(30/01/11)
ਗੁਰਬਖਸ ਸਿੰਘ
ਤਤੁ
ਨਿਰੰਜਨੁ ਜੋਤਿ ਸਬਾਣੀ
ਸੋਹੰ ਭੇਦ ਨ ਕੋਈ ਜੀਉ॥ ਅੰਕ-599
ਜਦੋਂ ਅਸੀ ਸੰਸਾਰੀ ਰਚਨਾ ਨੂੰ
ਮਹਾਂਪੁਰਖਾਂ ਦੇ ਲੱਭੇ ਸੱਚ ਦੀ ਰੋਸ਼ਨੀ ਵਿੱਚ ਦੇਖੀਦੇ ਹਾਂ ਤਾਂ ਅੱਖਾਂ ਨਾਲ ਦਿਸਣ ਵਾਲੀ ਸਮੁੱਚੀ
ਰਚਨਾ ਫਾਨੀ, ਨਾਸ਼ਵਾਨ, ਪ੍ਰਤੀਤ ਹੁੰਦੀ ਹੈ। ਪਰ ਸੰਸਾਰੀ (ਮਤ) ਨਜ਼ਰ ਨਾਲ ਵੀ ਜਦੋਂ ਅਸੀ ਦੇਖਦੇ
ਹਾਂ, ਕਿ ਦਿਸਣ ਵਾਲਾ ਸਭ ਕੁੱਝ ਖਤਮ ਹੋ ਰਿਹਾ ਹੈ ਤਦ ਵੀ ਭਰੋਸਾ ਨਹੀ ਹੁੰਦਾ ਕਿ ਸੰਸਾਰੀ ਰਚਨਾ
ਨਾਸ਼ਵਾਨ ਹੈ। ਇਸ ਸੱਚ ਨੂੰ ਵਿਗਿਆਨ ਵੀ ਮੰਨ ਰਿਹਾ ਹੈ ਕਿ ਰਚਨਾ ਨਾਸ਼ਵਾਨ ਹੈ। ਪਰ ਰਚਨਾ ਦੇ ਮੂਲ ਦੀ
ਜਾਣਕਾਰੀ ਬਿਨਾਂ ਗਲ ਨਹੀ ਬਣਦੀ ਤੇ ਅਧੂਰੀ ਰਹਿ ਜਾਦੀ ਹੈ। ਕਿਉ ਕਿ ਰਚਨਾ ਦੇ ਮੂਲ ਬਾਰੇ ਵਿਗਿਆਨ
ਨੇ ਕੋਈ ਸਹੀ ਪਸ਼ੀਨਗੋਈ, ਜਾਣਕਾਰੀ ਸੰਸਾਰ ਨੂੰ ਨਹੀ ਕੀਤੀ। ਜੋ ਗਿਆਨ ਗੁਰੂ ਸਾਹਿਬ ਜੀਆਂ ਨੇ ਦੱਸਿਆ
ਹੈ ਉਸ ਦੀ ਅਨੁਭਵੀ ਜਾਣਕਾਰੀ ਨੂੰ ਆਤਮਿਕ ਰਸੀਆ, ਭਗਤਾਂ, ਗੁਰਮੁੱਖਾ, ਮਹਾਂਪੁਰਖਾਂ ਨੇ ਇੱਕ ਮਤ ਹੋ
ਕੇ ਕਿਹਾ ਹੈ ਕਿ ਰਚਨਾਂ ਦਾ ਮਾਲਕ ਕੇਵਲ ਇਕੋ ਹੈ। ਇਸ ਇੱਕ ਨੂੰ ਅਨੇਕਾਂ ਨਾਵਾਂ, ਪਰਮਾਤਮਾ, ਅੱਲਾ,
ਗਾਡ, ਇਤਆਦਿ ਨਾਲ ਸੰਬੋਧਨ ਕੀਤਾ ਹੈ। ਗੁਰੂ ਨਾਨਕ ਜੀਆ ਨੇ ਇਸ ਹਸਤੀ ਨੂੰ ਸਿਆਣਪ, ਸੂਝਬੂਝ,
ਭਰਪੂਰ, ਸਦੀਵੀ ਚੇਤਨ, ਦੱਸਦੇ ਹੋਏ, ਮਨੁੱਖ ਦੇ ਹਰ ਸਮੇਂ ਨਾਲ ਵਸਦਾ ਦਰਸਾਇਆ ਹੈ।
ਗੁਰੂ ਨਾਨਕ ਜੀ ਦੇ ਬਚਨਾਂ ਨੂੰ ਜੇ ਧਿਆਨ ਨਾਲ ਵੀਚਾਰੀਏ (ਦਾਨਾ, ਬੀਨਾ, ਸਾਈਂ ਮੈਡਾਂ) ਤਾਂ ਸੱਚੀ
ਮੁੱਚੀ ਉਸ ਜੋਤ ਦੀ ਸੂਝਬੂਝ ਅਤੇ ਸਿਆਣਪ ਦਾ ਬੋਧ ਹੋ ਆਉਂਦਾ ਹੈ। ਅਸੀ ਪਾਣੀ ਵਿੱਚ ਜਾਂ ਖੁਸ਼ਕ
ਥਾਵਾਂ ਤੇ ਰਹਿਣ ਵਾਲੇ ਜੀਵਾਂ ਨੂੰ ਦੇਖੀਏ ਤਾਂ ਕੁੱਝ ਪਲਾਂ ਵਾਸਤੇ ਹਊਮੈ ਰਹਿਤ ਹੋ ਜਾਂਦੇ ਹਾਂ।
ਸਭ ਨੂੰ ਪਤਾ ਹੈ ਕਿ ਸਮੁੰਦਰ ਦਾ ਪਾਣੀ ਖਾਰਾ ਹੁੰਦਾ ਹੈ। , ਉਸ ਦਾ ਨਮਕੀਨ ਤੱਤ ਲੋਹੇ ਨੂੰ ਵੀ ਖਤਮ
ਕਰ ਦਿੰਦਾ ਹੈ। ਪਰ ਉਸੇ ਖਾਰੇ ਪਾਣੀ ਵਿੱਚ ਰਹਿੰਦੇ ਜੀਵਾਂ ਦੇ ਸਰੀਰਾਂ ਤੇ ਕਿਸ ਪ੍ਰਕਾਰ ਦੀ
ਕਰਾਮਾਤੀ ਵਿਸਮਾਦੀ “ਇਨਸੁਲੇਸ਼ਨ” ਰਚਨਾ ਦੇ ਮਾਲਕ ਨੇ ਕੀਤੀ ਹੈ, ਕਿ ਜਦੋਂ ਮਨੁੱਖ ਇਸ ਨੂੰ ਦੇਖਦਾ
ਹੈ, ਤਾ ਥੋੜੀ ਹਊਮੈਂ ਰਹਿਤ ਮਨੁੱਖ ਵੀ ਕਹਿ ਉਠੇਗਾ ਕਿ ਇਹ ਕਮਾਲਦੀ ਕਾਰਾਗਰੀ ਅਤੇ ਬਹੁਤ ਵਡੀ
ਸੂਝਬੂਝ ਦੀ ਪ੍ਰਤੀਕ ਹੈ। ਹੋਰ ਦੇਖੋ ਇੱਕ ਛੋਟਾ ਜਿਹਾ ਪੰਛੀ ਆਪਣੀ ਚੁੰਝ ਨਾਲ ਦਰਖਤ ਦੇ ਤਣੇ ਨੂੰ
ਖੋਦ ਕੇ ਕਾਫੀ ਵੱਡਾ ਘਰ ਬਣਾ ਲੈਂਦਾ ਹੈ। ਸ਼ਹਿਦ ਦੀਆਂ, ਮੱਖੀਆਂ ਫੁੱਲਾਂ ਵਿਚੋ ਮਿੱਠੀ ਸੁੰਗਧੀ ਕਿਸ
ਪ੍ਰਕਾਰ ਇੱਕਤ੍ਰ ਕਰਕੇ ਸ਼ਹਿਦ ਬਣਾਉਂਦੀਆਂ ਹਨ, ਅਤੇ ਆਪਣਾ ਘਰ ਕਿਸ ਸਮਾਨ ਨਾਲ ਤਿਆਰ ਕਰਦੀਆਂ ਹਨ,
ਇਹਨਾਂ ਮੱਖੀਆਂ ਦੇ ਛੱਤਿਆ ਨੂੰ ਸ਼ਹਿਦ ਕੱਢਣ ਪਿੱਛੋ ਤੋੜ ਕੇ ਮੋਮ ਬਣਾ ਲੈਦੇ ਹਨ। ਜੇ ਮਨੁੱਖ ਨੇ
ਇਹਨਾਂ ਮੱਖੀਆਂ ਦੇ ਇਕੱਤਰ ਕੀਤੇ ਸਮਾਨ ਦਾ ਨਰੀਖਣ ਕਰਨਾ ਹੋਵੇ ਤਾਂ ਇਸ ਨੂੰ ਕਾਫੀ ਸਮਾਂ, ਪੈਸਾ
ਅਤੇ ਕਈ ਪ੍ਰਕਾਰ ਦੇ ਕਾਮਿਆ ਦੀ ਲੋੜ ਪਵੇਗੀ ਫਿਰ ਇਹ ਉਸ ਸਮਾਨ ਦੇ ‘ਨਾਂ ‘, ਲੱਭੇਗਾ ਜੋ ਇਹਨਾਂ
ਮੱਖੀਆਂ ਨੇ ਇਕੱਤਰ ਕੀਤਾ ਸੀ। ਪਰ ਨਿਰੰਕਾਰੀ ਜੋਤਿ ਦੇ ਗਿਆਨ ਪ੍ਰਕਾਸ਼ ਨਾਲ ਇਹਨਾਂ ਮੱਖੀਆਂ ਨੂੰ
ਕਿਸੇ ਬਾਹਰੀ ਮਦਦ ਦੀ ਲੋੜ ਨਹੀ ਹੁੰਦੀ। ਕਰੀਬ ਮਨੁੱਖ ਨੂੰ ਛੱਡ ਕੇ ਸਾਰੀ ਰਚਨਾ ਵਿੱਚ ਇਹ ਜੋਤਿ ਦੀ
ਪ੍ਰਕਾਸ਼ ਕਲਾਂ ਹੀ ਵਰਤ ਰਹੀ ਹੈ। ਮਨੁੱਖ ਨੇ ਇਸ ਪ੍ਰਕਾਸ਼ ਅੱਗੇ ਅਗਿਆਨਤਾ ਅਤੇ ਮੋਂਹ ਦੀ ਕੰਧ ਕਰ
ਰੱਖੀ ਹੈ। ਜਿਸ ਕਾਰਣ ਇਹ ਉਸ ਜੋਤਿ ਤੋਂ ਕੋਈ ਲਾਭ ਨਹੀ ਉਠਾ ਰਿਹਾਂ।
ਇਹੀ ਕਾਰਨ ਹੈ ਕਿ ਅੱਜ ਚੰਗੇ ਪੜੇ ਲਿਖੇ ਡਿਗਰੀਆਂ ਵਾਲੇ, ਜਿਨਾਂ ਨੁੰ ਸਕੂਲ਼ਾਂ, ਕਾਲਜਾਂ ਵਿੱਚ
ਇਮਾਨਦਾਰੀ ਦਾ ਸਬਕ ਪੜਾਇਆ ਗਿਆ ਸੀ, ਉਹਨਾਂ ਵਿੱਚੋ ਬਹੁਗਿਣਤੀ ਇਮਾਨਦਾਰੀ ਦੇ ਸਬਕ ਨੂੰ ਭੁੱਲ ਕੇ
ਵੱਡੇ-ਵੱਡੇ ਘਪਲਿਆ ਵਿੱਚ ਫੱਸੇ ਹੋਏ ਹਨ। ਕਾਰਨ ਕੇਵਲ ਮੋਹ, ਹਊਮੈਂ ਅਗਿਅਨਤਾ ਵਾਲੀ ਕੰਧ ਹੈ।
ਜਿਸਨੇ ਨਿਰੰਕਾਰੀ ਜੋਤ ਦੇ ਪ੍ਰਕਾਸ਼ ਨੂੰ ਰੋਕਿਆ ਹੋਇਆ ਹੈ। ਬਹੁਗਿਣਤੀ ਵਿੱਚ ਲੋਕ ਆਪਣੇ-2 ਇਸ਼ਟ
ਦੀਆਂ ਜਾ ਹੋਰ ਪੂਜਣ ਯੋਗ ਹਸਤੀਆਂ ਦੀਆਂ ਤਸਵੀਰਾਂ ਗੱਲ ਵਿੱਚ ਜਾ ਜੇਬ ਵਿੱਚ ਰੱਖਦੇ ਹਨ ਅਤੇ ਇਹ
ਕਹਿੰਦੇ ਵੀ ਸੁਣੇ ਜਾਂਦੇ ਹਨ ਕਿ ਇਹ ਮਹਾਂਪੁਰਖ ਸਾਨੂੰ ਮੁਸੀਬਤਾਂ ਤੋਂ ਬਚਾਉਂਦੇ ਹਨ ਪਰ ਇਹੋ ਜਿਹੇ
ਲੋਕ ਜਦੋਂ ਕੋਈ ਗਲਤ ਕੰਮ ਕਰਦੇ ਹਨ ਤਾਂ ਇਹ ਤਸਵੀਰਾਂ ਉਹਨਾਂ ਨੂੰ ਰੋਕਦੀਆਂ ਨਹੀ, ਕਿਉਂਕਿ ਤਸਵੀਰ
ਵਿੱਚ ਰੋਕਣ ਦੀ ਸ਼ਕਤੀ ਨਹੀ ਹੁੰਦੀ। ਪਰ ਜੇ ਉਹਨਾਂ ਹਸਤੀਆਂ ਦੇ ਉਪਦੇਸ਼ ਵਿੱਚ ਸਾਡਾ ਭਰੋਸਾ ਪੱਕਾ ਹੋ
ਜਾਵੇ ਤਾਂ ਮਨ ਉਸ ਰੰਗ ਵਿੱਚ ਰੰਗਿਆ ਜਾਵੇਗਾਂ, ਅਤੇ ਅਸੀ ਮਾੜੇ ਪਾਸੇ ਤੋ ਰੁੱਕ ਸਕਦੇ ਹਾਂ।
ਪਰਮਾਤਮਾ ਦਾ ਕੋਈ ਰੰਗ ਨਹੀ, ਪਰ ਉਸ ਦੇ ਸੁਭਾਉ ਅਤੇ ਗੁਣਾਂ ਨਾਲ ਰੰਗ ਹੋਣਾ ਹੈ ਜਿਵੇਂ ਕੋਈ ਮਨੁੱਖ
ਅਮਲੀ, ਜੁਆਰੀਆਂ ਜਾ ਚੌਰ ਦੀ ਸੰਗਤ ਕਰਦਾ ਹੈ, ਉਹ ਇਹਨਾਂ ਕੋਲੋ ਜਿਹੋ ਜਿਹੇ ਗੁਣ ਧਾਰਨ ਕਰ ਲਵੇ
ਅਸੀ ਉਸ ਨੂੰ ਕਹਿੰਦੇ ਹਾਂ ਇਹ ਅਮਲੀਆਂ, ਜੁਆਰੀਆਂ, ਚੌਰਾਂ ਦੇ ਰੰਗ ਵਿੱਚ ਰੰਗਿਆ ਗਿਆ ਹੈ, ਜਿਨਾਂ
ਗੁਣਾਂ ਜਾਂ ਸੁਭਾੳੇ ਵਿੱਚ ਕੋਈ ਰੰਗਿਆ ਜਾਵੇ ਉਸ ਨੂੰ ਉਸ ਤਰਾਂ ਦਾ ਕਹਿਣ ਲੱਗ ਜਾਂਦੇ ਹਾਂ। ਹੁਕਮ
ਹੈ ਕਿ ਇਸ ਸੁੰਦਰ ਮਨ ਨੁੰ ਪਰਮਾਤਮਾ ਦੇ ਪੱਕੇ ਰੰਗ ਨਾਲ ਰੰਗਿਆ ਜਾਵੇ ਜੋ ਸਦੀਵੀ ਰਹਿੰਦਾ ਹੈ
ਕਿਉਕਿ ਇਸ ਸੰਸਾਰ ਵਿੱਚ ਉਸ ਦਾ ਰੰਗ ਹੀ ਪੱਕਾ ਹੈ, ਜੋ ਕਿਸੇ ਵੀ ਦੁੱਖ, ਕਸ਼ਟ, ਵਿੱਚ ਨਾ ਫਿੱਕਾ
ਪੈਂਦਾ ਹੈ ਨਾ ਲਹਿੰਦਾ ਹੈ। ਬਾਕੀ ਚੌਰ, ਜੁਆਰੀਏ ਇਤਆਦਿ ਦੇ ਮਾੜੇ ਰੰਗ ਲੱਥਦੇ ਵੀ ਦੇਖਦੇ ਹਾਂ।
ਇਹਨਾਂ ਨੂੰ ਲਾਹ ਕੇ ਪੱਕਾ ਮਜੀਠ ਦਾ ਨਿਰੰਕਾਰੀ ਰੰਗ ਚੜਦਾ ਹੈ। ਜੋ ਰੰਗਣ ਵਾਲੇ ਨਾਲ ਇੱਕ ਮਿਕ ਕਰ
ਦਿੰਦਾ ਹੈ।
(ਅੰਕ-721) ਗੁਰੂ ਨਾਨਕ ਦੇਵ ਜੀ ਫੁਰਮਾਨ ਕਰਦੇ ਹਨ, ਕਿ ਇਸ ਮਨ ਰੂਪੀ ਕਾਇਆ ਨੂੰ ਮਾਇਆ ਦਾ ਪਾਹ
ਚੜਿਆ ਹੋਇਆ ਹੈ, ਇਸ ਪਾਹ ਵਾਲਾ ਚੋਲਾ ਮੇਰੇ ਕੰਤ ਪ੍ਰਭੂ ਨੂੰ ਚੰਗਾ ਨਹੀ ਲੱਗਦਾ। ਇਸ ਕਰਕੇ ਜਿੰਨਾ
ਚਿਰ ਭੇਖੀ ਧਾਰਮਿਕ ਮਨੁੱਖ ਇਸ ਚੌਲੇ ਵਿੱਚੋ ਮਾਇਆ ਦਾ ਪਾਹ ਨਹੀ ਲਾਉਦਾ। ਇਸ ਨੁੰ ਅਸਲੀ ਧਰਮ ਦਾ
ਮਜੀਠੀ ਰੰਗ ਨਹੀ ਚੜ ਸਕਦਾ, ਅਤੇ ਉਸ ਤੋਂ ਬਿਨਾਂ ਇਹ ਕੰਤ ਦੀਆਂ ਨਜ਼ਰਾ ਵਿੱਚ ਧਾਰਮਿਕ ਨਹੀ ਬਣ
ਸਕਦਾ। ਕੇਵਲ ਸੰਸਾਰ ਦੇ ਲੋਕਾਂ ਵਿੱਚ ਹੀ ਧਾਰਮਿਕ ਕਹਾ ਸਕਦਾ ਹੈ, ਜਿਸਨੂੰ ਗੁਰੂ ਨਾਨਕ ਦੇਵ ਜੀ
‘ਜਪੁ” ਬਾਣੀ ਵਿੱਚ ਪ੍ਰਵਾਨ ਨਹੀ ਕਰਦੇ।
ਬਾਬੇ ਨਾਨਕ ਨੇ ਉਸ ਸਮੇਂ ਦੇ ਵੱਡੇ-ਵਡੇ ਜੋਗੀਆਂ, ਪੰਡਿਤਾਂ, ਵਿਦਵਾਨਾਂ ਨੁੰ ਇਹ ਉਪਦੇਸ਼ ਦਿੱਤਾ
ਸੀ। ਪੰਨਾਂ ਨੰ. 155 ਤੇ ਬਾਬਾ ਨਾਨਕ ਜੋਗੀਆਂ ਨੁੰ ਕਹਿੰਦੇ ਹਨ ਕਿ ਆਪਣੀਆਂ ਨਿਸ਼ਾਨੀਆ ਨੂੰ ਅੰਦਰਿ
ਗਿਆਨ ਇੰਦ੍ਰੀਆ ਤੇ ਪਾ, ਅਤੇ ਕੇਵਲ ਇੱਕ ਸ਼ਬਦੁ (ਜੋ ਸਦੀਵੀ, ਅਵਿਨਾਸ਼ੀ ਹੈ) ਦੂਜਾ ਨਾਸਿਤ। (ਸ਼ਬਦ ਦਾ
ਭੁਲੇਖਾ ਨਾ ਹੋਵੇ)।
ਇਸ ਕਰਕੇ ਬੇਨਤੀ ਹੈ ਕਿ ਜਦੋਂ ਬਾਣੀ ਨੁੰ ਪਿਆਰ ਨਾਲ ਪੜੀਏ ਵੀਚਾਰੀਏ ਪਤਾ ਲੱਗੇਗਾ ਕਿ ਇੱਕ ਪਿਤਾ,
ਇੱਕ ਨੂਰ, ਇੱਕ ਜੋਤ, ਇਕੋ ਸ਼ਬਦੁ ਇਕੋ ਨਾਮ ਇਹ ਸਾਰੇ ਦੇ ਸਾਰੇ ਬਹੁਤ ਥਾਵਾਂ ਤੇ ਪਰਮਾਤਮਾ ਦੇ ਵਾਚਕ
ਹਨ। ਸ਼ਬਦ ਤੋਂ ਬਿਨਾਂ ਜੋ ਕੁੱਝ ਵੀ ਦਿਖ ਰਿਹਾ ਹੈ ਉਹ ਨਾਸ਼ਵਾਨ ਹੈ। ਸੰਸਾਰ ਦੀ ਉਤਪਤੀ ਅਤੇ ਪਰਲੋ
ਵੀ ਸ਼ਬਦ ਤੋਂ ਹੀ ਹੁੰਦੀ ਹੈ। ਬਾਬੇ ਨਾਨਕ ਦੇ ਜੋਤੀ ਜੋਤਿ ਸਮਾਉਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ
ਜੀ ਦੇ ਸਮੇਂ ਤੱਕ ਗੁਰਸਿੱਖਾਂ ਅੰਦਰ ਤੱਤ ਨਿਰੰਜਣੀ ਜੋਤ ਦਾ ਗਿਆਨ ਇੰਨਾ ਪਰਚੰਡ ਹੋ ਚੁੱਕਾ ਸੀ ਕਿ
ਸਿੱਖ ਆਪਣੇ ਆਪ ਨੂੰ ਸਰੀਰ ਨਹੀ, ਜਾਗਦੀ ਜੋਤ (ਜੋ ਕਦੇ ਮਰਦੀ ਨਹੀ) ਸਮਝਦੇ ਸਨ। ਬਾਬਾ ਬੰਦਾ ਬਹਾਦਰ
ਜੀਆ ਨੂੰ ਵੀ ਗੁਰੂ ਗੋਬਿੰਦ ਸਿੰਘ ਜੀਆ ਨੇ ਇਸੇ ਨਿਰੰਜਣੀ ਜੋਤਿ ਦਾ ਗਿਆਨ ਕਰਵਾਇਆ ਸੀ ਕਿ ਮਰਦਾ
ਕੁੱਝ ਨਹੀ ਮਾਰਨ ਅਤੇ ਰੱਖਣ ਵਾਲੀ ਇਹ ਤੱਤ ਨਿਰੰਜਣੀ ਜੋਤ ਅਤੇ ਜੋਤਿ ਦਾ ਮਾਲਕ ਹੀ ਹੈ।
ਬਾਬਾ ਬੰਦਾ ਬਹਾਦਰ ਜੀ ਦੇ ਜੀਵਨ ਦੇ ਪਹਿਲੇ ਸਮੇ ਦੀ ਘਟਨਾ ਹੈ ਕਿ ਉਨ੍ਹਾਂ ਤੋਂ ਇੱਕ ਹਿਰਨੀ ਮਰ ਗਈ
ਸੀ। ਜਿਸ ਦੇ ਪੇਂਟ ਵਿੱਚ ਬੱਚੇ ਦੇਖ ਕੇ ਉਨਾਂ ਨੂੰ ਵੈਰਾਗ ਹੋਇਆ ਅਤੇ ਕਸ਼ਮੀਰ ਤੋਂ ਚਲ ਕੇ
ਘੁਮਦੇ-ਫਿਰਦੇ ਗੋਦਾਵਰੀ ਦੇ ਕਿਨਾਰੇ ਨਾਂਦੇੜ ਸਾਹਿਬ ਪਹੁੰਚ ਗਏ ਸਨ। ਜਿਥੇ ਗੁਰੂ ਗੋਬਿੰਦ ਸਿੰਘ ਜੀ
ਨਾਲ ਮਿਲਾਪ ਹੋਇਆ। ਇਸ ਅਵਸਥਾ ਵਿੱਚੋਂ ਗੁਰੂ ਗੋਬਿੰਦ ਜੀਆਂ ਨੇ ਕੇਵਲ ਤੱਤ ਨਿਰੰਜਣੀ ਜੋਤ ਅਤੇ ਨਾਮ
ਦੀ (ਪਾਹੁਲ) ਪਿਉਂਦ ਲਾ ਕੇ ਇਤਨੇ ਉਚੇ ਆਤਮ ਰੱਸੀਏ ਬੱਲ ਵਾਲੇ ਬਣਾ ਦਿੱਤਾ ਸੀ ਕਿ ਉਹਨਾਂ ਨੇ ਆਪਣੀ
ਅਤੇ ਆਪਣੇ ਪੁੱਤਰ ਅਤੇ ਸਾਥੀ ਸਿੰਘਾਂ ਦੀ ਸ਼ਹਾਦਤ ਨੂੰ ਖਿੜੇ ਮੱਥੇ ਪਰਵਾਣ ਕੀਤਾ। ਇਹ ਕੇਵਲ ਗੁਰਮਤਿ
ਗਿਆਨ ਤੱਤ ਨਿਰੰਜਣੀ ਜੋਤਿ ਦਾ ਹੀ ਕਮਾਲ ਹੈ ਜੋ ਸਰੀਰਕ ਮੌਤ ਨੁੰ ਸੂਰਮਿਆ ਦਾ ਹੱਕ ਦਰਸਾਉਂਦੀ ਹੈ।
ਬਾਬੇ ਨਾਨਕ ਦੀ ਦੱਸੀ ਇਸ ਤੱਤ ਨਿਰੰਜਣੀ ਜੋਤਿ ਤੋਂ ਕੋਈ ਵੀ ਖਾਲੀ ਨਹੀ ਹੈ। ਇਸ ਦੇ ਗਿਆਨ ਨਾਲ ਅਸੀ
ਪੂਰਨ ਮਨੁੱਖ, ਗੁਰਸਿੱਖ ਬਣ ਕੇ ਸੰਸਾਰ ਅੰਦਰ ਵਿਚਰਨਾ ਸੀ, ਪਰ ਇਸ ਜੋਤਿ ਦੇ ਗਿਆਨ ਤੋਂ ਬਿਨਾਂ
ਕੇਵਲ ਰੱਬ ਦੀ ਪੂਜਾ ਕਰਨ ਨਾਲ ਅਸੀ ਜੋਤਿ ਦੇ ਗੁਣਾਂ ਵਾਲੇ ਸਹੀ ਵਰਤਾਰੇ ਵਾਲੇ ਮਨੁੱਖ ਨਹੀ ਬਣ
ਸਕੇ। ਗੁਰੂ ਨਾਨਕ ਜੀ ਦੀ ਧੁਰ ਕੀ ਬਾਣੀ ਨਿਰੰਜਣੀ ਜੋਤ ਦੇ ਗਿਆਨ ਦਾ ਸੋਮਾ, ਸਮੁੰਦਰ, ਕੇਵਲ ਗੁਰੂ
ਗ੍ਰੰਥ ਸਾਹਿਬ ਜੀ ਹੀ ਹਨ। ਜਿਨਾਂ ਦਾ ਪ੍ਰਕਾਸ਼ ਹਰ ਗੁਰਦੁਆਰੇ ਵਿੱਚ ਬਹੁਤ ਹੀ ਪਿਆਰ ਅਤੇ ਸਤਿਕਾਰ
ਨਾਲ ਕੀਤਾ ਜਾਂਦਾ ਹੈ। 19ਵੀਂ ਸਦੀ ਦੇ ਅੱਧ ਤੱਕ ਗੁਰਦੁਆਰਿਆਂ ਅੰਦਰ ਬਹੁਤਾ ਨਿਰੰਜਣੀ ਜੋਤ ਦਾ ਹੀ
ਪ੍ਰਚਾਰ ਹੁੰਦਾ ਸੀ, ਪਰ ਉਸ ਸਮੇਂ ਤੋਂ ਅੱਜ ਤੱਕ ਅਸੀ ਦੇਖਦੇ ਆ ਰਹੇ ਹਾਂ ਕਿ ਇਸ ਬਾਣੀ ਦੇ ਸਮੁੰਦਰ
ਰਾਹੀ ਜੋਤ ਦੇ ਪ੍ਰਚਾਰ ਦੀ ਥਾਂ, ਇਸ ਦਾ ਵਪਾਰ ਕੀਤਾ ਜਾ ਰਿਹਾ ਹੈ। ਅੱਜ ਅਖੰਡ ਪਾਠਾਂ ਦੀ ਏਨੀ
ਭਰਮਾਰ ਹੈ ਕਿ ਇਤਹਾਸਿਕ ਗੁਰਦੁਆਰਿਆ ਵਿੱਚ ਸ਼ਾਇਦ ਹੀ ਇੱਕ ਸਾਲ ਵਿੱਚ ਕਿਸੇ ਦੀ ਵਾਰੀ ਆਵੇ, ਵਾਰੀ
ਵਾਲੇ ਦੀ ਹਾਜਰੀ ਵੀ ਜਰੂਰੀ ਨਹੀ ਸਮਝੀ ਜਾਂਦੀ, । ਉਹ ਕੇਵਲ ਮਾਇਆ ਭੇਜੇ; ਕਮੇਟੀ ਵਾਲੇ ਹੁਕਮਨਾਮਾ
ਭੇਜ ਦੇਂਦੇ ਹਨ। ਤੁਸੀਂ ਆਪ ਵਿਚਾਰ ਕੇ ਵੇਖੋ ਕਿ ਬਾਣੀ ਨੁੰ ਵਿਚਾਰਨ, ਸੁਣਨ ਬਿਨਾਂ, ਨਿਰੰਜਣੀ
ਜੋਤਿ ਦਾ ਗਿਆਨ ਕਿਵੇਂ ਹੋਵੇਗਾ ਨਿਰੰਜਣੀ ਜੋਤਿ ਦੇ ਗਿਆਨ ਪ੍ਰਚਾਰ ਤੋਂ ਬਿਨਾਂ ਅਸੀ ਕੇਵਲ ਪੁਰਾਣੀਆ
ਮਨੋਤਾਂ ਨੂੰ ਹੀ ਗੁਰਦੁਆਰਿਆ ਵਿੱਚ ਪ੍ਰਚਲਿਤ ਕੀਤਾ ਤੇ ਕਰ ਰਹੇ ਹਾਂ। ਜੋ ਵਰਜਿਤ ਸੀ, ਅਤੇ ਜਿਨਾਂ
ਦਾ ਗੁਰੂ ਜੀ ਖੰਡਨ ਕਰਦੇ ਸਨ, ਉਹਨਾ ਦਾ ਹੀ ਅੱਜ ਮਡਨ ਹੋ ਰਿਹਾ ਹੈ। ਤੱਤ ਨਿਰੰਜਨੀ ਜੋਤ ਦੀ
ਜਾਣਕਾਰੀ ਦੇ ਗਿਆਨ ਨਾਲ ਹਊਮੈ ਰਹਿਤ ਜੀਵਨ ਬਣਨਾ ਸੀ, ਅਤੇ ਸਾਡੇ ਅੰਦਰ ਪਰਮਤਾਮਤਾ ਵਾਲੇ ਗੁਣ ਉਚਾ
ਸੁਚਾ ਆਚਰਣ, ਚੰਗਾ ਵਿਵਹਾਰ ਪੈਦਾ ਹੋਣਾ ਸੀ। , ਜੋ ਮਨੁੱਖ ਵਾਸਤੇ ਧਰਮ ਦਾ ਅਸਲੀ ਮਨੋਰਥ ਸੀ। ਜਿਸ
ਤੋ ਅਜ ਅਸੀ ਸਖਣੇ ਹਾਂ।
ਗੁਰੂ ਜੀ ਫੁਰਮਾਨ ਕਰਦੇ ਹਨ, ਅੰਕ 972, “ਜੋਤੀ ਅੰਦਰਿ ਧਰਿਆ ਪਸਾਰੁ॥” ਜੇ ਰਚਨਾ ਦਾ ਪਸਾਰਾ ਜੋਤੀ
ਵਿੱਚ ਹੈ ਤਾਂ ਤੇ ਜੋਤਿ ਨੂੰ ਜਾਨਣਾ ਬਹੁਤ ਜਰੂਰੀ ਹੈ ਕਿਉਕਿ ਇਸ ਨਾਲ ਪਸਾਰੇ ਵਿੱਚ ਰਹਿਣ ਦੇ ਢੰਗ,
ਪਸਾਰੇ ਦੇ ਨੇਮਾਂ ਦੀ ਕੁੱਝ ਜਾਣਕਾਰੀ ਪ੍ਰਾਪਤ ਹੋ ਸਕਦੀ ਹੈ, । ਜਾਣਕਾਰੀ ਵਾਲੇ ਜੀਵਨ ਨਾਲ ਹੀ ਇਹ
ਮਨੁਖ ਸੁਖੀ ਹੋ ਸਕਦਾ ਹੈ, । ਕੇਵਲ ਭੌਤਿਕ ਸੰਸਾਰਕ ਵਸਤੂਆਂ ਨਾਲ ਸੁੱਖ ਨਹੀ ਮਿਲ ਸਕਦਾ। ਇਸੇ ਅੰਕ
ਤੇ ਦਸਿਆ ਹੈ ਕਿ ਪਸਾਰੇ ਦਾ ਮਾਲਕ ਬ੍ਰਹਮ ਵੀ ਜੋਤਿ ਅੰਦਰ ਹੀ ਹੈ” ਜੋਤੀ ਅੰਦਰਿ ਬ੍ਰਹਮੁ ਅਨੂਪੁ॥”
ਹੁਣ ਸਵਾਲ ਇਹ ਹੈ ਕਿ ਇਸ ਦਾ ਗਿਆਨ ਕਿਸ ਪ੍ਰਕਾਰ ਹੋਵੇ। ਗੁਰੂ ਨਾਨਕ ਜੀ ਬਖਸ਼ਿਸ਼ ਕਰਦੇ ਹਨ ਕਿ
“ਗੁਰਸਾਖੀ ਕਾ ਉਜਿਆਰਾ”॥ ਅੰਕ 599॥ ਫਿਰ ਤਾਕੀਦ ਕਰਦੇ ਹਨ “ਗੁਰਸਾਖੀ ਜੋਤਿ ਪ੍ਰਗਟ ਹੋਇ॥” ਅੰਕ
663. ਗੁਰਸਾਖੀ ਨੂੰ ਬਹੁ ਗਿਣਤੀ ਵਿੱਚ ਲੋਕਾਈ ਨੇ ਕਹਾਣੀਆ, ਬਾਤਾਂ, ਬਣਾ ਕੇ ਰੱਖ ਦਿੱਤਾ।
ਅੰਕ-1253 “ਅਮ੍ਰਿਤ ਬਾਣੀ ਤੱਤ ਵਖਾਣੀ, “ਲੋਕ ਇਸ ਨੂੰ ਕੇਵਲ ਕਵਿਤਾ ਹੀ ਕਹ ਦਿੰਦੇ ਹਨ।”
ਅੰਕ-335 “ਲੋਗੁ ਜਾਨੈ ਇਹੁ ਗੀਤੁ ਹੈ ਇਹ ਤਉ ਬ੍ਰਹੋਮ ਵੀਚਾਰੁ”
ਤੱਤ, ਬ੍ਰਹਮ, ਜੋਤਿ, ਸ਼ਬਦ, ਆਤਮਾ, ਇਤਆਦਿ ਇਹ ਭੌਤਿਕ ਨਹੀ ਹਨ। ਇਹ ਕੇਵਲ ਨਿਰੰਕਾਰ ਦਾ ਹੀ ਰੂਪ
ਹਨ।
ੳਪਰੋਕਤ ਸ਼ਬਦਾ ਦੀ ਅਸਲੀਅਤ ਨੁੰ ਜਾਣਨ, ਪਹਿਚਾਨਣ ਵਾਲੇ ਦਾ ਜੀਵਨ ਸਦੀਵੀ ਪਤੀ ਪਰਮੇਸ਼ਵਰ ਦੇ ਮਿਲਾਪ
ਅਤੇ ਉਸ ਦੇ ਹੁਕਮ ਦੀ ਅਗਵਾਈ ਵਿੱਚ ਹਊਮੈ ਰਹਿਤ, ਸੁੱਖ ਵਾਲਾ ਹੋਵੇਗਾ।
“ਧਨ ਸੁਹਾਗਣਿ ਜੋ ਪ੍ਰਭੂ ਪਛਾਣੈ, ਅੰਕ-737
ਕਰਨੀ ਵਾਲੇ ਜੀਵਨ ਵਿੱਚ ਹੀ ਧਰਮ ਹੈ ਬਾਕੀ ਸਭ ਕੁੱਝ ਲੜਾਈਆ ਝਗੜਿਆ ਵਾਲੇ ਫਿਰਕੇ ਹੀ ਹਨ ਅਤੇ ਧਰਮ
ਦੇ ਨਾਂ ਤੇ ਫੋਕੇ ਕਰਮ ਕਾਂਡ ਵੀ ਨਿਸਫਲ ਹਨ।
ਅੱਜ ਦੇ ਵਿਗਿਆਨਕ ਯੁੱਗ ਵਿੱਚ ਬਾਬੇ ਨਾਨਕ ਦੀ ਤੱਤ ਨਿਰੰਜਨੀ ਜੋਤ ਦੀ ਰੋਸ਼ਨੀ ਦਾ ਫੈਲਾਉ ਨਾ ਹੋਣ
ਵਿੱਚ, ਸਾਡੇ ਅੱਜ ਦੇ ਧਾਰਮਿਕ ਮੁੱਖੀਆਂ ਅਤੇ ਧਾਰਮਿਕ (ਧਰਮ ਦਾ ਢਿਡੋਰਾ ਪਿੱਟ ਕੇ ਵੋਟਾਂ ਹਾਸਿਲ
ਕਰਨ ਵਾਲੀਆ) ਸਰਕਾਰਾਂ ਜਿੰਮੇਵਾਰ ਹਨ। ਇਨਾਂ ਨੇ ਗੁਰਦੁਆਰਿਆ ਅੰਦਰਿ ਗੁਰੂ ਨਾਨਕ ਦੀ ਵਿਚਾਰਧਾਰਾ
ਦਾ ਪ੍ਰਚਾਰ ਕਰਨਾ ਸੀ, ਪਰ ਇਨਾ ਨੇ ਗੁਰੂ ਨਾਨਕ ਦੀ ਵਿਚਾਰਧਾਰਾ ਤੋਂ ਬਿਲਕੁਲ ਉਲਟ ਕੰਮ ਕੀਤੇ ਹਨ।
ਜਿਵੇ ਗੁਰੂ ਨਾਨਕ ਦੀ ਵੀਚਾਰਧਾਰਾ ਥਿੱਤਾਂ ਵਾਰਾਂ ਦੀ ਪੂਜਾ ਦਾ ਖੰਡਨ ਕਰਦੀ ਹੈ, ਪਰ ਇਹਨਾਂ ਨੇ
ਇਤਿਹਾਸਿਕ ਗੁਰਦੁਆਰਿਆ ਅੰਦਰਿ ਮਾਰਬਲ ਦੇ ਬੋਰਡ ਬਨਾ ਕੇ ਥਿਤਾਂ ਵਾਰਾਂ ਦਾ ਪ੍ਰਚਾਰ ਕੀਤਾ ਅਤੇ ਕਰ
ਰਹੇ ਹਨ।
ਗੁਰੂ ਨਾਨਕ ਦੀ ਵੀਚਾਰਧਾਰਾ ਕਿਸੇ ਵੀ ਤੀਰਥ ਦੇ ਪਾਣੀ ਨਾਲ ਮਨ ਦੀ ਸੁਧੀ (ਮੁਕਤੀ) ਨਹੀ ਮੰਨਦੀ। ਪਰ
ਇਹਨਾਂ ਨੇ ਇਸ ਦੇ ਉਲਟ ਇਸ਼ਨਾਨ ਕਰਨ ਦੇ ਫਲ ਦੱਸ ਕੇ ਬੋਰਡ ਲਾਏ ਹੋਏ ਹਨ। ਗੁਰੂ ਨਾਨਕ ਦੇਵ ਜੀ ਕੇਵਲ
ਆਤਮ ਤੀਰਥ ਬਾਣੀ ਦੀ ਵੀਚਾਰ ਦੀ ਗੱਲ ਨਾਲ ਚਿੱਤ, ਮਨ ਆਦਿ ਦੀ ਨਿਰਮਲਤਾ ਦੱਸਦੇ ਹਨ। ਜੋ ਕੇਵਲ ਸੱਚ
ਦੇ ਗਿਆਨ, ਉਸ ਇੱਕ ਦੀ ਹੋਂਦ ਦੇ ਮੰਨਣ ਤੋਂ ਬਿਨਾ ਨਹੀ ਹੋ ਸਕਦੀ।
ਗੁਰਬਾਣੀ ਕਿਸੇ ਵੀ ਮੂਰਤੀ ਦੀ (ਚਾਹੇ ਉਹ ਪੇਪਰ ਜਾਂ ਪੱਥਰ ਦੀ ਹੋਵੇ) ਪੂਜਾ ਮਨਾ ਕਰਦੀ ਹੈ ਪਰ
ਇਹਨਾਂ ਨੇ ਤਸਵੀਰਾਂ ਦਾ ਹੜ ਲਿਆ ਦਿੱਤਾ ਹੈ। ਅੰਕ 739।
ਗੁਰਬਾਣੀ ਦਾ ਫੁਰਮਾਨ ਹੈ ਕਿ ਕਾਲਾ ਕਾਂ ਉਜਲ ਨਹੀ ਹੋ ਸਕਦਾ ਪਰ ਇਹਨਾ ਨੇ ਸਰੋਵਰ ਵਿੱਚੋ ਨਿਕਲਦੇ
ਕਾਵਾਂ ਨੁੰ ਚਿੱਟੇ ਰੰਗ ਵਾਲੇ ਹੰਸੁ ਦਰਸਾ ਦਿੱਤਾ ਹੈ, ਹੰਸ ਗੁਰਮਤਿ ਵਿੱਚ ਪੂਰਨ ਆਤਮ ਦਰਸ਼ੀਆਂ
ਵਾਸਤੇ ਵਰਤਿਆ ਜਾਂਦਾ ਹੈ, ਜਿਸ ਵਾਸਤੇ ਗੁਰਬਾਣੀ ਦੇ ਹੁਕਮ, ਗਿਆਨ ਰਾਹੀ ਸੱਚ ਦਾ ਸਜੰਮਈ ਜੀਵਨ
ਜੀਉਣਾ ਜਰੂਰੀ ਹੈ, ਨਾ ਕਿ ਪਾਣੀ ਦੇ ਇਸ਼ਨਾਨ ਨਾਲ ਪ੍ਰਾਪਤੀ ਦਸੀ ਹੈ।
ਗੁਰਫੁਰਮਾਨ ਹੈ’ ਮਾਇਆ ਕਾਰਨ ਬਿਦਿਆ ਬੇਚਹ, ਜਨਮ ਅਵਿਰਥਾ ਜਾਈ॥” ਅੰਕ 1103 ਇਹਨਾਂ ਨੇ ਅੱਜਕੱਲ,
ਅਰਦਾਸ, ਅਖੰਡ ਪਾਠ ਸਾਹਿਬ, ਸਹਿਜ ਪਾਠ, ਕੀਰਤਨ, ਅਨੰਦ ਕਾਰਜ ਇਤਆਦਿ ਦੇ ਰੇਟ ਲਿਖ ਕੇ ਲਿਸਟਾ ਬਣਾ
ਰੱਖੀਆ ਹਨ।
ਇਸ ਤੋਂ ਇਲਾਵਾ ਅਜੋਕੀ ਮਾਨਸਿਕਤਾ ਵਾਲਿਆ ਨੇ ਸਰਬ ਪਰਵਾਨਤ ਰਹਤ ਮਰਿਆਦਾ ਵੀ ਅੱਜ ਤੱਕ ਲਾਗੂ ਨਹੀ
ਹੋਣ ਦਿੱਤੀ, ਨਾ ਹੀ ਆਪ ਕੀਤੀ। ਅਜੋਕੀ ਹਾਲਤ ਨੂੰ ਦੇਖ ਕੇ ਸਿੱਖ ਸੰਗਤਾਂ ਨੂੰ ਫਿਰ ਵੀ ਵਾਹਿਗੁਰੂ
ਦਾ ਸ਼ੁਕਰ ਕਰਨਾ ਚਾਹੀਦਾ ਹੈ ਕਿ ਇਹੋ ਜਿਹੀ ਮਾਨਸਿਕਤਾ ਜੇ ਗੁਰੂ ਨਾਨਕ ਦੇਵ ਜੀ ਵੇਲੇ ਹੁੰਦੀ ਤਾਂ
ਬਾਬੇ ਨਾਨਕ ਦਾ ਜੋ ਬਾਬਰ ਨੇ ਸਤਿਕਾਰ ਕੀਤਾ ਸੀ, ਨਹੀ ਹੋਣਾ ਸੀ, ਬਾਬਰ ਨੇ ਤਾਂ ਗੁਰੂ ਨਾਨਕ ਨੁੰ
ਸਤਿਕਾਰ ਨਾਲ ਬੰਦੀਖਾਨੇ ਵਿੱਚੋਂ ਕੱਢ ਕੇ ਅਸ਼ੀਰਵਾਦ ਲਈ ਸੀ, ਪਰ ਅੱਜ ਦੀ ਮਾਨਸਿਕਤਾ ਨੇ ਗੁਰੂ ਨਾਨਕ
ਨੁੰ ਬੰਦੀਖਾਨੇ ਵਿੱਚੋਂ ਹੀ ਨਹੀ ਸੀ ਕੱਢਨਾ, ਅਸੀਰਵਾਦ ਲੈਣਾ ਤਾਂ ਦੂਰ ਦੀ ਗੱਲ ਸੀ। ਇਸ ਮਾਨਸਿਕਤਾ
ਵਾਲੇ ਤਾਂ ਕੇਵਲ ਤਾਂਤ੍ਰਿਕਾਂ, , ਜੋਤਸ਼ੀਆਂ, ਵਗੈਰਾ ਤੋਂ ਅਸ਼ੀਰਵਾਦ ਮੰਗਦੇ ਹਨ।
ਹੁਣ ਤੁਸੀ ਵੀਚਾਰ ਕੇ ਦੇਖੋ ਉਪਰੋਕਤ ਮਨਮਤੀ ਗੱਲਾ ਨੁੰ ਜੇ ਅਸੀ ਨਹੀ ਰੋਕਦੇ, ਮਨਾ ਕਰਦੇ ਤਾਂ
ਸਾਨੂੰ ਤੱਤ ਨਿਰੰਜਨੀ ਜੋਤਿ ਵਾਲਾ ਗਿਆਨ, ਅਤੇ ਜੀਵਨ ਕਿਸ ਪ੍ਰਕਾਰ ਮਿਲ ਸਕਦਾ ਹੈ। ਜੇ ਇਹ ਚਾਨਣ
ਨਹੀ ਹੁੰਦਾ ਤਾਂ ਸਾਡਾ ਕੀਰਤਨ (ਭਾ: ਗੁਰਦਾਸ ਜੀ) ““ਮਿਟੀ ਧੁੰਦ ਜਗੁ ਚਾਨਣ ਹੋਇਆ” ਕੀ ਅਰਥ ਰੱਖਦਾ
ਹੈ।
ਅੰਤ ਵਿੱਚ ਸਨਿਮਰ ਬੇਨਤੀ ਹੈ ਕਿ ਅੱਜ ਦੇ ਜੁਗ ਵਿੱਚ ਅਗਿਆਨ ਵਾਲੀ ਮਨਮਤਿ ਦਾ ਜੀਵਨ ਗੁਰਸਿੱਖਾਂ
ਨੁੰ ਸੋਭਦਾ ਨਹੀ। ਗੁਰੂ ਸਾਹਿਬਾਂ ਦੀ 239 ਸਾਲ ਦੀ ਮੁਸ਼ਕਤ ਨੁੰ ਕੇਵਲ ਬਾਣੀ ਦੇ ਵਪਾਰ ਵਿੱਚ ਨਾ
ਗਾਲੀਏ, ਮਨਮਤ ਦੀ ਧੁੰਦ ਨੁੰ ਮਿਟਾ ਕੇ ਚਾਨਣ ਵਲ ਵਧੀਏ।
ਗੁਰਬਖਸ ਸਿੰਘ
94172-31762
(30/01/11)
ਸਤਨਾਮ ਕੌਰ
ਸਟੱਡੀ ਸਰਕਲ ਦੀ ਹਾਲਤ ਦੀਵੇ ਥਲੇ ਹਨੇਰੇ ਵਾਲੀ: ਸ. ਹਰਮਿੰਦਰ ਸਿੰਘ ਲੁਧਿਆਣਾ
ਫਰੀਦਾਬਾਦ/ਲੁਧਿਆਣਾ ੨੯ ਜਨਵਰੀ ੨੦੧੧ (ਸਤਨਾਮ ਕੌਰ)
ਇਕ ਪਾਸੇ ਨਸ਼ੇ ਹਟਾਉਣ ਲਈ ਮੋਟੀਆਂ-ਮੋਟੀਆਂ ਗ੍ਰਾਂਟਾਂ ਦੇ ਗੱਫੇ ਪ੍ਰਾਪਤ ਕੀਤੇ ਜਾ
ਰਹੇ ਹਨ, ਦੂਜੇ ਪਾਸੇ ਉਸੇ ਗ੍ਰੰਥ ਨੂੰ ਸ਼ਰੀਰ ਕਿਹਾ ਜਾ ਰਿਹਾ ਹੈ ਜਿਸ ਵਿੱਚ ਖੁੱਲੇਆਮ ਨਸ਼ੇ ਕਰਨ ਦੀ
ਪ੍ਰੇਰਨਾ ਦਿੱਤੀ ਗਈ ਹੈ। ਇੰਨ੍ਹਾਂ ਲਫ਼ਜ਼ਾਂ ਦਾ ਪ੍ਰਗਟਾਵਾ ਦੁਰਮਤਿ ਸੋਧਕ ਗੁਰਮਤਿ ਲਹਿਰ ਦੇ ਸ.
ਹਰਮਿੰਦਰ ਸਿੰਘ ਲੁਧਿਆਣਾ ਨੇ ਕੀਤਾ। ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਜੋ ਇੱਕ
ਐਨ. ਜੀ. ਓ ਹੈ ਅਤੇ ਨਸ਼ੇ ਵਰਗੀ ਬੁਰਾਈ ਨੂੰ ਸਮਾਜ ਤੋਂ ਦੂਰ ਕਰਨ ਲਈ ਮੌਟੀਆਂ ਗ੍ਰਾਂਟਾਂ ਪ੍ਰਾਪਤ
ਕਰ ਰਿਹਾ ਹੈ, ਦੇ ਪ੍ਰਿੰਸੀਪਲ ਰਾਮ ਸਿੰਘ ਕੁਲਾਰ ਵੱਲੋਂ ਦਸਮ ਗ੍ਰੰਥ ਨੂੰ ਪੰਥ ਦਾ ਸ਼ਰੀਰ ਕਹਿਣਾ ਇਸ
ਸੰਸਥਾ ਦੇ ਦੋਹਰੇ ਕਿਰਦਾਰ `ਤੇ ਸਵਾਲੀਆ ਨਿਸ਼ਾਨ ਲਾਉਂਦਾ ਹੈ ਕਿਉਂਕਿ ਜਿਸ ਅਖੌਤੀ ਦਸਮ ਗ੍ਰੰਥ ਨੂੰ
ਇਹ ਪੰਥ ਦਾ ਸ਼ਰੀਰ ਕਹਿੰਦੇ ਹਨ ਉਸ ਵਿੱਚ ਭੰਗ, ਸ਼ਰਾਬ, ਅਫੀਮ, ਪੋਸਤ ਆਦਿ ਨਸ਼ੇ ਨੂੰ ਖੁਲ੍ਹ ਕੇ ਵਰਤਣ
ਦੀ ਆਗਿਆ ਹੈ।
ਸ. ਹਰਮਿੰਦਰ ਸਿੰਘ ਨੇ ਕਿਹਾ ਕਿ ਸਟੱਡੀ ਸਰਕਲ ਨੂੰ ਅਖੌਤੀ ਦਸਮ ਗ੍ਰੰਥ ਬਾਰੇ ਆਪਣਾ ਸਟੈਂਡ ਸਪਸ਼ਟ
ਕਰਨਾ ਚਾਹੀਦਾ ਹੈ ਨਹੀਂ ਤਾਂ ਇਹ ਦੋਗਲਾਪਨ ਅਤੇ ਧੋਖਾਧੜੀ ਮੰਨਿਆ ਜਾਵੇਗਾ। ਭਰੋਸੇਯੋਗ ਸੂਤਰਾਂ ਤੋਂ
ਇਹ ਖਬਰ ਵੀ ਮਿਲੀ ਹੈ ਕਿ ਸਟੱਡੀ ਸਰਕਲ ਦੇ ਪ੍ਰਿੰਸੀਪਲ ਭਾਈ ਰਾਮ ਸਿੰਘ ਵੱਲੋਂ ਅਖੌਤੀ ਦਸਮ ਗ੍ਰੰਥ
ਨੂੰ ਪੰਥ ਦਾ ਸ਼ਰੀਰ ਆਖਣ `ਤੇ ਸਟੱਡੀ ਸਰਕਲ ਨਾਲ ਜੁੜੇ ਮੈਬਰਾਂ ਦੀ ਇਸ ਵਿਚਾਰ ਨਾਲ ਸਹਿਮਤੀ ਨਹੀਂ
ਹੈ ਪਰ ਕਈ ਪ੍ਰਬੰਧਕੀ ਮਜ਼ਬੂਰੀਆਂ ਕਰ ਕੇ ਇਸ ਦਾ ਡੱਟ ਕੇ ਵਿਰੋਧ ਨਹੀਂ ਕਰ ਪਾ ਰਹੇ। ਸ. ਹਰਮਿੰਦਰ
ਸਿੰਘ ਨੇ ਕਿਹਾ ਕਿ ਸਟੱਡੀ ਸਰਕਲ ਇੱਕ ਸਰਕਾਰੀ ਸੰਸਥਾ ਬਣ ਕੇ ਰਹਿ ਗਈ ਹੈ ਅਤੇ ਗੁਰੂ ਦੇ ਸਿਧਾਂਤ
ਵਾਲੇ ਪਾਸੇ ਇਸ ਸੰਸਥਾ ਦਾ ਜ਼ਰਾ ਕੁ ਵੀ ਧਿਆਨ ਨਹੀਂ ਹੈ। ਜਿਸ ਦੀ ਪ੍ਰਤੱਖ ਮਿਸਾਲ ਮਾਡਲ ਟਾਉਨ
ਐਕਸਟੇਂਸ਼ਨ ਲੁਧਿਆਣਾ ਵਿਖੇ ਸਟੱਡੀ ਸਰਕਲ ਦੇ ਦਫਤਰ ਸਾਹਮਣੇ ਬਾਬਾ ਦੀਪ ਸਿੰਘ ਜੀ ਦੇ ਨਾਂ `ਤੇ ਤਪ
ਅਸਥਾਨ ਬਣਾ ਕੇ ਬਾਬਾ ਦੀਪ ਸਿੰਘ ਜੀ ਨੂੰ ਦੁੱਧ, ਪੁੱਤ, ਧਨ ਦਾ ਵਰ ਦੇਣ ਵਾਲਾ ਗੁਰੂ ਬਣਾ ਕੇ ਮਨਮਤ
ਫੈਲਾਈ ਜਾ ਰਹੀ ਹੈ। ਕੀ ਕਦੇ ਇਸ ਸੰਸਥਾ ਨੇ ਸਿਧਾਂਤ ਦਾ ਮਾਖੌਲ ਉਡਾਉਣ ਵਿਰੁੱਧ ਆਵਾਜ਼ ਚੁੱਕੀ ਹੈ?
ਕਿਤੇ ਇਹ ਸਭ ਦੀਵੇ ਥਲੇ ਹਨੇਰੇ ਵਾਲੀ ਗੱਲ ਤਾਂ ਨਹੀਂ?
(29/01/11)
ਸੁਖਵਿੰਦਰਜੀਤ ਸਿੰਘ ਅਸਟ੍ਰੇਲੀਆ
ਸਤਿਕਾਰਯੋਗ ਵੀਰ ਹਰਦੇਵ ਸਿੰਘ ਜੰਮੂ ਜੀ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
ਫਤਿਹ,
ਵੀਰ ਜੀ ਆਪ ਜੀ ਬਹੁਤ ਹੀ ਸਤਿਕਾਰਯੋਗ ਸੱਜਣ ਹੋ, ਆਪ ਜੀ ਦੀਆਂ ਲਿਖਤਾਂ
ਹਮੇਸ਼ਾ ਪੜਦਾ ਹਾਂ, ਆਪ ਬਹੁਤ ਹੀ ਗਿਆਨ ਦੀਆਂ ਗੱਲਾਂ ਲਿੱਖਦੇ ਹੋ। ਕਾਫੀ ਸੁਲਝੇ ਹੋਏ ਵਿਦਵਾਨ ਹੋ।
ਬਹੁਤ ਨਿਰਾਸ਼ ਹਾਂ ਕਿ ਅੱਜ ਆਪ ਜੀ ਅੱਗੇ ਕੁਛ ਸਵਾਲ ਰੱਖਣ ਜਾ ਰਿਹਾਂ ਹਾਂ, ਜੋ ਆਪ ਜੀ ਦੀਆਂ
ਲਿੱਖਤਾਂ ਪੜ੍ਹ ਕੇ ਮਨ ਵਿੱਚ ਆਏ ਹਨ।
ਪਿਛਲੇ 2-3 ਹਫਤਿਆਂ ਤੋਂ ਜੋ ਆਪ ਜੀ ਨੇ ਰਹਿਤ ਮਰਿਆਦਾ ਤੇ ਲਿਖਿਆ ਹੈ
“ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬ ਦੀ ਬਾਣੀ” ਅਤੇ “ਜੋ ਇਸਤਰੀ ਜਾਂ ਪੁਰਸ਼” ਫਿਰ ਆਪ
ਨੇ ਵੀਰ ਜਸਪਾਲ ਸਿੰਘ ਅਸਟ੍ਰੇਲ਼ੀਆ ਜੀ ਨੂੰ ਜੋ ਜਾਵਬ ਦਿੱਤਾ ਹੈ, ਉਸ ਨੂੰ ਪੜ੍ਹ ਕੇ ਕੁੱਝ ਸਵਾਲ ਮਨ
ਵਿੱਚ ਹਨ, ਜੋ ਆਪ ਨਾਲ ਸਾਝੇ ਕਰਨ ਜਾ ਰਿਹਾ ਹਾਂ। ਆਪ ਨੇ ਜੋ ਗੁਰੂ ਗ੍ਰੰਥ ਸਾਹਿਬ ਅਤੇ ਦੱਸ ਗੁਰੂ
ਸਾਹਿਬ ਦੀ ਬਾਣੀ `ਤੇ ਵਿਚਾਰ ਦਿੱਤੀ ਹੈ, ਉਹ ਮੈਨੂੰ ਅਨਪੜ੍ਹ ਨੂੰ ਸਮਝ ਨਹੀਂ ਆਈ। ਆਪ ਨੇ ਤਾਂ
ਬਹੁਤ ਸੋਹਣਾ ਲਿਖਿਆ ਹੈ, ਲੇਕਿਨ ਮੈਨੂੰ ਜੋ ਸਮਝ ਆਈ ਉਹ ਇਹ ਕਿ ਆਪ ਦੇ ਅਨੁਸਾਰ ਗ੍ਰੰਥ ਸਾਹਿਬ
ਕਹਿਣਾ ਹੀ ਗੱਲਤ ਹੈ, ਸਾਨੂੰ ਅਸਲ ਵਿੱਚ ਕਹਿਣਾ ਹੀ ਗੁਰੂ ਗ੍ਰੰਥ ਸਾਹਿਬ ਅਤੇ ਦੱਸ ਗੁਰੂ ਸਾਹਿਬ ਦੀ
ਬਾਣੀ ਚਾਹਿਦਾ ਹੈ ਤਾਂ ਕਿ ਸ਼ਪਸਟ ਰਹੇ ਕਿ ਅਸੀਂ ਕਿਸ ਗੁਰੂ ਤੇ ਕਿਹੜੇ ਗੁਰੂਆਂ ਦੀ ਬਾਣੀ ਦੀ ਗੱਲ
ਕਰ ਰਹੇ ਹਾਂ। ਜੇ ਇਹ ਠੀਕ ਹੈ ਤੇ ਫਿਰ ਬਾਕੀ ਦੇ ਬਾਣੀ ਕਰਤਾ ਦਾ ਕੀ ਕਰੋਗੇ, ਉਨ੍ਹਾਂ ਦੇ ਨਾਮ ਨਾਲ
ਇਸ ਲਈ ਨਹੀਂ ਕਿਉਂਕਿ ਉਹ ਤੁਹਾਡੇ ਅਨੁਸਾਰ ਗੁਰੂ ਨਹੀਂ ਹਨ। ਕੀ ਇਸ ਤਰ੍ਹਾਂ ਦੀ ਗੱਲ ਕਰਕੇ ਅਸੀਂ
ਉਨ੍ਹਾਂ ਲੋਕਾਂ ਦੀ ਸਪੋਰਟ ਨਹੀਂ ਕਰ ਰਹੇ, ਜੋ ਅੱਜ ਰਵੀਦਾਸ ਜੀ ਦੀ ਬਾਣੀ ਨੁੰ ਅਲੱਗ ਕਰਕੇ ਆਪਣਾ
ਵੱਖਰਾ ਪੰਥ ਤੇ ਗ੍ਰੰਥ ਚਲਾਉਣ ਦੀ ਗੱਲ ਕਰ ਰਹੇ ਹਨ?
ਇਹ ਗੱਲ ਤੁਸੀਂ ਕਿਸ ਤਰ੍ਹਾਂ ਸਹੀ ਮੰਨਦੇ ਹੋ ਕਿ ਗੁਰੂ ਗ੍ਰੰਥ ਦੀ ਬਾਣੀ
ਕਹਿ ਦੇਣਾ ਜਾਂ ਲਿੱਖਣਾ ਕਾਫੀ ਨਹੀ ਹੈ?
ਗੁਰੂ ਗ੍ਰੰਥ ਸਾਹਿਬ ਅਤੇ ਦੱਸ ਗੁਰੂ ਸਾਹਿਬ ਦੀ ਬਾਣੀ ਵਿੱਚ ‘ਅਤੇ’ ਦਾ ਭਾਵ
and
ਹੈ ਕੇ ਨਹੀ? ਇਸ ਕਰਕੇ and
ਦੋ ਚੀਜ਼ਾ ਨੂੰ
seprate
ਦਰਸਾਉਣ ਵਾਸਤੇ ਹੈ, ਇੱਕ ਨਹੀਂ। ਲ਼ਫਜ ‘ਅਤੇ’ ਇੱਥੇ ਗੁਰੂ ਗ੍ਰੰਥ ਤੇ ਦੱਸ ਗੁਰੂ ਸਾਹਿਬ ਦੀ ਬਾਣੀ
ਨੂੰ ਅਲੱਗ-ਅਲੱਗ ਦਰਸਾਉਂਦਾ ਹੈ। ਇਸ ਦਾ ਅੱਸਿਧਾ ਮਤਲਬ ਇਹ ਵੀ ਨਿਕਲਦਾ ਹੈ ਕਿ ਗੁਰੂ ਗ੍ਰੰਥ ਸਹਿਬ
ਵਿੱਚ 10 ਗੁਰੂਆਂ ਦੀ ਬਾਣੀ ਹੈ ਹੀ ਨਹੀਂ।
ਇਸ ਕਰਕੇ ਵੀਰ ਜੀਓ, ਸ਼ਬਦਾਂ ਦੇ ਹੇਰ ਫੇਰ ਨਾਲ ਤੁਸੀਂ ਇਸ ਨੂੰ ਆਪਣੀ
ਸੰਤੁਸ਼ਟੀ ਲਈ ਆਪਣੇ ਲਈ ਠੀਕ ਸਾਬਤ ਕਰ ਸਕਦੇ ਹੋ, ਲੇਕਿਨ ਆਮ ਸੰਗਤ ਲਈ ਗੁੰਝਲਦਾਰ ਹੀ ਰਹੇਗਾ। ਇਸ
ਲਈ ਇਹ ਪੰਥ ਦੀ ਵਿਚਾਰ ਮੰਗਦਾ ਹੈ ਤੇ ਇਸ ਨੂੰ ਸਪਸ਼ਟ ਕਰਕੇ ਲਿੱਖਣ ਦੀ ਲੋੜ ਹੈ।
ਇਸਤਰੀ ਜਾਂ ਪੁਰਸ਼ ਬਾਰੇ ਜੋ ਆਪ ਜੀ ਦੇ ਵਿਚਾਰ ਚੰਗੇ ਲਗੇ, ਆਪ ਜੀ ਨੇ ਬਹੁਤ
ਵਿਸਥਾਰ ਨਾਲ ਸਾਬਤ ਕਰਨ ਦਾ ਜਤਨ ਕੀਤਾ ਹੈ ਕਿ ਅੱਸਲ ਵਿੱਚ ਦੋ ਹੀ ਲਿੰਗ ਹਨ। ਠੀਕ ਹੈ ਲੇਕਿਨ
ਗੁਰੁਬਾਣੀ ਦੋਨਾਂ ਨੂੰ ਇੱਕ ਹੀ ਮੰਨਦੀ ਹੈ ਅਤੇ ਦੋਨਾਂ ਨੂੰ ਇੱਕ ਹੀ ਉਪਦੇਸ਼ ਕਰਦੀ ਹੈ। ਇਸਤਰੀ ਜਾਂ
ਪੁਰਸ਼ ਲਿੱਖਣ ਵਿੱਚ ਗੱਲਤ ਨਹੀਂ ਹੈ ਲੇਕਿਨ ਜਦ ਗੱਲ ਰਹਿਤ ਮਰਿਆਦਾ ਦੀ ਹੈ ਅਤੇ ਉਸ ਰਹਿਤ ਮਰਿਆਦਾ
ਦੀ ਜੋ ਨਾਨਕ ਪਾਤਸ਼ਾਹ ਜੀ ਦੇ ਧਰਮ ਲਈ ਹੈ, ਤਾਂ ਕੀ ਇਸ ਰਹਿਤ ਮਰਿਆਦਾ ਵਿਚੋਂ ਨਾਨਕ ਪਾਤਸ਼ਾਹ ਜੀ ਦੇ
ਵਿਚਾਰਾਂ ਦੀ ਝੱਲਕ ਨਹੀਂ ਦਿੱਸਣੀ ਚਾਹੀਦੀ? ਇਸਤਰੀ ਜਾਂ ਪੁਰਸ਼ ਲਿੱਖਣ ਦਾ ਮਤਲਬ ਹੈ, ਦੋਨਾਂ ਨੂੰ
ਅਲੱਗ-ਅਲੱਗ ਸੰਬੋਧਿਤ ਕਰਨਾ, ਇੱਕ ਮੰਨ ਕੇ ਨਹੀਂ। ਤੁਸੀਂ ਗੁਰਬਾਣੀ ਵਿਚੋਂ ਸ਼ਬਦ ਲੈ ਕੇ ਸਹੀ ਸਾਬਤ
ਕਰਨ ਦਾ ਜਤਨ ਕੀਤਾ ਹੈ ਕਿ ਇਹ ਦੋ ਅਲੱਗ-ਅਲੱਗ ਲਿੰਗ ਹਨ। ਕੀ ਤੁਸੀਂ ਗੁਰਬਾਣੀ ਵਿਚੋਂ ਸਾਬਤ ਕਰ
ਸਕਦੇ ਹੋ ਕਿ ਗੁਰਬਾਣੀ ਦੋਨਾਂ ਨੂੰ ਅਲੱਗ ਮੰਨਦੀ ਹੈ ਤੇ ਅਲੱਗ-ਅਲੱਗ ਸੰਬੋਧਿਤ ਕਰ ਕੇ
ਉਪਦੇਸ਼ ਕਰਦੀ ਹੈ?
ਇਹ ਗੱਲ ਕਹਿਣੀ ਕਿ ਅਸੀਂ 3 ਭੈਣ-ਭਰਾਂ ਹਾਂ ਤੇ ਇੱਕ ਇਹ ਗੱਲ ਕਹਿਣੀ ਕਿ
ਅਸੀਂ 2 ਭਰਾ ਤੇ ਇੱਕ ਭੈਣ ਹਾਂ ਵਿੱਚ ਫਰਕ ਹੈ, ਕਿਉਂਕਿ ਇੱਥੇ ਲਿੰਗਾਂ ਨੂੰ ਅਲੱਗ-ਅਲੱਗ ਦਰਸਾਇਆ
ਗਿਆ ਹੈ। ਇਸ ਕਰਕੇ ਮੁਨੱਖ ਲਿੱਖਣਾ ਹੀ ਸਹੀ ਹੈ, ਜੋ
English translation ਵਿਚ ਲਿਖਿਆ ਵੀ ਜਾ ਚੁਕਾ
ਹੈ। Translation
ਦਾ ਦੋਨੋਂ ਤਰਫ ਸਹੀ ਹੋਣਾ ਜ਼ਰੂਰੀ ਹੈ।
Human being
ਦੀ
Translation ਮੁਨੱਖ ਹੀ ਬਣਦੀ ਹੈ, ਇਸਤਰੀ ਜਾਂ
ਪੁਰਸ਼ ਨਹੀਂ ਅਤੇ ਇਸਤਰੀ ਜਾਂ ਪੁਰਸ਼ ਦੀ Translation
women and men
ਬਣਦੀ ਹੈ,
Human being
ਨਹੀਂ ਬਣਦੀ ਹੈ।
ਅੱਗੇ ਜੋ ਆਪ ਜੀ ਨੇ ਵੀਰ ਜਸਪਾਲ ਸਿੰਘ ਜੀ ਨੂੰ ਜਾਵਬ ਦਿੱਤਾ। ਵੀਰ ਜੀ ਖੋਜ
ਕਰਨ ਵਾਲੀ ਗੱਲ ਤਾਂ ਠੀਕ ਹੈ, ਲੇਕਿਨ ਹੁਣ ਡਰ ਇਹ ਹੈ ਕਿ ਜੇ ਆਪ ਜੀ ਨੂੰ ਕੋਈ ਸਬੂਤ ਨਾ ਮਿਲਿਆ ਕਿ
ਪਹਿਲੀ ਵਾਰ ਮੌਜੂਦਾ ਰਹਿਤ ਮਰਿਆਦਾ ਲਾਗੂ ਹੋਣ ਵੇਲੇ ਦਸਮ ਗ੍ਰੰਥ ਦੀਆਂ ਬਾਣੀਆਂ ਨਿੱਤਨੇਮ ਵਿੱਚ
ਲੈਣ ਦਾ ਵਿਰੋਧ ਨਹੀਂ ਸੀ ਹੋਇਆ ਤਾਂ ਆਪ ਜੀ ਮੰਨ ਲਵੋਗੇ ਕਿ ਇਹ ਬਾਣੀਆਂ ਗੁਰੂ ਕ੍ਰਿਤ ਹਨ! ਮਨ
ਬਹੁਤ ਨਿਰਾਸ਼ ਹੈ ਕਿ ਜੇ ਆਪ ਜਿਹੇ ਵਿਦਵਾਨ ਨੇ ਇਸ ਤਰ੍ਹਾਂ ਦਸਮ ਗ੍ਰੰਥ ਦੇ ਮਾਮਲੇ ਵਿੱਚ
U-Turn ਲੈ
ਲਿਆ ਤਾਂ ਕੌਮ ਨੂੰ ਬਹੁਤ ਵੱਡਾ ਘਾਟਾ ਹੋਵੇਗਾ।
ਜਿੱਥੋਂ ਤੱਕ ਵਿਰੋਧ ਦਾ ਸਾਵਲ ਹੈ, ਵੀਰ ਜੀ ਤਾਂ ਇਹ ਹੋ ਹੀ ਨਹੀਂ ਸਕਦਾ ਕਿ
ਵਿਰੋਧ ਨਾ ਹੋਇਆ ਹੋਵੇ। ਅਸੀਂ ਜਾਣਦੇ ਹਾਂ ਕਿ ਜਦੋਂ ਤੋਂ ਹੀ ਦਸਮ ਗ੍ਰੰਥ ਦੀ ਘੁਸਪੈਠ ਹੋਈ ਹੈ,
ਉਦੋਂ ਤੋਂ ਹੀ ਜਾਗ੍ਰਿਤ ਵਿਦਵਾਨ ਇਸ ਦਾ ਵਿਰੋਧ ਨਿਰੰਤਰ ਕਰ ਰਹੇ ਹਨ। ਜਿਵੇਂ ਕਿ ਅਸੀਂ ਜਾਣਦੇ ਹਾਂ
ਕਿ ਰਹਿਤ ਮਰਿਆਦਾ ਵਿੱਚ ਨਿੱਤਨੇਮ ਦੀਆਂ ਬਾਣੀਆਂ ਦੀ ਗੱਲ ਕਰਦੇ ਹੋਏ, ਕਿਤੇ ਵੀ ਇਹ ਜ਼ਿਕਰ ਨਹੀਂ
ਕੀਤਾ ਹੋਇਆ ਕਿ ਇਹ 3 ਬਾਣੀਆਂ ਦਸਮ ਗ੍ਰੰਥ ਵਿਚੋਂ ਹਨ, ਇਸ ਗੱਲ ਦਾ ਪ੍ਰਭਾਵ ਇਹ ਹੋਇਆ ਕਿ ਆਮ ਸੰਗਤ
ਨੂੰ ਜ਼ਿਆਦਾਤਰ ਪਤਾ ਹੀ ਨਹੀਂ। ਮੈਨੂੰ ਵੀ ਇਸ ਗੱਲ ਦੀ ਜਾਣਕਾਰੀ 7-8 ਸਾਲ ਪਹਿਲਾਂ ਪਤਾ ਚੱਲੀ, ਜਦ
ਮੇਰੀ ਉਮਰ 23 ਤੋਂ ਉੱਪਰ ਸੀ, ਹੈਰਾਨੀ ਹੈ ਕਿ ਮੈ ਆਪਣੇ ਕਈ ਜਾਨਣ ਵਾਲਿਆ ਨੂੰ ਇਹ ਜਾਣਕਾਰੀ ਦਿੱਤੀ
ਹੈ। ਇਨ੍ਹਾਂ ਵਿਚੋਂ ਕਈਆਂ ਦੀ ਉਮਰ 50 ਤੋਂ ਜ਼ਿਆਦਾ ਸੀ। ਮੇਰਾ ਭਾਵ ਹੈ ਕਿ ਆਮ ਸੰਗਤ ਨੂੰ ਜ਼ਿਆਦਾ
ਜਾਣਕਾਰੀ ਨਾ ਹੋਣਾ ਵੀ ਵਿਰੋਧ ਦਾ ਨਰਮ ਹੋਣਾ ਜਾਂ ਘੱਟ
highlight
ਹੋਣਾ, ਕਾਰਨ ਰਿਹਾ ਹੋਵੇਗਾ। ਬਾਕੀ ਮੀਡੀਆ `ਤੇ ਹੋਰ ਸੁਵਿਧਾਂ ਬਾਰੇ ਗੱਲ ਕਰਨ ਦੀ ਲੋੜ ਨਹੀਂ
ਇਨ੍ਹਾਂ ਦਾ ਕਿੰਨਾ ਯੋਗਦਾਨ ਰਿਹਾ ਹੋਵੇਗਾ? ਇਹ ਚੀਜਾਂ ਬਹੁਤ ਘੱਟ ਸਨ ਜਾਂ ਨਹੀ ਸਨ।
ਬਾਕੀ ਜੋ ਆਪ ਜੀ ਨੇ ਨਾਨਕ ਛਾਪ ਦੀ ਗੱਲ ਕੀਤੀ ਹੈ, ਉਹ ਵੀ ਠੀਕ ਨਹੀਂ ਲੱਗੀ
ਕਿਉਂਕਿ ਦਸਮ ਗ੍ਰੰਥ ਗੁਰੁ ਕ੍ਰਿਤ ਨਾ ਹੋਣ ਦਾ ਕਾਰਨ ਸਿਰਫ ਨਾਨਕ ਛਾਪ ਨਹੀਂ ਹੈ, ਹੋਰ ਵੀ 1000ਰਾਂ
ਕਾਰਨ ਨੇ, ਤਾਹਨੂੰ ਦੱਸਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਤੁਸੀਂ ਕਿਤੇ ਮੇਰੇ ਨਾਲੋਂ ਜ਼ਿਆਦਾ ਜਾਣਦੇ
ਹੋ। ਖੰਡੇ ਬਾਟੇ ਦੀ ਪਹੁਲ ਤੇ ਆਕਲ ਤੱਖਤ ਦੀ ਹੋਂਦ ਤੇ ਨਾਨਕ ਛਾਪ ਦੀ ਗੱਲ ਕਰਨਾ ਵੀ ਤੁਹਾਡੀ ਵਰਗੀ
ਸਖਸ਼ੀਅਤ ਨੂੰ ਚੰਗਾਂ ਨਹੀਂ ਲਗਦਾ। ਵੀਰ ਜੀ ਖੰਡੇ ਬਾਟੇ ਦੀ ਪਹੁਲ ਤੇ ਆਕਲ ਤੱਖਤ ਦੀ ਹੋਂਦ ਤੇ ਨਾਨਕ
ਛਾਪ ਦੀ ਗੱਲ ਕੋਈ ਨਹੀਂ ਕਰ ਰਿਹਾ, ਨਾਨਕ ਛਾਪ ਦੀ ਗੱਲ ਬਾਣੀ ਨੂੰ ਲੈ ਕੇ ਹੋ ਰਹੀ ਹੈ, ਨਾਨਕ
ਪਾਤਸ਼ਾਹ ਜੀ ਤੇ ਬਾਕੀ ਦੇ ਜਿੰਨੇ ਵੀ ਸਰੂਪਾਂ ਨੇ ਬਾਣੀ ਲਿੱਖੀ ਹੈ, ਨਾਨਕ ਛਾਪ ਨਾਲ ਲਿਖੀ ਹੈ, ਇਸ
ਲਈ ਨਾਨਕ ਛਾਪ ਦੀ ਗੱਲ ਸਿਰਫ ਦਸਮ ਗ੍ਰੰਥ ਦੀ ਪ੍ਰਮਾਣਿਤਾ ਨੂੰ ਲੈ ਕੇ ਹੈ। ਇਸ ਤੇ ਤੁਹਾਡੀ ਦਲੀਲ
ਕਿ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਤੀ ਰੂਪ ਵਿੱਚ ਸਿਰ ਨਹੀਂ ਸੀ ਮੰਗੇ ਬਲਕਿ ਮੁਹੋਂ ਬੋਲ ਕੇ ਮੰਗੇ
ਸੀ। ਕੀ ਉਸ ਵੇਲੇ ਕਿਸੇ ਸਿੱਖ ਨੇ ਉੱਠ ਕੇ ਇਹ ਕਿਹਾ ਸੀ ਕਿ ਆਪ ਪਹਿਲੇ ਇਹੀ ਗੱਲ ਗੁਰੂ ਗ੍ਰੰਥ
ਸਾਹਿਬ ਵਿੱਚ ਨਾਨਕ ਪਦ ਵਰਤ ਕੇ ਦਰਜ਼ ਕਰੋ ਤੇ ਫ਼ਿਰ ਖੰਡੇ-ਬਾਟੇ ਦੀ ਪਾਹੁਲ ਸ਼ੁਰੂ ਕਰੋ ? ਹੈਰਨੀਜਨਕ
ਹੈ ਕਿਉਂਕਿ ਇਹ ਗੱਲ ਕਦੇ ਕਿਸੇ ਕੀਤੀ ਹੀ ਨਹੀਂ ਕਿ ਨਾਨਕ ਪਾਤਸ਼ਾਹ ਜੀ ਜਾਂ ਬਾਕੀ ਸਰੂਪ ਜਦੋਂ ਕੋਈ
ਗੱਲ ਕਰਦੇ ਜਾਂ ਸਿਖਾਂ ਨੂੰ ਹੁਕਮ/ਉਪਦੇਸ਼ ਦਿੰਦੇ ਜਾਂ ਸ਼ਹਿਰ/ਸਥਾਨ ਵਸਾਉਂਦੇ, ਉਦੋਂ ਵੀ ਨਾਨਕ ਛਾਪ
ਜ਼ਰੂਰ ਲਗਾਉਦੇ ਸਨ ਜਾਂ ਬਾਣੀ ਵਿੱਚ ਪਹਿਲਾ ਦਰਜ ਕਰਦੇ ਸਨ। ਨਾਨਕ ਛਾਪ ਵਾਲੀ ਗੱਲ ਸਿਰਫ ਤੇ ਸਿਰਫ
ਬਾਣੀ ਨੂੰ ਲੈ ਕੇ ਹੈ ਤੇ ਬਿਲਕੁਲ ਠੀਕ ਹੈ।
ਜਦੋਂ ਤੁਸੀਂ ਇਹ ਆਪ ਲਿੱਖ ਰਹੇ ਹੋ ਕਿ ‘ਹਾਂ ਇਹ ਇੱਕ ਅਟਲ ਤੱਥ ਹੈ ਕਿ ਕੋਈ
ਬਚਿੱਤਰ ਨਾਮ ਦਾ ਗ੍ਰੰਥ ਗੁਰੂ ਗੋਬਿਦ ਸਿੰਘ ਜੀ ਨੇ ਨਹੀਂ ਰਚਿਆ ਅਤੇ ਨਾ ਹੀ ਇਹ ਗ੍ਰੰਥ ਕਾਬਿਲੇ
ਕਬੂਲ ਹੈ’। ਫਿਰ ਖੋਜ ਦੀ ਕੀ ਲੋੜ ਪੈ ਗਈ ਕਿ ਉਦੋਂ ਇਸ ਗ੍ਰੰਥ ਵਿਚੋਂ ਬਾਣੀਆਂ ਨਿੱਤਨੇਮ ਵਿੱਚ ਲੈਣ
ਦਾ ਵਿਰੋਧ ਹੋਈਆ ਸੀ ਕਿ ਨਹੀਂ। ਜੇ ਉਦੋਂ ਜਾਣੇ-ਆਣਜਾਣੇ ਵਿੱਚ ਨਹੀਂ (ਹੋਇਆ ਜ਼ਰੂਰ ਹੋਵੇਗਾ ਯਕੀਨਨ)
ਵੀ ਹੋਇਆ ਹੁਣ ਹੋਣਾ ਜ਼ਰੂਰੀ ਹੈ।
ਇਹ ਮੇਰੀਆਂ ਨਿਰਾਸ਼ਾਵਾਂ ਹਨ, ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ ਹੈ। ਜੇ ਕੋਈ
ਗੱਲ ਗੱਲਤ ਜਾਂ ਤੁਹਾਡੀ ਸ਼ਾਨ ਦੇ ਖਿਲਾਫ ਲਿੱਖ ਦਿੱਤੀ ਹੈ, ਉਸ ਲਈ ਮੈਂ ਆਪ ਜੀ ਕੋਲੋਂ ਦੋਨੋਂ ਹੱਥ
ਜੋੜ ਕੇ ਸਤਿਕਾਰ ਸਹਿਤ ਮਾਫੀ ਮੰਗਦਾ ਹਾਂ।
ਧੰਨਵਾਦ
ਦਾਸ
ਸੁਖਵਿੰਦਰਜੀਤ ਸਿੰਘ ਅਸਟ੍ਰੇਲੀਆ
‘ਸਿੱਖ ਮਾਰਗ’ ਦੇ ਪਾਠਕਾਂ ਦੀ ਜਾਣਕਾਰੀ ਲਈ
ਅਸੀਂ ‘ਸਿੱਖ ਮਾਰਗ’ ਤੇ ਕਿਸੇ ਵੀ ਪਾਠਕ/ਲੇਖਕ ਦਾ
ਈ-ਮੇਲ ਨਹੀਂ ਪਉਂਦੇ। ਇਸ ਬਾਰੇ ਪਹਿਲਾਂ ਵੀ ਕਈ ਵਾਰੀ ਇੱਥੇ ਲਿਖ ਕੇ ਦੱਸਿਆ ਜਾ ਚੁੱਕਾ ਹੈ, ਹੁਣ
ਗੁਰਮੀਤ ਸਿੰਘ ਆਸਟ੍ਰੇਲੀਆ ਨੇ ਕਈ ਵਾਰੀ ਲਿਖਿਆ ਹੈ ਤਾਂ ਸਾਨੂੰ ਇਸ ਬਾਰੇ ਇਹ ਜਾਣਕਾਰੀ ਫਿਰ ਦੇਣੀ
ਪੈ ਰਹੀ ਹੈ। ਇਸ ਦਾ ਕਈ ਕਾਰਨ ਹਨ। ਜਿਵੇਂ ਕਿ ਕਈ ਨਹੀਂ ਚਾਹੁੰਦੇ ਕਿ ਉਹਨਾ ਦਾ ਈ-ਮੇਲ ਆਮ ਲੋਕਾਂ
ਕੋਲ ਜਾਵੇ ਅਤੇ ਉਹ ਇਸ ਨੂੰ ਕੁੱਝ ਹੱਦ ਤੱਕ ਹੀ ਸੀਮਤ ਰੱਖਣਾ ਚਾਹੁੰਦੇ ਹਨ। ਕਈ ਇਹਨਾ ਤੇ ਬਹੁਤ ਹੀ
ਜ਼ੰਕ ਮੇਲ ਭੇਜਣ ਲੱਗ ਜਾਂਦੇ ਹਨ। ਸਾਡੇ ਨਾਲ ਪਹਿਲਾਂ ਇਸ ਤਰ੍ਹਾਂ ਬੀਤ ਚੁੱਕੀ ਹੈ। ਅਸੀਂ ਇੱਕ ਲੇਖਕ
ਦਾ ਈ-ਮੇਲ ਪਾ ਦਿੱਤਾ ਤਾਂ ਜਦੋਂ ਜ਼ੰਕ ਮੇਲ ਆਉਣ ਲੱਗ ਪਈ ਤਾਂ ਸਾਨੂੰ ਕੱਢਣਾ ਪਿਆ। ਉਸ ਵੇਲੇ ‘ਸਿੱਖ
ਮਾਰਗ’ ਤੇ ਹਾਲੇ ਬਹੁਤੀਆਂ ਲਿਖਤਾਂ ਨਹੀਂ ਸਨ ਛਪੀਆਂ। ਇਸੇ ਕਰਕੇ ਹੀ ਸਾਨੂੰ ਵੀ ‘ਸਿੱਖ ਮਾਰਗ’ ਦਾ
ਈ-ਮੇਲ ਐਡਰਿੱਸ ਕਈ ਵਾਰ ਬਦਲਣਾ ਪਿਆ ਸੀ ਕਿਉਂਕਿ ਬਹੁਤੀ ਜ਼ੰਕ ਮੇਲ ਵਿਚੋਂ ਕੰਮ ਦੀ ਮੇਲ ਛਾਂਟਣ ਲਈ
ਕਾਫੀ ਸਮਾ ਲਗਦਾ ਸੀ। ਹੁਣ ਅਸੀਂ ‘ਸਿੱਖ ਮਾਰਗ’ ਦਾ ਈ-ਮੇਲ ਐਡਰਿੱਸ ਸਿਰਫ ਮੁੱਖ ਪੰਨੇ ਤੇ ਹੀ ਪਾਇਆ
ਹੋਇਆ ਹੈ ਜਿਹੜਾ ਕਿ ਪਹਿਲਾਂ ਹਰ ਪੰਨੇ ਦੇ ਹੇਠਾਂ ਪਉਂਦੇ ਸੀ। ਹੁਣ ਵੀ ਜੇ ਕਰ ਸਾਨੂੰ ਕੋਈ ਜ਼ਰੂਰ
ਕਹੇ ਤਾਂ ਪਾ ਦਿੰਦੇ ਹਾਂ ਨਹੀਂ ਤਾਂ ਨਹੀਂ। ਜੇ ਕਰ ਸਾਰਿਆਂ ਦੇ ਹੀ ਪਾਈਏ ਅਤੇ ਕਈ ਮੁੜ ਕੇ ਸਾਨੂੰ
ਕੱਢਣ ਲਈ ਕਹਿਣ ਤਾਂ ਹਜ਼ਾਰਾਂ ਹੀ ਲਿਖਤਾਂ/ਪੰਨਿਆਂ ਤੋਂ ਕੱਢਣੇ ਕੋਈ ਸੌਖਾ ਕੰਮ ਨਹੀਂ ਹੈ। ਟੈਲੀਫੂਨ
ਨੰਬਰ ਪਉਣ ਦੀ ਸਾਨੂੰ ਕੋਈ ਵੀ ਦਿੱਕਤ ਨਹੀਂ ਹੈ ਉਹ ਜੇ ਕਰ ਕਿਸੇ ਨੇ ਆਪਣੇ ਨਾਮ ਤੋਂ ਬਾਅਦ ਲਿਖਿਆ
ਹੋਵੇ ਤਾਂ ਪਾ ਦਿੰਦੇ ਹਾਂ। ਜੇ ਕਰ ਕਿਸੇ ਨੇ ਨਾ ਪਉਣ ਲਈ ਕਿਹਾ ਹੋਵੇ ਤਾਂ ਨਹੀਂ ਪਉਂਦੇ। ਜੇ ਕਰ
ਕਿਸੇ ਨੇ ਕਿਸੇ ਨਾਲ ਕੋਈ ਸੰਪਰਕ ਕਰਨਾ ਹੋਵੇ ਤਾਂ ਉਹ ਸਾਨੂੰ ਦੱਸ ਸਕਦਾ ਹੈ। ਜੇ ਕਰ ਕੋਈ
ਪਾਠਕ/ਲੇਖਕ ਕਹੇ ਕਿ ਮੇਰਾ ਈ-ਮੇਲ ਅਤੇ ਫੂਨ ਨੰਬਰ ਨਾਲ ਜ਼ਰੂਰ ਪਾਓ ਤਾਂ ਅਸੀਂ ਪਾ ਸਕਦੇ ਹਾਂ ਪਰ
ਫਿਰ ਉਹ ਸਾਨੂੰ ਮੁੜ ਕੇ ਕੱਢਣ ਲਈ ਨਹੀਂ ਕਹਿ ਸਕਦਾ।
(29/01/11)
ਤੱਤ ਗੁਰਮਤਿ ਪਰਿਵਾਰ
ਪੰਥਕ ਖਬਰ ਤਰਾਸ਼ੀ
(1) ਖਬਰ:- ਸਰਨੇ ਨੂੰ ਅਕਾਲ ਤਖਤ ’ਤੇ ਤਲਬ ਨਹੀਂ ਕੀਤਾ
ਜਾਵੇਗਾ: ਜੱਥੇਦਾਰ
ਟਿੱਪਣੀ:-
ਪੁਜਾਰੀ ਜੀ! ਤੁਹਾਡਾ ਭਲਾ ਇਸੇ ਵਿਚ ਹੈ ਕਿ ਤੁਸੀਂ ਕਿਸੇ ਨੂੰ ਵੀ ਤਲਬ ਕਰਨਾ ਛੱਡ ਦਿਉ ਕਿਉਂਕਿ
ਤੁਹਾਨੂੰ ਐਸਾ ਕੋਈ ਅਧਿਕਾਰ ਨਹੀਂ ਹੈ। ਵੈਸੇ ਤੁਸੀਂ ਜਾਣਦੇ ਹੋ ਕਿ ਪੰਥ ਵਿਚ ਆ ਰਹੀ ਜਾਗ੍ਰਿਤੀ
ਕਾਰਨ, ਤੁਹਾਡੇ ਅਖੌਤੀ ‘ਹੁਕਮਨਾਮੇ’ ਦੀ ਕੋਈ ਬੁਕੱਤ ਨਹੀਂ ਰਹੀ। ਐਸੇ ਹਰ ‘ਹੁਕਮਨਾਮੇ’ ਵਿਚ
ਤੁਹਾਨੂੰ ਮੂੰਹ ਦੀ ਖਾਣੀ ਪਈ ਹੈ। ਨਾਨਕਸ਼ਾਹੀ ਕੈਲੰਡਰ ਵਾਲੇ ਘਟਨਾ ਕਰਮ ਪਿੱਛੋਂ, ਹਰ ਸਮਝਦਾਰ ਸਿੱਖ
ਜਾਣ ਚੁੱਕਾ ਹੈ ਕਿ ਤੁਸੀਂ ਕਿਸ ਦੀਆਂ ਕੱਠਪੁਤਲੀਆਂ ਬਣ ਕੇ ਵਿਚਰ ਰਹੇ ਹੋ।
(2) ਖਬਰ:- ਦਰਬਾਰ ਸਾਹਿਬ ਦੇ ਇਤਿਹਾਸਕ ਦਰਵਾਜ਼ੇ ਮੁਰੰਮਤ
ਯੋਗ ਨਹੀਂ ਰਹੇ: ਮਕੜ
ਟਿੱਪਣੀ:-
ਪ੍ਰਧਾਨ ਜੀ! ਜਦੋਂ ਸ਼੍ਰੋਮਣੀ ਕਮੇਟੀ ਨੇ ਇਹ ਦਰਵਾਜ਼ੇ ਉਤਾਰ ਕੇ ਮੁਰੰਮਤ ਕਰਾਉਣ ਦੀ ਗੱਲ ਪਹਿਲੀ ਵਾਰ
ਕੀਤੀ ਸੀ, ਤਾਂ ਹੀ ਜਾਗਰੂਕ ਸਿੱਖਾਂ ਨੇ ਇਹ ਖਦਸ਼ਾ ਜਾਹਿਰ ਕਰ ਦਿੱਤਾ ਸੀ ਕਿ ਇਹ ਇਤਿਹਾਸਕ ਦਰਵਾਜ਼ੇ
ਮੁਰੰਮਤ ਦੇ ਨਾਂ ’ਤੇ ਖੁਰਦ-ਬੁਰਦ ਕਰ ਦਿੱਤੇ ਜਾਣਗੇ। ਉਦੋਂ ਸ਼੍ਰੋਮਣੀ ਕਮੇਟੀ (ਤੁਸੀਂ) ਨੇ ਜ਼ੋਰਦਾਰ
ਖੰਡਨ ਕਰਦੇ ਹੋਏ ਕਿਹਾ ਸੀ ਕਿ ਇਹ ਸਿਰਫ ਅਫਵਾਹ ਹੈ, ਦਰਵਾਜ਼ੇ ਮੁਰੰਮਤ ਕਰਕੇ ਉੱਥੇ ਵਾਪਸ ਲਗਾ
ਦਿੱਤੇ ਜਾਣਗੇ। ਪਰ ਉਨ੍ਹਾਂ ਸਿੱਖਾਂ ਦਾ ਇਹ ਖਦਸ਼ਾ ਸਹੀ ਸਾਬਿਤ ਹੋ ਗਿਆ ਹੈ। ਹੁਣ ਇਤਿਹਾਸਕ ਦਰਵਾਜ਼ੇ
ਅਜਾਇਬ ਘਰ ਵਿਚ ਰੱਖਣ ਦੀ ਗੱਲ ਕੀਤੀ ਜਾ ਰਹੀ ਹੈ। ਜੇ ਕਮੇਟੀ ਐਸੇ ਹੀ ਹੱਥਾਂ ਵਿਚ ਰਹੀ ਤਾਂ ਕੋਈ
ਸ਼ੱਕ ਨਹੀਂ ਕਿ ਇਹ ਕੁਝ ਸਮੇਂ ਬਾਅਦ ਖੁਰਦ-ਬੁਰਦ ਵੀ ਕੀਤੇ ਜਾ ਸਕਦੇ ਹਨ।
(3) ਖਬਰ:- ਵਿਦੇਸ਼ ਦੇ ਗੁਰਦੁਆਰਿਆਂ ਵਿਚ ਕਰਵਾਇਆ ਜਾ ਰਿਹਾ
ਹੈ ‘ਵਾਹਿਗੁਰੂ ਸਿਮਰਨ’: ਇਕ ਖਬਰ
ਟਿੱਪਣੀ:-
ਸਿੱਖਾਂ ਨੇ ਵੀ ਸ਼ਾਇਦ ਇਹ ਕਸਮ ਖਾ ਲਈ ਹੈ ਕਿ ਗੁਰਦੁਆਰਿਆਂ ਵਿਚੋਂ ਗੁਰਮਤਿ ਦੀ ਜੜ੍ਹ ਪੁੱਟ ਕੇ ਹੀ
ਰਹਿਣਾ ਹੈ। ਜ਼ਿਆਦਾਤਰ ਗੁਰਦੁਆਰੇ ਹੁਣ ਗੁਰਮਤਿ ਦੇ ਵਿਦਿਆਲਿਆਂ ਦੀ ਥਾਂ ਕਰਮਕਾਂਡਾਂ ਦੇ ਅੱਡੇ ਬਣ
ਚੁੱਕੇ ਹਨ।
‘ਸਿਮਰਨ’ ਹੀ ਪੰਜਾਹ ਤਰ੍ਹਾਂ ਦੇ ਸ਼ੁਰੂ ਹੋ ਚੁੱਕੇ ਹਨ। ਕੋਈ ਨਾਨਕਸਰੀਆਂ ਦਾ
ਸਿਮਰਨ ਕਰ ਰਿਹਾ ਹੈ, ਕੋਈ ਤਰਮਾਲੇ ਵਾਲੇ ਦੇ ਸਿਮਰਨ ਪਿੱਛੇ ਲੱਗ ਕੇ ਝੱਲ ਖਿਲਾਰ ਰਿਹਾ ਹੈ, ਅਖੰਡ
ਕੀਰਤਨੀਆਂ ਦਾ ਸਿਮਰਨ ਵੀ ਆਪਣੇ ਹੀ ਤਰੀਕੇ ਦਾ ਹੈ। ‘ਵਾਹਿਗੁਰੂ’ (ਲਫਜ਼) ਦੀ ਜੋ ਖਿੱਚ-ਧੂਹ ਸਿਮਰਨ
ਨਾਂ ’ਤੇ ਕੀਤੀ ਜਾ ਰਹੀ ਹੈ, ਤੋਬਾਂ ਹੀ ਤੋਬਾਂ!
ਦਿਲਚਸਪ ਗੱਲ ਇਹ ਹੈ ਕਿ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਵਿਚ ‘ਵਾਹਿਗੁਰੂ’
(ਲਫਜ਼) ਦੇ ਸਿਮਰਨ ਦੀ ਗੱਲ ਕੀਤੀ ਮਿਲਦੀ ਹੀ ਨਹੀਂ। ਹਰਿ ਕਾ ਸਿਮਰਨ, ਪ੍ਰਭ ਕਾ ਸਿਮਰਨ ਆਦਿ ਜ਼ਰੂਰ
ਲਿਖਿਆ ਮਿਲਦਾ ਹੈ। ਸਿਮਰਨ ਦੇ ਨਾਂ ਹੇਠ ਕੌਮ ਵਿਚ ਫੈਲ ਚੁੱਕਿਆ ਇਹ ਭਰਮ ਜਾਲ ਸਿੱਖਾਂ ਨੂੰ ਗੁਰਮਤਿ
ਤੋਂ ਹੋਰ ਦੂਰ ਕਰੀ ਜਾ ਰਿਹਾ ਹੈ।
(29/01/11)
ਹਰੀ ਪ੍ਰੀਤ ਸਿੰਘ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਪੱਤਰ ਨੂੰ ਪੜ੍ਹਨ ਤੇ ਜਵਾਬ ਲਿਖਣ ਲਈ ਧਨਵਾਦ |
ਸੰਪਾਦਕ ਸਾਹਿਬ ਜੀ, 'ਵਿਦਵਾਨ ਕਾਨ੍ਹ ਸਿੰਘ ਨਾਭਾ' ਜੀ ਨੇ ਵੀ ਸ਼ਬਦ ਵ੍ਯੁਤਪਤਿ ਨਾਲ ਜੋ ਪਹਿਲਾ ਅਰਥ
ਕੀਤਾ ਹੈ, (ਅੰਤ ਨੂੰ ਸਿੱਧ ਹੋਈ ਬਾਤ), ਉਸ ਦੇ ਹਿਸਾਬ ਨਾਲ ਵੀ ਗੁਰਬਾਣੀ/ਗੁਰਮਤਿ ਨੂੰ
ਸਿਧਾਂਤ ਕਹਿਣਾ ਨਹੀ ਬਣਦਾ | ਗੁਰਮਤਿ ਦਾ ਤੇ ਪ੍ਰਮੇਸ਼ਰ ਦਾ ਅੰਤ ਕਿਸ ਨੇ ਪਾ ਲਿਆ ? ਜੇ ਪ੍ਰਭੁ ਦਾ
'ਅੰਤ' ਪਾਵਾਂਗੇ ਤਾਂ ਹੀ ਕੁਝ ਸਿਧ ਕਰਾਂਗੇ | ਬਾਕੀ ਅਰਥ ਤਾਂ ਵ੍ਯੁਤਪਤਿ ਦੇ ਭਾਵ ਵਜੋਂ ਕੀਤੇ ਗਏ
ਹਨ, ਜੋ ਗੁਰਮਤਿ ਤੇ ਪੂਰੇ ਨਹੀ ਹਨ | ਅਨੰਤ ਦੀ ਗਲ ਦਾ ਕੋਈ ਸਿਧਾਂਤ ਨਹੀ ਹੁੰਦਾ, ਅਨੰਤ ਦਾ ਕੋਈ
ਨਤੀਜਾ ਨਹੀ ਦਿਤਾ ਜਾ ਸਕਦਾ | ਉਸ ਅਨੰਤ ਪ੍ਰਮੇਸ਼ਰ ਦੀ ਮੱਤ = ਗੁਰਮਤਿ ਨਾਲ ਸਿਧਾਂਤ ਨਹੀ ਲਗ ਸਕਦਾ,
ਬਾਕੀ ਆਪ ਜੀ ਵਿਚਾਰਵਾਨ ਹੋਂ |
ਗੁਰਬਾਣੀ ਕੋਈ ਦੁਨਿਆਵੀ ਗਲ ਨਹੀ ਨਿਰਾਕਾਰੀ ਗਲ ਹੈ | ਸਿਧਾਂਤ ਤਾਂ ਗੁਰਬਾਣੀ = ਧੁਰ ਦੀ ਆਵਾਜ਼ ਨੇ
ਰਧ ਕੀਤੇ ਨੇ, ਅਸੀਂ ਉਲਟਾ ਗੁਰਬਾਣੀ ਨੂੰ ਹੀ ਸਿਧਾਂਤ ਬਣਾ ਕੇ ਰਖ ਦਿਤਾ ਹੈ |
ਦਾਸ ਦਾ ਕਹਿਣਾ ਸੀ ਕਿ ਗੁਰਬਾਣੀ/ਗੁਰਮਤਿ ਲਈ, ਗੁਰਬਾਣੀ ਵਿਚੋਂ ਕੋਈ ਹੋਰ ਸਹੀ ਤੇ ਢੁਕਵਾਂ ਲਫਜ਼
ਵਰਤਿਆ ਜਾਵੇ | ਅਸੀਂ ਆਮ ਬੋਲੀ ਨੂੰ ਗੁਰਬਾਣੀ ਦੇ ਬੋਲੀ ਨਾਲ ਨਹੀਂ ਮਿਲਾ ਸਕਦੇ, ਅਸੀਂ ਕਹਿੰਦੇ
ਹਾਂ "ਬੰਦਾ ਮਰ ਗਿਆ", ਇਹ ਗੁਰਬਾਣੀ ਦਾ ਦ੍ਰਿਸ਼ਟੀਕੋਣ ਨਹੀਂ, ਸੰਸਾਰੀ ਦ੍ਰਿਸ਼ਟੀਕੋਣ ਹੈ | ਗੁਰਬਾਣੀ
ਦੀ ਭਾਸ਼ਾ ਵਿਚ ਅਸੀਂ ਕਹਿੰਦੇ ਹਾਂ "ਸ਼ਰੀਰ ਛਡ ਗਿਆ"|
ਆਪ ਜੀ ਮੇਰਾ ਭਾਵ ਸਮਝ ਗਏ ਹੋਵੋਂਗੇ | ਬਾਕੀ ਆਪ ਜੀ ਦੀ ਇਛਾ |
ਪੰਜਾਬੀ ਵਿਚ ਗਲਤੀਆਂ ਦੀ ਮਾਫ਼ੀ ਮੰਗਦਾ ਹਾਂ
ਦਾਸ ਹਰੀ ਪ੍ਰੀਤ ਸਿੰਘ
(29/01/11)
ਜਗਤਾਰ ਸਿੰਘ ਜਾਚਕ (ਨਿਊਯਾਰਕ)
ਗੁਰੂ ਨਾਨਕ ਸਾਹਿਬ ਤੇ ਦਲਿਤ ਵਰਗ
ਗੁਰੂ ਨਾਨਕ ਦ੍ਰਿਸ਼ਟੀ ਵਿੱਚ ਤਾਂ ਕੋਈ ਦਲਿਤ ਵਰਗ ਨਹੀ, ਕਿਉਂਕਿ, ਉਨ੍ਹਾਂ ਦੇ ਮੱਤ ਅਨੁਸਾਰ ਮਨੁਖੀ
ਭਾਈਚਾਰੇ ਦੇ ਸਾਰੇ ਮੈਂਬਰ ਇੱਕ ਸਮਾਨ ਹਨ। ਹਜ਼ੂਰ ਦਾ ਕਥਨ ਹੈ ਕਿ ਜਾਤਿ ਤੇ ਨਾਮ ਦੇ ਵਡੱਪਣ ਦਾ
ਅਹੰਕਾਰ ਵਿਅਰਥ ਹਨ। ਅਸਲ ਵਿੱਚ ਸਾਰੇ ਜੀਵਾਂ ਦੀ ਇਕੋ ਹੀ ਨੁਹਾਰ ਹੁੰਦੀ ਹੈ। ਭਾਵ, ਆਤਮਾ ਸਭ ਦਾ
ਇੱਕ ਹੀ ਹੈ। ਜਾਤੀ ਜਾਂ ਵਡਿਆਈ ਦੇ ਆਸਰੇ ਜੇ ਕੋਈ ਜੀਵ ਆਪਣੇ ਆਪ ਨੂੰ ਚੰਗਾ ਅਖਵਾਏ ਤਾਂ ਉਹ ਚੰਗਾ
ਨਹੀਂ ਬਣ ਜਾਂਦਾ। ਕੋਈ ਵੀ ਮਨੁੱਖ ਤਾਂ ਹੀ ਚੰਗਾ ਜਾਂਣਿਆ ਜਾਂਦਾ ਹੈ, ਜੇ ਉਹ ਸੱਚੀ ਦਰਗਾਹ ਵਿੱਚ
ਆਦਰ ਹਾਸਲ ਕਰੇ ਭਾਵ ਪ੍ਰਵਾਨ ਚੜ੍ਹੇ:
ਫਕੜ ਜਾਤੀ ਫਕੜੁ ਨਾਉ॥ ਸਭਨਾ ਜੀਆ ਇਕਾ ਛਾਉ॥ ਆਪਹੁ ਜੇ ਕੋ ਭਲਾ ਕਹਾਏ॥ ਨਾਨਕ ਤਾ ਪਰੁ ਜਾਪੈ ਜਾ
ਪਤਿ ਲੇਖੈ ਪਾਏ॥ (ਗੁ: ਗ੍ਰੰ: ਪੰਨਾ 83)
ਪਰ ਗੁਰੂ ਨਾਨਕ ਆਗਮਨ ਤੋਂ ਸਦੀਆਂ ਪਹਿਲਾਂ ਦੇ ਰਚੇ ਸੌੜੀ ਤੇ ਸੁਆਰਥੀ ਬਿਰਤੀ ਵਾਲੇ ਬ੍ਰਾਹਮਣੀ
ਗ੍ਰੰਥਾਂ ਦੇ ਸ਼ਲੋਕਾਂ, ਬਦਗੁਮਾਨ ਬਾਦਸ਼ਾਹਾਂ ਅਤੇ ਹੋਰ ਅਕੜਖਾਨ ਅਮੀਰਾਂ ਵਜ਼ੀਰਾਂ ਵਲੋਂ ਲਾਈਆਂ
ਕਨੂੰਨੀ ਰੋਕਾਂ ਦੇ ਨਤੀਜੇ ਵਜੋਂ ਆਰਥਿਕ ਪੱਖੋਂ ਗ਼ਰੀਬ ਲੋਕ, ਜਿਹੜੇ ਹਰ ਪਾਸਿਓਂ ਦਬਾਏ ਗਏ,
ਦਲੇ-ਮਲੇ ਗਏ, ਉਨ੍ਹਾਂ ਨੂੰ ਦਲਿਤ ਕਹਿਆ ਜਾਣ ਲੱਗਾ। ਇਨ੍ਹਾਂ ਵਿੱਚ ਕਿਰਤ ਕਰਨ ਵਾਲੇ ਉਹ ਸਾਰੇ ਲੋਕ
ਸ਼ਾਮਲ ਹਨ, ਜਿਨ੍ਹਾਂ ਮਿੱਟੀ ਵਿੱਚ ਮਿੱਟੀ ਹੋ ਕੇ ਅੰਨ ਦਾਣਾ ਉਪਜਾਇਆ, ਕਪੜੇ ਬੁਣੇ, ਸਿਊਂਤੇ, ਰੰਗੇ
ਤੇ ਧੋਤੇ, ਜੁਤੀਆਂ ਤਿਆਰ ਕੀਤੀਆਂ, ਮਿੱਟੀ ਦੇ ਭਾਂਡੇ ਬਣਾਏ, ਗਹਿਣੇ ਘੜੇ, ਮੰਜੇ ਪੀੜ੍ਹੀਆਂ ਤੇ
ਮੇਜ਼ ਕੁਰਸੀਆਂ ਸਾਜੇ, ਘਰਾਂ ਦੀ ਉਸਾਰੀ ਕੀਤੀ, ਮਹਲ-ਮਾੜੀਆਂ ਸਿਰਜੀਆਂ, ਪਰ ਪੂਰੀ ਮਜ਼ਦੂਰੀ ਨਾ ਮਿਲਣ
ਕਰਕੇ ਆਪ ਸਦਾ ਭੁੱਖਣ-ਭਾਣੇ ਤੇ ਨੰਗ-ਮਲੰਗੇ ਰਹਿ ਕੇ ਟੁੱਟੀਆਂ ਫੁੱਟੀਆਂ ਝੌਂਪੜੀਆਂ ਵਿੱਚ ਹੀ
ਦਿਨ-ਕਟੀ ਕਰਦੇ ਰਹੇ। ਭਾਰਤ ਦੀ ਇਹ ਦੁੱਖ ਭਰੀ ਦਾਸਤਾਨ ਸਦੀਆਂ ਤੋਂ ਹੈ, ਜਿਸ ਦੀ ਸਿੱਧੀ
ਜ਼ਿੰਮੇਵਾਰੀ ਬ੍ਰਾਹਮਣਾਂ ਵਲੋਂ ਲਿਖੇ ਕਥਿਤ ਧਰਮ ਸ਼ਾਸਤਰਾਂ ਜਾਂ ਨੀਤੀ ਸ਼ਾਸਤਰਾਂ ਦੇ ਸਿਰ ਪੈਂਦੀ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਭਗਤ ਕਬੀਰ ਜੀ ਦਾ ਕਥਨ ਹੈ ਕਿ ਹਿੰਦੂ ਧਰਮ ਸ਼ਾਸਤ੍ਰ ਸਿੰਮ੍ਰਤੀ
ਵੇਦ ਦੀ ਪੁੱਤਰੀ ਹੈ, (ਭਾਵ, ਜੋ ਵੇਦ ਦੇ ਅਨੁਸਾਰ ਹੈ) ਜੋ ਮਾਨਵੀ ਸਮਾਜ ਦੇ ਗ਼ਰੀਬ ਕਿਰਤੀ ਲੋਕਾਂ
ਨੂੰ ਜਕੜਣ ਤੇ ਕਾਬੂ ਕਰਨ ਲਈ ਵਰਨ ਵੰਡ ਦੇ ਸੰਗਲ ਤੇ ਕਰਮਕਾਂਡ ਦੇ ਜੰਜ਼ੀਰਾਂ ਲਈ ਫਿਰਦੀ ਹੈ। ਜਿਹੜਾ
ਵੀ ਇਹਦੀ ਪਕੜ ਵਿੱਚ ਆ ਗਿਆ ਉਹ ਮਾਰਿਆ ਗਿਆ। ਉਨ੍ਹਾਂ ਦੇ ਸਚਾਈ ਭਰੇ ਬੋਲ ਹਨ:
ਬੇਦ ਕੀ ਪੁਤ੍ਰੀ ਸਿੰਮ੍ਰਿਤਿ ਭਾਈ॥ ਸਾਂਕਲ ਜੇਵਰੀ ਲੈ ਹੈ ਆਈ॥ (ਪੰਨਾ:
329)
ਸਮਾਜਿਕ ਜ਼ਾਬਤੇ ਤੇ ਕਾਰਜ ਕੁਸ਼ਲਤਾ ਦੇ ਵਾਧੇ ਨੂੰ ਮੁਖ ਰੱਖ ਕੇ ਕਿਤਿਆਂ ਅਥਵਾ ਕੰਮਾਂ `ਤੇ ਅਧਾਰਤ
ਸ਼੍ਰੇਣੀ ਵੰਡ ਤਾਂ ਯੂਨਾਨ ਤੇ ਇਰਾਨ ਆਦਿਕ ਕਈ ਦੇਸ਼ਾਂ ਵਿੱਚ ਹੁੰਦੀ ਰਹੀ ਹੈ, ਜੋ ਕਿਸੇ ਹੱਦ ਤੱਕ
ਮਾੜੀ ਨਹੀ ਮੰਨੀ ਜਾ ਸਕਦੀ। ਹੋ ਸਕਦਾ ਹੈ ਕਿ ਭਾਰਤ ਵਿੱਚ ਵੀ ਵਰਣ ਵੰਡ ਪਹਿਲਾਂ ਕੰਮਾਂ ਤੇ ਅਧਾਰਤ
ਹੀ ਹੋਵੇ, । ਪਰ ਜਦੋਂ ਤੋਂ ਵਰਣ ਵੰਡ ਦਾ ਅਧਾਰ ਜਨਮ ਨੂੰ ਮੰਨ ਲਿਆ ਗਿਆ, ਤਦੋਂ ਤੋਂ ਊਚ ਨੀਚ ਦੇ
ਵਿਤਕਰਿਆਂ ਕਾਰਣ ਇਹ ਸਾਰਾ ਢਾਂਚਾ ਸਮਾਜ ਭਾਈਚਾਰੇ ਲਈ ਹਾਨੀਕਾਰਕ ਸਿੱਧ ਹੋਣ ਲੱਗਾ। ਇਸ ਵਿਤਕਰੇ
ਭਰਪੂਰ ਮਰਯਾਦਾ ਦਾ ਬੀਜ ਰਿਗਵੇਦ ਦੇ ‘ਪੁਰਸ਼ ਸ਼ੂਕਤ’ ਵਿੱਚ ਆਏ ਉਸ ਸ਼ਲੋਕ ਵਿੱਚ ਮਿਲਦਾ ਹੈ, ਜਿਸ
ਵਿੱਚ ਕਿਹਾ ਗਿਆ ਹੈ ਕਿ ਬ੍ਰਹਮਾ ਦੇ ਮੂੰਹ ਤੋਂ ਬ੍ਰਾਹਮਣ, ਬਾਹਾਂ ਤੋਂ ਖਤ੍ਰੀ, ਪੱਟਾਂ ਤੋਂ ਵੈਸ਼
ਤੇ ਪੈਰਾਂ ਤੋਂ ਸ਼ੂਦਰ ਪੈਦਾ ਹੋਏ:
ਬ੍ਰਾਹਮਣੋ ਆਸ੍ਯਮੁਖ ਮਾਸੀਦ, ਬਾਹੂ ਰਾਜਨ੍ਯ: ਕ੍ਰਿਤ।
ੳਰੂ ਤਦਸ੍ਯ ਯਦ ਵੈਸ਼੍ਯ, ਪਦ ਭਯਾਂ ਸ਼ੂਦ੍ਰੋ ਅਜਾ੍ਯਤ। (ਰਿਗਵੇਦ 10/90)
ਬ੍ਰਾਹਮਣ ਦੀ ਮਹਿਮਾ ਕਰਦਿਆਂ ਸਿਮ੍ਰਤੀ ਵਿੱਚ ਲਿਖਿਆ ਹੈ ਇੱਕ ਬ੍ਰਾਹਮਣ ਜਦੋਂ ਜਨਮ ਲੈਂਦਾ ਹੈ ਤਾਂ
ਉਹ ਦੁਨੀਆਂ ਵਿੱਚ ਸਰਬੋਤਮ ਤੇ ਸਭ ਤੋਂ ਉੱਚਾ ਹੋਣ ਕਰਕੇ ਸਾਰੇ ਪ੍ਰਾਣੀਆਂ ਦਾ ਸੁਆਮੀ ਬਣ ਕੇ ਆਉਂਦਾ
ਹੈ। ਪਰਾਸ਼ਰ ਸੰਹਿਤਾ ਕਹਿੰਦੀ ਹੈ ਕਿ ਬ੍ਰਾਹਮਣ ਬਦ-ਚਲਨ ਵੀ ਪੂਜਣ ਯੋਗ ਹੈ, ਸ਼ੂਦਰ ਜਿਤੇਂਦ੍ਰੀ ਭੀ
ਪੂਜਣ ਲਾਇਕ ਨਹੀ। ਖੱਟਰ ਗਊ ਨੂੰ ਛੱਡ ਕੇ ਸੁਸ਼ੀਲ ਗਧੀ ਨੂੰ ਕੌਣ ਚੋਂਦਾ ਹੈ। ਮਨੂ ਸਿਮ੍ਰਤੀ ਆਖਦੀ
ਹੈ ਕਿ ‘ਪੈਰਾਂ ਤੋਂ ਜੰਮਿਆਂ ਹੋਇਆ ਸ਼ੂਦਰ, ਜੇ ਬ੍ਰਾਹਮਣ, ਛਤ੍ਰੀ, ਵੈਸ਼ ਨੂੰ ਕਠੋਰ ਬਾਣੀ ਬੋਲੇ ਤਾਂ
ਰਾਜਾ ਉਸ ਦੀ ਜੀਭ ਕਟਵਾ ਦੇਵੇ। ਸ਼ੂਦਰ ਨੂੰ ਮਤਿ ਨ ਦੇਵੋ, ਉਸ ਨੂੰ ਧਰਮ ਉਪਦੇਸ਼ ਨਾ ਕਰੋ’।
ਬਾਲਮੀਕੀ ਰਮਾਇਣ ਵਿੱਚ ਪ੍ਰਸੰਗ ਹੈ ਕਿ ਇੱਕ ਬ੍ਰਾਹਮਣ ਨੇ ਸ੍ਰੀ ਰਾਮਚੰਦਰ ਦੇ ਦਰਬਾਰ ਵਿੱਚ ਪੇਸ਼ ਹੋ
ਕੇ ਦਸਿਆ ਕਿ ਤੁਹਾਡੇ ਰਾਜ ਅੰਦਰ ਇੱਕ ਸੰਬੂਕ ਨਾਮ ਦਾ ਸ਼ੂਦਰ ਬਾਹਰ ਬੈਠਾ ਤਪ ਕਰ ਰਿਹਾ ਹੈ, ਜੋ ਕਿ
ਵਰਣ ਮਰਯਾਦਾ ਦੇ ਵਿਰੁਧ ਹੈ। ਇਸ ਘੋਰ ਬੇਅਦਬੀ ਕਾਰਨ ਮੇਰੇ ਇਕਲੌਤੇ ਪੁਤਰ ਦੀ ਮੌਤ ਹੋ ਗਈ ਹੈ।
ਸ਼ਕਾਇਤ ਦਾ ਸਿੱਟਾ ਇਹ ਨਿਕਲਿਆ ਕਿ ਰਿਸ਼ੀ ਸੰਬੂਕ ਨੂੰ ਸ੍ਰੀ ਰਾਮ ਜੀ ਨੇ ਖੁਦ ਤੀਰ ਮਾਰ ਕੇ ਮਾਰਿਆ।
ਇਸੇ ਕਾਰਣ ਬ੍ਰਾਹਮਣਾਂ ਨੇ ਸ੍ਰੀ ਰਾਮ ਨੂੰ ਮਰਯਾਦਾ ਪ੍ਰਸ਼ੋਤਮ ਕਹਿ ਕੇ ਸਤਿਕਾਰਿਆ।
ਸ਼੍ਰੀ ਗੁਰੂ ਨਾਨਕ ਸਾਹਿਬ ਜੀ ਨੇ ਜ਼ੋਰਦਾਰ ਅਵਾਜ਼ ਉਠਾਈ ਕਿ ਐਸੇ ਵਖੇਵਿਆਂ ਵਿੱਚ ਪੈ ਕੇ ਸਾਨੂੰ ਇਹ
ਨਹੀ ਪੁਛਣਾ ਚਾਹੀਦਾ ਕਿ ਫਲਾਨੇ ਦੀ ਜਾਤਿ ਕਿਹੜੀ ਹੈ, ਉਸ ਦਾ ਜਨਮ ਕਿਸ ਕੁਲ ਵਿੱਚ ਹੋਇਆ ਹੈ।
ਪੁੱਛਣਾ ਹੈ ਤਾਂ ਇਹ ਪੁੱਛੋ ਕਿ ਕਿ ਰੱਬ ਕਿਸ ਹਿਰਦੇ ਵਿੱਚ ਪ੍ਰਗਟ ਹੋਇਆ ਹੈ। ਜਾਤਿ ਪਾਤਿ ਤਾਂ
ਜੀਵਾਂ ਦੀ ਓਹੀ ਹੁੰਦੀ ਹੈ, ਜਿਹੋ ਜਿਹੇ ਕੋਈ ਕੰਮ ਕਰਦਾ ਹੈ।
ਜਾਤਿ ਜਨਮੁ ਨਹ ਪੂਛੀਐ, ਸਚ ਘਰੁ ਲੇਹੁ ਬਤਾਇ॥
ਸਾ ਜਾਤਿ ਸਾ ਪਤਿ ਹੈ, ਜੇਹੇ ਕਰਮ ਕਮਾਇ॥ (ਪੰਨਾ: 1330)
ਬ੍ਰਾਹਮਣ ਦੀ ਧਰਮ-ਪੋਥੀ ਹਰ ਕੰਮ ਕਰਨ ਵਾਲੇ ਨੂੰ ਸ਼ੂਦਰ ਜਾਂ ਨੀਚ ਕਹਿ ਕੇ ਤ੍ਰਿਸਕਾਰਦੀ
ਸੀ, ਇਸ ਕਰਕੇ ਗੁਰੂ ਸਾਹਿਬ ਨੇ ਜਾਣ ਬੁਝ ਕੇ ਇਨਕਲਾਬੀ ਐਲਾਨ ਕੀਤਾ ਕਿ ਬ੍ਰਾਹਮਣ ਦੀ ਦ੍ਰਿਸ਼ਟੀ
ਵਿੱਚ ਜੋ ਅਤਿ ਨੀਚ ਹਨ, ਉਹ ਮੇਰੇ ਸਾਥੀ ਹਨ ਅਤੇ ਮੈਂ ਉਨ੍ਹਾਂ ਦਾ ਸਾਥੀ ਹਾਂ:
ਨੀਚਾ ਅੰਦਰਿ ਨੀਚ ਜਾਤਿ, ਨੀਚੀ ਹੂ ਅਤਿ ਨੀਚੁ॥
ਨਾਨਕੁ ਤਿਨ ਕੈ ਸੰਗਿ ਸਾਥਿ, ਵਡਿਆ ਸਿਉ ਕਿਆ ਰੀਸ॥
ਜਿਥੈ ਨੀਚ ਸਮਾਲੀਅਨਿ, ਤਿਥੈ ਨਦਰਿ ਤੇਰੀ ਬਖਸੀਸ॥ (ਪੰਨਾ: 15)
ਸਤਿਗੁਰਾਂ ਨੇ ਕੇਵਲ ਫੋਕੇ ਐਲਾਨ ਹੀ ਨਹੀ ਕੀਤੇ, ਸਗੋਂ ਆਪਣੇ ਸਿੱਖ ਭਾਈਚਾਰੇ ਉਨ੍ਹਾਂ
ਸਾਰਿਆ ਨੂੰ ‘ਭਾਈ’ ਕਹਿ ਕੇ ਸਤਿਕਾਰਿਆ, ਜਿਵੇਂ ਭਾਈ ਮਰਦਾਨਾ, ਭਾਈ ਲਾਲੋ ਅਤੇ ਭਾਈ ਬਾਢੀ ਆਦਿ।
ਅਜਿਹੇ ਵਿਤਕਰਿਆਂ ਨੂੰ ਨਿਕਾਰਦਿਆਂ ਸਮਾਜਿਕ ਬਰਾਬਰੀ ਲਈ ਸਾਂਝੇ ਸਤਿਸੰਗ, ਸਾਂਝੇ ਲੰਗਰ ਤੇ ਸਾਂਝੇ
ਸਰੋਵਰ ਸਥਾਪਿਤ ਕੀਤੇ। ਗੁਰੂ ਰਾਮਦਾਸ ਜੀ ਨੇ ‘ਗੁਰੂ ਕਾ ਚੱਕ’ (ਸ੍ਰੀ ਅੰਮ੍ਰਿਤਸਰ) ਨਾਮ ਦੀ ਨਗਰੀ
ਵਸਾਈ, ਜਿਥੇ 52 ਵੱਖ ਵੱਖ ਜਾਤੀਆਂ ਦੇ ਕਿਤੇਕਾਰਾਂ ਨੂੰ ਵਸਾ ਕੇ ਬਰਾਬਰੀ ਦੇ ਹੱਕ ਦਿੱਤੇ। ਗੁਰੂ
ਅਰਜਨ ਸਾਹਿਬ ਜੀ ਨੇ ਜੱਟ, ਚਮਾਰ, ਜੁਲਾਹੇ ਤੇ ਛੀਂਬੇ ਆਦਿਕ ਪ੍ਰਵਾਰਾਂ ਵਿੱਚ ਪੈਦਾ ਹੋਏ ਸ੍ਰੀ
ਸਧਨਾ, ਸ੍ਰੀ ਕਬੀਰ, ਸ੍ਰੀ ਰਵਿਦਾਸ ਤੇ ਸ੍ਰੀ ਨਾਮਦੇਵ ਜੀ ਵਰਗੇ ਭਗਤਾਂ ਦੀ ਬਾਣੀ ਨੂੰ ਸ੍ਰੀ ਗੁਰੂ
ਗ੍ਰੰਥ ਸਾਹਿਬ ਜੀ ਵਿਖੇ ਆਪਣੇ ਬਰਾਬਰ ਥਾਂ ਦੇ ਕੇ ਸਮਾਜਿਕ ਸਾਂਝੀਵਾਲਤਾ ਤੇ ਸਮਾਨਤਾ ਦੀ ਅਨੋਖੀ
ਮਿਸਾਲ ਕਾਇਮ ਕੀਤੀ। ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਿਥੇ ਆਪਣੇ ਪਿਤਾ ਗੁਰੂ ਤੇਗ
ਬਹਾਦਰ ਸਾਹਿਬ ਜੀ ਦਾ ਦਿੱਲੀ ਤੋਂ ਸੀਸ ਤੋਂ ਸੀਸ ਲਿਆਉਣ ਵਾਲੇ ਭਾਈ ਜੈਤਾ ਜੀ ਨੁੰ ‘ਰੰਘਰੇਟੇ ਗੁਰੂ
ਕੇ ਬੇਟੇ’ ਕਹਿ ਕੇ ਸਨਮਾਨਿਆ। ਉਥੇ, ਇੱਕ ਬਾਟੇ ਵਿਚੋਂ ਵਖ ਵਖ ਜਾਤੀ ਦੇ ਲੋਕਾਂ ਨੂੰ ਖੰਡੇ ਦੀ
ਪਾਹਲੁ ਛਕਾ ਕੇ ਅਖਾਉਤੀ ਊਚ-ਨੀਚ, ਸੁੱਚ ਭਿੱਟ ਅਤੇ ਇਲਾਕਾਪ੍ਰਸਤੀ ਦਾ ਫਸਤਾ ਹੀ ਵੱਢ ਦਿੱਤਾ।
ਪਰ ਦੁਖ ਦੀ ਗੱਲ ਹੈ ਜਿਸ ਕਥਿਤ ਦਲਿਤ ਵਰਗ ਨੂੰ ਗੁਰੂ ਸਾਹਿਬਾਂ ਨੇ ਇਤਨਾ ਮਾਣ ਬਖਸ਼ਿਆ, ਪੈਰਾਂ
ਵਿੱਚ ਰੁਲਦਿਆਂ ਨੂੰ ਸਿਰਦਾਰ ਬਣਾਇਆ, ਬਦਕਿਸਮਤੀ ਨਾਲ ਅੱਜ ਉਨ੍ਹਾਂ ਵਿਚੋਂ ਬਹੁਤੇ ਅਗਿਆਨਤਾ ਵਸ
ਅਤੇ ਰਾਜਸੀ ਸਾਜਸ਼ਾਂ ਅਧੀਨ ਮੁੜ ਉਸੇ ਬ੍ਰਾਹਮਣੀ ਜਾਲ ਵਿੱਚ ਫਸਦੇ ਜਾ ਰਹੇ ਹਨ, ਜਿਸ ਨੇ ਉਨ੍ਹਾਂ
ਨੂੰ ਸਦੀਆਂ ਤੋਂ ਦਲਿਆ, ਮਲਿਆ ਤੇ ਬੇਇਜ਼ਤ ਕੀਤਾ। ਉਹ ਆਪਣੇ ਧਰਮ ਮੰਦਰਾਂ ਵਿੱਚੋਂ ਸ੍ਰੀ ਗੁਰੂ
ਗ੍ਰੰਥ ਸਾਹਿਬ ਜੀ ਨੂੰ ਚੁੱਕ ਰਹੇ ਹਨ, ਜਿਸ ਨੇ ਦਲਿਤਾਂ ਨੂੰ ਸਮਾਜਿਕ ਸਮਾਨਤਾ ਬਖ਼ਸ਼ਦਿਆਂ ਆਦਰ ਯੋਗ
ਬਣਾਇਆ। ਡਾ: ਅੰਬੇਦਕਾਰ ਜੀ ਨੇ 13 ਅਪ੍ਰੈਲ 1936 ਨੂੰ ਸ਼੍ਰੋਮਣੀ ਸਿੱਖ ਪ੍ਰਚਾਰ ਕਾਨਫਰੰਸ
ਅੰਮ੍ਰਿਤਸਰ ਵਿਖੇ ਆਪਣੀ ਤਕਰੀਰ ਵਿੱਚ ਆਖਿਆ ਸੀ ਕਿ ‘ਜਦੋਂ ਦਲਿਤ ਰਲ ਕੇ ਵਿਚਾਰ ਕਰਨਗੇ ਕਿਹੜਾ ਧਰਮ
ਗ੍ਰਹਿਣ ਕੀਤਾ ਜਾਵੇ ਤਾਂ ਸਿੱਖ ਧਰਮ ਵਲ ਸਭ ਤੋਂ ਵਧੀਕ ਧਿਆਨ ਦਿੱਤਾ ਜਾਵੇਗਾ। ਕਿਉਂਕਿ, ਸ੍ਰੀ
ਗੁਰੂ ਗ੍ਰੰਥ ਸਾਹਿਬ ਸਚੁਮੱਚ ਇੱਕ ‘ਜਾਤਪਾਤ ਰਹਿਤ’ ਸਮਾਜ ਦਾ ਆਦਰਸ਼ ਪੇਸ਼ ਕਰਦਾ ਹੈ”।
ਪਰ, ਜੇਕਰ ਸ਼੍ਰੋਮਣੀ ਕਮੇਟੀ ਦਾ ਮਜੂਦਾ ਪ੍ਰਧਾਨ ਚੰਦ ਵੋਟਾਂ ਦੀ ਖ਼ਾਤਰ ਆਪਣੇ ਆਪ ਨੂੰ ਅਰੋੜਾ ਪ੍ਰਗਟ
ਕਰਕੇ ਅਰੋੜਾ ਬਰਾਦਰੀ ਤੋਂ ਵਿਸ਼ੇਸ਼ ਸਨਮਾਨ ਹਾਸਲ ਕਰੇ, ਸ਼੍ਰੋਮਣੀ ਕਮੇਟੀ ਦਾ ਇੱਕ ਸਾਬਕਾ ਸਕਤਰ
ਪ੍ਰਜਾਪਤਿ (ਘੁਮਿਆਰ) ਬ੍ਰਾਦਰੀ ਦਾ ਪ੍ਰਧਾਨ ਬਣਿਆਂ ਫਿਰੇ ਅਤੇ ਗੁਰੂ ਕੇ ਕੀਰਤਨੀਏ, ਪ੍ਰਚਾਰਕ ਤੇ
ਸਿੱਖ ਲੀਡਰ ਆਪਣੇ ਨਾਵਾਂ ਨਾਲ ਸਿੱਧੂ, ਬਰਾੜ, ਸੋਢੀ ਤੇ ਸੇਠੀ ਆਦਿਕ ਗੋਤਾਂ ਵਰਤਣ ਤਾਂ ਗੁਰੂ
ਗ੍ਰੰਥ ਸਾਹਿਬ ਜੀ ਦੇ ਉਪਰੋਕਤ ਸੱਚ ਨੂੰ ਕੌਣ ਸਹੀ ਮੰਨੇਗਾ। ਇਸ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ
ਮੁਖ ਸੇਵਾਦਾਰ ਦਾ ਫਰਜ਼ ਬਣਦਾ ਹੈ ਕਿ ਉਹ ਅਜਿਹੇ ਕੋਝੇ ਵਰਤਾਰੇ ਨੂੰ ਰੋਕਣ ਲਈ ਕੋਈ ਠੋਸ ਉਪਰਾਲਾ
ਕਰਨ। ਕਿਉਂਕਿ ਇਸ ਪ੍ਰਕਾਰ ਬਿਪਰਵਾਦੀ ਜ਼ਾਤ-ਪਾਤ ਨੂੰ ਬਢਾਵਾ ਮਿਲਦਾ ਹੈ ਅਤੇ ਭਾਈਚਾਰਕ ਏਕਤਾ ਤੇ
ਸਮਾਨਤਾ ਭੰਗ ਹੁੰਦੀ ਹੈ।
ਗੁਰੂ ਗ੍ਰੰਥ ਦੇ ਪੰਥ ਦਾ ਦਾਸ: ਜਗਤਾਰ ਸਿੰਘ ਜਾਚਕ (ਨਿਊਯਾਰਕ)
ਮੁਬਾਈਲ 516-323- 9188. ਮਿਤੀ 28 ਜਨਵਰੀ 2011
(29/01/11)
ਰਛਪਾਲ ਸਿੰਘ (ਉਤ੍ਰਾਖੰਡ)
ਸ. ਪਰਮਜੀਤ ਸਿੰਘ ਜੀ, ਪ੍ਰਧਾਨ
ਸਿੱਖ ਬਰਦਰਹੁਡ ਨੇ ਬੀ. ਜੇ ਪੀ. ਵਲੋਂ ਸ੍ਰੀਨਗਰ ਦੇ ਲਾਲ ਚੌਂਕ ਵਿੱਚ ਤਿਰੰਗਾ ਲਹਿਰਾਉਣ ਤੇ
ਪਾਬੰਦੀ ਲਗਾਉਣ ਦੇ ਮਾਮਲੇ ਵਿਚ, ਜੰਮੂ-ਕਸ਼ਮੀਰ ਦੇ ਮੁੱਖ ਮੰਤ੍ਰੀ ਦੇ ਇਸ ਕਦਮ ਦੀ ਸਖਤ ਨਿਖੇਧੀ
ਕਰਦਿਆਂ, ਮੁੱਖ ਮੰਤ੍ਰੀ ਉਮਰ ਅਬਦੁਲਾ ਤੇ ਦੇਸ਼ ਧ੍ਰੋਹ ਦਾ ਮੁਕੱਦਮਾ ਚਲਾਉਣ ਦੀ ਮੰਗ ਕੀਤੀ ਹੈ।
ਕੀ ਸ. ਪਰਮਜੀਤ ਸਿੰਘ ਜੀ ਨੇ ਕਦੇ 84 ਦੀ ਸਿੱਖ ਨਸਲਕੁਸ਼ੀ ਬਾਰੇ ਵੀ ਆਵਾਜ਼ ਉਠਾਈ ਹੈ? ਬੀ. ਜੇ. ਪੀ.
ਵਲੋਂ ਕਦੇ ਰਾਮ ਮੰਦਰ ਦੇ ਨਾਮ ਤੇ, ਕਦੇ ਰਾਮ ਸੇਤੂ ਦੇ ਨਾਮ ਤੇ, ਭਾਰਤ ਵਿੱਚ ਲਗਾਈ ਅੱਗ, ਭਾਰਤ
ਵਿੱਚ ਬੰਬ ਧਮਾਕੇ ਕਰ ਕੇ, ਆਮ ਲੋਕਾਂ ਦੇ ਕੀਤੇ ਕਤਲਾਂ ਦੇ ਮਾਮਲੇ ਵਿੱਚ ਵੀ ਦੇਸ਼ ਧ੍ਰੋਹ ਦਾ ਕੇਸ
ਚਲਾਉਣ ਦੀ ਮੰਗ ਕੀਤੀ ਹੈ? ਕਦੇ ਛਟੀਸਿੰਘ ਪੁਰੇ ਵਿੱਚ ਮਾਰੇ ਸਿੱਖਾਂ ਨੂੰ ਇੰਸਾਫ ਦਿਲਾਉਣ ਦੀ ਗੱਲ
ਕੀਤੀ ਹੈ? ਕਦੀ ਓਨਟਾਰੀਉ (ਕੈਨੇਡਾ) ਵਿੱਚ ਸਿੱਖਾਂ ਦੀ ਦਸਤਾਰ ਅਤੇ ਕਕਾਰਾਂ ਤੇ ਪਾਬੰਦੀ ਲਗਵਾਉਣ
ਦੀ ਮੰਗ ਕਰਨ ਵਾਲੇ ਹਿੰਦੂ ਸੰਠਨਾਂ ਨੂੰ ਸਮਝਾਉਣ ਦੀ ਗੱਲ ਵੀ ਕੀਤੀ ਹੈ? ਜਾਂ ਉਨ੍ਹਾਂ ਦੀ ਬਰਦਰਹੁਡ
ਸਿਰਫ ਬੀ. ਜੇ. ਪੀ. ਦੇ ਦਾਇਰੇ ਤਕ ਹੀ ਸੀਮਤ ਹੈ?
ਰਛਪਾਲ ਸਿੰਘ (ਉਤ੍ਰਾਖੰਡ)
(29/01/11)
ਕਿਰਪਾਲ ਸਿੰਘ ਬਠਿੰਡਾ
ਗਿਆਨੀ ਗੁਰਬਚਨ ਸਿੰਘ ਨੂੰ ਇਹ ਸੁਝਾਓ, ਵੱਧ ਤੋ ਵੱਧ ਭੇਜੋ ਕਿ, “ਕੈਲੰਡਰ ਨਾਲੋਂ `ਨਾਨਕ` ਸ਼ਬਦ ਹਟਾ
ਦਿਤਾ ਜਾਵੇ ਤਾਂ ਚੰਗਾ ਹੋਵੇਗਾ: ਸਰਬਜੀਤ ਸਿੰਘ
ਦੁਨੀਆਂ ਦੇ ਲੋਕਾਂ ਨੂੰ ਜਿਹੜਾ ਕੈਲੰਡਰ ਗੁਰੂ ਨਾਨਕ ਦੇ ਪ੍ਰਕਾਸ਼ ਦਿਹਾੜੇ ਦੀ ਸਹੀ ਤਰੀਕ ਨਾ ਦੱਸ
ਸਕੇ ਉਸ ਨੂੰ ਨਾਨਕਸ਼ਾਹੀ ਕੈਲੰਡਰ ਕਿਵੇਂ ਕਿਹਾ ਜਾ ਸਕਦਾ ਹੈ?
ਬਠਿੰਡਾ, ੨੮ ਜਨਵਰੀ (ਕਿਰਪਾਲ ਸਿੰਘ): ਗਿਆਨੀ ਗੁਰਬਚਨ ਸਿੰਘ ਨੂੰ ਇਹ ਸੁਝਾਓ, ਵੱਧ
ਤੋ ਵੱਧ ਭੇਜੋ ਕਿ, “ਕੈਲੰਡਰ ਨਾਲੋਂ `ਨਾਨਕ` ਸ਼ਬਦ ਹਟਾ ਦਿਤਾ ਜਾਵੇ ਤਾਂ ਚੰਗਾ ਹੋਵੇਗਾ`। ਇਹ ਸ਼ਬਦ
ਸਰਬਜੀਤ ਸਿੰਘ ਸੈਕਰਾਮੈਂਟੋ (ਕੈਲੇਫ਼ੋਰਨੀਆਂ) ਨੇ ਈਮੇਲ ਰਾਹੀਂ ਭੇਜੇ ਇੱਕ ਸੁਨੇਹੇ ਵਿੱਚ ਕਹੇ।
ਉਨ੍ਹਾਂ ਕਿਹਾ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਬਾਰ-ਬਾਰ ਇਹ ਕਹਿੰਦੇ ਹਨ ਕਿ ਸੰਗਤ
ਕੈਲੰਡਰ ਸਬੰਧੀ ਆਪਣੇ ਸੁਝਾਓ ਅਤੇ ਇਤਿਰਾਜ਼ ਲਿਖ ਕੇ ਅਕਾਲ ਤਖਤ ਸਾਹਿਬ ਨੂੰ ਭੇਜੇ। ਇਸ ਸਬੰਧੀ
ਬੇਨਤੀ ਹੈ ਕਿ ਗਿਆਨੀ ਗੁਰਬਚਨ ਸਿੰਘ ਨੂੰ ਇਹ ਸੁਝਾਓ, ਵੱਧ ਤੋਂ ਵੱਧ ਭੇਜੇ ਜਾਣ ਕਿ, “ਕੈਲੰਡਰ
ਨਾਲੋਂ `ਨਾਨਕ` ਸ਼ਬਦ ਹਟਾ ਦਿਤਾ ਜਾਵੇ ਤਾਂ ਚੰਗਾ ਹੋਵੇਗਾ` ਕਿਉਂਕਿ ਇਸ ਵਿੱਚ ਨਾਨਕ ਦਾ ਤਾਂ ਕੁੱਝ
ਵੀ ਨਹੀਂ ਹੈ, ਹੈ ਤਾਂ ਸਭ ਕੁੱਝ ਬਿਕ੍ਰਮੀ ਕੈਲੰਡਰ ਦਾ ਹੀ ਫਿਰ ਇਸ ਦਾ ਨਾਮ ਨਾਨਕਸ਼ਾਹੀ ਕੈਲੰਡਰ
ਰੱਖ ਕੇ ਸੰਗਤਾਂ ਨੂੰ ਨਾਮ ਦੇ ਭੁਲੇਖੇ ਵਿੱਚ ਪਾ ਕੇ ਗੁਮਰਾਹ ਕਿਉਂ ਕੀਤਾ ਜਾ ਰਿਹਾ ਹੈ? ਉਨ੍ਹਾਂ
ਕਿਹਾ ਗੁਰੂ ਨਾਨਾਕ ਦਾ ਧਰਮ ਯੂਨੀਵਰਸਲ ਧਰਮ ਹੈ ਇਸ ਲਈ ਉਸ ਦੇ ਨਾਮ `ਤੇ ਬਣਿਆ ਕੈਲੰਡਰ ਵੀ
ਯੂਨੀਵਰਸਲ ਹੋਣਾ ਚਾਹੀਦਾ ਹੈ ਜਿਹੜਾ ਦੁਨੀਆਂ ਦੇ ਹਰ ਕੋਨੇ ਵਿੱਚ ਲਾਗੂ ਅਤੇ ਅਤੇ ਅਸਾਨੀ ਨਾਲ
ਸਮਝਿਆ ਜਾ ਸਕਣ ਵਾਲਾ ਹੋਵੇ, ਪਰ ਆਰਐੱਸਐੱਸ ਦੀਆਂ ਇੱਛਾਵਾਂ ਪੂਰੀਆਂ ਕਰਨ ਲਈ ਇਸ ਨੂੰ ਬਿਕ੍ਰਮੀ
ਸੰਮਤ ਦੇ ਉਸ ਚੰਦਰਸਾਲ ਨਾਲ ਜੋੜ ਦਿੱਤਾ ਗਿਆ ਹੈ ਜਿਸ ਦੀਆਂ ਸੁਦੀਆਂ ਵਦੀਆਂ ਅਤੇ ਤਿੱਥਾਂ ਸਬੰਧੀ
ਵਿਦੇਸ਼ਾਂ ਵਿੱਚ ਤਾਂ ਕੀ ਗੁਰੂ ਨਾਨਕ ਦੇ ਜਨਮ ਸਥਾਨ ਪੰਜਾਬ ਵਿੱਚ ਵੀ ੯੯% ਸਿੱਖਾਂ ਨੂੰ ਇਹ ਚੇਤਾ
ਨਹੀਂ ਰਹਿੰਦਾ ਕਿ ਅੱਜ ਕਿਹੜੀ ਤਿੱਥ ਤੇ ਕਿਹੜਾ ਮਹੀਨਾ ਹੈ। ਬਿਕ੍ਰਮੀ ਸੰਮਤ ਨਾਲ ਜੁੜੇ ਰਹਿਣ ਕਾਰਣ
ਦੁਨੀਆਂ ਭਰ ਦੇ ਧਰਮਾਂ ਵਿੱਚੋਂ ਨਵੇਂ ਜ਼ਮਾਨੇ ਦਾ ਸਮਝਿਆ ਜਾ ਰਿਹਾ ਸਿੱਖ ਧਰਮ ਹੀ ਇੱਕ ਐਸਾ ਧਰਮ ਹੈ
ਜਿਸ ਦੇ ਸਿੱਖਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਸਾਡੇ ਗੁਰੂ ਸਾਹਿਬਾਨ ਦਾ ਗੁਰਪੁਰਬ ਕਿਹੜੇ ਦਿਨ ਆ
ਰਿਹਾ ਹੈ? ਦੁਨੀਆਂ ਦੇ ਲੋਕਾਂ ਨੂੰ ਜਿਹੜਾ ਕੈਲੰਡਰ ਗੁਰੂ ਨਾਨਕ ਦੇ ਪ੍ਰਕਾਸ਼ ਦਿਹਾੜੇ ਦੀ ਸਹੀ ਤਰੀਕ
ਨਾ ਦੱਸ ਸਕੇ ਉਸ ਨੂੰ ਨਾਨਕਸ਼ਾਹੀ ਕੈਲੰਡਰ ਕਿਵੇਂ ਕਿਹਾ ਜਾ ਸਕਦਾ ਹੈ?
(28/01/11)
ਸਤਨਾਮ ਕੌਰ ਫਰੀਦਾਬਾਦ
ਨਸ਼ਿਆਂ ਦੇ ਵਿਰੁਧ ਲੜਨ ਵਾਲੀ ਸੰਸਥਾ ਹੁਣ ਅਖੌਤੀ ਦਸਮ ਗ੍ਰੰਥ ਨੂੰ ਪੰਥ ਦਾ ਸ਼ਰੀਰ ਆਖ ਕੇ ਮਨੁੱਖਤਾ
ਨੂੰ ਨਸ਼ਿਆਂ ਦਾ ਆਦੀ ਬਣਾਏਗੀ: ਸ. ਉਪਕਾਰ ਸਿੰਘ ਫਰੀਦਾਬਾਦ
ਫਰੀਦਾਬਾਦ ੨੭ ਜਨਵਰੀ ੨੦੧੧ (ਸਤਨਾਮ ਕੌਰ)
ਇੰਨ੍ਹਾਂ ਲਫ਼ਜ਼ਾਂ ਦਾ ਪ੍ਰਗਟਾਵਾ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ. ਉਪਕਾਰ ਸਿੰਘ ਨੇ
ਕੀਤਾ। ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਪ੍ਰਿੰਸੀਪਲ ਭਾਈ ਰਾਮ ਸਿੰਘ ਕੁਲਾਰ
ਨੇ ਠੀਕ ਆਖਿਆ ਹੈ ਕਿ ਅਖੌਤੀ ਦਸਮ ਗ੍ਰੰਥ ਪੰਥ ਦਾ ਸ਼ਰੀਰ ਹੈ, ਪਰ ਇਹ ਪੰਥ ਅਖੌਤੀ ਦਸਮ ਗ੍ਰੰਥ ਦੇ
ਹਮਾਇਤੀਆਂ ਦਾ ਹੈ ਜੋ ਅਖੌਤੀ ਦਸਮ ਗ੍ਰੰਥ ਦੀਆਂ ਸਿੱਖਿਆਵਾਂ ਅਨੁਸਾਰ ਨਸ਼ੇ ਕਰ ਕਰ ਕੇ ਤਬਾਹ ਹੋਇਆ
ਪਿਆ ਹੈ। ਉਨ੍ਹਾਂ ਕਿਹਾ ਕਿ ਰਾਮ ਸਿੰਘ ਵੱਲੋਂ ਅਸ਼ਲੀਲ ਤੇ ਨਸ਼ਿਆਂ ਦਾ ਪ੍ਰਚਾਰ ਕਰਨ ਵਾਲੇ ਅਖੌਤੀ
ਦਸਮ ਗ੍ਰੰਥ ਨੂੰ ਪੰਥ ਦਾ ਸ਼ਰੀਰ ਦਸਣਾ ਸਾਬਤ ਕਰਦਾ ਹੈ ਕਿ ਇਸ ਸੰਸਥਾ ਨੇ ਅਪਣੇ ਅਸੂਲਾਂ ਨੂੰ ਭੁਲਾ
ਦਿੱਤਾ ਹੈ। ਹੁਣ ਤਕ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਨੇ ਸਮਾਜ ਵਿੱਚ ਨਸ਼ਿਆਂ ਵਿਰੁਧ ਆਵਾਜ਼ ਚੁੱਕੀ
ਹੈ ਪਰ ਹੁਣ ਪ੍ਰਬੰਧਕਾਂ ਦੀ ਅਜਿਹੀ ਕਿਹੜੀ ਮਜ਼ਬੂਰੀ ਬਣ ਗਈ ਹੈ ਕਿ ਉਨ੍ਹਾਂ ਨੂੰ ਅਖੌਤੀ ਨਸ਼ੇੜੀ ਦਸਮ
ਗ੍ਰੰਥ ਨੂੰ ਪੰਥ ਦਾ ਸ਼ਰੀਰ ਕਹਿਣਾ ਪੈ ਗਿਆ, ਜਿਸ ਵਿੱਚ ਪੋਸਤ, ਭੰਗ, ਸ਼ਰਾਬ, ਅਫੀਮ, ਆਦਿ ਨਸ਼ਿਆਂ
ਨੂੰ ਖੁਲ੍ਹ ਕੇ ਵਰਤਣ ਦੀ ਛੋਟ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਅਖੌਤੀ ਦਸਮ ਗ੍ਰੰਥ ਨੂੰ ਪੜ੍ਹਨ
ਤੇ ਪ੍ਰਕਾਸ਼ ਕਰਨ ਵਾਲੀਆਂ ਜੱਥੇਬੰਦੀਆਂ ਖੁਲ੍ਹੇਆਮ ਭੰਗ ਦੇ ਗੱਫੇ ਲਾਉਂਦੀਆਂ ਹਨ ਅਤੇ ਇਸ ਨੂੰ ਵੇਚ
ਕੇ ਨੌਜਵਾਨ ਪੀੜ੍ਹੀ ਨੂੰ ਗੁਮਰਾਹ ਕਰ ਕੇ ਨਸ਼ਿਆਂ ਦੀਆਂ ਆਦੀ ਬਣਾ ਰਹੀਆਂ ਹਨ। ਸ. ਉਪਕਾਰ ਸਿੰਘ ਨੇ
ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਥ ਨੂੰ ਮੰਨਣ ਵਾਲੇ ਇਸ ਨਸ਼ੇੜੀ ਅਖੌਤੀ ਦਸਮ ਗ੍ਰੰਥ ਨੂੰ
ਅਪਣੇ ਪੰਥ ਦਾ ਸ਼ਰੀਰ ਨਹੀਂ ਮੰਨਦੇ ਇਸ ਲਈ ਇਹ ਨਸ਼ੇੜੀਆਂ ਤੇ ਵਿਭਚਾਰੀ ਅਖੌਤੀ ਦਸਮ ਗ੍ਰੰਥ ਦੇ
ਹਮਾਇਤੀਆਂ ਨੂੰ ਮੁਬਾਰਕ। ਉਨ੍ਹਾਂ ਭਾਈ ਰਾਮ ਸਿੰਘ ਕੁਲਾਰ ਨੂੰ ਕਿਹਾ ਕਿ ਬਚਿੱਤਰ ਨਾਟਕ ਵਿੱਚ ਜੋ
ਕੁੱਝ ਲਿਖਿਆ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਤੋਂ ਉਲਟ ਕੂੜ ਨਾਲ ਭਰਿਆ ਪਿਆ ਹੈ ਜਿਸ
ਵਿੱਚ ਸਿੱਖੀ ਨੂੰ ਬ੍ਰਾਹਮਣਵਾਦ ਦੇ ਖਾਰੇ ਸਮੁੰਦਰ ਵਿੱਚ ਡੋਬਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ
ਗੁਰੂ ਗੋਬਿੰਦ ਸਿੰਘ ਜੀ ਆਪਣੇ ਜੀਵਨ ਕਾਲ ਵਿੱਚ ਕਦੇ ਹੇਮਕੁੰਟ ਨਹੀਂ ਗਏ ਸਨ। ਇਹ ਸਾਰੀਆਂ ਝੂਠੀਆਂ
ਗੱਲਾਂ ਜੋ ਗੁਰੂ ਗੋਬਿੰਦ ਸਿੰਘ ਜੀ ਨੂੰ ਦੇਵੀ ਪੂਜਕ ਸਾਬਤ ਕਰਦੀਆਂ ਹਨ ਬਚਿੱਤਰ ਨਾਟਕ ਵਿੱਚ ਦਰਜ਼
ਹਨ। ਸ. ਉਪਕਾਰ ਸਿੰਘ ਨੇ ਕਿਹਾ ਕਿ ਉੱਚ ਅਹੁੱਦੇ `ਤੇ ਬੈਠ ਕੇ ਇਹੋ ਜਿਹੀਆਂ ਕੱਚੀਆਂ ਗੱਲਾਂ ਕਰਨਾ
ਸੰਸਥਾ ਦੇ ਨਿਘਾਰ ਦੀ ਨਿਸ਼ਾਨੀ ਹੈ ਜਿਸ ਨੂੰ ਸਮਾਂ ਰਹਿੰਦਿਆ ਸਟੱਡੀ ਸਰਕਲ ਦੇ ਅਹੁਦੇਦਾਰਾਂ ਵੱਲੋਂ
ਦਰੁਸਤ ਕਰ ਲੈਣਾ ਚਾਹੀਦਾ ਹੈ। ਜੇਕਰ ਸਟੱਡੀ ਸਰਕਲ ਦੇ ਅਹੁਦੇਦਾਰ ਹੀ ਨਸ਼ੇੜੀ ਗ੍ਰੰਥ ਦਾ ਪ੍ਰਚਾਰ
ਕਰਨ ਲੱਗ ਪਏ ਤਾਂ ਕੀ! ਸਮਾਜ ਨੂੰ ਸਹੀ ਸੇਧ ਦੇ ਪਾਉਣਗੇ? ਇਸ ਤੋਂ ਇਲਾਵਾ ਭਰੋਸੇਯੋਗ ਸੂਤਰਾਂ ਤੋਂ
ਇਹ ਖਬਰ ਵੀ ਮਿਲੀ ਹੈ ਕਿ ਸਟੱਡੀ ਸਰਕਲ ਦੇ ਪ੍ਰਿੰਸੀਪਲ ਭਾਈ ਰਾਮ ਸਿੰਘ ਵੱਲੋਂ ਅਖੌਤੀ ਦਸਮ ਗ੍ਰੰਥ
ਨੂੰ ਪੰਥ ਦਾ ਸ਼ਰੀਰ ਆਖਣ `ਤੇ ਸਟੱਡੀ ਸਰਕਲ ਨਾਲ ਜੁੜੇ ਮੈਬਰਾਂ ਵਿੱਚ ਵੀ ਭਾਰੀ ਰੋਸ਼ ਪਾਇਆ ਜਾ ਰਿਹਾ
ਹੈ ਪਰ ਕਈ ਪ੍ਰਬੰਧਕੀ ਮਜ਼ਬੂਰੀਆਂ ਕਰ ਕੇ ਇਸ ਦਾ ਡੱਟ ਕੇ ਵਿਰੋਧ ਨਹੀਂ ਕਰ ਪਾ ਰਹੇ।
(27/01/11)
ਗੁਰਨਾਮ ਸਿੰਘ ਅਕੀਦਾ
ਸਿੱਖ ਮਾਰਗ ਦੇ ਪਾਠਕ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵੱਲੋਂ ਗੁਰਨਾਮ ਸਿੰਘ ਅਕੀਦਾ
ਮੈਂ ਇਕ ਚਿੱਠੀ ਪੜ੍ਹੀ 'ਸਿੱਖ ਮਾਰਗ' ਵਿਚ ਇਕ ਵਿਆਕਤੀ ਹੈ ਜਿਸ ਦਾ ਨਾਂ ਮੈਂ ਇਥੇ ਇਸ
ਕਰਕੇ ਨਹੀਂ ਲਿਖਣਾ ਚਾਹੁੰਦਾ ਕਿਉਂਕਿ ਸਿੱਖ ਮਾਰਗ ਦੇ ਸੰਪਾਦਕ ਸਾਹਿਬ ਜੀ ਨੇ ਕਿਹਾ ਹੈ ਕਿ ਉਸ ਦੇ
ਨਾਮ ਵਾਲੀ ਚਿੱਠੀ ਅਸੀਂ 'ਸਿੱਖ ਮਾਰਗ' ਵਿਚ ਨਹੀ ਪਾਉਣੀ, ਪਰ ਜੋ ਉਹ ਵਿਆਕਤੀ ਭੰਬਲਭੂਸਾ ਪਾ ਰਿਹਾ
ਹੈ ਕਿ 'ਸਪੋਕਸਮੈਨ' 80 ਹਜਾਰ ਛਪਦਾ ਹੈ ਤੇ 5-6 ਲੱਖ ਲੋਕ ਸਪੋਕਸਮੈਨ ਵੈਬਸਾਇਟ ਵੇਖਦੇ ਹਨ ਇਹ
ਕੋਰਾ ਝੂਠ ਹੈ ਤੇ ਇਹ ਸਿਰਫ ਤੇ ਸਿਰਫ ਪਾਠਕਾਂ ਤੇ ਕਾਰਪੋਰੇਟ ਅਦਾਰਿਆਂ ਤੋਂ ਇਸ਼ਤਿਹਾਰ ਲੈਣ ਲਈ
ਹੀ ਝੂਠ ਬੋਲਿਆ ਜਾਂਦਾ ਹੈ। 80 ਹਜਾਰ ਤਾਂ ਸਪੋਕਸਮੈਨ ਅੱਜ ਤਕ ਨਹੀਂ ਛਪਿਆ। ਤੇ ਅੱਜ ਦੀ ਗਿਣਤੀ ਜੋ
ਸਪੋਕਸਮੈਨ ਛੱਪ ਰਿਹਾ ਹੈ ਉਸ ਬਾਰੇ ਤੁਹਾਨੂੰ ਕੋਰਾ ਸੱਚ ਮੈਂ ਦਸਦਾਂ ਹਾਂ, ਅੱਜ ਇਹ ਅਖਬਾਰ 18000
ਹਜਾਰ ਛੱਪ ਰਿਹਾ ਹੈ ਕਦੇ ਕਦੇ 20 ਹਜਾਰ ਛੱਪਦਾ ਹੈ ਜਦੋਂ ਕਿਤੇ ਸਪਲੀਮੈਂਟ ਅਖਬਾਰ ਵਿਚ ਲਗਦਾ ਹੈ
ਤਾਂ ਵੱਧ ਅਖਬਰ ਸਪਲੀਮੈਂਟ ਦੇਣ ਵਾਲੇ ਪੱਤਰਕਾਰ ਮੰਗਾਉਦੇ ਹਨ ਤਾਂ ਉਸ ਲਈ ਉਨਾਂ ਨੂੰ ਵੱਧ ਅਖਬਾਰ
ਛਾਪਣਾ ਪੈਂਦਾ ਹੈ।
ਦੂਜੀ ਗੱਲ ਹੈ ਕਿ ਸਪੋਕਸਮੈਨ ਵੈਬਸਾਇਟ 5-6 ਲੱਖ ਲੋਕ ਰੋਜ ਹਿੱਟ ਕਰਦੇ ਹਨ ਇਹ ਤਾਂ ਹੋਰ ਵੀ ਕੋਰਾ
ਝੂਠ ਹੈ ਕਿਉਕਿ ਜੋ ਅਸਲ ਅੰਕੜੇ ਤੇ ਸੱਚ ਹੀ ਆਪਣੇ ਪਾਠਕਾਂ ਦੀ ਗਿਣਤੀ ਦਸਣ ਵਾਲੀਆਂ ਵੈਬ ਸਾਇਟਾਂ
ਹਨ ਉਹ ਤਾਂ ਆਪਣੀ ਵੈਬਸਾਇਟ ਤੇ ਵਿਜਟਰ ਕਾਂਉਟਰ ਚਲਾਉਦੀਆਂ ਹਨ ਤਾਂ ਕਿ ਰੋਜ ਦੀ ਹਿੱਟ ਦਾ ਪਤਾ ਲਗ
ਸਕੇ ਪਰ ਸਪੋਕਸਮੈਨ ਦੀ ਨਹੀਂ ਹੈ ਤਾਂ ਫਿਰ ਉਸ ਨੂੰ ਕਦੇ ਵੀ ਇਹ ਦਾਅਵਾ ਨਹੀ ਕਰਨਾ ਚਾਹੀਦਾ ਕਿ ਇਹ
ਵੈਬਸਾਇਟ ਇੰਨੀ ਪੜ੍ਹੀ ਜਾ ਰਹੀ ਹੈ। ਚਲ ਮੈਨੂੰ ਉਹ ਪਟਿਆਲੇ ਵਾਲਾ ਕਹਿ ਸੰਬੋਧਨ ਕਰਦਾ ਹੈ ਤੇ
ਕਹਿੰਦਾ ਹੈ ਕਿ ਉਸ ਵਾਂਗ ਮੱਖਣ ਸਿੰਘ ਵੀ ਧਮਕੀ ਦੇ ਰਿਹਾ ਹੈ ਮੈਂ ਅੱਜ ਤਕ ਕਿਸੇ ਨੂੰ ਧਮਕੀ ਨਹੀ
ਦਿਤੀ, ਮੈਂ ਕਰਦਾ ਹਾਂ ਤੇ ਇਸ ਬਾਰੇ ਕਦੇ ਨਹੀ ਸੋਚਿਆ ਕਿ ਇਸ ਦਾ ਨਤੀਜਾ ਕੀ ਹੋਵੇਗਾ, ਉਹ ਸੱਚੇ
ਮਾਲਕ ਦੇ ਹੱਥ ਹੈ। ਸੋ ਕਦੇ ਵੀ ਕਿਸੇ ਬਾਰੇ ਗਲਤ ਅਫਵਾਹਾਂ ਜਾਂ ਫਿਰ ਕਦੇ ਵੀ ਕਿਸੇ ਬਾਰੇ ਗਲਤ
ਜਾਣਕਾਰੀ ਦੇਣ ਵਾਲਾ ਇਨਸਾਲ ਨਹੀ ਹੁੰਦਾ ਉਹ ਤਾਂ ਚਲੋ ਮੈਂ ਕੀ ਕਹਿਣਾ ........
ਆਪ ਜੀ ਦਾ ਦਾਸ
ਗੁਰਨਾਮ ਸਿੰਘ ਅਕੀਦਾ
ਮੁੱਖ ਸੰਪਾਦਕ ਇੰਡੋ ਪੰਜਾਬ
ਅਤੇ ਬਿਊਰੋ ਹੈਡ ਪੰਜਾਬ ਚੜਦੀਕਲਾ ਟਾਇਮ ਟੀਵੀ ਚੈਨਲ
9888506897
(ਟਿੱਪਣੀ:- ਪਟਿਆਲੇ
ਵਾਲਾ ਕੋਈ ਹੋਰ ਲੇਖਕ ਸੀ ਤੁਸੀਂ ਨਹੀਂ ਸੀ ਅਤੇ ਉਸ ਨੇ ਮੈਨੂੰ ਧਮਕੀ ਦਿੱਤੀ ਸੀ ਨਾ ਕਿ ਮੈਂ ਕਿਸੇ
ਨੂੰ-ਸੰਪਾਦਕ)
(27/01/11)
ਹਰੀ ਪ੍ਰੀਤ ਸਿੰਘ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਦਾਸ ਨੇ ਕੁਝ ਸਮਾ ਪਹਿਲਾਂ ਆਪ ਜੀ ਦੇ ਵੇਬਸਾਇਟ ਦੇਖੀ, ਤੇ ਹੁਣ ਤਕਰੀਬਨ ਰੋਜ਼ ਪੜਦਾ
ਹੈ | ਆਪ ਜੀ ਦੇ ਗੁਰਬਾਣੀ ਦੇ ਲੇਖ, ਗੁਰਬਾਣੀ ਚਰਚਾ ਆਦਿਕ ਦੇਖ ਕੇ ਬਹੁਤ ਖੁਸ਼ੀ ਹੋਈ | ਗੁਰਬਾਣੀ
ਚਰਚਾ ਨੇ ਤਾਂ ਕੁਝ ਗੁੰਝਲਦਾਰ ਵਿਚਾਰਾਂ ਸਾਡੇ ਗੁਰਮੁਖ ਭਰਾਵਾਂ ਨੇ ਸੁਲਝਾਇਆ ਹੈ, ਤੇ ਸੁਲਝਾ ਰਹੇ
ਹਨ | ਮੈਂ ਸਿਖਮਾਰਗ ਤੇ ਸਾਇਟ ਤੇ ਲਿਖਣ ਵਾਲੇ ਗੁਰਮੁਖਾਂ ਦਾ ਧਨਵਾਦੀ ਹਾਂ |
ਦਾਸ ਸਿਖ ਮਾਰਗ ਦੇ ਲੇਖਕਾਂ ਨੂੰ ਇਕ ਸੁਝਾਆ ਦੇਣਾ ਚਾਹੁੰਦਾ ਹੈ | ਲੇਖ ਲਿਖਣ ਵਾਲੇ ਅਲਗ-ਅਲਗ
ਲਿਖਾਰੀਆਂ ਨੇ ਗੁਰਮਤਿ/ਗੁਰਬਾਣੀ ਵਾਸਤੇ ਸਿਧਾਂਤ ਲਫਜ਼ ਦਾ ਇਸਤੇਮਾਲ ਕੀਤਾ ਹੈ |
“ਸਿਧਾਂਤ” ਦੋ ਲਫਜਾਂ ਦੀ ਸੰਧੀ ਤੋਂ ਬਣਿਆ ਹੈ, ਸਿਧ + ਅੰਤ | ਗੁਰਬਾਣ ਅਨੁਸਾਰ, ਸਿਧਿ,
“ਸੋਝੀ” ਨੂੰ ਕਹਿੰਦੇ ਹਨ, “ਬੁਧਿ ਬਦਲੀ ਸਿਧ ਪਾਈ” | ਦੁਰਮਤਿ/ਮਨਮਤਿ ਤੋਂ ਗੁਰਮਤਿ ਵਲ, ਜਦ ਇਹ
“ਕੁਲਾਲੀ” ਬੁਧਿ ਜਾਂਦੀ ਹੈ, ਤਾਂ ਲਾਲੀ ਹੋ ਜਾਂਦੀ ਹੈ | ਐਸੀ ਬੁਧਿ ਨੂੰ ਹੀ ਹੁਕਮ ਦੀ ਸਮਝ ਆਉਂਦੀ
ਹੈ | ਪਰ ਜਦੋਂ ਅਸੀਂ ਗੁਰਮਤਿ ਤੇ ਗੁਰਬਾਣੀ ਨਾਲ ਸਿਧਾਂਤ ਲਫਜ਼ ਵਰਤਦੇ ਹਨ ਤਾਂ ਅਰਥ ਬਣਦਾ ਹੈ, ਸਮਝ
ਦਾ ਅੰਤ, ਸੋਝੀ ਦਾ ਅੰਤ |
ਗੁਰਬਾਣੀ ਸਿਧਾਂਤ = ਗੁਰਬਾਣੀ ਦੀ ਸੋਝੀ ਦਾ ਅੰਤ....
ਕੋਈ ਇਕ ਵਿਚਾਰ ਹੈ, ਉਸ ਦੀ ਸੋਝੀ ਆਉਂਦੀ ਹੈ, ਆਉਂਦੀ ਜਾਂਦੀ ਹੈ, ਜਦ ਉਸ ਦੀ ਹੋਰ ਸੋਝੀ ਆਨੀ ਖਤਮ
ਹੋ ਜਾਵੇ, ਤਾਂ ਓਹ ਸਿਧਾਂਤ ਬਣ ਜਾਂਦਾ ਹੈ | ਗੁਰਮਤਿ ਅਕਥ ਦੀ ਕਥਾ ਹੈ, ਜਿਸ ਦਾ ਕਥਨ ਕਰੀ ਜਾਵੋ
ਕਦੀ ਨਾ ਮੁਕੇ| ਓਹ ਬੇਅੰਤ ਹੈ |
ਗੁਰਮਤਿ/ਗੁਰਬਾਣੀ ਦੇ ਨਾਲ ਸਿਧਾਂਤ ਲਫਜ਼ ਵਰਤਣਾ, ਗੁਰਬਾਣੀ ਦ੍ਰਿਸ਼ਟੀ ਕੋਣ ਦੇ ਮੁਤਾਬਿਕ ਠੀਕ ਨਹੀਂ
ਲਗਦਾ | ਅਸੀਂ ਸਾਇੰਸਦਾਨ, ਵਿਦਵਾਨ ਜਾਂ ਪੰਡਿਤ ਨਹੀਂ, ਗੁਰਮੁਖ ਹਾਂ | ਦਾਸ ਦਾ ਨਿਵੇਦਨ ਹੈ ਕੀ
ਸਿਧਾਂਤ ਦੀ ਥਾਂ ਇਸ ਨਿਆਰੀ ਮੱਤ ਲਈ, “”ਗੁਰਬਾਣੀ ਅਨੁਸਾਰ”” ਯਾ ਹੋਰ ਕੋਈ ਉਪਯੁਕਤ ਲਫਜ਼, ਵਰਤੇ
ਜਾਣ |
ਪੰਜਾਬੀ ਟਾਈਪਿੰਗ ਜੇ ਗਲਤ ਹੋਵੇ ਤਾਂ ਮਾਫ਼ੀ ਚਾਹੁੰਦਾ ਹਾਂ |
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਦਾਸ ਹਰੀ ਪ੍ਰੀਤ ਸਿੰਘ
(ਭਾਈ ਕਾਨ ਸਿੰਘ ਨਾਭਾ ਨੇ ਮਹਾਨ ਕੋਸ਼ ਵਿੱਚ
ਸਿਧਾਂਤ ਦੇ ਅਰਥ, ਅੰਤ ਨੂੰ ਸਿੱਧ ਹੋਈ ਬਾਤ, ਸਹੀ ਨਤੀਜਾ, ਮਕਸਦ ਅਤੇ ਤਾਤਪਰਯ ਲਿਖੇ ਹਨ-ਸੰਪਾਦਕ)
(27/01/11)
ਸਤਨਾਮ ਕੌਰ ਫਰੀਦਾਬਾਦ
ਭਾਈ ਭੁਪਿੰਦਰ ਸਿੰਘ
ਸਾਧੂ ਜੀ! ਗੁਰੂ ਗੋਬਿੰਦ ਸਿੰਘ ਜੀ ਦੇਵੀ ਪੂਜਕ ਨਹੀਂ ਸਨ, ਇਹ ਗੱਲ ਸ਼੍ਰੋਮਣੀ ਕਮੇਟੀ ਨੂੰ ਕੌਣ
ਸਮਝਾਵੇਗਾ: ਸ. ਸੁਰਿੰਦਰ ਸਿੰਘ ਫਰੀਦਾਬਾਦ
(ਸਤਨਾਮ ਕੌਰ ਫਰੀਦਾਬਾਦ ੨੬ ਜਨਵਰੀ ੨੦੧੧)
ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਗੁਰੁ ਗ੍ਰੰਥ ਸਾਹਿਬ ਜੀ ਦੀ ਸਰਵਉਚੱਤਾ ਨੂੰ ਸਮਰਪੱਤ
ਜੱਥੇਬੰਦੀ ਦਸਮ ਗ੍ਰੰਥ (ਬਚਿੱਤਰ ਨਾਟਕ) ਵਿਚਾਰ ਮੰਚ ਇੰਟਰਨੈਸ਼ਨਲ ਦੇ ਕੋਆਰਡੀਨੇਟਰ ਸ. ਸੁਰਿੰਦਰ
ਸਿੰਘ ਫਰੀਦਾਬਾਦ ਨੇ ਕੀਤਾ। ਉਨ੍ਹਾਂ ਸਪੋਕਸਮੈਨ ਵਿੱਚ ਛੱਪੇ ਸ਼੍ਰੋਮਣੀ ਅਕਾਲੀ ਦਲ ਬਾਦਲ ਦਿੱਲੀ ਦੇ
ਧਰਮ ਪ੍ਰਚਾਰ ਕਮੇਟੀ ਚੇਅਰਮੈਨ ਭੁਪਿੰਦਰ ਸਿੰਘ ਸਾਧੂ ਦੇ ਬਿਆਨ ਗੁਰੂ ਗੋਬਿੰਦ ਸਿੰਘ ਦੇਵੀ ਪੂਜਕ
ਨਹੀਂ ਸਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭੁਪਿੰਦਰ ਸਿੰਘ ਸਾਧੂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ
ਦੇਵੀ ਪੂਜਕ ਦੱਸਣ ਵਾਲੇ ਕਸ਼ਮੀਰ ਸਿੰਘ ਦੇ ਸ਼ਾਹੀ ਪਰਵਾਰ ਦੇ ਡਾ. ਕਰਨ ਸਿੰਘ ਨੂੰ ਸਿਰੋਪਾਉ ਦੇਣ
ਪ੍ਰਤੀ ਪ੍ਰਤੀਕਰਮ ਤਾਂ ਕਰ ਦਿੱਤਾ ਪਰ ਉਨ੍ਹਾਂ ਦੇ ਹੀ ਭਾਈਵਾਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ
ਸਿੰਘ ਮੱਕੜ ਥਾਂ ਥਾਂ ਜਾ ਕੇ ਅਖੌਤੀ ਦਸਮ ਗ੍ਰੰਥ ਦੀ ਰਚਨਾ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਦੱਸਦੇ
ਹਨ ਜਿਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਦੇਵੀ ਪੂਜਕ ਸਾਬਤ ਕੀਤਾ ਹੈ ਅਤੇ ਦਰਬਾਰ ਸਾਹਿਬ
ਅੰਮ੍ਰਿਤਸਰ ਵਿਖੇ ਨਿਤਾ ਪ੍ਰਤੀ ਅਖੌਤੀ ਦਸਮ ਗ੍ਰੰਥ ਦੀ ਰਚਨਾ ਵਿਚੋਂ ਕਾਲ ਕਾਲੀ, ਮਹਾਕਾਲ ਰਖਵਾਰ
ਹਮਾਰੋ, ਦੇਹ ਸ਼ਿਵਾ ਬਰ ਮੋਹਿ, ਐਸੇ ਚੰਡ ਪ੍ਰਰਤਾਪਿ ਗਾਇਨ ਕਰ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ
ਅਣਗਿਨਤ ਵਾਰ ਦੇਵੀ ਪੂਜਕ ਸਾਬਤ ਕਰਨ ਦਾ ਜਤਨ ਕੀਤਾ ਜਾ ਰਿਹਾ ਹੈ ਪਰ ਸ਼੍ਰੋਮਣੀ ਕਮੇਟੀ ਵੱਲੋਂ ਗੁਰੂ
ਗੋਬਿੰਦ ਸਿੰਘ ਜੀ ਨੂੰ ਦੇਵੀ ਪੂਜਕ ਦੱਸਣ ਵਾਲੇ ਇਨ੍ਹਾਂ ਗੁਰੂ ਨਿੰਦਕ ਰਾਗੀਆਂ ਨੂੰ ਮੋਟੀਆਂ
ਤਨਖਾਹਾਂ ਤੇ ਸਿਰੋਪਿਆਂ ਨਾਲ ਨਿਵਾਜਣਾ ਰੋਜ਼ਾਨਾ ਦਾ ਕੰਮ ਬਣ ਗਿਆ ਹੈ। ਸ. ਸੁਰਿੰਦਰ ਸਿੰਘ ਨੇ ਕਿਹਾ
ਕਿ ਦੂਜਿਆਂ ਨੂੰ ਦੋਹਰੇ ਮਾਪਦੰਡ ਦਸਣਾ ਤਾਂ ਬੜੀ ਸੌਖੀ ਜਿਹੀ ਗੱਲ ਹੈ ਪਰ ਜ਼ਰਾ ਕੁ ਸ਼੍ਰੋਮਣੀ ਅਕਾਲੀ
ਦਲ ਬਾਦਲ ਨੂੰ ਅਪਣੇ ਵੱਲ ਵੀ ਝਾਤ ਮਾਰ ਕੇ ਵੇਖ ਲੈਣਾ ਚਾਹੀਦਾ ਹੈ। ਸ. ਸੁਰਿੰਦਰ ਸਿੰਘ ਨੇ ਦਿੱਲੀ
ਕਮੇਟੀ ਨੂੰ ਵੀ ਆੜੇ ਹੱਥ ਲੈਂਦਿਆਂ ਕਿਹਾ ਕਿ ਦਿੱਲੀ ਕਮੇਟੀ ਨੇ ਵਰਲਡ ਸਿੱਖ ਕਨਵੈਨਸ਼ਨ ਮੌਕੇ ਵੀ
ਅਖੌਤੀ ਦਸਮ ਗ੍ਰੰਥ ਦੇ ਵਿਰੋਧ ਵਿੱਚ ਮਤਾ ਪਾਸ ਕੀਤਾ ਸੀ ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਦਿੱਲੀ
ਕਮੇਟੀ ਅਧੀਨ ਗੁਰਦੁਆਰਾ ਮੋਤੀ ਬਾਗ ਦਿੱਲੀ ਦੇ ਬਾਹਰ ਦੇਹਿ ਸ਼ਿਵਾ ਬਰ ਮੋਹਿ ਅਤੇ ਗੁਰੂ ਗ੍ਰੰਥ
ਸਾਹਿਬ ਜੀ ਦੇ ਪ੍ਰਕਾਸ਼ ਵਾਲੇ ਅਸਥਾਨ’ ਤੇ ਸ਼ਸ਼ਤਰ ਪ੍ਰਦਰਸ਼ਨ ਕੀਤੇ ਹਨ ਅਤੇ ਉਸ ਉਪਰ “ਯੇ ਹਮਾਰੈ ਪੀਰ”
ਲਿਖਿਆ ਹੈ ਜਦ ਕਿ ਗੁਰਬਾਣੀ ਅਨੁਸਾਰ ਸਿੱਖ ਦਾ ਪੀਰ ਕੇਵਲ ਤੇ ਕੇਵਲ ਸ਼ਬਦ ਹੈ ਪਰ ਇੰਨ੍ਹਾਂ ਸਭ ਕੁੱਝ
ਸਪਸ਼ਟ ਹੋਣ ਦੇ ਬਾਵਜੂਦ ਸੰਗਤਾਂ ਗੁਰੂ ਗ੍ਰੰਥ ਸਾਹਿਬ ਜੀ ਵੱਲ ਪਿੱਠ ਕਰ ਕੇ ਸ਼ਸ਼ਤਰਾਂ ਨੂੰ ਮੱਥਾ
ਟੇਕਦੀਆਂ ਹਨ। ਇਸ ਤੋਂ ਇਲਾਵਾ ਦਿੱਲੀ ਕਮੇਟੀ ਦੇ ਕਈ ਸਕੂਲਾਂ ਅਤੇ ਕਾਲਜ਼ਾਂ ਵਿੱਚ ਅੱਜ ਵੀ ਦੇਹਿ
ਸ਼ਿਵਾ ਬਰ ਮੋਹਿ ਇਹੈ ਨੂੰ ਪੜ੍ਹ ਕੇ ਦੇਵੀ ਅਗੇ ਵਰ ਮੰਗਿਆ ਜਾਂਦਾ ਹੈ ਜਦ ਕਿ ਸਿੱਖੀ ਵਿੱਚ ਵਰ ਮੰਗਣ
ਦਾ ਕੋਈ ਸਿਧਾਂਤ ਨਹੀਂ ਹੈ ਵਰ ਸ਼ਰਾਪ, ਤੰਤ੍ਰ ਮੰਤ੍ਰ ਇਹ ਸਭ ਬਿਪਰ ਰੀਤਾਂ ਨਾਲ ਜੁੜੇ ਹੋਏ ਹਨ
ਜਿਸਨੂੰ ਵਧੇਰੇ ਬਲ ਬਚਿੱਤਰ ਨਾਟਕ ਅਖੌਤੀ ਦਮਸ ਗ੍ਰੰਥ ਵਿਚੋਂ ਮਿਲ ਰਿਹਾ ਹੈ। ਉਨ੍ਹਾਂ ਅਪੀਲ
ਕਰਦਿਆਂ ਕਿਹਾ ਕਿ ਸਮਾਂ ਰਹਿੰਦਿਆਂ ਜਿੱਥੇ ਦਿੱਲੀ ਕਮੇਟੀ ਨੂੰ ਆਪਣੀ ਜਿੰਮੇਵਾਰੀ ਨੂੰ ਚੰਗੀ
ਤਰ੍ਹਾਂ ਸਾਂਭਣਾ ਚਾਹੀਦਾ ਹੈ ਉਥੇ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ
ਹੈ।
(27/01/11)
ਕਿਰਪਾਲ ਸਿੰਘ ਬਠਿੰਡਾ
ਸਿੱਖ ਪਾਲਤੂ ਨਹੀਂ ਹੋ ਸਕਦਾ ਅਤੇ ਜੋ ਪਾਲਤੂ ਹੈ ਉਹ ਸਿੱਖ ਨਹੀਂ: ਗਿਆਨੀ ਅਲਵਰ
ਜੇ ਦੁਨੀ ਚੰਦ ਮਸੰਦ ਦੀ ਸਾਖੀ ਸੁਣਾ ਕੇ ਖਤਮ ਕਰ ਦਿੱਤੀ ਜਾਵੇ ਤਾਂ ਇਹ ਗੁਰਮਤ ਦਾ ਪ੍ਰਚਾਰ ਹੈ ਪਰ
ਜੇ ਇਸ ਨੂੰ ਅੱਜ ਦੇ ਮਸੰਦਾਂ ਨਾਲ ਜੋੜ ਕੇ ਸੁਣਾ ਦਿਓ ਤਾਂ ਇਹ ਕੂੜ ਪ੍ਰਚਾਰ ਕਿਵੇਂ?
ਕੋਈ ਅੰਧਾ ਕਹੇ ਉਸ ਨੂੰ ਚਾਨਣ ਵਿਖਾਈ ਨਹੀਂ ਦਿੰਦਾ ਤਾਂ ਇਹ ਉਸ ਦਾ ਸੱਚ ਤੇ ਈਮਾਨਦਾਰੀ ਹੈ ਪਰ ਜੇ
ਉਹ ਕਹੇ ਕਿ ਚਾਨਣ ਹੁੰਦਾ ਹੀ ਨਹੀਂ ਤਾਂ ਇਹ ਉਸ ਦੀ ਬੇਈਮਾਨੀ ਹੈ
ਬਾਬਾ ਦੀਪ ਸਿੰਘ ਨੇ ਲਕੀਰ ਖਿੱਚੀ ਸੀ ਤਾ ਸਾਰੇ ਹੀ ਲਕੀਰ ਪਾਰ ਕਰ ਗਏ ਸਨ ਪਰ ਇੱਕ ਲਕੀਰ ਅੱਜ ਵੀ
ਖਿਚੀ ਹੋਈ ਹੈ ਤੇ ਸਾਰੇ ਹੀ ਲਾਈਨ ਦੇ ਦੂਜੇ ਪਾਸੇ ਪਾਰ ਕਰ ਰਹੇ ਹਨ
ਬਠਿੰਡਾ, ੨੭ ਜਨਵਰੀ (ਕਿਰਪਾਲ ਸਿੰਘ): ਗੁਰਦੁਆਰਾ ਬੰਗਲਾ ਸਹਿਬ ਨਵੀਂ ਦਿੱਲੀ ਤੋਂ
ਲੜੀਵਾਰ ਚੱਲ ਰਹੀ ਕਥਾ ਦੌਰਾਨ ਕਥਾ ਕਰਦਿਆਂ ਗਿਆਨੀ ਹਰਿੰਦਰ ਸਿੰਘ ਅਲਵਰ ਨੇ, ਅਨੰਦਪੁਰ ਸਾਹਿਬ ਦੇ
ਕਿਲੇ ਨੂੰ ਪਾਏ ਘੇਰੇ ਸਮੇਂ ਪਹਾੜੀ ਰਾਜਿਆਂ ਵਲੋਂ ਮਸਤ ਹਾਥੀ ਨੂੰ ਸ਼ਰਾਬ ਪਿਆ ਕੇ ਕਿਲੇ ਦਾ ਦਰਵਾਜ਼ਾ
ਤੋੜਨ ਲਈ ਭੇਜੇ ਜਾਣ ਵਾਲੀ ਸਾਖੀ ਸੁਣਾਉਂਦਿਆਂ ਕਿਹਾ ਕਿ ਜੇ ਦੁਨੀ ਚੰਦ ਮਸੰਦ ਦੀ ਸਾਖੀ ਸੁਣਾ ਕੇ
ਇਥੇ ਹੀ ਖਤਮ ਕਰ ਦਿੱਤੀ ਜਾਵੇ ਤਾਂ ਇਹ ਗੁਰਮਤ ਦਾ ਪ੍ਰਚਾਰ ਹੈ ਪਰ ਜੇ ਇਸ ਨੂੰ ਅੱਜ ਦੇ ਮਸੰਦਾਂ
ਨਾਲ ਜੋੜ ਕੇ ਸੁਣਾ ਦਿਓ ਤਾਂ ਕਿਹਾ ਜਾਂਦਾ ਹੈ ਕਿ ਇਹ ਕੂੜ ਪ੍ਰਚਾਰ ਹੈ। ਇਸ ਕਥਾ, ਜਿਸ ਦਾ ਸਿੱਧਾ
ਪ੍ਰਸਾਰਣ ਚੜ੍ਹਦੀ ਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ, ਦੌਰਾਨ ਉਨ੍ਹਾਂ ਕਿਹਾ ਕਿ ਜਿਸ ਵਕਤ ਮਸਤ
ਹਾਥੀ ਨੂੰ ਸ਼ਰਾਬ ਪਿਆ ਕੇ ਅਤੇ ਮੱਥੇ `ਤੇ ਤਵੀਆਂ ਬੰਨ੍ਹ ਕੇ ਭੇਜੇ ਜਾਣ ਦੀ ਖ਼ਬਰ ਸੁਣੀ ਤਾਂ ਗੁਰੂ
ਗੋਬਿੰਦ ਸਿੰਘ ਜੀ ਨੇ ਕਿਹਾ ਕਿ ਸਾਡੇ ਪਾਸ ਵੀ ਦੁਨੀ ਚੰਦ ਗੁਰੂ ਘਰ ਦਾ ਹਾਥੀ ਹੈ ਇਸ ਨੂੰ ਉਸ ਮਸਤ
ਹਾਥੀ ਨਾਲ ਲੜਾਂਵਾਂਗੇ। ਇਹ ਸੁਣਦਿਆਂ ਸਾਰ ਮਸੰਦ ਦੁਨੀ ਚੰਦ ਜੋ ਗੁਰੂ ਘਰ ਦਾ ਚੜ੍ਹਾਵਾ ਅਤੇ ਕੜਾਹ
ਪ੍ਰਸ਼ਾਦ ਖਾ ਕੇ ਹਾਥੀ ਵਰਗਾ ਮੋਟਾ ਹੋਇਆ ਪਿਆ ਸੀ, ਦੂਸਰੇ ਮਸੰਦਾਂ ਨਾਲ ਸਲਾਹ ਮਸ਼ਵਰਾ ਕਰਨ ਲੱਗ ਪਿਆ
ਕਿ ਚੰਗਾ ਭਲਾ ਕੀਰਤਨ ਹੁੰਦਾ ਸੀ, ਸੰਗਤਾਂ ਆਉਂਦੀਆਂ ਸਨ ਚੜ੍ਹਾਵਾ ਚੜ੍ਹਦਾ ਸੀ ਚੰਗਾ ਖਾ ਪੀ ਕੇ
ਅਨੰਦ ਲੈਂਦੇ ਸੀ। ਗੁਰੂ ਜੀ ਇਹ ਕੀ ਕਰਨ ਲੱਗ ਪਏ ਹਨ, ਬੰਦੇ ਕਦੀ ਹਾਥੀਆਂ ਨਾਲ ਲੜਨ ਲਈ ਹੁੰਦੇ ਹਨ?
ਉਹ ਤਾਂ ਮਾਤਾ ਗੁੱਜਰ ਕੌਰ ਜੀ ਨੂੰ ਵੀ ਸਲਾਹ ਦੇਣ ਚਲੇ ਗਏ ਸਨ ਕਿ ਗੁਰੂ ਜੀ ਨੂੰ ਸਮਝਾਓ ਕਿ ਵੈਰ
ਵਿਰੋਧ ਦੀ ਨੀਤੀ ਛੱਡੋ। ਨਹੀਂ ਮੰਨਦੇ ਤਾਂ ਇਨ੍ਹਾਂ ਦੀ ਥਾਂ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਗੁਰੂ
ਬਣਾ ਦੇਈਏ। ਮਾਤਾ ਜੀ ਦੇ ਨਾ ਮੰਨਣ `ਤੇ ਅੱਖ ਬਚਾ ਕੇ ਭੱਜ ਗਿਆ। ਪਰ ਜਦੋਂ ਪਤਲੇ ਜਿਹੇ ਸਰੀਰ ਵਾਲੇ
ਭਾਈ ਬਚਿੱਤਰ ਸਿੰਘ ਵੱਲ ਗੁਰੂ ਜੀ ਇਸ਼ਾਰਾ ਕਰਨ ਹੀ ਲੱਗੇ ਸਨ ਤਾਂ ਉਹ ਪਹਿਲਾਂ ਹੀ ਹੱਥ ਜੋੜ ਕੇ
ਕਹਿਣ ਲੱਗੇ ਮਹਾਰਾਜ ਤੁਹਾਡੀ ਅਸ਼ੀਰਵਾਦ ਚਾਹੀਦੀ ਹੈ, ਇੱਕ ਹਾਥੀ ਕੀ, ਬੇਸ਼ੱਕ ਹਾਥੀਆਂ ਦੇ ਝੁੰਡ ਨਾਲ
ਲੜਾ ਦਿਓ, ਮੈਂ ਤਿਆਰ ਹਾਂ। ਗੁਰੂ ਗੋਬਿੰਦ ਸਿੰਘ ਜੀ ਤੋਂ ਅਸ਼ੀਰਵਾਦ ਤੇ ਨਾਗਨੀ ਬਰਛਾ ਲੈ ਕੇ ਹਾਥੀ
ਦੇ ਸਿਰ ਵਿੱਚ ਐਸਾ ਚੋਭਿਆ ਕਿ ਉਹ ਚੀਕਾਂ ਮਾਰਦਾ ਤੇ ਪਹਾੜੀ ਰਾਜਿਆਂ ਦੀ ਫੌਜ ਨੂੰ ਹੀ ਲਤਾੜਦਾ
ਹੋਇਆ ਪਿਛੇ ਵੱਲ ਦੌੜ ਗਿਆ। ਗਿਆਨੀ ਅਲਵਰ ਨੇ ਕਿਹਾ ਕਿ ਇਥੋਂ ਤੱਕ ਸੁਣਾ ਕੇ ਸਾਰੇ ਹੀ ਪ੍ਰਚਾਰਕ
ਵਾਹ ਵਾਹ ਖੱਟਦੇ ਹਨ। ਪਰ ਦੁਨੀ ਚੰਦ ਵਰਗੇ ਮਸੰਦ ਸਿਰਫ ਉਸ ਸਮੇਂ ਹੀ ਨਹੀਂ ਸਨ ਅੱਜ ਵੀ ਹਨ ਜੋ
ਗੁਰੂ ਘਰ ਦਾ ਖਾ ਕੇ ਮੋਟੇ ਤਾਜ਼ੇ ਹੋ ਰਹੇ ਹਨ। ਉਹ ਵੀ ਇਹ ਹੀ ਸਲਾਹ ਦਿੰਦੇ ਹਨ ਕਿ ਕੀ ਲੈਣਾ ਹੈ ਜੀ
ਕਿਸੇ ਨੂੰ ਚੰਗਾ ਮਾੜਾ ਕਹਿ ਕੇ, ਕੋਈ ਗੁਰਮਤ ਦੀਆਂ ਧੱਜੀਆਂ ਉਡਾਉਂਦਾ ਹੈ ਤਾਂ ਉਡਾਈ ਜਾਵੇ, ਕੋਈ
ਰਿਸ਼ਵਤਖੋਰ ਗਰੀਬ ਲੋਕਾਂ ਦੇ ਹੱਕ ਖਾਂਦਾ ਹੈ ਤਾਂ ਖਾਈ ਜਾਵੇ, ਕੋਈ ਜ਼ਾਲਮ ਮਜ਼ਲੂਮਾਂ `ਤੇ ਜ਼ੁਲਮ ਕਰਦਾ
ਹੈ ਤਾਂ ਕਰੀ ਜਾਵੇ। ਕਿਉਂਕਿ ਮਨਮਤੀਏ, ਰਿਸ਼ਵਤਖੋਰ ਅਤੇ ਜ਼ਾਲਮ ਦੀ ਨਿੰਦਾ ਕਰਨ ਨਾਲ ਸੰਗਤ ਟੁੱਟੇਗੀ,
ਗੋਲਕ ਘਟੇਗੀ, ਵੋਟਾਂ ਘਟਣਗੀਆਂ ਇਸ ਲਈ ਆਪਾਂ ਤਾਂ ਆਤਮਾ ਪ੍ਰਮਾਤਮਾ ਦੀਆਂ ਗੱਲਾਂ ਕਰਕੇ ਕੰਮ ਸਾਰੀ
ਚਲੋ। ਉਨ੍ਹਾਂ ਕਿਹਾ ਇਹ ਦੁਨੀ ਚੰਦ ਵਰਗੇ ਅੱਜ ਦੇ ਮਸੰਦ ਹੀ ਹਨ ਜਿਹੜੇ ਗੁਰਦੁਆਰਾ ਬੰਗਲਾ ਸਾਹਿਬ
ਤੋਂ ਹੋ ਰਹੇ ਸੱਚ ਦੇ ਪ੍ਰਚਾਰ ਨੂੰ ਕੂੜ ਦਾ ਪ੍ਰਚਾਰ ਕਹਿੰਦੇ ਹਨ ਜਦੋਂ ਕਿ ਦੇਸ਼ ਵਿਦੇਸ਼ ਵਿੱਚ ਟੀਵੀ
ਚੈਨਲ ਰਾਹੀਂ ਸੁਣ ਰਹੇ ਲੱਖਾਂ ਕ੍ਰਿਤੀ ਤੇ ਗੁਰੂ ਦੇ ਸ਼ਰਧਾਵਾਨ ਸਿੱਖ ਤਾਂ ਇਹ ਹੀ ਕਹਿੰਦੇ ਹਨ ਕਿ
ਜੇ ਸੱਚ ਦਾ ਪ੍ਰਚਾਰ ਹੁੰਦਾ ਹੈ ਤਾਂ ਸਿਰਫ ਗੁਰਦੁਆਰਾ ਬੰਗਲਾ ਸਾਹਿਬ ਦੀ ਸਟੇਜ਼ ਤੋਂ ਹੀ ਹੁੰਦਾ ਹੈ।
`ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈ।। ` (ਪੰਨਾ ੬੪੭)
ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਮਹਾਂਪੁਰਖ਼ ਕਿਸੇ ਇੱਕ ਨੂੰ ਸਬੋਧਨ ਕਰਕੇ ਉਪਦੇਸ਼ ਦਿੰਦੇ
ਹਨ ਪਰ ਉਹ ਸਿਰਫ ਉਸ ਇਕੱਲੇ ਲਈ ਨਹੀਂ ਬਲਕਿ ਸਾਰੇ ਜਹਾਨ ਲਈ ਸਰਬਸਾਂਝਾ ਹੁੰਦਾ ਹੈ। ਤਾਂ ਅੱਜ ਦੇ
ਹਾਲਾਤਾਂ `ਤੇ ਢੁਕਾ ਕੇ ਗੁਰਬਾਣੀ ਦੇ ਅਰਥ ਕਰਨੇ ਜਾਂ ਇਤਿਹਾਸ ਸੁਣਾਉਣਾ ਕੂੜ ਪ੍ਰਚਾਰ ਕਿਵੇਂ ਹੋ
ਗਿਆ? ਗਿਆਨੀ ਅਲਵਰ ਨੇ ਕਿਹਾ ਕਿ ਕੋਈ ਅੰਧਾ ਕਹੇ ਉਸ ਨੂੰ ਚਾਨਣ ਵਿਖਾਈ ਨਹੀਂ ਦਿੰਦਾ ਤਾਂ ਇਹ ਉਸ
ਦਾ ਸੱਚ ਤੇ ਈਮਾਨਦਾਰੀ ਹੈ ਪਰ ਜੇ ਉਹ ਕਹੇ ਕਿ ਚਾਨਣ ਹੁੰਦਾ ਹੀ ਨਹੀਂ ਤਾਂ ਇਹ ਉਸ ਦੀ ਬੇਈਮਾਨੀ
ਹੈ। ਕੋਈ ਬੋਲ਼ਾ ਬਹਿਰਾ ਇਹ ਕਹੇ ਕਿ ਉਸ ਨੂੰ ਸੰਗੀਤ ਸੁਣਾਈ ਨਹੀਂ ਦਿੰਦਾ ਤਾਂ ਇਹ ਉਸ ਦਾ ਸੱਚ ਹੈ
ਪਰ ਜੇ ਉਹ ਕਹੇ ਕਿ ਸੰਗੀਤ ਹੁੰਦਾ ਹੀ ਨਹੀਂ ਤਾਂ ਇਹ ਉਸ ਦੀ ਬੇਈਮਾਨੀ ਹੈ। ਇਸੇ ਤਰ੍ਹਾਂ ਜੇ ਕੋਈ
ਕਹੇ ਕਿ ਉਸ ਨੂੰ ਗੁਰਮਤ ਦੀ, ਸੱਚ ਦੀ, ਸਿੱਖ ਇਤਿਹਾਸ ਦੀ ਸੋਝੀ ਨਹੀਂ ਤਾਂ ਇਹ ਉਸ ਦਾ ਸੱਚ ਹੈ ਪਰ
ਜੇ ਉਹ ਸੱਚ ਦੇ ਪ੍ਰਚਾਰ ਨੂੰ ਕਹੇ ਕਿ ਇਹ ਕੂੜ ਪ੍ਰਚਾਰ ਹੈ ਤਾਂ ਇਹ ਉਸ ਦੀ ਬੇਈਮਾਨੀ ਹੈ। ਉਨ੍ਹਾਂ
ਕਿਹਾ ਜੇ ਸੱਚ ਦਾ ਪ੍ਰਚਾਰ ਗੁਰਦੁਆਰੇ ਵਿੱਚ ਨਹੀਂ ਹੋਵੇਗਾ ਤਾਂ ਹੋਰ ਕਿੱਥੇ ਹੋਵੇ?
ਗਿਆਨੀ ਅਲਵਰ ਨੇ ਕਿਹਾ ਕਿ ਦੁਨੀਆਂ ਦੇ ਵੱਡੀ ਗਿਣਤੀ ਲੋਕ ਲੋਭੀ ਤੇ ਹੰਕਾਰੀ ਹੁੰਦੇ ਹਨ ਜੋ ਆਪਣਾ
ਲੋਭ ਪੂਰਾ ਕਰਨ ਲਈ ਹੰਕਾਰ ਵਿੱਚ ਆ ਕੇ ਦੂਜਿਆਂ ਦੀ ਲੁੱਟਮਾਰ ਕਰਦੇ ਹਨ ਤੇ ਸੱਚ ਬੋਲਣ ਵਾਲਿਆਂ ਦੀ
ਜ਼ਬਾਨ ਬੰਦ ਕਰਦੇ ਹਨ, ਜਾਂ ਬੁਝਦਿਲ ਤੇ ਕਮਜੋਰ ਹੁੰਦੇ ਹਨ ਜੋ ਹੰਕਾਰੀਆਂ ਦੀਆਂ ਵਧੀਕੀਆਂ ਸਹਿੰਦੇ
ਹਨ ਤੇ ਜੁਲਮ ਵਿਰੁੱਧ ਸੱਚ ਬੋਲਣ ਤੋਂ ਡਰਦੇ ਹਨ। ਉਨ੍ਹਾਂ ਕਿਹਾ ਕਿ ਸਿੱਖ ਨਾ ਲੋਭੀ ਤੇ ਹੰਕਾਰੀ
ਹੁੰਦੇ ਹਨ ਅਤੇ ਨਾ ਹੀ ਕਮਜੋਰ ਤੇ ਬੁਝਦਿਲ। ਪਰ ਅੱਜ ਕੱਲ੍ਹ ਸਿੱਖ ਪਹਿਰਾਵੇ `ਚ ਵੀ ਕੁੱਝ ਅਹੁਦਿਆਂ
ਦੇ ਲਾਲਚੀ ਅਤੇ ਸੱਤਾ ਦੇ ਹੰਕਾਰ ਵਿੱਚ ਹਨ ਅਤੇ ਕੁੱਝ ਕਮਜੋਰ ਤੇ ਬੁਝਦਿਲ ਉਨ੍ਹਾਂ ਦੇ ਪਾਲਤੂ ਬਣ
ਕੇ ਖੁਸ਼ਾਮਦੀ ਬਣੇ ਹੋਏ ਹਨ। ਉਨ੍ਹਾਂ ਕਿਹਾ ਸ਼ੇਰ, ਸੱਪ ਅਤੇ ਮਗਰਮੱਛ ਐਸੇ ਜਾਨਵਰ ਹਨ ਜੋ ਪਾਲਤੂ
ਨਹੀਂ ਹੋ ਸਕਦੇ ਇਸੇ ਕਰਕੇ ਸਿੱਖ ਨੂੰ ਇਨ੍ਹਾਂ ਜਾਨਵਰਾਂ ਦੇ ਨਾਮ `ਤੇ ਜੋ ਤਿੰਨ ਨਾਮ ਦਿੱਤੇ ਗਏ
ਹਨ: ਸਿੰਘ (ਸ਼ੇਰ), ਭੁਚੰਗੀ (ਸੱਪ ਦਾ ਬੱਚਾ) ਅਤੇ ਨਹਿੰਗ (ਮਗਰਮੱਛ) ਇਸ ਗੱਲ ਦੇ ਪ੍ਰਤੀਕ ਹਨ ਕਿ
ਸਿੱਖ ਕਮਜੋਰ ਤੇ ਬੁਝਦਿਲ ਨਹੀਂ, ਆਪਣੀ ਰੱਖਿਆ ਆਪ ਕਰ ਸਕਦੇ ਹਨ। ਇਹ ਪਾਲਤੂ ਨਹੀਂ ਹੋ ਸਕਦੇ ਅਤੇ
ਜੋ ਪਾਲਤੂ ਹੈ ਉਹ ਸਿੱਖ ਨਹੀਂ ਹੋ ਸਕਦਾ। ਉਨ੍ਹਾਂ ਬਾਬਾ ਦੀਪ ਸਿੰਘ ਦੀ ਇਤਿਹਾਸਕ ਸਾਖੀ ਸੁਣਾਉਂਦੇ
ਹੋਏ ਕਿਹਾ ੭੫ ਸਾਲ ਦੀ ਉਮਰ ਵਿੱਚ ਜਿਸ ਸਮੇਂ ਤਲਵੰਡੀ ਸਾਬੋ ਵਿਖੇ ਉਨ੍ਹਾਂ ਨੂੰ ਖ਼ਬਰ ਮਿਲੀ ਕਿ
ਜਹਾਨ ਖ਼ਾਨ ਨੇ ਹਰਮੰਦਿਰ ਸਾਹਿਬ ਨੂੰ ਢਹਿ ਢੇਰੀ ਅਤੇ ਸਰੋਵਰ ਪੂਰ ਦਿੱਤਾ ਹੈ ਉਸ ਸਮੇਂ ਉਨ੍ਹਾਂ
ਲਕੀਰ ਖਿੱਚੀ ਕਿ ਜਿਸ ਨੇ ਸਿਰ ਤਲੀ `ਤੇ ਰੱਖ ਕੇ ਆਖਰੀ ਦਮ ਤੱਕ ਹਰਿਮੰਦਰ ਸਾਹਿਬ ਦੀ ਪਵਿਤਰਤਾ ਲਈ
ਜੂਝਦਿਆਂ ਹੋਇਆਂ ਆਪਣਾ ਸੀਸ ਗੁਰੂ ਦੇ ਚਰਨਾਂ ਵਿੱਚ ਭੇਟ ਕਰਨਾ ਹੈ ਉਹ ਲਕੀਰ ਦੇ ਇਸ ਪਾਸੇ ਆ ਜਾਣ
ਤੇ ਜਿਨ੍ਹਾਂ ਦੁਨੀ ਚੰਦ ਵਾਂਗ ਗੁਰੂ ਨੂੰ ਪਿੱਠ ਦੇਣੀ ਹੈ ਉਹ ਲਕੀਰ ਦੇ ਦੂਸਰੇ ਪਾਸੇ ਚਲੇ ਜਾਣ, ਤਾ
ਉਸ ਸਮੇਂ ਸਾਰੇ ਹੀ ਸਿੱਖ ਲਕੀਰ ਪਾਰ ਕਰਕੇ ਬਾਬਾ ਦੀਪ ਸਿੰਘ ਦੀ ਤਰਫ ਆ ਗਏ ਸਨ। ਲਕੀਰ ਅੱਜ ਵੀ ਹੈ
ਪਰ ਸਾਰੇ ਹੀ ਆਪਣੇ ਅਹੁਦਿਆਂ ਤੇ ਨਿਜੀ ਲਾਲਚਾਂ, ਸੁਅਰਥਾਂ ਦੀ ਪੂਰਤੀ ਲਈ ਲਕੀਰ ਦੇ ਉਸ ਪਾਸੇ
ਖੜ੍ਹੇ ਹਨ ਜਿਨ੍ਹਾਂ ਦੇ ਸਾਹਮਣੇ ਬੇਸ਼ੱਕ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਿਹਾੜਾ ਮਨਾਉਂਦੇ ਹੋਏ
ਚੰਦੂ ਨੂੰ ਕੋਈ ਨਿਰਦੋਸ਼ ਦੱਸੀ ਜਾਵੇ, ਸਰਹਿੰਦ ਫ਼ਤਹਿ ਦਿਵਸ ਮਨਾਉਂਦੇ ਸਮੇਂ ਬਾਬਾ ਬੰਦਾ ਸਿੰਘ ਨੂੰ
ਵੀਰ ਬੰਦਾ ਬੈਰਾਗੀ ਕਹੀ ਜਾਵੇ ਤਾਂ ਇਹ ਚੁੱਪ ਚਾਪ ਬੈਠੇ ਸੁਣੀ ਜਾਂਦੇ ਹਨ। ਕੀ ਇਹ ਬੁਝਦਿਲੀ ਤੇ
ਕਾਇਰਤਾ ਦੀ ਨਿਸ਼ਾਨੀ ਨਹੀਂ ਹੈ? ਕੀ ਇਹ ਸਿੱਖ ਕਹਾਉਣ ਦੇ ਕਾਬਲ ਹਨ?
(26/01/11)
ਹਰਦੇਵ ਸਿੰਘ, ਜੰਮੂ
ਸਤਿਕਾਰ ਯੋਗ ਸ. ਜਸਪਾਲ ਸਿੰਘ (ਅਸਟ੍ਰੇਲੀਆ)
ਜੀ,
ਸਤਿ ਸ਼੍ਰੀ ਅਕਾਲ!
ਦਾਸ ਦੇ ਲਿਖੇ ਲੇਖਾਂ ਨੂੰ ਪੜਨ ਲਈ ਆਪ ਜੀ ਦਾ ਬਹੁਤ ਧਨਵਾਦੀ ਹਾਂ। ਆਪ ਜੀ
ਨੇ ਪਤਰ ਰਾਹੀਂ ਆਪਣੇ ਕੁੱਝ ਵਿਚਾਰ ਰੱਖਦੇ ਹੋਏ ਅਹਿਮ ਸਵਾਲ ਪੁੱਛੇ ਹਨ ਜਿਨ੍ਹਾਂ ਬਾਰੇ ਮੈਂ
ਨੁਕਤਾਵਰ ਜੁਆਬ ਦੇਣ ਦਾ ਜਤਨ ਕਰ ਰਿਹਾ ਹਾਂ। ਪਰ ਅੱਗੇ ਵੱਧਣ ਤੋਂ ਪਹਿਲਾਂ ਮੈਂ ਇਹ ਫ਼ਿਰ ਸਪਸ਼ਟ ਕਰ
ਦੇਵਾਂ ਕਿ ਸਿੱਖ ਰਹਿਤ ਮਰਿਯਾਦਾ ਦੇ ਦੋ ਪੱਖ ਹਨ। ਪਹਿਲਾ ਪੱਖ ਇਸ ਦੀ ਧਾਰਨਾ (
Concept)
ਹੈ ਅਤੇ ਦੂਜਾ ਪੱਖ ਇਸ ਵਿੱਚ ਲਿਖਿਆਂ ਹੋਈਆਂ ਗੱਲਾਂ। ਪਹਿਲੇ ਪੱਖ ਦਾ ਮੈਂ ਨਿਰਸੰਕੋਚ
ਹਿਮਾਯਤੀ ਹਾਂ ਕਿਉਂਕਿ ਇਹ ਦੋਸ਼ ਰਹਿਤ ਹੈ ਅਤੇ ਦੂਜੇ ਪੱਖ ਬਾਰੇ ਮੈਂ ਕਿਸੇ ਸੰਭਾਵਤ ਅਤੇ ਵਾਜਬ
ਸੁਧਾਰ ਦਾ ਵਿਰੋਧੀ ਨਹੀਂ। ਨਾਲ ਹੀ ਮੇਰਾ ਮੰਨਣਾ ਹੈ ਕਿ ਨੁੱਕਤਾ ਚੀਨੀ ਦੇ ਨਾਲ ਸਵਾਗਤ ਯੋਗ ਗੱਲਾਂ
ਦਾ ਵੀ ਸਵਾਗਤ ਹੋਣਾ ਚਾਹੀਦਾ ਹੈ। ਕਿਸੇ ਵੀ ਨੁਕਸ ਦੀ ਨਿਸ਼ਾਨਦੇਹੀ ਅਤੇ ਸੁਧਾਰ ਦਾ ਤਰੀਕਾ ਹਲਕਾ
ਜਾਂ ਪਹਿਲੇ ਪੱਖ ਨੂੰ ਸੱਟ ਮਾਰਦਾ ਨਹੀਂ ਹੋਣਾ ਚਾਹੀਦਾ।
ਮੇਰਾ ਮੰਨਣਾ ਹੈ ਕਿ ਸਿੱਖ ਰਹਿਤ ਮਰਿਯਾਦਾ ਵਿੱਚ ਸੁਧਾਰ ਕਰਨ ਦਾ ਅਧੀਕਾਰ
ਕੇਵਲ ਪੰਥਕ ਜੁਗਤ (ਸੁਚੇਤ, ਸਮਝਦਾਰ ਅਤੇ ਦੂਰਅੰਦੇਸ਼ ਪੰਥਕ ਵਿਦਵਾਨਾ ਦੇ ਸਰਬਪੱਥੀ, ਸਿਧਾਂਤਕ
ਅਤੇ ਡੂੰਗੇ ਵਿਚਾਰ ਵਟਾਂਦਰੇ ਉਪਰੰਤ) ਪਾਸ ਹੀ ਹੋ ਸਕਦਾ ਹੈ। ਜਿਸ ਵਿੱਚ ‘ਕੇਵਲ ਅਸੀਂ
ਠੀਕ` ਹਾਂ ਵਰਗੀ ਸਿੱਦੀ ਜਾਂ ਅਸਿੱਦੀ ਦਾਵੇਦਾਰੀ ਦਾ ਕੋਈ ਸਥਾਨ ਨਹੀਂ ਹੋਣਾ ਚਾਹੀਦਾ।
ਕਿਰਪਾਲਤਾ ਕਰਕੇ ਆਪ ਜੀ ਮੇਰੇ ਇਸ ਜੂਆਬ ਨੂੰ ਮੇਰੇ ਇਸੇ ਦ੍ਰਿਸ਼ਟੀਕੋਣ ਦੇ ਪਰਿਪੇਖ ਵਿੱਚ ਹੀ ਪੜਨ
ਦਾ ਜਤਨ ਕਰਨਾ। ਆਪ ਜੀ ਲਿਖਦੇ ਹੋ;
“ਪਰ ਤੁਹਾਡੇ ਲੇਖਾਂ ਤੋਂ ਇਹ ਪ੍ਰਭਾਵ ਮਿਲਦਾ ਹੈ ਕਿ ਤੁਹਾਡੇ ਅਨੁਸਾਰ
ਰਹਿਤ ਮਰਿਆਦਾ ਦੀ ਇੱਕ ਇੱਕ ਗੱਲ ਸਹੀ ਹੈ ਅਤੇ ਇਹ ਬਹੁਤ ਸੂਝ ਬੂਝ ਨਾਲ ਬਣਾਈ ਗਈ ਹੈ”
ਵੀਰ ਜੀ, ਆਪ ਜੀ ਨੇ ਸਿੱਖ ਦੀ ਪਰਿਭਾਸ਼ਾ ਸਬੰਧੀ ਮੇਰੇ ਵਿਚਾਰਾਂ ਬਾਰੇ ਪੜਿਆ
ਹੈ। ਮੈਂ ਸਪਸ਼ਟ ਕਰ ਦੇਵਾਂ ਕਿ ਮੇਰੇ ਅਨੁਸਾਰ ਰਹਿਤ ਮਰਿਯਾਦਾ ਵਿੱਚ ਸਿੱਖ ਦੀ ਪਰਿਭਾਸ਼ਾ ਸਚਮੁੱਚ
ਇੱਕ ਸੂਝਬੂਝ ਦਾ ਪ੍ਰਗਟਾਵਾ ਹੈ। ਮੈਂ ਅਜੇ ਕੇਵਲ ਸਿੱਖ ਦੀ ਪਰਿਭਾਸ਼ਾ ਬਾਰੇ ਵਿਚਾਰ ਕੀਤੀ ਸੀ ਨਾ ਕਿ
ਪੂਰੀ ਰਹਿਤ ਮਰਿਯਾਦਾ ਦੀ। ਰਹਿਤ ਮਰਿਯਾਦਾ ਦੀ ਹਰ ਗੱਲ ਬਾਰੇ ਨਾ ਮੈਂ ਵਿਚਾਰ ਕੀਤੀ ਹੈ ਅਤੇ ਨਾ ਹੀ
ਕੋਈ ਟਿੱਪਣੀ। ਇਸ ਲਈ ਅਜੇ ਆਪ ਇਸ ਤੋਂ “ਇੱਕ ਇੱਕ ਗੱਲ ਸਹੀ” ਵਰਗਾ ਪ੍ਰਭਾਵ ਨਾ ਲੋ ਜੀ।
ਮੈਂ ਐਸਾ ਕਿੱਧਰੇ ਵੀ ਨਹੀਂ ਲਿਖਿਆ। ਹਾਂ ਇਸ ਵਿੱਚ ‘ਸਿੱਖ ਦੀ ਪਰਿਭਾਸ਼ਾ` ਮੈਂ ਵਿਚਾਰੀ ਹੈ ਉਹ
ਮੈਂਨੂੰ ਸਹੀ ਅਤੇ ਢੱਕਵੀਂ ਲਗੀ ਹੈ।
ਮੈਂ ਇਹ ਵੀ ਨਿਸ਼ਚਤ ਤੋਰ ਤੇ ਮੰਨਦਾ ਹਾਂ ਕਿ ਸ਼ਬਦ ਗੁਰੂ ਗ੍ਰੰਥ ਸਾਹਿਬ ਤੋਂ
ਬਾਹਰ ਦੀ ਕੋਈ ਵੀ ਲਿਖਤ ਗੁਰਬਾਣੀ ਦਾ ਦਰਜਾ ਨਹੀਂ ਰੱਖਦੀ। ਇਸ ਬਾਰੇ ਸਪਸ਼ਟਤਾ ਹੋਣੀ ਚਾਹੀਦੀ ਹੈ।
ਲੇਕਿਨ ਆਮ ਤੋਰ ਤੇ ਕਈ ਵਾਰ ਭਾਈ ਗੁਰਦਾਸ, ਭਾਈ ਨੰਦ ਨਾਲ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਕਹੀ
ਜਾਂਦੀਆਂ ਰਚਨਾਵਾਂ ਲਈ ‘ਬਾਣੀ` ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ ਜਦ ਕਿ ਵਾਸਤਵ ਵਿੱਚ ਇਹ
ਰਚਨਾਵਾਂ ‘ਗੁਰੂਬਾਣੀ` ਬਿਲਕੁਲ ਨਹੀਂ ਹਨ। ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਇਨ੍ਹਾਂ ਦਾ ਨਾ
ਹੋਣਾਂ ਇਸ ਗੱਲ; ਦਾ ਅਕੱਟ ਸਬੂਤ ਹੈ। ਸਵੀਕਾਰ ਹੋਂਣ ਦੇ ਬਾ-ਵਜੂਦ ਇਨ੍ਹਾਂ ਵਿੱਚੋਂ ਕਿਸੇ ਦਾ ਵੀ
ਹੁਕਮਨਾਮਾ ਨਹੀਂ ਲਿਆ ਜਾਂਦਾ। ਅਗਰ ਜੁਗਤੀ ਢੰਗ ਨਾਲ ਕਦੇ ਰਹਿਤ ਮਰਿਯਾਦਾ ਬਾਰੇ ਵਿਚਾਰ ਅਤੇ ਸੁਧਾਰ
ਹੁੰਦਾ ਹੈ ਤਾਂ ਗੁਰਬਾਣੀ ਅਤੇ ਰਚਨਾਵਾਂ ਵਿੱਚਲਾ ਅੰਤਰ ਢੁਕਵੀਂ ਸ਼ਬਦਾਵਲੀ ਰਾਹੀਂ ਸਪਸ਼ਟ ਕਰ ਦਿੱਤਾ
ਜਾਣਾ ਚਾਹੀਦਾ ਹੈ ਕਿ ਗੁਰਬਾਣੀ ਕੇਵਲ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਬਾਣੀ ਹੀ ਹੈ।
ਬਾਣੀਆਂ ਤਾਂ ਸੰਸਾਰ ਦੇ ਸਹਿਤ ਵਿੱਚ ਕਈ ਹਨ ਪਰ ਸਿੱਖਾ ਲਈ ਗੁਰਬਾਣੀ ਕੇਵਲ ਸ਼ਬਦ ਗੁਰੂ ਗ੍ਰੰਥ ਸਹਿਬ
ਵਿੱਚ ਦਰਜ ਬਾਣੀ (ਰਾਗਮਾਲਾ ਬਗ਼ੈਰ) ਹੀ ਹੈ।
ਹੁਣ ਵੱਧਦੇ ਹਾਂ ਆਪ ਜੀ ਦੇ ਅਹਿਮ ਸਵਾਲ ਵੱਲ। ਆਪ ਜੀ ਨੇ ਪੁੱਛਿਆ ਹੈ:
“ਕੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰ ਦੀਆਂ ਰਚਨਾਵਾਂ ਨਿਤਨੇਮ ਦਾ
ਹਿੱਸਾ ਹੋਣੀਆਂ ਚਾਹੀਦੀਆਂ ਹਨ?”
ਵੀਰ ਜੀ ਮੈਂ ਇਸ ਬਾਰੇ ਸਪਸ਼ਟ ਕਰ ਦੇਵਾਂ ਕਿ ਇੱਕ ਖੋਜੀ (ਭਾਵੇਂ ਛੋਟਾ ਜਿਹਾ
ਹੀ) ਹੋਣ ਦੇ ਨਾਤੇ ਮੈਂ ‘ਵਿਸ਼ੇਸ਼ ਮਸਲਿਆਂ` ਬਾਰੇ ਸੁਣੀਆਂ-ਸੁਣਾਈਆਂ ਤੇ ਜਲਦਬਾਜ਼ੀ ਵਿੱਚ ਯਕੀਨ ਨਹੀਂ
ਕਰਦਾ ਅਤੇ ਕੋਸ਼ਿਸ਼ ਕਰਦਾ ਹਾਂ ਕਿ ਸੱਚਾਈ ਨੂੰ ਖੋਜ ਕੇ ਸਮਝਿਆ ਜਾਵੇ। ਗੁਰੂ ਗੋਬਿੰਦ ਸਿੰਘ ਜੀ ਦਿਆਂ
ਕਹੀਆਂ ਜਾਂਦੀਆਂ ਰਚਨਾਵਾਂ ਬਾਰੇ ਅਜੇ ਮੇਰੀ ਖੋਜ ਦਾ ਜਤਨ ਚਲ ਰਿਹਾ ਹੈ ਜਿਸ ਬਾਰੇ ਮੈਂ ‘ਸਿੱਖ
ਮਾਰਗ. ਕਾਮ` ਤੇ ਜਾਗਰੂਕ ਸੱਜਣਾ ਪਾਸ ਸਹਾਇਤਾ ਲਈ ਬੇਨਤੀ ਵੀ ਕੀਤੀ ਹੈ ਅਤੇ ਟੇਲੀਫ਼ੋਨ ਰਾਹੀਂ
ਸੰਪਰਕ ਵੀ ਕੀਤਾ ਹੈ ਪਰ ਅਜੇ ਤਕ ਕਿਸੇ ਸਿੱਟੇ ਤਕ ਨਹੀਂ ਪਹੁੰਚ ਪਾਈਆ ਕਿਉਂਕਿ ਸਿੱਖ ਰਹਿਤ
ਮਰਿਯਾਦਾ ਬਣਨ ਦੇ ਲੰਭੇ ਸਮੇਂ ਦੌਰਾਨ ਨਿਤਨੇਮ ਦੀਆਂ ਰਚਨਾਵਾਂ ਬਾਰੇ ਕੋਈ ਵਿਵਾਦ ਜ਼ਾਹਰੀ ਤੋਰ ਤੇ
ਪੜਨ ਨੂੰ ਨਹੀਂ ਮਿਲਿਆ ਜਿਵੇਂ ਕਿ ਰਾਗਮਾਲਾ ਬਾਰੇ ਮਿਲਦਾ ਹੈ। ਕੁੱਝ ਸੱਜਣਾ ਨੇ ਇਹ ਦੱਸਿਆ ਸੀ ਕਿ
ਨਿਤਨੇਮ ਦੀਆਂ ਬਾਣੀਆਂ ਵਿੱਚ ਬਾਹਰ ਦੀਆਂ ਰਚਨਾਵਾਂ ਦੀ ਸ਼ਮੂਲਿਯਤ ਇੱਕ ਸਮਝੋਤੇ ਦਾ ਸਿੱਟਾ ਸੀ ਪਰ
ਉਹ ਇਹ ਨਹੀਂ ਦੱਸ ਪਾਏ ਕਿ ਇਹ ਵਿਵਾਦ ਹੈ ਕਿਥੇ ਸੀ ਅਤੇ ਕਿਨ੍ਹਾਂ ਦਰਮਿਆਨ ਹੋਈਆ ਸੀ। ਪਹਿਲੀ ਗੱਲ
ਤਾਂ ਇਹ ਵਿਚਾਰਣ ਵਾਲੀ ਹੈ ਕਿ ਇਸ ਬਾਰੇ ਵਿਵਾਦ ਪਹਿਲਾਂ ਕਿਨ੍ਹਾਂ ਧਿਰਾਂ ਨੇ ਕਿਸ ਅਧਾਰ ਕੀਤਾ ਸੀ
ਅਤੇ ਕਦੋਂ ਕੀਤਾ ਸੀ ਤਾਂ ਕਿ ਇਸ ਬਾਰੇ ਖੋਜ ਦਾ ਅਧਾਰ ਮਿਲ ਸਕੇ। ਅਜੇ ਤਕ ਕਿਸੇ ਸੱਜਣ ਨੇ ਦਾਸ ਨੂੰ
ਇਹ ਜਾਣਕਾਰੀ ਉਪਲੱਭਧ ਨਹੀਂ ਕਰਵਾਈ। ਮੈ ਉਡੀਕ ਵਿੱਚ ਹਾਂ ਅਤੇ ਆਸ ਛੱਡੀ ਨਹੀਂ। ਮੈਂ ਇਸ ਬਾਰੇ
ਪੜਚੋਲ ਕਰਨ ਦੇ ਬਾਦ ਹੀ ਕੁੱਝ ਕਹਿਣ ਦੀ ਕੋਸ਼ਿਸ਼ ਕਰ ਸਕਦਾ ਹਾਂ। ਫ਼ਿਲਹਾਲ ਇਸ ਬਾਰੇ ਕੁੱਝ ਸਵਾਲ
ਜ਼ਹਿਨ ਵਿੱਚ ਹਨ।
ਵੀਰ ਜੀ ਜੇਕਰ ਸਾਬਤ ਹੁੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ‘ਕੁੱਝ
ਲਿਖਤਾਂ` ਲਿਖਿਆਂ ਸਨ ਤਾਂ ਉਨ੍ਹਾਂ ਨੂੰ ਬਾ-ਤੋਰ ਰਚਨਾ ਪੜਨ ਵਿੱਚ ਕੋਈ ਹਰਜ ਨਹੀਂ ਹੋਣਾ ਚਾਹੀਦਾ।
ਕੀ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੀ ਕਹੀ ਗੱਲ ਜਾਂ ਹਿਦਾਯਤ (ਖੰਡੇ ਬਾਟੇ ਦੀ ਪਾਹੁਲ) ਨੂੰ ਧਾਰਨ
ਨਹੀਂ ਕਰਦੇ? ਕੀ ਇੱਥੇ ਇਸ ਬਾਬਤ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਦੀ ਹੱਥੀ ਅਤੇ ਨਾਨਕ ਪਦ
ਵਰਤ ਕੇ ਲਿਖੀ ਬਾਣੀ ਰੂਪੀ ਹੁਕਮ ਦੇ ਸਬੂਤ ਦੀ ਲੋੜ ਹੈ? ਨਿਰਸੰਦੇਹ ਨਹੀ! ਇਸ ਹਿਦਾਯਤ ਬਾਰੇ ਅਸੀਂ
ਗੁਰੂ ਗ੍ਰੰਥ ਸਾਹਿਬ ਦੇ ਬਾਹਰ ਦੇ ਸੋਮਿਆਂ ਤੇ ਯਕੀਨ ਕਰਦੇ ਹਾਂ ਜੋ ਕਿ ਅਟਲ ਸੱਚਾਈ ਹੈ। ਤੇ ਜੇਕਰ
ਕੋਈ ਨੋਜਵਾਨ ਇਹ ਗੱਲ ਪੁਛ ਲਵੇ ਕਿ ਗੁਰਬਾਣੀ ਤੋਂ ਬਾਹਰ ਲਿਖੇ ਖੰਡੇ-ਬਾਟੇ ਦੀ ਪਾਹੁਲ ਦੇ ਵਿਚਾਰ
ਦੇ ਧਾਰਨੀ ਕਿਉਂ ਹੋਈਏ ਤਾਂ ਸਾਡਾ ਜੁਆਬ ਕੀ ਹੋਵੇਗਾ? ਇੱਥੇ ਵਿਚਾਰ ਦੀ ਲੋੜ ਹੈ।
ਗੁਰਮਤਿ ਸਿਧਾਂਤ ਦ੍ਰਿੜਾਉਂਦੇ ਇਤਿਹਾਸਕ ਪੱਖਾਂ ਅਤੇ ਰਚਨਾਵਾਂ ਦਾ ਹਵਾਲਾ
ਗੁਰੂ ਸਾਹਿਬ ਦੀ ਹਜੂਰੀ ਵਿੱਚ ਤਾਂ ਦਿੱਤਾ ਹੀ ਜਾ ਸਕਦਾ ਹੈ। ਬਾਕੀ ਇਸ ਬਾਰੇ ਇੱਕ ਵੱਡੀ ਪੱਧਰ ਤੇ
ਖੋਜ ਦੀ ਲੋੜ ਹੈ। ਅਜ ਤਕ ਦੀ ਖੋਜ ਵੱਖ-ਵੱਖ ਸਿੱਟਿਆਂ ਵੱਲ ਇਸ਼ਾਰਾ ਕਰਦੀ ਹੈ। ਨਾਲ ਹੀ ਜੇਕਰ ਕਦੇ
ਸਚਮੂਚ ਇਹ ਸਾਬਤ ਹੁੰਦਾ ਹੈ ਕਿ ਇਹ ਰਚਨਾਵਾਂ ਗੁਰੂ ਦਿਆਂ ਹਿਦਾਯਤਾਂ ਜਾਂ ਹਵਾਲੇ
(Commentaries)
ਨਹੀਂ ਹਨ ਤਾਂ ਇਨ੍ਹਾਂ ਨੂੰ ਪੰਥਕ ਜੁਗਤ ਅਤੇ ਤਰਤੀਬ ਨਾਲ ਛੱਡਿਆ ਵੀ ਜਾ ਸਕਦਾ ਹੈ।
ਰਹਿਤੀ ਤੋਰ ਤੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਨਿਤਨੇਮ ਬਾਰੇ
ਤਾਂ ਕੋਈ ਸ਼ੰਕਾ ਹੈ ਹੀ ਨਹੀਂ। ਬਾਕੀ ਰਹਿੰਦੀ ਗੱਲ ਕਿਸੇ ਹੋਰ ਰਚਨਾ ਦੀ, ਤਾਂ ਇਸਦੇ ਨਿਰਨੇ ਲਈ
ਪਹਿਲਾਂ ਖੋਜ ਦੀ ਲੇੜ ਹੈ ਵਿਸ਼ੇਸ਼ਕਰ ਉਸ ਸੂਰਤ ਵਿੱਚ ਜਿਸ ਵੇਲੇ ਕੌਮ ਇੱਕ ਕੋਮੀ ਨਿਰਨੇ (ਸਿੱਖ ਰਹਿਤ
ਮਰਿਯਾਦਾ) ਦਾ ਪਾਲਨ ਕਰਦੇ
75
ਸਾਲ ਤੋਂ ਕੁੱਝ ਰਚਨਾਵਾਂ ਨੂੰ ਪੜਦੀ ਆ ਰਹੀ ਹੋਵੇ। ਮੈਂ ਇਸ ਬਾਰੇ ਪੜਚੋਲ ਕਰਨ ਦੇ ਬਾਦ ਹੀ ਕੁੱਝ
ਕਹਿਣ ਦੀ ਕੋਸ਼ਿਸ਼ ਕਰ ਸਕਦਾ ਹਾਂ।
ਅਸੀਂ ਇਹ ਵੀ ਦੇਖਦੇ ਹਾਂ ਕਿ ਰਹਿਤੀ ਤੋਰ ਤੇ ਕੁੱਝ ਗੱਲਾਂ ਗੁਰੂ ਦੀਆਂ
ਕਹੀਆਂ ਹੀ ਮੰਨਿਆਂ ਜਾਦੀਆਂ ਹਨ ਹਾਲਾਂਕਿ ਉਨ੍ਹਾਂ ਗੱਲਾ ਦਾ ਸਿੱਦਾ ਪ੍ਰਮਾਣ ਗੁਰਬਾਣੀ ਵਿੱਚ ਨਹੀਂ
ਮਿਲਦਾ। ਜਿਵੇਂ ਕਿ ਖੰਡੇ ਬਾਟੇ ਦੀ ਪਾਹੁਲ ਜਾਂ ਅਕਾਲ ਤੱਖਤ ਵਰਗੇ ਸੰਸਥਾਨ ਦੀ ਹੋਂਦ
ਅਤੇ ਉਸ ਪ੍ਰਤੀ ਸਾਡਾ ਅਕੀਦਾ। ਇਹ ਗੁਰਮਤਿ ਦੇ ਅਭਿੰਨ ਅੰਗ ਹਨ ਕਿੳਂਕਿ ਇਹ ਗੱਲਾਂ ਉਨ੍ਹਾਂ
ਗੁਰੂਆਂ ਨੇ ਸਾਨੂੰ ਦ੍ਰਿੜ ਕਰਵਾਈਆਂ ਸਨ ਜਿਨ੍ਹਾਂ ਨੇ ਭਾਵੇਂ ਇਸ ਬਾਰੇ ਆਪ, ਸ਼ਬਦ ਗ੍ਰੰਥ ਸਾਹਿਬ
ਵਿੱਚ ਬਾਣੀ ਦੇ ਮਾਰਫ਼ਤ, ਕੁੱਝ ਵੀ ਨਹੀਂ ਸੀ ਲਿਖਿਆ।
ਵੀਰ ਜੀ ਸਾਨੂੰ ਯਾਦ ਰੱਖਣਾ ਪਵੇਗਾ ਕਿ ਆਉਂਣ ਵਾਲੀਆਂ ਨਸਲਾਂ ਜੇਕਰ ਇਹ
ਪੁੱਛ ਲੇਂਣ ਕਿ ਸ਼ਬਦ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਗੁਰੂ ਦੀ ਕਹੀ ਜਾਂਦੀ ਕਿਸੇ ਵੀ ਗੱਲ (ਮਿਸਾਲ
ਦੇ ਤੋਰ ਤੇ ਖੰਡੇ ਬਾਟੇ ਦੀ ਪਾਹੁਲ ਜਾਂ ਅਕਾਲ ਤੱਖਤ ਸੰਸਥਾਨ ਦੀ ਹੋਂਦ) ਨੂੰ
ਅਸੀਂ ਕਿਉਂ ਮੰਨਿਏ ਤਾਂ ਸਾਡਾ ਜਵਾਬ ਕੀ ਹੋਵੇਗਾ? ਕਿਸੇ ਗੱਲ ਦੇ ਸਹੀ ਜਾਂ ਗਲਤ ਹੋਂਣ ਦਾ ਪੈਮਾਨਾ
ਗੁਰਮਤਿ ਅਧਾਰਤ ਖੋਜ ਹੋਣਾ ਚਾਹੀਦਾ ਹੈ ਨਾ ਕਿ “ਨਾਨਕ ਪਦ ਕਿੳਂ ਨਹੀ ਵਰਤਿਆ”, “ਲਿਖ
ਹੀ ਨਹੀਂ ਸੀ ਸਕਦੇ” “ਅਸਲ ਹੱਥ ਲਿਖਤ ਨਹੀਂ ਮਿਲਦੀ ਹੈ”, “ਉਸ ਗ੍ਰੰਥ ਵਿੱਚ ਲਿਖੀ ਹੈ” ਵਰਗੇ
ਤਰਕ।
ਗੁਰੂ ਗੋਬਿੰਦ ਸਿੰਘ ਜੀ ਨੇ ਲਿਖਤੀ ਰੂਪ ਵਿੱਚ ਸਿਰ ਨਹੀਂ ਸੀ ਮੰਗੇ ਬਲਕਿ
ਮੁਹੋਂ ਬੋਲ ਕੇ ਮੰਗੇ ਸੀ। ਕੀ ਉਸ ਵੇਲੇ ਕਿਸੇ ਸਿੱਖ ਨੇ ਉੱਠ ਕੇ ਇਹ ਕਿਹਾ ਸੀ ਕਿ ਆਪ ਪਹਿਲੇ ਇਹੀ
ਗੱਲ ਗੁਰੂ ਗ੍ਰੰਥ ਸਾਹਿਬ ਵਿੱਚ ਨਾਨਕ ਪਦ ਵਰਤ ਕੇ ਦਰਜ਼ ਕਰੋ ਤੇ ਫ਼ਿਰ ਖੰਡੇ-ਬਾਟੇ ਦੀ ਪਾਹੁਲ ਸ਼ੁਰੂ
ਕਰੋ? ਨਹੀਂ ਸੀ ਕਿਹਾ! ਵੀਰ ਜੀ ਗੁਰੂ ਸਾਹਿਬ ਨੇ
34
ਸਾਲ ਕੋਮ ਦੀ ਰਹਬਰੀ ਕੀਤੀ ਸੀ ਤੇ ਕਿਸੇ ਸਿੱਖ ਨੇ ਇਹ ਨਹੀਂ ਕਿਹਾ ਕੀ ਆਪ ਜੀ ਬੋਲ ਹੀ ਨਹੀਂ ਸਕਦੇ।
ਉਸ ਵੇਲੇ ਗੁਰੂ ਦੂਆਰਾ, ਗੁਰਮਤਿ ਅਨੁਸਾਰ, ਬੋਲ ਕੇ ਦਿੱਤੀ ਗਈ ਹਿਦਾਯਤ ਅਤੇ ਲਿਖ ਕੇ ਦਿੱਤੀ
ਹਿਦਾਯਤ ਵਿੱਚ ਕੀ ਫ਼ਰਕ ਸੀ ਇਸ ਸਵਾਲ ਤੇ ਵਿਚਾਰ ਦੀ ਲੋੜ ਹੈ। ਉਸ ਵੇਲੇ ਫ਼ਰਕ ਨਹੀਂ ਸੀ ਹੁੰਦਾ
ਕਿੳਂਕਿ ਗੁਰੂ ਗੁਰਮਤਿ ਅਨੁਸਾਰ ਬਹੂਤ ਕੁੱਝ ਬੋਲਦਾ ਸੀ ਤੇ ਇਹ ਕੋਈ ਵੱਡੀ ਗੱਲ ਨਹੀਂ ਕਿ ਗੁਰੂ
ਗੋਬਿੰਦ ਸਿੰਘ ਜੀ ਨੇ ਕੁੱਝ ਹਿਦਾਯਤਾਂ (Instructions/Commentaries,
ਗੁਰਬਾਣੀ ਨਹੀਂ) ਕਲਮਬੱਧ ਵੀ ਕੀਤੀਆਂ ਹੋਣ। ਇਸ ਬਾਰੇ ‘ਹਾਂ ਪੱਖੀ` ਅਤੇ ‘ਨਾਹ ਪੱਖੀ` ਦੋਹਾਂ
ਧਿਰਾਂ ਨੂੰ ਕਈ ਸਵਾਲਾਂ ਦੇ ਜਵਾਬ ਦੇਣੇਂ ਅਜੇ ਬਾਕੀ ਹਨ। ਹਾਂ ਇਹ ਇੱਕ ਅਟਲ ਤੱਥ ਹੈ ਕਿ ਕੋਈ
ਬਚਿੱਤਰ ਨਾਮ ਦਾ ਗ੍ਰੰਥ ਗੁਰੂ ਗੋਬਿਂਦ ਸਿੰਘ ਜੀ ਨੇ ਨਹੀਂ ਰਚਿਆ ਅਤੇ ਨਾ ਹੀ ਇਹ ਗ੍ਰੰਥ ਕਾਬਿਲੇ
ਕਬੂਲ ਹੈ।
ਵੀਰ ਜੀ ਆਪ ਜੀ ਦਾ ਸਵਾਲ ਅਹਿਮ ਹੈ ਅਤੇ ਇਸ ਬਾਰੇ ਨਿਰਨਾ ਲੈਂਣ ਦੇ ਤਰੀਕੇ
ਦੀ ਵੀ ਅਹਿਮੀਯਤ ਬਣਦੀ ਹੈ। ਗੁਰਮਤਿ ਹਮੇਸ਼ਾ ਸਭ ਤੋਂ ਉੱਪਰ ਦੀ ਗੱਲ ਰਹਿਣੀ ਚਾਹੀਦੀ ਹੈ ਪਰ ਨਾਲ ਹੀ
‘ਗੁਰਮਤਿ ਕੀ ਹੈ` ਇਸ ਦਾ ਨਿਰਨਾ ਕਿਸੇ ਇੱਕ ਧਿਰ ਤੇ ਨਹੀਂ ਛੱਡੀਆ ਜਾ ਸਕਦਾ। ਇਹ ਗੱਲ ਨਾਲ
ਦੇ ਨਾਲ ਵਿਚਾਰਣ ਦੀ ਲੋੜ ਹੈ ਕਿ ਹੋ ਸਕਦਾ ਹੈ ‘ਨਿਰੋਲ ਗੁਰਮਤਿ` ਕਹੀ ਜਾ ਰਹੀ ਕੋਈ ਗੱਲ ‘ਕੇਵਲ
ਕਿਸੇ ਦੀ ਨਿਜੀ ਸੋਚ` ਹੀ ਹੋਵੇ।
ਬਾਕੀ ਵੀਰ ਜੀ ਰਹਿਤ ਮਰਿਯਾਦਾ ਬਾਰੇ ਇੱਕ ਗੱਲ ਮੈਂ ਫ਼ਿਰ ਦੁਹਰਾ ਦੇਵਾਂ ਕਿ
‘ਸਿਧਾਂਤ` ਅਤੇ ‘ਰਹਿਤ` ਦੋ ਐਸੀਆਂ ਗੱਲਾ ਹਨ ਜਿਨ੍ਹਾਂ ਵਿੱਚ ਗਹਿਰਾ ਸਬੰਧ ਵੀ
ਹੈ ਅਤੇ ਅੰਤਰ ਵੀ। ਇਸ ਤੱਥ ਨਾਲ ਅਸਹਿਮਤਿ ਕਿਸੇ ਵੀ ਵਿਦਵਾਨ ਨਾਲ ਦਾਸ ਸੰਵਾਦ ਕਰਨ ਨੂੰ ਤਿਆਰ
ਹੈ। ਜੂਆਬ ਵਿੱਚ ਕਿਸੇ ਭੁੱਲ-ਚੂਕ ਲਈ ਛਿਮਾ ਦਾ ਜਾਚਕ ਹਾਂ।
ਹਰਦੇਵ ਸਿੰਘ, ਜੰਮੂ
(26/01/11)
ਦਲਜੀਤ ਕੌਰ ਬੀ.ਟੈਕ.
“ਸਪੋਕਸਮੈਨ” ਦੀ ਗੁਰਬਾਣੀ
ਸੇਵਾ !
ਮੈਂ ਆਪਣੇ ਇਕ ਛੋਟੇ ਜਿਹੇ ਲੇਖ ਰਾਹੀਂ ਸ. ਜੋਗਿੰਦਰ ਸਿੰਘ ਜੀ, ਚੀਫ ਐਡੀਟਰ ਸਪੋਕਸਮੈਨ ਨੂੰ ਬੇਨਤੀ
ਕੀਤੀ ਸੀ, ਕਿ ਤੁਸੀਂ ਆਪਣੀ ਅਖਬਾਰ ਰਾਹੀਂ, ਸਿੱਖੀ ਅਤੇ ਪੰਜਾਬ ਦੇ ਕਾਫੀ ਮਸਲ੍ਹੇ ਉਭਾਰ ਕੇ, ਪੰਥ
ਦੀ ਬਹੁਤ ਵੱਡੀ ਸੇਵਾ ਕਰ ਰਹੇ ਹੋ। ਤੁਹਾਨੂੰ ਏਸੇ ਫੀਲਡ ਵਿਚ ਹੀ ਪੂਰਾ ਜ਼ੋਰ ਲਗਾਉਣਾ ਚਾਹੀਦਾ ਹੈ।
ਤੁਸੀਂ ਗੁਰਬਾਣੀ ਨਾਲ ਖਿਲਵਾੜ ਕਰਨਾ ਬੰਦ ਕਰ ਕੇ, ਆਪਣੇ ਕਿੱਤੇ ਨਾਲ ਸਬੰਧਤ ਕੰਮ ਕਰ ਕੇ ਹੀ ਪੰਥ
ਦੀ ਸੇਵਾ ਕਰਦੇ ਰਹੋ, ਤਾਂ ਜੋ ਸਾਰੇ ਸਿੱਖ ਤੁਹਾਡੇ ਨਾਲ ਜੁੜ ਸਕਣ। ਗੁਰਬਾਣੀ ਦੇ ਸਿਧਾਂਤਾਂ ਸਬੰਧੀ
ਸੋਧਾਂ ਦਾ ਕੰਮ, ਕਿਸੇ ਹੋਰ ਕਮੇਟੀ ਤੇ ਛੱਡ ਦੇਵੋ।
ਪਰ ਉਹ ਖਾਲੀ ਕਹਿੰਦੇ ਹੀ ਨਹੀਂ ਕਿ ਮੈਂ ਕਾਂਵਾਂ, ਚਿੜੀਆਂ ਦੀ ਚੀਂ-ਚੀਂ ਨਹੀਂ ਸੁਣਦਾ, ਬਲਕਿ
ਅਜਿਹਾ ਕਰਦੇ ਵੀ ਹਨ, ਏਸੇ ਲਈ ਉਨ੍ਹਾਂ ਨੇ ਮੇਰੀ ਚੀਂ-ਚੀਂ ਤੇ ਵੀ ਕੋਈ ਧਿਆਨ ਨਹੀਂ ਦਿੱਤਾ। ਵੈਸੇ
ਉਨ੍ਹਾਂ ਨੂੰ ਆਪਣੀ ਵਡਿਆਈ ਦੀਆਂ ਚਿੱਠੀਆਂ ਆਪਣੀ ਅਖਬਾਰ ਵਿਚ ਛਾਪਣ ਦਾ ਬਹੁਤ ਸ਼ੌਕ ਹੈ, (ਜਿਸ ਨੂੰ
ਸਿਆਣੇ, “ਆਪਣੇ ਮੂੰਹ, ਮੀਆਂ ਮਿੱਠੂ” ਕਹਿੰਦੇ ਹਨ) ਏਸੇ ਸੰਧਰਭ ਵਿਚ ਭੈਣ ਹਰਦੀਪ ਕੌਰ ਗਿਲ, ਮੰਡੀ
ਗੋਬਿੰਦਗੜ੍ਹ ਦੀ ਲਿਖੀ ਇਕ ਚਿੱਠੀ ਛਪੀ, ਜਿਸ ਵਿਚ ਸਪੋਕਸਮੈਨ ਨੂੰ ਬੇਨਤੀ ਕੀਤੀ ਗਈ ਸੀ ਕਿ
“ਗੁਰਬਾਣੀ ਦੇ ਗਲਤ ਅਰਥ ਕਰਨ ਵਾਲਿਆਂ ਨੂੰ ਜ਼ਰੂਰ ਰੋਕੋ”।
ਮੈਨੂੰ ਸਮਝ ਨਹੀਂ ਆ ਰਹੀ ਕਿ ਇਕ ਖੇਤਰ ਵਿਚ ਸਹੀ ਕੰਮ ਕਰਨ ਵਾਲੇ ਨੂੰ, ਸਿੱਖ “ਸਰਬ-ਸਮਰੱਥ” ਕਿਸ
ਆਧਾਰ ’ਤੇ ਮੰਨ ਲੈਂਦੇ ਹਨ ? ਇਹੀ ਕਾਰਣ ਹੈ, ਸਿੱਖੀ ਦੇ ਨਿਘਾਰ ਦਾ ਅਤੇ ਮੇਰੇ ਇਸ ਚਿੱਠੀ ਲਿਖਣ
ਦਾ। ਤਾਂ ਜੋ ਮੈਂ ਸਪੋਕਸਮੈਨ ਵਲੋਂ ਹੋ ਰਹੀ ਗੁਰਬਾਣੀ ਦੀ ਸੇਵਾ ਦੀ ਇਕ ਝਲਕ ਪੰਥ ਸਾਮਹਣੇ ਪੇਸ਼ ਕਰ
ਸਕਾਂ। ਮੈਨੂੰ ਪੂਰਨ ਆਸ ਹੈ ਕਿ ਪੰਥ, ਮੇਰੀ ਚੀਂ-ਚੀਂ ਜ਼ਰੂਰ ਸੁਣੇਗਾ।
ਸਪੋਕਸਮੈਨ ਦੇ ਪੇਜ ਨੰਬਰ 7 ’ਤੇ ਇਕ ਕਾਲਮ ਹੈ, ਜਿਸ ਦੇ ਉਪਰ ਵਾਰ ਪ੍ਰੋ. ਇੰਦਰ ਸਿੰਘ ਜੀ ਘੱਗਾ ਇਕ
ਤੁਕ ਲਿਖ ਕੇ, ਉਸ ਦਾ ਅਰਥ ਦਸਦੇ ਹਨ। ਇਸ ਦਾ ਸਿਰਲੇਖ ਪਹਿਲਾਂ ਸ਼ਾਇਦ “ਨਾਨਕ ਬਾਣੀ ਦੀ ਸਰਲ ਵਿਆਖਿਆ
ਸੀ” ਪਰ ਪਤਾ ਨਹੀਂ ਇਸ ਵਿਚ ਕੀ ਬੁਰਾਈ ਸੀ ? ਜੋ ਉਸ ਨੂੰ ਬਦਲ ਕੇ ਇਸ ਦਾ ਸਿਰਲੇਖ “ਨਾਨਕੁ ਸਾਇਰੁ
ਏਵ ਕਹਤੁ ਹੈ” ਕਰ ਦਿੱਤਾ ਗਿਆ ਹੈ? ਇਸ ਦਾ ਜੋ ਪਰਭਾਵ ਸਿਰਲੇਖ ਤੋਂ ਪੈਂਦਾ ਹੈ, ਉਹ ਅਸਲ ਤੁੱਕ
ਮੁਤਾਬਿਕ ਨਹੀਂ ਹੈ, ਅਸਲ ਤੁੱਕ ਹੈ,
ਸਾਸੁ ਮਾਸੁ ਸਭੁ ਜੀਉ ਤੁਮਾਰਾ ਤੂ ਮੈ ਖਰਾ ਪਿਆਰਾ॥ ਨਾਨਕੁ ਸਾਇਰੁ ਏਵ ਕਹਤੁ ਹੈ ਸਚੇ ਪਰਵਦਗਾਰਾ॥2॥
ਸ਼ਬਦ ਵਿਚਾਰ ਅਨੁਸਾਰ ਤੁੱਕ ਦਾ ਅਰਥ ਬਣਦਾ ਹੈ, ਹੇ ਪ੍ਰਭੂ, ਤੇਰਾ ਕਵੀ, ਤੇਰਾ ਸੇਵਕ, ਤੇਰਾ ਢਾਡੀ
ਨਾਨਕ, ਇਹ ਹੀ ਬੇਨਤੀ ਕਰਦਾ ਹੈ ਕਿ, ਹੇ ਸਦਾ ਅਟੱਲ ਰਹਿਣ ਵਾਲੇ ਅਤੇ ਜੀਵਾਂ ਦੇ ਪਾਲਣ ਵਾਲੇ
ਪ੍ਰਭੂ, ਜਿਵੇਂ ਇਹ ਸੁਆਸ, ਇਹ ਸਰੀਰ, ਇਹ ਜਿੰਦ, ਸਭ ਕੁਝ ਤੇਰਾ ਹੀ ਦਿੱਤਾ ਹੋਇਆ ਹੈ, ਤਿਵੇਂ ਆਪਣਾ
ਪਿਆਰ ਵੀ ਤੁੰ ਆਪ ਹੀ ਦੇਹ।
ਜਦ ਕਿ ਸਿਰਲੇਖ ਤੋਂ ਇਹ ਪ੍ਰਭਾਵ ਪੈਂਦਾ ਹੈ ਕਿ, ਸ਼ਾਇਰ ਨਾਨਕ ਇਵੇਂ ਕਹਿੰਦਾ ਹੈ। ਸ਼ਾਇਦ ਕਲ ਨੂੰ ਇਹ
ਸਿਰਲੇਖ ਬਦਲ ਕੇ ਇਹ ਹੋ ਜਾਵੇ, “ਨਾਨਕੁ ਨੀਚੁ ਕਹੈ ਬੀਚਾਰੁ”।
ਇਹ ਵੀ ਓਸੇ ਕੜੀ ਦਾ ਹਿੱਸਾ ਜਾਪਦਾ ਹੈ, ਜਿਸ ਕੜੀ ਅਧੀਨ ਪੁਜਾਰੀ, ਤੁੱਕਾਂ ਦੇ ਵਿਚਾਲਿਉਂ ਕੁਝ
ਅੱਖਰ ਲੱਭ ਕੇ ਉਸ ਦਾ ਅਰਥ ਆਪਣੀ ਇੱਛਾ ਅਨੁਸਾਰ ਕਰਦੇ ਹਨ। ਖੈਰ ਗੱਲ ਲਾਂਭੇ ਚਲੇ ਗਈ, ਅਸਲ ਗੱਲ
ਤਾਂ ਇਹ ਹੈ ਕਿ ਇਸ ਇਕ ਤੁੱਕ ਦੇ ਉਤਾਰੇ ਵਿਚ ਹੀ ਏਨੀਆਂ ਗਲਤੀਆਂ ਹੁੰਦੀਆਂ ਹਨ ਕਿ ਉਸ ਭੈਣ ਦੀ
ਸਪੋਕਸਮੈਨ ਨੂੰ ਹੀ ਕੀਤੀ ਬੇਨਤੀ ਕਿ “ਗੁਰਬਾਣੀ ਦੇ ਗਲਤ ਅਰਥ ਕਰਨ ਵਾਲਿਆਂ ਨੂੰ ਜ਼ਰੂਰ ਰੋਕੋ” ਇਵੇਂ
ਜਾਪੀ ਜਿਵੇਂ ਕੋਈ ਅਕਾਲ ਤਖਤ ਦੇ ਜਥੇਦਾਰ ਨੂੰ ਹੀ ਬੇਨਤੀ ਕਰ ਰਿਹਾ ਹੋਵੇ ਕਿ “ਸਿੰਘ ਸਾਹਿਬ ਜੀ
ਪੰਥ ਨੂੰ ਬਰਬਾਦ ਕਰਨ ਵਾਲਿਆਂ ਨੂੰ ਅਕਾਲ ਤਖਤ ’ਤੇ ਸੱਦ ਕੇ ਪੰਥ ਵਿਚੋਂ ਛੇਕ ਦੇਵੋ” ਇਸ ਹਾਲਤ ਵਿਚ
ਚੁੱਪ ਰਹਿਣਾ ਵੀ ਜ਼ਮੀਰ ’ਤੇ ਭਾਰ ਜਾਪਣ ਲਗ ਪਿਆ। ਮੈਂ ਪਿਛਲੀਆਂ ਗਲਤੀਆਂ ਨਾ ਫੋਲਦਿਆਂ, ਜਨਵਰੀ ਦੇ
ਪਹਿਲੇ 15 ਦਿਨਾਂ ਦੀਆਂ ਗਲਤੀਆਂ ਦਾ ਵੇਰਵਾ ਦੇ ਰਹੀ ਹਾਂ,
2 ਜਨਵਰੀ ਨੂੰ ਪੰਨਾ ਨੰ: 473 ਤੋਂ ਤੁੱਕ ਲਈ ਗਈ ਸੀ,
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ॥ ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥
ਪਰ ਸਪੋਕਸਮੈਨ ਵਿਚ ਇਵੇਂ ਲਿਖੀ ਗਈ ਸੀ,
ਭੰਡੁ ਮੁਆ ਭੰਡੁ ਭਾਲੀਐ ਭੰਡਿ (ਹੋਵੇ) ਬੰਧਾਨੁ॥ ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ (ਰਾਜਾਨੁ)
4 ਜਨਵਰੀ ਨੂੰ ਪੰਨਾ 472, ਤੁੱਕ,
ਸਭੋ ਸੂਤਕੁ ਭਰਮੁ ਹੈ ਦੂਜੈ ਲਗੈ ਜਾਇ॥ ਜੰਮਣੁ ਮਰਣਾ ਹੁਕਮੁ ਹੈ ਭਾਣੈ ਆਵੈ ਜਾਇ॥
ਪਰ ਸਪੋਕਸਮੈਨ ਵਿਚ ਇਸ ਦਾ ਪੰਨਾ 62 ਦਿੰਦਿਆਂ ਤੁਕ ਇਵੇਂ ਲਿਖੀ ਸੀ,
ਸਭੋ ਸੂਤਕੁ ਭਰਮੁ ਹੈ (ਦੂਜੇ) ਲਗੈ ਜਾਇ॥ ਜੰਮਣੁ ਮਰਣਾ (ਹੁਕਮ) ਹੈ ਭਾਣੈ ਆਵੈ ਜਾਇ॥
5 ਜਨਵਰੀ ਨੂੰ ਪੰਨਾ 472, ਤੁੱਕ,
ਖਾਣਾ ਪੀਣਾ ਪਵਿਤ੍ਰ ਹੈ ਦਿਤੋਨੁ ਰਿਜਕੁ ਸੰਬਾਹਿ॥ ਨਾਨਕ ਜਿਨ੍ੀ–ਗੁਰਮੁਖਿ ਬੁਝਿਆ ਤਿਨ੍ਾ
ਸੂਤਕੁ ਨਾਹਿ॥
ਸਪੋਕਸਮੈਨ ਵਿਚ ਤੁੱਕ ਇਵੇਂ ਲਿਖੀ ਗਈ ਸੀ,
ਖਾਣਾ ਪੀਣਾ ਪਵਿਤ੍ਰ ਹੈ ਦਿਤੋਨੁ ਰਿਜਕੁ ਸੰਬਾਹਿ॥ਨਾਨਕ (ਜਿਨੀ) ਗੁਰਮੁਖਿ ਬੁਝਿਆ (ਤਿਨਾ) ਸੂਤਕ
ਨਾਹਿ॥
8 ਜਨਵਰੀ ਨੂੰ ਪੰਨਾ 473, ਤੁੱਕ,
ਜਿਨ੍ ਪਟੁ ਅੰਦਰਿ ਬਾਹਰਿ ਗੁਦੜੁ ਤੇ ਭਲੇ ਸੰਸਾਰਿ॥ਤਿਨ੍ ਨੇਹੁ ਲਗਾ ਰਬ ਸੇਤੀ ਦੇਖਨ੍ੇ
ਵੀਚਾਰਿ॥
ਸਪੋਕਸਮੈਨ ਵਿਚ ਤੁੱਕ ਇਵੇਂ ਲਿਖੀ ਗਈ ਸੀ,
ਜਿਨ੍ (ਪਟ) ਅੰਦਰਿ ਬਾਹਰਿ ਗੁਦੜੁ ਤੇ ਭਲੇ ਸੰਸਾਰਿ॥ਤਿਨ੍ ਨੇਹੁ ਲਗਾ ਰਬ ਸੇਤੀ (ਦੇਖਨੇ)
ਵੀਚਾਰਿ॥
9 ਜਨਵਰੀ ਨੂੰ ਪੰਨਾ 505, ਤੁੱਕ,
ਐ ਜੀ ਗੁਰ ਕੀ ਦਾਤਿ ਨ ਮੇਟੈ ਕੋਈ ਮੇਰੈ ਠਾਕੁਰਿ ਆਪਿ ਦਿਵਾਈ ॥
ਨਿੰਦਕ ਨਰ ਕਾਲੇ ਮੁਖ ਨਿੰਦਾ ਜਿਨ੍ ਗੁਰ ਕੀ ਦਾਤਿ ਨ ਭਾਈ॥
ਸਪੋਕਸਮੈਨ ਵਿਚ ਤੁਕ ਇਵੇਂ ਲਿਖੀ ਗਈ ਸੀ,
ਐ ਜੀ ਗੁਰ ਕੀ ਦਾਤਿ ਨ ਮੇਟੈ ਕੋਈ ਮੇਰੈ ਠਾਕੁਰਿ ਆਪਿ ਦਿਵਾਈ॥
(ਰੋਸੁ ਕਰੈ ਪ੍ਰਭੁ ਬਖਸ ਨ ਮੇਟੈ ਨਿਤ ਨਿਤ ਚੜੈ ਸਵਾਈ॥)
ਪੂਰੀ ਤੁੱਕ ਹੀ ਬਦਲੀ ਹੋਣ ਦੇ ਬਾਵਜੂਦ ਵੀ ਅਰਥ ਅਸਲੀ ਤੁੱਕ ਵਾਲੇ ਕੀਤੇ ਹੋਏ ਸਨ।
10 ਜਨਵਰੀ ਨੂੰ ਪੰਨਾ 504, ਤੁੱਕ,
ਕੋਟਿ ਤੇਤੀਸ ਜਾਚਹਿ ਪ੍ਰਭ ਨਾਇਕ ਦੇਦੇ ਤੋਟਿ ਨਾਹੀ ਭੰਡਾਰ॥ ਊਂਧੈ ਭਾਂਡੈ ਕਛੁ ਨ ਸਮਾਵੈ
ਸੀਧੈ ਅੰਮ੍ਰਿਤੁ ਪਰੈ ਨਿਹਾਰ॥
ਸਪੋਕਸਮੈਨ ਵਿਚ ਤੁਕ ਇਵੇਂ ਲਿਖੀ ਗਈ ਸੀ,
ਕੋਟਿ (ਤੇ ਤੀਸ) ਜਾਚਹਿ ਪ੍ਰਭ ਨਾਇਕ (ਦੇਵੇ) ਤੋਟਿ ਨਾਹੀ ਭੰਡਾਰ॥
ਊਂਧੈ ਭਾਂਡੈ ਕਛੁ ਨ ਸਮਾਵੈ ਸੀਧੈ (ਅੰਮ੍ਰਿਤ) ਪਰੈ ਨਿਹਾਰ॥
13 ਜਨਵਰੀ ਨੂੰ ਪੰਨਾ 504, ਤੁੱਕ,
ਐ ਜੀ ਬਹੁਤੇ ਭੇਖ ਕਰਹਿ ਭਿਖਿਆ ਕਉ ਕੇਤੇ ਉਦਰੁ ਭਰਨ ਕੈ ਤਾਈ॥
ਬਿਨ ਹਰਿ ਭਗਤਿ ਨਾਹੀ ਸੁਖੁ ਪ੍ਰਾਨੀ ਬਿਨੁ ਗੁਰ ਗਰਬੁ ਨ ਜਾਈ॥
ਸਪੋਕਸਮੈਨ ਵਿਚ ਤੁੱਕ ਇਵੇਂ ਲਿਖੀ ਗਈ ਸੀ,
ਐ ਜੀ ਬਹੁਤੇ ਭੇਖ ਕਰਹਿ ਭਿਖਿਆ ਕਉ ਕੇਤੇ ਉਦਰੁ ਭਰਨ ਕੈ ਤਾਈ॥
ਬਿਨ ਹਰਿ ਭਗਤਿ ਨਾਹੀ ਸੁਖੁ ਪ੍ਰਾਨੀ ਬਿਨੁ (ਗੁਰੁ) ਗਰਬੁ ਨ ਜਾਈ॥
14 ਜਨਵਰੀ ਨੂੰ ਪੰਨਾ 504, ਤੁੱਕ,
ਐ ਜੀ ਨ ਹਮ ਉਤਮ ਨੀਚ ਨ ਮਧਿਮ ਹਰਿ ਸਰਣਾਗਤਿ ਹਰਿ ਕੇ ਲੋਗ॥
ਨਾਮ ਰਤੇ ਕੇਵਲ ਬੈਰਾਗੀ ਸੋਗ ਬਿਜੋਗ ਬਿਸਰਜਿਤ ਰੋਗ॥
ਸਪੋਕਸਮੈਨ ਵਿਚ ਤੁੱਕ ਇਵੇਂ ਲਿਖੀ ਗਈ ਸੀ,
ਐ ਜੀ ਨ ਹਮ ਉਤਮ ਨੀਚ ਨ ਮਧਿਮ ਹਰਿ ਸਰਣਾਗਤਿ ਹਰਿ ਕੇ ਲੋਗ॥
ਨਾਮ ਰਤੇ ਕੇਵਲ ਬੈਰਾਗੀ ਸੋਗ ਬਿਜੋਗ (ਬਿਬਰਜਿਤ) ਰੋਗ॥
(ਨੋਟ:- ਪਾਠਕਾਂ ਦੀ ਸੌਖ ਲਈ ਗਲਤੀਆਂ ਵਾਲੇ ਅੱਖਰ ਜਾਂ ਤੁੱਕ,
ਬਰੈਕਿਟ ਵਿਚ ਦਿਤੇ ਗਏ ਹਨ।)
ਹੁਣ ਵਿਚਾਰਨ ਵਾਲੀ ਗੱਲ ਇਹ ਹੈ ਕਿ, ਜਿਸ ਅਖਬਾਰ ਵਿਚ, ਜਿਨ੍ਹਾਂ ਵਿਦਵਾਨਾਂ ਦੀ
ਨਿਗਰਾਨੀ ਹੇਠ, ਪੰਦਰਾਂ ਦਿਨਾਂ ਦੀਆਂ, ਅੱਠ ਤੁੱਕਾਂ ਦੇ ਉਤਾਰੇ ਵਿਚ ਹੀ ਦਰਜਣਾ ਗਲਤੀਆਂ ਹੋਣ, ਉਸ
ਨੂੰ ਬੇਨਤੀ ਕਰਨੀ ਕਿ ਉਹ ਦੂਸਰਿਆਂ ਨੂੰ ਗਲਤੀਆਂ ਕਰਨ ਤੋਂ ਰੋਕਣ, ਕਿੰਨੀ ਕੁ ਜਾਇਜ਼ ਮੰਨੀ ਜਾ ਸਕਦੀ
ਹੈ? ਉਨ੍ਹਾਂ ਵਲੋਂ ਗੁਰਬਾਣੀ ਦੇ ਸਿਧਾਂਤ ਨੂੰ ਦੁਨੀਆਂ ਵਿਚ, ਕਿਸ ਰੂਪ ‘ਚ ਪੇਸ਼ ਕੀਤਾ ਜਾਵੇਗਾ?
ਕੀ ਸਪੋਕਸਮੈਨ ਦੇ ਸ਼ੁਭਚਿੰਤਕ, ਸਮਰਥਿਕ ਸ.ਜੋਗਿੰਦਰ ਸਿੰਘ ਜੀ ਅਤੇ ਪ੍ਰੋ. ਘੱਗਾ ਜੀ ਨੂੰ ਇਹ
ਸਮਝਾਉਣ ਦੀ ਕੋਸ਼ਿਸ਼ ਕਰਨਗੇ ਕਿ ਉਹ, ਅਖਬਾਰ ਦਾ ਕੰਮ, ਅਖਬਾਰ ਵਾਂਗ ਚਲਾ ਕੇ, ਪੰਥ ਦੀ ਸੇਵਾ ਕਰਦੇ
ਹੋਏ, ਗੁਰਬਾਣੀ ਨਾਲ ਖਿਲਵਾੜ ਕਰਨਾ ਬੰਦ ਕਰਨ?
ਦਲਜੀਤ ਕੌਰ
ਬੀ.ਟੈਕ.
(26/01/11)
ਤੱਤ ਗੁਰਮਤਿ ਪਰਿਵਾਰ
ਤੱਤ ਗੁਰਮਤਿ ਪਰਿਵਾਰ ਵੱਲੋਂ ਸੰਪਾਦਕੀ ਟਿੱਪਣੀ:-
ਤੱਤ ਗੁਰਮਤਿ ਪਰਿਵਾਰ ਵੱਲੋਂ ਗੁਰਦੁਆਰਾ ਕਿਲਾ ਸਾਹਿਬ ਵਿਖੇ ਦਸਮ ਗ੍ਰੰਥ ਦੇ
‘ਪ੍ਰਕਾਸ਼’ ਸਬੰਧੀ ਇਕ ਖਬਰ ‘ਕੂੜੇ ਪ੍ਰਬਧਕਾਂ ਦਾ ਕੂੜਾ ਕਾਰਨਾਮਾ’ 21-1-2011 ਨੂੰ ਕੁਝ
ਵੈਬਸਾਈਟਾਂ ’ਤੇ ਲਗਾਈ ਸੀ। ਇਸ ਸਬੰਧੀ ਸਾਨੂੰ ਕਈ ਫੋਨ ਆਏ, ਜਿਨ੍ਹਾਂ ਵਿਚ ਉੱਥੇ ਦਸਮ ਗ੍ਰੰਥ ਦੇ
ਮੌਜੂਦ ਹੋਣ ਦੀ ਪੁਸ਼ਟੀ ਕੀਤੀ ਗਈ ਸੀ। ਇਹ ਵੀ ਕਿਹਾ ਕਿ ਬੜੇ ਸਾਲਾਂ ਤੋਂ ਦਸਮ ਪਾਤਸ਼ਾਹ ਜੀ ਦੇ ਪੁਰਬ
’ਤੇ ਇਸ ਦਾ ‘ਪ੍ਰਕਾਸ਼ ਕੀਤਾ ਜਾਂਦਾ ਰਿਹਾ ਹੈ। ਪਿਛਲੇ ਸਾਲ ਇਸ ਦੇ ਪ੍ਰਕਾਸ਼ ਨਾ ਹੋਣ ਦੀ ਜਾਣਕਾਰੀ
ਮਿਲੀ ਸੀ, ਜਿਸ ਬਾਰੇ ਖਬਰ ਵੀ ਪ੍ਰਕਾਸ਼ਿਤ ਕੀਤੀ ਗਈ ਸੀ।
ਇਸ ਵਾਰ ਇਹ ਖਬਰ ਵੀ ਮਿਲੀ ਜਾਣਕਾਰੀ ਦੇ ਅਧਾਰ ’ਤੇ ਲਗਾਈ ਗਈ ਸੀ। ਜਿਸ ਤੋਂ ਇਨਕਾਰ ਕਰਦਾ
ਪ੍ਰਬੰਧਕਾਂ ਦਾ ਇਕ ਪੱਤਰ ਸਾਡੇ ਤੱਕ ਪੁੱਜਿਆ ਹੈ, ਜਿਸ ਵਿਚ ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ
ਨੂੰ ਹਾਜ਼ਰ-ਨਾਜ਼ਰ ਸਮਝ ਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਇਸ ਗ੍ਰੰਥ ਦਾ ਉਨ੍ਹਾਂ ‘ਪ੍ਰਕਾਸ਼’
ਨਹੀਂ ਕੀਤਾ।
ਜਦੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜ਼ਰ-ਨਾਜ਼ਰ ਸਮਝ ਕੇ ਇਹ ਗੱਲ ਪ੍ਰਬੰਧਕਾਂ ਨੇ ਕਹਿ ਦਿੱਤੀ ਹੈ
ਤਾਂ ਅਸੀਂ ਉਨ੍ਹਾਂ ਦਾ ਪੱਖ ਸਵੀਕਾਰ ਕਰਦਿਆਂ ਸਾਰੇ ਪਾਠਕਾਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਮਸਲੇ
ਬਾਰੇ ਪ੍ਰਬੰਧਕਾਂ ਨੂੰ ਕੋਈ ਫੋਨ ਨਾ ਕੀਤਾ ਜਾਵੇ। ਇਸ ਕਾਰਨ ਜੋ ਪ੍ਰਬੰਧਕਾਂ ਸਮੇਤ ਕਿਸੇ ਨੂੰ ਵੀ
ਪ੍ਰੇਸ਼ਾਨੀ ਹੋਈ ਹੈ, ਉਸ ਲਈ ਤੱਤ ਗੁਰਮਤਿ ਪੀਰਵਾਰ ਖਿਮਾ ਚਾਹੁੰਦਾ ਹੈ।
ਸਤਿਕਾਰ ਅਤੇ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
(25/01/11)
ਜਸਪਾਲ ਸਿੰਘ ਅਸਟ੍ਰੇਲੀਆ
ਸ:
ਹਰਦੇਵ ਸਿੰਘ ਜੰਮੂ ਜੀ,
ਦਾਸ ਸਿੱਖ ਮਾਰਗ ਨਾਲ ਤਕਰੀਬਨ ਚਾਰ ਮਹੀਨਿਆਂ ਤੋਂ ਜੁੜਿਆ ਹੈ। ਤੁਹਾਡੇ ਲੇਖ ਵੀ ਰੈਗੁਲਰ ਪੜ੍ਹਨ
ਨੂੰ ਮਿਲਦੇ ਹਨ। ਕਾਫੀ ਜਾਣਕਾਰੀ ਭਰਪੂਰ ਹੁੰਦੇ ਹਨ।
2-3 ਹਫਤਿਆਂ ਤੋਂ ਤੁਸੀ ਅਕਾਲ ਤਖਤ ਵਾਲੀ ਮਰਿਆਦਾ ਵਿਚਲੀ ਸਿੱਖ ਦੀ ਪਰਿਭਾਸ਼ਾ ਦੀ ਸ਼ਬਦਾਵਲੀ ਸਬੰਧੀ
ਚਾਨਣਾ ਪਾ ਰਹੇ ਹੋ। ਪਿਛਲੇ ਸਮੇਂ ਵਿੱਚ ਕਈ ਧਿਰਾਂ ਵੱਲੋਂ ਰਹਿਤ ਮਰਿਆਦਾ ਵਿੱਚ ਕਮੀਆਂ ਹੋਣ ਬਾਰੇ
ਵੀ ਲਿਖਿਆ ਜਾ ਰਿਹਾ ਹੈ। ਪਰ ਤੁਹਾਡੇ ਲੇਖਾਂ ਤੋਂ ਇਹ ਪ੍ਰਭਾਵ ਮਿਲਦਾ ਹੈ ਕਿ ਤੁਹਾਡੇ ਅਨੁਸਾਰ
ਰਹਿਤ ਮਰਿਆਦਾ ਦੀ ਇੱਕ ਇੱਕ ਗੱਲ ਸਹੀ ਹੈ ਅਤੇ ਇਹ ਬਹੁਤ ਸੂਝ ਬੂਝ ਨਾਲ ਬਣਾਈ ਗਈ ਹੈ। ਪਿਛਲੇ ਹਫਤੇ
ਤੁਹਾਡਾ ਸਿੱਖ ਦੀ ਪਰਿਭਾਸ਼ਾ ਵਿਚਲੇ ਲਫਜ਼ਾਂ ‘ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬ ਦੀ
ਬਾਣੀ’ ਬਾਰੇ ਲੇਖ ਪੜ੍ਹਿਆ, ਜਿਸ ਵਿੱਚ ਤੁਹਾਡੇ ਅਨੁਸਾਰ ਇਹ ਸ਼ਬਦਾਵਲੀ ਅੱਖਰ ਅੱਖਰ ਸਹੀ ਹੈ। ਇਸ
ਲੇਖ ਵਿੱਚ ਤੁਸੀ ਇਹ ਗੱਲ ਵੀ ਬੜੀ ਸਪਸ਼ਟ ਲਿਖੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰ ਬਾਣੀ
ਨਹੀਂ ਹੋ ਸਕਦੀ, ਤੁਹਾਡੀ ਇਹ ਗੱਲ ਬਹੁਤ ਹੱਦ ਤੱਕ ਠੀਕ ਹੈ।
ਦਾਸ ਇਸ ਲੇਖ ਤੋਂ ਬਾਅਦ ‘ਸਿੱਖ ਰਹਿਤ ਮਰਿਆਦਾ’ ਇੱਕ ਵਾਰ ਫਿਰ ਪੜ੍ਹ ਰਿਹਾ ਸੀ ਤਾਂ ਉਥੇ ਇੱਕ ਥਾਂ
ਇਹ ਪੜ੍ਹਨ ਨੂੰ ਮਿਲਿਆ:
“ਨਿਤਨੇਮ ਦੀਆਂ ਬਾਣੀਆਂ ਇਹ ਹਨ:-
ਜਪੁ, ਜਾਪੁ ਅਤੇ 10 ਸਵੱਯੇ ( ‘ਸ੍ਰਾਵਗ ਸੁਧ’ ਵਾਲੇ) - ਇਹ ਬਾਣੀਆਂ ਅੰਮ੍ਰਿਤ ਵੇਲੇ ਪੜ੍ਹਨੀਆਂ।
ਸੋ ਦਰੁ ਰਹਿਰਾਸ- ਸ਼ਾਮ ਵੇਲੇ ਸੂਰਜ ਡੁੱਬੇ ਪੜ੍ਹਨੀ। ਇਸ ਵਿੱਚ ਇਹ ਬਾਣੀਆਂ ਸ਼ਾਮਲ ਹਨ:-
‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖੇ ਹੋਏ ਨੌਂ ਸ਼ਬਦ ( ‘ਸੋ ਦਰੁ’ ਤੋਂ ਲੈ ਕੇ ‘ਸਰਣਿ
ਪਰੇ ਕੀ ਰਾਖਹੁ ਸਰਮਾ’ ਤਕ), ਬੇਨਤੀ ਚੌਪਈ ਪਾਤਸ਼ਾਹੀ 10 ( ‘ਹਮਰੀ ਕਰੋ ਹਾਥ ਦੈ ਰੱਛਾ’ ਤੋਂ ਲੈ ਕੇ
‘ਦੁਸ਼ਟ ਦੋਖ ਤੇ ਲੇਹੁ ਬਚਾਈ’ ਤਕ, ਸਵੱਯਾ ( ‘ਪਾਂਇ ਗਹੇ ਜਬ ਤੇ ਤੁਮਰੇ’ ) ਅਤੇ ਦੋਹਰਾ ( ‘ਸਗਲ
ਦੁਆਰ ਕਉ ਛਾਡਿ ਕੈ’ ), ਅਨੰਦ ਦੀਆਂ ਪਹਿਲੀਆਂ ਪੰਜ ਪਉੜੀਆਂ ਤੇ ਅੰਤਲੀ ਇੱਕ ਪਉੜੀ, ਮੁੰਦਾਵਣੀ ਤੇ
ਸਲੋਕ ਮਹਲਾ 5 `ਤੇਰਾ ਕੀਤਾ ਜਾਤੋ ਨਾਹੀ’।
ਸੋਹਿਲਾ- ਇਹ ਬਾਣੀ ਰਾਤ ਨੂੰ ਸੌਣ ਵੇਲੇ ਪੜ੍ਹਨੀ”
ਰਹਿਤ ਮਰਿਆਦਾ ਅਨੁਸਾਰ ਜਾਪੁ ਸਾਹਿਬ, 10 ਸਵੱਏ, ਬੇਨਤੀ ਚੌਪਈ ਪਾ. 10 (ਰਹਿਰਾਸ) ਨਿਤਨੇਮ
ਦਾ ਹਿੱਸਾ ਹਨ। ਨਿਤਨੇਮ ਦਾ ਇਹ ਹਿੱਸਾ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰ ਦਾ ਹੈ ਪਰ ਰਹਿਤ
ਮਰਿਆਦਾ ਵਿੱਚ ਇਹਨਾਂ ਨੂੰ “ਬਾਣੀਆਂ” ਹੀ ਲਿਖਿਆ ਗਿਆ ਹੈ। ਕੀ ਤੁਹਾਡੇ ਅਨੁਸਾਰ ਰਹਿਤ ਮਰਿਆਦਾ ਦੀ
ਇੱਥੇ ਸ਼ਬਦਾਵਲੀ ਗਲਤ ਨਹੀਂ ਹੈ? ਕੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰ ਦੀਆਂ ਰਚਨਾਵਾਂ ਨਿਤਨੇਮ ਦਾ
ਹਿੱਸਾ ਹੋਣੀਆਂ ਚਾਹੀਦੀਆਂ ਹਨ?
ਆਸ ਹੈ ਕਿ ਤੁਸੀ ਦਾਸ ਦਾ ਇਹ ਸ਼ੰਕਾ ਜ਼ਰੂਰ ਦੂਰ ਕਰੋਗੇ।
ਧੰਨਵਾਦ
ਦਾਸ
ਜਸਪਾਲ ਸਿੰਘ
ਅਸਟ੍ਰੇਲੀਆ
‘ਸਿੱਖ ਮਾਰਗ’ ਦੇ ਪਾਠਕਾਂ/ਲੇਖਕਾਂ ਨੂੰ ਸੰਪਾਦਕ
ਵਲੋਂ ਬੇਨਤੀ
1- ਇਹ ਗੱਲ ਅਸੀਂ ਪਹਿਲਾਂ ਵੀ ਕਈ ਵਾਰੀ ਲਿਖ ਚੁੱਕੇ ਹਾਂ ਅਤੇ ਹੁਣ ਫਿਰ ਦੁਹਰਾ ਰਹੇ ਹਾਂ ਕਿਉਂਕਿ
ਕਈ ਨਵੇਂ ਪਾਠਕ ‘ਸਿੱਖ ਮਾਰਗ’ ਨਾਲ ਜੁੜਦੇ ਹਨ ਅਤੇ ਕਈ ਪੁਰਾਣੇ ਪਾਠਕ ਉਂਜ ਵੀ ਕਿਸੇ ਕਾਰਨ ਲਗਾਤਾਰ
ਪੜ੍ਹਨ ਤੋਂ ਰਹਿ ਜਾਂਦੇ ਹਨ। ਅਸੀਂ ਆਪਣਾ ਕੰਮ ਕੁੱਝ ਘੱਟ ਕਰਨ ਲਈ, ਮੁੱਖ ਪੰਨੇ ਤੇ ਸਿਰਫ ਉਹੀ ਲੇਖ
ਪਉਂਦੇ ਹਾਂ ਜੋ ਕਿ ਪਹਿਲਾਂ ਕਿਧਰੇ ਹੋਰ ਨਹੀਂ ਛਪੇ ਹੁੰਦੇ ਜਾਂ ਛਪਣ ਲਈ ਭੇਜੇ ਹੁੰਦੇ। ਪਾਠਕਾਂ ਦੇ
ਪੰਨੇ ਤੇ ਇਹ ਸ਼ਰਤ ਲਾਗੂ ਨਹੀਂ ਹੁੰਦੀ। ਜੇ ਕਰ ਕਿਸੇ ਦਾ ਲੇਖ ਪਹਿਲਾਂ ਛਪਿਆ ਹੋਇਆ ਹੈ ਅਤੇ ਉਹ
‘ਸਿੱਖ ਮਾਰਗ’ ਤੇ ਵੀ ਛਪਾਉਣਾ ਚਾਹੁੰਦਾ ਹੈ ਤਾਂ ਉਹ ਨਾਲ ਲਿਖ ਦੇਵੇ ਤਾਂ ਫਿਰ ਉਸ ਨੂੰ ਪਾਠਕਾਂ ਦੇ
ਪੰਨੇ ਤੇ ਪਾਇਆ ਜਾ ਸਕਦਾ ਹੈ।
2- ਕਈ ਵਾਰੀ ਪਾਠਕਾਂ ਦੀਆਂ ਚਿੱਠੀਆਂ ਕਾਫੀ ਆ ਜਾਂਦੀਆਂ ਹਨ ਅਤੇ ਇਹਨਾ ਸਾਰੀਆਂ ਦੇ ਸਪੈਲਿੰਗ ਠੀਕ
ਕਰਕੇ ਪਉਣੇ ਸਾਡੇ ਲਈ ਮੁਸ਼ਕਲ ਕੰਮ ਹੈ। ਇਸ ਲਈ ਪਾਠਕ ਖੁਦ ਆਪਣੀ ਲਿਖਤ ਨੂੰ ਆਪ ਦੁਬਾਰਾ ਕਈ ਵਾਰੀ
ਪੜ੍ਹ ਕੇ ਠੀਕ ਕਰਕੇ ਭੇਜਣ। ਆਪਣੀ ਲਿਖਤ ਨੂੰ ਵਰਡ ਡਾਕੂਮਿੰਟਸ ਵਿੱਚ ਭੇਜੋ ਤਾਂ ਕਿ ਫੌਰਮੇਟ ਲੌਸਟ
ਨਾ ਹੋਵੇ। ਕਈ ਪਾਠਕ ਸਿੱਧਾ ਹੀ ਯੂਨੀਕੋਡ ਵਿੱਚ ਟਾਈਪ ਕਰਕੇ ਭੇਜਦੇ ਹਨ ਜਿਸ ਨਾਲ ਸਮਾਂ ਵੀ ਜ਼ਿਆਦਾ
ਲਗਦਾ ਹੈ ਅਤੇ ਗਲਤੀਆਂ ਵੀ ਜ਼ਿਆਦਾ ਹੁੰਦੀਆਂ ਹਨ। ਚੰਗਾ ਤਾਂ ਇਹ ਹੈ ਕਿ ਅਨਮੋਲ ਲਿਪੀ, ਗੁਰਬਾਣੀ
ਲਿਪੀ ਜਾਂ ਕੋਈ ਹੋਰ ਵਰਤੋ, ਜਿਸ ਨਾਲ ਟਾਈਪ ਕਰਨਾ ਵੀ ਸੌਖਾ ਹੈ ਅਤੇ ਗਲਤੀਆਂ ਵੀ ਘੱਟ ਹੋਣ ਦੀ
ਸੰਭਾਵਨਾ ਹੈ। ਜੇ ਕਰ ਕਿਸੇ ਨੂੰ ਇਸ ਬਾਰੇ ਸਹਾਇਤਾ ਦੀ ਲੋੜ ਹੋਵੇ ਤਾਂ ਉਹ ਸਾਨੂੰ ਦੱਸ ਸਕਦਾ ਹੈ।
(25/01/11)
ਡਾ. ਗੁਰਮੀਤ ਸਿੰਘ ‘ਬਰਸਾਲ’ ਕੈਲੇਫੋਰਨੀਆ
ਨਾਨਕਸ਼ਾਹੀ-ਕੈਲੰਡਰ
‘ਚੰਦ-ਬਿਕਰਮੀ’ ਨਾਲ ਜੇ ਸਾਲ ਮਿਣੀਏ ,
‘ਸੂਰਜ-ਬਿਕਰਮੀ’ ਨਾਲੋਂ ਇਹ ਘਟ ਜਾਂਦਾ ।
ਦਿਨ-ਦਿਹਾਰ ਜੇ ਚੰਦ ਨਾਲ ਫਿਕਸ ਕਰੀਏ ,
ਆਉਂਦੇ ਸਾਲ ਇਹ ਪਾਸਾ ਹੀ ਵਟ ਜਾਂਦਾ ।
ਨਵੇਂ ਯੁੱਗ ਦੇ ਨਵੇਂ ਕੈਲੰਡਰ ਤਾਈਂ ,
‘ਨਾਨਕ-ਸ਼ਾਹੀ’ ਦੇ ਨਾਲ ਸਨਮਾਨ ਮਿਲਿਆ ;
ਬਰ੍ਹਾਮਣ –ਜੰਤਰੀ ਖੋਲ ਕੇ ਪੁੱਛਣੇ ਦਾ ,
ਸਦਾ ਵਾਸਤੇ ਝੰਜਟ ਹੀ ਹਟ ਜਾਂਦਾ ।
ਡਾ. ਗੁਰਮੀਤ ਸਿੰਘ ‘ਬਰਸਾਲ’ ਕੈਲੇਫੋਰਨੀਆ
(24/01/11)
ਅਤਿੰਦਰਪਾਲ ਸਿੰਘ ਵੈਨਕੋਵਰ
ਜਗਰਾਜ ਸਿੰਘ ਜੀ ਦੀਵਾਨਾ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਤੁਹਾਡਾ ਗਾਣਾ ਅੱਛਾ ਸੀ ਪਰ ਸੁਣ ਕੇ ਜਾਪਦਾ ਹੈ ਕਿ ਜਿਉਣ ਵਾਲਾ ਨਾਂ ਦਾ ਮਨੁੱਖ ਕੋਈ
ਬਹੁਤ ਵੱਡਾ ‘ਰਾਖਸ਼` ਹੈ ਜਿਸ ਕਾਰਨ ਤੁਸੀ ਦੀਵਾਨੇ ਹੋਏ ਪਏ ਹੋ। ਉਹ ਤਾਂ ਦੋ ਲੱਤਾਂ ਅਤੇ ਦੋ ਬਾਹਾਂ
ਵਾਲਾ ਹੀ ਹੈ ਪਰ ਪਤਾ ਨਹੀ ਕਿਉਂ ….
ਭਰਾ ਮੇਰੇ ਇਸ ਨਾਚੀਜ ਨੇ ਇੱਕਲੇ ਜੀਉਣਵਾਲੇ ਕਰਕੇ ਤੁਹਾਡੇ ਵਰਗੇ ‘ਦੀਵਾਨਿਆਂ ਵਿਦਵਾਨਾ` ਦੇ ਖੱਖਰ
ਨੂੰ ਕਾਹਨੂੰ ਛੇੜਨਾ ਸੀ ਜੇ ਅਨਭੋਲ ਵੀਰੇ ਦਾ ਲੀਰਾਂ ਕਰਦਾ ‘ਸੱਚ ਕੀ ਬੇਲਾ` ਨਾ ਪੜਿਆ ਹੁੰਦਾ।
ਜੀਉਂਣਵਾਲੇ ਭਰਾ ਨਾਲ ਤਾਂ ਪਹਿਲਾਂ ਵੀ ਕਈ ਭਰਾਵਾਂ ਦੀ ਫਸ ਫਸਾਈ ਚਲਦੀ ਰਹਿੰਦੀ ਪਰ ਇਨ੍ਹਾਂ
ਦੀਵਾਨੇ ਭਰਾਵਾਂ ਦੀ ਦੋਗਲੀ ਭਾਸ਼ਾ ਪੜ੍ਹਕੇ ਬੜਾ ਅਜੀਬ ਜਿਹਾ ਲੱਗਦਾ ਹੈ। ਭਰਾ ਅਸੀਂ ਉਸ ਬੇੜੇ ਵਿੱਚ
ਸਵਾਰ ਹਾਂ ਜੋ ਪੂਰੀ ਦੀ ਪੂਰੀ ਕੌਮ ਨੂੰ ਮੰਝਧਾਰ ਦੇ ਨੇੜੇ ਲੈ ਗਿਆ ਹੈ। ਇਸ ਡੇਰੇਵਾਦ ਅਤੇ ਭੰਗ
ਪੀਣੀਆਂ ਜੋਕਾਂ ਨੇ ਵਿਚਾਰਧਾਰਕ ਪੱਖੋਂ ਆਹੂ ਲਾਹ ਦਿੱਤੇ ਹਨ ਪਰ ਤੁਸੀਂ ਦੀਵਾਨੇ ਭਰਾ ਪਤਾ ਨਹੀ
ਕਿਹੜਾ ਸੁਪਨ ਦੇਸ਼ ਵਸਾਈ ਬੈਠੇ ਹੋ ਜਿਹੜੇ ਅੱਖ ਪੁੱਟਦੇ ਹੀ ਨਹੀ ਕਿ ਮਤੇ ਕੁੱਝ ਦਿਸ ਪਵੇ।
ਇਸ ਵਿਸ਼ੇ ਦੀ ਗੰਭੀਰਤਾ ਨੂੰ ਕੇਵਲ ਜੀਉਣਵਾਲਾ ਉਪਰ ਫੋਕਸ ਕਰਕੇ ਬਾਕੀ ਹਕੀਕਤ ਤੋ ਅੱਖਾਂ ਨਾ ਫੇਰੋ।
ਇਸ ਨਾਚੀਜ ਬੰਦੇ ਨੇ ਕਦੇ ਨਹੀ ਕਿਹਾ ਕਿਸੇ ਨੂੰ ਗਾਹਲਾਂ ਕੱਢਣੀਆਂ ਜਾਂ ਮਾੜੀ ਭਾਸ਼ਾ ਵਿੱਚ ਗੱਲ
ਕਰਨੀ ਜਾਇਜ ਹੈ ਉਹ ਵੀ ਜਨਤਕ ਤੌਰ ਤੇ ਨਾ ਇਸ ਨਾਚੀਜ ਨੇ ਕੱਢੀਆਂ ਹਨ ਸਿਰਫ ਕਿਹਾ ਹੀ ਸੀ ਜਿਸ ਦਾ
ਮੱਤਲਬ ਇਹ ਸੀ ਕਿ ਗੁਰੂ ਦੇ ਅਜਿਹੇ ਘੋਰ ਨਿੰਦਕਾਂ ਨੂੰ ਨੰਗੀਆਂ ਗਾਲ੍ਹਾਂ ਵੀ ਥੋੜੀਆਂ ਹਨ। ਕਲੇਸ਼
ਇਸ ਗੱਲ ਉਪਰ ਹੈ ਕਿ ਇੱਕ ਬੰਦਾ ਪੂਰੇ ਦਾ ਪੂਰਾ ਗੰਦ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਪਰ
ਮੜ੍ਹਦਾ ਹੋਇਆ ਕਿਸੇ ਦੀ ਰੁੱਖੀ ਬੋਲੀ ਉਪਰ ਰੌਲਾ ਪਾਈ ਜਾਵੇ ਤਾਂ ਮਸਲਾ ਸਮਝ ਨਹੀ ਆਉਂਦਾ।
ਜੀਉਂਣਵਾਲਾ ਨਾਲ ਤਾਂ ਹੋਰਨਾ ਭਰਾਵਾਂ ਦੀ ਵੀ ਫਸ-ਫਸਾਈ ਹੁੰਦੀ ਰਹਿੰਦੀ ਕਰਨ ਪਰ ਉਹ ਭਰਾ ਕਿਸੇ ਗਲੇ
ਤਾਂ ਸਪਸ਼ਟ ਹਨ।
ਇਧਰ ਦੀਵਾਨੇ ਭਰਾ ਨੇ ਕਿ ਹਰੇਕ ਕੂੜਾ-ਕੱਚਰਾ ਸਿਰ ਉਪਰ ਚੁੱਕੀ ਵੀ ਚੰਗੀ ਬੋਲੀ ਦੀਆਂ ਦੁਹਾਈਆਂ ਪਾ
ਰਹੇ ਹਨ ਕ੍ਰਿਪਾ ਕਰਕੇ ਆਹ ਹੇਠਾਂ ਪੜਨੀ ਜਰਾ ਚੰਗੀ ਬੋਲੀ, , ,
ਪੋਸਤ, ਭਾਂਗ, ਅਫ਼ੀਮ ਖਿਲਾਇ।। (ਚਰਿਤ੍ਰ 402, 1358)
ਆਸਨ ਤਾ ਤਰ1, ਦੀਯੋ ਬਨਾਇ।।
ਚੁੰਬਨ ਰਾਇ2, ਆਲਿੰਗਨ3 ਲਏ।।
ਲਿੰਗ4 ਦੇਤ, ਤਿਹ ਭਗ5 ਮੋਂ ਭਏ 28. ।
ਭਗ5 ਮੋਂ ਲਿੰਗ4, ਦੀਯੋ ਰਾਜਾ ਜਬ।।
ਰੁਚਿ6 ਉਪਜੀ, ਤਰੁਨੀ7 ਕੇ ਜਿਯਿ 8 ਤਬ।।
ਲਪਟਿ ਲਪਟਿ, ਆਸਨ ਤਰ1 ਗਈ।।
ਚੁੰਬਨ ਕਰਤ, ਭੂਪ2 ਕੇ ਭਈ।। 24. ।
ਗਹਿ9 ਗਹਿ ਤਹਿ ਕੋ, ਗਰੇ10 ਲਗਾਵਾ।।
ਆਸਨ13 ਸੋਂ, ਆਸਨਹਿ13 ਛੁਹਾਵਾ।।
ਅਧਰਨ11 ਸੋਂ ਦੋਊ, ਅਧਰ11 ਲਗਾਈ।।
ਦੁਂਹੂ ਕੁਚਨ12 ਸੋਂ, ਕੁਚਨ12 ਮਿਲਾਈ।। 26. ।
1ਹੇਠਾਂ 2ਰਾਜਾ 3ਗਲੇ ਨਾਲ ਲਗਣਾ 4 ਪੁਰਖ ਜਨਨ ਇੰਦ੍ਰੀ 5ਇਸਤ੍ਰੀ ਜਨਨ ਇੰਦ੍ਰੀ 6ਕਾਮ ਲਈ ਉਤਸ਼ਾਹ
7ਜਵਾਨ ਇਸਤ੍ਰੀ 8 ਮਨ ਵਿੱਚ 9 ਪਕੜ ਪਕੜ ਕੇ 10ਗਲ ਨਾਲ 11 ਹੋਠ 12 ਇਸਤ੍ਰੀ ਦੀਆਂ ਛਾਤੀਆਂ, । 13
ਗੁਪਤ ਅੰਗ 14 ਵਿੱਚ
ਸੁਭਰ ਸੇਜ1, ਊਪਰ ਬੈਠਾਯੋ।। (ਚਰਿਤ੍ਰ 402, 1356)
ਭਾਂਗ, ਅਫ਼ੀਮ, ਸ਼ਰਾਬ ਮੰਗਾਯੋ।।
ਪ੍ਰਿਥਮ ਕਹਾ, ਨ੍ਰਿਪ ਸੋਂ, ਇਨ ਪੀਜੈ।।
ਬਹੁਰਿ ਮੁਝੈ, ਮਦਨਾਕੁਸ਼ ਦੀਜੈ।। 8. ।
1 ਗੋਦ, ਬਿਸਤਰਾ 2 ਰਾਜਾ 3ਪੀਓ, 4ਪੁਰਖ ਕਾਮ-ਇੰਦ੍ਰਾ।
ਪੋਸਤ ਭਾਂਗ, ਅਫ਼ੀਮ ਮੰਗਾਈ।। (ਚਰਿਤ੍ਰ 357, 1313)
ਦੁਹੂੰ ਖਾਟ1 ਪਰ, ਬੈਠਿ ਚੜ੍ਹਾਈ2. ।
ਚਾਰਿ3 ਪਹਰ ਤਾ ਸੋਂ, ਕਰਿ ਭੋਗਾ4. ।
ਭੇਦ5 ਨ ਲਖਾ5, ਦੂਸਰੇ ਲੋਗਾ।। 11. ।
ਇਹ ਬਿਧਿ ਤਾ ਕੋ, ਰੋਜ਼ ਬੁਲਾਵੈ।।
ਕਾਮ ਭੋਗ ਕਰਿ, ਤਾਹਿ ਪਠਾਵੈ 7. । 12. ।
1 ਮੰਜਾ, ਪਲੰਘ 2ਖਾਧੀ-ਪੀਤੀ 3 ਸਾਰੀ ਰਾਤ, 12 ਘੰਟੇ 4ਖੇਹ ਖਾਧੀ 5ਕਰਤੂਤ ਦੀ ਭਿਣਕ 6 ਜਾਣਿਆ,
ਸਮਝਿਆ 7ਵਾਪਸ ਭੇਜ ਦਿੰਦਾ ਸੀ।
ਪੋਸਤ, ਭਾਂਗ, ਅਫ਼ੀਮ ਮੰਗਾਵਹਿਂ।। (ਚਰਿਤ੍ਰ 365, 1319)
ਏਕ ਸੇਜਿ1, ਦੋਊ ਬੈਠਿ ਚੜ੍ਹਾਵਹਿਂ।। 7. ।
ਕੈਫ਼ਹਿ2 ਹੋਤ, ਰਸਮਸੇ 3 ਜਬਹੀ।।
ਕ੍ਰੀੜਾ ਕਰਤ, ਦੋਊ ਮਿਲਿ ਤਬ ਹੀ।।
ਭਾਂਤਿ5 ਭਾਂਤਿ, ਤਨ ਆਸਨ ਲੈ ਕੇ।।
ਚੰਬਨ6 ਹੌਰ, ਆਲਿੰਗਨ ਕੈ 8 ਕੇ।। 8. ।
1 ਬਿਸਤਰ ਉਤੇ 2ਸ਼ਰਾਬ ਨਾਲ 3ਮੱਸਤ 4ਖੇਹ ਖਾਣੀ, ਕਾਮ ਖੇਡਾਂ ਕਰਨੀਆਂ 5ਤਰ੍ਹਾਂ ਤਰ੍ਹਾਂ ਦੇ
6ਚੁੰਮਣਾ 7ਜਫੀ ਪਾਉਣੀ 8ਕਰ ਕੇ।
ਇਹ ਨਾਚੀਜ ਖਤ ਪਛੜ ਕੇ ਪਾ ਸਕਿਆ ਹੈ ਇਸੇ ਸਮੇ ਦੌਰਾਨ ਸ੍ਰ ਅਨਭੋਲ ਸਿੰਘ ਜੀ ਵੀ ਮੁਖਾਤਬ ਹੋਏ ਹਨ।
ਸਵਾਲ ਤੋਂ ਭਰਾਵੋ ਤੁਸੀਂ ਵੀ ਪਾਸਾ ਕਰ ਰਹੇ ਹੋ ਕਿ ਜਿਸ ‘ਗੁਰੂ ਕੀਆਂ ਲਾਡਲੀਆਂ ਫੌਜਾਂ` ਦੀ
ਕ੍ਰਿਪਾ-ਦ੍ਰਿਸ਼ਟੀ ਹੇਠ ਤੁਸੀਂ ‘ਸਚ ਕੀ ਬੇਲਾ` ਚਲਾ ਰਹੇ ਹੋ ਅਤੇ ਪ੍ਰਚਾਰ ਰਹੇ ਹੋ, ਜੇ ਉਹ ਗੁਰੂ
ਕੀਆਂ ਲਾਡਲੀਆਂ ਫੌਜਾਂ ਹਨ ਤਾਂ ਭੰਗ ਪੀਣੇ, ਨਖਿੱਧ, ਵਿਹਲੜ, ਨਿਖੱਟੂ, ਜੂੰਆਂ ਖਾਧੇ, ਡਰਪੋਕ,
ਕੇਵਲ ਡੇਰਿਆਂ ਉਪਰ ਕਬਜਾ ਕਰਨ ਵਾਲੇ ਧਾੜਵੀ ਫਿਰ ਕੌਣ ਹਨ? ਜੀਹਨਾ ਅਪਣੇ ਘੋੜਿਆਂ ਤੱਕ ਨੂੰ ਭੰਗੀ
ਕੀਤਾ ਪਿਆ ਹੈ? ਗੁਰਾਂ ਦੇ ਲਾਡਲੇ ਕੀ ਇਸ ਕਿਰਦਾਰ ਦੇ ਹੁੰਦੇ ਹਨ? ਜਿਹੜੇ ਸਵੇਰੇ ਉੱਠ ਕੇ ਸੁੱਚੇ
ਮੂੰਹ ਪਹਿਲਾਂ ਓਸ ‘ਗਰੰਥ` ਨੂੰ ਮੱਥਾ ਟੇਕਦੇ ਹਨ ਜਿਸ ਦੀ ਵੰਨਗੀ ਉਪਰ ਦਿੱਤੀ ਜਾ ਚੁੱਕੀ ਹੈ? ਸ੍ਰ
ਅਨਭੋਲ ਸਿੰਘ ਜੀ ਫਿਰ ਅਰਜ ਕਰ ਦਿਆਂ ਕਿ ਜਾਂ ਤਾਂ ਤੁਸੀਂ ਸੱਚਮੁੱਚ ਭੋਲੇ ਹੋ ਜਾਂ ਮਚਲੇ। ਤੁਸੀਂ
ਅਪਣੇ ਖਤ ਵਿੱਚ ਭੈਣ ਅਮਰਜੀਤ ਕੌਰ ਗਰੇਵਾਲ ਨੂੰ ਸਵਾਲ ਕੀਤਾ ਅਤੇ ਕਿਹਾ ਕਿ,
ਭੈਣ ਜੀ ਆਪ ਜੀ ਨੇ ਲਿਖਿਆ ਹੈ ਕਿ ਪਰ ਆਪ ਨੇ ਰਸਾਲੇ ਵਿਚ ਸਿਖੀ ਨੂੰ ਢਾਹ ਲਉਣ, ਗੁਰਮਤ ਨੂੰ ਕਲੰਕਤ
ਕਰਨ ਅਤੇ ਗੁਰੂ ਦਸਮੇਸ਼ ਜੀ ਨੂੰ ਨੀਵਾਂ ਦਿਖਾਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਭੈਣ ਜੀ ਜਦੋ ਵੀ
ਕਦੇ ਕਿਸੇ ਤੇ ਇਸ ਤਰ੍ਹਾ ਦਾ ਇਲਜਾਮ ਲਗਾਉਣਾ ਹੋਵੇ ਕੇ ਇਸ ਰਸਾਲੇ, ਅਖਬਾਰ ਜਾਂ ਸਾਈਟ ਨੇ ਸਿੱਖੀ
ਨੂੰ ਢਾਹ ਲਾਉਣ ਵਾਲਾ ਕੰਮ ਕੀਤਾ ਹੈ, ਗੁਰਮਤਿ ਨੂੰ ਕਲੰਕਤ ਕੀਤਾ ਹੈ ਜਾਂ ਕਿਸੇ ਗੁਰੂ ਸਾਹਿਬਾਨ
ਨੂੰ ਨੀਵਾਂ ਦਿਖਾਉਣ ਦੀ ਕੋਸਿਸ ਕੀਤੀ ਹੈ ਤਾਂ ਇਲਜਾਮ ਲਗਾਉਣ ਵਾਲੇ ਲਈ ਜਰੂਰੀ ਹੁੰਦਾ ਹੈ ਕਿ ਉਹ
ਆਪਣੀ ਗੱਲ ਨੂੰ ਸਾਬਤ ਕਰਨ ਲਈ ਸਬੂਤ ਵਜੋ ਉਹ ਸਾਰੀ ਗੱਲ ਸੰਗਤ ਦੇ ਸਾਹਮਨੇ ਰੱਖੇ ਤਾਂ ਕਿ ਗਲਤੀ
ਕਰਨ ਵਾਲੇ ਅਤੇ ਸੰਗਤ ਦੋਵਾ ਨੂੰ ਹੀ ਇਸ ਗੱਲ ਦਾ ਪਤਾ ਲੱਗ ਸਕੇ।
ਮੇਰੇ ਭਰਾ ‘ਸੱਚ ਕੀ ਬੇਲਾ` ਨੂੰ ਪੜਨ ਵਾਲੇ ਕਿਸ ਪਾਠਕ ਨੂੰ ਨਹੀ ਪਤਾ ਤੁਹਾਡੇ ਸਭ ਭਰਾਵਾਂ,
ਨਿਰਮਲਿਆਂ, ਉਦਾਸੀਆਂ, ਭੰਗੀਆਂ ਦਾ ਸਾਰਾ ਜੋਰ ‘ਦਸਮ ਗਰੰਥ` ਨੂੰ ਪੂਰਨ ਰੂਪ ਵਿੱਚ ਪ੍ਰਮਾਣਤਾ ਦੇਣ
ਵਿੱਚ ਲਗਾ ਹੈ ਜਿਸ ਦਾ ਸਬੂਤ ਸੱਚ ਕੀ ਬੇਲਾ ਹੈ। ਭਰਾ ਜੀ ਇਹ ਮੱਤ ਕਹਿਣਾ ਕਿ ਲੇਖਕਾਂ ਦੇ ਅਪਣੇ
ਅਪਣੇ ਵਿਚਾਰ ਹੁੰਦੇ ਹਨ ਸੰਪਾਦਕ ਉਹੀ ਵਿਚਾਰਾਂ ਨੂੰ ਛਾਪਦਾ, ਪ੍ਰਮਾਣਤਾ ਅਤੇ ਪਹਿਲ ਦਿੰਦਾ ਹੈ ਜੋ
ਉਸ ਦੇ ਅਪਣੇ ਹੋਣ ਅਤੇ ‘ਦਸਮ ਗਰੰਥ` ਸਬੰਧੀ ਤਾਂ ਖੁਦ ਸੰਪਾਦਕ ਜੀ ਦੇ ਵਿਚਾਰ ਵੀ ਸਪੱਸ਼ਟ ਹਨ।
ਸੁਆਮੀ ਬ੍ਰ੍ਰਹਮਦੇਵ ਦਾ ਚ੍ਰਰਿਤ੍ਰੋ ਪਖਿਆਨ ਅਧਿਐਨ ਵੀ ਸਪੱਸ਼ਟ ਹੈ। ਇਸ ਸਭ ਕੁੱਝ ਤੋਂ ਬਾਅਦ ਭਰਾ
ਮੇਰਾ ਹਾਲੇ ਵੀ ਜੇ ਗੁਰਮਤ ਨੂੰ ਕਲੰਕਤ ਕਰਨ ਅਤੇ ਗੁਰੂ ਸਾਹਿਬਾਨ ਨੂੰ ਨੀਵਾਂ ਦਿਖਾਉਣ ਦੇ ਇਲਜਾਮ
ਦਾ ਸਬੂਤ ਮੰਗੇ ਤਾਂ ਫਿਰ ਕਹਿਣਾ ਹੀ ਪਵੇਗਾ ਕਿ ਜਾਂ ਮੇਰੇ ਵੀਰ ਵੀ ਵਾਕਿਆ ਹੀ ਦੀਵਾਨੇ ਨੇ ਜਾਂ
ਮਸਤਾਨੇ ਅਤੇ ਜਾਂ ਫਿਰ ਮਚਲੇ ਹੈਨ।
ਅਨਭੋਲ ਜੀ ਕੀ ਸੱਚਮੁੱਚ ਸਮੁੱਚਾ ‘ਦਸਮ ਗਰੰਥ` ਗੁਰੂ ਕ੍ਰਿਤ ਹੈ? ਕ੍ਰਿਪਾ ਕਰਕੇ ਸਿੱਖ ਮਾਰਗ ਦੇ
ਹਨੇਰੇ ਵਿੱਚ ਭਟਕਦੇ ਫਿਰਦੇ ਇਨ੍ਹਾਂ ਕਲੱਯੁਗੀ ਜੀਵਾਂ ਨੂੰ ਵੀ ਚਾਨਣ ਦਾ ਇੱਕ ਕਿਣਕਾ ਦਿੰਦੇ ਜਾਣਾ
ਤਾਂ ਕਿ ਅਸੀਂ ਵੀ ਸਾਰੇ ਪਾਪੀ ਆਪ ਦੀ ਵਿਦਵਤਾ ਤੋਂ ਧੰਨ ਹੋ ਜਾਈਏ ਅਤੇ ਸਿੱਖ ਮਾਰਗ ਦਾ ਖਹਿੜਾ
ਛੱਡੀਏ ਇਥੇ ਕਦੋਂ ਦੇ ਵਿਚਾਰੇ ਡਾਕਟਰ, ਪ੍ਰੋਫੈਸਰ ਜੋਰ ਆਜਮਾਈ, ਸਿਰ ਖਪਾਈ, ਮਗਜ ਘਸਾਈ ਕਰਦੇ
ਬੁੱਢੇ ਹੋਈ ਜਾ ਰਹੇ ਹਨ ਬਿਨਾ ਪਤਾ ਕੀਤਿਆਂ ਹੀ ਕਿ ਇਸ ਧਰਤੀ ਪੁਰ ਦੀਵਾਨੇ ਭਰਾ ਵੀ ਵੱਸਦੇ ਹਨ
ਜਿਹੜੇ ਸਾਰਿਆਂ ਦਾ ਦਸਮਾ ਦੁਆਰ ਖ੍ਹੋਲ ਕੇ ਰੱਖ ਦੇਣਗੇ।
ਆਪ ਦਾ ਗੁਸਤਾਖ ਭਰਾ
ਅਤਿੰਦਰਪਾਲ ਸਿੰਘ ਵੈਨਕੋਵਰ
************************
ਵੀਰ ਜਸਬੀਰ ਸਿੰਘ ਜੀ ਕੈਲਗਰੀ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ
ਤੁਹਾਡਾ ਜਿਆਦਾ ਸਮਾ ਖਰਾਬ ਨਾ ਹੋਵੇ ਇਸ ਗੱਲ ਨੂੰ ਮੱਦੇ ਨਜਰ ਰੱਖਦਿਆਂ ਇਸ ਨਾਚੀਜ ਨੇ
ਇੰਨਾ ਹੀ ਕਹਿਣਾ ਹੈ ਕਿ ਗੁਰਬਾਣੀ ਜਾਂ ਗੁਰੂ ਸਾਹਿਬਾਨ ਜੀ ਬਾਰੇ ਇਸ ਨਾਚੀਜ ਨੇ ਕਿਤੇ ਨਹੀ ਕਿਹਾ
ਕਿ ਉਹ ਖਰਵਾ ਬੱਚਨ ਕਰਦੇ ਸਨ ਇਹ ਤੁਹਾਡੀ ਭਾਸ਼ਾ ਹੈ। ਹੋ ਸਕਦਾ ਇਹ ਗੁਸਤਾਖ ਲਫਜ ਨਾ ਸਹੀ ਵਰਤ ਸਕਿਆ
ਹੋਵੇ ਪਰ ਉਸ ਦਾ ਅੰਤਰੀਵੀ ਭਾਵ ਕੇਵਲ ਇਤਨਾ ਸੀ ਕਿ ਜਦ ਕੋਈ ਮੇਰੇ ਵਰਗਾ ਪਖੰਡੀ, ਪਾਪੀ, ਲੋਭੀ,
ਮਚਲਾ, ਗੁਸਤਾਖ, ਨਿੰਦਕ ਨਹੀ ਸੀ ਆਖੇ ਲੱਗਦਾ ਤਾਂ ਇੱਕ ਚੰਗੇ ਬਾਪ ਦੇ ਝਿੜਕਨ ਵਾਂਗ ਕਰੜੇ ਬੱਚਨ ਵੀ
ਗੁਰੂ ਜੀ ਕਹਿੰਦੇ ਸਨ। ਸ੍ਰ ਜੀਉਨਣਵਾਲਾ ਨਾਲ ਤੁਹਾਡਾ ਕੀ ਰੌਲਾ ਇਹ ਤੁਸੀਂ ਆਪਸ ਵਿੱਚ ਜਾਣੋ।
ਅਤਿੰਦਰਪਾਲ ਸਿੰਘ ਵੈਨਕੋਵਰ
(ਨੋਟ) ਇਹ ਖਤ ਜਿਉਣਵਾਲਾ ਦੀ ਅਤੇ ਸੰਪਾਦਕ ਦੀ ਆਖਰੀ ਫਤਹਿ ਤੋਂ ਪਹਿਲਾਂ ਦਾ ਲਿਖਿਆ ਸੀ ਕੁੱਝ
ਹਿੱਸਾ ਹੁਣ। ਇਸ ਦਾ ਕਾਰਨ ਜਿਆਦਾ ਰੁਝੇਵੇਂ। ਜੇ ਸੰਪਾਦਕ ਨੂੰ ਜਿਉਨਵਾਲਾ ਨਾਂ ਤੋਂ ਕੋਈ ਮੁਸ਼ਕਲ
ਹੋਵੇ ਤਾਂ ਉਹ ਇਸ ਖਤ ਨੂੰ ਗਾਰਬੇਜ ਕਰ ਸਕਦੇ ਹਨ। ਧੰਨਵਾਦ।
(ਸੰਪਾਦਕੀ
ਟਿੱਪਣੀ:- ਅਤਿੰਦਰਪਾਲ ਸਿੰਘ ਜੀ, ਇਸ ਗੱਲ ਦਾ ਮੈਨੂੰ ਨਹੀਂ ਪਤਾ ਕਿ ਕਿਤਨੇ ਕੁ ਸਮੇ ਤੋਂ ਤੁਸੀਂ
‘ਸਿੱਖ ਮਾਰਗ’ ਨੂੰ ਪੜ੍ਹ ਰਹੇ ਹੋ। ਇਸ ਲਈ ਸਿਰਫ ਤੁਹਾਡੀ ਜਾਣਕਾਰੀ ਲਈ ਇਹ ਲਾਈਨਾ ਮੈਨੂੰ ਲਿਖਣੀਆਂ
ਪੈ ਰਹੀਆਂ ਹਨ। ਮੈਨੂੰ ਕਿਸੇ ਦੇ ਵੀ ਨਾਮ ਤੋਂ ਕੋਈ ਨਫਰਤ ਜਾਂ ਮੁਸ਼ਕਲ ਨਹੀਂ ਹੈ। ਜਦੋਂ ਤੋਂ ‘ਸਿੱਖ
ਮਾਰਗ’ ਸ਼ੁਰੂ ਕੀਤਾ ਹੋਇਆ ਹੈ ਉਦੋਂ ਤੋਂ ਹੀ ਮੈਂ ਆਪਣੇ ਮਨ ਵਿੱਚ ਇਹ ਧਾਰ ਕੇ ਚੱਲਿਆ ਸੀ ਕਿ ਜਿਥੋਂ
ਤੱਕ ਹੋ ਸਕੇ ਨਿਰਪੱਖ ਰਹਿ ਕੇ ਸਚਾਈ ਪੇਸ਼ ਕਰਨ ਦੀ ਕੋਸ਼ਿਸ਼ ਕਰਨੀ ਹੈ। ਕਿਸੇ ਵੀ ਬੰਦੇ ਦੇ ਕਿਸੇ ਵੀ
ਤਰ੍ਹਾਂ ਦੇ ਦਬਾਓ ਥੱਲੇ ਨਹੀਂ ਆਉਣਾ। ਅਤੇ ਨਾ ਹੀ ਇਹ ਸੋਚ ਕੇ ਆਪਣੀ ਸੋਚ ਬਦਲਣੀ ਹੈ ਕਿ ਬਹੁਤੇ
ਸਿੱਖ ਇਸ ਵੇਲੇ ਕਿਸ ਤਰ੍ਹਾਂ ਸੋਚਦੇ ਹਨ ਜਾਂ ਅਖੌਤੀ ਜਥੇਦਾਰ ਪੁਜਾਰੀ ਕਿਸ ਤਰ੍ਹਾਂ ਦੇ ਫ਼ਤਵੇ ਜ਼ਾਰੀ
ਕਰਦੇ ਹਨ। ਕਾਲੇ ਅਫਗਾਨੇ ਅਤੇ ਸਪੋਕਸਮੈਂਨ ਦੇ ਜੋਗਿੰਦਰ ਸਿੰਘ ਦੀਆਂ ਫੋਟੋਆਂ, ਤੁਸੀਂ ਪੁਰਾਣੇ
ਪਾਠਕਾਂ ਦੇ ਪੱਤਰਾਂ ਵਿੱਚ ਹਾਲੇ ਵੀ ਦੇਖ ਸਕਦੇ ਹੋ। ਜੋ ਕਿ ਸੱਚ ਨੂੰ ਪ੍ਰਗਟ ਕਰਨ ਦਾ ਸੰਕੇਤ ਮਾਤਰ
ਜ਼ਿਕਰ ਸੀ। ਇਸ ਦਾ ਇਹ ਮਤਲਬ ਨਹੀਂ ਸੀ ਕਿ ਮੈਂ ਅੱਖਾਂ ਮੀਟ ਨੇ ਇਹਨਾ ਦੇ ਮਗਰ ਲੱਗਣਾ ਸੀ। ਬੜੇ
ਵੱਡੇ ਵਿਦਵਾਨ ਅਤੇ ਆਮ ਨੇੜਤਾ ਵਾਲੇ ਪਾਠਕ/ਲੇਖਕ ਵੀ ਮੇਰੇ ਵਾਰ-ਵਾਰ ਲਿਖਣ ਤੇ ਇਸ ਗੱਲ ਨੂੰ ਸਮਝ
ਨਹੀਂ ਸਕੇ। ਸਭ ਤੋਂ ਪਹਿਲਾਂ ਇੱਕ ਵਿਦਵਾਨ ਨੇ ਮੇਰੇ ਤੇ ਇਹ ਦੋਸ਼ ਲਉਣ ਦੀ ਕੋਸ਼ਿਸ਼ ਕੀਤੀ ਸੀ ਕਿ ਤੂੰ
ਫਲਾਨਿਆਂ ਦਾ ਯਾਰ ਹੈਂ ਇਸ ਲਈ ਮੇਰੇ ਹਮਾਇਤੀਆਂ ਦੀਆਂ ਚਿੱਠੀਆਂ ਨਹੀਂ ਛਾਪੀਆਂ ਜੋ ਕਿ ਸਿੱਖ ਮਾਰਗ
ਨੂੰ ਭੇਜੀਆਂ ਹੀ ਨਹੀਂ ਗਈਆਂ ਸਨ। ਖੈਰ! ਪੁਰਾਣੇ ਪਾਠਕ ਇਸ ਬਾਰੇ ਸਾਰਾ ਕੁੱਝ ਜਾਣਦੇ ਹਨ। ਜਿਹਨਾ
ਦੇ ਯਾਰ ਉਹ ਮੈਨੂੰ ਬਣਾਉਂਦਾ ਸੀ ਹੁਣ ਉਹੀ ਮੈਨੂੰ ਹੋਰਨਾ ਦੇ ਬਣਾ ਰਹੇ ਹਨ। ਜਿਸ ਕਿਸੇ ਲੇਖਕ ਨਾਲ
ਕਿਸੇ ਦੀ ਨਹੀਂ ਸਹਿਮਤੀ ਉਹ ਸਿੱਖ ਮਾਰਗ ਨੂੰ ਉਸ ਦੀ ਸੋਚ ਨਾਲ ਜੋੜ ਕੇ ਨਾਮ ਤਜਬੀਜ਼ ਕਰ ਦਿੰਦਾ ਹੈ।
ਕੋਈ ਇਸ ਦਾ ਨਾਮ ਬਦਲ ਕੇ ਕਾਮਰੇਡ ਮਾਰਗ ਰੱਖਣ ਲਈ ਕਹਿੰਦਾ ਹੈ ਅਤੇ ਕੋਈ ਬਠਿੰਡਾ ਮਾਰਗ। ਇਹ ਨਾ
ਤਾਂ ਕਿਸੇ ਦੇ ਕਹਿਣ ਤੇ ਕਾਮਰੇਡ ਮਾਰਗ ਬਣਿਆਂ ਹੈ ਅਤੇ ਨਾ ਹੀ ਕਿਸੇ ਦੇ ਕਹਿਣ ਤੇ ਬਠਿੰਡਾ ਮਾਰਗ
ਬਣਨਾ ਹੈ। ਹੁਣ ਜਿਉਣਵਾਲਾ ਦੀ ਨਾ ਤਾਂ ਮੈਂ ਕੋਈ ਲਿਖਤ ਪਉਣੀ ਹੈ ਅਤੇ ਨਾ ਹੀ ਉਸ ਦੇ ਕਹੇ ਤੋਂ
ਬਿਨਾ ਕੋਈ ਕੱਢਣੀ ਹੈ। ਅਤੇ ਸਾਰੇ ਪਾਠਕਾਂ ਲੇਖਕਾਂ ਨੂੰ ਵੀ ਬੇਨਤੀ ਹੈ ਕਿ ਕੋਈ ਵੀ ਉਸ ਨੂੰ ਸਵਾਲ
ਜਵਾਬ ਨਾ ਕਰੇ। ਹਾਂ, ਜੇ ਕਰ ਉਹ ਕਿਸੇ ਦਾ ਨਾਮ ਲੈ ਕੇ ਜਾਂ ਲਏ ਤੋਂ ਬਗੈਰ ਅਸਿੱਧੇ ਤੌਰ ਤੇ ਆਪਣੀ
ਸਾਈਟ ਤੇ ਕੁੱਝ ਲਿਖਦਾ ਹੈ ਤਾਂ ਜਵਾਬ ਦਿੱਤਾ ਜਾ ਸਕਦਾ ਹੈ ਉਂਜ ਨਹੀਂ। ਜਨਵਰੀ 20, 2011 ਨੂੰ ਉਸ
ਦੀ ਪਾਈ ਹੋਈ ਚਿੱਠੀ ਦਾ ਸੰਖੇਪ ਜਿਹਾ ਜਵਾਬ ਮੈਂ ਦੇ ਦਿੱਤਾ ਸੀ ਇਸ ਲਈ ਉਸ ਵਿਚੋ, ਉਸ ਦੀ ਇੱਕ
ਪਹਿਲੀ ਲਾਈਨ ਹੀ ਤੁਹਾਡੀ ਜਾਣਕਾਰੀ ਲਈ ਦੁਹਰਾ ਰਿਹਾ ਹਾਂ, ਜੋ ਕਿ ਇੰਜ ਹੈ, “‘ਸੱਚ ਮਿਰਚਾਂ
ਕੂੜ ਗੁੜ’ ਇਹ ਕਹਾਵਤ ਮੈਂ ਨਹੀਂ ਬਾਣਾਈ ਪਰ ਹੈ ਇਹ ਸੱਚੀ। ਜਦੋਂ ਸੱਚ ਲਿਖਣਾ ਹੈ ਫਿਰ ਕਿਸੇ
ਸੰਪਾਦਕ ਜਾਂ ਮਿਤਰ ਦੋਸਤ ਨਾਲ ਕੋਈ ਫਰਕ ਨਹੀਂ ਕਰੀਦਾ”। ਹੁਣ ਆਪ ਉਹ ਆਪਣੀ ਇਸ ਕਹੀ ਹੋਈ ਗੱਲ
ਤੇ ਕਿਤਨਾ ਕੁ ਪੂਰਾ ਉਤਰਿਆ ਹੈ? ਕੀ ਉਸ ਨੇ ਸਪੋਕਸਮੈਂਨ ਦੇ ਸੰਪਾਦਕ ਲਈ ਸੱਚ ਲਿਖਣ ਦੀ ਹਿੰਮਤ
ਕੀਤੀ ਹੈ? ਜਿਹੜਾ ਕਿ ਅਸਲੀ ਬਾਣੀ ਨੂੰ ਨਕਲੀ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਨਕਲੀ ਫੋਟੋਆਂ
ਨੂੰ ਅਸਲੀ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਕੀ ਇਹ ਉਸ ਨੂੰ ਗੁਰੂ ਨਾਲੋਂ ਵੀ ਵੱਡਾ ਦੱਸਲ ਦੀ
ਕੋਸ਼ਿਸ਼ ਨਹੀਂ ਕਰ ਰਹੇ ਕਿ ਜੇ ਕਰ ਉਹ ਇਤਨਾ ਕੁੱਝ ਕਰਦਾ ਹੈ ਤਾਂ ਉਸ ਨੂੰ ਜੋ ਮਰਜੀ ਲਿਖਣ ਦੀ ਖੁੱਲ
ਹੈ ਅਤੇ ਉਸ ਤੇ ਕੋਈ ਵੀ ਕਿੰਤੂ ਨਹੀਂ ਕਰ ਸਕਦਾ? ਦਸਵੇਂ ਪਾਤਸ਼ਾਹ ਦੀ ਇੱਕ ਸਾਖੀ ਬੜੀ ਮਸ਼ਹੂਰ ਹੈ
ਜਿਸ ਤੋਂ ਕਿ ਤੁਸੀਂ ਜਾਣੂੰ ਹੀ ਹੋਵੋਂਗੇ ਕਿ ਕਿਵੇ ਉਹਨਾ ਨੇ ਤੀਰ ਨਾਲ ਕਬਰ ਨੂੰ ਨਮਸਕਾਰ ਕਰਕੇ
ਸਿੱਖਾਂ ਨੂੰ ਪਰਖਿਆ ਸੀ ਅਤੇ ਸਿੱਖਾਂ ਨੇ ਟੋਕਿਆ ਸੀ। ਤੁਸੀਂ ਖੁਦ ਆਪ ਵੀ ਆਪਣੀ 16 ਜਨਵਰੀ ਦੀ
ਚਿੱਠੀ ਵਿੱਚ ਇਹ ਲਿਖ ਚੁੱਕੇ ਹੋ, “ਗੁਰ ਜੀ ਦੀ ਬਾਣੀ ਉਪਰ ਕਿੰਤੂ ਪ੍ਰੰਤੂ ਨੂੰ ਲੈ ਕੇ ਕਿ
ਸਪੋਕਸਮੈਨ ਨਾਲ ਕਦੇ ਵੀ ਮੈਂ ਸਹਿਮਤ ਨਹੀ ਹਾਂ ਤੇ ਨਾ ਹੋਵਾਂਗਾ ਇਸ ਮਾਮਲੇ ਤੇ ਮੇਰੀ ਸਹਿਮਤੀ ਇਸ
ਗਲ ਤੇ ਹੈ ਚਾਹੇ ਉਹ ਕਿੰਨੀ ਵੀ ਕੁੜ ਖਿਲਾਫ ਅਵਾਜ ਉਠਾਈ ਜਾਵੇ ਪਰ ਸ੍ਰੀ ਗੁਰੂ ਜੀ ਦੀ ਬਾਣੀ ਉਪਰ
ਉਂਗਲ ਰੱਖਣ ਦਾ ਉਹ ਦੋਸ਼ੀ ਹੈ”। ਬਸ ਇਤਨੀ ਕੁ ਸੱਚੀ ਗੱਲ ਹੀ ਮੈਂ ਇਹਨਾ ਤੋਂ ਕਹਾਉਣੀਂ
ਚਾਹੁੰਦਾ ਸੀ ਜੋ ਕਿ ਇਹ ਨਹੀਂ ਕਹਿ ਸਕੇ)
(24/01/11)
ਕਿਰਪਾਲ ਸਿੰਘ ਬਠਿੰਡਾ
ਮਰਨ
ਪਿਛੋਂ ਕਰਮ ਕਾਂਡ ਤਾਂ ਸਵਰਗ ਵਿੱਚ ਨਹੀਂ ਭੇਜ ਸਕਦੇ ਪਰ ਜਿਉਂਦੇ ਜੀਅ ਨਰਕ ਵਿੱਚ ਪੈਣ ਤੋਂ ਤਾਂ
ਬਚਿਆ ਜਾ ਸਕਦਾ ਹੈ
ਮੇਰੀਓ ਬੱਚੀਓ! ਜਿਸ ਦਾਹੜੀ ਵਾਲਿਆਂ ਨੇ ਤਹਾਡੀ ਲਾਜ ਰੱਖੀ,
ਤੁਹਾਨੂੰ ਬਰਾਬਰ ਦਾ ਸਤਿਕਾਰ ਦਿੱਤਾ ਅੱਜ ਉਸ ਦਾਹੜੀ ਤੋਂ ਕੀ ਕਸੂਰ ਹੋ ਗਿਆ ਹੈ ਕਿ ਤੁਸੀਂ ਇਸ ਨੂੰ
ਇੰਨੀ ਨਫ਼ਰਤ ਕਰਨ ਲੱਗ ਪਈਆਂ ਹੋ ਕਿ ਬੱਚੀਆਂ ਇਹ ਕਹਿਣ ਤੱਕ ਚਲੀਆਂ ਜਾਂਦੀਆਂ ਹਨ ਕਿ ਵਿਆਹ ਕਰਵਾਉਣ
ਲਈ ਉਨ੍ਹਾਂ ਨੂੰ ਕਲੀਨ ਸ਼ੇਵਨ ਮੁੰਡਾ ਚਾਹੀਦਾ ਹੈ: ਭਾਈ ਅਮਰੀਕ ਸਿੰਘ
ਬਠਿੰਡਾ, ੨੪ ਜਨਵਰੀ (ਕਿਰਪਾਲ ਸਿੰਘ): ਮਰਨ ਪਿਛੋਂ ਕਰਮ ਕਾਂਡ ਤਾਂ ਸਵਰਗ ਵਿੱਚ ਨਹੀਂ
ਭੇਜ ਸਕਦੇ ਪਰ ਜਿਉਂਦੇ ਜੀਅ ਨਰਕ ਵਿੱਚ ਪੈਣ ਤੋਂ ਤਾਂ ਬਚਿਆ ਜਾ ਸਕਦਾ ਹੈ। ਇਹ ਸ਼ਬਦ ਗੁਰਦੁਆਰਾ
ਬੰਗਲਾ ਸਹਿਬ ਨਵੀਂ ਦਿੱਲੀ ਤੋਂ ਲੜੀਵਾਰ ਚੱਲ ਰਹੀ ਕਥਾ ਦੌਰਾਨ ਪ੍ਰਚਾਰਕ ਭਾਈ ਅਮਰੀਕ ਸਿੰਘ
ਚੰਡੀਗੜ੍ਹ ਵਾਲਿਆਂ ਨੇ ਅੱਜ ਸਵੇਰੇ ਕਹੇ ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀ ਕਲਾ ਟਾਈਮ ਟੀਵੀ ਤੋਂ
ਹੋ ਰਿਹਾ ਸੀ। ਉਨ੍ਹਾਂ ਕਿਹਾ ਸਵਰਗ ਵਿੱਚ ਜਾਣ ਦੀ ਲਾਲਸਾ ਅਧੀਨ ਬ੍ਰਹਮਣਵਾਦ ਵਲੋਂ ਦੱਸੇ, ਮਰਨ ਤੋਂ
ਪਹਿਲਾਂ ਤੇ ਪਿਛੋਂ ਬਹੁਤੇਰੇ ਕਰਮ ਕਾਂਡ ਕਰਕੇ ਸਮਾ ਤੇ ਪੈਸਾ ਬਰਬਾਦ ਕੀਤਾ ਜਾ ਰਿਹਾ ਹੈ ਪਰ ਯਾਦ
ਰੱਖੋ ਕਿ ਮੇਰੇ ਵਰਗੇ ਕਿਸੇ ਭਾਈ ਦੀ ਅਰਦਾਸ ਨੇ ਤੁਹਾਨੂੰ ਸਵਰਗ ਵਿੱਚ ਨਹੀਂ ਪਹੁੰਚਾਉਣਾ। ਉਨ੍ਹਾਂ
ਕਿਹਾ ਮਰਨ ਪਿਛੋਂ ਤਾਂ ਪਤਾ ਨਹੀਂ ਕਿ ਕਿਸੇ ਨੇ ਸਵਰਗ ਜਾਂ ਨਰਕ ਵਿੱਚ ਜਾਣਾ ਵੀ ਹੈ ਜਾਂ ਨਹੀਂ ਪਰ
ਇਸ ਜੀਵਨ ਵਿੱਚ ਤਾਂ ਹਰ ਵਿਅਕਤੀ ਸਵਰਗ ਤੇ ਨਰਕ ਭੋਗ ਰਿਹਾ ਹੈ ਇਸ ਲਈ ਗੁਰੂ ਦੀ ਮੱਤ ਧਾਰਨ ਕਰ ਕੇ
ਐਸੇ ਕਰਮ ਤਾਂ ਨਾ ਕੀਤੇ ਜਾਣ ਜਿਹੜੇ ਮਨੁੱਖ ਨੂੰ ਜਿਉਂਦੇ ਜੀਅ ਹੀ ਨਰਕ ਵਿੱਚ ਪਾਈ ਰੱਖਦੇ ਹਨ।
ਉਨ੍ਹਾਂ ਉਦਾਹਰਣ ਦਿੰਦੇ ਹੋਏ ਕਿਹਾ ਕਿ ਸ਼ਰਾਬ ਦੀ ਬੋਤਲ ਪੀਣ ਨਾਲ ਘਰ ਵਿੱਚ ਜੋ ਲੜਾਈ ਝਗੜੇ ਹੁੰਦੇ
ਹਨ ਉਹ ਮਨੁਖ ਨੂੰ ਜਿਉਂਦੇ ਜੀਅ ਹੀ ਨਰਕ ਵਿੱਚ ਪਾਈ ਰਖਦੇ ਹਨ, ਇਸ ਲਈ ਸ਼ਰਾਬ ਦਾ ਤਿਆਗ ਕਰਕੇ
ਜਿਉਂਦੇ ਜੀਅ ਨਰਕ ਵਿੱਚ ਜਾਣ ਤੋਂ ਤਾਂ ਬਚਿਆ ਹੀ ਜਾ ਸਕਦਾ ਹੈ।
ਵਿਸ਼ੇਸ਼ ਤੌਰ `ਤੇ ਬੀਬੀਆਂ ਨੂੰ ਸਬੋਧਨ ਹੁੰਦੇ ਹੋਏ ਭਾਈ ਅਮਰੀਕ ਸਿੰਘ ਨੇ ਕਿਹਾ, ਮੇਰੀਓ ਬੱਚੀਓ!
ਜਿਸ ਦਾਹੜੀ ਵਾਲਿਆਂ ਨੇ ਤਹਾਡੀ ਲਾਜ ਰੱਖੀ ਤੁਹਾਨੂੰ ਬਰਬਰ ਦਾ ਸਤਿਕਾਰ ਦਿੱਤਾ ਅੱਜ ਉਸ ਦਾਹੜੀ ਤੋਂ
ਕੀ ਕਸੂਰ ਹੋ ਗਿਆ ਹੈ ਕਿ ਤੁਸੀਂ ਇਸ ਨੂੰ ਇੰਨੀ ਨਫ਼ਰਤ ਕਰਨ ਲੱਗ ਪਈਆਂ ਹੋ ਕਿ ਬੱਚੀਆਂ ਇਹ ਕਹਿਣ
ਤੱਕ ਚਲੀਆਂ ਜਾਂਦੀਆਂ ਹਨ ਕਿ ਵਿਆਹ ਕਰਵਾਉਣ ਲਈ ਉਨ੍ਹਾਂ ਨੂੰ ਕਲੀਨ ਸ਼ੇਵਨ ਮੁੰਡਾ ਚਾਹੀਦਾ ਹੈ,
ਸਾਬਤ ਸੂਰਤ ਅੰਮ੍ਰਿਤਧਾਰੀ ਗੁਰਸਿੱਖ ਲੜਕੇ ਨਾਲ ਉਹ ਵਿਆਹ ਨਹੀਂ ਕਰਵਾਉਣਗੀਆਂ। ਉਨ੍ਹਾਂ ਕਿਹਾ ਗੁਰੂ
ਨਾਨਕ ਤੋਂ ਪਹਿਲਾਂ ਤੁਹਾਨੂੰ ਪੈਰ ਦੀ ਜੁੱਤੀ ਕਿਹਾ ਜਾਂਦਾ ਸੀ ਪਰ ਸਭ ਤੋਂ ਪਹਿਲਾਂ
`ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।। ` ਦਾ ਨਾਹਰਾ ਦੇ
ਕੇ ਤੁਹਾਨੂੰ ਸਮਾਜ ਵਿੱਚ ਬਰਾਬਰ ਦਾ ਸਨਮਾਨ ਦਿੱਤਾ। ਮਾਤਾ ਖੀਵੀ ਦਾ ਨਾਮ ਸਤਿਕਾਰ ਸਹਿਤ ਗੁਰੂ
ਗ੍ਰੰਥ ਸਾਹਿਬ ਵਿੱਚ ਦਰਜ਼ ਕੀਤਾ। ਜਿਸ ਔਰਤ ਨੂੰ ਜਿਉਂਦੇ ਜੀਅ ਇਹ ਦੁਨੀਆਂ ਵੇਖਣ ਦੀ ਇਜਾਜ਼ਤ ਨਹੀਂ
ਸੀ ਤੇ ਹਮੇਸ਼ਾਂ ਉਸ ਨੂੰ ਪਰਦੇ ਵਿੱਚ ਰਹਿਣਾ ਪੈਂਦਾ ਸੀ ਗੁਰੂ ਅਮਰਦਾਸ ਜੀ ਨੇ ਪਰਦੇ ਦੀ ਰਸਮ ਬੰਦ
ਕਰਵਾ ਕੇ ਤੁਹਾਨੂ ਇਹ ਸੰਸਾਰ ਵੇਖਣ ਦਾ ਮੌਕਾ ਦਿੱਤਾ। ਜਿਸ ਔਰਤ ਨੂੰ ਧਰਮ ਕਰਮ ਕਰਨ ਸਮੇਂ ਨੜੇ
ਨਹੀਂ ਸੀ ਢੁਕਣ ਦਿੱਤਾ ਜਾਂਦਾ, ਉਨ੍ਹਾਂ ਨੂੰ ਪੀਹੜਿਆਂ ਦੀ ਬਖ਼ਸ਼ਿਸ਼ ਕਰਕੇ ਪ੍ਰਚਾਰਕ ਥਾਪਿਆ। ਉਨ੍ਹਾਂ
ਕਿਹਾ ਯਾਦ ਰਖਿਓ ਜੇ ਤੁਹਾਡਾ ਪਤੀ ਗੁਰੂ ਦਾ ਸਿੱਖ ਹੋਵੇਗਾ ਤਾਂ ਉਹ ਸ਼ਰਾਬ ਪੀ ਕੇ ਘਰ ਨੂੰ ਨਰਕ
ਨਹੀਂ ਬਣਾਏਗਾ। ਜੇ ਤੁਹਾਡਾ ਪਤੀ ਗੁਰੂ ਦਾ ਸਿੱਖ ਹੋਵੇਗਾ ਤਾਂ ਉਹ ਤੁਹਾਨੂੰ ਪੈਰ ਦੀ ਜੁੱਤੀ ਨਹੀਂ
ਸਮਝੇਗਾ ਬਲਕਿ ਅਰਧੰਗਨੀ ਜਾਣ ਕੇ ਤੁਹਾਨੂੰ ਸਤਿਕਾਰ ਦੇਵੇਗਾ। ਜੇ ਤੁਹਾਡਾ ਪਤੀ ਗੁਰੂ ਦਾ ਸਿੱਖ
ਹੋਵੇਗਾ ਤਾਂ ਦਾਜ਼ ਬਦਲੇ ਉਹ ਤੁਹਾਨੂੰ ਤੰਗ ਕਰਕੇ ਆਤਮਹੱਤਿਆ ਕਰਨ ਲਈ ਮਜਬੂਰ ਨਹੀਂ ਕਰੇਗਾ। ਜੇ
ਤੁਹਾਡਾ ਪਤੀ ਗੁਰੂ ਦਾ ਸਿੱਖ ਹੋਵੇਗਾ ਤਾਂ ਉਹ ਤਹਾਡੇ ਮਾਤਾ ਪਿਤਾ ਨੂੰ ਸਤਿਕਾਰ ਦੇਵੇਗਾ। ਉਨ੍ਹਾਂ
ਕਿਹਾ ਕਿ ਜਿਸ ਸਮੇਂ ਤੁਹਾਡੀ ਇੱਜਤ ਆਬਰੂ ਗਜਨੀ ਦੇ ਬਜਾਰਾਂ ਵਿੱਚ ਰੁਲ ਰਹੀ ਸੀ ਉਸ ਸਮੇਂ ਗੁਰੂ ਦੇ
ਇਹ ਦਾਹੜੀ ਵਾਲੇ ਸਿੱਖ ਹੀ ਸਨ ਜਿਨਾਂ ਨੇ ਆਪਣੀ ਜਾਨ ਦੀ ਬਾਜ਼ੀ ਲਾ ਕੇ ਤੁਹਾਨੂੰ ਸਨਮਾਨ ਦੀ ਜਿੰਦਗੀ
ਜਿਉਣ ਦਾ ਮੌਕਾ ਦਿੱਤਾ ਫਿਰ ਕਿਹੜੀ ਗੱਲ ਹੈ ਕਿ ਤੁਸੀਂ ਇਸ ਦਾਹੜੀ ਤੋਂ ਨਫ਼ਰਤ ਕਰਕੇ ਉਸ ਧਰਮ ਵੱਲ
ਜਾ ਰਹੀਆਂ ਹੋ ਜਿੱਥੇ ਤੁਹਾਨੂੰ ਪੈਰ ਦੀ ਜੁੱਤੀ ਸਮਝਿਆ ਜਾਵੇਗਾ।
(24/01/11)
ਤੱਤ ਗੁਰਮਤਿ ਪਰਿਵਾਰ
ਗੁਰੂ ਦੀ ਮੰਨੀਏ ਜਾਂ ਪੰਥ
ਦੀ ?
ਇਹ ਸਵਾਲ ਸਾਹਮਣੇ ਆਉਂਦੇ ਹੀ ਜ਼ਿਆਦਾਤਰ ਸਿੱਖਾਂ ਦਾ ਸਹਿਜੇ ਹੀ ਜਵਾਬ ਹੋਵੇਗਾ ਕਿ ਪੰਥ ਵੀ ਤਾਂ
‘ਗੁਰੂ’ ਹੀ ਹੈ ਪਰ ਇਹ ਧਾਰਨਾ ਨਿਰਮੂਲ ਹੈ। ਪੰਥ ਨਾ ਤਾਂ ਕਦੀ ‘ਗੁਰੂ’ ਸੀ, ਨਾ ਹੀ ਹੋ ਸਕਦਾ ਹੈ।
‘ਗੁਰੂ’ ਤਾਂ ਸੰਪੂਰਨ ਹੁੰਦਾ ਹੈ, ਜੋ ਕਦੀ ਗਲਤ ਨਹੀਂ ਹੁੰਦਾ। ਇਸ ਪੰਥ ਦੇ ਅਨੇਕਾਂ ਵਾਰ ਸੱਚ (ਦੇ
ਰਾਹ) ਤੋਂ ਭਟਕ ਜਾਣ ਦੇ ਹਵਾਲੇ ਇਤਿਹਾਸ ਵਿਚ ਮਿਲਦੇ ਹਨ। ਇਸ ਦਾ ਅਸਲ ਨਾਂ ‘ਗੁਰੂ ਦਾ ਪੰਥ’ (ਗੁਰੂ
ਦੀ ਰਾਹ ’ਤੇ ਤੁਰਨ ਵਾਲਿਆਂ ਦਾ ਸਮੂਹ) ਸੀ, ਜੋ ਜਾਣੇ-ਅਨਜਾਣੇ ਜਾਂ ਸਾਜਿਸ਼ ਅਧੀਨ ਹੋਲੀ-ਹੋਲੀ
‘ਗੁਰੂ ਪੰਥ’ ਪ੍ਰਚਾਰ ਦਿੱਤਾ ਗਿਆ।
ਗੁਰੂ (ਸੱਚ ਦਾ ਗਿਆਨ) ਸਾਨੂੰ ਸੇਧ ਦਿੰਦਾ ਹੈ ਕਿ ਅਸੀਂ ‘ਸੱਚ ਦੀ ਬਾਣੀ’ ਨਾਲ ਹੀ ਜੁੜਨਾ ਹੈ। ਸੱਚ
ਦੀ ਬਾਣੀ ਤੋਂ ਸਿਵਾ ਹੋਰ ਕਿਸੇ ਰਚਨਾ ਨਾਲ ਜੁੜਨ ਵਾਲੇ ਕੱਚੇ ਹਨ:
ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ॥ ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ
ਕਚੀ ਬਾਣੀ॥
ਕਹਦੇ ਕਚੇ ਸੁਣਦੇ ਕਚੇ ਕਚੀ ਆਖਿ ਵਖਾਣੀ॥ (ਪੰਨਾ 920)
ਦਸਾਂ ਪਾਤਸ਼ਾਹੀਆਂ ਨੇ ਸੱਚ ਦੀ ਬਾਣੀ ਨੂੰ ਸਮੁੱਚੀ ਮਨੁੱਖਤਾ ਦੀ ਸੇਧ ਲਈ ‘ਸ਼ਬਦ ਗੁਰੂ ਗ੍ਰੰਥ ਸਾਹਿਬ
ਜੀ’ ਦੇ ਸਰੂਪ ਵਿਚ ਸਾਡੇ ਸਾਹਮਣੇ ਰੱਖਿਆ। 1708 ਵਿਚ ਆਪਣੇ ਆਖਰੀ ਸਮੇਂ ਦਸਮ ਪਾਤਸ਼ਾਹ ਜੀ ਨੇ
ਸਾਨੂੰ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੇ ਲੜ ਲਾਉਂਦਿਆਂ ਸੇਧ ਦਿੱਤੀ ਕਿ ਅਸੀਂ ਇਸੇ ਦੀ ਤਾਬਿਆ
ਰਹਿੰਦੇ ਹੋਏ, ਇਸ ਵਿਚਲੇ ਸੁਨੇਹੇ ਨੂੰ ਸਮੁੱਚੀ ਲੋਕਾਈ ਤੱਕ ਪਹੁੰਚਾਉਣ ਦਾ ਜਤਨ ਕਰਨਾ ਹੈ। ਅਫਸੋਸ!
ਸਮੇਂ ਨਾਲ ਪੰਥ ਆਪ ਹੀ ਇਸ ਮਾਰਗ ਤੋਂ ਭਟਕ ਗਿਆ। ਨਾਨਕ ਸਰੂਪਾਂ ਵੱਲੋਂ ਦਰਸਾਏ ‘ਗੁਰੂ’ (ਸ਼ਬਦ ਗੁਰੂ
ਗ੍ਰੰਥ ਸਾਹਿਬ ਜੀ) ਤੋਂ ਇਲਾਵਾ ਇਹ ਇਕ ਹੋਰ ਗ੍ਰੰਥ ਨਾਲ ਜੁੜਨ ਲੱਗ ਪਿਆ, ਜਿਸ ਦਾ ਨਾਂ ਸੀ ਬਚਿਤ੍ਰ
ਨਾਟਕ (ਹੁਣ ਅਖੌਤੀ ‘ਦਸਮ ਗ੍ਰੰਥ’)। ਹੋਲੀ-ਹੋਲੀ ਇਸ ‘ਕੂੜ ਦੇ ਪੋਥੇ’ (ਦਸਮ ਗ੍ਰੰਥ) ਦੀਆਂ ਕੱਚੀਆਂ
ਰਚਨਾਵਾਂ ਪੰਥਕ ਨਿਤਨੇਮ (ਅਤੇ ਖੰਡੇ ਦੀ ਪਾਹੁਲ) ਦਾ ਹਿੱਸਾ ਬਣਾ ਦਿੱਤੀਆਂ ਗਈਆਂ। ਜਿਵੇਂ-ਜਿਵੇਂ
ਇਸ ਗ੍ਰੰਥ ਦਾ ਕਾਲਾ ਸਾਇਆ ਪੰਥ ’ਤੇ ਵੱਧਦਾ ਗਿਆ, ਤਿਵੇਂ-ਤਿਵੇਂ ਇਹ ਸੱਚ ਦੇ ਰਾਹ ਤੋਂ ਹੋਰ ਭਟਕਦਾ
ਗਿਆ। ਨਤੀਜਤਨ ਸਿੱਖ ਸਮਾਜ ਵਿਚ ਸਤੀ ਪ੍ਰਥਾ ਦੀ ਰਸਮ ਅਤੇ ਗੁਰਧਾਮਾਂ ਵਿਚ ਮੁਰਤੀ ਪੂਜਾ ਆਦਿ-ਆਦਿ
ਆਰੰਭ ਹੋ ਗਏ ਸਨ।
19ਵੀਂ ਸਦੀ ਦੇ ਆਖੀਰ ਵਿਚ ਸ਼ੁਰੂ ਹੋਈ ਗੁਰਮਤਿ ਜਾਗਰਨ ਲਹਿਰ (ਸਿੰਘ ਸਭਾ ਲਹਿਰ) ਨੇ 20ਵੀਂ ਸਦੀ ਦੀ
ਸ਼ੁਰੂਆਤ ਵਿਚ ਜ਼ੋਰ ਪਕੜਨਾ ਸ਼ੁਰੂ ਕਰ ਦਿੱਤਾ ਸੀ। ਸਿੱਟੇ ਵਜੋਂ ਅਨੇਕਾਂ ਕੁਰੀਤੀਆਂ ਖਤਮ ਹੋਣ ਲੱਗ
ਪਈਆਂ। ਇਸ ਸੁਧਾਰ ਲਹਿਰ ਦਾ ਸਿਖਰ ‘ਸਿੱਖ ਰਹਿਤ ਮਰਿਯਾਦਾ’ ਦਾ ਖਰੜਾ ਤਿਆਰ ਹੋਣਾ ਸੀ। ਇਹ ਸਮਾਂ
ਬਹੁਤ ਹੀ ਨਾਜ਼ੁਕ ਸੀ ਅਤੇ ਇਸ ਸਮੇਂ ਸਿਧਾਂਤਕ ਦ੍ਰਿੜਤਾ ’ਤੇ ਪਹਿਰਾ ਦੇਣ ਦੀ ਬੇਹੱਦ ਜ਼ਰੂਰਤ ਸੀ ਪਰ
ਅਫਸੋਸ! ਪੰਥ ਵਿਚਲੀ ਸੰਪਰਦਾਈ ਅਤੇ ਧੜੇਬੰਦਕ ਸੋਚ ਕਾਰਨ ਰਹਿਤ ਮਰਿਯਾਦਾ ਤਿਆਰ ਕਰਨ ਵੇਲੇ ਨਿਰੋਲ
ਸਿਧਾਂਤ ਦਾ ਪੱਲਾ ਫੜਨ ਦੀ ਥਾਂ ਮਝੌਤਾਵਾਦੀ ਪਹੁੰਚ ਦਾ ਸਹਾਰਾ ਲਿਆ ਗਿਆ। ਇਸ ਕਾਰਨ ਜਿੱਥੇ ਇਸ
ਮਰਿਯਾਦਾ ਵਿਚ ਅਨੇਕਾਂ ਪ੍ਰਚਲਿਤ ਕਰਮਕਾਂਡਾਂ ਦਾ ਖੰਡਨ ਕੀਤਾ ਗਿਆ, ਉੱਥੇ ਨਾਲ ਹੀ ਅਨੇਕਾਂ ਗੁਰਮਤਿ
ਵਿਰੋਧੀ ਧਾਰਾਵਾਂ ਵੀ ਇਸ ਦਾ ਹਿੱਸਾ ਬਣ ਗਈਆਂ। ਖਾਸਕਰ ਅਖੌਤੀ ਦਸਮ ਗ੍ਰੰਥ ਦੀਆਂ ਕੱਚੀਆਂ ਰਚਨਾਵਾਂ
ਪੰਥਕ ਨਿਤਨੇਮ ਦਾ ਹਿੱਸਾ ਬਣਾਈਆਂ ਗਈਆਂ। ਇਸੇ ਸਮਝੌਤਾਵਾਦੀ ਰੁੱਖ਼ ਕਾਰਨ ਕੁਝ ਸਮੇਂ ਬਾਅਦ (1945
ਵਿਚ) ਰਾਗਮਾਲਾ ਨੂੰ ਵੀ ਮਾਨਤਾ ਦੇਣ ਦਾ ਨਾਜਾਇਜ਼ ਕਦਮ ਚੁੱਕਿਆ ਗਿਆ।
ਉਸ ਫੈਸਲੇ ਨੂੰ ਲਗਭਗ 70 ਸਾਲ ਬੀਤ ਚੁੱਕੇ ਹਨ। ਕੌਮ ਵਿਚ ਪਹਿਲਾਂ ਤੋਂ ਕਾਫੀ ਵੱਧ ਜਾਗ੍ਰਿਤੀ ਆ
ਚੁੱਕੀ ਹੈ। ਅੱਜ ਦੇ ਸਮੇਂ ਵਿਚ ਲਗਭਗ ਹਰ ਸੁਚੇਤ ਸਿੱਖ ‘ਰਹਿਤ ਮਰਿਯਾਦਾ’ ਵਿਚਲੀਆਂ ਖਾਮੀਆਂ ਨੂੰ
ਪਛਾਣ ਚੁੱਕਾ ਹੈ। ਪਰ ਹਾਲੀ ਵੀ ਕਈਂ ਸੁਚੇਤ ਪੰਥਦਰਦੀ ਸਖਸ਼ੀਅਤਾਂ ਅਤੇ ਧਿਰਾਂ ਇਹ ਹੌਕਾ ਦੇ ਰਹੀਆਂ
ਹਨ ਕਿ ਪੰਥ ਪ੍ਰਵਾਣਿਕਤਾ (ਰਹਿਤ ਮਰਿਯਾਦਾ) ਦੇ ਨਾਂ ’ਤੇ ਅਸੀਂ ਇਹ ਖਾਮੀਆਂ ਮੰਨੀ ਚਲੀਏ ਅਤੇ ਇਸ
ਵਿਚ ਸੁਧਾਰ ਕਰਨ ਦੀ ਗੱਲ ਨਾ ਕਰੀਏ। ਹਰ ਇਕ ਜਾਗਰੂਕ ਸਿੱਖ (ਸਖਸ਼ੀਅਤ ਅਤੇ ਧਿਰ) ਨੂੰ ਇਹ ਸਵੈਪੜਚੋਲ
ਕਰਨ ਦੀ ਲੋੜ ਹੈ ਕਿ ਅਸੀਂ ਇਨ੍ਹਾਂ ਖਾਮੀਆਂ ਦਾ ਸੁਧਾਰ ਕਰਕੇ ਪੰਥ ਨੂੰ ਸਹੀ ਦਿਸ਼ਾ ਵੱਲ ਤੋਰਨ ਦਾ
ਜਤਨ ਕਰਨਾ ਹੈ ਜਾਂ ਪੰਥ ਪ੍ਰਵਾਣਿਕਤਾ ਦੇ ਨਾਂ ’ਤੇ ‘ਗੁਰੂ’ (ਸੱਚ ਦਾ ਗਿਆਨ) ਤੋਂ ਮੁੱਖ ਮੋੜੀ
ਰੱਖਣਾ ਹੈ ? ਹਰ ਇਕ ਨੂੰ ਇਹ ਫੈਸਲਾ ਗੁਰਮਤਿ ਗਿਆਨ ਦੇ ਸਪਸ਼ਟ ਚਾਨਣ ਵਿਚ ਦ੍ਰਿੜ ਸੰਕਲਪ ਹੋ ਕੇ
ਲੈਣਾ ਹੀ ਪੈਣਾ ਹੈ ਕਿ ਉਸ ਨੇ ਗੁਰੂ ਦੀ ਮੰਨਣੀ ਹੈ ਜਾਂ ਪੰਥ ਦੀ ?
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
(23/01/11)
ਅਨਭੋਲ ਸਿੰਘ ਦੀਵਾਨਾ
ਅਨਭੋਲ ਸਿੰਘ ਦੀਵਾਨਾ
ਅਮਰਜੀਤ ਕੌਰ ਪੁਰੇਵਾਲ
ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।
ਭੈਣ ਜੀ ਆਪ ਜੀ ਦੇ ਵੀਚਾਰਾ ਦਾ ਮੈਂ “ਸਚ ਕੀ ਬੇਲਾ” ਵਿੱਚ ਹੀ ਉਤਰ ਦੇਣਾ ਚਾਹੁੰਦਾ
ਸੀ ਤੇ ਹੁਣ ਵੀ ਦੇਵਾਂਗਾ ਕਿਉਕਿ ਜੋ ਵੀ ਵੀਰ ਜਾਂ ਭੈਣ ਸਾਨੂੰ ਆਪ ਜੀ ਦੀ ਤਰ੍ਹਾਂ ਸਿਧੇ ਖਤ ਪਾਉਦੇ
ਹਨ ਉਹਨਾਂ ਸਾਰੇ ਵੀਰਾਂ ਨੂੰ ਅਸੀ ਬਿਨਾਂ ਕਿਸੇ ਭੇਦ-ਭਾਵ ਦੇ ਆਪਨੀ ਬੁੱਧੀ ਅਨੁਸਾਰ ਉਤਰ ਜਰੂਰ
ਦੇਦੇ ਹਾਂ ਤੇ ਜੇਕਰ ਖਤ ਦਾ ਸੰਬੰਧ ਕਿਸੇ ਖਾਸ ਲੇਖਕ ਨਾਲ ਹੋਵੇ ਤਾਂ ਅਸੀ ਉਤਰ ਦੇਣ ਲਈ ਸੰਬੰਧਤ
ਲੇਖਕ ਨੂੰ ਬੇਨਤੀ ਕਰਦੇ ਹਾਂ। ਅਸੀ ਸਰਦਾਰ ਮੱਖਣ ਸਿੰਘ ਜੀ ਦੇ ਵੀਚਾਰਾ ਨਾਲ ਬਿਲਕੁਲ ਸਹਿਮਤ ਹਾਂ
ਕਿ ਸਾਨੂੰ ਵੀਚਾਰ-ਚਰਚਾ ਵਿੱਚ ਤੰਗ ਦਿਲੀ ਨਹੀ ਦਿਖਾਉਣੀ ਚਾਹੀਦੀ।
ਭੈਣ ਜੀ ਆਪ ਜੀ ਨੇ ਲਿਖਿਆ ਹੈ ਕਿ ਪਰ ਆਪ ਨੇ ਰਸਾਲੇ ਵਿਚ ਸਿਖੀ ਨੂੰ ਢਾਹ ਲਉਣ, ਗੁਰਮਤ ਨੂੰ
ਕਲੰਕਤ ਕਰਨ ਅਤੇ ਗੁਰੂ ਦਸਮੇਸ਼ ਜੀ ਨੂੰ ਨੀਵਾਂ ਦਿਖਾਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਭੈਣ
ਜੀ ਜਦੋ ਵੀ ਕਦੇ ਕਿਸੇ ਤੇ ਇਸ ਤਰ੍ਹਾ ਦਾ ਇਲਜਾਮ ਲਗਾਉਣਾ ਹੋਵੇ ਕੇ ਇਸ ਰਸਾਲੇ, ਅਖਬਾਰ ਜਾਂ ਸਾਈਟ
ਨੇ ਸਿੱਖੀ ਨੂੰ ਢਾਹ ਲਾਉਣ ਵਾਲਾ ਕੰਮ ਕੀਤਾ ਹੈ, ਗੁਰਮਤਿ ਨੂੰ ਕਲੰਕਤ ਕੀਤਾ ਹੈ ਜਾਂ ਕਿਸੇ ਗੁਰੂ
ਸਾਹਿਬਾਨ ਨੂੰ ਨੀਵਾਂ ਦਿਖਾਉਣ ਦੀ ਕੋਸਿਸ ਕੀਤੀ ਹੈ ਤਾਂ ਇਲਜਾਮ ਲਗਾਉਣ ਵਾਲੇ ਲਈ ਜਰੂਰੀ ਹੁੰਦਾ ਹੈ
ਕਿ ਉਹ ਆਪਣੀ ਗੱਲ ਨੂੰ ਸਾਬਤ ਕਰਨ ਲਈ ਸਬੂਤ ਵਜੋ ਉਹ ਸਾਰੀ ਗੱਲ ਸੰਗਤ ਦੇ ਸਾਹਮਨੇ ਰੱਖੇ ਤਾਂ ਕਿ
ਗਲਤੀ ਕਰਨ ਵਾਲੇ ਅਤੇ ਸੰਗਤ ਦੋਵਾ ਨੂੰ ਹੀ ਇਸ ਗੱਲ ਦਾ ਪਤਾ ਲੱਗ ਸਕੇ। ਜਿਥੋ ਤੱਕ ਆਪ ਜੀ ਦੇ ਸਵਾਲ
ਦਾ ਸੰਬੰਧ ਹੈ ਤਾਂ ਕੁੱਝ ਵਿਆਕਤੀਆਂ ਵੱਲੋ ਪਿਛਲੇ ਦਿਨੀ ਆਪਨੀ ਭੱਦੀ ਸਬਦਾਬਲੀ ਨੁੰ ਸਹੀ ਕਰਨ ਲਈ
ਗੁਰੂ ਸਾਹਿਬਾਨ ਦਾ ਨਾਮ ਵਰਤਨ ਵਾਲਿਆ ਨਾਲ ਤਾਂ ਆਪ ਜੀ ਨੂੰ ਕੋਈ ਇਤਰਾਜ ਨਹੀ। ਇਸ ਤੋ ਵੀ ਹੋਈ
ਬੱਜਰ ਗਲਤੀ ਸੰਬੰਧੀ ਕਿਪ੍ਰਾ ਕਰਕੇ ਸਾਨੂੰ ਦੱਸਣ ਦੀ ਕਿਰਪਾਲਤਾ ਕਰਨੀ ਤਾਂ ਕਿ ਅਸੀ ਸਮੁੱਚੇ ਪੰਥ
ਤੋ ਮਾਫੀ ਮੰਗ ਕੇ ਆਪਨਾ ਪ੍ਰਚਾਤਾਪ ਕਰ ਸਕੀਏ। ਇਸ ਗੱਲ ਦਾ ਵੀ ਖਿਆਲ ਜਰੂਰ ਰੱਖਿਆ ਜਾਵੇ ਕਿ ਇਹ
ਇਤਰਾਜ ਕਿਸੇ ਇੱਕ ਧਿਰ ਜਾਂ ਕੁਝਕ ਲੋਕਾ ਦਾ ਨਾ ਹੋਵੇ। ਮੈਂ ਇਹ ਵੀ ਆਸ ਕਰਦਾ ਹਾਂ ਕਿ ਆਂਪ ਜੀ ਧੜੇ
ਨਾਲੋ ਧਰਮ ਨੂੰ ਤਰਜੀਹ ਦੇਵੋਗੇ।
ਸਭ ਤੋ ਪਿਹਲੀ ਗੱਲ ਤਾਂ ਮੈਗਜੀਨ ਵਿੱਚ ਵੱਖ-ਵੱਖ ਲੇਖਕਾ ਦੇ ਵੀਚਾਰ ਛਪਦੇ ਹਨ ਇਸ ਲਈ ਅਸੀ ਵੀ ਸਿੱਖ
ਮਾਰਗ ਦੀ ਤਰ੍ਹਾ ਪੰਨਾ ਨੰਬਰ ਇੱਕ ਤੇ ਸਪਸੱਟ ਲਿਖਿਆ ਹੈ ਕਿ ਇਹ ਵਿਚਾਰ ਲੇਖਕ ਦੇ ਨਿੱਜੀ ਹਨ।
ਸੰਪਾਦਕ ਦਾ ਇਹਨਾਂ ਵੀਚਾਰਾ ਨਾਲ ਸਹਿਮਤ ਹੋਣਾ ਜਰੂਰੀ ਨਹੀ ਤੁਸੀ ਲਿਖਿਆ ਹੈ ਕਿ ੧. ਤੁਹਾਡੇ ਮੁਤਬਕ
ਜਿਨਾ ੫ ਵਿਦਵਾਨਾ ਨੂ ਕਾਸ਼ੀ ਭੇਜਿਆ ਗਿਆ ਅਤੇ ਜੋ ਨਿਰਮਲੇ ਬਣੇ. ਤੁਹਾਨੂੰ ਲਗਦਾ ਹੈ ਕੀ ਗੁਰੂ ਘਰ
ਵਿਚ ਕਿਸੇ ਸੰਸਾਰੀ ਜਾ ਬਹ੍ਰਮ ਗਿਯਾਨ ਦੀ ਘਾਟ ਸੀ ਜਿਸ ਨੂੰ ਪੂਰੀ ਕਰਨ ਹਿਤ ਗੁਰੂ ਸਾਹਿਬ ਨੂ ਪੰਡਤ
ਦੀ ਲੋੜ ਪੈ ਗਯੀ ਹੋਣੀ ਹੈ? ਏਸ ਬਾਰੇ ਆਪਣੇ ਵਿਚਾਰ ਸਪਸਟ ਕਰਨ ਦੀ ਕਿਰਪਾ ਕਰਨੇ ਜੀ।ਤੁਸੀ ਲਿਖਿਆ
ਹੈ ਕਿ “ਤੁਹਾਡੇ ਮੁਤਾਬਕ” ਕੀ ਤੁਸੀ ਮੈਨੁੰ ਇਹ ਦੱਸਣ ਦੀ ਖੇਚਲ ਕਰੋਗੇ ਕੇ ਇਹ ਮੈ ਕਿਥੇ ਲਿਖਿਆ
ਹੈ? ਮੈ ਕਿਥੇ ਲਿਖਿਆ ਹੈ ਕੇ ਗੁਰੂ ਘਰ ਵਿੱਚ ਕਿਸੇ ਸੰਸਰੀ ਜਾਂ ਬ੍ਰਹਮ ਗਿਆਨ ਦੀ ਘਾਟ ਹੈ? ਪਰ ਮੈ
ਗੁਰਬਾਨੀ ਵਿੱਚ ਇਹ ਵੀ ਨਹੀ ਪੜਿਆ ਕਿ ਸਿੱਖ ਨੂੰ ਕਿਸੇ ਭਾਸਾ ਨੂੰ ਸਿੱਖਣ ਦੀ ਮਨਾਹੀ ਹੈ। ਜਿਸ ਲੇਖ
ਬਾਰੇ ਆਪ ਜੀ ਨੇ ਲਿਖਿਆ ਹੈ ਉਸ ਵਿੱਚ ਲੇਖਕ ਨੇ ਵਿੱਦਿਆ ਪ੍ਰਪਤ ਕਰਨ ਲਈ ਕਾਂਸੀ ਜਾਣ ਦੀ ਗੱਲ ਕੀਤੀ
ਹੈ ਨਾ ਕਿ ਬ੍ਰਹਮ ਗਿਆਨ ਲੈਣ ਲਈ ਜਾਣ ਬਾਰੇ ਆਖਿਆ ਹੈ। ਅੱਜ ਵੀ ਅਸੀ ਆਪਨੇ ਪ੍ਰਚਾਰਕਾ ਨੂੰ
ਅੰਗਰੇਜੀ ਅਤੇ ਹੋਰ ਭਾਸਾਵਾ ਪੜਾਉਣ ਦੀ ਗੱਲ ਅਕਸਰ ਕਰਦੇ ਹਾਂ ਤਾਂ ਕਿ ਹੋਰਨਾ ਕੌਮਾ ਵਿੱਚ ਵੀ
ਸਿੱਖੀ ਦਾ ਪ੍ਰਚਾਰ ਕੀਤਾ ਜਾ ਸਕੇ।
ਆਪ ਜੀ ਨੇ ਗੁਰਬਾਨੀ ਦੀ ਪੰਗਤੀ ਲਿਖੀ ਹੈ ਕਿ:-ਬੇਦ ਕਤੇਬ ਸਿਮ੍ਰਿਤਿ
ਸਭਿ ਸਾਸਤ ਇਨ੍ਹ੍ਹ ਪੜਿਆ ਮੁਕਤਿ ਨ ਹੋਈ ॥
ਮੈਂ ਇਥੇ ਕਿਸੇ ਬ੍ਰਹਮਣਵਾਦ ਦੀ ਵਕਾਲਤ ਨਹੀ ਕਰ ਰਹਿਆ। ਮੇਰੀ ਸਮਝ ਮੁਤਾਬਕ ਸ੍ਰੀ ਗੁਰੂ ਗ੍ਰੰਥ
ਸਾਹਿਬ ਜੀ ਵਿੱਚ ਮਹਿਜ ਇਕੱਲੇ ਪੜ੍ਹਨ-ਪੜਾਉਣ ਨਾਲ ਮੁਕਤੀ ਪ੍ਰਪਤੀ ਦੀ ਗੱਲ ਨਹੀ ਆਂਉਦੀ ਗੁਰਬਾਨੀ
ਵਿੱਚ ਲਿਖਿਆ ਹੈ ਕਿ:-
ਪੜਿਐ
ਨਾਹੀ ਭੇਦੁ ਬੁਝਿਐ ਪਾਵਨਾ॥ ਪੰਨਾ-੧੪੮
ਪੜਿਆ ਬੂਝੈ ਸੋ ਪਰਵਾਣੁ॥ ਪੰਨਾ-੬੬੨
ਕਿਰਪਾ ਕਰਕੇ ਭੈਣ ਜੀ ਇਸ ਪੰਗਤੀ ਦੇ ਅਰਥ ਸਮਝਾਉਣ ਦੀ ਖੇਚਲ ਕਰਨੀ:-ਬੇਦ
ਕਤੇਬ ਕਹੁਹ ਮਤ ਝੂਠੇ ਝੂਠਾ ਜੋ ਨ ਬਿਚਾਰੈ॥ ਪੰਨਾ-੧੩੫੦
ਅਨਭੋਲ ਸਿੰਘ ਦੀਵਾਨਾ
ਸੰਪਾਦਕ “ਸਚ ਕੀ ਬੇਲਾ”
੯੮੭੬੨-੦੪੬੨੪
(23/01/11)
ਅਮਰਜੀਤ ਸਿੰਘ ਚੰਦੀ
ੴ
ਸਤਿ ਗੁਰ ਪ੍ਰਸਾਦਿ
ਦਰਬਾਰ ਸਾਹਿਬ ਵਿਚ ਕੀਰਤਨੀਆਂ ਵਲੋਂ, ਪਰਮਾਤਮਾ ਦੀ ਕੀਰਤੀ ਛੱਡ, ਮਹਾਕਾਲ ਦੀ ਪੂਜਾ
ਆਮ ਕਿਹਾ ਜਾਂਦਾ ਹੈ ਕਿ ਗ੍ਰੰਥੀ ਸਿੰਘ, ਗੁਰੂ ਮਹਾਰਾਜ ਦੇ ਵਜ਼ੀਰ ਹੁੰਦੇ ਹਨ। ਵਜ਼ੀਰ
ਦਾ ਕੰਮ ਹੁੰਦਾ ਹੈ, ਰਾਜੇ ਨੂੰ ਸਲਾਹ ਦੇਣੀ। ਅਕਸਰ ਵਜ਼ੀਰ ਉਸ ਨੂੰ ਹੀ ਲਾਇਆ ਜਾਂਦਾ ਹੈ, ਜੋ ਰਾਜੇ
ਨਾਲੋਂ ਸਿਆਣਾ ਹੋਵੇ, ਰਾਜੇ ਦੀ ਯੋਗਤਾ ਦਾ ਆਧਾਰ ਬਹਾਦਰੀ ਹੁੰਦਾ ਸੀ, ਜਦ ਕਿ ਵਜ਼ੀਰ ਦੀ ਯੋਗਤਾ ਦਾ
ਆਧਾਰ, ਸਿਆਣਪ ਹੁੰਦਾ ਹੈ। ਕੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਜ਼ੀਰਾਂ ਬਾਰੇ ਵੀ, ਅਜਿਹਾ ਹੀ ਸੋਚਿਆ
ਜਾਣਾ ਚਾਹੀਦਾ ਹੈ?
ਕੀਰਤਨ, ਕੀਰਤੀ, ਵਡਿਆਈ ਕਰਨ ਵਾਲੇ ਨੂੰ ਕੀਰਤਨੀਆ ਕਿਹਾ ਜਾਂਦਾ ਹੈ। ਸਿੱਖੀ ਵਿਚ ਵਡਿਆਈ ਪਰਮਾਤਮਾ
ਦੀ ਹੁੰਦੀ ਹੈ, ਜੋ ਗੁਰੂ ਗ੍ਰੰਥ ਸਾਹਿਬ ਜੀ ਤੋਂ ਪ੍ਰਾਪਤ ਗਿਆਨ ਦੇ ਆਧਾਰ ‘ਤੇ ਕੀਤੀ ਜਾਂਦੀ ਹੈ।
ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ, ਅਕਾਲ ਤਖਤ ਸਾਹਿਬ ਦੇ ਮਹਾਨ ਸਿੰਘ ਸਾਹਿਬ ਦੇ ਹੁਕਮ
ਅਨੁਸਾਰ (ਸਾਰੇ ਪੰਥ ਨੂੰ ਠੇਂਗੇ ਤੇ ਰੱਖ ਕੇ) ਮਨਾਉਂਦਿਆਂ ਪੰਥ ਦੇ ਮਹਾਨ ਕੀਰਤਨੀਆਂ ਨੇ, ਗੁਰੂ
ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ, ਕੀਰਤਨ, ਕੀਰਤੀ, ਵਡਿਆਈ ਕੁਝ ਇਵੇਂ ਕੀਤੀ।
ਅਬ ਮੈ ਅਪਨੀ ਕਥਾ ਬਖਾਨੋ । ਤਪ ਸਾਧਤ ਜਿਹ ਬਿਧਿ ਮੁਹਿ ਆਨੋ । ਹੇਮ ਕੁੰਟ ਪਰਬਤ ਹੈ ਜਹਾਂ ।
ਸਪਤਸ੍ਰਿੰਗ ਸੋਭਿਤ ਹੈ ਤਹਾਂ ।1।
ਸਪਤਸ੍ਰਿੰਗ ਤਿਹ ਨਾਮੁ ਕਹਾਵਾ । ਪੰਡੁਰਾਜ ਜਹ ਜੋਗੁ ਕਮਾਵਾ । ਤਹ ਹਮ ਅਧਿਕ ਤਪੱਸਿਆ ਸਾਧੀ ।
ਮਹਾਂਕਾਲ ਕਾਲਕਾ ਅਰਾਧੀ ।2।
ਇਹ ਬਿਧਿ ਕਰਤ ਤਪੱਸਿਆ ਭਯੋ । ਦਵੈ ਤੇ ਏਕ ਰੂਪ ਹਵੈ ਗਯੋ । ਤਾਤ ਮਾਤ ਮੁਰ ਅਲਖ ਅਰਾਧਾ । ਬਹੁ
ਬਿਧਿ ਜੋਗ ਸਾਧਨਾ ਸਾਧਾ ।3।
ਤਿਨ ਜੋ ਕਰੀ ਅਲਖ ਕੀ ਸੇਵਾ । ਤਾਤੇ ਭਏ ਪ੍ਰਸੰਨਿ ਗੁਰਦੇਵਾ । ਤਿਨ ਪ੍ਰਭ ਜਬ ਆਇਸ ਮੁਹਿ ਦੀਯਾ ।
ਤਬ ਹਮ ਜਨਮ ਕਲੂ ਮਹਿ ਲੀਆ ।4।
ਚਿਤ ਨ ਭਯੋ ਹਮਰੋ ਆਵਨ ਕਹਿ । ਚੁਭੀ ਰਹੀ ਸਰੁਤਿ ਪ੍ਰਭੁ ਚਰਨਨ ਮਹਿ । ਜਿਉ ਜਿਉ ਪ੍ਰਭ ਹਮ ਕੋ
ਸਮਝਾਯੋ । ਇਮ ਕਹਿ ਕੈ ਇਹ ਲੋਕ ਪਠਾਯੋ ।5।
ਅਕਾਲ ਪੁਰਖ ਬਾਚ ਇਸ ਕੀਟ ਪ੍ਰਤਿ ।
ਜਬ ਪਹਿਲੇ ਹਮ ਸ੍ਰਿਸਟਿ ਬਨਾਈ । ਦਈਅਤ ਰਚੇ ਦੁਸਟ ਦੁਖਦਾਈ ।
ਤੇ ਭੁਜ ਬਲ ਬਵਰੇ ਹਵੈ ਗਏ । ਪੂਜਤ ਪਰਮ ਪੁਰਖ ਰਹਿ ਗਏ ।6।
(ੳ) ਬਚਿੱਤ੍ਰ ਨਾਟਕ ਦੇ ਲਿਖਾਰੀ ਨੂੰ, ਪਰਮਾਤਮਾ ਨੇ ਆਪਣੇ ਕੋਲ ਸੱਦ ਕੇ, ਇਵੇਂ ਕਿਹਾ “ਜਦ ਮੈਂ
ਸ੍ਰਿਸ਼ਟੀ ਬਣਾਈ, ਤਾਂ ਸਭ ਤੋਂ ਪਹਿਲਾਂ ਦੈਂਤ ਬਣਾਏ। ਉਹ ਦੁਸ਼ਟ ਆਪਣੀ ਤਾਕਤ ਦੇ ਨਸ਼ੇ ਵਿੱਚ ਇਨੇ
ਪਾਗਲ ਹੋ ਗਏ ਕਿ ਮੈਂ ਜੋ ਪਰਮ-ਪੁਰਖ ਪਰਮਾਤਮਾ ਹਾਂ, ਉਹ ਮੇਰੀ ਪੂਜਾ ਕਰਨ ਤੋਂ ਵੀ ਹਟ ਗਏ।
(ੲ) ਇਸ ਤੋਂ ਦੋ ਗੱਲਾਂ ਉਭਰ ਕੇ ਸਾਮ੍ਹਣੇ ਆਉਂਦੀਆਂ ਹਨ।
ਜੋ ਵੀ ਆਪਣੀ ਇਹ ਕਹਾਣੀ, ਬਚਿਤ੍ਰ ਨਾਟਕ ਦੇ ਲਿਖਾਰੀ ਨੂੰ ਸੁਣਾ ਰਿਹਾ ਹੈ (ਮੈਨੂੰ ਦਸਮ ਗ੍ਰੰਥ
ਲਿਖਣ ਤੋਂ ਇਸ ਕਰ ਕੇ ਸੰਕੋਚ ਹੋ ਰਿਹਾ ਹੈ, ਕਿਉਂਕਿ ਮੈਂ ਦਾਵ੍ਹੇ ਨਾਲ ਕਹਿ ਸਕਦਾ ਹਾਂ ਕਿ, ਜੋ
ਗੱਲ ਅੱਗੇ ਆ ਰਹੀ ਹੈ, ਉਸ ਨੂੰ ਦਸਵੇਂ ਨਾਨਕ ਜੀ ਕਿਸੇ ਹਾਲਤ ਵਿੱਚ ਵੀ ਨਹੀਂ ਲਿਖ ਸਕਦੇ) ਉਹ
ਭੁਲਣਹਾਰ ਹੈ।
ਲਿਖਾਰੀ ਵੀ ਇਹ ਲਿਖ ਕੇ ਇਸ ਗੱਲ ਦੀ ਪ੍ਰੌੜ੍ਹਤਾ ਕਰ ਰਿਹਾ ਹੈ ਕਿ, ਜਿਸ ਨੂੰ ਉਹ ਪਰਮ-ਪੁਰਖ,
ਪਰਮੇਸ਼ਰ ਕਹਿ ਰਿਹਾ ਹੈ, ਉਹ ਉਕਾਈ ਰਹਿਤ ਨਹੀਂ ਹੈ।
ਜਦ ਕਿ ਦਸਵੇਂ ਨਾਨਕ ਜੀ ਨੇ ਜਿਸ ਗ੍ਰੰਥ ਦੇ ਲੜ ਪੰਥ ਨੂੰ ਲਾਇਆ ਹੈ, ਉਸ ਵਿੱਚ ਲਿਖਿਆ ਹੈ ਕਿ ਗੁਰੂ
ਅਤੇ ਕਰਤਾਰ, ਅਭੁੱਲ ਹਨ।
(ਅ) ਕਹਾਣੀ ਸੁਨਾਉਣ ਵਾਲਾ ਕਹਿੰਦਾ ਹੈ ਕਿ ਫਿਰ ਮੈਂ ਕ੍ਰੋਧ ਵੱਸ, ਇੱਕ ਪਲ ਵਿੱਚ ਦੈਂਤਾਂ ਦਾ
ਖਾਤਮਾ ਕਰ ਦਿੱਤਾ, ਅਤੇ ਉਨ੍ਹਾਂ ਦੀ ਥਾਂ ਦੇਵਤਿਆਂ ਨੂੰ ਪੈਦਾ ਕੀਤਾ। ਉਹ ਦੇਵਤੇ ਵੀ ਆਪਣੀ ਪੂਜਾ
ਕਰਵਾਉਣ ਲੱਗ ਪਏ, ਆਪਣੇ ਆਪ ਨੂੰ ਰੱਬ ਕਹਾਉਣ ਲਗ ਗਏ। ਸ਼ਿਵ ਨੇ ਆਪਣੇ-ਆਪ ਨੂੰ ਸਭ ਤੋਂ ਵੱਡਾ
ਅਖਵਾਇਆ। ਵਿਸ਼ਨੂੰ ਨੇ ਆਪਣੇ-ਆਪ ਨੂੰ ਪਰਮੇਸ਼ਰ ਸਥਾਪਤ ਕਰ ਲਿਆ। ਬ੍ਰਹਮਾ ਆਪਣੇ ਆਪ ਨੂੰ ਪਾਰ-ਬ੍ਰਹਮ
ਅਖਵਾਉਣ ਲਗ ਪਿਆ। (7-8)
ਪਰ ਇਸ ਵਾਰੀ ਨਾ ਤਾਂ ਭਗਵਾਨ ਜੀ ਨੂੰ ਗੁੱਸਾ ਹੀ ਆਇਆ ਅਤੇ ਨਾ ਹੀ ਉਸ ਨੇ ਦੇਵਤੇ ਖਤਮ ਕੀਤੇ। ਇੱਕ
ਗੱਲ ਮੇਰੀ ਸਮਝ ਵਿੱਚ ਨਹੀਂ ਆ ਰਹੀ, ਕਿ ਜਦ (ਬਚਿਤ੍ਰ ਨਾਟਕ ਵਾਲੇ) ਪਰਮਾਤਮਾ ਨੇ ਦੇਵਤੇ ਬਨਾਉਣ
ਤੋਂ ਪਹਿਲਾਂ ਹੀ ਸਾਰੇ ਦੈਂਤ ਖਤਮ ਕਰ ਦਿੱਤੇ ਸਨ, ਤਾਂ ਇਹ ਦੇਵਤਾ ਰੂਪੀ ਮਹਾਂਪੁਰਸ਼, ਚੰਡੀ, ਕਾਲੀ
ਆਦਿ ਦੇਵੀਆਂ, (ਜਿਨ੍ਹਾਂ ਦੀ ਲੜਾਈ ਦੀ ਮਹਿਮਾਂ ਨਾਲ ਅੱਧਾ ਬਚਿਤ੍ਰ ਨਾਟਕ ਭਰਿਆ ਪਿਆ ਹੈ, ਜਿਸ ਦੀ
ਮਹਿਮਾ ਵਿੱਚ ਗੁਰੂ ਦੀਆਂ ਲਾਡਲੀਆਂ ਫੌਜਾਂ ਕਹਿੰਦੀਆਂ ਹਨ ਕਿ , ਇਸ ਯੁੱਧ ਬਾਰੇ ਪੜ੍ਹਨ ਨਾਲ ਬੰਦੇ
ਨੂੰ ਜੋਸ਼ ਆਉਂਦਾ ਹੈ) ਉਹ ਸਾਰੀ ਉਮਰ ਕਿਸ ਨਾਲ ਯੁੱਧ ਕਰਦੇ ਰਹੇ? (ਜੇ ਕੋਈ ਮੈਨੂੰ ਇਹ ਬੁਝਾਰਤ
ਸਮਝਾ ਦੇਵੇ ਤਾਂ ਮੈਂ ਉਸ ਦਾ ਧੰਨਵਾਦੀ ਹੋਵਾਂਗਾ) ਸ਼ਾਇਦ ਗੁਰੁ ਕੀਆਂ ਲਾਡਲਆਂ ਫੌਜਾਂ, ਏਸੇ ਕਰ ਕੇ
ਹੀ ਭੰਗ ਨੂੰ ਸੁੱਖ-ਨਿਧਾਨ ਆਖ ਕੇ ਉਸ ਨੂੰ ਛਕਦੀਆਂ ਹਨ, ਤਾਂ ਜੋ ਉਸ ਦੀ ਲੋਰ ਵਿਚ ਲੜਾਈ ਦਾ ਇਹ
ਹਵਾਈ-ਕਿਲ੍ਹਾ ਬਣਿਆ ਰਹੇ, ਕਿਤੇ ਢਹਿ ਨਾ ਜਾਏ।
ਜੇ ਮੈਂ ਭੁਲਦਾ ਨਹੀਂ ਤਾਂ ਇਹ ਆਪਣੇ ਆਪ ਨੂੰ ਪਰਮੇਸ਼ਰ ਸਥਾਪਤ ਕਰ ਲੈਣ ਵਾਲੇ ਵਿਸ਼ਨੂ ਵੀ ਉਹੀ
ਮਹਾਂਪੁਰਸ਼ ਹਨ, (ਜਿਨ੍ਹਾਂ ਨੂੰ ਇਨ੍ਹਾਂ ਦਾ ਪਰਮਾਤਮਾ ਹੀ ਆਪਣੇ ਤੋਂ ਬਾਗੀ ਦੱਸ ਰਿਹਾ ਹੈ) ਜਿਸ ਦੇ
ਨਾਂ ‘ਤੇ, ਦਰਬਾਰ ਸਾਹਿਬ ਦਾ ਨਾਮ ਬਦਲ ਕੇ ਹਰਿਮੰਦਰ ਰੱਖਿਆ ਗਿਆ ਹੈ। ਮਗਰੋਂ, ਮਹਾਰਾਜਾ ਰਣਜੀਤ
ਸਿੰਘ ਨੇ, ਬ੍ਰਾਹਮਣੀ ਪ੍ਰਭਾਵ ਹੇਠ ਦਰਬਾਰ ਸਾਹਿਬ ਤੇ ਸੋਨਾ ਲਗਾ ਦਿੱਤਾ ਅਤੇ ਅੰਗਰੇਜ਼ਾਂ ਨੇ ਉਸ ਦਾ
ਨਾਮ ਗੋਲਡਨ ਟੈਂਪਲ ਕਰ ਦਿੱਤਾ।
(ੲ) ਫਿਰ ਦੇਵਤਿਆਂ ਤੋਂ ਪਰੇਸ਼ਾਨ ਹੋ ਕੇ, ਬਚਿਤ੍ਰ ਨਾਟਕ ਦੇ ਰੱਬ ਜੀ ਨੇ ਅੱਠ ਸਾਖੀ (ਪ੍ਰਿਥਵੀ,
ਧਰੂਵ, ਚੰਦਰਮਾ, ਸੂਰਜ, ਅੱਗ, ਹਵਾ, ਖਰਤਘੂਸ਼ ਅਤੇ ਧ੍ਰਭਾਵ) ਬਣਾਏ। ਇਨ੍ਹਾਂ ਨੂੰ ਜੀਵਾਂ ਦੀ ਗਵਾਹੀ
ਦੇਣ ਲਈ ਥਾਪਿਆ ਗਿਆ ਸੀ। ਪਰ ਉਹ ਵੀ ਪ੍ਰਭੂ ਨੂੰ ਭੁੱਲ ਕੇ ਕਹਿਣ ਲਗ ਪਏ ਕਿ ਸਾਡੀ ਹੀ ਪੂਜਾ ਕਰੋ।
ਉਹ ਪਰਮਾਤਮਾ ਦੀ ਸਾਰੀ ਗੱਲ ਹੀ ਭੁੱਲ ਗਏ, ਅਤੇ ਆਪਣੇ ਆਪ ਨੂੰ ਹੀ ਪਰਮੇਸ਼ਰ ਕਹਾਉਣ ਲਗ ਪਏ।
(9-10-11-12)
(ਸ) ਜਦ ਇਨ੍ਹਾਂ ਸਾਰਿਆਂ ਨੇ ਵੀ ਪ੍ਰਭੂ ਨੂੰ ਨਾ ਪਛਾਣਿਆ ਤਾਂ, ਇਨ੍ਹਾਂ ਤੋਂ ਵੀ ਪਰੇਸ਼ਾਨ ਹੋ ਕੇ
ਕਰਤਾਰ ਨੇ ਬੰਦੇ ਬਣਾਏ। (ਇਥੇ ਤਾਂ ਨਵਾਂ ਬਖੈੜਾ ਖੜਾ ਹੋ ਗਿਆ, ਜਦ ਪਹਿਲਾਂ ਬੰਦੇ ਹੀ ਨਹੀਂ ਸਨ
ਤਾਂ, ਇਨ੍ਹਾਂ ਦੇ ਭਗਵਾਨ ਜੀ ਨੇ, ਕਿਸ ਦੀ ਗਵਾਹੀ ਲਈ, ਅੱਠ ਸਾਖੀ ਬਣਾਏ ਸਨ?) ਫਿਰ ਪਰਮੇਸ਼ਰ ਜੀ
ਬੰਦਿਆਂ ਤੋਂ ਵੀ ਤੰਗ ਆ ਗਏ, ਕਿਉਂਕਿ ਇਹ ਬੰਦੇ ਵੀ ਪੱਥਰਾਂ ਨੂੰ ਹੀ ਰੱਬ ਮੰਨਣ ਲਗ ਪਏ।(13)
ਫਿਰ ਪਮਾਤਮਾ ਨੇ ਬੜੀਆਂ-ਬੜੀਆਂ ਸਿੱਧੀਆਂ ਕਰਨ ਵਾਲੇ ਸਾਧ ਬਣਾਏ, ਉਨ੍ਹਾਂ ਨੇ ਵੀ ਪਰਮਾਤਮਾ ਨੂੰ
ਟਿੱਚ ਕਰ ਕੇ ਵੀ ਨਾ ਸਮਝਿਆ, ਬਲਕਿ ਆਪੋ-ਆਪਣੇ ਧਰਮ ਚਲਾ ਲਏ। (14-15-16)
ਫਿਰ ਉਨ੍ਹਾਂ ਤੋਂ ਵੀ ਪਰੇਸ਼ਾਨ ਹੋ ਕੇ ਪਰਮਾਤਮਾ ਨੇ ਰਿਸ਼ੀ-ਮੁਨੀ ਬਣਾਏ, ਜਿਨ੍ਹਾਂ ਨੇ ਪਰਮਾਤਮਾ ਨਾਲ
ਜੁੜਨ ਦੀ ਥਾਂ ਆਪੋ-ਆਪਣੇ ਸ਼ਾਸਤ੍ਰਾਂ ਅਤੇ ਸਿੰਮ੍ਰਿਤੀਆਂ ਦੀ ਰਚਨਾ ਕਰ ਲਈ ਅਤੇ ਲੋਕਾਂ ਨੂੰ ਉਨ੍ਹਾਂ
ਅਨੁਸਾਰ ਚਲਾਉਣ ਲਗ ਪਏ। ਪਰ ਪਰਮਾਤਮਾ ਦੀਆਂ ਮੁਸੀਬਤਾਂ ਦਾ ਇਥੇ ਵੀ ਅੰਤ ਨਹੀਂ ਹੋਇਆ।
(17-18-19-20-21-22)
ਫਿਰ ਉਸ ਨੈ ਦੱਤਾ-ਤਰੇਯ ਨੂੰ ਉਤਪੰਨ ਕੀਤਾ, ਉਸ ਨੇ ਵੀ ਹੱਥਾਂ ਦੇ ਨਹੁੰ ਵਧਾ ਕੇ, ਜਟਾਂ ਬਣਾ ਕੇ
ਆਪਣਾ ਨਵਾਂ ਹੀ ਪੰਥ ਚਲਾ ਲਿਆ। (23)
ਇਧਰੋਂ ਵੀ ਪਰੇਸ਼ਾਨ ਹੋ ਕੇ ਦਸਮ ਗ੍ਰੰਥੀਆਂ ਦੇ ਰੱਬ ਜੀ ਨੇ ਗੋਰਖ ਨੂੰ ਪੈਦਾ ਕੀਤਾ। ਉਸ ਨੇ ਵੀ
ਆਪਣਾ ਹੀ ਮੱਤ ਚਲਾ ਕੇ ਵੱਡੇ-ਵੱਡੇ ਰਾਜਿਆਂ ਨੂੰ ਆਪਣੇ ਚੇਲੇ ਬਣਾ ਲਿਆ। ਉਸ ਨੇ ਆਪਣੇ ਚੇਲਿਆਂ ਦੇ
ਕੰਨ ਪਾੜ ਕੇ ਉਨ੍ਹਾਂ ਵਿਚ ਮੁੰਦਰਾਂ ਪਾ ਦਿੱਤੀਆਂ, ਵਾਹਿਗੁਰੂ ਨਾਲ ਪਿਆਰ ਦੀ ਰੀਤ ਨੂੰ ਉਸ ਨੇ ਵੀ
ਨਾ ਜਾਣਿਆ। (24)
ਇਸ ਵਲੋਂ ਵੀ ਮਾਯੂਸ ਹੋ ਕੇ ਰੱਬ ਜੀ ਨੇ ਰਾਮਾਨੰਦ ਨੂੰ ਪੈਦਾ ਕੀਤਾ। ਉਸ ਨੇ ਵੀ ਬੈਰਾਗੀ ਭੇਸ ਧਾਰਨ
ਕਰ ਲਿਆ ਅਤੇ ਗੱਲ ਵਿਚ ਕਾਠ ਦੀ ਮਾਲਾ ਪਾ ਲਈ। ਕਰਤਾਰ ਦੀ ਪ੍ਰੇਮਾ-ਭਗਤੀ ਨੂੰ ਉਸ ਨੇ ਵੀ ਨਾ
ਵਿਚਾਰਿਆ। (25)
ਫਿਰ ਪਰਮਾਤਮਾ ਨੇ, ਮਹਾਂ-ਪੁਰਸ਼ਾਂ ਨੂੰ ਪੈਦਾ ਕੀਤਾ, ਉਨ੍ਹਾਂ ਸਾਰਿਆਂ ਨੇ ਵੀ ਆਪੋ-ਆਪਣੇ ਰਾਹ ਚਲਾ
ਲਏ। ਫਿਰ ਪ੍ਰਭੂ ਨੇ ਮਹਾਦੀਨ ਨੂੰ ਪੈਦਾ ਕੀਤਾ, ਉਸ ਨੂੰ ਅਰਬ ਦੇਸ਼ ਦਾ ਰਾਜਾ ਬਣਾ ਦਿੱਤਾ ਉਸ ਨੇ ਵੀ
ਆਪਣਾ ਇਕ ਨਵਾਂ ਰਾਹ ਚਲਾ ਲਿਆ, ਆਪਣੇ ਚੇਲਿਆਂ ਦੀ ਸੁਨੱਤ ਕਰਾ ਦਿੱਤੀ ਅਤੇ ਸਭ ਕੋਲੋਂ ਆਪਣਾ ਨਾਮ
ਜਪਾਇਆ। ਇਵੇਂ ਸਤਿਨਾਮ ਨੂੰ ਕਿਸੇ ਨੇ ਵੀ ਦ੍ਰਿੜ੍ਹ ਨਾ ਕੀਤਾ, ਸਭ ਆਪਣੀ-ਆਪਣੀ ਵਡਿਆਈ ਵਿੱਚ ਹੀ
ਉਲਝ ਕੇ ਰਹਿ ਗਏ, ਪ੍ਰਭੂ ਨੂੰ ਕਿਸੇ ਵੀ ਨਾ ਪਛਾਣਿਆ। (26-27)
ਦਸਮ-ਗ੍ਰੰਥੀਆਂ ਦੇ ਰੱਬ-ਜੀ ਦੀ ਹਾਲਤ ਕਿੰਨੀ ਤਰਸ-ਯੋਗ ਸੀ? ਵਿਚਾਰੇ ਦੀ ਕਿਸੇ ਬੰਨੇ ਵੀ ਪੇਸ਼
ਨਹੀਂ ਜਾ ਰਹੀ ਸੀ, ਫਿਰ ਉਸ ਨੇ ਬਚਿਤ੍ਰ-ਨਾਟਕ ਦੇ ਲਿਖਾਰੀ ਨੂੰ ਸੱਦਿਆ ਅਤੇ ਇਹ ਬਚਨ ਕਹਿ ਕੇ
ਮਾਤ-ਲੋਕ ਵਿਚ ਭੇਜ ਦਿਤਾ (28)
ਮੈ ਅਪਨਾ ਸੁਤ ਤੋਹਿ ਨਿਵਾਜਾ। ਪੰਥ ਪ੍ਰਚੁਰ ਕਰਬੇ ਕਹੁ ਸਾਜਾ। ਜਾਹਿ ਤਹਾ ਤੈ ਧਰਮੁ ਚਲਾਇ। ਕਬੁਧਿ
ਕਰਨ ਤੇ ਲੋਕ ਹਟਾਇ।29।
ਲਿਖਾਰੀ ਲਿਖਦਾ ਹੈ ਕਿ ਮੈਂ ਹੱਥ ਜੋੜ ਕੇ ਖੜਾ ਹੋ ਗਿਆ ਅਤੇ ਸਿਰ ਨਿਵਾ ਕੇ ਬੇਨਤੀ ਕੀਤੀ ਕਿ ਜੇ
ਤੁਸੀਂ ਮੇਰੀ ਸਹਾਇਤਾ ਕਰੋਗੇ, ਤਾਂ ਹੀ ਸੰਸਾਰ ਵਿਚ ਧਰਮ ਚਲੇਗਾ। ਆਪ ਦੀ ਕਿਰਪਾ ਬਿਨਾ ਮੈਂ ਇਹ ਕੰਮ
ਨਹੀਂ ਕਰ ਸਕਾਂਗਾ। ਇਵੇਂ ਪ੍ਰਭੂ ਨੇ ਮੈਨੂੰ ਇਸ ਲੋਕ ਵਿੱਚ ਭੇਜ ਦਿੱਤਾ, ਉਸ ਦੀ ਆਗਿਆ ਅਨੁਸਾਰ ਮੈਂ
ਇਸ ਸੰਸਾਰ ਵਿਚ ਜਨਮ ਲਿਆ।(30-31)
ਇਕ ਚੀਜ਼, ਜੋ ਵਿਚਾਰ ਮੰਗਦੀ ਹੈ, ਉਹ ਇਹ ਹੈ ਕਿ ਲਿਖਾਰੀ ਨੇ, ਇਸ ਪ੍ਰਸੰਗ ਵਿੱਚ ਆਪਣੇ ਇਸ਼ਟ (ਜੋ ਇਸ
ਗ੍ਰੰਥ ਵਿਚ ਬਹੁਤ ਥਾਂ ਤੇ ਸਪੱਸ਼ਟ ਹੁੰਦਾ ਹੈ) ਦੀ ਝਲਕ ਵਿਖਾਉਂਦਿਆਂ ਦੱਸਿਆ ਹੈ ਕਿ ਉਸ ਦਾ ਇਸ਼ਟ,
ਮਹਾਕਾਲ ਅਤੇ ਉਸ ਦੀ ਘਰ ਵਾਲੀ ਕਾਲਕਾ ਹੈ (2) (ਜਿਨ੍ਹਾਂ ਬਾਰੇ ਜਾਣਕਾਰੀ ਥੱਲੇ ਨੋਟ ਵਿੱਚ ਦਿੱਤੀ
ਹੈ) ਦੀ ਕੀਰਤੀ, ਵਡਿਆਈ, ਕਿਤੇ ਵੀ ਨਹੀਂ ਕੀਤੀ, ਬਲਕਿ ਉਲਟਾ ਹਰ ਥਾਂ ਉਸ ਨੂੰ ਭੁਲਣਹਾਰ ਵਿਖਾਇਆ
ਹੈ, ਹਰ ਥਾਂ ਉਸ ਦੀ ਹਾਲਤ ਬੜੀ ਤਰਸ-ਯੋਗ ਵਿਖਾਈ ਹੈ। ਲਿਖਾਰੀ ਨੇ ਕਿਤੇ ਵੀ ਇਹ ਨਹੀਂ ਦਰਸਾਇਆ ਕਿ
ਮੇਰਾ ਸਬੰਧ ਬਾਬਾ ਨਾਨਕ ਜੀ ਨਾਲ ਹੈ, ਮੈਂ ਉਨ੍ਹਾਂ ਦਾ ਦਸਵਾਂ ਪੈਰੋਕਾਰ ਹਾਂ। ਨਾ ਹੀ ਗੁਰੂ ਨਾਨਕ
ਜੀ ਦੇ ਬਾਕੀ ਪੈਰੋਕਾਰਾਂ ਦਾ ਵੀ ਕਿਤੇ ਜ਼ਿਕਰ ਕੀਤਾ ਹੈ। (ਮਗਰੋਂ ਦਸਮ ਗ੍ਰੰਥੀਆਂ ਨੇ “ਪਾਤਸ਼ਾਹੀ
10” ਲਿਖ ਕੇ, ਦਸਵੇਂ ਨਾਨਕ ਜੀ ਦੀ ਬੇਅਦਬੀ ਕਰਨ ਦਾ ਘੋਰ ਪਾਪ ਕੀਤਾ ਹੈ)
ਜ਼ਾਹਰ ਹੈ ਕਿ ਸਿੱਖੀ ਦਾ ਮਾਰਗ ਗੁਰੂ ਨਾਨਕ ਜੀ ਤੋਂ ਚਲਿਆ ਸੀ, ਉਸ ਨੂੰ ਹੀ ਪੰਥ ਕਿਹਾ ਜਾਂਦਾ ਹੈ।
ਬਾਬਾ ਨਾਨਕ ਜੀ ਦਾ ਪਰਮਾਤਮਾ ਸਰਬ-ਸਮਰੱਥ ਹੈ, ਸਾਰੇ ਉਸ ਦੇ ਹੁਕਮ ਵਿੱਚ ਚਲਦੇ ਹਨ। ਉਸ ਨੂੰ ਆਪਣੀ
ਵਡਿਆਈ ਕਰਵਾਉਣ ਦਾ ਕੋਈ ਸ਼ੌਕ ਨਹੀਂ ਹੈ। ਜੋ ਬੰਦਾ ਵੀ ਉਸ ਨਾਲ ਜੁੜੇਗਾ, ਉਸ ਨੇ ਆਪਣਾ ਜਨਮ ਸਵਾਰਨਾ
ਹੈ, ਉਸ ਵਲੋਂ ਕੀਤੀ ਭਗਤੀ ਦਾ ਵਾਹਿਗੁਰੂ ਜੀ ਤੇ ਕੋਈ ਅਸਰ ਨਹੀਂ ਪੈਂਦਾ। ਉਸ ਦੇ ਹੁਕਮ ਤੋਂ ਬਾਹਰ
ਤਾਂ ਪੱਤਾ ਵੀ ਨਹੀਂ ਹਿਲ ਸਕਦਾ। ਸਾਰੀ ਦੁਨੀਆਂ ਦੇ ਜ਼ੱਰੇ-ਜ਼ੱਰੇ ਵਿਚ ਹੁੰਦਿਆਂ ਵੀ ਉਸ ਦੀ ਆਪਣੀ
ਕੋਈ ਸ਼ਕਲ ਜਾਂ ਆਕਾਰ ਨਹੀਂ ਹੈ, ਜੋ ਉਹ ਕਿਸੇ ਨੂੰ ਸੱਦ ਕੇ, ਉਸ ਨਾਲ ਗੱਲਾਂ ਕਰੇ, ਉਸ ਅੱਗੇ ਆਪਣਾ
ਦੁੱਖੜਾ ਰੋਏ।
(ਇਹ ਤਾਂ ਬ੍ਰਾਹਮਣਾਂ ਵਲੋਂ ਆਪੂੰ ਥਾਪੇ ਭਗਵਾਨਾਂ ਵਰਗਾ ਹੀ ਕੋਈ ਭਗਵਾਨ ਹੈ, ਜਿਸ ਦੀ ਉਸਤਤ ਜਾਂ
ਨਖੇਧੀ ਆਪਣੀ ਲੋੜ ਅਨੁਸਾਰ ਬ੍ਰਾਹਮਣ ਕਰਦਾ ਰਹੰਦਾ ਹੈ। ਇਸ ਦੇ ਚੇਲੇ (ਦਸਮ ਗ੍ਰੰਥੀਏ) ਵੀ
ਬ੍ਰਾਹਮਣਾਂ ਦੀ ਹੀ ਕਿਸੇ ਨਸਲ ਵਿਚੋਂ ਹੋਣੇ ਹਨ। ਜੋ ਆਪਣੇ ਰੱਬ ਜੀ ਦੀ ਆਪ ਹੀ ਮਿੱਟੀ ਪਲੀਤ ਕਰ
ਰਹੇ ਹਨ। ਪਰ ਸਵਾਲ ਤਾਂ ਇਹ ਹੈ ਕਿ, ਰਹਿਤ-ਮਰਯਾਦਾ ਵਿਚ ਸਪੱਸ਼ਟ ਲਿਖਿਆ ਹੈ ਕਿ ਗੁਰਦਵਾਰੇ ਵਿਚ ਕਥਾ
ਜਾਂ ਕੀਰਤਨ, ਕੋਈ ਗੁਰਸਿੱਖ ਹੀ ਕਰ ਸਕਦਾ ਹ । ਇਹ ਤਾਂ ਸਿੱਖਾਂ ਦਾ ਕੇਂਦਰੀ ਅਸਥਾਨ ਹੈ, ਇਸ ਤੇ
ਅਨ-ਮਤੀਆਂ ਨੂੰ ਆਪਣੇ ਇਸ਼ਟ ਦੀ ਮਿੱਟੀ ਪਲੀਤ ਕਰਨ ਦੀ ਇਜਾਜ਼ਤ ਕਿਸ ਨੇ ਦਿੱਤੀ? ਕੀ ਮੱਕੜ ਨੇ? ਉਸ
ਨੂੰ ਇਹ ਹੱਕ ਕਿਸ ਨੇ ਦਿੱਤਾ? ਇਹ ਸਾਰੀਆਂ ਗੱਲਾਂ ਪੰਥ ਨੂੰ ਵਿਚਾਰ ਕੇ, ਇਨ੍ਹਾਂ ਦੇ ਜਵਾਬ ਲੱਭਣ
ਦੀ ਲੋੜ ਹੈ, ਤਾਂ ਜੋ ਭਵਿੱਖ ਵਿੱਚ, ਗੁਰ ਅਸਥਾਨ ‘ਤੇ ਅਜਿਹੀ ਗਲਤ ਕਿਰਿਆ ਦੁਬਾਰਾ ਹੋਣ ਦੀ
ਸੰਭਾਵਨਾ ਨਾ ਰਹੇ।)
ਅਜਿਹੀ ਹਾਲਤ ਵਿਚ ਸਹਿਜੇ ਹੀ ਕਿਹਾ ਜਾ ਸਕਦਾ ਹੈ ਕਿ ਇਹ ਰਾਗੀ, ਪਰਮਾਤਮਾ ਦੇ ਕੀਰਤਨੀਏ, ਕਰਤਾਰ ਦੀ
ਵਡਿਆਈ ਕਰਨ ਵਾਲੇ ਨਹੀਂ ਸਨ। ਨਾ ਹੀ ਬਚਿਤ੍ਰ-ਨਾਟਕ, ਜਾਂ ਉਸ ਨੂੰ ਜੋ ਮਰਜ਼ੀ ਕਹਿ ਲਵੋ, ਦਸਮ ਗ੍ਰੰਥ
ਦੇ ਲਿਖਾਰੀ ਦਾ, ਨਾਨਕ ਜੋਤ ਨਾਲ ਕੋਈ ਸਬੰਧ ਹੈ। ਨਾ ਹੀ ਦਸਮ ਗ੍ਰੰਥ ਵਿਚਲੇ ਪਰਮਾਤਮਾ ਦਾ ਗੁਰੂ
ਗ੍ਰੰਥ ਸਾਹਿਬ ਵਿਚਲੇ ਪਰਮਾਤਮਾ ਨਾਲ ਕੋਈ ਸਬੰਧ ਹੈ। ਇਹ ਸਾਰਾ ਕੁੱਝ ਵਿਚਾਰ ਕੇ ਸਿੱਖਾਂ ਨੂੰ
ਅਜਿਹੀਆਂ ਆਪਹੁਦਰੀਆਂ ਗੱਲਾਂ ਤੇ ਰੋਕ ਲਗਾਉਣੀ ਚਾਹੀਦੀ ਹੈ।
(ਨੋਟ: ਬਚਿਤ੍ਰ ਨਾਟਕ ਅਨੁਸਾਰ ਮਹਾਕਾਲ ਅਤੇ ਕਾਲਕਾ ਜੋ, ਬਚਿਤ੍ਰ ਨਾਟਕ ਦੇ ਲਿਖਾਰੀ ਦਾ ਪਿਤਾ ਅਤੇ
ਮਾਤਾ ਹੈ, ਸਰਬਕਾਲ (ਮਹਾਕਾਲ) ਹੈ ਪਿਤਾ ਹਮਾਰਾ। ਦੇਬਿ ਕਾਲਕਾ ਮਾਤ ਹਮਾਰਾ। ਪੰਨਾ 73।
ਜਿਨ੍ਹਾਂ ਦੇ ਚਰਨਾਂ ਵਿੱਚ, ਬਚਿਤ੍ਰ ਨਾਟਕ ਦੇ ਲਿਖਾਰੀ ਦੀ ਸੁਰਤ ਜੁੜੀ ਰਹਿੰਦੀ ਹੈ, ਜੋ ਕੀਰਤਨੀਏ,
ਦਰਬਾਰ ਸਾਹਿਬ ਵਿੱਚ ਗਾ ਰਹੇ ਸਨ,
ਚਿਤ ਨ ਭਯੋ ਹਮਰੋ ਆਵਨ ਕਹਿ। ਚੁਭੀ ਰਹੀ ਸਰੁਤਿ ਪ੍ਰਭੁ ਚਰਨਨ ਮਹਿ।
ਮਹਾਕਾਲ ਦਾ ਸਿੱਖ ਬਨਾਉਣ ਦੀ ਵਿਧੀ?
ਮਹਾਕਾਲ ਕੋ ਸਿਖਯ ਕਰਿ ਮਦਿਰਾ ਭਾਂਗ ਪਿਲਾਇ। ਪੰਨਾ 1210
ਅਰਥਾਤ ਮਹਾਕਾਲ ਦਾ ਸਿੱਖ ਬਨਾਉਣ ਲਈ, ਖੰਡੇ-ਬਾਟੇ ਦੀ ਪਾਹੁਲ ਦੀ ਨਹੀਂ ਬਲਕਿ ਸ਼ਰਾਬ ਅਤੇ ਭੰਗ
ਛਕਾਉਣ ਦੀ ਵਿਧੀ ਹੈ।
ਬੇਨਤੀ ਚੌਪਈ ਵਿੱਚ (ਪੰਨਾ 309) ਜਿੱਥੇ, ਦਸਮ ਗ੍ਰੰਥੀਏ ਪੜ੍ਹਦੇ ਹਨ: ਮੈ ਨ ਗਨੇਸ਼ਹਿ ਪ੍ਰਿਥਮ
ਮਨਾਊਂ। ਕਿਸਨ ਬਿਸਨ ਕਬਹੁ ਨ ਧਿਆਊਂ। ਛੰਦ 434
(ਉਸ ਥਾਂ ਨਾਲ ਹੀ ਇਹ ਵੀ ਪੜ੍ਹਦੇ ਹਨ) ਮਹਾਕਾਲ ਰਖਵਾਰ ਹਮਾਰੋ। ਮਹਾਲੋਹ ਹਮ ਕਿੰਕਰ ਥਾਰੋ। ਛੰਦ
435
ਜਦ ਕਿ ਗੁਰਬਾਣੀ ਕਹਿੰਦੀ ਹੈ : ਜਪਿ ਗੋਬਿੰਦੁ ਗੋਪਾਲ ਲਾਲੁ ॥ ਰਾਮ ਨਾਮ
ਸਿਮਰਿ ਤੂ ਜੀਵਹਿ ਫਿਰਿ ਨ ਖਾਈ ਮਹਾਕਾਲੁ॥1॥ ਰਹਾਉ॥ ( 885 )
ਹੇ ਭਾਈ, ਅਮੋਲਕ ਗੋਪਾਲ ਦਾ, ਗੋਬਿੰਦ ਦਾ ਨਾਮ ਜਪ ਕੇ, ਰਾਮ ਦੇ ਨਾਮ ਦਾ ਸਿਮਰਨ ਕਰ ਕੇ, ਉਸ ਦੇ
ਹੁਕਮ ਵਿੱਚ ਚਲਿਆਂ, ਤੈਨੂੰ ਆਤਮਕ ਜੀਵਨ ਮਿਲੇਗਾ, ਫਿਰ ਤੈਨੂੰ ਆਤਮਿਕ ਮੌਤ ਦੇਣ ਵਾਲਾ (ਦੇਵਤਾ)
ਮਹਾਕਾਲ, ਖਾ ਨਹੀਂ ਸਕੇਗਾ, ਤੈਨੂੰ ਆਤਮਿਕ ਮੌਤ ਨਹੀਂ ਦੇ ਸਕਗਾ।
ਇਸ ਹਿਸਾਬ ਗੁਰੂ ਗ੍ਰੰਥ ਸਾਹਿਬ ਜੀ ਅਤੇ ਬਚਿਤ੍ਰ ਨਾਟਕ (ਅਖੌਤੀ ਦਸਮ ਗ੍ਰੰਥ) ਦੇ ਸਿੱਖਾਂ ਦਾ,
ਸਿਰਫ ਇਹੀ ਫਰਕ ਹੈ ਕਿ, ਜਿਸ ਆਤਮਿਕ ਮੌਤ ਦੇਣ ਵਾਲੇ ਦੇਵਤੇ ਮਹਾਕਾਲ ਤੋਂ ਬਚਣ ਲਈ, ਗੁਰੂ ਗਰੰਥ
ਸਾਹਿਬ ਜੀ, ਗੋਬਿੰਦ, ਗੋਪਾਲ, ਰਾਮ (ਅਕਾਲ ਪੁਰਖ) ਦਾ ਨਾਮ ਜਪਣ, ਉਸ ਦੇ ਹੁਕਮ ਵਿੱਚ ਚਲਣ ਦੀ
ਹਿਦਾਇਤ ਕਰਦੇ ਹਨ।
ਓਥੇ ਬਚਿਤ੍ਰ ਨਾਟਕ, ਕਬਿਯੋ ਬਾਚ ਬੇਨਤੀ ਚੌਪਈ (ਜਿਸ ਦੇ ਅੱਗੇ ਸਿੱਖਾਂ ਨੂੰ ਭੁਲੇਖਾ ਪਾਉਣ ਲਈ,
ਪਾ: 10 ਲਿੱਖ ਦਿੱਤਾ ਗਿਆ ਹੈ) ਪੜ੍ਹਨ ਵਾਲਿਆਂ ਦਾ ਇਸ਼ਟ ਹੀ, ਆਤਮਿਕ ਮੌਤ ਦੇਣ ਵਾਲਾ “ਮਹਾਕਾਲ”
ਹੈ।
ਇਹ ਸਿੱਖਾਂ ਦੇ ਸੋਚਣ ਦੀ ਗੱਲ ਹੈ ਕਿ ਉਨ੍ਹਾਂ ਨੇ ਆਤਮਿਕ ਮੌਤ, ਜਨਮ-ਮਰਨ ਦੇ ਗੇੜ ਤੋਂ ਬਚਣ ਲਈ
ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਗਣਾ ਹੈ? ਜਾਂ ਆਤਮਿਕ ਮੌਤੇ ਮਰਨ ਲਈ, ਜਨਮ ਮਰਨ ਦੇ ਗੇੜ ਵਿੱਚ
ਪੈਣ ਲਈ, ਬਚਿਤ੍ਰ ਨਾਟਕ, ਦਸਮ ਗ੍ਰੰਥ ਦੇ ਲੜ ਲਗਣਾ ਹੈ?)
ਅਮਰਜੀਤ ਸਿੰਘ ਚੰਦੀ
(23/01/11)
ਨਿਆਰਾ ਖਾਲਸਾ ਨੌਜੁਆਨ ਜਥੇਬੰਦੀ ਤਰਨ ਤਾਰਨ ਇਕਾਈ
ਹਮ
ਕੋ ਸ਼ਰਮ ਨਹੀਂ ਆਤੀ ਹਮ ਕੋ ਕੁੱਫਰ ਤੋਲਤੇ ਹੁਏ … … … ….
ਪਤਾ ਨਹੀਂ ਸਾਡੇ ਧਾਰਮਿਕ ਅਸਥਾਨਾਂ ਤੇ ਬੈਠੇ ਕੁੱਝ ਕੁ ਆਗੂਆਂ ਨੂੰ ਕਿਥੋਂ
ਬ੍ਰਾਹਮਣਵਾਦ ਦੀ ਪੁੱਠ ਚੜ ਗਈ ਹੈ ਉਹ ਜਿਤਨਾਂ ਚਿਰ ਸਟੇਜਾਂ ਤੇ ਸੰਗਤਾਂ ਨੂੰ ਝੂਠ ਨਾ ਸੁਣਾਂ ਲੈਣ
ਲਗਦਾ ਉਤਨੀ ਦੇਰ ਤੱਕ ਉਹਨਾਂ ਦੇ ਆਕਾ ਆਰ ਐਸ ਐਸ ਵਾਲੇ ਖੁਸ਼ ਹੀ ਨਹੀਂ ਹੁੰਦੇ ੨੨ ਜਨਵਰੀ ਦੀ ਰਾਤ
ਭਿੱਖੀਵਿੰਡ (ਤਰਨ ਤਾਰਨ) ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਵਿੱਖੇ ਕੀਰਤਨ ਦਰਬਾਰ ਚ ਸ਼੍ਰੋਮਣੀ
ਕਮੇਟੀ ਦੇ ਮੁਲਾਜਮ ਦਰਬਾਰ ਸਾਹਿਬ ਦੇ ਗ੍ਰੰਥੀ ਗਿ: ਜਗਤਾਰ ਸਿੰਘ ਨੇ ਸੰਗਤਾਂ ਨੂੰ ਕਥਾ ਵਿਚਾਰ
ਕਰਦਿਆਂ ਦਸਿਆ ਕਿ ਮੁਕਤਸਰ ਦੀ ਜੰਗ ਸਮੇਂ ਜਦੋਂ ਭਾਈ ਮਹਾਂ ਸਿੰਘ ਜੀ ਸ਼ਹੀਦ ਹੋਏ ਉਸ ਤੋਂ ਪਹਿਲਾਂ
ਜਦੋਂ ਉਹ ਸਹਿਕ ਰਹੇ ਸਨ ਜਖਮੀ ਹੋ ਕੇ, ਤਾਂ ਉਹ ਸਚਖੰਡ ਪਹੁੰਚੇ ਉਥੇ ਦੇ ਦਰਵਾਜੇ ਬੰਦ ਸਨ ਫਿਰ ਉਹ
ਨਰਕਾਂ ਵਾਲੀ ਸਾਇਡ ਤੇ ਗਏ ਉਥੇ ਵੀ ਦਰਵਾਜੇ ਬੰਦ ਸਨ ਉਹ ਫਿਰ ਵਾਪਸ ਆ ਗਏ ਗੁਰੁ ਗੋਬਿੰਦ ਸਿੰਘ ਜੀ
ਤੋਂ ਬੇਦਾਵਾ ਪੜਵਾਇਆ ਫਿਰ ਸਚਖੰਡ ਦੇ ਦਰਵਾਜੇ ਖੁੱਲੇ ਤੇ ਭਾਈ ਮਹਾਂ ਸਿੰਘ ਜੀ ਨੂੰ ਜਗ੍ਹਾ ਮਿਲੀ …
…. . ਵੇਖੋ ਪਿਆਰਿਓ. . ਇਹਨ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਚ ਬੈਠ ਕੇ ਕੁਫਰ ਤੋਲਦਿਆਂ
ਥੌੜਾ ਜਿਹਾ ਵੀ ਡਰ ਨਹੀਂ ਲਗਦਾ … ਇੱਕ ਪਾਸੇ ਗੁਰੂ ਸਾਹਿਬ ਜੀ ਗੁਰਬਾਣੀ ਚ ਨਰਕ ਸਵਰਗ ਆਦਿ ਦਾ
ਖੰਡਨ ਕਰਦੇ ਹਨ ਦੂਜੇ ਪਾਸੇ ਇਹ ਲੋਕ ਸਟੇਜਾਂ ਤੇ ਉਹਨਾਂ ਦੀ ਹੋਂਦ ਨੂੰ ਬਰਕਰਾਰ ਰੱਖਣ ਲਈ ਗਲਤ
ਉਦਾਹਰਣਾਂ ਦੇ ਰਹੇ ਹਨ
ਨਿਆਰਾ ਖਾਲਸਾ ਨੌਜੁਆਨ ਜਥੇਬੰਦੀ ਤਰਨ ਤਾਰਨ ਇਕਾਈ
(21/01/11)
ਤੱਤ ਗੁਰਮਤਿ ਪਰਿਵਾਰ
ਕੂੜੇ ਪ੍ਰਬਧਕਾਂ ਦਾ ਕੂੜਾ ਕਾਰਨਾਮਾ
ਹਰਿਆਣਾ ਦੇ ਗੁਰਦੁਆਰਾ ਕਿਲਾ ਸਾਹਿਬ ਵਿਖੇ ਅਸ਼ਲੀਲ ਗ੍ਰੰਥ ਦਾ ‘ਪ੍ਰਕਾਸ਼’ ਕਰਕੇ ਮੰਨਾਇਆ ਗੁਰਪੁਰਬ:
ਹਰਿਆਣਾ ਦੇ ਇਕ ਕਸਬੇ ਸਢੌਰਾ (ਜ਼ਿਲਾ ਯਮੁਨਾ ਨਗਰ) ਵਿਖੇ ਬਾਬਾ ਬੰਦਾ ਸਿੰਘ ਜੀ ਨਾਲ ਸਬੰਧਿਤ ਇਕ
ਇਤਿਹਾਸਕ ਗੁਰਦੁਆਰਾ ‘ਕਿਲਾ ਸਾਹਿਬ’ ਹੈ। ਪੁਰਾਣੇ ਸਮੇਂ ਤੋਂ ਹੀ ਇਹ ਸੰਪਰਦਾਈ ਤਾਕਤਾਂ ਦੇ ਪ੍ਰਭਾਵ
ਹੇਠ ਰਿਹਾ ਹੈ। ਮੌਜੂਦਾ ਸਮੇਂ ਵਿਚ ਇਸ ਸਥਾਨ ’ਤੇ ਹਰਬੰਸ ਸਿੰਘ ਦਿੱਲੀ ਵਾਲਿਆਂ ਦੀ ਸਰਪ੍ਰਸਤੀ ਹੇਠ
‘ਕਾਰਸੇਵਾ’ ਚੱਲ ਰਹੀ ਹੈ।
ਇੱਥੇ ਦੇ ਪ੍ਰਬੰਧਕਾਂ ਵੱਲੋਂ ਸੰਪਰਦਾਈ ਤਾਕਤਾਂ ਦੇ ਪ੍ਰਭਾਵ ਹੇਠ, ਪਿਛਲੇ ਕਾਫੀ ਸਮੇਂ ਤੋਂ ਦਸਮ
ਪਾਤਸ਼ਾਹ ਜੀ ਦੇ ਜਨਮ ਦਿਹਾੜੇ ਨਾਲ ਸਬੰਧਿਤ ਪੁਰਬ ਅਖੌਤੀ ਦਸਮ ਗ੍ਰੰਥ ਦਾ ‘ਪ੍ਰਕਾਸ਼’ ਕਰਕੇ ਮਨਾਇਆ
ਜਾਂਦਾ ਰਿਹਾ ਹੈ। ਪਿਛਲੇ ਸਾਲ ਇਸ ਪੁਰਬ ਤੋਂ ਪਹਿਲਾਂ ਇਹ ਗੱਲ ਤੱਤ ਗੁਰਮਤਿ ਪਰਿਵਾਰ ਦੇ ਨੋਟਿਸ
ਵਿਚ ਆਈ। ‘ਪਰਿਵਾਰ’ ਨੇ ਪਹਿਲ ਕਰਦੇ ਹੋਏ, ਹੋਰ ਪੰਥਦਰਦੀਆਂ ਨੂੰ ਵੀ ਬੇਨਤੀ ਕੀਤੀ ਕਿ ਇਸ ਸਥਾਨ ਦੇ
ਪ੍ਰਬੰਧਕਾਂ ਨੂੰ ਇਸ ਵਾਰ ਕੂੜ-ਪੋਥੇ ਦਾ ‘ਪ੍ਰਕਾਸ਼’ ਨਾ ਕਰਨ ਲਈ ਪ੍ਰੇਰਿਤ ਕੀਤਾ ਜਾਵੇ। ‘ਪਰਿਵਾਰ’
ਦੇ ਬੇਨਤੀ ਕਰਨ ਤੇ ਸ੍ਰ. ਰਾਜਿੰਦਰ ਸਿੰਘ ਜੀ ਖਾਲਸਾ ਚੰਡੀਗੜ੍ਹ (ਕਨਵੀਨਰ ਖਾਲਸਾ ਪੰਚਾਇਤ) ਅਤੇ
ਕੁਝ ਹੋਰ ਪੰਥਦਰਦੀਆਂ ਨੇ ਪ੍ਰਬੰਧਕਾਂ ਨੂੰ ਫੋਨ ਰਾਹੀਂ ਸਮਝਾਇਆ ਕਿ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ
ਦੇ ਵਾਕਰ (ਤੁਲ) ਕਿਸੇ ਹੋਰ ਗ੍ਰੰਥ ਦਾ ‘ਪ੍ਰਕਾਸ਼’ ਕਰਨਾ ਘੋਰ ਮਨਮੱਤ ਹੈ, ਇਸ ਲਈ ਇਹ ਮਨਮੱਤ ਬੰਦ
ਕੀਤੀ ਜਾਵੇ। ਪੰਥਦਰਦੀਆਂ ਦਾ ਪ੍ਰਭਾਵ ਕਬੂਲਦੇ ਹੋਏ, ਪ੍ਰਬੰਧਕਾਂ ਨੇ ਪਿਛਲੇ ਸਾਲ ਇਸ ਝੂਠ ਦੀ
ਕਿਤਾਬ (ਅਖੌਤੀ ਦਸਮ ਗ੍ਰੰਥ) ਦਾ ‘ਪ੍ਰਕਾਸ਼’ ਨਹੀਂ ਕੀਤਾ।
ਹੁਣ ਇਕ ਵਾਰ ਫਿਰ ਆਪਣੀ ਹੂੜ ਮੱਤ ਦਾ ਵਿਖਾਵਾ ਕਰਦੇ ਹੋਏ, ਦਸਮੇਸ਼ ਪਾਤਸ਼ਾਹ ਜੀ ਦੇ ‘ਪ੍ਰਕਾਸ਼ ਪੁਰਬ’
ਵੇਲੇ ਇਸ ਬਚਿਤ੍ਰ ਨਾਟਕ ਦਾ ‘ਪ੍ਰਕਾਸ਼’ ਕਰਕੇ ਆਪਣੇ (ਅਗਿਆਨਤਾ ਅਤੇ ਮਨਮੱਤ ਦੇ) ਹਨੇਰੇ ਵਿਚ ਡੁੱਬੇ
ਹੋਣ ਦਾ ਸਬੂਤ ਦਿੱਤਾ। ਜਾਣਕਾਰੀ ਵਿਚ ਇਹ ਵੀ ਆਇਆ ਹੈ ਕਿ ਕੁਝ ਸਮਾਂ ਪਹਿਲਾਂ ਹੀ ਇਕ ਮਨਮੱਤੀ
ਪ੍ਰਚਾਰਕ ਇੱਥੇ ਇਹ ਕੂੜ ਪ੍ਰਚਾਰ ਕਰਕੇ ਗਿਆ ਹੈ ਕਿ ਜਿਹੜਾ ਦਸਮ ਗ੍ਰੰਥ ਨੂੰ ਨਹੀਂ ਮੰਨਦਾ, ਉਹ
ਸਿੱਖ ਹੀ ਨਹੀਂ ਹੁੰਦਾ। ਉਸ ਦਾ ਭਾਵ ਇਹ ਹੈ ਕਿ ਜਿਹੜਾ ਦਸਮੇਸ਼ ਪਾਤਸ਼ਾਹ ਜੀ ਦੇ ਮੱਥੇ ’ਤੇ ਦੇਵੀ
ਪੂਜਕ ਅਤੇ ਅਸ਼ਲੀਲਤਾ ਦੇ ਸ਼ੌਕੀਨ ਹੋਣ ਦਾ ਕਲੰਕ ਨਹੀਂ ਲਾਉਂਦਾ, ਉਹ ਸਿੱਖ ਹੀ ਨਹੀਂ ਹੁੰਦਾ। ਧੰਨ
ਐਸੇ ਪ੍ਰਚਾਰਕ! ਧੰਨ ਉਨ੍ਹਾਂ ਦੀ ਮੰਨਣ ਵਾਲੇ! ਐਸੇ ਬ੍ਰਾਹਮਣ (ਵਾਦੀ) ਪ੍ਰਚਾਰਕਾਂ ਵੱਲ ਵੇਖ ਕੇ ਹੀ
ਭਗਤ ਕਬੀਰ ਜੀ ਨੇ ਇਹ ਗੁਰਵਾਕ ਉਚਾਰਨ ਕੀਤਾ ਸੀ:
ਕਬੀਰ ਬਾਮਨੁ ਗੁਰੂ ਹੈ ਜਗਤ ਕਾ ਭਗਤਨ ਕਾ ਗੁਰੁ ਨਾਹਿ॥
ਅਰਝਿ ਉਰਝਿ ਕੈ ਪਚਿ ਮੂਆ ਚਾਰਉ ਬੇਦਹੁ ਮਾਹਿ॥ (ਪੰਨਾ 1377)
ਬ੍ਰਾਹਮਣੀ (ਸਿੱਖ) ਪ੍ਰਚਾਰਕ ਆਪ ਤਾਂ ਇਸ ਕੂੜ-ਕਬਾੜੇ (ਅਖੌਤੀ ਦਸਮ ਗ੍ਰੰਥ) ਦੀ ਦਲਦਲ ਵਿਚ
ਫਸੇ ਹੋਏ ਹਨ, ਨਾਲ ਹੀ ਭੋਲੀ-ਭਾਲੀ ਲੋਕਾਈ ਨੂੰ ਵੀ ਇਸ ਚਿੱਕੜ ਵਿਚ ਫਸਾ ਕੇ ਆਤਮਕ ਮੌਤ ਵੱਲ ਧਕੇਲ
ਰਹੇ ਹਨ। ਐਸੇ ਕਥਿਤ ਪ੍ਰਚਾਰਕਾਂ ਦੀ ਸ਼ੈ ’ਤੇ ਅਗਿਆਨੀ ਪ੍ਰਬੰਧਕਾਂ ਨੇ ਫੇਰ ਉਹੀ ਕਾਲਾ ਕਾਰਨਾਮਾ
ਦੋਹਰਾ ਦਿੱਤਾ ਹੈ। ਉਨ੍ਹਾਂ ਦੀ ਇਸ ਕਰਤੂਤ ਦੀ ਜਿੰਨੀ ਵੀ ਅਲੋਚਨਾ ਕੀਤੀ ਜਾਵੇ, ਘੱਟ ਹੈ। ਇਸ ਘੋਰ
ਮਨਮਤ ਲਈ ਜਿੱਥੇ ਮੁੱਢਲੇ ਰੂਪ ਵਿਚ ਪ੍ਰਬੰਧਕ ਜ਼ਿੰਮੇਵਾਰ ਹਨ, ਉੱਥੇ ਇਸ ਗੁਰਦੁਆਰੇ ਦਾ ਹੈਡ ਗ੍ਰੰਥੀ
ਵੀ ਐਸੀ ਕਰਤੂਤ ਲਈ ਜਵਾਬ ਦੇਹ ਹੈ।
ਤੱਤ ਗੁਰਮਤਿ ਪਰਿਵਾਰ ਇਸ ਗੁਰਮਤਿ ਵਿਰੋਧੀ ਕਾਰੇ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ, ਜਾਗਦੀ
ਜ਼ਮੀਰ ਵਾਲੇ ਸਿੱਖਾਂ ਨੂੰ ਬੇਨਤੀ ਕਰਦਾ ਹੈ ਕਿ ਇਸ ਘਿਨਉਣੀ ਹਰਕਤ ਲਈ ਗੁਰਦੁਆਰੇ ਦੇ ਪ੍ਰਬੰਧਕਾਂ
ਨੂੰ ਫੋਨ ਰਾਹੀਂ ਜਾਂ ਨਿੱਜ ਰੂਪ ਵਿਚ ਸਵਾਲਾਂ ਰਾਹੀਂ ਕੱਟਹਰੇ ਵਿਚ ਖੜਾ ਕੀਤਾ ਜਾਵੇ ਤਾਂ ਕਿ ਅੱਗੇ
ਲਈ ਐਸੀ ਮਨਮਤ ਨੂੰ ਰੋਕਿਆ ਜਾ ਸਕੇ।
ਗੁਰਦੁਆਰੇ ਦੇ ਪ੍ਰਧਾਨ ਇੰਦਰਜੀਤ ਸਿੰਘ ‘ਢਿੱਲੋਂ’ ਦਾ ਮੋਬਾਈਲ ਨੰ: 09315687800
ਗੁਰਦੁਆਰੇ ਦੇ ਹੈਡ ਗੰਥੀ ਸੁੱਚਾ ਸਿੰਘ ਦਾ ਮੋਬਾਈਲ ਨੰ: 09466069751
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
(21/01/11)
ਮਨਦੀਪ ਸਿੰਘ ਵਰਨਨ
ਪ੍ਰੋ: ਇੰਦਰ ਸਿੰਘ ਘੱਗਾ ਹਰ
ਸ਼ਨਿੱਚਰਵਾਰ ਸ਼ਾਮ ਨੂੰ ਵੈਨਕੂਵਰ ਦੇ ਟਾਈਮ ਅਨੁਸਾਰ 5 ਵਜੇ ਅਤੇ ਟੋਰਾਂਟੋ ਦੇ ਟਾਈਮ ਮੁਤਾਬਕ 8 ਵਜੇ,
ਰੇਡੀਓ ਅਪਨਾ ਤੇ ਗੁਰਮਤਿ ਵਿਚਾਰਾਂ ਸਾਂਝੀਆਂ ਕਰਿਆ ਕਰਨਗੇ।
ਵੈੱਬ ਦਾ ਲਿੰਕ ਹੈ: www.radioapna.com
(20/01/11)
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ
ਸ੍ਰ. ਮੱਖਣ ਸਿੰਘ ਜੀ! ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਹਿ।
‘ਸੱਚ ਮਿਰਚਾਂ ਕੂੜ ਗੁੜ’ ਇਹ ਕਹਾਵਤ ਮੈਂ ਨਹੀਂ ਬਾਣਾਈ ਪਰ ਹੈ ਇਹ ਸੱਚੀ। ਜਦੋਂ ਸੱਚ
ਲਿਖਣਾ ਹੈ ਫਿਰ ਕਿਸੇ ਸੰਪਾਦਕ ਜਾਂ ਮਿਤਰ ਦੋਸਤ ਨਾਲ ਕੋਈ ਫਰਕ ਨਹੀਂ ਕਰੀਦਾ ਤੇ ਇਸੇ ਕਰਕੇ ਹੀ
ਤੁਸੀਂ ਇਹ ਲਿਖਿਆ ਹੈ ਕਿ ਜਿਉਣ ਵਾਲਾ ਕਿਸੇ ਵਾਸਤੇ ਵੀ ਚੰਗੀ ਭਾਸ਼ਾ ਨਹੀਂ ਵਰਤਦਾ। ਜੇ ਤੁਸੀਂ ਆਪਣੀ
ਚਿੱਠੀ ਵਿੱਚ ਕਿਸੇ ਵਾਸਤੇ ‘ਅੱਗ ਦੀਆਂ ਨਾਲਾਂ’ ਸ਼ਬਦ ਵਰਤੋਂ ਤਾਂ ਠੀਕ, ਪਰ ਜੇ ਮੈਂ ਕਿਸੇ ਵਾਸਤੇ
ਸੱਚ ਲਿਖਾਂ ਤਾਂ ਮਾੜਾ? ਜਦੋਂ ਕਿਸੇ ਨੂੰ ਜਾਣ-ਬੁੱਝ ਕੇ ਬਦਨਾਮ ਕਰਨਾ ਹੋਵੇ ਤਾਂ ਇਹੀ ਰਸਤਾ
ਅਖਿਤਿਆਰ ਕੀਤਾ ਜਾਂਦਾ ਹੈ ਕਿ ਇਸ ਬੰਦੇ ਦੀ ਭਾਸ਼ਾ ਮਾੜੀ ਹੈ। ਹੋਰ ਕੋਈ ਨੁਕਸ ਤਾਂ ਕਿਸੇ ਨੂੰ
ਲੱਭਦਾ ਨਹੀਂ। ਸੋ ਇਹੀ ਤੁਸੀਂ ਕੀਤਾ।
ਸਿੱਖ ਧਰਮ ਬਾਰੇ ਚਰਚਾ ਕਰਦਿਆਂ ਕਿਸੇ ਨਾਲ ਕਿਸੇ ਕਿਸਮ ਦਾ ਕੋਈ ਵੀ ਵਾਰਤਾਲਾਪ, ਸਿੱਖ-ਧਰਮ ਦੇ
ਦਾਇਰੇ ਵਿੱਚ ਰਹਿੰਦਿਆਂ, ਕੀਤਾ ਜਾ ਸਕਦਾ ਹੈ। ਪਰ ਜੇ ਕੋਈ ਕਿਸੇ ਬਾਰੇ ਆਪਣੇ ਵਿਚਾਰ ਨਾ ਪ੍ਰਗਟ
ਕਰਨਾ ਚਾਹੇ ਤਾਂ ਕੋਈ ਸੰਪਾਦਕ ਜਾਂ ਕੋਈ ਹੋਰ, ਕਿਸੇ ਚਰਚਾ ਦਾ ਹਿਸੇਦਾਰ ਰਹੇ ਮਨੁੱਖ ਨੂੰ ਆਪਣੇ
ਵਿਚਾਰ, ਕਿਸੇ ਹੋਰ ਮਨੁੱਖ ਬਾਰੇ ਪ੍ਰਗਟ ਕਰਨ ਲਈ ਮਜ਼ਬੂਰ ਨਹੀਂ ਕਰ ਸਕਦਾ। ਖਾਸ ਕਰਕੇ ਕੈਨੇਡਾ ਵਰਗੇ
ਮੁਲਕ ਵਿੱਚ ਜਿਥੇ ਆਪਣੇ ਵਿਚਾਰ ਪ੍ਰਗਟ ਕਰਨ ਦੀ ਹਰ ਇੱਕ ਨੂੰ ਪੂਰਨ ਅਜ਼ਾਦੀ ਹੈ
(Freedom of press)।
ਇਹ ਕਾਨੂੰਨੀ ਨੁਕਤਾ ਹੈ। ਪਟਿਆਲੇ ਵਾਲੇ ਪ੍ਰੋ. ਵਾਂਗਰ ਮੈਂ ਕੋਈ ਧਮਕੀ ਨਹੀਂ ਦੇ ਰਿਹਾ ਸਿਰਫ
ਤੁਹਾਨੂੰ ਯਾਦ ਕਰਵਾ ਰਿਹਾ ਹਾਂ।
ਸ੍ਰ. ਜੋਗਿੰਦਰ ਸਿੰਘ ਸਪੋਕਸਮੈਨ ਬਾਰੇ ਮੈਂ ਆਪਣੇ ਵਿਚਾਰ ਪ੍ਰਗਟ ਨਹੀਂ ਕੀਤੇ ਤੇ ਨਾ ਹੀ 31 ਜਨਵਰੀ
ਤਕ ਕਰਨੇ ਹਨ। ਉਹ ਚੰਗਾ ਜਾਂ ਮਾੜਾ ਹੈ ਮੈਨੁੰ ਕਿਸੇ ਵੀ ਪਾਠਕ ਨਾਲ ਉਨ੍ਹਾਂ ਬਾਰੇ ਆਪਣੇ ਵਿਚਾਰ
ਸਾਂਝੇ ਕਰਨ ਦੀ ਕੋਈ ਲੋੜ ਨਹੀਂ। ਤੁਸੀਂ ਆਪਣਾ ਅਲਟੀਮੇਟਮ ਜਦ ਚਾਹੋ ਲਾਗੂ ਕਰ ਸਕਦੇ ਹੋ।
ਤੁਸੀਂ ਰਹਿਤ ਮਰਯਾਦਾ ਬਾਰੇ ਦੋ-ਚਾਰ ਮਹੀਨੇ ਚਰਚਾ ਕਰਵਾਈ। ਮੈਂ ਉਸ ਵਿੱਚ ਵੀ ਭਾਗ ਨਹੀਂ ਲਿਆ।
ਮੈਂਨੁੰ ਪਤਾ ਸੀ ਕਿ ਚਰਚਾ ਕਰਨ ਤੇ ਕਰਵਾਉਣ ਵਾਲਿਆਂ ਦੇ ਹੱਥ ਪੱਲੇ ਤਾਂ ਕੁੱਝ ਨਹੀਂ ਤੇ ਮਗਜ਼ ਖਪਾਈ
ਕਿਉਂ ਕੀਤੀ ਜਾਵੇ? ਫਿਰ ਸਿੱਖਾਂ ਦੀ ਨੁਮਾਇਦਗੀ ਕਰਨ ਵਾਲਾ ਕੋਈ ਬੋਰਡ ਵੀ ਨਹੀਂ ਜੋ ਇਸ ਚਰਚਾ
ਵਿਚੋਂ ਕੁੱਝ ਚੰਗੇ ਨੁਕਤੇ ਪਾਸੇ ਕੱਢ ਕੇ ਕਿਸੇ ਕਮੇਟੀ ਤੇ ਜ਼ੋਰ ਪਾਵੇ ਕਿ ਇਸ ਨੁਕਤੇ ਨੂੰ ਲਾਗੂ
ਕਰੋ। ਜੇਕਰ ਦਸ ਵੀਹ ਮਨੁੱਖ ਕਿਸੇ ਵੈਬ-ਸਾਈਟ ਤੇ ਕਿਸੇ ਚਰਚਾ ਨੂੰ ਕਿਸੇ ਪਾਸੇ ਤੋਰਨ ਵੀ ਤਾਂ ਕੀ
ਫਰਕ ਪੈ ਚੱਲਿਆ ਹੈ। ਇਸ ਨਾਲੋਂ ਤਾਂ ਬੇਹਤਰ ਹੋਵੇਗਾ ਚਾਰ ਲੇਖ ਲਈਏ।
ਸ੍ਰ. ਮੱਖਣ ਸਿੰਘ ਜੀ ਤੁਹਾਨੂੰ ਗਲਤ ਫਹਿਮੀ ਹੋ ਗਈ ਹੈ ਕਿ ਤੁਹਾਡੀ ਵੈਬ-ਸਾਈਟ ‘ਸਿੱਖ ਮਾਰਗ’ ਹੀ
ਸਿੱਖੀ ਦਾ ਧੁਰਾ ਹੈ। ਸਪੋਕਸਮੈਨ ਦੀ 80 ਕੁ ਹਜ਼ਾਰ ਦੇ ਨੇੜੇ ਤੇੜੇ ਹਰ-ਰੋਜ਼ ਕਾਪੀ ਛੱਪਦੀ ਹੈ ਤੇ
ਇੱਕ ਕਾਪੀ ਨੂੰ ਕਈ ਕਈ ਘਰ ਪੜ੍ਹਦੇ ਹਨ। ਇਸ ਅਖਬਾਰ ਨੂੰ 5-6 ਲੱਖ ਬੰਦਾ ਹਰ ਰੋਜ਼ ਪੜ੍ਹਦਾ ਹੈ ਹੋਰ
ਕਈ ਲੱਖਾਂ ਲੋਕ ਇੰਟਰਨੈਟ ਰਾਹੀਂ ਪੜ੍ਹਦੇ ਹਨ। ਪੰਜਾਬ ਵਿੱਚ ਪੁਜਰੀਵਾਦ ਅਤੇ ਰਾਜ ਕਰ ਰਹੀ ਪਾਰਟੀ
ਨੂੰ ਜੇ ਵਖਤ ਪਾਇਆ ਹੈ ਤਾਂ ਸਪੋਕਸਮੈਨ ਨੇ। ਤਸੀਂ ਜਾਂ ਤੁਹਾਡੀ ਵੈਬ-ਸਾਈਟ ਨੇ ਨਹੀਂ ਤੇ ਨਾ ਹੀ
ਮੈਂ। ਜੇ ਤੁਸੀਂ, ਕ੍ਰਿਪਾਲ ਸਿੰਘ ਬਠਿੰਡਾ ਅਤੇ ਗੁਰਨਾਮ ਸਿੰਘ ਅਕੀਦਾ ਨੇ ਕੋਈ ਮੁਹਿੰਮ ਖੜੀ ਕੀਤੀ
ਹੈ ਤਾਂ ਜ਼ਰੂਰ ਦੱਸ ਦੇਣਾ?
ਹੁਣੇ ਹੁਣੇ ਮਾਘੀ ਦੇ ਮੇਲੇ ਤੇ ਕਾਨਫਰਾਸਾਂ ਹੋਈਆਂ ਤੇ ਹਰ ਪਾਰਟੀ ਦੀ ਆਪਣੀ ਆਪਣੀ ਸਟੇਜ ਸੀ।
ਸਿਧਾਂਤਕ ਪੱਖ ਤੋਂ ਹੁੰਦਾ ਵੀ ਇਵੇਂ ਹੈ ਤੇ ਹੋਣਾ ਵੀ ਇਵੇਂ ਹੀ ਚਾਹੀਦਾ ਹੈ। ਅੱਜ ਤੋਂ ਕਈ ਮਹੀਨੇ
ਪਹਿਲਾਂ ਮੈਂ ਤੁਹਾਨੂੰ ਫੂਨ ਕਰਕੇ ਕਿਹਾ ਸੀ ਕਿ ਜਿਸ ਤਰ੍ਹਾਂ ਦੀਆਂ ਲਿਖਤਾਂ/ਚਿਠੀਆਂ ਤੁਸੀਂ
ਪਾਉਂਦੇ ਹੋ, ਨਾ ਪਾਇਆ ਕਰੋ। ਪਰ ਜਦੋਂ ਤੁਸੀਂ ਮੇਰੀ ਸਲਾਹ ਨਹੀਂ ਮੰਨੀ ਤਾਂ ਪਤਾ ਚੱਲ ਗਿਆ ਸੀ ਕਿ
ਤੁਸੀਂ ਕੀ ਚਾਹੁੰਦੇ ਹੋ ਤੇ ਉਹ ਅੱਜ ਸਾਹਮਣੇ ਹੈ। ਕਦੀ ਤੁਸੀਂ ਆਪਣੀ ਦਸਮ ਗ੍ਰੰਥ ਵਿਰੋਧੀ ਇੱਕ
ਚਿੱਠੀ www.panthic.org
ਜਾਂ ਇਨ੍ਹਾਂ ਦੀ ਹੀ ਕਿਸੇ ਹੋਰ ਵੈਬ-ਸਾਈਟ ਨੂੰ ਭੇਜ ਕੇ
ਦੇਖ ਲੇਣਾ ਫਿਰ ਤੁਹਾਨੂੰ ਪਤਾ ਚੱਲ ਜਾਵੇਗਾ ਕਿ ਵੈਬ-ਸਾਈਟ ਤੇ ਇੱਕ ਹੀ ਵਿਚਾਰਧਾਰਾ ਦੀਆਂ ਲਿਖਤਾਂ
ਹੁੰਦੀਆਂ ਹਨ ਜਾਂ ਵਿਰੋਧੀ ਵਿਚਾਰਧਾਰਾ ਨੂੰ ਵੀ ਥਾਂ ਮਿਲਦੀ ਹੈ। ਹੁਣ ਜਦੋਂ ਝਨਾਂ ਤੇ ਬੇਲਿਆਂ
ਵਾਲਿਆਂ ਨੂੰ ਤੁਹਾਡੀ ਵੈਬ-ਸਾਈਟ ਨੂੰ ਹਾਈਜੈਕ ਕਰਨ ਦਾ ਮੌਕਾ ਮਿਲ ਹੀ ਗਿਆ ਹੈ ਤਾਂ ‘ਸਿੱਖ ਮਾਰਗ’
ਦਾ ਨਾਮ ਬਦਲ ਕੇ ਬਠਿੰਡਾ ਮਾਰਗ ਰੱਖ ਦੇਣਾ ਚਾਹੀਦਾ ਹੈ। ਇਸੇ ਵਿੱਚ ਹੀ ਭਲਾ ਜਾਪਦਾ ਹੈ।
ਮੇਰੇ ਬੇਨਤੀ ਕਰਨ ਦੇ ਬਾਵਜੂਦ ਵੀ ਤੁਸੀਂ ਦਰਸ਼ਨ ਸਿੰਘ ਘਣਕਸ ਦੀਆਂ ਊਝਾਂ ਮੇਰੀ ਬਦਨਾਮੀ ਕਰਨ ਲਈ
ਲਾਈ ਗਏ ਜਦੋਂ ਕੇ ਦਰਸ਼ਨ ਸਿੰਘ ਘਣਕਸ ਦੀ ਕਿਸੇ ਵੀ ਚਿੱਠੀ ਦਾ ਮੇਰੀਆਂ ਲਿਖਤਾਂ ਨਾਲ ਜਾ ਸਿੱਖ ਮਾਰਗ
ਦੇ ਕਿਸੇ ਵਿਸੇ ਨਾਲ ਕੋਈ ਸਬੰਧ ਨਹੀਂ ਸੀ। ਮੈਂ ਸਿੰਘ ਸਭਾ ਦੇ ਚਲਾਏ ਜਾ ਰਹੇ ਕਾਰਜ ਨੂੰ ਮੁੱਖ ਰੱਖ
ਕੇ ਕਿਸੇ ਵੀ ਲਿਖਤ ਦਾ ਜਵਾਬ ਦੇਣਾ ਮੁਨਾਸਬ ਨਹੀਂ ਸਮਝਿਆ ਤੇ ਉਹ ਆਪਣੇ ਆਪ ਚੁਪ ਕਰ ਗਿਆ। ਉਸ ਦਾ
ਭਲਾ।
ਸ੍ਰ. ਮੱਖਣ ਸਿੰਘ ਜੀ ਜਦੋਂ ਕਿਸੇ ਦੇ ਸਲਾਹਕਾਰ ਚੰਦੀ ਤੇ ਸੂਰਜ ਬਣ ਜਾਣ ਤਾਂ ਉਸ ਨੂੰ ਪਹਿਲੀ ਪੱਗ
ਦੇ ਉਪਰ ਦੀ 16 ਮੀਟਰ ਦੀ ਇੱਕ ਹੋਰ ਪੱਗ ਬੰਨ ਲੈਣੀ ਚਾਹੀਦੀ ਹੈ ਤਾਂ ਕਿ ਉਸਨੂੰ ਕਿਸੇ ਦੀ
ਵਾਧੂ-ਘਾਟੂ ਗੱਲ ਸੁਣੇ ਹੀ ਨਾ। ਭੈਣ ਅਮਰਜੀਤ ਕੌਰ ਪੁਰੇਵਾਲ ਤੇ ਸ੍ਰ. ਅਤਿੰਦਰਪਾਲ ਸਿੰਘ ਜੀ ਦਾ
ਲਿਖਤਾਂ ਪ੍ਰਤੀ ਸਹਿਮਤੀ ਪ੍ਰਗਟਾਉਣ ਲਈ ਅਤੀ ਧੰਨਵਾਦੀ ਹਾਂ।
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ ਕੈਨੇਡਾ। 716 536 2346.
www.singhsabhacanada.com
ਜਸਵੀਰ ਸਿੰਘ ਕੈਲਗਿਰੀ ਜੀ ਤੁਹਾਡੀਆਂ ਦੋ ਚਾਰ ਚਿੱਠੀਆ ਦਾ ਜਵਾਬ ਲਿਖਿਆ, ਫਿਰ ਮਨ `ਚ ਆਇਆ ਕਿ
ਕਿਤੇ ਜਸਵੀਰ ਸਿੰਘ ਕੈਲਗਿਰੀ ਤੇ ਵਿਰਦੀ ਇਕੋ ਮਨੁੱਖ ਤਾਂ ਨਹੀਂ।। ਇੱਕ ਅੱਧ ਚਿੱਠੀ ਪੜ੍ਹਨ ਨਾਲ
ਪਤਾ ਨਹੀਂ ਚੱਲਦਾ ਕਿ ਲਿਖਾਰੀ ਕੌਣ ਹੈ ਕੁੱਝ ਸਮਾ ਲੱਗਦਾ ਹੈ ਸਮਝਣ ਮਸਝਾਉਣ ਵਾਸਤੇ। ਤੁਹਾਡੇ ਬਾਰੇ
ਪੜਤਾਲ ਕੀਤੀ। ਮੇਰੇ ਰਿਸ਼ਤੇਦਾਰ ਤੁਹਾਡੇ ਸ਼ਹਿਰ ਰਹਿੰਦੇ ਹਨ। ਤੁਹਾਡਾ ਪਿੰਡ ਸਿੰਘਾਂ ਵਾਲਾ ਹੈ ਤੇ
ਹੋਰ ਵੀ ਕਾਫੀ ਸਾਰੀ ਜਾਣਕਾਰੀ ਤੁਹਾਡੇ ਬਾਰੇ ਮੈਂਨੂੰ ਮਿਲੀ। ਵਿਰਦੀ ਤੇ ਕੈਲਗਿਰੀ ਇਕੋ ਹੀ ਆਦਮੀ
ਦੇ ਦੋ ਨਾਮ ਹਨ। ਫਿਰ ਕਿਤੇ ਤੁਹਾਡੇ ਨਾਲ ਚਰਚਾ ਨਾ ਕਰਨ ਦਾ ਮਨ ਬਣਾ ਲਿਆ। ਜੋ ਜਾਰੀ ਹੈ। ਧੰਨਵਾਦ।
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ ਕੈਨੇਡਾ।
(ਸੰਪਾਦਕ ਵਲੋਂ ਜਵਾਬ)
1-ਗੁਰਚਰਨ ਸਿੰਘ ਜੀ ਮੈਂ ਅੱਜ ਤੱਕ ਕਿਸੇ ਵੀ ਇੱਕ ਵਿਆਕਤੀ ਦਾ ਨਾਮ ਲੈ ਕੇ ਕਿਸੇ ਨੂੰ ਬਹੁਤੀ ਕੋਈ
ਮਾੜੀ ਗੱਲ ਨਹੀਂ ਲਿਖੀ। ਅੱਗ ਦੀਆਂ ਨਾਲਾਂ ਲਫਜ਼ ਕਿਸੇ ਦਾ ਨਾਮ ਲਏ ਬਗੈਰ ਕਈਆਂ ਲਈ ਸਾਂਝਾ ਵਰਤਿਆ
ਸੀ ਜਿਹੜੇ ਕਿ ਦੂਸਰੇ ਦੀ ਗੱਲ ਸੁਣਨ ਦੀ ਬਿਜਾਏ ਹਰ ਵੇਲੇ ਝਗੜਨ ਲਈ ਹੀ ਤਿਆਰ ਰਹਿੰਦੇ ਸਨ। ਘੱਟੋ
ਘੱਟ ਅਜਿਹੇ ਤਿੰਨ ਲੇਖਕ ਸਨ ਜਿਹਨਾ ਦਾ ਸੰਬੰਧ ‘ਸਿੱਖ ਮਾਰਗ’ ਨਾਲ ਸੀ। ਪਹਿਲਾਂ ਤੁਸੀਂ ਆਪਣੀ 8
ਦਸੰਬਰ ਦੀ ਚਿੱਠੀ ਵਿੱਚ ਇਸ ਨੂੰ ਸਰਬਜੀਤ ਸਿੰਘ ਦੇ ਨਾਮ ਨਾਲ ਜੋੜ ਦਿੱਤਾ ਸੀ। ਜਦ ਸਰਬਜੀਤ ਸਿੰਘ
ਕਿਸੇ ਨੂੰ ਕੋਈ ਮਾੜਾ ਲਫਜ਼ ਨਹੀਂ ਵਰਤਦਾ ਤਾਂ ਇਸ ਨੂੰ ਕਿਸੇ ਨੇ ਕੀ ਵਰਤਣਾ ਹੈ।
2- ਸਪੋਕਸਮੈਨ ਦੇ ਜੋਗਿੰਦਰ ਸਿੰਘ ਨੂੰ ਤੁਸੀਂ ਸਿਆਣਾ ਕਿਹਾ ਸੀ ਅਤੇ ਗੱਲ ਸਿਰਫ ਇਤਨੀ ਹੀ ਸੀ ਕਿ
ਤੁਸੀਂ ਉਸ ਦੀ ਉਸ ਸਿਆਣਪ ਨਾਲ ਸਹਿਮਤ ਸੀ, ਜਿਹੜੀਆਂ ਗੱਲਾਂ ਉਸ ਨੇ ਗੁਰਬਾਣੀ ਅਤੇ ਗੁਰੂਆਂ ਬਾਰੇ
ਕਹੀਆਂ ਸਨ। ਇਹ ਵਿਚਾਰ ਮੈਂ ਨਹੀਂ ਸ਼ਰੂ ਕੀਤੀ, ਇਹ ਤੁਸੀਂ ਖੁਦ ਹੀ ਆਪ ਜਾ ਕੇ ਕਿਰਪਾਲ ਸਿੰਘ
ਬਠਿੰਡਾ ਨਾਲ ਸ਼ੁਰੂ ਕੀਤੀ ਸੀ ਅਤੇ ਦੋਹਾਂ ਨੇ ਇਸ ਬਾਰੇ ਲੇਖ ਵੀ ਲਿਖੇ ਸਨ।
3- ਠੀਕ ਹੈ ਜੇ ਕਰ ਤੁਸੀਂ ਨਹੀਂ ਵਿਚਾਰ ਦੇਣਾ ਚਾਹੁੰਦੇ ਤਾਂ ਮੈਂ ਵੀ ਕਿਸੇ ਦੀ ਧੌਂਸ ਨਹੀਂ ਝੱਲਣਾ
ਚਾਹੁੰਦਾ ਅਤੇ ਨਾ ਹੀ ਅੱਜ ਤੱਕ ਕਿਸੇ ਦੀ ਝੱਲੀ ਹੈ। ਅੱਜ ਤੋਂ ਬਾਅਦ ਤੁਸੀਂ ਕੋਈ ਲਿਖਤ ‘ਸਿੱਖ
ਮਾਰਗ’ ਨੂੰ ਨਾ ਭੇਜਣੀ ਅਤੇ ਨਾ ਹੀ ਅੱਜ ਤੋਂ ਬਾਅਦ ਤੁਹਾਨੂੰ ਕੋਈ ਸਵਾਲ ਕਰੇਗਾ ਅਤੇ ਨਾ ਹੀ ਕਿਸੇ
ਦੀ ਚਿੱਠੀ ਵਿੱਚ ਤੁਹਾਡਾ ਕੋਈ ਨਾਮ ਲਿਖੇਗਾ।
4- ਮੈਨੂੰ ਕੋਈ ਵੀ ਗਲਤ ਫਹਿਮੀ ਨਹੀਂ ਹੋਈ ਅਤੇ ਨਾ ਹੀ ਮੈਂ ਅੱਜ ਤੱਕ ਕਦੀ ਕਿਹਾ ਹੈ ਕਿ ਸਿਰਫ
‘ਸਿੱਖ ਮਾਰਗ’ ਹੀ ਸਿੱਖੀ ਦਾ ਧੁਰਾ ਹੈ।
5- ਤੁਹਾਡੇ ਵਾਂਗ ਪਹਿਲਾਂ ਹੋਰ ਵੀ ਕਈ ‘ਸਿੱਖ ਮਾਰਗ’ ਨੂੰ ਹਾਈਜ਼ੈਕ ਕਰਾ ਚੁੱਕੇ ਹਨ ਅਤੇ ਹੁਣ
ਤੁਸੀਂ ਕਰਾ ਰਹੇ ਹੋ। ਪਰ ਸਚਾਈ ਸਭ ਦੇ ਸਾਹਮਣੇ ਹੀ ਰਹੀ ਹੈ ਅਤੇ ਰਹਿਣੀ ਹੈ। ਇਸ ਨੂੰ ਅੱਜ ਤੱਕ ਨਾ
ਤਾਂ ਕੋਈ ਹਾਈਜ਼ੈਕ ਕਰ ਸਕਿਆ ਹੈ ਅਤੇ ਨਾ ਹੀ ਕਰ ਸਕੇਗਾ। ਹਾਂ, ਮੈਂ ਆਮ ਸਿੱਖਾਂ ਵਾਂਗ ਤੰਗ ਦਿਲ
ਨਹੀਂ ਹਾਂ ਕਿ ਇੱਥੇ ਕਿਸੇ ਵਿਰੋਧੀ ਸੋਚਣੀ ਵਾਲੇ ਦੇ ਵਿਚਾਰ ਬਿੱਲਕੁੱਲ ਨਹੀਂ ਛਪਣੇ ਚਾਹੀਦੇ। ਦਸਮ
ਗ੍ਰੰਥ ਦੇ ਹੱਕ ਵਿੱਚ ਅੱਜ ਤੱਕ ਕੋਈ ਵੀ ਲੇਖ ਨਹੀਂ ਛਪਿਆ ਅਤੇ ਨਾ ਹੀ ਛਪੇਗਾ। ਇਸੇ ਤਰ੍ਹਾਂ
ਰਾਗਮਾਲਾ ਦੇ ਹੱਕ ਵਿੱਚ ਕੋਈ ਨਹੀਂ ਛਪਿਆ ਅਤੇ ਨਾ ਹੀ ਛਪੇਗਾ। ਜੇ ਕਰ ਵਿਚਾਰ ਚਰਚਾ ਵਿੱਚ ਕੁੱਝ
ਛਪਦਾ ਹੈ ਤਾਂ ਉਹ ਵੱਖਰੀ ਗੱਲ ਹੈ।
6- ਦਰਸ਼ਨ ਸਿੰਘ ਘਣਕਸ ਦੀਆਂ ਚਿੱਠੀਆਂ ਤੁਹਾਨੂੰ ਬਦਨਾਮ ਕਰਨ ਲਈ ਨਹੀਂ ਸੀ ਲਾਈਆਂ ਅਤੇ ਨਾ ਹੀ
ਤੁਹਾਡੇ ਜਵਾਬ ਨਾ ਦੇਣ ਕਰਕੇ ਉਹ ਚੁੱਪ ਕੀਤਾ ਹੈ। ਹਾਲੇ ਕੁੱਝ ਦਿਨ ਪਹਿਲਾਂ ਹੀ ਉਸ ਦੀ ਚਿੱਠੀ
ਤੁਹਾਡੇ ਖਿਲਾਫ ਆਈ ਸੀ। ਉਸ ਦੀਆਂ ਚਿੱਠੀਆਂ ਬਾਕੀ ਪਾਠਕਾਂ ਵਾਂਗ ਹੀ ਲਾਈਆਂ ਸਨ ਪਰ ਜਦੋਂ ਉਸ ਨੇ
ਇੱਕ ਹੀ ਰੱਟਣ ਤੁਹਾਡੇ ਖਿਲਾਫ ਲਾਉਣਾਂ ਸ਼ੁਰੂ ਕਰ ਦਿੱਤਾ ਤਾਂ ਉਸ ਦੀਆਂ ਚਿੱਠੀਆਂ ਪਉਣੀਆਂ ਬੰਦ ਕਰ
ਦਿੱਤੀਆਂ। ਜਿਸ ਤਰ੍ਹਾਂ ਹੁਣ ਤੁਸੀਂ ‘ਸਿੱਖ ਮਾਰਗ’ ਦਾ ਨਾਮ ਬਠਿੰਡਾ ਮਾਰਗ ਰੱਖਣ ਲਈ ਕਹਿੰਦੇ ਹੋ
ਇਸ ਤਰ੍ਹਾਂ ਉਸ ਨੇ ਤੁਹਾਡੀਆਂ ਲਿਖਤਾਂ ਛਪਣ ਕਰਕੇ ‘ਸਿੱਖ ਮਾਰਗ’ ਦੇ ਨਾਮ ਨੂੰ ਕਾਮਰੇਡ ਮਾਰਗ ਰੱਖਣ
ਲਈ ਲਿਖਿਆ ਸੀ।
7- ਮੇਰੇ ਸਲਾਹਕਾਰ ਭਾਵੇਂ ਕੋਈ ਵੀ ਹੋਣ ਪਰ ਮੈਂ ਹੁਣ ਤੱਕ ਇਸ ਨੂੰ ਉਸੇ ਤਰ੍ਹਾਂ ਚਲਾਉਣ ਦੀ ਕੋਸ਼ਿਸ਼
ਕੀਤੀ ਹੈ ਜਿਸ ਤਰ੍ਹਾਂ ਮੈਂਨੂੰ ਚੰਗਾ ਲਗਿਆ। ਮੇਰੇ ਪਹਿਲੇ ਸਲਾਹਕਾਰਾਂ ਵਿੱਚ ਉਹ ਵੀ ਸਨ ਜਿਹੜੇ
ਕਹਿੰਦੇ ਸਨ ਕਿ ਇਹ ਦਸਮ ਗ੍ਰੰਥ ਬਾਰੇ ਕਿਉਂ ਪਾਇਆ ਹੈ ਇਸ ਨੂੰ ਕੱਢ ਦੇ। ਕੀ ਮੈਂ ਉਹਨਾ ਦੇ ਕਹੇ ਤੇ
ਕੱਢ ਦਿੱਤਾ ਸੀ?
8- ਤੁਹਾਡੀ ਅਤੇ ਹੋਰ ਪਾਠਕਾਂ ਦੀ ਜਾਣਕਾਰੀ ਲਈ ਮੈਂ ਇਹ ਵੀ ਦੱਸ ਦਿਆਂ ਕਿ ਕਿਰਪਾਲ ਸਿੰਘ ਬਠਿਡਾ
ਅਤੇ ਹੋਰ ਵੀ ਕਈ ਜਿਹੜੇ ਵੇਦਾਂਤੀ, ਕਲਕੱਤਾ, ਕਥਿਤ ਅਕਾਲੀ ਦਲੀਏ ਅਤੇ ਡੇਰੇਵਾਲੇ ਕਿਸੇ ਸਾਧ ਬਾਰੇ
ਕੋਈ ਲਿਖਤ ਭੇਜਦੇ ਹਨ ਉਹ ‘ਸਿੱਖ ਮਾਰਗ’ ਤੇ ਨਹੀਂ ਪਾਈ ਜਾਂਦੀ। ਕਿਸੇ ਪਰਖੇ ਹੋਏ ਨੂੰ ਹੋਰ ਪਰਖਣ
ਦੀ ਲੋੜ ਨਹੀਂ ਰਹਿ ਜਾਂਦੀ। ਜਿਹੜੇ ਪਹਿਲਾਂ ਹੀ ਸਿੱਖੀ ਦਾ ਨੁਕਸਾਨ ਕਰ ਚੁੱਕੇ ਹਨ ਅਤੇ ਜੇ ਕਰ ਉਹ
ਇੱਕ ਅੱਧੀ ਗੱਲ ਠੀਕ ਵੀ ਕਹਿ ਦੇਣ ਤਾਂ ਮੈਂ ਉਸ ਨੂੰ ਕੋਈ ਵੀ ਮਹਾਨਤਾ ਨਹੀਂ ਦਿੰਦਾ।
(20/01/11)
ਤੱਤ ਗੁਰਮਤਿ ਪਰਿਵਾਰ
ਸਤਿਕਾਰਯੋਗ ਵੀਰ ਸੰਤ ਸਿੰਘ ਜੀ ਬਰਲਿੰਗਟਨ,
ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫਤਿਹ।
ਆਪ ਜੀ ਦਾ ‘ਤੱਤ ਗੁਰਮਤਿ ਪਰਿਵਾਰ’ ਨੂੰ ਸੰਬੋਧਿਤ ਖੱਤ ਪੜ੍ਹਿਆ। ਸ਼ਾਇਦ ਤੁਸੀਂ ਸਾਡੇ
ਵੱਲੋਂ ਕੀਤੀ ਖਬਰ-ਤਰਾਸ਼ੀ ਵਿਚਲੇ ਧਿਆਨਯੋਗ ਨੁਕਤਿਆਂ ਨੂੰ ਨਜ਼ਰ-ਅੰਦਾਜ਼ ਕਰ ਗਏ ਜਾਂ ਸ਼ਾਇਦ ਸਾਡੀ ਘੱਟ
ਅਕਲੀ ਸੋਚ ਤੁਹਾਨੂੰ ਸਮਝਾਉਣ ਵਿਚ ਅਸਮਰਥ ਰਹੀ। ਆਪ ਜੀ ਵੱਲੋਂ ਖੱਤ ਵਿਚ ਵਰਤੀ ਗੁਸੈਲ ਭਾਸ਼ਾ ਤੋਂ ਇਹ
ਵੀ ਜਾਪਦਾ ਹੈ ਕਿ ਪਰਿਵਾਰ ਪ੍ਰਤੀ ਆਪ ਜੀ ਦੇ ਮਨ ਵਿਚ ਪਹਿਲਾਂ ਹੀ ਕੋਈ ਖਾਸ ਧਾਰਨਾ ਬਣ ਚੁੱਕੀ ਹੈ,
ਜਿਸ ਦੇ ਪ੍ਰਵਾਹ ਵਿਚ ਆਪ ਜੀ ਨੇ ਲਿਖ ਦਿੱਤਾ। ਖੈਰ, ਜੋ ਵੀ ਹੋਵੇ, ਸਾਨੂੰ ਸਣੇ ਆਪ ਜੀ ਦੇ ਕਿਸੇ
ਵੱਲੋਂ ਵੀ ਵਰਤੀ ਅਜਿਹੀ ਸ਼ਬਦਾਵਲੀ ਜਾਂ ਬਚਨਾਂ ਦਾ ਕੋਈ ਗਿਲਾ ਨਹੀਂ ਹੁੰਦਾ ਕਿਉਂਕਿ ਅਸੀਂ ਕਿਸੇ ਵੀ
ਵਿਚਾਰ ਨੂੰ ਨਿੱਜ ਨਾਲ ਜੋੜ ਕੇ ਨਹੀਂ ਵੇਖਦੇ ਅਤੇ ਨਾ ਹੀ ਸਾਡੀ ਵਿਚਾਰ ਜਾਂ ਚਰਚਾ ਦਾ ਟੀਚਾ ਕਿਸੇ
ਨੂੰ ਉੱਚਾ/ਨੀਵਾਂ ਵਿਖਾਉਣਾ ਜਾਂ ਜਿੱਤਣਾ/ਹਰਾਉਣਾ ਹੁੰਦਾ ਹੈ। ਸਾਡੀ ਹਰ ਵਿਚਾਰ ਦਾ ਇਕੋ-ਇਕ ਮਕਸਦ,
ਗੁਰਮਤਿ ਦੀ ਰੌਸ਼ਨੀ ਵਿਚ ਕੁਝ ਸੇਧ ਲੈਣ/ਦੇਣ ਦਾ ਹੁੰਦਾ ਹੈ। ਮੁੱਢਲੀ ਵਿਚਾਰ ਉਪਰੰਤ ‘ਪਰਿਵਾਰ’
ਵੱਲੋਂ ਕੀਤੀ ਗਈ ਖਬਰ-ਤਰਾਸ਼ੀ ਦੇ ਅਧਾਰ ’ਤੇ ਆਪ ਦੇ ਪ੍ਰਤੀਕਰਮ ਵਜੋਂ ‘ਇਲਜ਼ਾਮ-ਤਰਾਸ਼ੀ’ ਬਾਰੇ
ਨਿਮਰਤਾ ਅਤੇ ਸਤਿਕਾਰ ਸਹਿਤ ਸਾਡਾ ਸਪਸ਼ਟੀਕਰਨ ਹਾਜ਼ਰ ਹੈ।
ਵੀਰ ਜੀ ਆਪ ਜੀ ਦਾ ਇਹ ਇਲਜ਼ਾਮ ਠੀਕ ਨਹੀਂ ਕਿ ‘ਪਰਿਵਾਰ’ ਨੇ ਉਸ ਗੱਡੀ ਵਿਚ ਸ਼ਰਾਬ ਵਰਤਾਏ ਜਾਣ ਦੀ
ਹਿਮਾਇਤ ਕੀਤੀ ਹੈ। ਇਸ ਖਬਰ-ਤਰਾਸ਼ੀ ਦੀ ਪਹਿਲੀ ਪੰਕਤੀ ਹੀ ਸਪਸ਼ਟ ਕਰ ਦੇਂਦੀ ਹੈ:
“ਸਿੱਖਾਂ ਦਾ ਇਹ ਇਤਰਾਜ਼ ਤਾਂ ਜ਼ਾਇਜ਼ ਹੈ ਕਿ ਕੌਮ ਦੇ ਇਤਿਹਾਸਿਕ ਅਸਥਾਨਾਂ ਨੂੰ ਜੋੜਣ ਵਾਲੀ
ਰੇਲਗੱਡੀ ਵਿਚ ਸ਼ਰਾਬ ਦੀ ਵੰਡ ਨਹੀਂ ਹੋਣੀ ਚਾਹੀਦੀ”।
ਕੀ ਇਸ ਨਾਲ ਇਹ ਸਪਸ਼ਟ ਨਹੀਂ ਕਿ ਗੱਡੀ ਵਿਚ ਸ਼ਰਾਬ ਵਰਤਾਉਣ ਨੂੰ ਅਸੀਂ ਗਲਤ ਮੰਨ ਰਹੇ ਹਾਂ ?
ਅੱਗੇ ਇਹ ਵੀ ਲਿਖਿਆ ਹੈ:
“ਸ਼ਰਾਬ ਦੀ ਵਰਤੋਂ ਤਾਂ ਹਰ ਥਾਂ ਬੰਦ ਕਰਨ ਦੀ ਮੰਗ ਹੋਣੀ ਚਾਹੀਦੀ ਹੈ, ਕਿਉਂਕਿ ਇਹ ਮਨੁੱਖ ਦੀ
ਸਿਹਤ ਨੂੰ ਨੁਕਸਾਨ ਪਹੁੰਚਾਉਂਦੀ ਹੈ”।
ਉਪਰੋਕਤ ਅਨੁਸਾਰ ਇਹ ਕਿਵੇਂ ਸਿੱਧ ਕੀਤਾ ਜਾ ਸਕਦਾ ਹੈ ਕਿ ਅਸੀਂ ਗੱਡੀ ਵਿਚ ਜਾਂ ਗੁਰਦੁਆਰਿਆਂ
ਨੇੜੇ ਠੇਕੇ ਖੁਲਵਾਉਣ ਅਤੇ ਸ਼ਰਾਬ ਪੀ ਕੇ ਗੁਰਦੁਆਰੇ ਜਾਣ ਦੀ ਮੰਗ ਕਰ ਰਹੇ ਹਾਂ ? ਅਸੀਂ ਤਾਂ ਇਹ
ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਸਿਰਫ ਗੁਰਦੁਆਰੇ ਜਾਂ ਕਿਸੇ ਹੋਰ ਥਾਂ ਨੂੰ ਪਵਿੱਤਰ ਮੰਨਣ ਦੀ ਬਜਾਏ
ਮਨੁੱਖ ਆਪਣੇ ਘਰ ਜਾਂ ਮਨ ਨੂੰ ਵੀ ‘ਗੁਰਦੁਆਰਾ’ ਬਣਾ ਕੇ, ਉੱਥੋਂ ਐਸੀ ਹਰ ਮਨੁੱਖਤਾ ਵਿਰੋਧੀ ਸ਼ੈ
(ਸੋਚ) ਦੀ ਵਰਤੋਂ ਬੰਦ ਕਰਨ ਦੀ ਕੋਸ਼ਿਸ਼ ਕਰੇ। ਸਿਰਫ ਗੁਰਦੁਆਰੇ ਖੜ੍ਹੇ ਹੋ ਕੇ ਸੱਚਾ ਹੋਣਾ ਅਤੇ
ਬਾਹਰ ਜਾਂਦੇ ਹੀ ਕੂੜ ਦੀ ਪੰਡ ਬੰਨ ਲੈਣਾ ਵੀ ਤਾਂ ਬਾਬਾ ਨਾਨਕ ਜੀ ਦੀ ਸਿਖਿਆ ਨਹੀਂ।
‘ਖਬਰ ਤਰਾਸ਼ੀ’ ਦਾ ਭਾਵ ਹੀ ਖਬਰ ਦੀ ਵਰਤੋਂ ਕਰਕੇ ਕੋਈ ਸੁਨੇਹਾ ਦੇਣਾ ਹੁੰਦਾ ਹੈ। ਅਸੀਂ ਵੀ ਇਸ
‘ਖਬਰ-ਤਰਾਸ਼ੀ’ ਰਾਹੀਂ ਇਹ ਹੌਕਾ ਦੇਣ ਦੀ ਕੋਸ਼ਿਸ਼ ਕੀਤੀ ਸੀ ਕਿ ਸਿੱਖਾਂ ਨੂੰ ਬਾਹਰਲੇ ਹਮਲਿਆਂ ਵੱਲੋਂ
ਸੁਚੇਤ ਹੋਣ ਦੇ ਨਾਲ-ਨਾਲ ਕੌਮ ਅੰਦਰ ਫੈਲ ਚੁੱਕੀਆਂ ਮਨਮਤਾਂ, ਕਰਮਕਾਂਡ ਆਦਿ ਪ੍ਰਤੀ ਵੀ ਸੁਚੇਤ
ਹੋਣਾ ਚਾਹੀਦਾ ਹੈ।
ਆਸ ਹੈ, ਸਾਡੇ ਸਪਸ਼ਟੀਕਰਨ ਤੋਂ ਬਾਅਦ ਤੁਹਾਡੇ ਮਨ ਦੇ ਸ਼ੰਕੇ ਦੂਰ ਹੋ ਗਏ ਹੋਣਗੇ। ਅੰਤ ਵਿਚ ਆਪ ਜੀ
ਸਮੇਤ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਅਸੀਂ ਕਿਸੇ ਵੀ ਰਚਨਾ ਪ੍ਰਤੀ ਆਪਣੇ ਵਿਚਾਰ
ਸਿਰਫ ਉਸ ਰਚਨਾ ਦੇ ਗੁਣ/ਦੋਸ਼ ਦੇ ਅਧਾਰ ’ਤੇ ਨਿਰਪੱਖਤਾ ਨਾਲ ਦੇਣ ਦਾ ਜਤਨ ਕਰੀਏ, ਬਜਾਏ ਇਸ ਦੇ ਕਿ
ਉਸ ਵਿਅਕਤੀ ਜਾਂ ਧਿਰ ਪ੍ਰਤੀ ਪਹਿਲਾਂ ਬਣੇ ਵਿਚਾਰਾਂ ਦੇ ਅਧਾਰ ’ਤੇ ਇਲਜ਼ਾਮ-ਤਰਾਸ਼ੀ ਸ਼ੁਰੂ ਕਰ ਦੇਈਏ।
ਇਸ ਨਾਲ ਆਪਸ ਵਿਚ ਕੁੜੱਤਨ ਹੀ ਪੈਦਾ ਹੋਣ ਦੀ ਸੰਭਾਵਨਾ ਹੁੰਦੀ ਹੈ, ਕੋਈ ਲਾਭ ਨਹੀਂ ਹੁੰਦਾ।
ਨਿਮਰਤਾ ਅਤੇ ਸਤਿਕਾਰ ਸਹਿਤ
ਤੱਤ ਗੁਰਮਤਿ ਪਰਿਵਾਰ
(20/01/11)
ਸੁਰਿੰਦਰ ਸਿੰਘ ਬਾਹੜਾ (ਯੂ. ਕੇ.)
ਸਿੱਖ ਮਾਰਗ ਦੇ ਪਾਠਕ ਸਜਣੋ,
ਗੁਰ ਫਤਿਹ ਜੀਓ,
ਦਾਸ ਸਿੱਖ ਮਾਰਗ ਦਾ ਕੁੱਝ ਸਾਲਾਂ ਤੋਂ ਪਾਠਕ ਹੈ ਅਤੇ ਪਹਿਲੀ ਵਾਰ ਖ਼ਤ ਲਿਖ ਰਿਹਾ
ਹਾਂ, ਕਿਊਂਕਿ ਇੱਕ ਹਾਸੋਹੀਣੀ ਜਿਹੀ ਖ਼ਬਰ ਪੜ੍ਹ ਕੇ ਰਿਹਾ ਨਹੀਂ ਗਿਆ।
੧੯/੦੧/੨੦੧੧ ਦੇ ਰੋਜ਼ਾਨਾ ਸਪੋਕਸਮੈਨ ਵਿੱਚ ਜਥੇਦਾਰ ਗਿ. ਗੁਰਬਚਨ ਸਿੰਘ ਜੀ ਦੇ ਬਿਆਨ ਵਾਲੀ ਖ਼ਬਰ,
ਕਿ “ਗਿਆਨੀ ਵਿਦਾਂਤੀ ਦੇ ਵਿਚਾਰ ਕੋਈ ਅਹਿਮੀਅਤ ਨਹੀਂ ਰਖਦੇ”, ਪੜ੍ਹ ਕੇ ਹੈਰਾਨੀ ਹੋਈ। ਖ਼ਬਰ ਵਿੱਚ
ਜਥੇਦਾਰ ਜੀ ਕਹਿ ਰਹੇ ਹਨ “ਕਿਊਂਕਿ ਉਹ (ਵਿਦਾਂਤੀ ਜੀ) ਸੇਵਾ ਮੁਕਤ ਹੋ ਚੁੱਕੇ ਹਨ” ਇਸ ਕਰਕੇ ਉਹਨਾ
ਦਾ ਬਿਆਨ ਕੋਈ ਖਾਸ ਅਹਿਮੀਅਤ ਨਹੀਂ ਰੱਖਦਾ! ਕੀ ਇਸ ਤੋਂ ਅਸੀਂ ਇਹ ਸਮਝ ਲਈਏ ਕਿ ਜਦੋਂ ਕਲ੍ਹ ਨੂੰ
ਤੁਹਾਨੂੰ (ਗਿ. ਗੁਰਬਚਨ ਸਿੰਘ ਜੀ) ਸੇਵਾ ਮੁਕਤ ਕਰ ਦਿਤਾ ਗਿਆ ਤਾਂ ਤੁਹਾਡੇ ਵਿਚਾਰਾਂ ਦੀ ਭੀ ਕੋਈ
ਅਹਿਮੀਅਤ ਨਹੀਂ ਹੋਵੇਗੀ? ਵੈਸੇ ਤਾਂ ਜਾਗਰੁਕ ਸਿੱਖ ਤਬਕੇ ਵਿੱਚ ਤੁਹਾਡੇ ਵਿਚਾਰਾਂ ਦੀ ਅੱਜ ਹੀ
ਕਿਨੀਕੁ ਅਹਿਮੀਅਤ ਹੈ ਉਹ ਜੱਗ ਜਾਹਿਰ ਹੈ।
ਦਾਸ,
ਸੁਰਿੰਦਰ ਸਿੰਘ ਬਾਹੜਾ (ਯੂ. ਕੇ.)
(20/01/11)
ਸਤਨਾਮ ਕੌਰ ਫਰੀਦਾਬਾਦ
ਗੁਰਸਿੱਖ ਫੈਮਿਲੀ ਕਲੱਬ ਫਰੀਦਾਬਾਦ ਦੀ ਇਕਤੱਰਤਾ ਵਿੱਚ ਨਸ਼ਿਆਂ ਪ੍ਰਤੀ ਸੰਗਤਾਂ ਨੂੰ ਜਾਗਰੂਕ ਕੀਤਾ
ਕੌਣ ਬਣੇਗਾ ਗੁਰਸਿੱਖ ਪਿਆਰਾ ਇਨਾਮੀ ਗੁਰਮਤਿ ਪ੍ਰਤੀਯੋਗਤਾ ਦੇ ਜੇਤੂਆਂ ਨੂੰ ਸਨਮਾਨਤ ਕੀਤਾ
ਫਰੀਦਾਬਾਦ ੨੦ ਜਨਵਰੀ ੨੦੧੧ (ਸਤਨਾਮ ਕੌਰ)
ਗੁਰਸਿੱਖ ਫੈਮਿਲੀ ਕਲੱਬ ਫਰੀਦਾਬਾਦ ਦੀ ਮਹੀਨੇ ਵਾਰੀ ਇਕੱਤਰਤਾ ਰੌਣਕ ਪੈਲੇਸ
ਫਰੀਦਾਬਾਦ ਵਿਖੇ ਹੋਈ ਜਿਸ ਵਿੱਚ ਸ. ਗੁਰਸੇਵਕ ਸਿੰਘ ਅਤੇ ਬੀਬੀ ਹਰਬੰਸ ਕੌਰ ਨੇ ਸਮਾਜ ਨੂੰ ਨਸ਼ਿਆਂ
ਤੋਂ ਮੁਕਤ ਬਣਾਉਣ ਲਈ ਮਲਟੀਮੀਡੀਆ ਤਕਨੀਕ ਰਾਹੀਂ ਜਾਗਰੂਕ ਕੀਤਾ। ਇਸ ਮੌਕੇ ਕੌਣ ਬਣੇਗਾ ਗੁਰਸਿੱਖ
ਪਿਆਰਾ ਪ੍ਰਸ਼ਨੋਤਰੀ ਰਾਹੀਂ ਸਵਾਲ ਜਵਾਬ ਕੀਤੇ ਅਤੇ ਸਹੀ ਜਵਾਬ ਦੇਣ ਵਾਲਿਆਂ ਨੂੰ ਸਨਮਾਨਤ ਕੀਤਾ
ਗਿਆ। ਗੁਰਸਿੱਖ ਫੈਮਿਲੀ ਕਲੱਬ ਵੱਲੋਂ ਹਰ ਮਹੀਨੇ ਛੱਪਦੀ ਇਨਾਮੀ ਗੁਰਮਤਿ ਪ੍ਰਤੀਯੋਗਤਾ ਕੌਣ ਬਣੇਗਾ
ਗੁਰਸਿੱਖ ਪਿਆਰਾ ਦੇ ਨਵੰਬਰ ਮਹੀਨੇ ਵਿੱਚ ਚੁਣੇ ਗਏ ਜੇਤੂਆਂ ਵਿੱਚ ਇਨਾਮ ਵੀ ਵੰਡੇ। ਕਲੱਬ ਵੱਲੋਂ
ਸ. ਗੁਰਸੇਵਕ ਸਿੰਘ ਅਤੇ ਬੀਬੀ ਹਰਬੰਸ ਕੌਰ ਨੂੰ ਸਨਮਾਨਤ ਕੀਤਾ ਗਿਆ। ਫਰੀਦਾਬਾਦ ਦੇ ਗੁਰਦੁਆਰਾ
ਸ੍ਰੀ ਗੁਰੁ ਰਾਮਦਾਸ ਸਾਹਿਬ ਡਬੂਆ ਕਾਲੌਨੀ ਵਿਖੇ ਸਿੱਖ ਇਤਿਹਾਸ ਅਤੇ ਭਾਈ ਤਾਰੂ ਸਿੰਘ ਜੀ ਨਾਲ
ਸੰਬੰਧਤ ਫਿਲਮ ਵੀ ਵਿਖਾਈ। ਇਸ ਮੌਕੇ ਸ. ਗੁਰਸੇਵਕ ਸਿੰਘ ਨੇ ਕਿਹਾ ਕਿ ਨਸ਼ਾ ਸਮਾਜ ਨੂੰ ਅਜਗਰ ਵਾਂਗ
ਨਿਗਲ ਰਿਹਾ ਹੈ। ਉਨ੍ਹਾਂ ਸਿੱਖ ਸੰਗਤਾਂ ਵਿੱਚ ਸਰਵੇਖਣ ਰਿਪੋਰਟਾਂ ਵੀ ਵਿਖਾਈਆਂ ਜਿਸ ਮੁਤਾਬਕ
ਪੰਜਾਬ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਵਿੱਚ ਗਰਕ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਉਹ ਲੋਕ ਜੋ ਇਹ
ਸਮਝਦੇ ਹਨ ਕਿ ਅਸੀਂ ਤਾਂ ਨਸ਼ੇ ਨਹੀਂ ਕਰਦੇ ਪਰ ਉਹ ਵੀ ਜਾਣੇ ਅਣਜਾਣੇ ਨਸ਼ਾ ਕਰਨ ਵਾਲਿਆਂ ਦੇ ਤਾਲਮੇਲ
ਵਿੱਚ ਆ ਕੇ ਨਸ਼ੇ ਨਾਲ ਸੰਬੰਧਤ ਮਾਰੂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸੰਸਾਰ
ਦੇ ਹਰ ਮਨੁੱਖ ਨੂੰ ਮਨੁੱਖਤਾ ਦੇ ਰਹਿਬਰ ਗੁਰੁ ਗ੍ਰੰਥ ਸਾਹਿਬ ਜੀ ਤੋਂ ਗਿਆਨ ਹਾਸਲ ਕਰ ਕੇ ਨਸ਼ੇ
ਮੁਕਤ ਸਮਾਜ ਲਈ ਉਦਮ ਕਰਣਾ ਚਾਹੀਦਾ ਹੈ। ਇਸ ਮੌਕੇ ਗੁਰਦੁਆਰਾ ਕਮੇਟੀ ਵੱਲੋਂ ਸ. ਗੁਰਸੇਵਕ ਸਿੰਘ
ਨੂੰ ਸਨਮਾਨਤ ਕੀਤਾ।
(20/01/11)
ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ
ਅਰਜੋਈ
-ਪ੍ਰੋਫ਼ੈਸਰ ਕਵਲਦੀਪ ਸਿੰਘ
ਕੰਵਲ
ਕੀ ਹੁਣ ਆਖਾਂ,
ਦਿਲ ਦੀ ਭਾਖਾ,
ਨਾ ਜਾਵੇ ਸਮੋਈ,
ਸ਼ਬਦਾਂ ਅਰਜੋਈ,
ਪਿੰਡੇ ਨੇ ਹੰਢਾਈਆਂ,
ਤਾਂਘਾਂ ਜੋ ਤਿਹਾਈਆਂ,
ਨੈਣਾਂ ਵਿੱਚ ਨੀਰ,
ਸਾਹਾਂ ਵਿੱਚ ਪੀੜ੍ਹ,
ਰੂਹ 'ਤੇ ਛਾਲੇ,
ਚਾਵਾਂ ਸੀ ਪਾਲੇ,
ਹੋ ਪੁੱਤਰ ਪਿਆਰੇ,
ਮਾਵਾਂ ਨੂੰ ਦੁਲਾਰੇ,
ਜੇਲ੍ਹਾਂ ਵਿੱਚ ਰੁਲਦੇ,
ਜਵਾਨੀਆਂ ਭੁੱਲਦੇ,
ਪੰਥ ਲਈ ਜਿਹੜੇ.
ਹੋਏ ਕਰ ਜੇਰੇ,
ਕੀਤਾ ਸੀ ਅੱਗੇ,
ਬਣਾ ਕੇ ਢੱਗੇ,
ਗੁਰੂ ਦੇ ਨਾ 'ਤੇ,
ਨਾਂ ਵੀ ਭੁਲਾ 'ਤੇ
ਲੀਡਰ ਤੇ ਲਾਰੇ,
ਗੱਭਰੂ ਗਏ ਮਾਰੇ,
ਸਰਕਾਰ ਏ ਕਿਹੜੀ,
ਲਾਸ਼ਾਂ ਦੀ ਏ ਢੇਰੀ,
ਪੰਥਕ ਅਖਾਉਂਦੀ,
ਹਾੜ੍ਹੇ ਹੈ ਪਾਉਂਦੀ,
ਧਰਮ ਨੂੰ ਵੇਚੇ,
ਰੋਟੀਆਂ ਸੇਕੇ,
ਬੋਲੇ ਜੋ ਛੇਕੇ,
ਖੋਲਦੀ ਠੇਕੇ,
ਲੋਕਾਈ ਲੁੱਟੇ,
ਆਪਣੇ ਕੁੱਟੇ,
ਸਰੋਪੇ ਵੰਡੇ,
ਬਣਾ ਕੇ ਧੰਦੇ,
ਜ਼ਮੀਰ ਤੋਂ ਵਿੱਕਦੇ,
ਕੁਰਸੀਆਂ ਜਿੱਤਦੇ,
ਰਾਜ ਨਹੀਂ ਸੇਵਾ,
ਇਹਨਾਂ ਦਾ ਮੇਵਾ,
ਚੋਣਾਂ ਦੇ ਨੇੜੇ,
ਕੱਢਣਗੇ ਗੇੜ੍ਹੇ,
ਵੋਟਾਂ ਸਾਨੂੰ ਪਾਓ,
ਹੋ ਪੰਥ ਬਚਾਓ,
ਜਿੰਦੜੀਆਂ ਲਾਓ,
ਹੋ ਸਾਨੂੰ ਜਿਤਾਓ,
ਪਿੱਛਲੇ ਜੋ ਸਾਰੇ,
ਰਹਿੰਦੇ ਉਹੀ ਲਾਰੇ,
ਵੰਡਦੇ ਨੇ ਗੱਫੇ,
ਨਵੇਂ ਜਿਹੇ ਲੱਪੇ,
ਪਾ ਕੇ ਵੰਡੀਆਂ,
ਲੁੱਟਣਗੇ ਝੰਡੀਆਂ,
ਧੜ੍ਹੇ ਜੇ ਬਣਾ ਕੇ,
ਆਪੋ 'ਚ ਲੜ੍ਹਾ ਕੇ,
ਹੋ ਸੁਣ ਲੋ ਭਲਿਓ,
ਹੋਰ ਨਾ ਰੁਲਿਓ,
ਇਹਨਾਂ ਨੂੰ ਜਾਣੋ,
ਅਸਲ ਨੂੰ ਪਛਾਣੋ,
ਵੇਲਾ ਨਾ ਗਵਾਇਓ,
ਹੱਥ ਨਾ ਆਇਓ,
ਹੋ ਮੁੜ੍ਹ ਨਾ ਆਇਓ,
ਹੱਥ ਨਾ ਆਇਓ |
(19/01/11)
ਜਸਬੀਰ ਸਿੰਘ (ਕੈਲਗਰੀ)
ਸਿੱਖ ਮਾਰਗ ਦੇ ਪਾਠਕ ਸੱਜਣੋਂ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ॥
ਸ: ਅਤਿੰਦਰਪਾਲ ਸਿੰਘ ਜੀ!
ਤੁਸੀਂ ਆਪਣੇ 16-01-11 ਦੇ ਪੱਤਰ ਵਿੱਚ ਗੁਰਬਾਣੀ ਦੀ ਇੱਕ ਉਦਾਹਰਣ ਦੇ ਕੇ
ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ
ਜਦ ਕੋਈ ਬਹੁਤਾ ਹੀ ਸਿਰੋਂ ਲੰਘਦਾ ਸੀ
ਤਾਂ (ਗੁਰੂ ਸਾਹਿਬ ਉਸ ਨੂੰ) ਵੇਸਵਾ ਦਾ ਪੁੱਤਰ,
ਕੁੱਤੇ ਤੋਂ ਭੈੜਾ, ਗਧਾ, ਸੂਰ ਤੇ ਪਤਾ ਨਹੀਂ ਕਿੰਨਾ ਕੁੱਝ ਵੀ ਕਹਿ ਜਾਂਦੇ ਸਨ”। ਇਸ ਦੇ ਸਮਰਥਨ
ਵਿੱਚ ਤੁਸੀਂ ਗੁਰਬਾਣੀ ਵਿੱਚੋਂ ਇੱਕ ਸਲੋਕ ਵੀ ਪੇਸ਼ ਕੀਤਾ ਹੈ: “ਚੋਰਾ
ਜਾਰਾ ਰੰਡੀਆ ਕੁਟਣੀਆ ਦੀਬਾਣੁ॥ ਵੇਦੀਨਾ ਕੀ ਦੋਸਤੀ ਵੇਦੀਨਾ ਕਾ ਖਾਣੁ॥ ਸਿਫਤੀ ਸਾਰ ਨ ਜਾਣਨੀ ਸਦਾ
ਵਸੈ ਸੈਤਾਨੁ॥ ਗਦਹੁ ਚੰਦਨਿ ਖਉਲੀਐ ਭੀ ਸਾਹੂ ਸਿਉ ਪਾਣੁ॥ ਨਾਨਕ ਕੂੜੈ ਕਤੀਐ ਕੂੜਾ ਤਣੀਐ ਤਾਣੁ॥
ਕੂੜਾ ਕਪੜੁ ਕਛੀਐ ਕੂੜਾ ਪੈਨਣੁ ਮਾਣੁ॥ 1॥”
(ਪੰਨਾ-790)।
ਵੀਰ ਜੀ! ਪਹਿਲੀ ਗੱਲ ਕਿ ਗੁਰੂ ਸਾਹਿਬ ਗੁੱਸੇ ਵਿੱਚ ਆ ਕੇ ਕਦੇ ਕਿਸੇ ਨੂੰ
ਖਰਵਾ ਨਹੀਂ ਬੋਲੇ। ਗੁਰੂ ਸਾਹਿਬ ਨੇ ਹਮੇਸ਼ਾਂ ਦੂਸਰੇ ਦੀ ਵਿਚਾਰਧਾਰਾ ਸੁਣ ਲਈ ਅਤੇ ਆਪਣੀ ਦੱਸ
ਦਿੱਤੀ। ਕੋਈ ਇਸ ਨੂੰ ਮੰਨੇਂ ਜਾਂ ਨਾ ਉਸ ਦੀ ਮਰਜੀ। ਜੇ ਗੁਰੂ ਸਾਹਿਬ ਖਰਵੀ ਬੋਲੀ ਬੋਲਣ ਵਾਲੇ
ਹੁੰਦੇ ਤਾਂ ਉਹ ਆਪਣੇ ਵਿਰੋਧੀ ਵਿਚਾਰਾਂ ਵਾਲਿਆਂ ਦੇ ਗੜ੍ਹ ਵਿੱਚ ਜਾ-ਜਾ ਕੇ ਉਨ੍ਹਾਂਨੂੰ ਆਪਣੀ
ਵਿਚਾਰਧਾਰਾ ਸਮਝਾ ਕੇ ਉਦਾਸੀਆਂ ਤੋਂ ਸਹੀ ਸਲਾਮਤ ਵਾਪਸ ਘਰ ਨਹੀਂ ਸੀ ਪਰਤ ਸਕਦੇ। ਗੁਰੂ ਸਾਹਿਬਾਂ
ਦਾ ਖਰਵੀ ਬੋਲੀ ਬੋਲਣ ਅਤੇ ਗੁਰਚਰਨ ਸਿੰਘ ਜਿਉਣਵਾਲਾ ਦਾ ਖਰਵੀ ਬੋਲੀ ਬੋਲਣ ਵਿੱਚ ਫ਼ਰਕ ਸਮਝਣ ਦੀ
ਕੋਸ਼ਿਸ਼ ਕਰੋ। ਗੱਲ ਨੂੰ ਸਮਝਣ ਲਈ ਉਪਰਲੇ ਸਲੋਕ ਦੇ ਪ੍ਰੋ: ਸਾਹਿਬ ਸਿੰਘ ਜੀ ਦੇ ਕੀਤੇ ਅਰਥ ਪੇਸ਼ ਕਰ
ਰਿਹਾ ਹਾਂ:
ਅਰਥ: ਚੋਰਾਂ, ਲੁੱਚੇ ਬੰਦਿਆਂ, ਵਿਭਚਾਰਨ ਔਰਤਾਂ ਤੇ ਦੱਲੀਆਂ ਦਾ ਆਪੋ ਵਿਚ
ਬਹਿਣ ਖਲੋਣ ਹੁੰਦਾ ਹੈ, ਇਹਨਾਂ ਧਰਮ ਤੋਂ ਵਾਂਜਿਆਂ ਦੀ ਆਪੋ ਵਿਚ ਮਿਤ੍ਰਤਾ ਤੇ ਆਪੋ ਵਿਚ ਖਾਣ ਪੀਣ
ਹੁੰਦਾ ਹੈ; ਰੱਬ ਦੀ ਸਿਫ਼ਤਿ-ਸਾਲਾਹ ਕਰਨ ਦੀ ਇਹਨਾਂ ਨੂੰ ਸੂਝ ਨਹੀਂ ਹੁੰਦੀ, (ਇਹਨਾਂ ਦੇ ਮਨ ਵਿਚ,
ਮਾਨੋ) ਸਦਾ ਸ਼ੈਤਾਨ ਵੱਸਦਾ ਹੈ। (ਸਮਝਾਇਆਂ ਭੀ ਸਮਝਦੇ ਨਹੀਂ, ਜਿਵੇਂ) ਖੋਤੇ ਨੂੰ ਜੇ ਚੰਦਨ ਨਾਲ
ਮਲੀਏ ਤਾਂ ਭੀ ਉਸ ਦੀ ਵਰਤੋਂ ਵਿਹਾਰ ਸੁਆਹ ਨਾਲ ਹੀ ਹੁੰਦੀ ਹੈ (ਪਿਛਲੇ ਕੀਤੇ ਕਰਮਾਂ ਦਾ ਗੇੜ ਇਸ
ਮੰਦੇ ਰਾਹ ਤੋਂ ਹਟਣ ਨਹੀਂ ਦੇਂਦਾ) ।
ਵੀਰ ਜੀ! ਇੱਥੇ ਕਿਤੇ ਵੀ ਇਹ ਨਹੀਂ ਲੱਗਦਾ ਕਿ ਗੁਰੂ ਸਾਹਿਬ ਕਿਸੇ ਨੂੰ ਗੱਲ
ਸਮਝਾ ਰਹੇ ਹਨ ਅਤੇ ਅੱਗੋਂ (ਜਿਸ ਨੂੰ ਗੱਲ ਸਮਝਾਈ ਜਾ ਰਹੀ ਹੈ) ਉਹ ਗੱਲ ਮੰਨਣ ਲਈ ਤਿਆਰ ਨਹੀਂ ਅਤੇ
ਗੁਰੂ ਸਾਹਿਬ ਨੇ ਆਪੇ ਤੋਂ ਬਾਹਰ ਹੋ ਕੇ ਉਸ ਨੂੰ ਖਰਵੀ ਬੋਲੀ ਵਿੱਚ ਸਮਝਾਇਆ ਹੋਵੇ ਜਾਂ
ਡਾਂਗੋ-ਸੋਟੀ ਹੋਣ ਦੀ ਨੌਬਤ ਆ ਗਈ ਹੋਵੇ। ਜਿਸ ਤਰ੍ਹਾਂ ਕਿ ਸ: ਗੁਰਚਰਨ ਸਿੰਘ ਜਿਉਣਵਾਲਾ ਜੀ ਖਰਵੀ
ਬੋਲੀ ਵਰਤ ਕੇ ਸਮਝਾਉਣ ਦੀ ਕੋਸ਼ਿਸ਼ ਕਰਦੇ ਕਨ। ਜੇ ਇਸ ਤਰ੍ਹਾਂ ਵੀ ਗੱਲ ਨਾ ਬਣੇ ਤਾਂ ਸੋਟੀਆਂ ਨਾਲ
ਸਮਝਾਉਣ ਦੀ ਗੱਲ ਕਰਦੇ ਹਨ। ਗੁਰੂ ਸਾਹਿਬ ਨੇ ਇੱਥੇ ਆਮ ਵਿਹਾਰਕ/ ਵਿਚਾਰ ਵਾਲ਼ੀ ਗੱਲ ਸਮਝਾਈ ਹੈ।
ਕਿਸੇ ਖਾਸ ਵਿਅਕਤੀ ਨੂੰ ਵੇਸਵਾ ਦਾ ਪੱਤਰ, ਚੋਰ, ਕੁੱਤੇ ਤੋਂ ਭੈੜਾ, ਗਧਾ, ਸੂਰ ਆਦਿ ਨਹੀਂ ਕਿਹਾ।
ਜਦਕਿ ਗੁਰਚਰਨ ਸਿੰਘ ਜਿਉਣਵਾਲਾ, ਜਿਸ ਨੂੰ ਵੀ ਜੀ ਕਰਦਾ ਹੈ ਉਸੇ ਨੂੰ ਢੌਂਗੀ ਅਤੇ ਫਰੇਬੀ ਵਰਗੀਆਂ
ਉਪਾਧੀਆਂ ਦੇ ਸਰਟੀਫਿਕੇਟ ਇਛੂ ਕਰ ਦਿੰਦੇ ਹਨ।
ਦੂਸਰਾ ਜਿਹੜਾ ਤੁਸੀਂ ਆਪਣੇ 13-01-11 ਦੇ ਪੱਤਰ ਵਿੱਚ ਲਿਖਿਆ ਹੈ: “ਸ੍ਰ:
ਜਿਉਣਵਾਲਾ ਦੀ ਭਾਸ਼ਾ ਖਰਵੀ ਜਰੂਰ ਹੈ ਪਰ
ਸੱਚ ਤੋਂ ਦੂਰ ਨਹੀਂ”।
ਵੀਰ ਜੀ! ਤੁਹਾਨੂੰ ਲੱਗਦਾ ਹੈ ਕਿ ਸ੍ਰ: ਗੁਰਚਰਨ ਸਿੰਘ ਦੀ ਭਾਸ਼ਾਂ ਸੱਚ ਤੋਂ
ਦੂਰ ਨਹੀਂ। ਇਹ ਤਾਂ ਆਪਣੇ ਆਪਣੇ ਸੋਚਣ ਤੇ ਨਿਰਭਰ ਕਰਦਾ ਹੈ।
ਗੁਰਚਰਨ ਸਿੰਘ ਜੀ ਆਪਣੇ 09-01-11 ਦੇ ਪੱਤਰ ਵਿੱਚ ਲਿਖਦੇ ਹਨ: “ਸ: ਜਸਵੀਰ
ਸਿੰਘ ਕੈਲਗਰੀ ਨਾਲ ਕਈ ਮਹੀਨੇ ‘ਸਿੱਖ ਵਿਰਸੇ’ ਵਿੱਚ ਸਿਰਖਪਾਈ ਕੀਤੀ ਉਦੋਂ ਜਸਵੀਰ ਸਿੰਘ ‘ਵਿਰਦੀ’
ਨਾਮ ਵਰਤਦੇ ਹੁੰਦੇ ਸਨ।
ਜਦੋਂ
ਹੀ ਇਹ ਸਿੱਖ ਮਾਰਗ ਤੇ ਆਏ ਤਾਂ ਮੈਂ ਇਹ ਮਨ ਬਣਾ
ਲਿਆ ਸੀ ਕਿ ਇਨ੍ਹਾਂ ਨਾਲ ਮਗ਼ਜ਼ ਖਪਾਈ ਕਰਨ ਨਾਲੋਂ ਸਿਰ ਦੋ ਵਾਰ ਦਿਵਾਰ ਵਿੱਚ ਮਾਰਨਾ ਚੰਗਾ ਹੋਵੇਗਾ
ਤੇ ਇਸ ਦਾ ਮੈਨੂੰ ਕੋਈ ਸ਼ੌਂਕ ਨਹੀਂ”।
ਵੀਰ ਜੀ! ਅਸਲੀਅਤ ਇਹ ਹੈ ਕਿ ‘ਸਿੱਖ ਵਿਰਸਾ’ ਵਿੱਚ ਮੇਰਾ ਕਦੇ ਵੀ ਸ:
ਗੁਰਚਰਨ ਸਿੰਘ ਜਿਉਣਵਾਲਾ ਨਾਲ ਕੋਈ ਕਿਸੇ ਕਿਸਮ ਦਾ ਵਿਚਾਰ ਵਟਾਂਦਰਾ ਨਹੀਂ ਹੋਇਆ, (ਹੋਰ ਵਿਦਵਾਨਾਂ
ਨਾਲ ਮੇਰਾ ਕਾਫੀ ਵਿਚਾਰ ਵਟਾਂਦਰਾ ਹੋਇਆ ਹੈ)।
ਸਿੱਖ ਮਾਰਗ ਤੇ ਇਨ੍ਹਾਂ ਦਾ ਲੇਖ “…. . ਮਹਾਜਨ ਦੀ ਅਸਲੀਅਤ” 07-09-08
ਨੂੰ ਛਪਿਆ ਸੀ। ਉਸ ਲੇਖ ਵਿੱਚ ਇਨ੍ਹਾਂ ਨੇ (ਤਰਲੋਚਨ ਸਿੰਘ ਫਿਜਿਕਸ ਨੂੰ) ਕੁੱਝ ਸਵਾਲ ਕੀਤੇ ਸਨ।
ਉਨ੍ਹਾਂ ਸਵਾਲਾਂ ਦਾ ਜਵਾਬ ਮੈਂ 12-09-08 ਨੂੰ ਲਿਖਿਆ ਸੀ। ਮੇਰੇ ਉਸ ਪੱਤਰ ਦਾ ਜਵਾਬ ਇਨ੍ਹਾਂ ਨੇ
15-09-08 ਨੂੰ ਦਿੱਤਾ ਸੀ। ਇਹ ਮੇਰਾ ਸ: ਗੁਰਚਰਨ ਸਿੰਘ ਜੀ ਨਾਲ ਪਹਿਲਾ ਵਿਚਾਰ ਵਟਾਂਦਰਾ ਸੀ। ਇਸ
ਤੋਂ ਮਗ਼ਰੋਂ ਦੋਨਾਂ ਪਾਸਿਆਂ ਤੋਂ ਕਈ ਪੱਤਰਾਂ ਦੇ ਜਰੀਏ ਸਾਡਾ ਵਿਚਾਰ ਵਟਾਂਦਰਾ ਹੁੰਦਾ ਰਿਹਾ। ਮੈਂ
ਇਨ੍ਹਾਂ ਦੇ ਹਰ ਸਵਾਲ ਦਾ ਜਵਾਬ ਦਿੰਦਾ ਆ ਰਿਹਾ ਸੀ ਪਰ ਇਹ ਮੇਰੇ ਵੱਲੋਂ ਕੀਤੇ ਗਏ ਸਵਾਲਾਂ ਦੇ
ਜਵਾਬ ਤੋਂ ਹਮੇਸ਼ਾਂ ਕੰਨੀਂ ਕਤਰਾਉਂਦੇ ਰਹੇ (ਮੇਰੇ ਸਵਾਲਾਂ ਦੇ ਜਵਾਬ ਦੇਣ ਦੀ ਬਜਾਏ ਮੇਰੇ ਤੇ ਹੋਰ
ਹੋਰ ਸਵਾਲ ਕਰਦੇ ਰਹੇ)। ਅਖੀਰ ਮੇਰੇ ਸਵਾਲਾਂ ਦੇ ਜਵਾਬ ਦੇਣ ਤੋਂ ਟਲਣ ਲਈ ਇਨ੍ਹਾਂ ਨੇ “ਅਗੈ- ਆਗੈ”
ਵਾਲਾ ਬਹਾਨਾਂ ਘੜ ਲਿਆ। ਤੁਸੀਂ ਆਪ ਸੋਚੋ ਕਿ ਜਦੋਂ ਹੀ ਮੈਂ ਸਿੱਖ ਮਾਰਗ ਤੇ ਲਿਖਣ
ਲੱਗਾ ਤਾਂ ਇਨ੍ਹਾਂ ਨੇ ‘ਮੇਰੇ ਨਾਲ ਮਗ਼ਜ਼ ਖਪਾਈ ਕਰਨ ਨਾਲੋਂ ਸਿਰ ਦੋ ਵਾਰ ਦਿਵਾਰ ਵਿੱਚ ਮਾਰਨਾ
ਚੰਗਾ ਸਮਝਿਆ’ ਤਾਂ ਇਹ ਆਪਣੇ ਹਰ ਪੱਤਰ ਵਿੱਚ ਇਹ ਕਿਉਂ ਲਿਖਦੇ ਰਹੇ ਕਿ ਪਹਿਲਾਂ ਮੈਂ “ਅਗੈ-
ਆਗੈ” ਦਾ ਅਰਥ ਸਮਝਾਵਾਂ? ਦੂਸਰਾ ਮੇਰੇ ਵਾਰ-ਵਾਰ ਕਹਿਣ ਤੇ ਵੀ ਇਨ੍ਹਾਂਨੇ ਅੱਜ ਤੱਕ ‘ਸਿੱਖ ਵਿਰਸਾ’
ਵਿੱਚ ਛਪੀ ਮੇਰੀ ਕਿਸੇ ਲਿਖਤ ਦੀ ਇੱਕ ਵੀ ਪੰਗਤੀ ਉਦਾਹਰਣ ਵਜੋਂ ਪੇਸ਼ ਨਹੀਂ ਕੀਤੀ ਜਿਸ ਨਾਲ ਸਾਬਤ
ਹੋ ਸਕੇ ਕਿ ਇਹ ਮੇਰੇ ਨਾਲ ਇਸ ਲਿਖਤ ਕਰਕੇ ਮਗਜ਼ ਖਪਾਈ ਨਹੀਂ ਕਰਨੀਂ ਚਾਹੁੰਦੇ।
ਗੁਰਚਰਨ ਸਿੰਘ ਜੀ ਕਿੰਨਾ ਕੁ ਸੱਚ ਦੇ ਨੇੜੇ ਹਨ ਇਸ ਦਾ ਅੰਦਾਜਾ ਤੁਸੀਂ ਆਪ
ਲਗਾ ਸਕਦੇ ਹੋ (ਸਾਰੇ ਸਬੂਤ ਇੱਥੇ ਸਿੱਖ ਮਾਰਗ ਤੇ ਹੀ ਪਏ ਹਨ, ਪੜ੍ਹ ਕੇ ਦੇਖ ਸਕਦੇ ਹੋ)। ਦੂਸਰਾ
ਕਿਸੇ ਦੀ ਖਰਵੀ ਬੋਲੀ ਦਾ ਇਹ ਮਤਲਬ ਨਹੀਂ ਕਿ ਉਹ ਗੁਰਮਤਿ ਨੂੰ ਸਹੀ ਅਰਥਾਂ ਵਿੱਚ ਹੀ ਪੇਸ਼ ਕਰ ਰਿਹਾ
ਹੈ ਅਤੇ ਸੱਚ ਦੇ ਨੇੜੇ ਹੈ। ਧੰਨਵਾਦ।
ਜਸਬੀਰ ਸਿੰਘ (ਕੈਲਗਰੀ)
(19/01/11)
ਤੱਤ ਗੁਰਮਤਿ ਪਰਿਵਾਰ
ਵੀਰ
ਗੁਰਪ੍ਰੀਤ ਸਿੰਘ ਜੀ ਕੈਲੀਫ਼ੋਰਨੀਆ
ਵਾਹਿਗੁਰੂ ਜੀ ਕਾ ਖਾਲਸਾ॥ਵਾਹਿਗੁਰੂ ਜੀ ਕੀ ਫ਼ਤਿਹ॥
ਗੁਰਮਤਿ (ਨਾਨਕ ਫਲਸਫਾ) ਉਹ ਵਿਚਾਰਧਾਰਾ ਹੈ, ਜਿਸਦਾ ਮਕਸਦ ਮਨੁੱਖ ਦੇ ਅੰਤਰਆਤਮੇ ਨੂੰ ਜਾਗ੍ਰਿਤ
ਕਰਕੇ, ਇਕ ਆਦਰਸ਼ ਮਨੁੱਖ ਦੀ ਸਾਜਨਾ ਕਰਨਾ ਹੈ। ਇਨ੍ਹਾਂ ਆਦਰਸ਼ ਮਨੁੱਖਾਂ ਰਾਹੀਂ ਹੀ ‘ਬੇਗਮਪੁਰਾ’ ਦੀ
ਸਥਾਪਨਾ ਹੋ ਸਕਦੀ ਹੈ । ਇਸ ਗੁਰਮਤਿ ਵਿਚਾਰਧਾਰਾ ਨੂੰ ਦਸ ਨਾਨਕ ਸਰੂਪਾਂ ਨੇ ਪ੍ਰਗਟ ਕੀਤਾ, ਜੀਵਿਆ
ਅਤੇ ਪ੍ਰਚਾਰਿਆ। ਇਸ ਵਿਚਾਰਧਾਰਾ ਦਾ ਸ੍ਰੋਤ ‘ਗੁਰੂ ਗ੍ਰੰਥ ਸਾਹਿਬ ਜੀ’ (ਰਾਗਮਾਲਾ ਤੋਂ ਬਗੈਰ) ਹਨ
। ਇਸ ਵਿਚਾਰਧਾਰਾ ਦੀ ਸਭ ਤੋਂ ਵੱਡੀ ਖੂਬੀ, ਇਸ ਦਾ ‘ਨਿਰੋਲ ਮਨੁੱਖਤਾਵਾਦੀ’ (ਸਰਬੱਤ ਦਾ ਭਲਾ)
ਹੋਣਾ ਹੈ। ਇਸ ਤੋਂ ਪਹਿਲਾਂ ਕਿਸੇ ਵੀ ਪ੍ਰਚਲਿਤ ਧਰਮ ਦੀ ਵਿਚਾਰਧਾਰਾ, ਨਿਰੋਲ ਮਨੁੱਖਤਾਵਾਦੀ
(ਵਿਤਕਰੇ ਰਹਿਤ) ਨਹੀਂ ਸੀ।
ਹੁਣ ਸਵਾਲ ਉਠਦਾ ਹੈ ਕਿ ‘ਗੁਰਮੱਤਿ’ ਦੀ ਥਾਂ ‘ਤੱਤ ਗੁਰਮਤਿ’ ਲਫਜ਼ ਵਰਤਣ ਦੀ ਲੋੜ ਕਿਉਂ ਪਈ ? ਨਾਨਕ
ਫਲਸਫੇ ਦੀ ਇਸ ਮਨੁੱਖਤਾਵਾਦੀ ਵਿਚਾਰਧਾਰਾ ਵਾਸਤੇ ‘ਗੁਰਮਤਿ’ ਲਫਜ਼ ਹੀ ਵਰਤਿਆ ਜਾਂਦਾ ਸੀ। ਪਰ ਪਿਛਲੇ
ਲਗਭਗ 250 ਸਾਲਾਂ ਵਿਚ ਸਿੱਖ ਕੌਮ ਦੀ ਬੇਧਿਆਨੀ, (ਸੱਚ ਤੇ ਮਨੁੱਖਤਾ ਵਿਰੋਧੀ) ਬ੍ਰਾਹਮਣਵਾਦੀ
ਤਾਕਤਾਂ ਦੀਆਂ ਸਾਜਿਸ਼ਾਂ ਅਤੇ ਹੋਰ ਕਈਂ ਕਾਰਨਾਂ ਕਰਕੇ ਇਸ ਵਿਚਾਰਧਾਰਾ (ਦੀ ਵਿਆਖਿਆ) ਦਾ
ਮੂੰਹ-ਮੁਹਾਂਦਰਾ ਹੀ ਉਲਟਾ ਕੇ ਰੱਖ ਦਿਤਾ ਹੈ। ਅੱਜ ਦੇ ਸਿੱਖ ਸਮਾਜ ਦੀ ਹਾਲਤ ਵੇਖ ਕੇ ਹਰ ਜਾਗਰੂਕ
ਸਿੱਖ, ਇਸ ਗੱਲ ਦਾ ਅੰਦਾਜ਼ਾ ਸਹਿਜੇ ਹੀ ਲਗਾ ਸਕਦਾ ਹੈ। ਅੱਜ ਸਿੱਖ ਸਮਾਜ ਵਿਚ ਉਹ ਸਾਰੇ ਗਲਤ ਕੰਮ,
ਕਰਮਕਾਂਡ ਆਦਿ ਧਰਮ ਸਮਝ ਕੇ ਕੀਤੇ ਜਾ ਰਹੇ ਹਨ, ਜਿਨ੍ਹਾਂ ਤੋਂ ਦੂਰ ਰਹਿਣ ਦੀ ਪ੍ਰੇਰਨਾ ‘ਨਾਨਕ
ਫਲਸਫਾ’ (ਗੁਰਮਤਿ) ਦੇਂਦਾ ਹੈ।
ਅੱਜ ਸਿੱਖ ਸਮਾਜ ਦੇ ਲਗਭਗ ਹਰ ਪ੍ਰਚਲਿਤ ਧਰਮ ਸਥਾਨ (ਗੁਰਦੁਆਰੇ, ਡੇਰੇ, ਤਖ਼ਤ ਆਦਿ) ਵਿਚ ਗੁਰਮਤਿ
ਤਾਂ ਬਹੁਤ ਘੱਟ ਮਿਲਦੀ ਹੈ ਪਰ ਬ੍ਰਾਹਮਣਵਾਦੀ ਤਰਜ਼ ਦੇ ਕਰਮਕਾਂਡਾਂ ਦਾ ਪਸਾਰਾ ਆਮ ਵੇਖਿਆ ਜਾ ਸਕਦਾ
ਹੈ। ਹੋਰ ਤਾਂ ਹੋਰ ਸਭ ਤੋਂ ਪ੍ਰਮਾਣਿਕ ਮੰਨੀ ਜਾਂਦੀ (ਪੰਥ ਪ੍ਰਵਾਨਿਤ) ‘ਸਿੱਖ ਰਹਿਤ ਮਰਿਯਾਦਾ’
ਵਿਚ ਵੀ ਅਨੇਕਾਂ ਨੁਕਤੇ ਐਸੇ ਹਨ ਜੋ ਨਾਨਕ ਫਲਸਫੇ (ਗੁਰੂ ਗ੍ਰੰਥ ਸਾਜਿਬ ਜੀ ) ਦੀ ਕਸਵੱਟੀ ਤੇ ਖਰੇ
ਨਹੀਂ ਉਤਰਦੇ। ਭਾਵ ਕਿ ਕੌਮ ਨੇ ਨਾਨਕ ਫਲਸਫੇ ਦਾ ਮੂੰਹ– ਮੁਹਾਂਦਰਾ ਹੀ ਪਲਟ ਕੇ ਰੱਖ ਦਿਤਾ ਹੈ।
ਫੇਰ ਵੀ ਹਰ ਪ੍ਰਚਾਰਕ, ਜਥਾ, ਡੇਰੇਦਾਰ, ਟਕਸਾਲ ਆਦਿ ਅਪਣੇ ਪ੍ਰਚਾਰ ਨੂੰ ‘ਗੁਰਮਤਿ ਪ੍ਰਚਾਰ’ ਹੀ
ਕਹਿ ਰਿਹਾ ਹੈ, ਭਾਂਵੇ ਉਨ੍ਹਾਂ ਦਾ ਪ੍ਰਚਾਰ ਸੱਚ (ਗੁਰਮਤਿ) ਦੇ ਕਿੰਨਾਂ ਉਲਟ ਵੀ ਕਿਉਂ ਨਾ ਹੋਵੇ ।
ਐਸੇ ਹਾਲਾਤ ਤੋਂ ਚਿੰਤਿਤ ਕੁੱਝ ਜਾਗਰੂਕ ਸਿੱਖਾਂ ਨੇ ਨਾਨਕ ਫਲਸਫੇ ਨੂੰ ਦੁਬਾਰਾ ਫੇਰ ਉਸਦੇ ਖਰੇ
ਅਤੇ ਸਪਸ਼ਟ ਰੁਪ ਵਿਚ ਸਾਹਮਣੇ ਲਿਆਉਣ ਦਾ ਬੀੜਾ ਚੁੱਕਿਆ। ਇਹੋ ਜਿਹੇ ਪੰਥਦਰਦੀਆਂ ਵਲੋਂ ਹੀ ‘ਤੱਤ
ਗੁਰਮਤਿ’ (ਸਹੀ ਗੁਰਮਤਿ) ਲਫਜ਼ ਦਾ ਇਸਤੇਮਾਲ ਸ਼ੁਰੂ ਕੀਤਾ ਗਿਆ। ਹੌਲੀ-ਹੌਲੀ ਇਹ ਜਾਗ੍ਰਿਤੀ ਇਕ
‘ਪੁਨਰਜਾਗਰਣ’ ਲਹਿਰ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ।
ਤੱਤ ਗਰਿਮਤਿ ਪਰਿਵਾਰ ਬਾਰੇ ਹੋਰ ਜਾਣਕਾਰੀ ਲਈ ਹੇਠਲੇ ਲਿੰਕ ’ਤੇ ਕਲਿਕ ਕਰਕੇ ਪੜ੍ਹ ਸਕਦੇ ਹੋ ਜੀ।
http://tattgurmatparivar.com/mudhlijankari.aspx
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
(19/01/11)
ਗੁਰਪ੍ਰੀਤ ਸਿੰਘ ਕੈਲੀਫ਼ੋਰਨਿਆ
ਅਵਤਾਰ ਸਿੰਘ ਜੀ ਮਿਸ਼ਨਰੀ
ਵਾਹਿਗੁਰੂ ਜੀ ਕਾ ਖਾਲਸਾ || ਵਾਹਿਗੁਰੂ ਜੀ ਕੀ ਫ਼ਤਿਹ ||
ਆਪ ਜੀ ਦਾ ਲੇਖ " ਅਜ ਸਿਖ ਕੋਮ ਦੀ ਖੁਆਰੀ " ਪੜਿਆ | ਤੁਸੀਂ ਲਿਖਿਆ ਹੈ ਕੀ ਅਜ ਸਿਖ
" ਇਕਾ ਬਾਣੀ ਇਕੁ ਗੁਰੁ ਏਕੋ ਸ਼ਬਦੁ ਵੀਚਾਰਿ" ਛ੍ਡ ਕੇ ਕਈ ਬਣਿਆ ਮੰਨੀ ਫਿਰਦਾ ਹੈ "\ ਆਪ ਕਿਰਪਾ ਕਰ
ਕੇ ਦਸੋ ਕੀ ਓਹ ਕੇਹੜਾ ਇਕੁ ਸ਼ਬਦੁ ਹੈ ਜਿਸ ਦੀ ਆਪ ਗਲ ਕਰ ਦੇ ਹੋ ? ਓਹ ਕੇਹੜੀ ਬਾਣੀ ਹੈ ਜਿਸਦੀ ਆਪ
ਗਲ ਕਰਦੇ ਹੋ ?
ਅਤੇ ਓਹ ਕੇਹੜਾ ਇਕੁ ਗੁਰੁ ਹੈ ਜਿਸ ਦੀ ਆਪ ਗਲ ਕਰਦੇ ਹੋ ? ਮੈਂ ਟਕਸਾਲੀ ਨਹੀ ਹਾਂ ਅਤੇ ਨਾਂ ਹੀ
ਚੋਰ ਸਾਧਾਂ ਦਾ ਚੇਲਾ ਹਾਂ | ਪਰ ਗਲ ਸਚੁ ਦੀ ਹੈ | ਆਪ ਦੇ ਕਹੇ ਮੁਤਾਬਿਕ "ਇਕ ਗੁਰੁ ਪੰਥ ਨੂੰ ਛ੍ਡ
ਕੇ ਕਈ ਟਕਸਾਲਾਂ ਸਮ੍ਪ੍ਰ੍ਦਾਈ ਪੰਥਾਂ ਵਿਚ ਵੰਡਿਆ ਪਿਆ ਹੈ | ਮਿਸ਼ਨਰੀ ਆਪ ਨੇ ਨਹੀ ਗਿਣੇ ਤਾਂ ਕੀ
ਮਿਸ਼ਨਰੀ ਹੀ ਸਿਖੀ ਪੰਥ ਹੈ ਆਪ ਮੁਤਾਬਿਕ |
ਅਗਰ ਮੈਂ ਨਿਰੋਲ ਗਲ ਕਰਾਂ ਤਾਂ ਮੋਆਫ਼ ਕਰਨਾ ਮਿਸ਼ਨਰੀ ਲਫਜ਼ ਗੁਰੁ ਗਰੰਥ ਸਾਹਿਬ ਦੇ ਕਿਸ ਪੰਨੇ ਤੇ
ਆਇਆ ਹੈ |
ਸਿਖ ਮਤੁ ਵਿਚ ਚਲਿਆ ਆ ਰਹਾ ਹੈ ਕੇ ਹਰੇਕ ਸਿਖ ਬਚੇ ਦਾ ਨਾਮ ਸ੍ਰੀ ਗੁਰੁ ਗਰੰਥ ਸਾਹਿਬ ਅਨੁਸਾਰ ਹੀ
ਰਖਿਆ ਜਾਂਦਾ ਹੈ ਪਰ ਏਕ ਸੰਸਥਾ ਜੋ ਸਿਖੀ ਦਾ ਆਪਨੇ ਆਪ ਨੂੰ ਪ੍ਰਚਾਰਕ ਕਹਂਦੀ ਹੈ | ਉਸ ਦਾ ਨਾਮ
ਇਸਾਈ ਮਤ ਤੋਂ ਪ੍ਰਭਾਵਿਤ ਹੈ |ਵੀਰ ਅੰਗ੍ਰੇਜ਼ ਹੁਣ ਚਲੇ ਗਏ ਹਨ ਹੁਣ ਕਿਸੇ ਦਾ ਡਰ ਨਹੀ ਹੁਣ ਤਾਂ
ਨਾਮ ਗੁਰਮਤਿ ਅਨੁਸਾਰ ਰਖਿਆ ਜਾ ਸਕਦਾ ਹੈ| ਆਪ ਲਿਖਦੇ ਹੀ ਕੀ ਸਿਖ ਪੰਥਕ ਰਹਿਤ ਮਰਿਆਦਾ ਛਡ ਚੁਕੇ
ਹਨ | ਮਰਿਆਦਾ ਤਾਂ ਮਨਮਤੀ ਹੈ ਅਤੇ ਪੰਡਿਤ ਦਾ ਪ੍ਰਚਾਰ ਹੈ ਮੰਦਿਰਾਂ ਵਿਚ ਹੁੰਦਾ ਹੈ | ਮਰਿਆਦਾ
ਗੁਰੂ ਗਰੰਥ ਸਾਹਿਬ ਵਿਚ ਕਿਥੇ ਹੈ ਹਾਂ ਰਹਿਤ ਜਰੂਰ ਹੈ | ਬੇਨਤੀ ਹੈ ਕੀ ਸਾਰੇ ਵੀਰ ਪੰਡਿਤ ਪਰਿਚਾਰ
ਤੋਂ ਪਿਛਾ ਛੁਡਾਈਏ |ਸਾਡੇ ਚਾਰ ਪਾਦਰਥ , ਚਾਰ ਯੁਗ, ਤਿੰਨ ਲੋਕ , ਗੁਰਬਾਣੀ ਅਰਥ , ਪਰਿਕ੍ਰਮਾ ,
ਸੋਚ , ਬੋਲੀ , ਸਾਰੀ ਹੀ ਤਾਂ ਪੰਡਿਤ ਵਾਲੀ ਹੈ ਅਤੇ ਨਾਮ ਇਸਾਇਆਂ ਵਾਲਾ ਗੁਰਮਤਿ ਅਨੁਸਾਰ ਕੀ ਹੈ ?
ਗੁਰਪ੍ਰੀਤ ਸਿੰਘ ਕੈਲੀਫ਼ੋਰਨਿਆ
(19/01/11)
ਕਿਰਪਾਲ ਸਿੰਘ ਬਠਿੰਡਾ
ਸੋਧੇ ਹੋਏ ਕੈਲੰਡਰ ਵਿੱਚ ਗੁਰੂ ਹਰਿ ਰਾਏ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਜਿਹੜਾ ੧੮ ਮਾਘ ਜਾਂ ੧੯
ਜਨਵਰੀ ਨੂੰ ਰੱਖਿਆ ਗਿਆ ਹੈ ਉਹ ਜੂਲੀਅਨ, ਗਰੇਗੇਰੀਅਨ ਅਤੇ ਬਿਕ੍ਰਮੀ ਸੰਮਤ ਦੇ ਚੰਦਰ ਸਾਲ ਜਾਂ
ਸੂਰਜੀ ਸਾਲ ਕਿਸੇ ਮੁਤਾਬਕ ਵੀ ਠੀਕ ਨਹੀਂ ਹੈ ਤਾਂ ਫਿਰ
ਇਸ ਨੂੰ ਸੋਧਿਆ ਕੈਲੰਡਰ ਕਹੀਏ ਜਾਂ ਵਿਗਾੜਿਆ ਹੋਇਆ: ਗਿਆਨੀ
ਸ਼ਿਵਤੇਗ ਸਿੰਘ
ਗੁਰਦੁਆਰਾ ਬੰਗਲਾ ਸਾਹਿਬ ਦੀ ਸਟੇਜ਼ ਤੋਂ ਹੈੱਡ ਪ੍ਰਚਾਰਕ ਗਿਆਨੀ
ਸ਼ਿਵਤੇਗ ਸਿੰਘ ਨੇ ਵੀ ਆਪਣੀ ਕਥਾ ਦੌਰਾਨ ਪ੍ਰਿੰ: ਗੁਰਚਰਨ ਸਿੰਘ ਦੇ ਦਾਅਵੇ ਦੇ ਸਹੀ ਹੋਣ `ਤੇ ਲਗਾਈ
ਮੋਹਰ
ਬਠਿੰਡਾ, ੧੬ ਜਨਵਰੀ (ਕਿਰਪਾਲ ਸਿੰਘ): ਸੋਧਾਂ ਦੇ ਨਾਮ `ਤੇ ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰਨ
ਵਾਲਿਆਂ ਨੇ ਗੁਰੂ ਹਰਿ ਰਾਏ ਸਾਹਿਬ ਦੇ ਪ੍ਰਕਾਸ਼ ਦਿਹਾੜੇ ਦੀ ਤਰੀਕ ਕਿਹੜੇ ਇਤਿਹਾਸਕ ਹਵਾਲੇ ਨਾਲ
ਮਿਥੀ ਹੈ? ਇਹ ਸ਼ਬਦ ਗੁਰਦੁਆਰਾ ਬੰਗਲਾ ਸਹਿਬ ਨਵੀਂ ਦਿੱਲੀ ਤੋਂ ਲੜੀਵਾਰ ਚੱਲ ਰਹੀ ਕਥਾ ਦੌਰਾਨ ਹੈੱਡ
ਪ੍ਰਚਾਰਕ ਗਿਆਨੀ ਸ਼ਿਵਤੇਗ ਸਿੰਘ ਨੇ ਬੀਤੇ ਦਿਨ ਕਹੇ ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀ ਕਲਾ ਟਾਈਮ
ਟੀਵੀ ਤੋਂ ਹੋ ਰਿਹਾ ਸੀ। ਉਨ੍ਹਾਂ ਕਿਹਾ ਪ੍ਰੋ: ਕਰਤਾਰ ਸਿੰਘ ਐਮ ਏ ਦੀ ਲਿਖੀ ਪੁਸਤਕ `ਸਿੱਖ
ਇਤਿਹਾਸ ਭਾਗ ੧` ਜੋ ਸ਼੍ਰੋਮਣੀ ਕਮੇਟੀ ਵਲੋਂ ਹੀ ਛਾਪੀ ਹੋਈ ਹੈ, ਉਨ੍ਹਾਂ ਖ਼ੁਦ ਪੜ੍ਹੀ ਹੈ ਉਸ ਵਿੱਚ
ਗੁਰੂ ਹਰਿ ਰਾਏ ਜੀ ਦੇ ਜਨਮ ਦੀ ਤਾਰੀਖ ਮਾਘ ਸੁਦੀ ੧੩, ੧੯ ਮਾਘ ਬਿਕ੍ਰਮੀ ਸੰਮਤ ੧੬੮੬ ਦਿਨ
ਸ਼ਨਿਚਰਵਾਰ, ਮੁਤਾਬਕ ੧੬ ਜਨਵਰੀ ਸੰਨ ੧੬੩੦ ਲਿਖੀ ਹੋਈ ਹੈ। ਹੋਰ ਵੀ ਬਹੁਤ ਸਾਰੇ ਸਾਰੇ ਇਤਿਹਾਸਕਾਰ
ਇਸੇ ਤਰੀਕ ਨਾਲ ਸਹਿਮਤ ਹਨ। ਉਨ੍ਹਾਂ ਕਿਹਾ ਨਾਨਕਸ਼ਾਹੀ ਕੈਲੰਡਰ ਮੁਤਾਬਕ ੧੯ ਮਾਘ ਹਰ ਸਾਲ ੩੧ ਜਨਵਰੀ
ਨੂੰ ਹੀ ਆਉਂਦੀ ਹੈ ਤੇ ਇਸੇ ਦਿਨ ਨੂੰ ਗੁਰੂ ਰਾਏ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਤਹਿ ਕੀਤਾ ਗਿਆ
ਹੈ। ੧੪ ਮਾਰਚ ੨੦੧੦ ਨੂੰ ਸ਼੍ਰੋਮਣੀ ਕਮੇਟੀ ਵਲੋਂ ਜਾਰੀ ਕੀਤੇ ਗਏ ਸੋਧੇ ਕੈਲੰਡਰ ਵਿੱਚ ਵੀ ਇਹ
ਦਿਹਾੜਾ ੩੧ ਜਨਵਰੀ ਦਾ ਹੀ ਦਰਜ ਹੈ। ਪਰ ਇਸ ਸੋਧੇ ਹੋਏ ਕੈਲੰਡਰ ਮੁਤਾਬਕ ਉਸ ਦਿਨ ੧੯ ਮਾਘ ਨਹੀ
ਸਗੋਂ ੧੮ ਮਾਘ ਹੈ, ਭਾਵ ਸ਼ੋਮਣੀ ਕਮੇਟੀ ਨੇ ਗੁਰੂ ਹਰਿ ਰਾਏ ਸਾਹਿਬ ਜੀ ਦਾ ਜਨਮ ਦਿਹਾੜਾ ੧੯ ਮਾਘ
ਤੋਂ ਬਦਲ ਕੇ ੧੮ ਮਾਘ ਨੂੰ ਕਰ ਦਿੱਤਾ ਹੈ। ਉਨ੍ਹਾਂ ਹੋਰ ਦੱਸਿਆ ਕਿ ਜੇ ਚੰਦ੍ਰਮਾ ਦੇ ਹਿਸਾਬ ਹੀ
ਗੁਰਪੁਰਬ ਮਨਾਉਣੇ ਹਨ ਤਾਂ ਵੀ ਚੰਦ ਦੇ ਕੈਲੰਡਰ ਮੁਤਾਬਕ ੩੧ ਜਨਵਰੀ ਨੂੰ ਮਾਘ ਸੁਦੀ ੧੩ ਨਹੀਂ ਬਲਕਿ
ਮਾਘ ਵਦੀ ੧੩ ਹੈ ਅਤੇ ਮਾਘ ਸੁਦੀ ਇਸ ਸਾਲ ੧੬ ਫਰਵਰੀ ਦਿਨ ਬੁਧਵਾਰ ਨੂੰ ਅਉਂਦੀ ਹੈ। ਇਸ ਲਈ ਸੋਧੇ
ਹੋਏ ਕੈਲੰਡਰ ਵਿੱਚ ਗੁਰੂ ਹਰਿ ਰਾਏ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਜਿਹੜਾ ੧੮ ਮਾਘ ਜਾਂ ੧੯ ਜਨਵਰੀ
ਨੂੰ ਰੱਖਿਆ ਗਿਆ ਹੈ ਉਹ ਜੂਲੀਅਨ, ਗਰੇਗੇਰੀਅਨ ਅਤੇ ਬਿਕ੍ਰਮੀ ਸੰਮਤ ਦੇ ਚੰਦਰ ਸਾਲ ਜਾਂ ਸੂਰਜੀ ਸਾਲ
ਕਿਸੇ ਮੁਤਾਬਕ ਵੀ ਠੀਕ ਨਹੀਂ ਹੈ ਤਾਂ ਫਿਰ ਇਸ ਨੂੰ ਸੋਧਿਆ ਕੈਲੰਡਰ ਕਹੀਏ ਜਾਂ ਵਿਗਾੜਿਆ ਹੋਇਆ।
ਉਨ੍ਹਾਂ ਕਿਹਾ ਨਾਨਕਸ਼ਾਹੀ ਕੈਲੰਡਰ ਨੂੰ ਸੋਧਣ ਦਾ ਦਾਅਵਾ ਕਰਨ ਵਾਲੇ ਸ਼੍ਰੋਮਣੀ ਕਮੇਟੀ ਪ੍ਰਧਾਨ
ਅਵਤਾਰ ਸਿੰਘ ਮੱਕੜ ਅਤੇ ਦਮਦਮੀ ਟਕਸਾਲ ਦੇ ਇੱਕ ਧੜੇ ਦਾ ਮੁਖੀ ਹਰਨਾਮ ਸਿੰਘ ਧੁੰਮਾਂ ਦੋਵੇਂ ਖ਼ੁਦ
ਹੀ ਭੰਬਲਭੂਸੇ ਵਿੱਚ ਹਨ ਕਿਉਂਕਿ ਸ਼੍ਰੋਮਣੀ ਕਮੇਟੀ ਦੀ ਵੈੱਬ ਸਾਈਟ ਤੇ ਉਪਲੱਭਦ ਇਤਿਹਾਸ ਵਿੱਚ ਗੁਰੂ
ਜੀ ਦੇ ਜਨਮ ਦੀ ਕੋਈ ਵੀ ਤਾਰੀਖ ਨਹੀ ਲਿਖੀ ਪਰ ਧਰਮ ਪ੍ਰਚਾਰ ਕਮੇਟੀ ਵਲੋਂ ਛਾਪੀ ਗਈ ੧੯੯੧ ਦੀ
ਡਾਇਰੀ ਵਿੱਚ ਗੁਰੂ ਹਰਿ ਰਾਏ ਸਾਹਿਬ ਜੀ ਦੇ ਜਨਮ ਦੀ ਤਾਰੀਖ, ਮਾਘ ਸੁਦੀ ੧੩ ਸੰਮਤ ੧੬੯੩ ਬਿਕ੍ਰਮੀ
ਮੁਤਾਬਕ ੨੮ ਜਨਵਰੀ ਸੰਨ ੧੬੩੭ ਈ: ਲਿਖੀ ਹੋਈ ਹੈ, ਇਸ ਮੁਤਾਬਕ ਇਹ ੨ ਮਾਘ ਬਣਦੀ ਹੈ ਪਰ ਬ੍ਰਿ:
ਸੰਮਤ ੧੬੯੩ ਜਾਂ ਸੰਨ ੧੬੩੭ ਈ ਮੰਨਣ ਯੋਗ ਨਹੀ ਹੈ। ਧੁੰਮਾ ਦੀ ਟਕਸਾਲ ਵਲੋਂ ਛਾਪੀ ਗਈ ਵਡ ਅਕਾਰੀ
ਕਿਤਾਬ `ਗੁਰਬਾਣੀ ਪਾਠ ਦਰਪਣ` ਵਿੱਚ ਗੁਰੂ ਹਰਿ ਰਾਏ ਸਾਹਿਬ ਜੀ ਦੇ ਜਨਮ ਦੀ ਤਾਰੀਖ ੧੬੮੭ ਬਿ: ਮਾਘ
ਸੁਦੀ ਚੌਦਸ, ਦਿਨ ਐਤਵਾਰ, ੫ ਫਰਵਰੀ ੧੬੩੦ ਈਸਵੀ ਲਿਖਿਆ ਹੋਇਆ ਹੈ। (੧੬੮੭ ਬਿ: ਮਾਘ ਸੁਦੀ ਚੌਦਸ,
ਦਿਨ ਸ਼ਨਿਚਰਵਾਰ, ੫ ਫਰਵਰੀ, ੧੬੩੧ ਜੁਲੀਅਨ ਨੂੰ ਸੀ ਨਾ ਕਿ ੧੬੩੦ ਨੂੰ) ਸੋ ਜਿਨ੍ਹਾਂ ਨੇ ਕੈਲੰਡਰ
ਸੋਧਿਆ ਉਨ੍ਹਾਂ ਦੀਆਂ ਆਪਣੀਆਂ ਸੰਸਥਾਵਾਂ ਮੁਤਾਬਕ ਵੀ ਇਹ ਤਰੀਖਾਂ ਠੀਕ ਨਹੀਂ ਤਾਂ ਉਹ ਸਾਧ ਬਾਬੇ
ਜਿਹੜੇ ਪਿਛਲੇ ਕਈ ਸਾਲ ਬਿਨਾਂ ਕਿਸੇ ਦਲੀਲ ਤੋਂ ਇਹ ਰੌਲਾ ਪਾਉਂਦੇ ਰਹੇ ਹਨ ਕਿ ਨਾਨਕਸ਼ਾਹੀ ਕੈਲੰਡਰ
ਵਿੱਚ ਤਾਰੀਖਾਂ ਬਦਲ ਦਿੱਤੀਆਂ ਹਨ (ਜੋ ਸੱਚ ਨਹੀ ਹੈ) ਹੁਣ ਸ਼੍ਰੋਮਣੀ ਕਮੇਟੀ ਵਲੋਂ ਗੁਰੂ ਹਰ ਰਾਏ
ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ੧੯ ਮਾਘ ਤੋਂ ਬਦਲਕੇ ੧੮ ਮਾਘ ਨੂੰ ਕਰਨ `ਤੇ ਕਿਉਂ ਚੁੱਪ ਹਨ? ਗੁਰੂ
ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ੨੩ ਪੋਹ (੫ ਜਨਵਰੀ) ਦੀ ਬਜਾਏ, ਪੋਹ ਸੁਦੀ ੭ (੧੧ ਜਨਵਰੀ)
ਨੂੰ ਮਨਾਉਣ ਵਾਲੇ ਬਾਬਿਆਂ ਨੂੰ ਹੁਣ ਗੁਰੂ ਹਰਿ ਰਾਏ ਸਾਹਿਬ ਜੀ ਦਾ ਜਨਮ ਦਿਹਾੜਾ ਮਾਘ ਸੁਦੀ ੧੩
ਨੂੰ ਕਿਉਂ ਨਹੀਂ ਮਨਾ ਰਹੇ? ਉਨ੍ਹਾਂ ਕਿਹਾ ਇੱਕ ਦਿਹਾੜਾ ਚੰਦ ਦੇ ਕੈਲੰਡਰ (ਪੋਹ ਸੁਦੀ ੭) ਮੁਤਾਬਕ
ਅਤੇ ਦੂਜਾ ਸੂਰਜੀ ਦੇ ਕੈਲੰਡਰ ੧੮ ਮਾਘ (ਜੋ ਅਸਲ `ਚ ੧੯ ਮਾਘ ਹੈ) ਮੁਤਾਬਕ ਮਨਾਉਣ ਨੂੰ ਜੇ ਏਕਤਾ
ਆਖਿਆ ਜਾ ਰਿਹਾ ਹੈ ਤਾਂ ਭੰਬਲਭੂਸਾ ਕਿਸ ਨੂੰ ਆਖੋਗੇ?
ਇਹ ਵਰਨਣਯੋਗ ਹੈ ਕਿ ਪਿਛਲੇ ਦਿਨੀਂ ਇਹੀ ਮੁੱਦਾ ਮਿਸ਼ਨਰੀ ਪ੍ਰਿੰਸੀਪਲ ਗੁਰਚਰਨ ਸਿੰਘ ਮੋਹਾਲੀ ਨੇ ਵੀ
ਉਠਾਇਆ ਸੀ। ਉਸ ਵਕਤ ਇਸ ਪੱਤਰਕਾਰ ਨੇ, ਸੋਧਾਂ ਦਾ ਸਮਰੱਥਨ ਕਰ ਰਹੇ ਵਿਦਵਾਨ ਕਰਨਲ ਸੁਰਜੀਤ ਸਿੰਘ
ਨਿਸ਼ਾਨ ਜਿਨ੍ਹਾਂ ਨੇ ੨੦੦੩ ਵਿੱਚ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਸਮੇਂ ਵੀ ਆਪਣਾ ਯੋਗਦਾਨ ਪਾਇਆ ਸੀ,
ਪਰ ਹੁਣ ਉਹ ਉਸ ਕੈਲੰਡਰ ਨੂੰ ੧੦੦% ਗਲਤ ਅਤੇ ੨੦੧੦ ਵਿੱਚ ਸੋਧੇ ਕੈਲੰਡਰ ਨੂੰ ੧੦੦% ਸਹੀ ਦੱਸ ਰਹੇ
ਹਨ, ਨੂੰ ਗੁਰੂ ਹਰਿ ਰਾਏ ਸਾਹਿਬ ਜੀ ਦਾ ਗੁਰਪੁਰਬ ਨਿਯਤ ਕਰਨ `ਚ ਹੋਈ ਗਲਤੀ ਸਬੰਧੀ ਪੁੱਛਿਆ ਸੀ
ਤਾਂ ਉਹ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਸਨ ਦੇ ਸਕੇ। ਪਰ ਗੁਰਦੁਆਰਾ ਬੰਗਲਾ ਸਾਹਿਬ ਦੀ ਸਟੇਜ਼ ਤੋਂ
ਹੈੱਡ ਪ੍ਰਚਾਰਕ ਗਿਆਨੀ ਸ਼ਿਵਤੇਗ ਸਿੰਘ ਨੇ ਵੀ ਆਪਣੀ ਕਥਾ ਦੌਰਾਨ ਪ੍ਰਿੰ: ਗੁਰਚਰਨ ਸਿੰਘ ਦੇ ਦਾਅਵੇ
ਦੇ ਸਹੀ ਹੋਣ `ਤੇ ਮੋਹਰ ਲਗਾ ਦਿੱਤੀ ਹੈ।
(19/01/11)
ਬਸੰਤ ਕੋਰ, ਫਰੀਦਾਬਾਦ
ਸੱਚ
ਬੋਲਣ ਦੀ ਯਾਦ ਜੱਥੇਦਾਰਾਂ ਨੂੰ ਅਹੁੱਦਿਆਂ’ ਤੇ ਬੈਠ ਕੇ ਕਿਉਂ ਨਹੀਂ ਆਉਂਦੀ: ਸ. ਉਪਕਾਰ ਸਿੰਘ
ਫਰੀਦਾਬਾਦ
ਵੇਦਾਂਤੀ ਜੀ! ਤੂੰ ਇੱਧਰ ਉਧਰ ਕੀ ਬਾਤ ਨਾ ਕਰ, ਤੂੰ ਯੇ ਬਤਾ ਕਾਫ਼ਿਲਾ ਕਿਉਂ ਲੁੱਟਾ?
ਗਿਆਨੀ ਗੁਰਬਚਨ ਸਿੰਘ ਅਤੇ ਨੰਦਗੜ ਨੂੰ ਆਪਣੇ ਵਿੱਚ ਸੁਧਾਰ ਕਰ ਕੇ ਸਿੱਖ ਸਿਧਾਂਤਾਂ ਦੀ ਰਾਖੀ ਲਈ
ਅੱਗੇ ਆਉਣਾ ਚਾਹੀਦਾ ਹੈ।
੧੮ ਜਨਵਰੀ ੨੦੧੧ (ਬਸੰਤ ਕੋਰ, ਫਰੀਦਾਬਾਦ)
ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ. ਉਪਕਾਰ ਸਿੰਘ
ਫਰੀਦਾਬਾਦ ਨੇ ਕੀਤਾ। ਉਨ੍ਹਾਂ ਕਿਹਾ ਕਿ ਗਿਆਨੀ ਵੇਦਾਂਤੀ ਜਦੋਂ ਅੱਜ ਅਹੁੱਦੇ ਤੋਂ ਹੱਟ ਚੁੱਕਿਆ ਹੈ
ਤਾਂ ਹੁਣ ਇਸ ਦੇ ਮੁੰਹ ਤੋਂ ਸੱਚ ਨਿਕਲਣ ਲਗ ਪਿਆ। ਇਸ ਵਿਅਕਤੀ ਨੇ ਕੌਮ ਦਾ ਜਿੰਨ੍ਹਾਂ ਨੁਕਸਾਨ
ਕੀਤਾ ਉਹ ਕਿਸੇ ਤੋਂ ਨਹੀਂ ਛੁਪਿਆ। ਉਨ੍ਹਾਂ ਕਿਹਾ ਕਿ ਉੱਚ ਅਹੁੱਦਿਆਂ `ਤੇ ਬੈਠ ਕੇ ਸਾਰੇ ਹੀ
ਜੱਥੇਦਾਰ ਝੂਠ ਬੋਲਦੇ ਹਨ ਪਰ ਜਦੋਂ ਅਹੁੱਦੇ ਖੁੰਝ ਜਾਂਦੇ ਹਨ ਤਾਂ ਫਿਰ ਇੰਨ੍ਹਾਂ ਨੂੰ ਸਿਧਾਂਤਾਂ
ਦੀ ਯਾਦ ਆ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅਹੁੱਦੇ ਤੋਂ ਉਤਰ ਕੇ ਅੱਜ ਗਿਆਨੀ ਵੇਦਾਂਤੀ ਨੂੰ ਰਹਿਤ
ਮਰਿਆਦਾ ਚੇਤੇ ਆ ਗਈ ਹੈ ਜਦ ਕਿ ਅਹੁੱਦੇ `ਤੇ ਬੈਠ ਕੇ ਇੰਨੇ ਆਪ ਰਹਿਤ ਮਰਿਆਦਾ ਦਾ ਕਈ ਵਾਰ ਕਤਲ
ਕੀਤਾ ਹੈ। ਉਨ੍ਹਾਂ ਕਿਹਾ ਕਿ ਵੇਦਾਂਤੀ ਨੂੰ ੧੧, ੧੨, ੧੩ ਨਵੰਬਰ ੨੦੦੬ ਦਾ ਦਿਨ ਵੀ ਚੰਗੀ ਤਰ੍ਹਾਂ
ਯਾਦ ਹੋਵੇਗਾ ਜਿਸ ਦਿਨ ਪਿੰਡ ਭਾਈ ਕਾ ਦਿਆਲਪੁਰਾ ਬਠਿੰਡਾ ਵਿਖੇ ਸਾਧ ਲਾਣੇ ਨਾਲ ਰਲ ਕੇ ਗੁਰੂ
ਗ੍ਰੰਥ ਸਾਹਿਬ ਜੀ ਦੇ ਬਰਾਬਰ ਅਖੌਤੀ ਦਸਮ ਗ੍ਰੰਥ ਦਾ ਪ੍ਰਕਾਸ਼ ਕਰ ਕੇ ਅਖੰਡ ਪਾਠ ਦੇ ਭੋਗ ਪਾਏ ਸਨ
ਉਸ ਵੇਲੇ ਦੇਸ਼-ਵਿਦੇਸ਼ ਤੋਂ ਸਿੱਖ ਸੰਗਤਾਂ ਨੇ ਇੰਨ੍ਹਾਂ ਨੂੰ ਰਹਿਤ ਮਰਿਆਦਾ ਦੀ ਉਲੰਘਣਾ ਵੀ ਚੇਤੇ
ਕਰਵਾਈ ਸੀ ਪਰ ਸ਼ਾਇਦ ਉਸ ਵੇਲੇ ਅਹੁਦੇ ਦੀ ਭੁੱਖ ਇੰਨ੍ਹਾਂ ਵਾਸਤੇ ਮਹੱਤਵਪੂਰਨ ਸੀ। ਇਸ ਤੋਂ ਇਲਾਵਾ
ਹੋਰ ਵੀ ਸੈਂਕੜੇ ਉਦਾਹਰਣਾਂ ਹਨ ਜਦੋਂ ਵੇਦਾਂਤੀ ਨੇ ਜੱਥੇਦਾਰੀ ਦੇ ਅਹੁੱਦੇ’ ਤੇ ਬੈਠ ਕੇ ਸਿੱਖ
ਸਿਧਾਂਤਾਂ ਦਾ ਗਲਾ ਘੁਟਿਆ। ਇਹ ਸਾਰੇ ਜੱਥੇਦਾਰ ਹੀ ਪੰਥ ਵਿਰੋਧੀ ਤਾਕਤਾਂ ਦੀਆਂ ਕਠਪੁਤਲੀਆਂ ਹਨ
ਉਨ੍ਹਾਂ ਕਿਹਾ ਕਿ ਜਦੋਂ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਬੜਕ ਮਾਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਇਸ ਦੀ
ਪੁਛ ਮਰੋੜ ਦਿੱਤੀ ਜਾਂਦੀ ਹੈ ਫਿਰ ਉਸ ਵੇਲੇ ਇਸ ਦੀ ਬਿਆਨਬਾਜ਼ੀ ਵੀ ਬਦਲ ਜਾਂਦੀ ਹੈ। ਸ. ਉਪਕਾਰ
ਸਿੰਘ ਨੇ ਕਿਹਾ ਕਿ ਇਹ ਕਿਸ ਤਰ੍ਹਾਂ ਦੀ ਜੱਥੇਦਾਰੀ ਹੈ ਇਹ ਤਾਂ ਖ਼ੁਦ ਗੁਲਾਮਾਂ ਦੇ ਗੁਲਾਮ ਹਨ।
ਸਿੱਖ ਧਰਮ ਵਿੱਚ ਕਿਸੇ ਦੀ ਵੀ ਜੱਥੇਦਾਰੀ ਪ੍ਰਵਾਣ ਨਹੀਂ ਸਿੱਖਾਂ ਦਾ ਅਸਲ ਜੱਥੇਦਾਰ ਗੁਰੁ ਗ੍ਰੰਥ
ਸਾਹਿਬ ਜੀ ਦਾ ਗਿਆਨ ਹੀ ਹੈ। ਉਨ੍ਹਾਂ ਕਿਹਾ ਕਿ ਗਿਆਨੀ ਗੁਰਬਚਨ ਸਿੰਘ ਵੀ ਥੋੜੇ ਦਿਨਾਂ ਦਾ
ਪ੍ਰਾਹੁਣਾ ਹੈ ਆਖਰ ਵਿੱਚ ਇਸ ਦਾ ਹਾਲ ਵੀ ਵੇਦਾਂਤੀ ਵਾਂਗ ਹੀ ਹੋਣਾ ਹੈ ਸੋ ਸਮਾਂ ਰਹਿੰਦਿਆ ਗਿਆਨੀ
ਗੁਰਬਚਨ ਸਿੰਘ ਅਤੇ ਨੰਦਗੜ ਨੂੰ ਆਪਣੇ ਵਿੱਚ ਸੁਧਾਰ ਕਰ ਕੇ ਸਿੱਖ ਸਿਧਾਂਤਾਂ ਦੀ ਰਾਖੀ ਲਈ ਅੱਗੇ
ਆਉਣਾ ਚਾਹੀਦਾ ਹੈ।
(18/01/11)
ਸੰਤ ਸਿੰਘ ਬਰਲਿੰਗਟਨ
ਤੱਤ
ਗੁਰਮਤਿ ਪਰਵਾਰ ਵਾਲਿਓ,
ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਿਹ॥
ਭਾਈ ਸਾਹਿਬ ਜੀ ਤੁਹਾਡੀ ਗੁਰਮਤਿ ਸਮਝ ਤੋਂ ਬਾਹਰ ਹੈ। ਜੇ ਬਹੁਗਿਣਤੀ ਸਿੱਖ ਸ਼ਰਾਬ ਪੀਣ
ਲਗ ਪਏ ਹਨ ਤਾਂ ਹੱਥ ਖੜੇ ਕਰ ਦਿਤੇ ਜਾਣ। ਗੁਰਦਵਾਰਿਆਂ ਵਿੱਚ ਸ਼ਰਾਬ ਪੀ ਕੇ ਜਾਣ ਤੇ ਕੋਈ ਇਤਰਾਜ ਨਾ
ਕੀਤਾ ਜਾਵੇ। ਹਰ ਗੁਰਦਵਾਰੇ ਦੇ ਬੂਹੇ ਅਗੇ ਸ਼ਰਾਬ ਦਾ ਠੇਕਾ ਖੋਲਣ ਦੀ ਇਜਾਜਤ ਦੇ ਦਿਤੀ ਜਾਵੇ ਤਾਂ
ਕਿ ਹਰ ਕੋਈ ਪੀ ਕੇ ਅੰਦਰ ਗੁਰਦਵਾਰੇ ਵਿੱਚ ਜਾ ਸਕੇ। ਇਹ ਹੀ ਹਾਲ ਇਸ ਗੱਡੀ ਦਾ ਹੈ। ਸਾਰੇ ਯਾਤਰੂ
ਗੁਰਦਵਾਰਿਆਂ ਦੇ ਦਰਸ਼ਨਾਂ ਵਾਸਤੇ ਜਾਣ ਲਈ ਇਸ ਗੱਡੀ ਵਿੱਚ ਸਵਾਰ ਹਨ। ਸ਼ਰਾਬ ਪੀ ਕੇ ਜਾਉ ਤੇ
ਗੁਰਦਵਾਰੇ ਵਿੱਚ ਦਰਸ਼ਨ ਕਰਨ ਚਲੇ ਜਾਉ। ਇਹ “ਸਾਡੇ” ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਦੇ ਖਿਲਾਫ
ਹੈ। ਇਹ ਬਿਲਕੁਲ ਗਲਤ ਗਲ ਹੈ। ਬੜਾ ਅਫਸੋਸ ਹੈ ਕਿ ਤੁਸੀਂ ਗੱਡੀ ਦੀ ਪਵਿਤਰਤਾ ਦੇ ਨਾਂ ਤੇ ਇਸ
ਕੁਰਹਿਤ ਨੂੰ ਬੰਦ ਕਰਨ ਦੇ ਖਿਲਾਫ ਬੋਲ ਰਹੇ ਗੁਰਸਿਖਾਂ ਨੂੰ ਗਲਤ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ
ਹੋ। ਆਪਣੇ ਆਪ ਨੂੰ ਗੁਰਸਿਖ ਸਮਝਣ ਵਾਲੇ ਬੰਦੇ ਕਿਉਂ ਇਸ ਕੁਰਹਿਤ ਦੇ ਹੱਕ ਵਿੱਚ ਹਨ ਸਮਝ ਤੋਂ ਬਾਹਰ
ਹੈ।
ਸੰਤ ਸਿੰਘ ਬਰਲਿੰਗਟਨ
(18/01/11)
ਜਗਰਾਜ ਸਿੰਘ ਦੀਵਾਨਾ
ਜਗਰਾਜ ਸਿੰਘ ਦੀਵਾਨਾ
ਵੀਰ ਅਤਿੰਦਰਪਾਲ ਸਿੰਘ ਜੀ
ਪੰਜਾਬ ਦੇ ਗਾਇਕ ਦਾ ਗਾਣਾ ਤੁਹਾਡੇ ਉਪਰ ਬੜਾ ਹੀ ਢੁਕਦਾ ਹੈ ‘ਕਿ ਤੂੰ
ਨੀ ਬੋਲਦੀ ਰੁਕਾਨੇ ਤੂੰ ਨੀ ਬੋਲਦੀ ਤੇਰੇ `ਚ ਤੇਰਾ ਯਾਰ ਬੋਲਦਾ’। ਮੈਨੂੰ ਤੁਹਾਡੀ ਚਿੱਠੀ ਵੇਖ
ਕੇ ਇਸੇ ਦਾ ਹੀ ਸ਼ੰਕਾ ਲਗਦਾ ਹੈ ਕਿ ਵੀਰ ਜੀ ਤੁਹਾਡੇ ਵਿਚੋਂ ਹੀ ਜਿਊਣਵਾਲਾ ਹੀ ਬੋਲਦਾ ਹੈ। ਤੁਸੀਂ
ਤਾਂ ਖੋਖਲੇ ਸੰਖ ਦੀ ਤਰ੍ਹਾਂ ਹੋ। ਜਿਸ ਵਿੱਚ ਫੂਕ ਕੋਈ ਹੋਰ ਮਾਰਦਾ ਹੈ ਤੇ ਆਵਾਜ਼ ਵਿਚਾਰਾ ਸੰਖ
ਕੱਢਦਾ ਹੈ। ਵੀਰ ਅਤਿੰਦਰਪਾਲ ਸਿੰਘ ਜੀ ਮੈਂ ਅਨਭੋਲ ਸਿੰਘ ਨੂੰ ਇੱਕ ਸਲਾਹ ਦੇਣੀ ਚਹੁੰਦਾ ਸੀ ਕਿ
ਭਾਈ ਸਾਹਿਬ ਦੇ ਚਹੇਤੇ ਵਿਦਵਾਨ ਜੀ ਭਾਈ ਗੁਰਚਰਨ ਸਿੰਘ ਦੀ ਗੱਲ ਤੇ ਅਮਲ ਕਰੋ ਜੋ ਕਿ ਉਹਨਾਂ ਨੇ
ਅਪਣੀ ੯-੧ ੨੦੧੧ ਵਾਲੀ ਚਿੱਠੀ ਵਿੱਚ ਲਿਖਿਆ ਹੈ ਕਿ “ਜਸਬੀਰ ਸਿੰਘ ਨਾਲ ਸਿਰ ਖਪਾਈ ਨਾਲੋਂ ਦੋ
ਵਾਰ ਸਿਰ ਦੀਵਾਰ ਵਿੱਚ ਮਾਰਨਾ ਚੰਗਾ ਹੈ”, ਪਰ ਹੁਣ ਤਾਂ ਮੈਂ ਅਨਭੋਲ ਸਿੰਘ ਨੂੰ ਸਲਾਹ ਦੇਵਾਂਗਾ ਕਿ
ਅਤਿੰਦਰਪਾਲ ਸਿੰਘ ਜੀ ਨਾਲ ਸਿਰ ਖਪਾਈ ਦੀ ਥਾਂ ਦੋ ਦੀ ਥਾਂ ਚਾਰ ਵਾਰ ਵੀ ਟੱਕਰ ਦੀਵਾਰ ਵਿੱਚ ਮਾਰਨੀ
ਘੱਟ ਹੋਵੇਗੀ ਵੀਰ ਜੀ ਕਿਉਕਿ ਸਿੱਖ ਮੀਡੀਆ ਨਿੱਜੀ ਤੌਰ ਤੇ ਮਿਹਣੋ-ਮੇਹਣੀ ਹੋਣ ਲਈ ਨਹੀ ਹੁੰਦਾ ਇਸ
ਤੇ ਗੁਰਮਤਿ ਜਾਂ ਸਿੱਖ ਮਸਲਿਆਂ ਦੀ ਵੀਚਾਰ ਕਰਨੀ ਹੀ ਬੇਹਤਰ ਹੁੰਦੀ ਹੈ। ਇਸ ਨਾਲ ਜਿਥੇ ਸਾਡੀ
ਅੰਦਰੂਨੀ ਸਥਿਤੀ ਜੱਗ ਜਾਹਰ ਹੁੰਦੀ ਹੈ ਉਥੇ ਪਾਠਕਾਂ ਦਾ ਸਮਾਂ ਅਤੇ ਸਾਈਟ ਦਾ ਮਹੌਲ ਦੋਨੋ ਹੀ ਖਰਾਬ
ਹੁੰਦੇ ਹਨ। ਕਿੰਨਾ ਚੰਗਾ ਹੁੰਦਾ ਜੇਕਰ ਤੁਸੀਂ ਕੋਈ ਗੁਰਬਾਣੀ ਦੀ ਗੱਲ ਕਰਦੇ। ਪਰ ਤੁਹਾਡੀ ਭਾਸ਼ਾ ਤੇ
ਬੋਲੀ ਦੇਖਕੇ ਲੱਗਦਾ ਹੈ ਕਿ ਤੁਹਾਨੂੰ ਵੀ ਸਿਰਫ਼ ਤੁਹਾਡੇ ਚਹੇਤੇ ਵਿਦਵਾਨ ਵਾਂਗ ਗਾਲ੍ਹਾਂ ਅਤੇ ਬਲਦ
ਹੱਕਣੀ ਭਾਸ਼ਾ ਹੀ ਆਉਦੀ ਹੈ। ਇਸ ਵਿੱਚ ਤੁਹਾਡਾ ਕਸੂਰ ਨਹੀਂ ਕਿਉਂਕਿ ਸਿਆਣਿਆਂ ਦਾ ਕਥਨ ਠੀਕ ਹੀ ਹੈ
ਕਿ ਜਿਹੋ ਜਿਹੀ ਕੋਕੋ ਉਹੋ ਜਿਹੇ ਕੋਕੇ ਦੇ ਬੱਚੇ।
ਵੀਰ ਜੀ ਤੁਸੀਂ ਕਿਹਾ ਹੈ ਕਿ ਇਸ ਬਰਸਦੇ ਮੀਂਹ ਦੇ ਚਾਰ ਛੱਟੇ ਸਾਡੇ
ਕੱਲਯੁਗੀ ਰੂਹਾਂ ਤੇ ਵੀ ਪੈ ਜਾਣ ਅਸੀਂ ਆਪ ਵਾਂਗ ਧੰਨ ਹੋ ਜਾਈਏ
,
ਸਾਡੀਆਂ ਵੀ ਇਕੀ ਕੁਲਾਂ ਤਰ ਜਾਣ ਪਰ
ਗੁਸਤਾਖੀ ਮੁਆਫ਼ ਤੁਸੀਂ ਗੰਦੀਆਂ ਗਾਲ੍ਹਾਂ ਦੇ ਛੱਪੜ ਵਿੱਚ ਚੁੱਭੀਆਂ ਮਾਰ ਰਹੇ ਹੋ। ਇਸ ਲਈ ਜਦੋਂ
ਤੱਕ ਤੁਸੀਂ ਇਸ ਵਿਚੋਂ ਬਾਹਰ ਨਹੀਂ ਆਵੋਗੇ ਤਾਂ ਗੱਲ ਅਸੰਭਵ ਲਗਦੀ ਹੈ। ਭਾਈ ਸਾਹਿਬ ਮੈ ਤੁਹਾਨੂੰ
ਇੱਕ ਗੱਲ ਜ਼ਰੂਰ ਪੁੱਛਣੀ ਚਾਹਾਂਗਾ ਕਿਉਂਕਿ ਤੁਹਾਡਾ ਪਿੰਡ ਜੰਡਿਆਲਾ ਬਾਬਾ ਬਕਾਲਾ ਦੇ ਨੇੜੇ ਹੈ ਅਤੇ
ਜਿਊਣਵਾਲਾ ਦਮਦਮਾ ਸਾਹਿਬ ਦੇ ਨੇੜੇ ਹੈ। ਦੋਵਾਂ ਥਾਵਾਂ `ਤੇ ਹੀ ਨਿਹੰਗ ਸਿੰਘਾਂ ਦੀ ਛਾਉਣੀਆਂ ਹਨ।
ਤੁਸੀਂ ਪੰਜਾਬ ਵੀ ਜ਼ਰੂਰ ਆਉਦੇ ਹੋਵੋਗੇ ਜੋ ਵੀ ਸਵਾਲ ਨਿਹੰਗ ਸਿੰਘਾਂ ਬਾਰੇ ਪੁੱਛਣਾ ਇਹ ਤੁਸੀਂ ਖੁਦ
ਕਿਉਂ ਨਹੀਂ ਪੁੱਛਦੇ? ਜਾਂ ਫਿਰ ਆਪਣੇ ਕਿਸੇ ਹੋਰ ਸਾਥੀ ਨੂੰ ਕਿਉਂ ਨਹੀਂ ਤੋਰ ਦਿੰਦੇ ਕਿਉਂਕਿ
ਅਨਭੋਲ ਸਿੰਘ ਦਾ ਪਿੰਡ ਦੋਵਾਂ ਹੀ ਥਾਵਾਂ ਤੋਂ ਲਗਭਗ ੧੨੫ ਕਿਲੋਮੀਟਰ ਦੂਰ ਹੈ। ਤੇ ਜੇਕਰ ਇਸੇ
ਤਰ੍ਹਾਂ ਹੀ ਤੁਹਾਨੂੰ ਕੋਈ ਨਾਨਕਸਰੀਆਂ ਬਾਰੇ ਰੋਸ ਜਾਂ ਲਗਦਾ ਹੈ ਕਿ ਮਰਿਆਦਾ ਦੀ ਉਲੰਘਣਾ ਕਰ ਰਹੇ
ਹਨ ਤਾਂ ਉਨ੍ਹਾਂ ਦਾ ਗੁੱਸਾ ਦੂਜਿਆਂ ਉਪਰ ਕਿਉਂ ਕੱਢ ਰਹੇ ਹੋ। ਉਨ੍ਹਾਂ ਨਾਲ ਸਿੱਧੀ ਗੱਲ ਕਰਕੇ
ਸਵਾਲ ਪੁੱਛ ਲਵੋ ਫਿਰ ਹੀ ਸਵਾਦ ਆਉਂਦਾ। ਜਿਹੜਾ ਝੂਠਾ ਹੋਵੇਗਾ ਉਹ ਆਪੇ ਭੱਜ ਜਾਵੇਗਾ। ਜਿਵੇਂ
ਅਨਭੋਲ ਸਿੰਘ, ਕ੍ਰਿਪਾਲ ਸਿੰਘ ਬਠਿੰਡਾ ਅਤੇ ਗੁਰਨਾਮ ਸਿੰਘ ਅਕੀਦਾ ਨੇ ਕੁੱਝ ਸਿੱਖ ਮਾਰਗ `ਤੇ ਸਵਾਲ
ਪੁੱਛੇ ਸਨ ਜਿਸ ਬਾਰੇ ਆਪ ਤੇ ਵਕੀਲ ਸਾਹਿਬ ਅੱਜ ਤੱਕ ਤਾਂ ਉਤਰ ਦੇ ਨਹੀਂ ਸਕੇ ਤੇ ਇਸ ਦੀ ਬਜਾਏ
ਘਚੋਲਾ ਪਾਉਣ ਲਈ ਆਪਣੇ ਮੁਨਸ਼ੀਆਂ ਨਾਲ ਸਾਰ ਰਹੇ ਹਨ। ਇਸੇ ਤਰ੍ਹਾਂ ਹੀ ਗੁਰਪ੍ਰੀਤ ਸਿੰਘ
ਕੈਲੇਫੋਰਨੀਆਂ ਦੇ ਪ੍ਰਸ਼ਨ ਦੇ ਸਬੰਧ ਵਿੱਚ ਵੀ ਕੀਤਾ ਗਿਆ। ਜੇਕਰ ਆਪ ਜੀ ਨੇ ਕੁੱਝ ਕਰਨਾ ਹੀ ਹੈ ਤਾਂ
ਕੋਈ ਉਸਾਰੂ ਗੱਲ ਕਰੋ ਤਾਂ ਕਿ ਪਾਠਕਾਂ ਦੇ ਕੁੱਝ ਪੱਲੇ ਵੀ ਪਵੇ ਤੇ ਗੱਲ ਕਰਨ ਦਾ ਕੋਈ ਸਵਾਦ ਵੀ
ਆਵੇ। ਵੀਰ ਜੀ ਆਪ ਜੀ ਨੇ ਲਿਖਿਆ ਹੈ ਕਿ ਗੁਰੂ ਜੀ ਅਪਣੇ ਬੜੇ ਮਿੱਠ ਬੋਲੜੇ ਸਨ ਵੈਸੇ ਤੁਸੀਂ
ਸਮਝਦਾਰ ਹੋ ਪਰ ਜਦ ਕੋਈ ਬਹੁਤਾ ਹੀ ਸਿਰੋਂ ਲੰਘਦਾ ਸੀ ਤਾਂ ਵੇਸਵਾ ਦਾ ਪੁੱਤਰ,
ਕੁੱਤੇ ਤੋਂ ਭੈੜਾ, ਗਧਾ, ਸੂਰ ਤੇ ਪਤਾ ਨਹੀ ਕਿੰਨਾ ਕੁੱਝ ਵੀ ਕਹਿ ਜਾਂਦੇ ਸਨ। ਤਾਂ ਇਸ ਦਾ ਮਤਲਬ
ਤੁਸੀ ਇਹ ਦੱਸਣਾ ਚਾਹੁੰਦੇ ਹੋ ਕਿ ਤੁਸੀ ਇਹ ਸਿੱਖਿਆ ਗੁਰੂ ਸਾਹਿਬ ਤੋ ਲਈ ਹੈ ਅਤੇ ਉਹਨਾਂ ਦੀ
ਸਿੱਖਿਆ ਅਨੁਸਾਰ ਹੀ ਚੱਲਦੇ ਹੋਏ ਤੁਸੀ ਭੱਦੀ ਸਬਦਾਵਲੀ ਅਤੇ ਗਾਲਾ ਕੱਢਦੇ ਹੋ। ਤੁਹਾਡੀ ਇਸ ਗੱਲ ਨੇ
ਤਾਂ ਪੂਰੀ ਸਿੱਖ ਕੌਮ ਨੂੰ ਸਰਮਸਾਰ ਕਰ ਦਿੱਤਾ ਹੈ।
ਹੁਣ ਤਾਂ ਸਿੱਖ ਮਾਰਗ ਦੇ ਪਾਠਕ ਵੀ ਆਪ ਜੀ ਦੇ ਪ੍ਰਚਾਰ ਤੋ ਪੂਰੀ ਤਰ੍ਹਾ ਜਾਣੂ ਹੋ ਚੁੱਕੇ
ਹੋਣਗੇ ਤੁਸੀ ਗੁਰੂ ਸਾਹਿਬਾਨ ਦਾ ਕਿੰਨਾ ਸਤਿਕਾਰ ਕਰਦੇ ਹੋ ਇਸ ਬਾਰੇ ਵੀ ਕਿਸੇ ਨੂੰ ਕੋਈ ਭੁਲੇਖਾ
ਨਹੀ ਰਹਿ ਗਿਆ ਹੋਵੇਗਾ। ਬਾਬਾ ਫਰੀਦ ਜੀ ਦੇ ਕਥਨ ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ
ਨ ਲੇਖ॥ ਆਪਨੜੇ ਗਿਰੀਵਾਨ ਮਹਿ ਸਿਰੁ ਨੀਵਾਕਰਿ ਦੇਖੁ॥ ਪੰਨਾ ੧੩੭੮ ਤੇ ਜਰੂਰ ਵੀਚਾਰ ਕਰਨੀ।
ਵੀਰ ਜੀ ਇਥੇ ਜੋ ਆਪ ਜੀ ਨੇ ਮਨਜੀਤ ਸਿੰਘ ਦੇ ਖਤ ਵਿਚੋਂ ਪੰਗਤੀਆਂ ਪੇਸਟ ਕੀਤੀਆਂ ਹਨ ਕਿ
ਚੋਰਾ ਜਾਰਾ ਰੰਡੀਆ ਕੁਟਣੀਆ ਦੀਬਾਣੁ॥ ਵੇਦੀਨਾ ਕੀ ਦੋਸਤੀ ਵੇਦੀਨਾ ਕਾ
ਖਾਣੁ॥ ਸਿਫਤੀ ਸਾਰ ਨ ਜਾਣਨੀ ਸਦਾ ਵਸੈ ਸੈਤਾਨੁ॥ ਗਦਹੁ ਚੰਦਨਿ ਖਉਲੀਐ ਭੀ ਸਾਹੂ ਸਿਉ ਪਾਣੁ॥ ਨਾਨਕ
ਕੂੜੈ ਕਤਿਐ ਕੂੜਾ ਤਣੀਐ ਤਾਣੁ॥ ਕੂੜਾ ਕਪੜੁ ਕਛੀਐ ਕੂੜਾ ਪੈਨਣੁ ਮਾਣੁ॥
1॥ ( ਪੰ:
790) “ ਇਹ
ਪੰਗਤੀਆਂ ਕਿਸ ਉਪਰ ਬਹੁਤੀਆਂ ਢੁਕਦੀਆਂ ਹਨ ਮੈਨੂੰ ਦੱਸਣ ਦੀ ਜ਼ਰੂਰਤ ਨਹੀਂ। ਸੰਗਤ ਫੈਸਲਾ ਆਪੇ ਹੀ
ਕਰ ਦੇਵੇਗੀ।
ਅਤਿੰਦਰਪਾਲ ਸਿੰਘ ਦੇ ਚਰਨਾਂ ਦੀ ਧੂੜ।
ਜਗਰਾਜ ਸਿੰਘ ਦੀਵਾਨਾ
ਸਹਿ ਸੰਪਦਕ “ਸਚ ਕੀ ਬੇਲਾ”
(18/01/11)
ਅਵਤਾਰ ਸਿੰਘ ਮਿਸ਼ਨਰੀ
ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ. ਐਸ. ਏ. ਦੇ
ਅਮਰੀਕਨ ਬੀਬੀ ਹਰਸਿਮਰਤ ਕੌਰ ਖਾਲਸਾ ਅਤੇ ਅਵਤਾਰ ਸਿੰਘ ਮਿਸ਼ਨਰੀ ਵਲੋਂ ਗੁਰਮਤਿ ਪ੍ਰਚਾਰ ਸੇਵਾ ਜਾਰੀ
ਕੈਲੇਫੋਰਨੀਆਂ ਦੇ ਗੁਰਦੁਆਰੇ ਕਰਮਨ ਅਤੇ ਲੋਡਾਈ ਗੁਰੂ ਘਰ ਵਿਖੇ ਨਵੇਂ ਸਾਲ ਤੇ ਪਾਠ
ਕੀਰਤਨ ਅਤੇ ਗੁਰਮਤਿ ਲਿਟ੍ਰੇਚਰ ਰਾਹੀਂ ਗੁਰਮਤਿ ਪ੍ਰਚਾਰ ਤੋਂ ਬਾਅਦ ਸੈਕਰਾਮੈਂਟੋ ਦੇ ਗੁਰਦੁਆਰਾ
ਦਸ਼ਮੇਸ਼ ਦਰਬਾਰ ਵਿਖੇ 8 ਜਨਵਰੀ ਦਿਨ ਐਤਵਾਰ ਨੂੰ ਨਾਨਕਸ਼ਾਹੀ ਕੈਲੰਡਰ ਨੂੰ ਮਾਨਤਾ ਦਿੰਦੇ ਹੋਏ ਗੁਰੂ
ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ। ਜਿਸ ਵਿੱਚ ਭਾਈ ਹਰਮੇਸ਼ ਸਿੰਘ ਜੀ ਹਜ਼ੂਰੀ ਰਾਗੀ
ਗੁਰਦੁਆਰਾ ਦਸ਼ਮੇਸ਼ ਦਰਬਾਰ ਦੇ ਕੀਰਤਨ ਤੋਂ ਬਾਅਦ ਭਾਈ ਅਵਤਾਰ ਸਿੰਘ ਅਤੇ ਬੀਬੀ ਹਰਸਿਮਰਤ ਕੌਰ ਖਾਲਸਾ
ਨੇ ਕੀਰਤਨ ਅਤੇ ਕਥਾ ਰਾਹੀਂ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਉਪਦੇਸ਼ਾਂ ਦਾ ਪ੍ਰਚਾਰ ਕਰਦੇ ਹੋਏ
ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਸਭ ਤੋਂ ਵੱਡੀ ਕੁਰਬਾਨੀ ਹੱਕ ਸੱਚ ਦੀ ਖਾਤਰ ਪ੍ਰਵਾਰ ਵਾਰਨ
ਦੀ ਹੈ ਓਥੇ ਸਭ ਤੋਂ ਵੱਡਾ ਕਾਰਜ “ਸ਼ਬਦ ਗੁਰੂ” ਗੁਰੂ ਗ੍ਰੰਥ ਸਾਹਿਬ ਜੀ ਨੂੰ ਸਦੀਵੀ ਗੁਰਤਾ ਦੇਣ ਦਾ
ਹੈ। ਜੇ ਅੱਜ ਅਸੀਂ ਗੁਰੂ ਸਾਹਿਬ ਦੇ ਇਸ ਹੁਕਮ ਜਿਸ ਨੂੰ ਹਰ ਰੋਜ ਅਰਦਾਸ ਵਿੱਚ ਪੜ੍ਹਦੇ ਸੁਣਦੇ ਹਾਂ
ਕਿ “ਸਭ ਸਿੱਖਨ ਕਉ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ” ਤੇ ਪੱਕਾ ਯਨੀਨ ਕਰ ਲਈਏ ਤਾਂ ਆਪੂੰ ਬਣੀ ਬੈਠੇ
ਦੇਹਧਾਰੀ ਗੁਰੂਆਂ ਅਤੇ ਨਕਲੀ ਗ੍ਰੰਥਾਂ ਤੋਂ ਖਹਿੜਾ ਛੁਡਾ ਸਕਦੇ ਹਾਂ। ਜੇ ਤੋਤਾ ਰਟਨ ਹੀ ਪੜ੍ਹੀ ਗਏ
“ਗੁਰੂ ਮਾਨਿਓਂ ਗ੍ਰੰਥ” ਪਰ ਅਮਲ ਨਾਂ ਕੀਤਾ ਤਾਂ ਅਸੀਂ ਉਨ੍ਹਾਂ ਤੋਤਿਆਂ ਵਰਗੇ ਹੋਵਾਂਗੇ ਜੋ ਮਾਲਕ
ਦਾ ਇਹ ਹੁਕਮ ਕਿ ਸ਼ਿਕਾਰੀ ਆਵੇਗਾ, ਚੋਗਾ ਪਾਵੇਗਾ, ਜਾਲ ਲਗਾਵੇਗਾ ਅਸੀਂ ਚੋਗਾ ਚੁਗਣਾ ਨਹੀਂ ਰਟਦੇ
ਹੋਏ ਵੀ ਚੋਗਾ ਚੁਗਦੇ ਜਾਲ ਵਿੱਚ ਫਸ ਜਾਂਦੇ ਹਨ। ਉਹ ਤਾਂ ਜਨਵਰ ਹਨ ਪਰ ਅਸੀਂ ਤਾਂ ਇਨਸਾਨ ਹਾਂ,
ਸਾਨੂੰ ਤਾਂ ਪਤਾ ਹੋਣਾ ਚਾਹੀਦਾ ਹੈ ਕਿ ਜੋ ਪੜ੍ਹ ਰਹੇ ਹਾਂ ਕਿਉਂ ਪੜ੍ਹ ਰਹੇ ਹਾਂ? ਅਤੇ ਇਸ ਦਾ
ਮਤਲਵ ਕੀ ਹੈ? ਅੱਜ ਜੇ ਪ੍ਰਚਾਰ ਤਬਕਾ ਤਨਦੇਹੀ ਨਾਲ ਗੁਰ ਸਿਧਾਂਤਾਂ ਦਾ ਪ੍ਰਚਾਰ ਕਰੇ ਤਾਂ ਕੌਮ
ਅੰਧਵਿਸ਼ਵਾਸ਼ਾਂ ਤੋਂ ਬਚ ਸਕਦੀ ਹੈ। ਨਾਨਕਸ਼ਾਹੀ ਕੈਲੰਡਰ ਸਾਡੇ ਰਹਿਬਰ ਦੇ ਨਾਂ ਤੇ ਸਡੀ ਵੱਖਰੀ ਕੌਮ
ਦਾ ਲਖਾਇਕ ਹੈ, ਜਿਸ ਵਿੱਚ ਬ੍ਰਾਹਮਣਵਾਦ ਨੂੰ ਕੋਈ ਥਾਂ ਨਹੀਂ ਹੋਣੀ ਚਾਹੀਦੀ ਪਰ ਸਾਡੇ ਵਿਕਾਊ ਲੀਡਰ
ਉਸ ਵਿੱਚ ਵੀ ਅਨਮੱਤਾਂ ਦੇ ਰਲੇ ਕਰੀ ਜਾ ਰਹੇ ਹਨ। ਧਰਮ ਪ੍ਰਚਾਰ ਲਈ ਆਪ ਸਾਨੂੰ ਇਸ ਫੋਨ ਨੰਬਰ
5104325827 ਤੇ ਸੰਪਰਕ ਕਰ ਸਕਦੇ ਹੋ।
(18/01/11)
ਗੁਰਪ੍ਰੀਤ ਸਿੰਘ ਕੈਲੀਫ਼ੋਰਨਿਆ
ਤਤੁ
ਗੁਰਮਤਿ ਪਰਿਵਾਰ
ਵਾਹਿਗੁਰੂ ਜੀ ਕਾ ਖ੍ਲ੍ਸਾ || ਵਾਹਿਗੁਰੂ ਜੀ ਕੀ ਫ਼ਤਿਹ ||
ਆਪ ਵੀਰ ਦੀਆਂ ਚਿਠੀਆਂ ਮੈਂ ਅਕਸਰ ਪੜਦਾ ਹਾਂ | ਆਪ ਪਾਰਾਵ੍ਰਿਕ ਤੋਰ ਤੇ ਕਾਫੀ
ਮਸਲਿਆਂ ਤੇ ਰੋਸ਼ਨੀ ਪਾਉਂਦੇ ਹੋ|
ਕਿਰਪਾ ਮੇਰੀ ਵੀ ਸ਼ੰਕਾ ਦੂਰ ਕਰੋ | ਮੈਂ ਗੁਰਮਤਿ ਬਾਰੇ ਤਾਂ ਪੜਿਆ ਸੀ ਤਤੁ ਗੁਰਮਤਿ ਕੀ ਹੁੰਦੀ ਹੈ
| ਗੁਰਮਤਿ ਅਤੇ ਤਤੁ ਗੁਰਮਤਿ ਵਿਚ ਮੁਢਲਾ ਅੰਤਰ ਕੀ ਹੈ ਅਤੇ ਦੋਨਾ ਵਿਚੋਂ ਉਤਮ ਕੇਹੜੀ ਹੈ ਤਾਂ ਜੋ
ਮੈਂ ਵੀ ਆਪਣੇ ਮਨਪਸੰਦ ਗੁਰਮਤਿ ਦਾ ਧਾਰਨੀ ਹੋ ਸਕਾਂ |
ਗੁਰਪ੍ਰੀਤ ਸਿੰਘ ਕੈਲੀਫ਼ੋਰਨਿਆ
(17/01/11)
ਕਿਰਪਾਲ ਸਿੰਘ ਬਠਿੰਡਾ
ਸ:
ਅਤਿੰਦਰਪਾਲ ਸਿੰਘ ਵੈਨਕੂਵਰ ਜੀ
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫਤਹਿ।।
ਮੈਨੂੰ ਬੜੀ ਖੁਸ਼ੀ ਹੈ ਕਿ ਸਪੋਕਸਮੈਨ ਦੇ ਸੰਪਾਦਕ ਜੋਗਿੰਦਰ ਸਿੰਘ ਅਤੇ ਸ: ਗੁਰਚਰਨ
ਸਿੰਘ ਜਿਉਣਵਾਲਾ ਜੀ ਦੇ ਸਮਰਥਕਾਂ ਵਿਚੋਂ ਤੁਸੀਂ ਪਹਿਲੇ ਵਿਅਕਤੀ ਹੋ ਜਿਨ੍ਹਾਂ ਨੇ ਗੁਰੂ ਗ੍ਰੰਥ
ਸਾਹਿਬ ਜੀ ਦੀ ਬਾਣੀ ਉਪਰ ਸਪੋਕਸਮੈਨ ਵਲੋਂ ਕੀਤੇ ਜਾ ਰਹੇ ਕਿੰਤੂ ਪ੍ਰੰਤੂ ਨਾਲ ਸਪਸ਼ਟ ਸ਼ਬਦਾਂ ਵਿੱਚ
ਅਸਹਿਮਤੀ ਪ੍ਰਗਟ ਕੀਤੀ ਹੈ। ਆਪ ਜੀ ਵਲੋਂ ਆਪਣੀ ਅਜ਼ਾਦ ਸੋਚ ਦਾ ਪ੍ਰਗਟਾਵਾ ਕੀਤੇ ਜਾਣ `ਤੇ ਆਪ ਜੀ
ਦਾ ਧੰਨਵਾਦ ਅਤੇ ਵਧਾਈ।
ਆਪ ਜੀ ਦੇ ਪੱਤਰ ਦੀ ਪਹਿਲੀ ਪੰਕਤੀ: ‘ਮੇਰਾ ਖਤ ਤਾਂ ਭਾਈ ਅਨਭੋਲ ਸਿੰਘ ਵਲ ਸੀ ਪਰ ਵਿੱਚ ਹੀ ਆਪ ਵੀ
ਆ ਗਏ’। ਸੰਕੇਤ ਦਿੰਦੀ ਹੈ ਕਿ ਤੁਹਾਡਾ ਖ਼ਿਆਲ ਹੈ ਕਿ ਤੁਹਾਨੂੰ ਸਬੋਧਨ ਕਰਕੇ, ਮੈਨੂੰ ਪੱਤਰ ਨਹੀਂ
ਸੀ ਲਿਖਣਾ ਚਾਹੀਦਾ। ਸ਼ਾਇਦ ਤੁਸੀਂ ਠੀਕ ਵੀ ਹੋਵੋ ਪਰ ਜਦੋਂ ਕਿਸੇ ਨੂੰ ਸਬੋਧਨ ਕੀਤਾ ਪੱਤਰ ਜਨਤਕ
ਤੌਰ `ਤੇ ਪਬਲਿਸ਼ ਹੋ ਜਾਵੇ ਤਾਂ ੳਸ ਦਾ ਜਵਾਬ ਕੋਈ ਵੀ ਦੇ ਸਕਦਾ ਹੈ। ਤੁਸੀਂ ਉਸ ਪੱਤਰ ਵਿੱਚ ਸ:
ਗੁਰਚਰਨ ਸਿੰਘ ਵਲੋਂ ਆਪਣੇ ਵੀਚਾਰਧਾਰਕ ਵਿਰੋਧੀਆਂ ਲਈ ਵਰਤੀ ਜਾ ਰਹੀ ਰੁੱਖੀ ਭਾਸ਼ਾ ਨੂੰ ਸੱਚ ਦੇ
ਨੇੜੇ ਦੱਸ ਕੇ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕੀਤੀ ਸੀ। ਇਸ ਲਈ ਮੈਂ ਆਪ ਜੀ ਦੇ ਧਿਆਨ ਵਿੱਚ ਲਿਆਉਣ ਲਈ
ਲਿਖਿਆ ਸੀ ਕਿ ਉਹ ਕਿਸੇ ਦੀ ਨਜਾਇਜ਼ ਖੁਸ਼ਾਮਦ ਵੀ ਕਰ ਰਿਹਾ ਹੈ ਤੇ ਖੁਸ਼ਾਮਦੀ ਬੰਦਾ ਸੱਚ ਨਹੀਂ ਬੋਲ
ਸਕਦਾ। ੧੬ ਜਨਵਰੀ ਵਾਲੇ ਪੱਤਰ ਵਿੱਚ ਤੁਹਾਡੇ ਇਹ ਸ਼ਬਦ-
‘ਮੈਂ ਆਪ ਜੀ ਦੀਆਂ ਲਿਖਤਾਂ ਪੜ੍ਹਦਾ ਹਾਂ, ਜਾਨ ਹੈ ਤੇ ਸੱਚ ਹੈ। ਗੁਰੂ ਜੀ ਦੀ ਬਾਣੀ ਉਪਰ ਕਿੰਤੂ
ਪ੍ਰੰਤੂ ਨੂੰ ਲੈ ਕੇ ਸਪੋਕਸਮੈਨ ਨਾਲ ਕਦੇ ਵੀ ਮੈਂ ਸਹਿਮਤ ਨਹੀ ਹਾਂ ਤੇ ਨਾ ਹੋਵਾਂਗਾ, ਇਸ ਮਾਮਲੇ
ਤੇ ਮੇਰੀ ਸਹਿਮਤੀ ਇਸ ਗੱਲ `ਤੇ ਹੈ- ਚਾਹੇ ਉਹ ਕਿੰਨੀ ਵੀ ਕੂੜ ਖਿਲਾਫ ਅਵਾਜ ਉਠਾਈ ਜਾਵੇ ਪਰ ਸ੍ਰੀ
ਗੁਰੂ ਜੀ ਦੀ ਬਾਣੀ ਉਪਰ ਉਂਗਲ ਰੱਖਣ ਦਾ ਉਹ ਦੋਸ਼ੀ ਹੈ। ‘
ਦਸਦੇ ਹਨ ਕਿ ਆਪਣੇ ਵੀਚਾਰਾਂ ਵਿੱਚ ਬਹੁਤ ਜਿਆਦਾ ਸਮਾਨਤਾ ਹੈ ਪਰ ਜੇ ਕਰ ਮੈਂ ਤੁਹਾਨੂੰ ਸਬੋਧਨ ਕਰ
ਕੇ ਪੱਤਰ ਨਾ ਲਿਖਿਆ ਹੁੰਦਾ ਤਾਂ ਸ਼ਾਇਦ ਤੁਸੀਂ ਵੀ ਆਪਣੇ ਉਕਤ ਆਜ਼ਾਦ ਵੀਚਾਰ ਪ੍ਰਗਟ ਨਾ ਕੀਤੇ ਹੁੰਦੇ
ਜਿਹੜੇ ਤੁਸੀਂ ਹੁਣ ਕਰ ਦਿੱਤੇ ਹਨ।
ਵੀਰ ਅਤਿੰਦਰਪਾਲ ਸਿੰਘ ਜੀ! ਜੋਗਿੰਦਰ ਸਿੰਘ ਨਾਲ ਵੀ ਮੇਰਾ ਕੋਈ ਨਿਜੀ ਵਿਰੋਧ ਨਹੀਂ ਹੈ। ਏਕਸ ਕੇ
ਬਾਰਕ ਦੀ ਮੀਟਿੰਗ ਵਿੱਚ ਮਈ ੨੦੦੮ ਨੂੰ ਮੈਂ ਸਿਰਫ ਇਹ ਹੀ ਸੁਝਾਅ ਦਿੱਤਾ ਸੀ ਕਿ ਗੁਰੂ ਗ੍ਰੰਥ
ਸਾਹਿਬ ਦੀ ਬਾਣੀ `ਤੇ ਕੋਈ ਕਿੰਤੂ ਨਾ ਕੀਤਾ ਜਾਵੇ ਅਤੇ ਨਾ ਹੀ ਹਰੀ ਰਤਨ ਯੁਕਤਾ ਜੀ ਦੇ ਐਸੇ ਲੇਖਾਂ
ਵਰਗੇ, ਕਿ ਗੁਰੂ ਗੰਥ ਸਾਹਿਬ ਨੂੰ ਮੱਥਾ ਟੇਕਣਾ ਬ੍ਰਹਮਣੀ ਕਰਮ ਹਨ, ਛਾਪੇ ਜਾਣ। ਵੱਸ ਮੇਰਾ ਇਹ
ਸੁਝਾਅ ਹੀ ਮੇਰੀ ਐਸੀ ਗੁਸਤਾਖ਼ੀ ਬਣ ਗਿਆ ਕਿ ਅਸੀਂ ਇੱਕ ਦੂਜੇ ਦੇ ਵਿਰੋਧੀ ਬਣ ਬੈਠੇ ਹਾਂ। ਸੱਚ `ਤੇ
ਪਹਿਰਾ ਦੇਣ ਦਾ ਦਾਅਵਾ ਕਰਨ ਵਾਲੇ ਮੀਟਿੰਗ ਵਿੱਚ ਹਾਜ਼ਰ ਜਾਂ ਉਸ ਦੇ ਹੋਰ ਸਮੱਰਥਕਾਂ ਨੇ ਜੇ ਕਦੀ ਉਸ
ਵਕਤ ਤੁਹਾਡਾ ਅੱਜ ਵਾਲਾ ਸੱਚ ਬੋਲਿਆ ਹੁੰਦਾ ਤਾਂ ਸਾਡੀ ਆਪਸੀ ਕੁੜਤਣ ਇੱਥੋਂ ਤੱਕ ਨਾ ਵਧੀ ਹੁੰਦੀ
ਜਿੰਨੀ ਕਿ ਹੁਣ ਵਧ ਚੁੱਕੀ ਹੈ। ਮੈਨੂੰ ਦੁੱਖ ਹੈ ਕਿ ਜਿਹੜੇ ਵੀਰ ਸਪੋਕਸਮੈਨ ਨੂੰ ਕੂੜ ਵਿਰੁਧ ਆਵਾਜ਼
ਉਠਾਉਣ ਦਾ ਝੰਡਾਬਰਦਾਰ ਦੱਸ ਕੇ ਇਸ ਨੂੰ ਨਾ ਛੱਡਨ ਲਈ ਮੈਨੂੰ ਮਨਾਉਂਦੇ ਰਹੇ ਅਤੇ ਉਨ੍ਹਾਂ ਦੀ ਰਾਇ
ਨੂੰ ਸੁਹਿਰਦ ਸਮਝ ਕੇ ਮੈਂ ੬-੭ ਮਹੀਨੇ ਉਨ੍ਹਾਂ ਦੀ ਮੰਨੀ ਵੀ। ਉਸ ਤੋਂ ਪਿਛੋਂ ਵੀ ਮਨਾਉਣ ਦਾ ਕਈ
ਵਾਰ ਯਤਨ ਕਰਦੇ ਰਹੇ ਪਰ ਹੁਣ ਉਹ ਹੀ ਇਸ ਦੀ ਝੂਠੀ ਖੁਸ਼ਾਮਦ ਦੇ ਚੱਕਰ ਵਿੱਚ ਲਿਖ ਰਹੇ ਹਨ ਕਿ ਅਸੀਂ
ਕਿਰਪਾਲ ਸਿੰਘ ਨੂੰ ਖ਼ੁਦ ਜੋਗਿੰਦਰ ਸਿੰਘ ਕੋਲ ਲੈ ਕੇ ਜਾਂਦੇ ਰਹੇ ਪਰ ਕਿਉਂਕਿ ਇਹ ਉਸ ਨੂੰ ਆਪਣੇ
ਮੁਤਾਬਿਕ ਚਲਾਉਣਾ ਚਾਹੁੰਦਾ ਸੀ ਤੇ ਰੋਕੇ ਜਾਣ ਦੇ ਬਾਵਯੂਦ ਵੀ ਆਪਹੁਦਰੀਆਂ ਕਰਨ ਤੋਂ ਨਹੀਂ ਸੀ
ਟਲਿਆ, ਇਸ ਲਈ ਉਹ ਨਹੀਂ ਮੰਨਿਆ ਤਾਂ ਇਸ ਨੇ ਉਸ ਵਿਰੁਧ ਕੂੜ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ।
ਗੁਰਚਰਨ ਸਿੰਘ ਜਿਉਣਵਾਲਾ ਦੇ ਦਿਲ ਵਿੱਚ ਸਿੱਖੀ ਪ੍ਰਚਾਰ ਦੀ ਲਗਨ ਅਤੇ ਕੀਤੀ ਜਾ ਰਹੀ ਮਿਹਨਤ ਦਾ ਵੀ
ਮੈਂ ਦਿਲੋਂ ਸਤਿਕਾਰ ਕਰਦਾ ਹਾਂ ਇਸੇ ਲਈ ਜਦ ੨੮ ਅਗਸਤ ੨੦੧੦ ਨੂੰ ਉਹ ਮੈਨੂੰ ਮਿਲਣ ਲਈ ਆਏ ਤਾਂ
ਉਨ੍ਹਾਂ ਨੂੰ ਗੁਰਸਿੱਖਾਂ ਵਾਲਾ ਪੂਰਾ ਸਤਿਕਾਰ ਦਿੱਤਾ। ਜੇ ਕਰ ਤੁਹਾਡੇ ਵਾਲੇ ਉਕਤ ਸੱਚ ਨੂੰ ਇਹ
ਕਬੂਲ ਕਰਦੇ ਤਾਂ ਗੱਲ ਹੋਰ ਹੋਣੀ ਸੀ ਪਰ ਇਹ ਤਾਂ ਸਪੋਕਸਮੈਨ ਦੀਆਂ ਪ੍ਰਾਪਤੀਆਂ ਗਿਣਾ ਕੇ ਮੈਨੂੰ ਇਹ
ਮਨਾਉਣਾ ਚਾਹੁੰਦੇ ਸਨ ਕਿ ਉਸ ਵਲੋਂ ਕੀਤੇ ਜਾ ਰਹੇ ਕਿੰਤੂ ਪ੍ਰੰਤੂ ਨੂੰ ਗਲਤ ਸਿੱਧ ਕਰਨ ਲਈ ਮੈਂ
ਕੋਈ ਲੇਖ ਨਾ ਲਿਖਾਂ ਕਿਉਂਕਿ ਇਸ ਨਾਲ ਉਸ ਦੀ ਬਦਨਾਮੀ ਹੁੰਦੀ ਹੈ ਤੇ ਵਿਰੋਧੀਆਂ ਨੂੰ ਬਲ ਮਿਲਦਾ
ਹੈ। ਸੌਦਾ ਸੰਪਾਦਕ ਵਾਲੇ ਇਹ ਸਵਾਲ ਵੀ ਮੈਥੋਂ ਪੁੱਛੇ ਕਿ ਗੁਰੂ ਨਾਨਕ ਨੇ ਕਿਹੜੇ ਸ਼ਬਦ ਨੂੰ ਗੁਰੂ
ਆਖਿਆ ਸੀ ਕਿਉਂਕਿ ਉਸ ਸਮੇਂ ਨਾ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਹੋਈ ਸੀ ਤੇ ਨਾ ਹੀ
ਬਾਣੀ ਵਿੱਚ ਕਿਧਰੇ ਇਹ ਸੰਕੇਤ ਮਿਲਦਾ ਹੈ ਕਿ ਆਹ ਸ਼ਬਦ ਗੁਰੂ ਹੈ। ਆਪਣੀ ਸਮਝ ਮੁਤਾਬਕ ‘ਗੁਰੂ ਨਾਨਕ
ਦਾ ਗੁਰੂ ਕੌਣ ‘ਸਿਰਲੇਖ ਹੇਠ ਮੈਂ ਇੱਕ ਲੇਖ ਲਿਖ ਦਿੱਤਾ। ਇਹ ਤਾਂ ਜਰੂਰੀ ਨਹੀਂ ਕਿ ਮੇਰੇ ਇਸ ਲੇਖ
ਨਾਲ ਜਿਉਣਵਾਲਾ ਜੀ ਜਾਂ ਇਨ੍ਹਾਂ ਦੇ ਹੋਰ ਸਮਰਥਕ ਸਹਿਮਤ ਹੋਣ ਪਰ ਸੌਦਾ ਸੰਪਾਦਕ ਦੀ ਖੁਸ਼ਾਮਦੀ
ਕਰਦਿਆਂ ਉਸ ਦੀਆਂ ਨੀਤੀਆਂ ਵਲੋਂ ਸੰਗਤਾਂ ਦਾ ਧਿਆਨ ਲਾਂਭੇ ਕਰਨ ਲਈ, ਅਨਭੋਲ ਸਿੰਘ ਜੀ ਦੀਵਾਨਾ ਦੇ
ਕਥਨ ਅਨੁਸਾਰ ਇਹ ਸਾਰੇ ਬਲਦ ਹੱਕਣੀ ਭਾਸ਼ਾ ਵਿੱਚ ਮੇਰੇ `ਤੇ ਨਵੇਂ ਤੋਂ ਨਵੇਂ ਦੋਸ਼ ਲਾ ਕੇ ਇਸ ਨੂੰ
ਸਾਡੀ ਨਿਜੀ ਲੜਾਈ ਵਿੱਚ ਬਦਲਣ ਦਾ ਯਤਨ ਕਰ ਰਹੇ ਹਨ। ਮੈਂ ਤਾਂ ਆਪਣੇ ਪਹਿਲੇ ਲੇਖ ਵਿੱਚ ਇਨ੍ਹਾਂ ਦਾ
ਨਾਮ ਤੱਕ ਨਹੀਂ ਸੀ ਲਿਖਿਆ ਤਾਂ ਉਸ ਨੂੰ ਤਾਂ ਇਹ ਮੇਰੀ ਕਮਜੋਰੀ ਦੱਸ ਰਿਹਾ ਹੈ ਪਰ ਹੁਣ ਇਹ ਰਾਜਸਥਨ
ਦੇ ਪਹਿਲਵਾਨ ਦਾ ਨਾਮ ਦੱਸਣ ਦੀ ਦਲੇਰੀ ਕਿਉਂ ਨਹੀਂ ਕਰ ਰਿਹਾ? ‘ਰੋਸੁ ਨ
ਕੀਜੈ ਉਤਰੁ ਦੀਜੈ' ਦਾ ਉਪਦੇਸ਼ ਦੇਣ ਵਾਲੇ ਆਪ ਉਤਰ ਦੇਣ ਤੋਂ ਕਿਉਂ ਭੱਜ ਰਹੇ ਹਨ? ਸੰਪਾਦਕ
ਵਲੋਂ ਸਵਾਲਾਂ ਦੇ ਜਵਾਬ ਮੰਗਣ `ਤੇ ਜਿਹੜੇ ਦਲਜੀਤ ਸਿੰਘ ਹੋਠੀ ਜੀ ੧੦ ਜਨਵਰੀ ਨੂੰ ਲਿਖ ਰਹੇ ਹਨ:-
‘ਸਰਦਾਰ ਮੱਖਣ ਸਿੰਘ ਜੀ ਕੀ ਸਿੱਖ ਮਾਰਗ ਅਕਾਲ ਤੱਖਤ ਦੀ ਵੈੱਬਸਾਈਟ ਹੈ? ਜਿਹੜਾ ਇਸ ਤੋ ਆਡਰ ਹੋ
ਗਿਆ ਉਹ ਸਾਰਿਆ ਨੂੰ ਮੰਨਣਾ ਪਵੇਗਾ। ਜਿਸ ਤਰ੍ਹਾਂ ੯੫% ਗੁਲਾਮ ਬਿਰਤੀ ਵਾਲੇ ਆਪਣੇ ਆਪ ਨੂੰ ਸਿੱਖ
ਕਹਾਉਣ ਵਾਲੇ ਪੁਜਾਰੀ ਲਾਣੇ ਦਾ ਹੁਕਮ ਸਿਰ ਮੱਥੇ ਮੰਨਦੇ ਹਨ। ਗੁਲਾਮ ਬਿਰਤੀ ਵਾਲਾ ਬੰਦਾ ਸਿੱਖ ਨਹੀ
ਹੁੰਦਾ। ਸਿੱਖ, (ਖਾਲਸੇ) ਦਾ ਮਤਲਬ ਉਹ ਅਜਾਦ ਹਸਤੀ ਜਿਹੜੀ ਸਿਰਫ ਪਰਮਾਤਮਾ ਦੇ ਅਧੀਨ ਹੈ ਜੋ ਕਿਸੇ
ਦੇ ਅੰਡਰ ਕੰਮ ਨਹੀ ਕਰਦੀ। ਧੰਨਵਾਦ'
ਕੀ ਉਹ ਇੱਕ ਅਖ਼ਬਾਰ ਦੇ ਸੰਪਾਦਕ ਦੀ ਅਧੀਨਗੀ ਨਹੀਂ ਮੰਨੀ ਬੈਠੇ ਕਿ ਉਸ ਦੀ ਵੀਚਾਰਧਾਰਾ ਦੇ ਉਲਟ
ਆਪਣੇ ਨਿਜੀ ਵੀਚਾਰ ਪੇਸ਼ ਕਰਨ ਦੀ ਵੀ ਇਨ੍ਹਾਂ `ਚ ਹਿੰਮਤ ਨਹੀਂ ਹੈ ਤੇ ਉਸ ਦੀ ਖੁਸ਼ਾਮਦ ਕਰਦਿਆਂ ਇਹ
ਦੂਸਰਿਆਂ ਨੂੰ ਆਪਣੇ ਵਿਰੋਧੀ ਬਣਾਈ ਜਾ ਰਹੇ ਹਨ। ਇਸ ਹਾਲਤ ਵਿੱਚ ਇਨ੍ਹਾਂ ਨੂੰ ਸੱਚੇ ਕਿਸ ਹਾਲਤ
ਵਿੱਚ ਮੰਨ ਲਈਏ?
ਇਸ ਵੀਚਾਰ ਤੋਂ ਥੋਹੜਾ ਲਾਂਭੇ ਜਾ ਕੇ ਮੈਂ ਆਪ ਜੀ ਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਜਨਵਰੀ ਮਹੀਨੇ
ਦੀ ਗੁਰੂ ਗ੍ਰੰਥ ਸਾਹਿਬ ਸਬੰਧੀ ਚੱਲ ਰਹੀ ਵੀਚਾਰ ਚਰਚਾ ਵਿਚ, ਸਿੱਖ ਮਾਰਗ ਦੇ ਸਤਿਕਾਰਯੋਗ ਸੰਪਾਦਕ
ਸ: ਮੱਖਨ ਸਿੰਘ ਜੀ ਅਤੇ ਸ: ਸਰਬਜੀਤ ਸਿੰਘ ਜੀ ਸੈਕਰਾਮੈਂਟੋ (ਕੈਲੇਫ਼ੋਰਨੀਆਂ) ਦੇ ਇਨ੍ਹਾਂ ਵੀਚਾਰਾਂ
ਨਾਲ ਮੈਂ ਪੂਰੀ ਤਰ੍ਹਾਂ ਸਹਿਮਤ ਹਾਂ ਕਿ ੴ ਤੋਂ ਲੈ ਕੇ ‘ਨਾਨਕ ਨਾਮੁ
ਮਿਲੈ ਤਾਂ ਜੀਵਾਂ ਤਨੁ ਮਨੁ ਥੀਵੈ ਹਰਿਆ।। ੧।। ‘ਤੱਕ ਗੁਰੂ ਅਰਜਨ ਦੇਵ ਜੀ ਵਲੋਂ ਗੁਰੂ
ਗ੍ਰੰਥ ਸਾਹਿਬ ਜੀ ਦੀ ਕੀਤੀ ਸੰਪਾਦਨਾ `ਤੇ ਕੋਈ ਕਿੰਤੂ ਕਰਨ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ
ਪਰ ਉਨ੍ਹਾਂ ਪਿਛੋਂ ਬੀੜਾਂ ਦੀ ਕੀਤੇ ਗਏ ਉਤਾਰਿਆਂ ਵਿੱਚ ਸੁਭਾਵਿਕ ਹੀ ਹੋਈਆਂ ਮਨੁੱਖੀ ਗਲਤੀਆਂ ਤੋਂ
ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਲਈ ਪੰਥਕ ਵਿਦਵਾਨਾਂ ਦਾ ਕੋਈ ਪੈਨਲ ਬਣਾ ਕੇ ਉਹ ਗਲਤੀਆਂ ਜਿਥੇ
ਲਗ ਮਾਤਰਾ ਦਾ ਫ਼ਰਕ, ਅੰਕਾਂ ਦੀ ਗਿਣਤੀ ਵਿੱਚ ਫ਼ਰਕ ਆਉਂਦਾ ਹੈ ਜਾਂ ਮੰਗਲਾ ਚਰਨ ਦੇ ਸਥਾਨ ਦੀ
ਦਰੁਸਤੀ ਕਰ ਲਈ ਜਾਵੇ ਤੇ ਰਾਗਮਾਲਾ ਸਬੰਧੀ ਫੈਸਲਾ ਕਰਕੇ ਕੱਢ ਦਿੱਤੀ ਜਾਵੇ। ਇਸ ਨੂੰ ਮੁੜ ਸੰਪਾਦਨ
ਦਾ ਨਾਮ ਨਹੀਂ ਬਲਕਿ ਪਰੂਫ ਰੀਡਿੰਗ ਕਰਕੇ ਮੁੜ ਛਪਾਈ ਕਰਨ ਦੇ ਇਰਾਦੇ ਨਾਲ ਕੀਤਾ ਜਾਵੇ। ਤਾ ਕਿ
ਇਨ੍ਹਾਂ ਸੁਭਾਵਕ ਹੋਈਆਂ ਮਨੁਖੀ ਗਲਤੀਆਂ ਦੇ ਅਧਾਰ `ਤੇ ਗੁਰੂ ਗ੍ਰੰਥ ਸਾਹਿਬ ਵਿੱਚ ਗਲਤੀਆਂ ਦੱਸਣ
ਦੇ ਨਾਮ `ਤੇ ਕਿੰਤੂ ਹੋਣੇ ਬੰਦ ਕੀਤੇ ਜਾ ਸਕਣ। ਪਰ ਡਰ ਲਗਦਾ ਹੈ ਕਿ ਡੇਰਾਵਾਦੀਆਂ ਅਤੇ ਸਪੋਕਸਮੈਨ
ਦੇ ਸਮਰਥਕਾਂ ਵਲੋਂ ਆਪਣੇ ਵਿਰੋਧੀ ਵੀਚਾਰਾਂ ਵਾਲਿਆਂ ਪ੍ਰਤੀ ਵਰਤੀ ਜਾ ਰਹੀ ਕੁਰੱਖ਼ਤ ਭਾਸ਼ਾ ਤੇ ਇੱਕ
ਦੂਜੇ ਨੂੰ ਧਰਮ ਦੋਖੀ ਦੱਸਣ ਕਾਰਣ ਸਥਿਤੀ ਇਤਨੀ ਪਚੀਦਾ ਬਣ ਜਾਣੀ ਹੈ ਕਿ ਪੰਥ ਤੋਂ ਤਾਂ ਇੱਕ ਨਿੱਕੀ
ਜਿਹੀ ਯੰਤਰੀ ਅਤੇ ਸਿੱਖ ਰਹਿਤ ਮਰਿਆਦਾ ਨਹੀਂ ਬਣ ਰਹੀ, ਗੁਰੂ ਗ੍ਰੰਥ ਸਾਹਿਬ ਵਿੱਚ ਲਗਾਂ ਮਾਤਰਾਂ
ਦੀ ਸੋਧ ਕਿਹੜਾ ਕਰ ਸਕੇਗਾ? ਕਿਸੇ ਨੇ ਕਹਿਣਾ ਹੈ ਕਿ ਜਿਹੜੇ ਸ਼ਬਦਾਂ ਵਿੱਚ ਗੁਰੂ ਨਾਨਕ ਨੂੰ ਗੁਰੂ
ਕਿਹਾ ਗਿਆ ਹੈ ਉਹ ਕੱਢ ਦਿੱਤੇ ਜਾਣ, ਕਿਸੇ ਨੇ ਕਹਿਣਾ ਹੈ ਕਿ ਭਾਈਚਾਰਕ ਤੇ ਸੰਪਰਦਾਇਕ ਏਕਤਾ ਕਾਇਮ
ਕਰਨ ਲਈ ਉਹ ਸ਼ਬਦ ਕੱਢ ਦਿੱਤੇ ਜਾਣ ਜਿਹੜੇ ਬ੍ਰਹਮਣਵਾਦ ਦੀ ਨਿੰਦਾ ਕਰਦੇ ਹਨ, ਕਿਸੇ ਨੇ ਕਹਿਣਾ ਹੈ
ਕਿ ਲੋਕਾਂ ਦੀ ਸ਼ਰਧਾ ਨੂੰ ਸੱਟ ਮਾਰਣ ਵਾਲੇ ਸ਼ਬਦ ਕੱਢ ਦਿੱਤੇ ਜਾਣ। ਆਪੂੰ ਬਣੇ ਵਿਦਵਾਨ ਕਿਸ ਤਰ੍ਹਾਂ
ਆਪਣੀ ਗੱਲ ਧੌਂਸ ਨਾਲ ਮਨਾਉਣ `ਤੇ ਤੁਲੇ ਹੋਏ ਹੈ ਇਹ ਸਭ ਦੇ ਸਾਹਮਣੇ ਹੈ। ਇਸ ਡਰ ਨੂੰ ਭਾਂਪਦੇ ਹੋਏ
ਹੀ ਇਸ ਵਿਸ਼ੇ `ਤੇ ਹਾਲੀ ਤੱਕ ਮੈਂ ਆਪਣੇ ਕੋਈ ਵੀਚਾਰ ਪੇਸ਼ ਨਹੀਂ ਕੀਤੇ।
ਆਪ ਜੀ ਦੇ ਪੱਤਰਾਂ ਤੋਂ ਮਲੂਮ ਹੁੰਦਾ ਹੈ ਕਿ ਤੁਹਾਡੇ ਸ: ਗੁਰਚਰਨ ਸਿੰਘ ਜੀ ਨਾਲ ਚੰਗੇ ਸਬੰਧ ਹਨ
ਇਸ ਲਈ ਉਨ੍ਹਾਂ ਨੂੰ ਸਮਝਾ ਦੇਵੋ ਕਿ ਜਿਨ੍ਹਾਂ ਜਿਨ੍ਹਾਂ ਜਿਨ੍ਹਾਂ ਵਿਦਵਾਨਾਂ ਨੇ ਸਪੋਕਸਮੈਨ ਦੀ
ਹਮਾਇਤ ਵਿੱਚ ਪੱਤਰ, ਲੇਖ ਤੇ ਗੈਸਟ ਸੰਪਾਦਕੀਆਂ ਲਿਖੀਆਂ ਹਨ ਜਾਂ ਗੁਰਿੰਦਰ ਸਿੰਘ ਕੋਟਕਪੂਰਾ ਆਦਿ
ਜਿਹੜੇ ਸੌਦਾ ਸੰਪਾਦਕ ਵਲੋਂ ਆਪ ਹੀ ਜਵਾਬ ਦੇ ਰਹੇ ਹਨ ਉਹ ਸਾਰੇ ਤੁਹਾਡੇ ਵਾਂਗ ਸਪੱਸ਼ਟ ਕਰਨ ਕਿ ਉਹ
ਉਸ ਦੀਆਂ ਲਿਖਤਾਂ ਨਾਲ ਸਹਿਮਤ ਹਨ ਜਾਂ ਨਹੀਂ। ਸਪੱਸ਼ਟੀਕਰਣ ਤੁਹਾਡੇ ਵਾਂਗ ਸਿੱਧੇ ਲਫ਼ਜ਼ਾਂ ਵਿੱਚ
ਹੋਵੇ ਨਾ ਕਿ ੯੯% ਸਹਿਮਤ ਹਨ ਜਾਂ ਕੁੱਝ ਮਤਭੇਦਾਂ ਨੂੰ ਛੱਡ ਕੇ ਸਹਿਮਤ ਹਨ। ਉਨ੍ਹਾਂ ਨੂੰ ਸਾਫ਼ ਤੌਰ
`ਤੇ ਦੱਸਣਾ ਚਾਹੀਦਾ ਹੈ ਕਿ ੧% ਉਹ ਕਿਹੜੀਆਂ ਨੀਤੀਆਂ ਹਨ ਜਿਸ ਨਾਲ ਉਹ ਸਹਿਮਤ ਨਹੀਂ ਹਨ। ਜੇ ਆਪਸੀ
ਦੂਸ਼ਣਬਾਜ਼ੀ ਨੂੰ ਛੱਡ ਕੇ ਉਹ ਆਪਣੀ ਸਹਿਮਤੀ ਜਾਂ ਅਸਹਿਮਤੀ ਦੇ ਦਿੰਦੇ ਹਨ ਤਾਂ ਮੈਂ ਆਪ ਜੀ ਨੂੰ
ਯਕੀਨ ਦਿਵਾਉਂਦਾ ਹਾਂ ਕਿ ਮੇਰਾ ਇਨ੍ਹਾਂ ਵੀਰਾਂ ਨਾਲ ਕੋਈ ਟਕਰਾ ਨਹੀਂ ਹੈ। ਇਸੇ ਤਰ੍ਹਾਂ
ਡੇਰਾਵਾਦੀਆਂ ਦੀ ਗਲਤ ਧਾਰਨਾ ਦਾ ਖੰਡਨ ਕਰਨ ਲਈ ਜੇ ਸਾਡੇ ਕੋਲ ਗੁਰਬਾਣੀ ਦੇ ਅਧਾਰ `ਤੇ ਠੋਸ
ਦਲੀਲਾਂ ਹਨ ਤਾਂ ਕੁਰੱਖ਼ਤ ਭਾਸ਼ਾ ਵਰਤਣ ਦੀ ਲੋੜ ਹੀ ਨਹੀਂ ਰਹਿ ਜਾਂਦੀ। ਕੁਰੱਖ਼ਤ ਭਾਸ਼ਾ, ਗਾਲੀ ਗਲੋਚ
ਜਾਂ ਡਾਂਗ ਸੋਟੀ ਦੀ ਲੋੜ ਸਿਰਫ ਉਸ ਸਮੇਂ ਪੈਂਦੀ ਹੈ ਜਿਸ ਸਮੇਂ ਸਾਡੇ ਕੋਲ ਦਲੀਲ ਕੋਈ ਨਾ ਹੋਵੇ।
ਜੋਗਿੰਦਰ ਸਿੰਘ ਨੂੰ ਸੌਦਾ ਸੰਪਾਦਕ (ਇਹ ਕੋਈ ਅਸਭਿਕ ਸ਼ਬਦ ਵੀ ਨਹੀਂ ਹੈ) ਵੀ ਸਿਰਫ ਉਸ ਵੇਲੇ ਵਤਣਾਂ
ਸ਼ੁਰੂ ਕੀਤਾ ਸੀ ਜਿਸ ਸਮੇਂ ਇਨ੍ਹਾਂ ਦੇ ਸਮਰੱਥਕ ਦਲੀਲ ਨਾਲ ਜਵਾਬ ਦੇਣ ਦੀ ਥਾਂ ਟੈਲੀਫ਼ੋਨ `ਤੇ ਧੌਂਸ
ਅਤੇ ਲਿਖਤੀ ਤੌਰ `ਤੇ ਨਜਾਇਜ਼ ਬਦਨਾਮ ਕਰਨ `ਤੇ ਉਤਰ ਆਏ ਸਨ।
ਕਿਰਪਾਲ ਸਿੰਘ ਬਠਿੰਡਾ
+੯੧ ੯੮੫੫੪ ੮੦੭੯੭
(17/01/11)
ਤੱਤ ਗੁਰਮਤਿ ਪਰਿਵਾਰ
ਪੰਥਕ ਖਬਰ-ਤਰਾਸ਼ੀ
(1) ਖਬਰ: ਤਖ਼ਤਾਂ ਨੂੰ ਜੋੜਣ ਵਾਲੀ ਰੇਲਗੱਡੀ ਵਿਚ ਵਰਤਾਈ ਜਾਂਦੀ ਹੈ
ਸ਼ਰਾਬ: ਇਕ ਖਬਰ
ਟਿੱਪਣੀ: ਸਿੱਖਾਂ ਦਾ ਇਹ ਇਤਰਾਜ਼ ਤਾਂ ਜ਼ਾਇਜ਼
ਹੈ ਕਿ ਕੌਮ ਦੇ ਇਤਿਹਾਸਿਕ ਅਸਥਾਨਾਂ ਨੂੰ ਜੋੜਣ ਵਾਲੀ ਰੇਲਗੱਡੀ ਵਿਚ ਸ਼ਰਾਬ ਦੀ ਵੰਡ ਨਹੀਂ ਹੋਣੀ
ਚਾਹੀਦੀ। ਪਰ ਨਾਲ ਹੀ ਕੌਮ ਨੂੰ ਪੜਚੋਲ ਕਰਨ ਦੀ ਲੋੜ ਹੈ ਕਿ ਇਕ ‘ਸਿੱਖ’ ਦੀ ਇਮੇਜ਼ ‘ਸ਼ਰਾਬੀ’ ਦੀ
ਕਿਉਂ ਬਣ ਗਈ ਹੈ? ਪੰਜਾਬ ਵਿਚ ਪੰਜਾਬ ਦਾ ਇਕ ਦਰਿਆ ਸ਼ਰਾਬ ਦਾ ਵੀ ਵੱਗ ਰਿਹਾ ਹੈ, ਇਸ ਨਾਲ ਸਾਰੇ
ਸੁਚੇਤ ਲੋਕ ਸਹਿਮਤ ਹਨ। ਜੇ ਅਸੀਂ ਆਮ ਜੀਵਨ ਵਿਚ ਸ਼ਰਾਬ ਦੀ ਵਰਤੋਂ ਨੂੰ ਗਲਤ ਮੰਨਦੇ ਹੋਏ ਕੰਟਰੋਲ
ਨਹੀਂ ਕਰ ਸਕਦੇ ਤਾਂ ਇਕ ਵਪਾਰਕ ਅਦਾਰੇ (ਰੇਲਵੇ) ਨੂੰ ਇਹ ਗਿਲਾ ਕਿਵੇਂ ਕਰ ਸਕਦੇ ਹਾਂ? ਦੂਜਾ ਜੇ
ਉਸ ਰੇਲਗੱਡੀ ਵਿਚ ਸਫ਼ਰ ਕਰਨ ਵਾਲੇ ਯਾਤਰੂ ਹੀ ਸ਼ਰਾਬ ਨਾ ਪੀਣ ਤਾਂ ਇਸ ਦੀ ਵੰਡ ਕੁਝ ਸਮੇਂ ਬਾਅਦ ਆਪੇ
ਹੀ ਬੰਦ ਕਰ ਦਿੱਤੀ ਜਾਵੇਗੀ। ਧੱਕੇ ਨਾਲ ਤਾਂ ਸ਼ਰਾਬ ਕਿਸੇ ਨੂੰ ਨਹੀਂ ਪਿਲਾਈ ਜਾ ਰਹੀ। ਇਤਿਹਾਸਿਕ
ਸਥਾਨਾਂ ਨੂੰ ਜੋੜਦੀ ਹੋਣ ਕਰਕੇ ਹੀ ਗੱਡੀ ਵੀ ‘ਪਵਿੱਤਰ’ ਨਹੀਂ ਹੋ ਜਾਂਦੀ। ਸ਼ਰਾਬ ਦੀ ਵਰਤੋਂ ਤਾਂ
ਹਰ ਥਾਂ ਬੰਦ ਕਰਨ ਦੀ ਮੰਗ ਹੋਣੀ ਚਾਹੀਦੀ ਹੈ, ਕਿਉਂਕਿ ਇਹ ਮਨੁੱਖ ਦੀ ਸਿਹਤ ਨੂੰ ਨੁਕਸਾਨ
ਪਹੁੰਚਾਉਦੀ ਹੈ। ਸਿਰਫ ਕਿਸੇ ਅਖੌਤੀ ‘ਪਵਿੱਤਰਤਾ’ ਦੇ ਨਾਂ ’ਤੇ ਇਸ ਦੀ ਵੰਡ ਨੂੰ ਰੋਕਣ ਦੀ ਮੰਗ
ਗੁਰਮਤਿ ਦੀ ਰੋਸ਼ਨੀ ਵਿਚ ਪੂਰੀ ਤਰ੍ਹਾਂ ਸਹੀ ਨਹੀਂ ਹੈ।
ਦਿਲਚਸਪ ਪਹਿਲੂ ਇਹ ਵੀ ਹੈ ਸਿੱਖਾਂ ਨੂੰ ਇਕ ਰੇਲਗੱਡੀ ਵਿਚ ਸ਼ਰਾਬ ਵਰਤਾਏ ਜਾਣ ’ਤੇ ਤਾਂ ਇਤਰਾਜ਼ ਹੈ
ਪਰ ਜੋ ਬ੍ਰਾਹਮਣਵਾਦੀ ਮਨਮਤਾਂ ਰੂਪੀ ‘ਸ਼ਰਾਬ’ ਕੌਮ ਦੇ ਦੋ ਕਥਿਤ ਤਖ਼ਤਾਂ ’ਤੇ ਵਰਤਾਈ ਜਾ ਰਹੀ ਹੈ,
ਉਸ ਬਾਰੇ ਵਿਰਲੇ ਸਿੱਖ ਹੀ ਇਤਰਾਜ਼ ਕਰ ਰਹੇ ਹਨ। ਉਸ ਸ਼ਰਾਬ ਦੇ ਵਰਤਾਅ ਨੂੰ ਰੋਕਣ ਲਈ ਕੌਮੀ ਪੱਧਰ
’ਤੇ ਕੋਈ ਜਤਨ ਨਹੀਂ ਹੋ ਰਹੇ। ਦੂਜਿਆਂ ਨੂੰ ਗਿਲਾ ਸ਼ਿਕਵਾ ਕਰਨ ਦੇ ਨਾਲ-ਨਾਲ ਘਰ ਦੀ ਸਫਾਈ ਵੱਲ
ਧਿਆਨ ਦੇਣਾ ਵੀ ਜ਼ਰੂਰੀ ਹੈ।
(2) ਖਬਰ: ਭੀਖੀ ਵਿਖੇ ਬਲਜੀਤ ਸਿੰਘ ਜੀ ਦਾਦੂਵਾਲ ਦੇ ਦੀਵਾਨ ਰੋਕਣ ਲਈ
ਪੁਲਿਸ ਵਲੋਂ ਕੀਤਾ ਗਿਆ ਲਾਠੀਚਾਰਜ: ਖਬਰ
ਟਿੱਪਣੀ : ਜਿਹੜੇ ‘ਅੰਨ੍ਹੇ ਸਿੱਖਾਂ’ ਨੂੰ
ਬਾਦਲ ਅਕਾਲੀ ਦਲ ਦੇ ਪੰਥਕ ਹੋਣ ਦਾ ਭਰਮ ਹੈ, ਇਸ ਘਟਨਾ ਨਾਲ ਉਨ੍ਹਾਂ ਦਾ ਅੰਨ੍ਹਾਪਨ (ਭਰਮ) ਖਤਮ ਹੋ
ਜਾਣਾ ਚਾਹੀਦਾ ਹੈ। ਅਤੇ ਅੱਖਾਂ ਖੁੱਲ ਜਾਣੀਆਂ ਚਾਹੀਦੀਆਂ ਹਨ। ਪ੍ਰੰਤੁ ਵਿਰੋਧੀ ਤਾਕਤਾਂ ਦੀ
ਹੱਥਠੋਕਾ ਜਾਪਦੀ ਬਾਦਲ ਸਰਕਾਰ ਵਲੋਂ, ਜਿਥੇ ਇਕ ਪਾਸੇ ਸੌਧਾ ਸਾਧ ਦੀਆਂ ‘ਨਾਮ ਚਰਚਾਵਾਂ’ ਲਈ ਪੁਲਿਸ
ਹਿਫਾਜ਼ਤ ਦਿੱਤੀ ਜਾ ਰਹੀ ਹੈ, ਉੱਥੇ ‘ਗੁਰਮਤਿ ਸਮਾਗਮਾਂ’ ਨੂੰ ਰੋਕਣ ਲਈ ਪੁਲਿਸ ਰਾਹੀਂ ਜ਼ੁਲਮ ਕੀਤਾ
ਜਾ ਰਿਹਾ ਹੈ। ਇਹ ਹਕੀਕਤ ਇਕ ਵਾਰ ਫਿਰ ਸਾਹਮਣੇ ਆ ਰਹੀ ਹੈ ਕਿ ਜਿਸ ਕੌਮ ਦੇ ਆਗੂ ਗੱਦਾਰ ਹੋ ਜਾਣ,
ਉਸ ਦਾ ਤਾਂ ਰੱਬ ਹੀ ਰਾਖਾ ਹੈ।
(3) ਖਬਰ: 5 ਜਨਵਰੀ ਨੂੰ ਗੁਰਪੁਰਬ ਮਨਾਉਣ ਵਾਲਿਆਂ ਨੇ ਕੀਤੀ ਅਕਾਲ ਤਖਤ
ਦੀ ਉਲੰਘਣਾ: ਗਿਆਨੀ ਗੁਰਬਚਨ ਸਿੰਘ
ਟਿੱਪਣੀ: ਮਹਾਂ-ਪੁਜਾਰੀ ਜੀ! ਪੰਥ ਵਿਰੋਧੀ
ਤਾਕਤਾਂ ਦੇ ਭਾਈਵਾਲ ਬਣ ਕੇ ਤੂਸੀਂ ਨਾਨਕਸ਼ਾਹੀ ਕੈਲੰਡਰ ਦਾ ਤਾਂ ਕਲਮਾ ਪੜ੍ਹ ਦਿਤਾ। ਅਕਾਲ ਤਖਤ ’ਤੇ
ਕਾਬਜ਼ ਗੁਲਾਮ ਜ਼ਮੀਰ ਵਾਲੇ, ਤੁਹਾਡੇ ਵਰਗੇ ਪੁਜਾਰੀਆਂ ਵਲੋਂ ਜ਼ਾਰੀ ਕੀਤੇ ਜਾਂਦੇ ‘ਕੂੜਨਾਮਿਆਂ’
(ਅਖੌਤੀ ਹੁਕਮਨਾਮੇ) ਦੀ ਉਲੰਘਣਾ ਸੁਚੇਤ ਸਿੱਖ ਕਰਦੇ ਰਹੇ ਹਨ ਅਤੇ ਕਰਦੇ ਰਹਿਣਗੇ। ਖੁਸ਼ੀ ਦੀ ਗੱਲ
ਇਹ ਹੈ ਕਿ ਇਨ੍ਹਾਂ ਦਾ ਕਾਫਲਾ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ। 5 ਜਨਵਰੀ ਨੂੰ ਗੁਰਪੁਰਬ ਮਨਾ ਕੇ
ਬੇਸ਼ਕ ਇਨ੍ਹਾਂ ਨੇ ਅਕਾਲ ਤਖਤ ਦੇ ਨਾਂ ’ਤੇ ਜ਼ਾਰੀ ਕੀਤੇ ਤੁਹਾਡੇ ‘ਕੁੜਨਾਮੇ’ ਦੀ ਉਲੰਘਣਾ ਕੀਤੀ ਹੈ,
ਪਰ ਇਸ ਕਦਮ ਨਾਲ ਉਨ੍ਹਾਂ ਨੇ ਜਾਗਰੂਕਤਾ ਦਾ ਸਬੂਤ ਦੇਂਦੇ ਹੋਏ ‘ਗੁਰੂ’ (ਸੱਚ ਦਾ ਗਿਆਨ) ਦੀ ਹੋਰ
ਨੇੜਤਾ ਪ੍ਰਾਪਤ ਕਰ ਲਈ ਹੈ।
(4) ਖਬਰ: ਨਾਨਕਸ਼ਾਹੀ ਕੈਲੰਡਰ ਵਿਚ ਸੋਧਾਂ ਕਰਨ ਵਾਲੇ ਪੰਥ ਵਿਰੋਧੀ:
ਜੋਗਿੰਦਰ ਸਿੰਘ ਵਿਦਾਂਤੀ
ਟਿੱਪਣੀ: ਵਿਦਾਂਤੀ ਜੀ! ਚਿੰਤਾ ਨਾ ਕਰੋ, ਜਿਸ
ਦਿਨ ਗੁਰਬਚਨ ਸਿੰਘ ਨੂੰ ਬਾਦਲਕਿਆਂ ਨੇ ਚੂਸ ਕੇ ਪਰ੍ਹਾਂ ਵਗ੍ਹਾ ਮਾਰਿਆ ਤਾਂ ਉਸ ਨੂੰ ਵੀ ਤੁਹਾਡੇ
ਵਾਂਗੂ ਸੱਚ ਦਾ ਅਹਿਸਾਸ ਹੋ ਜਾਣਾ ਹੈ। ਆਪਣੇ ਵੇਲੇ ਤੁਸੀਂ ਵੀ ‘ਪੁਜਾਰੀ’ ਦਾ ਰੂਪ ਧਾਰ ਕੇ ਪੰਥ
ਵਿਰੋਧੀ ਤਾਕਤਾਂ ਦੀ ਖਾਸੀ ਪੁਸ਼ਤ-ਪਨਾਹੀ ਕੀਤੀ। ਨਵੰਬਰ 2006 ਨੂੰ ਭਾਈ ਦਿਆਲਪੁਰਾ ਵਿਖੇ ਪੰਥ
ਦੋਖੀਆਂ ਕੋਲੋਂ ਅਖੌਤੀ ਦਸਮ ਗ੍ਰੰਥ ਦੇ ‘ਪ੍ਰਕਾਸ਼’ ਰਾਹੀਂ, ਕੀਤੇ ਕੂੜ ਕਾਰਨਾਮੇ ਨੂੰ ਤੁਹਾਡੇ ਸਮੇਤ
ਪੰਜੇ ਮੁੱਖ ਪੁਜਾਰੀਆਂ ਨੇ ਸ੍ਰਪਰਸਤੀ ਦਿੱਤੀ ਸੀ। ਤੁਹਾਡੇ ਐਸੇ ਕਾਲੇ ਕਾਰਨਾਮਿਆਂ ਦੀ ਸੂਚੀ ਬਹੁਤ
ਲੰਮੀ ਹੈ। ਹੁਣ ਭ੍ਰਿਸ਼ਟ ਅਖੌਤੀ ਪੰਥਕ ਰਾਜਨੀਤਕਾਂ ਵੱਲੋਂ ਤੁਹਾਡੀ ਪੁੱਛ-ਗਿੱਛ ਨਹੀਂ ਹੋ ਰਹੀ ਤਾਂ
ਤੁਹਾਨੂੰ ਸੱਚ ਨਜ਼ਰ ਆਣ ਲੱਗ ਪਿਆ। ਇਸ ਵਿਚ ਵੀ ਕੋਈ ਦੋ ਰਾਏ ਨਹੀਂ ਕਿ ਜੇ ਕੱਲ ਨੂੰ ਤੁਹਾਨੂੰ
ਇਨ੍ਹਾਂ ਰਾਜਨੀਤਕਾਂ ਵੱਲੋਂ ਦੁਬਾਰਾ ਹੁੰਗਾਰਾ ਮਿਲਣਾ ਸ਼ੁਰੂ ਹੋ ਗਿਆ ਤਾਂ ਤੁਹਾਡੇ ਅੰਦਰ ਦਾ
‘ਪੁਜਾਰੀ’ ਮੂੱੜ ਸਰਗਰਮ ਹੋ ਜਾਵੇਗਾ।
(5) ਖਬਰ: ਦੱਖਣ ਦੇ ਇਕ ਮੰਦਰ ਵਿਚ ਮਚੀ ਭੱਗਦੜ ਕਾਰਨ 150 ਦੇ ਕਰੀਬ
ਮੋਤਾਂ: ਇਕ ਖਬਰ
ਟਿੱਪਣੀ: ‘ਪੁਜਾਰੀਵਾਦ’ ਵੱਲੋਂ ਧਰਮ ਦੇ ਨਾਂ ’ਤੇ ਅੰਨ੍ਹੀ ਸ਼ਰਧਾ ਕਾਰਨ ਇਹੋ ਜਿਹੀਆਂ
ਦੁਰਘੱਟਨਾਵਾਂ ਗਾਹੇ-ਬਗਾਹੇ ਸੁਰਖੀਆਂ ਬਣਦੀਆਂ ਰਹਿੰਦੀਆਂ ਹਨ। ਧਰਮ ਦੇ ਨਾਂ ’ਤੇ ਗੁੰਮਰਾਹ ਹੋਏ
ਲੋਕ ਆਪਣਾ ਕੀਮਤੀ ਸਮਾਂ ਅਤੇ ਧਨ ਬਰਬਾਦ ਕਰਦੇ ਹੋਏ, ਐਸੀਆਂ ਤੀਰਥ ਯਾਤਰਾਵਾਂ ਤੇ ਜਾ ਕੇ ਆਪਣੀ
ਲੁੱਟ ਤਾਂ ਕਰਵਾਉਂਦੇ ਹੀ ਹਨ, ਨਾਲ ਹੀ ਐਸੇ ਲੋਕਾਂ ਦੀ ਬੇਕਾਬੂ ਭੀੜ ਅਕਸਰ ਐਸੀਆਂ ਦੁਰਘਟਨਾਵਾਂ
ਨੂੰ ਵੀ ਅੰਜਾਮ ਦੇਂਦੀ ਹੈ। ਨਾਨਕ ਪਾਤਸ਼ਾਹ ਜੀ ਨੇ ਮਨੁੱਖ ਨੂੰ ਇਨ੍ਹਾਂ ਸਾਰੀਆਂ ਗਲਤ ਮਨੌਤਾਂ ਅਤੇ
ਕਰਮਕਾਂਡਾਂ ਤੋਂ ਦੂਰ ਰਹਿੰਦੇ ਹੋਏ, ਆਪਣੇ ਗ੍ਰਹਿਸਤ ਜੀਵਨ ਵਿਚ ਹੀ ਇਕ ਸਹਿਜ ਦਾ ਮਾਰਗ ਦਰਸਾਇਆ
ਹੈ। ਪਰ ਅਫਸੋਸ! ਨਾਨਕ ਫਲਸਫੇ ਦੀ ਪੈਰੋਕਾਰ ਅਖਵਾਉਂਦੀ ਸਿੱਖ ਕੌਮ ਵੀ ਸੱਚ ਦੇ ਮਾਰਗ ਤੋਂ ਭਟਕ ਕੇ
ਵਾਪਸ ਅੰਨ੍ਹੀ ਸ਼ਰਧਾ ਅਤੇ ਕਰਮਕਾਂਡਾਂ ਦੀ ਸ਼ਿਕਾਰ ਹੋ ਗਈ ਹੈ।
(6) ਖਬਰ: ਰਿਪੋਰਟ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਦੀ ਕੱਲਗੀ ਨਕਲੀ:
ਗਿਆਨੀ ਗੁਰਬਚਨ ਸਿੰਘ
ਟਿੱਪਣੀ: ਮੁੱਖ ਪੁਜਾਰੀ ਜੀ, ਇਹ ਤਾਂ ਪਹਿਲਾਂ
ਹੀ ਮਾਹਿਰਾਂ ਨੇ ਖਦਸ਼ਾ ਪ੍ਰਗਟ ਕਰ ਦਿੱਤਾ ਸੀ ਕਿ ਕੱਲਗੀ ਨਕਲੀ ਹੈ ਪਰ ਇਸ ਬਹਾਨੇ ਤੁਸੀਂ ਆਪਣੇ ਕਈ
ਚਹੇਤਿਆਂ ਨੂੰ ਵਿਦੇਸ਼ਾਂ ਦੀ ਸੈਰ ਕਰਾਉਂਣੀ ਸੀ। ਸੋ, ਕੱਲਗੀ ਦੇ ਨਾਂ ਤੇ ਉਹ ਖੁਹਾਇਸ਼ ਪੂਰੀ ਹੋ ਗਈ।
ਕੌਮੀ ਦਸਵੰਧ ਇਜਿਹੇ ਕੰਮ ਤੋਂ ਬਰਬਾਦ ਕਰਨਾ ਸੀ, ਉਹ ਕਰ ਦਿੱਤਾ ਗਿਆ। ਹੋ ਸਕਦਾ ਹੈ ਕਿ ਇਸ ਕੱਲਗੀ
ਦੇ ਮੌਜੂਦਾ ਮਾਲਕਾਂ ਨਾਲ ਸਹੀ ਸੌਦਾ ਨਾ ਬਣ ਸਕਿਆ ਹੋਵੇ, ਜੇ ਸੌਦਾ ਫਾਇਦੇਮੰਦ ਹੋ ਜਾਂਦਾ ਤਾਂ
ਸ਼ਾਇਦ ਇਹੀ ਕੱਲਗੀ ‘ਅਸਲੀ’ ਬਣ ਜਾਣੀ ਸੀ।
(17/01/11)
ਸੰਪਾਦਕ ਖਾਲਸਾ ਨਿਊਜ਼
ਗੁਰਦੁਆਰੇ, ਗੁਰਮਤਿ ਦਾ ਪ੍ਰਚਾਰ ਛੱਡ, ਸਿੱਖਾਂ ਨੂੰ ਭਰਮ ਭੁਲੇਖਿਆਂ, ਚਾਲੀਹੇ ਕੱਟਣ, ਬਾਬਿਆਂ ਦੇ
ਚੁੰਗਲ `ਚ ਫਸਾਉਣ ਦੇ ਅੱਡੇ ਬਣੇ
ਗੁਰਦੁਆਰੇ ਬਣੇ ਸੀ, ਗੁਰਮਤਿ ਦਾ ਪ੍ਰਚਾਰ - ਪ੍ਰਸਾਰ ਕਰਨ ਲਈ, ਜਿਥੋਂ ਸਿੱਖ ਸੰਗਤਾਂ
ਗੁਰੂ ਦਾ ਉਪਦੇਸ਼ ਸੁਣ ਕੇ, ਆਪਣਾ ਜੀਵਨ ਸੰਵਾਰ ਸਕਣ। ਪਹਿਲੋਂ ਪਹਿਲ ਤਾਂ ਇਸ ਤਰ੍ਹਾਂ ਹੁੰਦਾ ਰਿਹਾ,
ਪਰ ਹੁਣ 99% ਗੁਰਦੁਆਰੇ ਗੁਰੂ ਦੇ ਉਪਦੇਸ਼ ਦੀ ਬਜਾਏ, ਕਮੇਟੀਆਂ ਦੀ ਚੌਧਰ, ਰਾਜਨਿਤਿਕ ਲੀਡਰਾਂ ਦੀ
ਚਮਚਾਗਿਰੀ ਅਤੇ ਪਖੰਡੀ ਬਾਬਿਆਂ ਦੀ ਪੁਸ਼ਤ ਪਨਾਹੀ ਲਈ ਹੀ ਰਹਿ ਗਏ ਹਨ।
ਭੋਲੇ ਸਿੱਖ (ਅਸਲ `ਚ ਵਿਵੇਕਹੀਣ), ਜੋ ਅਜੇ ਤੱਕ ਵੀ ਇਸ ਗੱਲ ਨੂੰ ਸਮਝ ਨਹੀਂ ਸਕੇ, ਸਿਵਾਏ ਕੁੱਝ
ਕੁ ਜਾਗਰੂਕ ਸਿੱਖਾਂ ਦੇ ਜਿਹੜੇ, ਸ਼ਬਦ ਗੁਰੂ ਦੀ ਕਹੀ ਗੱਲ ਨੂੰ ਸਮਝ ਕੇ ਉਸ ਦੇ ਪ੍ਰਚਾਰ ਵਿੱਚ ਲਗੇ
ਹਨ। ਬਾਕੀ, ਗੁਰਦੁਆਰੇ ਤਾਂ ਗੁਰੂ ਉਪਦੇਸ਼ ਨੂੰ ਛੱਡ ਕੀਰਤਨ ਸਮਾਗਮਾਂ ਦੀਆਂ ਲੜੀਆਂ ਉਹ ਵੀ ਉਨ੍ਹਾਂ
ਪੇਸ਼ੇਵਰ ਰਾਗੀਆਂ ਤੋਂ ਜਿਹੜੇ ਫਿਲਮੀ ਧੁਨਾਂ `ਤੇ ਗੁਰਬਾਣੀ ਦਾ ਗਾਇਨ ਕਰਦੇ ਹਨ, ਦੋ-ਚਾਰ ਸ਼ਬਦ ਯਾਦ
ਕਰਕੇ, ਬਾਕੀ ਪਰਚੀਆਂ `ਤੇ ਲਿੱਖ ਕੇ, ਗਾਈ ਜਾਂਦੇ ਹਨ, ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਕੀ ਉਹ ਆਪ
ਕੀ ਗਾ ਰਹੇ ਹਨ, ਸੰਗਤਾਂ ਨੂੰ ਸਮਝਾਉਣਾ ਤਾਂ ਦੂਰ ਦੀ ਗੱਲ ਹੈ। ਸੰਗਤਾਂ ਵੀ ਗੁਰਦੁਆਰੇ ਉਸ ਦਿਨ
ਜਾਂ ਵੇਲੇ ਹੀ ਜਾਂਦੀਆਂ ਹਨ, ਜਦੋਂ ਲੰਗਰ ਲੱਗਿਆ ਹੋਵੇ, ਨਹੀਂ ਤਾਂ ਗੁਰਦੁਆਰੇ ਖਾਲੀ ਹੀ ਪਏ
ਰਹਿੰਦੇ ਹਨ। ਜਦੋਂ ਕੋਈ ਕਥਾਵਾਚਕ ਲੱਦਦਾ ਹੈ ਅੱਧੀ ਤੋਂ ਜ਼ਿਆਦਾ ਭੀੜ ਉਠ ਕੇ ਚਲੀ ਜਾਂਦੀ ਹੈ।
ਗੁਰਦੁਆਰਿਆ `ਚ ਹੋ ਰਹੇ ਅਖੰਡ ਪਾਠ, ਨਾਮ ਸਿਮਰਨ ਦੀਆਂ ਲੜੀਆਂ, ਦੂਖ ਨਿਵਾਰਨ ਕੈਂਪ ਆਦਿ ਨੇ
ਗੁਰਦੁਆਰਿਆਂ `ਚ ਭੀੜ ਜ਼ਰੂਰ ਵੱਧ ਰਹੀ ਹੈ, ਗੁਰਮਤਿ, ਸਿੱਖੀ ਘੱਟ ਰਹੀ ਹੈ। ਬੱਤੀਆਂ ਬੁਝਾ ਕੇ ਘੰਟਾ
ਘੰਟਾ ਵਾਹਿਗੁਰੂ … ਵਾਹਿਗੁਰੂ ਦੇ ਰਟਨ ਨੂੰ ਨਾਮ ਸਿਮਰਨ ਦਾ ਨਾਮ ਦੇ, ਭੀੜ ਇੱਕਠੀ ਕਰਨਾ ਤੇ
ਗੋਲਕਾਂ ਭਰਨ ਦਾ ਵਿਓਪਾਰ, ਗੁਰਦੁਆਰੇ ਤਾਂ ਵੱਡੇ ਕਰੀ ਜਾ ਰਿਹਾ ਹੈ, ਸਿੱਖ ਘਟਾਈ ਜਾ ਰਿਹਾ ਹੈ।
ਸਿੱਖਾਂ ਦਾ ਬੇੜਾ ਗਰਕ ਕਰਨ `ਚ ਇਹ ਗੁਰਦੁਆਰੇ ਬਹੁਤ ਵਧੀਆ ਰੋਲ ਨਿਭਾ ਰਹੇ ਹਨ। ਜਿਹੜਾ ਪ੍ਰਚਾਰਕ
ਗੁਰਮਤਿ ਦਾ ਪ੍ਰਚਾਰ ਕਰੇ ਉਸ ਨੂੰ ਇਹ ਗੁਰਦੁਆਰਾ ਪ੍ਰਬੰਧਕ ਬੁਲਾ ਕੇ ਨਹੀਂ ਰਾਜੀ, ਕ੍ਰਿਪਾਨਾਂ
ਗੰਡਾਸਿਆਂ ਨਾਲ ਹਮਲਾ ਕਰਨ, ਪਰ ਜਿਹੜੇ ਬਾਬੇ ਸਿੱਖਾਂ ਨੂੰ ਵਹਿਮਾਂ-ਭਰਮਾਂ `ਚ ਗੜੁੱਚ ਕਰ ਦੇਣ,
ਲੋਕਾਂ ਦੀਆਂ ਧੀ-ਭੈਣਾਂ ਦੀਆਂ ਇੱਜਤਾਂ ਰੋਲਣ, ਵਿਭਚਾਰ ਕਰਨ, ਗੁਰਬਾਣੀ ਛੱਡ ਕੱਚੀਆਂ ਧਾਰਨਾਵਾਂ
ਗਾਉਣ, ਪੈਰ ਧੋ ਧੋ ਕੇ ਪਿਆਉਣ, ਮੱਥੇ ਟਿਕਾਉਣ, ਇਸ ਤਰ੍ਹਾਂ ਦੇ ਪਖੰਡੀਆਂ ਨੂੰ ਬੁਲਾ ਬੁਲਾ ਕੇ
ਸਿੱਖੀ ਦਾ ਬੇੜਾ ਗਰਕ ਕਰ ਰਹੇ ਨੇ। ਹੁਣ ਹੋਰ … ਚਾਲੀ ਮੁਕਤਿਆਂ ਦੀ ਯਾਦ `ਚ ਚਾਲੀ ਦਿਨ
"ਵਾਹਿਗੁਰੂ" ਸਿਮਰਨ …
ਹਰ ਰੋਜ਼ ਅਰਦਾਸ `ਚ ਬਿਬੇਕ (ਵਿਵੇਕ ਬੁੱਧੀ) ਦਾਨ ਮੰਗਣ ਵਾਲਾ ਸਿੱਖ, ਵਿਵੇਕਹੀਣ ਕਿਓਂ! ! ! ਕਿਓਂ!
! ! ਕਿਓਂ! ! !
ਸੰਪਾਦਕ ਖਾਲਸਾ ਨਿਊਜ਼
(16/01/11)
ਜਸਬੀਰ ਸਿੰਘ (ਕੈਲਗਰੀ)
ਸਿੱਖ ਮਾਰਗ ਦੇ ਪਾਠਕ ਸੱਜਣੋਂ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ॥
ਪਿੱਛਲੇ ਦਿਨੀਂ ਭੈਣ ਦਲਜੀਤ ਕੌਰ ਜੀ ਬੀ ਟੈਕ ਨੇ ਸਪੋਕਸਮੈਨ ਵਿੱਚ ਛਪੀ ਇੱਕ
ਖਬਰ ਵੱਲ ਧਿਆਨ ਦਵਾਇਆ ਕਿ ਸਪੋਕਸਮੈਨ ਦੇ ਸੰਪਾਦਕ ਜੋਗਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਗੁਰੂ
ਨਾਨਕ ਦੇਵ ਜੀ ਦੀ ਤਸਵੀਰ ਛਾਪੀ ਜਾਵੇ ਜਿਹੜੀ ਉਨ੍ਹਾਂਦਾ ਕਿਰਤੀ, ਨਾਮ ਜਪਣ, ਅਤੇ ਵੱਡ ਛਕਣ ਵਾਲਾ
ਚਿਹਰਾ ਪੇਸ਼ ਕਰਦੀ ਹੋਵੇ। ਖਬਰ ਪੜ੍ਹ ਕੇ ਬੜਾ ਦੁਖ ਹੋਇਆ ਕਿ ਸਿੱਖੀ ਦੇ ਇਸ
‘ਘਰ ਕੋ ਆਗ ਲਗ ਗਈ ਘਰ ਕੇ ਹੀ ਚਿਰਾਗ਼
ਸੇ’। ਅੱਜ ਸਾਨੂੰ ਸ਼ਬਦ ਗੁਰੂ ਅਤੇ ਮੂਰਤੀ ਪੂਜਾ
ਦੇ ਫ਼ਰਕ ਦੀ ਵੀ ਪਛਾਣ ਨਹੀਂ ਰਹੀ। ਗੁਰੂ ਸਾਹਿਬਾਂ ਦੇ ਸੁਨੇਹੇ ਨੂੰ ਉਨ੍ਹਾਂ ਦੀਆਂ ਤਸਵੀਰਾਂ ਅਤੇ
ਕਿਸੇ ਖਾਸ ਪਹਿਰਾਵੇ ਵਿੱਚੋਂ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ। ਸਾਨੂੰ ਅੱਜ ਇਹ ਵੀ ਸੋਝੀ ਨਹੀਂ ਰਹੀ
ਕਿ ਗੁਰੂ ਸਾਹਿਬਾਂ ਦੀਆਂ ਕਿਸੇ ਖਾਸ ਕਿਸਮ ਦੀਆਂ ਤਸਵੀਰਾਂ ਬਨਾਉਣ ਅਤੇ ਪ੍ਰਚੱਲਤ ਕਰਨ ਨਾਲ ਅਸੀਂ
ਮੂਰਤੀ ਪੂਜਾ ਨੂੰ ਹੀ ਪ੍ਰੋਤਸਾਹਨ ਦੇ ਹਰੇ ਹਾਂ। ਗੁਰੂ ਸਾਹਿਬਾਂ ਦਾ ਕਿਰਤ ਕਰਨ, ਨਾਮ ਜਪਣ ਅਤੇ
ਵੰਡ ਛਕਣ ਦਾ ਸੁਨੇਹਾਂ ਉਨ੍ਹਾਂ ਦੀਆਂ ਲਿਖਤਾਂ ਵਿੱਚੋਂ ਮਿਲਣਾ ਹੈ, ਜਾਂ ਆਪਣੀਆਂ ਹੀ ਖਿਆਲਾਂ ਨਾਲ
ਬਣਾਈਆਂ ਗਈਆਂ ਤਸਵੀਰਾਂ ਵਿੱਚੋਂ? ਜੇ ਸਪਕਸਮੈਨ ਦੇ ਸੰਪਾਦਕ ਜੋਗਿੰਦਰ ਸਿੰਘ ਜੀ ਅੱਜ ਇਹ ਐਲਾਨ ਕਰ
ਦੇਣ ਕਿ ਕੋਈ ਮੁਸੱਵਿਰ ਉਨ੍ਹਾਂ ਦੇ ਪਿਤਾ ਦੀ ਤਸਵੀਰ ਬਣਾ ਲਿਆਵੇ (ਜਿਸ ਨੇ ਕਦੇ ਉਨ੍ਹਾਂ ਦੇ ਪਿਤਾ
ਨੂੰ ਦੇਖਿਆ ਵੀ ਨਾ ਹੋਵੇ)। ਸ: ਜੋਗਿੰਦਰ ਸਿੰਘ ਜੀ ਆਪਣੇ ਪਿਤਾ ਦੇ ਪਹਿਰਾਵੇ ਦਾ ਹੁਲੀਆਂ ਵੀ
ਮੁਸੱਵਿਰ ਤੂੰ ਸਮਝਾ ਦੇਣ। ਜੇ ਕੋਈ ਚਿੱਤਰਕਾਰ ਐਸੀ ਤਸਵੀਰ ਬਣਾ ਲਿਆਵੇ ਜਿਸ ਵਿੱਚ ਜੋਗਿੰਦਰ ਸਿੰਘ
ਜੀ ਦੇ ਦੱਸੇ ਮੁਤਾਬਕ ਪਹਿਰਾਵਾ ਤਾਂ ਹੋਵੇ ਜਾਂ ਜੋ ਕੰਮ ਉਨ੍ਹਾਂ ਦੇ ਪਿਤਾ ਜੀ ਕਰਿਆ ਕਰਦੇ ਸਨ ਉਸ
ਦਾ ਅੰਦਾਜਾ ਵੀ ਲੱਗਦਾ ਹੋਵੇ, ਪਰ ਉਸ ਤਸਵੀਰ ਦੀ ਸ਼ਕਲ ਉਨ੍ਹਾਂ ਦੇ ਪਿਤਾ ਨਾਲ ਨਾ ਮਿਲ ਕੇ ……. ਨਾਲ
ਮਿਲਦੀ ਹੋਵੇ ਤਾ ਕੀ ਉਹ ਆਪਣੇ ਪਿਤਾ ਦੀ ਸਮਝ ਕੇ ਤਸਵੀਰ ਨੂੰ ਕਬੂਲ ਕਰ ਲੈਣਗੇ?
ਇਹ ਨਹੀਂ ਕਿ ਗੁਰੂ ਸਾਹਿਬਾਂ ਦੀ ਤਸਵੀਰ ਬਨਾਉਣ ਦਾ ਵਿਚਾਰ ਸ: ਜੋਗਿੰਦਰ
ਸਿੰਘ ਜੀ ਨੂੰ ਹੀ ਪਹਿਲੀ ਵਾਰੀਂ ਆਇਆ ਹੈ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੁਟੀ ਨੇ ਵੀ ਇਸੇ
ਤਰ੍ਹਾਂ ਦਾ ਐਲਾਨ ਕੀਤਾ ਸੀ। ਜਿਸ ਦਾ ਜਵਾਬ ਪ੍ਰੋ: ਸਾਹਿਬ ਸਿੰਘ ਜੀ ਨੇ ਇਹ ਦਿੱਤਾ ਸੀ:-
“ਸ਼੍ਰੀ ਮਾਨ ਜੀ!
ਤੁਹਾਡੀ ਦਫ਼ਤਰੀ ਚਿੱਠੀ ਨੰ: 11152 ਮਿਤੀ 4 ਜਨਵਰੀ 51 ਦੇ ਉੱਤਰ ਵਿੱਚ
ਬੇਨਤੀ ਹੈ ਕਿ ਤੁਸਾਂ ਇਹ ਅੱਛਾ ਕੀਤਾ ਹੈ ਜੋ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰ-ਤਸਵੀਰਾਂ
ਦੇ ਮਾਮਲੇ ਨੂੰ ਆਪਣੇ ਹੱਥ ਵਿੱਚ ਲੈਣ ਲੱਗੀ ਹੈ।
ਪਰ ਮੈਨੂੰ ਇਸ ਗੱਲ ਦੀ ਹੈਰਾਨੀ ਹੋਈ ਹੈ ਕਿ ਤੁਸਾਂ ਸਿਰਫ਼ ਇਕੋ ਪੱਖ ਹੀ ਲਿਆ
ਹੈ। ਤੁਸਾਂ ਇਹ ਪਹਿਲਾਂ ਹੀ ਮਿਥ ਲਿਆ ਹੈ ਕਿ ਤਸਵੀਰ ਬਣਾਣ ਵਿੱਚ ਕੋਈ ਹਰਜ ਨਹੀਂ ਹੈ। ਤਸਵੀਰ
ਬਣਾਇਆਂ ਸਿੱਖ ਧਰਮ ਦੇ ਪਰਚਾਰ ਵਿੱਚ ਵਾਧਾ ਹੋਵੇਗਾ।
ਚੰਗੇ ਜਾਂ ਮੰਦੇ ਭਾਗਾਂ ਨੂੰ ਅਸੀਂ ਉਸ ਕੌਮ ਵਿੱਚੋਂ ਬਣੇ ਤੇ ਹੁਣ ਤੱਕ
ਉਹਨਾਂ ਦੇ ਨਿਕਟੀ ਗੁਆਂਢੀ ਹਾਂ ਜੋ ਬੁੱਤ-ਪੂਜ ਹਨ। ਤੇ ਜੋ ਆਪਣੇ ਮਹਾਂ ਪੁਰਸ਼ਾਂ ਦੇ ਸਾਂਗ ਬਣਾ ਕੇ
ਉਨ੍ਹਾਂ ਨੂੰ ਰਾਸਾਂ ਵਿੱਚ ਨਚਾਣਾ ਮਾੜੀ ਗੱਲ ਨਹੀਂ ਸਮਝਦੇ।
ਇਹ ਬੜੀ ਔਖੀ ਖੇਡ ਸੀ ਕਿ ਖਾਲਸਾ ਪੰਥ ਉਸੇ ਨਿਸ਼ਾਨੇ ਤੇ ਟਿਕਿਆ ਰਹਿੰਦਾ ਜੋ
ਗੁਰੂ ਪਾਤਸ਼ਾਹ ਨੇ ਇਸ ਨੂੰ ਸੌਂਪਿਆ ਸੀ। ਅਸੀਂ ਭੀ ਧਰਮ ਨੂੰ ਉਸੇ ਉਪਰਲੇ ਢੰਗ ਨਾਲ ਵੇਖਣ ਲੱਗ ਪਏ
ਹਾਂ। ਇਸੇ ਕਰਕੇ ਸਾਨੂੰ ਉਹ ਬੁਤ-ਪ੍ਰਸਤੀ ਹੋਰ ਹੋਰ ਰੂਪਾਂ ਵਿੱਚ ਖਿੱਚ ਪਾ ਰਹੀ ਹੈ।
ਮੁਸਲਮਾਨ ਭੀ ਸਾਡੇ ਗੁਆਂਢ ਸਨ ਪਰ ਹਿੰਦੂ ਕੌਮ ਤੋਂ ਲਈ ਹੋਈ ਛੁਤ-ਛਾਤ ਤੇ
ਤੁਰਕਾਂ ਦੇ ਪਿੱਛਲੇ ਕੀਤੇ ਜ਼ੁਲਮਾਂ ਨੇ ਸਾਨੂੰ ਉਹਨਾਂ ਤੋਂ ਕੁੱਝ ਸਿੱਖਣ ਨਹੀਂ ਦਿੱਤਾ। ਉਹ
ਤਸਵੀਰਾਂ ਤੇ ਬੁੱਤਾਂ ਤੋਂ ਬਿਨਾਂ ਹੀ ਬਿਗਾਨੀ ਬੋਲੀ ਵਿੱਚ ਮਿਲੀ ਹੋਈ ਬਾਣੀ ਨੂੰ ਪਿਆਰ ਕਰਨ ਤੇ ਉਸ
ਅਨੁਸਾਰ ਆਪਣਾ ਜੀਵਨ ਬਣਾਣ ਦੇ ਜਤਨ ਕਰਦੇ ਆ ਰਹੇ ਹਨ। ਤੇ ਇਸ ਵਿੱਚ ਕਾਫੀ ਹੱਦ ਤੱਕ ਕਾਮਯਾਬ ਭੀ
ਹੁੰਦੇ ਆ ਰਹੇ ਹਨ। ਭਾਈ ਗੁਰਦਾਸ ਜੀ ਨੇ ਬੜੇ ਹੀ ਸਾਫ਼ ਲਫ਼ਜ਼ਾਂ ਵਿੱਚ ਲਿਖਿਆ ਹੈ
“ਗੁਰ ਮੂਰਤਿ ਗੁਰ ਸਬਦ ਹੈ”
ਇਸ ਅਮਰ ਤਸਵੀਰ ਦੇ ਹੁੰਦਿਆਂ ਸਿੱਖ ਕੌਮ ਨੂੰ ਮੁੜ ਨਾਸਵੰਤ
ਤਸਵੀਰਾਂ ਵੱਲ ਪਰੇਰਨ ਦੇ ਜਤਨ ਪੰਥ ਨੂੰ ਹਜਾਰਾਂ ਸਾਲ ਪਿਛਾਂਹ ਲੈ ਜਾਣ ਦਾ ਵਸੀਲਾ ਬਣਨਗੇ।
ਪਰ ਤਸਵੀਰ ਭੀ ਉਹ ਜੋ ਨਿਰੋਲ ਫ਼ਰਜੀ ਬਣਨੀ ਹੈ। ਕੀ ਗੁਰੂ ਨਾਨਕ ਪਾਤਸ਼ਾਹ ਦੇ
ਰੱਬੀ ਬਾਣ ਸੱਚ-ਮੁੱਚ ਆਪਣਾ ਤ੍ਰਿਖਾ-ਪਨ ਮੱਧਮ ਪਾ ਚੁੱਕੇ ਹਨ ਕਿ ਇਹਨਾਂ ਦਾ ਅਸਰ ਪਾਣ ਲਈ ਫ਼ਰਜੀ
ਤਸਵੀਰਾਂ ਦੀ ਲੋੜ ਪੈ ਗਈ? ਇਸਲਾਮ ਨੂੰ ਇਹ ਲੋੜ ਨਹੀਂ ਪਈ।
ਨਿੱਕੇ ਨਿੱਕੇ ਗੁਰੂ ਬਣਨ ਦੇ ਚਾਹਵਾਨ ਅਤੇ ਮੱਥੇ ਟਿਕਾਣ ਦੇ ਆਸ਼ਕ ਕਈ ਸੰਤ
ਮਹੰਤ ਹੁਣੇ ਹੀ ਇਹਨਾਂ ਤਸਵੀਰਾਂ ਨੂੰ ਧੂਪ ਧੁਖਾਂਦੇ, ਸਿਹਰੇ ਪਾਂਦੇ, ਮੱਥੇ ਟਿਕਾਂਦੇ ਵੇਖੇ ਜਾ
ਸਕਦੇ ਹਨ। ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਇਹ ਤਸਵੀਰਾਂ ਰੱਖ ਕੇ ਹਰੇਕ ਸਿੱਖ ਨੂੰ ਤਸਵੀਰਾਂ ਅੱਗੇ
ਨਿਵਣ ਲਈ ਮਜਬੂਰ ਕੀਤਾ ਜਾਂਦਾ ਹੈ। ਤੇ ਜਦੋਂ ਇਸ ਤਸਵੀਰ-ਸਾਜ਼ੀ ਉੱਤੇ ਸ਼ਰੋਮਣੀ ਕਮੇਟੀ ਦੀ ਮੋਹਰ ਲੱਗ
ਗਈ, ਰੱਬ ਜਾਣੇ ਇਹਨਾਂ ਤਸਵੀਰਾਂ ਦੀ ‘ਆਰਤੀ’ ਉਤਾਰਨ ਵਿੱਚ ਕੀ ਕੁੱਝ ਨਹੀਂ ਹੋਇਆ ਕਰੇਗਾ।
…… ਇਸ ਤਰ੍ਹਾਂ ਤਸਵੀਰਾਂ ਦੀ ਸਰ-ਪ੍ਰਸਤ ਬਣ ਕੇ ਸ਼ਰੋਮਣੀ ਕਮੇਟੀ
‘ਗੁਰ ਮੂਰਤਿ ਗੁਰ ਸਬਦੁ’
ਵੱਲੋਂ ਸਿੱਖਾਂ ਨੂੰ ਹਟਾ ਤਸਵੀਰ-ਪੂਜ ਬਣਾਏਗੀ”। (ਪ੍ਰੋ:
ਸਾਹਿਬ ਸਿੰਘ ਦੀ ਪੁਸਤਕ ‘ਧਰਮ ਅਤੇ ਸਦਾਚਾਰ’ – ‘ਤਸਵੀਰ ਪੂਜਾ’ ਵਿੱਚੋਂ)।
ਸੋ ਸਪੋਕਸਮੈਨ ਦੇ ਸੰਪਾਦਕ ਸ: ਜੋਗਿੰਦਰ ਸਿੰਘ ਜੀ ਅੱਗੇ ਬੇਨਤੀ ਹੈ ਕਿ ਉਹ
ਇਸ ਵਿੱਸ਼ੇ ਤੇ ਵਿਚਾਰ ਕਰਕੇ ‘ਗੁਰੂ ਸਾਹਿਬ ਦੀ ਤਸਵੀਰ ਬਣਾਉਣ ਵਾਲਾ’ ਆਪਣਾ ਐਲਾਨ ਵਾਪਸ ਲੈ ਲੈਣ,
ਇਸੇ ਵਿੱਚ ਹੀ ਪੰਥ ਦੀ ਬਿਹਤਰੀ ਹੈ।
ਦੂਸਰਾ ਜਿਹੜਾ ਸੰਪਾਦਕ (ਸਪੋਕਸਮੈਨ) ਜੀ ਨੇ ਲਿਖਿਆ ਹੈ ਕਿ ਗੁਰੂ ਸਾਹਿਬ
“ਉਦਾਸੀਆਂ ਦੌਰਾਨ ਵੀ ਆਪਣੇ ਖਰਚੇ ਦਾ ਪ੍ਰਬੰਧ ਦਸਾਂ ਨਹੁਆਂ ਦੀ ਕੋਈ ਕਿਰਤ ਕਰਕੇ ਹੀ ਕਰਿਆ ਕਰਦੇ
ਸਨ”। ਇਸ ਤਰ੍ਹਾਂ ਦੇ ਬਿਆਨ ਛਾਪਣ ਤੋਂ ਪਹਿਲਾਂ ਸੋਚ ਵਿਚਾਰ ਕਰ ਲਿਆ ਕਰਨ ਜਿਨ੍ਹਾਂ ਨਾਲ ਕਈ ਸਵਾਲ
ਖੜੇ ਹੋ ਸਕਦੇ ਹਨ।
ਜਸਬੀਰ ਸਿੰਘ (ਕੈਲਗਰੀ)
(16/01/11)
ਨਿਰਮਲ ਸਿੰਘ ਕੰਧਾਲਵੀ
ਸਤਿਕਾਰਯੋਗ ਸੰਪਾਦਕ ਜੀ,
ਗੁਰ ਫ਼ਤਿਹ।
ਜਦੋਂ ਵੀ ਕੋਈ ਧਰਮ ਸੰਸਾਰ ਉੱਪਰ ਨਮੂੰਦਾਰ ਹੁੰਦਾ ਹੈ ਤਾਂ ਉਸ ਦੇ ਜੋ ਅਸੂਲ ਬਣਾਏ
ਜਾਂਦੇ ਹਨ ਉਹ ਉਸ ਧਰਮ ਦੇ ਰਹਿਬਰਾਂ ਦੇ ਤਜਰਬਿਆਂ ਉੱਪਰ ਆਧਾਰਿਤ ਹੁੰਦੇ ਹਨ। ਉਹਨਾਂ ਦੇ ਸਿਰਫ਼
ਆਪਣੇ ਤਜਰਬੇ ਹੀ ਸ਼ਾਮਲ ਨਹੀਂ ਹੁੰਦੇ ਸਗੋਂ ਹੋਰ ਬਹੁਤ ਸਾਰੀਆਂ ਚੰਗੀਆਂ ਗੱਲਾਂ ਲੈ ਕੇ ਇਹਨਾਂ
ਅਸੂਲਾਂ ਵਿੱਚ ਸ਼ਾਮਲ ਕੀਤੀਆ ਜਾਂਦੀਆਂ ਹਨ, ਪਰ ਜਿਉਂ ਜਿਉਂ ਸਮਾਂ ਗੁਜ਼ਰਦਾ ਜਾਂਦਾ ਹੈ, ਉਸ ਧਰਮ ਦੇ
ਅਨੁਯਾਈ ਇਹਨਾਂ ਅਸੂਲਾਂ ਦੀ ਵਿਆਖਿਆ ਆਪਣੀਆਂ ਲੋੜਾਂ ਅਨੁਸਾਰ ਕਰਦੇ ਜਾਂਦੇ ਹਨ। ਕਈ ਵਾਰੀ ਤਾਂ ਇਹ
ਹੁੰਦਾ ਹੈ ਕਿ ਉਸ ਧਰਮ ਦਾ ਮੂੰਹ-ਮੁਹਾਂਦਰਾ ਬਿਲਕੁਲ ਹੀ ਬਦਲ ਜਾਂਦਾ ਹੈ। ਮਿਸਾਲ ਦੇ ਤੌਰ `ਤੇ ਅੱਜ
ਕੱਲ ਅਸੀਂ ਦੇਖਦੇ ਹਾਂ ਕਿ ਈਸਾਈ ਧਰਮ ਦਾ ਕਿਵੇਂ ਵਪਾਰੀਕਰਣ ਕਰ ਦਿਤਾ ਗਿਆ ਹੈ। ਖ਼ਾਸ ਕਰ ਕੇ ਪੱਛਮੀ
ਦੇਸ਼ਾਂ ਵਿੱਚ ਈਸਾ ਮਸੀਹ ਦੇ ਜਨਮ ਦਿਨ ਨੂੰ ਅਰਬਾਂ ਖ਼ਰਬਾਂ ਦਾ ਕਾਰੋਬਾਰ ਬਣਾ ਦਿੱਤਾ ਗਿਆ ਹੈ,
ਇੱਥੋਂ ਤੱਕ ਕਿ ਚੀਨ ਵਰਗਾ ਕਮਿਊਨਿਸਟ ਦੇਸ਼ ਵੀ ਕ੍ਰਿਸਮਸ ਦੇ ਨਾਮ `ਤੇ ਅਰਬਾਂ ਦਾ ਕਾਰੋਬਾਰ ਕਰਦਾ
ਹੈ।
ਗੱਲ ਨੂੰ ਲੰਬੀ ਨਾ ਕਰਦਿਆਂ ਆਉ ਸਿੱਖ ਧਰਮ ਦੀ ਹੀ ਗੱਲ ਕਰੀਏ। ਪਿਛਲੇ ਕੁੱਝ ਸਾਲਾਂ ਵਿੱਚ ਸਿੱਖ
ਧਰਮ ਨੂੰ ਵੀ ਵਪਾਰੀਕਰਨ ਦੀਆਂ ਲੀਹਾਂ ਉੱਪਰ ਤੋਰ ਦਿਤਾ ਗਿਆ ਹੈ। ਕੀਤੇ ਕਰਾਏ ਪਾਠ, ਨਗਰ ਕੀਰਤਨਾਂ
ਦੀਆਂ ਲੜੀਆਂ, ਸ਼ਰਧਾ ਪੂਰਣ ਕਿਤਾਬਚੇ ਅਤੇ ਹੋਰ ਬੜਾ ਕੁੱਝ ਦੇਖਣ ਨੂੰ ਮਿਲਦਾ ਹੈ।
ਸਿੱਖਾਂ ਦੀ ਸ਼ਰਧਾ ਨੂੰ ਕੈਸ਼ ਕਰਨ ਲਈ ਇੱਕ ਕੰਪਨੀ ਨੇ ਸਿੱਖ ਧਰਮ ਦੇ ਪੰਜਾਂ ਤਖ਼ਤਾਂ ਦੀ ਯਾਤਰਾ ਲਈ
ਰੇਲ ਗੱਡੀ ਚਲਾਉਣ ਦੀ ਯੋਜਨਾ ਤਿਆਰ ਕੀਤੀ। ਚਾਹੀਦਾ ਤਾਂ ਇਹ ਸੀ ਕਿ ਇਹ ਕੰਪਨੀ ਸਭ ਤੋਂ ਪਹਿਲਾਂ
ਸਿੱਖ ਸਿਧਾਂਤਾਂ ਦੀ ਜਾਣਕਾਰੀ ਹਾਸਲ ਕਰਕੇ ਸਿੱਖ ਅਸੂਲਾਂ ਮੁਤਾਬਿਕ ਯੋਜਨਾ ਤਿਆਰ ਕਰਦੀ ਪਰ ਲਗਦੈ
ਕਿ ਅਜਿਹਾ ਨਹੀਂ ਹੋਇਆ। ਸਿੱਖ ਸੰਸਥਾਵਾਂ ਨੂੰ ਜਦੋਂ ਇਸ ਯੋਜਨਾ ਬਾਰੇ ਪਤਾ ਲੱਗਿਆ ਸੀ ਤਾਂ ਉਹਨਾਂ
ਦਾ ਵੀ ਫ਼ਰਜ਼ ਬਣਦਾ ਸੀ ਕਿ ਉਹ ਉਸ ਕੰਪਨੀ ਨਾਲ ਰਾਬਤਾ ਕਾਇਮ ਕਰਕੇ ਪੜਤਾਲ ਕਰਦੇ ਕਿ ਕੀ ਕੰਪਨੀ ਵਲੋਂ
ਸਿੱਖ ਸਿਧਾਂਤਾਂ ਦੀ ਪਾਲਣਾ ਹੋ ਰਹੀ ਹੈ। ਪਰ ਅਜਿਹਾ ਵੀ ਨਹੀਂ ਹੋਇਆ। ਪੰਜਾਬ ਸਰਕਾਰ ਦੇ ਮੰਤਰੀ,
ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਅਤੇ ਹੋਰ ਕਰਿੰਦੇ ਇਸ ਰੇਲ ਗੱਡੀ ਦਾ ਸਟੇਸ਼ਨਾਂ ਉੱਪਰ ਸਵਾਗਤ ਤਾਂ
ਕਰਦੇ ਰਹੇ ਤੇ ਮੂੰਹ ਮਿੱਠਾ ਕਰਦੇ ਰਹੇ ਪਰ ਕਿਸੇ ਨੂੰ ਵੀ ਗੱਡੀ ਵਿੱਚ ਖੋਲ੍ਹਿਆ ਹੋਇਆ ਸ਼ਰਾਬਖ਼ਾਨਾ
ਨਾ ਦਿਸਿਆ। ਯਾਦ ਰਹੇ ਕਿ ਕੰਪਨੀ ਦਾ ਮੁੱਖ ਮਕਸਦ ਪੈਸਾ ਕਮਾਉਣਾ ਹੈ, ਸਿੱਖ ਤਾਂ ਪਹਿਲਾਂ ਹੀ ਸ਼ਰਾਬ
ਪੀਣ ਲਈ ਦੁਨੀਆਂ ਵਿੱਚ ਬਦਨਾਮ ਹਨ ਸੋ ਇਹ ਕੰਪਨੀ ਵੀ ਪਿੱਛੇ ਕਿਉਂ ਰਹਿੰਦੀ। ਇਥੇ ਮੈਨੂੰ ਗੱਲ ਯਾਦ
ਆ ਗਈ ਇੱਕ ਕਥਾਕਾਰ ਦੀ ਜੋ ਭਾਰਤ ਵਿੱਚ ਕਿਸੇ ਲੰਬੇ ਰੂਟ ਦੀ ਰੇਲ ਗੱਡੀ ਵਿੱਚ ਸਫ਼ਰ ਕਰ ਰਹੇ ਸਨ।
ਗੱਡੀ ਵਿੱਚ ਇੱਕ ਅਟੈਂਡੈਂਟ ਨਾਜਾਇਜ਼ ਤੌਰ `ਤੇ ਸ਼ਰਾਬ ਵੇਚ ਰਿਹਾ ਸੀ। ਉਸ ਨੇ ਕਥਾਕਾਰ ਨੂੰ ਵੀ ਬੋਤਲ
ਖ਼ਰੀਦਣ ਲਈ ਕਿਹਾ ਤੇ ਇਹ ਵੀ ਦੱਸਿਆ ਕਿ ਉਸ ਦੇ ਸਭ ਤੋਂ ਵੱਡੇ ਗਾਹਕ ਸਿੱਖ ਯਾਤਰੀ ਹੀ ਹੁੰਦੇ ਹਨ।
ਉਸ ਅਟੈਂਡੈਂਟ ਨੇ ਕਥਾਕਾਰ ਨੂੰ ਕਿਹਾ ਕਿ ਜੇ ਸਿੱਖ ਯਾਤਰੀ ਨਾ ਹੋਣ ਤਾਂ ਉਸ ਦਾ ਤਾਂ ਕਾਰੋਬਾਰ ਹੀ
ਠੱਪ ਹੋ ਜਾਵੇ। ਸੋ, ਸ਼ਾਇਦ ਇਸ ਗੱਲ ਨੂੰ ਮੁੱਖ ਰੱਖ ਕੇ ਹੀ ਇਸ ਵਿਸ਼ੇਸ਼ ਰੇਲ ਗੱਡੀ ਵਿੱਚ ਸ਼ਰਾਬ ਖਾਨੇ
ਦੀ ਵਿਵਸਥਾ ਕੀਤੀ ਗਈ ਕਿ ਸਿੱਖਾਂ ਨੂੰ ਦਾਰੂ ਵੇਚ ਕੇ ਦੋਹਰੀ ਕਮਾਈ ਕੀਤੀ ਜਾ ਸਕੇ। ਜਦੋਂ ਕੁੱਝ
ਪੱਤਰਕਾਰਾਂ ਨੇ ਇਹ ਗੱਲ ਨਸ਼ਰ ਕਰ ਦਿਤੀ ਤਾਂ ਕੰਪਨੀ ਨੇ ਕਈ ਤਰ੍ਹਾਂ ਦੇ ਬਹਾਨੇ ਬਣਾਏ। ਹੁਣ ਪਤਾ
ਲੱਗਾ ਹੈ ਕਿ ਸ਼ਰਾਬਖ਼ਾਨਾ ਬੰਦ ਕਰ ਦਿਤਾ ਗਿਆ ਹੈ। ਕੀ ਗਰੰਟੀ ਹੈ ਕਿ ਰੇਲ ਗੱਡੀ ਦਾ ਕੋਈ ਕਰਮਚਾਰੀ
ਚੋਰੀਂ ਸ਼ਰਾਬ ਵੇਚਣ ਦੀ ਕੋਸ਼ਸ਼ ਨਹੀਂ ਕਰੇਗਾ?
ਗੱਲ ਇੱਥੇ ਹੀ ਖ਼ਤਮ ਨਹੀਂ ਹੋ ਗਈ। ਇਸ ਗੱਡੀ ਦੇ ਸ਼ੁਰੂ ਹੁੰਦਿਆਂ ਹੀ ਸਿੱਖ ਧਰਮ ਦੇ ਜੱਦੀ ਵੈਰੀਆਂ
ਦੇ ਸੂਲ ਉੱਠਣ ਲੱਗ ਪਿਆ ਤੇ ਉਹਨੀਂ ਸੋਚਣਾ ਸ਼ੁਰੂ ਕਰ ਦਿਤਾ ਕਿ ਇਸ ਵਿੱਚ ਖੋਟ ਕਿਵੇ ਰਲ਼ਾਇਆ ਜਾ
ਸਕਦਾ ਹੈ। ਹਿਮਾਚਲ ਪ੍ਰਦੇਸ਼ ਵਿੱਚ ਬੈਠੇ ਸਿੱਖ ਸਿਧਾਂਤਾਂ ਦੇ ਦੋਖੀਆਂ ਨੇ ਪੰਜਾਬ ਸਰਕਾਰ ਨੂੰ ਕਿਹਾ
ਹੈ ਕਿ ਬਾਬਾ ਸਰਬਜੋਤ ਸਿੰਘ ਬੇਦੀ ਦਾ ਊਨੇ ਵਾਲਾ ਡੇਰਾ ਤਖ਼ਤਾਂ ਤੋਂ ਘੱਟ ਨਹੀਂ ਹੈ ਕਿਉਂਕਿ ਉਹ
ਬਾਬਾ ਨਾਨਕ ਜੀ ਦੀ ਅੰਸ ਬੰਸ ਵਿਚੋਂ ਹੈ ਸੋ ਉਸ ਦੇ ਡੇਰੇ ਦੀ ਮਹਾਨਤਾ ਤਖ਼ਤਾਂ ਨਾਲੋਂ ਘੱਟ ਨਹੀਂ ਹੈ
ਸੋ ਇਸ ਗੱਡੀ ਨੂੰ ਊਨੇ ਦੇ ਡੇਰੇ ਨਾਲ ਵੀ ਜੋੜਿਆ ਜਾਵੇ। ਉਹਨਾਂ ਤਾਂ ਇਥੋਂ ਤਕ ਕਿਹਾ ਹੈ ਕਿ ਤਖ਼ਤਾਂ
ਦੇ ਯਾਤਰੀਆਂ ਦੀ ਯਾਤਰਾ ਉਤਨਾ ਚਿਰ ਸੰਪੂਰਨ ਨਹੀਂ ਹੋਵੇਗੀ ਜਿਤਨਾ ਚਿਰ ਉਹ ‘ਊਨਾ ਸਾਹਿਬ’ ਦੀ
ਯਾਤਰਾ ਨਹੀਂ ਕਰ ਲੈਣਗੇ।
ਪੰਜਾਬ ਸਰਕਾਰ ਨੇ ਇਸ ਮੁੱਦੇ ਉੱਪਰ ਧਾਰਮਿਕ ਮਾਹਿਰਾਂ ਦੀ ਰਾਇ ਲੈਣ ਦੀ ਬਜਾਇ ਕਹਿ ਦਿਤਾ ਕਿ ਜੇ
ਹਿਮਾਚਲ ਵਾਲੇ ਤੀਹ ਲੱਖ ਰੁਪਈਆ ਦੇ ਦੇਣ ਤਾਂ ਇਹ ਗੱਡੀ ਊਨੇ ਵੀ ਚਲੀ ਜਾਵੇਗੀ। ਸਰਕਾਰ ਨੂੰ ਪਤਾ ਹੈ
ਕਿ ਮੱਕੜ ਦੀ ਜਾਂ ਪੁਜਾਰੀਆਂ ਕੀ ਮਜਾਲ ਹੈ ਕਿ ਉਹ ਇਸ ਗੱਲ ਦਾ ਵਿਰੋਧ ਕਰ ਸਕਣ। ਲਿਫ਼ਾਫ਼ਿਆਂ `ਚੋਂ
ਕੱਢੇ ਹੋਏ ਖ਼ਾਦਮ ਕਿਵੇਂ ਹਿਮਾਕਤ ਕਰ ਸਕਦੇ ਹਨ? ਹਿਮਾਚਲ ਪ੍ਰਦੇਸ਼ ਵਾਲੇ ਤੀਹ ਲੱਖ ਰੁਪਏ `ਤੇ ਇਤਰਾਜ਼
ਕਰ ਰਹੇ ਹਨ। ਹੁਣ ਉਹਨਾਂ ਨੇ ਆਪਣਾ ਟੂਰਿਜ਼ਮ ਡਾਇਰੈਕਟਰ ਪੰਜਾਬ ਦੇ ਟੂਰਿਜ਼ਮ ਡਾਇਰੈਕਟਰ ਨਾਲ ਗੱਲਬਾਤ
ਕਰਨ ਲਈ ਭੇਜਿਆ ਹੈ। ਦੇਖੋ ਕੀ ਰੰਗ ਖਿੜਦਾ ਹੈ?
ਜਦੋਂ ਨਾਗਪੁਰੋਂ ਹੁਕਮ ਆ ਗਿਆ ਉਦੋਂ ਪੰਜਾਬ ਸਰਕਾਰ ਨੇ ਤੀਹ ਲੱਖ `ਤੇ ਵੀ ਕਾਟਾ ਫੇਰ ਦੇਣਾ ਹੈ।
ਪਾਠਕ ਜਨੋਂ! ਜੇ ਅੱਜ ਇਹ ਗੱਡੀ ਊਨੇ ਦੇ ਡੇਰੇ ਨਾਲ ਜੁੜ ਗਈ ਤਾਂ ਯਾਦ ਰੱਖੋ ਕੱਲ੍ਹ ਨੂੰ ਇਹ ਬਿਆਸ,
ਨੂਰ ਮਹਿਲ ਅਤੇ ਸਿਰਸੇ ਡੇਰੇ ਨਾਲ ਵੀ ਜੋੜ ਦਿਤੀ ਜਾਵੇਗੀ, ਤੁਹਾਨੂੰ ਪਤਾ ਹੀ ਹੈ ਕਿਉਂ।
ਸਿੱਖੋ! ਜਾਗੋ, ਫਿਰ ਮੋਰਚੇ ਲਾਉਂਦੇ ਫਿਰੋਂਗੇ।
ਭੁੱਲ ਚੁੱਕ ਦੀ ਖਿਮਾਂ।
ਨਿਰਮਲ ਸਿੰਘ ਕੰਧਾਲਵੀ
(16/01/11)
ਅਤਿੰਦਰਪਾਲ ਸਿੰਘ ਵੈਨਕੂਵਰ
ਸ੍ਰ
ਕ੍ਰਿਪਾਲ ਸਿੰਘ ਜੀ ਬਠਿੰਡਾ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਮੇਰਾ ਖਤ ਤਾਂ ਭਾਈ ਅਨਭੋਲ ਸਿੰਘ ਵਲ ਸੀ ਪਰ ਵਿੱਚ ਹੀ ਆਪ ਵੀ ਆ ਗਏ। ਮੈਂ ਆਪ ਜੀ ਦੀਆਂ ਲਿਖਤਾਂ
ਪੜਦਾ ਹਾਂ, ਜਾਨ ਹੈ ਤੇ ਸੱਚ ਹੈ। ਗੁਰ ਜੀ ਦੀ ਬਾਣੀ ਉਪਰ ਕਿੰਤੂ ਪ੍ਰੰਤੂ ਨੂੰ ਲੈ ਕੇ ਕਿ
ਸਪੋਕਸਮੈਨ ਨਾਲ ਕਦੇ ਵੀ ਮੈਂ ਸਹਿਮਤ ਨਹੀ ਹਾਂ ਤੇ ਨਾ ਹੋਵਾਂਗਾ ਇਸ ਮਾਮਲੇ ਤੇ ਮੇਰੀ ਸਹਿਮਤੀ ਇਸ
ਗਲ ਤੇ ਹੈ ਚਾਹੇ ਉਹ ਕਿੰਨੀ ਵੀ ਕੁੜ ਖਿਲਾਫ ਅਵਾਜ ਉਠਾਈ ਜਾਵੇ ਪਰ ਸ੍ਰੀ ਗੁਰੂ ਜੀ ਦੀ ਬਾਣੀ ਉਪਰ
ਉਂਗਲ ਰੱਖਣ ਦਾ ਉਹ ਦੋਸ਼ੀ ਹੈ। ਸ੍ਰ ਗੁਰਚਰਨ ਸਿੰਘ ਤੇ ਮੈਂ ਸਹਿਮਤ ਹਾਂ ਕੌੜਾ ਹੈ ਭਾਸ਼ਾ ਵੀ ਕੌੜੀ
ਹੈ, ਤੇ ਕਿਤੇ ਜਾ ਕੇ ਤੁਹਾਡੇ ਜਾਂ ਕਿਸੇ ਨਾਲ ਵੀ ਉਸਦੇ ਖਿਆਲ ਨਹੀ ਰਲਦੇ, ਰਲਣੇ ਜਰੂਰੀ ਵੀ ਨਹੀ
ਪਰ ਉਸ ਦੇ ਲਗਨ ਨਾਲ ਕੀਤੇ ਕੰਮਾ ਤੋਂ ਸਦਕੇ ਜਾਣ ਨੂੰ ਦਿਲ ਕਰਦਾ ਹੈ। ਸ੍ਰ ਸਾਹਬ ਤੁਸੀਂ ਵੀ ਸਿਆਣੇ
ਹੋ ਇੰਝ ਖੁਲ੍ਹੇਆਮ ਆਪ ਵਿੱਚ ਨਾ ਉਲਝੋ ਕੰਮ ਤੁਸੀਂ ਵੀ ਉਹੀ ਕਰ ਰਹੇ ਹੋ, ਸ੍ਰ ਗੁਰਚਰਨ ਸਿੰਘ ਵੀ
ਉਹੀ, ਇਕੋ ਰਾਹ ਦੇ ਹਮਸਫਰ? ਦੁੱਖ ਹੁੰਦਾ ਹੈ ਇੰਝ ਦੇਖ ਕੇ। ਗੁਰੂ ਜੀ ਅਪਣੇ ਬੜੇ ਮਿੱਠ ਬੋਲੜੇ ਸਨ
ਵੈਸੇ ਤੁਸੀਂ ਸਮਝਦਾਰ ਹੋ ਪਰ ਜਦ ਕੋਈ ਬਹੁਤਾ ਹੀ ਸਿਰੋਂ ਲੰਘਦਾ ਸੀ ਤਾਂ ਵੇਸਵਾ ਦਾ ਪੁੱਤਰ, ਕੁੱਤੇ
ਤੋਂ ਭੈੜਾ, ਗਧਾ, ਸੂਰ ਤੇ ਪਤਾ ਨਹੀ ਕਿੰਨਾ ਕੁੱਝ ਵੀ ਕਹਿ ਜਾਂਦੇ ਸਨ ਉਹ ਸਮਰਥ ਸਨ ਤੇ ਆਹ ਹੇਠਾਂ
ਪੰਗਤੀ ਸ੍ਰ ਮਨਜੀਤ ਸਿੰਘ ਦੇ ਖਤ ਵਿੱਚੋਂ ਹੀ ਮੈਂ ਪੇਸਟ ਕਰ ਦਿੱਤੀ ਹੈ ਵੰਨਗੀ ਮਾਤਰ “ਚੋਰਾ
ਜਾਰਾ ਰੰਡੀਆ ਕੁਟਣੀਆ ਦੀਬਾਣੁ॥ ਵੇਦੀਨਾ ਕੀ ਦੋਸਤੀ ਵੇਦੀਨਾ ਕਾ ਖਾਣੁ॥ ਸਿਫਤੀ ਸਾਰ ਨ ਜਾਣਨੀ ਸਦਾ
ਵਸੈ ਸੈਤਾਨੁ॥ ਗਦਹੁ ਚੰਦਨਿ ਖਉਲੀਐ ਭੀ ਸਾਹੂ ਸਿਉ ਪਾਣੁ॥ ਨਾਨਕ ਕੂੜੈ ਕਤਿਐ ਕੂੜਾ ਤਣੀਐ ਤਾਣੁ॥
ਕੂੜਾ ਕਪੜੁ ਕਛੀਐ ਕੂੜਾ ਪੈਨਣੁ ਮਾਣੁ॥ 1॥ ( ਪੰ: 790) “
*********************************
ਸ੍ਰ ਅਨਭੋਲ ਸਿੰਘ ਜੀ ਦੀਵਾਨਾ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਵੀਰ ਮੇਰੇ ਸਭ ਤੋਂ ਉਪਰਲੀ ਲਾਇਨ ਤੁਹਾਡੇ ਖਤ ਦੀ ਇੰਝ ਬੋਲਦੀ ਜਾਪਦੀ ਹੈ ਕਿ ਸ੍ਰ
ਅਨਭੋਲ ਸਿੰਘ ਦੀਵਾਨਾ ਇੰਨੀ ਜਾਣੀ ਪਹਿਚਾਣੀ ਸਖੀਸ਼ਅਤ ਜਿਸ ਬਾਰੇ ਕਿਸੇ ਨੂੰ ਕੋਈ ਭੁਲੇਖਾ ਨਹੀ ਤਾਂ
ਇਹ ਕੌਣ ਹੈ ਅਤਿੰਦਰਪਾਲ ਸਿੰਘ ਨਾਮ ਦਾ ਭੱਦਰ ਪੁੱਰਸ਼ ਜਿਸ ਨੂੰ ਇਸ ਭੋਲੇ ਜਿਹੇ ਵੀਰ ਦਾ ਪਤਾ ਹੀ
ਨਹੀ? ਸੇਵਕ ਤਾਂ ਇਹ ਨਾਚੀਜ ਸ੍ਰੀ ਗੁਰੂ ਜੀ ਦਾ ਹੀ ਪਰ ਉਂਝ ਜੇ ਤੁਸੀਂ ਕਹਿੰਦੇ ਤਾਂ ਇਸ ਨਾਸਮਝ
ਨੂੰ ਤੁਹਾਡੇ ਮਿਹਣੇ ਦਾ ਕੋਈ ਸ਼ਿਕਵਾ ਨਹੀ।
‘ਭੋਲੇ ਵੀ ਜੀ’ ਪੂਰਨਮਾਸ਼ੀਆਂ, ਮੱਸਿਆਂ, ਸੰਗਰਾਂਦਾ ਨੂੰ ਆਪ ਵਰਗੇ ‘ਮਹਾਂਪੁਰਖਾਂ’ ਪ੍ਰਚਾਰ ਖਾਤਰ
ਕਿੰਨਾ ਕੁ ਵਰਤਿਆ, ਦੁਨੀਆਂ ਜਾਣ ਚੁੱਕੀ ਹੈ। ਨਾਨਕਸਰੀਆਂ ਦੀ ਪੂਰਨਮਾਸ਼ੀ ਤੇ ਕਈਆਂ ਡੇਰਿਆਂ ਵਿੱਚ
ਮੱਸਿਆ ਹਰੇਕ ਮਹੀਨੇ ਭਰਦੀ ਪਰ ਪ੍ਰਚਾਰ? ?
ਅਸੀਂ ਨਾਚੀਜ ਤਾਂ ਦੂਰ ਬੈਠੇ ਹਾਂ ਕ੍ਰਿਪਾ ਕਰਕੇ ਦੱਸਣਾ ਕਿੰਨੇ ਤੇ ਕਿਹੜੇ ਕਿਹੜੇ ਸੰਤ ਜਾਂ
ਭਾਈਸਾਹਬ ਪ੍ਰਚਾਰ ਲਈ ਜੁੱਟੇ ਹੋਏ ਹਨ ਕਿਤੇ ਇਸ ਬਰਸਦੇ ਮੀਂਹ ਦੇ ਚਾਰ ਛੱਟੇ ਸਾਡੇ ਕੱਲਯੁਗੀ ਰੂਹਾਂ
ਤੇ ਵੀ ਪੈ ਜਾਣ ਅਸੀਂ ਆਪ ਵਾਂਗ ਧੰਨ ਹੋ ਜਾਈਏ, ਸਾਡੀਆਂ ਵੀ ਇਕੀ ਕੁਲਾਂ ਤਰ ਜਾਣ ਜਿਵੇਂ ‘ਭੋਲੇ
ਪਾਤਸ਼ਾਹ’ ਦੀਆਂ ਤਰੀਆਂ ਹਨ। ਅਪਣੀ ਦਿਭ ਦ੍ਰਿਸ਼ਟੀ ਨਾਲ ਦੱਸਣਾ ਕਿ ਪੰਜਾਬ ਵਿੱਚ ਕਿੰਨੇ ਬੂਬਨਿਆਂ ਦੇ
ਡੇਰੇ ਹਨ, ਕਿੰਨੇ ਬ੍ਰਹਾਮਗਿਆਨੀ, ਕਿੰਨੇ 108, ਕਿੰਨੇ 1008, ਕਿੰਨੇ ਸੰਤ ਤੇ ਕਿੰਨੇ ਬਾਬਾ ਜੀ
ਹਨ, ਕਿੰਨੇ ਜਾਅਲੀ ਡਿਗਰੀਆਂ ਵਾਲੇ ਅਖੌਤੀ ਪ੍ਰੋ: ਤੇ ਡਾਕਟਰ ਹਨ। ਉਂਝ ਇਸ ਗੁਸਤਾਖ ਤੇ ਪਾਪੀ ਤੇ
ਗੁੱਸਾ ਨਾ ਕਰੋ ਤਾਂ ਅਪਣੇ ਨਾਂ ਨਾਲ ਵੀ ਲਾ ਕੇ ਦੇਖੋ ਬੰਦੇ ਦਾ 10 ਕਿੱਲੋ ਲਹੂ ਉਝਂ ਹੀ ਨਹੀ ਵੱਧ
ਜਾਂਦਾ। 108, ਸ੍ਰੀ ਮਾਨ, ਵਿਦਿਆ ਮਾਰਤੰਡ, ਬ੍ਰਗਮਗਿਆਨੀ, ਸੰਤ ਬਾਬਾ ਅਨਭੋਲ ਸਿੰਘ ਜੀ ਦੀਵਾਨਾ
ਫਤਿਹਚੱਕ ਵਾਲੇ! ! ! ਗੁਸਤਾਖੀ ਮਾਫ ਦਾਸਨ ਦਾਸ ਨੂੰ ਆਪ ਦੇ ਪਿੰਡ ਦਾ ਨਾਮ ਨਹੀ ਪਤਾ ਤਾਲ ਨੂੰ
ਧਿਆਨ ਗੋਚਰੇ ਕਰਦਿਆਂ ਫਤਿਹਚੱਕ ਹੀ ਕਰ ਦਿੱਤਾ।
ਭਾਈ ਜੀ! ! ਝੌਲਾ ਨਹੀ ਮੈਨੂੰ ਤੇ ਜਾਪਦਾ ਆਪ ਨੂੰ ਦਿੱਸਦਾ ਹੀ ਕੁੱਝ ਨਹੀ ਇਹ ਤਮਾਸ਼ਾ ਕੀ ਹੋ ਰਿਹਾ?
ਜੇ ਮੇਰੇ ਭੋਲੇ ਵੀਰ ਦੀਆਂ ਅੱਖਾਂ ਅਗੇ ਹਨੇਰੇ ਦੀ ਧੁੰਦ ਨਾ ਹੁੰਦੀ ਤਾਂ ਇਹ ਕਦੇ ਨਾ ਕਹਿੰਦੇ ਕਿ,
‘ਜੇ ਕਰ ਆਪ ਇਹਨਾ ਸਾਰਿਆਂ ਦਾ ਤੁਲਨਾਆਤਮਿਕ ਅਧਿਐਨ ਕਰੀਏ ਤਾਂ ਕਿਸੇ ਵੀ ਸੰਤ ਨੇ ਸ੍ਰੀ ਗੁਰੂ ਗਰੰਥ
ਸਾਹਿਬ ਤੇ ਕਿਸੇ ਕਿਸਮ ਦਾ ਕਿੰਤੂ-ਪ੍ਰੰਤੂ ਨਹੀ ਕੀਤਾ ਅੰਮ੍ਰਤਿ ਸੰਚਾਰ, ਨਿੱਤਨੇਮ, ਅਰਦਾਸ ਬਾਰੇ
ਵੀ ਨੀਤੀ ਸਪੱਸ਼ਟ ਹੈ’।
ਇਸ ਉਪਰਲੀ ਬਾਤ ਤੋਂ ਕਹਿਣਾ ਪਵੇਗਾ ਕਿ ਇਸ ‘ਅਨਭੋਲ ਭਰਾ’ ਨੂੰ ਵਾਕਿਆ ਹੀ ਉਪਰਲੀਆਂ ਡਿਗਰੀਆਂ ਵਾਲਾ
ਕੋਈ ‘ਮਹਾਂਪੁਰਖ’ ਹੀ ਹੋਣਾ ਚਾਹੀਏ ਜਾਂ ਘੱਟੋ ਘੱਟ ਕਿਸੇ ਤਖਤ ਦਾ ‘ਜਥੇਦਾਰ’ ਤਾਂ ਜਰੂਰ ਹੀ। ਇਹੀ
ਬਦਕਿਸਮਤੀ ਹੈ ਕੌਮ ਦੀ ਕਿ ਇੰਨੇ ਲਿਆਕਤ ਵਾਲੇ ਸਖਸ਼ ਨੂੰ ਇੱਕ ਮੈਗਜੀਨ ਦਾ ਕੇਵਲ ਸੰਪਾਦਕ. . ?
ਘੱਟੋ ਘੱਟ ਸਿਖ ਮਾਰਗ ਉਪਰ ਤਾਂ ਇਹ ਨੰਗਾ ਝੂਠ ਨਾ ਬੋਲੋ ਕਿਉਂਕਿ ਇਸ ਦੇ ਪਾਠਕ ਕਾਲੀਆਂ ਐਨਕਾਂ ਲਾ
ਕੇ ਨਹੀ ਪੜ੍ਹਦੇ ਇਸਨੂੰ।
ਜਿੰਨੀਆਂ ਇੰਨਾ ‘ਸੰਤਾਂ’ ਨੇ ਧੱਜੀਆਂ ਉਡਾਈਆਂ ਗੁਰੂ ਵਿਚਾਰਧਾਰਾ ਦੀਆਂ ਸ਼ਾਇਦ ਸ੍ਰੋਮਣੀ ਕਮੇਟੀ ਦੇ
ਸਾਰੇ ਲੁੱਚੇ, ਨਸ਼ਈ, ਲਾਲਚੀ ਤੇ ਘੱਟੀਆ ਕਿਸਮ ਦੇ ਭੇਡੂ ਵੀ ਰਲ ਕੇ ਨਾ ਉਡਾ ਸਕੇ ਹੋਣ। ਅਨਭੋਲ ਜੀ
ਤੁਸੀਂ ਇਸ ਨਾਚੀਜ ਨੂੰ ‘ਸੌਦਾ ਸੰਪਾਦਕ’ ਨਾਲ ਨੱਥੀ ਨਾ ਕਰੋ ਉਹ ਵੀ ਵਪਾਰੀ ਹੈ ਜਿਵੇਂ ਤੁਹਾਡੇ ਇਹ
‘ਬ੍ਰਗਮਗਿਆਨੀ’ ਵਪਾਰੀ ਹਨ। ਇਹ ਵਪਾਰੀਆਂ ਦੀ ਲੜਾਈ ਹੈ ਮੇਰੇ ਜਿਹੇ ਪਾਪੀ ਉਝਂ ਹੀ ਇਨ੍ਹਾਂ ਪੁੜਾਂ
ਹੇਠ ਦਰੜੇ ਜਾ ਰਹੇ ਹਨ ਅਤੇ ਮਲੀਨ ਕਰ ਰਹੇ ਹਨ ਇਹ ਗੁਰੂ ਜੀ ਦੀ ਨਿਰਮਲ ਵਿਚਾਧਾਰਾ ਨੂੰ? ਸ੍ਰ
ਜੀਉਂਣ ਵਾਲਾ ਨਾਲ ਇਸ ਨਾਸਮਝ ਦੇ ਇੰਨੇ ਕੁ ਸਬੰਧ ਹਨ ਕਿ ਇਹ ਦਿਨ ਪੁਰ ਰਾਤ ਟਰੱਕ ਚਲਾਉਣ ਵਾਲਾ
ਸਿੱਖ ਜਦ ਕਿਤੇ ਘਰ ਆਉਂਦਾ ਹੈ ਤਾਂ ਉਹ ਆ ਕੇ ਘਰਾੜੇ ਨਹੀ ਮਾਰਦਾ ਬਲਕਿ ਸੀਡੀਆਂ ਦਾ ਝੋਲਾ ਚੁੱਕੀ
ਘਰ ਘਰ ਤੁਰ ਪੈਂਦਾ ਹੈ। ਸਾਡੇ ਇਥੇ ਵੈਨਕੋਵਰ ਵੀ ਉਹ ਆਉਂਦਾ ਹੈ ਗੱਲ ਹੀ ਉਸ ਦੀ ਇੱਕ ਹੁੰਦੀ ਕਿ
ਪ੍ਰਚਾਰ ਕਿਵੇਂ ਕਰੀਏ। 60 ਤੋਂ ਉਪਰ ਉਹ ਤੇ ਉਸ ਦੀ ਸੰਸਥਾ ਪ੍ਰਚਾਰ ਸੈਂਟਰ ਖੋਹਲ ਚੁੱਕੀ ਹੈ ਵਿਚਾਰ
ਉਸ ਦੇ ਜਰੂਰੀ ਨਹੀ ਮੇਰੇ ਨਾਲ ਹੀ ਰਲਣ ਜੇ ਉਸ ਦੇ ਸੌਦੇ ਨਾਲ ਰਲਦੇ ਹਨ ਤਾਂ ਰਲੀ ਜਾਣ ਅਸੀਂ ਉਸ ਦਾ
ਕੰਮ ਦੇਖਦੇ ਹਾਂ ਕੀ ਉਹ ਹਨੇਰਾ ਤਾਂ ਨਹੀ ਢੋਅ ਰਿਹਾ? ਬੰਦਾ ਹੈ। ਬਦਲਦਾ ਹੈ। ਕੱਲ ਨੂੰ ਹੋ ਸਕਦਾ
ਉਹ ਵੀ ਸੌਦੇ ਸੰਪਾਦਕ ਨੂੰ ਛੱਡ ਦੇਵੇ ਹਾਲੇ ਉਸ ਨੂੰ ਨਾ ਪੂਰਾ ਪਤਾ ਹੋਵੇ ਪਰ ਤੁਸੀਂ …. ?
ਕਿੰਤੂ-ਪ੍ਰੰਤੂ ਕਰਨਾ ਕੀ ਹੁੰਦਾ ਹੈ? ਗੁਰੂ ਜੀ ਦੀ ਵਿਚਾਰਧਾਰਾ ਦੇ ਉਲਟ ਚਲਣਾ ਕੀ ਕਿੰਤੂ-ਪ੍ਰੰਤੂ
ਨਹੀ? ਤੁਸੀਂ ਦੱਸਿਆ ਨਹੀ ਕਿ ਜਿਸ ‘ਗੁਰੂ ਕੀਆਂ ਲਾਡਲੀਆਂ ਫੌਜਾਂ’ ਦੇ ਤੁਸੀਂ ਦੀਵਾਨੇ ਹੋ ਕੀ ਭੰਗੀ
ਹੋਣ ਦਾ ਸਰਟੀਫਿਕੇਟ ਇਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਦਿੱਤਾ ਸੀ? ਜੇ ਨਹੀ ਤਾਂ
ਇਹ ਭੰਗੀ ‘ਗੁਰੂ ਕੀਆਂ ਲਾਡਲੀਆਂ ਫੌਜਾਂ’ ਕਿਵੇਂ ਹੋਈਆਂ? ਜੇ ਜਵਾਬ ਹਾਂ ਹੈ ਤਾਂ ਦੱਸਣਾ ਕੀ ਗੁਰੂ
ਜੀ ਵੀ ਭੰਗ ਪੀਂਦੇ ਸਨ? ਬ੍ਰਹਮੇ ਬਿਸ਼ਨੂਆਂ ਨੂੰ ਤੁਾਹਡੇ ਪੁਰਾਣੇ ਵੀ ਅਤੇ ਨਵੇਂ 108 ਜਾਂ 1008
ਸਾਰੇ ਉਨ੍ਹਾਂ ਨੂੰ ਭਗਵਾਨ ਪ੍ਰਚਾਦੇ ਰਹੇ ਹਨ ਉਹ ਵੀ ਬਾਬਾ ਜੀ ਦੀ ਹਜੂਰ ਬੈਠ ਕੇ ਕੀ ਬਾਬਾ ਜੀ ਨੇ
ਉਨ੍ਹਾਂ ਨੂੰ ਕਦੇ ਵੀ ਭਗਵਾਨ ਕਿਹਾ ਜਾਂ ਮੰਨਿਆ? ਇਹ ਕੀ ਕਿੰਤੂ ਪ੍ਰੰਤੂ ਨਹੀ? ਬਲਾਤਕਾਰੀ ਇੰਦਰ ਦੀ
ਨਾਨਕਸਰੀਆਂ ਵਲੋਂ ਵੱਡੇ ਬਾਬੇ ਨੰਦ ਸਿਉਂ ਤੋਂ ਲੈ ਕੇ ਗੁਰੂ ਜੀ ਦੇ ਹਜੂਰ ਆਰਤੀ ਕਰਕੇ ‘ਫੂਲਨ ਕੀ
ਬਰਖਾ ਬਰਖਾਉਂਣੀ’ ਦੀਵਾਨ ਭਾਈ ਜੀ ਕਿੰਤੰ-ਪ੍ਰੰਤੂ ਹੈ ਕਿ ਨਹੀ? ਵੱਡੀਆਂ-ਵੱਡੀਆਂ ਅਪਣੀਆਂ ਹੀ
ਮੂਰਤੀਆਂ ਤੇ ਆਸਣ ਲਾ ਕੇ ਗੁਰੂ ਮਹਾਰਾਜ ਸਚੇ ਪਾਤਸ਼ਾਹ ਜੀ ਦੀ ਹਜੂਰੀ ਵਿੱਚ ਪੂਜਾ ਕਰਉਂਣੀ
ਕਿੰਤੂ-ਪ੍ਰੰਤੂ ਹੈ ਕਿ ਨਹੀ? ਅਪਣੀਆਂ ਜੁੱਤੀਆਂ ਨੂੰ, ਟਾਇਲਟਾਂ ਨੂੰ, ਖੁਂਡੀਆਂ ਨੂੰ, ਚਪਲਾਂ ਨੂੰ
ਭੋਰਿਆਂ ਵਿੱਚ ਰੱਖ ਕੇ ਸਚਖੰਡ ਦੇ ਨਾਮ ਹੇਠ ਦਰਸ਼ਣ ਕਰਉਂਣੇ ਕਿੰਤੂ-ਪ੍ਰੰਤੂ ਹੈ ਕਿ ਨਹੀ?
ਇਹ ਬੰਦਾ ਕੌਣ ਹੁੰਦਾ ਕਹਿਣ ਵਾਲਾ ਕਿ ਕਿੰਨੇ ਡੇਰਿਆਂ ਵਾਲੇ ‘ਮਜ੍ਹਬੀ ਚੂਹੜੇ’ ਕਹਿ ਕੇ ਉਨ੍ਹਾਂ ਦੇ
ਅੰਮ੍ਰਤਿ ਛਕਾਉਣ ਵੇਲੇ ਬਾਟੇ ਅੱਡ ਕਰਦੇ ਰਹੇ ਤੇ ਹਨ ਪਰ ਤੁਸੀਂ ਇੰਨੀ ਕੁ ਕ੍ਰਿਪਾ ਵੀ ਕਰ ਦੇਣੀ ਇਹ
ਦੱਸਣ ਦੀ ਕਿ ਕਿੰਨੇ ਹਨ ਜਿਹੜੇ ਨਹੀ ਕਰਦੇ? ਅੰਮ੍ਰਤਿ ਬਾਰੇ ਨੀਤੀ ਕਿਵੇਂ ਸਪੱਸ਼ਟ ਹੋਈ? ਨਾਨਕਸਰੀਏ
ਬਾਟਾ ਚੁੱਕੀ ਫਿਰਦੇ ਹਨ ਪਰ ਦੱਸਣਾ ਕਿੰਨੇ ਹਨ ਜਿਹੜੇ ਸ੍ਰੀ ਸਾਹਿਬ ਪਾਉਂਦੇ ਹਨ ਇਨਾ ਦੇ ਵੱਡੇ ਵੀ
ਕੀ ਪਾਉਂਦੇ ਰਹੇ ਸਨ?
ਕਲਮ ਜੇ ਚਲਾਉਣੀ ਆ ਹੀ ਗਈ ਹੈ ਤਾਂ ਇਸ ਨੂੰ ‘ਤੁਆਇਫ’ ਨਾ ਬਣਨ ਦੇਣ ਵਿੱਚ ਈਮਾਨਦਾਰੀ ਹੁੰਦੀ ਹੈ।
ਇਸ ਨਾਚੀਜ ਦਾ ਗਰੀਬਖਾਨਾ ਤੁਹਾਡੇ ਗੁਆਂਢ ਹੀ ਜੰਡਿਆਲੇ ਹੈ ਇਸ ਨੂੰ ਬਾਬੇ ਬਕਾਲੀਆਂ ਅਤੇ ਬਾਬਾ ਨੌਧ
ਸਿੰਘ ਦੀ ਸਮਾਧ ਉਪਰ ਸੱਪ ਬਣੇ ਬੈਠੇ ਭੰਗੀਆਂ ਦਾ ਖਿੱਚ-ਧੁਹ ਦਾ ਪਤਾ ਹੈ ਜੋ ਛਿੱਤਰੀਂ ਦਾਲ ਵੰਡਕੇ
ਇਹ ਭੰਗੀ ਕੌਮ ਪੰਥ ਦੀ ਸੇਵਾ ਕਮਾ ਰਹੇ ਹਨ।
ਗੁਰੂ ਜੀ ਦੀ ਨਿੰਦਿਆ ਕਰਕੇ ਦਾਲ ਫੁਲਕਾ ਤੋਰਨ ਦੀ ਦੀਵਾਨਾ ਜੀ ਸਲਾਹ ਦੇ ਰਹੇ ਹੋ ਇਹ ਨਾਚੀਜ ਸੜਕ
ਤੇ ਬੈਠ ਭੀਖ ਮੰਗ ਲਊ ਪਰ ਅਪਣੇ ਗੁਰੂ ਦੀ ਨਿੰਦਿਆ ਸੋਚੇ ਵੀ ਨਾ ਪਰ ਗੁਰੂ ਦੀ ਨਿੰਦਿਆਂ ਦਾ ਘੋਰ
ਪਾਪ ਜੋ ਤੁਸੀਂ, ਤੁਹਾਡੇ ਸੰਤ, ਬਾਬੇ, ਬ੍ਰਹਮਗਿਆਨੀ, ਭੰਗ ਪੀਣੇ ਸਿਰੇ ਦੇ ਉਜੱਡ, ਨਿਖੱਧ, ਜੂਆਂ
ਖਾਧੀਆਂ ਵਾਲਿਆਂ ਕੀਤਾ ਸੁਣ ਕੇ ਦਿਲ ਕੰਬ ਜਾਂਦਾ ਕਿ ਇੰਨੇ ਵੱਡੇ ਜਿਗਰੇ? ਇਹ ਨਾਚੀਜ ਸੱਚਮੁਚ
ਨੰਗੀਆਂ ਗਾਲ੍ਹਾਂ ਨਾਲ ਭਰਿਆ ਪਿਆ ਹੈ। ਰਾਜਨੀਤਕ ਪੱਖੋਂ ਸਿੱਖ ਕੌਮ ਨੂੰ ਤਬਾਹ ਕਰਨ ਵਾਲੇ ਲਾਲ
ਸਿਓ, ਤੇਜਾ ਸਿਓ, ਧਿਆਨ ਸਿਓ, ਤਾਰਾ ਸਿਓ, ਬਲਦੇਵ ਸਿਓ, ਨੂੰ ਕੌਣ ਨਹੀ ਨੰਗੀਆਂ ਗਾਹਲਾਂ ਕੱਢਦਾ ਪਰ
ਧਾਰਮਿਕ ਤੌਰ ਤੇ ਸਿਖਾਂ ਨੂੰ ਤਬਾਹ ਕਰਨ ਵਾਲੇ ਤੇ ਗੰਦ ਨਾਲ ਲਬਰੇਜ ਗਰੰਥ ਨੂੰ ਸਿੱਖਾਂ ਉਪਰ ਠੋਸਣ
ਵਾਲੇ ਅਖੌਤੀ ਸੰਤਾਂ ਬ੍ਰਹਮਗਿਆਂਨੀਆਂ ਤੇ ਇਨ੍ਹਾਂ ਜੂੰਆਂ ਖਾਂਧੇ ਭੰਗੀਆਂ ਨੂੰ ਕਿਸ ਦਾ ਦਿਲ ਨਹੀ
ਕਰੇਗਾ ਨੰਗੀਆਂ ਗਾਹਲਾਂ ਕੱਢਣ ਨੂੰ ਜਦ ਉਸ ਨੂੰ ਇਨ੍ਹਾਂ ਦੀਆਂ ਕਰਤੂਤਾਂ ਦਾ ਪਤਾ ਲਗੂ?
ਇੱਕ ਦੀਵਾਨੇ ਜਿਹੇ ਭਰਾ ਲਈ ਸ਼ੁਭਕਾਮਨਾਵਾ ਕਰਦਾ
ਅਤਿੰਦਰਪਾਲ ਸਿੰਘ ਵੈਨਕੋਵਰ
(16/01/11)
ਕਿਰਪਾਲ ਸਿੰਘ ਬਠਿੰਡਾ
ਨਾਗਪੁਰ ਚ' ਪ੍ਰੋ: ਦਰਸ਼ਨ ਸਿੰਘ ਅਤੇ ਪ੍ਰੋ: ਸਰਬਜੀਤ ਸਿੰਘ ਧੂੰਦਾ ਦਾ ਜ਼ੋਰਦਾਰ ਸਵਾਗਤ
ਬਠਿੰਡਾ, ੧੬ ਜਨਵਰੀ (ਕਿਰਪਾਲ ਸਿੰਘ): ਨਾਗਪੁਰ ਤੋਂ ਭਾਈ ਗੁਰਜੰਟ ਸਿੰਘ ਰੂਪੋਵਾਲੀ ਵਲੋਂ ਭੇਜੀ
ਸੂਚਨਾ ਅਨੁਸਾਰ ਭਾਵੇਂ ਕਿ ਸੱਚ ਦੀ ਅਵਾਜ਼ ਨੂੰ ਦਬਾਉਣ ਲਈ ਗੁਲਾਮਾਂ ਦੇ ਗੁਲਾਮਾਂ ਦੇ ਗੁਲਾਮਾਂ
ਵੱਲੋਂ ਕੂੜਨਾਮਾ ਜਾਰੀ ਕਰਕੇ ਪ੍ਰੋ. ਦਰਸ਼ਨ ਸਿੰਘ ਜੀ ਵੱਲੋਂ ਕੀਤੇ ਜਾ ਰਹੇ ਸੱਚ ਦੇ ਪ੍ਰਚਾਰ ਨੂੰ
ਰੋਕਣ ਲਈ ਸਾਜਸ਼ ਰਚੀ ਗਈ, ਪਰ ਫਿਰ ਵੀ ਕੌਮ ਅੰਦਰ ਸੱਚ ਨੂੰ ਪਹਿਚਾਨਣ ਵਾਲੇ ਅੱਜ ਵੀ ਮੌਜ਼ੂਦ ਹਨ।
ਉਨ੍ਹਾਂ ਦੱਸਿਆ ਕਿ ਜਦੋਂ ਕੂੜਨਾਮਾ ਜਾਰੀ ਹੋਇਆ ਸੀ ਤਾਂ ਉਸ ਸਮੇ ਵੀ ਨਾਗਪੁਰ ਦੀ ਸਿੱਖ ਨੌਜਵਾਨ
ਸਭਾ, ਗੁਰਮਤਿ ਪ੍ਰਚਾਰ ਸਭਾ, ਨਿਆਰਾ ਖਾਲਸਾ ਨਾਗਪੁਰ ਇਕਾਈ, ਗੁਰਦੁਆਰਾ ਗੁਰੂ ਤੇਗ਼ ਬਹਾਦਰ ਸਾਹਿਬ
ਦੀ ਪ੍ਰਬੰਧਕ ਕਮੇਟੀ ਅਤੇ ਨਾਗਪੁਰ ਦੀਆਂ ਸਮੂਹ ਪੰਥਕ ਜਥੇਬੰਦੀਆਂ ਨੇ ਪਹਿਲ ਕਰਕੇ ਪ੍ਰੋ. ਦਰਸ਼ਨ
ਸਿੰਘ ਜੀ ਦਾ ਕੀਰਤਨ ਸਮਾਗਮ ਕਰਾਇਆ ਸੀ। ਹੁਣ ਫੇਰ ੧੫-੧੬ ਜਨਵਰੀ ਨੂੰ ਗੁਰਮਤਿ ਸਮਾਗਮ ਵਿੱਚ ਹਾਜ਼ਰੀ
ਭਰਨ ਲਈ ਪ੍ਰੋ ਦਰਸ਼ਨ ਸਿੰਘ ਖਾਲਸਾ ਅਤੇ ਭਾਈ ਸਰਬਜੀਤ ਸਿੰਘ ਧੂੰਦਾ, ਗੁਰਮਤਿ ਗਿਆਨ ਮਿਸਨਰੀ ਕਾਲਜ,
ਲੁਧਿਆਣਾ ਵਾਲੇ ਉਚੇਚੇ ਸੱਦੇ ਤੇ ਨਾਗਪੁਰ ਪਹੁੰਚੇ। ਸਿੱਖ ਨੌਜਵਾਨ ਸਭਾ ਅਤੇ ਪੰਥਕ ਜਥੇਬੰਦੀਆਂ
ਵੱਲੋਂ ਉਨ੍ਹਾਂ ਨੂੰ ਜੀ ਆਇਆਂ ਆਖਿਆ ਗਿਆ। ਇਸ ਮੌਕੇ ਗੁਰਮਤਿ ਪ੍ਰਚਾਰ ਸਭਾ ਨਾਗਪੁਰ ਦੇ ਮੁੱਖ
ਸੇਵਾਦਾਰ ਸ. ਮਲਕੀਤ ਸਿੰਘ 'ਬੱਲ' ਸ. ਗੁਰਵਿੰਦਰ ਸਿੰਘ ਗੁੱਲੂ, ਕੁਲਵਿੰਦਰ ਸਿੰਘ ਸੰਘਾ, ਡਾ.
ਭਵਦੀਪ ਸਿੰਘ, ਸ. ਮਨਪ੍ਰੀਤ ਸਿੰਘ ਅਨੰਦ, ਸ. ਹਰਜਿੰਦਰ ਸਿੰਘ, ਵੀਰ ਸਤਵਿੰਦਰ ਸਿੰਘ. ਸ. ਮਾਨ
ਸਿੰਘ, ਸ. ਓਂਕਾਰ ਸਿੰਘ ਪੀ. ਐਨ. ਆਰ, ਸ. ਮਨਦੀਪ ਸਿੰਘ ਮਨੀ, ਸ. ਮਨਜੀਤ ਸਿੰਘ, ਮਿੱਕੀ ਵੀਰ,
ਰਾਜਾ ਸਿੰਘ ਆਦਿਕ ਅਨੇਕਾਂ ਸੱਜਣ ਹਾਜ਼ਰ ਸਨ।
ਇਸ ਸਮਾਗਮ ਨੂੰ ਟੀਸੀਰੀਜ਼ ਵੱਲੋਂ ਰਿਕਾਰਡ ਕੀਤਾ ਜਾ ਰਹਾ ਹੈ ਤੇ ਯੂਸੀਐਨ ਵੱਲੋਂ ਪੂਰੇ ਨਾਗਪੁਰ ਅਤੇ
ਵਿਦਰਭ ਵਿੱਚ ਲਾਈਵ ਵੀ ਪ੍ਰਸਾਰਤ ਕੀਤਾ ਜਾ ਰਿਹਾ ਹੈ। ਭਾਈ ਗੁਰਜੰਟ ਸਿੰਘ ਰੂਪੋਵਾਲੀ ਵਾਲੇ ਜੋ ਕਿ
ਨਾਗਪੁਰ ਵਿੱਚ ੩ ਸਾਲ ਗੁਰਮਤਿ ਦਾ ਪ੍ਰਚਾਰ ਕਰਦੇ ਰਹੇ ਹਨ ਨੇ ਦੱਸਿਆ ਕਿ ਇਹ ਸਮਾਗਮ ਵੀ ਉਨ੍ਹਾਂ ਦੇ
ਉਦਮ ਸਦਕਾ ਹੀ ਕਰਾਇਆ ਜਾ ਰਿਹਾ ਹੈ ਪਰ ਕਿਸੇ ਘਰੇਲੂ ਰੁਝੇਵੇਂ ਕਾਰਨ ਉਹ ਇਸ ਸਮਾਗਮ ਵਿੱਚ ਹਾਜ਼ਰ
ਨਹੀਂ ਹੋ ਸਕੇ।
ਦੂਸਰੇ ਪਾਸੇ ਇਸ ਸਮਾਗਮ ਨੂੰ ਅਸਫਲ ਬਨਾਉਣ ਲਈ ਆਰ ਐਸ. ਐਸ ਦੇ ਪਾਲਤੂ ਲੋਕਾਂ ਵੱਲੋਂ ਅਨੇਕਾਂ ਯਤਨ
ਕੀਤੇ ਗਏ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਕਾਮਟੀ ਰੋਡ ਦੇ ਪ੍ਰਬੰਧਕਾਂ ਵੱਲੋਂ ਹਜ਼ੂਰ ਸਾਹਿਬ ਦੇ
ਪੁਜ਼ਾਰੀਆਂ ਰਾਹੀਂ ਸਰਕਾਰ `ਤੇ ਦਬਾਅ ਬਣਾ ਕੇ ਇਸ ਗੁਰਮਤਿ ਸਮਾਗਮ ਤੇ ਪਾਬੰਦੀ ਲਗਾਉਣ ਦੀ ਵੀ ਕੋਸ਼ਿਸ਼
ਕੀਤੀ ਗਈ ਪਰ ਨਾਗਪੁਰ ਪੁਲੀਸ ਕਮਿਸ਼ਨਰ ਨੇ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੱਚ ਦਾ ਸਾਥ ਦਿੱਤਾ
ਤੇ ਸਮਾਗਮ ਮਿਥੇ ਹੋਏ ਸਮੇਂ ਤੇ ਆਰੰਭ ਹੋਇਆ।
ਅਕਾਲ ਤਖ਼ਤ ਦੇ ਪੁਜਾਰੀਆਂ ਅਤੇ ਸ਼੍ਰੋਮਣੀ ਕਮੇਟੀ ਨੇ ਵੀ ਇਸ ਸਮਾਗਮ ਨੂੰ ਅਸਫਲ ਬਨਾਉਣ ਲਈ ਗੁਰਦੁਆਰਾ
ਸ੍ਰੀ ਗੁਰੂ ਸਿੰਘ ਸਭਾ, ਕਾਮਟੀ ਰੋਡ ਵਿਖੇ ਇਸੇ ਦਿਨ ਹੀ ਸਮਾਗਮ ਕਰਾਉਣ ਲਈ ਵਿਸ਼ੇਸ਼ ਤੌਰ ਤੇ ਦਰਬਾਰ
ਸਾਹਿਬ ਦੇ ਗ੍ਰੰਥੀ ਮਾਨ ਸਿੰਘ ਅਤੇ ਭਾਈ ਗੁਰਦੇਵ ਸਿੰਘ ਹਜ਼ੂਰੀ ਰਾਗੀ ਦਰਬਾਰ ਸਾਹਿਬ ਨੂੰ ਨਾਗਪੁਰ
ਭੇਜਿਆ ਹੈ ਤੇ ਉਨ੍ਹਾਂ ਵੱਲੋਂ ਸਮਾਗਮ ਜਾਰੀ ਹਨ ਪਰ ਸੰਗਤਾਂ ਪ੍ਰੋ. ਦਰਸ਼ਨ ਸਿੰਘ ਅਤੇ ਪ੍ਰੋ.
ਸਰਬਜੀਤ ਸਿੰਘ ਧੂੰਦਾ ਨੂੰ ਸੁਣਨ ਲਈ ਹੁੰਮ ਹੁਮਾ ਕੇ ਪਹੁੰਚੀਆਂ।
*************************************************
ਗੁਰਬਾਣੀ ਦੇ ਅਰਥ ਸਟੀਕਾਂ `ਚੋਂ ਨਹੀਂ ਗੁਰਸਿੱਖ ਦੇ ਜੀਵਨ `ਚੋਂ ਲੱਭਣੇ
ਚਾਹੀਦੇ ਹਨ
ਜਿਨ੍ਹਾਂ ਨੇ ਗੁਰਬਾਣੀ ਨੂੰ ਸਮਝਿਆ ਉਨ੍ਹਾਂ ਨੇ ਪੁੱਤਰਾਂ ਦੇ ਟੋਟੇ ਟੋਟੇ
ਕਰਵਾ ਕੇ ਗਲ਼ਾਂ `ਚ ਹਾਰ ਪਵਾ ਕੇ ਵੀ ਅਕਾਲਪੁਰਖ਼ ਦਾ ਸ਼ੁਕਰ ਕੀਤਾ ਪਰ ਸਾਡੇ ਵਰਗੇ ਸਭ ਦਾਤਾਂ ਪ੍ਰਪਤ
ਕਰਕੇ ਵੀ ਨਾਸ਼ੁਕਰੇ ਹੋਏ ਫਿਰਦੇ ਹਨ: ਗਿਆਨੀ ਸ਼ਿਵਤੇਗ ਸਿੰਘ
ਬਠਿੰਡਾ, ੧੬ ਜਨਵਰੀ (ਕਿਰਪਾਲ ਸਿੰਘ): ਅਸੀਂ ਬ੍ਰਹਮਣ, ਮੌਲਾਣਿਆਂ ਤੇ
ਵਿਦੇਸ਼ੀਆਂ ਵਲੋਂ ਲਿਖੀਆਂ ਸਾਖੀਆਂ `ਚੋਂ ਗੁਰੂ ਨਾਨਕ ਦਾ ਜੀਵਨ ਲੱਭਣ ਦੀ ਕੋਸ਼ਿਸ ਕਰ ਰਹੇ ਹਾਂ ਪਰ
ਜੇ ਗੁਰੂ ਨਾਨਕ ਦਾ ਅਸਲੀ ਰੂਪ ਸਮਝਣਾਂ ਹੋਵੇ ਤਾਂ ਜਪੁਜੀ ਸਾਹਿਬ, ਸਿੱਧ ਗੋਸਟਿ ਅਤੇ ਆਸਾ ਦੀ ਵਾਰ
ਆਦਿਕ ਬਾਣੀਆਂ ਵਿੱਚੋਂ ਲੱਭਣਾਂ ਪਏਗਾ। ਗੁਰੂ ਅਰਜੁਨ ਸਾਹਿਬ ਨੂੰ ਸਮਝਣਾ ਹੋਵੇ ਤਾਂ ਸੁਖਮਨੀ ਸਾਹਿਬ
`ਚੋਂ ਲੱਭਣਾਂ ਪਏਗਾ। ਜਿਨ੍ਹਾਂ ਨੇ ਗੁਰਬਾਣੀ `ਚੋਂ ਗੁਰੂ ਨੂੰ ਸਮਝਿਆ ਉਨ੍ਹਾਂ ਨੇ ਪੁੱਤਰਾਂ ਦੇ
ਟੋਟੇ ਟੋਟੇ ਕਰਵਾ ਕੇ ਗਲ਼ਾਂ `ਚ ਹਾਰ ਪਵਾ ਕੇ ਵੀ ਅਕਾਲਪੁਰਖ਼ ਦਾ ਸ਼ੁਕਰ ਕੀਤਾ ਪਰ ਸਾਡੇ ਵਰਗੇ ਸਭ
ਦਾਤਾਂ ਪ੍ਰਪਤ ਕਰਕੇ ਵੀ ਨਾਸ਼ੁਕਰੇ ਹੋਏ ਫਿਰਦੇ ਹਨ। ਇਹ ਸ਼ਬਦ ਗੁਰਦੁਆਰਾ ਬੰਗਲਾ ਸਹਿਬ ਨਵੀਂ ਦਿੱਲੀ
ਤੋਂ ਲੜੀਵਾਰ ਚੱਲ ਰਹੀ ਕਥਾ ਦੌਰਾਨ ਹੈੱਡ ਪ੍ਰਚਾਰਕ ਗਿਆਨੀ ਸ਼ਿਵਤੇਗ ਸਿੰਘ ਨੇ ਅੱਜ ਸਵੇਰੇ ਕਹੇ ਜਿਸ
ਦਾ ਸਿੱਧਾ ਪ੍ਰਸਾਰਣ ਚੜ੍ਹਦੀ ਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ। ਉਨ੍ਹਾਂ ਕਿਹਾ ਦੇਹਧਾਰੀ
ਗੁਰੂਡੰਮੀ ਅਤੇ ਡੇਰਾਵਾਦੀ ਗੁਰਬਾਣੀ ਵਿੱਚ ਆਏ ਸ਼ਬਦ `ਚਰਨ` ਵਾਲੀਆਂ ਤੁਕਾਂ ਸੁਣਾ ਕੇ ਗੁਰਬਾਣੀ ਦੇ
ਅਰਥਾਂ ਨੂੰ ਤਰੋੜ ਮਰੋੜ ਕੇ ਆਪਣੇ ਚਰਨਾਂ ਨਾਲ ਜੋੜਨ ਲਈ ਵਰਤਦੇ ਹਨ ਪਰ ਗੁਰਬਾਣੀ ਵਿੱਚ ਵਰਤੇ ਗਏ
ਸ਼ਬਦ `ਚਰਨ` ਇਨ੍ਹਾਂ ਪੈਰਾਂ ਲਈ ਨਹੀਂ ਹੈ। ਜੇ ਪੈਰਾਂ ਲਈ ਹੁੰਦਾ ਤਾਂ; `
ਮਾਈ
ਚਰਨ ਗੁਰ ਮੀਠੇ।। ` (ਪੰਨਾ ੭੧੭) ਦਾ ਕੀ ਅਰਥ ਹੈ
ਕਿ ਗੁਰੂ ਦੇ ਪੈਰ ਬਹੁਤ ਮਿਠੇ ਹੁੰਦੇ ਹਨ? ਉਨ੍ਹਾਂ ਕਿਹਾ ਪੈਰ ਤਾਂ ਉਸੇ ਮਾਸ ਹੱਡੀਆਂ ਦੇ ਹੁੰਦੇ
ਹਨ ਇਸ ਲਈ ਇਨ੍ਹਾਂ ਦਾ ਮਿੱਠੇ ਜਾਂ ਕਿਸੇ ਹੋਰ ਸੁਆਦ ਦਾ ਹੋਣਾ ਬੇਮਾਅਨੇ ਹਨ। ਇੱਥੇ ਚਰਨਾਂ ਤੋਂ
ਭਾਵ ਹੈ ਗੁਰੂ ਦਾ ਹੁਕਮ ਮਿੱਠਾ ਹੈ, ਉਸ ਦਾ ਉਪਦੇਸ਼ ਮਿੱਠਾ ਹੈ। `ਗੁਰ
ਕੇ ਚਰਨ ਲਗੇ ਮਨਿ ਮੀਠੇ।। ` (ਪੰਨਾ ੮੦੧) ਗੁਰੂ
ਦਾ ਉਪਦੇਸ਼ ਮਨ ਵਿੱਚ ਮਿੱਠਾ ਲੱਗਾ। ਇਸੇ ਉਪਦੇਸ਼ ਨੂੰ ਯਾਦ ਰੱਖਣ ਦੀ ਪ੍ਰੇਰਣਾ ਦਿੱਤੀ ਗਈ ਹੈ `
ਮੀਠੇ ਹਰਿ ਗੁਣ ਗਾਉ ਜਿੰਦੂ
ਤੂੰ ਮੀਠੇ ਹਰਿ ਗੁਣ ਗਾਉ।। ` (ਪੰਨਾ ੮੦੧)
ਪੁਰਾਤਨ ਸਿੱਖ ਇਤਿਹਾਸ ਸੁਣਾਉਂਦੇ ਹੋਏ ਉਨ੍ਹਾਂ ਕਿਹਾ ਜਿਨ੍ਹਾਂ ਨੇ ਗੁਰ ਦੇ ਉਪਦੇਸ਼ ਨੂੰ ਮਿੱਠਾ
ਕਰਕੇ ਮੰਨਿਆਂ ਉਨ੍ਹਾਂ `ਚੋਂ ਭਾਈ ਮਤੀ ਦਾਸ ਨੂੰ ਸਿਰ `ਤੇ ਚਲਦਾ ਆਰਾ ਵੀ ਮਿੱਠਾ ਲੱਗਿਆ, ਭਾਈ
ਦਿਆਲਾ ਜੀ ਨੂੰ ਦੇਗ਼ `ਚ ਉਬਲਣਾ ਵੀ ਮਿੱਠਾ ਲੱਗਿਆ, ਭਾਈ ਸਤੀ ਦਾਸ ਨੂੰ ਰੂੰ ਵਿੱਚ ਸੜਨਾ ਵੀ ਮਿੱਠਾ
ਲੱਗਾ। ਬਾਬਾ ਬੰਦਾ ਸਿੰਘ ਆਪਣੇ ਪੁੱਤਰ ਦਾ ਕਾਲਜਾ ਮੂੰਹ ਵਿੱਚ ਪਵਾ ਕੇ ਵੀ ਗੁਰੂ ਦਾ ਸ਼ੁਕਰਗੁਜਾਰ
ਹੋਇਆ, ਭਾਈ ਮਨੀ ਸਿੰਘ ਨੇ ਬੰਦ ਬੰਦ ਕਟਵਾ ਕੇ ਵੀ ਸ਼ੁਕਰ ਕੀਤਾ। ਬੀਬੀਆਂ ਨੇ ਆਪਣੇ ਬੱਚਿਆਂ ਦੇ
ਟੋਟਿਆਂ ਦੇ ਹਾਰ ਗਲ਼ਾਂ ਵਿੱਚ ਪਵਾ ਕੇ ਸਵਾ ਸਵਾ ਮਣ ਪੀਸਣ ਪੀਸ ਕੇ ਵੀ ਅਰਦਾਸ ਕੀਤੀ ਹੇ ਅਕਾਲਪੁਰਖ
ਤੇਰੇ ਭਾਣੇ ਵਿੱਚ ਚਾਰ ਪਹਿਰ ਦਿਨ ਸੁਖਾਂ ਦਾ ਬਤੀਤ ਹੋਇਆ ਹੈ ਚਾਰ ਪਹਿਰ ਰਾਤ ਸੁਖਾਂ ਦੀ ਬਤੀਤ
ਕਰਨੀ। ਪਰ ਅੱਜ ਸਭ ਦਾਤਾਂ ਪ੍ਰਾਪਤ ਕਰਕੇ ਭੋਗਦਾ ਹੋਇਆ ਵੀ ਮਨੁਖ ਨਾਸ਼ੁਕਰਾ ਹੋਇਆ ਹੈ ਕਿ ਮੈਂਨੂੰ
ਰੱਬ ਜਾਂ ਗੁਰੂ ਨੇ ਕੀ ਦਿੱਤਾ ਹੈ। ਉਹ ਦੂਸਰਿਆਂ ਕੋਲ ਵੱਧ ਵੇਖ ਹੀ ਗਿਲਾ ਕਰ ਰਿਹਾ ਹੁੰਦਾ ਹੈ ਕਿ
ਮੇਰੇ ਨਾਲੋਂ ਤਾਂ ਉਸ ਕੋਲ ਹੀ ਵੱਧ ਹੈ। ਉਨ੍ਹਾਂ ਕਿਹਾ ਭਾਈ ਤਾਰੂ ਸਿੰਘ ਨੂੰ ਗੁਰੂ ਦੀ ਬਖ਼ਸ਼ਿਸ਼ ਕੇਸ
ਇਤਨੇ ਪਿਆਰੇ ਸਨ ਕਿ ਉਨ੍ਹਾਂ ਕੇਸ ਕਟਵਾਉਣ ਦੀ ਥਾਂ ਖੋਪਰੀ ਉਤਰਵਾਉਣੀ ਮਨਜੂਰ ਕੀਤੀ ਪਰ ਅੱਜ ਫੈਸ਼ਨ
`ਚ ਕੇਸ ਕਟਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਸਿੱਖ ਕੇਸ ਦਾਹੜੀ ਨੂੰ ਅੱਜ ਵੀ ਇਤਨਾ ਪਿਆਰ ਕਰਦੇ ਹਨ
ਕਿ ੧੯੮੪ `ਚ ਦਿੱਲੀ ਕਾਨ੍ਹਪੁਰ ਆਦਿਕ ਸ਼ਹਿਰਾਂ ਵਿੱਚ ਕੇਸ ਰੱਖੇ ਹੋਣ ਕਰਕੇ ਉਨ੍ਹਾਂ ਦੇ ਪਰਵਾਰਾਂ
ਦੇ ਪਰਵਾਰ ਕਤਲ ਕੀਤੇ ਗਏ ਪਰ ਅਜ ਫਿਰ ਵੀ ਇੱਥੇ ੯੯% ਸਿੱਖ ਸਾਬਤ ਸੂਰਤ ਹਨ। ਪਰ ਜਿਨ੍ਹਾਂ ਲੋਕਾਂ
ਨੇ ਗੁਰਬਾਣੀ ਅਤੇ ਸਿੱਖ ਇਤਿਹਾਸ ਨੂੰ ਸਮਝਿਆ ਨਹੀ ਉਨ੍ਹਾਂ ਦਾ ਬਿਨਾਂ ਕੋਈ ਨੁਕਸਾਨ ਹੋਇਆ ਵੀ
ਸਫਾਚੱਟ ਹੋਏ ਫਿਰਦੇ ਹਨ।
***********************************************************
ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਪੋਹ ਸੁਦੀ ੭ ਨੂੰ ਮਨਾਉਣ ਵਾਲੇ ਹੁਣ
ਗੁਰੂ ਹਰਿ ਰਾਏ ਸਾਹਿਬ ਜੀ ਦਾ ਗੁਰਪੁਰਬ ਮਾਘ ਸੁਦੀ ੧੩ ਨੂੰ ਕਿਉਂ ਨਹੀਂ ਮਨਾ ਰਹੇ ਹਨ
?
*
ਪੁਰੇਵਾਲ
ਦੇ ਕਲੈਂਡਰ ਨੂੰ ਗਲਤ ਦੱਸਣ ਵਾਲੇ ਕਰਨਲ ਨਿਸ਼ਾਨ ਨੇ ਹੁਣ ਤੱਕ ਆਪਣਾ ਕਲੈਂਡਰ ਤਿਆਰ ਕਿਉਂ ਨਹੀਂ
ਕੀਤਾ?
*
ਜੇ
ਚੰਦ੍ਰਮਾ ਦੇ ਹਿਸਾਬ ਦੀ ਥਾਂ ਸੂਰਜੀ ਸਾਲ ਦੇ ਮੁਤਾਬਿਕ ਗੁਰਪੁਰਬ ਮਨਾਏ ਜਾਣ ਤਾਂ ਧਾਰਮਕ ਤੌਰ `ਤੇ
ਕੀ ਨੁਕਸਾਨ ਹੋ ਜਾਵੇਗਾ? : ਪ੍ਰਿੰ: ਗੁਰਚਰਨ ਸਿੰਘ
*
ਕੈਲੰਡਰ
ਬਣਾਉਣਾ ਇੰਨਾਂ ਸੌਖਾ ਕੰਮ ਨਹੀਂ ਕਿ ਜਿਹੜਾ ਇਕੱਲਾ ਬੰਦਾ ਬਣਾ ਸਕੇ?
:
*
ਸਾਰੇ
ਧਰਮਾਂ ਦੇ ਇਤਿਹਾਸਕ ਦਿਹਾੜੇ ਚੰਦ੍ਰਮਾ ਦੇ ਹਿਸਾਬ ਮਨਾਏ ਜਾਂਦੇ ਹਨ: ਕਰਨਲ ਨਿਸ਼ਾਨ
ਬਠਿੰਡਾ, ੧੬ ਜਨਵਰੀ (ਕਿਰਪਾਲ ਸਿੰਘ): ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਪੋਹ ੭ ਨੂੰ ਮਨਾਉਣ
ਵਾਲੇ ਹੁਣ ਗੁਰੂ ਹਰਿ ਰਾਏ ਸਾਹਿਬ ਜੀ ਦਾ ਗੁਰਪੁਰਬ ਮਾਘ ਸੁਦੀ ੧੩ ਨੂੰ ਕਿਉਂ ਨਹੀਂ ਮਨਾ ਰਹੇ? ਇਹ
ਸ਼ਬਦ ਮਿਸ਼ਨਰੀ ਕਾਲਜ ਦੇ ਮੋਢੀਆਂ ਵਿੱਚੋਂ ਇੱਕ, ਪ੍ਰਿੰ: ਗੁਰਚਰਨ ਸਿੰਘ ਮੋਹਾਲੀ ਨੇ ਨਾਨਕਸ਼ਾਹੀ
ਕੈਲੰਡਰ ਦਾ ਕਤਲ ਕਰਨ ਵਾਲਿਆਂ ਨੂੰ ਸਵਾਲ ਕਰਦਿਆਂ ਕਹੇ। ੳੇਨ੍ਹਾਂ ਕਿਹਾ ਪ਼ੋ ਕਰਤਾਰ ਸਿੰਘ ਐਮ ਏ
ਦੀ ਕਿਤਾਬ `ਸਿੱਖ ਇਤਿਹਾਸ ਭਾਗ ੧` ਜੋ ਸ਼੍ਰੋਮਣੀ ਕਮੇਟੀ ਵਲੋਂ ਹੀ ਛਾਪੀ ਹੋਈ ਹੈ ਉਸ ਵਿੱਚ ਗੁਰੂ
ਜੀ ਦੇ ਜਨਮ ਦੀ ਤਾਰੀਖ ਮਾਘ ਸੁਦੀ ੧੩, ੧੯ ਮਾਘ ਬਿਕ੍ਰਮੀ ਸੰਮਤ ੧੬੮੬ ਦਿਨ ਸ਼ਨਿਚਰਵਾਰ, ੧੬ ਜਨਵਰੀ,
ਸੰਨ ੧੬੩੦ (ਜੂਲੀਅਨ) ਜਿਸ ਨਾਲ ਬਹੁਤ ਸਾਰੇ ਵਿਦਵਾਨ ਸਹਿਮਤ ਹਨ; ਨਾਨਕਸ਼ਾਹੀ ਕੈਲੰਡਰ ਮੁਤਾਬਕ ੧੯
ਮਾਘ ਹਰ ਸਾਲ ੩੧ ਜਨਵਰੀ ਨੂੰ ਹੀ ਆਉਂਦੀ ਹੈ। ੧੪ ਮਾਰਚ ੨੦੧੦ ਨੂੰ ਸ਼੍ਰੋਮਣੀ ਕਮੇਟੀ ਵਲੋਂ ਜਾਰੀ
ਕੀਤੇ ਗਏ ਧੁਮੱਕੜਸ਼ਾਹੀ ਕੈਲੰਡਰ ਵਿੱਚ ਵੀ ਇਹ ਦਿਹਾੜਾ ੩੧ ਜਨਵਰੀ ਦਾ ਹੀ ਦਰਜ ਹੈ, ਪਰ ਉਸ ਮੁਤਾਬਕ
ਉਸ ਦਿਨ ੧੯ ਮਾਘ ਨਹੀਂ ਸਗੋਂ ੧੮ ਮਾਘ ਹੈ। ਭਾਵ ਸ਼ੋਮਣੀ ਕਮੇਟੀ ਨੇ ਗੁਰੂ ਹਰਿ ਰਾਏ ਸਾਹਿਬ ਜੀ ਦਾ
ਜਨਮ ਦਿਹਾੜਾ ੧੯ ਮਾਘ ਤੋਂ ਬਦਲ ਕੇ ੧੮ ਮਾਘ ਨੂੰ ਕਰ ਦਿੱਤਾ ਹੈ। ਹੈਰਾਨੀ ਦੀ ਗੱਲ ਹੈ ਕਿ ਉਸ ਦਿਨ
ਮਾਘ ਸੁਦੀ ੧੩ ਦੀ ਥਾਂ ਮਾਘ ਵਦੀ ੧੩ ਹੈ ਭਾਵ ੧੬ ਦਿਨ ਪਹਿਲਾਂ ਕਰ ਦਿੱਤਾ। ਪ੍ਰਿੰ: ਗੁਰਚਰਨ ਸਿੰਘ
ਨੇ ਕਿਹਾ ਕਿ ਉਹ ਸਾਧ ਬਾਬੇ ਜਿਹੜੇ ਪਿਛਲੇ ਕਈ ਸਾਲਾਂ ਤੋਂ ਬਿਨਾਂ ਕਿਸੇ ਦਲੀਲ ਤੋਂ ਇਹ ਰੌਲਾ
ਪਾਉਂਦੇ ਆ ਰਹੇ ਹਨ ਕਿ ਨਾਨਕਸ਼ਾਹੀ ਕੈਲੰਡਰ ਵਿੱਚ ਤਾਰੀਖਾਂ ਬਦਲ ਦਿੱਤੀਆਂ ਹਨ (ਜੋ ਸੱਚ ਨਹੀਂ ਹੈ)
ਹੁਣ ਸ਼ੋਮਣੀ ਕਮੇਟੀ ਵਲੋਂ ਗੁਰੂ ਹਰਿ ਰਾਏ ਸਾਹਿਬ ਜੀ ਦਾ ਜਨਮ ੧੯ ਮਾਘ ਤੋਂ ਬਦਲਕੇ ੧੮ ਮਾਘ ਨੂੰ
ਅਤੇ ਮਾਘ ਸੁਦੀ ੧੩ ਤੋਂ ਬਦਲ ਕੇ ਮਾਘ ਵਦੀ ੧੩ ਕਰਨ `ਤੇ ਕਿਉਂ ਚੁੱਪ ਹਨ? ਉਨ੍ਹਾਂ ਕਿਹਾ
ਪੂਰਨਮਾਸ਼ੀ, ਮੱਸਿਆ ਸੰਗਰਾਂਦਾਂ (ਜਿੰਨ੍ਹਾਂ ਦਾ ਗੁਰਮਤ ਨਾਲ ਕੋਈ ਸਬੰਧ ਨਹੀਂ ਹੈ) ਮਨਾਉਣ ਵਾਲਿਆਂ
ਨੂੰ ਹੁਣ ਗੁਰੂ ਹਰਿ ਰਾਏ ਸਾਹਿਬ ਜੀ ਦਾ ਜਨਮ ਦਿਹਾੜਾ ਵੀ ਚੰਦ ਦੇ ਕੈਲੰਡਰ ਮੁਤਾਬਕ ਮਾਘ ਸੁਦੀ ੧੩
ਨੂੰ ਹੀ ਮਨਾਉਣਾ ਚਾਹੀਦਾ ਹੈ? ਜੋ ਇਸ ਸਾਲ ੧੬ ਫਰਵਰੀ ਦਿਨ ਬੁਧਵਾਰ ਨੂੰ ਆਉਂਦਾ ਹੈ।
ਪ੍ਰਿ: ਗੁਰਚਰਨ ਸਿੰਘ ਨੇ ਕਿਹਾ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼
ਦਿਹਾੜਾ ੨੩ ਪੋਹ (੫ ਜਨਵਰੀ) ਦੀ ਬਜਾਏ ਪੋਹ ਸੁਦੀ ੭ (੧੧ ਜਨਵਰੀ) ਨੂੰ, ਤੇ ਦੂਜਾ ਸੂਰਜੀ ਦੇ
ਕੈਲੰਡਰ ਮੁਤਾਬਿਕ ੧੮ ਮਾਘ (ਜੋ ਅਸਲ `ਚ ੧੯ ਮਾਘ ਹੈ) ਮਨਾਉਣ ਨੂੰ ਜੇ ਏਕਤਾ ਆਖਿਆ ਜਾ ਰਿਹਾ ਹੈ
ਤਾਂ ਭੰਬਲਭੂਸਾ ਕਿਸ ਨੂੰ ਆਖੋਗੇ? ਉਨ੍ਹਾਂ ਹੋਰ ਦੱਸਿਆ ਕਿ ਸ਼੍ਰੋਮਣੀ ਕਮੇਟੀ ਅਤੇ ਭਾਈ ਹਰਨਾਮ ਸਿੰਘ
ਧੁੰਮਾਂ ਦੋਵੇ ਹੀ ਭੰਬਲਭੂਸੇ ਵਿੱਚ ਹਨ ਇਸੇ ਲਈ ਸ਼੍ਰੋਮਣੀ ਕਮੇਟੀ ਦੀ ਵੈੱਬ ਸਾਈਟ `ਤੇ ਉਪਲੱਭਦ
ਇਤਿਹਾਸ ਵਿੱਚ ਗੁਰੂ ਜੀ ਦੇ ਜਨਮ ਦੀ ਕੋਈ ਵੀ ਤਾਰੀਖ ਨਹੀ ਲਿਖੀ ਪਰ ਧਰਮ ਪ੍ਰਚਾਰ ਕਮੇਟੀ ਵਲੋਂ
ਛਾਪੀ ਗਈ ੧੯੯੧ ਦੀ ਡਾਇਰੀ ਵਿੱਚ ਗੁਰੂ ਹਰਿ ਰਾਏ ਸਾਹਿਬ ਜੀ ਦੇ ਜਨਮ ਦੀ ਤਾਰੀਖ, ਮਾਘ ਸੁਦੀ ੧੩,
ਸੰਮਤ ੧੬੯੩ ਬਿ: , ੨੮ ਜਨਵਰੀ ਸੰਨ ੧੬੩੭ ਈ: ਲਿਖੀ ਹੋਈ ਹੈ, ਇਸ ਮੁਤਾਬਕ ਇਹ ੨ ਮਾਘ ਬਣਦੀ ਹੈ।
ਬ੍ਰਿ: ਸੰਮਤ ੧੬੯੩ ਜਾਂ ਸੰਨ ੧੬੩੭ ਈ ਮੰਨਣ ਯੋਗ ਨਹੀ ਹੈ ਕਿਉਂਕਿ ਹੋਰ ਵੀ ਬੁਹਤੇ ਵਿਦਵਾਨ ਮਾਘ
ਸੁਦੀ ੧੩, ੧੯ ਮਾਘ ਸੰਮਤ ੧੬੮੬ ਮੁਤਾਬਕ ਸ਼ਨਿਚਰਵਾਰ ੧੬ ਜਨਵਰੀ ਸੰਨ ੧੬੩੦ ਨਾਲ ਹੀ ਸਹਿਮਤ ਹਨ। ਇਸ
ਤੋਂ ਵੀ ਹੈਰਾਨੀ ਦੀ ਗੱਲ ਇਹ ਹੈ ਕਿ ਸੰਤਾਂ ਦੀ ਯੂਨੀਅਨ ਦੇ ਪ੍ਰਧਾਨ ਤੇ ਕੈਲੰਡਰ ਦੇ ਅਖੌਤੀ
ਵਿਦਵਾਨ ਹਰਨਾਮ ਸਿੰਘ ਧੁੰਮਾ ਦੀ ਟਕਸਾਲ ਵਲੋਂ ਛਾਪੀ ਗਈ ਵਡ ਅਕਾਰੀ ਕਿਤਾਬ `ਗੁਰਬਾਣੀ ਪਾਠ ਦਰਪਣ`
ਵਿੱਚ ਦਰਜ, ਗੁਰੂ ਹਰਿ ਰਾਏ ਸਾਹਿਬ ਜੀ ਦੇ ਜਨਮ ਦੀ ਤਾਰੀਖ ੧੬੮੭ ਬਿ: ਮਾਘ ਸੁਦੀ ਚੌਦਸ, ਦਿਨ
ਐਤਵਾਰ, ੫ ਫਰਵਰੀ ੧੬੩੦ ਈ; (੧੬੮੭ ਬਿ: ਮਾਘ ਸੁਦੀ ਚੌਦਸ, ਦਿਨ ਸ਼ਨਿਚਰਵਾਰ ਹੈ ਐਤਵਾਰ ਨਹੀਂ ਅਤੇ ੫
ਫਰਵਰੀ, ੧੬੩੧ ਜੁਲੀਅਨ ਨੂੰ ਸੀ ਨਾ ਕਿ ੧੬੩੦ ਨੂੰ)। ਉਕਤ ਤਰੀਕਾਂ `ਚੋਂ ਕੋਈ ਵੀ ਤਾਰੀਖ ਧੁਮੱਕੜ
ਕਲੈਂਡਰ `ਚ ੩੧ ਜਨਵਰੀ ਨੂੰ ਨਹੀਂ ਆਉਂਦੀ। ਹੁਣ ਇਹ ਵੀ ਸਵਾਲ ਪੈਦਾ ਹੁੰਦਾ ਹੈ ਕਿ ਦਮਦਮੀ ਟਕਸਾਲ
ਦਾ ਮੁਖੀ, ਆਪਣੇ ਮੁਖੀਆਂ ਵਲੋਂ ਲਿਖੇ ਗਏ ਇਤਿਹਾਸ `ਚ ਦਰਜ ਤਾਰੀਖਾਂ ਨੂੰ ਛੱਡਕੇ, ਸ਼੍ਰੋਮਣੀ ਕਮੇਟੀ
ਵਲੋਂ ਨਿਰਧਾਰਤ ਕੀਤੀਆਂ ਗਈਆ ਗੱਲਤ ਤਾਰੀਖਾਂ ਨੂੰ ਕਿਉਂ ਮਾਨਤਾ ਦੇ ਰਿਹਾ ਹੈ? ਪ੍ਰਿ: ਗੁਰਚਰਨ
ਸਿੰਘ ਨੇ ਕਰਨਲ ਸੁਰਜੀਤ ਸਿੰਘ ਨਿਸ਼ਾਨ ਨੂੰ ਵੀ ਸਵਾਲ ਕੀਤਾ ਕਿ ਜਿਹੜਾ ਪੁਰੇਵਾਲ ਵਲੋਂ ਤਿਆਰ ਕੀਤੇ
ਕੈਲੰਡਰ ਨੂੰ ੧੧ ਸਾਲਾਂ ਤੋਂ ਗਲਤ ਦਸਦਾ ਆ ਰਿਹਾ ਹੈ ਉਨ੍ਹਾਂ ਨੇ ਹੁਣ ਤੱਕ ਆਪਣੇ ਵਲੋਂ ਠੀਕ
ਕੈਲੰਡਰ ਕਿਉਂ ਨਹੀਂ ਬਣਾਇਆ ਅਤੇ ਇਹ ਵੀ ਦੱਸੇ ਕਿ ਜੇ ਚੰਦ੍ਰਮਾ ਦੇ ਹਿਸਾਬ ਦੀ ਥਾਂ ਸੂਰਜੀ ਸਾਲ ਦੇ
ਮੁਤਾਬਿਕ ਗੁਰਪੁਰਬ ਮਨਾ ਲਏ ਜਾਣ ਤਾਂ ਧਾਰਮਕ ਤੌਰ `ਤੇ ਕੀ ਨੁਕਸਾਨ ਹੋ ਜਾਵੇਗਾ?
ਉਕਤ ਊਣਤਾਈਆਂ ਸਬੰਧੀ ਜਾਣਕਾਰੀ ਲੈਣ ਲਈ ਜਦੋਂ ਗੁਰਮਤਿ ਸਿਧਾਂਤ ਪ੍ਰਚਾਰਕ
ਸੰਤ ਸਮਾਜ ਦੇ ਜਨਰਲ ਸਕੱਤਰ ਹਰੀ ਸਿੰਘ ਰੰਧਾਵਾ ਨਾਲ ਸੰਪਰਕ ਕੀਤਾ ਤਾਂ ਪਹਿਲਾਂ ਤਾਂ ਉਨ੍ਹਾਂ ਕਿਹਾ
ਸ਼ਾਮ ਨੂੰ ੫ ਵਜੇ ਸੰਪਰਕ ਕੀਤਾ ਜਾਵੇ ਪਰ ਥੋਹੜੀ ਦੇਰ ਬਾਅਦ ਬੈਕ ਕਾਲ ਕਰ ਕੇ ਉਨ੍ਹਾਂ ਕਰਨਲ ਸੁਰਜੀਤ
ਸਿੰਘ ਨਿਸ਼ਾਨ ਦਾ ਨੰਬਰ ਦੇ ਕੇ ਕਹਿ ਦਿੱਤਾ ਕਿ ਇਹ ਜਾਣਕਾਰੀ ਉਨ੍ਹਾਂ ਤੋਂ ਲਓ। ਕਰਨਲ ਨਿਸ਼ਾਨ ਨੇ
ਕਿਹਾ ਕਿ ਇਤਨਾ ਇਤਿਹਾਸ ਕਿਸੇ ਨੂੰ ਜਬਾਨੀ ਯਾਦ ਤਾਂ ਹੁੰਦਾ ਨਹੀਂ। ਜਿਸ ਸਮੇਂ ਇਹ ਸਬੰਧੀ ਕੋਈ
ਵੀਚਾਰ ਚਰਚਾ ਹੋਈ ਉਸ ਦਿਨ ਇਤਿਹਾਸ ਦੀਆਂ ਪੁਸਤਕਾਂ ਤੋਂ ਵੇਖ ਲਵਾਂਗੇ। ਪੁੱਛਿਆ ਗਿਆ ਕਿ ਜੇ ਕੋਈ
ਵੀਚਾਰ ਚਰਚਾ ਹੀ ਨਹੀਂ ਹੋਈ ਤਾਂ ਤੁਸੀਂ ਪ੍ਰੈੱਸ ਕਾਨਫਰੰਸ ਵਿੱਚ ਇਹ ਕਿਸ ਤਰ੍ਹਾਂ ਦਾਅਵਾ ਕਰ
ਦਿੱਤਾ ਕਿ ਸੋਧਿਆ ਹੋਇਆ ਕੈਲੰਡਰ ਠੀਕ ਹੈ। ਜਵਾਬ ਵਿੱਚ ਉਨ੍ਹਾਂ ਕਿਹਾ ਮੈਂ ਸਿਰਫ ੪ ਗੁਰਪੁਰਬਾਂ ਦੀ
ਗੱਲ ਕੀਤੀ ਸੀ ਇਸ ਦੀ ਨਹੀਂ। ਜਦੋਂ ਪ੍ਰਿ: ਗੁਰਚਰਨ ਸਿੰਘ ਦੇ ਸਵਾਲ ਉਨ੍ਹਾਂ ਤੋਂ ਪੁੱਛੇ ਗਏ ੧੧
ਸਾਲ ਤੱਕ ਤੁਸੀਂ ਸ: ਪੁਰੇਵਾਲ ਦੇ ਕੈਲੰਡਰ ਨੂੰ ਤਾਂ ਗਲਤ ਕਹਿੰਦੇ ਰਹੇ ਪਰ ਆਪਣੇ ਵਲੋਂ ਠੀਕ
ਕਲੈਂਡਰ ਕਿਉਂ ਨਹੀਂ ਬਣਾਇਆ ਤਾਂ ਉਨ੍ਹਾਂ ਸਾਕਾ ਸੰਮਤ ਕੈਲੰਡਰ ਬਣਾਉਣ ਸਮੇਂ ਦਾ ਹਵਾਲਾ ਦਿੰਦੇ ਹੋਏ
ਕਿਹਾ ਕਿ ਕੈਲੰਡਰ ਬਣਾਉਣਾ ਕੋਈ ਇਕੱਲੇ ਬੰਦੇ ਦਾ ਕੰਮ ਨਹੀਂ ਇਹ ਇਤਿਹਾਸਕਾਰਾਂ, ਭੁਗੋਲ/ਖ਼ਗੋਲ
ਵਿਗਿਆਨੀਆਂ ਤੇ ਗਣਿਤ ਮਾਹਰਾਂ ਦੇ ਪੈਨਲ ਦਾ ਕੰਮ ਹੈ ਜਿਸ ਲਈ ਕਾਫੀ ਫੰਡਜ਼ ਦੀ ਵੀ ਲੋੜ ਹੈ। ਜਦੋਂ
ਪੁੱਛਿਆ ਗਿਆ ਕਿ ਇਸ ਦਾ ਭਾਵ ਹੈ ਤੁਸੀਂ ਮੰਨ ਰਹੇ ਹੋ ਕਿ ਕੈਲੰਡਰ ਵਿੱਚ ਸੋਧਾਂ ਕਰਨਾ ਧੁੰਮਾ,
ਮੱਕੜ ਅਤੇ ਜਥੇਦਾਰਾਂ ਦੇ ਵੱਸ ਦਾ ਕੰਮ ਨਹੀਂ ਹੈ। ਬੇਸ਼ੱਕ ਉਸ ਨੂੰ ਸਿੱਧੇ ਲਫਜ਼ਾਂ ਵਿੱਚ ਇਹ ਕਹਿਣਾ
ਔਖਾ ਸੀ ਪਰ ਅਸਿੱਧੇ ਲਫਜ਼ਾਂ ਵਿੱਚ ਉਹ ਮੰਨ ਜਰੂਰ ਗਏ।
ਅਗਲਾ ਸਵਾਲ ਕਿ ਜੇ ਚੰਦ੍ਰਮਾ ਦੇ ਹਿਸਾਬ ਦੀ ਥਾਂ ਸੂਰਜੀ ਸਾਲ ਦੇ ਮੁਤਾਬਿਕ
ਗੁਰਪੁਰਬ ਮਨਾ ਲਏ ਜਾਣ ਤਾਂ ਕਿ ਗੁਰਪੁਰਬ ਹਮੇਸ਼ਾ ਅੱਗੇ ਪਿੱਛੇ ਆਉਣ ਦੀ ਥਾਂ ਹਰ ਸਾਲ ਸਥਿਰ ਤਰੀਖਾਂ
ਨੂੰ ਹੀ ਆਉਣ ਤਾਂ ਧਾਰਮਕ ਤੌਰ `ਤੇ ਕੀ ਨੁਕਸਾਨ ਹੋ ਜਾਵੇਗਾ? ਜਵਾਬ ਵਿੱਚ ਉਨ੍ਹਾਂ ਕਿਹਾ ਕਿ
ਦੁਨੀਆਂ ਦੇ ਸਾਰੇ ਮੁੱਖ ਧਰਮਾਂ ਦੇ ਧਾਰਮਿਕ ਦਿਹਾੜੇ ਚੰਦਰਮਾਂ ਦੇ ਹਿਸਾਬ ਅਤੇ ਇਤਿਹਾਸਕ ਦਿਹਾੜੇ
ਸੂਰਜ ਦੇ ਹਿਸਾਬ ਹੀ ਮਨਾਏ ਜਾਂਦੇ ਹਨ। ਪੁੱਛਿਆ ਗਿਆ ਕਿ ਸਿੱਖ ਧਰਮ ਕਿਸੇ ਹੋਰ ਧਰਮਾਂ ਦੀ ਨਕਲ
ਨਹੀਂ ਹੈ। ਹੋਰ ਕਿਸੇ ਵੀ ਧਰਮ ਵਿੱਚ ਧਾਰਮਕ ਗ੍ਰੰਥ ਨੂੰ ਗੁਰੂ ਦੀ ਪਦਵੀ ਹਾਸਲ ਨਹੀਂ ਹੈ, ਤਾਂ ਕੀ
ਉਨ੍ਹਾਂ ਦੀ ਨਕਲ ਕਰ ਕੇ ਅਸੀਂ ਵੀ ਗੁਰੂ ਗ੍ਰੰਥ ਨੂੰ ਗੁਰੂ ਨਾ ਮੰਨੀਏ? ਜੇ ਗੁਰੂ ਸਾਹਿਬ ਜੀ ਦੇ
ਸਮੇਂ ਭਾਰ ਦਾ ਮਾਪ ਰੱਤੀ, ਮਾਸਾ, ਤੋਲਾ, ਸੇਰ, ਮਣ; ਸਮੇਂ ਦਾ ਮਾਪ ਵਿਸੁਏ, ਚੱਸੇ, ਘੜੀਆਂ, ਪਹਿਰ;
ਲੰਬਾਈ ਦਾ ਮਾਪ ਉਂਗਲਾਂ, ਗਿੱਠਾਂ, ਹੱਥ, ਕਦਮ, ਕੋਹ ਆਦਿਕ ਅਤੇ ਕਰੰਸੀ ਟਕਾ, ਦਮੜਾ ਆਦਿਕ ਸੀ ਪਰ
ਹੁਣ ਕਰਮਵਾਰ ਮਿਲੀਗ੍ਰਾਮ, ਗ੍ਰਾਮ, ਕਿਲੋਗ੍ਰਾਮ, ਕੁਇੰਟਲ; ਸਕਿੰਟ, ਮਿੰਟ, ਘੰਟੇ; ਮਿਲੀਮੀਟਰ,
ਮੀਟਰ, ਕਿਲੋਮੀਟਰ ਅਤੇ ਪੈਸੇ ਰੁਪਏ ਹੋ ਗਏ ਹਨ ਤਾਂ ਚੰਦਰਮਾਂ ਦੇ ਘਾਟੇ ਵਾਧੇ ਦੇ ਜੰਜਾਲ ਨੂੰ ਛੱਡ
ਕੇ ਸਾਰੀ ਦੁਨੀਆਂ ਪ੍ਰਚਲਤ ਸੂਰਜੀ ਕੈਲੰਡਰ ਦੀਆਂ ਸਥਿਰ ਤਰੀਖਾਂ ਅਪਨਾਉਣ ਨਾਲ ਧਾਰਮਕ ਜਾਂ ਸਿਧਾਂਤਕ
ਤੌਰ `ਤੇ ਕੀ ਨੁਕਸਾਨ ਹੋ ਜਾਵੇਗਾ? ਤਾਂ ਉਹ ਇਸ ਦਾ ਕੋਈ ਤਸੱਲੀਬਖ਼ਸ਼ ਜਵਾਬ ਨਾ ਦੇ ਸਕੇ ਪਰ ਚੰਦਰ
ਸਾਲ ਨਾਲ ਜੁੜੇ ਰਹਿਣ ਦੀ ਹੀ ਵਕਾਲਤ ਕਰਦੇ ਰਹੇ।
(16/01/11)
ਤੱਤ ਗੁਰਮਤਿ ਪਰਿਵਾਰ
ਮੌਜੂਦਾ ਪੰਥਕ ਅਰਦਾਸ ਦੀ ਗੁਰਮਤਿ ਆਧਾਰਿਤ ਪੜਚੋਲ
ਮੌਜੂਦਾ ਪੰਥਕ ਅਰਦਾਸ ਵਿਚ ਗੁਰਮਤਿ ਵਿਰੋਧੀ ਅੰਸ਼ ਹੋਣ ਬਾਰੇ ਸਾਰੀਆਂ ਸੁਚੇਤ
ਧਿਰਾਂ ਸਹਿਮਤ ਹਨ। ਇਨ੍ਹਾਂ ਦੇ ਸੁਧਾਰ ਲਈ ਵਿਚਾਰਾਂ ਹੁੰਦੀਆਂ ਵੀ ਰਹਿੰਦੀਆਂ ਹਨ ਪਰ ਕੋਈ ਉਪਰਾਲਾ
ਸਿਰੇ ਨਹੀਂ ਚੜ੍ਹ ਰਿਹਾ ਸੀ। ਸੁਧਾਰ ਦੀ ਲੋੜ ਮਹਿਸੂਸ ਕਰਨ ਦੇ ਬਾਵਜੂਦ ਕੋਈ ਵੀ ਪਹਿਲ ਕਰਨ ਨੂੰ
ਤਿਆਰ ਨਹੀਂ ਸੀ। ਇਸ ਖੜੋਤ ਨੂੰ ਤੋੜਨ ਦੇ ਮਕਸਦ ਨਾਲ ‘ਤੱਤ ਗੁਰਮਤਿ ਪਰਿਵਾਰ’ ਨੇ ਸੁਧਾਰ ਨੂੰ
ਸੰਸਥਾਗਤ ਤੌਰ ’ਤੇ ਲਾਗੂ ਕਰਨ ਦੀ ਸ਼ੁਰੂਆਤ ‘ਨਿਤਨੇਮ ਸੁਧਾਰ’ ਨਾਲ ਕਰਨ ਦਾ ਨਿਸ਼ਚਾ ਕੀਤਾ। 15 ਅਗਸਤ
2010 ਨੂੰ ਇਕ ਸੰਖੇਪ ਜਿਹੇ ਸਮਾਗਮ ਵਿਚ ਪਰਿਵਾਰ ਲਈ
‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’
ਦੇ ਮੁੱਢਲੇ 13 ਪੰਨਿਆਂ ’ਤੇ
ਆਧਾਰਿਤ ਨਿਤਨੇਮ ਦੀ ਨਵੀਂ ਪੋਥੀ
ਜਾਰੀ ਕਰ ਦਿੱਤੀ ਗਈ। ਅਰਦਾਸ ਕਿਉਂਕਿ ਨਿਤਨੇਮ ਦਾ ਹਿੱਸਾ ਹੈ, ਇਸ ਲਈ ਮੌਜੂਦਾ ਪੰਥਕ ਅਰਦਾਸ ਵਿਚਲੀ
ਖਾਮੀਆਂ ਨੂੰ ਸਾਹਮਣੇ ਰੱਖਦੇ ਹੋਏ, ਇਕ ਸੋਧੀ ਹੋਈ ਅਰਦਾਸ ਵੀ ਪੋਥੀ ਵਿਚ ਸ਼ਾਮਿਲ ਕੀਤੀ ਗਈ।
ਜਿਥੇ ‘ਪਰਿਵਾਰ’ ਵਲੋਂ ਅਪਣਾਏ ਗਏ ਨਿਤਨੇਮ ਦਾ ਬਹੁਤੀਆਂ ਜਾਗਰੂਕ ਧਿਰਾਂ
ਵਲੋਂ ਸਮਰਥਨ ਅਤੇ ਪ੍ਰਸ਼ੰਸਾ ਕੀਤੀ ਗਈ, ਉੱਥੇ ਕਈਂ ਸੁਚੇਤ ਧਿਰਾਂ ਨੇ ‘ਪਰਿਵਾਰ’ ਵਲੋਂ ਅਪਨਾਈ
ਅਰਦਾਸ ਸੰਬੰਧੀ ਹੇਠ ਲਿਖੀਆਂ ਦਲੀਲਾਂ ’ਤੇ ਅਧਾਰਿਤ ਕੁਝ ਅਸਹਿਮਤੀ ਅਤੇ ਨਰਾਜ਼ਗੀ ਵੀ ਜ਼ਾਹਿਰ ਕੀਤੀ:
1. ਮੌਜੂਦਾ ਪੰਥਕ ਅਰਦਾਸ ਦੇ ਪਹਿਲੇ ਬੰਦ ਤੋਂ ਇਲਾਵਾ ਬਾਕੀ
ਸਾਰੀ ਅਰਦਾਸ ਠੀਕ ਹੀ ਹੈ।
2. ਮੌਜੂਦਾ ਪੰਥਕ ਅਰਦਾਸ ਕਰਨ ਬਹਾਨੇ ਦਸਾਂ ਪਾਤਸ਼ਾਹੀਆਂ ਦੇ ਨਾਂ
ਅਤੇ ਸਿੱਖ ਇਤਿਹਾਸ ਦਾ ਦੋਹਰਾਅ ਹੋ ਜਾਂਦਾ ਹੈ। ਇਸ ਲਈ ਸਿੱਖ ਇਤਿਹਾਸ ਦੀਆਂ ਘਟਨਾਵਾਂ ਦਾ ਜ਼ਿਕਰ ਹੀ
ਖਤਮ ਕਰ ਦੇਣਾ ਠੀਕ ਨਹੀਂ ਹੈ।
ਜਾਗਰੂਕ ਧਿਰਾਂ ਦੀਆਂ ਦਲੀਲਾਂ/ਨਰਾਜ਼ਗੀ/ਸੁਝਾਵਾਂ ਬਾਰੇ ਨਿਮਰਤਾ ਅਤੇ
ਸਤਿਕਾਰ ਸਹਿਤ ਅਪਣਾ ਸਪਸ਼ਟੀਕਾਰਨ ਦੇਣ ਦੇ ਮਕਸਦ ਨਾਲ ਮੌਜੂਦਾ ਪੰਥਕ ਅਰਦਾਸ ਦੀਆਂ ਖਾਮੀਆਂ ਬਾਰੇ
ਖੁੱਲੀ ਪੜਚੋਲ ਕਰ ਰਹੇ ਹਾਂ। ਇਨ੍ਹਾਂ ਵਿਚੋਂ ਕਈਂ ਖਾਮੀਆਂ ਬਾਰੇ ਵਿਚਾਰ ‘ਪਰਿਵਾਰ’ ਦੀ ਲੇਖ ਲੜੀ
"ਸਿੱਖ ਰਹਿਤ ਮਰਿਯਾਦਾ ਦੀ ਪੁਨਰ
ਪੜਚੋਲ ਜ਼ਰੂਰੀ ਕਿਉਂ?" ਵਿਚ ਵੀ
ਕੀਤੀ ਗਈ ਹੈ। ਆਸ ਹੈ ਸਾਰੇ ਪਾਠਕ
ਸਾਡੀ ਇਸ ਪੜਚੋਲ ਨੂੰ ਨਿਰਪੱਖਤਾ, ਸੁਹਿਰਦਤਾ ਅਤੇ ਠਰੰਮੇ ਨਾਲ ਵਿਚਾਰਣਗੇ।
ਵਿਚਾਰ:
ਪੰਥਕ ਅਰਦਾਸ ਦੀ ਸ਼ੁਰੂਆਤ ‘ੴ
ਵਾਹਿਗੁਰੂ ਜੀ ਕੀ ਫਤਹਿ’ ਮੰਗਲ
ਨਾਲ ਹੁੰਦੀ ਹੈ। ਪਰ ਇਹ ਮੰਗਲ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਵਿਚੋਂ ਨਹੀਂ ਬਲਕਿ ਅਖੌਤੀ ਦਸਮ
ਗ੍ਰੰਥ ਵਿਚੋਂ ਲਿਆ ਗਿਆ ਹੈ। ਇਸ ਲਈ ਇਸ ਦੀ ਪ੍ਰਮਾਣਿਕਤਾ ਸ਼ੱਕੀ ਹੈ। ਪ੍ਰਮਾਣਿਕ ਸੰਖੇਪ ਮੰਗਲਾਚਰਨ
‘ੴ ਸਤਿਗੁਰੂ ਪ੍ਰਸਾਦਿ’
ਹੈ, ਜੋ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਵਿਚਲੀ ਸੇਧ ’ਤੇ ਆਧਾਰਿਤ ਹੈ।
(1)
ਪੰਥਕ ਅਰਦਾਸ ਦਾ ਪਹਿਲਾ ਬੰਦ
ਚੰਡੀ ਚਰਿਤ੍ਰ (ਅਖੌਤੀ ਦਸਮ ਗ੍ਰੰਥ)
ਵਿਚੋਂ ਲਿਆ ਗਿਆ ਹੈ, ਜਿਸ ਦੇ ਗੁਰਮਤਿ ਤੋਂ ਉਲਟ ਹੋਣ ਬਾਰੇ ਲਗਭਗ ਸਾਰੀਆਂ ਜਾਗਰੂਕ ਧਿਰਾਂ ਸਹਿਮਤ
ਹਨ। ਇਸ ਬੰਦ ਦੇ ਆਖੀਰ ਵਿਚ ਦਸਵੇਂ ਪਾਤਸ਼ਾਹ ਅਤੇ
‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’
ਨਾਲ ਸੰਬੰਧਿਤ ਬੰਦ ਬਾਅਦ ਵਿਚ ਜੋੜੇ ਗਏ ਹਨ, ਚੰਡੀ ਚਰਿਤ੍ਰ ਦਾ ਹਿੱਸਾ ਨਹੀਂ ਹਨ।
ਅਨੇਕਾਂ ਜਾਗਰੂਕ ਧਿਰਾਂ ਵਿਚਾਰ ਹੈ ਕਿ ਇਸ ਬੰਦ ਨੂੰ ਬਦਲਣਾ ਜਾਂ ਸੋਧਣਾ
ਜ਼ਰੂਰੀ ਹੈ, ਪਰ ਨਵੇਂ ਤਿਆਰ ਬੰਦ ਵਿਚ ਵੀ ਦਸਾਂ ਪਾਤਸ਼ਾਹੀਆਂ ਦੇ ਨਾਂ ਜ਼ਰੂਰ ਹੋਣੇ ਚਾਹੀਦੇ ਹਨ।
ਕਿਉਂਕਿ ਇਸ ਤਰੀਕੇ ਅਰਦਾਸ ਦੇ ਬਹਾਨੇ ਸਾਨੂੰ ਦਸਾਂ ਪਾਤਸ਼ਾਹੀਆਂ ਦੇ ਨਾਂ ਯਾਦ ਹੋ ਜਾਂਦੇ ਹਨ।
ਦਸਾਂ ਪਾਤਸ਼ਾਹੀਆਂ ਦੇ ਨਾਂ ਨੂੰ ਯਾਦ ਰੱਖਣਾ ਸਾਡਾ ਫਰਜ਼ ਬਣਦਾ ਹੈ,
ਇਸ ਲਈ ਕਿਸੇ ਬਹਾਨੇ ਦੀ ਲੋੜ ਨਹੀਂ ਹੋਣੀ ਚਹੀਦੀ। ਦੂਜਾ ਇਸ ਨਾਲ ਬੰਦ ਵਿਚ ‘ਸ਼ਬਦ ਗੁਰੂ ਗ੍ਰੰਥ
ਸਾਹਿਬ ਜੀ’ ਵਿਚਲੇ ਹੋਰ ਬਾਣੀਕਾਰਾਂ ਦਾ ਨਾਂ (ਸਮੇਤ ਭਗਤਾਂ ਦੇ) ਸ਼ਾਮਿਲ ਕਰਨ ਦੀ ਉਠਦੀ ਰਹੀ ਮੰਗ
ਨੂੰ ਕਿਵੇਂ ਗਲਤ ਠਹਿਰਾਇਆ ਜਾ ਸਕਦਾ ਹੈ?
ਕੀ ਇਹ ਵਿਤਕਰਾ ਨਹੀਂ ਹੈ (ਹੋਵੇਗਾ)? ਕੀ
ਵਿਤਕਰੇ ਦੀ ਭਾਵਨਾਂ ਨਾਲ ਸ਼ੁਰੂ ਹੋਣ ਵਾਲੀ ਅਰਦਾਸ ‘ਪੰਥਕ’ ਕਹੀ ਜਾ ਸਕਦੀ ਹੈ?
‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਵਿਚ ਕੁਲ
35 ਬਾਣੀਕਾਰਾਂ ਦੀਆਂ ਮਹਾਨ ਰਚਨਾਵਾਂ ਹਨ। ਸੋ ਲੋੜ ਹੈ ‘ਨਾਵਾਂ ਦੇ ਜ਼ਿਕਰ’ ਦੀ ਬਹਿਸ ਵਿਚ ਪੈਣ ਦੀ
ਥਾਂ, ਇਹੋ ਜਿਹੀ ਸ਼ਬਦਾਵਲੀ ਵਰਤੀ
ਜਾਵੇ, ਜਿਸ ਵਿਚ ਕੋਈ ਵਿਤਕਰਾ ਨਜ਼ਰ ਨਾ ਆਵੇ।
2.
ਮੌਜੂਦਾ ਪੰਥਕ ਅਰਦਾਸ ਦਾ ਦੂਜਾ ਬੰਦ ਪੰਥਕ ਇਤਿਹਾਸ ਦੀਆਂ ਕੁਝ ਖਾਸ ਸ਼ਖਸੀਅਤਾਂ ਨੂੰ ਸਮਰਿਪਤ ਹੈ।
ਮਿਸਾਲ ਲਈ 5 ਪਿਆਰੇ, 4 ਸਾਹਿਬਜਾਦੇ, 40 ਮੁਕਤੇ ਆਦਿ। ਇਸ ਤਰ੍ਹਾਂ ਦੀਆਂ ਮਹਾਨ ਸ਼ਖਸੀਅਤਾਂ ਕੌਮ
ਵਿਚ ਅਨੇਕਾਂ ਹੋਈਆਂ ਹਨ। ਹਰ ਇਕ ਦਾ ਜ਼ਿਕਰ ਸੰਭਵ ਨਹੀਂ ਲਗਦਾ। ਅਸੀਂ ਹਮੇਸ਼ਾ ਇਹ ਪ੍ਰਚਾਰਦੇ ਹਾਂ ਕਿ
‘ਸਿੱਖਇਜ਼ਮ’
ਸਾਰੀ ਮਨੁੱਖਤਾ ਲਈ ਇਕੋ ਇਕ ਸਾਂਝਾ
‘ਮੱਤ’ (ਧਰਮ)
ਹੈ। ਅਸੀਂ ਹਮੇਸ਼ਾ ਸਮੁੱਚੀ
ਮਨੁੱਖਤਾ ਨੂੰ ਕਲਾਵੇ ਵਿਚ ਲੈ ਕੇ ਸਰਬੱਤ ਦੇ ਭਲੇ ਦੀ ਗੱਲ ਕਰਦੇ ਹਾਂ। ਪਰ ਸਾਡੀ ਅਰਦਾਸ ਸਿਰਫ
‘ਸਿੱਖਾਂ’ ਨੂੰ ਸਮਰਪਿਤ ਕਿਉਂ ਹੈ?
ਕਿਉਂ ਨਹੀਂ ਸਾਡੀ ਅਰਦਾਸ ਸਾਰੇ ਵਿਸ਼ਵ ਦੀਆਂ ਮਹਾਨ ਸ਼ਖਸੀਅਤਾਂ ਨੂੰ ਕਲਾਵੇ ਵਿਚ ਲੈ ਕੇ ਗਲ ਕਰਦੀ?
ਕਿਸੇ ਖਾਸ ਸ਼ਖਸੀਅਤ ਦੇ ਜ਼ਿਕਰ ਦੀ
ਥਾਂ, ਐਸੀ ਸ਼ਬਦਾਵਲੀ ਵਰਤਨੀ ਚਾਹੀਦੀ ਹੈ, ਜੋ ਸਾਰੀ ਮਨੁੱਖਤਾ ’ਤੇ ਲਾਗੂ ਹੁੰਦੀ ਹੋਵੇ।
ਇੱਥੇ ਵੀ ਮਹਿਜ਼
‘ਜ਼ਿਕਰ’
ਨੂੰ ਇਹ ਕਹਿ-ਕਹਿ ਕੇ ਠੀਕ ਠਹਿਰਾਉਣਾ, ਕਿ ਇਸ ਬਹਾਨੇ ਪੰਜ ਪਿਆਰਿਆਂ, ਚਾਰ ਸਾਹਿਬਜਾਦਿਆਂ, 40
ਮੁਕਤੇ ਵਾਲਾ ਇਤਿਹਾਸ ਚੇਤੇ ਹੋ ਜਾਂਦਾ ਹੈ, ਬੜੀ ਹਲਕੀ ਗੱਲ ਹੈ।
ਸਾਨੂੰ ਕਿਸੇ ਚੰਗੇ ਕੰਮ ਲਈ ਬਹਾਨੇ ਦੀ ਹੀ
ਲੋੜ ਕਿਉਂ ਪੈਂਦੀ ਹੈ?
ਹਠੀਆਂ, ਜਪੀਆਂ, ਤਪੀਆਂ
ਦਾ ਸੰਕਲਪ ਵੀ ਗੁਰਮਤਿ ਤੋਂ ਉਲਟ ਪ੍ਰਭਾਵ ਦੇਂਦਾ ਜਾਪਦਾ ਹੈ। ‘ਦੇਖ
ਕੇ ਅਨਡਿੱਠ ਕਰਨਾ’ ਵੀ ਸਪਸ਼ਟ ਅਤੇ
ਗੁਰਮਤਿ ਅਨੁਸਾਰੀ ਨਹੀਂ ਜਾਪਦਾ। ਕਿਸੇ ਵੀ ਗਲਤ ਗੱਲ ਨੂੰ
‘ਦੇਖ ਕੇ ਅਨਡਿੱਠ’
ਕਰਨ ਦੀ ਥਾਂ, ਉਸ ਨੂੰ ਸੁਧਾਰਨ ਦੇ ਜਤਨ ਕਰਨੇ ਚਾਹੀਦੇ ਹਨ। ਹਰ ਵਾਰ ਧਿਆਨ ਧਰ ਕੇ ‘ਵਾਹਿਗੁਰੂ’
ਬੋਲਣ ਦੀ ਥਾਂ, ਜੇ ਉਸ ਤੋਂ ਸੇਧ ਲੈ ਕੇ ਜੀਵਨ ਬਣਾਉਣ ਦੀ ਗੱਲ ਕੀਤੀ ਜਾਵੇ ਤਾਂ ਜ਼ਿਆਦਾ ਢੁੱਕਵਾਂ
ਹੋਵੇਗਾ।
3.
ਪੰਥਕ ਅਰਦਾਸ ਦਾ ਤੀਜਾ ਬੰਦ ਸਿੱਖ ਇਤਿਹਾਸ ਦੀਆਂ ਸ਼ਹੀਦੀਆਂ ਨਾਲ ਸੰਬੰਧਿਤ ਹੈ। ਇਸ ਵਿਚ ਵੀ ਕਿਸੇ
ਬਹਾਨੇ ਇਤਿਹਾਸ ਚੇਤੇ ਰਹਿਣ ਦੀ ਦਲੀਲ ਦਿੱਤੀ ਜਾਂਦੀ ਹੈ (ਜਿਸ ਬਾਰੇ ਪਹਿਲਾਂ ਵਿਚਾਰ ਕਰ ਚੁੱਕੇ
ਹਾਂ)। ਜੇ ਇਤਿਹਾਸ ਦਾ ਜ਼ਿਕਰ ਸਹੀ ਮੰਨ ਵੀ ਲਿਆ ਜਾਵੇ ਤਾਂ
ਇਸ ਵਿਚ ਸਿਰਫ ਸਿੱਖ ਇਤਿਹਾਸ ਦੀ ਥਾਂ
ਸਮੁੱਚੀ ਮਨੁੱਖਤਾ ਦੀਆਂ ਸ਼ਾਨਦਾਰ ਇਤਿਹਾਸਕ ਹਵਾਲੇ ਹੋਣੇ ਚਾਹੀਦੇ ਹਨ। ਜੇ ਇਕ ਸਾਂਝੀ ਸ਼ਬਦਾਵਲੀ ਵਰਤ
ਲਈ ਜਾਵੇ ਤਾਂ ਹੀ ਇਹ ਸੰਭਵ ਹੈ।
4.
ਪੰਥਕ ਅਰਦਾਸ ਦਾ ਚੌਥਾ ਬੰਦ
‘ਪੰਜ ਤਖਤਾਂ’ ਨੂੰ ਯਾਦ ਕਰਨ ਨਾਲ
ਸੰਬੰਧਿਤ ਹੈ। ਜਾਗਰੂਕ ਸਿੱਖ ਜਾਣਦੇ ਹਨ ਕਿ ਨਾਨਕ ਸਰੂਪਾਂ ਵਲੋਂ ਸਾਜਿਆ
ਇਕੋ-ਇਕ ਤਖਤ, ਅਕਾਲ ਬੁੰਗਾ (ਅਕਾਲ ਤਖਤ)
ਹੀ ਹੈ। ਕਿਸੇ ਰਾਜ ਜਾਂ ਕੌਮ ਦਾ
ਇਕੋ ਤਖਤ ਹੁੰਦਾ ਹੈ ਅਤੇ ਹੋਣਾ ਚਾਹੀਦਾ ਹੈ। ਬਾਕੀ ਤਖਤ ਬਾਅਦ ਵਿਚ ਪੰਥਕ ਏਕਤਾ ਨੂੰ ਕਮਜ਼ੋਰ ਕਰਨ
ਦੇ ਮਕਸਦ ਨਾਲ ਖੜੇ ਕੀਤੇ ਗਏ ਹਨ। ਪਟਨੇ ਅਤੇ ਨਾਂਦੇੜ ਦੇ ‘ਤਖਤਾਂ’ ’ਤੇ ਹੋ ਰਿਹਾ ਗੁਰਮਤਿ ਦਾ
ਘਾਣ, ਇਸਦੀ ਸਪਸ਼ਟ ਮਿਸਾਲ ਹੈ। ਨਾਲ ਹੀ
ਤਖਤਾਂ ਅਤੇ ਗੁਰਧਾਮਾਂ ਦਾ ਸਿਰਫ ਧਿਆਨ
ਲਿਆਉਣ ਦਾ ਕੀ ਭਾਵ ਹੈ? ਇਹ ਬੰਦ
ਕਿਸੇ ਵੀ ਤਰੀਕੇ ਸਹੀ ਨਹੀਂ ਜਾਪਦਾ।
5.
ਪੰਥਕ ਅਰਦਾਸ ਦਾ ਪੰਜਵਾਂ ਬੰਦ
‘ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ’
ਵਾਲਾ ਹੈ। ਇਸ ਬੰਦ ਦੇ ਇਹ ਲਫਜ਼
‘ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ’
ਸਮੁੱਚੀ ਮਨੁੱਖਤਾ ਦੀ ਥਾਂ ਸਿਰਫ ਖਾਲਸੇ ਦੀ ਗੱਲ ਕਰਦੇ ਹਨ, ਜੋ ਗੁਰਮਤਿ ਦੇ ਮੁੱਢਲੇ ਸਿਧਾਂਤਾਂ
ਤੋਂ ਉਲਟ ਹੈ। ‘ਸ੍ਰੀ ਸਾਹਿਬ ਜੀ
ਸਹਾਇ’ ਦਾ ਭਾਵ ਵੀ
‘ਸ਼ਸ਼ਤਰ-ਪੂਜਾ’
ਵੱਲ ਪ੍ਰੇਰਿਤ ਕਰਦਾ ਹੈ, ਜੋ ਗੁਰਮਤਿ ਅਨੁਸਾਰੀ ਨਹੀਂ।
6.
ਪੰਥਕ ਅਰਦਾਸ ਦਾ ਛੇਵਾਂ ਬੰਦ
‘ਦਾਨ ਸੂਚੀ’ ਵਾਲਾ ਹੈ। ਇਹ ਬੰਦ
ਤਾਂ ਬਹੁਤ ਹੀ ਅਸਪਸ਼ਟਤਾ ਪੈਦਾ ਕਰਦਾ ਹੈ। ਇਸ ਵਿਚ ਐਂਵੇ ਹੀ ਦਾਨਾਂ (ਮੰਗਾਂ) ਦੀ ਸੂਚੀ ਨੂੰ
ਬੇਲੋੜਾ ਲੰਮਾ ਕਰਕੇ ਰੋਲ-ਘਚੋਲਾ ਜਿਹਾ ਪੈਦਾ ਹੋ ਗਿਆ ਹੈ। ਮਿਸਾਲ ਵਜੋਂ
‘ਸਿੱਖਾਂ ਨੂੰ ਸਿੱਖੀ ਦਾਨ’
ਦਾ ਕੀ ਕੋਈ ਮਤਲਬ ਬਣਦਾ ਹੈ? ਜਿਹੜਾ
ਹੈ ਹੀ ‘ਸਿੱਖ’, ਉਸ ਨੂੰ ‘ਸਿੱਖੀ ਦਾਨ’
ਦਾ ਕੀ ਭਾਵ? ਜੇ ਅਨਮੱਤੀਆਂ ਲਈ
‘ਸਿੱਖੀ ਦਾਨ’
ਦੀ ਮੰਗ ਕੀਤੀ ਜਾਂਦੀ ਤਾਂ ਕੁਝ ਮਤਲਬ ਬਨਣਾ ਵੀ ਸੀ। ਦੂਜੀ ਗੱਲ,
ਜਦੋਂ ‘ਸਿੱਖੀ ਦਾਨ’ ਮੰਗ ਹੀ ਲਿਆ ਤਾਂ
ਫੇਰ ਕੇਸ ਦਾਨ, ਰਹਿਤ ਦਾਨ, ਬਿਬੇਕ, ਵਿਸਾਹ, ਭਰੋਸਾ, ਨਾਮ ਦਾਨ ਆਦਿ ਦਾ ਕੀ ਭਾਵ?
ਕੀ ਇਹ ਪੂਰੀ ਸੂਚੀ ‘ਸਿੱਖੀ ਦਾਨ’ ਵਿਚ ਨਹੀਂ ਆ ਜਾਂਦੀ?
ਇਹ ਤਾਂ ਇਕ ਸਿੱਖ ਦੇ ਗੁਣ ਹਨ, ਜੋ
‘ਸਿੱਖੀ ਦਾਨ’ ਦੇ ਅੰਤਰਗਤ ਹੀ ਆ ਜਾਂਦੇ ਹਨ।
‘ਸ੍ਰੀ ਅੰਮ੍ਰਿਤਸਰ ਦੇ ਦਰਸ਼ਨ ਇਸ਼ਨਾਨ’
ਲਫਜ਼ ਵੀ ਜਾਣੇ ਅੰਜਾਣੇ ‘ਤੀਰਥ
ਯਾਤਰਾ ਅਤੇ ਇਸ਼ਨਾਨ’ ਰੂਪੀ ਭਾਵਨਾ
ਹੀ ਪੈਦਾ ਕਰਦੇ ਹਨ। ਇਸਦੀ ਸਪਸ਼ਟ ਮਿਸਾਲ ਅਜੌਕੇ ਸਿੱਖ ਸਮਾਜ ਵਿਚ ਦੇਖੀ ਜਾ ਸਕਦੀ ਹੈ। ਜ਼ਿਆਦਾਤਰ
ਸਿੱਖ, ਇਤਿਹਾਸਿਕ ਗੁਰਧਾਮਾਂ ਦੀ ਯਾਤਰਾ
‘ਤੀਰਥ ਯਾਤਰਾ’
ਵਜੋਂ ਹੀ ਕਰ ਰਹੇ ਹਨ।
ਪੰਥਕ ਅਰਦਾਸ ਦੇ ਇਹ ਅੰਸ਼
‘ਸ੍ਰੀ ਨਨਕਾਨਾ ਸਾਹਿਬ ਅਤੇ ਹੋਰ
ਗੁਰਧਾਮਾਂ ਜਿਹਨਾਂ ਨੂੰ ਪੰਥ ਨੂੰ ਵਿਛੋੜਿਆ ਗਿਆ ਹੈ.....’
ਵੀ ਇਹ ਸੰਕੇਤ ਦੇਂਦੇ ਹੈ ਕਿ ਸਿੱਖ ਧਰਮ ਸਿਰਫ ਇਕ ਖਾਸ ਖਿੱਤੇ (ਭਾਰਤ) ਤੱਕ ਹੀ ਸੀਮਿਤ ਹੈ। ਜਦੋਂ
ਕਿ ਸਿੱਖੀ ਤਾਂ ਸਾਰੀ ਮਨੁੱਖਤਾ
ਲਈ ਸਾਂਝੀ ਹੈ। ਮਿਸਾਲ ਲਈ ਜੇ
ਪਾਕਿਸਤਾਨ ਵਿਚ ਰਹਿੰਦਾ ਇਕ ਸਿੱਖ ਅਰਦਾਸ ਦੇ ਇਹ ਲਫਜ਼ ਪੜੇਗਾ ਤਾਂ ਇਹ ਇਕ ਬੇਮਾਅਨਾ ਗੱਲ ਹੋਵੇਗੀ।
ਵੈਸੇ ਵੀ ਗੁਰਮਤਿ ਸਾਨੂੰ ਕਿਸੇ
ਸਥਾਨ ਵਿਸ਼ੇਸ਼ ਨਾਲ ਜੁੜਣ ਦੀ ਥਾਂ ਗੁਰਮਤਿ ਫਲਸਫੇ ਨਾਲ ਜੁੜਨ ਦੀ ਸੇਧ ਦਿੰਦੀ ਹੈ। ਨਾਨਕ ਵਿਚਾਰਧਾਰ
ਨੂੰ ਕਿਸੇ ਖਿੱਤੇ ਦੀ ਵਲਗਣ ਵਿਚ ਵਲਣ ਵਾਲਾ ਇਹ ਬੰਦ ਵੀ ਸਹੀ ਨਹੀਂ ਜਾਪਦਾ।
7.
ਅਰਦਾਸ ਦੇ ਅੰਤ ਵਿਚ ਇਕ ਗੁੰਮਨਾਮ ਬੰਦ
‘ਨਾਨਕ ਨਾਮ ਚੜਦੀ ਕਲਾ, ਤੇਰੇ ਭਾਣੇ ਸਰਬਤ
ਦਾ ਭਲਾ’ ਆਉਂਦਾ ਹੈ। ਇਸ ਬੰਦ
ਵਿਚ ‘ਨਾਨਕ’
ਪਦ ਇਸ ਤਰ੍ਹਾਂ ਵਰਤਿਆ ਜਾਪਦਾ ਹੈ, ਜਿਵੇਂ ਇਹ ਕਿਸੇ ਨਾਨਕ ਸਰੂਪ ਦੀ
‘ਛਾਪ’
ਵਰਤਿਅ ਗਿਆ ਹੋਵੇ। ਇਹ ਬੰਦ ਨਾ
ਹੀ ਨਾਨਕ ਪਾਤਸ਼ਾਹ ਜਾਂ ਮਗਰਲੇ ਕਿਸੇ ਨਾਨਕ ਸਰੂਪ ਦਾ ਉਚਾਰਨ ਕੀਤਾ ਹੋਇਆ ਨਹੀਂ ਹੈ।
ਨਕਲੀ ‘ਨਾਨਕ’ ਛਾਪ ਵਾਲਾ ਇਹ ਸ਼ੱਕੀ ਬੰਦ
ਅਰਦਾਸ ਵਿਚ ਕਿਵੇਂ ਸ਼ਾਮਿਲ ਹੋ ਗਿਆ? ਇਸ ਦਾ ਬਦਲ ਵੀ ਲੱਭਣਾ ਲਾਜ਼ਮੀ ਸੀ।
ਪੰਥਕ ਅਰਦਾਸ ਤੋਂ ਬਾਅਦ ਪੜਿਆ ਜਾਣ ਵਾਲਾ ਦੋਹਰਾ:
ਆਗਿਆ ਭਈ ਅਕਾਲ ਕੀ ਤਬੈ ਚਲਾਇਉ ਪੰਥ।
ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਉ ਗ੍ਰੰਥ।
ਗੁਰੂ ਗ੍ਰੰਥ ਜੀ ਮਾਨਿਉ ਪ੍ਰਗਟ ਗੁਰਾਂ ਦੀ ਦੇਹ।
ਜੋ ਪ੍ਰਭ ਕੋ ਮਿਲਬੋ ਚਹੈ ਖੋਜ ਸਬਦਿ ਮਹਿ ਲੈ।
ਪ੍ਰਮਾਣਿਕ ਨਹੀਂ ਜਾਪਦਾ। ਨਾਨਕ ਫਲਸਫਾ ਅਤੇ ਉਸ ਨੂੰ ਮੰਨਣ ਵਾਲੇ ਕੁਝ
ਜਾਗਰੂਕ ਅਤੇ ਸੁਚੇਤ ਸਿੱਖ ਇਹ ਮੰਨਦੇ ਹਨ ਕਿ
ਸ਼ਰੀਰ (ਦੇਹ) ‘ਗੁਰੂ’ ਨਹੀਂ ਹੁੰਦਾ,
ਵਿਚਾਰਧਾਰਾ ‘ਗੁਰੂ’ ਹੁੰਦੀ ਹੈ।
ਪਰ ਇਸ ਦੋਹੇ ਵਿਚ ‘ਗ੍ਰੰਥ’
ਨੂੰ ਹੀ ‘ਗੁਰੂ’
ਦੀ ਦੇਹ ਮੰਨਣ ਦਾ ਉਪਦੇਸ਼ ਦਿੱਤਾ ਜਾ ਰਿਹਾ ਹੈ। ਇਸ ਉਪਦੇਸ਼ ਦਾ ਹੀ ਪ੍ਰਤਾਪ ਹੈ ਕਿ
ਅੱਜ ਸਿੱਖ ਸਮਾਜ ‘ਸ਼ਬਦ ਗੁਰੂ ਗ੍ਰੰਥ
ਸਾਹਿਬ ਜੀ’ ਨੂੰ ਇਕ ‘ਦੇਹਧਾਰੀ’ (ਮੂਰਤੀ) ਵਾਂਗੂ ਪੂਜ ਰਿਹਾ ਹੈ।
ਸਰਦੀਆਂ ਵਿਚ ਗਰਮ ਕੰਬਲ, ਗਰਮੀਆਂ ਵਿਚ ਕੂਲਰ ਆਦਿ ਇਸ ਦੀ ਸਿਰਫ ਇਕ ਮਿਸਾਲ ਹੈ।
ਉਪਰੋਕਤ ਵਿਚਾਰ ਤੋਂ ਅਸੀਂ ਇਹ ਸਪਸ਼ਟ ਕਰਨ ਦਾ ਜਤਨ ਕੀਤਾ ਹੈ ਕਿ ਕੁਝ
ਪੰਥਦਰਦੀਆਂ ਦਾ ਇਹ ਵਿਚਾਰ ਠੀਕ ਨਹੀਂ ਹੈ ਕਿ ਮੌਜੂਦਾ ਪੰਥਕ ਅਰਦਾਸ ਦਾ ਸਿਰਫ ਪਹਿਲਾ ਬੰਦ (ਭਗੌਤੀ
ਵਾਲਾ) ਹੀ ਗਲਤ ਹੈ, ਬਾਕੀ ਸਾਰੀ ਅਰਦਾਸ ਠੀਕ ਹੈ।
ਅਗਲੀ ਕਿਸ਼ਤ ਵਿਚ ਅਸੀਂ ‘ਪਰਿਵਾਰ’ ਵਲੋਂ ਅਪਣਾਈ ਨਵੀਂ ਅਰਦਾਸ ਬਾਰੇ ਵਿਚਾਰ
ਕਰਦੇ ਹੋਏ, ਇਹ ਸਪਸ਼ਟ ਕਰਨ ਦਾ ਜਤਨ ਕਰਾਂਗੇ ਕਿ ਇਹ ਅਰਦਾਸ ਕਿਵੇਂ ਗੁਰਮਤਿ ਦੀ ਤਰਜਮਾਨੀ ਕਰਦੀ ਹੈ।
ਨਿਰੋਲ ਨਾਨਕ ਫਲਸਫੇ ਦੀ ਰਾਹ ’ਤੇ
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
(15/01/11)
ਕਿਰਪਾਲ ਸਿੰਘ ਬਠਿੰਡਾ
ਸ:
ਅਤਿੰਦਰਪਾਲ ਸਿੰਘ ਵੈਨਕੂਵਰ ਜੀ
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫਤਹਿ।।
ਖੁਸ਼ਾਮਦੀ ਬੰਦਾ ਕਦੀ ਸੱਚ ਨਹੀਂ ਬੋਲ ਸਕਦਾ ਅਤੇ ਸੱਚ ਨੂੰ ਕਿਸੇ ਦੀ
ਖੁਸ਼ਾਮਦ ਕਰਨ ਦੀ ਲੋੜ ਨਹੀਂ
੧੩/੦੧/੧੧ ਨੂੰ ਆਪ ਜੀ ਦਾ ਸ੍ਰ ਅਨਭੋਲ ਸਿੰਘ ਜੀ ਦੀਵਾਨਾ ਦੇ ਨਾਮ ਇੱਕ ਪੱਤਰ ਛਪਿਆ ਸੀ
ਜਿਸ ਵਿੱਚ ਸ੍ਰ: ਗੁਰਚਰਨ ਸਿੰਘ ਜੀਉਣਵਾਲਾ ਵਲੋਂ ਵਰਤੀ ਜਾ ਰਹੀ ਗਲਤ ਭਾਸ਼ਾ ਨੂੰ ਜਾਇਜ਼ ਠਹਿਰਾਉਂਦੇ
ਹੋਏ ਤੁਸੀਂ ਲਿਖਿਆ ਹੈ ਕਿ `ਉਨ੍ਹਾਂ ਦੀ ਭਾਸ਼ਾ ਖਰਵੀ ਜਰੂਰ ਹੈ ਪਰ ਸੱਚ ਤੋਂ ਦੂਰ ਨਹੀਂ। (ਵੈਸੇ ਇਹ
ਮਾੜੀ ਗੱਲ ਹੈ ਪਰ) ਜੇ ਉਹ ਜਾਂ ਹੋਰ ਕੋਈ ਇਸ ਤੋਂ ਘਟੀਆ ਭਾਸ਼ਾ ਵਰਤ ਲਏ ਤਾਂ ਉਨੀ ਗੰਦੀ ਫਿਰ ਵੀ
ਨਹੀਂ ਬਣਨੀ ਜਿੰਨੀ ਗੰਦੀ ਦਾ ਗਰੰਥ ਤੁਸੀਂ ਸਾਰਿਆਂ ਰਲ ਕੇ ਗੁਰੂ ਸਾਹਿਬ ਜੀ ਦੇ ਬਰਾਬਰ ਖੜ੍ਹਾ ਕਰਨ
ਦਾ ਘੋਰ ਅਪਰਾਧ ਕੀਤਾ ਹੈ। ਅਜਿਹੇ ਘੋਰ ਅਪਰਧੀਆਂ ਲਈ ਤਾਂ ਨੰਗੀਆਂ ਗਾਲ੍ਹਾਂ ਵੀ ਘੱਟ ਹਨ ਪਰ
ਲੋਕਾਚਾਰੀ ਜਾਂ ਇਸ ਇੱਕ ਚੰਗੀ ਸਾਈਟ ਦੇ ਅਸੂਲਾਂ ਨੂੰ ਮੁੱਖ ਕਰਕੇ ਇੰਝ ਨਹੀਂ ਹੋ ਸਕਦਾ। `
ਸ: ਅਤਿੰਦਰਪਾਲ ਸਿੰਘ ਵੈਨਕੂਵਰ ਜੀ! ਮੈਂ ਤੁਹਾਡੇ ਵਲੋਂ ਦਿੱਤੀ ਗਈ ਦਲੀਲ ਨਾਲ ਕਾਫੀ ਹੱਦ ਤੱਕ
ਸਹਿਮਤ ਹਾਂ ਕਿ ਅਨਭੋਲ ਸਿੰਘ ਦੀਵਾਨਾ ਜੀ ਕੁੱਝ ਉਨ੍ਹਾਂ ਭੁੱਲੜ ਸਿੱਖਾਂ/ਡੇਰਾਵਾਦੀਆਂ ਦੇ ਹਮਾਇਤੀ
ਹਨ ਜਿਹੜੇ ਗੰਦੀ ਭਾਸ਼ਾ ਵਾਲੇ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਖੜ੍ਹਾ ਕਰਨ ਦਾ ਘੋਰ
ਅਪਰਾਧ ਕਰ ਰਹੇ ਹਨ। ਪਰ ਇਸ ਗੱਲ ਨਾਲ ਸਹਿਮਤ ਨਹੀਂ ਹਾਂ ਕਿ ਅਜਿਹੇ ਘੋਰ ਅਪਰਧੀਆਂ ਲਈ ਤਾਂ ਨੰਗੀਆਂ
ਗਾਲ੍ਹਾਂ ਵੀ ਘੱਟ ਹਨ। ਜੇ ਕਰ ਨਿਰੋਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਵਾਲੇ ਵੀ ਆਪਣੇ
ਗਰੂ ਤੋਂ ਇਹ ਸੇਧ ਨਹੀਂ ਲੈਂਦੇ:
ਮਿਠ ਬੋਲੜਾ ਜੀ ਹਰਿ ਸਜਣੁ ਸੁਆਮੀ ਮੋਰਾ।। ਹਉ ਸੰਮਲਿ ਥਕੀ ਜੀ ਓਹੁ ਕਦੇ
ਨ ਬੋਲੈ ਕਉਰਾ।। ਕਉੜਾ ਬੋਲਿ ਨ ਜਾਨੈ ਪੂਰਨ ਭਗਵਾਨੈ ਅਉਗਣੁ ਕੋ ਨ ਚਿਤਾਰੇ।। (ਪੰਨਾ ੭੮੪)
ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ।। ਫਿਕੋ ਫਿਕਾ ਸਦੀਐ ਫਿਕੇ ਫਿਕੀ ਸੋਇ।। ਫਿਕਾ ਦਰਗਹ ਸਟੀਐ
ਮੁਹਿ ਥੁਕਾ ਫਿਕੇ ਪਾਇ।। ਫਿਕਾ ਮੂਰਖੁ ਆਖੀਐ ਪਾਣਾ ਲਹੈ ਸਜਾਇ।। ੧।। (ਪੰਨਾ ੪੭੩)
ਤਾਂ ਉਨ੍ਹਾਂ ਦਾ, ਗੰਦੀ ਭਾਸ਼ਾ ਵਾਲੇ ਗ੍ਰੰਥ ਨੂੰ ਗੁਰੂ ਮੰਨਣ ਵਾਲਿਆਂ ਨਾਲੋਂ ਫਰਕ ਕੀ
ਹੋਇਆ? ਚਾਹੀਦਾ ਤਾਂ ਇਹ ਸੀ ਕਿ ਸਾਨੂੰ ਦੱਸਣ ਦੀ ਲੋੜ ਹੀ ਨਾ ਪਵੇ ਕਿ ਅਸੀਂ ਕਿਹੜੇ ਗ੍ਰੰਥ ਨੂੰ
ਗੁਰੂ ਮੰਨਦੇ ਹਾਂ ਸਗੋਂ ਸਾਡੇ ਕਿਰਦਾਰ ਅਤੇ ਸਾਡੇ ਵਲੋਂ ਵਰਤੀ ਗਈ ਭਾਸ਼ਾ ਤੋਂ ਹੀ ਲੋਕ ਇਹ ਸਮਝ ਸਕਣ
ਕਿ ਕਿਹੜਾ ਗ੍ਰੰਥ ਸਾਡਾ ਗੁਰੂ ਹੈ? ਪਰ ਸਿੱਖ ਮਾਰਗ `ਤੇ ਅਨਭੋਲ ਸਿੰਘ ਦੀਵਾਨਾ ਅਤੇ ਗੁਰਚਰਨ ਸਿੰਘ
ਜਿਉਣਵਾਲਾ ਵਲੋਂ ਵਰਤੀ ਜਾ ਰਹੀ ਭਾਸ਼ਾ ਤਾਂ ਦੱਸ ਰਹੀ ਹੈ ਕਿ ਕੁੱਝ ਉਲਟਾ ਪੁਲਟਾ ਹੀ ਹੋ ਗਿਆ ਹੈ।
ਵੈਸੇ ਇਹ ਗੱਲ ਵੀ ਨਹੀਂ ਕਿ ਅਨਭੋਲ ਸਿੰਘ ਦੀਵਾਨਾ ਗੰਦੀ ਭਾਸ਼ਾ ਵਾਲੇ ਗ੍ਰੰਥ ਨੂੰ ਗੁਰੂ ਗ੍ਰੰਥ
ਸਾਹਿਬ ਜੀ ਦੇ ਬਰਾਬਰ ਖੜ੍ਹਾ ਕਰਨ ਦੇ ਘੋਰ ਅਪਰਾਧੀ ਹੋਣ ਕਾਰਣ ਗੁਰਚਰਨ ਸਿੰਘ ਜੀ ਅਤੇ ਉਨ੍ਹਾਂ ਦੇ
ਸਾਥੀ ਖਰਵੀ ਭਾਸ਼ਾ ਵਿੱਚ ਪੇਸ਼ ਆ ਰਹੇ ਹਨ। ਇਸ ਗੱਲ ਤੋਂ ਕੌਣ ਅਣਜਾਣ ਹੈ ਕਿ ਵੀਚਾਰਧਾਰਕ ਤੌਰ `ਤੇ
ਮੇਰੀ ਅਨਭੋਲ ਸਿੰਘ ਜੀ ਨਾਲੋਂ ਬਹੁਤ ਦੂਰੀ ਹੈ ਤੇ ਗੁਰਚਰਨ ਸਿੰਘ ਜੀ ਨਾਲ ਬਹੁਤ ਜਿਆਦਾ ਨੇੜਤਾ ਹੈ।
ਪਰ ਇਸ ਦੇ ਬਾਵਯੂਦ ਗੁਰਚਰਨ ਸਿੰਘ ਅਤੇ ਉਸ ਦੇ ਸਾਥੀਆਂ ਦੀ ਮੇਰੇ ਲਈ ਵਰਤੀ ਜਾ ਰਹੀ ਭਾਸ਼ਾ ਤੁਸੀਂ
ਸਿੱਖ ਮਾਰਗ `ਤੇ ਵੇਖ ਹੀ ਰਹੇ ਹੋ, ਜੇ ਹੋਰ ਦਰਸ਼ਨ ਕਰਨੇ ਹੋਣ ਤਾਂ ਅਕਤੂਬਰ, ਨਵੰਬਰ ੨੦੧੦ ਅਤੇ
ਜਨਵਰੀ ੨੦੧੧ ਇੰਡੀਆ ਅਵੇਰਨੈੱਸ ਦੇ ਲਿੰਕ:
http://www.indiaawareness.com/archives/jan11/clarification_inder_singh_ghagga01.htm,
http://www.indiaawareness.com/archives/nov10/reply_to_gs_jionwala.htm,
http://www.indiaawareness.com/archives/nov10/reply_to_is_ghagga.htm,
`ਤੇ ਵੇਖ ਸਕਦੇ ਹੋ। ਜੇ ਇਸ ਤੋਂ ਵੀ ਵੱਧ ਜੰਗਲੀ ਭਾਸ਼ਾ
ਵੇਖਣੀ ਚਾਹੁੰਦੇ ਹੋ ਤਾਂ ਸਿੱਖ ਵੀਕਲੀ ਕੈਨੇਡਾ ਦਾ ਅੰਕ ੨੨ ਅਕਤੂਬਰ ੨੦੧੦ ਪੰਨਾ ੨ ਤੇ ਪੜ੍ਹ ਸਕਦੇ
ਹੋ, ਜਾਂ ਤੁਸੀਂ ਆਪਣਾ ਈਮੇਲ ਆਈਡੀ ਦਿਓ, ਤੁਹਾਨੂੰ ਗੁਰੂ ਗੰਥ ਸਾਹਿਬ ਜੀ ਨੂੰ ਗੁਰੂ ਮੰਨਣ ਵਾਲੀ
ਦੀ ਆਪਣੀ ਭਾਸ਼ਾ ਵਿੱਚ ਆਈ ਅਸਲੀ ਮੇਲ ਫਾਰਵਰਡ ਕਰ ਦਿੱਤੀ ਜਾਵੇਗੀ। ਸਿੱਖ ਮਾਰਗ ਦੇ ਮੁੱਖ ਸੰਪਾਦਕ
ਸਾਹਿਬ ਸ: ਮੱਖਣ ਸਿੰਘ ਜੀ ਤਾਂ ਸਭ ਕੁੱਝ ਸਮਝ ਚੁੱਕੇ ਹਨ ਇਸੇ ਕਰਕੇ ਉਨ੍ਹਾਂ ਨੂੰ ੧੦ ਜਨਵਰੀ ਨੂੰ
ਦਲਜੀਤ ਸਿੰਘ ਹੋਠੀ ਜੀ ਦੀ ਚਿੱਠੀ ਨਾਲ ਸੰਪਾਦਕੀ ਨੋਟ ਲਿਖਣਾ ਪਿਆ ਸੀ
ਤੁਸੀਂ ਦੋ ਬੰਦਿਆਂ ਨੇ ਜੋਗਿੰਦਰ ਸਿੰਘ ਨੂੰ ਸਿਆਣਾ ਤੇ ਦੂਸਰੇ ਦੋ ਪੱਤਰਕਾਰਾਂ ਨੂੰ ਘੁਸਪੈਠੀਏ
ਕਿਹਾ ਹੈ। ਜੋਗਿੰਦਰ ਸਿੰਘ ਮੇਰਾ ਕੋਈ ਦੁਸ਼ਮਣ ਨਹੀਂ ਅਤੇ ਇਹ ਦੋਵੇਂ ਮੇਰੇ ਕੋਈ ਮਿੱਤਰ ਨਹੀਂ, ਭਾਵ
ਕਿ ਦੋਵੇਂ ਬਰਾਬਰ ਹਨ। ਕਿਰਪਾਲ ਸਿੰਘ ਨੇ ਤੁਹਾਡੀਆਂ ਤਕਰੀਬਨ ਸਾਰੀਆਂ ਗੱਲਾਂ ਦੇ ਜਵਾਬ ਦਿੱਤੇ ਹਨ।
ਜਿਹੜੇ ਸਵਾਲ ਉਸ ਨੇ ਜੋਗਿੰਦਰ ਸਿੰਘ ਅਤੇ ਸਪੋਕਸਮੈਨ ਬਾਰੇ ਕੀਤੇ ਹਨ ਤੁਸੀਂ ਉਹਨਾ ਦੇ ਜਵਾਬ ਦੇਣ
ਤੋਂ ਭੱਜਦੇ ਹੋ। ਕਿਉਂਕਿ ਤੁਹਾਡੇ ਕੋਲ ਝੂਠੀ ਖੁਸ਼ਾਮਦੀ ਹੈ, ਸੱਚ ਨਹੀਂ। ਜੇ ਕਰ ਤੁਹਾਡੇ ਕੋਲ ਸੱਚ
ਹੈ ਤਾਂ ਸੱਚੀ ਗੱਲ ਕਰਕੇ ਜਵਾਬ ਦਿਓ ਕਿ ਜੋਗਿੰਦਰ ਸਿੰਘ ਨੇ ਜੋ ਲਿਖਆ ਹੈ ਉਸ ਨਾਲ ਤੁਸੀਂ ਸਹਿਮਤ
ਹੋ ਜਾਂ ਨਹੀਂ? ਝੂਠੇ ਬਹਾਨੇ ਇੱਥੇ ਨਹੀਂ ਚੱਲਣੇ। ਗੱਲ ਸਿੱਧੀ ਤੇ ਸਪਸ਼ਟ ਕਰੋ। ਇਸ ਬਾਰੇ ਤੁਹਾਡੇ
ਕੋਲ ੩੧ ਜਨਵਰੀ ਤੱਕ ਸਮਾ ਹੈ, ਸੋਚ ਕੇ ਜਵਾਬ ਦੇਣ ਦਾ। ਜੇ ਕਰ ਨਹੀਂ ਦਿੰਦੇ ਤਾਂ ਉਸ ਤੋਂ ਬਆਦ
`ਸਿੱਖ ਮਾਰਗ` ਨੂੰ ਤੁਹਾਡੀਆਂ ਲਿਖਤਾਂ ਦੀ ਕੋਈ ਲੋੜ ਨਹੀ ਹੋਵੇਗੀ ਅਤੇ ਨਾ ਹੀ ਤੁਹਾਨੂੰ ਕੋਈ
`ਸਿੱਖ ਮਾਰਗ` ਦੀ ਲੋੜ ਹੋਣੀ ਚਾਹੀਦੀ ਹੈ। ਇਸ ਬਾਰੇ ਹੋਰ ਕੁੱਝ ਵੀ ਵੱਲ-ਫੇਰ ਪਾ ਕੇ ਨਾ ਪੁੱਛਣਾ
ਜੋ ਥੱਲੇ ਸਵਾਲ ਹਨ ਸਿਰਫ ਉਹਨਾ ਦੇ ਜਾਵਬ ਚਾਹੀਦੇ ਹਨ। ਅਗਲੀਆਂ ਨੀਲੇ ਅੱਖਰਾਂ ਵਿੱਚ ਕੁੱਝ ਲਾਈਨਾ
ਤੁਹਾਡੀ ਚਿੱਠੀ ਵਿਚੋਂ ਹਨ ਜੋ ਕਿ ੩੦ ਨਵੰਬਰ ਨੂੰ ਅਕੀਦਾ ਦੀ ਚਿੱਠੀ ਦੇ ਨਾਲ ਪਹਿਲਾਂ ਛਪੀ ਹੈ ਅਤੇ
ਬਾਕੀ ਕਿਰਪਾਲ ਸਿੰਘ ਬਠਿੰਡਾ ਦੇ ਸਵਾਲ ਹਨ ਜੋ ਕਿ ੨੫ ਅਤੇ ੨੯ ਦਸੰਬਰ ਨੂੰ ਇੱਥੇ ਛਪੇ ਸਨ-ਸੰਪਾਦਕ)
ਇਸ ਤੋਂ ਪਹਿਲਾਂ ੮ ਜਨਵਰੀ ਨੂੰ ਗੁਰਚਰਨ ਸਿੰਘ ਜਿਉਣਵਾਲਾ ਦੀ ਚਿੱਠੀ ਨਾਲ ਸੰਪਾਦਕੀ ਨੋਟ ਲਿਖਿਆ
ਸੀ:-
ਇੱਥੇ ਭੱਜਣ ਭਜਾਉਣ ਵਾਲੀ ਕੋਈ ਗੱਲ ਨਹੀਂ ਸੋਚਣੀ ਚਾਹੀਦੀ। ਜੇ ਕਰ ਕੋਈ ਪਾਠਕ ਚੰਗੀ ਸ਼ਬਦਾਵਲੀ ਵਿੱਚ
ਕੋਈ ਸਵਾਲ/ ਸ਼ੰਕਾ ਕਿਸੇ ਦੀ ਲਿਖਤ ਬਾਰੇ ਕਰਦਾ ਹੈ ਅਤੇ ਉਸ ਨੂੰ ਉਸ ਦਾ ਠੀਕ ਜਵਾਬ ਮਿਲ ਕੇ ਤਸੱਲੀ
ਹੋ ਜਾਂਦੀ ਹੈ ਤਾਂ ਇਸ ਵਿੱਚ ਕੋਈ ਗਲਤ ਗੱਲ ਨਹੀਂ ਹੈ। ਸਾਧਾਰਣ ਸਵਾਲਾਂ ਨੂੰ ਤੁਸੀਂ ਨਿਕੰਮੀਆਂ
ਚਿੱਠੀਆਂ ਕਹਿੰਦੇ ਹੋ ਅਤੇ ਔਖੇ ਸਵਾਲਾਂ ਤੋਂ ਤੁਸੀਂ ਕੰਨੀ ਕਤਰਾਉਂਦੇ ਹੋ ਤਾਂ ਇਹ ਗੱਲ ਇਤਨੀ ਠੀਕ
ਨਹੀਂ ਲਗਦੀ। ਸਪੋਕਸਮੈਨ ਦੇ ਐਡੀਟਰ ਨੂੰ ਤੁਸੀਂ ਸਿਆਣਾ ਕਹਿ ਕੇ ਉਸ ਦੀ ਪਿੱਠ ਠੋਕਦੇ ਹੋ ਪਰ ਜਦੋਂ
ਉਸ ਦੀਆਂ ਲਿਖਤਾ ਬਾਰੇ ਤੁਹਾਨੂੰ ਕੋਈ ਸਵਾਲ ਕਰਦਾ ਹੈ ਤਾਂ ਤੁਸੀਂ ਚੁੱਪ ਧਾਰ ਲੈਂਦੇ ਹੋ। ਇਸ ਬਾਰੇ
ਹੁਣ ਤੁਹਾਨੂੰ ਆਪਣੀ ਚੁੱਪ ਤੋੜਨੀ ਹੀ ਪੈਣੀ ਹੈ ਅਤੇ ਜਾਂ ਫਿਰ ਮਜ਼ਬੂਰੀ ਵੱਸ ਸ਼ਾਇਦ ਤੁਹਾਨੂੰ ਵੀ
ਇੱਥੋਂ ਭੱਜਣਾ ਹੀ ਪਵੇ। ਜਨਵਰੀ ੨੦੧੧ ਦੀ ਵਿਚਾਰ ਚਰਚਾ ਦਾ ਵਿਸ਼ਾ ਜੋ ਅਸੀਂ ਰੱਖਿਆ ਹੈ ਉਸ ਵਿੱਚ
ਤੁਹਾਨੂੰ ੩੧ ਜਨਵਰੀ ਤੱਕ ਇਹ ਸਪਸ਼ਟ ਕਰਨਾ ਪੈਣਾ ਹੈ ਕਿ ਜੋ ਕੁੱਝ ਸਪੋਕਸਮੈਨ ਦੇ ਜੋਗਿੰਦਰ ਸਿੰਘ ਨੇ
ਲਿਖਿਆ ਹੈ ਤੁਸੀਂ ਉਸ ਨਾਲ ਸਹਿਮਤ ਹੋ ਜਾਂ ਅਸਹਿਮਤ। ਇਸ ਬਾਰੇ ਅਸੀਂ ਤੁਹਾਨੂੰ ਸੰਕੇਤ ਆਪਣੀ ੨੯
ਦਸੰਬਰ ਵਾਲੀ ਟਿੱਪਣੀ ਵਿੱਚ ਦੇ ਦਿੱਤਾ ਸੀ)
ਇਸ ਸੰਪਦਕੀ ਨੋਟ ਦਾ ਗੁਰਚਰਨ ਸਿੰਘ ਜੀ ਦਾ ਉੱਤਰ ੯ ਜਨਵਰੀ ਨੂੰ ਵੇਖੋ। ਉਹ ਲਿਖ ਰਹੇ ਹਨ:-
ਸਵਾਲਾਂ ਦੇ ਜਵਾਬ ਨਾ ਦੇਣ ਵਾਲੀ ਗੱਲ ਬਾਰੇ ਤੁਹਾਡੀ ਟਿਪਣੀ ਠੀਕ ਨਹੀਂ। ਤੁਹਾਡੇ ਕੋ ਐਡੀਟਰ ਚੰਦੀ
ਵੱਲ ਵੀ ਮੇਰੇ ਸਵਾਲ ਹਾਲੇ ਮੈਦਾਨ ਵਿੱਚ ਹਨ ਤੇ ਗਿਆਨੀ ਸੁਰਜੀਤ ਸਿੰਘ ਮਿਸ਼ਨਰੀ ਹੋਰਾਂ ਨੇ ਵੀ ਕੋਈ
ਉਤਰ ਨਹੀਂ ਦਿੱਤਾ। ਇੱਕ ਹੋਰ ਰੇਗਸਤਾਨ ਦੇ ਪਹਿਲਵਾਨ ਨਾਲ ਵੀ ਮੈਂ ਚਰਚਾ ਨਹੀਂ ਕਰਨੀ ਚਾਹੁੰਦਾ ਇਸ
ਕਰਕੇ ਉਸਦੇ ਜੇ ਕੋਈ ਹਨ ਤਾਂ ਮੈਂ ਉਤਰ ਜਾਣ ਬੁੱਝ ਕੇ ਜਵਾਬ ਨਹੀਂ ਲਿਖੇ।
ਇਹ ਰੇਗਸਤਾਨੀ ਪਹਿਲਵਾਨ ਕੌਣ ਹੈ? ਸ਼ਾਇਦ ਤੁਸੀਂ ਸਮਝ ਹੀ ਗਏ ਹੋਵੋਗੇ ਜੇ ਨਹੀਂ ਸਮਝੇ ਤਾਂ ਕ੍ਰਿਪਾ
ਕਰਕੇ ਸ: ਗੁਰਚਰਨ ਸਿੰਘ ਜੀ ਤੋਂ ਪੁੱਛ ਕੇ ਦੱਸਣ ਦੀ ਖੇਚਲ ਕਰਨੀ ਜੀ। ਉਨ੍ਹਾਂ ਤੋਂ ਇਹ ਵੀ ਪੁੱਛ
ਲੈਣਾ ਕਿ ਤੁਸੀਂ ਆਪਣੇ ਮਨ ਦੀ ਦੁਬਿਧਾ ਦੂਰ ਕਰਨ ਲਈ (ਉਨ੍ਹਾਂ ਦੇ ਆਪਣੇ ਕਥਨ ਅਨੁਸਾਰ) ਦੇਸ਼ ਵਿਦੇਸ਼
ਦੇ ਕਈ ਮਿਸ਼ਨਰੀਆਂ ਤੋਂ ਇਹ ਸਵਾਲ ਪੁੱਛਣ ਵਾਸਤੇ ਗਏ ਕਿ ਕਿਹੜਾ ਸ਼ਬਦ ਗੁਰੂ ਨਾਨਕ ਦਾ ਗੁਰੂ ਹੈ ਪਰ
ਕੋਈ ਵੀ ਤਸੱਲੀ ਬਖ਼ਸ਼ ਜਵਾਬ ਨਹੀਂ ਦੇ ਸਕਿਆ। ਅਖੀਰ ੨੮ ਅਗਸਤ ੨੦੧੦ ਨੂੰ ਉਹ ਮੇਰੇ (ਕਿਰਪਾਲ ਸਿੰਘ
ਬਠਿੰਡਾ) ਕੋਲ ਵੀ ਆਏ, ਜਿਸ ਦਾ ਜੋ ਜਵਾਬ ਇਨ੍ਹਾਂ ਨੂੰ ਦਿੱਤਾ ਗਿਆ ਉਹ ਇਸ ਸਾਈਟ `ਤੇ ੧੭ ਅਕਤੂਬਰ
ਨੂੰ ਪੈ ਚੁੱਕਾ ਹੈ। ਇਨ੍ਹਾਂ ਤੋਂ ਇਹ ਪੁੱਛ ਕੇ ਦੱਸੋ ਕਿ ਇਨ੍ਹਾਂ ਦੀ ਇਸ ਜਵਾਬ ਨਾਲ ਤਸੱਲੀ ਹੋਈ
ਹੈ ਜਾਂ ਨਹੀਂ? ਜੇ ਨਹੀਂ ਹੋਈ ਤਾਂ ਕੀ ਇਨ੍ਹਾਂ ਨੂੰ ਇਹ ਪਤਾ ਲੱਗ ਚੁੱਕਾ ਹੈ ਕਿ ਉਹ ਕਿਹੜਾ ਸ਼ਬਦ
ਹੈ ਜਿਸ ਨੂੰ ਗੁਰੂ ਨਾਨਕ ਨੇ ਆਪਣਾ ਗੁਰੂ ਕਿਹਾ ਸੀ। ਪਰ ਖਿਆਲ ਰੱਖਣਾ ਕਿ ਜੇ ਕਰ ਤੁਸੀਂ ਪੁੱਛਣ ਦੀ
ਜਿਆਦਾ ਜ਼ਿਦ ਕੀਤੀ ਤਾਂ ਤੁਹਾਡੇ ਪ੍ਰਤੀ ਵੀ ਇਹ ਉਸੇ ਭਾਸ਼ਾ `ਚ ਗੱਲ ਕਰ ਸਕਦੇ ਹਨ ਜਿਹੜੀ ਇਹ ਮੇਰੇ
ਲਈ, ਸ: ਜਸਵੀਰ ਸਿੰਘ ਕੈਲਗਰੀ, ਪ੍ਰਿੰਸੀਪਲ ਸੁਰਜੀਤ ਨਵੀਂ ਦਿੱਲੀ, ਸ: ਅਮਰਜੀਤ ਸਿੰਘ ਚੰਦੀ, ਮੁੱਖ
ਸੰਪਾਦਕ ਸ: ਮੱਖਣ ਸਿੰਘ, ਇੰਡੀਆ ਅਵੇਰਨੈੱਸ ਦੇ ਸੰਪਾਦਕ ਸ: ਸਰਬਜੀਤ ਸਿੰਘ, ਅਤੇ ਅਨਭੋਲ ਸਿੰਘ
ਦੀਵਾਨਾ ਜੀ ਲਈ ਵਰਤ ਰਹੇ ਹਨ ਤੇ ਸਾਰਿਆਂ ਨੂੰ ਮਹਾਜਨ ਜੁੰਡਲੀ ਦੇ ਮੈਂਬਰ ਦੱਸ ਸਕਦੇ ਹਨ। ਮੈਂ
ਈਮਾਨਦਾਰੀ ਨਾਲ ਦੱਸ ਰਿਹਾ ਹਾਂ ਕਿ ਮਹਾਜਨ ਸਾਹਿਬ ਕੌਣ ਹਨ, ਇਸ ਸਬੰਧੀ ਮੈਂ ਕੁੱਝ ਨਹੀਂ ਜਾਣਦਾ
ਅਤੇ ਨਾ ਹੀ ਉਨ੍ਹਾਂ ਦੀ ਮੈਂ ਅੱਜ ਤੱਕ ਕੋਈ ਲਿਖਤ ਹੀ ਪੜ੍ਹੀ ਹੈ ਕਿਉਂਕਿ ਜਿਸ ਸਮੇਂ ਉਨ੍ਹਾਂ ਦੀਆਂ
ਲਿਖਤਾਂ ਸਿੱਖ ਮਾਰਗ `ਤੇ ਪੈਂਦੀਆਂ ਸਨ ਉਸ ਸਮੇਂ ਮੇਰੇ ਪਾਸ ਇੰਟਰਨੈੱਟ ਦੀ ਸੁਵਿਧਾ ਨਾ ਹੋਣ ਕਰਕੇ
ਮੈਂ ਪੜ੍ਹ ਨਹੀਂ ਸਕਿਆ ਅਤੇ ਜਿਸ ਸਮੇਂ ਇਹ ਸੁਵਿਧਾ ਹਾਸਲ ਹੋਈ ਉਸ ਤੋਂ ਪਹਿਲਾਂ ਇਹ ਸੱਚ ਦੇ ਧਾਰਨੀ
ਉਸ ਨੂੰ ਭਜਾ ਚੁੱਕੇ ਸਨ। ਪਰ ਫਿਰ ਵੀ ਇਨ੍ਹਾਂ ਵਲੋਂ ਬਿਨਾਂ ਨਾ ਲਿਆਂ ਮਹਾਜਨ ਜੁੰਡਲੀ ਦਾ ਮੈਂਬਰ
ਜਾਂ ਰੇਗਸਤਾਨ ਦਾ ਪਹਿਲਵਾਨ ਦੱਸ ਕੇ ਜਵਾਬ ਨਾ ਦੇਣੇ ਅਤੇ ਮੁੱਖ ਸੰਪਾਦਕ ਸ: ਮੱਖਣ ਸਿੰਘ ਨੂੰ ਇਹ
ਤਾਹਨਾ ਮਾਰਨਾ ਕਿ `ਤੁਹਾਡੇ ਕੋ ਐਡੀਟਰ ਚੰਦੀ ਵੱਲ ਵੀ ਮੇਰੇ ਸਵਾਲ ਹਾਲੇ ਮੈਦਾਨ ਵਿੱਚ ਹਨ ਤੇ
ਗਿਆਨੀ ਸੁਰਜੀਤ ਸਿੰਘ ਮਿਸ਼ਨਰੀ ਹੋਰਾਂ ਨੇ ਵੀ ਕੋਈ ਉਤਰ ਨਹੀਂ ਦਿੱਤਾ`। ਕਿਥੋਂ ਤੱਕ ਸੱਚ ਅਤੇ
ਕਿਥੋਂ ਤੱਕ ਜਾਇਜ਼ ਹਨ? ਕੀ ਇਹ ਸਵਾਲਾਂ ਦੇ ਜਵਾਬ ਦੇਣ ਤੋਂ ਭੱਜਣ ਲਈ ਬਹਾਨਾ ਨਹੀਂ ਹੈ? ਕੀ ਸ:
ਦਲਜੀਤ ਸਿੰਘ ਜੀ ਹੋਠੀ ਵਲੋਂ ੧੯/੧੧/੨੦੧੦ ਦੀ ਚਿੱਠੀ ਵਿੱਚ `ਬੀਰੀ ਕੱਛੂ ਖਾਣੇ` ਦੀ ਦਿੱਤੀ ਗਈ
ਉਦਾਹਰਣ ਇਨ੍ਹਾਂ `ਤੇ ਨਹੀਂ ਢੁਕਦੀ? ਇਸ ਦਾ ਸਾਫ ਮਤਲਬ ਹੈ ਕਿ ਸ: ਮੱਖਣ ਸਿੰਘ ਜੀ ਦਾ ਕਥਨ ਬਿਲਕੁਲ
ਦਰੁਸਤ ਹੈ ਕਿ ਇਨ੍ਹਾਂ ਕੋਲ ਝੂਠੀ ਖੁਸ਼ਾਮਦੀ ਹੈ, ਸੱਚ ਨਹੀ ਹੈ। ਸੋ ਤੁਹਾਨੂੰ ਬੇਨਤੀ ਹੈ
ਕਿ ਸਿਰਫ ਆਪਣੇ ਧੜੇ ਨੂੰ ਸੱਚੇ ਅਤੇ ਦੂਜੇ ਨੂੰ ਝੂਠੇ ਦਾ ਸਰਟੀਫੀਕੇਟ ਦੇਣ ਤੋਂ ਪਹਿਲਾਂ ਮਾਮਲੇ ਦੀ
ਤਹਿ ਤੱਕ ਜਾ ਕੇ ਪੜਤਾਲ ਕਰ ਲੈਣੀ ਚਾਹੀਦੀ ਹੈ। ਜੇ ਤੁਸੀਂ ਪੜਤਾਲ ਕੀਤੀ ਹੋਈ ਹੈ ਤਾਂ ਕ੍ਰਿਪਾ
ਕਰਕੇ ਦੱਸਣਾ ਕਿ ਇਹ ਮੇਰੇ ਸਵਾਲਾਂ ਦਾ ਜਵਾਬ ਦੇਣੋ ਕਿਉਂ ਭੱਜ ਰਹੇ ਹਨ? ਜਿਸ ਸਿਧ ਗੋਸਟਿ ਬਾਣੀ
`ਚੋਂ ਇਹ ਦੂਸਰਿਆਂ ਨੂੰ ਉਪਦੇਸ਼ ਸੁਣਾਉਂਦੇ ਹਨ `ਰੋਸੁ ਨ ਕੀਜੈ ਉਤਰੁ
ਦੀਜੈ`। ਕੀ ਉਸ ਬਾਣੀ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਸਿੱਧਾਂ ਨੂੰ ਇਹ ਵੀ ਕਿਹਾ ਸੀ ਕਿ
ਤੁਹਾਡੇ ਸਵਾਲ ਤਾਂ ਬਹੁਤ ਹੀ ਨਿਕੰਮੇ ਹਨ? ਤੁਸੀਂ ਤਾਂ ਯੋਗੀਆਂ ਦੇ ਫਲਾਨੇ ਫਿਰਕੇ ਨਾਲ ਸਬੰਧਤ ਹੋ?
ਪਹਿਲਾਂ ਤੁਸੀਂ ਮੇਰੇ ਇਨ੍ਹਾਂ ਇਨ੍ਹਾਂ ਸੁਆਲਾਂ ਦਾ ਉੱਤਰ ਦਿਓ? ਆਹ ਆਹ ਸਵਾਲ ਮੇਰੇ ਫਲਾਨੇ ਫਲਾਨੇ
ਬੰਦੇ ਵੱਲ ਵੀ ਮੈਦਾਨ `ਚ ਖੜ੍ਹੇ ਹਨ? ਇਹ ਸਾਰਿਆਂ ਦੇ ਉੱਤਰ ਲੈਣ ਪਿੱਛੋਂ ਹੀ ਮੈਂ ਤੁਹਾਨੂੰ
ਦੱਸਾਂਗਾ ਕਿ ਮੇਰਾ ਗੁਰੂ ਕੌਣ ਹੈ।
ਮੈਂ ਸਤਿਕਾਰਯੋਗ ਗੁਰਚਰਨ ਸਿੰਘ ਜਿਉਣਵਾਲਾ ਜੀ ਅਤੇ ਸ: ਦਲਜੀਤ ਸਿੰਘ ਹੋਠੀ ਜੀ ਨੂੰ ਝੂਠਾ ਬਿਲਕੁਲ
ਨਹੀਂ ਕਹਿਣਾ ਚਾਹੁੰਦਾ ਪਰ ਨਿਮ੍ਰਤਾ ਸਹਿਤ ਇਹ ਬੇਨਤੀ ਜਰੂਰ ਕਰ ਰਿਹਾ ਹਾਂ ਕਿ ਗੁਰਬਾਣੀ `ਚੋਂ
ਜਿਹੜਾ ਉਪਦੇਸ਼ ਦੂਸਰਿਆਂ ਨੂੰ ਸੁਣਾਉਂਦੇ ਹੋ ਉਸ `ਤੇ ਆਪ ਵੀ ਥੋਹੜਾ ਬਹੁਤ ਅਮਲ ਕਰ ਲਿਆ ਕਰੋ ਐਵੇਂ
ਹੀ ਆਪਣੇ ਗੁਰਭਾਈਆਂ ਨੂੰ ਵਿਰੋਧੀਆਂ ਦੀ ਲਾਈਨ ਵਿੱਚ ਖੜ੍ਹੇ ਨਾ ਕਰੀ ਚੱਲੋ। ਮਨੁੱਖ ਨੂੰ ਸੱਚਾ ਬਣਨ
ਲਈ ‘ਉਸਤਤਿ ਨਿੰਦਾ ਦੋਊ ਬਿਬਰਜਿਤ ਤਜਹੁ ਮਾਨੁ ਅਭਿਮਾਨਾ।। ` (ਪੰਨਾ
੯੩੮) `ਤੇ ਅਮਲ ਕਰਨਾ ਵੀ ਜਰੂਰੀ ਹੈ।
ਕਿਰਪਾਲ ਸਿੰਘ ਬਠਿੰਡਾ
+੯੧ ੯੮੫੫੪ ੮੦੭੯੭
(15/01/11)
ਅਨਭੋਲ ਸਿੰਘ ਦੀਵਾਨਾ
ਅਨਭੋਲ ਸਿੰਘ ਦੀਵਾਨਾ
ਅਤਿੰਦਰਪਾਲ ਸਿੰਘ ਵੈਨਕੂਵਰ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ॥
ਵੀਰ ਜੀ ਸਿੱਖ ਮਾਰਗ ਦੇ ਕਿਸੇ ਵਿਦਵਾਨ ਜਾਂ ਪਾਠਕ ਨੂੰ ਤਾਂ ਮੇਰੇ ਨਾਮ ਬਾਰੇ ਭੁਲੇਖੇ
ਦੀ ਕੋਈ ਸਕਾਇਤ ਨਹੀਂ, ਸਵਾਏ ਆਪ ਜੀ ਦੇ, ਵੀਰ ਜੀ ਆਪ ਮੈਨੂੰ ਭਾਈ ਗੁਰਚਰਨ ਸਿੰਘ ਜੀ ਦੇ ਅਨਿਨ
ਸੇਵਕ ਜਾਪਦੇ ਹੋ ਇਸ ਲਈ ਹੋ ਸਕਦਾ ਹੈ ਕਿ ਮੇਰੇ ਸਧਾਰਨ ਜਿਹੇ ਪ੍ਰਸਨ ਪੜ੍ਹਕੇ ਕੁੱਝ ਸਮੇਂ ਲਈ ਆਪ
ਜੀ ਨੂੰ “ਝੌਲਾ-ਝੌਲਾ” ਦਿਸਣ ਲੱਗ ਗਿਆ ਹੋਵੇ, ਜਿਹੜੀ ਅਜਿਹੀ ਸਮੱਸਿਆ ਆਈ। ਖੈਰ ਵਧੀਆ ਗੱਲ ਹੁੰਦੀ
ਜੇਕਰ ਆਪ ਜੀ ਮੇਰੀ ਕਿਸੇ ਗੱਲ ਦਾ ਜਵਾਬ ਦਲੀਲ ਨਾਲ ਦਿੰਦੇ ਪਰ ਆਪ ਜੀ ਨੇ ਉਸ ਹਾਲੀ ਵਾਲੀ ਗੱਲ ਹੀ
ਕੀਤੀ, ਜਿਸ ਨੂੰ ਰਾਹ ਜਾਂਦਿਆਂ ਕੋਈ ਭਲਾ ਪੁਰਸ਼ ਇਹ ਦੱਸ ਬੈਠਾ ਕਿ, “ਭਾਰਾਵਾ, ਤੇਰਾ ਹਲ ਔਕੜੂ ਹੈ।
ਤਾਂ ਅੱਗੋ ਉਸ ਨੇ ਜਵਾਬ ਦਿੱਤਾ ਕਹਿੰਦਾ ਜਾਹ ਉਏ ਜਾਹ, ਤੁਸੀ ਤਾਂ ਬੁੜ੍ਹੀ ਦਾ ਹਕਾਮਾ ਨਹੀਂ ਸੀ
ਕੀਤਾ। ਆਪ ਜੀ ਨੇ ਲਿਖਿਆ ਹੈ ਕਿ ਕਿਸੇ ਵੀ ਦਿਨ ਨਾਲ ਮੱਤਲਬ ਸਿੱਖਾਂ ਦਾ ਹੈ! ਅਸੀਂ ਕਿਉਂ ਬਹਾਨੇ
ਢੂੰਡਦੇ ਹਾਂ ਕਿ ਸੰਗਰਾਂਦ, ਪੂਰਨਮਾਸ਼ੀ, ਮੱਸਿਆ ਬਹਾਨੇ ਹੀ ਸਿੱਖ ਸੰਗਤ ਕੱਠੀ ਕਰੀਏ, ਸੰਗਤ ਤਾਂ
ਰੰਗ ਬਰੰਗੇ ਬਾਬਿਆਂ ਦੀਆਂ ਬਰਸੀਆਂ ਤੇ ਵੀ ਇਕੱਠੀ ਹੋ ਜਾਂਦੀ ਹੈ, ਰਾਮਨੌਮੀ, ਤੇ ਅਸ਼ਟਮੀ,
ਦੁਸਹਿਰਾ, ਲੋਹੜੀ ਹੋਲੀ ਤੇ ਇਕਠੀ ਭਾਵੇਂ ਕਰ ਲਓ ਪਰ ਕੀ ਇਨ੍ਹਾਂ ਦਿਨਾ ਨੂੰ ਪ੍ਰਮਾਣਤਾ ਦੇਣੀ ਜਾਇਜ
ਹੈ?ਪਿਆਰੇ ਵੀਰ ਮੈਂ ਇਹਨਾਂ ਦਿਹਾੜਿਆ ਨੂੰ ਗੁਰਮੱਤਿ ਪ੍ਰਚਾਰ ਲਈ ਵਰਤਨ ਦਾ ਸੁਝਾ ਦਿੱਤਾ ਹੈ,
ਪ੍ਰਮਾਣਤਾ ਦੇਣ ਜਾਂ ਨਾ ਦੇਣ ਦੀ ਗੱਲ ਨਹੀ ਕੀਤੀ, ਇਹ ਵੀ ਸਿਰਫ ਆਪ ਜੀ ਦਾ ਨਿਗ੍ਹਾ ਦੋਸ ਹੈ। ਜਦੋ
ਕਦੇ ਇਸ ਬਾਰੇ ਗੱਲ ਹੋਵੇਗੀ ਉਸ ਸਮੇਂ ਹੀ ਇਹ ਗੱਲ ਠੀਕ ਰਹੇਗੀ।
ਮੈਂ ਇਥੇ ਇੱਕ ਗੱਲ ਪਹਿਲਾ ਹੀ ਸਪੱਸਟ ਕਰ ਦੇਣੀ ਚਾਹੁੰਦਾ ਹਾਂ ਕਿ ਮੈਂ ਇਥੇ ਕਿਸੇ ਸੰਤ ਜਾਂ ਭਾਈ
ਸਾਹਿਬ ਦੀ ਨਿੰਦਿਆ ਜਾਂ ਉਸਤਤ ਨਹੀ ਕਰ ਰਿਹਾ। ਸਾਡੇ ਲਈ ਉਹ ਹਰ ਸੰਤ ਅਤੇ ਭਾਈ ਸਾਹਿਬ ਅਤੀ ਸਤਕਾਰ
ਯੋਗ ਹਨ ਜੋ ਪੂਰੀ ਸਹਿਰਦਤਾ ਨਾਲ ਸਿੱਖੀ ਦੇ ਪ੍ਰਚਾਰ ਵਿੱਚ ਜੁਟੇ ਹੋਏ ਹਨ। ਮੈਂ ਇਥੇ ਸਿਰਫ ਉਹਨਾਂ
ਪਾਖੰਡੀ ਲੋਕਾ ਦੀ ਹੀ ਗੱਲ ਕਰ ਰਿਹਾ ਹਾਂ ਜੋ ਆਪਨੇ ਨਾਂਮਾ ਨਾਲ ਵੱਖ-ਵੱਖ ਡਿਗਰੀਆਂ ਲਾ ਕੇ ਲੋਕਾ
ਨੂੰ ਗੁਮਰਾਹ ਕਰ ਰਹੇ ਹਨ। ਹਰ ਜਗ੍ਹਾ, ਹਰ ਸਮੇਂ, ਹਰ ਖੇਤਰ ਵਿੱਚ ਬਹੁਤ ਹੀ ਚੰਗੇ ਮਨੁੱਖ ਮੌਜੂਦ
ਹੁੰਦੇ ਹਨ ਅਤੇ ਉਹਨਾ ਦੀ ਦੇਖ-ਦੇਖੀ ਉਹਨਾਂ ਦਾ ਨਾਮ ਵਰਤਕੇ ਮਾੜੇ ਮਨੁੱਖ ਵੀ ਆ ਜਾਦੇ ਹਨ ਜੋ ਕਿ
ਸੁਭਾਬਕ ਹੈ। ਜੇਕਰ ਆਪਾ ੨੦੧੦ ਦਾ ਹੀ ਵਿਸ਼ਲੇਸਣ ਕਰ ਲਈਏ ਤਾਂ ਬੜੇ ਹੈਰਾਨੀ ਜਨਕ ਨਤੀਜੇ ਸਾਡੇ
ਸਾਹਮਣੇ ਆਉਣਗੇ ਕਿ ੨੦੧੦ ਵਿੱਚ ਸੰਤ ਤਾਂ ਦੋ-ਚਾਰ ਹੀ ਬਣੇ ਹੋਣਗੇ ਪਰ ਭਾਈ ਸਾਹਿਬ ਬਰਸਾਤੀ ਖੁੰਬਾਂ
ਦੀ ਤਰ੍ਹਾ ਪੈਦਾ ਹੋ ਗਏ। ਇਸੇ ਤਰ੍ਹਾ ਅੱਜ-ਕੱਲ੍ਹ ਬਹੁਤ ਸਾਰੇ ਪੰਜ ਪਾਸ ਤੋ ਲਾਕੇ +੨ ਤੱਕ ਪੜ੍ਹੇ
ਪ੍ਰਚਾਰਕ ਸੰਗਤ ਤੇ ਆਪਣਾ ਪ੍ਰਭਾਵ ਪਾਉਣ ਲਈ ਆਪਣੇ ਨਾਮ ਨਾਲ ਪ੍ਰੋਫੈਸਰ ਆਦਿ ਲਾਈ ਫਿਰਦੇ ਹਨ। ਕਈ
੧੦ਵੀਂ ਪਾਸ ਫੇਲ੍ਹ ਇੰਟਰਨੈਂਸਨਲ ਵਿਦਵਾਨ ਅਤੇ ਇੰਟਰਨੈਂਸਨਲ ਪ੍ਰਚਾਰਕ ਡਿਗਰੀ ਹੋਲਡਰ ਵੀ ਆਪਣੀ ਕੌਮ
ਵਿੱਚ ਮੌਜੂਦ ਹਨ। ਜੇਕਰ ਆਪਾ ਇਹਨਾਂ ਸਾਰਿਆਂ ਦਾ ਤੁਲਨਾਤਮਕ ਅਧਿਐਨ ਕਰੀਏ ਤਾਂ ਕਿਸੇ ਵੀ ਸੰਤ ਨੇ
ਅੱਜ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਕਿਸੇ ਕਿਸਮ ਦਾ ਕਿਤੂ-ਪਰ੍ਰੰਤੂ ਨਹੀ ਕੀਤਾ, ਅਮ੍ਰਿਤ
ਸੰਚਾਰ, ਨਿਤਨੇਮ, ਅਰਦਾਸ ਬਾਰੇ ਵੀ ਨੀਤੀ ਬਿਲਕੁਲ ਸਪੱਸਟ ਹੈ। ਪਰ ਦੂਜੇ ਪਾਸੇ ਲੋਕ ਦਿਖਾਵੇ ਲਈ
ਅਤੇ ਪ੍ਰੌਗਰਾਮ ਹਾਸਲ ਕਰਨ ਲਈ ਉਪਰ ਦੀ ਕ੍ਰਿਪਾਨ ਪਹਿਣਣੀ, ਅਰਦਾਸ ਕਰਨੀ, ਸੰਗਤ ਨੂੰ ਨਿਤਨੇਮ ਦਾ
ਉਪਦੇਸ ਦੇਣਾ ਪਰ ਫਿਰ ਇਸੇ ਦਾ ਹੀ ਵਿਰੋਧ ਕਰਨਾ, ਦੂਹਰੀ ਨੀਤੀ ਕਿਸ ਦੇ ਹਿਸੇ ਆਈ ਹੈ ਆਪ ਜੀ ਨੂੰ
ਸਭ ਪਤਾ ਹੀ ਹੈ। ਅਜਿਹੇ ਬੰਦਿਆ ਲਈ ਹੀ ਗੁਰਬਾਣੀ ਵਿੱਚ ਲਿਖਿਆ ਹੈ ਕਿ:-ਜਿਨ
ਮਨਿ ਹੋਰੁ ਮੁਖਿ ਹੋਰੁ ਸਿ ਕਾਢੇ ਕਚਿਆ॥ ਪੰਨਾ-੪੮੮
ਗੁਰਬਾਣੀ ਤੇ ਸੰਕੇ, ਗੁਰਬਾਣੀ ਤੇ ਬਹਿਸ, ਇਤਿਹਾਸਕ ਸਾਖੀਆਂ ਨੂੰ ਜਬ੍ਹਲੀਆ, ਕੋਰੇ ਝੂਠ, ਯੱਕੜ,
ਗੁਰੂ ਸਾਹਿਬ ਲਈ ਭੱਦੀ ਸਬਦਾਵਲੀ, ਨੌ ਗੁਰੂ ਸਾਹਿਬਾਨ ਦੀ ਹੋਂਦ ਤੋ ਇਨਕਾਰ ਅਤੇ ਉਹ ਸਾਰੇ ਪ੍ਰਸਨ
ਜੋ ਭਾਈ ਕ੍ਰਿਪਾਲ ਸਿੰਘ ਬਠਿੰਡਾ, ਗੁਰਨਾਮ ਸਿੰਘ ਅਕੀਦਾ ਜੀ ਨੇ ਪੁਛੇ ਅਤੇ ਸਰਦਾਰ ਮੱਖਣ ਸਿੰਘ ਨੇ
ਉਹਨਾਂ ਦੇ ਉਤਰ ਦੇਣ ਲਈ ੩੧ ਜਨਵਰੀ ਦਾ ਸਮਾਂ ਦਿੱਤਾ ਹੋਇਆ ਹੈ, ਜਿਸ ਨੂੰ ਆਪ ਸਭ ਤੋ ਘਟੀਆ ਸੰਤ
ਕਹੋ ਪਰ ਇਹੋ ਜਿਹਾ ਸਭ ਤੋ ਨਖਿੱਦ ਕੰਮ ਉਸ ਨੇ ਵੀ ਨਹੀ ਕੀਤਾ। ਸੰਤਾ ਦਾ ਵਿਰੋਧ ਕਰਨ ਵਾਲੇ ਬਹੁਤ
ਸਾਰੇ ਇਹ ਲੋਕ ਵੀ ਸੰਗਤ ਦੇ ਪੈਸੇ ਨਾਲ ਹੀ ਐਸ ਕਰਦੇ ਹਨ ਇਹਨਾਂ ਦੀਆ ਮਹਿਗੀਆਂ ਗੱਡੀਆ, ਵਧੀਆ
ਕੋਠੀਆ, ਕੋਠੀ ਵਿੱਚ ਪਿਆ ਟੌਪ ਦਾ ਫਰਨੀਚਰ, ਕੋਈ ਹੱਥੀ ਕਿਰਤ ਕਰਕੇ ਨਹੀ ਖਰੀਦਿਆ, ਸਭ ਸੰਗਤ ਦੇ
ਪੈਸੇ ਦਾ ਹੀ ਹੈ। ਇਹ ਲੋਕ ਹਮੇਸਾ ਉਹਨਾਂ ਦੇਸਾ ਦਾ ਹੀ ਪ੍ਰਚਾਰ ਦੌਰਾ ਕਰਦੇ ਹਨ ਜਿਹਨਾਂ ਦੀ ਕਰੰਸੀ
ਭਾਰਤ ਨਾਲੋ ਮਹਿੰਗੀ ਹੈ। ਵੀਰ ਜੀ ਜਦੋ ਘਰ ਦੀ ਲੋੜ ਪੂਰੀ ਹੋ ਜਾਵੇ ਉਸ ਸਮੇਂ ਗੁਆਢੀਆ ਨੂੰ ਵੰਡਦਾ
ਚੰਗਾ ਲੱਗਦਾ ਹੈ ਪਰ ਪੰਜਾਬ ਵਿੱਚ ਤਾਂ ਸਿੱਖੀ ਦਾ ਬੁਰਾ ਹਾਲ ਹੈ ਤੇ ਇਹ ਭੱਦਰ ਪੁਰਸ਼ ਵਿਦੇਸਾ ਵਿੱਚ
ਪ੍ਰਚਾਰ ਕਰ ਰਹੇ ਹਨ। ਪਿੰਡਾਂ ਦੀਆਂ ਗਰੀਬ ਬਸਤੀਆ ਦੇ ਜੁਆਕ ਤਾਂ ਇਹਨਾਂ ਨੂੰ ਨਲੀ-ਚੋਚਲ ਹੀ ਲੱਗਦੇ
ਹਨ। ਇਥੇ ਅਸੀ ਧੜੇ ਨਾਲੋ ਇਮਾਨਦਾਰੀ ਵਰਤੀਏ ਤਾਂ ਜਾਵ੍ਹਾ ਦੇ ਭੇੜ ਦੀ ਥਾਂ ਗੱਲ ਵਧੀਆ ਬਣ ਸਕਦੀ
ਹੈ। ਇਕੱਲਾ ਸੰਤ ਅਖਵਾਉਣ ਵਾਲਾ ਹੀ ਨਹੀ ਜੇਕਰ ਕੋਈ ਬੰਦਾ ਆਪਣਾ ਫਰਜ ਭੁਲਕੇ ਸੰਗਤ ਦੇ ਪੈਸੇ ਦੀ
ਦੁਰ ਵਰਤੋ ਕਰਦਾ ਹੈ। ਫਿਰ ਉਹ ਭਾਈ, ਪ੍ਰਫੈਸਰ, ਦਾਸ ਜਾਂ ਦਾਸਾ ਦਾ ਵੀ ਦਾਸ ਅਖਵਾਵੇ ਕੋਈ ਸਲਾਘਾ
ਯੋਗ ਨਹੀ ਬਲਕਿ ਨਿੰਦਨ ਯੋਗ ਹੈ ਪਰ ਮੈਨੂੰ ਪਤਾ ਹੈ ਕਿ ਆਪ ਜੀ ਸੱਚ ਨਹੀ ਬੋਲ ਸਕਦੇ ਕਿਉਕਿ ਜੇਕਰ
ਆਪ ਜੀ ਦੇ ਅੰਦਰ ਸੱਚ ਹੋਵੇਗਾ, ਤਾਂ ਹੀ ਸੱਚ ਬਾਹਰ ਆਵੇਗਾ ਪਰ ਆਪ ਜੀ ਤਾਂ ਨੱਕੋ-ਨੱਕ ਨੰਗੀਆ
ਗੰਦੀਆਂ ਗਾਲਾ ਨਾਲ ਭਰੇ ਪਏ ਹੋ ਜੋ ਕਿ ਆਪ ਜੀ ਨੇ ਖੁਦ ਹੀ ਦੱਸਿਆ ਹੈ। ਸਰਦਾਰ ਮੱਖਣ ਸਿੰਘ ਤੋਂ
ਇਜਾਜਤ ਲੈ ਕੇ, ਵੀਰ ਜੀ ਆਪ ਮੈਨੂੰ ਨਿਰ ਸੰਕੋਚ ਗਾਲਾ ਕੱਢ ਸਕਦੇ ਹੋ, ਮੈਂ ਬਿਲਕੁਲ ਗੁੱਸਾ ਨਹੀ
ਕਰਾਂਗਾ। ਇਹ ਸੋਚ ਕਿ ਸਬਰ ਕਰ ਲਵਾਂਗਾ ਕਿ ਆਪ ਜੀ ਨੂੰ ਜੋ ਪ੍ਰਮਾਤਮਾ ਵੱਲੋ ਮਿਲਿਆ ਹੈ ਆਪ ਜੀ ਉਸੇ
ਦੀ ਹੀ ਵਰਤੋ ਕਰ ਰਹੇ ਹੋ।
ਜੋ ਆਪ ਜੀ ਨੇ ਮੇਰੇ ਦਾਲ ਫੁਲਕੇ ਦੀ ਗੱਲ ਕੀਤੀ, ਉਸ ਬਾਰੇ ਮੈਂ ਸੰਗਤ ਨੂੰ ਜਰੂਰ ਦੱਸਣਾ ਚਾਹੁੰਗਾ
ਕਿ ਇਹ ਸਭ ਕੰਮ ਟਰੱਸਟ ਦੁਆਰਾ ਕੀਤਾ ਜਾਂਦਾ ਹੈ, ਸਾਰੀ ਮਾਇਆ ਵੀ ਟਰੱਸਟ ਦੀ ਹੀ ਹੈ, ਇਸ ਟਰੱਸਟ ਦੇ
ਬਾਕੀ ਮੈਂਬਰ ਮੇਰੇ ਪਰਿਵਾਰ ਜਾਂ ਦੂਰ ਨੇੜੇ ਦਾ ਕੋਈ ਰਿਸਤੇਦਾਰ ਨਹੀ ਜਿਸ ਤਰ੍ਹਾ ਕਿ ਭਾਈ ਸਾਹਿਬ
ਦੇ ਚਹੇਤੇ ਸੌਦਾ ਸੰਪਾਦਕ ਦਾ ਕੋੜਮਾ ਹੈ ਤੇ ਨਾ ਹੀ ਮੈਂ ਆਪਨੀ ਜਾਇਦਾਦ ਆਪਣੇ ਕਿਸੇ ਘਰੇਲੂ ਟਰੱਸਟ
ਦੇ ਨਾਮ (ਭਾਵ ਪੈਸਾ ਇੱਕ ਜੇਬ ਵਿੱਚੋ ਕੱਢ ਕੇ ਦੂਜੀ ਜੇਬ ਵਿੱਚ ਪਾਉਣ ਵਾਂਗ) ਕਰਵਾਕੇ ਦਾਨੀ ਪੁਰਸ
ਹੋਣ ਦਾ ਢਿਡੋਰਾ ਪਿੱਟ ਕੇ ਗੁਰੂ ਨਾਨਕ ਦੇਵ ਜੀ ਦੇ ਨਾਮ ਉਪਰ ਸਕੀਮਾ ਚਲਾ ਰਿਹਾ ਹਾਂ। ਮੈਂ ਇੱਕ
ਸਾਝੇਂ ਟਰੱਸਟ ਵਿੱਚ ਫਰੀ ਕੰਮ ਕਰਦਾ ਹਾਂ। ਆਪਨੇ ਘਰੇਲੂ ਟਰੱਸਟ ਵਿੱਚ ਕੰਮ ਕਰਕੇ ਸੌਦਾ ਸੰਪਾਦਕ
ਵਾਂਗ ਫਰੀ ਕੰਮ ਕਰਨ ਦੀ ਘਟੀਆ ਨੀਤੀ ਨਹੀ ਆਪਣਾਈ ਹੋਈ ਪਰ ਜੋ ਲੋਕ ਇੱਕ ਰੰਗ ਦੀ ਐਨਕ ਲਾਕੇ ਦੇਖਦੇ
ਹਨ ਉਹਨਾਂ ਨੁੰ ਤਾਂ ਇੱਕੋ ਰੰਗ ਹੀ ਦੀਖਾਈ ਦਿੰਦਾ ਹੈ। ਰਹੀ ਗੱਲ ਜੋ ਆਪ ਜੀ ਨੇ ਕਿਸੇ ਮਾੜੇ ਸਮੇਂ
ਵਿੱਚ ਆਪਨਾ ਦਾਲ ਫੁਲਕਾ ਖਰਾ ਕਰਨ ਦੀ ਚਿੰਤਾਂ ਜਿਤਾਈ ਹੈ ਬਹੁਤ ਹੀ ਗੰਭੀਰ ਅਤੇ ਵਾਜਬ ਹੈ। ਮੇਰੀ
ਤੁਸ ਜਿਹੀ ਬੁੱਧੀ ਅਨੁਸਾਰ ਆਪ ਜੀ ਗੁਰੂ ਗੋਬਿੰਦ ਸਿੰਘ ਜੀ ਅਤੇ ਬਾਕੀ ਗੁਰੂ ਸਾਹਿਬਾਨ ਉਪਰ, ਸ੍ਰੀ
ਗੁਰੂ ਗ੍ਰੰਥ ਸਾਹਿਬ ਜੀ ਤੋ ਈਲਾਵਾ ਸਿੱਖ ਇਤਿਹਾਸ ਉਪਰ ਕਿੰਤੂ-ਪ੍ਰੰਤੂ ਕਰਕੇ, ਇਹਨਾਂ ਦੀ ਨਿੰਦਿਆ
ਕਰਕੇ ਆਪ ਜੀ ਆਪਨਾ ਵਧੀਆ ਦਾਲ ਫੁਲਕਾ ਤੋਰ ਸਕਦੇ ਹੋ ਕਿਉਕਿ ਆਪ ਜੀ ਦੇ ਕਈ ਹੋਰ ਮਿੱਤਰ ਵੀ ਇਸੇ
ਤਰ੍ਹਾ ਹੀ ਦੇਸ ਵਿਦੇਸ ਦੇ ਦੌਰੇ ਕਰਕੇ ਚੰਗੇ ਪ੍ਰੋਗਰਾਮ ਹਾਸਲ ਕਰਕੇ ਚੰਗਾ ਪੈਸਾ ਕਮਾ ਰਹੇ ਹਨ। ਇਸ
ਲਈ ਆਪ ਜੀ ਉਹਨਾਂ ਦੇ ਤਜਰਬੇ ਦਾ ਲਾਭ ਲੈਕੇ ਆਪਨੀ ਭਵਿੱਖ ਦੀ ਚਿੰਤਾ ਦੂਰ ਕਰ ਸਕਦੇ ਹੋ।
ਖਿਮਾ ਦਾ ਜਾਚਕ
ਅਨਭੋਲ ਸਿੰਘ ਦੀਵਾਨਾ
ਮੁੱਖ ਸੰਪਾਦਕ “ਸਚ ਕੀ ਬੇਲਾ”
੯੮੭੬੨-੦੪੬੨੪
(15/01/11)
ਜਸਵਿੰਦਰ ਸਿੰਘ
ਤੁਹਾਡੀ ਰਾਸ਼ੀ ਕਿਹੜੀ ਹੈ?
ਸੰਗਰਾਂਦ ਨੂੰ ਰਾਸ਼ੀਆਂ ਨਾਲ ਜੋੜਣ ਵਾਲਿਓ ਹੁਣ ਕੀ ਕਹੋਗੇ?
ਨਿਊਯਾਰਕ- (ਜਸਵਿੰਦਰ ਸਿੰਘ) -ਮਿਨੇਐਪਲੀਸ ਦੇ ਕਾਲਜ਼ ਪ੍ਰੋਫੈਸਰ ਨੇ ਕਿਹਾ ਹੈ ਕਿ ਉਸ
ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦ ਉਸ ਨੇ ਦੇਖਿਆ ਕਿ ਜ਼ੋਆਡਿਕ ਦੇ ਸਾਰੇ ਹੀ ਸਿਤਾਰਿਆਂ ਦੇ ਸਾਈਨ
ਗਲਤ ਹੋ ਚੁਕੇ ਹਨ। ਮਿਸਟਰ ਪਾਰਕਲ ਕਨਕਲ ਨੇ ਅਖਬਾਰਾਂ ਨੂੰ ਇੰਟਰਵਿਊ ਦਿੰਦਿਆਂ ਕਿਹਾ ਹੈ ਕਿ
ਸਿਤਾਰਿਆਂ ਦੇ ਦਿਸ਼ਾ ਜਦ ਉਹ ਪਹਿਲਾਂ ਹੋਂਦ ਵਿੱਚ ਆਏ ਸੀ ਹੁਣ ਬਦਲ ਚੁੱਕੀ ਹੈ। ਪ੍ਰੋਫੈਸਰ ਪਾਰਕਲ
ਨੇ ਕਿਹਾ ਜਦ ਜੋਤਸ਼ੀ ਕਹਿੰਦੇ ਹਨ ਕਿ ਸੂਰਜ ਪਾਈਸਿਸ ਵਿੱਚ ਹੈ ਤਾਂ ਅਸਲੀਅਤ ਵਿੱਚ ਸੂਰਜ ਅਕੁਆਰੀਅਸ
ਵਿੱਚ ਹੁੰਦਾ ਹੈ। ਇਸ ਖਬਰ ਆਉਣ ਤੇ ਹਜ਼ਾਰਾਂ ਲੋਕਾਂ ਨੇ ਇਸ ਬਾਰੇ ਸ਼ੋਸ਼ਲ ਨੈਟਵਰਕਾਂ ਤੇ ਚਰਚਾ ਛੇੜ
ਦਿੱਤੀ ਹੈ ਕਿ ਉਨ੍ਹਾਂ ਦੀਆਂ ਰਾਸ਼ੀਆਂ ਵੀ ਬਦਲ ਸਕਦੀਆਂ ਹਨ। ਮਿਸਟਰ ਪਾਰਕਲ ਕਨਕਲ ਜਿਹੜੇ
ਮਿਨੇਅਪੈਲੀਸ ਕਮਿਉਨਟੀ ਟੈਕਨੀਕਲ ਕਾਲਜ਼ ਵਿੱਚ ਪੜਾਉਂਦੇ ਹਨ ਨੇ ਕਿਹਾ ਹੈ ਕਿ ਇਹ ਤਬਦੀਲੀ 2000 ਸਾਲ
ਪੁਰਾਣੀ ਹੋ ਸਕਦੀ ਹੈ।
ਅਮੈਰੀਕਨ ਫੈਡਰੇਸ਼ਨ ਆਫ ਅਸਟਰੋਲਜ਼ਰ ਦੀ ਬੁਲਾਰੀ ਸ਼ੈਲੀ ਅਕਰਮਨ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਈਮੇਲਾਂ
ਦਾ ਹੜ੍ਹ ਆ ਗਿਆ ਹੈ। ਸ਼ੈਲੀ ਨੇ ਕਿਹਾ ਕਿ ਇਸ ਦਾ ਇਹ ਮਤਲਬ ਨਹੀਂ ਕਿ ਤੁਹਾਡੇ ਚਾਰਟ ਵੀ ਬਦਲ ਗਏ
ਹਨ। ਹੁਣ ਤੱਕ ਭਾਵੇਂ 12 ਰਾਸ਼ੀਆਂ ਹੀ ਮੰਨੀਆਂ ਜਾਂਦੀਆਂ ਰਹੀਆਂ ਹਨ ਪਰ ਨਾਨਕਸ਼ਾਹੀ ਕੈਲੰਡਰ ਦੇ
ਪੈਂਦੇ ਰੌਲੇ ਵਾਂਗ ਜੋਤਿਸ਼ ਖੇਤਰ ਦੇ ਕੁੱਝ ਮਾਹਿਰ 12 ਰਾਸ਼ੀਆਂ ਨੂੰ ਨਹੀਂ ਮੰਨਦੇ ਅਤੇ 13 ਰਾਸ਼ੀਆਂ
ਦਾ ਦਾਹਵਾ ਕਰ ਰਹੇ ਹਨ।
*************************************************
ਪੋਹ
ਸੁਦੀ ਸਤਮੀ। ਇਸ ਸਾਲ ‘ਗੁੱਡ ਫਰਾਈਡੇ’ ਕਿਹੜੇ ਦਿਨ ਆਏਗਾ? ਬਾਰੇ ਉਠਾਏ ਗਏ ਬੇਤੁਕੇ ਸਵਾਲਾਂ ਦੇ
ਜਵਾਬ
ਜਦ ਕਿਸੇ ਵਿਅਕਤੀ ਕੋਲ ਕਿਸੇ ਖਾਸ ਮੁੱਦੇ ਬਾਰੇ ਸਾਰਥਿਕ ਦਲੀਲਾਂ ਨਾਲ ਜਵਾਬ ਦੇਣ ਦੀ ਅਕਲ ਨਾ ਹੋਵੇ
ਤਾਂ ਉਹ ਚਲਾਕੀ ਨਾਲ ਉਸ ਮੁੱਦੇ ਨੂੰ ਇਧਰ ਉਧਰ ਘੁੰਮਾਉਣ ਦੀ ਕੋਸ਼ਿਸ਼ ਕਰਦੇ ਹਨ ਅਤੇ ਅਸਲ ਮੁੱਦੇ ਤੋਂ
ਟਾਲਾ ਵੱਟਣ ਦੀ ਕੋਸ਼ਿਸ਼ ਕਰਦੇ ਹਨ। ਉਪਰੋਕਤ ਸਵਾਲ ਮੀਡੀਏ ਰਾਹੀਂ ਉਨ੍ਹਾਂ ਲੋਕਾਂ ਵੱਲੋਂ ਉਠਾਏ ਜਾ
ਰਹੇ ਹਨ ਜੋ 2003 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਰਨਲ ਹਾਊਸ ਵਲੋਂ ਪਾਸ ਕੀਤੇ
ਅਤੇ ਪੰਜਾਂ ਸਿੰਘ ਸਾਹਿਬਾਨ ਦੀ ਸਹਿਮਤੀ ਨਾਲ 2003 ਦੀ ਵਿਸਾਖੀ ਮੌਕੇ ਸ੍ਰੀ ਦਮਦਮਾਂ ਸਾਹਿਬ ਤੋਂ
ਸਿੱਖ ਕੌਮ ਦੀ ਵਿਲੱਖਣ ਪਛਾਣ ਦਰਸਾਉਂਦਾ ਨਾਨਕਸ਼ਾਹੀ ਕੈਲੰਡਰ ਜਾਰੀ ਕਰਨ ਦਾ ਵਿਰੋਧ ਕਰਦੇ ਹਨ ਅਤੇ
1945 ਨੂੰ ਲਾਗੂ ਕੀਤੀ ਗਈ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਮਰਿਆਦਾ ਤੋਂ ਵੀ ਭਗੌੜੇ ਹਨ। ਨਾਨਕਸ਼ਾਹੀ
ਕੈਲੰਡਰ ਦਾ ਵਿਰੋਧ ਕਰਨ ਵਾਲੇ ਅਖੌਤੀ ਵਿਦਵਾਨ ਅਤੇ ਸਾਧ ਮੰਡਲੀ ਨਾਨਕਸ਼ਾਹੀ ਕੈਲੰਡਰ ਵਿੱਚ ਕੋਈ ਇੱਕ
ਵੀ ਨੁਕਸ ਕੱਢਣ ਵਿੱਚ ਨਕਾਮ ਰਹੇ ਹਨ ਅਤੇ ਫਿਰ ਵੀ ਮੈ ਨਾ ਮਾਨੂੰ ਵਾਲੀ ਰੱਟ ਲਗਾ ਕੇ ਕੌਮ ਵਿੱਚ
ਦੁਬਿਧਾ ਖੜੀ ਕਰ ਰਹੇ ਹਨ। ਇਨ੍ਹਾਂ ਦੀਆਂ ਇਹੋ ਜਿਹੀਆਂ ਚਾਲਾਂ ਤੇ ਟਿਪਣੀ ਕਰਦੇ ਜਥੇਦਾਰ ਬਲਵੰਤ
ਸਿੰਘ ਨੰਦਗੜ੍ਹ ਨੇ ਰੇਡਿਓ ਸ਼ੇਰੇ ਪੰਜਾਬ ਤੇ ਕਿਹਾ ਸੀ ਇਹ ਸਾਧ ਲਾਣਾ ਸਾਨੂੰ ਹਿੰਦੂਆਂ ਦੇ ਨਾਲ ਹੀ
ਬੰਨ੍ਹੀ ਰੱਖਣਾ ਚਾਹੁੰਦੇ ਹਨ ਜਿਨ੍ਹਾਂ ਤੋਂ ਗੁਰੂ ਸਾਹਿਬਾਨਾਨੇ ਸਾਨੂੰ ਛੁਡਾਇਆ ਸੀ। ਸੰਤ ਸਮਾਜ
(ਜੇ ਇਹ ਕਹਿੰਦੇ ਹਨ ਮੈ ਵੀ ਲਿਖ ਦਿੰਦਾ ਹਾਂ ਮੇਰੀ ਸਮਝ ਮੁਤਾਬਿਕ ਤਾਂ ਬਾਬਾ ਨਾਨਕ ਜੀ ਦੇ ਸਿੱਖਾਂ
ਅਤੇ ਦਸ਼ਮੇਸ਼ ਪਿਤਾ ਦੇ ਖਾਲਸੇ ਵਿੱਚ ਕਿਸੇ ਵੀ ਇਹੋ ਜਿਹੀ ਜਮਾਤ ਨੂੰ ਮਾਨਤਾ ਨਹੀਂ ਦਿੱਤੀ ਗਈ) ਦੇ
ਜਰਨਲ ਸਕੱਤਰ ਸਾਧ ਹਰੀ ਸਿੰਘ ਰੰਧਾਵਾ ਵਾਲਿਆਂ ਨੇ 7 ਜਨਵਰੀ ਨੂੰ ਚਿਣਾਉਤੀ ਦਿੱਤੀ ਸੀ ਕਿ ਉਹ ਕਿਸੇ
ਵੀ ਸੱਜਨ ਨਾਲ ਨਾਨਕਸ਼ਾਹੀ ਕੈਲੰਡਰ ਬਾਰੇ ਵਿਚਾਰ ਚਰਚਾ ਕਰ ਲਈ ਤਿਆਰ ਹਨ। ਇਸ ਖਬਰ ਦੇ ਮੀਡੀਏ ਰਾਹੀਂ
ਆਉਣ ਤੇ ਸ਼ੇਰੇ ਪੰਜਾਬ ਕਨੇਡਾ ਦੇ ਦਿਲਾਂ ਦੀ ਸਾਂਝ ਦੇ ਹੋਸਟ ਭਾਈ ਕੁਲਦੀਪ ਸਿੰਘ ਨੇ 9 ਜਨਵਰੀ ਦੀ
ਸਵੇਰ ਨੂੰ ਹੀ ਰੰਧਾਵੇ ਵਾਲੇ, ਪਾਲ ਸਿੰਘ ਪੁਰੇਵਾਲ ਅਤੇ ਤਖਤ ਸ੍ਰੀ ਦਮਦਮਾ ਸਹਿਬ ਜੀ ਦੇ ਜਥੇਦਾਰ
ਗਿਆਨੀ ਬਲਵੰਤ ਸਿੰਘ ਜੀ ਨੂੰ ਸਰੋਤਿਆਂ ਲਈ ਏਅਰ ਤੇ ਲੈ ਜਾਂਦਾ। ਜਿੱਥੇ ਇੱਕ ਵਾਰ ਤਾਂ ਬਾਬਾ
ਰੰਧਾਵਾ ਤਲਖੀ ਨਾਲ ਵੀ ਬੋਲਿਆ, ਇੰਜ ਲੱਗਦਾ ਸੀ ਕਿ ਉਹ ਵੀ ਜਥੇਦਾਰ ਵਾਂਗ ਪ੍ਰੋਗਰਾਮ ਵਿੱਚੇ ਹੀ
ਛੱਡ ਕੇ ਦੌੜ ਜਾਣਗੇ ਪਰ ਹੋਸਟ ਨੇ ਉਨ੍ਹਾਂ ਨੂੰ ਫਿਰ ਟਿਕਾ ਹੀ ਲਿਆ। ਏਅਰ ਤੇ ਵੀ ਰੰਧਾਵਾ ਸਹਿਬ
ਕੋਈ ਠੀਕ ਤਰ੍ਹਾਂ ਨਾ ਜਵਾਬ ਦੇ ਸਕੇ। ਸ. ਪਾਲ ਸਿੰਘ ਪੁਰੇਵਾਲ ਤਾਂ ਰੰਧਾਵਾ ਸਾਹਿਬ ਦੇ ਕਿਸੇ ਵੀ
ਸਵਾਲ ਦਾ ਜਵਾਬ ਦੇਣ ਲਈ ਤਿਆਰ ਸਨ ਪਰ ਰੰਧਾਵਾ ਸਹਿਬ ਉਨ੍ਹਾਂ ਵਾਰ ਵਾਰ ਉਥੇ ਸ੍ਰੀ ਅਕਾਲ ਤਖਤ
ਸਾਹਿਬ ਤੇ ਆਉਣ ਦੀ ਗੱਲ ਕਰਨ ਲਈ ਕਹਿੰਦੇ ਰਹੇ।
ਆਪਣੇ ਇਸ ਬੇਤੁਕੇ ਸਵਾਲਾਂ ਦਾ ਸਿਰਲੇਖ ਇਸ ਤਰ੍ਹਾਂ ਲਿਖਿਆ ਹੈ ਕਿ; ਪੋਹ ਸੁਦੀ ਸਤਮੀ। ਇਸ ਸਾਲ
‘ਗੁੱਡ ਫਰਾਈਡੇ’ ਕਿਹੜੇ ਦਿਨ ਆਵੇਗਾ? ਇਨ੍ਹਾਂ ਨੂੰ ਭਲਾ ਪੁੱਛੋ ਕਿ ਇਹ ਕੀ ਸਵਾਲ ਬਣਿਆਂ ਤੇ ਇਸ ਦਾ
ਪੋਹ ਸੁਦੀ ਸਤਮੀ ਨਾਲ ਕੀ ਸਬੰਧ ਹੈ। ਨਾਨਕਸ਼ਾਹੀ ਕੈਲੰਡਰ ਬਾਰੇ ਸਿੱਧਾ ਕਿਉਂ ਨਹੀਂ ਸਵਾਲ ਪੁੱਛਦੇ
ਕਿਉਂਕਿ ਇਨ੍ਹਾਂ ਨੂੰ ਇਹੋ ਜਿਹਾ ਗਿਆਨ ਹੀ ਨਹੀਂ ਜੋ ਚਾਹੀਦਾ ਹੈ। ‘ਗੁੱਡ ਫਰਾਈਡੇ’ ਤਾਂ ਈਸਾਈਆਂ
ਦਾ ਧਾਰਮਿਕ ਦਿਨ ਅਤੇ ਉਹ ਸ਼ੁੱਕਰਵਾਰ ਨੂੰ ਹੀ ਆਉਣਾ ਹੈ। ਗੁੱਡ ਫ੍ਰਾਈਡੇ ਸਿਰਫ ਸ਼ੁੱਕਰਵਾਰ ਹੀ
ਮਨਾਇਆ ਜਾਣਾ ਹੈ ਅਤੇ ਜੇਕਰ ਤਾਰੀਕ ਮਿਥ ਦਿੱਤੀ ਜਾਵੇ ਤਾਂ ਫਿਰ ਉਹ ਹਰ ਸਾਲ ਨੂੰ ਸ਼ੁਕਰਵਾਰ ਨਹੀਂ
ਆਉਂਦੀ। ਕਿਉਂਕਿ ਉਨ੍ਹਾਂ ਦੇ ਰਹਿਬਰ ਨੂੰ ਸ਼ੁੱਕਰਵਾਰ ਨੂੰ ਸੂਲੀ ਤੇ ਚੜਾਇਆ ਗਿਆ ਸੀ ਇਸ ਲਈ ਉਹ
ਸ਼ੁੱਕਰਵਾਰ ਨੂੰ ਛੱਡ ਕੇ ਕਿਸੇ ਹੋਰ ਦਿਨ ਨੂੰ ਨਹੀਂ ਮਨਾਉਣਾ ਚਾਹੁੰਦੇ। ਇਸ ਸਵਾਲ ਦਾ ਲੇਖਕ ਲਿਖਦਾ
ਹੈ ਕੇ ਸਕੂਲ ਵਿੱਚ ਪੜ੍ਹਦੇ ਬੱਚੇ ਨੂੰ ਕਿਹਾ ਸੰਡੇ ਮੰਡੇ ਸੁਣਾ ਉਹ ਸ਼ੁਰੂ ਹੋ ਗਿਆ ਸਾਰੇ ਦਿਨਾ ਦੇ
ਨਾਮ ਗਿਣ ਕੇ ਫਿਰ ਕਹਿੰਦਾ ਹੈ ਕਿ ਮੈਂ ਯੈਸਟਰਡੇਅ ਬਾਰੇ ਕੁੱਝ ਕਿਹਾ ਨਹੀਂ। ਫਿਰ ਦੋਬਾਰਾ ਗਿਣਤੀ
ਕਰਦਾ ਹੈ ਸੰਡੇ ਮੰਡੇ…. ਸੈਟਰਡੇ. । ਫਿਰ ਕਹਿੰਦਾ ਕਿ ਮੈਂ ਯੈਸਟਰਡੇਅ ਤਾਂ ਕਿਹਾ ਹੀ
ਨਹੀਂ। ਉਸ ਬੱਚੇ ਵਾਂਗ ਹੀ ਨਾਨਕਸ਼ਾਹੀ ਕੈਲੰਡਰ ਦੇ ਪੱਖ ਵਾਲੇ ਵਿਦਵਾਨ ਈਸਵੀ ਕੈਲੰਡਰ ਵਿੱਚੋਂ ਪੋਹ
ਸੁਦੀ ਸਤਮੀ ਲੱਭਦੇ ਫਿਰਦੇ ਹਨ। ਆਪੇ ਹੀ ਵਿਦਵਾਨ ਬੱਚੇ ਰਾਹੀਂ ਸਵਾਲ ਪੁੱਛਦੇ ਹਨ ਤੇ ਆਪ ਹੀ ਜਵਾਬ
ਦਿੰਦੇ ਹਨ ਪਤਾ ਨਹੀਂ ਕਿਸ ਤਰ੍ਹਾਂ ਕੌਮ ਲਈ ਉਲਝਣਾ ਹੀ ਪੈਦਾ ਕਰਨ ਦੇ ਯਤਨ ਕਿਊਂ ਕਰ ਰਹੇ ਹਨ। ਭਾਈ
ਸਹਿਬ ਜੀ ਅਸੀਂ ਪੋਹ ਸੁਦੀ ਸਤਮੀ ਈਸਵੀ ਕੈਲੰਡਰ ਵਿੱਚੋਂ ਨਹੀਂ ਲੱਭਦੇ ਬਲਕਿਤੁਹਾਡੇ ਬਿਕਰਮੀ
ਕੈਲੰਡਰ ਵਿੱਚੋਂ ਹੀ ਲੱਭਦੇ ਹਾਂ। ਕੀ ਤੁਸੀਂ ਕ੍ਰਿਪਾ ਕਰਕੇ ਦੱਸਣ ਦੀ ਕੋਸ਼ਿਸ਼ ਕਰੋਗੇ ਕਿ 2085
ਬਿਕਰਮੀ ਨੂੰ ਪੋਹ ਸੁਦੀ ਸਤਮੀ ਦੁਨੀਆਂ ਦੇ ਈਸਵੀ ਕੈਲੰਡਰ ਦੀ ਕਿਸ ਮਹੀਨੇ ਅਤੇ ਕਿਸ ਤਰੀਕ ਨੂੰ ਆ
ਰਿਹਾ ਹੈ?
ਇਸੇ ਤਰਾਂ ਹੀ ਥੈਂਕਸ ਗਿੰਵਿੰਗ ਡੇ ਵੀ ਅਮਰੀਕਾ ਵਿੱਚ ਨਵੰਬਰ ਦੇ ਚੌਥੇ ਵੀਰਵਾਰ ਨੂੰ ਆਉਂਦਾ ਹੈ।
ਇਸ ਨਾਲ ਤਾਰੀਕ ਨਾਲ ਕੋਈ ਸਬੰਧ ਨਹੀਂ ਹੈ। ਇਹ ਪੱਕਾ ਹੈ ਕਿ ਹਰ ਸਾਲ ਨਵੰਬਰ ਨੂੰ ਹੀ ਆਉਣਾ ਹੈ। ਇਹ
ਕਦੇ ਨਹੀਂ ਹੋ ਸਕਦਾ ਕਿ ਜਾਂ ਨਵੰਬਰ ਦੋ ਵਾਰ ਆਵੇ ਜਾਂ ਚੌਥਾ ਵੀਰਵਾਰ ਦੋ ਵਾਰਵਾਰ ਆਵੇ। ਇਸ ਲਈ
ਕਿਸੇ ਨੂੰ ਸ਼ੰਕਾ ਨਹੀਂ ਰਹਿੰਦਾ ਕਿ ਇਹ ਦਿਨ ਸਾਲ ਵਿੱਚ ਦੋ ਵਾਰ ਆਉਣਾ ਹੈ ਜਾਂ ਫਿਰ ਨਹੀਂ ਆਉਣਾ
ਹੈ। ਅਮਰੀਕਨ ਲੋਕਾਂ ਦੀ ਸਿਆਣਪ ਦੇਖੋ ਕਿ ਪੰਜਵਾਂ ਵੀਰਵਾਰ ਨਹੀਂ ਅਤੇ ਆਖਰੀ ਵੀਰਵਾਰ ਵੀ ਨਹੀਂ
ਕਿਹਾ ਅਜੇਹਾ ਕਿਉਂ? ਕਿਉਂਕਿ ਕਦੇ ਕਦੇ, ਮਹੀਨੇ ਵਿੱਚ ਇੱਕ ਦਿਨ ਪੰਜ ਵਾਰ ਆ ਜਾਂਦਾ ਹੈ ਅਗਰ ਉਹ
ਪੰਜਵਾਂ ਆਖ ਦਿੰਦੇ ਤਾਂ ਪੰਜਵਾਂ ਇੱਕ ਵਾਰ ਆ ਕੇ ਮੁੜ ਸ਼ਾਇਦ ਕਈ ਵਾਰ ਨਾ ਆਵੇ। ਇਸੇ ਤਰਾਂ ਹੀ ਆਖਰੀ
ਵੀਰਵਾਰ ਕਹਿਦੇ ਤਾਂ ਕਦੇ ਪੰਜਵਾਂ ਵੀ ਹੋ ਸਕਦਾ ਸੀ।
ਅੱਗੇ ਲਿਖਦੇ ਹਨ ਕਿ ਮੱਸਿਆ, ਪੁੰਨਿਆਂ ਅਤੇ ਸੰਗਰਾਂਦ ਕੁਦਰਤ ਦਾ ਕੁਦਰਤ ਦੇ ਵਰਤਾਰੇ ਹਨ। ਮੈਂ
ਇਨ੍ਹਾਂ ਨੂੰ ਦੱਸਣਾਂ ਚਾਹੁੰਦਾ ਹਾਂ ਕਿ ਮੱਸਿਆ ਤੇ ਪੁੰਨਿਆਂ ਤਾਂ ਕੁਦਰਤ ਦੇ ਨਿਯਮ ਅਨੁਸਾਰ ਆਉਂਦੇ
ਹਨ ਪਰ ਸੰਗਰਾਂਦ ਕਿਹੜੇ ਕੁਦਰਤ ਦੇ ਨਿਯਮ ਨਾਲ ਬਣਦੀ ਹੈ? ਜਵਾਬ ਦਿਉ? । ਬੁਰਾਈ ਦਾ ਟਾਕਰਾ
ਕਿਤਾਬ ਵਿੱਚ ਪ੍ਰੋ. ਸਾਹਿਬ ਸਿੰਘ ਸੰਗਰਾਂਦ ਦੀ ਪ੍ਰੀਭਾਸ਼ਾ ਨੂੰ ਲਿਖਦੇ ਹਨ ਕਿ ਸੰਗਰਾਂਦ ਸੰਸਕ੍ਰਿਤ
ਦੇ ਸ਼ਬਦ ਸਾਂਕਰਾਂਤ ਦਾ ਵਿਗਾੜ ਹੈ ਜਿਸ ਦਾ ਅਰਥ ਹੈ ਕਿ ਇੱਕ ਰਾਸ਼ੀ ਤੋਂ ਦੂਜੀ ਰਾਸ਼ੀ ਵਿੱਚ
ਪਹੁੰਚਣਾ। ਇਸ ਬਾਰੇ ਕੁੱਝ ਲੋਕ ਮੰਨਦੇ ਹਨ ਕਿ ਸੰਗਰਾਂਦ ਵਾਲੇ ਦਿਨ ਸੂਰਜ ਇੱਕ ਰਾਸ਼ੀ ਤੋਂ
ਦੂਜੀ ਰਾਸ਼ੀ ਵਿੱਚ ਪਹੁੰਚਦਾ ਹੈ ਪਰ ਇਹ ਵੀ ਠੀਕ ਸਾਬਤ ਨਹੀਂ ਹੋ ਰਿਹਾ ਕਿਉਂਕਿ ਈਸਵੀ ਕੈਲੰਡਰ
ਮੁਤਾਬਿਕ ਸੂਰਜ ਇੱਕ ਰਾਸ਼ੀ ਤੋਂ ਦੂਜੀ ਰਾਸ਼ੀ ਵਿੱਚ ਮਹੀਨੇ ਦੀ 18 ਤੋਂ 24 ਵਿਚਕਾਰਲੀਆਂ ਤਰੀਕ ਨੂੰ
ਪਹੁੰਚਦਾ ਹੈ ਅਤੇ ਬਿਕਰਮੀ ਮੁਤਾਬਿਕ ਸੂਰਜ ਦੇ ਇੱਕ ਰਾਸ਼ੀ ਤੋਂ ਦੂਜੀ ਰਾਸ਼ੀ ਵਿੱਚ 5 ਤੋਂ 11 ਤਰੀਕ
ਦੇ ਵਿਚਕਾਰਲੇ ਦਿਨਾਂ ਵਿੱਚ ਹਰ ਮਹੀਨੇ ਵੱਖ ਵੱਖ ਤਰੀਕ ਨੂੰ ਪਹੁੰਚਦਾ ਹੈ। ਖਾਲਸਾ ਜੀ ਜੇਕਰ ਸੂਰਜ
ਸੰਗਰਾਂਦ ਨੂੰ ਵੀ ਇੱਕ ਰਾਸ਼ੀ ਤੋਂ ਦੂਜੀ ਰਾਸ਼ੀ ਨੂੰ ਵਿੱਚ ਦਾਖਲ ਹੁੰਦਾ ਹੋਵੇ ਤਾਂ ਫਿਰ ਜਿਹੜੇ
ਸੂਰਜ ਦੇ ਉਪਾਸ਼ਕ ਹਨ ਉਨ੍ਹਾਂ ਲਈ ਪਵਿਤਰ ਹੋ ਸਕਦਾ ਹੈ ਸਿੱਖਾਂ ਦਾ ਇਸ ਨਾਲ ਕੀ ਸਬੰਧ? ਜੇਕਰ ਗੁਰੂ
ਸਾਹਿਬ ਨੇ ਮਹੀਨਿਆਂ ਦੇ ਨਾਂ ਤੇ ਬਾਣੀ ਰਚੀ ਤਾਂ ਫਿਰ ਦਿਨਾ ਦੇ ਨਾਂ ਤੇ ਵੀ ਬਾਣੀ ਰਚੀ ਹੈ ਫਿਰ
ਤੁਸੀਂ ਉਨ੍ਹਾਂ ਸਾਰੇ ਵਾਰਾਂ ਨੂੰ ਵੀ ਮਨਾਉਣਾ ਚਾਹੁੰਦੇ ਹੋ? ਜਿਹੜੀ ਥਿਤਾਂ ਵਾਰਾਂ ਦੀ ਗੱਲ ਪੁੱਛੀ
ਗਈ ਹੈ ਗੁਰਬਾਣੀ ਦਾ ਫੁਰਮਾਨ ਹੈ; ਥਿਤਾਂ ਵਾਰ ਪੂਜੇ ਮੁਗਧ ਗਾਵਾਰ। ਇਨ੍ਹਾਂ ਦਾ ਸਿੱਖ ਧਰਮ ਨਾਲ ਕੀ
ਸਬੰਧ ਹੈ?
ਹਾਂ ਜੀ ਇੱਕ ਗੱਲ ਪੱਕੀ ਹੈ ਮੱਸਿਆ, ਪੁੰਨਿਆਂ ਤੇ ਸੰਗਰਾਂਦ ਬਾਰੇ ਜੇਕਰ ਕੋਈ ਤਬਦੀਲੀ ਹੁੰਦੀ ਹੈ
ਤਾਂ ਇਸ ਨਾਲ ਸਾਧ ਲਾਣੇ ਨੂੰ ਜਰੂਰ ਫਰਕ ਪੈਂਦਾ ਹੈ ਜਿਨ੍ਹਾਂ ਦੇ ਮੇਲੇ ਮੱਸਿਆ ਸੰਗਰਾਦਾਂ ਨੂੰ
ਡੇਰਿਆਂ ਤੇ ਵੱਡੇ ਇਕੱਠ ਹੁੰਦੇ ਹਨ ਅਤੇ ਚੜਾਵੇ ਚੜ੍ਹਦੇ ਹਨ। ਸਾਧ ਆਪਣੇ ਚੇਲਿਆਂ ਨੂੰ ਮੱਸਿਆ,
ਸੰਗਰਾਦਾਂ ਤੇ ਪੁੰਨਿਆਂ ਨੂੰ ਹਾਜ਼ਰੀ ਭਰਨ, ਚੌਕੀਆਂ ਭਰਨ ਨੂੰ ਕਹਿੰਦੇ ਹਨ ਜੇਕਰ ਸਿੱਖ ਸੰਗਤਾਂ
ਜਾਗਰੂਕ ਹੋ ਗਈਆਂ ਤਾਂ ਫਿਰ ਵਾਕਿਆ ਹੀ ਉਨ੍ਹਾਂ ਦੀ ਦੁਕਾਨਦਾਰੀ ਤੇ ਮਾੜਾ ਅਸਰ ਪੈ ਸਕਦਾ ਹੈ ਇਸ ਲਈ
ਉਹ ਸਿੱਖਾਂ ਨੂੰ ਇਨ੍ਹਾਂ ਸੁਦੀਆਂ ਵਦੀਆਂ ਵਿੱਚ ਘੁੰਮਾਈ ਰੱਖਣਾ ਚਾਹੁੰਦੇ ਹਨ। ਇਹ ਸਾਧ ਸਿੱਖ ਰਹਿਤ
ਮਰਿਆਦਾ ਤੋਂ ਤਾਂ ਇਨਕਾਰੀ ਹੈ ਸਿੱਖਾਂ ਨੂੰ ਇਹ ਬਰਾਹਮਣਵਾਦ ਨਾਲ ਬੰਨ੍ਹ ਕੇ ਰੱਖਣਾ ਚਾਹੁੰਦੇ ਹਨ
ਜਿਨ੍ਹਾਂ ਤੋਂ ਗੁਰੂ ਸਹਿਬਾਂ ਨੇ ਸਾਨੂੰ ਛੁਡਾ ਕੇ ਨਵਾਂ ਧਰਮ, ਨਵੀਂ ਪਛਾਣ ਦਿੱਤੀ ਸੀ। ਲੇਖਕ ਨੇ
ਮੁਸਲਮਾਨਾ ਦਾ ਵੀ ਹਿਜ਼ਰੀ ਕੈਲੰਡਰ ਚੰਦਰਮਾਂ ਤੇ ਅਧਾਰਤ ਹੋਣ ਦਾ ਸਵਾਲ ਉਠਾਇਆ ਹੈ ਪਰ ਮੈ ਇਨਾਂ ਨੂੰ
ਦੱਸਣਾਂ ਚਾਹੁੰਦਾ ਹਾਂ ਕਿ ਮੁਸਲਮਾਨ ਆਪਣੇ ਸਾਰੇ ਹੀ ਦਿਨ ਦਿਹਾੜੇ ਚੰਦ ਤੇ ਅਧਾਰਤ ਮਨਾਉਂਦੇ ਹਨ ਪਰ
ਬਿਕਰਮੀ ਕੈਲੰਡਰ ਅਨੁਸਾਰ ਚੰਦ ਅਤੇ ਸੂਰਜ ਨੂੰ ਰਲਗਡ ਕਿਉਂ ਕੀਤਾ ਗਿਆ ਹੈ? ਜਾਂ ਤਾਂ ਬਿਕਰਮੀ
ਮੁਤਾਬਿਕ ਸਾਰੇ ਹੀ ਦਿਹਾੜੇ ਚੰਦ ਅਨੁਸਾਰ ਮਨਾ ਲਉ ਸੂਰਜ ਨੂੰ ਕਿਉਂ ਰਲਗੱਡ ਕਰਦੇ ਹੋ? ਕੀ ਤੁਸੀਂ
ਇਸ ਸਵਾਲ ਬਾਰੇ ਚਾਨਣਾ ਪਾਉਣ ਦੀ ਕੋਸ਼ਿਸ਼ ਕਰੋਗੇ ਕਿ ਸੰਗਰਾਂਦ ਕੁਦਰਤ ਦੇ ਕਿਸ ਨਿਯਮ ਅਧੀਨ ਆਉਂਦੀ
ਹੈ?
ਜਾਂ ਤਾਂ ਸਾਰੇ ਹੀ ਦਿਹਾੜੇ ਚੰਦ ਅਨੁਸਾਰ ਮਨਾ ਲਉ ਜਾਂ ਸੂਰਜ
ਅਨੁਸਾਰ। ਤੀਜੇ ਸਾਲ ਚੰਦ ਦੇ ਸਾਲ ਵਿੱਚ 13 ਮਹੀਨੇ ਕਰਕੇ ਦੋਂਵਾ ਨੂੰ ਕਿਉਂ ਰਲਗੱਡ ਕਰਦੇ ਹੋ?
ਇਹ ਠੀਕ ਹੈ ਕਿ ਲ਼ੋੜ ਤਾਂ ਇਹ ਹੈ ਕਿ ਸਿੱਖ ਧਰਮ ਦੇ ਚਾਨਣ ਨੂੰ ਅਸੀਂ ਦੁਨੀਆਂ ਦੇ ਹੋਰ
ਧਰਮਾਂ ਦੇ ਲੋਕਾਂ ਨਾਲ ਵੀ ਸਾਂਝਾਂ ਕਰੀਏ ਪਰ ਸਿੱਖਾਂ ਵਿੱਚ ਹੀ ਇੱਕ ਅਜਿਹਾ ਵਰਗ ਹੈ ਜੋ ਕਿ ਬਾਬਾ
ਨਾਨਕ ਜੀ ਦੇ ਨਿਰਾਲੇ ਪੰਥ ਨੂੰ ਬ੍ਰਾਹਮਣਵਾਦ ਨਾਲ ਹੀ ਨੱਥੀ ਕਰਕੇ ਸੁਦੀਆਂ ਵਧੀਆਂ ਵਿੱਚ ਉਲਝਾਈ
ਰੱਖਣਾ ਚਾਹੁੰਦਾ ਹੈ ਅਤੇ ਸਿੱਖ ਦਾ ਜਾਗਰੂਕ ਹਿਸਾ ਇਸ ਨਿਰਾਲੇ ਧਰਮ ਵਿੱਚ ਕਿਸੇ ਵੀ ਤਰ੍ਹਾਂ ਦੀ
ਮਿਲਾਵਟ ਨੂੰ ਪ੍ਰਵਾਨ ਕਰਨ ਨੂੰ ਤਿਆਰ ਨਹੀਂ। ਬਾਬਾ ਜੀ ਦੇ ਇਸ ਨਿਰਾਲੇ ਧਰਮ ਦੇ ਸਾਰੇ ਹੀ ਸਿੱਖਾਂ
ਨੂੰ ਬੇਨਤੀ ਹੈ ਕਿ ਆਪਾਂ ਇਨ੍ਹਾਂ ਉਲਝੇਵਿਆਂ ਵਿੱਚੋਂ ਨਿਕਲ ਕੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ
ਜੀ ਦੀ ਰੋਸ਼ਨੀ ਵਿੱਚੋਂ ਫੈਸਲੇ ਲੈ ਕੇ ਇਹੋ ਜਿਹੇ ਮਸਲਿਆਂ ਦਾ ਹੱਲ ਲੱਭੀਏ। ਦਸ਼ਮੇਸ਼ ਪਿਤਾ ਜੀ ਨੇ
ਗੁਰਗੱਦੀ ਵੀ ਸਿਰਫ ਤੇ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਦਿੱਤੀ ਹੈ ਜਿਨ੍ਹਾਂ ਨੂੰ ਹੀ
ਕੇਵਲ ਸਿੱਖ ਪੰਥ ਦੀ ਅਗਵਾਈ ਦਾ ਅਧਿਕਾਰ ਗੁਰੂ ਸਾਹਿਬ ਵੱਲੋਂ ਮਿਲਿਆ ਹੋਇਆ ਹੈ। ਆਪਸ ਵਿੱਚ ਹੀ ਖਹਿ
ਕੇ ਆਪਣੀ ਸ਼ਕਤੀ ਨਾ ਗਵਾਈਏ ਇਸ ਨੂੰ ਬਾਬਾ ਜੀ ਦੇ ਦੱਸੇ ਮਾਰਗ ਤੇ ਚੱਲਣ ਲਈ ਲਾਈਏ।
ਦੁਨੀਆਂ ਭਰ ਵਿੱਚ ਸੁਣੇ ਜਾਣ ਵਾਲੇ ਸ਼ੇਰ-ਏ-ਪੰਜਾਬ ਦੇ ਹੋਸਟ ਨੂੰ ਸਰੋਤਿਆਂ ਨੇ 9 ਜਨਵਰੀ ਦੇ
ਬੇਨਤੀਆਂ ਕੀਤੀਆਂ ਕੀਤੀਆਂ ਸਨ ਕਿ ਵਿਗਾੜੇ ਹੋਏ ਕੈਲੰਡਰ ਦੇ ਮੁੱਖ ਹਿਮਾਇਤੀ ਅਤੇ ਵਿਦਵਾਨ ਕਰਨਲ
ਨਿਸ਼ਾਨ ਸਿੰਘ ਜੋ ਕਿ ਉੱਤਰੀ ਅਮੈਰਿਕਾ ਵਿੱਚ ਹੀ ਰਹਿੰਦੇ ਹਨ, ਨੂੰ ਵੀ ਸ. ਪਾਲ ਸਿੰਘਪੁਰੇਵਾਲ ਨਾਲ
ਰੇਡੀਓ ਤੇ ਸਰੋਤਿਆਂ ਦੇ ਰੂਹਬਰੂ ਕਰਵਾਇਆ ਜਾਵੇ ਤਾਂ ਕਿ ਉਹ ਵੀ ਸਰਦਾਰਪੁਰੇਵਾਲ ਤੋਂ ਨਾਨਕਸ਼ਾਹੀ
ਕੈਲੰਡਰ ਬਾਰੇ ਸਵਾਲ ਪੁੱਛ ਸੱਕਣ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਕਦ ਸ. ਨਿਸ਼ਾਨ ਸਿੰਘ ਇਸ ਮਸਲੇ
ਨੂੰ ਸੁਲਝਾਉਣ ਲਈ ਆਪਣਾ ਬਣਦਾ ਹਿਸਾ ਪਾਉਣ ਲਈ ਕਦ ਰੇਡੀਓ ਰਹੀਂ ਆ ਕੇ ਆਪਣੇ ਵਿਚਾਰ ਦਿੰਦੇ ਹਨ?
(15/01/11)
ਮਨਜੀਤ ਸਿੰਘ
ਇਕ ਕਰੇਲਾ ਦੂਜਾ ਨਿੰਮ ਚੜਿਆ
ਇਸ ਵਾਰ ਦਸਵੇਂ ਪਾਤਸ਼ਾਹ ਦੇ ਆਗਮਨ ਗੁਰਪੁਰਬ ਤੇ ਸਥਾਨਕ ਗੁਰੂ ਘਰ ਵਿੱਚ
ਕੀਰਤਨ ਦੌਰਾਨ ਰਾਗੀਆਂ ਵਲੋ ਦਸਮ ਗਰੰਥ ਦੀ ਇਹ ਰਚਨਾ ਪੜੀ ਗਈ:
“ਤਹੀ ਪ੍ਰਕਾਸ ਹਮਾਰਾ ਭਯੋ॥ ਪਟਨਾ ਸਹਰ ਬਿਖੈ ਭਵ ਲਯੋ॥”
ਨਾਲ ਨਾਲ ਸਕਰੀਨ ਤੇ “
SikhiTotheMax.com”
ਵੈਬ ਸਾਈਟ ਵਲੋ ਰਚਨਾ ਅੰਗਰੇਜ਼ੀ ਅਨੁਵਾਦ ਸਾਹਿਤ
ਇਸ ਤਰਾਂ ਦਿਖਾਈ ਗਈ:
“ਜਬ ਹੀ ਜਾਤ ਤ੍ਰਿਬੇਣੀ ਭਏ॥ ਪੁੰਨ ਦਾਨ ਦਿਨ ਕਰਤ ਬਿਤਏ॥ 1॥
When he reached Tri-veni (the confluence of three
rivers Ganges, Jamuna and Sarsvati) now called Prayag (Allahabad). He stayed
there in bestowing charity for many days. (1)
ਤਹੀ ਪ੍ਰਕਾਸ ਹਮਾਰਾ ਭਯੋ॥ ਪਟਨਾ ਸਹਰ ਬਿਖੈ ਭਵ ਲਯੋ॥
There (in Allahabad) I was conceived (in
March-April 1666 A.D.). Later, I took birth at Patna (on 22nd December 1666
A.D.).”
ਕੀ ਅਨੁਵਾਦਕ ਇਹ ਦਸਣ ਦੀ ਖੇਚਲ ਕਰੇਗਾ ਕਿ “ਪ੍ਰਕਾਸ” ਦਾ ਮਤਲਬ
conceive
ਕਿਵੇਂ ਹੋ ਗਿਆ ਅਤੇ ਉਸਨੂੰ
conception
ਅਤੇ ਜਨਮ ਦੀਆਂ ਤਾਰੀਖਾਂ ਕਿਥੋਂ ਮਿਲ
ਗਈਆਂ, ਜਾਂ ਉਹ ਇਹ ਦਸਣਾਂ ਚਾਹੁੰਦਾ ਹੈ ਕਿ “conception”
ਤ੍ਰਿਬੇਣੀ ਵਰਗੇ ਤੀਰਥ ਅਸਥਾਨ ਤੇ ਹੋਣ
ਕਰਕੇ ਗੁਰੂ ਸਾਹਿਬ ਇੱਕ ਮਹਾਨ ਵਿਅਕਤੀ ਬਣੇ।
ਇਸਤਰਾਂ ਦੇ ਬੰਦਿਆਂ ਲਈ ਸ਼ਾਇਦ ਗੁਰਬਾਣੀ ਦਾ ਕਥਨ ਹੈ:
“ਚੋਰਾ ਜਾਰਾ ਰੰਡੀਆ ਕੁਟਣੀਆ ਦੀਬਾਣੁ॥ ਵੇਦੀਨਾ ਕੀ ਦੋਸਤੀ ਵੇਦੀਨਾ ਕਾ
ਖਾਣੁ॥ ਸਿਫਤੀ ਸਾਰ ਨ ਜਾਣਨੀ ਸਦਾ ਵਸੈ ਸੈਤਾਨੁ॥ ਗਦਹੁ ਚੰਦਨਿ ਖਉਲੀਐ ਭੀ ਸਾਹੂ ਸਿਉ ਪਾਣੁ॥ ਨਾਨਕ
ਕੂੜੈ ਕਤਿਐ ਕੂੜਾ ਤਣੀਐ ਤਾਣੁ॥ ਕੂੜਾ ਕਪੜੁ ਕਛੀਐ ਕੂੜਾ ਪੈਨਣੁ ਮਾਣੁ॥ 1॥ ( ਪੰ: 790) “
ਮਨਜੀਤ ਸਿੰਘ
(15/01/11)
ਜਸਪ੍ਰੀਤ ਕੌਰ ਫਰੀਦਾਬਾਦ
ਚਪੜਚਿੜੀ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੀ ਬਣਾਈ ਜਾ ਰਹੀ ਯਾਦਗਾਰ ਵਿੱਚ ਲੋਹ ਟੋਪ ਨੂੰ ਹਟਾਇਆ
ਜਾਵੇ: ਰਣਜੀਤ ਸਿੰਘ ਫਰੀਦਾਬਾਦ
(ਜਸਪ੍ਰੀਤ ਕੌਰ ਫਰੀਦਾਬਾਦ ੧੫ ਜਨਵਰੀ ੨੦੧੧)
ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਗੁਰਸਿੱਖ ਫੈਮਿਲੀ ਕਲੱਬ ਫ਼ਰੀਦਾਬਾਦ ਦੇ ਕੋਆਰਡੀਨੇਟਰ
ਸ. ਰਣਜੀਤ ਸਿੰਘ ਫਰੀਦਾਬਾਦ ਨੇ ਕੀਤਾ। ਉਨ੍ਹਾਂ ਚਪੜਚਿੜੀ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੀ ਬਣਾਈ
ਜਾ ਰਹੀ ਯਾਦਗਾਰ ਨੂੰ ਸਿੱਖ ਰਵਾਇਤਾਂ ਮੁਤਾਬਕ ਬਣਾਉਣ ਦੀ ਮੰਗ ਕਰਣ ਵਾਲੇ ਸ਼੍ਰੋਮਣੀ ਕਮੇਟੀ ਮੈਂਬਰ
ਸ. ਹਰਦੀਪ ਸਿੰਘ ਮੌਹਾਲੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਸਿੱਖ
ਰਵਾਇਤਾਂ ਮੁਤਾਬਕ ਕੀਤੀ ਜਾਵੇ ਤਾਂ ਜੁ ਆਉਣ ਵਾਲੀ ਪੀੜ੍ਹੀ ਨੂੰ ਇਸ ਤੋਂ ਸਹੀ ਸਿੱਖਿਆ ਮਿਲ ਸਕੇ।
ਉਨ੍ਹਾਂ ਕਿਹਾ ਕਿ ਸਮੁੱਚੇ ਸੰਸਾਰ ਵਿੱਚ ਸਿੱਖ ਦਸਤਾਰ ਦੀ ਰਾਖੀ ਲਈ ਲੜ ਰਹੇ ਹਨ। ਦਸਤਾਰ ਸਿੱਖ ਦੀ
ਸ਼ਾਨ ਦਾ ਪ੍ਰਤੀਕ ਹੈ ਅਤੇ ਇਸ ਨੂੰ ਵੱਧ ਤੋਂ ਵੱਧ ਉਭਾਰਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ
ਸਿਧਾਂਤਾਂ ਮੁਤਾਬਕ ਬੁੱਤ ਪ੍ਰਸਤੀ ਪ੍ਰਵਾਣ ਨਹੀਂ ਹੈ ਪਰ ਜਿੰਨ੍ਹਾਂ ਨੇ ਬੁੱਤ ਪ੍ਰਸਤੀ ਨੂੰ ਬੜਾਵਾ
ਦੇਣਾ ਹੈ ਉਨ੍ਹਾਂ ਇਸ ਨੂੰ ਬਣਾ ਹੀ ਲੈਣਾ ਹੈ ਪਰ ਘਟੋ ਘੱਟ ਇਸ ਨੂੰ ਇਸ ਤਰੀਕੇ ਨਾਲ ਤਾਂ ਬਣਾਇਆ
ਜਾਵੇ ਜੋ ਉਹ ਸਿੱਖ ਰਵਾਇਤਾਂ ਦੀ ਸਹੀ ਤਰਜ਼ਮਾਨੀ ਕਰ ਸਕੇ। ਉਨ੍ਹਾਂ ਅਫਸੋਸ ਜਤਾਉਂਦਿਆਂ ਕਿਹਾ ਕਿ
ਕੁੱਝ ਪੰਥ ਵਿਰੋਧੀ ਤਾਕਤਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਬੈਰਾਗੀ ਦਸਦਿਆਂ ਹਿੰਦੂ ਧਰਮ ਨਾਲ
ਜੋੜਨਾ ਚਾਹੁੰਦੀਆਂ ਹਨ। ਬਾਬਾ ਬੰਦਾ ਸਿੰਘ ਬਹਾਦਰ ਦੇ ਬੁੱਤ `ਤੇ ਦਸਤਾਰ ਦੀ ਥਾਂ ਲੋਹਟੋਪ ਇਸੇ ਹੀ
ਸਾਜਸ ਦਾ ਹਿੱਸਾ ਹੈ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਸਮੁੱਚੀ ਸਿੱਖ ਕੌਮ ਨੂੰ ਇਸ ਦਾ ਵਿਰੋਧ
ਕਰਣਾ ਚਾਹੀਦਾ ਹੈ। ਉਨ੍ਹਾਂ ਬਾਕੀ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਪ੍ਰਧਾਨ ਬਾਰੇ ਗੱਲ ਕਰਦਿਆਂ ਕਿਹਾ
ਕਿ ਉਨ੍ਹਾਂ ਨੂੰ ਬਾਦਲ ਦੀ ਚਮਚਾਗਿਰੀ ਛੱਡ ਕੇ ਹਰਦੀਪ ਸਿੰਘ ਮੌਹਾਲੀ ਵਾਂਗ ਗਲਤ ਕੰਮਾਂ ਦਾ ਡੱਟ ਕੇ
ਵਿਰੋਧ ਕਰਣਾ ਚਾਹੀਦਾ ਹੈ।
(14/01/11)
ਅਮਰਜੀਤ ਕੌਰ ਪੁਰੇਵਾਲ
ਵੀਰ ਅਨਭੋਲ
ਸਿੰਘ ਦੀਵਾਨਾ, ਸਤ ਸ੍ਰੀ ਅਕਾਲ,
ਮੈ ਆਪ ਦਾ ਰਸਾਲਾ ਸਚ ਕੀ ਬੇਲਾ ਦਾ
ਜਨਵਰੀ -੧੧ online edition
ਪੜਿਆ ਅਤੇ ਆਪ ਜੀ ਦੇ ਸਿੱਖ ਮਾਰਗ ਤੇ ਲਿਖੇ ਸਵਾਲ ਵੀ ਪੜ੍ਹੇ,
ਲਗਦਾ ਸੀ ਕੇ ਤੁਸੀ ਸਚ ਮੁਚ ਹੀ ਸਿਖੀ ਦਾ ਝੰਡਾ ਚੁਕ ਕੇ, ਆਪਣੇ ਨਾਮ ਵਾਂਗ ਦੇਵਾਨੇ ਹੋਏ ਹੋਏ ਹੋ।
ਪਰ ਆਪ ਨੇ ਰਸਾਲੇ ਵਿਚ ਸਿਖੀ ਨੂ ਢਾਹ ਲਉਣ, ਗੁਰਮਤ ਨੂੰ ਕਲੰਕਤ ਕਰਨ ਅਤੇ ਗੁਰੂ ਦਸਮੇਸ਼ ਜੀ ਨੂੰ
ਨੀਵਾਂ ਦਿਖਾਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਸਿਖ ਮਾਰਗ ਤੇ ਉਨਾ ੭੦ ਵਿਦਵਾਨਾ ਵਲੋ ਬਜਾਇਆ
ਗਇਆ ਅਸੀਸਾਂ ਵੀ ਬਰਾਮਣੀ ਸੋਚ ਲਾਗਦੀਆਂ ਹਨ। ਅਸੀਸਾਂ ਤਾ ਗੁਰਮਤ ਅਨੁਸਾਰ ਵੀ ਹੋ ਸਕਦੀਂਆਂ
ਹਨ। ਪੂਤਾ ਮਾਤਾ ਕੀ ਆਸੀਸ ॥ ਨਿਮਖ ਨ ਬਿਸਰਉ ਤੁਮ੍ਹ੍ਹ ਕਉ ਹਰਿ ਹਰਿ
ਸਦਾ ਭਜਹੁ ਜਗਦੀਸ ॥੧॥ ਰਹਾਉ ॥ ਗੂਜਰੀ (ਮਃ ੫) ਗੁਰੂ ਗ੍ਰੰਥ ਸਾਹਿਬ - ਅੰਗ ੪੯੬
ਸਤਗੁਰੁ ਤੁਹਾਨੂੰ ਆਪਣੇ ਚਰਨਾ ਦੇ ਪਰੀਤੀ ਬਖਸ਼ਨ। ਉਨਾ ੭੦ ਵਿਦਵਾਨਾ ਨੇ ਇਹ ਨਾਂਹੀ ਦਸਿਆ ਕੀ ਉਨਾ
ਨੇ ਕੀ ਅਸੀਸਾਂ ਭੇਜੀਆਂ ਨੇ ਪਰ ਤੁਸੀਂ ਕਿਸ ਅਧਾਰ ਤੇ ਉਨਾ ਨੂੰ ਬ੍ਰਾਮਾਨੀ ਸੋਚ ਆਖਿਆ ਹੈ? ਹੁਣ
ਮੇਰੇ ਕੁਛ ਸਵਾਲ ਹਨ ਤੁਹਾਡੇ ਤਕ:
੧. ਤੁਹਾਡੇ ਮੁਤਬਕ ਜਿਨਾ ੫ ਵਿਦਵਾਨਾ ਨੂ ਕਾਸ਼ੀ ਭੇਜਿਆ ਗਿਆ ਅਤੇ
ਜੋ ਨਿਰਮਲੇ ਬਣੇ. ਤੁਹਾਨੂੰ ਲਗਦਾ ਹੈ ਕੀ ਗੁਰੂ ਘਰ ਵਿਚ ਕਿਸੇ ਸੰਸਾਰੀ ਜਾ ਬਹ੍ਰਮ ਗਿਯਾਨ ਦੀ ਘਾਟ
ਸੀ ਜਿਸ ਨੂੰ ਪੂਰੀ ਕਰਨ ਹਿਤ ਗੁਰੂ ਸਾਹਿਬ ਨੂ ਪੰਡਤ ਦੀ ਲੋੜ ਪੈ ਗਯੀ ਹੋਣੀ ਹੈ? ਏਸ ਬਾਰੇ ਆਪਣੇ
ਵਿਚਾਰ ਸਪਸਟ ਕਰਨ ਦੀ ਕਿਰਪਾ ਕਰਨੇ ਜੀ।
ਬੇਦ ਕਤੇਬ ਸਿਮ੍ਰਿਤਿ ਸਭਿ ਸਾਸਤ ਇਨ੍ਹ੍ਹ ਪੜਿਆ ਮੁਕਤਿ ਨ ਹੋਈ ॥ ਸੂਹੀ
(ਮਃ ੫) ਗੁਰੂ ਗ੍ਰੰਥ ਸਾਹਿਬ - ਅੰਗ ੭੪੭
ਸਿਮ੍ਰਿਤਿ ਸਾਸਤ੍ਰ ਪੁੰਨ ਪਾਪ ਬੀਚਾਰਦੇ ਤਤੈ ਸਾਰ ਨ ਜਾਣੀ ॥ ਰਾਮਕਲੀ ਅਨੰਦ (ਮਃ ੩) ਗੁਰੂ
ਗ੍ਰੰਥ ਸਾਹਿਬ - ਅੰਗ ੯੨੦
੨. ਇਕ ਪਾਸੇ ਤੇ ਗੁਰੂ ਸਾਹਿਬ ਇਨਾ ਨੂ ਨੀਕਾਰਦੇ ਹਨ ਅਤੇ ਦੂਜੇ ਪਾਸੇ
ਤੁਹਾਡੇ ਮੁਤਬਕ ਇਹ ਕੂਰ ਗਿਯਾਨ ਲੈਣ ਲਈ ਕਾਸ਼ੀ ਭੇਜਦੇ ਹਨ। ਕਿਆ ਕਾਸੀ
ਕਿਆ ਊਖਰੁ ਮਗਹਰੁ ਰਾਮੁ ਰਿਦੈ ਜਉ ਹੋਈ ॥੨॥੩॥ ਧਨਾਸਰੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ - ਅੰਗ
੬੯੨ ਸਗਲ ਜਨਮੁ ਸਿਵ ਪੁਰੀ ਗਵਾਇਆ ॥ ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ - ਅੰਗ ੩੨੬
ਇਹ ਕੇਤੇ ਸਿਖੀ ਦੇ ਸੱਚ ਗਿਯਾਨ ਨੂੰ ਕੂੜ ਦਾ ਰੰਗ ਚੜਾਨ ਦੀ ਸਾਜ਼ਸ ਤਾ ਨਾਂਹੀ ਰਚੀ ਗਯੀ ਏਸ ਬਾਰੇ
ਆਪਣੇ ਵਿਚਾਰ ਸਪਸਟ ਕਰੋ?
੩. ਕੀ ਸਿਖਾ ਦਾ ਸੀਰਰਕ ਅਤੇ ਆਰਥਕ ਸੋਸਨ ਕਰਨ ਵਾਸਤੇ ਸੰਤ ਸਮਾਜ ਘਾਟ ਪੈ
ਗਯਾ ਸੀ ਜਿਸ ਲਈ ਆਪ ਨੂੰ ਨਿਰਮਲਿਆਂ ਦੀ ਮਦਤ ਦੀ ਲੋੜ ਪਈ ਹੈ. ੪. ਬਾਕੀ ਰਹੀ ਗਲ, ਗੁਰਬਾਣੀ ਦਾ
ਟੀਕਾ ਕਰਨ ਦੇ ਜੋ ਰਾਵੇਅਤ ਨਿਰਮਲੇ ਪੰਡਤ ਤਾਰਾ ਸਿੰਘ ਨਰੋਤਮ (ਫ਼ਰੀਦਕੋਟੀਏ) ਤੋ ਗੁਰੂ ਘਰ ਵਿਚ
ਆਯੀ ਉਸ ਨੇ ਸਾਡੀ ਗੁਰਬਾਣੀ ਤੋ ਦੂਰੀ ਪੇਦਾ ਕਰ ਏਸ ਵਿਚਾਲੇ ਬਰ੍ਹਮ ਵਿਚਾਰ ਨੂੰ ਮਨਮਤਿ ਵਿਚਾਰ ਵਿਚ
ਬਦਲਣ ਦਾ ਪੂਰਾ ਯੋਗਦਾਨ ਪਾਇਆ ਹੈ। ਇਕ ਸਾਜ਼ਸ ਅਧੀਨ ਹੀ ਇਹ ਸਭ ਕੀਤਾ ਜਾਪਦਾ ਹੈ। ਏਸ ਤੋ ਸਾਰੇ
ਜਾਣੂ ਅਤੇ ਜਾਗਰੂਕ ਹਨ ਪਰ ਤੁਸੀਂ ਕਿਹੜੀ ਗਹਿਰੀ ਨੀਂਦ ਵਿਚ ਹੋ ਏਸ ਬਾਰੇ ਬੁਹਤ ਹੈਰਾਨੀ ਹੈ।
ਆਪ ਜੀ ਦੇ ਜਿਵਾਬ ਦੀ ਆਸ ਵਿਚ.
ਅਮਰਜੀਤ
ਕੌਰ ਪੁਰੇਵਾਲ
(14/01/11)
ਗੁਰਜੰਟ ਸਿੰਘ ਰੂਪੋਵਾਲੀ
ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।
ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ ਵੱਲੋਂ 'ਸਿੱਖ ਇਸਤਰੀ ਸੰਮੇਲਨ' ਗੁਰਮਤਿ
ਪ੍ਰਚਾਰ ਕੇਂਦਰ ਗੋਇੰਦਵਾਲ ਸਾਹਿਬ ਵਿਖੇ 17 ਦਸੰਬਰ 2010 ਨੂੰ ਕਰਾਇਆ ਗਿਆ। ਇਸ ਸੰਮੇਲਨ ਵਿਚ ਬੀਬੀ
ਹਰਪ੍ਰੀਤ ਕੌਰ, ਬੀਬੀ ਹਰਜਿੰਦਰ ਕੌਰ ਸਾਬਕਾ ਮੇਅਰ ਚੰਡੀਗੜ੍ਹ, ਬੀਬੀ ਮਨਰਾਜ ਕੌਰ ਲੁਧਿਆਣਾ ਅਤੇ
ਪ੍ਰਿਸੀਪਲ ਮਨਜਿੰਦਰ ਕੌਰ ਜੀ ਮੁੱਖ ਬੁਲਾਰਿਆਂ ਤੋਂ ਇਲਾਵਾ ਭਾਈ ਸੁਖਵਿੰਦਰ ਸਿੰਗ ਦਦੇਹਰ, ਵੀਰ
ਪ੍ਰਭਦੀਪ ਸਿੰਘ ਨੇ ਵੀ ਵੀਚਾਰ ਪੇਸ਼ ਕੀਤੇ। ਸਟੇਜ ਸਕੱਤਰ ਦੀ ਸੇਵਾ ਭਾਈ ਸਰਬਜੀਤ ਸਿੰਘ ਧੂੰਦਾ
ਵੱਲੋਂ ਨਿਭਾਈ ਗਈ। ਬੀਬੀਆਂ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਭਰੀ ਅਤੇ ਸਵਾਲ ਜੁਵਾਬ ਵੀ ਕੀਤੇ ਗਏ। ਇਸ
ਸਾਰੇ ਸਮਾਗਮ ਦੀ ਵੀਡੀਓ ਰਿਕਾਰਡਿਗ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੀ ਵੈਬ ਸਾਈਟ www.gurmatgian.com
ਤੇ ਪਾਈ ਗਈ ਹੈ ਜਾਂ ਤੁਸੀਂ ਯੂਟਿਊਬ
www.youtube.com/niarakh ਤੇ ਵੀ ਇਹ ਸੈਮੀਨਾਰ ਨੂੰ
ਸੁਣ ਸਕਦੇ ਹੋ ਜੀ।
ਗੁਰਜੰਟ ਸਿੰਘ ਰੂਪੋਵਾਲੀ
8872667050
(14/01/11)
ਕਿਰਪਾਲ ਸਿੰਘ ਬਠਿੰਡਾ
ਜੇ
ਔਰੰਗਜ਼ੇਬ ਦੇ ਸਮੇਂ ਅੱਜ ਵਾਲੇ ਕੇਸਾਧਾਰੀ ਬ੍ਰਹਮਣ ਹੁੰਦੇ ਤਾਂ ਉਨ੍ਹਾਂ ਨੇ ਮੁੱਲਾਂ ਬਣ ਕੇ ਉਸ
ਦੀਆਂ ਸਿਫਤਾਂ ਦੇ ਪੁਲ਼ ਬੰਨ੍ਹ ਦੇਣੇ ਸਨ: ਹਰਵਿੰਦਰ ਸਿੰਘ ਸਰਨਾ
ਬਾਲ ਗੋਬਿੰਦ ਰਾਏ `ਚੋਂ ਸ਼੍ਰੀ ਰਾਮ ਚੰਦਰ ਦੇ ਦਰਸ਼ਨ ਕਰਵਾਉਣ ਵਾਲਿਓ! ਤੁਹਾਨੂੰ ਉਨ੍ਹਾਂ `ਚੋਂ ਗੁਰੂ
ਨਾਨਕ ਦੇ ਦਰਸ਼ਨ ਕਿਉਂ ਨਹੀਂ ਹੁੰਦੇ?
ਬਠਿੰਡਾ, ੧੪ ਜਨਵਰੀ (ਕਿਰਪਾਲ ਸਿੰਘ): ਜੇ ਔਰੰਗਜ਼ੇਬ ਦੇ ਸਮੇਂ ਅੱਜ ਵਾਲੇ ਕੇਸਾਧਾਰੀ ਬ੍ਰਹਮਣ
ਹੁੰਦੇ ਤਾਂ ਉਨ੍ਹਾਂ ਨੇ ਮੁੱਲਾਂ ਬਣ ਕੇ ਉਸ ਦੀਆਂ ਸਿਫਤਾਂ ਦੇ ਪੁਲ਼ ਬੰਨ੍ਹ ਦੇਣੇ ਸਨ। ਇਹ ਸ਼ਬਦ
ਸ਼ਰੋਮਣੀ ਅਕਾਲੀ ਦਲ ਦਿੱਲੀ ਦੇ ਜਨਰਲ ਸਕੱਤਰ ਸ: ਹਰਵਿੰਦਰ ਸਿੰਘ ਸਰਨਾ ਨੇ ਇਸ ਪੱਤਰਕਾਰ ਨਾਲ ਫ਼ੋਨ
`ਤੇ ਗੱਲ ਕਰਦਿਆਂ ਕਹੇ। ਵਿਸਥਾਰ ਵਿੱਚ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਉਹ ੧੧ ਜਨਵਰੀ ਨੂੰ ਤਖ਼ਤ
ਸ਼੍ਰੀ ਪਟਨਾ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਮਨਾਏ ਜਾ ਰਹੇ ਪ੍ਰਕਾਸ਼ ਦਿਹਾੜੇ ਦੇ ਸਬੰਧ
ਵਿੱਚ ਕੀਤੇ ਜਾ ਰਹੇ ਸਮਾਗਮ ਦਾ ਪੀਟੀਸੀ ਨਿਊਜ਼ ਚੈਨਲ ਤੋਂ ਸਿੱਧਾ ਪ੍ਰਸਾਰਣ ਵੇਖ ਰਹੇ ਸਨ। ਉਸ ਵੇਲੇ
ਸ਼੍ਰੀ ਐੱਸਐੱਸ ਆਹਲੂਵਾਲੀਆ ਬਾਲ ਗੋਬਿੰਦ ਰਾਏ ਵਲੋਂ ਪਟਨਾ ਵਿਖੇ ਕੀਤੇ ਗਏ ਚੋਜਾਂ ਦੀ ਜਾਣਕਾਰੀ
ਦਿੰਦਿਆਂ ਹਿੰਦੀ ਵਿੱਚ ਭਾਸ਼ਣ ਦੇ ਰਹੇ ਸਨ। ਸ: ਸਰਨਾ ਨੇ ਦੱਸਿਆ ਕਿ ਉਨ੍ਹਾਂ ਦੀ ਇਹ ਸੁਣ ਕੇ
ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਆਹਲੂਵਾਲੀਆ ਜੀ ਕਹਿ ਰਹੇ ਸਨ, `ਪੰਡਿਤ ਜੀ ਨੇ ਬਾਲ ਗੋਬਿੰਦ
ਰਾਏ ਜੀ ਅੱਗੇ ਹੱਥ ਜੋੜਦਿਆਂ ਬੇਨਤੀ ਕੀਤੀ ਕਿ ਮਹਾਰਾਜ ਇਹ ਦੱਸੋ ਕਿ ਤੁਹਾਡੇ ਵਿੱਚ ਇਹ ਸ਼ਕਤੀ
ਕਿੱਥੋਂ ਆਈ ਹੈ। ਬਾਲ ਗੋਬਿੰਦ ਰਾਏ ਜੀ ਨੇ ਕਿਹਾ ਕਿ ਜੇ ਤੁਸੀਂ ਇਹ ਵੇਖਣਾ ਚਾਹੁੰਦੇ ਹੋ ਕਿ ਸ਼ਕਤੀ
ਕਿੱਥੋਂ ਆਈ ਤਾਂ ਅੱਖਾਂ ਮੀਟੋ। ਜਦੋਂ ਪੰਡਿਤ ਜੀ ਨੇ ਅੱਖਾਂ ਮੀਚੀਆਂ ਤਾਂ ਉਨ੍ਹਾਂ ਨੂੰ ਬਾਲ
ਗੋਬਿੰਦ ਰਾਏ ਜੀ ਦੀ ਥਾਂ ਸਾਖਸ਼ਾਤ ਰੂਪ ਵਿੱਚ ਸ਼੍ਰੀ ਰਾਮ ਚੰਦਰ ਜੀ ਖੜ੍ਹੇ ਹੋਏ ਦਿੱਸੇ। ` ਸ: ਸਰਨਾ
ਨੇ ਕਿਹਾ ਕਿ ਇਹ ਮਨਘੜਤ ਸਾਖੀ ਸੁਣਾ ਕੇ ਕੇਸਾਧਾਰੀ ਬ੍ਰਹਮਣ ਆਹਲੂਵਾਲੀਆ ਜੀ ਇਹ ਦੱਸਣਾ ਚਾਹ ਰਹੇ
ਸਨ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਸਾਰੀ ਸ਼ਕਤੀ ਸ਼੍ਰੀ ਰਾਮ ਚੰਦਰ ਜੀ ਤੋਂ ਪ੍ਰਾਪਤ ਕੀਤੀ ਹੈ।
ਉਨ੍ਹਾਂ ਕਿਹਾ ਇਸ ਨੇ ਸਿੱਧ ਕਰ ਦਿੱਤਾ ਹੈ ਕਿ ਆਹਲੂਵਾਲੀਆ ਉਨ੍ਹਾਂ ਹੀ ਸ਼ਕਤੀਆਂ ਦਾ ਹਿੱਸਾ ਹੈ
ਜਿਹੜੀਆਂ ਸਿੱਖ ਧਰਮ ਨੂੰ ਹਿੰਦੂ ਧਰਮ ਦਾ ਅੰਗ ਅਤੇ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਦੱਸਣ ਲਈ
ਯਤਨਸ਼ੀਲ ਹਨ। ਉਨ੍ਹਾਂ ਕਿਹਾ ਇਹ ਕਿਸ ਤਰ੍ਹਾਂ ਸੰਭਵ ਹੈ ਕਿ ਗੁਰੂ ਨਾਨਕ ਦੀ ੧੦ਵੀਂ ਜੋਤਿ ਗੁਰੂ
ਗੋਬਿੰਦ ਸਿੰਘ ਜੀ ਨੂੰ ਸ਼ਕਤੀ ਗੁਰੂ ਦੇ ਸ਼ਬਦ ਜਾਂ ਅਕਾਲਪੁਰਖ਼ ਤੋਂ ਨਹੀਂ ਬਲਕਿ ਉਸ ਸ਼੍ਰੀ ਰਾਮ ਚੰਦਰ
ਜੀ ਤੋਂ ਮਿਲੀ ਹੋਵੇ, ਜਿਸ ਸਬੰਧੀ ਉਨ੍ਹਾਂ ਦੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿ ਰਹੇ ਹੋਣ
`ਰਾਮੁ ਗਇਓ ਰਾਵਨੁ ਗਇਓ ਜਾ ਕਉ ਬਹੁ ਪਰਵਾਰੁ।। ਕਹੁ ਨਾਨਕ ਥਿਰੁ ਕਛੁ
ਨਹੀ ਸੁਪਨੇ ਜਿਉ ਸੰਸਾਰੁ।। ੫੦।। ` (ਪੰਨਾ ੧੪੨੯)। ਸ: ਹਰਿਵਿੰਦਰ ਸਿੰਘ ਸਰਨਾ ਨੇ ਕਿਹਾ
ਆਪਣੇ ਸੁਆਰਥੀ ਹਿੱਤਾਂ ਦੀ ਪੂਰਤੀ ਅਤੇ ਤੁਛ ਅਹੁਦਿਆਂ ਦੀ ਖ਼ਾਤਰ ਸ਼੍ਰੀ ਆਹਲੂਵਾਲੀਆ ਜੀ ਉਨ੍ਹਾਂ
ਕੇਸਾਧਾਰੀ ਬ੍ਰਾਹਮਣਾਂ ਦਾ ਰੂਪ ਧਾਰ ਚੁੱਕੇ ਹਨ ਜੋ ਚੰਦ ਵੋਟਾਂ ਦੀ ਖ਼ਾਤਰ ਹਿੰਦੂਤਵਾ ਬਹੁਗਿਣਤੀ
ਨੂੰ ਖੁਸ਼ ਕਰਨ ਲਈ ਗੁਰੂ ਗ੍ਰੰਥ ਸਾਹਿਬ ਵਿੱਚ ਆਏ ਅਕਾਲਪੁਰਖ਼ ਵਾਚੀ ਸ਼ਬਦ `ਰਾਮੁ` ਜੋ ਘਟਿ ਘਟਿ ਵਿੱਚ
ਰਮਿਆ ਹੋਇਆ ਹੈ, ਨੂੰ ਦਸਰਥ ਦੇ ਪੁੱਤਰ ਸ਼੍ਰੀ ਰਾਮ ਚੰਦਰ ਜੀ ਦੱਸ ਕੇ ਸੰਗਤਾਂ ਵਿੱਚ ਭੁਲੇਖਾ ਖੜ੍ਹ
ਕਰ ਰਹੇ ਹਨ। ਉਨ੍ਹਾਂ ਕਿਹਾ ਇਹ ਕੇਸਾਧਾਰੀ ਬ੍ਰਹਮਣ, ਇਹ ਨਹੀਂ ਜਾਣਦੇ ਜਾਂ ਜਾਣਬੁੱਝ ਕੇ ਅੱਖਾਂ
ਮੀਚੀਆਂ ਹੋਈਆਂ ਹਨ ਕਿ ਗੁਰਬਾਣੀ ਵਿੱਚ ਜਿਥੇ ਦਸਰਥ ਦੇ ਪੁੱਤਰ ਸ਼੍ਰੀ ਰਾਮ ਚੰਦਰ ਜੀ ਦਾ ਜ਼ਿਕਰ
ਆਉਂਦਾ ਹੈ ਉੱਥੇ ਤਾਂ ਇਸ ਨੂੰ ਰੋਂਦਾ ਹੋਇਆ ਵਿਖਾਇਆ ਗਿਆ ਹੈ: `ਰੋਵੈ
ਰਾਮੁ ਨਿਕਾਲਾ ਭਇਆ।। ਸੀਤਾ ਲਖਮਣੁ ਵਿਛੁੜਿ ਗਇਆ।। ` (ਪੰਨਾ ੯੫੩)। ਉਨ੍ਹਾਂ ਕਿਹਾ ਜਿਸ
ਤਰ੍ਹਾਂ ਇਹ ਬਹੁਗਿਣਤੀ ਦੀ ਖੁਸ਼ਮਦ ਵਿੱਚ ਲੱਗੇ ਹੋਏ ਹਨ ਉਸ ਤੋਂ ਇੰਝ ਹੀ ਲਗਦਾ ਹੈ ਕਿ ਜੇ ਔਰੰਗਜ਼ੇਬ
ਦੇ ਸਮੇਂ ਅੱਜ ਵਾਲੇ ਇਹ ਕੇਸਾਧਾਰੀ ਬ੍ਰਹਮਣ ਹੁੰਦੇ ਤਾਂ ਉਨ੍ਹਾਂ ਨੇ ਮੁੱਲਾਂ ਬਣ ਕੇ ਉਸ ਦੀਆਂ
ਸਿਫਤਾਂ ਦੇ ਪੁਲ਼ ਬੰਨ੍ਹ ਦੇਣੇ ਸਨ। ਅਜੇਹੇ ਲੋਕਾਂ ਨੂੰ ਉਨ੍ਹਾਂ ਕਿਹਾ ਕਿ ਬਾਲ ਗੋਬਿੰਦ ਰਾਏ `ਚੋਂ
ਸ਼੍ਰੀ ਰਾਮ ਚੰਦਰ ਦੇ ਦਰਸ਼ਨ ਕਰਵਾਉਣ ਵਾਲਿਓ! ਤੁਹਾਨੂੰ ਉਨ੍ਹਾਂ `ਚੋਂ ਗੁਰੂ ਨਾਨਕ ਦੇ ਦਰਸ਼ਨ ਕਿਉਂ
ਨਹੀਂ ਹੁੰਦੇ?
(14/01/11)
ਬਸੰਤ ਕੌਰ ਫਰੀਦਾਬਾਦ
ਉਹ
ਲੋਕ ਜੋ ਰੋਜ਼ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਸਿਧਾਂਤ ਵਿਹੂਣੀ ਰਚਨਾਵਾਂ ਦਾ ਗਾਇਨ ਕਰਦੇ ਹਨ
ਉਨ੍ਹਾਂ ਨੂੰ ਕਿਸ ਤਰ੍ਹਾਂ ਮੁੰਹ ਲਾਇਆ ਜਾ ਸਕਦਾ ਹੈ? : ਸੁਰਿੰਦਰ ਸਿੰਘ ਫਰੀਦਾਬਾਦ
ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੂਰਬ ਮੌਕੇ ਪੜ੍ਹੀਆਂ ਗਈਆਂ ਅਖੌਤੀ ਦਸਮ ਗ੍ਰੰਥ ਦੀਆਂ
ਰਚਨਾਵਾਂ ਨਾਲ ਗੁਰੂ ਸਾਹਿਬ ਜੀ ਦਾ ਘੋਰ ਅਪਮਾਨ ਕੀਤਾ ਗਿਆ
(ਬਸੰਤ ਕੌਰ ਫਰੀਦਾਬਾਦ ੧੩ ਜਨਵਰੀ ੨੦੧੧)
ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਖੌਤੀ ਦਸਮ ਗ੍ਰੰਥ ਦੇ ਵਿਰੋਧ ਵਿੱਚ ਹਰ ਮਹੀਨੇ ਦੀ
੧੩ ਨੂੰ ਮਨਾਏ ਜਾਣ ਵਾਲੇ ਕਾਲਾ ਦਿਵਸ ਮੌਕੇ ਦੁਰਮਤਿ ਸੋਧਕ ਗੁਰਮਤਿ ਲਹਿਰ ਦੇ ਸ. ਸ਼ਿੰਗਾਰਾ ਸਿੰਘ
ਫ਼ਰੀਦਾਬਾਦ ਨੇ ਕੀਤਾ। ਉਨ੍ਹਾਂ ਕਿਹਾ ਕਿ ਰਾਗੀਆਂ ਵੱਲੋਂ ਅਖੌਤੀ ਦਸਮ ਗ੍ਰੰਥ ਦੀਆਂ ਰਚਨਾਵਾਂ ਪੜ੍ਹ
ਕੇ ਗੁਰੂ ਗੋਬਿੰਦ ਸਿੰਘ ਜੀ ਦਾ ਘੋਰ ਅਪਮਾਨ ਕੀਤਾ ਜਾ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ
ਹਜ਼ੂਰੀ ਵਿੱਚ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਰਾਗੀਆਂ ਵੱਲੋਂ ਵਾਰ ਵਾਰ ਅਖੌਤੀ ਦਸਮ ਗ੍ਰੰਥ
ਦਾ ਗਾਇਨ ਇਹ ਦਸਦਾ ਹੈ ਕਿ ਸ਼੍ਰੋਮਣੀ ਕਮੇਟੀ ਅਤੇ ਅਖੌਤੀ ਜਥੇਦਾਰ ਹੁਣ ਗੁਰੁ ਗ੍ਰੰਥ ਸਾਹਿਬ ਜੀ ਦਾ
ਸ਼ਰੀਕ ਅਖੌਤੀ ਦਸਮ ਗ੍ਰੰਥ ਨੂੰ ਬਰਾਬਰ ਸਥਾਪਤ ਕਰਕੇ ਹਨੇਰਾ ਕਰਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ
ਮਿਤੀ ੧੨ ਜਨਵਰੀ ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਰਾਗੀ ਵੱਲੋਂ ਅਖੌਤੀ ਦਸਮ ਗ੍ਰੰਥ ਦੀ ਰਚਨਾ
ਮੁਰ ਪਿਤਾ ਪੂਰਬ ਕੀਅਸ ਪਯਾਨਾ ਦਾ ਗਾਇਨ ਕਰ ਕੇ ਰਾਗੀ ਜੀ ਨੇ ਇਹੀ ਸੰਦੇਸ਼ ਦਿੱਤਾ ਕਿ ਗੁਰੂ ਤੇਗ
ਬਹਾਦਰ ਸਾਹਿਬ ਜੀ ਪੁੱਤਰ ਪ੍ਰਾਪਤੀ ਲਈ ਤੀਰਥਾਂ `ਤੇ ਗਏ ਅਤੇ ਪੁੰਨ ਦਾਨ ਕਰ ਕੇ ਉਥੇ ਕਈ ਦਿਨ
ਬਿਤਾਏ ਅਤੇ ਗੁਰੂ ਗੋਬਿੰਦ ਸਿੰਘ ਜੀ ਦੇਵੀ ਪੂਜਕ ਅਤੇ ਸੁਰਗ ਨਰਕ ਨੂੰ ਮੰਨਣ ਵਾਲੇ ਸਨ ਜਦਕਿ ਗੁਰੂ
ਗ੍ਰੰਥ ਸਾਹਿਬ ਜੀ ਵਿੱਚ ਆਪ ਗੁਰੂ ਤੇਗ ਬਹਾਦਰ ਸਾਹਿਬ ਜੀ ਤੀਰਥਾਂ ਦਾ ਖੰਡਨ ਕਰਦੇ ਹੋਏ ਕਹਿੰਦੇ ਹਨ
“ਤੀਰਥ ਬਰਤ ਅਰ ਦਾਨ ਕਰਿ ਮਨ ਮੈ ਧਰੇ ਗੁਮਾਨੁ। ਨਾਨਕ ਨਿਹਫਲ ਜਾਤ ਤਿਹ ਜਿਉ ਕੁੰਚਰ ਇਸ਼ਨਾਨ” ਅਤੇ
ਉਨ੍ਹਾਂ ਦੀ ਰਚਨਾ ਨੂੰ ਗੁਰੂ ਗੋਬਿੰਦ ਸਿੰਘ ਜੀ ਆਪ ਗੁਰੁ ਗ੍ਰੰਥ ਸਾਹਿਬ ਜੀ ਵਿੱਚ ਦਰਜ਼ ਕਰਦੇ ਹਨ।
ਸੋ ਇਹ ਸਪਸ਼ਟ ਹੋ ਜਾਂਦਾ ਹੈ ਕਿ ਅਖੌਤੀ ਦਸਮ ਗ੍ਰੰਥ ਕਿਸੇ ਪੰਥ ਦੋਖੀ ਦੀ ਰਚਨਾ ਹੈ ਨਾ ਕਿ ਦਸਮ
ਪਿਤਾ ਗੁਰੁ ਗੋਬਿੰਦ ਸਿੰਘ ਜੀ ਦੀ। ਉਨ੍ਹਾਂ ਕਿਹਾ ਕਿ ਅਖੌਤੀ ਦਸਮ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ
ਜੀ ਦੀ ਰਚਨਾ ਮੰਨਣ ਵਾਲੇ ਸਿੱਧੇ ਤੌਰ’ ਤੇ ਇਹੀ ਕਹਿ ਰਹੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਗੁਰੂ
ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਦੇ ਵਿਰੋਧੀ ਸਨ। ਇਸ ਮੌਕੇ ਗੁਰੁ ਗ੍ਰੰਥ ਸਾਹਿਬ ਜੀ ਦੀ ਸਰਵਉਚੱਤਾ
ਨੂੰ ਸਮਰਪਤ ਦਸਮ ਗ੍ਰੰਥ (ਬਚਿੱਤਰ ਨਾਟਕ) ਵਿਚਾਰ ਮੰਚ ਇੰਟਰਨੈਸ਼ਨਲ ਦੇ ਕੋਆਰਡੀਨੇਟਰ ਸ. ਸੁਰਿੰਦਰ
ਸਿੰਘ ਨੇ ਕਿਹਾ ਕਿ ਗੁਰੁ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਤੋਂ ਉਲਟ ਰਚਨਾਵਾਂ ਤਈ ਪ੍ਰਕਾਸ਼ ਹਮਾਰਾ
ਭਇਓ, ਗੁਰ ਸਿਮਰਿ ਮਨਾਈ ਕਾਲਕਾ, ਦੇਹਿ ਸ਼ਿਵਾ ਬਰ ਮੋਹਿ ਇਹੈ, ਕਾਲ ਕਾਲੀ, ਮਹਾਕਾਲ ਰਖਵਾਰ ਹਮਾਰੋ,
ਆਦਿਕ ਪੜ੍ਹਨ ਵਾਲਿਆਂ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸ਼ੁਧ ਸਰੂਪ ਤਕ ਪੁਜਾਉਣ ਲਈ ਗੁਰੁ ਅਰਜੁਨ
ਪਾਤਸ਼ਾਹ ਵੱਲੋਂ ਦਿੱਤੀ ਮਹਾਨ ਸ਼ਹੀਦੀ ਨੂੰ ਮਿੱਟੀ ਵਿੱਚ ਰੌਲ ਰਹੇ ਹਨ। ਉਨ੍ਹਾਂ ਕਿਹਾ ਕਿ ਗੁਰੂ
ਇਤਿਹਾਸ ਮੁਤਾਬਕ ਜਿੰਨ੍ਹਾਂ ਨੇ ਵੀ ਸਿਧਾਂਤਾਂ ਨੂੰ ਪਿੱਠ ਵਿਖਾਈ ਹੈ ਉਨ੍ਹਾਂ ਨੂੰ ਮੁੰਹ ਨਹੀਂ
ਲਾਇਆ ਗਿਆ ਤਾਂ ਫਿਰ ਉਹ ਲੋਕ ਜੋ ਰੋਜ਼ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਸਿਧਾਂਤ ਵਿਹੂਣੀ
ਰਚਨਾਵਾਂ ਦਾ ਗਾਇਨ ਕਰਦੇ ਹਨ ਉਨ੍ਹਾਂ ਨੂੰ ਕਿਸ ਤਰ੍ਹਾਂ ਮੁੰਹ ਲਾਇਆ ਜਾ ਸਕਦਾ ਹੈ? ਕਾਲਾ ਦਿਵਸ
ਮੌਕੇ ਦੁਰਮਤਿ ਸੋਧਕ ਗੁਰਮਤਿ ਲਹਿਰ ਫਰੀਦਾਬਾਦ ਵੱਲੋਂ ਅਖੌਤੀ ਦਸਮ ਗ੍ਰੰਥ ਵਿਰੋਧੀ ਕਾਲਾ ਦਿਵਸ
ਸੰਬੰਧੀ ਇਸ਼ਤਿਹਾਰ ਵੀ ਵੰਡੇ ਗਏ। ਇਸ ਮੌਕੇ ਖਾਲਸਾ ਨਾਰੀ ਮੰਚ ਫਰੀਦਾਬਾਦ, ਯੰਗ ਸਿੱਖ ਐਸੋਸਿਏਸ਼ਨ
ਫਰੀਦਾਬਾਦ, ਸ਼੍ਰੌਮਣੀ ਸਿੱਖ ਸਮਾਜ ਇੰਟਰਨੈਸ਼ਨਲ, ਮਾਤਾ ਸਾਹਿਬ ਕੌਰ ਗੁਰਮਤਿ ਕਾਲਜ ਫ਼ਰੀਦਾਬਾਦ
ਗੁਰਸਿੱਖ ਫੈਮਿਲੀ ਕਲੱਬ ਫਰੀਦਾਬਾਦ ਆਦਿ ਜੱਥੇਬੰਦੀਆਂ ਦੇ ਨੁੰਮਾਇੰਦੇ ਵੀ ਹਾਜ਼ਰ ਸਨ।
(13/01/11)
ਅਤਿੰਦਰਪਾਲ ਸਿੰਘ ਵੈਨਕੂਵਰ
ਸ੍ਰ
ਅਨਭੋਲ ਸਿੰਘ ਜੀ ਦੀਵਾਨਾ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ
ਵੈਸੇ ਅਨਭੋਲ ਸਿੰਘ ਜੀ ਤੁਸੀਂ ਇੰਨੇ ਭੋਲੇ ਜਾਪਦੇ ਨਹੀ ਜਿੰਨੀ ਤੁਹਾਡੀ ਸਿੱਖ ਮਾਰਗ
ਉਪਰ ਲੱਗੀ ਚਿੱਠੀ ਤੋਂ ਜਾਪਦਾ ਹੈ। ਕਿਉਂਕੀ ਤੁਹਾਡੀ ‘ਸੱਚ ਕੀ ਬੇਲਾ’ ਵਾਲੀ ਭਾਸ਼ਾ ਦੇ ਇਥੇ ਤੁਹਾਡੀ
ਭਾਸ਼ਾ ਦੇ ਫਰਕ ਤੋਂ ਪਹਿਲੇ ਤੇ ਦਾਸ ਨੂੰ ਜਾਪਿਆ ਕਿ ਇਹ ਕੋਈ ‘ਭੋਲੇ ਪਾਤਸ਼ਾਹ’ ਹੋਰ ਹਨ ਪਰ ਜਦ ਫੋਨ
ਨੰਬਰ ਵੀ ਮਿਲਾ ਕੇ ਦੇਖਆ ਤਾਂ ਯਕੀਨ ਹੋਇਆ ਕਿ ਨਹੀ ਇਹ ‘ਭੋਲੇ ਵੀਰ ਜੀ’ ਇੱਕੋ ਹੀ ‘ਪੰਥ ਦਰਦੀ’
ਹਨ।
ਪਰ ਭਰਾ ਜੀ ਤੁਸੀਂ ਸ੍ਰ ਜਿਉਵਾਲਾ ਦੀ ਭਾਸ਼ਾ ਤੋਂ ਕਾਫੀ ਦੁਖੀ ਜਾਪਦੇ ਹੋ ਪਰ ‘ਅਪਣੇ ਕਿਲੇ’ ਮਤਲੱਬ
ਸਚ ਕੀ ਬੇਲਾ ਵਿੱਚ ਤੁਸੀਂ ਕਦੇ ਅਪਣੀਂ ਭਾਸ਼ਾ ਤੇ ਨਿਗਾਹ ਮਾਰਨ ਦੀ ਕ੍ਰਿਪਾਲਤਾ ਕਰਨੀ ਜੀ। ਕਿਸੇ ਵੀ
ਦਿਨ ਨਾਲ ਮੱਤਲਬ ਸਿੱਖਾਂ ਦਾ ਹੈ! ਅਸੀਂ ਕਿਉਂ ਬਹਾਨੇ ਢੂੰਡਦੇ ਹਾਂ ਕਿ ਸੰਗਰਾਂਦ, ਪੂਰਨਮਾਸ਼ੀ,
ਮੱਸਿਆ ਬਹਾਨੇ ਹੀ ਸਿੱਖ ਸੰਗਤ ਕੱਠੀ ਕਰੀਏ, ਸੰਗਤ ਤਾਂ ਰੰਗ ਬਰੰਗੇ ਬਾਬਿਆਂ ਦੀਆਂ ਬਰਸੀਆਂ ਤੇ ਵੀ
ਇਕੱਠੀ ਹੋ ਜਾਂਦੀ ਹੈ, ਰਾਮਨੌਮੀ, ਤੇ ਅਸ਼ਟਮੀ, ਦੁਸਹਿਰਾ, ਲੋਹੜੀ ਹੋਲੀ ਤੇ ਇਕਠੀ ਭਾਵੇਂ ਕਰ ਲਓ ਪਰ ਕੀ ਇਨ੍ਹਾਂ ਦਿਨਾ ਨੂੰ ਪ੍ਰਮਾਣਤਾ ਦੇਣੀ ਜਾਇਜ ਹੈ?
ਤੁਹਾਡੇ ‘ਸੱਚ ਕੀ ਬੇਲਾ’ ਵਿੱਚ ਇੱਟ ਪੁੱਟਿਆਂ ‘ਸੰਤ’ ਨਿਕਲਣ ਵਾਲੀ ਗੱਲ ਹੈ ਤੁਹਾਡੇ ਮੈਗਜੀਨ
ਮੁਤਾਬਕ ਘੱਗਾ ਤਾਂ ਆਪੇ ਬਣਿਆ ਪ੍ਰਫੈਸਰ ਹੈ ਪਰ ਇਹ ਰੰਬ ਬਰੰਗੇ ‘ਸੰਤ’ ਜਿਸ ਵਿੱਚ ਇੱਕ ‘ਮਾਨ ਦਾਸ’
ਵੀ ਹੈ ਕਿਹੜੇ ਭੋਰੋ ਚੋਂ ਇਹ ਡਿਗਰੀ ਲੈ ਕੇ ਆਏ ਹਨ? ਜਾਂ ਕ੍ਰਿਪਾ ਕਰਕੇ ਦੱਸਣਾ ਇਹ ਡਿਗਰੀ ਕਿਥੋਂ
ਮਿਲਦੀ ਹੈ ਕਦੇ ਭੁੱਖ ਨੰਗ ਮੇਰੇ ਜਿਹੇ ਨਾਪਾਕ, ਨਾਚੀਜ ਤੇ ਵੀ ਆ ਸਕਦੀ ਬੰਦਾ ਡਿਗਰੀ ਲੈ ਕੇ ਅਪਣਾ
ਦਾਲ ਫੁਲਕਾ ਤਾਂ ਖਰਾ ਕਰ ਲਏ?
ਦੀਵਾਨਾ ਭਾਈ ਜੀ ਤੁਸੀਂ ‘ਗੁਰੂ ਕੀਆਂ ਲਾਡਲੀਆਂ ਫੌਜਾਂ’ ਦੇ ਕਾਫੀ ਦੀਵਾਨੇ ਜਾਪਦੇ ਹੋ ਕਿਉਂਕਿ
ਤੁਹਾਡੇ ਇਸ ‘ਸਚ ਕੀ ਬੇਲਾ’ ਦੇ ਨੂੰ ਚਲਾਉਂਣ ਵਾਲੇ ਤੇ ਤੁਹਾਡਾ ਦਾਲ ਫੁਲਕਾ ਤੁਰਦਾ ਰੱਖਣ ਵਾਲੇ
ਬਾਬਾ ਬਕਾਲੇ ਦੇ ਨਿਹੰਗ ਮੁੱਖੀ ਬਾਬਾ ਮੱਖਣ ਸਿੰਘ ਹਨ। ਕ੍ਰਿਪਾ ਕਰਕੇ ਦੱਸਣਾ ਕਿ ਇਨ੍ਹਾਂ ਨੂੰ
‘ਗੁਰੂ ਕੀਆਂ ਲਾਡਲੀਆਂ ਫੌਜਾਂ’ ਨੂੰ ਭੰਗ ਪੀਣ ਦੀ ਲੱਤ ਕਦ ਕੁ ਤੋਂ ਲੱਗੀ ਜਾਂ ਕੀ ਇਹ ਗੁਰੂ
ਗੋਬਿੰਦ ਸਿੰਘ ਜੀ ਨੇ ਆਪ ਇਨ੍ਹਾਂ ਨੂੰ ਇਸ ਡਰਪੋਕ, ਨਿਖੱਧ ਤੇ ਘਟੀਆ ਨਸ਼ਾ ਕਰਨ ਦੀ ਖੁਲ੍ਹ ਦਿੱਤੀ
ਹੋਈ ਸੀ? ਕਦੇ ਆਪ ਨੇ ਵੀ ‘ਸਵਰਗ ਦਾ ਹੂਟਾ’ ਲਿਆ ਜਾਂ ਸੁੱਕਾ ਰਗੜਾਈ ਕਰੀ ਜਾ ਰਹੇ ਹੋ।
ਸ੍ਰ ਜੀਉਨਵਾਲਾ ਦੀ ਭਾਸ਼ਾ ਖਰਵੀ ਜਰੂਰ ਹੈ ਪਰ ਸੱਚ ਤੋਂ ਦੂਰ ਨਹੀ। ਵੈਸੇ ਇਹ ਮਾੜੀ ਗੱਲ ਹੈ ਪਰ ਜੇ
ਉਹ ਜਾਂ ਹੋਰ ਕੋਈ ਇਸ ਤੋਂ ਘਟੀਆਂ ਭਾਸ਼ਾ ਵਰਤ ਲਏ ਤਾਂ ਉਨੀ ਗੰਦੀ ਫਿਰ ਵੀ ਬਣਨੀ ਜਿੰਨੀ ਗੰਦੀ ਦਾ
ਗਰੰਥ ਤੁਸੀਂ ਸਾਰਿਆਂ ਰਲ ਕੇ ਗੁਰੂ ਸਾਹਿਬ ਜੀ ਦੇ ਬਰਾਬਰ ਖੜਾ ਕਰਨ ਦਾ ਘੋਰ ਅਪਰਾਧ ਕੀਤਾ ਹੈ।
ਅਜਿਹੇ ਘੋਰ ਅਪਰਧੀਆਂ ਲਈ ਤਾਂ ਨੰਗੀਆਂ ਗਾਲ੍ਹਾਂ ਵੀ ਘਟ ਹਨ ਪਰ ਲੋਕਾਚਾਰੀ ਜਾਂ ਇਸ ਇੱਕ ਚੰਗੀ
ਸਾਈਟ ਦੇ ਅਸੂਲਾਂ ਨੂੰ ਮੁੱਖ ਕਰਕੇ ਇੰਝ ਨਹੀ ਹੋ ਸਕਦਾ। ‘ਦਸਮ ਗਰੰਥ’ ਬਾਰੇ ਕਦੇ ਫਿਰ ਸਹੀਂ।
ਇੱਕ ਅਨਭੋਲ ਜਿਹੇ ਸਿੱਖ ਦੇ ਚਰਨਾ ਦੀ ਧੂੜ
ਅਤਿੰਦਰਪਾਲ ਸਿੰਘ ਵੈਨਕੂਵਰ
‘ਸਿੱਖ ਮਾਰਗ’ ਦੇ ਪਾਠਕਾਂ/ਲੇਖਕਾਂ ਨੂੰ ਬੇਨਤੀ
ਸਾਰੇ
ਪਾਠਕਾਂ ਲੇਖਕਾਂ ਨੂੰ ਬੇਨਤੀ ਹੈ ਕਿ ਤੁਸੀਂ ਆਪਣੀਆਂ ਲਿਖਤਾਂ ਵਿੱਚ ਜਦੋਂ ਕੋਈ ਗੁਰਬਾਣੀ ਦੀ ਪੰਗਤੀ
ਜਾਂ ਸ਼ਬਦ ਲਿਖਦੇ ਹੋ ਤਾਂ ਕਿਰਪਾ ਕਰਕੇ ਪੰਗਤੀ ਪੂਰੀ ਲਿਖੋ ਅੱਧੀ ਨਹੀਂ। ਪੰਗਤੀ ਤੋਂ ਬਾਅਦ ਦੋ
ਡੰਡੀਆਂ ਪਾ ਕੇ ਨਾਲ ਪੰਨਾ ਨੰ: ਜ਼ਰੂਰ ਲਿਖੋ ਤਾਂ ਕਿ ਪਾਠਕ ਉਸ ਬਾਰੇ ਹੋਰ ਜਾਣਕਾਰੀ ਲਈ ਪੂਰੇ ਸ਼ਬਦ
ਨੂੰ ਗੁਰੂ ਗ੍ਰੰਥ ਸਾਹਿਬ ਵਿਚੋਂ ਸੌਖ ਨਾਲ ਲੱਭ ਕੇ ਪੜ੍ਹ ਸਕਣ। ਅਸੀਂ ਪਹਿਲਾਂ ਵੀ ਕਈ ਵਾਰੀ ਲਿਖ
ਚੁੱਕੇ ਹਾਂ ਅਤੇ ਹੁਣ ਫਿਰ ਦੁਹਰਾ ਰਹੇ ਹਾਂ ਕਿ ਕੋਈ ਵੀ ਲੇਖਕ ਆਪਣੀਆਂ ਲਿਖਤਾਂ ਵਿੱਚ ਦਸਮ ਗ੍ਰੰਥ
ਦੀਆਂ ਪੰਗਤੀਆਂ ਦਾ ਹਵਾਲਾ ਨਾ ਦੇਵੇ, ਉਹ ਸਾਨੂੰ ਕੱਟਣੀਆਂ ਪੈਂਦੀਆਂ ਹਨ। ਹਾਂ, ਜੇ ਕਰ ਕੋਈ ਲਿਖਤ
ਖੰਡਣ ਵਾਲੀ ਹੋਵੇ ਤਾਂ ਵੱਖਰੀ ਗੱਲ ਹੈ ਅਤੇ ਜਾਂ ਫਿਰ ਕੋਈ ਵਿਚਾਰ ਚਰਚਾ ਖੰਡਨ-ਮੰਡਨ ਵਾਲੀ ਚੱਲ
ਰਹੀ ਹੈ ਤਾਂ ਵੀ ਠੀਕ ਹੈ ਉਦਾਂ ਨਹੀਂ-ਸੰਪਾਦਕ
(13/01/11)
ਸੁਖਬਿੰਦਰ ਸਿੰਘ ਜੌਹਲ
ਧਰਮ-ਕਰਮ ਅਤੇ ਅਸੀਂ
ਅਸੀਂ ਨੇਮ ਨਾਲ ਮਿੱਠੀ ਬਾਣੀ ਸੁਣਦੇ-ਪੜ੍ਹਦੇ ਹਾਂ, ਤੇ ਨੇਮ ਨਾਲ ਹੀ ਕੌੜਾ ਬੋਲਦੇ
ਹਾਂ। ਸ਼ਾਇਦ 'ਨੇਮ' ਹੀ ਸਭ ਕੁੱਝ ਹੈ, ਮਿਠਾਸ ਜਾਂ ਕੁੜੱਤਣ ਨਾਲ ਸਾਡਾ ਕੋਈ ਸਰੋਕਾਰ ਹੀ ਨਹੀਂ।
ਅਸੀਂ ਚੰਗਾ ਪੜ੍ਹਨਾ-ਸੁਣਨਾ ਤਾਂ ਚਾਹੁੰਦੇ ਹਾਂ, ਪਰ ਚੰਗੇ ਬਣਨਾ ਨਹੀਂ ਚਾਹੁੰਦੇ। ਮਿੱਠਾ ਸੁਣਨਾ
ਚਾਹੁੰਦੇ ਹਾਂ, ਪਰ ਮਿੱਠਾ ਬੋਲਣਾ ਨਹੀਂ ਚਾਹੁੰਦੇ। ਗੁਰਬਾਣੀ ਦੀ ਸਿੱਖਿਆ ਨੂੰ ਸਲਾਹੁੰਦੇ ਤਾਂ
ਹਾਂ, ਪਰ ਆਪ ਉਸ ਤੇ ਅਮਲ ਕਰਨਾ ਨਹੀਂ ਚਾਹੁੰਦੇ।
ਸਾਡਾ ਧਰਮ-ਕਰਮ ਉਪਰੋਂ-ੳੱਪਰੋਂ ਹੀ ਹੈ, ਸਾਡੇ ਅੰਦਰ ਨਹੀਂ। ਅਸੀਂ ਆਪਣੇ ਆਲੇ-ਦੁਆਲੇ ਹਰ ਪਾਸੇ
ਸਵਰਗ ਵੇਖਣਾ ਚਾਹੁੰਦੇ ਹਾਂ, ਪਰ ਆਪਣੇ ਆਪ ਨੂੰ ਬਦਲਣਾ ਨਹੀਂ ਚਾਹੁੰਦੇ।
ਅਸੀਂ ਚਾਹੁੰਦੇ ਹਾਂ ਕਿ ਬਾਕੀ ਸਾਰੀ ਦੁਨੀਆਂ ਬਦਲ ਜਾਵੇ, ਸੁਧਰ ਜਾਵੇ, ਸਾਡੇ ਨਾਲ ਸੋਹਣਾ ਵਰਤਾਉ
ਕਰੇ – ਪਰ ਅਸੀਂ ਪਹਿਲਾਂ-ਵਰਗੇ ਹੀ ਰਹੀਏ – ਰੁੱਖੇ-ਰੁਖੇ, ਬੁਝੇ-ਬੁਝੇ, ਫ਼ਿੱਕੇ-ਫਿੱਕੇ!
ਸ਼ਾਇਦ ਸਾਡੇ ਧੁਰ-ਅੰਦਰ ਇਹ ਉੱਕਰਿਆ ਹੋਇਆ ਹੈ, ਕਿ ਅਸੀਂ ਬਿਲਕੁਲ ਖਰੇ-ਖਾਲਸ ਤੇ ਦੁੱਧ-ਧੋਤੇ ਹਾਂ,
ਇਹ ਬਾਕੀ ਦੀ ਦੁਨੀਆਂ ਹੀ ਧੋਖੇਬਾਜ਼ ਤੇ ਝੂਠੀ ਹੈ। ਸਾਨੂੰ ਦੂਸਰਿਆਂ ਦੀ ਦਾਹੜੀ ਵਿੱਚ ਤਿਨਕਾ ਵੀ
ਦਿਸ ਪੈਂਦਾ ਹੈ, ਪਰ ਆਪਣੀ ਅੱਖ ਵਿਚਲਾ ਸ਼ਤੀਰ ਵੀ ਨਜ਼ਰ ਨਹੀਂ ਆਉਂਦਾ।
ਦੁਖੀ ਹੋ ਕੇ ਕਈ ਵਾਰ ਅਸੀਂ ਦੁਨੀਆਂ ਨੁੰ ਛੱਡ ਕੇ ਸਿੱਧੀ ਰੱਬ ਨੂੰ ਹਾਕ ਮਾਰਨੀ ਚਾਹੁੰਦੇ ਹਾਂ, ਪਰ
ਅਜੇਹਾ ਕੋਈ ਸਿੱਧਾ ਟੈਲੀਫੋਨ ਨੰਬਰ ਨਹੀਂ ਮਿਲਦਾ। ਸਾਨੂੰ ਧਰਤੀਆਂ, ਅਕਾਸ਼ਾਂ, ਪਤਾਲਾਂ, ਚੰਦਾਂ,
ਸੂਰਜਾਂ ਤੇ ਤਾਰਿਆਂ ਦਾ ਪਤਾ ਲੱਗ ਗਿਆ ਹੈ। ਪਰ ਆਪਣੇ ਆਪ ਬਾਰੇ ਊੜਾ-ਐੜਾ ਵੀ ਨਹੀਂ ਜਾਣਦੇ।
ਰੱਬ ਨੂੰ ਵੀ ਅਸੀਂ ਉੱਚੇ ਅਸਮਾਨਾਂ ਜਾਂ ਦੂਰ-ਦੁਰਾਡੇ ਤੀਰਥਾਂ ਵਿੱਚੋਂ ਲੱਭ-ਲੱਭ ਥੱਕ ਚੁੱਕੇ ਹਾਂ,
ਕਿਤਿਓਂ ਨਹੀਂ ਲੱਭਾ। ਮੱਥੇ ਟੇਕੇ, ਪਰਕਰਮਾਂ ਕੀਤੀਆਂ, ਚੌਂਕੜੇ ਮਾਰੇ, ਪਾਠ-ਪੂਜਾ ਕੀਤੀ,
ਕਥਾ-ਕੀਰਤਨ ਸੁਣੇ – ਪਰ ਜ਼ਿੰਦਗੀ ਓਥੇ ਦੀ ਓਥੇ ਹੀ ਖੜੋਤੀ ਹੈ। ਉਹੀ ਕਾਮ, ਉਹੀ ਕਰੋਧ, ਉਹੀ ਲੋਭ,
ਉਹੀ ਮੋਹ, ਉਹੀ ਹੰਕਾਰ!
ਹੋ ਸਕਦਾ ਹੈ ਕਿ ਸਾਡੇ ਧਰਮ-ਕਰਮ ਤੇ ਪਾਠ-ਪੂਜਾ ਨੂੰ ਕਿਸੇ ਦੀ ਨਜ਼ਰ ਲੱਗ ਗਈ ਹੋਵੇ, ਤੇ ਉਹਨੇ ਕੋਈ
ਉਲਟ-ਚੱਕਰ ਚਲਾ ਦਿੱਤਾ ਹੋਵੇ! ਬੱਸ ਜੀ, ਇਹ ਸਭ ਇਸ ਦੁਨੀਆਂ ਦਾ ਹੀ ਕਸੂਰ ਹੈ। ਇਹ ਕਿਸੇ ਨੂੰ ਚੰਗੇ
ਪਾਸੇ ਲੱਗਦੇ ਨੂੰ ਵੀ ਟਿਕਣ ਨਹੀਂ ਦਿੰਦੀ!
ਪਰ ਜੇ ਰੱਬ ਸਭ ਕੁੱਝ ਕਰਨ-ਕਰਾਵਣਹਾਰਾ ਹੈ ਤੇ ਉਸ ਦੀ ਮਰਜ਼ੀ ਤੋਂ ਬਿਨਾਂ ਪੱਤਾ ਵੀ ਨਹੀਂ ਹਿੱਲ
ਸਕਦਾ, ਤਾਂ ਇਹ ਨਜ਼ਰ ਲਾਉਣ ਵਾਲੇ ਕਿਵੇਂ ਆਪਣਾ ਕੰਮ ਆਰਾਮ ਨਾਲ ਕਰ ਕੇ ਚਲੇ ਜਾਂਦੇ ਹਨ। ਕੀ ਰੱਬ
ਵੱਲੋਂ ਉਹਨਾਂ ਨੁੰ ਕੋਈ ਖਾਸ ਇਜਾਜ਼ਤ ਮਿਲੀ ਹੋਈ ਹੈ?
ਬੱਸ ਫਿਰ ਇਹੀ ਗੱਲ ਹੋਣੀ ਹੈ। ਕਹਿੰਦੇ ਹਨ ਕਿ ਨਜ਼ਰ ਤਾਂ ਪੱਥਰ ਪਾੜ ਦਿੰਦੀ ਹੈ। ਤੇ ਜਦੋਂ ਕੋਈ
ਕਿਸੇ ਦਾ ਮਾੜਾ ਤੱਕਦਾ ਹੈ, ਤਾਂ ਰੱਬ ਵੀ ਬੇਵੱਸ ਹੋ ਜਾਂਦਾ ਹੈ! ਇਹ ਸਭ ਦੁਨੀਆਂ ਦਾ ਕਸੂਰ, ਅਤੇ
ਰੱਬ ਦੀ ਬੇਵਸੀ ਹੈ। ਇਸ ਲਈ ਸਾਡਾ ਇਸ ਵਿੱਚ ਕੋਈ ਕਸੂਰ ਨਹੀਂ ਹੈ।
ਅਸੀਂ ਤਾਂ ਜੋ ਕਰਦੇ ਹਾਂ ਠੀਕ ਹੀ ਕਰਦੇ ਹਾਂ! ਅਸੀਂ ਗਲਤ ਹੋ ਵੀ ਕਿਵੇਂ ਸਕਦੇ ਹਾਂ?
ਸੁਖਬਿੰਦਰ ਸਿੰਘ ਜੌਹਲ
ਇੰਗਲੈਂਡ [ਯੂ.ਕੇ.]
(13/01/11)
ਅਮਰ ਜੀਤ ਸਿੰਘ ਚੰਦੀ
ੴ
ਸਤਿ ਗੁਰ ਪ੍ਰਸਾਦਿ
ਗਿਆਨ ਵਿਹੂਣੀ ਸ਼ਰਧਾ
ਗੁਰੂ ਨਾਨਕ ਜੀ ਨੇ ਸਦੀਆਂ ਪੁਰਾਣੀ, ਰਾਜ ਸ਼ਾਹੀ ਅਤੇ ਧਾਰਮਿਕ ਠੇਕੇਦਾਰਾਂ ਦੀ ਗੁਲਾਮੀ
ਨੂੰ ਖਤਮ ਕਰਨ ਲਈ, ਸਿਰਫ ਆਪਣੀ ਹੀ ਸਾਰੀ ਜ਼ਿੰਦਗੀ ਨਹੀਂ ਲਗਾਈ, ਬਲਕਿ ਉਨ੍ਹਾਂ ਦੇ ਨੌਂ ਪੈਰੋਕਾਰਾਂ
ਨੇ ਵੀ ਆਪਣੀ ਸਾਰੀ ਜ਼ਿੰਦਗੀ, ਇਸ ਮਿਸ਼ਨ ਦੇ ਲੇਖੇ ਲਗਾ ਕੇ ਬਾਬਾ ਨਾਨਕ ਜੀ ਵਲੋਂ ਦਰਸਾਏ ਸਿਧਾਂਤ
ਨੂੰ, ਆਪਣੇ ਜੀਵਨ ਵਿੱਚ ਢਾਲ ਕੇ, ਸਿੱਖਾਂ ਲਈ ਨਰੋਈਆਂ-ਨਵੇਕਲੀਆਂ ਪੈੜਾਂ ਪਾਈਆਂ ਸਨ। ਜਿਨ੍ਹਾਂ
ਵਿੱਚ ਆਪਣੀ ਜਾਨ ਦੀ ਪਰਵਾਹ ਕੀਤੇ ਬਗੈਰ, ਸਮਾਜ ਵਿਚੋਂ ਹਰ ਬੁਰਾਈ ਦੂਰ ਕਰਨ ਲਈ ਹਰ ਬੰਦੇ ਦੀ
(ਭਾਵੇਂ ਉਹ ਕਿਸੇ ਧਰਮ, ਜਾਤ ਦੇਸ਼ ਨਾਲ ਸਬੰਧਤ ਹੋਵੇ) ਜ਼ਿੰਦਗੀ ਦੀਆਂ ਲੋੜੀਂਦੀਆਂ ਜ਼ਰੂਰਤਾਂ ਪੂਰੀਆਂ
ਕਰਨ ਲਈ, ਆਪਸੀ ਵਿਤਕਰੇ ਨੂੰ ਖਤਮ ਕਰਦਿਆਂ, ਹਰ ਤਰ੍ਹਾਂ ਦੀ ਮਦਦ ਕਰਨ ਦਾ ਢੰਗ ਵੀ ਦੱਸਿਆ ਸੀ। ਜਿਸ
ਦੇ ਆਧਾਰ ਤੈ ਨਾਨਕ ਜੋਤ ਦੇ ਉਤਰ-ਅਧਿਕਾਰੀਆਂ ਨੇ ਅਤੇ ਸਿੱਖਾਂ ਨੇ, ਅੱਤ ਦੇ ਤਸੀਹੇ ਝੱਲਦਿਆਂ,
ਸ਼ਹੀਦੀ ਦਿੰਦਿਆਂ ਕਦੇ ਤਿਲ ਮਾਤਰ ਵੀ ਸੰਕੋਚ ਨਹੀਂ ਕੀਤਾ ਸੀ।
ਆਰਥਿਕ ਲੋੜਾਂ ਦੀ ਪੂਰਤੀ ਲਈ ਸਿੱਖ ਨੂੰ ਦਸਵੰਧ ਦੇਣਾ ਜ਼ਰੂਰੀ ਕਰਾਰ ਦਿੱਤਾ (ਜਿਸ ਵਿੱਚ ਕਿਸੇ
ਤਰ੍ਹਾਂ ਦੇ ਦਾਨ ਦੀ ਸੋਚ ਨੂੰ ਬਿਲਕੁਲ ਰੱਦ ਕੀਤਾ ਸੀ) ਤਾਂ ਜੋ ਸਿੱਖ ਇਸ ਨੂੰ ਆਪਣਾ ਫਰਜ਼ ਸਮਝ ਕੇ
ਦੇਵੇ, ਇਸ ਨੂੰ ਦੇਣ ਲਗਿਆਂ, ਕਿਸੇ ਤਰ੍ਹਾਂ ਦੀ ਹਉਮੈ ਦਾ ਸ਼ਿਕਾਰ ਨਾ ਹੋਵੇ। ਵਰਤਣ ਵਾਲਾ ਵੀ, ਸਭ
ਨੂੰ ਇੱਕ ਪਿਤਾ ਦੇ ਬਾਰਕ ਦੇ ਸਿਧਾਂਤ ਅਨੁਸਾਰ, ਆਪਣੀਆਂ ਜਾਇਜ਼ ਲੋੜਾਂ ਲਈ ਉਸ ਦਸਵੰਧ ਨੂੰ ਵਰਤਦਾ,
ਕਿਸੇ ਤਰ੍ਹਾਂ ਦੀ ਹੀਣ ਭਾਵਨਾ ਦਾ ਸ਼ਿਕਾਰ ਨਾ ਹੋਵੇ।
ਆਤਮਕ ਪੱਖ (ਜਿਸ ਮਾਮਲੇ ਵਿੱਚ ਬੰਦਾ ਸਭ ਤੋਂ ਵੱਧ ਭੰਬਲ-ਭੁਸੇ ਵਿੱਚ ਸੀ) ਦਾ ਸਟੀਕ ਵਿਸਲੇਸ਼ਨ
ਕਰਦਿਆਂ, ਗੁਰੂ ਗ੍ਰੰਥ ਸਾਹਿਬ ਜੀ ਵਰਗਾ, ਆਤਮਕ ਗਿਆਨ ਦੇ ਫਲਸਫੇ ਦਾ ਭੰਡਾਰ ਵੀ ਸਦੀਵੀ ਤੌਰ ਤੇ
ਸਿੱਖਾਂ ਨੂੰ ਬਖਸ਼ਿਆ। ਜਿਸ ਵਿੱਚ ਦੂਸਰੇ ਧਰਮਾਂ ਵਿਚਲੀ ਧਾਰਨਾ ਕਿ ਧਰਮ ਦੇ ਮਾਮਲੇ ਵਿੱਚ ਕਿਸੇ ਨੂੰ
ਕਿੰਤੂ ਕਰਨ ਦਾ ਕੋਈ ਹੱਕ ਨਹੀਂ ਹੈ, ਨੂੰ ਮੂਲੋਂ ਰੱਦ ਕਰਦਿਆਂ, ਹਰ ਕੰਮ, ਏਥੋਂ ਤਕ ਕਿ ਗੁਰੂ
ਗ੍ਰੰਥ ਸਾਹਿਬ ਜੀ ਦੀ ਸਿਖਿਆ ਵੀ, ਅਕਲ ਦੀ ਕਸਵੱਟੀ ਤੇ ਪਰਖ ਕੇ ਹੀ, ਉਸ ਅਨੁਸਾਰ ਜੀਵਨ ਢਾਲਣ ਦਾ
ਉਪਦੇਸ਼ ਦਿੱਤਾ।
ਜਿਸ ਤੋਂ ਸਾਫ ਜ਼ਾਹਰ ਹੈ ਕਿ ਗੁਰੂ ਸਾਹਿਬ ਇਸ ਪੱਖੋਂ ਬਹੁਤ ਸੁਚੇਤ ਸਨ ਕਿ ਜਦ ਤੱਕ ਸਿੱਖ ਆਪ, ਆਪਣੀ
ਅਕਲ ਦੀ ਵਰਤੋਂ ਕਰਦਿਆਂ, ਗੁਰੂ ਗ੍ਰੰਥ ਸਾਹਿਬ ਜੀ ਤੋਂ ਮਿਲਦੀ ਸੇਧ ਅਨੁਸਾਰ ਜੀਵਨ ਢਾਲਣਗੇ, ਤਦ ਤਕ
ਉਹ ਕੁਰਾਹੇ ਨਹੀਂ ਪੈਣਗੇ। ਜਦ ਉਹ ਆਪਣੀ ਅਕਲ ਦੀ ਵਰਤੋਂ ਬੰਦ ਕਰ ਕੇ, ਪੁਜਾਰੀ ਤੋਂ ਸਿਖਿਆ ਲੈਣੀ
ਸ਼ੁਰੂ ਕਰ ਦੇਣਗੇ, ਫਿਰ ਪੁਜਾਰੀ ਜਮਾਤ ਇਨ੍ਹਾਂ ਨੂੰ, ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥੇ ਟਿਕਾ ਕੇ
ਵੀ, ਆਪਣੀ ਮਨ-ਮਤ ਅਨੁਸਾਰ ਹੀ ਚਲਾਵੇਗੀ।
ਜਦ ਤਕ ਸਿੱਖ ਜੰਗਲ-ਬੇਲਿਆਂ ਵਿੱਚ ਰਹਿ ਕੇ ਵੀ, ਗੁਲਾਮੀ ਵਿਰੁੱਧ ਜੂਝਦੇ ਰਹੇ, ਤਦ ਤਕ ਉਹ ਗੁਰੂ
ਗ੍ਰੰਥ ਸਾਹਿਬ ਜੀ ਤੋਂ ਸੇਧ ਲੈਂਦੇ ਰਹੇ। (ਕਿਉਂਕਿ ਅਜਿਹੇ ਹਾਲਾਤ, ਪੁਜਾਰੀ ਸ਼੍ਰੇਣੀ ਲਈ ਮੁਆਫਿਕ
ਨਹੀਂ ਹੁੰਦੇ) ਪਰ ਜਿਵੇਂ ਜਿਵੇਂ ਸਿੱਖਾਂ ਕੋਲ ਰਾਜ ਅਤੇ ਪੈਸਾ ਆਉਂਦਾ ਗਿਆ, ਪੁਜਾਰੀ ਸ਼੍ਰੇਣੀ ਵੀ
ਨਿਰਮਲਿਆਂ ਅਤੇ ਉਦਾਸੀਆਂ ਦੇ ਭੇਸ ਵਿਚ, ਸਿੱਖਾਂ ਦੇ ਨੇੜੇ ਲਗਦੀ ਗਈ। ਰਾਜ ਹੱਥ ਆਉਣ ਤੇ ਇਨ੍ਹਾਂ
ਨਿਰਮਲਿਆਂ ਅਤੇ ਉਦਾਸੀਆਂ ਨੇ ਵੀ, ਬ੍ਰਾਹਮਣਾ ਦੇ ਛੱਤਰੀਆਂ ਨੂੰ ਪੜ੍ਹਾਉਣ ਵਾਙ, ਸਿੱਖ ਰਾਜਿਆਂ ਨੂੰ
ਵੀ ਪੜ੍ਹਾ ਦਿੱਤਾ ਕਿ ਤੁਹਾਡਾ ਕੰਮ ਤਾਂ ਰਾਜ ਕਰਨਾ ਹੈ, ਇਹ ਪੂਜਾ ਪਾਠ ਦਾ ਕੰਮ ਤਾਂ ਸਾਡਾ ਹੈ। ਇਸ
ਆਧਾਰ ਤੇ ਇਤਿਹਾਸਿਕ ਗੁਰਦਵਾਰਿਆਂ ਤੇ ਕਬਜ਼ਾ ਕਰ ਕੇ ਬੈਠ ਗਏ। ਏਥੋਂ ਹੀ ਸ਼ੁਰੂ ਹੁੰਦਾ ਹੈ, ਸਿੱਖੀ
ਸਿਧਾਂਤ ਅਨੁਸਾਰ,
ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ॥ (੭੨੭)
ਵਾਲਾ ਨਿਰੰਤਰ ਸਫਾਈ ਵਾਲਾ ਕੰਮ ਬੰਦ ਹੋ ਕੇ, ਪੈਸੇ ਅਤੇ ਰਾਜ ਦੇ ਬਲ ਤੇ ਐਸ਼ ਕਰਨ ਦਾ ਧੰਦਾ। ਮਨ ਦੀ
ਸਫਾਈ ਲਈ, ਦਿਲ ਖੋਜਣ ਦੀ ਥਾਂ, ਕਰਮ ਕਾਂਡਾਂ ਦਾ ਸਿਲਸਿਲਾ। ਜੋ ਹਰ ਪਲ ਵਧਦਾ, ਅੱਜ ਦੇ ਹਾਲਾਤ ਤੱਕ
ਪਹੁੰਚ ਗਿਆ ਹੈ। ਜਿਥੇ ਦਿਲ ਖੋਜਣ ਦੀ ਪਰਕਿਰਿਆ ਬਿਲਕੁਲ ਖਤਮ ਹੋ ਗਈ ਹੈ। ਪੁਜਾਰੀ ਲਾਣੇ ਦੇ ਦੱਸੇ
ਅਨੁਸਾਰ, ਹਰ ਪਾਸੇ ਵਿਖਾਵੇ ਦੇ ਕਰਮ-ਕਾਂਡ ਹੀ ਸਿੱਖਾਂ ਲਈ ਵੀ ਪਰਭੂ ਮਿਲਾਪ ਦਾ ਸਾਧਨ ਬਣ ਗਏ ਹਨ।
ਸਿੱਖ ਇਹ ਭੁੱਲ ਗਏ ਹਨ ਕਿ ਸਿੱਖੀ, ਮਨ ਦੀ ਸਫਾਈ ਦਾ ਨਿਰੰਤਰ ਮਾਰਗ ਹੈ। ਬੰਦੇ ਨੂੰ ਚੁਫੇਰੇ, ਸਰੀਰ
ਜਾਂ ਮਨ ਵਿੱਚ ਗੰਦ ਪਾਉਣ ਲਈ, ਕੋਈ ਉਪਰਾਲਾ ਕਰਨ ਦੀ ਲੋੜ ਨਹੀਂ ਹੁੰਦੀ। ਬੱਸ ਸਫਾਈ ਕਰਨੀ ਛੱਡ
ਦੇਵੋ, ਗੰਦ ਆਪਣੇ-ਆਪ ਪੈਂਦਾ ਜਾਵੇਗਾ। ਗੰਦ ਨੂੰ ਸਾਫ ਕਰਨ ਲਈ ਬੰਦੇ ਨੂੰ, ਸਫਾਈ ਦਾ ਉਪਰਾਲਾ ਕਰਨ
ਦੀ ਲੋੜ ਪੈਂਦੀ ਹੈ, ਗੰਦ ਕਦੇ ਵੀ ਆਪਣੇ-ਆਪ ਸਾਫ ਨਹੀਂ ਹੁੰਦਾ।
ਇਹ ਸਫਾਈ ਵੀ ਨਿਰੰਤਰ ਕਰਨ ਦੀ ਲੋੜ ਹੁੰਦੀ ਹੈ। ਆਲੇ ਦੁਆਲੇ ਦੀ ਸਫਾਈ ਲਈ ਬੰਦੇ ਨੂੰ ਹਰ ਰੋਜ਼,
ਝਾੜੂ-ਬਹਾਰੂ ਕਰ ਕੇ, ਗੰਦ ਨੂੰ ਕਿਸੇ ਟੋਏ ਵਿੱਚ ਦੱਬਣ ਦੀ ਲੋੜ ਹੁੰਦੀ ਹੈ। ਸਰੀਰ ਦੀ ਸਫਾਈ ਲਈ
ਨਿੱਤ ਅਸ਼ਨਾਨ ਕਰਨ ਦੀ ਲੋੜ ਹੁੰਦੀ ਹੈ। ਸਮਾਜ ਵਿਚਲੀ ਸਫਾਈ ਕਰਨ ਲਈ, ਸਮਾਜ ਵਿਚਲੀਆਂ ਬੁਰਾਈਆਂ
ਨਾਲ, ਹਰ ਵੇਲੇ ਜੂਝਣ ਦੀ ਲੋੜ ਹੁੰਦੀ ਹੈ। ਇਵੇਂ ਹੀ ਮਨ ਵਿਚਲਾ ਵਿਕਾਰ ਰੂਪੀ ਗੰਦ ਸਾਫ ਕਰਨ ਲਈ ਵੀ
ਨਿਰੰਤਰ, ਸ਼ਬਦ ਗੁਰੂ ਨੂੰ ਵਿਚਾਰ ਕੇ, ਉਸ ਦੀ ਸਿਖਿਆ ਅਨੁਸਾਰ ਜੀਵਨ ਢਾਲਣ ਦੀ ਲੋੜ ਹੁੰਦੀ ਹੈ। ਪਰ
ਅੱਜ ਪੁਜਾਰੀ ਲਾਣੇ ਦੇ ਪ੍ਰਭਾਵ ਹੇਠ, ਗੁਰਦਵਾਰਿਆਂ ਦੀਆਂ ਸਟੇਜਾਂ ਤੋਂ ਹੀ, ਗੁਰਬਾਣੀ ਸਿਧਾਂਤਾਂ
ਦੇ ਉਲਟ ਪਰਚਾਰਿਆ ਜਾਂਦਾ ਹੈ ਕਿ ਸ਼ਰਧਾ ਹੋਣੀ ਚਾਹੀਦੀ ਹੈ, ਸ਼ਰਧਾ ਨਾਲ ਕੀਤਾ ਕੋਈ ਵੀ ਕਰਮ (ਕਾਂਡ)
ਨਿਸ਼ਫਲ ਨਹੀਂ ਹੁੰਦਾ। ਸ਼ਰਧਾ ਨਾਲ ਤਾਂ ਪੱਥਰਾਂ ਵਿਚੋਂ ਵੀ ਰੱਬ ਮਿਲ ਜਾਂਦਾ ਹੈ, ਇਵੇਂ ਸਿੱਖੀ ਵਿੱਚ
ਤਰ੍ਹਾਂ-ਤਰ੍ਹਾਂ ਦੇ ਪਾਠਾਂ, ਤਰ੍ਹਾਂ-ਤਰ੍ਹਾਂ ਦੇ ਡੇਰਿਆਂ-ਡੇਰੇਦਾਰਾਂ, ਤਰ੍ਹਾਂ-ਤਰ੍ਹਾਂ ਦੀਆਂ
ਇਮਾਰਤਾਂ ਦੇ ਦਰਸ਼ਨ ਵੀ, ਬੰਦੇ ਦਾ ਜੀਵਨ, ਸਫਲਾ ਕਰਨ ਦੇ ਕਾਬਲ ਹੋ ਗਏ ਹਨ।
ਤਰ੍ਹਾਂ-ਤਰ੍ਹਾਂ ਦੇ ਦਰਖਤਾਂ ਦੀ ਪੂਜਾ, ਮੁੱਠੀ ਚਾਪੀ, ਗੁਰੂ ਗਰੰਥ ਸਾਹਿਬ ਜੀ ਦੇ ਪੀੜ੍ਹੇ ਦੇ
ਪਾਵਿਆਂ ਦੀ ਮੁੱਠੀ-ਚਾਪੀ, ਰੰਗ-ਰੰਗ ਦੇ ਲੰਗਰ, ਰੰਗ-ਰੰਗ ਦੀਆਂ ਕਹਾਣੀਆਂ, ਗੋਲ-ਪੱਗਿਆਂ ਦੇ
ਮਿਥਿਹਾਸਿਕ ਪਰਵਚਨ, ਬੰਦੇ ਦਾ ਜਨਮ ਸਫਲਾ ਕਰਨ ਦੇ ਸਾਧਨ ਬਣੇ ਹੋਏ ਹਨ। ਤਰ੍ਹਾਂ-ਤਰ੍ਹਾਂ ਦੇ,
ਚਿਮਟੇ-ਢੋਲਕੀਆਂ ਕੁੱਟ ਰੂਪੀ ਕੀਰਤਨ ਦਰਬਾਰ, ਰੰਗ-ਰੰਗ ਦੇ ਤੀਰਥਾਂ ਦੇ ਦਰਸ਼ਨ-ਇਸ਼ਨਾਨ, ਬੰਦੇ ਦਾ
ਜਨਮ ਸਫਲਾ ਕਰ ਰਹੇ ਹਨ। ਹੁਣ ਤਾਂ ਬ੍ਰਾਹਮਣ ਵਾਙ ਹੀ ਅਲੱਗ-ਅਲੱਗ ਕਰਮ ਕਾਂਡਾਂ ਦੇ ਅਲੱਗ-ਅਲ਼ੱਗ ਫੱਲ
ਮਿੱਥ ਦਿੱਤੇ ਗਏ ਹਨ। ਪੈਸਿਆਂ ਨਾਲ, ਕੀਤੇ-ਕਰਾਏ ਕਈ ਤਰ੍ਹਾਂ ਦੇ ਅਖੰਡ ਪਾਠਾਂ ਦੇ ਫੱਲ ਦੀ ਅਰਦਾਸ
ਕਰਾਇਆਂ ਵੀ ਜਨਮ ਸਫਲਾ ਹੋ ਜਾਣ ਦਾ ਹੋਕਾ ਦਿੱਤਾ ਜਾ ਰਿਹਾ ਹੈ।
ਕਿੰਨੀ ਸੌਖੀ ਗੱਲ ਹੈ, ਬੇਈਮਾਨੀ, ਹੇਰਾ-ਫੇਰੀ, ਦੂਸਰੇ ਦਾ ਹੱਕ ਮਾਰ ਕੇ, ਏਥੋਂ ਤਕ ਕਿ ਸਮਾਜ ਵਿੱਚ
ਕੋੜ੍ਹ ਰੂਪ ਨਸ਼ਿਆਂ ਦੀ ਸਮਗਲਿੰਗ ਕਰ ਕੇ ਖੂਬ ਕਮਾਈ ਕਰੋ, ਉਸ ਵਿਚੋਂ ਕੁੱਝ ਪੈਸੇ ਪੁਜਾਰੀ ਨੂੰ
ਬੁਰਕੀ ਵਜੋਂ ਪਾ ਦੇਵੋ, ਉਹ ਆਪਣੀ ਬੋਲੀ ਵਿੱਚ ਪਰਮਾਤਮਾ ਦੇ ਹਜ਼ੂਰ, ਤੁਹਾਡੀ ਸਿਫਾਰਿਸ਼ ਕਰ ਕੇ,
ਤੁਹਾਡੇ ਕੀਤੇ ਕੁਕਰਮਾਂ ਤੇ ਪਰਦਾ ਪਵਾ ਦੇਵੇਗਾ। ਬਸ ਲੋੜ ਏਨੀ ਜਿਹੀ ਹੈ ਕਿ ਤੁਸੀਂ ਇੱਕ ਰੁਮਾਲਾ,
ਗੁਰੂ ਗ੍ਰੰਥ ਸਾਹਿਬ ਜੀ ਉਪਰ ਪਾ ਕੇ, ਪੁਜਾਰੀ ਕੋਲੋਂ ਇਹ ਸ਼ਬਦ ਗਵਾ ਦੇਵੋ,
ਪ੍ਰੇਮ ਪਟੋਲਾ ਤੈ ਸਹਿ ਦਿਤਾ ਢਕਣ ਕੂ ਪਤਿ ਮੋਰੀ॥ (੫੨੦) ਜ਼ਾਹਰ
ਹੈ ਕਿ ਇਸ ਨਾਲ ਤੁਹਾਡਾ ਕੋਈ ਕੰਮ ਤਾਂ ਨਹੀਂ ਹੋਵੇਗਾ, ਪਰ ਤੁਸੀਂ ਪੁਜਾਰੀ ਨੂੰ ਕੁੱਝ ਕਹਿ ਵੀ
ਨਹੀਂ ਸਕੋਗੇ, ਕਿਉਂਕਿ ਪੁਜਾਰੀ ਕੋਲ ਸ਼ਰਧਾ ਰੂਪੀ, ਬ੍ਰਹਮ-ਅਸਤਰ ਜੋ ਹੈ, ਉਹ ਕਹਿ ਦੇਵੇਗਾ ਕਿ ਜੇ
ਕੰਮ ਨਹੀਂ ਹੋਇਆ ਤਾਂ, ਇਸ ਦਾ ਕਾਰਨ ਤੁਹਾਡੀ ਸ਼ਰਧਾ ਵਿੱਚ ਕੋਈ ਉਕਾਈ ਹੋਵੇਗੀ, ਤੁਸੀਂ ਉਹ ਕੰਮ ਸਾਫ
ਨੀਅਤ ਨਾਲ ਨਹੀਂ ਕਰਵਾਇਆ ਹੋਵੇਗਾ। ਤੁਸੀਂ ਵੀ ਦਿਲੋਂ ਜਾਣਦੇ ਹੋਵੋਗੇ ਕਿ, ਮੈਂ ਵੀ ਤਾਂ, ਹਰਾਮ ਦੀ
ਕਮਾਈ ਵਿਚੋਂ ਹੀ ਇਸ ਨੂੰ ਚਾਰ ਛਿੱਲੜ ਦਿੱਤੇ ਸਨ।
ਇਹ ਸਭ ਸ਼ਰਧਾ ਦਾ ਹੀ ਤਾਂ ਪਸਾਰਾ ਹੈ। ਕਹਿੰਦੇ ਇੱਕ ਬ੍ਰਾਹਮਣ, ਤੀਰਥ ਯਾਤਰਾ ਤੇ ਜਾਣ ਦੀ ਤਿਆਰੀ ਕਰ
ਰਿਹਾ ਸੀ, ਉਸ ਕੋਲ ਹੋਰ ਕੋਈ ਸਮਾਨ ਤਾਂ ਹੈ ਹੀ ਨਹੀਂ ਸੀ, ਇੱਕ “ਗੀਤਾ” ਹੀ ਸੀ। ਉਸ ਨੇ ਉਹ ਗੀਤਾ
ਆਪਣੇ ਦੋਸਤ, ਸਾਧੂ (ਜੋ ਜੰਗਲ ਵਿੱਚ ਝੌਂਪੜੀ ਬਣਾ ਕੇ ਰਹਿੰਦਾ ਸੀ) ਕੋਲ ਰੱਖ ਦਿੱਤੀ ਅਤੇ
ਤੀਰਥ-ਯਾਤਰਾ ਤੇ ਚਲੇ ਗਿਆ। ਜੰਗਲ ਵਾਲੇ ਸਾਧੂ ਨੇ ਦੂਸਰੇ ਦਿਨ ਵੇਖਿਆ ਕਿ ਝੌਂਪੜੀ ਵਿੱਚ ਤਾਂ ਚੂਹੇ
ਹਨ। (ਜਿਨ੍ਹਾਂ ਨੂੰ ਵੇਖਣ ਦੀ ਉਸ ਨੂੰ ਕਦੀ ਲੋੜ ਹੀ ਨਹੀਂ ਪਈ ਸੀ) ਇਹ ਸੋਚ ਕੇ ਕਿ ਚੂਹੇ ਤਾਂ
ਗੀਤਾ ਨੂੰ ਕੁਤਰ ਦੇਣਗੇ, ਉਹ ਗੀਤਾ ਦੀ ਹਿਫਾਜ਼ਤ ਲਈ ਇੱਕ ਬਿੱਲੀ ਲੈ ਆਇਆ। ਦੋ ਚਾਰ ਦਿਨ ਮਗਰੋਂ ਉਸ
ਨੇ ਮਹਿਸੂਸ ਕੀਤਾ ਕਿ ਬਿੱਲੀ ਤਾਂ ਖੁਰਾਕ ਖੁਣੋਂ ਦੁਬਲੀ ਹੋ ਰਹੀ ਹੈ, ਉਸ ਨੇ ਬਿੱਲੀ ਨੂੰ ਦੁੱਧ
ਪਿਲਾਉਣ ਲਈ ਇੱਕ ਬੱਕਰੀ ਪਾਲ ਲਈ। ਬੱਕਰੀ ਅਕਸਰ ਹੀ ਮੈਂ-ਮੈਂ ਕਰਦੀ ਸੀ, ਜਿਸ ਨੂੰ ਸੁਣ ਕੇ
ਲੱਕੜ-ਬੱਗੇ ਆਦਿ ਸ਼ਿਕਾਰੀ ਜਾਨਵਰ, ਝੌਂਪੜੀ ਦੇ ਚੱਕਰ ਲਾਉਣ ਲੱਗੇ। ਉਨ੍ਹਾਂ ਤੋਂ ਬੱਕਰੀ ਨੂੰ ਬਚਾਉਣ
ਲਈ, ਸਾਧੂ ਕੁਤਿਆਂ ਦਾ ਜੋੜਾ ਲੈ ਆਇਆ। ਇਵੇਂ ਕੁੱਝ ਮਹੀਨਿਆਂ ਵਿੱਚ ਬਿੱਲੀ, ਬੱਕਰੀ ਅਤੇ ਕੁਤਿਆਂ
ਦੇ ਬੱਚਿਆਂ ਦੀ ਰੇਲ-ਪੇਲ ਹੋ ਗਈ।
ਜਦ ਤੀਰਥ ਯਾਤਰਾ ਤੇ ਗਿਆ ਬ੍ਰਾਹਮਣ ਮੁੜ ਕੇ ਆਇਆ ਤਾਂ ਰੌਣਕ ਵੇਖ ਕੇ ਉਸ ਨੇ ਆਪਣੇ ਦੋਸਤ ਨੂੰ ਕਿਹਾ
“ਯਾਰ ਤੂੰ ਤਾਂ ਬੜਾ ਪਸਾਰਾ ਪਸਾਰ ਲਿਆ ਹੈ” ਕੁਟੀਆ ਵਾਲਾ ਸਾਧੂ ਬੋਲਿਆ “ਨਹੀਂ ਯਾਰ ਮੈਂ ਕੀ ਪਸਾਰਾ
ਪਸਾਰਨਾ ਸੀ, ਇਹ ਤਾਂ ਤੇਰੀ ਗੀਤਾ ਪਸਰੀ ਪਈ ਹੈ”। ਇਵੇਂ ਹੀ ਜਿਨ੍ਹਾਂ ਬੰਦਿਆਂ ਨੂੰ ਰੱਬ ਤੇ ਭਰੋਸਾ
ਨਹੀਂ ਹੁੰਦਾ, ਉਨ੍ਹਾਂ ਦੀ, ਰੰਗ-ਰੰਗ ਦੀਆਂ ਚੀਜ਼ਾਂ ਤੇ ਕਾਇਮ ਕੀਤੀ ਸ਼ਰਧਾ, ਅਜਿਹਾ ਪਸਰਦੀ ਹੈ ਕਿ
ਉਸ ਦਾ ਕੋਈ ਅੰਤ-ਬੰਨਾ ਨਹੀਂ ਰਹਿੰਦਾ। ਅਜਿਹੇ ਪਸਾਰੇ ਦੇ ਜਾਲ ਵਿੱਚ ਅੱਜ ਪੁਜਾਰੀਆਂ ਨੇ, ਸਿੱਖਾਂ
ਨੂੰ ਫਸਾ ਰੱਖਿਆ ਹੈ।
ਅਜੇ ਵੀ ਵੇਲਾ ਹੈ, ਸਿੱਖਾਂ ਦੇ ਸੰਭਲਣ ਦਾ। ਗੁਰ ਸ਼ਬਦ ਨੂੰ ਵਿਚਾਰ ਕੇ ਉਸ ਤੋਂ ਮਿਲੇ ਗਿਆਨ ਅਨੁਸਾਰ
ਜੀਵਨ ਢਾਲ ਕੇ, ਪਰਮਾਤਮਾ ਨਾਲ ਮਿਲਾਪ ਦਾ ਉਪਰਾਲਾ ਕਰਨ ਦਾ। ਜਿਸ ਦੇ ਆਸਰੇ, ਸਹੀ ਅਰਥਾਂ ਵਿੱਚ
ਜੀਵਨ ਸਫਲਾ ਹੋ ਸਕਦਾ ਹੈ।
ਅਮਰ ਜੀਤ ਸਿੰਘ ਚੰਦੀ
(13/01/11)
ਕਿਰਪਾਲ ਸਿੰਘ ਬਠਿੰਡਾ
ਸ਼ੇਰੇ ਪੰਜਾਬ ਰੇਡੀਓ `ਤੇ ਹੋਈ ਟਾਕ ਸ਼ੋ ਵਿੱਚ ਨਾਨਕਸ਼ਾਹੀ ਕੈਲੰਡਰ ਸਬੰਧੀ ਪੁੱਛੇ ਗਏ ਸਵਾਲਾਂ ਦੇ
ਜਵਾਬ ਦੇਣ ਤੋਂ ਬਚਣ ਲਈ ਹਰੀ ਸਿੰਘ ਰੰਧਾਵਾ ਵਾਰ ਵਾਰ ਉਠਾਉਂਦੇ ਰਹੇ ਭਿੱਖੀ ਕਾਂਡ ਦਾ ਮਸਲਾ
*ਸੂਰਜੀ ਸਿਧਾਂਤ ਨੂੰ ਛੱਡ ਕੇ ਪੁਰੇਵਾਲ ਨੇ ਕਲਪਤ ਸੰਗਰਾਂਦਾਂ ਮਿਥੀਆਂ
*ਪੁਰੇਵਾਲ ਕੈਲੰਡਰ ਵਿੱਚ ਸਾਰੀਆਂ ਇਤਿਹਾਸਕ ਤਰੀਕਾਂ ਕਲਪਤ
*ਅਕਾਲ ਤਖ਼ਤ ਤੋਂ ਜਾਰੀ ਹੋਏ ਹੁਕਮਨਾਮੇ ਪੰਥ ਨੂੰ ਮੰਨਣੇ ਚਾਹੀਦੇ ਹਨ: ਰੰਧਾਵਾ
*ਗੁਰੂ ਸਾਹਿਬ ਦੇ ਸਮੇਂ ਸੰਗਰਾਂਦਾਂ ਸੂਰਜੀ ਸਿਧਾਂਤ ਮੁਤਬਿਕ ਮਿਥੀਆਂ ਜਾਂਦੀਆਂ ਸਨ ਜਦ ਕਿ ਪੰਜਾਬ
`ਚ ਅੱਜ ਕੱਲ੍ਹ ਜੋ ਕੈਲੰਡਰ ਲਾਗੂ ਹੈ ਉਹ ਦ੍ਰਿਗ ਗਣਿਤ ਦੇ ਹਿਸਾਬ ਹਨ; ਸੰਤ ਸਮਾਜ ਕਿਹੜੀਆਂ
ਸੰਗਰਾਂਦਾਂ ਮੰਨਦਾ ਹੈ?
*ਸੰਤਾਂ ਨੂੰ ਨਾ ਕੈਲੰਡਰ ਬਾਰੇ ਕੋਈ ਜਾਣਕਾਰੀ ਹੈ, ਨਾ ਖ਼ਗੋਲ/ ਭੁਗੋਲ ਦੀ ਸਮਝ ਹੈ ਅਤੇ ਨਾ ਹੀ
ਇਤਿਹਾਸ ਦੀ; ਅਕਾਲ ਤਖ਼ਤ `ਤੇ ਹੋਈ ਮੀਟਿੰਗ `ਚ ਜਥੇਦਾਰ ਵੇਦਾਂਤੀ ਦੇ ਸਾਹਮਣੇ ਇਨ੍ਹਾਂ ਨੂੰ
ਪੁਰਾਣੀਆਂ ਯੰਤਰੀਆਂ `ਚੋਂ ਤਰੀਕਾਂ ਵਿਖਾ ਦਿੱਤੀਆਂ ਸਨ: ਪੁਰੇਵਾਲ
*ਇਹ ਕਿਹੜੇ ਸੰਤ ਐ, ਇਹ ਤਾਂ ਆਰਐੱਸਐੱਸ ਦੇ ਟਾਊਟ ਹੈ, ਹਮੇਸ਼ਾਂ ਝੂਠ ਬੋਲਦੇ ਐ
*ਮੈਂ ਸੋਧਾਂ ਦੀ ਪ੍ਰਵਾਨਗੀ ਵਾਲੇ ਕਿਸੇ ਕੈਲੰਡਰ `ਤੇ ਦਸਤਖ਼ਤ ਨਹੀਂ ਕੀਤੇ
*ਰੰਧਾਵਾ ਦੱਸੇ ਕਿ ਸੌਦਾ ਸਾਧ ਵਿਰੁਧ ਇਨ੍ਹਾਂ ਨੇ ਕੀ ਕੀਤਾ?
*ਜੇ ਇਹ ਪੁਰੇਵਾਲ ਦੀ ਤਸੱਲੀ ਕਰਵਾ ਦੇਣ ਤਾਂ ਮੈਂ ਇਸ ਕੈਲੰਡਰ ਨੂੰ ਮੰਨ ਲਵਾਂਗਾ: ਨੰਦਗੜ੍ਹ
*ਸੰਤ ਸਮਾਜ ਨੇ ਅਕਾਲ ਤਖ਼ਤ ਤੋਂ ਜਾਰੀ ਹੋਈ ਸਿੱਖ ਰਹਿਤ ਅਤੇ ੨੦੦੩ ਵਾਲਾ ਨਾਨਕਸ਼ਾਹੀ ਕੈਲੰਡਰ ਕਿਉਂ
ਨਹੀਂ ਮੰਨਿਆ? : ਇੱਕ ਕਾਲਰ
ਬਠਿੰਡਾ, ੧੩ ਜਨਵਰੀ (ਕਿਰਪਾਲ ਸਿੰਘ): ਨਾਨਕਸ਼ਾਹੀ ਕੈਲੰਡਰ ਜੋ ਕਿ ਅੱਜ ਕੱਲ੍ਹ ਪੰਥ ਦਾ ਭਖਦਾ
ਵਿਵਾਦਤ ਮਸਲਾ ਬਣਿਆ ਹੋਇਆ ਹੈ, ਸਬੰਧੀ ਲੰਘੀ ੯ ਜਨਵਰੀ ਨੂੰ ਸ਼ੇਰੇ ਪੰਜਾਬ ਰੇਡੀਓ ਕੈਨੇਡਾ `ਤੇ ਇੱਕ
ਭਖਵੀਂ ਬਹਿਸ ਹੋਈ ਜਿਸ ਵਿੱਚ ਰੇਡੀਓ ਐਂਕਰ ਕੁਲਦੀਪ ਸਿੰਘ, ਸੰਤ ਸਮਾਜ ਦੇ ਜਨਰਲ ਸਕੱਤਰ ਹਰੀ ਸਿੰਘ
ਰੰਧਾਵਾ, ਨਾਨਕਸ਼ਾਹੀ ਕੈਲੰਡਰ ਦੇ ਨਿਰਮਾਤਾ ਸ: ਪਾਲ ਸਿੰਘ ਪੁਰੇਵਾਲ ਅਤੇ ਤਖ਼ਤ ਸ਼੍ਰੀ ਦਮਦਮਾ ਸਾਹਿਬ
ਤਲਵੰਡੀ ਸਾਬੋ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਭਾਗ ਲਿਆ। ਇਸ ਬਹਿਸ ਦੀ ਰੀਕਾਰਡਿੰਗ
ਜਾਗੋ ਖ਼ਲਸਾ ਡਾਟ ਕਾਮ http://jagookhalsa.com/
ਸਾਈਟ ਦੀ ਆਡੀਓ ਲਾਇਬ੍ਰੇਰੀ ਵਿਚੋਂ ਸੁਣੀ ਜਾ
ਸਕਦੀ ਹੈ। ਇਸ ਬਹਿਸ ਨੂੰ ਸ਼ੁਰੂ ਕਰਦਿਆਂ ਰੇਡੀਓ ਐਂਕਰ ਸ: ਕੁਲਦੀਪ ਸਿੰਘ ਨੇ ਬਾਬਾ ਹਰੀ ਸਿੰਘ
ਰੰਧਾਵਾ ਨੂੰ ਸਬੋਧਨ ਹੁੰਦੇ ਹੋਏ ਪੁੱਛਿਆ ਕਿ ਇਹ ਕਿਹਾ ਜਾ ਰਿਹਾ ਹੈ ਕਿ ਪੰਥਕ ਏਕਤਾ ਲਿਆਉਣ ਲਈ
ਨਾਨਕਸ਼ਾਹੀ ਕੈਲੰਡਰ ਵਿੱਚ ਸੋਧਾਂ ਕੀਤੀਆਂ ਗਈਆਂ ਹਨ, ਪਰ ਵੇਖਿਆ ਗਿਆ ਹੈ ਕਿ ਇਨ੍ਹਾਂ ਸੋਧਾਂ ਨਾਲ
ਪੰਥ ਵਿੱਚ ਪਹਿਲਾਂ ਨਾਲੋਂ ਵੀ ਵੱਧ ਵੰਡੀਆਂ ਪੈ ਗਈਆਂ ਹਨ; ਕਈਆਂ ਨੇ ਗੁਰੂ ਗੋਬਿੰਦ ਸਿੰਘ ਜੀ ਦਾ
ਪ੍ਰਕਾਸ਼ ਦਿਹਾੜਾ ੨੦੦੩ ਵਿੱਚ ਜਾਰੀ ਹੋਏ ਨਾਨਕਸ਼ਾਹੀ ਕੈਲੰਡਰ ਮੁਤਾਬਿਕ ੫ ਜਨਵਰੀ ਨੂੰ ਮਨਾ ਲਿਆ ਹੈ,
ਕੁੱਝ ੧੧ ਜਨਵਰੀ ਨੂੰ ਮਨਾ ਰਹੇ ਹਨ। ਸੰਤ ਸਮਾਜ ਦੇ ਜਨਰਲ ਸਕੱਤਰ ਹੋਣ ਦੇ ਨਾਤੇ ਤੁਸੀਂ ਪੰਥ ਨੂੰ
ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਜਵਾਬ ਵਿੱਚ ਉਨ੍ਹਾਂ ਕਿਹਾ ਕਿ ਸਾਡਾ ਇੱਕ ਪਿਤਾ ਗੁਰੂ ਗੋਬਿੰਦ
ਸਿੰਘ, ਇੱਕ ਮਾਤਾ ਸਾਹਿਬ ਕੌਰ ਅਤੇ ਇੱਕ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਹਨ ਇਸ ਲਈ ਸਾਨੂੰ ਅਕਾਲ
ਤਖ਼ਤ ਦੀ ਮਰਿਆਦਾ ਅਤੇ ਹੁਕਮਨਾਮਾ ਮੰਨ ਕੇ ਏਕਤਾ ਦਾ ਸਬੂਤ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਬਹੁਤ
ਘੱਟ ਫੈਸਲੇ ਹਨ ਜਿਹੜੇ ਪੰਜਾਂ ਤਖ਼ਤਾਂ ਦੇ ਜਥੇਦਾਰਾਂ ਨੇ ਕੀਤੇ ਹੋਣ। ਇਸ ਸੋਧਾਂ ਵਾਲੇ ਕੈਲੰਡਰ `ਤੇ
ਪੰਜਾਂ ਜਥੇਦਾਰਾਂ ਦੇ ਦਸਤਖ਼ਤ ਹਨ, ਨਹੀਂ ਤਾਂ ਅਕਾਲ ਤਖ਼ਤ ਦਾ ਜਥੇਦਾਰ ਇਕੱਲੇ ਹੀ ਹੋਰ ਗ੍ਰੰਥੀਆਂ
ਨੂੰ ਨਾਲ ਲੈ ਕੇ ਹੁਕਨਾਮਾ ਜਾਰੀ ਕਰ ਦਿੰਦੇ ਹਨ। ਇਸ ਲਈ ਸੋਧਿਆ ਹੋਇਆ ਨਾਨਕਸ਼ਾਹੀ ਕੈਲੰਡਰ ਸਭ ਨੂੰ
ਮੰਨ ਲੈਣਾ ਚਾਹੀਦਾ ਹੈ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਤੁਸੀਂ ਅਕਾਲ ਤਖ਼ਤ ਦੀ ਮਰਿਆਦਾ
ਅਤੇ ੨੦੦੩ `ਚ ਲਾਗੂ ਹੋਇਆ ਕੈਲੰਡਰ ਮੰਨਦੇ ਹੋ? ਤਾਂ ਉਨ੍ਹਾਂ ਕਿਹਾ ਕਿ ਸਿੱਖ ਕੌਮ ਕਦੋਂ ਤੋਂ ਪੈਦਾ
ਹੋਈ, ਉਸ ਸਮੇਂ ਤੋਂ ੧੯੪੫ ਤੱਕ ਕੀ ਇਹ ਬਿਨਾਂ ਮਰਿਆਦਾ ਤੋਂ ਹੀ ਰਹੀ? ਗੁਰੂ ਗੋਬਿੰਦ ਸਿੰਘ ਨੇ ਜੋ
ਮਰਿਆਦਾ ਕਾਇਮ ਕੀਤੀ ਸੀ ਅਸੀਂ ਉਸ ਨੂੰ ਮੰਨਦੇ ਹਾਂ ੧੯੪੫ `ਚ ਜੋ ਮਰਿਆਦਾ ਬਣਾਈ ਇਸ ਦਾ ਅਸੀਂ ਸ਼ੁਰੂ
ਤੋਂ ਹੀ ਵਿਰੋਧ ਕਰਦੇ ਆ ਰਹੇ ਹਾਂ। ਨਾਨਕਸ਼ਾਹੀ ਕੈਲੰਡਰ ਸਬੰਧੀ ਉਨ੍ਹਾਂ ਕਿਹਾ ਕਿ ਉਸ ਵਿੱਚ ਖ਼ਾਮੀਆਂ
ਸਨ, ਪੁਰੇਵਾਲ ਸਾਹਿਬ ਇਹ ਨਾ ਦੱਸ ਸਕੇ ਕਿ ਸੰਗਰਾਂਦ ਕੀ ਹੁੰਦੀ ਹੈ, ਇਨ੍ਹਾਂ ਨੇ ਕਲਪਤ ਸੰਗਰਾਂਦਾਂ
ਮਿਥ ਲਈਆਂ ਅਤੇ ਮਿਥੇ ਗਏ ਇਤਿਹਾਸਕ ਦਿਹਾੜੇ ਵੀ ਇਤਿਹਾਸਕ ਸਬੂਤਾਂ ਨਾਲ ਨਹੀਂ ਮਿਲਦੇ। ਜਿਹੜੇ ਇਹ
ਕਹਿੰਦੇ ਹਨ ਕਿ ਬਿਕ੍ਰਮੀ ਸੰਮਤ ਹਿੰਦੂਆਂ ਦਾ ਹੈ ਉਹ ਦੱਸਣ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਦੋ
ਬਾਰਹਾ ਮਾਂਹ, ਤਿੰਨ ਤਿਥਾਂ ਦੀ ਬਾਣੀ ਅਤੇ `ਆਵਨਿ ਅਠਤਰੈ ਜਾਨਿ ਸਤਾਨਵੈ` ਕਿਹੜੇ ਕੈਲੰਡਰ ਮੁਤਾਬਿਕ
ਲਿਖੇ ਹਨ। ਸੰਤ ਸਮਾਜ ਨੇ ਸਿਰਫ ਇਹ ਹੀ ਕਿਹਾ ਸੀ ਕਿ ਲਾਗੂ ਕਰਨ ਤੋਂ ਪਹਿਲਾਂ ਇਸ ਦੀਆਂ ਕਮੀਆਂ ਦੂਰ
ਕਰ ਲਈਆਂ ਜਾਣ।
ਇਸ ਦੇ ਜਵਾਬ ਵਿੱਚ ਸ: ਪੁਰੇਵਾਲ ਨੇ ਕਿਹਾ ਕਿ ਇਨ੍ਹਾਂ ਨੇ ਨਾਂ ਤਾਂ ਨਾਨਕਸ਼ਾਹੀ ਕੈਲੰਡਰ ਪੜ੍ਹਿਆ
ਹੈ, ਨਾ ਖ਼ਗੋਲ/ ਭੁਗੋਲ ਦੀ ਸਮਝ ਹੈ ਅਤੇ ਨਾ ਹੀ ਇਤਿਹਾਸ ਦੀ; ਅਕਾਲ ਤਖ਼ਤ `ਤੇ ਹੋਈ ਮੀਟਿੰਗ `ਚ
ਜਥੇਦਾਰ ਵੇਦਾਂਤੀ ਦੇ ਸਾਹਮਣੇ ਇਨ੍ਹਾਂ ਨੂੰ ਪੁਰਾਣੀਆਂ ਯੰਤਰੀਆਂ `ਚੋਂ ਤਰੀਕਾਂ ਵਿਖਾ ਦਿਤੀਆਂ ਸਨ
ਕਿ ਪਹਿਲਾਂ ਵੀ ਇਨ੍ਹਾਂ ਹੀ ਤਰੀਕਾਂ ਨੂੰ ਗੁਰਪੁਰਬ ਆਏ ਸਨ। ਜਿਹੜੇ ਇਹ ਕਹਿੰਦੇ ਹਨ ਕਿ ਇੱਕ ਦਿਨ
ਚਾਰ ਚਾਰ ਗੁਰਪੁਰਬ ਇਕੱਠੇ ਕਰ ਦਿੱਤੇ ਹਨ, ਭਾਈ ਕਾਹਨ ਸਿੰਘ ਨਾਭਾ ਦੇ ਮਹਾਨ ਕੋਸ਼ ਵਿੱਚ ਵੀ ਇਹ ਇਸੇ
ਤਰ੍ਹਾਂ ਹੀ ਹਨ। ਸੰਗਰਾਂਦ ਸਬੰਧੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਜਦੋਂ ਸੂਰਜ ਇੱਕ ਰਾਸ
`ਚੋਂ ਬਦਲ ਕੇ ਦੂਜੀ ਰਾਸ ਵਿੱਚ ਜਾਂਦਾ ਹੈ ਉਸ ਨੂੰ ਸੰਗ੍ਰਾਂਦ ਕਹਿੰਦੇ ਹਨ ਪਰ ਨਾਨਕਸ਼ਾਹੀ ਕੈਲੰਡਰ
ਦਾ ਰਾਸਾਂ ਨਾਲ ਕੋਈ ਸਬੰਧ ਨਹੀਂ ਇਸ ਵਿੱਚ ਮਹੀਨੇ ਦੀ ਅਰੰਭਤਾ ਹੈ ਅਤੇ ਮਹੀਨਾ ਅਰੰਭ ਹੋਣ ਵਾਲੀ
ਤਰੀਕ ਨੂੰ ਇਹ ਸੰਗ੍ਰਾਂਦ ਕਹੀ ਜਾ ਰਹੇ ਹਨ। ਉਨ੍ਹਾਂ ਕਿਹਾ ਗੁਰੂ ਸਾਹਿਬ ਦੇ ਸਮੇਂ ਸੰਗਰਾਂਦਾਂ
ਸੂਰਜੀ ਸਿਧਾਂਤ ਮੁਤਬਿਕ ਮਿਥੀਆਂ ਜਾਂਦੀਆਂ ਸਨ ਜਦ ਕਿ ਪੰਜਾਬ `ਚ ਅੱਜ ਕੱਲ੍ਹ ਜੋ ਕੈਲੰਡਰ ੧੯੬੦
ਤੋਂ ਲਾਗੂ ਹੈ ਉਹ ਦ੍ਰਿਗ ਗਣਿਤ ਦੇ ਹਿਸਾਬ ਹਨ ਜਿਸ ਅਨੁਸਾਰ ੫ ਸੰਗ੍ਰਾਂਦਾਂ ਦਾ ਸੂਰਜੀ ਸਿਧਾਂਤ
ਨਾਲੋਂ ਵਖਰੇਵਾਂ ਹੈ। ਸੰਤ ਸਮਾਜ ਇਨ੍ਹਾਂ ਵਿਚੋਂ ਕਿਹੜੀਆਂ ਸੰਗਰਾਂਦਾਂ ਮੰਨਦਾ ਹੈ? ਕਿਉਂਕਿ
ਇਨ੍ਹਾਂ ਨੇ ਦ੍ਰਿਗ ਗਣਿਤ ਵਾਲੇ ਕੈਲੰਡਰ ਨੂੰ ਮਾਨਤਾ ਦਿੱਤੀ ਹੈ ਜਿਹੜਾ ਕਿ ਗੁਰਬਾਣੀ ਨਾਲ ਮੇਲ
ਨਹੀਂ ਖਾਂਦਾ। ਉਨ੍ਹਾਂ ਕਿਹਾ ਗਰੁਬਾਣੀ ਵਿੱਚ ਤਿਥ ਵਾਰ ਮਨਾਉਣ ਦਾ ਉਪਦੇਸ਼ ਨਹੀਂ ਦਿੱਤਾ ਸਗੋਂ ਇਥੇ
ਤਾਂ ਤਿਥ ਵਾਰ ਮੰਨਣ ਵਾਲਿਆਂ ਨੂੰ ਮੁਗਧ ਗਵਾਰ ਕਿਹਾ ਹੈ: `ਥਿਤੀ ਵਾਰ ਸੇਵਹਿ ਮੁਗਧ ਗਵਾਰ।। `
ਅਤੇ ਭਗਤ ਕਬੀਰ ਜੀ ਨੇ ਲਿਖਿਆ ਹੈ: `ਚਉਦਸ ਅਮਾਵਸ ਰਚਿ ਰਚਿ ਮਾਂਗਹਿ ਕਰ ਦੀਪਕੁ ਲੈ ਕੂਪਿ
ਪਰਹਿ।। ੨।। ` ਭਾਵ ਇਹ ਚੌਦਹਾਂ ਮੱਸਿਆ ਅਕਾਲਪੁਰਖ਼ ਨੇ ਨਹੀਂ ਬਣਾਈਆਂ ਬ੍ਰਹਮਣਾਂ ਨੇ ਆਪ ਬਣਾ
ਕੇ ਇਨ੍ਹਾਂ ਨੂੰ ਪਵਿੱਤਰ ਦੱਸ ਕੇ ਮੰਗਦੇ ਹਨ, ਉਹ ਹੱਥ `ਤੇ ਦੀਵਾ ਰੱਖ ਕੇ ਖੂਹ ਵਿੱਚ ਡਿੱਗ ਰਹੇ
ਹਨ। ਸ: ਪੁਰੇਵਾਲ ਨੇ ਕਿਹਾ ਸਾਡੇ ਪਾਸ ਤਾਂ ਸਿਰਫ ਦੀਵਾ ਹੀ ਨਹੀਂ ਬਲਕਿ ਗੁਰੂ ਗ੍ਰੰਥ ਸਾਹਿਬ ਰੂਪੀ
ਗਿਆਨ ਦਾ ਸੂਰਜ ਹੈ ਤਾਂ ਅਸੀਂ ਖੂਹ ਵਿੱਚ ਕਿਉਂ ਡਿਗੀਏ? ਸ: ਪੁਰੇਵਾਲ ਅਤੇ ਐਂਕਰ ਕੁਲਦੀਪ ਸਿੰਘ
ਵਲੋਂ ਵਾਰ ਵਾਰ ਪੁੱਛਣ `ਤੇ ਰੰਧਾਵਾ ਜੀ ਇਸ ਪ੍ਰਸ਼ਨ ਨੂੰ ਟਾਲਣ ਲਈ ਹਰ ਵਾਰ ਭਿੱਖੀ ਕਾਂਡ ਦੀ ਗੱਲ
ਕਰਦੇ ਰਹੇ ਕਿ ਗਿਆਨੀ ਨੰਦਗੜ੍ਹ ਭਿਖੀ ਕਿਉਂ ਨਹੀਂ ਗਏ ਅਤੇ ਨਾਨਕਸ਼ਾਹੀ ਕੈਲੰਡਰ ਸਬੰਧੀ ਗੱਲ ਕਰਨ
ਵਾਲਿਆਂ ਵਿਚੋਂ ਤੁਸੀਂ ਭਿੱਖੀ ਕਾਂਡ ਵਿੱਚ ਕੀ ਕੀਤਾ? ਕੁਲਦੀਪ ਸਿੰਘ ਨੇ ਕਿਹਾ ਕਿ ਇਸ ਸਮੇਂ ਚਰਚਾ
ਨਾਨਕਸ਼ਾਹੀ ਕੈਲੰਡਰ ਸਬੰਧੀ ਹੋ ਰਹੀ ਹੈ ਤੁਸੀਂ ਇਸ ਦਾ ਜਵਾਬ ਦਿਉ। ਗਿਆਨੀ ਨੰਦਗੜ੍ਹ ਜੀ ਵੀ ਲਾਈਨ
`ਤੇ ਮੌਜੂਦ ਹਨ ਇਹ ਸੁਆਲ ਅਸੀਂ ਉਨ੍ਹਾਂ ਤੋਂ ਪੁਛਾਂਗੇ ਕਿ ਉਹ ਭਿਖੀ ਕਿਉਂ ਨਹੀਂ ਗਏ?
ਗਿਆਨੀ ਨੰਦਗੜ੍ਹ ਨੇ ਜ਼ਜਬਾਤੀ ਹੁੰਦੇ ਹੋਏ ਕਿਹਾ ਕਿ ਉਨ੍ਹਾਂ ਤਾਂ ਭਿਖੀ ਜਾਣ ਦਾ ਪ੍ਰੋਗਰਾਮ ੳਲੀਕਿਆ
ਹੈ ਉਹ ਜਾਣਗੇ ਵੀ ਪਰ ਇਸ ਨੂੰ ਪੁੱਛੋ, ਇਹ ਭਿਖੀ ਕਦੋਂ ਗਿਆ ਹੈ? ਇਹ ਕਿਹੜੇ ਸੰਤ ਐ, ਇਹ ਹਮੇਸ਼ਾਂ
ਝੂਠ ਬੋਲਦੇ ਐ ਆਰਐੱਸਐੱਸ ਦੇ ਟਊਟ ਹੈ। ਉਨ੍ਹਾਂ ਕਿਹਾ ਉਹ ਤਾਂ ਸੌਦਾ ਸਾਧ ਵਿਰੁਧ ਹਮੇਸ਼ਾਂ ਜਾਂਦੇ
ਰਹੇ ਹਨ, ਰੰਧਾਵਾ ਦੱਸੇ ਕਿ ਸੌਦਾ ਸਾਧ ਵਿਰੁਧ ਇਨ੍ਹਾਂ ਨੇ ਕੀ ਕੀਤਾ? ਇਹ ਕਦੀ ਜਾਂਦੇ ਹੀ ਨਹੀਂ
ਅਤੇ ਜੇ ਜਾਂਦੇ ਹਨ ਤਾਂ ਦੋ ਘੰਟੇ ਬੈਠ ਕੇ ਮੁੜ ਆਉਂਦੇ ਹਨ। ਅਕਾਲ ਤਖ਼ਤ ਦੇ ਕਿਸੇ ਹੁਕਨਾਮੇ ਨੂੰ
ਮੰਨਦੇ ਹੀ ਨਹੀਂ, ਹਮੇਸ਼ਾਂ ਵਿਰੋਧ ਕਰਦੇ ਹਨ, ਸਿੱਖ ਰਹਿਤ ਮਰਿਆਦਾ ਇਨ੍ਹਾਂ ਨੇ ਨਹੀਂ ਮੰਨੀ,
ਨਾਨਕਸ਼ਾਹੀ ਕੈਲੰਡਰ ਇਨ੍ਹਾਂ ਨੇ ਨਹੀਂ ਮੰਨਿਆਂ, ਸਕੂਲ ਦਾ ਕਦੀ ਮੂੰਹ ਨਹੀਂ ਵੇਖਿਆ, ਸਮਝਦੇ ਹਨ
ਆਪਣੇ ਆਪ ਨੂੰ ਵੱਡੇ ਵਿਦਵਾਨ। ਉਨ੍ਹਾਂ ਰੰਧਾਵਾ ਨੂੰ ਸਬੋਧਨ ਹੁੰਦੇ ਕਿਹਾ ਤੁਸੀਂ ਝੂਠ ਬੋਲਣ ਦਾ
ਠੇਕਾ ਲਿਆ ਹੈ, ਦਸੋ ਮੈਂ ਕਿਥੇ ਦਸਤਖ਼ਤ ਕੀਤੇ ਹਨ। ਜਦ ਭਾਈ ਰੰਧਾਵਾ ਨੇ ਕਿਹਾ ਜੇ ਤੁਹਾਨੂੰ ਉਸ `ਤੇ
ਤੁਹਾਡੇ ਦਸਤਖ਼ਤ ਹੋਏ ਵਿਖਾ ਦੇਈਏ ਤਾਂ ਗਿਆਨੀ ਨੰਦਗੜ੍ਹ ਨੇ ਕਿਹਾ, ਮੈਂ ਸੋਧਾਂ ਦੀ ਪ੍ਰਵਾਨਗੀ ਵਾਲੇ
ਕਿਸੇ ਕੈਲੰਡਰ `ਤੇ ਦਸਤਖ਼ਤ ਨਹੀਂ ਕੀਤੇ। ਅਸੀਂ ਉਸ `ਤੇ ਦਸਖ਼ਤ ਕਰਕੇ ਤਾਂ ਸ਼ਰੋਮਣੀ ਕਮੇਟੀ ਨੂੰ
ਭੇਜਿਆ ਸੀ ਕਿ ਇਸ ਦੀ ਸ: ਪੁਰੇਵਾਲ ਤੋਂ ਪ੍ਰਵਾਨਗੀ ਲਓ ਜਾਂ ਸ਼ਰੋਮਣੀ ਕਮੇਟੀ ਦੇ ਜਨਰਲ ਹਾਊਸ ਤੋਂ
ਪਾਸ ਕਰਾ ਕੇ ਪੰਜਾਂ ਤਖ਼ਤਾਂ `ਤੇ ਭੇਜੋ ਫਿਰ ਅਸੀਂ ਉਸ `ਤੇ ਵੀਚਾਰ ਕਰਾਂਗੇ। ਇਨ੍ਹਾਂ ਨਾਂ ਪੁਰੇਵਾਲ
ਤੋਂ ਪ੍ਰਵਾਨਗੀ ਲਈ, ਨਾ ਜਨਰਲ ਹਾਊਸ ਵਿੱਚ ਲੈ ਕੇ ਗਏ, ਕਾਰਜ਼ਕਾਰਨੀ ਕਮੇਟੀ ਨੇ ਅਕਾਲ ਤਖ਼ਤ `ਤੇ ਭੇਜ
ਦਿੱਤਾ ਉਸ ਨੇ ਇਕੱਲੇ ਨੇ ਹੀ ਚਾਰ ਗ੍ਰੰਥੀ ਲੈ ਕੇ ਲਾਗੂ ਕਰਨ ਦਾ ਐਲਾਨ ਕਰ ਦਿੱਤਾ। ਉਨ੍ਹਾਂ ਕਿਹਾ
ਜੇ ਇਹ ਪੁਰੇਵਾਲ ਦੀ ਤਸੱਲੀ ਕਰਵਾ ਦੇਣ ਤਾਂ ਮੈਂ ਇਸ ਕੈਲੰਡਰ ਨੂੰ ਮੰਨ ਲਵਾਂਗਾ। ਪੁਰੇਵਾਲ ਨੇ
ਕਿਹਾ ਨਾਨਕਸ਼ਾਹੀ ਕੈਲੰਡਰ ਮੁਤਾਬਿਕ ਹਾੜ੍ਹ ਵਿੱਚ ਰਹਿੰਦੀ ਦੁਨੀਆਂ ਤੱਕ ਹਮੇਸ਼ਾਂ ਗਰਮੀ ਰਹੇਗੀ ਅਤੇ
ਪੋਹ ਵਿੱਚ ਹਮੇਸ਼ਾਂ ਸਰਦੀ ਰਹੇਗੀ ਪਰ ਜੇ ਅਸੀਂ ਬਿਕ੍ਰਮੀ ਕੈਲੰਡਰ ਨਾਲ ਜੁੜੇ ਰਹੇ ਤਾਂ ਗੁਰਬਾਣੀ
ਵਿੱਚ ਦਰਜ਼ ਬਾਰਹ ਮਾਂਹ ਅਤੇ ਰੁੱਤਾਂ ਦਾ ਸਬੰਧ ਟੁੱਟ ਜਾਵੇਗਾ ਇਸ ਲਈ ਉਹ ਬਿਕ੍ਰਮੀ ਸਾਲ ਦੀਆਂ
ਸੰਗਰਾਂਦਾਂ ਨੂੰ ਕਦੀ ਨਹੀਂ ਮੰਨਣਗੇ।
ਐਂਕਰ ਕੁਲਦੀਪ ਸਿੰਘ ਵਲੋਂ ਹਰੀ ਸਿੰਘ ਰੰਧਾਵਾ ਨੂੰ ਪੁੱਛਿਆ ਗਿਆ ਕਿ ਤੁਸੀਂ ਅਕਾਲ ਤਖ਼ਤ ਦੇ
ਹੁਕਨਾਮੇ ਨੂੰ ਮੰਨਣ ਦੀ ਗੱਲ ਕੀਤੀ ਹੈ ਪਰ ਇਹ ਦੱਸੋ ਕਿ ੨੦੦੩ ਵਾਲੇ ਕੈਲੰਡਰ ਨੂੰ ਪੰਜ ਸਿੰਘ
ਸਾਹਿਬਾਨ ਅਤੇ ਸ਼ਰੋਮਣੀ ਕਮੇਟੀ ਦੇ ਜਨਰਲ ਹਾਊਸ ਦੀ ਪ੍ਰਵਾਨਗੀ ਸੀ, ਪਰ ੨੦੧੦ ਵਾਲੀਆਂ ਸੋਧਾਂ ਦਾ
ਜਥੇਦਾਰ ਨੰਦਗੜ੍ਹ ਵਿਰੋਧ ਕਰ ਰਹੇ ਹਨ, ਸ਼ਰੋਮਣੀ ਕਮੇਟੀ ਦੇ ਜਨਰਲ ਹਾਊਸ ਵਿੱਚ ਲੈ ਕੇ ਤੁਸੀਂ ਗਏ
ਨਹੀਂ, ਕਾਰਜ਼ਕਾਰਨੀ ਕਮੇਟੀ ਵਿੱਚ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ ਸਮੇਤ ਤਿੰਨ ਮੈਂਬਰ ਵਾਕਆਊਟ ਕਰ
ਗਏ ਅਤੇ ਇਕੱਲੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਚਾਰ ਗ੍ਰੰਥੀਆਂ ਨੂੰ ਨਾਲ ਲੈ ਕੇ
ਲਾਗੂ ਕਰਨ ਦਾ ਐਲਾਨ ਕਰ ਦਿੱਤਾ ਤਾਂ ਦੱਸੋ ਦੋਵਾਂ ਵਿੱਚੋਂ ਕਿਹੜਾ ਕੈਲੰਡਰ ਮੰਨਣਯੋਗ ਹੈ? ਇਸ ਸਵਾਲ
ਨੂੰ ਵੀ ਰੰਧਾਵਾ ਜੀ ਟਾਲਦੇ ਰਹੇ ਅਤੇ ਕਿਹਾ ਕਿ ਅਸੀਂ ਤਾਂ ਸਿਰਫ ਇਸ ਦੀਆਂ ਖ਼ਾਮੀਆਂ ਦੂਰ ਕਰਨ ਲਈ
ਕਹਿੰਦੇ ਸੀ। ਇਸ ਦੌਰਾਨ ਇੱਕ ਕਾਲਰ ਦੀ ਕਾਲ ਆਈ ਤੇ ਉਨ੍ਹਾਂ ਕਿਹਾ ਕਿ ਜੇ ਸੰਤ ਸਮਾਜ ਕਹਿੰਦਾ ਹੈ
ਕਿ ਸਿਖ ਕੌਮ ਦੀ ਹੋਂਦ ਤੋਂ ੧੯੪੫ ਤਕ ਜਿਹੜੀ ਮਰਿਆਦਾ ਚੱਲੀ ਆ ਰਹੀ ਸੀ ਇਹ ਉਸੇ ਨੂੰ ਹੀ ਮੰਨਦੇ ਹਨ
ਤਾਂ ਇਨ੍ਹਾਂ ੧੯੯੬ ਵਿੱਚ ਅਕਾਲ ਤਖ਼ਤ ਨਾਲੋਂ ਆਪਣੀ ਵੱਖਰੀ ਰਹਿਤ ਮਰਿਆਦਾ ਕਿਉਂ ਬਣਾਈ? ਜੇ ਇਹ ਅਕਾਲ
ਤਖ਼ਤ ਨੂੰ ਸਰਬ ਉੱਚ ਮੰਨਦੇ ਹਨ ਤਾਂ ਇਨ੍ਹਾਂ ਨੇ ੨੦੦੩ ਨੂੰ ਉਥੋਂ ਜਾਰੀ ਹੋਏ ਕੈਲੰਡਰ ਨੂੰ ਕਿਉਂ
ਨਹੀਂ ਮੰਨਿਆ? ਅਕਾਲ ਤਖ਼ਤ ਤੋਂ ਹੁਕਮਨਾਮਾ ਜਾਰੀ ਹੋਇਆ ਸੀ ਕਿ ਦਸਮ ਗ੍ਰੰਥ ਸਬੰਧੀ ਕੋਈ ਚਰਚਾ ਨਹੀਂ
ਕਰਨੀ ਪਰ ਕੁੱਝ ਹੀ ਸਮੇਂ ਪਿਛੋਂ ਇਨ੍ਹਾਂ ਅੰਮ੍ਰਿਤਸਰ ਵਿਖੇ ਦਸਮ ਗ੍ਰੰਥ `ਤੇ ਇੱਕ ਸੈਮੀਨਾਰ
ਕਰਵਾਇਆ ਜਿਸ ਵਿੱਚ ਡਾ: ਹਰਿਭਜਨ ਸਿੰਘ ਦੀ ਇੱਕ ਪੁਸਤਕ ਰਲੀਜ਼ ਕੀਤੀ ਜਿਸ ਵਿੱਚ ਗੁਰੂ ਗੋਬਿੰਦ ਸਿੰਘ
ਬਾਰੇ ਲਿਖਿਆ ਹੈ ਕਿ ਉਹ ਇੱਕ ਔਰਤ ਦੇ ਡੇਰੇ `ਤੇ ਗਏ ਜਿਥੋਂ ਉਨ੍ਹਾਂ ਨੂੰ ਆਪਣੀ ਜੁੱਤੀ ਪਾਮਰੀ ਛੱਡ
ਕੇ ਭੱਜਣਾ ਪਿਆ ਤੇ ਅਗਲੇ ਦਿਨ ਉਸ ਔਰਤ ਨੂੰ ਗੁਰੂ ਸਾਹਿਬ ਨੇ ੨੦ ਹਜ਼ਾਰ ਟਕਾ ਛਿਮਾਹੀ ਬੰਨ੍ਹ
ਦਿੱਤਾ। ਇਸ ਰੰਧਾਵਾ ਸਾਹਿਬ ਨੇ ਉਸ ਪੁਸਤਕ ਦੀ ਤਾਰੀਫ਼ ਵਿੱਚ ਦੋ ਸ਼ਬਦ ਉਸ ਪੁਸਤਕ ਵਿੱਚ ਲਿਖੇ ਹਨ।
ਇਨ੍ਹਾਂ ਤੋਂ ਕਿੰਨੀ ਵਾਰ ਚਿੱਠੀਆਂ ਅਤੇ ਮੀਡੀਏ ਰਾਹੀਂ ਅਸੀਂ ਪੁੱਛ ਚੁੱਕੇ ਹਾਂ, ਇਨ੍ਹਾਂ ਕਦੀ
ਜਵਾਬ ਨਹੀਂ ਦਿੱਤਾ। ਜਿਸ ਪੋਹ ਸੁਦੀ ੭ ਦੀ ਇਹ ਗੱਲ ਕਰਦੇ ਹਨ ਉਹ ਆਉਣ ਵਾਲੇ ੧੦੦ ਸਾਲ ਵਿੱਚ
ਬਿਕ੍ਰਮੀ ਸੰਮਤ ੨੦੮੫, ੨੧੦੪ ਅਤੇ ੨੧੬੧ ਵਿੱਚ ਆਉਣੀ ਹੀ ਨਹੀਂ, ਤਾਂ ਦੱਸੋ ਉਨ੍ਹਾਂ ਸਾਲਾਂ ਵਿੱਚ
ਅਸੀਂ ਗੁਰਪੁਰਬ ਕਿਹੜੇ ਦਿਨ ਮਨਾਵਾਂਗੇ? ਇਹ ਵੀ ਦੱਸਣ ਕਿ ਇਹ ਸੂਰਜੀ ਸਿਧਾਂਤ ਅਤੇ ਦ੍ਰਿਗ ਗਣਿਤ
ਵਿਚੋਂ ਕਿਹੜੀ ਸੰਗਰਾਂਦ ਨੂੰ ਮੰਨਦੇ ਹਨ ਕਿਉਂਕਿ ਇਨ੍ਹਾਂ ਦੋਵਾਂ ਦੀਆਂ ਪੰਜ ਸੰਗਰਾਂਦਾਂ ਆਪਸ ਵਿੱਚ
ਨਹੀਂ ਮਿਲਦੀਆਂ। ਜੇ ਇਹ ਕਹਿੰਦੇ ਹਨ ਕਿ ੨੦੦੩ ਵਾਲੇ ਕੈਲੰਡਰ ਵਿੱਚ ਊਣਤਾਈਆਂ ਸਨ ਅਤੇ ਹੁਣ ਇਨ੍ਹਾਂ
ਸੋਧਾਂ ਕਰ ਕੇ ਦੂਰ ਕਰ ਦਿੱਤੀਆਂ ਹਨ ਤਾਂ ਇਹ ਦੱਸਣ ਕਿ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਗੁਰਪੁਰਬ
ਇਨ੍ਹਾਂ ਨੂੰ ੨੪ ਨਵੰਬਰ ਤੋਂ ਬਦਲ ਕੇ ੧੦ ਦਸੰਬਰ ਕਿਉਂ ਕਰਨਾ ਪਿਆ? ਉਨ੍ਹਾ ਇਹ ਵੀ ਕਿਹਾ ਕਿ ਉਸ
ਤਰ੍ਹਾਂ ਇਹ ਸਾਰੀ ਦੁਨੀਆ ਵਿੱਚ ਗੇੜੇ ਮਾਰਦੇ ਰਹਿੰਦੇ ਹਨ, ਫਿਰ ਅਕਾਲ ਤਖ਼ਤ `ਤੇ ਹੀ ਵੀਚਾਰ ਚਰਚਾ
ਕਰਨ ਲਈ ਕਿਉਂ ਸੱਦ ਰਹੇ ਹਨ? ਕਿਉਂ ਨਹੀਂ ਇੰਟਰਨੈੱਟ ਦੇ ਜ਼ਰੀਏ ਚਰਚਾ ਕਰਦੇ ਜਿਸ ਨੂੰ ਸਾਰੀ ਦੁਨੀਆਂ
ਵੇਖ ਸਕੇ।
ਬਾਬਾ ਰੰਧਾਵਾ ਜੀ ਕਿਸੇ ਵੀ ਉਕਤ ਸਵਾਲ ਦਾ ਤਸੱਲੀ ਬਖ਼ਸ਼ ਜਵਾਬ ਨਹੀਂ ਦੇ ਸਕੇ ਤੇ ਵਾਰ ਵਾਰ ਭਿਖੀ
ਕਾਂਡ ਦਾ ਨਾ ਲੈ ਕੇ ਵੀਚਾਰ ਨੂੰ ਹੋਰ ਪਾਸੇ ਲਿਜਾਣ ਦਾ ਯਤਨ ਕਰਦੇ ਰਹੇ। ਅਖੀਰ ਉਨ੍ਹਾਂ ਕਿਹਾ ਕਿ
ਤੁਸੀਂ ਤਖ਼ਤਾਂ ਨੂੰ ਕੁੱਝ ਸਮਝਦੇ ਹੀ ਨਹੀਂ? ਵਿਚਾਰ ਚਰਚਾ ਪੰਜਾਂ ਵਿਚੋਂ ਕਿਸੇ ਇੱਕ ਤਖ਼ਤ `ਤੇ
ਮੀਡੀਏ ਦੀ ਹਾਜ਼ਰੀ ਵਿੱਚ ਹੋਵੇਗੀ। ਭਖਵੀਂ ਬਹਿਸ ਪਿਛੋਂ ਇਹ ਤਹਿ ਹੋਇਆ ਕਿ ਪੰਜਾਂ ਜਥੇਦਾਰਾਂ ਅਤੇ
ਸੰਤ ਸਮਾਜ ਨੂੰ ਹਰੀ ਸਿੰਘ ਰੰਧਾਵਾ ਵੀਚਾਰ ਚਰਚਾ ਲਈ ਤਿਆਰ ਕਰਨਗੇ ਅਤੇ ਪੁਰੇਵਾਲ ਸਾਹਿਬ ਤੇ
ਵਿਦੇਸ਼ਾਂ `ਚੋਂ ਹੋਰ ਵਿਦਵਾਨ ਉਥੇ ਪਹੁੰਚਣਗੇ ਤਾ ਕਿ ਇੱਕਮਤ ਹੋ ਕੇ ਪੰਥ ਵਿੱਚ ਏਕਤਾ ਕੀਤੀ ਜਾ
ਸਕੇ। ਅਖੀਰ `ਤੇ ਗਿਆਨੀ ਨੰਦਗੜ੍ਹ ਨੂੰ ਕੌਮ ਨੂੰ ਸੰਦੇਸ਼ ਦੇਣ ਲਈ ਕਿਹਾ ਤਾਂ ਉਨ੍ਹਾਂ ਕਿਹਾ ਕਿ
ਸਾਡੇ ਗੁਰੂ ਸਾਹਿਬ ਨੇ ਕਿਹਾ ਹੈ ਕਿ `ਨਾ ਹਮ ਹਿੰਦੂ ਨ ਮੁਸਲਮਾਨ।। ਅਲਹ ਰਾਮ ਕੇ ਪਿੰਡੁ
ਪਰਾਨ।। ੪।। `
ਇਸ ਲਈ ਸਾਡੇ ਕੈਲੰਡਰ ਦਾ ਵੀ ਹਿੰਦੂਆਂ ਨਾਲ ਕੋਈ ਸਬੰਧ ਨਹੀਂ ਹੋਣਾ ਚਾਹੀਦਾ।
(12/01/11)
ਜਤਿੰਦਰਪਾਲ ਸਿੰਘ, ਗੁਰਦਾਸਪੁਰ
ਵੇਦਾਂਤੀ ਦੀ ਕੁੜੀ ਤੇ ਗੁਰਬਚਨ
ਦੇ ਮੁੰਡੇ ਦੀ ਕੁੜਮਾਈ
ਵੇਦਾਂਤੀ ਬੈਠ ਕੇ ਗੁਰਬਚਨੇ ਨਾਲ ਸਲਾਹ
ਕਰਦਾ,
ਕਿਉਂ ਨਾ ਆਪਾਂ ਬੱਚਿਆਂ ਦੀ ਕੁੜਮਾਈ ਕਰ ਦਈਏ,
ਮੇਰੀ ਕੁੜੀ ਤੇ ਤੇਰਾ ਮੁੰਡਾ ਜਿਹੜਾ,
ਕਿਉਂ ਨਾ ਆਪਾਂ ਇਨ੍ਹਾਂ ਦੀ ਸਗਾਈ ਕਰ ਦਈਏ,
ਜਿਵੇਂ ਮੈਂ ਨਹੀਂ ਕਿਸੇ ਦੇ ਫੋਲੇ ਪਹਿਲਾਂ,
ਉਂਝ ਤੂੰ ਵੀ ਨਾ ਪੋਤੜੇ ਫੋਲੀ ਮੇਰੇ,
ਜਿਵੇਂ (ਥੂ-ਥੂ) ਮੇਰੇ ਨਾਲ ਅੱਜ ਹੋ ਰਹੀ ਏ,
ਇਵੇਂ ਆਉਣਗੇ ਅੱਗੇ ਪਾਪ ਤੇਰੇ,
ਦੋਵਾਂ ਮਤਾ ਪਕਾ ਫਿਰ ਸਲਾਹ ਕਰ ਲਈ,
ਖਲੋ ਅਕਾਲ ਤਖਤ (ਸਾਹਿਬ) ਅੱਗੇ ਅਰਦਾਸ ਕਰ ਲਈ,
ਦੋਵਾਂ ਵੇਖ ਕੇ ਪੱਤਰੀਆਂ-ਛੱਤਰੀਆਂ ਫਿਰ,
ਦੋਵਾਂ ਬੱਚਿਆਂ ਦੀ ਝਟ ਸਗਾਈ ਕਰ ਲਈ,
ਗੁਰਬਚਨਾ ਗਿਆ ਜਦ ਇੰਗਲੈਂਡ ਦੀ ਫੇਰੀ ਉਤੇ,
ਉਸਨੇ ਸਾਮੀ ਕੋਈ ਮੋਟੀ ਉਥੇ ਟੇਰ ਲਈ ਸੀ,
ਵੇਖ ਪੌਂਡ ਨੀਅਤ ਉਸ ਦੀ ਬਦਲ ਗਈ ਸੀ,
ਅੱਖ ਵੱਲੌਂ ਵੇਦਾਂਤੀ ਦੇ ਫੇਰ ਲਈ ਸੀ,
ਪਤਾ ਲੱਗਾ ਫਿਰ ਜਦ ਵੇਦਾਂਤੀ ਜੀ ਨੂੰ,
ਉਸ ਪੁੱਛਿਆ, "ਤੂੰ ਇੰਝ ਕਿਉਂ ਸਾਡੇ ਨਾਲ ਕੀਤੀ"?
ਰਿਸ਼ਤਾ ਜੋੜਨ ਤੋਂ ਪਹਿਲਾਂ ਇੰਗਲੈਂਡ ਦੇ ਵਿੱਚ,
ਸਾਡੇ ਨਾਲ ਤੂੰ ਕਿਉਂ ਨਾ ਸਲਾਹ ਕੀਤੀ?
ਗੁਰਬਚਨੇ ਕਿਹਾ ਗੱਲ ਸੁਣ ਉਏ ਵੇਦਾਂਤੀ,
ਤੂੰ ਵਿਆਹ ਦੀ ਪੱਕੀ ਹਾਂ ਕਰ ਉਏ,
ਸਾਡੀ ਤੇਰੇ ਨਾਲ ਪੱਕੀ ਯਾਰੀ (ਰਿਸ਼ਤੇਦਾਰੀ) ਬਣ ਜੂ,
ਝੱਟ ਦੇਨੇ ਆਂ ਉਥੇ ਨਾਂਹ ਕਰ ਉਏ,
ਵੇਦਾਂਤੀ ਆਖਿਆ ਉਨ੍ਹਾਂ ਨੂੰ ਨਾ ਕਿਉਂ ਕਰਨੀ,
ਬਸ ਸਾਡੀ ਹੀ ਫਤਹਿ ਪ੍ਰਵਾਨ ਕਰ ਉਏ,
ਗੁਰਬਚਨੇ ਸੋਚਿਆ ਚਲੋ ਇਹ ਵੀ ਬਲ਼ਾ ਗਲੋਂ ਲੱਥੀ,
ਇੱਥੇ ਕਿਸੇ ਦੇ ਕਿਹਾਂ ਕੌਣ ਫੁਟਦਾ ਏ,
ਜਿਥੇ ਹੋਵੇ ਪਾਂਉਂਡਾਂ ਦੀ ਬੱਲੇ-ਬੱਲੇ,
ਉਥੇ ਰੁਪਿਆਂ ਨੂੰ ਕੌਣ ਯਾਰੋ ਥੁੱਕਦਾ ਏ,
ਪਤਾ ਲੱਗਾ ਜਦ ਇੰਗਲੈਂਡ ਵਾਲਿਆਂ ਨੂੰ,
ਉਹਨਾਂ ਉਸੇ ਵੇਲੇ ਗੁਰਬਚਨੇ ਨੂੰ ਨਾਂਹ ਕਰਤੀ,
ਜਿਹੜੀ ਕੀਤੀ ਸੀ ਗੁਰਬਚਨੇ ਵੇਦਾਂਤੀ ਤਾਂਈ,
ਯਾਰੋ ਉਹੀ ਉਨ੍ਹਾਂ ਗੁਰਬਚਨੇ ਨਾਲ ਕਰਤੀ,
ਜਿਹੜੇ ਖੁਦ ਤਾਂ ਇੱਕ ਨਹੀਂ ਹੋ ਸਕਦੇ,
ਉਹ ਕੀ ਕੌਮ ਨੂੰ ਇੱਕ ਥਾਂ ਖਲਿਆਰ ਦੇਣਗੇ? ? ? ?
ਜਿਨ੍ਹਾਂ ਦੇ ਅਪਣੇ ਘਰ ਦਾ ਗਣਿਤ ਹੈ ਹੋਇਆ ਵਿਗੜਿਆ,
ਉਹ ਨਾਨਕਸ਼ਾਹੀ (ਕਲੰਡਰ) ਨੂੰ ਦੱਸੋ ਕੀ ਸੁਧਾਰ ਦੇਣਗੇ? ? ?
ਸਿੱਖੋ! ਬਚ ਜਾੳ ਇਹਨਾਂ ਟੋਡੀਆਂ ਤੋਂ,
ਨਾਮ ਕੌਮ ਦਾ ਨਕਸ਼ੇ ਤੋ ਮੇਟ ਦੇਣਗੇ,
ਇਹਨਾਂ ਆਪਣੀ ਜ਼ਮੀਰ ਤਾਂ ਹੋਈ ਵੇਚੀ,
ਦਾਅ ਲੱਗੇ ਇਹ ਕੌਮ ਵੀ ਵੇਚ ਦੇਣਗੇ।
ਗੁਰਮਤਿ ਪਾਂਧੀ ਗੁਰਸਿੱਖਾਂ ਦੀ ਚਰਨ ਧੂੜ,
ਜਤਿੰਦਰਪਾਲ ਸਿੰਘ, ਗੁਰਦਾਸਪੁਰ
+91 9914030191
(ਸੰਪਾਦਕੀ ਨੋਟ)
ਅੱਜ ਦੋ
ਚਿੱਠੀਆਂ ਰਾਗਮਾਲਾ ਦੇ ਸੰਬੰਧ ਵਿੱਚ ਆਈਆਂ ਸਨ। ਇੱਕ ਗੁਰਪ੍ਰੀਤ ਸਿੰਘ ਦੀ ਅਤੇ ਦੂਸਰੀ ਚਰਣ ਸਿੰਘ
ਦੀ ਸੀ। ਗੱਲ ਦੋਹਾਂ ਨੇ ਤਕਰੀਬਨ ਇਕੋ ਜਿਹੀ ਹੀ ਕੀਤੀ ਹੈ। ਕਿਉਂਕਿ ਇਹਨਾ ਚਿੱਠੀਆਂ ਦਾ ਸੰਬੰਧ
ਗੁਰਚਰਨ ਸਿੰਘ ਨਾਲ ਹੈ ਅਤੇ ਸਭ ਨੂੰ ਇਹ ਵੀ ਪਤਾ ਹੈ ਕਿ ਉਹ ਕਿਸੇ ਲਈ ਵੀ ਸ਼ਬਦਾਵਲੀ ਚੰਗੀ ਨਹੀਂ
ਵਰਤਦਾ। ਇਸ ਲਈ ਹਾਲ ਦੀ ਘੜੀ ਉਸ ਦੀਆਂ ਲਿਖਤਾਂ ਨਾਲ ਸੰਬੰਧਿਤ ਚਿੱਠੀਆਂ ਅਸੀਂ ਪਉਣ ਤੋਂ ਰੋਕ ਰਹੇ
ਹਾਂ। ਪਹਿਲਾਂ ਤਾਂ ਇਹ ਦੇਖਦੇ ਹਾਂ ਕਿ 31 ਜਨਵਰੀ ਤੱਕ ਉਸ ਦਾ ਸੰਬੰਧ ‘ਸਿੱਖ ਮਾਰਗ’ ਨਾਲ ਰਹਿੰਦਾ
ਹੈ ਕਿ ਨਹੀਂ।
ਕਿਉਂਕਿ ਮੇਰੇ ਆਪਣੇ ਵਿਚਾਰ ਇਹ ਹਨ ਕਿ ਮੈਂ ਨਾ ਤਾਂ ਰਾਗਮਾਲਾ ਨੂੰ ਗੁਰੂ ਕ੍ਰਿਤ ਮੰਨਦਾ ਹਾਂ ਅਤੇ
ਨਾ ਹੀ ਦਸਮ ਗ੍ਰੰਥ ਨੂੰ। ਪਰ ਮੇਰੇ ਕੋਲ ਇਤਨਾ ਸਮਾ ਨਹੀਂ ਕਿ ਮੈਂ ਹਰ ਇੱਕ ਨੂੰ ਜਵਾਬ ਦੇਵਾਂ।
ਮੇਰੇ ਕੋਲ ਤਾਂ ਆਪਣੇ ਨਿੱਜੀ ਕੰਮ ਕਰਨ ਤੋਂ ਬਾਅਦ ਸਿਰਫ ਇਸ ਸਾਈਟ ਨੂੰ ਅੱਪਡੇਟ ਕਰਨ ਜੋਗਾ ਹੀ
ਸਮਾਂ ਮਸੀਂ ਬਚਦਾ ਹੈ। ਪਰ ਮੈਂ ਉਹਨਾ ਨੂੰ ਵੀ ਆਪਣੇ ਵਿਚਾਰ ਰੱਖਣ ਦਾ ਪੂਰਾ ਮੌਕਾ ਦੇਣਾ ਚਾਹੁੰਦਾ
ਹਾਂ ਜੋ ਕਿ ਇਹਨਾ ਦੇ ਹੱਕ ਵਿੱਚ ਹਨ। ਜਦੋਂ ‘ਸਿੱਖ ਮਾਰਗ’ ਨਾਲ ਸੰਬੰਧਿਤ ਹੋਰ ਸੱਜਣ ਕਹਿਣਗੇ ਕਿ
ਅਸੀਂ ਚੰਗੀ ਸ਼ਬਦਾਵਲੀ ਵਿੱਚ ਵਿਚਾਰ ਕਰਨ ਨੂੰ ਤਿਆਰ ਹਾਂ ਤਾਂ ਫਿਰ ਕਿਸੇ ਵੀ ਮੁੱਦੇ ਬਾਰੇ ਵਿਚਾਰ
ਸ਼ੁਰੂ ਕੀਤੀ ਜਾ ਸਕਦੀ ਹੈ। ਐਸ ਵੇਲੇ ਨਾਨਕਸ਼ਾਹੀ ਜੰਤਰੀ ਬਾਰੇ ਵੀ ਅਖਬਾਰਾਂ ਵਿੱਚ ਚਰਚਾ ਚੱਲ ਰਹੀ
ਹੈ। ਜੇ ਕਰ ਉਸ ਬਾਰੇ ਵੀ ਦੋਹਾਂ ਪਾਸਿਆਂ ਤੋਂ ਵਿਚਾਰ ਚੱਲ ਪਈ ਤਾਂ ਫਿਰ ਇਤਨੇ ਮੁੱਦੇ ਇਕੱਠੇ
ਵਿਚਾਰਨੇ ਮੁਸ਼ਕਲ ਹਨ।
ਸੰਤ ਸਿੰਘ ਬਰਲਿੰਗਟਨ ਉਂਜ ਤਾਂ ਭਾਸ਼ਾ ਚੰਗੀ ਵਰਤਦਾ ਹੈ ਪਰ ਅੱਜ ਦੀ ਚਿੱਠੀ ਵਿੱਚ ਉਸ ਨੇ ਵੀ ਨਹੀਂ
ਵਰਤੀ ਜੋ ਕਿ ਚੰਗੀ ਗੱਲ ਨਹੀਂ ਹੈ।
(12/01/11)
ਮਹਿੰਦਰ ਸਿੰਘ ਰੋਚੈਸਟਰ ਨਿਊ ਯਾਰਕ
ਵਾਹਿਗੁਰੂ ਜੀ ਕਾ
ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ॥
ਭਾਈ ਨੰਦ ਲਾਲ ਜੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਸਮਕਾਲੀ ਸਨ ਅਤੇ ਉਹਨਾਂ ਦੀ
ਰਚਨਾਵਾਂ ਰਹਿਤ ਮਰਯਾਦਾ ਅਨੁਸਾਰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਪੜ੍ਹ ਸਕਦੇ ਹਾਂ।
ਉਹਨਾਂ ਦੀ ਇੱਕ ਕਿਤਾਬ 'ਕਲਾਮ-ੲ-ਗੋਆ' ਮੈਂ ਪੜ੍ਹ ਰਿਹਾ ਸੀ ਜਿਸ ਵਿੱਚ ਰਹਿਤਨਾਂਮੇ ਵਿੱਚ ਕੁੱਝ ਇਸ
ਤਰਾਂ ਲਿਖਿਆ ਹੈ:
ਸ੍ਰੀ ਗੁਰੂ ਵਾਚ (ਚੌਪਈ)
ਗੁਰ ਸਿਖ ਰਹਿਤ ਸੁਣਹੁ ਮੇਰੇ ਮੀਤ, ਉਠਿ ਪ੍ਰਭਾਤਿ ਕਰੇ ਹਿਤ ਚੀਤ
ਵਾਹਿਗੁਰੂ ਪੁਨ ਮੁੰਤਰਹ ਜਾਪ, ਕਰਿ ਇਸ਼ਨਾਨ ਪੜ੍ਹੇ ਜਪੁ ਜਾਪ
ਦਰਸ਼ਨ ਕਰੇ ਮੇਰਾ ਪੁਨ ਆਏ, ਅਦਬ ਸਿਉਂ ਬੈਠ ਗੁਰ ਹਿਤ ਚਿਤ ਲਾਏ
ਤੀਨ ਪਹਿਰ ਜਬ ਬੀਤੇ ਜਾਣ (ਅੰਮ੍ਰਿਤ ਵੇਲਾ?), ਕਥਾ ਸੁਣੇ ਗੁਰ ਹਿਤ ਚਿਤ ਲਾਣ
ਸੰਧਿਆ ਸਮੇ ਸੁਣੇ ਰਹਿਰਾਸ, ਕੀਰਤਨ ਕਥਾ ਸੁਣੇ ਹਰਿ ਜਾਸ
ਇਨ ਮੇਂ ਨੇਮ ਹੋ ਏਕ ਕਰਾਏ, ਸੋ ਸਿਖ ਅਮਰ ਪੁਰੀ ਮੇਂ ਜਾਏ
ਪਾਂਚ ਨੇਮ ਪੁਰ ਸਿੱਖ ਜੋ ਧਾਰੈ, ਇਕੀਸ ਕੁਲ ਕੁਟੰਬ ਕੋ ਤਾਰੈ (?)
ਤਾਰੇ ਕੁਟੰਬ ਮੁਕਤ ਸੋ ਹੋਏ, ਜਨਮ ਮਰਨ ਨਾ ਪਾਵੈ ਸੋਏ (ਆਵਾਗਵਨ?)
ਵਿਦਿਵਾਨਾ ਦਾ ਭਾਈ ਨੰਦ ਲਾਲ ਜੀ ਦੀਆਂ ਲਿਖਤਾਂ ਬਾਰੇ ਕੀ ਵੀਚਾਰ ਹੈ? ਕੀ ਇਹ ਪਰਮਾਨਿਤ ਹਨ ਜਾਂ
ਨਹੀ? ਕੋਈ ਵੀ ਵਿਦਿਵਾਨ ਇਸ ਤੇ ਚਾਨਣਾ ਪਾ ਸਕਦਾ ਹੈ ਜਾਂ ਅਗਰ ਕੋਈ ਲੇਖ ਪਹਿਲਾਂ ਲਿਖਿਆ ਜਾ ਚੁੱਕਾ
ਹੈ ਤਾਂ ਉਸ ਬਾਰੇ ਦੱਸਣ ਦੀ ਕ੍ਰਿਪਾਲਤਾ ਕਰਨੀ। ਧੰਨਵਾਦ!
ਮਹਿੰਦਰ ਸਿੰਘ ਰੋਚੈਸਟਰ ਨਿਊ ਯਾਰਕ
(12/01/11)
ਗਿ: ਸੰਦੀਪ ਸਿੰਘ ਖਾਲੜਾ
ਸਾਧਾਂ ਦੇ ਸਹਿਯੌਗ ਨਾਲ ਤਿਆਰ
ਕੀਤੇ ਗਏ ਕੈਲੰਡਰ ਦਾ ਜਿਥੇ ਪੰਜਾਬ ਦੀਆਂ ਸੰਗਤਾਂ ਨੇ ਬਾਈਕਾਟ ਕੀਤਾ ਉਥੇ ਪੰਜਾਬੋਂ ਬਾਹਰ ਵੱਸਣ
ਵਾਲੇ ਤੇ ਸਿੱਖ ਕੌਮ ਦੀ ਅੱਡਰੀ ਪਹਿਚਾਣ ਦੇ ਸੁਹਿਰਦ ਗੁਰਸਿੱਖਾਂ ਨੇ ਵੀ ਭਰਵਾਂ ਵਿਰੋਧ ਕੀਤਾ ਹੈ
ਜੰਮੂ ਵਿੱਚ ਵੀ ੯੮ਪ੍ਰਤੀਸ਼ਤ ਗੁਰੁ ਘਰਾਂ ਚ ੨੦੦੩ ਵਾਲੇ ਅਸਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਗੁਰੁ
ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ ਹੈ ਇਸ ਸਮੇਂ ਵੱਖ-ਵੱਖ ਥਾਵਾਂ ਤੇ ਨਗਰ ਕੀਰਤਨ,
ਗੁਰਮਤਿ ਸਮਾਗਮਾਂ ਦਾ ਪ੍ਰਬੰਧ ਕਰਕੇ ਸੰਗਤਾਂ ਨੂੰ ਗੁਰਮਤਿ ਸਿਧਾਤਾਂ ਤੋਂ ਜਾਣੂੰ ਕਰਵਾਇਆ ਗਿਆ ਤੇ
ਨਾਲ ਹੀ ਨਾਲ ਸਾਧ ਲਾਣੇ ਦਾ ਬਾਈਕਾਟ ਕਰਨ ਲਈ ਕਿਹਾ ਜੋ ਕੇ ਸਿੱਖੀ ਦੇ ਪਹਿਰਾਵੇ ਚ ਕੌਮ ਨੂੰ ਸਿਉਂਖ
ਦੀ ਤਰਾਂ ਚਿੰਬੜਿਆ ਹੈ ਇਹਨਾਂ ਸਮਾਗਮਾਂ ਚ ਗਿ: ਰਣਜੋਧ ਸਿੰਘ, ਗਿ: ਗੁਰਸ਼ਰਨ ਸਿੰਘ ਡੱਲ, ਗਿ:
ਸੰਦੀਪ ਸਿੰਘ ਖਾਲੜਾ, ਪ੍ਰੋ: ਸੁਖਵਿੰਦਰ ਸਿੰਘ ਦਦੇਹਰ, ਭਾਈ ਪੁਸ਼ਪਿੰਦਰ ਸਿੰਘ, ਗਿ: ਮਨਮੋਹਨ ਸਿੰਘ
ਪੁਣਛ, ਰਾਗੀ ਉਂਕਾਰ ਸਿੰਘ ਊਨਾ ਸਾਹਿਬ ਆਦਿ ਜਥਿਆਂ ਨੇ ਹਾਜਰੀਆਂ ਭਰੀਆਂ
ਗਿ: ਸੰਦੀਪ ਸਿੰਘ ਖਾਲੜਾ ੯੮੫੫੩੪੧੬੧੬
(12/01/11)
ਪ੍ਰਿਤਪਾਲ ਸਿੰਘ ਮੀਤ
ਛੇਤੀ ਹੀ ਇੱਕ ਹੋਰ ਤਖਤ ਸਿਰਜਿਆ ਜਾਣ ਵਾਲਾ ਹੈ
ਪਤਾ ਨਹੀਂ ਸਿੱਖ ਏਨੇ ਅਵੇਸਲੇ ਕਿਉਂ ਹਨ? ਜੋ ਉਨ੍ਹਾਂ ਨੂੰ ਪੁਜਾਰੀਆਂ ਵਲੋਂ, ਸਿੱਖੀ
ਦੇ ਹੁੰਦੇ ਘਾਣ ਬਾਰੇ ਕੋਈ ਸੋਝੀ ਹੀ ਨਹੀਂ ਹੁੰਦੀ। ਵੈਸੇ ਸ਼ਾਇਦ ਜ਼ਿਆਦਾ ਸੰਭਾਨਾ ਤਾਂ ਇਹੀ ਹੈ ਕਿ
ਸਿੱਖ ਆਪ ਹੀ ਏਨੇ ਗਰਕ ਚੁੱਕੇ ਹਨ ਕਿ, ਅਪਣੀਆਂ ਕਰਤੂਤਾਂ ਸਾਹਵੇਂ ਉਨ੍ਹਾਂ ਨੂੰ ਪੁਜਾਰੀਆਂ ਦੀਆਂ
ਕਰਤੂਤਾਂ, ਹੇਚ ਜਾਪਦੀਆਂ ਹਨ।
ਸਰਕਾਰ ਨੇ ਸਿੱਖਾਂ ਦੀ ਸਹੂਲਤ ਲਈ, ਜਾਂ ਸਿੱਖਾਂ ਦਾ ਘਾਣ ਕਰਨ ਲਈ ਇੱਕ ਰੇਲ ਗੱਡੀ ਚਲਾਈ ਹੈ, ਜਿਸ
ਦਾ ਨਾਮ “ਸ਼ਾਨ-ਏ-ਖਾਲਸਾ” ਰੱਖਿਆ ਗਿਆ ਹੈ। ਇਹ ਰੇਲ ਗੱਡੀ ਸਿੱਖਾਂ ਦੇ ਅਖੌਤੀ ਪੰਜਾਂ ਤਖਤਾਂ ਦੀ
ਯਾਤਰਾ ਕਰਵਾਉਣ ਲਈ ਚਲਾਈ ਗਈ ਹੈ। ਇਸ ਗੱਡੀ ਦੀ ਟਿਕਟ, ਸਿਰਫ 2 ਲੱਖ 10 ਹਜ਼ਾਰ ਰੁਪਏ ਦੀ ਹੈ। ਗੱਡੀ
ਵਿੱਚ ਕੁੱਲ 80 ਸੀਟਾਂ ਹਨ, ਇਹ ਸਾਰੀਆਂ ਟਿਕਟਾਂ, ਗਰਮ-ਗਰਮ ਪਕੌੜਿਆਂ ਵਾਙ 2-3 ਦਿਨ ਵਿੱਚ ਹੀ ਵਿਕ
ਗਈਆਂ।
ਜਿਸ ਤੋਂ ਦੁਨੀਆਂ ਵਿੱਚ ਸੰਦੇਸ਼ ਜਾਂਦਾ ਹੈ ਕਿ, ਸਿੱਖ ਬਹੁਤ ਅਮੀਰ ਹਨ। ਇਹ ਗੱਲ ਵੱਖਰੀ ਹੈ ਕਿ 27
ਸਾਲ ਪਹਿਲਾਂ ਵਾਪਰੇ, ਸਿੱਖ ਕਤਲੇਆਮ ਦੇ ਘੱਲੂ-ਕਾਰੇ ਦੇ ਪੀੜਤ ਸਿੱਖ, ਬੀਬੀਆਂ ਅਤੇ ਬੰਦਿਆਂ ਦੇ
ਜ਼ਖਮ, ਅੱਜ ਵੀ ਮੱਲ੍ਹਮ ਖੁਣੋਂ ਰਿਸ ਰਹੇ ਹਨ। ਪੰਜਾਬ ਦੇ ਸਿੱਖ ਕਿਸਾਨ, ਕਰਜ਼ਿਆਂ ਦੇ ਬੋਝ ਥੱਲੇ
ਦੱਬੇ, ਹਰ ਸਾਲ ਦਰਜਣਾਂ ਵਿੱਚ ਖੁਦ-ਕੁਸ਼ੀਆਂ ਕਰ ਲੈਂਦੇ ਹਨ। ਵਿਕਾਸ ਦੇ ਮਾਮਲੇ `ਚ ਪੰਜਾਬ, ਭਾਰਤ
ਵਰਗੇ ਗਰੀਬ ਦੇਸ਼ ਦੇ ਸੂਬਿਆਂ ਵਿਚ 26 ਵੇਂ ਥਾਂ ਤੇ ਹੈ।
(ਹੁਣ ਕੋਈ ਮੇਰੇ ਕੋਲੋਂ ਇਹ ਨਾ ਪੁੱਛ ਲਣਾ ਕਿ ਭਾਰਤ ਵਿੱਚ ਕੁੱਲ ਕਿੰਨੇ ਸੂਬੇ ਹਨ?)
ਇਸ ਗੱਡੀ ਦੇ ਸਵਾਗਤ ਲਈ, ਹਰ ਸਟੇਸ਼ਨ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਹੋਰ ਪ੍ਰਬੰਧਕ, ਸਰਕਾਰ
ਵਿੱਚ ਮੌਜਾਂ ਮਾਣਦੇ, ਅਕਾਲੀ ਦਲ ਦੇ ਵਜ਼ੀਰ ਅਤੇ ਵਿਧਾਇਕ ਪਹੁੰਚਦੇ ਹਨ। ਇਹ ਸਾਰੇ ਓਥੇ ਕਿਸ ਚੀਜ਼ ਦਾ
ਸਵਾਗਤ ਕਰਨ ਲਈ ਪਹੁੰਚਦੇ ਹਨ? ਕੀ ਉਸ ਵਿੱਚ ਬੈਠੇ ਉਨ੍ਹਾਂ ਧਨਾਢਾਂ ਦਾ? ਜੋ ਉਨ੍ਹਾਂ ਦੀ, ਸਿੱਖੀ
ਨੂੰ ਖਤਮ ਕਰਨ ਦੀ ਵਿਉਂਤ ਵਿੱਚ ਸਹਿਯੋਗ ਦਿੰਦੇ ਹਨ, ਉਨ੍ਹਾਂ ਦੀ ਹੌਸਲਾ-ਅਫਜ਼ਾਈ ਕਰਨ? ਕੀ ਇਹ
ਤਖਤਾਂ ਦੀ ਯਾਤਰਾ ਤੇ ਜਾਣ ਵਾਲੇ ਸਾਰੇ ਯਾਤਰੂਆਂ ਦਾ ਇਵੇਂ ਹੀ ਸੁਆਗਤ ਕਰਦੇ ਹਨ?
ਪਰ ਸ਼ਾਇਦ ਇਸ ਦਾ ਸਵਾਗਤ, ਇਹ ਵੇਖਣ ਲਈ ਕੀਤਾ ਜਾਂਦਾ ਹੈ ਕਿ ਉਸ ਦੇ ਯਾਤਰੂ, ਉਸ ਗੱਡੀ ਵਿੱਚ
ਮਿਲਦੀਆਂ ਪੂਰੀਆਂ ਸਹੂਲਤਾਂ (ਸ਼ਰਾਬ ਅਤੇ ਯੋਗਾ ਆਦਿ) ਦਾ ਪੂਰਾ ਆਨੰਦ ਵੀ ਮਾਣਦੇ ਹਨ? ਕੀ ਉਨ੍ਹਾਂ
ਨੂੰ ਕਿਸੇ ਚੀਜ਼ ਦੀ ਘਾਟ ਤਾਂ ਨਹੀਂ ਪੈ ਰਹੀ ? ਇਹ ਵੀ ਸੰਭਵ ਹੈ ਕਿ ਉਹ, ਉਨ੍ਹਾਂ ਚੀਜ਼ਾਂ ਦੀ
ਗੁਣ-ਵਤਾ ਵੀ ਚੈਕ ਕਰਦੇ ਹੋਣ? ਕਿ ਕਿਤੇ ਲੱਖਾਂ ਰੁਪਏ ਦੇਣ ਵਾਲਿਆਂ ਨੂੰ ਘਟੀਆ ਮਾਲ ਦੇ ਕੇ ਠੱਗਿਆ
ਤਾਂ ਨਹੀਂ ਜਾ ਰਿਹਾ? ਸਭ ਤੋਂ ਮਜ਼ੇ ਦੀ ਗੱਲ ਤਾਂ ਇਹ ਹੈ ਕਿ ਉਸ ਗੱਡੀ ਵਿੱਚ ਸਫਰ ਕਰਨ ਵਾਲ਼ਿਆਂ
ਵਿਚੋਂ ਕਿਸੇ ਨੂੰ ਵੀ ਇਨ੍ਹਾਂ ਸਹੂਲਤਾਂ ਦੇ ਗੱਡੀ ਵਿੱਚ ਹੋਣ ਤੇ ਕੋਈ ਇਤਰਾਜ਼ ਨਹੀਂ ਸੀ, ਕਿਉਂਕਿ
ਇਨ੍ਹਾਂ ਵਿਚੋਂ ਕਿਸੇ ਵੱਲੋਂ ਵੀ ਕੋਈ ਸ਼ਿਕਾਇਤ ਨਹੀਂ ਕੀਤੀ ਗਈ ਸੀ। ਬੁਰਾ ਹੋਵੇ ਉਨ੍ਹਾਂ
ਪੱਤਰਕਾਰਾਂ ਦਾ, ਜਿਨ੍ਹਾਂ ਨੇ ਬਾਹਰੋਂ ਵੇਖ ਕੇ ਹੀ, ਉਨ੍ਹਾਂ ਦਾ ਭਾਂਡਾ ਫੋੜ ਦਿੱਤਾ। ਕੀ ਉਹ ਕੁੱਝ
ਭਾਈਵਾਲੀ ਕਰ ਕੇ, ਆਪਣਾ ਮੂੰਹ ਬੰਦ ਨਹੀਂ ਰਖ ਸਕਦੇ ਸਨ? ਗੱਲ ਢਕੀ ਰਹਿਣੀ ਸੀ, ਕਿਉਂਕਿ ਉਸ ਗੱਡੀ
ਵਿਚ, ਸਫਰ ਕਰਨ ਵਾਲਿਆਂ ਤੋਂ ਇਲਾਵਾ, ਕੋਈ ਦੂਸਰਾ ਦਾਖਲ ਹੀ ਨਹੀਂ ਹੋ ਸਕਦਾ ਸੀ।
(ਸ਼ਾਇਦ ਏਸੇ ਲਈ ਪ੍ਰਬੰਧਕਾਂ ਨੂੰ ਪੂਰੀ ਆਸ ਸੀ ਕਿ ਅੰਦਰ ਦੀ ਗੱਲ ਬਾਹਰ ਨਹੀਂ ਨਿਕਲੇਗੀ)
ਚਲੋ ਕੋਈ ਗੱਲ ਨਹੀਂ, ਇਸ ਮਾਮਲੇ ਵਿੱਚ ਅਕਾਲ ਤਖਤ ਤੇ ਕਬਜ਼ਾ ਕੀਤੀ ਬੈਠੇ, ਸਿੰਘ ਸਾਹਿਬ ਤਾਂ
ਆਪਣੀ ਨੀਤੀ ਮੁਤਾਬਕ, ਆਪਣਾ ਮੂੰਹ ਬੰਦ ਹੀ ਰੱਖਣ ਗੇ, ਭਾਵੇਂ ਉਨ੍ਹਾਂ ਨੂੰ ਜਿੰਨੀਆਂ ਮਰਜ਼ੀ
ਸ਼ਿਕਾਇਤਾਂ ਮਿਲਣ। ਅਤੇ ਇਹ ਵੀ ਯਕੀਨ ਰੱਖੋ ਕਿ ਮੱਕੜ ਜੀ ਏਨੇ ਸਮਰੱਥ ਤਾਂ ਹਨ ਹੀ ਕਿ ਉਹ ਇਸ ਗੱਲ
ਨੂੰ ਦਬਾਅ ਲੈਣ, ਕਿਸੇ ਵੀ ਸਵਾਰੀ ਪ੍ਰਬੰਧਕ, ਜਾਂ ਸਵਾਗਤ ਕਰਤਾ ਵਿਰੁੱਧ ਕੋਈ ਐਕਸ਼ਨ ਨਹੀਂ ਹੋਣ
ਦੇਣਗੇ। (ਅੱਗੇ ਵੀ ਉਹ ਸਿੱਖ ਇਤਿਹਾਸ ਕਿਤਾਬ ਦੇ ਲਿਖਾਰੀ, ਛਾਪਣ ਵਾਲੇ ਬਾਰੇ, ਹਜ਼ਾਰਾਂ ਸਿੱਖਾਂ
ਵਲੋਂ ਪੁੱਛੇ ਜਾਣ ਤੇ ਵੀ, ਉਸ ਮਾਮਲੇ ਨੂੰ ਸ਼ੀਰ-ਏ-ਮਾਦਰ ਵਾਙ ਹਜ਼ਮ ਕਰ ਚੱਕੇ ਹਨ)
ਹਾਂ ਵਿਚਾਰੇ ਪੱਤਰਕਾਰਾਂ ਵਿਰੁੱਧ ਜ਼ਰੂਰ ਕਾਰਵਾਈ ਹੋ ਸਕਦੀ ਹੈ, ਕਿ ਉਨ੍ਹਾਂ ਕਿਉਂ ਪਰਾਏ ਫੱਟੇ
ਵਿੱਚ ਟੰਗ ਦਿੱਤੀ? ਵੈਸੇ ਇਹ ਵੀ ਹੋ ਸਕਦਾ ਹੈ ਕਿ, ਹਾਲ ਹੀ ਵਿੱਚ ਸੋਧੈ 295. ਏ. ਅਤੇ 153. ਏ.
(ਜਿਨ੍ਹਾਂ ਅਧੀਨ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਿਰੁੱਧ ਸਜ਼ਾ ਦੀ ਗੱਲ ਹੈ)
ਉਨ੍ਹਾਂ ਦੀ ਧਾਰ ਇਨ੍ਹਾਂ ਤੇ ਪਰਖਣ ਦੀ ਸਕੀਮ ਬਣ ਜਾਵੇ? ਇਨ੍ਹਾਂ ਪੱਤਰਕਾਰਾਂ ਨੇ ਵੀ ਤਾਂ, ਲੱਖਾਂ
ਰੁਪਏ ਖਰਚ ਕੇ, ਧਰਮ-ਕਰਮ ਦੇ ਕੰਮ, ਤਖਤਾਂ ਦੀ ਯਾਤਰਾ ਤੇ ਜਾਣ ਵਾਲਿਆਂ ਦੀਆਂ ਧਾਰਮਿਕ ਭਾਵਨਾਵਾਂ
ਨੂੰ ਠੇਸ ਪਹੁੰਚਾਈ ਹੈ।
ਇਹ ਵੀ ਸੰਭਵ ਹੈ ਕਿ ਇਹ ਖਬਰ ਛਾਪਣ ਬਦਲੇ, ਸਪੋਕਸਮੈਨ ਦੇ ਸ. ਜੋਗਿੰਦਰ ਸਿੰਘ ਨੂੰ ਦੋ-ਚਾਰ ਥਾਣਿਆਂ
ਦੇ ਚੱਕਰ ਹੋਰ ਲਵਾ ਕੇ ਨਿਵਾਜਿਆ ਜਾਵੇ।
ਮੁੜਦੇ ਹਾਂ ਅਸਲ ਵਿਸ਼ੇ ਵੱਲ। ਹਿਮਾਚਲ ਦੇ ਮੁੱਖ-ਮੰਤ੍ਰੀ ਜੀ ਨੇ ਪੰਜਾਬ ਦੇ ਮੁੱਖ-ਮੰਤ੍ਰੀ ਬਾਦਲ ਜੀ
ਕੋਲ ਸਫਾਰਸ਼ ਵੀ ਕੀਤੀ ਹੈ ਅਤੇ ਜਾਣਕਾਰੀ ਵੀ ਦਿੱਤੀ ਹੈ ਕਿ ਬ੍ਰਹਮ-ਗਿਆਨੀ, ਸੰਤ-ਬਾਬਾ ਸਰਬ ਜੋਤ
ਸਿੰਘ ਜੀ ਬੇਦੀ, ਜੋ ਗੁਰੂ ਨਾਨਕ ਸਾਹਿਬ ਦੇ ਜਾਨ-ਨਸ਼ੀਨ ਵਜੋਂ ਵਿਚਰ ਰਹੇ ਹਨ, ਊਨਾ (ਹਿਮਾਚਲ) ਵਿੱਚ
ਆਪਣੀ ਗੱਦੀ ਲਾ ਕੇ ਬੈਠਦੇ ਹਨ। (ਜੋ ਤੁਹਾਡੇ ਅਤੇ ਅਸਾਡੇ ਦੋਹਾਂ ਦੇ ਆਕਾ, ਆਰ. ਐਸ. ਐਸ. ਦੇ ਪਰਮ
ਭਗਤ ਹਨ) ਉਨ੍ਹਾਂ ਦਾ ਗੱਦੀ ਅਸਥਾਨ “ਊਨਾ” ਵੀ ਤਖਤਾਂ ਦੇ ਦਰਸ਼ਨ ਕਰਾਉਣ ਵਾਲੀ ਗੱਡੀ
“ਦੀਦਾਰ-ਏ-ਤਖਤ” ਦੇ ਰੂਟ ਤੇ ਲਿਆਂਦਾ ਜਾਵੇ। ਜਦ ਤੱਕ ਇਹ ਗੱਡੀ ਊਨਾ ਹੋ ਕੇ ਨਹੀਂ ਗੁਜ਼ਰਦੀ, ਤਦ
ਤੱਕ ਇਸ ਦੀ (ਇਸ ਦੀਆਂ ਸਵਾਰੀਆਂ ਦੀ) ਰੂਹਾਨੀ ਯਾਤਰਾ ਪੂਰਨ ਨਹੀਂ ਹੋ ਸਕਦੀ।
ਮਾਮਲਾ ਏਥੇ ਅਟਕਿਆ ਹੋਇਆ ਹੈ ਕਿ, ਪੰਜਾਬ ਸਰਕਾਰ ਕਹਿੰਦੀ ਹੈ, ਜੇ ਕਰ ਹਿਮਾਚਲ ਸਰਕਾਰ 30 ਲੱਖ
ਰੁਪਏ ਦੇ ਦੇਵੇ ਤਾਂ ਊਨਾ, ਇਸ ਗੱਡੀ ਦੇ ਰੂਟ ਤੇ ਲਿਆ ਜਾ ਸਕਦਾ ਹੈ।
ਹਿਮਾਚਲ ਸਰਕਾਰ 30 ਲੱਖ ਰੁਪਏ ਦੇਵੇ ਜਾਂ ਆਰ. ਐਸ. ਐਸ. 30 ਲੱਖ ਰੁਪਏ ਦੇਵੇ, ਜਾਂ ਬਾਬਾ ਬੇਦੀ ਜੀ
30 ਲੱਖ ਰੁਪਏ ਦੇਣ, ਇਹ ਤਾਂ ਕੋਈ ਵੱਡੀ ਗੱਲ ਨਹੀਂ ਹੈ, ਪੈਸੇ ਤਾਂ ਦਿੱਤੇ ਹੀ ਜਾਣੇ ਹਨ, ਇਹ ਤਾਂ
ਭੂਮਿਕਾ ਬੰਨ੍ਹਣ ਦਾ ਇੱਕ ਸਾਧਨ ਹੀ ਹੈ। ਉਸ ਮਗਰੋਂ ਏਨਾ ਮਹਾਨ ਅਸਥਾਨ, ਜਿਸ ਦੀ ਯਾਤਰਾ ਬਗੈਰ,
ਪੰਜਾਂ ਤਖਤਾਂ ਦੀ ਯਾਤਰਾ ਕਰਨ ਤੇ ਵੀ, ਰੂਹਾਨੀ ਯਾਤਰਾ ਪੂਰੀ ਨਹੀਂ ਹੋ ਸਕਦੀ, ਅਜਿਹੇ ਉਚ ਧਾਰਮਿਕ
ਅਸਥਾਨ ਨੂੰ ਸਿੱਖਾਂ ਦਾ ਛੇਵਾਂ ਤਖਤ ਬਨਾਉਣ ਤੋਂ ਕੌਣ ਰੋਕ ਸਕਦਾ ਹੈ?
ਪਹਿਲਾਂ ਵੀ ਤਾਂ ਸਿੱਖਾਂ ਨੇ ਚਾਰ ਤਖਤ ਬਣਾ ਕੇ, ਅਕਾਲ ਦੇ ਤਖਤ ਦੇ ਸਿਧਾਂਤ ਨੂੰ ਨੀਵਾਂ ਕਰ ਕੇ
ਸਿੱਖਾਂ ਦੇ ਤਖਤ ਵਾਲੀ ਥਾਂ ਤੇ ਲੈ ਆਂਦਾ ਹੈ। ਹੁਣ ਇੱਕ ਤਖਤ ਹੋਰ ਬਣ ਕੇ ਸਿੱਖਾਂ ਦੇ ਛੇ ਤਖਤ
ਸਹੀ। ਇਵੇਂ ਹੋਰ ਨਵੇਂ ਤਖਤ ਬਣਨ ਦਾ ਰਾਹ ਵੀ ਸਾਫ ਹੋ ਜਾਵੇਗਾ। ਜੇ ਚਾਰ ਤਖਤ ਗੁਰੂ ਗੋਬਿੰਦ ਸਿੰਘ
ਜੀ ਨਾਲ ਸਬੰਧਤ ਹੋ ਸਕਦੇ ਹਨ, ਤਾਂ ਬਾਬੇ ਨਾਨਕ ਨਾਲ ਸਬੰਧਤ ਇੱਕ ਤਖਤ ਕਿਉਂ ਨਹੀਂ ਹੋ ਸਕਦਾ? ਬਾਬਾ
ਸਰਬ ਜੋਤ ਸਿੰਘ ਬੇਦੀ ਵੀ ਤਾਂ, ਬਾਬਾ ਨਾਨਕ ਦੇਵ ਜੀ ਬੇਦੀ ਦਾ ਹੀ ਸਰੂਪ ਹਨ।
ਪ੍ਰਿਤਪਾਲ ਸਿੰਘ ਮੀਤ
ਦਾ ਖਾਲਸਾ.
ਫੋਨ 99271 45522
(12/01/11)
ਸੰਤ ਸਿੰਘ ਬਰਲਿੰਗਟਨ
ਸ:
ਮੱਖਣ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਿਹ॥
ਆਪ ਨੇ ਸੌਦਾ ਸੰਪਾਦਕ ਦੀਆਂ ਪਿਛਲੇ ਸਮੇ ਵਿੱਚ ਕੀਤੀਆਂ ਕਰਤੂਤਾਂ ਸੰਖੇਪ ਰੂਪ ਵਿੱਚ
ਦਸ ਕੇ ਇਹ ਸਿਧ ਕਰ ਦਿਤਾ ਹੈ ਕਿ ਇੱਕ ਹੋਰ ----- ਜੰਮ ਪਿਆ ਹੈ। ਉਹ ਵੀ ਕਾਂਗਰਸ ਦੀ ਦੇਣ ਸੀ ਇਸ
ਦੇ ਵੀ ਜੇ ਕੰਢਾ ਵੱਜ ਜਾਵੇ ਤਾਂ ਸਾਰੀ ਕਾਂਗਰਸ ਗਿਦੜ ਚੀਕਾਂ ਮਾਰਨ ਲੱਗ ਪੈਂਦੀ ਹੈ। ਹੈਰਾਨੀ ਤਾਂ
ਇਸ ਗਲ ਦੀ ਹੈ ਕਿ ਜੋ ਸਾਧਾਂ ਦੇ ਚੇਲਿਆਂ ਨੂੰ ਪਾਣੀ ਪੀ ਪੀ ਕੋਸਦੇ ਹਨ ਉਹ ਆਪ ਇੱਕ ਅਖਬਾਰ ਵਾਲੇ
ਦੇ ਅੰਨੇ ਸ਼ਰਧਾਲੂ ਬਣੇ ਬੈਠੇ ਹਨ। ਚਿੱਠੀ ਸੌਦਾ ਸੰਪਾਦਕ ਲਿਖਦਾ ਹੈ ਤੇ ਨਾਂ ਇਹਨਾਂ ਭਦਰ ਪੁਰਸ਼ਾਂ
ਦੇ ਲਿਖ ਦਿੰਦਾ ਹੈ। ਇਹ ਬੰਦਾ ਕਾਂਗਰਸ ਦਾ ਪਾਲਤੂ ਹੈ ਇਹ ਵੀ ਕਾਂਗਰਸੀ ਹੋਣਗੇ। ਇਹ ਪੜ੍ਹ ਕੇ
ਹੈਰਾਨ ਰਹਿ ਗਿਆ ਕੇ ਇਹ ਬੰਦਾ ਕਹਿੰਦਾ ਹੈ ਕਿ ਜਿਸ ਸ਼ਬਦ ਨਾਲ ਪ੍ਰਮਾਤਮਾ ਨੇ ਸਾਰਾ ਅਕਾਸ਼ ਮੰਡਲ
ਪੈਦਾ ਕੀਤਾ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਨਹੀ ਹੈ। ਭਲਾ ਪੁਛਣ ਵਾਲਾ ਹੋਵੇ ਕਿ ਤੈਨੂੰ ਕਿਵੇਂ ਪਤਾ
ਹੈ। ਇਹ ਆਪਣੇ ਆਪ ਨੂੰ ਗੁਰੂ ਸਾਹਿਬਾਂ ਤੋਂ ਵੀ ਉਪਰ ਸਮਝਦਾ ਹੈ। ਇਸ ਦਾ ਦਿਮਾਗ ਖਰਾਬ ਹੋ ਗਿਆ ਹੈ।
ਪੈਸੇ ਇਕੱਠੇ ਕਰਕੇ ਇੱਕ ਹੋਰ ਨਵਾਂ ਗੁਰੂ ਗ੍ਰੰਥ ਸਾਹਿਬ ਲਿਖਣ ਦੀਆਂ ਗੱਲਾਂ ਕਰਕੇ ਆਪਣੇ ਆਪ ਨੂੰ
ਭਨਿਆਰੇ ਵਾਲੇ ਦਾ ਪੈਰੋਕਾਰ ਸਿਧ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਸਾਨੂੰ ਕਹਿੰਦਾ ਹੈ ਕਿ ਗੁਰੂ
ਸਾਹਿਬਾਂ ਨੂੰ ਗੁਰੂ ਨਾ ਕਹੋ, ਭਲਾ ਪੁਛਣ ਵਾਲਾ ਹੋਵੇ ਤੇਰੀ ਉਕਾਤ ਕੀ ਹੈ ਸਿਖ ਸੰਗਤਾਂ ਨੂੰ ਐਨੀ
ਗਲ ਕਹਿਣ ਦੀ। ਇਹ ਹੁਣ ਗਿਦੜ ਕੁਟਾਂ ਦੀ ਮੁੰਨੀ ਨਾਲ ਖਹਿ ਲਗਾ ਹੈ। ਇਸਦੇ ਇਹ ਲਛਣ ਚੰਗੇ ਨਹੀ ਸਿੱਖ
ਕੌਮ ਵਿੱਚ ਕੋਈ ਨਵਾਂ ਪੁਆੜਾ ਪਾਉ।
ਸੰਤ ਸਿੰਘ ਬਰਲਿੰਗਟਨ
(12/01/11)
ਕਿਰਪਾਲ ਸਿੰਘ ਬਠਿੰਡਾ
ਟੋਨੀ ਜੀ! ਜਿਹੜੇ ਜਥੇਦਾਰਾਂ ਨੂੰ ਬਾਦਲ ਦੇ ਹੱਥਠੋਕੇ ਦਸਦੇ ਸੀ, ਅਚਾਨਕ ਤੁਹਾਡੇ ਲਈ ਉਹ ਸਨਮਾਨਯੋਗ
ਕਿਵੇਂ ਬਣ ਗਏ? : ਪੱਟੀ
*ਜਿਸ ਬ੍ਰਾਹਮਣਵਾਦ ਦੀ ਅਮਰਵੇਲ ਲਾਹੁਣ ਦੀ ਤੁਸੀਂ ਗੱਲ ਕਰਦੇ ਸੀ ਅੱਜ ਬ੍ਰਹਮਣਵਾਦ ਦਾ ਸ਼ਬਦ ਹੀ
ਤੁਹਾਡੇ ਲਈ ਭਾਈਚਾਰਕ ਸਾਂਝ ਦਾ ਦੁਸ਼ਮਨ ਦਿੱਸ ਰਿਹਾ ਹੈ
*ਕਿਸੇ ਸਮੇਂ ਸਿੱਖ ਦਾ ਕਿਰਦਾਰ ਸੀ ਕਿ ਮੁਗਲਾਂ ਦੇ ਰਾਜ ਵਿੱਚ ਵੀ ਇੱਕ ਸਿੱਖ ਵਲੋਂ ਅਦਾਲਤ ਵਿੱਚ
ਦਿੱਤੀ ਗਵਾਹੀ ਨੂੰ ਪੂਰਨ ਤੌਰ `ਤੇ ਸੱਚ ਮੰਨਿਆ ਜਾਂਦਾ ਸੀ ਪਰ ਤੁਹਾਡੇ ਵਰਗੇ ਆਗੂਆਂ ਦੇ ਬਿਆਨਾਂ
`ਤੇ ਆਪਣੇ ਪਾਰਟੀ ਵਰਕਰਾਂ ਨੂੰ ਹੀ ਯਕੀਨ ਕਰਨਾ ਔਖਾ ਹੋ ਗਿਆ ਹੈ
*ਜਿਸ ਬ੍ਰਾਹਮਣਵਾਦ ਦੀ ਅਮਰਵੇਲ ਲਾਹੁਣ ਦੀ ਤੁਸੀਂ ਗੱਲ ਕਰਦੇ ਸੀ ਅੱਜ ਬ੍ਰਹਮਣਵਾਦ ਦਾ
ਸ਼ਬਦ ਹੀ ਤੁਹਾਡੇ ਲਈ ਭਾਈਚਾਰਕ ਸਾਂਝ ਦਾ ਦੁਸ਼ਮਨ ਦਿੱਸ ਰਿਹਾ ਹੈ
ਬਠਿੰਡਾ, ੧੨ ਜਨਵਰੀ (ਕਿਰਪਾਲ ਸਿੰਘ): ਟੋਨੀ ਜੀ! ਜਿਹੜੇ ਜਥੇਦਾਰਾਂ ਨੂੰ ਤੁਸੀਂ ਬਾਦਲ ਦੇ
ਹੱਥਠੋਕੇ ਦਸਦੇ ਸੀ, ਅਚਾਨਕ ਤੁਹਾਡੇ ਲਈ ਉਹ ਸਨਮਾਨਯੋਗ ਕਿਵੇਂ ਬਣ ਗਏ? ਇਹ ਸ਼ਬਦ ਸ਼ਰੋਮਣੀ ਅਕਾਲੀ ਦਲ
(ਯੂ. ਕੇ.) ਦੇ ਧਾਰਮਿਕ ਵਿੰਗ ਦੇ ਪੱਟੀ ਹਲਕਾ ਇੰਚਾਰਜ ਗੁਰਦੀਪ ਸਿੰਘ ਨੇ ਆਪਣੀ ਹੀ ਪਾਰਟੀ ਦੇ
ਕੌਮੀ ਪ੍ਰਧਾਨ ਜਸਜੀਤ ਸਿੰਘ ਟੋਨੀ ਨੂੰ, ਉਨ੍ਹਾਂ ਦੇ ਦਿੱਲੀ ਵਿਖੇ ਪਿਛਲੇ ਦਿਨੀਂ ਪ੍ਰੈੱਸ ਨੂੰ
ਦਿੱਤੇ ਬਿਆਨ `ਤੇ ਹੈਰਾਨੀ ਪ੍ਰਗਟ ਕਰਦੇ ਹੋਏ ਕਹੇ। ਉਨ੍ਹਾਂ ਕਿਹਾ ਅਸੀਂ ਕਦੀ ਸੋਚਿਆ ਵੀ ਨਹੀਂ ਸੀ
ਕਿ ਜਿਸ ਪ੍ਰਧਾਨ (ਟੋਨੀ) ਦੀ ਅਗਵਾਈ ਹੇਠ ਮੈਂ ਪੱਟੀ ਹਲਕੇ ਦੀ ਪਾਰਟੀ ਦੇ ਧਾਰਮਿਕ ਵਿੰਗ ਦਾ ਅਹੁਦਾ
ਕਬੂਲ ਕੇ ਪੰਥਕ ਸੇਵਾ ਦੇ ਚਾਅ ਨਾਲ ਹਲਕੇ ਦੇ ਲੋਕਾਂ ਨੂੰ ਤੁਹਾਡੀ ਅਗਵਾਈ ਕਬੂਲਣ ਲਈ ਲਾਮਬੰਦ ਕਰ
ਰਿਹਾ ਸੀ, ਉਹ ਇਤਨੀ ਪੁੱਠੀ ਛਾਲ ਵੀ ਮਾਰ ਸਕਦਾ ਹੈ ਕਿ ਮੈਨੁੰ ਤੁਹਾਡੀ ਇਸ ਕਲਾਬਾਜ਼ੀ ਲਈ ਲੋਕਾਂ
ਨੂੰ ਜਵਾਬ ਦੇਣੇ ਔਖੇ ਹੋ ਜਾਣਗੇ। ਸ: ਪੱਟੀ ਨੇ ਕਿਹਾ ਬੰਦਾ ਇੱਕ ਗੱਲ ਕਰ ਕੇ ਮੁੱਕਰ ਜਾਵੇ ਤਾਂ ਉਸ
ਨੂੰ ਲੋਕਾਂ ਨੂੰ ਮੂੰਹ ਵਿਖਾਉਣਾ ਔਖਾ ਹੋ ਜਾਂਦਾ ਹੈ ਪਰ ਤੁਸੀਂ ਤਾਂ ਪੰਜਾਬ ਵਿੱਚ ਦਿਤੇ ਆਪਣੇ
ਬਿਆਨਾਂ ਵਿੱਚੋਂ ਕੋਈ ਐਸਾ ਛੱਡਿਆ ਹੀ ਨਹੀਂ ਜਿਸ ਤੋਂ ਤੁਸੀਂ ਮੂੰਹ ਨਾ ਫੇਰਿਆ ਹੋਵੇ ਤੇ ਤਹਾਡੇ
`ਤੇ ਗੁਰਬਾਣੀ ਦਾ ਫ਼ੁਰਮਾਨ:- ਬਚਨੁ ਕਰੇ ਤੈ ਖਿਸਕਿ ਜਾਇ ਬੋਲੇ ਸਭੁ
ਕਚਾ।। ਅੰਦਰਹੁ ਥੋਥਾ ਕੂੜਿਆਰੁ ਕੂੜੀ ਸਭ ਖਚਾ।। ਵੈਰੁ ਕਰੇ ਨਿਰਵੈਰ ਨਾਲਿ ਝੂਠੇ ਲਾਲਚਾ।। `
ਪੂਰੀ ਤਰ੍ਹਾਂ ਢੁਕ ਰਿਹਾ ਹੈ। ਉਨ੍ਹਾਂ ਕਿਹਾ ਹੈਰਾਨੀ ਹੈ ਕਿ ਤੁਸੀਂ ਨਾਨਕਸ਼ਾਹੀ ਕਲੈਂਡਰ `ਚ ਸੋਧਾਂ
ਦਾ ਵਿਰੋਧ ਕਰਦੇ ਹੋਏ ਆਪਣੀ ਪਾਰਟੀ ਵਲੋਂ ਅਸਲੀ ਨਾਨਕਸ਼ਾਹੀ ਕਲੈਂਡਰ ਛਪਵਾ ਕਿ ਲੁਧਿਆਣਾ ਵਿਖੇ ਰਲੀਜ਼
ਕੀਤਾ ਸੀ ਪਰ ਹੁਣ ਤੁਹਾਡੇ ਵਾਲੇ ਕਲੈਂਡਰ ਮੁਤਾਬਿਕ ਹੀ ਦਿੱਲੀ ਕਮੇਟੀ ਵਲੋਂ ੫ ਜਨਵਰੀ ਨੂੰ ਗੁਰੂ
ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰਪੁਰਬ ਮਨਾਏ ਜਾਣ ਨੂੰ ਤੁਸੀਂ ਸੰਗਤਾਂ ਦੀਆਂ ਭਾਵਨਾਵਾਂ ਅਤੇ
ਅਕਾਲ ਤਖ਼ਤ ਦਾ ਨਿਰਾਦਰ ਕਰਨਾ ਦੱਸ ਰਹੇ ਹੋ। ਪੰਜਾਬ ਦੇ ਦੌਰਿਆਂ ਸਮੇਂ ਤੁਸੀਂ ਜਥੇਦਾਰਾਂ ਨੂੰ ਬਾਦਲ
ਦੇ ਹੱਥਠੋਕੇ, ਅਤੇ ਬਾਦਲ ਨੂੰ ਆਰਐੱਸਐੱਸ ਦੇ ਥੱਲੇ ਲੱਗ ਕੇ ਨਿਰਮਲ ਖ਼ਾਲਸਾ ਪੰਥ `ਤੇ ਬ੍ਰਹਮਣਵਾਦ
ਤੇ ਪੁਜਾਰੀਵਾਦ ਦੀ ਅਮਰਵੇਲ ਚੜ੍ਹਾਉਣ ਦਾ ਦੋਸ਼ੀ ਦੱਸ ਕੇ ਉਸ ਤੋਂ ਗੁਰਧਾਮਾਂ ਨੂੰ ਅਜ਼ਾਦ ਕਰਵਾਉਣ ਦੀ
ਗੱਲ ਆਖਦੇ ਰਹੇ ਹੋ ਪਰ ਦਿੱਲੀ ਜਾ ਕੇ ਉਸੇ ਬਾਦਲ ਨੂੰ ਲਾਭ ਪਹੁੰਚਾਉਣ ਲਈ ਉਸ ਦੇ ਰਾਜਨੀਤਕ ਵਿਰੋਧੀ
ਸਰਨਾ ਭਰਾਵਾਂ ਵਿਰੁਧ ਬਿਆਨਬਾਜ਼ੀ ਦੀ ਗੋਲਾਬਾਰੀ ਕਰ ਰਹੇ ਹੋ ਅਤੇ ਜਥੇਦਾਰਾਂ ਨੂੰ ਸਨਾਮਨਯੋਗ ਦੱਸਕੇ
ਸਰਨਾ ਭਰਾਵਾਂ ਨੂੰ ਉਨ੍ਹਾਂ ਦਾ ਅਪਮਾਨ ਕਰਨ ਦਾ ਦੋਸ਼ੀ ਰਹੇ ਹੋ। ਖ਼ਾਲਸਾ ਪੰਥ ਤੋਂ ਜਿਸ ਬ੍ਰਾਹਮਣਵਾਦ
ਦੀ ਅਮਰਵੇਲ ਲਾਹੁਣ ਦੀ ਤੁਸੀਂ ਗੱਲ ਕਰਦੇ ਸੀ ਅੱਜ ਬ੍ਰਹਮਣਵਾਦ ਦਾ ਸ਼ਬਦ ਹੀ ਤੁਹਾਡੇ ਲਈ ਭਾਈਚਾਰਕ
ਸਾਂਝ ਦਾ ਦੁਸ਼ਮਨ ਦਿੱਸ ਰਿਹਾ ਹੈ। ਸ: ਪੱਟੀ ਨੇ ਕਿਹਾ ਕਿ ਕਿਸੇ ਸਮੇਂ ਸਿੱਖ ਦਾ ਕਿਰਦਾਰ ਸੀ ਕਿ
ਮੁਗਲਾਂ ਦੇ ਰਾਜ ਵਿੱਚ ਵੀ ਇੱਕ ਸਿੱਖ ਵਲੋਂ ਅਦਾਲਤ ਵਿੱਚ ਦਿੱਤੀ ਗਵਾਹੀ ਨੂੰ ਪੂਰਨ ਤੌਰ `ਤੇ ਸੱਚ
ਮੰਨਿਆ ਜਾਂਦਾ ਸੀ ਪਰ ਤੁਹਾਡੇ ਵਰਗੇ ਆਗੂਆਂ ਦੇ ਬਿਆਨਾਂ `ਤੇ ਆਪਣੇ ਪਾਰਟੀ ਵਰਕਰਾਂ ਨੂੰ ਹੀ ਯਕੀਨ
ਕਰਨਾ ਔਖਾ ਹੋ ਗਿਆ ਹੈ। ਉਨ੍ਹਾਂ ਸ: ਟੋਨੀ ਨੂੰ ਅਪੀਲ ਕੀਤੀ ਕਿ ਇੱਕ ਸਾਲ ਵਿੱਚ ਹੀ ਤਹਾਡੇ ਵਲੋਂ
ਮਾਰੀਆਂ ਗਈਆਂ ਪਲਟਬਾਜ਼ੀਆਂ ਦੇ ਕਾਰਣ ਅਤੇ ਤਹਾਡੀ ਮਜ਼ਬੂਰੀ ਦੱਸੀ ਜਾਵੇ ਤਾਂ ਕਿ ਲੋਕਾਂ ਦੀ ਤਸੱਲੀ
ਕਰਵਾਈ ਜਾ ਸਕੇ।
(12/01/11)
ਪਰਦੀਪ ਸਿੰਘ ਬੀ. ਟੈਕ.
ਸਿੱਖੀ ਦੇ ਰਾਖੇ
ਅੱਜ ਕਲ ਪੰਜਾਬ ਵਿੱਚ ਹੀ ਨਹੀਂ, ਪੰਜਾਬੋਂ ਬਾਹਰਲੇ ਸਿੱਖਾਂ ਵਿੱਚ ਵੀ, ਇਹ ਚਰਚਾ ਚਲ
ਰਹੀ ਹੈ ਕਿ ਸ. ਮਨਪ੍ਰੀਤ ਸਿੰਘ ਬਾਦਲ (ਸਾਬਕਾ ਖਜ਼ਾਨਾ ਮੰਤ੍ਰੀ ਪੰਜਾਬ) ਆਉਣ ਵਾਲੀਆਂ ਵਿਧਾਨ ਸਭਾ
ਚੋਣਾਂ ਵਿਚ, ਤੀਜੀ ਧਿਰ ਬਣਾ ਕੇ, ਪੰਜਾਬ ਦੀ ਸਿਆਸਤ ਵਿੱਚ ਫੇਰ ਬਦਲ ਕਰਨਗੇ। ਜਿਸ ਦਾ ਸ਼ਾਇਦ ਇਹੀ
ਮਤਲਬ ਲਿਆ ਜਾਂਦਾ ਹੈ ਕਿ ਪੰਜਾਬ ਦੀ (ਖਾਸ ਕਰ ਸਿੱਖਾਂ ਦੀ) ਹਾਲਤ ਸੁਧਾਰਨ ਦਾ ਉਪਰਾਲਾ ਕਰਨ ਗੇ।
ਹੋ ਸਕਦਾ ਹੈ ਕਿ ਉਹ ਪੰਜਾਬ ਵਿਚਲੀ ਲੁੱਟ ਦੀ ਹਾਲਤ ਨੂੰ ਸੁਧਾਰਨ ਵਿੱਚ ਕੁੱਝ ਯੋਗਦਾਨ ਪਾਉਣ ਦੀ
ਕੋਸ਼ਿਸ਼ ਕਰਨ ਦੇ ਸਮਰੱਥ ਹੋਣ। ਪਰ ਜਿਥੌਂ ਤਕ ਉਨ੍ਹਾਂ ਦੇ ਪਿਛੋਕੜ ਤੇ ਝਾਤ ਮਾਰਿਆਂ ਅੰਦਾਜ਼ਾ ਕੀਤਾ
ਜਾ ਸਕਦਾ ਹੈ, ਉਹ ਖਜ਼ਾਨਾ ਮੰਤਰੀ, ਕਿਸੇ ਲਿਆਕਤ ਦੇ ਬਲ ਤੇ ਨਹੀਂ, ਬਲਕਿ ਸ. ਪਰਕਾਸ਼ ਸਿੰਘ ਬਾਦਲ ਦਾ
ਨਜ਼ਦੀਕੀ ਹੋਣ ਕਰ ਕੇ ਬਣੇ ਸਨ, ਜਿਵੇਂ ਸ. ਸੁਖਬੀਰ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਬਣਨ ਜਾ
ਰਹੇ ਹਨ।
ਹਾਲਾਂਕਿ ਮੈਨੂੰ ਉਨ੍ਹਾਂ ਨਾਲ ਨਾ ਕੋਈ ਜਾਤੀ ਲਗਾਉ ਹੈ, ਨਾ ਕੋਈ ਜਾਤੀ ਦੁਸ਼ਮਣੀ ਹੈ। ਨਾ ਹੀ ਮੇਰਾ
ਉਨ੍ਹਾਂ ਨਾਲ ਕੋਈ ਸੰਪਰਕ ਹੈ। ਪਰ ਉਨ੍ਹਾਂ ਦਾ ਪਿਛਲੇ ਦਿਨੀਂ ਦਿੱਤਾ ਬਿਆਨ, ਕਿ “ਇਕ ਹੋਰ
ਗਾਂਧੀ ਦੀ ਲੋੜ ਹੈ” ਉਨ੍ਹਾਂ ਦੀ ਸਿੱਖੀ ਪ੍ਰਤੀ ਅਤੇ ਇਤਿਹਾਸ ਪ੍ਰਤੀ, ਬਚਕਾਨਾ ਪਹੁੰਚ ਦਾ
ਸੂਚਕ ਹੈ। ਇਤਿਹਾਸ ਪ੍ਰਤੀ ਅਵੇਸਲਾ ਬੰਦਾ, ਕਦੀ ਵੀ ਚੰਗਾ ਰਾਜਨੀਤਕ ਨਹੀਂ ਹੋ ਸਕਦਾ। ਇਸ ਨੂੰ
ਉਨ੍ਹਾਂ ਦੀ ਗੁਲਾਮ ਮਾਨਸਿਕਤਾ ਦਾ ਸੂਚਕ ਵੀ ਮੰਨਿਆ ਜਾ ਸਕਦਾ ਹੈ।
ਕੀ ਸਿੱਖਾਂ ਨੂੰ, ਖਾਲੀ ਸਥਾਪਿਤ ਬੰਦਿਆਂ ਵਿਚੋਂ (ਜਿਨ੍ਹਾਂ ਨੇ ਅੱਜ ਤਕ ਸਿੱਖੀ ਦਾ ਬੇੜਾ ਹੀ ਗਰਕ
ਕੀਤਾ ਹੈ) ਹੀ ਸਿੱਖੀ ਦਾ ਭਵਿੱਖ ਲੱਭਣਾ, ਸਿੱਖੀ ਲਈ ਲਾਭਕਾਰੀ ਹੋਵੇਗਾ? ਕੀ ਐਸਾ ਨਹੀਂ ਹੋ ਸਕਦਾ
ਕਿ ਸਿੱਖ, ਐਸੇ ਬੰਦਿਆਂ ਦੇ ਲੜ ਲੱਗਣ, ਜੋ ਸਿੱਖੀ ਪ੍ਰਤੀ ਇਮਾਨਦਾਰ, ਦੂਰ-ਦਰਸ਼ੀ, ਅਕਲਮੰਦ ਹੋਣ।
ਸਿੱਖੀ ਲਈ ਹਰ ਕੁਰਬਾਨੀ ਕਰ ਸਕਦੇ ਹੋਣ ਅਤ ਇੱਕ ਦੂਸਰੇ ਨਾਲ ਜੁੜ ਬੈਠ ਕੇ ਵਿਚਾਰ-ਵਟਾਂਦਰਾ ਕਰ
ਸਕਦੇ ਹੋਣ। ਇਸ ਵੇਲੇ ਅਜਿਹੇ ਬੰਦੇ ਹੀ, ਸਿੱਖੀ ਨੂੰ ਘੁੱਮਣ-ਘੇਰੀ ਵਿਚੋਂ ਕੱਢ ਸਕਦੇ ਹਨ।
ਪਰਦੀਪ ਸਿੰਘ ਬੀ. ਟੈਕ.
(11/01/11)
ਅਨਭੋਲ ਸਿੰਘ ਦੀਵਾਨਾ
ਅਨਭੋਲ ਸਿੰਘ ਦੀਵਾਨਾ
ਭਾਈ ਸਾਹਿਬ ਗੁਰਚਰਨ ਸਿੰਘ ਜਿਉਣਵਾਲਾ ਜੀ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ॥
ਭਾਈ ਸਾਹਿਬ ਆਪ ਜੀ ਦੀ ਬਜੁਰਗੀ ਅਤੇ ਸਿੱਖੀ ਸਰੂਪ ਦੇਖ ਕੇ ਜੋ ਗੱਲ ਮੈਂ
ਕਹਿ ਰਿਹਾ ਹਾਂ ਬੇਸੱਕ ਮੈਂਨੂੰ ਸੋਭਾ ਨਹੀਂ ਦਿੰਦੀ ਪਰ ਗੱਲ ਸ਼ਪੱਸਟ ਕਰਨ ਲਈ ਮਜਬੂਰੀ ਵੱਸ ਕਹਿਣੀ
ਪੈ ਰਹੀ ਹੈ ਕਿ ਇੱਕ ਸਿਆਣਿਆ ਦੀ ਅਖੌਤ ਹੈ ਕਿ ‘ਪਿੰਡ ਦਾ ਗਹੀਰਿਆ ਤੋਂ ਹੀ ਪਤਾ ਲੱਗ ਜਾਦਾ ਹੈ’
ਇਸੇ ਤਰਾਂ ਵਿਦਵਾਨ ਦਾ ਉਸ ਦੀ ਬੋਲੀ ਤੋ ਹੀ ਪਤਾ ਲੱਗ ਜਾਦਾ ਹੈ। ਉਸ ਦੀ ਲਿਆਕਤ, ਦੂਸਰਿਆ
ਪ੍ਰਤੀ ਦ੍ਰਿਸ਼ਟੀ ਕੋਣ, ਸਹਿਣਸਲੀਤਾ, ਸੰਜਮ ਨਾਲ ਸਵਾਲਾ ਦੇ ਉਤਰ ਦੇਣ ਦੀ ਸਮਰੱਥਾ, ਆਪਨੇ ਫਰਜ
ਪ੍ਰਤੀ ਵਚਨ-ਬੱਧਤਾ, ਲਿਖਣ ਦਾ ਮਨਸੂਬਾ (ਜੋ ਕਿ ਆਪ ਜੀ ਨੇ ਭੱਜਣ-ਭਜਾਉਣਾ ਲਿਖਿਆ ਹੈ) ਆਦਿ ਸਭ
ਕੁੱਝ ਪਤਾ ਲੱਗ ਜਾਦਾ ਹੈ। ਆਪ ਜੀ ਦੇ ਆਖਣ ਮੁਤਾਬਕ ਕਿ ਭਾਈ ਗੁਰਪ੍ਰੀਤ ਸਿੰਘ ਕਿਸੇ ਦਿਵਾਨੇ ਦਾ
ਹੀ ਭਾਈ ਹੈ ਬਿਲਕੁਲ ਠੀਕ ਹੈ ਕਿਉਕਿ ਭਾਈ ਸਾਹਿਬ ਜੋ ਵੀ ਵਿਆਕਤੀ ਪੂਰੀ ਸਹਿਰਦਤਾ ਨਾਲ ਸਿੱਖੀ
ਦਾ ਭਲਾ ਚਹੁੰਦਾ ਹੈ, ਉਹ ਹਰ ਵਿਆਕਤੀ ਸਾਡਾ ਭਾਈ ਹੈ। ਬਾ-ਸ਼ਰਤ ਉਸ ਦੇ ਮਨ ਵਿੱਚ ਖੋਟ ਨਾ ਹੋਵੇ।
ਦੂਸਰਾ ਆਪ ਜੀ ਨੇ ਲਿਖਿਆ ਹੈ ਕਿ ਜਿਸਨੂੰ ਸਰਬਜੀਤ ਸਿੰਘ ਕੈਲੇਫੋਰਨੀਆਂ ਤੇ ਉਸਦੇ ਸਾਥੀਆਂ ਨੇ
ਭਜਾਇਆ ਹੈ।ਪਹਿਲੀ ਗੱਲ ਤਾਂ ਸਿੱਖ ਧਰਮ ਵਿੱਚ ਵੀਵਾਦ ਨਹੀ ਸੰਵਾਦ ਦੀ ਗੱਲ ਆਉਦੀ ਹੈ। ਮੈਂ
ਸੰਵਾਦ ਰਚਾਉਣ ਦੀ ਹੀ ਗੱਲ ਕੀਤੀ ਸੀ ਉਦਾਹਰਨ ਦੇ ਤੌਰ ਤੇ ‘ਸੌ ਹੱਥ ਰੱਸਾ ਸਿਰੇ ਤੇ ਗੰਢ’
ਵਾਲੀ ਗੱਲ ਕਰਨ ਵਾਂਗ ਮੈਂ ਇਹੀ ਗੱਲ ਪਹਿਲੀ ਚਿੱਠੀ ਵੀ ਵਿੱਚ ਕਹਿਣ ਦੀ ਕੋਸ਼ਿਸ਼ ਕੀਤੀ ਸੀ ਕਿ
ਦਿਹਾੜਾ ਕੋਈ ਵੀ ਹੋਵੇ (ਜਿਸ ਨੂੰ ਆਪ ਬ੍ਰਹਮਣੀ ਵੀ ਗਿਣਦੇ ਹੋ) ਚਾਹੇ ਦਸਵੀਂ, ਸੰਗਰਾਂਦ,
ਪੂਰਨਮਾਸੀ ਜਾਂ ਕੋਈ ਹੋਰ, ਪਰ ਜੇਕਰ ਦਿਹਾੜੇ ਤੇ ਕੀਰਤਨ ਗੁਰਬਾਣੀ ਦਾ ਹੁੰਦਾ ਹੈ, ਕਥਾ ਵੀ
ਗੁਰਬਾਣੀ ਦੀ ਹੀ ਹੁੰਦੀ ਹੈ ਤੇ ਸੰਗਤਾਂ ਕਿਸੇ ਬਹਾਨੇ ਵੀ ਜੁੜਕੇ ਸੁਣਦੀਆਂ ਹਨ ਤਾਂ ਸਾਨੂੰ ਇਨ੍ਹਾਂ
ਦਿਹਾੜਿਆਂ ਦਾ ਲਾਭ ਲੈਂਦਿਆਂ ਗੁਰਮਤਿ ਦੀ ਗੱਲ ਕਰਨੀ ਚਾਹੀਦੀ ਹੈ ਅਤੇ ਪੰਥ ਪ੍ਰਵਾਨਤ ਰਹਿਤ ਮਰਿਆਦਾ
ੱਤੇ ਜ਼ੋਰ ਦੇਣਾ ਚਾਹੀਦਾ ਹੈ। ਅਸੀਂ ਅੰਬ ਖਾਣ ਦੀ ਹੀ ਗੱਲ ਕਰੀਏ। ਵਾਰ-ਵਾਰ ਦਰਖਤਾਂ ਦੀ ਗਿਣਤੀ
ਵਿੱਚ ਆਪਣਾ ਤੇ ਸੰਗਤਾਂ ਦਾ ਸਮਾਂ ਬਰਬਾਦ ਨਾ ਕਰੀਏ। ਉਸ ਤੋ ਅੱਗੇ ਆਪਨਾ ਮਕਸਦ ਵੀ ਸਾਫ ਲਿਖਿਆ
ਸੀ ਕਿ ਮੈਂ ਆਪ ਜੀ ਅਤੇ ਵੀਰ ਸਰਬਜੀਤ ਸਿੰਘ ਜੀ ਨੂੰ ਵੀ ਇਹੀ ਬੇਨਤੀ ਕਰਦਾ ਹਾਂ ਕਿ ਉਸ ਸਮੇਂ
ਤੱਕ ਉਸਾਰੂ ਤਰੀਕੇ ਨਾਲ ਇਸ ਸੰਵਾਦ ਨੂੰ ਜਾਰੀ ਰੱਖੀਏ ਅਤੇ ਹੋਰ ਵੀਰਾਂ ਨੂੰ ਇਸ ਸੰਵਾਦ ਵਿੱਚ ਆਉਣ
ਲਈ ਬੇਨਤੀ ਕਰੀਏ ਜਦੋਂ ਤੱਕ ਸਾਰੇ ਸ਼ੰਕੇ, ਦੁਬਿਧਾਵਾਂ ਤਰਕ ਦੂਰ ਹੋ ਕੇ ਇੱਕ ਸਾਝੀ ਰਾਇ ਨਹੀਂ ਬਣ
ਜਾਂਦੀ। ਜੇਕਰ ਆਪ ਜੀ ਨੂੰ ਇਹ ਗੱਲਾ ਭੱਜਣ-ਭਜਾਉਣ ਵਾਲੀਆਂ ਲੱਗਦੀਆ ਹਨ ਤਾਂ ਮੈਂਨੂੰ ਲੱਗਦਾ
ਹੈ ਕਿ ਆਪ ਜੀ ਦੀ ਉਮਰ ਗੁਰਬਾਣੀ ਅਨੁਸਾਰ ਸੱਤਰ ਸਾਲ ਨੂੰ ਟੱਪ ਚੁੱਕੀ ਹੈ। ਪਰ ਜੇਕਰ ਫਿਰ ਵੀ ਆਪ
ਜੀ ਜਾਂ ਵੀਰ ਸਰਵਜੀਤ ਸਿੰਘ ਜੀ ਜਾਂ ਵੀਰ ਮਨਦੀਪ ਸਿੰਘ ਜੀ ਨੂੰ ਇਹ ਮਹਿਸੂਸ ਹੂੰਦਾ ਹੈ ਕਿ ਮੈਂ
ਉਹਨਾ ਦੇ ਕਿਸੇ ਪ੍ਰਸਨ ਦਾ ਉਤਰ ਨਹੀ ਦਿੱਤਾ ਤਾਂ ਆਪ ਜੀ ਕ੍ਰਿਪਾ ਕਰਕੇ ਦੁਬਾਰਾ ਯਾਦ ਕਰਵਾਉਣ ਦੀ
ਖੇਚਲ ਕਰੋ ਮੈਂ ਆਪਣੀ ਸੀਮਤ ਬੁੱਧੀ ਅਨੁਸਾਰ ਸਪੱਸਟ ਉਤਰ ਦੇਣ ਦੀ ਪੂਰੀ ਕੋਸਿਸ ਕਰਾਗਾ ਪਰ ਕ੍ਰਿਪਾ
ਕਰਕੇ ਗੁਰਚਰਨਜੀਤ ਸਿੰਘ ਲਾਬਾਂ ਨੂੰ ਪੁੱਛੇ ਪ੍ਰਸਨ ਮੇਰੇ ਸਿਰ ਨਾ ਮੜ੍ਹਨੇ ਕਿਉਂਕਿ ਮੈਂ ਇਹ ਗੱਲ
ਪਹਿਲਾ ਹੀ ਸਪੱਸਟ ਕਰ ਚੁਕਿਆ ਹਾਂ ਕਿ ਗੁਰਚਰਨਜੀਤ ਸਿੰਘ ਲਾਬਾਂ ਦਾ ਪ੍ਰਸਨਾ ਦੇ ਉਤਰ ਦੇਣਾ ਫਰਜ
ਬਣਦਾ ਹੈ। ਜੋ ਪ੍ਰਸਨ ਮੈ ਵੀਰ ਸਰਵਜੀਤ ਸਿੰਘ ਜੀ ਨੂੰ ਪੁੱਛਿਆ ਸੀ ਕਿ ਜਿਹੜਾ ਵੀਰ ੨੩ ਪੋਹ
੩੦੧੨ ਤੱਕ ਦੇ ਦਿਨਾਂ ਦੀ ਗੱਲ ਤੋਂ ਇਲਾਵਾ ਦੁਨੀਆਂ ਦੇ ਸਾਰੇ ਕੈਲੰਡਰਾਂ ਦੀ ਜਾਣਕਾਰੀ ਬਾਰੇ ਵੱਖ
ਵੱਖ ਮੈਗਜ਼ੀਨਾਂ, ਅਖ਼ਬਾਰਾਂ, ਵੈਬਸਾਈਟਾਂ ਤੇ ਲੇਖ ਲਿਖ ਕੇ ਪੂਰੀ ਸਿੱਖ ਸੰਗਤ ਨੂੰ ਜਾਣਕਾਰੀ ਦੇ
ਰਿਹਾ ਹੈ ਉਹ ਸੰਗਰਾਂਦ ਬਾਰੇ ਜਾਣਕਾਰੀ ਮੰਗੇ ਕਿ ਸੰਗਰਾਂਦ ਕੀ ਹੁੰਦੀ ਹੈ? ਫਿਰ ਵੀਰ ਮੇਰਿਆਂ ਉਹ
ਫਰਾਖਦਿਲੀ ਨਾਲ ਇਹ ਵੀ ਮੰਨੇ, ਕਿ ਉਹ ਲੇਖ ਮੇਰੇ ਨਹੀਂ ਮੇਰਾ ਤਾਂ ਸਿਰਫ਼ ਨਾਂ ਹੀ ਵਰਤਿਆ ਗਿਆ ਹੈ।
ਤੇ ਜੇਕਰ ਉਹ ਲੇਖ ਉਸ ਦੇ ਆਪਣੇ ਹਨ ਫਿਰ ਉਹ ਸੰਗਰਾਂਦ ਦੀ ਜਾਣਕਾਰੀ ਨਾ ਹੋਣ ਬਾਰੇ ਝੂਠ ਜਰੂਰ ਬੋਲ
ਰਿਹਾ ਹੈ। ਇਸ ਦਾ ਸਪੱਸਟ ਉਤਰ ਮੈਨੂੰ ਨਹੀ ਮਿਲਿਆ ਸੀ। ਇਸ ਤੋ ਇਲਾਵਾ ਸਾਡੇ ਸਹਿ ਸੰਪਾਦਕ
ਜਗਰਾਜ ਸਿੰਘ ਦੀਵਾਨਾ ਦੁਆਰਾ ਭਾਈ ਅਵਤਾਰ ਸਿੰਘ ਜੀ ਅਤੇ ਸਾਥੀਆ ਨੂੰ ਪੁਛੇ ਪ੍ਰਸਨ-ਕਿ ੧) ੧)
ਪ੍ਰਸਨ; -ਗੁਰੂ ਨਾਨਕ ਦੇਵ ਜੀ ਨੇ ਬ੍ਰਾਹਮਣੀ ਸਮਾਜ ਦੇ ਬੰਧਨ ਤੋੜ ਕੇ ਆਪਣਾ ਆਨੰਦ ਕਾਰਜ ਕਿਸ
ਤਰ੍ਹਾਂ ਕਰਵਾਇਆ ਸੀ?
੨.) ਪ੍ਰਸਨ; -ਗੁਰੂ ਨਾਨਕ ਦੇਵ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ
ਦੇ ਸਿੱਖ ਬ੍ਰਹਮਣੀ ਸਮਾਜ ਦੇ ਬੰਧਨ ਤੋੜ ਕੇ ਆਪਣਾ ਆਨੰਦ ਕਾਰਜ ਕਿਸ ਤਰ੍ਹਾਂ ਕਰਦੇ ਸਨ? ਪ੍ਰਮਾਣ
ਸਹਿਤ ਦੱਸਣ ਦੀ ਖੇਚਲ ਕਰਨੀ। ਅਸੀ ਆਪ ਜੀ ਦੇ ਅਤੀ ਧੰਨਵਾਦੀ ਹੋਵਾਗੇ ਜੇਕਰ ਆਪ ਜੀ ਉਹਨਾਂ ਸਿੱਖਾ
ਵਿੱਚੋ ਇੱਕ-ਦੋ ਦੇ ਨਾਮ ਵੀ ਦੱਸੋ।
੩.) ਪ੍ਰਸਨ; -ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੁਆਰਾ ਕੀਤੇ ਸਿੱਖਾਂ ਦੇ
ਆਨੰਦ ਕਾਰਜ ਸਬੰਧੀ ਆਪ ਜੀ ਕਿਸ ਇਤਿਹਾਸਕ ਸਰੋਤ ਦੀ ਵਰਤੋਂ ਕਰ ਰਹੇ ਹੋ? ਕ੍ਰਿਪਾ ਕਰਕੇ ਇਹ ਵਿਸਥਾਰ
ਨਾਲ ਦੱਸਣ ਦੀ ਕ੍ਰਿਪਾਲਤਾ ਕਰਨੀ। ਤਾਂ ਕਿ ਅਸੀ ਆਪ ਜੀ ਦੇ ਵਿਧਵਤਾ ਭਰਭੂਰ ਇਤਿਹਾਸਕ ਤੱਥਾ ਨੂੰ
‘ਸਚ ਕੀ ਬੇਲਾ’ ਦੇ ਪਾਠਕਾ ਨਾਲ ਸਾਝੇ ਕਰ ਸਕੀਏ।
ਜਿਸ ਤਰ੍ਹਾਂ ਆਪ ਜੀ ਬ੍ਰਹਮਣਵਾਦ ਦੀ ਗੱਲ ਕਰ ਰਹੇ ਹੋ ਤਾਂ ਮੇਰੀ ਜਾਣਕਾਰੀ
ਮੁਤਾਬਕ ਕਿਸੇ ਮਨੁੱਖ ਨੂੰ ਮਨੁੱਖ ਦੁਆਰਾ ਵਰ ਜਾਂ ਸਰਾਪ ਦੇਣਾ ਇੱਕ ਬ੍ਰਹਮਣੀ ਰੀਤ ਹੈ। ਇਸੇ
ਤਰ੍ਹਾਂ ਹੀ ਕਿਸੇ ਨੂੰ ਅਸੀਸ ਜਾਂ ਦੁਰ-ਅਸੀਸ ਦੇਣੀ ਵੀ ਇੱਕ ਬ੍ਰਹਮਣੀ ਰੀਤ ਹੈ ਕਿਉਕਿ ਅਸੀਸ ਤਾਂ
ਸਿਰਫ ਗੁਰੂ ਸਾਹਿਬ ਹੀ ਦੇ ਸਕਦੇ ਹਨ ਕੋਈ ਮਨੁੱਖ ਨਹੀ, ਜੇਕਰ ਅਜਿਹਾ ਨਹੀਂ ਤਾਂ ਮੈਂ ਆਪਣੀ ਕਹੀ
ਗੱਲ ਦੀ ਮੁਆਫੀ ਮੰਗਦਾ ਹਾਂ। ਜੇਕਰ ਦੁਰ-ਅਸੀਸ ਦੇਣਾ ਜਾਂ ਅਸੀਸ ਦੇਣਾ ਬ੍ਰਹਮਣੀ ਰੀਤ ਹੈ ਤਾਂ
ਵਿਦਵਾਨਾਂ ਵਲੋਂ ਵੱਡੀ ਗਿਣਤੀ ਵਿੱਚ ਦਿੱਤੀਆਂ ਅਸੀਸਾਂ ਬਾਰੇ ਜਵਾਬ ਮੰਗਦਾ ਹਾਂ ਦਾ ਵੀ ਸਪੱਸਟ
ਉਤਰ ਨਹੀ ਸੀ ਦਿੱਤਾ ਗਿਆ ਪਰ ਅਸੀ ਕਦੇ ਵੀ ਇਸ ਗੱਲ ਦਾ ਜਿਕਰ ਦੁਬਾਰਾ ਨਹੀ ਸੀ ਕੀਤਾ ਕਿਉਕਿ ਅਸੀ
ਜਾਣਦੇ ਹਾਂ ਕਿ ਸਿੱਖ ਮਾਰਗ ਇੱਕ ਜਨਤਕ ਸਾਈਟ ਹੈ, ਸਭ ਧਿਰਾ ਦੇ ਵੀਚਾਰ ਸੰਗਤ ਦੀ ਕਚਿਹਰੀ
ਵਿੱਚ ਰੱਖੇ ਜਾਂਦੇ ਹਨ ਇਸ ਲਈ ਸੰਗਤ ਸਾਡੇ ਪ੍ਰਸਨਾ, ਉਤਰਾ ਅਤੇ ਭਾਸਾ ਨੂੰ ਪੜ੍ਹਦੀ, ਵੀਚਾਰਦੀ ਹੈ
ਇਸ ਲਈ ਕਿਸੇ ਨੂੰ ਰੌਲਾ ਪਾਉਣ ਦੀ ਜਰੂਰਤ ਨਹੀ, ਸਭ ਕੁੱਝ ਸਾਹਮਣੇ ਤੇ ਸਪੱਸਟ ਹੋ ਰਿਹਾ ਹੈ।
ਤੀਸਰਾ ਆਪ ਜੀ ਨੇ ਲਿਖਿਆ ਹੈ ਕਿ ਸੱਚ ਕੀ ਬੇਲਾ ਵਾਲੇ ਲਾਂਬੇ ਦੇ ਭਾਈ
ਵੀਰ ਹਨ। ਭਾਈ ਸਾਹਿਬ ਗੁਰਚਰਨ ਸਿੰਘ ਜਿਉਣਵਾਲਾ ਜੀ ਅਸੀ ਤਾਂ ਆਪ ਜੀ ਨੂੰ ਵੀ ਆਪਨਾ ਭਾਈ ਹੀ
ਮੰਨਦੇ ਹਾਂ ਆਪਨਾ ਵੀ ਤਾਂ ਸਿਰਫ ਵਿਚਾਰਧਾਰਕ ਮੱਤ ਭੇਦ ਹੀ ਹੈ ਜੋ ਕਿ ਸਕੇ ਭਾਰਾਵਾ ਦਾ ਵੀ ਹੋ
ਸਕਦਾ ਹੈ। ਕੋਈ ਜਾਤੀ ਦੁਸਮਨੀ ਨਹੀ।
ਰਹੀ ਗੱਲ ਗੁਰਪ੍ਰੀਤ ਸਿੰਘ ਕੈਲੇਫੋਰਨੀਆ ਦੀ ਚਿੱਠੀ ਵਿਚਲੇ ਪ੍ਰਸਨਾਂ ਦੇ ਆਪ
ਜੀ ਵੱਲੋ ਭੱਦੀ ਸਬਦਾਵਲੀ ਵਿੱਚ ਦਿੱਤੇ ਉਤਰ ਪੜ੍ਹ ਕੇ, ਮੈਨੂੰ ਤਰਸ ਵੀ ਆਇਆ ਅਤੇ ਹਾਸਾ ਵੀ, ਤਰਸ
ਇਸ ਲਈ ਕਿ ਇੱਕ ਸਧਾਰਨ ਸੁਆਲ ਨੂੰ ਲੈ ਕੇ ਆਪ ਜੀ ਤਿਲ-ਮਿਲਾ ਗਏ, ਹਾਸਾ ਇਸ ਲਈ ਕਿ ਆਪ ਜੀ ਹਰ ਇੱਕ
ਵਿਦਵਾਨ ਅਤੇ ਪਾਠਕ ਨਾਲ ਬਲਦ ਹੱਕਣ ਵਾਲੀ ਭਾਸਾ ਵਿੱਚ ਹੀ ਗੱਲ ਕਰਦੇ ਹੋ। ਖੈਰ ਮੈਨੂੰ ਇਸ ਗੱਲ ਦੀ
ਬਹੁਤ ਹੀ ਖੁਸੀ ਹੈ ਕਿ ਆਪ ਜਿਹੇ ਮਹਾਨ ਵਿਦਵਾਨਾ ਦੇ ਚੇਤੇ ਵਿੱਚ ਅਸੀ ਮਾੜੇ-ਮੋਟੇ ਆਦਮੀ ਵੀ ਨਿਵਾਸ
ਕਰਦੇ ਹਾਂ। ਸਰਦਾਰ ਮੱਖਣ ਸਿੰਘ ਜੀ ਵੱਲੋ ਆਪ ਜੀ ਦੀ ਭੱਦੀ ਸਬਦਾਵਲੀ ਪ੍ਰਤੀ ਲੈਏ ਗਏ ਨੋਟਿਸ
ਸੰਬੰਧੀ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਇਸ ਨਾਲ ਹੋਰਨਾ ਨੂੰ ਵੀ ਪ੍ਰੇਰਨਾ ਮਿਲੇਗੀ। ਗੁਰਨਾਮ
ਸਿੰਘ ਅਕੀਦਾ ਅਤੇ ਕਿਰਪਾਲ ਸਿੰਘ ਬੀਠੰਡਾ ਦੇ ਪ੍ਰਸਨਾਂ ਸ਼ੰਬੰਦੀ ਸਰਦਾਰ ਮੱਖਣ ਸਿੰਘ ਜੀ ਵੱਲੋਂ ਲਏ
ਗਏ ਉਹਨਾ ਦੇ ਨਿਰਪੱਖ ਫੈਸਲੇ ਸੰਬੰਦੀ ਮੈਂ ਉਹਨਾਂ ਨੂੰ ਵਧਾਈ ਦਿੰਦਾ ਹਾਂ।
ਨੋਟ:-ਅਸੀ ਕਿਸੇ ਨੂੰ ਨੀਵਾਂ ਦਿਖਾਉਣ ਜਾਂ ਭੱਜਣ-ਭਜਾਉਣ ਲਈ ਕਿਸੇ ਬਹਿਸ
ਵਿੱਚ ਹਿਸਾ ਨਹੀ ਲੈਂਦੇ ਸਗੋ ਉਸਾਰੂ ਸੰਵਾਦ ਲਈ ਹਮੇਸਾ ਤਿਆਰ ਹਾਂ। ਕਿਸੇ ਵੀ ਕੌਮੀ ਮਸਲੇ ਤੇ
ਆਪਨੀ-ਆਪਨੀ ਦਲੀਲ ਦੇ ਕੇ ਸਾਝੀ ਰਾਏ ਬਣਾਉਣ ਦੇ ਹਾਂਮੀ ਹਾਂ।
ਖਿਮਾ ਦਾ ਜਾਚਕ
ਅਨਭੋਲ ਸਿੰਘ ਦੀਵਾਨਾ
ਮੁੱਖ ਸੰਪਾਦਕ “ਸਚ ਕੀ ਬੇਲਾ”
੯੮੭੬੨-੦੪੬੨੪
(11/01/11)
ਹਰਦੇਵ ਸਿੰਘ, ਜੰਮੂ
‘ਰਹਿਤ ਮਰਿਯਾਦਾ ਵਿੱਚ ਸਿੱਖ ਦੀ ਪਰਿਭਾਸ਼ਾ ਸਬੰਧੀ ਵਿਚਾਰ`
ਹਰਦੇਵ ਸਿੰਘ, ਜੰਮੂ
ਇਹ ਸੁਭਾਵਕ
ਹੀ ਹੈ
ਕਿ ਸਿੱਖ ਦੇ ਘਰ ਜੰਮਣ-ਪਲਣ ਵਾਲਾ ਬੱਚਾ ਸਿੱਖ ਅਖਵਾਉਂਦਾ ਹੈ ਜਦ ਤਕ ਕਿ ਉਹ ਆਪ ਕਦੇ ਇਸ ਪਰੰਮਪਰਾ
ਦਾ ਤਿਆਗ ਨਾ ਕਰ ਦੇਵੇ। ਇਹ ਇੱਕ ਸਮਾਜਕ ਪਰੰਪਰਾ ਹੈ ਜਿਸ ਨਾਲ ਕੋਈ ਬੱਚਾ ਆਪ ਸੋਚ ਕੇ ਨਹੀਂ
ਜੁੜਦਾ। ਇਹ ਠੀਕ ਉਂਝ ਹੀ ਹੈ ਜਿਵੇਂ ਕਿ ਭਾਰਤ ਵਿੱਚ ਪੈਦਾ ਹੋਣ ਵਾਲੇ ਬੱਚੇ ਨੂੰ ਉਸ ਤੋਂ ਪੁੱਛ ਕੇ
ਭਾਰਤ ਦਾ ਨਾਗਰਿਕ ਨਹੀਂ ਬਣਾਇਆ ਜਾਂਦਾ। ਸੰਵਿਧਾਨ ਦੇ ਕਾਨੂਨ ਉਸ ਬੱਚੇ ਤੋਂ ਪੁੱਛ ਕੇ ਉਸ ਤੇ ਲਾਗੂ
ਨਹੀਂ ਕੀਤੇ ਜਾਂਦੇ। ਹਾਂ ਆਪਣੇ ਨਿਰਨੇ ਲੈਣ ਦੀ ਅਵਸਥਾ ਤਕ ਪਹੁੰਚ ਕੇ ਉਹ ਬੱਚਾ ਆਪਣਾ ਫ਼ੈਸਾਲਾ ਆਪ
ਲੇ ਕੇ ਉਸ ਕਾਨੂਨ ਦੇ ਦਾਈਰੇ ਤੋਂ ਨਾਤਾ ਤੋੜ ਕੇ ਆਪਣੀ ਨਾਗਰਿਕਤਾ ਬਦਲ ਸਕਦਾ ਹੈ। ਲੇਕਿਨ ਸਿੱਖ
ਰਹਿਤ ਮਰਿਯਾਦਾ, ਸਿੱਖ ਨੂੰ ਪਰਿਭਾਸ਼ਤ ਕਰਨ ਵੇਲੇ, ਪੈਦਾਇਸ਼ ਨੂੰ ਅਧਾਰ ਨਾ ਮੰਨਦੇ ਹੋਏ ਮਨੁੱਖ ਦੇ
ਨਿਸ਼ਚੇ ਨੂੰ ਅਧਾਰ ਮੰਨਦੀ ਹੈ। ਨਿਸ਼ਚੇ ਦੀ ਅਵਸਥਾ ਤਕ ਪਹੁੰਚਣ ਤੋਂ ਪਹਿਲਾਂ ਗੱਲ ਸਮਾਜਕ ਪਰੰਪਰਾ ਤੇ
ਛੱਡੀ ਗਈ ਪ੍ਰਤੀਤ ਹੁੰਦੀ ਹੈ। ਇਹ ਠੀਕ ਵੀ ਹੈ।
ਸਿੱਖ ਰਹਿਤ ਮਰਿਯਾਦਾ ਵਿੱਚ ਸੂਭਾਵਕ ਤੋਰ ਤੇ ਸਿੱਖ ਸਮੁਦਾਏ
(Community)
ਦੇ ਕੁੱਝ ਧਾਰਮਕ ‘ਹੱਕ`
ਅਤੇ ‘ਫ਼ਰਜ਼`
ਤੈਅ ਕੀਤੇ ਜਾਣੇ ਹੁੰਦੇ ਹਨ ਅਤੇ ਇਸ ਲਈ ਇਹ
ਕੰਮ ‘ਸਿੱਖ` ਨੂੰ ਪਰਿਭਾਸ਼ਤ ਕੀਤੇ ਬਿਨਾ ਸੰਭਵ ਨਹੀਂ ਹੋ ਸਕਦਾ। ਜੇ ਕਰ ਰਹਿਤ ਮਰਿਯਾਦਾ ਸਿੱਖਾਂ ਲਈ
ਹੈ ਤਾਂ ਜ਼ਾਹਰ ਤੋਰ ਤੇ ਸਪਸ਼ਟ ਹੋਣਾ ਹੀ ਚਾਹੀਦਾ ਹੈ ਕਿ ਇਹ ਕਿਹੜੇ ਸਿੱਖਾਂ ਵਾਸਤੇ ਹੈ। ਇਸ ਛੋਟੀ
ਜਿਹੀ ਚਰਚਾ ਵਿੱਚ ਅਸੀਂ ਸਮੁਚੀ ਪਰਿਭਾਸ਼ਾ ਦੇ ਕੇਵਲ ਇਸ ਵਿਸ਼ੇਸ਼ ਨੁੱਕਤੇ ਬਾਰੇ ਵਿਚਾਰ ਕਰਾਂਗੇ।
ਸੁਭਾਵਕ ਤੋਰ ਤੇ, ਕਿਸੇ ਵੀ ‘ਸਿੱਖ ਰਹਿਤ ਮਰਿਯਾਦਾ` ਦਾ ਕੋਈ ਵੀ ਵਿਚਾਰ
ਮੁੱਢਲੇ ਰੂਪ ਵਿੱਚ ਸਿੱਖਾਂ ਲਈ ਹੀ ਹੋ ਸਕਦਾ ਹੈ। ਯਾਨੀ ਕਿ ਹਰ ਉਸ ਇਨਸਾਨ ਲਈ, ਜੋ ਕਿ ਬਾ-ਤੋਰ
ਸਿੱਖ ਕੋਮ ਦੇ ਇੱਕ ਮੈਂਬਰ ਹੋਣ ਵਜੋਂ (ਗੁਰਮਤਿ ਅਨੁਸਾਰ ਚਲਣ ਦਾ ਜਤਨਸ਼ੀਲ ਅਭਲਾਸ਼ੀ) ਕੁੱਝ ਸਿੱਖਿਆ
ਅਤੇ ਹੋਰ ਸਿੱਖਣਾ ਚਾਹੁੰਦਾ ਹੈ। ਇਸ ਲਈ ਰਹਿਤ ਮਰਿਯਾਦਾ ਦਾ ਅਗਾਜ਼ ‘
ਸਿੱਖ
ਦੀ ਪਰਿਭਾਸ਼ਾ` ਤੋਂ ਹੀ ਹੋ ਸਕਦਾ ਹੈ ਨਾ ਕਿ
‘ਮਨੁੱਖ ਦੀ ਪਰਿਭਾਸ਼ਾ`
ਤੋਂ। ਹੁਣ ਸਿੱਖ ਦੀ ਉਸ ਪਰਿਭਾਸ਼ਾ ਬਾਰੇ ਵਿਚਾਰ ਕਰਨਾ
ਪਵੇਗਾ ਜਿਸ ਦੀ ਗੱਲ ਸਿੱਖ ਰਹਿਤ ਮਰਿਯਾਦਾ ਦੇ ਸੰਧਰਭ ਵਿੱਚ ਦਰਜ਼ ਕੀਤੀ ਜਾ ਸਕੇ।
ਨਿਰਸੰਦੇਹ ਇਹ ਪਰਿਭਾਸ਼ਾ ਕੋਮ ਦੇ ਅੰਦਰ ਦੇ ਭਾਈਚਾਰੇ ਨੂੰ ਪਰਿਭਾਸ਼ਤ ਕਰਨ
ਵਿੱਚ ਸਮਰਥ ਹੋਣੀਂ ਚਾਹੀਦੀ ਹੈ।
ਇਸ ਲਈ ਸਿੱਖ
ਦੀ ਪਰਿਭਾਸ਼ਾ ਦੇਣ ਵੇਲੇ ਇਹ ਮੰਨ ਕੇ ਹੀ ਤੁਰਨਾ ਪਵੇਗਾ ਕਿ ਇਹ ਕੇਵਲ ਸਿੱਖ ਦੀ ਪਰਿਭਾਸ਼ਾ ਹੋ ਸਕਦੀ
ਹੈ ਨਾ ਕਿ ਕਿਸੇ ਸੰਤਾਂ ਜਾਂ ਸਚਿਆਰਿਆਂ ਦੇ ਜੁੱਟ ਦੀ।
ਆਉ ਇਸ ਤੇ ਵਿਚਾਰ ਕਰੀਏ।
ਜ਼ਿਆਦਾ ਤਫ਼ਸੀਲ ਵਿੱਚ ਨਾ ਜਾਈਏ ਤਾਂ ਸਿਧਾਂਤਕ ਤੋਰ ਤੇ ‘
ਸਚਿਆਰਾ`
ਹੋਣਾ ‘ਸੰਪੂਰਨ
ਸਿੱਖ` ਹੋਣ ਦੀ ਨਿਸ਼ਾਨੀ ਹੈ ਜਿਸਦਾ ਉੱਲੇਖ
ਜਪੁ ਬਾਣੀ ਦੇ ਆਰੰਭ ਵਿੱਚ ਹੀ ਹੈ। ਕੋਈ ਕਹਿ ਸਕਦਾ ਹੈ ਕਿ ਮਾਤਰ ਇਹੀ ਪਰਿਭਾਸ਼ਾ ਹੋਣੀ ਚਾਹੀਦੀ ਸੀ
ਸਿੱਖ ਰਹਿਤ ਮਰਿਯਾਦਾ ਵਿੱਚ। ਪਰ ਇਸ ਨੁੱਕਤੇ ਤੇ ਖੜੇ ਹੋ ਕੇ ਇਸ ਸਵਾਲ ਤੇ ਵਿਚਾਰ ਕਰਨਾ ਪਵੇਗਾ ਕਿ
ਕੀ ਰਹਿਤ ਮਰਿਯਾਦਾ ਵਿੱਚ ਸਿੱਖ ਦੀ ਪਰਿਭਾਸ਼ਾ
ਅਤੇ ਉਸ ਦਾ ਸਬੰਧ ਕੇਵਲ ਸਿਧਾਂਤਕ ਤੋਰ ਤੇ ਸੰਪੁਰਣ ਸਿੱਖਾਂ ਹੀ ਨਾਲ ਹੈ?
ਅਗਰ ਹੈ ਤਾਂ
ਉਹ ਸਚਿਆਰੇ ਹਨ ਕਿਥੇ?
ਹੁਣ ਜੇ ਉਹ ਵਿਰਲੇ ਸਾਡੀ ਨਜ਼ਰ ਵਿੱਚ ਨਹੀਂ ਹਨ ਤਾਂ
ਸਿੱਖ ਰਹਿਤ ਮਰਿਯਾਦਾ ਹੈ ਕਿਨਾਂ ਦੇ ਵਰਤਨ
ਲਈ? ਕੀ ਗੂਰੂ ਨਾਨਕ ਦੇ ਫ਼ਲਸਫ਼ੇ ਨਾਲ ਪੂਰਨ
ਰੂਪ ਵਿੱਚ ਇੱਕ-ਮਿੱਕ ਹੋਏ ਸਿੱਖਾਂ ਲਈ ਰਹਿਤ ਮਰਿਯਾਦਾ ਤੈਅ ਕਰਨ ਦੀ ਲੋੜ ਬੱਚਦੀ ਹੈ?
ਨਿਰਸੰਦੇਹ ਨਹੀਂ!
ਜ਼ਾਹਰ ਹੈ ਕਿ ਰਹਿਤ ਮਰਿਯਾਦਾ ਵਿੱਚ ਸਿੱਖ ਦੀ ਪਰਿਭਾਸ਼ਾ ਦਾ ਸੰਧਰਭ ਸ਼ਬਦ
ਗੁਰੂ ਗ੍ਰੰਥ ਸਾਹਿਬ ਵਿੱਚ ਅਕੀਦਾ ਰੱਖਣ ਵਾਲੇ ਉਨ੍ਹਾਂ ਸਾਰੇ ਸਿੱਖਾਂ ਨਾਲ ਹੈ ਜਿਨ੍ਹਾਂ ਦੇ ਸਮੂਹ
ਨੂੰ ਅਸੀਂ ਸਿੱਖ ਕੋਮ ਕਹਿੰਦੇ ਹਾਂ। ਇਸ ਲਈ ਰਹਿਤ ਮਰਿਯਾਦਾ ਵਿੱਚ ਸਿੱਖ ਦੀ ਪਰਿਭਾਸ਼ਾ ਕੇਵਲ ਉਸ
ਸਿੱਖ ਨਾਲ ਸਬੰਧਿਤ ਨਹੀਂ ਸਮਝੀ ਜਾ ਸਕਦੀ ਜੋ ਸੰਪੁਰਣ ਰੂਪ ਵਿੱਚ ਸਚਿਆਰਾ ਹੀ ਹੈ। ਇੱਥੇ ਉਹ
ਪਰਿਭਾਸ਼ਾ ਦਰਜ਼ ਕਰਨੀ ਬਣਦੀ ਹੈ ਜਿਸ ਦੇ ਦਾਈਰੇ ਵਿੱਚ ਸਚਿਆਰਿਆਂ ਸਮੇਤ ਬਾਕੀ ਸਾਰੇ ਸਿੱਖ ਵੀ ਆ ਸਕਣ
ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ, ਦੱਸ ਗੁਰੂ ਸਾਹਿਬਾਨ ਅਤੇ ਖੰਡੇ ਬਾਟੇ ਦੀ ਪਾਹੁਲ ਤੇ ਨਿਸ਼ਚਾ
ਅਰਥਾਰਥ ਯਕੀਨ ਹੈ।
ਆਉ ਇਸ ਚਰਚਾ ਰਾਹੀਂ ਜ਼ਰਾ ‘
ਨਿਸ਼ਚਾ`
ਸ਼ਬਦ ਨੂੰ ਵਿਚਾਰੀਏ। ਇਸ ਵਿੱਚ ਜ਼ਰਾ ਵੀ
ਸੰਦੇਹ ਨਹੀਂ ਕਿ ਕਿਸੇ ਵੀ ਫ਼ਲਸਫ਼ੇ ਉੱਤੇ ਚਲਣ ਦੇ ਜਤਨ ਲਈ ਸਭ ਤੋਂ ਪਹਿਲਾਂ ਬੰਦੇ ਨੂੰ ਉਸ ਪ੍ਰਤੀ
ਇੱਕ ਸਮਰਪਣ ਕਰਨਾ ਪੇਂਦਾ ਹੈ ਜਿਸ ਨੂੰ ਅਸੀਂ ਯਕੀਨ ਜਾਂ ਨਿਸ਼ਚਾ ਆਖ ਸਕਦੇ ਹਾਂ। ਇਸ ਯਕੀਨ ਤੋਂ
ਉਪਰੰਤ ਹੀ ਗੁਰੂ ਦੀ ਸਿੱਖਿਆ ਤੇ ਤੁਰਨ ਦਾ ਸਫ਼ਰ ਆਰੰਭ ਹੁੰਦਾ ਹੈ। ਫ਼ਿਰ ਕੁਦਰਤ ਵਲੋਂ ਦਿੱਤੀਆਂ
ਵੱਖੋ-ਵੱਖ ਮਾਨਸਿਕ ਪੱਧਰਾਂ ਦੇ ਚਲਦੇ, ਸਿਖਿਆ ਗ੍ਰਹਿਣ ਕਰਨ ਦੀ ਸਮਰਥਾ, ਅਤੇ ਉਸ ਨੂੰ ਵਿਵਹਾਰ
ਵਿੱਚ ਉਤਾਰ ਲੇਣ ਵਿੱਚ, ਹਮੇਸ਼ਾ ਵੱਖਰੇਵਿਆਂ ਦੀ ਸਿਥਿਤੀ ਬਣੀ ਰਹਿੰਦੀ ਹੈ। ਨਾਲ ਹੀ ਇਹ ਤੱਥ ਵੀ
ਅਕੱਟ ਹੈ ਕਿ ਕਿਸੇ ਵੀ ਫ਼ਲਸਫ਼ੇ ਦੇ ਦਾਈਰੇ ਅੰਦਰ ਸਿੱਖੇ-ਸਿੱਖਾਏ ਬੰਦੇ ਪਰਵੇਸ਼ ਨਹੀਂ ਕਰਦੇ ਬਲਕਿ ਉਹ
ਇੱਕ ਨਿਸ਼ਚੇ ਨਾਲ ਉਸ ਦਾਈਰੇ ਨਾਲ ਜੁੜੇ ਰਹਿੰਦੇ ਹਨ ਜਿਸ ਤੋਂ ਉਪਰੰਤ ਸਿੱਖਿਆ ਪ੍ਰਾਪਤ ਕਰਨ ਦਾ ਸਫ਼ਰ
ਆਰੰਭ ਹੁੰਦਾ ਅਤੇ ਜਾਰੀ ਰਹਿੰਦਾ ਹੈ ਜੋ ਜ਼ਰੂਰੀ ਨਹੀਂ ਕਿ ਪੂਰਾ ਹੀ ਹੋਵੇ। ਇਸ ਲਈ ਕੋਮੀ ਪੱਧਰ ਤੇ
ਕੌਮ ਦਾ ਅਰਥ ਕੇਵਲ ਸੰਪੁਰਣ ਸਚਿਆਰੇ ਮਨੁੱਖਾਂ ਦਾ ਸਮੂਹ ਨਹੀਂ ਬਲਕਿ ਸਚਿਆਰਿਆਂ ਸਮੇਤ ਸਿੱਖਣ ਵਾਲੇ
ਤਮਾਮ ਬੰਦਿਆਂ ਦਾ ਸਮੂਹ ਹੈ ਜੋ ਪੁਰਣ ਤੋਰ ਤੇ ਵਿਵਹਾਰਕ ਰੂਪ ਵਿੱਚ ਨਾ ਸਹੀ ਪਰ ਕੁੱਝ ਮੁੱਢਲੀਆ
ਗੱਲਾਂ ਦੀ ਪਾਲਣਾ ਤੇ ਸਹਿਮਤਿ ਹੁੰਦੇ ਹਨ ਅਰਥਾਰਥ ਉਸ ਵਿੱਚ ‘ਨਿਸ਼ਚਾ`
ਰੱਖਦੇ ਹਨ।
ਇਸ ਸੁਰਤ ਵਿੱਚ ਜੇਕਰ ਰਹਿਤ ਮਰਿਯਾਦਾ ਵਿੱਚ ਸਿੱਖ ਦੀ ਪਰਿਭਾਸ਼ਾ ਉਸ ਮਨੁੱਖ
ਦੇ ਨਾਲ ਜੋੜ ਕੇ ਲਿਖੀ ਜਾਵੇ ਜੋ ਕਿ ਗੁਰੂਆਂ ਦੇ ਸੰਮਪੂਰਣ ਗਿਆਨ ਨੂੰ ‘ਧਾਰਨ ਕਰਨ ਵਾਲਾ` ਹੈ ਤਾਂ
ਇਹ ਕੌਮੀ ਗੱਲ ਨਾਂ ਹੋ ਕੇ ਕੇਵਲ ਸੰਪੁਰਣ ਤੋਰ ਤੇ ਸਿੱਖ ਚੁੱਕੇ ਵਿਰਲਿਆਂ ਦੀ ਗੱਲ ਬਣ ਜਾਂਦੀ ਹੈ
ਜਿਸ ਵਿੱਚ ਕੌਮ ਅਤੇ ਸਿੱਖਣ ਦਾ ਜਤਨ ਕਰਨ ਵਾਲਿਆਂ ਲਈ ਕੋਈ ਸਥਾਨ ਨਹੀਂ ਬੱਚਦਾ।
ਕੀ ਸਿੱਖਾਂ ਨੇ ਕਿਧਰੇ ਬਾਹਰੋਂ ਸਿੱਖ ਕੇ ਸਿੱਖੀ ਦੇ
ਦਾਈਰੇ ਵਿੱਚ ਆਉਂਣਾ ਹੈ ਜਾਂ ਫ਼ਿਰ ਸਿੱਖੀ ਦੇ ਦਾਈਰੇ ਦੇ ਅੰਦਰ ਰਹਿ ਕੇ ਸਿੱਖਣਾ ਹੈ? ਇਸ ਲਈ ‘ਨਿਸ਼ਚਾ`
ਸ਼ਬਦ ਨੂੰ ਇਸੇ ਸਵਾਲ ਦੇ ਪਰਿਪੇਖ ਵਿੱਚ ਸਮਝਣ
ਦੀ ਲੋੜ ਹੈ। ਇਹ ਇੱਕ ਵਾਜ਼ਬ ਅਤੇ ਢੁੱਕਵਾਂ ਸ਼ਬਦ ਹੈ।
ਸਿੱਖੀ ਦੇ ਦਰਸ਼ਨ ਵਿੱਚ ਮਨੁੱਖਾ ਜੀਵਨ ਦਾ ਸ਼ਿਖਰ ‘
ਸਚਿਆਰਾ`
ਹੋਣਾ ਹੈ ਜਿਸ ਦੀ ਪ੍ਰਾਪਤੀ ਲਈ ਸਿੱਖ ਨੂੰ
ਜਤਨਸ਼ੀਲ ਹੋਣ ਦੀ ਤਾਕੀਦ ਹੈ। ਸਿੱਖ ਰਹਿਤ ਮਰਿਯਾਦਾ ਦਾ ਵਿਚਾਰ
(Concept)
ਐਸੇ ਜਤਨਸ਼ੀਲ ਸਿੱਖਾਂ ਦੇ ਸਮੂਹ ਵਿੱਚ ਜ਼ਿਆਦਾ ਤੋਂ ਜ਼ਿਆਦਾ ਇੱਕਸਾਰਤਾ ਲਿਆਉਂਣ ਵਾਸਤੇ ਹੈ।
ਇਹ ਇੱਕ ‘ਜਤਨ` ਨੂੰ ਗੁਰਮਤਿ ਅਨੁਸਾਰ ਸੰਭਵ ਹੱਦ ਤਕ
ਅਨੁਸ਼ਾਸਨ ਵਿੱਚ ਲਿਆਉਂਣ ਦੀ ‘ਜੁਗਤ` ਹੈ।
ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਕਿਸੇ ਵੀ ਵਿਚਾਰ ਨੂੰ ਲਿਖਣ ਤੋਂ
ਪਹਿਲਾਂ, ਹੱਥੀ ਉਪਲੱਬਦ ਲਕੜੀ ਜਾਂ ਲੋਹੇ ਨੂੰ, ਕਲਮ ਜਾਂ ਨਿੱਬ ਦੇ ਅਨੁਸ਼ਾਸਨ ਵਿੱਚ ਘੜਨਾ ਪੈਂਦਾ
ਹੈ।
ਇਸ ਲਈ ਰਹਿਤ ਮਰਿਯਾਦਾ ‘ਸੰਭਵ ਹੱਦ ਤਕ`
ਸਿਧਾਂਤਕ ਪ੍ਰਗਟਾਵੇ ਦੇ ਨਾਲ-ਨਾਲ ਕੋਮੀ ਅਨੁਸ਼ਾਸਨ ਦਾ ਵਸੀਲਾ ਵੀ ਹੁੰਦੀ ਹੈ।
ਅਨੁਸ਼ਾਸਨਬੱਧ ਹੋ ਕੇ ਸਿਧਾਂਤ ਦੀ ਰਾਹ ਤੁਰਨ ਲਈ ‘ਜਤਨ` ਦਾ
ਨਾਮ ਰਹਿਤ ਮਰਿਯਾਦਾ ਹੈ ਜਿਸ ਦੇ ‘ਕੁੱਝ` ਸੰਧਰਭਾਂ ਦਾ ਸਿੱਦਾ ਸਬੰਧ ਰਹਿਤ ਨਾਲ ਹੁੰਦਾ ਹੈ। ਇਨ੍ਹਾ
ਸੰਧਰਭਾਂ ਨੂੰ ਕੇਵਲ ਰਹਿਤ ਦੇ ਸੰਧਰਭ ਵਿੱਚ ਹੀ ਵਿਚਾਰਨਾ ਚਾਹੀਦਾ ਹੈ।
ਜੇਕਰ ਗੱਲ ਕੋਮੀ ਰਹਿਤ ਮਰਿਯਾਦਾ ਦੀ ਹੈ ਤਾਂ ਸਿੱਖ ਦੀ ਪਰਿਭਾਸ਼ਾ ਨੂੰ ਇਸੇ
ਕੋਮੀ ਪਰਿਪੇਖ ਵਿੱਚ ਵਿਚਾਰਣ ਦੀ ਲੋੜ ਹੈ ਜੋਕਿ ਪੂਰਨ ਗੁਰਸਿੱਖ (ਸਚਿਆਰਾ) ਨਾਲੋਂ ਵੱਖਰੀ ਗੱਲ ਹੈ।
ਰਹਿਤ ਦਾ ਸਿਧਾਂਤ ਨਾਲ ਸਬੰਧ ਵੀ ਹੁੰਦਾ ਹੈ
ਅਤੇ ਅੰਤਰ ਵੀ। ਇਸ ਲਈ ਨਾ ਤਾਂ ਇਹ ਲੋੜੀਂਦਾ ਸਬੰਧ ਤੋੜੀਆ ਜਾ ਸਕਦਾ ਹੈ ਅਤੇ ਨਾ ਹੀ ਸੁਭਾਵਿਕ
ਅੰਤਰ ਖ਼ਤਮ ਕੀਤਾ ਜਾ ਸਕਦਾ ਹੈ।
ਹਰਦੇਵ ਸਿੰਘ, ਜੰਮੂ
(11/01/11)
ਤ੍ਰਿਲੋਚਨ ਸਿੰਘ ਦੀਪਾਲਪੁਰੀ/ਗਿਆਨੀ ਜਗਤਾਰ ਸਿੰਘ ਜਾਚਕ
ਨਾਨਕਸ਼ਾਹੀ ਕੈਲੰਡਰ ਬਾਰੇ ਵਿਚਾਰ-ਚਰਚਾ ਲਈ ਡੇਰੇਦਾਰ ਹਰੀ ਸਿੰਘ ਰੰਧਾਵੇ ਵਾਲੇ ਦਾ ਸੱਦਾ ਪ੍ਰਵਾਨ
–ਗਿ: ਜਾਚਕ
ਸੈਨਹੋਜੇ 11 ਜਨਵਰੀ (ਤ੍ਰਿਲੋਚਨ ਸਿੰਘ ਦੀਪਾਲਪੁਰੀ) ਨਾਨਕਸ਼ਾਹੀ ਕੈਲੰਡਰ (2003) ਦੇ
ਕਾਤਲਾਂ ਚੋਂ ਮੋਹਰੀ ਡੇਰੇਦਾਰ ਹਰੀ ਸਿੰਘ ਰੰਧਾਵੇ ਵਾਲੇ ਨੇ ਅਖਬਾਰਾਂ ਨੂੰ ਇਹ ਬਿਆਨ ਦੇ ਕੇ ਕਿ
ਨਾਨਕਸ਼ਾਹੀ ਨਾਮ ਦੇ ਪਰਦੇ ਹੇਠ ਜਾਰੀ ਕੀਤੇ ਡੇਰਾਸ਼ਾਹੀ ਬਿਕ੍ਰਮੀ ਕੈਲੰਡਰ (2010) ਦੀ ਵਿਰੋਧਤਾ ਸਾਧ
ਜੂਨੀਅਨ ਕਦੇ ਵੀ ਬਰਦਾਸ਼ਤ ਨਹੀ ਕਰੇਗੀ, ਆਪਣੀ ਬਿਪਰਵਾਦੀ ਸੋਚ ਦਾ ਪ੍ਰਗਟਾਵਾ ਕੀਤਾ ਹੈ। ਕਿਉਂਕਿ,
ਇਸ ਨੀਚ ਸੋਚ ਨੇ ਗੁਰੂ ਨਾਨਕ ਵਿਚਾਰਧਾਰਾ ਮੁੱਢ ਤੋਂ ਹੀ ਪ੍ਰਵਾਨ ਨਹੀ ਕੀਤਾ। ਉਥੇ, ਦਿੱਲੀ ਕਮੇਟੀ
ਦੇ ਪ੍ਰਧਾਨ ਸਰਨਾ ਜੀ ਨੂੰ ਸੰਬੋਧਨ ਕਰਕੇ ਸ੍ਰੀ ਅਕਾਲ ਤਖ਼ਤ ਉਪਰ ਕੈਲੰਡਰ ਸਬੰਧੀ ਵਿਚਾਰ ਚਰਚ ਲਈ
ਲਲਕਾਰਿਆ ਹੈ। ਸਾਡੀ ਟੀਮ ਇਸ ਦੀ ਸੱਦਾ ਰੂਪ ਗਿੱਦੜ ਭੱਬਕੀ ਨੂੰ ਖੁਸ਼ੀ ਖੁਸ਼ੀ ਪ੍ਰਵਾਨ ਕਰਦੀ ਹੈ ਅਤੇ
ਅੰਤਰਰਾਸ਼ਟਰੀ ਇੰਟਰਨੈਟ ਮੀਡੀਏ ਰਾਹੀਂ ਵਿਚਾਰ ਚਰਚਾ ਲਈ ਤਿਆਰ ਹੈ, ਤਾਂ ਕਿ ਸੰਸਾਰ ਭਰ ਵਿੱਚ ਬੈਠਾ
ਸਿੱਖ ਭਾਈਚਾਰਾ ਅਸਲੀਅਤ ਨੂੰ ਸਮਝ ਸਕੇ। ਇਹ ਪ੍ਰਵਾਨਗੀ ਗਿਆਨੀ ਜਗਤਾਰ ਸਿੰਘ ਜਾਚਕ ਨੇ ਨਿਊਯਾਰਕ
ਤੋਂ ਮੀਡੀਏ ਨੂੰ ਜਾਰੀ ਕੀਤੇ ਇੱਕ ਪ੍ਰੈਸ-ਨੋਟ ਵਿੱਚ ਕਹੀ।
ਉਨ੍ਹਾਂ ਕਿਹਾ ਕਿ ਡੇਰੇਦਾਰ ਦੇ ਸੱਦੇ ਤੋਂ ਬਿਲਕੁਲ ਸਪਸ਼ਟ ਹੈ ਕਿ ਸ੍ਰੀ ਅਕਾਲ ਤਖ਼ਤ ਉਪਰ ਹੁਣ
ਜਾਣੇ-ਅਣਜਾਣੇ ਆਰ. ਐਸ. ਐਸ ਦੇ ਹੱਥ-ਠੋਕਾ ਬਣ ਚੁੱਕੇ ਬਿਪਰਵਾਦੀ ਡੇਰੇਦਾਰਾਂ ਦਾ ਸਿੱਧਾ ਕਬਜ਼ਾ ਹੈ।
ਸ਼੍ਰੀ ਅਕਾਲ ਤਖ਼ਤ ਸਾਹਿਬ `ਤੇ ਵਿਚਾਰ ਚਰਚਾ ਲਈ ਕਿਸੇ ਵਿਅਕਤੀ ਜਾਂ ਸੰਸਥਾ ਨੂੰ ਸੱਦਾ ਦੇਣ ਦਾ ਹੱਕ
ਸਾਧ-ਜੂਨੀਅਨ ਨੂੰ ਨਹੀ, ਕੇਵਲ ਤਖ਼ਤ ਦੇ ਮੁਖ ਸੇਵਾਦਾਰ ਨੂੰ ਹੀ ਹੈ। ਪਰ, ਕਿਉਂਕਿ, ਇਨ੍ਹਾਂ ਨੂੰ
ਭੋਰਸਾ ਹੈ ਕਿ ਕਥਿਤ ਜਥੇਦਾਰ ਨੇ ਸਾਡੇ ਬੁਲਾਇਆਂ ਹੀ ਬੋਲਣਾ ਹੈ ਤੇ ਉਥੇ ਸਾਡਾ ਹੀ ਫੈਸਲਾ ਪ੍ਰਵਾਨ
ਹੋਣਾ ਹੈ। ਦੂਜੀ ਗੱਲ, ਜਦੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਕੈਲੰਡਰ ਪ੍ਰਤੀ ਵਿਚਾਰ ਲਈ ਸੱਦਾ ਆਵੈਗਾ
ਤਾਂ ਓਥੇ ਵੀ ਜਾਵਾਂਗੇ। ਪਰ, ਚੰਗਾ ਇਹੀ ਹੋਏਗਾ ਕਿ ਪਹਿਲਾਂ ਆਪਾਂ ਵੈਬਸਾਈਟਾਂ ਰਾਹੀਂ ਪ੍ਰਸ਼ਨ ਉੱਤਰ
ਕਰ ਲਈਏ। ਕਿਉਂਕਿ, ਇਸ ਪ੍ਰਕਾਰ ਰੌਲੇ-ਰੱਪੇ ਤੋਂ ਬਚ ਕੇ ਸਾਰਥਿਕ ਸਿੱਟੇ ਨਿਕਲ ਦੀਆਂ ਸੰਭਾਵਨਾਵਾਂ
ਜ਼ਿਆਦਾ ਹਨ।
ਜਾਚਕ ਜੀ ਨੇ ਲਿਖਿਆ ਹੈ ਕਿ ਸਾਧ ਯੂਨੀਅਨ ਆਪਣੀਆਂ ਸਾਈਟਾਂ ਦੱਸ ਦੇਵੇ, ਸਾਡੀਆਂ ਤਾਂ ਤਿੰਨ ਮੁਖ
ਸਾਈਟਾਂ ਹੋਣਗੀਆਂ। ਜਿਵੇਂ ‘ਸਿੱਖ ਮਾਰਗ’, ਖ਼ਾਲਸਾ ਨਿਊਜ਼ ਤੇ ‘ਵੇਕ-ਅੱਪ ਖਾਲਸਾ’। ਜੋ ਪ੍ਰਸ਼ਨੋਤਰੀ
ਹੋਵੇ ਉਸ ਬਾਰੇ ਫੈਸਲੇ ਨਿਰਪੱਖ ਵਿਦਵਾਨਾਂ ਦੀ ਰਾਇ ਲਈ ਜਾ ਸਕਦੀ ਹੈ। ਗੁਰੂ ਨੂੰ ਸਨਮੁਖ ਹੋ ਕੇ
ਜਿਹੜਾ ਉਹ ਫੈਸਲਾ ਕਰਨ, ਦੋਹੇਂ ਧਿਰਾਂ ਪ੍ਰਵਾਨ ਕਰ ਲੈਣ ਤੇ ਉਸ ਦਾ ਐਲਾਨ ਤਖ਼ਤ ਸਾਹਿਬ ਤੋਂ ਕਰ
ਦਿੱਤਾ ਜਾਵੇ। ਸਾਨੂੰ ਪੂਰਨ ਉਮੀਦ ਹੈ ਕਿ ਇਸ ਪੱਖੋਂ ਸਾਨੂੰ ਸਾਧ ਜੂਨੀਅਨ ਤੇ ਸਿੱਖ ਜਗਤ ਵਲੋਂ ਹਾਂ
ਪੱਖੀ ਤੇ ਉਤਸ਼ਾਹ ਭਰਪੂਰ ਹੁੰਗਾਰਾ ਮਿਲੇਗਾ।
ਸਪੰਰਕ ਲਈ ਜਾਚਕ ਮੁਬਾਈਲ: 001- 516-323-9188 ਨਿਊਯਾਰਕ
(11/01/11)
ਕਿਰਪਾਲ ਸਿੰਘ ਬਠਿੰਡਾ
ਸਿੱਖ ਪ੍ਰਚਾਰਕਾਂ ਦੀ ਸਿੱਖ ਆਗੂਆਂ ਦੁਆਰਾ ਬਾਂਹ ਨਾ ਫੜ੍ਹਨ ਕਰਕੇ ਨਵੇਂ ਪ੍ਰਚਾਰਕਾਂ ਦੁਆਰਾ ਆਪਣੇ
ਪ੍ਰੋਗਰਾਮ ਰੱਦ ਕਰਨੇ ਸ਼ੁਰੂ
ਬਠਿੰਡਾ, 11 ਜਨਵਰੀ (ਕਿਰਪਾਲ ਸਿੰਘ): ਪਿਛਲੇ ਦਿਨੀਂ ਭਿੱਖੀ ਵਿਖੇ ਵਾਪਰੀਆਂ ਅਚਨਚੇਤੀ ਘਟਨਾਵਾਂ
ਕਾਰਨ ਜਿੱਥੇ ਹਰ ਸਿੱਖ ਦਾ ਹਿਰਦਾ ਛਲਨੀ ਹੋਇਆ ਪਿਆ ਹੈ ਉੱਥੇ ਸਿੱਖ ਪ੍ਰਚਾਰਕਾਂ ਅੰਦਰ ਵੀ ਘਬਰਾਹਟ
ਵਾਲੀ ਸਥਿਤੀ ਬਣੀ ਪ੍ਰਤੀਤ ਹੋ ਰਹੀ ਹੈ। ਭਿੱਖੀ ਕਾਂਡ ਵੇਲੇ ਇੱਕ ਤਾਂ ਸਿੱਖਾਂ ਦੀ ਸਿਰਮੌਰ
ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੌਕੇ `ਤੇ ਕੋਈ ਕਾਰਵਾਈ ਨਾ ਕੀਤੀ ਅਤੇ ਨਾ ਹੀ
ਉਨ੍ਹਾਂ ਨੇ ਕੋਈ ਆਪਣਾ ਨੁਮਾਇੰਦਾ ਭਿੱਖੀ ਲਈ ਰਵਾਨਾ ਕੀਤਾ। ਲਗਾਤਾਰ ਪੰਜ ਦਿਨ ਭਿੱਖੀ `ਚ ਕਰਫਿਊ
ਲੱਗਾ ਰਿਹਾ ਤੇ ਸਿੱਖ ਸੰਗਤਾਂ ਬਿਨਾਂ ਆਗੂ ਦੇ ਹੀ ਲੜਾਈ ਲੜਦੀਆਂ ਰਹੀਆਂ ਪਰ ਕੋਈ ਵੀ ਮੁੱਖ ਆਗੂ ਆ
ਕੇ ਉਨ੍ਹਾਂ ਦੀ ਪਿੱਠ `ਤੇ ਨਾ ਖੜ੍ਹਾ। ਜਿੱਤ ਭਾਵੇਂ ਸਿੱਖ ਸੰਗਤਾਂ ਦੀ ਹੋਈ ਪਰ ਇਹ ਸਮੁੱਚੀ ਘਟਨਾ
ਆਪਣੇ ਪਿੱਛੇ ਇੱਕ ਸਨੇਹਾ ਜਰੂਰ ਛੱਡ ਗਈ ਹੈ। ਤਖ਼ਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਭੀਖੀ ਤੋਂ
ਮਹਿਜ਼ 60 70 ਕਿਲੋਮੀਟਰ ਹੈ ਤੇ ਇੱਥੇ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਜੋ ਕਿ ਕਿਸੇ ਸਮੇਂ ਸੌਦਾ
ਸਾਧ ਨੂੰ ਸੋਧਣ ਵਾਲੇ ਨੂੰ ਸੋਨੇ ਨਾਲ ਤੋਲ ਦੇਣ ਦੇ ਲਾਲਚ ਦੇ ਰਿਹਾ ਸੀ, ਹੁਣ ਸਿੱਖਾਂ ਦਾ ਸਰਸਰੀ
ਜਿਹੀ ਪਤਾ ਲੈਣ ਵੀ ਨਾ ਗਿਆ। ਹੋਰ ਤਾਂ ਹੋਰ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਭੀਖੀ
ਤੋਂ ਮਹਿਜ਼ 20 25 ਕਿਲੋਮੀਟਰ ਦੂਰ ਬੁਢਲਾਡਾ ਇੱਕ ਸਮਾਗਮ ਵਿੱਚ ਤਾਂ ਜਾ ਆਏ ਪਰ ਭੀਖੀ ਵਿਖੇ ਪੁਲਿਸ
ਝੜਪਾਂ ਵਿੱਚ ਪ੍ਰਭਾਵਿਤ ਸਿੱਖਾਂ ਦੀ ਬਾਤ ਵੀ ਨਾ ਪੁੱਛੀ। ਉਨ੍ਹਾਂ ਦੀ ਬਾਬਾ ਬਲਜੀਤ ਸਿੰਘ ਨਾਲ
ਕਿਸੇ ਗੱਲੋਂ ਕੋਈ ਸਿਧਾਂਤਕ ਜਾਂ ਨਿੱਜੀ ਦੂਰੀ ਹੋ ਸਕਦੀ ਹੈ ਪਰ ਸਿੱਖ ਸੰਗਤਾਂ ਤਾਂ ਸਾਰਿਆਂ ਲਈ
ਖਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਇੱਕੋ ਜਿਹੀਆਂ ਹਨ। ਉਲਟਾ ਉਨ੍ਹਾਂ ਬਾਬਾ
ਬਲਜੀਤ ਸਿੰਘ ਉੱਪਰ ਹੀ ਕੂੜ ਪ੍ਰਚਾਰ ਕਰਨ ਦੇ ਗੰਭੀਰ ਤੇ ਬਿਨਾ ਸਿਰ ਪੈਰ ਦੇ ਦੋਸ਼ ਮੜ੍ਹ ਦਿੱਤੇ ਜਿਸ
ਨਾਲ ਜਿੱਥੇ ਸਿੱਖਾਂ ਅੰਦਰ ਪ੍ਰਧਾਨ ਦੇ ਬਿਆਨ ਨਾਲ ਨਾਰਾਜ਼ਗੀ ਪੈਦਾ ਹੋਈ ਉੱਥੇ ਹੀ ਸਿੱਖ ਪ੍ਰਚਾਰਕਾਂ
ਅੰਦਰ ਘਬਰਾਹਟ ਵੀ ਪੈਦਾ ਹੋ ਰਹੀ ਹੈ। ਇਸ ਗੱਲ ਦਾ ਅੰਦਾਜ਼ਾ ਇਸ ਗੱਲ ਤੋਂ ਲੱਗ ਜਾਂਦਾ ਹੈ ਕਿ ਗੁਰੂ
ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸਮਾਗਮਾਂ ਵਿੱਚ ਜਿਹੜੇ ਪ੍ਰਚਾਰਕਾਂ ਦੇ ਮਹੀਨਾ
ਮਹੀਨਾ ਪਹਿਲਾਂ ਪ੍ਰੋਗਰਾਮ ਬੁੱਕ ਹੋਏ ਸਨ ਉਨ੍ਹਾਂ ਨੇ ਐਨ ਮੌਕੇ `ਤੇ ਆ ਕੇ ਆਪਣੇ ਪ੍ਰੋਗਰਾਮ ਰੱਦ
ਕਰ ਦਿੱਤੇ ਹਨ। ਉਨ੍ਹਾਂ ਨੇ ਬਹਾਨਾ ਭਾਵੇਂ ਸਮਾਂ ਨਾ ਹੋਣ ਦਾ ਲਗਾਇਆ ਹੈ ਪਰ ਜੇਕਰ ਪਹਿਲਾਂ ਹੀ
ਪ੍ਰੋਗਰਾਮ ਬੁੱਕ ਹੋ ਚੁੱਕਾ ਹੈ ਤਾਂ ਫਿਰ ਸਮਾਂ ਨਾ ਹੋਣ ਦਾ ਤਾਂ ਮਤਲਬ ਹੀ ਨਹੀਂ ਰਹਿ ਜਾਂਦਾ।
ਬਠਿੰਡਾ ਦੇ ਇੱਕ ਗੁਰਦੁਆਰੇ ਵਿੱਚ ਪਿਛਲੇ ਕਈ ਦਿਨ ਤੋਂ ਇੱਕ ਸਿੱਖ ਪ੍ਰਚਾਰਕ ਦੇ ਨਾਮ ਦੀ
ਅਨਾਉਂਸਮੈਂਟ ਕੀਤੀ ਜਾ ਰਹੀ ਸੀ ਕਿ ਉਹ ਪ੍ਰਚਾਰਕ ਸਿੱਖ ਸੰਗਤਾਂ ਨੂੰ ਕਥਾ ਕੀਰਤਨ ਦੁਆਰਾ ਸਿੱਖ
ਇਤਿਹਾਸ ਨਾਲ ਜੋੜੇਗਾ ਪਰ ਅੱਜ ਐਨ ਮੌਕੇ `ਤੇ ਪਤਾ ਲੱਗਿਆ ਕਿ ਉਕਤ ਪ੍ਰਚਾਰਕ ਸਮਾਂ ਨਾ ਹੋਣ ਦਾ
ਬਹਾਨਾ ਬਣਾ ਕੇ ਆਪਣਾ ਪ੍ਰੋਗਰਾਮ ਰੱਦ ਕਰ ਗਿਆ ਹੈ ਤੇ ਨਾਲ ਨਾਲ ਸੰਗਤਾਂ ਤੋਂ ਮਾਫ਼ੀ ਵੀ ਮੰਗ ਲਈ
ਹੈ। ਇਸ ਪ੍ਰਚਾਰਕ ਬਾਰੇ ਮਸ਼ਹੂਰ ਹੈ ਕਿ ਇਹ ਵੀ ਭਾਈ ਪੰਥਪ੍ਰੀਤ ਸਿੰਘ ਖਾਲਸਾ ਭਾਈ ਬਖਤੌਰ ਵਾਲਿਆਂ
ਵਾਂਗ ਬੇਬਾਕ ਟਿੱਪਣੀਆਂ ਤੇ ਧੂੰਆਂਧਾਰ ਪ੍ਰਚਾਰ ਕਰਦੇ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਭਾਵੇਂ ਕੁੱਝ
ਵੀ ਕਹੇ ਪਰ ਸਿੱਖ ਸੰਗਤਾਂ ਅੰਦਰ ਰੋਸ ਅਤੇ ਸਿੱਖ ਪ੍ਰਚਾਰਕਾਂ ਅੰਦਰ ਘਬਰਾਹਟ ਜਰੂਰ ਹੈ।
*********************************************************
ਜਥੇਦਾਰ ਨੰਦਗੜ੍ਹ ਨੂੰ ਤਖ਼ਤ ਸਾਹਿਬ ਦੀ ਮਰਯਾਦਾ ਸਿਖਾਉਣ ਵਾਲਿਓ ਪਹਿਲਾਂ ਖ਼ੁਦ ਮਰਯਾਦਾ ਦਾ ਪਾਲਣ
ਕਰੋ: ਭਾਈ ਦਰਵੇਸ਼
*ਤਖ਼ਤਾਂ ਦੇ ਮੌਜੂਦਾ ਜਥੇਦਾਰਾਂ ਵਿੱਚੋਂ ਇਕੋ ਇੱਕ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਹਨ ਜਿਹੜੇ
ਜਥੇਦਾਰ ਦੇ ਤੌਰ `ਤੇ ਆਪਣਾ ਸਹੀ ਫ਼ਰਜ਼ ਨਿਭਾਅ ਰਹੇ ਹਨ ਜਦੋਂ ਕਿ ਬਾਕੀ ਦੇ ਬਾਦਲ ਦੀਆਂ ਕਠਪੁਤਲੀਆਂ
ਦੇ ਤੌਰ `ਤੇ ਕੰਮ ਕਰ ਰਹੇ ਹਨ
*ਜਿਸ ਰੰਧਾਵਾ ਨੇ ਅੱਜ ਤੱਕ ਸੌਦਾ ਡੇਰਾ ਵਿਰੁਧ ਜਾਰੀ ਹੋਇਆ ਹੁਕਮਨਾਮਾ ਲਾਗੂ ਕਰਾਉਣ ਲਈ ਕੱਖ ਨਹੀਂ
ਕੀਤਾ ਉਹ ਹੁਣ ਇਸ ਮੁੱਦੇ `ਤੇ ਬਿਆਨਬਾਜ਼ੀ ਕਰਕੇ ਨਾਨਕਸ਼ਾਹੀ ਕਲੈਂਡਰ ਵਾਲੇ ਪਾਸੇ ਤੋਂ ਸਿੱਖ ਸੰਗਤਾਂ
ਦਾ ਧਿਆਨ ਲਾਂਭੇ ਕਰਨਾ ਚਾਹੁੰਦੇ ਹਨ।
ਬਠਿੰਡਾ, ੧੧ ਜਨਵਰੀ (ਕਿਰਪਾਲ ਸਿੰਘ) : ਜਥੇਦਾਰ ਨੰਦਗੜ੍ਹ ਨੂੰ ਤਖਤ ਸਾਹਿਬ ਦੀ ਮਰਯਾਦਾ ਸਿਖਾਉਣ
ਵਾਲਿਓ ਪਹਿਲਾਂ ਖ਼ੁਦ ਮਰਯਾਦਾ ਦਾ ਪਾਲਣ ਕਰਨਾ ਸਿੱਖੋ। ਇਹ ਸ਼ਬਦ ਸੰਤ ਸਮਾਜ ਦੇ ਜਨਰਲ ਸਕੱਤਰ ਹਰੀ
ਸਿੰਘ ਰੰਧਾਵੇ ਵਾਲਿਆਂ ਦੇ ਅਖ਼ਬਾਰਾਂ ਵਿੱਚ ਛਪੇ ਬਿਆਨ `ਤੇ ਪ੍ਰਤੀਕਰਮ ਕਰਦੇ ਹੋਏ ਸ਼ਰੋਮਣੀ ਅਕਾਲੀ
ਦਲ (ਲੌਂਗੋਵਾਲ) ਦੇ ਜਿਲ੍ਹਾ ਪ੍ਰਧਾਨ ਭਾਈ ਹਰਿੰਦਰ ਸਿੰਘ ਦਰਵੇਸ਼, ਕੌਮੀ ਮੀਤ ਪ੍ਰਧਾਨ ਹਰਪਾਲ ਸਿੰਘ
ਮਿੱਠੂ ਸੀਨੀਅਰ ਆਗੂ ਰਣਜੀਤ ਸਿੰਘ ਥਰਮਲ ਅਤੇ ਕੁਲਦੀਪ ਸਿੰਘ ਭਾਈਕਾ ਨੇ ਕਹੇ। ਉਨ੍ਹਾਂ ਕਿਹਾ ਕਿ
ਤਖ਼ਤਾਂ ਦੇ ਮੌਜੂਦਾ ਜਥੇਦਾਰਾਂ ਵਿੱਚੋਂ ਇਕੋ ਇੱਕ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਹਨ ਜਿਹੜੇ ਜਥੇਦਾਰ
ਦੇ ਤੌਰ `ਤੇ ਆਪਣਾ ਸਹੀ ਫ਼ਰਜ਼ ਨਿਭਾਅ ਰਹੇ ਹਨ ਜਦੋਂ ਕਿ ਬਾਕੀ ਦੇ ਬਾਦਲ ਦੀਆਂ ਕਠਪੁਤਲੀਆਂ ਦੇ ਤੌਰ
`ਤੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਸਿੱਖ ਕੌਮ ਦੀ ਪਿਛਲੇ ੧੦੦ ਸਾਲ ਦੀ ਸੋਚ, ਸ: ਪਾਲ ਸਿੰਘ
ਪੁਰੇਵਾਲ ਦੀ ੧੫ ਸਾਲ ਦੀ ਮਿਹਨਤ ਅਤੇ ਇਸ ਕੰਮ ਲਈ ਸ਼ਰੋਮਣੀ ਕਮੇਟੀ ਵਲੋਂ ਬਣਾਈ ਗਈ ਨਿਰਣੈ ਕਮੇਟੀ
ਦੇ ਨਾਮਜ਼ਦ ਕੀਤੇ ਗਏ ੪੦ ਤੋਂ ਉੱਪਰ ਵਿਦਵਾਨਾਂ ਵਲੋਂ ਕੀਤੀ ਲੰਬੀ ਸੋਚ ਵੀਚਾਰ ਤੋਂ ਬਾਅਦ ਨਾਨਕਸ਼ਾਹੀ
ਕੈਲੰਡਰ ਦਾ ਖਰੜਾ ਤਿਆਰ ਕਰਨ ਸਮੇਂ ੩੦ ਦੇ ਲਗਪਗ ਪੰਥਕ ਜਥੇਬੰਦੀਆਂ ਅਤੇ ਵਿਦਵਾਨਾਂ ਵਲੋਂ ਭੇਜੇ ਗਏ
ਲਿਖਤੀ ਸੁਝਾਵਾਂ ਨੂੰ ਵੀ ਧਿਆਨ ਵਿੱਚ ਰੱਖਿਆ ਗਿਆ ਸੀ। ਇਸ ਉਪ੍ਰੰਤ ਸ਼ਰੋਮਣੀ ਕਮੇਟੀ ਦੇ ਜਨਰਲ
ਇਜਲਾਸ ਅਤੇ ਕਾਰਜ਼ਕਾਰਨੀ ਕਮੇਟੀ ਦੀਆਂ ਵੱਖ ਵੱਖ ਮੀਟਿੰਗਾ ਵਿੱਚ ਪਾਸ ਹੋਣ ਉਪ੍ਰੰਤ ਪੰਜ ਸਿੰਘ
ਸਾਹਿਬਾਨ ਨੇ ਇਸ ਨੂੰ ਲਾਗੂ ਕਰਨ ਦਾ ਆਦੇਸ਼ ਦਿੱਤਾ ਸੀ। ਇਸ ਲੰਬੀ ਪ੍ਰੀਕਿਰਿਆ `ਚੋਂ ਲੰਘਣ ਤੋਂ
ਬਾਅਦ ਅਕਾਲ ਤਖ਼ਤ ਦੇ ਤਤਕਾਲੀ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਸ਼ਰੋਮਣੀ ਕਮੇਟੀ ਪ੍ਰਧਾਨ
ਕਿਰਪਾਲ ਸਿੰਘ ਬਡੂੰਗਰ ਅਤੇ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਨੇ ਇਸ ਨੂੰ ੨੦੦੩
ਦੀ ਵਿਸਾਖੀ ਨੂੰ ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਕੌਮ ਨੂੰ ਸਮਰਪਿਤ ਕੀਤਾ ਸੀ। ਇਸ ਕਲੈਂਡਰ ਨੂੰ
ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ, ਪੰਜਾਬ ਸਰਕਾਰ, ਕੇਂਦਰ ਸਰਕਾਰ ਅਤੇ ਅੰਤਰਾਸ਼ਟਰੀ ਪੱਧਰ `ਤੇ
ਮਾਨਤਾ ਮਿਲੀ। ਨਾਨਕਸ਼ਾਹੀ ਕਲੈਡਰ ਸਿੱਖ ਕੌਮ ਦੀ ਵਖਰੀ ਹਸਤੀ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ
ਪ੍ਰਚਲਤ ਬਿਕ੍ਰਮੀ ਸਾਲ ਦੀ ਲੰਬਾਈ ਮੌਸਮੀ ਸਾਲ ਨਾਲ ਤਕਰੀਬਨ ੨੦ ਮਿੰਟ ਵੱਧ ਹੋਣ ਕਰਕੇ ੭੦/੭੧
ਸਾਲਾਂ ਵਿੱਚ ਮੌਸਮ ਨਾਲੋਂ ਇੱਕ ਦਿਨ ਪਛੜ ਜਾਂਦਾ ਹੈ। ਇਹੋ ਕਾਰਣ ਹੈ ੧੬੯੯ ਦੀ ਵਿਸਾਖੀ ੩੦ ਮਾਰਚ
ਨੂੰ ਸੀ ਅਤੇ ਅੱਜ ਕੱਲ੍ਹ ੧੪ ਅਪ੍ਰੈਲ ਨੂੰ ਆ ਰਹੀ ਹੈ। ਉਕਤ ਆਗੂਆਂ ਨੇ ਕਿਹਾ ਕਿ ਇਸ ਹਿਸਾਬ ਨਾਲ
ਅੱਜ ਤੋਂ ੧੧੦੦ ਸੌ ਸਾਲ ਬਾਅਦ ਵਿਸਾਖੀ ਅਪ੍ਰੈਲ ਦੀ ਥਾਂ ਮਈ ਮਹੀਨੇ ਵਿੱਚ ਚਲੀ ਜਾਵੇਗੀ ਅਤੇ ਇਸ
ਤਰ੍ਹਾਂ ਗੁਰਬਾਣੀ ਵਿੱਚ ਦਰਜ਼ ਬਾਰਹ ਮਾਂਹ `ਚ ਰੁੱਤਾਂ ਦਾ ਸਬੰਧ ਮੌਸਮ ਨਾਲੋਂ ਟੁੱਟ ਜਾਵੇਗਾ।
ਉਨ੍ਹਾਂ ਕਿਹਾ ਕਿ ਨਾਨਕਸ਼ਾਹੀ ਕੈਲੰਡਰ ਜਿਥੇ ਗੁਰਬਾਣੀ ਅਨੁਸਾਰ ਹੈ ਅਤੇ ਦੂਰ ਦੁਰੇਡੇ ਵਿਦੇਸ਼ਾਂ
ਵਿੱਚ ਬੈਠੇ ਸਿੱਖਾਂ ਨੂੰ ਕੌਮੀ ਦਿਹਾੜੇ ਨਿਸਚਿਤ ਕਰਨੇ ਬੜੇ ਅਸਾਨ ਹਨ ਕਿਉਂਕਿ ਇਹ ਈਸਵੀ ਸਾਲ ਨਾਲ
ਜੁੜਿਆ ਹੋਇਆ ਹੈ ਜਿਹੜਾ ਕਿ ਸਾਰੀ ਦੁਨੀਆਂ ਵਿੱਚ ਪ੍ਰਚਲਤ ਹੈ ਜਦੋਂ ਕਿ ਬਿਕ੍ਰਮੀ ਸੰਮਤ ਦੀਆਂ
ਤਿੱਥਾਂ ਪੰਜਾਬ ਵਿੱਚ ਵੀ ਕੋਈ ਨਹੀਂ ਜਾਣਦਾ। ਸਾਧਾਂ ਦੇ ਡੇਰਿਆਂ ਨੂੰ ਛੱਡ ਕੇ ਸਮੁੱਚਾ ਸਿੱਖ ਪੰਥ
ਨਾਨਕਸ਼ਾਹੀ ਕੈਲੰਡਰ ਨੂੰ ਪੂਰੀ ਤਰ੍ਹਾਂ ਅਪਣਾ ਚੁੱਕਾ ਸੀ ਅਤੇ ਇਸ ਦੀ ਤਬਦੀਲੀ ਲਈ ਕਿਸੇ ਵਲੋਂ ਕੋਈ
ਲਿਖਤੀ ਸੁਝਾਅ ਅੱਜ ਤੱਕ ਨਹੀਂ ਆਇਆ। ਆਰਐੱਸਐੱਸ ਦੇ ਏਜੰਟ ਡੇਰੇਦਾਰਾਂ ਦੀਆਂ ਵੋਟਾਂ ਲੈਣ ਲਈ ਅਚਾਨਕ
੨੦੦੯ ਦੀ ਦੀਵਾਲੀ ਵਾਲੇ ਦਿਨ ਇਸ ਦੀ ਸੋਧ (ਸਹੀ ਮਾਅਨਿਆਂ ਵਿੱਚ ਵਿਗਾੜ) ਕਰਨ ਦਾ ਮਸਲਾ ੫ ਸਿੰਘ
ਸਾਹਿਬਾਨ ਦੀ ਮੀਟਿੰਗ ਵਿੱਚ ਵੀਚਾਰਿਆ ਗਿਆ ਜਿਥੇ ਗਿਆਨੀ ਨੰਦਗੜ੍ਹ ਦੇ ਸਖਤ ਸਟੈਂਡ ਕਾਰਣ ਪਾਸ ਨਾ
ਸਕਿਆ। ਇਸ ਲਈ ਇਸ ਤੇ ਵੀਚਾਰ ਕਰਨ ਲਈ ਇਹ ਸ਼ਰੋਮਣੀ ਕਮੇਟੀ ਦੀ ਕਾਰਜ਼ਕਾਰੀ ਕਮੇਟੀ ਨੂੰ ਭੇਜਿਆ ਗਿਆ
ਜਿਸ ਵਿੱਚ ਵੀ ਬਹੁਸੰਮਤੀ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਖ਼ਗੋਲ ਅਤੇ ਤਾਰਾ ਵਿਗਿਆਨ ਦੀ ਕੋਈ
ਸੋਝੀ ਨਹੀਂ ਇਸ ਲਈ ਇਸ `ਤੇ ਵੀਚਾਰ ਕਰਨ ਲਈ ਵਿਦਵਾਨਾਂ ਦੇ ਪੈਨਲ ਨੂੰ ਸੌਂਪਿਆ ਜਾਵੇ। ਪਰ ਜਦੋਂ ਹੀ
ਪ੍ਰਧਾਨ ਮੱਕੜ ਨੇ ਸੁਖਬੀਰ ਬਾਦਲ ਦਾ ਨਾਮ ਲਿਆ ਤਾਂ ਬੇਸ਼ੱਕ ਬਹੁ ਗਿਣਤੀ ਮੈਂਬਰ ਨੇ ਸੋਧਾਂ ਲਈ
ਪ੍ਰਵਾਨਗੀ ਲਈ ਹੱਥ ਖੜ੍ਹੇ ਕਰ ਦਿੱਤੇ ਪਰ ਸ਼ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸਮੇਤ ੩ ਮੈਂਬਰਾਂ ਨੇ
ਸੋਧਾਂ ਦੇ ਰੋਸ ਵਜੋਂ ਵਾਕਆਊਟ ਕੀਤਾ। ਉਨ੍ਹਾਂ ਦੇ ਵਿਰੋਧ ਦੇ ਬਾਵਯੂਦ ਸੋਧਾਂ ਦੀ ਪ੍ਰਵਾਨਗੀ ਦੇ ਕੇ
ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਭੇਜਿਆ ਗਿਆ ਪਰ ਕਿਉਂਕਿ ਉਹ ੫ ਸਿੰਘ ਸਾਹਿਬਾਨ
ਦੀ ਸਹਿਮਤੀ ਨਾ ਲੈ ਸਕਿਆ ਇਸ ਕਰਕੇ ੪ ਹੋਰ ਗ੍ਰੰਥੀ ਲੈ ਕੇ ਉਨ੍ਹਾਂ ਆਪਣੇ ਤੌਰ `ਤੇ ਹੀ ਇਸ ਵਿਗਾੜੇ
ਹੋਏ ਨਾਨਕਸ਼ਾਹੀ ਕਲੈਂਡਰ ਨੂੰ ਲਾਗੂ ਕਰਨ ਦਾ ਐਲਾਨ ਕਰ ਦਿੱਤਾ। ਇਸ ਦਾ ਨਾਮ ਹੀ ਨਾਨਕਸ਼ਾਹੀ ਹੈ ਅਸਲ
ਵਿੱਚ ਇਹ ਬਿਕ੍ਰਮੀ ਕਲੈਂਡਰ ਹੀ ਬਣ ਚੁੱਕਾ ਹੈ। ਇਸ ਲਈ ਇਸ ਨੂੰ ਨਾ ਤਾਂ ਨਾਨਕਸ਼ਾਹੀ ਕਲੈਂਡਰ ਕਹਿਣਾ
ਅਤੇ ਨਾ ਹੀ ਅਕਾਲ ਤਖ਼ਤ ਤੋਂ ਜਾਰੀ ਹੋਇਆ ਕਹਿਣਾ ਯੋਗ ਹੈ ਕਿਉਂਕਿ ਸੋਧਾਂ ਲਈ ਉਹ ਪ੍ਰੀਕਿਰਿਆ ਨਹੀਂ
ਅਪਣਾਈ ਗਈ ਜੋ ਇਸ ਨੂੰ ਲਾਗੂ ਕਰਨ ਸਮੇਂ ਅਪਨਾਈ ਗਈ ਸੀ। ਉਕਤ ਆਗੂਆਂ ਨੇ ਕਿਹਾ ਇਸ ਲਈ ਉਨ੍ਹਾਂ ਦੀ
ਪਾਰਟੀ ਸ਼ਰੋਮਣੀ ਅਕਾਲੀ ਦਲ (ਲੌਂਗੌਵਾਲ), ਜਥੇਦਾਰ ਨੰਦਗੜ੍ਹ ਦੀ ਪੂਰਨ ਹਮਾਇਤ ਕਰਦੀ ਹੈ।
ਭਿਖੀ ਕਾਂਡ ਦੀ ਨਿੰਦਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਸ ਗੰਭੀਰ ਮਸਲੇ ਨੂੰ ਬਾਦਲ ਨੇ ਆਪਣੀ ਸਿਆਸਤ
ਲਈ ਉਲਝਾਇਆ ਹੈ। ਪਹਿਲਾਂ ਤਾਂ ਸੌਦਾ ਸਾਧ ਦੇ ਚੇਲਿਆਂ ਵਲੋਂ ਬਾਦਲ ਦਲ ਨੂੰ ਵੋਟਾਂ ਨਾ ਪਾਏ ਜਾਣ
ਕਾਰਣ ੧੭ ਮਈ ੨੦੦੭ ਨੂੰ ਉਨ੍ਹਾਂ ਦੀਆਂ ਕੂੜ ਚਰਚਾਵਾਂ ਤੇ ਡੇਰੇ ਬੰਦ ਕਰਵਾਉਣ ਲਈ ਅਕਾਲ ਤਖ਼ਤ ਤੋਂ
ਹੁਕਮਨਾਮਾ ਜਾਰੀ ਕਰਵਾ ਦਿੱਤਾ ਤੇ ਫਿਰ ਲੋਕ ਸਭਾ ਦੀਆਂ ਚੋਣਾਂ `ਚ ਵੋਟਾਂ ਲੈਣ ਲਈ ਉਨ੍ਹਾਂ ਦੀਆਂ
ਕੂੜ ਚਰਚਾਵਾਂ ਸਰਕਾਰੀ ਸੁਰੱਖਿਆ ਹੇਠ ਕਰਵਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਕਾਰਣ ਉਨ੍ਹਾਂ ਦੇ
ਹੌਸਲੇ ਵਧੇ ਤੇ ਭਿੱਖੀ ਕਾਂਡ ਵਾਪਰਿਆ ਪਰ ਅਕਾਲ ਤਖ਼ਤ ਦਾ ਜਥੇਦਾਰ ਨਾਂ ਤਾਂ ਇਹ ਹੁਕਮਨਾਮਾਂ ਲਾਗੂ
ਕਰਵਾ ਰਿਹਾ ਹੈ ਅਤੇ ਨਾਂ ਹੀ ਰੱਦ ਕਰਵਾ ਰਹੇ ਹਨ ਕਿਉਂਕਿ ਜੇ ਸੌਦਾ ਸਾਧ ਨੇ ੨੦੧੨ ਵਿੱਚ ਬਾਦਲ ਦਲ
ਨੂੰ ਵੋਟਾਂ ਨਾ ਪਾਈਆਂ ਤਾਂ ਇਸ ਦਾ ਬਹਾਨਾ ਬਣਾ ਕੇ ਉਨ੍ਹਾਂ ਵਿਰੁੱਧ ਫਿਰ ਸਕੰਜਾ ਕਸ ਦਿੱਤਾ
ਜਾਵੇਗਾ। ਉਕਤ ਆਗੂਆਂ ਨੇ ਕਿਹਾ ਕਿ ਧਰਮ ਨੂੰ ਸਿਆਸਤ ਲਈ ਵਰਤਣ ਕਰਕੇ ਪਹਿਲਾਂ ਹੀ ਧਰਮ ਦਾ ਬਹੁਤ
ਨੁਕਸਾਨ ਹੋ ਚੁੱਕਾ ਹੈ ਇਸ ਲਈ ਹੋਰ ਨੁਕਸਾਨ ਕਰਨ ਤੋਂ ਬਾਜ਼ ਆਇਆ ਜਾਵੇ। ਉਨ੍ਹਾਂ ਕਿਹਾ ਜਿਸ ਰੰਧਾਵਾ
ਨੇ ਅੱਜ ਤੱਕ ਸੌਦਾ ਡੇਰਾ ਵਿਰੁਧ ਜਾਰੀ ਹੋਇਆ ਹੁਕਮਨਾਮਾ ਲਾਗੂ ਕਰਾਉਣ ਲਈ ਕੱਖ ਨਹੀਂ ਕੀਤਾ ਉਹ ਹੁਣ
ਇਸ ਮੁੱਦੇ`ਤੇ ਬਿਆਨਬਾਜ਼ੀ ਕਰਕੇ ਨਾਨਕਸ਼ਾਹੀ ਕਲੈਂਡਰ ਵਾਲੇ ਪਾਸੇ ਤੋਂ ਸਿੱਖ ਸੰਗਤਾਂ ਦਾ ਧਿਆਨ
ਲਾਂਭੇ ਕਰਨਾ ਚਾਹੁੰਦੇ ਹਨ।
*********************************************
ਪੰਜਾਬੀ ਵਿੱਚ ਟਾਈਪ ਕਰਨ ਦਾ ਸੌਖਾ ਤਰੀਕਾ
ਕਿਰਪਾਲ ਸਿੰਘ ਬਠਿਂਡਾ
(ਮੋਬ:) ੯੮੫੫੪-੮੦੭੯੭
ਸਤਿਕਾਰ ਯੋਗ ਪਾਠਕ ਵੀਰ ਜੀਉ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਕਈ ਪਾਠਕ ਵੀਰਾਂ ਦਾ ਦਿਲ ਕਰਦਾ ਹੈ ਕਿ ਉਹ ਵੀ ਆਪਣੇ ਲਿਖਤੀ ਵੀਚਾਰ ਕਿਸੇ ਵੈੱਬਸਾਈਟ ਜਾਂ ਫੇਸ
ਬੁੱਕ ਰਾਹੀਂ ਆਪਣੇ ਦੋਸਤਾਂ ਜਾਂ ਪਾਠਕਾਂ ਨਾਲ ਸਾਂਝੇ ਕਰਨ ਪਰ ਉਨ੍ਹਾਂ ਦੀ ਮੁਸ਼ਕਲ ਇਹ ਹੁੰਦੀ ਹੈ
ਕਿ ਉਹ ਪੰਜਾਬੀ ਵਿੱਚ ਟਾਈਪ ਨਹੀਂ ਕਰ ਸਕਦੇ। ਇਸ ਲਈ ਉਹ ਰੋਮਨ ਭਾਵ ਅੰਗਰੇਜ਼ੀ ਅਲਫ਼ਾਬੈੱਟ ਵਿੱਚ
ਟਾਈਪ ਕਰਦੇ ਹਨ। ਪਰ ਰੋਮਨ ਵਿੱਚ ਲਿਖੀ ਪੰਜਾਬੀ ਪੜ੍ਹਨ ਦਾ ਉਹ ਸੁਆਦ ਨਹੀਂ ਆਉਂਦਾ ਜੋ ਗੁਰਮੁਖੀ
ਅੱਖਰਾਂ ਵਿੱਚ ਲਿਖੀ ਪੰਜਾਬੀ ਦਾ ਆਉਂਦਾ ਹੈ। ਉਨ੍ਹਾਂ ਦੀ ਮੁਸ਼ਕਲ ਹੱਲ ਕਰਨ ਲਈ ਉਨ੍ਹਾਂ ਨੂੰ
ਸੁਝਾਅ ਦਿੱਤਾ ਜਾਂਦਾ ਹੈ ਕਿ ਪੰਜਾਬੀ ਫੌਂਟ ਇੰਟਰਨੈੱਟ ਤੋਂ ਡਾਊਨਲੋਡ ਕਰਕੇ ਆਪਣੇ ਕੰਪਿਊਟਰ ਵਿੱਚ
ਇੰਸਟਾਲ ਕਰ ਲਏ ਜਾਣ। ਟਾਈਪ ਕਰਨ ਸਮੇਂ ਫੌਂਟ ਸਲੈਕਟ ਕਰਕੇ ਟਾਈਪ ਕਰਨਾ ਸ਼ੁਰੂ ਕਰੋ ਤਾਂ ਪੰਜਾਬੀ
ਵਿੱਚ ਟਾਈਪ ਹੋ ਜਾਵੇਗਾ। ਕਿਸੇ ਵੈੱਬਸਾਈਟ/ਅਖ਼ਬਾਰ/ਰਸਾਲੇ ਨੂੰ ਤਾਂ ਇਹ ਸਿੱਧੇ ਹੀ ਭੇਜੇ ਜਾ ਸਕਦੇ
ਹਨ ਪਰ ਇਹ ਫੇਸ ਬੁੱਕ 'ਤੇ ਪੇਸਟ ਕਰਨ ਸਮੇਂ ਅੰਗਰੇਜ਼ੀ ਫੌਂਟ ਜਾਂ ਚਿੰਨ੍ਹਾਂ ਵਿੱਚ ਬਦਲ ਜਾਣ ਕਾਰਣ
ਪੜ੍ਹੇ ਨਹੀਂ ਜਾ ਸਕਦੇ। ਇਸ ਲਈ ਯੂਨੀਕੋਡ ਵਿੱਚ ਕਨਵਰਟ ਕਰਨ ਲਈ ਗੂਗਲ ਵਿੱਚ ਜਾ ਕੇ
punjabifontconverter
ਟਾਈਪ ਕਰਕੇ ਸਰਚ ਕਰੋ ਤਾਂ ਔਨ ਲਾਈਨ ਕਨਵਰਟਰ ਖੁਲ੍ਹ ਜਾਵੇਗਾ ਇਸ ਵਿੱਚੋਂ
Convert Text - Online Punjabi Font Converter
ਲਿੰਕ ਸਲੈਕਟ ਕਰੋ। ਕਨਵਰਟਰ ਖੁਲ੍ਹਣ 'ਤੇ ਉਸ ਵਿੱਚ ਫੌਂਟ ਸਲੈਕਟ ਕਰਕੇ ਟਾਈਪ ਕਰੋ ਜਾਂ ਪਹਿਲਾਂ
ਤੋਂ ਟਾਈਪ ਕੀਤਾ ਟੈਕਸਟ ਪੇਸਟ ਕਰੋ। ਜਿਸ ਫੌਂਟ ਵਿੱਚ ਟਾਈਪ ਕੀਤਾ ਸੀ ਉਹ ਇਸ ਦੇ ਥੱਲੇ ਸਲੈਕਟ ਕਰੋ
ਅਤੇ ਸਾਹਮਣੇ ਜਿਸ ਫੌਂਟ ਵਿੱਚ ਕਨਵਰਟ ਕਰਨਾ ਹੈ ਉਹ ਸਲੈਕਟ ਕਰਕੇ ਕਨਵਰਟ 'ਤੇ ਕਲਿਕ ਕਰੋ। ਕਨਵਰਟ
ਹੋਏ ਫੌਂਟ ਵਿੱਚ ਟੈਕਸਟ ਸਾਹਮਣੇ ਆ ਜਾਵੇਗਾ।ਫੇਸ ਬੁੱਕ ਵਿੱਚ ਪੇਸਟ ਕਰਨ ਲਈ ਯੂਨੀਕੋਡ ਵਿੱਚ ਹੀ
ਕਨਵਰਟ ਕਰਨਾ ਪਏਗਾ। ਯੂਨੀਕੋਡ ਵਿੱਚ ਕਨਵਰਟ ਹੋਏ ਟੈਕਸਟ ਨੂੰ ਇੱਥੋਂ ਕਾਪੀ ਕਰਕੇ ਫੇਸ ਬੁੱਕ ਵਿੱਚ
ਪੇਸਟ ਕਰੋ ਅਤੇ ਸਾਂਝਾ ਕਰੋ। ਜੇ ਕਰ ਕੋਈ ਵੀਰ ਇੰਨਾ ਵੀ ਨਹੀਂ ਕਰ ਸਕਦਾ ਤਾਂ ਉਹ ਇਸ ਲਿੰਕ ਨੂੰ
ਕਲਿਕ ਕਰੇ। Online Punjabi Converter -
English Punjabi Translation ਇੱਥੇ
ਅੰਗੇਰਜ਼ੀ ਵਿੱਚ ਟਾਈਪ ਕਰਕੇ ਸਪੇਸ ਦੇਣ ਦੇ ਨਾਲ ਨਾਲ ਹੀ ਇਹ ਪੰਜਾਬੀ ਵਿੱਚ ਕਨਵਰਟ ਹੁੰਦਾ
ਜਾਵੇਗਾ। ਮੰਨ ਲਓ ਤੁਸੀਂ "ਗਲਤ'' ਟਾਈਪ ਕਰਨਾ ਹੈ ਤਾਂ ਅੰਗਰੇਜ਼ੀ ਵਿੱਚ ਟਾਈਪ ਕਰੋ ਗਲਟ ਜਦੋਂ
ਸਪੇਸ ਦੇਣ ਲਈ ਸਪੇਸ ਬਾਰ ਟਚ ਕੀਤੀ ਜਾਵੇਗੀ ਤਾਂ ਉਹ ਬਣ ਜਾਵੇਗਾ "ਗਲਤ''। ਇਸੇ ਤਰ੍ਹਾਂ ਜੇ ਤੁਸੀਂ
ਲਿਖਣਾ ਚਾਹੁੰਦੇ ਹੋ "ਠੀਕ'' ਤਾਂ ਟਾਈਪ ਕਰੋ ਟਹਕਿ ਸਪੇਸ ਦੇਣ 'ਤੇ ਉਹ ਬਣ ਜਾਵੇਗਾ "ਠੀਕ''। ਇਸੇ
ਤਰ੍ਹਾਂ ਟਾਈਪ ਕਰੋ ਕਂਮ ਸਪੇਸ ਦੇਣ 'ਤੇ ਉਹ ਬਣ ਜਾਵੇਗਾ "ਕੰਮ''। ਇਹ ਟੈਕਸਟ ਯੂਨੀਕੋਡ ਵਿੱਚ
ਹੋਵੇਗਾ ਅਤੇ ਇਸ ਨੂੰ ਇਥੋਂ ਕਾਪੀ ਕਰਕੇ ਸਿੱਧਾ ਫੇਸ ਬੁੱਕ ਜਾਂ ਮੇਲ ਕਰਨ ਸਮੇਂ ਪੇਸਟ ਕੀਤਾ ਜਾ
ਸਕਦਾ ਹੈ ਜੀ।
ਕਿਰਪਾਲ ਸਿੰਘ ਬਠਿਂਡਾ
(ਮੋਬ:) ੯੮੫੫੪-੮੦੭੯੭
(10/01/11)
ਦਲਜੀਤ ਸਿੰਘ ਹੋਠੀ ਰੌਚੈਸਟਰ ਨਿਓਯਾਰਕ
ਸਰਦਾਰ ਮੱਖਣ ਸਿੰਘ ਜੀ ਤੇ ਸਿੱਖ ਮਾਰਗ ਦੇ ਪਾਠਕਾ ਨੂੰ ਗੁਰੂ ਫ਼ਤਹਿ
ਸਰਦਾਰ ਮੱਖਣ ਸਿੰਘ ਜੀ ਕੀ ਸਿੱਖ ਮਾਰਗ ਅਕਾਲ ਤੱਖਤ ਦੀ ਵਿਬਸਾਇਟ ਹੈ? ਜਿਹੜਾ ਇਸ ਤੋ
ਆਡਰ ਹੋ ਗਿਆ ਉਹ ਸਾਰਿਆ ਨੂੰ ਮੰਨਣਾ ਪਵੇਗਾ। ਜਿਸ ਤਰਾ 95% ਗੁਲਾਮ ਬਿਰਤੀ ਵਾਲੇ ਆਪਣੇ ਆਪ ਨੂੰ
ਸਿੱਖ ਕਹਾਓਣ ਵਾਲੇ ਪੁਜਾਰੀ ਲਾਣੇ ਦਾ ਹੁਕਮ ਸਿਰ ਮੱਥੇ ਮੰਨਦੇ ਹਨ। ਗੁਲਾਮ ਬਿਰਤੀ ਵਾਲਾ ਬੰਦਾ
ਸਿੱਖ ਨਹੀ ਹੁੰਦਾ। ਸਿੱਖ, (ਖਾਲਸੇ) ਦਾ ਮਤਲਬ ਉਹ ਅਜਾਦ ਹਸਤੀ ਜਿਹੜੀ ਸਿਰਫ ਪਰਮਾਤਮਾ ਦੇ ਅਧੀਨ ਹੈ
ਜੋ ਕਿਸੇ ਦੇ ਅੰਡਰ ਕੰਮ ਨਹੀ ਕਰਦੀ। ਧੰਨਵਾਦ
ਦਲਜੀਤ ਸਿੰਘ ਹੋਠੀ ਰੌਚੈਸਟਰ ਨਿਓਯਾਰਕ 585 698 0146
(ਦਲਜੀਤ ਸਿੰਘ ਜੀ ਮੈਂ
ਤੁਹਾਨੂੰ ਆਪਣੇ ਅੰਡਰ ਕੰਮ ਕਰਨ ਲਈ ਕਦੋਂ ਤੋਂ ਕਿਹਾ ਹੈ? ਗੱਲ ਤਾਂ ਸਿਰਫ ਇਤਨੀ ਹੀ ਹੈ ਕਿ ਜੋ
ਝੂਠੀ ਧੌਂਸ ਤੁਸੀਂ ਹੋਰਨਾ ਤੇ ਚਲਾਉਂਦੇ ਹੋ ਉਹ ਇੱਥੇ ਨਹੀਂ ਚਲਣੀ। ਨਾਂ ਤਾਂ ਤੁਹਾਡੀ ਚਲਣੀ ਹੈ
ਅਤੇ ਨਾਂ ਹੀ ਪਹਿਲਾਂ ਕਿਸੇ ਦੀ ਚੱਲੀ ਹੈ। ਇੱਥੇ ਤਾਂ ਨਿਰੋਲ ਸੱਚ ਦੇ ਅਧਾਰ ਤੇ ਹੀ ਫੈਸਲਾ ਹੋਣਾ
ਹੈ। ਇੱਥੇ ‘ਸਿੱਖ ਮਾਰਗ’ ਤੇ ਜੋ ਕੁੱਝ ਵੀ ਹੁੰਦਾ ਹੈ ਸਾਰਿਆਂ ਦੇ ਸਾਹਮਣੇ ਹੁੰਦਾ ਹੈ ਕੋਈ ਲੁਕ
ਛਿਪ ਕੇ ਨਹੀਂ ਹੁੰਦਾ। ਤੁਸੀਂ ਦੋ ਬੰਦਿਆਂ ਨੇ ਜੋਗਿੰਦਰ ਸਿੰਘ ਨੂੰ ਸਿਆਣਾ ਤੇ ਦੂਸਰੇ ਦੋ
ਪੱਤਰਕਾਰਾਂ ਨੂੰ ਘੁਸਪੈਠੀਏ ਕਿਹਾ ਹੈ। ਜੋਗਿੰਦਰ ਸਿੰਘ ਮੇਰਾ ਕੋਈ ਦੁਸ਼ਮਣ ਨਹੀਂ ਅਤੇ ਇਹ ਦੋਵੇਂ
ਮੇਰੇ ਕੋਈ ਮਿੱਤਰ ਨਹੀਂ, ਭਾਵ ਕਿ ਦੋਵੇਂ ਬਰਾਬਰ ਹਨ। ਕਿਰਪਾਲ ਸਿੰਘ ਨੇ ਤੁਹਾਡੀਆਂ ਤਕਰੀਬਨ
ਸਾਰੀਆਂ ਗੱਲਾਂ ਦੇ ਜਵਾਬ ਦਿੱਤੇ ਹਨ। ਜਿਹੜੇ ਸਵਾਲ ਉਸ ਨੇ ਜੋਗਿੰਦਰ ਸਿੰਘ ਅਤੇ ਸਪੋਕਸਮੈਨ ਬਾਰੇ
ਕੀਤੇ ਹਨ ਤੁਸੀਂ ਉਹਨਾ ਦੇ ਜਵਾਬ ਦੇਣ ਤੋਂ ਭੱਜਦੇ ਹੋ। ਕਿਉਂਕਿ ਤੁਹਾਡੇ ਕੋਲ ਝੂਠੀ ਖੁਸ਼ਾਮਦੀ ਹੈ,
ਸੱਚ ਨਹੀਂ। ਜੇ ਕਰ ਤੁਹਾਡੇ ਕੋਲ ਸੱਚ ਹੈ ਤਾਂ ਸੱਚੀ ਗੱਲ ਕਰਕੇ ਜਵਾਬ ਦਿਓ ਕਿ ਜੋਗਿੰਦਰ ਸਿੰਘ ਨੇ
ਜੋ ਲਿਖਆ ਹੈ ਉਸ ਨਾਲ ਤੁਸੀਂ ਸਹਿਮਤ ਹੋ ਜਾਂ ਨਹੀਂ? ਝੂਠੇ ਬਹਾਨੇ ਇੱਥੇ ਨਹੀਂ ਚੱਲਣੇ। ਗੱਲ ਸਿੱਧੀ
ਤੇ ਸਪਸ਼ਟ ਕਰੋ। ਇਸ ਬਾਰੇ ਤੁਹਾਡੇ ਕੋਲ 31 ਜਨਵਰੀ ਤੱਕ ਸਮਾ ਹੈ ਸੋਚ ਕੇ ਜਵਾਬ ਦੇਣ ਦਾ। ਜੇ ਕਰ
ਨਹੀਂ ਦਿੰਦੇ ਤਾਂ ਉਸ ਤੋਂ ਬਆਦ ‘ਸਿੱਖ ਮਾਰਗ’ ਨੂੰ ਤੁਹਾਡੀਆਂ ਲਿਖਤਾਂ ਦੀ ਕੋਈ ਲੋੜ ਨਹੀ ਹੋਵੇਗੀ
ਅਤੇ ਨਾ ਹੀ ਤੁਹਾਨੂੰ ਕੋਈ ‘ਸਿੱਖ ਮਾਰਗ’ ਦੀ ਲੋੜ ਹੋਣੀ ਚਾਹੀਦੀ ਹੈ। ਇਸ ਬਾਰੇ ਹੋਰ ਕੁੱਝ ਵੀ
ਵੱਲ-ਫੇਰ ਪਾ ਕੇ ਨਾ ਪੁੱਛਣਾ ਜੋ ਥੱਲੇ ਸਵਾਲ ਹਨ ਸਿਰਫ ਉਹਨਾ ਦੇ ਜਾਵਬ ਚਾਹੀਦੇ ਹਨ। ਅਗਲੀਆਂ ਨੀਲੇ
ਅੱਖਰਾਂ ਵਿੱਚ ਕੁੱਝ ਲਾਈਨਾ ਤੁਹਾਡੀ ਚਿੱਠੀ ਵਿਚੋਂ ਹਨ ਜੋ ਕਿ 30 ਨਵੰਬਰ ਨੂੰ ਅਕੀਦਾ ਦੀ ਚਿੱਠੀ
ਦੇ ਨਾਲ ਪਹਿਲਾਂ ਛਪੀ ਹੈ ਅਤੇ ਬਾਕੀ ਕਿਰਪਾਲ ਸਿੰਘ ਬਠਿਡਾ ਦੇ ਸਵਾਲ ਹਨ ਜੋ ਕਿ 25 ਅਤੇ 29 ਦਸੰਬਰ
ਨੂੰ ਇੱਥੇ ਛਪੇ ਸਨ-ਸੰਪਾਦਕ)
ਪੱਤਰਕਾਰੀ ਦੇ ਭੇਸ ਵਿੱਚ ਦੋ ਪੱਤਰਕਾਰ ਗੁਰਨਾਮ ਸਿੰਘ ਅਕੀਦਾ ਤੇ
ਕਿਰਪਾਲ ਸਿੰਘ ਬਠਿੰਡਾ ਘੁਸਪੈਠ ਕਰ ਗਏ ਪਰ ਸਿਆਣੇ ਅਡੀਟਰ ਜੋਗਿੰਦਰ ਸਿੰਘ ਨੇ ਇਹਨਾ ਦੋਨਾ
ਪੱਤਰਕਾਰਾ ਨੂੰ ਆਪ ਹੁਦਰੀਆ ਕਰਨ ਤੋ ਰੋਕਿਆ ਜਦੋ ਇਹ ਨਹੀ ਹਟੇ ਤਾਂ ਇਹਨਾ ਨੂੰ ਕੱਢ ਦਿੱਤਾ ਗਿਆ।
1. ਗੁਰੂ ਨਾਨਕ ਨੇ ਸਰੀਰ ਨੂੰ ਗੁਰੂ ਨਹੀਂ ਮੰਨਿਆ। ਉਨ੍ਹਾਂ ਲਈ ਸ਼ਬਦ ਹੀ ਗੁਰੂ ਸੀ। ਇਸ ਲਈ ਉਨ੍ਹਾਂ
ਵਲੋਂ ਕਿਸੇ ਵੀ ਸਰੀਰ ਵਾਲੇ ਮਨੁਖ ਨੂੰ ਗੁਰੂ ਮੰਨ ਕੇ ਮੱਥਾ ਟੇਕਣਾ, ਗੁਰਗੱਦੀ ਦੇਣਾ, ਸਹਿਜੇ ਕੀਤੇ
ਸਵੀਕਾਰ ਨਹੀਂ ਹੁੰਦਾ। (ਰੋਜ਼ਾਨਾ ਸਪੋਕਸਮੈਨ ੧੮ ਅਪ੍ਰੈਲ ੨੦੦੭)
2. ਗੁਰਬਾਣੀ ਦੇ ਗ੍ਰੰਥ ਨੂੰ ਗੁਰੂ ਦਾ ਸਥਾਨ ਦੇਣਾ, ਅਤੇ ਉਸ ਦੀ ਵਿਆਖਿਆ ਲਈ ਗ੍ਰੰਥੀ ਨਿਯੁਕਤ
ਕਰਨਾ ਤਾਂ ਸਦੀਆਂ ਤੋਂ ਚਲਿਆ ਆ ਰਿਹਾ ਬ੍ਰਹਮਣੀ ਕਰਮ ਹੀ ਹੋ ਸਕਦਾ ਹੈ। …. ਸੰਗਤਾਂ ਦੇ ਨੇਤਾ
ਕਿਵੇਂ ਪ੍ਰਭਾਵਕਾਰੀ ਹੋ ਕੇ ਗੁਰੂ ਪਦ ਦੇ ਅਧਿਕਾਰੀ ਹੋਣ ਦੇ ਦਾਅਵੇਦਾਰ ਬਣੇ ਇਸ ਸਬੰਧੀ ਅਜੇ ਵਧੇਰੇ
ਖੋਜ ਦੀ ਲੋੜ ਹੈ। (ਰੋਜ਼ਾਨਾ ਸਪੋਕਸਮੈਨ ੨ ਮਈ ੨੦੦੭)
3. ਇਸੇ ਗੱਲ ਨੂੰ ਵਿਦਵਾਨ ਤਨਜ਼ ਭਰੇ ਸ਼ਬਦਾਂ ਵਿੱਚ ਕਹਿੰਦੇ ਹਨ ਕਿ ਗੁਰੂ ਨਾਨਕ ਦੀ ਗੁਰਮਤਿ ਨੂੰ
‘ਗ੍ਰੰਥ` ਅਤੇ ‘ਪੰਥ` ਦੇ ਹਵਾਲੇ ਕਰ ਕੇ ਉਸ ਦਾ ਸਮੁੱਚਾ ਰੂਪ ਹੀ ਬਦਲ ਦਿੱਤਾ ਗਿਆ। (ਰੋਜ਼ਾਨਾ
ਸਪੋਕਸਮੈਨ ੨੬ ਸਤੰਬਰ ੨੦੦੬)।
4. “ਗੁਰੂ ਗ੍ਰੰਥ ਸਾਹਿਬ ਜੀ ਅੰਦਰ ਲਗਭਗ ੫੮੦੦ ਸ਼ਬਦ ਹਨ ਪਰ ਇਹ ਸ਼ਬਦ, ਗੁਰੂ ਗ੍ਰੰਥ ਸਾਹਿਬ ਜੀ ਦੀ
ਸੰਪਾਦਨਾ ਤੋਂ ਪਹਿਲਾਂ ਤਾਂ ਨਹੀਂ ਸਨ ਹੁੰਦੇ। ਉਦੋਂ ਬਾਬਾ ਨਾਨਕ ਨੇ ਕਿਹੜੇ ‘ਸ਼ਬਦ` ਨੂੰ ‘ਗੁਰੂ`
ਕਿਹਾ ਸੀ? ਗੁਰੂ ਨਾਨਕ ਨੇ ਕਦੇ ਵੀ ਆਪਣੀ ਬਾਣੀ ਨੂੰ ‘ਸ਼ਬਦ` ਨਹੀਂ ਕਿਹਾ। ਸਤਿਗੁਰੂ (ਅਕਾਲ ਪੁਰਖ
ਦੇ ਸ਼ਬਦ ਨੂੰ ਹੀ ਗੁਰੂ ਕਿਹਾ। “ (ਰੋਜ਼ਾਨਾ ਸਪੋਕਸਮੈਨ ੨੩ ਜੂਨ ੨੦੧੦)।
5. “ਸ਼ਬਦ (ਜਿਸ ਨੂੰ ਗੁਰੂ ਕਿਹਾ ਗਿਆ ਹੈ) ਅਕਾਲ ਪੁਰਖ ਦਾ ਉਹ ਸ਼ਬਦ ਹੈ ਜੋ ਉਸ ਨੇ ਸ੍ਰਿਸ਼ਟੀ ਦੀ
ਰਚਨਾ ਕਰਨ ਵੇਲੇ ਉਚਾਰਿਆ ਸੀ ਤੇ ਜਿਸ ਵਿੱਚੋਂ ਸਾਰੀ ਦੁਨੀਆਂ ਦੇ ਫ਼ਲਸਫ਼ੇ, ਸ੍ਰਿਸ਼ਟੀ, ਗਿਆਨ, ਆਕਾਰ,
ਜੀਵ-ਜੰਤੂ, ਮੌਤ-ਜੀਵਨ ਆਦਿ ਨਿਕਲੇ ਸਨ। ਅਕਾਲ ਪੁਰਖ ਦੇ ਉਸ ਸ਼ਬਦ ਤੋਂ ਬਾਹਰ, ਕੁੱਝ ਵੀ ਨਹੀਂ ਉਪਜ
ਸਕਦਾ ਤੇ ਉਹ ਕੇਵਲ ਅਕਾਲ ਪੁਰਖ ਦਾ ਹੀ ਉਚਾਰਿਆ ਹੋਇਆ ਸ਼ਬਦ ਹੈ ਜਿਸ ਨੂੰ ਮਨੁੱਖੀ ਭਾਸ਼ਾ ਵਿੱਚ ਬਿਆਨ
ਨਹੀਂ ਕੀਤਾ ਜਾ ਸਕਦਾ। ਮਨੁੱਖਾਂ ਦੀਆਂ ਬੋਲੀਆਂ ਵਿੱਚ ਵੀ, ਕਈ ਕਈ ਅੱਖਰਾਂ ਦੇ ਚਾਰ-ਚਾਰ, ਪੰਜ ਜਾਂ
ਉਸ ਤੋਂ ਕੁੱਝ ਜ਼ਿਆਦਾ ਅਰਥ ਵੀ ਕੀਤੇ ਜਾ ਸਕਦੇ ਹਨ ਪਰ ਅਕਾਲ ਪੁਰਖ ਦੇ ਉਸ ‘ਸ਼ਬਦ` (ਜਿਸ ਨੂੰ ਬਾਬਾ
ਨਾਨਕ ਨੇ ‘ਗੁਰੂ` ਆਖਿਆ ਹੈ, ਉਸ ਦੇ ਅਰਥਾਂ ਬਾਰੇ ਤਾਂ ਮਨੁੱਖ ਅੰਦਾਜ਼ਾ ਹੀ ਨਹੀਂ ਲਾ ਸਕਦਾ ਕਿਉਂਕਿ
ਉਸ ਵਿਚੋਂ ਤਾਂ ਸਾਰੀ ਸ੍ਰਿਸ਼ਟੀ ਤੇ ਇਸ ਦਾ ਸਮੁੱਚਾ ਗਿਆਨ ਨਿਕਲਿਆ ਹੈ, ਤੇ ਇਸੇ ਲਈ ਉਹ ਸਾਡਾ ਗੁਰੂ
ਹੈ। “ {ਰੋਜ਼ਾਨਾ ਸਪੋਕਸਮੈਨ (ਮੇਰੀ ਨਿਜੀ ਡਾਇਰੀ ਦੇ ਪੰਨੇ) ੬ ਜੂਨ ੨੦੧੦}
ਮੇਰੀ ਅਤੇ ਸੌਦਾ ਸੰਪਾਦਕ ਦੀ ਹੀ ਗੱਲ ਲੈ ਲਵੋ। ਸਾਡੇ ਵੀਚਾਰਾਂ ਦਾ ਵਖਰੇਵਾਂ ਤਾਂ ਸਿਰਫ ਇਹ ਹੈ:-
1. ਉਸ ਦਾ ਕਥਨ ਹੈ ਕਿ ੧੦ ਗੁਰੂਆਂ ਨੂੰ ਗੁਰੂ ਨਹੀਂ ਕਹਿਣਾ ਚਾਹੀਦਾ ਜਦੋਂ ਕਿ ਮੇਰੇ ਖ਼ਿਆਲ ਅਨੁਸਾਰ
ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਗੁਰੂ ਰਾਮਦਾਸ ਜੀ, ਗੁਰੂ ਅਰਜੁਨ ਦੇਵ ਜੀ, ਬਾਬਾ ਸੁੰਦਰ ਜੀ, ਸੱਤੇ
ਬਲਵੰਡ, ਭੱਟਾਂ ਦੀ ਬਾਣੀ ਅਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਅਧਾਰ `ਤੇ ੧੦ ਗੁਰੂਆਂ ਨੂੰ ਗੁਰੂ
ਕਹਿਣ ਵਿੱਚ ਕੁੱਝ ਵੀ ਗਲਤ ਨਹੀਂ ਹੈ
2. ਉਸ ਦਾ ਕਥਨ ਹੈ ਕਿ ਗੁਰੂ ਗ੍ਰੰਥ ਸਾਹਿਬ `ਚ ਦਰਜ਼ ਬਾਕੀ ੫ ਗੁਰੂਆਂ ਦੀ ਬਾਣੀ, ਭੱਟਾਂ, ਭਗਤਾਂ
ਅਤੇ ਗੁਰਸਿੱਖਾਂ ਦੀ ਬਾਣੀ, ਗੁਰੂ ਨਾਨਕ ਦੀ ਵੀਚਾਰਧਾਰਾ ਦੇ ਵਿਰੁੱਧ ਅਤੇ ਆਪਾ ਵਿਰੋਧੀ ਹੈ ਜਦੋਂ
ਕਿ ਮੇਰਾ ਵੀਚਾਰ ਹੈ ਕਿ ਸਾਡੀ ਸੂਝ ਅਤੇ ਸਮਝ `ਚ ਤਾਂ ਫਰਕ ਹੋ ਸਕਦਾ ਹੈ ਪਰ ਅਸੀਂ ਬਾਣੀ ਨੂੰ ਆਪਾ
ਵਿਰੋਧੀ ਨਹੀਂ ਕਹਿ ਸਕਦੇ ਕਿਉਂਕਿ ਇਹ ਕਹਿਣਾ ਗੁਰੂ ਅਰਜੁਨ ਦੇਵ ਜੀ ਦੀ ਯੋਗਤਾ `ਤੇ ਕਿੰਤੂ ਕਰਨਾ
ਹੈ।
3. ਉਹ ਤਾਂ ਇੱਥੋਂ ਤੱਕ ਕਹਿ ਚੁੱਕਾ ਹੈ ਕਿ ਬਾਬੇ ਨਾਨਕ ਦੀ ਅਸਲ ਬਾਣੀ ਦੀ ਪੋਥੀ ਵੀ ਸ੍ਰੀਚੰਦੀਆਂ
ਨੇ ਸਾੜ ਦਿੱਤੀ ਹੈ ਅਤੇ ਅਤੇ ਅਸਲ ਬਾਣੀ ਦੀ ਪੋਥੀ ਪ੍ਰਗਟ ਕਰਨ ਲਈ ਉਸ (ਸੌਦਾ ਸੰਪਾਦਕ ਨੇ ੪ ਕਰੋੜ
ਰੁਪਏ ਰਾਖਵੇਂ ਰੱਖ ਲਏ ਹਨ ਜਦੋਂ ਕਿ ਮੇਰਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਅਧਾਰਹੀਣ ਦਾਅਵੇ ਸਿੱਖ
ਧਰਮ ਦਾ ਫਾਇਦਾ ਕਰਨ ਦੀ ਥਾਂ ਨੁਕਸਾਨ ਕਰਨਗੇ।
4. ਉਸ ਨੇ ਦਾਅਵਾ ਕਰ ਦਿੱਤਾ ਹੈ ਕਿ ਜਿਸ ਸ਼ਬਦ ਨੂੰ ਗੁਰੂ ਨਾਨਕ ਨੇ ਗੁਰੂ ਕਿਹਾ ਸੀ ਉਹ ਸ਼ਬਦ ਗੁਰੂ
ਗ੍ਰੰਥ ਸਾਹਿਬ ਵਿੱਚ ਦਰਜ਼ ਹੀ ਨਹੀਂ ਹੈ ਜਦੋਂ ਕਿ ਮੇਰਾ ਕਹਿਣਾ ਹੈ ਕਿ ਗੁਰੂ ਗ੍ਰੰਥ ਸਾਹਿਬ `ਚ ਦਰਜ਼
ੴ ਤੋਂ ਲੈ ਕੇ ‘ਨਾਨਕ ਨਾਮੁ ਮਿਲੈ ਤਾਂ ਜੀਵਾਂ ਤਨੁ ਮਨੁ ਥੀਵੈ ਹਰਿਆ।। ੧।। ` ਤੱਕ ਸਾਰੀ ਗੁਰਬਾਣੀ
ਹੀ ਅਕਾਲਪੁਰਖ ਦਾ ਗਿਅਨ ਹੈ ਅਤੇ ਇਸ ਕਾਰਣ ਇਹ ਹੀ ਸ਼ਬਦ ਗੁਰੂ ਹੈ। ਇਸ ਤੋਂ ਬਾਹਰ ਜਾ ਕੇ ਹੋਰ ਕਿਸੇ
ਸ਼ਬਦ ਗੁਰੂ ਦੀ ਭਾਲ ਕਰਨੀ ਝੱਖਣਾ ਝਾਖਣੀ ਹੀ ਹੈ।
(10/01/11)
ਮਹਿੰਦਰ ਸਿੰਘ ਰੋਚੈਸਟਰ ਨਿਊਯਾਰਕ
ਰੋਚੈਸਟਰ ਦੇ ਜਾਗਰੁੱਕ ਵੀਰੋ।
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ॥
ਇਸ ਵੇਲੇ ਰੋਚੈਸਟਰ ਦਾ ਗੁਰਦੁਆਰਾ ਵੀਵਾਦਾਂ ਦੇ ਘੇਰੇ ਵਿੱਚ ਹੋਣ ਕਾਰਨ ਕੱਲ ਅੇਤਵਾਰ
ਨੂੰ ਰੋਚੈਸਟਰ ਦੀ ਸੰਗਤ ਨੇ ਇੱਕ ਸਟੋਰ ਜਿਸ ਵਿੱਚ ਸੌ ਕੁ ਦੇ ਕਰੀਬ ਸੰਗਤ ਬੈਠਣ ਲਈ ਜਗ੍ਹਾ ਹੈ
ਵਿਖੇ ਦਸਮ ਪਿਤਾ, ਸਰਬੰਸ ਦਾਨੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਦਿਵਸ ਮਨਾਇਆ।
ਇਕ ਰਾਗੀ ਜਥਾ ਵੀ ਬਾਹਰੋਂ ਬੁਲਾਇਆ ਗਿਆ। ਜਿਸ ਨੇ ਪ੍ਰਚਲਤ ਚੱਲੀ ਆ ਰਹੀ ਰੀਤ ਦੁਆਰਾ ਬਚਿੱਤਰ ਨਾਟਕ
ਵਿੱਚੋਂ ਕੀਰਤਨ ਕੀਤਾ। ਰੋਚੈਸਟਰ ਦੀ ਸੰਗਤ ਦਸਮ ਗ੍ਰੰਥ ਦੇ ਮੁੱਦੇ ਦੀ ਸੰਗੀਨਤਾ ਨੂੰ ਨਾ ਸਮਝਦੇ
ਹੋਏ ਇਸ ਤੇ ਵੀਚਾਰ ਨੂੰ ਆਪਣਾ ਟਾਈਮ ਖਰਾਬ ਕਰਨਾ ਸਮਝਦੀ ਹੈ। ਜਿਹੜੀ ਸੰਗਤ ਦੇ ਕਈ ਲੋਗ ਬੇਸਮੈਂਟ
(basement)
ਵਿੱਚ ਗੁਰੂ ਦਾ ਪ੍ਰਕਾਸ਼ ਕਰਨ ਨੂੰ ਤੁਹਾਡੀ ਸਰੀਰਕ ਬਿਮਾਰੀ ਦਾ ਕਾਰਨ ਸਮਝਦੇ ਹੋਣ ਉਹਨਾਂ ਅੱਗੇ
ਬਚਿੱਤਰ ਨਾਟਕ ਦੀਆਂ ਗੁੰਝਲਦਾਰ ਦਲੀਲਾਂ ਦੀ ਵੀਚਾਰ ਰੱਖਣੀ ਮਤਲਬ ਪਹਿਲੀ-ਦੂਜੀ ਦੇ ਵਿਦਿਆਰਥੀ ਨੂੰ
PhD
ਦੀ ਪੜਾਈ ਬਾਰੇ ਸਮਝਾਉਣ ਦੇ ਸਮਾਨ ਹੈ। ਕੁੱਝ ਲੋਗਾਂ ਦਾ
ਕਹਿਣਾ ਹੈ ਕਿ ਅਗਰ ਉਪਰ ਕਮਰਾ ਖਾਲੀ ਪਿਆ ਹੈ ਤਾਂ ਗੁਰੂ ਦਾ ਪ੍ਰਕਾਸ਼ ਬੈਸਮੈਂਟ ਵਿੱਚ ਕਰਕੇ ਗੁਰੂ
ਦੀ ਕਰੋਪੀ ਨਾ ਸਹੇੜੋ।
ਮੇਰੇ ਵੀਚਾਰ ਬਚਿੱਤਰ ਨਾਟਕ ਬਾਰੇ ਪ੍ਰਬੰਧਕ ਚੰਗੀ ਤਰਾਂ ਜਾਣਦੇ ਹਨ। ਪਰ ਮੈਂ ਇਕੱਲਾ ਪੈ ਜਾਂਦਾ
ਹਾਂ ਤੇ ਇਕੱਲਾ ਬੰਦਾ ਗੁਰਦੁਆਰੇ ਦੇ ਖਰਚੇ ਅਤੇ ਪ੍ਰਬੰਧ ਨਹੀ ਚਲਾ ਸਕਦਾ। ਖੁਸ਼ੀ ਦੀ ਗੱਲ ਇਹ ਹੈ ਕਿ
ਸੰਗਤ ਗੁਰੂ ਗ੍ਰੰਥ ਸਾਹਿਬ ਜੀ ਦੀ ਵੀਚਾਰ ਨਿਵੇਕਲੇ ਢੰਗ ਨਾਲ ਸੁਨਣ ਵਿੱਚ ਦਿਲਚਸਪੀ ਦਿਖਾ ਰਹੀ ਹੈ।
ਪਰ ਇਕ-ਦੋ ਮੇਰੇ ਵੀਰ ਮੈਨੂੰ ਕਹਿਣ ਲੱਗੇ ਕਿ ਤੁਹਾਡੇ ਹੁੰਦਿਆਂ ਰਾਗੀ ਸਿੰਘ ਦਸਮ ਗ੍ਰੰਥ ਵਿੱਚੋਂ
ਕੀਰਤਨ ਕਰ ਗਏ ਤੇ ਤੁਸੀਂ ਕੁੱਝ ਨਹੀ ਕੀਤਾ। ਮੇਰੀ ਆਪਣੇ ਵੀਰਾਂ ਨੂੰ ਬੇਨਤੀ ਇਹ ਹੈ ਕਿ ਹਰ ਐਤਵਾਰ
ਗੁਰਦੁਆਰੇ ਆਉਣ ਦੀ ਖੇਚਲ ਕਰਨ। ਹੌਲੀ ਹੌਲੀ ਜੋ ਸਰੇਗਾ ਉਹ ਕਰਦੇ ਜਾਵਾਂਗੇ। ਧੱਕੇ ਨਾਲ ਕਿਸੇ ਨੂੰ
ਨਹੀਂ ਸਮਝਾਇਆ ਜਾਂਦਾ। ਇੱਕ ਦਿਨ ਗੁਰਦੁਆਰੇ ਆਉਣ ਨਾਲ ਉਹ ਵੀ ਕਿਉਂਕਿ ਤੁਹਾਡੇ ਮਿੱਤਰ ਦੇ ਪਰੀਵਾਰ
ਦਾ ਲੰਗਰ ਸੀ, ਇਹ ਸਾਬਿਤ ਨਹੀਂ ਕਰਦਾ ਕਿ ਤੁਸੀਂ ਸਿੱਖ ਮਸਲਿਆਂ ਲਈ ਫਿਕਰਮੰਦ ਤੇ ਉਸ ਨੂੰ ਸੁਧਾਰਨ
ਲਈ ਯਤਨਸ਼ੀਲ ਹੋ।
ਸਵੀਮਿੰਗ ਪੂਲ (swimming pool)
ਵਿਚੋਂ ਪਾਣੀ ਕੱਢੇ ਬਗੇਰ ਉਸ ਵਿਚੋਂ ਕਾਈ ਸਾਫ ਕਰਨੀ ਹੋਵੇ ਤਾਂ ਉਸ ਵਿੱਚ ਉਤਰਨਾ ਹੀ ਪਵੇਗਾ। ਕਾਈ
ਆਪਣੇ ਆਪ ਸਾਫ ਨਹੀਂ ਹੋ ਜਾਵੇਗੀ। ਗੁਰਦੁਆਰੇ ਜਾਂਦੇ ਰਵਾਂ ਗੇ ਤਾਂ ਸੁਧਾਰ ਲਿਆਉਣ ਲਈ ਵੀ ਕੁੱਝ
ਕਰਦੇ ਰਵਾਂ ਗੇ। ਅਗਰ ਹੱਠ ਕਰਕੇ ਘਰ ਬਹਿ ਗਏ ਤਾਂ ਕੁੱਝ ਨਹੀਂ ਸਵਾਰ ਸਕਾਂ ਗੇ।
ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਜਾਗਰੁੱਕ ਸਿੱਖ ਪਰੀਵਾਰਾਂ ਸਮੇਤ ਹਰ ਅੇਤਵਾਰ ਗੁਰਦੁਆਰੇ ਦਰਸ਼ਨ
ਦੇਣ ਦੀ ਕ੍ਰਿਪਾਲਤਾ ਕਰੋਗੇ।
ਤੁਹਾਡਾ ਵੀਰ
ਮਹਿੰਦਰ ਸਿੰਘ ਰੋਚੈਸਟਰ ਨਿਊਯਾਰਕ
(09/01/11)
ਅਮਰ ਜੀਤ ਸਿੰਘ ਚੰਦੀ
ੴ
ਸਤਿ ਗੁਰ ਪ੍ਰਸਾਦਿ
ਨਾਨਕ ਸ਼ਾਹੀ ਕੈਲੰਡਰ (ਜੰਤਰੀ) ਵੈਸਾਖ ਤੋਂ, ਕੱਤਕ ਤੋਂ ਜਾਂ ਚੇਤ ਤੋਂ? ?
ਕੈਲੰਡਰ ਦੇ ਮੁਆਮਲੇ ਵਿੱਚ ਹਾਲਾਤ ਏਨੇ ਵਿਗੜ ਚੁੱਕੇ ਹਨ ਕਿ, ਜਿਸ ਪੰਥਕ ਏਕਤਾ ਦੀ ਦੁਹਾਈ ਦੇ ਕੇ,
੨੦੦੩ ਵਾਲਾ ਕੈਲੰਡਰ ਰੱਦ ਕੀਤਾ ਗਿਆ ਹੈ, ਉਸ ਪੰਥਕ ਏਕਤਾ ਦੀਆਂ ਸਾਰੀਆਂ ਸੰਭਾਵਨਾਵਾਂ ਹੀ ਖਤਮ ਹੋ
ਗਈਆਂ ਹਨ। ਘੱਟੋ-ਘੱਟ ਸੰਤ ਸਮਾਜ (ਜਿਸ ਦੇ ਇਸ਼ਾਰੇ ਤੇ ਇਹ ਰੱਦ ਕੀਤਾ ਗਿਆ ਸੀ) ਦੀ ਪੰਥਿਕ ਧਿਰ
ਵਜੋਂ ਮਾਨਤਾ ਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ।
ਸੋਚਦਾ ਹਾਂ ਕਿ ਜਿਸ ਕੈਲੰਡਰ ਵਿੱਚ ਕੁੱਝ ਗਲਤੀਆਂ ਹੋਣ ਤੇ ਵੀ ਸਿਰਫ ਇਸ ਕਰ ਕੇ ਪਰਵਾਨ ਕਰ ਲਿਆ ਸੀ
ਕਿ ਚਲੋ ਸਾਡੀ ਵੱਖਰੀ ਹੋਂਦ ਦਾ ਪਰਤੀਕ ਕੈਲੰਡਰ, ਹੋਂਦ ਵਿੱਚ ਤਾਂ ਆਇਆ ਹੈ ਅਗਾਂਹ ਚਲ ਕੇ ਇਸ ਵਿੱਚ
ਸੋਧ ਕਰ ਲਈ ਜਾਵੇਗੀ। ਅੱਜ ਉਸ ਨੂੰ ਦੁਬਾਰਾ ਫਿਰ ਮਾਨਤਾ ਦੇਣ ਵੇਲੇ, ਉਨ੍ਹਾਂ ਗਲਤੀਆਂ ਤੇ ਵਿਚਾਰ
ਕਰ ਕੇ, ਉਨ੍ਹਾਂ ਨੂੰ ਠੀਕ ਕਰ ਲੈਣਾ ਚਾਹੀਦਾ ਹੈ। ਤਾਂ ਜੋ ਇਸ ਨੂੰ ਮੁੜ-ਮੁੜ ਕੇ ਫਰੋਲਣ ਦੀ ਲੋੜ
ਨਾ ਪਵੇ। ਜਿੱਦਾਂ ਕਿ ਬਹੁਤੇ ਵੀਰ ਜਾਣਦੇ ਹੀ ਹਨ ਕਿ ਇਸ ਕੈਲੰਡਰ ਦੇ ਹੋਂਦ ਵਿੱਚ ਆਉਣ ਵੇਲੇ ਵੀ ਆਮ
ਸਿੱਖਾਂ ਵਿਚੋਂ ਕਿਸੇ ਕੋਲੋਂ ਕੋਈ ਰਾਏ ਨਹੀਂ ਲਈ ਗਈ ਸੀ, ਜਦ ਕਿ ਇਸ ਬਾਰੇ ਪੂਰੀ ਖੋਜ ਹੋਣੀ
ਚਾਹੀਦੀ ਸੀ। ਸ. ਪਾਲ ਸਿੰਘ ਜੀ ਪੁਰੇਵਾਲ ਵਲੋਂ ਤਿਆਰ ਕੀਤੇ ਕੈਲੰਡਰ ਨੂੰ ਲਾਗੂ ਕਰਨ ਵੇਲੇ ਵੀ ਸ.
ਅਨੁਰਾਗ ਸਿੰਘ ਦੇ ਘਰ ਹੋਈ ਮੀਟਿੰਗ ਵਿੱਚ ਵੀ ਪੁਰੇਵਾਲ ਜੀ ਦੀਆਂ ਮਿਥੀਆਂ ਤਾਰੀਖਾਂ ਵੀ ਲਾਗੂ ਨਹੀਂ
ਕੀਤੀਆਂ ਗਈਆਂ ਸਨ, ਬਲਕਿ ਮੀਟਿੰਗ ਵਿੱਚ ਬੈਠੇ ੪-੫ ਬੰਦਿਆਂ ਵਲੋਂ ਹੀ ਉਹ ਤਾਰੀਖਾਂ ਬਦਲ ਦਿੱਤੀਆਂ
ਗਈਆਂ ਸਨ, ਉਹ ਤਾਰੀਖਾਂ ਬਦਲਣ ਦਾ ਆਧਾਰ ਕੀ ਸੀ? ਇਹ ਵੀ ਉਹੀ ਜਾਣਦੇ ਹਨ।
ਆਉ ਇਸ ਬਾਰੇ ਸੰਖੇਪ ਜਿਹਾ ਵਿਚਾਰ ਕਰਦੇ ਹਾਂ ਕਿ ਇਸ ਵਿੱਚ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ
ਜ਼ਰੂਰੀ ਹੈ?
੧, ਨਾਨਕ ਸ਼ਾਹੀ ਕੈਲੰਡਰ ਕਿੱਥੋਂ ਸ਼ੁਰੂ ਹੋਣਾ ਚਾਹੀਦਾ ਹੈ?
ਯਕੀਨਨ ਇਸ ਬਾਰੇ, ਨਾਨਕ ਵਿਚਾਰ-ਧਾਰਾ ਅਨੁਸਾਰ ਚੱਲਣ ਵਾਲੇ ਹਰ ਬੰਦੇ ਦਾ ਇਕੋ ਹੀ ਜਵਾਬ ਹੋਵੇਗਾ,
ਨਾਨਕ ਜੀ ਦੇ ਆਗਮਨ ਪੁਰਬ ਤੋਂ। ਹੁਣ ਸਵਾਲ ਉਠਦਾ ਹੈ ਕਿ ਨਾਨਕ ਜੀ ਦਾ ਆਗਮਨ ਪੁਰਬ ਕਿਸ ਦਿਨ ਦਾ
ਹੈ? ਯਕੀਨਨ ਸਾਨੂੰ ਗੁਰਦਵਾਰਿਆਂ ਵਿਚੋਂ ਸਤਯੁਗ, ਤ੍ਰੇਤਾ, ਦੁਆਪਰ ਦੀਆਂ ਕਥਾਵਾਂ ਦੇ ਆਧਾਰ ਤੇ ਇਹ
ਤਾਂ ਪਤਾ ਹੈ ਕਿ ਸਤਯੁਗ ਵਿੱਚ ਕੀ ਵਾਪਰਿਆ ਸੀ? ਉਨ੍ਹਾਂ ਵਾਪਰੀਆਂ ਘਟਨਾਵਾਂ ਦੇ ਸਾਲ, ਮਹੀਨੇ,
ਦਿਨਾਂ ਦੀ ਗਿਣਤੀ ਬਾਰੇ ਵੀ ਪਤਾ ਹੈ (ਜਿਸ ਦੀ ਜਾਣਕਾਰੀ ਦਾ ਸਾਡੇ ਕੋਲ ਕੋਈ ਆਧਾਰ ਹੀ ਨਹੀਂ ਹੈ)
ਪਰ ਸਾਡੇ ਪੱਲੇ ਗੁਰ ਵਿਕਤੀਆਂ ਸਬੰਧੀ ਇਤਿਹਾਸਕ ਦਿਹਾੜਿਆਂ ਬਾਰੇ, ਦੁਵਿਧਾ ਜਾਂ ਭੰਬਲ-ਭੂਸੇ ਤੋਂ
ਵੱਧ ਕੁੱਝ ਵੀ ਨਹੀਂ ਹੈ। ਨਾਨਕ ਪਾਤਸ਼ਾਹ ਜੀ ਦੇ ਆਗਮਨ ਬਾਰੇ ਵੀ ਸਾਡਾ ਇਹੀ ਹਾਲ ਹੈ। ਅਸੀਂ ਇੱਕ
ਮੱਤ ਹੋ ਕੇ ਇਸ ਬਾਰੇ ਵੀ ਕੁੱਝ ਨਹੀਂ ਕਹਿ ਸਕਦੇ। ਹਾਲਾਂਕਿ ਇਸ ਨੂੰ ਬੀਤਿਆਂ ਅਜੇ ਸਿਰਫ ੫੪੨ ਸਾਲ
ਹੋਏ ਹਨ। ਫਿਰ ਵੀ ਸਾਨੂੰ ਇਸ ਬਾਰੇ ਕੋਈ ਤਾਂ ਨਿਰਣਾ ਕਰਨਾ ਹੀ ਪਵੇਗਾ।
ਜ਼ਿਆਦਾ ਸਕਾਲਰਾਂ ਨੇ ਇਸ ਬਾਰੇ ੧੫ ਅਪ੍ਰੈਲ ੧੪੬੯ ਮੁਤਾਬਕ ੨੦ ਵੈਸਾਖ ੧੫੨੬ ਨੂੰ ਹੀ ਮਾਨਤਾ ਦਿੱਤੀ
ਹੈ। ਸੋ ਨਵੇਂ ਸਾਲ ਦੀ ਸ਼ੁਰੂਆਤ ਦਾ ਦਿਹਾੜਾ, ਇਨ੍ਹਾਂ ਦੋਵਾਂ ਤਾਰੀਖਾਂ ਵਿਚੋਂ, ਇੱਕ ਨੂੰ ਹੀ ਮੰਨ
ਕੇ ਚਲਣਾ ਪਵੇਗਾ, ਅਤੇ ਸਾਰੇ ਇਤਿਹਾਸਿਕ ਦਿਹਾੜੇ ਉਸ ਅਨੁਸਾਰ ਹੀ ਮਿਥਣੇ ਪੈਣਗੇ। ਦੋਵਾਂ ਨੂੰ
ਰੱਲ-ਗਡ ਕਰਨ ਤੋਂ ਬਚਣਾ ਪਵੇਗਾ। ਇਸ ਵਿੱਚ ਵੀ ਕਿਉਂਕਿ ਬਿਕਰਮੀ ਵਿੱਚ ਬਹੁਤ ਭੰਬਲ-ਭੂਸਾ ਹੈ, ਇਸ
ਕਰ ਕੇ ਜੂਲੀਅਨ ਨੂੰ ਹੀ ਤਰਜੀਹ ਦੇਣੀ ਪਵੇਗੀ। ਜੇ ਅਸੀਂ ਸਾਲ ਦੀ ਸ਼ੁਰੂਆਤ ਵੈਸਾਖ ਤੋਂ ਹੀ ਕਰਨੀ ਹੈ
ਤਾਂ, ਬਾਬਾ ਨਾਨਕ ਜੀ ਦੇ ਆਗਮਨ ਦਿਹਾੜੇ ਨੂੰ ਵੈਸਾਖ ਦੀ ਪਹਿਲੀ ਤਾਰੀਖ ਹੀ ਰੱਖਣੀ ਪਵਗੀ। ਜੇ ਅਸੀਂ
ਮਹੀਨਿਆਂ ਦੇ ਨਾਮ ਬਦਲਣੇ ਵੀ ਹਨ ਤਾਂ ਵੀ ਇਸ ਵਿੱਚ ਕੋਈ ਅੜਚਣ ਨਹੀਂ ਹੈ। ਗੁਰੂ ਗ੍ਰੰਥ ਸਾਹਿਬ
ਵਿਚਲੇ ਦੋਵੇਂ ਬਾਰਹ ਮਾਹੇ, ਨਾ ਤਾਂ ਮਹੀਨਿਆਂ ਦੇ ਨਾਵਾਂ ਦੀ ਪ੍ਰੌੜ੍ਹਤਾ ਵਜੋਂ ਹਨ, ਨਾ ਹੀ
ਮਹੀਨਿਆਂ ਦੀ ਤਰਤੀਬ ਦੀ ਪ੍ਰੋੜ੍ਹਤਾ ਵਜੋਂ। ਉਹ ਪ੍ਰਚਲਤ ਕਾਵਿ ਰੂਪ ਦਾ ਇੱਕ ਨਮੂਨਾ ਹਨ, ਜਿਸ ਨੂੰ
ਆਧਾਰ ਬਣਾ ਕੇ, ਗੁਰੂ ਸਾਹਿਬ ਨੇ ਜੀਵ ਨੂੰ ਕੁਦਰਤ ਨਾਲ ਇਕ-ਸਾਰ ਹੋ ਕੇ ਪਰਮਾਤਮਾ ਨਾਲ ਮਿਲਾਪ ਦਾ
ਢੰਗ ਦੱਸਿਆ ਹੈ।
ਜੇ ਮਹੀਨਿਆਂ ਦੇ ਇਹੀ ਨਾਮ ਰੱਖਣੇ ਹਨ ਤਾਂ ਵਿਸਾਖ ਤੋਂ ਸ਼ੁਰੂ ਹੋ ਕੇ ਚੇਤ ਤੱਕ ਦੇ ਰੱਖਣੇ ਪੈਣਗੇ,
ਕਿਉਂਕਿ ਚੇਤ ਵਿੱਚ ਬਾਬਾ ਨਾਨਕ ਜੀ ਦਾ ਆਗਮਨ ਦਿਹਾੜਾ ਕਿਸੇ ਹਿਸਾਬ ਵੀ ਨਹੀਂ ਬਣਦਾ। ਜੇ ਹੋਰ ਕੁੱਝ
ਨਾਮ ਸਿੱਖੀ ਨੂੰ ਮੁੱਖ ਰਖ ਕੇ ਰਖਣੇ ਹੋਣ ਤਾਂ ਉਸ ਵਿੱਚ ਵੀ ਕੋਈ ਦਿੱਕਤ ਨਹੀਂ ਹੈ। ਬਲਕਿ ਚੰਗਾ
ਇਹੀ ਹੈ ਕਿ ਮਹੀਨਿਆਂ ਦੇ ਨਾਮ ਵੀ ਆਪਣੇ ਹੀ ਰੱਖੇ ਜਾਣ। ਕਿਉਂਕਿ ਦੁਨੀਆਂ ਵਿਚਲੇ ਹਰ ਕੈਲੰਡਰ ਦੇ
ਆਪਣੇ ਮਹੀਨੇ ਹਨ, ਸਾਲ ਦੀ ਸ਼ੁਰੂਆਤ ਵੀ ਸਭ ਦੀ ਵੱਖੋ-ਵਖਰੀ ਹੈ। ਮਹੀਨਿਆਂ ਵਿਚਲੇ ਦਿਨਾਂ ਦੀ ਗਿਣਤੀ
ਆਪਣੀ ਸੁਵਿਧਾ ਨੂੰ ਮੁੱਖ ਰੱਕ ਕੇ ਕੀਤੀ ਜਾ ਸਕਦੀ ਹੈ, ਪਰ ਇਹ ਖਿਆਲ ਰੱਖਣਾ ਜ਼ਰੂਰੀ ਹੈ ਕਿ ਸਾਲ ਦੇ
ਦਿਨ ੩੬੫. ੨੫ ਹੀ ਹੋਣ। ਕਿਉਂਕਿ ਇਹੀ ਅੱਜ ਤਕ ਦੀ ਖੋਜ ਮੁਤਾਬਕ, ਕੁਦਰਤੀ ਸਾਲ ਦੇ ਸਭ ਤੋਂ ਵੱਧ
ਨੇੜੇ ਦੇ ਦਿਨ ਹਨ। ਕੁੱਝ ਹੋਰ ਚੀਜ਼ਾਂ ਜਿਨ੍ਹਾਂ ਦਾ ਖਿਆਲ ਰੱਖਣਾ ਬਣਦਾ ਹੈ, ਉਹ ਇਵੇਂ ਹਨ,
ਗੁਰੂ ਨਾਨਕ ਸਾਹਿਬ ਦੇ ਆਗਮਨ ਦਿਹਾੜੇ ਤੇ ਹੀ, ਭਗਤਾਂ ਅਤੇ ਗੁਰਬਾਣੀ ਰਚੈਤਿਆਂ ਦਾ ਆਗਮਨ ਪੁਰਬ ਵੀ
ਮਨਾ ਲੈਣਾ ਚਾਹੀਦਾ ਹੈ। ਇਸ ਨਾਲ ਇੱਕ ਤਾਂ ਭਗਤਾਂ ਨਾਲ ਸਬੰਧਤ ਬੰਦਿਆਂ ਦਾ ਇਹ ਇਤਰਾਜ਼ ਕਿ,
ਗੁਰਦਵਾਰਿਆਂ ਵਿੱਚ ਭਗਤਾਂ ਦੇ ਦਿਹਾੜੇ ਨਹੀਂ ਮਨਾਏ ਜਾਂਦੇ ਹਨ, ਦੂਰ ਹੋਵੇ ਗਾ, ਨਾਲ ਹੀ
ਗੁਰ-ਵਿਅਕਤੀਆਂ ਦੇ ਵਖਰੇਵੇਂ ਤੇ ਵੀ ਰੋਕ ਲੱਗੇਗੀ। ਇਹ ਇਤਰਾਜ਼ ਵੀ ਖਤਮ ਹੋਵੇਗਾ ਕਿ, ਜਿਸ ਦਿਨ,
ਜਿਸ ਗੁਰ ਵਿਅਤੀ ਦਾ ਆਗਮਨ ਪੁਰਬ ਮਨਾਇਆ ਜਾ ਰਿਹਾ ਹੈ ਉਸ ਦਿਨ ਉਹ ਗੁਰ ਵਿਅਕਤੀ ਗੁਰੂ ਹੈ ਹੀ ਨਹੀਂ
ਸੀ, ਫਿਰ ਉਹ ਗੁਰਪੁਰਬ ਕਿਵੇਂ ਹੋਇਆ?
ਗੁਰਮਤਿ ਅਨੁਸਾਰ ਸੰਗਰਾਂਦ, ਮੱਸਿਆ, ਪੁਨਿਆ ਆਦਿ ਦਿਹਾੜਿਆਂ ਦੀ ਕੋਈ ਖਾਸ ਵਿਸ਼ੇਸ਼ਤਾ ਨਹੀਂ ਹੈ ਇਸ
ਲਈ ਕੈਲੰਡਰ ਵਿੱਚ ਇਨ੍ਹਾਂ ਦਾ ਵਰਣਨ ਅਯੋਗ ਕਿਰਿਆ ਹੈ।
ਇਵੇਂ ਹੀ ਸਾਰਿਆਂ ਗੁਰ ਵਿਅਕਤੀਆਂ ਦਾ ਗੁਰ-ਗੱਦੀ ਦਿਵਸ ਵੀ, ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰ ਗੱਦੀ
ਦਿਵਸ ਵਾਲੇ ਦਿਨ ਹੀ ਮਨਾਇਆ ਜਾਵੇ, ਤਾਂ ਜੋ ਭਗਤਾਂ ਨਾਲ ਸਬੰਧਤ ਜਾਤਾਂ ਦਿਆਂ ਵਿਅਕਤੀਆਂ ਦਾ ਇਹ
ਤੌਖਲਾ ਕਿ, ਭਗਤਾਂ ਨੂੰ ਨੀਵਾਂ ਕਰ ਕੇ ਪੇਸ਼ ਕੀਤਾ ਜਾਂਦਾ ਹੈ, ਖਤਮ ਹੋ ਜਾਵੇਗਾ। ਕਿਉਂਕਿ ਉਸ ਵਿੱਚ
ਭਗਤਾਂ ਨੂੰ ਵੀ ਸਮਾਨ ਰੂਪ ਵਿੱਚ ਮਾਨਤਾ ਮਿਲ ਆਜਾਵੇਗੀ।
ਇਵੇਂ ਹੀ ਸ਼ਹੀਦੀ ਪੁਰਬ ਵੀ, ਸਾਰਿਆਂ ਦਾ ਸਾਂਝਾ, ਇੱਕ ਦਿਨ ਹੀ ਮਨਾਉਣਾ ਚਾਹੀਦਾ ਹੈ, ਤਾਂ ਜੋ
ਅਲੱਗ-ਅਲੱਗ ਜਾਤਾਂ ਵਾਲਿਆਂ ਨੂੰ, ਜਾਂ ਇਲਾਕੇ ਵਾਲਿਆਂ ਨੂੰ ਆਪਣੀ ਜਾਤ ਜਾਂ ਆਪਣੇ ਇਲਾਕੇ ਦੇ ਸ਼ਹੀਦ
ਨੂੰ ਸਭ ਤੋਂ ਉਚਾ ਸਥਾਪਤ ਕਰਨ ਦੀ ਬਿਰਤੀ ਨੂੰ ਠੱਲ੍ਹ ਪੈ ਕੇ ਸਿੱਖਾਂ ਵਿੱਚ ਵਧਦੇ ਵਖਰੇਵੇਂ ਤੇ
ਰੋਕ ਲੱਗੇ।
ਇਹ ਦਿਹਾੜਾ ਗੁਰੂ ਅਰਜਨ ਪਾਤਸ਼ਾਹ ਜੀ ਦੇ ਸ਼ਹੀਦੀ ਪੁਰਬ, ਜਾਂ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ
ਨੂੰ ਮਨਾ ਲਿਆ ਜਾਵੇ, ਵੈਸੇ ਇਸ ਤੋਂ ਵੀ ਚੰਗਾ ਹੈ ਕਿ ਇਹ ਦਿਹਾੜਾ ਛੋਟੇ ਸਾਹਬਜ਼ਾਦਿਆਂ ਦੇ ਸ਼ਹੀਦੀ
ਦਿਹਾੜੇ ਵਾਲੇ ਦਿਨ ਮਨਾਇਆ ਜਾਵੇ। ਇਸ ਤਰ੍ਹਾਂ ਤਿੰਨਾਂ ਦਿਨਾਂ ਵਿੱਚ ਇਹ ਗੁਰ ਪੁਰਬ ਮਨਾ ਕੇ,
ਗੁਰਦਵਾਰਿਆਂ ਵਿੱਚ ਹਰ ਰੋਜ਼ ਕੋਈ ਨਾ ਕੋਈ ਪ੍ਰੋਗਰਾਮ ਹੋਣ ਤੇ ਰੋਕ ਲਗਾ ਕੇ, ਬਾਕੀ ਸਾਰਾ ਸਮਾ ਆਪਣੇ
ਸਮਾਜ ਦੀ ਭਲਾਈ ਤੇ ਲਗਾ ਕੇ, ਆਪਣੇ ਪਛੜੇ-ਪਨ ਨੂੰ ਦੂਰ ਕਰਨ ਦਾ ਉਪਰਾਲਾ ਕਰਨਾ ਚਾਹੀਦਾ ਹੈ।
ਇਤਹਾਸਿਕ ਦਹਾੜੇ ਵੀ ਇਸ ਅਨੁਸਾਰ ਹੀ ਮਿੱਥ ਲੈਣੇ ਚਾਹੀਦੇ ਹਨ।
ਇਹ ਤਾਂ ਮੈਂ ਇੱਕ ਸੁਝਾਅ ਭਰ ਦਿੱਤਾ ਹੈ। ਸਾਰੀਆਂ ਚੀਜ਼ਾਂ ਪੰਥਿਕ ਵਿਦਵਾਨਾਂ ਨੂੰ (ਪੁਜਾਰੀਆਂ ਨੂੰ
ਨਹੀਂ) ਆਪਸ ਵਿੱਚ ਮਿਲ ਬੈਠ ਕੇ, ਹਰ ਪੱਖ ਤੇ ਵਿਚਾਰ ਕਰ ਕੇ ਨਬੇੜ ਲੈਣੀਆਂ ਚਾਹੀਦੀਆਂ ਹਨ, ਤਾਂ ਜੋ
ਆਉਣ ਵਾਲੇ ਪੰਜ-ਸਤ ਸੌ ਸਾਲ ਵਿੱਚ ਕਿਸੇ ਤਰ੍ਹਾਂ ਦੀ ਸੋਧ ਦੀ ਲੋੜ ਨਾ ਪਵੇ।
ਅਮਰ ਜੀਤ ਸਿੰਘ ਚੰਦੀ
(09/01/11)
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ
ਸ੍ਰ. ਮੱਖਣ ਸਿੰਘ ਜੀ! ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਹਿ।
ਜਿਸ ਬੰਦੇ ਨੇ ਇਹ ਸਵਾਲ ਕੀਤਾ ਹੈ ਕਿ ਆਸਾ ਰਾਗ ਪ੍ਰਥਮ ਹੈ ਨਾ ਕਿ ਸਿਰੀ ਰਾਗ ਤੇ ਨਾਲ
ਉਹ ਇਹ ਵੀ ਟਿਪਣੀ ਕਰਦਾ ਹੈ ਕਿ ਜੇ ਗੁਰਚਰਨ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕੀਤੇ
ਹੁੰਦੇ ਤਾਂ ਹੀ ਤਾਂ ਪਤਾ ਚੱਲਦਾ ਕਿ ਪ੍ਰਥਮ ਰਾਗ ਆਸਾ ਹੈ। ਸ੍ਰ. ਮੱਖਣ ਸਿੰਘ ਜੀ ਇਹ ਟਿਪਣੀ
ਨਿਕੰਮੀ ਨਹੀਂ ਤਾਂ ਹੋਰ ਕੀ ਹੈ? ਬੇਨਤੀ ਹੈ ਕਿ ਅਧੂਰੀ ਖੋਜ ਤੇ ਅਧਾਰਤ ਲੇਖ ਨਾ ਲਿਖੇ ਜਾਣ।
ਲਿਖਾਰੀ ਦਾ ਮਤਲਬ ਤਾਂ ਇਹ ਹੈ ਕਿ ਅਧੂਰੀ ਖੋਜ ਤੇ ਅਧਾਤਰਤ ਲੇਖ ਇਸ ਵੈਬਸਾਈਟ ਤੇ ਨਾ ਪਾਏ ਜਾਣ। ਇਹ
ਬੇਨਤੀ ਨਿਕੰਮੀ ਨਹੀਂ ਤਾਂ ਹੋਰ ਕੀ ਹੈ। ਜਿਸ ਬੰਦੇ ਨੇ ਕਦੀ ਵੀ ਪਾਠ ਨਹੀਂ ਕੀਤਾ ਉਸ ਬਾਰੇ ਤਾਂ
ਮੰਨਿਆ ਜਾ ਸਕਦਾ ਹੈ ਕਿ ਉਹ ਤਾਂ ਐਸੀਆਂ ਟਿਪਣੀਆਂ ਆਪਣੀ ਵੈਬ-ਸਾਈਟ ਤੇ ਪਾਵੇ। ਪਰ ਤੁਹਾਡੇ ਕੋਲੋਂ
ਐਸੀ ਉਮੀਦ ਨਹੀਂ ਸੀ। ਟਿਪਣੀ ਕਾਰ ਵੀ ਐਸਾ ਨਹੀਂ ਕਿ ਉਸ ਨੇ ਕਦੀ ਪਾਠ ਨਹੀਂ ਕੀਤਾ। ਉਸਦਾ ਤਾਂ
ਮਸਕਦ ਹੀ ਇਹ ਹੈ ਕਿ ਰਾਗਮਾਲਾ ਨੂੰ ਗੁਰੂ ਕ੍ਰਿਤ ਸਾਬਤ ਕਰਨਾ ਹੈ।
ਮੈਂ ਤੁਹਾਡੀ ਜਨਵਰੀ 2011 ਵਾਲੀ ਕਿਸੇ ਟਿਪਣੀ ਦਾ ਕੋਈ ਨੋਟਿਸ ਨਹੀਂ ਲਿਆ ਤੇ ਨਾ ਹੀ ਮੈਂ ਪੜੀ ਹੈ।
ਚੰਗਾ ਹੋਇਆ ਅੱਜ ਤੁਸੀਂ ਆਪਣੇ ਦਿਲ ਦੀ ਭੜਾਸ, ਜਿਸ ਨੂੰ ਮੈਂ ਪਿਛਲੇ ਕਈ ਮਹੀਨਿਆਂ ਤੋਂ ਮਹਿਸੂਸ ਕਰ
ਰਿਹਾ ਸੀ, ਬਾਹਰ ਕੱਢਿਆ ਹੈ। ਮੇਰੀ ਕੋਈ ਮਜਬੂਰੀ ਨਹੀਂ ਕਿ ਮੈਂ ਆਪਣੀਆਂ ਲਿਖਤਾਂ ‘ਸਿੱਖ ਮਾਰਗ’ ਤੇ
ਪਾਉਣ ਲਈ ਤੁਹਾਡੀ ਕਿਸੇ ਚਰਚਾ ਵਿੱਚ ਭਾਗ ਲਵਾਂ। ਇਹ ਮੇਰੀ ਮਰਜ਼ੀ ਹੈ। ਮੇਰੀ ਕਿਸੇ ਲਿਖਤ ਨੂੰ
‘ਸਿੱਖ ਮਾਰਗ’ ਤੇ ਪਾਉਣਾ ਜਾਂ ਨਾ ਪਾਉਣਾ ਵੀ ਤੁਹਾਡੀ ਆਪਣੀ ਮਰਜ਼ੀ ਹੋਵੇਗੀ।
ਸ੍ਰ. ਜਸਵੀਰ ਸਿੰਘ ਕੈਲਗਿਰੀ ਨਾਲ ਕਈ ਮਹੀਨੇ ‘ਸਿੱਖ ਵਿਰਸੇ’ ਵਿੱਚ ਸਿਰਖਪਾਈ ਕੀਤੀ ਉਦੋਂ ਜਸਵੀਰ
ਸਿੰਘ ‘ਵਿਰਦੀ’ ਨਾਮ ਵਰਤਦੇ ਹੁੰਦੇ ਸਨ। ਜਦੋ ਹੀ ਇਹ ਸਿੱਖ ਮਾਰਗ ਤੇ ਆਏ ਤਾਂ ਮੈਂ ਇਹ ਮਨ ਬਣਾ ਲਿਆ
ਸੀ ਕਿ ਇਨ੍ਹਾਂ ਨਾਲ ਮਗਜ ਖਪਾਈ ਕਰਨ ਨਾਲੋਂ ਸਿਰ ਦੋ ਵਾਰ ਦਿਵਾਰ ਵਿੱਚ ਮਾਰਨਾ ਚੰਗਾ ਹੋਵੇਗਾ ਤੇ
ਇਸ ਦਾ ਮੈਨੂੰ ਕੋਈ ਸ਼ੌਕ ਨਹੀਂ। ਇਸ ਤੋਂ ਪਹਿਲਾਂ ਦੋ ਸਾਲ ਤਕ ਮਹਾਜਨ ਜੀ ਨਾਲ ਸਿਰਖਪਾਈ ਕਰਕੇ ਵੇਖ
ਲਈ?
ਬਾਕੀ ਸਵਾਲਾਂ ਦੇ ਜਵਾਬ ਨਾ ਦੇਣ ਵਾਲੀ ਗੱਲ ਬਾਰੇ ਤੁਹਾਡੀ ਟਿਪਣੀ ਠੀਕ ਨਹੀਂ। ਤੁਹਾਡੇ ਕੋ ਐਡੀਟਰ
`ਚੰਦੀ’ ਵੱਲ ਵੀ ਮੇਰੇ ਸਵਾਲ ਹਾਲੇ ਮੈਦਾਨ ਵਿੱਚ ਹਨ ਤੇ ਗਿਆਨੀ ਸੁਰਜੀਤ ਸਿੰਘ ਮਿਸ਼ਨਰੀ ਹੋਰਾਂ ਨੇ
ਵੀ ਕੋਈ ਉਤਰ ਨਹੀਂ ਦਿੱਤਾ। ਇੱਕ ਹੋਰ ਰੇਗਸਤਾਨ ਦੇ ਪਹਿਲਵਾਨ ਨਾਲ ਵੀ ਮੈਂ ਚਰਚਾ ਨਹੀਂ ਕਰਨੀ
ਚਾਹੂੰਦਾ ਇਸ ਕਰਕੇ ਉਸਦੇ ਜੇ ਕੋਈ ਹਨ ਤਾਂ ਮੈਂ ਉਤਰ ਜਾਣ ਬੁੱਝ ਕੇ ਜਵਾਬ ਨਹੀਂ ਲਿਖੇ। ਹੋਰ
ਜਿਤਨਿਆਂ ਨੇ ਵੀ ਸਵਾਲ ਲਿਖੇ ਹਨ ਸੱਭ ਦੇ ਉਤਰ ਦਿੱਤੇ ਗਏ ਹਨ।
ਧੰਨਵਾਦ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ ਕੈਨੇਡਾ।
(09/01/11)
ਬਸੰਤ ਕੌਰ ਫਰੀਦਾਬਾਦ
ਸ਼੍ਰੋਮਣੀ ਕਮੇਟੀ ਨੇ ਅਖੌਤੀ ਦਸਮ ਗ੍ਰੰਥ ਦੀ ਸ਼ਰਾਬ ਪੀਣ ਵਾਲੀ ਸਿੱਖਿਆ ਨੂੰ ਦੀਦਾਰ-ਏ ਤਖ਼ਤ ਗੱਡੀ
ਵਿੱਚ ਲਾਗੂ ਕੀਤਾ
ਦੀਦਾਰ-ਏ ਤਖ਼ਤ ਗੱਡੀ ਤਖ਼ਤਾਂ ਦੇ ਦੀਦਾਰ ਲਈ ਨਹੀਂ ਸਗੋਂ ਪੰਜਾਬ ਦੇ ਬਾਕੀ ਤਿੰਨ ਤਖ਼ਤਾਂ `ਤੇ ਅਖੌਤੀ
ਦਸਮ ਗ੍ਰੰਥ ਦਾ ਨਸ਼ੇ ਕਰਨ ਵਾਲਾ ਗੰਦ ਬਿਖੇਰਨ ਲਈ ਚਲਾਈ ਗਈ ਹੈ: ਸ. ਉਪਕਾਰ ਸਿੰਘ
(੯ ਜਨਵਰੀ ੨੦੧੧, ਫਰੀਦਾਬਾਦ: ਬਸੰਤ ਕੌਰ)
ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ. ਉਪਕਾਰ ਸਿੰਘ
ਫਰੀਦਾਬਾਦ ਨੇ ਕੀਤਾ। ਉਨ੍ਹਾਂ ਕਿਹਾ ਕਿ ਜਿਸ ਗ੍ਰੰਥ ਵਿੱਚ ਭੰਗ, ਸ਼ਰਾਬ, ਅਫੀਮ, ਪੋਸਤ ਪੀਣ ਦੀ
ਖੁੱਲ੍ਹੀ ਛੁੱਟੀ ਹੈ (ਪੋਸਤ ਭਾਂਗ ਅਫੀਮ ਖਿਲਾਇ, ਤੁਮ ਮਦਿਰਾ ਪੀਵਹੁ ਘਨਹੁ ਹਮੈ ਪੀਵਾਵਹੁ ਭੰਗ।
ਪੰਨਾ-੮੩੨, ਇੱਕ ਦਿਨ ਭਾਂਗ ਮਿਤ੍ਰ ਤੇ ਲਈ ਪੋਸਤ ਸਹਿਤ ਅਫੀਮ ਚੜ੍ਹਈ ਪੰਨਾ-੧੨੮੦) ਉਸ ਦੇ ਦੀਦਾਰ
ਕਰਨ ਲਈ ਜਾਣ ਵਾਲੀ ਗੱਡੀ ਵਿੱਚ ਜੇ ਸ਼ਰਾਬ ਦਾ ਠੇਕਾ ਖੁੱਲ੍ਹ ਗਿਆ ਤਾਂ ਇਸ ਵਿੱਚ ਕੋਈ ਵੱਡੀ ਗੱਲ
ਨਹੀਂ ਕਿਉਂਕਿ ਪੰਜਾਬ ਤੋਂ ਬਾਹਰਲੇ ਦੋਨਾਂ ਤਖ਼ਤਾਂ `ਤੇ ਲੰਮੇ ਸਮੇਂ ਤੋਂ ਗੁਰੂ ਗ੍ਰੰਥ ਸਾਹਿਬ ਜੀ
ਦੇ ਬਰਾਬਰ ਅਖੌਤੀ ਦਸਮ ਗ੍ਰੰਥ ਦਾ ਪ੍ਰਕਾਸ਼ ਕਰ ਕੇ ਬੇਅਦਬੀ ਕੀਤੀ ਜਾ ਰਹੀ ਹੈ ਅਤੇ ਉਸੇ ਗ੍ਰੰਥ
ਵਿੱਚ ਨਸ਼ੇ ਕਰਨ ਦੀ ਸਿੱਖਿਆ ਨੂੰ ਅਪਨਾਉਂਦੇ ਹੋਏ ਭੰਗ ਦਾ ਨਸ਼ਾ ਸੁਖਨਿਧਾਨ ਦੀ ਦੇਗ ਦੇ ਨਾਂ ਹੇਠ
ਵਰਤਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਤਖ਼ਤਾਂ ਦੇ ਦਰਸ਼ਨਾਂ ਲਈ ਚਲਾਈ ਇਸ ਗੱਡੀ ਵਿਚੋਂ ਸ਼ਰਾਬ ਦਾ
ਠੇਕਾ ਹਟਾਉਣ ਦੀ ਮੰਗ ਕਰਨ ਵਾਲੇ ਪੰਥ ਦਰਦੀਆਂ ਦੀ ਪੁਕਾਰ ਵਿਅਰਥ ਹੈ, ਕਿਉਂਕਿ ਸ਼੍ਰੋਮਣੀ ਕਮੇਟੀ
ਪ੍ਰਧਾਨ ਮੱਕੜ ਤਾਂ ਆਪ ਪੰਥ ਵਿਰੋਧੀ ਤਾਕਤਾਂ ਦੇ ਹੱਥ ਖੇਡ ਕੇ ਥਾਂ ਥਾਂ ਇਸ ਅਖੌਤੀ ਦਸਮ ਗ੍ਰੰਥ
ਨੂੰ ਗੁਰੁ ਗੋਬਿੰਦ ਸਿੰਘ ਜੀ ਦੀ ਰਚਨਾ ਸਾਬਤ ਕਰਨ `ਤੇ ਲਗਿਆ ਹੈ। ਸ. ਉਪਕਾਰ ਸਿੰਘ ਨੇ ਕਿਹਾ ਕਿ
ਦੀਦਾਰ-ਏ ਤਖ਼ਤ ਗੱਡੀ ਤਖ਼ਤਾਂ ਦੇ ਦੀਦਾਰ ਲਈ ਨਹੀਂ ਸਗੋਂ ਸਾਜਿਸ਼ ਤਹਿਤ ਪੰਜਾਬ ਦੇ ਬਾਕੀ ਤਿੰਨ ਤਖ਼ਤਾਂ
`ਤੇ ਅਖੌਤੀ ਦਸਮ ਗ੍ਰੰਥ ਦਾ ਪ੍ਰਕਾਸ਼ ਕਰ ਕੇ ਉਨ੍ਹਾਂ ਅਸਥਾਨਾਂ `ਤੇ ਵੀ ਭੰਗ, ਪੋਸਤ ਤੇ ਅਫੀਮ ਦੇ
ਨਸ਼ੇ ਵਰਤਾਉਣ ਲਈ ਚਲਾਈ ਗਈ ਹੈ, ਤਾਂ ਜੁ ਗਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਖਤਮ ਕਰਕੇ
ਸਿੱਖ ਨੂੰ ਨਸ਼ੇੜੀ ਅਤੇ ਵਿਭਚਾਰੀ ਬਣਾ ਕੇ ਪੰਥ ਵਿਰੋਧੀਆਂ ਦੇ ਮਨਸੂਬਿਆਂ ਨੂੰ ਪੂਰਾ ਕੀਤਾ ਜਾ ਸਕੇ।
ਉਨ੍ਹਾਂ ਕਿਹਾ ਕਿ ਜਿਹੜੇ ਅਸਥਾਨ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਨਹੀਂ ਮੰਨਦੇ
ਉਨ੍ਹਾਂ ਨੂੰ ਤਖ਼ਤ ਨਹੀਂ ਕਿਹਾ ਜਾ ਸਕਦਾ ਅਤੇ ਸਿੱਖ ਸੰਗਤਾਂ ਨੂੰ ਅਜਿਹੇ ਅਸਥਾਨਾਂ ਦਾ ਬਾਈਕਾਟ
ਕਰਨਾ ਚਾਹੀਦਾ ਹੈ ਨਾ ਕਿ ਅਜਿਹੇ ਅਸਥਾਨਾਂ `ਤੇ ਹਾਜ਼ਰੀਆਂ ਲਾ ਕੇ ਉਨ੍ਹਾਂ ਦੀ ਗੋਲਕਾਂ ਭਰਣੀਆਂ
ਚਾਹੀਦੀਆਂ ਹਨ। ਸ. ਉਪਕਾਰ ਸਿੰਘ ਨੇ ਕਿਹਾ ਕਿ ਨਸ਼ੇੜੀ ਗ੍ਰੰਥ ਅਖੌਤੀ ਦਸਮ ਗ੍ਰੰਥ ਦੇ ਪ੍ਰਕਾਸ਼ ਵਾਲੇ
ਅਸਥਾਨਾਂ `ਤੇ ਲਿਜਾਉਣ ਵਾਲੀ ਗੱਡੀ ਵਿੱਚ ਜੇਕਰ ਸ਼ਰਾਬ ਦਾ ਠੇਕਾ ਖੌਲ੍ਹ ਦਿੱਤਾ ਗਿਆ ਹੈ ਤਾਂ ਇਸ
ਨਾਲ ਅਖੌਤੀ ਦਸਮ ਗ੍ਰੰਥ ਦੀ ਵਿਚਾਰਧਾਰਾ ਨੂੰ ਹੁ-ਬ-ਹੂ ਅਪਨਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸਿੱਖ
ਸੰਗਤਾਂ ਨੂੰ ਇਸ ਪੱਖੋਂ ਵਧੇਰੇ ਸੁਚੇਤ ਹੋਣ ਦੀ ਲੋੜ ਹੈ ਅਤੇ ਅਜਿਹੇ ਅਸਥਾਨ ਜੋ ਸਿੱਖ ਵਿਚਾਰਧਾਰਾ
ਦੇ ਉਲਟ ਬ੍ਰਾਹਮਣੀ ਸੋਚ ਅਤੇ ਨਸ਼ੇ ਲਈ ਪ੍ਰੇਰਤ ਕਰਦੇ ਹਨ ਉਨ੍ਹਾਂ ਦਾ ਬਾਈਕਾਟ ਕੀਤਾ ਜਾਣਾ ਚਾਹੀਦਾ
ਹੈ।
(09/01/11)
ਕਿਰਪਾਲ ਸਿੰਘ ਬਠਿੰਡਾ
ਸਾਧ ਰੰਧਾਵਾ ਵਲੋਂ ਨਾਨਕਸ਼ਾਹੀ ਕੈਲੰਡਰ ਸਬੰਧੀ
ਦਿੱਤੀ ਚੁਣੌਤੀ ਨੂੰ ਪੰਥਕ ਜਥੇਬੰਦੀਆਂ ਵਲੋਂ ਕਬੂਲਿਆ
*ਰੰਧਾਵਾ ਜੀ! ਬਹਿਸ ਕਰਨ ਦੀਆਂ ਸਿਰਫ ਚੁਣੌਤੀਆਂ ਦੇਣਾ ਹੀ ਜਾਣਦੇ ਹੋ
ਜਾਂ ਕਦੀ ਬਹਿਸ ਦਾ ਸਾਹਮਣਾ ਕਰਨ ਦਾ ਹਿੰਮਤ ਵੀ ਕਰ ਸਕਦੇ ਹੋ? ਸਰਬਜੀਤ ਸਿੰਘ
*ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਅੱਜ ਸਰਨਾ ਨੇ ਨਹੀਂ ਕੀਤਾ
ਸਗੋਂ ਪਿਛਲੇ ੮ ਸਾਲਾਂ ਤੋਂ ਤੁਸੀਂ ਖ਼ੁਦ ਕਰਦੇ ਆ ਰਹੇ ਹੋ: ਰਤਨ ਸਿੰਘ
*ਸਿਖ ਕੌਮ ਦੀ ਏਕਤਾ ਚਾਹੁੰਦੇ ਹੋ ਤਾਂ ਪਹਿਲਾਂ ਸਾਧ ਯੂਨੀਅਨ
ਖ਼ੁਦ ਆਪਣੇ ਡੇਰਿਆਂ ਵਿੱਚ ਸਿੱਖ ਰਹਿਤ ਮਰਿਆਦਾ ਲਾਗੂ ਕਰੇ: ਭਾਈ ਦਰਵੇਸ਼
*ਜੇ ਸਿਰਫ ਅਕਾਲ ਤਖ਼ਤ ਦਾ ਨਾਮ ਹੀ ਵਰਤਣਾ ਹੈ ਤਾਂ ੬ ਜੂਨ ੨੦੦੮
ਦਾ ਹੁਕਨਾਮਾ ਵੀ ਲਾਗੂ ਕਰਵਾਓ: ਮਨਜੀਤ ਸਿੰਘ ਮੋਹਾਲੀ
*ਜੇ ਗੁਰਪੁਰਬ ਪੋਹ ਸੁਦੀ ੭ ਦੀ ਵਜਾਏ ੨੩ ਪੋਹ ਨੂੰ ਮਨਾ ਲਿਆ
ਜਾਵੇ ਜਿਹੜਾ ਨਾਨਕਸ਼ਾਹੀ ਕੈਲੰਡਰ ਮੁਤਾਬਿਕ ਹਰ ਸਾਲ ੫ ਜਨਵਰੀ ਨੂੰ ਹੀ ਆਵੇਗਾ, ਤਾਂ ਕਿਹੜੇ ਧਾਰਮਿਕ
ਅਸੂਲ ਜਾਂ ਇਤਿਹਾਸਕ ਤੱਥ ਦੀ ਉਲੰਘਨਾ ਹੁੰਦੀ ਹੈ? ਸਿਮਰਨਜੋਤ ਸਿੰਘ ਖ਼ਾਲਸਾ
ਬਠਿੰਡਾ, ੯ ਜਨਵਰੀ (ਕਿਰਪਾਲ ਸਿੰਘ): ਰੰਧਾਵਾ ਜੀ! ਬਹਿਸ ਕਰਨ ਦੀਆਂ ਸਿਰਫ ਚੁਣੌਤੀਆਂ ਦੇਣ
ਹੀ ਜਾਣਦੇ ਹੋ ਜਾਂ ਕਦੀ ਬਹਿਸ ਦਾ ਸਾਹਮਣਾ ਕਰਨ ਦੀ ਹਿੰਮਤ ਵੀ ਕਰ ਸਕਦੇ ਹੋ? ਇਹ ਸ਼ਬਦ ਇੰਡੀਆ
ਅਵੇਰਨੈੱਸ ਦੇ ਮੁੱਖ ਸੰਪਾਦਕ ਸਰਬਜੀਤ ਸਿੰਘ ਨੇ ਨਾਨਕਸ਼ਾਹੀ ਕੈਲੰਡਰ ਦੇ ਸਬੰਧ ਵਿੱਚ ਸਾਧ ਯੂਨੀਅਨ
ਦੇ ਜਨਰਲ ਸਕੱਤਰ ਹਰੀ ਸਿੰਘ ਰੰਧਾਵੇ ਵਲੋਂ ਵਿਰੋਧੀਆਂ ਨੂੰ ਬਹਿਸ ਲਈ ਦਿੱਤੀ ਚੁਣੌਤੀ ਦੀਆਂ ਖ਼ਬਰਾਂ
`ਤੇ ਪ੍ਰਤੀਕਰਮ ਕਰਦੇ ਹੋਏ ਕਹੇ। ਉਨ੍ਹਾਂ ਕਿਹਾ ਕਿ ਤੁਹਾਨੂੰ ਯਾਦ ਹੋਵੇਗਾ ਕਿ ਨਿਊਯਾਰਕ ਵਿਖੇ ਵੀ
ਇੱਕ ਵਾਰੀ ਤੁਸੀਂ ਅਖੌਤੀ ਦਸਮ ਗ੍ਰੰਥ ਦੇ ਸਬੰਧ ਵਿੱਚ ਬਹਿਸ ਲਈ ਚੁਣੌਤੀ ਦਿੱਤੀ ਸੀ ਤਾਂ ਸੰਗਤਾਂ
ਨੇ ਵਿਸ਼ੇਸ਼ ਤੌਰ `ਤੇ ਹਵਾਈ ਜਹਾਜ `ਤੇ ਪ੍ਰੋ: ਦਰਸ਼ਨ ਸਿੰਘ ਨੂੰ ਬਹਿਸ ਲਈ ਬੁਲਾਇਆ, ਪਰ ਐਨ ਮੌਕੇ
`ਤੇ ਤੁਸੀਂ ਮਾਈਕ ਛੱਡ ਕੇ ਸਟੇਜ਼ ਤੋਂ ਭੱਜ ਗਏ ਸੀ। ਤੁਹਾਡੇ ਵਲੋਂ ਵਿਗਾੜੇ ਗਏ ਕੈਲੰਡਰ ਵਿੱਚ
ਵਿਦਵਾਨਾਂ ਵਲੋਂ ਸੈਂਕੜੇ ਊਣਤਾਈਆਂ ਮੀਡੀਏ ਰਾਹੀਂ ਪੰਥ ਦੇ ਸਾਹਮਣੇ ਲਿਆਂਦੀਆਂ ਗਈਆਂ ਹਨ ਪਰ
ਤੁਹਾਡੇ ਵਲੋਂ ਕਿਸੇ ਇੱਕ ਦਾ ਜਵਾਬ ਵੀ ਨਹੀਂ ਦਿੱਤਾ ਗਿਆ। ਪਿਛਲੇ ਕਿਸੇ ਸਵਾਲ ਦਾ ਜਵਾਬ ਨਾ ਦੇਣਾ
ਅਤੇ ਅਖ਼ਬਾਰਾਂ ਰਾਹੀਂ ਨਵੀਆਂ ਚੁਣੌਤੀਆਂ ਦੇਣ ਦੇ ਤੁਹਾਡੇ ਸ਼ੌਕ ਹੀ ਨਵੇਂ ਵਿਵਾਦ ਪੈਦਾ ਕਰ ਰਹੇ ਹਨ।
ਅਕਾਲ ਤਖ਼ਤ ਦੇ ਜਿਸ ਜਥੇਦਾਰ ਕੋਲ ਤੁਸੀਂ ਵਿਦਵਾਨ ਭੇਜਣ ਦੀ ਗੱਲ ਕਰ ਰਹੇ ਹੋ ਉਸ ਦੇ ਧਿਆਨ ਵਿੱਚ
ਜਦੋਂ ਸ਼ੇਰੇ ਪੰਜਾਬ ਰੇਡੀਓ ਕੈਨੇਡਾ `ਤੇ ਕੈਲੰਡਰ ਦੇ ਸਬੰਧ ਵਿੱਚ ਹੋਈ ਚਰਚਾ ਦਾ ਹਵਾਲਾ ਦੇ ਕੇ ੩
ਜਨਵਰੀ ਨੂੰ ਇਹ ਪੁੱਛਿਆ ਗਿਆ ਸੀ ਕਿ ਆਉਂਦੇ ੧੦੦ ਸਾਲ ਵਿੱਚ ੩ ਸਾਲ ਐਸੇ ਹੋਣਗੇ ਜਿਸ ਵਿੱਚ ਪੋਹ ਦਾ
ਮਹੀਨਾ ਹੀ ਨਹੀਂ ਹੋਵੇਗਾ ਤਾਂ ਉਹ ਇਸ ਦਾ ਕੋਈ ਜਵਾਬ ਨਹੀਂ ਸੀ ਦੇ ਸਕਿਆ। ਜਿਸ ਸਮੇਂ ਉਨ੍ਹਾਂ ਤੋਂ
ਇਹ ਵੀ ਪੁੱਛਿਆ ਗਿਆ ਸੀ ਕਿ ਜੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰਪਪੁਰਬ ਪੋਹ ਸੁਦੀ ੭ ਦੀ
ਬਜਾਏ ਸੂਰਜੀ ਸਾਲ ਦੇ ਮੁਤਾਬਿਕ ੨੩ ਪੋਹ ਜਿਹੜਾ ਕਿ ਨਾਨਕਸ਼ਾਹੀ ਕੈਲੰਡਰ ਮੁਤਾਬਿਕ ਹਰ ਸਾਲ ੫ ਜਨਵਰੀ
ਨੂੰ ਹੀ ਆਵੇਗਾ, ਨੂੰ ਮਨਾ ਲਿਆ ਜਾਵੇ ਤਾਂ ਇਸ ਨਾਲ ਧਾਰਮਿਕ ਜਾਂ ਇਤਿਹਾਸਕ ਤੌਰ `ਤੇ ਕੀ ਫਰਕ
ਪਏਗਾ। ਤਾਂ ਵੀ ਉਹ ਇਸ ਦਾ ਕੋਈ ਜਵਾਬ ਨਹੀਂ ਸੀ ਦੇ ਸਕਿਆ ਤੇ ਉਸ ਨੇ ਇਨ੍ਹਾਂ ਸਵਾਲਾਂ ਦਾ ਉੱਤਰ
ਲੈਣ ਲਈ ਅਨੁਰਾਗ ਸਿੰਘ ਨਾਲ ਗੱਲ ਕਰਨ ਲਈ ਕਿਹਾ ਸੀ। ਇਹੀ ਜਥੇਦਾਰ ਗਿਆਨੀ ਗੁਰਬਚਨ ਸਿੰਘ ਨਿਊਯਾਰਕ
ਵਿਖੇ ਗੱਲਬਾਤ ਲਈ ਸੰਗਤਾਂ ਨੂੰ ਸਮਾਂ ਦੇ ਕੇ ਉੱਥੇ ਨਹੀਂ ਸੀ ਪਹੁੰਚਿਆ। ਬਾਅਦ ਵਿੱਚ ਜਦੋਂ ਸ਼ੇਰੇ
ਪੰਜਾਬ ਰੇਡੀਓ `ਤੇ ਹੋਈ ਟਾਕ ਸ਼ੋ ਵਿੱਚ ਗਿਆਨੀ ਗੁਰਬਚਨ ਸਿੰਘ ਨੂੰ, ਕੁਲਦੀਪ ਸਿੰਘ ਨਿਊ ਯਾਰਕ ਦੇ
ਸਵਾਲਾਂ ਦੇ ਜਵਾਬ ਦੇਣ ਲਾਈ ਲਾਈਨ `ਤੇ ਲਿਆ ਗਿਆ ਸੀ ਉਸ ਸਮੇਂ ਵੀ ਉਸ ਨੇ ਸਰੋਤਿਆਂ ਦੇ ਸਿੱਧੇ
ਜਵਾਬ ਦੇਣ ਤੋਂ ਸਾਫ ਨਾਂਹ ਕਰ ਦਿੱਤੀ ਸੀ। ਮੈਂ (ਸਰਬਜੀਤ ਸਿੰਘ ਨੇ) ਉਸ ਨੂੰ ਇੰਡੀਆ ਅਵੇਰਨੈੱਸ ਦੇ
ਜਨਵਰੀ ਅੰਕ ਵਿੱਚ ੩੧ ਸਵਾਲ ਕੀਤੇ ਹਨ ਜਿਹੜੇ ਕਿ
http://www.indiaawareness.com/ ਸਾਈਟ `ਤੇ
ਵੀ ਪੜ੍ਹੇ ਜਾ ਸਕਦੇ ਹਨ। ਜਿਹੜਾ ਜਥੇਦਾਰ ਕਿਸੇ ਸਵਾਲ ਦਾ ਜਵਾਬ ਦੇਣ ਦੀ ਸਮਰੱਥਾ ਵਿੱਚ ਹੀ ਨਹੀਂ
ਉਸ ਕੋਲ ਵਿਦਵਾਨ ਭੇਜਣ ਦਾ ਕੀ ਲਾਭ ਹੋਵੇਗਾ? ਇਸ ਲਈ ਬਹਿਸ ਦੀ ਨਵੀਂ ਚੁਣੌਤੀ ਦੇਣ ਤੋਂ ਪਹਿਲਾਂ
ਤੁਸੀਂ ਉਨ੍ਹਾਂ ਦੇ ਜਵਾਬ ਦਿਓ ਅਤੇ ਆਪਣੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੋਂ ਦਿਵਾਓ ਫਿਰ ਹੀ ਕੋਈ
ਨਵੀਂ ਗੱਲ ਕਰਨ ਦਾ ਫਾਇਦਾ ਹੈ, ਇਕੱਲੀਆਂ ਚੁਣੌਤੀਆਂ ਦੇਣ ਦਾ ਕੋਈ ਲਾਭ ਨਹੀਂ ਹੋਵੇਗਾ।
ਖ਼ਾਲਸਾ ਗੁਰਦੁਆਰਾ ਪ੍ਰਬੰਧ ਸੁਧਾਰ ਜਥਾ ਬਠਿੰਡਾ ਦੇ ਪ੍ਰਧਾਨ ਭਾਈ ਰਤਨ ਸਿੰਘ ਨੇ ਕਿਹਾ ਨਾਨਕਸ਼ਾਹੀ
ਕੈਲੰਡਰ ਦਾ ਵਿਰੋਧ ਅੱਜ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ: ਪਰਮਜੀਤ ਸਿੰਘ ਸਰਨਾ ਨੇ ਨਹੀਂ
ਕੀਤਾ ਸਗੋਂ ਪਿਛਲੇ ੮ ਸਾਲਾਂ ਤੋਂ ਤੁਸੀਂ ਖ਼ੁਦ ਕਰਦੇ ਆ ਰਹੇ ਹੋ। ਜਿਸ ਨਾਨਕਸ਼ਾਹੀ ਕੈਲੰਡਰ ਦੀ ਗੱਲ
ਤੁਸੀਂ ਅੱਜ ਕਰ ਰਹੇ ਹੋ ਇਸ ਵਿੱਚ ਨਾਨਕਸ਼ਾਹੀ ਕੈਲੰਡਰ ਦਾ ਤਾਂ ਕੁੱਝ ਹੈ ਹੀ ਨਹੀਂ ਇਹ ਤਾਂ ਅਸਲ
ਵਿੱਚ ਹੈ ਹੀ ਬਿਕ੍ਰਮੀ ਕੈਲੰਡਰ, ਜਿਸ ਰਾਹੀਂ ਸੰਗਰਾਂਦਾਂ, ਮੱਸਿਆ, ਪੂਰਨਮਾਸੀਆਂ ਮਨਾ ਕੇ ਤੁਸੀਂ
ਕੌਮ ਨੂੰ ਬ੍ਰਾਹਮਣਵਾਦ ਦੇ ਜਾਲ ਵਿੱਚੋਂ ਨਹੀਂ ਨਿਕਲਣ ਦੇਣਾ ਚਾਹੁੰਦੇ। ਉਨ੍ਹਾਂ ਕਿਹਾ ਜੇ ਤੁਹਾਡਾ
ਮੱਸਿਆ ਪੂਰਨਮਾਸੀਆਂ ਤੋਂ ਵਗੈਰ ਨਹੀਂ ਸਰਦਾ ਤਾਂ ਤੁਸੀਂ ਬਿਕਰਮੀ ਯੰਤਰੀ ਮੁਤਾਬਿਕ ਮਨਾਈ ਚੱਲੋ, ਪਰ
ਤੁਸੀਂ ਬਿਕ੍ਰਮੀ ਯੰਤਰੀ ਦਾ ਨਾਂ ਨਾਨਕਸ਼ਾਹੀ ਕੈਲੰਡਰ ਰੱਖ ਕੇ ਕੌਮ ਨੂੰ ਭੰਬਲਭੂਸੇ ਵਿੱਚ ਕਿਉਂ
ਪਾਇਆ ਹੈ?
ਸ਼੍ਰੋਮਣੀ ਖ਼ਾਲਸਾ ਪੰਚਾਇਤ ਦੇ ਪੰਚ ਭਾਈ ਹਰਿੰਦਰ ਸਿੰਘ ਦਰਵੇਸ਼ ਨੇ ਕਿਹਾ ਕਿ ਸਿਖ ਕੌਮ ਦੀ ਏਕਤਾ
ਚਾਹੁੰਦੇ ਹੋ ਤਾਂ ਪਹਿਲਾਂ ਸਾਧ ਯੂਨੀਅਨ ਖ਼ੁਦ ਆਪਣੇ ਡੇਰਿਆਂ ਵਿੱਚ ਸਿੱਖ ਰਹਿਤ ਮਰਿਆਦਾ ਲਾਗੂ ਕਰੇ।
ਜੇ ਸਿਰਫ ਬਿਕਰਮੀ ਯੰਤਰੀ ਦੇ ਨਾਨਕਸ਼ਾਹੀ ਚੋਲ਼ਾ ਪਵਾ ਕੇ ਹੀ ਕੌਮ ਵਿੱਚ ਏਕਤਾ ਹੁੰਦੀ ਹੈ ਤਾਂ ਇਹ
੨੦੦੩ ਤੱਕ ਤਾਂ ਸਾਰੀ ਕੌਮ ਬਿਕ੍ਰਮੀ ਕੈਲੰਡਰ ਅਨੁਸਾਰ ਹੀ ਸਾਰੇ ਦਿਹਾੜੇ ਮਨਾਉਂਦੀ ਰਹੀ ਹੈ ਉਸ
ਸਮੇਂ ਤੱਕ ਇਹ ਏਕਤਾ ਕਿਉਂ ਨਹੀਂ ਹੋ ਸਕੀ? ਉਨ੍ਹਾਂ ਕਿਹਾ ਕਿ ਕੌਮ ਵਿੱਚ ਵੰਡੀਆਂ ਪੈਣ ਦਾ ਇਕੋ ਇੱਕ
ਕਾਰਣ ਹੈ ਤੋਰੀਆ ਫੁਲਕਾ ਚਲਾਉਣ ਲਈ ਵਿਹਲੜ ਸਾਧ ਲਾਣੇ ਦਾ ਬਿਪ੍ਰਵਾਦੀ ਰੀਤਾਂ ਤੋਂ ਬਗੈਰ ਸਰਦਾ
ਨਹੀਂ, ਇਸੇ ਲਈ ੧੯੪੫ ਤੋਂ ਜਦੋਂ ਦੀ ਸਿੱਖ ਰਹਿਤ ਮਰਯਾਦਾ ਲਾਗੂ ਹੋਈ ਹੈ, ਉਸੇ ਦਿਨ ਤੋਂ ਸਾਰੇ ਸਾਧ
ਬਾਬਿਆਂ ਨੇ ਅਕਾਲ ਤਖ਼ਤ ਤੋਂ ਜਾਰੀ ਹੋਈ ਸਿੱਖ ਰਹਿਤ ਮਰਿਆਦਾ ਦਾ ਵਿਰੋਧ ਕੀਤਾ ਹੈ ਅਤੇ ਆਪਣੇ
ਡੇਰਿਆਂ ਵਿੱਚ ਵੱਖਰੀ ਵੱਖਰੀ ਮਰਿਆਦਾ ਚਲਾ ਕੇ ਕੌਮ ਨੂੰ ਵੰਡ ਰੱਖਿਆ ਹੈ, ਤੇ ਹੁਣ ੭ ਸਾਲਾਂ ਤੋਂ
ਠੀਕ ਢੰਗ ਨਾਲ ਚੱਲ ਰਹੇ ਨਾਨਕਸ਼ਾਹੀ ਕੈਲੰਡਰ ਦਾ ਭੋਗ ਪਾ ਕੇ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ।
ਗੁਰੂ ਗ੍ਰੰਥ ਦੇ ਖ਼ਾਲਸਾ ਪੰਥ ਦੇ ਮੈਂਬਰ ਭਾਈ ਮਨਜੀਤ ਸਿੰਘ ਮੋਹਾਲੀ ਨੇ ਹਰੀ ਸਿੰਘ ਰੰਧਾਵਾ ਨੂੰ
ਕਿਹਾ ਕਿ ਨਾਨਕਸ਼ਾਹੀ ਕੈਲੰਡਰ ਦਾ ਭੋਗ ਪਾਉਣ ਲਈ ਜਿਸ ਅਕਾਲ ਤਖ਼ਤ ਦਾ ਨਾਮ ਤੁਸੀਂ ਅੱਜ ਵਰਤ ਰਹੇ ਹੋ
ਇਸੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ੬ ਜੂਨ ੨੦੦੮ ਨੂੰ ਹੁਕਨਾਮਾ ਜਾਰੀ
ਕੀਤਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਗੱਦੀ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ
ਦਿੱਤੀ ਹੈ ਇਸ ਲਈ ਇਸ ਦੇ ਬਰਾਬਰ ਕਿਸੇ ਹੋਰ ਗ੍ਰੰਥ ਦਾ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ ਤਾਂ ੧੯ ਜੂਨ
ਨੂੰ ਹੀ ਹਰਨਾਮ ਸਿੰਘ ਧੁੰਮਾ ਦੀ ਅਗਵਾਈ ਹੇਠ ਸਾਧ ਯੂਨੀਅਨ ਨੇ ਜਲੰਧਰ ਵਿਖੇ ਪ੍ਰੈੱਸ ਕਾਨਫਰੰਸ
ਕਰਕੇ ਅਕਾਲ ਤਖ਼ਤ ਨੂੰ ਚੁਣੌਤੀ ਦੇ ਦਿੱਤੀ ਸੀ ਕਿ ਅਸੀਂ ਇਸ ਹੁਕਮਨਾਮੇ ਨੂੰ ਨਹੀਂ ਮੰਨਦੇ ਕਿਉਂਕਿ
ਇਸ `ਤੇ ਤਖ਼ਤ ਪਟਨਾ ਸਾਹਿਬ ਅਤੇ ਤਖ਼ਤ ਹਜੂਰ ਸਾਹਿਬ ਦੇ ਜਥੇਦਾਰਾਂ ਦੇ ਦਸਤਖ਼ਤ ਨਹੀਂ ਹਨ। ਭਾਈ ਮਨਜੀਤ
ਸਿੰਘ ਨੇ ਸਾਧ ਰੰਧਾਵੇ ਨੂੰ ਪੁੱਛਿਆ ਕਿ ਉਸ ਪ੍ਰੈੱਸ ਕਾਨਫਰੰਸ ਵਿੱਚ ਤੁਸੀਂ ਵੀ ਸ਼ਾਮਲ ਸੀ, ਤਾਂ
ਦੱਸੋ ਨਾਨਕਸ਼ਾਹੀ ਕੈਲੰਡਰ ਵਿੱਚ ਸੋਧਾਂ ਵਾਲੇ ਹੁਕਮਨਾਮੇ `ਤੇ ਤਾਂ ਚਾਰੇ ਹੀ ਤਖ਼ਤਾਂ ਦੇ ਜਥੇਦਾਰਾਂ
ਦੇ ਦਸਤਖ਼ਤ ਨਹੀਂ ਹਨ ਅਤੇ ਤਖ਼ਤ ਸ਼੍ਰੀ ਦਮਦਮਾ ਸਹਿਬ ਦੇ ਜਥੇਦਾਰ ਤਾਂ ਸੋਧਾਂ ਲਈ ਹੋਈ ਪਹਿਲੀ ਮੀਟਿੰਗ
ਤੋਂ ਹੀ ਸੋਧਾਂ ਦਾ ਜਬਰਦਸਤ ਵਿਰੋਧ ਕਰਦੇ ਆ ਰਹੇ ਹਨ, ਤੇ ਅੱਜ ਦੇ ਅਖ਼ਬਾਰਾਂ `ਚ ਛਪੇ ਉਨ੍ਹਾਂ ਦੇ
ਆਪਣੇ ਬਿਆਨ ਵਿੱਚ ਹੀ ਦੇਸ਼ ਵਿਦੇਸ਼ ਦੇ ਉਨ੍ਹਾਂ ੭੫% ਸਿੱਖਾਂ ਨੂੰ ਵਧਾਈ ਦਿੱਤੀ ਹੈ ਜਿਨ੍ਹਾਂ ਨੇ
੨੦੦੩ ਵਾਲੀ ਨਾਨਕਸ਼ਾਹੀ ਕੈਲੰਡਰ ਮੁਤਾਬਿਕ ੫ ਜਨਵਰੀ ਨੂੰ ਗੁਰਪੁਰਬ ਮਨਾ ਕੇ ਸੋਧਾਂ ਨੂੰ ਰੱਦ ਕਰ
ਦਿੱਤਾ ਹੈ। ਫਿਰ ਇਸ ਹੁਕਮਨਾਮੇ ਨੂੰ ਲਾਗੂ ਕਰਨ ਲਈ ਤੁਸੀਂ ਕਿਸ ਆਧਾਰ `ਤੇ ਕਹਿ ਰਹੇ ਹੋ? ਜੇ ਸਿਰਫ
ਅਕਾਲ ਤਖ਼ਤ ਦਾ ਨਾਮ ਹੀ ਵਰਤਣਾ ਹੈ ਤਾਂ ੬ ਜੂਨ ੨੦੦੮ ਦਾ ਹੁਕਨਾਮਾ ਵੀ ਲਾਗੂ ਕਰਵਾਓ। ਉਨ੍ਹਾਂ ਕਿਹਾ
ਜੇ ਪੰਥ ਵਿੱਚ ਏਕਤਾ ਚਾਹੁੰਦੇ ਹੋ ਤਾਂ ਜਿਸ ਹਿਸਾਬ ਨਾਲ ਪੰਥਕ ਵਿਦਵਾਨਾਂ ਵਲੋਂ ੧੫ ਸਾਲ ਦੇ ਲੰਬੇ
ਵੀਚਾਰ ਵਟਾਂਦਰੇ ਪਿੱਛੋਂ ੨੦੦੩ ਵਿੱਚ ਨਾਨਕਸ਼ਾਹੀ ਕੈਲੰਡਰ ਲਾਗੂ ਕਰਵਉਣ ਲਈ ਅਤੇ ੧੯੪੫ ਵਿੱਚ ਲਾਗੂ
ਹੋਈ ਸਿੱਖ ਰਹਿਤ ਮਰਿਆਦਾ ਲਈ ੧੪ ਸਾਲ ਸਾਲ ਲਾਏ ਗਏ ਸਨ, ਉਨ੍ਹਾਂ ਦੋਵਾਂ ਵਿੱਚ ਜੇ ਕਿਸੇ ਸੋਧ ਦੀ
ਲੋੜ ਹੈ ਤਾਂ ਉਸੇ ਢੰਗ ਨਾਲ ਵਿਦਵਾਨਾਂ ਦਾ ਪੈਨਲ ਬਣਾ ਕੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲੈ ਕੇ
ਨਵੀਆਂ ਸੋਧਾਂ ਕਰਵਾਈਆਂ ਜਾਣ, ਨਾ ਕਿ ਸਿਰਫ ਧੁੰਮਾ ਮੱਕੜ ਜੋੜੀ ਹੀ ਬਿਪਰਵਾਦੀਆਂ ਨੂੰ ਖ਼ੁਸ਼ ਕਰਨ ਲਈ
ਮਨਆਈਆਂ ਸੋਧਾਂ ਕਰ ਦੇਵੇ।
ਨਾਨਕਸ਼ਾਹੀ ਕੈਲੰਡਰ ਵਿੱਚ ਸੋਧਾਂ ਦੇ ਵਿਰੋਧੀਆਂ ਨੂੰ, ਸਾਧ ਰੰਧਾਵਾ ਵਲੋਂ, ਭੀਖੀ ਕਾਂਡ ਵਿੱਚ ਪਾਏ
ਗਏ ਯੋਗਦਾਨ ਪੁੱਛਣ ਸਬੰਧੀ ਦਿੱਤੇ ਬਿਆਨ `ਤੇ ਪ੍ਰਤੀਕਰਮ ਕਰਦਿਆਂ ਸਾਹਿਬਜ਼ਾਦਾ ਜੁਝਾਰ ਸਿੰਘ ਨੌਜਵਾਨ
ਸਭਾ ਦੇ ਪ੍ਰਧਾਨ ਸਿਮਰਨਜੋਤ ਸਿੰਘ ਖ਼ਾਲਸਾ ਨੇ ਪੁੱਛਿਆ ਕਿ ਦੂਸਰਿਆਂ ਤੇ ਸਵਾਲ ਕਰਨ ਤੋਂ ਪਹਿਲਾਂ
ਰੰਧਾਵਾ ਜੀ! ਤੁਸੀਂ ਦੱਸੋਂ ਕਿ ਤੁਹਾਡਾ ਇਸ ਵਿੱਚ ਕੀ ਯੋਗਦਾਨ ਹੈ? ਜਿਸ ਪ੍ਰਧਾਨ ਅਵਤਰ ਸਿੰਘ ਮੱਕੜ
ਰਾਹੀਂ ਤੁਸੀਂ ਨਾਨਕਸ਼ਾਹੀ ਕੈਲੰਡਰ ਦਾ ਭੋਗ ਪਵਾਇਆ ਹੈ, ਉਸ ਨੇ ਤਾਂ ਬਿਆਨ ਦਾਗ਼ ਦਿੱਤਾ ਹੈ ਕਿ ਬਾਬਾ
ਦਾਦੂਵਾਲਾ ਕੂੜ ਪ੍ਰਚਾਰ ਕਰ ਰਿਹਾ ਹੈ। ਤੁਸੀਂ ਦੱਸੋ ਕਿ ਤੁਹਾਡਾ ਇਸ ਸਬੰਧੀ ਕੀ ਨਜ਼ਰੀਆ ਹੈ? ਜੇ
ਤੁਸੀਂ ਸਮਝਦੇ ਹੋ ਕਿ ਬਾਬਾ ਦਾਦੂਵਾਲਾ ਅਕਾਲ ਤਖ਼ਤ ਦਾ ਹੁਕਮਨਾਮਾ ਲਾਗੂ ਕਰਵਾਉਣ ਲਈ ਠੀਕ ਭੂਮਿਕਾ
ਨਿਭਾ ਰਿਹਾ ਹੈ ਤਾਂ ਤੁਸੀਂ ਉਸ ਦਾ ਸਾਥ ਕਿਉਂ ਨਹੀਂ ਦੇ ਰਹੇ? ਜਿਨਾਂ ਜੋਰ ਤੁਸੀਂ ਬਿਕ੍ਰਮੀ ਯੰਤਰੀ
ਨੂੰ ਮੁੜ ਕੌਮ ਦੇ ਗਲ਼ ਮੜਨ ਲਈ ਜਾਰੀ ਕੀਤੇ ਹੁਕਮਨਾਮੇ ਨੂੰ ਲਾਗੂ ਕਰਵਾਉਣ ਲਈ ਲਾ ਰਹੇ ਹੋ ਉਤਨਾ
ਜੋਰ ਤੁਸੀਂ ੧੭ ਮਈ ੨੦੦੭ ਨੂੰ ਸੌਦਾ ਸਾਧ ਵਿਰੁੱਧ ਜਾਰੀ ਹੋਏ ਹੁਕਮਨਾਮੇ ਨੂੰ ਲਾਗੂ ਕਰਵਾਉਣ ਲਈ
ਕਿਉਂ ਨਹੀਂ ਲਾ ਰਹੇ? ਕੀ ਦੇਹਧਾਰੀਆਂ ਦੇ ਕੂੜ ਪ੍ਰਚਾਰ ਨੂੰ ਰੋਕਣ ਨਾਲੋਂ ਤੁਹਾਡੇ ਲਈ ਇਹ ਜਿਆਦਾ
ਮਹੱਤਵਪੂਰਨ ਹੈ ਕਿ ਗੁਰਪੁਰਬ ਕਿਹੜੀ ਤਰੀਕ ਨੂੰ ਮਨਾਉਣਾ ਹੈ ਅਤੇ ਕਿਹੜੀ ਨੂੰ ਨਹੀਂ? ਗੁਰੂ ਗੋਬਿੰਦ
ਸਿੰਘ ਜੀ ਦਾ ਜਿਸ ਦਿਨ ਪ੍ਰਕਾਸ਼ ਹੋਇਆ ਸੀ ਉਸ ਦਿਨ ੨੨ ਦਸੰਬਰ, ਤਿਥਾਂ ਦੇ ਹਿਸਾਬ ਪੋਹ ਸੁਦੀ ੭ ਅਤੇ
ਸੰਗਰਾਂਦ ਦੇ ਹਿਸਾਬ ੨੩ ਪੋਹ ਸੀ। ਇਹ ਤਿੰਨੇ ਤਰੀਕਾਂ ਇਕੱਠੀਆਂ ਤਾਂ ੨੫- ੩੦ ਸਾਲ ਪਿਛੋਂ ਆਉਂਦੀਆਂ
ਹਨ। ਪੋਹ ਸੁਦੀ ੭ ਕਦੀ ੩੫੪ ਦਿਨਾਂ ਪਿੱਛੋਂ ਆਉਂਦੀ ਅਤੇ ਕਦੀ ੩੭੫ ਦਿਨਾਂ ਪਿਛੋਂ ਇਸ ਕਰਕੇ ਕਿਸੇ
ਨੂੰ ਇਹ ਹੀ ਨਹੀਂ ਪਤਾ ਲਗਦਾ ਕਿ ਗੁਰਪੁਰਬ ਕਿਸ ਦਿਨ ਆਉਣਾ ਹੈ। ਫਿਰ ਤੁਸੀਂ ਹੀ ਦੱਸੋ ਕਿ ਜੇ
ਗੁਰਪੁਰਬ ਪੋਹ ਸੁਦੀ ੭ ਦੀ ਵਜਾਏ ੨੩ ਪੋਹ ਨੂੰ ਮਨਾ ਲਿਆ ਜਾਵੇ ਜਿਹੜਾ ਨਾਨਕਸ਼ਾਹੀ ਕੈਲੰਡਰ ਮੁਤਾਬਿਕ
ਹਰ ਸਾਲ ੫ ਜਨਵਰੀ ਨੂੰ ਹੀ ਆਵੇਗਾ, ਤਾਂ ਕਿਹੜੇ ਧਾਰਮਿਕ ਅਸੂਲ ਜਾਂ ਇਤਿਹਾਸਕ ਤੱਥ ਦੀ ਉਲੰਘਨਾ
ਹੁੰਦੀ ਹੈ? ਜੇ ਕਰ ਤੁਸੀਂ ਸਿਰਫ ਇਸ ਸਵਾਲ ਦਾ ਜਵਾਬ ਨਹੀਂ ਦੇ ਸਕਦੇ ਤਾਂ ਇਸ ਵਿੱਚ ਕੋਈ ਸਚਾਈ
ਨਹੀਂ ਹੈ ਕਿ ਸ: ਪਾਲ ਸਿੰਘ ਪੁਰੇਵਾਲ ਜੀ ਤੁਹਾਡੇ ਕਿਸੇ ਸਵਾਲ ਦਾ ਜਵਾਬ ਨਹੀਂ ਦੇ ਸਕੇ। ਸ: ਪਾਲ
ਸਿੰਘ ਪੁਰੇਵਾਲ ਜੀ ਤਾਂ ਇੱਕ ਬਹੁਤ ਵਿਦਾਵਾਨ ਹਨ, ਜਿਨ੍ਹਾਂ ਨੇ ਸਿਰਫ ਨਾਨਕਸ਼ਾਹੀ ਕੈਲੰਡਰ ਹੀ ਨਹੀਂ
ਬਣਾਇਆ ਬਲਕਿ ਇਸਲਾਮਿਕ ਕੈਲੰਡਰ ਵੀ ਸੂਰਜੀ ਸਾਲ ਦੇ ਹਿਸਾਬ ਨਾਲ ਤਿਆਰ ਕੀਤਾ ਹੈ ਜਿਸ ਨੂੰ
ਮੁਸਲਮਾਨਾਂ ਨੇ ਵੀ ਅਪਣਾ ਲਿਆ ਹੈ। ਇਸ ਲਈ ਤੁਹਾਨੂੰ ਚੁਣੌਤੀ ਦਿੱਤੀ ਜਾਂਦੀ ਹੈ ਕਿ ਜੇ ਕਰ ਤੁਹਨੂੰ
ਨਾਨਕਸ਼ਾਹੀ ਕੈਲੰਡਰ ਸਬੰਧੀ ਕੋਈ ਸ਼ੰਕਾ ਹੈ ਤਾਂ ਪੁਰੇਵਾਲ ਜੀ ਤਾਂ ਦੂਰ ਦੀ ਗੱਲ ਹੈ ਤੁਸੀਂ ਸਾਨੂੰ
ਦੱਸੋ ਅਸੀਂ ਹੀ ਤੁਹਾਡੀ ਤਸੱਲੀ ਕਰਵਾ ਸਕਦੇ ਹਾਂ।
(09/01/11)
ਤੱਤ ਗੁਰਮਤਿ ਪਰਿਵਾਰ
ਪ੍ਰੋ.
ਦਰਸ਼ਨ ਸਿੰਘ ਜੀ ਨੂੰ ‘ਦਸਮ ਗ੍ਰੰਥ’ ਬਾਰੇ ਅਪਣੀ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ
‘ਦਸਮ
ਗ੍ਰੰਥ’ ਦਾ ਜੂਲਾ ਕੌਮ ਦੇ ਗਲੋਂ ਲਾਹੁਣ ਵਾਲੇ
ਸੰਘਰਸ਼ ਨੂੰ ਪ੍ਰੋ. ਦਰਸ਼ਨ ਜੀ ਦੀ ਆਮਦ ਨਾਲ ਬਹੁਤ ਉਤਸ਼ਾਹ ਅਤੇ ਬਲ ਮਿਲਿਆ ਸੀ। ਪਰ ਦਸਮ ਗ੍ਰੰਥ
ਸੰਬੰਧੀ ਸਪਸ਼ਟ ਪਹੁੰਚ ਨਾ ਅਪਨਾਉਣ ਕਾਰਨ ਜਾਗਰੂਕ ਧਿਰਾਂ ਵਿਚ ਵੀ ਉਨ੍ਹਾਂ ਸੰਬੰਧੀ ਤੌਖਲੇ ਪਾਏ
ਜਾਂਦੇ ਰਹੇ ਹਨ। ਜ਼ਿਆਦਾਤਰ
ਸੁਚੇਤ ਧਿਰਾਂ ਇਸ ਨੁਕਤੇ ’ਤੇ ਗੁਰਮਤਿ ਦੀ ਰੌਸ਼ਨੀ ਵਿਚ ਤਰਕ ਅਤੇ ਦਲੀਲ ਦੀ ਕਸੌਟੀ ਤੇ ਪਰਖਨ ਉਪਰੰਤ
ਮਨ ਕਰਕੇ ਸਹਿਮਤ ਹੋ ਚੁੱਕੀਆਂ ਹਨ ਕਿ ਅਖੌਤੀ ਦਸਮ ਗ੍ਰੰਥ ਦੀ ਕੋਈ ਵੀ ਰਚਨਾ ‘ਗੁਰਬਾਣੀ’ (ਦਸ਼ਮੇਸ਼
ਜੀ ਕ੍ਰਿਤ) ਨਹੀਂ ਹੈ। ਉਹ ‘ਗੁਰੂ ਗ੍ਰੰਥ ਸਾਹਿਬ
ਜੀ’ ਦੇ ਪਹਿਲੇ
13
ਪੰਨਿਆਂ
’ਤੇ ਦਰਜ ਬਾਣੀ ਨੂੰ ਹੀ ਅਸਲ
ਨਿਤਨੇਮ ਮੰਨਦੇ ਹਨ। ਪਰ ਦਰਸ਼ਨ ਸਿੰਘ ਜੀ ਸਮੇਤ
ਕੁਝ ਧਿਰਾਂ ਇਸ ਦਸਮ ਗ੍ਰੰਥ ਦੀਆਂ ‘ਪੰਥ ਪ੍ਰਵਾਨਿਤ’ ਰਚਨਾਵਾਂ ਨੂੰ ਲੈ ਕੇ ਸਪਸ਼ਟ ਸਟੈਂਡ ਨਹੀਂ ਲੈ
ਪਾ ਰਹੀਆਂ। ਉਨ੍ਹਾਂ ਦੇ ਨਜ਼ਦੀਕੀਆਂ ਅਨੁਸਾਰ ਉਹ ਮਨ ਕਰਕੇ ਤਾਂ ਇਹ ਮੰਨਦੇ ਹਨ ਕਿ ‘ਦਸਮ ਗ੍ਰੰਥ’ ਦੀ
ਕੋਈ ਵੀ ਰਚਨਾ ਗੁਰਬਾਣੀ ਨਹੀਂ ਹੈ, ਪਰ ‘ਪੰਥ ਪ੍ਰਵਾਣਿਕਤਾ’ ਦੇ ਨਾਂ ਤੇ ਅਖੌਤੀ ਦਸਮ ਗ੍ਰੰਥ
ਵਿਚਲੀਆਂ ਰਚਨਾਵਾਂ ਨੂੰ, ਇਕ ਨੀਤੀ ਅਧੀਨ, ਫਿਲਹਾਲ ਰੱਦ ਨਹੀਂ ਕਰ ਰਹੇ।
ਨਿਰਪੱਖ ਜਾਗਰੂਕ ਧਿਰਾਂ ਵਲੋਂ ਉਨ੍ਹਾਂ ਨੂੰ ਸਲਾਹ ਦਿਤੀ ਜਾ ਰਹੀ ਸੀ ਕਿ ਜੇ
ਐਸਾ ਹੈ ਤਾਂ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਜਨਤਕ ਤੌਰ ’ਤੇ ਇਹ ਸਟੈਂਡ ਲੈਣ ਕਿ,
“ਬੇਸ਼ਕ ਮੈਂ ਸਿਧਾਂਤਕ ਤੌਰ ’ਤੇ ਦਸਮ
ਗ੍ਰੰਥ ਦੀ ਕਿਸੇ ਰਚਨਾ ਨੂੰ ਦਸ਼ਮੇਸ਼ ਕ੍ਰਿਤ (ਗੁਰਬਾਣੀ) ਨਹੀਂ ਮੰਨਦਾ, ਪਰ ਜਦੋਂ ਤੱਕ ਪੰਥ ਆਪ
ਪ੍ਰਵਾਣਿਤ (ਰਹਿਤ ਮਰਿਯਾਦਾ ਵਿਚਲੀਆਂ) ਬਾਣੀਆਂ ਨੂੰ ਰੱਦ ਨਹੀਂ ਕਰਦਾ, ਮੈਂ ਉਨ੍ਹਾਂ ਨੂੰ ਰੱਦ
ਨਹੀਂ ਕਰ ਸਕਦਾ ਅਤੇ ਉਹਨਾਂ ਨੂੰ ਮੰਨਣ ਲਈ ਪਾਬੰਦ ਰਹਾਂਗਾ”।
ਉਨ੍ਹਾਂ ਦੀ ਇਸ ਪਹੁੰਚ ਨਾਲ ਸਾਰੀਆਂ ਜਾਗਰੂਕ ਧਿਰਾਂ ਵਿਚ ਵਿਸ਼ਵਾਸ ਪੈਦਾ ਹੋਣਾ ਸੀ, ਜੋ ਏਕਤਾ ਲਈ
ਲਾਹੇਵੰਦ ਹੁੰਦਾ।
ਪਰ ਉਹ ਕਈਂ ਵਾਰ ਜਨਤਕ ਤੌਰ ’ਤੇ ਦਸਮ ਗ੍ਰੰਥ ਦੀਆਂ ਕੁਝ ਰਚਨਾਵਾਂ ਨੂੰ
ਜਸਟੀਫਾਈ ਕਰਨ ਲਗ ਪੈਂਦੇ ਹਨ। ਇਸੇ ਸਿਲਸਿਲੇ ਵਿਚ ਮਾਸਿਕ ਰਸਾਲੇ
‘ਸਿੱਖ ਗਾਰਡੀਅਨ’
ਦੇ ਦਸੰਬਰ ਅੰਕ ਦੇ ਮੁੱਖ ਪੰਨੇ ’ਤੇ ਹੀ ਪ੍ਰੋ.ਦਰਸ਼ਨ ਸਿੰਘ ਜੀ ਦਾ ਬਿਆਨ ਕੁਝ ਇਸ ਤਰ੍ਹਾਂ ਹੈ:
“ਪੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦੀਆਂ ਰਚਨਾਵਾਂ ਦੀ ਇਕ ਵੱਖਰੀ ਪੋਥੀ
ਬਣਾ ਕੇ ਬਾਕੀ ਸਾਰੇ ਦਸਮ ਗ੍ਰੰਥ ਨੂੰ ਰੱਦ ਕਰ ਦੇਣਾ ਚਾਹੀਦਾ ਹੈ”।
ਇਸ ਬਿਆਨ ਦਾ ਸਪਸ਼ਟ ਭਾਵ ਇਹ ਨਿਕਲਦਾ ਹੈ ਕਿ ਦਰਸ਼ਨ ਸਿੰਘ ਜੀ ਇਹ ਮੰਨਦੇ ਹਨ
ਕਿ ਦਸਮ ਗ੍ਰੰਥ ਵਿਚ ਕੁਝ ਰਚਨਾਵਾਂ ਦਸ਼ਮੇਸ਼ ਜੀ ਕ੍ਰਿਤ ਵੀ ਹਨ।
ਕੀ ਐਸੇ ਬਿਆਨ ਉਹਨਾਂ ਦੀ ਪਹੁੰਚ ਬਾਰੇ
ਹੋਰ ਸਵਾਲ ਖੜੇ ਨਹੀਂ ਕਰਦੇ
?
ਦਿਲਚਸਪ ਗੱਲ ਇਹ ਹੈ ਕਿ ਰਸਾਲੇ ਦੇ ਸੰਪਾਦਕੀ ਮੰਡਲ ਨੇ
ਬਿਆਨ ਨੂੰ ਕਵਰ ਪੇਜ ’ਤੇ ਲਾਉਂਦੇ ਵੇਲੇ ਬਦਲ ਦਿਤਾ। ਪ੍ਰੋ. ਦਰਸ਼ਨ ਸਿੰਘ ਜੀ ਨੂੰ ਇਸ ਦਾ ਨੋਟਿਸ
ਲੈਣਾ ਚਾਹੀਦਾ ਸੀ, ਕਿਉਂਕਿ ਇਸ ਬਦਲਾਅ ਪਿੱਛੇ ਰਸਾਲੇ ਦੇ ਸੰਪਾਦਕੀ ਮੰਡਲ ਦਾ ਭਾਵ ਇਹ ਦਰਸਾਉਣਾ ਸੀ
ਕਿ ਪ੍ਰੋ. ਜੀ ਦਸਮ ਗ੍ਰੰਥ ਦੀਆਂ ਕੁਝ ਰਚਨਾਵਾਂ ਨੂੰ ਦਸ਼ਮੇਸ਼ ਕ੍ਰਿਤ ਮੰਨਦੇ ਹਨ। ਰਸਾਲੇ ਦੇ ਅੰਦਰ
ਉਨ੍ਹਾਂ ਵਲੋਂ ਦਿੱਤੇ ਅਸਲ ਬਿਆਨ ਦੀ ਸ਼ਬਦਾਵਲੀ ਇੰਝ ਸੀ,
“ਦਸਮ ਗ੍ਰੰਥ ਦੀਆਂ ਜਿਹੜੀਆਂ ਰਚਨਾਵਾਂ ਬਾਰੇ ਗੁਰੂ ਗੋਬਿੰਦ ਸਿੰਘ ਜੀ ਦੀ
ਬਾਣੀ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ, ਉਹਨਾਂ ਦੀ ਅਲਗ ਪੋਥੀ ਬਣਾ ਕੇ, ਬਾਕੀ ਸਾਰੇ ਦਸਮ ਗ੍ਰੰਥ
ਨੂੰ ਰੱਦ ਕਰ ਦੇਣਾ ਚਾਹੀਦਾ ਹੈ”।
ਪ੍ਰੋ. ਦਰਸ਼ਨ ਸਿੰਘ ਜੀ ਦਾ ਇਹ ਬਿਆਨ ਹੋਰ ਵੀ ਅਸਪਸ਼ਟਤਾ ਪੈਦਾ ਕਰਦਾ ਹੈ। ਜੇ
ਦਾਅਵਾ ਕਰਨ ਨੂੰ ਹੀ ਦਸ਼ਮੇਸ਼ ਜੀ ਦੀ ਬਾਣੀ ਹੋਣ ਦਾ ਆਧਾਰ ਮੰਨਣਾ ਹੈ, ਤਾਂ ਸੰਪਰਦਾਈ ਤਾਂ ਪੂਰੇ ਦਸਮ
ਗ੍ਰੰਥ ਨੂੰ ਹੀ ਦਸ਼ਮੇਸ਼ ਪਾਤਸ਼ਾਹ ਜੀ ਕ੍ਰਿਤ ਹੋਣ ਦਾ ਦਾਅਵਾ ਕਰਦੇ ਹਨ। ਇਥੋਂ ਵੀ ਇਹ ਭਾਵ ਨਿਕਲਦਾ
ਹੈ ਕਿ ਦਸਮ ਗ੍ਰੰਥ ਦੀਆਂ ਕੁਝ ਰਚਨਾਵਾਂ ਪਾਤਸ਼ਾਹ ਜੀ ਦੀਆਂ ਰਚੀਆਂ ਹੋਈਆਂ ਹਨ। ਉਨ੍ਹਾਂ ਦੀ ਦਸਮ
ਗ੍ਰੰਥ ਪ੍ਰਤੀ ਐਸੀ ਅਸਪਸ਼ਟ ਪਹੁੰਚ ਵੀ ਜਾਗਰੂਕ ਧਿਰਾਂ ਵਿਚ ਆਪਸੀ ਵਿਸ਼ਵਾਸ ਦੀ ਘਾਟ ਦਾ ਇਕ ਕਾਰਨ
ਹੈ।
ਇਸੇ ਲਈ ‘ਪਰਿਵਾਰ’ ਨੇ ਕੁਝ ਦਿਨ ਪਹਿਲਾਂ ਇਕ ਸੰਪਾਦਕੀ ਵਿਚ ਬੇਨਤੀ ਰੂਪੀ
ਸੁਝਾਅ ਦਿਤਾ ਸੀ ਕਿ ਉਨ੍ਹਾਂ ਨੂੰ ਹੁਣ ਪੂਰੇ ਦਸਮ ਗ੍ਰੰਥ ਨੂੰ ਰੱਦ ਕਰਨ ਦਾ ਐਲਾਨ ਜਨਤਕ ਤੌਰ ’ਤੇ
ਕਰ ਦੇਣਾ ਚਾਹੀਦਾ ਹੈ। ਪਰ ਇਸ ਬੇਨਤੀ ਨੂੰ ਅਣਗੌਲਿਆਂ ਕਰਦਿਆਂ, ਕੋਈ ਹਾਂ-ਪੱਖੀ ਪਹੁੰਚ ਨਹੀਂ
ਅਪਨਾਈ ਗਈ।
‘ਸਿੱਖ ਗਾਰਡੀਅਨ’ ਵਿਚਲਾ ਇੰਟਰਵਿਉ ਸਾਹਮਣੇ ਆਉਣ ਤੋਂ ਬਾਅਦ ‘ਪਰਿਵਾਰ’ ਇਕ
ਵਾਰ ਫੇਰ ਉਨ੍ਹਾਂ ਨੂੰ ਬੇਨਤੀ ਕਰਦਾ ਹੈ ਕਿ ‘ਦਸਮ ਗ੍ਰੰਥ’ ਬਾਰੇ ਉਹ ਅਪਣੀ ਮੌਜੂਦਾ ਪਹੁੰਚ ਜਨਤਕ
ਤੌਰ ’ਤੇ ਸਪਸ਼ਟ ਕਰਨ।
ਕੀ ਉਹ ਪੂਰੇ ਦਸਮ ਗ੍ਰੰਥ ਨੂੰ ਰੱਦ
ਕਰਦੇ ਹੋਏ, ਇਸ ਵਿਚਲੀ ਕਿਸੇ ਵੀ ਰਚਨਾ ਨੂੰ ‘ਗੁਰਬਾਣੀ’ (ਦਸ਼ਮੇਸ਼ ਜੀ ਕ੍ਰਿਤ) ਨਹੀਂ ਮੰਨਦੇ ? ਜੇ
ਉਹ ਕੁਝ ਰਚਨਾਵਾਂ ਨੂੰ ਦਸ਼ਮੇਸ਼ ਕ੍ਰਿਤ ਮੰਨਦੇ ਹਨ ਤਾਂ ਉਹ ਰਚਨਾਵਾਂ ਕਿਹੜੀਆਂ-ਕਿਹੜੀਆਂ ਹਨ, ਇਹ
ਸਪਸ਼ਟ ਕਰਨ ?
ਇਹ ਦਿਲਚਸਪ ਪਹਿਲੂ ਵੀ ਚੇਤੇ ਰੱਖਣਾ ਚਾਹੀਦਾ ਹੈ ਕਿ ਪੁਜਾਰੀਆਂ ਵਲੋਂ ਅਕਾਲ
ਤਖਤ ਦਾ ਨਾਂ ਵਰਤ ਕੇ ਉਨ੍ਹਾਂ ਖਿਲਾਫ ਜਾਰੀ ਕੀਤੇ ‘ਕੁੜਨਾਮੇ’ ਨੂੰ ਜਾਗਰੂਕ ਧਿਰਾਂ ਨੇ ਪੂਰੀ ਤਰਾਂ
ਰੱਦ ਕਰ ਦਿੱਤਾ ਸੀ। ਉਨ੍ਹਾਂ ਨੂੰ ਵੀ ਸੁਚੇਤ ਧਿਰਾਂ ਦੀ ਤਰ੍ਹਾਂ ਗੁਰਮਤਿ ਭਾਵਨਾਵਾਂ ਦੀ ਤਰਜ਼ਮਾਨੀ
ਕਰਦੇ ਹੋਏ, ਸਮੁੱਚੇ ਦਸਮ ਗ੍ਰੰਥ ਨੂੰ ਰੱਦ ਕਰਨ ਜਾਂ ਕੁਝ ਕੁ ਰਚਨਾਵਾਂ ਨੂੰ ਦਸ਼ਮੇਸ਼ ਕ੍ਰਿਤ ਹੋਣ
ਬਾਰੇ ਆਪਣਾ ਸਟੈਂਡ ਸਪਸ਼ਟ ਦੇਣਾ ਚਾਹੀਦਾ ਹੈ।
ਪ੍ਰੋ. ਜੀ ਦੀ ਸ਼ਖਸੀਅਤ ਨਾਲ ਜੁੜੇ ਕੁਝ ਲੋਕਾਂ ਦੇ ਆਪਾ-ਵਿਰੋਧੀ ਵਿਵਹਾਰ
ਬਾਰੇ ਕੁਝ ਵਿਚਾਰ ਕਰ ਲੈਣਾ ਵੀ ਲਾਹੇਵੰਦ ਹੋਵੇਗਾ।
ਮਿਸਾਲ ਲਈ ਕਿਰਪਾਲ ਸਿੰਘ ਜੀ ਬਠਿੰਡਾ
ਦੀ ਪਹੁੰਚ ਵੇਖਦੇ ਹਾਂ। ਬਠਿੰਡਾ ਜੀ ਜੋਗਿੰਦਰ
ਸਿੰਘ ਜੀ ਸਪੋਕਸਮੈਨ ਦੀ ਆਲਚੋਨਾ ਕਰਦਿਆਂ ਜ਼ਾਇਜ਼ ਦਲੀਲ ਦੇਂਦੇ ਹਨ ਕਿ ਸਪੋਕਸਮੈਨ ਨਾਲ ਜੁੜੇ ਕੁਝ
ਲੋਕ ਉਸ ਦਾ ਅੰਨ੍ਹਾ ਸਮਰਥਨ ਕਰ ਰਹੇ ਹਨ। ਭਾਵ ਉਹ ਉਸ ਵਲੋਂ ਕੀਤੀਆਂ ਜਾ ਰਹੀਆਂ ਬਜਰ ਗਲਤੀਆਂ ਜਾਂ
ਗਲਤਬਿਆਨੀਆਂ ਨੂੰ ਨਜ਼ਰਅੰਦਾਜ਼ ਕਰ ਰਹੇ ਹਨ। ਉਨ੍ਹਾਂ ਦੀ ਇਹ ਗੱਲ ਬਿਲਕੁਲ ਸਹੀ ਹੈ। ਸਪੋਕਸਮੈਨ
(ਜੋਗਿੰਦਰ ਸਿੰਘ ਜੀ) ਦੀ ਚੰਗੇ ਕੰਮਾਂ ਲਈ ਤਾਰੀਫ ਅਤੇ ਸਮਰਥਨ ਕਰਨਾ ਕੋਈ ਗਲਤ ਗੱਲ ਨਹੀਂ ਹੈ ਪਰ
ਸਮਰਥਨ ਨਾਲ ਇਹ ਵੀ ਜ਼ਰੂਰੀ ਹੈ ਕਿ ਉਸ ਵਲੋਂ ਸਮੇਂ-ਸਮੇਂ ਕੀਤੀਆਂ ਜਾ ਰਹੀਆਂ ਗਲਤਬਿਆਨੀਆਂ ਦੀ
ਸਿਹਤਮੰਦ ਆਲੋਚਨਾ ਵੀ ਕੀਤੀ ਜਾਵੇ।
ਪਰ ਇਹੀ ਕਿਰਪਾਲ ਸਿੰਘ ਜੀ ਗਿਆਨੀ ਹਰਿੰਦਰ ਸਿੰਘ ਜੀ ਅਲਵਰ, ਪ੍ਰੋ. ਦਰਸ਼ਨ
ਸਿੰਘ ਜੀ, ਗਿਆਨੀ ਸ਼ਿਵਤੇਗ ਸਿੰਘ ਆਦਿ ਦੀਆਂ ਕੁਝ ਬਜਰ ਗਲਤਬਿਆਨੀਆਂ ਨੂੰ,
‘ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗਣ
ਚਲੀਐ’ ਦਾ ਹਵਾਲਾ ਦੇ ਕੇ, ਗਲਤ ਤਰੀਕੇ ਨਾਲ
ਨਜ਼ਰਅੰਦਾਜ਼ ਕਰ ਜਾਂਦੇ ਹਨ।
ਐਸੀ ਹੀ ਇਕ ਬਜਰ ਗਲਤਬਿਆਨੀ ਦੀ ਮਿਸਾਲ ਲੈਂਦੇ ਹਾਂ। ਰਹਿਤ ਮਰਿਯਾਦਾ ਵਿਚ
ਨਿਤਨੇਮ ਹੇਠ ਦਰਜ ਹੈ
‘ਕਬਯੋ
ਬਾਚ ਬੇਨਤੀ ਚੌਪਈ - ਪਾਤਸ਼ਾਹੀ 10’। ਭਾਵ ਕਵੀ ਦੀ
ਬੇਨਤੀ (ਕਬਯੋ ਬਾਚ) ਦਸ਼ਮੇਸ਼ ਜੀ ਦੀ (ਪਾਤਸ਼ਾਹੀ 10) ਲਿਖੀ ਹੋਈ ਹੈ।
ਭਾਵ ਉਹ ਕਵੀ ਦਸ਼ਮੇਸ਼ ਜੀ ਹਨ, ਜਿਸਨੇ
‘ਤ੍ਰਿਆ ਚਰਿਤ੍ਰ’ ਲਿਖੀ। ਸਪਸ਼ਟ ਮਤਲਬ ਇਹ ਹੈ ਕਿ
‘ਕਬਯੋ ਬਾਚ ਬੇਨਤੀ ਚੌਪਈ -
ਪਾਤਸ਼ਾਹੀ 10’ ਨੂੰ (ਕਿਸੇ ਵੀ ਮਜ਼ਬੂਰੀ ਹੇਠ)
ਪ੍ਰਮਾਣਿਕ ਮੰਨਣ ਦਾ ਭਾਵ ਦਸ਼ਮੇਸ਼ ਜੀ ਨੂੰ ਤ੍ਰਿਆ ਚਰਿਤ੍ਰ ਜਿਹੀ ਅਸ਼ਲੀਲ ਰਚਨਾ ਦਾ ਕਰਤਾ ਮੰਨਣਾ ਹੈ।
ਕੀ ਇਹ ਬਜਰ ਗਲਤਬਿਆਨੀ ਨਹੀਂ?
ਅਪਣੇ ਰਹਿਬਰ ਦੇ ਮੱਥੇ ’ਤੇ ਇਸ ਤੋਂ ਵੱਡਾ ਕਲੰਕ ਹੋਰ ਕੀ ਹੋ ਸਕਦਾ ਹੈ ?
ਗਿਆਨੀ ਅਲਵਰ ਜੀ ਕਈਂ ਵਾਰ ਟੀ.ਵੀ. ’ਤੇ ਲਾਈਵ ਕਥਾ ਕਰਨ ਵੇਲੇ
‘ਬੇਨਤੀ ਚੌਪਈ’
ਨੂੰ ਪ੍ਰਮਾਣਿਕ ਪ੍ਰਚਾਰਦੇ ਹੋਏ, ਇਥੋਂ ਤੱਕ ਵੀ ਕਹਿ ਗਏ ਕਿ ਇਸ ਦਾ ਵਿਰੋਧ ਕਰਨ ਵਾਲੇ ਗੁੰਮਰਾਹ
ਹੋਏ ਪਏ ਹਨ। ਪਰ ਕਿਰਪਾਲ ਸਿੰਘ ਜੀ ਵਾਰ-ਵਾਰ ਗਿਆਨੀ ਅਲਵਰ ਜੀ ਦੀਆਂ ਬਜਰ ਗਲਤਬਿਆਨੀਆਂ ਨੂੰ
ਨਜ਼ਰਅੰਦਾਜ਼
ਕਰਕੇ ਉਨ੍ਹਾਂ ਦੀਆਂ ਤਾਰੀਫਾਂ ਦੇ ਪੁੱਲ ਬੰਨ੍ਹਦੇ ਬਿਆਨ
ਛਪਾਵਾਉਂਦੇ ਰਹਿੰਦੇ ਹਨ। ਪ੍ਰੋ. ਦਰਸ਼ਨ ਸਿੰਘ ਜੀ ਵਲੋਂ ਵੀ ਸਮੇਂ-ਸਮੇਂ, ‘ਰਹਿਤ ਮਰਿਯਾਦਾ’ (ਪੰਥ
ਪ੍ਰਵਾਣਿਕਤਾ) ਦੇ ਦਬਾਅ ਹੇਠ, ਦਸਮ ਗ੍ਰੰਥ ਦੀਆਂ
ਇਨ੍ਹਾਂ ਕੱਚੀਆਂ ਰਚਨਾਵਾਂ ਨੂੰ ਪ੍ਰਮਾਣਿਕ ਦੱਸਿਆ ਜਾਂਦਾ ਹੈ। ਇੱਥੇ ਨਿਰਪੱਖ ਆਲੋਚਨਾ ਕਰਨ ਦੀ ਥਾਂ
ਕਿਰਪਾਲ ਸਿੰਘ ਜੀ ਉਨ੍ਹਾਂ ਦੀ ਇਸ ਗਲਤ ਪਹੁੰਚ ਦਾ ਵਾਰ-ਵਾਰ ਸਮਰਥਨ ਕਰਦੇ ਰਹੇ ਹਨ। ਇੰਡੀਆ
ਅਵੈਅਰਨੈਸ ਦੇ ਜਨਵਰੀ 2011 ਅੰਕ ਵਿਚ ਪੰਨਾ 15 ’ਤੇ ਪ੍ਰੋ. ਇੰਦਰ ਸਿੰਘ ਜੀ ਘੱਗਾ ਦੇ ਵਿਚਾਰਾਂ
ਬਾਰੇ ਸਪਸ਼ਟੀਕਰਨ ਦੇਂਦੇ ਸਮੇਂ ਵੀ ਬਠਿੰਡਾ ਜੀ ਨੇ ਫੇਰ ਲਿਖਿਆ ਹੈ:
“ਪ੍ਰੋ. ਦਰਸ਼ਨ ਸਿੰਘ ਕਈਂ ਵਾਰ ਸਪਸ਼ਟ ਕਰ ਚੁੱਕਾ ਹੈ ਕਿ ਉਸ ਜਾਂ ਕਿਸੇ ਹੋਰ
ਕੋਲ ਕੋਈ ਅਧਿਕਾਰ ਨਹੀਂ ਕਿ ਉਹ ਪੰਥਕ ਤੌਰ ’ਤੇ ਅੰਤਿਮ ਫੈਸਲਾ ਦੇ ਦੇਵੇ ਕਿ ਕਿਹੜੀ ਬਾਣੀ ਦਸ਼ਮੇਸ਼
ਕ੍ਰਿਤ ਹੈ, ਕਿਹੜੀ ਨਹੀਂ। ਜਦੋਂ ਤੱਕ ਪੰਥਕ ਵਿਧੀ ਵਿਧਾਨ ਅਨੁਸਾਰ ਕੋਈ ਹੋਰ ਫੈਸਲਾ ਨਹੀਂ ਹੁੰਦਾ,
ਉਤਨਾ ਚਿਰ ਉਹ ਪੰਥ ਪ੍ਰਵਾਨਿਤ ਬਾਣੀਆਂ ਨੂੰ ਰੱਦ ਕਰਨ ਦਾ ਐਲਾਨ ਨਹੀਂ ਕਰ ਸਕਦੇ”
ਕੀ ਇਹ ਪਹੁੰਚ ਗੁਰਮਤਿ ਅਨੁਸਾਰੀ ਹੈ
?
ਜੇ ਕੋਈ ਪ੍ਰੋ. ਦਰਸ਼ਨ ਸਿੰਘ ਜੀ ਨੂੰ ਦਸਮ
ਗ੍ਰੰਥ ਦੀਆਂ ਰਚਨਾਵਾਂ ਦੀ ਪ੍ਰਮਾਣਿਕਤਾ ਬਾਰੇ ਸਵਾਲ ਪੁੱਛਦਾ ਹੈ ਤਾਂ ਉਹ ਉਨ੍ਹਾਂ ਦੇ ਨਿੱਜੀ
ਵਿਚਾਰ ਪੁੱਛਦਾ ਹੈ ਨਾ ਕਿ
ਪੰਥ ਪ੍ਰਵਾਣਿਕਤਾ ਦਾ ਵਿਚਾਰ।
ਪੰਥ ਪ੍ਰਵਾਣਿਕਤਾ ਦਾ ਵਿਚਾਰ ਤਾਂ
ਸਿੱਖ ਰਹਿਤ ਮਰਿਯਾਦਾ ਵਿਚ ਦਿੱਤਾ ਹੀ ਹੋਇਆ ਹੈ।
ਜੇ ‘ਪੰਥ’ ਨੇ ਕਿਸੇ ਸਮੇਂ ਗਲਤੀ, ਸਾਜਿਸ਼ ਜਾਂ ਜਾਣੇ-ਅਨਜਾਣੇ ਕਿਸੇ ਪ੍ਰਭਾਵ ਥੱਲੇ ਇਹ ਗੱਲ ਪ੍ਰਵਾਨ
ਕਰ ਲਈ ਹੈ ਕਿ ਦਸਵੇਂ ਪਾਤਸ਼ਾਹ ਜੀ ਅਸ਼ਲੀਲ ਰਚਨਾ ‘ਤ੍ਰਿਆ ਚਰਿਤ੍ਰ’ ਦਾ ਕਰਤਾ ਹਨ (ਕਬਯੋ ਬਾਚ ਬੇਨਤੀ
ਚੌਪਈ-ਪਾਤਸ਼ਾਹੀ 10 ਦਾ ਇਹੀ ਮਤਲਬ ਹੈ) ਤਾਂ ਕੀ ਸਮਝ ਆਉਣ ਤੋਂ ਬਾਅਦ ਵੀ ਅਪਣੇ ਰਹਿਬਰ ਦੇ ਮੱਥੇ ਤੇ
ਕਲੰਕ ਲਾਉਣ ਵਾਲੇ ਇਸ ਕਹੇ ਜਾਂਦੇ ਪੰਥ ਪ੍ਰਵਾਣਿਤ ਕਦਮ ਨੂੰ ਅਨਮਿੱਥੇ ਸਮੇਂ ਲਈ
‘ਸਤਿਬਚਨ’
ਕਹਿ ਕੇ ਸਿਰਮੱਥੇ ਮੰਨਦੇ ਰਹਿਣਾ ਗੁਰਮੁਖਤਾਈ ਹੈ ?
ਇਕ ਤਰਫ ਅਨੂਪ ਕੌਰ ਦੀ ਸਾਖੀ ਦਾ
ਵਾਰ-ਵਾਰ ਖੰਡਨ ਕਰਨਾ ਪਰ ਦੂਜੀ ਤਰਫ ‘ਬੇਨਤੀ ਚੌਪਈ’ ਨੂੰ ਪ੍ਰਮਾਣਿਕ ਮੰਨ ਕੇ ਪੂਰੀ ਤ੍ਰਿਆ ਚਰਿਤ੍ਰ
(ਅਨੂਪ ਕੌਰ ਵਾਲੀ ਕਹਾਣੀ ਵੀ ਇਸ ਦਾ ਹੀ ਹਿੱਸਾ ਹੈ) ਨੂੰ ਮਾਨਤਾ ਦੇਣਾ,
ਕੀ ਦੁਬਿਧਾ ਨਹੀਂ ਹੈ
?
ਐਸੀ ਬਜਰ ਗਲਤੀ ਦੀ ਆਲੋਚਨਾ ਕਰਨ ਦੀ ਥਾਂ
ਉਸ ਨੂੰ ਸਹੀ ਠਹਿਰਾਉਣ ਦਾ ਗਲਤ ਜਤਨ ਕਰਕੇ ਕਿਰਪਾਲ ਸਿੰਘ ਜੀ (ਤੇ ਹੋਰ) ਵੀ ਸਪੋਕਸਮੈਨ ਦੇ ਉਨ੍ਹਾਂ
ਸਮਰਥਕਾਂ ਵਰਗਾ ਵਿਹਾਰ ਨਹੀਂ ਕਰ ਰਹੇ ?
ਸਪੋਕਸਮੈਨ ਦੇ ਐਸੇ ਕਈਂ ਸਮਰਥਕਾਂ ਨੇ ਬੇਸ਼ਕ ਜੋਗਿੰਦਰ ਸਿੰਘ ਜੀ ਦੀਆਂ
ਉਨ੍ਹਾਂ ਗਲਤ ਬਿਅਨੀਆਂ ਦੀ ਆਲੋਚਨਾ ਨਹੀਂ ਕੀਤੀ (
ਜੋ
ਗਲਤ ਹੈ), ਪਰ ਉਨ੍ਹਾਂ ਵਿਚੋਂ ਜ਼ਿਆਦਾਤਰ ਨੇ
ਉਨ੍ਹਾਂ ਗਲਤਬਿਆਨੀਆਂ ਦਾ ਖੁੱਲਾ ਸਮਰਥਨ ਵੀ ਨਹੀਂ ਕੀਤਾ। ਜਦਕਿ ਕਿਰਪਾਲ ਸਿੰਘ ਜੀ ਗਿਆਨੀ ਅਲਵਰ
ਅਤੇ ਪ੍ਰੋ. ਦਰਸ਼ਨ ਸਿੰਘ ਜੀ ਦੀ ਗਲਤ ਬਿਆਨੀਆਂ ਦੀ ਸੁਧਾਰਵਾਦੀ ਆਲੋਚਨਾ ਕਰਨ ਦੀ ਥਾਂ ਉਨ੍ਹਾਂ ਨੂੰ
ਜ਼ਾਇਜ਼ ਠਹਿਰਾਉਣ ਦਾ ਨਾਜ਼ਾਇਜ਼ (ਗੁਰਮਤਿ ਸਿਧਾਂਤਾਂ ਨੂੰ ਅੱਖੋ ਪਰੋਖੇ ਕਰਕੇ) ਜਤਨ ਕਰ ਰਹੇ ਹਨ।
ਸੁਚੇਤ ਸ਼ਖਸੀਅਤਾਂ ਨੂੰ ਬੇਨਤੀ
ਹੈ ਕਿ ਸਾਡੀ ਪਹੁੰਚ ਹਰ ਥਾਂ ਇਕਸਾਰ (ਗੁਰਮਤਿ) ਰਹਿਣੀ ਚਾਹੀਦੀ ਹੈ। ਕਿਸੇ ਖਾਸ ਸ਼ਖਸੀਅਤ ਜਾਂ ਧੜੇ
ਨਾਲ ਜੁੜ ਕੇ ਸਾਡੀ ਪਹੁੰਚ ਬਦਲ ਨਹੀਂ ਜਾਣੀ ਚਾਹੀਦੀ।
ਨਿਰੋਲ ਨਾਨਕ ਫਲਸਫੇ ਦੀ ਰਾਹ ’ਤੇ
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
(09/01/11)
ਗੁਰਬਖਸ਼ ਸਿੰਘ
ਖਾਲਸਾ
ਜੀ ਦਾ ਰਹੱਸਮਈ ਚਮਤਕਾਰ
(Phenomena)
ਖਾਲਸਾ ਜੀ ਦਾ ਪੂਰਨ ਜੋਤ ਸਰੂਪੀ Phenomena
ਜੋ ਮਾਇਆ ਦੀਆਂ ਪਕੜਾਂ ਵਾਲੀ ਚੰਚਲ ਬੁੱਧੀ ਤੋਂ ਬਹੁਤ ਉਚੇਰੀ, ਦਸਮਦੁਆਰੀ ਬਿਬੇਕ - ਬੁੱਧੀ ਦਾ
ਵਿਸ਼ਾ ਹੈ। ਇਸ ਨੂੰ ਗੁਰਬਾਣੀ ਰਾਹੀਂ ਵੀਚਾਰਨ ਦਾ ਨਿਮਾਣਾ ਜਿਹਾ ਉਪਰਾਲਾ ਕਰਦੇ ਹਾਂ। ਸੋਹਿਲਾ ਬਾਣੀ
ਵਿੱਚ ਅਸੀਂ ਨਿੱਤ ਪੜ੍ਹਦੇ ਹਾਂ, “ਗੁਰਸਾਖੀ ਜੋਤਿ ਪ੍ਰਗਟ ਹੋਇ IIਅੰਕ-876 ਸਰਬ ਜੋਤਿ ਤੇਰੀ ਪਸਰਿ
ਰਹੀ ਜਹ ਦੇਖਾ ਤਹ ਨਰਹਰੀ ਅੰਕ-663,” ਪ੍ਰਗਟੀ ਜੋਤਿ ਮਿਟਿਆ ਅੰਧਿਆਰਾ ਰਾਮ ਰਤਨ ਪਾਇਆ ਕਰਤ ਵੀਚਾਰਾ
ਅੰਕ-1328, 1349 ਇਹ ਪ੍ਰਗਟੀ ਜੋਤਿ ਵਾਲਾ ਖਾਲਸਾ ਜੀ ਬਹੁਤ ਸੂਝਵਾਨ, ਬ੍ਰਹਮਗਿਆਨੀ, ਸੰਤ,
ਸੰਤ-ਸਿਪਾਹੀ, ਨਿਰਭਉ, ਨਿਰਵੈਰ, ਆਤਮਰਸੀਆ ਤੇ ਭਗਤ ਹੈ। ਖਾਲਸਾ ਜੀ ਦੀਆਂ ਇਹ ਉਚੱੀਆਂ ਤੇ ਸੁੱਚੀਆਂ
ਪਦਵੀਆਂ ਬਾਰੇ ਵੀ ਸਾਨੂੰ ਗੁਰਬਾਣੀ ਦੱਸਦੀ ਹੈ,” ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ
“(ਅੰਕ-655) `ਆਤਮ -ਰਸ ਬ੍ਰਹਮ- ਗਿਆਨੀ ਚੀਨਾ” (ਸੁਖਮਣੀ),” ਆਤਮ ਰਸ ਜਿਹ ਜਾਨਹੀ ਸੋ ਹੈ ਖਾਲਸ
ਦੇਵ, ਪ੍ਰਭ ਮਹਿ ਮੋ ਮਹਿ ਤਾਸ ਮਹਿ ਰੰਚਕ ਨਾਹਨ ਭੇਵ (ਖਾਲਸੇ ਦੇ ਬੋਲੇ)”। ਉਪਰੋਕਤ ਗੁਰਵੀਚਾਰਾਂ
ਤੇ ਪਰਮਾਣਾਂ ਤੋਂ ਜਾਹਰ ਹੈ। ਕਿ ਖਾਲਸਾ ਮਨੁੱਖੀ ਸਰੀਰ ਵਿੱਚ ਪ੍ਰਗਟ ਜੋਤਿ ਤੇ ਆਤਮ ਰਸੀਏ ਜੀਵਨ ਦਾ
ਨਾਂ ਹੈ, ਜੋ ਪਰਮ ਤੱਤ ਦਾ ਜਾਣੂ ਤੇ ਬੇਗਮਪੁਰੇ ਦਾ ਵਾਸੀ ਹੈ।” ਜਿਨੀ ਆਤਮ ਚੀਨਿਆ ਪਰਮਾਤਮਾ
ਸੇਈ”।। ਅਕੰ-421
ਭਾਵੇਂ ਆਦਿ ਕਾਲ ਤੋਂ ਸੰਸਾਰ ਵਿੱਚ ਅਨੇਕਾਂ ਭਗਤ ਜਨ ਆਏ ਪਰ ਇਸ ਆਤਮ ਰਸ ਦੀ ਪ੍ਰਾਪਤੀ ਦਾ ਕੋਈ
ਪੱਕਾ ਨੇਮ ਬੱਧ ਪ੍ਰਬੰਧ ਨਾ ਹੋਣ ਕਾਰਨ ਭਗਤ ਜਨਾ ਦੇ ਪਿਛੋਂ ਉਹਨਾਂ ਦੇ ਉਪਦੇਸ਼ਾਂ, ਵਿਧੀਆਂ,
ਵਿੱਚਮਨ ਮਤਾਂ ਦੀ ਰਲ ਗਡ ਹੋਣ ਕਾਰਨ, ਉਪਦੇਸ਼ਾਂ ਤੇ ਵਿਧੀਆਂ ਦਾ ਸਰੂਪ ਹੀ ਬਦਲ ਗਿਆ। ਪਰ ਗੁਰੂ
ਨਾਨਕਦੇਵ ਜੀ ਨੇ, ਸਾਨੂੰ ਇੱਕ ਸਦੀਵੀ, ਨੇਮ ਬੱਧ, ਜੁਗੋ ਜੁਗ ਅਟੱਲ ਸ਼ਬਦ ਗੁਰੂ ਦਾ ਸੋਮਾ ਜੋ ਗੁਰੂ
ਨਾਨਕ ਦੇਵ ਜੀ ਦਾ ਸਿਧਾਂਤ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਲੋਕਾਈ ਦੇ ਭਲੇ ਹਿਤ
ਬਖਸ਼ਣ ਦਾ ਕਾਰਜ ਆਰੰਭਿਆ, ਅਤੇ 1708 ਈ: ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਆਤਮ ਰੱਸੀਏ ਖਾਲਸੇ ਦੀ
ਸਦੀਵੀ ਅਗਵਾਈ ਵਾਸਤੇ,” ਗੁਰੂ ਮਾਨਿਓ ਗ੍ਰੰਥ “ਦੇ ਹੁਕਮ ਨਾਲ ਖਾਲਸਾ ਪਥੰ ਨੂੰ ਸੋਪਿਆ। ਪਰ ਹਾਲੇ
ਤੱਕ ਖਾਲਸੇ ਦੀ ਬਹੁ ਗਿਣਤੀ, ਇਸ ਹੁਕਮ ਤੇ ਪੂਰਨ ਪ੍ਰਤੀਤ ਨਹੀ ਲਿਆ ਸਕੀ। ਗੁਰੂ ਨਾਨਕ ਦੇਵ ਜੀ ਤੇ
ਉਹਨਾਂ ਤੋਂ ਪਿਛੋਂ ਗੁਰੂ ਸਾਹਿਬਾਨ ਗੁਰਸਿਖ ਨੂੰ ਨਾਮ ਅਮ੍ਰਿਤੰ ਦੀ ਹੀ ਪਾਹੁਲ ਦਿੰਦੇ ਸਨ, ਇਸੇ
ਗੁਰ ਸ਼ਬਦ ਦੇ ਉਪਦੇਸ਼ ਤੇ ਪਾਹੁਲ” ਅੰਮ੍ਰਿਤ ਸੰਚਾਰ” ਰਾਹੀਂ ਅਨੇਕਾਂ ਬ੍ਰਹਮ ਗਿਆਨੀ, ਸੰਤ ਸਿਪਾਹੀ
ਤੇ ਭਗਤ ਤਿਆਰ ਕੀਤੇ। ਇਸ ਸੰਤ ਖਾਲਸੇ ਵਿੱਚ ਰਲਾ ਨਾ ਮਿਲ ਜਾਏ ਇਸ ਵਾਸਤੇ 1699 ਵਿੱਚ ਪੰਜ ਪਿਆਰੇ
ਗੁਰਸਿਖਾ ਨੂੰ ਮੋਤ ਦੇ ਭੈ ਤੋ ਰਹਿਤ ਕਰਕੇ ਦਸ ਦਿਤਾ ਕਿ ਇਹੋ ਜਿਹੇ ਪੰਜ ਸਿੰਘ ਅੰਮ੍ਰਿਤ ਸੰਚਾਰ
ਰਾਹੀ ਨਾਮ ਦ੍ਰਿੜ ਕਰਵਾ ਸਕਦੇ ਹਨ ਨਾਲ ਹੀ ਉਹਨਾਂ ਦੀ ਵਰਦੀ ਦਸ ਦਿਤੀ ਕਿ ਨਕਲੀ ਲੋਕ ਨਾਰਲ ਜਾਣ। ,
ਪਰ ਫਿਰ ਅਜ ਖਾਲਸੇ ਦੇ ਗੁਣਾਂ ਤੋ ਬਿਹੂਨੇ ਵੀ ਅੰਮ੍ਰਿਤ ਸੰਚਾਰ ਕਰਦੇ ਹਨ ਅੰਮ੍ਰਿਤ ਸੰਚਾਰ ਦੀ ਇਹ
ਵਿਧੀ, ਬਹੁਤ ਹੀ ਵਿਗਿਆਨਿਕ ਹੈ। ਅੱਜ ਅਲਟਰਾ ਸਾਇੰਸ ਦੇ ਜਾਣੂ ਵੀ, ਇਹ ਮੰਨ ਚੁੱਕੇ ਹਨ ਕਿ ਅਸੀਂ
ਜੋ ਕੁੱਝ ਵੀ ਚੰਗਾ ਜਾਂ ਮਾੜਾ ਆਪਣੇ ਖਿਆਲਾਂ ਰਾਂਹੀ ਦੂਸਰੇ ਪ੍ਰਤੀ, ਸੋਚਦੇ ਹਾਂ, ਉਹ ਖਿਆਲ
ਅੰਤਰੀਵ ਖਿਆਲੀ-ਤਰੰਗਾਂ ਰਾਹੀਂ ਦੂਸਰੇ ਤੱਕ ਪਹੁੰਚ ਜਾਂਦੇ ਹਨ। ਗੁਰਬਾਣੀ ਸਾਨੂੰ ਇਸ ਪ੍ਰਤੀ
ਜਾਗਰੂਕ ਕਰਦੀ ਹੈ। “ਪਰ ਕਾ ਬੁਰਾ ਨਾ ਰਾਖੋ ਚੀਤਿ। ਤੁਮ ਕੋ ਦੂਖ ਨਾਹੀ ਭਾਈ ਮੀਤ” “ਨਰ ਅਚੇਤ ਪਾਪ
ਤੇ ਡਰ ਰੇ”। ਪਾਹੁਲ ਦਾ ਅਰਥ ਹੈ ਕਿ ਉਚੇ ਆਚਰਨ ਤੇ ਦੈਵੀ ਗੁਣਾਂ ਦੀ ਪਾਣ ਚੜਾਉਣੀ (ਪਿਉਂਦ ਲਾਉਣੀ)
ਇਸ ਤਰ੍ਹਾਂ ਗੁਰੂ ਸਾਹਿਬ, ਪਾਹੁਲ ਰਾਹੀਂ ਦੈਵੀ ਗੁਣਾਂ ਦੀ ਪਾਣ ਚਾੜ੍ਹ ਕੇ ਮਾਨਸ ਤੋਂ ਦੇਵਤੇ
ਬਣਾਉਂਦੇ ਸਨ (ਪਥਰ ਦੇ ਨਹੀ ਦੈਵੀ ਗੁਣਾ ਵਾਲੇ)।
ਉਪਰੋਕਤ ਵਿਚਾਰ ਅਨੁਸਾਰ ਇਹ ਦਾਅਵੇ ਨਾਲ ਕਿਹਾ ਜਾ ਸਕਦਾ ਹੈ ਕਿ ਜੇ, ਅੰਮ੍ਰਿਤ ਸੰਚਾਰ ਕਰਨ ਵਾਲੇ
ਸਿੰਘ, ਪੂਰਨ ਤੌਰ ਤੇ, ਤਿਆਰ ਬਰ ਤਿਆਰ ਤੇ ਨਾਮ ਰੱਸੀਏ ਹੋਣ ਅਤੇ ਅੰਮ੍ਰਿਤ ਅਭਿਲਾਖੀ ਦੇ ਅੰਦਰ
ਅੰਮ੍ਰਿਤ ਵਾਸਤੇ ਤੀਬਰ ਬਿਹਬਲਤਾ ਹੋਵੇ, ਤਦ ਬਹੁਤ ਜਲਦੀ ਉਸ ਦੇ ਅੰਤਰਿ ਆਤਮੇ ਨਾਮ ਦੀ “ਰੋ” ਸ਼ੁਰੂ
ਹੋ ਸਕਦੀ ਹੈ। ਇਹ ਆਤਮ ਸਾਇੰਸ ਦੀ ਵਿਧੀ ਹੈ। ਇਸ ਵਿਧੀ ਅਧੀਨ, ਅਸੀਂ ਔਕੜਾਂ ਦੂਰ ਕਰਨ ਵਾਸਤੇ
ਸੰਗਤਿ ਵਿੱਚ ਅਰਦਾਸ ਕਰਵਾਉਦੇ ਹਾਂ ਤਾਂ ਕਿ ਬਹੁਤੀਆਂ ਤਰੰਗਾਂ ਮਿਲ ਕੇ ਬਹੁਤ ਸ਼ਕਤੀਸ਼ਾਲੀਹੋ ਕੇ,
ਜਲਦੀ ਅਸਰ ਕਰਨ। ਇਸ ਦੇ ਉਲਟ, ਜੇ ਰਵਾਇਤੀ ਸਿੰਘ, ਦੇਖਾ- ਦੇਖੀ, ਅੰਮ੍ਰਿਤ ਸੰਚਾਰ ਦੀ, ਸੇਵਾ ਕਰਦੇ
ਹਨ ਤੇ ਅਗੋਂ ਅੰਮ੍ਰਿਤ ਅਭਿਲਾਖੀ ਵੀ ਸ਼ਰਧਾਵਾਨ ਨਹੀਂ ਤੱਦ ਨਾਮ ਦੀ ਰੋਂ, ਵਾਲਾ ਅਸਰ ਹੋਣਾ ਔਖਾ ਹੈ।
ਸਾਨੂੰ ਖਾਲਸੇ ਦੀ ਗਿਣਤੀ ਦਾ ਫਿਕਰ ਛੱਡ ਕੇ, ਉਚੇ ਸੁੱਚੇ ਖਾਲਸਾਈ ਆਚਰਨ ਵਾਲੇ ਜੀਵਨ ਦਾ,
ਫਿਕਰ ਕਰਨ ਦੀ ਲੋੜ ਹੈ। ਜਿਸ ਨੂੰ ਅਸੀਂ ਭੁੱਲ ਚੁੱਕੇ ਹਾਂ। ਖਾਲਸੇ ਜੀ ਦੀਆਂ ਧੁੰਮਾਂ, ਸੰਸਾਰ
ਵਿੱਚ ਖਾਲਸੇ ਦੀ ਗਿਣਤੀ ਕਾਰਨ ਨਹੀਂ ਪਈਆਂ ਸਨ, ਬਲਕਿ ਖਾਲਸਈ ਆਚਰਨ ਇਸ ਦਾ ਮੂਲ ਕਾਰਨ ਸੀ। ਸਾਡੇ
ਵਿਰੋਧੀ ਵੀ ਇਸ ਦੀ ਪਰੋੜਤਾ ਕਰਨ ਲਈ ਮਜਬੂਰ ਹੋਏ, (ਕਾਜੀ ਨੂਰ ਮੁਹੰਮਦ) ਇਸ ਉਚੇ ਆਚਰਣ ਵਾਲਾ,
ਗੁਰਸਿੱਖ ਖਾਲਸੇ ਦੀ ਸਿਫਤ ਆਪਣੀਆ ਲਿਖਤਾ ਰਾਹੀ ਦਸਦਾ ਹੈ ਕਿ ਖਾਲਸਾ ਜੋ ਕਹਿ ਦਿੰਦਾ ਸੀ ਉਸ ਨੂੰ
ਸੱਚ ਮੰਨ ਲਿਆ ਜਾਂਦਾ ਸੀ। ਕਿਉਂ ਜੋ ਖਾਲਸਾ ਜੀ ਨੂੰ ਕਦੇ ਝੂਠ ਬੋਲਣਾਸਿਖਾਇਆ ਹੀ ਨਹੀ ਸੀ। ਸਿੱਖ
ਦੇ ਕਹਿਣ ਤੇ ਨਿਯਾਇਕ ਫੈਸਲੇ ਵੀ ਕਰ ਦਿੱਤੇ ਜਾਂਦੇ ਸਨ। ਪਰ ਅਫਸੋਸਦੀ ਗੱਲ ਹੈ ਕਿ ਅੱਜ ਗੁਰੂ ਦਾ
ਸਿੱਖ ਹੀ ਸਿੱਖ ਤੇ ਯਕੀਨ ਨਹੀ ਕਰਦਾ। ਸਾਡੀ ਇਹ ਦਸ਼ਾ ਸਿਰਫ ਆਤਮਜੀਵਨ ਦੇ ਗਿਆਨ ਤੇ ਦੈਵੀ ਗੁਣਾਂ ਦੀ
ਅਣਹੋਂਦ ਕਾਰਣ ਹੋਈ ਹੈ। ਆਤਮ ਜੋਤਿ ਦਾ ਗਿਆਨ, ਜੀਵਨ ਦਾ ਮੂਲਹੈ, ਜਿਸ ਤੋਂ ਸਾਰੀ ਰਚਨਾ ਹੋਈ ਯਥਾ”
ਜੰਮਹਿ ਜੀਅ ਜਾਣੈ ਜੇ ਥਾਉ ਸੁਰਤਾ ਪੰਡਿਤ ਤਾਂ ਕਾ ਨਾਉ”
(ਅਕੰ 1256) “ਮਨ ਤੂੰ ਜੋਤਿ ਸਰੂਪ ਹੈ ਆਪਣਾ ਮੂਲੁ ਪਛਾਣੁ “ਇਸ ਉਚੀ ਸੁਰਤ ਵਾਲਾ, ਵਿਦਵਾਨ
ਖਾਲਸਾ ਹੀ ਨਿਰਪੱਖ ਹੋ ਸਕਦਾ ਹੈ। ਨਿਰਪੱਖ ਹੀ ਨਿਰਭਉ ਤੇ ਨਿਰਵੈਰ ਹੁੰਦਾ ਹੈ। ਐਸੇ ਸੰਤ ਸਿਪਾਹੀ
ਖਾਲਸੇ ਦੇ ਹੱਥ ਵਿੱਚ ਸ਼ਕਤੀ/ਸ਼ਸ਼ਤਰ ਸ਼ੋਭਦੇ ਹਨ ਖਾਲਸੇ ਦੇ ਰਾਜ ਵਿੱਚ ਸਾਰੇ ਧਰਮਾਂ ਦਾ ਪੂਰਾ ਸਤਿਕਾਰ
ਤੇ ਊਚ ਨੀਚ ਦਾ ਵਿਤਕਰਾ ਨਹੀ ਹੋਵੇਗਾ। ਇਸ ਦੀਆਂ ਕੁੱਝ ਮਿਸਾਲਾਂ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ
ਰਾਜਤੋਂ ਲੈ ਸ਼ਕਦੇ ਹਾਂ। ਮਹਾਰਾਜਾ ਰਣਜੀਤ ਸਿੰਘ ਆਤਮਿਕ ਜੀਵਨ ਵਾਲੇ ਖਾਲਸੇ ਦੇ ਗੁਣਾਂ ਦੀ ਕਦਰ
ਕਰਦਾਸੀ, ਜਿਸ ਕਾਰਨ ਉਸਦੇ ਰਾਜ ਵਿੱਚ ਕਿਸੇ ਨੂੰ ਫਾਂਸੀ ਨਹੀ ਦਿੱਤੀ ਗਈ ਤੇ ਨਾ ਹੀ ਕੋਈ ਧਾਰਮਿਕ
ਦੰਗਾ ਫਸਾਦ ਹੋਇਆ। ਅੱਜ ਦੇ ਸਿੱਖ ਕੋਲ ਮਾਇਕ ਪਦਾਰਥਾਂ ਦੀ ਕੋਈ ਘਾਟ ਨਹੀ ਪਰ ਇਹ ਫਿਰ ਵੀ,
ਖਿਝਿਆਂ,
ਖਪਿਆਂ, ਸਹਮਿਆਂ, ਆਤਮ ਰਸ ਵਿਹੁਣਾ ਤੇ ਨਿਜ ਸਵਾਰਥ ਅਧੀਨ ਜਿਉਂਦਾ ਹੋਇਆ, ਖਾਲਸੇ ਦੀਆਂ
ਉਚੱੀਆਂ ਬੁਲੰਦੀਆਂ ਨੂੰ ਪ੍ਰਾਪਤ ਨਹੀਂ ਕਰਸਕਿਆ। ਇਸ ਦੇ ਮੁਕਾਬਲੇ ਆਤਮ ਰਸੀਆ ਖਾਲਸਾ, ਦੁੱਖਾਂ
ਮੁਸੀਬਤਾਂ ਦੇ ਹੁੰਦਿਆਂ ਵੀ ਨਿਰਭਉ, ਨਿਰਵੈਰ ਤੇ ਚੜ੍ਹਦੀ ਕਲਾ ਵਿੱਚ ਰਹਿੰਦਾ ਹੋਇਆ ਸਰਬੱਤ ਦੇ ਭਲੇ
ਵਾਸਤੇ ਜੀਵਨ ਜਿਉਂਦਾ ਹੈ।
ਗੁਰੂ ਨਾਨਕ ਦੇਵ ਜੀ ਨੇ ਭੇਦ ਭਾਵ, ਉਚ- ਨੀਚ ਦੇ ਸਾਰੇ ਵਿਤਕਰੇ ਦੂਰ ਕਰਨ ਹਿੱਤ, ਇੱਕ
ਪਰਮਾਤਮਾਂ ਦੀ ਪੂਜਾ, ਇੱਕ ਸੰਗਤ, ਇੱਕ ਪੰਗਤ ਤੇ ਇੱਕ ਸਰੋਵਰ ਦੇ ਵਰਤਾਰੇ ਦੀ ਸਿੱਖਿਆ ਦਿੱਤੀ। ਹੋਰ
ਰਹਿੰਦੇ ਭੇਦਾਂ, ਵਿਤਕਰਿਆਂ ਨੂੰ ਦੁਰਕਰਨ ਹਿੱਤ, ਗੁਰੂ ਗੋਬਿਦ ਸਿੰਘ ਜੀ ਨੇ ਇੱਕ ਬਾਟੇ ਰਾਹੀਂ
ਅੰਮ੍ਰਿਤ ਛਕਣਾ ਲਾਜ਼ਮੀ ਕਰਾਰ ਕੀਤਾ ਅਤੇ ਆਪਣੇ ਨਾਵਾਂ ਨਾਲ ਲੱਗੀ ਭਿੰਨਤਾਂ ਵੀ ਸਿੰਘ ਤੇ ਕੌਰ ਜੋੜ
ਕੇ ਖਤਮ ਕੀਤੀ। ਇਹ ਸਭ ਕੁੱਝ ਗੁਰਬਾਣੀ ਦੇ ਪ੍ਰਤੀਕ ਹੈ “ਏਕਾ ਜੋਤਿ ਜੋਤਿ ਹੈ ਸਰੀਰਾ “, । ਪਰ
ਹਾਲੇ ਵੀ ਅੰਮ੍ਰਿਤਧਾਰੀ ਸਿੰਘਾਂ ਅੰਦਰ ਜਾਤ ਪਾਤ ਤੇ ਊਚ ਨੀਚ ਦਾ ਵਿਤਕਰਾ ਬਹੁਤਾ ਦੂਰ ਨਹੀ ਹੋਇਆ।
ਅੱਜ ਇਸ ਦਾ ਕਾਰਣ ਅਗਰ ਅਸੀਂ ਪ੍ਰਚਾਰ ਦੀ ਕਮੀ ਦੱਸੀਏ ਤਾਂ ਠੀਕ ਨਹੀ ਜਾਪਦਾ, ਕਮੀ ਹੈ ਤਾਂ ਸਾਡੀ
ਧਾਰਨਾ ਅਤੇ ਨੀਯਤ ਵਿੱਚ ਹੈ। ਅੱਜ ਕੀਰਤਨ ਦਰਬਾਰਾਂ, ਸੰਤ ਸਮਾਗਮਾਂ ਤੇ ਹੋਰ ਅਨੇਕਾਂ
ਜੱਥੇਬੰਦੀਆਂ ਵਲੋਂ ਧਾਰਮਿਕ ਸਮਾਗਮਾਂ ਦੀ ਭਰਮਾਰ ਹੈ, ਪਰ ਇਸ ਦੇ ਬਾਵਜੂਦ ਵੀ ਰੁਹਾਨੀਅਤ ਵਾਲਾ
ਜੋਤਿ ਸਰੂਪੀ ਜੀਵਨ ਪਰਫੁਲਿਤ ਨਹੀ ਹੋ ਰਿਹਾ, ਬਲਕਿ ਮੁਰਝਾ ਰਿਹਾ ਹੈ, ਇਸ ਦਾ ਕਾਰਣ ਸਿਰਫ
ਆਪਣੀਆਂਵੱਖਰੀਆਂ ਹੋਂਦਾ ਅਤੇ ਜੱਥੇਬੰਦੀਆਂ ਨੂੰ ਉਚੇ ਦਰਸਾਉਣ ਦੀ ਕਾਮਨਾ ਹੈ ਜੇ ਕਾਮਨਾ ਰੂਹਾਨੀਅਤ
ਤੇ ਆਤਮ ਜੀਵਨ ਵਾਲੀ ਹੋਵੇ ਤਾਂ ਇਸ ਪਾਸੇ ਵਾਧਾ ਹੋਣਾ ਜਰੂਰੀ ਹੈ। ਜਿਸ ਗੁਰ ਸਿੱਖ ਖਾਲਸੇ ਨੇ ਆਪਣੀ
ਮਤ (ਹੋਂਦ) ਨੂੰ ਤਿਆਗ ਕੇ, ਪੂਰਣ ਤੌਰ ਤੇ ਗੁਰਮਤਿ ਧਾਰਣ ਕੀਤੀ, ਜੀਵਨ ਦੇ ਹਰ ਪੱਧਰ ਤੇ ਗੁਰਬਾਣੀ
ਤੋਂ ਸੇਧਪ੍ਰਾਪਤ ਕੀਤੀ ਉਹ ਜੀਵਨ ਮੁਕਤ ਹੋ ਵਿੱਚਰੇ, ਤੇ ਅਨੇਕਾਂ ਹੀ ਚਮਤਕਾਰ ਵਿਖਾ ਗਏ। ਜੈਸਾ ਕਿ,
ਬੰਦ, ਬੰਦ ਕੱਟਵਾਉਣੇ, ਖੋਪਰੀ ਉਤਰਵਾਉਣੀ, ਆਰੇ ਨਾਲ ਚਰਵਾਏ ਜਾਣਾ, ਦੇਗਾਂ ਵਿੱਚ ਉਬਾਲੇ ਜਾਣਾ,
ਫਾਂਸੀ ਦੇ ਰੱਸਿਆਂ ਨੂੰ ਚੁੰਮਣਾ, ਤੋਪਾਂ ਦੇ ਗੋਲਿਆਂ ਨਾਲ ਉਡਾਏ ਜਾਣਾ, ਇਸ ਉਚੇਸੁਚੇ ਆਚਰਨਿਕ
ਜੀਵਨ ਨੂੰ ਬਚਾਉਣ ਬਦਲੇ ਅਹੁਦਿਆਂ ਅਤੇ ਪਦਾਰਥਾਂ ਨੂੰ ਠੁਕਰਾ ਦੇਣਾ, ਇਹ ਖੇਡਾਂ ਖਾਲਸੇ ਵਾਸਤੇ
ਮਾਮੂਲੀ ਗੱਲਾਂ ਸਨ। ਇਸ ਤੋਂ ਵੀ ਵੱਧ, ਆਪਣੇ ਸਰੀਰ ਦਾ ਤਿਆਗ ਇੱਛਾ ਅਨੁਸਾਰ ਕਰਨਾ ਇਹ ਕੌਤਿਕ ਬਾਬਾ
ਅਟਲ ਰਾਏ ਜੀ, ਬਾਬਾ ਗੁਰਦਿਤਾ ਜੀ, ਬਾਬਾ ਦੀਪ ਸਿੰਘ ਜੀਆਂ ਨੇ ਕਰ ਵਿਖਾਏ। ਐਸੇ ਆਤਮ ਰਸੀਆਂ ਖਾਲਸਾ
ਜੀ ਦੀ ਕਤਾਰ ਵਿੱਚ, ਹਜ਼ਾਰਾਂ ਹੀ ਗੁਰਮੁਖ ਪਿਆਰੇ ਬਾਬੇ ਨਾਨਕ ਦੇ ਸਮੇਂ ਤੋਂ ਹੁਣ ਤੱਕ ਜੁੜਦੇ ਆ
ਰਹੇ ਹਨ। ਇਸ ਕਤਾਰ ਵਿਚੱ ਮੀਆਂ ਮੀਰ ਜੀ, ਪੀਰ ਭੀਖਣ ਸ਼ਾਹ, ਪੀਰ ਬੁੱਧੂ ਸ਼ਾਹ, ਭਾਈ ਘਣੱਈਆ ਜੀ ਬਹੁਤ
ਉਚੇ ਨਜ਼ਰ ਆਉਂਦੇ ਹਨ।
ਅੰਤ ਵਿੱਚ ਪ੍ਰਗਟ ਜੋਤਿ ਰੂਪ ਖਾਲਸਾਈ ਜੀਵਨ ਨੂੰ ਪ੍ਰਫੁੱਲਤ ਕਰਨ ਹਿਤ ਜਰੂਰੀ ਬੇਨਤੀਆਂ ਸੰਗਤਾਂ
ਸਾਹਮਣੇ ਪੇਸ਼ ਹਨ: -
1. ਸਭ ਤੋਂ ਪਹਿਲਾਂ ਸਾਡੇ ਆਗੂ, ਅਕਾਲ ਤਖਤ ਸਾਹਿਬ ਜੋ ਖਾਲਸੇ ਦਾ ਸਰਬ-ਸਾਝਾਂ ਉਚ ਸਥਾਨ ਹੈ।
ਬਿਨਾਂ ਪਖ ਪਾਤ ਤੋ ਮਿਲ ਕੇ ਤੇ-ਪਿਛਲੀਆਂ ਭੁੱਲਾਂ ਬਖਸ਼ਾਨ ਵਾਸਤੇ ਬੇਨਤੀ ਕਰਕੇ, ਖਾਲਸਾਈ ਆਤਮਿਕ
ਜੀਵਨ ਦੀ ਦਾਤ ਮੰਗਣ।
2. ਸ਼੍ਰੋਮਣੀ ਗੁਰਦੁਆਰਾ ਪ੍ਰੰਬੰਧਕ ਕਮੇਟੀ, ਸਿਮਰਨ ਅਭਿਆਸੀ, ਨਾਮ ਰੱਸੀਏ, ਅਨੁਭਵੀ ਗ੍ਰੰਥੀ ਸਿੰਘ,
ਜੋ ਗੁਰਬਾਣੀ ਦੇ ਗੁੱਝੇ ਭੇਦਾਂ ਤੋਂ ਜਾਣੂ ਹੋਣ, ਤਿਆਰ ਕਰਨ ਦਾ ਉਪਰਾਲਾ ਕਰੇ ਤੇ ਇਨ੍ਹਾਂ ਦੀ
ਮਾਸਿਕ ਭੇਟਾ ਸਰਕਾਰ ਦੇ ਦਰਜਾ ਇੱਕ ਅਫਸਰ ਦੇ ਬਰਾਬਰ ਦੀ ਹੋਵੇ, ਯੋਗਤਾ ਅਨੁਸਾਰ ਵਧਾਈ
ਵੀ ਜਾਵੇ।
3. ਕਿਸੇ ਵੀ ਧਾਰਮਿਕ ਕਾਰਜ, ਜੋ ਗੁਰਦੁਆਰਿਆਂ ਦੇ ਪ੍ਰਬੰਧਕਾਂ ਰਾਹੀ ਹੁੰਦੇ ਹਨ, ਦੀ ਭੇਟਾ ਨੀਯਤ
ਨਹੀ ਹੋਣੀ ਚਾਹੀਦੀ, ਸੰਗਤਾਂ ਜੋ ਵੀ ਸ਼ਰਧਾ ਨਾਲ ਭੇਟਾ ਕਰਨ ਪ੍ਰਵਾਨ ਕਰਨੀ ਚਾਹੀ ਦੀ ਹੈ, ਕਿਊ
ਕਿ ਗੁਰਦੁਆਰੇ ਪ੍ਰਬੰਧਕਾਂ ਦੇ ਹੀ ਗੁਰ-ਸੰਗਤਾਂ ਦੇ ਹਨ।
4. ਜਿਤਨੀਆਂ ਵੀ ਜੱਥੇਬੰਦੀਆਂ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪ੍ਰਚਾਰ ਕਰਦੀਆਂ ਹਨ, ਇਸ
ਸੁਭਾਗੇ ਅਵਸਰ ਤੇ ਜੇ ਆਪਣੀ ਹੋਂਦ ਪੂਰਨ ਤੌਰ ਤੇ ਗੁਰੂ ਅਰਪਨ ਕਰ ਦੇਣ ਤਾਂ ਇਹ ਖਾਲਸੇ ਦੀ ਚੜ੍ਹਤ
ਪ੍ਰਤੀ ਪਹਿਲਾ ਵਡਮੁੱਲਾ ਕਦਮ ਹੋਵੇਗਾ। ਇਸ ਉਦਮ ਨਾਲ ਅਸੀ, ਏਕਤਾ ਵੱਲ ਮੌੜਾ ਪਾਉਂਦੇ ਹੋਏ ਇੱਕ
ਮਰਿਆਦਾ ਅਧੀਨ, ਕੇਵਲ ਇੱਕ ਗੁਰੂ ਗ੍ਰਥੰ ਸਾਹਿਬ ਦੀ ਸਰਬ ਉਚਤਾ ਤੇ ਸਤਿਕਾਰ ਦਾ ਪ੍ਰਮਾਣ ਦੇ ਸਕਦੇ
ਹਾਂ। ਇਸ ਉਦਮ ਨਾਲ ਅਸੀ ਅਨੇਕਤਾ ਤੋਂ ਏਕਤਾ ਭੇਦਾਂ ਤੋਂ ਅਭੇਦਤਤਾ ਵੱਲ ਸ਼ਫਰ ਸ਼ੁਰੂ ਕਰਕੇ ਮੁਰਜਾਏ
ਹੋਏ ਖਾਲਸਾਈ ਜੀਵਨ ਨੂੰ ਪ੍ਰਫੁੱਲਿਤ ਕਰ ਸਕਦੇ ਹਾਂ। ਉਪਰੋਕਤ ਦੈਵੀ ਗੁਣਾਂ ਦਾ ਧਾਰਨੀ ਆਤਮ ਰਸੀਆ
ਹੀ ਵਾਹਿਗੁਰੂ ਜੀ ਕਾ ਖਾਲਸਾ ਹੈ ਇਸ ਦੇ ਰਾਜ ਵਿੱਚ ਕੋਈ ਆਕੀ (ਬਾਗੀ) ਨਹੀ ਹੋ ਸਕਦਾ।
“ਆਕੀ ਮਰਿਹ ਅਫਾਰੀ “ਮਾਰੂ: ਮ: ੧।
ਦਾਸ ਦੀ ਅੰਤਰੀਵ ਇੱਛਾ ਹੈ ਕਿ ਇਹ ਗੁਰਮਤਿ ਵਿਚਾਰਾਂ ਰਾਹੀਂ ਦਰਸਾਇਆ ਖਾਲਸਾ ਜੀ ਦਾ ਸਰੂਪ ਸਾਰੇ
ਗੁਰੂ ਨਾਨਕ ਨਾਂਵ ਲੇਵਾ ਤੱਕ ਪਹੁੰਚਾਇਆ ਜਾਵੇ।
ਗੁਰਬਖਸ਼ ਸਿੰਘ
9417231762
(08/01/11)
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ
ਭਾਈ
ਗੁਰਪ੍ਰੀਤ ਸਿੰਘ ਕੈਲੇਫੋਰਨੀਆ, ‘ਸੱਚ ਕੀ ਬੇਲਾ’
ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਹਿ। ਹਰ ਆਦਮੀ ਦੀ ਪਛਾਣ ਉਸ ਦੇ
ਕੀਤੇ ਕੰਮ ਤੋਂ ਹੀ ਹੁੰਦੀ ਹੈ। ਤੁਹਾਡੀ ਚਿੱਠੀ ਤੋਂ ਇਸ ਸਾਫ ਪਤਾ ਚਲਦਾ ਹੈ ਕਿ ਤੁਸੀਂ ਕਿਸੇ
ਟਕਸਾਲੀ ਚੱਕੀ ਦਾ ਪੀਸਿਆ ਚੱਟਿਆ ਹੈ ਤੇ ਨਮਕ ਹਰਾਮੀ ਨਹੀਂ ਬਣਨਾ ਭਾਂਵੇਂ ਗਲਤ ਬਿਆਨਬਾਜੀ ਹੀ ਕਿਉਂ
ਨਾ ਕਰਨੀ ਪਵੇ।
ਪਹਿਲੇ ਸਵਾਲ ਦਾ ਉਤਰ:- ਤੁਸੀਂ ਆਪ ਲਿਖਦੇ ਹੋ ਕਿ 19 ਰਾਗ ਤਾਂ ਰਾਗਮਾਲਾ ਵਾਲੇ ਹਨ। ਤੁਸੀਂ ਇਹ
ਦੱਸੋ ਕਿ ਜੇ 31 ਪੂਰਨ ਰਾਗਾਂ ਅਤੇ 6 ਮਿਸ਼ਰਤ ਰਾਗਾਂ ਵਿਚੋਂ 19 ਰਾਗਾਂ ਦੇ ਨਾਮ ਗੁਰੂ ਗ੍ਰੰਥ
ਸਾਹਿਬ ਜੀ ਵਿੱਚ ਆ ਵੀ ਗਏ ਤਾਂ ਵੀ ਇਹ ਰਾਗਮਾਲਾ ਰਾਗਾਂ ਦਾ ਤਤਕਰਾ ਕਹਾਉਣ ਦੇ ਯੋਗ ਕਿਵੇਂ ਬਣੀ?
ਇਹ 19 ਰਾਗ 13 ਪੂਰੇ ਰਾਗ ਅਤੇ 6 ਮਿਸ਼ਰਤ ਰਾਗਾਂ ਦਾ ਤਾਂ ਤਕਰੀਬਨ ਅੱਧਾ ਹਿਸਾ ਹੀ ਹੈ। ਹੁਣ ਇਹ
ਦੱਸੋ ਕਿ ਬਾਕੀ ਦੇ 18 ਰਾਗਾਂ ਵਾਸਤੇ ਇੱਕ ਹੋਰ ਰਾਗਮਾਲਾ ਲਿਖੀਏ?
ਦੂਜੇ ਸਵਾਲ ਦਾ ਉਤਰ:- ਪ੍ਰਥਮ ਰਾਗ ਭੇਰਵ ਵੈ ਕਰਹੀ। ਪੰਚ ਰਾਗਨੀ ਸੰਗ ਉਚਰਹੀ। (ਮਾਧਵਾ ਨਲ
ਕਾਮਕੰਦਲਾ ਵਾਲੀ ਰਾਗਮਾਲਾ)।
ਗੁਰੂ ਗ੍ਰੰਥ ਸਾਹਿਬ ਜੀ ਵਿੱਚ ਰਾਗ ਗਉੜੀ, ਗੂਜਰੀ, ਧਨਾਸਰੀ, ਸੋਰਠਿ ਆਦਿ ਨੂੰ ਪੂਰੇ ਰਾਗਾ ਵਜੋਂ
ਵਰਤਿਆ ਹੈ ਤੇ ਰਾਗਮਾਲਾ ਨੇ ਲਿਖਾਰੀ ਨੇ ਇਨ੍ਹਾਂ ਹੀ ਰਾਗਾਂ ਨੂੰ ਰਾਗਣੀਆਂ ਵਜੋਂ ਵਰਤਿਆ ਗਿਆ ਹੈ।
ਗੁਰੂ ਸਾਹਿਬ ਆਪਣੀ ਬਾਣੀ ਵਿੱਚ ਕਿਸੇ ਰਾਗ ਦੇ ਨਾਮ ਨਾਲ ਰਾਗਨੀ ਨਹੀਂ ਲਿਖਦੇ ਪਰ ਰਾਗਮਾਲਾ ਵਿਚਲਾ
ਸਬੂਤ ਉਪਰ ਲਿਖਿਆ ਜਾ ਚੁਕਿਆ ਹੈ।
ਤੀਸਰੇ ਸਵਾਲ ਦਾ ਉਤਰ- ਸਿਰੀ ਰਾਗ ਅੱਜ ਦੇ ਛਾਪੇ ਵਾਲੇ ਸਰੂਪ ਵਿੱਚ ਪੰਨਾ 14 ਤੋਂ ਸੁਰੂ ਹੁੰਦਾ ਹੈ
ਜਦੋਂ ਕਿ ਆਸਾ ਰਾਗ 347 ਪੰਨੇ ਤੋਂ। ਵੱਡੇ ਟਕਸਾਲੀ ਅਤੇ ਗੂੜ ਗਿਆਨੀ ਜੀ ਤੁਹਾਡੇ ਕੋਲ ਕਿਹੜੇ ਗੁਰੂ
ਸਾਹਿਬ ਦੀ ਹੱਥ ਲਿਖਤ ਪਈ ਹੈ ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਰਾਗ ਆਸਾ ਨਾਲ ਸ਼ੁਰੂ ਹੁੰਦੇ ਹਨ?
ਗੁਰੂ ਬਾਣੀ ਮੁਤਾਬਕ:- ਰਾਗਾ ਵਿਚਿ ਸ੍ਰੀ ਰਾਗੁ ਹੈ ਜੇ ਸਚਿ ਧਰੇ
ਪਿਆਰੁ॥ ਮ: 4, {ਪੰਨਾ 83}
ਸਿਰੀ ਰਾਗ ਦੀ ਵਾਰ ਵੀ ਇਸੇ ਸਲੋਕ ਤੇ ਇਸੇ ਪੰਗਤੀ ਨਾਲ ਸ਼ੁਰੂ ਹੁੰਦੀ ਹੈ। ਦੂਜੇ ਨੰਬਰ ਤੇ ਭਾਈ
ਗੁਰਦਾਸ ਜੀ ਵੀ ਇਸ ਗੱਲ ਦੀ ਗਵਾਹੀ ਆਪਣੀਆਂ ਵਾਰਾਂ ਵਿੱਚ ਇਹ ਲਿਖ ਕੇ ਭਰ ਦਿੰਦੇ ਹਨ, “ਰਾਗਨ ਮਹਿ
ਸਿਰੀ ਰਾਗ ਹੈ” ਕਿ ਸਿਰੀ ਰਾਗ ਹੀ ਪ੍ਰਥਮ ਰਾਗ ਹੈ। ਜੇ ਕਰ ਤੁਹਾਡੇ ਬ੍ਰਹਮ ਗਿਆਨੀ, ਸੰਤ, ਖਾਲਸਾ,
ਸੱਚਖੰਡ ਵਾਸੀ, ਗੁਰਮਤਿ ਮਾਰਤੰਡ, ਗਿਆਨੀ ਗੁਰਬਚਨ ਸਿੰਘ, ਸੱਤਾਂ ਵਿਸ਼ੇਸ਼ਣਾਂ ਵਿਚੋਂ ਕੁੱਝ ਮੈਂ
ਭੁੱਲ ਹੀ ਗਿਆ ਹਾਂ, ਕਿਸੇ ਆਪਣੀ ਪੁਸਤਕ ਵਿੱਚ ਲਿਖ ਗਏ ਹਨ ਤਾਂ ਜਰੂਰ ਦੱਸਣਾ ਕਿ ਗੁਰੂ ਗ੍ਰੰਥ
ਸਾਹਿਬ ਜੀ ਦਾ ਪ੍ਰਥਮ ਰਾਗ ਆਸਾ ਰਾਗ ਹੈ, ਸਾਡੇ ਗਿਆਨ ਵਿੱਚ ਵੀ ਵਾਧਾ ਹੋਵੇ।
ਧੰਨਵਾਦ।
ਸਰਦਾਰ ਮੱਖਣ ਸਿੰਘ ਜੀ ਐਸੀਆਂ ਨਿਕੱਮੀਆਂ ਚਿਠੀਆਂ ਆਪਣੀ ਵੈਬ-ਸਾਈਟ
ਤੇ ਪੋਸਟ ਕਰਕੇ ਤੁਸੀਂ ਆਪਣੇ ਪਾਠਕਾਂ ਦੀ ਜਾਣਕਾਰੀ ਵਿੱਚ ਕਿਹੜਾ ਵਾਧਾ ਕੀਤਾ ਹੈ ਸਿਵਾਏ ਦੁਬਧਾ
ਵਿੱਚ ਪਾਉਣ ਦੇ? ਭਾਈ ਗੁਰਪ੍ਰੀਤ ਸਿੰਘ ਕਿਸੇ ਦਿਵਾਨੇ ਦਾ ਹੀ ਭਾਈ ਹੈ ਜਿਸਨੂੰ ਸਰਬਜੀਤ ਸਿੰਘ
ਕੈਲੇਫੋਰਨੀਆਂ ਤੇ ਉਸਦੇ ਸਾਥੀਆਂ ਨੇ ਭਜਾਇਆ ਹੈ। ਸੱਚ ਕੀ ਬੇਲਾ ਵਾਲੇ ਲਾਂਬੇ ਦੇ ਭਾਈ ਵੀਰ ਹਨ।
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ ਕੈਨੇਡਾ।
(ਸੰਪਾਦਕੀ ਟਿੱਪਣੀ:- ਇੱਥੇ ਭੱਜਣ ਭਜਾਉਣ ਵਾਲੀ ਕੋਈ ਗੱਲ ਨਹੀਂ ਸੋਚਣੀ ਚਾਹੀਦੀ। ਜੇ ਕਰ ਕੋਈ ਪਾਠਕ
ਚੰਗੀ ਸ਼ਬਦਾਵਲੀ ਵਿੱਚ ਕੋਈ ਸਵਾਲ/ ਸ਼ੰਕਾ ਕਿਸੇ ਦੀ ਲਿਖਤ ਬਾਰੇ ਕਰਦਾ ਹੈ ਅਤੇ ਉਸ ਨੂੰ ਉਸ ਦਾ ਠੀਕ
ਜਵਾਬ ਮਿਲ ਕੇ ਤਸੱਲੀ ਹੋ ਜਾਂਦੀ ਹੈ ਤਾਂ ਇਸ ਵਿੱਚ ਕੋਈ ਗਲਤ ਗੱਲ ਨਹੀਂ ਹੈ। ਸਾਧਾਰਣ ਸਵਾਲਾਂ ਨੂੰ
ਤੁਸੀਂ ਨਿਕੰਮੀਆਂ ਚਿੱਠੀਆਂ ਕਹਿੰਦੇ ਹੋ ਅਤੇ ਔਖੇ ਸਵਾਲਾਂ ਤੋਂ ਤੁਸੀਂ ਕੰਨੀ ਕਤਰਾਉਂਦੇ ਹੋ ਤਾਂ
ਇਹ ਗੱਲ ਇਤਨੀ ਠੀਕ ਨਹੀਂ ਲਗਦੀ। ਸਪੋਕਸਮੈਨ ਦੇ ਐਡੀਟਰ ਨੂੰ ਤੁਸੀਂ ਸਿਆਣਾ ਕਹਿ ਕੇ ਉਸ ਦੀ ਪਿੱਠ
ਠੋਕਦੇ ਹੋ ਪਰ ਜਦੋਂ ਉਸ ਦੀਆਂ ਲਿਖਤਾ ਬਾਰੇ ਤੁਹਾਨੂੰ ਕੋਈ ਸਵਾਲ ਕਰਦਾ ਹੈ ਤਾਂ ਤੁਸੀਂ ਚੁੱਪ ਧਾਰ
ਲੈਂਦੇ ਹੋ। ਇਸ ਬਾਰੇ ਹੁਣ ਤੁਹਾਨੂੰ ਆਪਣੀ ਚੁੱਪ ਤੋੜਨੀ ਹੀ ਪੈਣੀ ਹੈ ਅਤੇ ਜਾਂ ਫਿਰ ਮਜ਼ਬੂਰੀ ਵੱਸ
ਸ਼ਾਇਦ ਤੁਹਾਨੂੰ ਵੀ ਇੱਥੋਂ ਭੱਜਣਾ ਹੀ ਪਵੇ। ਜਨਵਰੀ 2011 ਦੀ ਵਿਚਾਰ ਚਰਚਾ ਦਾ ਵਿਸ਼ਾ ਜੋ ਅਸੀਂ
ਰੱਖਿਆ ਹੈ ਉਸ ਵਿੱਚ ਤੁਹਾਨੂੰ 31 ਜਨਵਰੀ ਤੱਕ ਇਹ ਸਪਸ਼ਟ ਕਰਨਾ ਪੈਣਾ ਹੈ ਕਿ ਜੋ ਕੁੱਝ ਸਪੋਕਸਮੈਨ
ਦੇ ਜੋਗਿੰਦਰ ਸਿੰਘ ਨੇ ਲਿਖਿਆ ਹੈ ਤੁਸੀਂ ਉਸ ਸਹਿਮਤ ਹੋ ਜਾਂ ਅਸਹਿਮਤ। ਇਸ ਬਾਰੇ ਅਸੀਂ ਤੁਹਾਨੂੰ
ਸੰਕੇਤ ਆਪਣੀ 29 ਦਸੰਬਰ ਵਾਲੀ ਟਿੱਪਣੀ ਵਿੱਚ ਦੇ ਦਿੱਤਾ ਸੀ)
(08/01/11)
ਹਰਪ੍ਰੀਤ ਕੌਰ/ ਬਸੰਤ ਕੌਰ
•
ਗੁਰਸਿੱਖ ਫੈਮਿਲੀ ਕਲੱਬ ਲੁਧਿਆਣਾ ਨੇ ਗੁਰਸਿੱਖ ਜੋੜਿਆਂ ਦੇ ਮੁਕਾਬਲੇ ਕਰਵਾਏ
• ਸਰਦਾਰਨੀ ਹਰਮੀਤ ਕੌਰ ਅਤੇ ਸਰਦਾਰ ਭੁਪਿੰਦਰ ਸਿੰਘ ਨੇ ਸੋਨੇ ਦਾ ਖੰਡਾ ਜਿੱਤਿਆ
(ਜਨਵਰੀ ੨੦੧੧: ਹਰਪ੍ਰੀਤ ਕੌਰ/ ਬਸੰਤ ਕੌਰ, ਲੁਧਿਆਣਾ)
ਗੁਰਸਿੱਖ ਫੈਮਿਲੀ ਕਲੱਬ ਲੁਧਿਆਣਾ ਜੋ ਲੰਬੇ ਸਮੇਂ ਤੋਂ ਸਿੱਖ ਕੌਮ ਵਿੱਚ ਨਵੇਕਲੇ ਢੰਗ
ਨਾਲ ਪ੍ਰਚਾਰ ਕਰ ਕੇ ਸਿੱਖ ਕੌਮ ਦੇ ਹਰ ਵਰਗ ਨੂੰ ਗੁਰੂ ਗਿਆਨ ਨਾਲ ਜੋੜਦਾ ਆ ਰਿਹਾ ਹੈ। ਐਤਕੀਂ ਵੀ
ਇਸ ਸੰਸਥਾ ਵੱਲੋਂ ‘ਏਕ ਜੋਤਿ ਦੁਇ ਮੂਰਤੀ’ ਦੇ ਸਿਧਾਂਤ ਨੂੰ ਦ੍ਰਿੜ ਕਰਵਾ ਕੇ ਗ੍ਰਿਹਸਤ ਮਾਰਗ ਨੂੰ
ਸਵਰਗ ਬਣਾਉਣ ਲਈ ਸਾਬਤ ਸੂਰਤ ਜੋੜਿਆਂ ਲਈ “ਗੁਰਸਿੱਖ ਕੱਪਲ ਮੁਕਾਬਲਾ -੨” ਦਾ ਆਯੋਜਨ ਕੀਤਾ। ਜਿਸ
ਵਿੱਚ ਮਹੀਨਾ ਕੁ ਪਹਿਲਾਂ ਰਖੇ ਆਡੀਸ਼ਨ ਵਿੱਚ ਭਾਗ ਲੈਣ ਵਾਲੀਆਂ ੬੦ ਜੋੜਿਆਂ ਵਿਚੋਂ ਕੇਵਲ ੬
ਗੁਰਸਿੱਖ ਜੋੜੇ ਹੀ ਮੁਕਾਬਲੇ ਲਈ ਰੱਖੀ ਯੋਗਤਾ ਨੂੰ ਪੂਰਾ ਕਰ ਸਕੇ। ਇੰਨ੍ਹਾਂ ੬ ਜੋੜਿਆ ਦਾ
ਮੁਕਾਬਲਾ ੨ ਜਨਵਰੀ ਨੂੰ ਰੋਟਰੀ ਭਵਨ, ਸਰਾਭਾ ਨਗਰ ਲੁਧਿਆਣਾ ਦੇ ਪਰਿਸਰ ਵਿੱਚ ਰੱਖਿਆ ਗਿਆ। ਜਿਸ
ਵਿੱਚ ਤਿੰਨ ਰਾਉਂਡਜ਼ ਨੂੰ ਪੂਰਾ ਕਰਦੇ ਹੋਏ ਜਿਥੇ ਗੁਰਮਤਿ ਨਾਲ ਸੰਬੰਧਤ ਸਵਾਲਾਂ ਦੇ ਜੁਆਬ ਦਿੱਤੇ,
ਉਥੇ ਹਰ ਗੁਰਸਿੱਖ ਜੋੜੇ ਨੇ ਸਿੱਖੀ ਸਰੂਪ ਵਿੱਚ ਮਨੁੱਖਤਾ ਲਈ ਸਕਿਟ ਰਾਹੀਂ ਸੰਦੇਸ਼ ਅਤੇ ਕੱਪਲ
ਖੇਡਾਂ ਵਿੱਚ ਹਿੱਸਾ ਲੈ ਕੇ ਆਪਣੀ ਯੋਗਤਾ ਦਾ ਪ੍ਰਦਰਸ਼ਨ ਕੀਤਾ। ਇਸ ਮੁਕਾਬਲੇ ਵਿੱਚ ਸਟੇਜ ਦੀ ਸੇਵਾ
ਸਿੱਖ ਪ੍ਰੈਸ ਦੇ ਸਰਦਾਰ ਪ੍ਰਭਜੋਤ ਸਿੰਘ ਅਤੇ ਗੁਰਸਿੱਖ ਨਾਰੀ ਮੰਚ ਦੀ ਬੀਬੀ ਹਰਪ੍ਰੀਤ ਕੌਰ ਨੇ
ਬਾਖੂਬੀ ਨਿਭਾਈ। ਮੁਕਾਬਲੇ ਵਿੱਚ ਜੋੜਿਆਂ ਨੂੰ ਰੈਂਪ `ਤੇ ਪ੍ਰਦਰਸ਼ਨ ਕਰਨ ਦੀ ਸੇਵਾ ਦੰਦਾਂ ਦੇ ਮਾਹਰ
ਡਾ. ਆਤਮਜੀਤ ਸਿੰਘ ਨੇ ਨਿਭਾਈ ਅਤੇ ਨਿਰਣਾਇਕ ਮੰਡਲ ਵਿੱਚ ਜੱਜਾਂ ਦੀ ਭੂਮਿਕਾ ਰੇਣੁਕਾ ਸਰਬਜੀਤ
ਸਿੰਘ, ਡਾ. ਸ਼ਰਬਜੋਤ ਕੌਰ, ਲਾੲੈਨ ਜੇ. ਐਸ. ਖੈਹਰਾ ਨੇ ਨਿਭਾਈ। ਕੜਾਕੇ ਦੀ ਠੰਡ ਵਿੱਚ ਵੀ ਸਿੱਖ
ਸੰਗਤਾਂ ਇਸ ਮੁਕਾਬਲੇ ਨੂੰ ਵੇਖਣ ਲਈ ਵੱਧ ਚੜ੍ਹ ਕੇ ਪੁੱਜੀਆ। ਇਸ ਮੌਕੇ ਬਾਬਾ ਬੰਦਾ ਸਿੰਘ ਬਹਾਦਰ
ਗਤਕਾ ਦਲ ਨੇ ਗਤਕੇ ਦੇ ਜੌਹਰ ਵਿਖਾਏ। ਇਸ ਤੋਂ ਇਲਾਵਾ ਸੰਗਤਾਂ ਲਈ ਵਪਾਰ ਪ੍ਰਦਰਸ਼ਨੀ, ਬਚਿੱਆਂ ਲਈ
ਫੈਂਸੀ ਡ੍ਰੈਸ ਸ਼ੋ, ਰੈਂਪ ਸ਼ੋ, ਸੋਹਣੀ ਦਸਤਾਰ ਪ੍ਰਦਰਸ਼ਨ, ਫ੍ਰੀ ਮੈਡੀਕਲ ਚੈਕੱਅਪ ਕੈਂਪ ਅਤੇ ਖਾਣ
ਪੀਣ ਦੇ ਸਟਾਲ ਵੀ ਲਾਏ ਗਏ। ਇਸ ਪ੍ਰਤੀਯੋਗਤਾ ਮੌਕੇ ਨਵ ਵਿਆਹੀ ਜੋੜੀ ਸਰਦਾਰ ਗੁਰਸੇਵਕ ਸਿੰਘ ਅਤੇ
ਬੀਬੀ ਹਰਬੰਸ ਕੌਰ ਫਰੀਦਾਬਾਦ ਨੂੰ ਸਿੱਖ ਕੌਮ ਪ੍ਰਤੀ ਸੇਵਾਵਾਂ ਲਈ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ
ਡਾਇਰੈਕਟਰ ਅਤੇ ਗੁਰਸਿੱਖ ਫੈਮਿਲੀ ਕਲੱਬ ਲੁਧਿਆਣਾ ਦੇ ਐਮ. ਡੀ. ਕੰਵਰ ਮਹਿੰਦਰ ਪ੍ਰਤਾਪ ਸਿੰਘ ਅਤੇ
ਗੁਰਸਿੱਖ ਫੈਮਿਲੀ ਕਲੱਬ ਲੁਧਿਆਣਾ ਦੀ ਸਮੁੱਚੀ ਟੀਮ ਨੇ ਸਨਮਾਨਤ ਕੀਤਾ। ਸ. ਗੁਰਸੇਵਕ ਸਿੰਘ ਅਤੇ
ਬੀਬੀ ਹਰਬੰਸ ਕੌਰ ਨੇ ਸੰਗਤਾਂ ਨੂੰ ਸੰਬੋਧਤ ਹੁੰਦਿਆਂ ਆਖਿਆ ਕਿ ਸਹੀ ਮਾਇਨੇ ਵਿੱਚ ਅਸੀਂ ਗੁਰਸਿੱਖ
ਕੱਪਲ ਅਖਵਾਉਣ ਦੇ ਹਕਦਾਰ ਤਾਂ ਹਾਂ ਜਦੋਂ ਅਸੀਂ ਗੁਰਬਾਣੀ ਬਣੀਐ `ਤੇ ਪੂਰਾ ਉਤਰਦੇ ਹਾਂ ਗੁਰਸਿੱਖ
ਕੱਪਲ ਬਣਨ ਲਈ ਗੁਰੂ ਗਿਆਨ ਮੁਤਾਬਕ ਵਿਚਾਰਾਂ ਦੀ ਇਕਮਿਕਤਾ ਹੋਣੀ ਬਹੁਤ ਜ਼ਰੂਰੀ ਹੈ। ਇਸ ਮੁਕਾਬਲੇ
ਵਿੱਚ ਬੀਬੀ ਹਰਮੀਤ ਕੌਰ ਅਤੇ ਸ. ਭੁਪਿੰਦਰ ਸਿੰਘ ਲੁਧਿਆਣਾ ਜੇਤੂ ਰਹੇ ਜਿੰਨ੍ਹਾਂ ਨੂੰ ਸੋਨੇ ਦਾ
ਖੰਡਾ, ਮੋਬਾਈਲ ਫੋਨ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਕੀਤਾ। ਇਸ ਮੁਕਾਬਲੇ ਵਿੱਚ ਸ. ਜਸਪ੍ਰੀਤ
ਸਿੰਘ ਅਤੇ ਮਨਜੀਤ ਕੌਰ ਪਹਿਲੇ ਰਨਰ ਅਪ, ਸ. ਮਨਦੀਪ ਸਿੰਘ ਅਤੇ ਬੀਬੀ ਅਮਨਪ੍ਰੀਤ ਕੌਰ ਦੂਜੇ ਰਨਰ
ਅਪ, ਸ. ਗੁਰਮੀਤ ਸਿੰਘ ਅਤੇ ਕੁਲਦੀਪ ਕੌਰ ਟੈਲੇਂਟੀਡ ਕੱਪਲ, ਸ. ਹਰਦੀਪ ਸਿੰਘ ਅਤੇ ਬਿਸਮਨਪ੍ਰੀਤ
ਕੌਰ ਸਮਾਰਟ ਕੱਪਲ, ਸ. ਵਰਿੰਦਰ ਪਾਲ ਸਿੰਘ ਅਤੇ ਬੀਬੀ ਬਲਵਿੰਦਰ ਕੌਰ ਨੂੰ ਫੇਮਸ ਕੱਪਲ ਦੇ ਖਿਤਾਬ
ਨਾਲ ਨਿਵਾਜਿਆ ਅਤੇ ਹਰ ਜੋੜੀ ਨੂੰ ਟੀ. ਵੀ. ਮਿਕਸਰ ਜੂਸਰ, ਮੋਬਾਈਲ ਫੋਨ, ਆਦਿ ਤੋਹਫੇ ਵੀ ਦਿੱਤੇ
ਗਏ। ਪ੍ਰਤੀਯੋਗਤਾ ਨੂੰ ਸਪੋਂਸਰ ਕਰਨ ਲਈ ਲੈਮਨ ਮੋਬਾਈਲ, ਪ੍ਰਾਈਮ ਟੀ. ਵੀ, ਰੈਲੀਗੇਰ ਲਾਈਫ
ਇਸ਼ੌਰੈਂਸ, ਚਿਨਾਰ ਹੌਜ਼ਰੀ ਮਿਲਜ਼, ਲਿਉ ਦੁਪਟਾ ਪਗੜੀ ਸੈਂਟਰ, ਰੈਡ ਕਲਿਫ ਸਕੂਲ ਅਤੇ ਬੀਬੀ ਸੁਰਿੰਦਰ
ਕੌਰ ਨਿਉਜ਼ੀਲੈਂਡ ਨੂੰ ਉਚੇਚੇ ਤੌਰ’ ਤੇ ਸਨਮਾਨਤ ਕੀਤਾ ਗਿਆ। ਇਸ ਸਮੇਂ ਪੰਥਕ ਸ਼ਖਸੀਅਤਾਂ ਵਿਚੋਂ
ਸ਼੍ਰੋਮਣੀ ਖਾਲਸਾ ਪੰਚਾਇਤ ਦੇ ਸ. ਗੁਰਦੇਵ ਸਿੰਘ ਬਟਾਲਵੀ, ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਸ.
ਉਪਕਾਰ ਸਿੰਘ ਫਰੀਦਾਬਾਦ, ਗੁਰਮਤਿ ਪ੍ਰਚਾਰ ਜੱਥਾ ਦੇ ਸ. ਬਲਦੇਵ ਸਿੰਘ ਅਤੇ ਸ. ਗੁਰਬਖਸ਼ ਸਿੰਘ
ਦਿੱਲੀ, ਕੇਸ ਪ੍ਰਚਾਰ ਮੁਹਿੰਮ ਦੇ ਸ. ਦਵਿੰਦਰ ਸਿੰਘ ਜੁਨੇਜਾ, ਸਾਹਿਬਾਜ਼ਾਦਾ ਜੁਝਾਰ ਸਿੰਘ ਗੁਰਮਤਿ
ਮਿਸ਼ਨਰੀ ਕਾਲਜ ਤੋਂ ਪ੍ਰੋਫੈਸਰ ਅਮਨਦੀਪ ਸਿੰਘ ਅਤੇ ਉਨ੍ਹਾਂ ਦੇ ਸਾਥੀ, ਗੁਰਸਿੱਖ ਫੈਮਿਲੀ ਕਲੱਬ
ਲੁਧਿਆਣਾ ਦੇ ਡਾਇਰੈਕਟਰ ਸ. ਅਮਨਪ੍ਰੀਤ ਸਿੰਘ, ਅਤੇ ਉਨ੍ਹਾਂ ਦੇ ਸਾਥੀ ਸ. ਹਰਮਿੰਦਰ ਸਿੰਘ, ਸ.
ਗੁਰਪ੍ਰੀਤ ਸਿੰਘ, ਸ. ਅਰਵਿੰਦਰ ਸਿੰਘ ਖਾਲਸਾ ਡਾ. ਆਤਮਜੀਤ ਸਿੰਘ, ਸ. ਦਵਿੰਦਰ ਸਿੰਘ ਮਿਸ਼ਨਰੀ ਆਦਿ
ਹਾਜ਼ਰ ਸਨ।
(08/01/11)
ਹਰਦੇਵ ਸਿੰਘ, ਜੰਮੂ
‘ਨਿਤਨੇਮ`
(ਗੁਰਬਾਣੀ ਤੋਂ ਬਾਹਰ ਦਿਆਂ ਰਚਨਾਵਾਂ ਦੇ ਵਿਵਾਦ ਸਬੰਧੀ ਬੇਨਤੀ)
ਹਰਦੇਵ ਸਿੰਘ, ਜੰਮੂ
ਨਿਤਨੇਮ ਰਹਿਤ ਮਰਿਯਾਦਾ ਦਾ ਇੱਕ ਵਿਸ਼ਾ ਹੈ। ਇਸ ਵਿੱਚ ਦੋ ਗੁਰੂ ਗ੍ਰੰਥ
ਸਾਹਿਬ ਜੀ ਦੀ ਕੁੱਝ ਬਾਣੀ ਅਤੇ ਗੁਰੂ ਗੋਬਿਂਦ ਸਿੰਘ ਜੀ ਦੀ ਕਹੀ ਜਾਂਦੀ ਰਚਨਾਵਾਂ ਪੜਨ ਦਾ ਨਿਰਦੇਸ਼
ਹੈ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਸਿੱਖ ਰਹਿਤ ਮਰਿਯਾਦਾ ਇੱਕ ਲੰਭੀ ਪ੍ਰਕ੍ਰਿਆ ਤੋਂ ਬਾਦ ਹੋਂਦ
ਵਿੱਚ ਆਈ ਸੀ ਜਿਸ ਦੀ ਦੇ ਬੀਜ 1900 ਦੇ ਆਸ ਪਾਸ ਦੀ ਸੁਧਾਰ ਲਹਿਰ ਵਿੱਚ ਸਨ। ਜ਼ਾਹਿਰ ਹੈ ਇਸ ਨੂੰ
ਤਿਆਰ ਕਰਨ ਵੇਲੇ ਕਈ ਪ੍ਰਕਾਰ ਦੇ ਵਿਚਾਰ ਵਟਾਂਦਰੇ ਹੋਏ ਸਨ ਅਤੇ ਇਨ੍ਹਾਂ ਵਿਚਾਰ ਵਟਾਂਦਰਿਆਂ ਦਾ
ਮੁੱਖ ਕਾਰਣ ਵੱਖੋ-ਵੱਖ ਨੁੱਕਤਾਨਿਗਾਹ ਅਤੇ ਮਾਨਤਾਵਾਂ ਸਨ। ਕੁੱਝ ਮਤਿ ਭੇਦ ਤਾਂ ਬੜੇ ਮਹੱਤਵਪੂਰਨ
ਸਨ। ਜਿਨ੍ਹਾਂ ਵਿੱਚੋ ਇੱਕ ਵੱਡਾ ਮਤਿ ਭੇਦ ਰਾਗਮਾਲਾ ਨੂੰ ਲੇ ਕੇ ਸੀ।
ਭਾਈ
ਕਾਹਨ ਸਿੰਘ
ਨਾਭਾ, ਭਾਈ ਜੋਧ ਸਿੰਘ ਅਤੇ ਪ੍ਰੋ. ਸ਼ਾਹਿਬ ਸਿੰਘ ਜੀ ਦਿਆਂ
ਲਿਖਤਾਂ ਪੜਨ ਉਪਰੰਤ ਇਹ ਸਪਸ਼ਟ ਹੁੰਦਾ ਹੈ ਕਿ ਰਾਗਮਾਲਾ ਦਾ
ਵਿਵਾਦ ਨਾ ਕੇਵਲ ਇਨ੍ਹਾਂ ਵਿਦਵਾਨਾ ਦਰਮਿਆਨ ਸੀ ਬਲਕਿ ਉਸ ਸਮੇਂ ਇਸ ਦੀ ਚਰਚਾ ‘ਪੰਥ
ਸੇਵਕ` ‘ਖ਼ਾਲਸਾ ਦੀਵਾਨ` ਵਰਗੀਆਂ ਕੁੱਝ
ਸਮਕਾਲੀ ਪਤ੍ਰਿਕਾਵਾਂ ਅਤੇ ਅਖ਼ਬਾਰਾਂ
ਵਿੱਚ ਵੀ ਜੋਰ ਸ਼ੋਰ ਨਾਲ ਹੋਈ ਸੀ। ਸੁਧਾਰ ਦੀ
ਪ੍ਰਕ੍ਰਿਆ ਲਗਭਗ 100 ਸਾਲ ਪਹਿਲਾਂ ਆਰੰਭ ਹੋਈ ਸੀ ਅਤੇ ਇਸ ਵੱਡੇ ਅੰਤਰਾਲ ਨੂੰ ਧਿਆਨ ਵਿੱਚ ਰੱਖਣ
ਦੀ ਲੋੜ ਹੈ ਕਿਉਂਕਿ ਇਹ ਸਿੱਖੀ ਇਤਿਹਾਸ ਦੇ ਕੁਲ ਸਮੇਂ ਦਾ ਲਗਭਗ 18% ਸਮਾਂ ਅਤੇ 1708 ਦੇ
ਬਾਦ ਦੇ ਸਿੱਖ ਇਤਿਹਾਸ ਦਾ ਲਗਭਗ 34% ਸਮਾਂ ਬਣਦਾ ਹੈ।
ਅੱਜ ਦੀ ਸੁਧਾਰਵਾਦੀ ਵਿਚਾਰਾਂ ਵਿੱਚ ਰਹਿਤ ਮਰਿਯਾਦਾ ਬਾਰੇ ਅਸਹਿਮਤਿ ਵੀ
ਹੈ। ਹਾਂਲਾਕਿ ਜ਼ਿਆਦਾਤਰ ਸਿੱਖ ਇਸ ਵਿੱਚ ਸ਼ਾਮਲ ਨਹੀਂ। ਰਾਗਮਾਲਾ ਦਾ ਵਿਵਾਦ ਵਿਦਵਾਨਾ ਦਰਮਿਆਨ
ਗਾਹੇ-ਬਗਾਹੇ ਉੱਠਦਾ ਹੀ ਹੈ ਅਤੇ ਨਾਲ ਹੀ ਨਿਤਨੇਮ ਵਿੱਚ ਬਾਣੀ ਤੋਂ ਇਲਾਵਾ ਦੀ ਰਚਨਾਵਾਂ ਬਾਰੇ ਵੀ
ਕੁੱਝ ਵਿਦਵਾਨਾ ਵਿੱਚ ਮਤਿ ਭੇਦ ਹੈ। ਇਨ੍ਹਾਂ ਰਚਨਾਵਾਂ ਦੇ ਵਿਰੋਧ ਕਰਨ ਵਾਲੇ ਧਿਰ ਨਿਤਨੇਮ ਵਿੱਚ
ਇਨ੍ਹਾਂ ਦੀ ਸ਼ਮੂਲੀਯਤ ਨੂੰ ਲਗਭਗ 100 ਪੁਰਾਣੀ ਇੱਕ ਸਮਝੋਤਾਵਾਦੀ ਨੀਤੀ ਦਾ ਸਿੱਟਾ ਕਰਾਰਦੇ ਹਨ
ਜਿਸਦੇ ਤਹਿਤ ਰਹਿਤ ਮਰਿਯਾਦਾ ਤਿਆਰ ਕੀਤੀ ਗਈ ਸੀ। ਰਹਿਤ ਮਰਿਯਾਦਾ ਵਰਗਾ ਦਸਤਾਵੇਜ਼ ਤਿਆਰ ਕਰਨ ਲਈ
ਕਈ ਧਿਰਾਂ ਨੂੰ ਸ਼ਮੂਲਿਯਤ ਦਾ ਸੱਦਾ ਦੇਣ ਦਾ ਮੁੱਖ ਕਾਰਣ ਹੀ ਅਲਗ-ਅਲਗ ਸਮਝ ਅਤੇ ਅਲਗ-ਅਲਗ
ਮਾਨਤਾਵਾਂ ਦੀ ਹੋਂਦ ਹੀ ਸੀ।
ਜਿਵੇਂ ਕਿ ਪਿੱਛੇ ਵਿਚਾਰ ਆਏ ਹਾਂ ਕਿ ਰਾਗਮਾਲਾ ਸਬੰਧੀ ਵਿਵਾਦ ਇਤਹਾਸ ਵਿੱਚ
ਸਪਸ਼ਟ ਨਜ਼ਰ ਆਉਂਦਾ ਹੈ ਕਿਉਂਕਿ ਸਮਕਾਲੀ ਉੱਗੇ ਵਿਦਵਾਨਾਂ ਦਰਮਿਆਨ ਅਤੇ ਪ੍ਰਿਂਟ ਮੀਡੀਆ ਵਿੱਚ ਇਸਦੀ
ਚਰਚਾ ਦੇ ਕਾਫ਼ੀ ਸਪਸ਼ਟ ਅਤੇ ਵਿਸਤ੍ਰਿਤ
(Detailed)
ਸਬੂਤ ਮਿਲਦੇ ਹਨ। ਯਾਨੀ ਕਿ ਇਹ ਸਾਫ਼ ਤੋਰ ਤੇ ਕਿਹਾ ਜਾ ਸਕਦਾ ਹੈ ਕਿ ਰਾਗਮਾਲਾ ਦਾ ਮਸਲਾ ਇੱਕ ਵੱਡਾ
ਮਸਲਾ ਸੀ ਜਿਸ ਨੂੰ ਸੁਲਝਾਉਂਣ ਲਈ ਰਹਿਤ ਮਰਿਯਾਦਾ ਵਿੱਚ ਵਿੱਚਲਾ ਰਸਤਾ ਲੱਭਿਆ ਗਇਆ ਸੀ।
ਇਸ ਪ੍ਰਕਰਣ ਨਾਲ ਇੱਕ ਗੱਲ ਸਾਫ਼ ਤੋਰ ਤੇ ਸ੍ਹਾਮਣੇ ਆਉਂਦੀ ਹੈ ਕਿ ਸਮਝੋਤਾ
ਉੱਥੇ ਹੀ ਹੁੰਦਾ ਹੈ ਜਿੱਥੇ ਕੋਈ ਵਿਵਾਦ ਹੋਵੇ। ਯਾਨੀ ਕਿ ਦੋ ਧਿਰ ਕਿਸੇ ਮੁੱਧੇ ਤੇ ਸਹਿਮਤਿ ਨਾ
ਹੋਂਣ। ਇਸ ਵਿੱਚ ਕੋਈ ਸੰਦੇਹ ਨਹੀਂ।
ਹੁਣ ਅਸੀਂ ਨਿਤਨੇਮ ਵਿੱਚ ਨਿਰਧਾਰਤ ਗੁਰਬਾਣੀ ਤੋਂ ‘ਬਾਹਰ ਦਿਆਂ ਰਚਨਾਵਾਂ`
ਬਾਰੇ ਗੱਲ ਕਰੀਏ ਤਾਂ ਸਵਾਲ ਉੱਠਦਾ ਹੈ ਕਿ
ਕੀ
ਇਹ ਰਚਨਾਵਾਂ ਵੀ ਇੱਕ ਸਮਝੋਤੇ ਦੇ ਕਾਰਣ ਨਿਤਨੇਮ ਵਿੱਚ ਸਵੀਕਾਰੀਆਂ ਗਈਆਂ ਸਨ?
ਕਈ ਵਿਚਾਰਕ ਇਸ ਨੂੰ ਇੱਕ ਵੱਡੇ ਗ਼ੈਰ-ਸਿਧਾਂਤਕ ਸਮਝੋਤੇ ਦਾ
ਸਿੱਟਾਂ ਹੀ ਦੱਸਦੇ ਹਨ। ਅਗਰ ਇਹ ਸੱਚ ਹੈ ਤਾਂ ਇਸ ਸਮਝੋਤੇ ਤੋਂ ਪਹਿਲਾਂ ਦੀ ਅਸਹਮਤਿ ਜਾਂ ਝਗੜੇ
ਨੂੰ ਸਮਝਣਾ ਬਣਦਾ ਹੀ ਹੈ। ਇਹ ਤਾਂ ਹੋ ਨਹੀਂ ਸਕਦਾ ਕਿ ਝਗੜੇ ਦੀ ਹੋਂਦ ਹੋਵੇ ਹੀ ਨਾ ਤੇ ਸਮਝੋਤਾ
ਹੋ ਜਾਏ। ਕੀ ਨਿਤਨੇਮ ਦਿਆਂ ਬਾਣੀਆਂ ਨਿਸ਼ਚਤ
ਕਰਨ ਵੇਲੇ ਬਾਣੀ ਤੋਂ ਬਾਹਰ ਦਿਆਂ ਰਚਨਾਵਾਂ ਸ਼ਾਮਲ ਕਰਨ ਦਾ ਕੋਈ ਵਿਰੋਧ ਨਹੀਂ ਹੋਈਆ ਸੀ?
ਅਗਰ ਸਮਝੋਤੇ ਦੀ ਥਿਯੂਰੀ ਸਵੀਕਾਰ ਕੀਤੀ ਜਾਏ ਤਾਂ
ਵਿਰੋਧ/ਵਿਵਾਦ ਹੋਈਆ ਹੀ ਹੋਣਾ ਹੈ। ਤਾਂ ਉਹ
ਵਿਰੋਧ ਕੀ ਸੀ ਅਤੇ ਉਸ ਦਾ ਅਧਾਰ ਕੀ ਸੀ? ਕੀ ਇਹ ਮਹੱਤਵਪੂਰਣ ਵਿਵਾਦ ਉਸ ਸਮੇਂ ਦੇ ਮੀਡੀਆ ਵਿੱਚ
ਰਾਗਮਾਲਾ ਵਿਵਾਦ ਵਾਂਗ ਨਹੀਂ ਸੀ ਉੱਛਲਿਆ? ਅਗਰ ਨਹੀਂ ਸੀ ਉੱਛਲਿਆ ਤਾਂ ਇਸ ਦਾ ਕੀ ਕਾਰਣ ਸੀ?
ਇਹ ਸਵਾਲ ਮਹੱਤਵਪੁਰਨ ਹਨ ਜਿਨ੍ਹਾਂ ਦੇ
ਜਵਾਬਾਂ ਲਈ ਦਾਸ ਨੂੰ ਆਪਣੀ ਖ਼ੋਜ ਵਾਸਤੇ ਇਸ ਬਾਰੇ ਠੋਸ ਜਾਣਕਾਰੀ ਰੱਖਣ ਵਾਲੇ ਸੱਜਣਾ ਵਲੋਂ ਸਹਾਇਤਾ
ਦੀ ਲੋੜ ਹੈ।
ਜਾਗਰੂਕ ਧਿਰ ਤਾਂ ਹਰ ਦੋਰ ਵਿੱਚ ਮੋਜੂਦ ਰਹਿੰਦਾ ਹੈ। ਜਿਵੇਂ ਕਿ ਰਾਗਾਮਾਲਾ
ਜਾਂ ਹੋਰ ਸੁਧਾਰਾਂ ਬਾਰੇ ਨਜ਼ਰ ਆਉਂਦਾ ਹੈ। ਦਾਸ ਇਸ ਵਿਸ਼ੇ ਤੇ ਜਿਗਿਆਸਾ ਕਾਰਣ ਨਿਤਨੇਮ ਦੇ ਵਾਸਤਵਿਕ
ਪਰਿਪੇਖ ਨੂੰ ਸਮਝਣ ਦਾ ਜਤਨ ਕਰ ਰਿਹਾ ਹੈ। ਦਾਸ ਨੂੰ ਵਿਸ਼ਵਾਸ ਹੈ ਕਿ ਜੇਕਰ ਬਾਹਰੀ ਰਚਨਾਵਾਂ ਸਬੰਧੀ
ਕੋਈ ਅਤਿ ਗ਼ੈਰ ਸਿਧਾਂਤਕ ਸਮਝੋਤਾ ਹੋਈਆ ਸੀ ਤਾਂ ਇਸ ਦਾ ਵੱਡਾ ਵਿਵਾਦ ਵੀ ਜ਼ਰੂਰ ਉੱਠਿਆ ਹੋਣਾ ਹੈ।
ਇਹ ਕੋਈ ਛੋਟੀ ਜਿਹੀ ਗੱਲ ਨਹੀਂ ਸੀ ਕਿ ਸੁਧਾਰ ਲਹਿਰ ਨਾਲ ਜੁੜੇ ਕੁੱਝ ਸਿਧਾਂਤਕ ਧਿਰ ਇਸ ਬਾਰੇ
ਕੁੱਝ ਨਹੀਂ ਜਾਣਦੇ ਹੋਣਗੇ।
ਮੇਰੀ ਪਾਠਕਾਂ ਅਤੇ ਵਿਦਵਾਨ ਸੱਜਣਾ ਅੱਗੇ
ਬੇਨਤੀ
ਹੈ ਕਿ, ਅਗਰ ਉਨ੍ਹਾਂ ਪਾਸ ਹੈ ਤਾਂ ਦਾਸ ਨੂੰ ਉਹ ਇਸ
ਵਿਵਾਦ ਨਾਲ ਜੁੜੀ ਉਸ ਸਮੇਂ ਦੀ ਜਾਣਕਾਰੀ ਉਪਲੱਬਧ ਕਰਾਉਂਣ। ਅਗਰ ਇਹ ਜਾਣਕਾਰੀ ਕਿਆਸਾਂ ਤੇ ਅਧਾਰਤ
ਨਾ ਹੇਵੇ ਤਾਂ ਇਹ ਇਸ ਬਾਰੇ ਦਾਸ ਦੀ ਖ਼ੋਜ ਅਤੇ ਸਪਸ਼ਟਤਾ ਲਈ ਵੱਡਮੁੱਲੀ ਹੋਵੇਗੀ। ਮੈਂ ਇਸ ਸਹਾਇਤਾ
ਲਈ ਬੜਾ ਧਨਵਾਦੀ ਹੋਵਾਂਗਾ।
ਹਰਦੇਵ
ਸਿੰਘ,
ਜੰਮੂ-09419184990
(08/01/11)
ਦਲਜੀਤ ਸਿੰਘ ਨਿਓਡਾ/ਜਗਤਾਰ ਸਿੰਘ ਜਾਚਕ
ਜਸਜੀਤ ਸਿੰਘ ਯੂ. ਕੇ. ਦਿੱਲੀ ਦਰਬਾਰ ਦਾ ਝਾੜੂ ਬਰਦਾਰ ਬਣ ਕੇ ਕੌਮੀ ਗਦਾਰਾਂ ਚੋਂ ਪਹਿਲੇ ਨੰਬਰ
`ਤੇ ਅਉਣਾਂ ਚਹੁੰਦਾ ਹੈ – ਗਿ: ਜਾਚਕ
ਨਿਓਡਾ 8 ਜਨਵਰੀ (ਦਲਜੀਤ ਸਿੰਘ) ਜਸਜੀਤ ਸਿੰਘ ਟੋਨੀ (ਯੂ. ਕੇ) ਸਿੱਖ ਕੌਮ ਅਤੇ ਉਸ
ਦੇ ਹੋਮਲੈਂਡ ਪੰਜਾਬ ਨਾਲ ਸਬੰਧਤ ਰਾਜਨੀਤਕ ਤੇ ਧਾਰਮਿਕ ਮਸਲਿਆਂ ਤੋਂ ਭਗੌੜਾ ਹੁੰਦਿਆਂ ਬਾਦਲ ਦੇ
ਗੰਧੇੜੇ ਚੜ੍ਹ ਕੇ ਦਿੱਲੀ ਦਰਬਾਰ ਦਾ ਝਾੜੂ ਬਰਦਾਰ ਬਣ ਚੁੱਕਾ ਹੈ ਅਤੇ ਹੁਣ ਕੇਂਦਰ ਵਿੱਚ ਬੈਠੀ ਪੰਥ
ਵਿਰੋਧੀ ਬਿਪਰ-ਜੁੰਡਲੀ ਦੀ ਦ੍ਰਿਸ਼ਟੀ ਵਿੱਚ ਪ੍ਰਵਾਨ ਚੜ੍ਹਣ ਲਈ ਉਹ ਕੌਮੀ ਗਦਾਰਾਂ ਵਿੱਚੋਂ ਵੀ
ਪਹਿਲੇ ਨੰਬਰ `ਤੇ ਅਉਣਾਂ ਚਹੁੰਦਾ ਹੈ। ਇਹੀ ਕਾਰਣ ਹੈ ਕਿ ਜਿਥੇ ਹੁਣ ਉਸ ਨੂੰ ‘ਬਿਪਰਵਾਦ’ ਲਫ਼ਜ਼ ਦੀ
ਵਰਤੋਂ ਨਾਲ ਸਰਬ-ਸਾਂਝੀਵਾਲਤਾ ਦੇ ਗੁਰਮਤੀ ਸਿਧਾਂਤ ਦੀ ਉਲੰਘਣਾ ਹੁੰਦੀ ਜਾਪਦੀ ਹੈ। ਉਥੇ, ਉਹ ਸਿੱਖ
ਕੌਮ ਦੀ ਵੱਖਰੀ ਪਹਿਚਾਣ ਤੇ ਨਿਰਾਲੇਪਨ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ (2003) ਦੇ ਵਿਰੋਧ ਵਿੱਚ
ਖੜਾ ਹੋ ਕੇ ਬਾਦਲ ਦੇ ਪ੍ਰਭਾਵ ਹੇਠ ਆਰ. ਐਸ. ਐਸ ਦੇ ਹੱਥ ਠੋਕੇ ਬਣ ਚੁੱਕੇ ਕਥਿਤ ਜਥੇਦਾਰਾਂ ਦੇ
ਮਨਮਤੀ ਫੈਸਲਿਆਂ ਨੂੰ ਪ੍ਰਵਾਨ ਕਰਕੇ ਚੱਲਣ ਦੀ ਦੁਹਾਈ ਦੇਣ ਲਗ ਪਿਆ ਹੈ। ਉਹ ਭੁੱਲ ਹੀ ਗਿਆ ਹੈ ਕਿ
ਅਜੇ ਪਿਛਲੇ ਸਾਲ ਉਸ ਨੇ ਸ਼੍ਰੋਮਣੀ ਅਕਾਲੀ ਦਲ (ਯੂ. ਕੇ) ਵਲੋਂ ਓਹੀ ਕੈਲੰਡਰ ਛਾਪ ਕੇ ਦੇਸ਼ ਵਿਦੇਸ਼
ਵਿਖੇ ਵੰਡਿਆ ਹੈ। ਇਹ ਲਫ਼ਜ਼ ਗਿਆਨੀ ਜਗਤਾਰ ਸਿੰਘ ਜਾਚਕ ਹੁਰਾਂ ਨਿਊਯਾਰਕ ਤੋਂ ਭੇਜੇ ਇੱਕ ਪ੍ਰੈਸਨੋਟ
ਵਿੱਚ ਕਹੇ।
ਉਨ੍ਹਾਂ ਕਿਹਾ ਕਿ ਸੰਸਾਰ ਭਰ ਦੇ ਬਹੁਤ ਸਾਰੇ ਜਾਗਰੂਕ ਤੇ ਪੰਥ-ਪ੍ਰਸਤ ਗੁਰਸਿੱਖ ਭੁਲੇਖੇ ਨਾਲ ਅਜੇ
ਵੀ ਮੈਨੂੰ ਯੂ. ਕੇ. ਦਲ ਦਾ ਮੈਂਬਰ ਸਮਝ ਰਹੇ ਹਨ, ਜਦੋਂ ਕਿ ਜੁਲਾਈ 2010 ਵਿੱਚ ਹੀ ਦਾਸ (ਜਾਚਕ)
ਨੇ ਭਾਈ ਦਲਜੀਤ ਸਿੰਘ ਨਿਓਡਾ ਤੇ ਪ੍ਰਿੰਸੀਪਲ ਸਵਰਨ ਸਿੰਘ ਚੂਸਲੇਵੜ ਸਮੇਤ ਜਸਜੀਤ ਸਿੰਘ ਟੋਨੀ ਨੂੰ
ਫਤਹਿ ਬੁਲਾ ਦਿੱਤੀ ਸੀ। ਕਿਉਂਕਿ, ਸਾਨੂੰ ਇਸ ਦੀ ਬਦਨੀਤ ਦਾ ਪਤਾ ਚਲ ਗਿਆ ਸੀ। ਸਾਰੀਆਂ ਜਾਗਰੂਕ
ਧਿਰਾਂ ਜਾਣਦੀਆਂ ਹਨ ਜਥੇਦਾਰ ਪ੍ਰੋ: ਦਰਸ਼ਨ ਸਿੰਘ ਖਾਲਸਾ ਹੁਰਾਂ ਨੇ ਆਪ ਇਸ ਵਿਅਕਤੀ ਨੂੰ ‘ਗੁਰੂ
ਗ੍ਰੰਥ ਦੇ ਖ਼ਾਲਸਾ ਪੰਥ’ ਨਾਮਕ ਜਥੇਬੰਦੀ ਦੇ ਰਾਜਨੀਤਕ-ਵਿੰਗ ਦਾ ਮੁਖੀ ਥਾਪਿਆ ਸੀ। ਇਹੀ ਕਾਰਣ ਸੀ
ਕਿ ਜਾਗਰੂਕ ਸਿੱਖ ਜਗਤ ਨੇ ਇਸ `ਤੇ ਭਰੋਸਾ ਕੀਤਾ। ਮੈਂ ਵੀ ਉਨ੍ਹਾਂ ਵਿਚੋਂ ਇੱਕ ਹਾਂ, ਜਿਸ ਨੇ ਯੂ.
ਕੇ. ਦਲ ਵਲੋਂ ਧਰਮ ਪ੍ਰਚਾਰ ਦੀ ਜ਼ਿਮੇਵਾਰੀ ਇਸ ਆਸ ਵਿੱਚ ਸੰਭਾਲੀ ਕਿ ਜੇ ਪ੍ਰਚਾਰ ਰਾਹੀਂ ਪੰਜਾਬ ਦੇ
ਸਿੱਖ ਜਾਗਰੂਕ ਹੋ ਕੇ ਸ਼੍ਰੋਮਣੀ ਕਮੇਟੀ ਤੋਂ ਬਾਦਲ-ਜੁੰਡਲੀ ਦਾ ਕਬਜ਼ਾ ਤੋੜ ਦੇਣ ਤਾਂ ਇਹ ਇੱਕ ਬਹੁਤ
ਵੱਡੀ ਪੰਥਕ ਪ੍ਰਾਪਤੀ ਹੋਏਗੀ। ਕਿਉਂਕਿ, ਜਸਜੀਤ ਸਿੰਘ ਯੂ. ਕੇ. ਨੇ ਮੇਰੇ ਸਮੇਤ ਸੈਂਕੜੇ ਸਾਥੀਆਂ
ਨਾਲ ਮਿਲ ਕੇ ਸ੍ਰੀ ਅਕਾਲ ਤਖ਼ਤ ਸਾਹਿਬ `ਤੇ ਅਰਦਾਸ ਕੀਤੀ ਸੀ ਕਿ ਯੂ. ਕੇ. ਦਲ ਸਿੱਖ ਕੌਮ ਦੀ ਅਵਾਜ਼
ਬਣੇਗਾ। ਪੰਜਾਬ ਦੇ ਗੁਰਧਾਮਾਂ ਨੂੰ ਰਾਜਨੀਤਕ ਲੋਕਾਂ ਦੇ ਪੰਜੇ ਚੋਂ ਮੁਕਤ ਕਰਾ ਕੇ ‘ਆਲ ਇੰਡੀਆ
ਗੁਰਦੁਆਰਾ ਐਕਟ’ ਲਾਗੂ ਕਰਾਉਣ ਲਈ ਯਤਨ ਕਰੇਗਾ ਤਾਂ ਜੋ ਸਿੱਖ ਰਹਿਤ ਮਰਯਾਦਾ ਦੀ ਰੌਸ਼ਨੀ ਵਿੱਚ ਪੰਜ
ਤਖਤ ਸਾਹਿਬਾਨ ਉਪਰ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਪ੍ਰਕਾਸ਼ ਹੋਵੇ ਅਤੇ ਹੋਰ ਬਿਪਰਵਾਦੀ
ਰਸਮਾਂ ਬੰਦ ਹੋ ਸਕਣ।
ਜਾਚਕ ਜੀ ਕਿਹਾ ਕਿ ਅਜਿਹੇ ਪੰਥ-ਧ੍ਰੋਹੀ ਨਾਲ ਕੁੱਝ ਸਮਾਂ ਮਿਲ ਕੇ ਚਲਣ ਦਾ ਜਿਥੇ ਮੈਨੂੰ ਅਫਸੋਸ
ਹੈ। ਉਥੇ ਖੁਸ਼ੀ ਮੈਨੂੰ ਇਹ ਹੈ ਕਿ ਬਾਦਲ ਨੂੰ ਛੱਡ ਕੇ ਬਾਕੀ ਦੀਆਂ ਸਾਰੀਆਂ ਪੰਥਕ ਜਥੇਬੰਦੀਆਂ ਨੇ
ਦਾਸ ਨੂੰ ਸਹਿਯੋਗ ਬਖਸ਼ਿਆ, ਜਿਸ ਦੀ ਬਦੌਲਤ ਸ਼੍ਰੋਮਣੀ ਕਮੇਟੀ ਤੇ ਪੰਜਾਬ ਸਰਕਾਰ ਵਲੋਂ ਨਿਸ਼ਚਤ ਬਾਬਾ
ਬੰਦਾ ਸਿੰਘ ਜੀ ਬਹਾਦਰ ਨਾਲ ਸਬੰਧਤ ਸਰਹਿੰਦ ਫ਼ਤਹਿ ਦੀ ਤੀਜੀ ਸ਼ਤਾਬਦੀ ਨੂੰ ਸਮੁੱਚਾ ਪੰਥ ‘ਖ਼ਾਲਸਾ
ਰਾਜ ਦੇ ਤਿੰਨ ਸੌ ਸਾਲਾ ਸਥਾਪਨਾ ਦਿਵਸ’ ਵਜੋਂ ਮਨਾਉਣ ਵਿੱਚ ਸਫਲ ਹੋਇਆ, ਜੋ ਇੱਕ ਇਤਿਹਾਸਕ
ਪ੍ਰੀਵਰਤਨ ਤੇ ਪ੍ਰਾਪਤੀ ਹੈ। ਕਿਉਂਕਿ, ਭਾਜਪਾ ਦੇ ਦਬਾਅ ਹੇਠ ਬਾਦਲ ਦਲ ਕੇਵਲ ‘ਸਰਹਿੰਦ ਫ਼ਤਹਿ
ਦਿਵਸ’ ਸਰਹਿੰਦ ਫ਼ਤਹਿ ਦਿਵਸ’ ਦਾ ਰੌਲਾ ਪਾ ਕੇ ਭੋਗ ਪਾ ਦੇਣਾ ਚਹੁੰਦਾ ਸੀ। ਕਿਉਂਕਿ, ਆਰ. ਐਸ. ਐਸ
ਨਹੀ ਸੀ ਚਹੁੰਦੀ ਕਿ ‘ਖ਼ਾਲਸਾ ਰਾਜ’ ਦੀ ਯਾਦ ਕੌਮ ਦੇ ਦਿਲ ਦਿਮਾਗ ਵਿੱਚ ਆਵੇ। ਇਸ ਲਈ ਮੈਂ ਨਿਰਾਸ਼
ਨਹੀ ਹਾਂ ਤੇ ਜਦੋਂ ਵੀ ਪੰਜਾਬ ਵਿੱਚ ਬਾਦਲ ਅਤੇ ਧੁੰਮਾਂ ਜੁੰਡਲੀ ਤੋਂ ਗੁਰਧਾਮਾਂ ਨੂੰ ਅਜ਼ਾਦ ਕਰਾਉਣ
ਲਈ ਕੌਮ ਸਾਂਝੇ ਤੌਰ `ਤੇ ਮੁੜ ਹੰਭਲਾ ਮਾਰੇਗੀ ਤਾਂ ਦਾਸ ਹਾਜ਼ਰ ਹੋਏਗਾ। ਕਿਉਂਕਿ, ਮੇਰਾ ਅਸਲ ਧੜਾ
‘ਧਰਮ’ ਹੈ।
(08/01/11)
ਕਿਰਪਾਲ ਸਿੰਘ ਬਠਿੰਡਾ
ਜਦੋਂ ਪ੍ਰਧਾਨ ਮੱਕੜ ਦਾ ਨਾਮ ਸੁਣ ਕੇ ਜਥੇਦਾਰ ਹੋਇਆ ਡੌਰ ਭੌਰ
ਬਠਿੰਡਾ, ੭ ਜਨਵਰੀ (ਕਿਰਪਾਲ ਸਿੰਘ): ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ
ਨੂੰ ਜਦ ਪੁੱਛਿਆ ਗਿਆ ਕਿ ਜਿਨ੍ਹਾਂ ਨੇ ਅਕਾਲ ਤਖ਼ਤ ਦੇ ਹੁਕਮਾਂ ਦੀ ਉਲੰਘਣਾ ਕਰਕੇ ੫ ਜਨਵਰੀ ਨੂੰ
ਗੁਰਪੁਰਬ ਮਨਾਇਆ ਹੈ ਉਨ੍ਹਾਂ ਵਿਰੁਧ ਕੀ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਉਨ੍ਹਾਂ ਕਿਹਾ ਕਿ ੧੧
ਜਨਵਰੀ ਤੋਂ ਬਾਅਦ ਫੈਸਲਾ ਕੀਤਾ ਜਾਵੇਗਾ। ਜਦ ਉਨ੍ਹਾਂ ਨੂੰ ਦੱਸਿਆ ਗਿਆ ਕਿ ਫੈਸਲਾ ਸੋਚ ਸਮਝ ਕੇ
ਕਰਨਾ, ਕਿਉਂਕਿ ਪਧਾਨ ਮੱਕੜ ਸਾਹਿਬ ਵੀ ਰਾਏਕੋਟ ਵਿਖੇ ਗੁਰਪੁਰਬ ੫ ਜਨਵਰੀ ਨੂੰ ਮਨਾ ਆਏ ਹਨ। ਇਹ
ਸੁਣ ਕੇ ਉਹ ਇਕਦਮ ਠਠੰਬਰ ਗਏ ਤੇ ਕਿਹਾ ਨਹੀਂ! ਉਨ੍ਹਾਂ ਤਾਂ ਨਹੀਂ ਮਨਾਇਆ! ਦੱਸਿਆ ਗਿਆ ਕਿ ਅੱਜ ਦੀ
ਅਜੀਤ ਅਖ਼ਬਾਰ `ਚ ਖ਼ਬਰ ਪੜ੍ਹੋ। ਜਵਾਬ `ਚ ਉਨ੍ਹਾਂ ਕਿਹਾ ਕਿ ਜਦੋਂ ਗੱਲ ਧਿਆਨ ਵਿੱਚ ਆਈ ਵੇਖੀ
ਜਾਵੇਗੀ। ਜਦੋਂ ਕਿਹਾ ਗਿਆ ਕਿ ਧਿਆਨ ਵਿੱਚ ਤਾਂ ਮੈਂ ਲਿਆ ਦਿੱਤਾ ਹੈ ਤਾਂ ਉਨ੍ਹਾਂ ਕਿਹਾ ਜਦੋਂ ਕੋਈ
ਲਿਖਤੀ ਸ਼ਿਕਾਇਤ ਕਰੇਗਾ ਉਸ ਸਮੇਂ ਵੇਖ ਲਵਾਂਗੇ।
(07/01/11)
ਭਾਈ ਗੁਰਪ੍ਰੀਤ ਸਿੰਘ ਕੈਲੇਫੋਰਨੀਆ
ਗੁਰਚਰਨ ਸਿੰਘ ਜਿਉਣਵਾਲਾ ਜੀ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ॥
ਵੀਰ ਜੀ ਆਪ ਜੀ ਦਾ ਲੇਖ ਰਾਗਮਾਲਾ ਬਾਰੇ ਪੜ੍ਹਿਆ ਪਰ ਕੁੱਝ ਸਵਾਲ ਆਪ ਜੀ ਤੋ ਜਾਣਨਾ ਚਹੁੰਦਾ ਹਾਂ
੧) ਆਪ ਜੀ ਨੇ ਲਿਖਿਆ ਹੈ ਕਿ ਰਾਗਮਾਲਾ ਵਾਲੇ ਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਨਹੀ ਹਨ,
ਪਰ ੧੯ ਰਾਗ ਤਾਂ ਰਾਗਮਾਲਾ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਏ ਹਨ। ਕੀ ਆਪ ਜੀ ਦਾ ਧਿਅਨ
ਇਸ ਵੱਲ ਨਹੀ ਗਿਆ।
੨) ਆਪ ਜੀ ਨੇ ਲਿਖਿਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਰਾਗਾ ਨੂੰ ਪੂਰਨ ਮੰਨਿਆ ਹੈ। ਕੀ
ਆਪ ਜੀ ਗੁਰਬਾਣੀ ਦੀ ਕਿਸੇ ਤੁਕ ਰਾਹੀ ਇਸ ਨੂੰ ਸਿੱਧ ਕਰੋ ਤਾਂ ਵਧੀਆ ਰਹੇਗਾ ਕਿਉਂਕਿ ਸਾਡੀ
ਜਾਣਕਾਰੀ ਮੁਤਾਬਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮਿਸ਼ਰਤ ਰਾਗ ਵੀ ਹਨ। ਸੰਗੀਤ ਅਨੁਸਾਰ ਕੋਈ
ਰਾਗ ਪੂਰਨ ਤਾਂ ਹੋ ਸਕਦਾ ਹੈ ਪਰ ਸਾਰੇ ਰਾਗ ੧੦ ਥਾਂਟ ਤੋ ਹੀ ਪੈਦਾ ਹੋਏ ਹਨ ਅਤੇ ਰਾਗਣੀਆ ਵੀ ਹਨ।
3)ਆਪ ਜੀ ਨੇ ਲਿਖਿਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪਹਿਲਾ ਰਾਗ ਸ੍ਰੀ ਰਾਗ ਹੈ ਪਰ ਜੇ
ਆਪ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸਨ ਕੀਤੇ ਹੋਣ ਤਾਂ ਆਪ ਜੀ ਨੂੰ ਪਤਾ ਹੋਵੇਗਾ ਕਿ
ਪ੍ਰਥਮ ਰਾਗ ਆਸਾ ਰਾਗ ਹੈ।
ਬੇਨਤੀ ਹੈ ਕਿ ਅਧੂਰੀ ਖੋਜ ਤੇ ਅਧਾਰਤ ਲੇਖ ਨਾ ਲਿਖੇ ਜਾਣ।
ਭਾਈ ਗੁਰਪ੍ਰੀਤ ਸਿੰਘ ਕੈਲੇਫੋਰਨੀਆ 'ਸਚ ਕੀ ਬੇਲਾ'
(07/01/11)
ਕਿਰਪਾਲ ਸਿੰਘ ਬਠਿੰਡਾ
ਨਾਨਕਸ਼ਾਹੀ ਕੈਲੰਡਰ (2003) ਨੂੰ ਮੰਨ ਕੇ ਆਪਣੇ ਕੇਂਦਰੀ ਧਰਮਸਥਾਨ ਸ੍ਰੀ ਹਰਿਮੰਦਰ ਸਾਹਿਬ ਜੁੜਣਾ
ਹੈ ਜਾਂ ਡੇਰਾਸ਼ਾਹੀ ਬਿਕ੍ਰਮੀ ਕੈਲੰਡਰ (2010) ਨੂੰ ਪ੍ਰਵਾਨ ਕਰਕੇ ਉਜੈਨ ਦੇ ਹਿੰਦੂ ਮੰਦਰ ਨਾਲ:
ਗਿਆਨੀ ਜਾਚਕ
ਟ੍ਰਾਈਸਟੇਟ ਨਿਊਯਾਰਕ ਦੀਆਂ ਸਿੱਖ ਜਥੇਬੰਦੀਆਂ ਵਲੋਂ ਵਦੀਆਂ ਸੁਦੀਆਂ ਵਾਲੇ ਡੇਰਾਸ਼ਾਹੀ ਬਿਕ੍ਰਮੀ
ਕੈਲੰਡਰ ਨੂੰ ਰੱਦ ਕਰਨ ਦਾ ਕੀਤਾ ਐਲਾਨ
ਬਠਿੰਡਾ, 7 ਜਨਵਰੀ (ਕਿਰਪਾਲ ਸਿੰਘ): ਨਾਨਕਸ਼ਾਹੀ ਕੈਲੰਡਰ (2003) ਨੂੰ ਮੰਨ ਕੇ ਆਪਣੇ
ਕੇਂਦਰੀ ਧਰਮਸਥਾਨ ਸ੍ਰੀ ਹਰਿਮੰਦਰ ਸਾਹਿਬ ਨਾਲ ਜੁੜਨਾ ਹੈ ਜਾਂ ਡੇਰਾਸ਼ਾਹੀ ਬਿਕ੍ਰਮੀ ਕੈਲੰਡਰ
(2010) ਨੂੰ ਪ੍ਰਵਾਨ ਕਰਕੇ ਉਜੈਨ ਦੇ ਹਿੰਦੂ ਮੰਦਰ ਨਾਲ। ਇਹ ਸ਼ਬਦ ਅੰਤਰਾਸ਼ਟਰੀ ਸਿੱਖ ਪ੍ਰਚਾਰਕ
ਗਿਆਨੀ ਜਗਤਾਰ ਸਿੰਘ ਜਾਚਕ ਨੇ ਨਿਊਜਰਸੀ ਦੇ ਕੇਂਦਰੀ ਸਥਾਨ ਗੁਰਦੁਆਰਾ ਦਸ਼ਮੇਸ਼ ਦਰਬਾਰ ਵਿਖੇ 5
ਜਨਵਰੀ/ 23 ਪੋਹ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਪੁਰਬ ਦੇ ਸਬੰਧ ਵਿੱਚ ਕੀਤੇ ਗਏ ਸਮਾਗਮ’ ਚ
ਸੰਗਤਾਂ ਨੂੰ ਸੰਬੋਧਤ ਕਰਦੇ ਹੋਏ ਕਹੇ। ਗਿ: ਜਾਚਕ ਤੇ ਮੁੱਖ ਗ੍ਰੰਥੀ ਗਿਆਨੀ ਬਲਦੇਵ ਸਿੰਘ ਹੁਰਾਂ
ਜਿੱਥੇ ਦਸਮ ਪਾਤਸ਼ਾਹ ਦੇ ਜੀਵਨ ਤੇ ਚਾਨਣਾ ਪਾਇਆ ਉੱਥੇ ਖ਼ਾਲਸਾ ਪੰਥ ਦੀ ਨਿਰਾਲੀ ਦਿੱਖ ਦੇ ਪ੍ਰਤੀਕ
ਨਾਨਕਸ਼ਾਹੀ ਕੈਲੰਡਰ (2003) ਦੇ ਮੱਹਤਵ ਅਤੇ ਡੇਰਾਸ਼ਾਹੀ-ਕੈਲੰਡਰ (2010) ਦੇ ਢੋਲ ਦਾ ਪੋਲ ਵੀ ਚੰਗੀ
ਤਰ੍ਹਾਂ ਖੋਲ੍ਹਿਆ। ਇਸ ਸਮਾਗਮ ਵਿੱਚ ਪੰਥ ਪ੍ਰਸਿੱਧ ਵਿਦਾਵਨਾਂ ਤੋਂ ਇਲਾਵਾ ਨਿਊਯਾਰਕ, ਨਿਊਜਰਸੀ ਤੇ
ਪੈਨਸਲਵਾਨੀਆਂ ਦੀਆਂ ਜਾਗਰੂਕ ਸਿੱਖ ਜਥੇਬੰਦੀਆਂ ਦੇ ਮੁਖੀ ਨੁਮਾਇੰਦਿਆਂ ਨੇ ਭਾਗ ਲਿਆ, ਜਿਸ ਸਦਕਾ
ਸਤਿਸੰਗ ਸਮਾਗਮ ਪੰਥਕ ਕਾਨਫਰੰਸ ਦਾ ਰੂਪ ਹੀ ਧਾਰ ਗਿਆ। ਭਾਈ ਗੁਰਬਖਸ਼ ਸਿੰਘ ਗੰਭੀਰ ਦੇ ਰਾਗੀ ਜਥੇ
ਨੇ ਨਿਰੋਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਕੀਰਤਨ ਕੀਤਾ। ਉਪਰੰਤ ਅੰਤਰਾਸ਼ਟਰੀ ਪੰਥਕ ਪ੍ਰਚਾਰਕ
ਜਥੇਬੰਦੀਆਂ ਦੇ ਮੁਖੀ ਬੁਲਾਰਿਆਂ ਨੇ ਸ਼੍ਰੋਮਣੀ ਕਮੇਟੀ ਤੇ ਅਖੌਤੀ ਜਥੇਦਾਰਾਂ ਦੇ ਕੈਲੰਡਰ ਪ੍ਰਤੀ
ਨਿਭਾਏ ਰੋਲ ਨੂੰ ਪੰਥ ਨਾਲ ਧ੍ਰੋਹ ਭਰੀ ਗਦਾਰੀ ਦੱਸਿਆ।
ਦਸ਼ਮੇਸ਼ ਦਰਬਾਰ ਦੇ ਸਕੱਤਰ ਭਾਈ ਜੇਤਿੰਦਰ ਸਿੰਘ ਵਲੋਂ ਮਿਲੀ ਜਾਣਕਾਰੀ ਅਨੁਸਾਰ ਦੀਵਾਨ ਦੀ ਸਮਾਪਤੀ
ਉਪਰੰਤ ਜਥੇਬੰਦੀਆਂ ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ, ਜਿਸ ਵਿੱਚ ਦਸ਼ਮੇਸ਼ ਦਰਬਾਰ ਦੇ ਫਾਊਂਡਰ ਪ੍ਰਧਾਨ
ਸ੍ਰ: ਹਰਦਿਆਲ ਸਿੰਘ ਜੌਹਲ, ਅਮਰੀਕਨ ਸਿੱਖ ਆਰਗੇਨਾਈਜੇਸ਼ਨ ਨਿਊਯਾਰਕ ਦੇ ਮੁਖੀ ਭਾਈ ਕਰਨੈਲ ਸਿੰਘ,
ਬਾਬਾ ਬੰਦਾ ਸਿੰਘ ਬਹਾਦਰ ਦੇ ਭਾਈ ਰਾਜਿੰਦਰ ਸਿੰਘ, ਸਿੱਖ ਸੁਸਾਇਟੀ ਫੈਲਡਲਫੀਆ ਦੇ ਭਾਈ ਧਰਮ ਸਿੰਘ,
ਪੰਥਕ ਸੁਸਾਇਟੀ ਫਲੰਸ਼ਗ ਦੇ ਭਾਈ ਹਿੰਮਤ ਸਿੰਘ ਕਾਰਟਰੇਟ ਸਿੱਖ ਅਮਰੀਕਨ ਅਵੇਰਨਿਸ ਦੇ ਹਰਜਿੰਦਰ ਸਿੰਘ
ਬਾਹੀਆ, ਸਾਕਾ ਜਥੇਬੰਦੀ ਨਿਊਜਰਸੀ ਦੇ ਭਾਈ ਜਸਮਿੱਤਰ ਸਿੰਘ, ਵੇਕਅੱਪ ਖਾਲਸਾ ਕੁਲਦੀਪ ਸਿੰਘ,
ਰਵਿਦਾਸ ਸਭਾ ਦੇ ਸਾਬਕਾ ਚੇਅਰਮੈਨ ਭਾਈ ਗੁਰਦਿਆਲ ਸਿੰਘ, ਪੰਜਾਬ ਐਕਸਪ੍ਰੈਸ ਯੂ. ਐਸ. ਏ. ਦੇ
ਸੰਪਾਦਕ ਤੇ ਸ੍ਰੀ ਗੁਰੂ ਗ੍ਰੰਥ ਪ੍ਰਚਾਰ ਦਲ ਨਿਊਯਾਰਕ (ਇੰਟਰਨੈਸ਼ਨਲ) ਆਦਿਕ ਕਈ ਹੋਰ ਸਭਾਵਾਂ ਦੇ
ਭਾਈ ਸਤਪ੍ਰਕਾਸ਼ ਸਿੰਘ, ਭਾਈ ਲਾਲ ਸਿੰਘ ਤੇ ਭਾਈ ਸੁਖਦੇਵ ਸਿੰਘ ਵਰਗੇ ਨਿਸ਼ਕਾਮ ਸੇਵਾਦਾਰ ਵੀ ਸ਼ਾਮਲ
ਹੋਏ। ਇਸ ਮੀਟਿੰਗ ਵਿੱਚ ਪਾਸ ਹੋਏ ਪਹਿਲੇ ਮਤੇ ਵਿੱਚ ਕਿਹਾ ਗਿਆ ਕਿ ਅੱਜ ਅਸੀਂ ਵਦੀਆਂ ਸੁਦੀਆਂ
ਵਾਲੇ ਡੇਰਾਸ਼ਾਹੀ ਬਿਕ੍ਰਮੀ ਕੈਲੰਡਰ ਨੂੰ ਰੱਦ ਕਰਦੇ ਹੋਏ ਐਲਾਨ ਕਰਦੇ ਹਾਂ ਕਿ ਸਾਰੇ ਗੁਰਪੁਰਬ
ਦਿਹਾੜੇ ਨਾਨਕਸ਼ਾਹੀ ਕੈਲੰਡਰ (2003) ਅਨੁਸਾਰ ਮਨਾਵਾਂਗੇ।
ਦੂਜੇ ਮੱਤੇ ਰਾਹੀਂ ਪੰਜਾਬ ਦੇ ਪਿੰਡ ਭੀਖੀ ਵਿਖੇ ਗੁਰਮਤਿ ਸਮਾਗਮ ਰੋਕਣ ਅਤੇ ਸੌਦਾ ਸਾਧ ਦਾ ਸਮਾਗਮ
ਕਰਾਉਣ ਲਈ ਬਾਬਾ ਬਲਜੀਤ ਸਿੰਘ ਦਾਦੂਵਾਲ ਨੂੰ ਗ੍ਰਿਫਤਾਰ ਕਰਣ ਅਤੇ ਸਿੱਖ ਸੰਗਤਾਂ ਨਾਲ ਪੁਲੀਸ ਵਲੋਂ
ਕੀਤੇ ਧੱਕੇ ਦੀ ਨਿਖੇਧੀ ਕਰਦਿਆਂ ਸਿੱਖ ਜਗਤ ਨੁੰ ਅਪੀਲ ਕੀਤੀ ਕਿ ਅਗਾਮੀ ਚੋਣਾਂ ਵੇਲੇ ਬਾਦਲ ਕਿਆਂ
ਨੂੰ ਸ਼੍ਰੋਮਣੀ ਕਮੇਟੀ ਤੇ ਪੰਜਾਬ ਦੀ ਸੱਤਾ ਤੋਂ ਪਾਸੇ ਕੀਤਾ ਜਾਵੇ। ਕਿਉਂਕਿ, ਇਹ ਸਿੱਖੀ ਨੂੰ
ਬਿਪਰਵਾਦ ਦੇ ਖਾਰੇ ਸਮੂੰਦਰ ਵਿੱਚ ਡੋਬਣ ਲਈ ਜਤਨਸ਼ੀਲ ਹਨ।
ਤੀਜੇ ਮਤੇ ਰਾਹੀਂ ਦਿੱਲੀ ਸਿੱਖ ਗੁਰਦੁਆਰਾ ਕਮੇਟੀ, ਗੁਰਦੁਆਰਾ ਗਲ਼ੈਨਕੋਵ ਲੌਂਗਆਈਲੈਂਡ (ਨਿਊਯਾਰਕ),
ਗੁਰਦੁਆਰਾ ਬਰਿਜਵਾਟਰ ਨਿਊਜਰਸੀ, ਗੁਰਦੁਆਰਾ ਡੈਪਟਫੋਰਡ (ਚੈਰੀਹਿੱਲ) ਤੇ ਕੇਂਦਰੀ ਗੁਰਦੁਆਰਾ
ਫੈਲਡਲਫੀਆ ਆਦਿਕ ਦੇਸ਼ ਵਿਦੇਸ਼ ਦੀਆਂ ਉਨ੍ਹਾਂ ਸਾਰੀਆਂ ਗੁਰਦੁਆਰਾ ਕਮੇਟੀਆਂ ਦਾ ਧੰਨਵਾਦ ਵੀ ਕੀਤਾ,
ਜਿਨ੍ਹਾਂ ਨੇ ਕਥਿਤ ਜਥੇਦਾਰਾਂ ਦੀਆਂ ਧਮਕੀਆਂ ਦੀ ਪ੍ਰਵਾਹ ਨਾ ਕਰਦਿਆਂ 5 ਜਨਵਰੀ ਨੂੰ ਦਸ਼ਮੇਸ਼ ਆਗਮਨ
ਪੁਰਬ ਮਨਾਇਆ।
*******************************************************************************
ਕੂਕਰ ਤੇ ਮਨੁੱਖ `ਚੋਂ ਕਿਸ ਦਾ ਕਿਰਦਾਰ ਚੰਗਾ
ਕਿਰਪਾਲ ਸਿੰਘ ਬਠਿੰਡਾ
(ਮੋਬ: ) ੯੮੫੫੪-੮੦੭੯੭
ਆਪਣੇ ਮਾਲਕ ਦਾ ਵਫ਼ਾਦਾਰ ਹੋਣ ਦਾ ਕੁੱਤੇ ਵਿੱਚ ਸਭ ਤੋਂ ਵੱਡਾ ਗੁਣ ਹੈ। ਕੁਤੇ ਦੇ ਇਸ
ਗੁਣ ਕਾਰਣ ਭਗਤ ਕਬੀਰ ਸਾਹਿਬ ਜੀ ਨੇ ਵੀ ਗੁਰਬਾਣੀ ਵਿੱਚ ਆਪਣੇ ਆਪ ਨੂੰ ਪ੍ਰਭੂ ਦੇ ਦਰਬਾਰ ਦਾ
ਕੁੱਤਾ ਦਸਦਿਆਂ ਬਿਆਨ ਕੀਤਾ ਹੈ: “ਹਮ ਕੂਕਰ ਤੇਰੇ ਦਰਬਾਰਿ।। ਭਉਕਹਿ
ਆਗੈ ਬਦਨੁ ਪਸਾਰਿ।। ੧।। ਰਹਾਉ।। “ (ਪੰਨਾ ੯੬੯) ਆਪਣੀ ਨਿਮ੍ਰਤਾ ਅਤੇ ਵਫ਼ਾਦਾਰੀ ਵਿਖਾਉਣ
ਲਈ ਗੁਰਬਾਣੀ ਦੀ ਇਸ ਤੁਕ ਦਾ ਹਵਾਲਾ ਦਿੰਦੇ ਹੋਏ ਬਹੁਤ ਸਾਰੇ ਸਿੱਖ ਪ੍ਰਚਾਰਕ ਅਤੇ ਆਗੂ ਵੀ ਕਈ ਵਾਰ
ਆਪਣੇ ਆਪ ਨੂੰ ਗੁਰੂ ਘਰ ਦਾ ਕੂਕਰ ਦਸਦੇ ਹਨ। ਬੇਸ਼ੱਕ ਜਿਨ੍ਹਾਂ ਅਰਥਾਂ ਵਿੱਚ ਭਗਤ ਕਬੀਰ ਜੀ ਨੇ
ਆਪਣੇ ਆਪ ਨੂੰ ਕੂਕਰ ਕਿਹਾ ਹੈ ਉਹ ਗੁਣ ਜਬਾਨੀ ਕਲਾਮੀ ਕਹਿਣ ਵਾਲਿਆਂ ਵਿੱਚ ਬਹਤ ਹੀ ਘੱਟ ਹੁੰਦੇ
ਹਨ।
ਕੁੱਤੇ ਦਾ ਇੱਕ ਮਾੜਾ ਔਗੁਣ ਇਹ ਹੈ ਕਿ ਇਹ ਬੇਸ਼ੱਕ ਕਿਤਨਾ ਵੀ ਰੱਜਿਆ ਹੋਵੇ ਇਸ ਦਾ ਖਾਣ ਦਾ ਲਾਲਚ
ਕਦੀ ਵੀ ਪੂਰਾ ਨਹੀਂ ਹੁੰਦਾ ਅਤੇ ਚੰਗੇ ਚੰਗੇ ਪਦਾਰਥ ਖਾ ਕੇ ਵੀ ਜੂਠੇ ਵਰਤਨਾਂ ਵਿੱਚ ਮੂੰਹ ਮਾਰਨ
ਦੀ ਆਦਤ ਨਹੀਂ ਜਾਂਦੀ। ਇਸੇ ਔਗੁਣ ਕਰ ਕੇ ਗੁਰੂ ਸਾਹਿਬ ਨੇ ਮਨੁੱਖ ਦੇ ਲਾਲਚੀ ਸੁਭਾ ਨੂੰ ਕੁੱਤਾ
ਕਿਹਾ ਹੈ:
“ਲਬੁ ਕੁਤਾ, ਕੂੜੁ ਚੂਹੜਾ, ਠਗਿ ਖਾਧਾ ਮੁਰਦਾਰੁ।। “ (ਪੰਨਾ ੧੫)
“ਆਦਿ ਅੰਤੇ ਮਧਿ ਆਸਾ ਕੂਕਰੀ ਬਿਕਰਾਲ।। (ਪੰਨਾ ੫੦੨)
ਨਾਮ ਬਿਨਾ ਜੋ ਪਹਿਰੈ ਖਾਇ।। ਜਿਉ ਕੂਕਰੁ ਜੂਠਨ ਮਹਿ ਪਾਇ।। ੧।। (ਪੰਨਾ ੨੪੦)
ਮਨਮੁਖੁ ਨਿੰਦਾ ਕਰਿ ਕਰਿ ਵਿਗੁਤਾ।। ਅੰਤਰਿ ਲੋਭੁ ਭਉਕੈ ਜਿਸੁ ਕੁਤਾ।। (ਪੰਨਾ ੧੦੪੫)
ਕੁੱਤੇ ਦਾ ਇੱਕ ਹੋਰ ਗੁਣ ਹੰਦਾ ਹੈ ਕਿ ਇਹ ਆਪਣੇ ਮਾਲਕ, ਉਸ ਦੇ ਪ੍ਰਵਾਰਿਕ ਮੈਂਬਰਾਂ ਤੇ
ਦੋਸਤਾਂ ਮਿੱਤਰਾਂ ਦੀ ਬਹੁਤ ਛੇਤੀ ਪਛਾਣ ਕਰ ਲੈਂਦਾ ਹੈ। ਬੇਸ਼ੱਕ ਕਿਤਨਾ ਵੀ ਕੌੜ ਕੁੱਤਾ ਹੋਵੇ ਉਹ
ਆਪਣੇ ਮਾਲਕ ਦੇ ਘਰ ਦੇ ਮੈਂਬਰਾਂ ਅਤੇ ਹਰ ਰੋਜ ਆਉਣ ਜਾਣ ਵਾਲਿਆਂ ਨੂੰ ਨਾਂਹ ਹੀ ਕਟਦਾ ਹੈ ਅਤੇ ਨਾ
ਹੀ ਭੌਂਕਦਾ ਹੈ ਸਗੋਂ ਉਨ੍ਹਾਂ ਦੇ ਹੱਥ ਪੈਰ ਚਟਦਾ, ਪੈਰਾਂ ਵਿੱਚ ਲਿਟਦਾ ਅਤੇ ਪੂਛ ਹਿਲਾਉਂਦਾ ਹੋਇਆ
ਉਨ੍ਹਾਂ ਨਾਲ ਪਿਆਰ ਦੀ ਸਾਂਝ ਪ੍ਰਗਟ ਕਰਦਾ ਹੈ। ਪਰ ਜਦੋਂ ਹੀ ਕਿਸੇ ਅਣਪਛਾਤੇ ਬੰਦੇ ਨੂੰ ਉਹ ਆਪਣੇ
ਮਾਲਕ ਦੇ ਘਰ ਦੇ ਨੇੜੇ ਵੀ ਤਕਦਾ ਹੈ ਤਾਂ ਜਿਹੜੀ ਪੂਛ ਹਿਲਾ ਕੇ ਉਹ ਪਿਆਰ ਦਾ ਇਜ਼ਹਾਰ ਕਰਦਾ ਹੈ ਉਸ
ਨੂੰ ਅਕੜਾ ਕੇ ਇੱਕਦਮ ਉਪਰ ਚੁੱਕ ਕੇ ਕੁੰਡਲਦਾਰ ਬਣਾ ਲੈਂਦਾ ਹੈ ਅਤੇ ਉਸ ਵਲ ਮੂੰਹ ਕਰ ਕੇ ਇਤਨਾ
ਜ਼ਬਰਦਸਤ ਭੌਂਕਦਾ ਹੈ ਕਿ ਬੰਦਾ ਕੁੱਤੇ ਨੂੰ ਵੇਖ ਕੇ ਹੀ ਦਹਿਲ ਜਾਂਦਾ ਹੈ। ਕਈ ਵਾਰ ਉਸ ਨੂੰ ਕੱਟ ਕੇ
ਸਖਤ ਜ਼ਖ਼ਮੀ ਵੀ ਕਰ ਦਿੰਦਾ ਹੈ। ਪਰ ਜੇ ਕਰ ਉਹ ਮਨੁੱਖ ਉਸ ਦੇ ਮਾਲਕ ਨੂੰ ਜਾਣਦਾ ਹੋਵੇ ਅਤੇ ਉਹ ਇੱਕ
ਵਾਰ ਕੁੱਤੇ ਨੂੰ ਰੋਕ ਕੇ ਚੁੱਪ ਕਰਨ ਅਤੇ ਉਸ ਮਨੁੱਖ ਨੂੰ ਘਰ ਅੰਦਰ ਆਉਣ ਦਾ ਇਸ਼ਾਰਾ ਕਰ ਦੇਵੇ ਤਾਂ
ਉਹੀ ਕੁੱਤਾ ਉਸ ਨਾਲ ਵਿਵਹਾਰ ਬਦਲ ਲੈਂਦਾ ਹੈ ਤੇ ਦੋਸਤਾਂ ਵਰਗਾ ਵਿਵਹਾਰ ਕਰਦਾ ਹੈ। ਦੂਸਰੇ ਲਫ਼ਜਾਂ
ਵਿੱਚ ਕੁੱਤੇ ਦਾ ਕਿਸੇ ਨੂੰ ਡਰਾਉਣ ਲਈ ਭੌਂਕਣਾ ਜਾਂ ਪਿਆਰ ਵਿੱਚ ਚਊਂ ਚਊਂ ਕਰਨਾ ਉਸ ਦੀ ਆਪਣੀ
ਆਵਾਜ਼ ਨਹੀਂ ਹੁੰਦੀ ਸਗੋਂ ਉਸ ਦੇ ਮਾਲਕ ਦੀ ਭਾਵਨਾ ਹੁੰਦੀ ਹੈ। ਚੋਰਾਂ ਅਤੇ ਦੁਸ਼ਮਣਾਂ ਜਿਨ੍ਹਾਂ ਨੂੰ
ਮਾਲਕ ਦੀ ਘਰ ਵਿੱਚ ਆਉਣ ਤੋਂ ਰੋਕਣ ਦੀ ਭਾਵਨਾ ਹੁੰਦੀ ਹੈ ਉਨ੍ਹਾਂ ਨੂੰ ਕੁੱਤਾ ਭੌਂਕਦਾ ਅਤੇ ਕੱਟਦਾ
ਹੈ ਪਰ ਜਿਨ੍ਹਾਂ ਦੋਸਤਾਂ ਮਿੱਤਰਾਂ ਅਤੇ ਘਰ ਦੇ ਮੈਂਬਰਾਂ ਨਾਲ ਮਾਲਕ ਦਾ ਪਿਆਰ ਹੁੰਦਾ ਹੈ ਉਨ੍ਹਾਂ
ਦੇ ਪੈਰਾਂ ਵਿੱਚ ਲਿਟ ਕੇ ਆਪਣੀ ਪੂਰੀ ਵਫ਼ਾਦਾਰੀ ਵਿਖਾਉਂਦਾ ਹੈ। ਸ਼ਾਇਦ ਕੁੱਤੇ ਦੇ ਇਸ ਗੁਣ ਕਰਕੇ ਹੀ
ਪੱਥਰ ਦੇ ਪੁਰਾਣੇ ਗ੍ਰੋਮੋਫ਼ੋਨ ਰੀਕਾਰਡ ਬਣਾਉਣ ਵਾਲੀ ਐੱਚਐੱਮਵੀ {ਹਿਜ਼ ਮਾਸਟਰਜ਼ ਵੋਇਸ
(His Master’s Voice)}
ਕੰਪਨੀ ਨੇ ਸਪੀਕਰ ਹੌਰਨ ਦੇ ਅੱਗੇ ਅੱਧ ਬੈਠੇ/ਖੜ੍ਹੇ ਹੋਏ ਕੁੱਤੇ ਨੂੰ ਆਪਣੀ ਕੰਪਨੀ ਦਾ ਲੋਗੋ
ਬਣਾਇਆ ਹੈ। ਇਹ, ਇਹ ਵਿਖਾਉਣ ਲਈ ਹੈ ਕਿ ਇਸ ਸਪੀਕਰ ਹਾਰਨ ਵਿੱਚੋਂ ਜੋ ਆਵਾਜ਼ ਆ ਰਹੀ ਹੈ, ਇਹ ਇਸ ਦੀ
ਆਪਣੀ ਨਹੀਂ, ਇਸ ਆਵਾਜ਼ ਦਾ ਮਾਲਕ ਭਾਵ ਬੋਲ ਕੇ ਰੀਕਾਰਡ ਕਰਨ ਵਾਲਾ ਕੋਈ ਹੋਰ ਹੈ। ਆਮ ਮਨੁੱਖਾਂ
ਵਿੱਚੋਂ ਬਹੁਤੇ ਅਤੇ ਖ਼ਾਸ ਕਰਕੇ ਸਿਆਸੀ ਲੋਕਾਂ ਵਿੱਚੋਂ ਬੇਅੰਤ ਅਜੇਹੇ ਵਫ਼ਾਦਾਰ ਕੁੱਤੇ ਦਾ ਰੋਲ
ਨਿਭਾਉਂਦੇ ਹਨ। ਉਹ ਆਪਣੇ ਆਗੂ ਅਤੇ ਉਸ ਦੇ ਚਹੇਤਿਆਂ ਦੀ ਖੁਸ਼ਾਮਦ ਅਤੇ ਉਸ ਦੇ ਵਿਰੋਧੀਆਂ ਦੀ ਨਿੰਦਾ
ਦੇ ਰੂਪ ਵਿੱਚ ਹਮੇਸ਼ਾਂ ਭੌਂਕਦੇ ਰਹਿੰਦੇ ਹਨ। ਦਿਲਚਸਪ ਗੱਲ ਇਹ ਹੈ ਕਿ ਕਈ ਵਾਰ ਕੁੱਝ ਨੇਤਾ ਦਲਬਦਲੀ
ਕਰਕੇ ਆਪਣੇ ਆਗੂਆਂ ਪ੍ਰਤੀ ਵਫ਼ਦਾਰੀ ਬਦਲ ਲੈਂਦੇ ਹਨ ਤਾਂ
His Master’s Voice ਦਾ ਰੋਲ ਨਿਭਾਉਣ ਵਾਲੇ ਵੀ
ਆਪਣੇ ਮਾਲਕ ਦੇ ਇਸ਼ਾਰੇ ਨੂੰ ਝੱਟ ਸਮਝ ਲੈਂਦੇ ਹਨ ਤੇ ਉਹ ਜਿਨ੍ਹਾਂ ਦੀ ਕੁੱਝ ਦਿਨ ਪਹਿਲਾਂ ਨਿੰਦਾ
ਕਰਦੇ ਨਹੀਂ ਸਨ ਥਕਦੇ ਉਨ੍ਹਾਂ ਦੀ ਝੱਟ ਖੁਸ਼ਾਮਦ ਕਰਨੀ ਸ਼ੁਰੂ ਕਰ ਦਿੰਦੇ ਹਨ ਅਤੇ ਜਿਨ੍ਹਾਂ ਦੀ
ਪਹਿਲਾਂ ਖੁਸ਼ਾਮਦ ਕਰਦੇ ਹੁੰਦੇ ਸਨ ਉਨ੍ਹਾਂ ਦੀ ਨਿੰਦਾ ਕਰਨ ਲੱਗ ਪੈਂਦੇ ਹਨ। ਇਹ ਪ੍ਰੀਵਰਤਨ ਮਨੁੱਖ
ਦੀ ਲੋਭ ਲਾਲਚ ਦੀ ਬ੍ਰਿਤੀ ਕਾਰਣ ਹੀ ਹੁੰਦਾ ਹੈ। ਕਿਉਂਕਿ ਉਸ ਨੂੰ ਪਤਾ ਹੁੰਦਾ ਹੈ ਕਿ ਉਨ੍ਹਾਂ ਦਾ
ਲੋਭ ਲਾਲਚ ਮਾਲਕ ਦੇ ਇਸ਼ਾਰੇ ਨੂੰ ਸਮਝ ਕੇ ਹੀ, ਕਿਸੇ ਨੂੰ ਭੌਂਕਣ ਅਤੇ ਕਿਸੇ ਅੱਗੇ ਪੂਛ ਹਿਲਾਉਣ
ਨਾਲ ਹੀ ਪੂਰਾ ਹੋਣਾ ਹੈ। ਸਾਡੇ ਸਮਾਜ ਵਿੱਚ ਬਹੁਤੇ ਲੋਕਾਂ ਦਾ ਕਿਰਦਾਰ ਹਿਜ਼ ਮਾਸਟਰਜ਼ ਵੋਇਸ ਵਾਲਾ
ਹੁੰਦਾ ਹੈ ਪਰ ਫਿਰ ਵੀ ਉਹ ਆਪਣੇ ਆਪ ਨੂੰ ਕੁੱਤਾ ਕਹਾਉਣਾ ਪਸੰਦ ਨਹੀਂ ਕਰਦੇ।
ਵੈਸੇ ਤਾਂ ਇਸ ਦੁਨੀਆਂ ਵਿੱਚ ਹਿਜ਼ ਮਾਸਟਰਜ਼ ਵੋਇਸ ਦਾ ਕਿਰਦਾਰ ਨਿਭਾਉਣ ਵਾਲਿਆਂ ਦੀ ਗਿਣਤੀ ਬੇਅੰਤ
ਹੈ ਪਰ ਗੱਲ ਸਮਝਣ ਲਈ ਇੱਕ ਉਦਾਹਰਣ ਲੈਂਦੇ ਹਾਂ। ਐਸਾ ਕਿਰਦਾਰ ਨਿਭਾਉਣ ਵਾਲਾ ਮਨੁੱਖ ਤਕਰੀਬਨ
ਪਿਛਲੇ ਇੱਕ ਸਾਲ ਤੋਂ ਮੀਡੀਏ ਦੀਆਂ ਸੁਰਖੀਆਂ ਵਿੱਚ ਆਇਆ। ਸਭ ਤੋਂ ਪਹਿਲਾਂ ਉਸ ਨੇ ਦਸਮ ਗ੍ਰੰਥ ਦਾ
ਵਿਰੋਧ ਕਰਨਵਾਲੀ ਇੱਕ ਧਾਰਮਿਕ ਹਸਤੀ ਦੇ ਹੱਕ ਵਿੱਚ ਅਤੇ ਪੁਜਾਰੀਆਂ ਅਤੇ ਇੱਕ ਉੱਚ ਧਾਰਮਿਕ ਸੰਸਥਾ
ਤੇ ਪੰਜਾਬ ਦੀ ਸਿਆਸਤ `ਤੇ ਕਾਬਜ਼ ਸਿਆਸੀ ਪਾਰਟੀ ਦੇ ਵਿਰੋਧ ਵਿੱਚ ਬਿਆਨ ਛਪਵਾਉਣ ਲਈ ਇੱਕ ਅਖ਼ਬਾਰ
ਨੂੰ ਵੱਡੀ ਰਕਮ ਦੇ ਇਸ਼ਤਿਹਾਰ ਦਿੱਤੇ। ਉਨ੍ਹਾਂ ਇਸ਼ਤਿਹਾਰਾਂ ਕਾਰਣ ਉਸ ਦੀ ਫ਼ੋਟੋ ਸਹਿਤ ਉਸ ਅਖ਼ਬਾਰ ਨੇ
ਮੋਟੀਆਂ ਸੁਰਖੀਆਂ ਨਾਲ ਧੂੰਆਂਧਾਰ ਬਿਆਨ ਛਾਪੇ। ਉਨ੍ਹਾਂ ਦਿਨਾਂ ਵਿੱਚ ਅਤੇ ਅੱਜ ਵੀ ਕੌਮ ਅੱਗੇ ਦੋ
ਪ੍ਰਮੁੱਖ ਮਸਲੇ ਹਨ: ੧ ਦਸਮ ਗ੍ਰੰਥ ਦਾ ਵਿਰੋਧ, ੨ ਆਰਐੱਸਐੱਸ ਅਤੇ ਡੇਰੇਦਾਰਾਂ ਨੂੰ ਖੁਸ਼ ਕਰਨ ਲਈ
ਸੋਧਾਂ ਦੇ ਨਾਮ `ਤੇ ਨਾਨਕਸ਼ਾਹੀ ਕੈਲੰਡਰ ਨੂੰ ਵਿਗਾੜ ਕੇ ਇਸ ਨੂੰ ਬਿਕ੍ਰਮੀ ਕੈਲੰਡਰ ਵਿੱਚ ਤਬਦੀਲ
ਕਰਨਾ। ਸੋ ਇਸ ਵਿਅਕਤੀ ਦੇ ਨਾਮ `ਤੇ ਇਨ੍ਹਾਂ ਦੋਵੇਂ ਮਸਲਿਆਂ `ਤੇ ਇਨ੍ਹਾ ਦੇ ਬੜੇ ਧੜੱਲੇਦਾਰ ਬਿਆਨ
ਛਪਦੇ ਰਹੇ। ਅਕਾਲ ਤਖ਼ਤ ਦੇ ਜਥੇਦਾਰ ਨੂੰ ਨਾਨਕਸ਼ਾਹੀ ਕੈਲੰਡਰ ਦਾ ਕਾਤਲ ਅਤੇ ਆਪਣੇ ਸਿਆਸੀ ਆਕਾ ਦੀ
ਕਠਪੁਤਲੀ ਤੇ ਹੱਥ ਠੋਕਾ ਦਸਦਾ ਰਿਹਾ। ਅਕਾਲ ਤਖ਼ਤ ਦੇ ਇਸ ਕਠਪੁਤਲੀ ਜਥੇਦਾਰ ਅੱਗੇ ਕੌਮੀ ਮਸਲੇ
ਲਿਜਾਣ ਵਾਲੇ ਸਿੱਖਾਂ ਨੂੰ ਉਹ ਮੂਰਖਾਂ ਦੀ ਦੁਨੀਆਂ ਵਿੱਚ ਰਹਿਣ ਵਾਲੇ ਦੱਸ ਕੇ ਉਨ੍ਹਾਂ ਦੀ ਖ਼ੂਬ
ਨਿੰਦਾ ਕਰਦਾ ਰਿਹਾ। ਅਖ਼ਬਾਰ `ਚ ਹਰ ਰੋਜ ਹੀ ਆਪਣਾ ਨਾਮ ਤੇ ਫ਼ੋਟੋ ਵੇਖ ਕੇ ਉਸ ਨੂੰ ਭੁਲੇਖਾ ਪੈ ਗਿਆ
ਕਿ ਉਹ ਬਹੁਤ ਵੱਡਾ ਲੀਡਰ ਬਣ ਗਿਆ ਹੈ। ਤਾਂ ਉਸ ਦੇ ਮਨ ਵਿੱਚ ਸਿਆਸੀ ਪਿੜ ਵਿੱਚ ਕੁੱਦਣ ਦਾ ਚਾਓ
ਪੈਦਾ ਹੋ ਗਿਆ। ਉਨ੍ਹਾਂ ਉਸ ਧਾਰਮਿਕ ਹਸਤੀ ਜਿਸ ਦੇ ਹੱਕ ਵਿੱਚ ਉਹ ਬਿਆਨ ਦਿੰਦਾ ਰਹਿੰਦਾ ਸੀ, ਨੂੰ
ਇਸ ਕੰਮ ਲਈ ਮਨਾਉਣ ਦਾ ਯਤਨ ਕੀਤਾ ਕਿ ਉਹ ਇਨ੍ਹਾਂ ਦੀ ਸਿਆਸਤ ਵਿੱਚ ਮੱਦਦ ਕਰਨ। ਪਰ ਉਸ ਹਸਤੀ ਨੇ
ਸਾਫ਼ ਇਨਕਾਰ ਕਰ ਦਿੱਤਾ ਕਿ ਉਹ ਇੱਕ ਧਾਰਮਿਕ ਵਿਅਕਤੀ ਹਨ ਸਿਆਸਤ ਵਿੱਚ ਉਨ੍ਹਾਂ ਦੀ ਕੋਈ ਦਿਲਚਸਪੀ
ਨਹੀਂ ਹੈ। ਇਸੇ ਸਮੇਂ ਦੌਰਾਨ ਉਸ ਧਾਰਮਿਕ ਵਿਅਕਤੀ ਅਤੇ ਉਨ੍ਹਾਂ ਦੀਆਂ ਖ਼ਬਰਾਂ ਲਾਉਣ ਵਾਲੇ ਅਖ਼ਬਾਰ
ਦੇ ਸੰਪਾਦਕ ਵਿਚਕਾਰ ਸਿਧਾਂਤਕ ਮਤਭੇਦ ਹੋਣ ਕਰਕੇ ਟਕਰਾ ਵਧ ਗਿਆ। ਉਸ ਵਿਅਕਤੀ ਨੇ ਸੋਚਿਆ ਕਿ ਇਹ
ਧਾਰਮਿਕ ਹਸਤੀ ਤਾਂ ਉਨ੍ਹਾਂ ਦੀ ਮਨਸ਼ਾ ਪੂਰਨ ਤੋਂ ਨਾਂਹ ਕਰ ਹੀ ਚੁੱਕੀ ਹੈ ਇਸ ਲਈ ਸਿਆਸਤ ਚਮਕਾਉਣ
ਲਈ ਮੀਡੀਏ ਦੀ ਲੋੜ ਮਹਿਸੂਸ ਕਰਦਿਆਂ ਉਸ ਨੇ ਸੰਪਾਦਕ ਦਾ ਸਾਥ ਦਿੱਤਾ। ਉੱਧਰ ਉਸ ਧਾਰਮਿਕ ਵਿਅਕਤੀ
ਨਾਲ ਸਿਧਾਂਤਕ ਤੇ ਵੀਚਾਰਧਾਰਕ ਮੇਲ ਖਾਣ ਵਾਲੀ ਇੱਕ ਹੋਰ ਹਸਤੀ ਜਿਹੜੀ ਉਸ ਦੇ ਮੋਢੇ ਨਾਲ ਮੋਢਾ ਲਾ
ਕੇ ਚੱਲ ਰਹੀ ਸੀ ਨੂੰ ਕਿਸੇ ਤਰ੍ਹਾਂ ਸਿਆਸਤ ਵਿੱਚ ਕੁੱਦਣ ਲਈ ਤਿਆਰ ਕਰ ਲਿਆ ਤੇ ਇੱਕ ਨਵੀਂ ਪਾਰਟੀ
ਬਣਾ ਕੇ ਪੰਜਾਬ ਵਿੱਚ ਇੱਕ ਭਲਵਾਨੀ ਗੇੜਾ ਮਾਰਦਿਆਂ ਬੜੇ ਬਿਆਨ ਦਾਗ਼ੇ ਕਿ ਉਹ ਆਉਣ ਵਾਲੀਆਂ ਸ਼ਰੋਮਣੀ
ਕਮੇਟੀ ਚੋਣਾਂ ਵਿੱਚ ਕਾਬਜ਼ ਧੜੇ ਨੂੰ ਚਿਤ ਕਰ ਕੇ ਧਰਮ ਵਿਚੋਂ ਪੁਜਾਰੀਵਾਦ ਦਾ ਖ਼ਾਤਮਾ ਕਰ ਕੇ
ਧਾਰਮਿਕ ਖੇਤਰ ਵਿੱਚ ਇਨਕਲਾਬ ਲੈ ਆਉਣਗੇ। ਪਰ ਛੇਤੀ ਹੀ ਉਸ ਨੂੰ ਸਮਝ ਆ ਗਈ ਜਾਂ ਪਿਛੇ ਖੜ੍ਹੇ ਕਿਸੇ
ਮਾਲਕ ਦਾ ਇਸ਼ਾਰਾ ਮਿਲਣ `ਤੇ ਪੰਜਾਬ `ਚੋਂ ਬੋਰੀਆ ਬਿਸਤਰਾ ਲਪੇਟ ਕੇ ਤੁਰ ਗਿਆ। ਤੇ ਆਪਣੀ ਸਿਆਸਤ ਦੀ
ਕਰਮ ਭੂੰਮੀ ਦਿੱਲੀ ਬਣਾ ਲਈ। ਲੋਕਾਂ ਨੂੰ ਉਸ ਸਮੇਂ ਬੜੀ ਹੈਰਾਨੀ ਹੋਣ ਲੱਗੀ ਜਦੋਂ ਜਿਹੜੀ ਪਾਰਟੀ
ਨੂੰ ਉਹ ਪੰਜਾਬ `ਚ ਨਿੰਦਦਾ ਨਹੀਂ ਸੀ ਥਕਦਾ ਉਸ ਨੂੰ ਫਾਇਦਾ ਪਹੁੰਚਾਉਣ ਲਈ ਦਿੱਲੀ ਵਿੱਚ ਉਸ ਦੇ
ਵਿਰੋਧੀਆਂ ਵਿਰੁਧ ਜਾ ਮੋਰਚਾ ਖੋਲ੍ਹਿਆ। ਜਿਹੜੇ ਜਥੇਦਾਰ ਨੂੰ ਉਹ ਕਠਪੁਤਲੀ ਅਤੇ ਪੁਜਾਰੀ ਦਸਦਾ
ਰਿਹਾ ਸੀ ੳਸੇ ਜਥੇਦਾਰ ਕੋਲ ਆਪਣੇ ਪੁਰਾਣੇ ਦੁਸ਼ਮਨਾਂ ਦੇ ਦੁਸ਼ਮਨ ਦੀਆਂ ਸ਼ਿਕਾਇਤਾਂ ਲੈ ਕੇ ਜਾ ਹਾਜ਼ਰ
ਹੋਇਆ। ਜਿਹੜੇ ਡੇਰੇਦਾਰਾਂ ਵਿਰੁਧ ਸਖਤ ਸ਼ਬਦਾਵਲੀ `ਚ ਬਿਆਨ ਦਿੰਦਾ ਰਹਿੰਦਾ ਸੀ ਉਨ੍ਹਾਂ `ਚੋਂ ਹੀ
ਇੱਕ ਵੱਡੇ ਡੇਰੇਦਾਰ ਦਾ ਦਿੱਲੀ ਵਿੱਚ ਇੱਕ ਵੱਡਾ ਸਮਾਗਮ ਕਰਵਾਇਆ ਤੇ ਉਸ ਦੌਰਾਨ ਉਸ ਤੋਂ ਸਨਮਾਨ
ਹਾਸਲ ਕੀਤਾ। ਹਾਲੀ ਲੋਕ ਉਸ ਵਿੱਚ ਆਈ ਇਸ ਤਬਦੀਲੀ ਦੇ ਕਾਰਣਾਂ ਦਾ ਅੰਦਾਜ਼ਾ ਹੀ ਲਾ ਰਹੇ ਸਨ ਕਿ
ਉਨ੍ਹਾ ਸਭ ਨੂੰ ਹੈਰਾਨ ਕਰਨ ਵਾਲਾ ਇੱਕ ਧਮਾਕਾਖ਼ੇਜ਼ ਕਦਮ ਉਠਾਉਂਦਿਆਂ ਪੁਰਾਣੇ ਦੁਸ਼ਮਨਾਂ ਦੇ ਦੁਸ਼ਮਨ
`ਤੇ ਬੰਬਾਰੀ ਕਰਦੇ ਹੋਏ ਬਿਆਨ ਦਾਗ਼ ਦਿੱਤਾ ਕਿ ਉਸ ਦੁਸ਼ਮਨ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ
ਨਿਰਦੇਸ਼ਾਂ ਤੇ ਸੰਗਤਾਂ ਦੀਆਂ ਭਾਵਨਾਵਾਂ ਦੀ ਕੋਈ ਕਦਰ ਨਹੀਂ ਕੀਤੀ। ਨਾਨਕਸ਼ਾਹੀ ਕੈਲੰਡਰ ਦੇ ਵਿਵਾਦ
ਨੂੰ ਮੰਦਭਾਗਾ ਦਸਦੇ ਹੋਏ ਉਨ੍ਹਾ ਕਿਹਾ ਕਿ ੫ ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ ਉਤਸਵ
ਮਨਾ ਕੇ ਉਸ ਦੁਸ਼ਮਨ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚੁਣੌਤੀ ਦਿੱਤੀ ਹੈ। ਜਿਸ ਬੰਦੇ ਨੂੰ ਬਿਪਰਵਾਦ
ਅਤੇ ਪੁਜਾਰੀਵਾਦ ਦਾ ਫੋਬੀਆ ਸੀ ਉਸ ਵਿੱਚ ਇਹ ਤਬਦੀਲੀ ਸਮਝ ਤੋਂ ਬਾਹਰ ਹੈ ਕਿ ਦਿੱਲੀ ਵਾਲੇ ਆਪਣੇ
ਨਵੇਂ ਦੁਸ਼ਮਨ `ਤੇ ਇਹ ਦੋਸ਼ ਲਾ ਰਿਹਾ ਹੈ ਕਿ ਉਸ ਨੇ ਇਸ਼ਤਿਹਾਰਾਂ ਵਿੱਚ ਬ੍ਰਹਮਣਵਾਦ ਦੀ ਗੱਲ ਕਰ ਕੇ
ਦੇਸ਼ `ਚ ਹਿੰਦੂ-ਸਿੱਖ ਭਾਈਚਾਰੇ `ਚ ਦਰਾਰ ਪਾਉਣ ਦਾ ਕੰਮ ਕੀਤਾ ਹੈ।
ਇਹ ਵੀ ਦੱਸਣਯੋਗ ਹੈ ਕਿ ਜਿਸ ਪੁਰਾਣੇ ਦੁਸ਼ਮਨ ਕੋਲ ਨਵੇਂ ਦੁਸ਼ਮਨ ਦੀਆਂ ਸ਼ਿਕਾਇਤਾਂ ਕਰ ਰਿਹਾ ਹੈ ਉਸੇ
ਧੜੇ ਦੇ ਕਮੇਟੀ ਪ੍ਰਧਾਨ, ਸਾਬਕਾ ਪ੍ਰਧਾਨ, ਕਮੇਟੀ ਮੈਂਬਰ ਅਤੇ ਕਈ ਪਾਰਟੀ ਅਹੁਦੇਦਾਰਾਂ ਨੇ ਰਾਏਕੋਟ
ਵਿਖੇ ੫ ਜਨਵਰੀ ਨੂੰ ਹੀ ਪ੍ਰਕਾਸ਼ ਗੁਰਪੁਰਬ ਸਮਾਗਮ ਵਿੱਚ ਸ਼ਮੂਲੀਅਤ ਕੀਤੀ ਅਤੇ ਉਨ੍ਹਾਂ ਦੇ ਆਕਾ ਦੀ
ਪਤਨੀ ਦੇ ਚਹੇਤੇ ਪ੍ਰਚਾਰਕ ਨੇ ਉਥੇ ਕਥਾ ਕੀਤੀ ਪਰ ਉਨ੍ਹਾਂ ਨੂੰ ਮਾਲਕ ਦੇ ਬੰਦੇ ਜਾਣ ਕੇ ਉਨ੍ਹਾਂ
ਦਾ ਨਾਮ ਬਿਲਕੁਲ ਨਹੀਂ ਲਿਆ ਜਾ ਰਿਹਾ ਹਾਲਾਂ ਕਿ ਇਨ੍ਹਾਂ ਦਾ ਦੋਸ਼ ਵੀ ਜੇ ਹੈ ਤਾਂ ਬਿਲਕੁਲ ਦਿੱਲੀ
ਕਮੇਟੀ ਵਾਲਾ ਹੀ ਹੈ। ਇਹ ਗੱਲ ਵੀ ਸਮਝਣ ਵਾਲੀ ਹੈ ਕਿ ਜਿਸ ਧਾਰਮਿਕ ਵਿਅਕਤੀ ਨੂੰ ਸਬਜ਼ਬਾਗ ਵਿਖਾ ਕੇ
ਇਸ ਨੇ ਆਪਣੇ ਨਾਲ ਤੋਰਿਆ ਸੀ ਉਹ ਵੀ ਇਸ ਵਲੋਂ ਅਪਨਾਏ ਜਾ ਰਹੇ ਇਨ੍ਹਾਂ ਗੈਰ ਸਿਧਾਂਤਕ ਪੈਂਤੜਿਆਂ
ਕਾਰਣ ਕਾਫੀ ਲੰਬੇ ਸਮੇਂ ਤੋਂ ਇਸ ਨੂੰ ਛੱਡ ਚੁੱਕਾ ਹੈ। ਕੁੱਤੇ ਦੇ ਮਾਲਕ ਉਸ ਦੇ ਆਪਣੇ ਅਤੇ ਗੈਰਾਂ
ਦੀ ਪਹਿਚਾਣ ਤਾਂ ਹਰ ਕੋਈ ਕਰ ਸਕਦਾ ਹੈ। ਉਸ ਵਲੋਂ ਆਪਣੇ ਪਾਲਤੂ ਕੁੱਤੇ ਨੂੰ ਦਿੱਤੇ ਇਸ਼ਾਰੇ ਨੂੰ ਵੀ
ਸਾਰੇ ਲੋਕ ਵੇਖ ਅਤੇ ਸਮਝ ਸਕਦੇ ਹਨ ਪਰ ਅਜਿਹੇ ਲੋਕ ਨਾਂ ਤਾਂ ਛੇਤੀ ਕੀਤਿਆਂ ਆਪਣੇ ਮਾਲਕ ਦੀ
ਪਹਿਚਾਣ ਦਸਦੇ ਹਨ ਅਤੇ ਨਾ ਹੀ ਦੂਸਰਿਆਂ ਨੂੰ ਛੇਤੀ ਕੀਤਿਆਂ ਅੰਦਾਜ਼ਾ ਲੱਗ ਸਕਦਾ ਹੈ। ਲੋਕ ਇਹ ਕਿਆਸ
ਅਰਾਂਈਆਂ ਹੀ ਲਾਉਂਦੇ ਰਹਿ ਜਾਂਦੇ ਹਨ ਕਿ ਇਸ ਦੀਆਂ ਤਾਰਾਂ ਕਿੱਥੋਂ ਹਲਦੀਆਂ ਹਨ। ਸ਼ਾਇਦ ਇਹ ਪਰਦਾ
ਰੱਖਣ ਵਿੱਚ ਕਾਮਯਾਬ ਰਹਿਣ ਸਦਕਾ ਹੀ ਮਨੁੱਖ ਆਪਣੇ ਆਪ ਨੂੰ ਕੂਕਰ ਨਾਲੋਂ ਜਿਆਦਾ ਸਭਿਅਕ ਸਮਝੀ ਬੈਠੇ
ਹਨ। ਇਹ ਗੱਲ ਵੀ ਸਮਝਣਯੋਗ ਹੈ ਕਿ ਇਹ ਵਿਅਕਤੀ ਚੰਗਾ ਰੱਜਿਆ ਪੁਜਿਆ ਹੈ ਇਸ ਲਈ ਕਿਸੇ ਛੋਟੀ ਬੁਰਕੀ
ਦੀ ਨਹੀਂ ਵੱਡੀ ਬੁਰਕੀ ਦੀ ਝਾਕ ਹੀ ਹੋਵੇਗੀ।
********************************************************
ਪਹਿਲਾਂ ਅਕਾਲ ਤਖ਼ਤ ਅਤੇ ਦਰਬਾਰ ਸਾਹਿਬ `ਤੇ ਮਰਿਆਦਾ ਠੀਕ ਕਰਵਾਉ
ਜਦ ਮਰਿਆਦਾ ਲਾਗੂ ਹੋਵੇਗੀ ਵੇਖ ਲਵਾਂਗੇ: ਗਿਆਨੀ ਪਿੰਦਰਪਾਲ ਸਿੰਘ
ਬਠਿੰਡਾ, ੭ ਜਨਵਰੀ (ਕਿਰਪਾਲ ਸਿੰਘ) : ਪਹਿਲਾਂ ਅਕਾਲ ਤਖ਼ਤ ਅਤੇ ਦਰਬਾਰ ਸਾਹਿਬ `ਤੇ
ਮਰਿਆਦਾ ਠੀਕ ਕਰਵਾਉ ਜਦ ਉਥੇ ਮਰਿਆਦਾ ਲਾਗੂ ਹੋਵੇਗੀ ਵੇਖ ਲਵਾਂਗੇ। ਇਹ ਸ਼ਬਦ ਕਿਸੇ ਆਮ ਡੇਰੇਦਾਰ ਦੇ
ਨਹੀਂ ਬਲਕਿ ਬਾਦਲ ਪ੍ਰਵਾਰ ਦੇ ਮੰਨੇ ਜਾ ਰਹੇ ਅਤਿ ਨਜ਼ਦੀਕੀ ਅਤੇ ਅਕਾਲ ਤਖ਼ਤ ਦੀ ਜਥੇਦਾਰੀ `ਤੇ ਲੰਬੇ
ਸਮੇਂ ਤੋਂ ਅੱਖ ਟਿਕਾਈ ਬੈਠੇ ਸਟਾਰ ਪ੍ਰਚਾਰਕ ਗਿਆਨੀ ਪਿੰਦਰਪਾਲ ਸਿੰਘ ਨੇ ਉਸ ਸਮੇਂ ਕਹੇ ਜਦੋਂ
ਬੀਤੇ ਦਿਨ ਮੋਗਾ ਦੇ ਅਕਾਲਸਰ ਰੋਡ ਵਿਖੇ ਬਾਜ਼ਾਰ ਵਲੋਂ ਕਰਵਾਏ ਅਖੰਡ ਪਾਠ ਦੇ ਭੋਗ ਵੇਲੇ ਕਥਾ ਕਰਨ
ਲਈ ਪਹੁੰਚੇ ਹੋਏ ਨੂੰ ਸ਼ਹਿਰ ਦੇ ਕੁੱਝ ਨੌਜਵਾਨਾਂ ਵੱਲੋਂ ਪੁੱਛਿਆ ਗਿਆ ਕਿ ਸਿੱਖ ਰਹਿਤ ਮਰਿਆਦਾ ਦੇ
ਪੰਨਾ ੧੫ `ਤੇ (ਅ) ਕਾਲਮ ਵਿੱਚ ਅਖੰਡ ਪਾਠ ਦੇ ਸਿਰਲੇਖ ਹੇਠ ਲਿਖਿਆ ਹੈ ਕਿ ਅਖੰਡ ਪਾਠ ਚਲਦੇ ਸਮੇਂ
ਕੇਵਲ ਇੱਕ ਹੀ ਕੰਮ ਹੋ ਸਕਦਾ ਹੈ ਪਾਠ ਜਾਂ ਕੀਰਤਨ ਜਾਂ ਕਥਾ। ਸਿੱਖ ਕੌਮ ਲਈ ਬੜੀ ਨਿਰਾਸ਼ਾ ਭਰੀ ਗੱਲ
ਹੈ ਕਿ ਕੌਮ ਦੇ ਮਹਾਨ ਪ੍ਰਚਾਰਕ ਅਖਵਾਉਣ ਵਾਲੇ ਤੇ ਸਿੱਖੀ ਸਿਧਾਂਤਾਂ ਦੀ ਪਹਿਰੇਦਾਰੀ ਦੀ ਗੱਲ ਕਰਨ
ਵਾਲੇ ਵਿਦਵਾਨ ਖ਼ੁਦ ਆਪ ਸਿੱਖ ਰਹਿਤ ਮਰਿਆਦਾ ਦਾ ਮਖ਼ੌਲ ਉਡਾ ਰਹੇ ਹਨ। ਇਹ ਹੋਰ ਵੀ ਦੁੱਖ ਦੀ ਗੱਲ ਹੈ
ਕਿ ਸਿੱਖ ਰਹਿਤ ਮਰਿਆਦਾ ਦੇ ਅਧਾਰ `ਤੇ ਸੰਗਤਾਂ ਵਲੋਂ ਸਵਾਲ ਪੁੱਛਣ `ਤੇ ਪ੍ਰਬੰਧਕਾਂ ਦੀ ਲਾਇਲਮੀ
ਦੱਸ ਕੇ ਉਨ੍ਹਾਂ ਨੂੰ ਸਮਝਾਉਣ ਦੀ ਗੱਲ ਕਰਨ ਦੀ ਥਾਂ ਕਿਹਾ “ਜਦ ਮਰਿਆਦਾ ਲਾਗੂ ਹੋਵੇਗੀ ਤਾਂ ਦੇਖ
ਲਵਾਂਗੇ। ਪਹਿਲਾਂ ਅਕਾਲ ਤਖ਼ਤ ਅਤੇ ਦਰਬਾਰ ਸਾਹਿਬ `ਤੇ ਮਰਿਆਦਾ ਠੀਕ ਕਰਵਾਉ। “ ਇਹੀ ਨਹੀਂ, ਉਨ੍ਹਾਂ
ਦੇ ਨਾਲ ਆਏ ਪਰਮਜੀਤ ਸਿੰਘ ਪ੍ਰਧਾਨ ਆਲ ਇੰਡੀਆ ਸਿੱਖ ਫ਼ੈਡਰੇਸ਼ਨ ਨੇ ਨੌਜਵਾਨਾਂ ਨੂੰ ਬੁਰਾ ਭਲਾ ਕਹਿ
ਕੇ ਪਿਛਾਂਹ ਧੱਕ ਦਿਤਾ ਅਤੇ ਕਿਹਾ “ਆ ਗਏ ਵੱਡੇ ਸਿਧਾਂਤਾਂ ਵਾਲੇ"। ਤੇ ਗਿਆਨੀ ਪਿੰਦਰਪਾਲ ਸਿੰਘ
ਨੇ ਕਥਾ ਤੋਂ ਬਾਅਦ ਕਿਹਾ ਕਿ ਮੈਨੂੰ ਕਿਸੇ ਦੇ ਦਸਤਖ਼ਤਾਂ ਦੀ ਲੋੜ ਨਹੀਂ ਕਿ ਮੈਂ ਠੀਕ ਹਾਂ ਜਾਂ
ਗ਼ਲਤ। ਉਸ ਸਮੇਂ ਨੌਜਵਾਨ ਬੁੜਬੜਾ ਰਹੇ ਸਨ ਤੇਰੀ ਪਿੱਠ ਬਾਦਲਕਿਆਂ ਨਾਲ ਲੱਗੀ ਹੈ ਤਾਂ ਤੈਨੂੰ ਕੌਣ
ਕਹੇਗਾ ਰਾਣੀ ਅੱਗਾ ਢਕ।
(06/01/11)
ਮੀਤ ਗ੍ਰੰਥੀ ਹਰਜੀਤ ਸਿੰਘ
ਸਿੱਖ
ਜੀਵਨ ਜਾਂਚ
ਹਰ ਜੀਵਨ ਜਾਂਚ ਕਿਸੇ ਨਾਂ ਕਿਸੇ
ਸਿੱਖਿਆ ਅਨੁਸਾਰ ਹੁੰਦੀ ਹੈ। ਜੀਵਨ ਜਾਂਚ ਦਾ ਭਾਵ ਹੈ ‘ਜ਼ਿੰਦਗੀ ਜੀਊਣ ਦਾ ਢੰਗ’। ਧਰਮ ਸਾਨੂੰ
ਜਿੰਦਗੀ ਜੀਊਣ ਦਾ ਤਰੀਕਾ ਦੱਸਦਾ ਹੈ। ਜਿਵੇ ਸੱਚਾ ਈਸਾਈ ‘ਬਾਈਬਲ’ ਦੇ ਅਧਾਰ ਤੇ ‘ ਯੀਸ਼ੂ’ ਜੀ ਦੇ
ਉਪਦੇਸ਼ ਅਨੁਸਾਰ ਤੇ ਹਿੰਦੂ ਆਵਦੇ ਧਰਮ ਗ੍ਰੰਥਾਂ ਦੀ ਸਿੱਖਿਆ ਅਨੁਸਾਰ ਜੀਵਨ ਬਸਰ ਕਰਦਾ ਹੈ।
ਕਮਿਊਨਿਸਟ ਲੋਕ ਭੀ ‘ਮਾਕਰਸ ਲੈਨਿਨ ਤੇ ਮਾਓ ਦੀ ਸਿੱਖਿਆ ਨੂੰ ਠੀਕ ਸਮਝਦੇ ਹਨ। ਹੋਰ ਵੀ ਵੱਖ ਵੱਖ
ਧਰਮਾ ਦੇ ਲੋਕ ਆਂਪਣੇ ਆਂਪਣੇ ਧਰਮ ਦੇ ਰਸਤੇ ਤੁਰਦੇ ਹਨ। ਮੁਸਲਮਾਂਨ ਆਵਦੀ ਕੁਰਾਂਨ ਦੀਆਂ ਹਦਾਇਤਾਂ
ਤੇ ਚਲਦੇ ਹਨ। ਇਸੇ ਤਰ੍ਹਾਂ ‘ਸਿੱਖ’ ਵੀ ਸਤਿਗੁਰੂ ਦੀ ਬਾਂਣੀ ਅਤੇ ਗੁਰਮਤਿ ਅਨੁਸਾਰ ਆਂਪਣਾਂ ਜੀਵਨ
ਜਿਊਦੇ ਹਨ। ਸਿੱਖ ਨੇ ਕਿਸ ਤਰ੍ਹਾਂ ਜੀਵਨ ਬਸਰ ਕਰਨਾਂ ਹੈ ਇੇਹ ਗੁਰੂ ਗ੍ਰੰਥ ਸਹਿਬ ਜੀ ਦੀ ਬਾਂਣੀ
ਵਿੱਚ ਬਹੁਤ ਸੌਖਾ ਤੇ ਚੰਗੀ ਤਰ੍ਹਾਂ ਸਮਝਾਇਆ ਹੈ। ਇਹ ਬਾਣੀ ਨੂੰ ਵਿਚਾਰ ਕੇ ਪੜਿਆਂ ਹੀ ਪਤਾ ਲਗਦਾ
ਹੈ। ਕਿ ‘ਸਿੱਖ ਜੀਵਨ ਜਾਂਚ’ ਕੀ ਹੈ? ਜਿੰਦਗੀ ਦੇ ਹਰਇੱਕ ਪਹਿਲੂ ਤੇ ਸਰਬਪੱਖੀ ਅਗਵਾਈ ਗੁਰਬਾਂਣੀ
ਕਰਦੀ ਹੈ। ਸਿੱਖ ਜੀਵਨ ਕਿਹੋ ਜਿਹਾ ਹੋਵੇ ਇਸ ਗੱਲ ਦਾ ਪਤਾ ਸਾਨੂੰ ਇਤਿਹਾਸ ਵਿੱਚੋ ਲਗਦਾ ਹੈ।
ਗੁਰੂਆਂ ਦੀ ਬਾਂਣੀ ਸਾਂਨੂੰ ਸ਼ੁਭ ਗੁਣਾਂ ਦਾ ਉਪਦੇਸ਼ ਦਿੰਦੀ ਹੇ ਕਿ “ਹੇ ਭਾਈ ਚੰਗੇ ਇਨਸਾਂਨ ਬਣੋ”
ਸਿੱਖ ਕੌਮ ਦੀ ਵੱਖਰੀ ਪਛਾਣ, ਬਾਂਣੀ, ਬਾਂਣਾਂ ਤੇ ਰਹਿਣੀ ਰਹਿਤ ਬਾਰੇ ਸਾਂਨੂੰ ਇਤਿਹਾਸ ਤੋ
ਜਾਂਣਕਾਰੀ ਮਿਲਦੀ ਹੈ। ਸਿੱਖ ਕੌਮ ਦੀ ਦੀ ਇੱਕ ਸਾਰਤਾ, ਇੱਕ ਸੁਰਤਾ, ਏਕਤਾ ਵਾਲੀ ਭਾਈਚਾਰਕ ਸਾਂਝ
ਬਾਰੇ ‘ਰਹਿਤ ਮਰਯਾਦਾ’ ਹੁੰਦੀ ਹੈ। ਰਹਿਤ ਮਰਯਾਦਾ ਧਰਮ ਦਾ ਕਾਇਦਾ ਕਾਂਨੂੰਨ ਹੈ ਜਿਸਦੇ ਅਧਾਰ ਤੇ
ਕੌਮ ਦਾ ਜੱਥੇ ਬੰਧਕ ਸੰਗਠਨ ਕਾਇਮ ਰਹਿੰਦਾ ਹੈ। ਹਰਇੱਕ ਧਰਮ ਇੱਕ ਕੇਂਦਰ ਹੁੰਦਾ ਹੈ ਜਿਵੇ ਭਾਈ
ਗੁਰਦਾਸ ਜੀ ਜਵਾਲਾ ਦਿੰਦੇ ਹਨ-
‘ਗੰਗਾਂ ਬਨਾਰਸ ਹਿੰਦੂਆਂ, ਮੁਸਲਮਾਂਨਾਂ ਮੱਲਾ ਕਾਬਾ’ (ਵਾਰ 28 ਪਾਉੜੀ 4) ਸੋ ਇਵੇਂ ਹੀ ਸਿੱਖ ਧਰਮ
ਦਾ ਅਸਥਾਂਨ ਅਕਾਲ ਤਖਤ ਸਾਹਿਬ ਹੈ। ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਹੇਠ ਬੈਠਕੇ ਸਮੂਹ ਖਾਲਸਾ ਪੰਥ
ਰਹਿਤ ਮਰਿਯਾਦਾ ਬਾਰੇ ਫੈਸਲਾ ਕਰ ਸਕਦਾ ਹੈ। ਸੋ ਅਕਾਲ ਤਖਤ ਸਾਹਿਬ ਤੋ ਪੰਥ ਪ੍ਰਵਾਣਿਤ ਰਹਿਤ
ਮਰਿਯਾਦਾ ਵਿੱਚ ਸਿੱਖ ਦੀ ਵਿਆਖਿਆ ਇਓ ਕੀਤੀ ਗਈ ਹੈ-
“ਜੋ ਇਸਤਰੀ ਜਾ ਪੁਰਸ਼਼ ਇੱਕ ਅਕਾਲ ਪੁਰਖ ਦਸ ਗੁਰੂ ਸਹਿਬਾਂਨ (ਸ੍ਰੀ ਗੁਰੂ ਨਾਨਕ ਦੇਵ ਜੀ ਤੋ ਲੈਕੇ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ) ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਅਤੇ ਦਸ ਗੁਰੂ ਸਹਿਬਾਂਨ ਦੀ
ਬਾਂਣੀ, ਸਿੱਖਿਆ ਤੇ ਦਸ਼ਮੇਸ਼ ਜੀ ਦੇ ਅੰਮ੍ਰਿਤ ਉਤੇ ਵਿਸ਼ਵਾਸ਼ ਰਖਦਾ ਹੈ ਅਤੇ ਹੋਰ ਕਿਸੇ ਧਰਮ ਨੂੰ ਨਹੀ
ਮੰਨਦਾ ਉਹ ਸਿੱਖ ਹੈ”
ਰਹਿਤ ਮਰਿਯਾਦਾ ਅਨੁਸਾਰ ਸਿੱਖ ਦੀ ਰਹਿਣੀ ਦੋ ਤ੍ਰਰ੍ਹਾਂ ਦੀ ਹੈ। ਸਖਸੀ ਅਤੇ ਪੰਥਕ। ਪਹਿਲਾਂ ਆਪਾਂ
ਸਖਸੀ ਰਹਿਣੀ ਬਾਰੇ ਪਤਾ ਕਰਦੇ ਹਾ। ਸਖਸੀ ਤੋ ਭਾਵ ਹੇ ਨਿੱਜੀ ਰਹਿਣੀ। ਇਸਨੂੰ ਤਿੰਨ ਭਾਗਾਂ ਵਿੱਚ
ਵੰਡਿਆ ਗਿਆ ਹੈ।
(ੳ) -ਨਾਂਮ ਦੀ ਬਾਂਣੀ ਦਾ ਅਭਿਆਸ (ਅ) -ਗੁਰਮਤਿ ਦੀ ਰਹਿਣੀ (ੲ) -ਸੇਵਾ
ਨਾਂਮ ਦੀ ਬਾਂਣੀ ਦਾ ਅਭਿਆਸ ਤੋ ਭਾਵ-ਅੰਮ੍ਰਿਤ ਵੇਲੇ ਉਠ ਕੇ ਇਸ਼ਨਾਂਨ ਤੋ ਬਾਅਦ ਨਿੱਤਨੇਮ ਦੀਆਂ
ਬਾਂਣੀਆਂ ਦੇ ਪਾਠ, ਗੁਰਦਵਾਰਾ ਸਹਿਬ ਜਾਂਣਾਂ, ਸਤਿਸੰਗਤ ਕਰਨੀ ਅਤੇ ਗੁਰਬਾਂਣੀ ਦੀਵੀਚਾਰ ਕਰਨੀ ਤੇ
ੳੇਸਤੇ ਚੱਲਣ ਦੀ ਕੋਸ਼ਿਸ਼ ਕਰਨੀ।
ਗੁਰਮਤਿ ਦੀ ਰਹਿਣੀ ਦੇ ਮੁੱਖ ਅੰਗ ਇਸ ਪ੍ਰਕਾਰ ਹਨ-
(ੳ) ਇੱਕ ਅਕਾਲ ਪੁਰਖ ਤੋ ਬਗੈਰ ਕਿਸੇ ਦੇਵੀ ਦੇਵਤੇ ਦੀ ਪੂਜਾ ਨਹੀ ਕਰਨੀ।
(ਅ) ਆਪਣਾਂ ਮੁਕਤੀ ਦਾਤਾ ਤੇ ਇਸ਼਼ਟ ਦਸ ਗੁਰੂ ਸਹਿਬਾਂਨ ਤੇ ਗੁਰੂ ਗ੍ਰੰਥ ਸਹਿਬ ਦੀ ਬਾਣੀ ਨੂੰ
ਮੰਨਣਾਂ ਹੈ।
(ੲ) ਦਸ ਪਾਤਸ਼ਾਂਹੀਆਂ ਨੂੰ ਇੱਕੋ ਜੋਤ ਦਾ ਪ੍ਰਕਾਸ਼ ਇੱਕੋ ਰੂਪ ਕਰਕੇ ਮੰਨਣਾਂ ਇਹ ਬਾਂਣੀ ਵਿੱਚ ਦਰਜ
ਹੈ।
‘ਸਾਹਿਬੁ ਮੇਰਾ ਏਕੋ ਹੈ।। ੲੋਕੋ ਹੈ ਭਾਈ ਏਕੋ ਹੈ।। (ਆਸਾ ਮ: 1 ਪੰਨਾਂ 350)
ਰਹਿਤ ਮਰਿਯਾਦਾ ਦੇ ਸਿਰਲੇਖ “ਗੁਰਮਤਿ ਰਹਿਣੀ ਅੰਦਰ ਲਿਖਿਆ ਹੈ ਕਿ ਸਿੱਖ ਨੇ-
“ਜ਼ਾਤ-ਪਾਤ, ਛੂਤ ਛਾਤ, ਜੰਤਰ ਮੰਤਰ, ਸ਼ਗਨ, ਥਿੱਤ, ਮਹੂਰਤ, ਗ੍ਰਹਿ, ਰਾਸ, ਸਰਾਧ, ਪਿੱਤਰ, ਪੱਤਲ,
ਦੀਵਾ ਕਿਰਿਤਾ, ਕਰਮ ਹੋਮ, ਜੱਗ ਤਰਪਣ, ਸਿੱਖਾਂ ਸੂਤ, ਭਦਣ, ਇੱਕਾਦਸੀ, ਪੂਰਨਮਾਸੀ ਆਦਿ ਦੇ ਵਰਤ
ਤਿਲਕ ਜੰਝੂ, ਤੁਲਸੀ, ਮੱਠ, ਮਾੜੀ, ਮੂਰਤੀਪੂਜਾ ਆਦਿ ਭਰਮ ਰੂਪ ਕਰਮਾਂ ਤੇ ਨਿਸ਼ਚਾ ਨਹੀ ਕਰਨਾਂ”
ਜ਼ਾਤ-ਪਾਤ ਬਾਰੇ ਗੁਰਬਾਂਣੀ ਦਾ ਫੁਰਮਾਂਨ-ਜਾਤਿ ਜਨਮੁ ਨਹ ਪੂਛਿਐ, ਸਚ
ਘਰੁ ਲੇਹੁ ਬਤਾਇ।।
ਸਾ ਜਾਤਿ ਸਾ ਪਤਿ ਹੈ, ਜੇਹੇ ਕਰਮ ਕਮਾਇ।। (ਪ੍ਰਭਾਤੀ ਮ: 1 ਪੰਨਾਂ 1330)
ਸ਼ਗਨ-ਅਪਸ਼ਗਨ-
ਸਗੁਨ ਅਪਸ਼ਗੁਨ ਤਿਸ ਕਉ ਲਗਹਿ, ਜਿਸ ਚੀਤਿ ਨ ਆਵੈ।। (ਆਸਾ ਮ: 5 ਪੰਨਾਂ
401)
ਸਰਾਧ-ਜੀਵਤ ਪਿਤਰ ਨ ਮਾਂਨੈ ਕੋਊ, ਮੂਏ ਸਿਰਾਧ ਕਰਾਹੀ।।
ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿ, ਕਊਆ ਕੂਕਰ ਖਾਹੀ।।
ਜੰਤਰ-ਮੰਤਰ ਆਦਕਿ ਫੋਕਟ ਕਰਮਾਂ ਬਾਰੇ ਭਾਈ ਗੁਰਦਾਸ ਜੀ ਫੁਮਾਉਦੇ ਹਨ-
ਤੰਤ੍ਰ ਮੰਤ੍ਰ ਪਾਖੰਡ ਕਹਿ ਕਲਹਿ ਕ੍ਰੋਧ ਬਹੁ ਵਾਦਿ ਵਧਾਵੈ।।
ਫੋਕਟਿ ਧਰਮੀ ਭਰਮਿ ਭੁਲਾਵੈ।। (ਵਾਰ 1 ਪਾਉੜੀ 18)
ਗੁਰਮਤਿ ਵਿੱਚ ਵਿੱਚ ਵਰਤ ਰੱਖਣ ਦੀ ਮਨਾਂਹੀ ਹੈ। ਵਰਤ ਰੱਖਣ ਵਾਲੇ ਨੂੰ ਗੁਰਬਾਣੀ ਵਿੱਚ ਫੋਕਟ ਕਰਮੀ
ਕਿਹਾ ਹੈ ਕਿ ਫਾਲਤੂ ਤੇ ਨਿਕੰਮੀ ਰਸਮ ਹੈ।
ਅੰਨ ਨ ਖਾਹਿ ਦੇਹੀ ਦੁਖ ਦੀਜੈ।। ਬਿਨੁ ਗੁਰ ਗਿਆਨ ਤ੍ਰਿਪਤ ਨਹੀ ਥੀਜੇ।।
(ਰਾਮਕਲੀ ਮ: 1 ਪੰਨਾਂ 905)
ਪੁਰਾਤਨ ਗੁਰਸਿੱਖਾਂ ਦੇ ਰਹਿਤਨਾਂਮਿਆਂ ਵਿੱਚ ਵੀ ਗੁਰਮਤਿ ਦੇ ਅਸੂਲਾਂ ਨੁੰ ਸਮਝਾ ਕੇ ਵਹਿਮਾਂ
ਭਰਮਾਂ, ਕਰਾਮਾਂਤਾਂ ਦੀ ਨਿਖੇਧੀ ਕੀਤੀ ਹੈ। ਭਾਈ ਦਇਆ ਸਿੰਘ ਜੀ ਆਪਣੇ ਰਹਿਤਨਾਂਮੇ ਵਿੱਚ ਲਿਖਦੇ
ਹਨ-
ਗੁਰੂ ਕਾ ਸਿੱਖ ਮਟ ਬਤ, ਤੀਰਥ, ਦੇਵੀ-ਦੇਵਤਾ, ਵਰਤ, ਪੂਜਾ ਅਰਚਾ, ਜੰਤ੍ਰ ਮੰਤ੍ਰ, ਪੀਰ, ਬ੍ਰਾਹਮਣ,
ਪੁੱਛਾ, ਸੁੱਖਾਂ ਸੁੱਖਣੀਆਂ, ਤਰਪਨ ਤੇ ਗਯਤਰੀ ਕਿਸੇ ਵੱਲ ਚਿੱਤ ਦੇਵੇ ਨਾਂਹੀ। ਸਭ ਜਗਤ ਗੁਰੂ
ਅਰਦਾਸ ਮਰਯਾਦਾ ਸੇ ਕਰੇ।
“ਖਾਲਸਾ ਸੋ, ਜਿਨ ਤਨ, ਮਨ, ਧਨ ਅਕਾਲ ਪੁਰਖ ਨੂੰ ਸੌਪਿਆ ਹੈ। (ਰਹਿਤਨਾਂਮਾਂ ਭਾਈ ਦਇਆ ਸਿੰਘ)
ਗੁਰਬਾਣੀ ਅਤੇ ਰਹਿਤਨਾਮਿਆ ਵਿੱਚ ਲਿਖੀ ਗਈ ‘ਸਿੱਖ ਜੀਵਨ ਜਾਂਚ’ ਨੇ ਲੋਕਾਂ ਦੇ ਜੀਵਨ ਵਿੱਚ
ਇੰਨਕਲਾਬੀ ਪ੍ਰੀਵਰਤਨ ਲੈ ਆਂਦਾ। ਜਿੱ ਥੇ ਗੁਰੂ ਨਾਨਕ ਦੇਵ ਜੀ ਦੇ ਸਮੇ ਤੋ ਪਹਿਲਾ ਵਹਿਮਾਂ-ਭਰਮਾਂ
ਕਰਮ ਕਾਂਡਾਂ ਦਾ ਬੋਲ ਬਾਲ ਸੀ, ਅਣਖੀ ਸੂਰਬੀਰ ਇਨਸਾਨ ਕਿਤੇ ਭਾਲਿਆ ਨਹੀ ਸੀ ਲਭਦਾ ਉਥੇ ਗੁਰੂ ਸਹਿਬ
ਜੀ ਦੇ ਸਮੇ ਤੇ ਉਸ ਤੋ ਮਗਰੋ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਭਾਈ ਭਿਖਾਰੀ ਜੀ, ਭਾਈ ਲੱਧਾ
ਜੀ, ਭਾਈ ਭੈਰੋ ਜੀ, ਭਾਈ ਲੰਗਾਹ ਜੀ, ਭਾਈ ਬਹਿਲੋ ਜੀ ਆਦਿ ਵਰਗੇ ਮਹਾਂ ਪੁਰਖਾਂ ਅਤੇ ਭਾਈ ਬਿਧੀ
ਚੰਦ, ਭਾਈ ਮਤੀਦਾਸ ਵਰਗੇ ਪੰਜ ਪਿਆਰੇ, ਚਾਰ ਸਹਿਬਜ਼ਾਦੇ, ਭਾਈ ਬਚਿੱਤਰ ਸਿੰਘ, ਬਾਬਾ ਬੰਦਾ ਸਿੰਘ
ਬਹਾਦਰ, ਸ੍ਰ ਬਾਜ ਸਿੰਘ ਭਾਈ ਮਨੀ ਸਿੰਘ, ਨਵਾਬ ਕਪੂਰ ਸਿੰਘ, ਸ੍ਰ ਅਕਾਲੀ ਫੂਲਾ ਸਿੰਘ, ਜੱਸਾ ਸਿੰਘ
ਰਾਮਗੜੀਆ, ਸ੍ਰ ਜੱਸਾ ਸਿੰਘ ਆਲੂਵਾਲੀਆ, ਹਰੀ ਸਿੰਘ ਨਲੂਆ ਵਰਗੇ ਮਹਾਂ ਪੁਰਖਾਂ ਤੇ ਦ੍ਰਿੜ ਇਰਾਦੇ
ਵਾਲੇ ਮਰਦ ਸੂਰਮੇ ਤੇ ਮੀਰ ਮੰਨੂ ਦੇ ਜ਼ੁਲਮਾਂ ਨੂੰ ਸਹਿਣ ਵਾਲੀਆਂ ਮਾਤਾਵਾਂ, ਘੱਲੂਘਾਰਿਆਂ ਅਤੇ ਇਸੇ
ਸਦੀ ਵਿੱਚ ਅਕਾਲੀ ਮੋਰਚਿਆਂ ਵਿੱਚ ਆਪਣੀਆਂ ਕੀਮਤੀ ਜਾਂਨਾਂ ਦੀ ਅਹੂਤੀ ਦੇਣ ਵਾਲੇ ਸੱਚ ਧਰਮ ਦੇ
ਰਖਵਾਲੇ ਇਨਸਾਂਨ ਲੱਖਾਂ ਦੀ ਗਿਣਤੀ ਵਿੱਚ ਇਸੇ ਪੰਜਾਬ ਦੀ ਧਰਤੀ ਤੇ ਪੈਦਾ ਹੋਏ। ਇਹ ਸਿੱਖ ਜੀਵਨ
ਜਾਂਚ ਦੀ ਮਨੁੱਖਤਾ ਨੁੰ ਦੇਣ ਹੈ। -
ਖਿਮਾਂ ਦਾ ਜਾਚਕ
ਮੀਤ ਗ੍ਰੰਥੀ ਹਰਜੀਤ ਸਿੰਘ ‘ਖਾਲਸਾ ਦੀਵਾਂਨ’ ਹਾਂਗ ਕਾਂਗ ਫੂਨ
852-25724459
(06/01/11)
ਸੁਰਜੀਤ ਸਿੰਘ ਛਦੌੜੀ
ਡਾ:
ਹਰਜਿੰਦਰ ਸਿੰਘ ਦਿਲਗੀਰ ਖ਼ਿਲਾਫ਼ ਕੂੜ ਪਰਚਾਰ ਕਰਨ ਵਾਲੇ (ਇਕ ਟੋਲੇ ਵੱਲੋਂ ਨਵੇਂ ਬਣੇ ਗਠਜੋੜ) ਨੂੰ
ਨਵਾਂ ਸਾਲ 2011 ਮੁਬਾਰਕ ਹੋਵੇ: ਸੁਰਜੀਤ ਸਿੰਘ ਛਦੌੜੀ
ਬੇਬਾਕ ਸਿਖ ਸ਼ਖ਼ਸੀਅਤ, ਬੇਬਾਕ ਸਿੱਖ ਇਤਿਹਾਸਕਾਰ ਦੀ ਬੇਬਾਕ ਕਲਮ, ਭਾਵ ਡਾ: ਹਰਜਿੰਦਰ ਸਿੰਘ
ਦਿਲਗੀਰ, ਖ਼ਿਲਾਫ਼ ਪਿਛਲੇ ਕਾਫ਼ੀ ਸਮੇਂ ਤੋਂ ਇੱਕ ਟੋਲੇ ਵੱਲੋਂ ਕੂੜ ਪਰਚਾਰ ਦੀ ਮੁਹਿੰਮ ਅਰੰਭੀ ਹੋਈ
ਸੀ। ਪਰ ਪਿਛਲੇ 2 ਕੂ ਸਾਲਾਂ ਤੋਂ ਕਾਫ਼ੀ ਸਰਗਰਮੀ ਨਾਲ ਇਹ ਟੋਲਾ ਅੱਗੇ ਆਇਆ ਹੈ।
ਇਹ ਕੂੜ ਟੋਲਾ ਪਰਗਟ ਰੂਪ ਵਿੱਚ ਉਦੋਂ ਸਾਹਮਣੇ ਆਇਆ ਜਦੋਂ ਡਾ: ਦਿਲਗੀਰ ਦੀ ਸ਼ਾਹਕਾਰ ਰਚਨਾ ਪੂਰੇ
ਸੈਟ ਦੇ ਰੂਪ ਵਿਚ, 5 ਭਾਗਾਂ ਵਿਚ, ਲਗਭਗ 1900 ਸਫ਼ਿਆਂ ਵਿਚ, ਸਿੱਖ ਸੰਗਤਾਂ ਦੁ ਸਾਹਮਣੇ ਆਇਆ; ਜਿਸ
ਵਿੱਚ ਡਾ ਦਿਲਗੀਰ ਦੀ ਬੇਬਾਕ ਕਲਮ ਨੇ ਸਿੱਖ ਇਤਿਹਾਸ ਨੂੰ ਘੋਖਿਆ, ਪੜਚੋਲਿਆ ਤੇ ਕਲਮਬੰਦ ਕੀਤਾ: 1.
ਨਾਨਕੁ ਰਾਜ ਚਲਾਇਆ 2. ਖਾਲਸਾ ਜੀ ਦੇ ਬੋਲ ਬਾਲੇ 3. ਸਿੱਖ ਕੋਮ ਦੀ ਦੂਜੀ ਜਦੋਜਹਿਦ 4. ਕੁਰਬਾਨੀਆਂ
ਤੇ ਗ਼ਦਾਰੀਆਂ ਦੀ ਦਾਸਤਾਨ 5 ਸਿੱਖ ਜੁਝਾਰਵਾਰ ਦਾ ਦੌਰ; ਅਤੇ ਨਾਲੋ ਨਾਲ ਸਿੱਖ ਧਰਮ ਅਤੇ ਕੌਮ ਤੇ
ਹਮਲਾ ਕਰ ਰਹੇ ਐਂਟੀ ਸਿੱਖ ਸਕੂਲ (ਮਕਲਾਊਡ ਐਂਡ ਕੰਪਨੀ) ਨੂੰ ਬੜੀ ਜੁਰਅਤ ਨਾਲ ਨੰਗਾ ਕੀਤਾ। ਇਹ ਸਭ
ਜਿਵੇਂ ਵਾਹਿਗੁਰੂ ਨੇ ਡਾ ਦਿਲਗੀਰ ਤੋਂ ਸੇਵਾ ਲੈਣੀ ਸੀ। ਪਰ ਜਿੱਥੇ ਸੁਹਿਰਦ ਸਿੱਖਾਂ ਨੇ ਡਾ
ਦਿਲਗੀਰ ਦੀਆਂ ਕੌਮ ਪ੍ਰਤੀ ਸੇਵਾਵਾਂ ਦੀ ਸ਼ਲਾਘਾ ਕੀਤੀ (ਚੇਤੇ ਰਹੇ ਡਾ: ਦਿਲਗੀਰ ਨੇ 65 ਦੇ ਕਰੀਬ
ਕਿਤਾਬਾਂ ਲਿਖ ਕੇ ਸਿਖ ਕੌਮ ਦੀ ਝੋਲੀ `ਚ ਪਾਈਆਂ ਹਨ) ਉਥੇ ਇੱਕ ਟੋਲੇ ਵੱਲੋਂ ਕੁੱਝ ਲੋਕ ਖੁਲ੍ਹ ਕੇ
ਵਿਰੋਧ ਵਿੱਚ ਸਾਮਣੇ ਆਏ; ਗਿੱਦੜ ਭਬਕੀਆਂ “ਲੇਖਕ (ਭਾਵ ਡਾ ਦਿਲਗੀਰ) ਨੂੰ ਜਿਊਂਦਿਆਂ ਸਾੜ ਦਿਓ,
ਜਿੱਥੇ ਕੋਈ ਕਿਤਾਬ ਮਿਲਦੀ ਹੈ ਉਥੇ ਹੀ ਕਿਤਾਬਾਂ ਨੂੰ ਸਾੜ ਫੂਕ ਦਿਓ ਆਦਿ ਆਦਿ” ਦਿੱਤੀਆਂ।
ਭਾਵੇਂ ਇਸ ਸਾਰੇ ਘਟਨਾ ਚੱਕਰ ਵਿੱਚ ਯੂ. ਕੇ/ਯੂਰਪ `ਚ ਅਖੌਤੀ ਖਾਲਸਿਤਾਨੀ ਅਖਵਾਉਣ ਵਾਲੀ ਬਹੁਤੀ
ਭੀੜ ਨੇ ਇਸ ਨੂੰ ਤਮਾਸ਼ੇ ਦੇ ਤੌਰ ਤੇ ਲਿਆ; ਪਰ ਕੁੱਝ ਗਿਣਤੀ ਦੇ, ਗਿਣੇ ਜਾਣ ਵਾਲੇ, ਸਿੱਖ ਚਿੰਤਕਾਂ
ਨੇ ਬੁਰਾ ਵੀ ਮਨਾਇਆ ਤੇ ਆਖਿਆ ਕਿ ਅਜੇ ਇਸ ਕੂੜ ਟੋਲੇ ਵਿਰੁਧ ਕੁੱਝ ਬੋਲਿਆ ਜਾਂ ਲਿਖਿਆ ਨਾਂਹ
ਜਾਵੇ, ਬਲਕਿ ਇਨ੍ਹਾਂ ਨੂੰ ਆਪਣੀ ਰਫ਼ਤਾਰ ਨਾਲ ਚਲਦਾ ਰਹਿਣ ਦਿਤਾ ਜਾਵੇ ਤਾਂ ਜੋ ਇਸ ਕੂੜ ਟੋਲੇ ਦੀ
ਪਿੱਠ ਪਿੱਛੇ ਕੌਣ ਹਨ, ਇਨ੍ਹਾਂ ਦਾ ਅਸਲੀ ਚਿਹਰਾ ਨੰਗਾ ਹੋਣ ਦਿਓ। ਜਦ ਇਨ੍ਹਾਂ ਚਿੰਤਕਾਂ ਦੀ ਕੁੱਝ
ਕੂ ਪੇਸ਼ੀਨਗੋਈ ਸੱਚ ਹੋਈ ਦਿਸਣ ਲਗ ਪਈ ਤਾਂ ਇਸ ਕੂੜ ਟੋਲੇ ਨੇ ਆਪਣਾ ਹੋਰ ਵਿਸਥਾਰ ਕਰਦਿਆਂ, ਆਪਣੇ
ਟੋਲੇ ਦੇ ਪੰਜਾਬ ਤੋਂ ਅਖੌਤੀ ਮੁਖੀ ਨੂੰ ਫ਼ੋਨ ਰਾਹੀਂ ਸੰਗਤ ਦੇ ਰੂਬਰੂ ਕਰਵਵਾਇਆ ਗਿਆ। ਇਸ ਨੇ ਕੋਈ
ਸਿੱਧਾ ਪਧਰਾ ਜਵਾਬ ਤਾਂ ਨਾਹ ਦਿੱਤਾ ਬਲਕਿ ਸਿੱਖ ਪਰਚਾਰਕ ਪ੍ਰੋ ਇੰਦਰ ਸਿੰਘ ਘੱਗਾ ਅਤੇ ਪ੍ਰਸਿਧ
ਕੀਰਤਨੀਏ ਪ੍ਰੋ ਦਰਸ਼ਨ ਸਿੰਘ ਜੀ ਉਤੇ ਡੇਰਾਵਾਦੀ ਗੁੰਡਾ ਅੰਸਰਾਂ ਵੱਲੋਂ ਹੋਏ ਹਮਲਿਆਂ ਨੂੰ ਅਸਿੱਧੇ
ਤੌਰ ਤੇ ਸਹੀ ਠਹਿਰਾਇਆ।
ਸੁਰਜੀਤ ਸਿੰਘ ਛਦੌੜੀ
00 - 32 476 828 555
00 – 32 476 82 86 76
(ਸੰਪਾਦਕੀ ਨੋਟ:- ਅਸੀਂ ‘ਸਿੱਖ ਮਾਰਗ’ ਤੇ ਕੋਈ ਵੀ ਨਿੱਜੀ
ਵਾਦ-ਵਿਵਾਦ ਨਹੀਂ ਸ਼ੁਰੂ ਕਰਨਾ ਚਾਹੁੰਦੇ ਇਸ ਲਈ ਇਸ ਚਿੱਠੀ ਦਾ ਥੋੜਾ ਜਿਹਾ ਭਾਗ ਹੀ ਅਸੀਂ ਐਡਿਟ
ਕਰਕੇ ਛਾਪਿਆ ਹੈ। ਜੇ ਕਰ ਕੋਈ ਪਾਠਕ ਇਸ ਬਾਰੇ ਹੋਰ ਜਾਣਕਾਰੀ ਲੈਣਾ ਚਾਹੁੰਦਾ ਹੋਵੇ ਤਾਂ ਉਹ ਸਿੱਧਾ
ਹੀ ਸੁਰਜੀਤ ਸਿੰਘ ਛਦੌੜੀ ਨਾਲ ਫੂਨ ਤੇ ਗੱਲਬਾਤ ਕਰ ਕੇ ਲੈ ਸਕਦਾ ਹੈ)
(06/01/11)
ਬਸੰਤ ਕੌਰ ਫਰੀਦਾਬਾਦ
ਫਰੀਦਾਬਾਦ ਵਿੱਚ ਪੁਜਾਰੀਆਂ ਦੇ ਫੈਸਲੇ ਨੂੰ ਰੱਦ ਕਰ ਕੇ ਸੰਗਤਾਂ ਨੇ ਅਸਲ ਨਾਨਕਸ਼ਾਹੀ ਕੈਲੰਡਰ
ਮੁਤਾਬਕ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਨਗਰ ਕੀਰਤਨ ਸਜਾਇਆ
(ਫਰੀਦਾਬਾਦ: ਬਸੰਤ ਕੌਰ 6 ਜਨਵਰੀ 2011)
ਫਰੀਦਾਬਾਦ ਵਿੱਚ ਪੁਜਾਰੀਆਂ ਦੇ ਫੈਸਲੇ ਨੂੰ ਰੱਦ ਕਰ ਕੇ ਸੰਗਤਾਂ ਨੇ ਅਸਲ ਨਾਨਕਸ਼ਾਹੀ
ਕੈਲੰਡਰ ਮੁਤਾਬਕ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ 5 ਜਨਵਰੀ ਨੂੰ ਸਾਮੂਹਿਕ ਤੌਰ `ਤੇ
ਨਗਰ ਕੀਰਤਨ ਸਜਾਇਆ। ਜਿਸ ਵਿੱਚ ਫਰੀਦਾਬਾਦ ਦੀਆਂ ਸਮੁੱਚੀਆਂ ਸਿੰਘ ਸਭਾਵਾਂ, ਅਤੇ ਸੰਗਤਾਂ ਦਾ
ਭਰਪੂਰ ਸਹਿਯੋਗ ਮਿਲਿਆ। ਨਗਰ ਕੀਰਤਨ ਦੀ ਅਰੰਭਤਾ ਅਤੇ ਸਮਾਪਤੀ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ
ਨੰ. 5 ਵਿਖੇ ਹੋਈ। ਇਸ ਤੋਂ ਇਲਾਵਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨੰ. 1, ਗੁਰਦੁਆਰਾ ਸ੍ਰੀ
ਗੁਰੁ ਸਿੰਘ ਸਭਾ ਸੈਕਟਰ 22-23, ਗੁਰਦੁਆਰਾ ਸਿੰਘ ਸਭਾ ਜਵਾਹਰ ਕਾਲੌਨੀ ਅਤੇ ਗੁਰਦੁਆਰਾ ਸ੍ਰੀ ਗਰੂ
ਰਾਮਦਾਸ ਸਾਹਿਬ ਡਬੂਆ ਕਾਲੌਨੀ ਵਿੱਚ ਵੀ ਗੁਰਮਤਿ ਸਮਾਗਮ ਰੱਖੇ ਗਏ। ਇਸ ਮੌਕੇ ਗੁਰਦੁਆਰਾ ਸ੍ਰੀ ਗਰੂ
ਰਾਮਦਾਸ ਸਾਹਿਬ ਡਬੂਆ ਕਾਲੌਨੀ ਵਿਖੇ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਮਨਾਉਂਦਿਆਂ ਅਖੌਤੀ
ਦਸਮ ਗ੍ਰੰਥ ਦੀ ਕੋਈ ਰਚਨਾ ਨਹੀਂ ਪੜ੍ਹੀ ਗਈ। ਗੁਰਦੁਆਰੇ ਦੇ ਪ੍ਰਧਾਨ ਸ. ਅਵਤਾਰ ਸਿੰਘ ਨੇ ਗੁਰੂ
ਗੋਬਿੰਦ ਸਿੰਘ ਜੀ ਦੇ ਜੀਵਨ’ ਤੇ ਚਾਨਣਾ ਪਾਉਂਦਿਆਂ ਦਸਿਆ ਕਿ ਗੁਰੂ ਸਾਹਿਬ ਨੇ ਸਾਨੂੰ ਵਹਿਮਾਂ
ਭਰਮਾਂ ਤੋਂ ਬਾਹਰ ਕੱਢਿਆ ਸੀ। ਉਨ੍ਹਾਂ ਦਸਿਆ ਕਿ ਗੁਰੂ ਸਾਹਿਬ ਨੇ ਸ਼ਨੀ ਦੇਵਤੇ ਦਾ ਖੰਡਨ ਕੀਤਾ ਸੀ
ਪਰ ਅੱਜ ਉਹੀ ਸ਼ਨੀਵਾਰ ਕਾਲੇ ਛੋਲਿਆਂ ਦੇ ਰੂਪ ਵਿੱਚ ਸਾਡੇ ਗੁਰਦੁਆਰਿਆਂ ਵਿੱਚ ਆ ਵੜਿਆ ਹੈ। ਸਟੇਜ
ਸਕੱਤਰ ਸ. ਸੁਰਿੰਦਰ ਸਿੰਘ ਨੇ ਕਿਹਾ ਕਿ ਸਿੱਖ ਸੰਗਤਾਂ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ
ਦਿਹਾੜਾ ਅਸਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਮਨਾ ਕੇ ਸਾਬਤ ਕਰ ਦਿੱਤਾ ਹੈ ਕਿ ਪੁਜਾਰੀਆਂ ਦੇ ਗਲਤ
ਫੈਸਲਿਆਂ ਨੂੰ ਕਿਸੇ ਕੀਮਤ’ ਤੇ ਨਹੀਂ ਮੰਨਿਆ ਜਾਵੇਗਾ। ਸਿੱਖਾਂ ਲਈ ਬਾਬਾ ਨਾਨਕ ਮਹੱਤਤਾ ਰਖਦੇ ਹਨ
ਨਾ ਕਿ ਬ੍ਰਾਹਮਣਾਂ ਦਾ ਬਿਕਰਮੀ ਕੈਲੰਡਰ। ਉਨ੍ਹਾਂ ਕਿਹਾ ਕਿ ਆਰ. ਐਸ. ਐਸ. ਦੇ ਹੱਥਠੋਕੇ ਸਾਧ ਲਾਣਾ
ਅਤੇ ਪੁਜਾਰੀ ਸ਼੍ਰੇਣੀ ਅਕਾਲ ਤਖ਼ਤ ਦੇ ਨਾਂ ਦੀ ਦੁਰਵਰਤੋਂ ਕਰ ਕੇ ਸਿੱਖ ਕੌਮ ਨੂੰ ਮੁੜ ਬ੍ਰਾਹਮਣਵਾਦ
ਦੇ ਜੂਲੇ ਹੇਠ ਪਾਉਣਾ ਚਾਹੁੰਦੇ ਹਨ ਜਿਸ ਨੂੰ ਕਿਸੇ ਕੀਮਤ’ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਅਪਣੇ ਸਿੱਖਾਂ ਨੂੰ ਸਿਧਾਂਤਾਂ ਪ੍ਰਤੀ ਇੰਨ੍ਹਾਂ
ਤਕੜਾ ਕਰ ਦਿੱਤਾ ਸੀ ਕਿ ਉਹ ਸਿਧਾਂਤ ਤੋਂ ਉਲਟ ਜਾਣ `ਤੇ ਗੁਰੂ ਅੱਗੇ ਵੀ ਸਵਾਲ ਖੜਾ ਕਰ ਸਕਦੇ ਸਨ।
ਉਨ੍ਹਾਂ ਅਫਸੋਸ ਜਤਾਉਂਦਿਆਂ ਕਿਹਾ ਕਿ ਅੱਜ, ਜੇਕਰ ਕੋਈ ਸਿਧਾਂਤ ਦੀ ਗੱਲ ਕਰਦਾ ਹੈ ਤਾਂ ਉਸਨੂੰ
ਡਾਂਗਾਂ ਖਾਣੀਆਂ ਪੈਂਦੀਆਂ ਹਨ, ਪੰਥ `ਚੌਂ ਛੇਕ ਕੇ ਜ਼ਲੀਲ ਕੀਤਾ ਜਾਂਦਾ ਹੈ।
(06/01/11)
ਕਿਰਪਾਲ ਸਿੰਘ ਬਠਿੰਡਾ
ਕਾਨ੍ਹਪੁਰ ਵਿਖੇ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਦਿਹਾੜੇ `ਤੇ ਕੀਰਤਨ ਕਰਨ ਲਈ ਪਹੁੰਚੇ ਪ੍ਰੋ:
ਦਰਸ਼ਨ ਸਿੰਘ ਖਾਲਸਾ ਦਾ ਰੇਲਵੇ ਸਟੇਸ਼ਨ ਪੁਜਨ `ਤੇ ਕੀਤਾ ਗਿਆ ਭਰਵਾਂ ਸਵਾਗਤ
ਬਠਿੰਡਾ, ੬ ਜਨਵਰੀ (ਕਿਰਪਾਲ ਸਿੰਘ) ਬੀਤੇ ਦਿਨ ਕਾਨ੍ਹਪੁਰ ਵਿਖੇ ਗੁਰੂ ਗੋਬਿੰਦ ਸਿੰਘ
ਦੇ ਪ੍ਰਕਾਸ਼ ਦਿਹਾੜੇ `ਤੇ ਕੀਰਤਨ ਕਰਨ ਲਈ ਪਹੁੰਚੇ ਪੰਥ ਦੇ ਸ਼੍ਰੋਮਣੀ ਪ੍ਰਚਾਰਕ, ਸਾਬਕਾ ਮੁੱਖ
ਸੇਵਾਦਾਰ ਅਕਾਲ ਤਖਤ ਸਾਹਿਬ, ਪ੍ਰੋ: ਦਰਸ਼ਨ ਸਿੰਘ ਖਾਲਸਾ ਦੇ ਕਾਨ੍ਹਪੁਰ ਰੇਲਵੇ ਸਟੇਸ਼ਨ `ਤੇ ਪੁਜਨ
`ਤੇ ਉਨਾਂ ਦਾ ਬੜੀ ਗਰਮਜੋਸ਼ੀ ਨਾਲ ਭਰਵਾਂ ਸਵਾਗਤ ਕੀਤਾ ਗਿਆ। ਕਾਨਪੁਰ ਤੋਂ ਫ਼ੋਨ `ਤੇ ਗੱਲ ਕਰਦਿਆਂ
ਭਾਈ ਇੰਦਰਜੀਤ ਸਿੰਘ ਨੇ ਦੱਸਿਆ ਕਿ ਸੰਗਤਾਂ ਜਿਨ੍ਹਾਂ ਵਿੱਚ ਵਿਸ਼ੇਸ਼ ਤੌਰ `ਤੇ ਅਕਾਲੀ ਜਥਾ
ਕਾਨ੍ਹਪੁਰ ਦੇ ਸ. ਹਰਚਰਨ ਸਿੰਘ, ਸ. ਹਰਪਾਲ ਸਿੰਘ ਗਾਂਧੀ, ਸ. ਮਨਮੀਤ ਸਿੰਘ ਸਵਾਲੱਖ, ਸਿੰਘ ਸਭਾ
ਰਤਨ ਲਾਲ ਨਗਰ ਕਾਨ੍ਹਪੁਰ ਦੇ ਸ. ਰਘੁਬੀਰ ਸਿੰਘ, ਇੰਦਰ ਜੀਤ ਸਿੰਘ ਕਾਨ੍ਹਪੁਰ ਅਤੇ ਖਾਸ ਕਰਕੇ
ਨੌਜਵਾਨਾਂ ਦਾ ਜਿਵੇਂ ਹੜ੍ਹ ਜਿਹਾ ਹੀ ਆ ਗਿਆ ਸੀ, ਨੇ ਜੈਕਾਰਿਆਂ ਤੇ ਨਾਹਰਿਆਂ ਦੀ ਗੂੰਜ ਵਿੱਚ
ਰੇਲਵੇ ਸਟੇਸ਼ਨ `ਤੇ ਪ੍ਰੋ: ਦਰਸ਼ਨ ਸਿੰਘ ਨੂੰ ਜੀ ਆਇਆਂ ਕਿਹਾ। ਨੌਜੁਆਨ ਸਿੱਖ ਆਪਣੀਆਂ ਅਪਣੀਆਂ
ਗੱਡੀਆਂ `ਤੇ ਨਿਸ਼ਾਨ ਲਾ ਕੇ ਇੱਕ ਕਾਫਲੇ ਦੇ ਰੂਪ ਵਿੱਚ ਉਨਾਂ ਨਾਲ ਚੱਲ ਰਹੇ ਸਨ। ਉਨ੍ਹਾਂ ਕਿਹਾ ਹਰ
ਵਰ੍ਹੇ ਵਾਂਗ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪ੍ਰਕਾਸ਼ ਦਿਹਾੜੇ ਤੇ ਮਿਥੇ ਕੀਰਤਨ ਪ੍ਰੋਗ੍ਰਾਮਾਂ ਲਈ
ਪ੍ਰੋ: ਦਰਸ਼ਨ ਸਿੰਘ ਖਾਲਸਾ ਉਚੇਚੇ ਤੌਰ `ਤੇ ਇਸ ਸਾਲ ਵੀ ਆਏ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ
ਪੁਜਾਰੀਆਂ ਵਲੋਂ ਛੇਕੇ ਜਾਣ ਤੋਂ ਬਾਦ ਉਨ੍ਹਾਂ ਦੀ ਕਾਨ੍ਹਪੁਰ ਵਿਖੇ ਇਹ ਤੀਜੀ ਫੇਰੀ ਹੈ। ਗੁਰੂ
ਗੋਬਿੰਦ ਸਿੰਘ ਸਾਹਿਬ ਦਾ ਪ੍ਰਕਾਸ਼ ਦਿਹਾੜਾ ਅਸਲ ਨਾਨਕ ਸ਼ਾਹੀ ਕੈਲੰਡਰ ਅਨੁਸਾਰ, ਕਾਨ੍ਹਪੁਰ ਦੀਆਂ
ਜਥੇਬੰਦੀਆਂ ਤੇ ਜਾਗਰੂਕ ਸਿੱਖਾਂ ਦੇ ਉਪਰਾਲੇ ਨਾਲ ੫ ਤੇ ੬ ਜਨਵਰੀ ਨੂੰ ਬਹੁਤ ਧੂੰਮ ਧਾਮ ਨਾਲ
ਮਨਾਇਆ ਜਾ ਰਿਹਾ ਹੈ ਜਿਸ ਦਾ ਪ੍ਰਬੰਧ ਅਕਾਲੀ ਜੱਥਾ ਕਾਨ੍ਹਪੁਰ ਅਤੇ ਗੁਰੂ ਸਿੰਘ ਸਭਾ, ਰਤਨਲਾਲ ਨਗਰ
ਕਾਨ੍ਹਪੁਰ ਵਲੋਂ ਹੋਰ ਜਥੇਬੰਦੀਆਂ ਤੇ ਸੰਗਤਾਂ ਦੇ ਸਹਿਯੋਗ ਨਾਲ ਕੀਤਾ ਗਿਆ ਹੈ।
ਪ੍ਰੋ: ਦਰਸ਼ਨ ਸਿੰਘ ਨੇ ਦੱਸਿਆ ਕਿ ਇਤਨੀ ਠੰਡ ਵਿੱਚ ਜਦੋਂ ਕਿ ਘਰੋਂ ਬਾਹਰ ਨਿਕਲਣਾ ਵੀ ਔਖਾ ਹੈ,
ਸਮੇਂ ਉਨ੍ਹਾਂ ਦੀ ਗੱਡੀ ਦੋ ਘੰਟੇ ਲੇਟ ਹੋਣ ਦੇ ਬਾਵਯੂਦ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਦਾ
ਮੇਰੀ ਉਡੀਕ ਵਿੱਚ ਖੜ੍ਹੇ ਰਹਿਣਾ ਦੱਸਦਾ ਹੈ ਕਿ ਪੁਜਾਰੀਆਂ ਵਲੋਂ ਮੈਨੂੰ ਛੇਕੇ ਜਾਣ ਦਾ ਅਖੌਤੀ
ਹੁਕਨਾਮਾ ਉਨ੍ਹਾਂ ਪੂਰਨ ਤੌਰ `ਤੇ ਰੱਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਸੰਗਤਾਂ ਵਿੱਚ ਉਤਸ਼ਾਹ ਤੇ
ਪਿਆਰ ਸਤਿਕਾਰ ਨੂੰ ਵੇਖ ਕੇ ਮੇਰਾ ਮਨ ਗਦਗਦ ਹੋ ਉੱਠਿਆ ਤੇ ਉਨ੍ਹਾਂ ਵਲੋਂ ਦਿੱਤੇ ਗਏ ਪਿਆਰ ਸਤਿਕਾਰ
ਲਈ ਉਨ੍ਹਾਂ ਦਾ ਧੰਨਵਾਦ ਕਰਨ ਲਈ ਮੇਰੇ ਕੋਲ ਕੋਈ ਸ਼ਬਦ ਨਹੀਂ ਸਨ। ਉਨ੍ਹਾਂ ਇਹ ਵੀ ਕਿਹਾ ਕਿ
ਗੁਰਪੁਰਬ ਮਨਾਉਣੇ ਇਸ ਲਈ ਹੁੰਦੇ ਹਨ ਕਿ ਸਾਰੀ ਕੌਮ ਇਕੱਠੀ ਹੋ ਕੇ ਗੁਰਪੁਰਬ ਮਨਾਏ ਤੇ ਗੁਰੂ ਸਾਹਿਬ
ਦਾ ਸੰਦੇਸ ਜਿੱਥੇ ਆਪ ਗ੍ਰਹਿਣ ਕਰੇ ਉਥੇ ਦੁਨੀਆਂ ਦੇ ਹੋਰ ਲੋਕਾਂ ਤੱਕ ਪਹੁੰਚਾਉਣ ਦੇ ਵਸੀਲੇ ਵਜੋਂ
ਵਰਤੇ। ਪਰ ਬ੍ਰਹਮਣ ਦਾ ਜੂਲਾ ਮੁੜ ਸਿੱਖ ਕੌਮ `ਤੇ ਰੱਖਣ ਲਈ ਆਰਐੱਸਐੱਸ ਦੇ ਥੱਲੇ ਰਾਜਨੀਤਕ ਆਗੂਆਂ
ਦੇ ਹਿੱਤ ਪੂਰਣ ਲਈ ਨਾਨਕਸ਼ਾਹੀ ਕੈਲੰਡਰ ਰੱਦ ਕਰਕੇ ਬਿਕ੍ਰਮੀ ਕੈਲੰਡਰ ਦੇ ਝਮੇਲੇ `ਚ ਪਾਏ ਜਾਣ ਕਰਕੇ
ਗੁਰਪੁਰਬ ਦੀਆਂ ਤਰੀਕਾਂ ਦੀ ਹੀ ਦੁਬਿਧਾ ਖੜ੍ਹੀ ਕਰ ਦਿੱਤੀ ਹੈ ਤੇ ਹਰ ਕੌਮੀ ਦਿਹਾੜੇ `ਤੇ
ਪੁਜਾਰੀਆਂ ਤੋਂ ਨਵੇਂ ਸੰਦੇਸ਼ ਦਿਵਾਏ ਜਾਂਦੇ ਹਨ ਕਿ ਗੁਰਪੁਰਬ ਇਸ ਤਰੀਕ ਨੂੰ ਨਹੀਂ ਇਸ ਤਰੀਕ ਨੂੰ
ਮਨਾਏ ਜਾਣ। ਉਨ੍ਹਾਂ ਕਿਹਾ ਕੁੱਝ ਡੇਰੇਦਾਰਾਂ ਅਤੇ ਬਾਦਲ ਦਲੀਆਂ ਨੂੰ ਛੱਡ ਕੇ ਦਿੱਲੀ, ਕਾਨ੍ਹਪੁਰ
ਸਮੇਤ ਦੇਸ਼ ਵਿਦੇਸ਼ ਦੀਆਂ ਸਮੁੱਚੀਆਂ ਸਿੱਖ ਸੰਗਤਾਂ, ਇੱਥੋਂ ਤੱਕ ਕਿ ਪੰਜਾਬ ਵਿੱਚ ਵੀ ਬਹੁਤੀਆਂ
ਜਥੇਬੰਦੀਆਂ ਵਲੋਂ ੨੦੦੩ ਵਿੱਚ ਜਾਰੀ ਹੋਏ ਨਾਨਕਸ਼ਾਹੀ ਕੈਲੰਡਰ ਮੁਤਾਬਿਕ ਹੀ ਗੁਰਪੁਰਬ ਮਨਾਉਣ ਨੇ
ਦੱਸ ਦਿੱਤਾ ਹੈ ਕਿ ਸੰਗਤਾਂ ਨੇ ਡੇਰੇਦਾਰ-ਪੁਜਾਰੀ-ਰਾਜਨੀਤਕ ਗੱਠਜੋੜ ਵਲੋਂ ਸੋਧਾਂ ਦੇ ਨਾਮ `ਤੇ
ਪਾਏ ਗਏ ਵਿਗਾੜ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ।
(05/01/11)
ਅਵਤਾਰ ਸਿੰਘ ਲੰਡਨ
ਗੁਰਬਾਣੀ ਦੇ ਅੱਖਰੀ ਅਰਥਾਂ ਅਤੇ
ਸਿਧਾਂਤਿਕ ਅਰਥਾਂ ਦਾ ਆਪਸ ਵਿੱਚ ਮੱਤ ਭੇਦ ਪੜ੍ਹਣ ਸੁਨਣ ਨੂੰ ਆਮ ਮਿਲਦਾ ਹੈ। ਜਿਸ ਸਦਕਾ ਦੁਬਿਧਾ
ਪੈਦਾ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਸਿੱਖਮਾਰਗ ਦੇ ਪਾਠਕਾਂ ਨਾਲ ਸਾਂਝ ਕਰਕੇ ਇਹ ਦੁਬਿਧਾ ਦੂਰ
ਕਰਨ ਦਾ ਯਤਨ ਕਰਨਾਂ ਲਾਭਦਾਇਕ ਹੋ ਸਕਦਾ ਹੈ। ਕੁੱਝ ਦਿਨ ਪਹਿਲਾਂ ਮੈਂ ਪਾਠਕਾਂ ਦੀ ਸੇਵਾ ਵਿੱਚ
ਸ਼ਹਾਦੱਤ ਬਾਰੇ ਅਪਣੇ ਵਿਚਾਰ ਰੱਖੇ ਸਨ। ਸ. ਜਸਵੀਰ ਸਿੰਘ ਕੈਲਗਰੀ ਜੀ ਨੇ ਇੱਕ ਮਹੱਤਵ ਪੂਰਨ ਪੱਖ
ਪੇਸ਼ ਕਰਕੇ ਦਰਸਾਇਆ ਹੈ ਕਿ ਸ਼ਹਾਦੱਤ ਸਜ਼ਾ ਨਹੀਂ ਹੁੰਦੀ।
ਕਈ ਵਾਰ ਹੁਕਮਰਾਨ ਅਤੇ ਜਰਵਾਣੇ ਤਾਕਤ ਦੇ ਨਸ਼ੇ ਵਿੱਚ ਅਪਣੀ ਰਿਆਇਆ ਅਤੇ ਕਮਜ਼ੋਰ ਵਰਗ ਤੇ ਅਜਿਹੇ
ਹੁਕਮ ਅਤੇ ਪਾਬੰਦੀਆਂ ਲਾਗੂ ਕਰ ਦਿੰਦੇ ਹਨ ਜਿਨ੍ਹਾਂ ਦੀ ਪਾਲਨਾਂ ਕਰਨਾਂ ਅਸਹਿ ਹੀ ਨਹੀਂ ਸਗੋਂ ਅਤਿ
ਅਪਮਾਨਜਨਕ ਹੋ ਜਾਂਦਾ ਹੈ। ਤਾਂ ਸ਼ਹਾਦੱਤ ਦੇ ਹਾਲਾਤ ਬਣਦੇ ਹਨ। ਅਜਿਹੇ ਹਾਲਾਤ ਵਿੱਚ ਉਹ ਮਹਾਂਬਲੀ
ਸੂਰਮੇਂ ਅਗੇ ਆਉਂਦੇ ਹਨ ਜਿਨ੍ਹਾਂ ਨੇਂ ਜੀਵਨ-ਮੌਤ ਦਾ ਅੰਤਰ ਤੇ ਜੀਵਨ ਮਰਨ ਦੀ ਜਾਚ ਨੂੰ ਸਮਝ ਕੇ
ਅਪਣਾ ਆਦੱਰਸ਼, ਉਦੇਸ਼ ਤੇ ਮਨੋਰਥ ਉਲੀਕ ਲਿਆ ਹੁੰਦਾ ਹੈ। ਉਨ੍ਹਾਂ ਧਰਮੀ ਸੂਰਬੀਰਾਂ ਨੂੰ ਇਹ ਆਵਾਜ਼
ਗੂੰਜਦੀ ਸੁਨਾਈ ਦਿੰਦੀ ਹੈ।
“ਬੋਲਿ ਸੁਧਰਮੀੜਿਆ ਮੋਨਿ ਕਤ ਧਾਰੀ ਰਾਮ। ਤੂ ਨੇਤ੍ਰੀ ਦੇਖਿ ਚਲਿਆ ਮਾਇਆ
ਬਿਉਹਾਰੀ ਰਾਮ”
ਸ. ਗੁ. ਗ. ਸ. ਪੰਨਾਂ ੫੪੭
“ਮਰਣੁ ਮੁਣਸਾ ਸੂਰਿਆ ਹਕੁ ਹੈ ਜੋ ਹੋਇ ਮਰਨਿ ਪਰਵਾਣੋ।
ਸ. ਗੁ. ਗ. ਸ. ਪੰਨਾਂ ੫੭੯
ਇਹ ਸਮਾਂ ਹੈ ਜਦੋਂ ਜ਼ੁਲਮ ਅਤੇ ਅਨਿਆਂ ਦੇ ਸਨਮੁੱਖ ਸੱਚ ਅਤੇ ਰੱਬੀ ਵਿਸ਼ਵਾਸ਼ ਅਡੋਲ ਆ ਖੜੋਂਦਾ ਹੈ।
ਤੇ ਨਿਰਣਾਜਨਕ ਟਕਰਾ ਦਾ ਮੁੱਢ ਬੱਝਦਾ ਹੈ। ਹੁਕਮਰਾਨ ਤੇ ਜਰਵਾਣੇ ਹੱਕ ਤੇ ਸੱਚ ਦੀ ਆਵਾਜ਼ ਉਠਾਉਣ
ਵਾਲਿਆਂ ਲਈ ਤਸੀਹੇ ਤੇ ਸਜ਼ਾਵਾਂ ਮਿਥ ਲੈਂਦੇ ਹਨ। ਸਮਾਂ ਆਉਂਣ ਤੇ ਇਹ ਤਸੀਹੇ ਤੇ ਸਜ਼ਾਵਾਂ ਪੂਰੇ ਜ਼ੋਰ
ਨਾਲ ਹੋਂਦ ਵਿੱਚ ਆ ਜਾਂਦੀਆਂ ਹਨ। ਇਹ ਤਸੀਹੇ ਤੇ ਸਜ਼ਾ ਕਿਸੇ ਮਹਾਂਬਲੀ ਸੂਰਮੇਂ ਦੇ ਜੀਵਨ ਦਾ ਅੰਤ
ਕਰ ਦਿੰਦੇ ਹਨ। ਜਰਵਾਣਾ ਹੁਕਮਰਾਨ ਸੱਚ ਤੇ ਪਹਿਰਾ ਦੇਣ ਵਾਲੇ ਦੀ ਜਾਨ ਲੈਣ ਨੂੰ ਅਪਣੀ ਜਿੱਤ ਸਮਝਦਾ
ਹੈ ਤੇ ਮਹਾਂਬਲੀ ਸੂਰਮਾਂ ਜਾਨ ਦੀ ਬਲੀ ਦੇਣ ਲਗਿਆਂ ਅਪਣੇ ਆਦੱਰਸ਼ ਅਤੇ ਮਨੋਰਥ ਦੀ ਪੂਰਤੀ ਹੁੰਦਿਆਂ
ਦੇਖ ਰਿਹਾ ਹੁੰਦਾ ਹੈ। ਮਹਾਂਬਲੀ ਸੂਰਮਾਂ ਸਭ ਤਸੀਹੇ ਤੇ ਸਜ਼ਾਂਵਾਂ ਸਹਿ ਕੇ ਜਦ ਨਾਂ ਝੁਕਿਆ ਤਾਂ
ਜਿਤ ਗਿਆ। ਜ਼ਾਲਿਮ ਸਭ ਤੋਂ ਵਡਾ ਹਥਿਆਰ “ਮੌਤ ਦੀ ਸਜ਼ਾ” ਵਰਤ ਕੇ ਵੀ ਸੱਚ ਨੂੰ ਨਾਂ ਝੁਕਾ ਸਕਿਆ ਤਾਂ
ਹਾਰ ਗਿਆ। ਸੱਚ ਤੇ ਪਹਿਰਾ ਦੇਣ ਵਾਲੇ ਲੋਕਾਂ ਨੇਂ ਮੌਤ ਉਤੇ ਸੱਚ ਦੀ ਜਿੱਤ ਨੂੰ “ਸ਼ਹਾਦੱਤ” ਕਹਿਕੇ
ਸਤਿਕਾਰਿਆ।
ਮੌਤ ਤੋਂ ਬਾਅਦ ਉਸ ਸੂਰਬੀਰ ਯੋਧੇ ਨੂੰ ਉਸ ਦੇ ਅਨੁਇਆਈ ਸ਼ਹੀਦ ਘੋਸ਼ਤ ਕਰ ਦਿੰਦੇ ਹਨ। ਜਿਸ ਦਾ ਮੂਲ
ਮੰਤਵ ਹੁਕਮਰਾਨ/ਜਰਵਾਨੇ ਦੇ ਮੱਥੇ ਤੇ ਕਲੰਕ ਦਾ ਟਿਕਾ ਲਾਉਣਾ ਹੈ। ਯੋਧੇ ਦਾ ਉਜਲ ਸਰੂਪ (ਸ਼ਹੀਦੀ)
ਤੇ ਹੁਕਮਰਾਨ/ਜਰਵਾਣੇ ਦੇ ਮੱਥੇ ਕਲੰਕ ਦਾ ਟਿਕਾ ਅਮਿੱਟ ਤੇ ਸਦੀਵੀ ਹੋ ਨਿੱਬੜਦੇ ਹਨ। ਮੌਤ ਦੀ ਸਜ਼ਾ
ਤੋਂ ਬਿਨਾਂ ਸ਼ਹੀਦੀ ਨਹੀਂ ਮਿਲਦੀ। ਹੁਕਮਰਾਨ/ਜਰਵਾਨਾਂ ਮੌਤ ਦੀ ਸਜ਼ਾ ਦਿੰਦਾ ਹੈ ਤੇ ਲੈਣ ਵਾਲਾ ਉਸ
ਸਜ਼ਾ ਨੂੰ ਖਿੜੇ ਮੱਥੇ ਪ੍ਰਵਾਨ ਕਰਦਾ ਹੈ।
ਅਵਤਾਰ ਸਿੰਘ ਲੰਡਨ
(05/01/11)
ਕਿਰਪਾਲ ਸਿੰਘ ਬਠਿੰਡਾ
ਜਿਸ
ਬ੍ਰਹਮਣ ਅਤੇ ਮੌਕੇ ਦੇ ਰਾਜੇ ਦੇ ਅਧੀਨ ਹੋਣ ਦੀ ਥਾਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਰਬੰਸ
ਪੁੱਤਰਾਂ ਤੋਂ ਪਿਆਰੇ ਸਿੱਖ ਸ਼ਹੀਦ ਕਰਵਾਏ ਅੱਜ ਕੌਮ ਦੇ ਆਗੂਆਂ ਨੇ ਪੰਥ ਨੂੰ ਉਨ੍ਹਾਂ ਦੇ ਹੀ ਅਧੀਨ
ਕਰ ਦਿੱਤਾ: ਗਿਆਨੀ ਸ਼ਿਵਤੇਗ ਸਿੰਘ
*ਹੁਕਮਨਾਮੇ ਜਾਰੀ ਕਰ ਕੇ ਗੁਰਦੁਆਰੇ ਜਾਣ ਤੋਂ ਰੋਕਣ ਵਾਲੇ ਕੀ
ਔਰੰਗਜ਼ੇਬ ਤੋਂ ਘੱਟ ਹਨ?
*ਗੁਰਪੁਰਬ ੫ ਜਨਵਰੀ ਨੂੰ ਨਹੀਂ ੧੧ ਜਨਵਰੀ ਨੂੰ ਮਨਾਉਣਾ ਹੈ,
ਦੇ ਹੁਕਮਨਾਮੇ ਜਾਰੀ ਕਰਨ ਵਾਲਿਆਂ ਨੇ ਕਦੀ ਇਹ ਵੀ ਹੁਕਮਨਾਮੇ ਜਾਰੀ ਕੀਤੇ ਹਨ ਕਿ ਗੁਰਪੁਰਬ ਮਨਾਉਣੇ
ਕਿਦਾਂ ਹਨ?
ਬਠਿੰਡਾ, ੫ ਜਨਵਰੀ (ਕਿਰਪਾਲ ਸਿੰਘ): ਜਿਸ ਬ੍ਰਹਮਣ ਅਤੇ ਮੌਕੇ ਦੇ ਰਾਜੇ ਦੇ ਅਧੀਨ
ਹੋਣ ਦੀ ਥਾਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਰਬੰਸ ਅਤੇ ਪੁੱਤਰਾਂ ਤੋਂ ਪਿਆਰੇ ਸਿੱਖ ਸ਼ਹੀਦ
ਕਰਵਾਏ ਅੱਜ ਕੌਮ ਦੇ ਆਗੂਆਂ ਨੇ ਪੰਥ ਨੂੰ ਉਨ੍ਹਾਂ ਦੇ ਹੀ ਅਧੀਨ ਕਰ ਦਿੱਤਾ ਹੈ। ਇਹ ਸ਼ਬਦ ਗੁਰਦੁਆਰਾ
ਬੰਗਲਾ ਸਾਹਿਬ ਤੋਂ ਚੱਲ ਰਹੀ ਲੜੀਵਾਰ ਕਥਾ ਦੌਰਾਨ ਗੁਰੂ ਬੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੇ
ਸਬੰਧ ਵਿੱਚ ਕੀਤੀ ਗਈ ਕਥਾ ਦੌਰਾਨ ਹੈੱਡ ਪ੍ਰਚਾਰਕ ਗਿਆਨੀ ਸ਼ਿਵਤੇਗ ਸਿੰਘ ਨੇ ਅੱਜ ਸਵੇਰੇ ਕਹੇ ਜਿਸ
ਦਾ ਸਿੱਧਾ ਪ੍ਰਸਾਰਣ ਚੜ੍ਹਦੀ ਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ। ਉਨ੍ਹਾਂ ਕਿਹਾ ਗੁਰੂ ਸਾਹਿਬ ਜੀ
ਨੇ ਬ੍ਰਾਹਮਣ ਵਲੋਂ ਵਰਨ ਵੰਡ ਅਤੇ ਜਾਤ ਪਾਤ ਦੇ ਆਧਾਰ `ਤੇ ਸਮਾਜ ਵਿੱਚ ਪਾਈਆਂ ਵੰਡੀਆਂ ਵਿਰੁੱਧ
ਆਵਾਜ਼ ਉਠਾ ਕੇ ਭਈਚਾਰਕ ਸਾਂਝ ਪੈਦਾ ਕੀਤੀ ਅਤੇ ਸਿੱਖਾਂ ਨੂੰ ਬ੍ਰਾਹਮਣ ਦੀ ਸਰਬਉਚਤਾ ਤੇ ਕਰਮਕਾਂਡਾਂ
ਦੇ ਜਾਲ ਤੋਂ ਮੁਕਤ ਕਰਵਾਇਆ ਇਸ ਕਰ ਕੇ ਉਹ ਗੁਰੂ ਨਾਨਕ ਦੇ ਫ਼ਲਸਫ਼ੇ ਦੇ ਵਿਰੋਧੀ ਬਣ ਗਏ। ਮੌਕੇ ਦੀ
ਮੁਗਲ ਸਰਕਾਰ ਦਾ ਵੀ ਸਿੱਖ ਗੁਰੂਆਂ ਨਾਲ ਕੋਈ ਟਕਰਾਓ ਨਹੀਂ ਸੀ ਉਹ ਤਾਂ ਚਾਹੁੰਦੇ ਸਨ ਕਿ ਉਹ ਸਿਰਫ
ਸਰਕਾਰ ਦੇ ਅਧੀਨ ਹੋ ਕੇ ਚੱਲਣ ਇਸ ਤਰ੍ਹਾਂ ਉਹ ਵੀ ਐਸ਼ ਦਾ ਜੀਵਨ ਬਤੀਤ ਕਰਨ ਤੇ ਉਨ੍ਹਾਂ ਨੂੰ ਵੀ
ਸੁਖਚੈਨ ਨਾਲ ਰਾਜ ਕਰਨ ਦੇਣ। ਪਰ ਮੁਨੱਖਤਾ ਨੂੰ ਅਜਾਦੀ ਦਿਵਾਉਣ ਆਏ ਗੁਰੂ ਅਰਜੁਨ ਦੇਵ ਜੀ ਅਤੇ
ਗੁਰੂ ਤੇਗ ਬਹਾਦੁਰ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ, ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਜੰਗਾਂ ਲੜੀਆਂ
ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਰਬੰਸ ਤੇ ਪੁੱਤਰਾਂ ਤੋਂ ਪਿਆਰੇ ਸਿੱਖ ਸ਼ਹੀਦ ਕਰਵਾਏ ਪਰ
ਅੱਜ ਕੌਮ ਦੇ ਆਗੂਆਂ ਨੇ ਪੰਥ ਨੂੰ ਉਨ੍ਹਾਂ ਦੇ ਹੀ ਅਧੀਨ ਕਰ ਦਿੱਤਾ ਹੈ। ਉਨ੍ਹਾਂ ਕਿਹਾ ਹੋਰ ਤਾਂ
ਹੋਰ ਸਿੱਖ ਪੰਥ ਦੀ ਨਿਆਰੀ ਹੋਂਦ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਦਾ ਹੀ ਕਤਲ ਕਰ ਦਿੱਤਾ ਹੈ।
ਉਨ੍ਹਾਂ ਕਿਹਾ ਉਨ੍ਹਾਂ ਨੂੰ ਹੈਰਾਨੀ ਹੋਈ ਜਦੋਂ ਉਨ੍ਹਾਂ ਅਖ਼ਬਾਰਾਂ `ਚ ਇਹ ਇਹ ਇਸ਼ਤਿਹਾਰ ਪੜ੍ਹੇ ਕਿ
ਗੁਰਪੁਰਬ ੫ ਜਨਵਰੀ ਨੂੰ ਨਹੀਂ ਹੈ ਇਸ ਲਈ ੫ ਜਨਵਰੀ ਨੂੰ ਕਿਸੇ ਨੇ ਵੀ ਗੁਰਦੁਆਰੇ ਨਹੀਂ ਜਾਣਾ।
ਗਿਆਨੀ ਸ਼ਿਵਤੇਗ ਸਿੰਘ ਨੇ ਕਿਹਾ ਕਿ ਗੁਰਪੁਰਬ ੫ ਜਨਵਰੀ ਨੂੰ ਨਹੀਂ ੧੧ ਜਨਵਰੀ ਨੂੰ ਮਨਾਉਣਾ ਹੈ, ਦੇ
ਹੁਕਮਨਾਮੇ ਜਾਰੀ ਕਰਨ ਵਾਲਿਆਂ ਨੇ ਕਦੀ ਇਹ ਵੀ ਹੁਕਮਨਾਮੇ ਜਾਰੀ ਕੀਤੇ ਹਨ ਕਿ ਗੁਰਪੁਰਬ ਮਨਾਉਣੇ
ਕਿਦਾਂ ਹਨ? ਉਨ੍ਹਾਂ ਕਿਹਾ ਉਸ ਤਰ੍ਹਾਂ ਤਾਂ ਅਸੀਂ ਪੜ੍ਹਦੇ ਹਾਂ ‘ਜਬ ਲਗ ਖ਼ਾਲਸਾ ਰਹੇ ਨਿਆਰਾ। ਤਬ
ਲਗ ਤੇਜ ਦੀਊਂ ਮੈਂ ਸਾਰਾ।। ਜਬ ਇਹ ਗਹੇਂ ਬਿਪਰਨ ਕੀ ਰੀਤ। ਮੈਂ ਨਾ ਕਰੂੰ ਇਨ ਕੀ ਪ੍ਰਤੀਤ।। ` ਪਰ
ਸਾਡੇ ਆਗੂ ਤਾਂ ੪ ਵੋਟਾਂ ਖ਼ਾਤਰ ਸਾਰੀਆਂ ਹੀ ਬਿਪ੍ਰਨ ਕੀਆਂ ਰੀਤਾਂ ਕਰ ਰਹੇ ਹਨ। ਮੱਥੇ ਟਿੱਕੇ ਲਵਾ
ਕੇ ਕਹਿੰਦੇ ਹਨ ਅਸੀਂ ਵੀ ਕੇਸਾਧਾਰੀ ਹਿੰਦੂ ਹੀ ਹਾਂ, ਸਾਨੂੰ ਵੋਟਾਂ ਪਾਓ। ਉਨ੍ਹਾ ਕਿਹਾ ਕਰਤਾਰਪੁਰ
(ਪਾਕਸਤਾਨ) ਦੇ ਆਸ ਪਾਸ ਸਾਰੇ ਹੀ ਮੁਸਲਮਾਨਾਂ ਦੇ ਪਿੰਡ ਹਨ। ਉਨ੍ਹਾਂ ਵਿੱਚ ਸਿੱਖਾਂ ਦੀ ਅਬਾਦੀ
ਬਹੁਤ ਘੱਟ ਹੈ ਪਰ ਇਸ ਦੇ ਬਾਵਯੂਦ ਉਨ੍ਹਾਂ ਪਿੰਡਾਂ ਦੇ ਲੋਕਾਂ ਦਾ ਜੇ ਕਦੀ ਆਪਸੀ ਝਗੜਾ ਹੋ ਜਾਵੇ
ਤਾਂ ਉਹ ਕਦੀ ਵੀ ਥਾਣੇ ਜਾਂ ਕਚਹਿਰੀ ਨਹੀਂ ਜਾਂਦੇ ਸਗੋਂ ਪਿੰਡ ਦੀ ਪੰਚਾਇਤ ਕਰਤਾਰਪੁਰ ਦੇ
ਗੁਰਦੁਆਰਾ ਸਾਹਿਬ `ਚ ਬੈਠ ਕੇ ਫੈਸਲਾ ਕਰਦੇ ਹਨ ਤੇ ਉਸ ਫੈਸਲੇ `ਤੇ ਗੁਰਦੁਆਰੇ ਦੇ ਗ੍ਰੰਥੀ ਦੇ
ਦਸਤਖਤ ਕਰਵਾਉਂਦੇ ਹਨ। ਉਸ ਫੈਸਲੇ `ਤੇ ਕੋਈ ਵੀ ਕਿੰਤੂ ਨਹੀਂ ਕਰਦਾ ਅਤੇ ਕਹਿੰਦੇ ਹਨ ਕਿ ਕਿ ਗੁਰ
ਨਾਨਕ ਦੇ ਘਰ ਵਿੱਚ ਬੈਠ ਕੇ ਜਿਹੜਾ ਫੈਸਲਾ ਹੋਇਆ ਹੈ ਇਹ ਸਭ ਦੇ ਮੰਨਣ ਯੋਗ ਹੈ। ਉਨ੍ਹਾਂ ਦੱਸਿਆ ਕਿ
ਇਸ ਗੁਰਦੁਆਰੇ ਵਿੱਚ ਹੋਏ ਫੈਸਲੇ ਨੂੰ ਉਥੋਂ ਦੀ ਹਾਈ ਕੋਰਟ ਵੀ ਮਾਨਤਾ ਦਿੰਦੀ ਹੈ। ਗਿਆਨੀ ਸ਼ਿਵਤੇਗ
ਸਿੰਘ ਨੇ ਕਿਹਾ ਕਿ ਧੰਨ ਹਨ ਉਹ ਮੁਸਲਮਾਨ ਅਤੇ ਉਨ੍ਹਾਂ ਦੀ ਅਦਾਲਤ ਜਿਹੜੀ ਗੁਰੂ ਨਾਨਕ ਦੇ ਘਰ ਦਾ
ਇਤਨਾ ਸਤਿਕਾਰ ਕਰਦੇ ਹਨ ਪਰ ਇਥੇ ਤਾਂ ਸ: ਪਾਲ ਸਿੰਘ ਪੁਰੇਵਾਲ ਵਲੋਂ ੧੫ ਸਾਲ ਦੀ ਮਿਹਨਤ ਨਾਲ ਗੁਰੂ
ਨਾਨਕ ਦੇ ਨਾਮ `ਤੇ ਤਿਆਰ ਕੀਤਾ, ਸਮੁਚੇ ਵਿਦਾਵਾਨਾਂ ਦੀ ਸਲਾਹ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ
ਕਮੇਟੀ ਦੇ ਜਨਰਲ ਹਾਊਸ ਅਤੇ ਕਾਰਜ਼ਕਾਰੀ ਕਮੇਟੀ ਵਲੋਂ ਪ੍ਰਵਾਨਗੀ ਉਪ੍ਰੰਤ ਪੰਜ ਸਿੰਘ ਸਾਹਿਬਾਨ ਵਲੋਂ
੨੦੦੩ `ਚ ਅਕਾਲ ਤਖ਼ਤ ਤੋਂ ਜਾਰੀ ਹੋਏ ਨਾਨਕਸ਼ਾਹੀ ਕੈਲੰਡਰ ਨੂੰ ਇਨ੍ਹਾਂ ਆਪ ਹੀ ਰੱਦ ਕਰ ਦਿੱਤਾ।
ਉਨ੍ਹਾਂ ਕਿਹਾ ਕਿ ਜਿਹੜੀਆਂ ਜਥੇਬੰਦੀਆਂ ਅਕਾਲ ਤਖ਼ਤ ਦੇ ੨੦੦੩ ਵਾਲੇ ਹੁਕਮ ਅਨੁਸਾਰ ੫ ਜਨਵਰੀ ਨੂੰ
ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਮਨਾ ਰਹੀਆਂ ਹਨ ਉਨ੍ਹਾਂ ਨੂੰ ਨੋਟਿਸ ਭੇਜੇ ਜਾ ਰਹੇ ਹਨ ਕਿ
ਉਹ ਇਸ ਦਿਨ ਗੁਰਪੁਰਬ ਨਾ ਮਨਾਉਣ ਅਤੇ ਅੱਜ ਇਸ਼ਤਿਹਾਰ ਦੇ ਕੇ ਸਿਖ ਸੰਗਤਾਂ ਨੂੰ ਹੁਕਮ ਕੀਤਾ ਗਿਆ ਹੈ
ਕਿ ਉਹ ਗੁਰਦੁਆਰੇ ਨਾ ਜਾਣ। ਗਿਆਨੀ ਸ਼ਿਵਤੇਗ ਸਿੰਘ ਨੇ ਕਿਹਾ ਕਿ ਗੁਰਪੁਰਬ ਨਾ ਮਨਾਉਣ ਅਤੇ ਸਿੱਖ
ਸੰਗਤਾਂ ਨੂੰ ਗੁਰਦੁਆਰੇ ਨਾ ਜਾਣ ਦੇ ਹੁਕਮ ਦੇਣ ਵਾਲੇ ਕੀ ਔਰੰਗਜ਼ੇਬ ਤੋਂ ਘੱਟ ਹਨ?
(05/01/11)
ਸੰਦੀਪ ਸਿੰਘ/ਜਗਤਾਰ ਸਿੰਘ
ਖਾਲੜਾ ੫ ਜਨਵਰੀ (ਸੰਦੀਪ
ਸਿੰਘ/ਜਗਤਾਰ ਸਿੰਘ) ਅੱਜ ਤਰਨ ਤਾਰਨ ਜਿਲੇ ਦੇ ਸਰਹੱਦੀ ਕਸਬਾ ਖਾਲੜਾ ਵਿਖੇ ਬਿਕਰਮੀ ਕੈਲੰਡਰ ਨੂੰ
ਰੱਦ ਕਰਦਿਆਂ ਸੰਗਤਾਂ ਵੱਲੋਂ ਗੁਰੁ ਗੋਬਿੰਦ ਸਿੰਘ ਜੀ ਦਾ ਪਰਕਾਸ਼ ਦਿਹਾੜਾ ਬੜੀ ਧੂਮ ਧਾਮ ਨਾਲ
ਮਨਾਇਆਂ ਗਿਆ। ਵਰਨਣਯੋਗ ਹੈ ਕਿ ਪਿਛਲੇ ਸਾਲ ਸੰਤ ਸਮਾਜ ਦੀ ਸ਼ਹਿ ਤੇ ਅਕਾਲ ਤਖਤ ਦੇ ਮੁੱਖ ਸੇਵਾਦਾਰ
ਵੱਲੋਂ ੨੦੦੩ ਵਿੱਚ ਪਾਸ ਹੋਏ ਕੈਲੰਡਰ ਨੂੰ ਰੱਦ ਕਰਦਿਆਂ ਨਾਨਕਸ਼ਾਹੀ ਕੈਲੰਡਰ ਦਾ ਭਗਵਾਂ ਕਰਨ
ਕਰਦਿਆਂ ਬਿਕਰਮੀ ਕੈਲੰਡਰ ਜਾਰੀ ਕਰਕੇ ਕਿਹਾ ਸੀ ਕਿ ਇਸ ਨਾਲ ਸਿੱਖ ਕੌਮ ਚ ਏਕਤਾ ਆਵੇ ਗੀ। ਪਰ ਅੱਜ
ਉਸ ਵੇਲੇ ਉਹਨਾਂ ਦੇ ਇਸ ਕੀਤੇ ਕਾਰੇ ਨੂੰ ਵੱਡੀ ਗਿਣਤੀ ਚ ਕੌਮ ਨੇ ਨਕਾਰ ਦਿਤਾ ਜਦੋਂ ਕਾਫੀ ਥਾਵਾਂ
ਤੇ ੨੦੧੦ ਵਿੱਚ ਜਾਰੀ ਕੀਤੇ ਕੈਲੰਡਰ ਦਾ ਵਿਰੋਧ ਕਰਦਿਆਂ ਕੌਮ ਨੇ ੫ ਜਨਵਰੀ ਨੂੰ ਹੀ ਗੁਰੁ ਗੋਬਿੰਦ
ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ। ਇਸ ਸਬੰਧੀ ਨਗਰ ਖਾਲੜਾ ਵਿਖੇ ਗੁਰਦੁਆਰਾ ਭਾਈ ਜਗਤਾ ਜੀ ਵਿਖੇ
ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰੁ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਤੇ ਪੰਜ
ਪਿਆਰਿਆ ਦੀ ਅਗਵਾਈ ਚ ਨਗਰ ਕੀਰਤਨ ਕੱਢਿਆ ਗਿਆ ਜੋ ਕਿ ਪੂਰੇ ਕਸਬੇ ਤੇ ਮੇਨ ਬਜਾਰ ਦਾ ਚੱਕਰ ਲਗਾ ਕੇ
ਗੁਰੁ ਘਰ ਵਿਖੇ ਵਾਪਸ ਪਹੁੰਚਿਆ ਜਿਸ ਚ ਸੰਗਤਾਂ ਨੇ ਵੱਧ ਚੜ ਕੇ ਹਿਸਾ ਲਿਆ ਥਾਂ ਥਾਂ ਸੰਗਤਾਂ ਨੇ
ਲੰਗਰ ਲਗਾਏ ਤੇ ਸ਼ਹੀਦ ਬਾਬਾ ਦੀਪ ਸਿੰਘ ਗਤਕਾ ਕਲੱਬ ਭਿਖੀਵਿੰਡ ਵੱਲੋਂ ਗਤਕੇ ਦੇ ਜੌਹਰ ਦਿਖਾਏ ਗਏ।
ਇਸ ਮੌਕੇ ਪਿੰਡ ਥੇਹ ਕੱਲਾ, ਡੱਲ, ਬਹੋੜੂ, ਮੰਨਣ ਆਦਿ ਪਿੰਡਾਂ ਚ ਵੀ ਗੁਰਪੁਰਬ ਬੜੀ ਧੂਮ ਧਾਮ ਨਾਲ
ਮਨਾਇਆ ਗਿਆ। ਇਸ ਮੌਕੇ ਗੁਰਮੁੱਖ ਸਿੰਘ, ਰੂਬਲ ਟੇਲਰ, ਹਰਜਿੰਦਰ ਸਿੰਘ, ਗੁਰਜੀਤ ਸਿੰਘ, ਗੁਰਪ੍ਰੀਤ
ਸਿੰਘ, ਦਰਸ਼ਨ ਸਿੰਘ, ਪਿਆਰਾ ਸਿੰਘ, ਬਾਜ ਸਿੰਘ, ਨਿਰਮਲ ਸਿੰਘ, ਜਸਪਾਲ ਸਿੰਘ, ਦਲਬੀਰ ਸਿੰਘ ਆਦਿ
ਪਤਵੰਤੇ ਹਾਜਿਰ ਸਨ।
(05/01/11)
ਕਵਲਦੀਪ ਸਿੰਘ ਕੰਵਲ
ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਉਤਸਵ - ੫ ਜਨਵਰੀ ੨੦੧੧
- ਕਵਲਦੀਪ ਸਿੰਘ ਕੰਵਲ
ਤਤਿ ਗੁਰਮਤਿ ਦਾ ਪਰਚਾਰ ਕਰਨ ਵਾਲੀਆਂ ਜਾਗ੍ਰਿਤ ਸਿੱਖ ਜੱਥੇਬੰਦੀਆਂ ਤੋਂ ਇਲਾਵਾ ਹਰ ਆਮੋ-ਖਾਸ ਨੇ
ਵੀ ਇੱਕ ਪਰਿਵਾਰ ਦੇ ਗ਼ੁਲਾਮ ਬਣ ਚੁਕੇ ਤਖ਼ਤ ਦੇ ਹੁਕਮਨਾਮੇ ਨੂੰ ਟਿੱਚ ਕਰ ਕੇ ਜਾਣਦੇ ਹੋਏ ਗੁਰੂ
ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਨੂੰ ਮੂਲ ਨਾਨਕਸ਼ਾਹੀ ਕਲੰਡਰ ਦੇ ਅਨੁਸਾਰ ੫ ਜਨਵਰੀ ੨੦੧੧
ਨੂੰ ਮਨਾ ਕੇ ਆਪਣੀਆਂ ਗੁਰੂ ਸਹਿਬਾਨ ਪ੍ਰਤੀ ਸਤਿਕਾਰ ਤੇ ਵਿਸ਼ਵਾਸ ਦੀਆਂ ਭਾਵਨਾਵਾਂ 'ਤੇ
ਦ੍ਰਿੜ੍ਹਤਾ, ਅਤੇ ਜ਼ਹਾਲਤ ਤੇ 'ਸੋਚ ਦੀ ਗ਼ੁਲਾਮੀ' ਦੇ ਨਾਲ ਭਰੇ ਤਨਖਾਹਦਾਰ ਤਥਾਕਥਿਤ ਜੱਥੇਦਾਰਾਂ
ਪ੍ਰਤੀ ਆਪਣੀ ਵਿਰੋਧਤਾ ਦਾ ਪ੍ਰਗਟਾਵਾ ਬੜੇ ਜ਼ੋਰਦਾਰ ਢੰਗ ਨਾਲ ਕੀਤਾ |
(04/01/11)
ਦਰਸ਼ਨ ਸਿੰਘ ‘ਅਸਟ੍ਰੇਲੀਆ’
ਤਕਨੀਕੀ ਭੁੱਲ :: ਸੁਧਾਈ
ਦੀ ਲੋੜ।
ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ ॥ ਅੱਜ ਦੇ ਸੱਭਅ/ਜਾਗਰੂਕ ਮਾਨੁੱਖ ਦੀ ਕੋਸ਼ਿਸ
ਤਾਂ ਇਹੀ ਹੈ ਕਿ ਉਹ ਗਲਤੀਆਂ ਨਾ ਕਰੇ, ਪਰ ਫਿਰ ਵੀ ਉਸਤੋਂ ਗਲਤੀਆਂ/ਭੁੱਲਾਂ ਹੁੰਦੀਆਂ ਹੀ
ਰਹਿੰਦੀਆਂ ਹਨ। ਇਹ ਗਲਤੀਆਂ ਹੋਣ ਦਾ ਕਾਰਨ ਇਨਸਾਨਾਂ ਦਾ ਇਕ ਤੋਂ ਜਿਆਦਾ ਪਾਸਿਆਂ ਵਲ ਆਪਣਾ ਧਿਆਨ
ਕੇਂਦਰਤ ਕਰਨਾ ਹੀ ਹੋ ਸਕਦਾ ਹੈ। ਕਿਸੇ ਇਕ ਪਾਸੇ ਇਕਾਗਰਤਾ ਘਟੀ ਤਾਂ, ਕੁੱਝ ਗਲਤ ਹੋ ਜਾਣਾ ਜਾਂ
ਭੁੱਲ ਜਾਣਾ ਸੁਭਾਵਿਕ ਹੀ ਹੈ।
ਦਾਸ ਕੁੱਝ ਦਿਨਾਂ ਤੋਂ ਪ੍ਰੋ: ਸਾਹਿਬ ਸਿੰਘ ਜੀ ਦੁਆਰਾ ਲਿਖਤ ਸ੍ਰੀ ਗੁਰੂ ਗਰੰਥ ਦਰਪਨ, ਜਿਸ ਦਾ
ਕੰਮਪਿਊਟਰਾਈਜਡ ਵਰਸ਼ਨ, ਡਾ ਕੁਲਬੀਰ ਸਿੰਘ ਥਿੰਦ ਅਤੇ ਸ. ਅਵਤਾਰ ਸਿੰਘ ਧਾਮੀ ਵੀਰਾਂ ਵਲੋਂ ਤਿਆਰ
ਕਰਕੇ ਇੰਟਰ ਨੈਟ ਤੇ ਪਾਇਆ ਗਿਆ ਹੈ। ਉਸਦਾ ਲਿੰਕ ਹੈ
http://www.gurugranthdarpan.com
ਪੜ੍ਹ ਰਿਹਾ ਹੈ। ਪੜ੍ਹਦੇ ਪੜ੍ਹਦੇ ਜਿਉਂ ਹੀ 14
ਅਸਟਪਦੀ ਦਾ ਸਲੋਕ ਪੜ੍ਹ ਕੇ ਅਸਟਪਦੀ ਪੜ੍ਹਨ ਲੱਗਾ ਤਾਂ ਮਹਿਸੂਸ ਹੋਇਆ ਕਿ ਸਲੋਕ ਵਿਚਲੀ ਪਹਿਲੀ
ਤੁੱਕ ਦੁਬਾਰਾ ਪੜ੍ਹ ਰਿਹਾ ਹਾਂ।“ਤਜਹੁ ਸਿਆਨਪ ਸੁਰਿ ਜਨਹੁ ਸਿਮਰਹੁ ਹਰਿ
ਹਰਿ ਰਾਇ ॥“ ਅਸਟਪਦੀ ਦੀ ਪਹਿਲੀ ਤੁੱਕ ਹੈ “ਮਾਨੁਖ ਕੀ ਟੇਕ ਬਿਰਥੀ ਸਭ ਜਾਨੁ॥” ਜੋ ਕਿ
ਇੱਕ ਇਨਸਾਨੀ ਭੁੱਲ ਹੈ, ਅਤੇ ਇਸ ਨੂੰ ਸੁਧਾਰਿਆ ਜਾ ਸਕਦਾ ਹੈ। ਦੋਨਾਂ ਵੀਰਾਂ ਨਾਲ ਰਾਬਤਾ ਈ ਮੇਲ
ਕਰਨ ਦੀ ਕੋਸ਼ਿਸ ਕੀਤੀ ਸੀ ਪਰ ਹੋ ਨਹੀਂ ਸਕਿਆ। ਦਰਪਨ ਦੇ ਪੰਨਾ ਨੰਬਰ 1124, 25 ਦਾ ਕੌਪੀ-ਪੇਸਟ
ਹੇਠਾਂ ਦਿੱਤਾ ਹੈ।ਬਾਣੀ ਸੁਖਮਨੀ ਸਾਹਿਬ ਵਿਚੋਂ ਗੁਰੂ ਗਰੰਥ ਸਾਹਿਬ ਜੀ ਦੇ ਪੰਨਾ 281 ਤੇ ਹੈ।
ਸਲੋਕੁ ॥ ਤਜਹੁ ਸਿਆਨਪ ਸੁਰਿ ਜਨਹੁ ਸਿਮਰਹੁ ਹਰਿ ਹਰਿ ਰਾਇ ॥ ਏਕ ਆਸ
ਹਰਿ ਮਨਿ ਰਖਹੁ ਨਾਨਕ ਦੂਖੁ ਭਰਮੁ ਭਉ ਜਾਇ ॥੧॥ {ਪੰਨਾ 281}
ਅਸਟਪਦੀ ॥ ਤਜਹੁ ਸਿਆਨਪ ਸੁਰਿ ਜਨਹੁ ਸਿਮਰਹੁ ਹਰਿ ਹਰਿ ਰਾਇ ॥ ਦੇਵਨ ਕਉ ਏਕੈ ਭਗਵਾਨੁ ॥ ਜਿਸ ਕੈ
ਦੀਐ ਰਹੈ ਅਘਾਇ ॥ ਬਹੁਰਿ ਨ ਤ੍ਰਿਸਨਾ ਲਾਗੈ ਆਇ ॥ ਮਾਰੈ ਰਾਖੈ ਏਕੋ ਆਪਿ ॥ ਮਾਨੁਖ ਕੈ ਕਿਛੁ ਨਾਹੀ
ਹਾਥਿ ॥ ਤਿਸ ਕਾ ਹੁਕਮੁ ਬੂਝਿ ਸੁਖੁ ਹੋਇ ॥ ਤਿਸ ਕਾ ਨਾਮੁ ਰਖੁ ਕੰਠਿ ਪਰੋਇ ॥ ਸਿਮਰਿ ਸਿਮਰਿ
ਸਿਮਰਿ ਪ੍ਰਭੁ ਸੋਇ ॥ ਨਾਨਕ ਬਿਘਨੁ ਨ ਲਾਗੈ ਕੋਇ ॥੧॥ {ਪੰਨਾ 281}
ਸਹੀ : ਅਸਟਪਦੀ॥ ਮਾਨੁਖ ਕੀ ਟੇਕ ਬਿਰਥੀ ਸਭ ਜਾਨੁ॥ ਦੇਵਨ ਕਉ
ਏਕੈ ਭਗਵਾਨੁ ॥ ਜਿਸ ਕੈ ਦੀਐ ਰਹੈ ਅਘਾਇ ॥ ਬਹੁਰਿ ਨ ਤ੍ਰਿਸਨਾ ਲਾਗੈ ਆਇ ॥ ਮਾਰੈ ਰਾਖੈ ਏਕੋ ਆਪਿ ॥
ਮਾਨੁਖ ਕੈ ਕਿਛੁ ਨਾਹੀ ਹਾਥਿ ॥ ਤਿਸ ਕਾ ਹੁਕਮੁ ਬੂਝਿ ਸੁਖੁ ਹੋਇ ॥ ਤਿਸ ਕਾ ਨਾਮੁ ਰਖੁ ਕੰਠਿ ਪਰੋਇ
॥ ਸਿਮਰਿ ਸਿਮਰਿ ਸਿਮਰਿ ਪ੍ਰਭੁ ਸੋਇ ॥ ਨਾਨਕ ਬਿਘਨੁ ਨ ਲਾਗੈ ਕੋਇ ॥੧॥ {ਪੰਨਾ 281}
ਮੇਰੇ ਇਹ ਦੋਨੋ ਵੀਰ (ਡਾ ਕੁਲਬੀਰ ਸਿੰਘ ਥਿੰਦ ਅਤੇ ਸ. ਅਵਤਾਰ ਸਿੰਘ ਧਾਮੀ) ਦਾਸ, ਦਾ ਇਹ ਸ਼ੰਦੇਸ
ਪੜ੍ਹ ਲੈਣ ਤਾਂ ਬਹੁਤ ਚੰਗਾ ਹੈ ਜਾਂ ਫਿਰ ਹੋਰ ਕੋਈ ਵੀਰ ਜੋ ਇਹਨਾਂ ਵੀਰਾਂ ਨਾਲ ਸੰਪਰਕ ਕਰ ਸਕਦਾ
ਹੋਵੇ ਇਹ ਸ਼ੰਦੇਸ ਉਹਨਾਂ ਵੀਰਾਂ ਤਕ ਪਹੁੰਚਦਾ ਕਰ ਦੇਵੇ। ਤਾਂ ਕਿ ਇਸ ਗਲਤੀ/ਭੂੱਲ ਦੀ ਸੁਧਾਈ ਕੀਤੀ
ਜਾ ਸਕੇ ਅਤੇ ਹੋਰ ਬਾਕੀ ਸਿੱਖ ਸੰਗਤਾਂ ਨੂੰ ਪੜ੍ਹਨ ਵੇਲੇ ਭੁਲੇਖਾ ਨਾ ਲੱਗੇ। ਜੋ ਜਾਣਕਾਰ ਹਨ ਉਹ
ਗਲਤੀ ਪਕੜ ਲੈਣਗੇ, ਪਰ ਜੋ ਵੀਰ ਭੈਣ ਪਹਿਲੀ ਵਾਰ ਪੜ੍ਹਨਗੇ, ਉਹ ਇਸੇ ਤਰਾਂ ਗਲਤ ਪੜ੍ਹਦੇ ਜਾਣਗੇ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ.
ਦਰਸ਼ਨ ਸਿੰਘ ‘ਅਸਟ੍ਰੇਲੀਆ’ +91 9888528313**** +91
9478228484
(04/01/11)
ਸਤਨਾਮ ਸਿੰਘ ਜੌਹਲ
ਨਾਨਕਸ਼ਾਹੀ ਕੈਂਲੰਡਰ ਦੇ ਬਾਨੀ ਸ੍ਰ: ਪਾਲ ਸਿੰਘ
ਪੁਰੇਵਾਲ ਦੇ ਸਨਮਾਨ `ਚ ਇੱਕ ਵਿਸ਼ੇਸ ਇਕੱਤਰਤਾ
2 ਜਨਵਰੀ 2011 ਨੂੰ ਗਰੈਂਡ ਤਾਜ ਬੈਂਕੁਇਟ ਹਾਲ ਸਰੀ ਵਿਖੇ ਕੈਨੇਡੀਅਨ ਸਿੱਖ
ਸਟੱਡੀ ਤੇ ਟੀਚੰਗ ਸੁਸਾਇਟੀ ਵਲੋਂ ਨਾਨਕਸ਼ਾਹੀ ਕੈਂਲੰਡਰ ਦੀ ਮਹੱਤਤਾ ਅਤੇ ਸ੍ਰ: ਪਾਲ ਸਿੰਘ ਪੁਰੇਵਾਲ
ਦੇ ਸਨਮਾਨ `ਚ ਇੱਕ ਕਨਵੈਸ਼ਨ ਕਰਵਾਈ ਗਈ। ਜਿਸ ਵਿੱਚ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ,
ਗੁਰਦੁਆਰਾ ਅਕਾਲੀ ਸਿੰਘ ਸਿੱਖ ਸੁਸਾਇਟੀ ਵੈਨਕੂਵਰ, ਗੁਰਦੁਆਰਾ ਦਸਮੇਸ਼ ਦਰਬਾਰ ਸਰੀ, ਗੁਰਦੁਆਰਾ
ਕੈਨੇਡੀਅਨ ਸਿੰਘ ਸਭਾ ਸਰੀ, ਗੁਰਦੁਆਰਾ ਸ਼ਹੀਦ ਬੰਦਾ ਸਿੰਘ ਬਹਾਦਰ ਸਿੱਖ ਸੁਸਾਇਟੀ ਐਬਟਸਫੋਰਡ,
ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ, ਗੁਰੂ ਨਾਨਕ ਸਿੱਖ ਸਪਿਰਚੂਅਲ ਸੁਸਾਇਟੀ ਸਰੀ,
ਇੰਟਰਨੈਸਨਲ ਸਿੰਘ ਸਭਾ ਐਬਟਸਫੋਰਡ, ਗੁਰਦੁਆਰਾ ਮੀਰੀ ਪੀਰੀ ਦਰਬਾਰ ਨੈਨਾਇਮੋ, 'ਵੈਨਕੂਵਰ ਸਿੱਖ
ਯੂਥ' ਵੱਲੋਂ ਕੈਨੇਡੀਅਨ ਜੰਮਪਲ ਨੌਜਵਾਨਾਂ ਸਮੇਤ ਵੱਡੀ ਗਿਣਤੀ `ਚ ਪਤਵੰਤੇ ਸਿੱਖ ਵਿਅਕਤੀਆਂ ਨੇ
ਸ਼ਮੂਲੀਅਤ ਕੀਤੀ। ੳਪਰੋਕਤ ਗੁਰਦੁਆਰਿਆਂ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ 5
ਜਨਵਰੀ ਦਿਨ ਬੁਧਵਾਰ ਨੂੰ ਅਸਲੀ ਨਾਨਕਸ਼ਾਹੀ ਕੈਂਲੰਡਰ 2003 ਦੇ ਮੁਤਾਬਿਕ ਮਨਾਏ ਜਾ ਰਹੇ ਹਨ, ਹੋਰ
ਸਭ ਗੁਰਪੁਰਬ ਅਤੇ ਸੰਗਰਾਂਦ ਦੇ ਦਿਹਾੜੇ ਵੀ ਇਸੇ ਕੈਂਲੰਡਰ ਅਨੁਸਾਰ ਮਨਾਏ ਜਾਣਗੇ। ਸ੍ਰ: ਪਾਲ ਸਿੰਘ
ਪੁਰੇਵਾਲ ਨੇ ਜਿਥੇ ਇਸ ਨੂੰ ਬਣਾਉਣ ਤੋਂ ਲਾਗੂ ਹੋਣ ਤੱਕ ਦੇ ਸੰਘਰਸ਼ ਬਾਰੇ ਚਾਨਣਾ ਪਾਇਆ ਅਤੇ ਸੋਧੇ
ਹੋਏ ਕੈਂਲੰਡਰ ਨੂੰ ‘ਨਾਨਕ ਸ਼ਾਹੀ ਕੈਂਲੰਡਰ’ ਕਹੇ ਜਾਣ ਨੂੰ ਗ਼ੈਰ ਸਿਧਾਂਤਕ ਕਰਾਰ ਦਿੱਤਾ। ਪੁਰੇਵਾਲ
ਸਾਹਿਬ ਨੇ ਸੋਧੇ ਹੋਏ ਕੈਂਲੰਡਰ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਸਬੰਧੀ ਕਿਹਾ ਕਿ ਕੀ
ਸਿੱਖ ਪੰਥ 11 ਜਨਵਰੀ ਅਤੇ 31 ਦਸੰਬਰ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ
ਮਨਾਏਗਾ ਜਦ ਕੇ 2012 ਵਿੱਚ ਇਸ ਦੀ ਕੋਈ ਵੀ ਤਾਰੀਖ ਨਹੀ ਹੈ। ਉਨ੍ਹਾਂ ਨਵੀ ਜਾਣਕਾਰੀ ਸਾਂਝੀ
ਕਰਦਿਆਂ ਦਸਿਆ ਕਿ ਸੰਨ 2014 ਦੇ ਕੈਲੰਡਰ ਵਿੱਚ ਇਹ ਗੁਰਪੁਰਬ 28 ਦਸੰਬਰ ਨੂੰ ਹੈ ਇਸ ਦਿਨ ਛੋਟੇ
ਸਾਹਿਬਜ਼ਾਦਿਆਂ ਦਾ ਸ਼ਹੀਦੀ ਸਾਕਾ ਹੈ ਉਸ ਸਮੇ ਇਕੋ ਦਿਨ ਦੋਵੇਂ ਦਿਹਾੜੇ ਮਨਾਏ ਜਾਣਗੇ ਜਾਂ ਆਪਣੀ
ਮਰਜ਼ੀ ਅਨੁਸਾਰ ਕੁੱਝ ਦਿਨ ਅੱਗੇ ਪਿੱਛੇ ਕੀਤੇ ਜਾਣਗੇ ਇਸ ਵਾਰੇ ਜਥੇਦਾਰ ਸਾਹਿਬ ਦੁਬਿਧਾ ਨੂੰ ਦੂਰ
ਕਰਨ। ਕਨਵੈਸ਼ਨ ਵਿੱਚ ਬੋਲਦਿਆਂ ਉੱਘੇ ਵਿਦਵਾਨ ਡਾ: ਸਵਰਾਜ ਸਿੰਘ ਨੇ ਕਿਹਾ ਕੇ ਲੰਮੇ ਸਮੇ ਤੋਂ
ਸਿੱਖਾਂ ਨੂੰ ਆਪਣੇ ਕੈਲੰਡਰ ਦੀ ਲੋੜ ਸੀ ਪੁਰੇਵਾਲ ਸਾਹਿਬ ਨੇ ਲੰਮੀ ਘਾਲਣਾ ਤੇ ਡੂੰਘੀ ਖੋਜ ਨਾਲ
ਨਾਨਕਸ਼ਾਹੀ ਕੈਂਲੰਡਰ ਤਿਆਰ ਕਰਕੇ ਸਿੱਖ ਪੰਥ ਦੀ ਇੱਕ ਇਤਿਹਾਸਕ ਸੇਵਾ ਕੀਤੀ। ਕੈਨੇਡੀਅਨ ਸਿੱਖ
ਸਟੱਡੀ ਤੇ ਟੀਚਿੰਗ ਸੁਸਾਇਟੀ ਦੇ ਮੁੱਖ ਸੇਵਾਦਾਰ ਸ੍ਰ: ਸਤਨਾਮ ਸਿੰਘ ਜੌਹਲ ਨੇ ਨਾਨਕਸ਼ਾਹੀ ਕੈਲੰਡਰ
ਦੀ ਸਾਰਥਕਤਾ ਸਬੰਧੀ ਜਾਣਕਾਰੀ ਘਰ ਘਰ ਪਹੁੰਚਾਉਣ ਦਾ ਭਰੋਸਾ ਦੁਆਇਆ। ਇਸ ਮੌਕੇ ਤੇ ਸ੍ਰ: ਪਾਲ ਸਿੰਘ
ਪੁਰੇਵਾਲ ਅਤੇ ਡਾ: ਸਵਰਾਜ ਸਿੰਘ ਦਾ ਕੈਨੇਡੀਅਨ ਸਿੱਖ ਸਟੱਡੀ ਤੇ ਟੀਚਿੰਗ ਸੁਸਾਇਟੀ ਅਤੇ ਸਮੁੱਚੀਆਂ
ਸਿੱਖ ਸੰਗਤਾਂ ਵਲੋਂ ਪੰਥ ਦੀਆਂ ਸੇਵਾਵਾਂ ਲਈ ਸਨਮਾਨ ਕੀਤਾ ਗਿਆ। ਅਖੀਰ ਵਿੱਚ ਸ੍ਰ: ਸਤਨਾਮ ਸਿੰਘ
ਜੌਹਲ ਵਲੋਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਨੁਮਾਇੰਦਿਆਂ ਅਤੇ ਸਮੁੱਚੀਆਂ ਹਾਜ਼ਰ ਸਿੱਖ ਸੰਗਤਾਂ
ਦਾ ਧੰਨਵਾਦ ਕੀਤਾ ਗਿਆ।
ਸਤਨਾਮ ਸਿੰਘ ਜੌਹਲ
(04/01/11)
ਕਿਰਪਾਲ ਸਿੰਘ ਬਠਿੰਡਾ
ਮਹਾਰਾਣਾ ਪ੍ਰਤਾਪ ਦੀ ਪੱਗ ਇੱਕ ਭਿਖਾਰੀ ਦੇ ਸਿਰ `ਤੇ ਟਿੱਕ ਵੀ ਮੁਗਲ ਬਾਦਸ਼ਾਹ ਅੱਗੇ ਨਹੀਂ ਸੀ
ਝੁਕੀ ਤਾਂ ਦਸ਼ਮੇਸ਼ ਪਿਤਾ ਦੀ ਬਖਸ਼ੀ ਪੱਗ ਦਰ ਦਰ`ਤੇ ਕਿਉਂ ਝੁਕੇ: ਗਿਆਨੀ ਹਰਨਾਮ ਸਿੰਘ
ਜਿਸ ਸਿੱਖ ਕੌਮ ਦੀ ਨੀਂਹ ਇੱਟਾਂ ਦੀ ਬਜ਼ਾਏ ਛੋਟੇ ਸਾਹਿਬਜ਼ਾਦਿਆਂ ਦੇ ਸਿਰ `ਤੇ ਉਸਰੀ ਹੋਵੇ ਉਸ ਕੌਮ
ਦੇ ਸਿੱਖਾਂ ਦਾ ਸਿਰ ਦੁਨਿਆਵੀ ਲੋਭ ਲਾਲਚਾਂ ਪਿੱਛੇ ਦਰ ਦਰ `ਤੇ ਝੁਕਦਾ ਹੋਵੇ ਇਹ ਸ਼ੋਭਾ ਨਹੀਂ
ਦਿੰਦਾ
ਬਠਿੰਡਾ, ੪ ਜਨਵਰੀ (ਕਿਰਪਾਲ ਸਿੰਘ): ਮਹਾਰਾਣਾ ਪ੍ਰਤਾਪ ਦੀ ਪੱਗ ਇੱਕ ਭਿਖਾਰੀ ਦੇ
ਸਿਰ `ਤੇ ਟਿੱਕ ਵੀ ਮੁਗਲ ਬਾਦਸ਼ਾਹ ਅੱਗੇ ਨਹੀਂ ਸੀ ਝੁਕੀ ਤਾਂ ਦਸ਼ਮੇਸ਼ ਪਿਤਾ ਦੀ ਬਖਸ਼ੀ ਪੱਗ ਦਰ ਦਰ
`ਤੇ ਕਿਉਂ ਝੁਕੇ? ਇਹ ਸ਼ਬਦ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਤੋਂ ਲੜੀਵਾਰ ਚੱਲ ਰਹੀ ਕਥਾ
ਦੌਰਾਨ ਹੈੱਡ ਗ੍ਰੰਥੀ ਗਿਆਨੀ ਹਰਨਾਮ ਸਿੰਘ ਨੇ ਕਥਾ ਕਰਦਿਆਂ ਅੱਜ ਸਵੇਰੇ ਕਹੇ। ਉਨ੍ਹਾਂ ਇੱਕ
ਇਤਿਹਾਸਕ ਸਾਖੀ ਸੁਣਾਉਂਦਿਆਂ ਕਿਹਾ ਕਿ ਜਿਸ ਸਮੇਂ ਮਹਾਰਾਣਾ ਪ੍ਰਤਾਪ ਮੁਗਲਾਂ ਨਾਲ ਹੋਈ ਲੜਾਈ
ਦੌਰਾਨ ਹਾਰਨ ਤੋਂ ਪਿੱਛੋਂ ਜੰਗਲ ਵਿੱਚ ਸਮਾ ਬਤੀਤ ਕਰ ਰਿਹਾ ਸੀ ਤਾਂ ਉਸ ਸਮੇਂ ਇੱਕ ਭਿਖਾਰੀ ਨੇ ਉਸ
ਕੋਲ ਆ ਕੇ ਕਿਹਾ ਹੇ ਰਾਜਨ ਜਦੋਂ ਤੇਰੇ ਦਰਬਾਰ ਵਿੱਚ ਕੁੱਝ ਮੰਗਣ ਲਈ ਆਉਂਦਾ ਸੀ ਤਾਂ ਤੁਸੀਂ ਕਦੇ
ਵੀ ਮੈਨੂੰ ਖਾਲੀ ਨਹੀਂ ਸੀ ਮੋੜਿਆ ਬੇਸ਼ੱਕ ਅੱਜ ਤੁਹਾਡੇ ਕੋਲ ਦੇਣ ਲਈ ਕੁੱਝ ਵੀ ਨਹੀਂ ਹੈ ਪਰ ਮੈਨੂੰ
ਯਕੀਨ ਹੈ ਕਿ ਤੁਸੀਂ ਅੱਜ ਵੀ ਮੈਨੂੰ ਖਾਲੀ ਨਹੀਂ ਮੋੜੋਗੇ। ਰਾਣਾ ਪ੍ਰਤਾਪ ਨੇ ਕਿਹਾ ਕਿ ਜੇ ਤੇਰਾ
ਇਤਨਾ ਹੀ ਯਕੀਨ ਬਣਿਆ ਹੈ ਤਾਂ ਅੱਜ ਵੀ ਜੋ ਤੈਨੂੰ ਮੇਰੇ ਕੋਲ ਦਿਸ ਰਿਹਾ ਹੈ ਉਹ ਮੰਗ ਲੈ ਤੈਨੂੰ
ਜਰੂਰ ਮਿਲੇਗਾ। ਭਿਖਾਰੀ ਨੇ ਉਸ ਵੱਲ ਵੇਖ ਕੇ ਕਿਹਾ ਕਿ ਅੱਜ ਤੁਸੀਂ ਮੈਨੂੰ ਆਪਣੀ ਪੱਗ ਦੇ ਦਿਉ।
ਰਾਣਾ ਪ੍ਰਤਾਪ ਨੇ ਕਿਹਾ ਪੱਗ ਤਾਂ ਤੈਨੂੰ ਦੇ ਦਿੰਦਾ ਹਾਂ ਪਰ ਤੂੰ ਇੱਕ ਭਿਖਾਰੀ ਹੈਂ, ਤੇ ਭਿਖਾਰੀ
ਦਾ ਸੁਭਾ ਹੁੰਦਾ ਹੈ ਕਿ ਜਿਸ ਪਾਸ ਵੀ ਮੰਗਣ ਜਾਓ ਉਸੇ ਅੱਗੇ ਸਿਰ ਝੁਕਾ ਦੇਣਾ। ਮੈਂ ਤੈਨੂੰ ਆਪਣੀ
ਪੱਗ ਤਾਂ ਹੀ ਦੇ ਸਕਦਾ ਹਾਂ ਜੇ ਤੂੰ ਮੇਰੇ ਨਾਲ ਇਹ ਵਾਅਦਾ ਕਰੇਂ ਕਿ ਬੇਸ਼ੱਕ ਤੈਨੂੰ ਮੁਗਲ ਬਾਦਸ਼ਾਹ
ਦੇ ਦਰਬਾਰ ਵਿੱਚ ਵੀ ਜਾਣਾ ਪੈ ਜਾਵੇ ਤਾਂ ਵੀ ਤੇਰਾ ਸਿਰ ਉਸ ਅੱਗੇ ਝੁਕੇਗਾ ਨਹੀਂ। ਕਦੀ ਐਸਾ ਨਾ
ਹੋਵੇ ਕਿ ਤੇਰਾ ਸਿਰ ਮੁਗਲ ਬਾਦਸ਼ਾਹ ਅੱਗੇ ਝੁਕ ਜਾਵੇ ਤੇ ਲੋਕ ਇਹ ਕਹਿਣ ਕਿ ਇਸ ਭਿਖਾਰੀ ਦੇ ਸਿਰ
`ਤੇ ਮਹਾਰਾਣਾ ਦੀ ਪੱਗ ਹੈ, ਇਸ ਲਈ ਉਸ ਦੀ ਪੱਗ ਮੁਗਲ ਬਾਦਸ਼ਾਹ ਦੇ ਪੈਰਾਂ ਵਿੱਚ ਝੁਕ ਗਈ ਹੈ। ਉਸ
ਭਿਖਾਰੀ ਨੇ ਵਾਅਦਾ ਕੀਤਾ ਕਿ ਮੇਰੇ ਸਿਰ`ਤੇ ਬੱਝੀ ਹੋਣ ਦੇ ਬਾਵਯੂਦ ਵੀ ਇਹ ਕਿਸੇ ਦੇ ਅੱਗੇ ਝੁਕੇਗੀ
ਨਹੀਂ ਅਤੇ ਮੈਂ ਤੇਰੀ ਇਸ ਪੱਗ ਦੀ ਪੂਰੀ ਲਾਜ ਰੱਖਾਂਗਾ। ਇਹ ਵਾਅਦਾ ਲੈ ਕੇ ਮਹਾਰਾਣਾ ਨੇ ਆਪਣੇ ਸਿਰ
ਤੋਂ ਪੱਗ ਉਤਾਰ ਕੇ ਭੇਖਾਰੀ ਦੇ ਸਿਰ `ਤੇ ਟਿਕਾ ਦਿੱਤੀ। ਆਖਰ ਇੱਕ ਦਿਨ ਉਸ ਭਿਖਾਰੀ ਨੂੰ ਮੁਗਲ
ਬਾਦਸ਼ਾਹ ਦੇ ਦਰਬਾਰ ਵਿੱਚ ਜਾਣਾ ਪਿਆ ਤਾਂ ਸਭ ਨੇ ਬਾਦਸ਼ਾਹ ਅੱਗੇ ਸਿਰ ਨਿਵਾਏ ਪਰ ਉਸ ਭਿਖਾਰੀ ਨੂੰ
ਮਹਾਰਾਣਾ ਨਾਲ ਕੀਤਾ ਵਾਅਦਾ ਯਾਦ ਆ ਗਿਆ ਤੇ ਉਸ ਨੇ ਆਪਣਾ ਸਿਰ ਨਾ ਨਿਵਾਇਆ। ਜਦ ਉਸ ਨੂੰ ਪੁੱਛਿਆ
ਗਿਆ ਕਿ ਉਸ ਨੇ ਬਾਦਸ਼ਾਹ ਨੂੰ ਸਿਰ ਨਿਵਾ ਕੇ ਸਲਾਮ ਕਿਉਂ ਨਹੀਂ ਕੀਤੀ ਤਾਂ ਉਸ ਨੇ ਬੜੇ ਮਾਨ ਨਾਲ
ਕਿਹਾ ਕਿ ਮੇਰੇ ਸਿਰ `ਤੇ ਮਹਾਰਾਣੇ ਦੀ ਪੱਗ ਹੈ ਉਸ ਨਾਲ ਕੀਤੇ ਵਾਅਦੇ ਅਨੁਸਾਰ ਇਹ ਮੁਗਲ ਬਾਦਸ਼ਾਹ
ਅੱਗੇ ਨਹੀਂ ਝੁਕ ਸਕਦੀ। ਗਿਆਨੀ ਹਰਨਾਮ ਸਿੰਘ ਨੇ ਕਿਹਾ ਕਿ ਸਿੱਖ ਨੂੰ ਵੀ ਇਹ ਮਾਣ ਹੋਣਾ ਚਾਹੀਦਾ
ਹੈ ਕਿ ਉਸ ਦੇ ਸਿਰ `ਤੇ ਬੱਝੀ ਪੱਗ ਆਮ ਪੱਗ ਨਹੀਂ ਹੈ ਇਹ ਉਸ ਮਹਾਨ ਗੁਰੂ ਗੋਬਿੰਦ ਸਿੰਘ ਜੀ ਦੀ
ਬਖ਼ਸ਼ਿਸ ਹੈ ਜਿਸ ਨੇ ਸਿਰਫ ਆਪ ਹੀ ਨਹੀਂ ਬਲਕਿ ਉਸ ਦੇ ਬਾਪ ਗੁਰੂ ਤੇਗ ਬਹਾਦੁਰ ਜੀ, ਦਾਦੇ ਗੁਰੂ
ਹਰਿਗੋਬਿੰਦ ਸਾਹਿਬ ਜੀ ਪੜਦਾਦੇ ਗੁਰੂ ਅਰਜੁਨ ਦੇਵ ਜੀ ਨੇ ਸੱਚ ਹੱਕ `ਤੇ ਪਹਿਰਾ ਦਿੰਦਿਆਂ ਉਹ ਮਹਾਨ
ਕਾਰਨਾਮੇ ਕੀਤੇ ਜਿਹੜਾ ਦੁਨੀਆਂ ਦਾ ਹੋਰ ਕੋਈ ਰਹਿਬਰ ਨਹੀਂ ਕਰ ਸਕਿਆ, ਜਿਨ੍ਹਾਂ ਨੂੰ ਵੇਖ ਸੁਣ ਕੇ
ਹੀ ਸਾਡਾ ਸਿਰ ਮਾਨ ਨਾਲ ਉੱਚਾ ਹੋ ਜਾਂਦਾ ਹੈ। ਸਿਰਫ ਇੱਥੇ ਹੀ ਬੱਸ ਨਹੀਂ ਆਪਣੇ ਜਿਗਰ ਦੇ ਟੋਟੇ
ਚਾਰੇ ਸਾਹਿਬਜ਼ਾਦੇ ਵੀ ਸਾਡੇ ਤੋਂ ਵਾਰ ਦਿੱਤੇ। ਸਿਰਫ ੬ ਅਤੇ ੮ ਸਾਲ ਦੇ ਛੋਟੇ ਸਾਹਿਬਜ਼ਾਦੇ ਬਾਬਾ
ਜੋਰਾਵਰ ਸਿੰਘ ਅਤੇ ਬਾਬਾ ਫ਼ਤਹਿ ਸਿੰਘ ਤੋਂ ਸੂਬਾ ਸਰਹਿੰਦ ਅੱਗੇ ਸਿਰ ਝੁਕਾਉਣ ਲਈ ਰਾਜਨੀਤੀ ਵੀ
ਵਰਤੀ ਗਈ ਕਿ ਦਰਵਾਜੇ ਦਾ ਵੱਡਾ ਗੇਟ ਬੰਦ ਕਰ ਕੇ ਛੋਟੀ ਖਿੜਕੀ ਹੀ ਖੋਲ੍ਹੀ ਗਈ ਜਿਸ ਵਿਚੋਂ ਲੰਘਣ
ਲਈ ਸਿਰ ਝੁਕਾਉਣਾ ਪੈਣਾ ਸੀ ਪਰ ਜਿਨ੍ਹਾਂ ਨੇ ਆਪਣੇ ਪਿਤਾ ਗੁਰੂ ਤੋਂ ਗੁਰੂ ਨਾਨਕ ਸਾਹਿਬ ਦੀ ਸਿਖਿਆ
‘ਜੇ ਜੀਵੈ ਪਤਿ ਲਥੀ ਜਾਇ।। ਸਭੁ ਹਰਾਮੁ ਜੇਤਾ ਕਿਛੁ ਖਾਇ।। ` ਗ੍ਰਹਿਣ ਕੀਤੀ ਹੋਈ ਸੀ, ਨੇ ਪਹਿਲਾਂ
ਆਪਣੇ ਪੈਰ ਖਿੜਕੀ ਵਿੱਚੋਂ ਦੀ ਲੰਘਾਏ ਤੇ ਬਿਨਾ ਝੁਕਾਏ ਸਿਰ ਬਾਅਦ ਵਿੱਚ ਲੰਘਾਇਆ। ਉਨ੍ਹਾਂ ਇਸ ਬਾਲ
ਉਮਰ ਵਿੱਚ ਹੀ ਨੀਹਾਂ ਵਿੱਚ ਚਿਣ ਕੇ ਸ਼ਹੀਦ ਹੋਣਾ ਤਾਂ ਪ੍ਰਵਾਨ ਕਰ ਲਿਆ ਪਰ ਗੁਰੂ ਦੀ ਬਖ਼ਸ਼ੀ ਦਸਤਾਰ
ਦੇ ਸਨਮਾਨ ਨੂੰ ਆਂਚ ਨਹੀਂ ਆਉਣ ਦਿੱਤੀ। ਜਿਸ ਸਿੱਖ ਕੌਮ ਦੀ ਨੀਂਹ ਇੱਟਾਂ ਦੀ ਬਜ਼ਾਏ ਛੋਟੇ
ਸਾਹਿਬਜ਼ਾਦਿਆਂ ਦੇ ਸਿਰ `ਤੇ ਉਸਰੀ ਹੋਵੇ ਉਸ ਕੌਮ ਦੇ ਸਿੱਖਾਂ ਦਾ ਸਿਰ ਦੁਨਿਆਵੀ ਲੋਭ ਲਾਲਚਾਂ
ਪਿੱਛੇ ਦਰ ਦਰ `ਤੇ ਝੁਕਦਾ ਹੋਵੇ ਇਹ ਸ਼ੋਭਾ ਨਹੀਂ ਦਿੰਦਾ ਪਰ ਅੱਜ ਕੌਮ ਦੀ ਹਾਲਤ ਇਹ ਹੈ ਕਿ ਆਪਣਾ
ਸੁਆਰਥ ਪੂਰਾ ਕਰਨ ਲਈ ਹਰ ਕਬਰ, ਸਮਾਧ, ਦੇਵੀ ਦੇਵਤੇ, ਦੇਹਧਾਰੀ ਗੁਰੂ ਅਤੇ ਹਰ ਐਰੇ ਗੈਰੇ ਅੱਗੇ
ਝੁਕਣ ਲਈ ਤਤਪਰ ਰਹਿੰਦਾ ਹੈ ਜਿਹੜੀ ਕਿ ਇੱਕ ਸ਼ਰਮ ਦੀ ਗੱਲ ਹੈ। ਉਨ੍ਹਾਂ ਕਿਹਾ ਹਾਲਤ ਇੱਥੋਂ ਤੱਕ
ਨਿੱਘਰ ਗਏ ਹਨ ਕਿ ਹੁਣ ਤਾਂ ਨੌਜਵਾਨ ਆਪ ਹੀ ਆਪਣੀਆਂ ਦਸਤਾਰਾਂ ਨੂੰ ਭਾਰ ਸਮਝ ਕੇ ਉਤਾਰ ਰਹੇ ਹਨ ਤੇ
ਗੁਰੂ ਦੀ ਮੋਹਰ ਕੇਸ ਕਤਲ ਕਰਵਾ ਰਹੇ ਹਨ। ਗਿਆਨੀ ਹਰਨਾਮ ਸਿੰਘ ਨੇ ਕਿਹਾ ਕਿ ਅਜੇਹੇ ਸਿੱਖਾਂ ਨੂੰ
ਭਿਖਾਰੀ ਤੋਂ ਹੀ ਸੇਧ ਲੈਣੀ ਚਾਹੀਦੀ ਹੈ ਕਿ ਜੇ ਮਹਾਰਾਣਾ ਪ੍ਰਤਾਪ ਦੀ ਪੱਗ ਸਿਰ `ਤੇ ਬੰਨ੍ਹ ਕੇ
ਆਪਣੇ ਆਪ ਨੂੰ ਮਹਾਰਾਣਾ ਸਮਝਣ ਲੱਗ ਪਿਆ ਸੀ ਤੇ ਉਸ ਦਾ ਸਿਰ ਬਾਦਸ਼ਾਹ ਅੱਗੇ ਵੀ ਨਹੀਂ ਝੁਕਿਆ ਤਾਂ
ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਦੀ ਬਖ਼ਸ਼ੀ ਦਸਤਾਰ ਦੀ ਲਾਜ ਸਾਨੂੰ ਰੱਖਣੀ ਚਾਹੀਦੀ ਹੈ।
(03/01/11)
ਕਿਰਪਾਲ ਸਿੰਘ ਬਠਿੰਡਾ
*ਆਉਂਦੇ ੧੦੦ ਸਾਲ ਵਿੱਚ ੩ ਸਾਲ ਐਸੇ ਹੋਣਗੇ ਜਿਸ ਵਿੱਚ ਪੋਹ ਦੇ ਮਹੀਨੇ ਹੋਣਗੇ ਹੀ ਨਹੀਂ
*ਜਿਹੜਾ ਬੰਦਾ ਆਪਣੇ ਘਰ ਦਾ ਗਣਿਤ ਸਹੀ ਨਹੀਂ ਕਰ ਸਕਦਾ ਉਹ ਕੌਮ ਦਾ ਕੈਲੰਡਰ ਸਹੀ ਕਿਵੇਂ ਕਰ ਸਕਦਾ
ਹੈ: ਸਰਵਜੀਤ ਸਿੰਘ
*ਖ਼ਾਲਸੇ ਦੀ ਨਿਆਰੀ ਹੋਂਦ ਖ਼ਤਮ ਕਰਨ ਲਈ ਨਾਨਕਸ਼ਾਹੀ ਕੈਲੰਡਰ ਨੂੰ
ਬਿਕ੍ਰਮੀ ਕੈਲੰਡਰ ਵਿੱਚ ਬਦਲਿਆ
*ਭੁਮੀਏ ਚੋਰ ਦੀ ਸਾਖੀ ਮੇਰੇ `ਤੇ ਵੀ ਢੁਕਦੀ ਹੈ: ਪ੍ਰੋ: ਧੂੰਦਾ
*ਲੜਕੇ ਦੇ ਰਿਸ਼ਤੇ ਟੁੱਟਣ ਸਬੰਧੀ ਲੜਕੀਆਂ ਵਾਲਿਆਂ ਨਾਲੋਂ ਗੱਲ
ਕਰੋ
*ਕਿਸੇ ਸਾਲ `ਚ ਪੋਹ ਦਾ ਮਹੀਨਾ ਨਾ ਆਉਣ ਸਬੰਧੀ ਅਨੁਰਾਗ ਸਿੰਘ
ਨਾਲ ਗੱਲ ਕਰੋ: ਗਿਆਨੀ ਗੁਰਬਚਨ ਸਿੰਘ
*ਪਹਿਲੇ ਰਿਸ਼ਤੇ ਦਾ ਸਾਨੂੰ ਪਤਾ ਨਹੀਂ ਸੀ ਇਸ ਲਈ ਅਸੀਂ ਅਕਾਲ ਤਖ਼ਤ `ਤੇ ਅਰਦਾਸ ਕਰਕੇ
ਆਪਣੀ ਲੜਕੀ ਦਾ ਰਿਸ਼ਤਾ ਕੀਤਾ, ਪਰ ਜਦੋਂ ਇੰਗਲੈਂਡ ਵਾਲੇ ਰਿਸ਼ਤੇ ਦਾ ਪਤਾ ਲੱਗਾ ਤਾਂ ਅਸੀਂ ਇਸ ਨੂੰ
ਫ਼ਤਹਿ ਬੁਲਾ ਦਿੱਤੀ: ਗਿਆਨੀ ਵੇਦਾਂਤੀ
ਬਠਿੰਡਾ, ੩ ਜਨਵਰੀ (ਕਿਰਪਾਲ ਸਿੰਘ): ਬੀਤੀ ਰਾਤ ਸ਼ੇਰੇ ਪੰਜਾਬ ਰੇਡੀਓ ਕੈਨੇਡਾ ਦੇ ਸ: ਕੁਲਦੀਪ
ਸਿੰਘ ਨਿਊਯਾਰਕ ਵਲੋਂ ਨਾਨਕਸ਼ਾਹੀ ਕੈਲੰਡਰ ਸਬੰਧੀ ਕਰਵਾਈ ਗਈ ਲਾਈਵ ਟਾਕ ਸ਼ੋ ਦੌਰਾਨ ਸ: ਸਰਵਜੀਤ
ਸਿੰਘ ਸੈਕਰਾਮੈਂਟੋ ਨੇ ਇੱਕ ਭੇਦ ਦੀ ਗੱਲ ਦੱਸੀ ਕਿ ਵਿਗਾੜੇ ਗਏ ਨਾਨਕਸ਼ਾਹੀ ਕੈਲੰਡਰ ਅਨੁਸਾਰ ਆਉਂਦੇ
੧੦੦ ਸਾਲ ਵਿੱਚ ੨੭ ਸਾਲ ਐਸੇ ਹੋਣਗੇ ਜਿਨ੍ਹਾਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਵੀ ਗੁਰਪੁਰਬ
ਨਹੀਂ ਆਏਗਾ ਅਤੇ ੨੭ ਸਾਲ ਐਸੇ ਹੋਣਗੇ ਜਿਨ੍ਹਾਂ ਵਿੱਚ ਦੋ ਵਾਰ ਆਉਣਗੇ, ਇੱਕ ਵਾਰ ਜਨਵਰੀ ਵਿੱਚ ਅਤੇ
ਦੂਸਰੀ ਵਾਰ ਦਸੰਬਰ ਵਿੱਚ। ਇਸ ਤੋਂ ਵੱਧ ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਬਿਕ੍ਰਮੀ ਕੈਲੰਡਰ ਦੇ
ਆਧਾਰ `ਤੇ ਨਾਨਕਸ਼ਾਹੀ ਕੈਲੰਡਰ ਵਿਗਾੜਿਆ ਗਿਆ ਹੈ ਉਸ ਅਨੁਸਾਰ ਆਉਂਦੇ ੧੦੦ ਸਾਲ ਵਿੱਚ ੨੦੨੯, ੨੦੪੮
ਅਤੇ ੨੧੦੫ ਤਿੰਨ ਐਸੇ ਸਾਲ ਹੋਣਗੇ ਜਿਨ੍ਹਾਂ ਵਿੱਚ ਪੋਹ ਦਾ ਮਹੀਨਾ ਹੀ ਨਹੀਂ ਹੋਵੇਗਾ। ਉਨ੍ਹਾਂ ਹੋਰ
ਕਿਹਾ ਕਿ ਜਿਹੜਾ ਜਥੇਦਾਰ ਆਪਣੇ ਘਰ ਦਾ ਗਣਿਤ ਸਹੀ ਨਹੀਂ ਕਰ ਸਕਿਆ ਭਾਵ ਉਸ ਦੇ ਲੜਕੇ ਦੇ ਪਹਿਲਾਂ ੩
ਰਿਸ਼ਤੇ ਹੋਏ ਜਿਹੜੇ ਤਿੰਨੇ ਹੀ ਟੁੱਟ ਗਏ ਅਤੇ ਹੁਣ ਚੌਥਾ ਹੋਇਆ ਹੈ, ਉਹ ਜਥੇਦਾਰ ਕੌਮ ਦਾ ਕੈਲੰਡਰ
ਕਿਵੇਂ ਸਹੀ ਕਰ ਸਕਦਾ ਹੈ। ਭਰੋਸੇਯੋਗ ਮਿਲੀ ਜਾਣਕਾਰੀ ਅਨੁਸਾਰ ਸ: ਸਰਵਜੀਤ ਸਿੰਘ ਸੈਕਰਾਮੈਂਟੋ ਨੇ
ਦੱਸਆ ਕਿ ਗਿਆਨੀ ਗੁਰਬਚਨ ਸਿੰਘ ਦਾ ਪੁੱਤਰ ਜਿਹੜਾ ਇਸ ਦਾ ਪੀਏ ਵੀ ਹੈ ਦਾ ਪਹਿਲਾ ਰਿਸ਼ਤਾ ਗੁਰਬਚਨ
ਸਿੰਘ ਦੇ ਸਹੁਰੇ ਪਰਿਵਾਰ ਦੀ ਰਿਸ਼ਤੇਦਾਰੀ ਵਿੱਚ ਹੋਇਆ, ਜੋ ਟੁੱਟ ਗਿਆ। ਦੂਜਾ ਜਥੇਦਾਰ ਜੋਗਿੰਦਰ
ਸਿੰਘ ਵੇਦਾਂਤੀ ਜੀ ਦੀ ਲੜਕੀ ਨਾਲ ਅਕਾਲ ਤਖ਼ਤ `ਤੇ ਅਰਦਾਸ ਹੋ ਕੇ ਹੋਇਆ, ਜੋ ਬਾਅਦ ਵਿੱਚ ਟੁੱਟ
ਗਿਆ। ਤੀਜਾ ਇੰਗਲੈਡ ਵਿੱਚ ੬ ਜੂਨ ੨੦੧੦ ਨੂੰ ਗਿਆਨੀ ਗੁਰਬਚਨ ਸਿੰਘ ਜੀ ਬੇਟੇ ਦੀ ਕੁੜਮਾਈ ਉਸ ਸਮੇਂ
ਕਰ ਰਹੇ ਸਨ ਜਦੋਂ ਸਿੱਖ ਕੌਮ ਘੱਲ੍ਹੂਘਾਰਾ ਦਿਵਸ ਮਨਾ ਰਹੀ ਸੀ ਪਰ ਇਹ ਵੀ ਟੁੱਟ ਗਿਆ। ਹੁਣ ਚੌਥਾ
ਫਿਰੋਜਪੁਰ ਜਿਲ੍ਹੇ ਵਿੱਚ ਹੋਇਆ ਹੈ ਪ੍ਰਮਾਤਮਾ ਕਰੇ ਸਿਰੇ ਚੜ੍ਹ ਜਾਵੇ। ਉਨ੍ਹਾਂ ਕਿਹਾ ਜਿਹੜਾ
ਅਖੌਤੀ ਜਥੇਦਾਰ ਆਪਣੇ ਘਰ ਦਾ ਕੈਲੰਡਰ ਚਾਰ ਵਾਰ ਬਦਲ ਸਕਦਾ ਹੈ ਉਹ ਕੌਮ ਦਾ ਕੈਲੰਡਰ ਪਤਾ ਨਹੀਂ
ਕਿੰਨੀ ਵਾਰ ਬਦਲੂ। ਸ: ਸੈਕਰਾਮੈਂਟੋ ਨੇ ਰੇਡੀਓ ਐਂਕਰ ਸ: ਕੁਲਦੀਪ ਸਿੰਘ ਨੂੰ ਕਿਹਾ ਕਿ ਪ੍ਰੋ:
ਸਰਬਜੀਤ ਸਿੰਘ ਧੂੰਦਾ ਜੀ ਨੂੰ ਪੁੱਛਣ ਕਿ ਨਾਨਕਸ਼ਾਹੀ ਕੈਲੰਡਰ ਨੂੰ ਵਿਗਾੜਣ ਪਿੱਛੇ ਧਾਰਮਿਕ ਕਾਰਣ
ਕੀ ਹੋ ਸਕਦੇ ਹਨ ਤੇ ਬਹੁਤੇ ਪ੍ਰਚਾਰਕ ਇਸ ਦੀ ਅਸਲੀਅਤ ਬਾਰੇ ਚਾਨਣਾ ਕਿਉਂ ਨਹੀਂ ਪਾਉਂਦੇ?
ਐਂਕਰ ਵਲੋਂ ਇਹ ਸੁਆਲ ਪ੍ਰੋ: ਧੂੰਦਾ ਜੀ ਤੋਂ ਪੁੱਛੇ ਜਾਣ `ਤੇ ਉਨ੍ਹਾਂ ਕਿਹਾ ਕਿ ਮੈਨੂੰ ਤਾਂ ਇੰਝ
ਪ੍ਰਤੀਤ ਹੋ ਰਿਹਾ ਕਿ ਸ: ਪਾਲ ਸਿੰਘ ਪੁਰੇਵਾਲ ਵਲੋਂ ਤਿਆਰ ਕੀਤਾ ਨਾਨਕਸ਼ਾਹੀ ਕੈਲੰਡਰ ਕੌਮ ਦੀਆਂ
ਪਿਛਲੇ ੧੦੦ ਸਾਲ ਦੀਆਂ ਭਾਵਨਾਵਾਂ ਨੂੰ ਪੂਰੀਆਂ ਕਰਦਾ ਹੈ ਜਿਸ ਤੋਂ ਦੁਨੀਆਂ ਵਿੱਚ ਕਿਸੇ ਵੀ ਕੋਨੇ
`ਚ ਬੈਠਾ ਸਿੱਖ ਬੜੀ ਅਸਾਨੀ ਨਾਲ ਗੁਰਪੁਰਬ ਦੀਆਂ ਤਰੀਕਾਂ ਵੇਖ ਅਤੇ ਯਾਦ ਕਰ ਸਕਦਾ ਹੈ ਪਰ ਸੋਧਾਂ
ਦੇ ਨਾਮ `ਤੇ ਵਿਗਾੜੇ ਗਏ ਕੈਲੰਡਰ ਅਨੁਸਾਰ ਕਿਸੇ ਨੂੰ ਇਹ ਨਹੀਂ ਪਤਾ ਲਗਦਾ ਕਿ ਇਸ ਸਾਲ ਗੁਰਪੁਰਬ
ਕਿਹੜੇ ਦਿਨ ਹੈ। ਇਹ ਬੜੇ ਸ਼ਰਮ ਦੀ ਗੱਲ ਹੈ ਕਿ ਕਿਸੇ ਸਿੱਖ ਨੂੰ ਗੁਰਪੁਰਬ ਦਾ ਹੀ ਨਾ ਪਤਾ ਹੋਵੇ ਕਿ
ਇਹ ਕਿਹੜੇ ਦਿਨ ਆਵੇਗਾ ਅਤੇ ਸਾਨੂੰ ਗੁਰਪੁਰਬ ਦਾ ਪਤਾ ਕਰਨ ਲਈ ਬ੍ਰਾਹਮਣ ਵਲੋਂ ਤਿਆਰ ਕੀਤੀ ਯੰਤਰੀ
ਦਾ ਸਹਾਰਾ ਲੈਣਾ ਪਏ। ਧਾਰਮਿਕ ਤੌਰ `ਤੇ ਇਸ ਵਿੱਚ ਕੁੱਝ ਵੀ ਗਲਤ ਨਹੀਂ ਜੇ ਗੁਰੂ ਗੋਬਿੰਦ ਸਿੰਘ ਜੀ
ਦਾ ਗੁਰਪੁਰਬ ਚੰਦ੍ਰਮਾ ਦੇ ਹਿਸਾਬ ਪੋਹ ਸੁਦੀ ਸੱਤ ਦੀ ਥਾਂ ਸੂਰਜੀ ਸਾਲ ਦੇ ਹਿਸਾਬ ੨੩ ਪੋਹ ਨੂੰ
ਮਨਾਇਆ ਜਾਵੇ, ਜਿਹੜਾ ਕਿ ਨਾਨਕਸ਼ਾਹੀ ਕੈਲੰਡਰ ਮੁਤਾਬਿਕ ਹਰ ਸਾਲ ੫ ਜਨਵਰੀ ਨੂੰ ਹੀ ਆਵੇਗਾ। ਉਨ੍ਹਾਂ
ਦੱਸਿਆ ਕਿ ਇਸ ਨੂੰ ਬਦਲਣ ਦਾ ਕਾਰਣ ਉਨ੍ਹਾਂ ਨੂੰ ਤਾਂ ਸਿਰਫ ‘ਰੋਟੀਆ ਕਾਰਣਿ ਪੂਰਹਿ ਤਾਲ।। ` ਹੀ
ਲਗਦਾ ਹੈ ਕਿਉਂਕਿ ਅਹੁਦੇ `ਤੇ ਟਿਕੇ ਰਹਿਣ ਲਈ ਕੌਮੀ ਭਾਵਨਾਵਾਂ ਦਾ ਕਤਲ ਕਰ ਕੇ ਸੋਧਾਂ ਦੇ ਨਾਮ
`ਤੇ ਇਸ ਨੂੰ ਵਿਗਾੜਿਆ ਇਸ ਲਈ ਗਿਆ ਹੈ ਤਾ ਕਿ ਉਹ ਆਪਣੇ ਰਾਜਨੀਤਕ ਆਕਾ ਦੀ ਖੁਸ਼ੀ ਹਾਸਲ ਕਰ ਸਕਣ।
ਉਨ੍ਹਾਂ ਬੇਅਸੂਲੀਆਂ ਸੋਧਾਂ ਕਰਨ ਵਾਲਿਆਂ ਨੂੰ ਕਿਹਾ ਕਿ ਜੇ ਇਸ ਨੂੰ ਵਿਗਾੜਿਆ ਹੀ ਹੈ ਤਾਂ ਇਸ ਦਾ
ਨਾਮ ਤਾਂ ਨਾਨਕਸ਼ਾਹੀ ਨਾ ਰੱਖਣ ਕਿਉਂਕਿ ਇਸ ਵਿੱਚ ਗੁਰੂ ਨਾਨਕ ਦਾ ਤਾਂ ਕੁੱਝ ਵੀ ਨਹੀਂ ਸਭ ਕੁੱਝ ਹੈ
ਤਾਂ ਬਿਕ੍ਰਮੀ ਦਾ ਹੀ ਹੈ, ਫਿਰ ਨਾਨਕਸ਼ਾਹੀ ਨਾਮ ਰੱਖ ਕੇ ਸੰਗਤਾਂ ਨੂੰ ਭੁਲੇਖੇ ਵਿੱਚ ਕਿਉਂ ਪਾਇਆ
ਜਾਂਦਾ ਹੈ ਕਿ ਕਿਹੜੇ ਨਾਨਕਸ਼ਾਹੀ ਕੈਲੰਡਰ ਦੀ ਗੱਲ ਕੀਤੀ ਜਾਂਦੀ ਹੈ, ਜਿਹੜਾ ੨੦੦੩ ਵਿੱਚ ਜਾਰੀ
ਹੋਇਆ ਸੀ ਜਾਂ ੨੦੧੦ ਵਿੱਚ ਵਿਗਾੜਿਆ ਗਿਆ ਹੈ? ਪ੍ਰੋ: ਧੂੰਦਾ ਨੇ ਕਿਹਾ ਕਿ ਜਿਹੜੇ ਜਥੇਦਾਰ ਕਹਿੰਦੇ
ਹਨ ਕਿ ਅਕਾਲ ਤਖ਼ਤ ਤੋਂ ਗਲਤ ਹੁਕਮਨਾਮਾ ਜਾਰੀ ਨਹੀਂ ਹੋ ਸਕਦਾ ਅਤੇ ਜਿਹੜਾ ਇੱਕ ਵਾਰ ਜਾਰੀ ਹੋ ਗਿਆ
ਉਹ ਬਦਲਿਆ ਨਹੀਂ ਜਾ ਸਕਦਾ, ਉਹ ਦੱਸਣ ਕਿ ਨਾਨਕਸ਼ਾਹੀ ਕੈਲੰਡਰ ਸਬੰਧੀ ਜਿਹੜਾ ਹੁਕਨਾਮਾ ੨੦੦੩ ਵਿੱਚ
ਜਾਰੀ ਹੋਇਆ ਉਹ ਇਨ੍ਹਾਂ ੨੦੧੦ `ਚ ਰੱਦ ਕਰ ਦਿੱਤਾ ਤਾਂ ਇਸ ਦਾ ਮਤਲਬ ਹੋਇਆ ਕਿ ਦੋਨਾਂ ਵਿਚੋਂ ਇੱਕ
ਤਾਂ ਗਲਤ ਹੋਇਆ ਹੀ। ਜੇ ਇਨ੍ਹਾਂ ਵਿੱਚੋਂ ਇੱਕ ਗਲਤ ਹੈ ਤਾਂ ਇਸ ਦਾ ਮਤਲਬ ਹੈ ਇੱਥੋਂ ਹੋਰ ਗਲਤ
ਹੁਕਨਾਮੇ ਵੀ ਜਾਰੀ ਹੋਏ ਹਨ, ਫਿਰ ਉਨ੍ਹਾਂ ਨੂੰ ਕਿਉਂ ਨਹੀਂ ਸੁਧਾਰਿਆ ਜਾਂਦਾ? ਉਨ੍ਹਾਂ ਕਿਹਾ
ਭੂਮੀਏ ਚੋਰ ਵਾਲੀ ਸਾਖੀ ਮੇਰੇ ਸਮੇਤ ਹਰ ਪ੍ਰਚਾਰਕ, ਅਹੁਦੇਦਾਰ ਪ੍ਰਬੰਧਕ ਅਤੇ ਹਰ ਸਿੱਖ `ਤੇ ਵੀ
ਢੁਕਦੀ ਹੈ। ਜੇ ਭੂਮੀਏ ਚੋਰ ਨੇ ਗੁਰੂ ਨਾਨਕ ਦੇ ਬਚਨ ਮੰਨੇ ਕਿ ਲੂਣ ਖਾ ਕੇ ਹਰਾਮ ਨਹੀਂ ਕਰਨਾ ਅਤੇ
ਹਮੇਸ਼ਾਂ ਸੱਚ ਬੋਲਣਾ ਹੈ ਤਾਂ ਇਹ ਸਾਖੀ ਸੁਣਾਉਣ ਵਾਲੇ ਪ੍ਰਚਾਰਕਾਂ ਨੂੰ ਵੀ ਚਾਹੀਦਾ ਹੈ ਕਿ ਅਸੀਂ
ਵੀ ਗੁਰੂ ਦਾ ਨਮਕ ਖਾ ਰਹੇ ਹਾਂ ਇਸ ਲਈ ਹਰਾਮ ਨਹੀਂ ਕਰਨਾ ਚਾਹੀਦਾ ਅਤੇ ਹਮੇਸ਼ਾਂ ਸੱਚ ਬੋਲਣਾ
ਚਾਹੀਦਾ ਹੈ। ਉਨ੍ਹਾਂ ਕਿਹਾ ਕਈ ਜਥੇਦਾਰ ਜਿਸ ਸਮੇਂ ਉਹ ਅਹੁੱਦੇ `ਤੇ ਹੁੰਦੇ ਹਨ ਉਸ ਸਮੇਂ ਸੱਚ
ਨਹੀਂ ਬੋਲਦੇ ਪਰ ਅਹੁੱਦਾ ਖੁੱਸਣ ਪਿਛੋਂ ਸੱਚ ਬੋਲਣ ਲੱਗ ਪੈਂਦੇ ਹਨ। ਉਸ ਸਮੇਂ ਉਸ ਸੱਚ ਦਾ ਵੀ ਕੋਈ
ਫਾਇਦਾ ਨਹੀਂ ਕਿਉਂਕਿ ਜੇ ਪਾਣੀ ਵਿੱਚ ਕਿਸੇ ਡੁੱਬ ਰਹੇ ਵਿਅਕਤੀ ਨੂੰ ਸਮੇਂ ਸਿਰ ਨਹੀਂ ਬਚਾਇਆ ਤਾਂ
ਉਸ ਦੇ ਮਰਨ ਪਿੱਛੋਂ ਉਸ ਦੀ ਲਾਸ਼ ਨੂੰ ਕਿਸ਼ਤੀ `ਚ ਪਾਈ ਫਿਰਨ ਦਾ ਕੋਈ ਫਾਇਦਾ ਨਹੀਂ ਹੋਵੇਗਾ।
ਲੜਕੇ ਦੀ ਚਾਰ ਵਾਰ ਹੋਈ ਕੁੜਮਾਈ ਦਾ ਸੱਚ ਜਾਨਣ ਲਈ ਜਦੋਂ ਗਿਆਨੀ ਗੁਰਬਚਨ ਸਿੰਘ ਨਾਲ ਸਪੰਰਕ ਕੀਤਾ
ਤਾਂ ਪਹਿਲਾਂ ਤਾਂ ਉਨ੍ਹਾਂ ਨੇ ਇਸ ਤੋਂ ਇਨਕਾਰ ਕੀਤਾ ਪਰ ਜਦੋਂ ਉਨ੍ਹਾਂ ਨੂੰ ਚੇਤਾ ਕਰਵਾਇਆ ਗਿਆ ਕਿ
ਇੱਕ ਵਾਰ ਤਾਂ ਗਿਆਨੀ ਵੇਦਾਂਤੀ ਦੀ ਲੜਕੀ ਨਾਲ ਹੋਇਆ ਸੀ ਤਾਂ ਉਨ੍ਹਾਂ ਮੰਨਿਆ ਕਿ ਚਾਰ ਵਾਰ ਨਹੀਂ
ਦੋ ਵਾਰ ਹੋਇਆ ਹੈ। ਪਹਿਲਾ ਰਿਸ਼ਤਾ ਟੁੱਟਣ ਦੇ ਕਾਰਣ ਪੁੱਛੇ ਜਾਣ `ਤੇ ਉਨ੍ਹਾਂ ਕਿਹਾ ਇਹ ਲੜਕੀ
ਵਾਲਿਆਂ ਨੂੰ ਪੁੱਛੋ ਕਿ ਜਵਾਬ ਕਿਸ ਨੇ ਦਿੱਤਾ ਹੈ। ਅਗਲਾ ਸਵਾਲ ਕਿ ਕਈ ਸਾਲਾਂ ਵਿੱਚ ਪੋਹ ਦਾ
ਮਹੀਨਾ ਹੀ ਨਾ ਆਉਣ ਸਬੰਧੀ ਪੁੱਛੇ ਜਾਣ `ਤੇ ਉਨ੍ਹਾ ਪਹਿਲਾਂ ਤਾਂ ਇਹ ਕਿਹਾ ਕਿ ਇਹ ਕਿਸ ਤਰ੍ਹਾਂ ਹੋ
ਸਕਦਾ ਹੈ ਕਿ ਕਿਸੇ ਸਾਲ ਵਿੱਚ ਪੋਹ ਦਾ ਮਹੀਨਾ ਹੀ ਨਾ ਆਵੇ। ਦੱਸਿਆ ਗਿਆ ਕਿ ਜੇ ਕਿਸੇ ਇੱਕ ਸੂਰਜੀ
ਦਿਨ ਵਿੱਚ ਚੰਦਰਮਾਂ ਦੇ ਹਿਸਾਬ ਦੋ ਤਿਥਾਂ ਅਤੇ ਕਿਸੇ ਚੰਦ੍ਰਮਾ ਦੇ ਹਿਸਾਬ ਇੱਕ ਦਿਨ, ਸੂਰਜ ਦੀਆਂ
ਦੋ ਤਿੱਥਾਂ ਹੋ ਸਕਦੀਆਂ ਹਨ ਤਾਂ ਇਹ ਵੀ ਸੰਭਵ ਹੋ ਸਕਦਾ ਹੈ ਕਿ ਕਿਸੇ ਸਾਲ ਵਿੱਚ ਕੋਈ ਵੀ ਪੋਹ ਦਾ
ਮਹੀਨਾ ਹੀ ਨਾ ਆਵੇ। ਜਵਾਬ ਵਿੱਚ ਉਨ੍ਹਾਂ ਕਿਹਾ ਇਸ ਸਬੰਧ ਵਿੱਚ ਅਨੁਰਾਗ ਸਿੰਘ ਲੁਧਿਆਣਾ ਨਾਲ ਗੱਲ
ਕਰੋ। ਜਦੋਂ ਇਹ ਪੁੱਛਿਆ ਗਿਆ ਕਿ ਜੇ ਗੁਰਪੁਰਬ ਚੰਦਰਮਾ ਦੀ ਤਿੱਥ ਦੇ ਬਜ਼ਾਏ ਸੂਰਜੀ ਕੈਲੰਡਰ ਦੀਆਂ
ਤਰੀਕਾਂ ਨਾਲ ਮਨਾ ਲਏ ਜਾਣ ਤਾਂ ਇਸ ਨਾਲ ਕਿਹੜੇ ਧਾਰਮਿਕ ਅਸੂਲ ਦੀ ਉਲੰਘਣਾ ਹੁੰਦੀ ਹੈ ਤਾਂ ਉਨ੍ਹਾਂ
ਕਿਹਾ ਕਿ ਇਸ ਸਬੰਧੀ ਵੀ ਅਨੁਰਾਗ ਸਿੰਘ ਤੋਂ ਹੀ ਪੁੱਛੋ ਉਹ ਹੀ ਸਹੀ ਦੱਸ ਸਕਦੇ ਹਨ।
ਰਿਸ਼ਤਾ ਟੁੱਟਣ ਦੇ ਕਾਰਣਾਂ ਸਬੰਧੀ ਜਦੋਂ ਗਿਆਨੀ ਵੇਦਾਂਤੀ ਜੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ
ਕਿ ਜੋ ਪਹਿਲਾਂ ਇਨ੍ਹਾਂ ਦੀ ਰਿਸ਼ਤੇਦਾਰੀ `ਚ ਰਿਸ਼ਤਾ ਹੋਇਆ ਸੀ ਉਸ ਸਬੰਧੀ ਸਾਨੂੰ ਕੁੱਝ ਪਤਾ ਨਹੀਂ
ਸੀ ਅਤੇ ਨਾ ਹੀ ਇਨ੍ਹਾਂ ਸਾਨੂੰ ਦੱਸਿਆ ਸੀ ਇਸ ਲਈ ਸਾਡੇ ਨਾਲ ਗੱਲ ਚੱਲਣ `ਤੇ ਰਿਸ਼ਤਾ ਤਹਿ ਹੋ ਗਿਆ
ਤੇ ਅਕਾਲ ਤਖ਼ਤ `ਤੇ ਅਰਦਾਸ ਕੀਤੀ ਗਈ। ਫਿਰ ਇਹ ਇੰਗਲੈਂਡ ਗਿਆ ਤਾਂ ਉਥੇ ਇੱਕ ਰਿਸ਼ਤਾ ਕਰ ਆਏ। ਗਿਆਨੀ
ਵੇਦਾਂਤੀ ਜੀ ਅਨੁਸਾਰ ਉਨ੍ਹਾਂ ਨੂੰ ਪਤਾ ਲੱਗਣ `ਤੇ ਜਦੋਂ ਉਨ੍ਹਾਂ ਪੁੱਛਿਆ ਕਿ ਸਾਡੇ ਨਾਲ ਕੋਈ ਗੱਲ
ਕੀਤੇ ਬਿਨਾਂ ਹੀ ਤੁਸੀਂ ਇੰਗਲੈਂਡ ਹੋਰ ਰਿਸ਼ਤਾ ਕਰ ਆਏ ਹੋ? ਤਾਂ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ
ਤੁਸੀਂ ਵਿਆਹ ਦੀ ਤਰੀਕ ਪੱਕੀ ਕਰੋ ਅਸੀਂ ਇੰਗਲੈਂਡ ਵਾਲਿਆਂ ਨੂੰ ਜਵਾਬ ਦੇ ਦਿੰਦੇ ਹਾਂ। ਇਸ ਦਾ ਇਹ
ਜਵਾਬ ਸੁਣ ਕੇ ਅਸੀਂ (ਗਿਆਨੀ ਵੇਦਾਂਤੀ ਨੇ) ਕਿਹਾ ਕਿ ਹੁਣ ਉਨ੍ਹਾਂ ਨੂੰ ਜਵਾਬ ਕਿਉਂ ਦੇਣਾ ਹੈ
ਸਾਡੀ ਹੀ ਫ਼ਤਹਿ ਪ੍ਰਵਾਨ ਕਰੋ। ਗਿਆਨੀ ਵੇਦਾਂਤੀ ਨੇ ਦੱਸਿਆ ਕਿ ਜਦੋਂ ਇਸ ਗੱਲ ਦਾ ਪਤਾ ਇੰਗਲੈਂਡ
ਵਾਲਿਆਂ ਨੂੰ ਲੱਗਾ ਤਾਂ ਉਨ੍ਹਾਂ ਵੀ ਇਨ੍ਹਾਂ ਨੂੰ ਨਾਂਹ ਕਰ ਦਿੱਤੀ, ਇਸ ਲਈ ਪਤਾ ਲੱਗਾ ਹੈ ਕਿ
ਇਨ੍ਹਾਂ ਚੌਥੀ ਵਾਰ ਕਿਧਰੇ ਹੋਰ ਰਿਸ਼ਤਾ ਕਰ ਲਿਆ ਹੈ ਅਤੇ ਅਸੀਂ ਆਪਣੀ ਲੜਕੀ ਦਾ ੨੫ ਦਸੰਬਰ ਨੂੰ ਹੋਰ
ਥਾਂ ਅਨੰਦਕਾਰਜ਼ ਕਰ ਦਿੱਤਾ ਹੈ।
(03/01/11)
ਦਲਜੀਤ ਕੌਰ ਬੀ. ਟੈਕ.
ਸਿੱਖੀ ਲਈ ਨਵੀਂ ਚੁਨੌਤੀ
ਹਰ ਪਲ, ਹਰ ਦਿਨ ਸਿੱਖੀ ਲਈ ਕੋਈ ਨਵੀਂ ਚੁਨੌਤੀ ਲੈ ਕੇ ਆਉਂਦਾ ਹੈ। ਦੂਸਰੇ ਪਾਸੇ
ਸਿੱਖ ਇਨ੍ਹਾਂ ਚੁਨੌਤੀਆਂ ਨਾਲ ਨਜਿੱਠਣ ਦੇ ਸਾਂਝੇ ਪ੍ਰੋਗਰਾਣ ਉਲੀਕਣ ਦੀ ਥਾਂ ਆਪਣੀਆਂ ਵਿਅਕਤੀਗਤ
ਲਾਲਸਾਵਾਂ ਦੀ ਭੁੱਖ ਵਿੱਚ ਫਸੇ, ਇੱਕ ਦੂਸਰੇ ਦੀਆਂ ਲੱਤਾਂ ਖਿੱਚਣ ਤੋਂ ਇਲਾਵਾ ਕੁੱਝ ਨਹੀਂ ਕਰ
ਰਹੇ। ਹੁਣ ਆਪਣੇ-ਆਪ ਨੂੰ ਸਿੱਖੀ ਦਾ ਇਕੋ-ਇਕ ਰਖਵਾਲਾ ਕਹਣ ਵਾਲਾ “ਸਪੋਕਸਮੈਨ” ਸਿੱਖੀ ਵਿੱਚ ਨਵੇਂ
ਸਿਰੇ ਤੋਂ, ਗੁਰੂਆਂ ਦੀਆਂ ਤਸਵੀਰਾਂ ਦਾ ਪਰਚਲਨ, ਜਾਣੇ ਕਿਸ ਨੀਤੀ ਅਧੀਨ ਕਰ ਰਿਹਾ ਹੈ?
ਜ਼ਾਹਰ ਹੈ ਕਿ ਇੱਕ ਤਸਵੀਰ ਲਈ, ਪੰਜ ਲੱਖ ਰੁਪਏ ਲੈਣ ਦੇ ਲਾਲਚ ਵਿਚ, ਬਾਬੇ ਨਾਨਕ ਦੀਆਂ ਸੈਂਕੜੇ
ਤਸਵੀਰਾਂ ਬਣਨਗੀਆਂ। ਉਨ੍ਹਾਂ ਵਿਚੋਂ ਜੋ ਚੁਣੀ ਜਾਵੇਗੀ, ਉਹ ਤਾਂ ਪੂਰੀ ਦੁਨੀਆਂ ਵਿੱਚ ਫੈਲੇਗੀ ਹੀ,
ਜੋ ਨਹੀਂ ਚੁਣ ਹੋਣਗੀਆਂ, ਉਹ ਵੀ ਅਲੱਗ ਅਲੱਗ ਰੂਪ ਵਿੱਚ ਬਾਜ਼ਾਰ ਵਿੱਚ ਆਉਣਗੀਆਂ ਹੀ। ਜ਼ਰਾ ਸੋਚੋ ਇਸ
ਨਾਲ ਗੁਰੂ ਸਾਹਿਬ ਦੇ ਸਿਧਾਂਤ ਤੇ ਕੀ ਅਸਰ ਪਵੇਗਾ? ਯਕੀਨੀ ਹੀ ਗੁਰੂਆਂ ਦੀਆਂ ਪਹਿਲਾਂ ਬਣੀਆਂ
ਛੋਟੀਆਂ ਮੂਰਤੀਆਂ ਵਾਙ, ਹੁਣ ਵੱਡੀਆਂ ਮੂਰਤੀਆਂ ਦਾ ਪ੍ਰਚਲਨ ਸ਼ੁਰੂ ਹੋਵੇਗਾ ਅਤੇ ਜਿਹੜੇ ਬੁੱਤ ਢਕੇ
ਪਏ ਹਨ, ਉਹ ਵੀ ਸਥਾਪਤ ਹੋਣ ਗੇ। ਕੀ ਇਹੀ ਸਪੋਕਸਮੈਨ ਦੀ “ਉਚਾ ਦਰ ਬਾਬੇ ਨਾਨਕ ਦਾ” ਦੇ ਨਾਮ ਥੱਲੇ
ਸਿੱਖੀ ਉਜਾਗਰ ਕਰਨ ਦੀ ਸਕੀਮ ਹੈ ? ਇਸ ਨਾਲੋਂ ਤਾਂ ਕਿਤੇ ਚੰਗਾ ਸੀ, ਜੇ ਉਹ ਗੁਰੂ ਗ੍ਰੰਥ ਸਾਹਿਬ
ਦੇ ਸਿਧਾਂਤ ਅਨੁਸਾਰ, ਬਾਬਾ ਨਾਨਕ ਜੀ ਦਾ ਸ਼ਾਬਦਿਕ ਚਿਤ੍ਰ ਬਨਾਉਣ ਦੀ ਵੰਗਾਰ ਪਾਉਂਦਾ।
ਸਿੱਖਾਂ ਨੂੰ ਇਸ ਨੂੰ ਰੋਕਣਾ ਚਾਹੀਦਾ ਹੈ। ਜਿੱਥੋਂ ਤਕ ਸਪੋਕਸਮੈਨ ਦੇ ਸੰਪਾਦਿਕ ਸ, ਜੋਗਿੰਦਰ ਸਿੰਘ
ਜੀ ਦੀ ਲਿਆਕਤ ਦੀ ਗੱਲ ਹੈ, ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਹ ਇੱਕ ਚੰਗੇ ਪੱਤਰਕਾਰ ਹਨ, ਉਨ੍ਹਾਂ ਦੀ
ਅਗਵਾਈ ਵਿੱਚ ਸਪੋਕਸਮੈਨ ਨੇ ਸਿੱਖਾਂ ਦੇ, ਪੰਜਾਬ ਦੇ ਮਸਲ੍ਹੇ ਉਭਾਰਨ ਵਿਚ, ਕਾਮਯਾਬੀ ਨਾਲ ਯੋਗਦਾਨ
ਪਾਇਆ ਹੈ ਅਤੇ ਪਾ ਰਿਹਾ ਹੈ। ਉਨ੍ਹਾਂ ਨੂੰ ਏਸੇ ਫੀਲਡ ਵਿੱਚ ਪੂਰਾ ਜ਼ੋਰ ਲਗਾਉਣਾ ਚਾਹੀਦਾ ਹੈ।
ਸਿੱਖਾਂ ਨੂੰ ਵੀ ਚਾਹੀਦਾ ਹੈ ਕਿ ਉਹ ਸਿੱਖ ਮਸਲ੍ਹਿਆਂ ਲਈ, ਮੀਡੀਆ ਬੋਰਡ ਦੀ ਵਾਗ-ਡੋਰ ਸ, ਜੋਗਿੰਦਰ
ਸਿੰਘ ਦੇ ਹੱਥ ਵਿੱਚ ਦੇ ਕੇ, ਉਨ੍ਹਾਂ ਦਾ ਪੂਰਾ ਲਾਭ ਉਠਾਉਣ।
ਸ, ਜੋਗਿੰਦਰ ਸਿੰਘ ਜੀ ਨੂੰ ਵੀ ਚਾਹੀਦਾ ਹੈ ਕਿ ਉਹ ਗੁਰਬਾਣੀ ਨਾਲ ਖਿਲਵਾੜ ਕਰਨਾ ਬੰਦ ਕਰ ਕੇ,
ਆਪਣੇ ਕਿੱਤੇ ਨਾਲ ਸਬੰਦਿਤ ਕੰਮ ਕਰ ਕੇ ਹੀ ਕੌਮ ਦੀ ਸੇਵਾ ਕਰਨ। ਗੁਰਬਾਣੀ ਦੇ ਸਿਧਾਂਤਾਂ ਸਬੰਧੀ
ਸੋਧਾਂ ਦਾ ਕੰਮ ਕਿਸੇ ਹੋਰ ਕਮੇਟੀ ਤੇ ਛੱਡ ਦੇਣ, ਇਸ ਤਰ੍ਹਾਂ ਸਾਰੇ ਸਿੱਖ ਵੀ ਉਨ੍ਹਾਂ ਨਾਲ ਜੁੜ
ਸਕਣਗੇ। ਸਿੱਖੀ ਦੀ ਭਲਾਈ ਲਈ, ਜਾਣੇ ਹੋਰ ਕਿੰਨੀਆਂ ਕਮੇਟੀਆਂ ਬਨਾਉਣ ਦੀ ਲੋੜ ਪੈਣੀ ਹੈ? ਜਿਨ੍ਹਾਂ
ਲਈ ਅਲੱਗ-ਅਲੱਗ ਖੇਤਰਾਂ ਦੇ ਹਜ਼ਾਰਾਂ ਮਾਹਿਰਾਂ ਦੀ ਸਹਾਇਤਾ ਦੀ ਲੋੜ ਪੈਣੀ ਹੈ।
ਕਿਸੇ ਇੱਕ ਵਿਅਕਤੀ ਨੂੰ, ਸਰਬ-ਸਮਰੱਥ ਹੋਣ ਦੇ ਭੁਲੇਖੇ ਤੋਂ ਬਚਣ ਦੀ ਲੋੜ ਹੈ।
ਦਲਜੀਤ ਕੌਰ ਬੀ. ਟੈਕ.
(03/01/11)
ਕਵਲਦੀਪ ਸਿੰਘ ਕੰਵਲ
-ਠੱਗ ਘਰ
ਲੁੱਟ ਲੈ ਜਾਵਣਗੇ
-ਕਵਲਦੀਪ ਸਿੰਘ ਕੰਵਲ
ਮਿੱਟੀ ਦੇ ਵਿੱਚ ਪਗੜੀ ਰੋਲਣ,
ਕੀ ਸਿੱਖੀ ਸ਼ਾਨ ਬਚਾਵਣਗੇ?
ਲਾਣ ਮੋਰਚੇ ਫਰਾਂਸ ਨੂੰ ਲੈ ਕੇ,
ਘਰ ਵਿੱਚ ਸਿੱਖੀ ਖਾਵਣਗੇ |
ਲੱਗੀ ਸਿਉਂਕ ਪੰਥ ਨੂੰ ਭਾਰੀ,
ਅੰਦਰੋਂ ਅੰਦਰੀਂ ਮਿਟਾਵਣਗੇ |
ਓਏ ਸਿੱਖੋ ਹੁਣ ਤੇ ਜਾਗੋ,
ਠੱਗ ਘਰ ਲੁੱਟ ਲੈ ਜਾਵਣਗੇ |
(ਭਿੱਖੀ ਕਾਂਡ 'ਤੇ)
ਪਹਿਲਾਂ ਖੋਹੇ ਸਾਥੋਂ ਗੁਰਧਾਮ, ਹੁਣ ਖੋਹ ਲਈ ਸਾਥੋਂ ਬਾਣੀ !!
ਇਹਨਾਂ ਲੀਡਰ ਬਾਬਿਆਂ ਨੇ, ਬਸ ਪੰਥ ਮਿਟਾਣ ਦੀ ਠਾਣੀ !!
(ਕੱਚੀਆਂ ਧਾਰਨਾਵਾਂ)
ਬਾਬਾ ਤੇਰੀ ਕਮੇਟੀ ਨੇ, ਹੁਣ ਤੈਨੂੰ ਬਾਹਰ ਬਿਠਾ 'ਤਾ,
ਗਿਆਨ ਗੁਰੂ ਧੱਕ ਕੇ ਪਿੱਛੇ, ਗੋਲਕ ਨੂੰ ਮੱਥਾ ਟਿਕਾ 'ਤਾ |
ਕਿਰਤ ਤੇਰੀ ਛੱਡ ਕੇ ਇਹਨਾਂ, ਧਾਨ ਪੂਜਾ ਦੀ ਸਾਂਭੀ,
ਲਾਲੋਆਂ ਨੂੰ ਪੈਣਗੇ ਧੱਕੇ, ਮਲਕਾਂ ਨੂੰ ਹਾਕਮ ਬਣਾ 'ਤਾ |
(02/01/11)
ਕਿਰਪਾਲ ਸਿੰਘ ਬਠਿੰਡਾ
ਅਨੰਦ ਕਾਰਜ਼ ਮਹਿੰਗੇ ਨਹੀਂ ਵਿਖਾਵੇ ਮਹਿੰਗੇ ਹੋ ਗਏ ਹਨ
ਕਾਸ਼ ਕਿ ਅੱਜ ਦੇ ਪ੍ਰਚਾਰਕ ਅਤੇ ਕੌਮ ਦੇ ਆਗੂ ਅਕਾਲੀ ਫੂਲਾ ਸਿੰਘ ਤੋਂ ਕੁੱਝ
ਸੇਧ ਲੈ ਸਕਣ
ਨਾਮ ਹੀ ਬਿਕ੍ਰਮੀ ਕੈਲੰਡਰ ਰੱਖ ਦੇਣ ਤਾਂ ਚੰਗੀ ਗੱਲ ਹੈ ਤਾਂ ਕਿ ਸੋਧਾਂ ਦੇ
ਨਾਮ `ਤੇ ਨਾਨਕਸ਼ਾਹੀ ਕੈਲੰਡਰ ਨੂੰ ਵਿਗਾੜਨ ਵਾਲੇ ਇਸ ਦੇ ਨਾਮ ਤੋਂ ਸੰਗਤਾਂ ਨੂੰ ਨਾਮ ਦਾ ਭੁਲੇਖਾ
ਤਾਂ ਨਾ ਪਵੇ
ਕੀ ਅੱਜ ਦੇ ਕਿਸੇ ਜਥੇਦਾਰ `ਚ ਇਹ ਜੁਰਹਤ ਹੈ ਕਿ ਉਹ ਰਾਜਨੀਤਕ ਆਗੂਆਂ ਨੂੰ
ਮਨਮਤ ਤੋਂ ਰੋਕ ਸਕਣ?
ਪਹਿਰੇਦਾਰ ਦਾ ਕੰਮ ਹੈ ਕਿ ਉਹ ਸਮੇਂ ਸਿਰ ਸੱਚ ਬੋਲੇ ਸਮਾਂ ਲੰਘ ਜਾਣ ਤੋਂ
ਪਿੱਛੋਂ ਸੱਚ ਬੋਲਣਾਂ ਝੂਠ ਬੋਲਣ ਤੋਂ ਵੀ ਮਾੜਾ ਹੈ: ਪ੍ਰੋ: ਧੂੰਦਾ
ਬਠਿੰਡਾ, 2 ਜਨਵਰੀ (ਕਿਰਪਾਲ ਸਿੰਘ): ਅਨੰਦ ਕਾਰਜ਼ ਮਹਿੰਗੇ ਨਹੀਂ ਵਿਖਾਵੇ
ਮਹਿੰਗੇ ਹੋ ਗਏ ਹਨ। ਇਹ ਸ਼ਬਦ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਵਿਖੇ ਚੱਲ ਰਹੀ ਲੜੀਵਾਰ ਕਥਾ
ਦੌਰਾਨ ਕਥਾ ਕਰਦਿਆਂ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਪ੍ਰੋ: ਸਰਬਜੀਤ ਸਿੰਘ ਧੂੰਦਾ ਨੇ
ਅੱਜ ਸਵੇਰੇ ਕਹੇ ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ। ਉਨ੍ਹਾ
ਕਿਹਾ ਕਿ ਸਿੱਖ ਰਹਿਤ ਮਰਿਆਦਾ ਵਿੱਚ ਦਰਜ਼ ਹੈ: ‘ਅਨੰਦ ਕਾਰਜ਼ ਤੋਂ ਪਹਿਲਾਂ ਕੁੜਮਾਈ ਦੀ ਰਸਮ ਜਰੂਰੀ
ਨਹੀਂ, ਪਰ ਜੇ ਕਰਨੀ ਹੋਵੇ ਤਾਂ ਲੜਕੀ ਵਾਲੇ ਕਿਸੇ ਦਿਨ ਸੰਗਤ ਜੋੜ ਕੇ ਇੱਕ ਕਿਰਪਾਨ ਕੜਾ ਤੇ ਕੁੱਝ
ਮਿੱਠਾ ਲੜਕੇ ਦੇ ਪੱਲੇ ਪਾ ਦੇਣ`। ਉਨ੍ਹਾਂ ਕਿਹਾ ਕਿ ਮਿੱਠਾ ਕੁੱਝ ਵੀ ਹੋ ਸਕਦਾ ਹੈ, ਇਹ ਗੁੜ ਵੀ
ਹੋ ਸਕਦਾ ਹੈ ਪਰ ਅੱਜ ਕੱਲ ਤਾਂ ੧੦-੧੦ ਹਜਾਰ ਰੁਪਏ ਦੀ ਮਿਠਿਆਈ ਠਾਕੇ ਜਾਂ ਰੋਕੇ `ਤੇ ਹੀ ਲੱਗ
ਜਾਂਦੀ ਹੈ। ਅੱਗੇ ਲਿਖਿਆ ਹੈ: ‘ਅਨੰਦ ਦਾ ਦਿਨ ਮੁਕੱਰਰ ਕਰਨ ਲੱਗਿਆਂ ਕੋਈ ਥਿੱਤ ਵਾਰ ਚੰਗੇ ਮੰਦੇ
ਦਿਨ ਦੀ ਖੋਜ ਲਈ ਪੱਤਰੀ ਵਾਚਣਾ ਮਨਮਤ ਹੈ। ਕੋਈ ਦਿਨ ਜੋ ਦੋਹਾਂ ਧਿਰਾਂ ਨੂੰ ਆਪਸ ਵਿੱਚ ਸਲਾਹ ਕਰ
ਕੇ ਚੰਗਾ ਦਿੱਸੇ, ਨਿਯਤ ਕਰ ਲੈਣਾ ਚਾਹੀਦਾ ਹੈ` ਪਰ ਅੱਜ ਕੋਈ ਵਿਰਲਾ ਹੀ ਇਸ ਮਨਮਤ `ਚੋਂ ਬਚਿਆ
ਹੋਵੇਗਾ ਬਾਕੀ ਦੇ ਪਹਿਲਾਂ ਪੰਡਿਤ ਤੋਂ ਪੁੱਛਣਗੇ ਦੇਖੋ ਜੀ ਲੜਕਾ ਲੜਕੀ ਦੇ ਸੰਯੋਗ ਮਿਲਦੇ ਹਨ,
ਕਿਹੜੇ ਦਿਨ ਦਾ ਵਿਆਹ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਹੁਣ ਤਾਂ ਗ੍ਰੰਥੀ ਵੀ ਪੰਡਤਾਂ ਵਾਲਾ ਕੰਮ
ਕਰਨ ਲੱਗ ਪਏ ਹਨ। ਸਿੱਖ ਰਹਿਤ ਮਰਯਾਦਾ `ਚ ਦਰਜ਼ ਹੈ ‘ਵਿਆਹ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ
ਹਜੂਰ ਦੀਵਾਨ ਲੱਗੇ, ੪ ਲਾਵਾਂ ਦਾ ਪਾਠ ਹੋਵੇ ਤੇ ਲੜਕਾ ਲੜਕੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੁਆਲੇ ੪
ਪ੍ਰਕਰਮਾਂ ਕਰਨ` ਤਾਂ ਦੱਸੋ ਇਸ ਵਿੱਚ ਖਰਚੇ ਵਾਲੀ ਕਿਹੜੀ ਗੱਲ ਹੈ? ਉਨ੍ਹਾਂ ਕਿਹਾ ਸਿੱਖ ਰਹਿਤ
ਮਰਿਆਦਾ ਵਿੱਚ ਇਹ ਵੀ ਲਿਖਿਆ ਹੈ ਕਿ ਵੇਸਵਾ ਦਾ ਨਾਚ ਤੇ ਸ਼ਰਾਬ ਦੀ ਵਰਤੋਂ ਮਨਮਤ ਹੈ ਪਰ ਅੱਜ ੯੯%
ਸਿੱਖਾਂ ਦੇ ਵਿਆਹਾਂ ਵਿੱਚ ਸ਼ਰਾਬ ਵਰਤਾਈ ਜਾਂਦੀ ਹੈ ਅਤੇ ਆਰਕੈਸਟਰਾ ਦੇ ਨਾਚ ਤੇ ਅਸ਼ਲੀਲ ਗਾਣੇ ਗਾਏ
ਜਾਂਦੇ ਹਨ ਤੇ ਉਨ੍ਹਾਂ ਵਿਆਹਾਂ ਵਿੱਚ ਸਿੱਖ ਕੌਮ ਦੇ ਧਾਰਮਿਕ/ ਰਾਜਨੀਤਕ ਆਗੂ ਤੇ ਪ੍ਰਚਾਰਕ ਵੀ
ਸ਼ਾਮਲ ਹੁੰਦੇ ਹਨ ਪਰ ਕਿਸੇ ਨੇ ਇਤਰਾਜ ਨਹੀਂ ਕੀਤਾ ਕਿ ਵਿਆਹ`ਚ ਇਹ ਗੁਰਮਤ ਵਿਰੋਧੀ ਕਰਮ ਕਿਉਂ ਕੀਤਾ
ਜਾਂਦੇ ਹਨ? ਪ੍ਰੋ: ਧੂੰਦਾ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਪੋਤੇ ਦੇ ਵਿਆਹ ਵਿੱਚ ਵੀ ਇਹ
ਸਭ ਕੁੱਝ ਹੋਇਆ ਤਾਂ ਜਦ ਇਸ ਗੱਲ ਦਾ ਪਤਾ ਅਕਾਲੀ ਫੂਲਾ ਸਿੰਘ ਨੂੰ ਪਤਾ ਲੱਗਾ ਤਾਂ ਉਨ੍ਹਾਂ
ਹਰਿਮੰਦਰ ਸਾਹਿਬ ਵਿਖੇ ਮਹਾਰਾਜੇ ਦੇ ਰਾਜ ਦੀ ਚੜ੍ਹਦੀ ਕਲਾ ਲਈ ਹਰ ਰੋਜ ਕੀਤੇ ਜਾਣ ਵਾਲੀ ਅਰਦਾਸ ਨਾ
ਹੋਣ ਦਿੱਤੀ। ਜਦੋਂ ਮਹਾਰਾਜੇ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਖੁਦ ਚੱਲ ਕੇ ਆਏ ਤੇ ਅਕਾਲੀ
ਫੂਲਾ ਸਿੰਘ ਨੂੰ ਪੁੱਛਣ ਲੱਗੇ ਜਥੇਦਾਰ ਜੀ ਕੱਲ੍ਹ ਮੇਰੇ ਰਾਜ ਦੀ ਚੜ੍ਹਦੀ ਕਲਾ ਲਈ ਅਰਦਾਸ ਨਾ ਕੀਤੇ
ਜਾਣ ਦਾ ਕੀ ਕਾਰਣ ਹੈ? ਅਕਾਲੀ ਫੂਲਾ ਸਿੰਘ ਨੇ ਕਿਹਾ ਪਤਾ ਲੱਗਾ ਹੈ ਕਿ ਪਰਸੋਂ ਤੁਹਾਡੇ ਪੋਤੇ ਦਾ
ਵਿਆਹ ਸੀ ਉਸ ਵਿੱਚ ਵੇਸਵਾਵਾਂ ਦੇ ਨਾਚ ਹੋਏ ਤੇ ਸ਼ਰਾਬ ਵਰਤਾਈ ਗਈ। ਮਹਾਰਾਜਾ ਮੰਨ ਗਏ ਕਿ ਤੁਸੀਂ
ਠੀਕ ਕਹਿ ਰਹੇ ਹੋ। ਉਨ੍ਹਾਂ ਕਿਹਾ ਜਿਸ ਗੁਰੂ ਨਾਨਕ, ਗੁਰੂ ਰਾਮਦਾਸ ਜੀ ਦੀ ਕ੍ਰਿਪਾ ਨਾਲ ਰਾਜ
ਮਿਲਿਆ ਹੋਵੇ ਤਾਂ ਜੇ ਉਸ ਦੇ ਰਾਜ ਵਿੱਚ ਹੀ ਗੁਰਮਤ ਦੀ ਉਲੰਘਣਾ ਹੋਵੇ ਤਾਂ ਐਸੇ ਰਾਜ ਦੀ ਕੌਮ ਨੂੰ
ਕੀ ਲੋੜ ਹੈ? ਇਸ ਰਾਜ ਲਈ ਅਰਦਾਸ ਕਿਉਂ ਕੀਤੀ ਜਾਵੇ? ਪ੍ਰੋ: ਧੂੰਦਾ ਨੇ ਕਿਹਾ ਕਿ ਇਸ ਦੋਸ਼ ਲਈ
ਮਹਾਰਾਜਾ ਕੋਰੜੇ ਖਾਣ ਲਈ ਤਿਆਰ ਹੋ ਗਿਆ। ਉਨ੍ਹਾਂ ਕਿਹਾ ਕਿ ਕਿ ਇਹ ਸਾਖੀ ਬਹੁਤ ਸਾਰੇ ਆਗੂ ਤੇ
ਪ੍ਰਚਾਰ ਸੁਣਾਉਂਦੇ ਤਾਂ ਜਰੂਰ ਹਨ ਪਰ ਕੀ ਇਹ ਇਤਿਹਾਸ ਸੁਣਾਉਣ ਲਈ ਹੀ ਹੈ ਇਸ ਤੋਂ ਸਿਖਿਆ ਕੋਈ
ਨਹੀਂ ਲੈਣੀ? ਕੀ ਅੱਜ ਦੇ ਕਿਸੇ ਜਥੇਦਾਰ `ਚ ਇਹ ਜੁਰਹਤ ਹੈ ਕਿ ਉਹ ਰਾਜਨੀਤਕ ਆਗੂਆਂ ਨੂੰ ਮਨਮਤ ਤੋਂ
ਰੋਕ ਸਕਣ?
ਪ੍ਰੋ: ਧੂੰਦਾ ਨੇ ਕਿਹਾ ਕਿ ਨਾਨਕਸ਼ਾਹੀ ਕੈਲੰਡਰ ਤਿਆਰ ਕਰਨ ਦੀ ਲੋੜ ਤਾਂ
ਪਿਛਲੇ ੧੦੦ ਸਾਲ ਤੋਂ ਮਹਿਸੂਸ ਕੀਤੀ ਜਾ ਰਹੀ ਸੀ ਪਰ ਸ: ਪਾਲ ਸਿੰਘ ਪੁਰੇਵਾਲ ਦੀ ੧੫ ਸਾਲ ਦੀ
ਅਣਥੱਕ ਮਿਹਨਤ ਸਦਕਾ ੨੦੦੩ ਵਿੱਚ ਇਹ ਲਾਗੂ ਹੋਇਆ। ਦੋ ਤਖ਼ਤਾਂ ਸਮੇਤ ਕਿਸੇ ਡੇਰੇਦਾਰ ਨੇ ਉਸ ਨੂੰ
ਨਹੀਂ ਮੰਨਿਆ ਤੇ ਉਹ ਬਿਕ੍ਰਮੀ ਕੈਲੰਡਰ ਅਨੁਸਾਰ ਹੀ ਗੁਰਪੁਰਬ ਤੇ ਹੋਰ ਦਿਹਾੜੇ ਮਨਾਉਂਦੇ ਰਹੇ।
ਕਿਸੇ ਜਥੇਦਾਰ ਨੇ ਉਨ੍ਹਾਂ ਨੂੰ ਨਹੀਂ ਪੁੱਛਿਆ ਕਿ ਉਹ ਅਕਾਲ ਤਖ਼ਤ ਤੋਂ ਜਾਰੀ ਹੋਏ ਕੈਲੰਡਰ ਨੂੰ
ਕਿਉਂ ਨਹੀਂ ਲਾਗੂ ਕਰ ਰਹੇ? ਅਖੀਰ ਉਨ੍ਹਾਂ ਨੂੰ ਖੁਸ਼ ਕਰਨ ਲਈ ਸਿੱਖ ਪੰਥ ਦੀ ੧੦੦ ਸਾਲ ਦੀ ਸੋਚ ਅਤੇ
ਪਾਲ ਸਿੰਘ ਪੁਰੇਵਾਲ ਦੀ ੧੫ ਸਾਲ ਦੀ ਮਿਹਨਤ ਸਿਰਫ ਸਵਾ ਮਹੀਨੇ `ਚ ਰੱਦ ਕਰ ਕੇ ੩ ਜਨਵਰੀ ੨੦੧੦ ਨੂੰ
ਸੋਧਾਂ ਦੇ ਨਾਮ `ਤੇ ਨਾਨਕਸ਼ਾਹੀ ਕੈਲੰਡਰ ਨੂੰ ਵਿਗਾੜ ਕੇ ਰੱਖ ਦਿੱਤਾ। ਨਾਮ ਭਾਵੇਂ ਇਸ ਦਾ
ਨਾਨਕਸ਼ਾਹੀ ਹੀ ਰੱਖਿਆ ਗਿਆ ਪਰ ਬਾਕੀ ਸਭ ਕੁੱਝ ਬਿਕ੍ਰਮੀ ਕੈਲੰਡਰ ਵਾਲਾ ਹੀ ਹੈ ਜਿਸ ਅਨੁਸਾਰ ਕਿਸੇ
ਸਾਲ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਗੁਰਪੁਰਬ ਆ ਜਾਂਦੇ ਹਨ ਅਤੇ ਕਿਸੇ ਸਾਲ ਆਉਂਦਾ ਹੀ ਨਹੀਂ।
ਉਨ੍ਹਾਂ ਕਿਹਾ ਕਿ ਹੁਣ ਨਾਨਕਸ਼ਾਹੀ ਕੈਲੰਡਰ ਮੁਤਾਬਿਕ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ੫
ਜਨਵਰੀ ੨੦੧੧ ਨੂੰ ਹੈ ਬਿਕ੍ਰਮੀ ਕੈਲੰਡਰ ਜਾਂ ਵਿਗਾੜੇ ਹੋਏ ਕੈਲੰਡਰ ਮੁਤਾਬਿਕ ੧੧ ਜਨਵਰੀ ਨੂੰ ਆ
ਰਿਹਾ ਹੈ। ਹੁਣ ਜਿਹੜੀਆਂ ਜਥੇਬੰਦੀਆਂ ਅਸਲੀ ਨਾਨਕਸ਼ਾਹੀ ਕੈਲੰਡਰ ਮੁਤਾਬਿਕ ੫ ਜਨਵਰੀ ਨੂੰ ਗੁਰਪੁਰਬ
ਮਨਾ ਰਹੀਆਂ ਹਨ, ਅਕਾਲ ਤਖ਼ਤ ਦੇ ਜਥੇਦਾਰ ਵਲੋਂ ਉਨ੍ਹਾਂ ਨੂੰ ਨੋਟਿਸ ਭੇਜੇ ਗਏ ਹਨ ਕਿ ਜੇ ਉਨ੍ਹਾਂ ੫
ਜਨਵਰੀ ਨੂੰ ਗੁਰਪੁਰਬ ਮਨਾਇਆ ਤਾਂ ਉਨ੍ਹਾਂ ਵਿਰੁਧ ਕਾਰਵਾਈ ਕੀਤੀ ਜਾਵੇਗੀ। ਪ੍ਰੋ: ਧੂੰਦਾ ਨੇ ਕਿਹਾ
ਕਿ ਇਹ ਜਥੇਦਾਰਾਂ ਉਨ੍ਹਾਂ ਡੇਰੇਦਾਰਾਂ ਅਤੇ ਦੋ ਤਖ਼ਤਾਂ ਵਿਰੁਧ ਕਾਰਵਾਈ ਕਿਉਂ ਨਹੀਂ ਕਰਦੇ,
ਜਿਨ੍ਹਾਂ ਨੇ ਨਾ ਕਦੀ ੨੦੦੩ ਵਿੱਚ ਲਾਗੂ ਹੋਇਆ ਨਾਨਕਸ਼ਾਹੀ ਕੈਲੰਡਰ ਮੰਨਿਆ ਹੈ ਅਤੇ ਨਾ ਹੀ ਕਦੀ
ਸਿੱਖ ਰਹਿਤ ਮਰਿਆਦਾ ਮੰਨੀ ਹੈ। ਹਜੂਰ ਸਾਹਿਬ ਮਰਿਆਦਾ ਦੇ ਉਲਟ ਦੀਵੇ ਜਗਾ ਕੇ ਆਰਤੀ ਕੀਤੀ ਜਾਂਦੀ
ਹੈ, ਟੱਲੀਆਂ ਖੜਕਾਈਆਂ ਜਾਦੀਆਂ ਹਨ, ਤਿਲਕ ਲਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਸੋਧੇ
ਹੋਏ ਨਾਨਕਸ਼ਾਹੀ ਕੈਲੰਡਰ ਦਾ ਨਾਮ ਬਿਕ੍ਰਮੀ ਕੈਲੰਡਰ ਹੀ ਰੱਖ ਲੈਣਾ ਚਾਹੀਦਾ ਹੈ ਕਿਉਂਕਿ ਇਸ ਵਿੱਚ
ਹੈ ਤਾਂ ਸਭ ਕੁੱਝ ਬਿਕ੍ਰਮੀ ਵਾਲਾ ਹੀ ਫਿਰ ਇਸ ਦਾ ਨਾਮ ਨਾਨਕਸ਼ਾਹੀ ਰੱਖ ਕੇ ਸੰਗਤਾਂ ਨੂੰ ਭੁਲੇਖੇ
ਵਿੱਚ ਕਿਉਂ ਪਾਇਆ ਜਾਂਦਾ ਹੈ ਕਿ ਕਿਹੜੇ ਨਾਨਕਸ਼ਾਹੀ ਕੈਲੰਡਰ ਮੁਤਾਬਿਕ ਮਨਾਉਣਾ ਹੈ। ਪ੍ਰੋ: ਧੂੰਦਾ
ਨੇ ਭਾਈ ਗੁਰਦਾਸ ਜੀ ਦੀ ਵਾਰ ਦੀ ਪਾਉੜੀ:
ਜੇ ਮਾਉ ਪੁਤੈ ਵਿਸੁ ਦੇ ਤਿਸ ਤੇ ਕਿਸੁ ਪਿਆਰਾ।। ਜੇ ਘਰੁ ਭੰਨੈ ਪਾਹਰੂ ਕਉਣੁ
ਰਖਣਹਾਰਾ।।
ਬੇੜਾ ਡੋਬੈ ਪਾਤਣੀ ਕਿਉ ਪਾਰਿ ਉਤਾਰਾ।। ਆਗੂ ਲੈ ਉਝੜਿ ਪਵੇ ਕਿਸੁ ਕਰੈ
ਪੁਕਾਰਾ।।
ਜੇ ਕਰਿ ਖੇਤੈ ਖਾਇ ਵਾੜਿ ਕੋ ਲਹੈ ਨ ਸਾਰਾ।।
ਪੜ੍ਹ ਕੇ ਸੁਣਾਉਂਦਿਆਂ ਕਿਹਾ ਕਿ ਸਾਡੇ ਧਾਰਮਿਕ/ਰਾਜਨੀਤਕ ਆਗੂਆਂ ਅਤੇ ਪ੍ਰਚਾਰਕਾਂ ਵਲੋਂ ਗੁਰਮਤ
ਅਸੂਲਾਂ ਦੀ ਉਲੰਘਣਾ ਕਰਨੀ ਅਤੇ ਹੁੰਦੀ ਉਲੰਘਣਾ ਵੇਖ ਕੇ ਚੁੱਪ ਰਹਿਣਾ ਇਉਂ ਹੀ ਹੈ ਜਿਵੇਂ ਮਾਂ ਹੀ
ਆਪਣੇ ਪੱਤਰ ਨੂੰ ਜ਼ਹਿਰ ਦੇ ਦੇਵੇ, ਪਹਿਰੇਦਾਰ ਹੀ ਚੋਰੀ ਕਰਨ ਲਈ ਘਰ ਭੰਨ ਲਵੇ, ਮਲਾਹ ਹੀ ਬੇੜਾ ਡੋਬ
ਦੇਵੇ, ਆਗੂ ਹੀ ਕੌਮ ਨੂੰ ਔਝੜੇ ਪਾ ਦੇਵੇ ਅਤੇ ਵਾੜ ਹੀ ਖੇਤ ਨੂੰ ਖਾ ਜਾਵੇ ਤਾਂ ਹੋਰ ਕੌਣ ਬਚਾ
ਸਕਦਾ ਹੈ। ਪਹਿਰੇਦਾਰ ਦਾ ਕੰਮ ਹੈ ਕਿ ਉਹ ਸਮੇਂ ਸਿਰ ਸੱਚ ਬੋਲੇ ਸਮਾਂ ਲੰਘ ਜਾਣ ਤੋਂ ਪਿੱਛੋਂ ਸੱਚ
ਬੋਲਣਾਂ ਝੂਠ ਬੋਲਣ ਤੋਂ ਵੀ ਮਾੜਾ ਹੈ।
ਸਿੱਖ ਮਾਰਗ ਦੇ ਸੰਪਾਦਕ
ਵਲੋਂ ਪਾਠਕਾਂ ਨੂੰ ਇੱਕ ਬੇਨਤੀ
ਆਉਂਦੇ ਕੁੱਝ
ਦਿਨਾ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਮਨਾਇਆ ਜਾਣਾਂ ਹੈ। ਜਿਹੜੇ ‘ਸਿੱਖ ਮਾਰਗ’ ਦੇ
ਰੈਗੂਲਰ ਪਾਠਕ ਹਨ ਅਤੇ ਉਹ ਗੁਰਦੁਆਰੇ ਵੀ ਰੈਗੂਲਰ ਜਾਣ ਵਾਲੇ ਹਨ ਜੇ ਕਰ ਉਹ ਕਰ ਸਕਦੇ ਹੋਣ ਤਾਂ
ਇੱਕ ਕੰਮ ਕਰਨ। ਕੰਮ ਇਹ ਹੈ ਕਿ ਇਸ ਹਫਤੇ ਦੇ ਜੋ ਲੇਖ ਛਪੇ ਹਨ ਉਹਨਾ ਵਿਚੋਂ, ਸਰਦਾਰ ਦਲਬੀਰ ਸਿੰਘ
ਐੱਮ. ਐੱਸ. ਸੀ. ਦਾ ਪੂਰਾ ਲੇਖ, ਪ੍ਰੋ: ਗੁਰਬਚਨ ਸਿੰਘ ਜੀ ਦੇ ਲੇਖ ਵਿਚੋਂ, ‘ਸਿਰ ਕੱਟ ਕੇ ਜੋੜਨ
ਵਾਲਾ ਪਹਿਰਾ’ ਅਤੇ ਚੰਦੀ ਦੇ ਪਾਠਕਾਂ ਦੇ ਪੰਨੇ ਤੋਂ ‘ਸ਼ਿਵਾ ਨੂੰ ਅਵਾਜਾਂ ਮਾਰਨ ਵਾਲਾ ਪਹਿਰਾ’ ਨੂੰ
ਕਾਪੀ ਪੇਸਟ ਕਰਕੇ ਅਤੇ ਪਰਿੰਟ ਕਰਕੇ, ਇਹ ਦੋ ਕੁ ਪੰਨਿਆਂ ਦੀਆਂ ਜੇ ਕਰ ਕੁੱਝ ਕਾਪੀਆਂ ਗੁਰਦੁਆਰੇ
ਰੱਖ ਆਉਣ ਜਾਂ ਉਥੇ ਨੋਟਿਸ ਬੋਰਡ ਉਪਰ ਲਾ ਆਉਣ ਤਾਂ ਹੋ ਸਕਦਾ ਹੈ ਕਿ ਕਿਸੇ ਨੂੰ ਕੋਈ ਸਮਝ ਪੈ ਹੀ
ਜਾਵੇ ਕਿ ਅਸੀਂ ਕਿੰਨਾ ਕੁੱਝ ਗਲਤ ਕਰ ਰਹੇ ਹਾਂ। ਇੱਕ ਗੱਲ ਦਾ ਖਿਆਲ ਜਰੂਰ ਰੱਖਣਾ ਕਿ ਇਹ ਉਥੇ ਹੀ
ਕਰਨ ਦੀ ਖੇਚਲ ਕਰਨੀ ਜਿੱਥੇ ਦੇ ਪ੍ਰਬੰਧਕ ਕੁੱਝ ਪੜ੍ਹੇ ਲਿਖੇ ਸੂਝਵਾਨ ਲਗਦੇ ਹੋਣ, ਜਿੱਥੇ
ਡੇਰਾਵਾਦੀ ਪ੍ਰਬੰਧਕ ਹੋਣ ਉਥੇ ਨਾ ਕਰਨਾ ਕਿਉਂਕਿ ਉਹ ਤੁਹਾਨੂੰ ਬੁਰਾ ਭਲਾ ਵੀ ਕਹਿ ਸਕਦੇ ਹਨ।
(01/01/11)
ਜਸਵੰਤ ਸਿੰਘ ਪਨੂੰ
ਸਤਿਕਾਰ ਯੋਗ ਅਡੀਟਰ ਸਾਹਿਬ ਅਤੇ ਪਾਠਕੋ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ਼ਿ|
ਆਪ ਜੀ ਵਲੋਂ ਪੰਥ ਪ੍ਰਤੀ ਕੀਤੀ ਜਾ ਰਹੀ ਸੇਵਾ ਸ਼ਲਾਘਾ ਯੋਗ ਹੈ। ਵਾਹਿਗੁਰੂ ਆਪ ਨੂੰ
ਚੜ੍ਹਦੀ ਕਲਾ ਬਖ਼ਸ਼ੇ ਤਾਂ ਕਿ ਮੇਰੇ ਵਰਗੇ ਵੀ ਗੁਰੂ, ਗੁਰਬਾਣੀ ਅਤੇ ਗੁਰਸਿਖੀ ਬਾਰੇ ਲੋੜੀਂਦੀ
ਜਾਣਕਾਰੀ ਪ੍ਰਾਪਤ ਕਰ ਸਕਣ।
15-20 ਸਾਲ ਪਹਿਲਾਂ ਜਦ ਕਨੇਡਾ ਆਇਆ ਸੀ ਤਾਂ ਸਿਖ ਫਿਲੋਸਫੀ ਬਾਰੇ ਸਿਰਫ ਉਨਾਂ ਕੁ ਪਤਾ ਸੀ ਜੋ
ਸਾਡੇ ਰਾਗੀ, ਪ੍ਰਚਾਰਕ ਅਤੇ ਗ੍ਰੰਥੀ ਪ੍ਰਚਲਤ ਸਾਖੀਆ ਦੁਆਰਾ ਸਾਨੂੰ ਦਸਦੇ ਅਤੇ ਅਮਲ ਕਰਨ ਲਈ
ਪ੍ਰੇਰਦੇ ਰਹੇ ਤੇ ਅਸੀ ਅਮਲ ਕਰਦੇ ਰਹੇ। ਜਦ ਕਦੀ ਛੁੱਟੀ ਵਾਲੇ ਦਿਨ ਇਕੱਠਿਆਂ ਬੈਠਣਾ ਤਾਂ ਆਮ ਗੱਲ
ਬਾਤ ਦੇ ਨਾਲ -ਨਾਲ ਧਾਰਮਿਕ ਵਿਸ਼ਾ ਵੀ ਤਾਂ ਚਲਣਾ ਸੁਭਾਵਕ ਹੀ ਹੁੰਦਾ ਸੀ। ਉਸ ਵਿੱਚ ਸਾਰਿਆਂ ਨੇ
ਆਪਣੀ ਮੱਤ ਮੁਤਾਬਿਕ (ਜੋਕਿ ਉਪਰੋਕਤ ਵਰਨਣ ਹਸਤੀਆਂ ਦੁਆਰਾ ਪ੍ਰਾਪਤ ਕੀਤੀ ਹੁੰਦੀ ਸੀ) ਗੱਲ ਬਾਤ
ਵਿੱਚ ਸ਼ਿਰਕਤ ਕਰਨੀ ਜਿਵੇਂਕਿ ਸਭ ਕੁਛ ਮੈਨੂੰ ਹੀ ਪਤਾ ਹੋਵੇ। ਸਾਡੇ ਵਿੱਚ ਇੱਕ ਸਜੱਣ ਏਹੋ ਜਿਹੇ ਸਨ
ਜੋ ਆਮ ਤੌਰ ਸਿਖ, ਸਿਖੀ ਅਤੇ ਪੇਂਡੂਆਂ ਬਾਰੇ ਸਤਿਕਾਰਤ ਲਫ਼ਜ਼ ਘੱਟ ਹੀ ਵਰਤਿਆ ਕਰਦੇ ਸਨ, ਭਾਂਵੇ ਕਿ
ਉਹ ਆਪ ਵੀ ਸਿਖੀ ਅਤੇ ਪਿੰਡ ਨਾਲ ਹੀ ਸਬੰਧਤ ਸਨ। ਉਹਨਾ ਨੇ ਚਲ ਰਹੀ ਸਿਖ ਧਰਮ ਬਾਰੇ ਚਰਚਾ ਵਿੱਚ
ਆਪਣਾ ਹਿਸਾ ਪਾਉਂਦਿਆਂ ਹਮੇਸ਼ਾ ਇਹੋ ਹੀ ਆਖਣਾ, “ਔ ਸਿਖੋ ਕੁੱਝ ਸਿਖੋ”, ਜੋ ਕਿ ਸਾਨੂੰ
ਤਕਰੀਬਨ ਸਾਰਿਆਂ ਨੂੰ ਬਹੁਤ ਬੁਰਾ ਲੱਗਣਾ ਪਰ ਕਿਉਂਕਿ ਉਮਰ ਅਤੇ ਰਿਸ਼ਤੇ ਵਿੱਚ ਸਾਰਿਆਂ ਨਾਲੋਂ ਵੱਡੇ
ਸਨ ਇਸ ਲਈ ਕੋਈ ਕੁੱਝ ਨਾ ਕਹਿ ਸਕਦਾ।
ਅੱਜ ਇਤਨੇ ਅਰਸੇ ਬਾਅਦ ਜਦੋ ਸਿੱਖੀ ਅਤੇ ਸਿੱਖਾਂ ਦੀ ਹਾਲਤ ਜਿਤਨੀ ਤਰਸਯੋਗ ਹੈ ਮਨ ਬਹੁਤ ਦੁਖੀ
ਹੁੰਦਾ ਹੈ, ਪਰ ਕੀ ਕੀਤਾ ਜਾਵੇ। ਜਿਸ ਵਰਗ ਨੂੰ ਸਿੱਖਾਂ ਦੀ ਦੁਸ਼ਮਣ ਜਮਾਤ ਆਖਿਆ ਜਾਂਦਾ ਹੈ ਅਤੇ ਜੋ
ਸਿੱਖੀ ਨੂੰ ਪ੍ਰਫੁਲਤ ਹੁੰਦਾ ਨਹੀ ਵੇਖਣਾ ਚਾਂਹੁੰਦੇ, ਉਹਨਾਂ ਨੇ ਤੇ ਹਰ ਹੀਲਾ ਵਰਤਣਾ ਹੋਇਆ ਤਾਂ
ਕਿ ਉਹ ਸੱਭ ਆਪਣੇ ਮਕਸਦ ਵਿੱਚ ਕਮਯਾਬ ਹੋ ਸਕਣ। ਪ੍ਰੰਤੂ ਜੋ ਆਪਣੇ ਆਪ ਨੂੰ ਸਿੱਖ, ਸਿੱਖੀ ਅਤੇ ਉਸ
ਦੇ ਫਲਸਫੇ ਦੇ ਹਤੈਸ਼ੀ ਅਤੇ ਪਹਿਰੇਦਾਰ ਕਹਿੰਦੇ ਅਤੇ ਸਮਝਦੇ ਹਨ ਉਹ ਆਪਸ ਵਿੱਚ ਇਸ ਤਰ੍ਹਾਂ ਖਹਿਬੜਦੇ
ਹਨ ਜਿਵੇਂ ਕਿਸੇ ਵਿਰੋਧੀ ਦੇ ਮੋਢੇ ਲਗਾਉਣੇ ਹੋਣ, ਪਰ ਕਹਿਣ ਨੂੰ ਅਸੀ ਸਭ ਪੰਥ ਲਈ ਆਪਣਾ ਸਭ ਕੁਛ
ਕੁਰਬਾਨ ਕਰਨ ਨੂੰ ਤਤਪਰ ਹਾਂ, ਪਰ ਹਰ ਕੋਈ ਆਖਦਾ ਹੈ ਮੇਰੇ ਮਗਰ ਲੱਗੋ ਅਗਰ ਕੁੱਝ ਪ੍ਰਾਪਤ ਕਰਨਾ ਹੈ
ਤਾਂ। ਸੋ, ਏਹ ਉਹ ਸਤਿਕਾਰਤ ਸ਼ਖਸ਼ੀਅਤਾ ਹਨ ਜਿਹਨਾਂ ਤੇ ਸਾਨੂੰ ਆਸ ਹੈ ਕਿ ਏਹ ਰਲਮਿਲ ਵਿਚਾਰ ਕਰਕੇ
ਕਿਸੇ ਠੀਕ ਨਿਸ਼ਾਂਨੇ ਦੀ ਪ੍ਰਾਪਤੀ ਵਾਸਤੇ ਰਾਹ ਪੱਧਰਾ ਕਰ ਸਕਦੇ ਹਨ। ਸਿੱਖ ਮਾਰਗ ਸਾਨੂੰ ਆਪਸ ਵਿੱਚ
ਵਿਚਾਰ ਵਿਟਾਂਦਰਾ ਕਰਨ ਦਾ ਇੱਕ ਚੰਗਾ ਪਲੇਟਫਾਰਮ ਮਿਲਿਆ ਹੈ ਇਸ ਦੀ ਸਾਨੂੰ ਠੀਕ ਵਰਤੋਂ ਕਰਨੀ
ਚਾਹੀਦੀ ਹੈ।
ਏਹ ਹਾਲਾਤ ਵੇਖ ਕੇ ਮੈਨੂੰ ਉਹ ਸੱਜਣ ਬਿਲ ਠੀਕ ਪ੍ਰਤੀਤ ਹੁੰਦੇ ਦਿਖਾਈ ਦਿੰਦੇ ਹਨ ਜੋ ਸਾਨੂੰ ਕਿਹਾ
ਕਰਦੇ ਸਨ ਕਿ ਔ ਸਿਖੋ ਕੁੱਝ ਸਿਖੋ ਔ ਔ ਹੁਣ ਤੇ ਕੁੱਝ ਜਰੂਰ ਸਿਖੋ। ਨਵੇਂ ਸਾਲ ਦੀਆਂ ਹਰ
ਪਾਸੇ ਵਧਾਈਆਂ ਲਈਂਆਂ ਦਿੱਤੀਆਂ ਜਾ ਰਹੀਆਂ ਹਨ; ਭਾਂਵੇ ਕਿ ਸਿਰਫ ਤਰੀਕ ਦਾ ਬਦਲਾਵ ਹੈ। ਅਸੀਂ
ਕਾਮਨਾ ਕਰਦੇ ਹੋਏ ਅਕਾਲ ਪੁਰਖ ਪਾਸ ਅਰਦਾਸ ਕਰ ਸਕਦੇ ਹਾਂ ਕਿ ਹੇ ਸੱਚੇਪਾਤਸ਼ਾਹ ਸਭ ਨੂੰ ਸੁਮੱਤ ਅਤੇ
ਪਰਸਪਰ ਪਿਆਰ ਨਾਲ ਮਿਲ ਬੈਠਕੇ ਆਪਣੇ ਪੰਥਕ ਨਿਸ਼ਾਨੇ ਵਲ ਵਧਣ ਦੀ ਸੋਝੀ ਬਖਸ਼!
ਭੁੱਲ ਚੁੱਕ ਮੁਆਫ।
ਪੰਥ ਦੇ ਭਲੇ ਦਾ ਚਹੇਤਾ
ਜਸਵੰਤ ਸਿੰਘ ਪਨੂੰ
(ਸੰਪਾਦਕੀ ਨੋਟ)
1- ਪਿਛਲੇ
ਕੁੱਝ ਦਿਨਾ ਤੋਂ ‘ਸਿੱਖ ਮਾਰਗ’ ਦੇ ਪਾਠਕਾਂ ਦੇ ਨਵੇਂ ਸਾਲ ਦੇ ਸੰਬੰਧ ਵਿੱਚ ਕਾਫੀ ਸਾਰੇ ਸੰਦੇਸ਼ ਆਏ
ਹਨ ਜਿਹਨਾ ਵਿਚੋਂ ਬਹੁਤੇ ਫੋਟੋਆਂ ਦੇ ਰੂਪ ਵਿੱਚ ਸਨ ਅਤੇ ਕਈ ਲਿਖਤੀ ਵੀ ਸਨ। ਗੁਰਮਤਿ ਵਿੱਚ ਭਾਂਵੇ
ਕਿਸੇ ਵੀ ਦਿਨ ਨੂੰ ਸ਼ੁੱਭ ਜਾਂ ਅਸ਼ੁੱਭ ਨਹੀਂ ਮੰਨਿਆਂ ਗਿਆ ਪਰ ਫਿਰ ਵੀ ਗਿਣਤੀ ਮਿਣਤੀ ਨੂੰ ਮੁਖ ਰੱਖ
ਕੇ ਸਾਰੀ ਦੁਨੀਆਂ ਵਿੱਚ ਜੋ ਕੈਲੰਡਰ ਲਾਗੂ ਹੈ ਉਸ ਅਨੁਸਾਰ 2010 ਸਾਲ ਪੂਰੇ ਹੋ ਗਏ ਹਨ ਅਤੇ ਅੱਗੇ
ਨੂੰ 2011 ਦੀ ਗਿਣਤੀ ਸ਼ੁਰੂ ਹੋ ਗਈ ਹੈ। ਇਸ ਸੰਬੰਧੀ ਜੋ ਸੰਦੇਸ਼ ਸਾਨੂੰ ਪਾਠਕਾਂ ਨੇ ਭੇਜੇ ਹਨ ਉਹਨਾ
ਸਾਰਿਆਂ ਦਾ ਧੰਨਵਾਦ। ਫੋਟੋਆਂ (ਇਮਜ਼ ਫਾਈਲਾਂ) ਵਿੱਚ ਸਾਰੇ ਸੰਦੇਸ਼ ਪਉਣੇ ਮੁਸ਼ਕਲ ਹਨ।
2- ਅੱਜ ਪਹਿਲੀ ਜਨਵਰੀ ਤੋਂ ਕੁੱਝ ਵੱਖਰੇ ਤਰੀਕੇ ਨਾਲ ਵਿਚਾਰ ਚਰਚਾ ਸ਼ੁਰੂ ਕੀਤੀ ਜਾ ਰਹੀ ਹੈ ਜਿਸ
ਦਾ ਲਿੰਕ, ਮੁੱਖ ਪੰਨੇ ਤੇ ਇਸ ਪਾਠਕਾਂ ਦੇ ਪੰਨੇ ਦੇ ਲਿੰਕ ਤੋਂ ਪਹਿਲਾਂ ਪਾ ਦਿੱਤਾ ਗਿਆ ਹੈ। ਇਸ
ਪਾਠਕਾਂ ਦੇ ਪੰਨੇ ਤੇ ਰੈਗੂਲਰ ਲਿਖਣ ਵਾਲੇ ਪਾਠਕਾਂ ਨੂੰ ਬੇਨਤੀ ਹੈ ਕਿ ਉਹ ਆਪਣੇ ਵਿਚਾਰ ਜ਼ਰੂਰ ਪੇਸ਼
ਕਰਨ। ਇੱਕ ਵਿਸ਼ੇ ਤੇ ਇੱਕ ਮਹੀਨੇ ਲਈ ਵਿਚਾਰ ਚਰਚਾ ਹੋਇਆ ਕਰੇਗੀ, ਇਸ ਮਹੀਨੇ ਦਾ ਵਿਸ਼ਾ ਅਤੇ ਵਿਚਰ
ਚਰਚਾ ਲਈ ਹੋਰ ਜਾਣਕਾਰੀ ਉਹ ਪੰਨੇ ਤੇ ਪਾ ਦਿੱਤੀ ਗਈ ਹੈ ਪਾਠਕ ਉਥੇ ਧਿਆਨ ਨਾਲ ਪੜ੍ਹ ਲੈਣ। ਇਸ
ਪਾਠਕਾਂ ਵਾਲੇ ਪੰਨੇ ਤੇ ਆਮ ਜਾਣਕਾਰੀ ਵਾਲੀਆਂ ਲਿਖਤਾਂ ਪਾਈਆਂ ਜਾਂਦੀਆਂ ਰਹਿਣਗੀਆਂ।
(01/01/11)
ਅਵਤਾਰ ਸਿੰਘ ਲੰਡਨ
ਸ਼ਹਾਦਤ ਸ਼ਬਦ ਅਰਬੀ ਦਾ ਹੈ ਜਿਸ ਦੇ
ਆਮ ਅਰਥ ਗਵਾਹੀ ਦੇਣਾ ਹੈ। ਜਿਸ ਗਵਾਹੀ ਤੋਂ ਸੱਚ ਅਤੇ ਝੂਠ ਦੀ ਪਰਖ ਹੋ ਸਕੇ। ਸ਼ਹਾਦੱਤ ਦੇ ਸਹੀ ਅਤੇ
ਪੂਰੇ ਅਰਥ “ਰੱਬੀ ਰਸਤੇ ਤੇ ਚਲਦਿਆਂ ਜਾਨ ਦੇਣਾਂ” ਹੈ। ਅਜਿਹੀ ਸ਼ਹਾਦਤ ਦੇਣ ਵਾਲੇ ਸੂਰਬੀਰ ਮਹਾਂਬਲੀ
ਨੂੰ ਸ਼ਹੀਦ ਮੰਨਿਆਂ, ਸਤਿਕਾਰਿਆ ਤੇ ਸਦਾ ਲਈ ਯਾਦ ਕੀਤਾ ਜਾਂਦਾ ਹੈ।
ਗੁਰਬਾਣੀ ਸਿਖ ਨੂੰ ਜੀਵਨ, ਮੌਤ ਦਾ ਅੰਤਰ ਅਤੇ ਜੀਵਨ ਮਰਨ ਦੀ ਜਾਚ ਸਮਝਾ ਕੇ ਰੱਬੀ ਰਸਤੇ ਤੇ ਚੱਲਣ
ਯੋਗ ਬਨਾਂਉਦੀ ਹੈ। ਸਿੱਖ ਗੁਰੂਆਂ ਅਤੇ ਸਿੱਖ ਸ਼ਹੀਦਾਂ ਨੇਂ ਇਸ ਜਾਚ ਨੂੰ ਅਪਣੇ ਜੀਵਨ ਦਾ ਆਦਰਸ਼,
ਉਦੇਸ਼, ਮਨੋਰਥ ਤੇ ਪ੍ਰਤੀਕ ਬਨਾਇਆ। ਗੁਰੁ ਫੁਰਮਾਂਨ ਇਸ ਪ੍ਰਕਾਰ ਹਨ।
ਜਉ ਤਉ ਪ੍ਰੇਮ ਖੇਲਣ ਕਾ ਚਾਉ ਸਿਰ ਧਰਿ ਤਲੀ ਗਲੀ ਮੋਰੀ ਆਉ
ਸ. ਗੁ. ਗ. ਸਾਹਿਬ ਪੰਨਾਂ ੧੪੧੨
ਜੇ ਜੀਵੈ ਪਤਿ ਲਥੀ ਜਾਇ ਸਭੁ ਹਰਾਮ ਜੇਤਾ ਕਿਛੁ ਖਾਇ
ਸ. ਗੁ. ਗ. ਸਾਹਿਬ ਪੰਨਾਂ ੧੪੨
ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ
ਸ. ਗੁ. ਗ. ਸਾਹਿਬ ਪੰਨਾਂ ੧੪੨੭
ਕਿਸੇ ਸ਼ਹੀਦ ਨੂੰ ਉਸ ਵੱਕਤ ਹੀ ਸ਼ਹੀਦ ਪ੍ਰਵਾਨ ਕੀਤਾ ਜਾਂਦਾ ਹੈ ਜਦੋਂ ਉਹ ਜਾਬਰ/ਜ਼ਾਲਿਮ
ਹੁਕਮਰਾਨ ਦੇ ਜਬਰ ਅਤੇ ਜ਼ੁਲਮ ਅਗੇ ਨਾਂ ਝੁਕਦਾ ਹੋਇਆ ਅਪਣੇ ਆਦਰਸ਼, ਉਦੇਸ਼ ਤੇ ਮਨੋਰਥ ਨੂੰ ਸ੍ਰੇਸ਼ਟ
ਅਤੇ ਸਰਵੋਤਮ ਪ੍ਰਵਾਨ ਕਰਦਾ ਹੋਇਆ ਸਰੀਰਕ ਜੀਵਨ ਦੀ ਬਲੀ ਦੇ ਦਿੰਦਾ ਹੈ। ਜਾਬਰ/ਜ਼ਾਲਿਮ ਹੁਕਮਰਾਨ
ਨੇਂ ਉਸ ਸੂਰਬੀਰ ਨੂੰ ਜੋ ਮੌਤ ਦੀ ਸਜ਼ਾ ਦਿਤੀ ਹੁੰਦੀ ਹੈ ਉਸ ਨੂੰ ਸਰਕਾਰੀ ਰੀਕਾਰਡ ਵਿੱਚ ਦੋਸ਼ੀ ਨੂੰ
ਦਿਤੀ ਸਜ਼ਾ ਵਜੋਂ ਹੀ ਦਰਜ ਕੀਤਾ ਜਾਂਦਾ ਹੈ। ਮੁਗ਼ਲ ਹੁਕਮਰਾਂਨਾਂ ਦੇ ਨਾਲ ਉਸ ਸਮੇਂ ਦੇ ਬਹੁ ਗਿਣਤੀ
ਮੁਸਲਮਾਂਨ ਅਤੇ ਹਿੰਦੂਆਂ ਦਾ ਇੱਕ ਵਰਗ ਭੀ ਗੁਰੂਆਂ, ਸਾਹਿਬਜ਼ਾਦਿਆਂ ਤੇ ਸਿੰਘਾਂ ਨੂੰ ਦੋਸ਼ੀ ਸਮਝਦਾ
ਸੀ ਤੇ ਮੌਤ ਦੀ ਸਜ਼ਾ ਦੇਣ ਦੇ ਹੱਕ ਵਿੱਚ ਸੀ। ਪਰ ਦੂਸਰੇ ਲੋਕ ਜਿਨ੍ਹਾਂ ਦੇ ਹੱਕਾਂ ਦੀ ਰਾਖੀ ਅਤੇ
ਅਗਵਾਈ ਹਿੱਤ ਗੁਰੂਆਂ ਅਤੇ ਇਨ੍ਹਾਂ ਮਹਾਂਨ ਸੂਰਬੀਰਾਂ ਨੇ ਅਪਣੇ ਜੀਵਨ ਦੀ ਬਲੀ ਦਿਤੀ ਹੁੰਦੀ ਹੈ,
ਹੁਕਮਰਾਨ ਦੇ ਧੱਕਾ ਸ਼ਾਹੀ ਫੈਸਲੇ ਨੂੰ ਨਕਾਰਦੇ ਹੋਇਆਂ ਇਨ੍ਹਾਂ ਨੂੰ ਸ਼ਹੀਦ ਮੰਨ ਕੇ ਸਤਿਕਾਰਦੇ ਅਤੇ
ਯਾਦ ਕਰਦੇ ਹਨ। ਸਾਰੇ ਸਿਖ ਗੁਰੂਆਂ ਨੇ ਇਕੋ ਆਦਰਸ਼ ਉਦੇਸ਼ ਤੇ ਮਨੋਰਥ ਨੂੰ ਅਗੇ ਰਖਕੇ ਹੀ ਜੀਵਨ
ਜੀਵਿਆ ਅਤੇ ਮਨੁੱਖਤਾ ਦੀ ਅਗਵਾਈ ਕੀਤੀ ਹੈ।
ਅਵਤਾਰ ਸਿੰਘ ਲੰਡਨ
(01/01/11)
ਡਾ. ਗੁਰਮੀਤ ਸਿੰਘ ਬਰਸਾਲ
ਨਵੇਂ ਸਾਲ
ਵਾਲੀ ਥੋਨੂੰ ਹੈ ਵਧਾਈ ਲੇਖਕੋ।
ਨਵੇਂ ਸਾਲ ਵਾਲੀ ਥੋਨੂੰ ਹੈ ਵਧਾਈ ਲੇਖਕੋ।
ਰੁੱਤ ਨਵਿਆਂ ਵਿਚਾਰਾਂ ਵਾਲੀ ਆਈ ਲੇਖਕੋ॥
ਗੁਰੂ ਗ੍ਰੰਥ ਜੀ ਦੀ ਦਿੱਤੀ ਹੋਈ ਸਿਖਿਆ ਦੇ ਸੰਗ।
ਤੁਸੀ ਘੋਖਣੇ ਨੇ ਆਉਣ ਵਾਲੇ ਸਮਿਆਂ ਦੇ ਰੰਗ।
ਕਿਹੜੇ ਸਾਂਭਣੇ ਤੇ ਕਿੰਨ੍ਹਾਂ ਦੀ ਵਿਦਾਈ ਲੇਖਕੋ॥
ਪੈਣੇ ਕਰਨੇ ਇਹ ਠੀਕ ਭਾਵੇਂ ਅੱਜ ਭਾਵੇਂ ਕੱਲ।
ਹੋਣਾ ਲੱਖਾਂ ਮੁਦਿਆਂ ਦਾ ਇਕੋ ਝਟਕੇ `ਚ ਹੱਲ।
ਜਦੋ ਕਸਵੱਟੀ ਬਾਣੀ ਦੀ ਲਗਾਈ ਲੇਖਕੋ॥
ਇਕ ਪਾਸੇ ਹੈ ਕਲਮ ਦੂਜੇ ਪਾਸੇ ਤਲਵਾਰ।
ਹੁੰਦਾ ਤਲਵਾਰ ਨਾਲੋਂ ਵੱਡਾ ਕਲਮ ਦਾ ਵਾਰ।
ਨਵੇ ਯੁੱਗ ਦੀ ਹੈ ਇਹੋ ਹੀ ਦੁਹਾਰੀ ਲੇਖਕੋ।॥
ਜਦੋ ਮੁੱਦਿਆਂ ਦੇ ਉੱਤੇ ਲਿਖ ਕਰੀਏ ਵਿਚਾਰ।
ਨਿਜੀ ਦੂਸ਼ਣ-ਬਾਜੀ ਨੂੰ ਉਦੋ ਰੱਖ ਲਈਏ ਬਾਹਰ।
ਵਾਧੂ ਕਰੀ ਦੀ ਨਹੀ ਕਲਮ-ਘਸਾਈ ਲੇਖਕੋ॥
ਲੱਗੀ ਸਿੱਖੀ ਨੂੰ ਸਿਉਂਕ ਉੱਤੇ ਕਲਮ ਚਲਾਇਓ।
ਲੁਟ ਖਾਣੀਆਂ ਜੋਕਾਂ ਦੇ ਫੜੇ ਕਿਰਤੀ ਛਡਾਇਓ॥
ਸੱਚ-ਧਰਮ ਦੀ ਫੈਲੇ ਰੁਸ਼ਨਾਈ ਲੇਖਕੋ।
ਨਵੇਂ ਸਾਲ ਵਾਲੀ ਥੋਨੂੰ ਹੈ ਵਧਾਈ ਲੇਖਕੋ।
ਰੁਤ ਨਵਿਆਂ ਵਿਚਾਰਾਂ ਵਾਲੀ ਆਈ ਲੇਖਕੋ॥
ਡਾ. ਗੁਰਮੀਤ ਸਿੰਘ ਬਰਸਾਲ (408-209-7072)
(01/01/11)
ਕਵਲਦੀਪ ਸਿੰਘ ਕੰਵਲ
ਵਧਾਈਆਂ! ਵਧਾਈਆਂ!!
ਵਧਾਈਆਂ!!!
ਸਿੱਖਾਂ ਦੇ "ਅੰਕਲ ਬ੍ਰਹਮ" ਨਾਲੋਂ, ਤੋੜ੍ਹ
ਵਿਛੋੜੇ ਦਾ ਐਲਾਨ,
ਨਾਨਕਸ਼ਾਹੀ ਕਲੰਡਰ ਸਾਡਾ, ਵੱਖਰੇਪਨ ਦੀ ਹੈ ਪਹਿਚਾਣ !
ਆਓ ਰਲ ਗੁਰੂਪੁਰਬ ਸਾਰੇ , ਮੂਲ ਨਾਨਕਸ਼ਾਹੀ ਕਲੰਡਰ ਅਨੁਸਾਰ ਮਨਾਈਏ !
ਪੰਜ ਜਨਵਰੀ ਤੋਂ ਸ਼ੁਰੁਆਤ ਕਰੀਏ, ਨਾਨਕ-ਦਸ਼ਮੇਸ਼ ਦੇ ਸਿਧਾਂਤ ਨੂੰ ਬਚਾਈਏ !
ਦਸ਼ਮੇਸ਼ ਦੇ ਪ੍ਰਕਾਸ਼ ਪੁਰਬ ੫ ਜਨਵਰੀ ਦੀ ਸਮੂੰਹ ਨਾਨਕ ਨਾਮ ਲੇਵਾ ਸੰਗਤਾਂ ਨੂੰ ਲੱਖ-੨ ਵਧਾਈ !
-ਕਵਲਦੀਪ ਸਿੰਘ ਕੰਵਲ
(01/01/11)
ਅਮਰ ਜੀਤ ਸਿੰਘ ਚੰਦੀ
ੴ
ਸਤਿ ਗੁਰ ਪ੍ਰਸਾਦਿ
ਹੁਣ ਤਾਂ ਇਕੱਲੀ ਭਗਉਤੀ ਨਾਲ ਵੀ ਨਹੀਂ ਸਰਦਾ
ਸਿੱਖ ਦਾ ਅਕਾਲਪੁਰਖ ਤੇ ਪੂਰਾ ਵਿਸ਼ਵਾਸ ਹੁੰਦਾ ਹੈ, ਕਿਉਂਕਿ ਸ਼ਬਦ ਗੁਰੂ ਕੋਲੋਂ ਉਸ ਨੇ ਪਰਮਾਤਮਾ
ਨੂੰ ਵੇਖਣ ਦਾ ਢੰਗ ਜਾਣ ਲਿਆ ਹੁੰਦਾ ਹੈ, ਉਸ ਨਾਲ ਗੱਲਾਂ ਕਰਨ ਦਾ ਤਰੀਕਾ ਸਿਖ ਲਿਆ ਹੁੰਦਾ ਹੈ, ਇਸ
ਲਈ ਉਸ ਨੂੰ ਹੋਰ ਕਿਸੇ ਨੂੰ ਪੂਜਣ ਦੀ ਲੋੜ ਨਹੀਂ ਪੈਂਦੀ। ਈਸਾਈਆਂ ਨੂੰ ਗਾਡ ਤੇ ਭਰੋਸਾ ਤਾਂ ਹੁੰਦਾ
ਹੈ, ਪਰ ਕਿਉਂਕਿ ਉਨ੍ਹਾਂ ਨੂੰ ਗਾਡ ਨੂੰ ਵੇਖਣ ਉਸ ਨਾਲ ਗੱਲਾਂ ਕਰਨ ਦੀ ਜਾਚ ਨਹੀਂ ਹੈ, ਇਸ ਲਈ
ਉਨ੍ਹਾਂ ਨੂੰ ਈਸਾ ਜੀ ਤੇ ਹੀ ਨਿਰਭਰ ਹੋਣ ਦੀ ਲੋੜ ਰਹਿੰਦੀ ਹੈ। ਮੁਸਲਮਾਨਾਂ ਨੂੰ ਵੀ ਅਲਾਹ ਤੇ
ਭਰੋਸਾ ਤਾਂ ਹੁੰਦਾ ਹੈ, ਪਰ ਉਹੀ ਈਸਾਈਆਂ ਵਾਲੀ ਦੁਬਿਧਾ ਦਾ ਸ਼ਿਕਾਰ ਹੋਣ ਕਾਰਨ, ਉਨ੍ਹਾਂ ਨੂੰ ਵੀ
ਮੁਹੰਮਦ ਸਾਹਿਬ ਤੇ ਹੀ ਨਿਰਭਰ ਹੋਣਾ ਪੈਂਦਾ ਹੈ, ਪਰ ਇਨ੍ਹਾਂ ਵਿੱਚ ਪੁਜਾਰੀ ਸ਼੍ਰੇਣੀ ਦਾ
ਬੋਲ-ਬਾਲਾ, ਥੋੜ੍ਹਾ ਵਧੇਰੇ ਹੋਣ ਕਾਰਨ, ਪੁਜਾਰੀ ਨੇ ਮੁਸਲਮਾਨਾਂ ਲਈ ਬਹੁਤ ਸਾਰੇ ਪੂਜਣ ਯੋਗ
ਵਿਅਕਤੀ ਮਿਥ ਦਿਤੇ ਹਨ। ਪਰ ਉਨ੍ਹਾਂ ਵਿੱਚ ਵਿਅਕਤੀ ਪੂਜਾ ਲਈ ਕੋਈ ਥਾਂ ਨਾ ਹੋਣ ਕਾਰਨ, ਪੁਜਾਰੀ ਨੇ
ਉਨ੍ਹਾਂ ਨੂੰ ਉਨ੍ਹਾਂ ਵਿਅਕਤੀਆਂ ਦੀਆਂ ਕਬਰਾਂ ਦੇ ਪੁਜਾਰੀ ਬਣਾ ਦਿੱਤਾ ਹੈ। ਅਸਲ ਵਿੱਚ ਨਾ ਤਾਂ ਇਹ
ਉਨ੍ਹਾਂ ਵਿਅਕਤੀਆਂ ਦੀ ਪੂਜਾ ਦੀ ਗੱਲ ਹੈ ਅਤੇ ਨਾ ਹੀ ਕਬਰਾਂ ਦੀ ਪੂਜਾ ਦੀ ਗੱਲ ਹੈ, ਇਹ ਪੁਜਾਰੀ
ਦੇ ਪਸਾਰੇ ਦੀ, ਪੁਜਾਰੀਆਂ ਦੀ ਪੂਜਾ ਦੀ ਗੱਲ ਹੈ, ਜਿਸ ਆਸਰੇ ਪੁਜਾਰੀ ਮੁਸਲਮਾਨਾਂ ਨੂੰ ਅੰਧ
ਵਿਸ਼ਵਾਸ ਰਾਹੀਂ ਕਈਆਂ ਤੇ ਵਿਸ਼ਵਾਸ ਕਰਨ ਦੀ ਪੜ੍ਹਾਈ ਕਰਾ ਦਿੰਦਾ ਹੈ, ਤਾਂ ਜੋ, ਜੋ ਬੰਦਾ ਜਿਸ
ਵਿਅਕਤੀ ਤੇ ਵਿਸ਼ਵਾਸ ਅਤੇ ਸ਼ਰਧਾ ਵਿੱਚ ਫਸਦਾ ਹੈ, ਉਸ ਦੇ ਨਾਮ ਥੱਲੇ ਹੀ ਪੁਜਾਰੀਆਂ ਨੂੰ ਪੂਜਾ ਦਾ
ਧਾਨ ਦਿੰਦਾ ਰਹੇ।
ਹਿੰਦੂਆਂ ਵਿੱਚ ਪੁਜਾਰੀ ਹੀ ਸਭ ਤੋਂ ਵੱਡੀ ਹਸਤੀ ਹੈ, ਉਹ ਆਪਣੇ ਹਿਸਾਬ ਨਾਲ ਹੀ ਦੇਵੀ-ਦੇਵਤਿਆਂ
ਨੂੰ ਵਡਿਆਉਂਦਾ ਅਤੇ ਭੰਡਦਾ ਰਹਿੰਦਾ ਹੈ। ਇਸ ਤਰ੍ਹਾਂ ਕਿਸੇ ਇਲਾਕੇ ਵਿਚ, ਕਿਸੇ ਇੱਕ ਦੇਵਤਾ ਦੀ
ਪੂਜਾ ਹੂੰਦੀ ਹੈ, ਤਾਂ ਦੂਸਰੇ ਇਲਾਕੇ ਵਿੱਚ ਕਿਸੇ ਦੂਸਰੇ ਦੇਵਤਾ ਦੀ ਪੂਜਾ ਹੂੰਦੀ ਹੈ। ਕਹਿਣ ਨੂੰ
ਇਨ੍ਹਾਂ ਦੇ ਤੇਤੀ ਕਰੋੜ ਦੇਵੀ ਦੇਵਤੇ ਹਨ। ਪਰ ਸਭ ਤੋਂ ਜ਼ਿਆਦਾ ਮਾਨਤਾ ਪਰਾਪਤ ਸਿਧਾਂਤਿਕ ਕਿਤਾਬ
ਮਨੂ-ਸਿਰਤੀ ਅਨੁਸਾਰ ਬ੍ਰਾਹਮਣ ਹੀ ਸਭ ਤੋਂ ਵੱਡਾ, ਪੂਜਣ ਯੋਗ ਦੇਵਤਾ ਹੈ, ਕਿਸੇ ਵੀ ਹਿੰਦੂ ਦਾ,
ਜਨਮ ਤੋਂ ਮਰਨ ਤਕ ਦਾ ਕੋਈ ਵੀ ਕੰਮ, ਬ੍ਰਾਹਮਣ ਤੋਂ ਬਗੈਰ ਪੂਰਨ ਨਹੀਂ ਹੋ ਸਕਦਾ, ਬਲਕਿ ਬਰਾਹਮਣ
ਤਾਂ ਮਰੇ ਹੋਇਆਂ ਨੂੰ ਵੀ ਨਹੀਂ ਬਖਸ਼ਦਾ, ਉਨ੍ਹਾਂ ਦੇ ਵੰਸ਼ਜਾਂ ਕੋਲੋਂ, ਉਨ੍ਹਾਂ ਦੇ ਨਾਮ ਤੇ ਸਾਲ
ਵਿੱਚ ਕਈ ਵਾਰੀ ਉਗਰਾਹੀ ਕਰਦਾ ਹੈ। ਇਸ ਹਿਸਾਬ ਕੋਈ ਹਿੰਦੂ ਕਿਸੇ ਵੀ ਦੇਵਤੇ ਦਾ ਪੁਜਾਰੀ ਹੋਵੇ, ਉਸ
ਨੇ ਉਸ ਦੇਵਤਾ ਦੇ ਨਾਂ ਤੇ ਬ੍ਰਾਹਮਣ ਨੂੰ ਹੀ ਦਾਨ ਦੇਣਾ ਹੈ। ਇਵੇਂ ਹਿੰਦੂ ਧਰਮ ਤੇ ਬ੍ਰਾਹਮਣਾ ਦੀ
ਬਹੁਤ ਸਖਤ ਪਕੜ ਹੈ।
ਕਿਉਂਕਿ ਸਿੱਖਾਂ ਵਿਚ, ਪੁਜਾਰੀਆਂ ਲਈ ਕੋਈ ਥਾਂ ਨਾ ਹੋਣ ਤੇ ਵੀ, ਸਿੱਖਾਂ ਦੀਆਂ ਔਕੜਾਂ ਦਾ ਲਾਭ
ਉਠਾਉਂਦਿਆਂ, ਬ੍ਰਾਮਣਾਂ ਵਿਚੋਂ ਬ੍ਰਾਹਮਣੀ ਤਰਜ਼ ਤੇ ਹੀ, ਪੁਜਾਰੀ ਸ਼੍ਰੇਣੀ ਪੈਦਾ ਹੋ ਗਈ ਹੈ,
ਜਿਨ੍ਹਾਂ ਦੀ ਦੇਖਾ-ਦੇਖੀ ਸਿੱਖੀ ਵਿਚਲੇ ਵੇਹਲੜ ਵੀ, ਉਨ੍ਹਾਂ ਵਿੱਚ ਸ਼ਾਮਲ ਹੋ ਗਏ ਹਨ, ਇਵੇਂ ਇਹ
ਇੱਕ ਸ਼ਕਤੀ ਸ਼ਾਲੀ ਜਮਾਤ ਹੋਂਦ ਵਿੱਚ ਆ ਗਈ ਹੈ। ਇਨ੍ਹਾਂ ਦਾ ਇੱਕ ਤਕੜਾ ਸੰਗਠਨ, ਸੰਤ ਸਮਾਜ ਬਣ ਗਿਆ
ਹੈ, ਜਿਨ੍ਹਾਂ ਦਾ ਅੱਜ ਦੇ ਸਮੇ, ਸਿੱਖਾਂ ਦੇ ਗੁਰਦਵਾਰਿਆਂ ਤੇ ਪੂਰਨ ਕਬਜ਼ਾ ਹੈ। ਏਸੇ ਆਧਾਰ ਤੇ ਹੀ
ਗੁਰਦਵਾਰਿਆਂ ਵਿੱਚ ਬਹੁਤ ਸਾਰੇ ਗੁਰਮਤਿ ਵਿਰੋਧੀ ਕਰਮ ਹੋ ਰਹੇ ਹਨ। ਪੁਜਾਰੀ ਜਮਾਤ ਨੇ ਸਿੱਖਾਂ
ਵਿੱਚ ਵੀ ਬਹੁਤ ਸਾਰੀਆਂ ਪੂਜਣ ਯੋਗ ਹਸਤੀਆਂ ਪੈਦਾ ਕਰ ਦਿੱਤੀਆਂ ਹਨ, ਹਰ ਡੇਰੇ ਵਿੱਚ ਗੁਰੂ ਗ੍ਰੰਥ
ਸਾਹਿਬ ਜੀ ਦੀ ਆੜ ਵਿੱਚ ਇਨ੍ਹਾਂ ਮਰ ਚੁੱਕੇ ਜਾਂ ਜਿਊਂਦੇ ਡੇਰੇਦਾਰਾਂ ਦੀ ਹੀ ਪੂਜਾ ਹੁੰਦੀ ਹੈ।
ਹਰ ਗੁਰਦਵਾਰੇ ਵਿਚ, ਦਿਨ ਵਿੱਚ ਚਾਰ ਪੰਜ ਵਾਰ ਅਰਦਾਸ ਜ਼ਰੂਰ ਹੁੰਦੀ ਹੈ, ਜਿਸ ਵਿੱਚ ਸਭ ਤੋਂ
ਪਹਿਲਾਂ ਹਿੰਦੂਆਂ ਦੀ ਦੇਵੀ ਭਗਉਤੀ ਨੂੰ ਸਿਮਰਿਆ ਜਾਂਦਾ ਹੈ। ਸਿੱਖਾਂ ਦੇ ਕੇਂਦਰੀ ਅਸਥਾਨ, ਦਰਬਾਰ
ਸਾਹਿਬ, ਜਿਸ ਨੂੰ ਇਨ੍ਹਾਂ ਪੁਜਾਰੀਆਂ ਨੇ ਹਰਿਮੰਦਰ ਬਣਾ ਕੇ, ਵਿਸ਼ਨੂ ਭਗਵਾਨ ਦਾ ਨਿਵਾਸ ਅਸਥਾਨ ਬਣਾ
ਦਿੱਤਾ ਹੈ, ਉਸ ਵਿੱਚ ਪਹਿਲਾਂ ਸਨ ੧੮੦੦ ਈਸਵੀ ਵਿੱਚ ਬ੍ਰਾਹਮਣੀ ਕਰਮ ਕਾਂਡ ਹੋਣੇ ਸ਼ੁਰੂ ਹੋ ਗਏ ਸਨ,
ਜਿਨ੍ਹਾਂ ਨੂੰ ਅਕਾਲੀ ਫੂਲਾ ਸਿੰਘ ਜੀ ਨੇ ਸਨ ੧੮੦੦ ਵਿੱਚ ਬੰਦ ਕਰਵਾਇਆ ਸੀ, ਪਰ ਮਹਾਰਾਜਾ ਰਣਜੀਤ
ਸਿੰਘ ਦੇ ਰਾਜ ਵੇਲੇ ਬ੍ਰਾਹਮਣਾਂ ਦੀ ਚੜ੍ਹਤ ਹੋਣ ਕਾਰਨ, ਇਸ ਵਿੱਚ ਫਿਰ ਕਰਮ-ਕਾਂਡ ਸ਼ੁਰੂ ਹੋਏ ਅਤੇ
ਉਸ ਤੋਂ ਅਗਾਂਹ ਵਧ ਕੇ ੧੯੨੦ ਤਕ ਇਸ ਵਿੱਚ ਅਲੱਗ-ਅਲੱਗ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਵੀ ਸਥਾਪਤ
ਕਰ ਦਿੱਤੀਆਂ ਗਈਆਂ ਸਨ, ਜਿਨ੍ਹਾਂ ਨੂੰ ੧੯੨੦ ਵਿੱਚ ਸਿੰਘ-ਸਭਾ ਲਹਿਰ ਵੇਲੇ ਹਟਾਇਆ ਗਿਆ। ਪਰ
ਪੁਜਾਰੀਆਂ ਦੀ ਮਿਹਰਬਾਨੀ ਅਤੇ ਸਿੱਖਾਂ ਦੀ ਅਣਗਹਿਲੀ ਕਾਰਨ, ਹੁਣ ਫਿਰ ਦਰਬਾਰ ਸਾਹਿਬ ਵਿੱਚ ਹਿੰਦੂ
ਰੀਤਾਂ-ਰਸਮਾਂ ਦਾ ਬੋਲ-ਬਾਲਾ ਹੈ। ੧੯੮੪ ਵੇਲੇ ਤਕ ਤਾਂ ਇਸ ਵਿੱਚ ਭਗਉਤੀ ਨੂੰ ਹੀ ਸਿਮਰਿਆ ਜਾਂਦਾ
ਸੀ, ਪਰ ਉਸ ਮਗਰੋਂ ਭਾਰਤ ਦੀ ਕੇਂਦਰੀ ਸਰਕਾਰ ਦੇ ਗਲਬੇ ਥਲਲੀ ਹਰ ਸਰਕਾਰ ਨੇ ਆਪਣੀ ਖੁਦਗਰਜ਼ੀ ਕਾਰਨ,
ਭਾਰਤ ਦੀ ਬਹੁਗਿਣਤੀ ਦੀ ਮਨ ਭਾਉਂਦੀ, ਇਸ ਪੁਜਾਰੀ ਸ਼੍ਰੇਣੀ ਨੂੰ ਆਪਣਾ ਗੁਰੂ ਮੰਨ ਲਿਆ ਹੈ। ਜਿਸ ਦੀ
ਇੱਕ ਸਰਲ ਜਿਹੀ ਮਿਸਾਲ ਦੇਣੀ ਵੀ ਕੁਥਾਵੇਂ ਨਹੀਂ ਹੋਵੇਗੀ।
੧੯੯੯ ਦੀ ਵੈਸਾਖੀ ਨੂੰ, ਭਾਰਤ ਸਰਕਾਰ ਨੇ, ਬਾਦਲ ਸਰਕਾਰ ਨੂੰ ੧੦੦ ਕਰੋੜ ਰੁਪਏ, ੧੬੯੯ ਦੀ ਵੈਸਾਖੀ
ਦੇ ਤਰੈ-ਸ਼ਤਾਬਦੀ ਨੂੰ ਸਮਰਪਿਤ ਸਮਾਰੋਹਾਂ ਤੇ ਖਰਚਣ ਲਈ ਦਿੱਤੇ, ਅੰਦਰ ਖਾਤੇ ਸਮਝੌਤਾ ਇਹ ਸੀ ਕਿ,
ਇਸ ਵਿਚੋਂ ਪਜਾਹ ਕਰੋੜ ਆਰ. ਐਸ. ਐਸ. ਨੂੰ ਦੇਣੇ ਹਨ, ਬਾਕੀ ਨੂੰ ਤੁਸੀਂ ਜੋ ਮਰਜ਼ੀ ਕਰਨਾ। ਸਿੱਖਾਂ
ਨਾਲ ਸਬੰਧਿਤ ਸ਼ਤਾਬਦੀਆਂ ਦੀ ਇਹ ਖਾਸੀਅਤ ਹੈ ਕਿ, ਉਨ੍ਹਾਂ ਦੇ ਖਰਚੇ ਲਈ ਸਿੱਖ ਏਨੇ ਪੈਸੇ ਦਿੰਦੇ
ਹਨ, ਜਿਸ ਵਿਚੋਂ ਖਰਚਾ ਕਰ ਕੇ ਵੀ ਕਰੋੜਾਂ ਰੁਪਏ ਬਚ ਜਾਂਦੇ ਹਨ।
੨੦੦੮ ਵਿਚਲੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਰੈ-ਸ਼ਤਾਬਦੀ ਇਸ ਦੀ ਜਿਉਂਦੀ ਜਾਗਦੀ ਮਿਸਾਲ ਹੈ, ਜਿਸ
ਵਿੱਚ ਹਜੂਰ ਸਾਹਿਬ ਵਾਲੇ (ਬਚਿਤ੍ਰ ਨਾਟਕ ਦੇ ਪੁਜਾਰੀ) ਸਿੱਖਾਂ ਕੋਲੋਂ ਅਰਬਾਂ ਰੁਪਏ, ਉਗਰਾਹ ਕੇ
ਲੈ ਗਏ। ਇਸ ਤਰ੍ਹਾਂ ੧੯੯੯ ਦੀ ਤਰੈ-ਸ਼ਤਾਬਦੀ ਵਿੱਚ ਕਿੰਨੇ ਪੈਸੇ ਬਚੇ? ਅਤੇ ਕਿੱਥੇ ਗਏ? ਇਹ ਇੱਕ
ਵੱਖਰਾ ਵਿਸ਼ਾ ਹੈ, ਪਰ ਬਾਦਲ ਸਰਕਾਰ, ਇਮਾਨਦਾਰੀ ਨਾਲ, ੫੦ ਕਰੋੜ ਆਰ. ਐਸ. ਐਸ. ਨੂੰ ਦੇ ਕੇ, ਬਾਕੀ
੫੦ ਕਰੋੜ ਡਕਾਰ ਗਈ। ਸਿੱਖੀ ਦੇ ਪਰਚਾਰ ਤੇ ਇੱਕ ਪੈਸਾ ਵੀ ਨਹੀਂ ਲੱਗਾ। ਜਦ ਕਿ ਭਾਰਤ ਸਰਕਾਰ ਨੇ
ਬਾਦਲ ਸਾਹਿਬ ਦਾ ਮੂੰਹ ਬੰਦ ਕਰਨ ਮਗਰੋਂ ਆਰ. ਐਸ. ਐਸ. ਨੂੰ ੨੦ ਕਰੋੜ ਹੋਰ ਦਿੱਤੇ, ਆਰ. ਐਸ. ਐਸ.
ਨੇ ੫੦ ਕਰੋੜ ਬਾਦਲ ਵਾਲੇ ਅਤੇ ੨੦ ਕਰੋੜ ਇਹ, ਕੁੱਲ ੭੦ ਕਰੋੜ, ਇਮਾਨਦਾਰੀ ਨਾਲ ਸਿੱਖੀ ਦਾ ਬੇੜਾ
ਗਰਕ ਕਰਨ ਲਈ ਪੰਜਾਬ ਦੇ ਪਿੰਡਾਂ ਵਿੱਚ ਲਗਾਏ। ਕਿਸੇ ਨੇ ਕੋਈ ਚੂੰ ਨਹੀਂ ਕੀਤੀ।
ਪਤਾ ਨਹੀਂ ਇਨ੍ਹਾਂ ਹਾਲਾਤ ਵਿੱਚ ਸਿੱਖੀ ਦਾ ਕੀ ਹੋਵੇਗਾ? ਸਿੱਖੀ ਨੇ ਤਾਂ ਰਹਿਣਾ ਹੀ ਹੈ, ਉਸ ਨੂੰ
ਮੰਨਣ ਵਾਲੇ ਸਿੱਖਾਂ ਨੇ ਵੀ ਰਹਿਣਾ ਹੀ ਹੈ, ਭਾਵੇਂ ਉਨ੍ਹਾਂ ਦੀ ਗਿਣਤੀ ਕੁੱਝ ਵੀ ਹੋਵੇ? ਪਰ ਅੱਜ
ਗੱਲ ਉਨ੍ਹਾਂ ਬਹੁ ਗਿਣਤੀ ਸਿੱਖਾਂ ਦੀ ਕਰ ਰਹੇ ਹਾਂ, ਜੋ ਜਾਂ ਤਾਂ ਅਸਲੀਅਤ ਨੂੰ ਪਛਾਨਣ ਵਿੱਚ
ਨਾਕਾਮ ਹਨ, ਜਾਂ ਭੇਡ-ਚਾਲ ਵਿਚ, ਪੁਜਾਰੀਆਂ ਦੇ ਕਰਮ ਕਾਂਡਾਂ ਨੂੰ ਹੀ ਸਿੱਖੀ ਸਮਝ ਕੇ ਕਰੀ ਜਾ ਰਹੇ
ਹਨ।
ਜਿਵੇਂ-ਜਿਵੇਂ ਸਿੱਖਾਂ ਵਿਚ, ਗੁਰੂ ਗਰੰਥ ਸਾਹਿਬ ਜੀ ਦੀ ਸਿਖਿਆ ਪ੍ਰਤੀ ਜਾਗਰਤੀ ਆ ਰਹੀ ਹੈ, ਤਿਵੇਂ
ਤਿਵੇਂ ਸਿੱਖੀ ਦੇ ਕਹੇ ਜਾਂਦੇ ਕੇਂਦਰੀ ਅਸਥਾਨ ਤੇ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਵਿਰੋਧਤਾ ਦੀ
ਸੁਰ ਤੇਜ ਹੁੰਦੀ ਜਾ ਰਹੀ ਹੈ। ਹੁਣ ਉਸ ਵਿਚੋਂ ਅਕਸਰ ਹੀ ਬਚਿੱਤ੍ਰ ਨਾਟਕ ਦੀਆਂ ਕਵਿਤਾਵਾਂ,
ਗੁਰਬਾਣੀ ਸ਼ਬਦਾਂ ਦੇ ਰੂਪ ਵਿੱਚ ਗਾਈਆਂ ਜਾਂਦੀਆਂ ਹਨ।
ਅੱਜ ਤਾਂ ਇਉਂ ਜਾਪਿਆ ਕਿ ਸ਼ਾਇਦ ਇਕੱਲੀ ਭਗਉਤੀ ਦੇਵੀ ਨੂੰ ਸਿਮਰਨ
ਨਾਲ ਪੁਜਾਰੀ ਸ਼੍ਰੇਣੀ ਦਾ ਮਸਲ੍ਹਾ ਹੱਲ ਨਹੀਂ ਹੋ ਰਿਹਾ? ਇਸ ਕਰ ਕੇ ਵਿਚਾਰਿਆਂ ਨੇ, ਉਸ ਦੇ ਸ਼ਿਵਾ
ਰੂਪ ਨੂੰ ਵੀ ਵਾਜ ਮਾਰਦਿਆਂ, ਦਰਬਾਰ ਸਾਹਿਬ ਵਿਚੋਂ ਉਸ ਕੋਲੋਂ
‘ਦੇਹ ਸ਼ਿਵਾ ਵਰ ਮੋਹੇ ਇਹੈ’ ਦੇ ਰੂਪ
ਵਿੱਚ ਵਰ ਮੰਗਿਆ। ਅਕਸਰ ਇਹ ਵੀ ਗਾਇਆ ਜਾਂਦਾ ਹੈ
‘ਕਾਲ ਤੂੰ ਹੀ, ਕਾਲੀ ਤੂੰ ਹੀ’ ਅਤੇ `ਚਾਹਤ ਹਉਂ ਚਿਤ ਮਹਿ ਸੋਈ ਕੀਜੈ। ਕਿਰਪਾ ਕਰ ਸ਼ਾਮ
ਇਹੈ ਵਰ ਦੀਜੈ’
ਇਸ ਤਰ੍ਹਾਂ ਉਹ ਸੋਚਦੇ ਹਨ ਕਿ ਕੋਈ ਨਾ ਕੋਈ ਤਾਂ ਬਹੁੜੇਗਾ ਹੀ। ਜੇ ਇਨ੍ਹਾਂ ਵਿਚੋਂ ਕੋਈ ਨਾ
ਬਹੁੜਿਆ ਤਾਂ ਕਿਸੇ ਹੋਰ ਕੋਲੋਂ ਵਰ ਮੰਗ ਲਿਆ ਜਾਵੇਗਾ।
ਪਰ ਉਨ੍ਹਾਂ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਹੁਣ ਗੁਰੂ ਦੇ ਸਿੱਖਾਂ ਨੂੰ ਗੁਰੂ ਦੀ ਸਿਖਿਆ ਦੀ ਸਮਝ ਆ
ਗਈ ਹੈ, ਕਿ ਅਜਿਹੇ ਕਰਮਾਂ, ਅਜਿਹੇ ਵਰਾਂ ਸਰਾਪਾਂ ਨਾਲ ਨਾ ਤਾਂ ਬਾਬਰ ਦੀ ਫੌਜ ਦਾ ਕੋਈ ਸਪਾਹੀ
ਅੰਨ੍ਹਾ ਹੋਇਆ ਸੀ ਅਤੇ ਨਾ ਹੀ ਅੱਜ ਜਿਨ੍ਹਾਂ ਸਿੱਖਾਂ ਨੂੰ ਗੁਰਬਾਣੀ ਗਿਆਨ ਦੀ ਸੋਝੀ ਹੋ ਗਈ ਹੈ,
ਉਨ੍ਹਾਂ ਵਿਚੋਂ ਹੀ ਕਿਸੇ ਨੇ ਅੰਨ੍ਹਾ ਹੋਣਾ ਹੈ, ਅਗਿਆਨੀ ਬਣਨਾ ਹੈ।
ਪਰ ਉਨ੍ਹਾਂ ਲਈ ਮੁਸੀਬਤ ਬਣੀ ਹੀ ਰਹਿਣੀ ਹੈ, ਜੋ ਦੁਬਿਧਾ ਵਿੱਚ ਫਸੇ ਪਏ ਹਨ, ਨਾ ਉਨ੍ਹਾਂ ਨੇ
ਪੁਜਾਰੀਆਂ ਦੇ ਪਿੱਛੇ ਲਗ ਕੇ ਹਿੰਦੂ ਰਹੁ-ਰੀਤਾਂ ਕਰਦਿਆਂ ਵੀ ਹਿੰਦੂ ਬਣਨਾ ਹੈ, ਨਾ ਸਿੱਖ ਹੀ ਰਹਿ
ਜਾਣਾ ਹੈ। ਅਜਿਹੇ ਬੇਰੜੇ ਬੰਦਿਆਂ ਤੇ ਤਰਸ ਕਰਨ ਤੋਂ ਵੱਧ, ਕੁੱਝ ਵੀ ਨਹੀਂ ਕੀਤਾ ਜਾ ਸਕਦਾ।
ਰੱਬ ਹੀ ਉਨ੍ਹਾਂ ਤੇ ਮਿਹਰ ਕਰ ਕੇ ਉਨ੍ਹਾਂ ਨੂੰ ਸੱਚੇ ਗੁਰੂ (ਗੁਰੂ ਗ੍ਰੰਥ ਸਾਹਿਬ) ਨਾਲ ਜੋੜੇ।
ਉਨ੍ਹਾਂ ਨੂੰ ਗੁਰੂ ਗਿਆਨ ਦੀ ਸੋਝੀ ਬਖਸ਼ੇ।
ਅਮਰ ਜੀਤ ਸਿੰਘ ਚੰਦੀ
ਫੋਨ:- ੯੧ ੯੫੬੮੫ ੪੧੪੧੪
(01/01/11)
ਕਿਰਪਾਲ ਸਿੰਘ ਬਠਿੰਡਾ
ਜੇ 99 ਕਮਲੇ ਬੰਦਿਆਂ `ਚ ਇੱਕ ਸਿਆਣਾ ਬੰਦਾ ਕੋਈ ਸਿਆਣੀ ਗੱਲ ਕਰੇ ਤਾਂ
99 ਉਸ ਨੂੰ ਕਮਲਾ ਕਹਿਣਗੇ
:
ਪ੍ਰੋ. ਧੂੰਦਾ
ਬਠਿੰਡਾ, 1 ਜਨਵਰੀ (ਕਿਰਪਾਲ ਸਿੰਘ): ਜੇ 99 ਕਮਲੇ ਬੰਦਿਆਂ `ਚ ਇੱਕ ਸਿਆਣਾ
ਬੰਦਾ ਕੋਈ ਸਿਆਣੀ ਗੱਲ ਕਰੇ ਤਾਂ 99 ਉਸ ਨੂੰ ਕਮਲਾ ਕਹਿਣਗੇ, ਇਹੀ ਕੁੱਝ ਭਗਤ ਕਬੀਰ ਸਾਹਿਬ ਨਾਲ
ਵਾਪਰਿਆ। ਇਹ ਸ਼ਬਦ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਵਿਖੇ ਚੱਲ ਰਹੀ ਲੜੀਵਾਰ ਕਥਾ ਦੌਰਾਨ ਕਥਾ
ਕਰਦਿਆਂ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਪ੍ਰੋ: ਸਰਬਜੀਤ ਸਿੰਘ ਧੂੰਦਾ ਨੇ ਅੱਜ ਸਵੇਰੇ
ਕਹੇ ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ। ਉਨ੍ਹਾ ਦੱਸਿਆ ਕਿ ਭਗਤ
ਕਬੀਰ ਕਬੀਰ ਸਾਹਿਬ ਨੂੰ ਸਮਝ ਆ ਗਈ ਸੀ ਕਿ ਅਸਲੀ ਭਗਤੀ ਕੀ ਹੈ ਅਤੇ ਲੋਕ ਵਿਖਾਵਾ ਕੀ ਹੈ। ਇਸ ਲਈ
ਉਨ੍ਹਾਂ ਮੱਥੇ `ਤੇ ਤਿਲਕ ਲਾਉਣ, ਹੱਥ ਵਿੱਚ ਮਾਲਾ ਫੜਨ, ਅਤੇ ਧਾਰਮਿਕ ਲਿਬਾਸ ਪਹਿਨਣ, ਫੁੱਲ ਪਤੀਆਂ
ਤੋੜ ਕੇ ਬੁਤਾਂ ਅੱਗੇ ਰੱਖ ਕੇ ਪੂਜਾ ਆਦਿ ਨੂੰ ਫੋਕਟ ਕਰਮ ਅਤੇ ਲੋਕ ਵਿਖਾਵਾ ਸਮਝ ਕੇ ਤਿਆਗ ਦਿੱਤਾ।
ਜਿਨ੍ਹਾਂ ਨੂੰ ਅਸਲ ਭਗਤੀ ਦੀ ਸਮਝ ਨਹੀਂ ਸੀ ਉਨ੍ਹਾਂ ਕਹਿਣਾ ਸ਼ੁਰੂ ਕਰ ਦਿੱਤਾ ਕਿ ਕਬੀਰ ਤਾਂ ਪਾਗਲ
ਹੋ ਗਿਆ ਹੈ, ਇਸ ਨੇ ਭਗਤੀ ਕਰਨੀ ਹੀ ਛੱਡ ਦਿੱਤੀ ਹੈ। ਤਾਂ ਕਬੀਰ ਸਾਹਿਬ ਨੇ ਇਸ ਸ਼ਬਦ ਰਾਹੀਂ ਉਪਦੇਸ਼
ਦਿੰਦੇ ਹੋਏ ਕਿਹਾ:
ਮਾਥੇ ਤਿਲਕੁ ਹਥਿ ਮਾਲਾ ਬਾਨਾਂ॥ ਲੋਗਨ ਰਾਮੁ ਖਿਲਉਨਾ ਜਾਨਾਂ॥ 1॥
ਲੋਕਾਂ ਨੇ ਤਾਂ ਰੱਬ ਨੂੰ ਖਿਲੌਣਾ ਸਮਝ ਲਿਆ ਹੈ ਕਿ ਜਿਸ ਤਰ੍ਹਾਂ ਬੱਚੇ ਨੂੰ
ਖਿਲੌਣੇ ਦੇ ਕੇ ਬਿਰਾਇਆ ਜਾਂਦਾ ਹੈ ਉਸ ਤਰ੍ਹਾਂ ਮੱਥੇ `ਤੇ ਤਿਲਕ ਲਾ ਕੇ, ਹੱਥ `ਚ ਮਾਲਾ ਫੜ ਕੇ
ਅਤੇ ਧਾਰਮਿਕ ਲਿਬਾਸ ਪਾ ਕੇ ਹੀ ਸਮਝਦੇ ਹਨ ਕਿ ਰੱਬ ਉਨ੍ਹਾਂ `ਤੇ ਖੁਸ਼ ਹੋ ਜਾਵੇਗਾ।
ਜਉ ਹਉ ਬਉਰਾ ਤਉ ਰਾਮ ਤੋਰਾ॥ ਲੋਗੁ ਮਰਮੁ ਕਹ ਜਾਨੈ ਮੋਰਾ॥ 1॥ ਰਹਾਉ॥
ਪਰ ਕਬੀਰ ਨੂੰ ਸਮਝ ਆ ਚੁੱਕੀ ਸੀ ਕਿ ਰੱਬ ਏਨਾਂ ਭੋਲਾ ਨਹੀਂ ਕਿ ਖਿਡੌਣਿਆਂ
`ਤੇ ਹੀ ਖੁਸ਼ ਹੋ ਜਾਵੇਗਾ ਇਸ ਲਈ ਇਹ ਸਾਰੇ ਵਿਖਾਵੇ ਦੇ ਧਾਰਮਿਕ ਕੰਮ ਛੱਡ ਦਿੱਤੇ ਤਾਂ ਬੇਸਮਝ
ਲੋਕਾਂ ਨੇ ਉਨ੍ਹਾਂ ਨੂੰ ਬਉਰਾ ਕਹਿਣਾ ਸ਼ੁਰੂ ਕਰ ਦਿੱਤਾ। ਕਬੀਰ ਸਾਹਿਬ ਕਹਿੰਦੇ ਹੇ ਭਗਵਾਨ ਜੇ ਮੈਂ
ਇਹਨਾਂ ਦੇ ਭਾ ਦਾ ਬਉਰਾ ਹਾਂ ਤਾਂ ਫਿਰ ਵੀ ਹੈਂ ਤਾਂ ਮੈਂ ਤੇਰਾ ਹੀ, ਇਨ੍ਹਾਂ ਲੋਕਾਂ ਨੂੰ ਇਸ ਭੇਦ
ਦੀ ਸਮਝ ਨਹੀਂ ਆ ਸਕਦੀ।
ਤੋਰਉ ਨ ਪਾਤੀ ਪੂਜਉ ਨ ਦੇਵਾ॥ ਰਾਮ ਭਗਤਿ ਬਿਨੁ ਨਿਹਫਲ ਸੇਵਾ॥ 2॥
ਕਿਉਂਕਿ ਹੁਣ ਮੈਨੂੰ ਇਹ ਸਮਝ ਆ ਚੁੱਕੀ ਹੈ ਕਿ ਪ੍ਰਭੂ ਦੀ ਭਗਤੀ ਤੋਂ ਬਿਨਾਂ
ਹੋਰ ਕਰਮ ਕਾਂਡ ਵਾਲੀ ਸੇਵਾ ਨਿਹਫਲ ਹੈ ਇਸ ਲਈ ਹੁਣ ਮੈਂ ਫੁੱਲ/ਪਤੀਆਂ ਤੋੜ ਕੇ ਬੁਤਾਂ/ ਦੇਵਤਿਆਂ
ਦੀ ਪੂਜਾ ਨਹੀਂ ਕਰਦਾ।
ਸਤਿਗੁਰੁ ਪੂਜਉ ਸਦਾ ਸਦਾ ਮਨਾਵਉ॥ ਐਸੀ ਸੇਵ ਦਰਗਹ ਸੁਖੁ ਪਾਵਉ॥ 3॥
ਹੁਣ ਤਾਂ ਮੈਂ ਗੁਰੂ ਦੀ ਪੂਜਾ ਕਰਦਾ ਹਾਂ ਤੇ ਉਸ ਦੀ ਦਿੱਤੀ ਸਿਖਿਆ ਹੀ
ਮੰਨਦਾ ਹਾਂ, ਤੇ ਗੁਰੂ ਦੀ ਐਸੀ ਸੇਵਾ ਕਰਨ ਨਾਲ ਹੀ ਪ੍ਰਭੂ ਦੀ ਦਰਗਾਹ ਵਿੱਚ ਸੁਖ ਮਾਣਦਾ ਹਾਂ।
ਪ੍ਰੋ: ਧੂੰਦਾ ਨੇ ਕਿਹਾ ਸਤਿਗੁਰੂ ਦੀ ਪੂਜਾ ਕੀ ਹੈ ਅਤੇ ਉਸ ਦੀ ਸਿਖਿਆ ਕੀ ਹੈ ਆਓ ਗੁਰੂ ਗ੍ਰੰਥ
ਸਾਹਿਬ ਜੀ ਤੋਂ ਪੁਛੀਏ:-
ਭਗਤਾ ਕੀ ਚਾਲ ਨਿਰਾਲੀ॥ ਚਾਲਾ ਨਿਰਾਲੀ ਭਗਤਾਹ ਕੇਰੀ ਬਿਖਮ ਮਾਰਗਿ ਚਲਣਾ॥ ਲਬੁ ਲੋਭੁ ਅਹੰਕਾਰੁ ਤਜਿ
ਤ੍ਰਿਸਨਾ ਬਹੁਤੁ ਨਾਹੀ ਬੋਲਣਾ॥
ਗੁਰੂ ਸਾਹਿਬ ਇਨ੍ਹਾਂ ਤੁਕਾਂ ਵਿੱਚ ਇਹ ਨਹੀਂ ਕਹਿ ਰਹੇ ਕਿ ਭਗਤ ਦੀ ਤੋਰ
ਬਦਲ ਜਾਂਦੀ ਹੈ ਜਾਂ ਉਹ ਬੋਲਦੇ ਨਹੀਂ? ਨਾ ਤੋਰ ਬਦਲਦੀ ਹੈ ਅਤੇ ਨਾ ਹੀ ਉਹ ਮੌਨ ਧਾਰ ਕੇ ਬੈਠਦੇ
ਹਨ। ਜੇ ਮੌਨ ਧਾਰ ਕੇ ਬੈਠਦੇ ਤਾਂ ਉਨ੍ਹਾਂ ਦੀ ਸਿਖਿਆ ਉਨ੍ਹਾਂ ਦੀ ਬਾਣੀ ਸਾਡੇ ਕੋਲ ਨਾ ਪਹੁੰਚਦੀ।
ਇਸ ਲਈ ਜੋ ਅਸਲੀ ਭਗਤੀ ਹੈ ਉਹ ਇਹ ਹੈ ਕਿ ਲਬ, ਲੋਭ, ਹੰਕਾਰ, ਤ੍ਰਿਸ਼ਨਾ ਆਦਿ ਛਡਨੇ ਹਨ। ਪ੍ਰੋ:
ਧੂੰਦਾ ਨੇ ਕਿਹਾ ਅੱਜ ਸਾਡੇ ਨਾਲ ਵੀ ਇਹੀ ਕੁੱਝ ਵਾਪਰ ਰਿਹਾ ਹੈ, ਕਈ ਡੇਰੇਦਾਰ ਪਰਚੇ ਵੰਡ ਰਹੇ ਹਨ
ਕਿ ਇੰਨੇ ਪਾਠ ਕਰ ਕਿ ਸਾਡੇ ਕੋਲ ਲਿਖਾਓ ਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਪਤ ਕਰੋ। ਉਨ੍ਹਾਂ
ਕਿਹਾ ਜੋ ਭਗਤੀ ਦੇ ਨਾਮ `ਤੇ ਗਿਣਤੀ ਦੇ ਪਾਠ, ਨਾਮ ਸਿਮਰਨ ਅਭਿਆਸ ਆਦਿ ਹੋ ਰਹੇ ਹਨ ਇਹ ਗੁਰੂ ਦੀ
ਭਗਤੀ ਨਹੀਂ ਹੈ। ਪਰ ਬੇਸਮਝ ਲੋਕਾਂ ਅਨੁਸਾਰ ਜੋ ਇਹ ਵਿਖਾਵੇ ਦੇ ਕੰਮ ਨਹੀਂ ਕਰਦਾ, ਉਸ ਨੂੰ ਕਹਿੰਦੇ
ਹਨ ਇਹ ਕਾਮਰੇਡ ਬਣ ਗਿਆ ਹੈ, ਨਾਸਤਕ ਬਣ ਗਿਆ ਹੈ। ਉਨ੍ਹਾਂ ਕਿਹਾ ਜੇ ਪਾਠ ਕਰ ਕੇ ਜਾਂ ਸਿਮਰਨ ਕਰ
ਕੇ ਵੀ ਤੇਰੇ ਵਿੱਚ ਲਬ, ਲੋਭ, ਹੰਕਾਰ, ਤ੍ਰਿਸ਼ਨਾ ਪਹਿਲਾਂ ਨਾਲੋਂ ਨਹੀਂ ਘਟੇ ਤਾਂ ਗੁਰੂ ਇਨ੍ਹਾਂ
ਗਿਣਤੀਆਂ ਮਿਣਤੀਆਂ ਦੇ ਪਾਠ ਨਾਲ ਖੁਸ਼ ਨਹੀਂ ਹੋਵੇਗਾ।
ਲੋਗੁ ਕਹੈ ਕਬੀਰੁ ਬਉਰਾਨਾ॥ ਕਬੀਰ ਕਾ ਮਰਮੁ ਰਾਮ ਪਹਿਚਾਨਾਂ॥ 4॥ 6॥
ਕਬੀਰ ਸਾਹਿਬ ਕਹਿੰਦੇ ਹਨ ਕਿ ਜੇ ਵਿਖਾਵੇ ਦੇ ਧਾਰਮਿਕ ਕਰਮ ਕਾਂਡ ਨਾ ਕਰਨ
ਕਰਕੇ ਲੋਕ ਮੈਨੂੰ ਬਉਰਾ ਕਹਿੰਦੇ ਹਨ ਤਾਂ ਕਹੀ ਜਾਣ ਕਿਉਂਕਿ ਕਬੀਰ ਦੀ ਅਸਲ ਵਲੋਂ ਕੀਤੀ ਅਸਲ ਭਗਤੀ
(ਲਬ, ਲੋਭ, ਹੰਕਾਰ, ਤ੍ਰਿਸ਼ਨਾ ਛੱਡਨੇ) ਦਾ ਭੇਦ ਪ੍ਰਭੂ ਨੇ ਪਹਿਚਾਣ ਲਿਆ ਹੈ।
{ਨੋਟ:- ਪਿਛਲੇ ਹੋਰ ਪੱਤਰ ਪੜ੍ਹਨ ਲਈ ਐਰੋ (ਤੀਰ) ਨੂੰ ਕਲਿਕ ਕਰੋ ਜੀ}