸਿੱਖ (ਸਿਖਿਆ ਲੈਣ ਵਾਲਾ) ਹੈ, ਸਖਾ (ਮਿਤ੍ਰ) ਹੈ, (ਰਿਸ਼ਤੇਦਾਰ)
ਬੰਧਪ ਹੈ, ਜੋ ਗੁਰ, ਸ਼ਬਦ ਦੇ ਭਾਣੇ ਵਿਚ, ਹੁਕਮ ਵਿੱਚ ਚਲੇ। ਜੋ ਬੰਦਾ ਗੁਰ, ਸ਼ਬਦ ਦੀ ਸਿਖਿਆ ਵਿੱਚ
ਚੱਲਣ ਦੀ ਥਾਂ, ਆਪਣੇ ਮਨ ਦੀ ਸਿਖਿਆ ਅਨੁਸਾਰ ਚਲਦਾ ਹੈ, ਉਹ ਪਰਮਾਤਮਾ ਨਾਲੋਂ ਵਿਛੜ ਕੇ ਚੋਟਾਂ ਹੀ
ਖਾਂਦਾ ਹੈ, ਮਾਇਆ ਦੇ ਮੋਹ ਵਿੱਚ ਠੇਡੇ ਹੀ ਖਾਂਦਾ ਰਹਿੰਦਾ ਹੈ।
ਲੱਗੇ ਹੱਥ ਧਰਮ ਦੀ ਗੱਲ ਵੀ ਕਰ ਲਈਏ, ਗੁਰਬਾਣੀ ਫੁਰਮਾਨ ਹੈ,
ਸਰਬ ਧਰਮ ਮਹਿ ਸ੍ਰੇਸਟ ਧਰਮੁ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ॥ (੨੬੬)
ਸਾਰਿਆਂ ਧਰਮਾਂ ਵਿੱਚ ਓਹੀ ਧਰਮ ਸ੍ਰੇਸ਼ਟ, ਸਿਰਮੌਰ ਹੈ, ਜਿਸ ਵਿੱਚ ਬੰਦਾ ਹਰੀ ਦਾ ਨਾਮ ਜਪਦਾ ਹੈ,
(ਦੇਵੀ ਦੇਵਤਿਆਂ ਜਾਂ ਕਲਪਿਤ ਅਵਤਾਰਾਂ ਦੇ ਚੱਕਰ ਵਿੱਚ ਨਹੀਂ ਪੈਂਦਾ) ਹਰੀ ਦੇ ਹੁਕਮ ਵਿੱਚ ਚਲਦਿਆਂ
ਨਿਰਮਲ ਕਰਮ ਕਰਦਾ ਹੈ।
ਇਹ ਹੈ ਗੁਰੂ ਗ੍ਰੰਥ ਸਾਹਿਬ ਮੁਤਾਬਕ, ਸਿੱਖ ਦੀ ਪੂਰੀ ਤਸਵੀਰ। ਏਥੇ ਇੱਕ ਸਵਾਲ ਹੋਰ ਖੜਾ ਹੋ ਜਾਂਦਾ
ਹੈ, ਕੀ ਜਿਨ੍ਹਾਂ ਨੂੰ ਅਸੀਂ ਸਿੱਖਾਂ ਦੇ ਬੱਚੇ ਕਹਿ ਰਹੇ ਹਾਂ, ਕੀ ਉਨ੍ਹਾਂ ਦੇ ਮਾਂ-ਬਾਪ ਸਿੱਖ
ਹਨ? ਜਾਂ ਸਿੱਖ ਸਨ? ਇਨ੍ਹਾਂ ਬੱਚਿਆਂ ਨੂੰ ਤਦ ਹੀ ਸਿੱਖਾਂ ਦੇ ਬੱਚੇ ਕਿਹਾ ਜਾ ਸਕਦਾ ਹੈ ਜੇ
ਇਨ੍ਹਾਂ ਦੇ ਮਾਂ-ਬਾਪ ਸਿਖ ਹੋਣ। ਜੇ ਉਨ੍ਹਾਂ ਦੇ ਮਾਂ-ਬਾਪ ਸਿੱਖ ਹੀ ਨਾ ਹੋਣ, ਤਾਂ ਉਨ੍ਹਾਂ ਨੂੰ
ਸਿੱਖਾਂ ਦੇ ਬੱਚੇ ਵੀ, ਕਿਵੇਂ ਕਿਹਾ ਜਾ ਸਕਦਾ ਹੈ?
ਇਹ ਛੋਟਾ ਜਿਹਾ ਉਪਰਾਲਾ ਕੀਤਾ ਹੈ, ਗੁਰਮਤ ਅਨੁਸਾਰ, ਸਿੱਖਾਂ ਅਤੇ ਸਿੱਖਾਂ ਦੇ ਬੱਚਿਆਂ ਦੀ ਤਸਵੀਰ
ਉਜਾਗਰ ਕਰਨ ਦਾ। ਹੁਣ ਵਿਚਾਰ ਕਰਦੇ ਹਾਂ ਸਿੱਖ ਬੱਚਿਆਂ ਬਾਰੇ।
ਜਿਨ੍ਹਾਂ ਬੱਚਿਆਂ ਨੇ ੧੫-੧੬ ਸਾਲ ਦੀ ਉਮਰੇ ਸਿੱਖੀ ਵਿੱਚ ਪਰਵੇਸ਼ ਕੀਤਾ (ਇਸ ਉਮਰ ਦਾ ਹੋ ਕੇ ਹੀ
ਬੱਚਾ ਆਪਣਾ ਭਲਾ ਬੁਰਾ ਸੋਚਣ ਲਾਇਕ ਹੁੰਦਾ ਹੈ) ਸਿੱਖੀ ਦੇ ਤਿਨੋ ਗੁਣ ਅਪਨਾਏ। ਯਾਨੀ ਪਰਮਾਤਮਾ ਦੇ
ਅਭੁੱਲ ਹੋਣ ਤੇ ਪੂਰਨ ਵਿਸ਼ਵਾਸ ਕੀਤਾ। ਸ਼ਬਦ ਗੁਰੂ ਦੀ ਸਿਖਿਆ ਵਿਚਾਰ ਸਹਿਤ ਜਾਣੀ ਅਤੇ ਉਸ ਸਿਖਿਆ
ਨੂੰ ਆਪਣੀ ਜ਼ਿੰਦਗੀ ਵਿੱਚ ਢਾਲਿਆ। ਉਹ ਸਿੱਖ ਬਣ ਗਏ। ਉਹ ਸਿੱਖੀ ਤੋਂ ਕਿਸੇ ਹਾਲਤ ਵਿੱਚ ਵੀ ਨਹੀਂ
ਥਿੜਕ ਸਕਦੇ। ਉਨ੍ਹਾਂ ਨੇ ਹੀ ਸਾਰੀਆਂ ਔਕੜਾਂ ਸਹਿੰਦੇ ਹੋਏ ਵੀ ਹਰੀ ਦਾ ਨਾਮ ਸਮਰਦਿਆਂ, ਨਿਰਮਲ ਕਰਮ
ਕੀਤੇ ਹਨ। ਇਸ ਸਚਾਈ ਨਾਲ ਸਿੱਖ ਇਤਿਹਾਸ ਭਰਿਆ ਪਿਆ ਹੈ। ਪਰ ਮੌਜੂਦਾ ਸਮੇ ਵਿੱਚ ਅਜਿਹੇ ਸਿੱਖਾਂ ਦਾ
ਕਾਲ ਪਿਆ ਹੋਇਆ ਹੈ।
ਕਿਸੇ ਸਿੱਖ ਨੂੰ (ਬਹੁਤ ਹੀ ਵਿਰਲਿਆਂ ਨੂੰ ਛੱਡ ਕੇ) ਪਰਮਾਤਮਾ ਦੇ ਅਭੁੱਲ ਹੋਣ ਤੇ ਵਿਸ਼ਵਾਸ ਹੋਣਾ
ਤਾਂ ਇੱਕ ਪਾਸੇ ਰਿਹਾ, ਅੱਜ ਕਲ ਤਾਂ ਸਿੱਖਾਂ ਵਿੱਚ ਇੱਕ ਨਵੀਂ ਨਸਲ ਪੈਦਾ ਹੋ ਗਈ ਹੈ, ਜਿਸ ਨੂੰ
ਰੱਬ ਦੀ ਹੋਂਦ ਤੇ ਵੀ ਸ਼ੱਕ ਹੈ। ਕੀ ਅਜਿਹੇ ਬੰਦਿਆਂ ਨੂੰ ਸਿੱਖ ਕਿਹਾ ਜਾ ਸਕਦਾ ਹੈ?
ਇਸ ਮਗਰੋਂ ਉਨ੍ਹਾਂ ਸਿੱਖਾਂ ਦੀ ਵਾਰੀ ਆਉਂਦੀ ਹੈ, ਜੋ ਪੁਜਾਰੀ ਮਗਰ ਲੱਗੇ, ਪੁਜਾਰੀ ਦੇ ਹੀ ਸਿੱਖ
ਬਣੇ, ਗੁਰਦਵਾਰੇ ਜਾਣ ਦਾ, ਗੁਰੂ ਗ੍ਰੰਥ ਸਾਹਿਬ (ਸ਼ਬਦ ਗੁਰੂ) ਨੂੰ ਮੱਥਾ ਟੇਕਣ ਦਾ,
ਗਿਣਤੀਆਂ-ਮਿਣਤੀਆਂ ਵਿੱਚ ਉਸ ਦੇ ਰੱਟੇ ਲਾਉਣ ਦਾ ਕਰਮ-ਕਾਂਡ ਤਾਂ ਕਰਦੇ ਹਨ, ਪਰ ਗੁਰੂ ਦੀ ਸਿਖਿਆ
ਦੇ ਬਿਲਕੁਲ ਨੇੜੇ ਨਹੀਂ ਜਾਂਦੇ, ਕਿਉਂਕਿ ਉਨ੍ਹਾਂ ਦੇ ਗੁਰੂ (ਪੁਜਾਰੀ) ਉਨ੍ਹਾਂ ਨੂੰ
ਗਿਣਤੀਆਂ-ਮਿਣਤੀਆਂ ਤੋਂ ਅਗਾਂਹ ਜਾਣ ਤੋਂ ਇਹ ਕਹਿ ਕੇ ਰੋਕ ਲੈਂਦੇ ਹਨ ਕਿ
“ਗੁਰਬਾਣੀ ਗਲਤ ਪੜ੍ਹਨ ਨਾਲ, ਗੁਰਬਾਣੀ ਦੀ ਬੇ-ਅਦਬੀ, ਨਿਰਾਦਰੀ ਹੁੰਦੀ ਹੈ।”
ਇੱਕ ਬੱਚਾ ਸਕੂਲ ਜਾਂਦਾ ਹੈ, ਸਾਲਾਂ ਬੱਧੀ ਗਲਤੀਆਂ ਕਰਦਾ ਹੈ, ਤਾਂ ਕਿਤੇ ਜਾ ਕੇ ਉਸ ਨੂੰ ਵਿਦਿਆ
ਹਾਸਲ ਹੁੰਦੀ ਹੈ। ਕੀ ਤੁਸੀਂ ਮੈਨੂੰ ਕੋਈ ਇੱਕ ਬੱਚਾ ਵੀ ਅਜਿਹਾ ਦੱਸ ਸਕਦੇ ਹੋ, ਜਿਸ ਨੇ ਸਕੂਲ ਜਾ
ਕੇ ਗਲਤੀਆਂ ਨਾ ਕੀਤੀਆਂ ਹੋਣ ਅਤੇ ਉਸ ਨੇ ਵਿਦਿਆ ਹਾਸਲ ਕਰ ਲਈ ਹੋਵੇ?
ਇਸ ਤਰ੍ਹਾਂ ਹੀ ਜੋ ਬੱਚਾ, ਗੁਰਬਾਣੀ ਪੜ੍ਹਨੀ ਸ਼ੁਰੂ ਨਹੀਂ ਕਰੇਗਾ, ਗਲਤ ਨਹੀਂ ਪੜ੍ਹੇਗਾ, ਉਸ ਨੂੰ
ਠੀਕ ਪੜ੍ਹਨਾ ਕਿਵੇਂ ਆਵੇਗਾ? ਉਹ ਕਿਵੇਂ ਸਮਝੇਗਾ ਕਿ ਗੁਰਬਾਣੀ ਵਿਚ, ਅਮੁੱਲ ਮਨੁੱਖਾ ਜ਼ਿੰਦਗੀ ਬਾਰੇ
ਕੀ ਸੇਧ ਦਿੱਤੀ ਹੈ? ਗੁਰਦਵਾਰਿਆਂ ਵਿੱਚ ਗੁਰਬਾਣੀ ਦੇ ਠੇਕੇਦਾਰ ਉਹੀ ਲੋਕ ਬਣੇ ਹੋਏ ਹਨ,
ਜਿਨ੍ਹਾਂ ਨੂੰ ਅੱਜ ਤੋਂ ੩੦-੩੫ ਸਾਲ ਪਹਿਲਾਂ ਮਾਂ-ਬਾਪ ਨੇ ਇਸ ਕਰ ਕੇ ਗੁਰਦਵਾਰੇ ਛੱਡ ਦਿੱਤਾ ਸੀ,
ਕਿਉਂਕਿ ਉਹ ਘਰ ਦੇ ਕੰਮ-ਕਾਰ ਲਾਇਕ ਨਹੀਂ ਸਨ। ਅੱਜ ਵੀ ਇਨ੍ਹਾਂ ਡੇਰਿਆਂ ਵਿੱਚ ਬਹੁਤੇ ਉਹੀ ਜਾਂਦੇ
ਹਨ, ਜੋ ਪੜ੍ਹਾਈ ਜਾਂ ਕਿਰਤ ਤੋਂ ਭਗੌੜੇ ਹੋਣ, ਨਸ਼ਿਆਂ ਦੇ ਮਾਰੇ ਹੋਣ ਜਾਂ ਬੁਰੇ ਕਰਮਾਂ ਕਰ ਕੇ,
ਪੁਲਸ ਉਨ੍ਹਾਂ ਦੀ ਭਾਲ ਵਿੱਚ ਹੋਵੇ। ਇਹੀ ਅੱਗੇ ਚਲ ਕੇ ਡੇਰਿਆਂ ਦੇ ਡੇਰੇਦਾਰ, ਧਰਮ ਦੇ ਠੈਕੇਦਾਰ
ਬਣਦੇ ਹਨ। ਅਜਿਹੇ ਅਗਿਆਨੀ, ਪੰਥ ਨੂੰ ਕੀ ਗਿਆਨਵਾਨ ਬਨਾਉਣਗੇ? ਉਲਟਾ ਅੱਛਾ ਖਾਸਾ ਬੰਦਾ ਵੀ ਇਨ੍ਹਾਂ
ਦੀ ਸੋਹਬਤ ਵਿਚ, ਗਲਤ ਰਾਹੇ ਪੈ ਕੇ ਅਗਿਆਨਤਾ ਦੀ ਖੱਡ ਵਿੱਚ ਡਿਗਦਾ ਹੈ।
ਬੱਚੇ ਤੋਂ ਲੈ ਕੇ ਬੁੱਢੇ ਤਕ, ਵੇਖਣ ਨੂੰ ਬੁਰੇ ਤੌਂ ਲੈ ਕੇ ਬ੍ਰਹਮਗਿਆਨੀ ਤਕ, ਲੁਚੇ ਤੋਂ ਲੈ ਕੇ
ਸਾਧ ਤਕ, ਹਰ ਕਿਸੇ ਦੇ ਜੀਵਨ ਦਾ ਇਕੋ ਟੀਚਾ ਹੈ, ਵੱਧ ਤੋਂ ਵੱਧ ਮਾਇਆ ਇਕੱਠੀ ਕਰਨਾ। ਗੁਰਬਾਣੀ ਸਾਫ
ਸੇਧ ਦਿੰਦੀ ਹੈ ਕਿ ਮਾਇਆ, ਪਾਪ ਕੀਤੇ ਬਗੈਰ ਇਕੱਠੀ ਨਹੀਂ ਹੁੰਦੀ। ਮਾਇਆ ਇਕੱਠੀ ਹੋਵੇ ਜਾਂ ਨਾ
ਹੋਵੇ, ਇਹ ਵੱਖਰੀ ਗੱਲ ਹੈ, ਪਰ ਬੰਦਾ ਮਾਇਆ ਇਕੱਠੀ ਕਰਨ ਦੀ ਲਲਕ ਵਿੱਚ ਹੀ, ਪਾਪ ਕਰੀ ਜਾ ਰਿਹਾ
ਹੈ, ਬੁਰੇ ਕਰਮ ਕਰੀ ਜਾ ਰਿਹਾ ਹੈ, ਦੂਸਰੇ ਦਾ ਹੱਕ ਮਾਰੀ ਜਾ ਰਿਹਾ ਹੈ। ਅਜਿਹੀ ਹਾਲਤ ਵਿੱਚ ਕਿਸੇ
ਵਿਰਲੇ ਬੰਦੇ ਨੂੰ ਛੱਡ ਕੇ (ਜਿਸ ਤੇ ਪਰਮਾਤਮਾ ਦੀ ਕਿਰਪਾ ਹੋ ਜਾਵੇ) ਬਾਕੀ ਸਾਰੇ ਓਸੇ ਰਾਹ ਤੇ ਚਲ
ਰਹੇ ਹਨ, ਜੋ ਸਮਾਜ ਨੂੰ ਨਰਕ ਬਨਾਉਣ ਵਿੱਚ ਸਹਾਈ ਹੋ ਰਿਹਾ ਹੈ।
ਜਿਸ ਬੰਦੇ ਨੇ, ਗੁਰੂ ਗ੍ਰੰਥ ਸਾਹਿਬ (ਪਹੁੰਚ ਵਿੱਚ ਹੋਣ ਤੇ ਵੀ) ਨੂੰ ਪੜ੍ਹਨਾ ਨਹੀਂ, ਵਿਚਾਰਨਾ
ਨਹੀਂ, ਉਸ ਅਨੁਸਾਰ ਜੀਵਨ ਢਾਲਣਾ ਨਹੀਂ, ਉਸ ਨੂੰ ਸਿੱਖ ਕਿਵੇਂ ਕਿਹਾ ਜਾ ਸਕਦਾ ਹੈ?
ਸਵਾਲ ਸੀ ਕਿ ਸਿੱਖਾਂ ਦੇ ਬੱਚੇ, ਊੜੇ ਦਾ ਤਾਂ ਸਤਿਕਾਰ ਕਰਦੇ ਹਨ, ਪਰ ਜੂੜੇ ਦਾ ਕਿਉਂ ਤਿਰਸਕਾਰ
ਕਰਦੇ ਹਨ? ਅਸਲ ਵਿੱਚ ਸਵਾਲ ਹੀ ਗਲਤ ਹੈ, ਨਾ ਸਿੱਖ ਬੱਚੇ ਊੜੇ ਦਾ ਸਤਿਕਾਰ ਕਰਦੇ ਹਨ, ਨਾ ਜੂੜੇ
ਦਾ, ਉਹ ਤਾਂ ਸਿਰਫ ਉਸ ਦਾ ਸਤਿਕਾਰ ਕਰਦੇ ਹਨ, ਜਿਸ ਆਸਰੇ ਮਾਇਆ ਮਿਲਦੀ ਹੋਵੇ। ਕਿਉਂਕਿ ਉਨ੍ਹਾਂ
ਨੂੰ ਕਿਸੇ ਨੇ ਵੀ ਸਿੱਖੀ ਬਾਰੇ ਗਿਆਨ ਹੀ ਨਹੀਂ ਦਿੱਤਾ, ਬਲਕਿ ੩੦੦ ਸਾਲ ਤੋਂ ਕੁਰਾਹੇ ਹੀ ਪਾਇਆ
ਹੈ।
ਸਿੱਖਾਂ ਵਿੱਚ ੩੦੦ ਸਾਲ ਪਹਿਲਾਂ, ਜ਼ਿਮੀਦਾਰੀ ਖਤਮ ਹੋ ਗਈ ਸੀ, ਜਾਤ-ਪਾਤ ਵੀ ਖਤਮ ਹੋ ਗਈ ਸੀ, ਪਰ
੪੦-੫੦ ਸਾਲ ਮਗਰੋਂ ਹੀ, ਜਦ ਸਿੱਖਾਂ ਦਾ (ਅਖੌਤੀ) ਰਾਜ ਹੋ ਗਿਆ ਤਾਂ, ਸਿੱਖਾਂ ਨੇ ਹੀ ਫਿਰ ਤੋਂ
ਜਗੀਰਦਾਰੀ (ਜੋ ਸਿੱਖੀ ਸਿਧਾਂਤਾਂ ਦੇ ਸਰਾ-ਸਰ ਉਲਟ ਹੈ) ਲਾਗੂ ਕਰ ਲਈ। ਜਿਸ ਆਸਰੇ ਸਿੱਖਾਂ ਵਿੱਚ
ਵੀ ਉੱਚੇ ਨੀਵੇਂ ਦਾ ਬੋਲ ਬਾਲਾ ਹੋ ਗਿਆ, ਜਾਤਵਾਦ ਦਾ ਕੋੜ੍ਹ ਸ਼ੁਰੂ ਹੋ ਗਿਆ। ਮੈਂ ਬਚਪਨ ਦੇ ਦਿਨੀਂ
ਪੰਜਾਬ ਵਿੱਚ ਅਜਿਹਾ ਕੁੱਝ ਵੇਖਿਆ ਹੈ, ਜਿਸ ਦੀ ਮਹੱਤਤਾ ਉਸ ਵੇਲੇ ਤਾਂ ਮੇਰੀ ਸੋਚ ਤੋਂ ਬਾਹਰ ਸੀ,
ਪਰ ਅੱਜ ਉਸ ਦੀ ਮਹੱਤਤਾ ਸਮਝ ਆ ਰਹੀ ਹੈ। ਇਸ ਜਗੀਰਦਾਰੀ ਨਿਜ਼ਾਮ ਦੇ ਚਲਦਿਆਂ, ਜਾਤਾਂ ਵਿੱਚ ਵਿਤਕਰਾ
ਸਥਾਪਤ ਹੋਣ ਨਾਲ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਨਿਰਬਲ ਵਰਗ ਦੇ ਲੋਕਾਂ ਦੀਆਂ ਬਸਤੀਆਂ,
ਕਮੀਆਂ-ਕਮੀਨਾਂ ਦੇ ਨਾਮ ਹੇਠ ਪਿੰਡ ਜਾਂ ਸ਼ਹਿਰ ਤੋਂ ਹਟਵੀਆਂ ਬਣ ਗਈਆਂ। (ਇਨ੍ਹਾਂ ਨੂੰ ਅਕਸਰ
ਠੱਠੀਆਂ ਕਿਹਾ ਜਾਂਦਾ ਸੀ) ਅੱਜ ਇਨ੍ਹਾਂ ਨੂੰ ਦਲਿਤ ਬਸਤੀਆਂ ਕਿਹਾ ਜਾਂਦਾ ਹੈ, ਜਿਸ ਆਸਰੇ ਬਾਬੇ
ਨਾਨਕ ਦੇ ਸੰਗੀ-ਸਾਥੀਆਂ ਵਿੱਚ ਕੁੜੱਤਣ ਭਰ ਦਿੱਤੀ ਗਈ।
ਪਿੰਡ ਦੇ ਅਖੌਤੀ ਨੀਵੀਆਂ ਜਾਤਾਂ ਵਾਲਿਆਂ ਨੂੰ ਤਾਂ ਖੇਤੀ ਬਾੜੀ ਦਾ ਕੰਮ ਮਿਲ ਜਾਂਦਾ ਸੀ, ਪਰ ਸ਼ਹਿਰ
ਵਿਚਲਿਆਂ ਦਾ ਮੁੱਖ ਕਿੱਤਾ ਸ਼ਹਿਰ ਦੀ ਸਫਾਈ, ਅਤੇ ਸ਼ਹਿਰ ਵਾਲਿਆਂ ਦਾ ਮਲ-ਮੂਤਰ ਸਿਰ ਤੇ ਚੁਕ ਕੇ
ਸ਼ਹਿਰੋਂ ਬਾਹਰ ਸੁੱਟ ਕੇ ਆਉਣ ਦਾ ਸੀ। ਉਸ ਵੇਲੇ ਤਾਂ ਛੋਟਾ ਹੋਣ ਕਾਰਨ, ਮੈਂ ਇਸ ਘਨਾਉਣੇ ਕੰਮ ਬਾਰੇ
ਨਹੀਂ ਸੋਚ ਸਕਿਆ ਸੀ ਪਰ ਜਦ ਅੱਜ ਸੋਚਦਾ ਹਾਂ ਤਾਂ ਰੂਹ ਤੱਕ ਕੰਬ ਜਾਂਦੀ ਹੈ। ਇਸ ਕੁੜੱਤਣ ਨੇ ਹੀ
ਅੱਜ ਦੇ ਸਮਾਜ ਨੂੰ ਜਨਮ ਦਿੱਤਾ ਹੈ, ਜਿਸ ਵਿੱਚ ਭਾਵੇਂ ਨੀਵੀਆਂ ਜਾਤਾਂ ਵਾਲੇ ਹੋਣ, ਭਾਵੇਂ ਉਚੀਆਂ
ਜਾਤਾਂ ਵਾਲੇ, ਸਭ ਵਿੱਚ ਕਿਸੇ ਨਾ ਕਿਸੇ ਮੁੱਦੇ ਤੇ ਆਪਸੀ ਕੁੜੱਤਣ ਸਥਾਪਤ ਹੋ ਚੁੱਕੀ ਹੈ। ਏਥੋਂ
ਤੱਕ ਕਿ ਭਰਾ ਹੀ ਭਰਾ ਦਾ ਸਭ ਤੋਂ ਵੱਡਾ ਦੋਖੀ ਬਣਿਆ ਹੋਇਆ ਹੈ।
ਛੋਟੇ ਹੁੰਦਿਆਂ ਹੀ ਮੈਂ ਪੰਜਾਬ ਦੇ ਪਿੰਡਾਂ ਵਿੱਚ ਦੋ ਖਾਸ ਚੀਜ਼ਾਂ ਵੇਖੀਆਂ ਸਨ, ਉਸ ਵੇਲੇ ਤਾਂ ਮੈਂ
ਉਸ ਦੇ ਦੂਰਗਾਮੀ ਅਸਰਾਂ ਨੂੰ ਨਹੀਂ ਸਮਝ ਸਕਿਆ, ਪਰ ਅੱਜ ਜਦ ਉਨ੍ਹਾਂ ਦੀ ਸਮਝ ਆਈ ਹੈ ਤਾਂ ਬਹੁਤ
ਦੇਰ ਹੋ ਚੁਕੀ ਹੈ, ਉਨ੍ਹਾਂ ਦੇ ਅਸਰ ਹੇਠ ਸਿੱਖ ਸਮਾਜ ਲਟ-ਲਟ ਬਲ ਰਿਹਾ ਹੈ।
ਇੱਕ ਤਾਂ ਹਰ ਪਿੰਡ ਵਿਚ, ਇੱਕ ਘਰ ਬ੍ਰਾਹਮਣਾਂ ਦਾ ਹੁੰਦਾ ਸੀ, ਜਿਸ ਦੀ ਦੋਸਤੀ, ਪਿੰਡ ਦੇ ਸਿਰ-ਕੱਢ
ਬੰਦਿਆਂ ਨਾਲ ਹੁੰਦੀ ਸੀ। ਬ੍ਰਾਹਮਣ ਤਾਂ ਪਿੰਡ ਦਾ ਬੇਤਾਜ ਬਾਦਸ਼ਾਹ ਹੁੰਦਾ ਹੀ ਸੀ, ਜਿਨ੍ਹਾਂ ਘਰਾਂ
ਨਾਲ ਉਸ ਦੀ ਦੋਸਤੀ ਹੁੰਦੀ ਸੀ, ਉਹ ਵੀ ਆਪਣੇ ਆਪ ਨੂੰ, ਪਿੰਡ ਦੇ ਦੂਸਰੇ ਲੋਕਾਂ, ਆਪਣੇ ਹੀ ਭੈਣ
ਭਰਾਵਾਂ ਨਾਲੋਂ ਗਿੱਠ ਉੱਚਾ ਸਮਝਦੇ ਸਨ। ਬ੍ਰਾਹਮਣ ਪਰਵਾਰ ਕੁੱਝ ਪੜ੍ਹਿਆ-ਲਿਖਿਆ ਹੋਣ ਕਾਰਨ, ਪਿੰਡ
ਦੀਆਂ ਗਤੀ-ਵਿਧੀਆਂ ਦਾ ਆਗੂ ਹੁੰਦਾ ਸੀ। ਜ਼ਾਹਰ ਹੈ ਕਿ ਉਹ ਗਤੀ-ਵਿਧੀਆਂ, ਸਿੱਖੀ ਸਿਧਾਂਤ ਅਨਕੂਲ ਨਾ
ਹੋ ਕੇ, ਕਰਮ ਕਾਂਡੀ ਹੀ ਹੁੰਦੀਆਂ ਸਨ।
ਦੂਸਰੀ ਇਹ ਕਿ ਪਿੰਡਾਂ ਵਿੱਚ ਵਿਆਹ ਸਮੇ ਦੀਆਂ ਰੀਤਾਂ ਵਿਚ, ਕੁੜੀ ਵਾਲਿਆਂ ਦੇ ਘਰ, ਸੁਹਾਗ ਗਾਉਣ
ਦੀ ਵੀ ਇੱਕ ਰੀਤ ਸੀ। ਮੈਨੂੰ ਯਾਦ ਹੈ ਕਿ ਉਸ ਵਿੱਚ ਇੱਕ ਗੀਤ ਜ਼ਰੂਰ ਗਾਇਆ ਜਾਂਦਾ ਸੀ, ਜੋ ਬਾਪ ਅਤੇ
ਬੇਟੀ ਦੇ ਆਪਸੀ ਸੰਵਾਦ ਵਜੋਂ ਹੁੰਦਾ ਸੀ। ਜਿਸ ਵਿੱਚ ਬਾਪ ਆਪਣੀ ਬੇਟੀ ਨੂੰ, ਉਸ ਦੀ ਪਸੰਦ ਦੇ ਵਰ
ਬਾਰੇ ਪੁਛਦਾ ਸੀ
(ਉਸ ਦੇ ਬੋਲ ਤਾਂ ਮੈਨੂੰ ਯਾਦ ਨਹੀਂ ਰਹੇ) ਪਰ ਬੇਟੀ ਵਲੋਂ ਜੋ ਬੋਲ, ਜਨਾਨੀਆਂ ਉਸ ਦੇ ਮੂੰਹ ਵਿੱਚ
ਪਾਉਂਦੀਆਂ ਸਨ, ਦੂਸਰੇ ਲਫਜ਼ਾਂ ਵਿੱਚ ਉਸ ਨੂੰ ਜੋ ਸਿਖਿਆ, ਵਰ ਦੀ ਚੋਣ ਬਾਰੇ ਦਿੰਦੀਆਂ ਸਨ, ਉਹ ਬੋਲ
ਮੈਨੂੰ ਪਤਾ ਨਹੀਂ ਕਿਵੇਂ ਅੱਜ ਵੀ ਯਾਦ ਹਨ, ਉਹ ਏਵੇਂ ਹੁੰਦੇ ਸਨ,
“ਚੰਨਾਂ ਵਿਚੋਂ ਚੰਨ, ਕਾਨ੍ਹਾਂ ਵਿਚੋਂ ਕਾਨ੍ਹ, ਕਨ੍ਹੱਹੀਆ ਵਰ ਲੋੜੀਏ”
ਜਦ ਅਸੀਂ, ਲਗਾਤਾਰ ਤਿੰਨ ਸਦੀਆਂ ਆਪਣੀਆਂ ਬੇਟੀਆਂ ਨੂੰ ਇਹ ਸਿਖਾਇਆ ਹੋਵੇ ਕਿ ਕਨੱ੍ਹਈਆ, ਯਾਨੀ
ਗੋਪੀਆਂ ਨਾਲ ਰੰਗ-ਰਲੀਆਂ ਮਨਾਉਣ ਵਾਲਾ, ਘੋਨ-ਮੋਨ ਕ੍ਰਿਸ਼ਨ ਹੀ ਦੁਨੀਆਂ ਵਿੱਚ ਸਭ ਤੋਂ ਵਧੀਆ ਵਰ
ਹੁੰਦਾ ਹੈ, ਤਾਂ ਬੇਟੀ ਦੀ ਨਿਗਾਹ ਵਿਚ, ਇੱਕ ਸਾਬਤ ਸੂਰਤ ਅਤੇ ਸ਼ਰੀਫ ਸਿੱਖ ਕਿਵੇਂ ਵਧੀਆ ਵਰ ਹੋ
ਸਕਦਾ ਹੈ? ਉਸ ਦੇ ਦਿਮਾਗ ਵਿੱਚ ਤਾਂ ਅਸੀਂ ਆਪ ਹੀ (ਅਗਿਆਨਤਾ ਵੱਸ) ਚੰਗੀ ਤਰ੍ਹਾਂ ਭਰ ਦਿੱਤਾ ਕਿ
ਇੱਕ ਸਫਾ-ਚੱਟ
(ਕਲੀਨ-ਸ਼ੇਵਨ) ਅਤੇ ਮਹਾਂ ਲਫੰਗਾ ਬੰਦਾ ਹੀ ਸਰਵੋਤਮ ਵਰ ਹੁੰਦਾ ਹੈ। ਜਦ ਇਸ ਨਸੀਹਤ ਨੇ ਰੰਗ
ਦਿਖਾਉਣਾ ਸ਼ੁਰੂ ਕੀਤਾ, ਤਾਂ ਕੁੜੀਆਂ ਨੇ, ਸਾਬਤ-ਸੂਰਤ ਸਿੱਖ ਮੁੰਡਿਆਂ ਨਾਲ ਵਿਆਹ ਕਰਵਾਉਣ ਤੋਂ
ਇੰਨਕਾਰ ਕਰਨਾ ਸ਼ੁਰੂ ਕਰ ਦਿੱਤਾ। ਜਿਸ ਦਾ ਪਰਗਟਾਵਾ, ਕਾਲਜ ਵਿੱਚ ਪੜ੍ਹਦੇ ਸਿੱਖ ਮੁੰਡਿਆਂ ਨੇ,
੩੫-੪੦ ਸਾਲ ਪਹਿਲਾਂ ਖੁਲ੍ਹ ਕੇ ਕੀਤਾ ਸੀ। ਪਰ ਮਾਇਆ ਦੇ ਨਸ਼ੇ ਵਿੱਚ ਅੰਨ੍ਹੇ-ਬੋਲੇ ਲੀਡਰਾਂ ਨੂੰ ਇਹ
ਗੱਲ ਸਮਝ ਹੀ ਨਾ ਆਈ।
ਪਸੰਦ ਆਉਣ ਦੀ ਦੌੜ ਵਿਚ, ਪਹਿਲਾਂ ਮੁੰਡਿਆਂ ਨੇ ਦਾੜ੍ਹੀਆਂ ਕਟਾਉਣੀਆਂ ਸ਼ੁਰੂ ਕੀਤੀਆਂ, ਫਿਰ ਸਫਾ
ਚੱਟ ਹੋਣਾ ਸ਼ੁਰੂ ਕੀਤਾ। ਅਜੇ ਕੁੱਝ ਚਿਰ ਪਹਿਲਾਂ ਦਾ ਇਹ ਰਵਈਆ ਸੀ (ਅੱਜ ਵੀ ਹੋਵੇਗਾ ਹੀ) ਕਿ ਸਾਬਤ
ਸੂਰਤ ਪਰਵਾਰ ਵਿਚ, ਦਾੜ੍ਹੀ ਕੱਟੇ ਨੂੰ, ਅਗਾਂਹ ਵਧੂ ਵਜੋਂ ਮਾਨਤਾ ਮਿਲੀ ਹੁੰਦੀ ਸੀ। ਅਤੇ ਦਾੜ੍ਹੀ
ਕਟਿਆਂ ਦੇ ਪਰਵਾਰ ਵਿਚ, ਘੋਨ-ਮੋਨ ਨੂੰ ਅਗਾਂਹ ਵਧੂ ਵਜੋਂ ਮਾਨਤਾ ਮਿਲੀ ਹੁੰਦੀ ਸੀ। ਹੁਣ ਤਾਂ ਹਾਲਤ
ਏਥੋਂ ਤੱਕ ਹੋ ਗਈ ਹੈ ਕਿ ਮੇਰੀ ਇੱਕ ਬੇਟੀ, ਜੋ ਗੁਰਮਤ ਸੰਗੀਤ ਵਿੱਚ ਐਮ. ਏ. ਹੈ। ਬੀ. ਐਡ. ਹੈ।
ਆਈਲੈਟ, ਚੰਗੀ ਪੋਜ਼ੀਸ਼ਨ ਵਿੱਚ ਕਲੀਅਰ ਹੈ। ਖੰਡੇ ਬਾਟੇ ਦੀ ਪਾਹੁਲ ਲਈ ਹੋਈ ਹੈ। ਚੰਗੀ
ਸੋਹਣੀ-ਸੁਨੱਖੀ ਅਤੇ ਸਿਆਣੀ ਹੈ। ਏਨੇ ਗੁਣ ਹੋਣ ਤੇ ਵੀ ਉਸ ਲਈ ਯੋਗ ਵਰ ਨਹੀਂ ਮਿਲ ਰਿਹਾ।
ਤਿੰਨ ਸੌ ਸਾਲ ਤੋਂ ਲਗਾਤਾਰ ਬੀਜੀਆਂ ਕਿਕਰਾਂ ਦੇ ਕੰਡੇ ਹੁਣ ਸਾਨੂੰ ਲਹੂ-ਲੁਹਾਨ ਕਰ ਰਹੇ ਹਨ। ਜਿਸ
ਬੱਚੀ ਦੀ ਇਜ਼ਤ, ਸਿੱਖ ਸਮਾਜ ਵਿੱਚ ਸਭ ਤੋਂ ਵੱਧ ਸਮਝੀ ਜਾਂਦੀ ਸੀ, ਉਹੀ ਬੱਚੀ ਅੱਜ, ਆਨੰਦ ਕਾਰਜ
ਤੋਂ ਇੱਕ ਘੰਟਾ ਮਗਰੋਂ ਹੀ, ਬਰਾਤ-ਘਰ ਦੀ ਸਟੇਜ ਤੇ ਕੰਜਰਾਂ ਨਾਲ ਨੱਚਦੀ ਵੇਖੀ ਜਾ ਸਕਦੀ ਹੈ।
ਇਸ ਤਰ੍ਹਾਂ ਹਰ ਕਿਸੇ ਨੇ (ਮਾਂ-ਬਾਪ, ਸਮਾਜ ਸਮੇਤ) ਇਨ੍ਹਾਂ ਬੱਂਚਿਆਂ ਨੂੰ, ਹੇਰਾ-ਫੇਰੀ, ਲਚਰਤਾ
ਅਤੇ ਠੱਗੀ ਹੀ ਸਿਖਾਈ ਹੈ, ਜੋ ਉਹ ਕਰ ਰਹੇ ਹਨ। ਜੇ ਕੋਈ ਲੱਖਾਂ ਵਿੱਚ ਇਕ-ਅੱਧਾ ਬੰਦਾ, ਉਪਰ ਦੱਸੀ
ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਦਾ ਅਨੁਸਾਰੀ ਹੈ, ਅਤੇ ਉਸ ਦੇ ਬੱਚੇ ਸਿੱਖੀ ਤੋਂ ਦੂਰ ਜਾ ਰਹੇ
ਹਨ, ਤਾਂ ਉਸ ਨੂੰ ਵੀ ਮਲਾਲ ਨਹੀਂ ਹੋਣਾ ਚਾਹੀਦਾ, ਕਿਉਂਕਿ ਸਮਾਜ ਦੇ ਬੁਰੇ ਪਰਭਾਵ ਹੇਠ ਤਾਂ, ਬਾਬਾ
ਨਾਨਕ ਜੀ, ਬਾਬਾ ਅੰਗਦ ਜੀ, ਬਾਬਾ ਅਮਰ ਦਾਸ ਜੀ, ਬਾਬਾ ਰਾਮਦਾਸ ਜੀ ਜਿਹੇ ਸਮਰੱਥ ਪੁਰਸ਼ਾਂ ਦੇ ਬੱਚੇ
ਵੀ ਸਿੱਖੀ ਤੋਂ ਦੂਰ ਚਲੇ ਗਏ ਸਨ। ਏਸ ਕਰ ਕੇ ਤਾਂ ਗੁਰੂ ਸਾਹਿਬ, ਚੰਗੇ ਸਮਾਜ ਦੀ ਸਿਰਜਣਾ ਤੇ ਜ਼ੋਰ
ਦਿੰਦੇ ਹਨ।
ਸਿੱਖੀ ਵਿੱਚ ਖੂਨ ਦੀਆਂ ਰਿਸ਼ਤੇਦਾਰੀਆਂ ਨਾਲੋਂ, ਸੰਗਤ ਦੀ ਰਿਸ਼ਤੇਦਾਰੀ ਦੀ ਬਹੁਤ ਮਹਾਨਤਾ ਹੈ। ਪਰ
ਪੁਜਾਰੀ ਲਾਣੇ ਦੇ ਕਹੇ ਵਿੱਚ ਚਲ ਕੇ ਅਸੀਂ ਵਿਚਾਰਵਾਨ ਸੰਗਤ ਦੀ ਥਾਂ (ਜਿਸ ਵਿੱਚ ਵਿਚਾਰ ਦੀ
ਪ੍ਰਧਾਨਤਾ ਹੁੰਦੀ ਸੀ ਪਰਮਾਤਮਾ ਦੇ ਨਾਮ, ਹੁਕਮ ਬਾਰੇ ਵਿਚਾਰ ਹੁੰਦੀ ਸੀ) ਅਜਿਹੀ ਸੰਗਤ ਦੀ ਸਿਰਜਣਾ
ਕਰ ਲਈ ਹੈ, ਜਿਸ ਵਿੱਚ ਇੱਕ ਬੋਲਾ ਬੰਦਾ (ਜੋ ਕਿਸੇ ਦੀ ਗੱਲ ਸੁਣਦਾ ਹੀ ਨਹੀਂ) ਜੋ ਮਰਜ਼ੀ ਬੋਲਦਾ
ਜਾਂਦਾ ਹੈ। ਸੰਗਤ ਵਿਚਲੇ ਹਜਾਰਾਂ, ਕਦੀ ਤਾ ਲੱਖਾਂ ਬੰਦੇ, ਜੋ ਅੰਨ੍ਹੇ (ਅਗਿਆਨੀ, ਗੁਰਮਤਿ ਸਮਝਣ
ਤੋਂ ਅਸਮਰੱਥ) ਅਤੇ ਗੂੰਗੇ, ਸਾਹ-ਸਤ ਹੀਣ (ਜੋ ਉਸ ਦੀ ਗਲਤ ਗੱਲ ਨੂੰ ਟੋਕਣ ਲਈ, ਨਾ ਲੋੜੀਂਦਾ ਗਿਆਨ
ਹੀ ਰਖਦੇ ਹਨ ਅਤੇ ਨਾ ਹੀ ਹਿੱਮਤ) ਉਸ ਦੇ ਗਪੌੜੇ ਚੁੱਪ ਕਰ ਕੇ ਸੁਣਦੇ ਰਹਿੰਦੇ ਹਨ। ਵਿਚ-ਵਿਚ ਉਸ
ਵਲੋਂ ਆਪਣੀਆਂ ਗੱਪਾਂ ਦੇ ਸੱਚ ਹੋਣ ਦੀ ਪਰੋੜ੍ਹਤਾ ਸਰੂਪ, ਕਿਹਾ ਜਾਂਦਾ ਹੈ
“ਬੋਲੋ ਜੀ ਵਾਹਿਗੁਰੂ” ਤਾਂ ਉਹ ਅੰਨ੍ਹੇ ਅਤੇ ਗੂੰਗੇ ਬੰਦੇ, “ਵਾਹਿਗੁਰੂ” ਕਹਿ ਕੇ ਉਸ ਦੇ ਕੋਰੇ
ਝੂਠ ਨੂੰ ਵੀ ਸਚ ਹੋਣ ਦਾ ਪ੍ਰਮਾਣ ਪੱਤ੍ਰ ਦੇ ਦਿੰਦੇ ਹਨ।
ਇਨ੍ਹਾਂ ਹਾਲਤਾਂ ਵਿਚ, ਸਾਰਾ ਦੋਸ਼ ਬੱਚਿਆਂ ਦੇ ਸਿਰ ਮੜ੍ਹਨਾ, ਕੀ ਤਰਕ ਸੰਗਤ ਹੈ?
ਅਜਿਹੀ ਹਾਲਤ ਵਿੱਚ ਬਹੁਤ ਵੱਡੀ ਕ੍ਰਾਂਤੀ ਲਿਆਉਣ ਦੀ ਲੋੜ ਹੈ, ਜਿਸ ਦਾ ਆਧਾਰ ਗੁਰਵਿਅਕਤੀਆਂ ਵਲੋਂ
ਬਖਸ਼ੀ ਆਤਮ ਚਿੰਤਨ ਦੀ ਸਿਖਿਆ, ਸਾਡੇ ਕੋਲ, ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਮੌਜੂਦ ਹੈ।
ਸਾਨੂੰ ਇਹ ਵੀ ਵਿਚਾਰਨਾ ਪਵੇਗਾ ਕਿ ਪੰਜਾਂ ਤਖਤਾਂ ਅਤੇ ਡੇਰਿਆਂ ਵਿੱਚ ਪਲ ਰਹੇ ਸ਼ੇਰਾਂ ਅਤੇ ਉਨ੍ਹਾਂ
ਦੇ ਸਲਾਹਕਾਰ, ਕੁਤਿਆਂ ਤੇ ਕਿੰਨਾ ਕੁ ਵਿਸ਼ਵਾਸ ਕੀਤਾ ਜਾ ਸਕਦਾ ਹੈ? ਚੰਗਾ ਇਹੀ ਹੈ ਕਿ ਅਸੀਂ ਨਰੋਲ
ਸ਼ਬਦ ਦੀ ਸਿਖਿਆ, ਗੁਰਬਾਣੀ ਤੇ ਹੀ ਵਿਸ਼ਵਾਸ ਕਰੀਏ। ਉਹ ਸਾਨੂੰ ਕਦੇ ਵੀ ਧੋਖਾ ਨਹੀਂ ਦੇਵੇਗੀ। ਫਿਰ
ਅਜਿਹੇ ਸਿੱਖਾਂ ਦੇ ਬੱਚੇ, ਜੋ ਆਪ ਵੀ ਸਿੱਖ ਹੋਣਗੇ, ਉਹ ਸਿੱਖੀ ਤੋਂ ਕਦੇ ਵੀ ਨਹੀਂ ਥਿੜਕਣਗੇ। ਊੜੇ
ਅਤੇ ਜੂੜੇ ਦਾ ਸਤਿਕਾਰ ਕਰਨ ਲਈ ਕਿਸੇ ਖਾਸ ਉਮਰ ਤਕ ਅਪੜਨ ਦਾ ਇੰਤਜ਼ਾਰ ਜਾਂ ਕਿਸੇ ਲਾਲਚ ਦੇ ਪੂਰੇ
ਹੋਣ ਦੀ ਉਡੀਕ ਨਹੀਂ ਕਰਨਗੇ, ਕੋਈ ਬਹਾਨੇ ਨਹੀਂ ਬਨਾਉਣਗੇ।
ਅਮਰ ਜੀਤ ਸਿੰਘ ਚੰਦੀ
ਫੋਨ:- ੯੭੫੬੨ ੬੪੬੨੧
(10/10/10)
ਚ੍ਰਨਜੀਤ ਸਿੰਘ ਬਲ
ਆਲੋਚਨਾਤਮਕ ਪੜਚੋਲ:
‘ਪੰਜਾਬ: ਰਿਗਵੇਦ ਤੋਂ ਦਸਮ ਗਰੰਥ ਤਕ’ (ਡਾ. ਜੋਧ ਸਿੰਘ)
ਚ੍ਰਨਜੀਤ ਸਿੰਘ ਬਲ
ਨੋਟ: ਮੇਰੀ ਲਿਖਤ ਟੇਢੇ ਅਖਰਾਂ ਵਿੱਚ ਹੈ।
ਪੰਜਾਬੀ ਯੂਨੀਵਰਿਸਿਟੀ ਪਟਿਆਲਾ ਦੇ ਮਹਾਂ ਵਿੱਦਿਅਕ ਡਾ. ਜੋਧ ਸਿੰਘ ਦਾ ਇਹ
ਲੇਖ ਅਤੇ ਇਸ ਤੋਂ ਪਹਿਲਾਂ ਇਹਨਾਂ ਦੇ ਸਾਥੀ ਡਾ. ਹਰਭਜਨ ਸਿੰਘ ਦੀ ਪੁਸਤਕ ‘ਸ਼੍ਰੀ ਦਸਮ ਗ੍ਰੰਥ
ਸਾਹਿਬ; ਕਰਤਾ ਸੰਬੰਧੀ ਵਿਵਾਦ ਦੀ ਪੁਨਰ-ਸਮੀਖਿਆ’, ਜਿਸ ਦੀ ਪੜਚੋਲ ਮੈਂ ਲਿਖ ਕੇ ਪਾਠਕਾਂ ਨੂੰ
ਭੇਂਟ ਕਰ ਚੁਕਿਆ ਹਾਂ, ਦੇ ਪਾਠ ਤੋਂ ਪ੍ਰਤੀਤ ਹੁੰਦਾ ਹੈ ਕਿ ਇਹ ਮਹਾਂ-ਵਿੱਦਿਅਕ ਦਸਮ ਗ੍ਰੰਥ ਦੇ
ਸਰੋਤ ਹਿੰਦੂ ਗ੍ਰੰਥਾਂ ਦੇ ਗਿਆਤਾ ਅਤੇ ਰੁਚਿਤ ਹਨ; ਅਤੇ ਬ੍ਰਾਹਮਣਵਾਦੀ ਦੇਵ ਭਾਸ਼ਾ/ਬ੍ਰਜ ਭਾਸ਼ਾ ਦੇ
ਸ਼ਾਸਤ੍ਰੀ ਹਨ। ਇਹਨਾਂ ਵਿੱਦਿਅਕਾਂ ਨੂੰ ਜਾਂ ਤੇ ਕਿਸੇ ਉਕਤ ਭਾਸ਼ਾਵਾਂ ਸੰਬੰਧੀ ਯੂਨੀਵਰਿਸਿਟੀ ਵਿੱਚ
ਵਿੱਦਿਅਕ ਲਗਣਾ ਚਾਹੀਦਾ ਸੀ, ਜਾਂ ਪੰਨਜਾਬੀ ਯੂਨੀਵਰਸਿਟੀ ਪਟਿਆਲਾ ਦਾ ਨਾਮ ਬਦਲ ਕੇ ਵਿੱਦਿਅਕਾਂ ਦੀ
ਮੰਨ ਪਸੰਦ ਭਾਸ਼ਾ ਅਨੁਸਾਰ ਰੱਖ ਦੇਣਾ ਚਾਹੀਦਾ ਹੈ।
ਅਸੀਂ ਕਿਸੇ ਮਤ ਜਾਂ ਭਾਸ਼ਾ ਦੇ ਵਿਰੋਧੀ ਨਹੀਂ ਹਾਂ, ਪਰ ਅਸੀਂ ਅਖੌਤੀ ਦਸਮ
ਗ੍ਰੰਥ ਦੇ ਪ੍ਰੇਮੀਆਂ ਵੱਲੋਂ ਸਿਖੀ ਵਿਚਾਰਧਾਰਾ ਨੂੰ ਮਿਥਿਹਾਸ ਅਤੇ ਅਸ਼ਲੀਲਤਾ ਨਾਲ ਰਲ-ਗੱਡ ਕਰਨ ਦਾ
ਖੰਡਣ ਅਤੇ ਪੰਜਾਬੀ ਬੋਲੀ ਨੂੰ ਪ੍ਰਚੱਲਤ ਰਖਣ ਵਿਜੋਂ ਉਪਰਾਲਾ ਕਰ ਰਹੇ ਹਾਂ। ਸਜਰੇ ਯੂ ੲੈੱਨ ਉ
ਸਰਵੇਖਣ ਅਨੁਸਾਰ ਲੁਪਤ ਹੋ ਰਹੀਆਂ ਬੋਲੀਆਂ ਵਿੱਚ ਪੰਜਾਬੀ ਵੀ ਹੈ। ਅਤੇ ਵਿਲੱਖਣ ਸਿਖੀ ਦੀ ਹੋਂਦ
ਨੂੰ ਵੀ ਤੋਂ ਖਤਰਾ ਹੈ। ਸੰਘ ਪ੍ਰਵਾਰ, ਜੋ ਕਿ ਹਿੰਦੂ ਮਿਥਿਹਾਸ, ਅਵਤਾਰਵਾਦ ਨਾਲ ਲੱਥਪੱਥ
ਅਪ੍ਰਮਾਣਕ ਦਸਮ ਗ੍ਰੰਥ ਦਾ ਹਵਾਲਾ ਦੇ ਕੇ ਹੋਕਾ ਦੇ ਰਿਹਾ ਹੈ ‘ਸਿਖੀ ਹਿੰਦੂ ਧਰਮ ਦਾ ਅੰਗ ਹੈ’।
ਜਿਹੜੇ ਸਿਖ ਵਿਦਵਾਨ ਅਤੇ ਪ੍ਰਚਾਰਕ ਦਸਮ ਗ੍ਰੰਥ ਨੂੰ ਦਸਮੇਸ਼ ਗੁਰੂ ਨਾਨਕ ਦੀ ਰਚਨਾ ਪ੍ਰਚਾਰ ਕੇ ਸੰਘ
ਪ੍ਰਵਾਰ ਦੀ ਸਹਾਇਤਾ ਕਰ ਰਹੇ ਹਨ, ਉਹਨਾਂ ਪ੍ਰਤੀ ਗੁਰਬਾਣੀ ਦਾ ਨਿਰਣਾ;
ਹਰਣਾਂ ਬਾਜਾਂ ਤੇ ਸਿਕਦਾਰਾਂ ਏਨ੍ਹਾ ਪੜ੍ਹਿਆ ਨਾਉ ਫਾਂਧੀ ਲਗੀ ਜਾਤਿ
ਫਹਾਇਨਿ ਅਗੈ ਨਾਹੀ ਥਾਉ॥ ਪੰਨਾ 1288
(ਸਿੱਖੇ ਹੋੇਏ) ਹਰਨ, ਬਾਜ ਅਤੇ ਅਹਿਲਕਾਰਾ ਪੜ੍ਹੇ ਹੋਏ ਸੱਦੇ ਜਾਂਦੇ ਹਨ,
(ਪਰ ਇਹ ਤਾਂ ਆਪਣੀ) ਜਾਤ ਨੂੰ ਫਾਹੀ ਵਿੱਚ ਫਸਾਉਣ ਵਿੱਚ ਸਹਾਇਕ ਹੁੰਦੇ ਹਨ। ਇਹ ਧੁਰ ਦਗਾਹ ਵਿੱਚ
ਪ੍ਰਵਾਨ ਨਹੀਂ ਹੁੰਦੇ।
‘ਵੈਦਿਕ ਸੰਸਕ੍ਰਿਤੀ ਅਤੇ ਸ਼੍ਰਮਣ ਸੰਸਕ੍ਰਿਤੀ ਦੋ ਵਿਚਾਰਧਾਰਾਵਾਂ ਹਨ
ਜਿਹੜੀਆਂ ਭਾਰਤ ਵਿੱਚ ਪ੍ਰਾਚੀਨ ਕਾਲ ਤੋਂ ਹੀ ਪ੍ਰਚਲਿਤ ਹਨ।’
ਦਾਸ ਨੂੰ ‘ਸ਼੍ਰਮਣ’ ਸ਼ਬਦ ਦੇ ਅਰਥ ਮਹਾਨ ਕੋਸ਼ ਅਤੇ ਲੇਖਕ ਦੀ ਪੰਜਾਬੀ
ਯੂਨੀਵਰਿਸਿਟੀ ਵੱਲੋਂ ਛਾਪੀ ‘ਪੰਜਾਬੀ-ਅੰਗਰੇਜ਼ੀ ਕੋਸ਼ ਵਿਚੋਂ ਵੀ ਨਾਂ ਲਭ ਸਕੇ ਪਰ ਲੇਖ ਦੀ ਸਮਗਰੀ
ਤੋਂ ਪਤਾ ਲਗਾ ਕਿ ਇਸ ਦਾ ਅਰਥ ਸੰਨਿਆਸ, ਜੋਗ, ਸਾਧਨਾ, ਤਿਆਗ, ਤਪ, ਆਦਿ ਹਨ।
ਦੈਵੀ ਰਚਨਾਵਾਂ?
‘ਰਿਗਵੇਦ ਦੀਆਂ ਰਿਚਾਵਾਂ ਵੀ ਪ੍ਰਾਚੀਨ ਪ੍ਰਾਗ੍ਹਇਤਹਾਸਿਕ ਕਾਲ ਤੋਂ ਹੀ
ਸੀਨਾ-ਬਸੀਨਾ ਅਧਿਕਾਰੀ ਵਿਅਕਤੀ ਕੋਲ ਪਹੁੰਚਦੀਆਂ ਰਹੀਆਂ ਹਨ ਅਤੇ ਹਿੰਦੂ ਧਰਮ ਦੇ ਪੈਰੋਕਾਰ ਇਹ
ਮੰਨਦੇ ਹਨ ਕਿ ਇਹ ‘ਰਿਚਾਵਾਂ’ ਮਨੁਖੀ ਕਿਰਤ ਨਹੀਂ ਹਨ। ਹਜ਼ਾਰਾਂ ਸਾਲਾਂ ਤੋਂ ਇਹ ਧਾਰਨਾ ਚਲੀ ਆ ਰਹੀ
ਹੈ ਕਿ ਜਾਂ ਤਾਂ ਪਰਮਾਤਮਾ ਨੇ ਇਹਨਾਂ ‘ਮੰਤ੍ਰਾਂ’ ਨੂੰ ਸਿਧੇ ਆਪ ਰਿਸ਼ੀਆਂ ਨੂੰ ਸਿਖਾਇਆ, ਜਾਂ
ਰਿਸ਼ੀਆਂ ਨੂੰ ਸਮਾਧੀ ਵਿੱਚ ਇਹਨਾਂ ਮੰਤਰਾਂ ਦੇ ਦਰਸ਼ਨ ਹੋਏ। ਏਸੇ ਲਈ ਰਿਸ਼ੀਆਂ ਨੂੰ ‘ਮੰਤ੍ਰ’
ਦ੍ਰਿਸ਼ਟੀ ਵੀ ਕਿਹਾ ਜਾਂਦਾ ਹੈ।’
‘ਰਿਗਵੇਦ ਵਿੱਚ ਭਾਵੇਂ ਬਹੁਤਾ ਜ਼ਿਕਰ ਅਰਯਾਂ ਦੇ ਭਾਰਤ ਵਿੱਚ ਮੁਢਲੇ ਵਸੇਬੇ
ਨੂੰ ਲੈ ਕੇ ਹੋਏ ਜੁੱਧਾਂ ਦਾ ਅਤੇ ਭਰਪੂਰ ਫਸਲ ਅਤੇ ਸੋਮਰਸ ਦੇ ਉਪਾਰਜਨ ਆਦਿ ਦਾ ਹੈ ਪਰ ਇਸੇ ਮਹਾਨ
ਗ੍ਰੰਥ ਵਿੱਚ ਧਾਰਮਿਕ ਅਤੇ ਦਾਰਸ਼ਨਿਕ ਚਿੰਤਨ ਦੇ ਵੀ ਭਰਪੂਰ ਦਰਸ਼ਨ ਹੁੰਦੇ ਹਨ। ਦਸਵੇਂ ਮੰਡਲ ਵਿੱਚ
ਸ੍ਰਿਸ਼ਟੀ ਰਚਨਾ ਬਾਰੇ ਕਈ ਢੰਗਾਂ ਨਾਲ ਅਨੁਮਾਨ ਲਾਏ ਗਏ ਹਨ। ਰਿਗਵੇਦ ਵਿੱਚ ਇੱਕ ਪਾਸੇ ਅਤਿ ਵਿਸ਼ਾਲ
ਪੁਰਸ਼ ਦੇ ਸਰੀਰ ਤੋਂ ਸ੍ਰਿਸ਼ਟੀ ਰਚਨਾ (ਰਿਗਵੇਦ X
90) ਅਤੇ ਵੱਖਰੇ ਵੱਖਰੇ ਵਰਣਾਂ ਦੀ ਉਤਪਤੀ
ਦਰਸਾਈ ਗਈ ਹੈ ਉਥੇ ਦੂਜੇ ਪਾਸੇ ਦਾਰਸ਼ਨਿਕ ਪੱਧਰ ਤੇ ਸੁੰਨ (ਅਸਲ) ਵਿਚੋਂ ‘ਸਤ’ ਦ੍ਰਿਸ਼ਟੀਗੋਚਰ ਜਗਤ
ਦਾ ਵਿਕਾਸ ਦਰਸਾਇਆ ਹੈ। ਇੱਕ ਹੋਰ ਮੰਤ੍ਰ ਵਿੱਚ ਪ੍ਰਜਾਪਤੀ ਦੇ ਤਪ ਤੋਂ ਉਤਪੰਨ ਸ੍ਰਿਸ਼ਟੀ ਦਾ ਵਿਕਾਸ
ਮੰਨਿਆ ਗਿਆ ਹੈ। ਸਵਰਗ, ਧਰਤੀ ਆਦਿ ਦੀ ਉਤਪਤੀ ਰਿਗਵੇਦ ਵਿੱਚ ਇੱਕ ਥਾਂ ਤੇ ਹਿਰਣਯਗਰਭ (ਉਹੀ
X 121)
ਤੋਂ ਮੰਨੀ ਗਈ ਹੈ ਜਿਹੜਾ ਕਿ ਖੁਦ ਸੋਨੇ ਦੇ
ਅੰਡੇ ਦੇ ਰੂਪ ਵਿੱਚ ਜਲ ਤੇ ਤੈਰਦਾ ਫਿਰਦਾ ਸੀ’।
ਲੇਖ ਦੇ ਉਪਰੋਕਤ ਬੰਦਾਂ ਤੋਂ ਸਪਸ਼ਟ ਹੈ ਕਿ ਅਖੌਤੀ ਦਸਮ ਗ੍ਰੰਥ ਦੀ ਢੇਰਸਾਰੀ
ਸਮਗਰੀ ਦਾ ਪ੍ਰਾਚੀਨ ਹਿੰਦੂ ਗ੍ਰੰਥਾਂ ਵਿਚੋਂ ਉਤਾਰਾ ਕੀਤਾ ਹੋਇਆ ਹੈ, ਜਿਸ ਦਾ ਸਿਖੀ ਵਿਚਾਰਧਾਰਾ
ਨਾਲ ਮੇਲ਼ ਨਹੀਂ ਹੈ। ਗੁਰਬਾਣੀ ਕਥਨਾਂ ਅਨੁਸਾਰ ਸ੍ਰਿਸ਼ਟੀ ਦੀ ਸਾਜਣਾ,
ਆਪੀਨੈ ਆਪੁ ਸਾਜਿਓ, ਆਪੀਨ੍ਹੈ ਰਚਿਓ ਨਾਉ॥ ਦੂਯੀ ਕੁਦਰਤਿ ਸਾਜਐ, ਕਰਿ ਆਸਣ
ਡਿਠਾ ਚਾਉ॥ 1॥ ਪੰ: 463
ਆਪੇ ਸਾਜੇ, ਕਰੇ ਆਪਿ, ਜਾਈ ਭਿ ਰਖੈ ਆਪਿ॥ ਤਿਸੁ ਵਿਚਿ ਜੰਤ ਉਪਾਇ ਕੈ ਦੇਖੈ
ਥਾਪਿ ਉਥਾਿਪ॥ 2॥ ਪੰ: 475॥
ਵੇਲ ਨ ਪਾਇਆ ਪੰਡਤੀ, ਜਿ ਹੋਵੈ ਲੇਖ ਪੁਰਾਣੁ॥ ਜਾ ਕਰਤਾ ਸਿਰਠੀ ਕਉ ਸਾਜੇ,
ਆਪੇ ਜਾਣੈ ਸੋਈ॥ ਜਪ॥ ਪੰ: 16॥
ਆਪੁ ਆਪਨੀ ਬੁਧਿ ਹੈ ਜੇਤੀ॥ ਬਰਨਤ ਭਿੰਨ ਭਿੰਨ ਤੁਹਿ ਤੇਤੀ॥
ਤੁਮਰਾ ਲਖਾ ਨ ਜਾਇ ਪਸਾਰਾ ਕਿਹ ਬਿਧਿ ਸਜਾ ਪ੍ਰਥਮ ਸੰਸਾਰਾ॥ ਚੌਪਈ॥ 393॥
ਆਪਾ-ਵਿਰੋਧੀ ਊਲ-ਜਲੂਲ
‘ਏਸੇ ਤਰ੍ਹਾਂ ਯੋਗੀ ਦੇ ਵੇਸ ਨੂੰ ਵੀ ਗੁਰਬਾਣੀ ਵਿੱਚ ਕੋਈ ਮਹੱਤਵ ਨਹੀਂ
ਦਿੱਤਾ ਗਿਆ ਹੈ। ਉਸ ਦੀ ਵਿਸ਼ੇਸ਼ ਪ੍ਰਾਪਤੀ ਰਿੱਧੀਆਂ ਸਿਧੱੀਆਂ ਨੂੰ ਵੀ ਸਿੱਖ ਧਰਮ ਵਿੱਚ ਨੀਵੇਂ
ਪੱਧਰ ਦੀ ਪ੍ਰਾਪਤੀ ਦੇ ਰੂਪ ਵਿੱਚ ਮੰਨਿਆ ਗਿਆ ਹੈ ਅਤੇ ਆਤਮ ਸਾਖਿਆਤਕਾਰ, ਭਗਤੀ ਭਾਵਨਾ ਰਾਹੀਂ
ਹਉਮੈ ਤਿਆਗ ਆਦਿ ਤੇ ਵਿਸ਼ੇਸ਼ ਬਲ ਦਿੱਤਾ ਗਿਆ ਹੈ।
ਗੁਰੂ ਗੋਬਿੰਦ ਸਿੰਘ ਆਪਣੇ ਜੀਵਨ ਚ੍ਰਤਿਰ ਬਚਿਤ੍ਰ ਨਾਟਕ ਵਿੱਚ ਆਪਣੇ
ਪੂਰਬਲੇ ਜਨਮ ਬਾਰੇ ਅਤੇ ਆਪਣੇ ਮਾਤਾ ਪਿਤਾ ਦੀ ਤਪੱਸਿਆ ਦੇ ਬਾਰੇ ਸੰਖੇਪ ਰੂਪ ਵਿੱਚ ਸੰਕੇਤ ਦਿੱਤਾ
ਹੈ ਜਿਸ ਤੋਂ ਪਤਾ ਲਗਦਾ ਹੈ ਕਿ ਇਸ ਜਨਮ ਤੋਂ ਪਹਿਲਾਂ ਉਹ ਵੀ ਯੋਗ ਸਾਧਨਾ ਵਿੱਚ ਪੂਰਨ ਰੂਪ ਵਿੱਚ
ਲੀਨ ਸਨ। ……।
ਇਥੇ ਇਹ ਪ੍ਰਸ਼ਨ ਕੀਤਾ ਜਾ ਸਕਦਾ ਹੈ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਯੋਗ ਸਾਧਨਾ ਦੀ ਗਲ ਕਰਦੇ ਹਨ
ਤਾਂ ਫਿਰ ਗੁਰੂ ਗ੍ਰੰਥ ਸਾਹਿਬ ਵਿੱਚ ਯੋਗਿਕ ਕਿਰਿਆਵਾਂ ਅਰਥਾਤ ਰੇਚਕ, ਪੂਰਕ, ਕੁੰਭਕ ਮਹਾਂਬੰਦਾਂ,
ਜਾਂ ਖਟ-ਚਕਰਾਂ ਆਦਿ ਨੂੰ ਕਿਉਂ ਸਵੀਕਾਰ ਕੀਤਾ ਨਹੀਂ ਦਿਖਾਇਆ ਗਿਆ। ਧਿਆਨ ਨਾਲ ਵੇਖਣ ਤੇ ਸਾਨੂੰ ਇਹ
ਸਹਿਜੇ ਹੀ ਸਪਸ਼ਟ ਹੋ ਜਾਂਦਾ ਹੈ ਕਿ ਸਿੱਖ ਧਰਮ ਇੱਕ ਪ੍ਰਵਿਰਤੀ ਮਾਰਗੀ ਜੀਵਨ ਢੰਗ ਹੈ ਜਿਸ ਵਿੱਚ
ਜੀਵਨ ਦੀਆਂ ਕਠੋਰ ਸਚਾਈਆਂ ਅਤੇ ਸਮੱਸਿਆਵਾਂ ਨਾਲ ਜੂਝਣ ਦੀ ਗਲ ਕੀਤੀ ਗਈ ਹੈ। ਜੀਵਨ ਵਿੱਚ ਲੋਕ
ਕਲਿਆਣ ਹਿਤ ਕਿਰਿਆਸ਼ੀਲ ਹੋਏ ਬਿਨਾ ਕੰਮ ਨਹੀਂ ਚਲ ਸਕਦਾ। ਯੋਗ ਸਾਹਿਤ ਨੂੰ ਪੜ੍ਹਨ ਤੇ ਪਤਾ ਲਗਦਾ ਹੈ
ਕਿ ਕਡੁੰਲੀਨੀ ਯੋਗ ਵਿੱਚ ਸਫਲ ਹੋ ਜਾਣ ਉਪਰੰਤ ਸਰੀਰ, ਸਰਦੀ ਗਰਮੀ, ਦੁੱਖ ਸੁੱਖ ਤੋਂ ਬੇਖਬਰ ਲੱਕੜ
ਦੇ ਟੁਕੜੇ ਸਮਾਨ ਹੋ ਜਾਂਦਾ ਹੈ। ‘ਕਾਸ਼ਠਵਜਜਾਯਤੇ ਦੇਹ ਉਨਮਨਯਾਵਸਥਯਾ ਧ੍ਰਵਮ॥ (ਨਾਦ ਬਿੰਦੂ
ਉਪਨਿਸ਼ਦ, ਸ਼ਲੋਕ 53) ਨ ਜਾਨਾਤਿ ਸ ਸ਼ਤਿੋਸ਼ਣ ਨ ਦੁਕ ਨ ਸੁਖ ਤਥਾ॥’ ਇਸ ਦੇ ਲਈ ਨਿਸ਼ਚੇ ਹੀ ਆਸਨ
ਮੁਦ੍ਰਾ, ਨਿਸਚਲਤਾ ਆਦਿ ਦੀ ਲੋੜ ਹੈ। ਕੁੰਡਲ਼ੀਨੀ ਦੇ ਰਾਹੀਂ ਪਰਮ ਤੱਤ ਨਾਲ ਸੰਬੰਧ ਸਥਾਪਨ ਸ਼ਾਇਦ
ਏਸੇ ਤਰ੍ਹਾਂ ਹੀ ਹੋ ਸਕਦਾ ਹੈ ਪਰ ਜਦੋਂ ਜੀਵਨ ਨੇ ਲੋਕ ਭਲਾਈ ਦੇ ਕੰਮ ਕਰਨੇ ਹੋਣ ਉਸ ਨੂੰ
ਕੁੰਡਲੀਨੀ ਮਾਰਗ ਛੱਡ ਕੇ ਸੁਰਿਤ ਮਾਰਗ ਅਪਣਾੳੇੁਣਾ ਪੈਂਦਾ ਹੈ। ਸੁਰਤਿ ਵਾਲਾ ਮਨੁੱਖ ਪਰੋਪਕਾਰ ਦੇ
ਉਮਾਹ ਵਿੱਚ ਰਹਿੰਦਾ ਹੈ। ਕਿਸ਼ਨਾਵਤਾਰ ਵਿੱਚ ਗੁਰੂ ਗੋਬਿੰਦ ਸਿੰਘ ਕਹਿੰਦੇ ਹਨ, ‘ਜਿਉ ਕਿਛ ਇਛ ਕਰੋ
ਧਨ ਕੀ ਤਉ ਚਲਿਉ ਧਨ ਦੇਸਨ ਦੇਸ ਤੇ ਆਵੇ॥ ਅਉ ਸਭ ਰਿਧਿਨ ਸਿਧਿਨ ਪੈ ਹਮਰੋ ਨਹੀਂ ਨੈਕ ਹੀਆ ਲਲਚਾਵੇ॥
ਅਉਰ ਸੁਨੋ ਕਛੁ ਜੋਗ ਬਿਖੈ ਕਹਿ ਕਉਨ ਇਤੋ ਤਪ ਕੇ ਤਨ ਤਾਵੈ॥ ਜੂਝ ਮਰੋਂ ਰਨਿ ਮੈਂ ਤਜਿ ਭੈ ਤੁਮ ਤੇ
ਪ੍ਰਭੂ ਸਯਾਮ ਇਹੈ ਬਰ ਪਾਵੇ॥ (ਦਸਮ ਗ੍ਰੰਥ, ਕਿਸ਼ਨਾਵਤਾਰ, 1901) '
ਮਗਰਲੀ ਤੁਕ ਵਿੱਚ ਉਪਨਾਮ ‘ਸਯਾਮ’ ਤੋਂ ਸਪਸ਼ਟ ਹੈ ਕਿ ਇਹ ਰਚਨਾ ਕਵੀ ਸਯਾਮ
ਦੀ ਹੈ, ਫਿਰ ਵੀ ਡਾ. ਜੋਧ ਸਿੰਘ ਇਸ ਮਿਥਿਹਾਸਕ ਊਟ ਪਟਾਂਗ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਸਿਰ
ਅਤੇ ਸਿਖੀ ਦੇ ਗਲ਼ ਮੜ੍ਹ ਰਹੇ ਹਨ। ਸਿੱਖ ਵਿਦਵਾਨਾਂ ਦਾ ਰਟਣਾ ਕਿ ‘ਦਸਮ ਗ੍ਰੰਥ ਦੀਆਂ ਗੁਰਬਾਣੀ ਅਤੇ
ਆਪਾ ਵਿਰੋਧੀ ਰਚਨਾਵਾਂ ਦੇ ਕਰਤਾ ‘ਸਯਾਮ’, ਰਾਮ, ਆਦਿ ਦਸਮੇਸ਼ ਗੁਰੂ ਹੀ ਹਨ’ ਤਰਕਹੀਣ ਹੈ। ਵੈਦਿਕ
ਅਤੇ ਸ਼੍ਰਮਣ (ਜੋਗ) ਸੰਸਕ੍ਰਿਤੀਆਂ, ਕੁੰਡਲੀਨੀ ਆਦਿ ਦਾ ਖੰਡਣ ਦਸਮ ਗ੍ਰੰਥ ਵਿਚੋਂ,
ਰੇ ਮਨ ਅੇਸੋ ਕਰ ਸੰਨਿਆਸਾ॥ ਬਨਸੇ ਸਦਨ ਸਬੈ ਕਰ ਸਮਜਹੋ ਮਨ ਹੀ ਮਾਹਿ
ਉਦਾਸਾ॥
ਜਤ ਕੀ ਜਟਾ ਜੋਗ ਕੋ ਮੰਜਨ ਨੇਮ ਕੇ ਨਖਨ ਬਢਾਓ॥ ਗਿਆਨ ਗੁਰੂ ਆਤਮ ਉਪਦੇਸਹੁ
ਨਾਮ ਬਿਭੂਤ ਲਗਾਓ॥ ਸ਼ਬਦ ਹਜ਼ਾਰੇ
ਕਾਹੂ ਲੈ ਪਾਹਨ ਪੂਜ ਧਰਯੋ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ॥
ਕਾਹੂ ਲਖਿਓ ਹਰਿ ਅਵਾਚੀ (ਦੱਖਣ) ਦਿਸਾ ਮਹਿ, ਕਾਹੂ ਪਛਾਹ ਕੋ ਸੀਸ ਨਿਵਾਇਓ॥
ਕੋਊ ਬੁਤਾਨ ਕੋ ਪੂਜਤ ਹੈ ਪਸੁ, ਕੋਊ ਮ੍ਰਿਤਾਨ ਕਉ ਪੂਜਨ ਧਾਇਓ॥
ਕੂਰ ਕ੍ਰਿਆ ਉਰਝਿਓ ਸਭ ਜਗੁ, ਸ੍ਰੀ ਭਗਵਾਨ ਕੋ ਭੇਦ ਨ ਪਾਇਓ॥ ਅਕਾਲ ਉਸਤਤਿ॥
10॥ 30॥
ਕੋਊ ਭਇਓ ਮੁੰਡਿਆ ਸੰਨਿਆਸੀ ਕੋਊ ਜੋਗੀ ਭਇਓ ਕੋਊ ਬ੍ਹਰਮਚਾਰੀ ਕੋਊ ਜਤੀ
ਅਨੁਮਾਨਬੋ॥
ਹਿੰਦੂ ਤੁਰਕ ਕੋਊ ਰਾਫਜੀ ਇਮਾਮ ਸਾਫੀ ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ॥
ਕਰਤਾ ਕਰੀਮ ਸੋਈ ਰਾਜਕ ਰਹੀਮ ਓਈ ਦੂਸਰੋ ਨ ਭੇਦ ਕੋਈ ਭੁਲ ਭਰਮ ਮਾਨਬੋ॥
ਏਕ ਹੀ ਕੀ ਸੇਵ ਸਬ ਹੀ ਕੋ ਗੁਰਦੇਵ ਏਕ, ਏਕ ਹੀ ਸਰੂਪ ਸਬੈ ਏਕੈ ਜੋਤ
ਜਾਨਬੋ॥ ਉਹੀ॥ 15॥ 85॥
ਕਾਹੇ ਕੋ ਏਸ (ਪ੍ਰਮਾਤਮਾ) ਮਹੇਸਹਿ (ਸ਼ਿਵਜੀ) ਭਾਖਤ ਕਾਹੇ ਦਿਸੇਜ (ਬ੍ਰਹਮਾ)
ਕੌ ਏਸ ਬਖਾਨਿਯੋ॥
ਹੈ ਨ ਰਘੇਸ (ਰਾਮ ਚੰਦ੍ਰ) ਜਦੇਸ (ਕ੍ਰਿਸ਼ਨ) ਰਮਾਪਤਿ ਤੈਂ ਜਿਨ ਕੋ ਬਿਸਵਨਾਥ
ਪਛਾਨਿਯੋ॥
ਏਕ ਕੋ ਛਾਡਿ ਅਨੇਕ ਭਜੇ ਸੁਕਦੇਵ (ਦਾਦੇ) ਪਰਾਸਰ (ਪਿਤਾ) ਬਿਆਸ (ਨੂੰ)
ਝੂਠਾਨਿਯੋ॥
ਫੋਕਟ ਧਰਮ ਤਜੈ ਸਭ ਹੀ ਹਮ ਏਕਹਿ ਕੌ ਬਿਧਿ ਨੈਕ ਪ੍ਰਮਾਨਿਯੋ॥ ਉਹੀ॥ 15॥
ਤਾਕਾ ਮੂੜ੍ਹ ਉਚਾਰਤ ਭੇਦਾ॥ ਜਾਕੋ ਭੇਵ ਨ ਪਾਵਤ ਬੇਦਾ॥ ਕਬਿਯਬਾਚ ਬੇਨਤੀ॥
ਚੌਪਈ॥ 391॥
ਤਾਕੋ ਕਰ ਪਾਹਨ ਅਨੁਮਾਨਤ॥ ਮਹਾਂ ਮੂੜ੍ਹ ਕੁਛ ਭੇਦ ਨ ਜਾਨਤ॥
ਮਹਾਦੇਵ ਕੋ ਕਹਤ ਸਦਾ ਸਿਵ॥ ਨਿਰੰਕਾਰ ਕਾ ਚੀਨਤ ਨਹਿ ਭਿਵ॥ ਉਹੀ॥ 392॥
‘ਜਿਹੜੀਆਂ ਰਚਨਾਵਾਂ ਭਾਰਤੀ ਨਾਇਕਾਂ ਨੂੰ ਇੱਕ ਨਵੇਂ ਰੂਪ ਵਿੱਚ ਪੇਸ਼
ਕਰਦੀਆਂ ਹਨ, `ਚਉਬੀਸ ਅਉਤਾਰ’ ਉਹਨਾਂ ਵਿਚੋਂ ਇੱਕ ਹੈ।’
‘ਕੇਵਲ ਗੁਰੂ ਗੋਬਿੰਦ ਸਿੰਘ ਜੀ ਨੇ ਹੀ ਆਪਣੀ ਚਉਬੀਸ ਅਉਤਾਰ ਰਚਨਾ ਵਿੱਚ
ਰਾਮ ਅਤੇ ਕ੍ਰਿਸ਼ਨ ਨੂੰ ਯੋਧਾ ਨਾਇਕਾਂ ਦੇ ਰੂਪ ਵਿੱਚ ਸਤਾਪਿਤ ਹੀ ਨਹੀਂ ਕੀਤਾ ਸਗੋਂ ਇਹਨਾਂ ਮਹਾਨ
ਪ੍ਰੇਰਨਾਦਾਇਕ ਪਾਤਰਾਂ ਨੂੰ ਮੁੜ ਘੋਖਣ ਵਿਚਾਰਨ ਦੀ ਵੀ ਪ੍ਰਿਤ ਪਾਈ।’
‘ਬੇਸ਼ਕ ਆਪਣੀ `ਚਉਬੀਸ ਅਉਤਾਰ’ ਰਚਨਾ ਵਿੱਚ ਗੁਰੂ ਗੋਬਿੰਦ ਸਿੰਘ ਨੇ ਸਮੇਂ
ਦੀ ਲੋੜ ਮੁਤਾਬਕ ਰਾਮ ਅਤੇ ਕ੍ਰਿਸ਼ਨ ਦਾ ਪੁਨਰ-ਮੁਲਾਂਕਣ ਕਰਕੇ ਉਹਨਾਂ ਦੇ ਯੋਧਾ ਰੂਪ ਨੂੰ ਭਾਰਤ
ਵਾਸੀਆਂ ਸਾਹਮਣੇ ਪੇਸ਼ ਕੀਤਾ ਪ੍ਰਰੰਤੂ ਅਵਤਾਰਵਾਦ ਦੇ ਖੰਡਨ ਲਈ `ਚਉਬੀਸ ਅਉਤਾਰ’ ਰਚਨਾ ਵਿੱਚ ਵੀ
ਅਨੇਕਾਂ ਉਦਾਹਰਣ ਮੌਜੂਦ ਹਨ।’
ਡਾ. ਜੋਧ ਸਿੰਘ ਦੇ ਲੇਖ ਵਿੱਚ ਹੀ ਅਵਤਾਰਾਂ ਦੀ ਮਹਿਮਾ ਅਤੇ ਅਵਤਾਰਵਾਦ ਦਾ
ਖੰਡਨ ਹੈ। ਅਸੀਂ ਗੁਰਬਾਣੀ ਅਤੇ ਅਖੌਤੀ ਦਸਮ ਗ੍ਰੰਥ ਵਿਚੋਂ ਅਤੇ ਅੱਲਾ ਯਾਰ ਖਾਂ ਜੋਗੀ ਦੇ ਕਥਨ
ਸ੍ਰੀ ਕ੍ਰਿਸ਼ਨ ਅਤੇ ਸ੍ਰੀ ਰਾਮ ਚੰਦ੍ਰ ਬਾਰੇ ਪੇਸ਼ ਕਰਦੇ ਹਾਂ,
ਜੁਜ ਮਹਿ ਜੋਰਿ ਛਲੀ ਚੰਦ੍ਰਾਵਲਿ ਕਾਨ੍ਹ ਕ੍ਰਿਸਨੁ ਜਾਦਮੁ ਭਇਆ॥
ਪਾਰਜਾਤ ਗੋਪੀ ਲੈ ਆਇਆ ਬਿੰਦ੍ਰਾਬਨ ਮਹਿ ਰੰਗੁ ਕੀਆ॥ ਆਸਾ ਦੀ ਵਾਰ। ਮ: 1॥
ਗੁ: ਗ: ਪੰ: 470
ਪਾਂਡੇ ਤੁਮਰਾ ਰਾਮਚੰਦੁ, ਸੋ ਭੀ ਆਵਤ ਦੇਖਿਆ ਥਾ॥
ਰਾਵਨ ਸੇਤੀ ਸਰਬਰ ਹੋਈ, ਘਰ ਕੀ ਜੋਇ ਗਵਾਈ ਥੀ॥ ਨਾਮਦੇਵ॥ 3॥ 3॥
7॥ ਗੁ: ਗ੍ਰੰ: ਸਾ: ਪੰ: 874
‘ਰਾਮਾਇਣ’ ਅਤੇ ‘ਉੱਤਰ ਰਾਮ ਚਰਿਤ੍ਰ’ ਆਦਿਕ ਪੁਸਤਕਾਂ ਵਿੱਚ ਕਈ ਦੂਸ਼ਨ ਭੀ
ਸ੍ਰੀ ਰਾਮ ਚੰਦਰ ਜੀ ਉੱਤੇ ਆਰੋਪਣ ਕੀਤੇ ਗਏ ਹਨ, ਭਾਵੇਂ ਉਹ ਭਗਤੀ-ਭਾਵ ਵਿੱਚ ਗਲੇਫੇ ਹੋਏ ਹਨ –
ਬਾਲੀ ਨੂੰ ਛਿਪ ਕੇ ਮਾਰਨਾ, ਰਾਖਸ਼ਣੀ ਨੂੰ ਮਾਰਨਾ, ਸੀਤਾ ਜੀ ਨੂੰ ਘਰੋਂ ਕੱਢ ਦੇਣਾ ਇਤਿਆਦਿਕ। ਇਹ
ਦੂਸ਼ਣ ਲਾ ਕੇ ਉਹਨਾਂ ਵਿੱਚ ਪੂਰੀ ਸ਼ਰਧਾ ਰੱਖਣੀ ਅਸੰਭਵ ਹੋ ਜਾਂਦੀ ਹੈ।’ ਡਾ. ਸਾਹਿਬ ਸਿੰਘ, ਸ੍ਰੀ
ਗੂ: ਗ੍ਰੰ: ਦਰਪਨ; ਪੋਥੀ 6; ਪੰਨਾ 436
ਕਿਉਂ ਕਹੌ ਕ੍ਰਿਸਨ ਕ੍ਰਿਪਾ ਨਿਧਿ ਹੈ, ਕਿਹ ਕਾਜ ਤੇ ਬਧਿਕ ਬਾਨ ਲਗਾਯੋ॥
ਅਉਰ ਕੁਲੀਨ ਉਧਾਰਤ ਜੋ ਕਿਹ, ਤੇ ਅਪਨੋ ਕੁਲ ਨਾਸ ਕਰਾਯੋ॥
ਆਦਿ ਅਜੋਨਿ ਕਹਾਇ ਕਹੌ ਕਿਮ ਦੇਵਕੀ ਕੇ ਜਠਰੰਤਰ ਆਯੋ॥
ਤਾਤ ਨ ਮਾਤ ਕਹੈ ਜਿਹ ਕੋ ਤਿਹ ਕਿਉ ਬਸੁਦੇਵਹਿ ਬਾਪ ਕਹਾਯੋ॥ 33 ਸਵੈਯੈ॥
14॥
ਕਟਵਾ ਦੀਏ ਸ਼ਿਸ਼ ਸ਼ਾਮ ਨੇ ਗੀਤਾ ਸੁਨਾ ਕਰ। ਰੁਹ ਫੂੰਕ ਦੀ ਗੋਬਿੰਦ ਨੇ ਔਲਾਦ
ਕਟਵਾ ਕਰ। ਅੱਲਾ ਯਾਰ ਖਾਂ ਜੋਗੀ
‘ਕੁਝ ਲੋਕਾਂ ਨੂੰ ਗੁਰੂ ਨਾਨਕ ਦੇਵ, ਗੁਰੂ ਅੰਗਦ ਦੇਵ ਅਤੇ ਗੁਰੂ ਅਮਰਦਾਸ
ਆਦਿ ਦੇ ਭਗਤੀ ਪੂਰਨ ਕੰਮਾਂ ਅਤੇ ਅੰਤਮ ਗੁਰੂ, ਗੁਰੂ ਗੋਬਿੰਦ ਸਿੰਘ ਦੇ ਯੁੱਧ ਪੂਰਨ ਜੀਵਨ ਵਿੱਚ
ਇਕਸਾਰਤਾ ਪ੍ਰਤੀਤ ਨਹੀਂ ਹੁੰਦੀ ਉਹ ਮੰਨਦੇ ਹਨ ਕਿ ਗੁਰੂ ਨਾਨਕ ਦੇ ਉਦੇਸ਼ਾਂ ਅਤੇ ਗੁਰੂ ਗੋਬਿੰਦ
ਸਿੰਘ ਦੀਆਂ ਪ੍ਰਾਪਤੀਆਂ ਵਿੱਚ ਸਮਾਨਤਾ ਨਹੀਂ ਹੈ। ਅਜਿਹਾ ਮੰਨਣਾ ਉਹਨਾਂ ਲੋਕਾਂ ਲਈ ਤਾਂ ਉਚਿਤ ਹੈ
ਜਿਹੜੇ ਗੁਰੁ ਸਾਹਿਬਾਨ ਦੇ ਜੀਵਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਬਾਣੀ ਤੋਂ ਅਣਜਾਣ
ਹਨ, ਪਰੰਤੂ ਸਿੱਖ ਧਰਮ ਦਾ ਡੂੰਗਾ ਅਧਿਐਨ ਕਰਨ ਵਾਲੇ ਇਸ ਗੱਲ ਨਹੀਂ ਮੰਨ ਸਕਦੇ।
ਭਾਵੇਂ ਅਸੀਂ ਸਿੱਖ ਧਰਮ ਦਾ ਡੂੰਗਾ ਅਧਿਐਨ ਕਰਨ ਵਾਲੇ ਹੋਣ ਦਾ ਦਆਵਾ ਨਹੀਂ
ਕਰਦੇ ਪਰ ਅਸੀਂ ਦਸਾਂ ਗੁਰੂਆਂ ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਜੋਤ ਅਤੇ ਇਕਸਾਰਤਾ ਦੇ ਹਾਮੀ
ਹਾਂ। ਏਸੇ ਵਿਚਾਰ ਅਧੀਨ ਅਸੀਂ ਦਸਮੇਸ਼ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰਬਾਣੀ ਅਤੇ ਸਵੈ
ਵਿਰੋਧੀ ਰਚਨਾਵਾਂ ਨਾਲ ਲੱਥ ਪੱਥ ਸਮੁੱਚੇ ਦਸਮ ਗ੍ਰੰਥ ਦੇ ਕਰਤਾ ਨਹੀਂ ਮੰਨ ਸਕਦੇ।
‘ਭਗਤੀ ਅਤੇ ਸ਼ਕਤੀ ਦੇ ਅਪੂਰਬ (ਅਨੋਖੇ) ਸੰਯੋਗ ਦੀ ਸੰਭਾਵਨਾ ਅਸੀਂ ਦੁਆਪਰ
ਯੁਗੀਨ ਸ੍ਰੀ ਕ੍ਰਿਸ਼ਨ ਦੇ ਚਰਿਤ੍ਰ ਵਿੱਚ ਵੇਖਦੇ ਹਾਂ। ਉਹ ਇੱਕ ਪਾਸੇ ਕੰਸ, ਕੇਸ਼ੀ ਅਤੇ ਸ਼ਿਸ਼ਪਾਲ
ਆਦਿਕ ਨੂੰ ਮਾਰਨ ਵਾਲੇ ਮਹਾਨ ਸੂਰਬੀਰ ਹਨ ਅਤੇ ਦੂਜੇ ਪਾਸੇ ਕਰਮਠਤਾ, ਬਾਹੂਬਲ ਅਤੇ ਅਧਿਆਤਮ ਦੇ
ਸਮੁੰਦਰ ਸਮਝੀ ਜਾਣ ਵਾਲੀ ਗੀਤਾ ਦਾ ਉਪਦੇਸ਼ ਦੇਣ ਵਾਲੇ ਸਥਿਤਪ੍ਰਗਯ ਬ੍ਰਹਮ ਗਿਆਨੀ ਹਨ।’
ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਤੇ ਪੰਥ ਪ੍ਰਵਾਨਤ ਭਾਈ ਗੁਰਦਾਸ ਅਤੇ ਭਾਈ
ਨੰਦ ਲਾਲ ਜੀ ਦੀਆਂ ਰਚਨਾਵਾਂ ਕੇਵਲ ੴ (ਪ੍ਰਮਾਤਮਾ) ਨੂੰ ਇਸ਼ਟ ਅਤੇ ਗੁਰੂ (ਗ੍ਰੰਥ) ਨੂੰ ਅਧਿਆਤਮਿਕ
ਜੀਵਨ ਜਾਚ ਦੇ ਗਿਆਨ ਦਾਤਾ ਪ੍ਰਚਾਰਿਦੀਆਂ ਹਨ। ਡਾ. ਜੋਧ ਸਿੰਘ ਦੀ ਉਲਟ-ਪੁਲਟ ਧਾਰਨਾ ਦਾ ਖੰਡਣ,
ਦੁਆਪੁਰਿ ਕ੍ਰਿਸਨ ਮੁਰਾਰਿ ਕੰਸੁ ਕਿਰਤਾਰਥੁ ਕੀਓ॥ ਉਗ੍ਰਸੈਣ ਕਉ ਰਾਜੁ ਅਭੈ
ਭਗਤਹ ਜਨ ਦੀਓ॥ ਮ: 1॥ ਪੰ: 1390
ਅਰਥ:- (ਪ੍ਰਮਾਤਮਾ) ਦੁਆਪਰ ਵਿੱਚ ਕਿਸ਼ਨ ਮੁਰਾਰ (ਭੀ ਤੂੰ ਸੈਂ) ਤੂੰ ਹੀ
ਕੰਸ ਨੂੰ (ਮਾਰ ਕੇ) ਮੁਕਤ ਕੀਤਾ ਸੀ। (ਤੂੰ ਹੀ) ਉਗ੍ਰਸੈਣ ਨੂੰ (ਮਥੁਰਾ ਦਾ) ਰਾਜ ਅਤੇ ਆਪਣੇ
ਭਗਤਾਂ ਨੂੰ ਨਿਭੈਤਾ ਬਖਸ਼ੀ ਸੀ। ਸ੍ਰੀ: ਗੁ: ਗ੍ਰੰ: ਦਰਪਨ, ਪੋਥੀ 10, ਪੰਨਾ 458
‘ਹਿੰਦੂ ਮਿਥਿਹਾਸ ਦੇ ਸਾਰੇ ਅਵਤਾਰਾਂ ਦਾ ਵਰਣਨ ਗੁਰੂ ਸਾਹਿਬ ਨੇ ਅਵੱਸ਼
ਕੀਤਾ ਹੈ ਪਰ ਇਸ ਵਡੀ ਰਚਨਾ (ਦਸਮ ਗ੍ਰੰਥ) ਵਿੱਚ ਅਸੀਂ ਦੇਖਦੇ ਹਾਂ ਕਿ ਕਵੀ ਪੂਰੇ ਜ਼ੋਰ
ਨਾਲ ਲਗਪਗ ਹਰ ਰਚਨਾ ਵਿੱਚ ਅਵਤਾਰਾਂ ਦੇ ‘ਬ੍ਰਹਮਤਵ’ ਦਾ ਖੰਡਨ ਵੀ ਕਰ ਰਿਹਾ ਹੈ। ---। `ਚਉਬੀਸ
ਅਉਤਾਰ’ ਦੇ ਅਰੰਭ ਵਿੱਚ ਹੀ ਦਸਮ ਗ੍ਰੰਥ ਦਾ ਕਰਤਾ ਅਕਾਲ, ਕਰਤਾ ਪੁਰਖ ਦੀਆਂ ਅਨੰਤ ਸ਼ਕਤੀਆਂ ਅਤੇ ਉਸ
ਦੀ ਸਰਬ ਵਿਆਪਕਤਾ ਦਾ ਸਪਸ਼ਟ ਵਰਣਨ ਕਰਦਾ ਹੈ।’
‘ਕ੍ਰਿਸ਼ਨਾਵਤਾਰ ਚਉਬੀਸ ਅਉਤਾਰ ਦੀ ਇੱਕ ਮਨੋਹਾਰੀ ਅਤੇ ਦੂਰ-ਅੰਦੇਸ਼ੀ ਨਾਲ
ਕੀਤੀ ਹੋਈ ਰਚਨਾ ਹੈ। ਇਸ ਵਿੱਚ ਇੱਕ ਪਾਸੇ ਤਾਂ ਉਹ ਵੀਰ ਨਾਇਕ ਹੈ ਜਿਹੜਾ ਕਿ ਨਰਦਈ ਕੰਸ ਦੇ
ਅਤਿਚਾਰਾਂ ਦੇ ਖਿਲਾਫ ਖੜਾ ਹੋਣ ਵਾਲਾ ਅਤੇ ਜਨ-ਮਾਨਸ ਵਿੱਚ ਚੇਤਨਾ ਭਰਨ ਵਾਲਾ ਆਦਰਸ਼ ਪਾਤਰ ਹੈ ਪਰ
ਦੂਜੇ ਪਾਸੇ ਖੜਗ ਸਿੰਘ ਅਤੇ ਸ਼ਕਤੀ ਸਿੰਘ ਨਾਵਾਂ ਦੇ ਜਰਾਸੰਧ ਦੀ ਫੌਜ ਦੇ ਕਾਲਪਨਿਕ ਪਾਤਰ ਸਾਨੂੰ ਇਹ
ਇਹਸਾਸ ਕਰਾਉਂਦੇ ਹਨ ਕਿ ਇਸ ਰਚਨਾ ਦਾ ਕਰਤਾ ਆਮ ਜੰਤਾ ਦੇ ਹਿਰਦਿਆਂ ਵਿਚੋਂ ਕਾਲਪਨਿਕ ਦੇਵੀ
ਦੇਵਤਿਆਂ ਦੇ ਭੈ ਨੂੰ ਕੱਢਣ ਲਈ ਵੀ ਪੂਰਾ ਯਤਨਸ਼ੀਲ ਹੈ। ---। ਇਸ ਤੋਂ ਅੱਗੇ ਕ੍ਰਿਸ਼ਨ ਦੀ ਸੈਨਾ ਦੇ
ਕਾਲਪਨਿਕ ਪਾਤਰ ਅਜਾਇਬ ਖਾਂ, ਦਿਲਾਵਰ ਖਾਂ ਨੂੰ ਜਰਾਸੰਧ ਦੀ ਫੌਜ ਦੇ ਅਮਿਟ ਸਿੰਘ ਦੁਆਰਾ ਮਾਰਿਆ
ਜਾਣਾ ਵੀ ਇਸ ਤੱਥ ਵਲ ਇਸ਼ਾਰਾ ਹਨ ਕਿ ਗੁਰੂ ਸਾਹਿਬ ਭਾਰਤੀਆਂ ਨੂੰ ਮੁਗਲਾ ਦਾ ਡੱਟ ਕੇ ਮੁਕਾਬਲਾ ਕਰਨ
ਲਈ ਮਾਨਸਿਕ ਰੂਪ ਵਿੱਚ ਤਿਆਰ ਕਰ ਰਹੇ ਹਨ ਅਤੇ ਸਮਝਾ ਰਹੇ ਹਨ ਕਿ ਗ੍ਰੈਰਤ ਖਾਂ, ਅਜਾਇਬ ਖਾਂ ਆਦਿ
ਭਵਿੱਖ ਵਿੱਚ ਆਉਣ ਵਾਲੇ ਖਾਲਸੇ ਅੱਗੇ ਟਿਕ ਨਹੀਂ ਸਕਦੇ।’
ਉਪਰੋਕਤ ਪਦਿਆਂ ਦੀ ਸ਼ਬਦਾਵਲੀ ਸੰਕੇਤਕ ਹੈ ਕਿ ਡਾ. ਜੋਧ ਸਿੰਘ ਦਾ ਵਿਸ਼ਵਾਸ
ਅਵਤਾਰਵਾਦ, ਮਿਥਿਹਾਸ ਨਾਲ ਲੱਧਪੱਧ ਸਮੁੱਚੇ ਅਖੌਤੀ ਦਸਮ ਗ੍ਰੰਥ ਦੇ ਕਰਤਾ ਬਾਰੇ ਦ੍ਰੜ੍ਹਿ ਨਹੀਂ
ਹੈ, ਫਿਰ ਵੀ ਉਹ ਇਸ ਨੂੰ ਗੁਰੂ ਗਬਿੰਦ ਸਿੰਘ ਜੀ ਸਿਰ ਮੜ੍ਹੀ ਜਾਂਦੇ ਹਨ। ਗੁਰੂ ਗੋਬਿੰਦ ਸਿਘ ਜੀ
ਨੂੰ ਤਕਰੀਬਨ ਸਾਰੇ ਯੁਧ ਪਹਾੜੀ ਹਿੰਦੂ ਰਾਜਿਆਂ ਨਾਲ ਲੜਨੇ ਪੲੈ ਸਨ ਅਤੇ ਉਹਨਾਂ ਦੇ ਲਾਮ-ਲਸ਼ਕਰ ਨੇ
ਮੁਗਲਾਂ (ਮੁਸਲਮਾਨਾਂ) ਨਾਲ ਮਿਲ ਕੇ ਅਨੰਦਪੁਰ ਦੇ ਕਿਲ੍ਹੇ ਨੂੰ ਘੇਰਾ ਪਾਇਆ ਅਤੇ ਚਮਕੌਰ ਦੀ ਜੰਗ
ਲੜੀ। ਅਤੇ ਗੁਰੂ ਸਾਹਿਬ ਨੇ ਅਪਣੇ ਮੁਸਲਮ ਸ਼ਰਧਾਲੂਾਂ ਅਤੇ ਪੀਰ ਬੁਧੂ ਸ਼ਾਹ, ਜਿਹੜੇ ਪ੍ਰਵਾਰ ਅਤੇ
700 ਸ਼ਰਧਾਲੂਆਂ ਸਮੇਤ ਭੰਗਾਨੀ ਯੁੱਧ ਸਮੇਂ ਪਹਾੜੀ ਹਿੰਦੂ ਰਾਜਿਆਂ ਦੀਆਂ ਫੌਜਾਂ ਵਿਰੁੱਧ ਗੁਰੂ
ਸਾਹਿਬ ਨਾਲ ਡੱਟ ਕੇ ਲੜੇ ਸਨ, ਨੂੰ ਕਿੱਦਾਂ ਅੱਖੋਂ-ਪਰੋਖੇ ਕਰ ਦਿੱਤਾ?
ਅੰਤਿਕਾ
ਡਾ. ਜੋਧ ਸਿੰਘ ਦੇ ਸਮੁੱਚੇ ਲੇਖ ਦੇ ਪਾਠ ਤੋਂ ਸਪਸ਼ਟ ਹੈ ਕਿ ਉਹ ਅਖੌਤੀ ਦਸਮ
ਗ੍ਰੰਥ ਵਿਚਲੀਆਂ ਕਈ ਰਚਨਾਵਾਂ ਦੇ ਆਪਾ ਵਿਰੋਧੀ ਵਿਸ਼ਾ-ਵਸਤੂ ਤੋਂ ਅਤੇ ਮਿਥਿਹਾਸਕ, ਅਵਤਾਰਵਾਦੀ ਅਤੇ
ਅਸ਼ਲੀਲ ਰਚਨਾਵਾਂ ਦੀ ਸਰਾਸਰ ਅਧਿਆਤਮਿਕ ਗਿਆਨ ਭਰਪੂਰ ਗੁਰਬਾਣੀ ਨਾਲ ਵਿਰੋਧਤਾ ਤੋਂ ਜਾਣੂ ਹਨ, ਪਰ
ਫਿਰ ਵੀ ਉਹ ਸੰਘ ਪ੍ਰਵਾਰ ਅਤੇ ਉਹਨਾਂ ਦੇ ਹੋਰ ਸਮਰਥਕਾਂ, ਡਾ. ਹਰਭਜਨ ਸਿੰਘ, ਡਾ. ਹਰਪਾਲ ਸਿੰਘ
ਪੰਨੂ, ਬਲਕਾਰ ਸਿੰਘ, ਐਡਵੋ: ਗੁਰਚਰਨਜੀਤ ਸਿੰਘ ਲਾਂਬਾ, ਸਾਧ ਵਿਰਸਾ ਸਿੰਘ, ਸੰਤ ਸਿੰਘ ਮਸਕੀਨ,
ਆਦਿ ਵਾਂਗ ਬਦੋਬਦੀ ਸਮੁੱਚੇ ਦਸਮ ਗ੍ਰੰਥ ਦੇ ਕਰਤਾ ਵਜੋਂ ਦਸਮੇਸ਼ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ
ਨੂੰ ਕਲੰਕਤ ਕਰੀ ਜਾਂਦੇ ਹਨ। ਇਸ ਬਾਰੇ ਦੋ ਰਾਏ ਨਹੀਂ ਹਨ ਕਿ ਇਹ ਅਖੌਤੀ ਮਹਾਨ ਸਿੱਖ ਵਦਵਾਨ ਅਤੇ
ਪ੍ਰਚਾਰਕ ਕਟੜਪੰਥੀ ਹਿੰਦੂ ਸੰਘ ਪ੍ਰਵਾਰ ਦੀ ਸਹਾਇਤਾ ਕਰ ਰਹੇ ਹਨ, ਪਰ ਕਿਉਂ ਕਰ ਰਹੇ ਹਨ, ਇਸ ਬਾਰੇ
ਅਸੁਖਾਵੀਆਂ ਕਿਆਸ ਰਾਈਆਂ ਨੂੰ ਕਲਮਬੰਦ ਅਸੀਂ ਮੁਨਾਸਬ ਨਹੀਂ ਸਮਝਦੇ।
(10/10/10)
ਹਰਲਾਜ ਸਿੰਘ ਬਹਾਦਰਪੁਰ
20
ਅਕਤੂਬਰ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਗੱਦੀ ਦਿਵਸ ਤੇ ਵਿਸ਼ੇਸ਼
ਆਉ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਦੇ ਹੁਕਮਾਂ ਉਪਰ ਪਹਿਰਾ ਦਿੰਦੇ ਹੋਏ ਗੁਰੂ
ਗ੍ਰੰਥ ਸਾਹਿਬ ਜੀ ਤੋਂ ਹੀ ਪੂਰਨ ਸੇਧ ਲਈਏ ਅਤੇ ਕਿਸੇ ਹੋਰ ਗ੍ਰੰਥ ਜਾਂ ਮਨੁੱਖ ਉੱਪਰ ਟੇਕ ਨਾ ਰੱਖਣ
ਦਾ ਪ੍ਰਣ ਕਰੀਏ।
ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਗੱਦੀ ਦਿਵਸ ਸਿੱਖ ਕੌਮ ਵੱਲੋਂ ਹਰ ਸਾਲ ਦੇਸ਼ ਅਤੇ ਵਿਦੇਸ਼ਾਂ ਵਿੱਚ
ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਗੁਰੂ ਅਰਜਨ ਦੇਵ ਜੀ ਨੇ ਪਹਿਲੇ ਗੁਰੂਆਂ ਤੋਂ ਪ੍ਰਾਪਤ ਹੋਈ
ਬਾਣੀ ਨੂੰ ਇੱਕ ਪੋਥੀ (ਗ੍ਰੰਥ) ਵਿੱਚ ਇੱਕਠਾ ਕਰਨ ਲਈ ਗੁਰਦੁਆਰਾ ਰਾਮਸਰ (ਅੰਮ੍ਰਿਤਸਰ) ਦੇ ਸਥਾਨ
ਉੱਤੇ ਇੱਕ ਜੇਠ 1660 ਬਿਕ੍ਰਮੀ ਨੂੰ ਇਸ ਕਾਰਜ ਦੀ ਆਰੰਭਤਾ ਕੀਤੀ ਅਤੇ ਭਾਦੋਂ ਦੀ ਮੱਸਿਆ 1661
ਵਿੱਚ ਇਹ ਕਾਰਜ ਸੰਪੂਰਨ ਹੋਇਆ। ਭਾਦੋਂ ਦੀ ਏਕਮ ਵਾਲੇ ਦਿਨ ਇਸ ਪੋਥੀ (ਗ੍ਰੰਥ) ਦਾ ਪਹਿਲਾ ਪ੍ਰਕਾਸ਼
ਹਰਿਮੰਦਰ ਸਾਹਿਬ ਵਿਖੇ ਹੋਇਆ। ਗੁਰੂ ਗੋਬਿੰਦ ਸਿੰਘ ਜੀ ਨੇ ਇਸ ਪੋਥੀ (ਗ੍ਰੰਥ) ਵਿੱਚ ਗੁਰੂ ਤੇਗ
ਬਹਾਦਰ ਸਾਹਿਬ ਜੀ ਦੀ ਬਾਣੀ ਨੂੰ ਦਰਜ ਕਰਨ ਤੋਂ ਬਾਅਦ ਨਾਂਦੇੜ (ਮਹਾਂਰਾਸ਼ਟਰ) ਵਿਖੇ 7 ਅਕਤੂਬਰ
1708 ਨੂੰ ਇਸੇ ਗ੍ਰੰਥ ਨੂੰ ਗੁਰਗੱਦੀ ਬਖਸ਼ ਕੇ ਸਿੱਖ ਕੌਮ ਨੂੰ ਇਸੇ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ
ਲਾਇਆ ਸੀ । ਹੁਣ ਸਿੱਖ ਕੌਮ ਵਾਸਤੇ ਉੱਚੀ ਸੁੱਚੀ ਜੀਵਨ ਜਾਂਚ ਲਈ ਮਾਰਗ ਦਰਸ਼ਕ, ਸਰਬ ਪ੍ਰਮਾਣਿਤ ਅਤੇ
ਸਰਬੋਤਮ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ। ਹੋਰ ਗ੍ਰੰਥਾਂ, ਰਹਿਤ ਨਾਮਿਆਂ ਨੂੰ
ਗੁਰਬਾਣੀ ਦੇ ਬਰਾਬਰ ਮਾਨਤਾ ਦੇਣੀ ਸਾਡੀ ਬੇਸਮਝੀ ਤੋਂ ਵੱਧ ਕੁੱਝ ਵੀ ਨਹੀਂ ਹੈ। ਇਸ ਲਈ ਸਾਨੂੰ
ਚਾਹੀਦਾ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਹੀ ਪੜ੍ਹ ਵਿਚਾਰ ਕੇ ਆਪਣੇ ਮਨ ਵਿੱਚ
ਵਸਾਈਏ, ਗੁਰਬਾਣੀ ਅਨੁਸਾਰ ਆਪਣੇ ਜੀਵਨ ਨੂੰ ਢਾਲਦਿਆਂ ਗੁਰੂ ਵਾਲੇ ਬਣਕੇ ਗੁਰਮਤਿ ਦੇ ਰਾਹ ਚੱਲਦੇ
ਹੋਏ ਆਪਣਾ ਜੀਵਨ ਸਫਲ ਬਣਾਈਏ। ਜਿਵੇਂ ਕਿ ਗੁਰਬਾਣੀ ਦਾ ਫੁਰਮਾਨ ਹੈ:- ਹਉ ਵਾਰੀ ਜੀਉ ਵਾਰੀ ਪੜਿ
ਬੁਝਿ ਮੰਨਿ ਵਸਾਵਣਿਆ॥ (ਪੰਨਾ ਨੰ: 127) ਅਤੇ ਗੁਰਸਿਖ ਮੀਤ ਚਲਹੁ ਗੁਰ ਚਾਲੀ॥ ਜੋ ਗੁਰੁ ਕਹੈ ਸੋਈ
ਭਲ ਮਾਨਹੁ ਹਰਿ ਹਰਿ ਕਥਾ ਨਿਰਾਲੀ॥ (ਪੰਨਾ ਨੰ: 667) ਸਿੱਖ ਕੌਮ ਵਿੱਚ ਅੱਜ ਕਾਫੀ ਮਤਭੇਦ ਹਨ। ਪਰ
ਮੱਤ ਭੇਦ ਹੋਣ ਦੇ ਬਾਵਜੂਦ ਸਮੁੱਚੀ ਸਿੱਖ ਕੌਮ ਇਸ ਗੱਲ ਉੱਪਰ ਇੱਕ ਮੱਤ ਹੈ ਕਿ ਗੁਰੂ ਗ੍ਰੰਥ ਸਾਹਿਬ
ਜੀ ਸਾਡੇ ਗੁਰੂ ਹਨ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ
ਹੈ। ਇਸੇ ਸੋਚ ਅਧੀਨ ਸਿੱਖ ਕੌਮ ਹੋਰ ਮੱਤਾਂ ਹਿੰਦੂ, ਮੁਸਲਿਮ, ਇਸਾਈ, ਜੈਨੀ, ਬੋਧੀ ਆਦਿ ਦੀ ਕਿਸੇ
ਪੁਸਤਕ ਨੂੰ ਮਹੱਤਤਾ ਨਹੀਂ ਦਿੰਦੀ ਕਿ ਸਾਡੇ ਕੋਲ ਸਰਬੋਤਮ ਗੁਰੂ ਗ੍ਰੰਥ ਸਾਹਿਬ ਜੀ ਹਨ ਜੋ ਧਾਰਮਿਕ,
ਸਮਾਜਿਕ, ਰਾਜਨੀਤਿਕ ਆਦਿ ਹਰ ਸਵਾਲ ਦਾ ਜਵਾਬ ਅਤੇ ਹਰ ਚੰਗੀ ਮਾੜੀ ਗੱਲ ਦੀ ਸਾਨੂੰ ਸੋਝੀ ਬਖਸ਼ ਰਹੇ
ਹਨ। ਭਾਵ ਕਿ ਹਰ ਖੇਤਰ ਵਿੱਚ ਸਾਡੀ ਅਗਵਾਈ ਕਰ ਰਹੇ ਹਨ। ਪਿਛਲਾ ਬੀਤ ਚੁੱਕਿਆ ਸਮਾਂ ਤਾਂ ਕੀ ਅਸੀਂ
ਤਾਂ ਆਉਣ ਵਾਲੀਆਂ ਵਿਗਿਆਨਕ ਕਾਢਾਂ ਨੂੰ ਵੀ ਗੁਰਬਾਣੀ ਤੋਂ ਪਿੱਛੇ ਮੰਨਦੇ ਹਾਂ ਅਤੇ ਇਹ ਸੱਚ ਵੀ
ਹੈ। ਕਿਉਂਕਿ ਕਈ ਵਿਗਿਆਨਕ ਖੋਜਾਂ ਜੋ ਹੁਣ ਸਾਹਮਣੇ ਆ ਰਹੀਆਂ ਹਨ, ਗੁਰਬਾਣੀ ਵਿੱਚ ਇਹ ਪਹਿਲਾਂ ਹੀ
ਦਰਜ ਹਨ। ਪਰ ਦੁੱਖ ਦੀ ਗੱਲ ਹੈ ਕਿ ਅਸੀਂ ਸਵੇਰ ਸ਼ਾਮ ਗੁਰੂ ਮਾਨਿਓ ਗ੍ਰੰਥ ਦੇ ਰੱਟੇ ਲਾਉਣ ਵਾਲਿਆਂ
ਨੇ ਨਾਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੂਰਨ ਗੁਰੂ ਮੰਨਿਆ ਹੈ ਅਤੇ ਨਾ ਹੀ ਗੁਰੂ ਗ੍ਰੰਥ
ਸਾਹਿਬ ਜੀ ਤੋਂ ਪੂਰਨ ਸੇਧ ਲਈ ਹੈ। ਅੰਦਰੂਨੀ ਤੌਰ ਤੇ ਤਾਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ
ਨਾਲੋਂ ਹੋਰ ਬਹੁਤ ਸਾਰੀਆਂ ਕੱਚੀਆਂ ਬਾਣੀਆਂ ਨੂੰ ਉੱਤਮ ਮੰਨਦੇ ਹੀ ਰਹੇ ਹਾਂ, ਪਰ ਹੁਣ ਤਾਂ ਬਾਹਰੀ
ਤੌਰ ਤੇ ਵੀ ਇੱਕ ਹੋਰ ਗ੍ਰੰਥ (ਬਚਿੱਤਰ ਨਾਟਕ) ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼
ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਚਵਰ ਤਖਤ ਦੀ ਮਾਲਕੀ ਨੂੰ ਵੀ ਖਤਮ ਕਰ ਚੁੱਕੇ ਹਾਂ। ਅੱਜ ਅਸੀਂ
ਕਹਿਣ ਨੂੰ ਭਾਵੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਕਹਾਉਂਦੇ ਹਾਂ ਪਰ ਸਾਡੇ ਸਿੱਖਿਆ ਦਾਤੇ (ਹੋਰ
ਗ੍ਰੰਥ) ਵੱਡੀ ਗਿਣਤੀ ਵਿੱਚ ਹੋਰ ਹੀ ਹਨ, ਜਿੰਨਾਂ ਉੱਪਰ ਅਸੀਂ ਗੁਰਬਾਣੀ ਨਾਲੋਂ ਵੀ ਵੱਧ ਭਰੋਸਾ
ਕਰਦੇ ਹਾਂ। ਜਿਵੇਂਕਿ ਬਾਣੀ ਭਾਈ ਗੁਰਦਾਸ ਜੀ, ਬਚਿੱਤਰ ਨਾਟਕ (ਅਖੌਤੀ ਦਸ਼ਮ ਗ੍ਰੰਥ), ਬਾਣੀ ਭਾਈ
ਨੰਦ ਲਾਲ ਜੀ, ਜਨਮ ਸਾਖੀ ਭਾਈ ਬਾਲੇ ਵਾਲੀ, ਗਯਾਨ ਰਤਨਾਵਲੀ, ਭਗਤ ਰਤਨਾਵਲੀ, ਸਰਬ ਲੋਹ ਗ੍ਰੰਥ,
ਰਤਨ ਮਾਲ (ਸੌ ਸਾਖੀ), ਤਨਖਾਹ ਨਾਮਾ, ਰਹਿਤਨਾਮਾ ਦਯਾ ਸਿੰਘ, ਰਹਿਤ ਨਾਮਾ ਚੌਪਾ ਸਿੰਘ, ਰਹਿਤਨਾਮਾ
ਪ੍ਰਹਿਲਾਦ ਸਿੰਘ, ਰਹਿਤਨਾਮਾ ਦੇਸਾ ਸਿੰਘ, ਗੁਰਬਿਲਾਸ ਪਾਤਸ਼ਾਹੀ ਛੇਵੀਂ, ਗੁਰਬਿਲਾਸ ਪਾਤਸ਼ਾਹੀ
ਦਸਵੀਂ, ਪੰਥ ਪ੍ਰਕਾਸ਼, ਗੁਰ ਪ੍ਰਤਾਪ ਸੂਰਯ, ਨਾਨਕ ਪ੍ਰਕਾਸ਼, ਮੁਕਤ ਨਾਮਾ ਆਦਿ। ਗੁਰੂ ਗ੍ਰੰਥ ਸਾਹਿਬ
ਜੀ ਨੂੰ ਗੁਰੂ ਮੰਨਣ ਵਾਲੇ ਅਸੀਂ ਉਪਰੋਕਤ ਲਿਖੇ ਗ੍ਰੰਥਾਂ (ਪੁਸਤਕਾਂ) ਵਿੱਚੋਂ ਕਈਆਂ ਨੂੰ ਗੁਰੂ
ਗ੍ਰੰਥ ਸਾਹਿਬ ਜੀ ਨਾਲੋਂ ਵੀ ਉੱਪਰ ਸਮਝਣ ਲੱਗ ਪੈਂਦੇ ਹਾਂ, ਜਿਵੇਂਕਿ ਕੁੱਝ ਵੀਰ ਭਾਈ ਗੁਰਦਾਸ ਦੀ
ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਕੁੰਜੀ ਪ੍ਰਚਾਰ ਰਹੇ ਹੁੰਦੇ ਹਨ, ਕੋਈ ਜਥੇਦਾਰ ਗੁਰਬਿਲਾਸ
ਪਾਤਸ਼ਾਹੀ ਛੇਵੀਂ ਦੀ ਕਥਾ ਹਰੇਕ ਗੁਰੂ ਘਰ ਵਿੱਚ ਕਰਨ ਦੀ ਹਦਾਇਤ ਦੇ ਰਿਹਾ ਹੁੰਦਾ ਹੈ, ਕੋਈ ਸੌ
ਸਾਖੀ ਨੂੰ ਪੂਰਨ ਸੱਚ ਮੰਨੀ ਬੈਠਾ ਹੈ। ਕੋਈ ਮਹਾਂਕਵੀ ਸੰਤੋਖ ਸਿੰਘ ਦੀ ਰਚਨਾ ਦੀ ਕਥਾ ਕਰਨ ਨੂੰ ਹੀ
ਪਹਿਲ ਦਿੰਦਾ ਹੈ, ਕੋਈ ਕਿਸੇ ਰਹਿਤਨਾਮੇ ਅਨੁਸਾਰ ਚੱਲਣ ਲਈ ਪ੍ਰੇਰ ਰਿਹਾ ਹੁੰਦਾ ਹੈ, ਕੋਈ ਸੋ ਕਿਉਂ
ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥ (ਪੰਨਾ ਨੰ: 473) ਦੇ ਸ਼ਬਦਾਂ ਰਾਹੀਂ ਇਸਤਰੀ ਜਾਤੀ ਦੇ ਹੱਕ ਵਿੱਚ
ਨਾਅਰਾ ਮਾਰਨ ਵਾਲੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਰੋਧ ਵਿੱਚ ਸਾਰੇ ਹੱਦਾਂ ਬੰਨੇ ਪਾਰ ਕਰਦਿਆਂ
ਇਸਤਰੀ ਜਾਤੀ ਦੇ ਬੇਇੱਜਤੀ ਕਰਨ ਵਾਲੇ ਬਚਿੱਤਰ ਨਾਟਕ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ
ਪ੍ਰਕਾਸ਼ ਕਰ ਰਿਹਾ ਹੈ। ਮੰਨ ਲਉ ਕਿ ਜਿੰਨੇ ਹੋਰ ਗ੍ਰੰਥ (ਪੁਸਤਕਾਂ) ਸਿੱਖ ਮੱਤ ਵਿੱਚ ਆ ਗਏ ਅਸੀਂ
ਵਗੈਰ ਸੋਚੇ ਸਮਝੇ ਉਨ੍ਹਾਂ ਨੂੰ ਪੂਰਾ ਸੱਚ ਮੰਨ ਲਿਆ ਹੈ ਅਤੇ ਉਨ੍ਹਾਂ ਨੂੰ ਸਿੱਖ ਕੌਮ ਦੇ ਮਹਾਨ
ਗ੍ਰੰਥ ਮੰਨ ਕੇ ਉਨ੍ਹਾਂ ਤੋਂ ਸੇਧ ਲੈਣ ਦਾ ਪ੍ਰਚਾਰ ਕਰਨ ਲੱਗ ਗਏ। ਮੇਰਾ ਇੱਥੇ ਇਹ ਲਿਖਣ ਦਾ ਮਤਲਬ
ਇਹ ਨਹੀਂ ਕਿ ਉਪਰੋਕਤ ਲਿਖੀਆਂ ਸਾਰੀਆਂ ਪੁਸਤਕਾਂ ਹੀ ਮਾੜੀਆਂ ਹਨ ਜਾਂ ਕਿਸੇ ਵਿੱਚ ਕੋਈ ਵੀ ਗੱਲ
ਚੰਗੀ ਨਹੀਂ ਹੈ। ਮੇਰਾ ਮਤਲਬ ਤਾਂ ਇਹ ਹੈ ਕਿ ਸਿੱਖਾਂ ਲਈ ਸਰਵੋਤਮ ਗੁਰੂ ਗ੍ਰੰਥ ਸਾਹਿਬ ਜੀ ਦੀ
ਬਾਣੀ ਹੀ ਹੈ। ਗੁਰਬਾਣੀ ਤੋਂ ਬਾਹਰੀ ਹੋਰ ਕੋਈ ਵੀ ਪੁਸਤਕ ਭਾਵੇਂ ਉਹ ਕਿੰਨੀ ਵੀ ਚੰਗੀ ਕਿਉਂ ਨਾ
ਹੋਵੇ, ਉਹ ਗੁਰਬਾਣੀ ਦੀ ਥਾਂ ਨਹੀਂ ਲੈ ਸਕਦੀ। ਸਾਨੂੰ ਗੁਰੂ ਦਾ ਹੁਕਮ ਵੀ ਹੈ ਕਿ:- ਆਵਹੁ ਸਿਖ
ਸਤਿਗੁਰ ਕੇ ਪਿਆਰਿਹੋ ਗਾਵਹੁ ਸਚੀ ਬਾਣੀ॥ ਬਾਣੀ ਤ ਗਾਵਹੁ ਗੁਰੂ ਕੇਰੀ ਬਾਣੀਆਂ ਸਿਰਿ ਬਾਣੀ॥ … … …
… …. . ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ॥ ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ॥ ਕਹਦੇ
ਕਚੇ ਸੁਣਦੇ ਕਚੇ ਕਚੀਂ ਆਖਿ ਵਖਾਣੀ॥ (ਪੰਨਾ ਨੰ: 920) ਇਸ ਲਈ ਸਾਨੂੰ ਗੁਰਬਾਣੀ ਦੀ ਵਿਚਾਰ ਹੀ
ਹਿਰਦੇ ਵਿੱਚ ਵਸਾਉਣੀ ਚਾਹੀਂਦੀ ਹੈ, ਹਾਂ ਜੋ ਗ੍ਰੰਥ (ਪੁਸਤਕਾਂ) ਗੁਰਬਾਣੀ ਅਨੁਸਾਰ ਗੁਰਮਤਿ ਦੀ
ਸਹੀ ਜਾਣਕਾਰੀ ਦਿੰਦੇ ਹੋਣ ਉਹ ਪੜ ਲੈਣੇ ਕੋਈ ਮਾੜੀ ਗੱਲ ਵੀ ਨਹੀਂ ਹੈ। ਕਈ ਗ੍ਰੰਥਾਂ ਵਿੱਚ ਕੁੱਝ
ਗੱਲਾਂ ਗੁਰਮਤਿ ਅਨੁਸਾਰੀ ਅਤੇ ਕੁੱਝ ਗੁਰਮਤਿ ਵਿਰੋਧੀ ਵੀ ਹੁੰਦੀਆਂ ਹਨ ਪਰ ਅਸੀਂ ਜਾਣਦੇ ਹੋਏ ਵੀ
ਅਜਿਹੀਆਂ ਗੁਰਮਤਿ ਵਿਰੋਧੀ ਗੱਲਾਂ ਨੂੰ ਉਸ ਗ੍ਰੰਥ ਵਿੱਚੋਂ ਹਟਾਉਣ ਦੀ ਥਾਂ ਉਸ ਨੂੰ ਸਾਰੇ ਦੇ ਸਾਰੇ
ਨੂੰ ਹੀ (ਠੀਕ ਗਲਤ ਸਮੇਤ) ਕਾਇਮ ਰੱਖਣ ਦੇ ਹਮਾਇਤੀ ਬਣ ਜਾਂਦੇ ਹਾਂ। ਇਸਨੂੰ ਚੰਗੀ ਸੋਚ ਨਹੀਂ ਕਿਹਾ
ਜਾ ਸਕਦਾ। ਸਾਡੇ ਲਈ ਪਹਿਲ ਦੇ ਅਧਾਰ ਉੱਪਰ ਗੁਰਬਾਣੀ ਦੀ ਵਿਚਾਰ ਹੀ ਹੋਣੀ ਚਾਹੀਂਦੀ ਹੈ। ਦੂਜੇ ਥਾਂ
ਤੇ ਉਹ ਪੁਸਤਕਾਂ ਜੋ ਗੁਰਮਤਿ ਅਨੁਸਾਰੀ ਹੋਣ ਦੀ ਵਿਚਾਰ ਵੀ ਕੀਤੀ ਜਾ ਸਕਦੀ ਹੈ, ਪਰ ਅੰਤਿਮ ਫੈਸਲਾ
ਗੁਰਬਾਣੀ ਅਨੁਸਾਰ ਹੀ ਹੋਵੇ ਅਤੇ ਅਸੀਂ ਪਹਿਰਾ ਵੀ ਗੁਰਬਾਣੀ ਦੀ ਸੇਧ ਉੱਪਰ ਹੀ ਦੇਈਏ। ਜੇ ਕਿਸੇ
ਗੁਰਸਿੱਖ ਜਾਂ ਵਿਦਵਾਨ ਨੇ ਕੁੱਝ ਚੰਗਾ ਲਿਖਿਆ ਹੈ ਉਹ ਪੜ੍ਹ ਵਿਚਾਰ ਲੈਣਾ ਚਾਹੀਦਾ ਹੈ। ਉਸ ਵਿੱਚੋਂ
ਕੋਈ ਚੰਗੀ ਗੱਲ ਮਿਲੇ ਤਾਂ ਉਸ ਨੂੰ ਗ੍ਰਹਿਣ ਵੀ ਕਰ ਲੈਣਾ ਚਾਹੀਦਾ ਹੈ ਪਰ ਉਸਨੂੰ ਅੰਤਿਮ ਸੱਚ ਮੰਨ
ਕੇ ਉਸੇ ਅਨੁਸਾਰ ਜੀਵਨ ਜਿਉਣ ਤੱਕ ਨਹੀਂ ਪਹੁੰਚ ਜਾਣਾ ਚਾਹੀਦਾ, ਕਿਉਂਕਿ ਉਸ ਵਿੱਚ ਵੀ ਕੋਈ ਭੁੱਲ
ਹੋ ਸਕਦੀ ਹੈ, ਹਰ ਕੋਈ ਵਿਦਵਾਨ ਤੇ ਲੇਖਕ ਵੀ ਭੁੱਲਣ ਹਾਰ ਹੋ ਸਕਦਾ ਹੈ। ਜਿਵੇਂਕਿ ਗੁਰਵਾਕ ਹੈ:-
ਭੁਲਣ ਅੰਦਰਿ ਸਭੁ ਕੋ ॥ ਅਭੁਲੁ ਗੁਰੂ ਕਰਤਾਰੁ ॥ (ਪੰਨਾ ਨੰ: 61)
ਉਹ ਕਿਹੜਾ ਉੱਤਰ ਹੈ ਜਾਂ ਉਹ ਕਿਹੜੀ ਸੇਧ ਹੈ ਜੋ ਸਾਨੂੰ ਗੁਰਬਾਣੀ ਵਿੱਚੋਂ ਨਹੀਂ ਮਿਲਦੀ, ਜਦੋਂ
ਸਾਨੂੰ ਗੁਰਬਾਣੀ ਹਰ ਪੱਖ ਤੋਂ ਅਗਵਾਈ ਦੇ ਰਹੀ ਹੈ ਫਿਰ ਸਾਨੂੰ ਹੋਰ ਪੁਸਤਕਾਂ ਅਤੇ ਮਨੁੱਖਾਂ ਪਿੱਛੇ
ਭੱਜਣ ਦੀ ਕੀ ਲੋੜ ਹੈ। ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦਿਆਂ, ਗੁਰੂ ਗ੍ਰੰਥ
ਸਾਹਿਬ ਜੀ ਦਾ ਗੁਰ ਗੱਦੀ ਦਿਵਸ ਮਨਾਉਣ ਦੇ ਵਿਖਾਵੇ ਤਾਂ ਵੱਡੀ ਪੱਧਰ ਉੱਪਰ ਕਰ ਰਹੇ ਹਾਂ, ਪਰ ਅਸਲ
ਵਿੱਚ ਅਸੀਂ ਬਹੁਤ ਸਾਰੇ ਗ੍ਰੰਥਾਂ (ਪੁਸਤਕਾਂ) ਅਤੇ ਆਪੋ-ਆਪਣੇ ਡੇਰਿਆਂ, ਟਕਸਾਲਾਂ, ਠਾਠਾਂ,
ਜੱਥਿਆਂ ਦੇ ਮੁਖੀਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਵੀ ਉੱਤਮ ਮੰਨ ਰਹੇ ਹਾਂ। ਜਿਸ ਦਾ ਸਬੂਤ
ਇਹ ਹੈ ਕਿ ਹਰ ਇੱਕ ਡੇਰੇ, ਜਥੇ, ਟਕਸਾਲ, ਠਾਠ ਦੀ ਆਪੋ-ਆਪਣੀ ਵੱਖੋ-ਵੱਖਰੀ ਰਹਿਤ ਮਰਯਾਦਾ ਹੈ, ਹਰ
ਇੱਕ ਦੇ ਆਪੋ-ਆਪਣੇ ਵੱਖੋ-ਵੱਖਰੇ ਮਹਾਂਪੁਰਸ਼, ਬ੍ਰਹਮ ਗਿਆਨੀ, ਸੰਤ, ਅਤੇ ਜਥੇਦਾਰ ਹਨ। ਸਭ ਦੇ
ਮੁਖੀਆਂ ਦੇ ਆਪੋ-ਆਪਣੇ ਵਚਨ ਤੇ ਪ੍ਰਵਚਨ ਹਨ। ਮੰਨ ਲਉ ਕਿ ਜੇ ਕਿਸੇ ਗੁਰਸਿੱਖ ਨੇ ਸੱਚਾ ਜੀਵਨ
ਜੀਵਿਆ ਹੈ ਅਤੇ ਲਿਖਿਆ ਵੀ ਸੋਹਣਾ ਹੈ ਤਾਂ ਇਹ ਵੀ ਸੱਚ ਹੈ ਕਿ ਉਸ ਨੂੰ ਇਹ ਸੋਝੀ (ਗੁਰਮਤਿ)
ਗੁਰਬਾਣੀ ਤੋਂ ਹੀ ਮਿਲੀ ਹੈ। ਇਸ ਲਈ ਅਜਿਹੇ ਗੁਰਸਿੱਖ ਦੇ ਜੀਵਨ ਨੂੰ ਵੇਖ ਕੇ ਅਤੇ ਉਸਦੀ ਲਿਖਤ ਨੂੰ
ਪੜ੍ਹ ਕੇ ਉਸ ਨਾਲ ਜੁੜਨ ਦੀ ਵਜਾਇ ਸਾਨੂੰ ਗੁਰਬਾਣੀ ਨਾਲ ਹੀ ਜੁੜਨਾ ਚਾਹੀਂਦਾ ਹੈ। ਇਹ ਨਹੀਂ ਹੋਣਾ
ਚਾਹੀਂਦਾ ਕਿ ਅਸੀਂ ਉਸ ਗੁਰਸਿੱਖ ਦੇ ਚੇਲੇ ਬਣਕੇ ਉਸਨੂੰ ਗੁਰੂਆਂ ਦੇ ਸ਼ਰੀਕ ਵੱਜੋਂ ਸਥਾਪਿਤ ਕਰਕੇ
ਆਪਣਾ ਰਾਹ ਦਸੇਰਾ ਪ੍ਰਚਾਰਨ ਲੱਗ ਜਾਈਏ। ਜਿਸ ਗੁਰਬਾਣੀ ਨੂੰ ਪੜ੍ਹ ਕੇ ਉਹ ਚੰਗਾ ਬਣਿਆ ਹੈ, ਸਾਨੂੰ
ਵੀ ਉਸੇ ਗੁਰਬਾਣੀ ਤੋਂ ਸੇਧ ਲੈਣੀ ਚਾਹੀਂਦੀ ਹੈ। ਫਿਰ ਹੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ
ਅਤੇ ਇੱਕ ਮੱਤ ਦੇ ਧਾਰਨੀ ਕਹਾ ਸਕਦੇ ਹਾਂ। ਪਰ ਅੱਜ ਤਾਂ ਸਾਡੀਆਂ ਮੱਤਾਂ ਵਿੱਚ ਬੜੇ ਮਤਭੇਦ ਹਨ, ਕੀ
ਇੱਕ ਗੁਰੂ ਦੇ ਸਿੱਖਾਂ ਦੀਆਂ ਮੱਤਾਂ ਵਿੱਚ ਇੰਨੇ ਵਖਰੇਵੇਂ ਹੋ ਸਕਦੇ ਹਨ? ਨਹੀਂ, ਇੱਕ ਗੁਰੂ ਨੂੰ
ਮੰਨਣ ਵਾਲਿਆਂ ਦੀਆਂ ਮੱਤਾਂ ਵਿੱਚ ਏਨੇ ਵਖਰੇਵੇਂ ਨਹੀਂ ਹੋਇਆ ਕਰਦੇ, ਅਸਲ ਗੱਲ ਤਾਂ ਇਹ ਹੈ ਕਿ
ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਓਟ ਵਿੱਚ ਛੁਪੇ ਹੋਏ ਵੱਖ ਵੱਖ ਮੱਤਾਂ ਦੇ ਮੁਖੀਆਂ ਅਤੇ
ਵੱਖਰੇ-ਵੱਖਰੇ ਗ੍ਰੰਥਾਂ (ਪੁਸਤਕਾਂ) ਦੇ ਚੇਲੇ ਹਾਂ । ਗੁਰੂ ਗ੍ਰੰਥ ਸਾਹਿਬ ਜੀ ਤੋਂ ਪੂਰਨ ਸੇਧ ਨਾ
ਲੈਣ ਦੀਆਂ ਹੋਰ ਮਿਸਾਲਾਂ ਵੀ ਸਾਡੇ ਸਾਹਮਣੇ ਪਰਤੱਖ ਹਨ। ਜਿਵੇਂਕਿ ਸਿੱਖ ਮੱਤ ਦੇ ਤਿੰਨ ਮੁੱਢਲੇ
ਅਸੂਲ (ਨੇਮ) ਹਨ, ਨਿਤਨੇਮ ਕਰਨਾ, ਅਰਦਾਸ ਕਰਨੀ ਅਤੇ ਖੰਡੇ ਦੀ ਪਹੁਲ ਲੈਣੀ। ਇੰਨ੍ਹਾਂ ਤਿੰਨਾਂ
ਨੇਮਾਂ ਵਿੱਚ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲੋਂ ਹੋਰ ਰਚਨਾਵਾਂ/ ਬਾਹਰੀ ਬਾਣੀਆਂ ਨੂੰ
ਵੱਧ ਉੱਤਮ ਮੰਨਦੇ ਹਾਂ। ਜਿਵੇਂ ਕਿ ਨਿੱਤਨੇਮ ਕਰਨ ਲਈ ਵੀ ਸਾਨੂੰ ਪੰਜ ਬਾਣੀਆਂ ਗੁਰੂ ਗ੍ਰੰਥ ਸਾਹਿਬ
ਵਿੱਚੋਂ ਨਹੀਂ ਮਿਲਦੀਆਂ। ਜਿਸ ਕਾਰਨ ਅਸੀਂ ਜਿਸ ਗ੍ਰੰਥ ਨੂੰ ਗੁਰੂ ਮੰਨਦੇ ਹਾਂ, ਉਸ ਵਿੱਚੋਂ ਸਿਰਫ
ਦੋ ਬਾਣੀਆਂ ਪੜ੍ਹਦੇ ਹਾਂ, ਬਾਹਰਲੇ ਹੋਰ ਗ੍ਰੰਥਾਂ (ਬਚਿੱਤਰ ਨਾਟਣਕ) ਵਿੱਚੋਂ ਤਿੰਨ ਬਾਣੀਆਂ
ਪੜ੍ਹਦੇ ਹਾਂ। ਸਾਡੀ ਨਿੱਤ ਦੀ ਅਰਦਾਸ ਵਿੱਚ ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ
ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥ ਜਾਂ ਗੁਰਬਾਣੀ ਦਾ ਹੋਰ ਕੋਈ ਸ਼ਬਦ ਹੀ ਨਹੀਂ ਹੈ। ਜਦਕਿ ਤੂ
ਠਾਕੁਰੁ ਤੁਮ ਪਹਿ ਅਰਦਾਸਿ॥ (ਪੰਨਾ ਨੰ: 268) ਜਿਹੇ ਅਰਦਾਸ ਨਾਲ ਸੰਬੰਧਿਤ ਸ਼ਬਦ ਗੁਰਬਾਣੀ ਵਿੱਚ
ਮੌਜੂਦ ਹਨ, ਪਰ ਪਤਾ ਨਹੀਂ ਅਜਿਹੇ ਸ਼ਬਦ ਸਾਨੂੰ ਕਿਉਂ ਚੰਗੇ ਨਹੀਂ ਲੱਗੇ ਜਿਸ ਕਾਰਨ ਅਰਦਾਸ ਦੀ ਸਾਰੀ
ਸ਼ਬਦਾਵਲੀ ਸਾਨੂੰ ਬਾਹਰੋਂ ਹੀ ਲੈਣੀ ਪਈ । ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ
ਸਾਰੇ॥ (ਪੰਨਾ ਨੰ: 982) ਦਾ ਪਾਠ ਪੜ੍ਹਨ ਵਾਲਿਆਂ ਸਾਨੂੰ ਖੰਡੇ ਦੀ ਪਾਹੁਲ ਤਿਆਰ ਕਰਨ ਲਈ ਵੀ
ਸਾਰੀਆਂ ਬਾਣੀਆਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਨਹੀਂ ਮਿਲੀਆਂ, ਇਸ ਵਾਸਤੇ ਵੀ ਸਾਨੂੰ ਗੁਰੂ ਗ੍ਰੰਥ
ਸਾਹਿਬ ਜੀ ਵਿੱਚੋਂ ਦੋ ਬਾਣੀਆਂ ਹੀ ਮਿਲੀਆਂ ਹਨ ਬਾਕੀ ਦੀਆਂ ਤਿੰਨੇ ਬਾਣੀਆਂ ਬਚਿੱਤਰ ਨਾਟਕ ਵਿੱਚੋਂ
ਲੈਣੀਆਂ ਪਈਆਂ। ਸਾਡੇ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਬਾਹਰ ਦੀਆਂ ਰਚਨਾਵਾਂ ਲੈ ਕੇ
ਕਾਰਜ ਕਰਨ ਦੀ ਸੋਚ ਵੇਖ ਮਹਿਸੂਸ ਹੁੰਦਾ ਹੈ ਕਿ ਸਾਡਾ ਗੁਰੂ ਅਧੂਰਾ ਹੈ, ਕਿਉਂਕਿ ਇਸ ਵਿੱਚ ਨਾ ਤਾਂ
ਨਿਤਨੇਮ ਲਈ ਬਾਣੀਆਂ ਪੂਰੀਆਂ ਹਨ, ਨਾ ਅਰਦਾਸ ਲਈ ਕੋਈ ਸ਼ਬਦ ਹੈ ਅਤੇ ਨਾ ਹੀ ਖੰਡੇ ਦੀ ਪਹੁਲ ਤਿਆਰ
ਕਰਨ ਲਈ ਪੂਰੀਆਂ ਬਾਣੀਆਂ ਇਸ ਵਿੱਚੋਂ ਮਿਲਦੀਆਂ ਹਨ, ਰਹਿਤਾਂ ਅਤੇ ਕੁਰਹਿਤਾਂ ਦੱਸਣ ਲਈ ਵੀ ਸਾਨੂੰ
ਹੋਰ ਗ੍ਰੰਥਾਂ ਅਤੇ ਰਹਿਤਨਾਮਿਆਂ ਉੱਪਰ ਨਿਰਭਰ ਹੋਣਾ ਪੈਂਦਾ ਹੈ। ਸਾਡੀ ਅਜਿਹੀ ਸੋਚ ਕਾਰਨ ਗੁਰੂ
ਗੋਬਿੰਦ ਸਿੰਘ ਜੀ ਉੱਪਰ ਵੀ ਕਿੰਤੂ ਪ੍ਰੰਤੂ ਹੋਵੇਗਾ ਕਿ ਉਨ੍ਹਾਂ ਨੇ ਸਾਨੂੰ ਅਧੂਰੇ ਗੁਰੂ ਦੇ ਲੜ
ਲਾਇਆ ਹੈ। ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਤੇਗ ਬਹਾਦਰ
ਸਾਹਿਬ ਜੀ ਦੀ ਬਾਣੀ ਦਰਜ ਕਰਨ ਉਪਰੰਤ, ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੂਰਨ ਕਰਕੇ 7 ਅਕਤੂਬਰ
1708 ਵਿੱਚ ਨੰਦੇੜ ਵਿਖੇ ਗੁਰਗੱਦੀ ਦੇ ਕੇ ਸਿੱਖ ਕੌਮ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ
ਸੀ। ਅੱਜ ਅਸੀਂ ਨਿਤਨੇਮ, ਅਰਦਾਸ ਅਤੇ ਖੰਡੇ ਦੀ ਪਹੁਲ ਤਿਆਰ ਕਰਨ ਲਈ ਜੋ ਰਚਨਾਵਾਂ ਬਚਿੱਤਰ ਨਾਟਕ
ਵਿੱਚੋਂ ਲੈ ਰਹੇ ਹਾਂ ਕੀ ਗੁਰੂ ਗੋਬਿੰਦ ਸਿੰਘ ਜੀ ਇੰਨ੍ਹਾਂ ਰਚਨਾਵਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ
ਵਿੱਚ ਦਰਜ ਨਹੀਂ ਸਨ ਕਰ ਸਕਦੇ? ਜੇ ਗੁਰੂ ਗੋਬਿੰਦ ਸਿੰਘ ਜੀ ਨੇ ਇਨ੍ਹਾਂ ਰਚਨਾਵਾਂ ਨੂੰ ਗੁਰੂ
ਗ੍ਰੰਥ ਸਾਹਿਬ ਵਿੱਚ ਦਰਜ ਕਰਨਾ ਠੀਕ ਨਹੀਂ ਸਮਝਿਆ ਤਾਂ ਫਿਰ ਸਾਨੂੰ ਇਨ੍ਹਾਂ ਦੀ ਕੀ ਲੋੜ ਪੈ ਗਈ ਸੀ
ਜਾਂ ਕੀ ਅਸੀਂ ਗੁਰੂ ਗੋਬਿੰਦ ਸਿੰਘ ਜੀ ਨਾਲੋਂ ਵੱਧ ਸਿਆਣੇ ਹੋ ਗਏ ਹਾਂ? ਗੁਰੂ ਗੋਬਿੰਦ ਸਿੰਘ ਜੀ
ਨੇ ਸਾਨੂੰ ਜਿਸ ਗੁਰਬਾਣੀ ਦੇ ਲੜ ਲਾਇਆ ਸਾਡੀ ਉਸ ਨਾਲ ਤਸੱਲੀ ਕਿਉਂ ਨਹੀਂ ਹੁੰਦੀ, ਕੀ ਗੁਰੂ ਗ੍ਰੰਥ
ਸਾਹਿਬ ਜੀ ਵਿੱਚ ਕੁੱਝ ਘਾਟ ਰਹਿ ਗਈ ਸੀ? ਖਸਮੁ ਛੋਡਿ ਦੂਜੈ ਲਗੇ ਡੁਬੇ ਸੇ ਵਣਜਾਰਿਆ॥ (ਪੰਨਾ ਨੰ:
470) ਵਾਲਾ ਸ਼ਬਦ ਸਾਡੇ ਵਰਗੇ ਸਿੱਖਾਂ ਜੋ ਆਪਣੇ ਮਾਲਕ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ
ਦੂਜਿਆਂ (ਹੋਰ ਗ੍ਰੰਥਾਂ) ਪਿੱਛੇ ਲੱਗੇ ਫਿਰਦੇ ਹਾਂ ਉੱਪਰ ਪੂਰੀ ਤਰ੍ਹਾਂ ਢੁੱਕਦਾ ਹੈ। ਇੱਕ ਪਾਸੇ
ਤਾਂ ਜਦ ਸਿਰਸੇ ਡੇਰੇ ਦੇ ਸੌਦਾ ਸਾਧ ਨੇ ਆਪਣੇ ਡੇਰੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕਰਨ
ਦੀ ਗਲਤੀ ਕੀਤੀ ਤਾਂ ਅਸੀਂ ਮਰਨ ਮਾਰਨ ਉੱਤੇ ਉਤਰ ਆਏ, ਦੂਜੇ ਪਾਸੇ ਅਸੀਂ ਗੁਰੂ ਕੇ ਸਿੱਖ ਅਖਵਾਉਣ
ਵਾਲਿਆਂ ਨੇ ਗੁਰੁ ਗ੍ਰੰਥ ਸਾਹਿਬ ਜੀ ਦੀ ਨਕਲ ਕਰਦਿਆਂ ਇੱਕ ਘਟੀਆ ਦਰਜੇ ਦੀ ਰਚਨਾ ਨੂੰ 1428
ਪੰਨਿਆਂ ਵਿੱਚ ਲਿਖ ਕੇ ਗ੍ਰੰਥ ਤਿਆਰ ਕਰਕੇ ਉਸਨੂੰ ਗੁਰੂ ਗ੍ਰੰਥ ਸਾਹਿਬ ਜੀ ਵਾਂਗ ਮੰਜੀ ਸਾਹਿਬ
ਉੱਪਰ ਪ੍ਰਕਾਸ਼ ਕਰਕੇ, ਉੱਪਰ ਚੰਦੋਆ (ਚਾਨਣੀ) ਸਜਾ ਕੇ ਉਸ ਉੱਪਰ ਚੌਰ ਕਰ ਰਹੇ ਹਾਂ ਤਾਂ ਸਾਨੂੰ ਕੌਣ
ਕਹੇ ਰਾਣੀਏ ਅੱਗਾ ਢੱਕ। ਅੱਜ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਗੱਦੀ ਦਿਵਸ ਮਨਾ ਰਹੇ
ਹਾਂ ਤਾਂ ਅਸੀਂ ਸਾਡੇ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪੈਦਾ ਕੀਤੀ ਬਚਿੱਤਰ ਨਾਟਕ ਦੀ
ਗੱਦੀ ਬਾਰੇ ਕਿਸੇ ਨੂੰ ਕੀ ਜਵਾਬ ਦੇਵਾਂਗੇ ? ਕੀ ਸਿੱਖਾਂ ਦੇ ਦੋ ਗ੍ਰੰਥ ਗੁਰੂ ਹਨ? ਜੇ ਨਹੀਂ ਤਾਂ
ਫਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਬਚਿੱਤਰ ਨਾਟਕ ਦਾ ਪ੍ਰਕਾਸ਼ ਹੂ-ਬ-ਹੂ ਉਸੇ ਤਰ੍ਹਾਂ ਕਿਉਂ
ਕਰ ਰਹੇ ਹਾਂ? ਜਦੋਂ ਕਿ ਕਿਸੇ ਚੰਗੀ ਤੋਂ ਚੰਗੀ ਰਚਨਾ ਨੂੰ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ
ਪ੍ਰਕਾਸ਼ ਕਰਨਾ ਗਲਤ ਹੈ। ਪਰ ਅਸੀਂ ਤਾਂ ਉਸ ਅਸ਼ਲੀਲ ਰਚਨਾ ਨੂੰ ਗੁਰੂ ਸਾਹਿਬ ਜੀ ਵਾਂਗ ਸਤਿਕਾਰ ਦੇ
ਰਹੇ ਹਾਂ, ਜਿਸ ਨੂੰ ਸੰਗਤਾਂ ਵਿੱਚ ਤਾਂ ਕੀ, ਇੱਕਲਾ ਬੰਦਾ ਪੜ੍ਹਦਾ ਹੋਇਆ ਵੀ ਸ਼ਰਮਾਉਂਦਾ ਹੈ,
ਬੀਬੀਆਂ ਵਿੱਚ ਤਾਂ ਇਸਦੀ ਗੱਲ ਕਰਨੀ ਵੀ ਸੰਭਵ ਨਹੀਂ ਹੈ। ਜੇ ਕਿਸੇ ਨੂੰ ਬਚਿੱਤਰ ਨਾਟਕ ਚੰਗਾ
ਲੱਗਦਾ ਹੈ, ਉਹ ਜੀਅ ਸਦਕੇ ਇਸਨੂੰ ਪੜ੍ਹੇ ਅਤੇ ਆਪਣੇ ਪਰਿਵਾਰ ਨੂੰ ਪੜ੍ਹ ਕੇ ਸੁਣਾਵੇ ਕਿਸੇ ਨੂੰ
ਕੋਈ ਇਤਰਾਜ ਨਹੀਂ ਹੋਵੇਗਾ, ਪਰ ਆਪਣੀ ਜਾਂ ਕਿਸੇ ਦੀ ਚੰਗੀ ਮੰਦੀ ਪਸੰਦ ਨੂੰ ਗੁਰੂ ਗ੍ਰੰਥ ਸਾਹਿਬ
ਜੀ ਵਾਲਾ ਰੁਤਬਾ ਦੇਣਾ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਨਿਰਾਦਰੀ ਹੈ, ਉੱਥੇ ਗੁਰੂ ਗੋਬਿੰਦ
ਸਿੰਘ ਜੀ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਖਸ਼ੀ ਗੁਰਗੱਦੀ ਨੂੰ ਵੀ ਇੱਕ ਚੁਣੌਤੀ ਹੈ। ਗੁਰੂ
ਗ੍ਰੰਥ ਸਾਹਿਬ ਜੀ ਦੀ ਬੀੜ ਕੋਈ ਥੋੜੇ ਸਮੇਂ ਵਿੱਚ ਹੀ ਤਿਆਰ ਨਹੀਂ ਸੀ ਹੋ ਗਈ, ਦਸਾਂ ਪਾਤਸ਼ਾਹੀਆਂ
ਦੇ ਸਮੇਂ ਵਿੱਚ ਇਸ ਨੂੰ ਸੰਪੂਰਨਤਾ ਮਿਲੀ ਸੀ, ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ ਇਸ ਦਾ
ਮੁੱਢ ਬੰਨਿਆ ਸੀ ਅਤੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਨੂੰ ਸੰਪੂਰਨ ਕਰਕੇ ਗੁਰਗੱਦੀ
ਬਖਸ਼ੀ ਸੀ । ਗੁਰੂ ਅਰਜਨ ਦੇਵ ਜੀ ਨੇ ਪਹਿਲੇ ਗੁਰੂਆਂ ਤੋਂ ਪ੍ਰਾਪਤ ਹੋਈ ਬਾਣੀ ਅਤੇ ਆਪਣੀ ਬਾਣੀ ਨੂੰ
ਇੱਕ ਥਾਂ ਇੱਕਠਾ ਕਰਨ ਦਾ ਕਾਰਜ ਪਹਿਲੀ ਜੇਠ 1660 ਬਿਕ੍ਰਮੀ ਨੂੰ ਗੁਰਦੁਆਰਾ ਰਾਮਦਾਸ ਦੇ ਸਥਾਨ
(ਅੰਮ੍ਰਿਤਸਰ) ਵਿਖੇ ਸ਼ੁਰੂ ਕੀਤਾ ਅਤੇ ਭਾਦੋਂ ਵਦੀ ਅਮਾਵਸ 1661 ਬਿਕ੍ਰਮੀ ਨੂੰ ਇਹ ਕਾਰਜ ਸੰਪੂਰਨ
ਹੋਣ ਉਪਰੰਤ ਅਤੇ ਇਸ ਤਿਆਰ ਕੀਤੇ ਗ੍ਰੰਥ ਦਾ ਭਾਦੋਂ ਸੁਦੀ ਏਕਮ ਵਾਲੇ ਦਿਨ ਸ਼੍ਰੀ ਹਰਿਮੰਦਰ ਸਾਹਿਬ
ਵਿਖੇ ਪਹਿਲਾ ਪ੍ਰਕਾਸ਼ ਕੀਤਾ ਗਿਆ ਸੀ । ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦਰ
ਸਾਹਿਬ ਜੀ ਦੀ ਬਾਣੀ ਇਸੇ ਗ੍ਰੰਥ ਵਿੱਚ ਦਰਜ ਕਰਕੇ 7 ਅਕਤੂਬਰ 1708 ਨੂੰ ਨਾਂਦੇੜ (ਮਹਾਂਰਾਸ਼ਟਰ)
ਵਿਖੇ ਇਸੇ ਗ੍ਰੰਥ ਨੂੰ ਗੁਰਗੱਦੀ ਬਖਸ਼ ਕੇ ਸਿੱਖ ਕੌਮ ਨੂੰ ਇਸੇ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ
ਲਾਇਆ ਸੀ। ਸਾਡੇ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕੀਤੇ ਬਚਿੱਤਰ ਨਾਟਕ ਨੂੰ ਪਤਾ
ਨੀ ਕਿਸ ਨੇ ਕਦੋਂ ਲਿਖਵਾਉਣਾ ਸ਼ੁਰੂ ਕੀਤਾ, ਕਦੋਂ ਇਹ ਸੰਪੂਰਨ ਹੋਇਆ, ਕਿਸਨੇ ਇਸਨੂੰ ਗੁਰੂ ਗ੍ਰੰਥ
ਸਾਹਿਬ ਜੀ ਦੇ ਵਾਂਗ ਪ੍ਰਕਾਸ਼ ਕਰਨ ਦਾ ਹੁਕਮ ਦਿੱਤਾ, ਕੋਈ ਪਤਾ ਨਹੀਂ। ਪਰ ਕਿਸੇ ਨੇ ਬੜੀ ਫੁਰਤੀ
ਨਾਲ ਗੁਰੂਆਂ ਦੀ ਨਕਲ ਕਰਦਿਆਂ ਇੱਧਰ ਉੱਧਰ ਦੀਆਂ ਰਚਨਾਵਾਂ ਇੱਕਠੀਆਂ ਕਰਕੇ ਆਪ ਹੀ ਇਸ ਬਚਿੱਤਰ
ਨਾਟਕ ਨੂੰ ਗੱਦੀ ਬਖਸ਼ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰਕੇ, ਗੁਰੂਆਂ ਦੇ ਸ਼ਰੀਕ
ਵੱਜੋਂ ਇਸਨੂੰ ਸਥਾਪਿਤ ਕਰ ਦਿੱਤਾ, ਜੋ ਇੱਕ ਘੋਰ ਅਪਰਾਧ ਅਤੇ ਨਾ ਬਖਸ਼ਿਆ ਜਾਣ ਵਾਲਾ ਗੁਨਾਹ ਹੈ। ਜੇ
ਅਸੀਂ ਇਸ ਹੋਈ ਭੁੱਲ ਨੂੰ ਬਖਸ਼ਾਉਣਾ ਚਾਹੁੰਦੇ ਹਾਂ, ਸੱਚ ਮੁੱਚ ਹੀ ਗੁਰੂ ਗ੍ਰੰਥ ਸਾਹਿਬ ਜੀ ਨੂੰ
ਗੁਰੂ ਮੰਨਦੇ ਹਾਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਗੱਦੀ ਦਿਵਸ ਸਹੀ ਅਰਥਾਂ ਵਿੱਚ ਮਨਾਉਣਾ
ਚਾਹੁੰਦੇ ਹਾਂ, ਤਾਂ ਸੱਚੇ ਮਨ ਨਾਲ ਗੁਰਬਾਣੀ ਦੇ ਇਹ ਸ਼ਬਦ:- ਸਾਹਿਬੁ ਮੇਰਾ ਏਕੋ ਹੈ॥ ਏਕੋ ਹੈ ਭਾਈ
ਏਕੋ ਹੈ॥ (ਪੰਨਾ ਨੰ: 350), ਹਰਿ ਇਕੋ ਦਾਤਾ ਸੇਵੀਐ ਹਰਿ ਇਕੁ ਧਿਆਈਐ॥ ਹਰਿ ਇਕੋ ਦਾਤਾ ਮੰਗੀਐ ਮਨ
ਚਿੰਦਿਆ ਪਾਈਐ ॥ ਜੇ ਦੂਜੇ ਪਾਸਹੁ ਮੰਗੀਐ ਤਾ ਲਾਜ ਮਰਾਈਐ॥ ਜਿਨਿ ਸੇਵਿਆ ਤਿਨਿ ਫਲੁ ਪਾਇਆ ਤਿਸੁ ਜਨ
ਕੀ ਸਭ ਭੁਖ ਗਵਾਈਐ॥ ਨਾਨਕੁ ਤਿਨ ਵਿਟਹੁ ਵਾਰਿਆ ਜਿਨ ਅਨਦਿਨੁ ਹਿਰਦੈ ਹਰਿ ਨਾਮੁ ਧਿਆਈਐ ॥ (ਪੰਨਾ
ਨੰ: 590) ਗਾਉਂਦੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਗੱਦੀ ਦਿਵਸ ਮਨਾਈਏ ਅਤੇ ਗੁਰੂ ਗ੍ਰੰਥ
ਸਾਹਿਬ ਜੀ ਦੇ ਸ਼ਰੀਕ ਪੈਦਾ ਕਰਨ ਦੀ ਥਾਂ ਆਉ ਅੱਜ ਆਪਾਂ ਸਾਰੇ ਮਿਲ ਕੇ ਸਭ ਸਿੱਖਨ ਕੋ ਹੁਕਮ ਹੈ,
ਗੁਰੂ ਮਾਨਿਓ ਗ੍ਰੰਥ ਦੇ ਹੁਕਮਾਂ ਉੱਪਰ ਪਹਿਰਾ ਦਿੰਦੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਪੂਰਨ
ਸੇਧ ਲਈਏ, ਕਿਸੇ ਹੋਰ ਗ੍ਰੰਥ ਜਾਂ ਮਨੁੱਖ ਉੱਪਰ ਟੇਕ ਨਾ ਰੱਖਣ ਦਾ ਪ੍ਰਣ ਕਰੀਏ।
ਹਰਲਾਜ ਸਿੰਘ ਬਹਾਦਰਪੁਰ
ਪਿੰਡ ਤੇ ਡਾਕ: ਬਹਾਦਰਪੁਰ ਪਿੰਨ - 151501
ਤਹਿ: ਬੁਢਲਾਡਾ, ਜਿਲ੍ਹਾ ਮਾਨਸਾ (ਪੰਜਾਬ)
ਮੋ: 94170-23911
(06/10/10)
ਹਰਦੇਵ ਸਿੰਘ, ਜੰਮੂ
‘ਬਾਟੇ ਦੇ
ਅਖਰੋਟ`
ਹਰਦੇਵ ਸਿੰਘ, ਜੰਮੂ
ਅਖਰੋਟ ਇੱਕ ਮਸ਼ਹੂਰ ਮੇਵਾ ਹੈ। ਇਸ
ਨੂੰ ਖਾਂਣ ਵਾਲੇ ਜਾਂਣਦੇ ਹਨ ਕਿ ਇਸ ਮੇਵੇ ਦੀਆਂ ਦੋ ਮਸ਼ਹੂਰ ਕਿਸਮਾਂ ਹਨ। ਪਹਲੀ ਮਸ਼ਹੁਰ ਕਿਸਮ ਹੈ:
ਕਗ਼ਜ਼ੀ ਅਖਰੋਟ! ਅਤੇ ਦੂਜੀ ਮਸ਼ਹੂਰ ਕਿਸਮ ਹੈ: ਬਾਟੇ ਅਖਰੋਟ!
ਇਨਾਂ ਦੇਹਾਂ ਕਿਸਮਾਂ ਦੇ ਮਸ਼ਹੂਰ ਹੋਣ ਪਿੱਛੇ ਵੀ ਦੋ ਅਲਗ–ਅਲਗ ਕਾਰਣ ਹਨ। ‘ਕਾਗਜ਼ੀ ਅਖਰੋਟ` ਅਪਣੇ
ਵਿਸ਼ੇਸ਼ ਸਵਾਦ, ਨਰਮੀ ਅਤੇ ਖ਼ਸਤਾਪਨ ਲਈ ਪਸੰਦ ਕੀਤੇ ਜਾਂਦੇ ਹਨ। ਇਨਾਂ ਅਲਾਮਤਾਂ ਕਾਰਣ ਹੀ ਉਹ ਬਜ਼ਾਰ
ਵਿੱਚ ਉੱਚੇ ਭਾਅ ਵਿੱਕਦੇ ਹਨ।
ਦੂਜੇ ਪਾਸੇ ਬਾਟੇ ਅਖਰੋਟ ਅਪਣੀ ਕਰੜੀ ਬਣਤਰ ਦੇ ਚਲਦੇ ਬਦਨਾਮ ਹੋਣ ਕਾਰਣ ‘ਨਾਮੀ`ਹੁੰਦੇ ਹਨ।
ਉਨ੍ਹਾਂ ਦੀ ਸਖ਼ਤੀ ਅਤੇ ਅੰਦਰੁਨੀ ਬਣਤਰ ਕਾਰਣ ੳਨ੍ਹਾਂ ਵਿੱਚ ਮੇਵਾ ਘੱਟ ਹੁੰਦਾ ਹੈ ਅਤੇ ਨਿਕਲਦਾ ਵੀ
ਨਹੀਂ। ਜੇਕਰ ਕੋਈ ਕੋਸ਼ੀਸ਼ ਵੀ ਕਰੇ ਤਾਂ ਮੇਵਾ ਟੁੱਕੜੇ-ਟੁੱਕੜੇ ਹੋ ਕੇ ਹੱਥ ਲਗਦਾ ਹੈ। ਅਕਸਰ ਇਹ
ਕਿਸਮ ਧੌਖੇ ਨਾਲ ਬਜ਼ਾਰ ਵਿੱਚ ਵੇਚੀ ਜਾਂਦੀ ਹੈ। ਸਿਆਣਾ ਬੰਦਾ ਇਨ੍ਹਾਂ ਦੀ ਬਦਨਾਮੀ ਨੂੰ ਸਮਝਦੇ
ਇਨ੍ਹਾਂ ਤੋਂ ਦੂਰ ਨੱਸਦਾ ਹੈ। ਇਹ ਸਸਤੀ ਕਿਸਮ ਦੇ ਹੁੰਦੇ ਹਨ।
ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਇੰਝ ਪ੍ਰਤੀਤ ਹੁੰਦਾ ਹੈ ਕਿ ‘ਕੁੱਝ` ਵਿਚਾਰਕ/ਪ੍ਰਚਾਰਕ ਅਤੇ
ਸੰਸਥਾਵਾਂ ਨਾਲ ਜੁੜੇ ਉੱਗੇ ਸੱਜਣ ਬਾਟੇ ਦੇ ਅਖਰੋਟਾਂ ਵਰਗੇ ਹਨ। ਸਖ਼ਤ, ਖੁਸ਼ਕ ਅਤੇ ਪਿਆਰ ਭਰੀਆਂ
ਸੰਵੇਦਨਾਵਾਂ ਤੋਂ ਹੀਣ ਬੇ-ਸਵਾਦੇ ਬੰਦੇ! ਫ਼ਰਕ ਕੇਵਲ ਇਨ੍ਹਾਂ ਹੈ ਕਿ ਉਹ ਬਾਦਨਾਮ ਨਹੀਂ ਕੇਵਲ
‘ਨਾਮੀ` ਹਨ। ਨੇੜੇ ਜਾ ਕੇ ਪਤਾ ਚਲਦਾ ਹੈ ਕਿ ਉਹ ਕੀ ਹਨ।
ਐਸੇ ਸੱਜਣਾ ਦੀ ਲੋੜ ਤਾਂ ਹੈ ਪਰ ਉਨ੍ਹਾਂ ਦਾ ਕਾਗ਼ਜ਼ੀ (ਹਲੀਮੀ ਯੁਕਤ) ਹੋਣਾ ਲਾਜ਼ਮੀ ਹੈ ਕਿਉਂਕਿ ਉਹ
ਗੁਰਮਤਿ ਦੇ ਪਰੋਪਕਾਰੀ ਪ੍ਰਚਾਰ ਦੇ ਨਾਲ ਜੁੜੇ ਬੰਦੇ ਹਨ। ਸਟੇਜਾਂ ਤੇ ਸੱਜਣਾ ਹੋਰ ਗੱਲ ਹੈ ਵਿਵਹਾਰ
ਵਿੱਚ ਉਤਰਨਾ ਹੋਰ।
ਇਕ ਬੰਦੇ ਨਾਲ ਦੂਜੇ ਬੰਦੇ ਦਾ ਨਿਜੀ ਸੰਵਾਦ, ਸਭ ਤੋਂ ਪਹਿਲਾਂ, ਬਿਨਾਂ ਕੁੱਝ ਕਹੇ, ਮਨੋਭਾਵਾਂ ਤੋਂ
ਹੀ ਸ਼ੂਰੂ ਹੁੰਦਾ ਹੈ ਜੋ ਪਹਿਲੇ ਮਿਲਣ ਦੇ ਸਲੀਕੇ ਤੋਂ ਝਲਕਦਾ ਹੈ ਅਤੇ ਫਿਰ ਗੱਲ ਬਾਤ ਤੋਂ। ਜ਼ਰੂਰੀ
ਨਹੀਂ ਕਿ ਹਰ ਮਿਲਨਸਾਰ ਬੰਦਾ ਚੰਗਾ ਹੀ ਹੋਵੇ ਪਰ ਇੱਕ ਪ੍ਰਚਾਰਕ/ਵਿਦਵਾਨ ਲਈ ਐਸਾ ਹੋਣਾ ਲਾਜ਼ਮੀ ਹੈ
ਕਿਉਂਕਿ ਉਹ ਸਾਡੇ ਕੋਮੀ ਸਭਿਆਚਾਰ ਦਾ ਆਈਨਾ ਬਣ ਵਿਚਰਦਾ ਹੈ।
ਐਸੇ ਕੁੱਝ ਸੱਜਣਾ ਨੂੰ ਚਿੰਤਨ ਦੀ ਲੋੜ ਹੈ। ਉਨ੍ਹਾਂ ਦੇ ਵਸਤਰ ਉੱਜਲੇ ਹਨ ਪਰ ਚਿਹਰੇ ਸਪਾਟ ਭਾਵ
ਹੀਣ। ਕਹਿੰਦੇ ਹਨ ਕਿ ਵਿਵਹਾਰ ਬੰਦੇ ਦੀ ਸ਼ਖ਼ਸੀਅਤ ਵਿੱਚ ਝਲਕਦਾ ਹੈ। ਇਨਾਂ ਹੀ ਨਹੀਂ, ਬਲਕਿ ਵਿਵਹਾਰ
ਬੰਦੇ ਦੇ ਹਾਵ-ਭਾਵ ਤੇ ਵੀ ਅਸਰ ਪਾਉਂਦਾ ਹੈ। ਅਸੀਂ ਦੇਖ ਸਕਦੇ ਹਾਂ ਕਿ ਅਕਸਰ, ਵਰਦੀ ਤੋਂ ਬਿਨਾਂ
ਵੀ, ਇੱਕ ਫੌਜੀ ਬੰਦਾ ਅਪਣੇ ਹਾਵ-ਭਾਵ ਤੋਂ ਪਛਾਂਣ ਲਿਆ ਜਾਂਦਾ ਹੈ ਅਤੇ ਇੱਕ ਪੁਲਿਸ ਵਾਲਾ ਵੀ।
ਕਿਉਂਕਿ ਪੇਸ਼ੇ ਨਾਲ ਜੁੜਿਆਂ ਗੱਲਾਂ ਸ਼ਖ਼ਸੀਅਤ ਵਿੱਚ ਉਤਰ ਆਉਦੀਆਂ ਹਨ। ਪਰ ਬਾਣੀ ਤਾਂ ਸਰਬਤ ਦੇ ਭਲੇ
ਅਤੇ ਮਨੁੱਖੀ ਪਿਆਰ-ਸਤਿਕਾਰ ਨਾਲ ਲਬਰੇਜ਼ ਦਰਸ਼ਨ ਹੈ। ਗੁਰੂ ਸਾਹਿਬ ਦਾ ਫੁਰਮਾਨ ਹੈ:
ਮਾਝ ਮਹਲਾ ੩ ॥ ਅੰਮ੍ਰਿਤ ਬਾਣੀ ਗੁਰ ਕੀ ਮੀਠੀ ॥ (ਆਦਿ ਗੁਰੂ ਗ੍ਰੰਥ
ਸਾਹਿਬ, ਪੰਨਾ 113)
ਅਰਥ:- ਸਤਿਗੁਰੂ ਦੀ ਬਾਣੀ ਆਤਮਕ ਜੀਵਨ ਦੇਣ ਵਾਲੀ ਹੈ ਤੇ ਜੀਵਨ ਵਿੱਚ ਮਿਠਾਸ ਭਰਨ ਵਾਲੀ
ਹੈ।
ਫਿਰ ਇਹ ‘ਕੁੱਝ ਬੰਦੇ` ਬਾਟੇ ਦੇ ਅਖਰੋਟ ਕਿਵੇਂ ਹੋ ਗਏ ਹਨ? ਇਹ ਮਿਠਾਸ ਵਹੀਨ ਕਿਉਂ ਹਨ? ਯਕੀਨਨ ਇਹ
ਨਿਰਮਲ ਬਾਣੀ ਦੇ ਜਲ ਉਤੇ ਆ ਡਿੱਗੀਆਂ ਤੇਲ ਦਿਆਂ ਉਹ ਬੂੰਦਾਂ ਹਨ ਜੋ ਸਤਹੀ ਤੋਰ ਤੇ ਫ਼ੈਲ ਜਰੂਰ
ਗਈਆਂ ਹਨ ਪਰ ਕਦੇ ਵੀ ਉਸ ਨਿਰਮਲ ਜਲ ਨਾਲ ਨਹੀਂ ਰੱਲੀਆਂ। ਇਹ ਬਾਣੀ ਸੁਣਦੇ ਨਹੀਂ ਕੇਵਲ ਸੁਣਾਉਂਦੇ
ਹਨ। ਇਹ ਬਾਟੇ ਦੇ ਅਖਰੋਟ ਹਰਿ ਦੇ ਨਾਮ ਦੇ ਵਪਾਰੀ ਕਿਵੇਂ ਹੋ ਸਕਦੇ ਹਨ? ਇਨ੍ਹਾਂ ਅੰਦਰ ਨਾਮ ਦੀ
ਵੱਖਰ ਨਹੀਂ। ਇਹ ਕੇਵਲ ਨਾਮੀ ਹਨ। ਇਨ੍ਹਾਂ ਦੇ ਹੱਥ ਬਾਣੀ ਦੇ ਨਿਰਮੋਲਕ ਹੀਰੇ ਨਹੀਂ ਪੱਥਰ ਹਨ। ਪਤਾ
ਨਹੀਂ ਕਿਸ ਵੇਲੇ ਕਿਸੇ ਦੀ ਭਾਵਨਾ ਨੂੰ ਤੌੜ ਦੇਣ।
ਇਸ ਵਿੱਚ ਵੀ ਸ਼ੱਕ ਨਹੀਂ ਕਿ ਅਸੀਂ ਜ਼ਿਆਦਾਤਰ ਲੋਗ ਕੁੱਝ ਪੱਖੋਂ ਅਕਸਰ ਦੋਹਰੀ ਸ਼ਖ਼ਸੀਅਤ ਰੱਖਦੇ ਹਾਂ।
ਸੰਪੂਰਣਤਾ ਪਰਮਾਤਮਾ ਨਾਲ ਜੁੜਿਆ ਵਿਸ਼ਾ ਹੁੰਦਾ ਹੈ। ਅਸੀਂ ਮਨੁੱਖ ਕੇਵਲ ਬੇਹਤਰ ਹੋਂਣ ਦਾ ਜਤਨ ਕਰ
ਸਕਦੇ ਹਾਂ। ਪਰ ਮਿਲਨਸਾਰ, ਨਰਮ ਅਤੇ ਸਵਾਦਲਾ ਹੋਣਾ ਤਾਂ ਇੱਕ ਪਹਿਲੀ ਸ਼ਰਤ ਹੈ ਜਿਸ ਤੋਂ ਸੰਵਾਦ
ਅੱਗੇ ਤੁਰਦਾ ਹੈ। ਕਮੀਆਂ ਦੂਰ ਹੋਣ ਦੀ ਸੰਭਾਵਨਾ ਬਣਦੀ ਹੈ।
ਕਿਸੇ ਚਰਚਾ ਦੇ ਸਿਲਸਿਲੇ ਵਿੱਚ ਦਾਸ ਨੂੰ ਕਿਸੇ ਵਿਚਾਰਕ ਸੱਜਣ ਨਾਲ ਮੁਲਾਕਾਤ ਕਰਨੀ ਪਈ ਅਤੇ
ਦੋ-ਚਾਰ ਵਾਰੀ ਟੇਲੀਫੋਨ ਰਾਹੀਂ ਰਾਬਤਾ ਕਰਨਾ ਪਿਆ। ਉਹ ਸੱਜਣ ਨਿਰੋਲ ਬਾਟੇ ਦੇ ਅਖਰੋਟ ਹਨ। ਪਤਾ
ਨਹੀਂ ਕਦੋਂ ਅਤੇ ਕਿਉਂ ਮੁਸਕਰਾਉਂਦੇ ਹੋਣਗੇ। ਐਸਾ ਕਈ ਵਾਰ ਕਈ ਸੱਜਣਾ ਨਾਲ ਮਿਲ ਕੇ ਮਹਸੂਸ ਹੋਇਆ।
ਮੇਰੀ ਤਾਂ ਕੋਈ ਗੱਲ ਨਹੀਂ ਲੇਕਿਨ ਇਹ ਪ੍ਰਚਾਰ ਦਾ ਇੱਕ ਵੱਡਾ ਦੁਖਾਂਤ ਹੈ। ਇਸ ਨਾਲ ਦਿਲ ਦੁੱਖਦੇ
ਹਨ। ਪ੍ਰਚਾਰ ਮਾਨਸਿਕਤਾ ਵਿੱਚ ਬਦਲਾਵ ਦਾ ਉਪਰਾਲਾ ਹੈ ਮੰਨਾਂ ਨੂੰ ਤੋੜਨ ਦਾ ਨਹੀਂ।
ਐਸੇ ਸੱਜਣਾਂ ਨੂੰ ਸਮਝਣਾ ਚਾਹੀਦਾ ਹੈ ਕਿ ਮੁਸਕੁਰਾਉਂਣ ਵਿੱਚ ਪੈਸੇ ਨਹੀਂ ਲੱਗਦੇ ਪਰ ਮੁਸਕੁਰਾਹਟ
ਵੱਡਮੁੱਲੀ ਹੁੰਦੀ ਹੈ। ਅਤੇ ਨਾ ਹੀ ਮਿੱਠੇ ਬੋਲਾਂ ਨਾਲ ਜ਼ੁਬਾਨ ਘੱਸਦੀ ਹੈ। ਹਾਂ ਇਨਾਂ ਵਿਚੋਂ ਕੁੱਝ
ਸੱਜਣ ਸੁਸਕੁਰਾਉਂਦੇ ਵੀ ਇੰਝ ਹਨ ਜਿਵੇਂ ਕਿ ਚਿਹਰੇ ਤੇ ਗਾੜੀ ਪਿੱਛ ਦਾ ਲੇਪ ਕੀਤਾ ਹੋਵੇ। ਬਾਹਰੋਂ
ਜੁੜੇ ਅੰਦਰੋਂ ਟੁੱਟੇ। ਇਹ ਹੋਉਮੇਂ ਦੇ ਰੋਗੀ ਹਨ। ਦੁਜਿਆਂ ਲਈ ਕਠੋਰ ਚਿਤ!
ਜਿਨ ਕੇ ਚਿਤ ਕਠੋਰ ਹਹਿ ਸੇ ਬਹਹਿ ਨ ਸਤਿਗੁਰ ਪਾਸਿ ॥ (ਪੰਨਾ 314, ਆਦਿ
ਗੁਰੂ ਗ੍ਰੰਥ ਸਾਹਿਬ)
ਅਰਥ—ਜਿਨ੍ਹਾਂ ਮਨੁੱਖਾਂ ਦੇ ਮਨੋ ਭਾਵ ਕਰੜੇ ਹੁੰਦੇ ਹਨ, ਉਹ ਸਤਿਗੁਰੂ ਦੇ ਕੋਲ ਨਹੀਂ ਬਹਿ
ਸਕਦੇ।
ਇਹ ਬਾਟੇ ਦੇ ਅਖਰੋਟ ਗੁਰਬਾਣੀ ਦੇ ਮਨੁੱਖਤਾਵਾਦੀ ਪ੍ਰਚਾਰ ਦਾ ਭੱਠਾ ਬਠ੍ਹਾ ਦੇਂਣਗੇ। ਇਨ੍ਹਾਂ ਅੱਗੇ
ਬੇਨਤੀ ਹੈ ਕਿ ਉਹ ਪਹਿਲਾਂ ਗੁਰੂ ਪਾਸੁ ਬਹਿਣ ਦਾ ਢੰਗ ਤਾਂ ਸਿੱਖਣ।
ਹਰਦੇਵ ਸਿੰਘ, ਜੰਮੂ
ਬਲਜਿੰਦਰ ਸਿੰਘ ਸੰਧੂ ਨੇ ਆਪਣਾ
ਇੱਕ ਗੀਤ ਅਕਾਲ ਤਖ਼ਤ ਬਾਰੇ ਗਾ ਕੇ ਯੂ-ਟਿਊਬ ਦਾ ਲਿੰਕ ਭੇਜਿਆ ਹੈ। ਉਸ ਨੂੰ ਸੁਣਨ ਲਈ ਇੱਥੇ ਕਲਿਕ
ਕਰੋ।
(03/10/10)
ਜਸਬੀਰ ਸਿੰਘ (ਕੈਲਗਰੀ)
ਸਿੱਖ ਮਾਰਗ ਦੇ ਪਾਠਕ ਸੱਜਣੋਂ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ॥
ਸ: ਬਲਦੇਵ ਸਿੰਘ ਫਿਰੋਜਪੁਰ ਜੀ! ਤੁਸੀਂ ਪੁੱਛਿਆ ਹੈ ਕਿ ਜਦੋਂ ਬ੍ਰਹਮੰਡ ਦਾ ਸਾਰਾ ਪਦਾਰਥ ਸੁੰਗੜਦਾ
ਸੁੰਗੜਦਾ ਮਹਾਂ ਵਿਸਫੋਟ ਦੀ ਸਥਿਤੀ ਤੱਕ ਪਹੁੰਚ ਜਾਵੇਗਾ ਤਾਂ ਉਸ ਟਾਇਮ ਵੇਲੇ ਸਾਰੇ ਜੀਵਾਂ ਦੀਆਂ
ਰੂਹਾਂ ਜੋ ਜਰਾਸੀਮਾਂ ਦੇ ਰੂਪ ਵਿੱਚ ਤਾਂ ਇੱਕ ਸੂਈ ਦੇ ਨੱਕੇ ਵਿੱਚ ਵੀ ਕਰੋੜਾਂ ਦੀ ਗਿਣਤੀ ਵਿੱਚ
ਸਮਾ ਸਕਦੀਆਂ ਹਨ। ਜੋ ਅਰਬਾਂ ਖਰਬਾਂ ਦੀ ਗਿਣਤੀ ਤੋਂ ਵੀ ਜਿਆਦਾ ਹਨ ਦਾ ਕੀ ਬਣੇਗਾ? ਭਾਵ ਉਸ ਵੇਲੇ
ਆਪਾਂ ਸਾਰੇ ਜੀਵ ਕਿੱਥੇ ਹੋਵਾਂਗੇ?
ਵੀਰ ਜੀ! ਆਪ ਜੀ ਨੇ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਕਿ ਰੂਹਾਂ ਜਰਸੀਮਾਂ ਦੇ ਰੂਪ ਵਿੱਚ
ਹੁੰਦੀਆਂ ਹਨ। ਜੋ ਕਿ ਕਰੋੜਾਂ ਦੀ ਗਿਣਤੀ ਵਿੱਚ ਸੂਈ ਦੇ ਨੱਕੇ ਵਿੱਚ ਸਮਾ ਸਕਦੀਆਂ ਹਨ। ਮੈਨੂੰ ਇਸ
ਬਾਰੇ ਕੋਈ ਜਾਣਕਾਰੀ ਨਹੀਂ ਸੀ। ਇਹ ਜਾਣਕਾਰੀ ਦੇਣ ਲਈ ਆਪ ਜੀ ਦਾ ਧੰਨਵਾਦ। ਜਦੋਂ ਮੈਨੂੰ ਇਹ ਵੀ
ਪਤਾ ਨਹੀਂ ਕਿ ਰੂਹਾਂ ਜਰਾਸੀਮਾਂ ਦੇ ਰੂਪ ਵਿੱਚ ਹੁੰਦੀਆਂ ਹਨ ਅਤੇ ਕਰੋੜਾਂ ਦੀ ਗਿਣਤੀ ਵਿੱਚ ਸੂਈ
ਦੇ ਨੱਕੇ ਵਿੱਚ ਸਮਾ ਸਕਦੀਆਂ ਹਨ ਤਾਂ ਇਹ ਕਿਸ ਤਰ੍ਹਾਂ ਪਤਾ ਹੋ ਸਕਦਾ ਹੈ ਕਿ ਸਾਰੀਆਂ ਰੂਹਾਂ ਜੋ
ਅਰਬਾਂ ਖਰਬਾਂ ਦੀ ਗਿਣਤੀ ਵਿੱਚ ਹਨ ਉਨ੍ਹਾਂ ਦਾ ਕੀ ਬਣੇਗਾ? ਸੋ ਇਸ ਬਾਰੇ ਵੀ ਆਪ ਜੀ ਹੀ ਜਾਣਕਾਰੀ
ਦੇ ਦਿਉ ਤਾਂ ਮਿਹਰਬਾਨੀ ਹੋਵੇਗੀ। ਧੰਨਵਾਦ।
ਜਸਬੀਰ ਸਿੰਘ (ਕੈਲਗਰੀ)
(03/10/10)
ਨਿਰਮਲ ਸਿੰਘ ਕੰਧਾਲਵੀ
ਮਰਯਾਦਾ ਦੇ ਰਾਖੇ
ਰਾਗੀ ਜਥਾ ਦੀਵਾਨ ਹਾਲ ਵਿੱਚ ਪਹੁੰਚ ਚੁੱਕਾ ਸੀ। ਸਟੇਜ ਸਕੱਤਰ ਨੇ ਅਜੇ ਜਥੇ ਦੇ ਪ੍ਰੋਗਰਾਮ ਦੀ
ਅਨਾਊਂਸਮੈਂਟ ਹੀ ਕੀਤੀ ਸੀ ਕਿ ਵਿਰੋਧੀ ਧੜੇ ਦੇ ਚਾਰ ਪੰਜ ਸੱਜਣ ਉੱਠ ਕੇ ਸਟੇਜ ਸਕੱਤਰ ਨੂੰ ਲਲਕਾਰਨ
ਲੱਗ ਪਏ ਕਿ ਉਹ ਰਾਗੀ ਜਥੇ ਨੂੰ ਕੀ-ਬੋਰਡ ਨਾਲ ਕੀਰਤਨ ਨਹੀਂ ਕਰਨ ਦੇਣਗੇ। ਉਹ ਦਲੀਲ ਦੇ ਰਹੇ ਸਨ ਕਿ
ਕੀ-ਬੋਰਡ ਕਲੱਬਾਂ ਆਦਿਕ ਵਿੱਚ ਵੱਜਦਾ ਹੈ ਤੇ ਗੁਰਦੁਆਰੇ ਵਿੱਚ ਵਜਾਉਣ ਨਾਲ ਗੁਰਦੁਆਰੇ ਦੀ ਮਰਯਾਦਾ
ਭੰਗ ਹੋ ਜਾਵੇਗੀ। ਸਟੇਜ ਸਕੱਤਰ ਜਿਤਨਾ ਨਰਮਾਈ ਨਾਲ ਪੇਸ਼ ਆ ਰਿਹਾ ਸੀ, ਵਿਰੋਧੀ ਧਿਰ ਦੇ ਬੰਦੇ ਉਤਨਾ
ਹੀ ਵਧੇਰੇ ਹੱਲਾ-ਗੁੱਲਾ ਮਚਾ ਰਹੇ ਸਨ। ਗੱਲ ਤੂੰ ਤੂੰ ਮੈਂ ਮੈਂ ਤੱਕ ਪਹੁੰਚ ਗਈ। ਕਾਬਜ਼ ਕਮੇਟੀ ਦੇ
ਕੁੱਝ ਮੈਂਬਰ ਹੁਣ ਸਟੇਜ ਸਕੱਤਰ ਦੀ ਸਹਾਇਤਾ ਲਈ ਆ ਡਟੇ ਸਨ। ਕੁੱਝ ਬੀਬੀਆਂ ਵੀ ਮੈਦਾਨ ਵਿੱਚ ਨਿੱਤਰ
ਆਈਆਂ ਸਨ ਕੁੱਝ ਹੱਕ ਵਿੱਚ ਤੇ ਕੁੱਝ ਵਿਰੋਧ ਵਿਚ। ਰੌਲੇ-ਰੱਪੇ ਤੋਂ ਘਬਰਾ ਕੇ ਬੱਚਿਆਂ ਨੇ ਰੋਣਾ
ਸ਼ੁਰੂ ਕਰ ਦਿੱਤਾ।
ਇਸ ਰੌਲੇ ਰੱਪੇ ਦੇ ਆਲਮ ਵਿੱਚ ਹੀ ਜਾਹੋ ਜਲਾਲ ਵਾਲਾ ਇੱਕ ਬਜ਼ੁਰਗ਼, ਜੋ ਹੁਣ ਤੱਕ ਚੁੱਪ ਚਾਪ ਸਭ
ਕੁੱਝ ਵੇਖ ਰਿਹਾ ਸੀ, ਉੱਠਿਆ ਤੇ ਉਹਨੇ ਕੀ-ਬੋਰਡ ਦੇ ਵਿਰੋਧੀਆਂ ਨੂੰ ਲਲਕਾਰਿਆ, “ਓਏ ਮਰਯਾਦਾ ਦੇ
ਵੱਡੇ ਰਖਵਾਲਿਓ, ਜੇ ਸਰੰਗੀ ਤੇ ਤਬਲਾ ਗੁਰਦੁਆਰੇ `ਚ ਵੱਜ ਸਕਦੇ ਐ, ਜਿਹੜੇ ਕੋਠਿਆਂ ਤੇ ਹੋਰ
ਮਹਿਫ਼ਲਾਂ ਵਿੱਚ ਵੱਜਦੇ ਆ, ਤਾਂ ਕੀ-ਬੋਰਡ ਨਾਲ ਕਿਹੜੀ ਮਰਯਾਦਾ ਭੰਗ ਹੁੰਦੀ ਐ, ਤੁਸੀਂ ਟਿੰਡ ਵਿੱਚ
ਕਾਨਾ ਈ ਪਾਉਣ ਆਉਂਦੇ ਓ ਗੁਰਦੁਆਰੇ? ਆਪਣੇ ਮੂੰਹਾਂ ਦੀ ਮਰਯਾਦਾ ਤਾਂ ਸੰਭਾਲੋ ਪਹਿਲਾਂ, ਫੇਰ ਮੱਤਾਂ
ਦਿਉ ਲੋਕਾਂ ਨੂੰ, ਵੱਡੇ ਆਏ ਗੁਰਦੁਆਰੇ ਦੀ ਮਰਯਾਦਾ ਦੇ ਰਖ਼ਵਾਲੇ” (ਰੌਲ਼ਾ ਪਾਉਣ ਵਾਲੇ ਮੋਹਰੀਆਂ
ਵਿਚੋਂ ਦੋ ਤਿੰਨਾਂ ਨੇ ਆਪਣੀਆਂ ਦਾਹੜੀਆਂ ਦੀ ਮੁਰੱਬੇਬੰਦੀ ਕੀਤੀ ਹੋਈ ਸੀ)
ਕੀ-ਬੋਰਡ ਦੇ ਵਿਰੋਧੀਆਂ ਪਾਸ ਬਜ਼ੁਰਗ਼ ਦੀਆਂ ਦਲੀਲਾਂ ਦਾ ਕੋਈ ਜਵਾਬ ਨਹੀਂ ਸੀ। ਦਾਹੜੀਆਂ ਵਾਲੇ
ਮਿਹਣੇ ਨੇ ਤਾਂ ਉਹਨਾਂ ਦੀ ਮਿੱਟੀ ਕਰ ਦਿਤੀ ਸੀ ਤੇ ਉਹ ਛਿੱਥੇ ਪੈ ਕੇ ਦੀਵਾਨ ਹਾਲ ਵਿਚੋਂ ਬਾਹਰ
ਨਿਕਲ ਗਏ।
ਉਹਨਾਂ ਦੀ ਹਾਮੀ ਭਰਨ ਵਾਲੇ ਵੀ ਆਰਾਮ ਨਾਲ ਬੈਠ ਗਏ ਸਨ।
ਸੰਗਤ ਹੁਣ ਆਪੋ ਆਪਣੀ ਜਗ੍ਹਾ ਬੈਠ ਰਹੀ ਸੀ ਤੇ ਰਾਗੀ ਜਥਾ ਆਪਣੇ ਸਾਜ਼ ਸੁਰ ਕਰ ਰਿਹਾ ਸੀ।
ਨਿਰਮਲ ਸਿੰਘ ਕੰਧਾਲਵੀ
(03/10/10)
ਦਰਸ਼ਨ ਸਿੰਘ ਖਾਲਸਾ
ਸਿੱਖੀ ਕਿਰਦਾਰ ਤੋਂ ਗਿਰ ਜਾਣ ਕਾਰਨ, ਜਾਗ੍ਰਤ ਸਿੱਖ ਸਮਾਜ ਦੇ ਦਿਲ ਵਿੱਚ
ਇਨ੍ਹਾਂ ਅਖੌਤੀ ਜਥੇਦਾਰਾਂ ਦੀ ਧੇਲੇ ਜਿੰਨੀ ਦੀ ਔਕਾਤ
(Value)
ਨਹੀਂ ਰਹੀ
ਪਉੜੀ ॥
ਗੁਰ ਸਤਿਗੁਰ ਵਿਚਿ ਨਾਵੈ ਕੀ
ਵਡੀ ਵਡਿਆਈ ਹਰਿ ਕਰਤੈ ਆਪਿ ਵਧਾਈ ॥ ਸੇਵਕ ਸਿਖ ਸਭਿ ਵੇਖਿ ਵੇਖਿ ਜੀਵਨ੍ ਓਨ੍ਾ ਅੰਦਰਿ ਹਿਰਦੈ
ਭਾਈ ॥
ਨਿੰਦਕ ਦੁਸਟ ਵਡਿਆਈ ਵੇਖਿ ਨ ਸਕਨਿ ਓਨਾ ਪਰਾਇਆ ਭਲਾ ਨ ਸੁਖਾਈ ॥ ਕਿਆ ਹੋਵੈ ਕਿਸ ਹੀ ਕੀ ਝਖ ਮਾਰੀ
ਜਾ ਸਚੇ ਸਿਉ ਬਣਿ ਆਈ ॥
ਜਿ ਗਲ ਕਰਤੇ ਭਾਵੈ ਸਾ ਨਿਤ ਨਿਤ ਚੜੈ ਸਵਾਈ ਸਭ ਝਖਿ ਝਖਿ ਮਰੈ ਲੋਕਾਈ ॥4
ਸਾਧ ਸੰਗਤ ਜੀਓ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਤਿਗੁਰੂ ਦੀ ਪ੍ਰੀਭਾਸ਼ਾ
ਦਿਤੀ ਗਈ ਹੈ ਕੇ ਗੁਰੂ ਵਿੱਚ ਮੇਰੇ ਰੱਬ ਨੇ ਨਾਮ ਦਾ ਭੰਡਾਰ ਰਖਿਆ ਹੈ।
ਹਰਿ ਅੰਮ੍ਰਿਤ ਭਗਤ ਭੰਡਾਰ ਹੈ ਗੁਰ ਸਤਿਗੁਰ ਪਾਸੇ ਰਾਮ ਰਾਜੇ॥
ਇਸੇ ਰੋਸ਼ਨੀ ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਅਪਣੇ ਤੋਂ ਬਾਅਦ ਗੁਰੂ ਦੀ
ਚੋਣ ਕੀਤੀ ਅਤੇ ਨਾਮ ਦੇ ਖਜ਼ਾਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਦਿਤੀ ਸਾਰਾ ਸ੍ਰੀ
ਗੁਰੂ ਗ੍ਰੰਥ ਸਾਹਿਬ ਪ੍ਹੜ ਲਉ ਨਾਮ ਦੀ ਉਪਮਾ ਨਾਲ ਭਰਿਆ ਪਿਆ ਹੈ।
ੴ ਤੋਂ ਬਾਅਦ ਪਹਿਲਾ ਸ਼ਬਦ ਸਤਿਨਾਮ ਹੈ ਅਤੇ ਸਮਾਪਤੀ ਤੱਕ ਮੁੰਦਾਵਣੀ ਦੀ ਆਖਰੀ ਤੁੱਕ " ਨਾਨਕ
ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੇ ਹਰਿਆ" ਤੇ
ਹੈ ਇਓ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਮ ਦਾ ਖਜ਼ਾਨਾ ਹੈ।
ਦੁਜੇ ਪਾਸੇ ਸਾਜਸ਼ ਰਾਹੀਂ ਜਿਸ ਗ੍ਰੰਥ ਨੂੰ ਦਸਮ ਗ੍ਰੰਥ ਆਖ ਕੇ ਬਰਾਬਰ ਪ੍ਰਕਾਸ਼ ਕਰ ਰਹੇ ਹਨ ਉਹ
ਨਿਰਾ ਕਾਮ ਦਾ ਖਜ਼ਾਨਾ ਹੈ। ਇਸੇ ਲਈ ਗੁਰੂ ਨੇ ਨਾਮ ਦੇ ਖਜ਼ਾਨੇ ਨੂੰ ਗੁਰਿਆਈ ਦਿਤੀ ਤੇ ਪੰਥ ਨੂੰ ਨਾਮ
ਦੇ ਖਜ਼ਾਨੇ ਦੇ ਲੜ ਲਾਇਆ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ, ਖਾਲਸਾ ਪੰਥ ਸ੍ਰੀ ਗੁਰੂ ਗ੍ਰੰਥ
ਸਾਹਿਬ ਜੀ ਦੇ ਚਰਨਾ ਵਿਚ ਬੈਠ ਕੇ ਜੀਉਂਦਾ ਹੈ।
ਪਰ ਨਿੰਦਕ ਦੁਸਟ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਡਿਆਈ ਦੇਖ ਨਹੀਂ ਸਕਦੇ ਅਤੇ ਦੁਜੇ ਕਾਮ
ਦੇ ਖਜ਼ਾਨੇ ਗ੍ਰੰਥ ਨੂੰ ਬਰਾਬਰ ਬਿਠਾਉਣਾ ਚਾਹੁੰਦੇ ਹਨ।
ਮੇਰੇ ਰੱਬ ਨੂੰ ਨਾਮ ਦੀ ਵਡਿਆਈ ਚੰਗੀ ਲਗਦੀ ਹੈ ਇਸ ਲਈ ਨਿੰਦਕ ਦੁਸਟ ਕਾਲਕਾ ਪੰਥੀਏ ਜਿਵੇਂ ਮਰਜ਼ੀ
ਝਖਾਂ ਮਾਰ ਲੈਣ, ਪਰ ਗੁਰੂ ਗ੍ਰੰਥ ਦੇ ਖਾਲਸਾ ਪੰਥ ਦੀ ਵਡਿਆਈ ਹਮੇਸ਼ਾਂ ਹਮੇਸ਼ਾਂ ਬਣੀ ਰਹੇਗੀ।
ਸਿੱਖੀ ਕਿਰਦਾਰ ਤੋਂ ਗਿਰੇ ਹੋਇ ਲੋਕ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੂਰਨ ਗੁਰੂ ਨਾ ਮੰਨਣ
ਵਾਲੇ ਦੋ ਸਿਆਸੀ ਗੁਲਾਮ ਮਨੁਖ ਕਹਿ ਦੇਣ ਕੇ ਤੁੰ ਅਕਾਲ ਤਖਤ ਤੇ ਹਾਜ਼ਰ ਹੋਇਆਂ ਹੈਂ ਪਰ ਸਾਡੇ ਬੰਦ
ਕਮਰੇ ਵਿਚ ਆ ਕੇ ਸਾਡੇ ਅੱਗੇ ਨਹੀਂ ਝੁਕਿਆ ਇਸ ਲਈ ਤੇਰੇ ਕੋਲੋਂ ਅਸੀਂ ਸਿੱਖੀ ਦੇ ਹੱਕ ਖੋਹ ਲਏ ਹਨ
ਅੱਜ ਤੋਂ ਤੂੰ ਸਿੱਖ ਨਹੀਂ ਰਿਹਾ ਅਤੇ ਉਹ ਮਨੁੱਖ ਜਾਂ ਕੁਛ ਹੋਰ ਲੋਕ ਇਹ ਸਮਝ ਲੈਣ ਕਿ ਇਹ ਸਿੱਖ
ਨਹੀਂ ਰਿਹਾ ਤਾਂ ਇਸ ਤੋਂ ਵੱਡੀ ਸਾਡੀ ਜਹਾਲਤ ਜਾਂ ਗੁਰੂ ਤੋਂ ਬੇਮੁਖਤਾ ਹੋਰ ਕੀ ਹੋ ਸਕਦੀ ਹੈ, ਇਸ
ਦਾ ਮਤਲਬ ਅਸੀਂ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਨਹੀਂ ਹਾਂ।
ਅਸੀਂ ਸਿੱਖੀ ਤਾਂ ਇਹਨਾ ਬੇਮੁੱਖ ਲੋਕਾਂ ਅਗੇ ਗਹਿਣੇ ਪਾ ਦਿਤੀ ਹੈ। ਗੁਰੂ ਦਾ ਵਿਸ਼ਵਾਸ਼ੀ ਸਿੱਖ
ਹਮੇਸ਼ਾਂ ਗੁਰੂ ਦਾ ਹੈ, ਗੁਰੂ ਅੱਗੇ ਹੀ ਝੁਕੇਗਾ ਕਿਸੇ ਗੁਲਾਮ ਨੂੰ ਗੁਰੂ ਮੰਨ ਕੇ ਨਹੀਂ ਝੁੱਕ
ਸਕਦਾ। ਸਿੱਖ ਦੀ ਸਿੱਖੀ ਬ੍ਰਾਹਮਨ ਦੇ ਜਨੇਊ ਵਾਂਗ ਕੱਚਾ ਧਾਗਾ ਨਹੀ ਕੇਂ "ਹੋਇ
ਪੁਰਾਣਾ ਸੁਟੀਐ ਭੀ ਫਿਰਿ ਪਾਈਐ ਹੋਰੁ ॥ ਨਾਨਕ ਤਗੁ ਨ ਤੁਟਈ ਜੇ ਤਗਿ ਹੋਵੈ ਜੋਰੁ ॥2॥"
ਇਕ ਸਿਆਸੀ ਧੜੇ ਦੇ ਗੁਲਾਮ {ਝੂਠੇਦਾਰਾਂ} ਨੂੰ ਜੱਥੇਦਾਰ ਸ੍ਰੀ ਅਕਾਲ ਤਖਤ ਆਖਕੇ ਜਾਂ ਅਕਾਲ ਤਖਤ
ਮੰਨ ਕੇ ਉਹਨਾ ਸਾਹਵੇਂ ਫਰਿਆਦੀ ਹੋਣਾ ਇਕ ਸਿੱਖ ਵਲੋਂ ਇਸ ਤੋਂ ਵੱਧ ਸ੍ਰੀ ਅਕਾਲ ਤਖਤ ਸਾਹਿਬ ਦੀ
ਹੋਰ ਕੀ ਬੇਅਦਬੀ ਹੋ ਸਕਦੀ ਹੈ ਕੇ ਅੱਜ ਦੇ ਜਾਗ੍ਰਤ ਯੁਗ ਵਿਚ ਗੁਲਾਮ ਦਰ ਗੁਲਾਮ ਮਨੁੱਖ ਨੂੰ ਅਕਾਲ
ਤਖਤ ਦਾ ਨਾਮ ਦੇ ਕੇ ਸਿੱਖੀ ਨੂੰ ਗੁਮਰਾਹ ਕਰਨ ਵਾਲਾ ਪਾਪ ਕੀਤਾ ਜਾ ਰਿਹਾ ਹੈ। ਇਹ ਸਭ ਕੁੱਝ ਇਓਂ
ਹੀ ਹੈ ਜਿਵੇਂ ਗੁਰੂ ਦੇ ਸਾਹਮਣੇ ਪੱਥਰ ਦੀ ਪੂਜਾ ਹੋ ਰਹੀ ਹੈ। ਪਰ ਭੋਲੇ ਲੋਕ ਲਗਾਤਾਰ ਖਾਮੋਸ਼ ਇਹ
ਬੇਅਦਬੀ ਦੇਖ ਅਤੇ ਕਰ ਰਹੇ ਹਨ।
ਇਹਨਾਂ ਵਿਚੋਂ ਕੋਈ ਅੰਮ੍ਰਿਤ ਛਕਾਉਣ ਤੇ ਪਾਬੰਦੀ ਲਾ ਰਿਹਾ ਹੈ ਅਤੇ ਕੋਈ ਕਡਮਕਾਂਡੀ ਨਿਰਮਲਿਆਂ
ਉਦਾਸੀਆਂ ਨੂੰ ਸਿੱਖੀ ਦੇ ਮੁੱਖ ਪ੍ਰਚਾਰਕ ਦੱਸਦਾ ਹੋਇਆ, ਗੁਰੂ ਗ੍ਰੰਥ ਸਾਹਿਬ ਨੂੰ ਅਧੂਰਾ ਗੁਰੂ
ਸਾਬਤ ਕਰਨ ਦੀ ਕੋਸ਼ਿਸ਼ ਵਿਚ ਹੈ। ਇਹ ਲੋਕ ਵਿਭਚਾਰੀ ਸਾਧਾਂ ਦੇ ਸਾਥੀ ਸਾਬਤ ਹੋ ਰਹੇ ਹਨ ਐਸੇ ਲੋਕਾਂ
ਦੇ ਸਿੱਖੀ ਕਿਰਦਾਰ ਤੋਂ ਗਿਰ ਜਾਣ ਕਾਰਨ, ਜਾਗ੍ਰਤ ਸਿੱਖ ਸਮਾਜ ਦੇ ਦਿਲ ਵਿੱਚ ਧੇਲੇ ਜਿੰਨੀ ਦੀ
ਔਕਾਤ ਵੈਲਿਯੂ ਨਹੀਂ ਰਹੀ। ਉਹ ਅਪਣੇ ਆਪ ਨੂੰ ਆਪੇ ਹੀ ਤਖਤਾਂ ਦੇ ਬਾਦਸ਼ਾਹ ਮੰਨ ਕੇ ਖੁਸ਼ ਹੋ ਰਹੇ
ਹਨ। ਗੁਰੂ ਬਚਨ ਹੈ:
ਸਲੋਕ ਮਃ 2 ॥
ਨਾਉ ਫਕੀਰੈ ਪਾਤਿਸਾਹੁ ਮੂਰਖ
ਪੰਡਿਤੁ ਨਾਉ ॥ ਅੰਧੇ ਕਾ ਨਾਉ ਪਾਰਖੂ ਏਵੈ ਕਰੇ ਗੁਆਉ ॥
ਇਲਤਿ ਕਾ ਨਾਉ ਚਉਧਰੀ ਕੂੜੀ ਪੂਰੇ ਥਾਉ ॥ ਨਾਨਕ ਗੁਰਮੁਖਿ ਜਾਣੀਐ ਕਲਿ ਕਾ ਏਹੁ ਨਿਆਉ ॥1॥
ਜਦੋਂ ਮੈਂ ਇਹਨਾਂ ਗ਼ੁਲਾਮ ਦਰ ਗ਼ੁਲਾਮ ਕੌਮੀ ਸਿਧਾਂਤ ਘਾਤਕ ਕੇਸਾਧਾਰੀ
ਬਾਹਮਣ, ਧਾਰਮਿਕ ਪਦਵੀਆਂ ਤੇ ਕਾਬਜ਼ ਲੋਕਾਂ ਦੇ ਸਾਹਮਣੇ ਅਜੇ ਭੀ ਕੌਮ ਦੇ ਕਿਸੇ ਮਸਲੇ ਨੂੰ ਸੁਲਝਾਉਣ
ਲਈ ਅਪੀਲਾਂ ਕਰਦੇ ਕੁੱਝ ਸਿੱਖ ਸਰੂਪ ਵਾਲੇ ਲੋਕਾਂ ਨੂੰ ਦੇਖਦਾ ਹਾਂ ਤਾਂ ਮੈਨੂੰ ਉਹਨਾਂ ਦੀ
ਅਗਿਆਨਤਾ ‘ਤੇ ਤਰਸ ਆਉਂਦਾ ਹੈ ਕਿ ਏਹਨਾਂ ਜੱਥੇਦਾਰਾਂ ਦੀਆਂ ਗੱਦਾਰੀਆਂ ਮੱਕਾਰੀਆਂ ਹੰਡਾ ਕੇ ਭੀ
ਅਜੇ ਸਾਨੂੰ ਏਹਨਾਂ ਦੀ ਪਛਾਣ ਨਹੀਂ ਹੋਈ ਤਾਂ ਫਿਰ ਬਾਬਾ ਕਬੀਰ ਜੀ ਕਹਿਂਦੇ ਹਨ –
ਬੈਲ ਕੋ ਨੇਤਰਾ ਪਾਏ ਦੁਹਾਵੇ।
ਕਬੀਰ ਜੀ ਕਹਿਂਦੇ ਹਨ ਕੇਡੇ ਅਗਿਆਨੀ ਲੋਕ ਹਨ ਜੇਹੜੇ ਗਉ ਦੇ ਭੁਲੇਖੇ ਬੈਲ
ਨੂੰ ਨੇਤਰਾ ਪਾਕੇ ਚੋਣ ਲਗ ਪੈਂਦੇ ਹਨ ਅਤੇ ਆਸ ਰੱਖਦੇ ਹਨ ਬੈਲ ਦੁਧ ਦੇਵੇਗਾ। ਉਹਨਾਂ ਨੂੰ ਤਾਂ ਗਉ
ਅਤੇ ਬੈਲ ਵਿੱਚ ਫਰਕ ਦੀ ਪਛਾਣ ਭੀ ਨਹੀਂ ਹੈ। ਐਸੇ ਲੋਕ ਜਾਂ ਤਾਂ ਗੁਰੂ ਸਿਧਾਂਤ ਤੋਂ ਬੇਮੁਖ ਹਨ
ਜਾਂ ਫਿਰ ਸਿਆਸੀ ਕੁਰਸੀ ਦੇ ਗ਼ੁਲਾਮ ਹਨ। ਸੋ ਏਹਨਾਂ ਦੀ ਗੁਲਾਮੀ ਕਬੂਲਣ ਵਾਲੇ ਲੋਕ ਭੀ ਸਿੱਖੀ ਲਈ
ਇਕ ਧੋਖਾ ਹਨ।
ਵਿਸ਼ਵਾਸ਼ ਕਰੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੱਚ ਅੱਗੇ ਮੱਥਾ ਟੇਕਣ ਵਾਲਾ, ਕਾਫਰਾਂ ਦੇ ਕੁਫਰ ਅੱਗੇ
ਹੱਥ ਜੋੜ ਕੇ ਕਦੀ ਭੀ ਖੜਾ ਨਹੀਂ ਹੋ ਸਕਦਾ। ਸੱਚ ਦਾ ਪਹਿਰੇਦਾਰ ਤਾਂ ਅਪਣੀ ਮਾਂ ਦੇ ਗਲਤ ਫੈਸਲੇ ਦੇ
ਸਾਹਮਣੇ ਭੀ ਸਿਰ ਨਹੀਂ ਝੁਕਾ ਸਕਦਾ।
ਬਸੁਧਾ ਬਸਿ ਕੀਨੀ ਸਭ ਰਾਜੇ ਬਿਨਤੀ ਕਰੈ ਪਟਰਾਨੀ॥ ਪੂਤੁ ਪ੍ਰਹਿਲਾਦੁ ਕਹਿਆ
ਨਹੀ ਮਾਨੈ ਤਿਨਿ ਤਉ ਅਉਰੈ ਠਾਨੀ ॥2॥
ਰੁਦਨੁ ਕਰੈ ਨਾਮੇ ਕੀ ਮਾਇ ॥ ਛੋਡਿ ਰਾਮੁ ਕੀ ਨ ਭਜਹਿ ਖੁਦਾਇ ॥6॥ ਨ ਹਉ ਤੇਰਾ ਪੂੰਗੜਾ ਨ ਤੂ ਮੇਰੀ
ਮਾਇ ॥ ਪਿੰਡੁ ਪੜੈ ਤਉ ਹਰਿ ਗੁਨ ਗਾਇ ॥7॥
ਮੈਂ ਇਨ੍ਹਾਂ ਝੂਠੇਦਾਰਾਂ ਦੀ ਗਰਮੀ ਤੋਂ ਘਬਰਾਇਆ ਨਹੀਂ ਅਤੇ ਨਰਮੀ ਦੀ ਕਦੀ
ਮੰਗ ਨਹੀਂ ਕੀਤੀ। ਫਿਰ ਇਹ ਅਪਣੇ ਆਪ ਵਿੱਚ ਧਮਕੀਆਂ ਦੀਆਂ ਗੱਲਾਂ ਕਰਕੇ ਖੁਸ਼ ਹੋਈ ਜਾਂਦੇ ਹਨ।
ਤੁਸਾਂ ਗਰਮੀ ਦਿਖਾਂਦਿਆਂ "ਨੈਨ ਜੋਤਿ ਤੇ ਹੀਨ" ਹੋਕੇ ਮੇਰੇ ਖਿਲਾਫ ਫੈਸਲਾ ਸੁਣਾ ਦਿਤਾ, ਫਿਰ
ਗੁੰਡਾ ਗਰਦੀ ਦੀ ਅਗਵਾਈ ਕਰਦਿਆਂ ਮੈਨੂੰ ਮਾਰਨ ਲਈ ਤਲਵਾਰਾਂ ਨਾਲ ਲੈਸ ਕਰਕੇ ਗੁੰਡਾ ਗੈਂਗ ਭੇਜੇ
ਅਤੇ ਸਭ ਤੋਂ ਵੱਡੀ ਸਿਧਾਂਤਕ ਗ਼ਲਤੀ ਕੀਤੀ ਕਿ ਉਹਨਾ ਗੁਰੂ ਦੁਰਕਾਰਿਆਂ ਨੂੰ ਗੁਰੂ ਪਿਆਰੇ ਕਹਿ ਕੇ
ਨਿਵਾਜਿਆ। ਭੋਲਿਓ ਤੁਹਾਡੀ ਗਰਮੀ ਹੰਡਾ ਚੁਕਾ ਹਾਂ ਇਸ ਲਈ ਹੁਣ ਨਰਮੀ ਦੀ ਮੰਗ ਨਹੀਂ ਕਰਦਾ।
ਸਤਿਗੁਰੂ ਸੁਮੱਤ ਬਖਸ਼ੇ।
ਕਥਾ ਪੁਰਾਤਨ ਇਉ ਸੁਣੀ ਭਗਤਨ ਕੀ ਬਾਨੀ ॥ ਸਗਲ ਦੁਸਟ ਖੰਡ ਖੰਡ ਕੀਏ ਜਨ ਲੀਏ
ਮਾਨੀ ॥3॥
ਸਤਿ ਬਚਨ ਨਾਨਕੁ ਕਹੈ ਪਰਗਟ ਸਭ ਮਾਹਿ ॥ ਪ੍ਰਭ ਕੇ ਸੇਵਕ ਸਰਣਿ ਪ੍ਰਭ ਤਿਨ ਕਉ ਭਉ ਨਾਹਿ ॥
ਗੁਰੂ ਗ੍ਰੰਥ ਦੇ ਪੰਥ ਦਾ ਦਾਸ
-
ਦਰਸ਼ਨ ਸਿੰਘ ਖਾਲਸਾ
03 Oct 2010
(03/10/10)
ਅਮਰ ਜੀਤ ਸਿੰਘ ਚੰਦੀ
ੴ
ਸਤਿ ਗੁਰ ਪ੍ਰਸਾਦਿ
ਪਜਾਮਾ ਲਾਹ ਕੇ, ਮੱਥਾ ਟੇਕਣ ਦਾ, ਵਿਧੀ-ਵਿਧਾਨ ਕਿਵੇਂ ਬਣਿਆ?
ਬੰਦਾ ਦੁਨੀਆਂ ਵਿੱਚ ਕਿਸੇ ਕੋਲੋਂ ਨਹੀਂ ਡਰਦਾ, ਡਰਦਾ ਹੈ ਤਾਂ ਸਿਰਫ ਆਪਣੇ ਢਿੱਡ ਵਿਚਲੇ ਪਾਪਾਂ
ਕੋਲੋਂ, ਕਿ ਕਿਤੇ ਇਹ ਜ਼ਾਹਰ ਨਾ ਹੋ ਜਾਣ? ਜੇ ਜ਼ਾਹਰ ਹੋ ਗਏ ਤਾਂ ਮੇਰਾ ਕੀ ਹੋਵੇਗਾ?
ਦੁਨੀਆਂ ਵਿੱਚ ਪੁਜਾਰੀ ਜਮਾਤ, ਭਾਵੇਂ ਉਹ ਕਿਸੇ ਵੀ ਧਰਮ ਨਾਲ ਸਬੰਧਤ ਹੋਵੇ, ਲੰਪਟ ਹੁੰਦੀ ਹੈ।
ਜਿਨ੍ਹਾਂ ਨੂੰ ਪੁਰਾਣੇ ਬ੍ਰਾਹਮਣਾ ਤੋਂ ਲੈ ਕੇ, ਅੱਜ ਦੇ ਸਿੱਖਾਂ ਦੇ ਤਖਤਾਂ ਅਤੇ ਡੇਰਿਆਂ ਵਿੱਚ
ਪਲਦੇ ਸੈਂਕੜੇ ਨਹੀਂ ਹਜ਼ਾਰਾਂ ਤੋਂ ਹੁੰਦੇ ਹੋਏ ਈਸਾਈ ਪਾਦਰੀਆਂ ਦੀਆਂ ਕਰਤੂਤਾਂ ਤੋਂ ਪਰਤੱਖ ਵੇਖਿਆ
ਜਾ ਸਕਦਾ ਹੈ।
ਜਦ ਬੰਦੇ ਨੂੰ ਬਿਨਾ ਕਿਰਤ ਕੀਤਿਆਂ, ਵਾਧੂ ਪੈਸੇ ਅਤੇ ਚੰਗਾ-ਚੋਸਾ ਖਾਣ ਨੂੰ ਮਿਲੇ, ਤਾਂ ਉਸ ਖਾਧੇ
ਪੀਤੇ ਨੂੰ ਹਜ਼ਮ ਕਰਨ ਲਈ ਉਨ੍ਹਾਂ ਦਾ ਲੰਪਟ ਹੋ ਜਾਣਾ ਸੁਭਾਵਕ ਹੀ ਹੈ। ਏਸੇ ਤਰ੍ਹਾਂ ਸਿੱਖ ਤਖਤਾਂ,
ਡੇਰਿਆਂ, ਟਕਸਾਲਾਂ, ਕਾਰ ਸੇਵਾ ਦੇ ਡੇਰਿਆਂ, ਗੁਰਦਵਾਰਿਆਂ ਅਤੇ ਨਿਹੰਗਾਂ ਦੀਆਂ ਛਾਉਣੀਆਂ ਵਿੱਚ
ਪਲਦੀ, ਸਿੱਖੀ ਦੇ ਮੱਥੇ ਦਾ ਕਲੰਕ, ਪੁਜਾਰੀ ਸ਼੍ਰੇਣੀ, ਬਹੁਤ ਪਹਿਲਾਂ ਤੋਂ ਹੀ, ਬ੍ਰਾਹਮਣਵਾਦ ਦੇ
ਪ੍ਰਭਾਵ ਹੇਠ ਲੰਪਟ ਹੋ ਗਈ ਸੀ।
ਲੰਪਟ ਪੁਣੇ ਨੂੰ ਪੱਠੇ ਪਾਉਣ ਲਈ, ਦੋ ਤਰੀਕਿਆਂ ਦਾ ਸਹਾਰਾ ਲਿਆ ਜਾਂਦਾ ਹੈ। ਇੱਕ ਪੁਰਾਣਾ ਤਰੀਕਾ,
ਜਿਸ ਵਿੱਚ ਲੰਪਟ ਪੁਣੇ ਨਾਲ ਭਰਪੂਰ ਲਿਖਤੀ ਕਹਾਣੀਆਂ ਦਾ ਸਹਾਰਾ ਲਿਆ ਜਾਂਦਾ ਸੀ। ਦੂਸਰਾ ਤਰੀਕਾ
ਅੱਜ ਦੇ ਅਗਾਂਹ ਵਧੂ ਜ਼ਮਾਨੇ ਦਾ, ਜਿਸ ਵਿੱਚ ਲੰਪਟ ਪੁਣੇ ਦੀਆਂ ਸਾਰੀਆਂ ਹੱਦਾਂ ਪਾਰ ਕਰਦੀਆਂ ਬਲਿਊ
ਫਿਲਮਾਂ ਦਾ ਸਹਾਰਾ ਲਿਆ ਜਾਂਦਾ ਹੈ। ਜਦ ਇਹ ਫਿਲਮਾਂ ਨਹੀਂ ਚੱਲੀਆਂ ਸਨ ਅਤੇ ਲਿਖਤੀ ਕਹਾਣੀਆਂ,
ਕਵਿਤਾਵਾਂ ਦਾ ਹੀ ਸਹਾਰਾ ਲਿਆ ਜਾਂਦਾ ਸੀ, ਉਸ ਵੇਲੇ ਡੇਰਿਆਂ, ਟਕਸਾਲਾਂ, ਛਾਉਣੀਆਂ, ਤਖਤਾਂ ਤੇ ਪਲ
ਰਹੀ ਪੁਜਾਰੀ ਸ਼੍ਰੇਣੀ ਨੇ, ਕੁੱਝ ਕਵੀਆਂ, ਰਾਮ-ਸ਼ਾਮ ਆਦਿ ਕੋਲੋਂ ਇੱਕ ਲੰਪਟ ਮਈ ਕਿਤਾਬ, ਕਵਿਤਾ
ਵਿੱਚ ਤਿਆਰ ਕਰਵਾਈ। ਜਿਸ ਵਿੱਚ ਉਨ੍ਹਾਂ ਕਵੀਆਂ ਨੇ ਗੁਰ ਵਿਅਕਤੀਆਂ ਨੂੰ ਲਪੇਟਣੋ ਵੀ ਗੁਰੇਜ਼ ਨਹੀਂ
ਕੀਤਾ। ਇਸ ਦਾ ਨਾਮ “ਬਚਿਤ੍ਰ ਨਾਟਕ” ਰੱਖਿਆ ਗਿਆ। ਹੌਲੀ-ਹੌਲੀ ਇਸ ਵਿਚਲੀਆਂ ਲੰਪਟ ਮਈ ਕਹਾਣੀਆਂ ਦੀ
ਗਿਣਤੀ ਵਧਦੀ ਗਈ। ਜਿਸ ਨਾਲ ਇਸ ਦਾ ਆਕਾਰ, ਕਾਫੀ ਵੱਡਾ ਹੋ ਗਿਆ। ਅਤੇ ਇਸ ਨੂੰ ਲੁਕੋ ਕੇ ਰੱਖਣਾ
ਅਤੇ ਪੜ੍ਹਨਾ ਮੁਸ਼ਕਲ ਹੁੰਦਾ ਗਿਆ। ਉਸ ਵੇਲੇ ਇਸ ਦਾ ਪ੍ਰਕਾਸ਼, ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ
ਕੀਤਾ ਜਾਣ ਲੱਗਾ। ਇਹੀ ਉਹ ਵੇਲਾ ਸੀ ਜਦ ਸਿੱਖਾਂ ਵਿੱਚ ਇਸ ਦਾ ਵਿਵਾਦ ਖੜਾ ਹੋਇਆ।
ਇਸ ਵੇਲੇ ਹੀ ਇੱਕ ਸਵਾਲ ਖੜਾ ਹੋਇਆ ਕਿ ਕਿਸ ਹੈਸੀਅਤ ਵਿੱਚ ਇਸ ਦਾ ਪ੍ਰਕਾਸ਼ ਗੁਰਦਵਾਰਿਆਂ ਵਿੱਚ
ਕੀਤਾ ਜਾਂਦਾ ਹੈ? ਜਿਸ ਦੇ ਹੱਲ ਵਜੋਂ, (ਕੁਝ ਉਨ੍ਹਾਂ ਰਚਨਾਵਾਂ ਵਿਚੋਂ, ਜੋ ਭਾਈ ਮਨੀ ਸਿੰਘ ਜੀ
ਵਲੋਂ ਸਿੱਖਾਂ ਕੋਲੋਂ ਇਕੱਠੀਆਂ ਕੀਤੀਆਂ, ਕਹੀਆਂ ਜਾਂਦੀਆਂ ਹਨ। ਜਿਨ੍ਹਾਂ ਨੂੰ ਭਾਈ ਮਨੀ ਸਿੰਘ ਜੀ
ਨੇ ਬੇਕਾਰ ਮੰਨਦਿਆਂ ਇੱਕ ਪਾਸੇ ਰੱਖ ਦਿੱਤਾ ਸੀ।) ਇਸ ਦੇ ਸ਼ੁਰੂ, ਅਖੀਰ ਅਤੇ ਵਿਚਾਲੇ, ਕੁੱਝ
ਅਜਿਹੀਆਂ ਰਚਨਾਵਾਂ ਪਾਈਆਂ ਗਈਆਂ, ਜਿਨ੍ਹਾਂ ਤੋਂ ਗੁਰਬਾਣੀ ਦਾ ਭੁਲੇਖਾ ਪੈ ਸਕੇ। ਫਿਰ ਇਨ੍ਹਾਂ
ਅਖੌਤੀ ਬਾਣੀਆਂ ਨੂੰ ਪੂਰੀ ਮਾਨਤਾ ਦਿਵਾਉਣ ਲਈ, ਇਨ੍ਹਾਂ ਨੂੰ ਨਿੱਤ-ਨੇਮ ਅਤੇ ਖੰਡੇ-ਬਾਟੇ ਦੀ
ਪਾਹੁਲ ਦੀਆਂ ਬਾਣੀਆਂ ਵਿੱਚ ਫਿੱਟ ਕੀਤਾ ਗਿਆ। ਮੁਖ ਤੌਰ ਤੇ ਇਸ ਦਾ ਪਰਚਾਰ ਇਨ੍ਹਾਂ ਬਾਣੀਆਂ ਆਸਰੇ
ਹੀ ਕੀਤਾ ਗਿਆ, ਉਸ ਵਿਚੋਂ ਕੁੱਝ ਅਖੌਤੀ ਬਾਣੀਆਂ ਛਾਂਟ ਕੇ, ਉਨ੍ਹਾਂ ਦਾ ਟੀਕਾ ਕਰ ਕੇ “ਦਸ ਗ੍ਰੰਥੀ
ਸਟੀਕ “ਦੇ ਨਾਮ ਹੇਠ ਛਾਪੀਆਂ ਗਈਆਂ। ਬਹੁਤ ਸਮੇ ਤੱਕ, ਬਚਿਤ੍ਰ ਨਾਟਕ ਜ਼ਾਹਰਾ ਤੌਰ ਤੇ, ਇਸ ਪੋਥੀ ਦੇ
ਮਾਧਿਅਮ ਰਾਹੀਂ ਹੀ ਜਾਣਿਆ ਜਾਂਦਾ ਰਿਹਾ।
ਉਸ ਵੇਲੇ ਹੀ ਇਹ ਫੈਸਲਾ ਹੋਇਆ ਕਿ ਇਸ ਨੂੰ ਦਸਵੇਂ ਨਾਨਕ ਦੇ ਨਾਮ ਥੱਲੇ, ਗੁਰਬਾਣੀ ਦਾ ਦਰਜਾ ਦਿੱਤਾ
ਜਾਵੇ। ਜਿਸ ਅਧੀਨ ਕੁੱਝ ਰਚਨਾਵਾਂ ਦੇ ਸ਼ੁਰੂ ਵਿੱਚ “ਸ੍ਰੀ ਮੁਖ ਵਾਕ ਪਾਤਸ਼ਾਹੀ ੧੦” ਲਿਖਿਆ ਜਾਣ
ਲੱਗਾ। ਇਸ ਤਰ੍ਹਾਂ ਗੁਰਬਾਣੀ ਵਜੋਂ ਮਾਨਤਾ ਦੇ ਕੇ, ਇਸ ਦਾ ਪ੍ਰਕਾਸ਼, ਡੇਰਿਆਂ, ਟਕਸਾਲਾਂ ਅਤੇ
ਤਖਤਾਂ ਤੇ ਹੋਣ ਲੱਗਾ। ਇਵੇਂ ਇਸ ਨੂੰ ਸ਼ਰੇਆਮ ਪੜ੍ਹ ਕੇ, ਪੁਜਾਰੀ ਲਾਣਾ ਆਪਣੀਆਂ ਲੰਪਟ ਭਾਵਨਾਵਾਂ
ਨੂੰ ਸੰਤੁਸ਼ਟ ਕਰਨ ਲੱਗਾ।
ਸਮਾ ਬਦਲਿਆ, ਜਾਗ੍ਰਤੀ ਆਈ, ਬੰਦੇ ਅਤੇ ਬੀਬੀਆਂ, ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਦੀ ਸੋਝੀ
ਹਾਸਲ ਕਰਨ ਲਈ, ਗੁਰੂ ਗ੍ਰੰਥ ਸਾਹਿਬ ਨਾਲ ਜੁੜਨ ਲੱਗੇ। ਬਹੁਤ ਸਾਰੇ ਬੰਦਿਆਂ ਨੇ ਗੁਰੂ ਗ੍ਰੰਥ
ਸਾਹਿਬ ਜੀ ਦੀਆਂ ਬਾਣੀਆਂ ਦੇ ਅਲ਼ੱਗ-ਅਲੱਗ ਸਟੀਕ ਲਿਖੇ। ਕਈਆਂ ਨੇ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦੇ
ਸਟੀਕ ਵੀ ਲਿਖੇ, ਜਿਨ੍ਹਾਂ ਵਿਚੋਂ ਪ੍ਰੋ. ਸਾਹਿਬ ਸਿੰਘ ਜੀ ਦਾ “ਗੁਰੂ ਗ੍ਰੰਥ ਸਾਹਿਬ ਦਰਪਣ” ਜੋ
ਵਿਆਕਰਣ ਤੇ ਆਧਾਰਿਤ ਹੈ, ਬਹੁਤ ਸਲਾਹਿਆ ਗਿਆ। ਜਿਸ ਆਸਰੇ ਸਿੱਖਾਂ ਦੇ ਬਹੁਤ ਸਾਰੇ ਭੁਲੇਖੇ ਦੂਰ
ਹੋਏ। ਏਸੇ ਦੌੜ ਵਿੱਚ ਸਿੱਖਾਂ ਨੂੰ “ਬਚਿਤ੍ਰ ਨਾਟਕ “ਬਾਰੇ ਹੋਰ ਜਾਨਣ ਦੀ ਜਗਿਆਸਾ ਪੈਦਾ ਹੋਈ। ਪਰ
ਬਾਜ਼ਾਰ ਵਿੱਚ “ਦਸ ਗ੍ਰੰਥੀ” ਤੋਂ ਵੱਧ ਕੁੱਝ ਵੀ ਉਪਲੱਭਦ ਨਹੀਂ ਸੀ। ਜਾਂ ੳੇੁਸ ਦੀਆਂ ਕੁੱਝ
ਰਚਨਾਵਾਂ, “ਅੰਮ੍ਰਿਤ ਬਾਣੀ” ਨਾਮ ਦੀ, ਕੀਰਤਨ ਲਈ ਛਾਪੀ, ਸ਼ਬਦਾਂ ਦੀ ਪੋਥੀ ਵਿੱਚ ਵੀ ਸਨ।
ਇਸ ਚਾਹ ਅਧੀਨ ਹੀ, ਲੋਕਾਂ ਨੇ ਡੇਰਿਆਂ, ਨਿਹੰਗ ਛਾਉਣੀਆਂ ਅਤੇ ਤਖਤਾਂ ਤੇ ਪਰਕਾਸ਼ “ਬਚਿਤ੍ਰ ਨਾਟਕ”
(ਜਿਸ ਨੂੰ ਉਸ ਵੇਲੇ ਤੱਕ “ਦਸਮ ਗ੍ਰੰਥ” ਦਾ ਨਾਮ ਦਿੱਤਾ ਜਾ ਚੁੱਕਾ ਸੀ) ਨੂੰ ਪੜ੍ਹਨ ਦਾ ਉਪਰਾਲਾ
ਕੀਤਾ। ਜਿਸ ਵਿੱਚ ਉਨ੍ਹਾਂ ਨੇ ਸਥਾਪਤ ਪੁਜਾਰੀਆਂ ਕੋਲ ਬਚਿਤ੍ਰ ਨਾਟਕ ਦੀ ਸੰਥਿਆ ਦੀ ਗੱਲ ਕੀਤੀ। ਇਸ
ਹਾਲਤ ਵਿੱਚ ਅਨਪੜ ਕੇ ਪੁਜਾਰੀਆਂ ਦੇ ਕੰਨ ਖੜੇ ਹੋਏ।
ਉਨ੍ਹਾਂ ਨੇ ਇਸ ਲੰਪਟ ਮਈ ਪੁਸਤਕ ਨੂੰ ਆਮ ਬੰਦਿਆਂ ਅਤੇ ਖਾਸ ਤੌਰ ਤੇ ਬੀਬੀਆਂ ਦੀ ਪਹੁੰਚ ਤੋਂ
ਦੂਰ ਰੱਖਣ ਲਈ, ਇੱਕ ਵਿਧਾਨ ਬਣਾਇਆ, ਜਿਸ ਅਨੁਸਾਰ ਅਖੌਤੀ ਦਸਮ ਗ੍ਰੰਥ ਨੂੰ ਮੱਥਾ ਟੇਕਣ ਅਤੇ ਪੜ੍ਹਨ
ਲਈ ਪਜਾਮਾ ਲਾਹੁਣਾ, ਜ਼ਰੂਰੀ ਕਰਾਰ ਦਿੱਤਾ।
ਇਸ ਤਰ੍ਹਾਂ ਬਹੁਤ ਸਾਰਾ ਸਮਾ ਬੀਤ ਗਿਆ, ਪਰ ਆਜ਼ਾਦੀ ਮਗਰੋਂ, ਹਿੰਦੂਵਾਦੀਆਂ ਨੇ ਆਪਣਾ ਰੰਗ
ਵਿਖਾਉਣਾ ਸ਼ੁਰੂ ਕੀਤਾ, ਜਿਸ ਵਿੱਚ ਆਰ. ਐਸ. ਐਸ. ਨੇ ਬਚਿਤ੍ਰ ਨਾਟਕ, ਜਿਸ ਨੂੰ ਹੁਣ ਕਾਫੀ ਲੋਕ ਦਸਮ
ਗ੍ਰੰਥ ਦੇ ਨਾਮ ਨਾਲ ਜਾਣਦੇ ਸਨ (ਜਿਸ ਨੂੰ ਪੁਜਾਰੀਆਂ ਨੇ ਆਮ ਸੰਗਤ ਤਕ ਨਹੀਂ ਪਹੁੰਚਣ ਦਿੱਤਾ ਸੀ)
ਨੂੰ ਆਮ ਲੋਕਾਂ ਤਕ ਪਹੁੰਚਾਉਣ ਲਈ, ਉਸ ਦਾ ਪ੍ਰੋ. ਜੋਧ ਸਿੰਘ ਕੋਲੋਂ, ਹਿੰਦੀ ਵਿੱਚ ਟੀਕਾ ਕਰਵਾ ਕੇ
ਛਾਪ ਦਿੱਤਾ। ਇਸ ਦੌਰਾਨ ਹੀ ਇਸ ਦਾ ਨਾਮ ਦਸਮ ਗ੍ਰੰਥ ਤੋਂ “ਦਸਮ ਗੁਰੂ ਗ੍ਰੰਥ” ਫਿਰ “ਸ੍ਰੀ ਦਸਮ
ਗੁਰੂ ਗ੍ਰੰਥ ਸਾਹਿਬ” ਤੇ ਫਿਰ “ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ” ਹੋ ਗਿਆ।
ਹਿੰਦੂ ਸੰਗਠਨ ਆਰ, ਐਸ, ਐਸ, ਨੇ ਇੱਕ ਤੀਰ ਨਾਲ ਦੋ ਸ਼ਿਕਾਰ ਕਰਨ ਦਾ ਪ੍ਰੋਗਰਾਮ ਬਣਾਇਆ ਸੀ, ਇੱਕ
ਤਾਂ, ਅਕਾਲ ਤਖਤ ਸਾਹਿਬ ਦੇ ਸਿਧਾਂਤ ਨੂੰ ਰੋਲਣ ਲਈ ਬਣਾਏ ਸਿੱਖਾਂ ਦੇ ਪੰਜ ਤਖਤਾਂ ਵਾਙ, ਗੁਰੂ
ਗ੍ਰੰਥ ਸਾਹਿਬ ਦੇ ਫਲਸਫੇ ਨੂੰ ਰੋਲਣ ਲਈ ਪੰਜਾਂ ਗ੍ਰੰਥਾਂ ਦੀ ਸਥਾਪਨਾ ਵੱਲ ਪੈਰ ਵਧਾਉਣੇ,
(ਜਿਨ੍ਹਾਂ ਵਿਚੋਂ ਇਹ ਬਚਿਤ੍ਰ ਨਾਟਕ (ਦਸਮ ਗ੍ਰੰਥ ਦੀ ਆੜ ਵਿਚ) ਲਗ-ਭਗ ਸਥਾਪਤ ਹੋ ਚੁੱਕਾ ਹੈ ਅਤੇ
ਸਰਬਲੋਹ ਗ੍ਰੰਥ, ਕਤਾਰ ਵਿੱਚ ਲੱਗ ਚੁੱਕਾ ਹੈ) ਅਤੇ ਦੂਸਰਾ, ਸਿੱਖ ਸੰਗਤ ਨੂੰ ਇਸ ਲੱਚਰ ਗ੍ਰੰਥ ਨਾਲ
ਜੋੜ ਕੇ ਚ੍ਰਿਤਰ ਹੀਣ ਕਰ ਕੇ ਬ੍ਰਾਹਮਣ ਫਲਸਫੇ ਦਾ ਅਨੁਸਾਰੀ ਬਨਾਉਣਾ।
ਏਥੇ ਆ ਕੇ ਆਰ. ਐਸ. ਐਸ. ਧੋਖਾ ਖਾ ਗਈ, ਭਾਵੇਂ ਪੁਜਾਰੀ, ਬਹੁਤ ਪਹਿਲਾਂ ਹੀ ਲੰਪਟ ਹੋ ਗਏ ਸਨ, ਪਰ
ਸਿੱਖ ਅਜੇ ਚ੍ਰਿਤਰ ਹੀਣ ਨਹੀਂ ਹੋਏ ਸਨ। (ਇਹ ਗੱਲ ਵਖਰੀ ਹੈ ਕਿ ਇਹੀ ਕੰਮ ਅੱਜ ਉਸ ਨੇ ਮੀਡੀਏ
ਰਾਹੀਂ ਪੂਰਾ ਕਰ ਲਿਆ ਹੈ) ਇਸ ਵਿਭਚਾਰੀ ਕਿਤਾਬ ਦੇ ਸਿੱਖਾਂ ਵਿੱਚ ਪਹੁੰਚਣ ਨਾਲ, ਸਿੱਖਾਂ ਵਿੱਚ
ਹਲ-ਚਲ ਮਚ ਗਈ। ਜੋ ਵੀ ਇਸ ਨੂੰ ਪੜ੍ਹਦਾ ਹੈ, ਉਸ ਨੂੰ ਇਸ ਦੀ ਅਸਲੀਅਤ ਬਾਰੇ ਸੋਝੀ ਹੋ ਜਾਂਦੀ ਹੈ,
ਉਹੀ ਇਸ ਦੇ ਵਿਰੋਧ ਵਿੱਚ ਖੜਾ ਹੋ ਜਾਂਦਾ ਹੈ। ਏਵੇਂ ਇਹ ਇੱਕ ਲਹਿਰ ਬਣਦੀ ਜਾ ਰਹੀ ਹੈ।
ਹੁਣ ਹਾਲਤ ਇਹ ਹੈ ਕਿ, ਪੁਜਾਰੀ ਲਾਣਾ ਅਤੇ ਕੁੱਝ ਉਹ ਸਿੱਖ ਜੋ ਬ੍ਰਾਹਮਣੀ ਸੰਸਥਾਵਾਂ ਹੱਥ ਵਿਕੇ
ਹੋਏ ਹਨ, ਉਹੀ ਇਸ ਦੀ ਹਮਾਇਤ ਕਰ ਰਹੇ ਹਨ। ਦੋਵਾਂ ਦੀ ਆਪਣੀ ਆਪਣੀ ਮਜਬੂਰੀ ਹੈ। ਵਿਕਰੀ ਵਾਲਿਆਂ ਲਈ
ਪੈਸੇ ਦੀ ਮਜਬੂਰੀ ਹੈ ਅਤੇ ਪੁਜਾਰੀਆਂ ਨੂੰ ਇਹ ਮਜਬੂਰੀ ਹੈ ਕਿ ਜੇ ਉਹ ਅਸਲੀਅਤ ਸਵੀਕਾਰ ਕਰਦੇ ਹਨ
ਤਾਂ ਉਨ੍ਹਾਂ ਦਾ ਲੰਪਟ ਪੁਣਾ ਨੰਗਾ ਹੁੰਦਾ ਹੈ, (ਹਾਲਾਂਕਿ ਉਹ ਹੋਰ ਬਹੁਤ ਸਾਰੇ ਤਰੀਕਿਆਂ ਨਾਲ ਰੋਜ਼
ਜ਼ਾਹਰ ਹੋ ਰਿਹਾ ਹੈ) ਜਿਸ ਆਸਰੇ ਉਨ੍ਹਾਂ ਦੀ ਸਿੱਖੀ ਵਿਚੋਂ ਫੂਹੜੀ ਵਲ੍ਹੇਟੀ ਜਾਂਦੀ ਹੈ। ਜਿਸ ਨੂੰ
ਰੋਕਣ ਲਈ ਉਹ ਹਰ ਹੱਦ ਤਕ ਜਾ ਸਕਦੇ ਹਨ।
ਵਿਚਾਰਕਾਂ ਨੂੰ ਗਾਲ੍ਹਾਂ ਕੱਢਣ, ਧਮਕੀਆਂ ਦੇਣ ਤੋਂ ਅਗਾਂਹ ਲੰਘ ਕੇ, (ਹਿੰਦੂਤਵੀ ਏਜੈਂਸੀਆਂ ਦੀ
ਸ਼ਹਿ ਨਾਲ) ਉਹ ਵਿਚਾਰਕ ਸਿੱਖਾਂ ਦੇ ਗੱਲ ਵੀ ਪੈਣ ਲੱਗ ਪਏ ਹਨ। ਸਰਕਾਰੀ ਸਹਿਯੋਗ ਨਾਲ ਵਿਚਾਰਕ
ਸਿੱਖਾਂ ਤੇ ਕੇਸ ਬਣਾਏ ਜਾ ਰਹੇ ਹਨ। ਇਹ ਹੁਣ ਉਨ੍ਹਾਂ ਸਿੱਖਾਂ ਦੇ ਹੱਥ ਵਿੱਚ ਹੈ, ਜੋ ਪੁਜਾਰੀਆਂ
ਦੇ ਅੰਨ੍ਹੇ ਸਮੱਰਥਿਕ ਬਣੇ ਹੋਏ ਹਨ, ਕਿ ਉਹ ਸਿਆਣਪ ਕਰ ਕੇ, ਅਸਲੀਅਤ ਨੂੰ ਪਛਾਣਦਿਆਂ, ਪੰਥ ਨੂੰ
ਖਾਨਾ ਜੰਗੀ ਤੋਂ ਬਚਾ ਲੈਂਦੇ ਹਨ? ਜਾਂ ਪੁਜਾਰੀ ਲਾਣੇ ਦੇ ਢਹੇ ਚੜ੍ਹੇ, ਪੰਥ ਵਿੱਚ ਖਾਨਾਜੰਗੀ ਕਰਵਾ
ਦਿੰਦੇ ਹਨ?
ਹੁਣ ਸਿੱਖ ਜਾਗਰੂਕ ਹੋ ਚੁੱਕੇ ਹਨ, ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਨੂੰ ਘੇਰੀ ਧੁੰਦ ਨੇ ਛਟਣਾ ਹੀ
ਹੈ, ਸੱਚ ਦਾ ਸੂਰਜ ਨਿਕਲਣਾ ਹੀ ਹੈ।
ਅਮਰ ਜੀਤ ਸਿੰਘ ਚੰਦੀ
ਫੋਨ:- ੯੭੫੬੨ ੬੪੬੨੧
(03/10/10)
ਗੁਰਤੇਜ ਸਿੰਘ
ਪੰਥ-ਦਰਦੀਆਂ
ਦੇ ਧਿਆਨ ਹਿਤ
-ਗੁਰਤੇਜ ਸਿੰਘ
ਜਥੇਦਾਰ ਗੁਰਬਖ਼ਸ਼ ਸਿੰਘ ‘ਰਾਹੀ’
ਕੁਈ ਇੱਕ ਦਹਾਕੇ ਤੋਂ ਮਿਲਦੇ-ਗਿਲਦੇ ਰਹਿੰਦੇ ਹਨ। ਹੁਣ ਸਤੰਬਰ 28, 2010 ਨੂੰ ਆਏ ਤਾਂ ਕਾਫੀ
ਥੱਕੇ-ਥੱਕੇ ਸਨ। ਇਹ ਕੁਈ ਅਣਹੋਣੀ ਨਹੀਂ ਸੀ, ਓਹ ਸਾਢੇ 99 ਸਾਲ ਦੇ ਹੋ ਚੁੱਕੇ ਹਨ ਅਤੇ ਆਉਂਦੀ
ਅਪ੍ਰੈਲ ਵਿੱਚ ਪੂਰੇ ਸੌ ਵਰ੍ਹਿਆਂ ਦੇ ਹੋ ਜਾਣਗੇ ਓਸ ਤਰ੍ਹਾਂ ਰੱਬ ਨੇ ਚੰਗੀ ਸਿਹਤ ਬਖ਼ਸ਼ੀ ਹੈ ਅਤੇ
ਉਨ੍ਹਾਂ ਦਾ ਸਰੀਰ ਰੋਗ-ਰਹਿਤ ਹੈ। ਆਖਣ ਲੱਗੇ ਕਿ, ‘ਪ੍ਰੈਸ ਮਿਲਣੀ ਕਰ ਕੇ ਆ ਰਿਹਾ ਹਾਂ। 11 ਵਜੇ
ਦਾ ਸਮਾਂ ਸੀ ਪਰ ਪ੍ਰੈਸ ਵਾਲੇ ਲੇਟ ਆਏ ਅਤੇ ਆਏ ਵੀ ਇੱਕ-ਇੱਕ ਦੋ-ਦੋ ਕਰ ਕੇ ਹਾਲਾਂ ਕਿ ਸਮਾਂ ਸਭ
ਨਾਲ ਪਹਿਲਾਂ ਹੀ ਤੈਅ ਹੋ ਗਿਆ ਸੀ। ਮੈਨੂੰ ਸੱਤ-ਅੱਠ ਵਾਰ ਬੋਲਣਾ ਪਿਆ।” ਅੱਜ ਤੋਂ ਤੀਹ ਕੁ ਸਾਲ
ਪਹਿਲਾ ਪ੍ਰੈਸ ਐਨਾ ਗ਼ੈਰ ਜ਼ਿੰਮੇਵਾਰ ਨਹੀਂ ਸੀ। ਹੁਣ ਖ਼ਬਰਾਂ ਆਦਿ ਇਕੱਠੀਆਂ ਕਰਨ ਦੇ ਤੌਰ ਤਰੀਕੇ ਬਦਲ
ਚੁੱਕੇ ਹਨ। 25-30 ਸਾਲ ਦੇ ਨੌਜਵਾਨ ਮੀਡੀਆ-ਕਰਮੀ ਇੱਕ ਸਦੀ ਨੂੰ ਪਹੁੰਚੇ ਬਜ਼ੁਰਗ ਨੂੰ ਅੱਠ-ਨੌਂ
ਵਾਰ ਆਪਣੀ ਗੱਲ ਦੁਹਰਾਉਣ ਲਈ ਮਜਬੂਰ ਕਰਨ — ਇਹ ਤਾਂ ਬਹੁਤ ਹੀ ਮਾਮੂਲੀ ਘਟਨਾ ਸਮਝ ਕੇ ਵਿਸਾਰਨੀ
ਠੀਕ ਰਹੇਗੀ। ਵੈਸੇ ਵੀ ਜੇ ਸਾਰਾ ਸਮਾਜ ਹੀ ਬਜ਼ੁਰਗਾਂ ਪ੍ਰਤੀ ਨਿਰਦਈ ਪਹੁੰਚ ਰੱਖਦਾ ਹੈ ਤਾਂ ਆਖ਼ਰ
ਮੀਡੀਆ ਵਾਲੇ ਵੀ ਏਸੇ ਸਮਾਜ ਦਾ ਹਿੱਸਾ ਹਨ।
ਸਮੇਂ ਦੀ ਰੌਂਅ ਨੂੰ ਸਮਝਣ ਦੇ ਬਾਵਜੂਦ ਮੈਂ ਏਸ ਘਟਨਾ ਨੂੰ ਸਹਿਜੇ ਵਿੱਚ ਪ੍ਰਵਾਨ ਕਰਨ ਯੋਗ ਨਹੀਂ
ਸੀ ਸਮਝ ਰਿਹਾ ਜਦੋਂ ਕਿ ਏਸ ਤੋਂ ਵੀ ਵੱਡਾ ਧਮਾਕਾ ਅਗਲੇ ਦਿਨ ਹੋਣ ਵਾਲਾ ਸੀ ਜਿਸ ਦਾ ਮੈਨੂੰ ਓਸ
ਸਮੇਂ ਇਲਮ ਨਹੀਂ ਸੀ ਹੋ ਸਕਦਾ। ਰਾਹੀ ਜੀ ਨੇ ਮੈਨੂੰ ਆਪਣਾ ਬਿਆਨ ਵਿਖਾਇਆ ਜਿਸ ਨੂੰ ਨਸ਼ਰ ਕਰਨ ਹਿਤ
ਉਹ ਬਰਨਾਲੇ ਤੋਂ ਚੱਲ ਕੇ ਆਏ ਸਨ। ਬੜੇ ਸੁਚੱਜੇ ਢੰਗ ਨਾਲ ਛਪੇ ਦੋ ਵਰਕਿਆਂ ਵਿੱਚ ਰਾਹੀ ਨੇ ਪੰਥ ਦੀ
ਤਰਸਯੋਗ ਹਾਲਤ ਅਤੇ ਏਸ ਪ੍ਰਤੀ ਆਪਣੀ ਡੂੰਘੀ ਵੇਦਨਾ ਨੂੰ ਜ਼ੁਬਾਨ ਦਿੱਤੀ ਸੀ। ਮੈਨੂੰ ਜਾਪਿਆ ਜਿਵੇਂ
ਇਹ ਦੋ ਵਰਕੇ ਸਿੱਖ ਪੰਥ ਦੀ ਹੋਣੀ ਅਤੇ ਦਰਦ ਦਾ ਦਸਤਾਵੇਜ਼ ਹੋਣ। ਮੈਂ ਦੋਨਾਂ ਪੰਨਿਆਂ ਉੱਤੇ ਉਹਨਾਂ
ਕੋਲੋਂ ਦਸਤਖ਼ਤ ਕਰਵਾ ਲਏ ਤਾਂ ਕਿ ਮੌਜੂਦਾ ਇਤਿਹਾਸ ਦੇ ਕੀਮਤੀ ਪੰਨੇ ਸਮਝ ਕੇ ਇਹਨਾਂ ਨੂੰ ਸਾਂਭ ਲਿਆ
ਜਾਵੇ।
ਅਗਲੇ ਦਿਨ ਮੈਂ ਬੜੀ ਉਤਸੁਕਤਾ ਨਾਲ ਅਖ਼ਬਾਰ ਫ਼ਰੋਲੇ ਪਰ ਰਾਹੀ ਦਾ ਬਿਆਨ ਨਦਾਰਦ ਸੀ। ਆਪਣੇ ਮਨ ਵਿੱਚ
ਮੈਂ ਸੋਚਿਆ ਸੀ ਕਿ ਨਵੀਂ ਪੀੜ੍ਹੀ ਨੂੰ ਝੰਜੋੜਨ ਵਾਲੇ ਏਸ ਬਿਆਨ ਨੂੰ ਸਾਰਾ ਪ੍ਰੈੱਸ ਬੜੀ ਚੰਗੀ
ਤਰ੍ਹਾਂ ਛਾਪੇਗਾ — ਖ਼ਾਸ ਤੌਰ `ਤੇ ਏਸ ਲਈ ਕਿ ਉਹਨਾਂ ਕੋਲੋਂ ਵਾਰੀ-ਵਾਰੀ ਪੱਤਰਕਾਰ ਅੱਠ-ਸੱਤ ਵਾਰ
ਵੇਰਵੇ ਨਾਲ ਸੁਣ ਚੁੱਕੇ ਸਨ। ਮੇਰੇ ਕੋਲ ਪੰਜ ਹੀ ਅਖ਼ਬਾਰ ਆਉਂਦੇ ਹਨ ਅਤੇ ਉਹਨਾਂ ਵਿੱਚੋਂ ਕੇਵਲ ਇੱਕ
ਹੀ ਪੰਜਾਬੀ ਦਾ ਹੈ, ਏਸ ਲਈ ਮੈਂ ਸਮਝਿਆ ਕਿ ਸ਼ਾਇਦ ਇਤਫ਼ਾਕ ਨਾਲ ਇਹਨਾਂ ਅਖ਼ਬਾਰਾਂ ਨੇ ਨਹੀਂ ਛਾਪਿਆ
ਬਾਕੀ ਸਭ ਨੇ ਛਾਪਿਆ ਹੋਵੇਗਾ। ਮੇਰੇ ਨਾਲ ਕੰਮ ਕਰਨ ਵਾਲੇ ਸਹਿ-ਕਾਮਿਆਂ ਕੋਲੋਂ ਸ਼ਾਮ ਤੱਕ ਪਤਾ
ਚੱਲਿਆ ਕਿ ਕੇਵਲ ਦੋ ਪੰਜਾਬੀ ਅਖ਼ਬਾਰਾਂ ਨੇ ਹੀ ਇਹ ਬਿਆਨ ਛਾਪਿਆ ਹੈ। ਪੱਤਰਕਾਰਾਂ ਦੀ ਇਹ ਸਮਕਾਲੀ
ਇਤਿਹਾਸ ਨਾਲ ਤਾਂ ਹੈ ਹੀ ਸੀ, ਪਰ ਗੁਰਬਖ਼ਸ਼ ਸਿੰਘ ਰਾਹੀ ਨਾਲ ਵੀ ਇੱਕ ਕੋਝੀ ਟਿੱਚਰ ਸੀ।
ਪ੍ਰੈੱਸ ਦੀਆਂ ਅਜਿਹੀਆਂ ਅਣਗਹਿਲੀਆਂ ਦੇ ਸਬੰਧ ਵਿੱਚ ਮੈਂ ਪਿਛਲੇ ਵੀਹ-ਤੀਹ ਸਾਲਾਂ ਵਿੱਚ ਅਨੇਕਾਂ
ਬਿਆਨ, ਲੇਖ ਪੜ੍ਹ ਚੁੱਕਾ ਹਾਂ। ਅੱਠ-ਦਸ ਵਾਰ ਤਾਂ, ਕੇਵਲ ਸਮਕਾਲੀ ਵਰਤਾਰੇ ਦੀ ਸਨਦ ਸੰਭਾਲਣ ਦੇ
ਖਿਆਲ ਨਾਲ ਲਿਖ ਵੀ ਚੁੱਕਾ ਹਾਂ। ਜਿਹੜਾ ਮੀਡੀਆਂ ਸਿੱਖਾਂ ਨੂੰ ਪਰਾਇਆ ਅਤੇ ਸਿੱਖ ਸਰੋਕਾਰਾਂ ਨੂੰ
ਗ਼ੈਰ-ਪ੍ਰਸੰਗਕ ਸਮਝਣ ਲਈ ਬਜ਼ਿੱਦ ਹੈ, ਓਸ ਕੋਲੋਂ ਹੋਰ ਸਲੀਕਾ ਅਤੇ ਲੋਕ-ਰਾਜੀ ਕਦਰਾਂ ਕੀਮਤਾਂ ਦੀ
ਉਮੀਦ ਰੱਖਣਾ ਕੱਟੇ ਵਾਲੇ ਘਰੋਂ ਲੱਸੀ ਲੱਭਣ ਬਰਾਬਰ ਹੈ। ਦੋ ਅਖ਼ਬਾਰਾਂ ਵਿੱਚ ਛਪ ਜਾਣਾ ਵੀ ਕਾਫ਼ੀ
ਸੀ।
ਮੈਂ ਝੱਟ ਸੋਚਣ ਲੱਗ ਪਿਆ ਕਿ ਚਲੋ ਰਾਹੀ ਦਾ ਸੁਨੇਹਾ ਤਾਂ ਚਾਰੋ ਪਾਸੇ ਪਹੁੰਚ ਹੀ ਗਿਆ ਹੈ। ਮੈਨੂੰ
ਵੱਡੀ ਉਮੀਦ ਸੀ ਕਿ ਮਰਨ ਵਰਤ ਰੱਖਣ ਦੀ ਇੱਕ ਸੌਵੇਂ ਸਾਲ ਵਿੱਚ ਵਿਚਰ ਰਹੇ ਬਜ਼ੁਰਗ ਦੀ ਪੇਸ਼ਕਸ਼ ਪੰਥ
ਵਿੱਚ ਇੱਕ ਵਿਲੱਖਣ ਪਹੁੰਚ ਸਿਰਜੇਗੀ ਅਤੇ ਕਈ ਪੰਥ ਦੀ ਅਗਵਾਈ ਕਰਨ ਦੇ ਦਾਅਵੇਦਾਰ ਏਸ ਨੂੰ ਕੌਮੀ
ਮੁੱਦਿਆਂ ਨੂੰ ਉਭਾਰਨ ਲਈ ਵਰਤਣਗੇ; ਇੱਕ ਵਿਆਪਕ ਵਿਚਾਰ ਚਰਚਾ ਚੱਲ ਪਵੇਗੀ ਅਤੇ ਲੋਕਾਂ ਦਾ ਧਿਆਨ
ਉਮਰ ਦੇ ਲੋਕਾਂ ਦੇ ਮਨਾਂ ਨੂੰ ਵੀ ਵਿਚਲਤ ਕਰ ਰਹੀਆਂ ਹਨ। ਪੂਰੀ ਉਮੀਦ ਸੀ ਕਿ ਅਗਲੇ ਕੁੱਝ ਦਿਨ
ਰਾਹੀ ਦੀ ਪ੍ਰਸਥਿਤੀ ਬਾਰੇ ਕਾਫ਼ੀ ਚਰਚਾ ਹੋਵੇਗੀ। ਪਰ ਅਗਲੇ ਦਿਨ ਅਖ਼ਬਾਰ ਵਿੱਚ ਕੁਈ ਚਰਚਾ ਏਸ ਮਸਲੇ
ਉੱਤੇ ਨਹੀਂ ਸੀ। ਮੈਨੂੰ ਇਹ ਪ੍ਰਤੀਕਿਰਿਆ ਬੜੀ ਹੈਰਾਨੀਜਨਕ ਜਾਪੀ। ਕੀ ਪੰਥ ਦੀ ਹੋਣੀ ਨਾਲੋਂ ਹਰ
ਕਿਸੇ ਨੇ ਆਪਣਾ ਨਾਤਾ ਤੋੜ ਲਿਆ ਸੀ? ਮੈਂ ਆਪਣੇ-ਆਪ ਨੂੰ ਤਸੱਲੀ ਦਿੱਤੀ ਕਿ ਅਜਿਹਾ ਕੁੱਝ ਨਹੀਂ ਹੈ,
ਏਸ ਤੋਂ ਅਗਲੇ ਦਿਨ ਲਾਜ਼ਮੀ ਪ੍ਰੈੱਸ ਵਿੱਚ ਬਿਆਨਾਂ ਆਦਿ ਦਾ ਹੜ੍ਹ ਆਵੇਗਾ।
ਏਸ ਉਮੀਦ ਦਾ ਦੂਸਰਾ ਪਹਿਲੂ ਵੀ ਸੀ। ਉਹ ਇਹ ਕਿ 28 ਸਤੰਬਰ ਨੂੰ ਸਰਕਾਰੀ ਸ਼ਹੀਦ ਭਗਤ ਸਿੰਘ ਦਾ ਜਨਮ
ਦਿਨ ਵੀ ਸੀ। ਸਿੱਖ ਹਲਕਿਆਂ ਵਿੱਚ ਪੜ੍ਹੀਆਂ ਜਾਂਦੀਆਂ ਕਈ ਅਖ਼ਬਾਰਾਂ (ਮਸਲਨ ਪੰਜਾਬੀ ਟ੍ਰਿਬਿਊਨ)
ਵਿੱਚ ਭਗਤ ਸਿੰਘ ਸਬੰਧੀ ਘੱਟੋ-ਘੱਟ ਅੱਧੀ ਦਰਜਨ ਲੇਖ ਓਸ ਦੀਆਂ ਟੋਪੀ ਵਾਲੀਆਂ ਤਸਵੀਰਾਂ ਅਤੇ ਪੱਗ
ਵਾਲੀਆਂ ਤਸਵੀਰਾਂ ਸਮੇਤ ਲੇਖ, ਖ਼ਬਰਾਂ ਆਦਿ ਛਪ ਚੁੱਕੀਆਂ ਸਨ। ਖ਼ਾਮ ਖਿਆਲੀ ਸੀ ਕਿ ਇਹ ਤਾਂ ਸਭ ਨੂੰ
ਹੀ ਪਤਾ ਹੈ ਕਿ ਕੱਟੜ ਆਰੀਯਾ ਸਮਾਜੀ ਪਰਿਵਾਰ ਦੇ ਭਗਤ ਸਿੰਘ ਦੇ ਬਿੰਬ ਨੂੰ ਸਿੱਖ ਨੌਜਵਾਨਾਂ ਦੀਆਂ
ਪੱਗਾਂ ਲੁਹਾਉਣ ਲਈ ਵਰਤਿਆ ਜਾ ਰਿਹਾ ਹੈ। ਇਹਨੀਂ ਦਿਨੀਂ ਉਹਨਾਂ ਦੇ ਪ੍ਰਵਾਰ ਦੇ ਕਿਸੇ ਮੈਂਬਰ ਦਾ
ਇਹ ਬਿਆਨ ਵੀ ਛਪਿਆ ਕਿ ਭਗਤ ਸਿੰਘ ਦਾ ਰਿਸ਼ਤਾ ਆਰੀਆ ਸਮਾਜ ਨਾਲ ਸੀ ਨਾ ਕਿ ਸਿੱਖੀ ਨਾਲ। ਸ਼ਾਇਦ ਇਹ
ਟਿੱਪਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਸਾਲੇ ਗੁਰਮਿਤ ਪ੍ਰਕਾਸ਼ (ਸਤੰਬਰ 2010) ਵਿੱਚ
ਛਪੇ ਓਸ ਲੇਖ ਦੇ ਸੰਦਰਭ ਵਿੱਚ ਸੀ ਜਿਸ ਵਿੱਚ ਭਗਤ ਸਿੰਘ ਨੂੰ ਪੰਥਕ ਪ੍ਰਵਾਰ ਦਾ ਸੱਚਾ-ਸੁੱਚਾ,
ਦੁੱਧ ਨ੍ਹਾਤਾ ਸਿੱਖ ਦੱਸਿਆ ਗਿਆ ਸੀ। ਪਤਾ ਲੱਗਿਆ ਸੀ ਕਿ ਇਹ ਮਖੌਲ ਕਰਨ ਲਈ ਸ਼੍ਰੋਮਣੀ ਕਮੇਟੀ ਦੇ
ਪ੍ਰਧਾਨ ਨੇ ਮੀਟਿੰਗ ਕਰ ਕੇ ਰਸਾਲੇ ਦੇ ਸੰਪਾਦਕ ਨੂੰ ਖ਼ਾਸ ਹਦਾਇਤਾਂ ਕੀਤੀਆਂ ਸਨ। ਇਹਨਾਂ ਤੱਥਾਂ ਦੀ
ਚਾਨਣੀ ਵਿੱਚ ਤਾਂ ਜਾਪਦਾ ਸੀ ਕਿ ਸਖ਼ਤ ਪੰਥਕ ਪ੍ਰਤਿਕਰਮ ਨੂੰ ਕੁਈ ਰੋਕ ਨਹੀਂ ਸਕੇਗਾ।
ਅਗਲੇ ਦਿਨ ਰਾਹੀ ਦੇ ਬਿਆਨ ਸਬੰਧੀ ਪ੍ਰਤੀਕਰਮ ਵਾਂਗ ਇਹ ਘਟਨਾ ਵੀ ਸਮੁੱਚਾ ਪੰਥ ਅਤੇ ਏਸ ਦੀ ਅਗਵਾਈ
ਦੇ ਦਾਅਵੇਦਾਰ ਸ਼ੀਰੇ-ਮਾਦਰ ਸਮਝ ਕੇ ਨਿਗ਼ਲ ਗਏ ਸਨ। ਅਗਲੇ ਦਿਨ 30 ਸਤੰਬਰ ਦੀਆਂ ਅਖ਼ਬਾਰਾਂ ਇਹਨਾਂ
ਪ੍ਰਤੀਕਰਮਾਂ ਤੋਂ ਸੱਖਣੀਆਂ ਸਨ।
30 ਸਤੰਬਰ ਨੂੰ ਬਾਬਰੀ ਮਸਜਿਦ ਬਨਾਮ ਰਾਮ ਜਨਮ-ਭੂਮੀ ਬਾਰੇ ਇਲਾਹਾਬਦ ਹਾਈ ਕੋਰਟ ਨੇ ਫ਼ੈਸਲਾ ਕਰਨਾ
ਸੀ। ਉਮੀਦ ਸੀ ਕਿ ਏਸ ਅਹਿਮ ਮੁੱਦੇ ਨੂੰ ਨਾਲ ਮਿਲਾ ਕੇ ਹੀ ਪੰਥਕ ਪ੍ਰਤੀਕਰਮ ਆਉਣਗੇ। ਏਸ ਦਾ ਕਾਰਣ
ਵੀ ਸੀ। ਹਿੰਦੂਤਵ ਦੇ ਵਕੀਲਾਂ ਆਦਿ ਨੇ ਇਹ ਪ੍ਰਚਾਰ ਵੀ ਕੀਤਾ ਸੀ ਕਿ “ਗੁਰੂ ਨਾਨਕ ਵੀ ਅਯੋਧਿਆ ਆਏ
ਸਨ; ਗੁਰੂ ਤੇਗ ਬਹਾਦਰ ਵੀ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਬਾਬਰੀ ਮਸਜਿਦ ਸਬੰਧੀ ਇੱਕ
ਅੰਦੋਲਨ ਵੀ ਕੀਤਾ ਸੀ।” ਇਹ ਘਟਨਾਵਾਂ ਇਤਿਹਾਸਕ ਨਹੀਂ ਹਨ ਅਤੇ ਇਹ ਕੂੜ-ਪ੍ਰਚਾਰ ਸਿੱਖਾਂ ਨੂੰ ਓਸ
ਵਿਵਾਦ ਵਿੱਚ ਉਲਝਾਉਣ ਦੀ ਕੋਸ਼ਿਸ਼ ਵਿੱਚ ਕੀਤਾ ਗਿਆ ਸੀ ਜਿਸ ਦਾ ਕੁਈ ਤਰਕਸੰਗਤ ਹੱਲ ਮੌਜੂਦਾ ਹਿੰਦ
ਵਿੱਚ ਸੰਭਵ ਨਹੀਂ ਜਾਪਦਾ। ਉਮੀਦ ਸੀ ਕਿ ‘ਮਹਾਨ’ ਪੰਥਕ ਆਗੂ ਘੱਟੋ-ਘੱਟ ਏਸ ਮੁਆਮਲੇ ਪ੍ਰਤੀ ਤਾਂ
ਆਪਣੀ ਕੌਮ ਦੀ ਸਥਿਤੀ ਉੱਤੇ ਜ਼ਰੂਰ ਚਾਨਣਾ ਪਾਉਣਗੇ। ਇਹ ਢੁਕਵਾਂ ਮੌਕਾ ਵੀ ਸੀ। 30 ਸਤੰਬਰ ਦੀਆਂ
ਅਖ਼ਬਾਰਾਂ ਨੇ ਇਹਨਾਂ ਉਮੀਦਾਂ ਉੱਤੇ ਤਾਂ ਪਾਣੀ ਫੇਰ ਹੀ ਦਿੱਤਾ ਸੀ, ਇੱਕ ਅਕਤੂਬਰ ਦੀਆਂ ਅਖ਼ਬਾਰਾਂ
ਕੋਲ ਵੀ ਉਪਰੋਕਤ ਤਿੰਨਾਂ ਮਸਲਿਆਂ ਸੰਬੰਧੀ ਸਿੱਖ ਪ੍ਰਤੀਕਰਮ ਨਾਂ ਦੀ ਕੁਈ ਚੀਜ਼ ਨਹੀਂ ਸੀ।
ਜੇ ਸੋਚੀਏ ਕਿ ਸਾਰੇ ਪੰਥਕ ਨੇਤਾ-ਸਮੂਹ ਵੱਡੇ ‘ਦੇਸ਼ ਭਗਤ’ ਹੋ ਗਏ ਹਨ ਤਾਂ ਚੀਨ ਦੇ ਅਰੁਣਾਚਲ ਅਤੇ
ਕਸ਼ਮੀਰ ਦੇ ਇੱਕ ਹਿੱਸੇ ਉੱਤੇ ਕਬਜ਼ਾ ਕਰਨ ਦੀਆਂ ਕੁਚਾਲਾਂ ਦੇ ਵਿਰੋਧ ਵਿੱਚ ਇਹਨਾਂ ਵੱਲੋਂ ਬਿਆਨ ਆਦਿ
ਆਉਣੇ ਲਾਜ਼ਮੀ ਸਨ। ਇਹ ਖ਼ਬਰਾਂ ਵੀ ਇਹਨੀਂ ਦਿਨੀਂ ਅਖ਼ਬਾਰਾਂ ਨੇ ਬਹੁਤ ਉਛਾਲੀਆਂ ਸਨ। ਨਾਲ ਹੀ
ਦੇਸ਼ਭਗਤੀ ਦੀ ਚਰਮ ਸੀਮਾ ਸਮਝੀਆਂ ਜਾਂਦੀਆਂ ਕੌਮਨਵੈਲਥ ਖੇਡਾਂ ਬਾਰੇ ਵੀ ਐਰੇ-ਗੈਰੇ ਤੋਂ ਲੈ ਕੇ
ਨੱਥੂ ਖੈਰੇ ਤੱਕ ਦੇ ਬਿਆਨ ਆ ਚੁੱਕੇ ਸਨ। “ਡਾਲਾ ਸੰਗ ਪੇਡਾ” ਗਟਕਾਉਣ ਵਾਲੇ ਵੱਡੇ ਮਹਾਂਰਥੀ
ਕਲਮਾਡੀ ਅਤੇ ਓਸ ਦੇ ਸਾਥੀਆਂ ਵੱਲੋਂ ਛੋਟੀ-ਮੋਟੀ ਭਾਨ ਛਕਣ ਵਿਰੁੱਧ, ਗਹਿਰ-ਗੰਭੀਰ ਮੁੱਦ੍ਰਾਵਾਂ
ਗ੍ਰਹਿਣ ਕਰ ਕੇ ਕੰਨ ਪਾੜਵੀਂ ਆਵਾਜ਼ ਵਿੱਚ ਰੌਲਾ ਪਾ ਚੁੱਕੇ ਸਨ। ਏਸ ਵਿਸ਼ੇ ਉੱਤੇ ਵੀ ਸਿੱਖ
ਪ੍ਰਤੀਕਰਮ ਕਦੇ ਨਹੀਂ ਸੀ ਆਇਆ।
ਹੁਣ ਇਹ ਸਾਰਾ ਵਰਤਾਰਾ ਵੇਖ ਕੇ ਸਾਡੇ ਵਿਸ਼ਲੇਸ਼ਣਕਾਰਾਂ ਨੂੰ ਕਲਮਾਂ ਚੁੱਕ ਕੇ ਮੈਦਾਨ ਵਿੱਚ ਇਹ ਦੱਸਣ
ਲਈ ਨਿੱਤਰਨਾ ਚਾਹੀਦਾ ਹੈ ਕਿ ਆਖ਼ਰ ਏਸ ਵਿਆਪਕ ਬਿਮਾਰੀ ਦਾ ਇਲਾਜ ਲੱਭਣ ਦੀ ਲੋੜ ਹੈ ਜਾਂ ਕਿ ਪੰਥਕ
ਅਖਵਾਉਣ ਵਾਲੀਆਂ ਜਥੇਬੰਦੀਆਂ ਅਤੇ ਉਹਨਾਂ ਦੀ ਸਿਆਸਤ ਦਾ ਪੋਸਟਮਾਰਟਮ ਕਰਨ ਦੀ ਲੋੜ ਹੈ। ਮੈਂ ਸ਼ਬਦ
`ਚੀਰਫ਼ਾੜ’ ਹੀ ਲਿਖਣ ਲੱਗਿਆ ਸੀ ਪਰ ਚਾਰੇ ਪਾਸੇ ਨਿਗਾਹ ਮਾਰਨ ਤੋਂ ਬਾਅਦ ਵੀ ਕਿਤੇ ਹਿਲਜੁਲ ਹੁੰਦੀ
ਨਜ਼ਰ ਨਹੀਂ ਆਈ ਤਾਂ ਮੈਂ ‘ਪੋਸਟਮਾਰਟਮ’ ਲਫ਼ਜ਼ ਵਰਤਣਾ ਹੀ ਯੋਗ ਸਮਝਿਆ। ਸਭ ਨੂੰ ਪਤਾ ਹੀ ਹੈ ਕਿ ਪੰਥਕ
ਨੌਜਵਾਨਾਂ ਨੂੰ ਤਾਂ ਜਿਊਂਦਿਆਂ ਨੂੰ ਹੀ ਕਈ ਵਾਰੀਂ ਪੋਸਟਮਾਰਟਮ ਦੀਆਂ ਮੇਜਾਂ ਉੱਤੇ ਸੁੱਟਿਆ ਜਾ
ਚੁੱਕਾ ਹੈ। ਪੰਥਕ ਜਥੇਬੰਦੀਆਂ ਵੀ ਤਾਂ ਉਹਨਾਂ ਦੀਆਂ ਹੀ ਹਨ। ਇਹਨਾਂ ਪ੍ਰਤੀ ਸੰਕੇਤਕ ਭਾਸ਼ਾ ਵਰਤ
ਲੈਣਾ ਕਿਉਂ ਮਾੜਾ ਹੈ?
ਸਭ ਪੰਥਕ ਜਥੇਬੰਦੀਆਂ (ਅਖ਼ੌਤੀ ਅਤੇ ਅਸਲ) ਨੂੰ ਨਸ਼ਤਰ ਲਾ-ਲਾ ਕੇ ਦੁਸ਼ਮਣ ਤਾਂ ਪਰਖਣਗੇ ਹੀ, ਮੇਰੇ
ਵਰਗੇ ਤਾਂ ਸਦਾ ਤੋਂ ਕਲਮੀ ਚੋਭਾਂ ਲਾ ਕੇ ਕੰਮ ਚਲਾਉਂਦੇ ਰਹੇ ਹਨ। ਹੁਣ ਉਹ ਵੀ ਖ਼ਤਮ ਹੁੰਦੀਆਂ ਜਾ
ਰਹੀਆਂ ਹਨ। ਵਿਅੰਗ ਕੱਸਣ ਨੂੰ ਵੀ ਦਿਲ ਕਰਦਾ ਹੈ ਅਤੇ ਸਥਿਤੀ ਉੱਤੇ ਰੋਣ ਨੂੰ ਵੀ। ਸਾਰਾ ਸਿਲਸਿਲਾ
ਬੰਦ ਕਰ ਕੇ ਮੈਂ ਕੇਵਲ ਏਸ ਦੇ ਨਾਲ ਜਥੇਦਾਰ ਰਾਹੀ ਦੀ ਜੀਵਨੀ ਨੂੰ ਨੱਥੀ ਕਰਦਾ ਹਾਂ ਅਤੇ ਨਾਲ ਹੀ
ਉਹਨਾਂ ਦੇ ਸੌ ਨਘੋਚਾਂ ਨੂੰ ਚੀਰ ਕੇ ਦਿਲ ਨੂੰ ਟੁੰਬ ਜਾਣ ਵਾਲੇ ਬਿਆਨ ਨੂੰ ਵੀ। ਇਹ ਸਭ ਕੁੱਝ ਆਪਣੇ
ਪੰਥ ਦੇ ਆਗੂਆਂ ਅੱਗੇ ਪਰੋਸ ਕੇ ਮੈਂ ਇੱਕੋ ਹੀ ਸਵਾਲ ਪੁੱਛਣ ਦਾ ਚਾਹਵਾਨ ਹਾਂ ਕਿ:
ਕੀ ਕਿਸੇ ਨੁਕਤੇ ਉੱਤੇ ਆ ਕੇ ਆਪਣੇ ਜਾਗਣ ਦੀ ਸੰਭਾਵਨਾ ਹੈ ਜਾਂ ਕਿ ਜ਼ਬਾਨ ਤੋਂ ਆਜ਼ਾਦੀ, ਆਜ਼ਾਦੀ
ਕੂਕਦੇ, ਸੰਪੂਰਣ ਪ੍ਰਭੂਸੱਤਾ ਲੋਚਦੇ ਅਸੀਂ ਪੱਕੇ ਤੌਰ ਉੱਤੇ ਨਿਰਜਿੰਦ ਹੋ ਕੇ ਗੋਰਾਂ ਮੱਲ ਚੁੱਕੇ
ਹਾਂ?
1 ਅਕਤੂਬਰ, 2010
(03/10/10)
ਬਸੰਤ ਕੌਰ ਫ਼ਰੀਦਾਬਾਦ
ਅਕਾਲੀ ਸਰਕਾਰ ਧਾਰਾ ੨੯੫ ਏ ਵਿੱਚ ਸੋਧਾਂ ਰਾਹੀਂ ਸੱਚ `ਤੇ ਪਾਬੰਦੀ ਲਾਉਣ ਦੀ ਸਾਜਿਸ਼ ਰਚ ਰਹੀ ਹੈ:
ਸ. ਉਪਕਾਰ ਸਿੰਘ
ਸਪੋਕਸੈਨ ਸੱਚ ਦੀ ਆਵਾਜ਼ ਦਾ ਮੋਹਰੀ ਸਿਪਾਹੀ ਹੈ ਉਸਨੂੰ ਇੱਕਲਾ ਨਾ ਸਮਝਣਾ
(੧ ਅਕਤੂਬਰ ੨੦੧੦ ਬਸੰਤ ਕੌਰ ਫ਼ਰੀਦਾਬਾਦ)
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਮੁੱਖ ਸੇਵਾਦਾਰ ਸ. ਉਪਕਾਰ
ਸਿੰਘ ਫ਼ਰੀਦਾਬਾਦ ਨੇ ਕੀਤਾ। ਉਨ੍ਹਾਂ ਕਿਹਾ ਕਿ ਸਚ ਨੂੰ ਦਬਾਉਣ ਲਈ ਜਦ ਅਕਾਲ ਤਖ਼ਤ ਦੇ ਨਾਂ ਹੇਠ
ਜਾਰੀ ਕੀਤੇ ਕੂੜਨਾਮੇ ਸਿੱਖ ਸੰਗਤ ਨੇ ਨਕਾਰ ਦਿੱਤੇ ਤਾਂ ਪੁਜਾਰੀ ਵਰਗ ਨੂੰ ਬਚਾਉਣ ਲਈ ਅਸਿੱਧੇ ਤੌਰ
`ਤੇ ਅਕਾਲੀ ਸਰਕਾਰ ਧਾਰਾ ੨੯੫ ਏ ਵਿੱਚ ਸੋਧਾਂ ਰਾਹੀਂ ਸੱਚ `ਤੇ ਪਾਬੰਦੀ ਲਾਉਣ ਦੀ ਸਾਜਿਸ਼ ਰਚ ਰਹੀ
ਹੈ। ਉਨ੍ਹਾਂ ਕਿਹਾ ਕਿ ਵੱਡਾ ਬਾਦਲ ਤਾਂ ਉਮਰ ਵਧੇਰੀ ਹੋਣ ਕਰਕੇ ਡੋਰਾ ਹੋ ਚੁਕਿਆ ਹੈ ਉਸਨੂੰ ਗੁਰੂ
ਨਾਨਕ ਦੀ ਇਨਕਲਾਬੀ ਬਾਣੀ ਦੀ ਵਿਆਖਿਆ ਸੁਣਾਈ ਨਹੀਂ ਦੇਂਦੀ ਪਰ ਕੀ ਛੋਟਾ ਬਾਦਲ ਵੀ ਗੁਰੂ ਨਾਨਕ ਦੀ
ਆਵਾਜ਼ ਨੂੰ ਦਬਾਉਣ ਲਈ ਧਾਰਾ ੨੯੫ ਏ ਵਿੱਚ ਸੋਧਾਂ ਦਾ ਸਹਾਰਾ ਲੈ ਕੇ ਬ੍ਰਾਹਮਣਵਾਦੀ ਸੋਚ ਨੂੰ ਸਿੱਖੀ
`ਤੇ ਲਾਗੂ ਕਰਾਉਣ ਲਈ ਅੰਨ੍ਹਾ ਹੋ ਚੁੱਕਿਆ ਹੈ? ਉਨ੍ਹਾਂ ਕਿਹਾ ਕਿ ਅਖੌਤੀ ਅਕਾਲਿਓ! ਜੇਕਰ ਸੱਚ ਨੂੰ
ਗਲਤ ਕਾਨੂੰਨਾਂ ਰਾਹੀਂ ਦਬਾਉਣ ਦੀ ਕੋਸ਼ਿਸ਼ ਕੀਤੀ ਤਾਂ ਗੁਰੂ ਨਾਨਕ ਦਾ ਸਿੱਖ ਗੁਰੂ ਨਾਨਕ ਵਾਂਗ
ਜੇਲਾਂ ਵਿੱਚ ਚੱਕੀ ਪੀਸਣ ਲਈ ਤਿਆਰ ਹੈ। ਤੁਸੀਂ ਆਪਣੀ ਜੇਲਾਂ ਵਿੱਚ ਬਾਬਰ ਵਾਂਗ ਚੱਕੀਆਂ ਇਕੱਠੀਆਂ
ਕਰੋ ਤੁਹਾਡੀਆਂ ਚੱਕੀਆਂ ਦੀ ਗਿਣਤੀ ਤੋਂ ਜਿਆਦਾ ਗੁਰੂ ਨਾਨਕ ਦੇ ਸਿੱਖ ਸੱਚ ਦੀ ਖਾਤਰ ਜੇਲਾਂ ਭਰਣ
ਨੂੰ ਤਿਆਰ ਹਨ। ਬਸ ਤੁਸੀਂ ਬਾਬਰ ਬਣਨ ਲਈ ਉਦਮ ਜਾਰੀ ਰਖੋ। ਸ. ਉਪਕਾਰ ਸਿੰਘ ਨੇ ਕਿਹਾ ਕਿ ਸਪੋਕਸੈਨ
ਸੱਚ ਦੀ ਆਵਾਜ਼ ਦਾ ਮੋਹਰੀ ਸਿਪਾਹੀ ਹੈ ਉਸਨੂੰ ਇੱਕਲਾ ਨਾ ਸਮਝਣਾ। ਸਿਪਾਹੀਆਂ ਦੀ ਗਿਣਤੀ ਤੁਹਾਡੇ
ਕਾਫਲੇ ਤੋਂ ਜਿਆਦਾ ਹੈ ਹੁਣ ਵੀ ਪੁਜਾਰੀਆਂ ਨੂੰ ਬਚਾਉਣ ਲਈ ਗੁਰੂ ਨਾਨਕ ਵਿਚਾਰਧਾਰਾ ਨਾਲ ਟਕਰ ਨਾ
ਲਵੋ। ਕਿਉਂਕਿ ਗੁਰੂ ਨਾਨਕ ਹੀ ਸੀ ਜਿਨ੍ਹਾਂ ਨੇ ਛੋਟੀ ਉਮਰ ਵਿੱਚ ਜਨੇਉ ਦਾ ਖੰਡਨ ਕੀਤਾ, ਹਰਿਦੁਆਰ
ਜਾ ਕੇ ਪੰਡਤਾਂ ਦੇ ਹੁਕਮ ਤੋਂ ਉਲਟ ਪੁਠਾ ਪਾਣੀ ਦਿੱਤਾ ਜਿਸ ਕਰ ਕੇ ਲੱਖਾਂ ਸ਼ਰਧਾਲੂਆਂ ਦੀ ਆਸਥਾ
ਨੂੰ ਸੱਟ ਲਗੀ ਸੀ। ਪਰ ਬਾਵਜੂਦ ਵਕਤ ਦੀ ਹਕੂਮਤ ਵੱਲੋਂ ਗੁਰੂ ਨਾਨਕ `ਤੇ ੨੯੫ ਧਾਰਾ ਦਾ ਹਮਲਾ ਨਹੀਂ
ਸੀ ਕੀਤਾ ਗਿਆ। ਅੱਜ ਅਖੌਤੀ ਅਕਾਲੀਆਂ ਦੀ ਸ਼ਹਿ `ਤੇ ਬ੍ਰਾਹਮਣਵਾਦੀ ਸੋਚ ਬੀਜੇਪੀ ਗੁਰੂ ਨਾਨਕ ਦੇ
ਸੱਚ `ਤੇ ਪਾਬੰਦੀ ਲਾਉਣ ਵਿੱਚ ਸਫਲ ਹੋ ਰਹੀ ਹੈ ਜਿਸਦਾ ਜਵਾਬ ਸਿੱਖਾਂ ਦੀ ਜਾਗਰੂਕ ਪੰਥਕ ਧਿਰਾਂ
ਵਲੋਂ ਦਿੱਤਾ ਜਾਵੇਗਾ।
(29/09/10)
ਅਮਰ ਜੀਤ ਸਿੰਘ ਚੰਦੀ
ੴ
ਸਤਿ ਗੁਰ ਪ੍ਰਸਾਦਿ
ਬਾਦਲ, ਸਪੋਕਸਮੈਨ ਅਤੇ ਬੰਗਲਾ ਸਾਹਿਬ
ਬਹੁਤ ਦਿਨਾਂ ਤੋਂ ਦੁਨੀਆਂ ਵਿੱਚ ਇਹੀ ਗਲਤ ਫਹਿਮੀ ਪਲ ਰਹੀ ਹੈ ਕਿ ਪੰਜਾਬ ਵਿਚਲਾ
ਬਾਦਲ ਰਾਜ ਸਿੱਖਾਂ ਦਾ ਰਾਜ ਹੈ।
ਆਉ ਇਸ ਦੇ ਕੁੱਝ ਤੱਥਾਂ ਤੇ ਵਿਚਾਰ ਕਰੀਏ।
ਬਾਦਲ ਜੀ ਦਾ ਇੱਕ ਨੁਕਾਤੀ ਪ੍ਰੋਗਰਾਮ ਹੈ, “ਸੱਤਾ ਦੀ ਕੁਰਸੀ” ਜਿਸ ਅਸਰੇ ਵੱਧ ਤੋਂ ਵੱਧ ਧਨ ਇਕੱਠਾ
ਕੀਤਾ ਜਾ ਸਕੇ। ਭਾਰਤ ਦੀ ਸਿਆਸਤ ਦੇ ਹਿਸਾਬ ਨਾਲ ਇਸ ਵਿੱਚ ਕੋਈ ਬੁਰਾਈ ਨਹੀਂ, ਕਿਉਂਕਿ ਭਾਰਤ ਦਾ
ਹਰ ਸਿਆਸਤਦਾਨ (ਉਂਗਲੀਆਂ ਤੇ ਗਿਣੇ ਜਾਣ ਵਾਲੇ, ਕੁੱਝ ਨੂੰ ਛੱਡ ਕੇ) ਜ਼ਮੀਰ ਨੂੰ ਵੇਚ ਰਿਹਾ ਹੈ,
ਦੇਸ਼ ਨੂੰ ਵੇਚ ਰਿਹਾ ਹੈ। ਕਿਸ ਚੀਜ਼ ਲਈ? ਸਿਰਫ ਪੈਸੇ ਲਈ। ਇਸ ਦਾ ਹੀ ਨਤੀਜਾ ਹੈ ਕਿ ਅੱਜ ਭਾਰਤ ਦਾ
ਸਾਰਾ ਸਰਮਾਇਆ, ਸਿਆਸਤਦਾਨਾਂ, ਵੱਡੇ ਧਨਾਢ ਫੈਕਟਰੀ ਵਾਲਿਆਂ ਅਤੇ ਵੇਹਲੜ ਡੇਰੇਦਾਰ ਸਾਧਾਂ ਦੇ ਹੱਥ
ਵਿੱਚ ਸਿਮਟ ਕੇ ਰਹਿ ਗਿਆ ਹੈ। ਪਰ ਸਿੱਖੀ ਅਨੁਸਾਰ ਇਹ ਕਰਮ ਇੱਕ ਸਿੱਖ ਦਾ ਨਹੀਂ ਹੋ ਸਕਦਾ, ਜਿਸ ਕਰ
ਕੇ ਸ੍ਰ. ਪਰਕਾਸ਼ ਸਿੰਘ ਬਾਦਲ ਨੂੰ ਇੱਕ “ਭੇਖੀ ਸਿੱਖ” ਤਾਂ ਆਖਿਆ ਜਾ ਸਕਦਾ ਹੈ, ਪਰ ਇੱਕ ਗੁਰਸਿੱਖ
ਨਹੀਂ ਕਿਹਾ ਜਾ ਸਕਦਾ।
ਇਵੇਂ ਹੀ ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਕੰਮ ਹੈ, ਗੁਰਦਵਾਰਿਆਂ ਦੀ ਸੰਭਾਲ ਕਰਨਾ,
ਸਿੱਖਾਂ ਦੇ ਦਸਵੰਧ ਦੇ ਪੈਸੇ ਨੂੰ, ਸਿੱਖੀ ਅਤੇ ਇੰਸਾਨੀਅਤ ਦੀ ਭਲਾਈ ਲਈ ਵਰਤਣਾ। ਪਰ ਬਾਦਲ ਨੇ
ਸਿਆਸੀ ਚਲਾਕੀਆਂ ਰਾਹੀਂ, (ਸ਼ਰੇਆਮ ਭਾਰਤ ਦੇ ਵਿਧਾਨ ਨੂੰ ਟਿੱਚ ਸਮਝਦੇ, ਆਪਣੀ ਪਾਰਟੀ ਦੇ ਦੋ ਵਿਧਾਨ
(ਜਿਵੇਂ ਹਾਥੀ ਦੇ ਖਾਣ ਦੇ ਦੰਦ ਹੋਰ ਹੁੰਦੇ ਹਨ ਅਤੇ ਵਿਖਾਉਣ ਦੇ ਹੋਰ) ਰੱਖੇ ਹੋਏ ਹਨ। ਜਿਸ ਨੂੰ
ਇਸ ਵਰਗੇ ਹੀ ਸਿਆਸਤਦਾਨ, ਵੇਖ ਕੇ ਵੀ ਅਣਡਿਠ ਕਰ ਰਹੇ ਹਨ, ਕਿਉਂਕਿ ਇਸ ਨਾਲ ਉਨ੍ਹਾਂ ਦਾ ਕੌਈ
ਨੁਕਸਾਨ ਨਹੀਂ ਹੋ ਰਿਹਾ। ਬਲਕਿ ਬਹੁ ਗਿਣਤੀ ਦਾ ਤਾਂ ਭਲਾ ਹੀ ਹੋ ਰਿਹਾ ਹੈ, ਕਿਉਂਕਿ ਇਸ ਨਾਲ
ਸਿੱਖਾਂ ਦੀ ਤਰੱਕੀ ਤੇ ਰੋਕ ਲੱਗ ਰਹੀ ਹੈ, ਜੋ ਬਹੁ ਗਿਣਤੀ ਦੇ ਏਜੈਂਡੇ ਅਨੁਸਾਰ ਹੀ ਹੈ।) ਧੋਖੇ
ਨਾਲ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਕੀਤਾ ਹੋਇਆ ਹੈ, ਜਿਸ ਆਸਰੇ ਉਹ ਸਿੱਖਾਂ ਦੇ ਦਸਵੰਧ ਦੇ ਅਰਬਾਂ
ਰੁਪਏ, ਆਪਣੇ ਨਿੱਜ ਦੀ ਭਲਾਈ ਤੇ ਲਗਾ ਰਿਹਾ ਹੈ। ਗੁਰਦਵਾਰਿਆਂ ਦੀ ਹਜ਼ਾਰਾਂ ਏਕੜ ਜ਼ਮੀਨ, ਟਰੱਸਟਾਂ
ਦੀ ਆੜ ਵਿੱਚ ਆਪਣੇ ਝੋਲੀ ਚੁੱਕਾਂ ਨੂੰ ਦਿੱਤੀ ਹੋਈ ਹੈ। ਇਸ ਹਿਸਾਬ ਨਾਲ ਤਾਂ ਬਾਦਲ, ਸਿੱਧੇ ਰੂਪ
ਵਿਚ, ਭੇਖੀ ਸਿੱਖ ਤੋਂ ਅਗਾਹ ਟੱਪ ਕੇ ਇੱਕ “ਸਿੱਖ ਦੋਖੀ” ਹੈ। ਜਿਸ ਬਾਰੇ ਦੁਨੀਆਂ ਦੇ ਲੋਕਾਂ ਨੂੰ
ਜਾਨਣਾ ਬਣਦਾ ਹੈ।
ਇਸ ਨੇ ਆਪਣੀ ਕੁਰਸੀ ਖਾਤਰ, ਸ਼ਹੀਦ ਊਧਮ ਸਿੰਘ ਨਗਰ ਦੀਆਂ ਘੱਟ ਗਿਣਤੀਆਂ ਨੂੰ ਇੰਸਾਫ ਦੇਣ ਦੀ ਥਾਂ,
ਊਧਮ ਸਿੰਘ ਨਗਰ ਦੀ ਵਸੋਂ ਦੇ ੯੦ % ਦੇ ਵਿਰੋਧ ਦੇ ਬਾਵਜੂਦ, ਊਧਮ ਸਿੰਘ ਨਗਰ ਨੂੰ ਉਤਰਾਖੰਡ ਨਾਲ
ਮਿਲਾ ਕੇ, ਓਥੋਂ ਦੇ ਵਾਸੀਆਂ ਦੇ ਗੱਲ ਵਿੱਚ ਸਦੀਵੀ ਗੁਲਾਮੀ ਦਾ ਪਟਾ ਪਾ ਦਿੱਤਾ ਹੈ। ਉਤਰਾਖੰਡ
ਸਰਕਾਰ ਅੱਜ ਊਧਮ ਸਿੰਘ ਨਗਰ ਵਾਸੀਆਂ ਕੋਲੋਂ, ਸਰਕਾਰੀ ਨੌਕਰੀ ਲਈ ਦਰਖਾਸਤ ਲਾਉਣ ਲਈ, ੪੦ ਸਾਲ
ਪਹਿਲਾਂ ਦਾ (ਏਥੇ ਰਹਿਣ ਦਾ) ਪਰਮਾਣ ਪੱਤ੍ਰ ਮੰਗ ਰਹੀ ਹੈ।
ਇਹ ਤਾਂ ਗੱਲ ਸੀ ਦੁਨੀਆਂ ਦਾ ਭੁਲੇਖਾ ਦੂਰ ਕਰਨ ਦੀ ਕਿ, ਪੰਜਾਬ ਵਿੱਚ ਇੱਕ ਸਿੱਖ “ਬਾਦਲ” ਦੀ
ਹਕੂਮਤ ਹੈ।
ਅਤੇ ਭਾਰਤ ਦੇ ਸਿਆਸਤਦਾਨਾਂ ਦਾ ਇੱਕ ਪੱਖ।
ਹੁਣ ਵੇਖਦੇ ਹਾਂ ਭਾਰਤ ਦੀ ਜਮਹੂਰੀਅਤ ਦੇ ਬਾਕੀ ਪਾਵਿਆਂ ਨੂੰ ਵੀ।
ਭਾਰਤ ਦੀ ਨਿਆਂਪਾਲਿਕਾ ਸ਼ੁਰੂ ਤੋਂ ਹੀ ਸਿਆਸਤਦਾਨਾਂ ਦੇ ਹੱਥਾਂ ਦਾ ਖਿਡੌਣਾ ਬਣੀ ਹੋਈ ਹੈ, ਜਿਸ ਨੇ
ਆਜ਼ਾਦੀ ਮਿਲਣ ਸਾਰ ਹੀ, ਸਾਰੇ ਕਾਨੂਨ ਛਿੱਕੇ ਤੇ ਟੰਗ ਕੇ ਸਿਰਦਾਰ ਕਪੂਰ ਸਿੰਘ (ਅੰਗਰੇਜ਼ਾਂ ਵੇਲੇ ਦੇ
ਆਈ. ਸੀ. ਐਸ. ਅਫਸਰ) ਨਾਲ, ਹਰ ਕਦਮ ਤੇ ਧੱਕਾ ਕਰ ਕੇ, ਦਰਸਾ ਦਿੱਤਾ ਸੀ ਕਿ ਆਜ਼ਾਦ ਭਾਰਤ ਵਿਚ, ਘੱਟ
ਗਿਣਤੀਆਂ ਲਈ ਕੋਈ ਇੰਸਾਫ ਨਹੀਂ ਹੈ। ਉਸ ਮਗਰੋਂ ੧੯੮੪ ਦੇ ਸਿੱਖ ਕਤਲੇਆਮ (ਜਿਸ ਵਿੱਚ ਹਜ਼ਾਰਾਂ ਸਿੱਖ
ਘਰੋਂ ਕੱਢ-ਕੱਢ ਕੇ ਜਿਉਂਦੇ ਸਾੜੇ ਗਏ) ਦੇ ਕੇਸਾਂ ਨੂੰ ੨੬ ਸਾਲ ਤੋਂ ਵੱਧ ਲਟਕਾ ਕੇ, ਬਾਕੀ ਸਾਰੀ
ਕਸਰ ਵੀ ਪੂਰੀ ਕਰ ਦਿੱਤੀ। “ਇਹ ਨਿਆਂਪਾਲਿਕਾ ਦੀ ਨਾਅਹਲੀਅਤ ਹੈ, ਜੋ ੨੬ ਸਾਲ ਮਗਰੋਂ ਵੀ ਸਿੱਖਾਂ
ਨੂੰ ਇੰਸਾਫ ਨਹੀਂ ਮਿਲ ਸਕਿਆ” ਇਹ ਲਫਜ਼ ਹਨ ਜੋ ਭਾਰਤ ਦੇ ਪ੍ਰਧਾਨ ਮੰਤ੍ਰੀ ਨੇ ਵਿਦੇਸ਼ਾਂ ਵਿੱਚ ਕਹੇ।
ਅਤੇ ਭਾਰਤ ਦੇ ਰਹਿ ਚੁੱਕੇ ਕਾਨੂਨ ਮੰਤ੍ਰੀ ਦੇ ਇਹ ਲਫਜ਼ ਵੀ ਧਿਆਨ ਮੰਗਦੇ ਹਨ ਕਿ “ਅੱਜ ਤਕ ਦੇ
ਸੁਪਰੀਮ ਕੋਰਟ ਦੇ ਮੁੱਖ ਜੱਜਾਂ ਵਿਚੋਂ ਅੱਧੇ ਭ੍ਰਿਸ਼ਟ ਸਨ।” (ਬਾਕੀ ਕੁੱਝ ਪਰਸੈਂਟ ਘੱਟ ਭ੍ਰਿਸ਼ਟ
ਹੋਣਗੇ, ਜਾਂ ਘੱਟ ਗਿਣਤੀ ਨਾਲ ਸਬੰਧਤ ਹੋਣਗੇ)
ਲ਼ੱਗੇ ਹੱਥ ਕੁੱਝ ਗੱਲ ਸਿਵਲ ਪ੍ਰਸ਼ਾਸਨ ਦੀ ਵੀ ਕਰ ਲਈਏ।
ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਵਿਚੋਂ ੭੦ % ਤੋਂ ਵੱਧ ਬ੍ਰਾਹਮਣ ਜਾਤੀ ਨਾਲ ਸਬੰਧਤ ਹਨ, ਜੋ ਪਰਦੇ
ਪਿਛੋਂ ਸਰਕਾਰ ਚਲਾਉਂਦੇ ਹਨ। ਇਸ ਕਰ ਕੇ ਹੀ ਸਰਕਾਰ ਭਾਵੇਂ ਕਾਂਗਰਸ ਦੀ ਹੋਵੇ ਜਾਂ ਬੀ. ਜੇ. ਪੀ.
ਦੀ, ਪਰਨਾਲਾ ਓਥੇ ਦਾ ਓਥੇ ਹੀ ਰਹਿੰਦਾ ਹੈ। ਇਹ ਪੁਰਾਣੇ ਸਮੇ ਦੇ ਰਾਜਾ (ਕਸ਼ੱਤ੍ਰੀ, ਅਵਤਾਰ) ਅਤੇ
ਪੁਜਾਰੀ (ਬ੍ਰਾਹਮਣ, ਦੇਵੀ ਦੇਵਤੇ) ਦੇ ਗੱਠ ਜੋੜ ਦਾ ਨਵਾਂ ਸੰਸਕਰਣ ਹੈ। ਬਲਕਿ ਹੁਣ ਤਾਂ ਇਸ ਵਿੱਚ
ਬਣੀਏ ਨੂੰ ਵੀ ਮਿਲਾ ਕੇ, ਨਿਰਬਲ ਵਰਗਾਂ ਦੀ ਲੁੱਟ ਦਾ ਰਾਹ, ਸਾਫ ਕਰ ਲਿਆ ਹੈ। ਏਥੇ ਇੱਕ ਗੱਲ ਹੋਰ
ਕਰਨੀ ਵੀ ਕੁਥਾਵੇਂ ਨਹੀਂ ਹੋਵੇ ਗੀ ਕਿ ਨਿਰਬਲ ਵਰਗ ਨੂੰ ਆਪਣੀ ਗਿਣਤੀ ਤੇ ਮਾਣ ਹੋ ਰਿਹਾ ਸੀ, ਆਪਣੀ
ਸਰਕਾਰ ਬਨਾਉਣ ਦੇ ਸੁਪਨੇ ਦੇਖ ਰਹੇ ਸਨ। ਜਿਉਂਦੀ ਰਹੇ ਮਾਇਆਵਤੀ, ਜਿਸ ਨੇ ਕੁੱਝ ਬ੍ਰਾਹਮਣਾਂ ਨਾਲ
ਮਿਲ ਕੇ ਉਨ੍ਹਾਂ ਦੇ ਇਸ ਸੁਪਨੇ ਨੂੰ, ਡੂੰਘੀ ਖਾਈ ਵਿੱਚ ਦਫਨ ਕਰ ਕੇ, ਵਿਚਾਰੇ ਬ੍ਰਾਹਮਣ ਦਾ ਰਾਹ
ਸਾਫ ਕਰ ਦਿੱਤਾ ਹੈ।
ਹੁਣ ਰਹਿ ਗਈ ਗੱਲ ਚੌਥੇ ਪਾਵੇ, ਪੱਤਰਕਾਰਤਾ ਦੀ। ਉਸ ਤੇ ਕਾਬਜ਼ ਬਹੁ ਗਿਣਤੀ ਨੂੰ ਉਹੀ ਭਾਉਂਦਾ ਹੈ,
ਜੋ ਸਰਕਾਰ ਕਰ ਰਹੀ ਹੈ, “ਘੱਟ ਗਿਣਤੀ ਦਾ ਘਾਣ।” ਇਸ ਲਈ ਉਹ ਹਰ ਮੌਕੇ ਆਪਣੀ ਸੁਰ, ਘੱਟ ਗਿਣਤੀ ਦੇ
ਵਿਰੋਧ ਵਿੱਚ ਕੱਢਦੀ ਹੈ, ਸਰਕਾਰ ਅਤੇ ਬਹੁ ਗਿਣਤੀ ਦਾ ਪੱਖ ਪੂਰਦੀ ਹੈ। ਭਾਵੇਂ ਉਹ ਬਾਬਰੀ ਮਸਜਿਦ
ਢਾਹੁਣ ਦਾ ਮੁੱਦਾ ਹੋਵੇ, ਕਸ਼ਮੀਰ ਦੇ ਮੁਸਲਮਾਨਾਂ ਦਾ, ਲਗਾਤਾਰ ਘਾਣ ਹੋਣ ਦਾ ਮਾਮਲਾ ਹੋਵੇ। ਸਿੱਖਾਂ
ਦੇ ਗੁਰਦਵਾਰਿਆਂ ਤੇ ਫੌਜੀ ਹਮਲੇ ਦਾ ਮਾਮਲਾ ਹੋਵੇ ਜਾਂ ਗੁਰਦਵਾਰਿਆਂ ਦੀ ਭੰਨ ਤੋੜ ਦਾ ਮਾਮਲਾ
ਹੋਵੇ। ਸਾਰੇ ਭਾਰਤ ਵਿੱਚ ਸਿੱਖਾਂ ਦੇ ਕਤਲੇਆਮ ਦਾ ਮਾਮਲਾ ਹੋਵੇ ਜਾਂ ਗੁਜਰਾਤ ਵਿੱਚ ਮੁਸਲਮਾਨਾਂ ਦੇ
ਕਤਲੇਆਮ ਦਾ ਕਾਮਲਾ ਹੋਵੇ, ਭਾਵੇਂ ਈਸਾਈ ਮਿਸ਼ਨਰੀਆਂ ਦੇ ਕਤਲ ਦਾ ਮਾਮਲਾ ਹੋਵੇ, ਜਾਂ ਨੰਨਾਂ ਨਾਲ
ਸਮੂਹਕ ਬਲਾਤਕਾਰ ਦਾ ਮਾਮਲਾ ਹੋਵੇ, ਉਨ੍ਹਾਂ ਦੀ ਇਕੋ ਸੁਰ ਨਿਕਲਣੀ ਹੈ। ਹਰ ਮਾਮਲੇ ਵਿਚ, ਭਾਰਤ
ਦੀਆਂ ਅਖਬਾਰਾਂ ਵਲੋਂ ਬਹੁ ਗਿਣਤੀ ਦਾ ਹੀ ਪੱਖ ਲਿਆ ਜਾਂਦਾ ਹੈ।
ਹਾਲਾਂਕਿ ਸਪੋਕਸਮੈਨ ਵੀ ਉਨ੍ਹਾਂ ਵਿਚੋਂ ਹੀ ਇੱਕ ਹੈ, ਪਰ ਉਹ ਘੱਟ ਗਿਣਤੀ ਨਾਲ ਸਬੰਧਤ ਖਬਰਾਂ
ਇਮਾਨਦਾਰੀ ਨਾਲ ਲਾਉਂਦਾ ਹੈ, ਜੋ ਬਹੁ ਗਿਣਤੀ ਨੂੰ ਨਹੀਂ ਭਾਉਂਦਾ। ਬਾਦਲ ਦੀ ਦੋਮੂੰਹੀ ਪਾਲੀਸੀ ਅਤੇ
ਖਾਸ ਕਰ ਕੇ ਉਸ ਦੇ ਸ਼੍ਰੋਮਣੀ ਕਮੇਟੀ ਤੇ ਧੋਖੇ ਨਾਲ ਕੀਤੇ ਕਬਜ਼ੇ ਦਾ। ਗੁਰਦਵਾਰਿਆਂ ਦੀ ਜਾਇਦਾਦ,
ਦਸਵੰਧ ਦੇ ਪੈਸਿਆਂ ਦੀ ਦੁਰ ਵਰਤੋਂ ਦਾ ਵੀ ਉਹ ਵਿਰੋਧ ਕਰਦਾ ਹੈ। ਜੋ ਬਾਦਲ ਅਤੇ ਉਸ ਦੇ ਪਤੀ
ਪਰਮੇਸ਼ਰ, ਆਰ. ਐਸ. ਐਸ. ਨੂੰ ਨਹੀਂ ਭਾਉਂਦਾ। ਜਦ ਕਿ ਕਾਨੂਨ ਅਨੁਸਾਰ ਸਪੋਕਸਮੈਨ, ਕੇਂਦਰੀ ਅਤੇ
ਪ੍ਰਾਂਤਿਕ ਇਸ਼ਤਿਹਾਰ ਲੈਣ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰ ਚੁੱਕਾ ਹੈ। ਕੇਂਦਰ ਸਰਕਾਰ ਤਾਂ
ਦੂਸਰੀਆਂ ਅਖਬਾਰਾਂ ਵਾਙ, ਸਪੋਕਸਮੈਨ ਨੂੰ, ਉਸ ਦੇ ਬਣਦੇ ਇਸ਼ਤਿਹਾਰ ਦਿੰਦੀ ਹੈ। ਪਰ ਪੰਜਾਬੀ ਅਖਬਾਰ
ਹੋਣ ਨਾਤੇ, ਉਸ ਦਾ ਮੂਲ਼ ਖੇਤਰ ਤਾਂ ਪੰਜਾਬ ਹੀ ਹੈ। ਪੰਜਾਬ ਸਰਕਾਰ ਦੇ ਸਾਰੇ ਇਸ਼ਤਿਹਾਰ, ਬਾਦਲ ਸਾਰੇ
ਕਾਨੂਨ ਛਿੱਕੇ ਤੇ ਟੰਗ ਕੇ, ਸਪੋਕਸ ਮੈਨ ਨਾਲ ਧੱਕਾ ਕਰਦਿਆਂ ਉਸ ਨੂੰ ਨਹੀਂ ਦੇ ਰਿਹਾ। ਜੋ ਇੱਕ
ਅਖਬਾਰ ਨੂੰ ਬੰਦ ਕਰਾਉਣ ਦਾ ਇੱਕ ਵਧੀਆ ਵਸੀਲਾ ਹੈ। ਜੋ ਡੈਮੋਕਰੇਸੀ ਦੀਆਂ ਮੂਲ ਭਾਵਨਾਵਾਂ ਦੇ
ਬਿਲਕੁਲ ਵਿਰੁੱਧ ਹੈ।
(ਜੇ ਅਜਿਹਾ ਕੁੱਝ ਕਿਸੇ ਆਜ਼ਾਦ ਮੁਲਕ ਵਿੱਚ ਹੋਇਆ ਹੁੰਦਾ ਤਾਂ ਹੁਣ ਤੱਕ, ਬਾਦਲ ਦੀ ਪਾਰਟੀ ਤੇ ਬੈਨ
ਲੱਗ ਗਿਆ ਹੁੰਦਾ।)
ਹੁਣ ਤਾਂ ਬਾਦਲ ਸਰਕਾਰ, ਧਾਰਾ ੨੯੫-ਏ ਵਿੱਚ ਹੋਰ ਸੋਧ ਕਰ ਕੇ ਇਸ ਨੂੰ ਵੀ ਪੰਜਾਬ ਦੇ ਲੋਕਾਂ ਤੇ
ਅਜ਼ਮਾਉਣਾ ਚਾਹੁੰਦੀ ਹੈ, ਜਿਸ ਨਾਲ ਪੰਜਾਬ ਵਿੱਚ ਸਪੋਕਸਮੈਨ ਦਾ ਵੀ ਗੱਲ ਘੁਟਿਆ ਜਾ ਸਕੇ। ਨਾਲ ਹੀ
ਸਿੱਖੀ ਦਾ ਪਰਚਾਰ ਕਰਨ ਵਾਲਿਆਂ ਦਾ ਵੀ ਘਾਣ ਕੀਤਾ ਜਾ ਸਕੇ। ਪਹਿਲਾਂ ਹੀ ਗੁਰਦਵਾਰਾ ਬੰਗਲਾ ਸਾਹਿਬ
(ਦਿੱਲੀ) ਤੋਂ ਹੁੰਦੇ ਸਿੱਖੀ ਦੇ ਪਰਚਾਰ ਨੂੰ, ਚੈਨਲ ਜਾਮ ਕਰ ਕੇ, ਪੰਜਾਬ ਵਿੱਚ ਸੁਣਨ ਤੇ,
ਅਣਅਧਿਕਾਰਤ ਰੋਕ ਲਾਈ ਹੋਈ ਹੈ।
ਇਸ ਹਾਲਤ ਵਿੱਚ ਸਿੱਖਾਂ ਦਾ ਕਹਿਣਾ ਹੈ (ਕੋਈ ਮੰਗ ਨਹੀਂ, ਕਿਉਂਕਿ ਇਹ ਸਿੱਖ ਮੰਗਤੇ ਨਹੀਂ ਹਨ, ਮੂਲ
ਅਧਿਕਾਰ ਦੀ ਗੱਲ ਹੈ) ਕਿ ਬਾਦਲ ਸਰਕਾਰ ਧਾਰਾ ੨੯੫-ਏ ਵਿੱਚ ਕੋਈ ਵੀ ਸੋਧ ਕਰਨ ਦਾ ਖਿਆਲ ਛੱਡ ਕੇ,
ਇਸ ਦੀ ਦੁਰਵਰਤੋਂ ਤੋਂ ਗੁਰੇਜ਼ ਕਰੇ। ਬੰਗਲਾ ਸਾਹਿਬ ਤੋਂ ਹੋ ਰਹੇ ਸਿੱਖੀ ਦੇ ਪਰਚਾਰ ਨੂੰ, ਨਿਰਵਿਘਨ
ਪੰਜਾਬ ਵਿੱਚ ਵੇਖਣ ਦੀ ਵਿਵਸਥਾ ਕਰੇ। ਨਹੀਂ ਤਾਂ ਗੁਰਬਾਣੀ ਦਾ ਤਾਂ ਇਹ ਅਟੱਲ ਫੈਸਲਾ ਹੈ,
ਰਾਣਾ ਰਾਉ ਨ ਕੋ ਰਹੈ ਰੰਗੁ ਨ ਤੁੰਗੁ ਫਕੀਰੁ॥
ਵਾਰੀ ਆਪੋ ਆਪਣੀ ਕੋਇ ਨ ਬੰਧੈ ਧੀਰ॥ (੯੩੬)
ਅਮਰ ਜੀਤ ਸਿੰਘ ਚੰਦੀ
ਫੋਨ:- ੯੭੫੬੨ ੬੪੬੨੧
(29/09/10)
(ਅਰਵਿੰਦਰ ਸਿੰਘ ਐਮ. ਏ
ਜੇ
ਧਾਰਾ 295-ਅ ਦੀ ਦੁਰਵਰਤੋਂ ਨਾ ਰੋਕੀ ਤਾਂ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਉਪਰ ਵੀ ਪਾਬੰਦੀ ਲਗ
ਸਕਦੀ ਹੈ: ਜਗਤਾਰ ਸਿੰਘ ਜਾਚਕ
ਨਿਊਯਾਰਕ 29 ਸਤੰਬਰ (ਅਰਵਿੰਦਰ ਸਿੰਘ ਐਮ. ਏ) ਜੇ ਭਾਰਤੀ ਸੰਵਿਧਾਨ ਦੀ ਧਾਰਾ 295-ਅ
ਦੀ ਦੁਰਵਰਤੋਂ ਨਾ ਰੋਕੀ ਤਾਂ ਉਹ ਦਿਨ ਦੂਰ ਨਹੀ, ਜਦੋਂ ਗੁਰੂ ਨਾਨਕ ਸਾਹਿਬ, ਭਗਤ ਕਬੀਰ ਅਤੇ
ਰਵਿਦਾਸ ਜੀ ਮਹਾਰਾਜ ਦੇ ਵਿਚਾਰਾਂ ਤੋਂ ਕਿਸੇ ਫਿਰਕੇ ਜਾਂ ਵਿਸ਼ੇਸ਼ ਵਰਗ ਦੇ ਲੋਕਾਂ ਦੀਆਂ ਭਾਵਨਾਵਾਂ
ਤੇ ਜਜ਼ਬਾਤਾਂ ਨੂੰ ਠੇਸ ਪਹੁੰਚਣ ਦਾ ਬਹਾਨਾ ਬਣਾ ਕੇ ਇੰਡੀਆ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ
ਉਪਰ ਵੀ ਪਾਬੰਦੀ ਲਗਾ ਦਿੱਤੀ ਜਾਵੇ। ਕਿਉਂਕਿ, ਬਿਪਰਵਾਦੀ ਸੰਪਰਦਾਵਾਂ ਤੇ ਸੱਤਧਾਰੀ ਰਾਜਨੀਤਕ
ਆਗੂਆਂ ਦੀ ਡੰਗੋਰੀ ਬਣੇ ਦੰਭੀ ਡੇਰੇਦਾਰਾਂ ਨੂੰ ਸਭ ਤੋਂ ਵਧੇਰੇ ਖ਼ਤਰਾ ਗੁਰੂ ਨਾਨਕ ਵਿਚਾਰਧਾਰਾ ਤੋਂ
ਜਾਪ ਰਿਹਾ ਹੈ। ਇਹ ਸ਼ਬਦ ਗਿਆਨੀ ਜਗਤਾਰ ਸਿੰਘ ਜਾਚਕ ਨੇ ਅੱਜ ਇੱਕ ਵਿਸ਼ੇਸ਼ ਇਕੱਤ੍ਰਤਾ ਨੂੰ ਸੰਬੋਧਨ
ਕਰਦਿਆਂ ਗੁਰਦੁਆਰਾ ਗਲੈਨਕੋਵ ਨਿਊਯਾਰਕ ਵਿੱਚ ਕਹੇ।
ਉਨ੍ਹਾਂ ਹੈਰਾਨੀ ਪ੍ਰਗਟ ਕੀਤੀ ਕਿ ਇੱਕ ਪਾਸੇ ਤਾਂ ਭਾਰਤੀ ਸੰਵਿਧਾਨ ਧਾਰਾ 51 ਮੁਤਾਬਿਕ ‘ਵਿਚਾਰਕ
ਅਜ਼ਾਦੀ’ ਨੂੰ ਨਾਗਰਿਕਾਂ ਦਾ ਮੁੱਢਲਾ ਅਧਿਕਾਰ ਮੰਨਦਾ ਹੋਇਆ ਹਰੇਕ ਨਾਗਰਿਕ ਨੂੰ ਆਪਣੇ ਮੌਲਿਕ
ਕਰਤਵਾਂ ਨੂੰ ਪਾਲਣ ਦੀ ਪ੍ਰੇਰਨਾ ਕਰਦਾ ਹੈ। ਕਿਉਂਕਿ ਇਸ ਲਿਖਿਆ ਹੈ “ਭਾਰਤ ਕੇ ਪ੍ਰਤੇਕ ਨਾਗਰਿਕ ਕਾ
ਕਰਤਵ ਹੋਗਾ ਕਿ ਵਹ ਅਪਨੇ ਅੰਦਰ ਵਗਿਆਨਕ ਪ੍ਰਕਿਰਤੀ, ਮਾਨਵਵਾਦੀ, ਜਾਂਚ ਪੜਤਾਲ ਵ ਸੁਧਾਰ ਕੀ
ਪ੍ਰਵਿਰਤੀ ਕਾ ਵਿਸਤਾਰ ਕਰੇ”। ਪਰ, ਦੂਜੇ ਪਾਸੇ ਜੇ ਕੋਈ ਮਾਨਵਵਾਦੀ ਸੋਚ ਰਖਣ ਵਾਲਾ ਨਾਗਰਿਕ ਆਪਣੇ
ਸੰਵਿਧਾਨਕ ਅਧਿਕਾਰਾਂ ਦੀ ਵਰਤੋਂ ਅਤੇ ਕਰਤਵ ਦੀ ਪਾਲਣਾ ਕਰਦਾ ਹੋਇਆ ਸਮਾਜ ਵਿੱਚ ਫੈਲ ਰਹੇ ਦੰਭ
ਪ੍ਰਪੰਚ ਦੇ ਹਨੇਰੇ ਨੂੰ ਦੂਰ ਕਰਨ ਲਈ ਸੱਚ ਦੀ ਅਵਾਜ਼ ਬੁਲੰਦ ਕਰਦਾ ਹੈ, ਤਾਂ ਉਸ ਦੀ ਰਖਵਾਲੀ ਕਰਨ
ਦੀ ਥਾਂ ਧਾਰਾ 295 ਦੀ ਕੁਵਰਤੋਂ ਕਰਕੇ ਜੇਲਾਂ ਵਿੱਚ ਡੱਕਿਆ ਜਾ ਰਿਹਾ ਹੈ।
ਇਸ ਧਾਰਾ ਦੀ ਦੁਰਵਰਤੋਂ ਲਈ ਪੰਜਾਬ ਦੀ ਬਾਦਲ ਸਰਕਾਰ ਤਾਂ ਸਭ ਤੋਂ ਮੂਹਰੇ ਹੈ, ਜਿਹੜੀ ਡੇਰੇਦਾਰਾਂ
ਦੀ ਵੋਟਾਂ ਬਟੋਰਨ ਲਈ 295 ਧਾਰਾ ਵਿੱਚ ਸੋਧਾਂ ਦੇ ਬਹਾਨੇ ਸੱਚ ਦੀ ਅਵਾਜ਼ ਨੂੰ ਦਬਾਉਣਾਂ ਚਹੁੰਦੀ
ਹੈ। ‘ਰੋਜ਼ਾਨਾ ਸਪੋਕਸਮੈਨ ਚੰਡੀਗੜ’ ਵਿੱਚ ਖੋਜੀ ਪ੍ਰਵਿਰਤੀ ਤੋਂ ਛਪੇ ਕੁੱਝ ਅੰਸ਼ਾਂ ਨੂੰ ਲੈ ਕੇ
ਸੰਪਾਦਕ ਵਿਰੁਧ ਕੇਸ ਦਰਜ਼ ਕਰਵਾਉਣਾ ਇੱਕ ਉਘੜਵੀਂ ਮਿਸਾਲ ਹੈ ਅਤੇ ਅਜੇ ਵੀ ਮੁਖ ਨਿਸ਼ਾਨਾ ਸਪੋਕਸਮੈਨ
ਹੀ ਹੈ। ਪ੍ਰੋ: ਇੰਦਰ ਸਿੰਘ ਘੱਗਾ ਦੀ ਕੁੱਝ ਸਮੇਂ ਤੋਂ ਛਪ ਰਹੀ ਪੁਸਤਕ ‘ਪੁਰਾਣਿਕ ਕਥਾਵਾਂ ਦਾ
ਅੰਤ’ ਵਿਰੁਧ ਪੁਲਿਸ ਸ਼ਕਾਇਤ ਅਤੇ ਦਿੱਲੀ ਵਿੱਚ ਕਾਲਕਾ ਪੰਥੀਆਂ ਵਲੋਂ ਗੁਰਮਤ ਪ੍ਰਚਾਰਕ ਜਥੇ ਦੇ
ਮੁਖੀ ਭਾਈ ਬਲਦੇਵ ਸਿੰਘ ਉਪਰ ਬਚਿੱਤਰ ਨਾਟਕ ਨੂੰ ਅਧਾਰ ਬਣਾ ਕੇ ਭਾਵਨਾਵਾਂ ਨੂੰ ਠੇਸ ਪਹੁੰਚਾਣ ਦਾ
ਕੇਸ ਕਰਨਾ ਵੀ ਇਸੇ ਲੜੀ ਦਾ ਹਿੱਸਾ ਹੈ। ਤਰਕਸ਼ੀਲ ਸਹਿਤ ਉਪਰ ਪਾਬੰਦੀ ਦਾ ਯਤਨ ਅਤੇ ‘ਪਾਖੰਡੀ ਗੁਰੂ’
ਨਾਂ ਦੀ ਟੈਲੀ ਫਿਲਮ ਵਾਲੀ ਟੀਮ ਵਿਰੁਧ ਧਾਰਾ 295 ਅਧੀਨ ਮੁਕਦਮਾ ਦਰਜ਼ ਕਰਕੇ ਗ੍ਰਿਫਤਾਰ ਕਰਨਾ
ਪੰਜਾਬ ਸਰਕਾਰ ਦੀ ਇੱਕ ਹੋਰ ਕਾਲੀ ਕਰਤੂਤ ਹੈ।
ਸ਼ਰਮ ਦਾ ਮੁਕਾਮ ਹੈ ਕਿ ਉਹ ਸ੍ਰੀ ਅਕਾਲ ਤਖ਼ਤ ਜਿਹੜਾ ਅਜਿਹੀਆਂ ਜ਼ਾਲਮਾਨਾਂ ਕਾਰਵਾਈਆਂ ਦੀ ਹਮੇਸ਼ਾਂ
ਵਿਰੋਧਤਾ ਕਰਦਾ ਰਿਹਾ ਹੈ, ੳਸ ਦੇ ਕਥਿਤ ਜਥੇਦਾਰ ਵੀ ਸੱਤਾਧਾਰੀ ਰਾਜਨੀਤਕਾਂ ਦਾ ਹੱਥ-ਠੋਕਾ ਬਣ ਕੇ
ਵਿਰੋਧੀਆਂ ਨੂੰ ਪੰਥ ਚੋਂ ਛੇਕਣ ਲਈ ਉਪਰੋਕਤ ਨੀਤੀ ਹੀ ਅਪਣਾਈ ਬੈਠੇ ਹਨ। ਇਸ ਲਈ ਹੁਣ ਲੋੜ ਹੈ ਕਿ
ਸੱਚ-ਧਰਮ ਦੀਆਂ ਉਪਾਸ਼ਕ ਜਾਗਰੂਕ ਸਿੱਖ ਸੰਸਥਾਵਾਂ ਤੇ ਮਾਨਵੀ ਅਧਿਕਾਰਾਂ ਦੇ ਰਾਖਿਆਂ ਨੂੰ ਅਜਿਹੀ
ਸੰਵਿਧਾਨਕ ਦੁਰਵਰਤੋਂ ਵਿਰੁਧ ਸਪੋਕਸਮੈਨ ਅਦਾਰੇ ਨਾਲ ਮਿਲ ਕੇ ਜ਼ੋਰਦਾਰ ਸਘੰਰਸ ਕਰਨਾ ਚਾਹੀਦਾ ਹੈ।
(29/09/10)
ਤੱਤ ਗੁਰਮਤਿ ਪਰਿਵਾਰ
ਬਾਬਾ ਨਾਨਕ ਦੇ ਮੱਕੇ ਨਾ ਜਾਣ ਦਾ ਦਾਅਵਾ ?
ਪਿਛਲੇ ਦਿਨੀ ਇਕ ਵੀਡੀਉ ਪੰਥਕ ਵੈਬਸਾਈਟਾਂ ’ਤੇ ਕਾਫੀ ਚਰਚਾ ਵਿਚ ਰਹੀ । ਇਸ
ਵੀਡੀਉ ਵਿਚ ਮੁਸਲਿਮ ਭਾਈਚਾਰੇ ਦੇ ਇਕ ਇਕੱਠ ਵਿਚ ਇਕ ਮੁਸਲਿਮ ਵਿਦਵਾਨ ਵਲੋਂ ਮੰਚ ਤੋਂ ਇਹ ਦਾਅਵਾ
ਕੀਤਾ ਗਿਆ ਕਿ ਬਾਬਾ ਨਾਨਕ ਜੀ ਕਦੇ ਮੱਕੇ ਗਏ ਹੀ ਨਹੀਂ। ਉਸ ਅਨੁਸਾਰ ਸਿੱਖ ਜਗਤ ਵਿਚਲੀ ਇਹ ਮਾਨਤਾ
ਸਿਰਫ ਇਕ ‘ਧਾਰਮਿਕ ਮਨੋਤ’ ਹੀ ਹੈ, ਇਸ ਦਾ ਕੋਈ ਇਤਿਹਾਸਕ ਆਧਾਰ ਨਹੀਂ ਹੈ। ਇਹ ਪਹਿਲੀ ਵਾਰ ਨਹੀਂ
ਹੈ ਕਿ ਕਿਸੇ ਮੁਸਲਿਮ ਵਿਦਵਾਨ ਨੇ ਇਸ ਸੰਬੰਧੀ ਕੋਈ ਸ਼ੰਕਾ ਖੜਾ ਕੀਤਾ ਹੋਵੇ।
ਕੁਝ ਸਮਾਂ ਪਹਿਲਾਂ ਮੁਸਲਿਮ ਜਗਤ ਦੇ
ਇਨਕਲਾਬੀ ਵਿਦਵਾਨ ਮੰਨੇ ਜਾਂਦੇ ‘ਜ਼ਾਕਿਰ ਨਾਇਕ’ ਨੇ ਵੀ ਇਕ ਚਰਚਾ ਦੌਰਾਨ ਇਹ ਸ਼ੰਕਾ ਉਠਾਇਆ ਸੀ ਕਿ
ਬਾਬਾ ਨਾਨਕ ਜੀ ਦਾ ਮੱਕੇ ਜਾਣਾ ਸੰਭਵ ਨਹੀਂ ਲਗਦਾ, ਉਸ ਸਮੇਂ ਇਹ ਗੱਲ ਜ਼ਿਆਦਾ ਚਰਚਾ ਵਿਚ ਨਹੀਂ ਆਈ।
ਇਸ ਵਿਦਵਾਨ ਵਲੋਂ ਅਪਣੇ ਦਾਅਵੇ ਦੇ ਹੱਕ ਵਿਚ ਦਿਤੀਆਂ ਦਲੀਲਾਂ ਵਿਚ ਕੋਈ ਦਮ
ਨਹੀਂ ਹੈ। ਕੋਈ ਵੀ ਜਾਗਰੂਕ ਮਨੁੱਖ ਉਸ ਨੂੰ ਸਹਿਜੇ ਹੀ ਰੱਦ ਕਰ ਸਕਦਾ ਹੈ।
ਦਿਲਚਸਪ ਗੱਲ ਇਹ ਹੈ ਕਿ ਜਿਸ ਮੰਚ ਤੋਂ
ਮੁਸਲਿਮ ਵਿਦਵਾਨ ਨੇ ਉਕਤ ਗੁੰਮਰਾਹਕੁੰਨ ਦਾਅਵਾ ਕੀਤਾ, ਉਸੇ ਸਟੇਜ ਤੇ ਇਕ ਸਿੱਖ ਵਿਦਵਾਨ ਵੀ ਬੈਠਾ
ਸੀ, ਜਿਸਨੇ ਬਾਅਦ ਵਿਚ ਸੰਬੋਧਨ ਵੀ ਕੀਤਾ। ਪਰ ਅਫਸੋਸ! ਉਸਨੇ ਵੀ ਇਸ ਮੁਸਲਿਮ ਵਿਦਵਾਨ ਦੇ ਦਾਅਵੇ
ਨੂੰ ਰੱਦ ਕਰਨ ਜਾਂ ਉਸ ਬਾਰੇ ਸਪਸ਼ਟੀਕਰਨ ਦੇਣ ਦਾ ਕੋਈ ਜਤਨ ਨਹੀਂ ਕੀਤਾ, ਜਦਕਿ ਉਹ ਇਹ ਭੁਲੇਖਾ ਦੂਰ
ਕਰਨ ਲਈ ਸੁਨਹਰੀ ਮੌਕਾ ਸੀ।
ਉਸ ਮੁਸਲਿਮ ਵਿਦਵਾਨ ਵਲੋਂ ਅਪਣੇ ਦਾਅਵੇ ਦੇ ਹੱਕ ਵਿਚ ਦਿਤੀਆਂ ਦਲੀਲਾਂ ਅਤੇ
ਉਹਨਾਂ ਬਾਰੇ ਸੱਚ ਹੇਠਾਂ ਵਿਚਾਰੇ ਜਾ ਰਹੇ ਹਨ।
1. ਦਲੀਲ:-
ਕੋਈ ਗੈਰ-ਮੁਸਲਿਮ ਕਾਅਬਾ ਵਿਚ
ਨਹੀਂ ਜਾ ਸਕਦਾ। ਕੁਰਾਨ ਦਾ ਇਕ ਹਵਾਲਾ ਦਿੰਦੇ ਹੋਏ, ਉਸਨੇ ਦਸਿਆ, “ਜੇ ਕੋਈ ਗੈਰ-ਮੁਸਲਿਮ ਮੱਕੇ
ਵਿਚ ਫੜਿਆ ਜਾਂਦਾ ਹੈ ਤਾਂ ਸਮੇਂ ਦੇ ਹਾਕਮ ਵਲੋਂ ਸਜ਼ਾਏ ਮੌਤ ਦਿਤੀ ਜਾਣੀ ਚਾਹੀਦੀ ਹੈ”। ਇਸ ਹਵਾਲੇ
ਨਾਲ ਉਸ ਨੇ ਦਾਅਵਾ ਕੀਤਾ ਕਿ ਗੈਰ-ਮੁਸਲਿਮ ਹੋਣ ਕਾਰਨ ਬਾਬਾ ਨਾਨਕ ਜੀ ਦਾ ਮੱਕੇ ਜਾਣਾ ਸੰਭਵ ਹੀ
ਨਹੀਂ ਹੈ।
ਜਵਾਬ:-
ਬਾਬਾ ਨਾਨਕ ਪਾਤਸ਼ਾਹ ਜੀ ਅਪਣੇ ਪ੍ਰਚਾਰ ਦੌਰਿਆਂ ਦੌਰਾਨ ਮਨੁੱਖਤਾ ਨੂੰ ਸੱਚ ਦਾ ਸੁਨੇਹਾ ਦੇਣ ਲਈ
ਦੂਰ-ਦੁਰਾਡੇ ਬੀਆਂਬਾਨਾਂ ਤੱਕ ਵੀ ਗਏ। ਉਸ ਵਿਚ ਅਨੇਕਾਂ ਥਾਵਾਂ ਬਹੁਤ ਖਤਰਨਾਕ ਮੰਨੀਆਂ ਜਾਂਦੀਆਂ
ਹਨ। ਉਹਨਾਂ ਨੇ ਸੱਚ ਦੇ ਪ੍ਰਚਾਰ ਲਈ ਜਾਨ ਦੀ ਕਦੀ ਪ੍ਰਵਾਹ ਨਹੀਂ ਕੀਤੀ। ਹਾਂ ਘੱਟ ਸਮੇਂ ਵਿਚ
ਜ਼ਿਆਦਾ ਲੋਕਾਂ ਤੱਕ ਸੱਚ ਪਹੁੰਚਾਉਣ ਦੇ ਮਕਸਦ ਕਾਰਨ ਉਹ ‘ਨਾਟਕੀ ਢੰਗ’ ਜ਼ਰੂਰ ਅਪਣਾਉਂਦੇ ਸਨ।
ਹਰਿਦੁਆਰ, ਜਗਨਨਾਥ ਆਦਿ ਇਤਿਹਾਸਿਕ ਤੱਥ ਇਸਦੀ ਮਿਸਾਲ ਹਨ।
ਬਾਬਾ ਨਾਨਕ ਜੀ ਦੇ ਪ੍ਰਚਾਰ ਢੰਗ ਦੀ
ਇਕ ਖਾਸੀਅਤ ਇਹ ਵੀ ਸੀ ਕਿ ਉਹ ਜਿੱਥੇ ਜਾਂਦੇ ਸਨ, ਉਥੋਂ ਦੇ ਲੋਕਾਂ ਦਾ ਵੇਸ ਧਾਰਨ ਕਰਨ ਦਾ ਜਤਨ
ਕਰਦੇ ਸਨ,
ਤਾਂਕਿ ਗੱਲ ਸ਼ੁਰੂ ਕਰਨ ਤੋਂ ਪਹਿਲਾਂ
ਹੀ, ਸਿਰਫ ਦੂਜਾ ਵੇਸ ਵੇਖ ਕੇ ਹੀ ਵਿਰੋਧਤਾ ਨਾ ਸ਼ੁਰੂ ਹੋ ਜਾਵੇ। ਉਸ ਵਿਰੋਧ ਕਾਰਨ ਸ਼ਾਇਦ ਗੱਲ ਕਹਿਣ
ਦਾ ਮੌਕਾ ਹੀ ਨਾ ਮਿਲੇ। ਮੱਕੇ
ਜਾਣ ਸਮੇਂ ਵੀ ਬਾਬਾ ਨਾਨਕ ਜੀ ਨੇ ‘ਹਾਜੀਆਂ’ ਵਾਲਾ ਵੇਸ ਧਾਰਨ ਕੀਤਾ ਹੋਇਆ ਸੀ। ਇਸ ਤੱਥ ਦਾ ਜ਼ਿਕਰ
ਭਾਈ ਗੁਰਦਾਸ ਜੀ ਪਹਿਲੀ ਵਾਰ ਵਿਚ ਵੀ ਮਿਲਦਾ ਹੈ।
ਬਾਬਾ ਫਿਰਿ ਮਕੇ ਗਇਆ ਨੀਲ ਬਸਤ੍ਰ ਧਾਰੇ ਬਨਵਾਰੀ॥(ਵਾਰ ੧- ਪਉੜੀ ੩੨)
ਇਨਕਲਾਬੀ ਮੁਸਲਿਮ ਵਿਦਵਾਨ ਮੰਨੇ ਜਾਂਦੇ ਜ਼ਾਕਿਰ ਨਾਇਕ ਵਲੋਂ ਇਹ ਪ੍ਰਚਾਰ ਕੇ
ਜੇ ਬਾਬਾ ਨਾਨਕ ਚੋਰੀ-ਛੁੱਪੇ ਮੱਕੇ ਗਿਆ ਵੀ ਸੀ ਤਾਂ ਇਹ ਉਸ ਦੀ ਕਮਜ਼ੋਰੀ ਸੀ, ਬਹੁਤ ਗੁੰਮਰਾਹਕੁੰਨ
ਹੈ। ਕਿਉਂਕਿ ਬਾਬਾ ਨਾਨਕ ਪਾਤਸ਼ਾਹ ਜੀ ਵਲੋਂ ‘ਮਿਲਦਾ-ਜੁਲਦਾ’ ਵੇਸ ਧਾਰਨ ਕਰਨ ਦਾ ਕਾਰਨ ਉਹ ਸੀ,
ਜਿਹੜਾ ਅਸੀਂ ਉਪਰ ਵਿਚਾਰਿਆ ਹੈ, ਨਾ ਕਿ ਕੋਈ ਡਰ ਜਾਂ ਕਮਜ਼ੋਰੀ।
ਅਨਮਤੀਆਂ ਦੇ ਭਰੇ ਇਕੱਠ ਵਿਚ ਉਹਨਾਂ
ਦੇ ਗਲਤ ਮੂਲ-ਵਿਸ਼ਵਾਸਾਂ ਦਾ ਸ਼ਰੇਆਮ (ਪਰ ਦਲੀਲ ਨਾਲ) ਖੰਡਨ ਕਰਨ ਵਾਲਾ, ਕਿਸੇ ਡਰ ਅਧੀਨ ਕਿਵੇਂ ਹੋ
ਸਕਦਾ ਹੈ? ਬਾਬਰ ਜਿਹੇ ਜ਼ਾਲਿਮ ਹਾਕਮ ਨੂੰ ਮੁੰਹ ਤੇ ‘ਜ਼ਾਬਰ’ ਕਹਿਣ ਵਾਲਾ ਕਿਸੇ ਡਰ ਹੇਠ ਕਿਵੇਂ ਹੋ
ਸਕਦਾ ਹੈ?
ਮੁਸਲਿਮ ਵਿਦਵਾਨਾਂ ਵਲੋਂ ਅਪਣੇ ਧਾਰਮਿਕ ਸਥਾਨਾਂ ’ਤੇ ਕਿਸੇ ਗੈਰ-ਮੁਸਲਿਮ
ਦੇ ਦਾਖਲੇ ’ਤੇ ਪਾਬੰਦੀ ਲਈ ਕੁਰਾਨ ਦਾ ਹਵਾਲਾ ਵੀ ਧਿਆਨ ਮੰਗਦਾ ਹੈ। ਇਸੇ ਤਰ੍ਹਾਂ ਕਈਂ ਵੱਡੇ
ਹਿੰਦੂ ਮੰਦਿਰਾਂ ਵਿਚ ਗੈਰ-ਹਿੰਦੂਆਂ ਦੇ ਦਾਖਲੇ ਦੀ ਪਾਬੰਦੀ ਹੈ। ਉਹਨਾਂ ਵਿਚ ਤਾਂ ਹਿੰਦੂ ਮੱਤ
ਦੀਆਂ ਕੁਝ ਜਾਤਾਂ ਦੇ ਦਾਖਲੇ ’ਤੇ ਵੀ ਪਾਬੰਦੀ ਹੈ। ਮੂਲ ਧਾਰਮਿਕ ਪੁਸਤਕਾਂ ਦੇ ਆਧਾਰ ’ਤੇ ਕਿਸੇ
ਧਾਰਮਿਕ ਅਸਥਾਨ ਵਿਚ ਦਾਖਲੇ ਤੇ ਪਾਬੰਦੀ, ਉਹਨਾਂ ਮੱਤਾਂ ਦੇ ਅਸੂਲਾਂ ਦੇ ‘ਮਨੁੱਖਤਾਵਾਦੀ’ ਹੋਣ ’ਤੇ
ਹੀ ਪ੍ਰਸ਼ਨ-ਚਿੰਨ੍ਹ ਲਾਉਂਦਾ ਹੈ, ਕਿਉਂਕਿ ਇਹ ਸਪਸ਼ਟ ਵਿਤਕਰਾ ਹੈ।
ਜਦਕਿ ‘ਗੁਰਮਤਿ’ (ਨਾਨਕ ਫਲਸਫਾ) ਇਕ
ਨਿਰੋਲ ਮਨੁਖਤਾਵਾਦੀ ਫਲਸਫਾ ਹੈ, ਇਸ ਲਈ ਇਸ ਵਿਚ ਐਸੀ ਕਿਸੇ ਗੈਰ-ਮਨੁੱਖਤਾਵਾਦੀ ਪਾਬੰਦੀ ਜਾਂ
ਵਿਤਕਰੇ ਨੂੰ ਮਾਨਤਾ ਨਹੀਂ ਦਿਤੀ ਗਈ।
ਬਾਬਾ ਨਾਨਕ ਪਾਤਸ਼ਾਹ ਜੀ ਦਾ ਮੱਕੇ ਜਾਣਾ ਸਿਰਫ ਇਕ ਧਾਰਮਿਕ ਮਨੌਤ ਹੀ ਨਹੀਂ
ਬਲਕਿ ਇਕ ਇਤਿਹਾਸਿਕ ਸੱਚ ਹੈ। ਕਿਉਂਕਿ ਇਸ ਦਾ ਜ਼ਿਕਰ ਸਿਰਫ ਸਿੱਖ ਲੇਖਕਾਂ ਨੇ ਹੀ ਨਹੀਂ ਕੀਤਾ,
ਬਲਕਿ ਹੋਰ ਬਹੁਤ ਸਾਰੇ ਇਤਿਹਾਸਕਾਰਾਂ ਨੇ ਵੀ ਇਸ ਸੱਚਾਈ ਦਾ ਜ਼ਿਕਰ ਕੀਤਾ ਹੈ।
ਹੋਰ ਤਾਂ ਹੋਰ ਇਕ ਅੰਗਰੇਜ਼ ਇਤਿਹਾਸਕਾਰ
‘ਜਾਰਜ਼ ਸੈਂਡੀ’
ਨੇ 1673 ਵਿਚ ਲਿਖੀ ਅਪਣੀ ਇਕ ਪੁਸਤਕ
‘ਸੈਂਡੀਜ਼ ਟਰੈਵਲਸ’ (ਸੈਂਡੀ ਦੀਆਂ
ਯਾਤਰਾਵਾਂ) ਵਿਚ ਪੰਨਾ 97
’ਤੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਜਦੋਂ ਉਹ 1611 ਵਿਚ ਅਪਣੇ ਵਪਾਰ ਦੇ ਸਿਲਸਿਲੇ ਵਿਚ
‘ਮੱਕਾ-ਮਦੀਨਾ’ ਗਿਆ ਤਾਂ ਉੱਥੇ ਉਸ ਨੂੰ ਬਾਬਾ ਨਾਨਕ ਪਾਤਸ਼ਾਹ ਜੀ (ਜਿਸ ਨੂੰ ਉਹ ਇਕ ਭਾਰਤੀ ਸੰਤ
ਲਿਖਦਾ ਹੈ) ਦੇ ਮੱਕਾ ਆਉਣ ਦਾ ਬ੍ਰਿਤਾਂਤ ਸੁਨਣ ਨੂੰ ਮਿਲਿਆ। ਉਸ ਨੇ ਇਉਂ ਲਿਖਿਆ ਹੈ:
A Saint from India proved that God is in all directions and
every where.It is “erroneously” said that God or the prophet is born only in
Mecca. He ( Definitly, Satguru Nanak Sahib, the esteemed Saint ( from India, in
the dress of Hagee), made it “open to the whole world” that God or their prophet
is not only confined to Mecca only.
ਇਹ ਤੱਤ ਇਸ ਨੂੰ ਸਿੱਧਾ ਬਾਬਾ ਨਾਨਕ ਜੀ ਨਾਲ ਜੋੜਦੇ ਹਨ। ਇਸ ਵਿਚ ਇਹ ਤੱਥ
ਵੀ ਧਿਆਨ ਮੰਗਦਾ ਹੈ ਕਿ ਜਦ
ਇਕ ਈਸਾਈ ਵਪਾਰੀ ਮੱਕੇ ਜਾ ਸਕਦਾ ਹੈ ਤਾਂ ਹੋਰ ਕੋਈ ਗੈਰ-ਮੁਸਲਿਮ ਕਿਉਂ ਨਹੀਂ ਜਾ ਸਕਦਾ?
2. ਦਲੀਲ:-
ਬਾਬਾ ਨਾਨਕ ਜੀ ਦੇ ਮੱਕੇ ਜਾਣ ਦਾ ਜ਼ਿਕਰ ‘ਗੁਰੂ ਗ੍ਰੰਥ ਸਾਹਿਬ ਜੀ’ ਵਿਚ ਨਹੀਂ ਹੈ। ਉਹ ਇਸ ਨੂੰ ਇਕ
ਬਹੁਤ ਵੱਡਾ ਸਬੂਤ ਮੰਨਦਾ ਹੈ।
ਜਵਾਬ:-
ਉਸ ਵਿਦਵਾਨ ਦੀ ਇਹ ਦਲੀਲ ਅਗਿਆਨਤਾ ਭਰਪੂਰ ਹੈ। ਉਸ ਨੇ ਸ਼ਾਇਦ ‘ਗੁਰੂ ਗ੍ਰੰਥ ਸਾਹਿਬ ਜੀ’ ਦਾ ਅਧਿਐਨ
ਨਹੀਂ ਕੀਤਾ। ਅਨਮੱਤਾਂ ਦੇ ਜ਼ਿਆਦਾਤਰ ਮੂਲ ਧਰਮ ਗ੍ਰੰਥ ਕਥਾਤਮਕ ਜ਼ਿਆਦਾ ਹਨ, ਉਪਦੇਸ਼ਾਤਮਕ ਘੱਟ।
ਜਿਵੇਂ ਬਾਈਬਲ ਵਿਚ ਈਸਾ ਮਸੀਹ ਜੀ ਦਾ ਜੀਵਨ ਬ੍ਰਿਤਾਂਤ ਦਰਜ਼ ਹੈ। ਜ਼ਿਆਦਾਤਰ ਬ੍ਰਾਹਮਣੀ ਗ੍ਰੰਥਾਂ
ਵਿਚ ਦੇਵੀ-ਦੇਵਤਿਆਂ, ਅਵਤਾਰਾਂ ਦਾ ਜੀਵਨ ਬ੍ਰਿਤਾਂਤ ਅਤੇ ਜੰਗਾਂ ਆਦਿ ਦਾ ਬ੍ਰਿਤਾਂਤ ਹੈ। ਕੁਰਾਨ
ਵਿਚ ਵੀ ਇਸੇ ਤਰਾਂ ਹਜਰਤ ਮੁਹੰਮਦ ਸਾਹਿਬ ਦਾ ਜ਼ਿਕਰ ਹੈ।
ਪਰ ‘ਗੁਰੂ ਗ੍ਰੰਥ ਸਾਹਿਬ ਜੀ’ ਇਸ
ਪੱਖੋਂ (ਵੈਸੇ ਹਰ ਪੱਖੋਂ) ਵਿਲੱਖਣ ਹਨ। ਇਸ ਵਿਚ ਝੂਠੇ-ਸੱਚੇ ਕਿੱਸੇ ਕਹਾਣੀਆਂ ਵਾਂਗ
ਜੀਵਨ-ਬ੍ਰਿਤਾਂਤ ਨਹੀਂ ਹਨ, ਬਲਕਿ ਇਹ ਨਿਰੋਲ ਉਪਦੇਸ਼ਾਤਮਕ ਗ੍ਰੰਥ ਹੈ। ਇਸ ਗ੍ਰੰਥ ਦੀ ਇਕ ਵਿਲੱਖਣਤਾ
ਇਹ ਵੀ ਹੈ ਕਿ ਇਸ ਦੇ ਰਚਨਹਾਰੇ ਆਪ ‘ਗੁਰਮਤਿ’ ਦੇ ਰਹਿਬਰ ਹਨ (ਨਾਨਕ ਸਰੂਪ), ਜਦੋਂਕਿ ਬਾਕੀ ਸਾਰੇ
ਮੁੱਖ ਮੱਤਾਂ ਦੇ ਗ੍ਰੰਥ ਉਹਨਾਂ ਦੇ ਰਹਿਬਰਾਂ ਤੋਂ ਬਾਅਦ ਹੋਰਾਂ ਵਲੋਂ ਰਚੇ ਗਏ।
ਕਿਉਂਕਿ ਇਹ ਨਿਰੋਲ ਫਲਸਫੇ ਦਾ ਗ੍ਰੰਥ ਹੈ, ਇਸ ਲਈ ਇਸ ਵਿਚ ਮੱਕੇ ਦੀ ਯਾਤਰਾ
ਦਾ ਜ਼ਿਕਰ ਕਿਵੇਂ ਹੋ ਸਕਦਾ ਹੈ?
ਇਸ ਵਿਚ ਤਾਂ ਇਹ ਵੀ ਜ਼ਿਕਰ ਨਹੀਂ ਹੈ ਕਿ ਬਾਬਾ ਨਾਨਕ ਜੀ ਕਦੋਂ ਅਤੇ ਕਿਥੇ
ਪੈਦਾ ਹੋਏ। ਕੱਲ੍ਹ ਨੂੰ ਇਸ ਆਧਾਰ ਤੇ ਕੋਈ ਵਿਦਵਾਨ ਜੇ ਇਹ ਦਾਅਵਾ ਕਰ ਦੇ ਕਿ ਬਾਬਾ ਨਾਨਕ ਜੀ ਤਾਂ
ਕੋਈ ਹੋਏ ਹੀ ਨਹੀਂ, ਕਿਉਂਕਿ ‘ਗੁਰੂ ਗ੍ਰੰਥ ਸਾਹਿਬ ਜੀ’ ਵਿਚ ਇਸ ਦਾ ਜ਼ਿਕਰ ਨਹੀਂ ਹੈ। ਐਸੇ ਦਾਅਵੇ
ਨੂੰ ਅਗਿਆਨਤਾ ਅਤੇ ਮੂਰਖਤਾ ਹੀ ਮੰਨਿਆ ਜਾਵੇਗਾ।
3. ਦਲੀਲ:-
ਉਸ ਮੁਸਲਿਮ ਵਿਦਵਾਨ ਨੇ ਬਾਬਾ ਸ਼ੇਖ ਫਰੀਦ ਜੀ ਦੀ ‘ਗੁਰੂ ਗ੍ਰੰਥ ਸਾਹਿਬ ਜੀ’ ਵਿਚ ਦਰਜ ਬਾਣੀ ਦਾ
ਜ਼ਿਕਰ ਕਰਦੇ ਹੋਏ ਕਿਹਾ ਕਿ
‘ਸ਼ੇਖ ਫਰੀਦ’ ਮੁਸਲਿਮ ਭਾਈਚਾਰੇ ਦਾ ਇਕ ਅਦਨਾ (ਨਿੱਕਾ) ਜਿਹਾ ਸੂਫੀ ਹੋਇਆ ਹੈ, ਉਸ ਤੋਂ ਵੱਡੇ ਬਹੁਤ
ਸੂਫੀ ਇਸਲਾਮ ਵਿਚ ਹੋਏ ਹਨ।
ਜਵਾਬ:-
ਉਹ ਵਿਦਵਾਨ ਸ਼ਾਇਦ ਇਹ ਨਹੀਂ ਸਮਝਦਾ ਕਿ
‘ਗੁਰੂ ਗ੍ਰੰਥ ਸਾਹਿਬ ਜੀ’ ਵਿਚ ਸਿਰਫ
ਉਹਨਾਂ ‘ਸਚਿਆਰੇ ਮਨੁੱਖਾਂ’ ਦੀ ਬਾਣੀ ਦਰਜ ਕੀਤੀ ਗਈ, ਜਿਹਨਾਂ ਨੇ ਹਿੰਦੂ, ਮੁਸਲਿਮ ਆਦਿ ਦੀਆਂ
ਫਿਰਕੂ ਵਲਗਣਾਂ ਤੋਂ ਉੱਪਰ ਉੱਠ ਕੇ ‘ਮਨੁੱਖਤਾ’ ਦੇ ਭਲੇ ਦੀ ਗੱਲ ਕੀਤੀ।
ਇਸ ਇਸਲਾਮੀ ਵਿਦਵਾਨ ਵਾਂਗੂ ਕਈਂ ਹੋਰ ਵਿਦਵਾਨ ਵੀ ਅਗਿਆਨਤਾ ਹੇਠ ਬਾਣੀ ਦੇ ਰਚਨਹਾਰੇ ਭਗਤਾਂ ਨੂੰ
‘ਹਿੰਦੂ ਭਗਤ’ ਲਿਖਦੇ ਹਨ, ਜਦਕਿ
ਇਹਨਾਂ ਭਗਤਾਂ ਨੇ ਹਿੰਦੂ ਇਸਲਾਮ ਦੀ
ਫਿਰਕੂ ਵਲਗਣਾਂ ਤੋਂ ੳੱਪਰ ਹੋਣ ਦਾ ਸਪਸ਼ਟ ਐਲਾਨ ਕਰਦੇ ਹੋਏ, ਅਪਣੀ ਬਾਣੀ ਵਿਚ ਲਿਖਿਆ ਹੈ:
ਨਾ ਹਮ ਹਿੰਦੂ ਨ ਮੁਸਲਮਾਨ॥ ਅਲਹ ਰਾਮ ਕੇ ਪਿੰਡੁ ਪਰਾਨ॥ (ਪੰਨਾ ੧੧੩੬)
ਇਸੇ ਤਰਾਂ ਸ਼ੇਖ ਫਰੀਦ ਜੀ ਦੀ ਰਚਨਾ ‘ਗੁਰੂ ਗ੍ਰੰਥ ਸਾਹਿਬ ਜੀ’ ਵਿਚ ਇਸ ਲਈ
ਸ਼ਾਮਿਲ ਨਹੀਂ ਕੀਤੀ ਗਈ ਕਿ ਇਕ ਮੁਸਲਿਮ ਸੰਤ ਨੂੰ ਵਡਿਆਈ ਦੇਣੀ ਸੀ, ਬਲਕਿ ਇਸ ਲਈ ਸ਼ਾਮਿਲ ਕੀਤੀ ਗਈ
ਕਿ ਉਹ ਸਾਰੀ ਮਨੁੱਖਤਾ ਦੀ ਗੱਲ ਕਰਦੀ ਹੈ।
ਉਸ ਮੁਸਲਿਮ ਵਿਦਵਾਨ ਨੂੰ ਇਹ ਪੁੱਛਣਾ ਬਣਦਾ ਹੈ ਕਿ
‘ਗੁਰੂ ਗ੍ਰੰਥ ਸਾਹਿਬ ਜੀ’ ਵਿਚ (ਉਸ
ਅਨੁਸਾਰ) ਇਕ ਅਦਨੇ ਜਿਹੇ ਮੁਸਲਿਮ ਸੰਤ ਦੀ ਬਾਣੀ ਤਾਂ ਸ਼ਾਮਿਲ ਹੈ, ਪਰ ਉਸ ਦੇ ਅਨੁਸਾਰ ਉਸ ਤੋਂ
ਵੱਡੇ-ਵੱਡੇ ਮੁਸਲਿਮ ਪੀਰਾਂ ਦਾ ਬਾਣੀ ਕਿਉਂ ਸ਼ਾਮਿਲ ਨਹੀਂ ਕੀਤੀ ਗਈ ?
ਕਾਰਨ ਸਿਰਫ ਇਹੀ ਹੈ ਕਿ
ਗੁਰਬਾਣੀ ਦਰਜ ਕਰਨ ਦੀ ਇਕੋ-ਇਕ ਕਸਵੱਟੀ ਉਸ ਭਗਤ ਜਾਂ ਪੀਰ ਦਾ ਇਕ ਅਕਾਲ ਨੂੰ ਮੰਨਣ ਵਾਲਾ ਹੋਣਾ
ਹੈ, ਜੋ ਫਿਰਕੂ ਵਲਗਣਾਂ ਤੋਂ ਉਪਰ ਉੱਠ ਕੇ ਮਨੁੱਖਤਾ ਦੀ ਗੱਲ ਕਰਦਾ ਹੋਵੇ।
ਕੌਮ ਲਈ ਸਵੈ-ਪੜਚੋਲ
ਐਸੇ ਗੁੰਮਰਾਹਕੁੰਨ ਦਾਅਵਿਆਂ ਲਈ ਜਿੱਥੇ ਫਿਰਕੂ ਸੋਚ ਵਾਲੇ ਵਿਦਵਾਨ
ਜਿੰਮੇਵਾਰ ਹਨ, ੳੱਥੇ ਕੌਮ ਵੀ ਇਸ ਲਈ ਘੱਟ ਜਿੰਮੇਵਾਰ ਨਹੀਂ।
ਬ੍ਰਾਹਮਣਵਾਦ ਦੇ ਪ੍ਰਭਾਵ ਹੇਠ ਸਿੱਖ
ਇਤਿਹਾਸਕਾਰਾਂ ਨੇ ਵੀ ਸਿੱਖ ਇਇਹਾਸ ਨੂੰ ਐਸੀਆਂ ਮਨੱਮਤੀਂ ਕਰਾਮਾਤਾਂ ਨਾਲ ਭਰ ਦਿੱਤਾ ਕਿ ਉਹ
ਇਤਿਹਾਸ ਘੱਟ ਲਗਦਾ ਹੈ, ਮਿਥਿਹਾਸ ਜ਼ਿਆਦਾ।
ਮਿਸਾਲ ਲਈ ਬਾਬਾ ਨਾਨਕ ਪਾਤਸ਼ਾਹ ਜੀ ਦੀ ਮੱਕੇ ਫੇਰੀ ਦੇ ਇਤਿਹਾਸ ਨਾਲ ਇਹ ਜੋੜ ਦੇਣਾ ਕਿ ਉਹਨਾਂ ਦੇ
ਮੱਕਾ ਉਸ ਪਾਸੇ ਘੁੰਮਾ ਦਿਤਾ, ਜਿਸ ਪਾਸੇ ਉਸ ਮੁਸਲਿਮ ਸ਼ਰਧਾਲੂ ਨੇ ਉਹਨਾਂ ਦੇ ਪੈਰ ਘੁਮਾਏ।
ਪਿਛਲੇ 250 ਸਾਲਾਂ ਤੋਂ ਸਿੱਖ ਇਹ
ਨਿੱਕੀ ਜਿਹੀ ਗੱਲ ਨਹੀਂ ਸਮਝ ਸਕੇ ਕਿ ਜੇ ਕੋਈ ਐਸੀ ਕਾਰਾਮਾਤ ਹੁੰਦੀ ਤਾਂ ਮੱਕਾ ਨਹੀਂ ਉਹ ‘ਡਾਟ’
ਘੁੰਮਣੀ ਸੀ, ਜਿਸ ਵੱਲ ਬਾਬਾ ਨਾਨਕ ਜੀ ਦੇ ਪੈਰ ਸਨ। ਮੱਕਾ ਇਕ ਸ਼ਹਿਰ ਹੈ, ਜਿਸ ਵਿਚ ਇਹ ‘ਡਾਟ’
ਆਉਂਦੀ ਹੈ ਤੇ ਇਸਲਾਮ ਵਿਚ ਉਸ ਨੂੰ ਪਵਿਤ੍ਰ ਮੰਨਿਆ ਜਾਂਦਾ ਹੈ। ਬਾਬਾ ਨਾਨਕ ਜੀ ਤਾਂ ਆਪ ਮੱਕੇ
ਸ਼ਹਿਰ ਵਿਚ ਸਨ, ਜੇ ਮੱਕਾ ਘੁੰਮਦਾ ਤਾਂ ਉਹਨਾਂ ਸਮੇਤ ਉੱਥੇ ਖੜੇ ਸਾਰੇ ਲੋਕਾਂ ਨੇ ਵੀ ਤਾਂ ਘੁੰਮ
ਜਾਣਾ ਸੀ ? ਲੋੜ ਹੈ ਅਸੀਂ
ਅਪਣੇ ਪ੍ਰਚਲਿਤ ਇਤਿਹਾਸ ਨੂੰ ਪੜਚੋਲ ਕੇ, ਇਸ ਤਰ੍ਹਾਂ ਦੇ ਗੁਰਮਤਿ ਵਿਰੋਧੀ ਕਰਾਮਾਤੀ ਅੰਸ਼ ਇਸ
ਵਿਚੋਂ ਸੋਧ ਲਈਏ, ਕਿਉਂਕਿ ਇਹ ਉਸ ਦੀ ਪ੍ਰਮਾਣਿਕਤਾ ’ਤੇ ਹੀ ਪ੍ਰਸ਼ਨ-ਚਿੰਨ੍ਹ ਖੜਾ ਕਰਦੇ ਹਨ।
ਖੈਰ ਮੁਸਲਿਮ ਵਿਦਵਾਨਾਂ ਸਹਿਤ ਹਰ ਇਕ ਮਨੁੱਖ ਲਈ ਇਹ ਸਮਝਣਾ ਜ਼ਰੂਰੀ ਹੈ ਕਿ
ਇਸ ਇਤਿਹਾਸ ਪਿੱਛੇ ਅਸਲ ਮਕਸਦ
ਉਹ ਉਪਦੇਸ਼ ਹੈ, ਜੋ ਬਾਬਾ ਨਾਨਕ ਜੀ ਨੇ ਦਿਤਾ। ਉਹਨਾਂ ਨੇ ਇਸ ਗਲਤ ਵਿਸ਼ਵਾਸ ਕਿ ਰੱਬ ਇਕ ਖਾਸ ਥਾਂ
’ਤੇ ਹੀ ਵਸਦਾ ਹੈ, ਦਾ ਖੰਡਨ ਕਰਦੇ ਹੋਏ ਸਮਝਾਇਆ ਕਿ ਪ੍ਰਮਾਤਮਾ ਤਾਂ ਸਰਬ ਵਿਆਪਕ ਹੈ।
ਇਸ ਲੇਖ ਵਿਚਲੀ ਚਰਚਾ ਸੰਬੰਧੀ ਮੁਸਲਿਮ ਵਿਦਵਾਨ ਦੀ ਵਿਡੀਓ ਵੇਖਣ ਲਈ ਹੇਠਲੇ
ਲਿੰਕ ’ਤੇ ਕਲਿਕ ਕਰੋ ਜੀ।
http://www.youtube.com/v/FiMixnfMuOc?fs=1&hl=en_US
ਤੱਤ ਗੁਰਮਤਿ ਪਰਿਵਾਰ
www.tattgurmatparivar.com
***********************************************
ਪੰਥਕ ਖਬਰ ਤਰਾਸ਼ੀ
1. ਖਬਰ:-
ਪੰਜਾਬ ਸਿਖਿਆ ਵਿਭਾਗ ਵਲੋਂ ਛਾਪੀ ਪੁਸਤਕ ‘ਗਿਆਨ ਸਰੋਵਰ’ ਵਿਚ ਸਿੱਖੀ ਦੇ ਉਲਟ ਕਈਂ ਗੱਲਾਂ ਹਨ: ਇਕ
ਖਬਰ
ਟਿੱਪਣੀ :-
ਜਦੋਂ ਗੁਰਮਤਿ ਦੇ ਪ੍ਰਚਾਰ ਦੀ
ਝੰਡਾਬਰਦਾਰ ਸ਼੍ਰੋਮਣੀ ਕਮੇਟੀ ਹੀ ਗੁਰ-ਨਿੰਦਕ ਭਰਪੂਰ
‘ਸਿੱਖ ਇਤਿਹਾਸ’ (ਹਿੰਦੀ)
ਜਿਹੀ ਪੁਸਤਕ ਛਾਪ ਕੇ ਵੰਡ ਸਕਦੀ ਹੈ, ਦਮਦਮੀ ਟਕਸਾਲ ਹੀ ਆਪਣੇ ਇਕ ਸਾਬਕਾ ਮੁੱਖੀ ਜਰਨੈਲ ਸਿੰਘ
ਖਾਲਸਾ ਨੂੰ ‘ਅੱਤਵਾਦੀ’
ਦਰਸਾਉਂਦੀ ਪੁਸਤਕ ਛਪਵਾ ਸਕਦੀ
ਹੈ ਤਾਂ ਪੰਜਾਬ ਸਿੱਖਿਆ ਵਿਭਾਗ ਵਲੋਂ ਪ੍ਰਕਾਸ਼ਿਤ ਇਕ ਪੁਸਤਕ ਵਿਚ ਸਿੱਖੀ ਖਿਲਾਫ ਲਿਖਣ ਨਾਲ ਹੈਰਾਨੀ
ਕਿਉਂ ? ਇਹਨਾਂ ਸਾਰੀਆਂ
ਘਟਨਾਵਾਂ ਪਿੱਛੇ ਸੂਤਰਧਾਰ ਤਾਂ ਇਕੋ ਹੀ ਹੈ, ਉਸ ਨੂੰ ਪਛਾਨਣ ਦੀ ਲੋੜ ਹੈ।
2. ਖਬਰ:-
ਜਥੇਦਾਰਾਂ ਨੂੰ ਬਾਦਲ ਦੇ ਹੱਥ-ਠੋਕੇ ਹੋਣ ਕਾਰਨ ਐਸਾ ਸਲੂਕ ਸਹਿਣਾ ਪਿਆ: ਸਰਨਾ
ਟਿੱਪਣੀ :-
ਸਰਨਾ ਜੀ! ਚਿੰਤਾ ਨ ਕਰੋ। ਬਾਦਲ ਦੇ
ਇਹੀ ‘ਹੱਥ-ਠੋਕੇ’ ਕਲ ਨੁੰ ਤੁਹਾਡੇ ਲਈ ‘ਸਿੰਘ ਸਾਹਿਬ’ ਬਣ ਜਾਣਗੇ, ਜਦੋਂ ਇਹਨਾਂ ਨੇ ਕਿਸੇ ਮੁੱਦੇ
ਉੱਤੇ ਤੁਹਾਨੂੰ ਆਪਣੀ ਕਚਹਿਰੀ (ਅਕਾਲ ਤਖਤ) ਤੇ ਤਲਬ ਕਰ ਲਿਆ। ਫੇਰ ਤੁਸੀਂ ‘ਨਿਮਾਣੇਪਨ’ ਦਾ
ਵਿਖਾਵਾ ਕਰਦੇ ਹੋਏ ਇਹਨਾਂ ‘ਹੱਥਠੋਕਿਆਂ’ ਦੀ ਹਉਮੈ ਨੂੰ ਪੱਠੇ ਪਾਉਂਦੇ ਹੋਏ, ਉਹਨਾਂ ਸਾਹਮਣੇ ਹੱਥ
ਜੋੜ ਕੇ ਪੇਸ਼ ਵੀ ਹੋ ਜਾਵੋਗੇ। ਤੁਹਾਨੂੰ ਇਸ ਗੱਲ ਦੀ ਸੋਝੀ ਹੈ ਕਿ ਇਹ ‘ਪੁਜਾਰੀ’ ਬਾਦਲ ਦੇ
ਹੱਥ-ਠੋਕੇ ਹਨ, ਕਾਬਜ਼ ਰਾਜਨੇਤਾਵਾ ਦੀਆਂ ਕਠਪੁਤਲੀਆਂ ਹਨ ਪਰ ਤੂਸੀਂ ਬਜਾਇ ਇਸ ਗਲਤ ਸਿਸਟਮ ਨੂੰ ਖਤਮ
ਕਰਨ ਦੀ ਥਾਂ ‘ਅਖੌਤੀ ਨਿਮਰਤਾ’ ਦਾ ਬਹਾਨਾ ਬਣਾ ਕੇ ਇਸ ਦੀਆਂ ਜੜ੍ਹਾਂ ਨੂੰ ਪਾਣੀ ਦੇਈ ਜਾ ਰਹੀ ਹੋ।
ਸ਼ਾਇਦ ਤੁਹਾਡੇ ਮਨ ਵਿਚ ਹੈ ਕਿ ਹੋ ਸਕਦਾ ਹੈ ਕੱਲ ਨੂੰ ਅਸੀਂ ਵੀ ਬਾਦਲ ਦੀ ਥਾਂ ਕਾਬਿਜ਼ ਹੋ ਸਕਦੇ
ਹਾਂ। ਅਸੀਂ ਵੀ ਫੇਰ ਇਹਨਾਂ ਪੁਜਾਰੀਆਂ ਨੂੰ ਵਰਤਣਾ ਹੈ, ਇਸ ਲਈ ਸਿਸਟਮ ਨੂੰ ਸੁਧਾਰਨ ਦਾ ਜਤਨ ਕਿਉਂ
ਕਰਨਾ ਹੈ।
3. ਖਬਰ:-
ਜਥੇਦਾਰਾਂ ਨੂੰ ਅਮਰੀਕਾ ਵਿਚ ਸੰਗਤਾਂ ਨੇ ਬੋਲਣ ਤੋਂ ਰੋਕਿਆ: ਖਬਰ
ਟਿੱਪਣੀ :-
‘ਸਿੱਖ ਫਾਰ ਜਸਟਿਸ’ ਨੂੰ ਪਹਿਲਾਂ ਵੀ
ਜਾਗਰੂਖ ਧਿਰਾਂ ਵਲੋਂ ਇਹਨਾਂ ਪੁਜਾਰੀਆਂ ਨੂੰ ਸਨਮਾਨਿਤ ਕਰਨ ਦੇ ਫੈਸਲੇ ਦੀ ਆਲੋਚਣਾ ਕੀਤੀ ਗਈ ਸੀ
ਅਤੇ ਇਸ ਬਾਰੇ ਉਹਨਾਂ ਨੇ ਸੁਆਲ ਕੀਤਾ ਗਿਆ ਸੀ ਪਰ ਉਹਨਾਂ ਨੇ ਕੰਨ ਨਹੀਂ ਧਰਿਆ।
ਪਰ ਪੁਜਾਰੀਆਂ ਨਾਲ ਕੀਤਾ ਇਹ ਸਲੂਕ
ਸਿੱਖ ਸਮਾਜ ਵਿਚ ਆ ਰਹੀ ਜਾਗ੍ਰਿਤੀ ਦੀ ਨਿਸ਼ਾਨੀ ਹੈ, ਜੋ ਕਾਬਿਲੇ ਤਾਰੀਫ ਹੈ।
ਵਿਦੇਸ਼ੀ ਸਿੱਖਾਂ ਵਿਚ ‘ਜਾਗਰੂਕਤਾ ਦੀ ਸੋਚ’ ਪੰਜਾਬ ਨਾਲੋਂ ਜ਼ਿਆਦਾ ਹੈ।
ਕਾਸ਼! ਹਰ ਮਨੁੱਖ ਪੁਜਾਰੀਵਾਦ ਪ੍ਰਤੀ
ਇਸ ਤਰ੍ਹਾਂ ਜਾਗ੍ਰਿਤ ਹੋ ਜਾਵੇ ਤਾਂ ਹੀ ਸਮਾਜ ਨੂੰ ‘ਨਾਨਕ ਫਲਸਫੇ’ ਆਧਾਰਿਤ ‘ਬੇਗਮ ਪੁਰਾ’ ਦੀ
ਸਥਾਪਨਾ ਦਾ ਮੁੱਡ ਬੰਨ੍ਹਿਆ ਜ ਸਕਦਾ ਹੈ।
4. ਖਬਰ:-
ਵੱਖਰੀ ਕਮੇਟੀ ਦੀ ਮੰਗ ਕਰਨ ਵਾਲੇ ਪੰਥ ਦੇ ਗੱਦਾਰ : ਅਵਤਾਰ ਸਿੰਘ ਮੱਕੜ
ਟਿੱਪਣੀ:-
ਮੱਕੜ ਜੀ! ਤੁਹਾਡੇ ਜਿਹੇ ਹਾਕਮਾਂ ਅਤੇ
ਉਹਨਾਂ ਦੇ ਗੁਲਾਮਾਂ ਦਾ ਤਰਾਜ਼ੂ ਬੜਾ ਨਿਆਰਾ ਹੈ, ਜਿਹੜਾ ਕੌਮ ਦੇ ਭਲੇ ਦੀ ਗੱਲ ਕਰੇ ਉਹ ਗੱਦਾਰ
ਲਗਦਾ ਹੈ। ਤੁਹਾਡੀ ਨਜ਼ਰ ਵਿਚ ਤਾਂ ਉਹ ਅਕਾਲੀ ‘ਪੰਥ ਰਤਨ’ ਅਤੇ ‘ਪੰਥ ਦੇ ਸੇਵਾਦਾਰ’ ਹੋਣਗੇ, ਜਿਹੜੇ
ਮਾਤਾ ਦੀਆਂ ਭੇਟਾਂ ਗਾ ਰਹੇ ਹਨ, ਮੰਦਰਾਂ ਵਿਚ ਮੱਥੇ ਰਗੜ ਰਹੇ ਹਨ, ਟੱਲ ਖੜਕਾ ਰਹੇ ਹਨ, ਤਿਲਕ
ਲਗਵਾ ਰਹੇ ਹਨ, ਚਾਲੀਹੇ ਕਟ ਰਹੇ ਹਨ, ਰਮਾਇਣ ਦੇ ਪਾਠ ਕਰਵਾ ਰਹੇ ਹਨ, ਪੰਥ ਵਿਰੋਧੀ ਡੇਰੇਦਾਰਾਂ ਦੇ
ਪੈਰੀਂ ਪੈ ਰਹੇ ਹਨ ਆਦਿ-ਆਦਿ (ਇਹ ਲਿਸਟ ਬਹੁਤ ਲੰਮੀ ਹੈ)।
ਤੁਹਾਡੇ ਜਿਹੇ ਪ੍ਰਧਾਨਾਂ ਦੀ ਅਗਵਾਈ
ਕਾਰਨ ਹੀ ਜਾਗਰੂਕ ਲੋਕਾਂ ਨੇ ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ’ ਨੂੰ ਹੁਣ ‘ਸ਼੍ਰੋਮਣੀ ਗੁਰਮਤਿ
ਵਿਗਾੜ ਕਮੇਟੀ’ ਕਹਿਣਾ ਸ਼ੁਰੂ ਕਰ ਦਿੱਤਾ ਹੈ।
5. ਖਬਰ:-
ਅਮਰੀਕਾ ਵਿਖੇ ਹੁੱਲੜਬਾਜ਼ੀ ਕਰਨ ਵਾਲੇ ਸਿੱਖਾਂ ਨੂੰ ਬਖਸ਼ਿਆ ਨਹੀਂ ਜਾਵੇਗਾ: ਜੱਥੇਦਾਰ ਗੁਰਬਚਨ ਸਿੰਘ
ਟਿੱਪਣੀ:-
ਵਾਹ! ਪੁਜਾਰੀ ਜੀ ਵਾਹ! ਜੇ ਕੋਈ ਪ੍ਰੋ. ਦਰਸ਼ਨ ਸਿੰਘ ਜੀ ਦੇ ਪ੍ਰੋਗਰਾਮ ਵਿਚ ਪੱਥਰ-ਰੋੜੇ ਮਾਰੇ,
ਹਥਿਆਰਾਂ ਨਾਲ ਹਮਲਾ ਕਰ ਦੇਵੇ ਤਾਂ ਉਸ ਨੂੰ
‘ਪੰਥਦਰਦੀ’
ਮੰਨ ਕੇ ਤੂਸੀਂ ਉਹਨਾਂ ਦੀ ਤਾਰੀਫ ਕਰਦੇ ਹੋ, ਇਸ ਨੂੰ ਪੰਥ ਦੀ ਸੇਵਾ ਕਹਿੰਦੇ ਹੋ, ਉਹਨਾਂ ਨੂੰ
ਸਨਮਾਨਿਤ ਕਰਦੇ ਹੋ। ਦੂਜੀ ਤਰਫ ਜੇ ਕੋਈ ਤੁਹਾਨੂੰ ਸਵਾਲ ਪੁੱਛ ਲਵੇ। ਸਵਾਲਾਂ ਦੇ ਜਵਾਬ ਨਾ ਦੇਣ
’ਤੇ ਸ਼ਾਂਤਮਈ ਤਰੀਕੇ ਨਾਲ ਤੁਹਾਨੂੰ ਬੋਲਣ ਤੋਂ ਰੋਕ ਦੇਵੇ ਤਾਂ ਉਹ ਤੁਹਾਡੀ ਨਜ਼ਰ ਵਿਚ
‘ਹੁਲੜਬਾਜ਼’
ਹੋ ਗਏ। ਅਮਰੀਕਾ ਵਿਚਲੇ ਉਹਨਾਂ ਸਿੱਖਾਂ ਨੂੰ ਤਾਂ ਸ਼ਾਬਾਸ਼ ਦੇਣੀ ਬਣਦੀ ਹੈ। ਪੁਜਾਰੀਉ! ਤੁਹਾਨੂੰ ਵੀ
ਕੰਧ ’ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ, ਕਿ ਹੁਣ ਹੋਲੀ-ਹੋਲੀ ਤੁਹਾਡੇ ਵੀ ਦਿਨ ਲੱਦ ਰਹੇ ਹਨ।
ਨਾਲ ਹੀ ‘ਬਖਸ਼ੇ ਨਹੀਂ ਜਾਣਗੇ’
ਦੀ ਧਮਕੀ ਕਿਸ ਨੂੰ ਦੇ ਰਹੇ ਹੋ ? ਤੁਹਾਡੇ ਜਿਹੇ ਮਾਨਸਿਕ ਗੁਲਾਮਾਂ ਦੀ ਔਕਾਤ ਹੀ ਕੀ ਹੈ ? ਵੱਧ
ਤੋਂ ਵੱਧ ਤੂਸੀਂ ਛੇਕਣ ਦਾ ਇਕ ਹੋਰ ‘ਕੂੜਨਾਮਾ’ (ਹੁਕਮਨਾਮਾ) ਹੀ ਜਾਰੀ ਕਰ ਦੇਵੋਗੇ।
ਤੁਹਾਡੇ ਇਹਨਾਂ ਕੂੜਨਾਮਿਆਂ ਨੂੰ
‘ਜਾਗਰੂਕ ਪੰਥ’ ਰੱਦੀ ਦੀ ਟੋਕਰੀ ਵਿਚ ਵੀ ਥਾਂ ਨਹੀਂ ਦਿੰਦਾ। ਇਸ ਦਾ ਨਜ਼ਾਰਾ ਤੂਸੀਂ ਪ੍ਰੋ. ਦਰਸ਼ਨ
ਸਿੰਘ ਜੀ ਖਿਲਾਫ ਜਾਰੀ ‘ਕੂੜਨਾਮੇ’ ਸਮੇਂ ਵੇਖ ਚੁੱਕੇ ਹੋ।
6. ਖਬਰ:-
ਸਾਡੀ ਆਗਿਆ ਤੋਂ ਬਗੈਰ ਕੋਈ
ਇੱਥੇ ਅੰਮ੍ਰਿਤ ਦਾ ਬਾਟਾ ਤਿਆਰ ਨਹੀਂ ਕਰ ਸਕੇਗਾ: ਇਕਬਾਲ ਸਿੰਘ ਪਟਨਾ
ਟਿੱਪਣੀ:-
ਇਕਬਾਲ ਸਿੰਘ ਜੀ! ਇਹ ਤਾਂ ਕੌਮ ਸੁਤੀ ਪਈ ਹੈ, ਜੋ ਤੁਹਾਡੇ ਵਰਗੇ ਪੁਜਾਰੀਆਂ ਦੀਆਂ ਖਰਮਸਤੀਆਂ ਅਤੇ
ਆਪਹੁਦਰੀਆਂ ਨੂੰ ਹੁਣ ਤੱਕ ਸਹਿਣ ਕਰੀ ਜਾ ਰਹੀ ਹੈ। ਤੂਸੀਂ ਪਟਨੇ ਦੇ ‘ਗੁਰਦਵਾਰੇ’ ਨੂੰ ‘ਸਿਰਮੌਰ
ਤਖਤ’ ਦਸਦੇ ਹੋ। ਸੱਚਾਈ ਤਾਂ
ਇਹ ਹੈ ਕਿ ਉਹ ਤਖਤ ਤਾਂ ਕੀ ਇਕ ਗੁਰਦੁਆਰਾ ਕਹਿਲਾਉਣ ਲਾਇਕ ਵੀ ਨਹੀਂ ਹੈ।
ਜਿਸ ਥਾਂ ’ਤੇ ਸ਼ਰੇਆਮ ‘ਗੁਰੂ ਗ੍ਰੰਥ
ਸਾਹਿਬ ਜੀ’ ਦੇ ਬਰਾਬਰ ‘ਕੂੜ ਦੇ ਪੋਥੇ’ ਦਾ ਪ੍ਰਕਾਸ਼ ਕਰਕੇ ਬੇਅਦਬੀ ਕੀਤੀ ਜਾਂਦੀ ਹੋਵੇ, ਗੁਰਮਤਿ
ਦੀ ਖੁੱਲੇਆਮ ਉਲੰਘਣਾ ਕਰਦੇ ਹੋਏ, ਆਰਤੀਆਂ ਕੀਤੀਆਂ ਜਾ ਰਹੀਆਂ ਹੋਣ, ਟੱਲ ਖੜਕਾਏ ਜਾ ਰਹੇ ਹੋਣ,
ਤੁਹਾਡੇ ਜਿਹੇ ਨਿਕੰਮੇ
ਪੁਜਾਰੀਆਂ ਦਾ ਕਬਜ਼ਾ ਹੋਵੇ, ਉਸ ਨੂੰ ਗੁਰਦੁਆਰਾ ਕਿਵੇਂ ਕਿਹਾ ਜਾ ਸਕਦਾ ਹੈ ? ਬਾਕੀ ਤਖਤ ਦਾ ਨਾਂ
ਤਾਂ ਉਸ ਨੂੰ ਕੌਮ ਦੀ ਨਲਾਇਕੀ ਨੇ ਦੇ ਦਿੱਤਾ ਹੈ।
ਤੱਤ ਗੁਰਮਤਿ ਪਰਿਵਾਰ
(29/09/10)
ਗੁਰਚਰਨ ਸਿੰਘ ਪਿੰਡ ਪੱਖੋ ਕਲਾਂ
ਸਿੱਖ ਕੌਮ ਦਾ ਦੁਖਾਂਤ ਵਿਚਾਰਧਾਰਾ ਜਾਂ ਮਰਯਾਦਾ।
ਗੁਰਚਰਨ ਸਿੰਘ ਪੱਖੋ ਕਲਾਂ ਮੋ: 9417727245
ਸਿੱਖ ਕੌਮ ਦੁਨੀਆਂ ਦੀ ਉਹ ਮਹਾਨ ਕੌਮ ਹੈ ਜੋ ਕਿਸੇ ਇੱਕ ਮਨੁੱਖ ਦੀ ਵਿਚਾਰਧਾਰਾ ਦੀ
ਥਾਂ ਪੰਚ ਪ੍ਰਧਾਨੀ ਦੇ ਨਿਯਮ ਅਨੁਸਾਰ ਜੋ ਨਿਰੋਲ ਸਾਂਝੀ ਅਤੇ ਸੱਚ ਦੀ ਵਿਚਾਰਧਾਰਾ ਵਿੱਚੋਂ ਉਪਜੀ
ਹੈ। ਸਿੱਖ ਵਿਚਾਰਧਾਰਾ ਦੁਨੀਆਂ ਨੂੰ ਮੁਕਤੀ ਦਾ ਰਾਹ ਜਾਂ ਇਨਕਲਾਬ ਦਿੰਦੀ ਹੈ। ਇਸ ਵਿੱਚ ਕਿਸੇ
ਦੂਜੇ ਧਰਮ ਨੂੰ ਨੀਵਾਂ ਨਹੀਂ ਦਿਖਾਇਆ ਅਤੇ ਨਾਂਹੀ ਨਫਰਤ ਕੀਤੀ ਹੈ। ਸਿੱਖ ਕੌਮ ਦਾ ਸੰਵਿਧਾਨ ਗੁਰੂ
ਗਰੰਥ ਹੈਜਿਸ ਨੂੰ ਲਿਖਣ ਵਿੱਚ ਬਿਬੇਕ ਬੁੱਧੀ ਦੇ ਮਾਲਕ ਮਹਾਨ ਮਨੁੱਖਾਂ ਦਾ ਵੱਡਾ ਯੋਗਦਾਨ ਹੈ।
ਫਰੀਦ ਅਤੇ ਕਬੀਰ ਮੁਸਲਮਾਨ ਧਰਮ ਵਿੱਚੋਂ ਅਤੇ ਹਿੰਦੂਆਂ ਵਿੱਚੋਂ ਰਵਿਦਾਸ ਜੀ, ਸੈਨ ਜੀ, ਤ੍ਰਿਲੋਚਨ
ਜੀ, ਰਾਮਾਂਨੰਦ ਜੀ, ਧੰਨਾਂ ਜੀ, ਨਾਮਦੇਵ ਜੀ, ਸਮੇਤ ਅਨੇਕਾਂ ਸੱਚ ਨੂੰ ਅਪਨਾਉਣ ਵਾਲੇ ਮਹਾਨ ਭਗਤਾਂ
ਦਾ ਭੀ ਯੋਗਦਾਨ ਹੈ। ਦਸਾਂ ਗੁਰੂਆਂ ਦੀ ਸੋਚ ਅਤੇਜੋ ਛੇ ਗੁਰੂਆਂ ਵੱਲੋਂ ਲਿਖੀ ਬਾਣੀ ਇਸ ਦਾ ਮੁੱਖ
ਉਪਦੇਸ ਹ। ਸਮੁੱਚੀ ਬਾਣੀ ਮਾਨਵਤਾ ਦੇ ਕਲਿਆਣ ਦੀ ਗੱਲ ਕਰਦੀ ਹੈ। ਕਿਸੇ ਇੱਕ ਵਿਸੇਸ ਫਿਰਕੇ ਦੀ ਗੱਲ
ਨਾਂ ਕਰਕੇ ਸਮੁੱਚੀ ਮਾਨਵਤਾ ਨੂੰ ਪਿਆਰ ਅਤੇ ਸਤਿਕਾਰ ਨਾਲ ਇੱਕ ਇਨਸਾਨੀਅਤ ਵਾਲੇ ਧਰਮ ਦਾ ਰੂਪ
ਦਿੰਦੀ ਹੈ। ਦੁਨੀਆਂ ਦਾ ਕੋਈ ਭੀ ਸਿੱਖਣ ਵਾਲਾ ਮਨੁੱਖ ਗੁਰੂ ਗਰੰਥ ਤੋਂ ਸਿੱਖਿਆ ਲੈਕੇ ਅਸਲੀ ਸਿੱਖ
ਬਣਨ ਦਾਹੱਕਦਾਰ ਹੋ ਜਾਂਦਾ ਹੈ। ਸਿੱਖ ਵਿਚਾਰਧਾਰਾ ਪੂਜਾ ਕਰਨ ਦੇ ਉਲਟ ਹੋਕਾ ਦਿੰਦੀ ਹੋਈ ਬਿਬੇਕੀ
ਸੋਚ ਅਪਨਾਉਣ ਦੀ ਸਿੱਖਿਆ ਦਿੰਦੀ ਹੈ। ਬਿਬੇਕੀ ਸੋਚ ਤਰਕ ਅਤੇ ਸਰਧਾ ਤੋਂ ਉਪਰ ਉਠਕੇ ਸਿਰਫ ਸੱਚ ਦੇ
ਨੇੜੇ ਹੁੰਦੀ ਹੋਈ ਵਿਚਰਦੀ ਹੈ। ਸਰਧਾ ਮਨ ਵਿੱਚੋਂ ਉਪਜੇ ਤਾਂ ਪਰਵਾਨ ਹੈ ਪਰ ਦਿਖਾਵੇ ਵਾਲੀ ਸਰਧਾ
ਝੂਠੀ ਹੁੰਦੀ ਹੈ। ਇਸ ਤਰਾਂ ਤਰਕਸੀਲਤਾ ਵਾਲੀ ਸੋਚ ਜੇ ਸੱਚ ਦੇ ਨੇੜੇ ਵਿਚਰਦੀ ਪਰਵਾਨ ਹੈ, ਪਰ
ਦੁਨਿਆਵੀ ਲੋੜਾਂ ਅਤੇ ਸਵਾਰਥਾਂ ਵਿੱਚੋਂ ਉਪਜੀ ਤਰਕਸੀਲਤਾ ਵਿਖਾਵਾ ਅਤੇ ਬੇਈਮਾਨੀ ਹੀ ਹੁੰਦੀ ਹੈ।
ਇਸ ਲਈ ਸਿੱਖੀ ਸੋਚ ਬਿਬੇਕੀ ਸੋਚ ਦਾ ਹੋਕਾ ਦਿੰਦੀ ਹੈ। ਗੁਰੂ ਗਰੰਥ ਅੱਗੇ ਕੀਤੀ ਜਾਂਦੀ ਅਰਦਾਸ
ਵਿੱਚ ਇਸ ਲਈ ਬਿਬੇਕ ਦਾਨ ਦੀ ਮੰਗ ਕੀਤੀ ਜਾਂਦੀ ਹੈ। ਸਿੱਖ ਵਿਚਾਰਧਾਰਾ ਹਰ ਝੂਠੀ ਮਰਯਾਦਾ ਦਾ ਖੰਡਨ
ਕਰਦੀ ਹੈ। ਕਿਉਕਿ ਮਰਯਾਦਾ ਜੋ ਸੱਚ ਦੀ ਥਾਂ ਲੋੜ ਅਤੇ ਸਵਾਰਥ ਵਿੱਚੋਂ ਉਪਜੇ ਵਪਾਰ ਦਾ ਰੂਪ ਹੁੰਦੀ
ਹੈ। ਗਰੀਬ ਅਤੇ ਲੋੜਵੰਦਾਂ ਦੀ ਮੱਦਦ ਕਰਨ ਤੋਂ ਬਿਨਾਂ ਸਵਾਰਥ ਲਈ ਮਾਇਆਂ ਇਕੱਠੀ ਕਰਨ ਵਾਲੀ ਸੋਚ
ਨੂੰ ਦੁਰਕਾਰਦੀ ਹੈ। ਗੁਰਵਾਕ “ਗਰੀਬਾਂ ਉਪਰ ਖਿੰਝੈ ਦਾੜੀ ਪਾਰਬ੍ਰਹਮ ਸਾ ਅਗਨ ਮੈਂ ਸਾੜੀ”
ਤੱਕ ਕਹਿ ਦੇਣਾ ਇਨਕਲਾਬ ਤੋਂ ਘੱਟ ਨਹੀਂ। ਲੋੜ ਅਤੇ ਕਿਸੇ ਸਮਾਜ ਭਲਾਈ ਦੇ ਚੰਗੇ ਉਦੇਸ ਤੋਂ ਬਿਨਾਂ
ਮਾਇਆ ਇਕੱਠੀ ਕਰਨ ਵਾਲਿਆਂ ਨੂੰ ਬਾਣੀ ਅੰਨਾਂ ਬੋਲਾ ਗਰਦਾਨਦੀ ਹੈ। .’ “ਗੁਰਉਪਦੇਸ ਦਹ ਦਿਸ ਧਾਵਤ”
ਅਨੁਸਾਰ ਗੁਰਬਾਣੀ ਸਭ ਸਿੱਖਣ ਵਾਲਿਆਂ ਲਈ ਸਾਝੀਂ ਹੈ ਇਸ ਨੂੰ ਕਿਸੇ ਇੱਕ ਕੌਮ ਜਾਂ ਧੜਿਆਂ ਨਾਲ
ਜੋੜਨਾਂ ਗੁਨਾਹ ਹੈ। ਸਰਿਸਟੀ ਦੀਆਂ ਦਸ਼ਾਂ ਦਿਸਾਵਾਂ ਵਿੱਚ ਰਹਿਣ ਵਾਲਿਆਂ ਲਈ ਲਿਖੀ ਗਈ ਹੈ। ‘
“ਗੁਰਉਪਦੇਸ ਚਹੁੰ ਵਰਨਾਂ ਕੋ ਸਾਝਾਂ” ਦਾ ਭਾਂਵ ਹੈ ਕਿ ਇਹ ਵਿਦਵਾਨਾਂ, ਯੋਧਿਆਂ, ਕਿਰਤੀਆਂ, ਹੇਠਲੇ
ਤਬਕੇ ਤੱਕ ਦੇ ਚਾਰੇ ਵਰਨਾਂ ਦਾ ਭੀ ਇਸ ਤੇ ਬਰਾਬਰ ਦਾ ਹੱਕ ਹੈ। ਪਰ ਕੁੱਝ ਚਲਾਕ ਬੇਈਮਾਨ ਲੋਕ ਇਸ
ਉਪਰ ਕਬਜਾ ਕਿਉਂ ਕਰ ਰਹੇ ਹਨ? ਉਤਰ ਸਿਰਫ ਇਹ ਹੈਕਿ ਗੁਰੂ ਸੋਚ ਨੂੰ ਵੇਚਣਾ ਜਾਂ ਆਪਣੀ ਦੁਕਾਨਦਾਰੀ
ਚਲਾਉਣਾ ਚਾਹੁੰਦੇ ਹਨ। ਮਹਾਨ ਫਲਸਫੇ ਨੂੰ ਮਰਯਾਦਾ ਦੇ ਨਾਂ ਹੇਠ ਦੁਨੀਆਂ ਤੌਂ ਲਕਾਉਣ ਦੀ ਥਾਂ
ਪਰਚਾਰਨਾਂ ਚਾਹੀਦਾ ਹੈ। ਜਪੁਜੀ, ਸੁਖਮਨੀ, ਆਸਾ ਦੀ ਵਾਰ ਅਤੇ ਹੋਰ ਬਾਣੀਆਂ ਦੀ ਤਰਾਂ ਵਿਗਿਆਨ,
ਵਾਤਾਵਰਨ, ਮਰਦ ਇਸਤਰੀ ਦੇ ਸਬੰਧਾਂ ਬਾਰੇ, ਰਾਜਨੀਤੀ, ਸਮਾਜਿਕ ਬਣਤਰ ਸਬੰਧੀ ੳਤੇ ਹੋਰ ਅਨੇਕਾਂ
ਖੇਤਰਾਂ ਬਾਰੇ ਵਿਚਾਰ ਕਰਕੇ ਗੁਟਕਿਆਂ ਦੀ ਤਰਜ ਤੇ ਛਾਪਣਾ ਚਾਹੀਦਾ ਹੈ। ਇਹਨਾਂ ਬਾਣੀਆਂ ਦਾ ਅਨੁਵਾਦ
ਦੁਨੀਆਂ ਦੀ ਹਰ ਭਾਸਾ ਵਿੱਚ ਕਰਵਾਉਣ ਨੂੰ ਪਹਿਲ ਦੇਣੀ ਚਾਹੀਦੀ ਹੈ ਸਰੋਮਣੀ ਕਮੇਟੀਆਂ ਅਤੇ ਸਿੱਖ
ਧਰਮ ਪਰਚਾਰਕ ਕਮੇਟੀਆਂ ਦਾ ਪਹਿਲਾ ਕੰਮ ਸਿੱਖ ਫਲਸਫੇ ਦਾ ਪਰਚਾਰ ਕਰਨਾਂ ਹੈ ਨਾਂ ਕਿ ਸਕੂਲ ਕਾਲਜ
ਯੂਨੀਵਰਸਿਟੀਆਂ ਖੋਲਣਾ। ਸਿੱਖ ਫਲਸਫੈ ਦੇ ਪਰਚਾਰ ਤੋਂ ਬਾਅਦ ਹੀ ਦੂਜੇ ਕੰਮਾਂ ਨੂੰ ਸੁਰੂ ਕਰਨਾਂ
ਚਾਹੀਦਾ ਹੈ। ਬਾਣੀ ਪੜਨ ਵਾਸਤੇ ਮਰਯਾਦਾ ਦਾ ਝੰਝਟ ਨਹੀਂ ਖੜਾ ਕਰਨਾਂ ਚਾਹੀਦਾ। ਅੱਖਰਾਂ ਨੂੰ ਪੜਨਾਂ
ਹੀ ਅੱਖਰਾਂ ਪ੍ਰਤੀ ਅਸਲ ਧਰਮ ਹੈ। ਗੁਰਵਾਕ ‘ਅੱਖਰੀਂ ਨਾਮ ਅੱਖਰੀਂ ਸਲਾਹ, ਅੱਖਰੀਂ ਗਿਆਨ, ਗੀਤ,
ਗੁਣ ਗਾਹ। ਅੱਖਰੀਂ ਲਿਖਣ, ਬੋਲਣ, ਬਾਣ। ਅੱਖਰੀਂ ਸਿਰ ਸੰਜੋਗ ਵਿਖਾਣ॥ ਆਉ ਅੱਖਰ ਗੁਰੂ ਦੀ ਮਹਾਨਤਾ
ਨੂੰ ਸਮਝੀਏ। ਮਰਯਾਦਾ ਦੇ ਨਹੀਂ ਫਲਸਫੇ ਦੇ ਪ੍ਰਚਾਰਕ ਬਣੀਏ॥
ਗੁਰਚਰਨ ਸਿੰਘ ਪਿੰਡ ਪੱਖੋ ਕਲਾਂ ਜਿਲਾ ਬਰਨਾਲਾ ਫੋਨ 9417727245
(26/09/10)
ਬਲਦੇਵ ਸਿੰਘ ਫਿਰੋਜ਼ਪੁਰ
ਸਤਿਕਾਰ ਯੋਗ ਸੰਪਾਦਕ ਸਰਦਾਰ ਮੱਖਣ ਸਿੰਘ ਜੀ,
ਸੰਪਾਦਕੀ ਮੈਂਬਰ ਅਤੇ ਪਾਠਕ ਵੀਰੋ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਰਦਾਰ ਜਸਬੀਰ ਸਿੰਘ ਜੀ, ਕੈਲਗਰੀ ਜੀ,
ਵੀਰ ਜੀ ਤੁਹਾਡੇ ਕੁੱਝ ਸ਼ੰਕੇ ਦੂਰ ਹੋ ਗਏ, ਬਹੁਤ ਚੰਗੀ ਗੱਲ ਹੈ ਜੀ। ਮੈਨੂੰ
ਪੱਤਾ ਸੀ, ਇਹ ਸਿਰਫ ਤੁਹਾਡੇ ਭੁਲੇਖੇ ਸਨ ਜੀ, ਮੈਂ ਜਾਣਦਾ ਸੀ ਤੁਸਾਂ ਮੇਰੇ ਬਾਰੇ ਜੋ ਲਿਖਿਆ
ਭੁਲੇਖੇ ਨਾਲ ਲਿਖਿਆ ਸੀ, ਤੁਹਾਡੀ ਜਗਹਾ ਮੈਂ ਵੀ ਹੁੰਦਾ ਤਾਂ ਇਹ ਟਪਲਾ ਖਾ ਸੱਕਦਾ ਸੀ। ਇਸ ਵਾਸਤੇ
ਕੋਈ ਕੁੱਝ ਵੀ ਸਮਝੇ, ਬੇਸ਼ੱਕ ਤੁਸੀਂ ਵੀ ਆਪਣੇਂ ਮਨ ਵਿੱਚ ਪਸ਼ੇਮਾਨ ਹੋਵੋ, ਪਰ ਮੇਰੇ ਮਨ ਵਿੱਚ
ਪਹਿਲੇ ਵੀ ਕੋਈ ਗਿਲਾ ਨਹੀਂ ਸੀ, ਅਤੇ ਅੱਗੇ ਵਾਸਤੇ ਕੋਈ ਕਿਸੇ ਕਿਸਮ ਦਾ ਰਤੀ ਭਰ ਵੀ ਰੰਜ ਨਹੀ ਰਹੇ
ਗਾ ਜੀ।
ਮੇਰੇ ਲੇਖਾਂ ਵਿੱਚ ਮੁੱਖ ਵਿਸ਼ਾ ਗੁਰੂ ਨਾਨਕ ਦਾ ਫਲਸਫਾ ਹੀ ਰਹੇ ਗਾ। ਕਿਉਂ
ਕੇ ਗੁਰੂ ਨਾਨਕ ਦੇ ਫਲਸਫੇ ਤੋਂ ਬਾਹਰ ਕੁੱਝ ਵੀ ਨਹੀਂ ਹੈ। ਜਿਵੇਂ ਕੇ ਆਪ ਜੀ ਨੇਂ ਲਿਖਿਆ ਹੈ।
“ਜਿਸ ਤਰ੍ਹਾਂ ਕਿ ਆਪਾਂ ਸਭ ਨੂੰ ਪਤਾ ਹੀ ਹੈ ਕਿ ਗੁਰਬਾਣੀ ਇੱਕ ਹੈ, ਇਸ ਲਈ ਕੁਦਰਤੀ ਗੱਲ ਹੈ
ਕਿ ਇਸ ਦੀ ਫਲੌਸਫ਼ੀ ਵੀ ਇੱਕ ਹੀ ਹੋਣੀ ਚਾਹੀਦੀ ਹੈ”।
ਵੀਰ ਜੀ ਸਾਰਾ ਝਗੜਾ ਤਾਂ ਇਸੇ ਹੀ ਗੱਲ ਦਾ ਹੈ। ਕਿ ਅਸੀਂ ਆਪਣੀਂ ਆਪਣੀਂ
ਸੋਚ ਨੂੰ ਹੀ ਗੁਰੂ ਨਾਨਕ ਦਾ ਫਲਸਫਾ ਸਮਝਦੇ ਹਾਂ। ਕੌਣ ਕਹਿੰਦਾ ਹੈ ਕਿ ਮੈਂ ਕਿਸੇ ਤੋਂ ਘੱਟ ਹਾਂ।
ਹਰ ਧਰਮ ਦਾ ਆਪਣਾਂ ਇੱਕ ਫਲਸਫਾ ਹੈ, ਇੱਕ ਮਰਿਯਾਦਾ ਹੈ ਜਿਸ ਕਰਕੇ ਸਾਰੇ ਹੀ ਧਰਮ ਇੱਕ ਦੂਜੇ ਤੋਂ
ਵੱਖ ਹਨ, ਵੰਡੇ ਹੋਇ ਹਨ। ਇਸੇ ਕਰਕੇ ਧਰਮਾਂ ਦੇ ਝਗੜੇ ਆਦ ਤੋਂ ਚੱਲਦੇ ਆਇ ਹਨ, ਅਤੇ ਚੱਲਦੇ ਰਹਿਣ
ਗੇ। ਇਸੇ ਹੀ ਵਾਸਤੇ ਗੁਰੂਬਾਣੀਂ ਵਿੱਚ ਧਰਮਾਂ ਬਾਰੇ ਲਿਖਿਆ ਹੈ,
“ਧਰਮ ਕਰਮੁ ਪਖੰਡੁ ਜੋ ਦੀਸੈ ਸਭਿ ਜਮੁ
ਜਗਾਤੀ ਲੂਟੇ”। ਅਸੀਂ ਇੱਕ ਹੀ ਧਰਮ ਵਿੱਚ
ਰਹਿੰਦਿਆਂ, ਹੋਇਆਂ, ਗੁਰੂ ਨਾਨਕ ਦੇ ਫਲਸਫੇ ਵਿੱਚ ਵੀ ਵੰਡੀਆਂ ਪਾਈ ਬੈਠੇ ਹਾਂ। ਜਿਸ ਦਾ ਨਤੀਜਾ
ਸਾਹਮਣੇਂ ਹੈ, ਕਿ ਜਿਵੇਂ ਦਾ ਝਗੜਾ ਅਸੀਂ ਪਾਈ ਬੈਠੇ ਹਾਂ, ਕਿਸੇ ਵੀ ਹੋਰ ਧਰਮ ਵਿੱਚ ਇਸ ਦੀ ਮਿਸਾਲ
ਨਹੀਂ ਮਿਲਦੀ। ਸ਼ਾਇਦ ਕਿਸੇ ਵੀ ਹਿੰਦੂ ਨੂੰ ਕਦੇ ਕਿਸੇ ਦੂਜੇ ਹਿੰਦੂ ਨੂੰ ਇਹ ਕਹਿੰਦਿਆਂ ਨਹੀਂ
ਸੁਣਿਆਂ, ਕਿ ਤੂੰ ਤਾਂ ਹਿੰਦੂ ਹੀ ਨਹੀਂ, ਤੂੰ ਫਲਾਣਾਂ ਹੈ ਤੂੰ ਫਲਾਣਾਂ ਹੈ ਤੂੰ ਫਲਾਣਾਂ ਹੈ। ਜਦਿ
ਕੇ ਹਿੰਦੂ ਧਰਮ ਵਿੱਚ ਹਜਾਰਾਂ ਹੀ ਵੱਖ ਵੱਖ, ਸਮੁਹ, ਪ੍ਰਾਂਤ, ਫਿਰਕੇ, ਬੋਲੀਆ ਹਨ, ਫਿਰ ਵੀ ਉਹਨਾਂ
ਨੇ ਕਿਸੇ ਨੂੰ ਕਦੇ ਇਸ ਤਰਾਂ ਨਹੀਂ ਕਿਹਾ।
ਪ੍ਰਮਾਤਮਾਂ ਨੇ ਏਕ ਤੋਂ ਅਨੇਕਤਾ ਕੀਤੀ। ਗੁਰੂ ਨਾਨਕ ਦਾ ਫਲਸਫਾ ਹੈ,
ਅਨੇਕਤਾ ਵਿਚੋਂ/ਤੋਂ ਏਕ ਕਰਨਾਂ, ਜੇ ਇੱਕ ਹੋਵੇ ਗਾ ਤਾਂ ਫਿਰ ਝਗੜਾ ਕਿਸ ਨਾਲ ਕਰੇਗਾ, ਜਦੋਂ ਉਹ
ਮਾਲਕ ਇੱਕ ਸੀ ਤਾਂ ਕੋਈ ਝਗੜਾ ਨਹੀਂ ਸੀ, ਉਸ ਮਾਲਕ ਨੇਂ ਅਨੇਕਤਾ ਕੀਤੀ ਹੀ ਝਗੜਾ ਪੈਦਾ ਕਰਨ ਵਾਸਤੇ
ਹੈ। (ਇਹ ਸਾਰੀਆਂ ਗੱਲਾਂ ਮੈਂ ਗੁਰੂ ਨਾਨਕ ਦੇ ਫਲਸਫੇ ਵਿਚੋਂ ਸਿਖੀਆਂ ਹਨ, ਹੋਰ ਮੈਂ ਕੋਈ ਗਿਆਨੀਂ
ਜਾਂ ਬਹ੍ਰਮ ਗਿਆਨੀਂ ਨਹੀਂ ਹਾਂ” ) ਮੈਂ ਸਵਾਲ ਕੀਤਾ ਸੀ, “ਦੱਸੋ ਗੁਰੂ ਨਾਨਕ ਦਾ ਫਲਸਫਾ ਕੀ ਹੈ?”
ਉੱਤਰ ਸੁਣ ਕੇ ਸ਼ਾਇਦ ਤੁਸੀਂ ਸਾਰੇ ਹੱਸੋ ਗੇ, ਲੈ ਗੱਲ ਕੀਤੀ ਹੈ! ਕੀ ਇਸ ਦਾ ਵੀ ਭਲਾ ਸਾਨੂੰ ਨਹੀਂ
ਸੀ ਪਤਾ। ਉੱਤਰ ਹੈ! ਗੁਰੂ ਨਾਨਕ ਦਾ ਫਲਸਫਾ ਹੈ, ਗੁਰਬਾਣੀਂ! ਸਿਰਫ ਗੁਰਬਾਣੀਂ! , ਗੁਰਬਾਣੀਂ ਤੋਂ
ਬਾਹਰ ਜੋ ਵੀ ਹੈ, ਉਹ ਗੁਰੂ ਨਾਨਕ ਦਾ ਫਲਸਫਾ ਨਹੀਂ ਹੈ, ਉਹ ਪ੍ਰਮਾਤਮਾਂ ਦਾ ਫਲਸਫਾ ਹੈ, ਜਿਸ ਨੂੰ
ਗੁਰਬਾਣੀਂ ਵਿੱਚ “ਵੇਦ ਬਾਣੀਂ” ਕਿਹਾ ਗਿਆ ਹੈ ਜਾਂ ਜਿਸ ਨੂੰ ਕੁਦਰਤ ਵੀ ਕਹਿ ਸੱਕਦੇ ਹਾਂ। ਅਤੇ
“ਗੁਰਮੱਖ” ਕਿਵੇਂ ਬਣਨਾਂ ਹੈ? ਇਸ ਦਾ ਉੱਤਰ ਹੈ ਗੁਰੂ ਨਾਨਕ ਦੇ ਫਲਸਫੇ ਤੇ ਅਮਲ ਕਰਕੇ। ਹੁਣ ਦੱਸੋ
ਕੌਣ ਹੈ! ਜੋ ਗੁਰੂ ਨਾਨਕ ਦੇ ਫਲਸਫੇ ਤੇ ਅਮਲ ਕਰਦਾ ਹੈ? ਜਿਸ ਨੂੰ ਕਹਿ ਸਕੀਏ ਕੇ ਫਲਾਣਾਂ ਤਾਂ ਭਾਈ
ਗੁਰਮੁਖ ਹੈ। ਜੇ ਗੁਰਮੁੱਖ ਹੀ ਕੋਈ ਨਹੀਂ ਤਾਂ, ਆਵਾਗਉਣ ਕਿਵੇਂ ਮੁੱਕੇਗਾ? ।
ਅਤੇ ਗੁਰੂ ਨਾਨਕ ਦੇ ਸਾਰੇ ਫਲਸਫੇ ਦਾ ਸਾਰ ਇਹ ਹੈ,
ਕਿ ਸੱਭ ਤੋਂ
ਪਹਿਲੇ ਪ੍ਰਮਾਤਮਾਂ ਦੀ
ਜਾਣਕਾਰੀ, ਕੇ ਉਸ ਦਾ ਕੀ ਸਰੂਪ ਹੈ, (ਗੱਲ ਲੰਬੀ
ਕੀ ਕਰਨੀਂ ਹੈ, ਸਰੂਪ ਵਿੱਚ ਸਾਰਾ ਹੀ ਕੁੱਝ ਆ ਜਾਂਦਾ ਹੈ) ਪ੍ਰਮਾਤਮਾਂ ਸੱਭ ਦਾ ਮੂਲ ਹੈ, ਸੱਭ ਤੋਂ
ਪਹਿਲੇ ਮੂਲ ਨੂੰ ਬੁੱਝਣਾ ਹੈ, ਮੂਲ ਤੋਂ ਹੁੰਦੇ ਹੋਏ ਸ਼ਾਖਾਂ ਤੱਕ ਪਹੁੰਚਣਾਂ ਹੈ। ਭਾਵ ਮੂਲ ਨੂੰ
ਬੁਝਣ ਤੋਂ ਬਾਦ ਉਸ ਦੀ ਹਰ ਸ਼ਾਖ ਦੀ ਸਮਝ ਆਪਣੇਂ ਆਪ ਹੀ ਆ ਜਾਂਦੀ ਹੈ, ਸੱਭ ਝਗੜੇ ਖਤਮ ਹੋ ਜਾਂਦੇ
ਹਨ। ਅਤੇ ਅਸੀਂ ਚੋਟੀ ਤੱਕ ਵੀ ਮੂਲ ਨੂੰ ਹੀ ਪਕੜ ਕੇ ਪਹੁੰਚਣਾਂ ਹੈ। ਇਹ ਤਾਂ ਇੱਕ ਬੱਚਾ ਵੀ ਸਮਝ
ਸੱਕਦਾ ਹੈ, ਕਿ ਸਿਧਾ ਤਾਂ ਕੋਈ ਵੀ ਛਲਾਂਗ ਲਗਾ ਕੇ ਪੇੜ ਦੀ ਜਾਂ ਮਹਿਲ ਦੀ ਚੋਟੀ ਤੇ ਨਹੀਂ ਪਹੁੰਚ
ਸੱਕਦਾ। ਮੁੱਢ ਨੂੰ ਫੜ ਕੇ ਜਾਂ ਪੌੜੀ ਰਾਹੀਂ ਹੀ ਚੋਟੀ ਤੇ ਪਹੁੰਚਿਆ ਜਾ ਸੱਕਦਾ ਹੈ।
ਅਤੇ ਦੂਜਾ ਇਹ ਕਿ ਕਿ ਉਸ (ਪ੍ਰਭੂ) ਨੇ
ਆਵਾਗਉਣ ਬਨਾਇਆ ਹੀ ਕਿਉਂ ਹੈ?
ਜਿਵੇਂ ਕੇ ਬਾਣੀਂ ਵਿੱਚ ਵੀ ਲਿਖਿਆ ਹੈ। ਕਬੀਰ ਸਾਹਿਬ ਜੀ
ਵੀ ਗੁਰੂ ਪਾਸੋਂ ਇਹੀ ਸਵਾਲ ਪੁਛਦੇ ਹਨ, । ਭਾਵ ਕਿਉਂ ਕੀਤੀ ਉਸ ਨੇਂ ਸ੍ਰਿਸ਼ਟੀ ਦੀ ਰਚਨਾਂ? ਇਹ
ਜਾਨਣਾਂ ਵੀ ਬਹੁਤ ਜਰੂਰੀ ਹੈ।
ਗੁਰ ਚਰਣ ਲਾਗਿ ਹਮ ਬਿਨਵਤਾ ਪੂਛਤ ਕਹ ਜੀਉ ਪਾਇਆ॥ ਕਵਨ ਕਾਜਿ ਜਗੁ ਉਪਜੈ ਬਿਨਸੈ ਕਹਹੁ ਮੋਹਿ
ਸਮਝਾਇਆ॥ ੧॥ (੪੭੫)
ਸ੍ਰਿਸ਼ਟੀ ਦੀ ਰਚਨਾਂ ਹੀ (ਜੱਮਣ-ਮਰਨ) ਆਵਾਗਉਣ ਹੈ। ਸਿਰਫ ਇੱਕ ਪ੍ਰਭੂ
ਪਰਮਾਤਮਾਂ ਹੀ ਜੱਮਣ-ਮਰਨ ਤੋਂ ਬਾਹਰ ਹੈ। ਜਿਹੜੇ ਆਵਾਗਉਂਣ ਨੂੰ ਨਹੀਂ ਮੰਨਦੇ, ਹੋ ਸੱਕਦਾ ਹੈ ਉਹ
ਪ੍ਰਮਾਤਮਾਂ ਦਾ ਹੀ ਰੂਪ ਹੋਣ।
ਹੁਣ ਜੇ ਆਪਾਂ ਇਹ ਕਹੀਏ, ਕਿ ਕੋਈ ਵੀ ਵੀਰ ਜਿਹੜਾ ਕਹਿੰਦਾ ਹੈ, ਕਿ ਮੈਂ
ਗੁਰੂ ਨਾਨਕ ਦੇ ਫਲਸਫੇ ਨੂੰ ਜਾਣਦਾ ਹਾਂ, ਉਹ ਦੱਸੇ। ਤਾਂ ਵੀ ਇਹ ਝਗੜੇ ਹੀ ਮੁੱਢ ਹੈ। ਕਿਉਂ ਕੇ
ਸਾਰਿਆਂ ਨੇਂ ਆਪਣੇਂ ਆਪਣੇਂ ਵਿਚਾਰ ਦੇਣੇਂ ਹਨ। ਜਿਵੇਂ ਕੇ ਅਗੇ ਗੁਰਬਾਣੀਂ ਦੇ ਅਰਥਾਂ ਨੂੰ ਲੈਕੇ
ਹੁੰਦਾ ਆਇਆ ਹੈ, ਇਵੇਂ ਹੀ ਫਲਸਫੇ ਦਾ ਝਗੜਾ ਚੱਲ ਪਵੇਗਾ। ਪਰ ਜਿੱਥੇ ਸਮਝ (ਫਲਸਫੇ ਦੀ) ਹੈ ਉਥੇ
ਝਗੜੇ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਇਸ ਵਾਸਤੇ ਇੱਕ ਗੱਲ ਸਾਡੇ ਸੱਭ ਵਾਸਤੇ ਵਿਚਾਰਨ ਵਾਲੀ ਹੈ
ਜਰੂਰੀ ਹੈ। ਕਿ ਜੱਦ ਤੱਕ ਸਾਡੇ ਵਿੱਚ ਗੁਰਬਾਣੀਂ ਦੇ ਅਰਥਾਂ ਨੂੰ ਲੈ ਕੇ ਜਰਾ ਵੀ ਝਗੜਾ ਹੈ ਤਾਂ ਇਹ
ਭੁਲੇਖਾ ਮਨ ਵਿਚੋਂ ਕੱਢ ਦੇਣਾਂ ਚਾਹੀਦਾ ਹੈ, ਕਿ ਅਸੀਂ ਗੁਰੂ ਨਾਨਕ ਦੇ ਫਲਸਫੇ ਨੂੰ ਸਮਝ ਲਿਆ ਹੈ,
ਕਿਉਂ ਕੇ ਸਿਰਫ ਗੁਰਬਾਣੀਂ ਹੀ ਗੁਰੂ ਨਾਨਕ ਦਾ ਫਲਸਫਾ ਹੈ, ਬਾਕੀ ਸੱਭ ਝੂਠ ਹੈ, ਸੱਭ ਮਨਮੱਤ ਹੈ।
ਭਾਵੇਂ ਗੱਡਾਂ ਦੀਆਂ ਗੱਡਾਂ ਕਿਤਾਬਾਂ ਕਿਉਂ ਨਾਂ ਪੱੜ੍ਹ ਅਤੇ ਲਿਖ ਲਈਏ। ਇਸ ਵਾਸਤੇ ਜੇ ਸਾਡੇ ਵਿੱਚ
ਗੁਰਬਾਣੀਂ ਅਰਥਾਂ ਨੂੰ ਲੈ ਕੇ ਝਗੜਾ ਹੈ, ਤਾਂ ਸਮਝੋ ਅਸੀਂ ਗੁਰੂ ਨਾਨਕ ਦੇ ਫਲਸਫੇ ਤੋਂ ਦੂਰ ਹਾਂ।
ਵੀਰ ਜੀ! ਕਿਉਂਕਿ ‘ਆਵਾਗਉਣ’ ਬਾਰੇ ਤੁਹਾਡੇ ਆਪਣੇ ਕੋਈ ਵਿਚਾਰ ਸਿੱਖ ਮਾਰਗ
ਤੇ ਪੜ੍ਹਨ ਨੂੰ ਨਹੀਂ ਮਿਲਦੇ। ਅਤੇ ਨਾ ਹੀ ਤੁਸੀਂ ਆਵਾਗਉਣ ਸੰਬੰਧੀ ਚਲਦੀ ਵਿਚਾਰ ਚਰਚਾ ਵਿੱਚ ਕਦੇ
ਆਪਣੇ ਵਿਚਾਰ ਦਿੱਤੇ ਹਨ। ਤੁਸੀਂ ਇਹ ਜਰੂਰ ਕਹਿੰਦੇ ਹੋ ਕਿ ਤੁਸੀਂ ਆਵਾਗਉਣ ਨੂੰ ਮੰਨਦੇ ਹੋ। ਪਰ ਇਸ
ਦੇ ਨਾਲ ਹੀ ਤੁਹਾਡੇ ਵੱਲੋਂ ਕਈ ਐਸੇ ਸਵਾਲ ਵੀ ਕੀਤੇ ਜਾਂਦੇ ਰਹੇ ਹਨ ਜਿਨ੍ਹਾਂ ਨਾਲ ਇਹ ਸ਼ੱਕ ਪੈਂਦਾ
ਹੈ ਕਿ ਤੁਸੀਂ ਉਨ੍ਹਾਂ “ਗੁਰਬਾਣੀ” ਪਰੋਗ੍ਰਾਮ ਵਾਲੇ ਵਿਦਵਾਨ ਸੱਜਣ ਡਾ: …ਸਿੰਘ ਜੀ ਵਾਲੇ ਅਰਥਾਂ
ਵਿੱਚ ਹੀ ਆਵਾਗਉਣ ਨੂੰ ਤਾਂ ਨਹੀਂ ਮੰਨਦੇ? ਮਿਸਾਲ ਦੇ ਤੌਰ ਤੇ ਤੁਸੀਂ ਮੈਨੂੰ ਲਿਖਿਆ ਹੈ: “ਜਿਹੜਾ
ਤੁਸੀਂ (ਜਾਣੀ ਕਿ ਮੈਂ) ਕਰਮ ਸਿਧਾਂਤ ਅਤੇ ਆਵਾਗਉਣ ਬਾਰੇ ਸਾਨੂੰ ਸਾਰਿਆਂ ਨੂੰ ਸਮਝਾ ਰਹੇ ਹੋ….
.”,
ਨਹੀਂ ਵੀਰ ਜੀ ਇਹ ਤੁਹਾਡਾ ਭੁਲੇਖਾ ਹੈ। ਤੁਸੀਂ ਜਿੱਥੇ ਇਸ ਵਕਤ ਖੜੇ ਹੋ
ਮੈਂ ਉਸ ਤੋਂ ਅਗਾਂਹ ਦੀ ਗੱਲ ਕਰਦਾ ਹਾਂ, ਜਿਸ ਨੂੰ ਤੁਸੀਂ ਠੀਕ ਉਸੇ ਤਰਾਂ ਮੰਨਣਾਂ ਨਹੀਂ
ਚਾਹੁੰਦੇ, ਜਿਵੇਂ ਕੇ ਦੂਜੇ ਤੁਹਾਡੀ ਗੱਲ ਨੂੰ ਨਹੀਂ ਮੰਨਦੇ। ਬਾਕੀ ਤੁਹਾਡੇ ਸ਼ੰਕੇ ਜਾਇਜ਼ ਹਨ, ਵੀਰ
ਜੀ, ਜਿਸ ਤਰਾਂ ਤੁਹਾਡੇ ਕੁੱਝ ਸ਼ੰਕੇ ਦੂਰ ਹੋਇ ਹਨ, ਬਾਕੀ ਵੀ ਸੱਭ ਦੂਰ ਹੋ ਜਾਣ ਗੇ। ਵੀਰ ਜੀ ਮੈਂ
ਤਾਂ ਟਰੋਂਟੋ ਟੀ ਵੀ ਦਾ ਪ੍ਰੋਗਰਾਮ ਦੇਖਿਆ ਨਹੀਂ, ਇਸ ਵਾਸਤੇ ਉਸ ਵਿਦਵਾਨ ਬਾਰੇ ਕੀ ਕਹਿ ਸੱਕਦਾ
ਹਾਂ। ਪਰ ਜਿਨਾਂ ਕੂ ਤੁਸਾਂ ਤੁਸਾਂ ਲਿਖਿਆ ਹੈ, ਸੱਭ ਠੀਕ ਲਿਖਿਆ ਹੈ, ਆਮ ਕਰਕੇ ਇੰਜ ਹੀ ਹੁੰਦਾ
ਹੈ।
ਜੋ ਮੈਂ ਤੁਹਾਨੂੰ ਕਿਹਾ ਸੀ ਕਿ “ਇਹ ਸਿੱਧ ਕਰ ਦੇਣਾਂ, ਕਿ ਆਵਾਗਉਣ ਹੁੰਦਾ
ਹੈ, ਕਾਫੀ ਨਹੀਂ ਹੈ”। ਅਤੇ ਜੋ ਲਿਖਿਆ ਸੀ, “ਮੰਨ ਲਵੋ ਕੇ ਜੇ ਸਾਰੇ ਹੀ ਤੁਹਾਡੀ ਗੱਲ ਨਾਲ ਸਹਿਮਤ
ਹੋ ਜਾਂਦੇ ਹਨ, ਤਾਂ ਉਸ ਤੋਂ ਅੱਗੇ ਤੁਸੀਂ ਕੀ ਸਮਝਾਉਣਾਂ ਚਾਹੋ ਗੇ”। ਉਸ ਦਾ ਮਤਲਬ ਵੀ ਇਹੋ ਹੀ
ਸੀ, ਕਿ ਅਸੀਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਕੇ ਆਵਾਗਵਨ ਹੁੰਦਾ ਹੈ, ਹੁਣ ਅੱਗੇ
ਦੱਸੋ ਕਿ ਆਵਾਗਾਉਣ ਖਤਮ ਕਿਵੇਂ ਕਰਨਾਂ
ਹੈ। ਉੱਤਰ ਹੈ! ਉਹ ਸੱਭ ਵੀ ਗੁਰਬਾਣੀਂ ਵਿੱਚ ਹੀ
ਲਿਖਿਆ ਹੈ। ਉਸ ਦਾ ਪਤਾ ਗੁਰਬਾਣੀਂ ਨੂੰ ਸਿਰਫ ਪੜ੍ਹ ਕੇ ਹੀ ਨਹੀਂ, ਗੁਰਬਾਣੀਂ ਤੇ ਅਮਲ ਕਰਕੇ
(ਬੁੱਝ) ਕੇ ਮਿਲਣਾਂ ਹੈ।
“ਪੜੀਏ ਨਾਹੀ ਭੇਦੁ ਬੁੱਝੀਏ ਪਾਵਣਾ”। ਮੈਂ ਸੱਭ
ਕੁੱਝ ਗੁਰਬਾਣੀਂ ਵਿਚੋਂ ਸਿੱਖਿਆ ਹੈ, ਅਤੇ ਜੋ ਮੈਂ ਗੁਰਬਾਣੀਂ ਵਿਚੋਂ ਸਿਖਿਆ ਹੈ ਮੈਂ ਉਹੀ ਦੱਸਦਾ
ਹਾਂ। ਇਸੇ ਵਾਸਤੇ ਮੈਂ ਬਾਰ ਬਾਰ ਸੱਭ ਨੂੰ ਬੇਨਤੀ ਕਰਦਾ ਹਾਂ, ਕਿ ਤੁਸੀਂ ਸਾਰੇ ਵੀ ਗੁਰਬਾਣੀਂ
ਵਿਚੋਂ ਸਿੱਖੋ ਤੇ ਅਮਲ ਕਰੋ।
ਇਸ ਤਰ੍ਹਾਂ ਦੀਆਂ ਕਈ ਹੋਰ ਗੱਲਾਂ ਤੁਹਾਡੇ ਪੱਤਰਾਂ ਵਿੱਚ ਪੜ੍ਹਨ ਨੂੰ ਮਿਲਦੀਆਂ ਹਨ। ਇਸ ਲਈ
ਮੈਨੂੰ ਆਪ ਜੀ ਤੋਂ ਇਹ ਜਾਨਣ ਦੀ ਜਰੂਰਤ ਮਹਿਸੂਸ ਹੋਈ ਕਿ ਤੁਸੀਂ ਆਵਾਗਉਣ ਨੂੰ ਕਿਸ ਰੂਪ ਵਿੱਚ
ਮੰਨਦੇ ਹੋ। (ਤੁਸੀਂ ਆਵਾਗਉਣ ਨੂੰ ਨਾ ਮੰਨਣ ਵਾਲਿਆਂ ਨੂੰ ਕਦੇ ਕੋਈ ਸਵਾਲ ਨਹੀਂ ਕੀਤੇ)।
ਵੀਰ ਜੀ ਸਵਾਲ ਵੀ ਕੀਤੇ ਹਨ, ਅਤੇ ਬੇਨਤੀਆਂ ਵੀ ਕੀਤੀਆਂ ਹਨ, ਸ਼ਾਇਦ ਤੁਸੀਂ
ਪੜ੍ਹੀਆਂ ਨਹੀਂ। ਇਹ ਠੀਕ ਹੈ ਕੇ ਤੁਹਾਡੇ ਵਾਂਗ ਸਰਗਰਮ ਬਹਿਸ ਨਹੀਂ ਕੀਤੀ। ਕਿਉਂ ਕਿ ਮੈਂ ਬੇਨਤੀ
ਕਰਨ ਵਿੱਚ ਜਿਆਦਾ ਵਿਸ਼ਵਾਸ ਰੱਖਦਾ ਹਾਂ। ਕਈ ਵਾਰ ਸਾਲਾਂ ਲੰਬੀ ਬਹਿਸ ਨਾਲੋਂ ਇੱਕ ਪਲ ਦੀ ਬੇਨਤੀ
ਜਿਆਦਾ ਅਸਰ ਕਰ ਜਾਂਦੀ ਹੈ। ਕਈ ਵਾਰ ਸਾਲਾਂ ਲੰਬੀ ਬਹਿਸ ਨੂੰ ਇੱਕ ਛੋਟੀ ਜਿਹੀ ਬੇਨਤੀ ਖਤਮ ਕਰ
ਦੇਂਦੀ ਹੈ। ਹੋ ਸੱਕਦਾ ਹੈ ਜੋ ਮੈਂ ਤੁਹਾਨੂੰ ਕਹਿ ਰਿਹਾ ਹਾਂ, ਇਹਨਾਂ ਗੱਲਾਂ ਦਾ ਉਹਨਾਂ (ਦੂਜਿਆਂ)
ਤੇ ਅਸਰ ਤੁਹਾਡੇ ਨਾਲੋਂ ਜਿਆਦਾ ਹੋ ਰਿਹਾ ਹੋਵੇ। ਵੀਰ ਜੀ ਮੈਂ ਤਾਂ ਤੁਹਾਡੀ ਗੱਲ ਨਾਲ ਸਹਿਮਤ ਹਾਂ
ਕੇ ਤੁਸੀਂ ਜੋ ਕਹਿ ਰਹੇ ਹੋ ਉਹ ਠੀਕ ਹੈ, ਕੇ ਆਵਾਗਉਣ ਹੁੰਦਾ ਹੈ। ਪਰ ਤੁਹਾਨੂੰ ਮੇਰੀ ਗੱਲ ਤੇ
ਯਕੀਨ ਹੀ ਨਹੀਂ ਆ ਰਿਹਾ, ਦੱਸੋ ਮੈਂ ਕੀ ਕਰਾਂ। ਮੇਰੇ ਅੱਜ ਤੱਕ ਦੇ ਸਾਰੇ ਪੱਤਰ ਫਰੋਲ ਲਵੋ, ਤੇ
ਸਾਬਤ ਕਰੋ ਕੇ ਮੈਂ ਕਿਤੇ ਗਲਤ ਬਿਆਨੀਂ ਕੀਤੀ ਹੋਵੇ, ਜਿਸ ਤੋਂ ਕੇ ਇਹ ਸਾਬਤ ਹੋ ਸਕੇ ਕੇ ਮੇਰੇ ਮਨ
ਵਿੱਚ ਕੁੱਝ ਹੋਰ ਤੇ ਜਬਾਨ ਤੇ ਕੁੱਝ ਹੋਰ ਹੋਵੇ।
ਜਿਸ ਨੂੰ ਤੁਸੀਂ ਸਵਾਲ ਸਮਝਦੇ ਹੋ
ਉਹ ਤਾਂ ਅਸਲ ਵਿੱਚ ਸਹਿਮਤੀ ਹੈ ਜੀ। ਇਹੀ ਗੱਲ ਜੇ ਤੁਹਾਨੂੰ ਸਰਦਾਰ ਗੁਰਚਰਨ ਸਿੰਘ ਜੀ ਕਹਿਣ ਕਿ,
“ਵੀਰ ਸ: ਜਸਬੀਰ ਸਿੰਘ ਜੀ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਜੀ, ਕਿਰਪਾ ਕਰਕੇ ਹੁਣ ਇਹ ਦੱਸੋ
ਜੀ, ਕਿ ਆਵਾਗਉਣ ਦੇ ਦੁੱਖਾਂ ਤੋਂ ਅਸੀਂ ਛੁਟਕਾਰਾ ਕਿਸ ਤਰਾਂ ਹਾਸਲ ਕਰ ਸੱਕਦੇ ਹਾਂ ਜੀ” ਤਾਂ ਕੀ
ਤੁਸੀਂ ਇਸ ਦਾ ਵੀ ਬੁਰਾ ਮਨਾਉਗੇ। ਅਤੇ ਕੀ ਤੁਹਾਨੂੰ ਇਸ ਦਾ ਉੱਤਰ ਨਹੀਂ ਦੇਣਾਂ ਚਾਹੀਦਾ।
ਵੀਰ ਜੀ! ਇਹ ਪੱਤਰ ਸਿਰਫ਼ ਕੁਝਕੁ ਗੱਲਾਂ ਬਾਰੇ ਸਪੱਸ਼ਟੀਕਰਣ ਵਜੋਂ ਹੈ। ਆਪ
ਜੀ ਤੇ ਕੋਈ ਸਵਾਲ ਨਹੀਂ ਕੀਤੇ ਗਏ ਅਤੇ ਨਾ ਹੀ ਮੈਂ ਇਸ ਮੌਜੂਦਾ ਵਿਚਾਰ ਨੂੰ ਹੋਰ ਅੱਗੇ ਤੋਰਨੀਂ
ਚਾਹੁੰਦਾ ਹਾਂ। (ਇਸੇ ਲਈ ਤੁਹਾਡੇ ਸਾਰੇ ਪੱਤਰ ਦਾ ਜਵਾਬ ਨਹੀਂ ਦਿੱਤਾ ਜਾ ਰਿਹਾ) ।
ਮੈਂ ਤੁਹਾਨੂੰ ਸਵਾਲ ਕਰਨ ਤੋਂ ਕਦੇ ਵੀ ਮਨ੍ਹਾਂ ਨਹੀਂ ਕੀਤਾ। ਵੀਰ ਜੀ ਜੋ
ਸਵਾਲ ਤੁਸਾਂ ਨਹੀਂ ਵੀ ਕੀਤੇ ਹਨ ਉਹ ਵੀ ਕਰੋ, ਮਨ ਵਿੱਚ ਕੋਈ ਭਰਮ ਨਹੀਂ ਰੱਖਣਾਂ ਚਾਹੀਦਾ। ਵਿਚਾਰ
ਚਰਚਾ ਵੀ ਜਰੂਰ ਤੋਰੋ, ਕਿਸੇ ਵੀ ਵਿਸ਼ੇ ਤੇ ਤੋਰ ਸੱਕਦੇ ਹੋ, ਪਰ ਇਸ ਖਿਆਲ ਨਾਲ ਕੇ ਬਹਿਸ ਨਾਂ
ਬਣੇਂ। ਆਪਣੀਂ ਵਿਚਾਰ ਵਿਚੋਂ ਸੱਭ ਦੇ ਸਿੱਖਣ ਵਾਸਤੇ ਕੁੱਝ ਨਾਂ ਕੁੱਝ ਜਰੂਰ ਹੋਣਾਂ ਚਾਹੀਦਾ ਹੈ।
ਦੱਸੋ ਹੁਣ ਕਾਹਦੀ ਵਿਚਾਰ ਕਰਨੀਂ ਚਾਹੁੰਦੇ ਹੋ, ਮੈਂ ਔਖਾ ਸੌਖਾ ਸੇਵਾ ਵਾਸਤੇ ਹਾਜਰ ਹਾਂ ਜੀ, ਅੱਗੇ
ਜੋ ਚਾਰ ਪੰਜ ਘੰਟੇ ਰਾਤ ਨੂੰ ਸੌਂ ਲੈਂਦਾ ਸੀ, ਹੁਣ ਦੋ ਤਿੰਨ ਘੰਟੇ ਸੌਂ ਕੇ ਸਾਰ ਲਿਆ ਕਰਾਂ ਗਾਂ
ਜੀ।
ਹਾਂ ਜਿਹੜਾ ਤੁਸੀਂ ਲਿਖਿਆ ਹੈ ਕਿ ਮੇਰੇ ਵਿੱਚ ਗੁਰੂ ਨਾਨਕ ਦੇਵ ਜੀ ਦੀ
ਫ਼ਲੌਸਫ਼ੀ ਸਮਝਣ ਅਤੇ ਅਮਲ ਕਰਨ ਵਿੱਚ ਕਮੀਂ ਹੈ” ਮਿਹਰਬਾਨੀ ਕਰਕੇ ਉਸ ਕਮੀਂ ਜਾਂ ਕਮੀਆਂ ਨੂੰ
ਵਿਸਥਾਰ ਨਾਲ ਸਮਝਾ ਦੇਵੋ ਤਾਂ ਬੜੀ ਮਿਹਰਬਾਨੀ ਹੋਵੇਗੀ।
ਤਾਂ ਕਿ ਮੈਂ ਆਪਣੀਆਂ ਕਮੀਆਂ
ਵਿੱਚ ਸੁਧਾਰ ਲਿਆ ਸਕਾਂ।
ਵੀਰ ਜੀ ਤੁਹਾਡੀ ਉਪਰ ਵਾਲੀ ਗੱਲ ਦਾ ਭਾਵ ਸਮਝਣ ਵਿੱਚ ਕੁੱਝ ਦਿੱਕਤ ਆ ਰਹੀ
ਹੈ। ਇਸ ਗੱਲ ਦਾ ਇੱਕ ਭਾਵ ਤਾਂ ਇਹ ਨਿਕਲਦਾ ਹੈ ਜੀ, ਕਿ ਜਿਵੇਂ ਤੁਸੀਂ ਇਹ ਕਹਿ ਰਹੇ ਹੋਵੋ, ਕਿ
ਮੇਰੇ ਵਿੱਚ ਕੋਈ ਕਮੀਂ ਨਹੀਂ ਹੈ। ਜੇ ਕੋਈ ਕਮੀ ਹੈ ਤਾਂ ਦੱਸੋ? । ਜੇ ਤਾਂ ਤੁਹਾਡੀ ਗੱਲ ਦਾ ਇਹ
ਭਾਵ ਵੀ ਲਿਆ ਜਾਵੇ, ਤਾਂ ਵੀ ਮੈਂ ਤੁਹਾਨੂੰ ਤੁਹਾਡੀਆਂ ਦੋ ਕਮੀਆਂ ਵਲ ਤੁਹਾਡਾ ਧਿਆਨ ਦਿਵਾ ਚੁੱਕਾ
ਹਾਂ। ਉਹ ਕਮੀਆਂ ਹਨ ਗੁਰੂ ਨਾਨਕ ਦਾ ਫਲਸਫਾ, ਅਤੇ ਗੁਰਮੁੱਖਤਾ। ਜੇ ਤੁਸੀਂ ਸਮਝਦੇ ਹੋ ਕੇ ਤੁਹਾਡੇ
ਵਿੱਚ ਇਹ ਕਮੀਆਂ ਨਹੀਂ ਹਨ। ਤਾਂ ਤੁਸੀਂ ਹੁਣ ਵੀ ਦੱਸ ਸੱਕਦੇ ਹੋ, ਕੇ ਗੁਰੂ ਨਾਨਕ ਦਾ ਫਲਸਫਾ ਕੀ
ਹੈ, ਅਤੇ ਗੁਰਮੁੱਖਤਾ ਕੀ ਹੈ ਅਤੇ ਤੁਸੀਂ ਇਹ ਕਿਵੇਂ ਹਾਸਲ ਕੀਤੀ ਹੈ, ਜਾਂ ਅਸੀਂ ਸਾਰੇ ਗੁਰਮੁਖਤਾ
ਕਿਵੇਂ ਹਾਸਲ ਕਰ ਸੱਕਦੇ ਹਾਂ। ਹਾਲਾਂ ਕੇ ਗੁਰੂ ਨਾਨਕ ਦੇ ਫਲਸਫੇ ਅਤੇ ਗੁਰਮੁੱਖਤਾ ਬਾਰੇ ਮੈਂ ਕਾਫੀ
ਹਿੰਟ ਦੇ ਚੁੱਕਾ ਹਾਂ। ਜੇ ਤੁਹਾਨੂੰ ਉਸ ਵਿਚੋਂ ਸਿੱਖਣ ਵਾਸਤੇ, ਜਾਂ ਕਮੀਆਂ ਨੂੰ ਸਮਝਣ ਵਾਸਤੇ,
ਇੱਕ ਜਾਂ ਅੱਧੀ ਗੱਲ ਵੀ ਨਹੀਂ ਮਿਲੀ। ਤਾਂ ਮੇਰੀਆਂ ਸਾਰੀਆਂ ਗੱਲਾਂ ਨੂੰ ਰੱਦ ਕਰ ਕੇ ਤੁਸੀਂ ਆਪਣੇਂ
ਵਿਚਾਰ ਦੱਸ ਸੱਕਦੇ ਹੋ, ਭਾਵ ਉਸ ਤੋਂ ਅਗਲੀ ਗੱਲ ਦੱਸ ਸੱਕਦੇ ਹੋ।
ਦੂਜੀ ਗੱਲ ਜੇ ਤੁਸੀਂ ਸੱਚਮੁਚ ਹੀ ਆਪਣੀਆਂ ਕਮੀਆਂ ਨੂੰ ਦੂਰ ਕਰਨਾਂ ਜਾਂ
ਉਹਨਾਂ ਵਿੱਚ ਸੁਧਾਰ ਕਰਨਾਂ ਚਾਹੁੰਦੇ ਹੋ, ਤਾਂ ਵੀ ਕਾਫੀ ਕੁੱਝ ਦੱਸ ਚੁੱਕਾ ਹਾਂ। ਅਤੇ ਇਹ ਤਾਂ
ਅਜੇ ਸ਼ੁਰੂਆਤ ਹੈ। ਮੈਂ ਜੋ ਐਨਾਂ ਕੁੱਝ ਲਿਖ ਚੁੱਕਾ ਹਾਂ। ਕੀ ਤੁਸੀਂ ਮੇਰੀ ਕਿਸੇ ਇੱਕ ਜਾਂ ਅੱਧੀ
ਹੀ ਗੱਲ ਨਾਲ ਸਹਿਮਤ ਵੀ ਹੋਇ ਹੋ ਜਾਂ ਨਹੀਂ? ਅਜੇ ਤਾਂ ਆਪਾਂ ਬਹੁਤ ਵਿਚਾਰ ਕਰਨੀਂ ਹੈ। ਜਿਨਾਂ ਕੂ
ਮੈਂ ਗੁਰਬਾਣੀਂ ਵਿਚੋਂ ਸਿੱਖਿਆ ਹੈ ਮੈਂ ਸਿਰਫ ਉਨਾਂ ਹੀ ਦੱਸ ਸੱਕਦਾ ਹਾਂ, ਉਸ ਤੋਂ ਜਿਆਦਾ ਨਹੀਂ
ਦੱਸ ਸੱਕਦਾ। ਜੋ ਤੁਸਾਂ ਸਿੱਖਿਆ ਹੈ ਤੁਸੀਂ ਵੀ ਜਰੂਰ ਦੱਸੋ। ਆਪਣੀਂ ਸਮਝ ਅਨੂੰਸਾਰ ਮੈਂ ਤਾਂ ਦੱਸੀ
ਹੀ ਜਾ ਰਿਹਾ ਹਾਂ, ਦੱਸੀ ਹੀ ਜਾ ਰਿਹਾ ਹਾਂ। ਬੇਸ਼ੱਕ ਤੁਸੀਂ ਇਹ ਕਹੋ, “ਇਸ ਤਰਾਂ ਪ੍ਰਤੀਸ਼ਤ ਦੱਸਣ
ਨਾਲ ਇਹ ਜਾਹਰ ਹੁੰਦਾ ਹੈ ਕਿ ਫੈਸਲਾ ਸੁਨਾਉਣ ਵਾਲਾ ਆਪ ਗੁਰਮਤਿ ਅਨੂੰਸਾਰ ਆਪਣੇਂ ਆਪ ਨੂੰ ੧੦੦%
ਸਹੀ ਸਮਝਦਾ ਹੈ। ਪਰ ਵੀਰ ਜੀ ਸਚਾਈ ਇਹ ਹੈ ਕਿ ਜਿਨਾਂ ਹੀ ਅਸੀਂ ਗੁਰਮਤਿ ਨੂੰ ਸਮਝਦੇ ਜਾਵਾਂ ਗੇ।
ਉਨਾਂ ਹੀ ਅਸੀਂ ਆਪਣੇਂ ਆਪ ਨੂੰ ਛੋਟਿਉ ਛੋਟਾ, ਨੀਚ, ਮੂਰਖ, ਅਨਜਾਣ, ਕਿਰਮ ਕੀੜਾ, ਅਤੇ ੦%
ਸਮਝਾਂਗੇ। ਜ਼ੀਰੋ ਬਣੇਂ ਤੋਂ ਬਿਨਾਂ ਕੁੱਝ ਵੀ ਹਾਸਲ ਨਹੀਂ ਹੋਣਾਂ। ਕਿਸੇ ਵੀ ਕਿਸਮ ਦੀ ਹਉਂ ਠੀਕ
ਨਹੀਂ ਹੁੰਦੀ। ਹਉਮੈ ਬੂਝੈ ਤਾ
ਦਰੁ ਸੂਝੈ॥ ਗਿਆਨ ਵਿਹੂਣਾ ਕਥਿ ਕਥਿ ਲੂਝੈ॥
ਹਾਉਮੈਂ ਨੂੰ ਵੀ ਬੁਝਣਾਂ ਪੈਣਾਂ ਹੈ, ਬੁੱਝੇ ਤੋਂ ਬਿਨਾਂ ਇਸ ਦਾ ਵੀ ਇਲਾਜ ਨਹੀਂ ਹੋਣਾਂ।
ਅੰਡਰ ਲਾਈਨ ਕੀਤੀ ਤੁਹਾਡੀ ਗੱਲ ਦਾ ਉੱਤਰ ਇਹ ਹੈ ਵੀਰ ਜੀ, ਕੇ ਮੈਂ ਆਪਣੇਂ
ਕੋਲੋਂ ਕੁੱਝ ਨਹੀਂ ਸਮਝਾ ਰਿਹਾ। ਮੈਂ ਜੋ ਜੋ ਗੁਰਬਾਣੀਂ ਵਿਚੋਂ ਸਿੱਖਿਆ ਹੈ। ਜਾਂ ਜੋ ਗੁਰਬਾਣੀਂ
ਵਿੱਚ ਲਿਖਿਆ ਹੈ, ਸਿਰਫ ਉਹ ਹੀ ਦੱਸ ਰਿਹਾ ਹਾਂ। ਤੁਹਾਨੂੰ ਠੀਕ ਲੱਗਦਾ ਹੈ ਜਾਂ ਗਲਤ ਇਹ ਤਾਂ
ਤੁਸੀਂ ਹੀ ਦੱਸ ਸੱਕਦੇ ਹੋ। ਜਿਨਾਂ ਕੂ ਮੈਂ ਜਾਣਦਾ ਹਾਂ ਦੱਸਣ ਦੀ ਕੋਸ਼ਿਸ਼ ਜਰੂਰ ਕਰਾਂ ਗਾ ਜੀ।
ਗੁਰਬਾਣੀਂ ਇੱਕ ਆਈਨਾਂ ਹੈ, ਜੋ ਸਾਨੂੰ ਸਾਡੀਆਂ ਕਮੀਆਂ ਦਿਖਾਉਦੀ ਵੀ ਹੈ, ਦੱਸਦੀ ਵੀ ਹੈ, ਅਤੇ
ਕਮੀਆਂ ਦੂਰ ਕਰਨ ਦਾ ਤਰੀਕਾ ਵੀ ਸਮਝਾਉਂਦੀ ਹੈ, ਜੇ ਤੁਸੀਂ ਸੱਚਮੁੱਚ ਕਮੀਆਂ ਨੂੰ ਦੂਰ ਕਰਨਾਂ
ਚਾਹੁੰਦੇ ਹੋ ਤਾਂ, ਗੁਰਬਾਣੀਂ ਦੀ ਸਹਾਇਤਾ ਲਵੋ। ਮੈਂ ਸਮਝਾਉਂਣ ਵਾਲਾ ਕੌਣ ਹਾਂ, ਗੁਰਬਾਣੀਂ ਤਾਂ
ਸੁਨੇਹਾਂ ਹੈ ਗੁਰੂ ਨਾਨਕ ਦਾ, ਭਾਵੈਂ ਖੁਦ ਪੱੜ੍ਹ ਲਵੋ ਜਾਂ ਕਿਸੇ ਕੋਲੋਂ ਪੜ੍ਹਾ ਲਵੋ। ਮਤਲਬ
ਤਾਂ ਸੁਨੇਹੇਂ ਨੂੰ ਸਤਿ ਕਰਕੇ ਮੰਨਣ ਤੋਂ ਹੈ, ਉਹ ਭਾਵੇਂ ਪੱੜ੍ਹ ਕੇ ਮੰਨ ਲਵੋ ਜਾਂ ਸੁਣ ਕੇ
ਮੰਨ ਲਵੋ। ਜੇ ਮੰਨਣਾਂ ਨਹੀਂ, ਤਾਂ ਨਾਂ ਤਾਂ ਕੋਈ ਖੁਦ ਪੜ੍ਹਨ ਦਾ ਫਾਇਦਾ ਹੈ, ਨਾਂ ਹੀ ਸੁਣਨ ਦਾ
ਹੀ ਕੋਈ ਰਤੀ ਭਰ ਵੀ ਲਾਭ ਹੈ। ਸਾਰਾ ਕੁੱਝ ਕਈ ਵਾਰ ਦੱਸਣ ਦੇ ਬਾਦ ਵੀ ਜੇ ਤੁਸੀਂ ਫਿਰ ਵੀ ਇਹ ਕਹੋ
ਕੇ ਮੇਰੀਆਂ ਕਮੀਆਂ ਨੂੰ ਵਿਸਥਾਰ ਨਾਲ ਸਮਝਾਉ। ਤਾਂ ਇਸ ਦਾ ਸਿੱਧਾ ਮਤਲਬ ਹੈ, ਕਿ ਤੁਸੀਂ ਆਪਣੇਂ ਆਪ
ਵਿੱਚ ਕੋਈ ਕਮੀਂ ਨਹੀਂ ਸਮਝਦੇ। ਗੁਰਬਾਣੀਂ ਦੀ ਵਿਚਾਰ ਕਰਕੇ ਦੇਖ ਲਵੋ, ਆਪੇ ਪਤਾ ਲੱਗ ਜਾਵੇ ਗਾ,
ਕੇ ਸਾਡੇ ਵਿੱਚ ਕੀ ਕਮੀ ਹੈ। ਗੁਰਬਾਣੀਂ ਵਿੱਚ ਐਨਾਂ ਵਿਸਥਾਰ ਹੈ, ਕੇ ਕਹਿਨ ਸੁਨਣ ਤੋਂ ਬਾਹਰ ਹੈ।
ਜੇ ਗੁਰਬਾਣੀਂ ਦੀ ਵਿਚਾਰ ਵਿਚੋਂ ਵੀ ਪਤਾ ਨਹੀਂ ਲੱਗਦਾ। ਤਾਂ ਫਿਰ ਗੁਰਬਾਣੀਂ ਪੜਨ ਦਾ ਵੀ ਕੋਈ
ਫਾਇਦਾ ਨਹੀ ਹੈ। ਅਤੇ ਜਿਸ ਨੂੰ (ਦੱਸਣ ਤੋਂ ਬਾਦ ਵੀ) ਗੁਰਬਾਣੀਂ ਵਿਚੋਂ ਕੁੱਝ ਨਹੀਂ ਲੱਭਦਾ,
ਮੇਰੀਆਂ ਗੱਲਾਂ ਵਿਚੋ ਕੀ ਲੱਭੇ ਗਾ, ਜੋ ਕਿ ਹੈਨ ਹੀ ਤੁਹਾਡੇ ਵਿਚਾਰਾਂ ਦੇ ਉਲਟ।
ਤੁਸੀਂ ਮੇਰੇ ਵਿੱਚ ਇਹ ਕਮੀਂ ਦੱਸੀ ਹੈ ਕਿ ‘ਮੇਰੇ ਵਿੱਚ ਗੁਰਮਤਿ ਸਮਝਣ ਅਤੇ
ਉਸ ਤੇ ਅਮਲ ਕਰਨ ਦੀ ਕਮੀਂ ਹੈ ਇਸ ਲਈ ਮੈਂ ਆਪਣੀ ਸਹੀ ਗੱਲ ਵਿਰੋਧੀ ਵਿਚਾਰਾਂ ਵਾਲਿਆਂ ਨੂੰ ਨਹੀਂ
ਮਨਵਾ ਸਕਿਆ’। ਪਰ ਹੁਣ ਤੁਸੀਂ ਗੁਰਚਰਨ ਸਿੰਘ ਜਿਉਣਵਾਲਾ ਨੂੰ ਸਮਝਾਇਆ ਹੈ (ਇਸ ਦੇ ਨਾਲ ਹੋਰ ਵੀ
ਆਵਾਗਉਣ ਨੂੰ ਨਾ ਮੰਨਣ ਵਾਲਿਆਂ ਨੇਂ ਵੀ ਇਹ ਗੱਲ ਨੋਟ ਕਰ ਲਈ ਹੋਣੀ ਹੈ) ਕਿ “ਗੁਰਮਤਿ ਅਨੁਸਾਰ
ਆਵਾਗਉਣ ਹੁੰਦਾ ਹੈ ਅਤੇ ਮੇਰੇ ਵਿਚਾਰ ਇਸ ਵਿਸ਼ੇ ਤੇ ਗੁਰਮਤਿ ਅਨੁਕੂਲ ਹਨ”। ਹੁਣ ਦੇਖਦੇ ਹਾਂ ਕਿ
ਗੁਰਚਰਨ ਸਿੰਘ ਜਿਉਣਵਾਲਾ ਅਤੇ ਉਨ੍ਹਾਂ ਵਰਗੇ ਵਿਚਾਰਾਂ ਵਾਲੇ ਹੋਰ ਸੱਜਣ ਤੁਹਾਡੀ (/ਆਪਣੀ) ਗੱਲ
ਕਿੰਨੀਂਕੁ ਮੰਨਦੇ ਹਨ।
ਵੀਰ ਜੀ ਮੇਰਾ ਤਾਂ ਇਹ ਵਿਸ਼ਵਾਸ ਹੈ ਕਿ ਕਿਸੇ ਨੂੰ ਜਬਦੱਸਤੀ ਸਮਝਾਉਣ ਜਾਂ
ਮਨਾਉਣ ਦੀ ਬਜਾਏ, ਅਤੇ ਸਿਰਫ ਜੁਬਾਨੀਂ ਕਲਾਮੀਂ ਮਿਸਾਲਾਂ ਦੇਣ ਦੀ ਬਜਾਇ, ਜੋ ਗੱਲ ਅਸੀਂ ਕਿਸੇ ਨੂੰ
ਸਮਝਾਉਣੀਂ ਚਾਹੁੰਦੇ ਹਾਂ,
ਖੁਦ ਉਸ ਦੀ ਮਿਸਾਲ ਬਣ ਕੇ ਦਿਖਾਈਏ। ਅਤੇ ਜੋ
ਅਸੀਂ ਦੂਸਰਿਆਂ ਨੂੰ ਦੱਸਣਾਂ ਚਾਹੁੰਦੇ ਹਾਂ, ਬਿਨਾਂ ਦੱਸੇ ਹੀ ਉਹ ਗੱਲ ਸਾਡੇ ਵਿਚੋਂ ਝਲਕਣੀਂ
ਚਾਹੀਦੀ ਹੈ। ਇਸ ਤਰਾਂ ਕਰਨ ਨਾਲ ਹੋ ਸੱਕਦਾ ਹੈ, ਕਿ ਸਾਨੂੰ ਦੇਖ ਕੇ ਉਹਨਾਂ/ਦੂਜਿਆਂ ਦੇ ਮਨ ਵਿੱਚ
ਵੀ ਸਾਡੇ ਵਰਗਾ ਬਣਨ ਦੀ ਚਾਹ ਪੈਦਾ ਹੋ ਜਾਵੇ। ਸੱਭ ਦੇ ਅੰਦਰ ਮਨ ਹੈ, ਮਨ ਰਾਜਾ ਹੈ, ਮਨ ਸੁਲਤਾਨ
ਹੈ, ਅਤੇ ਮਨ ਜੋਤ ਸਰੂਪ ਵੀ ਹੈ, ਮਨ ਹੀ ਹੰਕਾਰੀ ਹੈ, ਮਨ ਹੀ ਸੱਭ ਕੁੱਝ ਹੈ, ਮਨ ਨੇਂ ਸਾਰਿਆਂ ਨੂੰ
ਹੀ ਆਪਣੇਂ ਵੱਸ ਕੀਤਾ ਹੋਇਆ ਹੈ। ਮਨ ਨੂੰ ਕੋਈ ਵੀ ਵੱਸ ਨਹੀਂ ਕਰ ਸੱਕਦਾ, ਜਿਸ ਨੇਂ ਮਨ ਨੂੰ ਜਿੱਤ
ਲਿਆ, ਉਸ ਨੇਂ ਸਮਝੋ ਸਾਰਾ ਜੱਗ ਜਿੱਤ ਲਿਆ। ਇਸ ਵਾਸਤੇ ਸੱਭ ਤੋਂ ਪਹਿਲੋਂ ਸਾਨੂੰ ਆਪਣਾਂ ਮਨ ਵੱਸ
ਕਰਨਾਂ (ਸਮਝਾਉਣਾਂ) ਪਵੇਗਾ। ਅਸੀਂ ਆਪਣਾਂ ਮਨ ਤਾਂ ਆਪਣੇਂ ਵੱਸ ਕਰ ਨਹੀਂ ਸੱਕਦੇ, ਕਿਸੇ ਦੇ ਮਨ
ਨੂੰ ਕੀ (ਵੱਸ ਕਰਾਂ ਗੇ) ਸਮਝਾਵਾਂ ਗੇ। ਜੇ ਮਨ ਮੰਨੇਂ ਗਾ ਤਾਂ ਹੀ ਗੱਲ ਬਣੇਂ ਗੀ,
ਅਤੇ ਮਨ ਸਿਰਫ ਉਸ ਗੱਲ ਨੂੰ ਮੰਨੇ ਗਾ
ਜੋ ਉਸ (ਮਨ) ਨੂੰ ਚੰਗੀ ਲੱਗੇ ਗੀ। ਕੋਈ ਇੱਕ ਵੀ
ਮਿਸਾਲ ਦੱਸੋ ਜੋ ਇਹ ਸਿੱਧ ਕਰਦੀ ਹੋਵੇ ਕੇ ਮਨ ਨੂੰ ਅੱਜ ਤੱਕ ਕਿਸੇ ਨੇਂ ਜਬਰ ਦੱਸਤੀ ਕੋਈ ਗੱਲ
ਮਨਾਈ ਹੋਵੇ। ਇਸ ਵਾਸਤੇ ਉਹ ਕੰਮ ਕਰੋ ਜਿਸ ਨਾਲ ਮਨ ਮੰਨੇਂ।
“ਮਨੁ ਮਾਨਿਆ ਤਉ ਹਰਿ ਜਾਨਿਆ”
ਜਿਨਾਂ ਦਾ ਮਨ ਨਹੀਂ ਸੀ ਮੰਨਿਆਂ, ਉਨਾਂ ਨੇਂ ਤਾਂ ਗੁਰੂ
ਨਾਨਕ ਦੇਵ ਜੀ ਨੂੰ ਵੀ ਗੁਰੂ ਨਹੀਂ ਸੀ ਮੰਨਿਆਂ, ਆਪਾਂ ਕਿਸ ਦੇ ਪਾਣੀਂਹਾਰ ਹਾਂ। ਜੇ ਅਸੀਂ ਕਿਸੇ
ਨੂੰ ਇਹ ਕਹੀਏ ਕੇ ਆਉ ਤੁਹਾਨੂੰ ਰੱਬ ਦੇ ਘਰ ਦਾ ਰਾਹ ਦੱਸੀਏ। ਪਰ ਜੇ ਕਿਸੇ ਦਾ ਮਨ ਹੀ ਨਹੀਂ ਮੰਨੇ
ਗਾ, ਤਾਂ ਅਸੀਂ ਉਸ ਨੂੰ ਜਬਰ ਦਸਤੀ ਚੁੱਕ ਕੇ ਤਾਂ ਰੱਬ ਦੇ ਘਰ ਪਹੁਚਾਉਣੋਂ ਰਹੇ। ਜੇ ਅਸੀਂ ਕਿਸੇ
ਦੀ ਗਲਤ ਫਹਿਮੀਂ ਜਾਂ ਭੁਲੇਖਾ ਦੂਰ ਕਰਨਾਂ ਚਾਹੁੰਦੇ ਹਾਂ, ਤਾਂ ਪਹਿਲੇ ਸਾਨੂੰ ਖੁੱਦ ਨੂੰ ਆਪਣੇਂ
ਭੁਲੇਖੇ ਦੂਰ ਕਰਨੇਂ ਪੈਣ ਗੇ। ਜਿਹੜਾ ਖੁਦ ਭੁਲੇਖੇ ਵਿੱਚ ਹੈ, ਕਿਸੇ ਦਾ ਭੁਲੇਖਾ ਦੂਰ ਨਹੀਂ ਕਰ
ਸੱਕਦਾ। ਇਹ ਵੀ ਭੁਲੇਖਾ ਹੀ ਹੈ ਕਿ ਮੈਂ ਬਹੁਤ ਕੁੱਝ ਜਾਣਦਾ ਹਾਂ।
ਮਨ ਤੂੰ ਮਤ ਮਾਣੁ ਕਰਹਿ ਜਿ ਹਉ ਕਿਛੁ ਜਾਣਦਾ ਗੁਰਮੁਖਿ ਨਿਮਾਣਾ ਹੋਹ॥
ਗਲਾ ਕਰੇ ਘਣੇਰੀਆ ਖਸਮ ਨ ਪਾਏ ਸਾਦੁ॥ ਆਪੁ ਗਵਾਇ ਸੇਵਾ ਕਰੇ ਤਾ ਕਿਛੁ ਪਾਏ
ਮਾਨੁ॥
ਵੀਰ ਜੀ ਜੇ ਕਿਸੇ ਨੂੰ ਕੁੱਝ ਸਮਝਾਈਏ ਤਾਂ ਉਸ ਦਾ ਭੁਗਤਾਨ ਇਸ ਤਰਾਂ ਕਿਉਂ
ਕਰਨਾਂ ਪੈਂਦਾ ਹੈ, ਜਿਵੇਂ ਕਿ ਅਸੀਂ ਕੋਈ ਘੋਰ ਪਾਪ ਕਰ ਬੈਠੇ ਹੋਈਏ। ਅਤੇ ਸਮਝਾਉਣ ਵਾਲੇ ਨੂੰ ਇਸ
ਪਾਪ ਦੀ ਸਜਾ ਦੇਣ ਵਾਸਤੇ ਕੋਈ ਵੀ ਇੱਕ ਦੂਜੇ ਤੋਂ ਪਿੱਛੇ ਨਹੀਂ ਰਹਿਣਾਂ ਚਾਹੁੰਦਾ। ਇਹ ਪ੍ਰਥਾ ਅੱਜ
ਦੀ ਨਹੀਂ ਸ਼ੁਰੂ ਤੋਂ ਹੀ ਚਲੀ ਆਈ ਹੈ। ਕੀ ਇਹ ਬੁਰਾਈ ਸਿੱਖਾਂ ਵਿੱਚ ਵੀ ਹੋਣੀਂ ਜਰੂਰੀ ਹੈ। ਜਾਂ ਇਸ
ਪ੍ਰਥਾ ਨੂੰ ਸਾਨੂੰ ਵੀ ਅਪਨਾਉਣਾਂ ਲਾਜਮੀਂ ਹੈ। ਇਹ ਗੱਲ ਜਾਂ ਐਸੀਆਂ ਗੱਲਾਂ ਸੱਭ ਦੇ ਵਿਚਾਰਨ
ਵਾਸਤੇ ਹਨ, ਜੇ ਅਸੀਂ ਐਸੀਆਂ ਗੱਲਾਂ ਤੇ ਵਿਚਾਰ ਨਹੀਂ ਕਰ ਸਕਦੇ, ਅਤੇ ਜੇ ਸਾਡਾ ਸਿੱਖਿਆ ਨਾਲ ਏਨਾਂ
ਹੀ ਵੈਰ ਹੈ, ਤਾਂ ਅਸੀਂ ਸਿੱਖ ਨਹੀਂ ਹੋ ਸੱਕਦੇ। ਕਿਉਂ ਕਿ ਸਿੱਖਿਆ ਹੀ ਸਿੱਖੀ ਹੈ।
ਸਿਖੀ ਸਿਖਿਆ ਗੁਰ ਵੀਚਾਰਿ।
ਸ੍ਰੀ ਗੁਰੂ ਰਾਮ ਦਾਸ ਜੀ, ਬਾਣੀਂ ਦੁਆਰਾ ਕਹਿੰਦੇ ਹਨ, ਹੇ ਮੇਰੇ ਪ੍ਰਾਣਾਂ ਤੋਂ ਵੀ ਵੱਧ ਪਿਆਰੇ
ਮਿੱਤਰ, ਹੇ ਮੇਰੇ ਗੁਰੂ ਦੇ ਸਿੱਖ, ਹੇ ਮੇਰੇ ਭਾਈ, ਮੈਨੂੰ ਉਹ ਸਿੱਖਿਆ ਦੇਵੋ, ਮੈਨੂੰ ਉਹ ਉਪਦੇਸ਼
ਦੇਵੋ ਜਿਸ ਨਾਲ ਕੇ ਮੈਂ ਹਰੀ ਨਾਲ ਮਿਲਾਪ ਕਰ ਸਕਾਂ।
ਮੇਰੇ ਪ੍ਰਾਨ ਸਖਾ ਗੁਰ ਕੇ ਸਿਖ ਭਾਈ
ਮੋ ਕਉ ਕਰਹੁ ਉਪਦੇਸੁ ਹਰਿ ਮਿਲੈ ਮਿਲਾਇਆ॥ ੧॥ ਰਹਾਉ॥ (੪੯੩)
(ਪਰ ਜੇ ਸਾਨੂੰ ਕੋਈ ਸਮਝਾਵੇ ਤਾਂ ਅਸੀਂ ਕਹਿੰਦੇ ਹਾਂ, ਦੇਖ ਲੈਂਦੇ ਹਾਂ ਤੈਨੂੰ ਵਡੇ ਬਹ੍ਰਮ
ਗਿਆਨੀਂ ਨੂੰ, ਜਿਹੜਾ ਤੂੰ ਆਪਣੇਂ ਆਪ ਨੂੰ ੧੦੦% ਸਮਝੀ ਫਿਰਦਾ ਹੈਂ।)
ਊਪਰ ਵਾਲੀ ਗੁਰਬਾਣੀਂ ਦੀ ਪੰਗਤੀ, ਸ੍ਰੀ ਗੁਰੂ ਰਾਮ ਦਾਸ ਜੀ ਮਹਾਂਰਾਜ ਜੀ ਦੀ ਬਾਣੀਂ ਦੇ ਇੱਕ
ਸ਼ਬਦ ਵਿਚੋਂ ਹੈ ਜੀ, ਪੂਰੇ ਸ਼ਬਦ ਦੇ ਅਰਥ ਲੇਖਾਂ ਵਾਲੇ ਪੰਨੇਂ ਤੇ ਪੜ੍ਹੋ ਜੀ।
ਤੁਹਾਡੇ ਸੁਝਾਉ ਬਾਰੇ ਮੇਰੀ ਬੇਨਤੀ ਹੈ ਜੀ, ਕੇ ਇਹ ਜੋ ਮੈਂ ਲਿਖ
ਰਿਹਾ ਹਾਂ, ਇਹ ਵੀ ਤਾਂ ਕਿਸੇ ਹਦ ਤੱਕ ਚਰਚਾ ਤੋਂ ਪ੍ਰੇਰਿਤ ਹੋ ਕੇ ਹੀ ਲਿਖ ਰਿਹਾ ਹਾਂ ਜੀ। ਅਤੇ
ਇਹ ਵਿਚਾਰ ਵੀ ਤਾਂ ਚੱਲ ਰਹੀ ਸਾਰੀ ਚਰਚਾ ਨਾਲ ਹੀ ਸਬੰਧਿਤ ਹਨ ਜੀ। ਜੋ ਗੱਲਾਂ ਤੁਹਾਡੀਆਂ ਸਹੀ ਹਨ,
ਉਹਨਾਂ ਨੂੰ ਸਹੀ ਹੀ ਕਹਾਂ ਗਾ ਜੀ। ਇਹ ਜਰੂਰੀ ਨਹੀਂ ਕੇ ਦੂਜਿਆਂ ਨਾਲ, ਜੇ ਮੈਂ ਵੀ ਝਗੜਾ ਕਰਾਂ,
ਤਾਂ ਹੀ ਮੇਰਾ ਚਰਚਾ ਵਿੱਚ ਭਾਗ ਲਿਆ ਗਿਣਿਆਂ ਜਾਵੇ ਗਾ।
____________
ਵੀਰ ਜੀ ਮੈਂ ਅਜੇ ਸਰਦਾਰ ਹਰਦੇਵ ਸਿੰਘ ਜੀ ਦਾ ਲੇਖ ਤਾਂ ਪੜ੍ਹ ਨਹੀਂ
ਸੱਕਿਆ। ਪਰ ਤੁਸਾਂ ਨੇਂ ਹਰਦੇਵ ਸਿੰਘ ਜੀ ਜੰਮੂ ਦੇ ਲੇਖ ਬਾਰੇ ਆਪਣੇਂ ਵਿਚਾਰ ਲਿਖੇ ਹਨ ਜੀ।
ਜਿਨ੍ਹਾਂ ਨੂੰ ਪੱੜ੍ਹ ਕੇ, ਮੇਰੇ ਮਨ ਵਿੱਚ ਇੱਕ ਸੁਭਾਵਿਕ ਜਿਹਾ ਖਿਆਲ ਆਇਆ ਹੈ ਜੀ, ਜੋ ਆਪ ਜੀ ਦੇ
ਵਿਚਾਰਾਂ ਵਰਗਾ ਹੀ ਹੈ ਜੀ, ਜੋ ਮੈਂ ਆਪ ਜੀ ਨਾਲ ਸਾਂਝਾ ਕਰਨਾਂ ਚਾਹੁੰਦਾ ਹਾਂ ਜੀ। ਆਪ ਜੀ ਨੇਂ
ਲਿਖਿਆ ਹੈ।
ਵਿਗਿਆਨੀਆਂ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਕਿ ਬਿੱਗ-ਬੈਂਗ ਤੋਂ ਪਹਿਲਾਂ ਬ੍ਰਹਮੰਡ ਦਾ ਸਾਰੇ
ਦਾ ਸਾਰਾ ਪਦਾਰਥ ਆਪਣੇ ਆਪ ਕਿਸ ਤਰ੍ਹਾਂ ਹੋਂਦ ਵਿੱਚ ਆ ਗਿਆ? ਲੇਕਿਨ ਗੁਰਮਤਿ ਅਨੁਸਾਰ ਸਿਰਫ਼
ਪਰਮਾਤਮਾ ਹੀ ਸਦਾ ਤੋਂ ਹੋਂਦ ਵਿੱਚ ਸੀ ਅਤੇ ਹਮੇਸ਼ਾਂ ਹੋਂਦ ਵਿੱਚ ਰਹਿੰਦਾ ਹੈ। ਪਰਮਾਤਮਾ ਸਭ ਕੁੱਝ
ਕਰਨ ਦੇ ਸਮਰੱਥ ਹੈ। ਉਸ ਨੇ ਆਪਣੇ ਆਪ ਤੋਂ ਬ੍ਰਹਮੰਡ ਰਚਨਾ ਕੀਤੀ।
ਵੀਰ ਜੀ, ਜਦੋਂ ਬਹ੍ਰਿਮੰਡ ਦਾ ਸਾਰਾ ਮਾਦਾ ਸੁੰਗੜਦਾ ਸੂੰਗੜਦਾ, ਮਹਾਂ
ਵਿਸਫੋਟ ਦੀ ਸਥਿਤੀ ਤੱਕ ਪਹੁੰਚ ਜਾਵੇ ਗਾ। ਤਾਂ ਉਸ ੦ ਟਾਈਮ ਵੇਲੇ ਸਾਰੇ ਜੀਵਾਂ ਦੀਆਂ ਰੂਹਾਂ (ਜੋ
ਜਰਾਸੀਮਾਂ ਦੇ ਰੂਪ ਵਿੱਚ ਤਾਂ ਇੱਕ ਸੂਈ ਦੇ ਨੱਕੇ ਵਿੱਚ ਵੀ, ਕਰੋੜਾਂ ਦੀ ਗਿਨਤੀ ਵਿੱਚ ਸਮਾ
ਸੱਕਦੀਆਂ ਹਨ) ਜੋ ਅਰਬਾਂ ਖਰਬਾਂ ਦੀ ਗਿਨਤੀ ਤੋਂ ਵੀ ਜਿਆਦਾ ਹਨ, ਦਾ ਕੀ ਬਣੇਂ ਗਾ, ਭਾਵ ਉਸ ਵੇਲੇ
ਆਪਾਂ ਸਾਰੇ ਜੀਵ ਕਿਥੇ ਹੋਵਾਂ ਗੇ।
ਆਦਰ ਸਹਿਤ
ਬਲਦੇਵ ਸਿੰਘ ਫਿਰੋਜ਼ਪੁਰ
(26/09/10)
(ਅਰਵਿੰਦਰ ਸਿੰਘ ਐਮ. ਏ.
54
ਦੇਸ਼ਾਂ ਦੇ ਗੁਰਦੁਆਰਿਆਂ `ਚੇ ਵਿਸ਼ਵ ਸ਼ਾਂਤੀ ਲਈ ਸੂਖਮਨੀ ਸਾਹਿਬ ਦੇ ਪਾਠ ਤੇ ਅਰਦਾਸ ਹੋਈ
ਨਿਊਯਾਰਕ 24 ਸਤੰਬਰ (ਅਰਵਿੰਦਰ ਸਿੰਘ ਐਮ. ਏ.) ਗੁਰੂ ਨਾਨਕ ਸਾਹਿਬ ਜੀ ਮੁਖ ਮਨੋਰਥ
ਰੱਬੀ-ਇਕਾਈ ਦੀ ਸਾਂਝ ਦੇ ਸਹਾਰੇ ਸੰਸਾਰ ਭਰ ਵਿੱਚ ਮਜ਼ਹਬੀ ਤੁਅੱਸਬ, ਰਾਜਨੀਤਕ ਧਿੰਙਾਜ਼ੋਰੀ ਅਤੇ
ਸਮਾਜਿਕ ਵਿਤਕਰਿਆਂ ਤੋਂ ਰਹਿਤ, ਸੁਤੰਤਰਤਾ ਤੇ ਸਚਾਈ ਪਸੰਦ, ਇੱਕ ਭ੍ਰਾਤਰੀਭਾਵ ਵਾਲੇ ਨਿਰਭਉ
ਨਿਰਵੈਰ ਸਮਾਜ ਦੀ ਸਿਰਜਨਾ ਕਰਨੀ ਸੀ, ਤਾਂ ਜੋ ਮਾਨਵ ਏਕਤਾ ਦੇ ਸਹਾਰੇ ਵਿਸ਼ਵ-ਸ਼ਾਂਤੀ ਦਾ ਮਹੌਲ
ਸਿਰਜਿਆ ਜਾ ਸਕੇ। ਇਹ ਲਫ਼ਜ਼ ‘ਈਸਟ ਵੈਸਟ ਅਸੋਸੀਏਸ਼ਨ ਆਫ਼ ਸਿੱਖ ਵੋਹਮਿਨ ਫਾਰ ਵਰਡ ਪੀਸ’ ਦੀ ਪ੍ਰਧਾਨ
ਅਤੇ ਯੂਨੀਵਰਸਲ ਪੀਸ ਫੈਡਰੇਸ਼ਨ ਦੀ ਸ਼ਾਂਤੀ ਦੂਤ ਬੀਬੀ ਰਾਜਿੰਦਰਜੀਤ ਕੌਰ ਨੇ ਗੁਰਦੁਆਰਾ ਗਲੈਨਕੋਵ
ਨਿਊਯਾਰਕ ਦੀ ਸਟੇਜ ਤੋਂ ਕਹੇ, ਜਿਥੇ ਉਹ ਵਿਸ਼ਵ-ਸ਼ਾਂਤੀ ਲਈ ਕੀਤੇ ਜਾ ਰਹੇ ਸੁਖਮਨੀ ਸਾਹਿਬ ਦੇ ਪਾਠ
ਤੇ ਅਰਦਾਸ ਸਮਾਗਮ ਵਿੱਚ ਸ਼ਾਮਲ ਹੋਣ ਆਏ ਸਨ।
ਸਮੁੱਚੇ ਸਿੱਖ ਭਾਈਚਾਰੇ ਵਾਸਤੇ ਇਹ ਵੀ ਇੱਕ ਮਾਣਭਰੀ ਖੁਸ਼ਖ਼ਬਰੀ ਹੈ ਕਿ ਬੀਬੀ ਜੀ ਨੂੰ ਉਨ੍ਹਾਂ ਦੀਆਂ
ਸੇਵਾਵਾਂ ਬਦਲੇ ਯੂਨਾਈਟਿੱਡਨੇਸ਼ਨ ਨਾਲ ਸਬੰਧਤ ਵਿਸ਼ਵ ਪਧਰੀ ਸੰਸਥਾ ਟੈਂਪਲ ਆਫ਼ ਅੰਡਰਸਟੈਂਡਿੰਗ ਵਲੋਂ
19 ਅਕਤੂਬਰ ਨੂੰ ਬਹੁਤ ਵੱਡੇ ‘ਹਲਿਸਟਰ ਐਵਾਰਡ’ ਨਾਲ ਨਿਊਯਾਰਕ ਵਿੱਚ ਸਨਮਾਨਤ ਕੀਤਾ ਜਾ ਰਿਹਾ ਹੈ।
ਬੀਬੀ ਜੀ ਨੇ ਪਤਰਕਾਰਾਂ ਨੂੰ ਦੱਸਿਆ ਕਿ ਯੂਨਾਈਟਿੱਡਨੇਸ਼ਨ ਵਲੋਂ ਹਰ ਸਾਲ 21 ਸਤੰਬਰ ਦਾ ਦਿਨ
ਵਿਸ਼ਵ-ਸ਼ਾਂਤੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਐਸੋਸੀਏਸ਼ਨ ਆਫ਼ ਸਿੱਖ ਵੋਹਮਿਨ ਵਰਡ ਪੀਸ ਵਲੋਂ 2008
ਵਿੱਚ ਫੈਸਲਾ ਲਿਆ ਸੀ ਕਿ ਹਰ ਸਾਲ ਸਿੱਖ ਸੰਸਥਾਵਾਂ ਇਸ ਦਿਹਾੜੇ ਤੋਂ ਪਹਿਲੇ ਐਤਵਾਰ ਸੁਖਮਨੀ ਸਾਹਿਬ
ਦਾ ਪਾਠ ਕਰਕੇ ਵਿਸ਼ਵ ਸ਼ਾਂਤੀ ਲਈ ਅਰਦਾਸ ਕਰਿਆ ਕਰਨ।
ਮਹਾਰਾਜ ਦੀ ਮੇਹਰ ਨਾਲ ਐਂਤਕੀ ਅਮਰੀਕਾ ਕਨੇਡਾ, ਇੰਗਲੈਂਡ, ਅਸਟ੍ਰੇਲੀਆ, ਇੰਡੀਆ `ਤੇ ਥਾਈਲੈਂਡ
ਆਦਿਕ 54 ਦੇਸ਼ਾਂ ਦੇ ਅਣਗਿਣਤ ਗੁਰਦੁਆਰਿਆਂ ਵਿੱਚ ਅਰਦਾਸ ਸਮਾਗਮ ਹੋਇਆ, ਜਿਸ ਵਿੱਚ 1. 6 ਮਿਲੀਅਨ
ਲੋਗਾਂ ਨੇ ਭਾਗ ਲਿਆ। ਸਿੱਖ ਸੰਸਥਾਵਾਂ ਦੇ ਇਸ ਉਦਮ ਦੀ ਅਨਮਤੀ ਸੰਸਥਾਵਾਂ ਅਤੇ ਲੋਕਾਂ ਨੇ ਬਹੁਤ
ਸ਼ਲਾਘਾ ਕੀਤੀ ਹੈ। ਵਿਸ਼ਵ ਸ਼ਾਂਤੀ ਦੂਤ ਗਿਆਨੀ ਜਗਤਾਰ ਸਿੰਘ ਜਾਚਕ ਨੇ ਕਿਹਾ ਇਹ ਪ੍ਰੋਗਰਾਮ ਸਾਬਿਤ
ਕਰੇਗਾ ਕਿ ਸਿੱਖ ਕੌਮ ਮਾਨਵ ਏਕਤਾ ਤੇ ਵਿਸ਼ਵ ਸ਼ਾਂਤੀ ਦੀ ਮੁਦੱਈ ਹੈ। ਸਾਨੂੰ ਯਾਦ ਰਖਣਾ ਚਾਹੀਦਾ ਹੈ
ਕਿ ਗੁਰਬਾਣੀ ਵਿਚਾਰਧਾਰਾ ਅਨੁਸਾਰ ਅਚਾਰ ਵਿਹਾਰ ਕੀਤਿਆਂ ਹੀ ਸ਼ਾਤੀ ਵਰਤਣੀ ਹੈ, ਸੁਖਮਨੀ ਦੇ ਮਸ਼ੀਨਵਤ
ਪਾਠਾਂ ਨਾਲ ਨਹੀ।
(26/09/10)
ਅਮਰ ਜੀਤ ਸਿੰਘ ਚੰਦੀ
ੴ
ਸਤਿ ਗੁਰ ਪ੍ਰਸਾਦਿ
ਦਰਬਾਰ ਸਾਹਿਬ ਦੇ ਸਰੋਵਰ ਦੀਆਂ ਵਿਦੇਸ਼ੀ ਮੱਛੀਆਂ ਮਰੀਆਂ
ਅੱਜ ਪਤਾ ਲੱਗਾ ਕਿ ਪਿਛਲੇ ਦਸ ਦਿਨ ਤੋਂ, ਦਰਬਾਰ ਸਾਹਿਬ ਦੇ ਸਰੋਵਰ ਦੀਆਂ ਮੱਛੀਆਂ
ਲਗਾਤਾਰ ਮਰ ਰਹੀਆਂ ਹਨ।
ਕਿਉਂ?
ਇਸ ਬਾਰੇ ਅਲੱਗ-ਅਲੱਗ ਸੱਜਣਾ ਦੀ ਅਲੱਗ-ਅਲੱਗ ਰਾਏ ਹੈ।
ਸਰੋਵਰ ਵਿੱਚ ਰੋਜ਼ਾਨਾ ਇਸ਼ਨਾਨ ਕਰਨ ਵਾਲਿਆਂ ਦਾ ਕਹਿਣਾ ਹੈ ਕਿ, ਟੁਟ ਬ੍ਰਦਰਜ਼ ਦੇ ਸਹਿਯੋਗ ਨਾਲ,
ਸਰੋਵਰ ਵਿੱਚ ਲਗਾਏ ਫਿਲਟਰਾਂ ਕਾਰਨ, ਸਰੋਵਰ ਦੇ ਜਲ ਵਿਚੋਂ ਮਹਿਕ ਆਉਣੀ ਸ਼ੁਰੂ ਹੋਈ ਹੈ, ਇਹੀ
ਮੱਛੀਆਂ ਦੇ ਮਰਨ ਦਾ ਕਾਰਨ ਹੈ।
ਦਰਬਾਰ ਸਾਹਿਬ ਦੇ ਮੈਨੇਜਰ ਸ੍ਰ. ਹਰਬੰਸ ਸਿੰਘ ਮਲ੍ਹੀ ਨੇ ਤਿਨ ਦਿਨ ਪਹਿਲਾਂ ਕਿਹਾ ਸੀ ਕਿ, ਮੌਸਮ
ਵਿੱਚ ਆਈ ਅਚਾਨਕ ਤਬਦੀਲੀ ਇਨ੍ਹਾਂ ਮੱਛੀਆਂ ਦੇ ਮਰਨ ਦਾ ਕਾਰਨ ਬਣੀ ਹੈ। ਪਰ ਅੱਜ ਉਨ੍ਹਾਂ ਦਾ ਕਹਿਣਾ
ਹੈ ਕਿ “ਪਾਣੀ ਵਿੱਚ ਆਕਸੀਜ਼ਨ ਦੀ ਘਾਟ, ਮੱਛੀਆਂ ਦੇ ਮਰਨ ਦਾ ਕਾਰਨ ਹੈ। (ਤਜਰਬੇ ਦੇ ਤੌਰ ਤੇ, ਪਾਣੀ
ਵਿੱਚ ਆਕਸੀਜ਼ਨ ਵਧਾਉਣ ਲਈ ਇੱਕ ਮਸ਼ੀਨ ਲਗਾਈ ਗਈ ਹੈ, ਜੇ ਤਜਰਬਾ ਸਫਲ ਰਿਹਾ ਤਾਂ, ਹੋਰ ਮਸ਼ੀਨਾਂ
ਲਗਾਈਆਂ ਜਾਣਗੀਆਂ)
ਮੱਛੀ ਪਾਲਣ ਵਿਭਾਗ ਦੇ ਸਹਾਇਕ ਨਿਰਦੇਸ਼ਕ, ਸ੍ਰੀ ਚਰਨ ਦਾਸ ਅਨੁਸਾਰ, ਸਰੋਵਰ ਵਿੱਚ ਲੱਗੇ ਫਿਲਟਰ
ਕੁੱਝ ਦਿਨਾਂ ਤੋਂ ਬੰਦ ਸਨ, ਅਚਾਨਕ ਫਿਲਟਰ ਚਲਣ ਨਾਲ, ਪਾਣੀ ਵਿੱਚ ਅਕਸੀਜ਼ਨ ਦੀ ਮਾਤਰਾ, ਵੱਧ ਜਾਣ
ਕਾਰਨ, ਮੱਛੀਆਂ ਮਰ ਰਹੀਆਂ ਹਨ।
ਹਰ ਕੋਈ ਆਪਣੇ ਅੰਦਾਜ਼ੇ ਲਗਾ ਰਿਹਾ ਹੈ, ਜੇ ਮੌਸਮ ਵਿੱਚ ਆਈ ਅਚਾਨਕ ਤਬਦੀਲੀ, ਮੱਛੀਆਂ ਦੇ ਮਰਨ ਦਾ
ਕਾਰਨ ਹੈ ਤਾਂ ਮੌਸਮ ਵਿੱਚ ਤਬਦੀਲੀ ਤਾਂ ਸਾਰੇ ਪੰਜਾਬ ਵਿੱਚ ਹੀ ਨਹੀਂ, ਸਾਰੀ ਦੁਨੀਆਂ ਵਿੱਚ ਹੋਈ
ਹੈ। ਹੋਰ ਥਾਵਾਂ ਨੂੰ ਤਾਂ ਛੱਡੋ, ਪੰਜਾਬ ਵਿਚਲੇ ਕਿਸੇ ਹੋਰ ਸਰੋਵਰ, ਕਿਸੇ ਡੈਮ, ਕਿਸੇ ਨਦੀ, ਕਿਸੇ
ਮੱਛੀ ਪਾਲਣ ਕੇਂਦਰ ਤੋਂ ਅਜਿਹੀ ਕੋਈ ਸੂਚਨਾ ਪਰਾਪਤ ਨਹੀਂ ਹੋਈ। ਕਿਉਂ?
ਫਿਲਟਰ ਦਾ ਕੰਮ, ਪਾਣੀ ਵਿਚੋਂ ਗਾਰ ਸਾਫ ਕਰਨ ਦਾ ਹੈ, ਆਕਸੀਜ਼ਨ ਵਧਾਉਣ ਜਾਂ ਘਟਾਉਣ ਦਾ ਨਹੀਂ। ਇਸ
ਲਈ ਇਹ ਵੀ ਇੱਕ ਅੰਦਾਜ਼ੇ ਤੋਂ ਵੱਧ ਕੁੱਝ ਵੀ ਨਹੀਂ
ਸਰੋਵਰ ਵਿੱਚ ਰੋਜ਼ਾਨਾ ਇਸ਼ਨਾਨ ਕਰਨ ਵਾਲਿਆਂ ਦਾ ਪੱਖ ਕੁੱਝ ਵਜ਼ਨੀ ਹੈ। ਕੁਦਰਤ ਦੇ ਨਿਜ਼ਾਮ (ਜਿਸ
ਅਨੁਸਾਰ ਪਾਣੀ ਵਿਚਲੇ ਅਣਲੋੜੀਂਦੇ ਤੱਤ, ਜਾਂ ਤਾਂ ਥੱਲੇ ਗਾਰ ਦੇ ਰੂਪ ਵਿੱਚ ਬੈਠ ਜਾਂਦੇ ਹਨ, ਜਾਂ
ਉਪਰ ਤਰ ਜਾਂਦੇ ਹਨ ਜਿਨ੍ਹਾਂ ਨੂੰ ਉਪਰੋਂ ਕੱਢ ਦੇਣ ਨਾਲ ਪਾਣੀ ਸਾਫ ਹੋ ਜਾਂਦਾ ਹੈ) ਨੂੰ (ਜੋ
ਸਦੀਆਂ ਤੋਂ ਨਿਰਵਿਘਨ ਕੰਮ ਕਰ ਰਿਹਾ ਸੀ) ਬਦਲਿਆਂ, ਕੁਦਰਤ ਦੇ ਨਿਜ਼ਾਮ ਵਿਚ, ਬੇ-ਲੋੜੀ ਦਖਲ ਅੰਦਾਜ਼ੀ
ਕਾਰਨ ਕਰ ਕੇ ਹੀ ਅੱਜ ਸਾਰੀ ਦੁਨੀਆਂ ਨੂੰ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ। ਪਰ ਪੈਸਾ ਬੰਦੇ ਦਾ
ਦਿਮਾਗ ਖਰਾਬ ਕਰ ਦਿੰਦਾ ਹੈ, ਉਹ ਪੈਸੇ ਦੀ ਸੁਯੋਗ ਵਰਤੋਂ ਕਰਨ ਦੀ ਥਾਂ, ਉਸ ਨੂੰ ਬਰਬਾਦ ਕਰਦਿਆਂ,
ਕੁਦਰਤ ਨਾਲ ਬੇਲੋੜੀ ਛੇੜ-ਛਾੜ ਕਰਨ ਲਗ ਜਾਂਦਾ ਹੈ, ਇਹੀ ਹਾਲ ਦਰਬਾਰ ਸਾਹਿਬ ਵਿੱਚ ਵੀ ਹੈ। ਜਿਥੈ
ਵਾਤਾਵਰਣ ਮਾਹਰਾਂ ਦੇ ਮਨ੍ਹਾ ਕਰਨ ਤੇ ਵੀ ਅੱਜ ਏ. ਸੀ. ਚਲ ਰਹੇ ਹਨ।
ਇਹ ਫਿਲਟਰ ਵੀ ਪਾਣੀ ਵਿਚਲੀ ਗਾਰ, ਆਰਾਮ ਨਾਲ ਥੱਲੇ ਬੈਠਣ ਨਾ ਦੇ ਕੇ, ਉਸ ਨੂੰ ਪਾਣੀ ਤੋਂ ਅਲੱਗ
ਕਰਨ ਲਈ ਰਿੜਕਦੇ ਹਨ, ਜਿਸ ਕਾਰਨ ਕੁੱਝ ਅਜਿਹੇ ਤੱਤ, ਜੋ ਸੁਭਾਵਕ ਤੌਰ ਤੇ ਗਾਰ ਥੱਲੇ ਬੈਠਣ ਕਾਰਨ,
ਨਾਲ ਹੀ ਥੱਲੇ ਬੈਠ ਜਾਂਦੇ ਹਨ, ਪਰ ਰਿੜਕ ਹੋਣ ਕਾਰਨ ਉਹ ਤੱਤ, ਪਾਣੀ ਵਿੱਚ ਮਿਲਦੇ ਰਹਿੰਦੇ ਹਨ,
ਜਿਸ ਕਾਰਨ ਪਾਣੀ ਵਿਚੋਂ ਮਹਿਕ ਆਉਂਦੀ ਰਹਿੰਦੀ ਹੈ। ਪਰ ਇਹ ਵੀ ਮੱਛੀਆਂ ਦੇ ਮਰਨ ਦਾ ਕੋਈ ਖਾਸ ਕਾਰਨ
ਨਹੀਂ ਮਿਥਿਆ ਜਾ ਸਕਦਾ। ਮੱਛੀਆਂ ਦੇ ਮਰਨ ਦਾ ਕਾਰਨ ਜਾਨਣ ਲਈ. ਗੁਰਦਵਾਰੇ ਦੇ ਪ੍ਰਬੰਧਕਾਂ ਨੂੰ
ਪਾਣੀ, ਮਰੀਆਂ ਹੋਈਆਂ ਮੱਛੀਆਂ ਅਤੇ ਜ਼ਿੰਦਾ ਮੱਛੀਆਂ ਦੀ ਜਾਂਚ ਕਰਵਾਉਣੀ ਬਣਦੀ ਹੈ। (ਪਰ ਇਸ ਨਾਲ
ਹੋਰ ਬਹੁਤ ਸਾਰੀਆਂ ਗੱਲਾਂ ਸਾਮ੍ਹਣੇ ਆਉਣ ਦੀ ਸੰਭਾਵਨਾ ਹੋ ਸਕਦੀ ਹੈ, ਜੋ ਦਰਬਾਰ ਸਾਹਿਬ ਦੇ
ਪਰਬੰਧਕਾਂ ਨੂੰ, ਸ਼ਾਇਦ ਰਾਸ ਨਾ ਬੈਠਣ)
ਇਹ ਤਾਂ ਸੀ ਇਸ ਘਟਨਾ ਦੇ ਵਗਿਆਨਿਕ ਪੱਖ ਦੀ ਗੱਲ। ਹੁਣ ਇਸ ਦੇ ਧਾਰਮਿਕ ਪੱਖ ਦੀ ਵੀ ਕੁੱਝ ਗੱਲ ਕਰ
ਲਈ ਜਾਵੇ।
ਸਦੀਆਂ ਤੋਂ ਇਹ ਪਰਚਾਰਿਆ ਜਾਂਦਾ ਹੈ ਕਿ, ਗੁਰਬਾਣੀ ਗਾਇਣ ਦਾ ਪਾਣੀ ਤੇ ਬਹੁਤ ਅਸਰ ਹੁੰਦਾ ਹੈ, ਜਿਸ
ਨਾਲ ਪਾਣੀ ਤੋਂ ਜਲ ਅਤੇ ਫਿਰ ਜਲ ਤੋਂ ਅੰਮ੍ਰਿਤ ਹੋ ਜਾਂਦਾ ਹੈ। ਏਸੇ ਆਧਾਰ ਤੇ ਹੀ, ਅਖੰਡ ਪਾਠ,
ਜਾਂ ਸਾਧਾਰਨ ਪਾਠ ਦੌਰਾਨ ਪਾਠ ਵਾਲੀ ਥਾਂ ਤੇ, ਗੁਰੂ ਗ੍ਰੰਥ ਸਾਹਿਬ ਦੇ ਕੋਲ ਕੁੰਭ, ਪਾਣੀ ਨਾਲ ਭਰ
ਕੇ ਘੜਾ ਰੱਖਿਆ ਜਾਂਦਾ ਹੈ। ਜਿਸ ਨੂੰ ਮਗਰੋਂ, ਸ਼ਰਧਾਵਾਨ ਸਿੱਖ ਅੰਮ੍ਰਿਤ ਸਮਝ ਕੇ ਛਕਦੇ ਅਤੇ ਆਉਣ
ਵਾਲੇ ਸੰਭਾਵੀ ਦੁਖ ਤੋਂ ਬਚਣ ਲਈ ਬੋਤਲਾਂ ਵਿੱਚ ਸਾਂਭ ਕੇ ਰਖਦੇ ਹਨ।
ਏਵੇਂ ਹੀ ਗੁਰਦਵਾਰਿਆਂ ਵਿਚਲੇ ਸਰੋਵਰਾਂ ਦੇ ਪਾਣੀ ਨੂੰ ਜਲ ਵਜੋਂ ਪਰਚਾਰਿਆ ਜਾਂਦਾ ਹੈ, (ਭੋਲੀਆਂ
ਅਗਿਆਨੀ ਸੰਗਤਾਂ ਇਹ ਵੀ ਨਹੀਂ ਜਾਣਦੀਆਂ ਕਿ ਪੰਜਾਬੀ ਅਤੇ ਬੰਗਾਲੀ ਵਿਚ, ਪਾਣੀ ਨੂੰ ਜਲ ਕਿਹਾ
ਜਾਂਦਾ ਹੈ।) ਇਸ ਪਰਚਾਰ ਤੋਂ ਪਰਭਾਵਤ ਹੋ ਕੇ ਹੀ ਅਗਿਆਨੀ ਸੰਗਤਾਂ ਸਰੋਵਰਾਂ ਦੇ ਗੰਦੇ ਪਾਣੀ ਨੂੰ
ਵੀ, ਪਾਣੀ ਦੀ ਉਚੀ ਕਿਸਮ ਸਮਝਦਿਆਂ, ਖਾਸ ਆਦਰ ਦਿੰਦੀਆਂ ਵੇਖੀਆਂ ਜਾ ਸਕਦੀਆਂ ਹਨ। ਇਸ ਤਰ੍ਹਾਂ ਹੀ
ਦਰਬਾਰ ਸਾਹਿਬ ਵਿਚਲੇ ਸਰੋਵਰ ਦੇ ਪਾਣੀ ਨੂੰ ਵੀ ਖਾਸ ਆਦਰ ਦਿੰਦਿਆਂ, ਸਰੋਵਰ ਵਿੱਚ ਚੁੱਭੀ ਲਾਉਣ ਦੇ
ਚਾਹਵਾਨਾਂ ਨੂੰ, ਪਹਿਲਾਂ ਟੂਟੀਆਂ ਤੇ ਇਸ਼ਨਾਨ ਕਰਨ ਨੂੰ ਕਿਹਾ ਜਾਂਦਾ ਹੈ।
ਦਰਬਾਰ ਸਾਹਿਬ ਦੀ ਸਭ ਤੋਂ ਨੇੜਲੀ ਥਾਂ ਨੂੰ, ਹਰਿਦਵਾਰ ਦੀ ਨਕਲ ਕਰਦਿਆਂ (ਕਿਉਂਕਿ ਹਰਿਦਵਾਰ ਨਾਲੋਂ
ਹਰਿਮੰਦਰ, ਜ਼ਿਆਦਾ ਮਹੱਤਤਾ ਦਾ ਪਰਤੀਕ ਹੋਣਾ ਚਾਹੀਦਾ ਹੈ) ਹਰਿ ਕੀ ਪੌੜੀ ਕਿਹਾ ਜਾਂਦਾ ਹੈ, ਜਿਸ
ਵਿਚਲੇ ਪਾਣੀ ਨੂੰ ਸਾਕਸ਼ਾਤ ਅੰਮ੍ਰਿਤ ਦੀ ਮਾਨਤਾ ਦਿੱਤੀ ਜਾਂਦੀ ਹੈ। ਉਸ ਵਿਚੋਂ ਹਜ਼ਾਰਾਂ ਬੀਬੀਆਂ
ਅਤੇ ਬੰਦੇ ਪਾਣੀ ਪੀ ਕੇ, ਆਪਣੇ ਆਪ ਨੂੰ, ਜਨਮ ਮਰਨ ਦੇ ਗੇੜ ਤੋਂ ਮੁਕਤ ਮਹਿਸੂਸ ਕਰਦੇ ਹਨ। ਅਤੇ
ਬੋਤਲਾਂ ਭਰ ਕੇ (ਦੁਖ ਆਉਣ ਤੇ ਉਸ ਆਸਰੇ, ਦੁਖ ਦੂਰ ਕਰਨ ਦੀ ਕਾਮਨਾ ਅਧੀਨ) ਘਰਾਂ ਨੂੰ ਵੀ ਲੈ
ਜਾਂਦੇ ਹਨ।
ਸਵਾਲ ਇਹ ਉਠਦਾ ਹੈ ਕਿ ਅਜਿਹਾ ਜਲ, ਜਿਸ ਤੇ ਸਾਰਾ ਦਿਨ ਗੁਰਬਾਣੀ ਗਾਇਣ ਦਾ ਅਸਰ ਹੁੰਦਾ ਹੋਵੇ, ਜਿਸ
ਵਿੱਚ ਹਰ ਵੇਲੇ ਹਰਿ ਕੀ ਪੌੜੀ ਦਾ ਅੰਮ੍ਰਿਤ ਰਲਦਾ ਹੋਵੇ, ਉਹ ਪਾਣੀ ਏਨਾ ਗੰਦਾ ਕਿਵੇਂ ਹੋ ਸਕਦਾ
ਹੈ? ਜਿਸ ਵਿਚਲੀਆਂ ਮੱਛੀਆਂ ਵੀ ਮਰ ਜਾਣ। ਵੈਸੇ ਮੱਛੀਆਂ ਦੇ ਮਰਨ ਦਾ ਕਾਰਨ ਤਾਂ ਨਿਸਚਿਤ ਹੀ ਪਾਣੀ
ਦਾ ਪ੍ਰਦੂਸ਼ਤ ਹੋਣਾ ਹੀ ਹੈ। ਪਾਣੀ ਕਿਵੇਂ ਪ੍ਰਦੂਸ਼ਤ ਹੋਇਆ? ਇਹ ਤਾਂ ਜਾਂਚ ਹੀ ਦੱਸੇਗੀ। ਪਰ ਇੱਕ
ਗੱਲ ਤਾਂ ਸਾਫ ਹੀ ਨਜ਼ਰ ਆਉਂਦੀ ਹੈ ਕਿ ਗੁਰਬਾਣੀ ਗਾਉਣ ਦੇ ਨਾਲ, ਪਾਣੀ ਦੇ ਗੰਦੇ ਜਾਂ ਸਾਫ ਹੋਣ ਦਾ
ਕੋਈ ਸਬੰਧ ਨਹੀਂ ਹੈ। ਜੇ ਸਬੰਧ ਹੁੰਦਾ ਤਾਂ, ਇਸ ਥਾਂ ਤੋਂ ਵੱਧ ਸਮਾ, ਦੁਨੀਆਂ ਦੇ ਹੋਰ ਕਿਸੇ
ਅਸਥਾਨ ਤੇ ਵੀ, ਗੁਰ ਬਾਣੀ ਗਾਇਣ ਨਹੀਂ ਹੁੰਦਾ। ਜੇ ਗੁਰਬਾਣੀ ਗਾਉਣ ਦੇ ਨਾਲ, ਪਾਣੀ ਅੰਮ੍ਰਿਤ ਬਣ
ਜਾਂਦਾ ਤਾਂ ਦਰਬਾਰ ਸਾਹਿਬ ਵਿਚਲੇ ਸਰੋਵਰ ਦਾ ਜਲ, ਗੰਦਾ ਹੋਣਾ ਮੁਮਕਿਨ ਹੀ ਨਹੀਂ ਹੈ।
ਇਹ ਘਟਨਾ ਸਾਬਤ ਕਰਦੀ ਹੈ ਕਿ ਪੁਜਾਰੀਆਂ ਵਲੋਂ ਸਦੀਆਂ ਤੋਂ ਕੀਤਾ ਜਾਂਦਾ ਅਜਿਹਾ ਪਰਚਾਰ, ਝੂਠ ਦਾ
ਪੁਲੰਦਾ ਅਤੇ ਭੁਲੇਖੇ ਵਿੱਚ ਪਾ ਕੇ ਨਾਨਕ ਸਿਧਾਂਤ ਤੋਂ ਦੂਰ ਕਰਨ ਦਾ ਸਾਧਨ ਮਾਤ੍ਰ ਹੈ। ਹੋਰ ਤਾਂ
ਹੋਰ ੨੦੦ ਸਾਲ ਤੋਂ ਉਪਰ ਦਾ ਇਤਿਹਾਸ ਦਸਦਾ ਹੈ ਕਿ, ਗੁਰਬਾਣੀ ਗਾਉਣ ਦਾ ਚੰਗਾ ਅਸਰ ਤਾਂ, ਦਰਬਾਰ
ਸਾਹਿਬ ਵਿੱਚ ਕੰਮ ਕਰਦੇ, ਹਰ ਵੇਲੇ ਦਰਬਾਰ ਸਾਹਿਬ ਵਿੱਚ ਰਹਿੰਦੇ ਬੰਦਿਆ ਤੇ ਵੀ ਨਹੀਂ ਹੋਇਆ, ਜੇ
ਹੁੰਦਾ ਤਾਂ ਦਰਬਾਰ ਸਾਹਿਬ ਵਿੱਚ ਹੁੰਦੇ ਕੁਕਰਮ ਕਦੇ ਵੀ ਨਾ ਹੁੰਦੇ
ਇਸ ਹਾਲਤ ਵਿੱਚ ਸਿੱਖਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ, ਕੇਵਲ ਗੁਰਬਾਣੀ ਗਾਉਣ ਦਾ ਕੋਈ ਲਾਭ
ਨਹੀਂ, ਜਦ ਤਕ ਉਸ ਨੂੰ ਸਮਝਿਆ ਨਾ ਜਾਵੇ, ਪਾਣੀ, ਸੋਨਾ, ਪੱਥਰ, ਬਿਲਡਿਗਾਂ ਵਿੱਚ ਇਹ ਸਮਰਥਾ ਨਹੀਂ
ਹੁੰਦੀ ਕਿ ਉਹ ਗੁਰਬਾਣੀ ਨੂੰ ਸਮਝ ਸਕਣ। ਗੁਰਬਾਣੀ ਨੂੰ ਸਮਝਣ ਦਾ ਕੰਮ ਬੰਦੇ ਦੀ ਅਕਲ ਨੇ ਸ਼ਬਦ ਗੁਰੂ
ਦੀ ਵਿਚਾਰ ਆਸਰੇ ਕਰਨਾ ਹੈ, ਫਿਰ ਖਾਲੀ ਸਮਝਣ ਨਾਲ ਵੀ ਗੱਲ ਨਹੀਂ ਬਣਨੀ, ਉਸ ਨੂੰ ਮੰਨਣ ਦੀ ਲੋੜ
ਹੁੰਦੀ ਹੈ, ਜਿਹੜਾ ਕੰਮ ਬੰਦੇ ਦੇ ਮਨ ਤੋਂ ਇਲਾਵਾ, ਹੋਰ ਕਿਸੇ ਦੇ ਵੱਸ ਦਾ ਨਹੀਂ ਹੈ।
ਗੱਲ ਖਾਲੀ ਮੰਨ ਲੈਣ ਨਾਲ ਵੀ ਨਹੀਂ ਬਣਦੀ। ਜੇ ਕੋਈ ਬੰਦਾ ਇਹ ਕਹੇ ਕਿ ਮੈਂ ਪਰਮਾਤਮਾ ਦੇ
ਨਿਯਮ-ਕਾਨੂਨ ਮੰਨਦਾ ਹਾਂ, ਪਰ ਉਸ ਦਾ ਸਰੀਰ, ਉਨ੍ਹਾਂ ਨਿਯਮਾਂ ਅਨੁਸਾਰ ਕੰਮ ਨਾ ਕਰਦਾ ਹੋਵੇ, ਤਾਂ
ਕੀ ਇਹ ਮੰਨਿਆ ਜਾ ਸਕਦਾ ਹੈ ਕਿ ਉਹ ਬੰਦਾ ਇਨ੍ਹਾਂ ਨਿਯਮ-ਕਾਨੂਨਾਂ ਨੂੰ ਮੰਨਦਾ ਹੈ? ਨਿਯਮ-ਕਾਨੂਨ
ਦੀ ਪਾਲਣਾ ਕਰਨ ਦਾ ਵਸੀਲਾ ਸਰੀਰ ਹੈ, ਇਸ ਲਈ ਬੰਦੇ ਨੂੰ ਆਪਣੀ ਜ਼ਿੰਦਗੀ ਵੀ ਗੁਰਬਾਣੀ ਦੇ ਸਿਧਾਂਤ
ਅਨੁਸਾਰ ਢਾਲਣੀ ਪੈਂਦੀ ਹੈ, ਤਾਂ ਹੀ ਖੇਡ ਪੂਰੀ ਹੁੰਦੀ ਹੈ, ਇਨ੍ਹਾਂ ਸਾਰੀਆਂ ਕੜੀਆਂ ਵਿਚੋਂ ਕੋਈ
ਇੱਕ ਕੜੀ ਵੀ ਟੁੱਟ ਜਾਣ ਨਾਲ ਖੇਡ ਖਰਾਬ ਹੋ ਜਾਂਦੀ ਹੈ।
ਸਿੱਖ ਰਹਿਤ ਮਰਯਾਦਾ ਵਿੱਚ ਲਿਖਿਆ ਹੈ ਕਿ ਸਿੱਖ ਉਹ ਹੈ ਜੋ ਦਸਮ ਪਾਤਸ਼ਾਹ ਦੇ ਅੰਮ੍ਰਿਤ (ਖੰਡੇ-ਬਾਟੇ
ਦੀ ਪਾਹੁਲ) ਤੇ ਨਿਸਚਾ ਰਖਦਾ ਹੈ। ਕੀ ਖੰਡੇ-ਬਾਟੇ ਦੀ ਪਾਹੁਲ ਲਏ ਬਗੈਰ, ਉਸ ਤੇ ਖਾਲੀ ਨਿਸਚਾ ਹੋਣ
ਨਾਲ ਸਰ ਸਕਦਾ ਹੈ? ਪਰ ੮੦ % ਸਿੱਖ ਖੰਡੇ-ਬਾਟੇ ਦੀ ਪਾਹੁਲ ਲਏ ਬਗੈਰ ਹੀ, ਉਸ ਤੇ ਨਿਸਚਾ ਰਖਦੇ
ਮੰਨੇ ਜਾਂਦੇ ਹਨ।
ਏਵੇਂ ਹੀ ਸਿੱਖ ਰਹਿਤ ਮਰਯਾਦਾ ਵਿੱਚ ਲਿਖਿਆ ਹੈ ਕਿ, ਗੁਰੂ ਗ੍ਰੰਥ ਸਾਹਿਬ ਦਾ ਕੋਈ ਵੀ ਸਰੂਪ,
ਰਾਗਮਾਲਾ ਤੋਂ ਬਗੈਰ ਨਹੀਂ ਛੱਪ ਸਕਦਾ, ਭਾਵੇਂ ਉਸ ਨੂੰ ਕੋਈ ਪੜ੍ਹੇ ਜਾਂ ਨਾ ਪੜ੍ਹੇ।
ਕੀ ਸਿੱਖਾਂ ਵਿੱਚ ਦੁਵਿਧਾ ਪੈਦਾ ਕਰਨ ਵਾਲੀਆਂ, ਅਜਿਹੀਆਂ ਗੱਲਾਂ ਬਾਰੇ ਕੋਈ ਸਪੱਸ਼ਟ ਨਿਰਣਾ ਕਰ ਕੇ,
ਸਿੱਖਾਂ ਨੂੰ ਦੁਵਿਧਾ ਵਿਚੋਂ ਕੱਢ ਕੇ, ਦੁਵਿਧਾ ਰਹਿਤ ਜੀਵਨ ਬਤੀਤ ਕਰਨ ਵਿੱਚ ਉਨ੍ਹਾਂ ਦੀ ਮਦਦ
ਨਹੀਂ ਕਰਨੀ ਚਾਹੀਦੀ?
ਜੋ ਬੰਦੇ, ਸਿੱਖੀ ਭੇਸ ਵਿਚ, ਸਿੱਖਾਂ ਨੂੰ ਦੁਵਿਧਾ ਵਿਚੋਂ ਕੱਢਣ ਦਾ ਵਿਰੋਧ ਕਰਦੇ, ਇਸ ਰਾਹ ਦਾ
ਰੋੜਾ ਬਣਦੇ ਹਨ, ਸਿੱਖਾਂ ਨੂੰ ਉਨ੍ਹਾਂ ਦੀ ਜ਼ਰੂਰ ਪਛਾਣ ਕਰ ਲੈਣੀ ਚਾਹੀਦੀ ਹੈ।
ਅਮਰ ਜੀਤ ਸਿੰਘ ਚੰਦੀ
**********************************************************
ੴ ਸਤਿ ਗੁਰ ਪ੍ਰਸਾਦਿ
ਇੱਕ ਚਿਤਾਵਨੀ
ਆਨੰਦ ਮੈਰਿਜ ਐਕਟ ਬਨਾਉਣ ਲਈ, ਬੜੀ ਛੇਤੀ, ਇੱਕ ਬਿਲ ਭਾਰਤ ਦੀ ਸੰਸਦ ਵਿੱਚ ਲਿਆਂਦਾ
ਜਾ ਰਿਹਾ ਹੈ, ਜਿਸ ਬਾਰੇ ਸਿੱਖਾਂ ਨੂੰ ਕੁੱਝ ਵੀ ਪਤਾ ਨਹੀਂ ਕਿ ਉਸ ਵਿੱਚ ਕੀ ਲਿਖਿਆ ਹੋਇਆ ਹੈ।
ਸਿੱਖਾਂ ਨੂੰ ਸੁਚੇਤ ਹੁੰਦੇ ਹੋਏ, ਉਸ ਵਿੱਚ ਕੀ ਲਿਖਿਆ ਹੋਇਆ ਹੈ? ਉਸ ਬਾਰੇ ਪੂਰੀ ਜਾਣਕਾਰੀ ਹਾਸਲ
ਕਰਨੀ ਚਾਹੀਦੀ ਹੈ, ਉਸ ਦੇ ਸੰਪਰਕ ਵਿੱਚ ਰਹਿਣਾ ਚਾਹੀਦਾ ਹੈ, ਤਾਂ ਜੋ ਸਿੱਖ ਆਪਣੀ ਕਿਸਮਤ ਦਾ
ਫੈਸਲਾ ਕਰਨ ਵਾਲੇ, ਇਸ ਬਿਲ ਦੀ ਮੂਲ ਭਾਵਨਾ ਜਾਣ ਸਕਣ, ਉਸ ਵਿੱਚ ਲੋੜੀਂਦੀਆਂ ਸੋਧਾਂ ਕਰਵਾਉਣ ਦਾ
ਉਪਰਾਲਾ ਕਰ ਸਕਣ। ਇਹ ਨਾ ਹੋਵੇ ਕਿ ਸ਼੍ਰੋਮਣੀ ਕਮੇਟੀ ਬਾਰੇ ਪਾਸ ਹੋਏ ਬਿਲ਼ ਵਾਙ, ਅਗਿਆਨਤਾ ਵੱਸ,
ਇੱਕ ਹੋਰ ਨਵਾਂ ਮਰਿਆ ਸੱਪ ਸਿੱਖਾਂ ਦੇ ਗੱਲ ਵਿੱਚ ਪਾ ਦਿੱਤਾ ਜਾਵੇ।
ਅਮਰ ਜੀਤ ਸਿੰਘ ਚੰਦੀ
(26/09/10)
ਗੁਰਚਰਨ ਸਿੰਘ ਸਿੰਘੇਕਾ
ਫਾਂਸੀ
ਦੀ ਸਜ਼ਾ ਵੱਡੀ ਜਾਂ ਉਮਰ ਕੈਦ? ਕਿਉਂ ਅਤੇ ਕਿਵੇਂ?
ਗੁਰਚਰਨ ਸਿੰਘ ਸਿੰਘੇਕਾ ਪਿੰਡ ਪੱਖੋ ਕਲਾਂ 9417727245
ਸੋਚਣ ਵਾਲੀ ਗੱਲ ਇਹ ਹੈ ਕਿ ਮੌਤ ਦੀ ਸਜ਼ਾ ਵੱਡੀ ਹੈ ਜਾਂ ਉਮਰ ਕੈਦ ਦੀ ਸਜ਼ਾ ਜ਼ਿਆਦਾ
ਸਖਤ ਹੈ? ਜ਼ਰਾ ਸੋਚੋ ਕਿਸੇ ਐਕਸੀਡੈਂਟ ਵਿੱਚ, ਗੋਲੀ ਨਾਲ, ਦਿਲ ਦੇ ਦੌਰੇ ਨਾਲ, ਸੁਨਾਮੀ ਲਹਿਰ ਨਾਲ
ਜਾਂ ਕਿਸੇ ਗੈਰ ਕੁਦਰਤੀ ਕਾਰਨ ਸਦਕਾ ਵਿਆਕਤੀ ਛੇ ਮਿੰਟ ਤੋਂ ਲੈ ਕੇ ਛੇ ਘੰਟੇ ਤਕ ਤਕਲੀਫ ਤੇ ਦੁਖ
ਸਹਿ ਕੇ ਇਸ ਸੰਸਾਰ ਦੀ ਸਜ਼ਾ ਤੋਂ ਛੁਟਕਾਰਾ ਪਾ ਲੈਂਦਾ ਹੈ। ਪਰ ਜਿਸ ਵਿਅਕਤੀ ਨੂੰ ਉਮਰ ਕੈਦ ਦੀ ਸਜ਼ਾ
ਹੁੰਦੀ ਹੈ, ਉਸ ਤੋਂ ਉਸ ਦੀ ਸਮਾਜਕ ਜ਼ਿੰਦਗੀ ਖੋਹ ਕੇ ਜੇਲ੍ਹ ਵਿੱਚ ਇੱਕ ਸੀਮਤ ਥਾਂ ਵਿੱਚ ਰੱਖਿਆ
ਜਾਂਦਾ ਹੈ ਜਿੱਥੇ ਉਹ ਚੌਦਾਂ ਸਾਲ, ਵੀਹ ਸਾਲ ਜ਼ਾਂ ਸਾਰੀ ਉਮਰ ਰੋਜ਼ਾਨਾ ਮਰਦਾ ਰਹਿੰਦਾ ਹੈ ਤੇ ਆਪਣੇ
ਕੀਤੇ ਉਪਰ ਪਛਤਾਉਂਦਾ ਹੈ। ਤੁਸੀਂ ਕਿਸੇ ਵੀ ਉਮਰ ਕੈਦ ਭੁਗਤ ਕੇ ਆਏ ਮੁਜਰਮ ਨੂੰ ਮਿਲ ਕੇ ਦੇਖੋ, ਉਹ
ਤੁਹਾਨੂੰ ਆਖੇਗਾ “ਦੇਖਿਉ ਗੁਨਾਹ ਨਾ ਕਰ ਬੈਠਿਉ। ਜੇਲ੍ਹ ਕੱਟਣੀ ਬਹੁਤ ਔਖੀ ਹੈ। ਰੋਜ਼ਾਨਾ ਮਰਨਾ
ਪੈਂਦਾ ਹੈ। ਕੈਦੀ ਨੂੰ ਹਰ ਪਲ, ਹਰ ਘੜੀ ਮਰਦੇ ਰਹਿਣਾ ਪੈਂਦਾ ਹੈ”।
ਇੱਥੇ ਤਾਂ ਰਾਜਨੀਤਕ ਕੈਦੀ ਵੀ ਜੇਲ੍ਹ ਜਾਣ ਤੋਂ ਡਰਦੇ ਰਹਿੰਦੇ ਹਨ ਭਾਵੇਂ ਕਿ ਉਹਨਾਂ ਨੂੰ ਉੱਥੇ
ਬਹੁਤ ਸਹੂਲਤਾਂ ਦੇਣ ਦੀ ਗੱਲ ਹੁੰਦੀ ਹੈ। ਵੱਡੇ-ਵੱਡੇ ਮੁਜਰਮ, ਜੇ ਉਹਨਾਂ ਕੋਲ ਪੈਸਾ ਹੋਵੇ, ਉਹ ਵੀ
ਜੇਲ੍ਹਾਂ ਵਿੱਚ ਬੰਦ ਹੋਣ ਦੀ ਬਜਾਏ, ਹਸਪਤਾਲਾਂ ਵਿੱਚ ਬਿਮਾਰ ਪੈ ਕੇ ਜਾਂ ਬਹਾਨਾ ਕਰਕੇ, ਕਰੋੜਾਂ
ਰੁਪਏ ਖਰਚ ਕਰਕੇ ਬਚਣ ਦੀ ਕੋਸ਼ਿਸ਼ ਕਰਦੇ ਹਨ। ਜੇਲ੍ਹ ਦੀ ਜ਼ਿੰਦਗੀ ਨਰਕ ਤੋਂ ਘੱਟ ਨਹੀਂ ਹੁੰਦੀ। ਇਸ
ਬਾਰੇ ਸਖਤ ਸਜ਼ਾ ਵਾਲੇ ਗਰੀਬ ਕੈਦੀਆਂ ਨੂੰ ਪੁੱਛ ਕੇ ਜਾਂ ਮਹਿਸੂਸ ਕਰ ਕੇ ਦੇਖ ਸਕਦੇ ਹੋ।
ਇੱਕ ਸਵਾਲ ਇਹ ਵੀ ਹੁੰਦਾ ਹੈ ਕਿ ਕੀ ਅਸੀਂ ਜਾਂ ਕੋਈ ਵੀ ਭਾਰਤੀ ਵਿਅਕਤੀ ਸੌ ਫੀਸਦੀ ਦਾਅਵਾ ਨਹੀਂ
ਕਰ ਸਕਦਾ ਕਿ ਅਦਾਲਤ ਦਾ ਫੈਸਲਾ ਸੱਚਾ ਹੀ ਹੋਵੇਗਾ। ਅਸਲ ਵਿੱਹ ਭਾਰਤੀ ਅਦਾਲਤਾਂ ਦੇ ਫੈਸਲੇ ਤੱਥਾਂ
ਅਤੇ ਗਵਾਹੀਆਂ ਉਪਰ ਅਧਾਰਤ ਹੁੰਦੇ ਹਨ। ਜਿਵੇਂ ਅਸੀਂ ਫਿਲਮਾਂ ਵਿੱਚ ਦੇਖਦੇ ਹਾਂ, ਆਮ ਜਿੰਦਗੀ ਵਿੱਚ
ਵੀ ਤੁਸੀਂ ਕਿਸੇ ਵਿਅਕਤੀ ਨੂੰ ਸਿਫਾਰਸ਼, ਰਾਜਨੀਤੀ ਜਾਂ ਪੈਸੇ ਦੇ ਜ਼ੋਰ ਨਾਲ ਕਿਸੇ ਜੁਰਮ ਵਿੱਚ ਫਸਾ
ਸਕਦੇ ਹੋ ਅਤੇ ਉਸ ਵਿਰੁੱਧ ਕੁੱਝ ਤੱਥ ਅਤੇ ਗਵਾਹੀਆਂ ਭੁਗਤਾ ਦਿਉ ਤਾਂ ਸਜ਼ਾ ਲਾਜ਼ਮੀ ਹੋਵੇਗੀ, ਇੱਥੋਂ
ਤਕ ਕੇ ਮੌਤ ਦੀ ਸਜ਼ਾ ਭੀ ਦੇ ਦਿੱਤੀ ਜਾਂਦੀ ਹੈ। ਕੀ ਮੌਤ ਦੀ ਸਜਾ ਤੁਰੰਤ ਦੇਣੀ ਜ਼ਰੂਰੀ ਹੁੰਦੀ ਹੈ
ਜਾਂ ਹੋਣੀ ਚਾਹੀਦੀ ਹੈ? ਉੱਤਰ ਨਾਂਹ ਵਿੱਚ ਹੈ ਕਿਉਂਕਿ ਮੌਤ ਦੀ ਸਜ਼ਾ ਕੁੱਝ ਦਿਨਾਂ ਦੇ ਮਾਨਸਿਕ ਕਸ਼ਟ
ਤੋਂ ਬਾਅਦ ਪੰਜ ਮਿੰਟ ਦੀ ਤਕਲੀਫ ਵਾਲੀ ਸਜ਼ਾ ਹੋਵੇਗੀ। ਜੇ ਕਿਧਰੇ ਉਹ ਵਿਅਕਤੀ ਬੇਗੁਨਾਹ ਹੋਵੇ ਤਾਂ
ਇਹ ਸਜ਼ਾ ਸਮੁੱਚੇ ਸਮਾਜ ਲਈ ਡੁੱਬ ਮਰਨ ਵਾਲੀ ਭੀ ਹੋ ਜਾਂਦੀ ਹੈ। ਜੇ ਕਿਧਰੇ ਉਹ ਵਿਅਕਤੀ ਦੋਸ਼ੀ ਨਾ
ਵੀ ਹੋਵੇ ਤਦ ਇੰਨੇ ਸਮੇਂ ਵਿੱਚ ਉਸ ਦੇ ਖਿਲਾਫ ਭੁਗਤੇ ਤੱਥ ਤੇ ਸਬੂਤ ਪ੍ਰਗਟ ਹੋਣ ਦੀ ਸੰਭਾਵਨਾ ਬਣੀ
ਰਹਿੰਦੀ ਹੈ। ਜੇ ਕਿਧਰੇ ਇਹ ਸਜ਼ਾ ਭੁਗਤਣ ਵਾਲਾ ਅਸਲ ਮੁਜਰਮ ਵੀ ਹੈ ਤਦ ਵੀ ਪੰਦਰਾਂ ਸਾਲ ਬਾਅਦ ਉਸ
ਵਿਅਕਤੀ ਦੀ ਮਾਨਸਿਕ ਅਤੇ ਡਾਕਟਰੀ ਜਾਂਚ ਕਰਨੀ ਚਾਹੀਦੀ ਹੈ ਕਿ ਕੀ ਇਸ ਵਿਅਕਤੀ ਦੀ ਮਨੋਬਿਰਤੀ ਵਿੱਚ
ਕਤਲ, ਵਹਿਸ਼ੀਪਨ ਮੌਜੂਦ ਹੈ ਜਾਂ ਉਹ ਬਦਲ ਚੁੱਕਾ ਹੈ? ਜੇ ਵਿਅਕਤੀ ਦੀ ਕਤਲ ਦੀ ਬਿਰਤੀ ਮੌਜੂਦ
ਹੋਵੇ ਤਦ ਉਸ ਨੂੰ ਮੌਤ ਦੀ ਸਜ਼ਾ ਦੇਣਾ ਕੋਈ ਗੁਨਾਹ ਨਹੀਂ, ਚੰਗਾ ਕੰਮ ਹੋਵੇਗਾ। ਪਰ ਜੇ ਵਿਅਕਤੀ ਬਦਲ
ਚੁੱਕਾ ਹੈ, ਤਦ ਉਸ ਨੂੰ ਉਮਰ ਕੈਦ ਜਾਂ ਰਿਹਾਈ ਵਿੱਚ ਬਦਲਣਾ ਚਾਹੀਦਾ ਹੈ।
ਇਸ ਹੀ ਸਜ਼ਾ ਦੇ ਸਬੰਧ ਵਿੱਚ ਰਾਜਨੀਤਕ ਹਾਲਾਤ ਇੱਕ ਵੱਡਾ ਮੁੱਦਾ ਹੁੰਦੇ ਹਨ ਜਿਵੇਂ ਸਿਮਰਨਜੀਤ ਮਾਨ
ਅਤੇ ਅਤਿੰਦਰਪਾਲ ਸਿੰਘ ਸਾਬਕਾ ਐਮ. ਪੀ. ਦੇ ਮਾਮਲੇ ਵਿੱਚ ਹੋਇਆ। ਜੇ ਕਿਧਰੇ ਉਸ ਸਮੇਂ ਪੰਜਾਬ
ਸਮਝੌਤਾ ਨਾ ਹੋਇਆ ਹੁੰਦਾ, ਜੇ ਕਿਧਰੇ ਇਹ ਦੋਨੋਂ ਐਮ. ਪੀ. ਚੋਣ ਨਾ ਜਿੱਤੇ ਹੁੰਦੇ, ਤਦ ਸੋਚੋ ਕਿ
ਫੈਸਲਾ ਕੀ ਹੁੰਦਾ। ਮੌਤ ਦੀ ਸਜ਼ਾ ਦੇ ਸਮੇਂ ਦਾ ਰਾਜਨੀਤੀ ਨਾਲ ਡੂੰਘਾ ਸਬੰਧ ਹੁੰਦਾ ਹੈ। ਪੰਦਰਾਂ
ਸਾਲ ਵਿੱਚ ਮੁਲਕ ਦੇ ਰਾਜਨੀਤਕ ਹਾਲਾਤ ਬਦਲ ਜਾਂਦੇ ਹਨ ਅਤੇ ਸਜ਼ਾ ਦੇਣ ਦੇ ਦ੍ਰਿਸ਼ਟੀਕੋਣ ਵੀ। ਅੱਜ ਜੇ
ਦਵਿੰਦਰਪਾਲ ਸਿੰਘ ਭੁੱਲਰ ਨੂੰ ਫਾਂਸੀ ਦੀ ਸਜ਼ਾ ਹਾਲੇ ਤੱਕ ਨਹੀਂ ਹੋਈ ਤਾਂ ਇਹ ਵੀ ਦੇਸ਼ ਦੇ ਰਾਜਨੀਤਕ
ਹਾਲਾਤ ਬਦਲਣ ਕਾਰਨ ਹੈ ਅਤੇ ਉਪਰੋਕਤ ਵਿਅਕਤੀ ਦੀ ਗ੍ਰਿਫਤਾਰੀ ਵੀ ਸ਼ਾਇਦ ਲੰਬਾ ਸਮਾਂ ਬਾਅਦ ਹੋਈ ਸੀ।
ਜੇ ਕਿਧਰੇ ਇਹ ਸਜ਼ਾ ਪੰਜਾਬ ਵਿੱਚ ਅਤਿਵਾਦ ਦੌਰਾਨ ਹੋਈ ਹੁੰਦੀ ਤਦ ਸ਼ਾਇਦ ਸੁੱਖੇ ਜਿੰਦੇ ਵਾਂਗ ਇਹ ਵੀ
ਫਾਂਸੀ ਚੜ੍ਹਾ ਦਿੱਤਾ ਜਾਂਦਾ।
ਉਪਰੋਕਤ ਲੇਖ ਦਾ ਮਕਸਦ ਹੈ ਕਿ ਕਿਸੇ ਵੀ ਵਿਅਕਤੀ ਨੂੰ ਮੌਤ ਦੀ ਸਜ਼ਾ ਸਾਨੂੰ ਨਹੀਂ ਦੇਣੀ ਚਾਹੀਦੀ।
ਮੌਤ ਦੀ ਸਜ਼ਾ ਜੇ ਦੇਣੀ ਲਾਜ਼ਮੀ ਬਣਦੀ ਹੋਵੇ ਤਦ ਮੌਤ ਦੀ ਸਜ਼ਾ ਤੋਂ ਪਹਿਲਾਂ ਪੰਦਰਾਂ ਸਾਲ ਦੀ ਘੱਟੌ
ਘੱਟ ਸਜ਼ਾ ਜੇਲ੍ਹ ਵਿੱਚ ਬਿਤਾਉਣੀ ਜ਼ਰੂਰੀ ਹੋਣੀ ਚਾਹੀਦੀ ਹੈ। 15 ਸਾਲ ਦੀ ਸਜ਼ਾ ਤੋਂ ਬਾਅਦ ਹੀ ਕਿਸੇ
ਵਿਅਕਤੀ ਦੀ ਜਾਨ ਲੈਣ ਦਾ ਫੈਸਲਾ ਕਰਨਾ ਚਾਹੀਦਾ ਹੈ। ਮਨੁੱਖੀ ਜ਼ਿੰਦਗੀ ਦੇ ਵਾਰਸ ਲੋਕਾਂ ਨੂੰ ਵੀ
ਅਪੀਲ ਕਰਨੀ ਚਾਹਾਂਗਾ ਕਿ ਆਓ ਅਸੀਂ ਵੀ ਉਹਨਾਂ ਸਾਰੇ ਵਿਅਕਤੀਆਂ ਲਈ, ਜਿਨ੍ਹਾਂ ਨੂੰ ਫਾਂਸੀ ਦੀ ਸਜ਼ਾ
ਮਿਲੀ ਹੈ, ਨੂੰ ਮੌਤ ਦੀ ਸਜ਼ਾ ਦਿਵਾਉਣ ਤੋਂ ਪਹਿਲਾਂ ਸਖਤ ਸਜ਼ਾ, ਉਮਰ ਕੈਦ ਜਾਂ ਪੰਦਰਾਂ ਸਾਲ ਜਾਂ
ਵੀਹ ਸਾਲ ਤਕ ਕਰਵਾਉਣ ਦੀ ਮੰਗ ਕਰੀਏ।
(26/09/10)
ਡਾ.ਗੁਰਮੀਤ ਸਿੰਘ “ਬਰਸਾਲ”ਕੈਲੇਫੋਰਨੀਆਂ
ਗੱਲ
ਹਾਜਮ ਹੋ ਹੀ ਨਹੀਂ ਸਕਦੀ
ਸਮੇਂ-ਸਮੇਂ ਤੇ ਵੱਖਰੀ ਵੀਚਾਰਧਾਰਾ ਦੇ ਆਰਟੀਕਲਾਂ ਦਾ ਲੇਖਕਾਂ ਦੇ ਆਪਸੀ
ਵੀਚਾਰ-ਵਟਾਂਦਰੇ ਲਈ ਵੱਖ –ਵੱਖ ਅਖਵਾਰਾਂ ਵਿੱਚ ਛਪਣਾ ਭਵਿੱਖਤ ਇਕਸੁਰਤਾ ਦੀ ਉਮੀਦ ਲਈ ਚੰਗੀ ਪਿਰਤ
ਹੋ ਸਕਦੀ ਹੈ । ਪਰ ਪਿਛਲੇ ਹਫਤੇ ਦਾ ਅਮੈਰਿਕਾ ਦੀ ਇੱਕ ਪੰਜਾਬੀ ਅਖਵਾਰ ਵਿੱਚ ਡਾ.ਹਰਭਜਨ ਸਿੰਘ ਦਾ
ਲੇਖ ਜੋ ਤ੍ਰੀਆ-ਚਰਿਤਰ ਦੇ 21-22-23 ਚਰਿਤਰ ਨੂੰ ਗੁਰੂ ਗੋਬਿੰਦ ਸਿੰਘ ਦੀ ਹੱਥ ਲਿਖਤ ਹੀ ਨਹੀਂ
ਸਗੋਂ ਆਪਣੇ ਨਾਲ ਬੀਤੀ ਹੋਈ ਘਟਨਾ ਸਾਬਿਤ ਕਰਕੇ ਇਹ ਕਹਿੰਦਾ ਹੈ ਕਿ ਇਸਤੋਂ ਵਧੀਆ ੳਧਾਹਰਣ ਕੋਈ ਹੋ
ਹੀ ਨਹੀਂ ਸਕਦੀ ਬੜਾ ਨਾ-ਕਾਬਿਲੇ ਬਰਦਾਸ਼ਤ ਹੈ । ਇੱਥੋਂ ਤੱਕ ਕਿ ਦਸਮ ਗ੍ਰੰਥ ਦੇ ਪ੍ਰਸ਼ੰਸਕ ਵੀ
ਇਸਨੂੰ ਗੁਰੂ ਜੀ ਦੀ ਨਿਜੀ ਜਿੰਦਗੀ ਨਾਲ ਨਹੀਂ ਜੋੜਦੇ । ਪਰ ਲੇਖਕ ਡਾ. ਹਰਭਜਨ ਸਿੰਘ ਨੇ ਕਹਾਣੀ
ਵਿੱਚ ਟਵਿਸਟ ਲਿਆਕੇ ਪੱਗ ਉਤਰਵਾਉਣ ਵੇਲੇ ਅਨੂਪ ਕੌਰ ਦਾ ਭਰਾ ਖੜਾ ਕਰ ਦਿੱਤਾ ਹੈ ਜਿਸ ਤਰਾਂ ਉਸਦਾ
ਭਰਾ ਲੁਕਕੇ ਸੀਨ ਦੇਖ ਰਿਹਾ ਹੋਵੇ ਜਾਂ ਭੈਣ ਦੀ ਸਹਿਮਤੀ ਨਾਲ, ਨਾਲ ਦੇ ਕਮਰੇ ਬੈਠਾ ਰੌਲਾ ਪੈਣ ਦੀ
ੳਡੀਕ ਕਰ ਰਿਹਾ ਹੋਵੇ । ਧਨਾਡਾਂ ਨੂੰ ਤੇ ਲੋਗ ਦੂਰ-ਦੂਰ ਤੱਕ ਜਾਣਦੇ ਹੁੰਦੇ ਹਨ ਪਰ ਅਨੂਪ ਕੌਰ ਦੇ
ਭਰਾ ਨੂੰ ਗਵਾਂਢੀਆਂ ਨੇ ਵੀ ਨਹੀਂ ਪਹਿਚਾਨਿਆਂ ਸਗੋਂ ਗੁਰੂ ਜੀ ਦੇ ਕਹਿਣ ਤੇ ਚੋਰ ਸਮਝਕੇ ਫੜ ਲੈਂਦੇ
ਹਨ ਪਰ ਗੁਰੂ ਜੀ ਵੱਲ ਦੇਖਦੇ ਹੀ ਨਹੀਂ । ਉਹ ਗੂੰਗਾ ਜਾਂ ਨਕਾਬ ਪੋਸ਼ ਵੀ ਨਹੀਂ ਸੀ । ਲੇਖਕ ਜੀ ਨੇ
ਕਿਸੇ ਕਮੇਡੀ ਫਿਲਮ ਦਾ ਸੀਨ ਬਣਾਉਣ ਦੀ ਕੋਸ਼ਿਸ਼ ਕੀਤੀ ਜਾਪਦੀ ਹੈ ।
ਸਵਾਲ ਪੈਦਾ ਹੁੰਦਾ ਹੈ ਕਿ ਕੀ ਜਾਣੀ ਜਾਣ ਪਿਤਾ ਉਸ ਔਰਤ ਦੇ ਇਰਾਦੇ ਵੀ ਨਹੀਂ ਸੀ ਜਾਣਦੇ ਜਾਂ ਗੁਰੂ
ਜੀ ਗੁਰੂ ਨਾਨਕ ਸਾਹਿਬ ਦੀ ਬਾਣੀ ਦੇ ਵਰੁੱਧ ਜਾਕੇ ਮੰਤਰਾਂ ਵਿੱਚ ਵਿਸ਼ਵਾਸ ਕਰਦੇ ਸਨ ਕਿ ਔਰਤ ਦੇ ਇਹ
ਕਹਿਣ ਤੇ ਕਿ “ਜੋ ਮੰਤਰ ਤੁਹਾਨੂੰ ਚਾਹੀਦਾ ਹੈ ਉਹ ਮੇਰੇ ਕੋਲ ਹੈ”ਗੁਰੂ ਜੀ ਉਸ ਔਰਤ ਦੇ ਘਰੇ ਚਲੇ
ਗਏ ।
ਜੋ ਔਰਤ ਖੁਦ ਹੀ ਧਨਾਢ ਹੈ ੳਸ ਨੂੰ 20,000ਟਕਾ(ਉਸ ਸਮੇ ਦੀ ਕਰੰਸੀ) ਛਮਾਹੀ ਜੋ ਕਿ ਉਸ ਸਮੇ ਦੀ
ਬਹੁਤ ਵੱਡੀ ਰਾਸ਼ੀ ਸੀ ਉਸ ਸਮੇ ਦੇ ਗੁਜਾਰੇ ਨਾਲੋਂ ਹਜਾਰਾਂ ਗੁਣਾ ਜਿਆਦਾ ਬਣਦੀ ਹੈ ਉਸ ਧਨਾਢ ਔਰਤ
ਦੇ ਵਿਚਾਰ ਬਦਲਾਉਣ ਲਈ ਦੇਣੀ ਮੰਨੀ । ਕੀ ਕਿਤੇ ਹੋਰ ਵੀ ਗੁਰ ਇਤਿਹਾਸ ਵਿੱਚੋਂ ਕੋਈ ਕਹਾਣੀ ਸੁਣੀ
ਹੈ ਕਿ ਜਿੱਥੇ ਗੁਰੂ ਸਾਹਿਬਾਂ ਮਾੜੇ ਕਰਮ ਕਰਨ ਵਾਲਿਆਂ ਨੂੰ ਪੈਸਿਆਂ ਦਾ ਲਾਲਚ ਦੇਕੇ ਚੰਗੇ ਪਾਸੇ
ਲਾਇਆ ਹੋਵੇ ਗੁਰੂ ਸਾਹਿਬ ਨੇ ਤਾਂ ਵੱਡੇ ਵੱਡੇ ਠੱਗਾਂ ,ਚੋਰਾਂ ,ਡਾਕੂਆਂ ,ਕਾਤਿਲਾਂ , ਦੁਸ਼ਕਰਮੀਆਂ,
ਪਾਪੀਆਂ ਨੂੰ ਵੀ ਗੁਰਸ਼ਬਦ ਦੁਆਰਾ ਚੰਗੇ ਪਾਸੇ ਲਾਇਆ ਅਤੇ ਬਾਣੀ ਦੀ ਮਿਠਾਸ ਨਾਲ ਉਹਨਾ ਦਾ ਜੀਵਨ ਹੀ
ਅਮ੍ਰਿਤਮਈ ਬਣਾ ਦਿੱਤਾ।
ਅਸੀਂ ਤਾਂ ਇੰਝ ਸਮਝਦੇ ਹਾਂ ਕਿ ਨਾਂ ਤਾਂ ਗੁਰੂ ਜੀ ਅਜੇਹੀਆਂ ਕਹਾਣੀਆਂ ਲਿਖ ਸਕਦੇ ਸਨ ਅਤੇ ਨਾਂ
ਲਿਖਵਾ ਸਕਦੇ ਸਨ ਨਾ ਉਲਥਾ ਕਰ ਸਕਦੇ ਸਨ ਨਾਂ ਕਰਵਾ ਸਕਦੇ ਸਨ ।ਅਤੇ ਨਾਂ ਹੀ ਕਿਸੇ ਦੀ ਹਿੰਮਤ ਪੈ
ਸਕਦੀ ਸੀ ਕਿ ਕੋਈ ਉਹਨਾਂ ਦੇ ਦਰਬਾਰ ਵਿੱਚ ਅਜਿਹੀਆਂ ਰਚਨਾਂਵਾਂ ਲੈਕੇ ਪੇਸ਼ ਹੋ ਜਾਵੇ ਕਿਉਂਕਿ
ਉੱਥੋਂ ਸਾਰੇ ਬੱਚੇ,ਬੁੱਢੇ,ਜਵਾਨ,ਬੱਚੀਆਂ,ਭੈਣਾ,ਮਾਤਾਵਾਂ ਗੁਰਮਤਿ ਦਾ ਮਾਖਿਓਂ ਤੋਂ ਮਿੱਠਾ
ਅਮ੍ਰਿਤਮਈ, ਸੀਤਲ, ਸਰਭ-ਸਾਂਝਾ ਉਪਦੇਸ਼ ਲੈਂਦੇ ਸਨ ।
ਡਾ.ਗੁਰਮੀਤ ਸਿੰਘ “ਬਰਸਾਲ”ਕੈਲੇਫੋਰਨੀਆਂ
408-209-7072 ਜੀ ਐਸ ਬਰਸਾਲ@ਜੀ
ਮੇਲ.ਕਾਮ
(26/09/10)
ਖਾਲਸਾ ਨਿਊਜ਼
ਮਿਸ਼ਨਰੀ ਪ੍ਰਚਾਰਕਾਂ ਨੇ ਕੀਤੀ ਪ੍ਰੋ. ਦਰਸ਼ਨ
ਸਿੰਘ ਨਾਲ ਮੁਲਾਕਾਤ
ਕੈਨੇਡਾ ਤੋਂ ਬਾਅਦ ਯੂ.ਕੇ., ਜਰਮਨੀ ਆਦਿ ਮੁਲਕਾਂ ਵਿੱਚ ਗੁਰਮਤਿ ਪ੍ਰਚਾਰ ਕਰਕੇ, ਪਿਛਲੇ ਦਿਨੀਂ
21 Sep 2010 ਨੂੰ
ਪ੍ਰੋ. ਦਰਸ਼ਨ ਸਿੰਘ ਖਾਲਸਾ ਹਿੰਦੋਸਤਾਨ ਪਹੁੰਚੇ
ਜਿੱਥੇ ਉਹਨਾਂ ਦਾ ਸਵਾਗਤ ਬੜੇ ਗਰਮਜੋਸ਼ੀ ਨਾਲ ਕੀਤਾ ਗਿਆ।
ਥੋੜੇ ਦਿਨ ਦਿੱਲੀ ਰੁਕਣ ਤੋਂ ਬਾਅਦ ਦੋ ਦਿਨ ਪਹਿਲਾਂ ਲੁਧਿਆਣਾ ਪਹੁੰਚੇ, ਜਿਥੇ ਅਗਲੇ ਦਿਨ ਮਿਸ਼ਨਰੀ
ਪ੍ਰਚਾਰਕਾਂ ਦਾ ਜੱਥਾ ਉਨ੍ਹਾਂ ਨਾਲ ਗੁਰਮਤਿ ਵਿਚਾਰਾਂ ਕਰਨ ਪਹੁੰਚਿਆ। ਪ੍ਰੋ. ਦਰਸ਼ਨ ਸਿੰਘ ਨੇ
ਮਿਸ਼ਨਰੀ ਪ੍ਰਚਾਰਕਾਂ ਨਾਲ ਗਲਬਾਤ ਕਰਦਿਆਂ ਕਿਹਾ ਕਿ ਅੱਜ ਦੇ ਸਮੇਂ ਦ੍ਰਿੜ ਨਿਸ਼ਚੈ ਨਾਲ ਸ੍ਰੀ ਗੁਰੂ
ਗ੍ਰੰਥ ਸਾਹਿਬ ਜੀ ਦੀ ਸਰਵਉੱਚਤਾ ਲਈ ਖੜੇ ਹੋਵੋ, ਮੁਸ਼ਕਿਲਾਂ ਆ ਰਹੀਆਂ ਨੇ, ਅਤੇ ਹੋਰ ਵੀ ਆਉਣਗੀਆਂ।
ਪਰ ਸੱਚੇ ਗੁਰੂ ਲਈ ਹਰ ਇੱਕ ਸੂਝਵਾਨ ਸਿੱਖ, ਪ੍ਰਚਾਰਕ, ਸਿੱਖ ਸੰਸਥਾਵਾਂ ਨੂੰ ਇੱਕਠੇ ਹੋਕੇ
ਵਿਓਂਤਬੰਦੀ ਨਾਲ ਚੱਲਣਾ ਪਵੇਗਾ। ਇੱਕਲੇ ਇੱਕਲੇ ਇਹ ਇੱਕ ਲਹਿਰ ਦਾ ਰੂਪ ਅਖਤਿਆਰ ਨਹੀਂ ਕਰ ਸਕਦੀ।
ਗੁਰੂ ਗ੍ਰੰਥ ਦੇ ਖਾਲਸਾ ਪੰਥ ਲਈ ਸਭ ਨੂੰ ਆਪਣੇ ਗਿਲੇ ਸ਼ਿਕਵੇ ਮਿਟਾ ਕੇ, ਇੱਕਠੇ ਹੋਣ ਲਈ ਪ੍ਰੇਰਿਆ।
ਆਉਣ ਵਾਲੇ ਸਮੇਂ ਵਿੱਚ ਗੁਰਮਤਿ ਸਮਾਗਮਾਂ, ਵਿਚਾਰ ਗੋਸ਼ਟੀਆਂ ਵਿੱਚ ਇਹ ਵਿਓਂਤਬੰਦੀ ਕੀਤੀ ਜਾਏਗੀ।
(26/09/10)
ਦਰਸ਼ਨ ਸਿੰਘ ਖਾਲਸਾ
ਪੁਤ੍ਰੀ
ਕਉਲੁ ਨ ਪਾਲਿਓ ਕਰਿ ਪੀਰਹੁ ਕੰਨ੍ ਮੁਰਟੀਐ ॥
ਦਿਲਿ ਖੋਟੈ ਆਕੀ ਫਿਰਨ੍ ਬੰਨ੍ ਭਾਰੁ ਉਚਾਇਨ੍ ਛਟੀਐ ॥
ਜਨਮੇ ਕਾ ਫਲੁ ਕਿਆ ਗਣੀ ਜਾਂ ਹਰਿ ਭਗਤਿ ਨ ਭਾਉ ॥
ਪੈਧਾ ਖਾਧਾ ਬਾਦਿ ਹੈ ਜਾਂ ਮਨਿ ਦੂਜਾ ਭਾਉ ॥
ਗੁਰਬਾਣੀ ਅਨੁਸਾਰ ਜਨਮ ਕਰਕੇ ਪ੍ਰਮਾਣਿਕਤਾ ਨਹੀਂ ਹੈ, ਬਲਕਿ ਕਰਮ ਕਰਕੇ ਪ੍ਰਮਾਣਿਕਤਾ ਹੈ। ਜਨਮ
ਕਰਕੇ ਤਾਂ ਸ੍ਰੀਚੰਦ, ਪ੍ਰਿਥੀਚੰਦ, ਧੀਰਮੱਲ, ਰਾਮਰਾਏ ਸਭ ਗੁਰੂ ਪੁਤਰ ਸਨ ਪਰ ਗੁਰੂ ਘਰ ਅਤੇ
ਗੁਰਮਤਿ ਵਿਰੁਧ ਸਾਜਸ਼ਾਂ ਰਚਨ ਵਾਲੇ ਕਰਮਾਂ ਕਰਕੇ ਗੁਰੂ ਘਰ ਵਿਚ ਪ੍ਰਵਾਨ ਨਾ ਹੋਏ। ਸ੍ਰੀਚੰਦ ਤਾਂ
ਗੁਰਮਤਿ ਸਿਧਾਂਤ ਵਿਰੁਧ ਉਦਾਸੀ ਸੰਪਰਦਾ ਵਿਚ ਪ੍ਰਵੇਸ਼ ਕਰਕੇ ਗੁਰੂ ਘਰ ਤੋਂ ਦੂਰ ਹੋ ਗਏ, ਅਤੇ
ਧੀਰਮੱਲ, ਰਾਮਰਾਏ ਨੇ ਗੁਰਮਤਿ ਸਿਧਾਂਤ ਦੀ ਵਿਰੋਧਤਾ ਕਰਦਿਆਂ ਗੁਰੂ ਅਤੇ ਗੁਰੂ ਘਰ ਤੇ ਮਾਰੂ ਹਮਲੇ
ਵੀ ਕੀਤੇ। ਪ੍ਰਿਥੀਚੰਦ ਨੇ ਸੁਲਹੀ ਖਾਂ ਆਦਿ ਰਾਹੀਂ ਗੁਰੂ ਅਰਜਨ ਸਾਹਿਬ ਅਤੇ ਨੌਕਰਾਂ ਰਾਹੀਂ ਗੁਰੂ
ਹਰਿਗੋਬਿੰਦ ਸਾਹਿਬ ਤੇ ਹਮਲੇ ਕੀਤੇ, ਧੀਰਮੱਲ ਨੇ ਜਿੱਥੇ ਗੁਰੂ ਬਰਾਬਰ ਮੰਜੀ ਬਣਾ ਕੇ ਗੁਰੂ ਸਿਧਾਂਤ
ਤੇ ਹਮਲਾ ਕੀਤਾ ਉਥੇ ਗੁਰੂ ਤੇਗ ਬਹਾਦਰ ਜੀ ਤੇ ਸ਼ੀਹੇਂ ਮਸੰਦ ਰਾਹੀਂ ਬੰਦੂਕ ਦੀ ਗੋਲੀ ਚਲਵਾ ਕੇ
ਮਾਰੂ ਹਮਲਾ ਕੀਤਾ। ਰਾਮ ਰਾਏ ਨੇ ਬਾਦਸ਼ਾਹ ਔਰੰਗਜ਼ੇਬ ਦੀ ਗੁਲਾਮੀ ਕਬੂਲਦਿਆਂ ਗੁਰੂ ਸਿਧਾਂਤ
ਤਹਿਸ-ਨਹਿਸ ਕੀਤਾ, ਜਿਸ ਕਾਰਨ ਗੁਰੂ ਘਰ ਨੇ ਮੁੜ ਮੂੰਹ ਨਹੀਂ ਲਾਇਆ।
ਇਸੇ ਲਈ ਇਹਨਾਂ ਜਨਮ ਕਰਕੇ ਗੁਰੂ ਪੁਤਰਾਂ ਨੂੰ ਗੁਰਮਤਿ ਅਤੇ ਗੁਰੂ ਘਰ ਵਿਚ ਕਦੀ ਵੀ ਪ੍ਰਵਾਨ ਨਹੀਂ
ਕੀਤਾ ਗਿਆ ਅਤੇ ਇਹਨਾਂ ਪ੍ਰਤੀ ਗੁਰਬਾਣੀ ਵਿਚ ਇਹ ਕਹਿ ਕੇ ਫੈਸਲਾ ਸੁਣਾਇਆ ਗਿਆ:
“ਪੁਤ੍ਰੀ ਕਉਲੁ ਨ ਪਾਲਿਓ ਕਰਿ ਪੀਰਹੁ ਕੰਨ੍ ਮੁਰਟੀਐ ॥
ਦਿਲਿ ਖੋਟੈ ਆਕੀ ਫਿਰਨ੍ ਬੰਨ੍ ਭਾਰੁ ਉਚਾਇਨ੍ ਛਟੀਐ ॥
ਇਸੇ ਰੌਸ਼ਨੀ ਵਿਚ ਪੰਥਕ ਸਿੱਖ ਰਹਿਤ ਮਰਿਯਾਦਾ ਵਿਚ ਵੀ ਫੈਸਲਾ ਲਿਖਿਆ ਗਿਆ ਹੈ ਕਿ ਸਿੱਖ ਨੇ
ਪ੍ਰਿਥੀਏ, ਧੀਰ ਮਲੀਏ, ਰਾਮ ਰਾਈਆਂ ਨਾਲ ਨਹੀਂ ਵਰਤਨਾ। ਹਾਲਾਂਕਿ ਜਨਮ ਮੁਤਾਬਕ ਉਹ ਵੀ ਗੁਰੂ ਪੁੱਤਰ
ਹਨ ਅਤੇ ਇਹ ਵੀ ਸਪਸ਼ਟ ਲਿਖਿਆ ਹੋਇਆ ਹੈ ਕੇ ਕਿਸੇ ਅਨਮੱਤ ਦਾ ਤਿਓਹਾਰ ਗੁਰਦੁਆਰੇ ਵਿਚ ਨਹੀਂ ਮਨਾਇਆ
ਜਾ ਸਕਦਾ। ਸੋ ਉਦਾਸੀ ਮੱਤ, ਸਿੱਖ ਮੱਤ ਨਹੀਂ ਹੈ।
ਉਦਾਸੀਆਂ ਨੂੰ ਸਿੱਖੀ ਦੇ ਮੁੱਖ ਪ੍ਰਚਾਰਕ ਆਖਣ ਵਾਲਿਆਂ ਜਾਂ ਉਹਨਾਂ ਦੇ ਦਿਨ ਮਨਾਉਣ ਵਾਲਿਆਂ ਪ੍ਰਤੀ
ਵੀ ਸੋਚਣਾ ਪਵੇਗਾ ਕਿਤੇ ਇਹ ਗੈਰ ਸਿੱਖ ਲੋਕ ਤਾਂ ਸਿੱਖੀ ਵਿਚ ਘੁਸਪੈਠ ਨਹੀਂ ਕਰ ਰਹੇ। ਇਸ ਲਈ
ਉਦਾਸੀ ਮੱਤ ਜਾਂ ਉਦਾਸੀ ਮੱਤ ਦੇ ਕਿਸੇ ਆਗੂ ਦਾ ਤਿਓਹਾਰ ਗੁਰੂ ਘਰ ਵਿਚ ਮਨਾਉਣਾ ਸਿੱਧੇ ਰੂਪ ਵਿੱਚ
ਗੁਰੂ ਸਿਧਾਂਤ ਦੀ ਬੇਅਦਬੀ ਅਤੇ ਸਿੱਖ ਰਹਿਤ ਮਰਿਯਾਦਾ ਦੀ ਘੋਰ ਉਲੰਘਣਾ ਹੈ।
ਗੁਰੂ ਗ੍ਰੰਥ ਦੇ ਪੰਥ ਦਾ ਦਾਸ-
ਦਰਸ਼ਨ ਸਿੰਘ ਖਾਲਸਾ
ਸਾਬਕਾ ਮੁੱਖ ਸੇਵਾਦਾਰ
(26/09/10)
ਡਾ: ਪਰਮਜੀਤ ਸਿੰਘ
ਸਿੱਖ ਪੰਥ ਦੇ ਬੂਟੇ ਤੇ ਛਾ ਰਹੀ ਅਮਰ ਵੇਲ ਨੂੰ ਖੱਤਮ ਕਰਨ ਲਈ ਹੰਭਲਾ ਮਾਰੋ!
ਅੱਜ ਸਿੱਖ ਪੰਥ ਦੇ ਹਰਿਆਵਲ ਬੂਟੇ ਤੇ ਅਖੌਤੀ ਸੰਤ ਬਾਬੇ, ਅਖੌਤੀ ਜੱਥੇਦਾਰ, ਅਖੌਤੀ
ਕਥਾ ਵਾਚਕ ਤੇ ਅਖੌਤੀ ਬ੍ਰਹਮ ਗਿਆਨੀਆਂ ਦੇ ਵੱਗ੍ਹ ਨੇ ਇੱਕ ਸੋਚੀ ਸਮਝੀ ਪ੍ਰੀਕਿਰਿਆ ਰਾਂਹੀ ਵੱਖੋ
ਵੱਖ ਟੀ. ਵੀ. ਚੈਨਲਾਂ, ਗੁਰਦਵਾਰਿਆ, ਅਖੌਤੀ ਕਥਾ, ਕੀਰਤਨ ਸਮਾਗਮਾਂ ਤੇ ਧਾਰਮਿਕ ਦੀਵਾਨਾਂ, ਰਾਹੀ
ਆਰ ਆਰ ਐਸ ਦੇ ਧੂਤੂ ਬਣਕੇ ਹਮਲਾ ਕੀਤਾ ਹੋਇਆ ਹੈ। ਜਿਸ ਚੈਨਲ ਦੀ ਮਰਜ਼ੀ ਟਿਊਨਗ ਕਰ ਲਵੋ, ਤੁਹਾਨੂੰ
ਇੱਕ ਆਰ ਆਰ ਐਸ ਦਾ ਪਰਚਾਰਕ ਆਪਣਾ ਵਿਖਿਆਨ ਕਰਦਾ ਮਿਲ ਜਾਵੇਗਾ। ਕੋਈ ਗੁਰੂ ਗ੍ਰੰਥ ਸਾਹਿਬ ਨੂੰ ੴ
ਤੋਂ ਆਠਾਰਾਂ ਦਸ ਬੀਸ ਤੱਕ ਪ੍ਰਚਾਰਦਾ ਮਿਲ ਜਾਵੇਗਾ, ਕੋਈ ਹੇਮੰਕੁੰਟ ਨੂੰ ਸਿੱਖ ਪੰਥ ਦੀ ਝੋਲੀ
ਵਿੱਚ ਪਾਉਂਦਾ ਟੱਕਰ ਜਾਵੇਗਾ, ਕੋਈ ਦਸਮ ਗ੍ਰੰਥ ਦੇ ਪੋਥੇ ਨੂੰ ਗੁਰੂ ਗੋਬਿੰਦ ਸਿੰਘ ਦੀ ਜੀਵਨ ਕਥਾ
ਤੇ ਕੋਈ ਸੰਪੂਰਨ ਰਚਨਾ ਦੱਸ ਰਿਹਾ ਸੁਣਾਈ ਦੇਵੇਗਾ।
ਬਹੁਤੀ ਗੱਲਾਂ ਤਾਂ ਮੈਨੂੰ ਨਹੀ ਆਉਦੀਆਂ ਪਰ ਇੱਕ ਗੱਲ ਦਿਮਾਗ ਵਿੱਚ ਘੁੰਮ ਰਹੀ ਹੈ ਕਿ ਕਿਸੇ ਦਿਨ
ਭਾਈ ਲਛਮਣ ਸਿੰਘ ਦਾ ਰੂਪ ਧਾਰਿਆਂ ਹੀ ਪੰਥ ਦੇ ਬੂਟੇ ਉਪਰ ਛਾਈ ਹੋਈ ਅਮਰ ਵੇਲ ਲਾਕੇ ਸੁੱਟਣੀ ਪੈਣੀ
ਹੈ। ਪੰਥ ਦਰਦੀਓ ਕਿਸ ਮਹੂਰਤ ਨੂੰ ਉਡੀਕ ਰਹੇ ਹੋ? ਸਮਾਂ ਬੀਤਿਆ ਹੱਥ ਨਹੀ ਆਂਉਦਾ। ਜਦੋਂ ਸੇਖ
ਚਿੱਲੀ ਜੱਥੇਦਾਰ, ਉਸ ਬ੍ਰਿਛ ਨੂੰ ਖੁੱਦ ਹੀ ਵੱਢਣ ਲੱਗ ਜਾਣ, ਜਿਸ ਦੇ ਫਲ, ਫੁੱਲ ਤੇ ਇਹ ਖਾਹ ਹੀ
ਰਹੇ ਸਨ ਪਰ ਹੁਣ ਲੱਗ ਰਿਹਾ ਛਾਂ ਮਾਨਣ ਤੋਂ ਵੀ ਜਾਣਗੇ।
(22/09/10)
ਹਰਵੰਤ ਸਿੰਘ ਮਸਕਟ, ਓਮਾਨ
ਮਸਕਟ
ਮਰ ਚੁੱਕੇ ਸਾਧਾਂ ਦੀਆਂ ਬਰਸੀਆਂ ਤਾਂ ਮਨਾਈਆਂ ਜਾ ਰਹੀਆਂ ਹਨ ਪਰ
ਇਤਿਹਾਸਕ ਹਸਤੀਆਂ ਤੇ ਕੌਮੀ ਹੀਰਿਆਂ ਨੂੰ ਵਿਸਾਰ ਦਿੱਤਾ ਹੈ---
ਪ੍ਰੋ. ਗੁਰਬਚਨ ਸਿੰਘ ਥਾਈਲੈਂਡ
ਸਿਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਾ ਪੁਰਬ ਮਨਾਉਂਦਿਆਂ ਹੋਇਆਂ ਗੁਰਦੁਆਰਾ ਸਿਰੀ
ਗੁਰੂ ਸਿੰਘ ਸਭਾ ਗਾਲਾ ਮਸਕਟ ਦੀ ਪ੍ਰਬੰਧ ਕਮੇਟੀ ਤੇ ਸੰਗਤ ਵਲੋਂ ਪੰਜਾਬ ਤੋਂ ਉਚੇਚੇ ਤੌਰ ਤੇ
ਬੁਲਾਏ ਗਏ ਸਿੱਖ ਕੌਮ ਦੇ ਮਹਾਨ ਪਰਚਾਰਕ ਪ੍ਰੋ. ਗੁਰਬਚਨ ਸਿੰਘ ਜੀ ਥਾਈਲੈਂਡ ਹੁਰਾਂ ਨੇ ‘ਮੁਸਿ
ਮੁਸਿ ਰੋਵੈ ਕਬੀਰ ਕੀ ਮਾਈ’ ਦੇ ਸ਼ਬਦ ਦੀ ਵਿਚਾਰ ਕਰਦਿਆਂ ਕਿਹਾ, ਕਿ “ਗੁਰਬਾਣੀ ਦੇ ਜਿੱਥੇ ਅੱਖਰੀਂ
ਅਰਥ ਹਨ ਓੱਥੇ ਸਤਿਗੁਰਾਂ ਦੀ ਬਾਣੀ ਦਾ ਭਾਵ ਅਰਥ ਵੀ ਹੈ ਜਿਸ ਅਨੁਸਾਰ ਸਿੱਖ ਨੇ ਆਪਣੇ ਜੀਵਨ ਨੂੰ
ਢਾਲਣਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਨ ਮਨਾਉਣ ਦਾ ਅਰਥ ਹੈ ਕਿ ਸਾਨੂੰ ਗੁਰਬਾਣੀ ਦੇ
ਮਹੱਤਵ ਤੇ ਗੁਰੂ ਸਿਧਾਂਤ ਦੀ ਸਮਝ ਆਵੇ”। ਇਸ ਸ਼ਬਦ ਦੀ ਵਿਚਾਰ ਕਰਦਿਆਂ ਪ੍ਰੋ. ਸਾਹਿਬ ਜੀ ਨੇ ਪੋਣੇ
ਦੋ ਘੰਟੇ ਵਿਸਥਾਰ ਨਾਲ ਦੱਸਿਆ ਕਿ ਕਬੀਰ ਸਾਹਿਬ ਜੀ ਨੇ ਕੋਈ ਕਿਰਤ ਨਹੀਂ ਛੱਡੀ ਸਗੋਂ ਮਨ ਅੰਦਰ ਜੋ
ਭੈੜਿਆਂ ਖ਼ਿਆਲਾਂ ਦੀ ਬੁਣਤੀ ਬੁਣੀ ਜਾ ਰਹੀ ਸੀ ਉਸ ਦਾ ਤਿਆਗ ਕਰਨ ਦਾ ਉਪਦੇਸ਼ ਦਿੱਤਾ ਹੈ। ਅੱਜ ਦਾ
ਵਿਹਲੜ ਸਾਧ ਕਹੀ ਜਾਂਦਾ ਹੈ ਕਿ ਕਬੀਰ ਜੀ ਨੇ ਆਪਣੀ ਕਿਰਤ ਛੱਡ ਦਿੱਤੀ ਤੇ ਸਿਰਫ ਰੱਬ ਜੀ ਦਾ ਨਾਮ
ਹੀ ਸਿਮਰਦੇ ਸਨ। ਮੰਨ ਲਓ ਅੱਜ ਦੇ ਸਾਧਾਂ ਅਨੁਸਾਰ ਦੱਸੀ ਹੋਈ ਲੰਮੇਰੀ ਵਿਧੀ ਨਾਲ ਇਹਨਾਂ ਵਾਂਗ
ਵਿਹਲੇ ਰਹਿ ਕੇ ਜੇ ਸਾਰੀ ਦੁਨੀਆਂ ਨਾਮ ਜੱਪਣ ਲੱਗ ਪਏ ਤਾਂ ਮਨੁੱਖੀ ਭਾਈ ਚਾਰੇ ਦਾ ਕੀ ਹਾਲ ਹੋਏਗਾ?
ਉਸ ਸਮਾਜ ਦੀ ਬਣਤਰ ਕਿਹੋ ਜੇਹੀ ਹੋਏਗੀ? ਇਹਨਾਂ ਲੁਸ ਲੁਸ ਕਰਦੀਆਂ ਗੋਗੜਾਂ ਨੂੰ ਚੋਪੜੀਆਂ ਰੋਟੀਆਂ,
ਸੋਨੇ ਦੇ ਸਿਮਰਣੇ, ਆਲੀਸ਼ਾਨ ਬੰਗਲੇ, ਚਮ-ਚਮਾਉਂਦੀਆਂ ਕਾਰਾਂ ਤੇ ਮਖ਼ਮਲ਼ੀ ਗੱਦੇ ਕਿੱਥੋਂ ਮਿਲਣਗੇ?
ਸੰਗਤਾਂ ਦੇ ਵਿਸ਼ਾਲ ਇਕੱਠ ਵਿੱਚ ਭਾਈ ਸਾਹਿਬ ਜੀ ਨੇ ਬਹੁਤ ਹੀ ਵਿਦਵਤਾ ਸਾਹਿਤ ਅੱਜ ਦੇ ਸਾਧਲਾਣੇ
ਅਤੇ ਅੰਨ੍ਹੀ ਸ਼ਰਧਾ ਵਾਲਿਆਂ ਦੇ ਸਾਹਮਣੇ ਇੱਕ ਸਵਾਲ ਰੱਖਿਆ ਕਿ ਮਰ ਖਪ ਚੁੱਕੇ ਸਾਧੜਿਆਂ ਦੀ ਬਰਸੀਆਂ
ਗੁਰੂਆਂ ਦੇ ਪੁਰਬਾਂ ਵਾਂਗ ਮਨਾਈਆਂ ਜਾ ਰਹੀਆਂ ਹਨ ਕੀ ਕਦੇ ਬੇਬੇ ਭਾਨੀ ਜੀ, ਮਾਤਾ ਗੁਜਰ ਕੌਰ ਜੀ,
ਭਾਈ ਜੈਤਾ ਜੀ (ਜੀਵਨ ਸਿੰਘ), ਹਰੀ ਸਿੰਘ ਨਲੂਵਾ, ਸ਼ਾਮ ਸਿੰਘ ਅਟਾਰੀ ਵਾਲੇ ਜਾਂ ਭਾਈ ਕਾਨ ਸਿੰਘ
ਨਾਭਾ, ਪ੍ਰੋ. ਸਾਹਿਬ ਸਿੰਘ ਜੀ ਆਦ ਦੇ ਦਿਨ ਵੀ ਮਨਾਏ ਹਨ ਜਿਨਾਂ ਨੇ ਕੌਮ ਵਾਸਤੇ ਮਹਾਨ ਘਾਲਣਾਵਾਂ
ਘਾਲੀਆਂ ਹਨ। ਦੱਸੋ ਕਿਹੜੇ ਸਾਧ ਦੀ ਕੌਮ ਨੂੰ ਕੀ ਦੇਣ ਹੈ ਸਵਾਏ ਰਾਸ਼ਨ ਬਰਬਾਦ ਕਰਨ ਤੋਂ?
ਇਤਿਹਾਸਕ ਤੱਥਾਂ ਨੂੰ ਸਾਹਮਣੇ ਰੱਖਦਿਆਂ ਪ੍ਰੋ. ਜੀ ਨੇ ਕਿਹਾ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ
ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੀਕ ਭਾਵ ਗੁਰੂ ਕਾਲ ਵਿੱਚ ਦੱਸੋ ਕਿਸੇ ਸਿੱਖ ਦੇ
ਨਾਂ ਨਾਲ ਸੰਤ ਸ਼ਬਦ ਲੱਗਿਆ ਹੋਵੇ। ੧੭੦੮ ਈਸਵੀ ਤੋਂ ਲੈ ਕੇ ੧੯੧੨ ਤੀਕ ਸਿੱਖ ਤਵਾਰੀਖ ਵਿਚੋਂ ਸਾਨੂੰ
ਕੋਈ ਵੀ ਅਜੇਹਾ ਸਿੱਖ ਨਹੀਂ ਮਿਲੇਗਾ ਜਿਸ ਦੇ ਨਾਂ ਨਾਲ ਸੰਤ ਸ਼ਬਦ ਲੱਗਿਆ ਹੋਵੇ। ਅੰਗਰੇਜ਼ਾਂ ਦੀ ਫ਼ੌਜ
ਵਿੱਚ ਸੰਤਾਂ ਦੀ ਲੱਗੀ ਫੈਕਟਰੀ ਵਿਚੋਂ ਸੰਤਾਂ ਦਾ ਜਨਮ ਹੁੰਦਾ ਹੈ। ਕਿਤੇ ਰੁਮਾਲੇ ਵਿੱਚ ਥੋੜਾ ਵੱਟ
ਰਹਿ ਜਾਏ ਤਾਂ ਸੰਤ ਕਹਿੰਦੇ ਹਨ ਕਿ ਸਾਡੀਆਂ ਅੱਖਾਂ ਵਿੱਚ ਰੜਕ ਪੈਂਦੀ ਹੈ। ਚੌਰਾਸੀ ਵਿੱਚ ਕਿੰਨਿਆਂ
ਗੁਰਦੁਆਰਿਆਂ ਵਿੱਚ ਫ਼ੌਜ ਗਈ ਹੈ ਕਿਸੇ ਵੀ ਸੰਤ ਦੇ ਪਿੰਡੇ ਨੂੰ ਕੋਈ ਸੇਕ ਨਹੀਂ ਲੱਗਿਆ ਤੇ ਨਾ ਹੀ
ਅੱਖ ਵਿੱਚ ਕੋਈ ਰੜਕ ਪਈ ਹੈ। ਕੌਮੀ ਸਮੱਸਿਆ ਵਲ ਧਿਆਨ ਦਿਵਾਉਂਦਿਆਂ ਉਹਨਾਂ ਨੇ ਕਿਹਾ ਕੌਮ ਵਿੱਚ
ਸਾਧਾਂ ਵਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਬਚਿੱਤ੍ਰ ਨਾਟਕ ਦਾ ਪ੍ਰਕਾਸ਼ ਕਰਕੇ ਸਿਧਾਂਤਕ
ਧ੍ਰੋਅ ਕਮਾਇਆ ਹੈ ਤੇ ਕੌਮ ਵਿੱਚ ਦੁਬਿਧਾ ਖੜੀ ਕੀਤੀ ਹੈ। ਅਕਾਲ ਤੱਖਤ ਦੀ ਪੰਥ ਪਰਵਾਨਤ ਰਹਿਤ
ਮਰਯਾਦਾ ਤੋਂ ਆਕੀ ਡੇਰਾਵਾਦ ਬਿਰਤੀ ਨੇ ਨਵਾਂ ਚੰਨ ਚਾੜਦਿਆਂ ਗੁਰਬਾਣੀ ਕੀਰਤਨ ਛੱਡ ਕੇ ਲੋਕ ਬੋਲੀਆਂ
ਪਉਣੀਆਂ ਸ਼ੁਰੂ ਕੀਤੀਆਂ ਹਨ। ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਮਨਾਉਣ ਦਾ ਤਾਂ ਹੀ ਲਾਭ ਹੈ ਜੇ
ਇਸ ਦੀ ਵਿਚਾਰਧਾਰਾ ਨੂੰ ਆਪਣੇ ਜੀਵਨ ਦਾ ਅੰਗ ਬਣਾਇਆ ਜਾਏ। ਸਾਧਾਂ ਵਲੋਂ ਇੱਕ ਭਰਮ ਪੈਦਾ ਕੀਤਾ ਗਿਆ
ਹੈ ਕਿ ਕੋਈ ਵੀ ਕਿਰਤੀ ਬਾਣੀ ਨਹੀਂ ਪੜ੍ਹੇਗਾ ਕਿਉਂ ਕਿ ਭੁੱਲ ਹੋ ਜਾਣ `ਤੇ ਪਾਪ ਲੱਗਦਾ ਹੈ। ਪ੍ਰੋ.
ਸਾਹਿਬ ਜੀ ਨੇ ਸਮਝਾਇਆ ਕਿ ਹਰ ਪ੍ਰਾਣੀ ਬਾਣੀ ਪੜ੍ਹ ਸਕਦਾ ਹੈ ਤੇ ਬਾਣੀ ਦੀ ਵਿਚਾਰਧਾਰਾ ਹੀ ਸਾਡੀ
ਜ਼ਿੰਦਗੀ ਦਾ ਅਧਾਰ ਹੈ। ਸੰਗਤਾਂ ਤੇ ਭਾਈ ਪ੍ਰੇਮਪਾਲ ਸਿੰਘ ਦੇ ਪਰਵਾਰ ਵਲੋਂ ਸਾਰੀਆਂ ਸੇਵਾਵਾਂ ਬਹੁਤ
ਹੀ ਉਤਸ਼ਾਹ ਨਾਲ ਨਿਭਾਈਆਂ ਗਈਆਂ। ਪ੍ਰਬੰਧਕ ਕਮੇਟੀ ਭਾਈ ਪ੍ਰੇਮਪਾਲ ਸਿੰਘ ਖਾਲਸਾ, ਭਾਈ ਜਗੀਰ ਸਿੰਘ
ਜੋਹਲ ਭਾਈ ਹਰਵੰਤ ਸਿੰਘ, ਭਾਈ ਸੁਖਦੇਵ ਸਿੰਘ, ਭਾਈ ਪਰਮਜੀਤ ਸਿੰਘ ਗ੍ਰੰਥੀ ਤੇ ਭਾਈ ਬਲਦੇਵ ਸਿੰਘ
ਹੁਰਾਂ ਨੇ ਪ੍ਰੋ. ਗੁਰਬਚਨ ਸਿੰਘ ਥਾਈਲੈਂਡ ਹੁਰਾਂ ਨੂੰ ਸਾਲ ਵਿੱਚ ਇੱਕ ਵਾਰ ਜ਼ਰੂਰ ਆਉਣ ਲਈ ਕਿਹਾ।
ਗੁਰਦੁਆਰਾ ਸਾਹਿਬ ਵਲੋਂ ਭਾਈ ਸਾਹਿਬ ਦਾ ਸਨਮਾਨ ਕਰਦਿਆਂ ਸਿਰੋਪਾਓ ਬਖ਼ਸ਼ਿਸ਼ ਕੀਤਾ ਗਿਆ।
ਹਰਵੰਤ ਸਿੰਘ
ਗੁਰਦੁਆਰਾ ਸਿਰੀ ਗੁਰੂ ਸਿੰਘ ਸਭਾ ਗਾਲਾ
ਮਸਕਟ, ਓਮਾਨ
(22/09/10)
ਦੁਪਾਲਪੁਰ/ਗਿਆਨੀ ਜਗਤਾਰ ਸਿੰਘ ਜਾਚਕ
ਵੇਦਾਂਤੀ ਜੀ ਨੂੰ ਪੰਥ ਚੋਂ ਛੇਕੇ ਜਾਗਰੂਕ ਵਿਦਵਾਨਾਂ ਪਾਸੋਂ ਹੁਣ ਮੁਆਫ਼ੀ ਮੰਗ ਲੈਣੀ ਚਾਹੀਦੀ ਹੈ:
ਜਾਚਕ ਜੀ
ਸੈਨਹੋਜ਼ੇ 21 ਸਤੰਬਰ (ਦੁਪਾਲਪੁਰ) ਗਿਆਨੀ ਜਗਤਾਰ ਸਿੰਘ ਜਾਚਕ ਨੇ ਨਿਊਯਾਰਕ ਤੋਂ ਜਾਰੀ ਕੀਤੇ
ਪ੍ਰੈਸਨੋਟ ਵਿੱਚ ਦੇਸ਼-ਵਿਦੇਸ਼ ਦੀਆਂ ਕੁੱਝ ਪੰਜਾਬੀ ਅਖ਼ਬਾਰਾਂ ਦੇ ਹਵਾਲੇ ਨਾਲ ਲਿਖਿਆ ਹੈ ਕਿ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ 9 ਸਤੰਬਰ ਨੂੰ ਕਲਗੀਧਰ ਨਿਵਾਸ ਚੰਡੀਗੜ ਵਿਖੇ ਸਥਾਪਤ
‘ਸਿੱਖ ਸਰੋਤ ਇਤਿਹਾਸਕ ਗ੍ਰੰਥ ਸੰਪਾਦਨਾ ਪ੍ਰਾਜੈਕਟ’ ਦੁਆਰਾ ਰਿਸਰਚ ਸਕਾਲਰਾਂ ਦੀ ਅਗਵਾਈ ਤੇ
ਸਿਖਲਾਈ ਲਈ ਸ਼ੁਰੂ ਕੀਤੀ ਗਈ ਲੈਕਚਰ ਲੜੀ ਦਾ ਇੱਕ ਸਮਾਗਮ ਹੋਇਆ, ਜਿਸ ਦੇ ਲੈਕਚਰ ਦਾ ਮੁੱਖ ਵਿਸ਼ਾ ਸੀ
‘ਸਿੱਖ ਇਤਿਹਾਸ ਦੇ ਚੋਣਵੇਂ ਮੂਲ ਸਰੋਤ’। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ
ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਦੱਸਿਆ ਕਿ ‘ਸਾਡੇ ਕੋਲ ਅਜੇ ਤੱਕ ਕੋਈ ਪੂਰਨ ਸ਼ੁਧ ਇਤਿਹਾਸਕ
ਗ੍ਰੰਥ ਨਹੀ ਹੈ, ਜੋ ਗੁਰਮਤਿ ਦੀ ਕਸਵੱਟੀ ਤੇ ਪੂਰਾ ਉਤਰਦਾ ਹੋਵੇ। ਮਿਲਗੋਭਾ ਹੋ ਚੁੱਕੇ ਇਤਿਹਾਸ
ਵਿਚੋਂ ਸੱਚ ਕੱਢਣਾ ਜ਼ਰੂਰੀ ਹੋ ਗਿਆ ਹੈ’। ਇਸੇ ਸਮਾਗਮ ਦੇ ਪ੍ਰਧਾਨਗੀ ਭਾਸ਼ਣ ਦੌਰਾਨ ਭਾਈ ਅਸ਼ੋਕ ਸਿੰਘ
ਜੀ ਬਾਗੜੀਆ ਨੇ ਮੰਨਿਆਂ ਕਿ ਸਿੱਖ ਸਿਧਾਂਤ ਦੀ ਵਿਆਖਿਆ ਸਨਾਤਨੀ ਸੋਚ ਅਨੁਸਾਰ ਹੋ ਰਹੀ ਹੈ। ਸਿੱਖ
ਸਿਧਾਂਤ ਵਿੱਚ ਬਦਲਾ ਲੈਣ ਦੀ ਭਾਵਨਾ ਦਾ ਕਿਧਰੇ ਵੀ ਸਥਾਨ ਨਹੀ।
ਜਾਚਕ ਜੀ ਨੇ ਇਸ ਹਵਾਲੇ ਦੁਆਰਾ ਵੇਦਾਂਤੀ ਜੀ ਨੂੰ ਯਾਦ ਦਿਲਾਈ ਹੈ ਕਿ ਜਦੋਂ ਜੂਨ 1998 ਦੇ ‘ਸ੍ਰੀ
ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਚਾਰ ਸੌ ਸਾਲਾ ਪ੍ਰਕਾਸ਼ ਉਤਸ਼ਵ’ ਵੇਲੇ ਤੁਹਾਡੇ ਵਲੋਂ ਸੰਪਾਦਤ ਕੀਤੀ
ਬਿਪਰਵਾਦੀ ਇਤਿਹਾਸਕ ਪੁਸਤਕ ‘ਗੁਰ ਬਿਲਾਸ ਪਾਤਸ਼ਾਹੀ 6’ ਸ਼੍ਰੋਮਣੀ ਕਮੇਟੀ ਵਲੋਂ ਪੰਥ ਲਈ ਅਨਮੋਲ
ਸੁਗਾਤ ਵਜੋਂ ਜਾਰੀ ਕੀਤੀ ਸੀ ਤਾਂ ਭਾਈ ਗੁਰਬਖਸ਼ ਸਿੰਘ ਕਾਲਾਅਫ਼ਗਾਨਾ ਨੇ ‘ਮੁੱਠਾ ਆਪ ਮੁਹਾਏ ਸਾਥੇ’
ਦੇ ਸਿਰਲੇਖ ਹੇਠ ਬਸ ਤੁਹਾਡੇ ਮੂੰਹੋਂ ਹੁਣ ਨਿਕਲਿਆ ਉਪਰੋਕਤ ਸੱਚ ਹੀ ਲਿਖਿਆ ਸੀ ਕਿ ‘ਗੁਰਬਿਲਾਸ
ਪਾਤਸ਼ਾਹੀ 6’ ਦਾ ਇੱਕ ਵੀ ਪ੍ਰਸੰਗ ਗੁਰਮਤਿ ਅਨੁਸਾਰੀ ਨਹੀ ਹੈ ਅਤੇ ਇਹ ਬਿਪਰਵਾਦੀ ਪੁਸਤਕ
ਗੁਰਇਤਿਹਾਸ ਨੂੰ ਕਲੰਕਤ ਕਰਨ ਵਾਲੀ ਹੈ। ਪਰ, ਦੁੱਖ ਦੀ ਗੱਲ ਹੈ ਕਿ ਪੁਸਤਕ ਦੀ ਭੂਮਿਕਾ ਵਿੱਚ
ਤੁਸੀਂ ਲਿਖ ਰਹੇ ਹੋ ਕਿ “ਜੇਕਰ ਇਸ ਗ੍ਰੰਥ ਦੀ ਗੁਰਦੁਆਰਿਆਂ ਵਿੱਚ ਮੁੜ ਕਥਾ ਅਰੰਭ ਹੋ ਸਕੇ ਤਾਂ
ਅਸੀਂ ਸਮਝਾਂਗੇ ਕਿ ਕੀਤਾ ਕਾਰਜ ਸਾਰਥਕ ਹੋ ਨਿਬੜਿਆ ਹੈ”।
ਮੁੱਕਦੀ ਗੱਲ! ਅਫ਼ਗਾਨਾ ਜੀ ਦਾ ਇਹ ਲੇਖ ਜਦੋਂ ‘ਮਾਸਕ ਸਪੋਕਸਮੈਨ’ ਵਿੱਚ ਛਪਿਆ ਤਾਂ ਪੰਥ ਵਿੱਚ
ਤਰਥੱਲੀ ਮੱਚ ਗਈ। ਸ਼੍ਰੋਮਣੀ ਕਮੇਟੀ ਨੂੰ ਇਹ ਪੁਸਤਕ ਵਾਪਸ ਲੈਣੀ ਪਈ। ਵਿਕਰੀ ਤੇ ਰੋਕ ਲੱਗ ਗਈ। ਆਖਰ
ਜਦੋਂ ਜੁਲਾਈ 2003 ਵਿੱਚ ‘ਕਾਲਾਅਫ਼ਗਾਨਾ’ ਜੀ ਨੇ ‘ਗੁਰੂ-ਬਾਣੀ ਦੀ ਕਸਵੱਟੀ `ਤੇ ਗੁਰਬਿਲਾਸ
ਪਾਤਸ਼ਾਹੀ 6’ ਲਿਖ ਦਿੱਤਾ ਤਾਂ ਤੁਸੀਂ ਬਦਲੇ ਦੀ ਭਾਵਨਾ ਨਾਲ ਪਹਿਲਾਂ ਤਾਂ ਕਾਲਾਅਫ਼ਗਾਨਾ ਵਲੋਂ
‘ਬਿੱਪ੍ਰਨ ਕੀ ਰੀਤ ਤੋਂ ਸੱਚ ਦਾ ਮਾਰਗ’ ਲੜੀ ਹੇਠ ਲਿਖੀਆਂ ਉਹ ਸਾਰੀਆਂ ਪੁਸਤਕਾਂ ਛਾਪਣ ਤੇ ਵੇਚਣ
`ਤੇ ਰੋਕ ਲਾ ਦਿੱਤੀ, ਜਿਨ੍ਹਾਂ ਵਿੱਚ ਕੇਵਲ ‘ਬਾਗੜੀਆ’ ਜੀ ਦੁਆਰਾ ਪ੍ਰਗਟ ਕੀਤੀ ਸਚਾਈ ਲਿਖਦਿਆਂ
ਹੋਕਾ ਦਿੱਤਾ ਗਿਆ ਸੀ ਕਿ ਖ਼ਾਲਸਾ ਜੀ ਜਾਗੋ! ਸਿੱਖ ਸਿਧਾਂਤਾਂ ਦੀ ਵਿਆਖਿਆ ਸਨਾਤਨੀ ਸੋਚ ਅਨੁਸਾਰ ਹੋ
ਰਹੀ ਹੈ, ਜੋ ਪੰਥ ਦੇ ਉਜਲੇ ਭਵਿੱਖ ਲਈ ਖ਼ਤਰਨਾਕ ਹੈ। ਇਸ ਉਪਰੰਤ ਕੁੱਝ ਬਹਾਨੇ ਘੜ ਕੇ ਖ਼ਾਲਸਈ ਵਿਧਾਨ
ਦੇ ਉੱਲਟ ਉਨ੍ਹਾਂ ਨੂੰ ਪੰਥ ਚੋਂ ਛੇਕ ਦਿੱਤਾ। ਉਨ੍ਹਾਂ ਦੇ ਕੰਮ ਦੀ ਸ਼ਲਾਘਾ ਕਰਨ ਵਾਲੇ ਪ੍ਰੋ:
ਗੁਰਤੇਜ ਸਿੰਘ ਚੰਡੀਗੜ ਪਾਸੋਂ ‘ਪ੍ਰੋਫੈਸਰ ਆਫ਼ ਸਿੱਖਇਜ਼ਮ’ ਦੀ ਉਪਾਧੀ ਖੋਹ ਲਈ। ਸਪੋਕਸਮੈਨ ਦੇ
ਐਡੀਟਰ ਸ੍ਰ: ਜੁਗਿੰਦਰ ਸਿੰਘ ਉਪਰ ਵੀ ਪੰਥ ਛੇਕੂ ਕੁਹਾੜਾ ਚਲਾ ਦਿੱਤਾ ਕਿ ਉਨ੍ਹਾਂ ਨੇ ਕਾਲਾਅਫ਼ਗਾਨਾ
ਦੇ ਲੇਖ ਕਿਉਂ ਛਾਪੇ।
ਹੁਣ ਜਦੋਂ ਤੁਸੀਂ ਆਪ ਮੰਨਦੇ ਹੋ ਕਿ ਗੁਰਬਿਲਾਸ ਪਾਤਸ਼ਾਹੀ ਛੇਵੀਂ ਸਮੇਤ ਕੋਈ ਵੀ ਸ਼ੁਧ ਇਤਿਹਾਸਕ
ਗ੍ਰੰਥ ਨਹੀ ਹੈ ਤਾਂ ਦੱਸੋ ਉਪਰੋਕਤ ਸੱਜਣਾਂ ਦਾ ਸਾਨੂੰ ਧੰਨਵਾਦ ਕਰਨਾ ਚਾਹੀਦਾ ਸੀ ਜਾਂ ਪੰਥ ਚੋਂ
ਛੇਕਣ ਵਾਲੀ ਤਾਲਬਾਨੀ ਸਜ਼ਾ ਦੇਣੀ ਚਾਹੀਦੀ ਸੀ? ਮੇਰੀ ਤਾਂ ਸਲਾਹ ਹੈ ਕਿ ਜੇ ਤੁਸੀਂ ਅਕਾਲ ਪੁਰਖ ਦੇ
ਦਰਬਾਰ ਵਿੱਚ ਸੁਰਖ਼ਰੂ ਹੋਣਾ ਚਹੁੰਦੇ ਹੋ ਤਾਂ ਹੁਣ ਤੁਸੀਂ ਉਨ੍ਹਾਂ ਸਾਰੇ ਵਿਦਵਾਨ ਸਜਣਾਂ ਪਾਸੋਂ
ਮੁਆਫ਼ੀ ਮੰਗ ਲਵੋ, ਜਿਨ੍ਹਾਂ ਨੂੰ ਬਦਲੇ ਦੀ ਭਾਵਨਾ ਨਾਲ ਪੰਥ ਚੋਂ ਛੇਕਿਆ ਸੀ ਜਾਂ ਜਥੇਦਾਰੀ ਦੇ ਜ਼ੋਰ
ਨਾਲ ਇਸ ਕਾਰਨ ਜ਼ਲੀਲ ਕੀਤਾ ਸੀ।
(19/09/10)
ਜਸਬੀਰ ਸਿੰਘ (ਕੈਲਗਰੀ)
ਸਿੱਖ ਮਾਰਗ ਦੇ ਪਾਠਕ ਸੱਜਣੋਂ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ॥
ਸ: ਬਲਦੇਵ ਸਿੰਘ (ਫਿਰੋਜਪੁਰ) ਜੀ! ਆਪ ਜੀ ਦੇ ਪੱਤਰ/ ਪੱਤਰਾਂ ਦੇ ਸੰਬੰਧ ਵਿੱਚ
ਕੁਝਕੁ ਸਪੱਸ਼ਟੀਕਰਣ ਦੇਣੇ ਚਾਹੁੰਦਾ ਹਾਂ। ਤੁਸੀਂ ਆਪਣੇ 12-09-10 ਦੇ ਪੱਤਰ ਵਿੱਚ ਆਵਾਗਉਣ ਬਾਰੇ
ਆਪਣੇ ਵਿਚਾਰ ਲਿਖੇ ਹਨ। ਇਸ ਨਾਲ ਮੇਰੇ ਕਾਫ਼ੀ ਭੁਲੇਖੇ ਦੂਰ ਹੋ ਗਏ ਹਨ। ਤੁਸੀਂ ਆਵਾਗਉਣ ਨੂੰ ਮੰਨਦੇ
ਹੋ’ ਇਹ ਗੱਲ ਤੁਸੀਂ ਅੱਗੇ ਵੀ ਕਈ ਵਾਰੀਂ ਲਿਖ ਚੁੱਕੇ ਹੋ, ਪਰ ਫੇਰ ਵੀ ਮੈਂ ਆਪ ਜੀ ਨੂੰ ਮੁੜ ਮੁੜ
ਇਹੀ ਸਵਾਲ ਕਿਉਂ ਕੀਤਾ ਅਤੇ ਆਪ ਜੀ ਦੇ ਵਿਚਾਰਾਂ ਤੇ ਸ਼ੱਕ ਕਿਉਂ ਕੀਤੀ, ਇਸ ਬਾਰੇ ਕੁਝਕੁ
ਸਪੱਸ਼ਟੀਕਰਣ ਦੇਣੇ ਚਾਹੁੰਦਾ ਹਾਂ।
ਜਿਸ ਤਰ੍ਹਾਂ ਕਿ ਆਪਾਂ ਸਭ ਨੂੰ ਪਤਾ ਹੀ ਹੈ ਕਿ ਗੁਰਬਾਣੀ ਇੱਕ ਹੈ, ਇਸ ਲਈ ਕੁਦਰਤੀ ਗੱਲ ਹੈ ਕਿ ਇਸ
ਦੀ ਫਲੌਸਫ਼ੀ ਵੀ ਇੱਕ ਹੀ ਹੋਣੀ ਚਾਹੀਦੀ ਹੈ। ਪਰ ਇਸ ਦੇ ਬਾਵਜੂਦ ਕੋਈ ਵਿਦਵਾਨ ਕਹਿੰਦਾ ਹੈ ਕਿ
ਗੁਰਮਤਿ ਅਨੁਸਾਰ ਆਵਾਗਉਣ ਹੁੰਦਾ ਹੈ ਅਤੇ ਕੋਈ ਕਹਿੰਦਾ ਹੈ ਕਿ ਨਹੀਂ ਹੁੰਦਾ। ਇਹ ਫ਼ਰਕ ਅਤੇ ਭੁਲੇਖੇ
ਕਿਉਂ ਹਨ? ਅੱਜ-ਕਲ੍ਹ ਗੁਰਬਾਣੀ ਅਰਥਾਂ ਅਤੇ ਵਿਆਖਿਆ ਨੂੰ ਲੈ ਕੇ ਕਈ ਵਿਦਵਾਨ ਆਪਣੇ ਹੀ ਅਰਥ ਘੜਕੇ
ਪੇਸ਼ ਕਰ ਰਹੇ ਹਨ ਅਤੇ ਵੱਖਰੀ ਹੀ ਫ਼ਲੌਸਫ਼ੀ ਪ੍ਰਚਾਰ ਰਹੇ ਹਰ। ਗੁਰਬਾਣੀ ਸਾਫ਼ ਲਫ਼ਜ਼ਾਂ ਵਿੱਚ ਕਹਿੰਦੀ
ਹੈ ਕਿ ‘ਮਨਮੁਖਾ ਨੋ ਫਿਰ ਜਨਮ ਹੈ’, ਪਰ ਅੱਜ-ਕਲ੍ਹ ਦੇ ਪ੍ਰਚਾਰਕ ਇਹ ਸਮਝਾ ਰਹੇ ਹਨ ਕਿ ਗੁਰਮਤਿ
ਆਵਾਗਉਣ ਨੂੰ ਨਹੀਂ ਮੰਨਦੀ। ਇਹ ਪ੍ਰਚਾਰਕ ਆਵਾਗਉਣ ਅਤੇ ਆਵਾਗਉਣ ਨਾਲ ਸੰਬੰਧਤ ਸਾਰੇ ਲਫ਼ਜ਼ਾਂ ਦੇ ਅਰਥ
ਹੀ ਬਦਲ ਕੇ ਪੇਸ਼ ਕਰ ਰਹੇ ਹਨ। ਇੱਕ ਉਦਾਹਰਣ ਪੇਸ਼ ਕਰਨੀਂ ਚਾਹੁੰਦਾ ਹਾਂ:
ਟਰੋਂਟੋ (ਕੈਨੇਡਾ) ਟੀ ਵੀ ਤੋਂ ਪ੍ਰਸਾਰਿਤ ਕੀਤੇ ਜਾਂਦੇ ਹਫ਼ਤਾਵਾਰ ‘ਗੁਰਬਾਣੀ’ ਪਰੋਗ੍ਰਾਮ ਵਿੱਚ
30-ਜੁਲਾਈ 2010 ਨੂੰ ਪਰੋਗ੍ਰਾਮ ਦੇ ਪ੍ਰਸਤੁਤ ਕਰਤਾ/ ਇੰਟਰਵਿਊ ਕਰਤਾ ਸੱਜਣ ਜੀ ਨੇਂ ਇੱਕ ਵਿਦਵਾਨ
ਡਾ: …. ਸਿੰਘ ਜੀ ਨੂੰ ਸਵਾਲ ਕੀਤਾ, “ਕੀ ਗੁਰਮਤਿ ਆਵਾਗਉਣ ਨੂੰ ਮੰਨਦੀ ਹੈ?” ਅੱਗੋਂ ਉਨ੍ਹਾਂ
ਵਿਦਵਾਨ ਸੱਜਣ ਜੀ ਨੇ ਸਿੱਧਾ ਹਾਂ ਜਾਂ ਨਾਂਹ ਵਿੱਚ ਜਵਾਬ ਦੇਣ ਦੀ ਬਜਾਇ ਪਹਿਲਾਂ ਆਪਣੀ ਪੜ੍ਹਾਈ
ਬਾਰੇ ਜਾਣਕਾਰੀ ਦਿੱਤੀ। ਫ਼ੇਰ ਕਈ ਸੈਮੀਨਾਰਾਂ ਵਿੱਚ ਸ਼ਿਰਕਤ ਕਰਨ ਬਾਰੇ ਜਾਣਕਾਰੀ ਦਿੱਤੀ ਅਤੇ ਨਾਲ
ਹੀ ਦੱਸਿਆ ਕਿ ਉਨ੍ਹਾਂ ਨੇਂ ਬਹੁਤ ਸਾਰੇ ਵਿਦਵਾਨਾਂ ਨਾਲ ਵਿਚਾਰ ਵਟਾਂਦਰੇ ਕੀਤੇ ਹਨ, ਇਸ ਆਧਾਰ ਤੇ
ਉਹ ਇਸ ਨਤੀਜੇ ਤੇ ਪਹੁੰਚੇ ਹਨ ਕਿ “ਗੁਰਮਤਿ ਆਵਾਗਉਣ ਨੂੰ ਮੰਨਦੀ ਹੈ” ਪਰ ਸੁਰਗ ਨਰਕ ਨੂੰ ਨਹੀਂ
ਮੰਨਦੀ। ਇਸ ਤੋਂ ਅੱਗੇ ਵਿਚਾਰ ਨੂੰ ਜਾਰੀ ਰੱਖਦਿਆਂ ਹੋਇਆਂ ਉਹ ਵਿਦਵਾਨ ਸੱਜਣ ਜੀ ਕਹਿਣ ਲੱਗੇ ਕਿ
ਇਸੇ ਜਨਮ ਵਿੱਚ ਮਾਨਸਿਕ ਤੌਰ ਤੇ ਇਨਸਾਨ ਜਿਹੜੇ ਵੱਖ ਵੱਖ ਜੂਨਾਂ ਵਾਲੇ ਸੁਭਾਵਾਂ ਵਿੱਚ ਵਿਚਰਦਾ ਹੈ
ਇਹੀ ਆਵਾਗਉਣ ਹੈ। ਇਸ ਤੋਂ ਮਗ਼ਰੋਂ “ਕਈ ਜਨਮ ਭਏ ਕੀਟ ਪਤੰਗਾ” ਸ਼ਬਦ ਦੀ ਉਦਾਹਰਣ ਦਿੰਦਿਆਂ ਹੋਇਆਂ
ਕਹਿਣ ਲੱਗੇ, ਇਸ ਸ਼ਬਦ ਵਿੱਚ ਇਨਸਾਨ ਦੇ ਇਸੇ ਜੀਵਨ ਵਿੱਚ ਉਸ ਦੇ ਵੱਖ ਵੱਖ ਸੁਭਾਵਾਂ ਬਾਰੇ ਜ਼ਿਕਰ
ਕੀਤਾ ਗਿਆ ਹੈ। ਅਤੇ ਇਸ ਤਰ੍ਹਾਂ ਗੁਰਮਤਿ ਅਨੁਸਾਰ ਆਵਾਗਉਣ ਹੁੰਦਾ ਹੈ”।
ਵੀਰ ਜੀ! ਕਿਉਂਕਿ ‘ਆਵਾਗਉਣ’ ਬਾਰੇ ਤੁਹਾਡੇ ਆਪਣੇ ਕੋਈ ਵਿਚਾਰ ਸਿੱਖ ਮਾਰਗ ਤੇ ਪੜ੍ਹਨ ਨੂੰ ਨਹੀਂ
ਮਿਲਦੇ। ਅਤੇ ਨਾ ਹੀ ਤੁਸੀਂ ਆਵਾਗਉਣ ਸੰਬੰਧੀ ਚਲਦੀ ਵਿਚਾਰ ਚਰਚਾ ਵਿੱਚ ਕਦੇ ਆਪਣੇ ਵਿਚਾਰ ਦਿੱਤੇ
ਹਨ। ਤੁਸੀਂ ਇਹ ਜਰੂਰ ਕਹਿੰਦੇ ਹੋ ਕਿ ਤੁਸੀਂ ਆਵਾਗਉਣ ਨੂੰ ਮੰਨਦੇ ਹੋ। ਪਰ ਇਸ ਦੇ ਨਾਲ ਹੀ ਤੁਹਾਡੇ
ਵੱਲੋਂ ਕਈ ਐਸੇ ਸਵਾਲ ਵੀ ਕੀਤੇ ਜਾਂਦੇ ਰਹੇ ਹਨ ਜਿਨ੍ਹਾਂ ਨਾਲ ਇਹ ਸ਼ੱਕ ਪੈਂਦਾ ਹੈ ਕਿ ਤੁਸੀਂ
ਉਨ੍ਹਾਂ “ਗੁਰਬਾਣੀ” ਪਰੋਗ੍ਰਾਮ ਵਾਲੇ ਵਿਦਵਾਨ ਸੱਜਣ ਡਾ: …ਸਿੰਘ ਜੀ ਵਾਲੇ ਅਰਥਾਂ ਵਿੱਚ ਹੀ
ਆਵਾਗਉਣ ਨੂੰ ਤਾਂ ਨਹੀਂ ਮੰਨਦੇ? ਮਿਸਾਲ ਦੇ ਤੌਰ ਤੇ ਤੁਸੀਂ ਮੈਨੂੰ ਲਿਖਿਆ ਹੈ: “ਜਿਹੜਾ ਤੁਸੀਂ
(ਜਾਣੀ ਕਿ ਮੈਂ) ਕਰਮ ਸਿਧਾਂਤ ਅਤੇ ਆਵਾਗਉਣ ਬਾਰੇ ਸਾਨੂੰ ਸਾਰਿਆਂ ਨੂੰ ਸਮਝਾ ਰਹੇ ਹੋ…. .”, ਇਸ
ਤਰ੍ਹਾਂ ਦੀਆਂ ਕਈ ਹੋਰ ਗੱਲਾਂ ਤੁਹਾਡੇ ਪੱਤਰਾਂ ਵਿੱਚ ਪੜ੍ਹਨ ਨੂੰ ਮਿਲਦੀਆਂ ਹਨ। ਇਸ ਲਈ ਮੈਨੂੰ ਆਪ
ਜੀ ਤੋਂ ਇਹ ਜਾਨਣ ਦੀ ਜਰੂਰਤ ਮਹਿਸੂਸ ਹੋਈ ਕਿ ਤੁਸੀਂ ਆਵਾਗਉਣ ਨੂੰ ਕਿਸ ਰੂਪ ਵਿੱਚ ਮੰਨਦੇ ਹੋ।
(ਤੁਸੀਂ ਆਵਾਗਉਣ ਨੂੰ ਨਾ ਮੰਨਣ ਵਾਲਿਆਂ ਨੂੰ ਕਦੇ ਕੋਈ ਸਵਾਲ ਨਹੀਂ ਕੀਤੇ)।
ਤੁਸੀਂ ਲਿਖਿਆ ਹੈ:
“ਮੈਂ ਇਹ ਜਰੂਰ ਕਿਹਾ ਹੈ ਕਿ ਤੁਹਾਡੇ ਵਿੱਚ ਕੋਈ ਕਮੀਂ ਹੋਵੇਗੀ। ਤੁਹਾਡੀ ਗੱਲ ਬਾਤ ਤੋਂ ਲੱਗਦਾ ਹੈ
ਤੁਸੀਂ ਆਪਣੇ ਆਪ ਨੂੰ 100% ਸਮਝਦੇ ਸੀ, ਮੇਰੇ ਸਮਝਾਉਣ ਨਾਲ ਤੁਸੀਂ ਆਪਣਾ ਗਰਾਫ਼ ਗਿਰ ਗਿਆ ਮਹਿਸੂਸ
ਕਰਦੇ ਹੋ”।
ਵੀਰ ਜੀ! ਐਸੀ ਗੱਲ ਬਿਲਕੁਲ ਨਹੀਂ ਹੈ। ਪਤਾ ਨਹੀਂ ਤੁਸੀਂ ਮੇਰੀ ਕਿਸ ਗੱਲ ਤੋਂ ਇਹ ਅੰਦਾਜਾ ਲਗਾ
ਲਿਆ ਕਿ ਮੈਂ ਆਪਣੇ ਆਪ ਨੂੰ 100% ਸਮਝਦਾ ਹਾਂ। ਆਪਾਂ ਸਭ ਨੇ ਇੱਥੇ ਇੱਕ ਦੂਜੇ ਤੋਂ ਗੁਰਮਤਿ ਬਾਰੇ
ਜਾਣਕਾਰੀ ਹਾਸਲ ਕਰਨੀ ਹੈ। ਮੇਰੀ ਇਹ ਦਿਲੀ ਇੱਛਾ ਹੈ ਕਿ ਮੈਂ ਕਿਸੇ ਵੀ ਵਿਦਵਾਨ ਦੀ ਸਹੀ ਗੱਲ ਨੂੰ
ਅਪਣਾ ਸਕਾਂ ਅਤੇ ਆਪਣੀਆਂ ਕਮੀਆਂ ਅਤੇ ਗ਼ਲਤੀਆਂ ਨੂੰ ਸਮਝਕੇ ਉਨ੍ਹਾਂਨੂੰ ਤਿਆਗ ਸਕਾਂ। ਪਰ ਇਸ ਵਿੱਚ
ਮੈਂ ਕਿੰਨਾ ਸਫ਼ਲ ਹੋਇਆ ਹਾਂ ਜਾਂ ਅਸਫ਼ਲ ਰਿਹਾ ਹਾਂ ਇਸ ਬਾਰੇ ਤਾਂ ਤੁਸੀਂ ਜਾਂ ਹੋਰ ਪਾਠਕ ਹੀ ਦੱਸ
ਸਕਦੇ ਹਨ। ਤੁਸੀਂ ਮੇਰੇ ਵਿੱਚ ਗੁਰੂ ਨਾਨਕ ਦੇਵ ਜੀ ਦੀ ਫ਼ਲੌਸਫ਼ੀ ਸਮਝਣ ਅਤੇ ਉਸ ਤੇ ਅਮਲ ਕਰਨ ਦੀ
ਕਮੀਂ ਦੱਸੀ ਹੈ ਪਰ ਇਹ ਨਹੀ ਦੱਸਿਆਂ ਕਿ ਕਿਸ ਤਰ੍ਹਾਂ ਕਮੀਂ ਹੈ? ਤਾਂ ਕਿ ਮੈਂ ਉਸ ਕਮੀਂ ਜਾਂ ਗਲਤੀ
ਵਿੱਚ ਸੁਧਾਰ ਲਿਆ ਸਕਾਂ। ਤੁਸੀਂ ਇਹ ਵੀ ਨਹੀਂ ਦੱਸਿਆ ਕਿ ਮੈਨੂੰ ਆਪਣੇ ਵਿਰੋਧੀ ਵਿਚਾਰਾਂ ਵਾਲਿਆਂ
ਦੀ ਕਿਹੜੀ (ਠੀਕ) ਗੱਲ ਮੰਨ ਲੈਣੀ ਚਾਹੀਦੀ ਸੀ? ਤੁਹਾਡਾ ਏਨਾ ਕਹਿਣ ਨਾਲ ਕਿ ਮੇਰੇ ਵਿੱਚ ਗੁਰੂ
ਨਾਨਕ ਦੇਵ ਜੀ ਦੀ ਫ਼ਲੌਸਫ਼ੀ ਸਮਝਣ ਅਤੇ ਉਸ ਤੇ ਅਮਲ ਕਰਨ ਦੀ ਕਮੀਂ ਹੈ, ਇਸ ਤੋਂ ਮੈਨੂੰ ਆਪਣੇ ਵਿੱਚ
ਸੁਧਾਰ ਲਿਆਉਣ ਵਿੱਚ ਕੋਈ ਸੇਧ ਨਹੀਂ ਮਿਲਦੀ।
ਵੀਰ ਜੀ! ਹੁਣ ਅੱਗੇ ਮੈਂ ਜੋ ਲਿਖਣ ਲੱਗਾ ਹਾਂ ਇਸ ਨੂੰ ਕੋਈ ਗਿਲਾ ਜਾਂ ਮਿਹਣਾ ਨਾ ਸਮਝਣਾ ਜੀ।
(ਮੇਰੇ ਵਿਚਾਰ ਅਨੁਸਾਰ) ਆਪ ਜੀ ਨੂੰ ਜੋ ਗ਼ਲਤ-ਫ਼ਹਿਮੀਂ ਹੈ ਉਸ ਵੱਲ ਆਪ ਜੀ ਦਾ ਧਿਆਨ ਜਰੂਰ ਦਿਵਾਉਣਾ
ਚਾਹੁੰਦਾ ਹਾਂ। ਤੁਸੀਂ ਮੇਰੇ ਵਿੱਚ ਇਹ ਕਮੀਂ ਦੱਸੀ ਹੈ ਕਿ ‘ਮੇਰੇ ਵਿੱਚ ਗੁਰਮਤਿ ਸਮਝਣ ਅਤੇ ਉਸ ਤੇ
ਅਮਲ ਕਰਨ ਦੀ ਕਮੀਂ ਹੈ ਇਸ ਲਈ ਮੈਂ ਆਪਣੀ ਸਹੀ ਗੱਲ ਵਿਰੋਧੀ ਵਿਚਾਰਾਂ ਵਾਲਿਆਂ ਨੂੰ ਨਹੀਂ ਮਨਵਾ
ਸਕਿਆ’। ਪਰ ਹੁਣ ਤੁਸੀਂ ਗੁਰਚਰਨ ਸਿੰਘ ਜਿਉਣਵਾਲਾ ਨੂੰ ਸਮਝਾਇਆ ਹੈ (ਇਸ ਦੇ ਨਾਲ ਹੋਰ ਵੀ ਆਵਾਗਉਣ
ਨੂੰ ਨਾ ਮੰਨਣ ਵਾਲਿਆਂ ਨੇਂ ਵੀ ਇਹ ਗੱਲ ਨੋਟ ਕਰ ਲਈ ਹੋਣੀ ਹੈ) ਕਿ “ਗੁਰਮਤਿ ਅਨੁਸਾਰ ਆਵਾਗਉਣ
ਹੁੰਦਾ ਹੈ ਅਤੇ ਮੇਰੇ ਵਿਚਾਰ ਇਸ ਵਿਸ਼ੇ ਤੇ ਗੁਰਮਤਿ ਅਨੁਕੂਲ ਹਨ”। ਹੁਣ ਦੇਖਦੇ ਹਾਂ ਕਿ ਗੁਰਚਰਨ
ਸਿੰਘ ਜਿਉਣਵਾਲਾ ਅਤੇ ਉਨ੍ਹਾਂ ਵਰਗੇ ਵਿਚਾਰਾਂ ਵਾਲੇ ਹੋਰ ਸੱਜਣ ਤੁਹਾਡੀ (/ਆਪਣੀ) ਗੱਲ ਕਿੰਨੀਂਕੁ
ਮੰਨਦੇ ਹਨ। (ਮੇਰੇ ਵਿਚਾਰ ਅਨੁਸਾਰ ਕਿਸੇ ਵਿਰੋਧੀ ਵਿਚਾਰ ਵਾਲੇ ਨੇ ਆਪਣੀ ਇਸ ਗੱਲ ਨੂੰ ਨਹੀਂ
ਮੰਨਣਾ)।
ਵੀਰ ਜੀ! ਇਹ ਪੱਤਰ ਸਿਰਫ਼ ਕੁਝਕੁ ਗੱਲਾਂ ਬਾਰੇ ਸਪੱਸ਼ਟੀਕਰਣ ਵਜੋਂ ਹੈ। ਆਪ ਜੀ ਤੇ ਕੋਈ ਸਵਾਲ ਨਹੀਂ
ਕੀਤੇ ਗਏ ਅਤੇ ਨਾ ਹੀ ਮੈਂ ਇਸ ਮੌਜੂਦਾ ਵਿਚਾਰ ਨੂੰ ਹੋਰ ਅੱਗੇ ਤੋਰਨੀਂ ਚਾਹੁੰਦਾ ਹਾਂ। (ਇਸੇ ਲਈ
ਤੁਹਾਡੇ ਸਾਰੇ ਪੱਤਰ ਦਾ ਜਵਾਬ ਨਹੀਂ ਦਿੱਤਾ ਜਾ ਰਿਹਾ)। ਹਾਂ ਜਿਹੜਾ ਤੁਸੀਂ ਲਿਖਿਆ ਹੈ ਕਿ ਮੇਰੇ
ਵਿੱਚ ਗੁਰੂ ਨਾਨਕ ਦੇਵ ਜੀ ਦੀ ਫ਼ਲੌਸਫ਼ੀ ਸਮਝਣ ਅਤੇ ਅਮਲ ਕਰਨ ਵਿੱਚ ਕਮੀਂ ਹੈ” ਮਿਹਰਬਾਨੀ ਕਰਕੇ ਉਸ
ਕਮੀਂ ਜਾਂ ਕਮੀਆਂ ਨੂੰ ਵਿਸਥਾਰ ਨਾਲ ਸਮਝਾ ਦੇਵੋ ਤਾਂ ਬੜੀ ਮਿਹਰਬਾਨੀ ਹੋਵੇਗੀ। ਤਾਂ ਕਿ ਮੈਂ
ਆਪਣੀਆਂ ਕਮੀਆਂ ਵਿੱਚ ਸੁਧਾਰ ਲਿਆ ਸਕਾਂ। ਮੇਰੇ ਇਸ ਤੋਂ ਪਿਛਲੇ ਪੱਤਰ ਵਿੱਚ ਕਈ ਗੱਲਾਂ
ਅਣਸੁਖਾਵੀਆਂ ਲਿਖੀਆਂ ਗਈਆਂ ਸਨ (ਜਿਨ੍ਹਾਂ ਦਾ ਕਾਰਣ ਮੈਂ ਉਪਰ ਸਪੱਸ਼ਟ ਕਰ ਦਿੱਤਾ ਹੈ) ਪਰ ਫੇਰ ਵੀ
ਕੁੱਝ ਤਲਖ਼ ਸ਼ਬਦਾਵਲੀ ਵਰਤੇ ਜਾਣ ਲਈ ਮੈਂ ਆਪ ਜੀ ਅਤੇ ਪਾਠਕਾਂ ਪਾਸੋਂ ਮੁਆਫ਼ੀ ਚਾਹੁੰਦਾ ਹਾਂ।
ਇਕ ਸੁਝਾਵ:
ਵੀਰ ਜੀ! ਆਪ ਜੀ ਅੱਗੇ ਬੇਨਤੀ ਹੈ ਕਿ ਚੱਲਦੀ ਵਿਚਾਰ ਚਰਚਾ ਦੇ ਦੌਰਾਨ ਹੀ ਆਪਣੇ ਵਿਚਾਰ ਦੇਣ
ਦੀ ਕੋਸ਼ਿਸ਼ ਕਰਿਆ ਕਰੋ ਜੀ। ਧੰਨਵਾਦ।
ਹਰਦੇਵ ਸਿੰਘ (ਜੰਮੂ) ਜੀ!
ਆਪ ਜੀ ਦਾ ਲੇਖ ਪੜ੍ਹਿਆ। ਬ੍ਰਹਮੰਡ ਰਚਨਾ ਅਤੇ ਸਟੀਫਨ ਹਾਕਿਨ ਬਾਰੇ ਆਪ ਜੀ ਨੇਂ ਜੋ
ਵਿਚਾਰ ਦਿੱਤੇ ਹਨ ਬਹੁਤ ਹੀ ਵਧੀਆ ਹਨ। ਅਸਲ ਵਿੱਚ ਮੈਂ ਵੀ ਇਸ ਵਿਸ਼ੇ ਤੇ ਆਪਣੇ ਵਿਚਾਰ ਦੇਣੇ
ਚਾਹੁੰਦਾ ਸੀ। ਪਰ ਜਿਸ ਖੁਬੀ ਨਾਲ ਅਤੇ ਡੁੰਘਾਈ ਵਿੱਚ ਆਪ ਜੀ ਨੇ ਵਿਚਾਰ ਦਿੱਤੇ ਹਨ ਉਸ ਤਰ੍ਹਾਂ ਦੀ
ਖੂਬੀ ਅਤੇ ਸਮਝ ਮੇਰੇ ਵਿੱਚ ਨਹੀਂ ਹੈ। ਇੱਕ ਤਰ੍ਹਾਂ ਨਾਲ ਮੇਰੇ ਹੀ ਵਿਚਾਰਾਂ ਨੂੰ ਤੁਸੀਂ ਹੋਰ ਵੀ
ਵਿਸਥਾਰ ਵਿੱਚ ਬਿਆਨ ਕੀਤਾ ਹੈ।
ਆਪ ਜੀ ਦੇ ਵਿਚਾਰਾਂ ਨਾਲ ਬਿੱਗ-ਬੈਂਗ ਬਾਰੇ ਮੈਂ ਆਪਣੇ ਥੋੜ੍ਹੇ ਜਿਹੇ ਵਿਚਾਰ ਹੋਰ ਜੋੜਨੇ ਚਾਹੁੰਦਾ
ਹਾਂ। (ਨੋਟ: ਡਾਰਕ ਅਨਰਜੀ ਬਾਰੇ ਖੋਜਾਂ ਹੋ ਰਹੀਆਂ ਹਨ, ਜਿਸ ਨਾਲ ਬਿੱਗ-ਬੈਂਗ ਦੀ ਮੌਜੂਦਾ ਥਿਉਰੀ
ਵਿੱਚ ਬਦਲਾਵ ਆ ਸਕਦਾ ਹੈ)। ਬਿੱਗ-ਬੈਂਗ ਦੀ ਮੌਜੂਦਾ ਥਿਉਰੀ ਅਨੁਸਾਰ ‘ਬ੍ਰਹਮੰਡ ਦਾ ਸਾਰੇ ਦਾ ਸਾਰਾ
ਪਦਾਰਥ ਆਪਣੀ ਹੀ ਗਰੈਵਟੀ ਨਾਲ ਇੱਕ ਥਾਂ ਇੱਕਠਾ ਹੋ ਕੇ ਏਨਾਂ ਸੰਘਣਾ ਹੋ ਜਾਂਦਾ ਹੈ ਕਿ ਇਸ ਦੇ ਹਰ
ਇੱਕ ਕਿਊਬਿਕ ਸੈਂਟੀ ਮੀਟਰ ਪਦਾਰਥ ਦਾ ਵਜਨ ਤਕਰੀਬ 80 ਟਨ ਹੋ ਜਾਂਦਾ ਹੈ ਅਤੇ ਇਸ ਤਰ੍ਹਾਂ ਬਹੁਤ
ਭਾਰੀ ਵਿਸਫੋਟ (ਬਿੱਗ-ਬੈਂਗ) ਹੋ ਕੇ ਬ੍ਰਹਮੰਡ ਹੋਂਦ ਵਿੱਚ ਆ ਜਾਂਦਾ ਹੈ ਅਤੇ ਵਿਸਫ਼ੋਟ ਦੇ ਮੋਸ਼ਨ
ਨਾਲ ਇਹ ਫ਼ੈਲਣਾ ਸ਼ੁਰੂ ਹੋ ਜਾਂਦਾ ਹੈ। ਪਦਾਰਥ ਦੀ ਆਪਣੀ ਗਰੈਵਟੀ ਕਾਰਣ ਹੌਲੀ ਹੌਲੀ ਇਸ ਦਾ ਮੋਸ਼ਨ
ਘਟਦੇ ਘਟਦੇ ਇੱਕ ਦਿਨ (ਕਈ ਕਰੋੜਾਂ ਸਾਲਾਂ ਬਾਅਦ) ਫੈਲਣਾ ਬੰਦ ਹੋ ਕੇ ਫੇਰ ਤੋਂ ਸੁੰਗੜਨਾ ਸ਼ੁਰੂ ਹੋ
ਜਾਂਦਾ ਹੈ ਅਤੇ ਫੇਰ ਤੋਂ ਇੱਕ ਦਿਨ ਬਿੱਗ-ਬੈਂਗ ਦੀ ਸਥਿਤੀ ਤੱਕ ਪਹੁੰਚ ਜਾਂਦਾ ਹੈ ਅਤੇ ਫੇਰ ਤੋਂ
ਇਹ ਕਿਰਿਆ ਹੁੰਦੀ ਰਹਿੰਦੀ ਹੈ।
ਸੋ ਬ੍ਰਹਮੰਡ ਰਚਨਾ ਤੋਂ ਪਹਿਲਾਂ ਬ੍ਰਹਮੰਡ ਦਾ ਸਾਰੇ ਦਾ ਸਾਰਾ ਪਦਾਰਥ ਅਤੇ ਇਸ ਦੀ ਗਰੈਵਟੀ ਆਦਿ
ਵਾਲੇ ਸਾਰੇ ਗੁਣ ਪਹਿਲਾਂ ਤੋਂ ਮੌਜੂਦ ਹੁੰਦੇ ਹਨ। ਪਰ ਵਿਗਿਆਨ ਅਨੁਸਾਰ ਆਪਣੇ ਆਪ ਤੋਂ ਕੋਈ ਪਦਾਰਥ
ਹੋਂਦ ਵਿੱਚ ਨਹੀਂ ਆ ਸਕਦਾ। ਵਿਗਿਆਨੀਆਂ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਕਿ ਬਿੱਗ-ਬੈਂਗ ਤੋਂ
ਪਹਿਲਾਂ ਬ੍ਰਹਮੰਡ ਦਾ ਸਾਰੇ ਦਾ ਸਾਰਾ ਪਦਾਰਥ ਆਪਣੇ ਆਪ ਕਿਸ ਤਰ੍ਹਾਂ ਹੋਂਦ ਵਿੱਚ ਆ ਗਿਆ?
ਲੇਕਿਨ ਗੁਰਮਤਿ ਅਨੁਸਾਰ ਸਿਰਫ਼ ਪਰਮਾਤਮਾ ਹੀ ਸਦਾ ਤੋਂ ਹੋਂਦ ਵਿੱਚ ਸੀ ਅਤੇ ਹਮੇਸ਼ਾਂ ਹੋਂਦ ਵਿੱਚ
ਰਹਿੰਦਾ ਹੈ। ਪਰਮਾਤਮਾ ਸਭ ਕੁੱਝ ਕਰਨ ਦੇ ਸਮਰੱਥ ਹੈ। ਉਸ ਨੇ ਆਪਣੇ ਆਪ ਤੋਂ ਬ੍ਰਹਮੰਡ ਰਚਨਾ ਕੀਤੀ।
ਦੂਸਰੀ ਗੱਲ ਕਿ ਇਨਸਾਨ ਅਤੇ ਹੋਰ ਜੀਵਾਂ ਵਿੱਚ ਸੋਝੀ ਦਾ ਹੋਣਾ, ਜੀਵਾਂ ਦੇ ਸਰੀਰਾਂ ਦੀ ਅੰਦਰਲੀ
ਅਤੇ ਬਾਹਰਲੀ ਬਣਤਰ, ਕੋਈ ਇੱਤਫ਼ਾਕ ਦੀ ਗੱਲ ਨਹੀਂ ਬਾਕਾਇਦਾ ਤੌਰ ਤੇ ਕਿਸੇ ਸੂਝਵਾਨ ਡਿਜ਼ਾਇਨਰ ਦਾ
ਕੰਮ ਨਜ਼ਰ ਆਉਂਦਾ ਹੈ। ਉਸੇ ‘ਡਿਜ਼ਾਇਨਰ’ ਨੂੰ ਗੁਰਮਤਿ ਵਿੱਚ ‘ਪਰਮਾਤਮਾ’ ਕਿਹਾ ਗਿਆ ਹੈ। ਕੈਮੀਕਲ,
ਫਿਜੀਕਲ ਜਾਂ ਬਾਇਓਲੌਜੀਕਲ ਕਿਰਿਆਵਾਂ ਦੁਆਰਾ ਸੰਸਾਰ ਤੇ ਸਭ ਕੁੱਝ ਵਾਪਰ ਤਾਂ ਸਕਦਾ ਹੈ ਪਰ ਸਭ
ਕਾਸੇ ਦੀ ਪਰਫੈਕਟ ਡਿਜ਼ਾਇਨਿੰਗ ਨਹੀਂ ਹੋ ਸਕਦੀ। ਕੁਦਰਤੀ ਤਰੀਕੇ ਨਾਲ ਜੋ ਸਭ ਕੁੱਝ ਵਾਪਰ ਰਿਹਾ ਹੈ
ਉਹ ‘ਕੁਦਰਤ’ ਵੀ ਆਪਣੇ ਆਪ ਹੋਂਦ ਵਿੱਚ ਨਹੀਂ ਆ ਸਕਦੀ, ਉਹ ਵੀ ਪਰਮਾਤਮਾ ਨੇ ਹੀ ਰਚੀ ਹੈ। ਧੰਨਵਾਦ।
ਜਸਬੀਰ ਸਿੰਘ (ਕੈਲਗਰੀ)
(19/09/10)
ਅਮਰ ਜੀਤ ਸਿੰਘ ਚੰਦੀ
ੴ
ਸਤਿ ਗੁਰ ਪ੍ਰਸਾਦਿ
ਇੱਕ ਦਿਨ ਵਿਚ, ਇਕੋ ਤੁਕ, ਦੋ ਵਾਰੀ
ਪਿਛਲੇ ਕੁੱਝ ਸਮੇ ਤੋਂ ਸ੍ਰ. ਗੁਰ ਇਕਬਾਲ ਸਿੰਘ ਵਲੋਂ ਸਿੱਖਾਂ ਨੂੰ (ਖਾਸ ਕਰ ਕੇ ਸਿੱਖ ਬੱਚਿਆਂ
ਨੂੰ) ਗੁਰਬਾਣੀ ਨਾਲ ਜੋੜਨ (ਗੁਰਬਾਣੀ ਵਿਚਾਰ ਨਾਲੋਂ ਤੋੜਨ) ਦੇ ਕਾਫੀ ਉਪਰਾਲੇ ਹੋ ਰਹੇ ਹਨ।
ਉਨ੍ਹਾਂ ਵਿਚੋਂ ਹੀ ਇੱਕ ਉਪਰਾਲਾ, ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲਿਆਂ ਦਾ ਵੀ ਹੈ। ਜਿਸ ਵਿੱਚ
ਕੁੱਝ ਬੱਚਿਆਂ ਨੂੰ ਗੁਰਬਾਣੀ ਕੰਠ ਹੋਣ ਦਾ ਪਰਚਾਰ ਕਰਦਿਆਂ, ਟੀ. ਵੀ. ਤੇ ਕੁੱਝ ਬੱਚੇ ਵਿਖਾਏ
ਜਾਂਦੇ ਹਨ, ਜਿਨ੍ਹਾਂ ਵਿਚੋਂ ਇੱਕ ਬੱਚੀ ਨੂੰ ੬੩ ਬਾਣੀਆਂ, ਕੰਠ ਹੋਣ ਦੀ ਗੱਲ ਵੀ ਕਹੀ ਜਾਂਦੀ ਹੈ।
੬੩ ਬਾਣੀਆਂ ਪੂਰੀਆਂ ਕੰਠ ਹੋਣੀਆਂ ਤਾਂ ਦੂਰ, ਜੇ ਉਸ ਬੱਚੀ ਨੂੰ, ਗੁਰੂ ਗ੍ਰੰਥ ਸਾਹਿਬ ਵਿਚੋਂ ੬੩
ਬਾਣੀਆਂ ਦੇ ਨਾਮ, ਸਹੀ ਰੂਪ ਵਿੱਚ ਯਾਦ ਹੋਣ ਤਾਂ ਮੈਂ ਉਸ ਬੱਚੀ ਨੂੰ ਬਹੁਤ ਭਾਗਾਂ ਵਾਲੀ ਸਮਝਾਂਗਾ।
ਇਸ ਲਹਿਰ ਨੂੰ ਹਲੂਣਾ ਦੇਣ ਲਈ ਕੀਤੇ ਜਾਂਦੇ ਪਰਚਾਰ ਵਿਚ, ਕਈ ਸੰਤ-ਮਹਾਂਪੁਰਖਾਂ ਦੇ ਨਾਮ ਲਏ ਜਾਂਦੇ
ਹਨ, ਜਿਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੂੰ ਪੂਰਾ ਗੁਰੂ ਗ੍ਰੰਥ ਸਾਹਿਬ, ਜ਼ਬਾਨੀ ਯਾਦ
ਸੀ। ਕਈ ਵਾਰੀ ਸੋਚਦਾ ਹਾਂ ਕਿ, ਇਸ ਗੁਰਬਾਣੀ ਕੰਠ ਕਰਨ ਦਾ ਕੋਈ ਆਤਮਕ ਲਾਭ ਵੀ ਹੋ ਸਕਦਾ ਹੈ? ਜਦ
ਕਿ ਗੁਰੂ ਗ੍ਰੰਥ ਸਾਹਿਬ ਹੀ ਸਮਝਾਉਂਦੇ ਹਨ ਕਿ ਗੁਰਬਾਣੀ ਨੂੰ ਪੜ੍ਹਨ, ਉਸ ਨੂੰ ਸੁਣਨ (ਸਮਝਣ) ਦਾ
ਵੀ ਤਦ ਤਕ ਕੋਈ ਲਾਭ ਸੰਭਵ ਨਹੀਂ ਹੈ, ਜਦ ਤਕ ਸਿੱਖ, ਸ਼ਬਦ ਗੁਰੂ ਦੀ ਆਗਿਆ ਨੂੰ ਸੱਚ, ਅਟੱਲ ਕਰ ਕੇ
ਨਾ ਮੰਨਣ, ਉਸ ਅਨੁਸਾਰ ਜੀਵਨ ਨਾ ਢਾਲਣ। ਆਗਿਆ ਮੰਨੇ ਬਗੈਰ ਖਾਲੀ ਗਾਉਣਾ (ਭਾਵੇਂ ਉਹ ਸਹੀ ਰੂਪ
ਵਿੱਚ ਹੀ ਹੋਵੇ) ਤਾਂ ਇੱਕ ਪਾਸੇ ਰਿਹਾ, ਉਸ ਨੂੰ ਸਮਝਣ ਦਾ ਵੀ ਕੋਈ ਲਾਭ ਨਹੀਂ ਹੈ, ਗੁਰਬਾਣੀ
ਫੁਰਮਾਨ ਹੈ,
ਸੇਵਕ ਸਿਖ ਪੂਜਣ ਸਭਿ ਆਵਹਿ ਸਭਿ ਗਾਵਹਿ ਹਰਿ ਹਰਿ ਊਤਮ ਬਾਨੀ॥
ਗਾਵਿਆ ਸੁਣਿਆ ਤਿਨ ਕਾ ਹਰਿ ਥਾਇ ਪਾਵੈ ਜਿਨ ਸਤਿਗੁਰ ਕੀ ਆਗਿਆ ਸਤਿ ਸਤਿ ਕਰਿ ਮਾਨੀ॥ ੧॥ (੬੬੯)
ਫਿਰ ਇਹ ਮੂੰਹ ਜ਼ਬਾਨੀ ਤੋਤਾ ਰਟਨ (ਉਹ ਵੀ ਕਈ ਗਲਤੀਆਂ ਨਾਲ ਭਰਪੂਰ) ਦਾ, ਕੀ ਕੋਈ ਲਾਭ ਸੰਭਵ ਹੈ?
ਯਕੀਨਨ ਪਿਛਲੇ ਤਿੰਨ ਸੌ ਸਾਲ ਤੋਂ ਸਿੱਖਾਂ ਦੀ ਮਾਨਸਿਕਤਾ ਵਿੱਚ ਭਰੇ ਦੁਸ਼ ਪਰਚਾਰ ਆਸਰੇ, ਸਿੱਖਾਂ
ਦੀ ਬਹੁ ਗਿਣਤੀ, ਜ਼ਰੂਰ ਉਨ੍ਹਾਂ ਨਾਲ ਸਹਿਮਤ ਹੋਵੇਗੀ ਕਿ ਇਸ ਤੋਤਾ ਰਟਨ ਦਾ ਪੂਰਾ ਪੂਰਾ ਲਾਭ ਹੈ,
ਇਸ ਆਸਰੇ ਸਵਰਗ ਵਿਚ, ਟਿਕਟਾਂ ਵੀ ਬੁੱਕ ਹੋ ਸਕਦੀਆਂ ਹਨ। ਹੋਰ ਤਾਂ ਹੋਰ, ਜਿਸ ਬੰਦੇ ਨੇ ਸੰਤਾਂ
ਨਾਲ, ਕੁੱਝ ਪਲ ਵੀ ਗਿਆਨ ਚਰਚਾ, ਜਾਂ ਅਗਿਆਨ ਚਰਚਾ ਕੀਤੀ ਹੋਵੇ, ਹੇਮ ਕੁੰਟ ਵਰਗੇ ਤੀਰਥ ਤੇ ਇਸ਼ਨਾਨ
ਕੀਤਾ ਹਵੇ, ਉਸ ਨੂੰ ਵੀ ਕੁੱਝ ਚਿਰ ਲਈ ਸਵਰਗ ਵਿੱਚ ਥਾਂ ਮਿਲਦੀ ਹੀ ਹੈ। ਉਸ ਮਗਰੋਂ ਦਾ ਕੰਮ, ਸੰਤ,
ਮਹਾਂਪੁਰਖ, ਬ੍ਰਹਮ ਗਿਆਨੀ ਸਮਝਾ ਦਿੰਦੇ ਹਨ ਕਿ ਕਿਵੇਂ ਥੋੜ੍ਹੀ ਜਿਹੀ ਹੇਰਾ ਫੇਰੀ, ਥੋੜ੍ਹੀ ਜਿਹੀ
ਚਲਾਕੀ ਆਸਰੇ ਬੰਦਾ ਹਮੇਸ਼ਾ ਲਈ ਸਵਰਗ ਵਿੱਚ ਟਿਕਿਆ ਰਹਿ ਸਕਦਾ ਹੈ। ਇਸ ਦੀ ਪ੍ਰੋੜ੍ਹਤਾ ਸਰੂਪ
ਗੁਰਦਵਾਰਿਆਂ ਵਿਚੋਂ ਇੱਕ ਸਾਖੀ ਅਕਸਰ ਸੁਣਾਈ ਜਾਂਦੀ ਹੈ। ਸਾਖੀ ਇਵੇਂ ਹੈ,
ਇੱਕ ਸੰਤ, ਬ੍ਰਹਮ ਗਿਆਨੀ, ਮਹਾਂਪੁਰਖ ਨੇ ਕਿਸੇ ਦੂਸਰੇ ਪਿੰਡ ਜਾਣਾ ਸੀ, (ਉਸ ਜ਼ਮਾਨੇ ਵਿੱਚ ਅੱਜ ਕਲ
ਵਾਙ ਕਾਰਾਂ, ਸੜਕਾਂ ਨਹੀਂ ਬਣੀਆਂ ਸਨ, ਨਾ ਹੀ ਆਮ ਆਦਮੀ ਕਿਰਤ ਵਲੋਂ ਭਗੌੜਾ ਹੋਇਆ ਸੀ, ਸੋ ਨਾ ਹੀ
ਉਸ ਕੋਲ ਆਪਣੀ ਕੋਈ ਚਮਚਮਾਂਦੀ ਸਵਾਰੀ ਸੀ, ਅਤੇ ਨਾ ਹੀ ਸਮਾਨ ਚੁੱਕਣ ਲਈ ਕੋਈ ਵੇਹਲੜ ਚੇਲਾ ਹੀ ਸੀ)
ਉਸ ਨੇ ਆਪਣਾ ਸਮਾਨ ਚੁਕ ਕੇ ਲਿਜਾਣ ਲਈ, ਕੁੱਝ ਪੈਸਿਆਂ ਵਿਚ, ਇੱਕ ਮਜ਼ਦੂਰ ਕਰ ਲਿਆ। ਰਸਤੇ ਵਿੱਚ
ਸੰਤ ਜੀ ਨੇ ਮਜ਼ਦੂਰ ਤੋਂ ਪੁਛਿਆ “ਕੀ ਤੂੰ ਕਦੀ ਸਤਸੰਗ ਕੀਤਾ ਹੈ “ਮਜ਼ਦੂਰ ਦੇ ਮਨ੍ਹਾ ਕਰਨ ਤੇ, ਸੰਤ
ਜੀ ਨੇ ਮਜ਼ਦੂਰ ਨੂੰ ਕੁੱਝ ਮਿਥਿਹਾਸਿਕ ਕਹਾਣੀਆਂ ਸੁਣਾਈਆਂ। ਪਿੰਡ ਨੇੜੇ ਆਉਂਦਾ ਵੇਖ ਕੇ ਸੰਤ ਜੀ ਨੇ
ਕਿਹਾ “ਲੈ ਅੱਜ ਤੂੰ ਸੰਤਾਂ ਨਾਲ ਗਿਆਨ ਗੋਸ਼ਟ ਕੀਤੀ ਹੈ, ਇਸ ਦੇ ਫਲ ਸਰੂਪ ਤੈਨੂੰ ਮਰਨ ਪਿਛੋਂ ਕੁੱਝ
ਦਿਨ ਲਈ ਸਵਰਗ ਵਿੱਚ ਭੇਜਿਆ ਜਾਵੇਗਾ, ਤੈਨੂੰ ਯਮਰਾਜ ਦੇ ਦੂਤ ਪੁਛਣਗੇ ਕਿ ਤੂੰ ਪਹਿਲਾਂ ਸਵਰਗ ਵਿੱਚ
ਜਾਣਾ ਹੈ ਜਾਂ ਨਰਕ ਵਿਚ? ਤਾਂ ਤੁੰ ਪਹਿਲਾਂ ਸਵਰਗ ਵਿੱਚ ਜਾਣ ਦੀ ਗੱਲ ਕਰੀਂ। ਦੂਤ ਤੈਨੂੰ ਸਵਰਗ ਦੇ
ਬੂਹੇ ਅੱਗੇ ਲੈ ਜਾਣਗੇ, ਤੁੰ ਸਵਰਗ ਦੇ ਅੰਦਰ ਚਲੇ ਜਾਵੀਂ। ਸਮਾ ਖਤਮ ਹੋ ਜਾਣ ਮਗਰੋਂ ਦੂਤ ਤੈਨੂੰ
ਬਾਹਰ ਆਉਣ ਲਈ ਕਹਿਣਗੇ, ਪਰ ਤੂੰ ਬਾਹਰ ਨਾ ਆਈਂ। ਦੂਤ ਸਵਰਗ ਦੇ ਅੰਦਰ ਨਹੀਂ ਜਾ ਸਕਦੇ, ਇਸ ਲਈ ਜਦ
ਤਕ ਤੂੰ ਆਪ ਬਾਹਰ ਨਹੀਂ ਨਿਕਲੇਂਗਾ ਤਦ ਤਕ ਤੂੰ ਸਵਰਗ ਵਿੱਚ ਟਿਕਿਆ ਰਹੇਂਗਾ।
ਏਨੇ ਨੂੰ ਉਹ ਥਾਂ ਆ ਗਿਆ ਜਿੱਥੇ ਸੰਤ ਜੀ ਨੇ ਜਾਣਾ ਸੀ। ਉਨ੍ਹਾਂ ਨੇ ਮਜ਼ਦੂਰ ਨੂੰ ਪੈਸੇ ਦੇਣ ਦੀ
ਕੋਸ਼ਿਸ਼ ਕੀਤੀ, ਪਰ ਜਿਸ ਬੰਦੇ ਨੂੰ ਹਮੇਸ਼ਾ ਲਈ ਸਵਰਗ ਮਿਲ ਗਿਆ ਹੋਵੇ, ਉਹ ਸਵਰਗ ਦੇਣ ਵਾਲੇ ਤੋਂ
ਪੈਸੇ ਕਿਵੇਂ ਲੈ ਸਕਦਾ ਹੈ?
(ਜੇ ਕੋਈ ਵਿਚਾਰ ਵਾਨ ਬੰਦਾ ਹੋਵੇ, ਉਸ ਨੂੰ ਇਸ ਸਾਖੀ ਵਿਚੋਂ, (ਜੋ ਇਹ ਲੋਕ ਅਕਸਰ ਹੀ ਗੁਰਦਵਾਰਿਆਂ
ਵਿਚੋਂ ਸੁਣਾਉਂਦੇ ਹਨ) ਸੰਤ, ਬ੍ਰਹਮਗਿਆਨੀ, ਮਹਾਂ ਪੁਰਖਾਂ ਦੇ ਜੀਵਨ ਅਤੇ ਵਿਚਾਰਾਂ ਦੇ ਸਭ ਪੱਖਾਂ
ਦੇ ਪਰਤੱਖ ਦਰਸ਼ਨ ਹੋ ਜਾਂਦੇ ਹਨ। ਪਰ ਇਨ੍ਹਾਂ ਬ੍ਰਹਮ ਗਿਆਨੀਆਂ ਨੂੰ ਪੂਰਨ ਗਿਆਨ ਹੁੰਦਾ ਹੈ ਕਿ,
ਇਨ੍ਹਾਂ ਲੋਕਾਂ ਨੂੰ ਅਸੀਂ ਵਿਚਾਰ ਨਾਲੋਂ ਤੋੜ ਕੇ, ਅੰਨ੍ਹੀ ਸ਼ਰਧਾ ਨਾਲ ਜੋੜ ਲਿਆ ਹੋਇਆ ਹੈ, ਤਾਂ
ਹੀ ਤੇ ਇਹ ਸਿੱਖ, ਗੁਰਬਾਣੀ ਗਿਆਨ ਨੂੰ ਨਕਾਰ ਕੇ, ਸਾਡੀਆਂ ਭਗਤ ਧੰਨਾ ਜੀ ਦੀ ਪੱਥਰ ਵਿਚੋਂ ਰੱਬ
ਲੱਭਣ ਦੀ ਕਹਾਣੀ, ਪੰਜਵੇਂ ਨਾਨਕ ਜੀ ਵਲੋਂ ਮਾਤਾ ਗੰਗਾ ਜੀ ਨੂੰ, ਬਾਬਾ ਬੁੱਢਾ ਜੀ ਕੋਲ ਪੁਤਰ ਦਾ
ਵਰ ਮੰਗਣ ਲਈ ਘੱਲਣ ਦੀ ਕਹਾਣੀ, ਰਜਨੀ ਆਦਿ ਵਰਗੀਆਂ ਕਹਾਣੀਆਂ ਨੂੰ ਸਰਲਤਾ ਨਾਲ ਹਜ਼ਮ ਕਰੀ ਜਾ ਰਹੇ
ਹਨ)
ਹੁਣ ਗੱਲ ਹੈ ਜ਼ਬਾਨੀ ਕੰਠ ਕੀਤੀਆਂ ਬਾਣੀਆਂ ਵਿੱਚ ਗਲਤੀਆਂ ਦੀ ਸੰਭਾਵਨਾ ਦੀ। ਜਿਸ ਬਾਰੇ ਇਹ ਲੋਕ ਹੀ
ਇੱਕ ਸਾਖੀ ਸੁਣਾਉਂਦੇ ਹਨ ਕਿ ਇੱਕ ਵਾਰ, ਇੱਕ ਸਿੱਖ ਪਾਠ ਕਰ ਰਿਹਾ ਸੀ, ਤਾਂ ਉਸ ਨੇ, “ਕਰਤੇ ਕੀ
ਮਿਤਿ ਕਰਤਾ ਜਾਣੈ ਕੈ ਜਾਣੈ ਗੁਰੁ ਸੂਰਾ॥” ਦੀ ਥਾਂ “ਕਰਤੇ ਕੀ ਮਿਤਿ ਕਰਤਾ ਜਾਣੈ ਕੇ ਜਾਣੇ ਗੁਰੁ
ਸੂਰਾ॥” (੯੩੦) ਪੜ੍ਹ ਦਿੱਤਾ, ਜਿਸ ਦੇ ਸਿੱਟੇ ਵਜੋਂ ਗੁਰੂ ਸਾਹਿਬ ਨੇ ਉਸ ਦੇ ਕੋੜੇ ਮਰਵਾਏ ਸਨ। ਇਹ
ਸੀ ਦੁਲਾਵਾਂ ਦੀ ਥਾ ਇੱਕ ਲਾਂ ਉਚਾਰਨ ਦੀ ਗਲਤੀ ਦੀ ਸਜ਼ਾ, ਜਿਸ ਨਾਲ ਤੁਕ ਦੇ ਅਰਥ ਹੀ ਬਦਲ ਗਏ ਸਨ।
ਪਰ ਇਸ ਗੱਲ ਨੂੰ ਇਹ ਮਹਾਂਪੁਰਸ਼ ਜ਼ਰੂਰ ਨਕਾਰ ਦੇਣਗੇ ਕਿ ਕੰਠ ਬਾਣੀ ਵਿੱਚ ਅਜਿਹਾ ਸੰਭਵ ਹੀ ਨਹੀਂ
ਹੈ, (ਕਿਉਕਿ ਇਸ ਦਾ ਸਬੂਤ ਨਹੀਂ ਦਿੱਤਾ ਜਾ ਸਕਦਾ) ਅਤੇ ਕਹਿਣਗੇ ਕਿ ਅਜਿਹੀ ਗਲਤੀ ਤੋਂ ਬਚਣ ਲਈ ਹੀ
ਤਾਂ ਅਸੀਂ ਸਿੱਖਾਂ ਨੂੰ ਘਰ ਵਿੱਚ ਅਖੰਡ ਪਾਠ ਜਾਂ ਸਧਾਰਨ ਪਾਠ ਆਪ ਕਰਨ ਤੋਂ ਰੋਕ ਕੇ ਪਾਠੀਆਂ ਤੋਂ
ਅਖੰਡ ਪਾਠ ਕਰਵਾਉਣ ਲਈ ਕਹਿੰਦੇ ਹਾਂ। (ਭਾਵੇਂ ਪਾਠੀ, ਪਾਠ ਕਰਨ ਦੀ ਥਾਂ, ਬੈਠੇ ਗਾਣੇ ਹੀ ਸੁਣਦੇ
ਰਹਣ, ਭਾਵੇਂ ਗਿਆਨੀ ਵੇਦਾਂਤੀ ਪਏ ਆਖਣ ਕਿ ਦਰਬਾਰ ਸਾਹਿਬ ਵਿੱਚ ਪੜ੍ਹੀ ਜਾਂਦੀ ਬਾਣੀ ਵਿੱਚ ਦਰਜਣਾ
ਗਲਤੀਆਂ ਹੁੰਦੀਆਂ ਹਨ) ਪਰ ਕੀ ਉਨ੍ਹਾਂ ਮਹਾਂ ਪੁਰਖਾਂ ਦੀ ਗੱਲ ਕਿਸੇ ਸਬੂਤ ਤੋਂ ਬਗੈਰ ਰੱਦ ਕੀਤੀ
ਜਾ ਸਕਦੀ ਹੈ?
ਯਕੀਨਨ ਨਹੀਂ, ਇਸ ਲਈ ਕੋਈ ਸਬੂਤ ਤਾਂ ਦੇਣਾ ਹੀ ਪਵੇਗਾ। ਪਾਠਕ ਸੱਜਣ ਵੀ ਮੇਰੇ ਤੋਂ ਕਿਸੇ ਸਬੂਤ ਦੀ
ਆਸ ਜ਼ਰੂਰ ਰਖਦੇ ਹੋਣਗੇ।
ਸਬੂਤ ਵੀ ਦੋ ਤਰ੍ਹਾਂ ਦੇ ਹੁੰਦੇ ਹਨ, ੧, ਪਰਤੱਖ ਸਬੂਤ, ੨, ਪਰੋਕਸ਼ ਸਬੂਤ।
ਇਸ ਵਿੱਚ ਪਰਤੱਖ ਸਬੂਤ ਤਾਂ ਹੋ ਹੀ ਨਹੀਂ ਸਕਦਾ, ਪਰੋਕਸ਼ ਸਬੂਤ ਤੋਂ ਹੀ ਕੰਮ ਚਲਾਉਣਾ ਪਵੇਗਾ। ਵੈਸੇ
ਇਸ ਨਾਲ ਕੋਈ ਫਰਕ ਨਹੀਂ ਪੈਂਦਾ, ਅਸਲੀ ਗੱਲ ਬੰਦੇ ਦੀ ਨੀਅਤ ਦੀ ਹੁੰਦੀ ਹੈ। ਨਨਕਾਣਾ ਸਾਹਿਬ ਦੇ
ਸਾਕੇ ਵਿੱਚ ੧੦੦ ਬੰਦੇ ਮਾਰੇ ਜਾਣ ਦਾ, ਸਾਰਾ ਸਾਕਾ ਤਾਂ ਸਾਮ੍ਹਣੇ ਸੀ, ਪਰ ਕੋਈ ਪਰਤੱਖ ਸਬੂਤ ਨਹੀਂ
ਸੀ ਕਿ ਇਹ ਕਾਰਾ ਕਿਸ-ਕਿਸ ਨੇ ਕੀਤਾ ਹੈ? ਪਰ ਅੰਗਰੇਜ਼ਾਂ ਦੀ ਨੀਅਤ ਇੰਸਾਫ ਕਰਨ ਦੀ ਸੀ, ਸੋ ਉਨ੍ਹਾਂ
ਨੇ ਪਰੋਕਸ਼ ਸਬੂਤਾਂ ਦੇ ਆਧਾਰ ਤੇ ੬ ਮੁਲਜ਼ਮਾਂ ਨੂੰ ਫਾਂਸੀ ਦਿੱਤੀ ਸੀ ਅਤੇ ਦਰਜਣਾ ਨੂੰ, ਅਲੱਗ-ਅਲੱਗ
ਸਮੇ ਦੀਆਂ ਕੈਦ ਦੀਆਂ ਸਜ਼ਾਵਾਂ ਦਿੱਤੀਆਂ ਸਨ।
ਦੂਸਰੇ ਪਾਸੇ ੧੯੮੪ ਦੇ ਸਿੱਖ ਕਤਲੇਆਮ ਵਿਚ, ਹਜ਼ਾਰਾਂ ਬੰਦੇ ਮਾਰੇ ਜਾਜ਼ ਦਾ ਕਾਰਾ ਵੀ ਸਾਮ੍ਹਣੇ ਸੀ
ਅਤੇ ਸੈਂਕੜੇ ਪਰਤੱਖ ਸਬੂਤ, ਗਵਾਹ ਵੀ ਸਾਮ੍ਹਣੇ ਸਨ। ਪਰ ਭਾਰਤ ਸਰਕਾਰ ਦੀ ਨੀਅਤ ਠੀਕ ਨਹੀਂ ਸੀ
(ਕਿਉਂਕਿ ਸਾਰੇ ਸਰਕਾਰੀ ਬੰਦੇ, ਕੇਂਦਰੀ ਮੰਤਰੀਆਂ ਤੋ ਲੈ ਕੇ, ਪੁਲਸ ਵਾਲਿਆਂ ਤੱਕ ਇਸ ਵਿੱਚ ਸ਼ਾਮਲ
ਸਨ, ਅਤੇ ਬਾਕੀ ਬੰਦੇ ਵੀ ਉਨ੍ਹਾਂ ਵਲੋਂ ਭੜਕਾਏ ਹੋਏ ਸਨ, ਇਸ ਲਈ ਭਾਰਤ ਸਰਕਾਰ ਦੀ ਨੀਅਤ ਇੰਸਾਫ
ਕਰਨ ਦੀ ਨਹੀਂ ਸੀ। ਨਾਲ ਹੀ ਇਹ ਵੀ ਵਿਚਾਰਨ ਵਾਲੀ ਗੱਲ ਹੈ ਕਿ ਅੰਗਰੇਜ਼ਾਂ ਵੇਲੇ ਸਿੱਖ ਗੁਲਾਮ ਸਨ,
ਪਰ ੧੯੮੪ ਵੇਲੇ ਆਜ਼ਾਦ ਸਨ) ਪਰਤੱਖ ਸਬੂਤਾਂ ਦੇ ਹੁੰਦਿਆਂ ਵੀ ੨੬ ਸਾਲ ਬੀਤ ਜਾਣ ਮਗਰੋਂ ਵੀ, ਆਨੇ
ਬਹਾਨੇ, ਸਰਕਾਰ ਇਹ ਕੋਸ਼ਿਸ਼ ਕਰ ਰਹੀ ਹੈ ਕਿ, ਓਨਾ ਸਮਾ ਲੰਘਾ ਲਿਆ ਜਾਵੇ ਜਿਸ ਵਿੱਚ ਮੁਲਜ਼ਿਮ ਵੀ ਆਪੇ
ਮਰ ਜਾਣ ਅਤੇ ਗਵਾਹ ਵੀ ਮਰ ਜਾਣ। ਸੋ ਇਹ ਨੀਅਤ ਤੇ ਨਿਰਭਰ ਕਰਦਾ ਹੈ ਕਿ ਕਿਸ ਦੀ ਨੀਅਤ ਗਲਤੀ ਮੰਨਣ
ਦੀ ਹੈ ਅਤੇ ਕਿਸ ਦੀ ਨਹੀਂ।
ਮੁੜਦੇ ਹਾਂ ਸਬੂਤਾਂ ਵੱਲ।
ਇਹ ਤਾਂ ਮੰਨਣਾ ਹੀ ਪਵੇਗਾ ਕਿ ਜਦ ਲਿਖਤ ਵਿੱਚ ਗਲਤੀਆਂ ਹੋ ਸਕਦੀਆਂ ਹਨ ਤਾਂ, ਕੰਠ ਕੀਤੇ ਵਿੱਚ ਵੀ
ਗਲਤੀਆਂ ਜ਼ਰੂਰ ਹੁੰਦੀਆਂ ਹੋਣਗੀਆਂ। ਲਿਖਤੀ ਗਲਤੀਆਂ ਬਾਰੇ, ਇੱਕ ਸਬੂਤ ਤਾਂ ਬਚਿਤਰ ਨਾਟਕ ਵਿਚੋਂ
ਦਿੱਤਾ ਜਾ ਸਕਦਾ ਹੈ, ਜਿਸ ਵਿੱਚ ਇਹ ਲਿਖਣ ਮਗਰੋਂ ਵੀ ਕਿ “ਸੰਪੂਰਨਮ ਸਤੁ ਸੁਭਮ ਸਤੁ “ਅਰਥਾਤ ਜੋ
ਸੰਪੂਰਨ ਹੋਇਆ ਹੈ, ਉਹ ਬਿਲਕੁਲ ਸੱਚ ਹੈ। ਅਤੇ “ਸਤੁ ਸੁਭਮ ਸਤੁ “ਅਤੇ “ਸਮਾਪਤਮ ਸਤੁ ਸੁਭਮ ਸਤੁ
“ਅਤੇ “ਦੁਰਗਾ ਪਾਠ ਬਣਾਇਆ ਸਭੇ ਪਉੜੀਆਂ। ਫੇਰ ਨਾ ਜੂਨੀ ਆਇਆ ਜਿਨ ਇਹ ਗਾਇਆ।” ਏਨੀ ਗਰੰਟੀ ਦੇਣ ਤੇ
ਵੀ ਜੇ ਗਲਤੀ ਦੀ ਸੰਭਾਵਨਾ ਨਹੀਂ ਸੀ, ਤਾਂ ਫਿਰ ਇਹ ਲਿਖਣ ਦੀ ਕੀ ਲੋੜ ਸੀ? “ਚੂਕ ਹੋਇ ਕਬਿ ਲੇਹੁ
ਸੁਧਾਰੁ”
ਹੁਣ ਵੇਖੋ, ਗਲਤੀ ਤਾਂ ਮੇਰੇ ਕੋਲੋਂ ਵੀ ਹੋ ਹੀ ਗਈ। ਗੱਲ ਤਾਂ ਚਲ ਰਹੀ ਸੀ ਗੁਰੂ ਗ੍ਰੰਥ ਸਾਹਿਬ ਜੀ
ਦੀ, ਮੈਂ ਲੈ ਕੇ ਬੈਠ ਗਿਆ ਬਚਿਤਰ ਨਾਟਕ।
ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਤ ਵਿੱਚ ਹੋਈਆਂ ਗਲਤੀਆਂ ਦਾ ਸਬੂਤ ਦੇਣ ਤੋਂ ਪਹਿਲਾਂ, ਮੈਂ ਪਾਠਕਾਂ
ਅਤੇ ਉਨ੍ਹਾਂ ਸੱਜਣਾਂ ਕੋਲੋਂ, ਜਿਨ੍ਹਾਂ ਦੀਆਂ ਗਲਤੀਆਂ ਮੈਂ ਸਬੂਤ ਵਜੋਂ ਪੇਸ਼ ਕਰ ਰਿਹਾ ਹਾਂ, ਇਹ
ਜ਼ਰੂਰ ਆਸ ਕਰਾਂਗਾ ਕਿ ਉਹ ਮੇਰੇ ਇਸ ਸਬੂਤ ਨੂੰ, ਆਪਣੀ ਬੇਇਜ਼ਤੀ ਨਾ ਸਮਝਦੇ, ਭਵਿੱਖ ਵਿੱਚ ਬਾਣੀ
ਲਿਖਣ ਲੱਗਿਆਂ, ਉਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਨਾਲ ਜਾਂ ਸ਼ਬਦਾਰਥ ਦੀਆਂ ਪੋਥੀਆਂ ਨਾਲ ਮਿਲਾ ਜ਼ਰੂਰ
ਲੈਣ।
ਇਹ ਵੀ ਇਤਫਾਕ ਹੀ ਸੀ ਕਿ ੧੪-੯-੨੦੧੦ ਨੂੰ ਵੈਬਸਾਈਟਾਂ ਅਤੇ ਅਖਬਾਰਾਂ ਫੋਲਦਿਆਂ, ਇੱਕ ਹੀ ਤੁਕ
ਅਲੱਗ – ਅਲੱਗ ਦੋ ਲੇਖਾਂ ਵਿਚ, ਮੇਰੀ ਨਜ਼ਰ ਵਿੱਚ ਆਈ। ਦੋਹਾਂ ਵਿੱਚ ਆਪਸੀ ਵਖਰੇਵਾਂ ਹੋਣ ਦਾ ਮੈਨੂੰ
ਸ਼ੱਕ ਪਿਆ, ਜਦ ਮੈਂ ਦੁਬਾਰਾ ਫੋਲਕੇ ਵੇਖਿਆ ਤਾਂ ਡਾ. ਇਕਬਾਲ ਸਿੰਘ ਜੀ ਢਿੱਲੋਂ ਦੇ ਸਿੱਖ ਮਾਰਗ
ਵਿਚਲੇ ਲੇਖ “ਤੱਤ ਗੁਰਮਤਿ ਪਰਚਾਰਕਾਂ ਦੀ ਏਕਤਾ” ਵਿੱਚ ਇਹ ਤੁਕ ਇਸ ਤਰ੍ਹਾਂ ਸੀ,
ਜਬ ਲਗ ਦੁਨੀਆ ਰਹੀਐ ਨਾਨਕ ਕੁਛ ਸੇਣੀਐ ਕੁਛ ਕਹੀਐ॥
ਏਹੀ ਤੁਕ ਰੋਜ਼ਾਨਾ ਸਪੋਕਸਮੈਨ ਵਿਚ, ਸ੍ਰ. ਜੋਗਿੰਦਰ ਸਿੰਘ ਜੀ, ਮੁੱਖ ਸੰਪਾਦਕ ਦੀ ਸੰਪਾਦਕੀ ਵਿੱਚ
ਇਸ ਤਰ੍ਹਾਂ ਸੀ,
ਜਬ ਲਗ ਦੁਨੀਆ ਮੈ ਰਹੀਏ ਨਾਨਕ ਕਿਛੁ ਸੁਣੀਐ ਕਿਛੁ ਕਹੀਏ॥
ਮੈਂ ਨਿਰਣਾ ਨਾ ਕਰ ਸਕਿਆ ਕਿ ਇਨ੍ਹਾਂ ਵਿਚੋਂ ਠੀਕ ਕਿਹੜੀ ਹੈ? ਅਤੇ ਗਲਤ ਕਿਹੜੀ ਹੈ?
ਜਦ ਗੁਰੂ ਗ੍ਰੰਥ ਸਾਹਿਬ ਜੀ ਤੋਂ ਵੇਖਿਆ ਤਾਂ ਇਹੋ ਤੁਕ ਇਸ ਤਰ੍ਹਾਂ ਲਿਖੀ ਹੋਈ ਹੈ,
ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹਅਿੈ॥ (੬੬੧)
ਜਿਸ ਤੋਂ ਸਾਬਤ ਹੁੰਦਾ ਹੈ ਕਿ ਇਨ੍ਹਾਂ ਦੋਵਾਂ ਵੀਰਾਂ ਨੇ ਇਸ ਤੁਕ ਨੂੰ ਗੁਰੂ ਗ੍ਰੰਥ ਸਾਹਿਬ ਜੀ
ਨਾਲ ਮੇਲਣ ਦੀ ਖੇਚਲ ਨਹੀਂ ਕੀਤੀ।
ਅੱਜ ੧੭-੯-੨੦੧੦ ਨੂੰ ਫਿਰ ਸਪੋਕਸਮੈਨ ਦੇ ਕਾਲਮ “ਨਾਨਕ ਸਾਇਰੁ ਏਵ ਕਹਤੁ ਹੈ “ਜਿਸ ਵਿੱਚ ਇੱਕ ਤੁਕ
ਦਾ ਅਰਥ ਕੀਤਾ ਜਾਂਦਾ ਹੈ, ਵਿਚਲੀ ਤੁਕ,
ਕਾਦੀ ਕੂੜੁ ਬੋਲਿ ਮਲੁ ਖਾਇ॥ (੬੬੨) ਵਿੱਚ ਵੀ “ਕਾਦੀ “ਦੀ ਥਾਂ “ਨਾਦੀ “
ਲਿਖਿਆ ਹੋਇਆ ਹੈ।
(ਗੱਲ ਕਿਸੇ ਦੀਆਂ ਗਲਤੀਆਂ ਕੱਢਣ ਦੀ ਨਹੀਂ ਹੈ, ਇਹ ਵਿਚਾਰਨ ਦੀ ਹੈ ਕਿ ਜੋ ਵਿਅਕਤੀ, ਆਪਣੇ ਆਪ ਨੂੰ
ਗੁਰਬਾਣੀ ਦਾ ਮਹਾਨ ਗਿਆਤਾ ਮੰਨ ਕੇ, ਇੱਕ ਸੰਸਥਾ ਖੜੀ ਕਰ ਕੇ, ਗੁਰੂ ਗ੍ਰੰਥ ਸਾਹਿਬ ਜੀ ਬਾਰੇ ਖੋਜ
ਕਰਨ ਦਾ ਦਾਹਵਾ ਕਰ ਰਹੇ ਹਨ, ਉਨ੍ਹਾਂ ਤੋਂ ਗੁਰੂ ਗ੍ਰੰਥ ਸਾਹਿਬ ਜੀ ਨਾਲ ਇੰਸਾਫ ਕਰਨ ਦੀ ਕਿੰਨੀ ਕੁ
ਆਸ ਕੀਤੀ ਜਾ ਸਕਦੀ ਹੈ? ਆਉ ਗੁਰੂ ਗਰੰਥ ਸਾਹਿਬ ਜੀ ਨੂੰ “ਗੁਰੂ” ਮੰਨਦੇ ਹੋਏ, ਉਸ ਨਾਲ ਖਿਲਵਾੜ
ਕਰਨ ਦੀ ਥਾਂ, ਉਸ ਦੀ ਸਿਖਿਆ ਨੂੰ ਸਮਝਣ ਲਈ ਵਿਦਵਾਨਾਂ ਦਾ ਇੱਕ ਪੈਨਲ ਬਨਾਉਣ ਦਾ ਉਪਰਾਲਾ ਕਰੀਏ।)
ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਗੁਰਬਾਣੀ ਲਿਖਣ ਸਮੇ, ਉਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਨਾਲ ਜ਼ਰੂਰ
ਮਿਲਾ ਲਿਆ ਜਾਵੇ।
ਗੱਲ ਚਲ ਰਹੀ ਸੀ ਸ੍ਰ. ਗੁਰ ਇਕਬਾਲ ਸਿੰਘ ਜੀ ਦੀ, ਉਨ੍ਹਾਂ ਦੀ ਸਿਖਿਆ ਤੋਂ ਬੱਚਿਆਂ ਨੂੰ ਬਚਾਉਣ ਦੀ
ਬਹੁਤ ਸਖਤ ਲੋੜ ਹੈ। ਸ੍ਰ. ਗੁਰ ਇਕਬਾਲ ਸਿੰਘ ਜੀ ਅਤੇ ਉਨ੍ਹਾਂ ਵਰਗੇ ਡੇਰੇ ਦਾਰਾਂ, ਟਕਸਾਲੀਆਂ ਤੋਂ
ਇਹ ਆਸ ਕਰਨੀ ਔਖੀ ਹੈ ਕਿ ਉਹ ਕੋਈ ਕੰਮ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਅਨੁਸਾਰ ਕਰਨਗੇ,
ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਨੂੰ ਸਮਝਣਾ ਉਨ੍ਹਾਂ ਦੇ ਵੱਸ ਦੀ ਗੱਲ ਨਹੀਂ ਹੈ। ਜਿਸ
ਬੰਦੇ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ੫੫੦ ਵਾਰੀ ਤੋਂ ਵੱਧ ਲਿਖੀ ਗੱਲ, ਅੱਜ ਤਕ ਸਮਝ ਨਹੀਂ ਆਈ ਕਿ
ਪਰਮਾਤਮਾ ਦੀ ਪਛਾਣ ਦਾ ਪਹਿਲਾ ਉਪਦੇਸ਼, “ੴ ਤੋਂ ਗੁਰ ਪ੍ਰਸਾਦਿ “ਤਕ ਹੈ, ਉਨ੍ਹਾਂ ਨੂੰ ਗੁਰੂ ਗ੍ਰੰਥ
ਸਾਹਿਬ ਵਿਚ, ਕੋਈ ਗੱਲ ਇੱਕ ਵਾਰੀ ਲਿਖੀ ਹੋਣ ਦੀ, ਕਿਵੇਂ ਸਮਝ ਆ ਸਕਦੀ ਹੈ?
ਅਜਿਹੇ ਲੋਕਾਂ ਬਾਰੇ ਹੀ ਸੁਚੇਤ ਕਰਨ ਲਈ ਗੁਰੂ ਗ੍ਰੰਥ ਸਾਹਿਬ ਵਚ ਸੇਧ ਦਿੱਤੀ ਹੈ,
ਅੰਧੇ ਕੈ ਰਾਹਿ ਦਸਿਐ ਅੰਧਾ ਹੋਇ ਸੁ ਜਾਇ॥
ਹੋਇ ਸੁਜਾਖਾ ਨਾਨਕਾ ਸੋ ਕਿਉ ਉਝੜਿ ਪਾਇ॥
ਅੰਧੇ ਏਹਿ ਨ ਆਖੀਅਨਿ ਜਿਨ ਮੁਖਿ ਲੋਇਣ ਨਾਹਿ॥
ਅੰਧੇ ਸੇਈ ਨਾਨਕਾ ਖਸਮਹੁ ਘੁਥੇ ਜਾਹਿ॥ ੧॥ (੯੫੪)
ਕਿਸੇ ਗਿਆਨ ਹੀਣ ਬੰਦੇ ਦੇ ਦੱਸਣ ਤੇ ਉਹੀ ਚਲੇਗਾ, ਜੋ ਆਪ ਅਗਿਆਨੀ ਹੋਵੇਗਾ। ਇਸ ਔਝੜੇ ਪੈਣ ਤੋਂ
ਬਚਣ ਦਾ ਇਕੋ ਰਾਸਤਾ ਹੈ, ਆਪ ਗੁਰੂ ਗ੍ਰੰਥ ਸਾਹਿਬ ਜੀ ਤੋਂ ਸਿਖਿਆ ਲੈ ਕੇ ਗਿਆਨਵਾਨ ਹੋਣਾ। ਇਸ
ਤਰ੍ਹਾਂ ਹੀ ਇਨ੍ਹਾਂ ਪੁਜਾਰੀਆਂ ਦੀ ਲੁੱਟ ਤੋਂ ਬਚਿਆ ਜਾ ਸਕਦਾ ਹੈ।
ਅਮਰ ਜੀਤ ਸਿੰਘ ਚੰਦੀ
ਫੋਨ:- ੯੭੫੬੨ ੬੪੬੨੧
(19/09/10)
ਨਿਰਮਲ ਸਿੰਘ ਕੰਧਾਲਵੀ
ਦੇਸੀ ਟੱਟੂ, ਖ਼ੁਰਾਸਾਨੀ ਦੁਲੱਤੇ
ਵਿਆਹ ਦੀ ਪਾਰਟੀ ਦਾ ਇੰਤਜ਼ਾਮ ਇਲਾਕੇ ਦੇ ਸਭ ਤੋਂ ਮਹਿੰਗੇ ਬੈਂਕਿਉਟਿੰਗ ਹਾਲ ਵਿੱਚ
ਸੀ। ਮੁੰਡੇ ਵਾਲਿਆਂ ਨੇ ਵਿਚੋਲੇ ਰਾਹੀਂ ਪਹਿਲਾਂ ਹੀ ਕੁੜੀ ਵਾਲਿਆਂ ਨੂੰ ਸੁਨੇਹਾ ਪਹੁੰਚਾ ਦਿੱਤਾ
ਸੀ ਕਿ ਉਨ੍ਹਾਂ ਦੀ ਰੋਟੀ ਦਾ ਇੰਤਜ਼ਾਮ ਫ਼ਲਾਣੇ ਹਾਲ ਵਿੱਚ ਹੋਣਾ ਚਾਹੀਦਾ ਹੈ। ਦੋਨੋਂ ਧਿਰਾਂ ਦੇ
ਵਧੀਆ ਕਾਰੋਬਾਰ ਚਲਦੇ ਸਨ ਤੇ ਪੈਸੇ ਵਿੱਚ ਖੇਡਦੇ ਸਨ।
ਸਵੇਰੇ ਆਨੰਦ ਕਾਰਜ ਵੇਲੇ ਗੁਰਦੁਆਰੇ ਦੇ ਪ੍ਰਬੰਧਕਾਂ ਨੂੰ ਦੋਨੋਂ ਧਿਰਾਂ ਨੇ ਹੀ ਸੂਲੀ `ਤੇ ਟੰਗਿਆ
ਹੋਇਆ ਸੀ ਕਿ ਲਾਵਾਂ ਛੇਤੀ ਛੇਤੀ ਕਰਵਾ ਦਿੱਤੀਆਂ ਜਾਣ ਤਾਂ ਕਿ ਹਾਲ ਵਿੱਚ ਜਲਦੀ ਪਹੁੰਚਿਆ ਜਾ ਸਕੇ।
ਤੇ ਹੁਣ ਵਿਆਹ ਦੀ ਪਾਰਟੀ ਪੂਰੇ ਜ਼ੋਰਾਂ `ਤੇ ਸੀ। ਡੀ. ਜੇ. ਦੀ ਕੰਨ ਪਾੜਵੀਂ ਆਵਾਜ਼ ਵਿੱਚ ਕਿਸੇ ਨੂੰ
ਵੀ ਇੱਕ ਦੂਸਰੇ ਦੀ ਗੱਲ ਸੁਣਾਈ ਨਹੀਂ ਸੀ ਦਿੰਦੀ। ਲੋਕ ਇੱਕ ਦੁਜੇ ਦੇ ਹਿਲਦੇ ਬੁਲ੍ਹਾਂ ਤੋਂ ਹੀ
ਅੰਦਾਜ਼ਾ ਲਾ ਕੇ ਹੂੰ ਹਾਂ ਕਰੀ ਜਾ ਰਹੇ ਸਨ। ਨੱਚਣ ਵਾਲੇ ਪਿੜ ਵਿੱਚ ਤਿਲ ਸੁੱਟਣ ਦੀ ਥਾਂ ਨਹੀਂ ਸੀ।
ਵਿਸ਼ੇਸ਼ ਖਿੱਚ ਦਾ ਕਾਰਨ ਸਨ ਤਿੰਨ ਚਾਰ ਗੋਰੀਆਂ ਜੋ ਪੰਜਾਬੀ ਸੂਟਾਂ ਵਿੱਚ ਸਜੀਆਂ ਗਿੱਧੇ ਵਿੱਚ
ਧੂੜਾਂ ਪੁੱਟ ਰਹੀਆਂ ਸਨ। ਲਗਦਾ ਸੀ ਜਿਵੇਂ ਪੰਜਾਬੀ ਵਿਆਹਾਂ `ਤੇ ਜਾਣ ਦਾ ਉਨ੍ਹਾਂ ਦਾ ਕਾਫ਼ੀ ਤਜਰਬਾ
ਹੋ ਚੁੱਕਾ ਸੀ।
ਤਦੇ ਹੀ ਡੀ. ਜੇ. ਵਾਲੇ ਮੁੰਡੇ ਨੇ ਕੇਕ ਕੱਟਣ ਦੀ ਰਸਮ ਦੀ ਅਨਾਊਂਸਮੈਂਟ ਕੀਤੀ ਤੇ ਗਿੱਧਾ ਪੈਣਾ
ਰੁਕ ਗਿਆ। ਪਿੜ ਦਾ ਇੱਕ ਪਾਸਾ ਖ਼ਾਲੀ ਕਰਵਾ ਕੇ ਕੇਕ ਵਾਲਾ ਟੇਬਲ ਉੱਥੇ ਰੱਖਿਆ ਗਿਆ। ਸਾਰੇ ਲੋਕ ਉਸ
ਪਾਸੇ ਦੇਖਣ ਲੱਗੇ। ਕੁੱਝ ਵਿਸ਼ੇਸ਼ ਮਹਿਮਾਨਾਂ ਦੇ ਨਾਮ ਅਨਾਊਂਸ ਕਰ ਕੇ ਉਨ੍ਹਾਂ ਨੂੰ ਕੇਕ ਦੀ ਰਸਮ `ਚ
ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ। ਵਿਆਂਦ੍ਹੜ ਜੋੜੀ ਹੁਣ ਕੇਕ ਦੇ ਕੋਲ ਵੱਡੀ ਸਾਰੀ ਛੁਰੀ ਫੜੀ
ਖੜ੍ਹੀ ਸੀ।
ਕੇਕ ਕੱਟਣ ਤੋਂ ਬਾਅਦ ਵਿਆਂਦ੍ਹੜ ਮੁੰਡੇ ਦੇ ਭਰਾ ਨੇ ਟੇਬਲ `ਤੇ ਪਈ ਸ਼ੈਂਪੇਨ ਦੀ ਬੋਤਲ ਚੁੱਕੀ ਤੇ
ਸਪੈਸ਼ਲ ਅਨਾਉਂਸਮੈਂਟ ਕਰਵਾਈ ਗਈ ਕਿ ਲਾੜੇ ਦੀ ਮਾਤਾ ਵਲੋਂ ਸ਼ੈਂਪੇਨ ਦੀ ਬੋਤਲ ਖ੍ਹੋਲਣ ਦੀ ਰਸਮ ਕੀਤੀ
ਜਾਵੇਗੀ। ਸਾਰਾ ਹਾਲ ਤਾੜੀਆਂ ਨਾਲ ਗੂੰਜ ਉਠਿਆ। ਦੋ ਜਣੇ ਬੋਤਲ ਖੋਲ੍ਹਣ ਵਿੱਚ ਮਾਈ ਦੀ ਸਹਾਇਤਾ ਕਰ
ਰਹੇ ਸਨ। ਮਾਈ ਨੂੰ ਦੱਸਿਆ ਗਿਆ ਕਿ ਕਿਵੇਂ ਬੋਤਲ ਦੇ ਮੂੰਹ `ਤੇ ਜ਼ੋਰ ਨਾਲ ਦਬਾਅ ਕੇ ਅੰਗੂਠਾ ਰੱਖਣਾ
ਹੈ। ਮਾਈ ਵਿਚਾਰੀ ਉਨ੍ਹਾਂ ਦੇ ਕਹਿਣ ਮੁਤਾਬਿਕ ਕਰਦੀ ਰਹੀ। ਆਲੇ ਦੁਆਲੇ ਖੜ੍ਹੇ ਲੋਕ ਬੜੀ ਉਤਸੁਕਤਾ
ਨਾਲ ਸਾਰਾ ਕੁੱਝ ਦੇਖ ਰਹੇ ਸਨ। ਵੀਡੀਓ ਕੈਮਰਿਆਂ ਵਾਲੇ ਹਰ ਇੱਕ ਪਲ ਨੂੰ ਸਾਂਭ ਲੈਣਾ ਚਾਹੁੰਦੇ ਸਨ,
ਸੋ ਉਨ੍ਹੀਂ ਵੀ ਕੈਮਰੇ ਮਾਈ ਉੱਪਰ ਟਿਕਾਏ ਹੋਏ ਸਨ। ਮਾਈ ਦੇ ਹੱਥਾਂ `ਚ ਫੜੀ ਹੋਈ ਬੋਤਲ ਨੂੰ
ਮੁੰਡਿਆਂ ਨੇ ਜਦੋਂ ਜ਼ੋਰ ਜ਼ੋਰ ਨਾਲ ਹਿਲਾਇਆ ਗਿਆ ਤਾਂ ਸ਼ੈਂਪੇਨ ਦੇ ਪ੍ਰੈਸ਼ਰ ਨੇ ਮਾਈ ਦਾ ਅੰਗੂਠਾ
ਚੁੱਕ ਕੇ ਔਹ ਮਾਰਿਆ ਤੇ ਬੰਬੀ ਦੀ ਧਾਰ ਵਾਂਗ ਸ਼ੈਂਪੇਨ ਵਿਆਂਦ੍ਹੜ ਕੁੜੀ ਦੇ ਲਹਿੰਗੇ ਉੱਪਰ ਜਾ ਪਈ
ਤੇ ਸਾਰਾ ਲਹਿੰਗਾ ਸ਼ੈਂਪੇਨ ਨਾਲ ਗੜੁੱਚ ਹੋ ਗਿਆ।
ਕੁੜੀ ਦਾ ਪਾਰਾ ਸੱਤਵੇਂ ਆਸਮਾਨ `ਤੇ ਜਾ ਚੜ੍ਹਿਆ। ਉਹ ਸ਼ੀਹਣੀ ਵਾਂਗ ਬਿਫ਼ਰੀ ਤੇ ਉਹਨੇ ਅੰਗਰੇਜ਼ੀ
ਵਿੱਚ ਗਾਲ੍ਹਾਂ ਦੀ ਬੁਛਾੜ ਮਾਈ ਵਲ ਕਰ ਦਿੱਤੀ ਜਿਸ ਵਿੱਚ ਉਹਨੇ ਬਲਾਈਂਡ ਬਿੱਚ, ਓਲਡ ਕਾਉ, ਬਾਸਟਰਡ
ਆਦਿ ਲਫ਼ਜ਼ਾਂ ਦੀ ਖੁੱਲ੍ਹ ਕੇ ਵਰਤੋਂ ਕੀਤੀ। ਕਿਉਂਕਿ ਇਸ ਸਮੇਂ ਡੀ. ਜੇ. ਬੰਦ ਸੀ ਜਿਸ ਕਰ ਕੇ ਲੋਕਾਂ
ਨੂੰ ਦੂਰ ਦੂਰ ਤੱਕ ਇਹ ਗਾਲ੍ਹਾਂ ਸੁਣਾਈ ਦਿੱਤੀਆਂ ਤੇ ਦੂਰ ਬੈਠੇ ਲੋਕ ਉਠ ਕੇ ਨੇੜੇ ਆ ਗਏ ਤਾਂ ਕਿ
ਦੇਖ ਸਕਣ ਕਿ ਮਾਜਰਾ ਕੀ ਸੀ।
ਤੂੰ ਤੂੰ ਮੈਂ ਮੈਂ ਦਾ ਬਾਜ਼ਾਰ ਗਰਮ ਹੋ ਚੁੱਕਾ ਸੀ। ਹਰ ਪਾਸੇ ਕਾਵਾਂ-ਰੌਲੀ ਪਈ ਹੋਈ ਸੀ। ਵਿਆਂਦ੍ਹੜ
ਮੁੰਡਾ ਇਕੋ ਗੱਲ `ਤੇ ਅੜਿਆ ਹੋਇਆ ਸੀ ਕਿ ਕੁੜੀ ਨੇ ਉਹਦੀ ਮਾਂ ਦੀ ਬੇਇਜ਼ਤੀ ਕੀਤੀ ਸੀ ਤੇ ਉਹ ਉਹਦੀ
ਮਾਂ ਕੋਲੋਂ ਮੁਆਫ਼ੀ ਮੰਗੇ, ਇਸ ਤੋਂ ਘੱਟ ਕੋਈ ਗੱਲ ਵੀ ਪਰਵਾਨ ਨਹੀਂ ਸੀ। ਕੁੜੀ ਆਪਣੇ ਥਾਂ ਅੜੀ ਹੋਈ
ਸੀ ਕਿ ਉਹ ਮੁਆਫ਼ੀ ਨਹੀਂ ਮੰਗੇਗੀ, ਉਹਦਾ ਹਜ਼ਾਰਾਂ ਪੌਂਡਾਂ ਦਾ ਲਹਿੰਗਾ ਮਾਈ ਨੇ ਖ਼ਰਾਬ ਕਰ ਦਿੱਤਾ ਸੀ
ਤੇ ਉਹਦੇ ‘ਡੇਅ’ ਦਾ ਸਤਿਆਨਾਸ ਹੋ ਗਿਆ ਸੀ। ਕੁੜੀ ਸਗੋਂ ਹੁਣ ਕਹਿ ਰਹੀ ਸੀ ਕਿ ਮਾਈ ਉਹਦੇ ਕੋਲੋਂ
ਮੁਆਫ਼ੀ ਮੰਗੇ।
ਪੀੜ੍ਹੀ ਪਾੜੇ ਦੀਆਂ ਕਦਰਾਂ- ਕੀਮਤਾਂ ਦਾ ਆਪਸ ਵਿੱਚ ਯੁੱਧ ਹੋ ਰਿਹਾ ਸੀ।
ਸਿਆਣੇ ਬੰਦੇ ਪੂਰੀ ਵਾਹ ਲਾਕੇ ਇਸ ਘਟਨਾ ਨੂੰ ਮਹਿਜ਼ ਇੱਕ ਹਾਦਸਾ ਕਰਾਰ ਦੇ ਰਹੇ ਸਨ ਪਰ ਕੁੜੀ ਅਤੇ
ਮੁੰਡਾ ਦੋਵੇਂ ਮੈਂ ਨਾ ਮਾਨੂੰ ਵਾਂਗ ਕਿਸੇ ਤਰ੍ਹਾਂ ਵੀ ਝੁਕਣ ਲਈ ਤਿਆਰ ਨਹੀਂ ਸਨ। ਸਾਰੇ ਹਾਲ ਵਿੱਚ
ਘੈਂਸ ਘੈਂਸ ਹੋ ਰਹੀ ਸੀ। ਕੋਈ ਕਿਸੇ ਨੂੰ ਕਸੂਰਵਾਰ ਠਹਿਰਾ ਰਿਹਾ ਸੀ ਤੇ ਕੋਈ ਕਿਸੇ ਨੂੰ। ਵਿਚੋਲੇ
ਨੇ ਵਿੱਚ ਪੈ ਕੇ ਆਪਣੀ ਪੂਰੀ ਵਾਹ ਲਾ ਲਈ ਸੀ ਪਰ ਊਠ ਕਿਸੇ ਕਰਵਟ ਵੀ ਬੈਠਦਾ ਨਜ਼ਰ ਨਹੀਂ ਸੀ ਆ
ਰਿਹਾ। ਸਗੋਂ ਹੁਣ ਮੁੰਡੇ ਦੇ ਰਿਸ਼ਤੇਦਾਰ ਮੁੰਡੇ ਦਾ ਪੱਖ ਪੂਰ ਰਹੇ ਸਨ ਅਤੇ ਉਧਰ ਕੁੜੀ ਵਾਲੇ ਕੁੜੀ
ਦੀ ਹਿਮਾਇਤ `ਤੇ ਉੱਤਰ ਆਏ ਸਨ। ਜ਼ਾਹਰਾ ਤੌਰ `ਤੇ ਦੋ ਧੜੇ ਬਣ ਗਏ ਸਨ। ਏਨਾ ਸ਼ੁਕਰ ਸੀ ਕਿ ਅਜੇ ਤਾਈਂ
ਕਿਸੇ ਨੇ ਘਸੁੰਨ-ਮੁੱਕੀ ਸ਼ੁਰੂ ਨਹੀਂ ਸੀ ਕੀਤੀ।
ਬਿਨਾਂ ਕੋਈ ਗੱਲ ਸਿਰੇ ਲੱਗਿਆਂ ਦੋਨੋਂ ਧਿਰਾਂ ਹਾਲ ਵਿਚੋਂ ਆਪੋ ਆਪਣੇ ਘਰਾਂ ਨੂੰ ਚਲੇ ਗਈਆਂ।
ਹਾਲ ਦੇ ਦਰਵਾਜ਼ੇ ਕੋਲ ਖੜ੍ਹਾ, ਸ਼ਾਇਦ ਪੰਜਾਬ ਤੋਂ ਵਿਆਹ ਦੇਖਣ ਆਇਆ ਹੋਇਆ, ਇੱਕ ਬਜ਼ੁਰਗ਼ ਉਚੀ ਉਚੀ
ਕਹਿ ਰਿਹਾ ਸੀ, “ਦੇਸੀ ਟੱਟੂ, ਖ਼ੁਰਾਸਾਨੀ ਦੁਲੱਤੇ”
ਨਿਰਮਲ ਸਿੰਘ ਕੰਧਾਲਵੀ
(19/09/10)
ਸਰਵਜੀਤ ਸਿੰਘ
ਡਾ.
ਹਰਭਜਨ ਸਿੰਘ ਦੇਹਰਾਦੂਨ ਵਾਲਿਆ ਦੇ ਨਾਮ ਖੁੱਲਾ ਖੱਤ
ਡਾ. ਹਰਭਜਨ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਿਹ।
ਪੰਜਾਬ ਟਾਈਮਜ਼ ਦੇ ਪੰਨਾ 34 (ਸਤੰਬਰ 11-17) `ਤੇ ਆਪ ਜੀ ਦਾ ਲੇਖ, `ਚਰਿਤਰੋਪਾਖਿਆਨ ਦੀ ਅਨੂਪ
ਕੌਰ: ਅਸਲ ਕਹਾਣੀ, ਅਸਲ ਸੰਦੇਸ਼’ ਪੜ੍ਹਿਆ। ਇਸ ਲੇਖ ਵਿਚ ਆਪ ਜੀ ਨੇ ਚਰਿਤ੍ਰ 21, 22 ਅਤੇ 23 ਦੀ
ਕਹਾਣੀ ਨੂੰ ਬੁਹਤ ਹੀ ਸਰਲ ਭਾਸ਼ਾ ਵਿਚ ਲਿਖਿਆ ਹੈ। ਆਪ ਜੀ ਨੇ ਇਹ ਕਹਾਣੀ ਆਪਣੀ ਕਿਤਾਬ, ‘ਸ਼੍ਰੀ
ਦਸਮ ਗ੍ਰੰਥ ਸਾਹਿਬ ਕਰਤਾ ਸੰਬੰਧੀ ਵਿਵਾਦ ਦੀ ਪੁਨਰ-ਸਮੀਖਿਆ’ ਵਿਚ ਵੀ (ਪੰਨਾ 107-111) ਦਰਜ ਕੀਤੀ
ਹੈ। ਆਪ ਜੀ ਨੇ ਬੁਹਤ ਹੀ ਸਪੱਸ਼ਟ ਸ਼ਬਦਾਂ ਵਿਚ ਇਹ ਸਾਬਤ ਕੀਤਾ ਹੈ ਕਿ ਇਹ ਕਹਾਣੀ ਗੁਰੂ ਜੀ ਦੀ ਆਪ
ਬੀਤੀ ਹੈ। ਇਹ ਸਾਖੀ ਗੁਰੂ ਜੀ ਦੀ ਹੱਡ ਬੀਤੀ ਹੈ ਜਾਂ ਨਹੀ, ਇਹ ਫੈਸਲਾ ਤਾਂ ਮੈ ਪਾਠਕਾਂ ਤੇ ਛੱਡਦਾ
ਹਾਂ। ਇਸ ਪੱਤਰ ਰਾਹੀ ਤਾਂ ਆਪ ਵਲੋਂ ਕਹਾਣੀ (ਤੁਹਾਡੀ ਖੋਜ ਮੁਤਾਬਕ ਗੁਰੂ ਜੀ ਦੀ ਹੱਠ ਬੀਤੀ) ਲਿਖਣ
ਵੇਲੇ ਕੀਤੀ ਗਈ ਸਾਹਿਤਿਕ ਬੇਈਮਾਨੀ ਬਾਰੇ ਪਾਠਕਾਂ ਨੂੰ ਜਾਣੂ ਕਰਵਾਉਣਾ ਅਤੇ ਆਪ ਜੀ ਤੋਂ ਉਸ ਦਾ
ਕਾਰਨ ਜਾਨਣਾ ਚਹੁੰਦਾਂ ਹਾਂ।
ਆਪ ਜੀ ਲਿਖਦੇ ਹੋ, “ਰਾਜੇ ਦਾ ਹਠ ਵੇਖ ਕੇ ਉਸ ਇਸਤਰੀ ਨੇ ਡਰਾਉਣ ਵਾਸਤੇ ਚੋਰ-ਚੋਰ ਕਹਿ ਕੇ ਸ਼ੋਰ
ਮਚਾਇਆ। ਉਸ ਇਸਤਰੀ ਦੇ ਸੇਵਕ ਅਤੇ ਆਸ-ਪਾਸ ਦੇ ਲੋਕ ਜਾਗ ਪਏ ਅਤੇ ਉਨ੍ਹਾਂ ਨੇ ਰਾਜੇ ਨੂੰ ਚਾਰੇ
ਪਾਸਿਓਂ ਘੇਰ ਲਿਆ। ਉਨ੍ਹਾਂ ਵਿਚੋਂ ਕੁਝ ਨੇ ਤਲਵਾਰਾਂ ਸੂਤ ਲਈਆਂ ਅਤੇ ਲਲਕਾਰ ਕੇ ਕਿਹਾ “ਤੈਨੂੰ
ਭਜਣ ਨਹੀਂ ਦੇਵਾਂਗੇ।” ਜਦੋਂ ਘਿਰੇ ਹੋਏ ਰਾਜੇ ਨੂੰ ਬਚਾਓ ਦਾ ਕੋਈ ਤਰੀਕਾ ਨਾ ਦਿਸਿਆ, ਤਾਂ ਉਸ ਨੇ
ਅਨੂਪ ਕੌਰ ਦੇ ਭਾਈ ਦੀ ਪਗੜੀ ਲਾਹ ਦਿਤੀ ਅਤੇ ਉਸ ਨੂੰ ਪਕੜ ਕੇ ਸ਼ੋਰ ਮਚਾਇਆ ਕਿ ਚੋਰ ਇਹ ਹੈ”।
ਪਾਠਕ ਧਿਆਨ ਦੇਣ, ਡਾ. ਹਰਭਜਨ ਸਿੰਘ ਜੀ ਲਿਖਿਦੇ ਹਨ ਕਿ ਰਾਜੇ ਨੇ, “ਅਨੂਪ ਕੌਰ ਦੇ ਭਾਈ ਦੀ ਪਗੜੀ
ਲਾਹ ਦਿਤੀ”। ਡਾ. ਹਰਭਜਨ ਸਿੰਘ ਜੀ ਇਹ ਜਾਣਕਾਰੀ ਦਿਓ ਕਿ ਆਪ ਜੀ ਨੇ ਇਹ ਤਰਜਮਾ ਕਿਸ ਪੰਗਤੀ ਦਾ
ਕੀਤਾ ਹੈ ਕਿ ਰਾਜੇ ਨੇ “ਅਨੂਪ ਕੌਰ ਦੇ ਭਾਈ ਦੀ ਪਗੜੀ ਲਾਹ ਦਿਤੀ”?
ਪਾਠਕਾਂ ਦੀ ਜਾਣਕਾਰੀ ਲਈ ਅਸਲ ਲਿਖਤ ਅਤੇ ਵਿਦਵਾਨਾਂ ਵਲੋਂ ਕੀਤੇ ਗਏ ਅਰਥ ਪੇਸ਼ ਹਨ;
ਦੋਹਰਾ
ਸੁਨਤ ਚੋਰ ਕੇ ਬਚ ਸ੍ਰਵਨ ਉਠਿਯੋ ਰਾਇ ਡਰ ਧਾਰ।
ਭਜਿਯੋ ਜਾਇ ਡਰ ਪਾਇ ਮਨ ਪਨੀ ਪਾਮਰੀ ਡਾਰਿ। 1।
ਛੋਰਿ ਸੁਨਤ ਜਾਗੇ ਸਭੈ ਭਜੇ ਨ ਦੀਨਾ ਰਾਇ।
ਪਦਮ ਪਾਚ ਸਾਕਤ ਲਗੇ ਮਿਲੇ ਸਿਤਾਬੀ ਆਇ। 2।
ਚੌਪਈ
ਛੋਰ ਬਚਨ ਸਭ ਹੀ ਸੁਨਿ ਧਾਏ। ਕਾਢੇ ਖੜਗ ਰਾਇ ਪ੍ਰਤਿ ਆਏ।
ਕੂਕਿ ਕਹੈ ਤੁਹਿ ਜਾਨ ਨ ਦੈਹੈ। ਤੁਹਿ ਤਸਕਰ ਜਮਧਾਮ ਪਠੈ ਹੈ। 3।
ਦੋਹਰਾ
ਆਗੇ ਪਾਛੇ ਦਾਹਨੇ ਘੇਰਿ ਦਸੋ ਦਿਸ ਲੀਨ।
ਪੈਂਡ ਭਜਨ ਕੌ ਨ ਰਹਿਯੋ ਰਾਇ ਜਤਨ ਯੌ ਕੀਨ। 4।
ਵਾਕੀ ਕਰ ਦ੍ਰਾਰੀ ਧਰੀ ਪਗਿਆ ਲਈ ਉਤਾਰਿ।
ਚੋਰ ਚੋਰ ਕਰਿ ਤਿਹ ਗਹਿਯੋ ਦ੍ਵੈਕ ਮੁਤਹਰੀ ਝਾਰਿ। 5।
ਲਗੇ ਮੁਹਤਰੀ ਕੇ ਹਿਰਿਯੋ ਭੁਮਿ ਮੂਰਛਨਾ ਖਾਇ।
ਭੇਦ ਨ ਕਾਹੂੰ ਨਰ ਲਹਿਯੋ ਮੁਸਕੇ ਲਈ ਛੜਾਇ। 6। (ਚਰਿਤ੍ਰ 22, ਪੰਨਾ 843)
ਕੰਨਾ ਨਾਲ ਚੋਰ ਦੀ ਗੱਲ ਸੁਣਕੇ ਰਾਜਾ ਡਰ ਕੇ ਉਠਿਆ ਅਤੇ ਜੁੱਤੀ ਤੇ ਰੇਸ਼ਮੀ ਚਾਦਰ ਛੱਡ ਕੇ ਭੱਜ
ਗਿਆ॥1॥ ਚੋਰ ਦੀ ਪੁਕਾਰ ਸੁਣਕੇ ਸਾਰੇ ਜਾਗ ਪਏ ਤਾਕਿ ਰਾਜਾ ਭਜ ਨਾ ਜਾਏ। ਪੰਜ-ਸੱਤ ਕਦਮਾਂ ਤੇ ਜਾ
ਕੇ ਛੇਤੀ ਨਾਲ ਉਹ ਕਿਸੇ ਨੂੰ ਜਾ ਮਿਲੇ॥2॥ ਚੋਰ ਦੀ ਪੁਕਾਰ ਸੁਣਕੇ ਸਾਰੇ ਭੱਜੇ ਅਤੇ ਉਸ ਆਦਮੀ ਦੇ
ਖਿਲਾਫ ਤਲਵਾਰਾਂ ਕਢ ਲਈਆਂ। ਉਹ ਲੋਕ ਪੁਕਾਰਨ ਲਗੇ ਕਿ ਤੈਨੂੰ ਜਾਣ ਨਹੀ ਦਿਆਂਗੇ। ਹੇ ਚੋਰ! ਤੈਨੂੰ
ਜਮਲੋਕ ਪਹੁੰਚਾਵਾਂਗੇ॥3॥ ਅਗੇ-ਪਿਛੇ ਸੱਜੇ-ਖੱਬੇ ਸਾਰੇ ਪਾਸਿਆਂ ਤੋਂ ਉਹਨੂੰ ਘੇਰ ਲਿਆ। ਉਸ ਜਤਨ
ਤਾਂ ਬੁਹਤ ਕੀਤਾ, ਪਰ ਦੌੜਨ ਲਈ ਕੋਈ ਰਾਹ ਨਾ ਰਿਹਾ॥4॥ ਲੋਕਾਂ ਨੇ ਹੱਥ ਨਾਲ ਉਹਦੀ ਦਾਹੜੀ ਫੜ ਲਈ
ਅਤੇ ਉਹਦੀ ਪੱਗ ਵੀ ਲਾਹ ਦਿੱਤੀ। ਉਸਨੂੰ ਚੋਰ ਚੋਰ ਆਖਕੇ ਦੋ-ਤਿੰਨ ਸੋਟੇ ਮਾਰਕੇ ਫੜ ਲਿਆ॥5॥ ਸੋਟੇ
ਲਗਣ ਨਾਲ ਉਹ ਧਰਤੀ ਤੇ ਡਿੱਗ ਪਿਆ ਤੇ ਬੇਹੋਸ਼ ਹੋ ਗਿਆ। ਕਿਸੇ ਨੇ ਭੇਦ ਨੂੰ ਨਾ ਸਮਝਿਆ ਅਤੇ ਉਹਨਾਂ
ਨੇ ਉਸ ਵਿਅਕਤੀ ਦੀਆਂ ਮੁਸ਼ਕਾਂ ਬੰਨ੍ਹ ਦਿੱਤੀਆਂ॥6॥ (ਗਿਆਨੀ ਨਰੈਣ ਸਿੰਘ, ਸੈਚੀ ਛੇਵੀਂ ਪੰਨਾ
112)
ਡਾ. ਹਰਭਜਨ ਸਿੰਘ ਜੀ, ਆਓ! ਹੁਣ ਦੇਖੀਏ ਤੁਹਾਡਾ ਸਾਥੀ ਡਾਂ. ਜੋਧ ਸਿੰਘ ਕੀ ਅਰਥ ਕਰਦਾ ਹੈ;
ਦੋਹਾ॥ ਚੋਰ ਕੀ ਬਾਤ ਸੁਨਕਰ ਰਾਜਾ ਡਰਕਰ ਉਠਾ ਔਰ ਜੁਤਾ ਭੀ ਭੁਲਕਰ ਭਾਗਨੇ ਲਗਾ॥1॥ ਚੋਰ ਕੀ ਪੁਕਾਰ
ਸੁਨਕਰ ਸਭੀ ਜਾਗ ਗਏ ਔਰ ਲੋਗੋਂ ਨੇ ਰਾਜਾ ਕੋ ਭਾਗਨੇ ਨਹੀ ਦਿਆ ਤਥਾ ਪਾਂਚ-ਸਾਤ ਕਦਮ ਕੇ ਬਾਦ ਹੀ
ਉਸਸੇ ਆ ਮਿਲੇ॥2॥ ਚੌਪਈ॥ ਚੋਰ ਕੀ ਪੁਕਾਰ ਸੁਨ ਕਰ ਸਭੀ ਭਾਗੇ ਔਰ ਉਸ ਰਾਜਾ ਕੇ ਖਿਲਾਫ ਤਲਬਾਰੇਂ
ਨਿਕਾਲ ਲੀਂ। ਵੇ ਲੋਗ ਚਿਲਾਨੇ ਲਗੇ ਕਿ ਜਾਨੇ ਨਹੀ ਦੇਂਗੇ ਔਰ ਹੇ ਤਸਕਰ! ਤੁਮਹੇਂ ਜਮਲੋਗ
ਭੇਜੇਗੇ॥3॥ ਦੋਹਾ॥ ਆਗੇ ਪੀਛੇ, ਦਾਏਂ-ਬਾਏਂ ਸਭੀ ਦਿਸ਼ਾਓ ਸੇ ਉਸੇ ਘੇਰ ਲਿਆ। ਰਾਜਾ ਨੇ ਯਤਨ ਤੋ
ਕਿਆ ਪਰ ਭਾਗਨੇ ਕੇ ਲਿਏ ਕੋਈ ਰਾਸਤਾ ਨਹੀਂ ਬਚਾ॥4॥ ਲੋਗੋਂ ਨੇ ਹਾਥ ਪਕੜ ਕਰ ਉਸਕੀ ਦਾੜੀ ਪਕੜ ਲੀ
ਔਰ ਉਸਕੀ ਪਗੜੀ ਉਤਾਰ ਲੀ। ਉਸੇ ਚੋਰ-ਚੋਰ ਕਹ ਕਰ ਦੋ-ਤੀਨ ਡੰਡੇ ਮਾਰਕਰ ਪਕੜ ਲਿਆ॥5॥ ਡੰਡਾ ਲਗਨੇ
ਸੇ ਰਾਜਾ ਧਰਤੀ ਪਰ ਗਿਰ ਪੜਾ ਔਰ ਮੁਰਛਤ ਹੋ ਗਿਆ। ਲੋਗੋਂ ਮੇ ਕੋਈ ਵੀ ਰਹਸਯ ਕੋ ਨ ਸਮਝਾ ਔਰ ਉਨੇ
ਰਾਜਾ ਕੇ ਹਾਥ ਬਾਂਧ ਲੀਏ॥6॥ (ਡਾ: ਜੋਧ ਸਿੰਘ ਦਾ ਟੀਕਾ (ਹਿੰਦੀ) ਸੈਚੀ ਤੀਜੀ ਪੰਨਾ 227)
ਡਾ. ਹਰਭਜਨ ਸਿੰਘ ਜੀ, ਗਿਆਨੀ ਨਰੈਣ ਸਿੰਘ ਜੀ ਅਤੇ ਡਾ ਜੋਧ ਸਿੰਘ ਜੀ ਨੇ ਜੋ ਅਰਥ ਕੀਤੇ ਹਨ
ਉਨ੍ਹਾਂ ਮੁਤਾਬਕ ਤਾਂ ਰਾਜਾ, ਜਿਸ ਨੂੰ ਆਪ ਜੀ ਨੇ ਆਪਣੇ ਉਪ੍ਰੋਕਤ ਲੇਖ ਵਿਚ ਲੱਗ-ਭੱਗ 53 ਵਾਰੀ
ਗੁਰੂ ਜੀ ਲਿਖਿਆ ਹੈ, ਇਕ ਔਰਤ ਦੇ ਘਰੋ ਆਪਣੀ ਜੁਤੀ ਅਤੇ ਰੇਸ਼ਮੀ ਚਾਦਰ ਛੱਡ ਕੇ ਭੱਜ ਜਾਂਦਾ ਹੈ।
(ਪਨੀ ਪਾਮਰੀ ਤਜਿ ਭਜੋ ਸੁਧਿ ਨਾ ਰਹੀ ਮਨ ਮਾਹਿ) ਪਰ ਆਪ ਨੇ ਕਹਾਣੀ ਲਿਖਣ ਵੇਲੇ ਇਕੀਵੇਂ ਚਰਿਤ੍ਰ
ਦੇ ਆਖਰੀ ਛੰਦ ਅਤੇ ਬਾਈਵੇਂ ਚਰਿਤ੍ਰ ਦੇ ਪਹਿਲੇ ਛੰਦ ਦੇ ਅਰਥ ਕਿਉਂ ਨਹੀ ਕੀਤੇ? ਅੱਗੇ ਆਪ ਜੀ
ਲਿਖਦੇ ਹੋ ਕੇ ਰਾਜੇ ਨੇ, “ਆਪਣੇ ਸਿੱਖ-ਸੇਵਕਾਂ ਨੂੰ ਕਿਹਾ ਕਿ ਸਾਡੀ ਜੁੱਤੀ ਅਤੇ ਵਿਸ਼ੇਸ਼ ਚੋਲਾ
ਕਿਸੇ ਨੇ ਚੁਰਾ ਲਿਆ ਹੈ”। ਡਾ. ਸਾਹਿਬ! ਹੁਣ ਇਹ ਦੱਸਣ ਦੀ ਖੇਚਲ ਕਰੋ, ਕੀ ਰਾਜਾ (ਤੁਹਾਡੇ ਮੁਤਾਬਕ
ਗੁਰੁ ਜੀ) ਝੂਠ ਨਹੀ ਬੋਲ ਰਿਹਾ? ਕੀ ਇਹ ਸੱਚ ਨਹੀ ਕਿ ਰਾਜਾ ਜੁੱਤੀ ਅਤੇ ਚੋਲਾ ਆਪ ਔਰਤ ਦੇ ਘਰ ਛੱਡ
ਕੇ ਭੱਜਿਆ ਸੀ? (ਭਜਿਯੋ ਜਾਇ ਡਰ ਪਾਇ ਮਨ ਪਨੀ ਪਾਮਰੀ ਡਾਰਿ)
ਡਾ. ਹਰਭਜਨ ਸਿੰਘ ਜੀ, ਉਪ੍ਰੋਕਤ ਦੋਵਾਂ ਵਿਦਵਾਨਾਂ ਨੇ ਜੋ ਅਰਥ ਕੀਤੇ ਹਨ ਉਨ੍ਹਾਂ ਮੁਤਾਬਕ ਤਾਂ
ਪੱਗੜੀ ਰਾਜੇ ਦੀ (ਜਿਸ ਨੂੰ ਆਪ ਜੀ ਗੁਰੂ ਜੀ ਲਿਖਦੇ ਹੋ) ਲਾਹੀ ਗਈ ਸੀ ਅਤੇ ਦਾੜੀ ਵੀ ਰਾਜੇ ਦੀ ਹੀ
ਫੜ੍ਹੀ ਗਈ ਸੀ। ਹੁਣ ਇਹ ਆਪ ਜੀ ਦੀ ਜਿੰਮੇਵਾਰੀ ਬਣਦੀ ਹੈ ਕਿ ਇਹ ਜਾਣਕਾਰੀ ਦਿੳ, “ਜਦੋਂ ਘਿਰੇ ਹੋਏ
ਰਾਜੇ ਨੂੰ ਬਚਾਓ ਦਾ ਕੋਈ ਤਰੀਕਾ ਨਾ ਦਿਸਿਆ, ਤਾਂ ਉਸ ਨੇ ਅਨੂਪ ਕੌਰ ਦੇ ਭਾਈ ਦੀ ਪਗੜੀ ਲਾਹ ਦਿਤੀ”
ਕਿਸ ਅਧਾਰ ਤੇ ਲਿਖਿਆ ਹੈ? ਕਿਸੇ ਦੀ ਲਿਖਤ, ਜਿਸ ਨੂੰ ਆਪ ਜੀ ਗੁਰੂ ਜੀ ਦੀ ਰਚਨਾ ਮੰਨਦੇ ਹੋ, ਦਾ
ਅਨੁਵਾਦ ਕਰਨ ਵੇਲੇ ਆਪ ਜੀ ਨੇ ਇਹ ਸਾਹਿਤਿਕ ਬੇਈਮਾਨੀ ਕਿਉਂ ਕੀਤੀ ਹੈ? ਸੱਚ ਲਿਖਣ ਲੱਗਿਆ ਆਪ ਜੀ
ਦੀ ਕਲਮ ਜਵਾਬ ਕਿਉਂ ਦੇ ਗਈ? ਆਪ ਜੀ ਦੇ ਹੱਥ ਰੁਕ ਕਿਉ ਗਏ? ਜਦੋ ਕਿ ਆਪ ਹੀ ਲਿਖਦੇ ਹੋ, “ਅਸੀਂ
ਪਾਠਕਾਂ ਦੀ ਜਾਣਕਾਰੀ ਵਾਸਤੇ ਇਸ ਸੰਵਾਦ ਦੇ ਕੁਝ ਮਹਤਵਪੂਰਨ ਅੰਸ਼ ਪ੍ਰਸਤੁਤ ਕਰਦੇ ਹਾਂ। ਕਿਸੇ
ਪੰਕਤੀ ਦੇ ਭਾਵ ਵਿਚ ਅਸਾਂ ਰਤਾ ਵੀ ਪਰਿਵਰਤਨ ਨਹੀਂ ਕੀਤਾ”।
ਡਾ. ਹਰਭਜਨ ਸਿੰਘ ਜੀ, ਆਪ ਜੀ ਨੂੰ ਤਾਂ, ਗੁਰੂ ਗੋਬਿੰਦ ਸਿੰਘ ਜੀ ਦਾ ਅਨੂਪ ਕੌਰ ਦੇ ਘਰ ਜਾਣਾ, ਉਸ
ਵਲੋਂ ਫੁਲ, ਪਾਨ ਅਤੇ ਸ਼ਰਾਬ ਆਦਿ ਭੇਟ ਕਰਨਾ, ਔਰਤ ਵਲੋਂ ਸਰੀਰਕ ਸੰਬੰਧ ਕਾਇਮ ਕਰਨ ਲਈ ਜੋਰ
ਪਾਉਣਾ, ਗੁਰੂ ਜੀ ਵਲੋ ਇਨਕਰਾ ਕਰਨ ਤੇ ਔਰਤ ਵਲੋ ਕਹਿਣਾ ਕਿ ਜਾਂ ਤਾਂ ਮੇਰੀ ਗੱਲ ਮੰਨ ਲੈ ਨਹੀ ਤਾਂ
ਮੇਰੀ ਲੱਤ ਹੇਠੋਂ ਦੀ ਲੰਗ ਤਾਂ ਗੁਰੂ ਜੀ ਵਲੋਂ ਕਹਿਣਾ, “ਗੁਰੂ ਜੀ: ਲੱਤਾਂ ਹੇਠੋਂ ਉਹ ਨਿਕਲੇਗਾ
ਜੋ ਕਾਮ ਦੇ ਅਸਮਰਥ ਹੋਵੇ। ਨਪੁੰਸਕ ਹੋਵੇ। ਮੈਂ ਧਰਮ ਦਾ ਬੰਨ੍ਹਿਆ, ਲੋਕ ਮਰਯਾਦਾ ਦਾ ਬੰਨ੍ਹਿਆ
ਕਾਮ-ਭੋਗ ਤੋਂ ਨਿਰਲਿਪਤ ਰਹਿੰਦਾ ਹਾਂ। ਕਿਸੇ ਸਰੀਰਿਕ ਹੀਣਤਾ ਕਾਰਨ ਨਹੀਂ”। ਚੋਰ-ਚੋਰ ਦਾ ਰੌਲਾ
ਪੈਣ ਤੇ ਆਪਣੀ ਜੁਤੀ ਆਦਿ ਛੱਡ ਕੇ ਭੱਜਣ ਦਾ ਯਤਨ ਕਰਨਾ ਅਤੇ ਫੜੇ ਜਾਣਾ, ਔਰਤ ਤੋਂ ਗੁਰੂ ਜੀ ਵਲੋਂ
ਮਾਫੀ ਮੰਗਣੀ ਅਤੇ ਉਸ ਨੂੰ 40000 ਟਕਾ ਸਲਾਨਾ ਭੱਤਾ ਦੇਣਾ ਆਦਿ ਸਭ ਕੁਝ ਹੀ ਗੁਰੂ ਜੀ ਵਾਸਤੇ
ਗੌਰਵਸ਼ਾਲੀ ਲਗਦਾ ਹੈ ਤਾਂ ਹੀ ਤਾਂ ਆਪ ਜੀ ਨੇ ਲਿਖਿਆ ਹੈ, “ਇਸ ਅਮ੍ਰਿਤ ਕਥਾ ਵਿਚ ਕੁਝ ਵੀ ਅਜਿਹਾ
ਨਹੀਂ, ਜਿਸ ਨੂੰ ਅਸ਼ਲੀਲ ਕਿਹਾ ਜਾਵੇ ਜਾਂ ਗੁਰੂ ਜੀ ਦੇ ਵਿਅਕਤਿਤਵ ਨੂੰ ਛੁਟਿਆਉਣ ਵਾਲਾ ਹੋਵੇ”।
ਡਾ. ਹਰਭਜਨ ਸਿੰਘ ਜੀ, ਮੈ ਅਨੂਪ ਕੌਰ ਵਾਲੀ ਸਾਖੀ ਨੂੰ ਸਪੱਸ਼ਟ ਸ਼ਬਦਾ ਵਿਚ ਰੱਦ ਕਰਦਾ ਹਾਂ। ਇਸ
ਨਾਲ ਗੁਰੂ ਗੋਬਿੰਦ ਸਿੰਘ ਜੀ ਦਾ ਦੂਰ ਦਾ ਵੀ ਕੋਈ ਨਾਤਾ ਨਹੀ ਹੈ। ਆਪ ਜੀ ਇਸ ਨੂੰ ਗੁਰੂ ਜੀ ਦੀ
ਹੱਡ ਬੀਤੀ ਮੰਨਦੇ ਹੋ। ਆਪ ਜੀ ਨੇ ਸਾਖੀ ਲਿਖਣ ਵੇਲੇ, ਰਾਜੇ ਵਲੋਂ (ਆਪ ਜੀ ਦੀ ਖੋਜ ਮੁਤਾਬਕ ਗੁਰੁ
ਗੋਬਿੰਦ ਸਿੰਘ ਜੀ) ਜੁੱਤੀ ਅਤੇ ਚਾਦਰ ਛੱਡ ਕੇ ਭੱਜਣ ਅਤੇ ਰਾਜੇ ਦੀ ਦਾੜੀ ਫੜਨ ਅਤੇ ਪੱਗ ਉਤਾਰਨ ਦਾ
ਜਿਕਰ ਕਿੳਂ ਨਹੀ ਕੀਤਾ? ਕੀ ਇਹ ਵੀ ਉਸੇ ਕਹਾਣੀ ਦਾ ਹਿੱਸਾ ਨਹੀ ਹੈ ਜਿਸ ਸੰਬੰਧੀ ਆਪ ਲਿਖਦੇ ਹੋ,
“ਇਹ ਕਹਾਣੀ ਗੁਰੂ ਜੀ ਦੇ ਉਚ-ਆਚਾਰ ਦਾ ਉਤਕ੍ਰਿਸ਼ਟ ਨਮੂਨਾ ਹੈ”। ਕੀ ਹੁਣ ਆਪ ਜੀ ਨੂੰ ਵੀ ਇਹ ਡਰ
ਤਾਂ ਨਹੀ ਸਤਾ ਰਿਹਾ ਕਿ ਜੇ ਅਨੂਵਾਦ ਠੀਕ ਕਰ ਦਿੱਤਾ ਤਾਂ ਗੁਰੁ ਜੀ ਅਪਮਾਨਜਨਕ ਸਥਿਤੀ `ਚ ਫਸ
ਜਾਣਗੇ? ਕੀ ਇਸ ਤਰਾਂ ਆਪਣੀ ਮਨਮਰਜੀ ਦੇ ਅਰਥ ਕਰਨੇ ਆਪ ਜੀ ਵਰਗੇ ਵਿਦਵਾਨ (ਪ੍ਰਾਜੈਕਟ ਡਾਇਰੈਕਟਰ
ਅਤੇ ਮੁਖੀ ਪੰਜਾਬੀ ਯੂਨੀਵਰਸਿਟੀ ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ) ਨੂੰ ਸੋਭਾ ਦਿੰਦਾ
ਹੈ?
ਆਦਰ ਸਹਿਤ
ਸਰਵਜੀਤ ਸਿੰਘ ਸੈਕਰਾਮੈਂਟੋ
(19/09/10)
ਦਰਸ਼ਨ ਸਿੰਘ ਖਾਲਸਾ
ਜਿਨਾ ਅੰਦਰਿ ਕੂੜੁ ਵਰਤੈ ਸਚੁ ਨ ਭਾਵਈ॥ ਜੇ ਕੋ ਬੋਲੈ ਸਚੁ ਕੂੜਾ ਜਲਿ
ਜਾਵਈ॥ ਕੂੜਿਆਰੀ ਰਜੈ ਕੂੜਿ ਜਿਉ ਵਿਸਟਾ ਕਾਗੁ ਖਾਵਈ॥
ਸ: ਜਸਵਿੰਦਰ ਸਿੰਘ ਭੁਲਰ ਵਲੋਂ ਜੱਥੇਦਾਰਾਂ ਦੇ ਪਹੁੰਚਣ ਤੇ ਨਿਊਯਾਰਕ ਵਿੱਚ ਵਾਪਰੀ
ਘਟਨਾ ਦਾ ਤੱਥਾਂ ਤੇ ਆਧਾਰਿਤ ਸੱਚ ਪ੍ਹੜਿਆ ਕਿ ਕਿਸ ਤਰ੍ਹਾਂ ਧਾਰਮਿਕ ਆਗੂ ਅਖਵਾਉਣ ਵਾਲੇ ਤਖਤਾਂ ਦੇ
ਜੱਥੇਦਾਰ ਨਾ ਸੱਚ ਬੋਲ ਸਕਦੇ ਹਨ ਨਾ ਸੱਚ ਸੁਣ ਸਕਦੇ ਹਨ ਅਤੇ ਕਿਸ ਤਰ੍ਹਾਂ ਕੂੜ ਦੇ ਸਹਾਰੇ ਪਦਵੀਆਂ
ਬਚਾ ਰਹੇ ਹਨ।
ਮੈਨੂੰ ਇਹ ਪ੍ਹੜ ਕੇ ਕੋਈ ਹੈਰਾਨੀ ਨਹੀਂ ਹੋਈ ਕਿਉਂਕਿ ਮੈਂ ਬਹੁਤ ਦੇਰ ਤੋਂ ਲਗਾਤਾਰ ਇਹਨਾਂ ਕੂੜ ਦੇ
ਬਾਵਿਆਂ ਦਾ ਕੂੜ ਪ੍ਹੜ ਸੁਣ ਦੇਖ ਅਤੇ ਹੰਡਾ ਰਿਹਾ ਹਾਂ। ਜਿਹੜੇ ਲੋਕ ਕੂੜ ਕਹਾਣੀਆਂ ਦੀ ਅਸ਼ਲੀਲਤਾ
ਨੂੰ ਗੁਰੂ ਗੋਬਿੰਦ ਸਿੰਘ ਜੀ ਦੀਆਂ ਲਿਖਤਾਂ ਆਖ ਕੇ ਗੁਰੂ ਦਸਮ ਪਾਤਸ਼ਾਹ ਜੀ ਦੀ ਬੇਅਦਬੀ ਅਤੇ
ਬਚਿੱਤਰ ਨਾਟਕ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਗ ਆਖ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਘੋਰ
ਬੇਅਦਬੀ ਕਰਕੇ ਆਪਣੇ ਕੋਰੇ ਕੂੜ ਰਾਹੀਂ ਮੇਰੇ `ਤੇ ਗੁਰੂ ਨਿੰਦਕ ਹੋਣ ਦਾ ਝੂਠਾ ਦੋਸ਼ ਲਾ ਸਕਦੇ ਹਨ,
ਫਿਰ ਸ੍ਰੀ ਅਕਾਲ ਤਖਤ ਸਾਹਿਬ ਤੇ ਬੁਲਾਕੇ ਮੇਰੇ ਪੁਜਣ `ਤੇ ਆਪਣੇ ਝੂਠ ਦੇ ਚਿਹਰੇ ਨਾਲ ਸੱਚ ਦਾ
ਸਾਹਮਣਾ ਨਾ ਕਰ ਸਕਦੇ ਹੋਏ, ਅਕਾਲ ਤਖਤ `ਤੇ ਆਉਣ ਤੋਂ ਭੱਜ ਜਾਂਦੇ ਹਨ। ਆਖਿਰ ਉਡੀਕ ਕੇ ਮੇਰੇ ਵਾਪਸ
ਆਉਣ ਤੋਂ ਇੱਕ ਘੰਟੇ ਬਾਅਦ ਚਸ਼ਮਦੀਦ ਗਵਾਹ ਸੰਗਤ ਦੇ ਸਾਹਮਣੇ, ਉਸੇ ਅਕਾਲ ਤਖਤ ਸਾਹਿਬ ਤੇ ਆ ਕੇ
ਲਿਖਤੀ ਝੂਠ ਬੋਲਦੇ ਹਨ ਕਿ ਅਸੀਂ ਤਾਂ ਅਕਾਲ ਤਖਤ ਤੇ ਬੈਠੇ ਉਡੀਕਦੇ ਰਹੇ, ਪਰ ਦਰਸ਼ਨ ਸਿੰਘ ਨਹੀਂ
ਆਇਆ। ਕੀ ਐਸੇ ਝੂਠੇਦਾਰ {ਜੱਥੇਦਾਰਾਂ} ਕੋਲੋਂ ਕਦੀ ਸੱਚ ਦੀ ਆਸ ਰੱਖੀ ਜਾ ਸਕਦੀ ਹੈ? ਨਹੀਂ ਬਿਲਕੁਲ
ਨਹੀਂ, ਉਹ ਸਿੱਖ ਜਿਹੜੇ ਸੱਚੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਸਿਰ ਝੁਕਾਉਣ ਤੋਂ ਬਾਅਦ
ਇਹਨਾਂ ਝੂਠੇਦਾਰਾਂ ਕੋਲੋਂ ਸੱਚ ਦੀ ਆਸ ਰਖਕੇ ਹੱਥ ਜੋੜ ਖਲੋਂਦੇ ਹਨ ਉਹ ਜਾਂ ਤਾਂ ਗੁਰੂ ਗ੍ਰੰਥ
ਸਾਹਿਬ ਜੀ ਤੋਂ ਬੇਮੁਖ ਹਨ ਜਾਂ ਫਿਰ ਬਹੁਤ ਹੀ ਭੋਲੇ ਹਨ। ਇਹਨਾਂ ਕੋਲੋਂ ਤਾਂ ਸੱਚ ਦੀ ਆਸ ਰਖਣਾ ਭੀ
ਸੱਚ ਦੀ ਬੇਅਦਬੀ ਹੈ
“ਮਃ 1॥ ਲਬੁ ਪਾਪੁ ਦੁਇ ਰਾਜਾ ਮਹਤਾ ਕੂੜੁ ਹੋਆ ਸਿਕਦਾਰੁ॥ ਕਾਮੁ ਨੇਬੁ
ਸਦਿ ਪੁਛੀਐ ਬਹਿ ਬਹਿ ਕਰੇ ਬੀਚਾਰੁ॥ ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ”॥
ਸ੍ਰੀ ਅਕਾਲ ਤਖਤ ਸਾਹਿਬ ਦੇ ਨਾਮ ਹੇਠ ਬਣਾਏ ਹੋਏ ਬੰਦ ਕਮਰਿਆਂ ਵਿੱਚ ਇਹਨਾਂ ਰਾਜਾ ਮਹਿਤਾ
ਦੀਆਂ ਜਦੋਂ ਮੀਟਿੰਗਾਂ ਹੁੰਦੀਆਂ ਹਨ, ਬਚਿੱਤਰ ਨਾਟਕ ਤੋਂ ਮਿਲੀ ਸੇਧ ਦੇ ਆਧਾਰ ਤੇ ਕੂੜ ਦੀਆਂ
ਪਕਤਾਂ ਪਕਦੀਆਂ ਹਨ, ਸੌਦੇ ਹੁੰਦੇ ਹਨ, ਸੱਚ ਦੀ ਓਥੇ ਕੋਈ ਆਵਾਜ਼ ਨਹੀਂ ਹੁੰਦੀ। ਓ ਭਲੇ ਲੋਕੋ ਸੱਚ
ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਲ ਹੈ, ਏਹਨਾਂ ਝੂਠੇਦਾਰਾਂ ਕੋਲ ਨਹੀਂ। ਇਸ ਲਈ ਜੇ ਸੱਚ
ਚਾਹੁਂਦੇ ਹੋ ਤਾਂ ਗੁਰੂ ਗ੍ਰੰਥ ਦਾ ਖਾਲਸਾ ਪੰਥ ਬਣੋ ਇਹਨਾਂ ਝੂਠੇਦਾਰਾਂ ਦੇ ਕਾਲਕਾ ਪੰਥ ਤੋਂ
ਹਮੇਸ਼ਾਂ ਹਮੇਸ਼ਾਂ ਲਈ ਖਹਿੜਾ ਛੁਡਾ ਲਉ। ਗੁਰੂ ਗ੍ਰੰਥ ਸਾਹਿਬ ਫੁਰਮਾਉਦੇ ਹਨ:
ਜਿਨ ਕੇ ਚਿਤ ਕਠੋਰ ਹਹਿ ਸੇ ਬਹਹਿ ਨ ਸਤਿਗੁਰ ਪਾਸਿ॥ ਓਥੈ ਸਚੁ ਵਰਤਦਾ ਕੂੜਿਆਰਾ ਚਿਤ ਉਦਾਸਿ॥ ਓਇ
ਵਲੁ ਛਲੁ ਕਰਿ ਝਤਿ ਕਢਦੇ ਫਿਰਿ ਜਾਇ ਬਹਹਿ ਕੂੜਿਆਰਾ ਪਾਸਿ॥ ਵਿਚਿ ਸਚੇ ਕੂੜੁ ਨ ਗਡਈ ਮਨਿ ਵੇਖਹੁ
ਕੋ ਨਿਰਜਾਸਿ॥ ਕੂੜਿਆਰ ਕੂੜਿਆਰੀ ਜਾਇ ਰਲੇ ਸਚਿਆਰ ਸਿਖ ਬੈਠੇ ਸਤਿਗੁਰ ਪਾਸਿ॥
ਗੁਰੂ ਗ੍ਰੰਥ ਦੇ ਪੰਥ ਦਾ ਦਾਸ –ਦਰਸ਼ਨ ਸਿੰਘ ਖਾਲਸਾ
18 ਸਤੰਬਰ 2010
ਕੁਝ ਸੰਪਾਦਕੀ ਟਿੱਪਣੀਆਂ
(1) ‘ਸਿੱਖ ਮਾਰਗ’ ਤੇ ਛਪੇ 12
ਸਤੰਬਰ ਦੇ ਸਾਡੇ ਲੇਖ ਸੰਬੰਧੀ ‘ਤੱਤ ਗੁਰਮਤਿ’ ਵਾਲਿਆਂ ਦੇ ਸੰਪਾਦਕੀ ਮੰਡਲ ਵਲੋਂ ਜੋ ਸਤੰਬਰ 14,
2010 ਨੂੰ ਲਿਖ ਕੇ ਉਹਨਾ ਨੇ ਆਪਣੀ ਸਾਈਟ ਤੇ ਪਾਇਆ ਹੈ, ਉਸ ਵਿੱਚ ਇੱਕ ਲਾਈਨ ਇਹ ਹੈ,
“ਜੇ ਇਸ ਦੇ ਬਾਵਜੂਦ ਵੀ ਵਿਦਵਾਨ ਸੰਪਾਦਕ ਮੱਖਣ ਸਿੰਘ ਜੀ ਕਿਸੇ ਲੇਖਕ
ਵਲੋਂ ਲਿਖੇ ਦੋ ਲਫਜ਼ਾਂ (ਭਾੜੇ ਦੇ ਲਿਖਾਰੀ ਅਤੇ ਘੁਸਪੈਠੀਆ) ਲਈ, ਜੋ ਵਾਪਿਸ ਲਏ ਜਾ ਚੁੱਕੇ ਹੋਣ,
ਸਾਡੇ ਕੋਲੋਂ ਸਬੂਤ ਮੰਗ ਰਹੇ ਹਨ ਅਤੇ ਸਬੂਤ ਨਾ ਪੇਸ਼ ਕਰਨ ਦੀ ਸੂਰਤ ਵਿਚ ‘ਝੂਠੇ ਅਤੇ ਦੋਗਲੇ’
ਐਲਾਨਣਾ ਕਿਵੇਂ ਸੁਹਿਰਦਤਾ ਕਹੀ ਜਾ ਸਕਦੀ ਹੈ ?” ਦੇ ਸੰਬੰਧ ਵਿੱਚ ਮੈਂ ਇਹੀ ਕਹਿਣਾ
ਚਾਹੁੰਦਾ ਹਾਂ ਕਿ ਇਹਨਾ ਨੇ ਇਹ ਅਧੂਰੀ ਗੱਲ ਕੀਤੀ ਹੈ। ਇਹਨਾ ਦੀ ਇਹ ਗੱਲ 50% ਸੱਚੀ ਅਤੇ 50%
ਝੂਠੀ ਹੈ। ਇਹਨਾ ਨੇ ਡਾ: ਇਕਬਾਲ ਸਿੰਘ ਦੇ ਲੇਖ ਬਾਰੇ ਦੋਹਾਂ ਪਾਸਿਆਂ ਦੇ ਪੱਖ ਛਾਪ ਕੇ ਮੁਆਫੀ
ਮੰਗੀ ਹੈ। ਇਹ ਬਿੱਲਕੁੱਲ ਠੀਕ ਹੈ ਪਰ ਜੋ ਗੁਰਇੰਦਰ ਸਿੰਘ ਪਾਲ ਬਾਰੇ ਸ਼ਬਦ ਘੁਸਪੈਠੀਆ ਵਰਤੇ ਸਨ, ਉਸ
ਦੀ ਇਹਨਾ ਨੇ ਅਸਿੱਧੇ ਤੌਰ ਦੇ ਹਮਾਇਤ ਕੀਤੀ ਸੀ। ਇਹਨਾ ਦੇ ਆਪਣੇ ਲਫ਼ਜ਼ ਹਨ,
“ਸੰਪਾਦਕ ਸਿੱਖ ਮਾਰਗ ਨੂੰ ਨਿਮਰਤਾ ਅਤੇ ਸਤਿਕਾਰ ਸਹਿਤ ਬੇਨਤੀ ਕਰਦਾ ਹੈ
ਕਿ ਪਿਛਲੇ ਕੁਝ ਸਮੇਂ ਵਿਚ ‘ਸੰਪਾਦਕੀ ਬੋਰਡ’ ਦੀ ਸਥਾਪਤੀ ਕਾਰਨ ‘ਸਿੱਖ ਮਾਰਗ’ ਦੀਆਂ ਨੀਤੀਆਂ ਵਿਚ
ਸਾਹਮਣੇ ਆ ਰਹੇ ਬਦਲਾਵਾਂ ਬਾਰੇ ਸਵੈ-ਪੜਚੋਲ ਕਰਨ”। ਇਹਨਾ ਉਪਰਲੀਆਂ ਪੰਗਤੀਆਂ ਕਰਕੇ ਹੀ
ਮੈਨੂੰ ਇਹਨਾ ਨੂੰ ਬਾਕੀਆਂ ਦੇ ਨਾਲ ਹੀ ਰੱਖਣਾ ਪਿਆ।
(2) ਅੱਜ ਤੋਂ ਬਾਅਦ ਅਸੀਂ ਇਹ ਤਕਰਾਰ ਬੰਦ ਕਰਨਾ ਚਾਹੁੰਦੇ ਹਾਂ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ
ਆਪਸ ਵਿੱਚ ਦੀ ਖਹਿਬਾਜ਼ੀ ਵਿੱਚ ਹੋਰ ਸਮਾ ਨਸ਼ਟ ਕੀਤਾ ਜਾਵੇ। ਦੋਹਾਂ ਪਾਸਿਆਂ ਵਲੋਂ ਬਹੁਤ ਕੁੱਝ
ਲਿਖਿਆ ਜਾ ਚੁੱਕਾ ਹੈ। ਪਾਠਕ/ਲੇਖਕ ਸੱਚ ਝੂਠ ਦਾ ਨਿਤਾਰਾ ਆਪੇ ਹੀ ਕਰ ਲੈਣਗੇ।
(3) ਕਿਉਂਕਿ ਅਸੀਂ ਪਹਿਲਾਂ ਲਿਖ ਚੁੱਕੇ ਸੀ ਕਿ ਜਿਸ ਬੰਦੇ ਦਾ ਸੰਬੰਧ ਇਸ ਸਾਈਟ ਨਾਲ ਹੁਣ ਨਹੀਂ
ਰਿਹਾ ਉਸ ਦੇ ਵਿਰੋਧ ਵਿੱਚ ਅਸੀਂ ਹੁਣ ਕੁੱਝ ਨਹੀਂ ਪਉਣਾ। ਇਸ ਅਸੂਲ ਨੂੰ ਮੁਖ ਰੱਖਦੇ ਹੋਏ ਅਸੀਂ
ਗੁਰਇੰਦਰ ਸਿੰਘ ਪਾਲ ਦੀ ਉਹ ਚਿੱਠੀ ‘ਸਿੱਖ ਮਾਰਗ’ ਤੇ ਨਹੀਂ ਪਾਈ ਜਿਹੜੀ ਕਿ ਸਿਰਫ ਉਸ ਦੇ ਵਿਰੋਧ
ਵਿੱਚ ਹੀ ਲਿਖੀ ਹੋਈ ਸੀ ਅਤੇ ਇਹ ਤੱਤ ਗੁਰਮਮਤਿ ਵਾਲਿਆਂ ਨੂੰ ਵੀ ਭੇਜੀ ਸੀ। ਅੱਜ ਇੱਕ ਚਿੱਠੀ ਜ਼ਰੂਰ
ਪਾਈ ਹੈ ਅਤੇ ਇਸ ਦਾ ਸੰਬੰਧ ਸਿਰਫ ਉਹਨਾ ਪੰਗਤੀਆਂ ਨਾਲ ਹੈ ਜਿਸ ਦਾ ਜ਼ਿਕਰ ਅਸੀਂ ਉਪਰ ਨੰ: 1 ਵਿੱਚ
ਕੀਤਾ ਹੈ।
(4) ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜਿੱਥੇ ਪਹਿਲਾਂ ਸਿੱਖ ਮਾਰਗ ਇਕੱਲਾ ਹੀ ਦਸਮ ਗ੍ਰੰਥ ਦੇ
ਵਿਰੋਧ ਵਿੱਚ ਡਟਿਆ ਹੋਇਆ ਸੀ ਹੁਣ ਕਈ ਸਾਈਟਾਂ ਹੋਂਦ ਵਿੱਚ ਆ ਗਈਆਂ ਹਨ। ਇਸ ਲਈ ਮੈਂ ਕਈ ਵਾਰੀ ਇਸ
ਨੂੰ ਨਾ ਅੱਪਡੇਟ ਕਰਨ ਬਾਰੇ ਵੀ ਲਿਖ ਦਿੰਦਾ ਸੀ ਕਿਉਂਕਿ ਹੁਣ ਇਹ ਕੰਮ ਦੂਸਰੀਆਂ ਸਾਈਟਾਂ ਵੀ ਕਰ
ਸਕਦੀਆਂ ਸਨ ਅਤੇ ਸਿੱਖ ਮਾਰਗ ਤੇ ਇਸ ਸੰਬੰਧੀ ਬਹੁਤ ਕੁੱਝ ਪਾਇਆ ਜਾ ਚੁੱਕਾ ਸੀ।
(5) ਮੈਂ ਇੱਕ ਵਾਰੀ ਹੁਣ ਫਿਰ ਸਪਸ਼ਟ ਕਰ ਦੇਵਾਂ ਕਿ ‘ਸਿੱਖ ਮਾਰਗ’ ਦੀ ਕਿਸੇ ਵੀ ਹੋਰ ਸਾਈਟ ਨਾਲ
ਕੋਈ ਦਵੈਸ਼, ਈਰਖਾ ਜਾਂ ਮੁਕਾਬਲੇਬਾਜ਼ੀ ਨਹੀਂ ਹੈ। ਮੈਂ ਤਾਂ ਸਿਰਫ ਇਹੀ ਚਾਹੁੰਦਾ ਹਾਂ ਕਿ ਇਹ
ਗੁਰਮਤਿ ਦਾ ਕੰਮ ਵੰਡ ਕੇ ਹੋਵੇ ਅਤੇ ਇਸ ਸੇਵਾ ਡੰਨ ਦਾ ਰੂਪ ਨਾ ਧਾਰੇ ਕਿ ਸਾਰਿਆਂ ਦੇ ਲੇਖ ਜੇ ਕਰ
ਹੋਰ ਥਾਵਾਂ ਤੇ ਛਪਦੇ ਹਨ ਤਾਂ ਇੱਥੇ ਵੀ ਜ਼ਰੂਰ ਛਪਣ। ਇਸੇ ਲਈ ਮੈਂ ਲੇਖਕਾਂ ਨੂੰ ਵੀ ਬੇਨਤੀ ਕਰਦਾ
ਹਾਂ ਕਿ ਉਹ ਵੀ ਇਸ ਗੱਲ ਨੂੰ ਸਮਝਣ ਦਾ ਯਤਨ ਕਰਨ। ਜੇ ਕਰ ਉਹਨਾ ਦਾ ਕੋਈ ਖਾਸ ਲੇਖ ਕਿਸੇ ਹੋਰ ਥਾਂ
ਤੇ ਛਪਦਾ ਹੈ ਤਾਂ ਉਹ ਉਸ ਦਾ ਲਿੰਕ ਪਾਠਕਾਂ ਦੇ ਪੰਨੇ ਤੇ ਪਾ ਕੇ ਪਾਠਕਾਂ ਨੂੰ ਪੜ੍ਹਨ ਲਈ ਬੇਨਤੀ
ਕਰਨ।
(6) ਹਰਮੀਤ ਸਿੰਘ ਖਾਲਸਾ ਜੀ ਤੁਸੀਂ ਵੀ ਆਪਣੀ ਚਿੱਠੀ ਵਿੱਚ ਉਸੇ ਤਰ੍ਹਾਂ ਦੀ ਸ਼ਬਦਾਵਲੀ ਵਰਤੀ ਹੋਈ
ਸੀ ਜਿਸ ਦੇ ਕਾਰਨ ਇਹ ਇਤਨਾ ਤਕਰਾਰ ਵਧਿਆ ਹੈ। ਇਸ ਲਈ ਉਹ ਨਹੀਂ ਪਾਈ। ਜਿਹੜਾ ਤੁਸੀਂ ਲਿਖਿਆ ਸੀ ਕਿ
ਇਹ ਇਤਨੇ ਵਿਦਵਾਨ ਇਸ ਗੱਲ ਨਾਲ ਸਹਿਮਤਿ ਹਨ ਕਿ ਆਹ ਵਿਚਾਰ ਤੁਸੀਂ ਇਥੇ ਨਾ ਕਰੋ। ਦੂਸਰੇ ਪਾਸੇ ਉਹ
ਵਿਦਵਾਨ ਵੀ ਹਨ ਜਿਹਨਾਂ ਦੀ ਸੋਚਣੀ ਇਸ ਤੋਂ ਉਲਟ ਹੈ ਅਤੇ ਉਹ ‘ਸਿੱਖ ਮਾਰਗ’ ਨਾਲ ਪਹਿਲੇ ਦਿਨਾ ਤੋਂ
ਹੀ ਜੁੜੇ ਹੋਏ ਹਨ। ਅਤੇ ਕਈ ਉਹਨਾ ਵਿਚੋਂ ਕਈ ਐਸੇ ਵੀ ਹਨ ਜਿਹਨਾ ਨੇ ਕਿ ਪ੍ਰੋ: ਦਰਸ਼ਨ ਸਿੰਘ ਦੀ
ਦਸਮ ਗ੍ਰੰਥ ਦੇ ਮਸਲੇ ਬਾਰੇ ਕਾਫੀ ਸਹਾਇਤਾ ਕੀਤੀ ਸੀ। ਜੋ ਵੀ ਸਬੂਤ ਉਹ ਅਕਾਲ ਤਖ਼ਤ ਤੇ ਪੇਸ਼ ਹੋਣ
ਵੇਲੇ ਲੈ ਕੇ ਗਏ ਸਨ ਉਹ ਬਹੁਤੇ ਇਹਨਾ ਵਲੋਂ ਹੀ ਇਕੱਠੇ ਕਰਕੇ ਦਿੱਤੇ ਸਨ।
(15/09/10)
ਗੁਰਇੰਦਰ ਸਿੰਘ ਪਾਲ
ਸਿੱਖ-ਜਗਤ ਦੇ ਸਾਰੇ ਸੰਪਾਦਕਾਂ, ਲੇਖਕਾਂ, ਅਤੇ ਸਮੂਹ ਪਾਠਕਾਂ ਦੀ ਸੇਵਾ ਵਿੱਚ:-
ਬਹੁਤ ਸਾਲਾਂ ਤੋਂ ਕਈ ਗਿਆਨ-ਉੱਦੀਪਤ
(enlightened) ਪੰਥ-ਦਰਦੀਆਂ ਨੇ ਗੁਰ-ਸਿਧਾਂਤਾਂ
ਨੂੰ ਨਿਸ਼ਕਾਮਤਾ ਨਾਲ ਪ੍ਰਚਾਰ ਕੇ ਲੋਕਾਂ ਨੂੰ ਮਾਇਆ-ਭੁੱਖੇ ਤੇ ਹਉਮੈ-ਮਾਰੇ ਭੇਖੀ ਸੁਆਰਥੀ
ਮਨ-ਮਤੀਆਂ ਤੋਂ ਬਚਾਉਣ ਦਾ ਬੀੜਾ ਚੁੱਕਿਆ। ਇਸ ਪਰਮਾਰਥਕ ਯਤਨ ਵਿੱਚ ਉਨ੍ਹਾਂ ਨੂੰ ਕਾਫ਼ੀ ਸਫ਼ਲਤਾ ਵੀ
ਪ੍ਰਾਪਤ ਹੋਈ ਹੈ। ਗੁਰੁ-ਘਰ ਦੇ ਲੱਖਾਂ ਪ੍ਰੇਮੀ, ਮਨਮੁੱਖਾਂ ਦੇ ਵਿਛਾਏ ਮਾਇਆ-ਜਾਲ ਵਿੱਚੋਂ ਨਿਕਲਣ
ਵਿੱਚ ਕਾਮਯਾਬ ਹੋਏ ਹਨ। ਪਰ, ਇਹ ਕੁਸੈਲਾ ਸੱਚ ਵੇਖ/ਪੜ੍ਹ/ਸੁਣ ਕੇ ਬੜੀ ਨਿਰਾਸ਼ਾ ਹੁੰਦੀ ਹੈ ਕਿ
ਇਨ੍ਹਾਂ ਸਾਰਿਆਂ ਅਦਾਰਿਆਂ ਵਿੱਚ ਤਾਲ-ਮੇਲ ਦੀ ਬਹੁਤ ਘਾਟ ਹੈ। ਇਸ ਘਾਟ ਦਾ ਕਾਰਣ ਸਾਡੀ ਹਉਮੈ,
ਸੁਆਰਥ, ਤੇ ਗੁਰਮੱਤਿ ਦੀ ਬਜਾਏ ਮਨਮਤਿ ਨੂੰ ਅਪਣਾਉਣਾ ਹੈ। ਇਸ ਸਮੱਸਿਆ ਦੇ ਸੰਬੰਧ ਵਿੱਚ ਕਈ
ਸੁਹਿਰਦ ਲੇਖਕਾਂ ਨੇ ਕਈ ਲੇਖ ਤੇ ਪੱਤ੍ਰ ਲਿਖੇ ਹਨ ਜੋ ਕਿ ‘ਸਿੱਖ ਮਾਰਗ’ ਤੇ ਹੋਰ ਕਈ ਸਾਈਟਾਂ `ਤੇ
ਪਾਏ ਗਏ ਹਨ। ਵਰਤਮਾਨ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ, ਦਾਸ ਇਸੇ ਸੰਬੰਧ ਵਿੱਚ ਕੁੱਛ ਲਿਖਣ `ਤੇ
ਮਜਬੂਰ ਹੋਇਆ ਹੈ।
ਸੰਬੰਧਾਂ ਵਿੱਚ ਤੁਰਸ਼ੀ ਦੇ ਪਰਮੁੱਖ ਕਾਰਣਾਂ ਵਿੱਚੋਂ ਪਹਿਲਾ ਹੈ, ਸਾਡਾ, ਗੁਰੁ ਦੀ ਬਖ਼ਸ਼ੀ ਹੋਈ
ਬਿਬੇਕ ਬੁੱਧ ਦਾ ਤਿਆਗ ਕਰਕੇ ਅਹੰਬੁੱਧਿ ਦਾ ਗ਼ੁਲਾਮ ਬਣਨਾਂ। ਜਦੋਂ ਅਸੀਂ ਕਿਸੇ ਦੀ ਲਿਖਿਤ ਅਤੇ ਇਸ
ਵਿਚਲੇ ਵਿਚਾਰਾਂ ਨਾਲ ਸਹਿਮਤ ਨਹੀਂ ਹੁੰਦੇ ਤਾਂ ਅਸੀਂ ਸ਼ੈਤਾਨ-ਵ੍ਰਿਤੀ ਦੇ ਪ੍ਰਭਾਵਾਧੀਨ ਦੂਸਰਿਆਂ
ਉੱਤੇ ਚਿੱਕੜ ਸਿੱਟਣ ਲੱਗ ਜਾਂਦੇ ਹਾਂ। ਅਸਹਿਮਤੀ ਪ੍ਰਗਟ ਕਰਨ ਲਈ ਅਸੀਂ, ਬਿਨਾਂ ਕੋਈ ਸਬੂਤ ਦਿੱਤੇ,
ਦੂਜਿਆਂ ਦੇ ਨਾਂ ਧਰਦੇ ਹਾਂ ਜਿਵੇਂ:- ਕਾਮਰੇਡ, ਬਿਪਰਵਾਦੀਆ, ਘੁਸਪੈਠੀਆ, ਵਿਕਾਊ, ਅਖ਼ਬਾਰੀ ਰੁਚੀ,
ਰਾਜਨੀਤੀ ਪਾਰਟੀ ਨਾਲ ਸੰਬੰਧ, ਅਤੇ ਕਈ ਹੋਰ। ਅਸੀਂ ਵਿਰੋਧੀ ਵਿਚਾਰ ਵਾਲੇ ਵਿਅਕਤੀ ਦਾ ਨਾਮ ਵਿਗਾੜ
ਕੇ ਇਸ ਕਰਤੂਤ ਵਿੱਚੋਂ ਖੱਚਰਿਆਂ ਵਾਲੀ ਖ਼ੁਸ਼ੀ ਹਾਸਿਲ ਕਰਦੇ ਹਾਂ। ਨਾਮ ਧਰਨਾਂ/ਵਿਗਾੜਨਾਂ, ਸ਼ਾਇਦ,
ਪਾਠਕਾਂ ਨੂੰ ਇਤਨਾਂ ਬੁਰਾ ਨਾਂ ਲੱਗੇ ਜੇ ਯੁਕਤੀ ਨਾਲ ਇਹ ਸਿੱਧ ਕੀਤਾ ਜਾਵੇ ਕਿ ਸੰਬੰਧਿਤ ਵਿਅਕਤੀ
ਸੱਚ-ਮੁੱਚ ਹੀ ਇਸ ਨਾਮ ਦੇ ਯੋਗ ਹੈ। ਦੂਜਾ, ਬਿਨ ਸਿਰ ਪੈਰ ਦੇ ਗ਼ੈਰਜ਼ਿੱਮੇਦਾਰਾਨਾ ਬਿਆਨ ਅਧਿਕ ਢਾਹੂ
ਸਾਬਤ ਹੁੰਦੇ ਹਨ। (ਇਸ ਬਾਰੇ ਅੱਗੇ ਚੱਲ ਕੇ ਲਿਖਾਂਗੇ)। ਨਾਮ ਧਰਨਾਂ ਤੇ ਦੂਜਿਆਂ ਵਾਸਤੇ
ਬੇ-ਬੁਨਿਆਦ ਬਿਆਨ-ਬਾਜ਼ੀ ਕਦੇ ਕੁੱਝ ਨਹੀਂ ਸੰਵਾਰਦੀ, ਸਗੋਂ ਅਣਚਾਹੀ ਫੁੱਟ ਦਾ ਕਾਰਣ ਬਣਦੀ ਹੈ।
ਗੁਰਸਿੱਖ ਦਾ ਧੜਾ ਗੁਰੁ (ਗ੍ਰੰਥ) ਨਾਲ ਹੈ। ਪਰ, ਸਾਡਾ ਇਹ ਦੁਖਾਂਤ ਹੈ ਕਿ ਅਸੀਂ ਸੰਸਾਰਕ
ਧੜੇ-ਬੰਦੀ ਦੇ ਗ਼ੁਲਾਮ ਬਣ ਚੁੱਕੇ ਹਾਂ। ਜਦੋਂ ਵੀ ਕੋਈ ਵਿਵਾਦ ਖੜਾ ਹੁੰਦਾ ਹੈ ਤਾਂ ਅਸੀਂ ਗੁਰਬਾਣੀ
ਵਿੱਚੋਂ ਸੇਧ ਲੈਣ ਦੀ ਬਜਾਏ ਆਪਣੇ ਹਿਤ ਲਈ ਆਪ ਬਣਾਏ ਨਿਯਮਾ ਤੋਂ ਸੇਧ ਲੈਂਦੇ ਹਾਂ ਅਤੇ ਆਪਣੇ ਧੜੇ
ਦਾ ਪੱਖ ਪੂਰਦੇ ਹਾਂ ਭਾਵੇਂ ਇਹ ਧੜਾ ਉੱਕਾ ਹੀ ਗ਼ਲਤ ਕਿਉਂ ਨਾ ਹੋਵੇ। ਜੇ ਕੋਈ ਸਜਨ ਕਿਸੇ ਤੋਂ ਸਵਾਲ
ਪੁੱਛੇ ਤਾਂ ਉਸ ਦੇ ਧੜੇ ਵਾਲੇ ਉਸ ਦੇ ਮਗਰ ਇਉਂ ਪੈ ਜਾਂਦੇ ਹਨ ਜਿਵੇਂ ਖੱਖਰ ਨੂੰ ਹੱਥ ਲਾਉਣ ਵਾਲੇ
ਮਗਰ ਭੂੰਡ। ਭੂੰਡ-ਰੂਪੀ ਇਹ ‘ਵਿਦਵਾਨ’ ਵਿਚਾਰ-ਚਰਚਾ ਹੋਣ ਹੀ ਨਹੀਂ ਦਿੰਦੇ।
ਧੜੇ-ਬੰਦੀ ਦਾ ਇੱਕ ਹੋਰ ਨੁਕਸਾਨ ਇਹ ਵੀ ਹੈ ਕਿ ਧੜੇ ਵਾਲਿਆਂ ਵਿੱਚ ਵਿਤਕਰੇ ਤੇ ਪੱਖਪਾਤ ਦੀ
ਕਮਜ਼ੋਰੀ ਆ ਜਾਂਦੀ ਹੈ। ਧੜੇ ਵਾਲਿਆਂ ਦਾ ਦੋਹਰਾ ਮਾਪ-ਦੰਡ
(double standard)
ਹੁੰਦਾ ਹੈ: ਇੱਕ ਧੜੇ ਦੇ ਮੈਂਬਰਾਂ ਲਈ, ਅਤੇ ਦੂਜਾ ਧੜੇ ਤੋਂ ਬਾਹਰ ਵਾਲਿਆਂ ਵਾਸਤੇ। ਧੜੇ ਵਾਲਿਆਂ
ਨੂੰ ਆਪਣੇ ਸਾਥੀਆਂ ਵਿੱਚ ਕੋਈ ਵੀ ਖ਼ਾਮੀ ਨਜ਼ਰ ਨਹੀਂ ਆਉਂਦੀ, ਅਤੇ ਇਸ ਦੇ ਉਲਟ ਦੂਸਰਿਆਂ ਵਿੱਚ ਕੋਈ
ਗੁਣ ਦਿਖਾਈ ਨਹੀਂ ਦਿੰਦਾ। ਧੜੇ ਦੇ ਮੋਹਰੀ ਧੜੇ ਦੇ ਮੈਂਬਰ ਦੀਆਂ ਕਰਤੂਤਾਂ `ਤੇ ਪਰਦਾ ਪਾ ਕੇ,
ਆਨੇ-ਬਹਾਨੇ ਉਸ ਦੀ ਤਰਫ਼-ਦਾਰੀ ਕਰਕੇ ਉਸ ਦੀ ਪਿੱਠ ਥਾਪੜਦੇ ਹਨ। ਇਉਂ ਕਿਸੇ ਵੀ ਧੜੇ ਦਾ ਸੱਚ ਦੇ
ਰਾਹ ਤੋਂ ਥਿੜਕ ਜਾਣਾ ਸੁਭਾਵਕ ਹੈ। ਧੜੇ-ਬੰਦੀ ਏਕਤਾ ਦੀ ਨੰਬਰ ਇੱਕ ਵੈਰਨ ਹੈ।
ਕਈ ਲੇਖਕ ਈਰਖਾ ਤੇ ਨਿੰਦਾ ਦੇ ਰੋਗੀ ਹਨ। ਇਸ ਰੋਗ ਕਾਰਣ ਉਹ ਕੁੱਕੜ ਵਾਂਗ ਖੇਹ ਉਡਾਉਂਦੇ ਰਹਿੰਦੇ
ਹਨ, ਭਾਵੇਂ ਇਹ ਖੇਹ ਉਨ੍ਹਾਂ ਦੇ ਆਪਣੇ ਸਿਰ ਵਿੱਚ ਹੀ ਪੈਂਦੀ ਹੋਵੇ! …. . ਪਰ, ਈਰਖਾਲੂਆਂ ਅਤੇ
ਪਰ-ਨਿੰਦਕਾਂ ਦੁਆਰਾ ਉੱਡਾਈ ਇਹ ਖੇਹ ਵਾਤਾਵਰਣ ਨੂੰ ਵੀ ਗੰਦਾ ਕਰਦੀ ਹੈ।
ਮੇਰਾ ਇਹ ਵਿਚਾਰ ਹੈ ਕਿ ਜੇ ਅਸੀਂ ਫੁੱਟ ਦੇ ਉਪਰੋਕਤ ਕਾਰਣਾਂ ਤੋਂ ਪਿੱਛਾ ਛੁਡਾ ਕੇ ਗੁਰਮੱਤ ਅਤੇ
ਤਰਕਸ਼ੀਲਤਾ ਦਾ ਪੱਲਾ ਫੜੀਏ ਤਾਂ ਆਪਸੀ ਤਕਰਾਰਾਂ ਤੋਂ ਛੁਟਕਾਰਾ ਪਾ ਕੇ ਅਸੀਂ ਏਕਤਾ ਦਾ ਫਲ ਪ੍ਰਾਪਤ
ਕਰ ਸਕਦੇ ਹਾਂ; ਅਤੇ ਇਸ ਏਕਤਾ ਸਦਕਾ ਪੰਥ ਚੜ੍ਹਦੀਆਂ ਕਲਾਂ ਵਿੱਚ ਜਾ ਸਕਦਾ ਹੈ।
ਅੰਤ ਵਿੱਚ, ਉਪਰੋਕਤ ਵਿਚਾਰ ਲਿਖਣ ਦੇ ਕਾਰਣ ਦਾ ਸੰਖੇਪ ਵਰਣਨ ਕਰਨ ਦੀ ਦਾਸ ਆਗਿਆ ਲੈਂਦਾ ਹੈ:-
ਕੁੱਝ ਮਹੀਨੇ ਤੋਂ ਇੱਕ ‘ਪੰਥ-ਦਰਦੀ’ ਦੂਸਰੇ ਲੇਖਕਾਂ ਲਈ ਘਟੀਆ ਅਤੇ ਭੱਦੀ ਸ਼ਬਦਾਵਲੀ ਵਰਤ ਰਿਹਾ ਹੈ।
ਉਸ ਦੀ ਇਸ ਕਰਤੂਤ ਕਾਰਣ ਸੰਪਾਦਕ ਅਤੇ ਲੇਖਕ ਆਪਸੀ ਦ੍ਵੈਸ਼ ਦਾ ਸ਼ਿਕਾਰ ਹੋ ਗਏ ਹਨ। ਇੱਥੇ ਮੈਂ ਸਿਰਫ਼
ਆਪਣੀ ਗੱਲ ਹੀ ਕਰਾਂਗਾ। ਦਾਸ ਦਾ ਕਿਸੇ ਲੇਖ ਵਾਸਤੇ ਲਿਖਿਆ ਪ੍ਰਸ਼ੰਸਾ-ਪੱਤ੍ਰ ‘ਸਿੱਖ ਮਾਰਗ’ `ਤੇ
ਪਾਇਆ ਗਿਆ ਸੀ। ਉਸੇ ਸਮੇ ਤੋਂ ਹੀ ਇਹ ਲੇਖਕ ਮੇਰੇ ਨਾਮ ਨੂੰ ਅਪਮਾਨਜਨਕ ਸ਼ਬਦਾਵਲੀ ਵਰਤ ਕੇ ਉਛਾਲ
ਰਿਹਾ ਹੈ। ਹੁਣ ਤੱਕ ਮੇਰੇ 19-20 ਲੇਖ ਤੇ ਇਤਨੇ ਹੀ ਪੱਤ੍ਰ ‘ਸਿੱਖ ਮਾਰਗ’ `ਤੇ ਛਪ ਚੁੱਕੇ ਹਨ; ਉਸ
ਨੇ ਕਿਸੇ `ਤੇ ਵੀ ਕੋਈ ਕਿੰਤੂ ਪ੍ਰੰਤੂ ਨਹੀਂ ਕੀਤਾ, ਪਰ, ਇੱਕ ਪੱਤ੍ਰ ਨੂੰ ਮੁੱਖ ਰੱਖ ਕੇ ਉਹ ਬੁਰੀ
ਤਰ੍ਹਾਂ ਭੁੜਕ ਰਿਹਾ ਹੈ! ! ਇੱਥੋਂ ਤਾਂ ਇਹੋ ਸਾਬਤ ਹੁੰਦਾ ਹੈ ਕਿ ਉਹ ਈਰਖਾ ਤੇ ਨਿੰਦਾ ਦੇ ਮਾਨਸਿਕ
ਰੋਗਾਂ ਦਾ ਸ਼ਿਕਾਰ ਹੈ! ਉਹ ਵੈਬ-ਸਾਈਟਾਂ ਤੇ ਅਖ਼ਬਾਰਾਂ ਦੇ ਸੰਪਾਦਕਾਂ ਨੂ ਹਦਾਇਤ ਕਰਦਾ ਹੈ ਕਿ ਉਹ
ਕਿਹੜੀ ਲਿਖਿਤ ਪ੍ਰਕਾਸ਼ਤ ਕਰਨ ਤੇ ਕਿਹੜੀ ਨਾਂ! ! ਲੇਖਕਾਂ ਨੂੰ ਉਹ ਹੁਕਮ ਕਰਦਾ ਹੈ ਕਿ ਉਹ ਕਿਸੇ
ਸਾਈਟ `ਤੇ ਵਿਚਾਰ-ਵਟਾਂਦਰਾਂ ਨਾਂ ਕਰਨ! ! ਇਸ ਸੱਭ ਕੁੱਛ ਦਾ ਕੋਈ ਤਰਕ-ਪੂਰਣ ਕਾਰਣ ਨਹੀਂ ਹੈ।
ਅਫ਼ਸੋਸ ਇੱਸ ਗੱਲ ਦਾ ਹੈ ਕਿ ਕੁੱਝ ਸੰਪਾਦਕ ਅਤੇ ਲੇਖਕ ਉਸ ਨੂੰ ਉਸ ਦੀ ਕਾਲੀ ਕਰਤੂਤ ਦਾ ਇਹਸਾਸ
ਕਰਵਾਉਣ ਦੀ ਬਜਾਏ ਉਸ ਦਾ ਪੱਖ ਪੂਰਦੇ ਹਨ!
‘ਤੱਤ ਗੁਰਮੱਤ ਪਰਿਵਾਰ’ ਨੇ ‘ਸਿੱਖ ਮਾਰਗ’ ਦੇ ਸੰਪਾਦਕ ਦੀ ਟਿੱਪਨੀ ਦੇ ਜਵਾਬ ਵਿੱਚ ਜੋ ਟਿੱਪਨੀਂ,
ਸਤੰਬਰ 12, 2010 ਨੂੰ ਲਿਖੀ ਹੈ ਉਸ ਬਾਰੇ ਇਤਨਾਂ ਕੁ ਹੀ ਲਿਖਾਂ ਗਾ ਜਿਤਨਾਂ ਕੁ ਇਸ ਦਾ ਮੇਰੇ ਨਾਲ
ਸੰਬੰਧ ਹੈ:- ਟਿੱਪਨੀ ਦੇ ਆਖ਼ਰੀ ਪੈਰੇ (7) ਵਿੱਚ ਆਪ ਜੀ (ਤੱਤ ਗੁਰਮੱਤ ਪਰਿਵਾਰ) ਨੇ ਲਿਖਿਆ ਹੈ,
“ਸੰਪਾਦਕ ‘ਸਿੱਖ ਮਾਰਗ’ ਨੂੰ ਨਿਮਰਤਾ ਅਤੇ ਸਤਿਕਾਰ ਸਹਿਤ ਬੇਨਤੀ ਹੈ ਕਿ
ਪਿਛਲੇ ਕੁੱਝ ਸਮੇ ਵਿੱਚ ‘ਸੰਪਾਦਕੀ ਬੋਰਡ’ ਦੀ ਸਥਾਪਤੀ ਕਾਰਨ ‘ਸਿੱਖ ਮਾਰਗ’ ਦੀਆਂ ਨੀਤੀਆਂ ਵਿੱਚ
ਸਾਹਮਣੇ ਆ ਰਹੇ ਬਦਲਾਵਾਂ ਬਾਰੇ ਸਵੈ-ਪੜਚੋਲ ਕਰਨ”। ਜੇ ‘ਨਿਮਰਤਾ ਅਤੇ ਸਤਿਕਾਰ’ ਦੇ ਪਰਦੇ
ਓਹਲੇ ਦੂਸਰਿਆਂ ਲਈ ਨਫ਼ਰਤ ਅਤੇ ਮੰਦ-ਭਾਵਨਾਂ ਹੋਵੇ ਤਾਂ ਇਹ ਸਤਿਕਾਰ ਤੇ ਨਮਰਤਾ ਦੰਭ, ਕਪਟ, ਤੇ
ਪਾਖੰਡ ਹੈ। ਆਪ (ਤੱਤ ਗੁਰਮੱਤ ਪਰਿਵਾਰ) ਨੂੰ ਮੇਰੀ ਸਨਿਮਰ ਬੇਨਤੀ ਹੈ ਕਿ ਇਸ ਗੁੰਝਲਦਾਰ
ਬੇ-ਬੁਨਿਆਦ ਬਿਆਨ ਦਾ ਸਪਸ਼ਟੀਕਰਨ ਦੇਣ ਦੀ ਕ੍ਰਿਪਾਲਤਾ ਕਰੋ। ਵਿਸਤਾਰ-ਸਹਿਤ ਲਿੱਖਣਾ ਕਿ ‘ਸਿੱਖ
ਮਾਰਗ’ ਦੀਆਂ ਕਿਹੜੀਆਂ ਨੀਤੀਆਂ ਵਿੱਚ ਕੀ ਬਦਲਾਵ ਆਏ ਹਨ, ਅਤੇ ਇਨ੍ਹਾਂ ਬਦਲਾਵਾਂ ਦਾ ਸੰਪਾਦਕੀ
ਬੋਰਡ, ਖ਼ਾਸ ਕਰਕੇ ਗੁਰਇੰਦਰ ਸਿੰਘ ਪਾਲ, ਨਾਲ ਕੀ ਸੰਬੰਧ ਹੈ? ? ? ਕ੍ਰਿਪਾ ਕਰਕੇ ਜਵਾਬ
ਸਿੱਧੇ/ਸਪਸ਼ਟ ਸ਼ਬਦਾਂ ਵਿੱਚ ਦੇਣਾ; ਗੋਲ-ਮੋਲ ਗੱਲ ਨਾਂ ਕਰਨਾਂ। ਆਪ ਦੇ ਜਵਾਬ ਦੀ ਬੇਸਬਰੀ ਨਾਲ ਉਡੀਕ
ਹੋਵੇਗੀ!
ਗੁਰਇੰਦਰ ਸਿੰਘ ਪਾਲ
(15/09/10)
ਸੰਤ ਸਿੰਘ ਬਰਲਿੰਗਟਨ
ਭਾਈ
ਗੁਰਸ਼ਰਨ ਸਿਘ ਕਸੇਲ ਜੀ
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਿਹ॥
ਆਪ ਜੀ ਦਾ ਲੇਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਬਤ ਲਿਖਿਆ ਪੜਿਆ ਬੜਾ ਅਨੰਦ ਆਇਆ।
ਤੁਸੀ ਤਾਂ ਕੁਜੇ ਵਿੱਚ ਸਮੁੰਦਰ ਬੰਦ ਕਰ ਦਿਤਾ ਹੈ। ਜੋ ਤੁਸੀਂ ਪੰਨਾ ਨੰ: ਪਾ ਕੇ ਲਿਖਿਆ ਹੈ ਉਸ
ਤੋਂ ਜਾਪਦਾ ਹੈ ਕਿ ਤੁਸੀਂ ਬੜੀ ਮਿਹਨਤ ਕੀਤੀ ਹੈ। ਇਹ ਲੇਖ ਮੈ ਵੈਬ ਸਾਈਟ ਤੋਂ ਲਾਹ ਕੇ ਰੱਖ ਲਿਆ
ਹੈ ਕਿਉਂਕਿ ਵੈਬ ਸਾਈਟਾਂ ਖਰਾਬ ਵੀ ਹੋ ਜਾਂਦੀਆਂ ਹਨ। ਪ੍ਰਮਾਤਮਾ ਕਰੇ ਇਸ ਤਰਾਂ ਦੇ ਗੁਰਬਾਣੀ ਦੀ
ਅਸਲੀ ਖੋਜ ਦੇ ਹੋਰ ਲੇਖ ਵੀ ਲਿਖੋਗੇ। ਤੁਹਾਡਾ ਇਹ ਲੇਖ ਪਾਠਕ ਦੇ ਅੰਦਰ ਚਾਨਣ ਕਰਦਾ ਜਾਂਦਾ ਹੈ। ਇਹ
ਲੇਖ ਮੈਂ ਆਪਣੇ ਵੀਰਾਂ ਨੂੰ ਵੀ ਭੇਜ ਰਿਹਾ ਹਾਂ ਜੋ ਇੰਟਰਨੈਟ ਤੇ ਨਹੀ ਜਾ ਸਕਦੇ।
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਿਹ॥
ਸੰਤ ਸਿੰਘ ਬਰਲਿੰਗਟਨ
(15/09/10)
ਤਰਲੋਚਨ ਸਿੰਘ ਦੁਪਾਲਪੁਰ
ਉਲਟਾ-ਪੁਲਟਾ
ਜਿਹੜਾ ਤਿਆਗ ਵੈਰਾਗ ਦੇ ਗੀਤ ਗਾਵੇ,
ਉਹ ਵੀ ਏਕੜਾਂ ਵਿਚ ਥ੍ਹਾਂ ਮੱਲਦਾ ਹੈ।
ਨਾਂ ਜੁੜੇ ਘੁਟਾਲਿਆਂ ਨਾਲ ਜਿਹਦਾ,
ਅਹੁਦਾ ੳਹੀਓ ਮਨਿਸਟਰ ਦਾ ਮੱਲਦਾ ਹੈ।
ਉਹ ਵੀ ਗ੍ਰਹਿਸਤੀਆਂ ਤਾਈਂ ਉਪਦੇਸ਼ ਦਿੰਦਾ,
ਜਿਸਦਾ ਕੇਸ ਤਲਾਕ ਦਾ ਚੱਲਦਾ ਹੈ।
ਮਹਾਂਰਾਜ ਸਦਵਾਇਕੇ ਖੁਸ਼ ਹੋਵੇ,
ਉਮਰ ਵਿੱਚ ਜੋ ਛੋਕਰਾ ਕੱਲ੍ਹ ਦਾ ਹੈ।
ਭਾਂਤ-ਭਾਂਤ ਦੇ ਪੋਜ ਛਪਵਾਏ ਜਿਹੜਾ,
ਫਿਕਰ ਉਸਨੂੰ ਆਪਣੀ ਭੱਲ ਦਾ ਹੈ।
ਗੁਰੂ ਮਾਨਿਓਂ ਗ੍ਰੰਥ ਪਰਚਾਰ ਕਰਕੇ,
ਸੰਗਤ ਆਪਣੇ ਡੇਰੇ ਨੂੰ ਘੱਲਦਾ ਹੈ।
ਤਰਲੋਚਨ ਸਿੰਘ ਦੁਪਾਲਪੁਰ
408-903-9952
(15/09/10)
ਬਸੰਤ ਕੌਰ, ਫਰੀਦਾਬਾਦ
ਸਿੱਖ ਕੌਮ ਅੰਦਰ ਜਦੋਂ ਤਕ ਬਚਿੱਤਰ ਨਾਟਕ ਵਰਗੀਆਂ ਪੁਸਤਕਾਂ ਬੂ ਮਾਰਦੀਆਂ ਰਹਿਣਗੀਆਂ ੳਦੋਂ ਤਕ
ਅਜਿਹੀ ਜਲਾਲਤ ਬਰਦਾਸ਼ਤ ਕਰਨੀ ਪਵੇਗੀ: ਸ. ਉਪਕਾਰ ਸਿੰਘ ਫਰੀਦਾਬਾਦ
(੧੩ ਸਤੰਬਰ ੨੦੧੦ ਬਸੰਤ ਕੌਰ, ਫਰੀਦਾਬਾਦ)
ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਇਥੇ ਅਖੌਤੀ ਦਸਮ ਗ੍ਰੰਥ ਦੇ ਵਿਰੋਧ ਵਿੱਚ ਕਾਲਾ ਦਿਵਸ ਮੌਕੇ
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉਚੱਤਾ ਨੂੰ ਸਮਰਪੱਤ ਜੱਥੇਬੰਦੀ ਦਸਮ ਗ੍ਰੰਥ (ਬਚਿੱਤਰ
ਨਾਟਕ) ਵਿਚਾਰ ਮੰਚ ਇੰਟਰਨੈਸ਼ਨਲ ਦੇ ਕੋਆਰਡੀਨੇਟਰ ਸ. ਉਪਕਾਰ ਸਿੰਘ ਫ਼ਰੀਦਾਬਾਦ ਨੇ ਕੀਤਾ। ਉਨ੍ਹਾਂ
ਵਿਸ਼ਵ ਹਿੰਦੂ ਪਰਿਸ਼ਦ ਦੇ ਪ੍ਰਧਾਨ ਅਸ਼ੋਕ ਸਿੰਘਲ ਦੇ ਬਿਆਨ ਜਿਸ ਵਿੱਚ ਉਹ ਗੁਰੂ ਨਾਨਕ ਸਾਹਿਬ ਤੇ
ਗੁਰੂ ਗੋਬਿੰਦ ਸਿੰਘ ਜੀ ਨੂੰ ਲਵ-ਕੁਸ਼ ਦੀ ਔਲਾਦ ਦਸ ਕੇ ਹਿੰਦੂ ਧਰਮ ਦਾ ਅੰਗ ਦਸਦਾ ਹੈ ਦੀ ਸਖਤ
ਸ਼ਬਦਾਂ ਵਿੱਚ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਇਹ ਬੜੀ ਸ਼ਰਮਨਾਕ ਗੱਲ ਹੈ ਜਦ ਆਪਣੇ ਆਪ ਨੂੰ ਸਿੱਖ
ਪੰਥ ਦਾ ਆਗੂ ਮੰਨਣ ਵਾਲੇ ਅਕਾਲ ਤਖ਼ਤ ਸਾਹਿਬ ਦੇ ਮੁੱਖ ਸੇਵਾਦਾਰ ਗਿਆਨੀ ਗੁਰਬਚਨ ਸਿੰਘ ਅਸ਼ੋਕ ਸਿੰਘਲ
ਵਰਗੇ ਨੂ ਸਮਰਥਨ ਦੇਣ ਦੀ ਗੱਲ ਆਖਦੇ ਹਨ ਪਰ ਇਸ ਵਿੱਚ ਕੋਈ ਬਹੁਤਾ ਹੈਰਾਨੀ ਵਾਲੀ ਗੱਲ ਨਹੀਂ
ਕਿਉਂਕਿ ਗਿਆਨੀ ਗੁਰਬਚਨ ਸਿੰਘ ਜਿਸ ਬਚਿੱਤਰ ਨਾਟਕ ਗ੍ਰੰਥ ਦੇ ਪੁਜਾਰੀ ਹਨ ਉਸ ਵਿੱਚ ਵੀ ਅਸ਼ੋਕ
ਸਿੰਘਲ ਦੀ ਗੱਲ ਪ੍ਰੋੜਤਾ ਕੀਤੀ ਹੈ ਫਿਰ ਕਿਉਂ ਨਾ ਗਿਆਨੀ ਗੁਰਬਚਨ ਸਿੰਘ ਇੰਨ੍ਹਾਂ ਨੂੰ ਸਮਰਥਨ
ਦੇਣ। ਸ. ਉਪਕਾਰ ਸਿੰਘ ਨੇ ਕਿਹਾ ਕਿ ਸਿੱਖ ਇੱਕ ਵਖਰੀ ਕੌਮ ਹੈ ਨਾ ਕਿ ਹਿੰਦੂ ਧਰਮ ਦਾ ਹਿੱਸਾ ਇਹ
ਗੱਲ ਬਾਬਾ ਨਾਨਕ ਨੇ ਡੰਕੇ ਦੀ ਚੋਟ `ਤੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ “ਨਾ ਹਮ ਹਿੰਦੂ ਨਾ
ਮੁਸਲਮਾਨ” ਆਖ ਕੇ ਫੁਰਮਾਨ ਕੀਤੀ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨਾਂ ਨੇ ਆਪਣੇ ਨਿਰਮਲ ਤੇ
ਨਿਆਰੇ ਪੰਥ ਦਾ ਸਪਸ਼ਟ ਸੰਦੇਸ਼ ਦਿੱਤਾ ਹੈ ਜਿਸ ਵਿੱਚ ਦੇਵੀ ਦੇਵਤਿਆਂ ਤੇ ਅਵਤਾਰਵਾਦ ਨੂੰ ਰੱਦ ਕੀਤਾ
ਗਿਆ ਹੈ ਪਰ ਇਸ ਦੇ ਉਲਟ ਸਿੱਖੀ ਸਿਧਾਂਤਾਂ ਨੂੰ ਖਤਮ ਕਰਨ ਲਈ ਬਚਿੱਤਰ ਨਾਟਕ ਅਖੌਤੀ ਦਸਮ ਗ੍ਰੰਥ ਦਾ
ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਕਰ ਦਿੱਤਾ ਗਿਆ ਹੈ ਜੋ ਕਿ ਸਿੱਖਾਂ ਨੂੰ ਲਵ-ਕੁਸ਼ ਦੀ
ਔਲਾਦ ਅਤੇ ਗੁਰੂ ਸਾਹਿਬਾਨਾਂ ਨੂੰ ਦੇਵੀ ਦੇਵਤਿਆਂ ਦਾ ਪੂਜਕ ਦੱਸਦਾ ਹੈ। ਸ. ਉਪਕਾਰ ਸਿੰਘ ਨੇ ਕਿਹਾ
ਕਿ ਜਦੋਂ ਤਕ ਸਿੱਖ ਕੌਮ ਅੰਦਰ ਬਚਿੱਤਰ ਨਾਟਕ ਵਰਗੀਆਂ ਪੁਸਤਕਾਂ ਬੂ ਮਾਰਦੀਆਂ ਰਹਿਣਗੀਆਂ ੳਦੋਂ ਤਕ
ਅਜਿਹੀ ਜਲਾਲਤ ਬਰਦਾਸ਼ਤ ਕਰਨੀ ਪਵੇਗੀ ਇਸ ਲਈ ਲੋੜ ਹੈ ਇਸ ਬਚਿੱਤਰ ਨਾਟਕ ਗ੍ਰੰਥ ਨੂੰ ਗੁਰੂ ਗ੍ਰੰਥ
ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰਣ ਵਾਲੇ ਪੰਥ ਵਿਰੋਧੀਆਂ ਨੂੰ ਪਛਾਣ ਕੇ ਸਿੱਖ ਸੰਗਤਾਂ ਸਾਹਮਣੇ
ਇੰਨ੍ਹਾਂ ਦੇ ਪੰਥ ਵਿਰੋਧੀ ਕਾਰਾਈਆਂ ਪ੍ਰਤੀ ਜਾਗਰੂਕ ਕਰਣ ਦੀ। ਇਸ ਮੌਕੇ ਸੰਗਤਾਂ ਵਿੱਚ ਕਾਲਾ ਦਿਵਸ
ਸੰਬੰਧੀ ਇਸ਼ਤਿਹਾਰ ਜਿਸ ਵਿੱਚ ਮਨੁੱਖਤਾ ਨੂੰ ਚਰਿਤਰਹੀਣ ਬਣਾਉਣ ਵਾਲੇ ਅਖੌਤੀ ਦਸਮ ਗ੍ਰੰਥ ਦੇ
ਉਪਦੇਸ਼ਾਂ ਦਾ ਜ਼ਿਕਰ ਕੀਤਾ ਗਿਆ ਸੀ ਸੰਗਤਾਂ ਵਿੱਚ ਵੰਡੇ ਗਏ। ਇਸ ਮੌਕੇ ਯੰਗ ਸਿੱਖ ਐਸੋਸਿਏਸ਼ਨ,
ਖਾਲਸਾ ਨਾਰੀ ਮੰਚ ਫਰੀਦਾਬਾਦ, ਗੁਰਸਿੱਖ ਫੈਮਿਲੀ ਕਲੱਬ ਫਰੀਦਾਬਾਦ, ਦੁਰਮਤਿ ਸੋਧਕ ਗੁਰਮਤਿ ਲਹਿਰ,
ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ, ਆਦਿਕ ਜੱਥੇਬੰਦੀਆਂ ਦੇ ਨੁੰਮਾਇਦੇ ਵੀ ਹਾਜ਼ਰ ਸਨ।
(15/09/10)
ਹਰਲਾਜ ਸਿੰਘ ਬਹਾਦਰਪੁਰ
ਮਾਮਲਾ
ਬਾਬਰੀ ਮਸਜਿਦ ਦੀ ਥਾਂ ਰਾਮ ਮੰਦਰ ਉਸਾਰਣ ਦਾ।
ਘੱਟ ਗਿਣਤੀਆਂ ਤੇ ਜੁਲਮ ਕਰਨ ਵਾਲੇ ਹਿੰਦੂ ਆਗੂਓ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਿੱਖ
ਮਜਲੂਮਾਂ ਦੇ ਹਮਾਇਤੀ ਹਨ, ਨਾ ਕਿ ਜਾਲਮਾਂ ਦੇ।
ਵਿਸ਼ਵ ਹਿੰਦੂ ਪ੍ਰੀਸ਼ਦ ਦੇ ਪ੍ਰਧਾਨ
ਸ਼੍ਰੀ ਅਸ਼ੋਕ ਸਿੰਘਲ ਅਯੁੱਧਿਆ ਵਿਖੇ 6 ਦਸੰਬਰ 1992 ਨੂੰ ਢਾਹੀ ਗਈ ਬਾਬਰੀ ਮਸਜਿਦ ਵਾਲੀ ਜਗ੍ਹਾ
ਉੱਪਰ ਰਾਮ ਮੰਦਿਰ ਦੀ ਉਸਾਰੀ ਕਰਨ ਹਿੱਤ ਸਿੱਖਾਂ ਦਾ ਸਮਰਥਨ ਲੈਣ ਲਈ ਪੰਜਾਬ ਦੇ ਦੌਰੇ ਤੇ ਹਨ, ਇਸ
ਦੌਰੇ ਸਮੇਂ ਉਹਨਾਂ ਸੰਤ ਸਮਾਜ ਦੇ ਡੇਰਿਆਂ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ
ਬਾਦਲ ਅਤੇ ਅਕਾਲ ਤਖਤ ਦੇ ਜਥੇਦਾਰ ਗੁਰਬਚਨ ਸਿੰਘ ਨੂੰ ਮਿਲ ਕੇ ਮਸਜਿਦ ਵਾਲੀ ਜਗ੍ਹਾ ਉੱਪਰ ਮੰਦਰ
ਉਸਾਰਨ ਵਿੱਚ ਸਹਿਯੋਗ ਦੀ ਮੰਗ ਕੀਤੀ ਹੈ ਅਤੇ ਨਾਲ ਹੀ ਆਪਣਾ ਪੁਰਾਣਾ ਰਾਗ ਅਲਾਪਦਿਆਂ ਕਿਹਾ ਕਿ
ਸਿੱਖ ਵੱਖਰੀ ਕੌਮ ਨਹੀਂ ਹੈ ਇਹ ਤਾਂ ਹਿੰਦੂਆਂ ਦਾ ਹੀ ਹਿੱਸਾ ਹਨ । ਹਿੰਦੂ ਆਗੂਆਂ ਨੇ ਇਹ ਲਫਜ
ਪਹਿਲੀ ਵਾਰ ਨਹੀਂ ਵਰਤੇ, ਪਹਿਲਾਂ ਵੀ ਇਹ ਸਿੱਖਾਂ ਨੂੰ ਹਿੰਦੂ ਭਾਈਚਾਰੇ ਦਾ ਹਿੱਸਾ ਕਹਿੰਦੇ ਰਹੇ
ਹਨ। ਕਦੇ ਮੰਦਰਾਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀਆਂ ਤਸਵੀਰਾਂ ਲਾਉਣ ਦਾ ਐਲਾਨ ਕਰਦੇ ਹਨ, ਕਦੇ
ਮੰਦਰਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਦਾ ਬਿਆਨ ਦਿੰਦੇ ਹਨ, ਕਦੇ ਸਿੱਖਾਂ ਨੂੰ
ਹਿੰਦੂਆਂ ਅਤੇ ਗਊਆਂ ਦੀ ਰਾਖੀ ਲਈ ਪੈਦਾ ਹੋਇਆ ਪ੍ਰਚਾਰਦੇ ਹਨ, ਕਦੇ ਹਿੰਦੂ ਸਿੱਖਾਂ ਨੂੰ ਨਹੁੰ ਮਾਸ
ਦੇ ਰਿਸ਼ਤੇ ਦਾ ਦਰਜਾ ਦਿੰਦੇ ਹਨ। ਸਮਝ ਨੀ ਆਉਂਦੀ ਕਿ ਹਿੰਦੂ (ਆਰ. ਐਸ. ਐਸ.) ਆਗੂ ਅਜਿਹੀਆਂ ਬੇਸਿਰ
ਪੈਰੀਆਂ ਗੱਲਾਂ ਕਿਸ ਅਧਾਰ ਤੇ ਕਰ ਰਹੇ ਹਨ। ਜੇ ਤਾਂ ਹਿੰਦੂ ਆਗੂ ਬਾਦਲ ਅਤੇ ਅਖੌਤੀ ਸੰਤ ਮਾਰਕਾ
ਸਿੱਖਾਂ ਨੂੰ ਹੀ ਸਿੱਖ ਕੌਮ ਜਾਂ ਖਾਲਸਾ ਮੰਨ ਕੇ ਹਿੰਦੂ ਕੌਮ ਦਾ ਹਿੱਸਾ ਕਹਿ ਰਹੇ ਹਨ ਫਿਰ ਤਾਂ
ਠੀਕ ਹੈ। ਕਿਉਂਕਿ ਇਹ ਤਾਂ ਸਿੱਖ ਹੀ ਨਹੀਂ ਹਨ ਇਹ ਤਾਂ ਸਿੱਖੀ ਭੇਖ ਵਿੱਚ ਛੁਪੇ ਹੋਏ ਹਿੰਦੂ ਹੀ
ਹਨ। ਇਸ ਲਈ ਇਹਨਾਂ ਨੂੰ ਤਾਂ ਜੋ ਮਰਜੀ ਕਹੀਂ ਜਾਣ, ਇਨ੍ਹਾਂ ਦੇ ਤਾਂ ਭਾਵੇਂ ਜਨੇਊ ਵੀ ਪਵਾ ਲੈਣ,
ਕਿਸੇ ਨੂੰ ਕੋਈ ਇਤਰਾਜ ਨਹੀਂ ਹੈ। ਪਰ ਗੁਰੂ ਨਾਨਕ ਜੀ ਦਾ ਸਿਰਜਿਆ ਸਿੱਖ, ਹਿੰਦੂਆਂ ਅਤੇ ਗਊ ਦਾ
ਰੱਖਿਅਕ ਜਾਂ ਹਿੰਦੂਆਂ ਦਾ ਅੰਗ ਨਹੀਂ ਹੋ ਸਕਦਾ। ਨਾਨਕ ਪਾਤਸ਼ਾਹ ਦੀ ਸਾਜੀ ਸਿੱਖ ਕੌਮ ਇਨਸਾਨੀਅਤ ਦੇ
ਨਾਮ ਤੇ ਤਾਂ ਸਾਰੇ ਸੰਸਾਰ ਦਾ ਹਿੱਸਾ ਹੈ ਪਰ ਘੱਟ ਗਿਣਤੀਆਂ ਤੇ ਜੁਲਮ ਕਰਨ ਅਤੇ ਮਨੁੱਖਤਾ ਨੂੰ
ਜਾਤਾਂ ਪਾਤਾਂ ਵਿੱਚ ਵੰਡਣ ਵਾਲੀ ਹਿੰਦੂ ਕੌਮ ਦਾ ਹਿੱਸਾ ਕਦੇ ਵੀ ਨਹੀਂ ਹੋ ਸਕਦੀ। ਜਦੋਂ ਹਿੰਦੂਆਂ
ਦੇ ਆਗੂ ਇਹ ਬਿਆਨ ਦਿੰਦੇ ਹਨ ਕਿ ਖਾਲਸਾ ਹਿੰਦੂਆਂ ਅਤੇ ਹਿੰਦੂਆਂ ਦੀ ਗਊਮਾਤਾ ਦੀ ਰਾਖੀ ਕਰਨ ਲਈ
ਸਾਜਿਆ ਗਿਆ ਸੀ ਤਾਂ ਸਵਾਲ ਪੈਦਾ ਹੁੰਦਾ ਹੈ ਕਿ ਹਿੰਦੂ ਲੋਕ ਆਪਣੀ ਅਤੇ ਆਪਣੀ ਗਊ ਮਾਤਾ ਦੀ ਰਾਖੀ
ਖੁਦ ਕਿਉਂ ਨਹੀਂ ਕਰ ਸਕਦੇ, ਇਹਨਾਂ ਦੀ ਰਾਖੀ ਲਈ ਖਾਲਸਾ ਕਿਉਂ ਸਾਜਣਾ ਪਿਆ ? ਇਸਦਾ ਇਹ ਕੀ ਉੱਤਰ
ਦੇਣਗੇ? ਹਿੰਦੂ ਆਗੂਆਂ ਨੂੰ ਪਤਾ ਹੋਣਾ ਚਾਹੀਂਦਾ ਹੈ ਕਿ ਨਾਨਕ ਪਾਤਸ਼ਾਹ ਨੇ ਹਿੰਦੂਆਂ ਦੀ ਰੂੜੀਵਾਦੀ
ਸੋਚ ਦਾ ਸ਼ੂਦਰਾਂ ਅਤੇ ਦੱਬੀ ਕੁਚਲੀ ਜਾ ਰਹੀ ਮਨੁੱਖਤਾ ਦੀ ਧੌਣ ਤੋਂ ਜੂਲਾ ਲਾਹੁਣ ਲਈ ਸਿੱਖ ਪੈਦਾ
ਕੀਤੇ ਸਨ, ਨਾ ਕਿ ਇਹਨਾਂ ਦੀ ਰਾਖੀ ਲਈ। ਨਾਨਕ ਪਾਤਸ਼ਾਹ ਨੇ ਬਾਲ ਉਮਰ ਵਿੱਚ ਹੀ ਜਨੇਊ ਪਾਉਣ ਤੋਂ
ਇਨਕਾਰ ਕਰਕੇ, ਫਿਰ ਪੂਰਬ (ਸੂਰਜ ਵੱਲ) ਦੀ ਵਜਾਇ ਪੱਛਮ ਵੱਲ ਪਾਣੀ ਦੇ ਕੇ, ਸ਼ਰਾਧਾਂ ਵਿੱਚ ਕੀਤੇ ਜਾ
ਰਹੇ ਯੱਗਾਂ, ਪੁੰਨਾਂ ਦਾ ਖੰਡਨ ਕਰਕੇ, ਸੂਤਕ ਪਾਤਕ ਸੁੱਚ ਭਿੱਟ ਦਾ ਵਿਰੋਧ ਕਰਦਿਆਂ, ਊਚੀ ਜਾਤੀ
ਵਾਲੇ ਬ੍ਰਾਹਮਣਾਂ ਵੱਲੋਂ ਧੱਕੇ ਹੋਏ ਸ਼ੂਦਰਾਂ ਨੂੰ ਗਲੇ ਲਗਾਉਂਦਿਆਂ ਇੱਕੋ ਪੰਗਤ ਵਿੱਚ ਬਹਿ ਕੇ
ਉਨ੍ਹਾਂ ਨਾਲ ਪ੍ਰਸ਼ਾਦੇ ਛੱਕ ਕੇ ਬ੍ਰਾਹਮਣਾਂ ਦੀਆਂ ਸਦੀਆਂ ਤੋਂ ਚੱਲੀਆਂ ਆ ਰਹੀਆਂ ਰੀਤਾਂ ਦਾ ਵਿਰੋਧ
ਕੀਤਾ ਸੀ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਹਿੰਦੂਆਂ ਦੇ ਦੇਵੀ ਦੇਵਤਿਆਂ ਅਤੇ ਪੂਜਾ ਦੀਆਂ
ਰੀਤਾਂ ਦਾ ਡੱਟ ਕੇ ਵਿਰੋਧ ਕੀਤਾ ਗਿਆ ਹੈ। ਗੁਰੂ ਸਾਹਿਬ ਜੀ ਹਿੰਦੂ ਅਤੇ ਮੁਸਲਮਾਨ ਆਦਿ ਤੋਂ ਵੱਖਰੇ
ਹੋਣ ਦੀ ਗੱਲ ਕਰਦਿਆਂ ਕਹਿੰਦੇ ਹਨ ਕਿ:- ਨਾ ਹਮ ਹਿੰਦੂ ਨਾ ਮੁਸਲਮਾਨ॥ (ਪੰਨਾ ਨੰ: 1136), ਇਸੇ
ਸਬੰਧ ਵਿੱਚ ਭਗਤ ਕਬੀਰ ਜੀ ਕਹਿੰਦੇ ਹਨ ਕਿ:- ਹਮਰਾ ਝਗਰਾ ਰਹਾ ਨਾ ਕੋਊ॥ ਪੰਡਤ ਮੁਲਾਂ ਛਾਡੇ ਦੋਊ॥
(ਪੰਨਾ ਨੰ: 1159)
ਨਾਨਕ ਪਾਤਸ਼ਾਹ ਵੱਲੋਂ ਸਾਜੀ
ਗਈ ਸਿੱਖ ਕੌਮ, ਇੱਕ ਵੱਖਰੀ ਕੌਮ ਹੈ ਜੋ ਮਜਲੂਮਾਂ ਦੀ ਰਾਖੀ ਲਈ ਸਾਜੀ ਗਈ ਸੀ। ਸਿੱਖ ਕੌਮ ਨੂੰ
ਹਿੰਦੂਆਂ ਦੀ ਰੱਖਿਅਕ ਜਾਂ ਮੁਸਲਮਾਨਾਂ ਦੀ ਦੁਸ਼ਮਣ ਪ੍ਰਚਾਰਨਾ ਘਟੀਆ ਸੋਚ ਦਾ ਪ੍ਰਗਟਾਵਾ ਹੈ। ਸਿੱਖ
ਕੌਮ ਨਾਨਕ ਪਾਤਸ਼ਾਹ ਦੇ ਦੱਸੇ ਰਾਹ ਤੇ ਚੱਲਦੀ ਹੋਈ ਸਭ ਧਰਮਾਂ ਦਾ ਸਤਿਕਾਰ ਕਰਦੀ ਹੈ। ਜਿੱਥੇ ਕੁੱਝ
ਹਿੰਦੂ ਵੀਰਾਂ ਨੇ ਹਿੰਦੂ ਰੀਤਾਂ ਨੂੰ ਛੱਡ ਕੇ ਗੁਰੂ ਕੇ ਸਿੱਖ ਬਣ ਕੇ ਕੁਰਬਾਨੀਆਂ ਕੀਤੀਆ ਹਨ,
ਉੱਥੇ ਮੁਸਲਮਾਨ ਵੀਰਾਂ ਨੇ ਵੀ ਗੁਰੂਆਂ ਦਾ ਡੱਟ ਕੇ ਸਾਥ ਦਿੱਤਾ ਹੈ, ਗੁਰੂ ਨਾਨਕ ਜੀ ਦਾ ਪਹਿਲਾ
ਸਾਥੀ ਮਰਦਾਨਾ ਜੀ ਵੀ ਇੱਕ ਮੁਸਲਮਾਨ ਸੀ, ਗੁਰੂ ਅਰਜਨ ਪਾਤਸ਼ਾਹ ਜੀ ਨੇ ਸਾਈਂ ਮੀਆਂ ਮੀਰ ਜੀ ਤੋਂ
ਦਰਬਾਰ ਸਾਹਿਬ ਦੀ ਨੀਂਹ ਰਖਵਾਈ ਸੀ, ਨਬੀ ਖਾਨ ਅਤੇ ਗਨੀ ਖਾਨ ਮੁਸਲਮਾਨ ਭਰਾਵਾਂ ਨੇ ਗੁਰੂ ਗੋਬਿੰਦ
ਸਿੰਘ ਜੀ ਦੀ ਮੱਦਦ ਕੀਤੀ ਸੀ, ਪੀਰ ਬੁੱਧੂ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਦੀ ਮੱਦਦ ਵਿੱਚ ਆਪਣੇ
ਪੁੱਤਰ ਅਤੇ ਸੇਵਕਾਂ ਦੀ ਕੁਰਬਾਨੀ ਦਿੱਤੀ ਸੀ। ਫਿਰ ਹਿੰਦੂ ਆਗੂ ਸਿੱਖਾਂ ਨੂੰ ਆਪਣਾ ਹਿੱਸਾ ਕਿਉਂ
ਪ੍ਰਚਾਰ ਰਹੇ ਹਨ, ਇਹਨਾਂ ਨੂੰ ਸਿੱਖ ਮੁਸਲਮਾਨਾਂ ਦਾ ਹਿੱਸਾ ਕਿਉਂ ਨਹੀਂ ਦਿਸਦੇ? ਚਲੋ ਜੇ ਫੇਰ ਵੀ
ਹਿੰਦੂ ਆਗੂ ਸਿੱਖਾਂ ਨੂੰ ਆਪਣਾ ਹਿੱਸਾ ਅਤੇ ਸਿੱਖ ਗੁਰੂਆਂ ਨੂੰ ਆਪਣੇ ਗੁਰੂ ਮੰਨਦੇ ਹਨ ਅਤੇ
ਗੁਰੂਆਂ ਦਾ ਸਤਿਕਾਰ ਕਰਦੇ ਹੀ ਹਨ ਤਾਂ ਸਿੱਖ ਮੱਤ ਵਿੱਚ ਤਾਂ ਗੁਰੂ ਦੇ ਉਪਦੇਸ਼ ਨੂੰ ਮੰਨਣਾ ਹੀ
ਗੁਰੂ ਦਾ ਸਤਿਕਾਰ ਕਰਨਾ ਹੈ। ਫਿਰ ਹਿੰਦੂ ਆਗੂ ਗੁਰੂਆਂ ਦੇ ਉਪਦੇਸ਼ ਨੂੰ ਕਿਉਂ ਨਹੀਂ ਮੰਨ ਲੈਂਦੇ,
ਗੁਰੂ ਜੀ ਤਾਂ ਕਹਿ ਰਹੇ ਹਨ ਕਿ:- ਮਾਇਆ ਮੋਹੇ ਸਭ ਦੇਵੀ ਦੇਵਾ ॥ (ਪੰਨਾ ਨੰ: 227) ਭਰਮੇ ਸੁਰ
ਨਰ ਦੇਵੀ ਦੇਵਾ॥ (ਪੰਨਾ ਨੰ: 258) … … …. . ਰੋਵੈ ਰਾਮ ਨਿਕਾਲਾ ਭਇਆ ਸੀਤਾ ਲਖਮਣੁ ਵਿਛੁੜਿ ਗਇਆ॥
ਰੋਵੈ ਦਹਸਿਰੁ ਲੰਕ ਗਵਾਇ॥ ਜਿਨਿ ਸੀਤਾ ਆਦੀ ਡਉਰੂ ਵਾਇ॥ ਰੋਵਹਿ ਪਾਂਡਵ ਭਏ ਮਜੂਰ ॥ ਜਿਨ ਕੈ ਸੁਆਮੀ
ਰਹਤ ਹਦੂਰ॥ (ਪੰਨਾ ਨੰ: 953-54) ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ॥ ਗਲੀ ਜਿਨਾ ਜਪਮਾਲੀਆ
ਲੋਟੇ ਹਥ ਨਿਬਗ॥ ਓਇ ਹਰਿ ਕੇ ਸੰਤ ਨਾ ਆਖੀਅਹਿ ਬਾਨਾਰਸਿ ਕੇ ਠਗ॥ (ਪੰਨਾ ਨੰ: 476 ਭਗਤ ਕਬੀਰ ਜੀ)
ਮੈਲਾ ਬ੍ਰਹਮਾ ਮੈਲਾ ਇੰਦੁ॥ ਰਵਿ ਮੈਲਾ ਮੈਲਾ ਹੈ ਚੰਦ॥ 1॥ … … … ਮੈਲੇ ਸਿਵ ਸੰਕਰਾ ਮਹੇਸ॥ ਮੈਲੇ
ਸਿਧ ਸਾਧਿਕ ਅਰੁ ਭੇਖ॥ 4॥ (ਪੰਨਾ ਨੰ: 1158 ਭਗਤ ਕਬੀਰ ਜੀ) ਗੁਰਬਾਣੀ ਵਿੱਚ ਲਿਖੇ ਉਪਰੋਕਤ
ਸ਼ਬਦਾਂ ਨੂੰ ਵੇਖ ਕੇ ਤਾਂ ਸਿੱਧ ਹੁੰਦਾ ਹੈ ਕਿ ਸਿੱਖ ਮੱਤ ਹਿੰਦੂ ਮੱਤ ਦਾ ਵਿਰੋਧੀ ਮੱਤ ਹੈ, ਪਰ ਜੇ
ਹਿੰਦੂ ਆਗੂ ਫਿਰ ਵੀ ਸਿੱਖਾਂ ਨੂੰ ਆਪਣਾ ਅੰਗ ਮੰਨਦੇ ਹਨ ਫਿਰ ਇਹ ਗੁਰਬਾਣੀ ਦੇ ਉਪਰੋਕਤ ਸ਼ਬਦਾਂ
ਅਨੁਸਾਰ ਚੱਲਦਿਆਂ ਦੇਵੀ ਦੇਵਤਿਆਂ ਦੀ ਪੂਜਾ (ਹਿੰਦੂ ਰੀਤਾਂ) ਛੱਡ ਕੇ ਗੁਰੂਆਂ ਦੀ ਮੱਤ ਧਾਰਨ ਕਿਉਂ
ਨਹੀਂ ਕਰ ਲੈਂਦੇ? ਨਾਲੇ ਫਿਰ ਜਦੋਂ ਇਹਨਾਂ ਵੱਧ ਗਿਣਤੀ ਹਿੰਦੂਆਂ ਦੀ ਰਾਖੀ ਸਿੱਖ ਕਰਦੇ ਹਨ, ਫਿਰ
ਇਹ ਆਪਣੇ ਦੇਵੀ ਦੇਵਤਿਆਂ ਨੂੰ ਛੱਡ ਕੇ ਸਿੱਖਾਂ ਦੇ ਪੁਜਾਰੀ ਕਿਉਂ ਨਹੀਂ ਬਣ ਜਾਂਦੇ? ਅਸਲ ਗੱਲ ਤਾਂ
ਹੈ ਕਿ ਹਿੰਦੂ ਆਗੂ ਤਾਂ ਸਿੱਖਾਂ ਨੂੰ ਵੇਖ ਵੀ ਰਾਜੀ ਨਹੀਂ ਹਨ, ਸਿੱਖਾਂ ਨੂੰ ਆਪਣਾ ਹਿੱਸਾ ਦੱਸਣ
ਵਾਲੇ ਬਿਆਨ ਇਹ ਸਿੱਖਾਂ ਦੇ ਸਤਿਕਾਰ ਲਈ ਨਹੀਂ ਦੇ ਰਹੇ, ਇਹ ਤਾਂ ਸਿੱਖ ਸ਼ਬਦ ਦੀ ਹੋਂਦ ਮਿਟਾਉਣ ਤੇ
ਤੁਲੇ ਹੋਏ ਹਨ। ਜਿਸ ਦੀਆਂ ਪ੍ਰਤੱਖ ਉਦਹਾਰਣਾਂ ਸਾਡੇ ਸਾਹਮਣੇ ਹਨ। ਜਦੋਂ ਸਿੱਖ ਕੌਮ ਦੇ ਸਰਵ ਉੱਚ
ਅਸਥਾਨ ਦਰਬਾਰ ਸਾਹਿਬ ਉੱਪਰ ਜੂਨ 1984 ਵਿੱਚ ਤੋਪਾਂ ਟੈਕਾਂ ਨਾਲ ਹਮਲਾ ਕਰਕੇ ਸਿੱਖਾਂ ਨੂੰ ਖਤਮ
ਕੀਤਾ ਜਾ ਰਿਹਾ ਸੀ ਤਾਂ ਉਸ ਸਮੇਂ ਹਿੰਦੂ ਜਥੇਬੰਦੀਆਂ ਵੱਲੋਂ ਖੁਸ਼ੀ ਵਿੱਚ ਲੱਡੂ ਵੰਡੇ ਜਾ ਰਹੇ ਸੀ,
ਹਿੰਦੂ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੇ ਆਪਣੀ ਪੁਸਤਕ ਵਿੱਚ ਵੀ ਲਿਖਿਆ ਹੈ ਕਿ ਇੰਦਰਾ ਗਾਂਧੀ ਕੋਲੋਂ
ਦਰਬਾਰ ਸਾਹਿਬ ਉੱਪਰ ਹਮਲਾ ਅਸੀਂ ਦਬਾਅ ਪਾ ਕੇ ਕਰਵਾਇਆ ਸੀ। ਸਿੱਖਾਂ ਨੂੰ ਝੂਠੇ ਪੁਲਿਸ਼ ਮੁਕਾਬਲਿਆਂ
ਵਿੱਚ ਮਾਰਿਆ ਗਿਆ, ਸਿੱਖ ਬੀਬੀਆਂ ਦੀ ਥਾਣਿਆਂ ਵਿੱਚ ਬੇਪਤੀ ਕੀਤੀ ਗਈ, ਤਸੀਹਾ ਕੇਂਦਰਾਂ ਵਿੱਚ
ਸਿੱਖਾਂ ਦੇ ਨਹੁੰ ਖਿੱਚੇ ਜਾ ਰਹੇ ਸਨ ਤਾਂ ਸਿੱਖ ਨਾਲ ਨਹੁੰ ਮਾਸ ਦਾ ਰਿਸ਼ਤਾ ਪ੍ਰਚਾਰਨ ਵਾਲੇ ਹਿੰਦੂ
ਆਗੂਆਂ ਦੇ ਕਦੇ ਦਰਦ ਕਿਉਂ ਨਾ ਹੋਇਆ। ਦਿੱਲੀ ਵਿੱਚ ਹੋਏ ਨਵੰਬਰ 1984 ਦੇ ਸਿੱਖ ਕਤਲੇਆਮ ਸਮੇਂ
ਸਿੱਖਾਂ ਦੇ ਗਲਾਂ ਵਿੱਚ ਵਲਦੇ ਹੋਏ ਟਾਇਰ ਪਾ ਕੇ ਸਾੜਨ ਸਮੇਂ ਵੀ ਇਨ੍ਹਾਂ ਵੀਰਾਂ ਨੂੰ ਦਰਦ ਨਾ
ਹੋਇਆ, ਫਿਰ ਇਹ ਹਿੰਦੂ ਆਗੂ ਸਿੱਖਾਂ ਨੂੰ ਆਪਣੇ ਕਿਸ ਮੂੰਹ ਨਾਲ ਕਹਿ ਰਹੇ ਹਨ? ਕਿਸੇ ਨੂੰ ਸਿਰਫ
ਆਪਣਾ ਕਹਿਣ ਨਾਲ ਹੀ ਆਪਣਾ ਨਹੀਂ ਬਣਾਇਆ ਜਾ ਸਕਦਾ। ਆਪਣਿਆਂ ਲਈ ਅਪਣੱਤ ਵੀ ਵਿਖਾਉਣੀ ਪੈਂਦੀ ਹੈ,
ਜਾਂ ਕੋਈ ਵਿਚਾਰਧਾਰਕ ਸਾਂਝ ਵੀ ਹੋਣੀ ਚਾਹੀਂਦੀ ਹੈ। ਫਿਰ ਹੀ ਕਿਸੇ ਨੂੰ ਆਪਣਾ ਕਿਹਾ ਜਾ ਸਕਦਾ ਹੈ,
ਸਿੱਖਾਂ ਨਾਲ ਹਿੰਦੂਆਂ ਨੇ ਕਦੇ ਅਪਣੱਤ ਨਹੀਂ ਵਿਖਾਈ, ਜਦੋਂ ਵੀ ਦਿੱਤੇ ਜਖਮ ਹੀ ਦਿੱਤੇ ਹਨ। ਸਿੱਖ
ਵਿਚਾਰਧਾਰਕ ਤੌਰ ਤੇ ਹਿੰਦੂ ਵਿਚਾਰਧਾਰਾ ਦੇ ਵਿਰੋਧੀ ਹਨ, ਫਿਰ ਆਪਣਾਪਣ ਕਿੱਥੇ ਰਹਿ ਗਿਆ? ਜੇ
ਵਿਚਾਰਧਾਰਕ ਤੌਰ ਤੇ ਸੋਚਿਆ ਜਾਵੇ ਤਾਂ ਹਿੰਦੂਆਂ ਨਾਲੋਂ ਮੁਸਲਮਾਨ ਸਿੱਖਾਂ ਦੇ ਨੇੜੇ ਹਨ। ਇੱਥੇ ਇਹ
ਵੀ ਨਾ ਸਮਝ ਲੈਣਾ ਕਿ ਸਿੱਖ ਹਿੰਦੂਆਂ ਦੇ ਦੁਸ਼ਮਣ ਹਨ ਜਾਂ ਮੁਸਲਮਾਨਾਂ ਦੇ ਮਿੱਤਰ ਹਨ, ਸਿੱਖਾਂ ਲਈ
ਤਾਂ ਦੋਵੇਂ ਕੋਮਾਂ ਇੱਕ ਬਰਾਬਰ ਹੀ ਹਨ। ਜੇ ਮੁਸਲਮਾਨ ਹਿੰਦੂਆਂ ਦੇ ਮੰਦਰ ਢਾਹੁੰਦੇ ਹਨ ਤਾਂ ਸਿੱਖ
ਉਸਦਾ ਵਿਰੋਧ ਕਰਨਗੇ, ਜੇ ਹਿੰਦੂ ਮੁਸਲਮਾਨਾਂ ਦੀ ਮਸਜਿਦ ਢਾਹੁਣ ਤਾਂ ਸਿੱਖ ਉਸਦਾ ਵੀ ਵਿਰੋਧ
ਕਰਨਗੇ। ਜੇ ਕਿਸੇ ਕੌਮ ਦਾ ਜਾਲਮ ਸਿੱਖਾਂ ਦੇ ਧਾਰਮਿਕ ਸਥਾਨ ਨੂੰ ਵੀ ਢਾਹ ਦੇਵੇ ਤਾਂ ਸਿੱਖ ਬਦਲੇ
ਦੀ ਭਾਵਨਾ ਨਾਲ ਉਸ ਜਾਲਮ ਦੇ ਧਾਰਮਿਕ ਸਥਾਨ ਨੂੰ ਵੀ ਢਾਹੁਣ ਦੇ ਹੱਕ ਵਿੱਚ ਨਹੀਂ ਹਨ, ਫਿਰ ਦੱਸੋ
ਕਿ ਧੱਕੇ ਨਾਲ ਢਾਹੀ ਗਈ ਬਾਬਰੀ ਮਸਜਿਦ ਵਾਲੀ ਥਾਂ ਤੇ ਰਾਮ ਮੰਦਰ ਉਸਾਰਣ ਵਿੱਚ ਸਿੱਖ ਤੁਹਾਡਾ ਕਿਸ
ਤਰ੍ਹਾਂ ਦੇ ਸਕਦੇ ਹਨ? ਜੋ ਕੁੱਝ ਦਾਸ ਨੇ ਲਿਖਿਆ ਹੈ, ਹਿੰਦੂ ਆਗੂ ਇਸ ਤੋਂ ਅਣਜਾਣ ਨਹੀਂ ਹਨ । ਜੋ
ਵਿਸ਼ਵ ਹਿੰਦੂ ਪ੍ਰੀਸ਼ਦ ਦੇ ਪ੍ਰਧਾਨ ਸ਼੍ਰੀ ਅਸ਼ੋਕ ਸਿੰਘਲ ਪੰਜਾਬ ਆ ਕੇ ਸਿੱਖਾਂ ਨੂੰ ਮਿਲ ਕੇ ਰਾਮ
ਮੰਦਰ ਉਸਾਰਨ ਲਈ ਸਹਿਯੋਗ ਮੰਗ ਰਹੇ ਹਨ। ਇਹ ਇੱਕ ਬਹੁਤ ਵੱਡੀ ਸਾਜਿਸ਼ ਹੈ, ਜਿਸ ਅਧੀਨ ਇਹ ਸਿੱਖਾਂ
ਅਤੇ ਮੁਸਲਮਾਨਾਂ ਨੂੰ ਆਪਸ ਵਿੱਚ ਹੀ ਲੜਾ ਕੇ ਖਤਮ ਕਰਵਾਉਣਾ ਚਾਹੁੰਦੇ ਹਨ, ਇਹ ਨੀਤੀ ਇੰਨ੍ਹਾਂ ਦੀ
ਸ਼ੁਰੂ ਤੋਂ ਹੀ ਰਹੀ ਹੈ। ਅਮਰੀਕਾ ਦੇ ਰਾਸ਼ਟਰਪਤੀ ਬਿਲ ਕਲਿੰਟਨ ਦੀ ਭਾਰਤ ਫੇਰੀ ਦੌਰਾਨ ਮਾਰਚ 2000
ਵਿੱਚ ਕਸ਼ਮੀਰ ਦੇ ਚਿੱਠੀ ਸਿੰਘਪੁਰਾ ਵਿਖੇ ਵੀ ਇਸ ਸਾਜਿਸ਼ ਤਹਿਤ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀ,
ਹੁਣੇ ਜੇ ਕਸ਼ਮੀਰ ਵਿੱਚ ਵਸਦੇ ਸਿੱਖਾਂ ਨੂੰ ਦਿੱਤੀਆਂ ਜਾ ਰਹੀਆਂ ਧਮਕੀਆਂ ਪਿੱਛੇ ਵੀ ਇਹੀ ਸਾਜਿਸ਼
ਕੰਮ ਕਰ ਰਹੀ ਹੈ। ਸਿੱਖ ਕਿਸੇ ਖਾਸ ਫਿਰਕੇ ਦੀ ਮੱਦਦ ਲਈ ਜਾਂ ਕਿਸੇ ਖਾਸ ਫਿਰਕੇ ਦੇ ਵਿਰੋਧੀ ਲਈ
ਨਹੀਂ ਹਨ, ਸਿੱਖ ਤਾਂ ਧੱਕੇ ਅਤੇ ਜੁਲਮ ਦੇ ਵਿਰੁੱਧ ਹਨ। ਇਸ ਸਮੇਂ ਦੇਸ਼ ਵਿੱਚ ਹਿੰਦੂ ਬਹੁ ਗਿਣਤੀ
ਵੱਲੋਂ ਘੱਟ ਗਿਣਤੀ ਸਿੱਖਾਂ ਅਤੇ ਮੁਸਲਮਾਨਾਂ ਉੱਪਰ ਜੁਲਮ ਕੀਤੇ ਜਾ ਰਹੇ ਹਨ, ਸਿੱਖਾਂ ਅਤੇ
ਮੁਸਲਮਾਨਾਂ ਨੂੰ ਅੱਤਵਾਦੀ ਅਤੇ ਦੇਸ਼ ਧਰੋਹੀ ਪ੍ਰਚਾਰਿਆ ਜਾ ਰਿਹਾ ਹੈ, ਭਾਰਤੀ ਫੌਜ ਵੱਲੋਂ ਜੰਮੂ
ਕਸ਼ਮੀਰ ਵਿੱਚ ਮੁਸਲਮਾਨਾਂ ਉੱਪਰ ਅੱਜ ਵੀ ਜੁਲਮ ਢਾਹੇ ਜਾ ਰਹੇ ਸਨ। 6 ਦਸੰਬਰ 1992 ਵਿੱਚ ਬਾਬਰੀ
ਮਸਜਿਦ ਨੂੰ ਢਾਹਿਆ ਗਿਆ। ਫਰਵਰੀ ਮਾਰਚ 2002 ਵਿੱਚ ਗੁਜਰਾਤ ਵਿਖੇ ਮੁਸਲਮਾਨਾਂ ਦਾ ਕਤਲੇਆਮ ਕੀਤਾ
ਗਿਆ। ਅਜਿਹੀ ਸਥਿਤੀ ਵਿੱਚ ਸਿੱਖ ਤੇ ਮੁਸਲਮਾਨ ਤਾਂ ਇੱਕ ਦੂਜੇ ਤੋਂ ਸਹਿਯੋਗ ਮੰਗ ਸਕਦੇ ਹਨ ਕਿ
ਆਪਣੇ ਨਾਲ ਧੱਕਾ ਹੋ ਰਿਹਾ ਹੈ । ਪਰ ਸਿੱਖਾਂ ਅਤੇ ਮੁਸਲਮਾਨਾਂ ਨਾਲ ਹਰ ਸਮੇਂ ਧੱਕੇ ਕਰਨ ਵਾਲੀ
ਹਿੰਦੂ ਕੌਮ ਦੇ ਆਗੂ ਮੁਸਲਮਾਨਾਂ ਨਾਲ ਧੱਕਾ ਕਰਨ ਲਈ ਸਿੱਖਾਂ ਤੋਂ ਮੱਦਦ ਮੰਗਣ ਸਮਝ ਤੋਂ ਬਾਹਰ ਦੀ
ਗੱਲ ਹੈ। ਕਿਉਂਕਿ ਸਿੱਖ ਵੀ ਹਿੰਦੂਆਂ ਦੇ ਜੁਲਮ ਦਾ ਸ਼ਿਕਾਰ ਹਨ। ਅਸ਼ੋਕ ਸਿੰਘਲ ਜੀ ਅੱਜ ਤਾਂ ਸਿੱਖ
ਕੌਮ ਤੁਹਾਡੀਆਂ ਮੇਹਰਬਾਨੀਆਂ ਸਕਦਾ ਖੁਦ ਹੀ ਮਰਨ ਕਿਨਾਰੇ ਪਈ ਹੈ ਕੀ ਤੁਸੀਂ ਹੁਣ ਮਸਜਿਦ ਦੀ ਥਾਂ
ਮੰਦਰ ਬਣਵਾਉਣ ਵਿੱਚ ਇਸ ਦੀ ਮੱਦਦ ਲੈ ਕੇ ਇਸਨੂੰ ਮੁਕੰਮਲ ਤੌਰ ਤੇ ਖਤਮ ਕਰਵਾਉਣਾ ਚਾਹੁੰਦੇ ਹੋਂ,
ਨਹੀਂ ਇਹ ਨਹੀਂ ਹੋ ਸਕਦਾ ਕਿਉਂਕਿ ਸਿੱਖ ਗੁਰੂ ਅਤੇ ਸਿੱਖ ਖੁਦ ਵੀ ਮੁਸਲਮਾਨਾਂ ਲਈ ਮਸਜਿਦਾਂ ਉਸਾਰ
ਕੇ ਦਿੰਦੇ ਰਹੇ ਹਨ, ਅਸ਼ੋਕ ਸਿੰਘਲ ਜੀ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਜਦੋਂ ਹਿੰਦੂਆਂ ਦੇ
ਜਨੇਊ ਧੱਕੇ ਨਾਲ ਲੁਹਾਏ ਜਾ ਰਹੇ ਸਨ ਤਾਂ ਜਨੇਊ ਦੇ ਵਿਰੋਧੀ ਹੁੰਦੇ ਹੋਏ ਵੀ ਸਿੱਖ ਗੁਰੂਆਂ ਨੇ
ਧੱਕੇ ਦੇ ਵਿਰੁੱਧ ਹਿੰਦੂਆਂ ਦਾ ਸਾਥ ਦਿੱਤਾ ਸੀ, ਇਸ ਲਈ ਅੱਜ ਵੀ ਹਿੰਦੂਆਂ ਵੱਲੋਂ ਕੀਤੇ ਜਾ ਰਹੇ
ਧੱਕੇ ਦਾ ਵਿਰੋਧ ਕਰਦਿਆਂ ਨਾਨਕ ਪਾਤਸ਼ਾਹ ਦੇ ਸਿੱਖ ਮੁਸਲਮਾਨਾਂ ਨਾਲ ਡੱਟ ਕੇ ਖੜਨਗੇ, ਕਿਉਂਕਿ ਸਿੱਖ
ਕਿਸੇ ਵੀ ਕੌਮ ਦੇ ਵਿਰੋਧੀ ਨਹੀਂ ਹਨ। ਸਿੱਖ ਤਾਂ ਜੁਲਮ ਦੇ ਵਿਰੋਧੀ ਹਨ। ਜਦੋਂ ਹਿੰਦੂਆਂ ਉੱਪਰ
ਜੁਲਮ ਹੋਇਆ ਸੀ ਤਾਂ ਸਿੱਖਾਂ ਨੇ ਹਿੰਦੂਆਂ ਦਾ ਸਾਥ ਦਿੱਤਾ ਸੀ। ਜੇ ਅੱਜ ਮੁਸਲਮਾਨਾਂ ਉੱਤੇ ਜੁਲਮ
ਹੋ ਰਿਹਾ ਹੈ ਤਾਂ ਸਿੱਖ ਆਪਣੇ ਫਰਜ ਅਨੁਸਾਰ ਮੁਸਲਮਾਨਾਂ ਨਾਲ ਖੜਨਗੇ। ਘੱਟ ਗਿਣਤੀਆਂ ਤੇ ਜੁਲਮ ਕਰਨ
ਵਾਲੇ ਹਿੰਦੂ ਆਗੂਓ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਿੱਖ ਮਜਲੂਮਾਂ ਦੇ ਹਮਾਇਤੀ ਹਨ, ਨਾ ਕਿ
ਜਾਲਮਾਂ ਦੇ ਕਿਉਂਕਿ ਅੱਜ ਭਾਰਤ ਦੇਸ਼ ਵਿੱਚ ਘੱਟ ਗਿਣਤੀ ਕੌਮਾਂ ਨੂੰ ਹਿੰਦੂ ਅੱਤਵਾਦ ਤੋਂ ਹੀ ਖਤਰਾ
ਹੈ, ਹਿੰਦੂ ਬਹੁ ਗਿਣਤੀ ਵੱਲੋਂ ਸਾਡੇ ਦੇਸ਼ ਵਿੱਚ ਘੱਟ ਗਿਣਤੀ ਕੌਮਾਂ ਦੇ ਧਾਰਮਿਕ ਅਸਥਾਨਾਂ ਨੂੰ
ਕਿਸੇ ਵੀ ਸਮੇਂ ਢਾਹਿਆ ਜਾ ਸਕਦਾ ਹੈ ਅਤੇ ਕਿਸੇ ਵੀ ਸਮੇਂ ਘੱਟ ਗਿਣਤੀ ਕੌਮਾਂ ਦੇ ਲੋਕਾਂ ਦਾ
ਕਤਲੇਆਮ ਕੀਤਾ ਜਾ ਸਕਦਾ ਹੈ, ਇਸ ਦੇਸ਼ ਦੀਆਂ ਸੁਰੱਖਿਆ ਫੋਰਸਾਂ ਅਤੇ ਨਿਆਂ ਪ੍ਰਬੰਧ ਵੀ ਸਿਰਫ
ਹਿੰਦੂਆਂ ਲਈ ਹੀ ਰਾਖਵੇਂ ਹਨ। ਜੋ ਘੱਟ ਗਿਣਤੀਆਂ ਸਿੱਖ, ਮੁਸਲਮਾਨਾਂ ਉੱਤੇ ਹੋ ਰਹੇ ਜੁਲਮ ਨੂੰ
ਰੋਕਣ ਦੀ ਬਜਾਇ ਜੁਲਮ ਕਰਨ ਵਾਲਿਆਂ ਦਾ ਹੀ ਸਾਥ ਦਿੰਦੇ ਹਨ, ਇਸ ਦਾ ਸਬੂਤ ਹੈ ਕਿ ਜੂਨ 1984 ਵਿੱਚ
ਦਰਬਾਰ ਸਾਹਿਬ ਉੱਪਰ ਹਮਲਾ ਕਰਨ ਅਤੇ ਬਾਅਦ ਵਿੱਚ ਸਿੱਖਾਂ ਦਾ ਕਤਲੇਆਮ ਕਰਨ ਵਾਲੇ ਕਿਸੇ ਵੀ ਦੋਸ਼ੀ
ਨੂੰ ਸਜਾ ਨਹੀਂ ਮਿਲੀ ਅਤੇ ਨਾ ਹੀ 1992 ਵਿੱਚ ਬਾਬਰੀ ਮਸਜਿਦ ਨੂੰ ਢਾਹੁਣ, 2002 ਵਿੱਚ ਗੁਜਰਾਤ `ਚ
ਮੁਸਲਮਾਨਾਂ ਦਾ ਕਤਲੇਆਮ ਕਰਨ ਅਤੇ ਕਸ਼ਮੀਰ ਵਿੱਚ ਹੋ ਰਹੇ ਮੁਸਲਿਮ ਕਤਲੇਆਮ ਦੇ ਕਿਸੇ ਦੋਸ਼ੀ ਨੂੰ ਸਜਾ
ਮਿਲੀ ਹੈ। ਹਾਂ ਸਿੱਖਾਂ ਤੇ ਮੁਸਲਮਾਨਾਂ ਨੂੰ ਸ਼ੱਕ ਦੇ ਅਧਾਰ ਤੇ ਜਾਂ ਅਖੌਤੀ ਸਾਜਿਸ਼ਾਂ ਦੇ ਅਧਾਰ ਤੇ
ਹੀ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ, ਪ੍ਰੋ: ਅਫਜਲ ਗੁਰੂ ਵਰਗਿਆਂ ਨੂੰ ਬਿਨਾਂ ਕਿਸੇ ਸਬੂਤਾਂ ਤੋਂ
ਫਾਂਸੀਆਂ ਦੀਆਂ ਸਜਾਵਾਂ ਵੀ ਮਿਲ ਰਹੀਆਂ ਹਨ, ਬਿਨਾਂ ਕੇਸ ਚਲਾਏ ਜੇਲਾਂ ਵਿੱਚ ਸੜ ਰਹੇ ਹਨ, ਝੂਠੇ
ਪੁਲਿਸ ਮੁਕਾਬਲਿਆਂ ਦਾ ਸ਼ਿਕਾਰ ਹੋ ਰਹੇ ਹਨ। ਇਸ ਲਈ ਨਾਨਕ ਪਾਤਸ਼ਾਹ ਦੇ ਸਿੱਖਾਂ ਨੂੰ ਚਾਹੀਦਾ ਹੈ ਕਿ
ਉਹ ਹਿੰਦੂ ਆਗੂਆਂ ਦੀਆਂ ਸਾਜਸ਼ੀ ਚਾਲਾਂ ਤੋਂ ਸੁਚੇਤ ਰਹਿਣ। ਜਾਲਮ ਦੀਆਂ ਗੱਲਾਂ ਵਿੱਚ ਆਉਣ ਦੀ ਬਜਾਇ
ਸੱਚ ਤੇ ਪਹਿਰਾ ਦਿੰਦਿਆਂ ਮਜਲੂਮਾਂ ਦਾ ਸਾਥ ਦੇਣ ।
ਹਰਲਾਜ ਸਿੰਘ ਬਹਾਦਰਪੁਰ
ਪਿੰਡ ਤੇ ਡਾਕ: ਬਹਾਦਰਪੁਰ ਪਿੰਨ - 151501
ਤਹਿ: ਬੁਢਲਾਡਾ, ਜਿਲ੍ਹਾ ਮਾਨਸਾ (ਪੰਜਾਬ)
ਮੋ: 94170-23911
(12/09/10)
ਅਮਰ ਜੀਤ ਸਿੰਘ ਚੰਦੀ
ੴ ਸਤਿ ਗੁਰ
ਪ੍ਰਸਾਦਿ
ਰਾਗਾ ਵਿਚਿ ਸ੍ਰੀ ਰਾਗ ਹੈ
ਕਈ ਚਿਰ ਤੋਂ ਇਹ ਵਿਚਾਰ ਦਿਲ ਵਿੱਚ ਸੀ ਕਿ,
ਗੁਰਦਵਾਰਿਆਂ ਤੋਂ ਜਾਂ ਦੀਵਾਨਾਂ ਵਿੱਚ ਪਰਚਾਰੇ ਜਾਂਦੇ,
“ਸਿਰ ਰਾਗੁ” ਸਭ ਰਾਗਾਂ ਵਿਚੋਂ ਸਰਵੋਤਮ ਹੈ, ਗੁਰਬਾਣੀ ਵਿੱਚ ਵੀ ਲਿਖਿਆ ਹੈ “ਰਾਗਾ ਵਿੱਚ ਸਿਰੀ
ਰਾਗ ਹੈ॥” ਬਾਰੇ ਗੁਰੂ ਗ੍ਰੰਥ ਸਾਹਿਬ ਜੀ ਨਾਲ, ਕੁੱਝ ਗੱਲਾਂ ਕਰਾਂ, ਕੁੱਝ ਸੇਧ ਲਵਾਂ। ਕਿਉਂਕਿ
ਗੁਰੂ ਸਾਹਿਬ ਨੇ, ਸੰਸਾਰ ਵਿਚਲੀ ਕਿਸੇ ਚੀਜ਼ ਨੂੰ ਉਤਮ ਜਾਂ ਨਖਿੱਧ ਨਹੀਂ ਕਿਹਾ। ਸਭ ਚੀਜ਼ਾਂ ਸੰਸਾਰ
ਦੀ ਹੋਂਦ ਲਈ ਜ਼ਰੂਰੀ ਹਨ। ਪਰਮਾਤਮਾ ਹੀ ਉਤਮ ਹੈ, ਉਸ ਦੇ ਮੁਕਾਬਲੇ ਦੁਨੀਆ ਦੀ ਹਰ ਚੀਜ਼ ਨਿਗੁਣੀ ਹੈ।
ਬੰਦਾ ਵੀ ਉਹੀ ਉਤਮ ਹੈ ਜੋ ਕਰਤਾਰ ਨਾਲ ਜੁੜਿਆ ਹੋਇਆ ਹੈ। ਮਾਇਆ ਨਾਲ ਜੁੜਿਆ ਬੰਦਾ ਵੀ ਨਿਗੁਣਾ ਹੈ।
ਫਿਰ ਏਥੇ ਇੱਕ ਰਾਗ ਨੂੰ ਦੂਸਰਿਆਂ ਨਾਲੋਂ ਉਤਮ ਹੋਣ ਦੀ ਗੱਲ ਕਿਵੇਂ?
ਪਰ “ਗੁਰਮਤ ਵਿੱਚ ਗੁਰੂ ਦਾ ਸ਼ੰਕਲਪ “ਅਜੇ ਵਿਚੇ ਹੀ ਹੈ। ਕੁੱਝ ਵੀਰਾਂ ਵਲੋਂ ਚਲ ਰਹੀ ਚਰਚਾ “ਆਵਾ
ਗਵਣ “ਬਾਰੇ ਕੀਤੇ ਵਾਅਦੇ ਮੁਤਾਬਕ “ਗੁਰਮਤਿ ਅਨੁਸਾਰ ਆਵਾ ਗਵਣ” ਦੀ ਲੇਖ ਲੜੀ ਦੀ ਤਿਆਰੀ ਵੀ ਕਰਨੀ
ਪੈ ਰਹੀ ਹੈ, ਸੋ ਸਮੇ ਦੀ ਘਾਟ ਕਾਰਨ (ਕਿਉਂ ਕਿ ਆਵਾ ਗਵਣ ਬਾਰੇ ਵੀ ੪੦, ੫੦ ਕਿਸਤਾਂ ਆਸਰੇ ਹੀ ਆਮ
ਸਿੱਖ ਨੂੰ ਇਸ ਉਲਝਣ ਵਿਚੋਂ ਕੱਢਿਆ ਜਾ ਸਕਦਾ ਹੈ) ਕਈ ਸਾਰੇ ਵਿਸ਼ੇ ਰੁਕੇ ਪਏ ਹਨ। ਪਰ ਇੱਕ ਦਿਨ
ਗੁਰਦਵਾਰੇ ਵਿਚੋਂ ਇਸ ਦਾ ਵੇਰਵਾ ਮੁੜ ਸੁਣ ਕੇ, ਗੁਰੂ ਗ੍ਰੰਥ ਸਾਹਿਬ ਜੀ ਨਾਲ ਸਾਂਝ ਪਾਈ, ਜੋ ਕੁੱਝ
ਸਾਮ੍ਹਣੇ ਆਇਆ, ਉਸ ਦੀ ਸਾਂਝ ਹੀ “ਸਿੱਖ ਮਾਰਗ” ਦੇ ਸੁਹਿਰਦ ਪਾਠਕਾਂ ਨਾਲ ਪਾ ਰਿਹਾ ਹਾਂ।
ਸ਼ਬਦ ਏਵੇਂ ਹੈ,
ਰਾਗਾ ਵਿਚਿ ਸ੍ਰੀ ਰਾਗੁ ਹੈ ਜੇ ਸਚਿ ਧਰੇ ਪਿਆਰੁ॥
ਸਦਾ ਹਰਿ ਸਚੁ ਮਨਿ ਵਸੈ ਨਿਹਚਲ ਮਤਿ ਅਪਾਰੁ॥
ਰਤਨੁ ਅਮੋਲਕੁ ਪਾਇਆ ਗੁਰ ਕਾ ਸਬਦੁ ਬੀਚਾਰੁ॥
ਜਿਹਵਾ ਸਚੀ ਮਨੁ ਸਚਾ ਸਚਾ ਸਰੀਰ ਆਕਾਰੁ॥
ਨਾਨਕ ਸਚੈ ਸਤਿਗੁਰਿ ਸੇਵਿਐ ਸਦਾ ਸਚੁ ਵਾਪਾਰੁ॥ ੧॥ (੮੩)
ਪਹਿਲੀ ਗੱਲ ਤਾਂ ਇਹੀ ਸਾਮ੍ਹਣੇ ਆਈ ਕਿ ਜਿੱਥੇ ਜਿੱਥੇ, ਰਾਗੁ ਦੀ ਗੱਲ ਕੀਤੀ ਹੈ, ਓਥੇ ਓਥੇ “ਸਿਰੀ
ਰਾਗੁ” ਲਿਖਿਆ ਹੈ। (ਕੁਝ ਥਾਵਾਂ ਨੂੰ ਛੱਡ ਕੇ ਜਿੱਥੈ ਉਤਾਰੇ ਵਿੱਚ ਅਣਗਹਿਲੀ, ਜਾ ਛਾਪੇ ਦੀ ਪਰੂਫ
ਰੀਂਡਿੰਗ ਦੀ ਗਲਤੀ ਕਾਰਨ, ਰਾਗੁ ਦੇ ਗੱਗੇ ਥੱਲੇ ਔਂਕੜ ਨਹੀਂ ਪਾਈ) ਏਥੇ “ਸ੍ਰੀ ਰਾਗੁ” ਕਰ ਕੇ
ਲਿਖਿਆ ਹੋਇਆ ਹੈ। ਜਿਸ ਦਾ ਅਰਥ ਸਾਫ ਹੈ ਕਿ ਇਹ “ਸਿਰੀ ਰਾਗੁ” ਨਾਲ ਸਬੰਧਤ ਗੱਲ ਨਹੀਂ ਹੈ। ਬਲਕਿ
ਹਰ ਰਾਗ ਦੀ ਗੱਲ ਹੈ। ਅਰਥ ਹੈ “ਉਤਮ ਰਾਗ” ਸ਼ਬਦ ਦਾ ਅਰਥ ਹੈ,
ਰਾਗਾਂ ਵਿੱਚ ਉਹੀ ਰਾਗ ਉਤਮ ਹੈ, ਆਦਰ ਯੋਗ ਉਹੀ ਰਾਗ ਹੈ, ਜਿਸ ਆਸਰੇ ਬੰਦਾ ਸਚ ਨਾਲ, ਪ੍ਰਭੂ ਨਾਲ
ਪਿਆਰ ਜੋੜੇ। ਸਚਾ ਹਰੀ, ਅਕਾਲਪੁਰਖ ਮਨ ਵਿੱਚ ਆ ਵਸੇ, ਜਿਸ ਆਸਰੇ ਬੰਦੇ ਦੀ ਬੁੱਧ, ਨਿਹਚਲ, ਭਟਕਣਾ
ਤੋਂ ਰਹਿਤ ਅਤੇ ਅਪਾਰ, ਵਿਸ਼ਾਲ ਹੋ ਜਾਵੇ। ਸਤਿਗੁਰ, ਸ਼ਬਦ ਦੀ ਵਿਚਾਰ ਆਸਰੇ ਹੀ ਇਹ ਅਮੋਲਕ ਰਤਨ,
ਦੁਰਲੱਭ ਵਸਤ ਪਰਾਪਤ ਹੁੰਦੀ ਹੈ। ਏਵੇਂ ਬੰਦੇ ਦਾ ਪੂਰਾ ਵਜੂਦ, ਸ਼ਬਦ ਉਚਾਰਨ ਵਾਲੀ ਜੀਭ, ਸ਼ਬਦ ਦੀ
ਵਿਚਾਰ ਮੰਨਣ ਵਾਲਾ ਮਨ ਅਤੇ ਸ਼ਬਦ ਦੀ ਸਿਖਿਆ ਅਨੁਸਾਰ ਜੀਵਨ ਬਿਤਾਉਣ ਵਾਲਾ ਸਰੀਰ, ਸਫਲ ਹੋ ਜਾਂਦਾ
ਹੈ।
ਪਰ ਹੇ ਨਾਨਕ ਇਹ ਸੱਚਾ ਵਪਾਰ ਤਾਂ ਹੀ ਹੋ ਸਕਦਾ ਹੈ, ਜੇ ਸੱਚੇ ਸਤਿਗੁਰ, ਸ਼ਬਦ ਗੁਰੂ ਦੀ ਸੇਵਾ ਕੀਤੀ
ਜਾਵੇ, ਸ਼ਬਦ ਦੀ ਸੇਵਾ ਉਸ ਨੂੰ ਵਿਚਾਰਨ ਤੋਂ ਬਗੈਰ ਹੋਰ ਕੁੱਝ ਨਹੀਂ ਹੈ।
ਇਸ ਨੂੰ ਗੁਰਬਾਣੀ ਏਵੇਂ ਵੀ ਸਮਝਾਉਂਦੀ ਹੈ,
ਬਿਲਾਵਲੁ ਤਬ ਹੀ ਕੀਜੀਐ ਜਬ ਮੁਖਿ ਹੋਵੈ ਨਾਮੁ॥
ਰਾਗ ਨਾਦ ਸਬਦਿ ਸੋਹਣੇ ਜਾ ਲਾਗੈ ਸਹਜਿ ਧਿਆਨੁ॥
ਰਾਗ ਨਾਦ ਛੋਡਿ ਹਰਿ ਸੇਵੀਐ ਤਾ ਦਰਗਹ ਪਾਈਐ ਮਾਨੁ॥
ਨਾਨਕ ਗੁਰਮੁਖਿ ਬ੍ਰਹਮੁ ਬੀਚਾਰੀਐ ਚੂਕੈ ਮਨਿ ਅਭਿਮਾਨੁ॥ ੨॥ (੮੪੯)
ਹੇ ਭਾਈ ਪੂਰਨ ਆਨੰਦ ਤਦ ਹੀ ਮਾਣਿਆ ਜਾ ਸਕਦਾ ਹੈ, ਜੇ ਬੰਦੇ ਦੇ ਮੂੰਹ ਵਿੱਚ ਪ੍ਰਭੂ ਦਾ ਨਾਮ ਹੋਵੇ।
ਹੇ ਭਾਈ ਰਾਗ ਤੇ ਨਾਦ ਵੀ ਤਦ ਹੀ ਸੋਹਣੇ ਲਗਦੇ ਹਨ ਜੇ ਬੰਦਾ ਇਨ੍ਹਾਂ ਨੂੰ ਸ਼ਬਦ ਦੀ ਵਿਚਾਰ ਦੀ ਟੇਕ
ਬਣਾ ਕੇ, ਉਨ੍ਹਾਂ ਆਸਰੇ ਆਪਣੀ ਸੁਰਤ ਨੂੰ ਸਹਜਿ, ਪੂਰਨ ਅਡੋਲਤਾ ਵਿੱਚ ਜੋੜੈ। ਹੇ ਭਾਈ, ਰਾਗ ਨਾਦ
ਦੀ ਵਡਿਆਈ ਦੇ ਚੱਕਰ ਨੂੰ ਛੱਡ ਕੇ, ਜੇ ਬੰਦਾ ਹਰੀ ਦੀ ਸੇਵਾ ਕਰਦਾ ਹੈ, ਪ੍ਰਭੂ ਦੇ ਹੁਕਮ ਵਿੱਚ
ਚਲਦਾ ਹੈ, ਤਾਂ ਹੀ ਉਸ ਨੂੰ ਪਰਮਾਤਮਾ ਦੀ ਹਜ਼ੂਰੀ ਵਿੱਚ ਮਾਣ ਮਿਲਦਾ ਹੈ।
ਹੇ ਨਾਨਕ, ਜੇ ਗੁਰਮੁਖ ਹੋ ਕੇ, ਸ਼ਬਦ ਗੁਰੂ ਤੋਂ ਸਿਖਿਆ ਲੈ ਕੇ, ਉਸ ਅਨੁਸਾਰ ਬ੍ਰਹਮ ਬਾਰੇ, ਇਸ
ਸੰਸਾਰ ਖੇਡ ਬਾਰੇ ਵਿਚਾਰ ਕਰੀਏ ਤਾਂ ਮਨ ਵਿਚੋਂ ਅਭਿਮਾਨ, ਹੰਕਾਰ ਦੂਰ ਹੋ ਜਾਂਦਾ ਹੈ। ਮਨ ਵਿਚੋਂ
ਹੰਕਾਰ ਨਿਕਲ ਜਾਣ ਨਾਲ ਹੀ ਮਨ, ਪ੍ਰਭੂ ਦੀ ਰਜ਼ਾ, ਪ੍ਰਭੂ ਦੇ ਹੁਕਮ ਵਿੱਚ ਚਲਦਾ ਹੈ।
ਅਤੇ,
ਰਾਗਿ ਨਾਦਿ ਮਨੁ ਦੂਜੈ ਭਾਇ॥ ਅੰਤਰਿ ਕਪਟੁ ਮਹਾ ਦੁਖੁ ਪਾਇ॥
ਸਤਿਗੁਰੁ ਭੇਟੈ ਸੋਝੀ ਪਾਇ॥ ਸਚੈ ਨਾਮਿ ਰਹੈ ਲਿਵ ਲਾਇ॥ ੪॥
ਸਚੈ ਸਬਦਿ ਸਚੁ ਕਮਾਵੈ॥ ਸਚੀ ਬਾਣੀ ਹਰਿ ਗੁਣ ਗਾਵੈ॥
ਨਿਜ ਘਰਿ ਵਾਸੁ ਅਮਰ ਪਦੁ ਪਾਵੈ॥ ਤਾ ਦਰਿ ਸਾਚੈ ਸੋਭਾ ਪਾਵੈ॥ ੫॥ (੧੩੪੨)
ਰਾਗ ਅਤੇ ਨਾਦ ਦੇ ਚੱਕਰ ਵਿੱਚ ਪੈ ਕੇ ਮਨ, ਮਾਇਆ ਨਾਲ ਜੁੜਦਾ ਹੈ। ਅੱਜ ਕਲ ਦੇ ਕੀਰਤਨ ਦਰਬਾਰ ਵੀ
ਸਿੱਖਾਂ ਨੂੰ ਮਾਇਆ ਨਾਲ ਹੀ ਜੋੜਦੇ ਹਨ, ਕੰਨ-ਰਸ ਵੀ ਮਾਇਆ ਦਾ ਹੀ ਰੂਪ ਹੈ। ਕੀਰਤਨ ਸੁਣ ਕੇ ਉਸ ਦਾ
ਅਸਲੀ ਮਤਲਬ ਕੀਰਤੀ, ਪ੍ਰਭੂ ਦੀ ਵਡਿਆਈ ਦੀ ਵਿਚਾਰ ਕੀਤੇ ਬਗੈਰ, ਰਾਗ-ਨਾਦ ਦੇ ਪ੍ਰਭਾਵ ਹੇਠ ਸਿੱਖਾਂ
ਦਾ ਸੱਪ ਵਾਙ ਝੂਮਣਾ, ਕਨ-ਰਸ ਦਾ ਹੀ ਆਨੰਦ ਮਾਨਣਾ ਹੈ। ਜੋ ਬੰਦਾ ਰਾਗ-ਨਾਦ ਦੇ ਕਨ ਰਸ ਤੋਂ ਬਚ ਕੇ
ਸ਼ਬਦ ਦੀ ਵਿਚਾਰ ਕਰਦਾ ਹੈ, ਉਹ ਮਾਇਆ ਦੇ ਚੱਕਰ ਵਿੱਚ ਪੈਣ ਦੀ ਥਾਂ, ਮਾਇਆ ਦੇ ਚੱਕਰ ਵਿਚੋਂ ਨਿਕਲਦਾ
ਹੈ। ਖਾਲੀ ਰਾਗ-ਨਾਦ ਦੇ ਕਨ-ਰਸ ਵਿੱਚ ਫਸੇ ਬੰਦੇ ਦੇ ਅੰਦਰ ਖੋਟ ਪੈਦਾ ਹੁੰਦਾ ਹੈ, ਜਿਸ ਦੇ ਕਾਰਨ
ਮਨੁੱਖ ਬਹੁਤ ਦੁੱਖ ਪਾਉਂਦਾ ਹੈ।
ਜੋ ਬੰਦਾ ਸਚੈ ਸ਼ਬਦ ਦੀ ਵਿਚਾਰ ਰਾਹੀਂ, ਸਚ ਕਮਾਉਂਦਾ ਹੈ। ਸੱਚੀ ਬਾਣੀ ਰਾਹੀਂ, ਹਰੀ ਦੇ ਗੁਣ
ਗਾਉਂਦਾ ਹੈ, ਕਰਤਾਰ ਦੇ ਹੁਕਮ ਵਿੱਚ ਚਲਦਾ ਹੈ, ਉਸ ਦਾ ਵਾਸਾ ਆਪਣੇ ਨਿੱਜ ਘਰ, (ਜਿਥੇ ਕਰਤਾਰ ਦਾ
ਵਾਸਾ ਹੈ) ਹਿਰਦੇ ਵਿੱਚ ਹੁੰਦਾ ਹੈ। ਉਸ ਨੂੰ ਉਹ ਅਵਸਥਾ ਪਰਾਪਤ ਹੁੰਦੀ ਹੈ, ਜਿਸ ਆਸਰੇ ਉਸ ਦਾ
ਆਤਮਕ ਜੀਵਨ, ਹਮੇਸ਼ਾ ਉਚਾ ਬਣਿਆ ਰਹਿੰਦਾ ਹੈ। ਇਵੇਂ ਉਹ ਪ੍ਰਭੂ ਦੇ ਦਰ ਤੇ ਆਦਰ ਪਾਉਂਦਾ ਹੈ।
ਸਤਿਗੁਰੁ, ਵਾਹਿਗੁਰੂ ਨੂੰ ਮਿਲ ਕੇ, ਉਸ ਨੂੰ ਸਭ ਸੋਝੀ ਹੋ ਜਾਂਦੀ ਹੈ ਅਤੇ ਉਹ ਹਮੇਸ਼ਾ, ਸਚੇ ਨਾਮ
ਵਿਚ, ਪ੍ਰਭੂ ਦੇ ਹੁਕਮ ਵਿੱਚ ਲਿਵ, ਪਿਆਰ ਜੋੜੀ ਰਖਦਾ ਹੈ।
ਅਤੇ
ਸਭਨਾ ਰਾਗਾਂ ਵਿਚਿ ਸੋ ਭਲਾ ਭਾਈ ਜਿਤੁ ਵਸਿਆ ਮਨਿ ਆਇ॥
ਰਾਗੁ ਨਾਦੁ ਸਭੁ ਸਚੁ ਹੈ ਕੀਮਤਿ ਕਹੀ ਨ ਜਾਇ॥
ਰਾਗੈ ਨਾਦੈ ਬਾਹਰਾ ਇਨੀ ਹੁਕਮੁ ਨ ਬੂਝਿਆ ਜਾਇ॥
ਨਾਨਕ ਹੁਕਮੈ ਬੂਝੈ ਤਿਨਾ ਰਾਸਿ ਹੋਇ ਸਤਿਗੁਰ ਤੇ ਸੁਝੀ ਪਾਇ॥
ਸਭੁ ਕਿਛੁ ਤਿਸ ਤੇ ਹੋਇਆ ਜਿਉ ਤਿਸੈ ਦੀ ਰਜਾਇ॥ ੨੪॥ (੧੪੨੩)
ਹੇ ਭਾਈ ਸਭਨਾ ਰਾਗਾਂ ਵਿੱਚ ਉਹੀ ਰਾਗ ਭਲਾ ਹੈ, ਜਿਸ ਆਸਰੇ ਬੰਦੇ ਦਾ ਮਨ ਪਰਮਾਤਮਾ ਦੇ ਨਾਮ,
ਵਾਹਿਗੁਰੂ ਦੀ ਰਜ਼ਾ ਵਿੱਚ ਜੁੜੇ। ਜਿਸ ਆਸਰੇ ਸਰਬ ਸਮਰੱਥ ਪ੍ਰਭੂ ਉਸ ਦੇ ਮਨ ਵਿਚੋਂ ਉਜਾਗਰ ਹੋ
ਜਾਵੇ। ਯਾਨੀ ਅਸਲ ਵਡਿਆਈ ਪ੍ਰਭੂ ਦੇ ਨਾਮ, ਉਸ ਦੇ ਹੁਕਮ ਦੀ ਹੈ, ਕਿਸੇ ਰਾਗ ਦੀ ਨਹੀਂ। ਪਰਮਾਤਮਾ
ਹੀ ਸਭ ਰਾਗ-ਨਾਦ ਦਾ ਮੂਲ਼ ਹੈ, ਉਸ ਪਰਮਾਤਮਾ ਦੀ ਕੋਈ ਕੀਮਤ ਨਹੀਂ ਪਾਈ ਜਾ ਸਕਦੀ। ਜਿਹੜਾ ਪ੍ਰਭੂ
ਰਾਗ-ਨਾਦ ਤੋਂ ਬਾਹਰਾ ਹੈ, ਉਸ ਦੀ ਰਜ਼ਾ, ਉਸ ਦੇ ਹੁਕਮ ਨੂੰ, ਇਨ੍ਹਾਂ ਰਾਗਾਂ-ਨਾਦਾਂ ਦੀ ਮਾਰਫਤ
ਨਹੀਂ ਸਮਝਿਆ ਜਾ ਸਕਦਾ।
ਹੇ ਨਾਨਕ ਜਹੜੇ ਬੰਦੇ, ਸਤਿਗੁਰ, ਸ਼ਬਦ ਗੁਰੂ ਤੋਂ ਉਸ ਅਕਾਲ ਦੇ ਹੁਕਮ ਬਾਰੇ ਸੋਝੀ ਹਾਸਲ ਕਰ ਲੈਂਦੇ
ਹਨ, ਉਨ੍ਹਾਂ ਨੂੰ ਇਹ ਰਾਗ-ਨਾਦ ਵੀ ਰਾਸ ਆ ਜਾਂਦੇ ਹਨ, ਨਹੀਂ ਤਾਂ ਇਹ ਕਨ-ਰਸ ਤੋਂ ਵੱਧ ਕੁੱਝ ਵੀ
ਨਹੀਂ ਹੁੰਦੇ, ਇਹ ਰਾਗ-ਨਾਦ ਆਤਮਕ ਜੀਵਨ ਦੀ ਉਸਾਰੀ ਵਿੱਚ ਕਿਸੇ ਤਰ੍ਹਾਂ ਵੀ ਸਹਾਈ ਨਹੀਂ ਹੁੰਦੇ।
ਹੇ ਭਾਈ ਸ਼ਬਦ ਗੁਰੂ ਤੋਂ ਹੀ ਸੋਝੀ ਹੁੰਦੀ ਹੈ ਕਿ ਸਭ ਕੁੱਝ ਉਸ ਰੱਬ ਤੋਂ ਹੀ ਪੈਦਾ ਹੋਇਆ ਹੈ, ਅਤੇ
ਹੋਇਆ ਵੀ ਉਸ ਦੀ ਰਜ਼ਾ ਅਨੁਸਾਰ ਹੀ ਹੈ।
ਅਮਰ ਜੀਤ ਸਿੰਘ ਚੰਦੀ
ਫੋਨ:- ੯੭੫੬੨ ੬੪੬੨੧
(12/09/10)
ਤੱਤ ਗੁਰਮਤਿ ਪਰਿਵਾਰ
ਸਿੱਖ ਮਾਰਗ ਦੀ ਸੰਪਾਦਕੀ ਟਿੱਪਣੀ ਅਤੇ ਤੱਤ ਗੁਰਮਤਿ ਪਰਿਵਾਰ
5 ਸਿਤੰਬਰ 2010 ਨੂੰ ਅਦਾਰਾ ‘ਸਿੱਖ ਮਾਰਗ’ ਦੀ ਵੈਬਸਾਈਟ ‘ਸਿੱਖ ਮਾਰਗ ਡਾਟ
ਕਾਮ’ ਤੇ ਸੰਪਾਦਕ (ਮੰਡਲ) ਸਿੱਖ ਮਾਰਗ ਵਲੋਂ ਇੱਕ ਖਾਸ ਜਾਣਕਾਰੀ ਦੇਂਦੀ ਸੰਪਾਦਕੀ ਟਿੱਪਣੀ
ਪ੍ਰਕਾਸ਼ਿਤ ਕੀਤੀ ਗਈ ਹੈ। ਇਸ ਟਿੱਪਣੀ ਦਾ ਥੋੜਾ ਸੰਬੰਧ ‘ਪਰਿਵਾਰ’ ਦੀ ਵੈਬਸਾਈਟ
(tattgurmatparivar.com)
ਨਾਲ ਵੀ ਹੈ। ਵੈਸੇ ਵੀ ਇਹ ਸੰਪਾਦਕੀ ਟਿੱਪਣੀ ਖਾਸ ਵਿਚਾਰ ਮੰਗਦੀ ਹੈ। ਇਸ ਕਾਰਨ ‘ਪਰਿਵਾਰ’ ਇਸ
ਟਿੱਪਣੀ ਦੇ ਸੰਦਰਭ (ਪ੍ਰਤੀਕਰਮ) ਵਜੋਂ, ਨਿਮਰਤਾ ਅਤੇ ਸਤਿਕਾਰ ਸਹਿਤ, ਹੇਠ ਲਿਖੇ ਵਿਚਾਰ ਸਾਰੀਆਂ
ਜਾਗਰੂਕ ਪੰਥਕ ਵੈਬਸਾਈਟਾਂ ਦੇ ਸੰਪਾਦਕੀ ਮੰਡਲਾਂ ਅਤੇ ਪਾਠਕਾਂ ਦੀ ਸੇਵਾ ਵਿੱਚ ਪੇਸ਼ ਕਰ ਰਿਹਾ ਹੈ।
‘ਸਿੱਖ ਮਾਰਗ’ ਦੀ ਸੰਪਾਦਕੀ ਟਿੱਪਣੀ ਦੇ ਖਾਸ ਵਿਚਾਰਨਯੋਗ ਨੁਕਤੇ ਹਨ:
1.’ਸਿੱਖ ਮਾਰਗ’ `ਤੇ ਰਚਨਾਵਾਂ ਦੇ ਪ੍ਰਕਾਸ਼ਿਤ ਕਰਨ ਸੰਬੰਧੀ ਨਵੀਂ ਨੀਤੀ
2. ਵੀਰ ਇੰਦਰਜੀਤ ਸਿੰਘ ਜੀ ਕਾਨਪੁਰ ਸੰਬੰਧੀ ਵਿਚਾਰ
ਸਾਡੀ ਨੀਤੀ: ਇਹਨਾਂ ਅੰਸ਼ਾ `ਤੇ ਵੀਚਾਰ ਕਰਨ ਤੋਂ ਪਹਿਲਾਂ ਗੁਰਮਤਿ ਦੀ
ਰੋਸ਼ਨੀ ਵਿੱਚ ‘ਪਰਿਵਾਰ’ ਅਪਣੀ ਨੀਤੀ ਨੂੰ ਇੱਕ ਵਾਰ ਫੇਰ ਸਪਸ਼ਟ ਕਰਨਾ ਚਾਹੁੰਦਾ ਹੈ।
ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ॥ (ਪੰਨਾ 1299)
ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨ ਹਢਾਇ॥ (ਪੰਨਾ 1381)
ਫਰੀਦਾ ਜੋ ਤੈ ਮਾਰਨਿ ਮੁਕੀਆਂ ਤਿਨਾ ਨ ਮਾਰੇ ਘੁੰਮਿ॥ (ਪੰਨਾ 1378)
ਉਪਰੋਕਤ ਸਮੇਤ ਸਮੁੱਚੀ ਗੁਰਬਾਣੀ ਦੀ ਰੋਸ਼ਨੀ ਵਿੱਚ ‘ਪਰਿਵਾਰ’ ਦਾ ਹਮੇਸ਼ਾਂ
ਜਤਨ ਰਿਹਾ ਹੈ ਕਿ
(ੳ) ਸਾਡਾ ਕੋਈ ਵੀ ਵੈਰੀ ਨਹੀਂ। ਜੇ ਕੋਈ ਮੰਦਭਾਵਨਾ ਹੇਠ ਸਾਡੇ ਪ੍ਰਤੀ
ਮਾੜਾ ਵਿਹਾਰ ਵੀ ਕਰਦਾ ਹੈ ਤਾਂ ਉਸਦਾ ਰੋਸ (ਗੁੱਸਾ) ਨਹੀਂ ਕਰਨਾ, ਬਲਕਿ ਠਰੰਮੇ, ਸਹਿਜ ਅਤੇ ਦਲੀਲ
ਨਾਲ ਉਸ ਦੇ ਨੁਕਤਿਆਂ ਦਾ ਜਵਾਬ ਦੇਣ ਦਾ ਜਤਨ ਕਰਨਾ ਹੈ। ਜੇ ਉਸ ਦੀ ਸਮਝ ਵਿੱਚ ਆ ਜਾਵੇ ਤਾਂ ਚੰਗੀ
ਗੱਲ ਹੈ, ਜੇ ਨਹੀਂ ਸਮਝਦਾ ਤਾਂ ਉਸ ਦੀ ਮਰਜ਼ੀ। ਪਰ ‘ਘਟੀਆ ਸ਼ਬਦਾਵਲੀ’ ਵਰਤ ਕੇ ਉਸ ਨੂੰ ਬੇਇਜ਼ਤ ਕਰਨ
ਬਾਰੇ ਸੋਚਣਾ ਜਾਂ ਧਮਕੀ ਦੇਣਾ ਸਾਡੀ ਨੀਤੀ ਨਹੀਂ ਹੈ।
(ਅ) ਅਸੀਂ ਹਰ ਇੱਕ ਪੰਥਕ ਅਦਾਰੇ ਜਾਂ ਸ਼ਖਸੀਅਤ ਦਾ ਗੁਰਮਤਿ ਦੇ ਘੇਰੇ ਵਿੱਚ
ਸਹਿਯੋਗ ਕਰਨ ਦੇ ਚਾਹਵਾਨ ਹਾਂ। ਇਸ ਲਈ ਕਿਸੇ ਪ੍ਰਤੀ ਸਾਡਾ ਸਮਰਥਨ ਜਾਂ ਆਲੋਚਨਾ ਉਸਦੇ ਵਲੋਂ ਅਪਨਾਈ
ਸੋਚ (ਮੁੱਦੇ) ਦੇ ਗੁਣ/ਦੋਸ਼ਾਂ ਦੇ ਆਧਾਰ `ਤੇ ਹੁੰਦਾ ਹੈ। ਭਾਵ ਜੇ ਕਿਸੇ ਨੁਕਤੇ `ਤੇ ਉਹ ਗੁਰਮਤਿ
ਤੋਂ ਉਲਟ ਜਾਪਦਾ ਹੈ ਤਾਂ ਉਸ ਬਾਰੇ ਢੁੱਕਵੀਂ ਸ਼ਬਦਾਵਲੀ ਵਿਚ, ਨਿਰਸੰਕੋਚ ਸੱਚ ਪੇਸ਼ ਕਰਨ ਦਾ ਜਤਨ
ਕਰਨਾ ਹੈ। ਜੇ ਕਿਸੇ ਨੁਕਤੇ `ਤੇ ਉਹ ਗੁਰਮਤਿ ਦੇ ਅਨੁਕੂਲ ਜਾਪਦਾ ਹੈ ਤਾਂ ਉਸ ਦਾ ਖੁੱਲ ਕੇ ਸਮਰਥਨ
ਕਰਨਾ ਹੈ। ਭਾਵ ਕਿ ਕਿਸੇ ਪ੍ਰਤੀ ਮਨ ਵਿੱਚ ਵੈਰ ਜਾਂ ਮੰਦਭਾਵਨਾ ਵਾਲੀ ਸੋਚ ਨਹੀਂ ਰੱਖਣੀ। ਮਿਸਾਲ
ਵਾਸਤੇ ‘ਪਰਿਵਾਰ’ ਦੇ ਗਠਨ ਦੇ ਨਾਲ ਹੀ ‘ਰੋਜ਼ਾਨਾ ਸਪੋਕਸਮੈਨ’ ਦੇ ਪ੍ਰਬੰਧਕਾਂ ਨੇ ਇਸ ਦੀ ਹਰ ਇੱਕ
ਲਿਖਤ (ਇਥੋਂ ਤੱਕ ਕੇ ਇਸ਼ਤਿਹਾਰਾਂ ਦਾ ਵੀ) ਦਾ ਬਾਈਕਾਟ ਕਰ ਦਿੱਤਾ। ਇਸ ਦਾ ਇੱਕ ਕਾਰਨ ਸ਼ਾਇਦ
‘ਪਰਿਵਾਰ’ ਵਲੋਂ ਉਸ ਦੀ ਗੁਰਮਤਿ ਤੋਂ ਉਲਟ ਨੁਕਤਿਆਂ ਉਪਰ ‘ਪਰਿਵਾਰ’ ਵਲੋਂ ਕੀਤੀ ਜਾਦੀ ਹਾਂ-ਪੱਖੀ
ਆਲੋਚਣਾ ਹੈ। ਪਰ ਅਸੀਂ ਮਨ ਵਿੱਚ ਉਸ ਪ੍ਰਤੀ ਕੋਈ ਰੋਸ ਜਾਂ ਗਿਲਾ ਨਹੀਂ ਰੱਖਿਆ। ਇਸਦਾ ਵੱਡਾ ਸਬੂਤ
ਇਹ ਹੈ ਕਿ ਸਾਡੀ ਵੈਬਸਾਈਟ `ਤੇ ਅੱਜ ਵੀ ‘ਰੋਜ਼ਾਨਾ ਸਪੋਕਸਮੈਨ’ ਦਾ ਵੈਬ ਲਿੰਕ ਵੇਖਿਆ ਜਾ ਸਕਦਾ ਹੈ।
ਬੇਸ਼ਕ ਉਸ ਦੀ ਗੁਰਮਤਿ ਵਿਰੋਧੀ ਗੱਲਾਂ ਬਾਰੇ ਸੁਧਾਰਮਈ ਸਾਰਥਕ ਆਲੋਚਨਾ ਕਰਦੇ ਰਹੇ ਹਾਂ ਅਤੇ ਭਵਿੱਖ
ਵਿੱਚ ਵੀ ਕਰਦੇ ਰਹਾਂਗੇ। ਨਾਲ ਹੀ ‘ਸਪੋਕਸਮੈਨ’ ਦੇ ਕੁੱਝ ਪੱਤਰਕਾਰ ਵੀਰਾਂ ਵਲੋਂ ਭੇਜੇ ਜਾਂਦੇ
ਕੁੱਝ ਲੇਖਾਂ ਵਿਚੋਂ ਕੁੱਝ ਢੁੱਕਵੇਂ ਲੇਖ ਅਸੀਂ ਨਿਰ-ਸੰਕੋਚ ਅਪਣੀ ਵੈਬਸਾਈਟ `ਤੇ ਪਾਏ ਵੀ ਹਨ। ਭਾਵ
ਸਾਡੇ ਮਨ ਵਿੱਚ ਕਿਸੇ ਪ੍ਰਤੀ ਵੈਰ ਦੀ ਭਾਵਨਾ ਨਹੀਂ ਅਤੇ ਨਾ ਹੀ ਬਦਲਾ ਚੁਕਾਉਣ ਦੀ ਸੋਚ ਹੈ। ਇਸੇ
ਤਰ੍ਹਾਂ ਫਰੀਦਾਬਾਦ ਤੋਂ ਸਤਿਕਾਰਯੋਗ ਵੀਰ ਉਪਕਾਰ ਸਿੰਘ ਜੀ (ਅਤੇ ਉਹਨਾਂ ਦੇ ਸਹਿਯੋਗੀਆਂ) ਨੇ ਵੀ
ਅਪਣੀ ਵੈਬਸਾਈਟ ‘ਦ ਸਿੱਖ ਅਫੈਅਰਜ਼’ ਤੇ (ਸਪੋਕਸਮੈਨ ਦੇ ਪ੍ਰਭਾਵ ਜਾਂ ਦਵਾਬ ਹੇਠ) ਹੋਲੀ-ਹੋਲੀ
‘ਪਰਿਵਾਰ’ ਦੇ ਲੇਖ ਪਾਉਣੇ ਬੰਦ ਕਰ ਦਿੱਤੇ। ਇਸੇ ਗਲਤ ਪ੍ਰਭਾਵ ਹੇਠ ਉਹਨਾਂ ਨੇ ‘ਪਰਿਵਾਰ’ `ਤੇ ਦਸਮ
ਗ੍ਰੰਥ ਦੇ ਹਿਮਾੲਤੀਆਂ ਦਾ ਸਾਥ ਦੇਣ ਦਾ ਝੂੱਠਾ ਇਲਜ਼ਾਮ ਲਾਉਂਦਾ ਇੱਕ ਲੇਖ ਅਪਣੇ ਸਮੇਤ ਵੱਖ-ਵੱਖ
ਵੈਬਸਾਈਟਾਂ `ਤੇ ਛਪਵਾਇਆ (ਸਮੇਤ ਸਿੱਖ ਮਾਰਗ)। ਪਰ ਅਸੀਂ ਕੋਈ ਰੋਸ ਨਹੀਂ ਕੀਤਾ ਅਤੇ ਨਾ ਹੀ ਕਿਸੇ
ਵੈਬਾਸਾਈਟ ਦੇ ਸੰਪਾਦਕ ਨਾਲ ਇਸ ਗੱਲ `ਤੇ ਗਿਲਾ ਕੀਤਾ ਕਿ ਉਹਨਾਂ ਨੇ ਲੇਖ ਕਿਉਂ ਲਾਇਆ। ਬਲਕਿ ਅਸੀਂ
ਬੜੇ ਠਰੰਮੇ, ਸਹਿਜ ਅਤੇ ਸਤਿਕਾਰ ਨਾਲ ਉਹਨਾਂ ਦੇ ਦੋਸ਼ਾਂ ਬਾਰੇ ਸਪਸ਼ਟੀਕਰਨ ਦਿੱਤਾ। ਅਪਣੀ ਵੈਬਸਾਈਟ
`ਤੇ ਅਸੀਂ ਅਪਣੇ ਜਵਾਬ ਤੋਂ ਪਹਿਲਾਂ ਉਹਨਾਂ ਦਾ ਉਹ ਲੇਖ ਲਾਇਆ (ਸਾਨੂੰ ਵਿਸ਼ਵਾਸ ਸੀ ਕਿ ਸੱਚ ਸਾਡੇ
ਨਾਲ ਹੈ) ਤਾਂ ਕਿ ਪਾਠਕ ਆਪ ਫੈਸਲਾ ਕਰ ਲੈਣ। ਇਹ ਸਪਸ਼ਟੀਕਾਨ ਕਈਂ ਵੈਬਸਾਈਟਾਂ `ਤੇ ਵੀ ਛਪਿਆ। ਪਰ
ਇਹ ਸਪਸ਼ਟੀਕਰਨ ‘ਸਿੱਖ ਅਫੈਅਰਜ਼’ ਵੈਬਸਾਈਟ ਤੇ ਨਹੀਂ ਲਾਇਆ ਗਿਆ, ਜਦਕਿ ਸਾਡੇ ਬਾਰੇ ਉਹਨਾਂ ਵਲੋਂ
ਲਿਖਿਆ ਦੋਸ਼-ਪੱਤਰ ਅੱਜ ਵੀ ਇਸ ਵੈਬਸਾਈਟ `ਤੇ ਪਇਆ ਵੇਖਿਆ ਜਾ ਸਕਦਾ ਹੈ। ਇਹ ਨੁਕਤਾ ਠੀਕ ਜਾਂ ਗਲਤ
ਦਾ ਨਿਰਣਾ ਕਰਨ ਲਈ ਕਾਫੀ ਹੈ। 15 ਅਗਸਤ 2010 ਨੂੰ ‘ਪਰਿਵਾਰ’ ਨੇ ਇਤਿਹਾਸਕ ਕਦਮ ਚੁੱਕਦੇ ਹੋਏ
‘ਗੁਰੂ ਗ੍ਰੰਥ ਸਾਹਿਬ ਜੀ’ ਅਨੁਸਾਰੀ ਨਿਤਨੇਮ ਦੀ ਪੋਥੀ ਰਿਲੀਜ਼ ਕੀਤੀ, ਜਿਸ ਦਾ ਲਗਭਗ ਸਾਰੀਆਂ
ਜਾਗਰੂਕ ਧਿਰਾਂ ਵਲੋਂ ਸੁਆਗਤ ਕੀਤਾ ਗਿਆ ਪਰ ‘ਸਪੋਕਸਮੈਨ’ ਅਤੇ ‘ਸਿੱਖ ਅਫੈਅਰਜ਼’ ਵਲੋਂ ਇਸ ਬਾਰੇ
ਖਬਰ ਪ੍ਰਕਾਸ਼ਿਤ ਨਹੀਂ ਕੀਤੀ ਗਈ।
ਇਹ ਮਿਸਾਲਾਂ ਅਸੀਂ ਸਿਰਫ ਤਸਵੀਰ ਸਪਸ਼ਟ ਕਰਨ ਲਈ ਦਿਤੀਆਂ ਹਨ, ਸਾਡੇ ਮਨ
ਵਿੱਚ ਇਸਦਾ ਕੋਈ ਰੋਸ, ਗਿਲਾ ਜਾਂ ਬਦਲੇ ਦੀ ਭਾਵਨਾ ਨਹੀਂ ਹੈ। ਇਸ ਦਾ ਸਬੂਤ ਹੈ ਕਿ ਸਾਡੀ ਵੈਬਸਾਈਟ
ਤੇ ਅੱਜ ਵੀ ‘ਸਿੱਖ ਅਫੈਅਰਜ਼’ ਅਤੇ ‘ਰੋਜ਼ਾਨਾ ਸਪੋਕਸਮੈਨ’ ਦੇ ਵੈਬ ਲਿੰਕ ਵੇਖੇ ਜਾ ਸਕਦੇ ਹਨ।
ਫਰੀਦਾਬਾਦ ਤੋਂ ਬੀਬੀ ਬਸੰਤ ਕੌਰ ਜੀ ਦੀਆਂ ਖਬਰਾਂ ਨਿਰਸੰਕੋਚ ਸਾਡੀ ਵੈਬਸਾਈਟ `ਤੇ ਪਾਈਆਂ ਜਾ
ਰਹੀਆਂ ਹਨ ਅਤੇ ਪਾਈਆਂ ਜਾਂਦੀਆਂ ਰਹਿਣਗੀਆਂ। ਬੇਸ਼ਕ ਕੁੱਝ ਵੀਰਾਂ ਨੇ ਸਾਨੂੰ ਇਹ ਸੁਝਾਅ ਦਿੱਤਾ ਕਿ
ਜੇ ਉਹ ਤੁਹਾਡੇ ਨਾਲ ਇਸ ਤਰ੍ਹਾਂ ਵਰਤਾਰਾ ਕਰ ਰਹੇ ਹਨ ਤਾਂ ਤੁਸੀਂ ਵੀ ਉਹਨਾਂ ਦੇ ਲਿੰਕ ਅਤੇ ਖਬਰਾਂ
ਦਾ ਬਾਈਕਾਟ ਕਿਉਂ ਨਹੀਂ ਕਰ ਦਿੰਦੇ? ਸਾਡਾ ਨਿਮਰਤਾ ਸਹਿਤ ਜਵਾਬ ਇਹੀ ਸੀ ਕਿ ਗੁਰਮਤਿ ਸਾਨੂੰ ਐਸਾ
ਕਰਨ ਦੀ ਪ੍ਰੇਰਣਾ ਨਹੀਂ ਦਿੰਦੀ।
ਹੁਣ ਗੱਲ ਕਰਦੇ ਹਾਂ ‘ਸਿੱਖ ਮਾਰਗ’ ਦੀ ਸੰਪਾਦਕੀ ਟਿੱਪਣੀ ਵਿੱਚ ਉਠਾਏ ਕੁੱਝ
ਨੁਕਤਿਆਂ ਬਾਰੇ:
1. ਹਰ ਇੱਕ ਅਦਾਰੇ ਅਤੇ ਵੈਬਸਈਟ ਨੂੰ ਆਜ਼ਾਦੀ ਹੈ ਕਿ ਉਹ ਨੀਤੀਆਂ ਅਪਣੀ
ਮਰਜ਼ੀ ਨਾਲ ਬਣਾਏ। ਇਸ ਕਰਕੇ ਜੇ ‘ਸਿੱਖ ਮਾਰਗ’ ਨੇ ਇਹ ਨਵੀਂ ਨੀਤੀ ਬਣਾਈ ਹੈ ਕਿ ਇਸ `ਤੇ ਸਿਰਫ ਉਹ
ਹੀ ਰਚਨਾਵਾਂ ਪ੍ਰਕਾਸ਼ਿਤ ਹੋਣਗੀਆਂ, ਜੋ ਹੋਰ ਕਿਸੇ ਥਾਂ ਪ੍ਰਕਾਸ਼ਿਤ ਨਹੀਂ ਹੋਈਆਂ ਜਾਂ ਫੇਰ ਪਹਿਲਾਂ
‘ਸਿੱਖ ਮਾਰਗ’ `ਤੇ ਪ੍ਰਕਾਸ਼ਿਤ ਹੋਵੇਗੀ ਫੇਰ ਹੋਰ ਕਿਧਰੇ, ਤਾਂ ਇਹ ਵੈਬਸਾਈਟ ਦੇ ਸੰਚਾਲਕ ਦੀ ਅਪਣੀ
ਮਰਜ਼ੀ ਹੈ। ਪਰ ਇਸ ਪਿੱਛੇ ਦੱਸਿਆ ਗਿਆ ਕਾਰਨ ਠੀਕ ਨਹੀਂ ਲਗਦਾ। ਹਰ ਇੱਕ ਵੈਬਸਾਈਟ ਦਾ ਕੁੱਝ ਅਪਣਾ
ਪਾਠਕ ਵਰਗ ਹੁੰਦਾ ਹੈ। ਨਾਲ ਹੀ ਪੰਥਕ ਜਾਗ੍ਰਿਤੀ ਵਾਲੀਆਂ ਰਚਨਾਵਾਂ ਵੱਧ ਤੋਂ ਵੱਧ ਥਾਵਾਂ `ਤੇ
ਛੱਪਣੀਆਂ ਚਾਹੀਦੀਆਂ ਹਨ। ਇਸ ਗੱਲ ਵਿੱਚ ਵੀ ਕੋਈ ਠੋਸ ਆਧਾਰ ਨਹੀਂ ਲਗਦਾ ਕਿ ਵੱਖ-ਵੱਖ ਵੈਬਸਾਈਟਾਂ
`ਤੇ ਇਕੋ ਲੇਖ ਛੱਪਣ ਨਾਲ ਸਮਾਂ ਵਿਅਰਥ ਹੁੰਦਾ ਹੈ। ਜੇ ਕੋਈ ਪਾਠਕ ਕਈਂ ਵੈਬਸਾਈਟਾਂ ਵੇਖਦਾ ਹੈ ਤਾਂ
ਸੁਭਾਵਿਕ ਹੈ, ਉਹ ਕੋਈ ਆਰਟੀਕਲ (ਜਾਂ ਖਬਰ ਆਦਿ) ਇੱਕ ਥਾਂ `ਤੇ ਹੀ ਪੜ੍ਹੇਗਾ। ਦੁਜੀ ਥਾਂ ਸਿਰਫ
ਸਿਰਲੇਖ ਪੜ੍ਹ ਕੇ ਹੀ ਅੱਗੇ ਵੱਧ ਜਾਵੇਗਾ। ਇਸ ਨਾਲ ਕੋਈ ਨੁਕਸਾਨ ਨਹੀਂ ਹੈ। ਸਿੱਖ ਮਾਰਗ ਵਲੋਂ ਇਹ
ਕਹਿਣਾ ਕਿ ਜਿਹੜਾ ਹੋਰ ਥਾਵਾਂ `ਤੇ ਵੀ ਛਪਵਾਉਣਾ ਚਾਹੁੰਦਾ ਹੈ, ਉਹ ਸਿਰਫ ਸਿੱਖ ਮਾਰਗ ਨੂੰ ਹੀ
ਭੇਜੇ, ਬਾਕੀ ਵੈਬਸਾਈਟ ਵਾਲੇ ਇਥੋਂ ‘ਕਾਪੀ-ਪੇਸਟ’ ਕਰ ਕੇ ਛਾਪਣ ਪਿੱਛੇ ਉਹਨਾਂ ਵੱਲੋਂ ਮੰਸ਼ਾ ਸਪਸ਼ਟ
ਨਹੀਂ ਕੀਤੀ ਗਈ। ਪਰ ਪਹਿਲੀ ਨਜ਼ਰੇ ਇੰਜ ਲਗਦਾ ਹੈ ਕਿ ਇਸ ਪਿੱਛੇ ਸ਼ਾਇਦ ਮੁਕਾਬਲੇ (ਕੰਪੀਟੀਸ਼ਨ) ਦੀ
ਭਾਵਨਾ ਹੈ। ਪਰ ‘ਪਰਿਵਾਰ’ ਸਪਸ਼ਟ ਕਰਨਾ ਚਾਹੁੰਦਾ ਹੈ ਕਿ ਅਸੀਂ ਕਿਸੇ ਵੀ ਵੈਬਸਾਈਟ ਨਾਲ ਮੁਕਾਬਲੇ
ਦੀ ਰੇਸ ਵਿੱਚ ਸ਼ਾਮਿਲ ਨਹੀਂ ਹਾਂ। ਇਸ ਲਈਂ ਅਸੀਂ ਅਨੇਕਾਂ ਵਾਰ ਹੋਰ ਪੰਥਕ ਵੈਬਸਾਈਟਾਂ `ਤੇ ਲਗੀਆਂ
ਰਚਨਾਵਾਂ/ਖਬਰਾਂ ਆਦਿ ਅਪਣੇ ਆਪ ਲੈ ਕੇ, ਧੰਨਵਾਦ ਸਹਿਤ ਛਾਪ ਦਿੰਦੇ ਹਾਂ। ਅਸੀਂ ‘ਸਿੱਖ ਮਾਰਗ’
ਵੈਬਸਾਈਟ ਨੂੰ ‘ਵੱਡੇ ਭਰਾ’ ਵਾਂਗੂ ਸਤਿਕਾਰ ਕਰਦੇ ਸੀ, ਕਰਦੇ ਹਾਂ ਅਤੇ ਕਰਦੇ ਰਹਾਂਗੇ। ਨਾਲ ਹੀ
ਅਸੀਂ ਇਹ ਆਸ ਕਰਦੇ ਸੀ ਕਿ ਸਿੱਖ ਮਾਰਗ ਵੱਡੇ ਭਰਾ ਵਾਂਗੂ ਅਪਣੇ ਅਨੁਭਵ ਦੇ ਆਧਾਰ `ਤੇ ਸਾਡਾ
ਮਾਰਗ-ਦਰਸ਼ਨ ਕਰਦਾ ਰਹੇਗਾ, ਪਰ ਇਸ ਟਿੱਪਣੀ ਨੂੰ ਪੜ੍ਹ ਕੇ ਅਫਸੋਸ ਜ਼ਰੂਰ ਹੋਇਆ, ਕੋਈ ਗਿਲਾ ਨਹੀਂ
ਹੈ। ਸਾਡੇ ਮਨ ਵਿੱਚ ਹਾਲੇ ਵੀ ਸਿੱਖ ਮਾਰਗ ਦਾ ਉਹੀ ਸਥਾਨ ਹੈ। ਪਰ ਅਸੀਂ ਕਿਸੇ ਵੀ ਵੈਬਸਾਈਟ ਨਾਲ
‘ਸੌੜੇ ਮੁਕਾਬਲੇ’ ਦੀ ਦੌੜ ਵਿੱਚ ਸ਼ਾਮਿਲ ਨਹੀਂ ਹਾਂ, ਕਿਉਂਕਿ ਇਹ ਗੱਲ ਗੁਰਮਤਿ ਅਨੁਸਾਰ ਠੀਕ ਨਹੀਂ।
ਬਲਕਿ ਅਸੀਂ ਤਾਂ ਸਾਰੀਆਂ ਜਾਗਰੂਕ ਪੰਥਕ ਵੈਬਸਾਈਟਾਂ ਨਾਲ ਹਮੇਸ਼ਾਂ ਸਹਿਯੋਗ ਕੀਤਾ ਹੈ ਅਤੇ ਅੱਗੇ ਵੀ
ਜਾਰੀ ਰਖਾਂਗੇ। ਇਸਦਾ ਵੱਡਾ ਸਬੂਤ ਸਾਡੀ ਵੈਬਸਾਈਟ `ਤੇ ਦਿਤੇ ‘ਸਿੱਖ ਮਾਰਗ’ ਸਮੇਤ ਲਗਭਗ 11
ਜਾਗਰੂਕ ਪੰਥਕ ਵੈਬਸਾਈਟਾਂ ਦੇ ਵੈਬ-ਲਿੰਕ ਹਨ।
2. ਦੂਜਾ ਨੁਕਤਾ ਵੀਰ ਇੰਦਰਜੀਤ ਸਿੰਘ ਜੀ ਕਾਨਪੁਰ ਬਾਰੇ ਹੈ। ਇਸ ਵਿੱਚ ਕੋਈ
ਸ਼ੱਕ ਨਹੀਂ ਕਿ ਵੀਰ ਜੀ ਵਲੋਂ ਵਰਤੀ ਜਾਂਦੀ ਸ਼ਬਦਾਵਲੀ ਕਈਂ ਵਾਰ ਬਹੁਤ ਸਖਤ, ਗਲਤ ਅਤੇ ਅਢੁੱਕਵੀਂ
ਹੁੰਦੀ ਹੈ। ਇਸ ਦਾ ਕਾਰਨ ਕੁੱਝ ਵੀ ਹੋ ਸਕਦਾ ਹੈ। ਪਰ ਸੱਚਾਈ ਇਹ ਹੈ ਕਿ ਮਾੜੀ ਸ਼ਬਦਾਵਲੀ ਕਾਰਨ
ਰਚਨਾ ਦੀਆਂ ਚੰਗੀਆਂ ਗੱਲਾਂ ਵੀ ਅਣਦੇਖੀਆਂ ਹੋ ਜਾਂਦੀਆਂ ਹਨ। ‘ਪਰਿਵਾਰ’ ਨੇ ਹਮੇਸ਼ਾ ਕੋਸ਼ਿਸ਼ ਕੀਤੀ
ਹੈ ਕਿ ਗਲਤ ਸ਼ਬਦਾਵਲੀ ਵਾਲੀ ਰਚਨਾ ਜਾਂ ਤਾਂ ਛਾਪੀ ਹੀ ਨਾ ਜਾਵੇ ਜਾਂ ਫੇਰ ਉਸ ਦੀ ਸ਼ਬਦਾਵਲੀ ਸੋਧ ਲਈ
ਜਾਵੇ ਜਾਂ ਨਾਲ ਢੁੱਕਵੀਂ ਟਿੱਪਣੀ ਲਾ ਦਿੱਤੀ ਜਾਵੇ। ਪਰ ਪਿਛਲੇ ਦਿਨੀਂ ਜ਼ਿਆਦਾ ਵਿਕਸਤ ਹੋਣ ਕਰਕੇ,
ਅਣਗਹਿਲੀ ਵਿਚ, ਵੀਰ ਇੰਦਰਜੀਤ ਸਿੰਘ ਜੀ ਦਾ ‘ਸਹਿਜਧਾਰੀ’ ਸੰਬੰਧੀ ਲੇਖ ਬਿਨਾਂ ਵਾਚਿਆਂ (ਸਿਰਫ
ਸਿਰਲੇਖ ਵੇਖ ਕੇ) ਜਿਉਂ ਦਾ ਤਿਉਂ ਛੱਪ ਗਿਆ। ਸਿੱਖ ਮਾਰਗ `ਤੇ ਸੰਪਾਦਕੀ ਟਿੱਪਣੀ ਪੜ੍ਹਨ ਤੋਂ ਬਾਅਦ
ਸਾਨੂੰ ਇਹ ਪਤਾ ਚਲਿਆ ਕਿ ਉਸ ਵਿੱਚ ‘ਸਿੱਖ ਮਾਰਗ’ ਅਤੇ ਵੀਰ ਇਕਬਾਲ ਸਿੰਘ ਜੀ ਬਾਰੇ ਅਢੁੱਕਵੀਂ
ਸ਼ਬਦਾਵਲੀ ਵਰਤੀ ਗਈ ਹੈ। ਬੇਸ਼ਕ ਇਸ ਵਿੱਚ ਸਾਡੀ ਗਲਤੀ ਹੈ ਅਤੇ ਸਾਨੂੰ ਇਸਦਾ ਅਫਸੋਸ ਵੀ ਹੈ। ਸਾਨੂੰ
ਇਸ ਗਲਤੀ ਨੂੰ ਮੰਨ ਲੈਣ ਵਿੱਚ ਵੀ ਕੋਈ ਸੰਕੋਚ ਨਹੀਂ ਹੈ ਕਿਉਂਕਿ ਇੰਨਸਾਨ ਗਲਤੀਆਂ ਦਾ ਪੁਤਲਾ ਹੈ,
ਪਰ ਗਲਤੀ ਨੂੰ ਖਿੜੇ ਮੱਥੇ ਸਵੀਕਾਰ ਕਰ ਕੇ, ਅੱਗੇ ਤੋਂ ਸੁਧਾਰ ਲੈਣ ਦਾ ਜਤਨ ਕਰਨਾ ਹੀ ਗੁਰਮਤਿ ਹੈ।
ਅਸੀਂ ਇਸ ਭੁੱਲ ਲਈ ਅਦਾਰਾ ‘ਸਿੱਖ ਮਾਰਗ’, ਵੀਰ ਇਕਬਾਲ ਸਿੰਘ ਜੀ ਅਤੇ ਪਾਠਕਾਂ ਕੋਲੋਂ ਬਿਨਾ ਸ਼ਰਤ
ਖਿਮਾਂ ਚਾਹੁੰਦੇ ਹਾਂ। ਇਸ ਭੁੱਲ ਦੇ ਸੁਧਾਰ ਲਈ ਅਸੀਂ ਤਿੰਨ ਚਾਰ ਦਿਨ ਪਹਿਲਾਂ ਵੀਰ ਇਕਬਾਲ ਸਿੰਘ
ਜੀ ਦਾ ‘ਸਹਿਜਧਾਰੀ’ ਸੰਬੰਧੀ ਸ਼ੁਰੂਆਤੀ ਲੇਖ (ਜਿਸ ਦੇ ਪ੍ਰਤੀਕਰਮ ਵਜੋਂ ਵੀਰ ਇੰਦਰਜੀਤ ਸਿੰਘ ਜੀ
ਕਾਨਪੁਰ ਨੇ ਲਿਖਿਆ ਸੀ) ਅਤੇ ਵੀਰ ਇੰਦਰਜੀਤ ਸਿੰਘ ਦੇ ਇਸ ਪ੍ਰਤੀਕਰਮ ਲੇਖ ਬਾਰੇ ਸਪਸ਼ਟੀਕਰਨ ਦੇਂਦਾ
5 ਸਿਤੰਬਰ 2010 ਖੱਤ ‘ਸਿੱਖ ਮਾਰਗ’ ਤੋਂ ਧੰਨਵਾਦ ਸਹਿਤ ਲੈ ਕੇ ਛਾਪ ਦਿੱਤਾ ਤਾਂ ਕਿ ਪਾਠਕ ਦੋਵੇਂ
ਪੱਖ ਆਪੇ ਵਿਚਾਰ ਕੇ ਵੇਖ ਲੈਣ। ਕੁੱਝ ਦਿਨ ਬਾਅਦ ਇਹ ਸਾਰੇ ਲੇਖ ਹਟਾ ਲਏ ਗਏ। ਅਸੀਂ ਸਾਰਿਆਂ ਨੂੰ
ਵਿਸ਼ਵਾਸ ਦਵਾਉਂਦੇ ਹਾਂ ਕਿ ਅੱਗੇ ਤੋਂ ਜਤਨ ਕਰਾਂਗੇ ਕਿ ਐਸੀ ਭੁੱਲ ਨਾ ਹੋਵੇ।
ਵੈਬਸਾਈਟ ‘ਸਿੱਖ ਮਾਰਗ’ `ਤੇ ਵੀ ਕੁੱਝ ਲੇਖਕਾਂ ਦੇ ‘ਪਰਿਵਾਰ’ ਸਮੇਤ
ਅਨੇਕਾਂ ਲੇਖਕਾਂ ਬਾਰੇ ਘਟੀਆ ਸ਼ਬਦਾਵਲੀ ਵਾਲੇ ਲੇਖ ਆਦਿ ਛੱਪਦੇ ਰਹੇ ਹਨ। ‘ਪਰਿਵਾਰ’ ਨੇ ਸਿੱਖ ਮਾਰਗ
(ਜਾਂ ਜਿੱਥੇ ਕਿਧਰੇ ਵੀ ਐਸੀ ਰਚਨਾ ਛਪੀ ਹੈ) ਨਾਲ ਇਸ ਗੱਲ ਦਾ ਗਿਲਾ ਨਹੀਂ ਕੀਤਾ, ਬਲਕਿ ਅਪਣੀ
ਨਿਮਾਣੀ ਮੱਤ ਅਨੁਸਾਰ, ਗੁਰਮਤਿ ਦੀ ਰੋਸ਼ਨੀ ਵਿੱਚ ਉਸ ਦਾ ਜਵਾਬ ਦੇਣ ਦਾ ਜਤਨ ਕੀਤਾ। ਛਾਪਣ ਵਾਲੀ
ਵੈਬਸਾਈੇਟ ਦੇ ਸੰਪਾਦਕ ਨਾਲ ਨਾ ਕਦੇ ਗਿਲਾ ਕੀਤਾ ਹੈ ਅਤੇ ਨਾ ਹੀ ਕਰਾਂਗੇ। ਨਾ ਹੀ ਅਸੀਂ ਸਾਡੇ
ਪ੍ਰਤੀ ਘਟੀਆ ਸ਼ਬਦਾਵਲੀ ਲਿਖਣ ਵਾਲੇ ਲੇਖਕਾਂ ਜਾਂ ਛਾਪਣ ਵਾਲੀਆਂ ਵੈਬਸਾਈਟਾਂ ਨੂੰ ਇਹ ਧਮਕੀ ਦਿੱਤੀ
ਹੈ ਕਿ ਅਸੀਂ ਵੀ ਘਟੀਆ ਸ਼ਬਦਾਵਲੀ ਵਰਤ ਕੇ ਤੁਹਾਡੀ ਬੇਇਜ਼ਤੀ ਕਰਾਂਗੇ। ਗਲਤ ਪਹੁੰਚ ਵਾਲੇ ਨੂੰ
ਸਮਝਾਉਣਾ ਬਣਦਾ ਹੈ ਨਾ ਕਿ ਉਸ ਵਾਂਗੂ ਗਲਤ ਪਹੁੰਚ ਅਪਨਾਉਣਾ। ਗੁਰਮਤਿ ਸਾਨੂੰ ਸਹਿਨਸ਼ਲਿਤਾ ਦੀ ਸੇਧ
ਦਿੰਦੀ ਹੈ (ਫਰੀਦਾ ਬੁਰੇ ਦਾ ਭਲਾ ਕਰ)। ਇੱਟ ਦਾ ਜਵਾਬ ਪੱਥਰ ਨਾਲ ਦੇਣ ਦੀ ਸੋਚ (ਘਟੀਆ ਸ਼ਬਦਾਵਲੀ
ਵਰਤ ਕੇ ਬੇਇਜ਼ਤੀ ਕਰਨ ਦੀ ਧਮਕੀ) ਗੁਰਮਤਿ ਨਹੀਂ, ਗੁੱਸੇ ਦਾ ਪ੍ਰਗਟਾਵਾ ਹੈ। ਐਸੀ ਸੋਚ ਅਪਨਾਉਣ ਦੀ
ਸੇਧ ‘ਦਸਮ ਗ੍ਰੰਥ’ ਤੋਂ ਜ਼ਰੂਰ ਮਿਲਦੀ ਹੈ (ਜਬੈ ਬਾਣ ਲਾਗਿਉ ਤਬੈ ਰੋਸ ਜਾਗਿਉ), ਜਿਸ ਨੂੰ ਅਸੀਂ
ਸਾਰੇ ‘ਕੁੜ ਦਾ ਪੋਥਾ’ ਮੰਨਦੇ ਹਾਂ।
ਸੰਪਾਦਕ ਸਿੱਖ ਮਾਰਗ ਵਲੋਂ ਅਪਣੀ ਟਿੱਪਣੀ ਦੇ ਨੁਕਤਾ ਨੰ. 6 ਵਿੱਚ ਵਰਤੀ ਗਈ
ਸ਼ਬਦਾਵਲੀ ਦਾ ਪੱਧਰ ਵੇਖ ਕੇ ਸਾਨੂੰ ਇਹ ਵਿਸ਼ਵਾਸ਼ ਨਹੀਂ ਹੋ ਰਿਹਾ ਕਿ ਇਹ ਟਿੱਪਣੀ ਸਤਿਕਾਰਯੋਗ ਮੱਖਣ
ਸਿੰਘ ਜੀ ਦੀ ਹੋ ਸਕਦੀ ਹੈ। ਸਤਿਕਾਰਯੋਗ ਮੱਖਣ ਸਿੰਘ ਜੀ ਪਿਛਲੇ 14-15 ਸਾਲਾ ਤੋਂ ਗੁਰਮਤਿ
ਵਿਚਾਰਾਂ ਨਾਲ ਸਾਂਝ ਕਰਵਾਉਣ ਵਾਲੀ ਵੈਬਸਾਈਟ ਵੱਡੀ ਕਾਮਯਾਬੀ ਨਾਲ ਚਲਾ ਰਹੇ ਹਨ, ਉਹ ਵੀ ਇਕੱਲੇ
ਹੀ। ਇਹ ਇੱਕ ਬਹੁਤ ਵੱਡਾ ਉਪਰਾਲਾ ਹੈ। ਅਸੀਂ ਤਾਂ ਸ਼ੁਰੂ ਤੋਂ ਹੀ ਸਿੱਖ ਮਾਰਗ ਨੂੰ ਵੱਡੇ ਭਰਾ ਦਾ
ਦਰਜਾ ਦਿਤਾ ਹੈ ਅਤੇ ਦੇਂਦੇ ਰਹਾਂਗੇ, ਬੇਸ਼ਕ ਕੁੱਝ ਨੁਕਤਿਆਂ ਤੇ ‘ਹਾਂ-ਪੱਖੀ’ ਆਲੋਚਨਾ ਵੀ ਕੀਤੀ
ਹੈ। ਪਰ ਨੁਕਤਾ ਨੰ. 6 ਦੀ ਸ਼ਬਦਾਵਲੀ (ਮਜ਼ਬੂਰੀ ਵੱਸ ਘਟੀਆ ਤੋਂ ਘਟੀਆ ਸ਼ਬਦਾਵਲੀ ਵਰਤ ਕੇ ਇਸ ਦਾ
ਜਵਾਬ ਦਿਤਾ ਜਾਵੇਗਾ ਅਤੇ ਨਾਲ ਉਹਨਾਂ ਦਾ ਵੀ ਜਿਹੜੇ ਇਸ ਦੀ ਭੱਦੀ ਸ਼ਬਦਾਵਲੀ ਵਾਲੀਆਂ ਲਿਖਤਾਂ ਨੂੰ
ਛਾਪਣਗੇ …. । ਪਰ ਜੇ ਕਰ ਸਿੱਖ ਮਾਰਗ ਅਤੇ ਇਸ ਦੇ ਲੇਖਕਾਂ ਦੀ ਇਸ ਨੇ ਬੇਇਜ਼ਤੀ ਕਰਨੀ ਜਾਰੀ ਰੱਖੀ
ਤਾਂ ਇਸ ਤੋਂ ਕਈਂ ਗੁਣਾਂ ਵੱਧ ਬੇਇਜ਼ਤੀ ਸਹਿਣ ਲਈ ਤਿਆਰ ਰਹੇ ਅਤੇ ਇਸ ਦੇ ਹੋਰ ਸਹਿਯੋਗੀ ਵੀ ਤਿਆਰ
ਰਹਿਣ।)
ਇਸ ਸ਼ਬਦਾਵਲੀ `ਤੇ ਸਾਨੂੰ ਹੁਣ ਵੀ ਵਿਸ਼ਵਾਸ ਨਹੀਂ ਹੈ ਕਿ ਇਹ ਸ੍ਰ. ਮੱਖਣ
ਸਿੰਘ ਜੀ ਦੀ ਹੋ ਸਕਦੀ ਹੈ। ਬੇਸ਼ਕ ਇਸ ਦੇ ਪਿੱਛੇ ਕਾਰਨ ਕਿਸੇ ਵਲੋਂ ਸਿੱਖ ਮਾਰਗ (ਜਾਂ ਉਸ `ਤੇ
ਛਪਦੇ ਕੁੱਝ ਲੇਖਕਾਂ) ਬਾਰੇ ਮੰਦਾ ਲਿੱਖਣ ਕਰਕੇ ਪਹੁੰਚਿਆ ਦੁੱਖ ਹੋਵੇਗਾ। ਪਰ ਇਸ ਦੁੱਖ ਕਾਰਨ ਆਈ
ਇਸ ਟਿੱਪਣੀ ਵਿਚੋਂ ਝਲਕ ਰਹੀ ਬੌਖਲਾਹਟ, ਝੁੰਝਲਾਹਟ, ਗੁੱਸਾ, ਧਮਕੀਆਂ ਆਦਿ ਗੁਰਮਤਿ ਅਨੁਸਾਰੀ ਨਹੀਂ
ਹਨ। ਸੰਪਾਦਕ ਸਿੱਖ ਮਾਰਗ ਅਤੇ ਪਾਠਕਾਂ ਨੂੰ ਯਾਦ ਹੋਵੇਗਾ ਕਿ ਪਿਛਲੇ ਸਮੇਂ ਵਿੱਚ ‘ਪਰਿਵਾਰ’ ਬਾਰੇ
ਬੇਹੁਦਾ ਇਲਜਾਮ ਅਤੇ ਸ਼ਬਦਾਵਲੀ ਵਾਲੇ ਲੇਖ ‘ਸਿੱਖ ਮਾਰਗ’ ਸਮੇਤ ਕਈਂ ਵੈਬਸਾਈਟਾਂ `ਤੇ ਛਪਦੇ ਰਹੇ
ਹਨ। ਅਸੀਂ ਅੱਜ ਤੱਕ ਕਿਸੇ ਵੀ ਵੈਬਸਾਈਟ ਦੇ ਸੰਪਾਦਕ ਨੂੰ ਈ-ਮੇਲ ਜਾਂ ਫੋਨ ਕਰਕੇ ਗਿਲਾ ਨਹੀਂ ਕੀਤਾ
ਕਿ ਤੁਸੀਂ ਫਲਾਣੀ ਲਿਖਤ ਕਿਉਂ ਪਾਈ, ਧਮਕੀ ਦੇਣਾ ਤਾਂ ਬਹੁਤ ਦੂਰ ਦੀ ਗੱਲ ਹੈ। ਕਿਉਂਕਿ ਅਸੀਂ ਮਾਰਗ
ਦਰਸ਼ਨ ਗੁਰਮਤਿ ਤੋਂ ਲੈਣ ਦਾ ਜਤਨ ਕਰਦੇ ਹਾਂ।
ਵੈਸੇ ਵੀ ਪ੍ਰੈਸ ਦੀ ਆਜ਼ਾਦੀ ਦੀ ਨੀਤੀ ਅਨੁਸਾਰ ਹਰ ਸੰਪਾਦਕ ਨੂੰ ਅਪਣੀ ਸਮਝ
ਅਨੁਸਾਰ ਉਸ ਨੂੰ ਜੋ ਠੀਕ ਲਗਦਾ ਹੈ, ਪ੍ਰਕਾਸ਼ਿਤ ਕਰ ਸਕਦਾ ਹੈ। ਹਾਂ ਕਿਸੇ ਗਲਤ ਜਾਪਦੀ ਰਚਨਾ ਬਾਰੇ
ਸੰਪਾਦਕ (ਰਸਾਲੇ ਜਾਂ ਵੈਬਸਾਈਟ) ਨਾਲ ਪਹਿਲਾਂ ਨਿੱਜੀ ਰੂਪ ਵਿੱਚ ਸਵਾਲ ਕੀਤਾ ਜਾ ਸਕਦਾ ਹੈ ਅਤੇ
ਅਪਣਾ ਪੱਖ ਭੇਜਿਆ ਜਾ ਸਕਦਾ ਹੈ। ਜੇ ਉਹ ਦੂਜਾ ਪੱਖ ਨਹੀਂ ਛਾਪਦਾ ਤਾਂ ਹੋਰ ਕਿਸੇ ਥਾਂ ਉਸ ਦੀ
ਢੁੱਕਵੀਂ ਆਲੋਚਨਾ ਕੀਤੀ ਜਾ ਸਕਦੀ ਹੈ। ਪਰ ਕਿਸੇ ਸੰਪਾਦਕ ਨੂੰ ਘਟੀਆ ਸ਼ਬਦਾਵਲੀ ਰਾਹੀਂ ਬੇਇਜ਼ਤੀ
ਸਹਿਣ ਕਰਨ ਲਈ ਤਿਆਰ ਕਰਨ ਦੀ ਧਮਕੀ ਦੇਣਾ, ਕਿਸੇ ਤਰ੍ਹਾਂ ਵੀ ਜ਼ਾਇਜ਼ ਨਹੀਂ ਮੰਨਿਆ ਜਾ ਸਕਦਾ। ਇਹ
ਪ੍ਰੈਸ ਦੀ ਆਜ਼ਾਦੀ `ਤੇ ਸਿੱਧਾ ਹਮਲਾ ਮੰਨਿਆ ਜਾਂਦਾ ਹੈ। ਦਲੀਲ ਅਤੇ ਸੱਚ ਤੋਂ ਰਹਿਤ ਦਬੰਗ, ਜ਼ਨੂਨੀ
ਧਿਰਾਂ ਵਲੋਂ ਸੰਪਾਦਕਾਂ, ਲੇਖਕਾਂ ਨੂੰ ਐਸੀਆਂ ਧਮਕੀਆਂ ਆਮ ਹੀ ਮਿਲਦੀਆਂ ਰਹਿੰਦੀਆਂ ਹਨ। ਪਰ ਜੇ
ਐਸੀ ਧਮਕੀ ਕਿਸੇ ਸੰਪਾਦਕ ਵਲੋਂ ਆਵੇ ਤਾਂ ਬਹੁਤ ਹੀ ਅਫਸੋਸਜਨਕ ਗੱਲ ਹੈ, ਖਾਸਕਰ ਗੁਰਮਤਿ ਦਾ
ਪ੍ਰਚਾਰ ਕਰਨ ਵਾਲੇ ਅਦਾਰੇ (ਵੈਬਸਾਈਟ) ਦੇ ਸੰਪਾਦਕ ਤੋਂ ਤਾਂ ਐਸੀ ਆਸ ਬਿਲਕੁਲ ਨਹੀਂ ਕੀਤੀ ਜਾ
ਸਕਦੀ। ਕਿਉਂਕਿ ਗੁਰਮਤਿ ‘ਇੱਟ ਦਾ ਜਵਾਬ ਪੱਥਰ ਨਾਲ ਦੇਣ’ ਜਾਂ ‘ਬੁਰਾਈ ਦਾ ਬਦਲਾ ਬੁਰਾਈ ਨਾਲ
ਚੁਕਾਉਣ’ ਦੀ ਸੇਧ ਬਿਲਕੁਲ ਨਹੀਂ ਦਿੰਦੀ, ਬਲਕਿ ਉਹ ਤਾਂ ‘ਸਹਿਨਸ਼ੀਲਤਾ ਅਤੇ ਸਹਿਜ’ ਦੀ ਸੇਧ ਦਿੰਦੀ
ਹੈ।
ਜੇ ਸਾਡੀ ਵੈਬਸਾਈਟ ਤੇ ਛਪੇ ਕਿਸੇ ਲੇਖ ਬਾਰੇ ਸੰਪਾਦਕ ਸਿੱਖ ਮਾਰਗ ਨੂੰ ਕੋਈ
ਗਿਲਾ ਸੀ ਤਾਂ ਉਹ ਇੱਕ ਵਾਰ ਸਾਨੂੰ ਨਿੱਜੀ ਤੌਰ `ਤੇ (ਈ-ਮੇਲ ਜਾਂ ਫੋਨ ਰਾਹੀਂ) ਸੂਚਿਤ ਕਰ ਦੇਂਦੇ,
ਅਸੀਂ ਉਸ ਦਾ ਸਪਸ਼ਟੀਕਰਨ ਜ਼ਰੂਰ ਦੇਣਾ ਸੀ। ਖੈਰ ਸਾਨੂੰ ਉਹਨਾਂ ਦੇ ਇਸ ਟਿੱਪਣੀ `ਤੇ ਵੀ ਕੋਈ ਗਿਲਾ
ਜਾਂ ਸ਼ਿਕਵਾ ਨਹੀਂ। ਸਾਨੂੰ ਤਾਂ ਇਸ ਟਿੱਪਣੀ ਰਾਹੀਂ ‘ਸਿੱਖ ਮਾਰਗ’ ਦੀ ਇਮੇਜ਼ ਨੂੰ ਲੱਗੇ ਖੋਰੇ ਦਾ
ਫਿਕਰ ਹੈ। ਅਸੀਂ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਸਤਿਕਾਰਯੋਗ ਸੰਪਾਦਕ ਵੀਰ ਜੀਉ! ਆਪ ਜੀ ਜੈਸੇ
ਸੂਝਵਾਨ ਸੰਪਾਦਕ ਵਲੋਂ ਐਸੇ ਗੁੱਸੇ, ਬੁਖਲਾਹਟ ਅਤੇ ਝੁੰਝਲਾਹਟ ਦਾ ਪ੍ਰਗਟਾਵਾ (ਉਹ ਵੀ ਲਿਖਤੀ ਰੂਪ
ਵਿਚ) ਠੀਕ ਨਹੀਂ ਜਾਪਦਾ। ਇਸ ਨਾਲ ਕਿਸੇ ਨੂੰ ਜ਼ਿਆਦਾ ਫਰਕ ਨਹੀਂ ਪੈਣਾ, ਆਪ ਜੀ (ਸਿੱਖ ਮਾਰਗ) ਦੇ
ਅਕਸ ਨੂੰ ਹੀ ਨੁਕਸਾਨ ਪਹੁੰਚਣਾ ਹੈ।
ਆਪ ਜੀ ਵਲੋਂ ਕਿਸੇ ਲੇਖਕ ਦੇ ਹਮੇਸ਼ਾਂ ਲਈ ਬਾਈਕਾਟ ਕਰਨ ਦੀ ਨੀਤੀ ਵੀ ਸਹੀ
ਅਤੇ ਗੁਰਮਤਿ ਅਨੁਸਾਰੀ ਨਹੀਂ ਲਗਦੀ। ਕਿਸੇ ਵੀ ਰਚਨਾ ਨੂੰ ਪ੍ਰਕਾਸ਼ਿਤ ਕਰਨ ਪਿੱਛੇ ਕਸਵੱਟੀ ਉਸ ਰਚਨਾ
ਦੇ ਗੁਣ/ਦੋਸ਼ ਹੋਣੇ ਚਾਹੀਦੇ ਹਨ ਨਾ ਕਿ ਪੱਕਾ ਫੈਸਲਾ ਕਰ ਲਿਆ ਜਾਵੇ ਕਿ ਫਲਾਣੇ ਦੀ ਕੋਈ ਲਿਖਤ ਨਹੀਂ
ਪਾਉਣੀ। ਕਿਸੇ ਨੂੰ ‘ਅਛੂਤ’ ਐਲਾਣ ਦੇਣ ਦੀ ਭਾਵਨਾ ਗੁਰਮਤਿ ਅਨੁਸਾਰ ਨਹੀਂ ਜਾਪਦੀ। ‘ਪਰਿਵਾਰ’ ਦਾ
ਮੰਨਣਾ ਹੈ ਕਿ ਚੰਗੇ ਵਿਚਾਰ (ਲੇਖਕ) ਸਭ ਦੇ ਸਾਂਝੇ ਹੁੰਦੇ ਹਨ। ਇਸ ਕਰਕੇ ਸਾਨੂੰ ਜੇ ਕਿਸੇ ਹੋਰ
ਵੇਬਸਾਈਟ ਜਾਂ ਰਸਾਲੇ ਆਦਿ ਤੋਂ ਕੋਈ ਚੰਗੀ ਰਚਨਾ ਨਜ਼ਰ ਪੈਂਦੀ ਹੈ ਤਾਂ ਅਸੀਂ ਉਹ ਵੀ ‘ਧੰਨਵਾਦ
ਸਹਿਤ’ ਅਪਣੀ ਵੈਬਸਾਈਟ `ਤੇ ਲਗਾਉਣ ਦਾ ਜਤਨ ਕਰਦੇ ਹਾਂ। ਪਰ ਸੰਪਾਦਕ ਸਿੱਖ ਮਾਰਗ ਦੇ ਇਹ ਲਫਜ਼
‘ਸਿੱਖ ਮਾਰਗ ਅਤੇ ਇਸਦੇ ਲੇਖਕ’ ਜਾਣੇ/ਅੰਨਜਾਣੇ ਵਿੱਚ ਇਹ ਇਸ਼ਾਰਾ ਕਰਦੇ ਲਗਦੇ ਹਨ ਕਿ ਲੇਖਕਾਂ ਦੀ
ਵੀ ਵੈਬਸਾਈਟਾਂ ਨਾਲ ਧੜੇਬੰਦੀ ਕੀਤੀ ਜਾ ਰਹੀ ਹੈ, ਜੋ ਠੀਕ ਗੱਲ ਨਹੀਂ ਜਾਪਦੀ। ਇੱਕ ਸੁਹਿਰਦ ਅਤੇ
ਚੰਗੇ ਲੇਖਕ ਦਾ ‘ਸੱਚ’ (ਗੁਰਮਤਿ) ਤੋਂ ਸਿਵਾ ਕੋਈ ਧੜਾ ਨਹੀਂ ਹੋਣਾ ਚਾਹੀਦਾ।
ਉਪਰੋਕਤ ਖੁੱਲੀ ਵਿਚਾਰ ਤੋਂ ਉਪਰੰਤ ਅੰਤ ਵਿੱਚ ਅਸੀਂ ‘ਪਰਿਵਾਰ’ ਦਾ ਸਟੈਂਡ
ਸੰਖੇਪ ਵਿੱਚ ਹੇਠ ਲਿਖੇ ਅਨੁਸਾਰ ਸਪਸ਼ਟ ਕਰਨਾ ਚਾਹੁੰਦੇ ਹਾਂ
1.’ਸਿੱਖ ਮਾਰਗ `ਤੇ ਸਿਰਫ ਉਹਨਾਂ ਦੇ ਹੀ ਲੇਖ ਪਾਏ ਜਾਣਗੇ, ਜੋ ਕਿਧਰੇ ਹੋਰ
ਨਹੀਂ ਭੇਜਣਗੇ’ ਵਾਲੀ ਸ਼ਰਤ ਠੀਕ ਨਹੀਂ। ‘ਪਰਿਵਾਰ’ ਐਲਾਨ ਕਰਦਾ ਹੈ ਕਿ ਸਾਡੀ ਵੈਬਸਾਈਟ ਹਰ ਇੱਕ
ਲੇਖਕ ਲਈ ਖੁੱਲੀ ਹੈ, ਕਿਸੇ ਖਾਸ ਲੇਖਕ ਲਈ ਇੱਥੇ ਕੋਈ ਪਾਬੰਦੀ ਨਹੀਂ ਹੈ। ਹਰ ਰਚਨਾ ਨੂੰ ਉਸ ਦੇ
ਗੁਣ/ਦੋਸ਼ਾਂ ਦੇ ਆਧਾਰ `ਤੇ ਹੀ ਵਿਚਾਰਿਆ ਜਾਵੇਗਾ।
2. ਸਾਰੇ ਲੇਖਕਾਂ ਅਤੇ ਪਾਠਕਾਂ ਨੂੰ ਸਨਿਮਰ ਬੇਨਤੀ ਹੈ ਕਿ ਉਹ ਅਪਣੀ ਰਚਨਾ
ਨੂੰ ਨਿਮਰ, ਸਹਿਜ ਸ਼ਬਦਾਵਲੀ ਵਿੱਚ ਹੀ ਲਿਖਣ ਦਾ ਜਤਨ ਕਰਨ। ਵਿਚਾਰ ਨੂੰ ਸਿਰਫ ਨੁਕਤੇ `ਤੇ ਹੀ
ਕੇਂਦਰਿਤ ਰੱਖਣ ਦਾ ਜਤਨ ਕੀਤਾ ਜਾਵੇ। ਕਿਸੇ ਦੇ ਨਿੱਜ ਬਾਰੇ ਬੇਲੋੜੀਆਂ ਟਿੱਪਣੀਆਂ ਤੋਂ ਸੰਕੋਚ
ਕੀਤਾ ਜਾਵੇ। ਵੱਖ-ਵੱਖ ਨੁਕਤਿਆਂ ਤੇ ਵਿਚਾਰਕ ਅਸਹਿਮਤੀ ਹੋਣਾ ਕੋਈ ਵੱਡੀ ਗੱਲ ਨਹੀਂ, ਪਰ ਵਿਰੋਧੀ
ਵਿਚਾਰਾਂ ਵਾਲੇ ਦੀ ਨੀਅਤ `ਤੇ ਸ਼ੱਕ ਨਹੀਂ ਕਰਨਾ ਚਾਹੀਦਾ।
3. ਸਿੱਖ ਮਾਰਗ ਸਮੇਤ ਅਸੀਂ ਸਾਰੀਆਂ ਜਾਗਰੂਕ ਧਿਰਾਂ ਦਾ ਸਤਿਕਾਰ ਅਤੇ ਮਾਨ
ਕਰਦੇ ਹਾਂ ਅਤੇ ਬੇਨਤੀ ਕਰਦੇ ਹਾਂ ਕਿ ਅਸੀਂ ਆਲੋਚਨਾ ਤੋਂ ਖਿੱਝ ਕੇ ਗੁੱਸੇ ਵਿੱਚ ਨਾ ਆਈਏ। ਕੁੱਝ
ਨੁਕਤਿਆਂ ਦੇ ਵਿਚਾਰਕ ਅਸਹਿਮਤੀ ਦੇ ਬਾਵਜੂਦ ਜਾਗਰੂਕ ਧਿਰਾਂ ਨੂੰ ਆਪਸੀ ਸਹਿਯੋਗ ਦੀ ਭਾਵਨਾ ਨੂੰ
ਤਿਆਗਣ ਦੀ ਥਾਂ ਦ੍ਰਿੜ ਕਰਨ ਦਾ ਜਤਨ ਕਰਨਾ ਚਾਹੀਦਾ ਹੈ। ਇਸ ਨੁਕਤੇ `ਤੇ ਵੀ ਡੁੰਘੀ ਵਿਚਾਰ ਅਤੇ
ਸਵੈ-ਪੜਚੋਲ ਜ਼ਰੂਰੀ ਹੈ ਕਿ ਕੁੱਝ ਸਮੇਂ ਬਾਅਦ ਹੀ ਜਾਗਰੂਕ ਧਿਰਾਂ ਵਿੱਚ ਨਵੀਆਂ ਤਰੇੜਾਂ ਕਿਉਂ ਪੈਦਾ
ਹੋ ਜਾਂਦੀਆਂ ਹਨ।
4. ਗੁਰਮਤਿ ਦਾ ਮੂਲ ਆਧਾਰ ‘ਗੁਰੂ ਗ੍ਰੰਥ ਸਾਹਿਬ ਜੀ’ ਹਨ। ਇਸ ਕਰਕੇ ‘ਗੁਰੂ
ਗ੍ਰੰਥ ਸਾਹਿਬ ਜੀ’ ਦੇ ਮਾਨਤਾ ਪ੍ਰਾਪਤ ਸਰੂਪ (ੴ ਤੋਂ ਮੁੰਦਾਵਣੀ ਤੱਕ) ਬਾਰੇ ਸ਼ੰਕੇ ਬਹੁਤ ਹੀ
ਨਾਜ਼ੁਕ ਨੁਕਤਾ ਹੈ। ਇਸ ਵਿੱਚ ਮਾੜੀਆਂ ਮੋਟੀਆਂ ਸਮੱਸਿਆਵਾਂ ਹੋਣ ਦੀ ਗਲ ਉਠਦੀ ਰਹੀ ਹੈ। ਪਰ ਇਸ
ਸੰਬੰਧੀ ਜਨਤਕ ਤੌਰ `ਤੇ ਵਿਚਾਰ ਚਰਚਾ ਨਹੀਂ ਹੋਣੀ ਚਾਹੀਦੀ। ਇਸ ਬਾਰੇ ਜਿਹੜੇ ਨਿੱਕੇ-ਨਿੱਕੇ ਸ਼ੰਕੇ
ਹਨ, ਉਹਨਾਂ ਦੇ ਹੱਲ ਲਈ ਯੋਗ ਜਾਗਰੂਕ ਵਿਦਵਾਨਾਂ ਦਾ ਇੱਕ ਪੈਨਲ ਬਣਾ ਕੇ ਉਸ ਦੇ ਸਪੁਰਦ ਕਰ ਦੇਣਾ
ਚਾਹੀਦਾ ਹੈ। ਉਸ ਦੀ ਰਿਪੋਰਟ ਦੇ ਆਧਾਰ `ਤੇ ਹੀ ਕੋਈ ਕਾਰਵਾਈ ਹੋਣੀ ਚਾਹੀਦੀ ਹੈ। ਖੁੱਲੇ ਮੰਚ `ਤੇ
ਇੱਕ ਦੂਜੇ ਦੀਆਂ ਲੱਤਾਂ ਖਿੱਚਣ ਅਤੇ ਇੱਕ ਦੂਜੇ ਨੂੰ ਨੀਂਵਾ ਵਿਖਾਉਣ ਲਈ ਇਸ ਮੁੱਦੇ ਨੂੰ ਵਰਤਣਾ
ਮੰਦਭਾਗਾ ਵੀ ਹੈ।
5.’ਪਰਿਵਾਰ’ ਕਿਸੇ ਵੀ ਹੋਰ ਪੰਥਕ ਵੈਬਸਾਈਟ ਨਾਲ ‘ਸੌੜੇ ਮੁਕਾਬਲੇ’ ਦੀ ਦੌੜ
ਵਿੱਚ ਸ਼ਾਮਿਲ ਨਹੀਂ ਹੈ। ਅਸੀਂ ਹਰ ਇੱਕ ਦਾ ਸਹਿਯੋਗ ਕਰਨ ਦਾ ਵਚਨ ਦਿੰਦੇ ਹਾਂ।
6.’ਪਰਿਵਾਰ’ ਸੰਪਾਦਕ ਦੇ ਹੱਕਾਂ (ਪ੍ਰੈਸ ਦੀ ਆਜ਼ਾਦੀ) ਦੀ ਪੂਰੀ ਕਦਰ ਕਰਦਾ
ਹੈ। ‘ਪਰਿਵਾਰ’ ਕਦੇ ਵੀ ਕਿਸੇ ਵੀ ਸੰਪਾਦਕ ਨੂੰ ਇਸ ਵਾਸਤੇ ਗਿਲਾ ਨਹੀਂ ਕਰੇਗਾ ਜਾਂ ਧਮਕੀ ਨਹੀਂ
ਦੇਵੇਗਾ ਕਿ ਸਾਡੇ ਬਾਰੇ ਫਲਾਣੀ ਲਿਖਤ ਕਿਉਂ ਪ੍ਰਕਾਸ਼ਿਤ ਕੀਤੀ। ਹਾਂ ਉਸ ਲਿਖਤ ਸੰਬੰਧੀ ਅਪਣਾ ਪੱਖ
ਉਸ ਸੰਪਾਦਕ ਅਤੇ ਹੋਰਨਾਂ ਨੂੰ ਭੇਜਣ ਦਾ ਜਤਨ ਕਰੇਗਾ।
7.’ਪਰਿਵਾਰ’ ਸਿੱਖ ਮਾਰਗ `ਤੇ ਛਪੀ ਇਸ ਸੰਪਾਦਕੀ ਟਿੱਪਣੀ ਨੂੰ ਸੰਪਾਦਕ ਜੀ
ਦੇ ਉੱਚੇ ਕੱਦ ਅਨੁਸਾਰ ਠੀਕ ਨਹੀਂ ਮੰਨਦਾ। ਸੰਪਾਦਕ ਸਿੱਖ ਮਾਰਗ ਨੂੰ ਨਿਮਰਤਾ ਅਤੇ ਸਤਿਕਾਰ ਸਹਿਤ
ਬੇਨਤੀ ਕਰਦਾ ਹੈ ਕਿ ਪਿਛਲੇ ਕੁੱਝ ਸਮੇਂ ਵਿੱਚ ‘ਸੰਪਾਦਕੀ ਬੋਰਡ’ ਦੀ ਸਥਾਪਤੀ ਕਾਰਨ ‘ਸਿੱਖ ਮਾਰਗ’
ਦੀਆਂ ਨੀਤੀਆਂ ਵਿੱਚ ਸਾਹਮਣੇ ਆ ਰਹੇ ਬਦਲਾਵਾਂ ਬਾਰੇ ਸਵੈ-ਪੜਚੋਲ ਕਰਨ। ਇਸ ਸੰਪਾਦਕੀ ਟਿੱਪਣੀ
ਵਿਚੋਂ ਝਲਕ ਰਿਹਾ ਗੁੱਸਾ, ਬੁਖਲਾਹਟ ਅਤੇ ਝੁੰਝਲਾਹਟ ਆਪ ਜੀ ਦੇ ਸ਼ਾਨਦਾਰ ਅਕਸ ਅਤੇ ਗੁਰਮਤਿ ਨਾਲ
ਮੇਲ ਨਹੀਂ ਖਾਂਦੀ। ਗੁੱਸੇ ਨਾਲ ਸਿਰਫ ਅਪਣਾ ਹੀ ਨੁਕਸਾਨ ਹੁੰਦਾ ਹੈ। ਸਾਡੀ ਜਾਚੇ ਇਸ ਸਮੇਂ ਸਿੱਖ
ਮਾਰਗ ਦਾ ਕਮਜ਼ੋਰ ਹੋਣਾ ‘ਜਾਗਰੂਕ ਪੰਥ’ ਲਈ ਇੱਕ ਵੱਡੀ ਸੱਟ ਸਾਬਿਤ ਹੋ ਸਕਦਾ ਹੈ। ਇਸ ਕਰਕੇ ਬੇਨਤੀ
ਹੈ ਕਿ ਇੱਕ ਵਾਰ ‘ਸਹਿਜ ਅਤੇ ਠਰੰਮੇ’ ਨਾਲ ਅਪਣੀ ਇਸ ਸੰਪਾਦਕੀ ਟਿੱਪਣੀ ਨੂੰ ਆਪ ਖੁੱਦ ਵਿਚਾਰੋ,
ਬਹੁਤ ਕੁੱਝ ਆਪੇ ਸਪਸ਼ਟ ਹੋ ਜਾਵੇਗਾ। ਅਸੀਂ ਤਾਂ ਆਪ ਵਲੋਂ ਸ਼ੁਰੂ ਕੀਤੀ, ਜਾਗਰੂਕ ਪੰਥਦਰਦੀਆਂ ਨੂੰ
ਇਕੱਠੇ ਕਰਨ ਦੀ ਮੁਹਿੰਮ ਤੋਂ ਵੱਡੀਆਂ ਆਸਾਂ ਲਾਈ ਬੈਠੇ ਹਾਂ। ਵੱਡੇ ਭਰਾ ਵਾਂਗੂ ਸਾਰੀਆਂ ਜਾਗਰੂਕ
ਵੈਬਸਾਈਟਾਂ ਨੂੰ ਮਾਰਗ ਦਰਸ਼ਨ ਦੇਣ ਦੀ ਕਿਰਪਾਲਤਾ ਕਰੋ।
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
(12/09/10)
ਉਪਕਾਰ ਸਿੰਘ ਫਰੀਦਾਬਾਦ
ਮਿਤੀ ੮ ਸਤੰਬਰ ੨੦੧੦ ਨੂੰ ਸ. ਇੰਦਰਜੀਤ ਸਿੰਘ ਕਾਨਪੁਰ ਦੇ ਸੰਦਰਭ ਵਿੱਚ
ਖਾਲਸਾ ਨਿਊਜ਼ ਸੰਪਾਦਕ ਦੀ ਰਾਏ ਬਾਰੇ ਸ. ਉਪਕਾਰ ਸਿੰਘ ਫ਼ਰੀਦਾਬਾਦ ਦੇ ਵਿਚਾਰ
“ਖਾਲਸਾ ਨਿਊਜ਼ ਦਾ ਕਿਸੇ ਵੀ ਨਿਜੀ ਲੜਾਈ ਨਾਲ ਕੋਈ ਸੰਬੰਧ ਨਹੀਂ”
(ਖਾਲਸਾ
ਨਿਊਜ਼)
ਖਾਲਸਾ ਨਿਊਜ਼ ਵੱਲੋਂ
ਅਜਿਹਾ ਕਹਿਣਾ ਉਨ੍ਹਾਂ ਦੀ ਨਿਰਪੱਖਤਾ ਜਾਹਿਰ
ਕਰਦਾ ਹੈ, ਜੋ ਸਲ਼ਾਘਾਯੋਗ ਹੈ ਅਤੇ ਨਾਲ ਹੀ ਮੈਂ ਅਪੀਲ ਕਰਦਾ ਹਾਂ ਕਿ ਸਰਦਾਰ ਇੰਦਰਜੀਤ ਸਿੰਘ
ਕਾਨਪੁਰ ਦੀ ਕਲਮ `ਤੇ ਰੋਕ ਲਾਉਣ ਦੇ ਫੈਸਲੇ ਨੂੰ ਸਿੱਖ ਮਾਰਗ ਨੂੰ ਦੋਬਾਰਾ ਤੋਂ ਡੁੰਘੀ ਘੋਖ ਕਰਣ
ਤਕ ਲਈ ਰਾਖਵਾ ਕਰ ਲੈਣਾ ਚਾਹੀਦਾ ਹੈ ਕਿਉਂਕਿ ਸ. ਇੰਦਰਜੀਤ ਸਿੰਘ ਕਾਨਪੁਰ ਦੀ ਕਲਮ ਗੁਰੂ ਗ੍ਰੰਥ
ਸਾਹਿਬ ਜੀ ਦੀ ਸਰਵਉੱਚਤਾ ਕਾਇਮ ਕਰਣ ਹਿਤ ਹੀ ਕੰਮ ਕਰ ਰਹੀ ਹੈ, ਜੋ ਕਿ ਅੱਜ ਦੇ ਸਮੇਂ ਦੀ ਮੁੱਖ
ਲੋੜ ਹੈ, ਪਰ ਮੈਂ ਆਪਣੇ ਵੀਰ ਸ. ਇੰਦਰਜੀਤ ਸਿੰਘ ਨੂੰ ਵੀ ਸਲਾਹ ਦੇਣਾ ਚਾਹੁੰਦਾ ਹਾਂ ਕਿ ਆਪਣੀ
ਸ਼ਬਦਾਵਲੀ ਨੂੰ ਕਿਸੇ ਵੀ ਹਾਲਤ ਵਿੱਚ ਇਤਨਾ unbalance
ਨਹੀਂ ਕਰਨਾ ਚਾਹੀਦਾ ਕਿ ਜਿਸ ਕਰ ਕੇ ਆਪਣੇ ਸਾਥੀਆਂ ਦਾ ਹੀ
ਦਿਲ ਦੁਖ ਜਾਵੇ। ਇਸ ਵਿੱਚ ਕੋਈ ਸ਼ਕ ਨਹੀਂ ਕਿ
‘ਗੁਰਮਤਿ ਦੇ ਤਤ’
ਨਾਲ ਜੁੜੀਆਂ ਸਾਰੀਆਂ ਵੈਬਸਾਈਟਾਂ ਕਿਸੇ ਵਿਦਵਾਨ ਦੇ ਲੇਖ
ਨੂੰ ਛਾਪ ਕੇ ਆਪਣਾ ਫਰਜ਼ ਹੀ ਪੂਰਾ ਕਰ ਰਹੀਆਂ ਹੁੰਦੀਆਂ ਹਨ ਨਾ ਕਿ ਕਿਸੇ `ਤੇ ਕੋਈ ਅਹਿਸਾਨ।
“ਅਸੀਂ ਸਾਰੇ ਗੱਲ ਤਾਂ ਕਰਦੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ, ਪਰ ਇੱਟ
ਕੁੱਤੇ ਦਾ ਵੈਰ ਆਪਸ ਵਿੱਚ ਹੀ ਹੈ। ਦੇਖੋ, ਨਜ਼ਰ ਮਾਰੋ ਅਖੌਤੀ ਦਸਮ ਗ੍ਰੰਥੀਆਂ 'ਤੇ, ਜਿੰਨਾਂ ਮਰਜ਼ੀ
ਉਨ੍ਹਾਂ ਲੋਕਾਂ ਦੇ ਆਪਸ ਵਿੱਚ ਵਖਰੇਵੇਂ ਹੋਣ, ਇੱਕ ਦੂਜੇ ਦਾ ਸਾਥ ਪੂਰਾ ਦਿੰਦੇ ਹਨ, ਵੈਬਸਾਈਟਾਂ
ਵੀ ਇਕੋ ਹੀ ਸੰਦੇਸ਼ ਦਿੰਦੀਆਂ ਹਨ, ਕਿ ਦਸਮ ਗ੍ਰੰਥ, ਗੁਰੂ ਸਾਹਿਬ ਦੀ ਬਾਣੀ ਹੈ ”
(ਖਾਲਸਾ
ਨਿਊਜ਼)
ਪੂਰਾ ਸਾਥ ਪੂਰੇ ਵਿਚਾਰਾਂ ਦੇ ਮੇਲ ਨਾਲ ਹੀ ਸੰਭੰਵ ਹੈ। ਜੇਕਰ ਗੁਰੂ ਗ੍ਰੰਥ
ਸਾਹਿਬ ਜੀ ਦੀ ਸਰਵਉਚੱਤਾ ਦੀ ਹਾਮੀ ਸਾਰੀ ਵੈਬਸਾਈਟਾਂ ਨੂੰ ਚਲਾਉਣ ਵਾਲੇ ਦਸਮ ਗ੍ਰੰਥ ਦੇ ਮਾਮਲੇ
ਵਿੱਚ ਇਹ ਫੈਸਲਾ ਲੈ ਲੈਣ ਕਿ
ਸਮੁੱਚਾ ਅਖੌਤੀ ਦਸਮ ਗ੍ਰੰਥ ਗੁਰੂ ਕ੍ਰਿਤ ਨਹੀਂ ਤਾਂ ਸਾਡੇ ਵਿਚਾਰ ਇੱਕ ਹੋਣ ਕਰ ਕੇ ਪੂਰੇ ਸਾਥ ਦੀ
ਆਸ ਰੱਖੀ ਜਾ ਸਕਦੀ ਹੈ।
“ਸਾਡੀ ਹਾਲਤ ਦੇਖੋ, ਤੱਤ ਗੁਰਮਤਿ ਦਾ ਪ੍ਰਚਾਰ ਕਰਨ ਵਾਲਿਆਂ ਦੀ, ਕਿਸੇ ਦੀ
ਸੁਰ ਆਪਸ 'ਚ ਨਹੀਂ ਰਲ਼ਦੀ। ਹਰ ਕੋਈ ਆਪਣੀ ਡਫਲੀ ਵਜਾ ਰਿਹਾ ਹੈ। ਕੋਈ ਕਹਿੰਦਾ ਹੈ ਪੂਰਾ ਦਸਮ ਗ੍ਰੰਥ
ਖਾਰਿਜ, ਕੋਈ ਕਹਿੰਦਾ ਥੋੜੇ ਭਾਗ ਨੂੰ ਛੱਡ ਕੇ ਬਾਕੀ ਖਾਰਜ, ਕੋਈ ਸਿੱਖ ਰਹਿਤ ਮਰਿਆਦਾ ਨਹੀਂ
ਮੰਨਦਾ, ਕੋਈ ਮੰਨਦਾ ਹੈ, ਕੋਈ ਅਰਦਾਸ ਨੂੰ ਮੰਨਦਾ ਹੈ, ਕੋਈ ਨਹੀਂ, ਕੋਈ ਗੁਰੂ ਗ੍ਰੰਥ ਸਾਹਿਬ ਵਿੱਚ
ਹੀ ਗਲਤੀਆਂ ਲੱਭ ਰਿਹਾ ਹੈ, ਕੋਈ ... ਕਿਸ ਪਾਸੇ ਹੈ ਏਕਤਾ, ਤੱਤ ਗੁਰਮਤਿ ਪ੍ਰਚਾਰ ਕਰਨ ਵਾਲਿਆਂ
ਵਿੱਚ ਜਾਂ ਅਖੌਤੀ ਦਸਮ ਗ੍ਰੰਥ ਨੂੰ ਮੰਨਣ ਵਾਲਿਆਂ ਵਿੱਚ ?
(ਖਾਲਸਾ
ਨਿਊਜ਼)
ਸਾਡੇ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਹਨ। ਰਾਗਮਾਲਾ ਨੂੰ ਛੱਡ ਕੇ ਬਾਕੀ
ਬਾਣੀ `ਤੇ ਕਿੰਤੂ ਪ੍ਰੰਤੂ ਕਰਨਾ ਆਪਣੇ ਡਿੱਠ ਵਿੱਚ ਛੁੱਰੀ ਘੋਪਣ ਵਾਂਗ ਹੈ ਜਿਸ ਤੋਂ ਭਾਵ ਅਸੀਂ
ਆਪਣੀ ਆਤਮ ਹੱਤਿਆ ਕਰ ਰਹੇ ਹਾਂ ਜਿਸ ਨੂੰ ਕਿਸੇ ਵੀ ਹਾਲਤ ਵਿੱਚ ਪਰਵਾਣ ਨਹੀਂ ਕੀਤਾ ਜਾ ਸਕਦਾ ਅਤੇ
ਇਸਦੀ ਜਿੰਨੀ ਨਿਖੇਧੀ ਹੋਵੇ ੳਹ ਘੱਟ ਹੈ ਪਰ ਦੂਜੇ ਪਾਸੇ ਅਰਦਾਸ ਜਿਸ ਨੂੰ ਬੜੀ ਚਲਾਕੀ ਨਾਲ ਸਿੱਖ
ਰਹਿਤ ਮਰਿਯਾਦਾ ਰਾਹੀਂ ਦਸਮ ਗ੍ਰੰਥ ਨੂੰ ਗੁਰੂ ਕ੍ਰਿਤ ਸਾਬਤ ਕਰਣ ਲਈ ਦਸਮ ਗ੍ਰੰਥੀਆਂ ਦੁਆਰਾ ਇੱਕ
ਸਦੀ ਪਹਿਲਾਂ ਸਿੱਖ ਮਾਨਸਿਕਤਾ ਦਾ ਹਿੱਸਾ ਬਣਾ ਕੇ ਸਿੱਖੀ ਨੂੰ ਖਤਮ ਕਰਣ ਦਾ ਅਪਰਾਧ ਕੀਤਾ ਗਿਆ ਸੀ
ਜੋ ਕਿ ਕਿਸੇ ਵੀ ਹਾਲਤ ਵਿੱਚ ਪਰਵਾਨ ਕਰਨਾ ਅਖੌਤੀ ਦਸਮ ਗ੍ਰੰਥ ਨੂੰ ਅਸਿੱਧੇ ਰੂਪ ਵਿੱਚ ਪਰਵਾਨ
ਕਰਨਾ ਹੈ।
ਇਸ ਲਈ ਅੱਜ
ਫੈਸਲੇ ਦੀ ਘੜੀ
ਹੈ ਕਿ ਅਸੀਂ ਅਰਦਾਸ, ਸਿੱਖ ਰਹਿਤ ਮਰਿਆਦਾ ਨੂੰ ਪੂਰੀ ਤਰ੍ਹਾਂ ਨਾਲ ਰੱਦ ਕਰੀਏ ਅਤੇ ਕੇਵਲ ਤੇ ਕੇਵਲ
ਗੁਰੂ ਗ੍ਰੰਥ ਸਾਹਿਬ ਦੇ ਗਿਆਨ `ਤੇ ਅਧਾਰਤ ਗੁਰਮਤਿ ਦੇ ਤੱਤ ਨੂੰ ਆਪਣੇ ਜੀਵਨ ਵਿੱਚ ਅਪਨਾਉਣ ਲਈ
ਵਿਧੀ ਵਿਧਾਨ ਕੇਵਲ ਗੁਰੂ ਗ੍ਰੰਥ ਸਾਹਿਬ ਜੀ `ਤੇ ਨਿਸ਼ਚਾ ਕਰਣ ਵਾਲੇ ਵਿਦਵਾਨ ਗੁਰਸਿੱਖਾਂ ਨੂੰ
ਇਕੱਠਾ ਬਿਠਾ ਕੇ ਸਿੱਖ ਜੀਵਨ ਜਾਂਚ ਤਿਆਰ ਕਰੀਏ। ਇਹੀ ਸਾਡੇ ਸਾਰਿਆਂ ਦੇ ਇਕੱਠੇ ਰਹਿਣ ਲਈ ਅਤੇ
ਆਪਣੀ ਜਿੰਦਗੀ ਨੂੰ ਗੁਰੂ ਗ੍ਰੰਥ ਸਾਹਿਬ ਦੇ ਅਨੁਸਾਰ ਜੀਵਨ ਜਿਉਣ ਲਈ ਸਮੇਂ ਦੀ ਸਭ ਤੋਂ ਜ਼ਰੂਰੀ ਲੋੜ
ਹੈ ਜੋ ਬਿਨਾ ਦੇਰੀ ਸਾਡੇ ਸਾਰਿਆਂ ਦੇ ਉੱਦਮ ਰਾਹੀਂ ਸੰਭਵ ਹੈ।
ਫਰੀਦਾਬਾਦ ਦੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪੱਤ ਸਿੱਖ ਸੰਗਤ
ਛੇਤੀ ਹੀ ਇਸ ਵਿਸ਼ੇ `ਤੇ ਤਿੰਨ ਰੋਜ਼ਾ ਮੀਟਿੰਗ ਦਾ ਉਪਰਾਲਾ ਤੁਹਾਡੇ ਸਹਿਯੋਗ ਨਾਲ ਕਰਨਾ ਚਾਹੁੰਦੀ ਹੈ
ਜੇਕਰ ਤੁਸੀਂ ਸਹਿਮਤ ਹੋ ਤਾਂ [email protected]
`ਤੇ ਆਪਣੀ ਸਹਿਮਤੀ ਦੇ ਕੇ ਉਸ ਮੀਟਿੰਗ ਨੂੰ ਜਲਦੀ ਸੰਭਵ ਬਣਾਉਣ ਲਈ ਅਪਣਾ ਯੋਗਦਾਨ ਪਾਓ।
ਅਸੀਂ ਕੋਈ ਅਖੌਤੀ ਦਸਮ ਗ੍ਰੰਥ ਨੂੰ ਮੰਨਣ ਵਾਲਿਆਂ ਦੀ ਤਰਫਦਾਰੀ ਨਹੀਂ ਕਰ
ਰਹੇ, ਨਾ ਹੀ ਖਾਲਸਾ ਨਿਊਜ਼ ਦੀ ਟੀਮ ਅਖੌਤੀ ਦਸਮ ਗ੍ਰੰਥ ਨੂੰ ਮੰਨਦੀ ਹੈ, ਪਰ ਦਸਮ ਗ੍ਰੰਥੀਆਂ ਦੇ
ਏਕੇ ਦੀ ਦਾਦ ਦਿੰਦੀ ਹੈ। ਕਾਸ਼ ਇਹ ਏਕਾ, ਸਾਡੇ ਵਿੱਚ ਵੀ ਆਵੇ, ਲੱਤਾਂ ਖਿਚਣੀਆਂ ਛੱਡ ਕੇ,
ਇੱਕ ਦੂਜੇ ਨੂੰ ਨਾਲ ਮਿਲਾ ਕੇ ਇੱਕ ਕਾਫਿਲਾ ਬਣੀਏ।
(ਖਾਲਸਾ
ਨਿਊਜ਼)
ਇਸ ਵਿੱਚ ਕੋਈ ਸ਼ਕ ਨਹੀਂ ਕਿ ਖਾਲਸਾ ਨਿਊਜ਼ ਦੀ ਟੀਮ ਅਖੌਤੀ ਦਸਮ ਗ੍ਰੰਥ ਨੂੰ
ਨਹੀਂ ਮੰਨਦੀ ਪਰ ਜੇਕਰ ਅਸੀਂ ਸਾਰੇ ਕਾਫਲੇ ਦਾ ਰੂਪ ਲੈਣਾ ਚਾਹੁੰਦੇ ਹਾਂ ਤਾਂ ਉਹ
ਕਾਫਲਾ ਕੇਵਲ ਤੇ ਕੇਵਲ ਸ੍ਰੀ ਗੁਰੂ
ਗ੍ਰੰਥ ਸਾਹਿਬ ਜੀ ਉਪਰ ਸੰਪੂਰਨ ਨਿਸ਼ਚਾ ਰਖ ਕੇ ਹੀ ਬਣ ਸਕਦਾ ਹੈ।
ਤੁਹਾਡੀ ਉਡੀਕ ਵਿਚ
ਉਪਕਾਰ ਸਿੰਘ ਫਰੀਦਾਬਾਦ (ਇੰਡੀਆ)
ਮੁੱਖ ਸੇਵਾਦਾਰ, ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ
09811512636
(12/09/10)
ਸੰਪਾਦਕ ਖਾਲਸਾ ਨਿਊਜ਼
ਸ. ਉਪਕਾਰ ਸਿੰਘ ਜੀ
ਆਪ ਜੀ ਵਲੋਂ ਲਿਖੇ ਖੱਤ ਦਾ ਅਸੀਂ ਸਾਰੀ ਟੀਮ ਵਲੋਂ ਧੰਨਵਾਦ ਕਰਦੇ ਹਾਂ। ਸਾਡਾ ਨਿਸ਼ਚਾ ਸਿਰਫ ਤੇ
ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਪਰ ਹੈ।
ਅਖੌਤੀ ਦਸਮ ਗ੍ਰੰਥ ਅਤੇ ਰਾਗਮਾਲਾ ਨੂੰ ਅਸੀਂ ਗੁਰੂ ਕ੍ਰਿਤ ਨਹੀਂ ਮੰਨਦੇ। ਅਰਦਾਸ ਅਤੇ ਸਿੱਖ ਰਹਿਤ
ਮਰਿਯਾਦਾ 'ਚ ਗੁਰਮਤਿ ਅਨੁਸਾਰ ਸੋਧਾਂ ਬਾਰੇ ਜੋ ਸਿੱਖ ਸੰਗਤ, ਵਿਦਵਾਨ, ਗੁਰਮਤਿ ਪ੍ਰਚਾਰ 'ਚ
ਜੁੜੀਆਂ ਜਥੇਬੰਦੀਆਂ ਮਿਲ ਬੈਠ ਕੇ ਵਿਚਾਰਾਂ ਸਹਿਤ ਕੋਈ ਫੈਸਲਾ ਕਰਦੀਆਂ ਹਨ, ਅਸੀਂ ਉਸ ਫੈਸਲੇ ਨਾਲ
ਸਹਿਮਤ ਹੋਵਾਂਗੇ।
ਇੱਕ ਦੋ ਸ਼ਖਸਾਂ ਦੇ, ਜਾਂ ਸਾਡੇ ਤੁਹਾਡੇ ਮੰਨਣ, ਜਾਂ ਨਾ ਮੰਨਣ ਨਾਲ ਕੁੱਝ ਨਹੀਂ ਹੋਣਾ, ਸਾਰੀਆਂ
ਹਮਖਿਆਲੀ ਜਥੇਬੰਦੀਆਂ, ਵਿਦਵਾਨ ਇਕੱਠੇ ਹੋਣ, ਛੋਟੇ ਮੋਟੇ ਗਿਲੇ ਸ਼ਿਕਵੇ ਇੱਕ ਪਾਸੇ ਕਰਕੇ, ਕੋਈ
ਫੈਸਲਾ ਕਰੋ, ਅਸੀਂ ਨਾਲ ਹਾਂ।
ਗੁਰੂ ਭਲੀ ਕਰੇ।
ਸੰਪਾਦਕ ਖਾਲਸਾ ਨਿਊਜ਼
(12/09/10)
ਨਿਰਮਲ ਸਿੰਘ ਕੰਧਾਲਵੀ
ਧਨੀਏ,
ਅਦਰਕ ਵਾਲਾ ਪੀਜ਼ਾ
ਗੰਡਾ ਸਿੰਘ ਨੂੰ ਜਦੋਂ ਦਾ ਫ਼ਰੀ ਬੱਸ ਪਾਸ ਮਿਲਿਆ ਸੀ ਉਹ ਭੰਬੀਰੀ ਵਾਂਗ ਘੁੰਮਦਾ
ਫਿਰਦਾ ਸੀ। ਬੱਸ ਪਾਸ ਕਿਉਂਕਿ ਸਾਢੇ ਨੌਂ ਵਜੇ ਤੋਂ ਚਾਲੂ ਹੁੰਦਾ ਸੀ ਸੋ ਉਹ ਸਵਾ ਕੁ ਨੌਂ ਵਜੇ ਹੀ
ਬੱਸ ਸਟਾਪ `ਤੇ ਜਾ ਖੜ੍ਹਦਾ। ਨਾਲ ਦੇ ਟਾਊਨ ਸੈਂਟਰਾਂ ਜਾਂ ਨੇੜੇ ਤੇੜੇ ਦੇ ਟਾਊਨਾਂ ਦੇ
ਗੁਰਦੁਆਰਿਆਂ ਦਾ ਚੱਕਰ ਮਾਰ ਆਉਂਦਾ। ਕਿਸੇ ਪੁਰਾਣੇ ਬੇਲੀ ਨੂੰ ਮਿਲ ਆਉਂਦਾ। ਕੰਮ-ਕਾਰ ਤੋਂ ਤਾਂ ਉਹ
ਬਹੁਤ ਚਿਰਾਂ ਦਾ ਹੀ ਵਿਹਲਾ ਸੀ। ਸਰਕਾਰਾਂ ਦੀ ਮਿਹਰਬਾਨੀ ਨਾਲ ਪਹਿਲਾਂ ਵਾਲੇ ਉਹ ਕੰਮ-ਕਾਰ ਹੀ
ਨਹੀਂ ਸਨ ਰਹੇ। ਗੰਡਾ ਸਿੰਘ ਨੇ ਵੀ ਹੋਰ ਕਈਆਂ ਵਾਂਗ ਨਵਾਂ ਕੰਮ-ਕਾਰ ਨਹੀਂ ਸੀ ਕੋਈ ਸਿੱਖਿਆ।
ਕੰਮ-ਕਾਰ ਤੋਂ ਬਿਨਾਂ ਸਮਾਂ ਪਾਸ ਕਰਨਾ ਉਸ ਲਈ ਇੱਕ ਸਮੱਸਿਆ ਬਣ ਚੁੱਕਾ ਸੀ। ਨਿਆਣਿਆਂ ਕੋਲੋਂ ਲਿਫ਼ਟ
ਦੀ ਆਸ ਰੱਖਣੀ ਝੋਟੇ ਵਾਲੇ ਘਰੋਂ ਲੱਸੀ ਭਾਲਣ ਵਾਲੀ ਗੱਲ ਸੀ। ਜੇ ਕਿਤੇ ਭੁੱਲਿਆ ਚੁੱਕਿਆ ਉਹ ਕਹਿ
ਹੀ ਬੈਠਦਾ ਤਾਂ ਨਿਆਣੇ ਗੱਡੀ ਖ਼ਰਾਬ ਹੋਣ ਦਾ ਜਾਂ ਕੋਈ ਹੋਰ ਬਹਾਨਾ ਬਣਾ ਕੇ ਟਾਲ਼ ਦਿੰਦੇ। ਉਧਰੋਂ
ਬੱਸਾਂ ਦੇ ਕਿਰਾਏ ਏਨੇ ਵਧ ਗਏ ਸਨ ਕਿ ਦੋ ਕੁ ਸਟਾਪ ਜਾਣ ਦਾ ਵੀ ਬੱਸ ਡਰਾਈਵਰ ਡੇਢ ਪੌਂਡ ਰਖਵਾ
ਲੈਂਦੇ ਸਨ।
ਇਕ ਦਿਨ ਉਹ ਬੱਸ ਦੀ ਇੰਤਜ਼ਾਰ ਕਰਦਿਆਂ ਆਪਣੇ ਇੱਕ ਜਾਣਕਾਰ ਨੂੰ ਕਹਿ ਰਿਹਾ ਸੀ, “ਬਈ ਜਿੱਦਣ ਦਾ ਬੱਸ
ਪਾਸ ਮਿਲਿਐ, ਮੈਨੂੰ ਤਾਂ ਇਉਂ ਲਗਦੈ ਪਈ ਜਿਵੇਂ ਕੈਦ ਤੋਂ ਛੁਟਕਾਰਾ ਮਿਲਿਆ ਹੋਵੇ। ਆਹ ਸਾਲ਼ੇ ਨਿਆਣੇ
ਸਹੁਰੀ ਦੇ ਆਪ ਤਾਂ ਗੱਡੀਆਂ ਸਟਾਟ ਕਰ ਕੇ ਝੱਟ ਭੂੰਡ ਆਂਗੂੰ ਔਹ ਜਾਂਦੇ ਆ, ਮੇਰੀ ਵਾਰੀ ਕਦੀ ਗੱਡੀ
ਖ਼ਰਾਬ ਤੇ ਕਦੇ ਟੈਕਸ ਹੈ ਨੀਂ, ਕਦੇ ਕੁਸ਼ ਹੈ ਨੀਂ”।
“ਓ ਭਾਈ ਗੰਡਾ ਸਿਆਂ ਜ਼ਮਾਨੇ ਬਦਲ ਗਏ ਐ ਹੁਣ, ਅੱਜ ਦੇ ਜੁਆਕ ਤਾਂ ਬੁੜ੍ਹੇ ਬੁੜ੍ਹੀਆਂ ਨੂੰ ਭਾਰ ਈ
ਸਮਝਦੇ ਐ। ਅਜੇ ਤਾਂ ਅਸੀਂ ਚਲਦੇ ਫਿਰਦੇ ਆਂ, ਜਿੱਦਣ ਚੱਲਣੋਂ ਰਹਿ ਗਈਆਂ ਦੇਖ ਲਈਂ ਏਹਨਾਂ ਨੇ ਕਿਸੇ
ਹੋਮ ਵਿੱਚ ਸੁੱਟ ਆਉਣੈ”। ਉਹਦਾ ਜਾਣਕਾਰ ਵੀ ਸ਼ਾਇਦ ਆਪਣੀ ਔਲਾਦ ਤੋਂ ਔਖਾ ਸੀ।
ਏਨੀ ਦੇਰ ਨੂੰ ਬੱਸ ਆ ਗਈ ਤੇ ਉਹ ਦੋਵੇਂ ਜਣੇ ਪਾਸ ਦਿਖਾ ਕੇ ਰਵਾਂ ਰਵੀਂ ਸੀਟਾਂ ਵਲ ਨੂੰ ਵਧੇ। ਬੱਸ
ਦੀਆਂ ਪਿਛਲੀਆਂ ਸੀਟਾਂ `ਤੇ ਦੋ ਸਵਾਰੀਆਂ ਬੈਠੀਆਂ ਸਨ ਜਿਨ੍ਹਾਂ `ਚੋਂ ਇੱਕ ਵਿਅਕਤੀ ਨਾਲ ਦੇ ਟਾਊਨ
ਦੇ ਗੁਰਦੁਆਰੇ ਦਾ ਕਮੇਟੀ ਮੈਂਬਰ ਗੇਜਾ ਸਿੰਘ ਸੀ। ਗੰਡਾ ਸਿੰਘ ਨੇ ਉਨ੍ਹਾਂ ਦੋਨਾਂ ਨੂੰ ਫਤਿਹ
ਬੁਲਾਈ ਤੇ ਨਾਲ ਦੀ ਖ਼ਾਲੀ ਸੀਟ `ਤੇ ਜਾ ਬੈਠਾ। ਸੁਖ-ਸਾਂਦ ਪੁੱਛਣ ਤੋਂ ਬਾਅਦ ਗੰਡਾ ਸਿੰਘ ਗੇਜਾ
ਸਿੰਘ ਨੂੰ ਕਹਿਣ ਲੱਗਾ, “ਬਈ ਗੇਜਾ ਸਿਆਂ, ਗੁਰਪੁਰਬ ਵਾਲੇ ਦਿਨ ਮੈਂ ਥੋਡੇ ਗੁਰਦੁਆਰੇ ਆਇਆ ਸੀ,
ਤੁਹਾਡੇ ਸੈਕਟਰੀ ਨੂੰ ਤਾਂ ਇਹ ਵੀ ਨੀ ਸੀ ਪਤਾ ਪਈ ਪ੍ਰਕਾਸ਼ ਦਿਹਾੜਾ ਕਿਹੜੇ ਗੁਰੂ ਦਾ ਐ। ਗੁਰੂ
ਗੋਬਿੰਦ ਸਿੰਘ ਨੂੰ ਉਹ ਗੁਰੂ ਹਰਗੋਬਿੰਦ ਈ ਕਹੀ ਜਾਂਦਾ ਸੀ। ਇੱਕ ਵਾਰੀ ਨਈਂ ਦੋ ਤਿੰਨ ਵਾਰੀ ਕਿਹਾ
ਉਹਨੇ। ਫਿਰ ਸੰਗਤ `ਚੋਂ ਕਿਸੇ ਨੇ ਜਾ ਕੇ ਉਹਨੂੰ ਦੱਸਿਆ ਪਈ ਪ੍ਰਕਾਸ਼ ਦਿਹਾੜਾ ਦਸਵੇਂ ਪਾਤਸ਼ਾਹ ਦਾ
ਐ। ਕਿਥੋਂ ਏਦਾਂ ਦੇ ਵਿਦਵਾਨ ਲੱਭ ਕੇ ਲਿਆਉਂਨੇ ਐਂ ਤੁਸੀਂ” ? ਗੰਡਾ ਸਿੰਘ ਨੇ ਗੁੱਝੀ ਮਸ਼ਕਰੀ
ਕੀਤੀ।
ਗੇਜਾ ਸਿੰਘ ਨੂੰ ਐਸੇ ਹਮਲੇ ਦੀ ਆਸ ਨਹੀਂ ਸੀ, ਪਰ ਉਹ ਸੰਭਲ ਗਿਆ ਤੇ ਕਹਿਣ ਲੱਗਾ, “ਗੰਡਾ ਸਿਆਂ
ਐਂਵੇਂ ਨਾ ਬਹੁਤੀਆਂ ਨਘੋਚਾਂ ਕੱਢਿਆ ਕਰ। ਗੁਰਪੁਰਬ ਤਾਂ ਸੀਗਾ ਨਾ, ਕਿਸੇ ਗੁਰੂ ਸ੍ਹਾਬ ਦਾ ਹੋਇਆ,
ਕੀ ਫ਼ਰਕ ਪੈਂਦੈ, ਸਾਰੇ ਗੁਰੂ ਸ੍ਹਾਬਾਂ `ਚ ਇਕੋ ਈ ਜੋਤ ਵਰਤਦੀ ਐ”।
ਗੰਡਾ ਸਿੰਘ, ਗੇਜਾ ਸਿੰਘ ਦੀ ਦਲੀਲ ਨਾਲ ਸਹਿਮਤ ਨਾ ਹੋਇਆ ਤੇ ਕਹਿਣ ਲੱਗਾ, “ਆਹ ਤਾਂ ਉਹ ਗੱਲ ਹੋਈ
ਪਈ ਤੇਲੀ ਨੇ ਕਿਹਾ ਜਾਟ ਰੇ ਜਾਟ ਤੇਰੇ ਸਰ ਪੇ ਖਾਟ ਤੇ ਜੱਟ ਕਹਿੰਦਾ ਤੇਲੀ ਰੇ ਤੇਲੀ ਤੇਰੇ ਸਿਰ
`ਤੇ ਕੋਹਲੂ ਤਾਂ ਲਾਗੇ ਖੜ੍ਹਾ ਕੋਈ ਬੰਦਾ ਜੱਟ ਨੂੰ ਕਹਿਣ ਲੱਗਾ ਕਿ ਕਾਫ਼ੀਆ ਨਹੀਂ ਰਲਿਆ ਤਾਂ ਜੱਟ
ਕਹਿੰਦਾ, “ਕਾਫ਼ੀਏ ਨੂੰ ਮਾਰ ਗੋਲੀ, ਸਾਲ਼ਾ ਤੇਲੀ ਭਾਰ ਨਾਲ ਤਾਂ ਮਰੂ”
“ਐਂਵੇਂ ਟਿੱਚਰਾਂ ਨਾ ਕਰ ਤੂੰ ਗੰਡਾ ਸਿਆਂ, ਤੈਨੂੰ ਇਹੋ ਗੱਲ ਲੱਭੀ ਸਾਡੇ ਗੁਰਦੁਆਰੇ ਦੀ, ਸਾਡੇ
ਗੁਰਦੁਆਰੇ ਵਰਗਾ ਲੰਗਰ ਛਕਿਆ ਤੈਂ ਕਿਧਰੇ ਹੋਰਥੇ, ਵੇਲ ਨਾਲੋਂ ਟੁੱਟਦੀਆਂ ਟੁੱਟਦੀਆਂ ਸਬਜ਼ੀਆਂ
ਬਣਦੀਆਂ ਰੋਜ਼, ਕਿਤੇ ਜਲੇਬੀਆਂ ਦੇਖੀਂ ਖਾ ਕੇ, ਨਾਲ਼ੇ ਹੋਰ ਸੁਣ ਸਾਡੇ ਗੁਰਦੁਆਰੇ ਵਰਗਾ ਪੀਜ਼ਾ ਤੈਨੂੰ
ਸਾਰੀ ਵਲੈਤ `ਚ ਨੀਂ ਮਿਲਣਾ। ਐਸ ਐਤਵਾਰੀਂ ਅਦਰਕ ਤੇ ਧਨੀਏ ਵਾਲਾ ਪੀਜ਼ਾ ਬਣਨੈ, ਜ਼ਰੂਰ ਆਈਂ। ਨਾਲੇ
ਹੁਣ ਤਾਂ ਤੇਰੇ ਕੋਲ ਬੱਸ ਪਾਸ ਵੀ ਹੈਗਾ, ਘੌਲ਼ ਨਾ ਕਰੀਂ” ਗੇਜਾ ਸਿੰਘ ਨੇ ਹੁਣ ਟੋਨ ਬਦਲ ਲਈ ਸੀ।
ਉਹਦਾ ਬੱਸ ਸਟਾਪ ਵੀ ਆ ਗਿਆ ਸੀ। ਉਹ ਬੱਸ `ਚੋਂ ਉਤਰਦਿਆਂ ਉੱਚੀ ਉੱਚੀ ਬੋਲ ਕੇ ਗੰਡਾ ਸਿੰਘ ਨੂੰ
ਐਤਵਾਰ ਸ਼ਾਮੀਂ ਗੁਰਦੁਆਰੇ ਬਣਨ ਵਾਲੇ ਪੀਜ਼ੇ ਦੀ ਦਾਅਵਤ ਦੇ ਰਿਹਾ ਸੀ।
ਅੰਗਰੇਜ਼ ਸਵਾਰੀਆਂ ਗੁਆਚੀ ਹੋਈ ਗਾਂ ਵਾਂਗ ਉਨ੍ਹਾਂ ਦੇ ਮੂੰਹਾਂ ਵਲ ਡੌਰ-ਭੌਰ ਹੋਈਆਂ ਦੇਖ਼ ਰਹੀਆਂ
ਸਨ।
(ਨਿਰਮਲ ਸਿੰਘ ਕੰਧਾਲਵੀ)
(12/09/10)
ਰਘਬੀਰ ਸਿੰਘ ਮਾਨਾਂਵਾਲੀ
ਨਗਰ
ਕੀਰਤਨ ਅਤੇ ਸ਼ਤਾਬਦੀਆਂ/ਜਾਗ੍ਰਤੀ ਮਾਰਚਾਂ ਵਿਚ ਉਲਝੀ ਜਾਂਦੀ ਸਿੱਖ ਕੌਮ
-ਰਘਬੀਰ ਸਿੰਘ ਮਾਨਾਂਵਾਲੀ
ਅੱਜ ਸਿੱਖਾਂ ਵਿਚ ਨਗਰ ਕੀਰਤਨ
ਕੱਢਣ ਅਤੇ ਸ਼ਤਾਬਦੀਆਂ ਮਨਾਉਣ ਦੀ ਦੌੜ ਲੱਗੀ ਹੋਈ ਹੈ। ਹਰੇਕ ਪਿੰਡ ਦੇ ਗੁਰਦੁਆਰੇ ਦੀ ਕਮੇਟੀ,
ਸਿਆਸੀ ਨੇਤਾਵਾਂ, ਅਖੌਤੀ ਸਾਧ ਸੰਤ ਅਤੇ ਉਹਨਾਂ ਦੇ ਚੇਲਿਆਂ ਵਲੋਂ ਹਰ ਦੂਜੇ ਤੀਜੇ ਦਿਨ ਕੋਈ ਨਾ
ਕੋਈ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ। ਇਹਨਾਂ ਕੱਢੇ ਜਾ ਰਹੇ ਨਗਰ ਕੀਰਤਨ ਸਮੇਂ ਚੌਧਰ ਦੇ ਭੁੱਖੇ,
ਗੋਲਕਾਂ ਦੀ ਦੁਰਵਰਤੋਂ ਕਰਨ ਵਾਲੇ ਲੋਕ ਅਤੇ ਸਿਆਸੀ ਨੇਤਾ ਗਲਾਂ ਵਿਚ ਸਿਰੋਪਾਓ ਪਾ ਕੇ ਗੁਰੂ ਗ੍ਰੰਥ
ਸਾਹਿਬ ਦੀ ਪਾਲਕੀ ਦੇ ਅੱਗੇ-ਅੱਗੇ ਚੱਲ ਕੇ ਲੋਕਾਂ ਦਾ ਧਿਆਨ ਆਪਣੇ ਵਲ ਖਿੱਚਦੇ ਹਨ। ਆਪਣਾ ਵੋਟ
ਬੈਂਕ ਮਜ਼ਬੂਤ ਕਰਦੇ ਹਨ ਅਤੇ ਸਿਆਸੀ ਲਾਹਾ ਲੈਂਦੇ ਹਨ। ਆਪਣੀ ਸ਼ਰਧਾ ਦਾ ਝੂਠਾ ਦਿਖਾਵਾ ਕਰਕੇ ਸੰਗਤ
ਨੂੰ ਮਗਰ ਲਾ ਕੇ ਇਹ ਲੋਕ ਆਪਣਾ ਉਲੂ ਸਿੱਧਾ ਕਰਦੇ ਹਨ।
ਬੜੀ ਗੰਭੀਰਤਾ ਨਾਲ ਸੋਚ-ਵਿਚਾਰਨ ਵਾਲੀ ਗੱਲ ਹੈ ਕਿ ਹੁਣ ਤੱਕ ਛੋਟੇ ਵੱਡੇ ਨਗਰ ਕੀਰਤਨ ਕੱਢਣ ਅਤੇ
ਸ਼ਤਾਬਦੀਆਂ ਮਨਾਉਣ ਨਾਲ ਸਿੱਖ ਕੌਮ ਅਤੇ ਪੰਜਾਬ ਨੂੰ ਕੀ ਹਾਸਲ ਹੋਇਆ ਹੈ? (ਇਸ ਬਾਰੇ ਕਦੀ ਇਹਨਾਂ
ਲੋਕਾਂ ਨੇ ਵਿਚਾਰ ਹੀ ਨਹੀਂ ਕੀਤੀ) ਕੀ ਲਾਭ ਹੋਇਆ ਹੈ ਅਤੇ ਕੀ ਨੁਕਸਾਨ ਹੋਇਆ ਹੈ? ਮੇਰੇ ਵਿਚਾਰਾਂ
ਅਨੁਸਾਰ ਹੁਣ ਤੱਕ ਅਜਿਹੇ ਕਾਰਜਾਂ ਦਾ ਸਿੱਖ ਕੌਮ ਨੂੰ ਕੋਈ ਵੀ ਲਾਭ ਨਹੀਂ ਹੋਇਆ ਹੈ। ਪਰ ਸਿੱਖ ਕੌਮ
ਅਤੇ ਸਿੱਖੀ ਦਾ ਬਹੁਤ ਨੁਕਸਾਨ ਹੋਇਆ ਹੈ। ਪਰ ਫੇਰ ਵੀ ਧਰਮ ਦੇ ਠੇਕੇਦਾਰ ਅਤੇ ਚੌਧਰਾਂ ਦੇ ਭੁੱਖੇ
ਲੋਕ ਇਹ ਕਾਰਜ ਨਿਰੰਤਰ ਕਿਉਂ ਕੀਤੇ ਜਾ ਰਹੇ ਹਨ? ਇਸ ਦੇ ਕਾਰਨ ਸਮਝ ਵਿਚ ਨਹੀਂ ਆ ਰਹੇ। ਰੀਸੋ-ਰੀਸੇ
ਸਾਰੇ ਧਰਮਾਂ ਵਾਲੇ ਆਪਣੇ ਧਰਮ ਦੀ ਝੂਠੀ ਚੜ੍ਹਤ ਦੂਸਰੇ ਧਰਮ ਦੇ ਲੋਕਾਂ ਨੂੰ ਦਿਖਾਉਣ ਲਈ ਮੁਕਾਬਲੇ
ਦੇ ਅਜਿਹੇ ਕਾਰਜ ਬਿਨ੍ਹਾ ਸੋਚੇ ਸਮਝੇ ਕਰ ਕੇ ਆਪਣਾ ਹੀ ਨੁਕਸਾਨ ਹੀ ਕਰੀ ਜਾ ਰਹੇ ਹਨ। ਕਿਸੇ ਵੀ
ਸ਼ੋਭਾ ਯਾਤਰਾ ਜਾਂ ਨਗਰ ਕੀਰਤਨ ਸਮੇਂ ਇਕੱਠ ਨੂੰ ਵੇਖਕੇ ਦੂਸਰੇ ਧਰਮਾਂ ਵਾਲੇ ਉਸ ਤੋਂ ਵੀ ਵੱਧ ਇਕੱਠ
ਕਰਨ ਦਾ ਯਤਨ ਕਰਦੇ ਹਨ। ਤਾਂਕਿ ਅਸੀਂ ਵੀ ਕਿਸੇ ਤੋਂ ਘੱਟ ਨਾ ਰਹਿ ਜਾਈਏ। ਭਾਵੇਂ ਜਿੰਨਾ ਮਰਜ਼ੀ
ਸਰਮਾਇਆ ਖਰਚਣਾ ਪਵੇ। ਇਹ ਭੀੜਾਂ ਇਕੱਠੀਆਂ ਕਰਨ ਨਾਲ, ਨਗਰ ਕੀਰਤਨ ਅਤੇ ਸ਼ੋਭਾ ਯਾਤਰਾ ਕੱਢਣ ਨਾਲ ਆਮ
ਪਬਲਿਕ ਨੂੰ ਕੀ ਕੀ ਪ੍ਰੇਸ਼ਾਨੀਆਂ ਹੁੰਦੀਆਂ ਹਨ … ਉਹਨਾਂ ਨੂੰ ਇਹ ਸੋਚਣ ਦੀ ਵਿਹਲ ਨਹੀਂ …। ਅਜਿਹੇ
ਕਾਰਜਾਂ ਦਾ ਕੋਈ ਫਾਈਦਾ ਤਾਂ ਨਹੀਂ ਹੁੰਦਾ ਪਰ ਸੜਕਾਂ `ਤੇ ਜਾਂਦੀ ਪਬਲਿਕ ਦੀ ਰੋਜ਼ਾਨਾ ਜਿੰਦਗੀ ਵਿਚ
ਉਥਲ-ਪੁਥਲ ਹੋ ਜਾਂਦੀ ਹੈ।
ਅੱਜ ਅਬਾਦੀ ਵਿਚ ਬਹੁਤ ਵਾਧਾ ਹੋ ਗਿਆ ਹੈ। ਜਿਸ ਕਰਕੇ ਹਰ ਪਾਸੇ ਲੋਕਾਂ ਦੀ ਭੀੜ ਨਜ਼ਰ ਆਉਂਦੀ ਹੈ।
ਸੜਕਾਂ ਛੋਟੀਆਂ ਹੋ ਗਈਆਂ ਪ੍ਰਤੀਤ ਹੋ ਰਹੀਆਂ ਹਨ। ਵਾਹਨਾਂ ਦੀ ਗਿਣਤੀ ਵਿਚ ਵੀ ਬਹੁਤ ਵਾਧਾ ਹੋ ਗਿਆ
ਹੈ। ਆਏ ਦਿਨ ਸੜਕੀ ਹਾਦਸਿਆਂ ਕਾਰਨ ਟ੍ਰੈਫਿਕ ਜਾਮ ਹੋਇਆ ਰਹਿੰਦਾ ਹੈ। ਇਸ ਦੇ ਬਾਵਜੂਦ ਨਵੀਆਂ
ਸੜਕਾਂ ਦਾ ਨਿਰਮਾਣ ਨਹੀਂ ਹੋਇਆ ਹੈ। ਕਈ ਥਾਵਾਂ `ਤੇ ਪਹਿਲੀਆਂ ਸੜਕਾਂ ਨੂੰ ਹੀ ਥੋੜਾ ਚੌੜਿਆਂ ਕੀਤਾ
ਗਿਆ ਹੈ। ਹਰ ਸੜਕ ਉਤੇ ਸ਼ਹਿਰ ਤੋਂ ਬਾਹਰ ਵੀ ਲੋਕਾਂ ਨੇ ਆਪਣੇ ਕਾਰੋਬਾਰ ਕਰਨ ਲਈ ਦੁਕਾਨਾਂ ਬਣਾ
ਲਈਆਂ ਹਨ। ਜਿਸ ਨਾਲ ਚੌੜੀਆਂ ਕੀਤੀਆਂ ਸੜਕਾਂ ਵੀ ਛੋਟੀਆਂ ਲੱਗ ਰਹੀਆਂ ਹਨ। ਅੱਜ ਜਦੋਂ ਨਗਰ ਕੀਰਤਨ
ਕੱਢਿਆ ਜਾਂਦਾ ਹੈ ਤਾਂ ਇਸ ਵਿਚ ਵੱਡੇ ਪੱਧਰ `ਤੇ ਲੋਕਾਂ ਦੀ ਸ਼ਮੂਲੀਅਤ ਅਤੇ ਵਾਹਨਾਂ ਦੀ ਜ਼ਿਆਦਾ
ਗਿਣਤੀ ਹੋਣ ਕਰਕੇ ਸੜਕਾਂ `ਤੇ ਟ੍ਰੈਫਿਕ ਜਾਮ ਹੋ ਜਾਂਦਾ ਹੈ। ਜਾਮ ਵਿਚੋਂ ਛੇਤੀ ਨਿਕਲਣ ਸਮੇਂ
ਬਹੁਤੇ ਵਾਹਨ ਫਿਰ ਆਸੇ ਪਾਸੇ ਦੀਆਂ ਸੜਕਾਂ ਵੱਲ ਜਾਂਦੇ ਹਨ। ਸ਼ਹਿਰ ਦੀਆਂ ਸਾਰੀਆਂ ਸੜਕਾਂ ਤਾਂ
ਚੌੜੀਆਂ ਨਹੀਂ ਹੁੰਦੀਆਂ ਹਨ। ਇਸ ਲਈ ਤੰਗ ਸੜਕਾਂ `ਤੇ ਭੀੜ ਵੱਧ ਜਾਂਦੀ ਹੈ। ਟ੍ਰੈਫਿਕ ਵਿਚ ਬੁਰੀ
ਤਰ੍ਹਾਂ ਖਲਲ ਪੈ ਜਾਂਦਾ ਹੈ। ਚਾਰੇ ਪਾਸੇ ਧੂੜ ਉਡਦੀ ਹੈ। ਸ਼ੋਰ-ਸ਼ਰਾਬਾ ਅਤੇ ਕਾਵਾਂ ਰੌਲੀ ਮੱਚੀ
ਰਹਿੰਦੀ ਹੈ। ਵਾਹਨ ਇਕ ਦੂਸਰੇ ਵਿਚ ਵੱਜਦੇ ਹਨ। ਗੱਡੀਆਂ ਦਾ ਨੁਕਸਾਨ ਹੁੰਦਾ ਹੈ। ਅਤੇ ਵਾਹਨ
ਚਾਲਕਾਂ ਵਿਚ ਝਗੜੇ ਹੁੰਦੇ ਹਨ। ਲੋਕਾਂ ਦੀ ਖੱਜਲ-ਖੁਆਰੀ ਹੁੰਦੀ ਹੈ।
ਨੰਦੇੜ (ਮਹਾਂਰਾਸ਼ਟਰ) ਤੋਂ ਪੰਜਾਬ ਤੱਕ ਦੇ ਲੰਮੇ ਮਾਰਚਾਂ ਨਾਲ ਥਾਂ-ਥਾਂ ਟ੍ਰੈਫਿਕ ਵਿਚ ਕਿੰਨਾ
ਲੰਮਾ ਸਮਾਂ ਖਲਲ ਪੈਂਦਾ ਹਊ …? ਇਸ ਦੀ ਕਲਪਨਾ ਕੀਤਿਆਂ ਹੀ ਮਨ ਕਲਪ ਉਠਦਾ ਹੈ। ਜਾਮ ਹੋਏ ਟ੍ਰੈਫਿਕ
ਕਾਰਨ ਲੋਕਾਂ ਦੇ ਜਰੂਰੀ ਕੰਮਾਂ ਵਿਚ ਭਾਰੀ ਵਿਘਨ ਪੈਂਦਾ ਹੈ। ਉਹਨਾਂ ਦੇ ਬਹੁ-ਮੁਲੇ ਕੰਮ, ਸਮਾਂ
ਅਤੇ ਪੈਸਾ ਖਰਾਬ ਹੋ ਜਾਂਦਾ ਹੈ। ਮਾਨਸਿਕ ਅਤੇ ਸਰੀਰਕ ਪ੍ਰੇਸ਼ਾਨੀ ਹੁੰਦੀ ਹੈ। ਜਿਸ ਵਿਅਕਤੀ ਦੇ
ਬਹੁਤ ਜਰੂਰੀ ਕੰਮ ਸਿਰ `ਤੇ ਲਟਕਦੇ ਹੋਣ ਤੇ ਨਗਰ ਕੀਰਤਨ ਕਰਕੇ ਉਹ ਬੁਰੀ ਤਰ੍ਹਾਂ ਜਾਮ ਵਿਚ ਫਸਿਆ
ਹੋਵੇ ਉਹ ਅਜਿਹੇ ਮਾਨਸਿਕ ਅਤੇ ਸਰੀਰਕ ਕਸ਼ਟ ਦੇਣ ਵਾਲੇ ਢੌਂਗੀਆਂ ਨੂੰ ਬੁਰਾ ਭਲਾ ਨਹੀਂ ਕਹੇਗਾ ਤਾਂ
ਹੋਰ ਕੀ ਕਹੇਗਾ? ਉਸ ਦੇ ਮਨ ਵਿਚ ਨਫਰਤ ਪੈਦਾ ਹੋਵੇਗੀ ਤੇ ਉਹ ਧਰਮ ਤੋਂ ਦੂਰ ਹੁੰਦਾ ਜਾਏਗਾ। ਕੀ
ਏਹੀ ਮਕਸਦ ਹੈ ਇਹਨਾਂ ਨਗਰ ਕੀਰਤਨਾਂ ਕੱਢਣ ਦਾ …?
ਹਰ ਮਿੰਟ ਬਾਅਦ ਭਾਰਤ ਦੀਆਂ ਸੜਕਾਂ `ਤੇ ਬੇਨਿਯਮੇਂ ਟ੍ਰੈਫਿਕ ਕਰਕੇ ਕੋਈ ਨਾ ਕੋਈ ਹਾਦਸਾ ਵਾਪਰਦਾ
ਹੀ ਰਹਿੰਦਾ ਹੈ। ਇਹਨਾਂ ਹਾਦਸਿਆਂ ਵਿਚ ਬੁਰੀ ਤਰ੍ਹਾਂ ਜਖ਼ਮੀ ਹੋਏ ਸੀਰੀਅਸ ਮਰੀਜ਼ਾਂ ਨੂੰ ਐਮਰਜੰਸੀ
ਡਾਕਟਰੀ ਸਹਾਇਤਾ ਦੀ ਤੁਰੰਤ ਜਰੂਰਤ ਹੁੰਦੀ ਹੈ। ਨਗਰ ਕੀਰਤਨ ਦੀ ਭੀੜ ਕਰਕੇ ਜਦੋਂ ਅਜਿਹੇ ਮਰੀਜ਼ਾਂ
ਨੂੰ ਹਸਪਤਾਲਾਂ ਤੱਕ ਪਹੁੰਚਣ ਵਿਚ ਦੇਰੀ ਹੋ ਜਾਂਦੀ ਹੈ ਤਾਂ ਉਹ ਮਰੀਜ਼ ਮੌਤ ਦੇ ਮੂੰਹ ਵਿਚ ਜਾ
ਪੈਂਦੇ ਹਨ। ਕਿਸੇ ਕਮਾਊ ਵਿਅਕਤੀ ਦੀ ਮੌਤ ਹੋ ਜਾਣ ਕਰਕੇ ਉਸ ਦਾ ਪਰਿਵਾਰ ਆਰਥਿਕ ਮੁਸੀਬਤਾਂ ਵਿਚ ਫਸ
ਜਾਂਦਾ ਹੈ। ਉਹਨਾਂ ਦੇ ਬੱਚਿਆਂ ਦਾ ਭਵਿੱਖ ਤਬਾਹ ਹੋ ਜਾਂਦਾ ਹੈ। ਨਗਰ ਕੀਰਤਨ ਦੇ ਸ਼ੌਕੀਨ ਢੌਂਗੀ,
ਪਾਖੰਡੀ ਅਤੇ ਸਸਤੀ ਸ਼ਹੁਰਤ ਦੇ ਭੁੱਖੇ ਲੋਕਾਂ ਵਲੋਂ ਅਜਿਹੇ ਪਰਿਵਾਰਾਂ ਦੀ ਸਾਰ ਤੱਕ ਨਹੀਂ ਲਈ
ਜਾਂਦੀ। ਸਗੋਂ ਉਹ ਤਾਂ ਅਜਿਹੇ ਕਾਰਜ ਕਰਕੇ ਆਪਣਾ ਉਲੂ ਸਿੱਧਾ ਕਰਦੇ ਹਨ ਅਤੇ ਲੋਕਾਂ ਲਈ ਦੁੱਖ,
ਮੁਸੀਬਤਾਂ ਅਤੇ ਪ੍ਰੇਸ਼ਾਨੀਆਂ ਪੈਦਾ ਕਰਦੇ ਹਨ।
ਨਗਰ ਕੀਰਤਨ ਕੱਢਣ ਸਮੇਂ ਟ੍ਰੈਕਟਰ-ਟਰਾਲੀਆਂ, ਫੋਰ ਵ੍ਹੀਲਰ, ਕਾਰਾਂ ਬੱਸਾਂ ਮੋਟਰਾਂ ਆਦਿ ਨਾਲ
ਸੜਕਾਂ `ਤੇ ਭੀੜ ਵੱਧ ਜਾਂਦੀ ਹੈ। ਇਹ ਵਾਹਨ ਨਗਰ ਕੀਰਤਨ ਦੇ ਨਾਲ-ਨਾਲ ਜੂੰ ਦੀ ਤੋਰੇ ਚਲਦੇ ਹਨ।
ਜਿਸ ਕਰਕੇ ਉਹਨਾਂ ਵਾਹਨਾਂ ਚੋਂ ਨਿਕਲਦੀਆਂ ਜ਼ਹਿਰੀਲੀਆਂ ਗੈਸਾਂ, ਕਾਰਬਨ ਮੋਨੋਆਕਸਾਈਡ,
ਹਾਈਡਰੋਕਾਰਬਨ ਅਤੇ ਸਲਫਰ ਡਾਇਆਕਸਾਈਡ ਨਾਲ ‘ਪਵਣੁ ਗੁਰੂ’ ਨੂੰ ਪ੍ਰਦੂਸ਼ਤ ਕਰਕੇ ਗੁਰੂ ਦੀ ਸਿਖਿਆ
ਤੋਂ ਅਸੀਂ ਸਾਰੇ ਮੂੰਹ ਮੋੜ ਲੈਂਦੇ ਹਾਂ।
ਨਗਰ ਕੀਰਤਨ ਕੱਢਣ ਸਮੇਂ ਲੋਕਾਂ ਵਲੋਂ ਰੀਸੋ-ਰੀਸੀ ਲੰਗਰ ਵੀ ਲਗਾਏ ਜਾਂਦੇ ਹਨ। ਜਿਹਨਾਂ ਵਿਚ ਚਾਹ
ਪਕੌੜੇ, ਦਾਲ ਫੁਲਕਾ, ਛੋਲੇ ਪੁਰੀਆਂ ਅਤੇ ਫਰੂਟਾਂ ਦੇ ਲੰਗਰ ਸ਼ਾਮਲ ਹੁੰਦੇ ਹਨ। ਇਸ ਲੰਗਰ ਸਮੇਂ
ਡਿਸਪੋਜੇਬਲ ਬਰਤਨ ਵਰਤੇ ਜਾਂਦੇ ਹਨ। ਅੱਧ-ਪਚੱਧਾ ਖਾਣਾ ਖਾਣ ਉਪਰੰਤ ਬਾਕੀ ਬਚਦਾ ਖਾਣਾ ਉਥੇ ਹੀ
ਸੜਕਾਂ ਦੇ ਆਲੇ-ਦੁਆਲੇ ਸੁੱਟ ਦਿਤਾ ਜਾਂਦਾ ਹੈ। ਖਾਧ-ਪਦਾਰਥ ਅਤੇ ਉਹਨਾਂ ਦੀ ਰਹਿੰਦ-ਖੂੰਹਦ ਨਾਲ
ਸੜਕਾਂ `ਤੇ ਗੰਦ ਪੈ ਜਾਂਦਾ ਹੈ। ਇਸ ਗੰਦ ਨੂੰ ਸੰਭਾਲਣ ਦਾ ਕੋਈ ਪ੍ਰਬੰਧ ਨਹੀਂ ਹੁੰਦਾ । ਅਜਿਹਾ ਸਭ
ਕੁਝ ਵੇਖ ਕੇ ਕੀ ਨਗਰ ਕੀਰਤਨ ਦੇ ਮਕਸਦ ਬਾਰੇ ਅਜੇ ਵੀ ਕੋਈ ਸ਼ੰਕਾ ਬਾਕੀ ਰਹਿ ਜਾਂਦੀ ਹੈ।
ਨਗਰ ਕੀਰਤਨ ਸਮੇਂ ਨੌਜਵਾਨ ਮੁੰਡੇ ਹੁਲੜਬਾਜ਼ੀ ਕਰਦੇ ਹਨ। ਉਹਨਾਂ ਨੂੰ ਰੋਕਿਆ ਨਹੀਂ ਜਾਂਦਾ। ਕੀ
ਅਜਿਹੇ ਧਾਰਮਿਕ ਸਮਾਗਮਾਂ ਸਮੇਂ ਅਜਿਹੇ ਕਾਰਜਾਂ ਲਈ ਖੁਲ੍ਹ ਹੁੰਦੀ ਹੈ? ਇਹਨਾਂ ਨੌਜਵਾਨ ਮੁੰਡਿਆਂ
ਦੇ ਤੌਰ ਤਰੀਕਿਆਂ ਵੱਲ ਵੇਖ ਕੇ ਇੰਜ ਲਗਦਾ ਹੈ ਕਿ ਕਿਸੇ ਵੀ ਸਮੇਂ ਸਥਿਤੀ ਵਿਸਫੋਟਕ ਹੋ ਸਕਦੀ ਹੈ।
ਸਿਰੌ ਮੋਨੇ ਅਤੇ ਕਈ ਤਰ੍ਹਾਂ ਦੇ ਨਸ਼ੇ ਕਰਨ ਵਾਲੇ ਇਹ ਮੁੰਡੇ ਨਗਰ ਕੀਰਤਨ ਸਮੇਂ ਲੜਕੀਆਂ ਅਤੇ ਔਰਤਾਂ
ਨਾਲ ਬੜੀ ਬੇਸ਼ਰਮੀ ਨਾਲ ਪੇਸ਼ ਆਉਂਦੇ ਹਨ।
ਨਗਰ ਕੀਰਤਨ ਵਿਚ ਵੱਡੇ ਵੱਡੇ ਬੈਂਡ ਵੀ ਸ਼ਾਮਲ ਹੁੰਦੇ ਹਨ। ਅਤੇ ਹਰੇਕ ਵਾਹਨ `ਤੇ ਸਪੀਕਰ ਵੀ ਲੱਗਾ
ਹੁੰਦਾ ਹੈ। ਤੇ ਹਰ ਵਾਹਨ ਦੇ ਸਪੀਕਰ ਵਿਚੋਂ ਕੁਝ ਨਾ ਕੁਝ ਚਲਦਾ ਹੁੰਦਾ ਹੈ। ਇਕੋ ਸਮੇਂ ਕਈ
ਸਪੀਕਰਾਂ ਅਤੇ ਬੈਂਡਾਂ ਦੀ ਅਵਾਜ਼ ਨਾਲ ਕਾਵਾਂ-ਰੌਲੀ ਵਰਗਾ ਕੁਝ ਵੀ ਸਮਝ ਨਾ ਆਉਣ ਵਰਗਾ
ਸ਼ੋਰ-ਪ੍ਰਦੂਸ਼ਣ ਫੈਲਦਾ ਹੈ। ਜੋ ਕਈ ਗੰਭੀਰ ਬੀਮਾਰੀਆਂ ਨੂੰ ਪੈਦਾ ਕਰਦਾ ਹੈ। ਕੀ ਧਰਮ ਦੀ ਆੜ ਵਿਚ
ਫੈਲਾਇਆ ਇਹ ਸ਼ੋਰ-ਪ੍ਰਦੂਸ਼ਣ ਪਹਿਲਾਂ ਹੀ ਬੀਮਾਰੀਆਂ ਨਾਲ ਜੂਝ ਰਹੇ ਮਰੀਜ਼ਾਂ ਲਈ ਦਵਾ-ਦਾਰੂ ਹੈ ਜਾਂ
ਮਨੁੱਖਤਾ ਲਈ ਬੀਮਾਰੀਆਂ ਦਾ ਪ੍ਰਸ਼ਾਦ …? ਇਸ ਸਮੇਂ ਆਤਿਸ਼ਬਾਜੀ ਅਤੇ ਪਟਾਕੇ ਵੀ ਚਲਾਏ ਜਾਂਦੇ ਹਨ। ਜੋ
ਵਾਤਾਵਰਨ ਨੂੰ ਗੰਦਾ ਕਰਦੇ ਹਨ।
ਪਿੱਛਲੇ ਕਾਫੀ ਸਮੇਂ ਤੋਂ ਵੱਖ ਵੱਖ ਤਰ੍ਹਾਂ ਦੇ ਨਾਵਾਂ ਵਾਲੇ ਨਗਰ ਕੀਰਤਨ ਕੱਢੇ ਗਏ ਹਨ। ਜਾਗ੍ਰਤੀ
ਮਾਰਚ, ਚੇਤਨਾ ਮਾਰਚ, ਖਾਲਸਾ ਮਾਰਚ, ਫਤਹਿ ਮਾਰਚ ਅਤੇ ਅਲੌਕਿਕ ਨਗਰ ਕੀਰਤਨ ਆਦਿ। ਇਨ੍ਹਾਂ ਸਭ ਦਾ
ਮਕਸਦ ਓਹੋ ਹੀ ਹੁੰਦਾ ਹੈ, ਜਿਸ ਦਾ ਜ਼ਿਕਰ ਉਪਰ ਕੀਤਾ ਜਾ ਚੁੱਕਾ ਹੈ।
ਪਿੱਛੇ ਜਿਹੇ ਇਕ ‘ਅਲੌਕਿਕ ਨਗਰ ਕੀਰਤਨ’ ਜੋ ਪੰਜਾਬ ਦੇ ਸਾਰੇ ਪਿੰਡਾਂ ਵਿਚ ਕੱਢਿਆ ਗਿਆ। ਇਹ ਉਸ
ਵਿਅਕਤੀ ਦੀ ਰਹਿਨੁਮਾਈ ਹੇਠ ਕੱਢਿਆ ਗਿਆ ਜੋ ਕਿਸੇ ਸਮੇਂ ਜੁੰਮੇਵਾਰ ਧਾਰਮਿਕ ਪਦਵੀ `ਤੇ ਰਹਿ ਚੁੱਕਾ
ਹੈ। ਇਸ ਨਗਰ ਕੀਰਤਨ ਵਿਚ ਇਕ ਗੱਡੀ ਜਿਸ ਵਿਚ ਸਿਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਪ੍ਰਕਾਸ਼
ਕੀਤਾ ਗਿਆ ਸੀ । ਇਕ ਹੋਰ ਗੱਡੀ ਵਿਚ ਬੀਬੀਆਂ ਦਾ ਢਾਡੀ ਜਥਾ ਉਸ ਅਲੌਕਿਕ ਨਗਰ ਕੀਰਤਨ ਦੇ ਨਾਲ ਸੀ।
ਜੋ ਪਿੰਡ ਦੇ ਗੁਰੁਦਆਰਾ ਸਾਹਿਬ ਵਿਚ ਦਸ ਮਿੰਟ ਲਈ ਦੀਵਾਨ ਸਜਾਉਂਦਾ ਸੀ ਤੇ ਗੁਰਦੁਆਰਾ ਸਾਹਿਬ ਵਿਚ
ਇਕੱਠੀ ਹੋਈ ਸੰਗਤ ਦੀਆਂ ਜੇਬਾਂ ਵਿਚੋਂ ਨੋਟ ਕਢਵਾ ਕੇ ਦਸ ਮਿੰਟਾਂ ਵਿਚ ਉਥੋਂ ਰਫੂ-ਚੱਕਰ ਹੋ
ਜਾਂਦੀਆਂ ਸਨ। ਇਸ ਨਗਰ ਕੀਰਤਨ ਨਾਲ ਸਿਰਫ ਦਸ ਕੁ ਬੰਦੇ ਹੀ ਸਨ । ਉਸ ਜੁੰਮੇਵਾਰ ਵਿਅਕਤੀ ਦੇ ਨਾਲ
ਬਾਡੀ-ਗਾਰਡ ਆਪਣੇ ਮਾਰੂ ਹਥਿਆਰਾਂ ਨਾਲ ਗੁਰਦੁਆਰਾ ਸਾਹਿਬ ਵਿਚ ਪ੍ਰਵੇਸ਼ ਕਰ ਗਏ ਸਨ। ਜਦੋਂ ਕਿ
ਗੁਰਦੁਆਰੇ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਹਥਿਆਰ ਲੈ ਕੇ ਜਾਣ ਦੀ ਮਨਾਹੀ ਹੈ ਅਤੇ
ਉਸ ਵਿਅਕਤੀ ਨੇ ਦੱਸਿਆ ਕਿ ਪਿੱਛਲੇ ਨੌ ਸਾਲ ਤੋਂ ਉਹ ਇਹ ਨਗਰ ਕੀਰਤਨ ਲੈ ਕੇ ਪੰਜਾਬ ਦੇ ਸਾਰੇ
ਪਿੰਡਾਂ ਵਿਚ ਘੁੰਮ ਰਿਹਾ ਹੈ। ਇਹ ਸੁਣ ਕੇ ਮਨ ਨੂੰ ਬਹੁਤ ਅਚੰਭਾ ਲੱਗਿਆ ਕਿ ਬਾਬੇ ਨਾਨਕ ਦੀ ਬਾਣੀ
ਦੇ ਸਿਧਾਂਤ ‘ਕਿਰਤ ਕਰਨੀ, ਨਾਮ ਜੱਪਣਾ ਤੇ ਵੰਡ ਛੱਕਣਾ’ ਦੀ ਕਿੱਡੀ ਵੱਡੀ ਉਲੰਘਣਾ ਇਹ ਜੁੰਮੇਵਾਰ
ਵਿਅਕਤੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਪਿੱਛਲੇ ਨੌ ਸਾਲ ਤੋਂ ਕਰ ਰਿਹਾ ਹੈ। ਜਿਸ ਨੂੰ ਗੁਰੂ
ਸਾਹਿਬ ਦਾ ਵੀ ਕੋਈ ਡਰ ਨਹੀਂ ਹੈ। ਨੌ ਸਾਲ ਤੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਿੰਡਾਂ ਦੇ
ਗੰਦੇ-ਮੰਦੇ ਰਸਤਿਆਂ ਤੋਂ ਗੁਜ਼ਰਦਾ ਰਿਹਾ। ਕੀ ਇਸ ਤਰ੍ਹਾਂ ਗੁਰੂ ਸਾਹਿਬ ਦੀ ਬੇਅਦਬੀ ਨਹੀਂ ਹੈ? ਨੌ
ਸਾਲ ਤੱਕ ਉਸ ਜੁੰਮੇਵਾਰ ਵਿਅਕਤੀ ਨੇ ਹੱਥੀ ਕਿਰਤ ਨਹੀਂ ਕੀਤੀ । ਸਗੋਂ ਸੰਗਤ ਦੀ ਖੂਨ ਪਸੀਨੇ ਅਤੇ
ਦਸਾਂ ਨਹੂੰਆਂ ਦੀ ਕਿਰਤ ਕਮਾਈ `ਤੇ ਹੀ `ਤੇ ਗੁਜ਼ਾਰਾ ਅਤੇ ਐਸ਼ ਕਰਦਾ ਰਿਹਾ ਹੈ। ਕੀ ਅਜਿਹੇ ਸਿੱਖ
ਬਣਾਏ ਸਨ ਬਾਬੇ ਨਾਨਕ ਨੇ …? ਅਜਿਹੇ ਨਗਰ ਕੀਰਤਨ ਸਿੱਖੀ ਦਾ ਕੀ ਸੁਆਰ ਸਕਦੇ ਹਨ? ਨਗਰ ਕੀਰਤਨ ਕੱਢਣ
ਵਾਲੇ ਲੋਕ ਇਹ ਆਖਦੇ ਹਨ ਕਿ ਅਸੀਂ ਲੋਕਾਂ ਵਿਚ ਜਾਗ੍ਰਤੀ ਲਿਆਉਣ ਦਾ ਯਤਨ ਕਰ ਰਹੇ ਹਾਂ। ਪਰ ਉਹਨਾਂ
ਨੂੰ ਆਪ ਤਾਂ ਕੋਈ ਜਾਗ੍ਰਤੀ ਨਹੀਂ ਹੈ। ਉਹ ਦੂਸਰਿਆਂ ਨੂੰ ਕੀ ਜਾਗ੍ਰਤੀ ਦੇਣਗੇ?
ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਕਿਹੜੇ ਮਾਰਚ ਜਾਂ ਨਗਰ ਕੀਰਤਨ ਨਿਕਲਦੇ
ਰਹੇ ਹਨ? ਕੀ ਉਸ ਵਕਤ ਸਿੱਖ ਅੱਜ ਨਾਲੋਂ ਘੱਟ ਸ਼ਰਧਾਲੂ ਸਨ? ਨਹੀਂ ਸਗੋਂ ਉਸ ਵਕਤ ਅਜ ਨਾਲੋਂ ਸਿੱਖੀ
ਚੜ੍ਹਦੀਆਂ ਕਲਾਂ ਵਿਚ ਸੀ। ਲੋਕਾਂ ਵਿਚ ਗੁਰੂ ਗ੍ਰੰਥ ਸਾਹਿਬ ਪ੍ਰਤੀ ਪੂਰੀ ਸ਼ਰਧਾ ਸੀ। ਲੋਕਾਂ ਨੇ
ਗੁਰਬਾਣੀ ਦੇ ਅਨੁਸਾਰ ਆਪਣਾ ਜੀਵਨ ਢਾਲਿਆ ਹੋਇਆ ਸੀ। ਅੱਜ ਜਿੰਨੇ ਜ਼ਿਆਦਾ ਨਗਰ ਕੀਰਤਨ ਕੱਢੇ ਜਾਂਦੇ
ਹਨ। ਓਨਾ ਹੀ ਸਿੱਖਾਂ ਵਿਚ ਪਤਿਤਪੁਣਾ ਵਧਿਆ ਹੈ। ਇਹਨਾਂ ਨਗਰ ਕੀਰਤਨ, ਖਾਲਸਾ ਮਾਰਚਾਂ ਦਾ ਮਕਸਦ
ਤਾਂ ਸਿਰਫ ਸਿੱਖ ਕੌਮ ਦੀ ਤਾਕਤ, ਵਕਤ ਅਤੇ ਸਰਮਾਇਆ ਖ਼ਤਮ ਕਰਨਾ ਹੀ ਹੈ। ਸ਼ੈਤਾਨ ਚਾਲ ਚੱਲ ਰਿਹਾ ਹੈ।
ਤੇ ਸਿੱਖ ਉਸ ਦਾ ਸ਼ਿਕਾਰ ਹੋ ਰਹੇ ਹਨ। ਚੌਧਰਾਂ ਚਮਕਾਉਣ ਅਤੇ ਕੁਰਸੀਆਂ ਕਾਇਮ ਰੱਖਣ ਲਈ ਲੋਕਾਂ ਨੂੰ
ਬੁੱਧੂ ਬਨਾਉਣ ਦਾ ਮਕਸਦ ਹੈ। ਗੁਰੂਆਂ ਦੀ ਨਿਸ਼ਾਨੀਆਂ ਦੱਸ ਕੇ ਕਰੋੜਾਂ ਰੁਪਿਆ ਇਕੱਠਾ ਕਰਨ ਦੀ
ਚਲਾਕੀ ਹੈ। ਕਿਸੇ ਵਸਤੂ ਨੂੰ ਗੁਰੂ ਦੀ ਨਿਸ਼ਾਨੀ ਦੱਸ ਕੇ ਸਿੱਖ ਸੰਗਤ ਨੂੰ ਮਗਰ ਲਾਉਣਾ ਔਖਾ ਨਹੀਂ ।
ਹੋਕਾ ਦੇ ਦਿਤਾ ਜਾਂਦਾ ਹੈ … ਸੰਗਤੇ ਕਰ ਲਓ ਦਰਸ਼ਨ … ਭਰ ਲਓ ਝੋਲੀਆਂ ਗੁਰੂ ਦੀਆਂ ਅਸੀਸਾਂ ਨਾਲ …
ਜੀਵਨ ਸਫਲ ਕਰ ਲਓ … ਵੱਧ ਤੋਂ ਵੱਧ ਮਾਇਆ ਭੇਟ ਕਰਨ ਵਾਲੇ ਦੇ ਰੋਗ ਕੱਟੇ ਜਾਣਗੇ … ਇਹ ਮੌਕਾ ਫੇਰ
ਨਹੀਂ ਜੇ ਆਉਣਾ …। ਬੱਸ ਫੇਰ ਕੀ ਆ ਲੋਕ ਟੁਟ ਕੇ ਪੈ ਜਾਣਗੇ …. ਜੇਬਾਂ ਦੇ ਸਾਰੇ ਨੋਟ ਢੇਰੀ ਕਰ
ਦੇਣਗੇ। ਗੰਗਾ ਸਾਗਰ ਬਰਤਨ ਦਾ ਸਬੰਧ ਗੁਰੂ ਗੋਬਿੰਦ ਸਿੰਘ ਜੀ ਨਾਲ ਦੱਸ ਕੇ ਵੱਖ ਵੱਖ ਮੁਲਕਾਂ ਵਿਚ
ਜਾ ਕੇ ਇਕ ਪਾਕਿਸਤਾਨੀ ਸੱਜਣ ਇਸ ਤਰ੍ਹਾਂ ਹੀ ਲੋਕਾਂ ਦੇ ਅੱਖੀਂ ਘੱਟਾ ਪਾ ਕੇ ਚੰਗੀ ਚੋਖੀ ਕਮਾਈ ਕਰ
ਰਿਹਾ ਹੈ। ਉਹ ਇਸ ਬਰਤਨ ਨੂੰ ਵਿਦੇਸ਼ਾਂ ਦੇ ਕਈ ਮੁਲਕਾਂ ਵਿਚ ਵੀ ਲਿਜਾ ਕੇ ਲੋਕਾਂ ਨੂੰ ਬੁਧੂ ਬਣਾ
ਚੁਕਿਆ ਹੈ ਅਤੇ ਲੱਖਾਂ ਡਾਲਰ ਕਮਾ ਚੁਕਿਆ ਹੈ। ਪਰ ਅਫਸੋਸ ਦੀ ਗੱਲ ਹੈ ਉਸ ਦੀ ਇਸ ਕਾਰਵਾਈ ਨੂੰ
ਰੋਕਿਆ ਨਹੀਂ ਜਾ ਸਕਿਆ ਨਾ ਹੀ ਉਸ ਵਿਰੁੱਧ ਕੋਈ ਕਾਰਵਾਈ ਹੀ ਕੀਤੀ ਜਾ ਰਹੀ ਹੈ ਕਿ ਉਹ ਗੁਰੂ ਸਾਹਿਬ
ਨਾਲ ਇਹਨਾਂ ਵਸਤਾਂ ਨੂੰ ਜੋੜ ਕੇ ਕਮਾਈ ਦਾ ਸਾਧਨ ਬਣਾ ਰਿਹਾ ਹੈ। ਗੁਰੂ ਸਾਹਿਬਾਨਾਂ ਦੀਆਂ ਤਾਂ
ਅਨੇਕਾਂ ਹੀ ਵਸਤਾਂ ਹੋਣਗੀਆਂ । ਪਰ ਚਾਹੀਦਾ ਤਾਂ ਇਹ ਹੈ ਕਿ ਅਜਿਹੀਆਂ ਵਸਤਾਂ ਕੇਂਦਰੀ ਸਿੱਖ ਅਜਾਇਬ
ਘਰ ਵਿਚ ਰੱਖੀਆਂ ਜਾਣ, ਜਿਥੇ ਸੰਗਤ ਸਿਰਫ ਦਰਸ਼ਨ ਕਰ ਸਕੇ ਨਾ ਕਿ ਮੱਥੇ ਟੇਕੇ ਅਤੇ ਮਾਇਆ ਚੜ੍ਹਾਵੇ।
ਗੁਰੂ ਸਾਹਿਬ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ ਸੀ ਪਰ ਅਸੀਂ ਵਸਤੂਆਂ ਤੇ ਨਗਰ ਕੀਰਤਨ
ਦੇ ਲੜ੍ਹ ਲਗ ਕੇ ਪੈਸਾ ਅਤੇ ਕੀਮਤੀ ਸਮਾਂ ਖਰਾਬ ਕਰ ਰਹੇ ਹਾਂ। ਸਿੱਖ ਸੰਗਤ ਭੇਡ ਚਾਲ ਵਿਚ ਫਸ ਗਈ
ਹੈ। ਜਿਸ ਤਰ੍ਹਾਂ ਬਾਬੇ ਨਾਨਕ ਦੇ ਜਨਮ ਤੋਂ ਪਹਿਲਾਂ ਪੁਜਾਰੀਆਂ ਦੇ ਚੱਕਰ ਵਿਚ ਫਸੀ ਪਈ ਸੀ। ਸਿਰੀ
ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ `ਤੇ ਥਾਂ-ਪੁਰ-ਥਾਂ ਮਿੱਠੇ ਅਤੇ ਠੰਡੇ ਜਲ ਦੀਆਂ ਛਬੀਲਾਂ
ਲਾਈਆਂ ਜਾਂਦੀਆਂ ਹਨ ਅਤੇ ਉਸ ਸਮੇਂ ਜੋ ਪਾਣੀ ਨਹੀਂ ਪੀਣਾ ਚਾਹੁੰਦਾ ਉਸ ਨੂੰ ਵੀ ਧੱਕੇ ਨਾਲ
ਜ਼ਹਿਰੀਲੇ ਕੈਮੀਕਲ ਵਾਲੇ ਰੰਗ ਪਾ ਕੇ ਪਾਣੀ ਪਿਲਾਇਆ ਜਾਂਦਾ ਹੈ। ਉਸ ਸਥਾਨ `ਤੇ ਵੱਡੇ ਵੱਡੇ ਸਪੀਕਰ
ਬਾਕਸ ਲਾ ਕੇ ਸਾਰਾ ਦਿਨ ਧਾਰਮਿਕ ਗੀਤ ਸੁਣਾਏ ਜਾਂਦੇ ਹਨ। ਅਜਿਹੇ ਖੁਸ਼ੀਆਂ ਭਰੇ ਮਾਹੌਲ ਨੂੰ ਵੇਖ ਕੇ
ਜਾਪਦਾ ਹੈ ਕਿ ਕੋਈ ਡਾਢੀਆਂ ਖੁਸ਼ੀਆਂ ਭਰਿਆ ਗੁਰਪੁਰਬ ਮਨਾਇਆ ਜਾ ਰਿਹਾ ਹੈ। ਸ਼ਹੀਦੀ ਦਿਵਸ ਨਹੀਂ …।
ਅਫਸੋਸ ਦੀ ਗੱਲ ਹੈ ਕਿ ਅਜੇ ਤੱਕ ਸਿੱਖਾਂ ਨੂੰ ਸ਼ਹੀਦੀ ਦਿਵਸ ਮਨਾਉਣ ਦੀ ਜਾਚ ਵੀ ਨਹੀਂ ਆਈ …। ਫਿਰ
ਨਗਰ ਕੀਰਤਨ ਕਿਸ ਕਿਸਮ ਦੀ ਜਾਗ੍ਰਤੀ ਲਿਆਉਣ ਲਈ ਕੱਢੇ ਜਾ ਰਹੇ ਹਨ?
ਕਾਫੀ ਸਮੇਂ ਤੋਂ ਸਿੱਖ ਕੌਮ ਸ਼ਤਾਬਦੀਆਂ ਮਨਾਉਣ ਦਾ ਕਾਰਜ ਕਰ ਰਹੀ ਹੈ। ਸ਼ਤਾਬਦੀਆਂ ਮਨਾਉਣ ਦੇ ਅਸਲ
ਅਰਥ ਹੁੰਦੇ ਹਨ ਕਿ ਗੁਰੂਆਂ ਅਤੇ ਸ਼ਹੀਦ ਸੂਰਮਿਆਂ ਦੇ ਪਾਏ ਪੂਰਨਿਆਂ `ਤੇ ਚਲਦਿਆਂ ਉਹਨਾਂ ਅਣਖੀ
ਵਰਤਾਇਆਂ ਦੇ ਸੰਦਰਭ ਵਿਚੋਂ ਕੌਮ ਦਾ ਭਵਿੱਖ ਤਲਾਸ਼ਣਾ। ਪਰ ਅੱਜ ਮਨਾਈਆਂ ਜਾ ਰਹੀਆਂ ਸ਼ਤਾਬਦੀਆਂ ਦੇ
ਅਰਥ ਅਸਲੋਂ ਹੀ ਵੱਖਰੇ ਹੋ ਗਏ ਹਨ। ਇਹਨਾਂ ਸ਼ਤਾਬਦੀਆਂ ਸਮੇਂ ਬਾਬੇ ਨਾਨਕ ਦੀ ਬਾਣੀ ਦੇ ਉੱਲਟ ਕੰਮ
ਕਰਨ ਵਾਲੇ ਲੋਕਾਂ ਨੂੰ ਸ਼ਾਮਲ ਕਰਕੇ ਸਿੱਖ ਧਰਮ ਦੇ ਮਹੱਤਵ ਨੂੰ ਘਟਾਇਆ ਜਾ ਰਿਹਾ ਹੈ। ਇਹਨਾਂ
ਸ਼ਤਾਬਦੀਆਂ ਸਮਾਗਮਾਂ ਵਿਚ ਸਿੱਖ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ ਅਤੇ ਇਹਨਾਂ
ਸ਼ਤਾਬਦੀਆਂ ਸਮਾਗਮਾਂ ਸਮੇਂ ਸਿੱਖਾਂ ਦੀ ਅਜ਼ਾਦ ਹਸਤੀ ਤੇ ਅੱਡਰੀ ਹੋਂਦ ਨੂੰ ਖੋਰਾ ਲਾਉਣ ਵਾਲੀਆਂ
ਤਾਕਤਾਂ ਹੀ ਭਾਰੂ ਹੋ ਰਹੀਆਂ ਹਨ। ਸ਼ਤਾਬਦੀਆਂ ਸਮੇਂ ਸਿਆਸਤ ਭਾਰੂ ਹੁੰਦੀ ਹੈ। ਇਹਨਾਂ ਸਮਾਗਮਾਂ ਵਿਚ
ਸਿੱਖ ਵਿਦਵਾਨਾਂ ਅਤੇ ਬੁੱਧੀਜੀਵੀਆਂ `ਤੇ ਪੂਰਨ ਪਾਬੰਦੀ ਹੁੰਦੀ ਹੈ ਕਿਊਂਕਿ ਸ਼੍ਰੋਮਣੀ ਕਮੇਟੀ, ਸੰਤ
ਯੂਨੀਅਨ ਅਤੇ ਸਿਆਸੀ ਨੇਤਾ ਨਹੀਂ ਚਾਹੁੰਦੇ ਕਿ ਬਾਬੇ ਨਾਨਕ ਦੀ ਬਾਣੀ ਦੇ ਅਸਲ ਸਿਧਾਂਤ ਤੋਂ ਸਿੱਖ
ਸੰਗਤ ਜਾਣੂ ਹੋਵੇ। ਅਗਰ ਬਾਬੇ ਨਾਨਕ ਦੀ ਬਾਣੀ ਦੇ ਸਿਧਾਂਤ ਤੋਂ ਸੰਗਤ ਵਾਕਿਫ ਹੋ ਗਈ ਤਾਂ ਉਹਾਂ
ਦੀਆਂ ਕੁਰਸੀ ਦੀਆਂ ਚੂਲਾਂ ਹਿੱਲ ਜਾਣਗੀਆਂ । ਤੇ ਉਹਨਾਂ ਦੀ ਰੋਟੀ ਪਾਣੀ ਦਾ ਜੁਗਾੜ ਬੰਦ ਹੋ
ਜਾਵੇਗਾ।
ਹਰ ਸ਼ਤਾਬਦੀ ਸਮੇਂ ਨਵੇਂ ਹੀ ਚੰਦ ਚੜ੍ਹਦੇ ਹਨ। ਖਾਲਸਾ ਪ੍ਰਗਟ ਕਰਨ ਦੀ ਤੀਜੀ ਸ਼ਤਾਬਦੀ ਤੋਂ ਪਹਿਲਾਂ
ਇਕ ਟੀਚਾ ਮਿਥਿਆ ਸੀ ਕਿ ‘1999 ਤੱਕ ਸਾਰੀ ਸਿੱਖ ਕੌਮ ਅੰਮ੍ਰਿਤਧਾਰੀ ਬਣਾਉਣਾ ਹੈ’। ਸਾਰੀ ਕੌਮ
ਅੰਮ੍ਰਿਤਧਾਰੀ ਤਾਂ ਅੱਜ ਤੱਕ ਨਾ ਬਣ ਸਕੀ। ਪਰ ਪਤਿਤਪੁਣੇ ਵਿਚ ਚੌਖਾ ਵਾਧਾ ਹੋ ਗਿਆ ਹੈ। ਗੁਰੂ
ਗ੍ਰੰਥ ਸਾਹਿਬ ਸ਼ਤਾਬਦੀ ਸਮੇਂ ਗੈਰ ਸਿੱਖਾਂ ਵਲੋਂ ਸਟੇਜ਼ ਤੋਂ ਇਹ ਕਿਹਾ ਗਿਆ ਕਿ ਗੁਰੂ ਗ੍ਰੰਥ ਸਾਹਿਬ
ਵਿਚ ਨਵਾਂ ਕੁਝ ਨਹੀਂ ਹੈ। ਵੈਦਾਂ ਦੀ ਬਾਣੀ ਹੀ ਸਰਲ ਭਾਸ਼ਾ ਵਿਚ ਲਿਖੀ ਗਈ ਹੈ। ਇਹ ਸੁਣ ਕੇ ਸਿਆਸੀ
ਨੇਤਾਵਾਂ ਅਤੇ ਇਕ ਧਰਮ ਵਿਸ਼ੇਸ਼ ਦੀ ਰਖਵਾਲੀ ਕਰਨ ਦਾ ਦਾਅਵਾ ਕਰਨ ਵਾਲੀ , ਛੋਟੀਆਂ ਛੋਟੀਆਂ ਗੱਲਾਂ
ਤੇ ਦੂਜਿਆਂ ਨੂੰ ਟੋਕਣ ਵਾਲੀ ਅਤੇ ਪੰਥ `ਚੋਂ ਛੇਕਣ ਦੇ ਫੈਸਲੇ ਆਪਣੇ ਪੁਜਾਰੀਆਂ ਹੱਥੋਂ ਕਰਵਾਉਣ
ਅਤੇ ਆਪਣੇ ਹੀ ਧਰਮ ਦਾ ਨੁਕਸਾਨ ਹੁੰਦਾ ਵੇਖ ਕਿਉਂ ਇਸ ਸ਼ਰੋਮਣੀ ਕਮੇਟੀ ਵਾਲਿਆਂ ਦੇ ਬੁਲ੍ਹ ਸੀਂਤੇ
ਰਹਿੰਦੇ ਹਨ। ਗੁਰੂ ਅਰਜਨ ਦੇਵ ਨਾਲ ਸਬੰਧਤ ਸ਼ਤਾਬਦੀ ਸਮੇਂ ਹਿੰਦੂ ਨੇਤਾਵਾਂ ਨੇ ਚੰਦੂ ਨੂੰ ਕਲੀਨ
ਚਿੱਟ ਦੇ ਦਿਤੀ। ਹੁਣ ਬਾਬਾ ਬੰਦਾ ਸਿੰਘ ਬਹਾਦਰ ਵਲੋਂ ਸਰਹਿੰਦ ਫਤਹਿ ਦੇ 300 ਸਾਲਾ ਸ਼ਤਾਬਦੀ ਸਮਰੋਹ
ਵਿਚ ਗੈਰ ਸਿੱਖਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ‘ਵੀਰ ਬੰਦਾ ਬੈਰਾਗੀ’ ਨਾਮ ਲੈ ਕੇ ਸੰਬੋਧਨ
ਕੀਤਾ । ਧਰਮ ਦੇ ਠੇਕੇਦਾਰ ਚੁੱਪ ਸਾਧੀ ਬੈਠੇ ਰਹੇ। ਇਹਨਾਂ ਦੀ ਚੁੱਪ ਦਾ ਰਾਜ਼ ਕੀ ਹੈ? ਇਹ ਜਰੂਰ
ਜਨਤਕ ਹੋਣਾ ਚਾਹੀਦਾ ਹੈ। ਜੇ ਸ਼ਤਾਬਦੀਆਂ ਸਮੇਂ ਅਜਿਹੇ ਹੀ ਚੰਦ ਚਾੜ੍ਹਨੇ ਹੁੰਦੇ ਹਨ ਤਾਂ ਇਹਨਾਂ
ਨੂੰ ਮਨਾਉਣ ਦਾ ਕੀ ਫਾਈਦਾ ਹੈ? ਮੇਰਾ ਮਤਲਬ ਇਹ ਨਹੀਂ ਕਿ ਸ਼ਤਾਬਦੀਆਂ ਮਨਾਉਣੀਆਂ ਨਹੀਂ ਚਾਹੀਦੀਆਂ।
ਇਹਨਾਂ ਸ਼ਤਾਬਦੀਆਂ ਸਮੇਂ ਸਿੱਖ ਕੌਮ ਦਾ ਭਵਿੱਖ ਤਲਾਸ਼ਣਾ ਚਾਹੀਦਾ ਹੈ। ਅੱਜ ਸਿੱਖ ਕੌਮ ਦਾ ਸਭ ਤੋਂ
ਵੱਡਾ ਮਸਲਾ ਪਤਤਿਪੁਣਾ ਅਤੇ ਕਰਮ ਕਾਂਡ ਹੈ। ਇਸ ਬਲਾਅ ਨੂੰ ਕਿਵੇਂ ਖ਼ਤਮ ਕਰਨਾ ਹੈ? ਬਾਬੇ ਨਾਨਕ ਦੀ
ਬਾਣੀ ਦੀ ਸੋਚ ਨੂੰ ਕਿਵੇਂ ਉਜਾਗਰ ਕਰਨਾ ਹੈ। ਇਸ ਬਾਰੇ ਖੁਲ੍ਹ ਕੇ ਵਿਚਾਰਾਂ ਹੋਣੀਆਂ ਚਾਹੀਦੀਆਂ
ਹਨ। ਸਿੱਖਾਂ ਦੀ ਹਰ ਸ਼ਤਾਬਦੀ ਸਿਆਸਤ ਦੀ ਭੇਟ ਚੜ੍ਹ ਜਾਂਦੀ ਹੈ। ਸਿੱਖ ਕੌਮ ਦੇ ਗਲੇ ਵਿਚੋਂ ਸਿਆਸੀ
ਗੁਲਾਮੀ ਦਾ ਜੂਲਾ ਲਾ ਕੇ ਸਿਰਫ ਸਿੱਖ ਧਰਮ ਦੇ ਭਵਿੱਖ ਰੁਸ਼ਨਾਉਣ ਲਈ ਠੋਸ ਕੌਮੀ ਪ੍ਰਾਜੈਕਟ ਹੋਂਦ
ਵਿਚ ਲਿਆਉਣੇ ਚਾਹੀਦੇ ਹਨ।
ਇਹਨਾਂ ਸ਼ਤਾਬਦੀਆਂ ਅਤੇ ਕਿਸੇ ਵੀ ਗੁਰਪੁਰਬਾਂ ਦੇ ਸਮੇਂ ਨਗਰ ਕੀਰਤਨ ਕੱਢਣੇ ਬੰਦ ਕਰਕੇ ਸਬੰਧਤ
ਸ਼ਤਾਬਦੀ ਦੇ ਬਾਰੇ ਵਿਚ ਕਿਤਾਬਚੇ ਛਪਵਾ ਕੇ ਮੁਫ਼ਤ ਘਰ ਘਰ ਵਿਚ ਪਹੁੰਚਾਉਣੇ ਚਾਹੀਦੇ ਹਨ। ਹਰੇਕ
ਧਾਰਮਿਕ ਅਤੇ ਸ਼ਤਾਬਦੀ ਸਮਾਗਮਾਂ ਵਿਚੋਂ ਕੌਮ ਦੇ ਭਵਿੱਖ ਅਤੇ ਵਾਰਿਸ ਨੌਜਵਾਨਾਂ ਨੂੰ ਮਨਫੀ ਕੀਤਾ
ਜਾਂਦਾ ਹੈ। ਅੱਜ ਜਰੂਰਤ ਹੈ, ਨੌਜਵਾਨਾਂ ਲਈ ਅਜਿਹੇ ਵਿਦਿਅਕ ਅਦਾਰੇ ਖੋਲ੍ਹਣ ਦੀ, ਜਿਹੜੇ ਭਵਿੱਖ
ਵਿਚ ਕੌਮ ਦੀ ਜਵਾਨੀ ਲਈ ਰਾਹ ਦਸੇਰਾ ਬਣ ਸਕਣ।
ਇਹਨਾਂ ਸ਼ਤਾਬਦੀਆਂ ਸਮੇਂ ਪੂਰਾ ਸਾਲ ਉਚੇਚੇ ਤੌਰ `ਤੇ ਲੋਕ ਭਲਾਈ ਦੇ ਕਾਰਜ ਜਰੂਰਤਮੰਦ ਵਿਅਕਤੀਆਂ ਲਈ
ਕੀਤੇ ਜਾਣੇ ਚਾਹੀਦੇ ਹਨ। ਭਾਵੇਂ ਉਹ ਕਿਸੇ ਵੀ ਫਿਰਕੇ ਜਾਂ ਜਾਤ ਨਾਲ ਸਬੰਧ ਰੱਖਦੇ ਹੋਣ। ਅੱਜ ਕਿਸੇ
ਵੀ ਗੁਰਦੁਆਰੇ ਵਲੋਂ ਕਿਸੇ ਜਰੂਰਤਮੰਦ ਦੀ ਮਦਦ ਨਹੀਂ ਕੀਤੀ। ਸਗੋਂ ਕਮੇਟੀਆਂ ਦੇ ਪ੍ਰਧਾਨ ਅਤੇ
ਸਿਆਸੀ ਲੋਕ ਗੋਲਕਾਂ `ਤੇ ਕੁੰਡਲੀ ਮਾਰ ਕੇ ਬੈਠੇ ਹਨ ਤੇ ਗੋਲਕਾਂ ਦੇ ਪੈਸੇ ਨੂੰ ਆਪਣੇ ਨਿੱਜੀ
ਹਿੱਤਾਂ ਲਈ ਵਰਤਦੇ ਹਨ। ਇਸ ਲਈ ਸ਼ਤਾਬਦੀਆਂ ਅਤੇ ਗੁਰਪੁਰਬਾਂ ਸਮੇਂ ਲੋਕ ਭਲਾਈ ਦੇ ਕੀਤੇ ਕਾਰਜਾਂ
ਕਰਕੇ ਲੋਕ ਸ਼ਤਾਬਦੀਆਂ ਨੂੰ ਹਮੇਸ਼ਾ ਯਾਦ ਰੱਖਿਆ ਕਰਨਗੇ। ਜਿਹਨਾਂ ਵਿਚ ਹਰ ਮਹੀਨੇ ਖੂਨਦਾਨ ਦੇ
ਕੈਂਪਾਂ ਦਾ ਆਯੋਜਿਨ ਗੁਰੁਦਆਰਾ ਸਾਹਿਬ ਵਲੋਂ ਕੀਤੇ ਜਾਣ। ਖੂਨਦਾਨ ਨਾਲ ਅਨਮੋਲ ਜਿੰਦਗੀਆਂ ਬਚਾਈਆਂ
ਜਾ ਸਕਦੀਆਂ ਹਨ। ਲੋੜਵੰਦ ਗਰੀਬ ਮਰੀਜ਼ਾਂ ਦੀ ਸਹਾਇਤਾ ਦੇ ਨਾਲ-ਨਾਲ ਬਾਕੀ ਲੋਕਾਂ ਲਈ ਵੀ ਮੈਡੀਕਲ
ਕੈਂਪਾਂ ਲਗਾਏ ਜਾਣੇ ਚਾਹੀਦੇ ਹਨ। ਗਰੀਬਾਂ ਨੂੰ ਮੁਫ਼ਤ ਡਾਕਟਰੀ ਸਹਾਇਤਾ ਦਾ ਪ੍ਰਬੰਧ ਵੀ ਗੁਰਦੁਆਰੇ
ਵਲੋਂ ਕੀਤੇ ਜਾਣ ਨੂੰ ਯਕੀਨੀ ਬਣਾਇਆ ਜਾਵੇ। ਪਰ ਇਹ ਤਾਂ ਹੀ ਸੰਭਵ ਹੋ ਸਕਦਾ ਹੈ, ਜੇ ਗੁਰਦੁਆਰੇ
ਦੀਆਂ ਗੋਲਕਾਂ ਦਾ ਮੂੰਹ ਗਰੀਬ ਵੱਲ ਕੀਤਾ ਜਾਵੇ। ਹਰੇਕ ਸ਼ਹਿਰ ਕਸਬੇ ਅਤੇ ਪਿੰਡਾਂ ਵਿਚ ਖਾਲੀ ਥਾਵਾਂ
`ਤੇ ਦਰਖ਼ਤ ਲਗਾਉਣ ਦੀ ਮੁਹਿੰਮ ਚਲਾਈ ਜਾਣੀ ਚਾਹੀਦੀ ਹੈ। ਹਰ ਸਾਲ ਗੁਰਪੁਰਬਾਂ `ਤੇ ਲੱਖਾਂ ਦਰਖੱਤ
ਲਗਾਉਣ ਦਾ ਟੀਚਾ ਮਿਥਿਆ ਜਾਵੇ। ਗੁਰਬਾਣੀ ਵਿਚ ਧਰਤੀ, ਹਵਾ ਪਾਣੀ ਨੂੰ ਬਹੁਤ ਉੱਚਾ ਦਰਜ਼ਾ ਦਿਤਾ ਗਿਆ
ਹੈ। ਇਸ ਦੀ ਸ਼ੁਧਤਾ ਲਈ ਦਰਖਤਾਂ ਦਾ ਹੋਣਾ ਬਹੁਤ ਜਰੂਰੀ ਹੈ।
ਡੈਂਗੂ ਤੇ ਪੀਲੀਏ ਦੀਆਂ ਬੀਮਾਰੀਆਂ ਗੰਦਗੀ ਦੇ ਕਾਰਨ ਫੈਲਦੀਆਂ ਹਨ। ਗੰਦਗੀ ਦੇ ਢੇਰਾਂ ਦੀ ਸਫਾਈ
ਕਰਕੇ ਇਹਨਾਂ ਬੀਮਾਰੀਆਂ ਦੇ ਫੈਲਣ ਨੂੰ ਰੋਕਿਆ ਜਾ ਸਕਦਾ ਹੈ। ਲੋਕਾਂ ਲਈ ਸਾਫ-ਸੁਥਰੇ ਪਾਣੀ ਦਾ
ਪ੍ਰਬੰਧ ਕੀਤਾ ਜਾਵੇ।
ਆਰਥਿਕ ਪੱਖ ਤੋਂ ਗਰੀਬ ਅਤੇ ਬੀਮਾਰੀਆਂ ਨਾਲ ਜੂਝ ਰਹੇ ਲੋਕਾਂ ਦੀ ਮਦਦ ਕੀਤੀ ਜਾਵੇ। ਦੇਸ਼ ਵਿਚੋਂ
ਰਿਸ਼ਵਤਖੋਰੀ, ਗੰਦੀ ਰਾਜਨੀਤੀ, ਕਰਮਕਾਂਡਾਂ ਪਾਖੰਡਵਾਦ ਅਤੇ ਨਸ਼ਿਆਂ ਨੂੰ ਦੂਰ ਕਰਨ ਲਈ ਉਪਰਾਲੇ ਕੀਤੇ
ਜਾਣੇ ਚਾਹੀਦੇ ਹਨ।
ਅਜਿਹੀਆਂ ਹੋਰ ਅਨੇਕਾਂ ਸਮਾਜਿਕ ਬੀਮਾਰੀਆਂ ਨੂੰ ਦੂਰ ਕਰਨ ਲਈ, ਉਪਰਾਲੇ ਇਹਨਾਂ ਸ਼ਤਾਬਦੀਆਂ ਤੇ
ਗੁਰਪੁਰਬਾਂ ਤੇ ਕੀਤੇ ਜਾਣੇ ਚਾਹੀਦੇ ਹਨ।
ਕੌਮ ਦੀ ਜਿਹੜੀ ਤਾਕਤ, ਵਕਤ ਤੇ ਸਰਮਾਇਆ ਨਗਰ ਕੀਰਤਨ ਤੇ ਸ਼ਤਾਬਦੀਆਂ ਤੇ ਬਰਬਾਦ ਕੀਤਾ ਜਾਂਦਾ ਹੈ।
ਉਸ ਪੈਸੇ ਨਾਲ ਵਧੀਆਂ ਸਕੂਲ, ਹਸਪਤਾਲ ਜਾਂ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣ। ਇਹ
ਪੈਸਾ ਸਿੱਖੀ ਸਰੂਪ ਵਾਲੇ ਸਿੱਖ ਨੌਜਵਾਨਾਂ ਨੂੰ ਆਈ. ਏ. ਐਸ਼ ਅਤੇ ਪੀ. ਸੀ. ਐਸ਼ ਅਫਸਰ ਬਨਾਉਣ ਲਈ
ਖਰਚਿਆਂ ਜਾਵੇ। ਇਸ ਪੈਸੇ ਨਾਲ ਸਿੱਖੀ ਸਰੂਪ ਵਿਚ ਅਹਿਮ ਪ੍ਰਾਪਤੀਆਂ ਕਰਨ ਵਾਲੇ ਨੌਜਵਾਨਾਂ ਨੂੰ
ਤਕੜੇ ਇਨਾਮ ਦੇ ਕੇ ਸਨਮਾਨਿਤ ਕਰੇ । ਤੱਦ ਹੀ ਅਸੀਂ ਬਾਬੇ ਨਾਨਕ ਦੇ ਆਪਣੇ ਪਵਿੱਤਰ ਮੁਖਾਰਬਿੰਦ ਤੋਂ
ਉਹ ਸੱਚਾ ਤੇ ਠੰਡਾ, ਮਿੱਠਾ ਸੰਦੇਸ਼ ਦੁਨੀਆਂ ਤੱਕ ਪਹੁੰਚਾ ਕੇ ਸਿੱਖੀ ਬਚਾ ਸਕਦੇ ਹਾਂ ਅਤੇ ਗੁਰੂ
ਨਾਨਕ ਸਾਹਿਬ ਦੇ ਮਿਸ਼ਨ ਨੂੰ ਅੱਗੇ ਤੋਰ ਸਕਦੇ ਹਾਂ।
ਪਿੰਡ ਮਾਨਾਂਵਾਲੀ ਡਾਕ: ਚਾਚੋਕੀ
ਤਹਿਸੀਲ ਫਗਵਾੜਾ (ਕਪੂਰਥਲਾ)
ਮੋਬਾਇਲ 98722-07086
(ਸੰਪਾਦਕੀ ਨੋਟ:- ਕਿਉਂਕਿ ਇਹ ਲੇਖ ਸਪੋਕਸਮੈਨ ਵਿੱਚ ਪਹਿਲਾਂ ਛਪ ਚੁੱਕਾ ਸੀ ਇਸ ਲਈ ਇਸ ਨੂੰ ਮੁੱਖ
ਪੰਨੇ ਤੇ ਨਹੀਂ ਪਾਇਆ ਜਾ ਸਕਦਾ ਸੀ। ਪਰ ਲੇਖਕ ਦੇ ਬੇਨਤੀ ਕਰਨ ਤੇ ਕਿ ਇਸ ਨੂੰ ਸ਼ਾਇਦ ਸਾਰਿਆਂ ਨੇ
ਨਾ ਪੜ੍ਹਿਆ ਹੋਵੇ, ਪਾਠਕਾਂ ਦੇ ਪੰਨੇ ਤੇ ਪੜ੍ਹਨ ਲਈ ਪਾ ਰਹੇ ਹਾਂ)
(08/09/10)
ਜਸਬੀਰ ਸਿੰਘ (ਕੈਲਗਰੀ)
ਸਿੱਖ ਮਾਰਗ ਦੇ ਪਾਠਕ ਸੱਜਣੋਂ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ॥
ਸ: ਬਲਦੇਵ ਸਿੰਘ ਜੀ! ਤੁਸੀਂ ਆਪਣੇ 05-09-10 ਦੇ ਪੱਤਰ ਵਿੱਚ ਕੁੱਝ ਸਵਾਲ ਕੀਤੇ ਹਨ।
ਵੀਰ ਜੀ! ਮੈਂ ਵੀ ਇਸੇ ਤਰੀਕ ਤੇ ਆਪ ਜੀ ਨੂੰ ਇੱਕ ਪੱਤਰ ਲਿਖਿਆ ਹੈ, ਮਿਹਰਬਾਨੀ ਕਰਕੇ ਮੇਰੇ ਉਸ
05-09-10 ਦੇ ਪੱਤਰ ਦਾ ਜਵਾਬ ਲਿਖ ਭੇਜਣਾ ਜੀ। ਤੁਹਾਡੇ ਉਸ ਜਵਾਬ ਦੇ ਨਾਲ ਹੀ ਤੁਹਾਡੇ 05-09-10
ਵਾਲੇ ਪੱਤਰ ਦਾ ਜਵਾਬ ਵੀ ਇਕੱਠਾ ਹੀ ਦੇ ਦਿੱਤਾ ਜਾਵੇਗਾ। ਵੈਸੇ ਵੀ ਆਵਾਗਉਣ, ਕਰਮ ਸਿਧਾਂਤ ਬਾਰੇ
ਮੇਰੇ ਵਿਚਾਰ ਦੋ-ਢਾਈ ਸਾਲਾਂ ਤੋਂ ਸਿੱਖ ਮਾਰਗ ਤੇ ਛਪ ਰਹੇ ਹਨ। ਹੁਣ ਜੇ ਤੁਸੀਂ ਇਨ੍ਹਾਂ ਵਿਸ਼ਿਆਂ
ਤੇ ਆਪਣੇ ਵਿਚਾਰ ਲਿਖ ਭੇਜੋ ਤਾਂ ਮਿਹਰਬਾਨੀ ਹੋਵੇਗੀ ਅਤੇ ਅੱਗੋਂ ਵਿਚਾਰ ਚਰਚਾ ਸ਼ੁਰੂ ਕਰ ਲਈ
ਜਾਵੇਗੀ।
ਤੁਸੀਂ ਕਈ ਵਾਰੀਂ ਲਿਖ ਚੁੱਕੇ ਹੋ ਕਿ ਤੁਸੀਂ ਵੀ ਆਵਾਗਉਣ ਨੂੰ ਮੰਨਦੇ ਹੋ ਅਤੇ ਮੇਰੇ ਵਿਚਾਰ
ਤੁਹਾਡੇ ਨਾਲ ਮਿਲਦੇ ਹਨ। ਜਦਕਿ ਮੈਨੂੰ ਕਾਫ਼ੀ ਸਮੇਂ ਤੋਂ ਅੰਦਾਜਾ ਸੀ ਕਿ ਤੁਸੀਂ ਆਵਾਗਉਣ ਨੂੰ ਨਹੀਂ
ਮੰਨਦੇ। ਸਿਰਫ਼ ਆਵਾਗਉਣ ਨੂੰ ਮੰਨਣ ਵਾਲਿਆਂ ਨੂੰ ਬੇਵਕੂਫ਼ ਬਣਾ ਰਹੇ ਹੋ। ਪਰ ਮੈਂ ਇਹ ਨਹੀਂ ਸਮਝ
ਸਕਿਆ ਕਿ ਤੁਸੀਂ ਇਸ ਤਰ੍ਹਾਂ ਕਿਉਂ ਕਰਦੇ ਰਹੇ। ਮਨ ਵਿੱਚ ਕੁੱਝ ਹੋਰ ਅਤੇ ਮੁਖੋਂ ਕੁੱਝ ਹੋਰ
ਕਹਿੰਦੇ ਰਹੇ। ਖੈਰ ਬਿੱਲੀ ਛੇਤੀ ਹੀ ਥੈਲੇ ਚੋਂ ਬਾਹਰ ਆ ਗਈ ਹੈ, ਮੈਨੂੰ ਉਮੀਦ ਸੀ ਕਿ ਇਹ ਗੱਲ
ਮਨਵਾਉਣ ਲਈ ਮੈਨੂੰ ਕਾਫ਼ੀ ਸਮਾਂ ਲਗ ਜਾਏਗਾ ਕਿ ਤੁਸੀਂ ਆਵਾਗਉਣ, ਕਰਮ ਸਿਧਾਂਤ ਨੂੰ ਨਹੀਂ ਮੰਨਦੇ।
ਤੁਸੀਂ ਇਸ ਗਿਲਾ ਵੀ ਜਤਾਉਂਦੇ ਹੋ ਕਿ “ਇਹ ਕਮਬਖਤ ਸੱਚ ਕਿਸ ਨੇ ਬਣਾਇਆ?” ਤੁਹਾਡੇ ਸੱਚ ਬਾਰੇ ਵੀ
ਵਿਚਾਰ ਕਰ ਲਈ ਜਾਵੇਗੀ ਕਿ ਤੁਸੀਂ ਕਿਸ ਸੱਚ ਦੀ ਗੱਲ ਕਰ ਰਹੇ ਹੋ। ਇਕ ਪਾਸੇ ਤੁਸੀਂ ਕਹਿੰਦੇ ਹੋ ਕਿ
ਆਵਾਗਉਣ ਅਤੇ ਕਰਮ ਸਿਧਾਂਤ ਬਾਰੇ ਤੁਹਾਡੇ ਵਿਚਾਰ ਮੇਰੇ ਨਾਲ 90-101% ਮਿਲਦੇ ਹਨ। ਅਤੇ ਹੁਣ ਤੁਸੀਂ
ਲਿਖਿਆ ਹੈ “ਤੁਸੀਂ (ਜਾਣੀਕਿ ਮੈਂ) ਕਰਮਾਂ ਦਾ ਸਿਧਾਂਤ ਅਤੇ ਆਵਾਗਉਣ ਦੇ ਬਾਰੇ ਜੋ ਸਾਨੂੰ ਸਾਰਿਆਂ
ਨੂੰ ਸਮਝਾ ਰਹੇ ਹੋ ….”, ਇਸ ਬਾਰੇ ਵੀ ਅੱਗੇ ਵਿਚਾਰ ਜਾਰੀ ਕੀਤੀ ਜਾਵੇਗੀ। ਅਤੇ ਜਿਹੜਾ ਤੁਸੀਂ
ਲਿਖਿਆ ਹੈ ਕਿ ਰੱਬ ਏਨਾਂ ਤਾਂ ਦੱਸ ਦੇਵੇ ਕਿ …. .” ਇਸ ਬਾਰੇ ਵੀ ਵਿਚਾਰ ਕੀਤੀ ਜਾਵੇਗੀ। ਪਰ
ਪਹਿਲਾਂ ਇਹ ਗੱਲ ਸਾਫ਼ ਹੋ ਜਾਵੇ ਕਿ ਤੁਹਾਡੇ ਕੋਲ ਵਿਚਾਰ ਚਰਚਾ ਨੂੰ ਜਾਰੀ ਰੱਖਣ ਲਈ ਸਮਾਂ ਵੀ ਹੈ
ਕਿ ਨਹੀਂ? ਪਹਿਲਾਂ ਦੀ ਤਰ੍ਹਾਂ ਵਿਚਾਰ ਚਰਚਾ ਨੂੰ ਵਿੱਚੇ ਹੀ ਛੱਡ ਕੇ ਗਾਇਬ ਤਾਂ ਨਹੀਂ ਹੋ
ਜਾਵੋਗੇ?
ਤੁਸੀਂ ਪਹਿਲਾਂ ਇਹ ਦੱਸਣਾ ਹੈ ਕਿ ਤੁਸੀਂ ਆਵਾਗਉਣ ਨੂੰ ਮੰਨਦੇ ਹੋ ਕਿ ਨਹੀਂ? ਜੇ ਮੰਨਦੇ ਹਾਂ ਤਾਂ
ਉਸ ਦਾ ਕੀ ਸਰੂਪ ਹੈ? ਅਤੇ ਮੇਰੇ ਨਾਲ ਤੁਹਾਡੇ ਵਿਚਾਰ 90-101% ਕਿਸ ਤਰ੍ਹਾਂ ਮਿਲਦੇ ਹਨ? ਧੰਨਵਾਦ।
ਜਸਬੀਰ ਸਿੰਘ (ਕੈਲਗਰੀ)
(08/09/10)
ਬਲਦੇਵ ਸਿੰਘ ਫਿਰੋਜ਼ਪੁਰ
ਸਤਿਕਾਰ ਯੋਗ ਸੰਪਾਦਕ ਸਰਦਾਰ ਮੱਖਣ ਸਿੰਘ ਜੀ,
ਸੰਪਾਦਕੀ ਮੈਂਬਰ ਅਤੇ ਪਾਠਕ ਵੀਰੋ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਰਦਾਰ ਜਸਬੀਰ ਸਿੰਘ ਜੀ,
ਆਪ ਜੀ ਨੂੰ ਧੰਨਵਾਦ ਵਾਲੀ ਗੱਲ ਮੈਂ ਹਾਸੇ ਹਾਸੇ ਵਿੱਚ ਕਹੀ ਸੀ, ਪਰ ਤੁਸੀਂ ਉਸਨੂੰ ਸੀਰਸਲੀ ਲੈ
ਲਿਆ, ਸੋ ਮਾਫ ਕਰਨਾਂ ਜੀ।
ਆਪ ਜੀ ਨੇਂ ਲਿਖਿਆ ਹੈ
ਗੁਰਚਰਨ ਸਿੰਘ ਜਿਉਣਵਾਲਾ ਦੇ ਪੱਤਰ ਸ਼ਾਇਦ ਧਿਆਨ ਨਾਲ ਨਹੀਂ ਪੜ੍ਹੇ ਹੋਣੇ। ਜੇ ਪੜ੍ਹੇ ਹੁੰਦੇ
ਅਤੇ ਉਨ੍ਹਾਂ ਦੀ ਬੋਲ ਬਾਣੀ ਵੱਲ ਧਿਆਨ ਦਿੱਤਾ ਹੁੰਦਾ ਤਾਂ ਮੇਰੀ “ਅਹੰਕਾਰ ਦੀ ਝਲਕ” ਪੈਣ ਵਾਲੀ
ਗੱਲ ਤੇ ਅਤੇ ਤੁਹਾਡਾ ਧੰਨਵਾਦ ਨਾ ਕੀਤੇ ਜਾਣ ਤੇ ਸ਼ਾਇਦ ਤੁਸੀਂ ਗੁੱਸਾ ਨਾ ਕਰਦੇ।
ਮੇਰੇ ਵੀਰ, ਮੈਂ ਉਹਨਾਂ ਦੇ ਕਾਫੀ ਪੱਤਰ ਪੱੜ੍ਹੇ ਹਨ। ਅਤੇ ਉਹਨਾਂ ਦੀ ਬੋਲੀ
ਬਾਰੇ ਵੀ ਜਾਣਦਾ ਹਾਂ, ਉਹਨਾਂ ਦੀ ਬੋਲੀ ਨੂੰ ਕਿਸੇ ਨੇਂ ਵੀ ਚੰਗਾ ਨਹੀਂ ਕਿਹਾ। ਪਰ ਉਹ ਵੀ ਸਾਡਾ
ਭਰਾ ਹੈ। ਮੈਂ ਉਸ ਦਾ ਵੀ ਸ਼ੁਭ ਚਿੰਤਕ ਹਾਂ। ਦਿਨ ਰਾਤ ਤਾਂ ਨਹੀਂ, ਪਰ ਅੱਕਸਰ ਹੀ ਮੈਂ ਉਹਨਾਂ ਬਾਰੇ
ਕਦੇ ਕਦੇ ਸੋਚਦਾ ਰਹਿੰਦਾ ਹਾਂ, ਮੈਂ ਚਾਹੁੰਦਾ ਹਾਂ ਕੇ ਉਹ ਆਪਣਾਂ ਸੁਭਾਅ ਬਦਲ ਲੈਣ। ਮੈਨੂੰ ਲੱਗਦਾ
ਹੈ ਪਹਿਲੇ ਨਾਲੋਂ ਕਾਫੀ ਨਹੀਂ ਤਾਂ, ਕੁੱਝ ਤਾਂ ਫਰਕ ਜਰੂਰ ਹੈ। ਕਈ ਵਾਰ ਹੀ ਸਿੱਧੇ ਜਾਂ ਅਸਿੱਧੇ
ਤੋਰ ਤੇ ਮੈਂ ਉਹਨਾਂ ਨੂੰ ਟੋਕ ਟਕੋਰਾਂ ਕਰਦਾ ਰਹਿੰਦਾ ਹਾਂ। ਪਰ ਉਹਨਾਂ ਨੇਂ ਅੱਜ ਤੱਕ ਕਦੇ ਪਲਟ ਕੇ
ਮੈਨੂੰ ਜਵਾਬ ਨਹੀਂ ਦਿੱਤਾ। ਇਹ ਤਾਂ ਤੁਸੀਂ ਵੀ ਜਾਣਦੇ ਹੋ, ਕਿ ਮੈਂ ਅੱਜ ਤੱਕ ਕਦੇ ਵੀ ਉਹਨਾਂ ਦਾ
ਪੱਖ ਨਹੀਂ ਲਿਆ। ਨਾਂ ਹੀ ਕਦੇ ਮੈਂ ਉਹਨਾਂ ਨੂੰ ਸਹੀ ਠਹਿਰਾਇਆ ਹੈ। ਬੇਸ਼ੱਕ ਤੁਸਾਂ ਨੇ ਆਸ ਛੱਡ
ਦਿੱਤੀ ਹੋਵੇ, ਪਰ ਮੈਂ ਅਜੇ ਆਸ ਨਹੀਂ ਛੱਡੀ। ਬਲਕਿ ਤੁਸੀਂ ਵੀ ਨਿਰਾਸ ਨਾਂ ਹੋਵੋ। ਮੈਨੂੰ ਤਾਂ ਆਸ
ਹੈ ਕਿ ਇੱਕ ਦਿਨ ਉਹ ਵੀ ਆਪਣੇਂ ਨਾਲ ਹੋਵੇਗਾ। ਪਰ ਬਹਿਸ ਨਾਲ ਮਸਲੇ ਦਾ ਹੱਲ ਮੁਸਕਿਲ ਹੈ। ਆਓ
ਮਿਲਕੇ ਆਪਾਂ ਪਿਆਰ ਵੰਡੀਏ। ਜੋ ਸਮਝੌਤਆਂ ਮੈ ਤੁਹਾਨੂੰ ਦਿੱਤੀਆਂ ਹਨ (ਮੈਂ ਹੀ ਨਹੀਂ ਹੋਰ ਕੋਈ ਵੀ
ਵੀਰ ਜੇ ਕਿਸੇ ਨੂੰ ਵੀ ਕੁੱਝ ਕਹਿੰਦਾ ਹੈ ਤਾਂ) ਇਹ ਸਾਰਿਆਂ ਵਾਸਤੇ ਸਾਂਝਾ ਸਮਝਣਾਂ ਚਾਹੀਦਾ ਹੈ।
ਝੱਗੜਾ ਨਿਬੇੜਨਾਂ ਸ਼ੁਰੂ ਤੋਹੀ ਮੇਰੀ ਕੋਸ਼ਿਸ਼ ਦਾ ਹਿਸਾ ਰਿਹਾ ਹੈ। ਇਸ ਕੰਮ ਵਿੱਚ ਅਜੇ ਤੱਕ ਤਾਂ
ਮੇਰਾ ਸਾਥ ਕਿਸੇ ਨੇਂ ਨਹੀਂ ਦਿੱਤਾ। ਮੇਰਾ ਭਾਵ ਹੈ ਕਿਸੇ ਨੇਂ ਇਸ ਦੀ ਜਰੂਰਤ ਨਹੀਂ ਸਮਝੀ। ਸ਼ਾਇਦ
ਇਹ ਗੱਲ ਸ਼ੱਕੀ ਲੱਗਦੀ ਹੋਏ, ਕੇ ਝਗੜਾ ਖੱਤਮ ਕਰਨਾਂ ਗੁਰਮੱਤਿ ਦੇ ਉਲਟ ਹੈ।
ਤਿਲ ਤਿਲ ਘਾਣੀਂ ਪੀੜਦਾ ਹੈ ਤਾਂ ਪਿਆ ਪੀੜੇ, ਸਾਨੂੰ ਐਸੇ ਰੱਬ ਦੀ ਕੋਈ ਜਰੂਰਤ ਨਹੀਂ। ਅਸੀਂ
ਇਹੋ ਜਿਹੇ ਰੱਬ ਤੋਂ ਕੀ ਲੈਣਾ?” (ਅੱਗੋਂ ਤੁਸੀਂ ਆਪਣੇ ਵਿਚਾਰ ਦਿੱਤੇ ਹਨ) “ਸੋਲਾਂ ਆਨੇ ਸਹੀ
ਗੱਲ ਹੈ। ਸੱਚ ਮੁੱਚ ਐਨੀਂ ਦ੍ਰਿੜਤਾ ਹੋਣੀ ਚਾਹੀਦੀ ਹੈ ਇੱਕ ਸਿੱਖ ਵਿੱਚ”। ਵੀਰ ਜੀ! ਗੁਰਚਰਨ ਸਿੰਘ
ਦੇ ਇਨ੍ਹਾਂ ਵਿਚਾਰਾਂ ਤੋਂ ਸਾਫ਼ ਜਾਹਰ ਹੈ ਕਿ ਉਹ ਰੱਬ ਦੀ ਹੋਂਦ ਅਤੇ ਉਸ ਦਾ ਹੁਕਮ ਮੰਨਣ ਤੋਂ ਆਕੀ
ਹਨ। ਦੂਸਰੀ ਗੱਲ- ਇਹ ਗੁਰਬਾਣੀ ਦੀ ਤੁਕ ਹੈ। ਮੇਰੇ ਜਾਂ ਕਿਸੇ ਹੋਰ ਦੇ ਵਿਅਕਤੀਗਤ ਵਿਚਾਰ ਨਹੀਂ।
ਇਸ ਦਾ ਸਾਫ਼ ਮਤਲਬ ਇਹੀ ਨਿਕਲਦਾ ਹੈ ਕਿ ਗੁਰਚਰਨ ਸਿੰਘ ਨੂੰ ਗੁਰਬਾਣੀ (ਗੁਰੂ ਸਾਹਿਬਾਂ) ਦੀ ਗੱਲ
ਮੰਨਣ ਵਿੱਚ ਵੀ ਕੋਈ ਦਿਲਚਸਪੀ ਨਹੀਂ ਹੈ। ਤੁਹਾਨੂੰ ਉਨ੍ਹਾਂ ਦੇ ਵਿਚਾਰ ਸੋਲਾਂ ਆਨੇ ਸਹੀ ਲੱਗਦੇ ਹਨ
ਤਾਂ ਇਸ ਦਾ ਕੀ ਮਤਲਬ ਹੋਇਆ ਇਹ ਵੀ ਸਮਝਾਣਾ ਜੀ।
ਵੀਰ ਜੀ ਇਹ ਮੈਂ “ਦ੍ਰਿੜਤਾ” ਦੀ ਮਿਸਾਲ ਦਿੱਤੀ ਹੈ, ਉਹ ਦ੍ਰਿੜਤਾ ਤੁਹਾਡੇ ਵਿੱਚ ਵੀ ਹੋ ਸੱਕਦੀ
ਹੈ। ਬਲਕਿ ਹੋਣੀਂ ਚਾਹੀਦੀ ਹੈ। ਵੀਰ ਜੀ ਤੁਸੀਂ ਚੇਤਾ ਕਰੋ, ਮੈਂ ਉਸੇ ਹੀ, ਲਾਈਨ ਵਿੱਚ ਲਿਖਿਆ ਸੀ,
“ਪਰ ਐਨੀ ਦ੍ਰਿੜਤਾ ਜੁਬਾਨੀ ਜੁਬਾਨੀ ਨਹੀਂ, ਅਮਲਾਂ ਨਾਲ ਹੋਣੀਂ ਚਾਹੀਦੀ ਹੈ”। ਨਾਲ ਹੀ ਮੈਂ
“ਜਾਣੇਂ ਅਨਜਣੇ” ਲਫਜ਼ ਵੀ ਵਰਤਿਆ ਸੀ, ਕਿ ਇਹ ਗੱਲ ਉਹਨਾਂ ਮੰਹੋਂ ਅਨਜਾਣੇਂ ਵਿੱਚ ਨਿਕਲੀ ਹੈ। ਮੈ
ਜੋ ਉਹਨਾਂ ਬਾਰੇ ਲਿਖਿਆਂ ਸੀ ਅੱਗੇ ਪੱੜੋ, “ਮੈਂਨੂੰ ਤਾਂ ਕਈ ਵਾਰ ਗੁਰਚਰਨ ਸਿੰਘ ਜੀ ਜਿਉਣਵਾਲਾ
ਦੀਆਂ “ਜਾਣੇਂ ਅਨਜਾਣੇ” ਵਿੱਚ ਅਤੇ ਸਖਤ ਸ਼ਬਦਾਵਲੀ ਵਿੱਚ ਕਹੀਆਂ ਗੱਲਾਂ…”
ਰਹੀ ਗੱਲ ਰੱਬ ਦੀ ਹੋਂਦ ਨੂੰ ਮੰਨਣ ਦੀ। ਗੁਰਚਰਨ ਸਿੰਘ ਜੀ ਨੇਂ ਤਾਂ ਰੱਬ
ਦੇ ਬਾਰੇ ਜੇ ਕੁੱਝ ਕਿਹਾ ਹੈ, ਤਾਂ ਬਹਿਸ ਦੇ ਕਾਰਨ ਕਿਹਾ ਹੈ, ਅਤੇ ਉਹਨਾਂ ਦੇ ਮੂਹੋਂ ਗੁੱਸੇ ਨਾਲ
ਨਿਕਲਿਆਂ ਹੈ। ਪਰ ਮੈਂ ਤਾਂ ਰੱਬ ਦੇ ਬਾਰੇ ਕਿਨਾਂ ਕੁਸ਼ ਹੀ ਲਿਖ ਦਿੱਤਾ ਹੈ। ਪਰ ਇਸ ਪਿੱਛੇ ਮੇਰਾ
ਮਕਸਦ ਤੁਹਾਨੂੰ ਸੱਭ ਨੂੰ ਰੱਬ ਨਾਲ ਜੋੜਨਾਂ ਹੈ, ਨਾਂ ਕੇ ਰੱਬ ਦੀ ਨਿੰਦਾ ਕਰਨਾਂ। ਰੱਬ ਦੀ ਫਿਤਰਤ
ਗੁਰਬਾਣੀਂ ਵਿੱਚ ਕੈਸੀ ਲਿਖੀ ਹੈ, ਅਜੇ ਸਿਰਫ ਮੈਂ ਉਹ ਲਿਖਿਆ ਹੈ। ਅਜੇ ਮੈਂ ਇਹ ਨਹੀਂ ਲਿਖਿਆ ਕੇ
ਰੱਬ ਨੂੰ ਸੱਜਣ ਕਿਵੇਂ ਬਨਾੳੇਣਾਂ ਹੈ। ਜੇ ਆਪਾਂ ਰੱਬ ਨੂੰ ਆਪਣਾਂ ਮਿੱਤਰ ਬਨਾ ਲਈਏ, ਫਿਰ ਤਾਂ ਉਹ
ਐਸਾ ਹੀ ਹੈ ਜਿਵੇਂ ਅਸੀਂ ਮੰਨੀ ਬੈਠੇ ਹਾਂ। ਪਰ ਇਹ ਅਸੀਂ ਜਾਗਦੇ ਹੋਇ ਸੁਪਣਾਂ ਦੇਖ ਰਹੇ ਹਾਂ।
ਉਸਨੂੰ ਮਿੱਤਰ ਬਨਾਉਣ ਤੋਂ ਪਹਿਲੋਂ ਹੀ ਉਸ ਤੇ ਕੋਈ ਆਸ ਰੱਖਣਾਂ, ਇਸ ਤਰਾਂ ਹੈ ਜਿਵੇਂ ਸ਼ੇਰ ਦੇ
ਮੂੰਹ ਵਿੱਚ ਸਿਰ ਦੇਣਾਂ।
ਅਸੀਂ ਮਿੱਠੀ ਚੀਜ ਨੂੰ ਭੱਜ ਕੇ ਪੈਂਦੇ ਹਾਂ, ਕੌੜੇ ਸੱਚ ਨੂੰ ਸੁਣਨਾਂ ਵੀ
ਨਹੀਂ ਚਾਹੁਂਦੇ। ਮਿੱਠੀ ਚੀਜ ਹੈ, ਮਾਨ ਵਡਿਆਈ, ਸ਼ੋਹਰਤ, ਲੋਕਾਂ ਦੀ ਪਰਸੰਸਾ, ਇਹ ਭਾਂਵੇਂ ਸਾਨੂੰ
ਕੋਈ ਕਿੰਨੀ ਵੀ ਦਿੱਤੀ ਜਾਵੇ, ਅਸੀਂ ਦਾਤੇ ਦੀ ਦਾਤ ਸਮਝ ਕੇ ਸਾਰੀ ਉਮਰ ਆਖਰੀ ਸਵਾਸ ਤੱਕ ਲੈਂਦੇ
ਰਹਿੰਦੇ ਹਾਂ। ਮਾਨ ਵਡਿਆਈਆਂ ਪਾਕੇ ਬਹੁਤ ਖੁਸ਼ ਹੁੰਦੇ ਹਾਂ, ਅਤੇ ਰੱਬ ਦਾ ਦੋਵੇਂ ਹੱਥ ਸ਼ੁਕਰਾਨਾਂ
ਕਰਦੇ ਹਾਂ। ਅਸਲ ਵਿੱਚ ਇਹ
“ਅਮਲ ਗਲੋਲਾ ਕੂੜ ਕਾ” ਹੈ ਜੀ। ਪਰ ਕੌੜੇ ਸੱਚ ਦਾ
ਕੋਈ ਗਾਹਕ ਨਹੀਂ। ਸੱਚ ਹਮੇਸ਼ਾਂ ਕੌੜਾ ਹੁੰਦਾ ਹੈ, ਕੀ ਅੱਜ ਤੱਕ ਕਿਸੇ ਨੇਂ ਕਦੇ ਮਿੱਠਾ ਸੱਚ ਵੇਖਿਆ
ਹੈ? ਝੂਠ ਹੀ ਮਾਖਿਉਂ ਵਰਗਾ ਮਿੱਠਾ ਹੁੰਦਾ ਹੈ।
ਕੂੜੁ ਮਿਠਾ ਕੂੜੁ ਮਾਖਿਉ ਕੂੜੁ ਡੋਬੇ
ਪੂਰੁ॥ ਨਾਨਕੁ ਵਖਾਣੈ ਬੇਨਤੀ ਤੁਧੁ ਬਾਝੁ ਕੂੜੋ ਕੂੜੁ॥ ੧॥
ਮਿੱਠੀ ਚੀਜ਼ ਛੱਡ ਕੇ ਕੋਈ ਕੌੜੀ ਚੀਜ ਕਿਉਂ ਖਾਏ ਗਾ।
ਵੀਰ ਜੀ ਜਦ ਦੋ ਭਲਵਾਨ ਘੁਲ ਰਹੇ ਹੁੰਦੇ ਹਨ, ਤਾਂ ਊਪਰੋਂ ਵੇਖਣ ਵਾਲੇ ਦਰਸ਼ਕ
ਆਪਣੇਂ ਆਪਣੇਂ ਪਹਿਲਵਾਨ ਦੀ ਹੌਸਲਾ ਅਫਜ਼ਾਈ ਵੀ ਕਰਦੇ ਹਨ, ਅਤੇ ਦਾਅ ਦੱਸਣ ਦੀ ਕੋਸ਼ਿਸ਼ ਵੀ ਕਰਦੇ ਹਨ।
ਵੀਰ ਜੀ ਸਾਰੇ ਪਾਠਕ ਵੀ ਦੇਖ ਪੱੜ੍ਹ ਰਹੇ ਸਨ, ਅਤੇ ਮੈਂ ਵੀ ਦੇਖ ਰਿਹਾ ਸੀ। ਸਾਰੇ ਪਾਠਕ ਵੀ ਠੀਕ
ਗਲਤ ਦੇ ਆਪਣੇਂ ਆਪਣੇਂ ਵਿਚਾਰ ਰੱਖਦੇ ਹਨ। ਕਈਆਂ ਨੇਂ ਆਪਣੇਂ ਵਿਚਾਰ ਪੇਸ਼ ਵੀ ਕੀਤੇ। ਮੈਂ ਵੀ ਇਸ
ਝਗੜੇ ਦੇ ਹੱਲ ਵਾਸਤੇ, ਆਪਣੇਂ ਵਿਚਾਰਾਂ ਦੇ ਰੂਪ ਵਿੱਚ ਦੋ ਖਾਸ ਦਾਓ, ਆਪ ਜੀ ਨੂੰ ਦੱਸੇ ਹਨ। ਜਿਸ
ਨਾਲ ਕੇ ਝਗੜਾ ਖਤਮ ਹੋ ਜਾਵੇ। ਇਸ ਤੇ ਤੁਸੀਂ ਵੀ ਵਿਚਾਰ ਕਰ ਸੱਕਦੇ ਹੋ, ਦੂਜੇ ਪੱਖ ਵਾਲੇ ਵੀ
ਵਿਚਾਰ ਕਰ ਸੱਕਦੇ ਹਨ, ਅਤੇ ਸਾਰੇ ਪਾਠਕ ਵੀ ਵਿਚਾਰ ਕਰ ਸੱਕਦੇ ਹਨ। ਇਹ ਦਾਓ (ਸੁਝਾਓ) ਸਾਰਿਆਂ
ਵਾਸਤੇ ਸਾਂਝੇ ਹਨ ਜੀ। ਗੁਰਮੁੱਖ ਬਣ ਕੇ ਜਾਂ ਗੁਰੂ ਨਾਨਕ ਦੇ ਫਲਸਫੇ ਨੂੰ ਸਮਝ ਕੇ ਕੋਈ ਵੀ ਫਾਇਦਾ
ਉਠਾ ਸੱਕਦਾ ਹੈ। ਇਸ ਗੱਲ ਵਿੱਚ ਗਲਤ ਤੇ ਕੁੱਝ ਵੀ ਨਹੀਂ ਹੈ ਜੀ।
ਵੀਰ ਜੀ ਤੁਸੀਂ ਵੀ ਤਾਂ ਹਰ ਵੇਲੇ ਦੂਸਰਿਆਂ ਨੂੰ ਸਮਝਾਉਦੇ ਹੀ ਰਹਿੰਦੇ ਹੋ।
ਜੇ ਮੈਂ ਗਲਤੀ ਨਾਲ ਆਪ ਜੀ ਨੂੰ ਸਮਝਾਉਣ ਵਾਸਤੇ ਕੁੱਝ ਸੁਝਾਉ ਦੇ ਬੈਠਾ ਹਾਂ, ਤਾਂ ਗਲਤੀ ਵਾਸਤੇ
ਮਾਫੀ ਮੰਗਦਾ ਹਾਂ ਜੀ। ਵੀਰ ਜੀ ੨੬-੪-੧੦ ਨੂੰ ਚਰਨਜੀਤ ਸਿੰਘ ਬਰੈਂਮਪਟਨ ਨੇਂ ਇੱਕ ਪੱਤਰ ਵਿੱਚ
ਗੁਰੂਆਂ ਵੱਲੋਂ “ਨਾਨਕ” ਨਾਮ ਦੀ ਵਰਤੋਂ ਬਾਰੇ ਆਪਣੇਂ ਵਿਚਾਰ ਲਿਖੇ ਸਨ। ਤੁਸੀਂ ਉਹਨਾਂ ਨੂੰ ਕਿਸ
ਪਿਆਰ ਨਾਲ ਸਮਝਾਇਆ, ਇਹ ਆਪਣਾਂ ੨੯-੪-੧੦ ਦਾ ਪੱਤਰ ਪੱੜ੍ਹ ਕੇ ਵੇਖ ਲਵੋ। ਤੁਹਾਡੇ ਪੱਤਰ ਦੇ ਨਾਲ
ਹੀ ੨੮-੪ -੧੦ ਵਾਲਾ ਸਰਦਾਰ ਗੁਰਚਰਨ ਸਿੰਘ ਜੀ ਦਾ ਪੱਤਰ ਵੀ ਪਿਆ ਹੈ, ਉਹਨਾਂ ਨੇਂ ਵੀ ਚਰਨਜੀਤ
ਸਿੰਘ ਜੀ ਨੂੰ ਸਮਝਾਇਆ ਹੈ। ਉਹਨਾਂ (ਗੁਰਚਰਨ ਸਿੰਘ) ਦੇ ਪੱਤਰ ਨਾਲ ਆਪਣੇਂ ਪੱਤਰ ਦੀ ਭਾਸ਼ਾ ਮਿਲਾ
ਕੇ ਦੇਖ ਲਵੋ, ਤਹਾਨੂੰ ਆਪੇ ਪਤਾ ਲੱਗ ਜਾਵੇਗਾ ਕੇ ਕਿਸ ਦੀ ਬੋਲੀ ਚੰਗੀ ਹੈ। ਉਥੇ ਵੀ ਤੁਸੀਂ
ਚਰਨਜੀਤ ਸਿੰਘ ਜੀ ਨੂੰ ਬਹਿਸ ਵਾਸਤੇ ਲਲਕਾਰ ਰਹੇ ਹੋ। ਇਥੇ ਮੇਰਾ ਲਿਖਣ ਦਾ ਭਾਵ ਇਹ ਨਹੀਂ, ਹੈ ਕੇ
ਮੈਂ ਸਰਦਾਰ ਗੁਰਚਰਨ ਸਿੰਘ ਜੀ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਗਲਤੀ ਕਿਸੇ ਕੋਲੋਂ ਵੀ ਹੋ ਸੱਕਦੀ
ਹੈ।
ਹਾਂ। ਤੁਸੀਂ ਮੇਰੀਆਂ ਤਰੀਫ਼ਾਂ ਕੀਤੀਆਂ ਹਨ, ਪਰ ਜੇ ਤੁਸੀਂ ਮੇਰੀਆਂ
ਤਾਰੀਫ਼ਾਂ ਕਰਨ ਦੀ ਬਜਾਇ ਚੱਲ ਰਹੀ ਵਿਚਾਰ ਬਾਰੇ ਆਪਣੇ ਵਿਚਾਰ ਵੀ ਸ਼ਾਮਲ ਕਰਦੇ ਤਾਂ ਜਿਆਦਾ ਬਿਹਤਰ
ਹੋਣਾ ਸੀ।
ਵੀਰ ਜੀ ਇਸ ਨਾਲ ਕੀ ਹੋਣਾਂ ਸੀ। ਤੁਹਾਡੇ ਤੋਂ ਵੀ ਪਹਿਲੇ ਇਹ ਬਹਿਸ ਤਰਲੋਚਣ
ਸਿੰਘ ਜੀ ਨਾਲ ਚੱਲ ਰਹੀ ਸੀ, ਮੈਂ ਤਰਲੋਚਣ ਸਿੰਘ ਜੀ ਦੀ ਹਮਾਇਤ ਵਿੱਚ ਸਰਦਾਰ ਗੁਰਚਰਨ ਸਿੰਘ ਜੀ,
ਅਤੇ ਗੁਰਤੇਜ ਸਿੰਘ ਜੀ ਨੂੰ ਮੋੜਵੇਂ ਸਵਾਲ ਵੀ ਕੀਤੇ ਸਨ। ਮੈਂ ਕਦੇ ਵੀ ਸਰਦਾਰ ਗੁਰਚਰਨ ਸਿੰਘ ਜੀ
ਦੀ ਹਮਾਇਤ ਨਹੀਂ ਕੀਤੀ। ਮੈਂ ਸਮਝਦਾ ਸਾਂ, ਇਹ ਬਹਿਸ ਹਾਰ ਜਿੱਤ ਦਾ ਮੁੱਦਾ ਬਣ ਚੁੱਕੀ ਹੈ। ਇਸ
ਵਾਸਤੇ ਮੈਂ ਸੋਚਦਾ ਸੀ ਕੇ ਸ: ਗੁਰਚਰਨ ਸਿੰਘ ਜੀ ਨੂੰ ਕਿਸੇ ਹੋਰ ਢੰਗ ਨਾਲ ਸਮਝਾਵਾਂ ਗੇ। ਪਰ ਮੇਰਾ
ਖਿਆਲ ਹੈ, ਕਿ ਗੁਰਚਰਨ ਜੀ ਇਸ ਵੇਲੇ ਚਰਚਾ ਵਿੱਚ ਸਰਗਰਮ ਭਾਗ ਨਹੀਂ ਲੈਂਦੇ, ਜਾਂ ਕਹਿ ਲਵੋ ਕੇ ਇੱਕ
ਤਰਾਂ ਨਾਲ ਭਾਗ ਲੈਣਾਂ ਛੱਡ ਚੁੱਕੇ ਹਨ। ਜੇ ਉਹਨਾਂ ਨੇਂ ਆਵਾਗਉਣ ਬਾਰੇ ਆਪਣੀਂ ਸਹਿਮਤੀ ਤੇ ਦਸਤਖਤ
ਨਹੀ ਕੀਤੇ ਤਾਂ ਕੋਈ ਗੱਲ ਨਹੀਂ, ਸ਼ਾਇਦ ਅੰਦਰੋਂ ਸਹਿਮਤ ਹੀ ਹੋਣ। ਦੇਖ ਲਵੋ ਮੈਂ ਤਾਂ ਤੁਹਾਡੀ ਗੱਲ
ਤੇ ਦਸਤਖਤ ਕਰ ਦਿੱਤੇ ਹਨ। ਹਾਲਾਂ ਕੇ ਹੁਣ ਬੇਵਕਤੀ ਹੀ ਸਹੀ, ਪਰ ਫਿਰ ਵੀ ਮੈਂ ਬੇਨਤੀ ਕਰਦਾ ਹਾਂ।
ਵੀਰ ਗੁਰਚਰਨ ਸਿੰਘ ਜੀ, ਕਿ ਤੁਸੀਂ ਵੀ ਜਿਦ ਛੱਡ ਦੇਵੋ। ਆਵਾਗਉਣ ਦੇ ਮਾਮਲੇ ਵਿੱਚ ਵੀਰ ਜਸਬੀਰ
ਸਿੰਘ ਜੀ ਦੀ ਗੱਲ ਗੁਰ ਬਾਣੀਂ ਅਨੂਸਾਰ ਸਹੀ ਹੈ। ਵੀਰ ਜੀ ਇੱਕ ਗੱਲ ਹੋਰ ਵੀ ਹੈ, ਜੇ ਮੈਂ ਤੁਹਾਡੇ
ਨਾਲ ਬਹਿਸ ਵਿੱਚ ਵਿੱਚ ਸ਼ਾਮਲ ਹੋ ਵੀ ਜਾਂਦਾ ਤਾਂ ਅਮਲਾਂ ਦੀ ਗੱਲ ਤੇ ਆਪਣੇਂ ਹੀ ਵਿਚਾਰ, ਫਿਰ ਭਿੰਨ
ਹੋ ਜਾਣੇਂ ਸਨ। ਨਾਲੇ ਇਹ ਵੀ ਕਿਵੇਂ ਕਿਹਾ ਜਾ ਸੱਕਦਾ ਹੈ, ਕਿ ਸਰਦਾਰ ਗੁਰਚਰਨ ਸਿੰਘ ਜੀ ਦੀ ਜਾਂ
ਸਰਦਾਰ ਹਰਦੇਵ ਸਿੰਘ ਜੀ ਦੀ ਇੱਕ ਗੱਲ ਵੀ ਸੱਚੀ ਨਹੀਂ ਹੈ। ਜਿਹੜੀ ਗੱਲ ਕਿਸੇ ਦੀ ਸੱਚੀ ਹੋਵੇ ਗੀ,
ਮੈਂ ਸੱਚੀ ਹੀ ਕਹਾਂ ਗਾ। ਸੱਚ ਤੇ ਪਰਦਾ ਪਾਉਣਾਂ, ਜਾਂ ਆਪਣੇਂ ਪੱਖ ਵਾਲੇ ਦੀ ਗਲਤ ਜਾਂ ਝੂਠੀ ਗੱਲ
ਨੂੰ ਵੀ ਠੀਕ ਕਹਿਣਾਂ (ਜੋ ਕੇ ਥੋੜਾ ਜਾਂ ਬਹੁਤ ਸਾਰੇ ਹੀ ਕਰਦੇ ਹਨ) ਇਹ ਮੇਰੇ ਵੱਸ ਦੀ ਗੱਲ ਨਹੀਂ
ਹੈ। ਇਸੇ ਵਾਸਤੇ ਮੈਂ ਸੱਭ ਨੂੰ ਬੁਰਾ ਲੱਗਦਾ ਹਾਂ। ਗਲਤੀਆਂ ਤਾਂ ਮੈਂ ਹਜ਼ਾਰਾਂ ਹੀ ਕਰ ਸੱਕਦਾ ਹਾਂ,
ਪਰ ਇਹ ਕੰਮ ਮੈਂ ਨਹੀਂ ਕਰ ਸੱਕਦਾ। ਮੇਰੇ ਨਾਲ ਤਾਂ ਜੇ ਕਿਸੇ ਨੇਂ ਯਾਰੀ ਪਾਉਣੀਂ ਹੈ, ਤਾਂ ਝੂਠ ਦਾ
ਪੱਲਾ ਛੱਡਣਾਂ ਪਵੇ ਗਾ। ਕਿਉਂ ਕੇ ਸੱਚ ਕਹਿਣਾਂ ਮੇਰੀ ਮਜਬੂਰੀ ਹੈ, ਸੱਚ ਕਹਿਣਾਂ ਮੇਰੀ ਸੱਭ ਤੋਂ
ਵੱਡੀ ਕਮਜੋਰੀ ਹੈ। ਗਲਤੀ ਮੇਰੀ ਇਹ ਹੈ ਕੇ ਮੈਨੂੰ ਸੱਚ ਕਹਿਣ ਦਾ ਠੀਕ ਤਰੀਕਾ ਨਹੀਂ ਆਉਦਾ। ਇਸ
ਵਾਸਤੇ ਮੈਂ ਸੱਭ ਪਾਠਕਾਂ, ਲੇਖਕਾਂ, ਵਿਦਵਾਨਾਂ, ਆਪ ਜੀ ਤੋਂ, ਸੰਪਾਦਕੀ ਬੋਰਡ ਦੇ ਮੈਂਬਰਾਂ ਤੋਂ
ਅਤੇ ਸਤਿਕਾਰ ਯੋਗ ਸੰਪਾਦਕ ਜੀ, ਸਰਦਾਰ ਮੱਖਣ ਸਿੰਘ ਜੀ ਪੁਰੇਵਾਲ ਜੀ ਤੋਂ ਹੱਥ ਜੋੜ ਕੇ ਮਾਫੀ
ਮੰਗਦਾ ਹਾਂ ਜੀ। ਆਸ ਕਰਦਾ ਹਾਂ ਕਿ ਤੁਸੀਂ ਸਾਰੇ ਮੈਨੂੰ ਮਾਫ ਕਰ ਦੇਵੋ ਗੇ ਜੀ।
ਜਸਬੀਰ ਸਿੰਘ ਜੀ, ਤੁਹਾਡੇ ਨਾਲ ਵਿਚਾਰਾਂ ਦੇ ਮੇਲ ਦੀ ਜੋ ਗੱਲ ਮੈਂ ਕਹੀ
ਹੈ, ਉਹ ਇਸ ਤਰਾਂ ਹੈ। ਆਵਾਗਉਣ ਬਾਰੇ ਮੇਰੇ ਵਿਚਾਰ ਭਾਵੇ ਤਹਾਨੂੰ ਬਹਿਸ ਦੋਰਾਣ ਪੜ੍ਹਨ ਨੂੰ ਨਹੀਂ
ਮਿਲੇ। ਪਰ ਮੈਂ ਤਾਂ ਤੁਹਾਡੇ ਵਿਚਾਰ ਪੜ੍ਹੇ ਹੀ ਹਨ। ਇਸ ਵਾਸਤੇ ਮੈਂ ਤੁਹਾਨੂੰ ਆਪਣੇਂ ਦਿਲ ਦੀ ਗੱਲ
ਦੱਸੀਸੀ/ਦੱਸਦਾ ਹਾਂ,
੧) ਜੇ ਮੈਂ ਇਹ ਕਹਿ ਦਿੱਤਾ ਕੇ ਆਵਾਗਉਣ ਬਾਰੇ ਮੇਰੇ ਵਿਚਾਰ ਤੁਹਾਡੇ
ਵਿਚਾਰਾਂ ਨਾਲ ੧੦੦% ਮਿਲਦੇ ਹਨ। ਤਾਂ ਇਸ ਦਾ ਇਹ ਮਤਲਬ ਨਹੀਂ ਕੇ ਹਰ ਵਿਸ਼ੇ ਤੇ ਮੇਰੇ ਵਿਚਾਰ
ਤੁਹਾਡੇ ਨਾਲ ੧੦੦% ਹੀ ਮਿਲਦੇ ਹਨ।
੨) ਤੁਸੀਂ ਆਮ ਜੋ ਲਿਖਦੇ ਰਹਿੰਦੇ ਹੌ ਕੁੱਲ ਮਿਲਾ ਕੇ ਉਸ ਨਾਲ ਮੇਰੇ ਵਿਚਾਰ ੯੦% ਮਿਲਦੇ ਹਨ।
੧੦ % ਭਿੰਨ ਵੀ ਹੋ ਸੱਕਦੇ ਹਨ, ਭਿੰਨਤਾਂ ਤਾਂ ੧% ਵੀ ਕਾਫੀ ਹੁੰਦੀ ਹੈ।
੩) ਇੱਕ ਖਾਸ ਪਹਿਰੇ ਵਿਚਲੀ ਇੱਕ ਲਾਈਨ ਜਿਸ ਨੂੰ ਮੈਂ ਅੰਡਰਲਾਈਨ ਕਰ ਦਿੱਤਾ
ਸੀ। ਤੁਹਾਡੀ ਲਿਖੀ ਉਹ ਲਾਈਨ ਇਹ ਸੀ,
ਗੁਰਬਾਣੀ ਦਾ ਕੀ ਫੁਰਮਾਨ ਹੈ? ਜਦ
ਕਿ ਆਵਾਗਉਣ ਨੂੰ ਮੰਨਣ ਵਾਲਿਆਂ ਅਨੁਸਾਰ ਜੇ ਬੰਦਾ ਗੁਰਮੁਖ ਨਹੀਂ ਬਣਦਾ, ਮਨੁੱਖਾ ਜਨਮ ਵਿਅਰਥ ਗਵਾ
ਕੇ ਸੰਸਾਰ ਤੋਂ ਤੁਰ ਜਾਂਦਾ ਹੈ ਤਾਂ ਉਸ ਨੂੰ ਆਵਾਗਉਣ ਦੇ ਗੇੜ ਵਿੱਚ ਪੈਣਾ ਪੈਂਦਾ ਹੈ।
ਸਿਰਫ ਉਸ ਪਹਿਰੇ ਦੀ ਇਸ ਲਾਈਨ ਬਾਰੇ ਮੈਂ ਕਿਹਾ
ਸੀ, ਕਿ ਮੈਂ ਤੁਹਾਡੇ ਇਹਨਾਂ ਵਿਚਾਰਾਂ ਨਾਲ ੧੦੧% ਸਹਿਮਤ ਹਾਂ। ਇਸ ਦਾ ਮਤਲਬ ਇਹ ਨਹੀਂ, ਕੇ ਮੈਂ
ਤੁਹਾਡੀ ਹਰ ਗੱਲ ਨਾਲ ਸਹਿਮਤ ਹਾਂ ਜੀ। ਇਹ ਸਾਰੀ ਪ੍ਰਸੰਟੇਜ਼ ਵੱਖਰੀ ਵਖਰੀ ਹੈ ਜੀ, ਇਸ ਨੂੰ ਮਿਕਸ
ਨਾਂ ਕਰੋ ਜੀ। ਕਿਸੇ ਗੱਲ ਤੇ ਮੇਰੇ ਵਿਚਾਰ ਤੁਹਾਡੇ ਨਾਲੋਂ ੧੦੧% ਭਿੰਨ ਵੀ ਹੋ ਸੱਕਦੇ ਹਨ। ਇਹ ਤਾਂ
ਮੈਂ ਆਪਣੀਂ ਦਿਲ ਦੀ ਗੱਲ ਤੁਹਾਨੂੰ ਦੱਸਣ ਦਾ ਇੱਕ ਤਰੀਕਾ ਇਸਤੇਮਾਲ ਕੀਤਾ ਹੈ ਜੀ। ਇਸ ਵਿੱਚ ਕਿਹੜੀ
ਗਲਤ ਗੱਲ ਹੈ, ਪਰ ਵੀਰ ਜੀ ਤੁਸੀਂ ਇਸ ਦਾ ਵੀ ਮਿਹਣਾਂ ਬਨਾ ਲਿਆ। ਅਗਰ ਕੋਈ ਪਾਠਕ ਤੁਹਾਨੂੰ ਕਹੇ,
ਕਿ ਮੈਂ ਤੁਹਾਡੇ ਲੇਖ ਪੱੜ੍ਹਦਾ ਰਹਿੰਦਾ ਹਾਂ, ਮੈਂ ਤੁਹਾਡੇ ਵਿਚਾਰਾਂ ਨਾਲ ੧੦੦% ਸਹਿਮਤ ਹਾਂ, ਜਾਂ
ਮੇਰੀ ਸੋਚ ਵੀ ੧੦੦% ਤੁਹਾਡੇ ਵਰਗੀ ਹੀ ਹੈ। ਤਾਂ ਕੀ ਤੁਸੀਂ ਉਸ ਨੂੰ ਅੱਗੋਂ ਇਹ ਕਹੋਗੇ, ਕੇ ਮੈਂ
ਕਿਵੇਂ ਮੰਨਾਂ ਕਿ ਤੁਹਾਡੇ ਵਿਚਾਰ ਮੇਰੇ ਨਾਲ ਮਿਲਦੇ ਹਨ ਜਾਂ ਤੁਹਾਡੀ ਸੋਚ ਮੇਰੇ ਨਾਲ ੧੦੦% ਮਿਲਦੀ
ਹੈ, ਕਿਉਂਕੇ ਤੁਸਾਂ ਤਾਂ ਕਦੇ ਆਵਾਗਉਣ ਬਾਰੇ ਲਿਖਿਆ ਹੀ ਨਹੀਂ।
ਇਹ ਪ੍ਰਸ਼ੰਟੇਜ਼ ਤੁਹਾਡੇ ਆਵਾਗਉਣ ਤੇ ਲਿਖੇ ਅੱਜ ਤੱਕ ਦੇ ਲਿਖੇ ਪੱਤਰਾਂ ਤੇ
ਅਧਾਰਿਤ ਹੈ। ਕੱਲ ਨੂੰ ਤੁਸੀਂ ਕਿਸੇ ਹੋਰ ਵਿਸ਼ੇ ਤੇ ਜਾਂ ਕੁੱਝ ਹੋਰ ਲਿਖਦੇ ਹੋ। ਤਾਂ ਹੋ ਸੱਕਦਾ ਹੈ
ਆਪਣੇਂ ਵਿਚਾਰਾਂ ਵਿੱਚ ੧੦੧% ਮੱਤਭੇਦ ਪੈਦਾ ਹੋ ਜਾਵੇ। ਇਹ ਗੱਲ ਮੈਂ ਸਿਰਫ ਤੁਹਾਡੇ ਲਿਖੇ ਲੇਖ
ਪੱੜ੍ਹ ਕੇ ਕਹੀ ਹੈ, ਹੋਰ ਨਾਂ ਤਾਂ ਮੈਂ ਤੁਹਾਡੇ ਢਿੱਡ ਵਿੱਚ ਵੜ ਕੇ ਵੇਖਿਆਂ ਹੈ, ਅਤੇ ਨਾਂ ਹੀ
ਤੁਸੀਂ ਮੇਰੇ ਢਿੱਡ ਵਿੱਚ ਵੱੜਕੇ ਦੇਖਿਆ ਹੈ। ਤੁਸੀਂ ਮੇਰੇ ਵਿਚਾਰਾਂ ਨਾਲ ਕਿੰਨੇਂ ਪਰਸਿੰਟ ਸਹਿਮਤ
ਹੋ, ਇਹ ਤਾਂ ਤੁਸੀਂ ਹੀ ਦੱਸ ਸਕਦੇ ਹੋ। ਮੇਰੀਆਂ ਲਿਖੀਆਂ ਬਹੁਤੀਆਂ ਗੱਲਾਂ ਤੁਹਾਡੇ ਸਾਰਿਆਂ ਨਾਲੋਂ
ਹੀ ਅਲੱਗ ਹਨ। ਇਸ ਵਾਸਤੇ ਹੋ ਸੱਕਦਾ ਹੈ, ਸ਼ਾਇਦ ਤੁਸੀਂ ਮੇਰੀਆਂ ਗੱਲਾਂ ਨਾਲ ੧% ਵੀ ਸਹਿਮਤ ਨਾਂ
ਹੋਵੋ, ਜਿਸਦਾ ਕਿ ਮੈਨੂੰ ਤੁਹਾਡੇ ਨਾਲ ਰਤੀ ਭਰ ਵੀ ਗਿਲਾ ਨਹੀਂ। ਮੈਂ ਸਮਝਦਾ ਹਾਂ ਜਿੱਨ੍ਹਾਂ ਨੂੰ
ਮੇਰੀਆਂ ਗੱਲਾਂ ਅਜੇ ਸਮਝ ਨਹੀਂ ਆਈਆਂ, ਉਹ ਮੈਨੂੰ ਭਾਵੇਂ ਕੁੱਝ ਵੀ ਕਹਿ ਲੈਣ, ਮੈਨੂੰ ਉਹਨਾਂ ਦਾ
ਬਿਲਕੁਲ ਹੀ ਗੁੱਸਾ ਨਹੀਂ ਕਰਨਾਂ ਚਾਹੀਦਾ। ਤੁਸੀਂ ਵੀ ਭਾਵੇਂ ਮੈਨੂੰ ਜੋ ਮਰਜੀ ਹੈ ਜਾਇਜ਼ ਨਜਾਇਜ਼
ਕਹਿ ਲਵੋ ਮੈਨੂੰ ਕੋਈ ਗੁੱਸਾ ਨਹੀਂ ਹੈ ਜੀ। ਜੇ ਤੁਸੀਂ ਮੈਨੂੰ ਕੋਈ ਗੱਲ ਸਮਝਾਉ ਗੇ ਤਾਂ ਮੈਂ
ਤੁਹਾਡਾ ਗੁੱਸਾ ਕਿਉਂ ਕਰਾਂ ਗਾ। ਕਿਤੇ ਮੈਨੂੰ ਕੁੱਝ ਸਮਝਾਉ ਤਾਂ ਸਹੀ। ਮੈਂ ਇਹ ਵੀ ਨਹੀਂ ਕਿਹਾ ਕੇ
ਤੁਸੀਂ ਕਿਨੇਂ % ਠੀਕ ਜਾਂ ਕਿਨੇਂ % ਗਲਤ ਹੋ। ਜੇ ਕਿਹਾ ਵੀ ਹੋਵੇ ਤਾਂ ਇਸ ਵਿੱਚ ਗੁਸਾ ਕਰਨ ਦੀ ਕੀ
ਲੋੜ ਹੈ। ਤੁਸੀਂ ਮੈਨੂੰ ਹੋਰ ਵੀ ਜੋ ਕਹਿਣਾਂ ਹੈ ਕਹਿ ਲਵੋ, ਤੁਸੀਂ ਮੇਰੇ ਵੀਰ ਹੋ ਅਤੇ ਵੀਰ ਹੀ
ਰਹੋਗੇ। ਮੈਂ ਸਿਰਫ ਵਿਚਾਰਾਂ ਦੀ ਗੱਲ ਕੀਤੀ ਹੈ ਜੀ। ਮੈਂ ਇਹ ਜਰੂਰ ਕਿਹਾ ਹੈ, ਕੇ ਤੁਹਾਡੇ ਵਿੱਚ
ਕੋਈ ਕਮੀਂ ਹੋਵੇ ਗੀ। ਤੁਹਾਡੀ ਗੱਲਬਾਤ ਤੋਂ ਲੱਗਦਾ ਹੈ, ਤੁਸੀਂ ਆਪਣੇਂ ਆਪ ਨੂੰ ੧੦੦% ਸਮਝਦੇ ਸੀ,
ਮੇਰੇ ਸਮਝਾਉਣ ਨਾਲ ਤੁਸੀਂ ਆਪਣਾਂ ਗਰਾਫ ਗਿਰ ਗਿਆ ਮਹਿਸੂਸ ਕਰਦੇ ਹੋ। ਨਹੀਂ ਵੀਰ ਜੀ ਐਸਾ ਬਿਲਕੁਲ
ਨਾਂ ਸੋਚੋ, ਤੁਹਾਡੇ ਵਿੱਚ ਕੁੱਝ ਐਸੇ ਗੁਣ ਹਨ, ਜੋ ਮੇਰੇ ਵਿੱਚ ਹੋ ਹੀ ਨਹੀਂ ਸੱਕਦੇ। ਵੀਰ ਜੀ ਇਹ
ਵੀ ਇੱਕ ਵਿਚਾਰ ਕਰਨ ਵਾਲੀ ਗੱਲ ਹੈ ਜੀ। ਕੇ ਅਸੀਂ ਜਦ ਵੀ ਕੋਈ ਗੱਲ ਜਾਂ ਕੁੱਝ ਵੀ ਇੱਕ ਦੁਸਰੇ ਨੂੰ
ਦੱਸਣ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਆਮ ਹੀ ਝਗੜਾ ਹੋ ਜਾਂਦਾ ਹੈ। ਮੇਰਾ ਖਿਆਲ ਹੈ ਇਸ ਦਾ ਕਾਰਨ ਵੀ
ਆਪਾਂ ਸਾਰੇ ਜਾਣਦੇ ਹਾਂ। ਫਿਰ ਵੀ ਕੋਈ ਹੱਲ ਨਹੀਂ ਕੱਢ ਸੱਕਦੇ। ਮੇਰਾ ਖਿਆਲ ਹੈ ਕਿ ਇਸ ਦਾ ਸਿਰਫ
ਇੱਕ ਹੀ ਹੱਲ ਹੈ, ਕੇ ਝਗੜਾ ਛੁਰੂ ਹੀ ਨਾਂ ਹੋਵੇ। ਅਤੇ ਝਗੜਾ ਸ਼ੁਰੂ ਨਾਂ ਹੋਵੇ, ਇਸ ਦਾ ਸਿਰਫ ਇਕੋ
ਉਪਾਓ ਹੈ, ਗੁਰਮੁੱਖਤਾ ਅਤੇ ਗੁਰੂ ਨਾਨਕ ਦਾ ਫਲਸਫਾ। ਮੈਂ ਚਾਹੁੰਦਾ ਹਾਂ ਆਪਾਂ ਸਾਰੇ ਹੀ ਇਸ ਤੇ
ਵਿਚਾਰ ਕਰੀਏ, ਖਾਲੀ ਵਿਚਾਰ ਹੀ ਨਹੀਂ ਦੋਹਾਂ ਤੇ ਅਮਲ ਵੀ ਕਰੀਏ। ਵੀਰ ਜਸਵੀਰ ਸਿੰਘ ਜੀ ਮੈਂ ਤਾਂ
ਹਰ ਵੇਲੇ ਝਗੜਾ ਖਤਮ ਕਰਨ ਦੇ ਫਾਰਮੂਲੇ ਹੀ ਸੋਚਦਾ ਰਹਿੰਦਾ ਹਾਂ। ਮੈਂ ਤਾਂ ਚਾਹੁਂਦਾ ਹਾਂ ਆਪਾਂ
ਸਾਰੇ ਹੀ ਮਿਲ ਕੇ ਪਹਿਲੋਂ ਇਸ ਪਾਪੀ ਝਗੜੇ ਦਾ ਹੱਲ ਲੱਭੀਏ।
ਪਰ ਮੇਰੀ ਸੋਚ ਇਹ ਹੈ ਕਿ ਇਸ ਵਿਚਾਰ ਚਰਚਾ ਵਿੱਚੋਂ ਬਹੁਤ ਸਾਰੇ ਪਾਠਕਾਂ
ਨੂੰ ਗੁਰਬਾਣੀ ਨੂੰ ਆਪ ਵਿਚਾਰ ਕੇ ਪੜ੍ਹਨ ਦੀ ਅਤੇ ਸੱਚ-ਝੂਠ, ਸਹੀ-ਗ਼ਲਤ ਜਾਨਣ ਦੀ ਲਗਨ ਪੈਦਾ ਹੋ
ਸਕਦੀ ਹੈ। ਵੀਰ ਜੀ! ਜੇ ਆਪਾਂ ਪਿਆਜ ਨੂੰ ਇਹ ਸੋਚ ਕੇ ਉਧੇੜੀ (ਛਿੱਲੀ) ਜਾਈਏ ਕਿ ਸ਼ਾਇਦ ਇਸ ਵਿੱਚੋਂ
ਕੁੱਝ ਨਿਕਲੇਗਾ, ਤਾਂ ਇਹ ਭੁਲੇਖਾ ਹੈ। ਪਰ ਲਾਭ ਉਠਾਉਣ ਵਾਲੇ ਉਨ੍ਹਾਂ ਛਿਲਕਿਆਂ ਤੋਂ ਹੀ ਲਾਭ ਉਠਾ
ਲੈਂਦੇ ਹਨ ਅਤੇ ਉਨ੍ਹਾਂਨੂੰ ਪਤਾ ਹੈ ਕਿ ਇਹ ਪਿਆਜ ਦੇ ਛਿਲਕੇ ਹੀ ਅਸਲੀ ਤੱਤ ਸਾਰ ਦੀ ਚੀਜ ਹੈ।
ਸੋ ਇਹ ਜਿਹੜੀ ਵਿਚਾਰ ਚਰਚਾ ਜਾਂ ਬਹਿਸ ਜੋ ਵੀ ਹੈ, ਇਸ ਵਿੱਚੋਂ ਹੀ ਲਾਭ ਉਠਾਉਣ ਵਾਲੇ ਲਾਭ ਉਠਾ
ਸਕਦੇ ਹਨ। ਇਹ ਫ਼ਾਲਤੂ ਦੀ ਬਹਿਸ ਨਹੀਂ ਹੈ।
ਵੀਰ ਜੀ ਤੁਹਾਡੀ ਵਿਚਾਰ ਜਾਂ ਬਹਿਸ ਬਿਲਕੁਲ ਫਾਲਤੂ ਨਹੀਂ ਹੈ ਜੀ। ਤੁਹਾਡੀ
ਮਿਹਨਤ ਅਜਾਈਂ ਨਹੀਂ ਜਾਵੇ ਗੀ। ਇਸ ਦਾ ਪਾਠਕਾਂ ਨੂੰ ਬਹੁਤ ਲਾਭ ਹੋਇਆਂ ਹੈ, ਅਤੇ ਹੋਰ ਵੀ ਹੋਵੇ
ਗਾ। ਕਿਵੇਂ ਹੋਇਆ ਅਤੇ ਕਿਵੇਂ ਹੋਵੇ ਗਾ, ਅਤੇ ਅੱਗੇ ਆਪਾਂ ਕੀ ਕਰਨਾਂ ਹੈ, ਜਲਦੀ ਹੀ ਲਿਖਣ ਦੀ
ਕੋਸ਼ਿਸ ਕਰਾਂਗਾ। ਵੀਰ ਜੀ ਪਿਆਜ ਦੇ ਛਿਲਕਿਆਂ ਵਾਲੀ ਤੁਹਾਡੀ ਮਿਸਾਲ ਸਹੀ ਹੈ, ਪਰ ਮੇਰੀਆਂ ਗੱਲਾਂ
ਨੂੰ ਤਾਂ ਸ਼ਾਇਦ ਗਲਿਆ ਪਿਆਜ਼ ਸਮਝਿਆ ਜਾਂਦਾ ਹੈ। ਜਿਸ ਨੂੰ ਛਿੱਲਣ ਦੀ ਜਰੂਰਤ ਹੀ ਨਹੀਂ। ਝਗੜਾ ਖਤਮ
ਕਰਨ ਵਾਸਤੇ ਮੈਂ ਹਰ ਵਾਰ ਕੋਈ ਨਾਂ ਕੋਈ ਨਵੀਂ ਤਜਵੀਜ ਲੈ ਕੇ ਆਉਂਦਾ ਹਾਂ। ਕੋਸ਼ਿਸ਼ ਕਰਦਾ ਹਾਂ। ਪਰ
ਮੇਰੀਆਂ ਗੱਲਾਂ ਨੂੰ ਤਾਂ ਗਲੇ ਸੜੇ ਪਿਆਜ਼ ਵਰਗਾ ਵੀ ਨਹੀਂ ਸਮਝਿਆ ਜਾਂਦਾ। ਮੇਰੀਆਂ ਗੱਲਾਂ ਕਿਸੇ ਦੇ
ਮਤਲਬ ਦੀਆਂ ਨਹੀਂ। ਹਜ਼ਾਰਾਂ ਵਿਚੋਂ ਕੋਈ ਇੱਕ ਅੱਧਾ ਹੋਵੇ ਗਾ, ਜਿਸ ਨੂੰ ਮੇਰੀ ਗੱਲ ਚੰਗੀ ਲੱਗਦੀ
ਹੋਵੇ ਗੀ, ਪਰ ਇੱਕ ਅੱਧਾ ਹੋਵੇ ਗਾ ਜਰੂਰ, ਇਹ ਮੇਰਾ ਵਿਸ਼ਵਾਸ ਹੈ।
ਵੀਰ ਜੀ ਜੋ ਤੁਸਾਂ ਲਿਖਿਆ ਹੈ
“ਆਵਾਗਉਣ ਬਾਰੇ ਵਿਚਾਰ ਚਰਚਾ ਬੰਦ ਹੋ
ਚੁੱਕੀ ਸੀ। ਤੁਸੀਂ ‘ਦੇਦਾ ਦੇ ਲੈਦੇ ਥਕਿ ਪਾਹਿ’ ਤੁਕ ਬਾਰੇ ਵਿਚਾਰ ਚਰਚਾ ਸ਼ੁਰੂ ਕਰ ਦਿੱਤੀ”।
ਵੀਰ ਜੀ! ਤੁਹਾਡੇ ਕੋਲ ਸਮੇਂ ਦੀ ਕਮੀਂ ਰਹਿੰਦੀ ਹੈ ਅਤੇ ਤੁਸੀਂ ਵਿਚਾਰ ਨੂੰ ਵਿੱਚੇ ਹੀ ਛੱਡ
ਦਿੰਦੇ ਹੋ। ਕਾਫ਼ੀ ਸਮਾਂ ਪਹਿਲਾਂ, ਦੇਦਾ ਦੇ ਲੈਦੇ ਥਕਿ ਪਾਹਿ, ਤੁਕ ਬਾਰੇ ਆਪਣੀ ਵਿਚਾਰ
ਚੱਲ ਰਹੀ ਸੀ ਉਸ ਵਿਚਾਰ ਨੂੰ ਸਿਰੇ ਲਾਏ ਬਿਨਾ ਹੀ ਤੁਸੀਂ ਵਿਚਾਰ ਵਿੱਚੇ ਹੀ ਛੱਡ ਗਏ ਸੀ। ਹੁਣ ਜੇ
ਤੁਹਾਡੇ ਕੋਲ ਸਮਾਂ ਹੋਵੇ ਤਾਂ ਆਪਾਂ ਧਰਮਰਾਜ ਵਾਲੀ ਵਿਚਾਰ ਨੂੰ ਅੱਗੇ ਤੋਰ ਸਕਦੇ ਹਾਂ।
ਵੀਰ ਜੀ ਵਿਚਾਰ ਨਾਲੋਂ ਅਮਲ ਜਰੂਰੀ ਹੈ। ਜੇ ਅਮਲ ਕਰ ਲਈਏ, ਤਾਂ ਝਗੜਾ ਵੀ
ਖਤਮ ਹੋ ਜਾਂਦਾ ਹੈ, ਅਤੇ ਵਿਚਾਰ ਦੀ ਵੀ ਕੋਈ ਖਾਸ ਲੋੜ ਨਹੀਂ ਰਹਿ ਜਾਂਦੀ, ਜਾਂ ਇਹ ਕਹਿ ਲਵੋ ਜਿਨੀ
ਵਿਚਾਰ ਕਰਾਂ ਗੇ, ਉਨਾਂ ਹੀ ਪਿਆਰ ਵਧੇ ਗਾ, ਜਿਨਾਂ ਕੇ ਹੁਣ ਝਗੜਾ ਵੱਧਦਾ ਹੈ। ਅਮਲ ਤੋਂ ਬਿਨਾਂ
ਵਿਚਾਰ ਹਮੇਸ਼ਾਂ ਬਹਿਸ ਵਿੱਚ ਬਦਲ ਜਾਂਦੀ ਹੈ। ਵੀਰ ਜੀ ਬੇਸ਼ੱਕ ਤੁਸੀਂ ਹਰ ਪੱਖੋਂ ਮੇਰੇ ਨਾਲੋਂ ਅੱਗੇ
ਹੋ। ਤੁਸੀਂ ਪੜ੍ਹੇ ਲਿਖੇ ਹੋ, ਪਰ ਮੈਨੂੰ ਅਨਪੜ੍ਹ ਵੇਖ ਕੇ ਆਪਣੇਂ ਸ਼ਬਦਾਂ ਦੇ ਜਾਣ ਵਿੱਚ ਤੇ ਨਾ
ਨਾਂ ਫਸਾਉ। ਤੁਹਾਡਾ ਇਹ ਸਾਰਾ ਪੱਤਰ ਮੇਰੇ ਵਾਸਤੇ ਸ਼ਬਦਾਂ ਦਾ ਜਾਲ ਹੈ। ਜੇ ਮੈਂ ਤੁਹਾਨੂੰ ਕੁੱਝ
ਸਮਝਾਉਣ ਦੀ ਗਲਤੀ ਕਰ ਬੈਠਾ ਹਾਂ, ਤਾਂ ਮੇਰੇ ਨਾਲ ਐਨਾਂ ਵੀ ਨਜਾਇਜ਼ ਨਾਂ ਕਰੋ, ਆਪਣੀਆਂ ਹੀ ਕੀਤੀਆਂ
ਗੱਲਾਂ ਮੇਰੇ ਸਿਰ ਤਾਂ ਨਾਂ ਮੱੜ੍ਹੋ। ਵੀਰ ਜੀ ਤੁਸੀਂ ਮੈਨੂੰ ਕਹਿੰਦੇ ਹੋ ਵਿਚਾਰ ਅੱਗੇ ਤੋਰੀਏ,
ਮੈਂ ਤੁਹਾਨੂੰ ਕਹਿੰਦਾ ਹਾਂ ਕਿ ਅਮਲ ਕਰੀਏ। ਵੀਰ ਜੀ ਮੈਂ ਆਪ ਜੀ ਨੂੰ ਫਿਰ ਬੇਨਤੀ ਕਰਦਾ ਹਾਂ, ਕੇ
ਵਿਚਾਰ ਹੀ ਕਰਨੀਂ ਹੈ, ਤਾਂ ਕਿਉਂ ਨਾਂ ਇਸ ਵਾਰ “ਅਮਲ ਕਰਨ” ਤੇ ਵਿਚਾਰ ਕੀਤੀ ਜਾਵੇ, ਕੇ ਅਮਲ
ਕਿਵੇਂ ਕਰਨਾਂ ਹੈ। ਕੀ ਗੁਰਬਾਣੀਂ ਤੇ ਅਮਲ ਨਹੀਂ ਕਰਨਾਂ ਚਾਹੀਦਾ? ਤੁਸੀਂ ਫਿਰ ਕਹੋ ਗੇ ਕੇ ਮੈਨੂੰ
ਸਵਾਲ ਕਰਦਾ ਹੈ, ਕਿਰਪਾ ਕਰਕੇ ਦੱਸੋ ਕਿ ਅੱਜ ਤੱਕ ਤੁਸਾਂ ਨੇਂ ਦੂਸਰਿਆਂ ਨੂੰ ਸਮਝਾਇਆਂ ਹੀ ਹੈ,
ਜਾਂ ਗੁਰਬਾਣੀਂ ਤੇ ਆਪ ਵੀ ਕੋਈ ਅਮਲ ਵੀ ਕੀਤਾ ਹੈ। ਜੇ ਕੋਈ ਅਮਲ ਕੀਤਾ ਹੈ ਤਾਂ ਸਾਨੂੰ ਵੀ ਦੱਸੋ
ਤਾਂ ਜੋ ਅਸੀਂ ਵੀ ਅਮਲ ਕਰੀਏ। ਵੀਰ ਜੀ ਇਹ ਕੋਈ ਸਵਾਲ ਨਹੀਂ ਹੁੰਦੇ। ਇਹ ਤਾਂ ਐਸੀਆਂ ਗੱਲਾਂ ਹਨ,
ਜੋ ਸੁਭਾਵਿਕ ਹੀ ਚਰਚਾ ਵਿਚੋਂ ਉਠਦੀਆਂ ਰਹਿਂਦੀਆਂ ਹਨ। ਮੈਂ ਜਿਨੇਂ ਵੀ ਸਵਾਲ ਕੀਤੇ ਹਨ। ਤੁਹਾਨੂੰ
ਹੋਰ ਵੀ ਗਿਆਨ ਵਾਨ ਬਨਾਉਂਣ ਦੀ ਨੀਅਤ ਨਾਲ। ਤੁਹਾਡੇ ਸਾਹਮਣੇ ਬਹੁਤ ਹੀ ਮਹੱਤਵ ਪੂਰਨ ਤੇ ਕੁੱਝ
ਜਰੂਰੀ ਨੁਕਤੇ ਰੱਖੇ ਹਨ ਜੀ ਵਿਚਾਰਨ ਵਾਸਤੇ। ਵੀਰ ਜੀ ਤੁਸਾਂ ਮੈਨੂੰ ਜੋ ਸਵਾਲ ਕੀਤੇ ਹਨ, ਮੈਂ ਆਪ
ਜੀ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕੇ, ਮੈਂ ਤੁਹਾਡੇ ਸਾਰੇ ਸਵਾਲਾਂ ਦੇ ਉੱਤਰ ਵੀ ਦੇਵਾਂ ਗਾ, ਅਤੇ
ਆਪਣੇਂ ਸਵਾਲਾਂ ਦੇ ਵੀ। ਪਾਠਕ ਵੀਰੋ ਇੱਕ ਬੇਨਤੀ ਹੈ ਜੀ ਕੇ ਕਾਫੀ ਪਹਿਲੇ ਮੈਂ ਨਾਮ ਦੀ ਗੱਲ ਨਾਂ
ਕਰਨ ਦਾ ਫੇਸਲਾ ਕੀਤਾ ਸੀ। ਕਿਉਂ ਕੇ ਨਾਮ ਦੀ ਵਿਚਾਰ ਨਾਲ ਝਗੜਾ ਪੈਦਾ ਹੋ ਗਿਆ ਸੀ। ਭਾਵੇਂ ਕੇ ਨਾਮ
ਤੇ ਵਿਚਾਰ ਨਾਂ ਕਰਨ ਦਾ ਨਿਰਨਾਂ ਮੈਂ ਆਪਣੇਂ ਤੌਰ ਤੇ ਲਿਆ ਸੀ, ਪਰ ਮੈਂ ਮਹਿਸੂਸ ਕਰਦਾ ਹਾਂ ਕਿ
ਵਿਚਾਰ ਕਰਦੇ ਸਮੇਂ, ਕਿਤੇ ਨਾਂ ਕਿਤੇ ਨਾਮ ਦਾ ਜਿਕਰ ਕਰਨਾਂ ਬਹੁਤ ਜਰੂਰੀ ਹੋ ਜਾਂਦਾ ਹੈ। ਵਿਚਾਰ
ਕਰਦੇ ਸਮੇਂ ਕਿਸੇ ਤੁਕ ਵਿੱਚ ਜੇ ਨਾਮ ਦਾ ਜ਼ਿਕਰ ਆ ਜਾਵੇ, ਅਤੇ ਵਿਚਾਰ ਸਮੇਂ ਉਸ ਤੁਕ ਦਾ ਪਰਮਾਣ
ਦੇਣ ਤੋਂ ਬਿਨਾਂ, ਗੱਲ ਵੀ ਅਧੂਰੀ ਰਹਿੰਦੀ ਹੋਵੇ ਤਾਂ ਉਸ ਵੇਲੇ ਮੇਰੇ ਵਾਸਤੇ ਬੜੀ ਮੁਸ਼ਕਿਲ ਹੋ
ਜਾਂਦੀ ਹੈ। ਬਾਦ ਵਿੱਚ ਨਾਮ ਤੇ ਵਿਚਾਰ ਵੀ ਹੁੰਦੀ ਰਹੀ, ਪਰ ਮੈਂ ਹਿਸਾ ਨਹੀਂ ਸੀ ਲੈ ਸਕਿਆ। ਇਸ
ਵਾਸਤੇ ਮੈਂ ਸੰਗਤ ਪਾਸੋ ਨਾਮ ਦੀ ਵਿਚਾਰ ਦੀ ਵੀ ਆਗਿਆ ਚਾਹੁੰਦਾ ਹਾਂ, ਤਾਂ ਜੋ ਕਿਸੇ ਵੀ ਵਿਚਾਰ
ਵਿੱਚ ਨਾਮ ਵਾਲੀਆਂ ਕੜੀਆਂ ਪੇਸ਼ ਕਰਨ ਵਿੱਚ ਮੈਨੂੰ ਝਿਜਕ ਮਹਿਸੂਸ ਨਾਂ ਹੋਵੇ ਜੀ। ਵੀਰ ਜੀ ਪੱਤਰ ਦੇ
ਅਖੀਰ ਵਿੱਚ ਆਪ ਜੀ ਨੇਂ ਲਿਖਿਆ ਹੈ
ਇਹ ਉਪਰਲੀ ਸਾਰੀ ਵਿਚਾਰ ਗੁਰਮਤਿ ਵਿਚਾਰ ਨਾ ਰਹਿ ਕੇ, ਬਹਿਸ ਦਾ ਰੂਪ ਧਾਰ ਗਈ ਹੈ। ਇਸ ਲਈ ਇਸ
ਦਾ ਜਵਾਬ ਤੁਸੀਂ ਜਿਸ ਤਰ੍ਹਾਂ ਵੀ ਦੇਣਾ ਚਾਹੋ ਦੇ ਸਕਦੇ ਹੋ। ਪਰ ਇਸ ਪੱਤਰ ਤੋਂ ਇਲਾਵਾ ਹੇਠਾਂ ਇਸੇ
ਪੱਤਰ ਦਾ ਦੂਸਰਾ ਭਾਗ ਪੇਸ਼ ਕਰ ਰਿਹਾ ਹਾਂ, ਜੋ ਕਿ ਨਿਰੋਲ ਗੁਰਮਤਿ ਵਿਚਾਰ ਆਧਾਰਿਤ ਹੈ। ਮਿਹਰਬਾਨੀ
ਕਰਕੇ ਇਸ ਦੂਸਰੇ ਭਾਗ ਦਾ ਜਵਾਬ ਸਿਰਫ਼ ਗੁਰਮਤਿ ਆਧਾਰਿਤ ਹੀ ਦੇਣਾ ਜੀ। ਅਤੇ ਇਸੇ ਤਰ੍ਹਾਂ ਆਪਣੇ
ਪੱਤਰ ਤੇ ‘ਭਾਗ- 2’ ਲਿਖ ਕੇ ਜਵਾਬ ਦੇਣਾ ਜੀ। ਧੰਨਵਾਦ।
ਵੀਰ ਜੀ ਤੁਸੀਂ ਠੀਕ ਲਿਖਿਆ ਹੈ। ਇਹ ਗੁਰਮੱਤਿ ਵਿਚਾਰ ਨਹੀਂ ਇਹ ਬਹਿਸ ਬਣ
ਗਈ ਹੈ।। ੫-੯-੧੦ ਨੂੰ ਆਪਣੇਂ ਦੋਹਾਂ ਦੇ ਪੱਤਰ ਇਕੱਠੇ ਛਪੇ ਸਨ, ਹੋ ਸੱਕਦਾ ਹੈ ਇਸ ਵਾਰ ਵੀ ਆਪਣੇਂ
ਪੱਤਰ ਇਕੋ ਦਿਨ ਫਿਰ ਛਪ ਜਾਣ। ਉਪਰ ਤੁਹਾਡੇ ਵਲੋਂ ਉਠਾਏ ਇਤਰਾਜ਼ਾਂ ਦੇ ਉੱਤਰ ਮੈਂ ਦੇ ਦਿੱਤੇ ਹਨ
ਜੀ। ਤੁਸੀਂ ਜੇ ਚਾਹੋ ਤਾਂ ਇਸ ਪੱਤਰ ਵਿਚਲੀ ਮੇਰੀ ਕਿਸੇ ਗੱਲ ਤੇ ਆਪਣੇਂ ਵਿਚਾਰ ਜਾਂ ਇਤਰਾਜ਼ ਲਿਖ
ਸੱਕਦੇ ਹੋ। ਤੁਸੀਂ ਮੇਰੇ ਭਰਾ ਹੋ। ਮੈਨੂੰ ਕੁੱਝ ਵੀ ਕਹਿ ਲੈਣਾਂ, ਮੈਂ ਗੁੱਸਾ ਨਹੀਂ ਕਰਾਂ ਗਾ,
ਅਤੇ ਨਾਂ ਹੀ ਮੈਂ ਤੁਹਾਨੂੰ ਕੋਈ ਮੋੜਵਾਂ ਉੱਤਰ ਹੀ ਦੇਵਾਂਗਾ। ਅਤੇ ਤੁਹਾਡੇ ਇਸ ਵਾਰ ਵਾਲੇ ਅਗਲੇ
ਪੱਤਰ ਵਿੱਚ ਵੀ, ਤੁਸਾਂ ਮੇਰੇ ਬਾਰੇ ਭਾਵੇਂ ਕੁੱਝ ਵੀ ਕਿਉਂ ਨਾਂ ਲਿਖਿਆ ਹੋਇਆ ਹੋਵੇ, ਮੈਂ ਕੋਈ
ਗੁੱਸਾ ਜਾਂ ਇਤਰਾਜ਼ ਕਰਾਂ ਗਾ, ਅਤੇ ਨਾਂ ਹੀ ਬਹਿਸ ਦੇ ਰੂਪ ਕੋਈ ਉੱਤਰ ਦੇਵਾਂ ਗਾ। ਵਿਚਾਰ ਦੀ ਕੋਈ
ਗੱਲ ਹੋਈ ਤਾਂ ਜਰੂਰ ਸਾਂਝੀ ਕਰਾਂਗਾ।
ਪੱਤਰ ਭਾਗ -੨:- ਦਾ ਉੱਤਰ
ਵੀਰ ਜੀ ਪ੍ਰਸ਼ਨ ਚਿੰਨਾਂ ਦੀ ਗਿਣਤੀ ਦੇ ਹਿਸਾਬ ਨਾਲ ਤੁਹਾਡੇ ਤਿੰਨ ਚਾਰ
ਸਵਾਲ ਬਣਦੇ ਹਨ। ਪਰ ਇਹ ਸਾਰੇ ਸਵਾਲ ਇੱਕ ਹੀ ਕੜੀ ਦਾ ਹਿੱਸਾ ਹਨ। ਤੁਹਾਡੇ ਸਾਰੇ ਸਵਾਲਾਂ ਦੇ
ਵਿਸਥਾਰ ਨਾਲ ਉੱਤਰ ਦੇਣ ਵਾਸਤੇ ਮੈਨੂੰ ਪੂਰਾ ਲੇਖ ਲਿਖਣਾਂ ਪਵੇ ਗਾ ਜੀ, ਜੋ ਮੈਂ ਜਲਦੀ ਹੀ ਲਿਖਣ
ਦੀ ਕੋਸ਼ਿਸ਼ ਕਰਾਂ ਗਾ ਜੀ। ਫਿਲਹਾਲ ਮੈਂ ਸੰਖੇਪ ਜਿਹੇ ਉੱਤਰ ਲਿਖ ਰਿਹਾ ਹਾਂ ਜੀ।
(੧)ਸਵਾਲ:- ਤੁਹਾਡੇ ਮੁਤਾਬਕ- ਆਵਾਗਉਣ ਕੀ ਹੈ? ਕੀ ਤੁਸੀਂ ਇਸ ਗੱਲ ਨੂੰ ਮੰਨਦੇ ਹੋ ਕਿ ਇਸ ਜਨਮ
ਵਿੱਚ ਕੀਤੇ ਮਾੜੇ ਕਰਮਾਂ ਕਰਕੇ, ਮਰਨ ਪਿੱਛੋਂ ਮਨੁੱਖ ਨੂੰ ਪ੍ਰਭੂ ਦੇ ਹੁਕਮ ਵਿੱਚ ਅਨੇਕਾਂ ਜੂਨਾਂ
ਵਿੱਚ ਜਨਮ ਲੈਣਾ ਪੈਂਦਾ ਹੈ?
ਉੱਤਰ:- ਵੀਰ ਜੀ ਆਵਾਗਉਣ ਕੀ ਹੈ ਇਹ ਮੈਂ ਲੇਖ ਵਿੱਚ ਲਿਖਾਂ ਗਾ ਜੀ। ਤੁਹਾਡੇ ਇਸ ਬਾਕੀ ਸਵਾਲ
ਤੇ ਕਿੰਤੂ ਕਰਨ ਦੀ ਕੋਈ ਗੁਜਾਇਸ਼ ਹੀ ਨਹੀਂ ਹੈ ਜੀ। ਜਿਵੇਂ ਤੁਸਾਂ ਲਿਖਿਆ ਹੈ, ਮੈਂ ਆਵਾਗਉਣ ਨੂੰ
ਮੰਨਦਾ ਹਾਂ ਜੀ, ਮੈਂ ਤੁਹਾਡੀ ਸਾਰੀ ਗੱਲ ਨਾਲ ਸਹਿਮਤ ਹਾਂ ਜੀ।
(੨) ਸਵਾਲ:- ਕੀ ਤੁਸੀਂ ਇਸ ਗੱਲ ਨੂੰ ਮੰਨਦੇ ਹੋ ਕਿ ਮਨੁੱਖ ਦੇ ਕਰਮਾਂ ਦਾ ਲੇਖਾ ਹੁੰਦਾ ਹੈ
ਅਤੇ ਜਰੂਰੀ ਨਹੀਂ ਕਿ ਕੀਤੇ ਕਰਮਾਂ ਦਾ ਲੇਖਾ ਇਸੇ ਜਨਮ ਵਿੱਚ ਹੀ ਭੁਗਤਿਆ ਜਾਵੇ, ਕੀਤੇ ਕਰਮਾਂ ਦਾ
ਲੇਖਾ ਇਸ ਜਨਮ ਤੋਂ ਅਗਲੇ ਜਨਮ ਜਾਂ ਅਗਲੇਰੇ ਜਨਮਾਂ ਵਿੱਚ ਵੀ ਭੁਗਤਿਆ ਜਾ ਸਕਦਾ ਹੈ?
ਉੱਤਰ:- ਤੁਹਾਡੀਆਂ ਇਹ ਦੋਵੇਂ ਗੱਲਾਂ ਵੀ ਸਹੀ ਹਨ ਜੀ। ਇੱਕ ਜਨਮ ਤਾਂ ਕੀ, ਸਾਡੇ ਤਾਂ ਹਜਾਰਾਂ
ਜਨਮਾਂ ਦੇ ਸ਼ੁੱਭ ਕਰਮ ਵੀ ਤੇ ਪਾਪ ਕਰਮ ਵੀ ਰੱਬ ਦੀਆਂ ਵਹੀਆਂ ਵਿੱਚ ਜਮਾਂ ਪਏ ਹੋਇ ਹਨ। ਜੋ ਆਪਾਂ
ਅਗਲੇ ਕਰੋੜਾਂ ਜਨਮਾਂ ਵਿੱਚ ਵੀ ਭੁਗਤ ਕੇ ਖਤਮ ਨਹੀਂ ਕਰ ਸੱਕਦੇ, ਕੋਈ ਨਹੀਂ ਮੰਨਦਾ ਤਾਂ ਨਾਂ
ਮੰਨੇ। ਆਪਾਂ ਜਬਰਦੱਸਤੀ ਤਾਂ ਕਿਸੇ ਨੂੰ ਮਨਾ ਨਹੀਂ ਸੱਕਦੇ।
(3) ਸਵਾਲ:- ਕੀ ਤੁਸੀਂ ਮੰਨਦੇ ਹੋ ਕਿ- ਪ੍ਰਭੂ ਆਪ ਹੀ ਕੀਤੇ ਕਰਮਾਂ ਦਾ ਲੇਖਾ ਕਰਨ ਵਾਲਾ ਹੈ।
ਜਿਸ ਨੂੰ ਕਿ ਕਈ ਥਾਈਂ ਗੁਰਬਾਣੀ ਵਿੱਚ ‘ਧਰਮਰਾਜ’ ਕਹਿ ਕੇ ਵੀ ਸੰਬੋਧਨ ਕੀਤਾ ਗਿਆ ਹੈ? ਧੰਨਵਾਦ।
ਉੱਤਰ:- ਜੀ ਮੈਂ ਤੁਹਾਡੀ ਇਸ ਗੱਲ ਨਾਲ ਵੀ ਸਹਿਮਤ ਹਾਂ ਜੀ। ਉਹ ਸੱਭ ਕੁੱਝ ਆਪੇ ਆਪ ਹੈ ਜੀ।
ਤੁਹਾਡੀਆਂ ਇਹ ਸਾਰੀਆਂ ਹੀ ਗੱਲਾਂ ਗੁਰੂ ਨਾਨਕ ਦੇ ਫਲਸਫੇ ਦਾ ਹੀ ਇੱਕ ਹਿਸਾ ਜਾਂ ਸ਼ਾਖਾਂ ਹਨ ਜੀ।
ਬੱਸ ਮੂਲ ਨੂੰ ਪਕੜਨਾਂ ਜਾਂ ਬੁੱਝਣਾਂ ਹੈ, ਤੁਹਾਡੇ ਵਾਸਤੇ ਇਹ ਕੋਈ ਔਖਾ ਕੰਮ ਨਹੀਂ ਹੈ ਜੀ। ਤੁਸੀਂ
ਜੱੜ੍ਹ ਦੇ ਬਹੁਤ ਨੇੜੇ ਹੋ ਜੀ।
ਕੁੱਝ ਗਲਤ ਲਿਖਿਆ ਗਿਆ ਹੋਵੇ ਤਾਂ ਸੱਭ ਤੋਂ ਮੁਆਫ ਮੰਗਦਾ ਹਾਂ ਜੀ।
ਆਦਰ ਸਹਿਤ
ਬਲਦੇਵ ਸਿੰਘ ਫਿਰੋਜ਼ਪੁਰ
(08/09/10)
ਅਵਤਾਰ ਸਿੰਘ ਮਿਸ਼ਨਰੀ
ਨਿਊਯਾਰਕ ਵਿਖੇ ਕਿਰਤੀ ਸਿੰਘਾਂ ਵੱਲੋਂ ਨਿਧੜਕ ਹੋ ਕੇ ਜਥੇਦਾਰ ਗੁਰਬਚਨ ਸਿੰਘ ਤੋਂ ਗੁਰਮਤਿ ਸਬੰਧੀ
ਪੁੱਛੇ ਗਏ ਸਵਾਲਾਂ ਦੀ ਪੁਰਜੋਰ ਸ਼ਲਾਘਾ
ਪਿਛਲੇ ਦਿਨੀ ਅਗਸਤ 2010 ਦੇ ਆਖਰੀ ਹਫਤੇ ਦਾ ਇਹ ਵਾਕਿਆ ਹੈ। ਸ੍ਰੀ ਅਕਾਲ ਤਖਤ
ਸਿੱਖਾਂ ਦੀ ਸੁਪ੍ਰੀਮ ਕੋਰਟ ਹੈ ਜੋ ਉਸ ਵੇਲੇ ਸੱਚੇ ਪਾਤਸ਼ਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਾਇਮ
ਕੀਤੀ ਜਦੋਂ ਦਿੱਲੀ ਦਾ ਤਖਤ ਬੇਇੰਸਾਫਾ ਹੋ ਚੁੱਕਾ ਸੀ। ਆਂਮ ਲੋਕਾਂ ਦੀ ਫਰਿਆਦ ਨਹੀਂ ਸੀ ਸੁਣੀ
ਜਾਂਦੀ ਦੂਜੇ ਪਾਸੇ ਗੁਰੂ ਸਾਹਿਬ ਹਰ ਅਮੀਰ ਗਰੀਬ ਦੀ ਸੁਣਦੇ ਸਨ। ਇਸ ਲਈ ਸੰਗਤਾਂ ਭਾਰੀ ਗਿਣਤੀ
ਵਿੱਚ ਦਿੱਲੀ ਦੇ ਤਖਤ ਨੂੰ ਛੱਡ ਕੇ ਅਕਾਲ ਤਖਤ ਆਉਣ ਲੱਗ ਪਈਆਂ। ਗੁਰੂ ਸਾਹਿਬ ਸੰਗਤਾਂ ਦੇ ਸਵਾਲਾਂ
ਦੇ ਜਵਾਬ ਦੇ ਕੇ ਸ਼ੰਕੇ ਵੀ ਦੂਰ ਕਰਦੇ ਸਨ। ਇਹ ਪਿਰਤ ਗੁਰੂ ਘਰ ਵਿਖੇ ਬਾਬਾ ਨਾਨਕ ਜੀ ਨੇ ਹੀ ਪਾ
ਦਿੱਤੀ ਸੀ ਜਿਸ ਦਾ ਸਬੂਤ ਉਸ ਵੇਲੇ ਸਿੱਧਾਂ ਯੋਗੀਆਂ ਨਾਲ ਹੋਈਆਂ ਗੁਰੂ ਸਹਿਬ ਜੀ ਦੀਆਂ ਵਿਚਾਰ
ਗੋਸਟੀਆਂ ਹਨ। ਸਿੱਧ ਗੋਸਟਿ ਨਾਮ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਵਿਖੇ ਸੁਭਾਇਮਾਨ ਹੈ ਜਿਸ ਵਿੱਚ
ਦਰਸਾਇਆ ਗਿਆ ਹੈ ਕਿ ਜਦ ਸਿੱਧ ਯੋਗੀ ਗੁਰੂ ਸਾਹਿਬ ਜੀ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਟਾਲਮਟੋਲ
ਕਰਦੇ ਤਾਂ ਨਿਰਭੈ ਗੁਰੂ ਜੀ ਤੱਤਕਾਲ ਹੀ ਕਹਿ ਦਿੰਦੇ-ਰੋਸ ਨ ਕੀਜੈ ਉੱਤਰ ਦੀਜੈ॥ ਗੁੱਸਾ ਨਾਂ ਕਰੋ
ਸਗੋਂ ਸਹੀ ਉੱਤਰ ਦੇਵੋ। ਗੁਰੂਆਂ ਭਗਤਾਂ ਦੇ ਜੀਵਨਕਾਲ ਵਿੱਚ ਜਗਿਆਸੂ ਆਪਣੇ ਸਵਾਲ ਲੈ ਕੇ ਆਉਂਦੇ ਤੇ
ਗੁਰੂ ਸਾਹਿਬ ਉਨ੍ਹਾਂ ਨੂੰ ਯੋਗ ਉੱਤਰ ਦੇ ਕੇ ਸਮੱਸਿਆ ਦਾ ਸਮਾਧਾਨ ਕਰਦੇ ਸਨ। ਇਤਿਹਾਸਕ ਵਾਕਿਆ ਹੈ
ਕਿ ਇੱਕ ਵਾਰ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੀ ਪਰਖ ਕਰਨ ਵਾਸਤੇ ਤੀਰ ਦੀ ਨੋਕ ਨਾਲ ਦਾਦੂ ਦੀ
ਕਬਰ ਨੂੰ ਨਮਸ਼ਕਾਰ ਕੀਤੀ ਤਾਂ ਗੁਰੂ ਦੇ ਸੁਚੇਤ ਸਿੱਖਾਂ ਨੇ ਗੁਰੂ ਨੂੰ ਵੀ ਪੁੱਛ ਲਿਆ ਕਿ ਸਾਨੂੰ
ਤੁਸੀਂ ਮੜੀਆਂ, ਮੱਟਾਂ, ਗੁਗਿਆਂ ਕਬਰਾਂ ਆਦਿਕ ਤੇ ਮੱਥਾ ਟੇਕਣ ਤੋਂ ਵਰਦੇ ਹੋ ਪਰ ਆਪ. . ਤਾਂ ਗੁਰੂ
ਜੀ ਨੇ ਖਿੜੇ ਮੱਥੇ ਤਨਖਾਹ ਮਨਜੂਰ ਕੀਤੀ ਤੇ ਕਿਹਾ ਕਿ ਹੁਣ ਮੈਨੂੰ ਪੂਰਨ ਯਨੀਨ ਹੋ ਗਿਆ ਹੈ ਕਿ
ਗੁਰੂ ਦੇ ਸਿੱਖ ਵੱਡੇ ਤੋਂ ਵੱਡੇ ਆਗੂ ਨੂੰ ਵੀ ਗਲਤ ਪਾਸੇ ਜਾਂਦੇ ਨੂੰ ਰੋਕਣ ਦੇ ਸਮਰੱਥ ਹੋ ਗਏ ਹਨ
ਅਤੇ ਸ਼ੰਕਾ ਮੇਟਣ ਲਈ ਸਵਾਲ ਵੀ ਪੁੱਛ ਸਕਦੇ ਹਨ।
ਪਰ ਅੱਜ ਦੇ ਸਾਡੇ ਅਖੌਤੀ ਆਗੂ ਸਿੰਘਾਂ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਕੇਵਲ ਪਾਸਾ ਹੀ ਨਹੀਂ
ਵੱਟਦੇ ਹਨ ਸਗੋਂ ਵਿਰੋਧੀ ਧੜੇ ਦੇ ਮੈਂਬਰਾਂ ਨੂੰ ਸਤਾਧਾਰੀ ਲਕਾਂ ਦੇ ਇਸ਼ਾਰੇ ਤੇ ਧਮਕੀਆਂ ਦੇ ਕੇ
ਬੜੀ ਬੇਦਰਦੀ ਨਾਲ ਪੰਥ ਚੋਂ ਛੇਕ ਦਿੰਦੇ ਹਨ। ਚਾਰ ਛਿਲੜਾਂ ਦੀਆਂ ਥੈਲੀਆਂ ਅਤੇ ਸਰੋਪਿਆਂ ਖਾਤਰ
ਭੇਖੀ ਸਾਧਾਂ ਦੇ ਡੇਰਿਆਂ ਤੇ ਜਾ ਕੇ ਗੁਰਮਤਿ ਸਿਧਾਂਤਾਂ ਦੀਆਂ ਧੱਜੀਆਂ ਉੱਡਾ ਰਹੇ ਹਨ। ਅੱਜ ਜੇ ਇਹ
ਲੋਕ ਆਏ ਦਿਨ ਆਪਣੇ ਆਦੇਸ਼ਾਂ ਰਾਹੀਂ ਪੰਥਕ ਵਿਦਵਾਨਾਂ ਨੂੰ ਗੁਰੂ ਘਰ ਦੀਆਂ ਸਟੇਜਾਂ ਤੋਂ ਬੋਲਣ ਦੀ
ਮਨਾਹੀ ਕਰਕੇ ਸੰਗਤਾਂ ਨੂੰ ਭੜਕਾਉਂਦੇ ਹਨ ਤਾਂ ਹੁਣ ਮੀਡੀਏ ਤੋਂ ਗੁਰਮਤਿ ਦੇ ਪ੍ਰਚਾਰ ਰਾਹੀਂ
ਸੰਗਤਾਂ ਵਿੱਚ ਜਾਗ੍ਰਿਤੀ ਆ ਰਹੀ ਹੈ ਤੇ ਸੰਗਤਾਂ ਇੰਨ੍ਹਾਂ ਹੰਕਾਰੀ ਜਥੇਦਾਰਾਂ ਨੂੰ ਸ਼ਰੇਆਂਮ ਸਵਾਲ
ਜਵਾਬ ਕਰਨ ਲੱਗ ਪਈਆਂ ਹਨ। ਸੰਗਤ ਨੂੰ ਰੋਸ ਹੈ ਕਿ ਇਹ ਸਾਧ ਲਾਣੇ ਨਾਲ ਘਿਉ ਖਿਚੜੀ ਹੋਏ ਜਥੇਦਾਰ
ਬਾਦਲ ਅਤੇ ਡੇਰੇਦਾਰਾਂ ਨਾਲ ਸਬੰਧਤ ਲੋਕਾਂ ਨੂੰ ਤਾਂ ਓਏ ਵੀ ਨਹੀਂ ਕਹਿੰਦੇ ਪਰ ਸ੍ਰ. ਗੁਰਬਖਸ਼ ਸਿੰਘ
ਕਾਲਾ ਅਫਗਾਨਾਂ, ਸ੍ਰ ਜੋਗਿੰਦਰ ਸਿੰਘ ਅਤੇ ਪੰਥ ਦੇ ਮਹਾਂਨ ਵਿਦਵਾਨ ਪ੍ਰੋ. ਦਰਸ਼ਨ ਸਿੰਘ ਆਦਿਕ ਨੂੰ
ਝੱਟ ਛੇਕ ਦਿੰਦੇ ਹਨ। ਜਿਵੇਂ ਬ੍ਰਾਮਣਵਾਦੀ ਹਰ ਛੋਟੀ ਮੋਟੀ ਗੱਲ ਤੇ ਇਲਜਾਮ ਬਾਬਾ ਜਰਨੈਲ਼ ਸਿੰਘ ਤੇ
ਲਾ ਦਿੰਦੇ ਸਨ ਕਿ ਸਾਡੀ ਕੱਟੀ ਨੂੰ ਲੱਗ ਜੁਕਾਮ ਗਿਆ ਪੱਠੇ ਚਾਰੇ ਨੇ ਸੰਤ ਜਰਨੈਲ ਸਿੰਘ ਨੇ, ਇਵੇਂ
ਹੀ ਹਰ ਵੇਲੇ ਇਹ ਬਾਦਲ ਦੇ ਲੁਫਾਫੇ ਚੋਂ ਨਿਕਲੇ ਜਥੇਦਾਰ ਸ੍ਰ. ਪਰਮਜੀਤ ਸਿੰਘ ਸਰਨੇ ਨੂੰ ਤਲਬ ਕਰੀ
ਰੱਖਦੇ ਹਨ। ਅਕਾਲ ਤਖਤ ਨੂੰ ਇਨ੍ਹਾਂ ਪੁਜਾਰੀਆਂ ਨੇ ਥਾਣਾ ਬਣਾ ਛੱਡਿਆ ਹੈ, ਇਸ ਕਰਕੇ ਹੁਣ ਲੋਕ
ਇਨ੍ਹਾਂ ਦੇ ਘਿਰਾਓ ਕਰਕੇ ਆਪਣਾ ਰੋਸ ਪ੍ਰਗਟ ਕਰ ਰਹੇ ਹਨ। ਬਲਾਤਕਾਰੀ ਸਾਧਾਂ ਨੂੰ ਇਹ ਬ੍ਰਹਮ ਗਿਆਨੀ
ਮਹਾਨ ਪ੍ਰਚਾਕ ਗਰਦਾਨਦੇ ਹੋਏ ਜਰਾ ਜਿੰਨ੍ਹੀ ਵੀ ਸ਼ਰਮ ਮਹਿਸੂਸ ਨਹੀਂ ਕਰਦੇ।
ਅਖੀਰ ਤੇ ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਸਿੱਖਾਂ ਦਾ ਗੁਰੂ “ਗੁਰੂ ਗ੍ਰੰਥ ਸਾਹਿਬ” ਹੈ ਜਾਂ
ਅਖੌਤੀ ਦਸਮ ਗ੍ਰੰਥ? ਗੁਰੂ ਸਾਹਿਬ ਨੇ ਨਿਰਮਲ ਪੰਥ (ਖਾਲਸਾ ਪੰਥ) ਸਾਜਿਆਂ ਸੀ ਜਾਂ ਟਕਸਾਲਾਂ ਅਤੇ
ਡੇਰੇ? ਕਿਸੇ ਦੇਸ਼ ਦਾ ਰਾਸ਼ਟਰਪਤੀ ਜੇ ਉਸ ਦੇਸ਼ ਦੇ ਸਵਿਧਾਨ ਨੂੰ ਹੀ ਨਾਂ ਮੰਨੇ ਤਾਂ ਉਹ ਉਸ ਦੇਸ਼ ਦਾ
ਰਾਸ਼ਟਪਤੀ ਅਖਵਾ ਸਕਦਾ ਹੈ? ਜੇ ਨਹੀਂ ਤਾਂ ਜੋ ਜਥੇਦਾਰ ਜਾਂ ਬਾਬਾ ਅਕਾਲ ਤਖਤ ਤੋਂ ਪੰਥ ਪਰਵਾਣਤ
ਸਿੱਖ ਰਹਿਤ ਮਰਯਾਦਾ ਦੀ ਥਾਂ ਸੰਪ੍ਰਦਾਈ ਮਰਯਾਦਾ (ਸਵਿਧਾਨ) ਦੀ ਪਾਲਣਾ ਕਰੇ ਉਹ ਸਿੱਖ ਕੌਮ ਦੇ
ਸਿਰਮੌਰ ਤਖਤ ਦਾ ਜਥੇਦਾਰ ਹੋ ਸਕਦਾ ਹੈ? ਕੀ ਕੌਮ ਦਾ ਜਥੇਦਾਰ ਸਰਬਪਾਰਟੀ (ਸਰਬੱਤ ਖਾਲਸਾ) ਰਾਹੀਂ
ਥਾਪਿਆ ਜਾਂਦਾ ਹੈ ਜਾਂ ਕਿਸੇ ਇੱਕ ਪਾਰਟੀ ਵੱਲੋਂ ਬਾਕੀ ਸਭ ਤੇ ਠੋਸਿਆ ਜਾਂਦਾ ਹੈ? ਕੀ ਗੁਰੂ ਸਾਹਿਬ
ਵੇਲੇ ਪਾਂਠ, ਕੀਰਤਨ ਅਤੇ ਅਰਦਾਸਾਂ ਪੈਸੇ ਦੇ ਕੇ ਮੁੱਲ ਵਿਕਦੀਆਂ ਸਨ? ਜੇ ਨਹੀਂ ਤਾਂ ਅੱਜ
ਗੁਰਦੁਆਰਿਆਂ ਵਿੱਚ ਸਭ ਪਾਠ, ਕੀਰਤਨ ਕਥਾ ਅਰਦਾਸਾਂ ਕਿਉਂ ਠੇਕੇ ਤੇ ਹੋ ਰਹੀਆਂ ਹਨ? ਜੇ ਕਾਬੇ ਚੋਂ
ਹੀ ਕੁਫਰ ਉੱਠੇ ਤਾਂ ਬਾਕੀ ਦਾ ਕੀ ਹਾਲ ਹੋਵੇਗਾ? ਭਾਵ ਜੇ ਸਾਡੇ ਕੇਂਦਰੀ ਅਸਥਾਨਾਂ ਤੇ ਹੀ ਠੇਕੇ ਤੇ
ਧਰਮ ਕਮਾਇਆ ਜਾ ਰਿਹਾ ਹੈ ਤਾਂ ਆਂਮ ਗੁਰੂ ਘਰਾਂ ਚੋਂ ਕਿਵੇਂ ਰੋਕਿਆ ਜਾ ਸਕਦਾ ਹੈ? ਜੇ ਈਸਾਈ ਅਤੇ
ਮੁਸਲਿਮ ਧਰਮ ਗ੍ਰੰਥਾਂ ਦੇ ਪਾਠ ਅਤੇ ਅਰਦਾਸ ਨਹੀਂ ਵੇਚਦੇ ਤਾਂ ਸਿੱਖ ਕਿਉਂ ਵੇਚ ਰਹੇ ਹਨ? ਜੇ ਕੋਈ
ਸਿੱਖ ਅਜਿਹੇ ਸਵਾਲ ਪੁੱਛਦਾ ਹੈ ਤਾਂ ਜਵਾਬ ਦੇਣ ਦੀ ਬਜਾਏ ਉਸ ਨੂੰ ਪੰਥ ਵਿਰੋਧੀ ਕਹਿ ਕੇ ਭੰਡ
ਦਿੱਤਾ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਕਿਨ੍ਹਾਂ ਕੁ ਚਿਰ ਅਖੌਤੀ ਧਰਮ ਆਗੂਆਂ ਦਾ ਹਰ
ਹੁਕਮ ਅੱਖਾਂ ਮੀਟ ਕੇ ਮੰਨੀ ਜਾਣਗੇ? ਹੁਣ ਪੰਥਕ ਵੈਬਸਾਈਟਾਂ, ਇੰਟ੍ਰਨੈੱਟ, ਫੇਸ ਬੁੱਕ, ਅਖਬਾਰਾਂ,
ਰੇਡੀਓ ਅਤੇ ਟੀਵੀ ਆਦਿਕ ਮੀਡੀਏ ਰਾਹੀਂ ਉਹ ਸਿੱਖ ਵੀ ਜਾਗ੍ਰਿਤ ਹੋ ਰਹੇ ਹਨ ਜਿਨ੍ਹਾਂ ਨੂੰ ਕੇਵਲ
ਸ਼ਰਧਾਲੂ ਬਣ ਕੇ ਪਾਠ ਕਰਾਉਣ ਤੱਕ ਹੀ ਸੀਮਤ ਕਰ ਦਿੱਤਾ ਗਿਆ ਸੀ। ਅਸੀਂ ਅਜਿਹੇ ਸਮੂੰਹ ਪੰਥ ਦਰਦੀ
ਸਿੱਖ ਸੇਵਕਾਂ ਦੀ ਸ਼ਲਾਘਾ ਕਰਦੇ ਹਾਂ ਜੋ ਧੱਕੜ ਜਥੇਦਾਰਾਂ ਨੂੰ ਵੀ ਗੁਰਮਤਿ ਸਬੰਧੀ ਪ੍ਰਸ਼ਨ ਪੁੱਛਣ
ਲੱਗ ਪਏ ਹਨ ਕਿਉਂਕਿ ਅਜੋਕੇ ਜਥੇਦਾਰ ਲੈਟਰ ਪੈਡ ਤੇ ਲਿਖੇ ਮਤੇ ਨੂੰ ਅਟੱਲ ਹੁਕਮ ਕਹਿਣ ਲੱਗ ਪਏ ਹਨ।
ਗੁਰੂ ਤਾਂ ਆਪਣੇ ਆਪ ਨੂੰ ਨੀਵਾਂ ਕਹਿ ਸਕਦਾ ਹੈ ਪਰ ਅਜੋਕੇ ਜਥੇਦਾਰਾਂ ਵਿੱਚ ਇਹ ਨਿਮਰਤਾ ਨਹੀਂ
ਰਹੀ।
ਨਿਊਯਾਰਕ ਅਤੇ ਹੋਰ ਸਭ ਉਨ੍ਹਾਂ ਸਿੱਖਾਂ ਦੀ ਸ਼ਲਾਘਾ ਕਰਦੇ ਹੋਏ ਜੋ ਗੁਰਮਤਿ ਦੀ ਰੋਸ਼ਨੀ ਵਿੱਚ ਵੱਡੇ
ਤੋਂ ਵੱਡੇ ਜਥੇਦਾਰਾਂ ਨੂੰ ਵੀ ਸੰਗਤ ਅਤੇ ਮੀਡੀਏ ਦੇ ਸਾਹਮਣੇ ਸਵਾਲ ਪੁੱਛਦੇ ਹਨ-
ਸ੍ਰ. ਤਰਲੋਚਨ ਸਿੰਘ ਦੁਪਾਲਪੁਰ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ, ਅਵਤਾਰ ਸਿੰਘ ਮਿਸ਼ਨਰੀ, ਡਾ.
ਗੁਰਮੀਤ ਸਿੰਘ ਬਰਸਾਲ, ਸਰਬਜੀਤ ਸਿੰਘ ਸੈਕਰਾਮੈਂਟੋ, ਪ੍ਰੋ. ਮੱਖਨ ਸਿੰਘ, ਬੀਬੀ ਹਰਸਿਮਰਤ ਕੌਰ
ਖਾਲਸਾ, ਸ੍ਰ. ਗੁਰਚਰਨ ਸਿੰਘ ਜਿਉਣਵਾਲਾ, ਸ੍ਰ ਹਰਦੇਵ ਸਿੰਘ ਸ਼ੇਰਗਿੱਲ ਅਤੇ ਭਾਈ ਰਣਜੀਤ ਸਿੰਘ
ਮਸਕੀਨ ਇੰਡਿਆਨਾ। ਸੰਪਰਕ ਲਈ 5104325827 ਜਾਂ 4082097072
(08/09/10)
ਮਨਮੀਤ ਸਿੰਘ
ਫਰੀਦਾ ਜੇ ਤੂ ਅਕਲਿ ਲਤੀਫੁ
ਕਾਲੇ ਲਿਖੁ ਨ ਲੇਖ॥
ਆਪਨੜੇ ਗਿਰੀਵਾਨ ਮਹਿ ਸਿਰੁ ਨੀਵਾਂ ਕਰਿ ਦੇਖੁ॥
ਪਿਛਲੇਂ ਕੂਝ ਦਿਨਾਂ ਤੋਂ ਵੈਬਸਾਇਟਾਂ ਤੇ ਜੋ ਆਪਸੀ ਵਿਵਾਦ ਹੋ ਰਹੇ ਹਨ ਇਹ ਸਭ ਬਹੁਤ ਹੀ ਨਿੰਦਣ
ਵਾਲਿਆਂ ਹਰਕਤਾਂ ਹਨ। ਵੈਬਸਾਇਟਾਂ ਨੂੰ ਚਲਾਉਣ ਵਾਲੇ ਵੀਰਾਂ ਦੀ ਇਹ ਨੈਤਿਕ ਜਿੱਮੇਵਾਰੀ ਅਤੇ ਪੰਥਕ
ਫਰਜ ਹੈ ਕਿ ਉਹ ਕੌਮ ਦੀ ਚੜਦੀ ਕਲਾਂ ਵਾਸਤੇ ਹੀ ਕੰਮ ਕਰਣ। ਲੇਕਿਨ ਕਦੀ ਕਦਾਈ ਇਨ੍ਹਾਂ ਵੀਰਾਂ
ਪਾਸੋਂ ਵੀ ਗਲਤੀ ਹੋ ਜਾਉਣੀ ਸਵਾਭਾਵਿਕ ਗੱਲ ਹੈ। ਕਿਉ ਜੁ ਅਸੀਂ ਸਾਰੇ ਹੀ ਗੁਰੁ ਕੇ ਸਿੱਖ ਹਾਂ ਤੇ
ਸਾਰੇ ਹੀ ਇਕੋ ਗੁਰੂ ਦੇ ਸਟੂਡੇਂਟ ਹਾਂ। ਇਹ ਮਨੁਖੀ ਸੁਭਾਅ ਹੁੰਦਾ ਹੈ ਕਿ ਅਸੀਂ ਜਿਨ੍ਹੇਂ ਵੀ
ਨਿਪੁੰਨ ਹੋ ਜਾਈਏ ਲੇਕਿਨ ਗਲਤੀ ਕਰ ਹੀ ਦੇਂਦੇ ਹਾਂ। ਇਥੇਂ ਗਲਤੀ ਦਾ ਮਤਲਬ ਗਲਤੀ ਹੈ ਨਾ ਕਿ
ਜਾਣਬੂਝ ਕੇ ਕੀਤੀ ਗਈ ਕੋਝੀਆਂ ਹਰਕਤਾਂ। ਇਥੇਂ ਇਹ ਗੱਲ ਧਿਆਨ ਦੇਣ ਦੀ ਹੈ ਕਿ ਇਨ੍ਹਾਂ ਵੈਬਸਾਇਟਾਂ
ਨੂੰ ਸਾਰੇ ਵੀਰ ਧਰਮ ਪ੍ਰਚਾਰ ਲਈ ਹੀ ਵਰਤ ਰਹੇਂ ਹਨ ਭਾਵੇ ਉਹ ਮਡੋਰੇਟਰ ਹੋਣ ਜਾਂ ਲੇਖਕ ਜਾਂ ਫਿਰ
ਸੰਗਤਾਂ। ਇਦਾਂ ਦੇ ਹਾਲਾਤਾਂ ਵਿਚ, ਜਦੋ ਅੱਜ ਸਿੱਖ ਕੋਮ ਨੇ ਆਪਣੇ ਸੁਨਹਿਰੀ ਇਤਿਹਾਸ ਨੂੰ ਆਪਣੇ
ਬਹੁਮੁਲੇਂ ਵਰਤਮਾਨ ਵਿੱਚ ਆਪਣੇ ਸ਼ਿਖਰ ਦੇ ਭਵਿੱਖ ਲਈ ਸੋਧਣਾ ਹੈ, ਸਾਡਾ ਜਰਾ ਜਿਹਾਂ ਵੀ
ਗੈਰਜਿੱਮੇਦਾਰਾਨਾਂ ਹਰਕਤਾਂ ਕੌਮ ਨੂੰ ਬਹੁਤ ਭਾਰੀ ਨੁਕਸਾਨ ਪਹੁੰਚਾਉਣ ਗੀਆਂ।
ਇਦਾਂ ਦੇ ਕੋਮੀ ਹਲਾਤਾਂ ਵਿੱਚ ਸਾਨੂੰ ਥੋੜੀ ਜੀ ਵਧੀਕ ਸਿਆਣਪ ਦਿਖਾਉਂਦੇ ਹੋਏ ਨਿਜੀ ਸਵਾਰਥ ਅਤੇ
ਅੰਹਕਾਰ ਤੋਂ ਉਚਾਂ ਉਠ ਕੇ ਗੁਰਮਤਿ ਨੂੰ ਸਮਰਪਿਤ ਸੁੰਦਰ ਅਤੇ ਮੀਠੀ ਭਾਸ਼ਾ ਵਿੱਚ ਆਪਣੇ ਵਿਚਾਰ ਪੇਸ਼
ਕਰਣੇ ਪੈਣਗੇਂ ਅਤੇ ਆਪਣੇ ਭਰਾਵਾਂ ਦੀਆਂ ਉਨ੍ਹਾਂ ਗਲਤੀਆਂ ਨੂੰ ਨਜਰ ਅੰਦਾਜ ਕਰਨਿਆਂ ਪੈਣਗਿਆਂ ਜੋ
ਉਨ੍ਹਾਂ ਨੇ ਅਨਜਾਣੇ ਵਿੱਚ ਕਰ ਦਿਤੀਆਂ ਹੋਣ ਜਾਂ ਫਿਰ ਅਸੀਂ ਨਿਜੀ ਤੋਰ ਤੇ ਉਨ੍ਹਾਂ ਵਿਚਾਰਾਂ ਨਾਲ
ਸਹਮਤਿ ਨਾ ਰੱਖਦੇ ਹੋਈਏ, ਜਿਸਦੇ ਨਾਲ ਆਮ ਸੰਗਤਾਂ ਵੀ ਗੁਰਮਤਿ ਵਿਚਾਰਾਂ ਨਾਲ ਸਹਮਤੀ ਪ੍ਰਗਟ ਕਰ
ਸਕਣ ਤੇ ਗੁਰਮਤਿ ਦਾ ਪਸਾਰਾ ਵੱਧ ਸਕੇਂ।
ਕਬੀਰ ਸੰਤੁ ਨ ਛਾਡੈ ਸੰਤਈ ਜਉ ਕੋਟਿਕ ਮਿਲਹਿ ਅਸੰਤ॥
ਮਲਿਆਗਰੁ ਭੁਯੰਗਮ ਬੇਢਿਓ ਤ ਸੀਤਲਤਾ ਨ ਤਜੰਤ॥
ਮਨਮੀਤ ਸਿੰਘ
(08/09/10)
ਪਰਮਜੀਤ ਸਿੰਘ (ਡਾ: )
ਸਿੱਖਾਂ ਦੇ ਗੱਦਾਰਾਂ ਦੀਆਂ ਬਰਸੀਆਂ, ਸਿੱਖਾਂ ਦੇ ਗੱਦਾਰ ਹੀ ਮਨਾਉਣਗੇ।
ਜਦੋਂ ਤੋਂ ਸਿੱਖ ਧਰਮ ਦੀ ਨੀਂਹ ਬਾਬਾ ਨਾਨਕ ਨੇ ਰੱਖੀ, ਸਿੱਖੀ ਦੀ ਵਿਰੋਧਤਾ ਵੀ ਨਾਲੋ
ਨਾਲ ਸ਼ੁਰੂ ਹੋ ਗਈ ਤੇ ਇਹ ਵਿਰੋਧਤਾ ਸਿੱਖੀ ਦੇ ਘਰ ਵਿੱਚੋਂ ਹੀ ਹੋਈ ਸੀ, ਨਜ਼ਰ ਮਾਰਕੇ ਇਤਹਾਸ
ਪੜ੍ਹਿਆਂ ਸਾਰਾ ਮਾਮਲਾ ਬਿੱਲਕੁੱਲ ਸਾਹਮਣੇ ਆ ਜਾਂਦਾ ਹੈ। ਗੁਰੂ ਅੰਗਦ ਸਾਹਿਬ ਦੀ ਸਿੱਖ ਘਰ ਲਈ
ਜ਼ੁਮੇਂਵਾਰੀ ਸ਼ੁਰੂ ਕਰਨ ਸਮੇਂ ਸ਼ਿਰੀ ਚੰਦ ਤੇ ਸ਼ਿਰੀ ਲੱਛਮੀ ਚੰਦ ਨੇ ਇਸ ਦੀ ਵਿਰੋਧਤਾ ਕੀਤੀ ਤੇ ਉਨਾਂ
ਦੀਆਂ ਚਲਾਈਆਂ ਗੱਦੀਆਂ ਅੱਜ ਤੱਕ ਨਿਰੰਤਰ ਚੱਲ ਰਹੀਆਂ ਹਨ। ਅਖੌਤੀ ਦਿਖਾਵੇ ਦੇ ਸਿੱਖ ਉਹਨਾ ਦੇ
ਡੇਰਿਆਂ ਤੇ ਨਿਰੰਤਰ ਅੱਜ ਤੱਕ ਜਾ ਰਹੇ ਹਨ। ਇਨਾਂ ਦੇ ਡੇਰਿਆਂ ਤੇ ਜਾਣ ਵਾਲਿਆ ਦੇ ਦਾੜੀ ਕੇਸ ਵੀ
ਰੱਖੇ ਹੁੰਦੇ ਹਨ, ਅੰਮ੍ਰਿਤ ਛੱਕ ਕੇ ਪੰਜਾਂ ਕੱਕਾਰਾਂ ਦੇ ਧਾਰਨੀ ਵੀ ਹੁੰਦੇ ਹਨ, ਨਿੱਤਨੇਮ ਵੀ
ਕਰਦੇ ਹਨ, ਪਰ ਜਾਂਦੇ ਕਿਸੇ ਅਖੌਤੀ ਸਾਧ ਦੇ ਡੇਰੇ ਉਪਰ ਹੀ ਹਨ, ਇਹ ਡੇਰਿਆਂ ਵਾਲੇ ਬਾਬੇ ਕਿਸੇ
ਗੁਰੂ ਸਾਹਿਬ ਦੇ ਨਾਮ ਦਾ ਨਾਂ ਤਾਂ ਕੋਈ ਅਵਤਾਰ ਪੁਰਬ ਤੇ ਨਾਂ ਹੀ ਕੋਈ ਜੋਤੀ ਜੋਤ ਪੁਰਬ ਅਤੇ ਨਾਂ
ਹੀ ਕੋਈ ਗੁਰਤਾ ਗੱਦੀ ਪੁਰਬ ਮਨਾਉਦੇ ਹਨ, ਪਰ ਡੇਰਾ ਸੰਚਾਲਕ ਮੁਖੀ ਦੀ ਬਰਸੀ ਮੰਨਾਉਣੀ ਕਦੇ ਨਹੀ
ਭੁੱਲਦੇ … … …. ।
ਅੱਜ ਹਜ਼ਾਂਰਾਂ ਲੋਕ ਦੇਖਣ ਨੂੰ ਸਿੱਖ ਜਾਪ ਰਹੇ ਹੁੰਦੇ ਹਨ, ਜਿਵੇਂ ਕਿ ਨਾਨਕਸਰੀਏ, ਟਕਸਾਲੀਏ, ਰਾੜਾ
ਸੰਪ੍ਰਦਾਈਏ, ਨਿਰਮਲੀਏ ਤੇ ਲੋਪੋਂ ਸੰਪ੍ਰਦਾ, ਇਹ ਵੀ ਆਪਣੇ ਡੇਰੇ ਦੇ ਮੁਖੀਆਂ ਦੀਆਂ ਬਰਸੀਆਂ
ਮੰਨਾਉਣ ਨੂੰ ਪਹਿਲ ਦਿੰਦੇ ਹਨ। ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਪਰਧਾਨ ਨੇ
ਵੀ ਆਪਦੀ ਘਰ ਵਾਲੀ ਦੀ ਬਰਸੀ ਮੰਨਾਉਣ ਦੀ ਰਵਾਇਤ ਵੀ ਸੁਰੂ ਕਰ ਦਿੱਤੀ ਹੈ।
ਇਹ ਸਾਰੇ ਜਾਪ ਤਾਂ ਸਿੱਖ ਰਹੇ ਹਨ, ਪਰ ਉਹ ਸ੍ਰੀ ਚੰਦੀਆਂ, ਰਾਮਰਾਈਆਂ, ਵੱਡਭਾਗੀਆਂ, ਰਾਧਾ
ਸੁਆਮੀਆਂ, ਸੱਚਾ ਸੌਦਿਆਂ, ਭਨਿਆਰਿਆਂ, ਨੂਰਮਹਿਲੀਆਂ, ਨਿੰਰਕਾਰੀਆਂ, ਨਾਮਧਾਰੀਆਂ, ਕਿਰਪਾਲੀਆਂ,
ਸਾਵਣੀਆਂ ਤੇ ਢੇਸੀਆਂ ਫੇਸੀਆਂ ਦੇ ਡੇਰਿਆਂ ਤੇ ਧੱਕੇ ਖਾ ਰਹੇ ਹਨ। ਇਨਾਂ ਡੇਰਿਆਂ ਦੇ ਸੰਚਾਲਕ
ਅਖੌਤੀ ਸਰਧਾਲੂਆਂ ਦੀ ਕਈ ਕਿਸਮ ਦੇ ਡਰ੍ਹ ਪਾਕੇ ਜਿਸਮਾਨੀ ਤੇ ਆਰਥਿਕ ਲੁੱਟ ਕਰਦੇ ਹਨ। ਕਈ ਥਾਂਵਾਂ
ਤੇ ਇਹਨਾਂ ਦੀਆਂ ਸਰਧਾਂਲੂ ਔਰਤਾਂ ਇਹਨਾ ਡੇਰਿਆਂ ਤੇ ਆਪਣੀ ਪੱਤ ਲੁੱਟਾ ਚੁੱਕੀਆਂ ਹਨ, ਬਹੁਤੀਆਂ
ਆਪਣੀ ਬੇੲਜ਼ਤੀ ਦੇ ਡਰੋਂ ਚੁੱਪ ਕਰ ਜਾਂਦੀਆਂ ਹਨ, ਪਰ ਕਈ ਔਰਤਾਂ ਫਿਰ ਵੀ ਆਪਣਾ ਹੌਸਲਾ ਬਰਕਰਾਰ
ਕਰਕੇ ਇਨਾਂ ਡੇਰਿਆਂ ਵਾਲਿਆਂ ਦੀਆਂ ਕੋਝੀਆਂ ਕਰਤੂਤਾਂ ਦਾ ਭਾਂਡਾ ਚੋਰਾਹੇ ਵਿੱਚ ਭੰਨ ਦਿੰਦੀਆਂ ਹਨ।
ਕਈ ਸਾਧ ਇਹਨਾਂ ਹੌਸਲੇ ਵਾਲੀਆਂ ਔਰਤਾਂ ਦੀ ਬਦੌਲਤ ਜੇਲ ਦੀ ਹਵਾ ਖਾ ਰਹੇ ਹਨ ਤੇ ਕਈ ਅਜੇ ਵੀ
ਅਦਾਲਤਾਂ ਦੇ ਚੱਕਰ ਕੱਟ ਰਹੇ ਹਨ, ਇਹਨਾਂ ਢੀਠ ਸਾਧਾਂ ਦੇ ਢੀਠ ਚੇਲੇ ਚਾਪੜੇ ਇਹਨਾਂ ਬਾਬਿਆਂ ਦੀਆਂ
ਅੱਜ ਬਰਸੀਆਂ ਧੜ੍ਹਾ ਧੜ੍ਹ ਮਨ੍ਹਾ ਰਹੇ ਹਨ। ਅਜੇ ਕੱਲ ਦੀਆਂ ਵਾਪਰੀਆਂ ਗੱਲਾਂ ਵੀ ਸਿੱਖ ਕੌਮ ਭੁੱਲ
ਚੁੱਕੀ ਹੈ, ਵਿਸਾਖੀ ਦੇ ਦਿਹਾੜੇ 1978 ਵਿੱਚ ਵਾਪਰੇ ਨਿੰਰਕਾਰੀ ਕਾਂਢ ਦੇ ਜੁਮੇਵਾਰਾਂ ਨੂੰ ਸਿੱਖ
ਕੌਮ ਦੇ ਅਖੌਤੀ ਧਾਰਮਿਕ ਤੇ ਰਾਜਨੀਤਕ ਲੋਕਾਂ ਨੇ ਰਾਜਗੱਦੀਆਂ ਨਾਲ ਨਿਵਾਜਿਆ। ਕੌਮ ਦੇ ਬਹਾਦਰ ਤੇ
ਅਨਮੋਲ ਹੀਰਿਆਂ ਨੂੰ ਕੋਹ, ਕੋਹ ਮਾਰਨ ਤੇ ਮਰਵਾਉਣ ਵਾਲੇ ਅੱਜ ਉੱਚ ਪੱਦਵੀਆਂ ਦਾ ਆਨੰਦ ਮਾਣ ਰਹੇ
ਹਨ। ਜਿਨਾਂ ਹੀਰਿਆਂ ਨੇ ਸਿੱਖ ਕੌਮ ਲਈ ਕੁਰਬਾਨੀਆਂ ਕੀਤੀਆਂ ਸਨ ਉਨਾਂ ਦੇ ਪਰਵਾਰ ਅੱਜ ਰੋਟੀ ਲਈ
ਵਿਲਕ ਰਹੇ ਹਨ। ਉਨਾਂ ਸ਼ਹੀਦਾਂ ਦੇ ਪਰਵਾਰਾਂ ਦੀ ਕੋਈ ਸਹਾਇਤਾ ਕਰਨ ਦੀ ਥਾਂ ਸਿੱਖ ਇਤਹਾਸ ਵਿੱਚ ਰੋਲ
ਘਚੋਲ ਕਰਨ ਵਾਲਿਆਂ ਨੂੰ ਸਨਮਾਨਾਂ ਤੇ ਲੱਖਾਂ ਰੁਪਿਆਂ ਨਾਲ ਨਿਵਾਜਿਆ ਜਾ ਰਿਹਾ ਹੈ। ਜਿਹਨਾਂ
ਰਾਜਨੀਤਕ ਲੋਕਾਂ ਦੀ ਮਿਲੀ ਭੁਗਤ ਕਾਰਨ 1984 ਕਾਂਡ ਵਾਪਰਿਆ ਤੇ ਅਕਾਲ ਤਖਤ ਢਹਿ ਢੇਰੀ ਹੋਇਆ
ਹਜ਼ਾਂਰਾਂ ਨੌਜਵਾਨ, ਬੀਬੀਆਂ, ਬੱਚੇ, ਬਿਰਧ ਤੇ ਬੇਕਸੂਰ ਸੰਗਤ ਮਾਰੀ ਗਈ। ਉਹਨਾਂ ਸੰਗਤਾਂ ਤੇ
ਹੋਰਨਾਂ ਸ਼ਹੀਦਾਂ ਦਾ ਦਿਨ ਮਨਾਉਣ ਵੇਲੇ ਇਹ ਅਖੌਤੀ ਲੀਡਰ ਘੁਰਨਿਆ ਵਿੱਚ ਲੁੱਕ ਜਾਂਦੇ ਹਨ, ਪਰ ਉਸ
ਗੱਦਾਰ ਜੋ ਸ਼ਹੀਦਾਂ ਦੀਆਂ ਲਾਸ਼ਾਂ ਤੋਂ ਦੀ ਲੰਘਕੇ ਖੁਦ ਫੌਜ ਨੂੰ ਆਂਤਮ ਸੰਮਰਪਣ ਕਰ ਦਿੱਤਾ ਸੀ, ਦੀ
ਬਰਸੀ ਮਨਾਉਣ ਵੇਲੇ, ਇੱਕ ਦੂਸਰੇ ਤੇ ਅੱਗੇ ਲੰਘ, ਲੰਘ, ਕਈ, ਕਈ ਸਟੇਜ਼ਾ ਲਾਕੇ ਗੱਦਾਰਾਂ ਨੂੰ
ਸਨਮਾਨਿੱਤ ਕਰਦੇ, ਕਦੇ ਸ਼ਰਮ ਮਹਿਸੂਸ ਨਹੀ ਕਰਦੇ। ਉਸ ਗੱਦਾਰ ਨੇ ਪਾਣੀਆਂ ਦੀ ਮੰਗ ਲਈ ਮੋਰਚਾ
ਲਾਵਾਕੇ ਕੌਮ ਦਾ ਕੀਮਤੀ ਸਮਾਂ, ਧਨ ਦੌਲਤ ਤੇ ਜਿੰਦਗੀਆਂ ਅਜਾਈ ਗਵਾ ਦਿੱਤੀਆਂ ਸਨ। ਚੋਰੀ ਚੋਰੀ
ਸਮਝੌਤਾ ਕਰਕੇ, ਉਸਨੇ ਹੀ ਪਾਣੀ ਗਵਾਢੀ ਸੂਬੇ ਨੂੰ ਨਹਿਰ ਕੱਢ ਕੇ ਪੰਹੁਚਾਉਣ ਦੀ ਜੁਮੇਂਵਾਰੀ ਵੀ
ਚੱਕ ਲਈ ਸੀ। ਭਲਾ ਹੋਵੇ ਕੇਂਦਰੀ ਸਰਕਾਰ ਦਾ, ਜਿਸ ਨੇ ਰਾਜੀਵ--ਲੌਗੋਂਵਾਲ ਸਮਝੌਤਾ ਲਾਗੂ ਨਹੀ ਹੋਣ
ਦਿੱਤਾ, ਨਹੀ ਤਾਂ ਇਨਾਂ ਗੱਦਾਰਾਂ ਨੇ ਹੱਥੀ ਸੱਭ ਕੁੱਝ ਲੁੱਟਾ ਦਿੱਤਾ ਸੀ। ਸਹੀਦ ਭਾਈ ਜਸਵੰਤ ਸਿੰਘ
ਖਾਲੜਾ ਦੀ ਯਾਦ ਵਿੱਚ ਕੱਲ ਕਿਹੜੇ ਕਿਹੜੇ ਰਾਜਨੀਤਕ ਨੇਤਾ ਪਹੁੰਚੇ, ਅੱਜ ਦੀਆਂ ਅਖਬਾਰਾਂ ਪੜ੍ਹ ਕੇ
ਸੱਚ ਸਭ ਦੇ ਸਾਹਮਣੇ ਪਿਆ ਹੈ। ਅੱਜ ਇਹ ਲੀਡਰ ਫਿਰ ਸਾਡੇ ਗੁਰਦਵਾਰਿਆਂ ਦਾ ਪਰਬੰਧ ਸਾਂਭਣ ਲਈ ਤਰਲੋ
ਮੱਛੀ ਹੋ ਰਹੇ ਹਨ। ਕੁੱਝ ਲੋਕ ਚੰਦ ਟਕਿਆਂ ਦੀ ਖਾਤਰ ਕੌਮ ਨੂੰ ਫਿਰ ਬੇਵਕੂਫ ਬਣਾਉਣ ਵਿੱਚ ਆਪਣੇ
ਨਿੱਜੀ ਲਾਲਚਾਂ ਨੂੰ ਮੁੱਖ ਰੱਖ ਕੇ ਸਹਿਯੋਗ ਦੇ ਰਹੇ ਹਨ, ਕੁੱਝ ਸਹਿਯੋਗ ਦੇਣ ਲਈ ਅੰਦਰੋ ਅੰਦਰੀ
ਤਿਆਰੀਆਂ ਕਰ ਰਹੇ ਹਨ।
ਇਹਨਾਂ ਸਿੱਖ ਪੰਥ ਦੇ ਦੁਸਮਣਾਂ ਨੂੰ ਆਪਣੇ ਟੱਬਰਾਂ ਤੋਂ ਬਾਹਰ ਕੁੱਝ ਦਿਖਾਈ ਨਹੀ ਦਿੰਦਾ।
ਕੀ ਇਹਨਾਂ ਦੇ ਘਰ ਵਾਲੀਆਂ, ਨੂੰਹਾਂ, ਧੀਆਂ, ਪੁਤਰ, ਜਵਾਈ, ਸਾਲੇ, ਭਣੋਈਏ, ਭਾਈ ਤੇ ਭਤੀਜੇ ਹੀ
ਸਿੱਖ ਪੰਥ ਨੂੰ ਅਗਵਾਈ ਦਿੰਦੇ ਰਹਿਣਗੇ ਜਾਂ ਕਿਸੇ ਹੋਰ ਸੂਝਵਾਨ ਸਿੱਖ ਵਿਦਵਾਨ ਨੂੰ ਵੀ ਇਹ ਕਦੇ
ਮੌਕਾ ਦੇਣਗੇ?
ਮੇਰੀ ਸਿੱਖ ਸੰਗਤਾਂ ਨੂੰ ਦੋਵੇਂ ਹੱਥ ਜੋੜਕੇ ਅਪੀਲ ਹੈ ਕਿ ਸਿੱਖ ਬੁਰਕਿਆਂ ਵਿੱਚ ਲੁੱਕੇ ਸਿੱਖ ਪੰਥ
ਦੇ ਦੁਸਮਣਾਂ ਦੀ ਪਹਿਚਾਣ ਕਰਕੇ ਇਹਨਾਂ ਨੂੰ ਨੁਕਾਰ ਦਿਓ। ਅੱਜ ਤੁਹਾਡੇ ਪਾਸ ਸਮਾਂ ਹੈ ਚੰਗੇ ਮਾੜੇ
ਦੀ ਪਹਿਚਾਣ ਕਰਕੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਨਿਤਾਰ ਦਿਓ।
ਪਰਮਜੀਤ ਸਿੰਘ (ਡਾ: ) ਫੋਨ:-- 0091 98149 56247
(05/09/10)
ਜਸਬੀਰ ਸਿੰਘ (ਕੈਲਗਰੀ)
ਸਿੱਖ ਮਾਰਗ ਦੇ ਪਾਠਕ ਸੱਜਣੋਂ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਹਿ॥
ਸ: ਬਲਦੇਵ ਸਿੰਘ ਜੀ! ਮੈਂ ਆਪ ਜੀ ਦਾ ਧੰਨਵਾਦ ਕਰਨਾ ਭੁੱਲ ਗਿਆ ਸੀ। ਇਸ ਲਈ ਮੁਆਫ਼ੀ
ਚਾਹੁੰਦਾ ਹਾਂ ਅਤੇ ਹੁਣ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਪਰ ਅਸਲ ਵਿੱਚ ਮੈਂ ਸੋਚਿਆ ਸੀ
ਕਿ ਤੁਸੀਂ ਇਹੋ ਜਿਹੀਆਂ ਗੱਲਾਂ ਤੋਂ ਉਪਰ ਦੀ ਗੱਲ ਸੋਚਦੇ ਹੋ, ਅਤੇ ਸ਼ਾਇਦ ਤੁਹਾਨੂੰ ਇਸ ਤਰ੍ਹਾਂ
ਦੀਆਂ ਗੱਲਾਂ ਨਾਲ ਕੋਈ ਜਿਆਦਾ ਫਰਕ ਨਹੀਂ ਪੈਂਦਾ ਹੋਣਾ। ਪਰ ਇਹ ਵੀ ਮੇਰੀ ਭੁੱਲ ਸੀ। ਸੋ ਇਸ ਭੁੱਲ
ਦੀ ਵੀ ਆਪ ਜੀ ਤੋਂ ਮੁਆਫ਼ੀ ਚਾਹੁੰਦਾ ਹਾਂ। ਅਤੇ ਮੇਰੀ ਪਹਿਲੀ ਭੁੱਲ ਦੀ ਸੋਧ ਕਰਵਾਉਣ ਲਈ ਆਪ ਜੀ ਦਾ
ਫ਼ੇਰ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਅਸਲ ਵਿੱਚ ਤੁਸੀਂ ਗੁਰਚਰਨ ਸਿੰਘ ਜਿਉਣਵਾਲਾ ਦੇ ਪੱਤਰ
ਸ਼ਾਇਦ ਧਿਆਨ ਨਾਲ ਨਹੀਂ ਪੜ੍ਹੇ ਹੋਣੇ। ਜੇ ਪੜ੍ਹੇ ਹੁੰਦੇ ਅਤੇ ਉਨ੍ਹਾਂ ਦੀ ਬੋਲ ਬਾਣੀ ਵੱਲ ਧਿਆਨ
ਦਿੱਤਾ ਹੁੰਦਾ ਤਾਂ ਮੇਰੀ “ਅਹੰਕਾਰ ਦੀ ਝਲਕ” ਪੈਣ ਵਾਲੀ ਗੱਲ ਤੇ ਅਤੇ ਤੁਹਾਡਾ ਧੰਨਵਾਦ ਨਾ ਕੀਤੇ
ਜਾਣ ਤੇ ਸ਼ਾਇਦ ਤੁਸੀਂ ਗੁੱਸਾ ਨਾ ਕਰਦੇ। ਵੈਸੇ ਤੁਸੀਂ ਆਪਣਾ 15-08-10 ਵਾਲਾ ਪੱਤਰ ਪੜ੍ਹ ਕੇ ਦੇਖੋ
ਤੁਸੀਂ ਕਿਤੇ ਮੈਨੂੰ “ਅਹੰਕਾਰ…” ਵਾਲੀ ਗੱਲ ਨਹੀਂ ਜਤਾਈ, ਇਹ ਤਾਂ ਮੈਨੂੰ ਖੁਦ ਹੀ ਮਹਿਸੂਸ ਹੋਇਆ
ਸੀ ਕਿ ਜਿਸ ਤਰ੍ਹਾਂ ਦੀ ਭਾਸ਼ਾ ਮੈਂ ਆਪਣੇ ਸੰਬੰਧਤ ਪੱਤਰ ਵਿੱਚ ਵਰਤੀ ਸੀ ਉਹ ਉਸ ਤਰ੍ਹਾਂ ਮੈਨੂੰ
ਨਹੀਂ ਸੀ ਵਰਤਣੀ ਚਾਹੀਦੀ। ਪਰ ਫ਼ੇਰ ਵੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ।
ਤੁਸੀਂ ਲਿਖਿਆ ਹੈ- “ਪਰ ਕਿੰਨੇਂ ਸਾਲ ਬੀਤ ਗਏ ਤੁਹਾਨੂੰ ਜਾਂ ਹੋਰਾਂ ਨੂੰ ਬਹਿਸ ਕਰਦਿਆਂ, ਇਸ ਦਾ
ਕੀ ਨਤੀਜਾ ਨਿਕਲਿਆ? ਤੁਸੀਂ ਸਹੀ ਹੋਣ ਦੇ ਬਾਵਜੂਦ ਵੀ ਵਿਰੋਧੀ ਵਿਚਾਰਾਂ ਵਾਲਿਆਂ ਨੂੰ ਆਪਣੀ ਗੱਲ
ਨਾਲ ਸਹਿਮਤ ਨਹੀਂ ਕਰਾ ਸਕੇ। ਇਸ ਦਾ ਕੀ ਕਾਰਨ ਹੈ? ਕੀ ਤੁਹਾਡੇ ਵਿੱਚ ਕੋਈ ਗਲਤੀ ਜਾਂ ਕਮੀਂ ਤਾਂ
ਨਹੀਂ? ਇਸ ਤੇ ਵਿਚਾਰ ਨਹੀਂ ਕਰੋਗੇ?” ਅਤੇ ਇਸ ਦਾ ਕਾਰਨ ਤੁਸੀਂ ਇਹ ਦੱਸਿਆ ਹੈ ਕਿ ਮੈਂ ਗੁਰੂ ਨਾਨਕ
ਦੇਵ ਜੀ ਦੇ ਫ਼ਲਸਫ਼ੇ ਨੂੰ ਨਹੀਂ ਸਮਝਿਆ।
ਵੀਰ ਜੀ! ਤੁਸੀਂ ਬਿਲਕੁਲ ਠੀਕ ਲਿਖਿਆ ਹੈ, ਮੈਨੂੰ ਇਸ ਗੱਲ ਤੇ ਵੀ ਵਿਚਾਰ ਕਰਨੀਂ ਚਾਹੀਦੀ ਹੈ ਕਿ
ਮੈਂ ਆਪਣੇ ਵਿਰੋਧੀ ਵਿਚਾਰਾਂ ਵਾਲਿਆਂ ਨੂੰ ਆਪਣੀ ਗੱਲ ਨਾਲ ਸਹਿਮਤ ਕਿਉਂ ਨਹੀਂ ਕਰਾ ਸਕਿਆ? ਪਰ ਮੈਂ
ਆਪ ਜੀ ਨੂੰ ਦੱਸ ਦਿਆਂ ਕਿ ਜਿਸ ਦਿਨ ਤੋਂ ਮੈਂ ‘ਸਿੱਖ ਮਾਰਗ’ ਤੇ ਲਿਖਣਾ ਸ਼ੁਰੂ ਕੀਤਾ ਹੈ, ਇਹ ਸੋਚ
ਉਸੇ ਦਿਨ ਤੋਂ ਹੀ ਮੇਰੇ ਜ਼ਹਨ ਵਿੱਚ ਹੈ ਕਿ ਮੈਂ ਆਪਣੇ ਵਿਰੋਧੀ ਵਿਚਾਰਾਂ ਵਾਲਿਆਂ ਨੂੰ ਆਪਣੀ ਗੱਲ
ਕਦੇ ਵੀ ਨਹੀ ਮਨਵਾ ਸਕਦਾ (ਕਿਉਂਕਿ ਉਹ ਕਿਸੇ ਗੱਲ ਨੂੰ ਮੰਨਣਗੇ ਹੀ ਨਹੀਂ)। ਅਤੇ ਨਾ ਹੀ ਮੈਂ ਇਹ
ਸੋਚ ਕੇ ਲਿਖਦਾ ਹਾਂ ਕਿ ਮੈਂ ਆਪਣੀ ਗੱਲ ਮਨਵਾਣ ਵਿੱਚ ਕਾਮਯਾਬ ਹੋ ਕੇ ਹੀ ਰਹਾਂਗਾ। ਮੈਂ ਅੱਜ ਤੋਂ
ਡੇਢ ਪੌਣੇ ਦੋ ਸਾਲ ਪਹਿਲਾਂ ਹੀ ਗੁਰਚਰਨ ਸਿੰਘ ਜਿਉਣਵਾਲਾ ਨੂੰ ਲਿਖ ਚੁੱਕਾ ਹਾਂ ਕਿ ਮੈਂਨੂੰ ਕੋਈ
ਇਹ ਗ਼ਲਤ ਫ਼ਹਿਮੀ ਨਹੀਂ ਕਿ ਮੈਂ ਤੁਹਾਨੂੰ ਆਪਣੀ ਗੱਲ ਮਨਵਾ ਕੇ ਹੀ ਦਮ ਲਵਾਂਗਾ। ਹੁਣ ਵੀ ਮੈਂ 100%
ਇਸੇ ਸੋਚ ਦਾ ਧਾਰਨੀ ਹਾਂ ਕਿ ਮੈਂ ਆਪਣੇ ਵਿਰੋਧੀ ਵਿਚਾਰਾਂ ਵਾਲਿਆਂ ਨੂੰ 1% ਵੀ ਆਪਣੀ ਗੱਲ ਨਹੀਂ
ਮਨਵਾ ਸਕਦਾ ਅਤੇ ਨਾ ਹੀ ਮੇਰਾ ਇਹ ਮਕਸਦ ਹੈ। ਹਾਲਾਂਕਿ ਮੈਂ ਦੇਖਿਆ ਹੈ ਕਿ ਜਦੋਂ ਕਿਸੇ ਸੱਜਣ ਨੂੰ
ਤਰਕ ਦੇ ਲਿਹਾਜ ਨਾਲ ਕਾਇਲ ਕਰ ਦਿੱਤਾ ਜਾਂਦਾ ਹੈ, ਫ਼ੇਰ ਵੀ ਉਹ ਦੂਸਰੇ ਦੀ ਸਹੀ ਗੱਲ ਮੰਨਣ ਦੀ ਬਜਾਇ
ਕੁੱਝ ਸਮੇਂ ਲਈ ਖਾਮੋਸ਼ ਹੋ ਜਾਂਦਾ ਹੈ ਅਤੇ ਕੁੱਝ ਕੁ ਸਮੇਂ ਪਿੱਛੋਂ ਉਸੇ ਨੁਕਤੇ ਨੂੰ ਕਿਸੇ ਨਵੇਂ
ਰੂਪ ਵਿੱਚ ਫ਼ੇਰ ਤੋਂ ਲਿਆ ਕੇ ਹਾਜਰ ਹੋ ਜਾਂਦਾ ਹੈ। ਪਰ ਮੇਰੀ ਸੋਚ ਇਹ ਹੈ ਕਿ ਇਸ ਵਿਚਾਰ ਚਰਚਾ
ਵਿੱਚੋਂ ਬਹੁਤ ਸਾਰੇ ਪਾਠਕਾਂ ਨੂੰ ਗੁਰਬਾਣੀ ਨੂੰ ਆਪ ਵਿਚਾਰ ਕੇ ਪੜ੍ਹਨ ਦੀ ਅਤੇ ਸੱਚ-ਝੂਠ,
ਸਹੀ-ਗ਼ਲਤ ਜਾਨਣ ਦੀ ਲਗਨ ਪੈਦਾ ਹੋ ਸਕਦੀ ਹੈ। ਵੀਰ ਜੀ! ਜੇ ਆਪਾਂ ਪਿਆਜ ਨੂੰ ਇਹ ਸੋਚ ਕੇ ਉਧੇੜੀ
(ਛਿੱਲੀ) ਜਾਈਏ ਕਿ ਸ਼ਾਇਦ ਇਸ ਵਿੱਚੋਂ ਕੁੱਝ ਨਿਕਲੇਗਾ, ਤਾਂ ਇਹ ਭੁਲੇਖਾ ਹੈ। ਪਰ ਲਾਭ ਉਠਾਉਣ ਵਾਲੇ
ਉਨ੍ਹਾਂ ਛਿਲਕਿਆਂ ਤੋਂ ਹੀ ਲਾਭ ਉਠਾ ਲੈਂਦੇ ਹਨ ਅਤੇ ਉਨ੍ਹਾਂਨੂੰ ਪਤਾ ਹੈ ਕਿ ਇਹ ਪਿਆਜ ਦੇ ਛਿਲਕੇ
ਹੀ ਅਸਲੀ ਤੱਤ ਸਾਰ ਦੀ ਚੀਜ ਹੈ। ਸੋ ਇਹ ਜਿਹੜੀ ਵਿਚਾਰ ਚਰਚਾ ਜਾਂ ਬਹਿਸ ਜੋ ਵੀ ਹੈ, ਇਸ ਵਿੱਚੋਂ
ਹੀ ਲਾਭ ਉਠਾਉਣ ਵਾਲੇ ਲਾਭ ਉਠਾ ਸਕਦੇ ਹਨ। ਇਹ ਫ਼ਾਲਤੂ ਦੀ ਬਹਿਸ ਨਹੀਂ ਹੈ।
ਪਰ ਇੱਕ ਗੱਲ ਮੈਂ ਨਹੀਂ ਸਮਝ ਸਕਿਆ ਕਿ ਜਦੋਂ ਮੇਰੇ ਤੁਹਾਡੇ ਨਾਲ 101% ਵਿਚਾਰ ਮਿਲਦੇ ਹਨ ਅਤੇ ਦੋ
ਸਾਲਾਂ ਤੋਂ ਵੱਧ ਸਮੇਂ ਤੋਂ ਆਵਾਗਉਣ ਸੰਬੰਧੀ ਬਹਿਸ ਚੱਲ ਰਹੀ ਹੈ। ਤੁਸੀਂ ਮੰਨਦੇ ਹੋ ਕਿ ਮੈਂ ਸਹੀ
ਹੋਣ ਦੇ ਬਾਵਜੂਦ ਵੀ ਆਪਣੀ ਗੱਲ ਵਿਰੋਧੀ ਵਿਚਾਰਾਂ ਵਾਲਿਆਂ ਨੂੰ ਨਹੀਂ ਮਨਵਾ ਸਕਿਆ। ਤਾਂ ਤੁਸੀਂ
ਵਿਰੋਧੀ ਵਿਚਾਰਾਂ ਵਾਲਿਆਂ ਨੂੰ ਗੱਲ ਕਿਉਂ ਨਹੀਂ ਮਨਵਾ ਦਿੱਤੀ। ਆਖਿਰ ਤਾਂ ਸਹੀ ਗੱਲ ਦਾ ਪ੍ਰਚਾਰ
ਕਰਨਾ ਆਪਣਾ ਸਾਰਿਆਂ ਦਾ ਸਾਂਝਾ ਫ਼ਰਜ ਹੈ, ਕੋਈ ਮੇਰਾ ਇਕੱਲੇ ਦਾ ਕੰਮ ਤਾਂ ਨਹੀਂ।
ਤੁਸੀਂ ਲਿਖਿਆ ਹੈ ਕਿ ਮੈਂ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ਨੂੰ ਨਹੀਂ ਸਮਝ ਸਕਿਆ। ਵੀਰ ਜੀ! ਮੈਂ
ਕਦੋਂ ਕਿਹਾ ਹੈ ਕਿ ਮੈਂ ਗੁਰੂ ਸਾਹਿਬਾਂ ਦਾ ਫ਼ਲਸਫ਼ਾ ਸਮਝ ਲਿਆ ਹੈ? ਗੁਰੂ ਸਾਹਿਬਾਂ ਦਾ ਫ਼ਲਸਫ਼ਾ ਸਮਝਣ
ਲਈ ਹੀ ਤਾਂ ਆਪਾਂ ਇੱਥੇ ਇੱਕਠੇ ਹੁੰਦੇ ਹਾਂ। ਤੁਸੀਂ ਮੇਰੀਆਂ ਤਰੀਫ਼ਾਂ ਕੀਤੀਆਂ ਹਨ, ਪਰ ਜੇ ਤੁਸੀਂ
ਮੇਰੀਆਂ ਤਾਰੀਫ਼ਾਂ ਕਰਨ ਦੀ ਬਜਾਇ ਚੱਲ ਰਹੀ ਵਿਚਾਰ ਬਾਰੇ ਆਪਣੇ ਵਿਚਾਰ ਵੀ ਸ਼ਾਮਲ ਕਰਦੇ ਤਾਂ ਜਿਆਦਾ
ਬਿਹਤਰ ਹੋਣਾ ਸੀ। ਤੁਸੀਂ ਪਾਠਕਾਂ ਨੂੰ ਦੱਸਦੇ ਕਿ ਮੈਂ ਕਿਸ ਤਰ੍ਹਾਂ 101% ਸਹੀ ਹਾਂ। ਅਤੇ ਗੁਰੂ
ਸਾਹਿਬਾਂ ਦਾ ਫ਼ਲਸਫ਼ਾ ਮੈਨੂੰ ਸਮਝਾ ਕੇ ਦੱਸਦੇ ਕਿ ਮੈਂ ਗੁਰੂ ਸਾਹਿਬਾਂ ਦਾ ਫ਼ਲਸਫ਼ਾ ਸਮਝਣ ਵਿੱਚ
ਕਿੱਥੇ ਅਤੇ ਕਿਸ ਤਰ੍ਹਾਂ ਨਾ-ਕਾਮਯਾਬ ਹਾਂ। ਕਿਉਂਕਿ ਤੁਹਾਡੇ ਵਿਚਾਰ ਮੇਰੇ ਨਾਲ 101% ਮਿਲਦੇ ਹਨ
ਇਸ ਲਈ, ਤੁਹਾਡੇ ਮੁਤਾਬਕ ਧਰਮਰਾਜ ਕੌਣ ਹੈ, ਗੁਰਬਾਣੀ ਆਵਾਗਵਣ, ਕਰਮ ਸਿਧਾਂਤ ਨੂੰ ਕਿਸ ਰੂਪ ਵਿੱਚ
ਮੰਨਦੀ ਹੈ ਜਾਂ ਕਿਸ ਰੂਪ ਵਿੱਚ ਨਹੀਂ ਮੰਨਦੀ ਆਦਿ ਬਾਰੇ ਜਾਣਕਾਰੀ ਆਪਣੇ ਵਿਰੋਧੀ ਵਿਚਾਰਾਂ ਵਾਲਿਆਂ
ਨੂੰ ਦੇ ਕੇ ਆਪਣੇ ਵਿਚਾਰ ਮਨਵਾਉਂਦੇ ਤਾਂ ਜਿਆਦਾ ਬਿਹਤਰ ਹੋਣਾ ਸੀ। ਵੀਰ ਜੀ! ਨਾਰਾਜ ਨਾ ਹੋਣਾ,
ਗੁਰਬਾਣੀ ਵਿਚਾਰ ਬਾਰੇ ਕੋਈ ਕਿੰਨਾ ਠੀਕ ਹੈ ਜਾਂ ਕਿੰਨਾ ਗ਼ਲਤ ਹੈ ਇਹ ਫ਼ੈਸਲਾ ਸੁਨਾਉਣ ਲਈ ਵੀ ਕਿਸੇ
ਸੱਜਣ ਕੋਲ ਸਰਟੀਫਿਕੇਟ ਨਹੀਂ ਹੈ। ਕੋਈ ਵਿਅਕਤੀ ਇਹ ਤਾਂ ਕਹਿ ਸਕਦਾ ਹੈ ਕਿ ਕਿਸੇ ਲੇਖਕ ਦੇ ਵਿਚਾਰ
ਉਸ ਨੂੰ ਇਸ-ਇਸ ਤਰੀਕੇ ਨਾਲ ਠੀਕ ਜਾਂ ਗ਼ਲਤ ਲੱਗਦੇ ਹਨ। ਇਹ ਨਹੀ ਕਿਹਾ ਜਾ ਸਕਦਾ ਕਿ ਕੋਈ (ਉਸ
ਮੁਤਾਬਕ) ਕਿੰਨੇ ਪ੍ਰਤੀਸ਼ਤ ਠੀਕ ਜਾਂ ਗ਼ਲਤ ਹੈ। ਇਸ ਤਰ੍ਹਾਂ ਪ੍ਰਤੀਸ਼ਤ ਦੱਸਣ ਨਾਲ ਇਹ ਜਾਹਰ ਹੁੰਦਾ
ਹੈ ਕਿ ਫ਼ੈਸਲਾ ਸੁਨਾਉਣ ਵਾਲਾ ਆਪ ਗੁਰਮਤਿ ਅਨੁਸਾਰ ਆਪਣੇ ਆਪ ਨੂੰ 100% ਸਹੀ ਸਮਝਦਾ ਹੈ।
ਤੁਸੀਂ ਮੈਨੂੰ ਦੋ ਚਾਰ ਲਾਇਨਾਂ ਗੁਰੂ ਨਾਨਕ ਦੇਵ ਜੀ ਦੇ ਫ਼ਲਸਫੇ ਬਾਰੇ ਅਤੇ ਗੁਰਮੁਖ ਬਣਨ ਬਾਰੇ
ਲਿਖਣ ਲਈ ਕਿਹਾ ਹੈ। ਵੀਰ ਜੀ! ਸਿੱਖ ਮਾਰਗ ਦਾ ਉਦੇਸ਼ ਹੀ ਸਹੀ ਅਰਥਾਂ ਵਿੱਚ ਗੁਰਮਤ ਫਲੌਸਫ਼ੀ ਜਾਹਰ
ਕਰਨਾ ਹੈ ਅਤੇ ਏਨੇਂ ਸਾਲਾਂ ਵਿੱਚ ਇਹੀ ਕੁੱਝ ਹੋ ਵੀ ਰਿਹਾ ਹੈ। ਲੇਖਕ ਆਪਣੇ ਵਿਚਾਰ ਪੇਸ਼ ਕਰ ਰਹੇ
ਹਨ। ਅਤੇ ਪਾਠਕਾਂ ਨੇਂ ਆਪਣੀ ਸਮਝ ਮੁਤਾਬਕ ਇਸ ਤੇ ਟਿੱਪਣੀ ਜਾਂ ਵਿਚਾਰ ਕਰਨੀਂ ਹੈ ਅਤੇ ਕਰ ਰਹੇ
ਹਨ। ਇਸ ਵਿਸ਼ੇ ਤੇ ਮੇਰੇ ਵੀ ਵਿਚਾਰ ਇੱਥੇ ਹੀ ਪਏ ਹਨ। ਉਨ੍ਹਾਂ ਵਿੱਚ ਤੁਹਾਨੂੰ ਜੋ ਠੀਕ ਜਾਂ ਗ਼ਲਤ
ਲੱਗਦਾ ਹੈ ਤੁਸੀਂ ਉਸ ਬਾਰੇ ਆਪਣੇ ਵਿਚਾਰ ਦੇਵੋ ਜੀ।
ਵੀਰ ਜੀ! ਆਵਾਗਉਣ ਸੰਬੰਧੀ ਤੁਸੀਂ ਮੇਰੇ ਵਿਚਾਰਾਂ ਨਾਲ ਪੂਰੀ ਤਰ੍ਹਾਂ ਸਹਿਮਤ ਹੋ। ਲੇਕਿਨ ਦੂਜੇ
ਪਾਸੇ ਤੁਸੀਂ ਮੇਰੇ ਤੇ ਸਵਾਲ ਵੀ ਕਰ ਰਹੇ ਹੋ ਕਿ ਆਵਾਗਉਣ ਦੀ ਸਮਾਪਤੀ ਕਿਵੇਂ ਹੁੰਦੀ ਹੈ, ਜਦਕਿ ਇਸ
ਬਾਰੇ ਮੈਂ ਅੱਗੇ ਅਨੇਕਾਂ ਵਾਰੀਂ ਆਪਣੇ ਵਿਚਾਰ ਦੇ ਚੁੱਕਾ ਹਾਂ। ਮੇਰਾ ਕਹਿਣਾ ਹੈ ਕਿ “ਗੁਰਮੁਖ ਅਤੇ
ਸਿਰਫ਼ ਗੁਰਮੁਖ” ਬਣਨ ਨਾਲ ਆਵਾਗਉਣ ਦੀ ਸਮਾਪਤੀ ਹੈ। ਅੱਗੋਂ ਤੁਸੀਂ ਹੋਰ ਸਵਾਲ ਕਰ ਦਿੱਤਾ ਹੈ ਕਿ
ਮੈਂ ਗੁਰਮੁਖ ਬਣਨ ਦੀ ਪਰਿਭਾਸ਼ਾ ਸਮਝਾਵਾਂ। ਪਤਾ ਨਹੀਂ ਤੁਸੀਂ ਮੇਰੇ ਕਿਹੜੇ ਵਿਚਾਰਾਂ ਨਾਲ 101%
ਸਹਿਮਤ ਹੋ। ਇੱਕ ਪਾਸੇ ਤੁਸੀਂ ਮੇਰੇ ਵਿਚਾਰਾਂ ਨਾਲ ਸਹਿਮਤੀ ਦੀ ਗੱਲ ਕਰ ਰਹੇ ਹੋ ਅਤੇ ਦੂਜੇ ਪਾਸੇ
ਮੇਰੇ ਤੇ ਉਸੇ ਹੀ ਵਿਸ਼ੇ ਤੇ ਸਵਾਲ ਵੀ ਕਰੀ ਜਾ ਰਹੇ ਹੋ, ਜਦਕਿ ਤੁਹਾਡੇ ਇਨ੍ਹਾਂ ਸਵਾਲਾਂ ਬਾਰੇ
ਮੇਰੇ ਸਾਰੇ ਵਿਚਾਰ ਇੱਥੇ ਹੀ ਹਾਜਰ ਪਏ ਹਨ। ਤੁਹਾਡੀ ਇਸ ਗੱਲ ਤੋਂ ਤਾਂ ਲੱਗਦਾ ਹੈ ਕਿ ਤੁਸੀਂ ਮੇਰੇ
ਵਿਚਾਰਾਂ ਨਾਲ ਸਹਿਮਤ ਨਹੀ, ਮੇਰੀ ਫੋਕੀ ਤਾਰੀਫ਼ ਕਰ ਰਹੇ ਹੋ। ਨਹੀਂ ਤਾਂ ਇਹ ਸਵਾਲ ਵਿਰੋਧੀ
ਵਿਚਾਰਾਂ ਵਾਲੇ ਤਾਂ ਕਰ ਸਕਦੇ ਸੀ ਪਰ ਤੁਸੀਂ ਇਹ ਸਵਾਲ ਮੈਨੂੰ ਨਹੀਂ ਸੀ ਕਰਨੇ। ਬਲਕਿ ਮੇਰੀਆਂ
ਲਿਖਤਾਂ ਵਿੱਚੋਂ ਹਵਾਲੇ ਦੇ ਕੇ ਇਹ ਗੱਲਾਂ ਤੁਸੀਂ ਵਿਰੋਧੀ ਵਿਚਾਰਾਂ ਵਾਲਿਆਂ ਨੂੰ ਸਮਝਾਉਣੇ ਸਨ।
ਇੱਥੇ ਸ਼ਾਇਦ ਤੁਸੀਂ ਇਹ ਕਹਿਣਾ ਚਾਹੋਗੇ ਕਿ ਮੇਰੇ ਵਿਚਾਰ ਤੁਹਾਡੇ ਨਾਲ 90% ਮਿਲਦੇ ਹਨ ਇਨ੍ਹਾਂ ਨੂੰ
ਤੁਸੀਂ 100% ਕਰਨੇ ਚਾਹੁੰਦੇ ਹੋ ਇਸ ਲਈ ਤੁਸੀਂ ਮੇਰੇ ਤੇ ਸਵਾਲ ਕਰਦੇ ਹੋ। ਪਰ ਵੀਰ ਜੀ! ‘ਤੁਹਾਡੇ’
ਮੁਤਾਬਕ ਮੇਰੇ ਵਿਚਾਰ ਤੁਹਾਡੇ ਨਾਲ 90-101% ਮਿਲਦੇ ਹਨ। ਪਰ ਮੈਨੂੰ ਕਿਸ ਤਰ੍ਹਾਂ ਪਤਾ ਲੱਗੇ ਕਿ
‘ਮੇਰੇ’ ਮੁਤਾਬਕ ਮੇਰੇ ਵਿਚਾਰ ਤੁਹਾਡੇ ਨਾਲ ਕਿੰਨੇ % ਮਿਲਦੇ ਹਨ? ਕਿਉਂਕਿ ਆਵਾਗਉਣ ਸੰਬੰਧੀ
ਤੁਹਾਡੇ ਵਿਚਾਰ (ਸ਼ਾਇਦ) ਸਿੱਖ ਮਾਰਗ ਤੇ ਨਹੀਂ ਹਨ।
ਮੇਰੇ ਤੇ ਕੀਤੇ ਸਵਾਲਾਂ ਤੋਂ ਲੱਗਦਾ ਹੈ ਕਿ ਆਵਾਗਉਣ ਅਤੇ ਇਸ ਦੀ ਸਮਾਪਤੀ ਬਾਰੇ ਤੁਹਾਡੇ ਵਿਚਾਰ
ਕੁੱਝ ਹੋਰ ਹਨ, ਜਿਹੜਾ ਤੁਸੀਂ ਮੇਰੇ ਤੇ ਸਵਾਲ ਤੇ ਸਵਾਲ ਕਰੀ ਜਾ ਰਹੇ ਹੋ। ਸੋ ਮਿਹਰਬਾਨੀ ਕਰਕੇ
ਪਹਿਲਾਂ ਤੁਸੀਂ ਦੱਸਣ ਦੀ ਖੇਚਲ ਕਰੋ ਕਿ ਤੁਹਾਡੇ ਅਨੁਸਾਰ ਆਵਾਗਉਣ ਕੀ ਹੈ ਅਤੇ ਇਸ ਦੀ ਸਮਾਪਤੀ ਕਿਸ
ਤਰ੍ਹਾਂ ਹੁੰਦੀ ਹੈ?
ਤੁਸੀਂ ਜਿਹੜਾ ਲਿਖਿਆ ਹੈ ਕਿ ਤੁਸੀਂ ਮੇਰੀਆਂ ਸਿਫ਼ਤਾਂ ਕਰਦੇ ਹੋ ਪਰ ਫਿਰ ਵੀ ਮੈਨੂੰ ਤੁਹਾਡੇ ਤੇ
ਸ਼ੱਕ ਹੈ। ਵੀਰ ਜੀ! ਤੁਸੀਂ ਮੇਰੀਆਂ ਸਿਫ਼ਤਾਂ ਕਰਦੇ ਹੋ ਇਸ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ।
ਮੈਨੂੰ ਤੁਹਾਡੇ ਨੇਕ ਇਰਾਦੇ ਤੇ ਬਿਲਕੁਲ ਸ਼ੱਕ ਨਹੀਂ ਹੈ ਪਰ ਸੱਚ ਪੁੱਛੋ ਤਾਂ ਮੈਨੂੰ ਇਹ ਸ਼ਕ ਜਰੂਰ
ਹੈ ਕਿ ਮੇਰੇ ਵਿਚਾਰ ਤੁਹਾਡੇ ਨਾਲ ਮਿਲਦੇ ਹਨ ਕਿ ਨਹੀਂ। ਉਹ ਇਸ ਲਈ ਕਿ “ਧਰਮਰਾਜ” ਬਾਰੇ ਸ:
ਗੁਰਚਰਨ ਸਿੰਘ (ਜਿਉਣਵਾਲਾ) ਨਾਲ ਮੇਰੀ ਵਿਚਾਰ ਚਰਚਾ ਚੱਲ ਰਹੀ ਸੀ। ਉਸ ਸੰਬੰਧ ਵਿੱਚ ਮੇਰੇ ਵਿਚਾਰ
ਉਨ੍ਹਾਂ ਤੋਂ ਬਿਲਕੁਲ ਉਲਟ ਹਨ। ਪਰ ਤੁਸੀਂ ਮੇਰੇ ਵਿਚਾਰਾਂ ਨੂੰ ਵੀ 101% ਠੀਕ ਕਹੀ ਜਾ ਰਹੇ ਹੋ
ਅਤੇ ਸ: ਗੁਰਚਰਨ ਸਿੰਘ ਦੇ ਵਿਚਾਰਾਂ ਵਿੱਚ ਵੀ ਤੁਹਾਨੂੰ ਸੱਚਾਈ ਨਜ਼ਰ ਆ ਰਹੀ ਹੈ। ਇਹ ਕਿਸ ਤਰਾਂ ਹੋ
ਸਕਦਾ ਹੈ ਕਿ ਦੋ ਵਿਅਕਤੀਆਂ ਦੇ ਵਿਚਾਰ ਵੀ ਆਪਸ ਵਿੱਚ ਨਾ ਮਿਲਦੇ ਹੋਣ ਅਤੇ ਦੋਨਾਂ ਦੇ ਵਿਚਾਰ ਠੀਕ
ਵੀ ਹੋਣ? ਗੁਰਚਰਨ ਸਿੰਘ ਜਿਉਣਵਾਲਾ ਦੀ ਇੱਕ ਗੱਲ ਤੁਹਾਨੂੰ ਬਹੁਤ ਚੰਗੀ ਲੱਗੀ ਹੈ। ਉਨ੍ਹਾਂਦੇ
ਵਿਚਾਰ ਪੇਸ਼ ਕਰਦਿਆਂ ਹੋਇਆਂ ਤੁਸੀਂ ਲਿਖਿਆ ਹੈ- “ਰੱਬ ਜੇ ਤਿਲ ਤਿਲ ਘਾਣੀਂ ਪੀੜਦਾ ਹੈ ਤਾਂ ਪਿਆ
ਪੀੜੇ, ਸਾਨੂੰ ਐਸੇ ਰੱਬ ਦੀ ਕੋਈ ਜਰੂਰਤ ਨਹੀਂ। ਅਸੀਂ ਇਹੋ ਜਿਹੇ ਰੱਬ ਤੋਂ ਕੀ ਲੈਣਾ?”
(ਅੱਗੋਂ ਤੁਸੀਂ ਆਪਣੇ ਵਿਚਾਰ ਦਿੱਤੇ ਹਨ) “ਸੋਲਾਂ ਆਨੇ ਸਹੀ ਗੱਲ ਹੈ। ਸੱਚ ਮੁੱਚ ਐਨੀਂ ਦ੍ਰਿੜਤਾ
ਹੋਣੀ ਚਾਹੀਦੀ ਹੈ ਇੱਕ ਸਿੱਖ ਵਿੱਚ”।
ਵੀਰ ਜੀ! ਗੁਰਚਰਨ ਸਿੰਘ ਦੇ ਇਨ੍ਹਾਂ ਵਿਚਾਰਾਂ ਤੋਂ ਸਾਫ਼ ਜਾਹਰ ਹੈ ਕਿ ਉਹ ਰੱਬ ਦੀ ਹੋਂਦ ਅਤੇ ਉਸ
ਦਾ ਹੁਕਮ ਮੰਨਣ ਤੋਂ ਆਕੀ ਹਨ। ਦੂਸਰੀ ਗੱਲ- ਇਹ ਗੁਰਬਾਣੀ ਦੀ ਤੁਕ ਹੈ। ਮੇਰੇ ਜਾਂ ਕਿਸੇ ਹੋਰ ਦੇ
ਵਿਅਕਤੀਗਤ ਵਿਚਾਰ ਨਹੀਂ। ਇਸ ਦਾ ਸਾਫ਼ ਮਤਲਬ ਇਹੀ ਨਿਕਲਦਾ ਹੈ ਕਿ ਗੁਰਚਰਨ ਸਿੰਘ ਨੂੰ ਗੁਰਬਾਣੀ
(ਗੁਰੂ ਸਾਹਿਬਾਂ) ਦੀ ਗੱਲ ਮੰਨਣ ਵਿੱਚ ਵੀ ਕੋਈ ਦਿਲਚਸਪੀ ਨਹੀਂ ਹੈ। ਤੁਹਾਨੂੰ ਉਨ੍ਹਾਂ ਦੇ ਵਿਚਾਰ
ਸੋਲਾਂ ਆਨੇ ਸਹੀ ਲੱਗਦੇ ਹਨ ਤਾਂ ਇਸ ਦਾ ਕੀ ਮਤਲਬ ਹੋਇਆ ਇਹ ਵੀ ਸਮਝਾਣਾ ਜੀ।
ਤੁਸੀਂ ਲਿਖਿਆ ਹੈ- “ਚਾਹੀਦਾ ਤਾਂ ਇਹ ਸੀ ਕਿ ਜਿਹੜੀ ਗੱਲ ਤੁਹਾਡੀ (ਜਾਣੀ ਕਿ ਮੇਰੀ) ਠੀਕ ਸੀ ਉਸ
ਨੂੰ ਦੂਜੇ ਪੱਖ ਵਾਲੇ ਮੰਨ ਲੈਂਦੇ। ਅਤੇ ਦੂਜੇ ਪੱਖ ਵਾਲਿਆਂ ਦੀ ਠੀਕ ਗੱਲ ਨੂੰ ਤੁਸੀਂ ਮੰਨ ਜਾਂਦੇ।
ਅਤੇ ਇੱਕ ਦੂਜੇ ਦੀ ਗ਼ਲਤ ਗੱਲ ਨੂੰ ਪਿਆਰ ਨਾਲ ਸਮਝ ਸਮਝਾ ਲੈਂਦੇ। ਪਰ ਕਿਉਂਕਿ ਤੁਸਾਂ ਦੋਹਾਂ ਪੱਖਾਂ
ਨੇ ਸਿਰਫ਼ ਪੜ੍ਹਿਆ ਹੈ ਬਾਣੀ ਨੂੰ ਸਮਝਿਆ ਨਹੀਂ ਅਤੇ ਨਾ ਹੀ ਅਮਲ ਕੀਤਾ ਹੈ। ਇਸ ਵਾਸਤੇ ਤੁਹਾਡੀ
ਬਹਿਸ ਅੱਜ ਤੱਕ ਕਿਸੇ ਨਤੀਜੇ ਤੇ ਨਹੀਂ ਪਹੁੰਚੀ”।
ਵੀਰ ਜੀ! ਦੂਜੇ ਪੱਖ ਵਾਲਿਆਂ ਦਾ ਤਾਂ ਉਨ੍ਹਾਂ ਨੂੰ ਪਤਾ ਹੋਵੇਗਾ ਅਤੇ ਉਨ੍ਹਾਂ ਬਾਰੇ ਇਹ ਗੱਲ
ਤੁਸੀਂ ਉਨ੍ਹਾਂ ਨੂੰ ਪੁੱਛ ਜਾਂ ਸਮਝਾ ਸਕਦੇ ਹੋ। ਹਾਂ ਤੁਸੀਂ ਮੈਨੂੰ ਸੁਝਾਵ ਦੇਵੋ ਕਿ ਮੈਨੂੰ
ਉਨ੍ਹਾਂ ਦੀ ਕਿਹੜੀ ਗੱਲ ਸਵਿਕਾਰ ਕਰ ਲੈਣੀ ਚਾਹੀਦੀ ਸੀ ਅਤੇ ਉਨ੍ਹਾਂਦੀ ਕਿਹੜੀ ਗੱਲ ਸਹੀ ਹੋਣ ਦੇ
ਬਾਵਜੂਦ ਵੀ ਮੈਂ ਨਹੀਂ ਮੰਨੀਂ? ਤੁਸੀਂ ਪਿਆਰ ਨਾਲ ਇੱਕ ਦੂਜੇ ਦੀ ਗੱਲ ਸਮਝਣ ਸਮਝਾਉਣ ਦੀ ਗੱਲ ਕੀਤੀ
ਹੈ। ਜ਼ਰਾ ਮੈਨੂੰ ਸਮਝਾਵੋਗੇ ਕਿ ਮੈਂ ਕਿਹੜੀ ਅਤੇ ਕਿਸ ਨਾਲ ਨਫ਼ਰਤ ਵਾਲੀ ਗੱਲ ਕੀਤੀ ਹੈ?
ਜਿਹੜਾ ਤੁਸੀਂ ਲਿਖਿਆ ਹੈ ਕਿ ਮੈਂ ਤੁਹਾਨੂੰ ਲੰਮੀਂ ਬਹਿਸ ਦਾ ਡਰਾਵਾ ਦਿੱਤਾ ਹੈ। ਵੀਰ ਜੀ! ਐਸੀ
ਗੱਲ ਬਿਲਕੁਲ ਨਹੀਂ ਹੈ। ਇਹ ਗੱਲ ਮੈਂ ਇਸ ਲਈ ਕਹੀ ਹੈ, ਕਿਉਂਕਿ ਤੁਸੀਂ ਮੇਰੇ ਤੇ ਸਵਾਲ ਤੇ ਸਵਾਲ
ਕਰੀ ਜਾ ਰਹੇ ਸੀ। ਜਦੋਂ ਤੁਹਾਡੀ ਆਪਣੀ ਵਾਰੀ ਵਿਚਾਰ ਦੇਣ ਦੀ ਆਈ ਤਾਂ ਤੁਸੀਂ ਸਮੇਂ ਦੀ ਮਜਬੂਰੀ
ਦੱਸ ਕੇ ਅੱਜ ਤੱਕ ਆਪਣੇ ਵਿਚਾਰ ਨਹੀਂ ਦਿੱਤੇ। ਦੂਸਰਾ ਤੁਸੀਂ ਦੋ ਸਾਲਾਂ ਤੋਂ ਦੋਹਾਂ ਧਿਰਾਂ ਦੀ
ਬਹਿਸ ਦਾ ਨਜਾਰਾ ਦੇਖੀ ਜਾਂਦੇ ਹੋ। ਕਦੇ ਕਦੇ ਪੱਤਰ ਵੀ ਲਿਖ ਦਿੰਦੇ ਹੋ ਪਰ ਕਦੇ ਆਪਣੇ ਵਿਚਾਰ ਦੇ
ਕੇ ਬਹਿਸ ਖਤਮ ਨਹੀਂ ਕਰਦੇ। ਹਾਂ ਇਹ ਸਮਝੌਤੀ ਜਰੂਰ ਦੇ ਦਿੰਦੇ ਹੋ ਕਿ ਦੋਨੋਂ ਧਿਰਾਂ (ਬਿਨਾ
ਸਹੀ ਗ਼ਲਤ ਦਾ ਫ਼ੈਸਲਾ ਹੋਏ) ਇੱਕ ਦੂਜੇ ਦੀ ਗੱਲ ਮੰਨ ਕੇ ਬਹਿਸ ਖਤਮ ਕਰ ਦੇਣ। ਜੇ ਤੁਹਾਡੇ ਕੋਲ
ਸਮੇਂ ਦੀ ਕਮੀਂ ਹੁੰਦੀ ਹੈ ਤਾਂ ਤੁਹਾਨੂੰ ਦੁਜਿਆਂ ਤੇ ਸਵਾਲ ਕਰਨ ਦੀ ਬਜਾਏ ਜਿੰਨਾ ਤੁਹਾਡੇ ਕੋਲ
ਸਮਾਂ ਹੁੰਦਾ ਹੈ ਉਸ ਮੁਤਾਬਕ ਸਿਰਫ਼ ਆਪਣੇ ਵਿਚਾਰ ਦੇਣੇ ਚਾਹੀਦੇ ਹਨ।
ਤੁਸੀਂ ਲਿਖਿਆ ਹੈ ਕਿ “ਮੰਨ ਲਵੋ ਆਵਾਗਉਣ ਸੰਬੰਧੀ ਸਾਰੇ ਤੁਹਾਡੇ ਵਿਚਾਰਾਂ ਨੂੰ ਮੰਨ ਲੈਂਦੇ ਹਨ
ਤਾਂ ਤੁਸੀਂ ਅੱਗੋਂ ਪਾਠਕਾਂ ਨੂੰ ਕੀ ਸਮਝਾਉਣਾ ਚਾਹੋਗੇ?” ਵੀਰ ਜੀ! ਤੁਹਾਡੀ ਇਸ ਗੱਲ ਤੋਂ ਮੇਰੇ
ਸ਼ੱਕ ਨੂੰ ਹੋਰ ਵੀ ਮਜਬੂਤੀ ਮਿਲਦੀ ਹੈ ਕਿ ਮੇਰੇ ਵਿਚਾਰ ਤੁਹਾਡੇ ਨਾਲ ਮਿਲਦੇ ਹਨ ਕਿ ਨਹੀਂ? ਵੀਰ
ਜੀ! ਮੇਰਾ ਮਕਸਦ ਕਿਸੇ ਨੂੰ ਆਵਾਗਉਣ ਸੰਬੰਧੀ ਜਾਂ ਕਿਸੇ ਹੋਰ ਵਿਸ਼ੇ ਤੇ ਆਪਣੇ ਵਿਚਾਰ ਮਨਵਾਣੇ ਨਹੀਂ
ਹੈ। ਆਵਾਗਉਣ ਸੰਬੰਧੀ ਪ੍ਰੋ: ਤਰਲੋਚਨ ਸਿੰਘ ਅਤੇ ਗੁਰਚਰਨ ਸਿੰਘ ਜਿਉਣਵਾਲਾ ਦੀ ਵਿਚਾਰ ਚਰਚਾ
ਪਹਿਲਾਂ ਤੋਂ ਚੱਲ ਰਹੀ ਸੀ, ਮੈਂ ਉਸ ਪਹਿਲਾਂ ਤੋਂ ਚੱਲ ਰਹੀ ਵਿਚਾਰ ਚਰਚਾ ਵਿੱਚ ਸਿਰਫ਼ ਸ਼ਾਮਲ ਹੋਇਆ
ਸੀ, ਇਹ ਵਿਸ਼ਾ ਮੈਂ ਸ਼ੁਰੂ ਨਹੀਂ ਕੀਤਾ। ਆਵਾਗਉਣ ਸੰਬੰਧੀ ਵਿਚਾਰ ਕਈ ਵਾਰੀਂ ਬੰਦ ਹੋ ਕੇ ਫ਼ੇਰ ਤੋਂ
ਚੱਲੀ ਹੈ, ਪੁਰਾਣੇ ਪੱਤਰ ਪੜ੍ਹਕੇ ਦੇਖੋ ਮੈਂ ਕਦੇ ਵੀ ਫ਼ੇਰ ਤੋਂ ਚਰਚਾ ਸ਼ੁਰੂ ਨਹੀਂ ਕੀਤੀ। ਜਿਹੜਾ
ਤੁਸੀਂ ਲਿਖਿਆ ਹੈ ਕਿ ਮੈਂ ਅੱਗੋਂ ਕੀ ਸਮਝਾਉਣਾ ਚਾਹਾਂਗਾ? ਵੀਰ ਜੀ ਜਿਹੜਾ ਵਿਸ਼ਾ ਤੁਸੀਂ ਸ਼ੁਰੂ
ਕਰਨਾ ਚਾਹੋਗੇ ਉਸੇ ਤੇ ਵਿਚਾਰ ਸ਼ੁਰੂ ਕਰ ਲਈ ਜਾਵੇਗੀ। ਸਮਝਣਾ ਸਮਝਾਉਣਾ ਪਾਠਕਾਂ ਦਾ ਆਪਣਾ ਕੰਮ ਹੈ।
ਆਵਾਗਉਣ ਬਾਰੇ ਵਿਚਾਰ ਚਰਚਾ ਬੰਦ ਹੋ ਚੁੱਕੀ ਸੀ। ਤੁਸੀਂ ‘ਦੇਦਾ ਦੇ ਲੈਦੇ ਥਕਿ ਪਾਹਿ’ ਤੁਕ ਬਾਰੇ
ਵਿਚਾਰ ਚਰਚਾ ਸ਼ੁਰੂ ਕਰ ਦਿੱਤੀ। ਹੁਣ ਤੁਹਾਡਾ ਕਹਿਣਾ ਹੈ ਕਿ ਆਵਾਗਉਣ ਅਤੇ ਦੇਦਾ ਦੇ ਲੈਦੇ ਥਕਿ
ਪਾਇ’ ਦੋਨੋਂ ਵਿਸ਼ੇ ਆਪਸ ਵਿੱਚ ਸੰਬੰਧਤ ਹਨ, ਇਸ ਲਈ ਆਵਾਗਉਣ ਦਾ ਮਸਲਾ ਹਲ ਹੋ ਜਾਣ ਤੇ ਦੇਦਾ ਦੇ
ਲੈਦੇ ਥਕਿ ਪਾਇ ਵਾਲਾ ਸਵਾਲ ਵੀ ਆਪੇ ਹਲ ਹੋ ਜਾਏਗਾ। ਤੁਹਾਡੇ ਮੁਤਾਬਕ ਮੇਰੇ ਵਿਚਾਰ ਤੁਹਾਡੇ ਨਾਲ
90-101% ਮਿਲਦੇ ਹਨ। ਮੇਰੇ ਵਿੱਚ ਕਮੀਂ ਤੁਸੀਂ ਇਹ ਦੱਸੀ ਹੈ ਕਿ ਸਹੀ ਹੋਣ ਦੇ ਬਾਵਜੂਦ ਵੀ ਮੈਨੂੰ
ਵਿਰੋਧੀ ਵਿਚਾਰਾਂ ਵਾਲਿਆਂ ਨੂੰ ਆਪਣੀ ਗੱਲ ਮਨਵਾਣੀ ਨਹੀਂ ਆਉਂਦੀ। ਹੁਣ ਤਕਰੀਬਨ ਦੋ ਸਾਲ ਹੋ ਚੁੱਕੇ
ਹਨ ਆਵਾਗਉਣ ਬਾਰੇ ਵਿਚਾਰ ਚਰਚਾ/ ਬਹਸ ਚਲਦੀ ਨੂੰ। ਮਿਹਰਬਾਨੀ ਕਰਕੇ ਤੁਸੀਂ ਇਹ ਗੱਲ ਵਿਰੋਧੀ
ਵਿਚਾਰਾਂ ਵਾਲਿਆਂ ਨੂੰ ਮਨਵਾ ਕੇ ਮੇਰੇ ਲਈ ਸੇਧ ਪਰਦਾਨ ਕਰੋ ਜੀ ਕਿ ਇਸ ਤਰ੍ਹਾਂ ਗੱਲ ਮਨਵਾਈ ਜਾਂਦੀ
ਹੈ। ਵਿਰੋਧੀ ਧਿਰ ਵਾਲੇ ਮੇਰੀ ਗੱਲ ਮੰਨਣ ਜਾਂ ਨਾ ਮੰਨਣ ਇਸ ਨਾਲ ਮੈਨੂੰ ਕੋਈ ਫ਼ਰਕ ਨਹੀਂ ਪੈਂਦਾ,
ਪਰ ਜੇ ਤੁਸੀਂ ਵਿਰੋਧੀ ਧਿਰ ਵਾਲਿਆਂ ਨੂੰ ਗੱਲ ਮਨਵਾ ਲਵੋਂਗੇ ਤਾਂ ਮੈਨੂੰ ਪਤਾ ਲੱਗ ਜਾਵੇਗਾ ਕਿ
ਗੁਰੂ ਨਾਨਕ ਦੇਵ ਜੀ ਦੀ ਫ਼ਲੌਸਫ਼ੀ ਸਮਝਣ ਵਿੱਚ ਅਤੇ ਉਸ ਤੇ ਅਮਲ ਕਰਨ ਵਿੱਚ ਮੇਰੀ ਕੀ ਕਮੀਂ ਹੈ।
ਅਖੀਰ ਵਿੱਚ ਆਪ ਜੀ ਨੂੰ ਇੱਕ ਵਾਰੀਂ ਫ਼ੇਰ ਯਾਦ ਕਰਵਾ ਦਿਆਂ ਕਿ ਮੈਂ ਕਿਸੇ ਵਿਰੋਧੀ ਵਿਚਾਰਾਂ ਵਾਲੇ
ਸੱਜਣ ਨਾਲ ਵਿਚਾਰ ਚਰਚਾ ਇਸ ਲਈ ਨਹੀਂ ਕਰਦਾ ਕਿ ਉਸ ਨੂੰ ਮੈਂ ਆਪਣੀ ਕੋਈ ਗੱਲ ਮਨਵਾ ਕੇ ਹੀ
ਹਟਾਂਗਾ। ਵਿਚਾਰ ਵਟਾਂਦਰਾ ਮੈਂ ਇਸ ਲਈ ਕਰਦਾ ਹਾਂ ਤਾਂ ਕਿ ਪਾਠਕ ਦੋਹਾਂ ਧਿਰਾਂ ਦੇ ਵਿਚਾਰ
ਪੜ੍ਹਕੇ, ਗੁਰਬਾਣੀ ਨੂੰ ਆਪ ਵਿਚਾਰ ਕੇ ਸਹੀ ਗ਼ਲਤ ਦਾ ਫ਼ੈਸਲਾ ਕਰ ਸਕਣ ਅਤੇ ਦੁਧ ਦਾ ਦੁਧ, ਪਾਣੀ ਦਾ
ਪਾਣੀ ਹੋ ਸਕੇ। ਗੁਰਮਤਿ ਵਿੱਚ ਪਏ ਅਤੇ ਪਾਏ ਜਾ ਰਹੇ ਭੁਲੇਖਿਆਂ ਬਾਰੇ ਸਹੀ ਵਿਚਾਰ ਉਭਰ ਕੇ
ਸਾਮ੍ਹਣੇ ਆ ਸਕੇ।
ਇਹ ਉਪਰਲੀ ਸਾਰੀ ਵਿਚਾਰ ਗੁਰਮਤਿ ਵਿਚਾਰ ਨਾ ਰਹਿ ਕੇ, ਬਹਿਸ ਦਾ ਰੂਪ ਧਾਰ ਗਈ ਹੈ। ਇਸ ਲਈ ਇਸ ਦਾ
ਜਵਾਬ ਤੁਸੀਂ ਜਿਸ ਤਰ੍ਹਾਂ ਵੀ ਦੇਣਾ ਚਾਹੋ ਦੇ ਸਕਦੇ ਹੋ। ਪਰ ਇਸ ਪੱਤਰ ਤੋਂ ਇਲਾਵਾ ਹੇਠਾਂ ਇਸੇ
ਪੱਤਰ ਦਾ ਦੂਸਰਾ ਭਾਗ ਪੇਸ਼ ਕਰ ਰਿਹਾ ਹਾਂ, ਜੋ ਕਿ ਨਿਰੋਲ ਗੁਰਮਤਿ ਵਿਚਾਰ ਆਧਾਰਿਤ ਹੈ। ਮਿਹਰਬਾਨੀ
ਕਰਕੇ ਇਸ ਦੂਸਰੇ ਭਾਗ ਦਾ ਜਵਾਬ ਸਿਰਫ਼ ਗੁਰਮਤਿ ਆਧਾਰਿਤ ਹੀ ਦੇਣਾ ਜੀ। ਅਤੇ ਇਸੇ ਤਰ੍ਹਾਂ ਆਪਣੇ
ਪੱਤਰ ਤੇ ‘ਭਾਗ- 2’ ਲਿਖ ਕੇ ਜਵਾਬ ਦੇਣਾ ਜੀ। ਧੰਨਵਾਦ।
ਪੱਤਰ ਭਾਗ- 2:-
ਵੀਰ ਬਲਦੇਵ ਸਿੰਘ ਜੀ!
ਤੁਹਾਡੇ ਮੁਤਾਬਕ- ਆਵਾਗਉਣ ਕੀ ਹੈ? ਕੀ ਤੁਸੀਂ ਇਸ ਗੱਲ ਨੂੰ ਮੰਨਦੇ ਹੋ ਕਿ ਇਸ ਜਨਮ ਵਿੱਚ ਕੀਤੇ
ਮਾੜੇ ਕਰਮਾਂ ਕਰਕੇ, ਮਰਨ ਪਿੱਛੋਂ ਮਨੁੱਖ ਨੂੰ ਪ੍ਰਭੂ ਦੇ ਹੁਕਮ ਵਿੱਚ ਅਨੇਕਾਂ ਜੂਨਾਂ ਵਿੱਚ ਜਨਮ
ਲੈਣਾ ਪੈਂਦਾ ਹੈ?
ਕੀ ਤੁਸੀਂ ਇਸ ਗੱਲ ਨੂੰ ਮੰਨਦੇ ਹੋ ਕਿ ਮਨੁੱਖ ਦੇ ਕਰਮਾਂ ਦਾ ਲੇਖਾ ਹੁੰਦਾ ਹੈ ਅਤੇ ਜਰੂਰੀ ਨਹੀਂ
ਕਿ ਕੀਤੇ ਕਰਮਾਂ ਦਾ ਲੇਖਾ ਇਸੇ ਜਨਮ ਵਿੱਚ ਹੀ ਭੁਗਤਿਆ ਜਾਵੇ, ਕੀਤੇ ਕਰਮਾਂ ਦਾ ਲੇਖਾ ਇਸ ਜਨਮ ਤੋਂ
ਅਗਲੇ ਜਨਮ ਜਾਂ ਅਗਲੇਰੇ ਜਨਮਾਂ ਵਿੱਚ ਵੀ ਭੁਗਤਿਆ ਜਾ ਸਕਦਾ ਹੈ?
ਕੀ ਤੁਸੀਂ ਮੰਨਦੇ ਹੋ ਕਿ- ਪ੍ਰਭੂ ਆਪ ਹੀ ਕੀਤੇ ਕਰਮਾਂ ਦਾ ਲੇਖਾ ਕਰਨ ਵਾਲਾ ਹੈ। ਜਿਸ ਨੂੰ ਕਿ ਕਈ
ਥਾਈਂ ਗੁਰਬਾਣੀ ਵਿੱਚ ‘ਧਰਮਰਾਜ’ ਕਹਿ ਕੇ ਵੀ ਸੰਬੋਧਨ ਕੀਤਾ ਗਿਆ ਹੈ?
ਧੰਨਵਾਦ।
ਜਸਬੀਰ ਸਿੰਘ (ਕੈਲਗਰੀ)
(05/09/10)
ਅਮਰ ਜੀਤ ਸਿੰਘ ਚੰਦੀ
ੴ ਸਤਿ ਗੁਰ
ਪ੍ਰਸਾਦਿ
ਜਿਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ॥
ਇਹ ਸਰੀਰ ਮਨੁੱਖ ਦੇ ਕਰਮ ਕਰਨ ਦਾ
ਖੇਤ ਹੈ, ਇਸ ਵਿੱਚ ਬੰਦਾ ਜੋ ਬੀਜਦਾ ਹੈ, ਉਹੀ ਫਸਲ ਉਹ ਵੱਢਦਾ ਹੈ। ਜੋ ਕਰਮ ਕਰਦਾ ਹੈ, ਵੈਸਾ ਹੀ
ਉਹ ਫੱਲ ਪਾਉੰਦਾ ਹੈ।
ਕਾਫੀ ਸਮੇ ਤੋਂ ਅਖੌਤੀ ਤਖਤਾਂ ਦੇ ਅਖੌਤੀ ਜਥੇਦਾਰਾਂ, ਅਕਾਲੀ ਦਲ ਦੇ ਸਰਵੇ-ਸਰਵਾ, ਉਸ ਦੇ ਲਫਾਫਿਆਂ
ਵਿਚੋਂ ਨਿਕਲੇ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨਾਂ, ਸੰਤ ਯੂਨੀਅਨ ਦੇ ਬ੍ਰਹਮਗਿਆਨੀਆਂ ਅਤੇ ਨਿਹੰਗ
ਸਿੰਘ ਜਥੇਬੰਦੀਆਂ ਦੇ ਵੇਹਲੜਾਂ ਨੇ ਆਰ, ਐਸ, ਐਸ, ਦੇ ਪੈਸੇ ਆਸਰੇ, ਉਸ ਦੇ ਏਜੈਂਡੇ ਅਨੁਸਾਰ
ਚਲਦਿਆਂ, ਬਚਿਤ੍ਰ ਨਾਟਕ (ਅਜੀਬ ਤਮਾਸ਼ਾ) ਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਹੀ ਨਹੀਂ, ਉਸ ਤੋਂ
ਵੀ ਉਚਾ ਦਰਜਾ ਦੇਣਾ ਸ਼ੁਰੂ ਕੀਤਾ ਹੋਇਆ ਹੈ।
ਪਹਿਲਾਂ ਕੁੱਝ ਸਮਾ ਤਾਂ ਪੰਥਿਕ ਚਿੰਤਕਾਂ ਨੂੰ ਇਹੀ ਨਹੀਂ ਸੁਝ ਰਿਹਾ ਸੀ ਕਿ ਇਸ ਦਾ ਕੀ ਹੱਲ ਕੀਤਾ
ਜਾਵੇ? ਕਿਉਂਕਿ ਨਾਂਦੇੜ ਵਿਖੇ ਹੀ ੧੭੦੮ ਵਿਚ, ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿੱਖਾਂ ਦਾ ਜੁਗੋ ਜੁਗ
ਅਟੱਲ ਗੁਰੂ ਦੱਸ ਕੇ, ਸਿੱਖਾਂ ਨੂੰ ਉਸ ਦੇ ਲੜ ਲਾਇਆ ਗਿਆ ਸੀ। ਹੁਣ ਨਾਂਦੇੜ ਵਿਖੇ ਹੀ ਗੁਰੂ ਗ੍ਰੰਥ
ਸਾਹਿਬ ਜੀ ਤੋਂ ਵੀ ਵੱਧ, ਬਚਿਤ੍ਰ ਨਾਟਕ (ਜਿਸ ਨੂੰ ਮਗਰੋਂ ਦਸਮ ਗ੍ਰੰਥ, ਦਸਮ ਗੁਰੂ ਗ੍ਰੰਥ ਅਤੇ
ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਪਰਚਾਰਿਆ ਗਿਆ ਹੈ) ਨੂੰ ਮਾਨਤਾ ਦਿੱਤੀ ਜਾ ਰਹੀ ਹੈ, ਕਿਉਂ?
ਸੁਭਾਵਕ ਹੀ ਸੀ ਕਿ ਪੰਥਿਕ ਚਿੰਤਕ, ਯੂਨੀਵਰਸਟੀਆਂ ਵਿਚਲੇ, ਕਾਲਜਾਂ ਵਿਚਲੇ ਡਾਕਟਰਾਂ (ਪੀ. ਐਚ.
ਡੀ.) ਦੀ ਡਿਗਰੀ ਨਾਲ ਸਨਮਾਨਿਤ ਵਿਦਵਾਨਾਂ ਨਾਲ ਇਸ ਬਾਰੇ ਗੱਲ ਕਰਦੇ। ਪਰ ਉਨ੍ਹਾਂ ਨੂੰ ਇਹ ਵੇਖ ਕੇ
ਬੜੀ ਹੈਰਾਨੀ ਹੋਈ ਕਿ ਅਜਿਹੇ ਵਿਦਵਾਨਾਂ ਵਿਚੋਂ ਬਹੁਤ ਹੀ ਘੱਟ ਐਸੇ ਹਨ, ਜੋ ਨਰੋਲ ਗੁਰੂ ਗ੍ਰੰਥ
ਸਾਹਿਬ ਜੀ ਦੀ ਸਿਖਿਆ ਤੇ ਟਿਕੇ ਹੋਏ ਹਨ। ਬਹੁਤੇ ਤਾਂ ਪੈਸਿਆਂ, ਪਦਵੀਆਂ ਕਾਰਨ ਵਿਕ ਕੇ, ਬਚਿਤ੍ਰ
ਨਾਟਕ ਦੇ ਲਿਖਾਰੀਆਂ, ਰਾਮ, ਸ਼ਾਮ ਆਦਿ ਨੂੰ ਹੀ ਦਸਵਾਂ ਨਾਨਕ ਬਨਾਉਣ ਤੇ ਤੁੱਲੇ ਹੋਏ ਹਨ।
ਇੱਕ ਸੈਮੀਨਾਰ ਵਿੱਚ ਤਾਂ ਮੈਂ ਖੁਦ ਇੱਕ ਸਾਬਤ ਸੂਰਤ ਡਾਕਟਰ ਜੀ ਨੂੰ ਇਹ ਕਹਿੰਦੇ ਸੁਣਿਆ ਕਿ,
ਮੈਨੂੰ ਤਾਂ ਸਭ ਕੁੱਝ ਮਿਲਿਆ ਹੀ ਦਸਮ ਗ੍ਰੰਥ ਵਿਚੋਂ ਹੈ। ਕਈ ਮਹੀਨੇ ਤਕ ਤਾਂ ਮੈਨੂੰ ਸਮਝ ਹੀ ਨਹੀਂ
ਆਈ ਕਿ ਇਸ ਨੂੰ ਦਸਮ ਗ੍ਰੰਥ ਵਿਚੋਂ ਕੀ ਮਿਲਿਆ ਹੈ? ਜਿਸ ਦੇ ਮੁਕਾਬਲੇ, ਇਸ ਨੂੰ ਸਭ ਚੀਜ਼ਾਂ, ਏਥੋਂ
ਤਕ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਵੀ ਹੇਚ ਜਾਪਦੀ ਹੈ। ਪਰ ਹੌਲੀ-ਹੌਲੀ ਮੇਰੀ ਸਮਝ ਆਉਣ
ਲੱਗਾ ਅਤੇ ਮੇਰੀ ਸਮਝ ਆ ਗਿਆ ਕਿ ਇਹ ਧਨ-ਦੌਲਤ, ਇਹ ਸਰਕਾਰੀ ਕੁਰਸੀਆਂ, ਇਹ ਮਾਣ-ਸੱਮਾਨ, ਬਚਿਤ੍ਰ
ਨਾਟਕ ਦੇ ਹੱਕ ਵਿੱਚ ਖੜੇ ਹੋਇਆਂ ਹੀ ਮਿਲਿਆ ਹੈ। ਜਿਸ ਦੇ ਮੁਕਾਬਲੇ ਇਨ੍ਹਾਂ ਲਈ ਧਰਮ ਕੋਈ ਮਹੱਤਵ
ਨਹੀਂ ਰੱਖਦਾ।
ਇਹੀ ਗੱਲ ਸਿੱਖ ਵਿਚਾਰਕਾਂ ਦੀ ਸਮਝ ਵੀ ਆਉਂਦੀ ਗਈ। ਅਖੀਰ ਉਨ੍ਹਾਂ ਨੇ ਫੈਸਲਾ ਕੀਤਾ ਕਿ ਇਸ ਦਾ,
ਵਿਚਾਰਕ ਵਿਰੋਧ ਤਾਂ ਕਰਨਾ ਹੀ ਬਣਦਾ ਹੈ। ਜਦ ਵਿਚਾਰਕ ਵਿਰੋਧ ਸ਼ੁਰੂ ਹੋਇਆ ਤਾਂ, ਬਚਿਤ੍ਰ ਨਾਟਕ ਦੇ
ਹਾਮੀਆਂ ਕੋਲ ਕੋਈ ਵਿਚਾਰਕ ਦਲੀਲ ਤਾਂ ਹੈ ਹੀ ਨਹੀਂ ਸੀ, ਇਸ ਲਈ ਸਿੱਖੀ ਧਾਰਮਿਕ ਅਸਥਾਨਾਂ ਤੇ
ਕੁੰਡਲੀ ਮਾਰੀ ਬੈਠੇ, ਮਹਾਂਪੁਰਸ਼ਾਂ ਨੇ ਅਜਿਹੇ ਵਿਚਾਰਕਾਂ ਨੂੰ, ਪੰਥ ਵਿਚੋਂ ਛੇਕਣ ਦਾ ਘਿਰਣਤ ਕੰਮ
ਸ਼ੁਰੂ ਕੀਤਾ। ਪਰ ਵਿਚਾਰਕ ਸਭ ਮੁਸੀਬਤਾਂ ਝੱਲਦੇ ਵੀ ਆਪਣੀ ਮੰਜ਼ਿਲ ਵੱਲ ਵਧਦੇ ਰਹੇ। ਤਦ ਇਨ੍ਹਾਂ
ਮਹਾਂਪੁਰਸ਼ਾਂ ਨੇ ਉਨ੍ਹਾਂ ਲੋਕਾਂ ਦੇ ਮੋਢਿਆਂ ਤੇ ਰੱਖ ਕੇ ਵਾਰ ਕਰਨੇ ਸ਼ੁਰੂ ਕੀਤੇ, ਜੋ ਇਨ੍ਹਾਂ ਦੇ
ਰੁਤਬਿਆਂ ਤੋਂ ਪ੍ਰਭਾਵਤ, ਇਨ੍ਹਾਂ ਦੀਆਂ ਗੱਲਾਂ ਨੂੰ ਮਾਨਤਾ ਦਿੰਦਿਆਂ, ਇਨ੍ਹਾਂ ਦੇ ਨਾਲ ਖੜੇ ਸਨ।
ਉਨ੍ਹਾਂ ਵਲੋਂ ਅਜਿਹੇ ਵਿਚਾਰਕਾਂ ਨੂੰ, ਫੋਨ ਤੇ ਗਾਲ੍ਹਾਂ ਅਤੇ ਧਮਕੀਆਂ ਦਿਤੀਆਂ ਜਾਣ ਲਗੀਆਂ।
ਪਰ ਜਿਸ ਨੂੰ ਸਚ ਦਾ ਗਿਆਨ ਹੋ ਜਾਵੇ, ਉਸ ਲਈ ਵੱਡੀ ਤੋਂ ਵੱਡੀ ਮੁਸੀਬਤ ਤੋਂ ਡਰ ਕੇ ਵੀ ਆਪਣੇ ਰਾਹ
ਤੋਂ ਹਟਣਾ ਮੁਸ਼ਕਿਲ ਹੋ ਜਾਂਦਾ ਹੈ। ਅਜਿਹੀਆਂ ਘਟਨਾਵਾਂ ਨਾਲ, ਪੂਰਾ ਸਿੱਖ ਇਤਿਹਾਸ, ਭਰਿਆ ਪਿਆ ਹੈ।
ਏਸੇ ਗੱਲ ਨੂੰ ਧਿਆਨ ਵਿੱਚ ਰਖਦਿਆਂ, ਪੰਥਿਕ ਵਿਚਾਰਕਾਂ ਨੇ, ਗਾਲ੍ਹਾਂ ਅਤੇ ਧਮਕੀਆਂ ਦੀ ਪਰਵਾਹ ਨਾ
ਕਰਦੇ, ਪੰਥ ਨੂੰ ਜਾਗਰੂਕ ਕਰਨਾ ਜਾਰੀ ਰੱਖਿਆ। ਜਦ ਗਾਲ੍ਹਾਂ ਅਤੇ ਧਮਕੀਆਂ ਨਾਲ ਕੰਮ ਨਾ ਚਲਿਆ, ਤਾਂ
ਇਨ੍ਹਾਂ ਮਹਾਂਪੁਰਸ਼ਾਂ ਨੇ ਆਪਣੇ ਨਾਲ ਖੜੇ, ਅਗਿਆਨੀ ਲੋਕਾਂ ਨੂੰ ਗੁੰਡਾ-ਗਰਦੀ ਦਾ ਰਾਹ ਵਿਖਾਇਆ,
ਜਿਸ ਨੂੰ ਅੰਜਾਮ ਦਿੰਦਿਆਂ ਉਨ੍ਹਾਂ, ਸਿੱਖੀ ਸਿਧਾਂਤ ਤੋਂ ਕੋਰੇ ਲੋਕਾਂ ਨੈ ਪ੍ਰੋ. ਦਰਸ਼ਨ ਸਿੰਘ
ਖਾਲਸਾ ਦੇ ਕੀਰਤਨ ਅਤੇ ਵਿਆਖਿਆ ਦੇ ਪ੍ਰੋਗਰਾਮ ਬੰਦ ਕਰਵਾਉਣ ਲਈ, ਉਨ੍ਹਾਂ ਤੇ ਤਲਵਾਰਾਂ ਨਾਲ ਹਮਲਾ
ਕੀਤਾ, ਜਿਸ ਵਿੱਚ ਪ੍ਰੋ. ਸਰਵਜੀਤ ਸਿੰਘ ਧੂੰਦਾ ਨੇ ਆਪ ਜ਼ਖਮੀ ਹੋ ਕੇ ਵੀ ਪ੍ਰੋ. ਦਰਸ਼ਨ ਸਿੰਘ ਖਾਲਸਾ
ਨੂੰ ਬਚਾ ਲਿਆ।
ਇਸ ਹਮਲੇ ਬਾਰੇ, ਉਨ੍ਹਾਂ ਭੁਲੜਾਂ ਨੂੰ ਸ਼ਾਬਾਸ਼ੀ ਦਿੰਦਿਆਂ, ਗੁਰਬਚਨ ਸਿੰਹੁ ਅਤੇ ਮੱਕੜ ਨੇ ਕਿਹਾ ਸੀ
ਕਿ ਉਨ੍ਹਾਂ ਵੀਰਾਂ ਨੇ ਅਕਾਲ ਤਖਤ ਦੇ ਹੁਕਮ ਨਾਮੇ ਨੂੰ ਲਾਗੂ ਕਰਵਾਉਣ ਲਈ ਬਹੁਤ ਸ਼ਲਾਘਾ ਯੋਗ ਕੰਮ
ਕੀਤਾ ਹੈ। ਉਸ ਮਗਰੋਂ ਇਹ ਕੋਝੀਆਂ ਹਰਕਤਾ, ਹੋਰ ਗੁਰਮਤ ਦੇ ਪਰਚਾਰਕਾਂ ਨਾਲ ਵੀ ਵਾਪਰੀਆਂ ਹਨ। ਹਾਲ
ਵਿੱਚ ਹੀ ਅਜਿਹੀ ਘਟਨਾ ਸ੍ਰ. ਬਲਦੇਵ ਸਿੰਘ ਦਿੱਲੀ ਨਾਲ ਵੀ ਵਾਪਰੀ ਹੈ, ਜਿਸ ਤੇ ਕੁੱਝ ਦਸਮ
ਗ੍ਰੰਥੀਆਂ ਨੇ ਹਮਲਾ ਕਰ ਕੇ, ਉਸ ਦੇ ਘਰ ਦੇ ਸਾਮਾਨ ਦੀ ਤੋੜ-ਭੰਨ ਵੀ ਕੀਤੀ, ਅਤੇ ਉਸ ਦੇ ਵਿਰੁੱਧ
ਉਲਟਾ ਧਾਰਾ ੨੯੫-ਏ ਦਾ ਕੇਸ ਵੀ ਬਣਾਇਆ ਗਿਆ ਹੈ।
ਜਿਸ ਕੌਮ ਨੂੰ, ਉਸ ਦੇ ਆਗੂ, ਜੋ ਸੇਧ ਦੇਣਗੇ, ਉਸ ਕੌਮ ਦੇ ਬੰਦੇ, ਉਸ ਰਾਹ ਹੀ ਚਲਣਗੇ। (ਜਦ ਤਕ
ਉਨ੍ਹਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਨਹੀਂ ਹੋ ਜਾਂਦਾ)
ਨਿਊਯਾਰਕ ਵਿੱਚ ਉਹੀ ਮਹਾਰਨੀ ਸੰਗਤ ਨੇ ਗੁਰਬਚਨ ਸਿੰਹੁ ਅਤੇ ਇਕਬਾਲ ਸਿੰਹੁ ਨੂੰ ਸੁਣਾ ਦਿੱਤੀ, ਪਰ
ਫਰਕ ਇਹ ਸੀ ਕਿ ਓਥੋਂ ਦੀ ਸੰਗਤ ਅਕਲਮੰਦ ਸੀ ਉਹ ਜਾਣਦੀ ਸੀ ਕਿ ਬੁਰਛਾਗਰਦੀ ਕਿਸੇ ਸਮਸਿਆ ਦਾ ਹੱਲ
ਨਹੀਂ ਹੈ। ਸੰਗਤ ਓਥੇ ਪੁਜੇ ਗੁਰਬਚਨ ਸਿੰਹੁ ਅਤੇ ਇਕਬਾਲ ਸਿੰਹੁ ਨੂੰ ਕੁੱਝ ਸਵਾਲ ਪੁਛਣਾ ਚਾਹੁੰਦੀ
ਸੀ, ਪਰ ਇਹ ਦੋਵੇਂ ਪੁਜਾਰੀ ਅਤੇ ਗੁਰਦਵਾਰੇ ਦੇ ਪ੍ਰਬੰਧਕ ਆਪਣੀ ਆਦਤ ਮੂਜਬ, ਸਵਾਲਾਂ ਵਲੋਂ ਟਾਲਾ
ਵੱਟ ਰਹੇ ਸਨ। ਜਦ ਤਕ ਕੀਰਤਨ ਹੁੰਦਾ ਰਿਹਾ, ਸੰਗਤ ਸ਼ਾਨਤੀ ਨਾਲ ਸੁਣਦੀ ਰਹੀ, ਜਦ ਗੁਰਬਚਨ ਸਿੰਹੁ ਦੇ
ਬੋਲਣ ਦੀ ਵਾਰੀ ਆਈ ਤਾਂ ਸੰਗਤ ਵਿਚੋਂ ਕੁੱਝ ਨੇ ਖੜੇ ਹੋ ਕੇ ਅਤੇ ਕੁੱਝ ਨੇ ਬੈਠਿਆਂ ਹੀ ਉਚੀ ਉਚੀ
ਜਾਪ ਕਰਨਾ ਸ਼ੁਰੂ ਕਰ ਦਿੱਤਾ ਅਤੇ ਗੁਰਬਚਨ ਸਿੰਹੁ ਨੂੰ ਬੋਲਣ ਨਹੀਂ ਦਿੱਤਾ।
ਇਸ ਮਾਮਲੇ ਤੇ ਮੱਕੜ ਬੜਾ ਤੜਫਿਆ ਹੈ। ਉਸ ਦੀ ਬੋਲੀ ਤੋਂ ਇਹ ਸਾਫ ਝਲਕ ਰਿਹਾ ਸੀ ਕਿ ਉਸ ਨੂੰ,
ਪ੍ਰੋ. ਦਰਸ਼ਨ ਸਿੰਘ ਦਾ ਸ਼ਬਦ ਕੀਰਤਨ ਅਤੇ ਸ਼ਬਦ ਵਿਚਾਰ ਬੰਦ ਹੋਣ ਦਾ ਕੋਈ ਦੁਖ ਨਹੀਂ ਸੀ, ਉਸ ਨੂੰ
ਦੁੱਖ ਹੈ ਤਾਂ ਇਸ ਗੱਲ ਦਾ ਕਿ ਉਸ ਦੇ ਜੁਤੀ ਚੱਟਾਂ ਨੂੰ (ਜਿਨ੍ਹਾਂ ਦੀ ਮਾਰਫਤ ਉਸ ਨੇ ਸਿੱਖਾਂ ਨੂੰ
ਕਾਬੂ ਕਰ ਕੇ ਆਪਣੇ ਮਾਲਕਾਂ ਦੀ ਖੁਸ਼ਨੂਦੀ ਹਾਸਲ ਕਰਨੀ ਸੀ) ਹੀ ਸਿੱਖ ਰੱਦ ਕਰਦੇ ਪਏ ਹਨ, ਤਾਂ ਸਾਡਾ
ਭਵਿੱਖ ਕੀ ਹੋਵੇਗਾ?
ਅਜੇ ਵੀ ਇਨ੍ਹਾਂ ਗੁਰੂ ਦੋਖੀਆਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਸ਼ੇਰ ਨੂੰ ਬੰਦੇ ਦਾ ਮਾਸ ਖਵਾਉਣ
ਨਾਲ ਉਹ ਆਦਮ ਖੋਰ (ਮੈਨ ਈਟਰ) ਹੋ ਜਾਂਦਾ ਹੈ। ਫਿਰ ਉਸ ਵਿੱਚ ਬੰਦੇ ਦਾ ਮਾਸ ਖਾਣ ਦੀ ਚਾਹ ਹੀ ਰਹਿ
ਜਾਂਦੀ ਹੈ, ਉਹ ਇਹ ਨਹੀਂ ਸਮਝਦਾ ਕਿ ਇਹ ਮੈਨੂੰ ਪਾਲਣ ਵਾਲਾ ਮੇਰਾ ਮਾਲਕ ਹੈ ਜਾਂ ਮੇਰੇ ਮਾਲਕ ਦਾ
ਦੁਸ਼ਮਣ? ਸੋ ਅਜੇ ਵੀ ਅਕਲ ਕਰਦੇ ਇਹ ਮਹਾਂਪੁਰਸ਼ ਸਿੱਖਾਂ ਨੂੰ ਕੁਰਾਹੇ ਪਾਉਣਾ ਬੰਦ ਕਰਨ। ਮਹਾਰਾਜਾ
ਰਣਜੀਤ ਸਿੰਘ ਵੇਲੇ ਲੀਡਰਾਂ ਵਲੋਂ ਕੁਰਾਹੇ ਪਾਏ ਸਿੱਖਾਂ ਨੇ ਕਿਸੇ ਵੀ ਵੱਡੇ ਜਾਂ ਛੋਟੇ ਦਾ ਲਿਹਾਜ਼
ਨਹੀਂ ਕੀਤਾ ਸੀ, ਜਿਸ ਦਾ ਖੰਿਮਆਜ਼ਾ ਅੱਜ ਤਕ ਭੁਗਤ ਰਹੇ ਹਾਂ।
ਅਜਿਹੀ ਹੀ ਇੱਕ ਹੋਰ ਭਰਾ ਮਾਰੂ ਜੰਗ, ਸਿੱਖੀ ਦਾ ਕੁੱਝ ਵੀ ਬਚਣ ਨਹੀਂ ਦੇਵੇਗੀ, ਅਤੇ ਆਪਣੇ ਆਪ ਨੂੰ
ਮਹਾਨ “ਸਿੰਘ ਸਾਹਿਬ” ਅਖਵਾਉਣ ਵਾਲੇ, ਬ੍ਰਾਹਮਣ ਦੇ ਵਿਧਾਨ ਅਨੁਸਾਰ, ਗਲੀਆਂ ਵਿਚੋਂ ਲੰਘਦੇ, ਆਪਣੇ
ਲੱਕ ਨਾਲ ਝਾੜੂ ਬੰਨ੍ਹ ਕੇ, ਗਲੀ ਵਿਚੋਂ ਆਪਣੇ ਪੈਰਾਂ ਦੀ ਪੈੜ ਮਿਟਾਉਂਦੇ ਨਜ਼ਰ ਆਉਣਗੇ, ਤਾਂ ਜੋ
ਉਨ੍ਹਾਂ ਦੇ ਪੈਰਾਂ ਦੀ ਪੈੜ ਨਾਲ ਕਿਸੇ ਬ੍ਰਾਹਮਣ ਦਾ ਪੈਰ ਅਪਵਿਤ੍ਰ ਨਾ ਹੋ ਜਾਵੇ।
ਵੇਲਾ ਹੈ ਸੰਭਲੋ, ਜੋ ਸਦੀਵੀ ਗੁਲਾਮੀ ਤੁਸੀਂ, ਸਿੱਖਾਂ ਦੇ ਗਲ ਪਾਉਣ ਜਾ ਰਹੇ ਹੋ, ਉਸ ਤੋਂ ਬਚਾਉਣ
ਲਈ, ਬਾਬਾ ਨਾਨਕ ਨੇ ਦੁਬਾਰਾ ਜਨਮ ਨਹੀਂ ਲੈਣਾ।
ਅਮਰ ਜੀਤ ਸਿੰਘ ਚੰਦੀ
ਫੋਨ:- ੯੭੫੬੨ ੬੪੬੨੧
(05/09/10)
ਡਾ: ਇਕਬਾਲ ਸਿੰਘ ਢਿੱਲੋਂ
ਸਪਸ਼ਟੀਕਰਨ
ਖਾਲਸਾਨਿਊਜ਼ ਵੈਬਸਾਈਟ ਉਤੇ ਦੋ ਪੱਤਰ (ਇਕ ਸੰਤ ਸਿੰਘ ਬਰਲਿੰਗਟਨ ਅਤੇ ਦੂਸਰਾ ਇੰਦਰਜੀਤ
ਸਿੰਘ ਕਾਨਪੁਰ ਵੱਲੋਂ) ਛਾਪੇ ਗਏ ਹਨ ਜਿਹਨਾਂ ਵਿੱਚ ਮੇਰੇ ਨਾਮ ਦਾ ਵੀ ਜ਼ਿਕਰ ਹੈ। ਇਹਨਾਂ ਪੱਤਰਾਂ
ਵਿੱਚ ਮੇਰੇ ਬਾਰੇ ਕੀਤੀਆਂ ਗਈਆਂ ਟਿੱਪਣੀਆਂ ਦਾ ਸਿੱਖਮਾਰਗ ਵੈਬਸਾਈਟ ਰਾਹੀਂ ਪਰਗਟ ਕੀਤੇ ਮੇਰੇ
ਵਿਚਾਰਾਂ ਨਾਲ ਸਬੰਧ ਹੈ। ਇਸ ਸਬੰਧੀ ਸਿੱਖਮਾਰਗ ਵੈਬਸਾਈਟ ਦੇ ਸਨਮੁਖ ਮੇਰਾ ਸਪਸ਼ਟੀਕਰਨ ਇਸ ਪਰਕਾਰ
ਹੈ:
ਸੰਤ ਸਿੰਘ ਬਰਲਿੰਗਟਨ ਅਤੇ ਇੰਦਰਜੀਤ ਸਿੰਘ ਕਾਨਪੁਰ ਲਈ ਚੰਗਾ ਤੀ ਇਹ ਸੀ ਕਿ ਸਿੱਖਮਾਰਗ ਵੈਬਸਾਈਟ
ਰਾਹੀਂ ਪਰਗਟ ਕੀਤੇ ਮੇਰੇ ਵਿਚਾਰਾਂ ਦਾ ਪ੍ਰਤੀਕਰਮ ਇਸੇ ਹੀ ਵੈਬਸਾਈਟ ਰਾਹੀਂ ਦਿੰਦੇ।
ਜੋ ਇਲਜ਼ਾਮ ਸੰਤ ਸਿੰਘ ਬਰਲਿੰਗਟਨ ਜੀ ਨੇ ਲਗਾਏ ਹਨ ਉਹਨਾਂ ਪ੍ਰਤੀ ਪਹਿਲਾਂ ਤਾਂ ਮੈਂ ਇਹ ਦੱਸਣਾਂ
ਚਾਹਾਂਗਾ ਕਿ ਮੇਰਾ ‘ਰੋਜ਼ਾਨਾ ਸਪੋਕਸਮੈਨ’ ਇਦਾਰੇ ਨਾਲ ਕਦੀ ਵੀ ਕੋਈ ਸਬੰਧ ਨਹੀਂ ਰਿਹਾ। ਮੈਂ ਇਸ
ਇਦਾਰੇ ਦੀ ਕਿਸੇ ਕਮੇਟੀ ਜਾਂ ਸੰਸਥਾ ਦਾ ਕਦੀ ਮੈਂਬਰ ਤਕ ਨਹੀਂ ਰਿਹਾ। ਚੰਡੀਗੜ੍ਹ ਵਿੱਚ ਰਹਿੰਦੇ
ਹੋਏ ਵੀ ਮੈਂ ਅਜ ਤਕ ਮੇਰੀ ਇਸ ਅਖਬਾਰ ਦੇ ਸੰਪਾਦਕ ਸ. ਜੋਗਿੰਦਰ ਸਿੰਘ ਨਾਲ ਕਦੀ ਕੋਈ ਮੁਲਾਕਾਤ
ਨਹੀਂ ਹੋਈ। ਇਸ ਅਖਬਾਰ ਵਿੱਚ ਸ਼ੁਰੂ-ਸ਼ੁਰੂ ਵਿੱਚ ਕੇਵਲ ਇੱਕ ਵਾਰ ਮੇਰਾ ਇੱਕ ਲੇਖ (
“ਫਾਰਸੀ-ਪੰਜਾਬੀ ਸ਼ਬਦ-ਕੋਸ਼” ) ਛਪਿਆ ਸੀ। ਇਸ ਤੋਂ ਇਲਾਵਾ ਮੇਰੀ ਕੋਈ ਰਚਨਾਂ ਜਾਂ ਚਿੱਠੀ ਕਦੀ ਇਸ
ਅਖਬਾਰ ਦੇ ਕਿਸੇ ਹਿੱਸੇ ਵਿੱਚ ਨਹੀਂ ਛਪੀ। ਮੈਂ ਸ਼ੁਰੂ ਤੋਂ ਹੀ ਇਸ ਅਖਬਾਰ ਵੱਲੋਂ
“ਸਚੁ ਸੁਣਾਇਸੀ ਸਚੁ ਕੀ ਬੇਲਾ” ਸਤਰ ਨੂੰ ਅਖਬਾਰ ਦਾ ਮੌਟੋ ਬਣਾ
ਕੇ ਵਰਤਣ ਤੇ ਇਤਰਾਜ਼ ਕਰਦਾ ਰਿਹਾ ਹਾਂ। ਇਸ ਅਖਬਾਰ ਰਾਹੀਂ ਪੰਜਾਬੀ ਭਾਸ਼ਾ ਦੇ ਵਿਗਾੜ (ਜੋ ਇਸ ਅਖਬਾਰ
ਦਾ ਮੁੱਖ ਟੀਚਾ ਹੈ) ਸਬੰਧੀ ਮੈਂ ਹੀ ਸਭ ਤੋਂ ਪਹਿਲਾਂ ਅਵਾਜ਼ ਉਠਾਈ ਹੈ। ਮੈ ਇਸ ਅਖਬਾਰ ਦੇ ਸੰਪਾਦਕ
ਨੂੰ ਅਨੇਕਾਂ ਪੱਤਰ ਲਿਖੇ ਹਨ ਪਰੰਤੂ ਇਹਨਾਂ ਵਿਚੋਂ ਕੋਈ ਵੀ ਕਦੀ ਛਾਪਿਆ ਨਹੀਂ ਗਿਆ। ਹਾਰ ਕੇ ਮੈਂ
ਇਸ ਅਖਬਾਰ ਦੀਆਂ ਨੀਤੀਆਂ ਸਬੰਧੀ ਆਪਣੇ ਵਿਚਾਰ ਸਿੱਖਮਾਰਗ ਵੈਬਸਾਈਟ ਰਾਹੀਂ ਪਰਗਟ ਕੀਤੇ ਹਨ ਜੋ
ਸਮੇਂ-ਸਮੇਂ ਲੇਖਾਂ ਅਤੇ ਪੱਤਰਾਂ ਰਾਹੀਂ ਇਸ ਵੈਬਸਾਈਟ ਤੇ ਪੇਸ਼ ਕੀਤੇ ਜਾ ਚੁੱਕੇ ਹਨ। ਇਹਨਾਂ ਸਾਰੇ
ਤੱਥਾਂ ਤੋਂ ਸੰਤ ਸਿੰਘ ਬਰਲਿੰਗਟਨ ਜੀ ਵੱਲੋਂ ਮੇਰੇ ਉਤੇ ਲਗਾਏ ਗਏ ਸਾਰੇ ਇਲਜ਼ਾਮ ਝੂਠੇ ਸਾਬਤ ਹੋ
ਜਾਂਦੇ ਹਨ।
ਮੈਂ ਇਥੇ ਇਹ ਵੀ ਦੱਸਣਾਂ ਚਾਹਾਂਗਾ ਕਿ ਮੈਂ ਕਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਝੂਠਾ ਸਾਬਤ
ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਸਗੋਂ ਪਹਿਲੀ ਵਾਰ ਮੈਂ ਹੀ ਸਿੱਖ ਸ਼ਰਧਾਲੂਆਂ ਅਤੇ ਸਿੱਖ ਵਿਚਾਰਵਾਨਾਂ
ਸਾਹਮਣੇ ਸਿੱਖਾਂ ਦੀ ਧਾਰਮਿਕ ਪੁਸਤਕ (ਸ੍ਰੀ ਗ੍ਰੰਥ ਸਾਹਿਬ) ਅਤੇ ਸ਼ਬਦ-ਗੁਰੂ (ਗੁਰਬਾਣੀ ਦਾ ਸੰਦੇਸ਼)
ਨੂੰ ਨਿਖੇੜ ਕੇ ਵਾਚਣ ਦਾ ਸੰਕਲਪ ਦਿੱਤਾ ਹੈ। ਮੇਰਾ ਦਾਵਾ ਹੈ ਕਿ ਕੇਵਲ ਇਸ ਸੰਕਲਪ ਰਾਹੀਂ ਹੀ ਅਸੀਂ
ਅਜੋਕੇ ਸੰਸਾਰ ਦੇ ਸਾਹਮਣੇਂ ਸਾਬਤ ਕਰ ਸਕਦੇ ਹਾਂ ਕਿ ਸਿੱਖ ਧਰਮ ਇੱਕ ਨਵੀਨ ਧਰਮ ਹੈ। ਮੈਂ
ਕਰਤਾਰਪੁਰੀ ਬੀੜ ਦੇ ਝੂਠੇ ਹੋਣ ਦਾ ਮਸਲਾ ਜ਼ਰੂਰ ਉਠਾਇਆ ਹੈ ਪਰੰਤੂ ਮੇਰਾ ਮਨਸ਼ਾ ਸਿੱਖ ਕੌਮ ਨੂੰ
ਜਾਗਰੂਕ ਕਰਨਾ ਹੀ ਹੈ। ਇਹ ਤਾਂ ਮੇਰੇ ਵੱਲੋਂ ਸਿੱਖ ਕੌਮ ਦੀ ਨਿਸ਼ਕਾਮ ਸੇਵਾ ਸਮਝੀ ਜਾਣੀ ਚਾਹੀਦੀ
ਹੈ। ਸਾਨੂੰ ਇਹ ਸਦਾ ਯਾਦ ਰੱਖਣਾ ਚਾਹੀਦਾ ਹੈ ਕਿ ਸਿੱਖ ਕੌਮ ਦੇ ਸਾਰੇ ਮਸਲੇ ਇੱਕ ਦੂਜੇ ਨਾਲ ਜੁੜੇ
ਹੋਏ ਹਨ ਅਤੇ ਇਹ ਦਲੀਲ ਤਰਕਸੰਗਤ ਨਹੀਂ ਕਿ ਪਹਿਲਾਂ ਇੱਕ ਮਸਲਾ ਹਲ ਹੋ ਜਾਵੇ, ਦੂਸਰਾ ਫਿਰ ਉਠਾਇਆ
ਜਾਵੇ। ਵਿਚਾਰ-ਚਰਚਾ ਹਰ ਖੇਤਰ ਵਿੱਚ ਚਲਦੀ ਰਹਿਣੀ ਚਾਹੀਦੀ ਹੈ ਤਾਂ ਜੋ ਸਿੱਖ ਕੌਮ ਪੂਰੀ ਤਰ੍ਹਾਂ
ਜਾਗਰੂਕ ਹੋ ਸਕੇ।
ਸ. ਇੰਦਰਜੀਤ ਕਾਨਪੁਰੀ ਜੀ ਦੇ ਪੱਤਰ ਬਾਰੇ ਮੈਂ ਇਹ ਹੀ ਕਹਾਂਗਾ ਕਿ ਉਹਨਾਂ ਦੀ ਆਪਣੀ ਕੋਈ
ਮਨੋਵਿਗਿਆਨਕ ਸਮੱਸਿਆ ਹੈ ਜਿਸ ਕਰਕੇ ਉਹਨਾਂ ਨੂੰ ‘ਡਾਕਟਰ’ ਅਤੇ ‘ਵਿਦਵਾਨ’ ਸ਼ਬਦਾਂ ਤੋਂ ਫੋਬੀਆ
ਹੋਇਆ ਹੋਇਆ ਹੈ; ਉਹ ਕਿਸੇ ਦੂਸਰੇ ਦੇ ਵਿਚਾਰਾਂ ਨੂੰ (ਕਮਤਰੀ ਦੇ ਅਹਿਸਾਸ ਹੋਣ ਕਰਕੇ) ਸਹਿਣ ਨਹੀਂ
ਕਰਦੇ, ਇਲਜ਼ਾਮ-ਤਰਾਸ਼ੀ ਕਰਦੇ ਹਨ ਅਤੇ ਗਾਲੀ-ਗਲੋਚ ਵਾਲੀ ਭਾਸ਼ਾ ਵਰਤਦੇ ਹਨ। ਭਾਈ ਕਾਹਨ ਸਿੰਘ ਨਾਭਾ
ਜੀ ਵੱਲੋਂ ਦਿੱਤੀ ਕਿਸੇ ਵਿਆਖਿਆ ਨਾਲ ਅਸਹਿਮਤ ਹੋਣਾ ਕੋਈ ਪਾਪ ਨਹੀਂ। ਪਾਠਕਾਂ ਨੂੰ ‘ਸਹਜਧਾਰੀ’
ਸ਼ਬਦ ਬਾਰੇ ਮੇਰੇ ਵੱਲੋਂ ਦਿੱਤੀ ਗਈ ਵਿਆਖਿਆ ਬਾਰੇ ਕਿੰਤੂ-ਪ੍ਰੰਤੂ ਸਾਰੇ ਲੇਖ ਨੂੰ ਪੜ੍ਹ ਕੇ ਹੀ
ਉਠਾਉੇਣਾ ਚਾਹੀਦਾ ਹੈ ਅਤੇ ਉਹ ਵੀ ਉਸੇ ਵੈਬਸਾਈਟ ਉਤੇ ਜਿਥੇ ਇਹ ਲੇਖ ਛਪਿਆ ਹੈ। ਹਰ ਟਿੱਪਣੀ ਦਾ
ਦਲੀਲ-ਯੁਕਤ ਉਤੱਰ ਦੇਣਾ ਮੇਰੀ ਜ਼ਿਮੇਂਵਾਰੀ ਹੈ।
ਸ. ਇੰਦਰਜੀਤ ਸਿੰਘ ਕਾਨਪੁਰੀ ਜੀ ਨੂੰ ਮੈਂ ਇਹ ਵੀ ਦੱਸਣਾਂ ਚਾਹਾਂਗਾ ਕਿ ਮੈਂ ਆਪਣੇ ਨਾਮ ਨਾਲ
‘ਢਿੱਲੋਂ’ ਸ਼ਬਦ ਜਾਤੀ-ਸੂਚਕ ਹਵਾਲੇ ਦੇ ਤੌਰ ਤੇ ਨਹੀਂ ਵਰਤਦਾ। ਇਹ ਮੇਰੇ ਇੱਕ ਵੱਡੇ-ਵਡੇਰੇ ਦਾ ਨਾਮ
ਹੈ ਜਿਸ ਨੇ ਦਿੱਲੀ ਵਸਾਈ ਸੀ ਅਤੇ ਉਸਦੇ ਵੰਸ਼ਜ ਬਾਦ ਵਿੱਚ ਅੰਮ੍ਰਿਤਸਰ ਦੇ ਇਲਾਕੇ ਵਿੱਚ ਵਸ ਗਏ ਸਨ।
ਮੇਰੇ ਉਸ ਵੱਡੇ-ਵਡੇਰੇ ਦੇ ਨਾਮ ਤੋਂ ਹੀ ਬਦਲਕੇ ‘ਦਿੱਲੀ’ ਸ਼ਬਦ ਬਣਿਆਂ ਹੋਇਆ ਹੈ। ਮੈਂ ਮਾਣ ਵਜੋਂ
ਆਪਣੇ ਉਸ ਵਡੇਰੇ ਦਾ ਨਾਮ ਆਪਣੇ ਨਾਮ ਨਾਲ ਜੋੜਿਆ ਹੋਇਆ ਹੈ। ਇਸ ਵਿੱਚ ਸਿੱਖ ਸਿਧਾਂਤ ਦੀ ਉਲੰਘਣਾ
ਕਰਨ ਦੀ ਕੋਈ ਭਾਵਨਾ ਨਹੀਂ।
ਇਕਬਾਲ ਸਿੰਘ ਢਿੱਲੋਂ
ਸੰਪਾਦਕ ਵਲੋਂ ‘ਸਿੱਖ ਮਾਰਗ’ ਦੇ ਪਾਠਕਾਂ ਲਈ
ਕੁੱਝ ਜਾਣਕਾਰੀ
(1) ਮੇਰਾ ਘਰ
ਦਾ ਆਪਣਾ ਕੰਮ ਭਾਵੇਂ ਹਾਲੇ ਮੁਕਿਆ ਤਾਂ ਨਹੀਂ ਪਰ ਕਾਫੀ ਜ਼ਿਆਦਾ ਹੋ ਗਿਆ ਹੈ। ਕੰਮ ਜਿਤਨਾ ਕੁ ਮੈਂ
ਸੋਚਦਾ ਸੀ ਉਸ ਨਾਲੋਂ ਕਈ ਗੁਣਾਂ ਜਿਆਦਾ ਨਿਕਲਿਆ ਅਤੇ ਕਈ ਵਾਰੀ ਅਚਾਨਕ ਹੀ ਕੋਈ ਵਿਘਨ ਪੈਣ ਨਾਲ
ਹੋਰ ਲੇਟ ਹੁੰਦਾ ਗਿਆ। ਪਿਛਲੇ ਕੁੱਝ ਹਫਤਿਆਂ ਤੋਂ ‘ਸਿੱਖ ਮਾਰਗ’ ਹਫਤੇ ਬਾਅਦ ਅੱਪਡੇਟ ਹੁੰਦਾ ਸੀ
ਹੁਣ ਅਗਲੇ ਹਫਤੇ ਤੋਂ, ਹਫਤੇ ਵਿੱਚ ਦੋ ਵਾਰੀ ਪਾਠਕਾਂ ਦਾ ਪੰਨਾ ਅੱਪਡੇਟ ਕਰ ਦਿਆ ਕਰਾਂਗਾ। ਐਤਵਾਰ
ਨੂੰ ਤਾਂ ਹੁੰਦਾ ਹੀ ਹੈ, ਇੱਕ ਵਾਰੀ ਬੁੱਧ ਜਾਂ ਵੀਰਵਾਰ ਨੂੰ ਵੀ ਸ਼ੁਰੂ ਕਰ ਦੇਵਾਂਗਾ।
(2) ‘ਸਿੱਖ ਮਾਰਗ’ ਤੇ ਉਹੀ ਲੇਖ ਪਾਏ ਜਾਣਗੇ ਜਿਹੜੇ ਕਿ ਸਿਰਫ ਇੱਥੇ ਛਪਣ ਲਈ ਹੀ ਭੇਜਦੇ ਹਨ। ਹੋਰ
ਸਾਈਟਾਂ ਜਾਂ ਪੇਪਰਾਂ ਨੂੰ ਨਹੀਂ ਭੇਜਦੇ। ਹਾਂ, ਕੋਈ ਖਾਸ ਜਾਣਕਾਰੀ ਵਾਲਾ ਲੇਖ, ਵਿਚਾਰ ਕੇ, ਹੋਰ
ਥਾਂ ਤੇ ਛਪਿਆ ਹੋਇਆ ਵੀ ਪਾਇਆ ਜਾ ਸਕਦਾ ਹੈ। ਇਹ ਸ਼ਰਤ ਉਹਨਾ ਤੇ ਲਾਗੂ ਨਹੀਂ ਜਿਹਨਾਂ ਦੇ ਕਿ ਆਪਣੇ
ਸਾਈਟ ਜਾਂ ਅਖਬਾਰ ਰਿਸਾਲੇ ਹਨ। ਮਿਸਾਲ ਦੇ ਤੌਰ ਤੇ, ਪ੍ਰਿੰ: ਸੁਰਜੀਤ ਸਿੰਘ ਦੀ ਆਪਣੀ ਸਾਈਟ ਵੀ ਹੈ
ਪਰ ਉਹ ਸਾਨੂੰ ਹੀ ਭੇਜਦੇ ਹਨ ਇਸੇ ਤਰ੍ਹਾਂ ਗੁਰਮਤਿ ਗਿਆਨ ਮਿਸ਼ਨਰੀ ਕਾਲਜ਼ ਨਾਲ ਸੰਬੰਧਿਤ ਕੁੱਝ
ਵਿਦਵਾਨ ਹਨ ਅਤੇ ਉਹਨਾ ਦੀ ਆਪਣੀ ਸਾਈਟ ਅਤੇ ਰਿਸਾਲਾ ਵੀ ਹੈ। ਇਸ ਦਾ ਕਾਰਨ ਇਹ ਹੈ ਕਿ ਬਹੁਤਿਆਂ ਨੇ
ਉਹ ਲੇਖ ਪਹਿਲਾਂ ਹੀ ਪੜ੍ਹ ਲਏ ਹੁੰਦੇ ਹਨ ਇਸ ਲਈ ਦੁਬਾਰਾ ਉਹਨਾ ਤੇ ਇਤਨਾ ਸਮਾ ਲਉਣ ਦੀ ਕੋਈ ਤੁਕ
ਨਹੀਂ ਬਣਦੀ। ਇਹ ਲੇਖਕਾਂ ਦੀ ਆਪਣੀ ਪਸੰਦ ਹੈ ਕਿ ਉਹ ਕਿੱਥੇ ਛਪਣ ਨੂੰ ਤਰਜੀਹ ਦਿੰਦੇ ਹਨ। ਇਹ ਸ਼ਰਤ
ਪਾਠਕਾਂ ਦੇ ਪੰਨੇ ਤੇ ਲਾਗੂ ਨਹੀਂ ਹੈ। ਜੇ ਕਰ ਕੋਈ ਲੇਖਕ ਇਹ ਚਾਹੁੰਦਾ ਹੈ ਕਿ ਉਸ ਦੀ ਲਿਖਤ ‘ਸਿੱਖ
ਮਾਰਗ’ ਤੇ ਵੀ ਛਪੇ ਅਤੇ ਹੋਰ ਥਾਵਾਂ ਤੇ ਵੀ ਤਾਂ ਉਸ ਨੂੰ ਚਾਹੀਦਾ ਹੈ ਕਿ ਉਹ ਲੇਖ ਜਿਹੜਾ ਸਾਨੂੰ
ਭੇਜਿਆ ਹੈ ਉਹ ਹੋਰਨਾ ਨੂੰ ਨਾ ਭੇਜੇ ਅਤੇ ਜੋ ਹੋਰਨਾ ਨੂੰ ਭੇਜਿਆ ਹੈ ਉਹ ਸਾਨੂੰ ਨਾ ਭੇਜੇ। ਜਾਂ
ਫਿਰ ਉਹ ਇੱਥੇ ਛਪਣ ਤੋਂ ਬਾਅਦ ਕਾਪੀ ਪੇਸਟ ਕਰਕੇ ਪਾ ਸਕਦੇ ਹਨ ਜਿਵੇਂ ਕਿ ਸਿੰਘ ਸਭਾ ਵਾਲੇ ਅਤੇ
ਹੋਰ ਕਈ ਬਹੁਤੀ ਵਾਰੀ ਕਰਦੇ ਹਨ। ਅਸੀਂ ਹੁਣ ਤੱਕ ਪਿਛਲੇ ਸਾਰੇ ਲੇਖ, ਜਿਹੜੇ ਕਿ ਹੋਰ ਕਿਤੇ ਨਹੀਂ
ਛਪੇ ਪਾ ਦਿੱਤੇ ਹਨ ਅਤੇ ਜੇ ਕਰ ਕਿਸੇ ਦਾ ਪਉਣ ਤੋਂ ਰਹਿ ਗਿਆ ਹੋਵੇ ਤਾਂ ਸਾਨੂੰ ਦੱਸ ਸਕਦਾ ਹੈ। ਜੇ
ਕਰ ਅਸੀਂ ਅਣਜਾਣੇ ਵਿੱਚ ਉਪਰ ਲਿਖੀਆਂ ਗੱਲਾਂ ਦੀ ਕੁਤਾਹੀ ਕਰਦੇ ਹਾਂ ਤਾਂ ਸਾਡਾ ਧਿਆਨ ਦਿਵਾਓ
ਤੁਰੰਤ ਕਾਰਵਾਈ ਕਰਾਂਗੇ। ਕਿਉਂਕਿ ਅਸੀਂ ਸਾਰੀਆਂ ਹੀ ਅਖਬਾਰਾਂ, ਰਸਾਲੇ ਅਤੇ ਵੈੱਬਸਾਈਟਾਂ ਨਹੀਂ
ਪੜ੍ਹ ਸਕਦੇ।
(3) ‘ਸਿੱਖ ਮਾਰਗ’ ਦੇ ਹਰ ਤਰ੍ਹਾਂ ਦੇ ਪਾਠਕ ਅਤੇ ਲੇਖਕ ਹਨ। ਇੱਥੇ ਇੱਕ ਸਾਧਾਰਨ ਮਜ਼ਦੂਰੀ ਕਰਨ
ਵਾਲੇ ਤੋਂ ਲੈ ਕੇ ਡਾ: ਇੰਜਨੀਅਰ, ਵਕੀਲ, ਪ੍ਰੋ: ਅਤੇ ਹੋਰ ਬੁੱਧੀਜੀਵੀ ਲਿਖਦੇ ਅਤੇ ਪੜਦੇ ਹਨ।
ਪੜ੍ਹਿਆਂ ਲਿਖਿਆਂ ਦੀ ਹਮੇਸ਼ਾਂ ਹੀ ਇਹ ਸ਼ਿਕਾਇਤ ਰਹੀ ਹੈ ਕਿ ਇੱਥੇ ਕਈ ਵਾਰੀ ਸ਼ਬਦਾਵਲੀ ਚੰਗੀ ਨਹੀਂ
ਵਰਤੀ ਜਾਂਦੀ। ਇਸ ਬਾਰੇ ਸਾਨੂੰ ਸਾਰਿਆਂ ਨੂੰ ਜਿੰਨਾ ਕੁ ਹੋ ਸਕੇ ਖਿਆਲ ਰੱਖਣਾ ਚਾਹੀਦਾ ਹੈ।
(4) ਕਿਉਂਕਿ ‘ਸਿੱਖ ਮਾਰਗ’ ਦੇ ਹਜ਼ਾਰਾਂ ਹੀ ਪਾਠਕ/ਲੇਖਕ ਹਨ, ਅਸੀਂ ਬਿਨਾ ਕਿਸੇ ਪੱਖਪਾਤ ਦੇ ਹਰ
ਇੱਕ ਨੂੰ ਆਪਣੀ ਗੱਲ ਕਰਨ ਦੀ ਅਜ਼ਾਦੀ ਦਿੰਦੇ ਹਾਂ। ਇਹ ਜਰੂਰੀ ਨਹੀਂ ਕਿ ਅਸੀਂ ਉਹਨਾ ਦੀ ਹਰ ਗੱਲ
ਨਾਲ ਸਹਿਮਤਿ ਹੋਈਏ। ਸਮੇਂ ਮੁਤਾਬਕ ਯਥਾ-ਯੁਕਤ ਢੁਕਵੀਂ ਟਿੱਪਣੀ ਵੀ ਕਰ ਦਿੰਦੇ ਹਾਂ ਪਰ ਬਹੁਤਾ
ਕਰਕੇ ਪਾਠਕਾਂ ਅਤੇ ਲੇਖਕਾਂ ਉਪਰ ਛੱਡ ਦਿੰਦੇ ਹਾਂ। ਪਾਠਕਾਂ ਦਾ ਪੰਨਾ ਇਸੇ ਲਈ ਤਾਂ ਹੈ ਕਿ ਉਹ
ਆਪਣੀ ਸਹਿਮਤੀ/ਅਸਹਿਮਤੀ ਖੁੱਲ ਕੇ ਪ੍ਰਗਟ ਕਰ ਸਕਦੇ ਹਨ। ਜੇ ਕਰ ਪਾਠਕ ਹਜਾਰਾਂ ਵਿੱਚ ਹਨ ਤਾਂ ਲੇਖਕ
ਸੈਂਕੜਿਆਂ ਵਿੱਚ ਹਨ। ਅਸੀਂ ਵੱਧ ਤੋਂ ਵੱਧ ਦੋ ਚਾਰ ਨੂੰ ਨਿੱਜੀ ਤੌਰ ਤੇ ਜਾਣਦੇ ਹਾਂ ਅਤੇ ਮਿਲੇ
ਹੋਏ ਹਾਂ, ਇਹ ਬੀ. ਸੀ. ਦੇ ਰਹਿਣ ਵਾਲੇ ਹੀ ਹਨ ਪਰ ਇਹਨਾ ਵਿਚੋਂ ਮੇਰੇ ਆਪਣੇ ਸ਼ਹਿਰ ਦਾ ਕੋਈ ਵੀ
ਨਹੀਂ ਹੈ। ਅਸੀਂ ਕਿਸੇ ਵੀ ਲੇਖਕ ਦੇ ਢਿੱਡ ਵਿੱਚ ਵੜ੍ਹ ਕੇ ਨਹੀਂ ਦੇਖ ਸਕਦੇ ਕਿ ਉਹ ਅੰਦਰੋਂ ਕਿਹੋ
ਜਿਹਾ ਹੈ ਅਤੇ ਉਸ ਦੀ ਸੋਚਣੀ ਕਿਹੋ ਜਿਹੀ ਹੈ ਅਤੇ ਨਾ ਹੀ ਕਿਸੇ ਦੀ 100% ਕੋਈ ਗ੍ਰੰਟੀ ਲੈ ਸਕਦੇ
ਹਾਂ। ਹਰ ਇੱਕ ਤੇ ਸ਼ੰਕਾ ਕਰਕੇ ਦੁਰ-ਦੁਰ ਵੀ ਨਹੀਂ ਕਰ ਸਕਦੇ। ਹਾਂ, ਜੇ ਕਰ ਕੋਈ ਸ਼ੰਕਿਆਂ ਦੇ ਉਤਰ
ਨਾ ਦੇਵੇ ਜਾਂ ਸਾਨੂੰ ਹੀ ਬੁਰਾ ਭਲਾ ਕਹਿਣ ਲੱਗ ਜਾਵੇ ਤਾਂ ਉਸ ਤੋਂ ਜਰੂਰ ਕਿਨਾਰਾ ਕਰ ਲੈਂਦੇ ਹਾਂ।
(5) ਕਿਸੇ ਡਾ: , ਵੈਦ ਹਰਜਿੰਦਰਮੀਤ ਸਿੰਘ ਦਾ ਇੱਕ ਲੇਖ ‘ਇੰਡੀਆ ਅਵੇਅਰਨੈੱਸ’ ਵਿੱਚ ਛਪਿਆ ਸੀ। ਉਹ
ਕਿਸੇ ਪਾਠਕ ਨੇ ਸਾਨੂੰ ਕਾਪੀ ਕਰਕੇ ਭੇਜ ਦਿੱਤਾ ਅਤੇ ਛਾਪਣ ਲਈ ਬੇਨਤੀ ਕਰ ਦਿੱਤੀ ਕਿ ਜਦੋਂ ਸਮਾ
ਹੋਇਆ ਤਾਂ ਇਸ ਨੂੰ ਛਾਪ ਦਿਓ, ਇਹ ਕਾਫੀ ਲੰਮਾ ਹੈ ਅਤੇ ਇਸ ਵਿੱਚ ਕਈ ਨਵੀਂਆਂ ਗੱਲਾਂ ਹਨ। ਕਈ ਸ਼ੰਕਾ
ਕਰਦੇ ਹਨ ਕਿ ਇਹ ਗੁਰਇੰਦਰਪਾਲ ਸਿੰਘ ਹੋਵੇਗਾ, ਜੋ ਕਿ 100% ਝੂਠ ਹੈ। ਜਦੋਂ ਇਹ ਲੇਖ ਛਪਿਆ ਤਾਂ
ਕਈਆਂ ਦੇ ਪ੍ਰੀਕਰਮ ਆਏ ਅਸੀਂ ਉਹ ਵੀ ਛਾਪ ਦਿੱਤੇ। ਇੱਕ ਪਾਠਕ ਨੇ ਇਸ ਦੀ ਵਿਰੋਧਤਾ ਵਿੱਚ ਇੱਕ ਲੇਖ
ਸਕੈਨ ਕਰਕੇ ਭੇਜਿਆ। ਉਸ ਨੂੰ ਈ-ਮੇਲ ਰਾਹੀਂ ਵੀ ਅਤੇ ਪਾਠਕਾਂ ਦੇ ਪੰਨੇ ਤੇ ਨੋਟ ਲਾ ਕੇ ਵੀ ਬੇਨਤੀ
ਕੀਤੀ ਕਿ ਅਸੀਂ ਟਾਈਪ ਨਹੀਂ ਕਰ ਸਕਦੇ ਕਿਰਪਾ ਕਰਕੇ ਕੰਪਿਊਟਰ ਤੇ ਟਾਈਪ ਕੀਤਾ ਹੋਇਆ ਭੇਜੋ। ਉਹ
ਮੁੜ-ਮੁੜ ਸਕੈਨ ਕਰਕੇ ਹੀ ਭੇਜੀ ਜਾਵੇ। ਉਸ ਦੇ ਕੁੱਝ ਪੰਨੇ ਕਾਹਲੀ ਵਿੱਚ ਦੇਖੇ ਸਨ ਤਾਂ ਉਸ ਵਿੱਚ
ਉਸ ਨੇ ਕਈ ਦੋਸ਼ ਲਾਏ ਸਨ ਕਿ ਇਹ ਮੋਨਾ ਹੈ, ਸਿਗਰਟਾਂ ਪੀਂਦਾ ਹੈ ਅਤੇ ਰਾਜਨੀਸ਼ ਦਾ ਚੇਲਾ ਹੈ। ਮੋਨੇ
ਦੇ ਵਿਚਾਰਾਂ ਤੇ ਅਸੀਂ ਕੋਈ ਪਵੰਦੀ ਨਹੀਂ ਲਾਈ, ਪਰ ਮੋਨੇ ਜਾਂ ਦਾੜੀ ਕੱਟੇ ਦੀ ਫੋਟੋ ਉਸ ਦੀ ਲਿਖਤ
ਨਾਲ ਲਉਣ ਤੇ ਜਰੂਰ ਪਵੰਦੀ ਹੈ। ਸਿਗਰਟਾਂ ਪੀਣੀਆਂ ਜਾਂ ਰਜਨੀਸ਼ ਦਾ ਚੇਲਾ ਹੋਣਾ ਜਰੂਰ ਮਾੜੀ ਗੱਲ ਹੈ
ਜੇ ਕਰ ਇਹ ਗੱਲ ਠੀਕ ਹੋਵੇ। ਇਸ ਦੀ ਤਸਦੀਕ ਤੱਕ ਅਸੀਂ ਉਸ ਦੀਆਂ ਲਿਖਤਾਂ ਪਉਣੀਆਂ ਰੋਕੀਆਂ ਹੋਈਆਂ
ਹਨ।
(6) ਕਿਉਂਕਿ ਪਾਠਕਾਂ ਨੂੰ ‘ਸਿੱਖ ਮਾਰਗ’ ਤੇ ਸਭਿਅਕ ਤਰੀਕੇ ਅਤੇ ਸਲੀਕੇ ਨਾਲ ਆਪਣੇ ਵਿਚਾਰ ਪ੍ਰਗਟ
ਕਰਨ ਦੀ ਖੁੱਲ ਹੈ ਅਸੀਂ ਇਸ ਵਿੱਚ ਕੋਈ ਦਖਲ ਨਹੀਂ ਦਿੰਦੇ। ਪਰ ਜੇ ਕਰ ਕੋਈ ਅਸਭਿਅਕ ਭਾਸ਼ਾ ਵਰਤ ਕੇ
ਸਾਨੂੰ ਹੀ ਗਾਲ੍ਹਾਂ ਕੱਢਣ ਲੱਗ ਪਵੇ ਜਾਂ ਹੋਰ ਪਾਠਕਾਂ/ਲੇਖਕਾਂ ਦੀ ਬੇਇਜ਼ਤੀ ਕਰਨੀ ਸ਼ੁਰੂ ਕਰ ਦੇਵੇ
ਤਾਂ ਉਸ ਨੂੰ ਬਹੁਤਾ ਚਿਰ ਬਰਦਾਸ਼ਤ ਕਰਨਾ ਸਾਡੇ ਲਈ ਮੁਸ਼ਕਲ ਹੈ। ਕੁੱਝ ਸਮਾਂ ਪਹਿਲਾਂ ਇੱਕ ਪਾਠਕ ਦੀ
ਵਿਚਾਰ ਕਿਸੇ ਹੋਰ ਨਾਲ ਚਲਦੀ ਸੀ ਪਰ ਉਹ ਫੂਨ ਕਰਕੇ ਬੁਰਾ-ਭਲਾ ਮੈਨੂੰ ਕਹਿਣ ਲੱਗ ਪਿਆ। ਉਸ ਦੇ
ਜਵਾਬ ਵਿੱਚ ਫਿਰ ਮੈਨੂੰ ਵੀ ਕਈ ਕੁੱਝ ਕਹਿਣਾ ਪਿਆ ਅਤੇ ਉਸ ਦਾ ਸੰਬੰਧ ‘ਸਿੱਖ ਮਾਰਗ’ ਤੋਂ ਤੋੜਨਾ
ਪਿਆ। ਆਹ ਪਿਛਲੇ ਇੱਕ ਹਫਤੇ ਤੋਂ ਇਸੇ ਤਰ੍ਹਾਂ ਦਾ ਇੱਕ ਰਲਦਾ ਮਿਲਦਾ ਕੰਮ ਇੰਦਰਜੀਤ ਸਿੰਘ ਕਾਨਪੁਰ
ਕਰ ਰਿਹਾ ਹੈ। ਆਮ ਇੱਕ ਕਹਾਵਤ ਹੈ ਕਿ, ਜਿਸ ਥਾਲੀ ਵਿੱਚ ਖਾਣਾ ਉਸੇ ਵਿੱਚ ਹੀ ਮੂਤਣਾ ਜਾਂ ਛੇਕ
ਕਰਨਾ। ਇਹ ਗੱਲ ਇਸ ਤੇ ਕਿਤਨੀ ਕੁ ਢੁਕਦੀ ਹੈ ਇਹ ਮੈਂ ਇਸ ਤੇ ਅਤੇ ਪਾਠਕਾਂ ਤੇ ਹੀ ਛੱਡ ਦਿੰਦਾ
ਹਾਂ। ਜਦੋਂ ਪਹਿਲਾਂ ਇਸ ਨੇ ਲਿਖਣਾ ਸ਼ੁਰੂ ਕੀਤਾ ਤਾਂ ਇਸ ਦੀਆਂ ਲਿਖਤਾਂ ਵਿੱਚ ਲਗਾਂ-ਮਾਤਰਾਂ ਦੀਆਂ
ਇਤਨੀਆਂ ਗਲਤੀਆਂ ਹੁੰਦੀਆਂ ਸਨ ਕਿ ਇਸ ਦੀ ਇੱਕ ਲਿਖਤ ਤੇ ਕਈ ਵਾਰੀ ਘੰਟੇ ਤੋਂ ਵੀ ਜ਼ਿਆਦਾ ਸਮਾਂ
ਲਉਣਾ ਪੈਂਦਾ ਸੀ। ਹੁਣ ਕਾਫੀ ਸੁਧਾਰ ਹੋ ਗਿਆ ਹੈ ਜੋ ਕਿ ਚੰਗੀ ਗੱਲ ਹੈ। ਪਿਛਲੇ ਇੱਕ ਹਫਤੇ ਦੌਰਾਨ
ਇਸ ਨੇ ਜੋ ਕੁੱਝ ਵੀ ‘ਸਿੱਖ ਮਾਰਗ’ ਅਤੇ ਇਸ ਦੇ ਕੁੱਝ ਲੇਖਕਾਂ ਪ੍ਰਤੀ ਭੱਦੀ ਸ਼ਬਦਾਵਲੀ ਵਿੱਚ ਕਿਹਾ
ਹੈ ਉਸ ਤਰ੍ਹਾਂ ਦਾ ਹੋਰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਸ ਲਈ ਅੱਜ ਤੋਂ ਬਾਅਦ ਇਸ ਬੰਦੇ ਦਾ
‘ਸਿੱਖ ਮਾਰਗ’ ਨਾਲ ਕੋਈ ਵੀ ਸੰਬੰਧ ਨਹੀਂ ਹੈ। ਅੱਜ ਤੋਂ ਬਾਅਦ ਇਸ ਦੀ ਕੋਈ ਵੀ ਲਿਖਤ ਇੱਥੇ ਨਹੀਂ
ਛਪੇਗੀ ਅਤੇ ਨਾ ਹੀ ਇਸ ਦੇ ਵਿਰੋਧ ਵਿੱਚ ਹੋਰ ਕੁੱਝ ਲਿਖਿਆ ਜਾਵੇਗਾ। ਇਸ ਲਈ ਹੁਣ ਹੋਰ ਮੰਚ ਵਥੇਰੇ
ਹਨ ਅਤੇ ਸਾਨੂੰ ਵੀ ਕੋਈ ਲੋੜ ਨਹੀਂ ਅਤੇ ਪਹਿਲਾਂ ਵੀ ਨਹੀਂ ਸੀ। ਇਸ ਦੀਆਂ ਪਿਛਲੀਆਂ ਗੱਲਾਂ ਦਾ
ਜਵਾਬ ਲੇਖਕਾਂ ਨੇ ਦੇ ਦਿੱਤਾ ਹੈ। ਜੇ ਕਰ ਇਹ ਨਾ ਟਲਿਆ ਅਤੇ ਇਸ ਤਰ੍ਹਾਂ ਦੀਆਂ ਗੱਲਾਂ ਲਿਖਦਾ ਰਿਹਾ
ਤਾਂ ਮਜਬੂਰੀ ਵੱਸ ਘਟੀਆ ਤੋਂ ਘਟੀਆ ਸ਼ਬਦਾਵਲੀ ਵਰਤ ਕੇ ਇਸ ਦਾ ਜਵਾਬ ਦਿੱਤਾ ਜਾਵੇਗਾ ਅਤੇ ਨਾਲ ਹੀ
ਉਹਨਾ ਦਾ ਜਿਹੜੇ ਕਿ ਇਸ ਦੀਆਂ ਭੱਦੀ ਸ਼ਬਦਾਵਲੀ ਵਾਲੀਆਂ ਲਿਖਤਾਂ ਨੂੰ ਛਾਪਣਗੇ ਜਿਵੇਂ ਕਿ ਪਿਛਲੇ
ਹਫਤੇ ਖ਼ਾਲਸਾ ਨਿਊਜ਼ ਵਾਲੇ ਅਤੇ ਤੱਤ ਗੁਰਮਤਿ ਵਾਲੇ ਛਾਪਦੇ ਰਹੇ ਹਨ। ਉਸ ਤਰ੍ਹਾਂ ਲਿਖਣਾ ਤਾਂ ਭਾਵੇ
ਰੋਜ਼ ਹੀ ਲਿਖੇ ਸਾਨੂੰ ਕੋਈ ਇਤਰਾਜ਼ ਨਹੀਂ ਪਰ ਜੇ ਕਰ ‘ਸਿੱਖ ਮਾਰਗ’ ਅਤੇ ਇਸ ਦੇ ਲੇਖਕਾਂ ਦੀ ਇਸ ਨੇ
ਬੇਇਜ਼ਤੀ ਕਰਨੀ ਜਾਰੀ ਰੱਖੀ ਤਾਂ ਇਸ ਤੋਂ ਕਈ ਗੁਣਾਂ ਵੱਧ ਬੇਇਜ਼ਤੀ ਸਹਿਣ ਲਈ ਤਿਆਰ ਰਹੇ ਅਤੇ ਇਸ ਦੋ
ਹੋਰ ਸਹਿਯੋਗੀ ਵੀ ਤਿਆਰ ਰਹਿਣ। ਜੇ ਕਰ ਕੋਈ ਇਸ ਦੀਆਂ ਇਸ ਪਿਛਲੇ ਹਫਤੇ ਦੀਆਂ ਲਿਖਤਾਂ ਨਾਲ ਸਹਿਮਤ
ਹੈ ਤਾਂ ਉਹ ਸਾਨੂੰ ਦੱਸ ਦੇਵੇ ਤਾਂ ਅਸੀਂ ਉਸ ਦੇ ਲੇਖ ਵੀ ਇੱਥੋਂ ਹਟਾ ਦੇਵਾਂਗੇ। ਇਸ ਦਾ ਸਾਨੂੰ
ਕੋਈ ਫਰਕ ਨਹੀਂ ਕਿ ਉਹ ਇੱਕ ਹੈ ਜਾਂ ਦਸ ਵੀਹ ਹਨ।
(05/09/10)
ਗੁਰਸ਼ਰਨ ਸਿੰਘ ਕਸੇਲ
ਸਤਿਕਾਰ ਯੋਗ ਸੰਪਾਦਕ ਜੀ ਅਤੇ ਪਾਠਕੋ,
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ॥
ਪਹਿਲਾਂ ਤਾਂ ਅਖੰਡ ਕੀਰਤਨੀ ਜੱਥੇ ਵਾਲਿਆਂ ਨੂੰ ਵਧਾਈ ਦੇਂਦਾ ਹਾਂ ਜਿੰਨਾਂ ਨੇ ਰਾਗ
ਮਾਲਾ ਬਾਰੇ ਬੋਲਣ ਦੀ ਜੁਅਰਤ ਕੀਤੀ ਹੈ। ਦੂਸਰਾ ਸ੍ਰ. ਇੰਦਰ ਜੀਤ ਸਿੰਘ ਕਾਨਪੁਰ ਹੁਰਾਂ ਨੇ ਅਖੰਡ
ਕੀਰਤਨੀ ਜੱਥੇ ਵਾਲੇ ਸਿੰਘਾਂ ਦਾ ਜੋ ਧਿਆਨ ਦਸਮ ਗ੍ਰੰਥ ਵਿੱਚਲੀਆਂ ਲਿਖਤਾਂ ਵੱਲ ਦਿਵਾਇਆ ਹੈ ਉਹ
ਚੰਗੀ ਗੱਲ ਹੈ ਪਰ ਜਿਹੜੇ ਲਫ਼ਜ ਉਹਨਾਂ ਨੇ ਵਰਤੇ ਹਨ ਉਹ ਮੈਂਨੂੰ ਇੱਕ ਪਾਠਕ ਹੋਣ ਦੇ ਨਾਤੇ ਚੰਗੇ
ਨਹੀਂ ਲੱਗੇ। ਜਿਵੇਂ ਵੀਰ ਜੀ ਨੇ ਲਿਖਿਆ ਹੈ, “ਚਰਿਤ੍ਰ ਹੀਨ ਬਿਹਾਰੀ ਭਈਏ ਇੱਕ ਬਵਾਲ ਸਿੰਘ
(ਇਕਬਾਲ ਸਿੰਘ) ਦੇ ਰਾਗ ਮਾਲਾ ਬਾਰੇ ਜਾਰੀ ਹੁਕਮਨਾਮੇ ਨੂੰ ਲੈ ਕੇ ਅਖੰਡ ਕੀਰਨੀ ਜੱਥੇ ਨੂੰ ਪਤਾ
ਨਹੀ ਕਿਉ ਸਬਤੋਂ ਵੱਧ ਮਿਰਚਾਂ ਲਗੀਆਂ ਹਨ”। “ਲੇਕਿਨ ਅਖੰਡ ਕੀਰਤਨੀ ਜੱਥੇ ਵਾਲਿਆ ਕੋਲੋਂ ਦਾਸ ਇਹ
ਸਵਾਲ ਕਰਦਾ ਹੈ ਕੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ “ਰਾਗ ਮਾਲਾ” ਦੇ ਦੋ ਵਰਕੇ ਤੇ ਇਨਾਂ ਦੇ ਢਿਡ
ਵਿੱਚ ਸ਼ੂਲ ਬਣ ਕੇ ਜਾ ਵੜੇ”।
ਹੋ ਸਕਦਾ ਹੈ ਆਉਣ ਵਾਲੇ ਸਮੇਂ ਅਖੰਡ ਕੀਰਤਨੀ ਜੱਥੇ ਵਾਲੇ ਵੀਰ ਵੀ ਦਸਮ ਗ੍ਰੰਥ ਦੀਆਂ ਰਚਨਾਵਾਂ
ਬਾਰੇ ਵਿਚਾਰ ਕਰਨ।
ਸ੍ਰ. ਕਾਨਪੁਰ ਜੀ, ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜੇ ਉਹ ਗੁਰਬਾਣੀ ਨਹੀਂ ਤਾਂ ਕੀ ਦੋ ਵਰਕੇ
ਜਾਂ ਭਾਂਵੇ ਇੱਕ ਪੰਗਤੀ ਵੀ ਜਿਹੋ ਜਿਹੇ ਮਰਜੀ ਹੋਵੇ ਉਹ ਠੀਕ ਹੈ?
ਸਤਿਕਾਰ ਸਹਿਤ,
ਗੁਰਸ਼ਰਨ ਸਿੰਘ ਕਸੇਲ
(05/09/10)
ਸਰਵਜੀਤ ਸਿੰਘ
ਇੰਦਰ ਜੀਤ ਸਿੰਘ ਕਾਨਪੁਰੀ ਜੀ,
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।
ਆਪ ਜੀ ਦਾ ਪੱਤਰ ਪੜ੍ਹ ਕਿ ਬੁਹਤ ਹੀ ਹੈਰਾਨੀ ਹੋਈ ਹੈ। ਆਪ ਜੀ ਦੇ ਬਚਨ, “ਚਰਿਤ੍ਰ ਹੀਨ ਬਿਹਾਰੀ
ਭਈਏ ਇੱਕ ਬਵਾਲ ਸਿੰਘ (ਇਕਬਾਲ ਸਿੰਘ) ਦੇ ਰਾਗ ਮਾਲਾ ਬਾਰੇ ਜਾਰੀ ਹੁਕਮਨਾਮੇ ਨੂੰ ਲੈ ਕੇ ਅਖੰਡ
ਕੀਰਨੀ ਜੱਥੇ ਨੂੰ ਪਤਾ ਨਹੀ ਕਿਉ ਸਬਤੋਂ ਵੱਧ ਮਿਰਚਾਂ ਲਗੀਆਂ ਹਨ”। ਵੀਰ ਜੀ ਆਪ ਨੂੰ ਮੇਰਾ ਸਵਾਲ
ਹੈ ਕਿ ਅਖੰਡ ਕੀਰਤਨੀ ਜੱਥੇ ਦਾ ਬਿਆਨ ਪੜ੍ਹ ਕੇ, ਆਪ ਜੀ ਨੂੰ ਕਿਉਂ ‘ਮਿਰਚਾਂ ਲਗੀਆਂ’ ਹਨ? ਕੀ ਆਪ
ਜੀ ਰਾਗਮਾਲਾ ਬਾਣੀ ਮੰਨਦੇ ਹੋ? ਅਸੀਂ ਰਾਗ ਮਾਲਾ ਨੂੰ ਬਾਣੀ ਨਹੀ ਮੰਨਦੇ, ਅਖੰਡ ਕੀਰਨਤੀ ਜਥੇ ਵਾਲੇ
ਵੀਰ ਵੀ ਰਾਗਮਾਲਾ ਨੂੰ ਬਾਣੀ ਨਹੀ ਮੰਨਦੇ, ਤਾਂ ਇਸ ਵਿਸ਼ੇ ਤੇ ਅਸੀ ਇਕੱਠੇ ਕਿਉਂ ਨਹੀਂ ਹੋ ਸਕਦੇ?
ਅੱਜ ਜਦੋਂ ਅਖੰਡ ਕੀਰਨਤੀ ਜਥੇ ਵਾਲੇ ਵੀਰ, ਖੁਲ ਕੇ ਮੈਦਾਨ `ਚ ਆਂ ਗਏ ਹਨ ਤਾਂ ਸਾਡਾ ਸਾਰਿਆ ਦਾ
ਫਰਜ ਬਣਦਾ ਹੈ ਕਿ ਆਪਣੇ ਮੱਤਭੇਦ ਭੁੱਲ ਕੇ ਇਕੱਠੇ ਹੋਈਏ। ਜੇ ਸਾਰੇ ਵਿਸ਼ਿਆਂ ਤੇ ਅਖੰਡ ਕੀਰਨਤੀਆਂ
ਨਾਲ ਸਾਡੇ ਵਿਚਾਰ ਨਹੀਂ ਵੀ ਮਿਲਦੇ ਤਾਂ ਕੀ ਇਹ ਸਿਆਣਪ ਹੈ ਕਿ ਰਾਗਮਾਲਾ ਸਬੰਧੀ ਵੀ ਅਸੀ ਉਨ੍ਹਾ ਦਾ
ਸਹਿਯੋਗ ਨਾ ਲਈਏ? ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਜੇ ਕਰ ਆਪ ਜੀ ਦੇ ਅਖੰਡ ਕੀਰਨਤੀ ਜਥੇ
ਵਾਲੇ ਵੀਰਾਂ ਨਾਲ ਕੋਈ ਨਿਜੀ ਮੱਤ-ਭੇਦ ਹਨ ਤਾਂ ਉਨ੍ਹਾਂ ਨੂੰ ਨਿਜੀ ਤੌਰ ਤੇ ਹੀ ਨਜਿੱਠੋ ਨਾਂਕਿ
‘ਸਿੱਖ ਮਾਰਗ’ ਰਾਹੀਂ। ਇਥੇ ਸਿਰਫ ਤੇ ਸਿਰਫ ਸਿਧਾਂਤ ਦੀ ਹੀ ਗੱਲ ਹੋਣੀ ਚਾਹੀਂਦੀ ਹੈ। ਸਾਨੂੰ
ਉਨ੍ਹਾਂ ਸਾਰੀਆਂ ਜਥੇਬੰਦੀਆਂ ਦਾ ਧੰਨਵਾਦੀ ਹੋਣਾ ਚਾਹੀਦਾ ਹੈ ਜੋ ਰਾਗਮਾਲਾ ਦਾ ਵਿਰੋਧ ਕਰਦੀਆਂ ਹਨ।
“ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗਣ ਚਲੀਐ” ਵੀਰ ਜੀ, ਕੀ
ਗੁਰਬਾਣੀ ਦਾ ਇਹ ਫੁਰਮਾਨ ਸਾਡੇ ਤੇ ਲਾਗੂ ਨਹੀ ਹੁੰਦਾ?
ਧੰਨਵਾਦ
ਸਰਵਜੀਤ ਸਿੰਘ
(05/09/10)
ਦਰਸ਼ਨ ਸਿੰਘ ਖਾਲਸਾ
ਜਿਹੜੇ ਵੀਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੋਹਰ ਰੂਪ ਮੁੰਦਾਵਣੀ ਤੋਂ ਬਾਅਦ ਲਿਖੇ ਹੋਈ
ਰਾਗਮਾਲਾ ਦੇ ਇਕ ਸਫੇ ਨੂੰ ਤਾਂ ਮਾਧਵਨਲ ਕਾਮਕੰਦਲਾ ਵੇਸਵਾ ਦੀ ਕਿਰਤ ਆਖ ਕੇ ਪ੍ਰਵਾਣ ਨਹੀਂ ਕਰਦੇ,
ਉਹ ਬਚਿੱਤਰ ਨਾਟਕ ਅਖੌਤੀ ਦਸਮ ਗ੍ਰੰਥ ਦੇ ਕੂੜ ਨੂੰ ਅਤੇ ਆਪਣੇ ਆਪ ਵਿੱਚ ਚਰਿਤਰੋਪਾਖਯਾਨ ਰੂਪ
ਵੇਸਵਾ ਨੂੰ ਕਿਵੇਂ ਗਲਵੱਕੜੀ ਪਾਈ ਬੈਠੇ ਹਨ?
ਓ, ਸੱਚ ਕੀ ਬਾਣੀ ਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਅਖਵਾਣ ਵਾਲਿਓ ਵੀਰੋ!!! ਸੱਚ ਪਛਾਣ ਕੇ
ਦ੍ਰਿੜਤਾ ਨਾਲ ਸੱਚ ਬੋਲਣ ਦੀ ਜੁੱਰਤ ਕਰੋ।
ਅੱਜ ਇਕ ਤਖਤ ਦੇ ਕਾਫਰ ਜੱਥੇਦਾਰ ਵਲੋਂ ਜਾਣ ਬੁੱਝ ਕੇ ਕਿਸੇ ਦੇ ਇਸ਼ਾਰੇ ਤੇ ਰਾਗਮਾਲਾ ਦਾ ਮਸਲਾ
ਉਠਾਇਆ ਗਿਆ ਹੈ, ਹਾਲਾਂ ਕੇ 1945 ਵਿੱਚ ਸਿੱਖ ਰਹਿਤ ਮ੍ਰੀਯਾਦਾ ਦੇ ਫੈਸਲੇ ਸਮੇਂ ਭੀ ਰਾਗਮਾਲਾ ਦਾ
ਫੈਸਲਾ ਅਧੂਰਾ ਛੱਡ ਦੇਣਾ ਰਾਗਮਾਲਾ ਨੂੰ ਸ਼ੱਕੀ ਬਣਾ ਦੇਂਦਾ ਹੈ। ਉਸ ਫੈਸਲੇ ਮੁਤਾਬਿਕ ਅਕਾਲ ਤਖਤ
ਤੇ ਰਾਗ ਮਾਲਾ ਨਹੀਂ ਪ੍ਹੜੀ ਜਾਵੇਗੀ, ਦਰਬਾਰ ਸਾਹਿਬ ਪ੍ਹੜੀ ਜਾਵੇਗੀ। ਇਓਂ ਅਧੂਰੇ ਫੈਸਲੇ ਨਾਲ ਕੰਮ
ਚੱਲ ਰਿਹਾ ਸੀ ਜੋ ਹੁਣ ਫਿਰ ਉਠਿਆ ਹੈ ਅਤੇ ਪੰਥਕ ਧਿਆਨ ਮੰਗਦਾ ਹੈ ਅਤੇ ਪੰਥਕ ਤੌਰ 'ਤੇ ਸੂਝ ਨਾਲ
ਇਹ ਫੈਸਲਾ ਹੋ ਹੀ ਜਾਣਾ ਚਾਹੀਦਾ ਹੈ।
ਪਰ ਨਾਲ ਹੀ ਜੇਹੜੀ ਰਾਗਮਾਲਾ ਵਿਰੋਧੀ ਧਿਰ ਦੇ ਵੀਰ ਮੁੱਦਈ ਬਣ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਦੀ ਮੋਹਰ ਰੂਪ ਮੁੰਦਾਵਣੀ ਤੋਂ ਬਾਅਦ ਲਿਖੇ ਹੋਈ ਰਾਗਮਾਲਾ ਦੇ ਇਕ ਸਫੇ ਨੂੰ ਤਾਂ ਮਾਧਵਨਲ ਕਾਮਕੰਦਲਾ
ਵੇਸਵਾ ਦੀ ਕਿਰਤ ਆਖ ਕੇ ਪ੍ਰਵਾਣ ਨਹੀਂ ਕਰਦੇ, ਤਾਂ ਸਵਾਲ ਉਠਦਾ ਹੈ ਕੇ ਉਹ ਬਚਿੱਤਰ ਨਾਟਕ ਅਖੌਤੀ
ਦਸਮ ਗ੍ਰੰਥ ਦੇ ਕੂੜ ਨੂੰ ਅਤੇ ਆਪਣੇ ਆਪ ਵਿੱਚ ਚਰਿਤਰੋਪਾਖਯਾਨ ਰੂਪ ਵੇਸਵਾ ਨੂੰ ਕਿਵੇਂ ਗਲਵੱਕੜੀ
ਪਾਈ ਬੈਠੇ ਹਨ। ਉਸ ਅਸ਼ਲੀਲਤਾ ਨੂੰ ਤਿਆਗਣ ਦੀ ਥਾਵੇਂ ਉਸ ਨੂੰ ਗੁਰੂ ਕੀ ਕਿਰਤ ਆਖ ਕੇ ਗੁਰੂ ਦੇ
ਸ਼ਬਦ ਦੀ ਅਤੇ ਦਿਨ ਰਾਤ ਗੁਰੂ ਦਸਮ ਪਾਤਸ਼ਾਹ ਜੀ ਦੀ ਬੇਅਦਬੀ ਕਰ ਰਹੇ ਹਨ।
ਮੇਰੀ ਤਾਂ ੳਰਦਾਸ ਹੈ ਗੁਰੂ ਅਰਦਾਸ ਹੈ ਗੁਰੂ ਇਹਨਾਂ ਵੀਰਾਂ ਨੂੰ ਭੀ ਸੁਮੱਤ ਦੇਵੇ ਤੇ ਸੱਚ ਪਛਾਨਣ
ਅਤੇ ਆਖਣ ਦੀ ਜੁੱਰਤ ਦੇਵੇ। ਗੁਰੂ ਕਾ ਬਚਨ ਹੈ:
ਏਹੜ ਤੇਹੜ ਛਡਿ ਤੂ ਗੁਰ ਕਾ ਸਬਦੁ ਪਛਾਣੁ ॥
ਗੁਰੂ ਗ੍ਰੰਥ ਦੇ ਪੰਥ ਦਾ ਕੂਕਰ
ਦਰਸ਼ਨ ਸਿੰਘ ਖਾਲਸਾ
ਸਾਬਕਾ ਸੇਵਾਦਾਰ ਸ੍ਰੀ ਅਕਾਲ ਤਖਤ ਸਾਹਿਬ, ਅੰਮ੍ਰਿਤਸਰ
(05/09/10)
ਬਲਦੇਵ ਸਿੰਘ ਫਿਰੋਜ਼ਪੁਰ
ਸਿੱਖ ਮਾਰਗ ਦੇ ਸੱਭ ਵਿਦਵਾਨ ਲਿਖਾਰੀ ਤੇ ਪਾਠਕ ਵੀਰੋ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਿਦਵਾਨ ਵੀਰੋ ਇਥੇ ਮੈਂ ਕੁੱਝ ਸੁਝਾਉ ਦੇਣਾਂ ਚਾਹੁੰਦਾ ਹਾਂ। (੧) ਕਿਸੇ ਨੂੰ ਦੋਸ਼ ਦੇਣ ਵਾਲਾ, ਜਾਂ
ਕਿਸੇ ਦਾ ਦੋਸ਼ ਦੱਸਣ ਵਾਲਾ ਕੋਈ ਵੀ ਵੀਰ ਇਸ ਗੱਲ ਦਾ ਧਿਆਨ ਰੱਖੇ, ਕੇ ਉਹ ਦੋਸ਼ ਉਸ ਦੇ ਆਪਣੇਂ ਵਿੱਚ
ਨਾਂ ਹੋਵੇ। (੨) ਕਿਸੇ ਵੀ ਤਰਾਂ ਦੀ ਬਦਲੇ ਦੀ ਭਾਵਨਾਂ ਨਾਲ ਦੋਸ਼ ਨਾਂ ਕੱਢੇ, ਬਲਕਿ ਜੇ ਕਿਸੇ ਨੂੰ
ਕਿਸੇ ਵਿੱਚ ਕੋਈ ਕਮੀਂ ਦਿੱਸੇ ਤਾਂ, ਉਸ ਦੀ ਸਹਾਇਤਾ ਦੇ ਨੇਕ ਇਰਾਦੇ ਨਾਲ ਉਸ ਨੂੰ ਦੋਸ਼ ਦਾ ਗਿਆਨ
ਕਰਾਵੇ। (੩) ਕਿਸੇ ਨੂੰ ਗਿਆਨ ਦੇਣ ਤੋਂ ਪਹਿਲ਼ਾਂ ਖੁਦ ਨੂੰ ਉਸ ਗੱਲ ਦਾ ਪੂਰਾ ਗਿਆਨ ਹੋਣਾਂ ਜਰੂਰੀ
ਹੈ, । (੪) ਗਿਆਨ ਦੀ ਸਾਂਝ ਵਧਾਉ, ਗਿਆਨ ਨੂੰ ਸਾਂਝਾ ਕਰੋ ਕਿਸੇ ਤੇ ਥੋਪੋ ਨਾਂ। (੫) ਆਪਣੀਂ
ਸੁਣਾਉ ਤੇ ਦੂਸਰੇ ਦੀ ਵੀ ਸੁਣੋਂ। ਜਿਨੀਂ ਗੱਲ ਕਿਸੇ ਦੀ ਗੱਲਤ ਲੱਗੇ, ਸਿਰਫ ਉਨੀਂ ਗੱਲ ਕਟੋ ਜਾਂ
ਆਪਣੇਂ ਵਿਚਾਰ ਪੇਸ਼ ਕਰੋ। (੬) ਪੂਰੇ ਗਿਆਨ ਤੋਂ ਬਿਨਾਂ ਆਪਣੇਂ ਵਿਚਾਰਾਂ ਨੂੰ ਅੰਤਿਮ ਨਾਂ ਸਮਝੋ,
ਕਿਸੇ ਦੇ ਵੀ ਵਿਚਾਰ ਅੰਤਿਮ ਨਹੀਂ ਹੋ ਸੱਕਦੇ। (੭) ਕਿਸੇ ਨੂੰ ਜਦ ਕੋਈ ਸਵਾਲ ਕੀਤਾ ਜਾਵੇ ਤਾਂ,
ਸੰਜੀਦਗੀ ਨਾਲ ਗਿਆਨ ਜਾਂ ਜਾਣਕਾਰੀ ਹਾਸਲ ਕਰਨ ਵਾਸਤੇ ਕੀਤਾ ਜਾਵੇ। ਜੇ ਪਰਖ ਲੈਣ ਵਾਸਤੇ ਸਵਾਲ
ਕਰਨਾਂ ਹੈ। ਤਾਂ ਖੁਦ ਨੂੰ ਪਹਿਲੇ ਉਸ ਸਵਾਲ ਦੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਤਾਂ ਜੋ ਜੇ
ਦੂਜਾ ਸਵਾਲ ਦਾ ਉੱਤਰ ਨਾਂ ਦੇ ਸੱਕੇ ਤਾਂ, ਸਵਾਲ ਕਰਨ ਵਾਲੇ ਦਾ ਕਰਤੱਵ ਹੈ, ਕੇ ਉਹ ਸਾਰਿਆਂ ਦੇ
ਸਾਹਮਣੇਂ ਉੱਤਰ ਦੇਵੇ। (੮) ਜੇ ਨੇਕ ਨੀਅਤ ਨਾਲ ਸਵਾਲ ਪੁੱਛਿਆ ਜਾਵੇ, ਪਰ ਅਗਲੇ ਨੂੰ ਸਹੀ ਉੱਤਰ ਦਾ
ਪਤਾ ਨਹੀਂ, ਤਾਂ ਕਿਸੇ ਨੂੰ ਵੀ ਕੋਈ ਦੋਸ਼ ਨਹੀਂ, ਫਿਰ ਖੁੱਦ ਨੂੰ ਵੀ ਉੱਤਰ ਦੇਣਾਂ ਜਰੂਰੀ ਨਹੀਂ
ਹੈ। ਪਰ ਸ਼ਰਤ ਇਹ ਹੈ ਕੇ ਇਸ ਗੱਲ ਦਾ ਮਿਹਣਾਂ ਨਾਂ ਬਨਾਇਆ ਜਾਵੇ। ਮੇਰਾ ਵਿਚਾਰ ਹੈ, ਕੇ ਜੇ ਇਹਨਾਂ
ਗੱਲਾਂ ਤੇ ਅਮਲ ਕਰ ਲਿਆ ਜਾਵੇ, ਤਾਂ ਝਗੜਾ ਤਕਰੀਬਨ ਤਕਰੀਬਨ ਖਤਮ ਹੋ ਜਾਵੇ ਗਾ।
ਪਰ ਉਹ (ਪ੍ਰਮਾਤਮਾਂ) ਮਨੁੱਖ ਨੂੰ (ਸਾਨੂੰ) ਘਟੋ ਘੱਟ ਇਨਾਂ ਕੂ ਤਾਂ ਦੱਸ ਦੇਵੇ, ਏਨਾਂ ਕੂ ਤਾਂ
ਜਨਾ ਦੇਵੇ, ਕੇ ਸਾਨੂੰ ਇਹ ਜੋ ਸਜਾ ਮਿਲ ਰਹੀ ਹੈ, ਉਹ ਸਾਡੇ ਕਿਹੜੇ ਕਸੂਰ ਕਰਕੇ ਹੈ। (ਕਿਸੇ ਵੇਲੇ
ਜੇ ਸਾਨੂੰ ਲੱਗੇ, ਕਿ ਕੋਈ ਤਗੜਾ ਬੰਦਾ ਸਾਡੇ ਨਾਲ ਨਜਾਇਜ਼ ਧੱਕਾ ਕਰ ਰਿਹਾ ਹੈ। ਤਾਂ ਏਨੀਂ ਗੱਲ ਤਾਂ
ਅਸੀਂ ਉਸ ਨੂੰ ਵੀ ਕਹਿ ਸਕਦੇ ਹਾਂ, ਕਿ ਯਾਰ ਪਹਿਲੇ ਸਾਡਾ ਕੋਈ ਕਸੂਰ ਤਾਂ ਦੱਸ) ਤਾਂ ਜੋ ਅਸੀਂ ਅਗੇ
ਤੋਂ ਕੁੱਝ ਅਕਲ ਸਿੱਖ ਸਕੀਏ, ਕੇ ਅੱਗੇ ਅਸੀਂ ਇਹ (ਫਲਾਣਾਂ) ਮਾੜਾ ਕੰਮ ਕੀਤਾ ਸੀ, ਜਿਸ ਕਰਕੇ
ਸਾਨੂੰ ਇਹ ਸਜਾ ਮਿਲੀ ਹੈ।
ਜੇ ਪ੍ਰਮਾਤਮਾਂ ਸਾਨੂੰ ਸਿਰਫ ਏਨਾਂ ਹੀ ਦੱਸ ਦੇਵੇ, ਕੇ ਤੁਹਾਡਾ ਇਹ ਗੁਨਾਹ ਹੈ, ਜਿਸ ਕਰਕੇ
ਤੁਹਾਨੂੰ ਇਹ ਸਜ਼ਾ ਮਿਲੀ ਹੈ। ਤਾਂ ਦੇਖੋ ਖਾਂ ਭਲਾ ਸਾਰੇ ਹੀ ਪਲਾਂ ਵਿੱਚ ਸੁਧਰਦੇ ਹਨ ਜਾਂ ਨਹੀਂ,
ਫਿਰ ਅਸੀਂ ਆਪ ਤਾਂ ਮਾੜਾ ਕੰਮ ਕੀ ਕਰਨਾਂ ਹੈ, ਅਸੀਂ ਆਪਣੀਆਂ ਪੁਸ਼ਤਾਂ ਨੂੰ ਵੀ ਮਾੜਾ ਕੰਮ ਕਰਨ ਤੋਂ
ਰੋਕ ਜਾਵਾਂ ਗੇ। ਅਤੇ ਅਸੀਂ ਦੂਜਿਆਂ ਨੂੰ ਵੀ ਮਿਨਤਾਂ ਕਰ ਕਰ ਕੇ, ਹੱਥ ਜੋੜਕੇ ਕਹਾਂ ਗੇ, ਵੇਖਿਓ
ਭਰਾਵੋ! ਕਿਤੇ ਕੋਈ ਮਾੜਾ ਕੰਮ ਨਾਂ ਕਰ ਬੈਠਿਓ। ਮੈਂ ਆਹ ਮਾੜਾ ਕੰਮ ਕੀਤਾ ਸੀ, ਤੇ ਮੈਨੂੰ ਉਸ ਮਾੜੇ
ਕੰਮ ਦੀ ਆਹ ਸਜਾ ਮਿਲੀ ਹੈ। ਜਿਹੜਾ ਪ੍ਰਮਾਤਮਾਂ ਸਾਡੀ ਇਨੀਂ ਵੀ ਸਹਾਇਤਾ ਨਹੀਂ ਕਰਦਾ, ਉਸ
ਪ੍ਰਮਾਤਮਾਂ ਤੇ ਕੋਈ ਹੋਰ ਆਸ ਰੱਖਣਾਂ ਮਹਾਂ ਬੇਵਕੂਫੀ ਹੈ।
ਸਰਦਾਰ ਜਸਬੀਰ ਸਿੰਘ ਜੀ, ਇਥੇ ਤਹਾਨੂੰ ਵੀ ਬੇਨਤੀ ਹੈ, ਕਿ ਮੈਂ ਅੱਗੇ ਜੋ ਲਿਖਨ ਲੱਗਾ ਹਾਂ। ਮੇਰੀ
ਉਸ ਗੱਲ ਨੂੰ ਵਿਅੰਗ ਨਾਂ ਸਮਝਣਾਂ, ਸੰਜੀਦਗੀ ਨਾਲ ਲੈਣਾਂ। ਜੇ ਤੁਹਾਨੂੰ ਇਹ ਵਿਅੰਗ ਵੀ ਲੱਗੇ ਤਾਂ
ਵੀ ਵਿਚਾਰ ਜਰੂਰ ਕਰਨਾਂ ਜੀ। ਤੁਸੀਂ ਕਰਮਾ ਦਾ ਸਿਧਾਂਤ ਅਤੇ ਆਵਾਗਉਨ ਦੇ ਬਾਰੇ ਜੋ ਸਾਨੂੰ ਸਾਰਿਆਂ
ਨੂੰ ਸਮਝਾ ਰਹੇ ਹੋ। ਬੇਨਤੀ ਹੈ ਕਿ ਇਸ ਉਪਰ ਵਾਲੇ ਦੋਹਾਂ ਛੋਟੇ ਛੋਟੇ ਪਹਿਰਿਆਂ ਨੂੰ ਵੀ ਆਪਣੇਂ
ਚਾਲੂ ਵਿਸ਼ੇ ਵਿੱਚ ਸ਼ਾਮਲ ਕਰ ਲਵੋ। ਅਤੇ ਸਾਨੂੰ ਸਮਝਾਉਣ ਦੇ ਨਾਲ ਨਾਲ, ਤੁਸੀਂ ਪ੍ਰਮਾਤਮਾਂ ਨੂੰ ਵੀ
ਤਾਂ ਥੋੜਾ ਜਿਹਾ ਪੁੱਛੋ, ਕੇ ਜੇ ਤੂੰ ਸੱਚਮੁਚ ਹੀ ਸੱਚਾ ਨਿਆਂ ਕਰਨ ਵਾਲਾ ਹੈ, ਤਾਂ ਸਜਾ ਦੇਣ ਤੋਂ
ਪਹਿਲੇ, ਸਾਨੂੰ ਘਟੋ ਘਟ ਇਹ ਤਾਂ ਜਰੂਰ ਦੱਸ ਦੇ ਕੇ ਸਾਡਾ ਕਸੂਰ ਕੀ ਹੈ? ਅਤੇ ਸਾਨੂੰ ਤੂੰ ਕਿਹੜੀ
ਗਲਤੀ ਦੀ ਸਜਾ ਦੇ ਰਿਹਾ ਹੈ? । ਮੇਰਾ ਪੱਕਾ ਵਿਸ਼ਵਾਸ਼ ਹੈ, ਜਿਹੜਾ ਗੁਰਮੁੱਖ ਹੈ ਜਾਂ, ਗੁਰੂ ਨਾਨਕ
ਦੇ ਫਲਸਫੇ ਨੂੰ ਜਾਣਦਾ ਹੈ, ਉਹ ਪ੍ਰਮਾਤਮਾਂ ਨੂੰ ਇਹ ਸਵਾਲ ਪੁੱਛ ਸੱਕਦਾ ਹੈ।
ਆਪ ਸੱਭ ਦਾ ਸ਼ੁੱਭ ਚਿੰਤਕ
ਬਲਦੇਵ ਸਿੰਘ ਫਿਰੋਜ਼ਪੁਰ।
(ਸੰਪਾਦਕੀ ਨੋਟ:- ਤੁਹਾਡੀ ਇਸ ਚਿੱਠੀ ਦਾ ਕੁੱਝ ਹਿੱਸਾ ਹੀ ਛਾਪਿਆ ਹੈ ਕਿਉਂਕਿ ਤੁਸੀਂ ਬਹੁਤ ਸਾਰਾ
ਖਿਲਾਰਾ ਪਾ ਕੇ ਫਿਰ ਚਲੇ ਜਾਂਦੇ ਹੋ। ਕਿਰਪਾ ਕਰਕੇ ਜੋ ਵਿਚਾਰ ਜਸਬੀਰ ਸਿੰਘ ਕੈਲਗਿਰੀ ਨਾਲ ਚੱਲ
ਰਹੀ ਹੈ ਉਸ ਨੂੰ ਪਹਿਲਾਂ ਕਿਸੇ ਕੰਢੇ ਲਾ ਲਵੋ ਫਿਰ ਹੋਰਨਾ ਨਾਲ ਸ਼ੁਰੂ ਕਰ ਲਿਓ। ਉਂਜ ਵੀ ਪ੍ਰਿੰ:
ਸੁਰਜੀਤ ਸਿੰਘ ਜੀ ਇਸ ਵਿਚਾਰ ਵਿੱਚ ਹਿੱਸਾ ਲੈ ਕੇ ਖੁਸ਼ ਨਹੀਂ ਹਨ। ਤੁਸੀਂ ਦਿੱਲੀ ਜਾਂਦੇ ਰਹਿੰਦੇ
ਹੋ ਇਸ ਲਈ ਉਥੇ ਜਾ ਕੇ ਉਹਨਾ ਨਾਲ ਵਿਚਾਰ ਕਰ ਲੈਣੀ ਜਾਂ ਫਿਰ ਫੂਨ ਤੇ ਕਰ ਲੈਣੀ ਚੰਗੀ ਰਹੇਗੀ।
ਤੁਸੀਂ ਆਪਣੀਆਂ ਚਿੱਠੀਆਂ ਵਿੱਚ ਕਈ ਵਾਰੀ ਬਹੁਤ ਗਲਤ ਬਿਆਨੀਆਂ ਕਰ ਜਾਂਦੇ ਹੋ, ਜਿਵੇਂ ਕਿ ਇਸ
ਚਿੱਠੀ ਦਾ ਹਿੱਸਾ ਜੋ ਨਹੀਂ ਛਾਪਿਆ ਉਸ ਵਿੱਚ ਤੁਸੀਂ 24000 ਰੋਜਾਂਨਾ ਸਵਾਸਾਂ ਦੀ ਗੱਲ ਕਈ ਵਾਰੀ
ਕੀਤੀ ਹੈ ਜੋ ਕਿ ਬਿੱਲਕੁੱਲ ਨਿਰਮੂਲ ਹੈ)
(05/09/10)
ਮਨਮੀਤ ਸਿੰਘ ਕਾਨਪੁਰ
ਜਥੇਦਾਰ ਇਹ ਸਮਝ ਲੈਣ ਕਿ ਉਨ੍ਹਾਂ ਦੀਆਂ ਗਲਤੀਆਂ ਦੇ ਨਤੀਜੇ ਆਉਂਣੇ ਸ਼ੁਰੂ ਹੋ ਗਏ ਹਨ।
ਅਮਰੀਕਾ ਵਿਖੇ (ਅਖੋਤੀ) ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਜੋ ਬੋਲਣ ਨਹੀਂ ਦਿੱਤਾ ਗਿਆ ਇਹ ਬੜੀ
ਹੀ ਨਿਰਾਸ਼ਾਜਨਕ ਘਟਨਾ ਹੈ ਕਿ ਸਿੱਖ ਗੁਰੁ ਸਾਹਿਬਾਨ ਦੀ ਪਾਵਨ ਹਜੂਰੀ ਵਿੱਚ ਆਪਸ ਵਿੱਚ ਲੜਦੇ ਹਨ ਤੇ
ਉਤੋਂ ਪੁਲਿਸ ਆਉਂਦੀ ਹੈ। ਇਹੋ ਜਿਹੀਆਂ ਮੰਦ ਭਾਗੀ ਘਟਨਾਵਾਂ ਦੀ ਸਾਰੀ ਜਿੰਮੇਵਾਰੀ (ਅਖੋਤੀ)
ਜਥੇਦਾਰ ਗਿਆਨੀ ਗੁਰਬਚਨ ਸਿੰਘ ਦੀ ਹੀ ਹੈ।
(ਅਖੋਤੀ) ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਉਸ ਦਿਨ ਹੀ ਇਹੋ ਜਿਹੀਆਂ ਮੰਦਭਾਗੀ ਘਟਨਾਵਾਂ ਦਾ ਨੀਹ
ਪੱਥਰ ਰੱਖ ਦਿੱਤਾ ਸੀ, ਜਦੋਂ ਉਸਨੇ ਪੰਥ ਦੇ ਮਹਾਨ ਕੀਰਤਨੀਏ ਪ੍ਰੋ: ਦਰਸ਼ਨ ਸਿੰਘ ਜੀ ਨੂੰ ਅਕਾਲ
ਤਖੱਤ ਸਾਹਿਬ ਤੇ ਬੁਲਾਣ ਅਤੇ ਪੰਥ ਤੋਂ ਛੇਕਣ ਦਾ ਸਵਾਂਗ ਖੇਡਿਆ ਸੀ।
ਜੇ ਅੱਜ ਇਨ੍ਹਾਂ (ਅਖੋਤੀ) ਜੱਥੇਦਾਰਾਂ ਵਿੱਚ ਥੋੜੀ ਜਿਹ ਵੀ ਅਕੱਲ ਬਾਕੀ ਹੈ ਤੇ ਉਹ ਹਾਲੇ ਵੀ ਦਸਮ
ਗ੍ਰੰਥ ਦਾ ਖਹਿੜਾ ਛੱਡ ਕੇ ਖਾਲਸਾ ਪੰਥ ਵਿੱਚ ਸ਼ਾਮਿਲ ਹੋ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ
ਵਿਚਾਰਧਾਰਾ ਨੂੰ ਸਮਰਪਿਤ ਹੋ ਜਾਣ।
ਮਨਮੀਤ ਸਿੰਘ
ਕਾਨਪੁਰ
(05/09/10)
ਅਵਤਾਰ ਸਿੰਘ ਮਿਸ਼ਨਰੀ
ਗੁਰਬਾਣੀ-ਸੰਥਿਆ-ਵਿਚਾਰ ਲਈ ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ
USA
ਵਲੋਂ ਬੇ-ਏਰੀਏ ਵਿਖੇ ਸੇਵਾ ਅਰੰਭ
(ਅਵਤਾਰ ਸਿੰਘ ਮਿਸ਼ਨਰੀ) ਗੁਰਬਾਣੀ-ਸੰਥਿਆ-ਵਿਚਾਰ ਕਰਕੇ ਗੁਰਬਾਣੀ ਦੇ
ਉਪਦੇਸ਼ਾਂ ਨੂੰ ਸਮਝਿਆ ਜਾ ਸਕਦਾ ਹੈ-ਸਭਸੈ ਊਪਰਿ ਗੁਰ ਸਬਦੁ ਬੀਚਾਰੁ (904) ਗੁਰਦੁਆਰਿਆਂ
ਵਿੱਚ ਹੋ ਰਹੇ ਰਵਾਇਤੀ ਪਾਠ ਜੋ ਕੇਵਲ ਪੇਅਡ ਪਾਠੀਆਂ ਤੋਂ ਕਰਵਾ ਕੇ ਆਪ ਅਸੀਂ ਗੁਰਬਾਣੀ ਤੋਂ ਦੂਰ
ਹੀ ਰਹਿ ਜਾਂਦੇ ਹਾਂ ਜਿਸ ਸਦਕਾ ਸਾਡੀ ਅਗਿਆਨਤਾ ਦਾ ਨਾਜਾਇਜ਼ ਫਾਇਦਾ ਉਠਾ ਕੇ ਸਾਡੇ ਧਰਮ ਆਗੂ ਸਾਨੂੰ
ਕੇਵਲ ਬਾਹਰੀ ਕਰਮਕਾਂਡਾਂ ਵਿੱਚ ਹੀ ਉਲਝਾਈ ਰੱਖਦੇ ਹਨ ਅਤੇ ਅਸੀਂ ਭਾੜੇ ਦੇ ਪਾਠ ਕਰਵਾ ਕੇ ਡੰਨ ਭਰੀ
ਜਾਂਦੇ ਹਾਂ। ਗੁਰੂ ਦਾ ਵੀ ਹੁਕਮ ਹੈ-ਬਧਾ ਚਟੀ ਜੋ ਭਰੇ ਨਾ ਗੁਣੁ ਨ ਉਪਕਾਰੁ (787) ਸੋ ਜੇ
ਈਸਾਈ ਬਾਈਬਲ ਅਤੇ ਮੁਸਲਿਮ ਆਪ ਕੁਰਾਨ ਪੜ੍ਹ-ਵਿਚਾਰ ਸਕਦੇ ਹਨ ਫਿਰ ਸਿੱਖ ਕਿਉਂ ਨਹੀਂ? ਰਵਾਇਤੀ
ਲੰਗਰਾਂ ਅਤੇ ਕੀਰਤਨ ਦਰਬਾਰਾਂ ਨੇ ਸਾਨੂੰ ਆਪ ਬਾਣੀ ਪੜ੍ਹਨ-ਵਿਚਾਰਨ-ਧਾਰਨ ਤੋਂ ਹਟਾ ਦਿੱਤਾ ਹੈ। ਸੋ
ਗੁਰੂ ਦੇ ਬਖਸ਼ੇ ਉੱਦਮ ਸਦਕਾ ਅਸੀਂ ਇਹ ਗੁਰਬਾਣੀ-ਸੰਥਿਆ-ਵੀਚਾਰ-ਸੇਵਾ ਆਰੰਭ ਕਰਨ ਲੱਗੇ
ਹਾਂ। ਅਜੇ ਸਾਨੂੰ ਮਹੀਨੇ ਵਿੱਚ ਦੋ ਐਤਵਾਰ ਇਕੱਠੇ ਹੋ ਕੇ ਗੁਰਬਾਣੀ-ਸੰਥਿਆ-ਵਿਚਾਰ ਕਰਨ ਲਈ
ਨਿਊਵਾਰਕ ਲਾਇਬ੍ਰੇਰੀ ਵਿਖੇ ਥਾਂ ਮਿਲੀ ਹੈ। ਗੁਰਬਾਣੀ ਸਿੱਖਣ ਦੇ ਚਾਹਵਾਨ ਸਾਡੇ ਨਾਲ ਸੰਪਰਕ ਕਰ
ਸਕਦੇ ਹਨ। ਬੇਨਤੀ ਹੈ ਕਿ ਹੋ ਸੱਕੇ ਤਾਂ ਚਾਹਵਾਨ ਗੁਰਬਾਣੀ ਦੀ ਪਹਿਲੀ ਪੋਥੀ ਨਾਲ ਲੈ ਕੇ ਆਉਣ।
ਡਾਇਰੈਕਸ਼ਨ ਲਈ ਫੋਨ ਕਰੋ-5104325827 ਜਾਂ 5107457635
SUNDAY, SEPT 19TH -4PM-6PM
(ਐਤਵਾਰ,
ਸਤੰਬਰ, 19/2010, ਸ਼ਾਮ ਦੇ 4 ਤੋਂ 6 ਤੱਕ)
NEWARK PUBIC LIBRARY, Public Meeting Room
6300 Terrace Avenue, Newark, CA 94560
{ਨੋਟ:- ਪਿਛਲੇ ਹੋਰ ਪੱਤਰ ਪੜ੍ਹਨ ਲਈ ਐਰੋ (ਤੀਰ) ਨੂੰ ਕਲਿਕ ਕਰੋ ਜੀ}
HOME
|
. |