. |
(28/02/11)
ਤੱਤ ਗੁਰਮਤਿ ਪਰਿਵਾਰ
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।
‘ਤੱਤ ਗੁਰਮਤਿ ਪਰਿਵਾਰ’ ਵੱਲੋਂ 13 ਫਰਵਰੀ 2011 ਦੀ ਸੰਪਾਦਕੀ
“ਜੋਗਿੰਦਰ ਸਿੰਘ ਸਮਰਥਕ ਬਨਾਮ ਪ੍ਰੋ.
ਦਰਸ਼ਨ ਸਿੰਘ ਸਮਰਥਕ” ਦੇ
ਪ੍ਰਤੀਕਰਮ ਵੱਜੋਂ ਪ੍ਰੋ. ਦਰਸ਼ਨ ਸਿੰਘ ਜੀ ਦੇ ਸਮਰਥਕ ਕਿਰਪਾਲ ਸਿੰਘ ਜੀ ਬਠਿੰਡਾ ਨੇ ਆਪਣੇ ਵਿਚਾਰ
ਪ੍ਰਗਟ ਕੀਤੇ ਹਨ। ਇਨ੍ਹਾਂ ਵਿਚਾਰਾਂ ਵਿਚ ਉਨ੍ਹਾਂ ਨੇ ਪਰਿਵਾਰ ਦੇ ਸਿਧਾਂਤ ਅਧਾਰਿਤ ਨਿਰਪੱਖ ਰਵਈਏ
ਨੂੰ ਗਲਤ ਦਸਦੇ ਹੋਏ, ਪ੍ਰੋ. ਦਰਸ਼ਨ ਸਿੰਘ ਜੀ ਦੀ ਦਸਮ ਗ੍ਰੰਥ ਸਬੰਧੀ ਪਹੁੰਚ ਨੂੰ ਸਹੀ ਠਹਿਰਾਇਆ
ਹੈ। ਵੀਰ ਜੀ ਅਨੁਸਾਰ ਪ੍ਰੋ. ਦਰਸ਼ਨ ਸਿੰਘ ਜੀ (ਗੁਰੂ ਗ੍ਰੰਥ ਦਾ ਪੰਥ ਇੰਟਰਨੈਸ਼ਨਲ ਮੂਵਮੈਂਟ) ਦੀ ਇਸ
ਸਬੰਧੀ ਨੀਤੀ ਇਸ ਤਰ੍ਹਾਂ ਹੈ:
(1)
ਪਹਿਲਾਂ ਗੁਰਦੁਆਰਿਆਂ ਅਤੇ
ਡੇਰਿਆਂ ਵਿਚੋਂ ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ ਵਿੱਚ ਸਜਾਏ ਗਏ ਅਖੌਤੀ ਦਸਮ ਗ੍ਰੰਥ ਦੀਆਂ
ਪ੍ਰਤੀਆਂ ਨੂੰ ਚੁਕਵਾਉਣਾ।
(2)
ਫਿਰ ਦਸਮ ਗ੍ਰੰਥ ਦੀਆˆ
ਕਾਮ-ਉਕਸਾਊ ਅਤੇ ਨਿਰੋਲ ਬ੍ਰਾਹਮਣਵਾਦੀ ਰਚਨਾਵਾਂ ਪ੍ਰਤੀ ਸੰਗਤਾਂ ਨੂੰ ਜਾਗਰੂਕ ਕਰਨਾ।
(3)
ਫਿਰ ਰਹਿਤ ਮਰਿਆਦਾ ਤੋਂ
ਮਾਨਤਾ ਪ੍ਰਾਪਤ ਦਸਮ ਗ੍ਰੰਥ ਦੀਆਂ ਰਚਨਾਵਾਂ ਬਾਰੇ ਵਿਦਵਾਨਾਂ ਤੋਂ ਚਰਚਾ ਕਰਵਾਉਣਾ।
ਉਪਰੋਕਤ ਨੀਤੀ ਤੋਂ ਜਾਪਦਾ ਹੈ ਕਿ ਕਿਰਪਾਲ ਸਿੰਘ ਜੀ (ਸ਼ਾਇਦ ਗੁਰੂ ਗ੍ਰੰਥ
ਦਾ ਪੰਥ ਇੰਟਰਨੈਸ਼ਨਲ ਮੂਵਮੈਂਟ ਦੇ ਹੋਰ ਮੈਂਬਰ) ਦਸਮ ਗ੍ਰੰਥ ਦੀਆਂ ਰਚਨਾਵਾਂ ਬਾਰੇ ਪੂਰੀ ਤਰ੍ਹਾਂ
ਸਪਸ਼ਟ ਨਹੀਂ ਹਨ। ਅਸੀਂ ਚਾਹੁੰਦੇ ਹਾਂ ਕਿ ਵਿਚਾਰ-ਚਰਚਾ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਕਿਰਪਾਲ
ਸਿੰਘ ਜੀ ਬਠਿੰਡਾ ਦਸਮ ਗ੍ਰੰਥ ਪ੍ਰਤੀ ਆਪਣਾ ਪੱਖ ਹੇਠ ਲਿਖੇ ਸਵਾਲਾਂ ਦੇ ਜਵਾਬ ਦੇ ਕੇ ਸਪਸ਼ਟ ਕਰਨ
ਦੀ ਕ੍ਰਿਪਾਲਤਾ ਕਰਨ।
(1)
ਕੀ ਦਸਮ ਗ੍ਰੰਥ ਦੀ ਕੋਈ ਰਚਨਾ
ਦਸਮੇਸ਼ ਕ੍ਰਿਤ ਹੈ ?
(2)
ਜੇ ਹੈ ਤਾਂ
ਕਿਹੜੀਆਂ-ਕਿਹੜੀਆਂ ਰਚਨਾਵਾਂ ਹਨ ?
(3)
ਜਿਹੜੀਆਂ ਰਚਨਾਵਾਂ ਨੂੰ
ਦਸਮੇਸ਼ ਕ੍ਰਿਤ ਮੰਨਦੇ ਹਨ, ਉਨ੍ਹਾਂ ਦੀ ਮਾਨਤਾ ਦਾ ਅਧਾਰ ਕੀ ਹੈ ?
ਬੇਨਤੀ ਹੈ ਕਿ ਉਪਰੋਕਤ ਸਵਾਲਾਂ ਦੇ ਜਵਾਬ ਗੁਰਮਤਿ ਅਧਾਰ ’ਤੇ ਬਿਲਕੁਲ ਸਪਸ਼ਟ
ਦੇਣ ਦੀ ਕ੍ਰਿਪਲਤਾ ਕਰਨ, ਨਾ ਕਿ ਸਿੱਖ ਰਹਿਤ ਮਰਿਯਾਦਾ ਦੀ ਓਟ ਲੈ ਕੇ ਜਵਾਬਾਂ ਨੂੰ ਗੋਲ-ਮੋਲ ਕੀਤਾ
ਜਾਵੇ। ਬਾਕੀ ਵੀਰ ਜੀ ਦੇ ਖੱਤ ਬਾਰੇ ਖੁੱਲੀ ਵਿਚਾਰ ਦੇਣ ਦਾ ਆਉਂਦੇ ਸਮੇਂ ਅਨੁਸਾਰ ਯਤਨ ਕੀਤਾ
ਜਾਵੇਗਾ।
ਜਵਾਬ ਦੀ ਉਡੀਕ ਵਿਚ,
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
(28/02/11)
ਅਰਵਿੰਦਰ ਸਿੰਘ
ਜੇਕਰ ਗੁਰਧਾਮਾਂ ਤੋਂ ਰਾਜਨੀਤਕ ਕਬਜ਼ਾ ਨਾ ਟੁੱਟਾ ਤਾਂ ਸ੍ਰੀ ਅੰਮ੍ਰਿਤਸਰ ਵਿਖੇ ਸਾਕਾ ਨਨਕਾਣਾ ਮੁੜ
ਵਰਤ ਸਕਦਾ ਹੈ: ਗਿਆਨੀ ਜਾਚਕ
ਮਿਲਬਰਨ 27 ਫਰਵਰੀ (ਅਰਵਿੰਦਰ ਸਿੰਘ) ਜੇਕਰ ਸਮੁਚੀ ਸਿੱਖ ਕੌਮ ਨੇ ਜਾਗਰੂਕ ਹੁੰਦਿਆਂ
ਗੁਰਦੁਆਰਾ ਪ੍ਰਬੰਧ ਲਈ ਸਥਾਪਿਤ ਲੋਕਰਾਜੀ ਤਰੀਕੇ ਮੁਤਾਬਿਕ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਆਪਣੀ
ਵੋਟ ਦੀ ਸੁਵਰਤੋਂ ਨਾ ਕੀਤੀ ਤਾਂ ਭਵਿਖ ਵਿੱਚ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸ੍ਰੀ ਨਨਕਾਣਾ
ਸਾਹਿਬ ਦੇ ਸਾਕੇ ਤੋਂ ਵੀ ਵਧੇਰੇ ਦੁਖਦਾਈ ਕਾਂਡ ਵਰਤ ਸਕਦਾ ਹੈ। ਕਿਉਂਕਿ, ਅਜੋਕੇ ਸੱਤਾਧਾਰੀ ਲੋਕ
ਮਹੰਤ ਨਰਾਇਣੂ ਤੋਂ ਵਧੇਰੇ ਸ਼ਕਤੀਸ਼ਾਲੀ ਹਨ। ਦੇਸ਼-ਵਿਦੇਸ਼ ਦੀਆਂ ਸਮੂਹ ਸਿੱਖ ਸੰਸਥਾਵਾਂ ਨੂੰ ਚਾਹੀਦਾ
ਹੈ ਕਿ ਉਹ ਧੜੇਬੰਦੀ ਤੋਂ ਉਚੇਰੀਆਂ ਹੋ ਕੇ ਕੌਮੀ ਭਵਿਖ ਲਈ ਇਸ ਪੱਖੋਂ ਚਿੰਤਾਤੁਰ ਹੋਣ। ਕਿਉਂਕਿ,
ਕੌਮ ਦੇ ਸਰਬਪੱਖੀ ਵਿਕਾਸ ਲਈ ਗੁਰਦੁਆਰਿਆਂ ਨੂੰ ਸਿੱਖੀ ਦੇ ਸਕੂਲ ਬਣਾਉਦਿਆਂ ਗੋਲਕ ਦੀ ਦੁਰਵਰਤੋਂ
ਰੋਕਣੀ ਅਤਿਅੰਤ ਜ਼ਰੂਰੀ ਹੈ। ਅੰਤਰਰਾਸ਼ਟਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਜੀ ਨੇ ਇਹ
ਅਪੀਲ ਅਸਟ੍ਰੇਲੀਆ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕਰੈਗੀਬਰਨ (ਮਿਲਬਰਨ) ਤੋਂ ਕੀਤੀ, ਜਿਥੇ
ਉਹ ਸ਼ਹੀਦੀ ਸਾਕਾ ਸ੍ਰੀ ਨਨਕਾਣਾ ਸਾਹਿਬ ਨੂੰ ਸਮਰਪਤ ਇੱਕ ਵਿਸ਼ੇਸ਼ ਸਤਿਸੰਗ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਇਹ ਵੀ ਕਿਹਾ ਹੁਣ ਬਿਲਕੁਲ ਓਹੀ ਹਲਾਤ ਬਣੇ ਹੋਏ, ਜਿਨ੍ਹਾਂ ਨੂੰ ਅਧਾਰ ਬਣਾ ਕੇ 1920 ਵਿੱਚ
ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਹੋਈ ਸੀ ਅਤੇ ਸਾਡੇ ਗੁਰਸਿੱਖ ਬੁਜ਼ੁਰਗਾਂ ਨੂੰ ਫਰਵਰੀ 1921 ਨੂੰ
ਸ੍ਰੀ ਨਾਨਕਾਣਾ ਸਾਹਿਬ ਵਰਗਾ ਦਿਲ ਕੰਬਾਊ ਸ਼ਹੀਦੀ ਸਾਕਾ ਵਰਤਾਉਣਾਂ ਪਿਆ ਸੀ। ਕਿਉਂਕਿ, ਜਿਵੇਂ
ਅੰਗਰੇਜ਼ ਹਾਕਮ ਸਾਡੇ ਕੁੱਝ ਝੋਲੀ-ਚੁੱਕ ਸਿੱਖ ਆਗੂਆਂ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ
ਪੁਜਾਰੀਆਂ ਅਤੇ ਗੁਰਧਾਮਾਂ ਦੇ ਮਹੰਤਾਂ ਨੂੰ ਹੱਥ-ਠੋਕੇ ਬਣਾ ਕੇ ਆਪਣੇ ਰਾਜਸੀ ਸੁਆਰਥਾਂ ਦੀ ਪੂਰਤੀ
ਲਈ ਵਰਤ ਰਹੇ ਸਨ। ਬਿਲਕੁਲ, ਓਵੇਂ ਹੀ ਹੁਣ ਸੱਤਾਧਾਰੀ ਸਿੱਖ ਆਗੂ ਆਪਣੇ ਰਾਜਸੀ ਤੇ ਪ੍ਰਵਾਰਕ
ਸੁਆਰਥਾਂ ਲਈ ਕੱਟੜ ਹਿੰਦੂਤਵੀ ਸ਼ਕਤੀਆਂ ਦੇ ਹੱਥ ਠੋਕੇ ਬਣ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹੋਰ
ਗੁਰਧਾਮਾਂ ਦੀ ਦੁਰਵਰਤੋਂ ਕਰ ਰਹੇ ਹਨ। ਜਿਵੇਂ ਅੰਗਰੇਜ਼ ਵੇਲੇ ਦੇ ਪੁਜਾਰੀਆਂ ਨੇ ਹਾਕਮਾਂ ਦੇ ਕਹਿਣ
ਅਨੁਸਾਰ ਸਿੰਘ ਸਭਾ ਲਹਿਰ ਦੇ ਮੋਢੀ ਪ੍ਰੋ: ਗੁਰਮੁਖ ਸਿੰਘ ਨੂੰ ਪੰਥ ਵਿਚੋਂ ਛੇਕਿਆ, ਜਨਰਲ ਅਡਵਾਇਰ
ਨੂੰ ਸਰੋਪਾ ਦਿੱਤਾ ਅਤੇ ਕਲਕੱਤੇ ਦੀ ਬੰਦਰਗਾਹ `ਤੇ ਗੋਲੀਆਂ ਨਾਲ ਭੁੰਨੇ ਗਏ ਗਦਰੀ ਸਿੱਖ ਬਾਬਿਆਂ
ਬਾਰੇ ਆਖਿਆ ਸੀ ਕਿ ਉਹ ਸਿੱਖ ਨਹੀ ਸਨ। ਤਿਵੇਂ ਹੀ ਅੱਜ ਪੰਥ ਦਰਦੀ ਗੁਰਸਿੱਖ ਵਿਦਵਾਨਾਂ ਨੂੰ
ਸਤਿਕਾਰਤ ਕਰਨ ਦੀ ਥਾਂ ਪੰਥ ਵਿਚੋਂ ਛੇਕਣ ਦੀ ਆਪਹੁਦਰੀ ਕਾਰਵਾਈ ਕਰਕੇ ਅਪਮਾਨਿਤ ਕੀਤਾ ਜਾ ਰਿਹਾ ਹੈ
ਅਤੇ 2003 ਵਿੱਚ ਗਿਆਨੀ ਜੁਗਿੰਦਰ ਸਿੰਘ ਵੇਦਾਂਤੀ ਨੇ ਜਿਸ ਪੁਰੇਵਾਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ
ਵਲੋਂ ਸਨਮਾਨਿਤ ਕੀਤਾ ਸੀ। ਉਸੇ ਨੂੰ ਹੀ ਸੱਤਾਧਾਰੀ ਹਾਕਮਾਂ ਦੇ ਕਹਿਣ `ਤੇ ਆਰ. ਐਸ. ਐਸ ਦਾ ਏਜੰਟ
ਦੱਸਿਆ ਜਾ ਰਿਹਾ ਹੈ।
(28/02/11)
ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ
ਸਾਖੀ ਤੇ
ਸਿੱਖਿਆ
-ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ
ਬੇ-ਸਿਰ ਪੈਰ ਦੀਆਂ ਸਾਖੀਆਂ ਨਾਲ ਸੰਗਤ ਨੂੰ ਜੋੜ੍ਹਨ ਦੀ ਕੋਸ਼ਿਸ਼ ਕਰ ਤੇ ਗੁਰੂ ਗਰੰਥ ਸਾਹਿਬ ਰੂਪੀ
ਨਿਰੋਲ ਜੀਵਨ ਜਾਚ ਰੂਪੀ ਨਾਲੋਂ ਤੋੜ੍ਹ, ਬਿਨ੍ਹਾਂ ਸ਼ਕ਼ ਇਹ ਕੱਚ-ਘੜ੍ਹ ਪ੍ਰਚਾਰਕ ਬਾਬਾ ਗੁਰੂ ਨਾਨਕ
ਦੀ ਨਿਰੋਲ, ਸਾਦੀ-ਮੁਰਾਦੀ, ਸਹਿਜ ਸਿੱਖੀ ਦੀ ਜੜ੍ਹੀਂ ਤੇਲ ਦੇ ਰਹੇ ਹਨ ! ਵਿਚਾਰਵਾਨਾਂ ਨੂੰ ਇਹਨਾਂ
'ਤੇ ਡੂੰਘੀ ਚਰਚਾ ਕਰਨੀ ਬਣਦੀ ਹੈ..
ਅਸਲ ਵਿਚ ਸਾਖੀ ਤੇ ਸਿੱਖਿਆ ਵਿੱਚ ਇੱਕ ਅੰਤਰ ਹੈ, ਸਿੱਖਿਆ ਉਹ ਜੋ ਗੁਰੂ ਆਪਣੀ ਰਸਨਾ ਤੋਂ ਆਪ
ਕਹਿੰਦਾ ਹੈ ਤੇ ਸਾਖੀ ਉਹ ਜੋ ਕੋਈ ਕਹਾਣੀਕਾਰ ਆਪਣੀ ਸੂਝ ਤੇ ਵਿਸ਼ਵਾਸ਼ਾਂ (ਅੰਧ-ਵਿਸ਼ਵਾਸ਼ਾਂ) ਨਾਲ
ਜੋੜ੍ਹਦਾ ਹੈ |
ਸਿਖਿਆਕਾਰ ਇੱਕੋ ਗੁਰੂ ਹੈ ਸਾਖੀਕਾਰ ਅਣਗਿਣਤ ਹਨ | ਕੋਈ ਐਰਾ-ਗੈਰਾ ਸਾਖੀਕਾਰ ਤਾਂ ਹੋ ਸਕਦਾ ਹੈ
ਸਿਖਿਆਕਾਰ ਨਹੀਂ !
ਸਿੱਖ ਦਾ ਜੀਵਨ ਅਸੂਲ ਗੁਰੂ ਨਾਲ ਜੁੜ੍ਹਨ ਵਿੱਚ ਹੈ, ਤੇ ਜੋ ਇਸ ਅਸੂਲ ਨੂੰ ਵਿਸਾਰ ਕੇ ਸਾਖੀਕਾਰ
ਨਾਲ ਜੁੜ੍ਹ ਜਾਵੇ ਉਹ ਅਸਲ 'ਚ ਨਿਗੁਰਾ ਹੈ ਤੇ ਸਤਿਗੁਰੂ ਨੇ ਤਾਂ ਫੁਰਮਾਨ ਕਰ ਦਿੱਤਾ ਹੈ ਕਿ
ਨਿਗੁਰੇ ਦਾ ਤਾਂ ਨਾਮ ਵੀ ਬੁਰਾ ਹੈ !
ਨਿਗੁਰੇ ਕਾ ਹੈ ਨਾਉ ਬੁਰਾ||(ਅੰਗ-੪੩੫)
(28/02/11)
ਕਿਰਪਾਲ ਸਿੰਘ ਬਠਿੰਡਾ
ਕਸ਼ਮੀਰ ਸਿੰਘ ਪ੍ਰੰਪਰਾ ਤੇ ਵਿਸ਼ਵਾਸ਼ ਦਾ ਹੀ ਰਾਗ ਅਲਾਪਦਾ ਰਿਹਾ-ਹੋਸਟ ਤੇ
ਕਾਲਰਾਂ ਦੇ ਕਿਸੇ ਸਵਾਲ ਦਾ ਜਵਾਬ ਨਾ ਦੇ ਸਕਿਆ
ਦਸਮ ਗ੍ਰੰਥ ਦੇ ਹਮਾਇਤੀ ਗੁਰਪ੍ਰੀਤ ਸਿੰਘ ਕੈਲੇਫ਼ੋਰਨੀਆਂ ਨੇ ਮੰਨਿਆਂ ਕਿ
ਪ੍ਰੋ: ਦਰਸ਼ਨ ਸਿੰਘ ਨਾਲ ਧੱਕਾ ਹੋਇਆ ਹੈ
ਸਾਡੇ ਕੋਲ ਅਸਲੀਲ ਤੋਂ ਅਸਲੀਲ ਰਚਨਾਵਾਂ ਲੈ ਕੇ ਆਓ ਅਸੀਂ ਤੁਹਾਨੂੰ ਉਸ
ਵਿਚੋਂ ਬ੍ਰਹਮ ਗਿਆਨ ਵਿਖਾਵਾਂਗੇ: ਗੁਰਪਰੀਤ ਸਿੰਘ ਕੈਲੇਫ਼ੋਰਨੀਆਂ
ਦਸਮ ਗ੍ਰੰਥ ਦੇ ਹਮਾਇਤੀਆਂ ਨੂੰ ਇਹ ਨਹੀਂ ਪਤਾ ਕਿ ਉਸ ਵੇਲੇ ਕਰੰਸੀ
ਕਿਹੜੀ ਚਲਦੀ ਸੀ: ਇੱਕ ਕਾਲਰ
ਜਿਹੜੇ ਦਸਮ ਗ੍ਰੰਥ ਦੇ ਹਮਾਇਤੀ ਹਨ ਉਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ
ਦੀਆਂ ਸਿਖਿਆਦਾਇਕ ਤੁਕਾਂ ਵਿੱਚ ਵੀ ਅਸ਼ਲੀਲਤਾ ਦਿੱਸਣ ਲੱਗ ਪਈ ਹੈ: ਇੱਕ ਕਾਲਰ
ਸਾਰੀ ਟਾਕ ਸ਼ੋਅ ਸੁਣਨ ਤੋਂ ਬਾਅਦ ਇੱਕ ਗੱਲ ਸਾਹਮਣੇ ਆਈ ਕਿ ਦਸਮ ਗ੍ਰੰਥ
ਦੇ ਹੱਕ ਵਿੱਚ ਬੋਲਣ ਵਾਲੇ ਆਪਸ ਵਿੱਚ ਵੀ ਇੱਕਮੱਤ ਨਹੀਂ ਹਨ
ਬਠਿੰਡਾ, ੨੮ ਫਰਵਰੀ (ਕਿਰਪਾਲ ਸਿੰਘ): ਹਰ ਹਫਤੇ ਦੀ ਤਰ੍ਹਾਂ ਬੀਤੇ ਐਤਵਾਰ
ਭਾਰਤੀ ਸਮੇਂ ਅਨੁਸਾਰ ਰਾਤ ੯. ੪੫ ਵਜੇ ਸ਼ੇਰ-ਏ-ਪੰਜਾਬ ਰੇਡੀਓ ਕੈਨੇਡਾ `ਤੇ ਦਿਲਾਂ ਦੀ ਸਾਂਝ
ਪ੍ਰੋਗਰਾਮ ਵਿੱਚ ਭਖਦੇ ਪੰਥਕ ਮਸਲੇ ਦਸਮ ਗ੍ਰੰਥ `ਤੇ ਲਾਈਵ ਟਾਕ ਸ਼ੋਅ ਕੀਤਾ ਗਿਆ। ਦਸਮ ਗ੍ਰੰਥ ਦੇ
ਹਮਾਇਤੀ ਦਵਿੰਦਰ ਸਿੰਘ ਟਰਾਂਟੋ ਦੀ ਬੇਨਤੀ `ਤੇ ਦਸਮ ਗ੍ਰੰਥ ਦੀ ਹਮਾਇਤ ਵਿੱਚ ਆਪਣਾ ਪੱਖ ਪੇਸ਼ ਕਰਨ
ਲਈ ਪੰਜਾਬੀ ਯੂਨੀਵਰਸਟੀ ਪਟਿਆਲਾ ਦੇ ਕਸ਼ਮੀਰ ਸਿੰਘ ਅਤੇ ਗੁਰਪ੍ਰੀਤ ਸਿੰਘ ਕੈਲੇਫ਼ੋਰਨੀਆਂ ਨੂੰ ਸਮਾਂ
ਦਿੱਤਾ ਗਿਆ। ਕਸ਼ਮੀਰ ਸਿੰਘ ਨੇ ਇਤਿਹਾਸਕ ਸਰੋਤ, ਪ੍ਰੰਪਰਾ ਅਤੇ ਵਿਸ਼ਵਾਸ਼ ਦਾ ਵਾਸਤਾ ਪਾ ਕੇ ਕਿਹਾ ਕਿ
ਦਸਮ ਪਿਤਾ ਦੇ ਦਰਬਾਰ ਵਿੱਚ ੫੨ ਕਵੀ ਸਨ। ਪਿਆਰ ਪਦਮ ਸਿੰਘ ਪਦਮ ਆਪਣੀ ਪੁਸਤਕ ਵਿੱਚ ੫੨ ਕਵੀਆਂ
ਸਮੇਤ ੧੨੫ ਬੰਦਿਆਂ ਦੀ ਸੂਚੀ ਦੇ ਰਹੇ ਹਨ। ਇਸ ਹਿਸਾਬ ਸਿੱਖਾਂ ਦੀ ਪੌਂਟਾ ਸਾਹਿਬ ਵਿਖੇ ਸਿੱਖ
ਯੁਨੀਵਰਸਿਟੀ ਸੀ ਤਾਂ ਕੀ ਇਸ ਯੁਨੀਵਰਸਿਟੀ ਦਾ ਵਾਈਸ ਚਾਂਸਲਰ ਕੋਈ ਅਨਪੜ੍ਹ ਬੰਦਾ ਸੀ ਜਿਸ ਨੂੰ
ਪੜ੍ਹਨਾ ਲਿਖਣਾ ਨਹੀਂ ਸੀ ਆਉਂਦਾ। ਇਸ ਅਧਾਰ `ਤੇ ਉਨ੍ਹਾਂ ਸਮੁੱਚੇ ਦਸਮ ਗ੍ਰੰਥ ਦੀ ਨੂੰ ਰਚਨਾ ਨੂੰ
ਦਸਮ ਪਿਤਾ ਗੁਰੂ ਗੋਬਿੰਦ ਸਿੰਘ ਦੀ ਬਾਣੀ ਹੋਣਾ ਦੱਸਿਆ। ਜਦੋਂ ਰੇਡੀਓ ਹੋਸਟ ਕੁਲਦੀਪ ਸਿੰਘ ਨੇ ਇਸ
ਦੀ ਰਚਨਾ ਤੇ ਸੰਪਾਦਨ ਕਾਲ ਸਬੰਧੀ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਇਸ ਦਾ ਰਚਨ ਕਾਲ ਚਰਿਤਰਾਂ ਦੇ
ਅਖੀਰ `ਤੇ ਹੀ ਦਰਜ਼ ਹੈ। ਰੇਡੀਓ ਹੋਸਟ ਨੇ ਪੁੱਛਿਆ ਕਿ ਗੁਰੂ ਸਿਆਣਾ ਹੈ ਜਾਂ ਸਿੱਖ? ਜੇ ਗੁਰੂ
ਸਾਹਿਬ ਨੇ ਆਪਣੀ ਰਚਨਾ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਨਹੀਂ ਕੀਤੀ ਅਤੇ ਨਾਂ ਹੀ ੧੭੦੮ ਵਿੱਚ
ਨਾਂਦੇੜ ਵਿਖੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਦੇਣ ਸਮੇਂ ਕਿਸੇ ਨੂੰ ਇਹ ਆਗਿਆ ਕੀਤੀ ਕਿ
ਉਨ੍ਹਾਂ ਤੋਂ ਪਿਛੋਂ ਕਿਸੇ ਹੋਰ ਗ੍ਰੰਥ ਨੂੰ ਗੁਰੂ ਦਾ ਦਰਜ਼ਾ ਦਿੱਤਾ ਜਾਵੇ ਤਾਂ ਇਸ ਨੂੰ ਗੁਰੂ ਵਾਲਾ
ਰੁਤਬਾ ਦੇਣ ਦਾ ਸਿੱਖਾਂ ਕੋਲ ਕੀ ਅਧਿਕਾਰ ਹੈ? ਕਸ਼ਮੀਰ ਸਿੰਘ ਨੇ ਕਿਹਾ ਦਸਮ ਗ੍ਰੰਥ ਦੀ ਵੀਚਾਰਧਾਰਾ
ਗੁਰੂ ਗ੍ਰੰਥ ਸਾਹਿਬ ਨਾਲੋਂ ਵੱਖਰੀ ਹੈ ਇਸ ਕਰਕੇ ਉਨ੍ਹਾਂ ਇਸ ਨੂੰ ਵੱਖਰਾ ਰੱਖਿਆ। ਉਨ੍ਹਾਂ ਮੋੜਵਾਂ
ਸਵਾਲ ਕੀਤਾ ਕਿ ਜਦੋਂ ਗੁਰੂ ਅਰਜੁਨ ਸਾਹਿਬ ਨੇ ਹਰਿਮੰਦਰ ਸਾਹਿਬ ਦੀ ਰਚਨਾ ਕਰ ਦਿੱਤੀ ਸੀ ਤਾਂ ਗੁਰੂ
ਹਰਿਗੋਬਿੰਦ ਸਾਹਿਬ ਨੂੰ ਕੀ ਲੋੜ ਪਈ ਸੀ ਕੇ ਉਸ ਦੇ ਬਰਾਬਰ ਅਕਾਲ ਤਖ਼ਤ ਬਣਾਉਣ ਦੀ? ਜਿਸ ਤਰ੍ਹਾਂ
ਹਰਿਮੰਦਰ ਸਾਹਿਬ ਅਤੇ ਅਕਾਲ ਤਖ਼ਤ ਦਾ ਕੰਸੈਪਟ ਵੱਖੋ ਵਖਰਾ ਹੈ ਇਸੇ ਤਰ੍ਹਾਂ ਦਸਮ ਗ੍ਰੰਥ ਤੇ ਗੁਰੂ
ਗ੍ਰੰਥ ਸਾਹਿਬ ਦਾ ਕੰਸੈਪਟ ਵੱਖੋ ਵਖਰਾ ਹੈ ਤੇ ਸਿੱਖਾਂ ਨੇ ਦੋਵਾਂ ਨੂੰ ਹੀ ਮਾਨਤਾ ਦੇ ਦਿੱਤੀ ਹੈ।
ਕੁਲਦੀਪ ਸਿੰਘ ਨੇ ਕਿਹਾ ਕਿ ਇਸ ਦਾ ਭਾਵ ਤੁਸੀਂ ਗੁਰੂ ਨਾਲੋਂ ਸਿੱਖ ਨੂੰ ਸਿਆਣਾ ਮੰਨਦੇ ਹੋ ਕਿ
ਗੁਰੂ ਨੇ ਆਪਣੇ ਗ੍ਰੰਥ ਨੂੰ ਵੱਖਰਾ ਰੱਖਿਆ ਪਰ ਸਿੱਖਾਂ ਨੇ ਦੋਵੇਂ ਬਰਾਬਰ ਪ੍ਰਕਾਸ਼ ਕਰ ਦਿੱਤੇ।
ਕੁਲਦੀਪ ਸਿੰਘ ਨੇ ਤ੍ਰਿਆ ਚਰਿਤਰ ਦੇ ਚਰਿਤਰ ਨੰ: ੪੦੨ ਵਿਚੋਂ ਪੰਕਤੀਆਂ ਪੜ੍ਹ ਕੇ ਸੁਣਾਈਆਂ:
ਪੋਸਤ ਭਾਂਗ ਅਫੀਮ ਮਿਲਾਇ।।
ਆਸਨ ਤਾ ਤਰ ਦਿਯੋ ਬਨਾਇ।। ਚੁੰਬਨ ਰਾਇ ਅਲਿੰਗਨ ਲਏ।। ਲਿੰਗ ਦੇਤ ਤਿਹ ਭਗ ਮੋ ਭਏ।। ੨੪।।
ਉਨ੍ਹਾਂ ਕਿਹਾ ਜਿਆਦਾ ਅਸ਼ਲੀਲਤਾ ਹੋਣ ਕਰਕੇ ਉਹ ਅਗਲੀਆਂ
ਤੁਕਾਂ ਪੜ੍ਹ ਨਹੀਂ ਸਕਦੇ ਇਸ ਲਈ ਸਿਰਫ ਇਨ੍ਹਾਂ ਤੁਕਾਂ ਦੇ ਹੀ ਅਰਥ ਕਰਕੇ ਸੁਣਾਓ ਜੀ। ਕਸ਼ਮੀਰ ਸਿੰਘ
ਨੇ ਕਿਹਾ ਜੇ ਇਕੱਲੀ ਇਕੱਲੀ ਤੁਕ ਦੇ ਅਰਥ ਹੀ ਪੁਛਣੇ ਹਨ ਤਾਂ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਤੁਕ:
ਜੇ ਲਖ ਇਸਤਰੀਆ ਭੋਗ ਕਰਹਿ ਨਵ
ਖੰਡ ਰਾਜੁ ਕਮਾਹਿ।। (ਪੰਨਾ ੨੬) ਦੇ ਅਰਥ ਦੱਸੋ।
ਤੁਹਾਡੀ ਸਮੱਸਿਆ ਹੀ ਇਹ ਹੈ ਕਿ ਤੁਹਾਨੂੰ ਪ੍ਰੋ: ਦਰਸ਼ਨ ਸਿੰਘ ਵਾਂਗ ਸਮਝ ਨਹੀਂ ਆਉਂਦੀ। ਕੁਲਦੀਪ
ਸਿੰਘ ਨੇ ਪੁੱਛਿਆ ਕਿ ਦਸਮ ਗ੍ਰੰਥ ਦੀਆਂ ਵੱਖ ਵੱਖ ਬੀੜਾਂ ਵਿੱਚ ਪੰਨਿਆਂ ਦੀ ਗਿਣਤੀ ਤੇ ਬਾਣੀ ਦੀ
ਤਰਤੀਬ ਵੱਖਰੀ ਹੈ। ਜੇ ਇਹ ਗੁਰੂ ਕ੍ਰਿਤ ਹੈ ਤਾਂ ਇਹ ਕਿਸ ਨੂੰ ਅਧਿਕਾਰ ਹੈ ਕਿ ਇਸ ਵਿੱਚ ਮਨਮਰਜ਼ੀ
ਦੀ ਸੋਧ ਕਰ ਸਕੇ। ਕਸ਼ਮੀਰ ਸਿੰਘ ਨੇ ਕਿਹਾ ਕਿ ਸਿੱਖ ਮਾਰਗ `ਤੇ ਬਹਿਸ ਚੱਲ ਰਹੀ ਹੈ ਕਿ ਸੁਖਮਨੀ
ਸਾਹਿਬ ਵਿਚ: `ਗਉੜੀ ਸੁਖਮਨੀ
ਮਃ ੫।। ਸਲੋਕੁ।। ੴ ਸਤਿਗੁਰ ਪ੍ਰਸਾਦਿ।। ਲਿਖਿਆ
ਹੈ, ਇੱਥੇ ੴ ਸਤਿਗੁਰ
ਪ੍ਰਸਾਦਿ।। ਪਿਛੋਂ ਨਹੀਂ ਪਹਿਲਾਂ ਲਿਖਣਾ ਚਾਹੀਦਾ
ਹੈ। ਇਸ ਵਿੱਚ ਸੋਧ ਕਰ ਲੈਣੀ ਚਾਹੀਦੀ ਹੈ। ਇਹ ਤਾਂ ਸੰਤ ਕਰਤਾਰ ਸਿੰਘ ਸਨ ਜਿਨ੍ਹਾਂ ਨੇ ਰੋਕਿਆ
ਨਹੀਂ ਇਹ ਸੋਧ ਤਾਂ ਕਰ ਦਿੱਤੀ ਗਈ ਸੀ। ਕੁਲਦੀਪ ਸਿੰਘ ਨੇ ਕਿਹਾ ਕਿ ਨਾ ਸਿੱਖ ਮਾਰਗ ਗੁਰੂ ਗੰਥ
ਸਾਹਿਬ ਹੈ ਅਤੇ ਨਾ ਹੀ ਸੰਤ ਕਰਤਾਰ ਸਿੰਘ ਗੁਰੂ ਸਨ ਤੁਸੀਂ ਇਹ ਦੱਸੋ ਕਿ ਗੁਰੂ ਗ੍ਰੰਥ ਸਾਹਿਬ ਵਿੱਚ
ਸੋਧ ਹੋ ਸਕਦੀ ਹੈ ਜਾਂ ਨਹੀਂ।
ਇਸ ਦਾ ਕੋਈ ਜਵਾਬ ਨਾ ਦੇ ਸਕਣ `ਤੇ ਕੈਲੇਫ਼ੋਰਨੀਆਂ ਤੋਂ ਇੱਕ ਕਾਲਰ ਨੇ
ਪੁੱਛਿਆ ਕਿ ਕਸ਼ਮੀਰ ਸਿੰਘ ਹੁਣੇ ਹੀ ਕਹਿ ਕੇ ਗਏ ਹਨ ਕਿ ਗ੍ਰੰਥ ਦਾ ਰਚਨ ਕਾਲ ਹਰ ਬਾਣੀ ਦੇ ਅਖੀਰ
`ਤੇ ਦਰਜ਼ ਹੈ। ਪਰ ਇਸ ਦੇ ਅਖੀਰ ਤੇ ਜੋ ਦਰਜ਼ ਹੈ:
ਸੰਬਤ ਸੱਤ੍ਰਹ ਸਹਿਸ ਭਣਿਜੈ।। ਅਰਧ
ਸਹਸ ਫੁਨਿ ਤੀਨਿ ਕਹਿਜੈ।। ਭਾਦ੍ਰਵ ਸੁਦੀ ਅਸਟਮੀ ਰਵਿ ਵਾਰਾ।। ਤੀਰ ਸਤੁੱਦ੍ਰਵ ਗ੍ਰੰਥ ਸੁਧਾਰਾ।।
ਦਸਮ ਗ੍ਰੰਥ ਦਾ ਲੇਖਕ ਇਸ ਅਨੁਸਾਰ ਕਹਿ ਰਿਹਾ ਹੈ
ਕਿ ਉਸ ਨੇ ਸੰਬਤ ੧੭੫੩ ਦੇ ਭਾਦੋਂ ਮਹੀਨੇ ਦੇ ਚਾਨਣ ਪੱਖ ਦੀ ਅੱਠਿਓਂ ਦਿਨ ਵੀਰਵਾਰ ਨੂੰ ਸਤਿਲੁਜ ਦੇ
ਕੰਢੇ ਬੈਠ ਕੇ ਇਹ ਗ੍ਰੰਥ ਸਪੂੰਰਣ ਕੀਤਾ। ਪਰ ਉਸ ਦਿਨ ਭਾਦੋਂ ਸੁਦੀ ਅਸ਼ਟਮੀ ਨੂੰ ਤਾਂ ਦਿਨ ਐਤਵਾਰ
ਨਹੀਂ ਮੰਗਲਵਾਰ ਸੀ। ਤਾ ਕੀ ਗੁਰੂ ਸਾਹਿਬ ਨੂੰ ਦਿਨ ਦਾ ਪਤਾ ਨਹੀਂ ਸੀ ਜਾਂ ਬਾਅਦ ਵਿੱਚ ਕਿਸੇ ਨੇ
ਗਲਤ ਲਿਖ ਦਿੱਤਾ। ਕਸ਼ਮੀਰ ਸਿੰਘ ਨੇ ਕਿਹਾ ਪੁਰੇਵਾਲ ਦੀ ਸੋਚ ਦਾ ਜਨਾਜ਼ਾ ਹੀ ਇੱਥੋਂ ਨਿਕਲਦਾ ਹੈ ਕਿ
ਜਿਸ ਨੇ ਲਿਖਿਆ ਹੈ ਉਸ ਨੂੰ ਤਾਂ ਪਤਾ ਨਹੀਂ ਕਿ ਉਸ ਦਿਨ ਕੀ ਦਿਨ ਸੀ, ਪਰ ਪੁਰੇਵਾਲ ਨੂੰ ੩੦੦ ਸਾਲ
ਬਾਅਦ ਪਤਾ ਲੱਗ ਗਿਆ ਕਿ ਉਸ ਦਿਨ ਐਤਵਾਰ ਨਹੀਂ ਮੰਗਲਵਾਰ ਸੀ। ਇੱਕ ਹੋਰ ਕਾਲਰ ਰਣਜੀਤ ਸਿੰਘ ਨੇ
ਕਿਹਾ ਕਿ ਲਗਦਾ ਹੈ ਕਿ ਕਸ਼ਮੀਰ ਸਿੰਘ ਨੂੰ ਇਹ ਨਹੀਂ ਪਤਾ ਕਿ ਜੇ ੫੨ ਕਵੀਆਂ ਨੇ ਕੁੱਝ ਲਿਖਿਆ ਹੈ
ਤਾਂ ਉਸ ਨੂੰ ਗਰੂ ਦੀ ਬਾਣੀ ਨਹੀਂ ਕਿਹਾ ਜਾ ਸਕਦਾ। ਇਸ ਨੇ ਦਸਮ ਗ੍ਰੰਥ ਵੇਖਿਆ ਤੱਕ ਨਹੀਂ। ਜੇ ਇਸ
ਨੇ ਵੇਖਿਆ ਹੁੰਦਾ ਤਾ ਇਸ ਨੂੰ ਪਤਾ ਹੁੰਦਾ ਕਿ ਦਸਮ ਗ੍ਰੰਥ ਦੀਆਂ ਕੁਲ ੨੮੬੬੦ ਲਾਈਨਾਂ ਹਨ ਜਿਨ੍ਹਾਂ
ਵਿਚੋਂ ਗੁਰੂਆਂ ਦੇ ਨਾਮ `ਤੇ ਸਿਰਫ ੧੬ ਲਾਈਨਾਂ ਹਨ ਤੇ ਉਨ੍ਹਾਂ ੧੬ ਲਾਈਨਾਂ ਵਿੱਚ ਵੀ ਪੰਨਾ ਨੰ:
੫੪ `ਤੇ ਜੋ ਲਿਖਿਆ ਹੈ: ਸ੍ਰੀ
ਨਾਨਕ ਅੰਗਦਿ ਕਰਿ ਮਾਨਾ।। ਅਮਰਦਾਸ ਅੰਗਦ ਪਹਿਚਾਨਾ।। ਅਮਰਦਾਸ ਰਾਮਦਾਸ ਕਹਾਯੋ।। ਸਾਧਨਿ ਲਖਾ ਮੂੜ
ਨਹਿ ਪਾਇਓ।। ੯।। ਭਿੰਨ ਭਿੰਨ ਸਭਹੂੰ ਕਰਿ ਜਾਨਾ।। ਏਕ ਰੂਪ ਕਿਨਹੂੰ ਪਹਿਚਾਨਾ।। …. . ਨਾਟਕ ਚੇਟਕ
ਕੀਏ ਕੁਕਾਜਾ।। ਪ੍ਰਭ ਲੋਗਨ ਕਹ ਆਵਤ ਲਾਜਾ।। ੧੪।।
ਇਸ ਤੋਂ ਅੱਗੇ ਪੰਜਵੇ ਅਧਿਆਏ ਦੀ ਸਮਾਪਤੀ ਕਰ ਦਿੱਤੀ।
ਉਨ੍ਹਾਂ ਪੁੱਛਿਆ ਕੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਤੱਕ ੯ ਗੁਰੂਆਂ ਨੂੰ
ਅਕਾਲਪੁਰਖ਼ ਦੇ ਇੱਕ ਰੂਪ ਦੀ ਸੋਝੀ ਨਹੀਂ ਸੀ? ਕੀ ਉਹ ਭਿੰਨ ਭਿੰਨ ਰੂਪ ਮੰਨਦੇ ਰਹੇ ਸਨ? ਕੀ ਉਹ
ਨਾਟਕ ਚੇਟਕ ਤੇ ਕੁਕਾਜ (ਮਾੜੇ ਕੰਮ) ਹੀ ਕਰਦੇ ਰਹੇ ਸਨ ਜਿਹੜੇ ਸਾਨੂੰ ਲੋਕਾਂ ਨੂੰ ਦਸਦਿਆਂ ਸ਼ਰਮ
ਆਉਂਦੀ ਹੈ? ਅੱਗੇ ਪੰਨਾ ੫੭ `ਤੇ ਲਿਖਿਆ ਹੈ:
ਮੈ ਆਪਨਾ ਸੁਤ ਤੋਹਿ ਨਿਵਾਜ਼ਾ।। ਪੰਥ
ਪ੍ਰਚੁਰ ਕਰਬੋ ਕਹੁ ਸਾਜਾ।। ਜਾਹਿ ਤਹਾਂ ਤੈ ਧਰਮੁ ਚਲਾਇ।। ਕਬੁਧਿ ਕਰਨ ਤੇ ਲੋਕ ਹਟਾਇ।। ੨੯।।
ਕਬਿਬਾਚ ਦੋਹਰਾ।। ਠਾਢ ਭਯੋ ਮੈ ਜੋਰਿ ਕਰਿ ਬਚਨ ਕਹਾ ਸਿਰ ਨਿਯਾਇ।। ਪੰਥ ਚਲੈ ਤਬ ਜਗਤ ਮੈ ਜਬ ਤੁਮ
ਕਰਹੁ ਸਹਾਇ।। ੩੦।। ਉਨ੍ਹਾਂ ਪੁੱਛਿਆ ਕੀ ਗੁਰੂ
ਨਾਨਕ ਸਾਹਿਬ ਨੇ ਪੰਥ ਨਹੀਂ ਸੀ ਚਲਾਇਆ? ਕੀ ਦਸਵੇਂ ਗੁਰੂ ਨੇ ਕੋਈ ਵਖਰਾ ਪੰਥ ਚਲਾਇਆ ਹੈ? ਕੀ
ਦਸਵਾਂ ਗੁਰੂ ਬਾਕੀ ਨੌ ਗੁਰੂਆਂ ਤੋਂ ਵਖਰਾ ਹੈ? ਜਵਾਬ ਦੇਣ ਤੋਂ ਅਸਮਰਥ ਕਸ਼ਮੀਰ ਸਿੰਘ ਕਦੀ ਰੁਖੀ
ਭਾਸ਼ਾ ਵਿੱਚ ਪ੍ਰੋ: ਦਰਸ਼ਨ ਸਿੰਘ ਨੂੰ ਕੋਸਦਾ ਅਤੇ ਕਦੀ ਕਹਿੰਦਾ ਕਿ ਜਿਹੜਾ ਤੇਰਾ ਰੇਡੀਓ ਹੈ ਇਹ ਕੋਈ
ਮਸਲਾ ਹਲ ਕਰਨ ਲਈ ਨਹੀਂ, ਲੋਕਾਂ ਨੂੰ ਇੱਥੇ ਸੱਦ ਕੇ ਉਨ੍ਹਾਂ ਦੀ ਬੇਇਜਤੀ ਕਰਨ ਲਈ ਹੈ।
ਇੱਕ ਹੋਰ ਕਾਲਰ ਨੇ ਪੁੱਛਿਆ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਸਾਰੇ ਗੁਰੂਆਂ
ਨੇ ਨਾਨਕ ਨਾਮ ਹੇਠ ਬਾਣੀ ਉਚਾਰਣ ਕੀਤੀ ਤਾਂ ਗੁਰੂ ਗੋਬਿੰਦ ਸਿੰਘ ਜੀ ਦੀ ਕਿਵੇਂ ਜੁਰਤ ਪਈ ਕਿ ਉਹ
ਆਪਣੇ ਪੁਰਖਿਆਂ ਦੀ ਰਵਾਇਤ ਨੂੰ ਛੱਡ ਕੇ ਬਿਨਾ ਹੀ ਨਾਨਕ ਨਾਮ ਤੋਂ ਬਾਣੀ ਉਚਾਰਦੇ। ਕੀ ਗੁਰੂ
ਹਰਿਗੋਬਿੰਦ ਸਾਹਿਬ ਪਾਸ ਉਹ ਅਥਾਰਟੀ ਨਹੀਂ ਸੀ ਜੋ ਗੁਰੂ ਨਾਨਕ ਪਾਸ ਸੀ? ਕੀ ਉਹ ਅਕਾਲ ਤਖ਼ਤ ਦੀ
ਸਿਰਜਨਾ ਨਹੀਂ ਸੀ ਕਰ ਸਕਦੇ? ਉਨ੍ਹਾਂ ਕਿਹਾ ਅਕਾਲ ਤਖ਼ਤ ਦੀ ਸਿਰਜਨਾ ਤੇ ਗੁਰੂ ਗੋਬਿੰਦ ਸਿੰਘ ਜੀ
ਵੱਲੋਂ ਅੰਮ੍ਰਿਤ ਛਕਾਉਣਾ ਗੁਰੂ ਨਾਨਕ ਸਾਹਿਬ ਜੀ ਦੇ ਬਖ਼ਸ਼ੇ ਸਿਧਾਂਤ ਅਨੁਸਾਰ ਹੀ ਹੈ ਉਸ ਤੋਂ ਬਾਹਰ
ਕੁੱਝ ਵੀ ਨਹੀਂ ਫਿਰ ਦਸਵੇਂ ਨਾਨਕ ਨੇ ਵੱਖਰੇ ਸਿਧਾਂਤ ਵਾਲਾ ਗ੍ਰੰਥ ਕਿਵੇਂ ਰਚ ਦਿੱਤਾ? ਕਸ਼ਮੀਰ
ਸਿੰਘ ਨੇ ਫਿਰ ਤੂੰ ਤੂੰ ਕਹਿ ਕੇ ਕਿਹਾ ਮੈਂ ਸਾਰੇ ਜਵਾਬ ਦੇ ਸਕਦਾ ਹਾਂ ਪਰ ਤੂੰ ਦੇਣ ਹੀ ਨਹੀਂ
ਦਿੰਦਾ। ਕਿਸੇ ਵੀ ਸਵਾਲ ਦਾ ਸਿੱਧਾ ਜਵਾਬ ਦੇਣ ਦੀ ਵਜ਼ਾਏ ਹੋਰ ਕਹਾਣੀਆਂ ਸ਼ੁਰੂ ਕਰਨ `ਤੇ ਕੁਲਦੀਪ
ਸਿੰਘ ਨੇ ਕਿਹਾ ਕਿ ਤੁਹਾਨੂੰ ਸਮਝ ਹੀ ਨਹੀਂ ਕਿ ਰੇਡੀਓ `ਤੇ ਸੰਬਾਦ ਕਿਸ ਤਰ੍ਹਾਂ ਕਰਨਾ ਹੈ।
ਪਹਿਲਾਂ ਕਿਸੇ ਸਕੂਲ ਵਿੱਚ ਜਾ ਕੇ ਬੋਲਣਾ ਸਿੱਖ ਕੇ ਆਓ। ਇੱਕ ਹੋਰ ਕਾਲਰ ਨੇ ਕਿਹਾ ਕਿ ਕਸ਼ਮੀਰ ਸਿੰਘ
ਦੀ ਇਹ ਗੱਲ ਬਿਲਕੁਲ ਠੀਕ ਹੈ ਕਿ ੨੧ ਵੇਂ ਚਰਿਤਰ ਵਿੱਚ ਬੜੀ ਸੋਹਣੀ ਸਿਖਿਆ ਹੈ:
ਨਿਜ ਨਾਰੀ ਕੇ ਸਾਥ ਨੇਹੁ ਤੁਮ ਨਿੱਤ
ਬਢੈਯਹੁ।। ਪਰ ਨਾਰੀ ਸੇਜ ਭੁਲਿ ਸੁਪਨੇ ਹੂੰ ਨ ਜੈਯਹੁ।। ੫੧।।
ਪਰ ਉਸੇ ਚਰਿਤਰ ਵਿੱਚ ਉਸੇ ਪਾਤਰ ਨੂੰ ਅਨੂਪ ਕੌਰ ਦੀ ਸੇਜ
`ਤੇ ਬੈਠਾ ਵਿਖਾਇਆ ਗਿਆ ਹੈ, ਅਨੂਪ ਕੌਰ ਵਲੋਂ ਚੋਰ ਚੋਰ ਦਾ ਰੌਲਾ ਪਾਉਣ `ਤੇ ਉਸ ਨੂੰ ਉਥੋਂ ਭੱਜਣਾ
ਪੈ ਗਿਆ। ਅਗੇ ਲਿਖਿਆ ਹੈ: ਵਾ
ਕੀ ਕਰ ਦਾਰੀ ਧਰੀ ਪਗਿਯਾ ਲਈ ਉਤਾਰਿ।। ਚੋਰ ਚੋਰ ਕਰਿ ਤਿਹ ਗਹਯੋ ਦੈਕ ਮੁਹਤਰੀ ਝਾਰਿ।। ੫।। ਲਗੇ
ਮੁਹਤਰੀ ਕੇ ਗਿਰਯੋ ਭੁਮਿ ਮੂਰਛਨਾ ਖਾਇ।। ਭੇਦ ਨ ਕਾਹੂੰ ਨਰ ਲਹਿਯੋ ਮੁਸਕੈ ਲਈ ਚੜ੍ਹਾਏ।। ੬।।
ਦਸੰਬਰ ੨੦੦੯ ਵਿੱਚ ਇਸੇ ਕਸ਼ਮੀਰ ਸਿੰਘ ਨੇ ਪ੍ਰੋ
ਹਰਿਭਜਨ ਸਿੰਘ ਦੀ ਪੁਸਤਕ ਛਪਵਾ ਕੇ ਰਲੀਜ਼ ਕੀਤੀ ਜਿਸ ਵਿੱਚ ਉਹ ਇਸ ਦੇ ਅਰਥ ਕਰ ਰਿਹਾ ਹੈ:- ਉਸ ਦੀ
ਦਾੜ੍ਹੀ ਫੜ ਲਈ ਪੱਗ ਉਤਾਰ ਲਈ, ਚੋਰ ਚੋਰ ਕਹਿ ਕੇ ਉਸ ਦੇ ਜੁੱਤੀਆਂ ਲਾ ਦਿੱਤੀਆਂ। ਜੁਤੀਆਂ ਪੈਣ
ਨਾਲ ਮੂਰਛਾ ਖਾ ਕੇ ਉਹ ਧਰਤੀ `ਤੇ ਡਿੱਗ ਪਿਆ ਕਿਸੇ ਮਨੁਖ ਨੂੰ ਭੇਦ ਹੀ ਨਾ ਲੱਗਾ ਤੇ ਉਸ ਦੀਆਂ
ਮੁਛਕਾਂ ਬੰਨ੍ਹ ਲਈਆਂ। ਅੱਗੇ ੨੩ਵੇਂ ਚਰਿਤਰ ਵਿੱਚ ਲਿਖ ਰਿਹਾ ਹੈ:
ਦੋਹਰਾ।। ਛਿਮਾ ਕਰਹੁ ਅਬ ਤ੍ਰਿਯ ਹਮੈ
ਬਹੁਰਿ ਨ ਕਰਿਯਹੁ ਰਾਧਿ।। ਬੀਸ ਸਹੰਸ ਟਕਾ ਤਿਸੈ ਦਈ ਛਿਮਾਹੀ ਬਾਂਧਿ।। ੧੨।। ੧।।
ਜਿਸ ਦੇ ਹਰਿਭਜਨ ਸਿੰਘ ਅਰਥ ਕਰਦਾ ਹੈ: ਹੇ ਇਸਤਰੀ! ਹੁਣ
ਸਾਨੂੰ ਮੁਆਫ਼ ਕਰ ਮੈਂ ਫਿਰ ਅਜਿਹਾ ਅਪਰਾਧ ਨਹੀਂ ਕਰਦਾ। ਤੇ ਫਿਰ ਉਸ ਇਸਤਰੀ ਦੀ ੨੦ ਹਜ਼ਾਰ ਟਕੇ
ਛਿਮਾਹੀ ਬੰਨ੍ਹ ਦਿੱਤੀ ਗਈ। ਪ੍ਰੋ: ਹਰਿਭਜਨ ਸਿੰਘ ਇਸ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਆਤਮ ਕਥਾ
ਲਿਖ ਰਿਹਾ ਹੈ ਤਾਂ ਕੀ ਇਹ ਗੁਰੂ ਸਾਹਿਬ ਜੀ ਦਾ ਘੋਰ ਅਨਾਦਰ ਨਹੀਂ ਹੈ? ਉਨ੍ਹਾਂ ਪੁੱਛਿਆ ਕਸ਼ਮੀਰ
ਸਿੰਘ ਦਾ ਇਸ ਸਬੰਧੀ ਕੀ ਕਹਿਣਾ ਹੈ? ਰੇਡੀਓ ਹੋਸਟ ਕੁਲਦੀਪ ਸਿੰਘ ਨੇ ਵਿਅੰਗ ਨਾਲ ਕਿਹਾ ਕਸ਼ਮੀਰ
ਸਿੰਘ ਨੇ ਇਸ ਬਾਰੇ ਕੁੱਝ ਨਹੀਂ ਕਹਿਣਾ ਉਹ ਕਿਸੇ ਸਕੂਲ ਵਿੱਚ ਪੰਜਾਬੀ ਸਿੱਖਣ ਲਈ ਗਿਆ ਹੈ।
ਦਸਮ ਗ੍ਰੰਥ ਦੇ ਦੂਸਰੇ ਹਮਾਇਤੀ ਗੁਰਪ੍ਰੀਤ ਸਿੰਘ ਕੈਲੇਫ਼ੋਰਨੀਆਂ ਨੇ ਮੰਨਿਆਂ
ਕਿ ਪ੍ਰੋ: ਦਰਸ਼ਨ ਸਿੰਘ ਨਾਲ ਧੱਕਾ ਹੋਇਆ ਹੈ। ਜੋ ਪ੍ਰੋ: ਦਰਸ਼ਨ ਸਿੰਘ ਨੇ ਕਿਹਾ ਉਹ ਦੂਜੇ ਵਿਦਵਾਨਾਂ
ਨੇ ਵੀ ਕਿਹਾ ਪਰ ਪ੍ਰੋ: ਦਰਸ਼ਨ ਸਿੰਘ ਨੂੰ ਪੰਥ ਵਿਚੋਂ ਛੇਕ ਦਿੱਤਾ। ਉਨ੍ਹਾਂ ਗੁਰਬਾਣੀ ਦੇ ਹੁਣ ਤੱਕ
ਹੋਏ ਟੀਕਿਆਂ ਨੂੰ ਗਲਤ ਦੱਸਿਆ। ਲੁਧਿਆਣੇ ਤੋਂ ਇੱਕ ਕਾਲਰ ਹਰਿਮੰਦਰ ਸਿੰਘ ਨੇ ਕਿਹਾ ਕਿ ਕਸ਼ਮੀਰ
ਸਿੰਘ ਸਿਰਫ ਸ਼ਰਧਾ ਤੇ ਪ੍ਰੰਪਰਾ ਦਾ ਸਹਾਰ ਲੈ ਰਿਹਾ ਹੈ ਪਰ ਕਿਸੇ ਵੀ ਸਵਾਲ ਦਾ ਪੁਖਤਾ ਸਬੂਤ ਨਹੀਂ
ਦੇ ਸਕਿਆ। ਉਨ੍ਹਾਂ ਕਸ਼ਮੀਰ ਸਿੰਘ ਦੀ ਹਾਲਤ ਚੁਟਕਲੇ ਦੇ ਇੱਕ ਉਸ ਵਿਦਿਆਰਥੀ ਵਰਗੀ ਦੱਸੀ ਜਿਸ ਨੂੰ
ਅਧਿਆਪਕ ਨੇ ਪੁੱਛਿਆ ਕਿ ਸਿੱਧ ਕਰੋ ਕਿ ਧਰਤੀ ਗੋਲ ਹੈ। ਵਿਦਿਆਰਥੀ ਕਹਿਣ ਲੱਗਾ, ਧਰਤੀ ਇਸ ਤਰ੍ਹਾਂ
ਗੋਲ ਹੈ ਜਿਵੇਂ ਸਾਈਕਲ ਦਾ ਚੱਕਾ ਗੋਲ ਹੈ, ਬਾਲਟੀ ਦਾ ਥੱਲਾ ਗੋਲ ਹੈ। ਅਧਿਆਪਕ ਨੇ ਕਿਹਾ ਕਿ ਤੂੰ
ਇਹ ਸਬੂਤ ਦੇ ਕੇ ਸਿੱਧ ਕਰ ਕੇ ਧਰਤੀ ਗੋਲ ਹੈ। ਵਿਦਿਆਰਥੀ ਨੇ ਫਿਰ ਕਹਿਣਾ ਸ਼ੁਰੂ ਕਰ ਦਿੱਤਾ ਧਰਤੀ
ਇਸ ਤਰ੍ਹਾਂ ਗੋਲ ਹੈ ਜਿਵੇਂ ਪਲੇਟ ਗੋਲ ਹੈ। ਅਧਿਆਪਕ ਨੇ ਕਿਹਾ ਤੈਨੂੰ ੦ ਨੰਬਰ ਮਿਲ ਰਹੇ ਹਨ, ਯਾਦ
ਰੱਖੀਂ ਇਹ ਵੀ ਧਰਤੀ ਵਾਂਗ ਗੋਲ ਹੈ। ਹਰਿਮੰਦਰ ਸਿੰਘ ਨੇ ਕਿਹਾ ਕਿ ਕਸ਼ਮੀਰ ਸਿੰਘ ਦਾ ਵੀ ਇਹੀ ਹਾਲ
ਹੈ ਉਹ ਸ਼ਰਧਾ ਤੇ ਪ੍ਰੰਪਰਾ ਦੀ ਹੀ ਗੱਲ ਕਰਦਾ ਰਿਹਾ ਪਰ ਕਿਸੇ ਵੀ ਸਵਾਲ ਦਾ ਗੁਰਬਾਣੀ ਤੇ ਇਤਿਹਾਸ
ਦੇ ਹਵਾਲੇ ਨਾਲ ਸਬੂਤ ਨਹੀਂ ਦੇ ਸਕਿਆ।
ਇੱਕ ਹੋਰ ਕਾਲਰ ਨੇ ਕਿਹਾ ਕਿ ਦਸਮ ਗ੍ਰੰਥ ਦੇ ਹਮਾਇਤੀਆਂ ਨੂੰ ਇਹ ਨਹੀਂ ਪਤਾ
ਕਿ ਉਸ ਵੇਲੇ ਕਰੰਸੀ ਕਿਹੜੀ ਚਲਦੀ ਸੀ। ਉਨ੍ਹਾਂ ਦੱਸਿਆ ਕਿ ਹਮਾਯੂੰ ਨੇ ਭਾਰਤ ਵਿੱਚ ਪਹਿਲੀਵਾਰ
ਰੁਪਈਆ ਚਾਲੂ ਕਰ ਦਿੱਤਾ। ਇਸ ਹਿਸਾਬ ਨਾਲ ਗੁਰੂ ਨਾਨਕ ਸਾਹਿਬ ਵੇਲੇ ਟਕਾ ਚਾਲੂ ਸੀ ਤੇ ਗੁਰੂ
ਗੋਬਿੰਦ ਸਿੰਘ ਜੀ ਦੇ ਸਮੇਂ ਰੁਪਈਆ। ਪਰ ਗੁਰੂ ਨਾਨਕ ਸਾਹਿਬ ਦੀ ਸਾਖੀ ਵਿੱਚ ਵੀਹ ਰੁਪਏ ਲਿਖ ਦਿੱਤਾ
ਤੇ ਗੁਰੂ ਗੋਬਿੰਦ ਸਿੰਘ ਜੀ ਦੀ ਸਾਖੀ ਨਾਲ ਟਕਾ ਲਿਖ ਦਿੱਤਾ।
ਬੀਸ ਸਹੰਸ ਟਕਾ ਤਿਸੈ ਦਈ ਛਿਮਾਹੀ
ਬਾਂਧਿ।। ` ਇਸ ਇਕੇ ਹੀ ਸਬੂਤ ਨੇ ਇਹ ਦੋਵੇਂ
ਸਾਖੀਆਂ ਨੂੰ ਗਲਤ ਸਿੱਧ ਕਰ ਦਿੱਤਾ ਹੈ। ਗੁਰੂ ਗੋਬਿੰਦ ਸਿੰਘ ਦੇ ਸਮਕਾਲੀ ਭਾਈ ਨੰਦ ਲਾਲ ਜੀ ਤੇ
ਕਵੀ ਸੈਨਾਪਤੀ ਸਨ। ਸੈਨਾਪਤੀ ਨੇ ਗੁਰੂ ਕੀਆਂ ਪਰਚੀਆਂ ਸੋਧਾ ਦਾਸ ਦੀਆਂ ਲਿਖੀਆਂ। ਇਹ ਸਾਖੀਆਂ ਗੁਰੂ
ਸਾਹਿਬ ਤੋਂ ੪੦ ਸਾਲ ਪਿਛੋਂ ਲਿਖੀਆਂ ਗਈਆਂ। ਦੋਵੇਂ ਵਿਦਵਾਨਾਂ ਨੇ ਦਸਮ ਗ੍ਰੰਥ ਦਾ ਕੋਈ ਜ਼ਿਕਰ ਨਹੀਂ
ਕੀਤਾ। ਇਹ ਇੱਕ ਇਤਿਹਾਸਕ ਸਬੂਤ ਹੈ ਕਿ ਗੁਰੂ ਸਾਹਿਬ ਜੀ ਦੇ ਸਮੇਂ ਇਸ ਗ੍ਰੰਥ ਦੀ ਕੋਈ ਹੋਂਦ ਨਹੀਂ
ਸੀ।
ਇੱਕ ਕਾਲਰ ਨੇ ਪੁੱਛਿਆ ਕਿ ੭੧ਵੇਂ ਚਰਿੱਤਰ ਵਿੱਚ ਲਿਖਿਆ ਹੈ:
ਦੋਹਰਾ।। ਰਾਤਿ ਬੀਚ ਕਰਿ ਆਠਿ ਸੈ
ਪਗਰੀ ਲਈ ਉਤਾਰਿ।। ਆਨਿ ਤਿਨੈ ਹਮ ਦੀਹ, ਮੈ ਧੋਵਨਿ ਦਈ ਸੁਧਾਰਿ।। ੮।। ਚੌਪਈ।। ਪ੍ਰਾਤ ਲੇਤ ਸਭ
ਧੋਇ ਮਗਾਈ।। ਸਭ ਹੀ ਸਿੱਖ ਕੌ ਬੰਧਵਾਈ।। ਬਚੀ ਸੁ ਬੇਚਿ ਤਹ ਲਈ।। ਬਾਕੀ ਬਚੀ ਸਿਪਾਹਿਨ ਦਈ।। ੯।।
ਬਟਿਕੈ ਪਗਰੀ ਨਗਰ ਕੌ ਜਾਤ ਭਏ ਸੁਖ ਪਾਇ।। ਭੇਦ ਮੂਰਖਨ ਨਾ ਲਹਯੋ ਕਹਾ ਗਯੋ ਕਰਿ ਰਾਇ।। ੧੦।। ੧।।
ਪਿਆਰਾ ਸਿੰਘ ਪਦਮ ਇਸ ਨੂੰ ਗੁਰੂ ਸਾਹਿਬ ਦੀ ਆਤਮ
ਕਥਾ ਦਸਦਾ ਹੋਇਆ ਇਸ ਦੇ ਅਰਥ ਕਰਦਾ ਹੈ ਰਾਤੋ ਰਾਤ ਅੱਠ ਸੌ ਪਗੜੀਆਂ ਉਤਾਰ ਲਈਆਂ, ਮੈਂ ਉਹ ਧੋਣ ਲਈ
ਦੇ ਦਿੱਤੀਆਂ। ਸਵੇਰੇ ਧੋ ਕੇ ਮੰਗਵਾ ਲਈਆਂ। ਸਾਰੀਆਂ ਦਸਤਾਰਾਂ ਸਿੱਖਾਂ ਨੂੰ ਸਿਰਪਾਉ ਦੇ ਕੇ ਸਿਰ
`ਤੇ ਬੰਨ੍ਹਵਾ ਦਿੱਤੀਆਂ। ਜਿਹੜੀਆਂ ਬਚੀਆਂ ਉਹ ਬੇਚ ਦਿੱਤੀਆਂ ਜਿਹੜੀਆਂ ਫਿਰ ਵੀ ਬਚ ਗਈਆਂ ਉਹ
ਸਿਪਾਹੀਆਂ ਨੂੰ ਦੇ ਦਿੱਤੀਆਂ। ਪੱਗਾਂ ਵੰਡ ਕੇ ਪਾਉਂਟਾ ਸਾਹਿਬ ਨੂੰ ਚਾਲੇ ਪਾ ਦਿੱਤੇ ਪਰ ਕਿਸੇ
ਮੂਰਖ ਨੂੰ ਪਤਾ ਨਾ ਲੱਗਾ ਕਿ ਉਹ ਰਾਏ ਕਿੱਥੇ ਚਲਾ ਗਿਆ। ਉਸ ਕਾਲਰ ਨੇ ਪੁੱਛਿਆ ਕੀ ਗੁਰੂ ਸਾਹਿਬ
ਇਹੋ ਜਿਹਾ ਕੰਮ ਕਰ ਸਕਦੇ ਹਨ?
ਰਮਿੰਗਟਨ ਤੋਂ ਇੱਕ ਕਾਲਰ ਨੇ ਕਿਹਾ ਕਿ ਜਿਸ ਤਰ੍ਹਾਂ ਕਸ਼ਮੀਰ ਸਿੰਘ ਨੇ ਗੁਰੂ
ਗ੍ਰੰਥ ਸਾਹਿਬ ਦੀ ਤੁਕ: ` ਜੇ
ਲਖ ਇਸਤਰੀਆ ਭੋਗ ਕਰਹਿ ਨਵ ਖੰਡ ਰਾਜੁ ਕਮਾਹਿ।। `
ਦਾ ਹਵਾਲਾ ਦਿੱਤਾ ਹੈ, ਇਸ ਨੇ ਇੱਕ ਗੱਲ ਸਿੱਧ ਕਰ ਦਿੱਤੀ
ਹੈ ਕਿ ਜਿਹੜੇ ਦਸਮ ਗ੍ਰੰਥ ਦੇ ਹਮਾਇਤੀ ਹਨ ਉਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਦੀਆਂ ਸਿਖਿਆਦਾਇਕ
ਤੁਕਾਂ ਵਿੱਚ ਵੀ ਅਸ਼ਲੀਲਤਾ ਦਿੱਸਣ ਲੱਗ ਪਈ ਹੈ। ਦੂਸਰੀ ਗੱਲ ਉਨ੍ਹਾਂ ਕਹੀ ਕਿ ਉਨ੍ਹਾਂ ਨੇ ਯੂ ਟਿਊਬ
`ਤੇ ਗੁਰਪ੍ਰੀਤ ਸਿੰਘ ਕੈਲੇਫ਼ੋਰਨੀਆਂ ਐਕਸਪੋਜ਼ਡ ਔਨ ਦਸਮ ਗ੍ਰੰਥ ਵੀਡੀਓ ਵੇਖੀ ਹੈ ਜਿਸ ਵਿੱਚ ਉਸ ਦੇ
ਤਿੰਨ ਵੱਖਰੇ ਵੱਖਰੇ ਸਰੂਪ ਹਨ, ਜਿਸ ਤੋਂ ਪਤਾ ਲਗਦਾ ਹੈ ਕਿ ਉਹ ਬਹੁਤ ਥੋਹੜੇ ਸਮੇਂ ਤੋਂ ਹੀ ਇੱਧਰ
ਆਏ ਹਨ। ਉਹ ਦੱਸਣ ਕਿ ਕੀ ਉਨ੍ਹਾਂ ਗੁਰੂ ਗ੍ਰੰਥ ਸਾਹਿਬ ਦਾ ਵੀ ਕੋਈ ਅਧਿਐਨ ਕੀਤਾ ਹੈ ਜਾਂ ਸਿੱਧੇ
ਹੀ ਦਸਮ ਗ੍ਰੰਥ `ਤੇ ਆ ਪਹੁੰਚੇ ਹਨ। ਇਸ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਜੇ ਕੋਈ ਬੰਦਾ ਪਹਿਲਾਂ
ਕਲੀਨ ਸ਼ੇਵਨ ਸੀ ਫਿਰ ਉਸ ਤੇ ਗੁਰੂ ਦੀ ਬਖ਼ਸ਼ਿਸ਼ ਹੋ ਗਈ ਉਸ ਨੇ ਕੇਸ ਦਾੜ੍ਹੀ ਰੱਖ ਕੇ ਦਸਤਾਰ ਸਜਾ ਲਈ
ਤਾਂ ਇਸ ਵਿੱਚ ਕੀ ਗਲਤੀ ਹੈ? ਉਨ੍ਹਾਂ ਕਿਹਾ ਅਸੀਂ ਸਮੁੰਦਰ `ਚੋਂ ਨਿਕਲ ਕੇ ਕੁੱਜੇ ਵਿੱਚ ਬੰਦ ਹੋ
ਗਏ ਹਾਂ। ਗੁਰੂ ਨਾਨਕ ਸਾਹਿਬ ਮਸਜ਼ਿਦ ਮੰਦਰ ਹਰ ਥਾਂ ਗਏ ਤਾਂ ਸਿੱਖ ਕਿਉਂ ਨਹੀਂ ਜਾ ਸਕਦਾ? ਜੇ ਕੋਈ
ਸਿੱਖ ਜਾਂਦਾ ਹੈ ਤਾਂ ਅਸੀਂ ਉਸ `ਤੇ ਸ਼ੱਕ ਕਿਉਂ ਕਰਦੇ ਹਾਂ?
ਇੱਕ ਹੋਰ ਕਾਲਰ ਨੇ ਕਿਹਾ ਕਿ ਦਸਮ ਗ੍ਰੰਥ ਨੂੰ ਇਤਿਹਾਸਕ ਸਰੋਤ ਕਿਹਾ ਜਾ
ਰਿਹਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਭੰਗਾਣੀ ਦਾ ਯੁੱਧ ਲੜਿਆ। ਸਿੱਖ ਇਤਿਹਾਸ ਅਨੁਸਾਰ ਪੀਰ
ਬੁੱਧੂ ਸ਼ਾਹ ਨੇ ਭੰਗਾਣੀ ਦੇ ਯੁੱਧ ਵਿੱਚ ਆਪਣੇ ੫ ਪੁੱਤ ੫੦੦ ਮੁਰੀਦ ਤੇ ਪ੍ਰਵਾਰ ਦੇ ੧੪ ਜੀਅ ਸ਼ਹੀਦ
ਕਰਵਾਏ। ਪਰ ਦਸਮ ਗ੍ਰੰਥ ਵਿੱਚ ਉਨ੍ਹਾਂ ਦਾ ਜ਼ਿਕਰ ਤੱਕ ਨਹੀਂ ਹੈ। ਕੀ ਗੁਰਪ੍ਰੀਤ ਸਿੰਘ ਦੱਸ ਸਕਦੇ
ਹਨ ਕਿ ਉਨ੍ਹਾਂ ਦਾ ਜ਼ਿਕਰ ਦਸਮ ਗ੍ਰੰਥ ਦੇ ਕਿਹੜੇ ਪੰਨੇ `ਤੇ ਹੈ ਜਾਂ ਗੁਰੂ ਗੋਬਿੰਦ ਸਿੰਘ ਇਹ
ਲਿਖਣਾ ਭੁੱਲ ਗਏ ਸਨ? ਸਾਡੇ ਪੰਜਵੇਂ ਗੁਰੂ ਅਰਜਨ ਦੇਵ ਜੀ ਤੇ ਨੋਵੇਂ ਗੁਰੂ ਤੇਗ ਬਹਾਦਰ ਜੀ ਨੇ
ਸ਼ਹੀਦੀਆਂ ਦਿਤੀਆਂ। ਗੁਰੂ ਅਰਜੁਨ ਦੇਵ ਜੀ ਦੀ ਸ਼ਹੀਦੀ ਦਾ ਇਸ ਗ੍ਰੰਥ ਵਿੱਚ ਜ਼ਿਕਰ ਤੱਕ ਨਹੀਂ ਤੇ
ਚੰਡੀ ਦੀ ਵਾਰ ਤਿੰਨ ਵਾਰ ਦਰਜ਼ ਕਰ ਦਿੱਤੀ। ਕੀ ਚੰਡੀ ਦਾ ਮਹੱਤਵ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ
ਨਾਲੋਂ ਵੱਧ ਹੈ? ਗੁਰਪ੍ਰੀਤ ਸਿੰਘ ਨੇ ` ਸੁਣ
ਸੰਤਨ ਕੀ ਸਾਚੀ ਸਾਖੀ।। ਸੋ ਲਿਖਿਆ ਜੋ ਪੇਖਿਆ ਆਖੀਂ।। `
ਦਾ ਹਵਾਲ ਦੇ ਕੇ ਆਖਿਆ ਕਿ ਪੀਰ ਬੁੱਧੂ ਸ਼ਾਹ ਚਲਦੀ ਲੜਾਈ
ਵਿੱਚ ਆਏ। ਗੁਰੂ ਸਾਹਿਬ ਨੇ ਉਨ੍ਹਾਂ ਨੂੰ ਵੇਖਿਆ ਹੀ ਨਹੀਂ। ਜੋ ਉਨ੍ਹਾਂ ਨੇ ਵੇਖਿਆ ਉਹ ਲਿਖ
ਦਿੱਤਾ। ਵਿਦਵਾਨਾਂ ਨੇ ਇਸ ਸਬੰਧੀ ਵੱਖ ਵੱਖ ਜਵਾਬ ਦੇ ਕੇ ਦੁਬਿਧਾ ਵਧਾ ਦਿੱਤੀ ਹੈ। ਕਾਲਰ ਨੇ ਕਿਹਾ
ਕਿ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਗੁਰੂ ਸਾਹਿਬ ਨੂੰ ਪਤਾ ਹੀ ਨਹੀਂ ਸੀ ਕਿ ਕੌਣ ਕੌਣ ਉਨ੍ਹਾਂ
ਲਈ ਯੁੱਧ ਲੜ ਰਹੇ ਹਨ?
ਜਰਮਨ ਤੋਂ ਇੱਕ ਕਾਲਰ ਤਰਸੇਮ ਸਿੰਘ ਨੇ ਕਿਹਾ ਦਸਮ ਗ੍ਰੰਥ ਦੇ ਹਮਾਇਤੀ ਵਾਰ
ਵਾਰ ਕਹਿੰਦੇ ਹਨ ਕਿ ਦਸਮ ਗ੍ਰੰਥ ਬਹਾਦਰ ਬਣਾਉਂਦਾ ਹੈ। ਪਰ ਸਿੱਖ ਇਤਿਹਾਸ ਵਿੱਚ ਐਸਾ ਕੋਈ ਜ਼ਿਕਰ
ਨਹੀਂ ਆਉਂਦਾ ਕਿ ਕੁਰਬਾਨੀਆਂ ਦੇਣ ਵਾਲਿਆਂ ਨੇ ਕਦੇ ਦਸਮ ਗ੍ਰੰਥ ਵੀ ਪੜ੍ਹਿਆ ਹੋਵੇ। ਸਿੰਘ ਜੰਗਲਾਂ
ਵਿੱਚ ਵੀ ਰਹੇ ਕਿਤੇ ਜ਼ਿਕਰ ਨਹੀਂ ਆਉਂਦਾ ਕਿ ਉਨ੍ਹਾਂ ਕੋਲ ਦਸਮ ਗ੍ਰੰਥ ਵੀ ਸੀ, ਹਮੇਸ਼ਾਂ ਗੁਰੂ
ਗ੍ਰੰਥ ਸਾਹਿਬ ਦਾ ਹੀ ਜ਼ਿਕਰ ਆਉਂਦਾ ਹੈ।
ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਭਾਸ਼ਣ ਦੀ ਇੱਕ ਕਲਿਪਿੰਗ
ਸੁਣਾਈ ਗਈ ਜਿਸ ਵਿੱਚ ਉਹ ਕਹਿ ਰਹੇ ਸਨ ਕਿ ਜੇ ਕਿਸੇ ਨੇ ਦਸਮ ਗ੍ਰੰਥ ਦੀ ਪ੍ਰਮਾਣਿਕਤਾ ਸਮਝਣੀ ਹੋਵੇ
ਤਾਂ ਉਹ ਪਿਆਰਾ ਸਿੰਘ ਪਦਮ ਦੀ ਪੁਸਤਕ ਪੜ੍ਹ ਸਕਦਾ ਹੈ। ਸ: ਪਦਮ ਨੇ ਬੜੇ ਹੀ ਸੁੰਦਰ ਬਚਨ ਲਿਖੇ
ਹਨ:- `ਜੋ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਹੈ ਉਹੀ ਦਸਮ ਗ੍ਰੰਥ ਦਾ ਸਿਧਾਂਤ ਹੈ। ` ਹੋਸਟ ਕੁਲਦੀਪ
ਸਿੰਘ ਨੇ ਕਿਹਾ ਕਿ ਸਾਨੂੰ ਸੇਧ ਅਕਾਲ ਤਖ਼ਤ ਤੋਂ ਮਿਲਣੀ ਸੀ। ਸਾਨੂੰ ਜਥੇਦਾਰ ਚਾਹੀਦਾ ਸੀ ਅਕਾਲੀ
ਫੁਲਾ ਸਿੰਘ ਵਰਗਾ ਜੋ ਮਹਾਰਾਜਾ ਰਣਜੀਤ ਸਿੰਘ ਨੂੰ ਕੋਰੜੇ ਮਾਰਣ ਦੀ ਸਜਾ ਦੇ ਸਕਦਾ ਹੋਵੇ। ਸਾਨੂੰ
ਜਥੇਦਾਰ ਚਾਹੀਦਾ ਸੀ ਪ੍ਰੋ: ਦਰਸ਼ਨ ਸਿੰਘ ਵਰਗਾ ਜਿਹੜਾ ਮੁੱਖ ਮੰਤਰੀ ਨੂੰ ਥੰਮਲੇ ਨਾਲ ਬੰਨ੍ਹ ਸਕਦਾ
ਹੋਵੇ। ਸਾਨੂੰ ਜਥੇਦਾਰ ਚਾਹੀਦਾ ਸੀ ਭਾਈ ਰਣਜੀਤ ਸਿੰਘ ਵਰਗਾ ਜਿਹੜਾ ਆਪਣੀ ਸਜਾ ਮਾਫ ਕਰਵਾਉਣ ਲਈ
ਰਾਸ਼ਟਰਪਤੀ ਨੂੰ ਵੀ ਰਹਿਮ ਦੀ ਅਪੀਲ ਕਰਨ ਤੋਂ ਨਾਂਹ ਕਰ ਸਕਦਾ ਹੋਵੇ। ਪਰ ਅੱਜ ਦੇ ਜਥੇਦਾਰ
ਹੁਕਮਨਾਮੇ ਜਾਰੀ ਕਰਦੇ ਹਨ ਤਾਂ ਸੰਗਤ ਮੰਨਣ ਤੋਂ ਨਾਂਹ ਕਰ ਦਿੰਦੀ ਹੈ। ਉਹ ਪੁਲਿਸ ਕੋਲ ਹੁਕਮਨਾਮੇ
ਲਾਗੂ ਕਰਵਾਉਣ ਲਈ ਫ਼ਰਿਆਦ ਕਰਦਾ ਹੈ ਪਰ ਪੁਲਿਸ ਵੀ ਨਾਂਹ ਕਰ ਦਿੰਦੀ ਹੈ। ੫੦ ਸਾਲ ਦੀ ਮਿਹਨਤ ਕਰ ਕੇ
ਨਾਨਕਸ਼ਾਹੀ ਕੈਲੰਡਰ ਬਣਾਉਣ ਵਾਲਾ ਵਿਦਵਾਨ ਉਸ ਕੋਲ ਗੱਲਬਾਤ ਕਰਨ ਲਈ ਜਾਂਦਾ ਹੈ ਪਰ ਮਗਰ ਬੈਠੀ ਕਿਸੇ
ਸ਼ਕਤੀ ਤੋਂ ਹਦਾਇਤ ਹੁੰਦੀ ਹੈ ਕਿ ਇਸ ਨਾਲ ਗੱਲ ਨਹੀਂ ਕਰਨੀ ਇੱਕ ਘੰਟੇ ਦੇ ਵਿੱਚ ਵਿੱਚ ਕੈਲੰਡਰ
ਜਾਰੀ ਕਰ ਦਿਓ। ਜਥੇਦਾਰ ਉਸ ਦੇ ਹੁਕਮ ਮੰਨ ਕੇ ਤੁਰੰਤ ਕੈਲੰਡਰ ਜਾਰੀ ਕਰ ਦਿੰਦਾ ਹੈ।
ਇੰਡੀਆਨਾ ਤੋਂ ਕਾਲਰ ਰੇਸ਼ਮ ਸਿੰਘ ਨੇ ਕਿਹਾ ਕਿ ਅਸੀਂ ਕਹਿੰਦੇ ਹਾਂ ਕਿ ਦਸ
ਗੁਰੂ ਸਾਹਿਬਾਨ ਇੱਕ ਹੀ ਜੋਤਿ ਹਨ। ਪਰ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਤਾਂ ਲਿਖ ਰਹੇ ਹਨ: `
ਧਨ ਪਿਰੁ ਏਹਿ ਨ ਆਖੀਅਨਿ
ਬਹਨਿ ਇਕਠੇ ਹੋਇ।। ਏਕ ਜੋਤਿ ਦੁਇ ਮੂਰਤੀ ਧਨ ਪਿਰੁ ਕਹੀਐ ਸੋਇ।। ੩।। (ਪੰਨਾ
੭੮੮) ਪਰ ਇਨ੍ਹਾਂ ਦਾ ਦਸਮ ਗ੍ਰੰਥ ਦੇ ਚਰਿਤਰ ਨੰ: ੧੯ ਵਿੱਚ ਦਰਜ਼ ਹੈ `ਪਰੈ
ਆਪਦਾ ਕੈਸਿਯੈ ਕੋਟ ਕਸ਼ਟ ਸਹਿ ਲੈਤ।। ਤਊ ਸੁਘਰ ਨਰ ਇਸਤ੍ਰਿਯਨ ਭੇਦ ਨਾ ਅਪਨੋ ਦੇਤ।। ੧੩।।
ਭਾਵ ਬੇਸ਼ੱਕ ਕਰੋੜਾਂ ਹੀ ਕਸ਼ਟ ਸਹਿਣੇ ਪੈ ਜਾਣ ਤਾਂ ਵੀ
ਸਿਆਣਾ ਆਦਮੀ ਇਸਤਰੀ ਨੂੰ ਆਪਣਾ ਭੇਦ ਨਹੀਂ ਦਿੰਦਾ। ਇਸ ਦਾ ਭਾਵ ਹੈ ਕਿ ਗੁਰੂ ਅਮਰ ਦਾਸ ਜੀ ਵਿੱਚ
ਜੋਤਿ ਕੋਈ ਹੋਰ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਵਿੱਚ ਕੋਈ ਹੋਰ। ਦੂਸਰੀ ਗੱਲ ਗੁਰਪ੍ਰੀਤ ਸਿੰਘ ਜੀ
ਨੇ ਇਹ ਕਹੀ ਹੈ ਕਿ ਗੁਰੂ ਸਾਹਿਬ ਨੇ ਸਿਰਫ ਉਹ ਹੀ ਲਿਖਿਆ ਜੋ ਉਨ੍ਹਾਂ ਆਪਣੀ ਅੱਖੀਂ ਵੇਖਿਆ। ਪਰ
ਦਸਮ ਗ੍ਰੰਥ ਵਿੱਚ ਬਹੁਤ ਸਾਰੇ ਚਰਿਤਰ ਹਨ ਜਿਨ੍ਹਾਂ ਵਿੱਚ ਔਰਤ-ਮਰਦ ਸੰਭੋਗ ਕਰਦਿਆਂ ਦਾ ਪੂਰਾ
ਚਿੱਤਰ ਖਿਚਿਆ ਹੋਇਆ ਹੈ। ਕੀ ਇਹ ਦੱਸ ਸਕਦੇ ਹਨ ਕਿ ਔਰਤ-ਮਰਦ ਸੰਭੋਗ ਕਰਦੇ ਕਿਸ ਨੇ ਵੇਖੇ ਜਾਂ
ਗੁਰੂ ਸਾਹਿਬ ਖੁਦ ਹੀ ਵੇਖ ਰਹੇ ਸਨ।
ਨਿਊਯਾਰਕ ਤੋਂ ਇੱਕ ਕਾਲਰ ਨੇ ਪੁੱਛਿਆ ਕਿ ਗੁਰਪ੍ਰੀਤ ਸਿੰਘ ਜੀ ਇਹ ਦੱਸਣ ਕਿ
ਕੀ ਇਹ ਗਿਆਨੀ ਗੁਰਬਚਨ ਸਿੰਘ ਦੀ ਇਸ ਗੱਲ ਨਾਲ ਸਹਿਮਤ ਹਨ ਕਿ ਗੁਰੂ ਗ੍ਰੰਥ ਸਾਹਿਬ ਜੀ ਸਿਪਾਹੀ
ਨਹੀਂ ਬਣਾ ਸਕਦੇ? ਦੂਸਰੀ ਗੱਲ ਇਹ ਹੈ ਕਿ ਦਸਮ ਗ੍ਰੰਥ ਦੇ ਚਰਿਤਰਾਂ ਵਿੱਚ ਸਿਰਫ ਸੈਕਸ ਕਰਨ ਦੀ ਹੀ
ਸਿਖਿਆ ਹੈ ਹੋਰ ਕੋਈ ਸਿਖਿਆ ਨਜ਼ਰ ਨਹੀਂ ਆਈ। ਕੀ ਇਹ ਇਸ ਵਿੱਚ ਦਰਜ਼ ਕਿਸੇ ਸਿਖਿਆ ਬਾਰੇ ਦੱਸ ਸਕਦੇ
ਹਨ? ਚੰਡੀਗੜ੍ਹ ਤੋਂ ਦਸਮ ਗ੍ਰੰਥ ਦੇ ਇੱਕ ਹਮਾਇਤੀ ਕਾਲਰ ਹਰਪ੍ਰੀਤ ਸਿੰਘ ਨੇ ਕਿਹਾ ਜਦ ਕੋਈ ਮਨੁੱਖ
ਆਪਣੀ ਆਤਮ ਕਥਾ ਲਿਖਦਾ ਹੈ ਤਾਂ ਇਹ ਉਸ ਦੀ ਮਰਜ਼ੀ ਹੈ ਕਿ ਕਿਹੜੀ ਗੱਲ ਲਿਖਦਾ ਹੈ ਤੇ ਕਿਹੜੀ ਨਹੀਂ
ਲਿਖਦਾ। ਅਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਕਿਉਂ ਨਹੀਂ ਲਿਖਿਆ। ਗੁਰਪ੍ਰੀਤ ਸਿੰਘ ਜੀ ਨੇ ਆਪਣੀ ਅਕਲ
ਦੇ ਮੁਤਾਬਕ ਜਵਾਬ ਦੇ ਦਿੱਤਾ ਹੈ ਕਿ ਨਾ ਲਿਖਣ ਦਾ ਕਾਰਣ ਇਹ ਵੀ ਹੋ ਸਕਦਾ ਹੈ। ਪਰ ਜਰੂਰੀ ਨਹੀਂ ਕਿ
ਗੁਰਪ੍ਰੀਤ ਸਿੰਘ ਠੀਕ ਹੀ ਹੋਵੇ। ਨਾ ਲਿਖਣ ਦਾ ਕਾਰਣ ਕੋਈ ਹੋਰ ਵੀ ਹੋ ਸਕਦਾ ਹੈ। ਜਦੋਂ ਅਸੀਂ
ਮੰਨਦੇ ਹਾਂ ਕਿ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਹੈ ਤਾਂ ਅਸੀਂ ਇਹ ਨਹੀਂ ਕਹਿ ਸਕਦੇ
ਕਿ ਉਨ੍ਹਾਂ ਨੇ ਇਹ ਕਿਉਂ ਨਹੀਂ ਲਿਖਿਆ? ਇਹ ਕਹਿਣਾ ਗੂਰੂ ਗੋਬਿੰਦ ਸਿੰਘ ਜੀ ਤੇ ਅਟੈਕ ਹੈ। ਚੰਡੀ
ਦੀ ਵਾਰ ਸਬੰਧੀ ਉਨ੍ਹਾਂ ਕਿਹਾ ਕਿ ਹਰ ਚੀਜ਼ ਦੇ ਨਿਰੰਕਾਰੀ ਤੇ ਸਾਕਾਰੀ ਦੋ ਪੱਖ ਹੁੰਦੇ ਹਨ।
ਨਿਰੰਕਾਰੀ ਪੱਖ ਨੂੰ ਸਿਰਫ ਗੁਰਮੁਖ ਹੀ ਸਮਝ ਸਕਦਾ ਹੈ ਜਦੋਂ ਕਿ ਵਿਦਵਾਨ ਪੰਡਤਾਂ ਵਾਲੇ ਸਾਕਾਰੀ
ਅਰਥ ਕਰ ਰਹੇ ਹਨ। ਮਾਰਕੰਡੇ ਪੁਰਾਣ ਪੰਡਿਤਾਂ ਨੇ ਅਰਥਾਏ ਹਨ ਗੁਰਮੁਖਾਂ ਨੇ ਨਹੀਂ।
ਆਖਰੀ ਕਾਲਰ ਉਪਕਾਰ ਸਿੰਘ ਫਰੀਦਾਬਾਦ ਨੇ ਕਿਹਾ ਕਿ ੧੬੯੯ ਵਿੱਚ ਅੰਮ੍ਰਿਤ
ਛਕਾਉਣ ਤੋਂ ਲੈ ਕੇ ੧੭੦੮ ਵਿੱਚ ਜੋਤੀ ਜੋਤਿ ਸਮਾਉਣ ਤੱਕ ਗੁਰੂ ਗੋਬਿੰਦ ਸਿੰਘ ਜੀ ਕੋਲ ੯ ਸਾਲ ਸਨ।
ਜੇ ਅੰਮ੍ਰਿਤ ਸੰਚਾਰ ਅਤੇ ਨਿਤਨੇਮ ਦੀਆਂ ਤਿੰਨ ਬਾਣੀਆਂ ਗੁਰੂ ਸਾਹਿਬ ਦੀ ਕ੍ਰਿਤ ਹੁੰਦੀ ਜਿਸ ਬਗੈਰ
ਸਾਡਾ ਅੰਮ੍ਰਿਤ ਸੰਚਾਰ ਤੇ ਨਿਤਨੇਮ ਪੂਰਾ ਨਹੀਂ ਹੁੰਦਾ ਤਾਂ ਉਹ ਜਰੂਰ ਇਨ੍ਹਾਂ ਨੂੰ ਗੁਰੂ ਗ੍ਰੰਥ
ਸਾਹਿਬ ਵਿੱਚ ਦਰਜ਼ ਕਰ ਦਿੰਦੇ। ਜੇ ਉਨ੍ਹਾਂ ਨੇ ਦਰਜ਼ ਨਹੀਂ ਕੀਤੀਆਂ ਤਾਂ ਇਸ ਦਾ ਭਾਵ ਹੈ ਕਿ ਇਹ
ਉਨ੍ਹਾਂ ਦੀ ਕ੍ਰਿਤ ਨਹੀਂ ਹੈ। ਰੇਡੀਓ ਹੋਸਟ ਕੁਲਦੀਪ ਸਿੰਘ ਨੇ ਕਿਹਾ ਕਿਉਂਕਿ ਇਹ ਬਾਣੀਆਂ ਸਿੱਖ
ਰਹਿਤ ਮਰਿਆਦਾ ਵਿੱਚ ਦਰਜ਼ ਹਨ। ਜਰੂਰੀ ਨਹੀਂ ਕੋਈ ਵਿਦਵਾਨ ਇਸ ਨਾਲ ਸਹਿਮਤ ਹੋਵੇ ਜਾਂ ਨਾਹ। ਇਸ ਲਈ
ਹਾਲ ਦੀ ਘੜੀ ਅਸੀਂ ਇਨ੍ਹਾਂ `ਤੇ ਕਿੰਤੂ ਨਹੀਂ ਕਰਨਾ। ਦਸਮ ਗ੍ਰੰਥ ਵਿਚਲੀ ਸਿਰਫ ਅਸ਼ਲੀਲਤਾ ਦੀ ਹੀ
ਗੱਲ ਕਰਨੀ ਹੈ।
ਅਖੀਰ ਵਿੱਚ ਗੁਰਪ੍ਰੀਤ ਸਿੰਘ ਨੂੰ ਆਪਣੇ ਵੀਚਾਰ ਦੱਸਣ ਲਈ ਕਿਹਾ ਤਾਂ
ਉਨ੍ਹਾਂ ਕਿਹਾ ਅਸਲ ਵਿੱਚ ਜਿਹੜੇ ਦਸਮ ਗ੍ਰੰਥ ਦੀ ਹਮਾਇਤ ਕਰਦੇ ਹਨ ਜਾਂ ਵਿਰੋਧਤਾ ਕਰਦੇ ਹਨ ਉਨ੍ਹਾਂ
ਦੋਵਾਂ ਨੇ ਹੀ ਦਸਮ ਗ੍ਰੰਥ ਨਹੀਂ ਪੜ੍ਹਿਆ। ਕਦੀ ਖੁਲ੍ਹਾ ਸਮਾ ਲੈ ਕੇ ਸਾਡੇ ਕੋਲ ਅਸਲੀਲ ਤੋਂ ਅਸਲੀਲ
ਰਚਨਾਵਾਂ ਲੈ ਕੇ ਆਓ ਅਸੀਂ ਤੁਹਾਨੂੰ ਉਸ ਵਿਚੋਂ ਬ੍ਰਹਮ ਗਿਆਨ ਵਿਖਾਵਾਂਗੇ। ਦਸਮ ਗ੍ਰੰਥ ਦੀ ਰਚਨਾ
ਦੇ ਅਰਥ ਕਰਨ ਸਮੇਂ ਦਸਮ ਗ੍ਰੰਥ ਦਾ ਹੀ ਸਹਾਰਾ ਲਿਆ ਜਾਵੇ, ਗੁਰੂ ਗ੍ਰੰਥ ਸਾਹਿਬ ਦਾ ਨਹੀਂ। ਇਸੇ
ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਅਰਥ ਕਰਨ ਸਮੇਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸਹਾਰਾ ਲਿਆ
ਜਾਵੇ ਹੋਰ ਕਿਸੇ ਵਿਚੋਂ ਨਹੀਂ।
ਸਾਰੀ ਟਾਕ ਸ਼ੋਅ ਸੁਣਨ ਤੋਂ ਬਾਅਦ ਇੱਕ ਗੱਲ ਸਾਹਮਣੇ ਆਈ ਕਿ ਦਸਮ ਗ੍ਰੰਥ ਦੇ
ਹੱਕ ਵਿੱਚ ਬੋਲਣ ਵਾਲੇ ਆਪਸ ਵਿੱਚ ਵੀ ਇੱਕਮੱਤ ਨਹੀਂ ਹਨ। ਇਸ ਟਾਕ ਸ਼ੋਅ ਦੌਰਾਨ ਉਹ ਇੱਕ ਦੂਜੇ ਨੂੰ
ਕਟਦੇ ਵੇਖੇ ਗਏ। ਕਸ਼ਮੀਰ ਸਿੰਘ ਨੇ ਕਿਹਾ ਦਸਮ ਗ੍ਰੰਥ ਦੀ ਵੀਚਾਰਧਾਰਾ ਗੁਰੂ ਗ੍ਰੰਥ ਸਾਹਿਬ ਦੀ
ਵੀਚਾਰਧਾਰਾ ਨਾਲੋਂ ਵੱਖਰੀ ਹੈ ਇਸ ਕਾਰਣ ਗੁਰੂ ਸਾਹਿਬ ਜੀ ਨੇ ਇਸ ਗ੍ਰੰਥ ਨੂੰ ਵੱਖਰਾ ਰੱਖਿਆ।
ਗਿਆਨੀ ਗੁਰਬਚਨ ਸਿੰਘ ਨੇ ਕਿਹਾ ਦੋਵਾਂ ਦੀ ਵੀਚਾਰਧਾਰਾ ਇੱਕ ਹੀ ਹੈ। ਕਸ਼ਮੀਰ ਸਿੰਘ ਨੇ ਕਿਹਾ ਦਸਮ
ਗ੍ਰੰਥ ਦੀ ਸਾਰੀ ਦੀ ਰਚਨਾ ਗੁਰੂ ਸਾਹਿਬ ਦੀ ਆਪਣੀ ਹੈ। ਗੁਰਪ੍ਰੀਤ ਸਿੰਘ ਨੇ ਕਿਹਾ ਇਸ ਵਿੱਚ ਕੁੱਝ
ਉਲੱਥਾ ਵੀ ਹੈ। ਕਸ਼ਮੀਰ ਸਿੰਘ ਇੱਕ ਪਾਸੇ ਦਸਮ ਗ੍ਰੰਥ ਦੀਆਂ ਸੋਧਾਂ ਨੂੰ ਜਾਇਜ਼ ਠਹਿਰਾ ਰਿਹਾ ਹੈ ਪਰ
ਦੂਸੇ ਪਾਸੇ ਗੁਰੂ ਗ੍ਰੰਥ ਸਾਹਿਬ ਵਿੱਚ ਛਾਪੇ ਦੌਰਾਨ ਰਹੀਆਂ ਗਲਤੀਆਂ ਨੂੰ ਠੀਕ ਕਰਨ ਦਾ ਵੀ ਵਿਰੋਧ
ਕਰ ਰਿਹਾ ਹੈ। ਗੁਰਪ੍ਰੀਤ ਸਿੰਘ ਨੇ ਕਿਹਾ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਵੇਖਿਆ ਸਿਰਫ ਉਹ ਹੀ
ਲਿਖਿਆ। ਚੰਡੀਗੜ੍ਹ ਤੋਂ ਹਰਪ੍ਰੀਤ ਸਿੰਘ ਨੇ ਕਿਹਾ ਕਿ ਗੁਰਪ੍ਰੀਤ ਸਿੰਘ ਨੇ ਆਪਣੀ ਅਕਲ ਨਾਲ ਜੋ
ਜਵਾਬ ਦਿੱਤਾ ਹੈ ਜਰੂਰੀ ਨਹੀਂ ਉਹ ਠੀਕ ਹੀ ਹੋਵੇ।
(27/02/11)
ਡਾ: ਪਰਮਜੀਤ ਸਿੰਘ
ਅੱਜ ਦੁਪਹਿਰ ਭਾਰਤੀ ਸਮੇਂ ਅਨੁਸਾਰ
12. 30ਵਜੇ ਦੂਰਦਰਸ਼ਨ ਡੀ. ਡੀ, ਪੰਜਾਬੀ ਤੇ ਇੱਕ ਪ੍ਰੋਗਰਾਮ ਸਿੱਖ ਧਰਮ ਨਾਲ ਸਬੰਧਤ ਦਿਖਾਇਆ ਜਾ
ਰਿਹਾ ਸੀ ਜਿਸ ਵਿੱਚ ਪੇਸ਼ ਕਰਤਾ ਕਿਸੇ ਖਾਲਸਾ ਸਕੂਲ ਦੀਆਂ ਲੜਕੀਆਂ ਤੋਂ ਗੁਰੂ ਗੋਬਿੰਦ ਸਿੰਘ ਜੀ
ਸਬੰਧੀ ਸਵਾਲ ਪੁੱਛ ਰਿਹਾ ਸੀ। ਉਸ ਦਾ ਸਵਾਲ ਸੀ ਗੁਰੂ ਗੋਬਿੰਦ ਸਿੰਘ ਦੀ ਕਿਹੜੀ ਰਚਨਾ ਵਿੱਚ ਗੁਰੂ
ਗੋਬਿੰਦ ਸਿੰਘ ਨੇ ਆਪਣੇ ਜਨਮ ਬਾਰੇ ਜਾਣਕਾਰੀ ਦਿੱਤੀ ਹੈ? ਕਿਸੇ ਵੀ ਲੜਕੀ ਨੇ ਉਸ ਦਾ ਜਵਾਬ ਨਾ
ਦਿੱਤਾ। ਤਾਂ ਪੇਸ਼ ਕਰਤਾ ਨੇ ਖੁਦ ਜਾਣਕਾਰੀ ਦਿੱਤੀ ਕਿ ਬਚਿਤਰ ਨਾਟਕ ਵਿੱਚ ਲਿਖਿਆ ਹੈ। ਜਦੋਂ
ਸਰਕਾਰੀ ਮੀਡੀਆ ਖੁੱਦ ਗਲਤ ਜਾਣਕਾਰੀ ਦੇ ਰਿਹਾ ਹੈ, ਤੇ ਵਿਵਾਦਤ ਲਿਖਿਤ ਨੂੰ ਮਾਨਤਾ ਦੇ ਰਿਹਾ ਹੈ,
ਤਾਂ ਕਛਹਿਰਿਆਂ ਵਾਲੇ ਬਾਹਮਣਾ ਨੂੰ ਦਿੱਤੀ ਹੱਲਾ ਸ਼ੇਰੀ ਜੱਗ ਜਾਹਰ ਹੋ ਜਾਂਦੀ ਹੈ।
ਡਾ: ਪਰਮਜੀਤ ਸਿੰਘ 00919814956247.
(27/02/11)
ਤੱਤ ਗੁਰਮਤਿ ਪਰਿਵਾਰ
ਤੱਤ ਗੁਰਮਤਿ ਪਰਿਵਾਰ
ਵੱਲੋਂ ‘ਮਨਮਤਿ ਤੋਂ ਗੁਰਮਤਿ ਵੱਲ ਵਾਪਸੀ ਦਾ ਸਫਰ’ ਭਾਗ-3 ਰਲੀਜ਼:
‘ਤੱਤ ਗੁਰਮਤਿ ਪਰਿਵਾਰ’ ਵੱਲੋਂ ਪੁਸਤਕ ਲੜੀ ‘ਮਨਮਤਿ ਤੋਂ ਗੁਰਮਤਿ ਵੱਲ ਵਾਪਸੀ ਦਾ ਸਫਰ’
ਭਾਗ-ਤੀਜਾ, “ਪੰਥ ਪ੍ਰਵਾਣਿਕਤਾ ਦੇ ਨਾਂ ’ਤੇ ਗੁਰਮਤਿ ਸਿਧਾਂਤਾਂ ਦੀ ਬਲੀ ਕਿਉਂ?” ਜਲੰਧਰ ਵਿਚ ਇਕ
ਸੰਖੇਪ ਜਿਹੇ ਸਮਾਗਮ ਰਾਹੀਂ ਕੌਮ ਨੂੰ ਸੌਂਪੀ ਗਈ। 24 ਪੰਨਿਆਂ ਦੀ ਇਸ ਪੁਸਤਕ ਵਿਚ ਕੁਝ ਧਿਰਾਂ
ਵੱਲੋਂ ਪੰਥ ਪ੍ਰਵਾਨਿਕਤਾ (ਸਿੱਖ ਰਹਿਤ ਮਰਿਯਾਦਾ) ਦੇ ਬੋਝ ਹੇਠ ਦਸਮ ਗ੍ਰੰਥ ਸੰਬੰਧੀ ਅਪਨਾਈ ਜਾ
ਰਹੀ ਦੁਬਿਧਾ ਪੂਰਨ ਪਹੁੰਚ ਦੀ ਪੜਚੋਲ ਕੀਤੀ ਗਈ ਹੈ।
ਇਸ ਵਿਚ ਦਸਮ ਗ੍ਰੰਥ ਦੀਆਂ ਪੰਥ ਪ੍ਰਵਾਣਿਤ ਕਹੀਆਂ ਜਾਂਦੀਆਂ ਰਚਨਾਵਾਂ ਨੂੰ ਗੁਰਮਤਿ ਦੀ ਕਸੌਟੀ ’ਤੇ
ਪਰਖਦੀ ਜਾਣਕਾਰੀ ਸ਼ਾਮਿਲ ਹੈ ਅਤੇ ‘ਪਰਿਵਾਰ’ ਵੱਲੋਂ ਜਾਗਰੂਕ ਧਿਰਾਂ ਨੂੰ ਬੇਲੋੜੀ ਪੰਥ ਪ੍ਰਵਾਣਿਕਤਾ
ਦਾ ਬੋਝ ਤਿਆਗ ਕੇ ਸੱਚ ਨੂੰ ਪ੍ਰਚਾਰਨ ਦਾ ਹੌਕਾ ਦਿੱਤਾ ਗਿਆ ਹੈ।
ਇਸ ਮੌਕੇ ਪ੍ਰਿ. ਨਰਿੰਦਰ ਸਿੰਘ ਜੀ ਜੰਮੂ ਨੇ ਵਿਚਾਰਾਂ ਕਰਦੇ ਹੋਏ ਕਿਹਾ ਕੌਮ ਵਿਚ ਇਕਸਾਰਤਾ ਲਿਆਉਣ
ਲਈ ‘ਗੁਰਮਤਿ ਜੀਵਨ ਜਾਚ’ ਸਰਲ ਅਤੇ ਸਪਸ਼ਟ ਰੂਪ ਵਿਚ ਆਮ ਮਨੁੱਖ ਲਈ ਅਤਿ ਜ਼ਰੂਰੀ ਹੈ ਪਰ ਇਹ ਤਾਂ ਹੀ
ਸੰਭਵ ਹੈ, ਜੇ ਮੌਜੂਦਾ ਰਹਿਤ ਮਰਿਯਾਦਾ ਵਿਚਲੀਆਂ ਗੁਰਮਤਿ ਵਿਰੋਧੀ ਮੱਦਾਂ ਨੂੰ ਨਾਨਕ ਵਿਚਾਰਧਾਰਾ
ਦੀ ਕਸੌਟੀ ’ਤੇ ਪਰਖ ਕੇ ਸੋਧ ਲਿਆ ਜਾਵੇ। ਖਾਸਕਰ ਸ਼ਬਦ ਗੁਰੂ ਗ੍ਰੰਥ ਸਾਹਿਬ ਤੋਂ ਬਾਹਰੀ ਰਚਨਾਵਾਂ
ਜੋ ਮੌਜੂਦਾ ਨਿਤਨੇਮ ਦਾ ਹਿੱਸਾ ਹਨ, ਪ੍ਰਤੀ ਸਪਸ਼ਟ ਸਟੈਂਡ ਲਿਆ ਜਾਵੇ। ਉਨ੍ਹਾਂ ਆਸ ਪ੍ਰਗਟ ਕੀਤੀ ਕਿ
ਸੁਚੇਤ ਧਿਰਾਂ ਦਸਮ ਗ੍ਰੰਥ ਅਧਾਰਿਤ ਰਹਿਤ ਮਰਿਯਾਦਾ ਵਿਚਲੇ ਅੰਸ਼ਾਂ ਦੀ ਦੁਬਿਧਾ ਨੂੰ ਤਿਆਗ ਕੇ ‘ਕੂੜ
ਨਾਟਕ’ ਨੂੰ ਪੂਰੀ ਤਰ੍ਹਾਂ ਰੱਦ ਲੈਣਗੇ, ਜਿਸ ਉਪਰੰਤ ਸਿਧਾਂਤਕ ਇਕਸਾਰਤਾ ਰਾਹੀਂ ਜਾਗਰੂਕ ਪੰਥਕ
ਏਕਤਾ ਦਾ ਰਾਹ ਸੁਖਾਲਾ ਹੋ ਜਾਵੇਗਾ।
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
(27/02/11)
ਕਿਰਪਾਲ ਸਿੰਘ ਬਠਿੰਡਾ
ਖ਼ੂਹ
ਵਿੱਚ ਛਾਲ ਮਾਰਨ ਤੋਂ ਪਹਿਲਾਂ ਸੌ ਵਾਰ ਸੋਚਣ ਦੀ ਲੋੜ ਹੈ ਪਰ ਪਹਾੜ `ਤੇ ਚੜ੍ਹਨ ਲਈ ਵੱਡੀ ਤਿਆਰੀ
ਦੀ ਲੋੜ ਹੈ
ਇਹ ਕਹਾਵਤ ਬਿਲਕੁਲ ਸੱਚ ਹੈ ਕਿ ਖ਼ੂਹ ਵਿੱਚ ਛਾਲ ਮਾਰਨ ਤੋਂ ਪਹਿਲਾਂ ਸੌ ਵਾਰ
ਸੋਚਣ ਦੀ ਲੋੜ ਹੈ ਪਰ ਪਹਾੜ `ਤੇ ਚੜ੍ਹਨ ਲਈ ਵੱਡੀ ਤਿਆਰੀ ਦੀ ਲੋੜ ਹੈ, ਕਿਉਂਕਿ ਖ਼ੂਹ ਵਿੱਚ ਇੱਕ
ਵਾਰ ਛਾਲ ਮਾਰ ਦਿੱਤੀ ਤਾਂ ਆਪਣੀ ਗਲਤੀ ਸੁਧਾਰਨ ਲਈ ਆਪਣੇ ਹੱਥ ਵੱਸ ਕੁੱਝ ਨਹੀਂ ਰਹਿੰਦਾ ਤੇ ਅੱਗੇ
ਸਿੱਧੀ ਮੌਤ ਹੈ ਪਰ ਜੇ ਪਹਾੜ `ਤੇ ਚੜ੍ਹਨਾ ਹੋਵੇ ਤਾਂ ਬਿਖੜੇ ਪਹਾੜੀ ਰਸਤੇ `ਤੇ ਚੱਲਣ ਸਮੇਂ ਰਸਤੇ
ਵਿੱਚ ਲੋੜੀਂਦਾ ਸਾਜੋ ਸਮਾਨ ਤੇ ਯੋਗ ਵਾਹਨ ਦਾ ਪ੍ਰਬੰਧ ਕਰਨ ਦੀ ਲੋੜ ਹੈ। ਪਹਾੜ ਦੀ ਟੀਸੀ `ਤੇ
ਚੜ੍ਹਨ ਲਈ ਕਈ ਕਠਨਾਈਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਇਨ੍ਹਾਂ ਕਠਨਾਈਆਂ ਨੂੰ ਸਰ ਕਰਨ ਲਈ
ਪਹਾੜ `ਤੇ ਚੜ੍ਹਨ ਵਾਲੇ ਕੋਲ ਕਈ ਵਿਕਲਪ ਹੁੰਦੇ ਹਨ ਤੇ ਉਹ ਮੌਕੇ `ਤੇ ਯੋਗ ਫੈਸਲਾ ਕਰਕੇ ਖ਼ਤਰੇ
ਰਹਿਤ ਅਸਾਨ ਰਸਤਾ ਅਖਤਿਆਰ ਕਰਕੇ ਚੋਟੀ ਸਰ ਕਰ ਸਕਦਾ ਹੈ। ਜੇ ਕਦੀ ਉਹ ਯੋਗ ਫੈਸਲਾ ਕਰਨ ਵਿੱਚ ਅਸਫਲ
ਵੀ ਹੋ ਜਾਵੇ ਤਾਂ ਵੀ ਅੱਗੇ ਸ਼ਰਤੀਆ ਮੌਤ ਵਾਲਾ ਖ਼ਤਰਾ ਨਹੀਂ ਹੁੰਦਾ, ਵੱਧ ਤੋਂ ਵੱਧ ਉਸ ਨੂੰ ਚੋਟੀ
`ਤੇ ਪਹੁੰਚਣ ਲਈ ਸਮਾਂ ਵੱਧ ਲੱਗ ਸਕਦਾ ਹੈ ਜਾਂ ਅਜਿਹਾ ਵੀ ਹੋ ਸਕਦਾ ਹੈ ਕਿ ਅਸਫਲ ਰਹਿਣ ਕਰਕੇ ਉਸ
ਨੂੰ ਵਾਪਸ ਹੇਠਾਂ ਵੀ ਆਉਣਾ ਪਵੇ।
ਹੁਣ ਅਸਲੀ ਗੱਲ ਵੱਲ ਆਈਏ ਤਾਂ ਗੁਰੂ ਗ੍ਰੰਥ ਸਾਹਿਬ ਨਾਲੋਂ ਟੁੱਟਣਾ, ਇਸ ਦੀ
ਪ੍ਰਮਾਣਿਕਤਾ ਨੂੰ ਸ਼ੱਕੀ ਬਣਾਉਣਾ ਜਾਂ ਰੱਦ ਕਰਨਾ ਸਿੱਖ ਲਈ ਸਿੱਧੀ ਮੌਤ ਹੈ ਤੇ ਇਸ ਰਸਤੇ ਪੈਣਾ ਖ਼ੂਹ
ਵਿੱਚ ਛਾਲ ਮਾਰਨ ਲਈ ਤਿਆਰ ਹੋਣਾ ਹੈ। ਦੂਸਰੇ ਪਾਸੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਗੁਰਬਾਣੀ ਦੇ
ਮੂਲ ਸਿਧਾਂਤ:
ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮੁ ਜਾਗਾਤੀ ਲੂਟੈ।।
ਨਿਰਬਾਣ ਕੀਰਤਨੁ ਗਾਵਹੁ ਕਰਤੇ ਕਾ, ਨਿਮਖ ਸਿਮਰਤ ਜਿਤੁ ਛੂਟੈ।। ੧।। ( ਪੰਨਾ
੭੪੭)
ਮਃ ੫।। ਨਾਨਕ, ਸਤਿਗੁਰਿ ਭੇਟਿਐ, ਪੂਰੀ ਹੋਵੈ ਜੁਗਤਿ।। ਹਸੰਦਿਆ, ਖੇਲੰਦਿਆ,
ਪੈਨੰਦਿਆ, ਖਾਵੰਦਿਆ, ਵਿਚੇ ਹੋਵੈ ਮੁਕਤਿ।। ੨।। … …. . ਸਲੋਕੁ ਮਃ ੫।। ਉਦਮੁ ਕਰੇਦਿਆ ਜੀਉ ਤੂੰ,
ਕਮਾਵਦਿਆ ਸੁਖ ਭੁੰਚੁ।। ਧਿਆਇਦਿਆ ਤੂੰ ਪ੍ਰਭੂ ਮਿਲੁ, ਨਾਨਕ, ਉਤਰੀ ਚਿੰਤ।। ੧।। ( ਪੰਨਾ
੫੨੨)
ਉਦਮੁ ਕਰਤ ਮਨੁ ਨਿਰਮਲੁ ਹੋਆ।। ਹਰਿ ਮਾਰਗਿ ਚਲਤ ਭ੍ਰਮੁ ਸਗਲਾ ਖੋਇਆ।।
ਨਾਮੁ ਨਿਧਾਨੁ ਸਤਿਗੁਰੂ ਸੁਣਾਇਆ, ਮਿਟਿ ਗਏ ਸਗਲੇ ਰੋਗਾ ਜੀਉ।। ੨।। ( ਪੰਨਾ
੯੯)
ਨੂੰ ਆਪ ਸਮਝ ਕੇ ਆਪਣੇ ਜੀਵਨ ਵਿੱਚ ਅਪਣਾਉਂਦੇ ਹੋਏ ਭ੍ਰਮ, ਭਟਕਣਾ ਅਤੇ
ਪੁਜਾਰੀਆਂ ਦੇ ਫ਼ਜ਼ੂਲ ਦੇ ਕ੍ਰਮਕਾਂਡੀ ਜੂਲ਼ੇ ਤੋਂ ਮੁਕਤ ਹੋ ਕੇ ਆਪਣੇ ਇਸ ਜੀਵਨ ਵਿੱਚ ਵਿਕਾਰਾਂ ਤੋਂ
ਮੁਕਤੀ ਪ੍ਰਾਪਤ ਕਰਨਾ ਜੀਵਨ ਰੂਪੀ ਪਹਾੜ ਦੀ ਚੋਟੀ `ਤੇ ਪਹੁੰਚਣਾ ਹੈ। ਹਰ ਸਿੱਖ ਦਾ ਜੀਵਨ ਮਨੋਰਥ
ਇਸ ਚੋਟੀ `ਤੇ ਪਹੁੰਚਣ ਦਾ ਹੋਣਾ ਚਾਹੀਦਾ ਹੈ। ਪਰ ਪੁਜਾਰੀ ਲਾਣਾ ਨਹੀਂ ਚਾਹੁੰਦਾ ਕਿ ਆਮ ਲੋਕਾਈ
ਗੁਰੂ ਗ੍ਰੰਥ ਸਾਹਿਬ ਤੋਂ ਗਿਆਨ ਪ੍ਰਾਪਤ ਕਰਕੇ ਪੁਜਾਰੀਆਂ ਦੀ ਹੋਂਦ ਨੂੰ ਹੀ ਬੇਲੋੜਾ ਸਿੱਧ ਕਰਕੇ
ਉਨ੍ਹਾਂ ਦੀ ਰੋਜ਼ੀ ਰੋਟੀ ਲਈ ਕੋਈ ਖ਼ਤਰਾ ਬਣੇ। ਗੋਲਕਾਂ `ਤੇ ਪਲਨ ਵਾਲੇ ਪੁਜਾਰੀਆਂ, ਸੰਪ੍ਰਦਾਈਆਂ ਤੇ
ਡੇਰੇਦਾਰਾਂ ਵਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਨੂੰ ਮਿਲਗੋਭਾ ਕਰਨ ਲਈ ਗੁਰਮਤਿ ਵਿਰੋਧੀ ਤੇ
ਅਸ਼ਲੀਲ ਰਚਨਾ ਵਾਲੀ ਬਚਿੱਤਰ ਨਾਟਕ ਨਾਮੀ ਪੁਸਤਕ ਨੂੰ ਅਖੌਤੀ ਦਸਮ ਗ੍ਰੰਥ ਦਾ ਨਾਮ ਦੇ ਕੇ ਗੁਰੂ
ਗ੍ਰੰਥ ਸਾਹਿਬ ਜੀ ਦੇ ਤੁਲ ਪ੍ਰਕਾਸ਼ ਕਰਕੇ ਸਿੱਖਾਂ ਦੇ ਇੱਕ ਗੁਰੂ ਦੀ ਥਾਂ ਦੋ ਗੁਰੂਆਂ ਦਾ ਸਿਧਾਂਤ
ਪ੍ਰਚਾਰਿਆ ਜਾ ਰਿਹਾ ਹੈ। ਇਸ ਮੰਦਭਾਵਨਾ ਵਿਰੁੱਧ ਆਵਾਜ਼ ਉਠਾਉਣ ਵਾਲਿਆਂ ਨੂੰ ਪੁਜਾਰੀਆਂ ਦੇ ਦੂਸਰੇ
ਰੂਪ (ਅਖੌਤੀ ਜਥੇਦਾਰਾਂ) ਦੇ ਫਤਵਿਆਂ ਰਾਹੀਂ ਡਰਾਇਆ ਧਮਕਾਇਆ ਜਾ ਰਿਹਾ ਹੈ।
ਸ: ਗੁਰਬਖਸ਼ ਸਿੰਘ ਜੀ ਕਾਲਾ ਅਫ਼ਗਾਨਾ ਦੀ ਪੁਸਤਕ ਲੜੀ `ਬ੍ਰਿਪਰਨ ਦੀ ਰੀਤ
ਤੋਂ ਸੱਚ ਦਾ ਮਾਰਗ` ਰਾਹੀਂ ਸਿੱਖ ਸਮਾਜ ਵਿੱਚ ਘੁਸਪੈਠ ਕਰ ਚੁੱਕੇ ਬ੍ਰਾਹਮਣਵਾਦ ਦੀ ਪਛਾਣ ਹੋਣ ਨਾਲ
ਕੌਮ ਵਿੱਚ ਜਾਗ੍ਰਿਤੀ ਲਹਿਰ ਤੇਜ਼ ਹੋਣ ਲੱਗੀ। `ਸਪੋਕਸਮੈਨ ਮਾਸਿਕ` ਨੇ ਇਸ ਲਹਿਰ ਦਾ `ਬੁਲਾਰਾ` ਬਣ
ਕੇ ਹੋਕਾ ਦੇਣਾ ਸ਼ੁਰੂ ਕੀਤਾ। ਪਰ ਰੋਜ਼ਾਨਾ ਸਪੋਕਸਮੈਨ ਦੇ ਸ਼ੁਰੂ ਹੁੰਦਿਆਂ ਹੀ ਇਸ ਦੇ ਸੰਪਾਦਕ
ਜੋਗਿੰਦਰ ਸਿੰਘ ਵੱਲੋਂ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਮੌਜੂਦਾ ਸਰੂਪ ਪ੍ਰਤੀ ਅਧਾਰਹੀਨ ਅਤੇ ਮਾਰੂ
ਟਿੱਪਣੀਆਂ- ਸੰਪਾਦਕੀਆਂ ਅਤੇ ਹੋਰ ਕਾਲਮਾਂ ਰਾਹੀਂ ਭੱਟਾਂ ਦੇ ਸਵੱਈਆਂ ਤੋਂ ਸ਼ੁਰੂ ਕਰਕੇ ਭਗਤ ਬਾਣੀ
ਤੋਂ ਹੁੰਦੇ ਹੋਏ, ਮਗਰਲੇ ਨਾਨਕ ਸਰੂਪਾਂ ਦੀ ਬਾਣੀ ਦੀ ਪ੍ਰਮਾਣਿਕਤਾ `ਤੇ ਵੀ ਬੜੀ ਅਣਗਹਿਲੀ ਨਾਲ
ਅਧਾਰਹੀਨ ਟਿੱਪਣੀਆਂ ਕਰਕੇ ਕਿੰਤੂ ਕੀਤਾ ਗਿਆ। ਸਿੱਖ ਦੀ ਐਸੀ ਸੋਚ ਖ਼ੂਹ ਵਿੱਚ ਛਾਲ ਮਾਰਨ ਦੇ ਬਰਾਬਰ
ਹੈ।
ਦੂਸਰੀ ਇੱਕ ਹੋਰ ਸਖ਼ਸ਼ੀਅਤ ਪ੍ਰੋ: ਦਰਸ਼ਨ ਸਿੰਘ ਜੀ ਹਨ। ੨੦੦੭-੦੮ ਤੋਂ
ਉਨ੍ਹਾਂ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਪੁਜਾਰੀਵਾਦ ਤੇ ਅਖੌਤੀ ਦਸਮ ਗ੍ਰੰਥ ਪ੍ਰਤੀ ਸਿੱਖ ਸੰਗਤਾਂ ਨੂੰ
ਜਾਗਰੂਕ ਕਰਨਾ ਸ਼ੁਰੂ ਕੀਤਾ ਹੈ। ਇਨ੍ਹਾਂ ਦੀ ਅਵਾਜ਼ ਨੇ ਪੁਜਾਰੀਆਂ/ਦਸਮਗ੍ਰੰਥੀਆਂ/ਅਖੌਤੀ ਜਥੇਦਾਰਾਂ
ਨੂੰ ਕੰਬਣੀ ਲਾ ਦਿੱਤੀ। ਆਪਣੇ ਆਪ ਨੂੰ ਇਸ ਆਵਾਜ਼ ਦਾ ਮੁਕਾਬਲਾ ਕਰਨ ਤੋਂ ਅਸਮਰਥ ਹੋਣ ਕਰਕੇ
ਬੁਖਲਾਹਟ ਵਿੱਚ ਆਇਆਂ ਨੇ ਸ਼੍ਰੋਮਣੀ ਕਮੇਟੀ `ਤੇ ਕਾਬਜ਼ ਸਿਆਸੀ ਧੜੇ ਨਾਲ ਗੱਠਜੋੜ ਕਰਕੇ, ਉਨ੍ਹਾਂ
ਅਕਾਲ ਤਖ਼ਤ ਦੀ ਮਹਾਨ ਸੰਸਥਾ ਦਾ ਦੁਰਉਪਯੋਗ ਕਰਦਿਆਂ ਪ੍ਰੋ: ਦਰਸ਼ਨ ਸਿੰਘ ਜੀ ਨੂੰ ਝੂਠੇ ਤੇ ਅਧਾਰਹੀਨ
ਬਹਾਨੇ ਬਣਾ ਕੇ ਜਨਵਰੀ ੨੦੧੦ `ਚ ਅਖੌਤੀ ਹੁਕਮਨਾਮੇ ਰਾਹੀਂ ਪੰਥ ਵਿੱਚੋਂ ਛੇਕਣ ਦਾ ਡਰਾਮਾ ਰਚ
ਦਿੱਤਾ। ਇਹ ਸਮਾ ਸੀ ਜਦੋਂ ਇਸ ਝੂਠ ਨੂੰ ਸੰਗਤ ਦੀ ਕਚਹਿਰੀ ਵਿੱਚ ਰੱਖ ਕੇ ਇੱਕ ਤਕੜੀ ਸੰਘਰਸ਼ਮਈ
ਲਹਿਰ ਸ਼ੁਰੂ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਲਾਗੂ ਕਰਨ ਰੂਪੀ ਪਹਾੜ ਦੀ ਚੋਟੀ ਸਰ ਕਰਨ
ਲਈ ਯਾਤਰਾ ਅਰੰਭੀ ਜਾ ਸਕਦੀ ਸੀ, ਤੇ ਇਸ ਵਿੱਚ ਵੱਡੀ ਸਫ਼ਲਤਾ ਦੀ ਉਮੀਦ ਵੀ ਬਝਦੀ ਸੀ। ਪਰ ਅਫ਼ਸੋਸ ਕਿ
ਆਪਣੀ ਹਉਂਮੈ ਤੇ ਈਗੋ ਕਾਰਣ (ਜੋਗਿੰਦਰ ਸਿੰਘ ਨੇ ਪ੍ਰੋ: ਦਰਸ਼ਨ ਸਿੰਘ ਜੀ ਦਾ ਸਾਥ ਦੇਣ ਦੀ ਥਾਂ
ਉਨ੍ਹਾਂ ਵਿਰੁਧ ਵੱਡੀ ਪੱਧਰ `ਤੇ ਭੰਡੀ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਬਹੁਤ ਸਾਰੇ ਸੁਹਿਰਦ
ਵੀਰਾਂ ਨੇ ਇਨ੍ਹਾਂ ਵਿੱਚ ਨੇੜਤਾ ਕਰਵਾਉਣ ਦੀਆਂ ਵੀ ਕਾਫੀ ਕੋਸ਼ਿਸਾਂ ਕੀਤੀਆਂ। ਇਨ੍ਹਾਂ ਕੋਸ਼ਿਸ਼ਾਂ ਦੇ
ਅਸਫਲ ਰਹਿਣ ਦਾ ਮੁੱਖ ਕਾਰਣ ਸੀ ਕਿ ਪ੍ਰੋ: ਦਰਸ਼ਨ ਸਿੰਘ ਜੀ ਭਲੀ ਭਾਂਤ ਸਮਝਦੇ ਸਨ ਕਿ ਜੋਗਿੰਦਰ
ਸਿੰਘ ਗੁਰੂ ਗ੍ਰੰਥ ਸਾਹਿਬ ਦੀ ਪ੍ਰਮਾਣਿਕਤਾ ਅਤੇ ਅੰਮ੍ਰਿਤ ਸੰਚਾਰ `ਤੇ ਕਿੰਤੂ ਕਰਕੇ ਖ਼ੂਹ ਵਿੱਚ
ਛਾਲ ਮਾਰਣ ਵੱਲ ਵੱਧ ਰਿਹਾ ਹੈ ਇਸ ਲਈ ਜਦ ਤੱਕ ਉਹ ਜਨਤਕ ਤੌਰ `ਤੇ ਆਪਣੀ ਇਹ ਨੀਤੀ ਤਿਆਗਣ ਦਾ ਐਲਾਨ
ਨਹੀਂ ਕਰਦੇ ਉਸ ਸਮੇ ਤੱਕ ਜ਼ਾਹਰਾ ਤੌਰ `ਤੇ ਉਸ ਨਾਲ ਕੋਈ ਤਾਲ ਮੇਲ ਕਰ ਕੇ, ਉਹ (ਪ੍ਰੋ: ਦਰਸ਼ਨ
ਸਿੰਘ) ਸੰਗਤ ਨੂੰ ਗੁਮਰਾਹ ਕਰਨ ਲਈ ਤਿਆਰ ਨਹੀਂ ਹਨ। ਕਿਸੇ ਵਿਚੋਲੇ ਵਿੱਚ ਇਤਨੀ ਹਿੰਮਤ ਨਹੀਂ ਸੀ
ਕਿ ਉਹ ਜੋਗਿੰਦਰ ਸਿੰਘ ਤੋਂ ਇਹ ਵਾਅਦਾ ਲੈ ਸਕੇ ਕਿ ਉਸ ਨੇ ਇਹ ਗਲਤ ਨੀਤੀ ਤਿਆਗ ਦਿੱਤੀ ਹੈ। ਇਸ ਲਈ
ਉਨ੍ਹਾਂ ਵਿੱਚ ਏਕਤਾ ਦੀ ਥਾਂ ਦੂਰੀਆਂ ਵਧਦੀਆਂ ਗਈਆਂ।
ਤੀਸਰੀ ਧਿਰ ਤੱਤ ਗੁਰਮਤਿ ਪ੍ਰਵਾਰ ਦੀ ਹੈ। ਇਹ ਕਾਫੀ ਲੰਬਾ ਸਮਾ ਸਪੋਕਸਮੈਨ
ਦੇ ਸਾਥੀ ਰਹੇ। ਇਹ ਭਲੀ ਭਾਂਤ ਸਮਝ ਚੁੱਕੇ ਹਨ ਕਿ ਸਪੋਕਸਮੈਨ ਦੀਆਂ ਨੀਤੀਆਂ ਗੁਰੂ ਗ੍ਰੰਥ ਸਾਹਿਬ
ਨੂੰ ਰੱਦ ਕਰਕੇ ਖ਼ੂਹ ਵਿੱਚ ਛਾਲ ਮਾਰਨ ਵੱਲ ਵੱਧ ਰਹੀਆਂ ਹਨ। ਇਸ ਕਾਰਣ ਇਨ੍ਹਾਂ ਦੀ ਦੂਰੀ ਵਧਦੀ ਗਈ।
ਇਸ ਸਥਿਤੀ ਦਾ ਜ਼ਿਕਰ ਇਨ੍ਹਾਂ ਪਹਿਲਾਂ ਕਈ ਲੇਖਾਂ ਤੋਂ ਇਲਾਵਾ ਆਪਣੀ ਵੈੱਬਸਾਈਟ ਵਿੱਚ ੧੩ ਫਰਵਰੀ
ਨੂੰ ` ਜੋਗਿੰਦਰ ਸਿੰਘ
(ਸਪੋਕਸਮੈਨ) ਸਮਰਥਕ ਬਨਾਮ ਪ੍ਰੋ. ਦਰਸ਼ਨ ਸਿੰਘ
ਸਮਰਥਕ-ਇਕ
ਦੂਜੇ ਨੂੰ ਨੀਵਾਂ ਵਿਖਾਉਣ ਦੀ ਸੋਚ ਦਾ ਤਿਆਗ ਕਰਕੇ `ਸਿਧਾਂਤਕ ਦ੍ਰਿੜਤਾ` ਵਾਲੀ ਪਹੁੰਚ ਅਪਨਾਉਣ
ਤਾਂ ਚੰਗਾ ਹੋਵੇਗਾ` ਸਿਰਲੇਖ ਹੇਠ ਲਿਖੀ ਸੰਪਾਦਕੀ
ਵਿੱਚ ਵੀ ਕੀਤਾ ਹੈ। ਇਸ ਸੰਪਾਦਕੀ ਵਿੱਚ ਉਨ੍ਹਾਂ ਸਪੋਕਸਮੈਨ ਦੇ ਸਮਰਥਕਾਂ ਨੂੰ ਇਹ ਸਵਾਲ ਵੀ ਕੀਤਾ
ਹੈ ਕਿ ਕੀ ਉਹ ਜੋਗਿੰਦਰ ਸਿੰਘ ਜੀ (ਕਰਤਾ-ਧਰਤਾ ਸਪੋਕਸਮੈਨ ਟਰਸਟ) ਤੋਂ ਇਹ ਵਾਅਦਾ ਲਿਖਤੀ ਰੂਪ
ਵਿੱਚ ਲੈ ਸਕਦੇ ਹਨ ਕਿ ਉੱਥੇ ਆਪਣੀ ਨਿਜੀ ਮੱਤ ਨੂੰ ਪ੍ਰਧਾਨਤਾ ਦੇਣ ਦੀ ਥਾਂ ਨਿਰਪੱਖ ਜਾਗਰੂਕ
ਵਿਦਵਾਨਾਂ ਦੇ ਇੱਕ ਪੈਨਲ ਦੀ ਦੇਖ-ਰੇਖ ਹੇਠ ਇਸ ਪ੍ਰੋਜੈਕਟ ਨੂੰ ਅੱਗੇ ਵਧਾਉਣਗੇ? ਜੇ ਨਹੀਂ ਤਾਂ ਕੀ
ਇਹ ਵੀਰ `ਸਭ ਕੁੱਛ ਲੁਟਾ ਕੇ ਹੋਸ਼ ਮੇਂ ਆਏ` ਵਾਲਾ ਭਾਣਾ ਵਰਤ ਜਾਣ ਦਾ ਇੰਤਜ਼ਾਰ ਤਾਂ ਨਹੀਂ ਕਰ ਰਹੇ?
ਦੂਸਰੇ ਪਾਸੇ ਪ੍ਰੋ: ਦਰਸ਼ਨ ਸਿੰਘ ਬਾਰੇ ਉਨ੍ਹਾਂ ਲਿਖਿਆ ਹੈ ਕਿ `ਉਹ ਕੌਮ ਦੀ
ਬਹੁਤ ਹੀ ਮਾਨਯੋਗ ਅਤੇ ਕਾਬਿਲ ਸਖਸ਼ੀਅਤ ਹਨ। ੮੪ ਤੋਂ ਬਾਅਦ ਕਾਲੇ ਬੱਦਲਾਂ ਵਾਲੇ ਦੌਰ ਵਿੱਚ ਵੀ
ਉਨ੍ਹਾਂ ਨੇ ਨਿਡਰਤਾ ਨਾਲ ਕੀਰਤਨ ਰਾਹੀਂ ਪ੍ਰਚਾਰ ਕਰਕੇ ਕੌਮ ਨੂੰ ਕਾਫੀ ਹੌਸਲਾ ਦਿੱਤਾ। ਬੇਸ਼ੱਕ ਦਸਮ
ਗ੍ਰੰਥ ਪ੍ਰਤੀ ਉਨ੍ਹਾਂ ਦੀ ਪਹੁੰਚ ਕਾਫੀ ਸਮੇਂ ਤੱਕ ਜਾਗਰੂਕਤਾ ਵਾਲੀ ਨਹੀਂ ਸੀ ਪਰ ਇਹ ਨਿਰੋਲ
ਅਨਜਾਣਪੁਣੇ ਕਾਰਨ ਸੀ, ਜੋ ਇਤਨੀ ਗਲਤ ਗੱਲ ਨਹੀਂ ਹੈ। ਵੱਡੀ ਗੱਲ ਇਹ ਹੈ ਕਿ ਜਿਵੇਂ ਹੀ ਉਨ੍ਹਾਂ
ਨੂੰ ਦਸਮ ਗ੍ਰੰਥ ਦਾ ਸੱਚ ਸਮਝ ਆਉਣ ਲੱਗ ਪਿਆ, ਉਨ੍ਹਾਂ ਨੇ ਆਪਣੀ ਇਸ ਪੁਰਾਣੀ ਸੋਚ ਨੂੰ ਤਿਆਗਣ
ਵਿੱਚ ਬਿਲਕੁਲ ਵੀ ਸੰਕੋਚ ਨਹੀਂ ਕੀਤਾ। ਐਸੀ ਹਿੰਮਤ ਵਿਰਲੇ ਹੀ ਕਰ ਸਕਦੇ ਹਨ। ਉਨ੍ਹਾਂ ਨੇ ਤਾਂ ਇਸ
ਤੋਂ ਵੀ ਅੱਗੇ ਜਾਂਦੇ ਹੋਏ, ਦਸਮ ਗ੍ਰੰਥ ਬਾਰੇ ਸੱਚ ਪ੍ਰਗਟ ਕਰਦਾ ਪ੍ਰਚਾਰ ਵੀ ਸ਼ੁਰੂ ਕਰ ਦਿੱਤਾ।
ਉਨ੍ਹਾਂ ਦੇ ਇਸ ਖੇਤਰ ਵਿੱਚ ਆਉਣ ਨਾਲ ਜਾਗਰੂਕ ਪੰਥ ਦੀ ਦਸਮ ਗ੍ਰੰਥ ਵਿਰੋਧੀ ਲਹਿਰ ਨੂੰ ਤੱਕੜਾ ਬਲ
ਮਿਲਿਆ। ਜਾਗਰੂਕ ਪੰਥ ਨੂੰ ਉਨ੍ਹਾਂ ਵਿੱਚ ਇਸ ਲਹਿਰ ਦਾ ਇੱਕ ਦੰਮਦਾਰ ਅਤੇ ਪ੍ਰਭਾਵਸ਼ਾਲੀ ਆਗੂ ਨਜ਼ਰ
ਆਉਣ ਲੱਗ ਪਿਆ। ਇਸ ਦੇ ਨਾਲ ਹੀ ਉਹ ਇਹ ਵੀ ਲਿਖ ਰਹੇ ਹਨ ਕਿ ਪ੍ਰੋ. ਦਰਸ਼ਨ ਸਿੰਘ ਜੀ ਦਸਮ ਗ੍ਰੰਥ
ਵਿਰੋਧੀ ਲਹਿਰ ਨੂੰ ਲਾਮਬੰਦ ਤਾਂ ਕਰਨਾ ਚਾਹੁੰਦੇ ਹਨ ਪਰ ਇਸ `ਕੂੜ ਦੇ ਬੂਟੇ` ਨੂੰ ਜੜ੍ਹੋਂ ਪੁਟੱਣ
ਦੇ ਹੱਕ ਵਿੱਚ ਨਹੀਂ ਲਗਦੇ। ਉਨ੍ਹਾਂ ਦੀ ਪੰਥ ਪ੍ਰਵਾਨਿਤ (ਸਿੱਖ ਰਹਿਤ ਮਰਿਯਾਦਾ ਵਿਚਲੀਆਂ) ਹੋ
ਚੁੱਕੀਆਂ ਰਚਨਾਵਾਂ ਬਾਰੇ ਜਨਤਕ ਤੌਰ `ਤੇ ਦੁਬਿਧਾਪੂਰਨ ਸਥਿਤੀ ਬਣੀ ਹੋਈ ਹੈ। ਇਸ ਦੁਬਿਧਾ ਨੂੰ
ਤਿਆਗ ਨਾ ਸਕਣ ਕਾਰਨ ਜਾਗਰੂਕ ਪੰਥ ਨੂੰ ਕਾਫੀ ਨਿਰਾਸ਼ਤਾ ਵੀ ਹੋ ਰਹੀ ਹੈ। … …. ਉਨ੍ਹਾਂ ਨੇ ਦਸਮ
ਗ੍ਰੰਥ ਦੀ ਜੜ੍ਹ ਪੁੱਟਣ ਦੇ ਸਹੀ ਤਰੀਕੇ ਨੂੰ ਆਪਨਾਉਣ ਦੀ ਥਾਂ ਲਹਿਰ ਨੂੰ ਦਸਮ ਗ੍ਰੰਥ ਦਾ ਪ੍ਰਕਾਸ਼
ਹਟਾਉਣ ਦੇ ਨਿੱਕੇ ਜਿਹੇ ਟੀਚੇ ਤੱਕ ਹੀ ਸੀਮਿਤ ਕਰ ਲਿਆ ਲਗਦਾ ਹੈ`।
ਅਖੌਤੀ ਦਸਮ ਗ੍ਰੰਥ ਦੀ ਸੱਚਾਈ ਪ੍ਰਤੀ ਜਾਗਰੂਕਤਾ ਲਹਿਰ ਨੂੰ ਬਲ ਦੇਣ ਵਿੱਚ
ਪ੍ਰੋ: ਦਰਸ਼ਨ ਸਿੰਘ ਦੀ ਭੂਮਿਕਾ ਬਾਰੇ ਤੱਤ ਗੁਰਮਤਿ ਪ੍ਰਵਾਰ ਦੇ ਖ਼ਿਆਲ ਬਿਲਕੁਲ ਸਹੀ ਹਨ। ਪਰ ਲਹਿਰ
ਨੂੰ ਕਦਮ-ਦਰ-ਕਦਮ ਵਿਕਸਿਤ ਕਰਕੇ (ਪਹਿਲਾਂ ਗੁਰਦੁਆਰਿਆਂ ਅਤੇ ਡੇਰਿਆਂ ਵਿਚੋਂ ਗੁਰੂ ਗ੍ਰੰਥ ਸਾਹਿਬ
ਦੀ ਬਰਾਬਰੀ ਵਿੱਚ ਸਜਾਏ ਗਏ ਅਖੌਤੀ ਦਸਮ ਗ੍ਰੰਥ ਦੀਆਂ ਪ੍ਰਤੀਆਂ ਨੂੰ ਚੁਕਵਾਉਣਾ, ਫਿਰ ਦਸਮ ਗ੍ਰੰਥ
ਦੀਆਂ ਕਾਮ-ਉਕਸਾਊ ਅਤੇ ਨਿਰੋਲ ਬ੍ਰਾਹਮਣਵਾਦੀ ਰਚਨਾਵਾਂ ਪ੍ਰਤੀ ਸੰਗਤਾਂ ਨੂੰ ਜਾਗਰੂਕ ਕਰਨਾ ਅਤੇ
ਫਿਰ ਰਹਿਤ ਮਰਿਆਦਾ ਤੋਂ ਮਾਨਤਾ ਪ੍ਰਾਪਤ ਦਸਮ ਗ੍ਰੰਥ ਦੀਆਂ ਰਚਨਾਵਾਂ ਬਾਰੇ ਵਿਦਵਾਨਾਂ `ਤੋਂ ਚਰਚਾ
ਕਰਵਾਉਣਾ) ਅਮਲ ਵਿੱਚ ਲਿਆਉਣ ਦੀ ਪ੍ਰੋ: ਦਰਸ਼ਨ ਸਿੰਘ ਦੀ ਨੀਤੀ ਤੋਂ ਸਹਿਮਤ ਨਾ ਹੋਣ ਕਾਰਨ ਪ੍ਰਵਾਰ
ਏਨਾ ਤਲਖੀ ਵਿੱਚ ਆ ਗਿਆ ਹੈ ਕਿ ਅਜਿਹੇ ਸੂਝਵਾਨ, ਦਲੇਰ ਤੇ ਪ੍ਰਤਿਭਾਸ਼ਾਲੀ ਪ੍ਰਚਾਰਕ `ਤੇ ਵੀ
“ਪ੍ਰੋ: ਦਰਸ਼ਨ ਸਿੰਘ ਜੀ ਦਸਮ ਗ੍ਰੰਥ ਵਿਰੋਧੀ ਲਹਿਰ ਨੂੰ ਲਾਮਬੰਦ ਤਾਂ ਕਰਨਾ ਚਾਹੁੰਦੇ ਹਨ ਪਰ ਇਸ
‘ਕੂੜ ਦੇ ਬੂਟੇ` ਨੂੰ ਜੜ੍ਹੋਂ ਪੁੱਟਣ ਦੇ ਹੱਕ ਵਿੱਚ ਨਹੀਂ ਲਗਦੇ” ਜਿਹੇ ਇਲਜ਼ਾਮ ਲਗਾ ਰਿਹਾ ਹੈ।
ਪ੍ਰੋ: ਦਰਸ਼ਨ ਸਿੰਘ ਜੀ ਦੀ ਉਕਤ ਸੂਝ-ਬੂਝ ਭਰਪੂਰ ਅਤੇ ਤਮਾਮ ਪੰਥਕ ਵਿਦਵਾਨਾਂ ਤੋਂ ਹਮਾਇਤ ਪ੍ਰਾਪਤ
ਨੀਤੀ ਨੂੰ ‘ਦੁਬਿਧਾਪੂਰਨ ਸਥਿਤੀ` ਐਲਾਨਣ ਦੀ ਕੋਸ਼ਿਸ਼ ਬਿਲਕੁਲ ਨਿਰਾਧਾਰ, ਤੱਥਾਂ ਤੋਂ ਉਲਟ ਅਤੇ
ਢੀਠਪੁਣੇ ਦੀ ਪ੍ਰਤੀਕ ਹੈ। ਪ੍ਰੋ: ਦਰਸ਼ਨ ਸਿੰਘ ਨੇ ਦਸਮ ਗ੍ਰੰਥ ਦੀ ਜੜ੍ਹ ਪੁੱਟਣ ਦੇ ਅਖੌਤੀ ‘ਸਹੀ
ਤਰੀਕੇ` ਦੀ ਥਾਂ ਲਹਿਰ ਨੂੰ ਦਸਮ ਗ੍ਰੰਥ ਦਾ ਪ੍ਰਕਾਸ਼ ਹਟਾਉਣ ਦੇ ਨਿੱਕੇ ਜਿਹੇ ਟੀਚੇ ਤੱਕ ਹੀ ਸੀਮਤ
ਨਹੀਂ ਕੀਤਾ ਬਲਕਿ ਇਹ ਲਹਿਰ ਦਾ ਪਹਿਲਾ ਪੜਾਅ ਹੈ। ਇਸ ਵਿੱਚ ਸਫ਼ਲਤਾ ਮਿਲਣ ਉਪਰੰਤ ਹੀ ਦੂਜੇ ਪੜਾਅ
ਵੱਲ ਵਧਿਆ ਜਾ ਸਕਦਾ ਹੈ। ਨਹੀਂ ਤਾਂ ਸਥਿਤੀ “ਆਧੀ ਛੋੜ ਪੂਰੀ ਕੋ ਧਾਵੈ, ਆਧੀ ਰਹੈ ਨਾ ਪੂਰੀ ਪਾਵੈ”
ਵਾਲੀ ਕਹਾਵਤ ਮੁਤਾਬਿਕ ਹੋ ਸਕਦੀ ਹੈ।
ਇਸ ਤੋਂ ਅੱਗੇ ਜਾ ਕੇ ਜਦੋਂ ਉਹ ਜੋਗਿੰਦਰ ਸਿੰਘ ਅਤੇ ਪ੍ਰੋ: ਦਰਸ਼ਨ ਸਿੰਘ ਦੇ
ਸਮਰਥਕਾਂ ਦੀ ਤੁਲਨਾ ਕਰਕੇ ਇਹ ਲਿਖ ਰਹੇ ਹਨ ਕਿ “ਦੋਨਾਂ ਸਮਰਥਕਾਂ ਵਿੱਚ ਇੱਕ ਗੱਲ ਤਾਂ ਸਾਂਝੀ ਹੈ
ਕਿ ਉਹ ਸਖਸ਼ੀਅਤ ਪ੍ਰਸਤੀ ਤੋਂ ਗੁਰਮਤਿ ਸਿਧਾਂਤ (ਸੱਚ) ਨੂੰ ਕੁਰਬਾਨ ਕਰਨ ਦੀ ਰਾਹ `ਤੇ ਤੁਰ ਰਹੇ
ਹਨ। “ ਉਹ ਦੋਵਾਂ ਧਿਰਾਂ ਨੂੰ ਦੋਸ਼ੀ ਗਰਦਾਨਦੇ ਹੋਏ ਲਿਖ ਰਹੇ ਹਨ:- “`ਦੋਹਾਂ ਧਿਰਾਂ ਵਿੱਚ ਇੱਕ
ਤਰ੍ਹਾਂ ਨਾਲ `ਕੋਲਡ ਵਾਰ` ਚਲ ਰਹੀ ਹੈ। ਇਕ-ਦੂਜੇ ਨੂੰ ਤਾਹਣੇ-ਮਿਹਣੇ ਸੁਨਣ/ਪੜ੍ਹਣ ਨੂੰ ਮਿਲਦੇ
ਰਹਿੰਦੇ ਹਨ। ਪਰ ਕੋਈ ਵੀ ਧਿਰ ਅਪਣੇ ਆਗੂ ਦੀਆਂ ਕਮੀਆਂ ਨੂੰ ਮੰਨਦੇ ਹੋਏ, ਉਸ ਨੂੰ ਸੁਧਾਰਨ ਦਾ ਜਤਨ
ਨਹੀਂ ਕਰ ਰਹੀ। “
ਉਨ੍ਹਾਂ ਦੀ ਇਹ ਲਿਖਤ ਸਿੱਧ ਕਰਦੀ ਹੈ ਕਿ ਉਹ ਆਪਣੇ ਆਪ ਨੂ ਬਹਤ ਵੱਡੇ ਸਿਧਾਂਤਵਾਦੀ ਹੋਣ ਦਾ
ਭੁਲੇਖਾ ਖਾ ਬੈਠੇ ਹਨ ਪਰ ਉਨ੍ਹਾਂ ਨੂੰ ਨਾ ਤਾਂ ਮਨੁਖੀ ਸੁਭਾਓ ਦੇ ਵਰਤਾਰੇ ਦੀ ਸਮਝ ਹੈ, ਨਾ ਹੀ ਇਹ
ਸਮਝ ਹੈ ਕਿ ਟੀਚੇ ਨੂੰ ਸਰ ਕਰਨ ਲਈ ਕੀ ਨੀਤੀ ਅਪਨਾਉਣੀ ਪਏਗੀ? ਜੇ ਇਹ ਸਮਝ ਹੁੰਦੀ ਤਾਂ ਹੁਣ ਤਕ ਉਹ
ਸਮਝ ਚੁੱਕੇ ਹੁੰਦੇ ਕਿ ਉਨ੍ਹਾਂ (ਪਰਿਵਾਰ) ਨੂੰ ਤਾਂ ਇਹ ਸਮਝ ਸੀ! ਫਿਰ ਉਹ ਸਪੋਕਸਮੈਨ ਤੋਂ ਵੱਖਰੇ
ਕਿਉਂ ਹੋਏ? ਇਹ ਪਰਿਵਾਰ ਇਹ ਵੀ ਸਮਝ ਚੁੱਕਿਆ ਹੁੰਦਾ ਕਿ ਜੋਗਿੰਦਰ ਸਿੰਘ ਦੇ ਜਿਹੜੇ ਸਮਰਥਕ ਗੁਰੂ
ਗ੍ਰੰਥ ਸਾਹਿਬ ਜੀ ਪ੍ਰਤੀ ਜੋਗਿੰਦਰ ਸਿੰਘ ਦੀ ਸੋਚ ਦੇ ਉਲਟ ਆਪਣੀ ਨਿਜੀ ਰਾਇ ਵੀ ਜਨਤਕ ਤੌਰ `ਤੇ
ਨਹੀਂ ਦੇ ਸਕਦੇ ਉਨ੍ਹਾਂ ਤੋਂ ਕਿਵੇਂ ਆਸ ਰੱਖੀ ਜਾ ਸਕਦੀ ਹੈ ਕਿ ਜੋਗਿੰਦਰ ਸਿੰਘ ਤੋਂ ਇਹ ਲਿਖਤੀ
ਵਾਅਦਾ ਲੈ ਸਕਣ ਕਿ ਉਹ ਆਪਣੀ ਨਿਜੀ ਮੱਤ ਨੂੰ ਪ੍ਰਧਾਨਤਾ ਦੇਣ ਦੀ ਥਾਂ ਨਿਰਪੱਖ ਜਾਗਰੂਕ ਵਿਦਵਾਨਾਂ
ਦੇ ਇੱਕ ਪੈਨਲ ਦੀ ਦੇਖ-ਰੇਖ ਹੇਠ ਇਸ ਪ੍ਰੋਜੈਕਟ ਨੂੰ ਅੱਗੇ ਵਧਾਉਣਗੇ? ਐਸੀ ਆਸ ਰੱਖਣ ਵਾਲਿਆਂ ਲਈ
ਪੰਜਾਬੀ ਅਖਾਣ ਵਰਤੀ ਜਾਂਦੀ ਹੈ `ਝੋਟਿਆਂ ਵਾਲੇ ਘਰੋਂ ਲੱਸੀ ਭਾਲਣਾ`। ਵੀਰ ਜੀ ਜੇ ਜੋਗਿੰਦਰ ਸਿੰਘ
ਲੱਸੀ ਦੇਣ ਵਾਲਾ ਹੁੰਦਾ ਤਾਂ ਤੁਸੀਂ ਖ਼ੁਦ ਉਸ ਤੋਂ ਵੱਖ ਨਹੀਂ ਸੀ ਹੋਣਾ। ਜੇ ਤੁਸੀਂ ਸਮਝਦੇ ਹੋ ਕਿ
ਉਸ ਸਮੇਂ ਤੁਹਾਨੂੰ ਅੱਜ ਵਾਲੀ ਸੋਝੀ ਨਹੀਂ ਸੀ, ਤਾਂ ਗੱਲ ਵੱਖਰੀ ਹੈ, ਪਰ ਤੁਸੀਂ ਦੂਸਰਿਆਂ ਨੂੰ
ਸਲਾਹ ਦੇਣ ਦੀ ਥਾਂ ਖ਼ੁਦ ਹੁਣ ਹੀ ਉਨ੍ਹਾਂ ਨੂੰ ਮਨਾ ਕੇ ਵੇਖ ਲਓ! (ਵੈਸੇ ਇਹ ਸੰਭਵ ਨਹੀਂ ਜਾਪਦਾ)
ਪਰ ਮੰਨ ਲਓ ਕਿ ਜੋਗਿੰਦਰ ਸਿੰਘ ਹੁਣ ਵਾਅਦਾ ਕਰ ਵੀ ਦਿੰਦਾ ਹੈ ਕਿ ਉਹ ਆਪਣੀ ਨਿਜੀ ਮੱਤ ਦਾ ਤਿਆਗ
ਕਰਕੇ ਜਾਗਰੂਕ ਵਿਦਵਾਨਾਂ ਦਾ ਪੈਨਲ ਬਣਾਉਣ ਲਈ ਤਿਆਰ ਹੈ, ਤਾਂ ਕੀ ਤੁਹਾਨੂੰ ਪੂਰਾ ਯਕੀਨ ਹੈ ਕਿ ਇਸ
ਪੈਨਲ ਦਾ ਹਾਲ ਵੀ ਏਕਸ ਕੇ ਬਾਰਕ ਜਥੇਬੰਦੀ ਦੇ ਉਸ ੫੧ ਮੈਂਬਰੀ ਸਲਾਹਕਾਰ ਬੋਰਡ ਵਾਲਾ ਨਹੀਂ
ਹੋਵੇਗਾ, ਜਿਸ ਦੀ ਅੱਜ ਤੱਕ ਨਾ ਕੋਈ ਮੀਟਿੰਗ ਹੋਈ ਹੈ, ਤੇ ਨਾ ਹੀ ਉਨ੍ਹਾਂ ਮੈਂਬਰਾਂ ਦੇ ਨਾਮ ਹੁਣ
ਉਸ ਖ਼ੁਦ ਨੂੰ ਹੀ ਯਾਦ ਹਨ, ਕਿ ਕਿਹੜੇ ਕਿਹੜੇ ਉਸ ਨੇ ਮੈਂਬਰ ਬਣਾਏ ਸਨ ਤੇ ਉਨ੍ਹਾਂ ਵਿਚੋਂ ਕਿਹੜੇ
ਉਸ ਨੇ ਚੁੱਪ ਚਪੀਤੇ ਬਰਖ਼ਾਸਤ ਕਰ ਦਿੱਤੇ ਹਨ। ਤੁਸੀਂ ਤਾਂ ਮੈਂਬਰਾਂ ਦੀ ਸੂਚੀ ਵਾਰੇ ਖ਼ੁਦ ਪੁੱਛ ਕੇ
ਜੋਰ ਲਾ ਹਟੇ ਹੋ, ਤੁਹਾਡੇ ਹੱਥ ਪੱਲੇ ਉਸ ਨੇ ਕੁੱਝ ਪਾਇਆ? ਜੇ ਕਰ ਤੱਤ ਗੁਰਮਤਿ ਪਰਿਵਾਰ ਵਾਲੇ
ਜਿਨ੍ਹਾਂ ਦੀ ਪਹੁੰਚ ਦਸਮ ਗ੍ਰੰਥ ਦੇ ਮਾਮਲੇ `ਤੇ ਜੋਗਿੰਦਰ ਸਿੰਘ ਨਾਲ ਮੇਲ ਖਾਂਦੀ ਹੈ, ਉਹ ਉਸ ਨਾਲ
ਏਕਤਾ ਨਹੀਂ ਕਰ ਸਕਦੇ ਤਾਂ ਪ੍ਰੋ: ਦਰਸ਼ਨ ਸਿੰਘ ਨਾਲ ਉਸ ਦੀ ਏਕਤਾ ਕਰਵਾਉਣ ਦਾ ਉਪਦੇਸ਼ ਦੇਣਾ
ਮੂੰਘੇਰੀ ਲਾਲ ਦੇ ਸੁਪਨੇ ਲੈਣ ਦੇ ਬਰਾਬਰ ਹੈ।
ਦੂਸਰੀ ਗੱਲ- ਜੇ ਤੁਸੀਂ ਇਹ ਸਮਝ ਚੁੱਕੇ ਹੋ ਕਿ ਪ੍ਰੋ: ਦਰਸ਼ਨ ਸਿੰਘ ਜੀ
ਕੱਚੀਆਂ ਦਲੀਲਾਂ ਦੇ ਅਧਾਰ `ਤੇ ਪੂਰੇ ਦਸਮ ਗ੍ਰੰਥ ਨੂੰ ਰੱਦ ਨਹੀਂ ਕਰ ਰਹੇ ਤਾਂ ਕ੍ਰਿਪਾ ਕਰਕੇ
ਮੱਕੜ, ਅਖੌਤੀ ਜਥੇਦਾਰਾਂ ਤੇ ਦਸਮ ਗ੍ਰੰਥੀਆਂ ਨੂੰ ਹੀ ਇਹ ਗੱਲ ਸਮਝਾ ਦਿਓ ਕਿ ਪ੍ਰੋ: ਦਰਸ਼ਨ ਸਿੰਘ
ਨੂੰ ਐਵੇਂ ਹੀ ਸਿਹਰਾ ਨਾ ਦੇਈ ਜਾਓ, ਇਸ ਸਿਹਰੇ ਦੇ ਹੱਕਦਾਰ ਤਾਂ ਸਪੋਕਸਮੈਨ ਤੇ ਤੱਤ ਗੁਰਮਤਿ
ਪਰਿਵਾਰ ਵਾਲੇ ਹਨ। ਜੇ ਪ੍ਰੋ: ਦਰਸ਼ਨ ਸਿੰਘ ਜੀ ਨੂੰ ਇਹ ਸਿਹਰਾ ਦੇਣ ਵਾਲੇ ਤੁਹਾਡੀ ਇਹ ਗੱਲ ਨਹੀਂ
ਮੰਨਦੇ ਤਾਂ ਤੁਸੀਂ ਹੀ ਸਵੀਕਾਰ ਕਰ ਲਵੋ ਕਿ ਤੁਸੀਂ ਪ੍ਰੋ: ਦਰਸ਼ਨ ਸਿੰਘ ਨੂੰ ਸਮਝ ਨਹੀਂ ਸਕੇ। ਤੱਤ
ਗਰਮਤਿ ਵਾਲੇ ਵੀਰਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਸਿਧਾਂਤ ਦੀ ਗੱਲ ਕਰਨੀ ਬਹੁਤ ਵੱਡੀ
ਗੱਲ ਹੈ ਪਰ ਇਸ ਤੋਂ ਵੱਡੀ ਗੱਲ ਹੈ ਸਿਧਾਂਤ ਨੂੰ ਲਾਗੂ ਕਰਨ ਲਈ ਬਾਨ੍ਹਣੂ ਬੰਨ੍ਹ ਕੇ ਉਸ ਵਿੱਚ
ਸਫਲਤਾ ਪ੍ਰਾਪਤ ਕਰਨੀ। ਸਿਧਾਂਤ ਦੀ ਗੱਲ ਭਗਤ ਸਾਹਿਬਾਨਾਂ ਨੇ ਵੀ ਕੀਤੀ। ਬ੍ਰਾਹਮਣਵਾਦ ਤੇ
ਪਾਖੰਡਵਾਦ ਵਿਰੁਧ ਜੋ ਸਖਤ ਸ਼ਬਦਾਵਲੀ ਭਗਤਾਂ ਖ਼ਾਸ ਕਰਕੇ ਕਬੀਰ ਸਾਹਿਬ ਨੇ ਵਰਤੀ ਉਤਨੀ ਸਖਤ ਗੁਰੂ
ਸਾਹਿਬਾਨ ਨੇ ਨਹੀਂ ਵਰਤੀ ਪਰ ਜੋ ਲਹਿਰ ਗੁਰੂ ਨਾਨਕ ਸਾਹਿਬ ਨੇ ਲੰਬੀ ਵਿਉਂਤਵੰਦੀ ਕਰਕੇ ਖੜ੍ਹੀ
ਕੀਤੀ ਤੇ ਇਤਿਹਾਸ ਸਿਰਜਿਆ, ਉਹ ਭਗਤ ਸਾਹਿਬਾਨ ਨਹੀਂ ਕਰ ਸਕੇ।
ਪ੍ਰੋ: ਦਰਸ਼ਨ ਸਿੰਘ ਜੀ ਕੋਲ ਵੀ ਇਹੋ ਵਿਉਂਤਬੰਦੀ ਹੈ। ਉਹ ੯ ਜਨਵਰੀ ੨੦੧੦
ਨੂੰ ਸ੍ਰ ਜਸਜੀਤ ਸਿੰਘ ਦੇ ਘਰ ਹੋਈ ਮੀਟਿੰਗ ਵਿੱਚ ਸਮਝਾ ਚੁੱਕੇ ਹਨ ਕਿ ਜਦ ਤੱਕ ਅਖੌਤੀ ਦਸਮ ਗ੍ਰੰਥ
ਨੂੰ ਗੁਰੂ ਦਾ ਦਰਜ਼ਾ ਦੇ ਕੇ ਉਸ ਨੂੰ ਗੁਰੂ ਵਾਲਾ ਸਤਿਕਾਰ ਦਿੱਤਾ ਜਾ ਰਿਹਾ ਹੈ ਉਤਨਾ ਚਿਰ ਉਸ ਵਿੱਚ
ਦਰਜ਼ ਪੰਥ ਪ੍ਰਵਾਨਤ ਨਿਤਨੇਮ ਤੇ ਅੰਮ੍ਰਿਤ ਸੰਚਾਰ ਦੀਆਂ ਬਾਣੀਆਂ `ਤੇ ਕਿਤੂੰ ਨਹੀਂ ਕੀਤਾ ਜਾ ਸਕਦਾ।
ਇਸ ਲਈ ਪਹਿਲਾਂ ਸਿੱਖ ਰਹਿਤ ਮਰਯਾਦਾ ਦੇ ਆਧਾਰ `ਤੇ ਉਸ ਦਾ ਪ੍ਰਕਾਸ਼ ਕੀਤੇ ਜਾਣਾ ਬੰਦ ਕਰਵਾਇਆ
ਜਾਵੇ, ਉਸ ਤੋਂ ਬਾਅਦ ਇਸ ਵਿਚਲੀ ਰਚਨਾ ਦੀ ਪੜਚੋਲ ਕਰਨ ਲਈ ਵਿਦਵਾਨਾਂ ਦਾ ਪੈਨਲ ਬਣਾਇਆ ਜਾਵੇ। ਉਸ
ਸਮੇਂ ਤੁਹਾਡੀ ਹਿੰਮਤ ਹੈ ਕਿ ਕਿਹੜੀਆਂ ਕਿਹੜੀਆਂ ਬਾਣੀਆਂ ਨੂੰ ਗੁਰਬਾਣੀ ਦੀ ਕਸਵੱਟੀ `ਤੇ ਪਰਖ ਕੇ
ਰੱਦ ਕਰਵਾ ਸਕਦੇ ਹੋ ਤੇ ਕਿਹੜੀਆਂ ਤੁਹਾਨੂੰ ਗੁਰੂ ਕ੍ਰਿਤ ਮੰਨਣੀਆਂ ਪੈ ਸਕਦੀਆਂ ਹਨ। ਸਪੋਕਸਮੈਨ ਤੇ
ਪਰਿਵਾਰ ਵਾਲੇ ਇਹ ਗੱਲ ਸਮਝਣ ਤੋਂ ਅਸਮਰਥ ਹਨ ਤੇ ਵਾਰ ਵਾਰ ਪ੍ਰੋ: ਦਰਸ਼ਨ ਸਿੰਘ ਤੋਂ ਸਪਸ਼ਟੀਕਰਨ ਮੰਗ
ਕੇ ਅਤੇ ਉਸ ਦੇ ਸਮਰਥਕਾਂ ਨੂੰ ਸਖਸ਼ੀਅਤ ਪੂਜਕ ਦੱਸ ਕੇ ਦਸਮਗ੍ਰੰਥੀਆਂ ਨੂੰ ਲਾਭ ਪਹੁੰਚਾ ਰਹੇ ਹਨ।
ਜਿਸ ਬੰਦੇ ਨੂੰ ਇਹ ਗਲਤ ਫ਼ਹਿਮੀ ਹੋ ਜਾਵੇ ਕਿ ਸਿਧਾਂਤ ਨੂੰ ਸਿਰਫ ਉਹ ਹੀ ਸਮਝ ਸਕਿਆ ਹੈ ਤੇ ਬਾਕੀ
ਦੇ `ਗੁਰਮਤਿ ਸਿਧਾਂਤ` ਨੂੰ `ਸ਼ਖਸੀਅਤ` ਤੋਂ ਕੁਰਬਾਨ ਕਰਨ ਵਾਲੇ ਹੀ ਹਨ, ਉਸ ਨੂੰ ਸਮਝਾਉਣਾ ਸੰਭਵ
ਨਹੀਂ ਹੈ। ਸ਼ਾਇਦ ਇਸੇ ਕਰਕੇ ਪ੍ਰੋ: ਦਰਸ਼ਨ ਸਿੰਘ ਜੀ ਨੂੰ ਤੱਤ ਗੁਰਮਤਿ ਪਰਿਵਾਰ ਨੂੰ ਨਿਜੀ ਮੇਲ
ਰਾਹੀਂ ਜਵਾਬ ਦੇਣਾ ਪਿਆ, `ਮੈਂ ਤੁਹਾਨੂੰ ਸ਼ਾਇਦ ਨਹੀਂ ਸਮਝਾ ਸਕਦਾ`। ਤੱਤ ਗੁਰਮਤਿ ਵਾਲਿਆਂ ਨੂੰ ਇਹ
ਗੱਲ ਸਮਝ ਲੈਣੀ ਚਾਹੀਦੀ ਹੈ ਕਿ ੧. ਜਾਂ ਤਾਂ ਉਨ੍ਹਾਂ ਨੂੰ ਪੂਰਾ ਦਸਮ ਗ੍ਰੰਥ ਰੱਦ ਕਰਨ ਵਾਲੇ
ਸਪੋਕਸਮੈਨ ਦੀ ਗੱਡੀ ਵਿੱਚ ਸਵਾਰ ਹੋ ਜਾਣਾ ਚਾਹੀਦਾ ਹੈ ਪਰ ਉਹ ਧਿਆਨ ਰੱਖਣ ਕੇ ਉਹ ਰੁਕਣ ਵਾਲਾ
ਨਹੀਂ ਹੈ ਇਸ ਲਈ ਪਹਾੜ ਦੀ ਚੋਟੀ `ਤੇ ਪਹੁੰਚ ਕੇ ਅੱਗੇ ਡੂੰਘੀ ਖੱਡ ਵਿੱਚ ਵੀ ਸੁੱਟ ਸਕਦਾ ਹੈ ਭਾਵ
ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਰੱਦ ਕਰ ਸਕਦਾ ਹੈ। ੨. ਜਾਂ ਫਿਰ ਪ੍ਰੋ: ਦਰਸ਼ਨ ਸਿੰਘ ਦੀ ਗੱਡੀ
ਵਿੱਚ ਸਵਾਰ ਹੋ ਜਾਣ। ਉਨ੍ਹਾਂ ਦੇ ਸਾਥ ਪਹਾੜ `ਤੇ ਜਿੰਨਾ ਕੁ ਚੜ੍ਹ ਸਕਦੇ ਹਨ ਉਸ ਦਾ ਲਾਹਾ ਖੱਟਣ
ਤੇ ਜੇ ਪੋ: ਸਾਹਿਬ ਅੱਗੇ ਤੁਰਨ ਤੋਂ ਨਾਂਹ ਕਰ ਦੇਣ ਤਾਂ ਉਨ੍ਹਾਂ ਦੀ ਗੱਡੀ ਤੋਂ ਉੱਤਰ ਕੇ ਆਪਣਾ
ਸਫਰ ਜਾਰੀ ਰੱਖਣ। ਇਨ੍ਹਾਂ ਦੀ ਗੱਡੀ `ਚ ਚੜ੍ਹਨ ਨਾਲ ਅੱਗੇ ਡੂੰਘੀ ਖੱਡ ਵਿੱਚ ਡਿੱਗਣ ਦਾ ਕੋਈ ਖ਼ਤਰਾ
ਨਹੀਂ ਹੈ। ਚੋਣ, ਤੱਤ ਗੁਰਮਤਿ ਪਰਿਵਾਰ ਨੇ ਕਰਨੀ ਹੈ, ਉਹ ਇਨ੍ਹਾਂ ਦੋਵਾਂ ਵਿਚੋਂ ਕੋਈ ਵੀ ਕਰ ਸਕਦੇ
ਹਨ। ਪਰ ਮਹਿਸੂਸ ਇਹ ਹੋ ਰਿਹਾ ਹੈ ਕਿ ਉਨ੍ਹਾਂ ਦੋਵਾਂ ਵਿਚੋਂ ਇਨ੍ਹਾਂ ਨੇ ਕਰਨਾ ਕੋਈ ਵੀ ਨਹੀਂ।
ਅੱਗੇ ਕੋਈ ਕਦਮ ਪੁੱਟਣ ਦੀ ਵਜਾਏ ਉਸੇ ਥਾਂ ਖੜ੍ਹੇ ਸਿਧਾਂਤ ਦਾ ਪਾਠ ਹੀ ਪੜ੍ਹਾਈ ਜਾਣਾ ਹੈ, ਜਿਸ
ਵਿਚੋਂ ਕੁੱਝ ਵੀ ਹਾਸਲ ਹੋਣ ਵਾਲਾ ਨਹੀਂ ਹੈ। ਉਨ੍ਹਾਂ ਨੂੰ ਭਾਈ ਗੁਰਦਾਸ ਜੀ ਦੇ ਇਸ ਕਬਿੱਤ `ਤੇ
ਵੀਚਾਰ ਕਰ ਲੈਣਾ ਚਹੀਦਾ ਹੈ:
ਖਾਂਡ ਖਾਂਡ ਕਹੈ ਜਿਹਬਾ ਨ ਸ੍ਵਾਦੁ ਮੀਠੋ ਆਵੈ।। ਅਗਨਿ ਅਗਨਿ ਕਹੈ ਸੀਤ ਨ
ਬਿਨਾਸ ਹੈ।।
ਬੈਦ ਬੈਦ ਕਹੈ ਰੋਗ ਮਿਟਤ ਨ ਕਾਹੂ ਕੋ।। ਦਰਬ ਦਰਬ ਕਹੈ ਕੋਊ ਦਰਬਹਿ ਨ ਬਿਲਾਸ
ਹੈ।।
ਚੰਦਨ ਚੰਦਨ ਕਹਤ ਪ੍ਰਗਟੈ ਨ ਸੁਬਾਸੁ ਬਾਸੁ।। ਚੰਦ੍ਰ ਚੰਦ੍ਰ ਕਹੈ ਉਜੀਆਰੋ ਨ
ਪ੍ਰਗਾਸ ਹੈ।।
ਤੈਸੇ ਗਿਆਨ ਗੋਸਟਿ ਕਹਤ ਨ ਰਹਤ ਪਾਵੈ।। ਕਰਨੀ ਪ੍ਰਧਾਨ ਭਾਨ ਉਦਤਿ ਅਕਾਸ
ਹੈ।। ੪੩੭।।
ਅਖੀਰ ਵਿੱਚ ਮੈਂ ਤੱਤ ਗੁਰਮਤਿ ਪ੍ਰੀਵਾਰ ਵਾਲਿਆਂ ਵਲੋਂ ਪ੍ਰੋ: ਦਰਸ਼ਨ ਸਿੰਘ
ਦੇ ਸਮਰਥਕਾਂ `ਤੇ ਇਹ ਦੋਸ਼ ਲਾਉਣ `ਤੇ ਇਤਰਾਜ ਕਰ ਰਿਹਾ ਕਿ ਇਹ ਜੋਗਿੰਦਰ ਸਿੰਘ ਤੇ ਉਸ ਦੇ ਸਮਰਥਕਾਂ
ਨੂੰ ਨੀਚਾ ਦਿਖਾਉਣ ਲਈ ਉਨ੍ਹਾਂ ਵਿਰੁਧ ਤੋਮਤਬਾਜ਼ੀ ਕਰ ਰਹੇ ਹਨ। ਮੇਰਾ ਖਿਆਲ ਹੈ ਕਿ ਪ੍ਰੋ: ਦਰਸ਼ਨ
ਸਿੰਘ ਦੇ ਕਿਸੇ ਸਮਰਥਕ ਨੇ ਸਪੋਕਸਮੈਨ ਤੇ ਉਸ ਦੇ ਸਮਰਥਕਾਂ ਵਿਰੁਧ ਉਸ ਤੋਂ ਵੱਧ ਕੁੱਝ ਨਹੀਂ ਲਿਖਿਆ
ਜਿੰਨਾ ਕੁ ਤੱਤ ਗੁਰਮਤਿ ਵਾਲੇ ਲਿਖ ਚੁੱਕੇ ਹਨ। ੧੩ ਫਰਵਰੀ ਦੀ ਸੰਪਾਦਕੀ ਪੜ੍ਹਨ ਤੋਂ ਹੀ ਕਾਫੀ
ਕੁੱਝ ਸਪਸ਼ਟ ਹੋ ਜਾਂਦਾ ਹੈ। ਜੋ ਕੁੱਝ ਤੱਤ ਗੁਰਮਤਿ ਵਾਲਿਆਂ ਨੇ ੧੩ ਫਰਵਰੀ ਦੀ ਸੰਪਾਦਕੀ ਵਿੱਚ
ਲਿਖਿਆ ਹੈ, ਕੀ ਉਹ ਦੂਜੇ ਨੂੰ ਨੀਚਾ ਵਿਖਾਉਣ ਲਈ ਹੈ? ਜੇ ਨਹੀਂ ਤਾਂ ਹੋਰ ਕੋਈ ਸਪੋਕਸਮੈਨ ਤੋਂ ਉਹੀ
ਸਵਾਲ ਪੁੱਛਣ ਵਾਲਾ ਦੋਸ਼ੀ ਕਿਵੇਂ ਹੋ ਗਿਆ? ਇਸ ਤੋਂ ਵੱਧ ਜੇ ਕੁੱਝ ਹੈ ਤਾਂ ਉਹ ਸਪੋਕਸਮੈਨ ਦੇ
ਸਮਰਥਕਾਂ ਵਲੋਂ ਸਿਧਾਂਤਕ ਸਵਾਲ ਨੂੰ ਛੱਡ ਕੇ ਸਵਾਲ ਪੁੱਛਣ ਵਾਲਿਆਂ `ਤੇ ਲਾਏ ਗਏ ਨਿਜੀ ਦੋਸ਼ਾਂ ਦਾ
ਉੱਤਰ ਹੀ ਹੈ। ਜੇ ਤੱਤ ਗੁਰਮਤਿ ਵਾਲਿਆਂ ਕੋਲ ਇਸ ਦਾ ਕੋਈ ਸਬੂਤ ਹੈ, ਕਿ ਸਵਾਲ ਪੁੱਛਣ ਵਾਲਿਆਂ ਨੇ
ਸਪੋਕਸਮੈਨ ਦੇ ਸਮਰਥਕਾਂ `ਤੇ ਨਿਜੀ ਦੋਸ਼ ਲਾਉਣ ਦੀ ਪਹਿਲ ਕੀਤੀ ਹੈ, ਤਾਂ ਉਹ ਦੱਸੇ ਜਾਣ ਪਰ ਐਵੇਂ
ਹੀ ਆਪਣੇ ਆਪ ਨੂੰ ਨਿਰਪੱਖ ਹੋਣ ਦਾ ਸਿਹਰਾ ਬੰਨ੍ਹਣ ਲਈ ਦੋਵਾਂ ਧਿਰਾਂ ਨੂੰ ਬਰਾਬਰ ਦਾ ਦੋਸ਼ੀ ਐਲਾਨ
ਦੇਣਾ ਈਮਾਨਦਾਰੀ ਨਹੀਂ ਹੈ। ਤੱਤ ਗੁਰਮਤਿ ਪਰਿਵਾਰ ਵਾਲਿਆਂ ਨੂੰ ਭਲੀ ਭਾਂਤ ਪਤਾ ਹੈ ਕਿ ਜੋਗਿੰਦਰ
ਸਿੰਘ ਜਾਂ ਉਸ ਦੇ ਸਮਰਥਕਾਂ ਨੇ ਕਦੀ ਵੀ ਪੁੱਛੇ ਗਏ ਸਿਧਾਂਤਕ ਸਵਾਲ ਦਾ ਸਹੀ ਜਵਾਬ ਨਹੀਂ ਦਿੱਤਾ
ਸਗੋਂ ਸਵਾਲ ਕਰਤਾ `ਤੇ ਨਿਜੀ ਊਝਾਂ ਹੀ ਲਈਆਂ ਹਨ। ਤਾਂ ਕੀ ਉਨ੍ਹਾਂ ਦੇ ਜਵਾਬ ਨਾ ਦਿੱਤੇ ਜਾਣ? ਕੀ
ਪਰਿਵਾਰ ਨੇ ਖ਼ੁਦ ਜਵਾਬ ਨਹੀਂ ਦਿੱਤੇ? ਜੇ ਤੱਤ ਗੁਰਮਤਿ ਪਰਿਵਾਰ ਵਾਲੇ ਮੇਰੀ ਗੱਲ ਸਮਝ ਗਏ ਹੋਣ ਤਾਂ
ਮੈਂ ਉਨ੍ਹਾਂ ਤੋਂ ਮੰਗ ਕਰਾਂਗਾ ਕਿ ਉਪਦੇਸ਼ਕ ਬਣ ਕੇ ਸਭ ਨੂੰ ਇੱਕੋ ਰੱਸੇ ਬੰਨ੍ਹਣ ਵਾਲੀ ਆਪਣੀ ਨੀਤੀ
ਵਿੱਚ ਸੁਧਾਰ ਜਰੂਰ ਕਰਨ।
ਕਿਰਪਾਲ ਸਿੰਘ ਬਠਿੰਡਾ
(ਮੋਬ: ) +੯੧ ੯੮੫੫੪ ੮੦੭੯੭, (ਘਰ) +੯੧ ੧੬੪ ੨੨੧੦੭੯੭
***********************************************************************
ਸਾਰੇ ਸਿਖਾਂ ਨੂੰ ਮਾਰ ਦਿਓ'-ਕਾਂਗਰਸ ਹੈੱਡਕੁਆਟਰ ਤੋਂ ਆਏ ਸੀ ਆਦੇਸ਼- ਚਸ਼ਮਦੀਦ ਗਵਾਹ ਵਲੋਂ ਖੁਲਾਸਾ
ਭੀੜ ਦੇ ਇੱਕ ਗੁੱਜਰ ਨੂੰ ਕੁਝ ਸਿੱਖਾਂ ਨੇ ਕਾਬੂ ਕਰ ਲਿਆ। ਫੜੇ ਜਾਣ ਤੋਂ ਬਾਅਦ ਉਸ ਕੋਲੋਂ ਹਰਿਆਣਾ
ਪੁਲਿਸ ਦਾ ਇੱਕ ਪਛਾਣ ਪੱਤਰ ਮਿਲਿਆ ਜਿਸ ਤੋਂ ਇਹ ਸਪਸ਼ਟ ਸਾਬਿਤ ਹੁੰਦਾ ਸੀ ਕਿ ਉਕਤ ਭੀੜ ਵਿਚ
ਹਰਿਆਣਾ ਦੇ ਕਰਨਾਲ ਨੇੜਲੇ ਮਧੂਬਨ ਪੁਲਿਸ ਸਿਖਲਾਈ ਸੈਂਟਰ ਦੇ ਮੈਂਬਰ ਸ਼ਾਮਿਲ ਸੀ ਤੇ ਇਨਾਂ ਨੂੰ
ਤਬਾਹੀ, ਗੜਬੜੀ ਫੈਲਾਉਣ ਲਈ ਦਿੱਲੀ ਭੇਜਿਆ ਸੀ।
ਬਠਿੰਡਾ, ੨੭ ਫਰਵਰੀ (ਕਿਰਪਾਲ ਸਿੰਘ): ਹਾਲ ਵਿਚ ਹੀ ਹਰਿਆਣਾ ਦੇ ਰੇਵਾੜੀ ਜਿਲ੍ਹੇ ਵਿਚ ਪਿੰਡ ਹੋਂਦ
ਚਿੱਲੜ ਵਿਚ ਸਿੱਖਾਂ ਦੇ ਵਿਆਪਕ ਕਤਲੇਆਮ ਦਾ ਪਤਾ ਲੱਗਣ ਅਤੇ ਕਾਂਗਰਸੀ ਆਗੂ ਤੇ ਉਸ ਸਮੇਂ ਦੇ
ਹਰਿਆਣਾ ਦੇ ਮੁੱਖ ਮੰਤਰੀ ਭਜਨ ਲਾਲ ਦੀ ਹਰਿਆਣਾ ਵਿਚ ਸਿੱਖਾਂ ਦੇ ਕਤਲੇਆਮ ਵਿਚ ਸਿੱਧੀ ਸ਼ਮੂਲੀਅਤ
ਦੀਆਂ ਖ਼ਬਰਾਂ ਦੇ ਨਸ਼ਰ ਹੋਣ ਤੋਂ ਬਾਅਦ ਸਿਖਸ ਫਾਰ ਜਸਟਿਸ ਨੂੰ ਇੱਕ ਹਲਫ਼ੀਆ ਬਿਆਨ ਮਿਲਿਆ ਹੈ ਜਿਸ
ਵਿੱਚ ਉਕਤ ਦੋਸ਼ਾਂ ਦੀ ਪੁਸ਼ਟੀ ਹੁੰਦੀ ਹੈ। ਸਹੁੰ ਖਾ ਕੇ ਇਹ ਬਿਆਨ ਦੇਣ ਵਾਲਾ ਕਾਂਗਰਸ ਦਾ ਇੱਕ
ਸਾਬਕਾ ਵਿਦਿਆਰਥੀ ਆਗੂ ਹੈ, ਜੋ ੩੧ ਅਕਤੂਬਰ ੧੯੮੪ ਨੂੰ ਅਕਬਰ ਰੋਡ ਦਿੱਲੀ ਵਿਖੇ ਕਾਂਗਰਸ ਦੇ ਉਸ
ਨਾਪਾਕ ਇਰਾਦੇ ਵਾਲੀ ਮੀਟਿੰਗ ਵਿਚ ਸ਼ਾਮਿਲ ਹੋਇਆ ਸੀ ਜਿਸ ਵਿਚ ਕਾਂਗਰਸੀ ਆਗੂਆਂ ਨੇ ਸਿੱਖਾਂ ਨੂੰ
ਸਮੁੱਚੇ ਭਾਰਤ ਵਿਚ ਮਾਰ ਮੁਕਾਉਣ ਦੀ ਸਾਜਿਸ਼ ਰਚੀ ਸੀ। ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਨਾਲ ਤੇ
ਸਹੁੰ ਖਾ ਕੇ ਦਿੱਤਾ ਗਿਆ ਉਕਤ ਬਿਆਨ ਇਸ ਤਰਾਂ ਹੈ:-
'ਮੈਂ ਕਾਲਜ ਦਿਨਾਂ ਤੋਂ ਹੀ ਕਾਂਗਰਸ (ਆਈ) ਪਾਰਟੀ ਨਾਲ ਜੁੜਿਆ ਹੋਇਆ ਸੀ। ੧੯੭੪ ਵਿਚ ਮੇਰੀ ਪਾਰਟੀ
ਦੀ ਮਦਦ ਨਾਲ ਮੈਂ ਕਾਲਜ ਦੀ ਵਿਦਿਆਰਥੀ ਜਥੇਬੰਦੀ ਦੀ ਪ੍ਰਧਾਨਗੀ ਦੀ ਚੋਣ ਲੜੀ ਸੀ ਤੇ ਇਸ ਬਾਅਦ ਮੈਂ
ਪਾਰਟੀ ਦੀਆਂ ਰੈਲੀਆਂ ਵਿਚ ਲਗਾਤਾਰ ਸ਼ਾਮਿਲ ਹੋਇਆ ਕਰਦਾ ਸੀ। ੩੧ ਅਕਤੂਬਰ ੧੯੮੪ ਨੂੰ ਸ੍ਰੀਮਤੀ
ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਕਾਂਗਰਸ (ਆਈ) ਦੇ ਆਗੂਆਂ ਨੇ ੨੪ ਅਕਬਰ ਰੋਡ ਨਵੀਂ ਦਿੱਲੀ ਸਥਿਤ
ਮੁੱਖ ਦਫਤਰ ਵਿਚ ਇੱਕ ਮੀਟਿੰਗ ਬੁਲਾਈ। ਮੈਂ ਵੀ ਉਸ ਮੀਟਿੰਗ ਵਿਚ ਗਿਆ ਜਿਸ ਵਿਚ ਜਗਦੀਸ਼ ਟਾਈਟਲਰ,
ਸੱਜਨ ਕੁਮਾਰ, ਲਲਿਤ ਮਾਕਨ, ਐਚ ਕੇ ਐਲ ਭਗਤ ਤੇ ਅਜਿਹੇ ਹੋਰ ਸਾਰੇ ਆਗੂ ਸ਼ਾਮਿਲ ਸਨ।
ਇਨ੍ਹਾਂ ਅਗੂਆਂ ਨੇ ਇਕ ਸਹਿਮਤੀ ਬਣਾਈ ਤੇ ਮੀਟਿੰਗ ਵਿਚ ਸ਼ਾਮਿਲ ਸਾਰੇ ਆਗੂਆਂ ਲਈ ਐਲਾਨ ਜਾਰੀ ਕੀਤਾ
ਕਿ ਅਸੀਂ ਸ੍ਰੀਮਤੀ ਇੰਦਰਾ ਗਾਂਧੀ ਦੀ ਮੌਤ ਦਾ ਬਦਲਾ ਲਵਾਂਗੇ। ਉਨ੍ਹਾਂ ਨੇ ਮੈਂਬਰਾਂ ਨੂੰ ਭੜਕਾਇਆ
ਕਿ ਸਿੱਖਾਂ ਨੇ ਇੰਦਰਾ ਗਾਂਧੀ ਦਾ ਕਤਲ ਕੀਤਾ ਹੈ ਤੇ ਸਾਨੂੰ ਵੀ ਸਾਰੇ ਸਿੱਖਾਂ ਨੂੰ ਮਾਰ ਮੁਕਾਉਣਾ
ਚਾਹੀਦਾ ਹੈ ਤੇ ਉਨ੍ਹਾਂ ਦੇ ਘਰ ਤੇ ਜਾਇਦਾਦਾਂ ਨੂੰ ਸਾੜ ਦਿੱਤਾ ਜਾਣਾ ਚਾਹੀਦਾ ਹੈ। ਉਹ ਸਿੱਖਾਂ
ਖਿਲਾਫ ਸਾਜਿਸ਼ ਰਚ ਰਹੇ ਸੀ ਜਿਸ ਨੂੰ ਮੈਂ ਬਰਦਾਸ਼ਤ ਨਹੀਂ ਕਰ ਸਕਿਆ--------'
ઠઠઠઠ
ਸਿਖਸ ਫਾਰ ਜਸਟਿਸ ਨੂੰ ਇਕ ਹੋਰ ਗਵਾਹ ਤੋਂ ਹਲਫੀਆ ਬਿਆਨ ਪ੍ਰਾਪਤ ਹੋਇਆ ਹੈ ਜਿਸ ਨੇ ਇਸ ਗੱਲ ਦੀ
ਤਸਦੀਕ ਕੀਤੀ ਹੈ ਕਿ ਹਰਿਆਣਾ ਦੀ ਪੁਲਿਸ ਨੇ ਨਵੰਬਰ ੧੯੮੪ ਵਿਚ ਸਿੱਖਾਂ ਦਾ ਕਤਲ ਕੀਤਾ ਤੇ ਸਿਖਾਂ
'ਤੇ ਹੋਏ ਹਮਲਿਆਂ ਵਿਚ ਸ਼ਮੂਲੀਅਤ ਕੀਤੀ। ਗਵਾਹ ਅਨੁਸਾਰ:-
'੨ ਨਵੰਬਰ ੧੯੮੪ ਨੂੰ ਇਕ ਵਾਰ ਫੇਰ ਸਵੇਰੇ ੧੧ ਵਜੇ ਇੱਕ ਰੇਲ ਗੱਡੀ ਆਈ ਤੇ ਸਾਡੀ ਕਾਲੋਨੀ ਦੇ ਨਾਲ
ਲਗਦੀ ਪਟੜੀ 'ਤੇ ਖਲੋ ਗਈ ਜਿਸ ਵਿਚੋਂ ਵੱਡੀ ਗਿਣਤੀ ਵਿਚ ਗੁੱਜਰ ਉੱਤਰੇ। ਇਨ੍ਹਾਂ ਦੀ ਗਿਣਤੀ
ਹਜ਼ਾਰਾਂ ਵਿੱਚ ਸੀ ਤੇ ਇਹ ਸਾਰੇ ਲਾਠੀਆਂ ਤੇ ਲੋਹੇ ਦੀਆਂ ਰਾਡਾਂ ਨਾਲ ਲੈਸ ਸਨ। ਇਨ੍ਹਾਂ ਨੇ ਤੁਰੰਤ
ਵੱਖ ਵੱਖ ਗਰੁੱਪ ਬਣਾਏ ਤੇ ਸਿੱਖਾਂ ਤੇ ਉਨ੍ਹਾਂ ਦੀ ਸੰਪਤੀ ਨੂੰ ਸਾੜਣਾ ਲੁੱਟਣਾ ਸ਼ੁਰੂ ਕਰ ਦਿੱਤਾ।
ਇਸ ਭੀੜ ਦੇ ਇੱਕ ਗੁੱਜਰ ਨੂੰ ਮੈਂ ਅਤੇ ਕੁਝ ਹੋਰ ਸਿੱਖਾਂ ਨੇ ਕਾਬੂ ਕਰ ਲਿਆ। ਫੜੇ ਜਾਣ ਤੋਂ ਬਾਅਦ
ਉਸ ਕੋਲੋਂ ਹਰਿਆਣਾ ਪੁਲਿਸ ਦਾ ਇੱਕ ਪਛਾਣ ਪੱਤਰ ਮਿਲਿਆ ਜਿਸ ਤੋਂ ਇਹ ਸਪਸ਼ਟ ਸਾਬਿਤ ਹੁੰਦਾ ਸੀ ਕਿ
ਉਕਤ ਭੀੜ ਵਿਚ ਹਰਿਆਣਾ ਦੇ ਕਰਨਾਲ ਨੇੜਲੇ ਮਧੂਬਨ ਪੁਲਿਸ ਸਿਖਲਾਈ ਸੈਂਟਰ ਦੇ ਮੈਂਬਰ ਸ਼ਾਮਿਲ ਸੀ ਤੇ
ਇਨਾਂ ਨੂੰ ਤਬਾਹੀ, ਗੜਬੜੀ ਫੈਲਾਉਣ ਲਈ ਦਿੱਲੀ ਭੇਜਿਆ ਸੀ।'
ਸਿਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਅਟਾਰਨੀ ਗੁਰਪਤਵੰਤ ਸਿੰਘ ਪੰਨੂ ਅਨੁਸਾਰ ਅਕਬਰ ਰੋਡ ਵਿਖੇ
੩੧ ਅਕਤੂਬਰ ੧੯੮੪ ਨੂੰ ਕਾਂਗਰਸ ਦੀ ਨਾਪਾਕ ਇਰਾਦਿਆਂ ਵਾਲੀ ਮੀਟਿੰਗ ਵਿਚ ਸ਼ਾਮਿਲ ਹੋਣ ਵਾਲੇ ਗਵਾਹ
ਵੱਲੋਂ ਦਿੱਤਾ ਗਿਆ ਇਹ ਬਿਆਨ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਹ ਇਸ ਗੱਲ ਦਾ ਸਪਸ਼ਟ ਤੇ ਸਿੱਧਾ ਸਬੂਤ
ਹੈ ਕਿ ਨਵੰਬਰ ੧੯੮੪ ਵਿਚ ਸਿੱਖਾਂ ਦੀ ਨਸਲਕੁਸ਼ੀ, ਹਮਲਿਆਂ ਦੀ ਸਾਜਿਸ਼ ਕਾਂਗਰਸ (ਆਈ) ਤੇ ਇਸਦੇ
ਆਗੂਆਂ ਨੇ ਰਚੀ ਸੀ ਤੇ ਵੱਧ ਤੋਂ ਵੱਧ ਸਿੱਖਾਂ ਨੂੰ ਮਾਰਨ ਦਾ ਟੀਚਾ ਹਾਸਿਲ ਕਰਨ ਲਈ ਪਾਰਟੀ ਨੇ
ਕਾਂਗਰਸੀ ਵਰਕਰਾਂ, ਪੁਲਿਸ, ਪ੍ਰਸ਼ਾਸਨਿਕ ਅਧਿਕਾਰੀ ਤੇ ਹੋਰ ਹਰ ਸੰਭਵ ਸਾਧਨ ਨੂੰ ਵਰਤਿਆ ਸੀ।
ਅਟਾਰਨੀ ਪੰਨੂੰ ਨੇ ਕਿਹਾ ਕਿ ਨਵੰਬਰ ੧੯੮੪ ਵਿਚ ਸਿੱਖਾਂ 'ਤੇ ਹਮਲੇ ਦੰਗੇ ਨਹੀਂ ਸੀ ਸਗੋਂ ਉਸ ਵੇਲੇ
ਸੱਤਾ 'ਤੇ ਕਾਬਜ ਰਹੀ ਕਾਂਗਰਸ (ਆਈ) ਵਲੋਂ ਸੋਚੀ ਸਮਝੀ ਸਾਜਿਸ਼ ਤਹਿਤ ਯੋਜਨਾਬੱਧ ਤਰੀਕੇ ਨਾਲ
ਸਿੱਖਾਂ ਦੀ ਕੀਤੀ ਗਈ ਨਸਲਕੁਸ਼ੀ ਸੀ। ਉਨਾ੍ਹਂ ਨੇ ਕਿਹਾ ਉਕਤ ਵਿਅਕਤੀ ਦਾ ਫਿਲਹਾਲ ਨਾਂਅ ਨਸ਼ਰ ਨਹੀਂ
ਕੀਤਾ ਜਾ ਸਕਦਾ ਤੇ ਉਸ ਵਲੋਂ ਦਿੱਤਾ ਗਿਆ ਬਿਆਨ ਸਪਸ਼ਟ ਗਵਾਹੀ ਭਰਦਾ ਹੈ ਕਿ ਨਵੰਬਰ ੧੯੮੪ ਵਿਚ
ਸਿੱਖਾਂ 'ਤੇ ਹੋਏ ਹਮਲੇ ਦੰਗੇ ਨਹੀਂ ਸਨ ਸਗੋਂ ਉਸ ਵੇਲੇ ਸੱਤਾ 'ਤੇ ਕਾਬਜ਼ ਕਾਂਗਰਸ (ਆਈ) ਵਲੋਂ
ਯੋਜਨਾ ਬੱਧ ਤਰੀਕੇ ਨਾਲ ਕੀਤੀ ਗਈ ਨਸਲਕੁਸ਼ੀ ਸੀ। ਅਟਾਰਨੀ ਪੰਨੂੰ ਨੇ ਅੱਗੇ ਕਿਹਾ ਕਿ ਨਵੰਬਰ ੧੯੮੪
ਨਸਲਕੁਸ਼ੀ ਵਿਚ ਕਾਂਗਰਸ (ਆਈ) ਦੀ ਸ਼ਮੂਲੀਅਤ ਬਾਰੇ ਇਸ ਗਵਾਹ ਦਾ ਬਿਆਨ ਉਨ੍ਹਾਂ ਬਿਆਨਾਂ ਨਾਲ ਪੂਰੀ
ਤਰਾਂ ਮੇਲ ਖਾਂਦਾ ਹੈ ਜੋ ਕਿ ਭਜਨ ਲਾਲ ਦੀ ਸ਼ਮੂਲੀਅਤ ਅਤੇ ਪਿੰਡ ਹੋਂਦ ਚਿੱਲੜ ਵਿਚ ਕਾਤਲਾਂ ਨੂੰ
ਲਿਜਾਣ ਲਈ ਹਰਿਆਣਾ ਟਰਾਂਸਪੋਰਟ ਦੀਆਂ ਬੱਸਾਂ ਦੀ ਵਰਤੋਂ ਕਰਨ ਸੰਬਧੀ ਦਿੱਤੇ ਗਏ ਸੀ।
*********************************************************************
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਹੁੱਡਾ ਨੂੰ ਲਿਖੇ ਗਏ ਪੱਤਰ ਤੋਂ ਪਹਿਲੀ ਸੱਟੇ ਅਪਨਾਉਣ ਤੋਂ ਕੀਤਾ
ਇਨਕਾਰ
ਪੱਤਰ ਵਿੱਚ ਲਿਖੀ ਸ਼ਬਦਾਵਲੀ ਸਿੱਧ ਕਰਦੀ ਹੈ ਕਿ ਸ਼੍ਰੋਮਣੀ ਕਮੇਟੀ ਦਾ ਕੰਮ ਉਨ੍ਹਾਂ ਕਲੱਰਕਾਂ ਦੇ
ਹੱਥ ਹੈ ਜਿਨ੍ਹਾਂ ਨੂੰ ਇਹ ਵੀ ਸੋਝੀ ਨਹੀਂ ਕਿ ਲਿਖੇ ਜਾ ਰਹੇ ਪੱਤਰ ਵਿੱਚ ਲਿਖਣ ਦਾ ਭਾਵ ਵੀ ਸਪਸ਼ਟ
ਹੁੰਦਾ ਹੈ ਜਾਂ ਨਹੀਂ
ਬਠਿੰਡਾ, ੨੭ ਫਰਵਰੀ (ਕਿਰਪਾਲ ਸਿੰਘ): ਸ਼੍ਰੋਮਣੀ ਕਮੇਟੀ ਦੇ ਲੈੱਟਰ ਪੈਡ 'ਤੇ ਮੁੱਖ ਮੰਤਰੀ ਹਰਿਆਣਾ
ਸ਼੍ਰੀ ਭੁਪਿੰਦਰ ਸਿੰਘ ਹੁੱਡਾ ਨੂੰ ਪੰਜਾਬੀ ਵਿੱਚ ਲਿਖੇ ਪੱਤਰ ਦੀ ਸ਼ਬਦਾਵਲੀ ਨੂੰ ਪ੍ਰਧਾਨ ਦੇ ਧਿਆਨ
ਵਿੱਚ ਲਿਆਉਣ ਲਈ ਜਦੋਂ ਅਵਤਾਰ ਸਿੰਘ ਮੱਕੜ ਨਾਲ ਸੰਪਰਕ ਕੀਤਾ ਤਾਂ ਪਹਿਲੀ ਸੱਟੇ ਉਨ੍ਹਾਂ ਅਜੇਹਾ
ਕੋਈ ਪੱਤਰ ਲਿਖੇ ਜਾਣ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਤੁਸੀਂ ਪੁਰਾਣੀਆਂ ਚਿੱਠੀਆਂ ਨੂੰ ਚੁੱਕੀ
ਫਿਰਦੇ ਹੋ। ਜਦੋਂ ਉਨ੍ਹਾਂ ਨੂੰ ਪੱਤਰ ਦਾ ਨੰ: ੨੭੨੧੫ ਮਿਤੀ ੨੨-੨-੧੧ ਦੀ ਜਾਣਕਾਰੀ ਦੇ ਕੇ ਉਸ
ਵਿੱਚ ਲਿਖੀ ਸ਼ਬਦਾਵਲੀ ਹੂਬਹੂ ਪੜ੍ਹ ਕੇ ਸੁਣਾਈ, ਜੋ ਇਸ ਤਰ੍ਹਾਂ ਸੀ :-
'ਪਰ ਹਰਿਆਣਾ ਵਿੱਚ ਚੱਲ ਰਹੀ ਮੌਜੂਦਾ ਜਨਗਣਨਾ ਅਨੁਸਾਰ ਜੋ ਨੋਟਿਸ ਵਿੱਚ ਆਇਆ ਹੈ ਉਹ ਸਰਕਾਰ ਵਲੋਂ
ਸਿੱਖਾਂ (ਨੂੰ) ਉਨ੍ਹਾਂ ਦੀ ਮਾਤ ਭਾਸ਼ਾ ਨੂੰ ਪ੍ਰਫੁਲਿਤ ਕਰਨ ਦੇ ਦਿੱਤੇ ਵਿਸ਼ਵਾਸ਼ ਦੇ ਬਿਲਕੁਲ ਉਲਟ
ਸਾਬਤ ਹੋ ਰਿਹਾ ਹੈ। ਜਨਗਣਨਾ ਦੌਰਾਨ ਪੰਜਾਬੀ ਬੋਲਦੇ ਪ੍ਰਵਾਰਾਂ ਨੂੰ ਆਪਣੀ ਮਾਤ ਭਾਸ਼ਾ ਪੰਜਾਬੀ
ਲਿਖਵਾਉਣ ਲਈ ਪ੍ਰੇਰਿਆ ਜਾ ਰਿਹਾ ਹੈ। ਜੋ ਕਿ ਬਹੁਤ ਹੀ ਤਸ਼ਵੀਸ਼ਨਾਕ ਤੇ ਸਿੱਖਾਂ ਨਾਲ ਅਨਿਆ ਹੈ, ਜਿਸ
ਨਾਲ ਸਿੱਖ ਹਿਰਦਿਆਂ ਨੂੰ ਗਹਿਰੀ ਠੇਸ ਪੁੱਜੀ ਹੈ।'
ਪ੍ਰਧਾਨ ਮੱਕੜ ਨੂੰ ਦੱਸਿਆ ਗਿਆ ਕਿ ਇਸ ਪੱਤਰ 'ਤੇ ਸਕੱਤਰ ਸ਼੍ਰੋਮਣੀ ਕਮੇਟੀ ਦੇ ਦਸਖ਼ਤ ਹਨ ਤੇ ਉਸ ਨੇ
ਪੱਤਰ ਵਿੱਚ ਸਾਫ ਤੌਰ 'ਤੇ ਲਿਖਿਆ ਹੈ ਕਿ 'ਮਾਣਯੋਗ ਜਥੇਦਾਰ ਅਵਤਾਰ ਸਿੰਘ ਜੀ, ਪ੍ਰਧਾਨ ਸ਼੍ਰੋਮਣੀ
ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਆਪ ਜੀ ਨੂੰ ਬੇਨਤੀ ਕਰਨ ਦਾ ਆਦੇਸ਼ ਹੋਇਆ ਹੈ ਕਿ ਇਸ ਵਰਤਾਰੇ ਨੂੰ
ਤੁਰੰਤ ਰੋਕਿਆ ਜਾਵੇ।' ਇਹ ਪੱਤਰ ਪੜ੍ਹ ਕੇ ਸੁਣਾਉਣ ਪਿਛੋਂ ਸ: ਮੱਕੜ ਨੂੰ ਪੁੱਛਿਆ ਗਿਆ ਕਿ ਜੇ ਇਹ
ਪੱਤਰ ਤੁਹਾਡੇ ਧਿਆਨ ਵਿੱਚ ਨਹੀਂ ਹੈ ਤਾਂ ਕੀ ਇਹ ਸਮਝਿਆ ਜਾਵੇ ਕਿ ਸ਼੍ਰੋਮਣੀ ਕਮੇਟੀ ਦੇ ਲੈੱਟਰ ਪੈਡ
ਦੀ ਦੁਰਵਰਤੋਂ ਹੋ ਰਹੀ ਹੈ? ਜੇ ਇਹ ਪੱਤਰ ਤੁਸੀਂ ਹੀ ਕਹਿ ਕੇ ਲਿਖਵਾਇਆ ਹੈ ਤਾਂ ਦੱਸੋ ਕਿ ਜੇ
ਹਰਿਆਣਾ ਸਰਕਾਰ ਵਲੋਂ ਜਨਗਣਨਾ ਦੌਰਾਨ ਪੰਜਾਬੀ ਬੋਲਦੇ ਪ੍ਰਵਾਰਾਂ ਨੂੰ ਆਪਣੀ ਮਾਤ ਭਾਸ਼ਾ ਪੰਜਾਬੀ
ਲਿਖਵਾਉਣ ਲਈ ਪ੍ਰੇਰਿਆ ਜਾ ਰਿਹਾ ਹੈ ਤਾਂ ਇਸ ਵਿੱਚ ਗਲਤ ਕੀ ਹੈ, ਇਹ ਸਿੱਖਾਂ ਨਾਲ ਅਨਿਆ ਕਿਵੇਂ
ਹੈ, ਜਿਸ ਨਾਲ ਸਿੱਖ ਹਿਰਦਿਆਂ ਨੂੰ ਗਹਿਰੀ ਠੇਸ ਪੁੱਜੀ ਹੈ? ਕੀ ਤੁਸੀਂ ਚਾਹੁੰਦੇ ਹੋ ਕਿ ਹਰਿਆਣਾ
ਸਰਕਾਰ ਪੰਜਾਬੀ ਪ੍ਰਵਾਰਾਂ ਨੂੰ ਆਪਣੀ ਮਾਤ ਭਾਸ਼ਾ ਪੰਜਾਬੀ ਲਿਖਵਾਉਣ ਲਈ ਨਾ ਪ੍ਰੇਰੇ? ਜਵਾਬ ਵਿੱਚ
ਸ: ਮੱਕੜ ਨੇ ਕਿਹਾ ਕਿ ਇਸ ਵਿੱਚ ਤਕਨੀਕੀ ਨੁਕਸ ਰਹਿ ਗਿਆ ਹੈ ਪਰ ਪੱਤਰ ਲਿਖਣ ਵਾਲੇ ਦੀ ਭਾਵਨਾ
ਬਿਲਕੁਲ ਠੀਕ ਹੈ।
ਇਹ ਦੱਸਣਯੋਗ ਹੈ ਕਿ ਪ੍ਰੋ: ਦਰਸ਼ਨ ਸਿੰਘ ਦਾ ਪੂਨੇ ਵਿੱਚ ਕੀਰਤਨ ਰੁਕਵਾਉਣ ਲਈ ਅਕਾਲ ਤਖ਼ਤ ਦੇ ਲੈੱਟਰ
ਪੈਡ 'ਤੇ ਹਰਿਆਣਾ ਦੇ ਡੀਜੀਪੀ ਤੇ ਚਾਰ ਹੋਰਨਾਂ ਅਧਿਕਾਰੀਆਂ ਨੂੰ ਕੀਤੀ ਗਈ ਬੇਨਤੀ ਦਾ ਕੇਸ ਜਦੋਂ
ਸਾਹਮਣੇ ਆਇਆ ਸੀ ਤਾਂ ਸ਼ੇਰੇ ਪੰਜਾਬ ਰੇਡੀਓ ਕੈਨੇਡਾ 'ਤੇ ਸ: ਮੱਕੜ ਨੇ ਔਨ ਏਅਰ ਮੰਨਿਆ ਸੀ ਕਿ ਇਹ
ਪੱਤਰ ਉਸ ਦੇ ਧਿਆਨ ਵਿੱਚ ਨਹੀਂ ਹੈ। ਉਸ ਨੇ ਇਹ ਵੀ ਮੰਨਿਆ ਸੀ ਕਿ ਅਕਾਲ ਤਖ਼ਤ ਦੇ ਲੈੱਟਰ ਪੈਡ 'ਤੇ
ਕਿਸੇ ਦੁਨੀਆਵੀ ਵਿਅਕਤੀ ਨੂੰ ਬੇਨਤੀ ਪੱਤਰ ਨਹੀਂ ਲਿਖਿਆ ਜਾ ਸਕਦਾ ਇਸ ਲਈ ਇਹ ਪੱਤਰ ਲਿਖਣ ਵਾਲੇ
ਪੀਏ 'ਤੇ ਕਾਰਵਾਈ ਕੀਤੀ ਜਾਵੇਗੀ। ਪਰ ਇਸ ਦੇ ਕੁਝ ਹੀ ਦਿਨਾਂ ਪਿਛੋਂ ਜਥੇਦਾਰ ਅਕਾਲ ਤਖ਼ਤ ਗਿਆਨੀ
ਗੁਰਬਚਨ ਸਿੰਘ ਨੇ ਉਸੇ ਹੀ ਰੇਡੀਓ 'ਤੇ ਟਾਕ ਸ਼ੋਅ ਦੌਰਾਨ ਇਹ ਪੱਤਰ ਲਿਖੇ ਜਾਣ ਨੂੰ ਸਹੀ ਠਹਿਰਾੲਅਿਾ
ਸੀ।
ਪੁਲਿਸ ਅਫਸਰਾਂ ਨੂੰ ਉਹ ਪੱਤਰ ਲਿਖਣ ਵਾਲੇ ਪੀਏ ਵਿਰੁੱਧ ਪ੍ਰਧਾਨ ਨੇ ਕੀ ਕਾਰਵਾਈ ਕੀਤੀ, ਇਸ ਸਬੰਧੀ
ਤਾਂ ਉਹ ਖ਼ੁਦ ਹੀ ਦੱਸ ਸਕਦੇ ਹਨ ਪਰ ਇਹ ਗੱਲ ਸਾਬਤ ਜਰੂਰ ਕਰ ਦਿੱਤੀ ਹੈ ਕਿ ਸ਼੍ਰੋਮਣੀ ਕਮੇਟੀ ਦਾ
ਕੰਮ ਕਲੱਰਕਾਂ ਦੇ ਹਵਾਲੇ ਹੈ ਜਿਸ ਦੀ ਪੁਸ਼ਟੀ ਕੁਝ ਦਿਨ ਪਹਿਲਾਂ ਕਰਨਲ ਸੁਰਜੀਤ ਸਿੰਘ ਨਿਸ਼ਾਨ ਨੇ ਵੀ
ਇਹ ਕਹਿ ਕੇ ਕੀਤੀ ਸੀ ਕਿ ਸ਼੍ਰੋਮਣੀ ਕਮੇਟੀ ਨੇ ਕੈਲੰਡਰ ਵਿੱਚ ਸੋਧਾਂ ਦਾ ਕੰਮ ਵਿਦਵਾਨਾਂ ਤੋਂ
ਕਰਵਾਉਣ ਦੀ ਬਜ਼ਾਏ ਕਲੱਰਕ ਦੇ ਹਵਾਲੇ ਕੀਤਾ ਹੋਇਆ ਹੈ।
(27/02/11)
ਤਰਸੇਮ ਸਿੰਘ ਚੇਅਰਮੈਨ, ਧਰਮ ਪ੍ਰਚਾਰ ਕਮੇਟੀ
ਦਾਸ ਨੂੰ ਜਨਵਰੀ 2011 ਦੇ ਆਖਰੀ
ਹਫਤੇ ਲਈ ਅੰਮ੍ਰਿਤਸਰ ਵਿਖੇ ਰਹਿ ਕੇ ਪਿੰਡਾਂ ਦੇ ਨੌਜਵਾਨਾਂ ਤੇ ਆਮ ਸਿੱਖਾਂ ਦੇ ਜੀਵਨ ਨੂੰ ਨੇੜੇ
ਤੋਂ ਹੋ ਕੇ ਦੇਖਣ ਦਾ ਮੌਕਾ ਮਿਲਿਆ, ਜਿਸ ਪਿੱਛੋਂ ਦਾਸ ਨੇ ਇਹ ਮਹਿਸੂਸ ਕੀਤਾ:-
; ਅਕਾਲੀ ਰਾਜਨੀਤੀ ਦੇ ਸਵਾਰਥ ਵਿੱਚ ਸਿੱਖ ਧਰਮ ਦੇ ਪ੍ਰਚਾਰ ਨੂੰ ਸੋਕਾ ਪੈ ਗਿਆ ਹੈ। ਇਸੇ ਲਈ
ਕਮੇਟੀਆਂ ਵੱਲੋਂ ਕੀਤੇ ਜਾ ਰਹੇ ਯਤਨਾਂ ਨੂੰ ਬੂਰ ਨਹੀਂ ਪੈ ਰਿਹਾ।
; ਪੰਜਾਬ ਦੇ ਪਿੰਡਾਂ ਵਿੱਚ ਸਿੱਖ ਨੌਜਵਾਨਾਂ ਦੀ ਤਰਸਯੋਗ ਹਾਲਤ ਸਹਿਨ ਕਰਨ ਤੋਂ ਬਾਹਰ ਹੈ,
ਬੇਰੋਜ਼ਗਾਰੀ, ਨਸ਼ੇ ਅਤੇ ਕੇਸਾਂ ਨੂੰ ਕਤਲ ਕਰਨ ਦਾ ਰੁਝਾਨ ਵਿਆਪਕ ਪੱਧਰ `ਤੇ ਫੈਲਣ ਕਰਕੇ ਸਿੱਖ ਧਰਮ
ਦਾ ਵੱਡੀ ਪੱਧਰ `ਤੇ ਨੁਕਸਾਨ ਹੋ ਰਿਹਾ ਹੈ।
; ਕੌਮੀ ਨੇਤਾਵਾਂ ਦੇ ਆਪਣੇ ਗਰੂਰ ਵਿੱਚ ਸੁੱਤੇ ਹੋਣ ਕਰਕੇ ਪੰਥ-ਵਿਰੋਧੀ ਸ਼ਕਤੀਆਂ ਲਾਭ ਉਠਾ ਰਹੀਆਂ
ਹਨ। ਭੇਖੀ ਸੰਤ ਸਾਧ ਆਪਣੀਆਂ ਦੁਕਾਨਾਂ ਚਮਕਾ ਕੇ ਬੈਠੇ ਹੋਏ ਹਨ ਅਤੇ ਭੋਲੇ-ਭਾਲੇ ਲੋਕ ਉਨ੍ਹਾਂ ਦੇ
ਜਾਲ ਵਿੱਚ ਧੜਾਧੜ ਫਸ ਰਹੇ ਹਨ।
; ਧਰਮ ਅਤੇ ਸਦਾਚਾਰ ਤੋਂ ਮੂੰਹ ਮੋੜ ਲੈਣ ਕਰਕੇ ਸਮੂੰਹ ਅਕਾਲੀ ਸ਼ਕਤੀਆਂ ਕਮਜ਼ੋਰ ਹੀ ਨਹੀਂ ਬਲਕਿ
ਬੇਹੋਸ਼ ਹੋ ਕੇ ਮੂਧੇ-ਮੂੰਹ ਡਿੱਗੀਆਂ ਪਈਆਂ ਹਨ। ਫੋਕੇ ਅਡੰਬਰ ਰਚ ਕੇ ਕੌਮ-ਪ੍ਰਸਤ ਹੋਣ ਦੇ ਢੰਡੋਰੇ
ਹੁਣ ਆਮ ਲੋਕ ਨਹੀਂ ਸੁਣਦੇ, ਲੋਕਾਂ ਨੂੰ ਮਾਨਸਿਕ ਸ਼ਾਂਤੀ ਚਾਹੀਦੀ ਹੈ ਅਤੇ ਇਹ ਜਗਤ ਪ੍ਰਸਿੱਧ ਕਹਾਵਤ
ਹੈ ਕਿ ਕੇਵਲ ਨਾਂ ਦੇ ਅਕਾਲੀਆਂ ਦਾ ਸ਼ਾਂਤੀ ਨਾਲ ਕੋਈ ਸਬੰਧ ਹੀ ਨਹੀਂ ਹੈ।
; ਸਿੱਖ ਕੌਮ ਦੇ ਮੌਜੂਦਾ ਉਜਾੜੇ ਦਾ ਸਭ ਤੋਂ ਵੱਧ ਈਸਾਈ, ਆਰ. ਐਸ. ਐਸ. , ਭਾਜਪਾ ਸਮੇਤ
ਪੰਥ-ਵਿਰੋਧੀ ਡੇਰੇਦਾਰ ਉਠਾ ਰਹੇ ਹਨ। ਪੰਥ ਦੇ ਨਾਂ `ਤੇ ਵੋਟਾਂ ਲੈਣ ਵਾਲਿਆਂ ਨੂੰ ਧਰਮ ਵਿੱਚ ਆ
ਰਹੀ ਗਿਰਾਵਟ ਦੀ ਕੋਈ ਚਿੰਤਾ ਨਹੀਂ, ਆਪਣੇ-ਆਪਣੇ ਧੜਿਆਂ ਦੀ ਚਿੰਤਾ ਸਭ ਨੂੰ ਹੈ। ਇਸੇ ਲਈ ਵੋਟਾਂ
ਖਾਤਰ ‘ਅਕਾਲੀ’ ਸਾਰੇ ਪੰਥ-ਵਿਰੋਧੀਆਂ ਦੇ ਮਿੱਤਰ ਬਣੇ ਹੋਏ ਹਨ।
; ਐਸੀ ਹਾਲਤ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਵਰਗੀ ਨਿਰਪੱਖ ਸੰਸਥਾ ਸਿੱਖ ਕੌਮ ਲਈ ਸੰਜੀਵਨੀ ਦਾ ਕੰਮ
ਕਰ ਸਕਦੀ ਸੀ। ਪਰ ਸਵਾਰਥੀ ਰਾਜਨੀਤਿਕ ਲੋਕਾਂ ਦੇ ਜਬਾੜੇ ਵਿੱਚ ਜਕੜੀ ਹੋਣ ਕਰਕੇ ਇਹ ਪੰਥ-ਪ੍ਰਸਤ
ਲੋਕਾਂ ਨੂੰ ਹੀ ਕਮਜ਼ੋਰ ਕਰਨ, ਦਬਕੇ ਮਾਰਨ, ਪੰਥ ਵਿਚੋਂ ਛੇਕਣ ਦੇ ਕੰਮਾਂ ਵਿੱਚ ਸਰਗਰਮ ਹੈ।
; ਪੰਥ-ਪ੍ਰਸਤ ਧਿਰਾਂ ਨੂੰ ਅਪੀਲ ਹੈ ਆਪਣੇ ਸਾਰੇ ਮਤਭੇਦ ਇੱਕ ਪਾਸੇ ਰੱਖ ਕੇ ਆਪਣੀ ਸਿਆਣਪ, ਸਾਧਨ
ਅਤੇ ਸ਼ਕਤੀ ਦੀ ਵਰਤੋਂ ਕਰਕੇ ਸਿੱਖ ਧਰਮ ਨੂੰ ਹੋਰ ਨੁਕਸਾਨ ਹੋਣ ਤੋਂ ਬਚਾਉਣ ਲਈ ਇਸ ਨੂੰ ਕੌਮੀ
ਬਿਪਤਾ ਵਜੋਂ ਸਮਝ ਕੇ ਤੁਰੰਤ ਠੋਸ ਯਤਨ ਆਰੰਭ ਕਰ ਦੇਣੇ ਚਾਹੀਦੇ ਹਨ।
ਪਤਾ ਨਹੀਂ ਕਿਉਂ ਦਾਸ ਦੇ ਉਪਰੋਕਤ ਵੀਚਾਰਾਂ ਦੇ ਆਧਾਰ `ਤੇ ਆਈ ਸਟੇਟਮੈਂਟ ਤੋਂ ਖਫਾ ਹੋ ਕੇ
ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਨੇ ਬੜੀ ਹਲਕੀ ਅਤੇ ਆਪਣੀ ਪਦਵੀ ਨਾਲ ਮੇਲ ਨਾ ਖਾਣ ਵਾਲੀ
ਸ਼ਬਦਾਵਲੀ ਵਰਤ ਕੇ ਅਜੀਬ ਜਿਹੀ ਪ੍ਰਤੀਕ੍ਰਿਆ 4 ਫਰਵਰੀ 2011 ਨੂੰ ਜ਼ਾਰੀ ਕਰ ਦਿੱਤੀ।
ਦਾਸ ਨੇ ਇਸ ਸਟੇਟਮੈਂਟ ਦਾ ਕੋਈ ਜਵਾਬ ਦੇਣਾ ਯੋਗ ਨਹੀਂ ਸਮਝਿਆ ਕਿਉਂਕਿ ਜੱਥੇਦਾਰ ਸ੍ਰੀ ਅਕਾਲ ਤਖਤ
ਸਾਹਿਬ ਜੀ ਦੇ ਉ¤ਚੇ ਰੁਤਬੇ ਦਾ ਪੂਰਾ-ਪੂਰਾ ਸਤਿਕਾਰ ਕਾਇਮ ਰਖਿਆ ਜਾਣਾ ਜ਼ਰੂਰੀ ਸੀ।
ਪਰ ਸਿੱਖ ਕੌਮ ਦੀ ਨਿਘਰਦੀ ਜਾ ਰਹੀ ਹਾਲਤ ਅਤੇ ਮੁੱਖ ਨੇਤਾਵਾਂ ਦੀ ਗੈਰ-ਸੰਜੀਦਗੀ ਨੂੰ ਧਿਆਨ ਵਿੱਚ
ਰੱਖ ਕੇ ਪੰਜਾਬ ਵਿਚਲੇ ਸਿੱਖਾਂ ਦੀ ਸਹੀ-ਸਹੀ ਤਸਵੀਰ ਪੇਸ਼ ਕਰਦਾ ਹੋਇਆ ਇੱਕ ਪੱਤਰ ਜੱਥੇਦਾਰ ਸ੍ਰੀ
ਅਕਾਲ ਤਖਤ ਸਾਹਿਬ ਜੀ ਨੂੰ ਲਿਖਣ ਦਾ ਫੈਸਲਾ ਕੀਤਾ ਗਿਆ, ਜਿਸ ਨੂੰ ਤੁਸੀਂ ਅਗਲੇ ਪੰਨਿਆਂ `ਤੇ ਪੜ੍ਹ
ਸਕਦੇ ਹੋ।
ਸਿੰਘ ਸਾਹਿਬ
ਗਿਆਨੀ ਗੁਰਬਚਨ ਸਿੰਘ ਜੀ
ਜੱਥੇਦਾਰ
ਸ੍ਰੀ ਅਕਾਲ ਤਖਤ ਸਾਹਿਬ
ਸ੍ਰੀ ਅੰਮ੍ਰਿਤਸਰ
ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਹਿ।।
ਵਿਸ਼ਾ - ਸਿੱਖ ਧਰਮ ਦੀ ਮੌਜ਼ੂਦਾ ਹਾਲਤ ਨੂੰ ਦੇਖਦੇ ਹੋਏ ਇਸ ਨੂੰ ਕੌਮੀ ਬਿਪਤਾ ਵਜੋਂ ਐਲਾਨ ਕਰਨ
ਬਾਰੇ।
ਸ੍ਰੀ ਮਾਨ ਜੀ,
ਆਪ ਜੀ ਨੇ 3 ਫਰਵਰੀ 2011 ਨੂੰ ਮੀਡੀਏ ਰਾਹੀਂ ਇਸ ਭਾਵ ਦਾ ਬਿਆਨ ਜ਼ਾਰੀ ਕੀਤਾ ਹੈ ਕਿ ਪੰਜਾਬ ਵਿੱਚ
ਸਿੱਖ ਧਰਮ ਬਹੁਤ ਚੜ੍ਹਦੀ ਕਲ੍ਹਾ ਵੱਲ ਬੜੀ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ ਅਤੇ ਮੇਰੇ ਵਰਗੇ
ਨਿਮਾਣੇ ਮੂਰਖ ਨੂੰ ਐਵੇਂ ਝੌਲਾ ਪੈਂਦਾ ਹੈ ਕਿ ਸਿੱਖੀ ਢਹਿੰਦੀ ਕਲਾ ਵੱਲ ਜਾ ਰਹੀ ਹੈ। ਆਪ ਜੀ ਦਾ
ਇਹ ਅਟੁੱਟ ਵਿਸ਼ਵਾਸ ਕਿ ਸਿੱਖੀ ਨੂੰ ਕੋਈ ਖਤਮ ਨਹੀਂ ਕਰ ਸਕਦਾ, ਨਾਲ ਦਾਸ ਵੀ ਪੂਰੀ ਤਰ੍ਹਾਂ ਸਹਿਮਤ
ਹੈ ਅਤੇ ਇਹ ਵੀ ਸੱਚ ਹੈ ਕਿ ਸਿੱਖੀ ਨੂੰ ਖਤਮ ਕਰਨ ਵਾਲੇ ਸਾਰੇ ਆਪ ਮਰ ਮੁਕ ਗਏ ਹਨ ਪਰ ਸਿੱਖੀ ਨੂੰ
ਖਤਮ ਨਹੀਂ ਕਰ ਸਕੇ। ਅੱਜ ਵੱਡੀ ਮੁਸੀਬਤ ਇਹ ਬਣੀ ਪਈ ਹੈ ਕਿ ਹੁਣ ਲਾਲਚੀ ਤੇ ਗਿਆਨ-ਹੀਣ ਸਿੱਖ ਅਤੇ
ਸਿੱਖ ਲੀਡਰ ਹੀ ਸਿੱਖੀ ਦਾ ਘਾਣ ਕਰ ਰਹੇ ਹਨ। ਇਨ੍ਹਾਂ ਦਾ ਕੀ ਕੀਤਾ ਜਾਵੇ?
ਸਿੱਖ ਜਗਤ ਦੀ ਅੰਦਰੂਨੀ ਤਸਵੀਰ
1. ਉਲਟੀ ਗੰਗਾ: ਸਿੱਖ ਬਜੁਰਗਾਂ ਦੇ ਉ¤ਚੇ ਕਿਰਦਾਰ ਤੋਂ ਪ੍ਰਭਾਵਿਤ ਹੋ ਕੇ ਪਹਿਲੇ ਅਨੇਕਾਂ ਹਜਾਮਤ
ਕਰਵਾਉਣ ਵਾਲੇ ਲੋਕ, ਸੋਹਣੇ ਸਰਦਾਰ ਬਣਿਆ ਕਰਦੇ ਸਨ ਪਰ ਅੱਜ ਸੋਹਣੇ ਸਰਦਾਰਾਂ ਦੇ ਪੁੱਤਰ, ਆਪਣੀ
ਹਜਾਮਤ ਕਰਵਾਉਣ ਤੋਂ ਕੋਈ ਸੰਕੋਚ ਨਹੀਂ ਕਰ ਰਹੇ। ਪੰਜਾਬ ਦੇ ਹਰ ਪਿੰਡ, ਗਲੀ-ਮੁਹੱਲੇ ਅਤੇ ਸ਼ਹਿਰ
ਵਿੱਚ ਸਿੱਖੀ ਸਰੂਪ ਨੂੰ ਤਿਆਗ ਕੇ ਮੋਨੇ ਹੋਣ ਵਾਲਿਆਂ ਦੀ ਕੋਈ ਕਮੀ ਨਹੀਂ ਹੈ। ਦਾਸ ਇਹ ਯਕੀਨ ਨਹੀਂ
ਕਰ ਸਕਦਾ ਕਿ ਆਪ ਜੀ ਨੂੰ ਇਸ ਸਚਾਈ ਦਾ ਪਤਾ ਨਹੀਂ ਹੋਵੇਗਾ। ਇਹ ਵੀ ਹੈਰਾਨੀ ਵਾਲੀ ਗੱਲ ਹੈ ਕਿ ਇਸ
ਨੂੰ ਤੁਸੀਂ ਕੌਮੀ ਗਿਰਾਵਟ ਵਜੋਂ ਕਿਉਂ ਨਹੀਂ ਸਵੀਕਾਰਦੇ?
2. ਆਬਾਦੀ: ਦੁਨੀਆਂ ਭਰ ਵਿੱਚ (ਸਾਡੀ) ਸਿੱਖਾਂ ਦੀ ਆਬਾਦੀ ਬੜੀ ਤੇਜ਼ੀ ਨਾਲ ਘਟ ਰਹੀ ਹੈ। ਪੰਜਾਬ
ਵਿੱਚ ਵੀ ਸਿੱਖਾਂ ਦਾ ਵਾਧਾ ਬੜੇ ਹੈਰਾਨੀ ਜਨਕ ਰੂਪ ਵਿੱਚ ਰੁਕ ਗਿਆ ਹੈ ਅਤੇ ਇਸ ਦੇ ਅਨੇਕਾਂ ਕਾਰਨ
ਹਨ। ਦੂਜੇ ਧਰਮਾਂ ਵਾਲਿਆਂ ਦੀ ਗਿਣਤੀ ਅਤੇ ਸਾਡੀ ਗਿਣਤੀ ਵਿੱਚ ਵਾਧੇ ਦੀ ਰਫ਼ਤਾਰ ਬੜੀ ਘਾਟੇ ਵਾਲੀ
ਹੈ। ਇਸ ਗਹਿਰੀ ਸਮੱਸਿਆ ਬਾਰੇ ਸਿੱਖ ਜਗਤ ਨੂੰ ਕੌਣ ਸੁਚੇਤ ਕਰੇਗਾ? ਕੀ ਇਹ ਸਭ ਕੰਮ ਜੱਥੇਦਾਰ,
ਸ੍ਰੀ ਅਕਾਲ ਤਖਤ ਸਾਹਿਬ ਦੇ ਵੀਚਾਰ ਕਰਨ ਗੋਚਰੇ ਨਹੀਂ ਹਨ? ਤੁਹਾਨੂੰ ਜ਼ਰੂਰ ਆਪਣੇ ਪ੍ਰਭਾਵ ਦੀ
ਸੁਚੱਜੀ ਵਰਤੋਂ ਕਰਨੀ ਚਾਹੀਦੀ ਹੈ।
3. ਰੋਜ਼ਗਾਰ: ਸਰਕਾਰੀ ਅਦਾਰਿਆਂ ਜਿਵੇਂ ਫੌਜ, ਏਅਰ ਫੋਰਸ, ਨੇਵੀ, ਪੁਲਿਸ ਅਤੇ ਸੁਰੱਖਿਆ ਏਜੰਸੀਆਂ
ਵਿੱਚ ਕਿਸੇ ਭਾਗਾਂ ਵਾਲੇ ਸਾਬਤ-ਸੂਰਤ ਸਿੱਖ ਨੂੰ ਹੀ ਨੌਕਰੀ ਮਿਲ ਰਹੀ ਹੈ। ਸਿੱਖਾਂ ਤੇ
ਗੈਰ-ਸਿੱਖਾਂ ਦੇ ਕਾਰਖਾਨਿਆਂ ਵਿੱਚ ਵੀ ਸਿੱਖ ਨੌਜਵਾਨਾਂ ਨੂੰ ਨੌਕਰੀ ਨਹੀਂ ਮਿਲਦੀ। ਸਿੱਖ ਖੇਤਾਂ
ਵਿੱਚ ਕੰਮ ਕਰਦੇ ਨਜ਼ਰ ਨਹੀਂ ਆਉਂਦੇ। ਸਕੂਲਾਂ, ਕਾਲਜਾਂ, ਹਸਪਤਾਲਾਂ ਤੇ ਦਫਤਰਾਂ ਵਿੱਚ ਦੂਰਬੀਨ ਲਗਾ
ਕੇ ਹੀ ਸਾਬਤ-ਸੂਰਤ ਸਿੱਖ ਲੱਭਣਾ ਪੈਂਦਾ ਹੈ। ਸਿੱਖ ਮਜ਼ਦੂਰ, ਮਿਸਤ੍ਰੀ, ਮਕੈਨਿਕ, ਹੈਲਪਰ ਆਦਿਕ
ਦੀਆਂ ਸੇਵਾਵਾਂ ਲੈਣ ਲਈ ਸਿੱਖਾਂ ਨੂੰ ਪਸੰਦ ਨਹੀਂ ਕੀਤਾ ਜਾ ਰਿਹਾ। ਅਜੇਹੀ ਸੂਰਤ ਵਿੱਚ ਸਿੱਖਾਂ ਦੇ
ਬੱਚੇ ਰੋਟੀ ਕਮਾ ਕੇ ਕਿੱਥੋਂ ਖਾਣ? ਇਸੇ ਲਈ ਜ਼ਮੀਨਾਂ, ਜਾਇਦਾਦਾਂ ਵੇਚ-ਵੱਟ ਕੇ ਆਪਣੇ ਪੁਰਖਿਆਂ ਦਾ
ਨਾਂ ਨਿਸ਼ਾਨ ਮਿਟਾ ਕੇ ਵਿਦੇਸ਼ਾਂ ਵੱਲ ਦੋੜ ਰਹੇ ਹਨ। ਕਈ ਨਸ਼ੇ ਕਰ ਰਹੇ ਹਨ, ਚੋਰੀਆਂ ਡਾਕੇ ਮਾਰ ਰਹੇ
ਹਨ, ਲੜਾਈਆਂ ਝਗੜੇ ਕਰਕੇ ਮਰ ਰਹੇ ਹਨ। ਜਿਹੜੇ ਨੌਕਰੀਆਂ ਮੰਗਦੇ ਹਨ ਪੰਜਾਬ ਪੁਲਿਸ ਉਨ੍ਹਾਂ ਨੂੰ
ਭਜਾ-ਭਜਾ ਕੇ ਲਾਠੀਆਂ ਬਰਸਾ ਰਹੀ ਹੈ, ਉਨ੍ਹਾਂ ਦੀਆਂ ਪੱਗਾਂ ਲਾਹ ਰਹੀ ਹੈ। ਕੀ ਏਸੇ ਨੂੰ ਤਰੱਕੀ
ਕਿਹਾ ਜਾਂਦਾ ਹੈ?
4. ਬੋਲੀ: ਪੰਜਾਬੀ ਬੋਲੀ ਸਾਡੇ ਧਰਮ ਦੀ ਬੌਧਿਕ ਅਧਾਰਸ਼ਿਲਾ ਹੈ। ਸਾਡੀ ਅਗਲੀ ਪੀੜੀ ਦਾ ਆਪਣੀ
ਮਾਂ-ਬੋਲੀ ਨਾਲੋ ਨਾਤਾ ਬੜੇ ਵੱਡੇ ਚੱਕਰਵਿਉ ਰਚ ਕੇ ਤੋੜਿਆ ਜਾ ਰਿਹਾ ਹੈ। ਕਈ ਵਾਰ ਐਲਾਨ ਕਰਨ ਦੇ
ਬਾਵਜੂਦ ਵੀ ਪੰਜਾਬ ਦੇ ਸਰਕਾਰੀ ਦਫਤਰਾਂ ਵਿੱਚ ਕੰਮਕਾਰ ਪੰਜਾਬੀ ਭਾਸ਼ਾ ਵਿੱਚ ਕਰਨਾ ਨਿਸ਼ਚਿਤ ਨਹੀਂ
ਬਣਾਇਆ ਜਾ ਸਕਿਆ। ਖਾਲਸਾ ਸਕੂਲਾਂ ਵਿੱਚ ਪੰਜਾਬੀ ਬੋਲਣ `ਤੇ ਅਧਿਆਪਕ ਬੱਚਿਆਂ ਨੂੰ ਸਜਾਵਾਂ ਦੇ ਰਹੇ
ਹਨ। ਇਤਿਹਾਸ ਦੀਆਂ ਕਿਤਾਬਾਂ ਵਿੱਚ ਗੁਰੂਆਂ ਦਾ ਮਜ਼ਾਕ, ਮੀਡੀਏ ਵਿੱਚ ਸਿੱਖਾਂ ਦਾ ਮਜ਼ਾਕ, ਜਨਸੰਘ
ਵਾਲੇ ਪੰਜਾਬੀ ਬੋਲੀ ਦੇ ਖਿਲਾਫ, ਸਮੂੰਹ ਹਿੰਦੀ ਅਖਬਾਰ ਪੰਜਾਬੀ ਭਾਸ਼ਾ ਤੇ ਸਿੱਖ ਰਾਜ ਦੇ ਖਿਲਾਫ,
ਕੋਈ ਕੇਸਾਂ ਦੇ ਖਿਲਾਫ, ਕੋਈ ਦਸਤਾਰ ਦੇ ਖਿਲਾਫ, ਕੋਈ ਕ੍ਰਿਪਾਨ ਦੇ ਖਿਲਾਫ! ਕੌਣ ਹੈ ਜਿਹੜਾ
ਸਿੱਖਾਂ ਦੇ ਹੱਕ ਵਿੱਚ ਹੋਵੇ? ਸਿੱਖਾਂ ਨੂੰ ਘਸਿਆਰੇ ਬਣਾਉਣ ਦਾ ਟੀਚਾ ਸਰ ਕੀਤਾ ਜਾ ਰਿਹਾ ਹੈ।
5. ਸ਼ਰਾਬ: ਹਰ ਛੋਟੇ-ਵੱਡੇ ਸਮਾਜਿਕ ਤਿਉਹਾਰ, ਘਰੇਲੂ ਪ੍ਰੋਗਰਾਮਾਂ ਸਮੇਂ ਅਤੇ ਵੱਡੀ ਗਿਣਤੀ ਵਿੱਚ
ਸਿੱਖ ਅਖਵਾਉਣ ਵਾਲੇ (ਆਮ ਤੇ ਖਾਸ) ਆਪਣੇ ਘਰਾਂ ਵਿੱਚ ‘ਝੂਠਾ ਮਦੁ ਮੂਲਿ ਨ ਪੀਚਈ’ ਦਾ ਖੁੱਲੇਆਮ
ਉਲੰਘਣ ਕਰਦੇ ਹੋਏ ਆਮ ਦੇਖੇ ਜਾ ਸਕਦੇ ਹਨ। ਜਿਨ੍ਹਾਂ ਆਗੂਆਂ ਤੇ ਪ੍ਰਚਾਰਕਾਂ ਨੇ ਇਨ੍ਹਾਂ ਨੂੰ
ਸਿੱਧੇ ਰਾਹੇ ਪਾਉਣਾ ਸੀ, ਉਨ੍ਹਾਂ ਵਿਚੋਂ ਬਹੁਤਿਆਂ ਦਾ ਆਪਣਾ ਹੀ ਬੇੜਾ ਡੁੱਬਾ ਹੋਇਆ ਹੈ, ਜਿਸ
ਕਰਕੇ ਜਨ ਸਾਧਾਰਨ `ਤੇ ਕੋਈ ਅਸਰ ਨਹੀਂ ਹੋ ਰਿਹਾ। ਸਰਕਾਰੀ ਅੰਦਾਜ਼ੇ ਮੁਤਾਬਕ 8 ਕਰੋੜ ਰੁਪਏ ਰੋਜ਼ਾਨਾ
ਦੀ ਸ਼ਰਾਬ ਪੰਜਾਬ ਵਿੱਚ ਪੀਤੀ ਜਾਂਦੀ ਹੈ। ਕੀ ਇਸ ਬੁਰਾਈ ਵਿਰੁੱਧ ਜੂਝਣ ਦੀ ਲੋੜ ਨਹੀਂ?
6. ਤੰਬਾਕੂ: ਇਹ ਕਹਾਣੀ ਹਰ ਆਗੂ ਤੇ ਪ੍ਰਚਾਰਕ ਦੇ ਮੂੰਹ `ਤੇ ਚੜੀ ਹੋਈ ਹੈ ਕਿ ਤੰਬਾਕੂ ਦੀ ਗੰਦੀ
ਤੇ ਭੈੜੀ ਬਦਬੂ ਕਰਕੇ ਇੱਕ ਵਾਰੀ ਦਸ਼ਮੇਸ਼ ਪਿਤਾ ਦਾ ਘੋੜਾ ਵੀ ਤੰਬਾਕੂ ਦੇ ਖੇਤ ਵਿਚੋਂ ਨਹੀਂ ਸੀ
ਲੰਘਿਆ। ਹੁਣ ਆਮ ਸਿੱਖ ਨੌਜਵਾਨਾਂ ਦੀ ਤਾਂ ਗੱਲ ਹੀ ਕੀ ਕਰਨੀ ਹੈ, ਧਾਰਮਿਕ ਸ਼੍ਰੇਣੀ ਨਾਲ ਜੁੜੇ ਹੋਏ
ਲੋਕ ਵੀ ਬਿਨ੍ਹਾਂ ਸੰਕੋਚ ਤੋਂ ਲੁਕ-ਛਿਪ ਕੇ ਜਾਂ ਕਈ ਬੇਸ਼ਰਮ ਸ਼ਰੇਆਮ ਹੀ ਇਸ ਜਗਤ-ਜੂਠ ਦਾ ਸੇਵਨ
ਕਰਦੇ ਹੋਏ ਬਿਨ੍ਹਾਂ ਉਚੇਚੇ ਯਤਨ ਤੋਂ ਦੇਖੇ ਜਾ ਸਕਦੇ ਹਨ। ਰੇਲਵੇ ਸਟੇਸ਼ਨ, ਬੱਸ ਸਟੈਂਡ, ਗਰੀਬ
ਕਲੋਨੀਆ ਅਤੇ ਕੰਮ ਕਰਦੇ ਹੋਏ ਸਿੱਖ ਮਜ਼ਦੂਰ ਵੀ ਇਸ ਬੀਮਾਰੀ ਤੋਂ ਬਚ ਨਹੀਂ ਸਕੇ। ਇਹ ਦੁਖਦਾਈ ਪੱਖ
ਗੈਰ-ਸਿੱਖਾਂ ਦਾ ਨਹੀਂ ਪੜਚੋਲਿਆ ਜਾ ਰਿਹਾ, ਸਗੋਂ ਗੈਰ-ਸਿੱਖ ਸ਼ਕਲਾਂ ਅਖਤਿਆਰ ਕਰਨ ਵਾਲੇ ਉਨ੍ਹਾਂ
ਬਦਨਸੀਬ ਸਿੱਖਾਂ ਦਾ ਘੋਖਿਆ ਜਾ ਰਿਹਾ ਹੈ, ਇਸ ਲਈ ਤੱਥ ਪੜਚੋਲ ਸਮਝਣ ਸਬੰਧੀ ਕਿਸੇ ਭੁਲੇਖੇ ਵਿੱਚ
ਨਾ ਰਹਿਣਾ। ਸਮੈਕ ਦੇ ਵਿਉਪਾਰੀਆਂ ਅਤੇ ਇਸ ਦੀ ਵਰਤੋਂ ਕਰਨ ਵਾਲਿਆਂ ਦੇ ਗੈਰ-ਸਰਕਾਰੀ ਅੰਕੜੇ ਬੜੇ
ਦੁਖਦਾਈ ਹਨ।
7. ਜ਼ਾਤ-ਅਹੰਕਾਰ: ਆਮ ਗਰੀਬ ਲੋਕਾਂ ਅਤੇ ਹੋਰ-ਹੋਰ ਜ਼ਾਤੀਆਂ ਦਾ ਸਿੱਖ ਧਰਮ ਨਾਲੋਂ ਟੁੱਟ ਕੇ ਦੂਜੇ
ਪਾਸੇ ਚਲੇ ਜਾਣ ਦਾ ਇਹ ਵੀ ਇੱਕ ਵੱਡਾ ਕਾਰਨ ਹੈ। ਪੰਜਾਬ ਵਿੱਚ ਕ੍ਰਿਸਾਣੀ ਨਾਲ ਜੁੜੀ ਹੋਈ ਇੱਕ
ਬਿਰਾਦਰੀ ਦੇ ਵੱਡੀ ਗਿਣਤੀ ਵਿੱਚ ਉਹ ਅਹੰਕਾਰੀ ਲੋਕ, ਜਿਹੜੇ ਦੂਜਿਆਂ ਨੂੰ ਚੰਗੇ ਤੇ ਪੱਕੇ ਸਿੱਖ
ਹੋਣ ਦੇ ਬਾਵਜੂਦ ਵੀ ਸਿੱਖ ਨਹੀਂ ਸਮਝਦੇ ਅਤੇ ਜ਼ਾਤ ਅਹੰਕਾਰ ਦਾ ਦੌਰਾ ਪੈਣ ਤੇ ਉਨ੍ਹਾਂ ਦੇ ਸਵੈ-ਮਾਣ
ਨੂੰ ਵੀ ਸੱਟ ਪਹੁੰਚਾਉਣ ਤੋਂ ਕੋਈ ਰਾਈ ਮਾਤਰ ਸੰਕੋਚ ਨਹੀਂ ਕਰਦੇ, ਬਹੁਤ ਹੱਦ ਤਕ ਦੂਜਿਆਂ ਨੂੰ
ਸਿੱਖੀ ਨਾਲੋਂ ਤੋੜਨ ਲਈ ਜੁੰਮੇਵਾਰ ਹਨ। ਪੰਜਾਬ ਵਿੱਚ ਦਲਿਤਾਂ ਅਤੇ ਹੋਰ ਬਿਰਾਦਰੀਆਂ ਨਾਲ ਇਨ੍ਹਾਂ
ਦਾ ਉਹੀ ਵਰਤਾਉ ਹੈ, ਜਿਹੜਾ ਪੁਰਾਤਨ ਸਮੇਂ ਵਿੱਚ ਬ੍ਰਹਮਣ, ਛੋਟੀਆਂ ਕਹੀਆਂ ਜਾਂਦੀਆਂ ਜ਼ਾਤਾਂ ਵਾਲੇ
ਲੋਕਾਂ ਨਾਲ ਕਰਿਆ ਕਰਦੇ ਸਨ। ਉਦੋਂ ਇਹ ਦਲਿਤ ਲੋਕ, ਬ੍ਰਹਮਣ ਤੋਂ ਦੁਖੀ ਹੋ ਕੇ ਸਿੱਖ ਬਣੇ ਸਨ, ਅੱਜ
ਇਹ ਅਹੰਕਾਰੀ ਸਿੱਖਾਂ ਕੋਲੋਂ ਦੁਖੀ ਹੋ ਕੇ ਹੋਰ ਧਰਮਾਂ ਜਾਂ ਸਿੱਖ ਵਿਰੋਧੀ ਸੰਪਰਦਾਵਾਂ ਵਿੱਚ
ਧੜ੍ਹਾ-ਧੜ੍ਹ ਸ਼ਾਮਲ ਹੋ ਰਹੇ ਹਨ। ਕੋਣ ਸਮਝਾਵੇ ਕਿ ‘ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ।।’ ਜਾਤ
ਅਹੰਕਾਰ ਨੇ ਸਿੱਖ ਜਗਤ ਵਿੱਚ ਇੱਕ ਪਾਸੜ ਤਨਾਉ ਪੈਦਾ ਕਰਕੇ ਵੱਡਾ ਪਾੜਾ ਪਾ ਦਿੱਤਾ ਹੈ। ਜਿਸ ਨੂੰ
ਮੇਲਣ ਲਈ ਸ਼ਾਇਦ ਆਪ ਜੀ ਨੂੰ ਹੋਰ ਰੁਝੇਵਿਆਂ ਕਰਕੇ ਸਮਾਂ ਨਹੀਂ ਮਿਲਦਾ।
ਗੁਰੂਆਂ ਦੀ ਖੁੱਲ-ਦਿਲੀ ਅਤੇ ਦੂਜਿਆਂ ਨੂੰ ਆਦਰ ਦੇਣ ਦੇ ਅਨਮੋਲ ਗੁਣਾਂ ਸਦਕਾ ਹੀ (ਇਕ ਰੱਬ ਦੇ
ਉਪਾਸ਼ਕ) ਸਮੂੰਹ ਭਗਤਾਂ ਦੀਆਂ ਰਚਨਾਵਾਂ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਕਰਕੇ ਗੁਰਬਾਣੀ ਦੇ ਰੂਪ
ਵਿੱਚ ਪ੍ਰਗਟ ਕੀਤੀਆਂ ਗਈਆਂ ਸਨ। ਇਸੇ ਕਰਕੇ ਸਿੱਖੀ ਦਾ ਵਿਹੜਾ ਮਾਨਵਵਾਦੀ ਗੁਣਾਂ ਨਾਲ ਸ਼ਿੰਗਾਰਿਆਂ
ਹੋਇਆ ਹੈ। ਜਿਸ ਉਪਰ ਅੱਜ ਤੱਕ ਵੀ ਅਸੀਂ ਸਾਰੇ ਬੜਾ ਫਖਰ ਕਰਦੇ ਹਾਂ। ਪਰ ਹੁਣ, ਸਿੱਖੀ ਕਿਲ੍ਹੇ
ਦੀਆਂ ਦੀਵਾਰਾਂ ਟੁੱਟਣੀਆਂ ਸ਼ੁਰੂ ਹੋ ਗਈਆਂ ਹਨ।
ਕੁਝ ਸਮਾਂ ਪਹਿਲੇ ਹੀ ਰਵਿਦਾਸੀਏ ਭਰਾਵਾਂ ਨੇ ਭਗਤ ਰਵਿਦਾਸ ਜੀ ਦੀ ਗੁਰੂ ਗ੍ਰੰਥ ਸਾਹਿਬ ਵਿਚਲੀ ਦਰਜ਼
ਬਾਣੀ ਦਾ ਵੱਖਰਾ ਗ੍ਰੰਥ ਬਣਾ ਲਿਆ ਹੈ। ਉਨ੍ਹਾਂ ਨੇ ਆਪਣੇ ਨਾਲ ਸਬੰਧਿਤ ਸਥਾਨਾਂ `ਤੇ ਗੁਰੁ ਗ੍ਰੰਥ
ਸਾਹਿਬ ਦੀ ਬਜਾਇ ਆਪਣੇ ਨਵੇਂ ਗ੍ਰੰਥ ਦਾ ਪ੍ਰਕਾਸ਼ ਕਰਨਾ ਵੀ ਸ਼ੁਰੂ ਕੀਤਾ ਹੋਇਆ ਹੈ। ਇਹ ਤਾਂ ਅਜੇ
ਸ਼ੁਰੂਆਤ ਹੋਈ ਹੈ। ਜੇਕਰ ਸਾਡੇ ਸਿਰਮੌਰ ਆਗੂਆਂ ਨੇ ਜਾਤ ਅਹੰਕਾਰ ਨੂੰ ਠੱਲ ਨਾ ਪਾਈ ਅਤੇ ਆਪਣੀ
ਵਰਤਮਾਨ ਸੋਚ ਅਤੇ ਕਾਰਜਸ਼ੈਲੀ ਵਿੱਚ ਲੁੜੀਂਦੀ ਤਬਦੀਲੀ ਨਾ ਕੀਤੀ ਤਾਂ ਭਵਿੱਖ ਵਿੱਚ ਹੋਰ ਕਈ
ਦੀਵਾਰਾਂ ਨੂੰ ਡਿੱਗਣ ਤੋਂ ਨਹੀਂ ਬਚਾਇਆ ਜਾ ਸਕੇਗਾ।
ਦਾਸ ਮੰਨਦਾ ਹੈ ਕਿ ਸਿੱਖ ਜਗਤ ਦੀ ਇਸ ਸਮੱਸਿਆ ਨੂੰ ਘੋਖਣ ਲਈ ਸ਼ਾਇਦ ਮੇਰੇ ਨਜ਼ਰੀਏ ਵਿੱਚ ਫਰਕ ਹੋਵੇ
ਪਰ ਸਿੰਘ ਸਾਹਿਬ ਜੀ ਮੇਰਾ ਵਿਸ਼ਵਾਸ ਹੈ, ਕੁੱਝ ਸਮੇਂ ਪਿਛੋਂ ਆਪ ਜੀ ਦਾ ਨਜ਼ਰੀਆ ਵੀ ਮੇਰੇ ਵਰਗਾ ਹੀ
ਹੋ ਜਾਵੇਗਾ। ਇਹ ਵੱਖਰੀ ਗੱਲ ਹੈ ਕਿ ਉਸ ਸਮੇਂ ਸ਼ਾਇਦ ਆਪ ਜੱਥੇਦਾਰ ਦੀ ਮੌਜੂਦਾ ਪਦਵੀ `ਤੇ ਸੁਸ਼ੋਭਿਤ
ਨਾ ਹੋਵੋ।
ਸਿੱਖੀ ਉ¤ਤੇ ਬਾਹਰੀ ਹਮਲੇ ਅਤੇ ਸਾਡਾ ਅਵੇਸਲਾ-ਪਨ
ਗੁਰੂ ਗ੍ਰੰਥ ਸਾਹਿਬ ਵਿਰੋਧੀ ਡੇਰੇ:
ਕਈ ਡੇਰੇ ਮਾਸ, ਸ਼ਰਾਬ ਦੀ ਮਨਾਹੀ ਅਤੇ ਮਾਨਵੀ ਪਿਆਰ ਦਾ ਸੁਨੇਹਾ ਦੇਣ ਦੇ ਬਹਾਨੇ, ਸਿੱਖ ਕੌਮ ਅਤੇ
ਇਸਦੇ ਆਗੂਆਂ ਦੀਆਂ ਕਮਜ਼ੋਰੀਆਂ ਦਾ ਲਾਭ ਉਠਾਉਣ ਲਈ ਸਿੱਖ ਜਗਤ ਨੂੰ ਅੰਦਰੋਂ ਅੰਦਰੀਂ ਖੋਖਲਾ ਕਰਦੇ
ਜਾ ਰਹੇ ਹਨ। ਇਸ ਤਰ੍ਹਾਂ ਦੇ ਕੇਂਦਰ ਤਾਂ ਬੇਸ਼ੁਮਾਰ ਹਨ ਪਰ ਵਿਸਥਾਰ ਦੇ ਡਰੋਂ
ਕੇਵਲ ਕੁੱਝ ਕੁ ਬਾਰੇ ਹੀ ਵੀਚਾਰ ਕਰ ਰਿਹਾ ਹਾਂ:-
1. ਨਕਲੀ ਨਿਰੰਕਾਰੀ: ਅਣਗਿਣਤ ਸਿੱਖਾਂ ਨੂੰ ਇਸ ਪੰਥ-ਵਿਰੋਧੀ ਡੇਰੇ ਨੇ ਆਪਣੇ ਜਾਲ ਵਿੱਚ ਫਸਾਇਆ
ਹੋਇਆ ਹੈ। ਭਾਰਤ ਦੀ ਵੰਡ ਪਿੱਛੋਂ ਇਨ੍ਹਾਂ ਨੇ ਬੜੇ ਯੋਜਨਾ ਭਰੇ ਢੰਗ ਨਾਲ ਸਿੱਖਾਂ ਵਿੱਚ ਆਪਣੇ ਪੈਰ
ਪਸਾਰਨ ਵਿੱਚ ਸਫਲਤਾ ਪ੍ਰਾਪਤ ਕਰ ਲਈ ਹੈ। ਪੁਲਿਸ ਤੇ ਪ੍ਰਸ਼ਾਸ਼ਨ ਵਿੱਚ ਅਨੇਕਾ ਵੱਡੇ ਅਫਸਰਾਂ ਨੂੰ
ਇਨ੍ਹਾਂ ਨੇ ਆਪਣੇ ਪੈਰੋਕਾਰ ਬਣਾ ਕੇ ਸਿੱਖ-ਸਿਧਾਂਤ ਤੇ ਇਤਿਹਾਸ ਦਾ ਮਖੌਲ ਉਡਾਉਣ ਲਈ ਉਕਸਾ ਕੇ
ਵਿਰੋਧ ਵਿੱਚ ਤਿਆਰ ਕੀਤਾ ਹੋਇਆ ਹੈ। 1978 ਈ. ਦੀ ਵਿਸਾਖੀ ਨੂੰ ਇਹ ਵਿਰੋਧ, ਹਿੰਸਕ ਰੂਪ ਵਿੱਚ 13
ਸਿੰਘਾਂ ਦੀ ਸ਼ਹੀਦੀ ਪਿੱਛੋਂ ਸਾਹਮਣੇ ਆਇਆ। ਜਿਸ ਨਾਲ ਪੰਜਾਬ ਲਈ ਮਾੜੇ ਦਿਨਾਂ ਦਾ ਆਗਾਜ ਹੋ ਗਿਆ।
ਇਹ ਅੱਜ ਵੀ ਪੰਜਾਬ ਵਿੱਚ ਭੋਲੇ-ਭਾਲੇ ਸਿੱਖਾਂ ਨੂੰ ਬੜੀ ਤੇਜ਼ੀ ਨਾਲ ਆਪਣੇ ਪੈਰੋਕਾਰ ਬਣਾਉਣ ਵਿੱਚ
ਰੁੱਝੇ ਹੋਏ ਹਨ। ਇਨ੍ਹਾਂ ਨੇ ਆਪਣੀ ਪੁਰਾਣੀ ਨੀਤੀ ਵਿੱਚ ਅਜੇ ਤੱਕ ਕੋਈ ਤਬਦੀਲੀ ਵੀ ਨਹੀਂ ਕੀਤੀ।
ਇਨ੍ਹਾਂ ਦਾ ਕੂੜ ਪ੍ਰਚਾਰ ਹਰ ਕਸਬੇ ਤੇ ਸ਼ਹਿਰ ਵਿੱਚ ਬਿਨ੍ਹਾਂ ਕਿਸੇ ਰੋਕ ਦੇ ਜ਼ਾਰੀ ਹੈ। ਪਰ ਸਾਡੀਆਂ
ਜ਼ੁੰਮੇਵਾਰ ਰਸਤੀਆਂ ਨੂੰ ਇਸ ਦੀ ਕੋਈ ਚਿੰਤਾ ਫਿਕਰ ਨਾ ਹੋਣੀ ਬੜਾ ਗੰਭੀਰ ਮਾਮਲਾ ਹੈ।
2. ਰਾਧਾ ਸੁਆਮੀ: ਇਨ੍ਹਾਂ ਦੇ ਸਾਰੇ ਡੇਰਿਆਂ ਵਿੱਚ ਗੁਰਬਾਣੀ ਦੀ ਵਰਤੋਂ ਸਿੱਖ-ਸਿਧਾਂਤ ਵਿਰੁੱਧ
ਬੜੇ ਮਿੱਠੇ ਤੇ ਕੂਟਨੀਤਿਕ ਢੰਗ ਨਾਲ ਹੋ ਰਹੀ ਹੈ। ਪੂਰਵ ਨਿਰਧਾਰਤ ਯੋਜਨਾ ਤਹਿਤ ਕੇਵਲ ਪੰਜਾਬ ਵਿੱਚ
ਹੀ ਕਰੋੜਾਂ ਦੀ ਗਿਣਤੀ ਵਿੱਚ ਆਪਣੇ ਸ਼ਰਧਾਲੂ ਕਾਇਮ ਕਰਕੇ, ਇੱਕ ਤਰ੍ਹਾਂ ਨਾਲ ਇਨ੍ਹਾਂ ਨੇ ਇੱਕ ਵੱਡੀ
ਅਣ-ਐਲਾਨੀ ਸਲਤਨਤ ਸਥਾਪਿਤ ਕਰ ਲਈ ਹੈ। ਕੁਲ ਸ਼ੁਰਧਾਲੂਆਂ ਦਾ 75¿ ਹਿੱਸਾ ਸਾਡੇ ਸਿੱਖ, ਰਾਧਾ ਸੁਆਮੀ
ਬਣ ਕੇ ਸਿੱਖੀ ਵਿਚੋਂ ਨਿਕਲ ਗਏ ਹਨ। ਅਕਾਲੀ ਸਰਕਾਰ ਇਨ੍ਹਾਂ ਉਪਰ ਕਿੰਨੀ ਕੁ ਮਿਹਰਬਾਨ ਹੈ ਦਾਸ ਨੂੰ
ਲਿਖਣ ਦੀ ਲੋੜ ਨਹੀਂ, ਤੁਸੀਂ ਇਸ ਬਾਰੇ ਵਧੇਰੇ ਜਾਣਕਾਰੀ ਰੱਖਦੇ ਹੋਵੋਗੇ। ਪੰਜਾਬ ਦਾ ਕੋਈ ਸ਼ਹਿਰ,
ਕਸਬਾ, ਪਿੰਡ ਅਜੇਹਾ ਨਜ਼ਰ ਨਹੀਂ ਆਉਂਦਾ ਜਿੱਥੇ ਇਨ੍ਹਾਂ ਨੇ ਆਪਣਾ ਡੇਰਾ ਕਾਇਮ ਨਾ ਕੀਤਾ ਹੋਵੇ। ਹਰ
ਹਫਤੇ ਆਪਣੇ ਮਤ ਦਾ ਪ੍ਰਚਾਰ ਕਰਕੇ ਆਪਣੀ ਗਿਣਤੀ ਵਿੱਚ ਹਰ ਸਾਲ ਲੱਖਾਂ ਲੋਕਾਂ ਦਾ ਵਾਧਾ ਕਰਦੇ ਜਾ
ਰਹੇ ਹਨ। ਂਛ, ਂ☬ਛ, ਜੱਜ ਜਾਂ ਹੋਰ ਰਿਟਾਇਰ ਹੋਣ ਵਾਲੇ ਅਧਿਕਾਰੀਆਂ ਨੂੰ ਆਪਣੀਆ ਸ਼ੁਭ ਇਛਾਵਾਂ ਭੇਜਣ
ਦੇ ਬਹਾਨੇ ਉਨ੍ਹਾਂ ਦੇ ਤਜ਼ਰਬੇ ਤੇ ਲਿਆਕਤ ਨੂੰ ਰਾਧਾ ਸੁਆਮੀ ਮੱਤ ਦੇ ਵਾਧੇ ਵਿੱਚ ਵਰਤਣ ਲਈ ਭੁਗਤਾ
ਰਹੇ ਹਨ ਜਦਕਿ ਸਿੱਖ ਸੰਸਥਾਵਾਂ ਤੇ ਵਿਸ਼ੇਸ਼ ਕਰਕੇ ਅਕਾਲੀ ਕਲਚਰ ਵਿੱਚ ਕਿਸੇ ਪੜ੍ਹੇ ਲਿਖੇ ਤੇ ਸਿਆਣੇ
ਬੰਦੇ ਨੂੰ ਆਪਣੇ ਨੇੜੇ ਨਹੀਂ ਫਟਕਣ ਦਿੱਤਾ ਜਾਂਦਾ। ਸਿੱਖ ਸਿਧਾਂਤ ਨੂੰ ਪਿੱਠ ਦੇ ਕੇ ਰਾਧਾ ਸੁਆਮੀ
ਬਣਨ ਵਾਲਿਆਂ ਦੀ ਸਹੀ-ਸਹੀ ਗਿਣਤੀ ਖੂਫੀਆ ਵਿਭਾਗ ਪਾਸੋਂ ਜ਼ਰੂਰ ਦੇਖਣ ਦੀ ਕ੍ਰਿਪਾਲਤਾ ਕਰਨੀ ਜੀ,
ਤਾਂਕਿ ਖਾਲਸਾ ਪੰਥ ਦੀ ਤਰੱਕੀ ਦਾ ਭੁਲੇਖਾ ਦੂਰ ਹੋ ਸਕੇ।
3. ਆਸ਼ੂਤੋਸ਼: ਉ¤ਤਰ-ਪ੍ਰਦੇਸ਼ ਤੋਂ ਹਿਜਰਤ ਕਰਕੇ ਪੰਜਾਬ ਵਿੱਚ ਨੂਰ ਮਹਿਲ ਦੇ ਸਥਾਨ ਤੇ ਇਸ ਸਾਧ ਨੇ
ਆਪਣਾ ਡੇਰਾ ਸਥਾਪਿਤ ਕਰਕੇ ਨਵੀਂ ਕਿਸਮ ਦਾ ਪ੍ਰਚਾਰ ਅਰੰਭਿਆ। ਨੌਜਵਾਨ ਲੜਕੇ-ਲੜਕੀਆਂ ਨੂੰ ਵਿਸ਼ੇਸ਼
ਸਿਖਲਾਈ ਦੇ ਕੇ ਗੁਰਬਾਣੀ ਅਧਾਰਿਤ ਕਥਾ ਵਿਖਿਆਨ ਕਰਨ ਵਿੱਚ ਉਨ੍ਹਾਂ ਨੂੰ ਨਿਪੁੰਨ ਕਰਕੇ, ਆਪਣੀ
ਪ੍ਰਚਾਰਕ ਫੌਜ ਨਾਲ ਸਿੱਖ ਧਰਮ ਦੇ ਸਿਧਾਂਤ `ਤੇ ਹੱਲਾ ਬੋਲ ਕੇ ਇਸ ਨੇ ਕਈ ਇਲਾਕੇ ਬੜੀ ਤੇਜ਼ੀ ਨਾਲ
ਸਰ ਕਰ ਲਏ। ਲੋਕ ਦਿਖਾਵੇ ਨਾਲ ਇਸ ਨੇ ਸਿਆਸੀ ਨਿਤਾਵਾਂ ਨੂੰ ਵੀ ਆਪਣੇ ਵੱਲ ਅਕ੍ਰਸ਼ਿਤ ਕਰ ਲਿਆ ਹੈ।
ਕਈ ਜਗ੍ਹਾ ਇਸ ਦੀਆਂ ਸਿੱਖਾਂ ਨਾਲ ਝੜਪਾਂ ਵੀ ਹੋਈਆਂ ਹਨ ਪਰ ਇਸ ਦਾ ਵਾਲ ਵੀ ਵੀਂਗਾ ਨਹੀਂ ਕੀਤਾ ਜਾ
ਸਕਿਆ ਅਤੇ ਦਿਨ-ਪ੍ਰਤੀ-ਦਿਨ ਇਹ ਹੋਰ ਮਜ਼ਬੂਤ ਹੁੰਦਾ ਆ ਰਿਹਾ ਹੈ। ਮਿਲਗੋਭਾ ਪ੍ਰਚਾਰ ਰਾਹੀਂ ਇਸ ਨੇ
ਲੱਖਾਂ ਸਿੱਖਾਂ ਨੂੰ ਆਪਣੇ ਸੇਵਕ ਬਣਾ ਲਿਆ ਹੈ, ਜਿਸ ਦਾ ਮੁਜਾਹਰਾ ਇਸ ਨੇ ਪਿਛਲੇ ਦਿਨੀਂ ਨੂਰ ਮਹਿਲ
ਦੇ ਆਪਣੇ ਸਲਾਨਾ ਸਮਾਗਮ ਵਿੱਚ ਕਰ ਦਿੱਤਾ ਹੈ। ਅਗਾਮੀ ਸ਼੍ਰੋਮਣੀ ਕਮੇਟੀ ਦੀਆ ਚੋਣਾਂ ਵਿੱਚ ਆਪਣੇ
ਸਿੱਖੀ ਸ਼ਕਲ ਵਾਲੇ ਸੇਵਕਾਂ ਨੂੰ ਅਕਾਲੀ ਦਲ ਦੀਆਂ ਟਿਕਟਾਂ ਦਿਵਾ ਕੇ ਨੂਰ ਮਹਿਲੀਏ ਆਪਣੇ ਮੈਂਬਰ
ਬਣਾਉਣ ਦਾ ਇਰਾਦਾ ਵੀ ਪ੍ਰਗਟਾ ਰਹੇ ਹਨ। ਗੁਰੂ ਗ੍ਰੰਥ ਸਾਹਿਬ ਵਿਰੋਧੀ ਹੋਣ ਦੇ ਨਾਲ-ਨਾਲ ਸਿੱਖ
ਲੜਕੀਆ ਦੇ ਸ਼ੋਸ਼ਨ ਕਰਨ ਦੀਆਂ ਖਬਰਾਂ ਵੀ ਖੂਬ ਚਰਚਿਤ ਰਹੀਆਂ ਹਨ। ਵਿਦੇਸ਼ੀ ਹਮਲਾਵਰ ਤਾਂ ਭਾਰਤੀ
ਲੜਕੀਆਂ ਨੂੰ ਚੁੱਕ ਕੇ ਗਜਨੀ ਲੈ ਜਾਂਦੇ ਸਨ ਪਰ ਇਹ ਪੰਜਾਬ ਵਿੱਚ ਹੀ ਸਿੱਖਾਂ ਦੀ ਪੱਤ ਰੋਲਣ ਵਿੱਚ
ਕੋਈ ਕਸਰ ਬਾਕੀ ਨਹੀਂ ਛੱਡ ਰਿਹਾ। ਆਸ਼ੂਤੋਸ਼ ਦੇ ਨਕਲੀ ਸਿੱਖਾਂ ਦੀ ਫੌਜ ਭਵਿੱਖ ਵਿੱਚ ਗੁਰੂ ਕੇ
ਸਿੱਖਾਂ ਵਿਰੁੱਧ ਕੋਈ ਮੁਸੀਬਤ ਖੜੀ ਕਰਨ ਦੀ ਸੰਭਾਵਨਾ ਪੈਦਾ ਕਰਦੀ ਜਾ ਰਹੀ ਹੈ। ਹਰ ਪੰਥ-ਦਰਦੀ ਇਸ
ਸਾਧ ਦੀਆਂ ਘਿਣਾਉਣੀਆਂ ਚਾਲਾਂ ਤੋਂ ਡਾਢਾ ਚਿੰਤਤ ਹੈ। ਪਰ ਆਪ ਜੀ ਦੀ ਬੇਫਿਕਰੀ ਖਾਲਸਾ ਪੰਥ ਦੇ
ਵਫਾਦਾਰਾਂ ਲਈ ਹੋਰ ਵੀ ਚਿੰਤਾ ਪੈਦਾ ਕਰਨ ਵਾਲੀ ਹੈ।
4. ਭਨਿਆਰੇ ਵਾਲਾ: ਜੰਗਲਾਤ ਮਹਿਕਮੇ ਦਾ ਬੇਲਦਾਰ, ਆਪਣੀਆਂ ਲੂਬੜ ਚਾਲਾਂ ਵਿੱਚ ਕਿੰਨਾਂ ਕੁ ਕਾਮਯਾਬ
ਹੈ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਦੇ ਸੇਵਕਾਂ ਨੇ ਸਿੱਖਾਂ ਦੇ ਗੁਰੂ
ਗ੍ਰੰਥ ਸਾਹਿਬ ਜੀ ਨੂੰ ਕਈ ਥਾਵਾਂ `ਤੇ ਅੱਗ ਲਗਾ ਦਿੱਤੀ, ਤਾਂਕਿ ਪੰਜਾਬ ਵਿੱਚ ਸਿੱਖਾਂ ਨੂੰ
ਉਨ੍ਹਾਂ ਦੀ ਤਾਕਤ ਦਾ ਅਹਿਸਾਸ ਕਰਵਾਇਆ ਜਾ ਸਕੇ ਅਤੇ ਇਹ ਵੀ ਸਿੱਧ ਕੀਤਾ ਜਾ ਸਕੇ ਕਿ ਗੁਰੂ ਗ੍ਰੰਥ
ਸਾਹਿਬ ਨੂੰ ਗੁਰੂ ਮੰਨਣ ਵਾਲੇ ਲੋਕ ਕਿੰਨੇ ਕੁ ਆਪਣੇ ਗੁਰੂ ਨੂੰ ਸਮਰਪਿਤ ਹਨ। ਜਿਹੜੇ ਅਕਾਲੀ
ਨੇਤਾਵਾਂ ਦਾ ਭਨਿਆਰੇ ਵਾਲੇ ਸਾਧ ਨੂੰ ਥਾਪੜਾ ਹੈ, ਉਨ੍ਹਾਂ ਨੂੰ ਸਿੱਖ ਕਿਹਾ ਜਾਵੇ, ਅਕਾਲੀ ਕਿਹਾ
ਜਾਵੇ ਜਾਂ ਸਿੱਖੀ ਭੇਖ ਵਿੱਚ ਸਿੱਖ ਦੁਸ਼ਮਣ? ਗੁਰੂ ਗ੍ਰੰਥ ਸਾਹਿਬ ਜੀ ਦੀ ਤਰਜ਼ ਤੇ ਇਹ ਸਾਧ ਆਪਣਾ
ਗ੍ਰੰਥ ਤਿਆਰ ਕਰ ਚੁੱਕਾ ਹੈ। ਅਖੌਤੀ ਨੀਵੀਂ ਜਾਤੀਆ ਦੇ ਲੋਕ ਜਿਨ੍ਹਾਂ ਦੇ ਵੱਡੇ ਵਡੇਰੇ ਕਦੇ ਸਰਦਾਰ
ਬਣ ਕੇ ਫਖਰ ਕਰਿਆ ਕਰਦੇ ਸਨ, ਅੱਜ ਅਗਲੀ ਪੀੜ੍ਹੀ ਭਨਿਆਰੇ ਵਾਲੇ ਸਾਧ ਦੇ ਚੁੰਗਲ ਵਿੱਚ ਫਸ ਕੇ
ਸਿੱਖੀ ਵਿਰੋਧੀ ਕਿਰਦਾਰ ਦਿਖਾ ਰਹੀ ਹੈ। ਇਸ ਬਦਲਾਅ ਵਿੱਚ ਕੌਣ ਕਸੂਰਵਾਰ ਹੈ? ਇਸ ਵਰਤਾਰੇ ਨਾਲ
ਘਾਟਾ ਸਿੱਖਾਂ ਨੂੰ ਹੋਇਆ ਹੈ ਜਾਂ ਕਿਸੇ ਹੋਰ ਨੂੰ? ਸੋਚਣ ਦਾ ਵਿਸ਼ਾ ਹੈ …।
5. ਸੌਦਾ ਸਾਧ (ਸਿਰਸੇ ਵਾਲਾ) : ਇਹ ਸਿੱਖ ਧਰਮ ਤੋਂ ਟੁੱਟ ਕੇ ਰਾਧਾ ਸੁਆਮੀਆਂ ਤੋਂ ਵੱਖ ਹੋਏ ਡੇਰੇ
ਦਾ ਮੁਖੀ ਕਿਵੇਂ ਬਣਿਆ, ਸਾਡਾ ਇਸ ਨਾਲ ਕੋਈ ਵਾਸਤਾ ਨਹੀਂ, ਪਰ ਇਸ ਗੱਲ ਨਾਲ ਸਾਡਾ ਵਾਸਤਾ ਜ਼ਰੂਰ ਹੈ
ਕਿ ਇਸ ਦੀ ਦਸਤਾਰ-ਬੰਦੀ ਸਮੇਂ ਜਿਹੜੇ ਤਖਤਾਂ ਦੇ ਜੱਥੇਦਾਰ ਇਸ ਨੂੰ ਆਪਣੀਆਂ ਸ਼ੁਭ ਇਛਾਵਾਂ ਦੇਣ ਲਈ
ਗਏ ਸਨ, ਆਖ਼ਰਕਾਰ! ਉਨ੍ਹਾਂ ਨੇ ਕੀ ਸੋਚਿਆ ਹੋਵੇਗਾ?
ਇਸ ਨੇ ਦਸ਼ਮੇਸ਼ ਪਿਤਾ ਦੀ ਨਕਲ ਕਰਦੇ ਹੋਏ ਨਕਲੀ ਅੰਮ੍ਰਿਤ (ਰੂਹ ਅਫਜਾ) ਤਿਆਰ ਕੀਤਾ, ਸਿੰਘ ਕੌਰ ਦੀ
ਥਾਂ ਇਸ ਨੇ ਉਪ-ਨਾਮ ਵਜੋਂ ਹਰ ਪੈਰੋਕਾਰ ਨੂੰ ਇੰਸਾਂ ਲਗਾਉਣ ਦਾ ਹੁਕਮ ਸੁਣਾਇਆ। ਸਿੱਖਾਂ ਵੱਲੋਂ
ਵਿਰੋਧ ਕਰਨ ਸਮੇਂ ਇਸ ਨੇ ਜਗ੍ਹਾ-ਜਗ੍ਹਾ ਸਿੱਖਾਂ ਨੂੰ ਨੁਕਸਾਨ ਪਹੁੰਚਾਇਆ। ਸ੍ਰੀ ਅਕਾਲ ਤਖਤ ਸਾਹਿਬ
ਤੋਂ ਇਸ ਦੇ ਪੰਜਾਬ ਵਿਚਲੇ ਸਮਾਗਮ ਬੰਦ ਕਰਨ ਦਾ ਹੁਕਮ ਵੀ ਦਿੱਤਾ ਗਿਆ। ਪਰ ਅਕਾਲੀੈਭਾਜਪਾ ਸਰਕਾਰ
ਨੇ ਹੁਕਮ ਨਹੀਂ ਮੰਨਿਆਂ। ਜਿਨ੍ਹਾਂ ਗੁਰਸਿੱਖਾਂ ਨੇ ਹੁਕਮ ਮੰਨਿਆ, ਉਹੀ ਅਕਾਲੀ ਰਾਜ ਵਿੱਚ ਸੂਬੇ ਦਾ
ਕਾਨੂੰਨ ਤੋੜਨ ਦੇ ਦੋਸ਼ ਵਿੱਚ ਜੇਲ੍ਹਾਂ ਅੰਦਰ ਬੰਦ ਕੀਤੇ ਗਏ ਹਨ। ਆਪ ਜੀ ਨੇ ਵੀ ਉਨ੍ਹਾਂ ਸਿੰਘਾਂ
ਦੀ ਕੋਈ ਪੈਰਵੀ ਨਹੀਂ ਕੀਤੀ। … ਕਿਉਂ?
ਸੌਦਾ ਸਾਧ ਆਪਣੇ ਸੇਵਕਾਂ ਦੀ ਗਿਣਤੀ ਪੰਜ ਕਰੋੜ ਦੱਸਦਾ ਹੋਇਆ ਦਾਅਵਾ ਕਰਦਾ ਹੈ ਕਿ ਸਿੱਖ ਦੋ ਕਰੋੜ
ਤੋਂ ਘਟ ਹੋਣ ਕਰਕੇ ਮੇਰੇ ਸੇਵਕਾਂ ਸਾਹਮਣੇ ਘੱਟ ਗਿਣਤੀ ਵਿੱਚ ਹਨ। ਇਸ ਲਈ ਮੇਰਾ ਕੁੱਝ ਨਹੀਂ ਵਿਗਾੜ
ਸਕਦੇ।
ਇਸ ਨਾਲ ਸਲਾਬਤਪੁਰੇ ਝੜਪ ਹੋਈ ਸਿੱਖ ਮਰੇ, ਬੰਬਈ ਝੜਪ ਹੋਈ … ਸਿੱਖ ਮਰੇ, ਲੁਧਿਆਣੇ ਝੜਪ ਹੋਈ …
ਸਿੱਖ ਮਰੇ। ਸਿੰਘ ਸਾਹਿਬ ਜੀ, ਇਹ ਕਿਹੜੀ ਕਹਾਣੀ ਹੈ? ਸਰਕਾਰ ਤਾਂ ਪੰਥਕ ਕਹਾਉਣ ਵਾਲੇ ਅਕਾਲੀਆਂ ਦੀ
ਹੈ ਪਰ ਹਰ ਜਗ੍ਹਾ ਮਰਨ ਵਾਲੇ ਗੁਰਸਿੱਖ ਹੀ ਹਨ …?
ਇਸ ਸਾਧ ਨੇ ਲੱਖਾਂ ਗਰੀਬ ਲੋਕਾਂ ਨੂੰ ਮਕਾਨ ਬਣਵਾ ਕੇ ਦਿੱਤੇ ਹਨ, ਲੜਕੀਆਂ ਦੇ ਵਿਆਹ ਕਰਵਾਏ ਹਨ,
ਪੜ੍ਹਾਈ ਲਈ ਸਕੂਲ ਤੇ ਹੋਰ ਅਦਾਰੇ ਖੋਹਲੇ ਹੋਏ ਹਨ, ਜ਼ਰਾ ਪੜਤਾਲ ਕਰਕੇ ਦੇਖੋ! ਇਨ੍ਹਾਂ ਦਾ ਪ੍ਰਚਾਰ
ਢੰਗ ਕਿੰਨਾਂ ਅਸਰਦਾਰ ਹੈ। ਐਵੇਂ ਨਹੀਂ ਲੱਖਾਂ ਲੋਕ ਇਸ ਦੇ ਇੱਕ ਇਸ਼ਾਰੇ `ਤੇ ਸੜਕਾਂ ਉ¤ਤੇ ਆਣ ਖੜੇ
ਹੁੰਦੇ। ਤੁਸੀਂ ਪੰਥ ਦੇ ਸਿਰਮੋਰ ਆਗੂ ਹੋ, ਕੀ ਕਰ ਰਹੇ ਹੋ …? ਪੰਥ ਦੀ ਮਜ਼ਬੂਤੀ ਤੇ ਇਸ ਦੇ ਵਾਧੇ
ਲਈ ਕਦੇ ਕੋਈ ਪ੍ਰੋਜੈਕਟ ਉਲੀਕਿਆ …? ਆਪਜੀ ਪਾਸ ਹੈ ਕੁੱਝ ਕੌਮ ਨੂੰ ਦੱਸਣ ਲਈ …?
6. ਆਰ. ਐਸ. ਐਸ. : ਪਿਛਲੇ ਲੰਮੇ ਸਮੇਂ ਤੋਂ ਸਿੱਖਾਂ ਦੀ ਵੱਖਰੀ ਪਛਾਣ ਅਤੇ ਰਹਿਣੀ-ਬਹਿਣੀ ਨੂੰ
ਖਤਮ ਕਰਨ ਲਈ ਸਰਗਰਮ ਇਸ ਸੰਸਥਾ ਦਾ ਪੂਰਾ ਨਾਂ ‘ਰਾਸ਼ਟਰੀਯ ਸਿੱਖ ਸੰਗਤ’ ਹੈ। ਇਸ ਦਾ ਕੰਮ ਸਿੱਖਾਂ
ਨੂੰ ਹਿੰਦੂ ਸਮਾਜ ਵਿੱਚ ਜਜ਼ਬ ਕਰਕੇ ਖਤਮ ਕਰ ਦੇਣ ਦਾ ਹੈ। ਇਹ ਕੱਟੜ ਫਿਰਕਾ-ਪ੍ਰਸਤ ਹਿੰਦੂ ਜਮਾਤ
‘ਜਨ-ਸੰਘ’ ਦਾ ਹੀ ਦੂਜਾ ਰੂਪ ਹੈ। ਇਸ ਨੇ ਆਪਣੀ ਉਪਰੋਕਤ ਸੰਸਥਾ ਦਾ ਨਾਂ ਸਿੱਖ ਜਗਤ ਨੂੰ ਗੁਮਰਾਹ
ਕਰਨ ਲਈ ਰੱਖਿਆ ਹੋਇਆ ਹੈ। ਸ੍ਰੀ ਅਕਾਲ ਤਖਤ ਸਾਹਿਬ ਤੋਂ ਵੀ ਞਛਛ ਨੂੰ ਸਿੱਖ ਵਿਰੋਧੀ ਜਮਾਤ
ਐਲਾਨਿਆਂ ਗਿਆ ਸੀ। ਇਨ੍ਹਾਂ ਦੇ ਕੰਮ ਕਰਨ ਦਾ ਢੰਗ ਇਹ ਹੈ ਕਿ ਜਿਸ ਵੀ ਕੌਮ, ਫਿਰਕੇ ਨੂੰ ਇਨ੍ਹਾਂ
ਨੇ ਖਤਮ ਕਰਨਾ ਹੋਵੇ, ਇਹ ਉਨ੍ਹਾਂ ਦੇ ਵਿੱਚ ਵੜ ਕੇ ਖਤਮ ਕਰਨ ਦਾ ਕੰਮ ਆਰੰਭ ਕਰ ਦੇਂਦੇ ਹਨ। ਇਹ
ਲੋਕ ਆਪਣੀ ਸੰਸਥਾ ਦੇ ਨਾਂ ਨਾਲ ਬਹੁਤੀ ਪਕੜ ਨਹੀਂ ਰੱਖਦੇ ਬਲਕਿ ਆਪਣਾ ਉਦੇਸ਼ ਪੂਰਾ ਕਰਨ ਲਈ ਸੰਸਥਾ
ਦਾ ਨਾਂ ਵੀ ਬਦਲ ਲੈਂਦੇ ਹਨ। ਇਸੇ ਨੀਤੀ ਤਹਿਤ ਹੁਣ ਤੱਕ ਇਹ ਭਾਰਤੀ ਖਿੱਤੇ ਵਿਚੋਂ ਬੁੱਧ ਧਰਮ ਦਾ
ਸਫਾਇਆ ਕਰਨ ਵਿੱਚ ਪੂਰੀ ਤਰ੍ਹਾਂ ਸਫਲ ਹੋ ਚੁੱਕੇ ਹਨ। ਇਸ ਸਮੇਂ ਸਾਰੀ ਸਿੱਖ ਕੌਮ ਬ੍ਰਾਹਮਣਵਾਦ ਦੇ
ਪੰਜੇ ਵਿੱਚ ਬੁਰੀ ਤਰ੍ਹਾਂ ਫਸ ਚੁੱਕੀ ਹੈ। ਸਿੱਖਾਂ ਵਿੱਚ ਭੁਲੇਖੇ ਪਾਉਣੇ, ਮਤਭੇਦ ਪੈਦਾ ਕਰਕੇ
ਲੜ੍ਹਾਈਆਂ ਪਾ ਕੇ ਸਿੱਖਾਂ ਦੀ ਸ਼ਕਤੀ ਨੂੰ ਕਮਜ਼ੋਰ ਕਰਨਾ ਇਨ੍ਹਾਂ ਦਾ ਵੱਡਾ ਇਜੰਡਾ ਹੈ। ਇਹਨਾਂ
ਵੱਲੋਂ ਜ਼ਾਰੀ ਹੋਏ ਖੁਫੀਆ ਸਰਕੂਲਰਾਂ ਵਿੱਚ ਕੋਈ ਵੀ ਗੱਲ ਛੁਪੀ ਹੋਈ ਨਹੀਂ ਹੈ। ਸਿੰਘ ਸਾਹਿਬ ਜੀ ਆਪ
ਜੀ ਨੂੰ ਵੀ ਇਹ ਜ਼ਰੂਰ ਪੜ੍ਹਨੇ ਚਾਹੀਦੇ ਹਨ।
ਇਹ ਲੋਕ ਸਿੱਖਾਂ ਦੀ ਵੱਖਰੀ ਪਛਾਣ ਨੂੰ ਕਾਇਮ ਨਹੀਂ ਰਹਿਣ ਦੇਣਾ ਚਾਹੁੰਦੇ, ਸਿੱਖ ਨੌਜਵਾਨਾਂ ਵਿੱਚ
ਕੇਸਾਂ ਪ੍ਰਤੀ ਨਫਰਤ ਭਰਕੇ, ਉਨ੍ਹਾਂ ਨੂੰ ਆਪਣੀ ਸਫਾ-ਚੱਟ ਸੂਰਤ ਵਰਗਾ ਬਣਾ ਲੈਣ ਦੀ ਤੀਬਰ ਇੱਛਾ
ਰੱਖਦੇ ਹਨ। ਇਹ ਆਪਣੇ ਮਿਸ਼ਨ ਵਿੱਚ ਪੂਰੀ ਤਰ੍ਹਾਂ ਕਾਮਯਾਬ ਹੋ ਰਹੇ ਹਨ। ਜਿਹੜਾ ਕੰਮ ਜ਼ਾਲਮ ਮੁਗਲ
ਆਪਣੀ ਤਲਵਾਰ ਨਾਲ ਨਹੀਂ ਸਨ ਕਰ ਸਕੇ, ਉਹ ਕੰਮ ਆਰ. ਐਸ. ਐਸ. ਵਾਲੇ ਆਪਣੀਆਂ ਕੂਟਨੀਤੀਆਂ ਰਾਹੀਂ
ਕਰਨ ਵਿੱਚ ਸਫਲ ਹੋ ਗਏ ਹਨ। ਇਨ੍ਹਾਂ ਦੀਆਂ ਪਿੰਡਾਂ ਤੇ ਸ਼ਹਿਰਾਂ ਵਿੱਚ ਕਾਇਮ ਕੀਤੀਆਂ ਹੋਈਆਂ
ਸ਼ਾਖਾਵਾਂ ਦੀ ਹੀ ਤੁਸੀਂ ਗਿਣਤੀ ਕਰ ਲਵੋ ਤਾਂ ਤੁਹਾਨੂੰ ਇਹਨਾਂ ਦੀ ਨੀਯਤ ਦਾ ਪਤਾ ਚਲ ਜਾਵੇਗਾ। ਬੜੀ
ਤੇਜ਼ੀ ਨਾਲ ਆਪਣੇ ਨੈ¤ਟਵਰਕ ਨੂੰ ਸੰਗਠਿਤ ਕਰਨ ਵਿੱਚ ਰੁੱਝੇ ਹੋਏ ਹਨ ਤਾਂ ਕਿ ਪੰਜਾਬ ਵਿਚੋਂ ਸਿੱਖਾਂ
ਦੀ ਰਾਜਸੀ ਸ਼ਕਤੀ ਸਮਝੀ ਜਾਂਦੀ ਅਕਾਲੀ ਪਾਰਟੀ ਨੂੰ ਪਹਿਲਾਂ ਕਮਜ਼ੋਰ ਕਰਕੇ ਫਿਰ ਹੌਲੀ-ਹੌਲੀ ਖਤਮ ਹੀ
ਕਰ ਦਿੱਤਾ ਜਾਵੇ। ਅਕਾਲੀ ਨੇਤਾਵਾਂ ਦੇ ਇਨ੍ਹਾਂ ਨਾਲ ਸਬੰਧ ਤਾਂ ਆਪਣੇ ਰਾਜਸੀ ਲਾਭ ਲਈ ਹਨ ਪਰ
ਇਨ੍ਹਾਂ ਹਿੰਦੂ ਸ਼ਕਤੀਆਂ ਨੇ ਆਪਣੇ ਸਬੰਧ ਸਿੱਖ ਲੀਡਰਾਂ ਨਾਲ ਅਕਾਲੀ ਦਲ ਨੂੰ ਪਹਿਲੇ ਕਮਜ਼ੋਰ ਤੇ ਫਿਰ
ਖਤਮ ਕਰਨ ਦੇ ਨਾਲ-ਨਾਲ ਆਪਣੇ ਆਪ ਨੂੰ ਸੁਤੰਤਰ ਰੂਪ ਵਿੱਚ ਪੰਜਾਬ ਦਾ ਰਾਜ ਕਰਨ ਦੇ ਸੁਪਨੇ ਨੂੰ
ਸਾਕਾਰ ਕਰਨ ਲਈ ਬਣਾਏ ਹੋਏ ਹਨ। ਸੰਘ ਪਰਿਵਾਰ (ਆਰ. ਐਸ. ਐਸ. ਜਨਸੰਘ, ਭਾਜਪਾ, ਸ਼ਿਵ ਸੈਨਾ, ਬਜਰੰਗ
ਦਲ ਆਦਿਕ) ਘੱਟ ਗਿਣਤੀਆਂ ਦੀ ਹੋਂਦ ਨੂੰ ਖਤਮ ਕਰਨ ਲਈ ਹਰ ਖੇਤਰ ਵਿੱਚ ਵਿਚਾਰਧਾਰਿਕ ਤੇ ਕੂਟਨੀਤਿਕ
ਯੁੱਧ ਲੜ੍ਹ ਰਿਹਾ ਹੈ ਅਤੇ ਹੌਲੀ-ਹੌਲੀ ਸਿੱਖਾਂ ਉਪਰ ਫਤਹਿ ਹਾਸਲ ਕਰਦਾ ਜਾ ਰਿਹਾ ਹੈ। ਇਧਰ ਸਿਤਮ
ਫਿਰੋਸ਼ੀ ਦੇਖੋ! ਸਾਡੇ ਬਹੁਤੇ ਅਕਾਲੀ ਨੇਤਾ ਤੇ ਸਨਾਤਨੀ ਸੋਚ ਦੇ ਸਾਧ, ਸੰਤ ਤੇ ਪ੍ਰਚਾਰਕ ਉਹੀ
ਪ੍ਰਚਾਰ ਕਰ ਰਹੇ ਹਨ, ਜਿਹੜਾ ਸਿੱਖਾਂ ਨੂੰ ਬ੍ਰਹਮਣੀ ਪਿੰਜਰੇ ਵੱਲ ਲੈ ਕੇ ਜਾਂਦਾ ਹੈ।
ਇਸ ਸਾਰੇ ਵਰਤਾਰੇ ਨੂੰ ਲਿਖਣ ਲਈ ਵੈਸੇ ਤਾਂ ਪੂਰੀ ਕਿਤਾਬ ਹੀ ਲਿਖਣੀ ਪਵੇਗੀ ਪਰ ਆਪ ਜੀ ਨੂੰ ਮੇਰੀ
ਗੁਜਾਰਿਸ਼ ਹੈ ਕਿ ਜਰਾ ਸ੍ਰ. ਕਪੂਰ ਸਿੰਘ ਦੀ ‘ਸਾਚੀ ਸਾਖੀ’, ਸ੍ਰ. ਨਰੈਣ ਸਿੰਘ ਦੀ ‘ਕਿਉਂ ਕੀਤੋ
ਵਿਸਾਹ’, ਡਾ. ਸੰਗਤ ਸਿੰਘ ਦੀ ‘ਇਤਿਹਾਸ `ਚ ਸਿੱਖ’, ਪ੍ਰੋ. ਕੁਲਦੀਪ ਸਿੰਘ ‘ਕੌੜਾ’ ਦੀ ‘ਸਿੱਖ ਵੀ
ਨਿਗਲਿਆ ਗਿਆ’ ਅਤੇ ਪ੍ਰੋ. ਜਗਜੀਤ ਸਿੰਘ ‘ਜਾਬੇਵਾਲ’ ਦੀ ‘ਕੀ ਦਲਿਤ, ਸਿੱਖ ਸਮਾਜ ਦਾ ਹਿੱਸਾ ਬਣੇ
ਰਹਿਣਗੇ?’ ਪੜ੍ਹਨ ਤੋਂ ਬਾਅਦ ਦਾਸ ਦੇ ਇਸ ਪੱਤਰ ਦਾ ਜਵਾਬ ਦੇਣ ਦਾ ਕਸ਼ਟ ਜ਼ਰੂਰ ਕਰਨਾ ਤਾਂਕਿ ਮੈਂ
ਆਪਣੇ ਨਜ਼ਰੀਏ ਨੂੰ ਠੀਕ ਕਰ ਸਕਾਂ।
7. ਈਸਾਈ: ਪੰਜਾਬ ਵਿੱਚ ਈਸਾਈ ਧਰਮ ਦੇ ਪ੍ਰਚਾਰਕਾਂ ਦਾ ਨਿਸ਼ਾਨਾ ਮੁੱਖ ਰੂਪ ਵਿੱਚ ਕਹੀਆਂ ਜਾਂਦੀਆਂ
ਛੋਟੀਆਂ ਜ਼ਾਤਾਂ ਦੇ ਦਲਿਤ ਲੋਕ ਅਤੇ ਸਿੱਖ ਹਨ। ਗਰੀਬ, ਲੋੜਵੰਧ, ਬੀਮਾਰ ਤੇ ਬੇਰੋਜ਼ਗਾਰ ਸਿੱਖਾਂ ਅਤੇ
ਹੋਰਾਂ ਨੂੰ ਬੜੀ ਆਸਾਨੀ ਨਾਲ ਆਪਣੇ ਵੱਲ ਆਕ੍ਰਸ਼ਿਤ ਕਰਕੇ ਉਨ੍ਹਾਂ ਦਾ ਧਰਮ ਪ੍ਰੀਵਰਤਨ ਕਰ ਰਹੇ ਹਨ।
ਪੰਜਾਬ ਵਿੱਚ ਈਸਾਈਆਂ ਦੇ ਸਕੂਲ ਤੇ ਚਰਚ, ਇਨ੍ਹਾਂ ਲੋਕਾਂ ਦੀ ਤਰੱਕੀ ਤੇ ਖੁਸ਼ਹਾਲੀ ਦੀ ਜ਼ਾਹਰਾ
ਤਸਵੀਰ ਹਨ। ਹਰ ਜਿਲ੍ਹੇ ਵਿੱਚ ਸਕੂਲਾਂ ਤੇ ਚਰਚ-ਘਰਾਂ ਦੀ ਸਥਾਪਨਾ ਕਰਨ ਪਿੱਛੋਂ, ਈਸਾਈ ਹਰ ਤਹਿਸੀਲ
ਤੇ ਬਲਾਕ ਵਿੱਚ ਵੀ ਸਕੂਲ ਖੋਲ੍ਹਣ ਵਿੱਚ ਸਫਲ ਹੋ ਚੁੱਕੇ ਹਨ। ਇਨ੍ਹਾਂ ਅਦਾਰਿਆਂ ਵਿੱਚ ਗੈਰ-ਈਸਾਈਆ
ਦੀ ਮੁਫਤ ਪੜ੍ਹਾਈ ਕਾਰਨ ਮੋਨੇ ਹੋ ਚੁੱਕੇ ਸਿੱਖ ਬੱਚਿਆਂ ਦੀ ਗਿਣਤੀ ਲੱਖਾਂ ਵਿੱਚ ਹੈ।
ਜਿਲ੍ਹਾ ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਰੋਪੜ, ਤਰਨ ਤਾਰਨ, ਫਿਰੋਜ਼ਪੁਰ ਦੇ ਹਜ਼ਾਰਾਂ
ਪਿੰਡਾਂ ਵਿੱਚ ਈਸਾਈਆਂ ਦੀਆਂ ਸਰਗਰਮੀਆਂ ਜਿਹੜਾ ਰੰਗ ਲਿਆ ਚੁੱਕੀਆਂ ਹਨ, ਉਹ ਸਿੱਖ ਪੰਥ ਲਈ ਵੱਡੇ
ਸਦਮੇ ਤੋਂ ਘੱਟ ਨਹੀਂ ਹੈ। ਮੈਂ ਨਹੀਂ ਸਮਝਦਾ ਕਿ ਤੁਹਾਡੇ ਸਮੇਤ ਵੱਡੇ ਆਗੂਆਂ ਨੂੰ ਹੋ ਰਹੀ ਤਬਦੀਲੀ
ਦੀ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਹੋਣੀ ਚਾਹੀਦੀ। ਧਾਰਮਿਕ ਅਤੇ ਸਿਆਸੀ ਪੱਧਰ `ਤੇ ਨੇੜ੍ਹੇ ਭਵਿੱਖ
ਵਿੱਚ ਵੱਜਣ ਵਾਲੀ ਵੱਡੀ ਸੱਟ ਦਾ ਪੂਰਵ ਅਨੁਮਾਨ ਨਾ ਲਗਾਉਣ ਵਾਲਿਆਂ ਨੂੰ ਹੀ ਸ੍ਰੀ ਗੁਰੂ ਨਾਨਕ
ਸਾਹਿਬ ਜੀ ਨੇ ਸੁਚੇਤ ਕੀਤਾ ਸੀ ਕਿ ‘ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੇ ਸਜਾਇ।।’
ਕੈਸ਼, ਪੜ੍ਹਾਈ, ਵਿਆਹ ਤੇ ਰੋਜ਼ਗਾਰ ਦੇ ਚੱਕਰ ਵਿੱਚ ਕਿੰਨੇ ਸਿੱਖ ਆਪਣਾ ਧਰਮ ਛੱਡ ਕੇ ਈਸਾਈ ਬਣ ਗਏ
ਹਨ, ਈਸਾਈਆਂ ਦੀ ਵੈਬਸਾਈਟ `ਤੇ ਦੇਖਿਆ ਜਾ ਸਕਦਾ ਹੈ। ਸਾਲ ਵਿੱਚ 8 ਲੱਖ ਲੋਕ ਈਸਾਈ ਬਣ ਰਹੇ ਹਨ,
ਜਿੰਨ੍ਹਾਂ ਵਿੱਚ ਹਜ਼ਾਰਾਂ ਸਿੱਖ ਪਰਿਵਾਰ, ਗੁਰੂ ਨਾਨਕ ਦੇ ਘਰ ਨਾਲੋਂ ਟੁੱਟ ਕੇ ਹਜ਼ਰਤ ਈਸਾ ਮਸੀਹ ਦੇ
ਘਰ ਵਿੱਚ ਦਾਖਲ ਹੋ ਰਹੇ ਹਨ। ਈਸਾਈ ਧਰਮ ਦਾ ਪ੍ਰਚਾਰ, ਸਿੱਖ ਸਕੂਲਾਂ ਵਾਲੇ ਕ੍ਰਿਸਮਿਸ ਮਨਾ ਕੇ ਕਰ
ਰਹੇ ਹਨ ਜਦਕਿ ਈਸਾਈਆਂ ਦੇ ਸਕੂਲਾਂ ਵਿੱਚ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ ਨਹੀਂ ਮਨਾਇਆ
ਜਾਂਦਾ। ਕਈ ਥਾਵਾਂ `ਤੇ ਸਿੱਖ ਈਸਾਈ ਪਾਦਰੀ ਵਾਲੀ ਡਿਊਟੀ ਵੀ ਭੁਗਤਾ ਰਹੇ ਹਨ। ਇਸ ਵਿੱਚ ਇੱਕ ਵੱਡੇ
ਅਕਾਲੀ ਲੀਡਰ ਦੀ ਨੌਹ ਦੇ ਸ਼ਾਮਲ ਹੋਣ ਦੀਆਂ ਵੀ ਚਿੰਤਾ ਜਨਕ ਖਬਰਾਂ ਹਨ। ਜੇਕਰ ਆਪ ਜੀ ਨੂੰ ਇਹ ਸਾਰਾ
ਵੇਰਵਾ ਚਾਹੀਦਾ ਹੋਵੇਗਾ ਤਾਂ ਦਾਸ ਆਪ ਜੀ ਨੂੰ ਮੁਕੰਮਲ ਜਾਣਕਾਰੀ ਮੁਹੱਈਆ ਕਰਵਾ ਦੇਵੇਗਾ ਤਾਂਕਿ
ਤੁਸੀਂ ਕੋਈ ਸਖਤ ਕਾਰਵਾਈ ਕਰ ਸਕੋ।
ਉ¤ਪਰ ਲਿਖੀਆਂ ਇਨ੍ਹਾਂ ਸਾਰੀਆਂ ਸ਼ਕਤੀਆਂ ਦਾ ਇਕੋ ਹੀ ਨਿਸ਼ਾਨਾ ਹੈ ਪੰਜਾਬ ਅਤੇ ਸਿੱਖ। ਹੋਰ ਕਈ
ਵੱਡੇ-ਵੱਡੇ ਡੇਰੇਦਾਰ, ਭੇਖੀ ਸਾਧ ਵੀ ਪੰਥ ਨੂੰ ਵੱਡੀ ਢਾਹ ਲਗਾ ਕੇ ਆਪ ਮਜਬੂਤ ਅਤੇ ਪੰਥ ਨੂੰ
ਕਮਜ਼ੋਰ ਕਰਕੇ ਅੰਦਰੋਂ ਅੰਦਰੀਂ ਖੋਖਲਾ ਕਰਨ ਲਈ ਦਿਨ ਰਾਤ ਲੱਗੇ ਹੋਏ ਹਨ। ਜਿਨ੍ਹਾਂ ਨੂੰ ਞਛਛ ਦੀ
ਪੂਰੀ-ਪੂਰੀ ਹਿਮਾਇਤ ਹਾਸਲ ਹੈ।
ਉਪਰੋਕਤ ਬਿਆਨ ਕੀਤੀਆਂ ਵਿਰੋਧੀ ਸ਼ਕਤੀਆਂ ਨਾਲ ਨਜਿੱਠਣ ਲਈ ਛਭ☬ਸ, ਅਕਾਲੀ ਦਲ ਜਾਂ ਸ੍ਰੀ ਅਕਾਲ ਤਖਤ
ਸਾਹਿਬ ਵੱਲੋਂ ਕਦੇ ਕੋਈ ਵਿਆਪਕ ਪ੍ਰਭਾਵ ਵਾਲੀ ਯੋਜਨਾ ਕਿਉਂ ਨਹੀਂ ਉਲੀਕੀ ਗਈ? ਕੀ ਇਨ੍ਹਾਂ
ਸੰਸਥਾਵਾਂ ਨੂੰ ਪੂਰੀ ਖੁੱਲ ਹੈ ਕਿ ਉਹ ਸਿੱਖੀ ਦੀ ਫਸਲ ਨੂੰ ਉਜਾੜਦੇ ਰਹਿਣ ਅਤੇ ਤੁਹਾਡੇ ਪਿੱਛੇ
ਲੱਗ ਕੇ, ਅਸੀਂ ਵੀ ਆਪਣੀ ਜ਼ੁੰਮੇਵਾਰੀ ਸਮਝਣ ਅਤੇ ਕੁੱਝ ਕਰਨ ਦੀ ਬਜਾਇ ਇਹੀ ਆਖਦੇ ਰਹੀਏ ਕਿ ਸਿੱਖੀ
ਨੂੰ ਕੋਈ ਖਤਮ ਨਹੀਂ ਕਰ ਸਕਦਾ …? ਕੀ ਇਹ ਸਿਆਣੇ ਅਤੇ ਸਮਝਦਾਰ ਨੇਤਾਵਾਂ ਦੀ ਸੋਚ ਕਹੀ ਜਾ ਸਕਦੀ ਹੈ
…? ਸਾਰੇ ਪੰਜਾਬ ਵਿੱਚ ਤੁਹਾਡੇ ਸਾਹਮਣੇ ਸਿੱਖ, ਸਿੱਖੀ ਅਤੇ ਪੰਜਾਬ ਦੀ ਬਰਬਾਦੀ ਲਈ ਕੀ ਕੁੱਝ ਨਹੀਂ
ਹੋ ਰਿਹਾ?
ਅਕਾਲੀ ਅਤੇ ਅਕਾਲ ਤਖਤ ਸਾਹਿਬ: ਪੰਜਾਬ ਵਿੱਚ ਪੰਥ ਦੀ ਸੰਭਾਲ ਅਤੇ ਮਜ਼ਬੂਤੀ ਲਈ ਅਕਾਲੀਆਂ ਅਤੇ
ਸ਼ੋਮਣੀ ਕਮੇਟੀ ਦੀ ਜ਼ੁੰਮੇਵਾਰੀ ਹੈ ਕਿਉਂਕਿ ਇਹ ਪੰਥਕ ਫਸਲ ਦੇ ਰਾਖੇ ਸਮਝੇ ਜਾਂਦੇ ਹਨ। ਅਕਾਲੀਆ ਦਾ
ਉ¤ਚਾ-ਸੁੱਚਾ ਜੀਵਨ ਦੂਜਿਆਂ ਦੇ ਧਰਮੀ ਬਣਨ ਲਈ ਪ੍ਰੇਰਣਾ ਸ੍ਰੋਤ ਵੀ ਰਿਹਾ ਹੈ। ਪਰ ਅੱਜ ਸਾਰਾ ਪਾਸਾ
ਹੀ ਪੁੱਠਾ ਪੈ ਚੁੱਕਿਆ ਹੈ। ਜ਼ਾਤੀ ਸਵਾਰਥ ਕਰਕੇ ਧੜਿਆਂ ਵਿੱਚ ਵੰਡਿਆ ਗਿਆ ਅਕਾਲੀ ਦਲ, ਇੱਕ ਦੂਜੇ
ਨੂੰ ਕਮਜ਼ੋਰ ਕਰਨ, ਬਦਨਾਮ ਕਰਨ ਅਤੇ ਉਪਰੋਕਤ ਬਿਆਨ ਕੀਤੀਆਂ ਗਈਆਂ ਗੁਰੂ ਗ੍ਰੰਥ ਸਾਹਿਬ ਵਿਰੋਧੀ
ਮੁੱਖ ਸ਼ਕਤੀਆਂ ਨਾਲ ਮਿੱਤਰਤਾ ਕਾਇਮ ਕਰਕੇ, ਕੇਵਲ ਤੇ ਕੇਵਲ ਵਕਤੀ ਰਾਜਸੀ ਸ਼ਕਤੀ ਪ੍ਰਾਪਤ ਕਰਨ ਨੂੰ
ਆਪਣੀ ਸਿਆਣਫ ਸਮਝੀ ਬੈਠਾ ਹੋਇਆ ਬੜੀ ਤੇਜ਼ੀ ਨਾਲ ਆਪਣੇ ਪਤਨ ਵੱਲ ਅੱਗੇ ਵੱਧ ਰਿਹਾ ਹੈ। ਜਿਹੜੇ ਲੋਕ
ਸਿੱਖਾਂ ਨੂੰ ਮੁਕਾਉਣਾ ਚਾਹੁੰਦੇ ਹਨ, ਉਨ੍ਹਾਂ ਨਾਲ ਪੰਜਾਬ ਦੇ ਅਕਾਲੀ ਲੀਡਰਾਂ ਦੀ ਮਿੱਤਰਤਾ ਤੇ
ਰਿਸ਼ਤੇਦਾਰੀਆ ਨੂੰ ਕੀ ਸਮਝਿਆ ਜਾਵੇ? ਕੀ ਹੁਣ ਅਕਾਲੀ ਵੀ ਅਕਾਲੀ ਦਲ ਨੂੰ ਖਤਮ ਕਰਨ ਦੇ ਰਾਹ ਤੁਰ ਪਏ
ਹਨ …?
ਸ੍ਰੀ ਅਕਾਲ ਤਖਤ ਸਾਹਿਬ ਉ¤ਤੋਂ ਇਸੇ ਰੁਝਾਨ ਵਿਰੁੱਧ ਕਾਰਵਾਈ ਕੀਤੀ ਜਾਣੀ ਚਾਹੀਦੀ ਸੀ ਪਰ ਤੁਸੀਂ
ਮਜ਼ਬੂਰੀ ਵੱਸ ਕਰ ਨਹੀਂ ਸਕਦੇ ਕਿਉਂਕਿ ਤਹਾਡੀ ਨਿਯੁਕਤੀ ਤੇ ਬਰਖਾਸਤੀ ਦਾ ਅਧਿਕਾਰ ਉਨ੍ਹਾਂ ਲੋਕਾਂ
ਕੋਲ ਹੈ ਜਿਨ੍ਹਾਂ ਦੀ ਮਿੱਤਰਤਾ ਗੁਰੂ ਗ੍ਰੰਥ ਸਾਹਿਬ ਦੇ ਵਿਰੋਧੀਆਂ ਨਾਲ ਹੈ। ਸਿੱਖੀ ਫਸਲ ਦੇ
ਵੈਰੀਆਂ ਨਾਲ ਮਿੱਤਰਤਾ ਰੱਖਣ ਦਾ ਕੀ ਅਰਥ ਹੁੰਦਾ ਹੈ? ਇਸ ਤੋਂ ਵੀ ਵੱਡਾ ਹਨੇਰ ਇਹ ਹੈ ਕਿ ਆਪ ਜੀ
ਪਾਸੋਂ ਕਾਰਵਾਈ ਉਨ੍ਹਾਂ ਜਾਗਰੂਪ ਸਿਰੜੀ ਸਿੱਖਾਂ, ਵਿਦਵਾਨਾਂ, ਪ੍ਰੋਫੈਸਰਾਂ ਵਿਰੁੱਧ ਹੀ ਕਰਵਾਈ
ਜਾਂਦੀ ਹੈ, ਜਿਹੜੇ ਇਸ ਸਾਰੀ ਸਾਜ਼ਿਸ਼ ਨੂੰ ਬੇ-ਨਕਾਬ ਕਰਨ ਲਈ ਆਪਣੀ ਜਾਨ ਲਈ ਵੱਡੇ ਖਤਰੇ ਮੁੱਲ ਲੈ
ਕੇ ਵੀ ਸਿੱਖ-ਸਿਧਾਂਤਾਂ ਦੇ ਪ੍ਰਚਾਰ ਲਈ ਦਿਨ-ਰਾਤ ਇੱਕ ਕਰੀ ਬੈਠੇ ਹਨ।
ਅੱਜ ਅਕਾਲੀ ਜਾਂ ਅਕਾਲ ਤਖਤ ਸਾਹਿਬ, ਨਾ ਤਾਂ ਸਿੱਖੀ ਵਿਹੜੇ ਵਿਚੋਂ ਨਿਕਲ ਚੁੱਕੇ ਬੇਸ਼ੁਮਾਰ ਸਿੱਖਾਂ
ਨੂੰ ਵਾਪਸ ਆਪਣੇ ਘਰ ਪਰਤ ਆਉਣ ਲਈ ਪ੍ਰੇਰਤ ਕਰਨ ਵਿੱਚ ਸਫਲ ਹੋ ਰਿਹਾ ਹੈ ਅਤੇ ਨਾ ਹੀ ਸਿੱਖੀ ਵਿਹੜੇ
ਵਿੱਚ ਰਹਿਣ ਵਾਲਿਆਂ ਨੂੰ ਇਕ-ਮੁੱਠ ਰੱਖਣ ਵਿੱਚ ਕਾਮਯਾਬ। ਅਨੇਕਾਂ ਧੜਿਆਂ ਵਿੱਚ ਵੰਡੀ ਹੋਈ
ਬਚੀ-ਖੁਚੀ ਸਿੱਖ ਸ਼ਕਤੀ ਇਸ ਤੱਥ ਦੀ ਮੂੰਹ ਬੋਲਦੀ ਤਸਵੀਰ ਹੈ। ਮੌਜੂਦਾ ਅਕਾਲੀਆਂ ਦਾ ਇਕੋ-ਇਕ
ਨਿਸ਼ਾਨਾ ਪੰਜਾਬ ਵਿੱਚ ਰਾਜ ਕਰਨਾ ਅਤੇ ਅਕਾਲ ਤਖਤ ਦੇ ਜੱਥੇਦਾਰ ਦਾ ਰਾਜ ਕਰਨ ਵਾਲਿਆਂ ਦੇ ਰਾਹ ਰੋਕਣ
ਵਾਲਿਆਂ ਨੂੰ ਪੰਥ ਵਿਚੋਂ ਛੇਕ ਕੇ ਇਨ੍ਹਾਂ ਅਕਾਲੀਆਂ ਦੇ ਰਾਜ ਕਰਨ ਦੇ ਮਕਸਦ ਨੂੰ ਪੂਰਾ ਕਰਨ ਵਿੱਚ
ਲੁਕਵੀ ਮਦਦ ਕਰਨਾ ਹੈ। ਜੇਕਰ ਇਹ ਗੱਲ ਗਲਤ ਹੋਵੇ ਤਾਂ ਫਿਰ ਜਦੋਂ ਕੋਈ ਅਕਾਲੀ ਲੀਡਰ ਤਿਲਕ ਲਗਵਾਏ,
ਹਵਨ ਕਰਵਾਏ, ਦੇਵੀ ਦੇ ਜਗਰਾਤੇ ਕਰਵਾਏ, ਸਿੱਖਾਂ ਦੇ ਵੈਰੀਆਂ ਨੂੰ ਮੱਥੇ ਟੇਕੇ, ਕੌਡੀਆਂ ਦੇ ਭਾਅ
ਮੋਹਾਲੀ ਵਿੱਚ ਜਮੀਨਾਂ ਦੇਵੇ, ਜੇ ਕਿਸੇ ਅਕਾਲੀ ਲੀਡਰ ਦੀ ਕਾਰ ਵਿਚੋਂ ਸ਼ਰਾਬ ਦੀਆਂ ਪੇਟੀਆਂ ਅਤੇ
ਹੋਰ ਇਖਲਾਕ ਹੀਣ ਹੋਣ ਦੇ ਜ਼ਾਹਰਾ ਸਬੂਤ ਮਿਲ ਜਾਣ ਕਰਕੇ ਉਹ ਸਾਰੀ ਅਕਾਲੀ ਸ਼ਕਤੀ ਨੂੰ ਬਦਨਾਮ ਕਰਨ ਦਾ
ਕਾਰਨ ਬਣ ਜਾਵੇ ਤਾਂ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਉਸ ਵੇਲੇ ਸੁੰਨ ਕਿਉਂ ਹੋ ਜਾਂਦਾ ਹੈ, ਕੋਈ
ਹੁਕਮ ਲਿਖਣ ਲਈ ਕਲਮ ਕਿਉਂ ਨਹੀਂ ਤੁਰਦੀ …? ਗੱਲ ਇਥੇ ਹੀ ਬਸ ਨਹੀਂ ਹੁੰਦੀ, ਇੱਕ ਹੋਰ ਤਮਾਸ਼ਾ ਵੀ
ਦੇਖਣ ਨੂੰ ਮਿਲਦਾ ਹੈ, ਉਹ ਇਹ ਹੈ ਕਿ ਰਾਜ-ਭਾਗ ਕਰਨ ਵਾਲੇ ਅਕਾਲੀਆਂ ਦੀ ਇਨ੍ਹਾਂ ਗੱਲਾਂ ਨੂੰ ਲੈ
ਕੇ ਜਦੋਂ ਦਿੱਲੀ ਦੇ ਅਕਾਲੀ, ਜਿਨ੍ਹਾਂ ਨੇ ਕਦੇ ਰਾਜ ਕਰਨ ਦੀ ਇੱਛਾ ਹੀ ਨਹੀਂ ਰੱਖੀ,
ਨੁਕਤਾ-ਚੀਨੀ ਕਰਦੇ ਹਨ ਜਾਂ ਸੰਗਤਾਂ ਨੂੰ ਇਨ੍ਹਾਂ ਦੋ-ਮੂੰਹਿਆਂ ਕੋਲੋਂ ਸਾਵਧਾਨ ਹੋਣ ਲਈ ਰੌਲਾ
ਪਾਉਂਦੇ ਹਨ ਤਾਂ ਸ੍ਰੀ ਅਕਾਲ ਤਖਤ ਸਾਹਿਬ ਦਾ ਜੱਥੇਦਾਰ ਬਿਨ੍ਹਾ ਕਿਸੇ ਦੇਰੀ ਦੇ ਤੁਰੰਤ ‘ਧਮਕੀ’,
‘ਆਦੇਸ਼’ ਜਾਰੀ ਕਰ ਦੇਂਦਾ ਹੈ। ਕੀ ਏਸੇ ਨੂੰ ਨਿਰਪੱਖਤਾ ਕਹਿੰਦੇ ਹਨ …? ਕੀ ਅਕਾਲ ਤਖਤ ਸਾਹਿਬ ਏਸੇ
ਲਈ ਉਸਾਰਿਆ ਗਿਆ ਸੀ …? ਕੀ ਗੁਰੂਆਂ ਦੇ ਉਪਦੇਸ਼ ਇਹੀ ਰਵਈਆ ਧਾਰਨ ਕਰਨ ਦੀ ਸਿੱਖਿਆ ਦੇਂਦੇ ਹਨ …?
ਸ੍ਰੀ ਅਕਾਲ ਤਖਤ ਸਾਹਿਬ ਦੇ ਨਾਂ `ਤੇ ਕੀਤਾ ਗਿਆ ਇਨਸਾਫ ਦੇਖੋ! ਬਲਾਤਕਾਰ ਦਾ ਦੋਸ਼ੀ ਧਨਵੰਤ ਸਿੰਘ
‘ਬੇਦੋਸ਼ਾ’ ਅਤੇ ਅਸਿੱਧੇ ਰੂਪ ਵਿੱਚ ਗੁਰੂ ਸਾਹਿਬ ਦੇ ਨਾਮ ਨਾਲ ਜੋੜੀ ਗਈ ਅਸ਼ਲੀਲ ਕਹਾਣੀ ਨੂੰ ਗਲਤ
ਸਾਬਤ ਕਰਨ ਵਾਲਾ ਪ੍ਰੋ. ਦਰਸ਼ਨ ਸਿੰਘ, ‘ਦੋਸ਼ੀ’! ਗੁਰੂ ਗ੍ਰੰਥ ਸਾਹਿਬ ਦਾ ਘੋਰ ਅਪਮਾਨ ਕਰਨ ਵਾਲੇ
ਸਾਧ ਦੀ ਆਤਮਿਕ ਸ਼ਾਂਤੀ ਲਈ, ਸ੍ਰੀ ਦਰਬਾਰ ਸਾਹਿਬ ਵਿਖੇ ਪਾਠ ਰੱਖਵਾਉਣ ਵਾਲੇ ਵੱਡੇ ਅਕਾਲੀ ਆਗੂ,
‘ਪੰਥ ਸੇਵਕ’ ਪਰ ਗੁਰੂ ਦੀ ਬੇਅਦਬੀ ਨਾ ਸਹਿਨ ਕਰਨ ਵਾਲੇ ਨੌਜਵਾਨਾਂ ਦੇ ਕੇਸ ਲੜਨ ਅਤੇ ਪਾਪੀਆਂ ਨੂੰ
ਸਜਾ ਦਿਵਾਉਣ ਲਈ ਆਪਣੇ ਕੋਲੋਂ ਲੱਖਾਂ ਰੁਪਏ ਖਰਚ ਕਰਨ ਵਾਲਾ ਪਰਮਜੀਤ ਸਿੰਘ ਸਰਨਾ, ਪੰਥ ਦਾ ਦੁਸ਼ਮਣ
…! ਇਹੀ ਹੈ ਇਨਸਾਫ …?
ਆਮ ਲੋਕਾਂ ਦਾ ਸਿੱਖੀ ਵੱਲੋਂ ਮਾਯੂਸ ਹੋ ਜਾਣ ਦੇ ਇਹ ਵੀ ਵੱਡੇ ਕਾਰਨ ਹਨ। ਜਨ-ਸਧਾਰਨ ਵਿਅਕਤੀ
ਕਿਹੜੀ ਸਖਸ਼ੀਅਤ ਕੋਲੋਂ ਪ੍ਰਭਾਵਿਤ ਹੋ ਕੇ ਸਿੱਖੀ ਵੱਲ ਪਰਤੇ? ਸਾਰਿਆਂ ਨੇ ਇੱਕ ਦੂਜੇ ਵਿਰੁੱਧ
ਮੋਰਚੇ ਖੋਹਲੇ ਹੋਏ ਹਨ। ਅਕਾਲੀ ਵੀ ਆਪਸ ਵਿੱਚ ਲੜ੍ਹ ਰਹੇ ਹਨ, ਪੰਥ-ਪ੍ਰਸਤ ਸੰਤ ਬਾਬੇ ਵੀ ਲੜ੍ਹ
ਰਹੇ ਹਨ, ਸਭਾ ਸੁਸਾਇਟੀਆਂ ਵੀ ਲੜ੍ਹ ਰਹੀਆਂ ਹਨ, ਗੁਣੀ-ਗਿਆਨੀ ਤੇ ਧਾਰਮਿਕ ਲੋਕ ਵੀ ਲੜ੍ਹ ਰਹੇ ਹਨ,
ਹੋਰ ਤੇ ਹੋਰ ਜੱਥੇਦਾਰ ਵੀ ਲੜ੍ਹ ਰਹੇ ਹਨ। ਘੱਟ ਤੋਂ ਘੱਟ ਤੁਸੀਂ ਹੀ ਇੱਕ ਹੋ ਜਾਵੋ …। ਪਰ ਜਦੋਂ
ਤੱਕ ਰਹਿੰਦੇ-ਖੁਹੰਦੇ ਸਿੱਖ ਵੀ ਸਿੱਖੀ ਤੋਂ ਦੂਰ ਨਹੀਂ ਹੋ ਜਾਂਦੇ ਇਹ ਸਭ ਮਿਲ ਕੇ ਨਹੀਂ ਬੈਠਣਗੇ
ਅਤੇ ਨਾ ਹੀ ਕਿਸੇ ਹੋਰ ਨੂੰ ਬੈਠਣ ਦੇਣਗੇ …।
ਵਾਹਿਗੁਰੂ ਹੀ ਜਾਣੇ! ਤੁਸੀਂ ਕਿਵੇਂ ਨਿਰਣਾ ਕੱਢਿਆ ਹੈ ਕਿ ਪੰਜਾਬ ਵਿੱਚ ਸਿੱਖੀ ਬਹੁਤ ਚੜ੍ਹਦੀ ਕਲਾ
ਵੱਲ ਜਾ ਰਹੀ ਹੈ ਅਤੇ ਮੇਰੇ ਵਰਗੇ ਮੂਰਖ ਤੇ ਅਗਿਆਨੀ ਨੂੰ ਸਮਝ ਹੀ ਨਹੀਂ ਹੈ ਕਿ ਸਿੱਖੀ ਕੀ ਹੈ?
ਅਤੇ ਮੇਰੇ ਵਰਗਿਆਂ ਕਰਕੇ ਹੀ ਸਿੱਖੀ ਦਾ ਪ੍ਰਚਾਰ ਨਹੀਂ ਹੋ ਰਿਹਾ! ਸਿੰਘ ਸਾਹਿਬ ਜੀ, ਤੁਸੀਂ ਆਪਣੀ
ਜਗ੍ਹਾ ਬਿਲਕੁਲ ਠੀਕ ਹੀ ਕਹਿ ਰਹੇ ਹੋ ਕਿਉਂਕਿ ਹੋ ਸਕਦਾ ਹੈ ਕਿ ਤੁਹਾਡੇ ਲਈ ਸਿੱਖੀ ਕੇਵਲ ਤੁਹਾਡੀ
ਨੌਕਰੀ (ਪਦਵੀ ਉਪਰ ਬਣੇ ਰਹਿਣਾ) ਹੋਵੇ ਅਤੇ ਮੌਜੂਦਾ ਅਕਾਲੀਆਂ ਦੀ ਸਿੱਖੀ, ਪੰਜਾਬ ਦਾ ਰਾਜ-ਭਾਗ
ਕਰਨਾ। ਪਰ ਮੇਰੇ ਵਰਗੇ ਮੂਰਖਾਂ ਨੂੰ ਤਾਂ ਰਾਜ-ਭਾਗ ਦੇ ਨਾਲ-ਨਾਲ ਸਾਬਤ ਸੂਰਤ ਸਿੱਖ ਚਾਹੀਦੇ ਹਨ,
ਸ਼ਰਾਬ ਤੰਬਾਕੂ ਤੇ ਹੋਰ ਨਸ਼ਿਆਂ ਦੇ ਵਪਾਰੀਆਂ ਨੂੰ ਸਖਤ ਸਜਾ ਚਾਹੁੰਦਾ ਹਾਂ। ਹਰ ਸਿੱਖ ਅੰਮ੍ਰਿਤਧਾਰੀ
ਹੋਵੇ ਦੀ ਲੋਚਾ ਹੈ ਅਤੇ ਸਾਰੀ ਦੁਨੀਆਂ ਦੇ ਸਿੱਖ ਧਰਮ ਅਸਥਾਨਾਂ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੀ
ਮਰਯਾਦਾ ਲਾਗੂ ਕਰਨ ਦੀ ਇੱਛਾ ਹੈ, ਸਮੁੱਚਾ ਪੰਥ ਸਾਂਝੇ ਤੌਰ `ਤੇ ਸ੍ਰੀ ਅਕਾਲ ਤਖਤ ਸਾਹਿਬ ਦਾ
ਜੱਥੇਦਾਰ ਚੁਣੇ, ਕੋਈ ਵੀ ਇੱਕ ਲੀਡਰ ਉਸ ਨੂੰ ਬਰਖਾਸਤ ਨਾ ਕਰ ਸਕੇ, ਕੋਈ ਵੀ ਰਾਜਸੀ ਧਿਰ ਜੱਥੇਦਾਰ
ਨੂੰ ਦਬਾਅ ਨਾ ਸਕੇ, ਸਗੋਂ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗੁਰੂ-ਪੰਥ ਦੇ ਅਧੀਨ ਹੋਵੇ ਤੇ ਕੰਮ
ਕਰੇ …।
ਸਿੰਘ ਸਾਹਿਬ ਜੀ, ਜੇਕਰ ਇਸ ਪੱਤਰ ਵਿੱਚ ਬਿਆਨ ਕੀਤੀ ਗਈ ਸੰਖੇਪ ਰੂਪ ਵਿੱਚ ਸਿੱਖ ਕੌਮ ਦੀ ਅੰਦਰੂਨੀ
ਤੇ ਬਾਹਰੀ ਹਮਲਿਆਂ ਦੀ ਤਸਵੀਰ ਨੂੰ ਦੇਖਦੇ ਹੋਏ ਵੀ ਆਪ ਜੀ ਇਸ ਨੂੰ ਕੌਮੀ ਬਿਪਤਾ ਵਜੋਂ ਐਲਾਨਣ ਦੀ
ਲੋੜ ਨਹੀਂ ਸਮਝਦੇ ਤਾਂ ਫਿਰ ਅਜੇ ਹੋਰ ਮਾੜੇ ਦਿਨ ਦੇਖਣ ਲਈ ਸਾਨੂੰ ਸਾਰਿਆਂ ਨੂੰ ਤਿਆਰ ਰਹਿਣਾ
ਚਾਹੀਦਾ ਹੈ। ਆਸ ਕੀਤੀ ਜਾਂਦੀ ਹੈ ਕਿ ਆਪ ਜੀ ਗੰਭੀਰਤਾ ਸਹਿਤ ਇਸ ਵਿਚਾਰ-ਚਰਚਾ ਨੂੰ ਪੜ੍ਹ ਕੇ ਜ਼ਰੂਰ
ਐਲਾਨ ਕਰੋਗੇ ਕਿ ਵਾਕਿਆ ਹੀ (ਪੰਜਾਬ ਵਿਚ) ਸਿੱਖ ਕੌਮ ਡਾਢੀ ਬਿਪਤਾ ਵਿਚੋਂ ਗੁਜ਼ਰ ਰਹੀ ਹੈ ਅਤੇ ਇਸ
ਬਿਪਤਾ ਵਿਚੋਂ ਕੱਢਣ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ,
ਅਨੇਕਾਂ ਪਹਿਲੂਆਂ `ਤੇ ਬੜਾ ਠੋਸ ਕੰਮ ਕਰਨ ਲਈ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸੁਚੱਜੀ ਅਗਵਾਈ ਹੇਠ
ਸੇਵਾ ਕਾਰਜਾਂ ਵਿੱਚ ਜੁਟਣਾਂ ਹੀ ਪਵੇਗਾ। ਗੁਰੂ ਸਾਹਿਬ ਨੇ ਵੀ ਤਾਂ ਹੀ ਭਲੀ ਕਰਨੀ ਹੈ। ਉਮੀਦ ਹੈ
ਆਪ ਜੀ ਆਪਣੇ ਰੁਝੇਵਿਆਂ ਵਿਚੋਂ ਕੁੱਝ ਸਮਾਂ ਇਸ ਪੱਤਰ ਦਾ ਜੁਆਬ ਦੇਣ ਲਈ ਜ਼ਰੂਰ ਕੱਢਣ ਦੀ ਖੇਚਲ
ਕਰੋਗੇ ਜੀ। ਦਾਸ ਨੂੰ ਆਪ ਜੀ ਦਾ ਉ¤ਤਰ ਮਿਲਣ ਦੀ ਤਾਂਘ ਰਹੇਗੀ।
ਖਾਲਸਾ ਪੰਥ ਦੇ ਉਜਲੇ ਭਵਿੱਖ ਲਈ ਯਤਨਸ਼ੀਲ।
ਗੁਰੂ ਪੰਥ ਦਾ ਦਾਸ
(ਤਰਸੇਮ ਸਿੰਘ)
ਚੇਅਰਮੈਨ, ਧਰਮ ਪ੍ਰਚਾਰ ਕਮੇਟੀ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ
(26/02/11)
ਨਰ ਸਿੰਘ ਖਾਲਸਾ ਚੰਡੀਗੜ
ਵਹਿਗੁਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਦਸਮ ਗ੍ਰੰਥ ਬਾਰੇ ਆਪ ਜੀ ਦੇ ਵੇਬ ਸਾਇਟ ਤੇ ਖੋਜ ਪੜ੍ਹ ਕੇ ਬੜੀ ਖੁਸ਼ੀ ਮਿਲੀ | ਇਸ ਅਖੋਤੀ ਗ੍ਰੰਥ ਨੂੰ
ਨੰਗਾ ਕਰਨ ਦਾ ਬੀੜਾ ਜੋ ਸਿਖ ਮਾਰਗ ਨੇ ਚੁਕਿਆ ਹੈ ਮੈਂ ਵਾਰੇ ਜਾਵਾਂ | ਆਪ ਵਰਗੇ ਗੁਰਮੁਖ ਹੋਣ ਤਾਂ
ਏਹੋ ਜਿਹੀ ਭ੍ਮ੍ਬਲ ਭੂਸੇ ਵਾਲਿਆਂ ਕੋਈ ਵੀ ਬਣੀਆਂ ਨੂੰ ਸਿਖੀ ਵਿਚੋਂ ਲੱਤ ਮਾਰ ਕੇ ਖਿਸਕਾ ਦੇਣ |
ਮੈਂ ਇਕ ਗਲ ਆਪ ਜੀ ਨਾਲ ਸਾਂਝੀ ਕਰਨਾ ਚਾਹੁੰਦਾ ਹਾਂ, ਤੇ ਸਿਖ ਮਾਰਗ ਦੇ ਹੋਰ ਪੜ੍ਹਨ ਵਾਲਿਆਂ ਤੋਂ
ਵੀ ਪੂਛਨਾ ਚਾਹੁੰਦਾ ਹਾਂ | ਗੁਰੂ ਗ੍ਰੰਥ ਸਾਹਿਬ ਵੀ ਇਹਨਾ ਸਿਖ ਵਿਰੋਧੀ ਸ਼ਖਸ਼ਿਯਤਾਂ ਦੇ ਹਥ ਰਿਹਾ
ਹੈ | ਇਸ ਵਿਚ ਵੀ ਮਿਸ਼੍ਰਣ ਹੋਣ ਦੇ ਪੂਰੇ ਆਸਾਰ ਹਨ | ਕਿਓਂਕਿ ਕੁਝ ਪੰਕਤੀਆਂ ਹਨ, ਗੁਰੂ ਗ੍ਰੰਥ
ਸਾਹਿਬ ਦੀਆਂ, ਜੋ ਕੀ ਉਸ ਅਕਾਲ ਮੂਰਤੀ ਦੀਆਂ ਮੂਰਤ ਬਣਾਉਂਦੀਆਂ ਹਨ | ਜਿਂਵੇ ਕੀ :
ਧਾਰਿ ਖੇਲੁ ਚਤੁਰਭੁਜੁ ਕਹਾਇਆ ॥ ਸਾਵਲ ਸੁੰਦਰ ਰੂਪ ਬਣਾਵਹਿ ਬੇਣੁ ਸੁਨਤ
ਸਭ ਮੋਹੈਗਾ ॥੯॥
ਬਨਮਾਲਾ ਬਿਭੂਖਨ ਕਮਲ ਨੈਨ ॥ ਸੁੰਦਰ ਕੁੰਡਲ ਮੁਕਟ ਬੈਨ ॥ ਸੰਖ ਚਕ੍ਰ ਗਦਾ ਹੈ ਧਾਰੀ ਮਹਾ ਸਾਰਥੀ
ਸਤਸੰਗਾ ॥੧੦॥ (ਗੁਰੂ ਅਰਜੁਨ ਦੇਵ )
ਯਾ
ਸੰਖ ਚਕ੍ਰ ਮਾਲਾ ਤਿਲਕੁ ਬਿਰਾਜਿਤ ਦੇਖਿ ਪ੍ਰਤਾਪੁ ਜਮੁ ਡਰਿਓ ॥ (ਭਗਤ ਨਾਮਦੇਵ)
ਇਸ ਸ਼ਬਦ ਵਿਚ ਇਹ ਗਲਾਂ ਭਮਬਲ ਭੂਸੇ ਵਿਚ ਪਾਉਂਦੀਆਂ ਹਨ ਤੇ "ਅਖੋਤੀ ਦਸਮ ਗ੍ਰੰਥ" ਦੇ
ਲਿਖਾਰੀ ਦੀ ਕ੍ਰਿਤ ਲਗਦੀ ਹੈ, ਜੋ ਕਦੀ ਪ੍ਰਮੇਸ਼ਰ ਨੂੰ ਨਿਰਾਕਾਰ ਦਸਦਾ ਹੈ ਤੇ ਦੂਜੇ ਪਲ ਉਸੀ ਦਾ
ਰੂਪ ਬਣਾ ਦਿੰਦਾ ਹੈ | ਇਹ ਸ਼ਬਦ ਧਿਆਨ ਨਾਲ ਵਾਚਿਆ ਜਾਵੇ ਤਾਂ ਇਸ ਨੇ ਪ੍ਰਮੇਸ਼ਰ ਦਾ ਰੂਪ ਜੋ ਘੜਿਆ
ਹੈ, ਓਹ ਵਿਸ਼ਣੂ ਦੇ ਰੂਪ ਨਾਲ ਮਿਲਦਾ ਹੈ | ""ਵਿਸ਼ਣੂ ਸਹਸ੍ਰਨਾਮਾ ਸਤੋਤ੍ਰਮ"" ਵਿਚ ਇਸ ਤਰਂਹ ਦੀਆਂ
ਗਲਾਂ ਲਿਖੀਆਂ ਮਿਲਦੀਆਂ ਹਨ | ਗੁਰਬਾਣੀ ਵਿਚ ਹੋਰ ਵੀ ਨਾਮ ਜੋ ਪ੍ਰਮੇਸ਼ਰ ਤੇ ਧਕੇ ਨਾਲ ਮੜ੍ਹੇ ਲਗਦੇ
ਹਨ ਜਿਂਵੇ ਕੀ - ਸਾਂਵਲਾ , ਕੇਸਵਾ ਆਦਿਕ, ਜਿਸ ਉਪਰ ਆਮ ਲੋਕ ਕਹ ਦਿੰਦੇ ਹਨ ਕੀ ਹਿੰਦੂ ਲੋਕ ਮਨਦੇ
ਸੀ ਤਾਂ ਇਹ ਨਾਮ ਧਕੇ ਨਾਲ ਪ੍ਰਮੇਸ਼ਰ ਨਾਲ ਗੁਰੂ ਸਾਹਿਬਾਨ ਨੇ ਜੋੜ ਦਿਤੇ ਹਨ | ਦਾਸ ਨੂੰ ਨਹੀ ਲਗਦਾ
ਕੀ ਗੁਰੂ ਸਾਹਿਬ ਨੇ ਇਹ ਕਮ ਕੀਤਾ ਹੋਵੇਗਾ | ਇਹ ਗੁਰੂ ਘਰ ਵਿਰੋਧੀ ਤਾਕਤਾਂ ਬਿਸ਼ਟਾ ਦੇ ਏਹੋ ਜੇਹੇ
ਕੀੜੇ ਹਨ, ਜਿਨਾ ਨੇ ਦਸਮ ਗ੍ਰੰਥ ਵਰਗੀ ਸ਼ਰਮਨਾਕ ਚੀਜ਼ ਸਾਡੇ ਧਰਮ ਵਿਚ ਵਾੜ ਦਿਤੀ ਹੈ, ਤਾਂ ਗੁਰੂ
ਗ੍ਰੰਥ ਸਾਹਿਬ ਜੀ ਵਰਗੀ ਪਵਿਤਰ ਚੀਜ਼ ਨੂੰ ਖਰਾਬ ਕਰਨ ਵਿਚ ਪਿਛੇ ਨਹੀ ਹਟੇ ਹੋਵਣਗੇ | ਅਖੋਤੀ ਦਸਮ
ਵਾਲੇ ਦਾ ਤਾਂ ਕਚਾ ਚਿਠਾ ਆਪ ਜੀ ਨੇ ਖੋਲ ਦਿਤਾ ਹੈ | ਅਸੀਂ ਗੁਰੂ ਘਰ ਦੇ ਸਿਖ ਹੋਣ ਦੇ ਨਾਤੇ,
ਗੁਰੂ ਗ੍ਰੰਥ ਸਾਹਿਬ ਵਿਚ ਦਰਜ ਇਹਨਾ ਅਖੋਤੀ ਗਲਾਂ ਵਲ ਵੀ ਧਿਆਨ ਦੇਣਾ ਚਾਹਿਦਾ ਹੈ | ਕਿਰਪਾ ਕਰ ਕੇ
ਸਿੰਘਾ ਨੂੰ ਕਹੋ ਵਿਚਾਰ ਕਰਨ, ਤੇ ਕੋਈ ਉਪਯੁਕਤ ਹਿਲਾ ਕਰਨ | ਸ਼ਰਧਾਵਾਨ ਹੋ ਕੇ ਨਾ ਵਿਚਰਨ ਗਿਆਨਵਾਨ
ਹੋ ਕੇ ਵਿਚਰਣ |
ਆਪਣੇ ਵਿਚਾਰ ਜ਼ਰੂਰ ਸਾਂਝੇ ਕਰਨਾ ਜੀ |
ਦਾਸ ਨਰ ਸਿੰਘ ਖਾਲਸਾ ਚੰਡੀਗੜ ਤੋਂ
* ਹੁਣ ਤਾਂ "ਚੰਡੀ" ਗੜ ਦਾ ਕਹਾਉਣ ਵਿਚ ਵੀ ਸ਼ਰਮ ਆਉਂਦੀ ਹੈ |
(ਟਿੱਪਣੀ:- “ਸੰਖ ਚਕ੍ਰ
ਮਾਲਾ ਤਿਲਕੁ ਬਿਰਾਜਿਤ ਦੇਖਿ ਪ੍ਰਤਾਪੁ ਜਮੁ ਡਰਿਓ” ਵਾਲੇ ਸ਼ਬਦ ਦੀ ਵਿਆਖਿਆ ਇੱਕ ਗੁਰਮੁਖ ਸੱਜਣ,
ਬਲਦੇਵ ਸਿੰਘ ਟੋਰਾਂਟੋ ਦੀ ਕੀਤੀ ਹੋਈ ‘ਸਿੱਖ ਮਾਰਗ’ ਤੇ ਪਾਈ ਹੋਈ ਹੈ। ਇਹ ਤੁਸੀਂ ਲੇਖ ਲੜੀ ਤੀਜੀ
ਵਿੱਚ ਪੜ੍ਹ ਸਕਦੇ ਹੋ-ਸੰਪਾਦਕ)
(26/02/11)
ਕਿਰਪਾਲ ਸਿੰਘ ਬਠਿੰਡਾ
ਸ਼੍ਰੋਮਣੀ ਕਮੇਟੀ ਚੋਣਾਂ ਦੌਰਨ ਸਿੱਖਾਂ ਦੀ ਹਮਦਰਦੀ ਪ੍ਰਾਪਤ ਕਰਨ ਲਈ ਬਾਦਲ ਉਠਾ ਰਿਹਾ ਹੈ ਹੋਂਦ
ਚਿੱਲੜ ਕਾਂਡ ਦਾ ਮਾਮਲਾ: ਭਾਈ ਸਿਰਸਾ
*ਪ੍ਰਕਾਸ਼ ਸਿੰਘ ਬਾਦਲ ਸ਼ੁਰੂ ਤੋਂ ਹੀ ਸਿਖਾਂ ਦੀ ਨਸਲਘਾਤ ਕਰਨ ਵਾਲਿਆਂ ਦਾ ਭਾਈਵਾਲ ਰਿਹਾ ਹੈ ਤੇ
ਹਮੇਸ਼ਾਂ ਹੀ ਇੱਕ ਪਾਸੇ ਤਾਂ ਸਿੱਖਾਂ ਦੇ ਕਾਤਲਾਂ ਨੂੰ ਬਚਾਉਣ ਵਿੱਚ ਲੱਗਾ ਰਹਿੰਦਾ ਹੈ ਤੇ ਦੂਜੇ
ਪਾਸੇ ਚੋਣਾਂ ਮੌਕੇ ਸਿੱਖਾਂ ਦੇ ਕਾਤਲਾਂ ਨੂੰ ਸਜਾ ਦੀ ਉੱਚੀ ਆਵਾਜ਼ ਵਿੱਚ ਮੰਗ ਕਰਕੇ ਸਿੱਖਾਂ ਦੀ
ਹਮਦਰਦੀ ਪ੍ਰਾਪਤ ਕਰਕੇ ਉਨ੍ਹਾਂ ਦੀਆਂ ਵੋਟਾਂ ਪ੍ਰਾਪਤ ਕਰਦਾ ਹੈ
* ਚੋਟਾਲਾ ਪਾਰਟੀ ਦੇ ਵਿਧਾਇਕ ਸੁਜਾਨ ਸਿੰਘ ਨੇ ਭਜਨ ਲਾਲ ਦੀ ਵਜ਼ਾਰਤ ਸਮੇਂ ੨੭ ਮਾਰਚ ੧੯੮੫ ਨੂੰ
ਬਜ਼ਟ ਸੈਸ਼ਨ ਦੌਰਾਨ ਪਿੰਡ ਹੋਂਦ ਚਿੱਲੜ ਦੀ ਤਬਾਹੀ ਤੇ ਕਤਲੇਆਮ ਦਾ ਮਾਮਲਾ ਹਰਿਆਣਾ ਵਿਧਾਨ ਸਭਾ ਵਿੱਚ
ਉਠਾਇਆ ਸੀ ਤਾਂ ਅੱਜ ਪ੍ਰਕਾਸ਼ ਸਿੰਘ ਬਾਦਲ ਜਾਂ ਅਵਤਾਰ ਸਿੰਘ ਮੱਕੜ ਕਿਸ ਤਰ੍ਹਾਂ ਕਹਿ ਸਕਦੇ ਹਨ ਕਿ
ਇਸ ਕਾਂਡ ਦਾ ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਿਆ।
* ਜੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਸੱਚਮੁਚ
ਹੀ ਸਿੱਖਾਂ ਨਾਲ ਹਮਦਰਦੀ ਰੱਖਦੇ ਹੋਏ ਪੀੜਤਾਂ ਨੂੰ ਇਨਸਾਫ਼ ਤੇ ਦੋਸ਼ੀਆਂ ਨੂੰ ਸਜਾ ਦਿਵਾਉਣੀ
ਚਾਹੁੰਦੇ ਹਨ ਤਾਂ ੧੯੯੭ ਵਿੱਚ ਕੀਤੇ ਚੋਣ ਵਾਅਦੇ ਅਨੁਸਾਰ ਕਾਲੇ ਦਿਨਾਂ ਵਿੱਚ ਪੰਜਾਬ 'ਚ ਹੋਏ ਝੂਠੇ
ਪੁਲਿਸ ਮੁਕਾਬਿਲਆਂ ਲਈ ਉਸੇ ਢੰਗ ਨਾਲ ਪੜਤਾਲ ਕਰਵਾਉਣ ਜਿਸ ਤਰ੍ਹਾਂ ਦੀ ਪੜਤਾਲ ਦੀ ਮੰਗ ਉਹ ਹਰਿਆਣਾ
ਸਰਕਾਰ ਤੋਂ ਕਰ ਰਹੇ ਹਨ।
ਬਠਿੰਡਾ, ੨੬ ਫਰਵਰੀ (ਕਿਰਪਾਲ ਸਿੰਘ) ਹਰਿਆਣਾ ਦੇ ਪਿੰਡ ਹੋਂਦ ਚਿੱਲੜ ਕਾਂਡ ਦੀਆਂ ਸ਼ੇਰੇ ਪੰਜਾਬ
ਰੇਡੀਓ ਵਲੋਂ ਪਰਤਾਂ ਖੋਲ੍ਹੇ ਜਾਣ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਮੱਕੜ ਦੇ ਝੂਠ ਦਾ ਪਰਦਾ ਫ਼ਾਸ਼
ਕੀਤੇ ਜਾਣ ਦੀਆਂ ਖ਼ਬਰਾਂ ਸਾਹਮਣੇ ਆਉਣ ਪਿਛੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਸ਼ੇਸ਼ ਸਕੱਤਰ ਭਾਈ ਬਲਦੇਵ
ਸਿੰਘ ਸਿਰਸਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ ਸ਼ੁਰੂ ਤੋਂ ਹੀ ਸਿਖਾਂ ਦੀ
ਨਸਲਘਾਤ ਕਰਨ ਵਾਲਿਆਂ ਦਾ ਭਾਈਵਾਲ ਰਿਹਾ ਹੈ ਤੇ ਹਮੇਸ਼ਾਂ ਹੀ ਇੱਕ ਪਾਸੇ ਤਾਂ ਸਿੱਖਾਂ ਦੇ ਕਾਤਲਾਂ
ਨੂੰ ਬਚਾਉਣ ਵਿੱਚ ਲੱਗਾ ਰਹਿੰਦਾ ਹੈ ਤੇ ਦੂਜੇ ਪਾਸੇ ਚੋਣਾਂ ਮੌਕੇ ਸਿੱਖਾਂ ਦੇ ਕਾਤਲਾਂ ਨੂੰ ਸਜਾ
ਦੀ ਉੱਚੀ ਆਵਾਜ਼ ਵਿੱਚ ਮੰਗ ਕਰਕੇ ਸਿੱਖਾਂ ਦੀ ਹਮਦਰਦੀ ਪ੍ਰਾਪਤ ਕਰਕੇ ਉਨ੍ਹਾਂ ਦੀਆਂ ਵੋਟਾਂ ਪ੍ਰਾਪਤ
ਕਰਦਾ ਹੈ। ਉਨ੍ਹਾਂ ਕਿਹਾ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਹਰਿਆਣੇ ਵਿੱਚ ਕਾਂਗਰਸ ਪਾਰਟੀ ਤੇ ਵਿਸ਼ੇਸ਼
ਤੌਰ 'ਤੇ ਭਜਨ ਲਾਲ ਸਿੱਖਾਂ ਦੇ ਸਮੂਹਕ ਕਤਲਾਂ ਲਈ ਮੁੱਖ ਤੌਰ 'ਤੇ ਜਿੰਮੇਵਾਰ ਹਨ ਤੇ ਉਨ੍ਹਾਂ ਨੂੰ
ਸ਼ਰਤੀਆ ਸਜਾ ਮਿਲਣੀ ਚਾਹੀਦੀ ਹੈ ਪਰ ਬਾਦਲ ਦਲ ਵਲੋਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਿੱਖਾਂ ਦੇ
ਕਾਤਲਾਂ ਨੂੰ ਸਜਾ ਦਿਵਾਉਣ ਲਈ ਨਹੀਂ, ਬਲਕਿ ਸ਼੍ਰੋਮਣੀ ਕਮੇਟੀ ਦੀਆਂ ਆਉਣ ਵਾਲੀਆਂ ਚੋਣਾਂ ਨੂੰ ਮੁੱਖ
ਰੱਖ ਕੇ ਇੱਕ ਤੀਰ ਨਾਲ ਦੋ ਨਿਸ਼ਾਨੇ ਫੁੰਡੇ ਜਾ ਰਹੇ ਹਨ। ਭਾਈ ਸਿਰਸਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ
ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਦੋਸ਼ੀਆਂ ਨੂੰ ਸਜਾ ਦਿਵਾਉਣ ਲਈ ਹੁਣ ਤੱਕ ਕੋਈ ਕਾਨੂੰਨੀ ਕਾਰਵਾਈ
ਨਹੀਂ ਕੀਤੀ ਪਰ ਭੜਕਾਊ ਭਾਸ਼ਣਾਂ ਰਾਹੀਂ ਇੱਕ ਪਾਸੇ ਤਾਂ ਮਹੌਲ ਖ਼ਰਾਬ ਕਰਕੇ ਚੱਲ ਰਹੀ ਕਾਨੂੰਨੀ
ਕਰਵਾਈ ਵਿੱਚ ਰੁਕਾਵਟਾਂ ਖੜ੍ਹੀਆਂ ਕਰਕੇ ਦੋਸ਼ੀਆਂ ਨੂੰ ਬਚਾਉਣ ਲਈ ਰਾਹ ਪੱਧਰਾ ਕਰ ਰਿਹਾ ਹੈ ਤੇ
ਦੂਸਰੇ ਪਾਸੇ ਸਿੱਖਾਂ ਦੀ ਹਮਦਰਦੀ ਪ੍ਰਾਪਤ ਕਰਕੇ ਚੋਣਾਂ ਵਿੱਚ ਸਿਖਾਂ ਦੀਆਂ ਵੋਟਾਂ ਪ੍ਰਾਪਤ ਕਰਨ
ਲਈ ਯਤਨ ਕੀਤੇ ਜਾ ਰਹੇ ਹਨ ਤਾਂ ਕਿ ਹੱਥਾਂ ਵਿੱਚੋਂ ਨਿਕਲ ਰਹੇ ਹਰਿਆਣੇ ਨੇ ਆਪਣੀ ਮੁੱਠੀ ਵਿੱਚ ਹੀ
ਰੱਖਿਆ ਜਾ ਸਕੇ।
ਭਾਈ ਸਿਰਸਾ ਨੇ ਕਿਹਾ ਕਿ ਚੋਟਾਲਾ ਪਾਰਟੀ ਦੇ ਵਿਧਾਇਕ ਸੁਜਾਨ ਸਿੰਘ ਨੇ ਭਜਨ ਲਾਲ ਦੀ ਵਜ਼ਾਰਤ ਸਮੇਂ
੨੭ ਮਾਰਚ ੧੯੮੫ ਨੂੰ ਬਜ਼ਟ ਸੈਸ਼ਨ ਦੌਰਾਨ ਪਿੰਡ ਹੋਂਦ ਚਿੱਲੜ ਦੀ ਤਬਾਹੀ ਤੇ ਕਤਲੇਆਮ ਦਾ ਮਾਮਲਾ
ਹਰਿਆਣਾ ਵਿਧਾਨ ਸਭਾ ਵਿੱਚ ਉਠਾਇਆ ਸੀ ਤਾਂ ਅੱਜ ਪ੍ਰਕਾਸ਼ ਸਿੰਘ ਬਾਦਲ ਜਾਂ ਅਵਤਾਰ ਸਿੰਘ ਮੱਕੜ ਕਿਸ
ਤਰ੍ਹਾਂ ਕਹਿ ਸਕਦੇ ਹਨ ਕਿ ਇਸ ਕਾਂਡ ਦਾ ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਿਆ। ਉਨ੍ਹਾਂ ਕਿਹਾ ਜੇ ਸ:
ਬਾਦਲ ਦੋਸ਼ੀਆਂ ਨੂੰ ਸਜਾ ਦਿਵਾਉਣ ਲਈ ਸੁਹਿਰਦ ਹੁੰਦੇ ਤਾਂ ਉਸ ਪਿਛੋਂ ਹਰਿਆਣਾ ਵਿਚ ਦੋ ਵਾਰ ਉਨ੍ਹਾਂ
ਦੇ ਲੰਗੋਟੀਆ ਯਾਰ ਓਮ ਪ੍ਰਕਾਸ਼ ਚੋਟਾਲਾ ਦੀ ਅਤੇ ਇੱਕ ਵਾਰ ਭਾਜਪਾ ਦੀ ਬਾਂਸੀ ਲਾਲ ਨਾਲ ਸਾਂਝੀ
ਸਰਕਾਰ ਰਹਿ ਚੁੱਕੀ ਹੈ, ਬਾਦਲ ਜਾਂ ਮੱਕੜ ਨੇ ਉਸ ਦੌਰਾਨ ਉਨ੍ਹਾਂ ਰਾਹੀਂ ਦੋਸ਼ੀਆਂ ਨੂੰ ਸਜਾ ਤੇ
ਪੀੜਤਾਂ ਨੂੰ ਇਨਸਾਫ਼ ਕਿਉਂ ਨਹੀਂ ਦਿਵਾਇਆ? ਭਾਈ ਸਿਰਸਾ ਨੇ ਕਿਹਾ ਕਿ ਮਗਰ ਮੱਛ ਦੇ ਹੰਝੂ ਬਹਾਉਣ
ਵਾਲਾ ਬਾਦਲ ਹਮੇਸ਼ਾਂ ਦੋਸ਼ੀਆਂ ਨੂੰ ਬਚਾਉਣ ਲਈ ਭਾਜਪਾ ਨਾਲ ਪ੍ਰਤੱਖ ਰੂਪ 'ਚ ਤੇ ਕਾਂਗਰਸ ਨਾਲ
ਅੰਦਰਖਾਤੇ ਮਿਲਿਆ ਹੋਇਆ ਹੈ ਇਸੇ ਕਾਰਣ ਇਸ ਦੇ ਪਾਰਟੀ ਆਗੂਆਂ ਨੇ ਦਿੱਲੀ ਵਿੱਚ ਸਿੱਖ ਕਤਲੇਆਮ ਦੇ
ਗਵਾਹਾਂ ਨੂੰ ਮੁਕਰਾਇਆ, ਪੰਜਾਬ ਵਿੱਚ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਸਿਖਾਂ ਨੂੰ ਮਾਰਨ ਵਾਲੇ
ਅਫਸਰਾਂ ਨੂੰ ਬਚਾਉਣ ਲਈ ਉਨ੍ਹਾਂ ਦੇ ਕੇਸ ਸਰਕਾਰੀ ਖਰਚੇ 'ਤੇ ਲੜੇ ਗਏ, ਉਨ੍ਹਾਂ ਨੂੰ ਇਨਾਮ ਵਜੋਂ
ਤਰੱਕੀਆਂ ਦਿੱਤੀਆਂ ਸੇਵਾ ਮੁਕਤ ਹੋਣ ਪਿਛੋਂ ਉਨ੍ਹਾਂ ਨੂੰ ਆਪਣੀ ਪਾਰਟੀ ਵਿੱਚ ਅਹੁੱਦੇ ਦਿੱਤੇ,
ਗੁਰਦੇਵ ਸਿੰਘ ਕਉਂਕੇ, ਤੇ ਦਵਿੰਦਰ ਸਿੰਘ ਭੁੱਲਰ ਦੇ ਪਿਤਾ ਤੇ ਮਾਸੜ ਦੇ ਕਤਲਾਂ ਦੀ ਪੜਤਾਲ ਰੀਪੋਰਟ
ਦਬਾਈ, ੨੫੦੦੦ ਸਿੱਖ ਨੂਜਵਾਨਾਂ ਦੀਆਂ ਅਣਪਛਾਤੀਆਂ ਲਾਸ਼ਾਂ ਦਾ ਕੇਸ ਚੁੱਕਣ ਵਾਲੇ ਮਨੁੱਖੀ ਅਧਿਕਾਰਾਂ
ਦੇ ਨਾਇਕ ਜਸਵੰਤ ਸਿੰਘ ਖਾਲੜਾ ਨੂੰ ਹੀ ਬੁੱਚੜ ਪੁਲਿਸ ਅਫਸਰਾਂ ਨੇ ਅਣਪਛਤੀ ਲਾਸ਼ ਬਣਾ ਦਿੱਤਾ ਪਰ
ਚੋਣ ਵਾਅਦਾ ਕੀਤੇ ਜਾਣ ਤੇ ਦੋ ਵਾਰ ਸਰਕਾਰ ਬਣਾਉਣ ਦੇ ਬਾਵਯੂਦ ਵੀ ਝੂਠੇ ਪੁਲਸ ਮੁਕਾਬਿਲਆਂ ਦੀ
ਪੜਤਾਲ ਕਰਵਾਉਣ ਤੋਂ ਮੁਕਰਿਆ ਸ: ਬਾਦਲ ਕਿਸ ਅਧਾਰ 'ਤੇ ਹੋਂਦ ਚਿੱਲੜ ਦੇ ਪੀੜਤਾਂ ਨੂੰ ਇਨਸਾਫ਼
ਦਿਵਾਉਣ ਦੇ ਝੂਠੇ ਵਾਅਦੇ ਕਰ ਰਿਹਾ ਹੈ। ਭਾਈ ਸਿਰਸਾ ਨੇ ਕਿਹਾ ਕਿ ਸਾਡੀ ਪਾਰਟੀ ਇਹ ਜੋਰਦਾਰ ਮੰਗ
ਕਰਦੀ ਹੈ ਕਿ ਹੋਂਦ ਚਿੱਲੜ ਕਾਂਡ ਦੇ ਪੀੜਤਾਂ ਨੂੰ ਇਨਸਾਫ਼ ਮਿਲੇ। ਜੇ ਮੁੱਖ ਮੰਤਰੀ ਪ੍ਰਕਾਸ਼ ਸਿੰਘ
ਬਾਦਲ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਸੱਚਮੁਚ ਹੀ ਸਿੱਖਾਂ ਨਾਲ ਹਮਦਰਦੀ ਰੱਖਦੇ
ਹੋਏ ਪੀੜਤਾਂ ਨੂੰ ਇਨਸਾਫ਼ ਤੇ ਦੋਸ਼ੀਆਂ ਨੂੰ ਸਜਾ ਦਿਵਾਉਣੀ ਚਾਹੁੰਦੇ ਹਨ ਤਾਂ ੧੯੯੭ ਵਿੱਚ ਕੀਤੇ ਚੋਣ
ਵਾਅਦੇ ਅਨੁਸਾਰ ਕਾਲੇ ਦਿਨਾਂ ਵਿੱਚ ਪੰਜਾਬ 'ਚ ਹੋਏ ਝੂਠੇ ਪੁਲਿਸ ਮੁਕਾਬਿਲਆਂ ਲਈ ਉਸੇ ਢੰਗ ਨਾਲ
ਪੜਤਾਲ ਕਰਵਾਉਣ ਜਿਸ ਤਰ੍ਹਾਂ ਦੀ ਪੜਤਾਲ ਦੀ ਮੰਗ ਉਹ ਹਰਿਆਣਾ ਸਰਕਾਰ ਤੋਂ ਕਰ ਰਹੇ ਹਨ।
(25/02/11)
ਅਮਰ ਜੀਤ ਸਿੰਘ ਚੰਦੀ
ੴ
ਸਤਿ ਗੁਰ ਪ੍ਰਸਾਦਿ
ਗੁਰੂ ਨਾਨਕ ਸਾਹਿਬ ਦੀ ਵਿਚਾਰ ਧਾਰਾ ਅਤੇ ਦੁਨੀਆ ਵਿੱਚ ਉਸ ਦਾ ਪਰਚਾਰ
ਕਿਸੇ ਵੀ ਵਿਚਾਰ ਧਾਰਾ ਨੂੰ, ਉਸ ਦੇ ਮੂਲ ਰੂਪ ਵਿੱਚ ਪਰਚਾਰਨ ਲਈ, ਇਹ ਜ਼ਰੂਰੀ ਹੈ ਕਿ
ਪਰਚਾਰਨ ਵਾਲੇ, ਉਸ ਵਿਚਾਰਧਾਰਾ ਤੋਂ ਭਲੀ ਭਾਂਤ ਜਾਣੂ ਹੋਣ। ਖਾਲੀ ਜਾਣੂ ਹੀ ਨਾ ਹੋਣ, ਉਨ੍ਹਾਂ ਦਾ
ਜੀਵਨ ਵੀ, ਉਸ ਵਿਚਾਰ ਧਾਰਾ ਦੀ ਮੂੰਹ ਬੋਲਦੀ ਤਸਵੀਰ ਹੋਵੇ। ਗੁਰੂ ਨਾਨਕ ਸਾਹਿਬ ਦੀ ਵਿਚਾਰ ਧਾਰਾ,
ਬਾਕੀ ਸਾਰੀਆਂ ਵਿਚਾਰ ਧਾਰਾਵਾਂ ਤੋਂ ਵਿਲੱਖਣ ਹੈ। ਇਸ ਵਿੱਚ ਕੁੱਝ ਵੀ ਆਪਾ ਵਿਰੋਧੀ ਨਹੀਂ ਹੈ। ਇਸ
ਵਿਚਲੇ ਸਮਾਜ ਦੀ ਬਣਤਰ, ਬੰਦੇ ਦੀ ਇੱਕ ਸਾਰ ਕਥਨੀ ਅਤੇ ਕਰਨੀ , ਸ਼ਬਦ ਗੁਰੂ ਵਲੋਂ ਦਿੱਤੀ ਸਿਖਿਆ,
ਜਿਸ ਦੇ ਆਧਾਰ ਤੇ ਬੰਦੇ ਨੇ, ਪਰਮਾਤਮਾ ਵਲੋਂ ਸਿਰਜੇ, ਨਿਯਮ-ਕਾਨੂਨਾਂ ਨਾਲ ਇੱਕ ਸੁਰ ਹੋ ਕੇ,
ਪਰਮਾਤਮਾ ਨਾਲ ਇਕ-ਮਿਕ ਹੋਣਾ ਅਤੇ ਮਨੁਖਾ ਜਨਮ ਸਫਲਾ ਕਰ ਕੇ, ਆਵਾ-ਗਵਣ, ਜਨਮ-ਮਰਨ ਦੇ ਗੇੜ ਤੋਂ
ਮੁਕਤ ਹੋਣਾ ਹੈ। ਇਹ ਸਾਰੀਆਂ ਗੁਰੂ ਨਾਨਕ ਜੀ ਦੇ ਸਿਧਾਂਤ ਦੀਆਂ ਕੜੀਆਂ ਹਨ, ਜੋ ਇੱਕ ਦੂਸਰੇ ਦੀਆਂ
ਪੂਰਕ ਹਨ। ਇਨ੍ਹਾਂ ਵਿਚੋਂ ਇੱਕ ਦਾ ਵੀ ਵਖਰੇਵਾਂ, ਪੂਰੀ ਵਿਚਾਰ-ਧਾਰਾ ਦਾ ਘਾਣ ਕਰਨ ਲਈ ਕਾਫੀ ਹੈ।
ਗੁਰੂ ਨਾਨਕ ਜੀ ਦੀ ਵਿਚਾਰ ਧਾਰਾ, ਅਤੇ ਦੂਸਰੇ ਮੱਤਾਂ ਦੀ ਵਿਚਾਰ ਧਾਰਾ ਵਿਚਲੇ ਸਮਾਜਿਕ ਵਿਸਲੇਸ਼ਨ
ਦਾ ਜ਼ਮੀਨ-ਆਸਮਾਨ ਦਾ ਅੰਤਰ ਹੈ। ਦੂਸਰੇ ਮੱਤਾਂ ਦੀ ਸਮਾਜਿਕ ਵਿਚਾਰ ਧਾਰਾ ਆਪਣੇ-ਆਪਣੇ ਮੱਤ ਦੀ ਵਲਗਣ
ਦੇ ਘੇਰੇ ਵਿੱਚ ਕੈਦ ਹੈ। ਉਸ ਘੇਰੇ ਤੋਂ ਬਾਹਰ ਬਾਰੇ ਸੋਚਣਾ ਵੀ ਗੁਨਾਹ ਹੈ। ਉਨ੍ਹਾਂ ਵਿੱਚ ਦੂਸਰੇ
ਮੱਤਾਂ ਦੇ ਸ਼ੋਸ਼ਣ ਦੀ ਤਾਂ ਖੁਲ੍ਹ ਹੈ ਹੀ, ਆਪਣੇ ਮੱਤ ਦੇ ਘੇਰੇ ਵਿੱਚ ਵੀ ਸ਼ੋਸ਼ਣ ਬਾਰੇ, ਜੇ ਇਹ ਕਿਹਾ
ਜਾਂਦਾ ਹੈ ਕਿ ਇਹ ਆਪਣੇ ਭਰਾ ਹਨ, ਇਨ੍ਹਾਂ ਨਾਲ ਬਰਾਬਰੀ ਦਾ ਸਲੂਕ ਕਰਨਾ ਚਾਹੀਦਾ ਹੈ, ਇਹ ਇੱਕ
ਕਹਾਵਤ ਮਾਤਰ ਹੀ ਹੈ। ਸਭ ਤੋਂ ਵੱਧ ਸ਼ੋਸ਼ਣ ਆਪਣੇ ਮੱਤ ਵਾਲਿਆਂ ਦਾ ਹੀ ਕੀਤਾ ਜਾਂਦਾ ਹੈ। ਜੇ ਸਮਾਜਕ
ਸੋਚਣੀ ਵਿੱਚ ਇਸ ਸ਼ੋਸ਼ਣ ਦੀ ਖੁਲ੍ਹ ਨਹੀਂ ਦਿੱਤੀ ਗਈ ਤਾਂ ਉਸ ਤੇ ਕੋਈ ਕਾਰਗਰ ਰੋਕ ਵੀ ਨਹੀਂ ਲਗਾਈ
ਗਈ।
ਜਦੋਂ ਆਪਣੇ-ਆਪਣੇ ਸਵਾਰਥ ਟਕਰਾਉਂਦੇ ਹਨ, ਤਾਂ ਆਪਣੇ ਭਾਈਚਾਰੇ ਵਾਲਿਆਂ ਨੂੰ ਹੀ, ਦੇਸ਼-ਭਗਤੀ ਦੇ
ਲਾਲੀ-ਪਾਪ ਦੀ ਆੜ ਵਿੱਚ ਖੁਲ੍ਹ ਕੇ ਮਾਰਿਆ, ਲੁਟਿਆ ਅਤੇ ਬੀਬੀਆਂ ਦੀ ਬੇ-ਪਤੀ ਕੀਤੀ ਜਾਂਦੀ ਹੈ।
ਇਵੇਂ ਮਹਿਸੂਸ ਹੁੰਦਾ ਹੈ ਜਿਵੇਂ ਇਹ ਸਭ ਵਲਗਣਾਂ, ਆਪਣੇ-ਆਪਣੇ ਸਵਾਰਥ ਸਿੱਧੀ ਦੇ ਘੇਰੇ ਮਾਤਰ ਹੀ
ਹਨ। ਪਰ ਗੁਰੂ ਨਾਨਕ ਦੀ ਵਿਚਾਰ ਧਾਰਾ ਦਾ ਸਮਾਜ, ਇਨ੍ਹਾਂ ਬੁਰਾਈਆਂ ਤੋਂ ਪਾਕ ਹੈ। (ਜੇ ਕੋਈ ਵੀਰ
ਇਹ ਕਹੇ ਕਿ ਬਾਬੇ ਨਾਨਕ ਦੇ ਸਮਾਜ ਨਾਲ ਸਬੰਧਤ ਸਿੱਖ ਵੀ, ਅਠਾਰਵੀ ਸਦੀ ਦੇ ਅੰਤਲੇ ਦਹਾਕਿਆਂ ਤੋਂ
ਹੁਣ ਤੱਕ, ਇਹੀ ਕੁੱਝ ਕਰਦੇ ਆ ਰਹੇ ਹਨ, ਤਾਂ ਉਸ ਵੀਰ ਨੂੰ ਇਹੀ ਬੇਨਤੀ ਕੀਤੀ ਜਾ ਸਕਦੀ ਹੈ ਕਿ
“ਵੀਰ ਜੀ ਗੱਲ ਸਿਧਾਂਤ ਦੀ ਹੈ, ਜਿਸ ਵਿੱਚ ਕੋਈ ਘਾਟ ਨਹੀਂ, ਅਜਿਹੇ ਸਾਰੇ ਸਿੱਖ ਉਸ ਵਿਚਾਰਧਾਰਾ
ਨਾਲੋਂ ਟੁੱਟ ਕੇ ਹੀ ਇਹ ਸਭ ਕਰਦੇ ਰਹੇ ਹਨ” ) ਵਿਚਾਰਧਾਰਾ ਅਨੁਸਾਰ ਗਰੀਬਾਂ-ਕਿਸਾਨਾਂ ਦੀ ਬਾਂਹ ਫੜ
ਕੇ, ਜਗੀਰਦਾਰੀ ਨਜ਼ਾਮ ਖਤਮ ਕਰਨ ਵਾਲਾ “ਬਾਬਾ ਬੰਦਾ ਸਿੰਘ ਬਹਾਦਰ” ਵੀ ਇੱਕ ਸਿੱਖ ਹੀ ਸੀ।
ਵਿਚਾਰਧਾਰਾ ਵਿਰੁੱਧ ਉਸ ਸਿਸਟਮ ਨੂੰ ਖਤਮ ਕਰ ਕੇ, ਮੁੜ ਜਗੀਰਦਾਰੀ ਨਿਜ਼ਾਮ ਲਾਗੂ ਕਰਨ ਵਾਲਾ
“ਮਹਾਰਾਜਾ ਰਣਜੀਤ ਸਿੰਘ” ਵੀ ਇੱਕ ਸਿੱਖ ਹੀ ਸੀ। ਬਲਕਿ ਦੋ ਸਦੀਆਂ ਤੱਕ ਤਾਂ, ਬਾਬਾ ਬੰਦਾ ਸਿੰਘ
ਬਹਾਦਰ ਨੂੰ ਅਣਗੌਲਿਆਂ ਕਰ ਕੇ, ਮਹਾਰਾਜਾ ਰਣਜੀਤ ਸਿੰਘ ਨੂੰ ਸਿੱਖਾਂ ਦਾ ਰੋਲ-ਮਾਡਲ ਪਰਚਾਰਨ ਵਾਲੇ
ਵੀ ਸਿੱਖ ਹੀ ਸਨ।
ਇਸ ਵਿੱਚ ਸਿਧਾਂਤ ਦਾ ਕੀ ਦੋਸ਼? ਉਹ ਵੀ ਸਿੱਖ ਹੀ ਸਨ, ਜਿਨ੍ਹਾਂ ਦੇ ਆਚਰਣ ਦੀਆਂ ਤਾਰੀਫਾਂ,
ਦੁਸ਼ਮਣਾਂ ਨੇ ਵੀ ਕੀਤੀਆਂ ਹਨ। ਸ. ਹਰੀ ਸਿੰਘ ਨਲੂਆ ਅਤੇ ਮਾਸਟਰ ਤਾਰਾ ਸਿੰਘ ਵਰਗੀਆਂ ਕਈ ਸ਼ਖਸੀਅਤਾਂ
ਦਾ ਜ਼ਿਕਰ ਇਤਿਹਾਸ ਵਿੱਚ ਹੈ। ਅਤੇ ਉਹ ਵੀ ਸਿੱਖ ਹੀ ਸਨ, ਜਿਨ੍ਹਾਂ ਦੇ ਮਹੱਲ ਅਤੇ ਹਵੇਲੀਆਂ,
ਵਿਭਚਾਰ ਦੇ ਅੱਡੇ ਸਨ। ਉਹ ਵੀ ਸਿੱਖ ਹੀ ਸਨ, ਜਿਨ੍ਹਾਂ ਕਾਰਨ ਸ੍ਰੀ ਲੰਕਾ ਵਿੱਚ ਸੱਖਾਂ ਨੂੰ
ਰੇਪਿਸਟ ਕਿਹਾ ਜਾਂਦਾ ਹੈ। ਉਹ ਵੀ ਸਿੱਖ ਹੀ ਹਨ, ਜੋ ਗੁਰਦਵਾਰਿਆਂ ਦੀਆਂ ਸਰਾਵਾਂ ਵਿੱਚ ਰੁਕੀਆਂ
ਬੀਬੀਆਂ ਨਾਲ ਵੀ ਬਲਾਤਕਾਰ ਕਰਦੇ ਹਨ, ਅਤੇ ਵਿਰੋਧ ਕਰਨ ਤੇ ਉਨ੍ਹਾਂ ਬੀਬੀਆਂ ਨੂੰ ਕਤਲ ਕਰ ਕੇ
ਉਨ੍ਹਾਂ ਦੀਆਂ ਲਾਸ਼ਾਂ, ਰਾਤੋ-ਰਾਤ ਡੈਮਾਂ ਵਿੱਚ ਸੁੱਟ ਆਉਂਦੇ ਹਨ।
ਉਹ ਵੀ ਸਿੱਖ ਹੀ ਸਨ, ਜਿਹੜੇ ਜੰਗਲਾਂ ਵਿੱਚ ਬਹੁਤ ਘੱਟ ਰਾਸ਼ਨ-ਪਾਣੀ ਦੇ ਹੁੰਦਿਆਂ ਵੀ, ਭਰਾਵਾਂ ਨਾਲ
ਵੰਡ ਕੇ ਗੁਜ਼ਾਰਾ ਕਰਦੇ ਸਨ। ਉਹ ਵੀ ਸਿੱਖ ਹੀ ਸਨ ਅਤੇ ਅੱਜ ਵੀ ਹਨ ਜੋ ਕਰੋੜਾਂ ਦੀਆਂ ਜਾਇਦਾਦਾਂ
ਹੋਣ ਤੇ ਵੀ, ਸਿੱਖਾਂ ਦਾ ਹੀ ਹੱਕ ਮਾਰ ਕੇ, ਆਪਣੇ ਨਿੱਜ ਦੀ ਖਾਤਰ, ਹੋਰ ਵੱਧ ਜਾਇਦਾਦਾਂ ਬਣਾਈ
ਜਾਂਦੇ ਹਨ। ਉਹ ਵੀ ਸਿੱਖ ਹੀ ਸਨ, ਜੋ ਗੁਰੂਆਂ ਦੇ ਨਾਵਾਂ ਤੋਂ ਆਪਣਾ ਸਭ-ਕੁਝ ਨਿਛਾਚਰ ਕਰਦੇ ਸਨ।
ਉਹ ਵੀ ਸਿੱਖ ਹੀ ਹਨ ਜੋ ਗੁਰੂਆਂ ਦੇ ਨਾਵਾਂ ਦੀ ਆੜ ਵਿਚ, ਆਪਣਾ ਸ਼ਕਾਰ ਖੇਡਦੇ ਹਨ। ਗੁਰੂ ਨਾਨਕ ਜੀ
ਦੀ ਸਮਾਜ ਸਬੰਧੀ ਵਿਚਾਰਧਾਰਾ ਬਹੁਤ ਸਪੱਸ਼ਟ ਅਤੇ ਸ਼ੋਸ਼ਣ ਰਹਿਤ ਹੈ, ਪਰਾਇਆ ਹੱਕ ਮਾਰਨ ਨੂੰ, ਗੰਦ ਖਾਣ
ਬਰਾਬਰ ਕਹਿੰਦੀ ਹੈ। ਜੇ ਕੋਈ ਫਿਰ ਵੀ ਇਹ ਗੰਦ ਖਾਈ ਜਾਵੇ ਅਤੇ ਲੋਕੀ ਉਸ ਨੂੰ ਸਿੱਖ ਹੀ ਨਹੀਂ,
ਸਿੱਖਾਂ ਦਾ ਆਗੂ, ਬਾਬਾ ਨਾਨਕ ਜੀ ਦੀ ਵਿਚਾਰਧਾਰਾ ਦਾ ਅਲਮ-ਬਰਦਾਰ ਕਹੀ ਜਾਣ, ਤਾਂ ਇਸ ਵਿੱਚ
ਵਿਚਾਰਧਾਰਾ ਦਾ ਕੀ ਕਸੂਰ? ਇਵੇਂ ਹੀ ਸਿੱਖਾਂ ਦੀ ਕਥਨੀ ਅਤੇ ਕਰਨੀ ਦੀ ਇਕਸਾਰਿਤਾ ਬਾਰੇ ਵੀ ਬੜਾ
ਸਪੱਸ਼ਟ ਕਿਹਾ ਹੈ,
ਦਿਲਹੁ ਮੁਹਬਤਿ ਜਿੰਨੑ ਸੇਈ ਸਚਿਆ॥ ਜਿਨੑ ਮਨਿ ਹੋਰੁ ਮੁਖਿ ਹੋਰੁ ਸਿ
ਕਾਂਢੇ ਕਚਆ॥ (੪੮੮) ਕਿਸੇ ਵੇਲੇ ਸਿੱਖ. ਮਨ ਅਤੇ ਮੂੰਹ ਦੀ ਇੱਕ ਸਾਰਤਾ ਕਾਰਨ ਬਚਨਾਂ ਦੇ
ਬਲੀ ਕਹਾਉਂਦੇ ਸਨ, ਪਰ ਅੱਜ ਸਿੱਖੀ ਭੇਸ ਵਿਚਲੇ, ਲੱਖਾਂ ਅਜਿਹੇ ਹਨ, ਜੋ ਸਵੇਰੇ ਕੁੱਝ ਕਹਿੰਦੇ ਹਨ
ਅਤੇ ਸ਼ਾਮ ਨੂੰ ਕਹਿ ਦਿੰਦੇ ਹਨ ਕਿ “ਮੈਂ ਜੋ ਕਿਹਾ ਸੀ ਉਸ ਨੂੰ ਗਲਤ ਸਮਝਿਆ ਗਿਆ ਹੈ, ਮੈਂ ਤਾਂ
ਏਵੇਂ ਨਹੀਂ ਏਵੇਂ ਕਿਹਾ ਸੀ” ਜੋ ਬੰਦਾ ਸੱਚ ਨਾਲ ਜੁੜਿਆ ਹੁੰਦਾ ਹੈ, ਉਸ ਦਾ ਕਥਨ ਹਰ ਵਾਰ ਇਕੋ
ਹੁੰਦਾ ਹੈ। ਝੂਠੇ ਬੰਦਿਆਂ ਨੂੰ ਭੁੱਲ ਜਾਂਦਾ ਹੈ ਕਿ ਉਨ੍ਹਾਂ ਨੇ ਕੀ ਕਿਹਾ ਸੀ? ਇਸ ਕਾਰਨ ਉਹ
ਵਾਰ-ਵਾਰ ਝੂਠ ਬੋਲਦੇ ਰਹਿੰਦੇ ਹਨ। ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਦਾ, ਸਿੱਖ ਦੀ
ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਮਹੱਤਵ ਹੈ, ਕਿਉਂਕ ਸ਼ਬਦ ਹੀ ਪਰਮਾਤਮਾ ਦੇ ਭੇਦਾਂ ਤੋਂ, ਉਸ ਦੀ ਰਜ਼ਾ
ਤੋਂ ਜਾਣੂ ਕਰਵਾਉਣ ਦੇ ਸਮਰੱਥ ਹੈ। ਗੁਰੂ ਗ੍ਰੰਥ ਸਾਬਿ ਜੀ ਮੁਤਾਬਕ, ਸ਼ਬਦ ਦੀ ਵਿਚਾਰ ਹੀ ਬੰਦੇ ਨੂੰ
ਅਸਲੀਅਤ ਤੋਂ ਜਾਣੂ ਕਰਵਾ ਕੇ, ਉਸ ਦੇ ਅੰਦਰੋਂ ਹਉਮੈ, ਦੂਰ ਕਰਨ ਦਾ ਕਾਰਨ ਬਣਦੀ ਹੈ। ਹਉਮੈ ਰਹਿਤ
ਹੋ ਕੇ ਹੀ, ਪਰਮਾਤਮਾ ਦੇ ਹੁਕਮ ਵਿੱਚ ਖੁਸ਼ੀ ਪੂਰਵਕ ਚਲਿਆ ਜਾ ਸਕਦਾ ਹੈ। ਜਿਸ ਮਨ ਵਿੱਚ ਹਉਮੈ
ਹੋਵੇਗੀ, ਉਹ ਕਿਸੇ ਦਾ ਹੁਕਮ ਕਿਵੇਂ ਮੰਨੇਗਾ? ਜਿਹੜਾ ਸਰਬ-ਸ਼ਕਤੀਮਾਨ ਦੇ ਹੁਕਮ ਵਿੱਚ ਨਹੀਂ ਚਲਦਾ,
ਉਹ ਆਪਣੀ ਹਉਮੈ ਨੂੰ ਪੱਠੇ ਪਵਾਉਣ ਦੇ ਗੇੜ ਵਿਚ, ਆਵਾਰਾ ਕੁੱਤੇ ਵਾਙ ਦਰ-ਦਰ ਦੀ ਝਾਕ ਰੱਖਦਾ ਹੈ।
ਉਹ ਵੀ ਸਿੱਖ ਹੀ ਸਨ ਜਿਨ੍ਹਾਂ ਨੇ ਨਵਾਬੀਆਂ ਨੂੰ ਠੋਕਰ ਮਾਰੀ ਸੀ। ਉਹ ਵੀ ਸਿੱਖ ਹੀ ਹਨ, ਜੋ ਵੋਟਾਂ
ਪਿੱਛੇ, ਵਿਕਾਰਾਂ ਨਾਲ ਭਰਪੂਰ ਡੇਰੇਦਾਰਾਂ ਦੀਆਂ ਜੁਤੀਆਂ ਚੱਟਦੇ ਫਿਰਦੇ ਹਨ।
ਗੁਰੂ ਦੀ ਸਿਖਿਆ ਅਨੁਸਾਰ ਚਲੇ ਬਗੈਰ, ਬੰਦੇ ਦਾ ਮਨ ਟਿਕਦਾ ਨਹੀਂ, ਭਟਕਦਾ ਹੀ ਰਹਿੰਦਾ ਹੈ। ਭਟਕਦਾ
ਮਨ ਕਦੀ ਵੀ ਪਰਮਾਤਮਾ ਨਾਲ ਨਹੀਂ ਜੁੜ ਸਕਦਾ। ਨਾ ਹੀ ਪਰਮਾਤਮਾ ਨਾਲ ਇਕ-ਮਿਕ ਹੋ ਕੇ, ਜਨਮ-ਮਰਨ ਦੇ
ਗੇੜ ਤੋਂ ਛੁਟਕਾਰਾ ਪਾ ਸਕਦਾ ਹੈ। ਇਹ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਹੈ, ਜੋ ਕਿਸੇ ਇੱਕ
ਵਿਅਕਤੀ, ਇੱਕ ਫਿਰਕੇ, ਜਾਂ ਇੱਕ ਨਸਲ ਨਾਲ ਸਬੰਧਿਤ ਨਹੀਂ ਬਲਕਿ ਦੁਨੀਆ ਦੇ ਹਰ ਵਿਅਕਤੀ ਨਾਲ
ਸਬੰਧਿਤ ਹੈ। ਇਸ ਲਈ ਹੀ ਇਸ ਵਿਚਾਰਧਾਰਾ ਨੂੰ ਕਿਸੇ ਧਰਮ, ਕਿਸੇ ਕੌਮ ਦਾ ਨਾਮ ਨਹੀਂ ਦਿੱਤਾ ਗਿਆ।
ਇਸ ਨੂੰ ਪੰਥ ਦਾ, ਪੰਧ ਦਾ ਰਾਸਤੇ ਦਾ ਨਾਮ ਦਿੱਤਾ ਗਿਆ ਹੈ। ਜਿਸ ਤੇ ਚਲਣਾ ਦੁਨੀਆਂ ਦੇ ਹਰ ਬੰਦੇ
ਦਾ ਫਰਜ਼ ਹੈ। ਖਾਲੀ ਚਲਣਾ ਹੀ ਨਹੀਂ, ਜੇ ਉਸ ਬੰਦੇ ਨੇ ਸਮਾਜ ਨੂੰ ਉਸਾਰੂ ਸੇਧ ਦੇ ਕੇ, ਹਰ ਕਿਸੇ ਦੀ
ਭਲਾਈ ਦਾ ਕੇਂਦਰ ਬਨਾਉਣਾ ਹੈ, ਜਾਂ ਆਪਣੇ ਵਿਚਲੇ ਵਿਕਾਰਾਂ ਦਾ ਗੰਦ ਸਾਫ ਕਰ ਕੇ, ਚੰਗਾ ਇੰਸਾਨ
ਬਣਨਾ ਹੈ ਤਾਂ ਉਸ ਨੂੰ ਗੁਰੂ ਸ਼ਬਦ ਦੀ ਵਿਚਾਰ ਕਰਨੀ, ਉਸ ਨੂੰ ਸਮਝਣਾ, ਉਸ ਅਨੁਸਾਰ ਜੀਵਨ ਢਾਲਣਾ
ਜ਼ਰੂਰੀ ਹੈ, ਤਾਂ ਹੀ ਪਰਮਾਤਮਾ ਨਾਲ ਇਕ-ਮਿਕ ਹੋ ਕੇ ਜਨਮ ਮਰਨ ਦਾ ਗੇੜ ਮੁਕਾਇਆ ਜਾ ਸਕਦਾ ਹੈ। ਇਸ
ਸਭ ਕਾਸੇ ਲਈ, ਦੁਨੀਅ ਦੇ ਹਰ ਧਰਮ ਦੇ ਬੰਦੇ ਨੂੰ, ਨਾਨਕ ਦੀ ਵਿਚਾਰਧਾਰਾ ਅਨੁਸਾਰ ਚਲਣਾ ਜ਼ਰੂਰੀ ਹੈ।
ਜੋ ਬੰਦਾ, ਜੋ ਸੰਸਥਾ, ਜੋ ਟੋਲਾ ਆਪ ਹੀ ਆਪਣੇ ਸਾਥੀਆਂ ਦਾ ਸ਼ੋਸ਼ਣ ਕਰਦਾ ਹੈ। ਹਉਮੈ ਵਿੱਚ ਨਕਾ-ਨੱਕ
ਭਰਿਆ ਪਿਆ ਹੈ। ਦਿਲ ਵਿੱਚ ਕੁੱਝ ਹੋਰ ਹੁੰਦਿਆਂ ਵੀ ਮੂੰਹੋਂ ਕੁੱਝ ਹੋਰ ਕਹਿ ਰਿਹਾ ਹੈ। ਸ਼ਬਦ ਗੁਰੂ
ਦੀ ਸਿਖਿਆ ਨੂੰ ਸਮਝਣ ਦੀ ਥਾਂ ਉਸ ਨੂੰ ਖੇਲ ਸਮਝਦਿਆਂ, ਆਪਣੀ ਸੋਚ ਮੁਤਾਬਕ ਢਾਲ ਰਿਹਾ ਹੈ। ਗੁਰੂਆਂ
ਦੇ ਨਾਵਾਂ ਦੀ ਆੜ ਵਿਚ, ਜਾਲ ਵਿਛਾ ਰਿਹਾ ਹੈ। ਉਹ ਗੁਰੂ ਨਾਨਕ ਦੀ ਵਿਚਾਰਧਾਰਾ ਤੋਂ ਕਿੰਨਾ ਕੁ
ਜਾਣੂ, ਜਾਂ ਉਸ ਤੇ ਕਿੰਨਾ ਕੁ ਪਹਿਰਾ ਦੇਣ ਵਾਲਾ ਮੰਨਿਆ ਜਾ ਸਕਦਾ ਹੈ? ਜੇ ਉਹ ਨਾਨਕ ਵਿਚਾਰਧਾਰਾ
ਨੂੰ ਦੁਨੀਆ ਵਿੱਚ ਅਪੜਾਉਣ ਦੀ ਗੱਲ ਕਹਿੰਦਾ ਹੈ, ਤਾਂ ਉਹ ਨਾਨਕ ਵਿਚਾਰਧਾਰਾ ਦੀ ਆੜ ਲੈ ਕੇ, ਦੁਨੀਆ
ਵਿੱਚ ਕਿਹੋ ਜਿਹੀ ਵਿਚਾਰਧਾਰਾ ਵੰਡੇਗਾ? ਕੀ ਉਸ ਦੇ ਵਿਚਾਰ, ਉਸ ਦਾ ਕਿਰਦਾਰ ਉਸ ਵਿਚਾਰਧਾਰਾ ਨੂੰ
ਪਰਭਾਵਤ ਨਹੀਂ ਕਰਨਗੇ? ਕੀ ਉਹ ਵਿਚਾਰਧਾਰਾ, ਹੁਣ ਤੱਕ ਦੇ ਸਵਾਰਥੀ ਪਰਚਾਰਕਾਂ ਵਲੋਂ ਦੁਨੀਆ ਵਿੱਚ
ਪਰਚਾਰੀ ਵਿਚਾਰਧਾਰਾ ਨਾਲੋਂ ਕੁੱਝ ਵੱਖ ਹੋਵੇਗੀ?
ਕੀ ਅੱਜ ਦੀ ਜਾਗ੍ਰਤੀ ਵੇਲੇ ਵੀ ਇਸ ਤਰ੍ਹਾਂ, ਬਿਨਾ ਨਿਯਮ-ਬੱਧ ਹੋਇਆਂ, ਹਰ ਕਿਸੇ ਨੂੰ ਆਪਣੇ
ਵਿਚਾਰਾਂ ਅਨੁਸਾਰ, ਨਾਨਕ ਵਿਚਾਰਧਾਰਾ ਨਾਲ ਖਿਲਵਾੜ ਕਰਨ ਦੀ ਖੁੱਲ ਦੇਣ ਨਾਲ, ਨਾਨਕ ਵਿਚਾਰਧਾਰਾ ਦੇ
ਨਾਮ ਥੱਲੇ, ਸੈਂਕੜੇ ਹੋਰ ਵਿਚਾਰ ਧਾਰਾ, ਦੁਨੀਆ ਵਿੱਚ ਨਹੀਂ ਫੈਲਾਅ ਦਿੱਤੀਆਂ ਜਾਣਗੀਆਂ ? ਕੀ
ਅਜਿਹੇ ਕਿਸੇ ਬੰਦੇ ਜਾਂ ਕਿਸੇ ਸੰਸਥਾ ਦਾ ਕੀਤਾ ਅੰਨ੍ਹਾ ਸਮਰਥਨ, ਭਵਿੱਖ ਵਿੱਚ ਸਿੱਖੀ ਦੇ ਹੋਰ ਘਾਣ
ਦਾ ਕਾਰਨ ਤਾਂ ਨਹੀਂ ਬਣ ਜਾਵੇਗਾ ? ਨਾਨਕ ਵਿਚਾਰਧਾਰਾ ਨੂੰ ਵਖਰੇਵੇਂ ਵਲੋਂ ਮੋੜ ਕੇ ਮੂਲ
ਵਿਚਾਰਧਾਰਾ ਵੱਲ ਲਿਆਉਣ ਲਈ ਕੀ ਉਪਰਾਲਾ ਹੋਣਾ ਚਾਹੀਦਾ ਹੈ ? ਇਹ ਸਾਰੇ ਸਵਾਲ ਉਨ੍ਹਾਂ ਦੇ ਵਿਚਾਰਨ
ਦੇ ਹਨ, ਜੋ ਗੁਰੂ ਨਾਨਕ ਦੀ ਵਿਚਾਰਧਾਰਾ ਦੇ ਅਸਲੀ ਵਾਰਸ ਹਨ, ਜੋ ਇਸ ਵਿਚਾਰਧਾਰਾ ਨੂੰ ਸਮਝਣ, ਉਸ
ਨੂੰ ਜੀਵਨ ਵਿੱਚ ਢਾਲਣ ਦੇ ਚਾਹਵਾਨ ਹਨ। ਇਹ ਸਾਰਾ ਕੁੱਝ ਆਪਣੇ ਨਿੱਜੀ ਸਵਾਰਥਾਂ ਅਧੀਨ ਬਣੇ
ਵਿਚਾਰਾਂ ਤੋਂ ਉਪਰ ਉੱਠ ਕੇ ਵਿਚਾਰਨ ਦੀ ਲੋੜ ਹੈ। ਖਾਲੀ ਵਿਚਰਾਨ ਦੀ ਹੀ ਨਹੀਂ, ਅਜਿਹੇ ਆਪ-ਹੁਦਰੇ
ਲੋਕਾਂ ਨੂੰ, ਆਪ-ਹੁਦਰੀਆਂ ਕਰਨ ਤੋਂ ਰੋਕਣ ਦਾ ਵੀ ਪੂਰਾ ਉਪਰਾਲਾ ਹੋਣਾ ਚਾਹੀਦਾ ਹੈ।
ਕੋਈ ਵੀ ਬੰਦਾ, ਜਾਂ ਕੋਈ ਵੀ ਸੰਸਥਾ ਇਸ ਵਿੱਚ ਸਹਿਯੋਗ ਦੇ ਸਕਦਾ ਹੈ, ਪਰ ਇਹ ਸਾਰਾ ਕੰਮ, ਪਹਿਲਾਂ
ਗੁਰੂ ਨਾਨਕ ਦੀ ਵਿਚਾਰਧਾਰਾ ਦਾ ਸਟੀਕ ਵਿਸਲੇਸ਼ਨ ਕਰਨ ਦੀ ਮੰਗ ਕਰਦਾ ਹੈ। ਜੋ ਨਿਸਚਿਤ ਰੂਪ ਵਿਚ,
ਸੁਲਝੇ ਹੋਏ ਵਿਦਵਾਨਾਂ ਦੇ ਇੱਕ ਪੈਨਲ ਦੇ ਹੱਥ ਵਿੱਚ ਹੋਣਾ ਚਾਹੀਦਾ ਹੈ, ਜੋ ਘੱਟੋ-ਘੱਟ ਪੁਜਾਰੀ ਨਾ
ਹੋਣ। ਕਿਸੇ ਸਰਕਾਰੀ ਜਾਂ ਕਿਸੇ ਵਿਅਕਤੀ-ਗਤ ਅਦਾਰੇ ਦੇ ਮੁਲਾਜ਼ਿਮ ਨਾ ਹੋਣ। ਜਦ ਇਸ ਵਿਚਾਰਧਾਰਾ ਦਾ
ਸਟੀਕ ਵਸਲੇਸ਼ਨ ਹੋ ਜਾਵ, ਤਾਂ ਹੀ ਉਸ ਵਿਚਾਰਧਾਰਾ ਨੂੰ ਦੁਨੀਆ ਵਿੱਚ ਪੇਸ਼ ਕਰਨ ਦੇ ਢੰਗਾਂ ਬਾਰੇ,
ਵਿਚਾਰਨ ਦੀ ਲੋੜ ਪਵੇਗੀ। ਉਸ ਤੋਂ ਪਹਿਲਾਂ ਪਰਚਾਰਨ ਦੀ ਗੱਲ ਕਰਨਾ, ਇਸ ਅਮੁੱਲੇ ਸਿਧਾਂਤ ਨੂੰ ਹੋਰ
ਪੁੱਠਾ ਗੇੜਾ ਦੇਣ ਦਾ ਉਪਰਾਲਾ ਹੀ ਹੋਵੇਗਾ, ਜਿਸ ਤੋਂ ਹਰ ਹਾਲਤ ਵਿੱਚ ਬਚਣ ਦੀ ਲੋੜ ਹੈ।
ਅਮਰ ਜੀਤ ਸਿੰਘ ਚੰਦੀ ਫੋਨ:-੯੧ ੯੫੬੮੫ ੪੧੪੧੪
(25/02/11)
ਕਿਰਪਾਲ ਸਿੰਘ ਬਠਿੰਡਾ
ਹੋਂਦ ਚਿੱਲੜ ਕੇਸ ਦੀਆਂ ਖੁਲ੍ਹੀਆਂ ਨਵੀਆਂ ਪਰਤਾਂ
ਜੋਗਿੰਦਰ ਸਿੰਘ ਮੱਕੜ ਨੇ ਆਪਣੇ ਭਰਾ ਦੇ ਹੋਂਦ ਚਿੱਲੜ ਕਾਂਡ ਵਿੱਚ ਮਾਰੇ ਜਾਣ ਸਬੰਧੀ ੨੬ ਸਾਲ
ਪਹਿਲਾਂ ਅਵਤਾਰ ਸਿੰਘ ਮੱਕੜ ਨੂੰ ਦੱਸ ਦਿੱਤਾ ਸੀ ਪਰ ਅੱਜ ਉਹ ਝੂਠ ਬੋਲ ਰਿਹਾ ਹੈ ਕਿ ਹੁਣ ਤੱਕ ਇਹ
ਕੇਸ ਸਾਹਮਣੇ ਹੀ ਨਹੀਂ ਆਇਆ: ਗੁਰਪਤਵੰਤ ਸਿੰਘ
*ਪੀੜਤ ੨੬ ਸਾਲਾਂ ਤੋਂ ਇਨਸਾਫ਼ ਦਿਵਾਉਣ ਲਈ ਅਕਾਲੀ ਲੀਡਰਸ਼ਿਪ ਕੋਲ ਪਹੁੰਚ ਕਰਦੇ ਰਹੇ ਹਨ ਪਰ ਕਿਸੇ
ਨੇ ਧਿਆਨ ਨਹੀਂ ਦਿੱਤਾ: ਪੀਰ ਮੁਹੰਮਦ
*ਇੱਕ ਪੂਰੇ ਦੇ ਪੂਰੇ ਪਿੰਡ ਦੇ ਤਬਾਹ ਹੋਣ ਦੀ ਖ਼ਬਰ ੨੬ ਸਾਲਾਂ ਬਾਅਦ ਨਿਕਲ ਕੇ ਬਾਹਰ ਆਉਂਦੀ ਹੈ
ਤਾਂ ਅੰਦਾਜ਼ਾ ਲਗਾਓ ਕਿ ਸਭ ਤੋਂ ਵੱਡਾ ਲੋਕਤੰਤਰਕ ਦੇਸ਼ ਕਹਾਉਣ ਵਾਲੇ ਇਸ ਦੇਸ਼ ਵਿੱਚ ਹੋਰ ਕਿੰਨਾਂ
ਅਪਰਾਧ ਦਬਿਆ ਪਿਆ ਹੈ, ਜਿਸ ਦਾ ਕਿਸੇ ਨੂੰ ਪਤਾ ਹੀ ਨਹੀਂ ਹੈ: ਅਵਤਾਰ ਸਿੰਘ
*ਗਦਰੀ ਲਹਿਰ ਸਮੇਤ ਹੋਰ ਕਈ ਲਹਿਰਾਂ ਕੈਨੇਡਾ ਖ਼ਾਸ ਕਰਕੇ ਵੈਨਕੂਵਰ ਦੀ ਧਰਤੀ ਤੋਂ ਹੀ ਉਠੀਆਂ ਇਸ ਲਈ
ਇਨਸਾਫ਼ ਲੈਣ ਲਈ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਦੀ ਆਵਾਜ਼ ਵੀ ਇਸੇ ਤਰ੍ਹਾਂ ਇੱਥੋਂ ਹੀ ਬੁਲੰਦ ਹੁੰਦੀ
ਰਹਿਣੀ ਚਾਹੀਦੀ ਹੈ: ਇੱਕ ਕਾਲਰ
*ਹੋਂਦ ਚਿੱਲੜ ਪਿੰਡ ਦੇ ਮਾਰੇ ਗਏ ਸਿੱਖਾਂ ਦੀ ਰਾਖ ਜਲ ਪ੍ਰਵਾਹ ਕਰਨ ਲਈ ੨੬ ਫਰਵਰੀ ਤੇ ੨੭ ਫਰਵਰੀ
ਅਤੇ ਉਨ੍ਹਾਂ ਦੀ ਯਾਦ ਵਿੱਚ ੬ ਮਾਰਚ ਨੂੰ ਪਾਏ ਜਾ ਰਹੇ ਭੋਗ ਸਮਾਗਮ ਵਿੱਚ ਵੱਧ ਤੋਂ ਵੱਧ ਇਨਸਾਫ਼
ਪਸੰਦ ਲੋਕ ਸ਼ਾਮਲ ਹੋਣ: ਗੁਰਪਤਵੰਤ ਸਿੰਘ
ਬਠਿੰਡਾ, ੨੫ ਫਰਵਰੀ (ਕਿਰਪਾਲ ਸਿੰਘ) ਸ਼ੇਰੇ ਪੰਜਾਬ ਰੇਡੀਓ ਕੈਨੇਡਾ 'ਤੇ ਬੀਤੇ ਦਿਨ
ਹੋਈ ਲਾਈਵ ਟਾਕ ਸ਼ੋਅ ਦੌਰਾਨ ਹੋਂਦ ਚਿੱਲੜ ਕਾਂਡ ਸਬੰਧੀ ਬੜੇ ਹੈਰਾਨੀ ਜਨਕ ਤੱਥ ਸਾਹਮਣੇ ਆਏ ਜਦੋਂ
ਗੁਰਪਤਵੰਤ ਸਿੰਘ ਪੰਨੂੰ ਅਤੇ ਆਲ ਇੰਡੀਆ ਸਿੱਖ ਸਟੂਡੈਂਟ ਫੇਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ
ਪੀਰਮੁਹੰਮਦ ਨੇ ਇਹ ਦੱਸ ਕੇ ਸਭ ਨੂੰ ਹੈਰਾਨ ਕਰ ਦਿੱਤਾ ਕਿ ਅਵਤਾਰ ਸਿੰਘ ਮੱਕੜ ਸਮੇਤ ਸਮੁੱਚੀ
ਅਕਾਲੀ ਲੀਡਰਸ਼ਿਪ ਨੂੰ ਅੱਜ ਤੋਂ ੨੬ ਸਾਲ ਪਹਿਲਾਂ ਤੋਂ ਹੀ ਪਿੰਡ ਹੋਂਦ ਚਿੱਲੜ ਦੀਆਂ ਘਟਨਾਵਾਂ ਦੀ
ਪੂਰੀ ਜਾਣਕਾਰੀ ਸੀ ਪਰ ਉਨ੍ਹਾਂ ਨੇ ਪੀੜਤ ਸਿੱਖ ਪ੍ਰੀਵਾਰਾਂ ਨੂੰ ਇਨਸਾਫ ਦਿਵਾਉਣ ਲਈ ਕੁਝ ਨਹੀਂ
ਕੀਤਾ। ਸ: ਗੁਰਪਤਵੰਤ ਸਿੰਘ ਪੰਨੂੰ ਨੇ ਔਨ ਏਅਰ ਦੱਸਿਆ ਕਿ ਸਾਨੂੰ ਅੱਜ ਰਾਤ ਹੀ ਪਤਾ ਲੱਗਾ ਹੈ ਕਿ
ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਦੇ ਰਿਸ਼ਤੇਦਾਰ ਜੋਗਿੰਦਰ ਸਿੰਘ ਮੱਕੜ ਨੇ ੨ ਨਵੰਬਰ
੧੯੮੪ ਨੂੰ ਵਾਪਰੀ ਇਸ ਹੌਲਨਾਕ ਤੇ ਦਿਲ ਦਹਿਲਾਉਣ ਵਾਲੀ ਘਟਨਾ ਬਾਰੇ ਅੱਜ ਤੋਂ ੨੬ ਸਾਲ ਪਹਿਲਾਂ ਹੀ
ਅੱਜ ਦੇ ਪ੍ਰਧਾਨ ਮੱਕੜ ਨੂੰ ਅਰਜ਼ੀਆਂ ਦੇ ਕੇ ਦੱਸਿਆ ਸੀ ਕਿ ਉਸ ਦਾ ਭਰਾ ਉਸ ਘਟਨਾ ਵਿੱਚ ਮਾਰਿਆ ਗਿਆ
ਹੈ ਇਸ ਲਈ ਸਾਨੂੰ ਇਨਸਾਫ ਦਿਵਾਇਆ ਜਾਵੇ। ਅੱਜ ਤੱਕ ਸ਼੍ਰੋਮਣੀ ਕਮੇਟੀ ਜਾਂ ਸ਼੍ਰੋਮਣੀ ਅਕਾਲੀ ਦਲ ਨੇ
ਉਨ੍ਹਾਂ ਨੂੰ ਇਨਸਾਫ ਦਿਵਾਉਣ ਲਈ ਕੋਈ ਕਾਰਵਾਈ ਨਹੀਂ ਕੀਤੀ ਪਰ ਅੱਜ ਰੌਲਾ ਪਾ ਰਿਹਾ ਹੈ ਕਿ ਉਸ ਨੂੰ
ਇਸ ਦਾ ਪਤਾ ਹੀ ਨਹੀਂ ਲੱਗਾ। ਗੁਰਪਤਵੰਤ ਸਿੰਘ ਨੇ ਦੱਸਿਆ ਕਿ ਇਸ ਕਾਂਡ ਦੀ ਚਰਚਾ ਪਿਛਲੇ ਇੱਕ ਹਫ਼ਤੇ
ਤੋਂ ਮੀਡੀਏ ਵਿੱਚ ਆਈ। ਚੀਫ਼ ਲੀਗਲ ਕੌਂਸਿਲ ਨਿਵਕਿਰਨ ਸਿੰਘ, ਤਜਿੰਦਰ ਸਿੰਘ ਸੂਦਨ ਤੇ ਉਨ੍ਹਾਂ ਦੇ
ਨਾਲ ੫ ਹੋਰ ਵਕੀਲਾਂ ਨੇ ਸਾਰੇ ਤੱਥ ਇਕੱਤਰ ਕਰ ਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਲੋਕ ਹਿਤ
ਪਟੀਸ਼ਨ ਪਾ ਦਿੱਤੀ ਹੈ ਜਿਸ ਦੀ ਸੁਣਵਾਈ ਲਈ ੧ ਮਾਰਚ ਦੀ ਤਰੀਖ ਨਿਸਚਤ ਹੋ ਚੁੱਕੀ ਹੈ। ਗੁਰਪਤਵੰਤ
ਸਿੰਘ ਨੇ ਦੱਸਿਆ ਕਿ ਦਿੱਲੀ, ਹਰਿਆਣਾ, ਰਾਜਸਥਾਨ 'ਚ ਸਮੂਹਕ ਕਤਲੇਆਮ ਕਰਨ ਲਈ ੩੧ ਅਕਤੂਬਰ ੧੯੮੪ ਦੀ
ਰਾਤ ਨੂੰ ਕਾਂਗਰਸ ਪਾਰਟੀ ਦੇ ਹੈੱਡ ਕੁਅਟਰ ਵਿਖੇ ਇੱਕ ਮੀਟਿੰਗ ਹੋਈ ਜਿਸ ਵਿੱਚ ਐੱਚ ਕੇ ਐੱਲ ਭਗਤ,
ਲਲਿਤ ਮਾਕਨ, ਅਰਜਨ ਦਾਸ, ਧਰਮ ਦਾਸ ਸ਼ਾਸ਼ਤਰੀ ਆਦਿ ਸ਼ਾਮਲ ਹੋਏ। ਉਸ ਮੀਟਿੰਗ ਵਿੱਚ ਇਹ ਸਕੀਮ ਘੜੀ ਗਈ।
ਇਸ ਸਕੀਮ ਅਨੁਸਾਰ ਹਰਿਆਣਾ 'ਚ ਸਥਿਤ ਮਧੂਬਨ ਪੁਲਸ ਟਰੇਨਿੰਗ ਸੈਂਟਰ ਵਿੱਚੋਂ ਸਿਖਿਅਤ ਕਮਾਂਡੋ ਤੇ
ਹੋਰ ਕੇਸਾਂ ਵਿੱਚ ਫੜੇ ਗਏ ਅਪਰਾਧੀਆਂ ਨੂੰ ਇੱਕੋ ਜਿਹੇ ਹਥਿਆਰਾਂ ਤੇ ਅੱਗ ਲਾਉਣ ਵਾਲੇ ਕੈਮੀਕਲ
ਪਾਊਡਰ ਨਾਲ ਲੈਸ ਕਰਕੇ ਡੀਟੀਸੀ ਬੱਸਾਂ ਵਿੱਚ ਹਰਿਆਣੇ ਦੇ ਉਸ ਵੇਲੇ ਦੇ ਮੁੱਖ ਮੰਤਰੀ ਭਜਨ ਲਾਲ ਦੀ
ਨਿਗਰਾਨੀ ਹੇਠ ਵੱਖ ਵੱਖ ਥਾਵਾਂ 'ਤੇ ਘਟਨਾਵਾਂ ਕਰਨ ਲਈ ਢੋਇਆ ਗਿਆ। ੧ ਨਵੰਬਰ ਦੀ ਸ਼ਾਮ ਨੂੰ ਇੱਕ
ਪ੍ਰਾਈਵੇਟ ਟਰੱਕ ਵਿੱਚ ਸਵਾਰ ਹੋ ਕੇ ਹਰਿਆਣੇ ਦੇ ਪਿੰਡ ਹੋਂਦ ਚਿੱਲੜ ਵਿਖੇ ਪਹੁੰਚੇ ਪਰ ਉਥੇ ਬੰਦੇ
ਜਿਆਦਾ ਵੇਖ ਕੇ ਉਹ ਮੁੜ ਗਏ ਪਰ ਅਗਲੇ ਦਿਨ ਦੋ ਟਰੱਕਾਂ ਤੇ ਹਰਿਆਣਾ ਟਰਾਂਸਪੋਰਟ ਦੀ ਬੱਸਾਂ ਵਿੱਚ
ਹੁੱਲੜਬਾਜ਼ ਜਿਨ੍ਹਾਂ ਨੂੰ ਭਜਨ ਲਾਲ ਦੀ ਹਮਾਇਤ ਪ੍ਰਾਪਤ ਸੀ, ਉਥੇ ਪਹੁੰਚੇ ਤੇ ਇਹ ਦਿਲ ਦਹਿਲਾਉਣ
ਵਾਲਾ ਕਾਰਾ ਵਰਤਾ ਦਿੱਤਾ। ਸਾਰੇ ਸਬੂਤਾਂ ਸਹਿਤ ਤੱਥ ਅਦਾਲਤ ਵਿੱਚ ਪੇਸ਼ ਕਰਕੇ ਲੋਕ ਹਿੱਤ ਪਟੀਸ਼ਨ
ਰਾਹੀਂ ਮੰਗ ਕੀਤੀ ਗਈ ਹੈ ਕਿ ਹਾਈ ਕੋਰਟ ਦੇ ਜੱਜ ਦੀ ਨਿਗਰਾਨੀ ਹੇਠ ਇੱਕ ਸੁਪਰੀਮ ਕੋਰਟ ਦੇ ਇੱਕ
ਵਕੀਲ ਤੇ ਸੀਬੀਆਈ ਕਮੇਟੀ ਦਾ ਗਠਨ ਕੀਤਾ ਜਾਵੇ ਜਿਹੜੀ ਇਸ ਗੱਲ ਦੀ ਪੜਤਾਲ ਕਰਵਾਏ ਕਿ ਇਨ੍ਹਾਂ
ਮੰਦਭਾਗੀ ਘਟਨਾਵਾਂ ਲਈ ਮੁੱਖ ਤੌਰ 'ਤੇ ਦੋਸ਼ੀ ਕੌਣ ਹੈ ਅਤੇ ਅੱਜ ਤੱਕ ਉਨ੍ਹਾਂ ਨੂੰ ਸਜਾ ਕਿਉਂ ਨਹੀਂ
ਦਿੱਤੀ ਜਾ ਸਕੀ? ਇਨਸਾਫ਼ ਲੈਣ ਲਈ ਇਹ ਕਨੂੰਨੀ ਕਾਰਵਾਈ ਗੈਰ ਹਿੰਸਕ ਢੰਗ ਨਾਲ ਬੜੇ ਸੋਹਣੇ ਢੰਗ ਨਾਲ
ਚੱਲ ਰਹੀ ਸੀ ਜਿਸ ਵਿੱਚ ਦੋਸ਼ੀਆਂ ਨੂੰ ਸਜਾ ਮਿਲਣ ਦੀ ਸੰਭਾਵਨਾ ਸੀ ਪਰ ਸਾਰੀ ਕਾਰਵਾਈ ਤਾਰਪੀਡੋ ਕਰਨ
ਲਈ ਮੱਕੜ ਨੇ ਉਥੇ ਜਾ ਕੇ ਭਵਕਾਊ ਬਿਆਨ ਦਿੱਤਾ ਕਿ ਜਿਹੜੀ ਜਮੀਨ ਉਸ ਸਮੇਂ ਸਿੱਖਾਂ ਨੂੰ ਸਸਤੇ ਭਾਅ
ਵੇਚਣੀ ਪਈ ਸੀ ਉਹ ਹੁਣ ਉਨ੍ਹਾਂ ਨੂੰ ਵਾਪਸ ਦੁਆਈ ਜਾਵੇਗੀ। ਸ: ਪੰਨੂੰ ਨੇ ਪੁੱਛਿਆ ਕਿ ਇਹ ਕਿਹੜਾ
ਕਨੂੰਨ ਹੈ ਕਿ ੨੫-੨੬ ਸਾਲ ਪਹਿਲਾਂ ਵੇਚੀ ਗਈ ਜਮੀਨ ਵਾਪਸ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ
ਬਿਆਨ ਦਾ ਉਲਟਾ ਅਸਰ ਇਹ ਹੋਵੇਗਾ ਕਿ ਮਹੌਲ ਖ਼ਰਾਬ ਹੋਏਗਾ ਜਿਸ ਨਾਲ ਚੱਲ ਰਹੀ ਕਾਨੂੰਨੀ ਕਾਰਵਾਈ
ਵਿੱਚ ਅੜਚਣ ਪਏਗੀ ਅਤੇ ਜਿਨ੍ਹਾਂ ਖੰਡਰਾਂ ਨੂੰ ਕੌਮੀ ਯਾਦਗਰ ਵਲੋਂ ਸੰਭਾਲ ਕੇ ਰੱਖਣ ਦੀ ਮੰਗ ਉਠ
ਰਹੀ ਹੈ ਉਹ ਸਰਕਾਰ ਦੇ ਕਬਜ਼ੇ ਵਿੱਚ ਆ ਜਾਵੇਗੀ।
ਸ: ਗੁਰਪਤਵੰਤ ਸਿੰਘ ਪੰਨੂੰ ਦੀ ਕਹੀ ਹੋਈ ਗੱਲ ਦੀ ਤਸਦੀਕ ਕਰਨ ਲਈ ਰੇਡੀਓ ਹੋਸਟ ਪ੍ਰੋ: ਗੁਰਵਿੰਦਰ
ਸਿੰਘ ਧਾਲੀਵਾਲ ਨੇ ਸਿੱਖ ਫੇਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੂੰ ਲਾਈਨ 'ਤੇ ਲੈ ਕੇ
ਪੁੱਛਿਆ ਕਿ ਤੁਸੀਂ '੮੪ ਦੇ ਪੀੜਤਾਂ ਨੁੰ ਇਨਸਾਫ਼ ਦਿਵਾਉਣ ਲਈ ਕਾਫੀ ਲੰਬੇ ਸਮੇਂ ਤੋਂ ਕੰਮ ਕਰ ਰਹੇ
ਹੋ, ਤੁਸੀਂ ਇਹ ਦੱਸੋ ਕਿ ਕੀ ਹੋਂਦ ਚਿੱਲੜ ਕਾਂਢ ਦਾ ਅੱਜ ਤਕ ਕਿਸੇ ਨੂੰ ਪਤਾ ਹੀ ਨਹੀਂ ਲੱਗਾ। ਤਾਂ
ਉਨ੍ਹਾਂ ਵੀ ਸ: ਪੰਨੂੰ ਦੀ ਕਹੀ ਹੋਈ ਗੱਲ ਦੀ ਤਸਦੀਕ ਕਰਦਿਆਂ ਜਥੇਦਾਰ ਮੱਕੜ ਦੇ ਝੂਠ ਦਾ ਪਰਦਾ ਇਹ
ਕਹਿ ਕੇ ਫ਼ਾਸ਼ ਕੀਤਾ ਕਿ ਪਤਾ ਤਾਂ ਸਭ ਨੂੰ ਹੀ ਹੈ ਸੀ ਸਮੇਂ ਸਮੇਂ ਸਿਰ ਪੀੜਤ, ਅਕਾਲੀ ਆਗੂਆਂ ਨੂੰ
ਅਰਜ਼ੀਆਂ ਦੇ ਕੇ ਬੇਨਤੀਆਂ ਕਰਦੇ ਰਹੇ ਹਨ ਕਿ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇ ਪਰ ਸਾਡੀ ਨਲਾਇਕ
ਲੀਡਰਸ਼ਿਪ ਨੇ ਇੱਧਰ ਕੋਈ ਧਿਆਨ ਨਹੀਂ ਦਿੱਤਾ। ਉਨ੍ਹਾਂ ਦੱਸਿਆ ਕਿ ਹੋਂਦ ਚਿਲੜ ਕਾਂਢ ਦੇ ਸਬੂਤ
ਉਨ੍ਹਾਂ ਦੇ ਹੱਥ ਹੁਣ ਹੀ ਲੱਗੇ ਹਨ ਜਿਸ ਦੇ ਆਧਾਰ 'ਤੇ ਸਿੱਖ ਫਾਰ ਜਸਟਿਸ ਅਤੇ ਆਲ ਇੰਡੀਆ ਸਿੱਖ
ਫੈਡਰੇਸ਼ਨ ਨੇ ਵਕੀਲ ਨਿਵਕਿਰਨ ਸਿੰਘ ਤੇ ਹੋਰਨਾਂ ਰਾਹੀਂ ਲੋਕ ਹਿਤ ਪਟੀਸ਼ਨ ਦਾਇਰ ਕਰ ਦਿਤੀ ਹੈ।
ਉਨ੍ਹਾਂ ਕਿਹਾ ਉਸ ਸਮੇਂ ਅਦਾਲਤ ਵਿਚ ਸ਼ਨਾਟਾ ਛਾ ਗਿਆ ਜਿਸ ਸਮੇਂ ਨਿਵਕਿਰਨ ਸਿੰਘ ਨੇ ਜਿਰਹਾ ਦੌਰਾਨ
ਦੱਸਿਆ ਕਿ ਜਿਹੜਾ ਪਿੰਡ ਨਕਸ਼ੇ ਵਿੱਚ ਹੋਵੇ, ਸੜਕ ਜਾਂਦੀ ਹੋਵੇ ਵੋਟਾਂ ਤੇ ਰਾਸ਼ਨਕਾਰਡ ਬਣੇ ਹੋਣ ਉਹ
ਪੂਰੇ ਦਾ ਪੂਰੇ ਤਬਾਹ ਕਰ ਦਿੱਤਾ ਗਿਆ ਹੋਵੇ ਤੇ ਸਰਕਾਰ ਨੂੰ ਇਸ ਦਾ ਪਤਾ ਹੀ ਨਾ ਲੱਗੇ। ਉਨ੍ਹਾਂ
ਕਿਹਾ ਇਹ ਸੁਣ ਕੇ ਜੱਜ ਸਾਹਿਬਾਨ ਵੀ ਹੈਰਾਨ ਹੋ ਕੇ ਰਹਿ ਗਏ ਤੇ ਉਨ੍ਹਾਂ ੧ ਮਾਰਚ ਨੂੰ ਹੋਰ ਸਬੂਤ
ਜੋ ਰਹਿ ਗਏ ਹਨ ਉਹ ਵੀ ਪੇਸ਼ ਕਰਨ ਦੇ ਹੁਕਮ ਦਿੱਤੇ।
ਟਾਕ ਸ਼ੋਅ ਦੌਰਾਨ ਤਰਕਸ਼ੀਲ ਸੁਸਾਇਟੀ ਕੈਨੇਡਾ ਦੇ ਪ੍ਰਧਾਨ ਅਵਤਾਰ ਸਿੰਘ ਗਿੱਲ ਨੇ ਇੱਕ ਕਾਲਰ ਦੇ ਤੌਰ
'ਤੇ ਫ਼ੋਨ ਕਰ ਕੇ ਕਿਹਾ ਜੇ ਇੱਕ ਪੂਰੇ ਦੇ ਪੂਰੇ ਪਿੰਡ ਦੇ ਤਬਾਹ ਹੋਣ ਦੀ ਖ਼ਬਰ ੨੬ ਸਾਲਾਂ ਬਾਅਦ
ਨਿਕਲ ਕੇ ਬਾਹਰ ਆਉਂਦੀ ਹੈ ਤਾਂ ਅੰਦਾਜ਼ਾ ਲਗਾਓ ਕਿ ਸਭ ਤੋਂ ਵੱਡਾ ਲੋਕਤੰਤਰਕ ਦੇਸ਼ ਕਹਾਉਣ ਵਾਲੇ ਇਸ
ਦੇਸ਼ ਵਿੱਚ ਹੋਰ ਕਿੰਨਾਂ ਅਪਰਾਧ ਦਬਿਆ ਪਿਆ ਹੈ, ਜਿਸ ਦਾ ਕਿਸੇ ਨੂੰ ਪਤਾ ਹੀ ਨਹੀਂ ਹੈ? ਉਨ੍ਹਾਂ
ਕਿਹਾ ਕਿ ਜਿਹੜਾ ਪ੍ਰਚਾਰ ਮੀਡੀਆ ਦੇਸ਼ ਦੇ ਲੋਕਤੰਤਰ ਦੀਆਂ ਵਡਿਆਈਆਂ ਕਰਦਾ ਨਹੀਂ ਥਕਦਾ ਕਿ ਇੱਥੇ ਸਭ
ਨੂੰ ਬਰਾਬਰ ਦੇ ਹੱਕ ਹਨ, ਸਭ ਨੂੰ ਵੋਟ ਪਾਉਣ ਦਾ ਅਧਿਕਾਰ ਹੈ, ਸਭ ਨੂੰ ਇਨਸਾਫ ਮਿਲਦਾ ਹੈ ਉਸ ਲਈ
ਇਹ ਕਿੱਡਾ ਵੱਡਾ ਕਲੰਕ ਦਰ ਕਲੰਕ ਹੈ ਕਿ ਇਕ ਪੂਰੇ ਪਿੰਡ ਦੀ ਹੋਂਦ ਮਿਟਾਉਣ ਦੀ ਖ਼ਬਰ ੨੬ ਸਾਲ ਬਾਹਰ
ਹੀ ਨਹੀਂ ਆ ਸਕੀ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਆਦਿਵਾਸੀਆਂ ਦੇ ਕਈ ਪਿੰਡਾਂ ਦੇ ਪਿੰਡ ਤਬਾਹ ਕਰ
ਦਿੱਤੇ ਪਰ ਅੱਜ ਜੇ ਉਹ ਇਨਸਾਫ਼ ਲਈ ਸੰਘਰਸ਼ ਕਰ ਰਹੇ ਹਨ ਤਾਂ ਉਨ੍ਹਾਂ ਨੂੰ ਨਕਸਲਵਾਦੀ ਕਹਿ ਕੇ ਭੰਡਿਆ
ਜਾ ਰਿਹਾ ਹੈ। ਉਨ੍ਹਾਂ ਪੁੱਛਿਆ ਕਿ ਇਹ ਨਕਸਵਾਦੀ ਬਣਾਏ ਕਿਸ ਨੇ? ਕੀ ਇਸ ਲਈ ਸਟੇਟ ਜਿੰਮੇਵਾਰ
ਨਹੀਂ? ਕੀ ਇਹ ਮੀਡੀਆ ਕਿਸੇ ਨੂੰ ਖਾਲਸਤਾਨੀ ਤੇ ਕਿਸੇ ਨੂੰ ਕੁਝ ਹੋਰ ਦੱਸ ਕੇ ਬਦਨਾਮ ਕਰਨ ਦੀ ਹੀ
ਦੇਸ਼ ਸੇਵਾ ਕਰ ਰਿਹਾ ਹੈ, ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਆਵਾਜ਼ ਉਠਾਉਣ ਦਾ ਇਨ੍ਹਾਂ ਦਾ ਕੋਈ ਫ਼ਰਜ਼
ਨਹੀਂ ਹੈ।
ਹੋਰ ਕਾਲਰ ਨੇ ਉਕਤ ਵੀਚਾਰ ਹੀ ਪ੍ਰਗਟ ਕਰਦਿਆਂ ਦੁੱਖ ਪ੍ਰਗਟ ਕੀਤਾ ਕਿ ਕਈ ਪਾਰਟੀਆਂ ਦੀਆਂ ਸਰਕਾਰਾਂ
ਬਦਲ ਬਦਲ ਕੇ ਆਈਆਂ ਭਾਵੇਂ ਉਹ ਅਕਾਲੀ ਕਾਂਗਰਸੀ ਜਾਂ ਕੌਮਨਿਸਟਾਂ ਦੀ ਹੋਵੇ ਪਰ ਕਿਸੇ ਨੇ ਵੀ
ਪੀੜਤਾਂ ਨੂੰ ਇਨਸਾਫ਼ ਦੇਣ ਬਾਰੇ ਨਹੀਂ ਸੋਚਿਆ ਤਾਂ ਇਹ ਕਾਹਦਾ ਲੋਕਤੰਤਰ ਹੈ। ਉਨ੍ਹਾਂ ਕਿਹਾ ਗਦਰੀ
ਲਹਿਰ ਸਮੇਤ ਹੋਰ ਕਈ ਲਹਿਰਾਂ ਕੈਨੇਡਾ ਖ਼ਾਸ ਕਰਕੇ ਵੈਨਕੂਵਰ ਦੀ ਧਰਤੀ ਤੋਂ ਹੀ ਉਠੀਆਂ ਇਸ ਲਈ ਇਨਸਾਫ਼
ਲੈਣ ਲਈ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਦੀ ਆਵਾਜ਼ ਵੀ ਇਸੇ ਤਰ੍ਹਾਂ ਇੱਥੋਂ ਹੀ ਬੁਲੰਦ ਹੁੰਦੀ ਰਹਿਣੀ
ਚਾਹੀਦੀ ਹੈ।
ਟਾਕ ਸ਼ੋਅ ਦੇ ਅਖੀਰ 'ਤੇ ਗੁਰਪਤਵੰਤ ਸਿੰਘ ਨੇ ਸੰਦੇਸ਼ ਦਿੱਤਾ ਕਿ ਇਸ ਗੱਲ ਦਾ ਸਬੂਤ ਦੇਣ ਲਈ ਕਿ
ਸਾਡੀ ਕੌਮ ੨੬ ਸਾਲ ਸੁੱਤੀ ਰਹੀ ਹੈ ਪਰ ਹੁਣ ਜਾਗ ਪਈ ਤੇ ਇਨਸਾਫ਼ ਲੈਣ ਤੱਕ ਜਾਗਦੀ ਰਹੇਗੀ, ਹੋਂਦ
ਚਿੱਲੜ ਪਿੰਡ ਦੇ ਮਾਰੇ ਗਏ ਸਿੱਖਾਂ ਦੀ ਰਾਖ ੨੬ ਫਰਵਰੀ ਨੂੰ ਉਥੋਂ ਇਕੱਤਰ ਕੀਤੀ ਜਾਵੇਗੀ ਤੇ ੨੭
ਫਰਵਰੀ ਨੂੰ ਕੀਰਤਪੁਰ ਵਿਖੇ ਜਲ ਪ੍ਰਵਾਹ ਕੀਤੀ ਜਾਵੇਗੀ ਇਸ ਲਈ ਵੱਧ ਤੋਂ ਵੱਧ ਸਿੱਖ ਉਸ ਵਿੱਚ ਸ਼ਾਮਲ
ਹੋਣ। ਦੂਸਰੇ ਪ੍ਰੋਗਰਾਮ ਅਧੀਨ ੪ ਮਾਰਚ ਨੂੰ ਉਨ੍ਹਾਂ ਦੀ ਯਾਦ ਵਿੱਚ ਸ਼੍ਰੀ ਅਖੰਡਪਾਠ ਆਰੰਭ ਹੋਵੇਗਾ
ਜਿਸ ਦਾ ਭੋਗ ੬ ਮਾਰਚ ਨੂੰ ਪਏਗਾ ਜਿਸ ਵਿੱਚ ਵੱਧ ਤੋਂ ਵੱਧ ਇਨਸਾਫ਼ ਪਸੰਦ ਲੋਕ ਸ਼ਾਮਲ ਹੋਣ ਕਿਉਂਕਿ
ਉਥੇ ਇਹ ਫੈਸਲਾ ਹੋਵੇਗਾ ਕਿ ਇਨਸਾਫ਼ ਕਿਸ ਢੰਗ ਨਾਲ ਪ੍ਰਪਤ ਕਰਨਾ ਹੈ ਤੇ ਉਸ ਪਿੰਡ ਦੇ ਖੰਡਰ ਸਿੱਖ
ਕੌਮ ਆਪਣੇ ਕਬਜ਼ੇ ਵਿੱਚ ਲੈ ਕੇ ਉਸ ਨੂੰ ਯਾਦਗਾਰ ਦੇ ਤੌਰ 'ਤੇ ਸੰਭਾਲ ਕੇ ਰੱਖਣਾ ਹੈ।
(25/02/11)
ਗੁਰਪ੍ਰੀਤ ਸਿੰਘ ਮਾਨ
੧ਓ
ਵਾਹਿਗੁਰੂ ਜੀ ਕੀ ਫਤਹਿ॥
Gurudwara Sahib Singh Sabha Fresno
2604 East Dakota Ave. Fresno, CA 93726
ਇਕਾ ਬਾਣੀ ਇਕੁ ਗੁਰੁ ਇਕੋ ਸ਼ਬਦੁ ਵੀਚਾਰਿ
ਗੁਰਬਾਣੀ ਜੇ ਚਾਨਣ ਹੈ ਤਾਂ ਮੈਂ ਹਨੇਰੇ ਵਿੱਚ ਕਿਉਂ? ਗੁਰਬਾਣੀ ਜੇ ਰਾਹ ਦੱਸਦੀ ਹੈ ਤਾਂ ਮੈਂ
ਠੋਕਰਾਂ ਕਿਉਂ ਖਾ ਰਿਹਾ ਹਾਂ? ਗੁਰਬਾਣੀ ਜੇ ਸੀਤਲਤਾ ਦਿੰਦੀ ਹੈ ਤਾਂ ਮੇਰੀ ਜਿੰਦਗੀ ਵਿੱਚ ਤਪਸ਼
ਕਿਉਂ?
ਆਉ ਵਿਚਾਰ ਕਰੀਏ, ਸਮਝੀਏ ਅਤੇ ਇਕੁ ਨਾਲ ਇਕੁ ਹੋਈਏ
ਸਿੱਖ ਜਗਤ ਦੀ ਉੱਘੀ ਸਖਸ਼ੀਅਤ
ਸਿੰਘ ਸਾਹਿਬ ਪ੍ਰੋ. ਦਰਸ਼ਨ ਸਿੰਘ ਜੀ ਖ਼ਾਲਸਾ
੪, ੫ ਅਤੇ ੬ ਮਾਰਚ ਨੂੰ ਗੁਰਬਾਣੀ ਕੀਰਤਨ ਅਤੇ ਵਿਆਖਿਆ ਰਾਂਹੀ
RFESNO
VALLEY ਦੀਆਂ ਸੰਗਤਾਂ ਨੂੰ ਸ਼ਬਦ ਗੁਰੂ ਨਾਲ
ਜੋੜਨਗੇ
Programs at Gurudwara Singh
Sabha Fresno
March 4th Friday 6:00PM to 8:00PM
March 5th Saturday 11:00AM to 1:30PM
Program at Gurudwara Sikh Center Selma Highland Ave.
March 5th Saturday 6:00PM to 8:00PM
Program at Gurudwara Pacific Coast Caruthers
March 6th Sunday 11:00AM to 1:30PM
ਸਮੂੰਹ ਸਾਧ ਸੰਗਤ ਜੀ ਨੂੰ ਬੇਨਤੀ ਕੀਤੀ ਜਾਂਦੀ
ਹੈ ਕਿ ਆਓ ਆਪਣੇ ਪਰਿਵਾਰ ਸਮੇਤ ਗੁਰਬਾਣੀ ਵਿਚਾਰ ਦਰਬਾਰਾਂ ਵਿੱਚ ਹਾਜ਼ਰੀਆਂ ਭਰਕੇ ਇਕੁ ਨਾਲ ਇਕੁ
ਹੋਈਏ ਜੀ॥
For more information please call (559)
779-2286
(25/02/11)
ਗੁਰਜੰਟ ਸਿੰਘ ਰੂਪੋਵਾਲੀ
ਵਾਹਗੁਰੂ ਜੀ ਕਾ ਖਾਲਸਾ,
ਵਾਹਗੁਰੂ ਜੀ ਕੀ ਫਤਹਿ।
ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ ਦੀ ਟੀਮ ਵੱਲੋਂ 'ਸੁੱਚ-ਭਿੱਟ' ਵਿਸ਼ੇ ਤੇ ਕੀਤੀ ਗਈ ਵੀਚਾਰ
ਦੇ ਲਿੰਕ ਆਪ ਜੀ ਨੂੰ ਭੇਜੇ ਗਏ ਹਨ
http://www.youtube.com/watch?v=B16Wmd4oo8A
http://www.youtube.com/watch?v=Rn8M7b1C764
http://www.youtube.com/watch?v=SHA6X_WXMIg
http://www.youtube.com/watch?v=sg_hRnN8tHg
http://www.youtube.com/watch?v=d0Nica_hjag
ਧੰਨਵਾਦ ਸਹਿਤ
ਗੁਰਜੰਟ ਸਿੰਘ ਰੂਪੋਵਾਲੀ
(25/02/11)
ਯਾਦਵਿੰਦਰ ਸਿੰਘ ਇਟਲੀ
ਉਰਮੈਲਾ ਤਰਵੀਜ਼ੋ (ਇਟਲੀ) ਯਾਦਵਿੰਦਰ ਸਿੰਘ--
ਭਗਤ ਰਵਿਦਾਸ ਜੀ ਦਾ ਆਗਮਨ ਪੁਰਬ ਤਾਂ ਜ਼ਰੂਰ ਮਨਾਇਆ ਜਾ ਰਿਹਾ ਹੈ ਪਰ ਅਸੀਂ ਕਰਮ-ਕਾਂਡ ਉਹੀ ਕਰ ਰਹੇ
ਹਾਂ ਜਿੰਨ੍ਹਾਂ ਤੋਂ ਗੁਰਬਾਣੀ ਸਾਨੂੰ ਮਨ੍ਹਾ ਕਰ ਰਹੀ ਹੈ। ---ਗੁਰਬਚਨ ਸਿੰਘ ਥਾਈਲੈਂਡ
ਗੁਰਦੁਆਰਾ ਸਿਰੀ ਸਾਧ ਸੰਗਤ ਸਾਹਿਬ ਉਰਮੈਲਾ ਵਿਖੇ ਤਕਰੀਬਨ ਇੱਕ ਹਫਤੇ ਤੋਂ ਗੁਰੂਸ਼ਬਦ
ਦੀ ਸਚਾਈ ਤੇ ਪਹਿਰਾ ਦੇਣ ਵਾਲੇ ਸਿੱਖ ਕੌਮ ਦੇ ਮਹਾਨ ਪਰਚਾਰਕ ਤੇ ਗੁਰਮਤ ਸਿਧਾਂਤ ਦੇ ਲੇਖਕ ਪ੍ਰੋ.
ਗੁਰਬਚਨ ਸਿੰਘ ਥਾਈਲੈਂਡ ਵਾਲ਼ਿਆਂ ਨੇ ਸਾਰਾ ਹਫਤਾ ਭਗਤ ਰਵਿਦਾਸ ਜੀ ਦੀ ਬਾਣੀ ਦੀ ਵਿਚਾਰ ਕੀਤੀ।
ਸੰਗਤਾਂ ਨੂੰ ਗੁਰਮਤ ਸਿਧਾਂਤ ਬਾਰੇ ਜਾਣਕਾਰੀ ਦੇਂਦਿਆ ਕਿਹਾ ਕਿ ਜੋ ਗੁਰਬਾਣੀ ਸਾਨੂੰ ਉਪਦੇਸ਼ ਦੇਂਦੀ
ਹੈ ਉਸ ਅਨੁਸਾਰ ਅਸੀਂ ਚਲ ਨਹੀਂ ਰਹੇ। ਭਗਤ ਰਵਿਦਾਸ ਜੀ ਦੇ ਸ਼ਬਦ ਜਬ ਹਮ
ਹੋਤੇ ਤਬ ਤੂ ਨਾਹੀ, ਮਾਟੀ ਕੋ ਪੂਤਰਾ, ਕੂਪ ਭਰਿਓ ਜੈਸੇ ਦਾਦਰਾ, ਬੇਗਮਪੁਰਾ ਸਹਰ ਕੋ ਨਾਉ ਤੇ
ਅਖੀਰਲੇ ਦੀਵਾਨ ਵਿੱਚ ਦੂਧ ਤਾਂ ਬਛਰੇ ਥਨਹੁ ਬਿਟਾਰਿਓ ਦੀ ਵਿਚਾਰ ਕਰਦਿਆਂ ਮੌਜੂਦਾ
ਗੁਰਦੁਆਰਿਆਂ ਵਿੱਚ ਹੋ ਰਹੇ ਕਰਮ-ਕਾਂਡਾ ਦੀਆਂ ਧੱਜੀਆਂ ਉਡਾਈਆਂ ਤੇ ਸੰਗਤ ਨੂੰ ਏਕਾ ਬਾਣੀ ਏਕਾ
ਗੁਰੂ ਤੇ ਇਕੋ ਸ਼ਬਦ ਵਿਚਾਰ ਨਾਲ ਜੋੜਨ ਦੀ ਪ੍ਰੇਰਨਾ ਦਿੱਤੀ।
ਉਹਨਾਂ ਨੇ ਬੇਖੌਫ ਟਿਪਣੀ ਕਰਦਿਆਂ ਕਿਹਾ ਕਿ ਮੰਦਰਾਂ ਵਾਲੇ ਕਰਮ-ਕਾਂਡ ਅੱਜ ਸਾਡੇ ਗੁਰਦੁਆਰਿਆਂ
ਵਿੱਚ ਨਿਭਾਏ ਜਾ ਰਹੇ ਹਨ। ਜਿੰਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਬਦ ਵਿਚਾਰ ਮੁੱਢ ਤੋਂ ਹੀ
ਰੱਦ ਕਰਦੀ ਆ ਰਹੀ ਹੈ। ਭਗਤ ਰਵਿਦਾਸ ਜੀ ਨੇ ਮੂਰਤੀ ਪੂਜਾ ਦਾ ਖੰਡਨ ਕੀਤਾ ਹੈ ਪਰ ਅਸੀਂ ਗੁਰੂ
ਗ੍ਰੰਥ ਸਾਹਿਬ ਜੀ ਦੇ ਨੇੜੇ ਬੈਠ ਕੇ ਸਾਰੇ ਕਰਮ ਮੂਰਤੀ ਪੂਜਾ ਵਾਲੇ ਹੀ ਕਰ ਰਹੇ ਹਾਂ। ਜਿਵੇਂ ਭੋਗ
ਲਵਾਉਣਾ, ਫੋਕੀ ਤੇ ਬੇ-ਲੋੜੀ ਸਜਾਵਟ ਜਗਮਗ ਕਰਦੀਆਂ ਬੱਤੀਆਂ ਦੀ ਪੂਰੀ ਭਰਮਾਰ ਹੈ ਪਰ ਗੁਰੂ ਗ੍ਰੰਥ
ਸਾਹਿਬ ਜੀ ਨੂੰ ਸਮਝਣ ਵਾਲੀਆਂ ਪੋਥੀਆਂ ਸਾਨੂੰ ਗੁਰਦੁਆਰਿਆ ਵਿਚੋਂ ਢੂੰਢਿਆਂ ਵੀ ਨਹੀਂ ਮਿਲਦੀਆਂ।
ਭਗਤ ਰਵਿਦਾਸ ਜੀ ਦਾ ਆਗਮਨ ਪੁਰਬ ਮਨਾਉਂਦਿਆਂ ਹੋਇਆਂ ਪ੍ਰਬੰਧਕ ਵੀਰਾਂ ਨੂੰ ਬੇਨਤੀ ਕੀਤੀ ਕਿ
ਗੁਰਦੁਆਰੇ ਵਿੱਚ ਉੱਚ ਕੋਟੀ ਦੀ ਗੁਰਮਤ ਲਾਇਬ੍ਰੇਰੀ ਤਿਆਰ ਕਤਿੀ ਜਾਵੇ ਤੇ ਬੱਚਿਆਂ ਲਈ ਬਕਾਇਦਾ
ਗੁਰਮਤ ਕਲਾਸਾਂ ਦਾ ਪ੍ਰਬੰਧ ਕੀਤਾ ਜਾਏ, ਤਾਂ ਜੋ ਆਉਣ ਵਾਲੀ ਸਾਡੀ ਨਵੀਂ ਪਨੀਰੀ ਨੂੰ ਗੁਰਮਤ
ਸਿਧਾਂਤ ਨਾਲ ਜੋੜਿਆ ਜਾਏ। ਅਖੀਰ ਵਿੱਚ ਸਾਧ ਸੰਗਤ ਤੇ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦਿਆਂ ਕਿਹਾ
ਬੜੀ ਖੁਸ਼ੀ ਹੋਈ ਹੈ ਸਾਰੇ ਦੀਵਾਨਾਂ ਵਿੱਚ ਸਾਰਿਆਂ ਨੇ ਹਾਜ਼ਰੀਆਂ ਭਰੀਆਂ।
ਦੀਵਾਨ ਦੀ ਸਮਾਪਤੀ ਉਪਰੰਤ ਨੌਜਵਾਨਾ ਨੇ ਗੁਰਮਤ ਸਬੰਧੀ ਕਈ ਸਵਾਲ ਪੁੱਛੇ ਜਿੰਨਾਂ ਦਾ ਸ਼ਬਦ ਗੁਰਬਾਣੀ
ਰਾਂਹੀ ਜੁਆਬ ਦੇ ਕੇ ਉਹਨਾਂ ਦੇ ਵਹਿਮਾਂ ਭਰਮਾਂ ਨੂੰ ਦੂਰ ਕੀਤਾ ਗਿਆ। ਬਹੁਤ ਸਾਰੇ ਨੌਜਵਾਨਾਂ ਨੇ
ਇਹ ਵੀ ਪ੍ਰਣ ਕੀਤਾ ਕੇ ਅਸੀਂ ਹਰ ਐਤਵਾਰ ਨੂੰ ਗੁਰਦੁਆਰਾ ਸਾਹਿਬ ਵਿਖੇ ਦਸਤਾਰ ਸਜਾ ਕੇ ਆਇਆ
ਕਰਾਂਗੇ।
ਯਾਦਵਿੰਦਰ ਸਿੰਘ ਉਰਮੇਲਾ ਤਰਵੀਜ਼ੋ
(ਇਟਲੀ)
ਮਿਤੀ ੨੦ ਫਰਵਰੀ ੨੦੧੧—
(23/02/11)
ਕਿਰਪਾਲ ਸਿੰਘ ਬਠਿੰਡਾ
ਕੈਲੰਡਰ 'ਚ ਸੋਧਾਂ ਦਾ ਕੰਮ ਵਿਦਵਾਨਾਂ ਦੀ ਥਾਂ ਕਿਸੇ ਕਲਰਕ ਨੂੰ ਸੌਂਪਿਆ: ਕਰਨਲ ਨਿਸ਼ਾਨ
*ਅਸੀਂ ਅਕਾਲ ਤਖ਼ਤ ਦੇ ਜਥੇਦਾਰ ਨੂੰ ਬੇਨਤੀ ਕਰ ਦਿੱਤੀ ਸੀ ਕਿ ਪੁਰੇਵਾਲ ਨੂੰ ਮੀਟਿੰਗ ਵਿੱਚ ਬੁਲਾਓ,
ਕਿਉਂ ਨਹੀਂ ਬੁਲਾਇਆ ਇਹ ਉਨ੍ਹਾਂ ਦੀ ਮਰਜ਼ੀ: ਰੰਧਾਵਾ
*ਪੁਰੇਵਾਲ ਨੇ ਕੈਲੰਡਰ ਬਣਾਇਆ ਉਸ ਦਾ ਧੰਨਵਾਦ, ਪਰ ਇਸ ਦਾ ਮਤਲਬ ਇਹ ਨਹੀਂ ਕਿ ਉਸ ਤੋਂ ਪੁੱਛੇ
ਬਿਨਾਂ ਅਸੀਂ ਕੋਈ ਸੋਧ ਨਹੀਂ ਕਰ ਸਕਦੇ: ਮੱਕੜ
ਬਠਿੰਡਾ, ੨੩ ਫਰਵਰੀ (ਕਿਰਪਾਲ ਸਿੰਘ) ਪੁਰੇਵਾਲ ਵਲੋਂ ਤਿਆਰ ਕੀਤਾ ਕੈਲੰਡਰ ਜਿਹੜਾ ੨੦੦੩ ਤੋਂ
ਲਗਾਤਾਰ ੭ ਸਾਲ ਤੱਕ ਲਾਗੂ ਰਿਹਾ ਅਤੇ ਜਿਸ ਨੂੰ ਸਿਰਫ ਉਹ ਧਿਰਾਂ ਜਿਹੜੀਆਂ ਅਕਾਲ ਤਖ਼ਤ ਤੋਂ
ਪ੍ਰਵਾਨਤ ਸਿੱਖ ਰਹਿਤ ਮਰਯਾਦਾ ਨੂੰ ਨਹੀਂ ਮੰਨ ਰਹੀਆਂ ਨੂੰ ਛੱਡ ਕੇ ਬਾਕੀ ਦੀਆਂ ਸਮੁਚੀਆਂ ਧਿਰਾਂ
ਨੇ ਬੜੀ ਖੁਸ਼ੀ ਨਾਲ ਪ੍ਰਵਾਨ ਕੀਤਾ ਹੋਇਆ ਸੀ। ਇਸ ਕੈਲੰਡਰ ਵਿੱਚ ੨੦੧੦ ਵਿੱਚ ਅਚਾਨਕ ਸੋਧਾਂ ਕੀਤੀਆਂ
ਗਈਆਂ ਸਨ ਜਿਸ ਨਾਲ ਪੰਥ ਵਿੱਚ ਦੁਫੇੜ ਸਗੋਂ ਪਹਿਲਾਂ ਨਾਲੋਂ ਵੀ ਜਿਆਦਾ ਪੈ ਗਈ। ਗੱਲਬਾਤ ਰਾਹੀਂ ਇਸ
ਮਸਲੇ ਨੂੰ ਹੱਲ ਕਰਨ ਲਈ ਸ਼ੇਰੇ ਪੰਜਾਬ ਰੇਡੀਓ ਕੈਨੇਡਾ ਤੇ ਕਈ ਵਾਰ ਟਾਕ ਸ਼ੋਅ ਕਰਵਾਈ ਗਈ ਜਿਸ ਵਿਚ
ਸਿੱਖ ਵਿਦਵਾਨ ਕਰਨਲ ਸੁਰਜੀਤ ਸਿੰਘ ਨਿਸ਼ਾਨ, ਬਾਬਾ ਹਰੀ ਸਿੰਘ ਰੰਧਾਵਾ, ਸ਼੍ਰੋਮਣੀ ਕਮੇਟੀ ਪ੍ਰਧਾਨ
ਅਵਤਾਰ ਸਿੰਘ ਮੱਕੜ, ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਸਾਬਕਾ ਜਥੇਦਾਰ ਗਿਆਨੀ
ਜੋਗਿੰਦਰ ਸਿੰਘ ਵੇਦਾਂਤੀ, ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਅਤੇ ਕੈਲੰਡਰ ਦੇ ਨਿਰਮਤਾ ਸ: ਪਾਲ
ਸਿੰਘ ਪੁਰੇਵਾਲ ਨੂੰ ਸਰੋਤਿਆਂ ਦੇ ਰੂਬਰੂ ਕੀਤਾ ਜਾਂਦਾ ਰਿਹਾ ਹੈ। ਕਰਨਲ ਨਿਸ਼ਾਨ ਤੇ ਬਾਬਾ ਰੰਧਾਵਾ
ਟਾਕ ਸ਼ੋਅ ਦੌਰਾਨ ਮੰਨ ਚੁੱਕੇ ਹਨ ਕਿ ਸੋਧਿਆ ਹੋਇਆ ਕੈਲੰਡਰ ਵੀ ਗਲਤ ਹੈ। ਬਾਬਾ ਰੰਧਾਵਾ ਨੇ ਔਨ ਏਅਰ
ਵਾਅਦਾ ਕੀਤਾ ਸੀ ਕਿ ਜੇ ਪੁਰੇਵਾਲ ਸਾਹਿਬ ਭਾਰਤ ਆਉਣ ਲਈ ਤਿਆਰ ਹਨ ਤਾਂ ੳਹ ਅਕਾਲ ਤਖ਼ਤ 'ਤੇ ਦੋਵੇਂ
ਧਿਰਾਂ ਦੀ ਮੀਟਿੰਗ ਕਰਵਾਉਣ ਦਾ ਪ੍ਰਬੰਧ ਕਰਨ ਲਈ ਤਿਆਰ ਹਨ। ਸ: ਪੁਰੇਵਾਲ ਨੇ ਵਾਅਦਾ ਕੀਤਾ ਸੀ ਕਿ
ਜੇ ਉਨ੍ਹਾਂ ਨੂੰ ਸੱਦਾ ਮਿਲਦਾ ਹੈ ਤਾਂ ਉਹ ਭਾਰਤ ਆਉਣ ਲਈ ਤਿਆਰ ਹਨ। ਸ: ਮੱਕੜ ਅਤੇ ਜਥੇਦਾਰ ਗਿਆਨੀ
ਗੁਰਬਚਨ ਸਿੰਘ ਨੇ ਵੀ ਕਿਹਾ ਸੀ ਕਿ ਜੇ ਕਰ ਕੋਈ ਗੁਰਸਿੱਖ ਸੁਝਾਅ ਦਿੰਦਾ ਹੈ ਤਾਂ ਉਸ ਤੇ ਵੀਚਾਰ
ਕਰਕੇ ਹੁਣ ਵੀ ਸੋਧਾਂ ਹੋ ਸਕਦੀਆਂ ਹਨ। ਬੇਸ਼ੱਕ ਸ: ਪੁਰੇਵਾਲ ਨੂੰ ਕਿਸੇ ਵਲੋਂ ਸੱਦਾ ਨਹੀਂ ਸੀ
ਦਿੱਤਾ ਗਿਆ ਇਸ ਦੇ ਬਾਵਯੂਦ ਉਹ ੧੭ ਫਰਵਰੀ ਨੂੰ ਅੰਮ੍ਰਿਤਸਰ ਪਹੁੰਚ ਗਏ ਸਨ ਤੇ ਇੱਕ ਪ੍ਰੈੱਸ
ਕਾਨਫਰੰਸ ਕਰਕੇ ਦੱਸਿਆ ਸੀ ਕਿ ਉਨ੍ਹਾਂ ਜਨਵਰੀ ਮਹੀਨੇ ਵਿੱਚ ਇੱਕ ੧੧ ਪੰਨਿਆਂ ਦੀ ਚਿੱਠੀ ਅਕਾਲ ਤਖ਼ਤ
ਨੂੰ ਲਿਖੀ ਸੀ ਜਿਸ ਵਿੱਚ ਸਬੂਤਾਂ ਸਹਿਤ ਦੱਸਿਆ ਗਿਆ ਹੈ ਕਿ ਸੋਧਾਂ ਮੂਲੋਂ ਗਲਤ ਹਨ ਇਸ ਲਈ ਸਾਲ
੨੦੧੧-੧੨ ਲਈ ਕੈਲੰਡਰ ੨੦੦੩ ਵਾਲੇ ਮੂਲ ਨਾਨਕਸ਼ਾਹੀ ਕੈਲੰਡਰ ਦੇ ਆਧਾਰ 'ਤੇ ਜਾਰੀ ਕੀਤਾ ਜਾਵੇ। ਜਿਉਂ
ਹੀ ਉਨ੍ਹਾਂ ੧੨.੩੦ ਵਜੇ ਪ੍ਰੈੱਸ ਕਾਨਫਰੰਸ ਕੀਤੀ ਤਾਂ ਉਨ੍ਹਾਂ ਨੂੰ ਕਿਸੇ ਗੱਲਬਾਤ ਲਈ ਸੱਦਣ ਦੀ
ਵਜਾਏ ਤੁਰੰਤ ੩ ਵਜੇ ਸ਼ਾਮੀ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਪ੍ਰਧਾਨ ਸ: ਮੱਕੜ ਨੇ ੨੦੧੧-੧੨ ਲਈ
ਸੋਧਿਆ ਹੋਇਆ ਕੈਲੰਡਰ ਜਾਰੀ ਕਰ ਦਿੱਤਾ।
ਅੱਜ ਜਦੋਂ ਬਾਬਾ ਹਰੀ ਸਿੰਘ ਰੰਧਾਵਾ ਨਾਲ ਸੰਪਰਕ ਕਰ ਕੇ ਪੁੱਛਿਆ ਕਿ ਵਾਅਦੇ ਅਨੁਸਾਰ ਤੁਸੀਂ ਅਕਾਲ
ਤਖ਼ਤ 'ਤੇ ਸ: ਪੁਰੇਵਾਲ ਨਾਲ ਮੀਟਿੰਗ ਦਾ ਪ੍ਰਬੰਧ ਕਿਉਂ ਨਹੀਂ ਕਰਵਾਇਆ ਤਾਂ ਉਨ੍ਹਾਂ ਕਿਹਾ ਕਿ
ਰੇਡੀਓ ਟਾਕ ਸ਼ੋਅ ਉਪ੍ਰੰਤ ਉਹ ਕਰਨਲ ਨਿਸ਼ਾਨ ਨੂੰ ਨਾਲ ਲੈ ਕੇ ਜਥੇਦਾਰ ਸਾਹਿਬ ਨੂੰ ਬੇਨਤੀ ਕਰ ਆਏ ਸੀ
ਪਰ ਕਿਉਂ ਨਹੀਂ ਬੁਲਾਇਆ ਇਹ ਤਾਂ ਜਥੇਦਾਰ ਸਾਹਿਬ ਦੀ ਮਰਜ਼ੀ ਹੈ। ਜਦ ਇਹ ਪੁੱਛਿਆ ਗਿਆ ਕਿ ਕੈਲੰਡਰ
ਦੀਆਂ ਸੰਗ੍ਰਾਂਦਾਂ ਤਾਂ ਬਦਲ ਦਿਤੀਆਂ ਪਰ ਇਤਿਹਾਸਕ ਦਿਹਾੜੇ ਪੁਰੇਵਾਲ ਕੈਲੰਡਰ 'ਚੋਂ ਹੀ ਅੰਗਰੇਜ਼ੀ
ਮਹੀਨੇ ਵਾਲੇ ਰੱਖਣ ਨਾਲ ਤਾਂ ਹੁਣ ਕੋਈ ਵੀ ਇਤਿਹਾਸਕ ਤਰੀਖ ਈਸਵੀ (ਜੂਲੀਅਨ) ਗੈਰੇਗੋਰੀਅਨ ਅਤੇ
ਬਿਕ੍ਰਮੀ ਸੰਮਤ ਦੇ ਚੰਦਰ ਜਾਂ ਸੂਰਜੀ ਸਾਲ ਦੇ ਕਿਸੇ ਵੀ ਕੈਲੰਡਰ ਦੀਆਂ ਤਰੀਖਾਂ ਨਾਲ ਮੇਲ ਨਹੀਂ
ਖਾਂਦੀ । ਕੀ ਇਹ ਸੋਧਾਂ ਦੇ ਨਾਮ 'ਤੇ ਵਿਗਾੜ ਨਹੀਂ ਹੈ? ਉਨ੍ਹਾਂ ਮੰਨਿਆ ਕਿ ਇਹ ਸੋਧਾਂ ਗਲਤ ਹਨ,
ਅਸੀਂ ਸ਼੍ਰੋਮਣੀ ਕਮੇਟੀ ਤੇ ਅਕਾਲ ਤਖ਼ਤ ਦੇ ਧਿਆਨ ਵਿੱਚ ਵੀ ਲਿਆ ਦਿੱਤਾ ਸੀ ਪਰ ਉਹ ਕਹਿੰਦੇ ਕਿ
ਤੁਹਾਡੇ (ਸੰਤ ਸਮਾਜ) ਮੁਤਾਬਕ ਅਸੀਂ ਚਾਰ ਗੁਰਪੁਰਬ ਪੁਰਾਤਨ ਮਰਯਾਦਾ ਅਨੁਸਾਰ ਬਦਲ ਦਿੱਤੇ ਹਨ ਬਾਕੀ
ਨਹੀਂ ਬਦਲਣੇ। ਇਨ੍ਹਾਂ ਗਲਤੀਆਂ ਦਾ ਅਸੀਂ ਆਪੇ ਜਵਾਬ ਦੇਵਾਂਗੇ। ਬਾਬਾ ਰੰਧਾਵਾ ਜੀ ਨੇ ਇਹ ਵੀ
ਮੰਨਿਆ ਕਿ ਅਸਲ ਵਿਚ ਹਉਂਮੈ ਦੀ ਲੜਾਈ ਹੈ ਜਿਸ ਕਾਰਣ ਗੱਲ ਕਿਸੇ ਸਿਰੇ ਨਹੀਂ ਲੱਗ ਰਹੀ।
ਕਰਨਲ ਨਿਸ਼ਾਨ ਨੂੰ ਪੁੱਛਣ 'ਤੇ ਉਨ੍ਹਾਂ ਕਿਹਾ ਕਿ ਸਾਨੂੰ ਕਿਸੇ ਨੇ ਪੁੱਛਿਆ ਹੀ ਨਹੀਂ ਅਸੀਂ ਕੀ
ਕਰੀਏ? ਉਨ੍ਹਾਂ ਕਿਹਾ ਕਿ ਸੋਧਾਂ ਦਾ ਕੰਮ ਵਿਦਵਾਨਾਂ ਤੋਂ ਕਰਵਾਉਣ ਦੀ ਥਾਂ ਕਲੱਰਕ ਨੂੰ ਦੇ ਛੱਡਿਆ
ਹੈ ਤਾਂ ਇਹੀ ਹਾਲ ਹੋਣਾ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਤਾਂ ਉਨ੍ਹਾਂ ਵਿਦਵਾਨਾਂ
ਵਿਚੋਂ ਹੋ ਜਿਹੜੇ ਸੋਧਾਂ ਦੇ ਹੱਕ ਵਿੱਚ ਹਨ। ਜੇ ਉਹ ਤੁਹਾਨੂੰ ਹੀ ਨਹੀਂ ਪੁੱਛਦੇ ਤਾਂ ਸੋਧਾਂ ਦੇ
ਵਿਰੋਧੀ ਵਿਦਵਾਨ ਨਾਲ ਉਹ ਕੀ ਗੱਲ ਕਰਨਗੇ। ਤਾਂ ਉਨ੍ਹਾਂ ਕਿਹਾ ਅਸਲ ਵਿੱਚ ਪੰਥ 'ਚ ਕੋਈ ਐਸੀ ਤਾਕਤ
ਘੁਸਪੈਠ ਕਰ ਗਈ ਹੈ ਜਿਹੜੀ ਵੱਖਰੇ ਵੀਚਾਰਾਂ ਵਾਲਿਆਂ ਨੂੰ ਇੱਕ ਥਾਂ ਬੈਠਣ ਨਹੀਂ ਦੇ ਰਹੀ ਤੇ ਨਵੇਂ
ਵਿਵਾਦ ਛੇੜ ਕੇ ਪੰਥ ਦੀ ਏਕਤਾ ਖੇਰੂੰ ਖੇਰੂੰ ਕਰ ਰਹੀ ਹੈ।
ਸ: ਮੱਕੜ ਨਾਲ ਗੱਲ ਕੀਤੇ ਜਾਣ 'ਤੇ ਉਨ੍ਹਾਂ ਕਿਹਾ ਪੁਰੇਵਾਲ ਨੇ ਕੈਲੰਡਰ ਬਣਾਇਆ ਹੈ ਉਸ ਦਾ
ਧੰਨਵਾਦ, ਪਰ ਇਸ ਦਾ ਮਤਲਬ ਇਹ ਨਹੀਂ ਕਿ ਉਸ ਤੋਂ ਪੁੱਛੇ ਬਿਨਾਂ ਅਸੀਂ ਕੋਈ ਸੋਧ ਕਰ ਹੀ ਨਹੀਂ
ਸਕਦੇ। ਪੁੱਛਿਆ ਗਿਆ ਕਿ ਇਹ ਤਾਂ ਠੀਕ ਹੈ ਕਿ ਸੋਧਾਂ ਤਾਂ ਕਰ ਸਕਦੇ ਹੋ ਪਰ ਜੇ ਸੰਗ੍ਰਾਂਦਾਂ
ਬਦਲੀਆਂ ਹਨ ਤਾਂ ਉਸ ਅਨੁਸਾਰ ਇਤਿਹਾਸਕ ਦਿਹਾੜਿਆਂ ਦੀਆਂ ਤਰੀਖਾਂ ਵਿੱਚ ਲੋੜੀਂਦੀ ਸੋਧ ਤਾਂ ਕਰ
ਲੈਂਦੇ। ਕੀ ਹੁਣ ਤੁਸੀਂ ਪੁਰੇਵਾਲ ਦੀ ਸਲਾਹ ਤੇ ਕੋਈ ਵੀਚਾਰ ਕਰਕੇ ਕਾਰਵਾਈ ਕਰੋਗੇ? ਤਾਂ ਉਨ੍ਹਾਂ
ਕਿਹਾ ਕਿ ਸੋਧਿਆ ਕੈਲੰਡਰ ਹੰਕਾਰੀ ਕਿਸਮ ਦੇ ਸਰਨਾ ਤੇ ਇੱਕ ਦੋ ਕਮੇਟੀਆਂ ਨੂੰ ਛੱਡ ਕੇ ਬਾਕੀ ਸਾਰੀ
ਕੌਮ ਨੇ ਪ੍ਰਵਾਨ ਕਰ ਲਿਆ ਹੈ। ਫਿਰ ਵੀ ਜੇ ਕਿਸੇ ਗੁਰਸਿੱਖ ਵਲੋਂ ਸੁਝਾਅ ਆਉਂਦਾ ਹੈ ਤਾਂ ਉਸ 'ਤੇ
ਵੀਚਾਰ ਹੋ ਸਕਦਾ ਹੈ ਪਰ ਹੰਕਾਰੀ ਕਿਸਮ ਦੇ ਕਿਸੇ ਬੰਦੇ ਨਾਲ ਉਹ ਗੱਲ ਨਹੀਂ ਕਰਨਗੇ।
ਜਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਸੰਪਰਕ ਕਰਨ ਦੀ ਕਈ ਦਿਨਾਂ ਤੋਂ ਕੋਸ਼ਿਸ ਕੀਤੀ ਜਾਂਦੀ ਰਹੀ ਪਰ
ਜਾਂ ਤਾਂ ਉਨ੍ਹਾਂ ਵਲੋਂ ਫ਼ੋਨ ਸੁਣਿਆ ਹੀ ਨਹੀਂ ਸੀ ਜਾਂਦਾ ਜਾਂ ਘੰਟਾ ਅੱਧਾ ਘੰਟਾ ਪਿਛੋਂ ਗੱਲ ਕਰਨ
ਲਈ ਕਹਿੰਦੇ ਪਰ ਫਿਰ ਪੀਏ ਨੇ ਫ਼ੋਨ ਸੁਣ ਕੇ ਕਹਿ ਦੇਣਾ ਕਿ ਸਿੰਘ ਸਾਹਿਬ ਮੀਟਿੰਗ ਵਿੱਚ ਬੈਠੇ ਹਨ।
ਉਹ ਕਦੋਂ ਵਿਹਲੇ ਹੋਣਗੇ ਇਹ ਕੁਝ ਪਤਾ ਨਹੀਂ।
(22/02/11)
ਤੱਤ ਗੁਰਮਤਿ ਪਰਿਵਾਰ
ਗੁਰਇਕਬਾਲ ਸਿੰਘ ਵਰਗੇ ਸੰਪਾਰਦਾਈ
(ਬ੍ਰਾਹਮਣਵਾਦੀ) ਸੋਚ ਵਾਲੇ ਪ੍ਰਚਾਰਕ ਪਾ ਰਹੇ ਹਨ, ਨਾਨਕ ਫਲਸਫੇ ਦੇ ਜੜ੍ਹਾਂ ’ਚ ਤੇਲ
ਹਰ ਮੱਤ ਦੇ ਚੰਗੇ ਗੁਣਾਂ ਨੂੰ ਪੁਜਾਰੀਵਾਦੀ ਤਾਕਤਾਂ ਹੋਲੀ-ਹੋਲੀ ਅਲੋਪ ਕਰਕੇ ‘ਕਰਮਕਾਂਡ’ ਮਾਤਰ
ਨੂੰ ਹੀ ਧਰਮ ਪ੍ਰਚਾਰਨ ਲਗ ਪੈਂਦੀਆਂ ਹਨ। ਇਸ ਤਰੀਕੇ ਇਹ ਪੁਜਾਰੀਵਾਦੀ ਤਾਕਤਾਂ ਆਮ ਲੋਕਾਈ ਨੂੰ
‘ਸੱਚ ਦੇ ਰਾਹ’ ਤੋਂ ਭਟਕਾ ਕੇ ਧਰਮ ਦੇ ਨਾਂ ’ਤੇ ਅੰਧ ਵਿਸ਼ਵਾਸਾਂ, ਕਰਮਕਾਂਡਾਂ ਵਿਚ ਉਲਝਾ ਦੇਂਦੀਆਂ
ਹਨ। ਇਸ ਭਟਕਾਵ ਵਿਚ ਵਿਚਰ ਰਹੀਆਂ ‘ਸੰਗਤਾਂ’ ਐਸੇ ਪ੍ਰਚਾਰਕਾਂ ਨੂੰ ਬਹੁਤੇ ਪੁੱਜੇ ਹੋਏ, ਸੰਤ ਬਾਬੇ
ਆਦਿ ਮੰਨ ਕੇ ‘ਸ਼ਖਸੀ ਪੂਜਾ’ ਕਰਨ ਲਗ ਪੈਂਦੀਆਂ ਹਨ, ਜੋ ਇਨ੍ਹਾਂ ਪੁਜਾਰੀਆਂ ਨੂੰ ਬਹੁਤ ਰਾਸ ਆਉਂਦਾ
ਹੈ। ਲੋਕਾਂ ਦੀ ਅਗਿਆਨਿਤਾ ਇਨ੍ਹਾਂ ਪੁਜਾਰੀਆਂ ਦੀ ਮਾਨਤਾ ਬਣ ਕੇ ਐਸ਼-ਪ੍ਰਸਤੀ ਦੀ ਜੀਵਿਕਾ ਬਣ
ਜਾਂਦੀ ਹੈ। ਕਿਸੇ ਵੀ ਮੱਤ ਦਾ ਇਤਿਹਾਸ ਪੜਚੋਲ ਕੇ ਵੇਖੀਏ ਤਾਂ ਐਸਾ ਹੀ ਵਰਤਾਰਾ ਮਿਲੇਗਾ।
ਬਾਬਾ ਨਾਨਕ ਜੀ ‘ਗੁਰਮਤਿ ਇਨਕਲਾਬ’ ਸ਼ੁਰੂ ਕਰਨ ਵੇਲੇ ਇਨ੍ਹਾਂ ‘ਪੁਜਾਰੀਵਾਦੀ ਤਾਕਤਾਂ’ ਪ੍ਰਤੀ ਬਹੁਤ
ਸੁਚੇਤ ਸਨ। ਉਹ ਸਮਝਦੇ ਸਨ ਕਿ ਪਹਿਲੇ ਮੱਤਾਂ ਦੇ ਰਹਿਬਰਾਂ ਨੇ ਅਪਣੇ ਉਪਦੇਸ਼ ਕਲਮਬੰਦ ਨਹੀਂ ਕੀਤੇ।
ਇਸ ਕਾਰਨ ਉਨ੍ਹਾਂ ਤੋਂ ਬਾਅਦ ਉਨ੍ਹਾਂ ਦੇ ਕਹਿ ਕੇ ਦੱਸੇ ਜਾਂਦੇ ਉਪਦੇਸ਼ ਪੂਰੀ ਤਰ੍ਹਾਂ ਪ੍ਰਮਾਣਿਕ
ਨਹੀਂ ਹਨ। ਇਨ੍ਹਾਂ ਵਿਚ ਪੁਜਾਰੀਵਾਦੀ ਤਾਕਤਾਂ ਵਲੋਂ ਰਲਾਅ ਪਾਏ ਹੋਣ ਦੀ ਸੰਭਾਵਨਾ ਕਾਫੀ ਹੁੰਦੀ
ਹੈ। ਰਹਿਬਰ ਤੋਂ ਬਾਅਦ ਰਚੀਆਂ ਗਈਆਂ ਜ਼ਿਆਦਾਤਰ ਪੁਸਤਕਾਂ ਵਿਚ ਮੂਲ ਉਪਦੇਸ਼ ਨੂੰ ਜਾਂ ਤਾਂ ਛੁਪਾ
ਦਿਤਾ ਗਿਆ ਜਾਂ ਫੇਰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ। ਇਸ ਲਈ ਨਾਨਕ ਪਾਤਸ਼ਾਹ ਜੀ ਨੇ ਅਪਣੀ ਬਾਣੀ ਨੂੰ
ਆਪ ਕਲਮਬੰਦ ਕੀਤਾ। ਨਾਲ ਹੀ ਰੱਬੀ ਗੁਣਾਂ ਦੇ ਸੱਚ ਨੂੰ ਪ੍ਰਗਟਾਉਂਦੀ ਵਿਚਾਰਧਾਰਾ ਵਾਲੇ ਮਹਾਪੁਰਖਾਂ
ਦੀ ਬਾਣੀ ਨੂੰ ਵੀ ਇਕੱਤਰ ਕਰਨ ਉੱਪਰੰਤ ਇਕ ਪੋਥੀ ਦਾ ਰੂਪ ਦੇ ਕੇ ਸਾਂਭਿਆ। ਇਸ ‘ਗੁਰਮਤਿ ਇਨਕਲਾਬ’
ਨੂੰ ਪੱਕੇ ਪੈਰੀਂ ਕਰਨ ਲਈ ‘ਯੋਗ ਉਤਰਾਧਿਕਾਰੀ’ ਥਾਪਿਆ। ਉਸ ਉਤਰਾਧਿਕਾਰੀ ਨੂੰ ਅਪਣੇ ਲੜ ਲਾਉਣ ਦੀ
ਥਾਂ ‘ਗੁਰਬਾਣੀ (ਗੁਰੂ)’ ਦੇ ਲੜ ਲਾਇਆ ਅਤੇ ਅੱਗੇ ਵੀ ਐਸਾ ਹੀ ਕਰਨ ਦੀ ਤਾਕੀਦ ਕੀਤੀ। ਇਸ ਤਰੀਕੇ
ਮਗਰਲੇ ਨਾਨਕ ਸਰੂਪਾਂ ਨੇ ਅਪਣੀ ਰਚਨਾ ਆਪ ਹੀ ਕਲਮਬੰਦ ਕੀਤੀ ਅਤੇ ਪਹਿਲੀ ਬਾਣੀ ਵੀ ਨਾਲ-ਨਾਲ
ਸਾਂਭਣੀ ਜਾਰੀ ਰੱਖੀ। ਅਰਜਨ ਪਾਤਸ਼ਾਹ ਜੀ ਨੇ ਇਸ ਬਾਣੀ ਸੰਗ੍ਰਹਿ ਨੂੰ ‘ਆਦਿ ਗ੍ਰੰਥ’ ਦੇ ਰੂਪ ਵਿਚ
ਸੰਪਾਦਿਤ ਕੀਤਾ। ਮਗਰੋਂ ਦਸਮ ਪਾਤਸ਼ਾਹ ਜੀ ਨੇ ਇਸ ਵਿਚ ਨੌਵੇਂ ਮਹਲੇ ਦੀ ਬਾਣੀ ਸ਼ਾਮਿਲ ਕਰਕੇ ਇਸ ’ਤੇ
ਸੰਪੂਰਨਤਾ ਦੀ ਮੋਹਰ ਲਾ ਦਿੱਤੀ। ਇਸ ਨਾਲ ਹੀ ਉਨ੍ਹਾਂ ਨੇ ‘ਵਿਅਕਤੀ ਉਤਰਾਧਿਕਾਰੀ’ ਦੀ ਲੜੀ ਬੰਦ
ਕਰਕੇ ਪੰਥ ਨੂੰ ਸਿਰਫ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੇ ਤਬਿਆ ਕਰ ਦਿੱਤਾ। ਭਾਵ ਨਾਨਕ ਸਰੂਪਾਂ ਨੇ
ਅਪਣੇ ਵਲੋਂ ਪੁਖਤਾ ਇੰਤਜ਼ਾਮ ਕੀਤੇ ਕਿ ਕੌਮ ਕਿਧਰੇ ‘ਪੁਜਾਰੀਵਾਦੀ ਤਾਕਤਾਂ’ ਦੇ ਚੰਗੁਲ ਵਿਚ ਨਾ ਫੱਸ
ਜਾਵੇ। ਜੇ ਕਿਧਰੇ ਫੱਸ ਵੀ ਜਾਵੇ ਤਾਂ ‘ਸੁਚੇਤ ਸਿੱਖ’ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੇ ਆਸਰੇ
ਉਨ੍ਹਾਂ ਨੂੰ ਇਸ ਚੰਗੁਲ ਵਿਚੋਂ ਬਾਹਰ ਕੱਢ ਲੈਣ।
1708 ਤੋਂ ਬਾਅਦ ਪੰਥ ਲਗਭਗ 100 ਸਾਲਾਂ ਤੱਕ ਰਾਜਨੀਤਕ ਜ਼ੁਲਮ ਕਾਰਨ ਬਿਖੜੇ ਹਾਲਾਤਾਂ ਵਿਚ ਵਿਚਰਦੀ
ਰਹੀ। ਇਸ ਦਾ ਫਾਇਦਾ ਚੁੱਕ ਕੇ ‘ਪੁਜਾਰੀਵਾਦੀ ਤਾਕਤਾਂ’ (ਉਦਾਸੀਆਂ, ਨਿਰਮਲਿਆਂ ਆਦਿ ਦੇ ਨਾਂ ਹੇਠ)
ਹੋਲੀ-ਹੋਲੀ ਪੰਥ ਦੇ ਕੇਂਦਰੀ ਸਥਾਨਾਂ ’ਤੇ ‘ਹਮਦਰਦ’ ਬਣ ਕੇ ਕਾਬਿਜ਼ ਹੋ ਗਈਆਂ। ਇਸ ਨੇ ਜਨਮ
ਸਾਖੀਆਂ, ਗੁਰਬਿਲਾਸ ਆਦਿ ਦੇ ਨਾਂ ਵਾਲੇ ਐਸੇ ਗ੍ਰੰਥ ਰੱਚ ਦਿਤੇ ਜਿਨ੍ਹਾਂ ਵਿਚ ਨਾਨਕ ਸਰੂਪਾਂ ਦੇ
ਜੀਵਨ ਵਿਚ ਮੁੱਢਲੇ ਗੁਰਮਤਿ ਸਿਧਾਂਤਾਂ ਤੋਂ ਉਲਟ ਘਟਨਾਵਾਂ ਲਿੱਖ ਕੇ ਪ੍ਰਚਾਰਿਆ। ਕੌਮ ਨੂੰ
‘ਉਪਦੇਸ਼’ (ਗਿਆਨ) ਦੀ ਥਾਂ ਕਹਾਣੀਆਂ (ਸਾਖੀਆਂ) ਦੇ ਮਗਰ ਲਾਉਣ ਦਾ ਢੰਗ ਅਪਨਾਇਆ। ‘ਸ਼ਬਦ ਗੁਰੂ
ਗ੍ਰੰਥ ਸਾਹਿਬ ਜੀ’ ਵਿਚ ਮਿਲਾਵਟ ਦੇ ਯਤਨ ‘ਰਾਗਮਾਲਾ’ ਤੋਂ ਅੱਗੇ ਕਾਮਯਾਬ ਨਾ ਹੋ ਸਕੇ (ਸੁਚੱਜੀ
ਬਣਤਰ ਕਾਰਨ) ਤਾਂ ਉਨ੍ਹਾਂ ਨੇ ਇਸ ਦੀ ਕਾਟ ਕਰਨ ਲਈ ‘ਬਚਿਤ੍ਰ ਨਾਟਕ’ ਨਾਂ ਦਾ ਗ੍ਰੰਥ ਰੱਚ ਦਿੱਤਾ।
ਇਸ ਗ੍ਰੰਥ ਨੂੰ ਦਸ਼ਮੇਸ਼ ਪਾਤਸ਼ਾਹ ਜੀ ਦੀ ਬਾਣੀ ਪ੍ਰਚਾਰਨਾ ਸ਼ੁਰੂ ਕੀਤਾ। ਬਾਅਦ ਵਿਚ ਭੁਲੇਖਾ ਹੋਰ
ਗਹਿਰਾ ਕਰਨ ਲਈ ਇਸ ਗ੍ਰੰਥ ਦਾ ਨਾਂ ਵੀ ‘ਦਸਮ ਗ੍ਰੰਥ’ ਰੱਖ ਦਿਤਾ। ਇਸ ਗ੍ਰੰਥ ਦਾ ਸੰਦੇਸ਼ ‘ਸ਼ਬਦ
ਗੁਰੂ ਗ੍ਰੰਥ ਸਾਹਿਬ ਜੀ’ ਦੇ ਬਿਲਕੁਲ ਉਲਟ ਹੈ। ਵੈਸੇ ਵੀ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਇਕ
ਉਪਦੇਸ਼ਾਤਮਕ ਗ੍ਰੰਥ ਹੈ, ਜਦਕਿ ਦਸਮ ਗ੍ਰੰਥ (ਅਸ਼ਲੀਲ ਤੇ ਬ੍ਰਾਹਮਾਣਵਾਦੀ ਕਹਾਣੀਆਂ ਨਾਲ ਭਰਪੂਰ)
ਕਥਾਤਮਕ ਗ੍ਰੰਥ ਹੈ। ਪੰਥ ਦੀ ਅਣਗਹਿਲੀ ਦਾ ਫਾਇਦਾ ਚੁੱਕਦੇ ਹੋਏ, ਇਸ ਗ੍ਰੰਥ ਦੀਆਂ ਕੁਝ ਰਚਨਾਵਾਂ
ਦੇ ਕੁਝ ਹਿੱਸੇ ‘ਪੰਥਕ ਨਿਤਨੇਮ’ (ਖੰਡੇ ਦੀ ਪਾਹੁਲ ਵੀ) ਦਾ ਹਿੱਸਾ ਬਣਾ ਦਿਤੇ ਗਏ।
ਇਕ ਹੋਰ ਹਥਿਆਰ ਵਰਤਦੇ ਹੋਏ, ਇਨ੍ਹਾਂ ਤਾਕਤਾਂ ਨੇ ‘ਗੁਰਬਾਣੀ’ ਨੂੰ ਸਮਝਣ ਵਿਚਾਰਨ ਦੀ ਰੂਚੀ ਘਟਾਉਣ
ਲਈ ਗੁਰਬਾਣੀ ਦੇ ਤੋਤਾਰਟਨੀ ਵਾਂਗੂ ਗਿਣਤੀ-ਮਿਣਤੀ ਦੇ ਪਾਠਾਂ ਦਾ ਪ੍ਰਚਲਨ ਕਰ ਦਿੱਤਾ। ਗੁਰਬਾਣੀ
ਸ਼ਬਦਾਂ ਨੂੰ ਮੰਤਰਾਂ ਵਾਂਗੂ ਪ੍ਰਚਾਰਦੇ ਹੋਏ, ਸਮੱਸਿਆਵਾਂ ਦੇ ਹੱਲ ਲਈ ਕੁਝ ਖਾਸ ‘ਸ਼ਬਦਾਂ’ ਦੇ ਰਟਨ
ਦਾ ਕਰਮਕਾਂਡ ਵੀ ਪ੍ਰਚਲਿਤ ਕੀਤਾ। ਬਿਖੜੇ ਹਾਲਤਾਂ ਵਿਚ ਚਲਾਏ ਇਨ੍ਹਾਂ ਪੁਜਾਰੀਵਾਦੀ ਤਾਕਤਾਂ ਦੇ
ਉਪਰੋਕਤ ਬਹੁਪੱਖੀ ਮਾਰੂ ਹਥਿਆਰਾਂ ਦੀ ਮਾਰ ਹੇਠ ‘ਖਾਲਸਾ’ ਗੁਰਬਾਣੀ ਦੀ ਸਿੱਖਿਆ ਤੋਂ ਦੂਰ ਹੁੰਦਾ,
ਕਰਮਕਾਂਡਾਂ ਵਿਚ ਉਲਝਦਾ ‘ਬਿਪਰਵਾਦੀ ਸੋਚ’ ਦਾ ਧਾਰਨੀ ਬਣ ਕੇ ‘ਖਾਲਸ’ ਨਾ ਰਿਹਾ।
ਅੱਜ ਵੀ ਕੌਮ ਦੇ ‘ਪ੍ਰਚਾਰ ਤੰਤਰ’ ਤੇ ਇਹ ਪੁਜਾਰੀਵਾਦੀ (ਸੰਪਰਦਾਈ) ਤਾਕਤਾਂ ਵੱਖ-ਵੱਖ ਨਾਵਾਂ
(ਸੰਤ, ਬਾਬੇ, ਭਾਈ, ਬ੍ਰਹਮਗਿਆਨੀ, ਸਿੰਘ ਸਾਹਿਬ ਆਦਿ) ਭਾਰੂ ਹਨ। ਅਫਸੋਸ! ਕੌਮ ਦੇ ਕੇਂਦਰੀ ਸੰਸਥਾ
(ਸ਼੍ਰੋਮਣੀ ਕਮੇਟੀ) ਵੀ ਇਨ੍ਹਾਂ ਦੇ ਕਬਜ਼ੇ ਹੇਠ ਹੈ। ਗੁਰਇਕਬਾਲ ਸਿੰਘ (ਰਾਗੀ) ਵੀ ਇਕ ਐਸਾ ਹੀ
ਪ੍ਰਚਾਰਕ ਹੈ। ਪਹਿਲਾਂ ਇਸ ਨੇ ਬੀਬੀ ਕੌਲਾਂ ਨੂੰ ‘ਮਾਤਾ ਕੌਲਾਂ’ ਪ੍ਰਚਾਰ ਕੇ ਗੁਰਬਿਲਾਸ ਪਾਤਸ਼ਾਹੀ
6 ਵਰਗੀ ਕੂੜ ਪੁਸਤਕ ਨੂੰ ਪ੍ਰਮਾਣਿਕਤਾ ਦੇਣ ਦਾ ਜਤਨ ਕੀਤਾ। ਜਦਕਿ ਕੌਮ ਵਿਚ ‘ਮਾਤਾ’ ਲਫਜ਼ ਆਮ ਕਰਕੇ
ਨਾਨਕ ਸਰੂਪਾਂ ਦੀ ਪਤਨੀਆਂ ਲਈ ਹੀ ਵਰਤਿਆ ਜਾਂਦਾ ਹੈ। ਇਹ ਪ੍ਰਚਾਰਕ ਸੰਗਤਾਂ ਨੂੰ ਗੁਰਬਾਣੀ ਦੇ ਲੜ
ਲਾਉਣ ਦੀ ਥਾਂ ਕਰਾਮਾਤੀ ਸਾਖੀਆਂ ਨਾਲ ਬਹੁਤਾ ਜੋੜਦਾ ਹੈ। ਗੁਰਬਾਣੀ ਦੇ ਗਿਣਤੀ-ਮਿਣਤੀ ਵਾਲੇ
ਤੋਤਾਰਟਨੀ ਵਾਲੇ ਪਾਠਾਂ ਨੂੰ ਬੜ੍ਹਾਵਾ ਦੇਂਦਾ ਹੈ। ‘ਸੁਖਮਨੀ ਸਾਹਿਬ’ ਜੀ ਨੂੰ ਇਹ ਬਾਕੀ
‘ਗੁਰਬਾਣੀ’ ਨਾਲੋਂ ਵੱਧ ਮਹੱਤਵ ਦਿੰਦਾ ਹੈ। ਸੁਖਮਨੀ ਸਾਹਿਬ ਨੂੰ ਵੀ ਸਮਝਣ ਵਿਚਾਰਨ ਦੀ ਥਾਂ
‘ਮੰਤਰ’ ਵਾਂਗੂ ਗਿਣਤੀ-ਮਿਣਤੀ ਵਿਚ ਕਰਨ ਦਾ ਜ਼ਿਆਦਾ ਪ੍ਰਚਾਰ ਕਰਦਾ ਹੈ। ਪਿਛਲੇ ਸਮੇਂ ਵਿਚ ਇਹ
ਪ੍ਰਚਾਰਕ ਕਈਂ ਤਰ੍ਹਾਂ ਦੇ ਪ੍ਰਪੰਚ ਕਰਵਾਉਂਦਾ ਰਿਹਾ ਹੈ। ਖਬਰਾਂ ਅਨੁਸਾਰ ਹੁਣ ਇਸ ਨੇ ਇਕ ਨਵਾਂ
ਕਾਰਨਾਮਾ ਕਰਦੇ ਹੋਏ, ਨਿਰੋਲ ਸੁਖਮਨੀ ਸਾਹਿਬ ਦਾ ਇਕ ਗ੍ਰੰਥ ਤਿਆਰ ਕਰਵਾ ਲਿਆ ਹੈ। ਇਸ ਗ੍ਰੰਥ ਵਿਚ
ਸੁਖਮਨੀ ਸਾਹਿਬ ਦੀ ਬਾਣੀ ਨੂੰ 51 ਵਾਰ ਛਾਪਿਆ ਗਿਆ ਹੈ। ਖਬਰਾਂ ਰਾਹੀਂ ਇਹ ਵੀ ਪਤਾ ਚਲਿਆ ਹੈ ਕਿ
ਇਸ ਗ੍ਰੰਥ ਦੇ ‘ਅਖੰਡ’ (ਅਸਲ ਵਿਚ ਪਾਖੰਡ) ਪਾਠ ਵੀ ਸ਼ੁਰੂ ਕਰ ਦਿਤੇ ਗਏ ਹਨ, ਜਿਸ ਦਾ ਭੋਗ ‘ਸ਼ਬਦ
ਗੁਰੂ ਗ੍ਰੰਥ ਸਾਹਿਬ ਜੀ’ ਦੇ ‘ਆਖੰਡ ਪਾਠ’ ਵਾਂਗੂ ਲਗਭਗ 48 ਘੰਟੇ ਵਿਚ ਹੀ ਪਾਇਆ ਜਾ ਰਿਹਾ ਹੈ।
ਸ਼੍ਰੋਮਣੀ ਕਮੇਟੀ ਐਸੇ ਮਨਮੱਤੀਂ ਪ੍ਰਚਾਰਕਾਂ ਨੂੰ ਰੋਕਣ ਦੀ ਥਾਂ ਇਨ੍ਹਾਂ ਨੂੰ ‘ਹੱਲਾਸ਼ੇਰੀ’ ਦੇ ਰਹੀ
ਹੈ, ਕਿਉਂਕਿ ਇਹ ਵੀ ਪੰਥ ਵਿਰੋਧੀ ਤਾਕਤਾਂ ਦੀ ਹੱਥਠੋਕਾ ਬਣੀ ਜਾਪਦੀ ਹੈ। ਇਹ ਸਾਰੇ ਮਿਲ ਕੇ ‘ਨਾਨਕ
ਫਲਸਫੇ’ ਦੇ ਕਤਲ ਦੀ ਸਾਜ਼ਿਸ਼ ’ਤੇ ਕੰਮ ਕਰ ਰਹੇ ਹਨ। ਇਨ੍ਹਾਂ ਦੀ ਸ਼ਹਿ ’ਤੇ ਕੁਝ ਅਨਮਤੀ ਪ੍ਰਚਾਰਕ
(ਕੁਮਾਰ ਸੁਆਮੀ ਆਦਿ) ਵੀ ਗੁਰਬਾਣੀ ਤੁੱਕਾਂ ਨੂੰ ਬੀਮਾਰੀ ਠੀਕ ਕਰਨ ਲਈ ‘ਬੀਜ ਮੰਤਰ’ ਦੇ ਨਾਂ ’ਤੇ
ਵੰਡ ਕੇ ਗੁੰਮਰਾਹ ਕਰ ਰਹੇ ਹਨ। ਉਪਰੋਕਤ ਅਨੁਸਾਰ ਜਿੱਥੇ ਸੰਪਰਦਾਈ ਧਿਰਾਂ ਮੂਲ ਨਾਨਕ ਫਲਸਫੇ ਨੂੰ
ਗੰਧਲਾ ਕਰ ਰਹੀਆਂ ਹਨ, ਦੂਜੇ ਪਾਸੇ ਜਾਗਰੂਕ ਪੰਥਕ ਧਿਰਾਂ ਵਿਚ ਏਕਤਾ ਅਤੇ ਸਿਧਾਂਤਕ ਦ੍ਰਿੜਤਾ
(ਸਿਧਾਂਤਕ ਸਮਝ ਦੀ ਨਹੀਂ) ਦੀ ਘਾਟ ਹੈ।
ਸੱਚ ਦੇ ਚਾਹਵਾਨ ਹਰ ਮਨੁੱਖ (ਸਿੱਖ) ਨੂੰ ਇਹ ਸਮਝਣਾ ਜ਼ਰੂਰੀ ਹੈ ਕਿ ਜਿਹੜਾ ਵੀ ਪ੍ਰਚਾਰਕ:
1. ਕਰਾਮਾਤੀ (ਗੈਰ-ਕੁਦਰਤੀ) ਕਹਾਣੀਆਂ (ਸਾਖੀਆਂ ਆਦਿ ਦੇ ਨਾਂ ਹੇਠ) ਦਾ ਪ੍ਰਚਾਰ ਕਰਦਾ ਹੈ।
2. ਗੁਰਬਾਣੀ ਦੇ ਗਿਣਤੀ-ਮਿਣਤੀ ਦੇ ਤੋਤਾਰਟਨੀ ਪਾਠਾਂ ਦੀ ਪ੍ਰੌੜਤਾ ਕਰਦਾ ਹੈ।
3. ‘ਦਸਮ ਗ੍ਰੰਥ’ ਦੀ ਹਿਮਾਇਤ ਕਰਦਾ ਹੈ।
ਉਹ ਅਗਿਆਨੀ ਜਾਂ ਢੌਂਗੀ ਹੈ। ਨਾਲ ਹੀ ਜਾਗਰੂਕ ਧਿਰਾਂ ਲਈ ਵੀ ਹੁਣ ਫੈਸਲੇ ਦੀ ਘੜੀ ਹੈ ਕਿ
ਉਨ੍ਹਾਂ ਨੇ ਸਾਰੇ ਕੂੜ-ਕਬਾੜ ਤੇ ਇਕੋ ਵਾਰ ਪੋਚਾ ਫੇਰ ਕੇ ‘ਨਾਨਕ ਫਲਸਫੇ’ ਦੀ ‘ਰੂਹ’ ਦੇ ਕਤਲ ਨੂੰ
ਬਚਾਉਣ ਲਈ ਇਕੱਠੇ ਹੋਣਾ ਹੈ ਜਾਂ ‘ਪੰਥ ਪ੍ਰਵਾਣਿਕਤਾ’ ਦੀ ਦੁਬਿਧਾ ਹੇਠ ਫਸੇ ਰਹਿ ਕੇ ਏਕਤਾ ਦੇ ਨਾਂ
ਹੇਠ ਸਿਧਾਂਤ ਨਾਲ ਸਮਝੌਤੇ ਕਰੀ ਜਾਣਾ ਹੈ ?
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
www.tattgurmatparivar.com
(21/02/11)
ਹਰਪ੍ਰੀਤ ਸਿੰਘ ਇਟਲੀ
ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਭਾਵ ਅਰਥਾਂ ਨੂੰ ਸਮਝਣ ਦੀ ਲੋੜ - ਪ੍ਰੋ: ਗੁਰਬਚਨ ਸਿੰਘ ਜੀ
ਥਾਈਲੈਂਡ ਵਾਲੇ
ਬੀਤੇ ਦਿਨੀਂ ਪ੍ਰੋ: ਗੁਰਬਚਨ ਸਿੰਘ ਜੀ ਥਾਈਲੈਂਡ ਵਾਲਿਆਂ ਨੇ ਆਪਣੀ ਇਟਲੀ ਦੀ ਪ੍ਰਚਾਰ
ਫੇਰੀ ਦੌਰਾਨ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ ਸਨ ਬੋਨੀਫਾਚੋ (ਵੇਰੋਨਾ, ਇਟਲੀ) ਵਿਖੇ
ਹਫਤਾਵਾਰੀ ਦੀਵਾਨ ਦੌਰਾਨ ਲਗਭਗ ੨ ਘੰਟੇ ਸ਼ਬਦ ਦੀ ਵੀਚਾਰ ਕੀਤੀ। ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ
੧੨੬੬ ਵਿਚ ਦਰਜ ਸ਼ਬਦ:
ਰਾਗੁ ਮਲਾਰ ਮਹਲਾ ੫ ਚਉਪਦੇ ਘਰੁ ੧
ੴ ਸਤਿਗੁਰ ਪ੍ਰਸਾਦਿ ॥
ਕਿਆ ਤੂ ਸੋਚਹਿ ਕਿਆ ਤੂ ਚਿਤਵਹਿ ਕਿਆ ਤੂੰ ਕਰਹਿ ਉਪਾਏ॥
ਤਾ ਕਉ ਕਹਹੁ ਪਰਵਾਹ ਕਾਹੂ ਕੀ ਜਿਹ ਗੋਪਾਲ ਸਹਾਏ॥੧॥
ਬਰਸੈ ਮੇਘੁ ਸਖੀ ਘਰਿ ਪਾਹੁਨ ਆਏ ॥
ਮੋਹਿ ਦੀਨ ਕ੍ਰਿਪਾ ਨਿਧਿ ਠਾਕੁਰ ਨਵ ਨਿਧਿ ਨਾਮਿ ਸਮਾਏ ॥੧॥ ਰਹਾਉ ॥
ਅਨਿਕ ਪ੍ਰਕਾਰ ਭੋਜਨ ਬਹੁ ਕੀਏ ਬਹੁ ਬਿੰਜਨ ਮਿਸਟਾਏ॥
ਕਰੀ ਪਾਕਸਾਲ ਸੋਚ ਪਵਿਤ੍ਰਾ ਹੁਣਿ ਲਾਵਹੁ ਭੋਗੁ ਹਰਿ ਰਾਏ॥੨॥
ਦੁਸਟ ਬਿਦਾਰੇ ਸਾਜਨ ਰਹਸੇ ਇਹਿ ਮੰਦਿਰ ਘਰ ਅਪਨਾਏ॥
ਜਉ ਗ੍ਰਿਹਿ ਲਾਲੁ ਰੰਗੀਓ ਆਇਆ ਤਉ ਮੈ ਸਭਿ ਸੁਖ ਪਾਏ॥੩॥
ਸੰਤ ਸਭਾ ਓਟ ਗੁਰ ਪੂਰੇ ਧੁਰਿ ਮਸਤਕਿ ਲੇਖੁ ਲਿਖਾਏ॥
ਜਨ ਨਾਨਕ ਕੰਤੁ ਰੰਗੀਲਾ ਪਾਇਆ ਫਿਰਿ ਦੂਖੁ ਨ ਲਾਗੈ ਆਏ॥੪॥੧॥
ਦੀ ਵੀਚਾਰ ਸੰਗਤ ਵਿਚ ਰੱਖੀ ਗਈ, ਉਪਰੰਤ, ਪਹਿਲਾਂ ਇਸ ਸ਼ਬਦ ਦੇ ਅੱਖਰੀ ਅਰਥ ਕੀਤੇ ਗਏ ਅਤੇ ਫਿਰ ਇਸ
ਸ਼ਬਦ ਦੇ ਭਾਵ ਅਰਥਾਂ ਦੀ ਵੀਚਾਰ ਸਾਂਝੀ ਕੀਤੀ ਗਈ। ਵਿਆਖਿਆ ਬਹੁਤ ਹੀ ਸਰਲ ਅਤੇ ਹਰ ਵਿਅਕਤੀ (ਛੋਟੇ
ਤੋਂ ਲੈ ਕੇ ਵੱਡੀ ਉਮਰ ਦੇ) ਨੂੰ ਸਮਜ਼ ਆਉਣ ਵਾਲੀ ਕੀਤੀ ਗਈ ਅਤੇ ਇਸ ਸ਼ਬਦ ਦੀ ਇੱਕ-੨ ਪੰਕਤੀ ਦੀ
ਡੁੰਘਾਈ ਵਿੱਚ ਜਾਂਦਿਆਂ ਸ਼ਬਦ ਦੀਆਂ ਰਹਾਓ ਦੀਆਂ ਪੰਕਤੀਆਂ ਦੀ ਮਹੱਤਤਾ ਦੱਸੀ ਗਈ ਅਤੇ ਦੱਸਿਆ ਗਿਆ
ਕਿ ਕਿਵੇਂ ਅੱਖਰੀ ਅਰਥਾਂ ਨੂੰ ਨਹੀਂ ਬਲਕਿ ਭਾਵ ਅਰਥਾਂ ਦੀ ਗਿਹਰਾਈ ਵਿੱਚ ਜਾਂਦਿਆਂ ਗੁਰਬਾਣੀ ਦੀ
ਵਡਮੁੱਲੀ ਦਾਤ ਦਾ ਇਹਸਾਸ ਹੁੰਦਾ ਹੈ। ਸ਼ਬਦ ਦੇ ਭਾਵ ਅਰਥਾਂ ਨੂੰ ਸਮਝਦਿਆਂ ਇਹ ਮਹਿਸੂਸ ਹੁੰਦਾ ਹੈ
ਕਿ ਕਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹਰ ਮਨੁੱਖ ਪ੍ਰਤੀ ਅਤੇ ਸਮੇਂ ਦੇ ਹਰ ਪਹੀਏ ਤੇ
ਢੁੱਕਦੀ ਹੈ ਤੇ ਸਮੇਂ ਦਾ ਉਹ ਪਹੀਆ ਭਾਵੇਂ ਅੱਜ ਦਾ ਹੋਵੇ, ਸੌਆਂ ਸਾਲ ਪੁਰਾਣਾ ਹੋਵੇ ਜਾਂ ਆਉਣ
ਵਾਲੇ ਸੌਆਂ, ਹਜਾਰਾਂ, ਲੱਖਾਂ-ਕਰੋੜਾਂ ਸਾਲ ਦਾ ਹੋਵੇ ਪਰ ਗੁਰਬਾਣੀ ਦੀ ਵੀਚਾਰਧਾਰਾ ਹਰ ਵਕਤ ਮਨੁੱਖ
ਨੂੰ ਉਪਦੇਸ਼ ਦਿੰਦੀ ਹੈ। ਅੱਜ ਲੋੜ ਹੈ ਸਿੱਖੀ ਨੂੰ ਇਸ ਤਰਾਂ ਦੇ ਪ੍ਰਚਾਰ ਦੀ ਜਦ ਹਰ ਕੋਈ ਗੁਰਬਾਣੀ
ਦੇ ਸ਼ਬਦ ਦੀ ਵੀਚਾਰ ਕਰੇ, ਪੜੇ ਅਤੇ ਸਮਝਦਿਆਂ ਆਪਣੇ ਜੀਵਨ ਵਿੱਚ ਢਾਲੇ।
ਅੱਜਦੇ ਚੱਲਦੇ ਸਮੇਂ ਵਿੱਚ ਵਿਗਿਆਨ ਦਾ ਆਧਾਰ ''ਕਾਰਨ, ਵਜ੍ਹਾ, ਕਿਉਂ'' ਦਾ ਹੈ ਤੇ ਸਿੱਖ ਧਰਮ ਦੀ
ਵਡਮੁੱਲੀ ਦਾਤ ਗੁਰਬਾਣੀ ਵਿੱਚੋਂ ਕਿਸੇ ਵੀ ਸ਼ਬਦ ਦੇ ਭਾਵ ਅਰਥ ਕਰੀਏ ਤਾਂ ਅਜੋਕੇ ਸਮੇਂ ਦੇ
ਵਿਗਿਆਨਿਕ ਯੁੱਗ ਵਿੱਚ ਵਿਚਰਦਿਆਂ ਵੀ ਹਰ ਮਨੁੱਖ ਨੂੰ ਸੰਦੇਸ਼ ਦਿੰਦੀ ਹੈ। ਨੌਜਵਾਨ ਵਰਗ ਨੇ ਇਸ
ਤਰਾਂ ਕੀਤੀਆਂ ਵੀਚਾਰਾਂ ਨੂੰ ਬਹੁਤ ਸਲਾਹਿਆ ਅਤੇ ਪ੍ਰੋਗਰਾਮ ਦੀ ਸੰਪੂਰਨਤਾ ਤੇ ਕਿਹਾ ਕਿ ਵੀਚਾਰ ਇਸ
ਤਰਾਂ ਹੀ ਹੋਣੀ ਚਾਹੀਦੀ ਹੈ। ਹਰ ਕੋਈ ਜੇਕਰ ਅੱਖਰੀ ਅਰਥਾਂ ਤੱਕ ਸੀਮਤ ਰਹਿ ਜਾਏ ਤਾਂ ਦੁਬਿਦਾ, ਸ਼ੰਕਾ
ਵਿੱਚ ਚਲਾ ਜਾਂਦਾ ਹੈ ਅਤੇ ਖਾਸ ਕਰਕੇ ਨੌਜਵਾਨ ਇਸ ਗੱਲ ਤੋਂ ਬਹੁਤ ਪਿੱਛੇ ਹੋ ਜਾਂਦੇ ਹਨ ਜਦ ਉਨਾਂ
ਨੂੰ ਗੁਰਦੁਆਰਾ ਸਾਹਿਬ ਆ ਕੇ ਗੁਰਬਾਣੀ ਦੀ ਸਮਝ ਨਹੀਂ ਆਉਂਦੀ, ਸਮਝ ਨਾ ਆਉਣ ਦਾ ਕਾਰਨ ਇਹੀ ਹੈ ਕਿ
ਅੱਜ ਤੱਕ ਗੁਰਬਾਣੀ ਦੀ ਵਿਆਖਿਆ ਡੁੰਘਾਈ ਵਿੱਚ ਜਾ ਕੇ ਕੀਤੀ ਹੀ ਨਹੀਂ ਜਾਂਦੀ। ਇਸਦਾ ਹੱਲ ਇਹੀ ਹੈ
ਕਿ ਆਪਾਂ ਆਪ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜੀਏ, ਵੀਚਾਰੀਏ ਅਤੇ ਆਪਣੇ ਜੀਵਨ ਵਿੱਚ ਢਾਲੀਏ।
ਸ਼ਨੀਵਾਰ ੧੨/੦੨/੨੦੧੧ ਦੇ ਸ਼ਾਮ ਦੇ ਸਮਾਗਮ ਵਿੱਚ ਪ੍ਰੋ: ਗੁਰਬਚਨ ਸਿੰਘ ਜੀ ਨੇ ਸੁਝਾਅ ਦਿੱਤਾ ਕਿ
ਪ੍ਰਦੇਸਾਂ ਵਿੱਚ ਕੰਮਾਂ-ਕਾਰਾਂ ਤੇ ਰੁਝੇਵਿਆਂ ਕਰਕੇ ਹਰ ਰੋਜ਼ ਪੱਗ ਨਹੀਂ ਬੰਨੀ ਜਾ ਸਕਦੀ ਪਰ ਐਤਵਾਰ
ਨੂੰ ਜਰੂਰ ਬੰਨਕੇ ਆਈਏ ਤਾਂ ਕਿ ਕਿਤੇ ਬੰਨਣੀ ਭੁੱਲ ਹੀ ਨਾ ਜਾਈਏ। ਇਸ ਸੁਝਾਅ ਨਾਲ ਅੱਗਲੇ ਦਿਨ ਦੇ
ਦੀਵਾਨ ਵਿੱਚ ਸੰਗਤ ਵੱਡੀ ਗਿਣਤੀ ਵਿੱਚ ਪੱਗਾਂ ਬੰਨਕੇ ਆਈਆਂ।
ਦੀਵਾਨ ਦੀ ਸੰਪੂਰਤਾ ਉਪਰੰਤ ਪ੍ਰੋ: ਗੁਰਬਚਨ ਸਿੰਘ ਜੀ ਦਾ ਇਥੋਂ ਦੀ ਸਮੂਹ ਸੰਗਤ ਵੱਲੋਂ ਤਹਿ ਦਿਲੋਂ
ਧੰਨਵਾਦ ਕੀਤਾ ਗਿਆ ਅਤੇ ਗੁਰਦੁਆਰਾ ਸਾਹਿਬ ਵੱਲੋਂ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ।
- ਹਰਪ੍ਰੀਤ ਸਿੰਘ ਇਟਲੀ
(21/02/11)
ਕਿਰਪਾਲ ਸਿੰਘ ਬਠਿੰਡਾ
ਸਿੱਖਾਂ ਨੂੰ ਹੁਣ ਝੂਠ ਬੋਲਣ ਦੀ ਲੋੜ ਨਹੀਂ ਕਿਉਂਕਿ ਇਸ ਦਾ ਠੇਕਾ ਮੱਕੜ ਤੇ ਗਿਆਨੀ ਗੁਰਬਚਨ ਸਿੰਘ
ਨੇ ਲੈ ਲਿਆ ਹੈ
*ਧੁੰਮਾ-ਮੱਕੜ ਨੂੰ ਕੈਲੰਡਰ ਦੀ ਕੋਈ ਸੂਝ ਹੈ? ਉਨ੍ਹਾਂ ਨੂੰ ਅਧਿਕਾਰ ਦੇਣ ਵਾਲੇ ਕੌਣ ਹਨ?
*ਇਨ੍ਹਾਂ ਨੇ ਗ੍ਰੰਥ ਤੇ ਪੰਥ ਦੇ ਕੰਸੈਪਟ ਨੂੰ ਤਮਾਸ਼ਾ ਬਣਾ ਕੇ ਰੱਖ ਦਿੱਤਾ ਹੈ
*ਆਰਐੱਸਐੱਸ ਦਾ ਮੁਖੀ ਧੱਕੇ ਨਾਲ ਆਪਣੀ ਮਰਜ਼ੀ ਦਾ ਜਥੇਦਾਰ ਲਵਾ ਸਕਦਾ ਹੈ ਤਾਂ ਕੀ ਇਹ ਦਖ਼ਲਅੰਦਾਜ਼ੀ
ਨਹੀਂ ਹੈ?: ਭਾਈ ਰਣਜੀਤ ਸਿੰਘ
*ਮੈਂ ਪੁਰੇਵਾਲ ਦਾ ਨਾਮ ਲੈ ਕੇ ਉਸ ਨੂੰ ਆਰਐੱਸਐੱਸ ਦਾ ਏਜੰਟ ਨਹੀਂ ਕਿਹਾ, ਇਹ ਕਿਹਾ ਸੀ ਕਿ ਜਿਹੜੇ
ਜਿਆਦਾ ਰੌਲਾ ਪਾਉਂਦੇ ਹਨ ਉਹੀ ਏਜੰਟ ਹੁੰਦੇ ਹਨ।
*ਮਹਾਂਰਾਸ਼ਟਰ ਪੁਲਿਸ ਅਫ਼ਸਰਾਂ ਨੂੰ ਬੇਨਤੀ ਨਹੀਂ ਤਾੜਨਾ ਕੀਤੀ ਗਈ ਸੀ: ਗਿਆਨੀ ਗੁਰਬਚਨ ਸਿੰਘ
*ਜਥੇਦਾਰ ਦੇ ਸੁਭਾਅ ਵਿੱਚ ਹੈ ਕਿ ਉਹ ਗੱਲ ਕਹਿ ਕੇ ਮੁੱਕਰ ਜਾਂਦੇ ਹਨ: ਪੱਤਰਕਾਰ
*ਪੁਲਿਸ ਅਫ਼ਸਰਾਂ ਨੂੰ ਚਿੱਠੀ ਲਿਖਣ ਨਾਲ ਅਕਾਲ ਤਖ਼ਤ ਦੀ ਸਿਰਮੌਰਤਾ ਨੂੰ ਧੱਕਾ ਲੱਗਾ
ਨਾਨਕਸ਼ਾਹੀ ਕੈਲੰਡਰ ਦੀਆਂ ਸੋਧਾਂ ਕਾਰਣ ਪੰਥ ਵਿੱਚ ਦੁਬਿਧਾ ਪੈਦਾ ਹੋਈ: ਵੇਦੰਤੀ
*ਹੁਣ ਇਹ ਚਰਚਾ ਨਹੀਂ ਹੋਣੀ ਚਾਹੀਦੀ ਕਿ ਗਲਤ ਕੌਣ ਹਨ, ਬਲਕਿ ਚਰਚਾ ਇਹ ਹੋਣੀ ਚਾਹੀਦੀ ਹੈ ਕਿ ਇਸ
ਨੂੰ ਠੀਕ ਕਿਸ ਤਰਾਂ ਕਰਨਾ ਹੈ: ਦੁਪਾਲਪੁਰੀ
*ਜਿਹੜੇ ਹੁਣ ਤੱਕ ਰੌਲਾ ਪਾਉਂਦੇ ਆ ਰਹੇ ਸਨ ਉਹ ਹੁਣ ਦੱਸਣ ਕਿ ਗੁਰੂ ਤੇਗ ਬਹਾਦਰ ਸਾਹਿਬ, ਵੱਡੇ ਤੇ
ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਿਹਾੜੇ ਬਦਲਣ ਨਾਲ ਇਤਿਹਾਸ ਕਿਉਂ ਨਹੀ ਵਿਗੜਿਆ? ਕਾਲਰ
ਬਠਿੰਡਾ, ੨੧ ਫਰਵਰੀ (ਕਿਰਪਾਲ ਸਿੰਘ): ਸ਼ੇਰੇ ਪੰਜਾਬ ਰੇਡੀਓ ਕੈਨੇਡਾ 'ਤੇ ਹਰ ਐਤਵਾਰ ਵਾਂਗ ਭਾਰਤੀ
ਸਮੇਂ ਅਨੁਸਾਰ ਬੀਤੀ ਰਾਤ ਹੋਈ ਦਿਲਾਂ ਦੀ ਸਾਂਝ ਪ੍ਰੋਗਰਾਮ ਵਿੱਚ ਲਾਈਵ ਟਾਕ ਸ਼ੋਅ ਦੌਰਾਨ ਅਕਾਲ ਤਖ਼ਤ
ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਬੋਲੇ ਗਏ ਝੂਠ ਅਤੇ ਸਾਬਕਾ ਜਥੇਦਾਰਾਂ ਸਮੇਤ ਹੋਰਨਾਂ ਪੰਥਕ
ਸਖ਼ਸ਼ੀਅਤਾਂ ਦੇ ਵੀਚਾਰ ਸੁਣਨ ਉਪ੍ਰੰਤ ਇਕ ਕਾਲਰ ਨੇ ਭਰੇ ਮਨ ਨਾਲ ਕਿਹਾ ਹੁਣ ਸਿੱਖਾਂ ਨੂੰ ਝੂਠ ਬੋਲਣ
ਦੀ ਲੋੜ ਨਹੀਂ ਕਿਉਂਕਿ ਝੂਠ ਬੋਲਣ ਦਾ ਠੇਕਾ ਮੱਕੜ ਤੇ ਜਥੇਦਾਰ ਨੇ ਲੈ ਲਿਆ ਹੈ। ਇਹ ਵੀਚਾਰ ਸਿਰਫ
ਉਸ ਕਾਲਰ ਦੇ ਹੀ ਨਹੀਂ ਬਲਕਿ ਜਾਗੋਖ਼ਾਲਸਾਡਾਟਕਾਮ
(http://www.wakeupkhalsa.com/talk-shows.php)
'ਤੇ ਲਾਈਵ ਟਾਕ ਸ਼ੋਅ ਦੀ ਰੀਕਾਰਡਿੰਗ ਸੁਣਨ ਉਪ੍ਰੰਤ ਹਰ ਪੰਥ ਦਰਦੀ ਨੂੰ ਇਹੋ ਵੀਚਾਰ ਬਣਾਉਣ ਲਈ
ਮਜ਼ਬੂਰ ਹੋਣਾ ਪਏਗਾ।
ਨਾਨਕਸ਼ਾਹੀ ਕੈਲੰਡਰ ਵਿੱਚ ਕੀਤੀਆਂ ਗੈਰ ਸਿਧਾਂਤਕ ਸੋਧਾਂ ਨਾਲ ਪੰਥ ਵਿੱਚ ਪਈ ਦੁਬਿਧਾ ਦੀ ਸੰਖੇਪ
ਜਾਣਕਾਰੀ ਦੇਣ ਉਪ੍ਰੰਤ ਰੇਡੀਓ ਹੋਸਟ ਸ: ਕੁਲਦੀਪ ਸਿੰਘ ਨੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ
ਸਿੰਘ ਨੂੰ ਲਾਈਨ 'ਤੇ ਲੈ ਕੇ ਪੁੱਛਿਆ ਕਿ ਕੱਲ੍ਹ ਦੇ ਅਖ਼ਬਾਰਾਂ ਵਿੱਚ ਚਰਚਾ ਦਾ ਇਹ ਮੁਖ ਵਿਸ਼ਾ ਰਿਹਾ
ਹੈ ਕਿ ਤੁਸੀ ਸ: ਪਾਲ ਸਿੰਘ ਪੁਰੇਵਾਲ ਨੂੰ ਆਰਐੱਸਐੱਸ ਦਾ ਏਜੰਟ ਕਿਹਾ ਹੈ, ਇਸ ਵਿੱਚ ਕਿੰਨੀ ਕੁ
ਸਚਾਈ ਹੈ? ਜਥੇਦਾਰ ਨੇ ਕਿਹਾ ਉਨ੍ਹਾਂ ਕਦੀ ਵੀ ਕਿਸੇ ਦਾ ਨਾਮ ਲੈ ਕੇ ਕਿਸੇ ਨੂੰ ਏਜੰਟ ਨਹੀਂ ਕਿਹਾ
ਸਿਰਫ ਇੱਕ ਸੀਆਈਡੀ ਅਫਸਰ ਦਾ ਹਵਾਲਾ ਦਿੱਤਾ ਸੀ ਕਿ ਉਸ ਅਫਸਰ ਨੇ ਕਿਸੇ ਤੋਂ ਇਹ ਪੁੱਛਿਆ ਸੀ ਕਿ
ਆਰਐੱਸਐੱਸ ਦੇ ਏਜੰਟ ਕੌਣ ਹੁੰਦੇ ਹਨ? ਤਾਂ ਉਸ ਦਾ ਜਵਾਬ ਸੀ ਕਿ ਜਿਹੜੇ ਜਿਆਦਾ ਰੌਲਾ ਪਾਉਂਦੇ ਹਨ
ਕਿ ਫਲਾਨਾ ਏਜੰਟ ਹੈ, ਫਲਾਨਾ ਏਜੰਟ ਹੈ ਅਸਲ ਵਿੱਚ ਉਹ ਖ਼ੁਦ ਏਜੰਟ ਹੁੰਦੇ ਹਨ।
ਅਗਲਾ ਸਵਾਲ ਪੁੱਛਿਆ ਗਿਆ ਕਿ ਅਕਾਲ ਤਖ਼ਤ ਵਲੋਂ ਪਿਛਲੇ ਦਿਨੀ ਜੋ ਕੈਲੰਡਰ ਜਾਰੀ ਕੀਤਾ ਗਿਆ ਹੈ ਉਸ
ਸਬੰਧੀ ਬੜਾ ਵਿਵਾਦ ਚੱਲ ਰਿਹਾ ਕਿ ੳਸ ਵਿੱਚ ਬਹੁਤ ਗਲਤੀਆਂ ਹਨ। ਕੀ ਤੁਸੀਂ ਸਮਝਦੇ ਹੋ ਕਿ ਕੈਲੰਡਰ
ਵਿੱਚ ਕੀਤੀਆਂ ਸੋਧਾਂ ਬਿਲਕੁਲ ਠੀਕ ਹਨ? ਜਵਾਬ ਵਿੱਚ ਜਥੇਦਾਰ ਨੇ ਕਿਹਾ ਕਿ ਅਕਾਲ ਤਖ਼ਤ ਦੇ ਸਾਬਕਾ
ਜਥੇਦਾਰ ਵਲੋਂ ਹੀ ਚਿੱਠੀ ਕੱਢੀ ਗਈ ਸੀ ਕਿ ਜੇ ਇਸ ਵਿੱਚ ਸੋਧਾਂ ਕਰਨ ਦੀ ਲੋੜ ਹੈ ਤਾਂ ਉਸ ਸਬੰਧੀ
ਸੁਝਾਅ ਭੇਜੇ ਜਾਣ। ਇਹ ਸੁਝਾਅ ਆਉਣ ਪਿਛੋਂ ਹੀ ਸੋਧਾਂ ਕੀਤੀਆਂ ਗਈਆਂ ਹਨ। ਹੁਣ ਵੀ ਜੇ ਕੋਈ ਸੁਝਾਅ
ਆਉਂਦੇ ਹਨ ਤਾਂ ਉਨ੍ਹਾਂ 'ਤੇ ਵੀਚਾਰ ਕੀਤਾ ਜਾ ਸਕਦਾ ਹੈ। ਦੱਸਿਆ ਗਿਆ ਕਿ ਪਿਛਲੇ ਹਫਤੇ ਇਸੇ
ਪ੍ਰੋਗਰਾਮ ਵਿੱਚ ਸ਼੍ਰੋਮਣੀ ਕਮੇਟੀ ਪ੍ਰਧਾਨ ਮੱਕੜ, ਕਰਨਲ ਸੁਰਜੀਤ ਸਿੰਘ ਨਿਸ਼ਾਨ ਅਤੇ ਬਾਬਾ ਹਰੀ
ਸਿੰਘ ਰੰਧਾਵਾ ਨਾਲ ਗੱਲ ਹੋਈ ਸੀ ਉਹ ਤਿੰਨੇ ਹੀ ਮੰਨ ਕੇ ਗਏ ਸਨ ਕਿ ਜੇ ਕੋਈ ਗਲਤੀ ਹੋਈ ਹੈ ਤਾਂ ਉਸ
ਸਬੰਧੀ ਵੀਚਾਰ ਕੀਤੇ ਜਾਣ ਲਈ ਉਹ ਤਿਆਰ। ਕਰਨਲ ਨਿਸ਼ਾਨ ਨੇ ਕਿਹਾ ਸੀ ਕਿ ੨੦੦੩ ਅਤੇ ੨੦੧੦ ਵਾਲੇ
ਦੋਵੇਂ ਹੀ ਕੈਲੰਡਰ ਗਲਤ ਹਨ। ਸ: ਪੁਰੇਵਾਲ ਨੇ ਕਿਹਾ ਸੀ ਕਿ ਇਸ ਸਬੰਧੀ ਵੀਚਾਰ ਕਰਨ ਲਈ ਉਹ ਭਾਰਤ
ਵਿੱਚ ਜਾਣ ਲਈ ਤਿਆਰ ਹਨ। ਸ: ਪੁਰੇਵਾਲ ੧੭ ਫਰਵਰੀ ਨੂੰ ਅੰਮ੍ਰਿਤਸਰ ਪਹੁੰਚ ਵੀ ਗਏ ਸਨ। ਉਨ੍ਹਾਂ
੧੨.੩੦ ਵਜੇ ਪ੍ਰੈੱਸ ਕਾਨਫਰੰਸ ਕਰਕੇ ਦੱਸਿਆ ਕਿ ਉਨ੍ਹਾਂ ੧੧ ਪੰਨਿਆਂ ਦੀ ਚਿੱਠੀ ਭੇਜ ਕੇ ਵੇਰਵੇ
ਸਾਹਿਤ ਲਿਖਿਆ ਹੈ ਕਿ ਕੀਤੀਆਂ ਗਈ ਸੋਧਾਂ ਬਿਲਕੁਲ ਗਲਤ ਹਨ। ਇਸ ਦੀਆਂ ਸੰਗ੍ਰਾਂਦਾਂ ਬਿਕ੍ਰਮੀ
ਕੈਲੰਡਰ ਵਾਲੀਆਂ ਕਰ ਦਿੱਤੀਆਂ ਹਨ ਇਸ ਲਈ ਹੁਣ ਇਸ ਨੂੰ ਨਾਨਕਸ਼ਾਹੀ ਕੈਲੰਡਰ ਕਹਿਣਾ ਹੀ ਗਲਤ ਹੈ ਇਸ
ਲਈ ਨਵਾਂ ਕੈਲੰਡਰ ੨੦੦੩ ਵਾਲੇ ਕੈਲੰਡਰ ਦੇ ਆਧਾਰ 'ਤੇ ਛਾਪਿਆ ਜਾਵੇ। ਪਰ ਤੁਸੀਂ ਤੇ ਸ: ਮੱਕੜ ਨੇ
ਵਜਾਏ ਉਸ ਨਾਲ ਕੋਈ ਵੀਚਾਰ ਕਰਨ ਦੇ ਬੜੀ ਕਾਹਲੀ ਵਿੱਚ ੩ ਵਜੇ ਹੀ ਕੈਲੰਡਰ ਜਾਰੀ ਕਰ ਦਿੱਤਾ ਤੇ
ਬਾਕੀ ਕਿਸੇ ਜਥੇਦਾਰ ਨੂੰ ਨਾਲ ਲੈਣ ਦੀ ਵੀ ਜਰੂਰਤ ਨਹੀਂ ਸਮਝੀ। ਜਥੇਦਾਰ ਨੇ ਕਿਹਾ ਉਨ੍ਹਾਂ ਨੂੰ
ਨਹੀਂ ਪਤਾ ਕਿ ਪੁਰੇਵਾਲ ਨੇ ਕੋਈ ਪੈੱਸ ਕਾਨਫਰੰਸ ਕੀਤੀ ਹੈ ਜਾਂ ਨਹੀਂ। ਸ਼੍ਰੋਮਣੀ ਕਮੇਟੀ ਵਲੋਂ
ਸੋਧਿਆ ਹੋਇਆ ਕੈਲੰਡਰ ਛਾਪਿਆ ਗਿਆ ਤੇ ਸੰਗਤਾਂ ਦੀ ਜਾਣਕਾਰੀ ਲਈ ਹਰ ਸਾਲ ਦੀ ਤਰ੍ਹਾਂ ਉਹ ਰੀਲੀਜ਼ ਕਰ
ਦਿੱਤਾ ਗਿਆ। ਇਸ ਲਈ ਬਾਕੀ ਜਥੇਦਾਰਾਂ ਦੀ ਕੋਈ ਲੋੜ ਨਹੀਂ ਸੀ, ਕਿਉਂਕਿ ਪੰਜੇ ਜਥੇਦਾਰਾਂ ਤੇ
ਸ਼੍ਰੋਮਣੀ ਕਮੇਟੀ ਵਲੋਂ ਸੋਧਾਂ ਨੂੰ ਪ੍ਰਵਾਨਗੀ ਮਿਲ ਚੁੱਕੀ ਸੀ। ਪੁੱਛਿਆ ਗਿਆ ਕਿ ਜਥੇਦਾਰ ਨੰਦਗੜ੍ਹ
ਨੇ ਤਾਂ ਸੋਧਾਂ ਦਾ ਵਿਰੋਧ ਕੀਤਾ ਤੇ ਅੱਜ ਤੱਕ ਵਿਰੋਧ ਕਰ ਰਹੇ ਹਨ। ਜਥੇਦਾਰ ਨੇ ਕਿਹਾ ਇਹ ਤਾਂ
ਤੁਸੀਂ ਜਥੇਦਾਰ ਨੰਦਗੜ੍ਹ ਨੂੰ ਪੁੱਛੋ ਕਿ ਉਹ ਵਿਰੋਧ ਕਰਦੇ ਹਨ ਜਾਂ ਨਹੀਂ ਪਰ ਸਾਡੇ ਕੋਲ ਉਨ੍ਹਾਂ
ਦੀ ਸਹਿਮਤੀ ਦੇ ਦਸਖ਼ਤ ਮੌਜੂਦ ਹਨ। ਜਦੋਂ ਇਹ ਪੁੱਛਿਆ ਗਿਆ ਕਿ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਵਿੱਚ
ਜਨਰਲ ਸਕੱਤਰ ਸੁਖਦੇਵ ਸਿੰਘ ਭੌਰ ਤੇ ਕਰਨੈਲ ਸਿੰਘ ਪੰਜੌਲੀ ਵਾਕ ਆਊਟ ਕਰ ਗਏ ਸਨ ਤਾਂ ਉਸ ਸਮੇਂ,
ਉਨ੍ਹਾਂ ਉਸ ਰੀਪੋਰਟ ਦੀ ਮੰਗ ਕੀਤੀ ਸੀ ਜਿਸ ਵਿੱਚ ਹਰਨਾਮ ਸਿੰਘ ਧੁੰਮਾ ਤੇ ਅਵਤਾਰ ਸਿੰਘ ਮੱਕੜ
ਵਲੋਂ ਕੈਲੰਡਰ 'ਤੇ ਕੀਤੇ ਗਏ ਕੰਮ ਜਾਂ ਖੋਜ ਦਾ ਵੇਰਵਾ ਹੋਵੇ ਕਿ ਉਨ੍ਹਾਂ ਕਿਸ ਆਧਾਰ 'ਤੇ ਤਰੀਖਾਂ
ਨਿਸਚਤ ਕੀਤੀਆਂ ਹਨ। ਕੀ ਉਹ ਰੀਪੋਰਟ ਤੁਹਾਨੂੰ ਮਿਲ ਚੁੱਕੀ ਹੈ? ਜਥੇਦਾਰ ਨੇ ਗੱਲ ਬਦਲਦਿਆਂ ਕਿਹਾ
ਕਿ ਦੋ ਮੀਟਿੰਗਾਂ ਹੋਈਆਂ ਸਨ ਜਿਨ੍ਹਾਂ ਵਿੱਚ ਪ੍ਰਧਾਨ ਮੱਕੜ ਅਤੇ ਹਰਨਾਮ ਸਿੰਘ ਧੁੰਮਾ ਨੂੰ ਇਹ
ਅਧਿਕਾਰ ਦਿੱਤੇ ਗਏ ਸਨ ਕਿ ਉਹ ਆਪਸੀ ਸਹਿਮਤੀ ਨਾਲ ਜਰੂਰੀ ਸੋਧਾਂ ਕਰ ਸਕਦੇ ਹਨ। ਉਸ ਆਧਾਰ 'ਤੇ
ਧੁੰਮਾ-ਮੱਕੜ ਕਮੇਟੀ ਨੇ ਇਹ ਸੋਧਾਂ ਕਰਨ ਲਈ ਸਿਫਾਰਸ਼ ਕਰਕੇ ਅਕਾਲ ਤਖ਼ਤ ਨੂੰ ਭੇਜਿਆ। ਪੰਜ ਸਿੰਘ
ਸਾਹਿਬਾਨ ਨੇ ਇਸ ਨੂੰ ਪ੍ਰਵਾਨ ਕਰਕੇ ਕਾਰਜਕਾਰਨੀ ਕਮੇਟੀ ਨੂੰ ਭੇਜ ਦਿੱਤਾ। ਕਾਰਜਕਾਰਨੀ ਨੇ
ਬਹੁਸੰਮਤੀ ਨਾਲ ਇਸ ਨੂੰ ਪ੍ਰਵਾਨ ਕਰਕੇ ਅਕਾਲ ਤਖ਼ਤ 'ਤੇ ਭੇਜ ਦਿੱਤਾ। ਅਕਾਲ ਤਖ਼ਤ ਨੇ ਸ਼੍ਰੋਮਣੀ
ਕਮੇਟੀ ਨੂੰ ਛਾਪ ਕੇ ਵੰਡਣ ਲਈ ਹੁਕਮ ਕਰ ਦਿੱਤਾ।
ਅਗਲਾ ਸਵਾਲ ਪੁੱਛਿਆ ਗਿਆ ਕਿ ਪਿਛਲੇ ਦਿਨੀ ਅਕਾਲ ਤਖ਼ਤ ਵਲੋਂ ਡੀ.ਜੀ.ਪੀ. ਅਤੇ ਹੋਰਨਾਂ ਨੂੰ ਪ੍ਰੋ:
ਦਰਸ਼ਨ ਸਿੰਘ ਦਾ ਕੀਰਤਨ ਰੁਕਵਾਉਣ ਲਈ ਬੇਨਤੀ ਪੱਤਰ ਲਿਖਿਆ ਗਿਆ ਸੀ। ਕੀ ਇਸ ਨਾਲ ਅਕਾਲ ਤਖ਼ਤ ਦੀ
ਸਰਬਉੱਚਤਾ ਨੂੰ ਧੱਕਾ ਨਹੀਂ ਲੱਗਾ? ਜਵਾਬ ਵਿੱਚ ਉਨ੍ਹਾਂ ਕਿਹਾ ਅਕਾਲ ਤਖ਼ਤ ਦੇ ਸਕੱਤਰ ਵਲੋਂ ਇਹ
ਪੱਤਰ ਲਿਖਿਆ ਗਿਆ ਸੀ ਪਰ ਇਹ ਬੇਨਤੀ ਨਹੀ ਤਾੜਨਾ ਕੀਤੀ ਗਈ ਸੀ ਕਿ ਜੇ ਪ੍ਰੋ: ਦਾ ਕੀਰਤਨ ਹੋਇਆ ਤਾਂ
ਉਥੇ ਗੜਵੜ ਹੋ ਸਕਦੀ ਹੈ ਜਿਸ ਦੀ ਜਿੰਮੇਵਾਰੀ ਤੁਹਾਡੀ ਹੋਵੇਗੀ।ਇਸ ਲਈ ਇਹ ਵੇਖੋ ਕਿ ਇਹ ਕੀਰਤਨ
ਕਰਵਾਉਣਾ ਹੈ ਜਾਂ ਨਹੀਂ? ਪੁੱਛਿਆ ਗਿਆ ਕਿ ਲਿਖੇ ਗਏ ਪੱਤਰ ਦੀ ਸ਼ਬਦਾਵਲੀ ਤਾਂ ਤਾੜਨਾ ਵਾਲੀ ਨਹੀਂ
ਉਸ ਵਿੱਚ ਤਾਂ ਉਨ੍ਹਾਂ ਲਈ ਬੜੇ ਸਤਿਕਾਰਯੋਗ ਸ਼ਬਦ ਵਰਤੇ ਗਏ ਹਨ ਤਾਂ ਜਥੇਦਾਰ ਨੇ ਕਿਹਾ ਕਿ ਉਹ
ਡੀਜੀਪੀ ਹੈ ਹੋਰ ਉਸ ਨੂੰ 'ਓਇ' ਕਰਕੇ ਸਬੋਧਨ ਕਰਨਾ ਸੀ। ਜਦੋਂ ਰੇਡੀਓ ਹੋਸਟ ਇਹ ਸਵਾਲ ਪੁੱਛਣ ਹੀ
ਲੱਗੇ ਕਿ ਪੰਜਾਬ ਵਿੱਚ ਕਈ ਵਾਰ ਹਾਲਾਤ ਵਿਗੜੇ ਹਨ ਕੀ ਤੁਸੀਂ ਕਦੀ ਕਿਸੇ ਨੂੰ ਇਸ ਤਰ੍ਹਾਂ ਤਾੜਨਾ
ਕੀਤੀ ਹੈ? ਜਵਾਬ ਦੇਣ ਤੋਂ ਅਸਮਰਥ ਜਥੇਦਾਰ ਨੇ ਫ਼ਤਹਿ ਬੁਲਾ ਕੇ ਫ਼ੋਨ ਕੱਟ ਦਿੱਤਾ।
ਇਸ ਉਪ੍ਰੰਤ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੂੰ ਆਪਣੇ ਵੀਚਾਰ ਦੱਸਣ ਲਈ ਕਿਹਾ
ਤਾਂ ਉਨ੍ਹਾਂ ਜੋਰਦਾਰ ਵਿਰੋਧ ਕਰਦਿਆਂ ਨਾਂਹ ਵਿੱਚ ਜਵਾਬ ਦਿੰਦਿਆਂ ਕਿਹਾ ਕਿ ਸਨਮਾਨ ਯੋਗ ਸੰਗਤ ਨੂੰ
ਅਪੀਲ ਕੀਤੀ ਜਾ ਸਕਦੀ ਹੈ ਪਰ ਕਿਸੇ ਇੱਕ ਵਿਅਕਤੀ ਨੂੰ ਬੇਨਤੀ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ
ਕਿ ਅਜੇ ਕੱਲ੍ਹ ਦੀ ਗੱਲ ਹੈ ਕਿ ਨਿਰੰਕਾਰੀ ਕਤਲ ਕਾਂਡ ਵਿੱਚ ਦਿੱਲੀ ਹਾਈ ਕੋਰਟ ਨੇ ਮੇਰੀ ਸਜਾ ਬਹਾਲ
ਕਰ ਕੇ ਜਮਾਨਤ ਮਨਸੂਖ ਕਰ ਦਿੱਤੀ। ਮੈਨੂੰ ਬੜੇ ਈਸ਼ਾਰੇ ਕੀਤੇ ਗਏ ਕਿ ਤੁਸੀਂ ਰਾਸ਼ਟਰਪਤੀ ਨੂੰ ਸਜਾ
ਮੁਆਫੀ ਲਈ ਅਪੀਲ 'ਤੇ ਦਸਖ਼ਤ ਕਰ ਦਿਓ, ਅਸੀਂ ਆਪੇ ਜਾ ਕੇ ਸਜਾ ਮੁਆਫ ਕਰਵਾ ਦੇਵਾਂਗੇ। ਮੈਂ ਉਨ੍ਹਾਂ
ਨੂੰ ਸਾਫ ਕਹਿ ਦਿੱਤਾ ਸੀ- ਤੁਸੀਂ ਜਾਓ ਜਾਂ ਖਸਮਾਂ ਨੂੰ ਖਾਓ, ਮੈਂ ਅਕਾਲ ਤਖ਼ਤ ਦਾ ਜਥੇਦਾਰ ਹਾਂ,
ਕਿਸੇ ਦੁਨੀਆਵੀ ਸ਼ਕਤੀ ਨੂੰ ਅਪੀਲ ਨਹੀਂ ਕਰਾਂਗਾਂ। ਉਨ੍ਹਾਂ ਦੱਸਿਆ ਕਿ ਇਕ ਵਾਰ ਜਥੇਦਾਰ ਗੁਰਦਿਆਲ
ਸਿੰਘ ਅਜਨੋਹਾ ਨੂੰ ਵੀ ਅਦਾਲਤ ਵਲੋਂ ਸੰਮਨ ਜਾਰੀ ਹੋ ਗਏ ਸਨ ਉਨ੍ਹਾਂ ਵੀ ਅਦਾਲਤ ਵਿਚ ਪੇਸ਼ ਹੋਣ ਤੋਂ
ਨਾਂਹ ਕਰ ਦਿੱਤੀ ਸੀ। ਉਨ੍ਹਾਂ ਬੜੀ ਦਰਦ ਭਰੀ ਆਵਾਜ਼ ਵਿੱਚ ਕਿਹਾ ਕਿ ਇਨ੍ਹਾਂ ਜਥੇਦਾਰਾਂ ਨੇ ਗ੍ਰੰਥ
ਤੇ ਪੰਥ ਦੀ ਧਾਰਣਾ ਦਾ ਤਮਾਸ਼ਾ ਬਣਾ ਕੇ ਰੱਖ ਦਿੱਤਾ ਹੈ। ਜਥੇਦਾਰ ਨੰਦਗੜ੍ਹ ਬਾਹਰ ਆ ਕੇ ਸੋਧਾਂ ਦਾ
ਵਿਰੋਧ ਕਰਦਾ ਹੈ ਪਰ ਅੰਦਰ ਜਾ ਕੇ ਸਹਿਮਤੀ ਦੇ ਦਸਖ਼ਤ ਕਰ ਦਿੰਦਾ ਹੈ। ਹੁਣੇ ਹੀ ਗਿਆਨੀ ਗੁਰਬਚਨ
ਸਿੰਘ ਕਹਿ ਕੇ ਗਿਆਂ ਕਿ ਧੁੰਮਾ-ਮੱਕੜ ਕਮੇਟੀ ਨੇ ਆਪਸੀ ਸਹਿਮਤੀ ਨਾਲ ਸੋਧਾਂ ਕੀਤੀਆਂ। ਉਨ੍ਹਾਂ
ਪੁਛਿਆ ਕੀ ਧੁੰਮਾ ਜਾਂ ਮੱਕੜ ਨੂੰ ਕੈਲੰਡਰ ਬਾਰੇ ਕੋਈ ਸੋਝੀ ਹੈ? ਕੋਈ ਤਾਰਾਮੰਡਲ ਦੀ ਸੋਝੀ ਹੈ?
ਕੋਈ ਇਤਿਹਾਸ ਦੀ ਸੋਝੀ ਹੈ? ਉਨ੍ਹਾਂ ਨੂੰ ਅਧਿਕਾਰ ਦੇਣ ਵਾਲੇ ਕੌਣ ਹਨ? ਇਨ੍ਹਾਂ ਕੀ ਤਮਾਸ਼ਾ ਬਣਾ
ਰੱਖਿਆ ਹੈ ਕਿ ਇਕ ਨੇ ਦੂਜੇ ਨੂੰ ਅਧਿਕਾਰ ਦੇ ਦਿੱਤੇ, ਦੂਜੇ ਨੇ ਗ੍ਰੰਥੀਆਂ ਕੋਲ ਪ੍ਰਵਾਨਗੀ ਲਈ ਭੇਜ
ਦਿੱਤੇ, ਗ੍ਰੰਥੀਆਂ ਨੇ ਪ੍ਰਵਾਨ ਕਰਕੇ ਵਾਪਸ ਭੇਜ ਦਿੱਤੇ ਤੇ ਜਥੇਦਾਰ ਨੇ ਐਲਾਨ ਕਰ ਦਿੱਤਾ ਕਿ
ਸੋਧਾਂ ਸਰਬ ਪ੍ਰਵਾਨਤ ਹਨ, ਕਿਧਰੇ ਇਕੱਲਾ ਮੱਕੜ ਹੀ ਐਲਾਨ ਕਰ ਦਿੰਦਾ ਹੈ। ਇਹ ਮੀਟਿੰਗਾਂ ਆਪ ਹੀ
ਕਰਦੇ ਰਹਿੰਦੇ ਹਨ ਜਾਂ ਕਦੀ ਕਰਨਲ ਸੁਰਜੀਤ ਸਿੰਘ ਨਿਸ਼ਾਨ ਜਾਂ ਹੋਰ ਕਿਸੇ ਵਿਦਵਾਨ ਨਾਲ ਵੀ ਕਦੀ
ਸਲਾਹ ਕੀਤੀ ਹੈ? ਜਿਸ ਨੈ ਕੈਲੰਡਰ ਬਣਾਇਆ ਉਸ ਦੀ ਵੀ ਕਦੀ ਸਲਾਹ ਲਈ ਹੈ। ਉਨ੍ਹਾਂ ਕਿਹਾ ਕਿ ਜਿਹੜਾ
ਬਾਦਲ ਸਿੱਖਾਂ ਦੇ ਸ਼ਾਨਾਂਮੱਤੇ ਇਤਿਹਾਸ ਨਾਲ ਟਿੱਚਰਾਂ ਕਰ ਰਿਹਾ ਹੈ ਇਸ ਨੂੰ ਦੇਣੀਆਂ ਪੈਣਗੀਆਂ।
ਜਦੋਂ ਇਹ ਪੁੱਛਿਆ ਗਿਆ ਕਿ ਕੀ ਤੁਸੀਂ ਸਮਝਦੇ ਹੋ ਕਿ ਅਕਾਲ ਤਖ਼ਤ ਦੇ ਕੰਮਾਂ ਵਿੱਚ ਆਰਐੱਸਐੱਸ ਦੀ
ਦਖ਼ਲਅੰਦਾਜ਼ੀ ਹੈ ਤਾਂ ਉਨ੍ਹਾਂ ਕਿਹਾ ਕਿ ਆਰਐੱਸਐੱਸ ਕੋਲ ਇਹ ਪੂਰੀ ਤਰ੍ਹਾਂ ਵਿਕ ਚੁੱਕੇ ਹਨ।
ਆਰਐੱਸਐੱਸ ਦੀ ਕਿਰਪਾ ਨਾਲ ਬਾਦਲ ਦਾ ਰਾਜ ਭਾਗ ਹੈ। ਆਰਐੱਸਐੱਸ ਤੋਂ ਵੱਖਰਾ ਇਨ੍ਹਾਂ ਕੋਲ ਹੈ ਹੀ
ਕੁਝ ਨਹੀਂ। ਆਰਐੱਸਐੱਸ ਦੇ ਮੁਖੀ ਦਾ ਹੈੱਡ ਕੁਆਟਰ ਨਾਗਪੁਰ ਵਿੱਚ ਹੈ, ਕਦੀ ਅੰਮ੍ਰਿਤਸਰ ਜਥੇਦਾਰਾਂ
ਕੋਲ ਨਹੀਂ ਆਇਆ ਇਹ ਸਾਰੇ ਉੱਥੇ ਹਾਜ਼ਰੀਆਂ ਭਰਦੇ ਹਨ ਜਿਸ ਦੇ ਸਬੂਤ ਮੌਜੂਦ ਹਨ, ਇਹ ਉਸ ਦੀਆਂ
ਹਾਜ਼ਰੀਆਂ ਇਸ ਲਈ ਭਰਦੇ ਹਨ ਕਿਉਂਕਿ ਇਨ੍ਹਾਂ ਨੂੰ ਪਤਾ ਹੈ ਕਿ ਆਰਐੱਸਐੱਸ ਦਾ ਮੁਖੀ ਧੱਕੇ ਨਾਲ
ਜਥੇਦਾਰ ਲਵਾ ਸਕਦਾ ਹੈ ਤਾਂ ਕੀ ਇਹ ਦਖ਼ਲਅੰਦਾਜ਼ੀ ਨਹੀਂ ਹੈ? ਰਾਮ ਰਹੀਮ ਵਿਰੁਧ ੧੨-੧੨ ਹੁਕਮਨਾਮੇ
ਜਾਰੀ ਹੁੰਦੇ ਹਨ ਉਨ੍ਹਾਂ ਵਿਚੋਂ ਇਕ ਵੀ ਲਾਗੂ ਨਹੀਂ ਹੋਇਆ। ਕਦੀ ਇਹ ਨਾਨਕਸ਼ਾਹੀ ਕੈਲੰਡਰ ਰੱਦ ਕਰਦੇ
ਹਨ ਕਦੀ ਸੋਧਾਂ ਵਾਲਾ ਕੈਲੰਡਰ ਲਾਗੂ ਕਰਵਾਉਣ ਲਈ ੧੦-੧੦ ਹੁਕਮਨਾਮੇ ਜਾਰੀ ਕਰਦੇ ਹਨ। ਇਨ੍ਹਾਂ ਨੂੰ
ਪੁੱਛੋ ਸੋਧਾਂ ਕਿਸੇ ਨੇ ਕੀਤੀਆਂ, ਉਨ੍ਹਾਂ ਕੋਲ ਸੋਧਾਂ ਦੇ ਕੀ ਅਧਿਕਾਰ ਹਨ ਕਦੀ ਕੈਲੰਡਰ ਦੇ
ਮਾਹਰਾਂ ਨਾਲ ਜਾਂ ਜਿਨ੍ਹਾਂ ਨੇ ਕੈਲੰਡਰ ਬਣਾਇਆ ਉਨ੍ਹਾਂ ਨਾਲ ਸਲਾਹ ਕੀਤੀ?
ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੂੰ ਜਦ ਆਪਣੇ ਵੀਚਾਰ ਦੱਸਣ ਲਈ ਕਿਹਾ ਗਿਆ ਤਾਂ
ਉਨ੍ਹਾਂ ਕਿਹਾ ਕਿ ਅੱਜ ਤੱਕ ਦੇ ਇਤਿਹਾਸ ਵਿੱਚ ਕਦੀ ਵੀ ਅਕਾਲ ਤਖ਼ਤ ਵਲੋਂ ਕਿਸੇ ਇਕ ਵਿਅਕਤੀ ਅੱਗੇ
ਬੇਨਤੀ ਨਹੀਂ ਕੀਤੀ। ਕੀਰਤਨ ਰੁਕਵਾਉਣ ਲਈ ਪੁਲਿਸ ਅਫਸਰਾਂ ਨੂੰ ਚਿੱਠੀ ਲਿਖਣ ਨਾਲ ਅਕਾਲ ਤਖ਼ਤ ਦੀ
ਸਿਰਮੌਰਤਾ ਨੂੰ ਧੱਕਾ ਲੱਗਾ ਹੈ। ਸੋਧਾਂ ਦੇ ਸਬੰਧ ਵਿੱਚ ਉਨ੍ਹਾਂ ਦੱਸਿਆ ਕਿ ੨੨ ਅਪ੍ਰੈਲ ੨੦੦੮ ਨੂੰ
ਉਨ੍ਹਾਂ ਨੇ ਇੱਕ ਚਿੱਠੀ ਕੱਢੀ ਸੀ ਕਿ ਕੈਲੰਡਰ ਵਿੱਚ ਜੇ ਕੋਈ ਇਤਿਹਾਸਕ, ਧਾਰਮਿਕ ਜਾਂ ਵਿਗਿਆਨਕ
ਤੌਰ 'ਤੇ ਊਣਤਾਈ ਹੈ ਤਾਂ ਲਿਖਤੀ ਸੁਝਾਅ ਭੇਜੇ ਜਾਣ ਪਰ ਉਨ੍ਹਾਂ ਦੇ ਅਹੁੱਦੇ 'ਤੇ ਰਹਿਣ ਤੱਕ ਕੋਈ
ਸੁਝਾਅ ਨਹੀਂ ਸੀ ਆਇਆ। ਪਾਲ ਸਿੰਘ ਪੁਰੇਵਾਲ ਨੂੰ ਆਰਐੱਸਐੱਸ ਦਾ ਏਜੰਟ ਕਹੇ ਜਾਣ ਨੂੰ ਉਨ੍ਹਾਂ ਬੜਾ
ਹਾਸੋਹੀਣਾ ਦੱਸਦਿਆਂ ਕਿਹਾ ਕਿਸ ਕਿਸ ਨੂੰ ਆਰਐੱਸਐੱਸ ਦੇ ਏਜੰਟ ਕਹੀਏ, ਫਿਰ ਤਾਂ ਸਾਰੀ ਸ਼੍ਰੋਮਣੀ
ਕਮੇਟੀ ਹੀ ਏਜੰਟ ਹੋਈ ਕਿਉਂਕਿ ਜਨਰਲ ਹਾਊਸ ਨੇ ਸਰਬਸੰਮਤੀ ਨਾਲ ਕੈਲੰਡਰ ਨੂੰ ਪ੍ਰਵਾਨ ਕੀਤਾ,
ਸ਼੍ਰੋਮਣੀ ਕਮੇਟੀ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੇ ਪੁਰੇਵਾਲ ਨੂੰ ਸਨਮਾਨਤ ਕੀਤਾ ਸਾਰੀ ਕਮੇਟੀ ਦਾ
ਧੰਨਵਾਦ ਕੀਤਾ ਫਿਰ ਤਾਂ ਇਹ ਸਾਰੇ ਹੀ ਆਰਐੱਸਐੱਸ ਦੇ ਏਜੰਟ ਹੋਏ। ਗੈਰਸਿਧਾਂਤਕ ਸੋਧਾਂ ਕਰਕੇ ਕੌਮ
ਨੂੰ ਦੁਬਿਧਾ ਵਿਚ ਪਾ ਦਿੱਤਾ ਹੈ ਕਿ ਇਹ ਵੀ ਅਕਾਲ ਤਖ਼ਤ ਤੋਂ ਲਾਗੂ ਹੋਇਆ ਉਹ ਵੀ ਅਕਾਲ ਤਖ਼ਤ ਤੋਂ
ਲਾਗੂ ਕੀਤਾ ਗਿਆ ਫਿਰ ਕਿਸ ਨੂੰ ਮੰਨਿਆ ਜਾਵੇ ਅਖੀਰ 'ਤੇ ਉਨ੍ਹਾਂ ਕੌਮ ਨੂੰ ਸੰਦੇਸ਼ ਦਿੱਤਾ ਕਿ ੨੦੦੩
ਵਿਚ ਜਿਸ ਕੈਲੰਡਰ ਨੂੰ ਅਕਾਲ ਤਖ਼ਤ ਤੇ ਸਮੁਚੇ ਜਨਰਲ ਹਾਊਸ ਨੇ ਪਾਸ ਕੀਤਾ ਉਸ ਨੂੰ ਹੀ ਮੰਨਣਾ
ਚਾਹੀਦਾ ਹੈ।
ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਸ: ਤਰਲੋਚਨ ਸਿੰਘ ਨੇ ਕਿਹਾ ਕਿ ਇਹ ਚਰਚਾ ਹੁਣ ਬੰਦ ਹੋਣੀ ਚਾਹੀਦੀ
ਹੈ ਕਿ ਪਹਿਲਾ ਕੈਲੰਡਰ ਕਿਸ ਕਿਸ ਨੇ ਬਣਾਇਆ ਤੇ ਕਿਸ ਨੇ ਪਾਸ ਕੀਤਾ ਅਤੇ ਗੈਰਸਿਧਾਂਤਕ ਸੋਧਾਂ
ਕਰਵਾਉਣ ਲਈ ਕੌਣ ਜਿੰਮੇਵਾਰ ਹੈ ਕਿਉਂਕਿ ਹੁਣ ਤੱਕ ਸਭ ਨੂੰ ਪਤਾ ਲੱਗ ਚੁੱਕਾ ਹੈ। ਇਸ ਦੀ ਬਜ਼ਾਏ ਇਹ
ਨਿਰਣਾ ਕਰਨਾ ਚਾਹੀਦਾ ਹੈ ਕਿ ਇਸ ਗਲਤ ਨਿਜ਼ਾਮ ਨੂੰ ਬਦਲਣਾ ਕਿਸ ਤਰ੍ਹਾਂ ਹੈ। ਇਸ ਦੇ ਸੁਝਾਓ ਵਜੋਂ
ਉਨ੍ਹਾਂ ਕਿਹਾ ਕਿ ਪਹਿਲਾ ਨਿਰਨਾ ਤਾਂ ਇਹ ਹੋਣਾ ਚਾਹੀਦਾ ਹੈ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੋਣ
ਵਾਲੀਆਂ ਹਨ ਉਸ ਵਿੱਚ ਬਾਦਲ ਦਲ ਦੇ ਸਾਰੇ ਉਮੀਦਾਰ ਹਰਾਏ ਜਾਣ ਸੁਧਾਰ ਲਈ ਅਗਲਾ ਕੋਈ ਕਦਮ ਫਿਰ ਹੀ
ਪੁੱਟਿਆ ਜਾ ਸਕਦਾ ਹੈ ਉਤਨੀ ਦੇਰ ਕੁਝ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਚਰਚਾ ਕਰਨ ਦਾ ਕੋਈ ਲਾਭ
ਹੈ।
ਪਾਲ ਸਿੰਘ ਪੁਰੇਵਾਲ ਨੇ ਕਿਹਾ ਕਿ ਜਿਹੜੇ ਲੋਕ ੨੦੦੩ ਤੋਂ ਵਿਰੋਧ ਕਰਦੇ ਆ ਰਹੇ ਸਨ ਕਿ ਸੰਗ੍ਰਾਂਦਾ
ਬਦਲ ਦਿਤੀਆਂ ਗਈਆਂ ਹਨ ਉਨ੍ਹਾਂ ਨੂੰ ਇਸ ਦੀ ਸੋਝੀ ਹੀ ਨਹੀਂ ਕਿ ਜਿਹੜੀਆਂ ਸੰਗ੍ਰਾਂਦਾਂ ਇਨ੍ਹਾਂ ਨੇ
ਹੁਣ ਅਪਣਾਈਆਂ ਹਨ ਉਹ, ਉਹ ਨਹੀਂ ਜਿਹੜੀਆਂ ਗੁਰੂ ਸਾਹਿਬ ਜੀ ਨੇ ਗੁਰਬਾਣੀ ਵਿੱਚ ਵਰਤੀਆਂ ਸਨ।
ਉਨ੍ਹਾਂ ਦੱਸਿਆ ਕਿ ਉਨ੍ਹਾਂ ੧੧ ਪੰਨਿਆਂ ਦੇ ਪੱਤਰ ਵਿੱਚ ਵਿਸਥਾਰ ਨਾਲ ਇਨ੍ਹਾਂ ਦੇ ਹਰ ਸਵਾਲ ਦਾ
ਉੱਤਰ ਦੇ ਕੇ ਦੱਸਿਆ ਸੀ ਕਿ ਬਿਕ੍ਰਮੀ ਕੈਲੰਡਰ ਵਿਚ ਕੀ ਕੀ ਊਣਤਾਈਆਂ ਹਨ ਤੇ ਜੇ ਇਸੇ ਨਾਲ ਜੁੜੇ
ਰਹੇ ਤਾਂ ੨੯੯੯ ਤੱਕ ਅੱਜ ਦੀਆਂ ਸੰਗ੍ਰਾਂਦਾਂ ਨਾਲਂ ਦੋ ਦੋ ਹਫਤੇ ਦਾ ਫਰਕ ਪੈ ਜਾਵੇਗਾ। ਪਰ ਇਸ ਗੱਲ
ਦੀ ਇਨ੍ਹਾਂ ਨੂੰ ਸਮਝ ਤਾਂ ਹੀ ਆਵੇ ਜੇ ਇਨ੍ਹਾਂ ਨੂੰ ਕੋਈ ਸੋਝੀ ਹੋਵੇ। ਉਨ੍ਹਾਂ ਕਿਹਾ ਕੈਲੰਡਰ ਤਾਂ
ਇਹ ਪਹਿਲਾਂ ਹੀ ਛਪਵਾਈ ਬੈਠੇ ਸਨ ਗੱਲਬਾਤ ਲਈ ਤਾਂ ਸਿਰਫ ਇਸ ਕਰਕੇ ਕਹਿ ਰਹੇ ਸਨ ਕਿਉਂਕਿ ਇਨ੍ਹਾਂ
ਨੂੰ ਯਕੀਨ ਸੀ ਕਿ ਪੁਰੇਵਾਲ ਨੇ ਆਉਣਾ ਨਹੀਂ ਪਰ ਮੇਰੇ ਪਹੁੰਚਣ 'ਤੇ ਵੀਚਾਰ ਕਰਨ ਦੇ ਸਾਰੇ ਦਰਵਾਜ਼ੇ
ਬੰਦ ਕਰਦਿਆਂ ਬੜੀ ਕਾਹਲੀ ਵਿੱਚ ਕੈਲੰਡਰ ਰਲੀਜ਼ ਕਰ ਦਿੱਤਾ।
ਅੰਮ੍ਰਿਤਸਰ ਤੋਂ ਇੱਕ ਪੱਤਰਕਾਰ ਨੂੰ ਲਾਈਨ 'ਤੇ ਲੈ ਕੈ ਉਨ੍ਹਾਂ ਨੂੂੰ ਪੁਛਿਆ ਗਿਆ ਕਿ ਜਥੇਦਾਰ
ਮੁੱਕਰ ਰਹੇ ਹਨ ਕਿ ਉਨ੍ਹਾਂ ਕਿਸੇ ਦਾ ਨਾਮ ਲੈ ਕੇ ਆਰਐੱਸਐੱਸ ਦਾ ਏਜੰਟ ਨਹੀਂ ਕਿਹਾ। ਤੁਸੀ ਦੋਵੇਂ
ਕਾਨਫਰੰਸਾਂ ਵਿੱਚ ਮੌਜੂਦ ਸੀ ਤੁਸੀ ਦੱਸੋ ਕਿ ਅਸਲੀਅਤ ਕੀ ਹੈ ਤਾਂ ਉਨ੍ਹਾਂ ਕਿਹਾ ਕਿ ਇਹ ਮੌਜੂਦਾ
ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਸੁਭਾਅ ਵਿੱਚ ਹੈ ਕਿ ਉਹ ਗੱਲ ਕਹਿ ਕੇ ਬੜੀ ਜਲਦੀ ਮੁੱਕਰ ਜਾਂਦੇ
ਹਨ। ਉਨ੍ਹਾਂ ਮਿਸਾਲ ਦਿੰਦੇ ਹੋਏ ਦੱਸਿਆ ਕਿ ਪਹਿਲਾਂ ਇਨ੍ਹਾਂ ਬਿਆਨ ਦਿੱਤਾ ਕਿ ਇੰਗਲੈਂਡ ਤੋਂ
ਲਿਆਂਦੀ ਗਈ ਕਲਗੀ ਅਸਲੀ ਹੈ ਪਰ ਨਕਲੀ ਸਿੱਧ ਹੋਣ 'ਤੇ ਖਿਸਿਆਣਾ ਜਿਹੀ ਹਾਸੀ ਹੱਸ ਕੇ ਕਹਿ ਦਿੱਤਾ
ਕਿ ਮੈਂ ਤਾਂ ਕਦੀ ਕਿਹਾ ਹੀ ਨਹੀਂ ਕਿ ਇਹ ਅਸਲੀ ਹੈ। ੨੦੦੯ ਦੀ ਦੀਵਾਲੀ ਨੂੰ ਪੰਜੇ ਜਥੇਦਾਰ
ਨਾਨਕਸ਼ਾਹੀ ਕੈਲੰਡਰ ਨੂੰ ਕਤਲ ਕਰਨ ਲਈ ਸਾਰਾ ਦਿਨ ਝੂਝਦੇ ਰਹੇ ਪਰ ਇਸ ਨੇ ਬਾਹਰ ਆ ਕੇ ਕਿਹਾ ਕਿ
ਨਾਨਕਸ਼ਾਹੀ ਕੈਲੰਡਰ ਸਬੰਧੀ ਕੋਈ ਵੀਚਾਰ ਹੀ ਨਹੀਂ ਹੋਈ। ਪ੍ਰੋ: ਦਰਸ਼ਨ ਸਿੰਘ ੩ ਘੰਟੇ ਅਕਾਲ ਤਖ਼ਤ 'ਤੇ
ਬੈਠੇ ਇਨ੍ਹਾਂ ਨੂੰ ਉਡੀਕਦੇ ਰਹੇ ਪਰ ਉਨ੍ਹਾਂ ਦੇ ਜਾਣ ਤੋਂ ਬਾਅਦ ਇਸ ਨੇ ਆ ਕੇ ਝੂਠ ਬੋਲਿਆ ਕਿ
ਸਿੰਘ ਸਾਹਿਬਾਨ ਉਨ੍ਹਾਂ ਨੂੰ ਅਕਾਲ ਤਖ਼ਤ 'ਤੇ ਉਡੀਕਦੇ ਰਹੇ ਪਰ ਦਰਸ਼ਨ ਸਿੰਘ ਆਇਆ ਹੀ ਨਹੀਂ।
ਅਰਦਾਸਾਂ ਕਰਕੇ ਇਹ ਮੁੱਕਰ ਜਾਂਦੇ ਹਨ। ਇਨ੍ਹਾਂ ਦਾ ਕਿਹੜਾ ਕਿਹੜਾ ਝੂਠ ਦੱਸੀਏ, ਗਿਣਤੀ ਮੁੱਕ ਸਕਦੀ
ਹੈ ਪਰ ਇਨ੍ਹਾਂ ਦੇ ਝੂਠ ਦੀ ਗਿਣਤੀ ਨਹੀਂ ਮੁੱਕ ਸਕਦੀ। ਜਿਹੜੇ ਜਥੇਦਾਰ ਜੈਕਾਰੈ ਛੱਡਣੇ ਭੁੱਲ ਸਕਦੇ
ਹਨ ਉਨ੍ਹਾਂ ਨੂੰ ਝੂਠ ਮਾਰਨਾ ਕੋਈ ਵੱਡੀ ਗੱਲ ਨਹੀਂ ਹੈ।
ਇਸ ਉਪ੍ਰੰਤ ਸ੍ਰੋਤਿਆਂ ਦੇ ਵੀਚਾਰ ਜਾਨਣ ਲਈ ਫ਼ੋਨ ਲਾਈਨਾਂ ਖੋਲ੍ਹੀਆਂ ਗਈਆਂ ਤਾਂ ਇਕ ਕਾਲਰ ਨੇ ਕਿਹਾ
ਕਿ ਹਰੀ ਸਿੰਘ ਰੰਧਾਵਾ ਤੇ ਕਰਨਲ ਨਿਸ਼ਾਨ ਇਸੇ ਪ੍ਰੋਗਰਾਮ ਵਿੱਚ ਏਅਰ 'ਤੇ ਕਹਿ ਕੇ ਗਏ ਸਨ ਕਿ
ਪੁਰੇਵਾਲ ਨੇ ਇਤਿਹਾਸ ਦੀਆਂ ਤਰੀਖਾਂ ਬਦਲ ਕੇ ਮਿਥਿਹਾਸ ਬਣਾ ਦਿੱਤਾ ਹੈ। ਉਹ ਦੱਸਣ ਕਿ ਕਿ ਇਨ੍ਹਾਂ
ਨੇ ਸੰਗ੍ਰਾਂਦਾਂ ਤਾਂ ਬਦਲ ਦਿੱਤੀਆਂ ਪਰ ਇਤਿਹਾਸਕ ਤਰੀਖਾਂ ਪੁਰੇਵਾਲ ਵਾਲੀਆਂ ਹੀ ਰੱਖ ਲਈਆਂ
ਜਿਹੜੀਆਂ ਇਨ੍ਹਾਂ ਦੇ ਸੋਧੇ ਕੈਲੰਡਰ ਅਨੁਸਾਰ ਸਾਰੀਆਂ ਦੀਆਂ ਸਾਰੀਆਂ ਬਦਲ ਗਈਆਂ। ਉਨ੍ਹਾਂ ਕਿਹਾ
ਸਾਰੀਆਂ ਤਰੀਖਾਂ ਤਾਂ ਯਾਦ ਨਹੀਂ ਰਹਿੰਦੀਆਂ ਪਰ ਕੁਝ ਕੁ ਜੋ ਯਾਦ ਹਨ ਉਹ ਇਹ ਹਨ ਕਿ ਗੁਰੂ ਤੇਗ
ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ੧੧ ਮੱਘਰ ਦਾ ਹੈ। ਇਨ੍ਹਾਂ ਸੋਧ ਕਰਦੇ ਸਮੇਂ ਪੁਰੇਵਾਲ ਦੇ
ਕੈਲੰਡਰ ਵਿੱਚੋਂ ੨੪ ਨਵੰਬਰ ਰੱਖ ਲਈ ਇਨ੍ਹਾਂ ਦੇ ਕੈਲੰਡਰ ਅਨੁਸਾਰ ਉਸ ਦਿਨ ੯ ਮੱਘਰ ਹੈ। ਵੱਡੇ
ਸਾਹਿਬਜ਼ਾਦਿਆਂ ਦੀ ਸ਼ਹੀਦੀ ੮ ਪੋਹ ਨੂੰ ਹੋਈ ਸੀ ਪਰ ਇਨ੍ਹਾਂ ਨੇ ੨੧ ਦਸੰਬਰ ਲਿਖ ਦਿੱਤੀ ਜਿਸ ਮੁਤਾਬਕ
੬ ਪੋਹ ਬਣਦੀ ਹੈ। ਇਸੇ ਤਰ੍ਹਾਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ੧੩ ਪੋਹ ਨੂੰ ਹੋਈ ਸੀ ਪਰ ਇਨ੍ਹਾਂ
ਦੇ ਕੈਲੰਡਰ ਵਿੱਚ ੨੬ ਦਸੰਬਰ ਦਰਜ਼ ਹੈ ਜਿਸ ਮੁਤਾਬਕ ੧੧ ਪੋਹ ਬਣਦੀ ਹੈ। ਇਸ ਤਰ੍ਹਾਂ ਸਾਰੇ ਇਤਿਹਾਸ
ਨੂੰ ਇਨ੍ਹਾਂ ਨੇ ਮਿਥਿਹਾਸ ਬਣਾ ਕੇ ਰੱਖ ਦਿੱਤਾ ਹੈ। ਪਿਛਲੇ ਸਾਲ ਆਪਣੇ ਹੀ ਸੋਧੇ ਕੈਲੰਡਰ ਵਿੱਚ
ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ੨੪ ਨਵੰਬਰ ਸੀ। ਮੌਕੇ 'ਤੇ ਬਦਲ ਕੇ ਚੰਦਰਮਾ ਦੇ
ਹਿਸਾਬ ੫ ਮਾਘ ਕਰ ਦਿੱਤਾ ਪਰ ਹੁਣ ੨੦੧੧ ਵਿੱਚ ਫਿਰ ੨੪ ਨਵੰਬਰ ਕਰ ਦਿੱਤਾ ਤਾਂ ਹੁਣ ਕਿਹੜੀ ਬਿੱਲੀ
ਛੂਅ ਗਈ ਕਿ ਫਿਰ ਸੂਰਜੀ ਹਿਸਾਬ ਨਾਲ ਕਰ ਦਿੱਤਾ। ਇਕ ਗੁਰਪੁਰਬ ਚੰਦ੍ਰਮਾ ਦੇ ਹਿਸਾਬ ਤੇ ਦੂਜਾ
ਸੂਰਜੀ ਸਿਧਾਂਤ ਨਾਲ ਕਰਨ ਨਾਲ ਕਿਹੜੀ ਸੋਧ ਹੋਈ ਹੈ? ਉਨ੍ਹਾਂ ਕਿਹਾ ਹਰੀ ਸਿੰਘ ਰੰਧਾਵਾ ਤੇ ਕਰਨਲ
ਨਿਸ਼ਾਨ ਜਾਂ ਤਾਂ ਇਸ ਸੋਧੇ ਹੋਏ ਕੈਲੰਡਰ ਨੂੰ ਗਲਤ ਕਹਿਣ ਜਾਂ ਏਅਰ 'ਤੇ ਆ ਕੇ ਸਾਡੇ ਸਵਾਲਾਂ ਦਾ
ਜਵਾਬ ਦੇਣ।
ਇੱਕ ਕਾਲਰ ਨੇ ਕਿਹਾ ਨਾਨਕਸ਼ਾਹੀ ਕੈਲੰਡਰ ਨੂੰ ਸ: ਪੁਰੇਵਾਲ ਨੇ ਬਣਾਇਆ ਸੀ ਇਸ ਲਈ ਸੋਧ ਵੀ ਉਹੀ ਕਰ
ਸਕਦੇ ਹਨ। ਦੂਜਾ ਕੋਈ ਸੋਧ ਨਹੀਂ ਕਰ ਸਕਦਾ ਜੇ ਉਹ ਕੋਈ ਸੋਧ ਕਰਨਾ ਚਾਹੁੰਦੇ ਹਨ ਤਾਂ ਆਪਣਾ ਨਵਾਂ
ਬਣਾਉਣ। ਇਸ ਸਬੰਧੀ ਪੁਰੇਵਾਲ ਸਾਹਿਬ ਕਾਨੂਨੀ ਸਲਾਹ ਲੈ ਕੇ ਕੋਈ ਕਾਰਵਾਈ ਕਰਨ। ਇਕ ਨੇ ਕਿਹਾ ਕਿ
ਹਰੀ ਸਿੰਘ ਰੰਧਾਵਾ ਤੇ ਕਰਨਲ ਇਥੇ ਵਾਅਦਾ ਕਰਕੇ ਗਏ ਸਨ ਕਿ ਪੁਰੇਵਾਲ ਭਾਰਤ 'ਚ ਆਉਣ ਤਾਂ ਅਕਾਲ
ਤਖ਼ਤ'ਤੇ ਬੈਠ ਕੇ ਉਨ੍ਹਾਂ ਨਾਲ ਸਲਾਹ ਕਰਕੇ ਜਰੂਰੀ ਸੋਧ ਕਰਨਗੇ ਹੁਣ ਉਨ੍ਹਾ ਨੂੰ ਪੁਛਿਆ ਜਾਵੇ ਕਿ
ਪੁਰੇਵਾਲ ਤਾਂ ਉਥੇ ਪਹੁੰਚ ਗਏ ਹਨ ਅਕਾਲ ਤਖ਼ਤ ਦਾ ਜਥੇਦਾਰ ਉਨ੍ਹਾਂ ਨਾਲ ਗੱਲਬਾਤ ਕਰਨ ਤੋਂ ਕਿਉਂ
ਭੱਜ ਰਹੇ ਹਨ। ਬਾਕੀ ਹੋਰ ਵੀ ਕਈ ਕਾਲਰਾਂ ਨੇ ਇਨ੍ਹਾਂ ਦੇ ਝੂਠ 'ਤੇ ਗਹਿਰੀ ਚਿੰਤਾ ਜ਼ਾਹਰ ਕਰਦਿਆਂ
ਕਿਹਾ ਕਿ ਇਨ੍ਹਾਂ ਨੇ ਕੌਮ ਨੂੰ ਨਮੋਸ਼ੀ ਦਿਵਾਉਣ ਦਾ ਲੱਕ ਬੰਨ੍ਹਿਆ ਹੋਇਆ ਹੈ।
(21/02/11)
ਸੰਪਾਦਕ ਦਾ ਸਿੱਖ ਅਫੇਅਰਜ਼
ਕੁਝ ਕਾਰਨਾਂ ਕਰ ਕੇ ਪਿਛਲੇ
ਸਮੇਂ ' ਦਾ ਸਿੱਖ ਅਫੇਅਰਜ਼ ' ਵੈਬਸਾਈਟ ਅਪਡੇਟ ਨਹੀਂ ਹੋ ਸਕੀ ਜਿਸ ਲਈ ਅਸੀਂ ਖਿਮਾ ਮੰਗਦੇ ਹਾਂ।
ਹੁਣ ਅਸੀਂ ਇਸ ਨੂੰ ਲਗਾਤਾਰ ਅਪਡੇਟ ਕਰਾਂਗੇ। ਜਲਦ ਹੀ ਆਪ ਜੀ ਇਸ ਵੈਬਸਾਈਟ ਨੂੰ ਇਕ ਨਵੇਂ ਰੂਪ ਵਿਚ
ਵੇਖੋਗੇ। ਉਸ ਦੇ ਲਈ ਆਪ
ਜੀ ਅਪਣੇ ਕੀਮਤੀ ਸੁਝਾਅ ਸਾਨੂੰ ਈ-ਮੇਲ
([email protected] ; [email protected])
ਰਾਹੀਂ ਭੇਜ ਸਕਦੇ ਹੋ : ਸੰਪਾਦਕ ਦਾ ਸਿੱਖ ਅਫੇਅਰਜ਼
http://www.thesikhaffairs.org/index.html
(20/02/11)
ਮਹਿੰਦਰ ਸਿੰਘ ਨਿਉ ਯਾਰਕ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ॥
ਗੁਰੂ ਗ੍ਰੰਥ ਸਾਹਿਬ ਉੱਤੇ ਵੀਚਾਰ 31 ਤਾਰੀਖ ਨੂੰ ਖਤਮ ਹੋਣ ਤੌਂ ਬਾਅਦ ਅੱਗਲੀ ਵੀਚਾਰ
ਚਰਚਾ ਫਰਵਰੀ ਦੇ ਮਹਿਨੇ ਵਿਚ ਸ਼ੁਰੂ ਹੁੰਦੀ ਤਾਂ ਦਿਖਾਈ ਨਹੀਂ ਦਿੰਦੀ। ਅਤੇ ਨਾਂ ਹੀ ਅਜੇ ਤੱਕ
ਵੀਚਾਰ ਦਾ ਮੁੱਦਾ ਮਿੱਥਆ ਗਿਆ ਹੈ। ਇਸ ਕਰਕੇ ਮੁੱਦਾ ਨਿਉਯਤ ਕਰਨ ਵਿਚ ਆਪਣਾ ਸੁਝਾਅ ਸਾਝਾਂ ਕਰਨ
ਲੱਗਾ ਹਾਂ। ਹੋ ਸਕਦਾ ਹੈ ਕਿ ਸੁਝਾਅ ਆਪ ਨੂੰ ਪਸੰਦ ਆ ਜਾਏ ਤੇ ਉਸਦੀ ਵੀਚਾਰ ਬਹੁਤ ਜਾਣਿਆ ਦੇ ਸੰਕੇ
ਦੂਰ ਕਰ ਸਕੇ।
ਪਿਛਲੀ ਦਿੰਨੀ ਮੈਂ ਟਾਈਗਰ ਜੱਥਾ ਯੂ.ਕੇ ਦੁਆਰਾ ਲਈ ਗਈ ਡਾਕਟਰ ਹਰਜਿੰਦਰ ਸਿੰਘ ਦਿਲਗੀਰ ਜੀ ਦੀ
ਇੰਟਰਵੀਯੂ ਦੇਖ ਰਿਹਾ ਸੀ ਜਿਸ ਵਿਚ ਉਹਨਾਂ ਪੰਥ ਪ੍ਰਵਾਣਤ ਰਹਿਤ ਮਰਯਾਦਾ ਉਪਰ ਕਿੰਤੂ ਕਰਨ ਤੋਂ
ਸੰਕੋਚ ਕੀਤਾ ਤੇ ਬਾਕੀ ਦੇ ਬਚਿੱਤਰ ਨਾਟਕ ਨੂੰ ਵੀਚਾਰ ਦਾ ਮੁੱਦਾ ਬਣਾਇਆ। ਇਸ ਲਿੰਕ ਤੇ ਉਹ ਵੀਡੀੳ
ਦੇਖੀ ਜਾ ਸਕਦੀ ਹੈ।
http://www.youtube.com/watch?v=A_0e-dyl2p4&feature=player_embedded
ਮੇਰੇ ਖਿਆਲ ਨਾਲ ਵੀਚਾਰ ਚਰਚਾ ਦਾ ਮੁੱਦਾ ਇਹ ਹੋਣਾ ਚਾਹਿਦਾ ਹੈ ਕਿ ਬਚਿੱਤਰ ਨਾਟਕ ਨੂੰ ਪੂਰਾ ਰੱਦ
ਜਾਂ ਪੂਰ ਰੱਦ ਕਿਉਂ ਨਹੀਂ ਕਰਨਾ ਚਾਹਿਦਾ। ਇਸ ਵੀਚਾਰ ਵਿਚ ਉਹਨਾਂ ਸਾਰੇ ਵਿਦਿਵਾਨਾਂ ਨੂੰ ਸੱਦਾ
ਦੇਣਾ ਚਾਹਿਦਾ ਹੈ ਜੋ ਇਸ ਤੇ ਡੁੰਘਾਈ ਨਾਲ ਖੋਜ ਕਰ ਚੁੱਕੇ ਹਨ। ਉਪਰਲੀ ਦੱਸੀ ਵੀਡੀੳ ਵਿਚ ਤਾਂ ਇਹ
ਸਾਫ ਪਤਾ ਚੱਲਦਾ ਹੈ ਕਿ ਦਿਲਗੀਰ ਜੀ ਮਜ਼ੂਦਾ ਰਹਿਤ ਮਰਯਾਦਾ ਅਨੁਸਾਰ ਬਚਿੱਤਰ ਨਾਟਕ ਦੀਆਂ ਪੰਥ
ਪ੍ਰਮਾਣਤ ਰਚਨਾਵਾਂ ਉਪਰ ਕਿੰਤੂ ਨਹੀ ਕਰ ਰਹੇ। ਪ੍ਰੋ. ਦਰਸ਼ਨ ਸਿੰਘ ਜੀ ਦਾ ਵੀ ਇਹੋ ਹੀ ਸਟੇਂਡ ਹੈ।
ਇਸ ਨਾਲ ਇਹ ਵੀ ਪਤਾ ਚੱਲਦਾ ਹੈ ਕਿ ਟਾਈਗਰ ਜੱਥਾ ਯੂ.ਕੇ ਵੀ ਇਸ ਗੱਲ ਨਾਲ ਸਹਿਮਤ ਹੈ। ਦਾਸ ਨੇ
ਗੁਰਮਤਿ ਗਿਆਨ ਮਿਸ਼ਨਰੀ ਕਾਲਜ਼ ਫੋਨ ਕਰਕੇ ਉਹਨਾਂ ਨਾਲ ਗੱਲ ਕੀਤੀ ਤੇ ਉਹਨਾਂ ਨੇ ਵੀ ਰਹਿਤ ਮਰਯਾਦਾ
ਨਾਲ ਸਹਿਮਤੀ ਪ੍ਰਗਟਾਈ। ਹਰਦੇਵ ਸਿੰਘ ਜੰਮੂ ਹੁਣਾ ਦਾ ਸਟੇਂਡ ਵੀ ਅਜੇ ਫਰਮ ਨਹੀਂ ਹੈ ਤੇ ਉਹ ਅਪਣੀ
ਜਗਾ ਖ਼ੋਜ ਕਰਨੀ ਚਾਹੁੰਦੇ ਹਨ। ਜੋ ਸਹੀ ਵੀ ਹੈ। ਕਿਸੇ ਚੀਜ਼ ਨੂੰ ਰੱਦ ਜਾਂ ਅਪਣਾਉਣ ਤੋਂ ਪਹਿਲਾਂ
ਆਪਣੀ ਤਸੱਲੀ ਹੋਣੀ ਬਹੁਤ ਜਰੂਰੀ ਹੁੰਦੀ ਹੈ। ਪ੍ਰਿੰਸੀਪਲ ਸੁਰਜੀਤ ਸਿੰਘ ਜੀ ਮਿਸ਼ਨਰੀ ਜੀ ਦੇ
ਸਟੇਂਡ ਤੋਂ ਵੀ ਵਾਕਿਫ ਨਹੀ ਹਾਂ ਅਤੇ ਨਾਂ ਹੀ ਬਾਕੀ ਦੇ ਬਹੁਤੇ ਵਿਦਵਾਨਾਂ ਦੇ ਜੋ ਮੁੱਖ ਸਫੇ ਤੇ
ਲੇਖ ਲਿੱਖਦੇ ਹਨ।
ਦੂਜੀ ਧਿਰ ਜਿਸ ਤਰਾਂ ਬਰੈਂਪਟਨ ਵਾਲੇ ਵੀਰ, ਮੁੱਖ ਸੰਪਾਦਕ ਮੱਖਣ ਸਿੰਘ ਜੀ ਪੁਰੇਵਾਲ, ਤੱਤ ਗੁਰਮਤਿ
ਪਰੀਵਾਰ, ਫ਼ਰੀਦਾਬਾਦ ਦੀ ਸੰਗਤ, ਦਲਬੀਰ ਸਿੰਘ ਐੱਮ. ਐੱਸ. ਸੀ ਅਤੇ ਹੋਰ ਜੋ ਪੂਰੇ ਹੀ ਦਸਮ ਗ੍ਰੰਥ
ਨੂੰ ਰੱਦ ਕਰਦੇ ਹਨ। ਅਗਰ ਇਹ ਸਾਰੇ ਵੀਰ ਵੀਚਾਰ ਕਰਕੇ ਕਿਸੇ ਇਕ ਰਾਏ ਤੇ ਪੁੰਹਚਣ ਤੇ ਓਸੀ ਮੁਤਾਬਕ
ਬਾਕੀ ਕਾਫਲੇ ਨੂੰ ਅੱਗੇ ਤੋਰਣ ਤਾਂ ਯਤਨ ਕਰਨ ਤਾਂ ਤਸਵੀਰ ਕੁਝ ਸਾਫ ਨਜ਼ਰ ਆ ਸਕਦੀ ਹੈ। ਹਾਲੇ ਤਾਂ
ਇੰਝ ਲੱਗ ਰਿਹਾ ਹੈ ਜਿਹੜੀ ਸੰਸਥਾਂ ਦੇ ਆਪਣੇ ਵੀਚਾਰ ਹਨ ਉਹ ਦੁਜਿਆਂ ਨੂੰ ਓਸੇ ਮੁਤਾਬਕ ਮਣਾਉਣ ਦਾ
ਯਤਨ ਕਰ ਰਹੀ ਹੈ।
ਆਖਿਰ ਪੰਥ ਵਿਚ ਏਕਤਾ ਦੀ ਵੀ ਕੋਈ ਅਹਿਮੀਅਤ ਹੁੰਦੀ ਹੈ। ਸਾਡੇ ਇੱਥੇ ਕੁਝ ਵੀਰ ਅਖੰਡ ਕੀਰਤਨੀ ਜਥੇ
ਨਾਲ ਸਬੰਧਤ ਹੋਣ ਦੇ ਬਾਵਜੂਦ ਬਹੁੱਤੇ ਦਸਮ ਗ੍ਰੰਥ ਦੀਆਂ ਰਚਨਾਵਾਂ ਨੂੰ ਰੱਦ ਕਰਦੇ ਹਨ। ਪਰ ਸਾਰੇ
ਗ੍ਰੰਥ ਨੂੰ ਲਾਂਭੇ ਕਰਨ ਦੀ ਗੱਲ ਨਹੀਂ ਸਵੀਕਾਰਦੇ। ਇਸੇ ਤਰਾਂ ਹੋਰ ਅਨੇਕਾਂ ਪ੍ਰਾਣੀ ਹੋਣਗੇ ਜੋ
ਚਿਰੱਤਰੋਪਖਆਨ ਨੂੰ ਤਾਂ ਰੱਦ ਕਰਨਗੇ ਪਰ ਅਕਾਲ ਉਸਤਤ ਨੂੰ ਨਹੀਂ। ਸੋ ਕਹਿਣ ਤੋ ਭਾਵ ਹੈ ਕਿ ਇਸ
ਬਾਰੇ ਨਿੱਜੀ ਰਾਏ ਜੋ ਕਿਸੇ ਦੀ ਮਰਜ਼ੀ ਹੋਵੇ। ਪਰ ਏਕਤਾ ਖਾਤਿਰ ਹੀ ਸਹੀ ਇਸ ਤੇ ਵੀਚਾਰ ਕਰਨੀ ਬਣਦੀ
ਹੈ।
ਮਹਿੰਦਰ ਸਿੰਘ ਫਿਰੋਜ਼ਪੁਰੀਆ, ਰਾਚੈਸਟਰ ਨਿਉ ਯਾਰਕ
‘ਸਿੱਖ ਮਾਰਗ’ ਦੇ ਪਾਠਕਾਂ/ਲੇਖਕਾਂ ਦੀ ਜਾਣਕਾਰੀ
ਲਈ
ਅੱਜ ਫਰਵਰੀ 20, 2011 ਨੂੰ ਐਤਵਾਰ ਨੂੰ ਪਾਏ ਜਾਣ ਵਾਲੇ ਲੇਖ ਨਹੀਂ
ਪਾਏ ਜਾ ਸਕੇ। ਸਿਰਫ ਚਿੱਠੀਆਂ ਹੀ ਪਾਈਆਂ ਹਨ ਅਤੇ ਉਹ ਵੀ ਸਾਰੀਆਂ ਨਹੀਂ, ਕੁੱਝ ਜਰੂਰੀ ਅਤੇ ਜੋ
‘ਸਿੱਖ ਮਾਰਗ’ ਨਾਲ ਸੰਬੰਧਿਤ ਸਨ ਉਹੀ ਪਾਈਆਂ ਹਨ ਅਤੇ ਕਈ ਸੰਬੰਧਿਤ ਵਿਆਕਤੀਆਂ ਨੂੰ ਫਾਰਵਰਡ ਕਰ
ਦਿੱਤੀਆਂ ਹਨ। ਲੇਖਾਂ ਦਾ ਨਾ ਪਾ ਹੋਣ ਦਾ ਮੁੱਖ ਕਾਰਨ ਸਿਹਤ ਦਾ ਢਿੱਲਾ ਹੋਣਾ ਅਤੇ ਕੰਪਿਊਟਰ ਵਿੱਚ
ਹਾਲੇ ਸਾਰੇ ਪ੍ਰੋਗਰਾਮ ਦਾ ਨਾ ਪਾਏ ਜਾ ਸਕਣਾ ਹੈ। ਉਮੀਦ ਹੈ ਕਿ ਅਗਲੇ ਹਫਤੇ ਤੋਂ ਲੇਖ ਪਉਣੇ ਸ਼ੁਰੂ
ਕਰ ਦੇਵਾਂਗਾ। ਜਿਹਨਾ ਦੇ ਲੇਖ ਲੜੀਵਾਰ ਛਪਦੇ ਸਨ ਜਾਂ ਪਹਿਲਾਂ ਭੇਜੇ ਹੋਣੇ ਛਪਣ ਤੋਂ ਰਹਿੰਦੇ ਸਨ,
ਉਹ ਦੁਬਾਰਾ ਭੇਜ ਦੇਣ ਕਿਉਂਕਿ ਮਜ਼ਬੂਰੀ ਵੱਸ ਹਾਰਡ ਡਰਾਈਵ ਫੌਰਮੇਟ ਕਰਨੀ ਪਈ ਹੈ ਜਿਸ ਨਾਲ ਕਿ ਸਭ
ਕੁੱਝ ਹੀ ਮਿਟ ਗਿਆ ਸੀ।
ਕਈ ਪਾਠਕਾਂ/ਲੇਖਕਾਂ ਨੇ ਨਿੱਜੀ ਚਿੱਠੀਆਂ ਲਿਖ ਕੇ, ਫੂਨ ਕਰਕੇ, ਅਤੇ ਕਈਆਂ ਨੇ ਖੁਦ ਘਰ ਆ ਕੇ
ਹਾਲ-ਚਾਲ ਪੁੱਛਿਆ ਹੈ ਉਹਨਾ ਸਭਨਾ ਦਾ ਸਾਂਝਾ ਹੀ ਧੰਨਵਾਦ ਕਰਦਾ ਹਾਂ।
(20/02/11)
ਗੁਰਇੰਦਰ ਸਿੰਘ ਪਾਲ
ਬ੍ਰਾਹਮਣਵਾਦ-------
ਇਸ ਮਹੀਨੇ ਦੇ ਸ਼ੁਰੂਅ ਤੋਂ ‘ਬ੍ਰਾਹਮਣਵਾਦ ਦੀ ਪਰਿਭਾਸ਼ਾ’ ਦੇ ਵਿਸ਼ੇ `ਤੇ ਵਿਚਾਰ ਚਰਚਾ ਚਲ ਰਹੀ ਹੈ।
ਇਸ ਸੰਬੰਧੀ ਦਾਸ ਦੇ ਵਿਚਾਰ ਨਿਮਨ ਲਿਖਿਤ ਹਨ:-
ਬ੍ਰਹਮਣ ਹਿੰਦੂ ਮੱਤ ਦੇ ਚਾਰ ਵਰਣਾਂ ਵਿੱਚੋਂ ਪਹਿਲਾ ਵਰਣ ਹੈ। ਬ੍ਰਹਮਣ ਦੇ ਸਰਲ ਅਰਥ ਹਨ:- ਬ੍ਰਹਮ
(ਪਰਮਾਤਮਾ) ਦੀਆਂ ਰਮਜ਼ਾਂ ਦਾ ਜਾਣਨ ਵਾਲਾ। ਦੂਸਰਾ, ਬ੍ਰਹਮ ਦਾ ਅਰਥ ਵੇਦ ਵੀ ਹੈ। ਸੋ, ਬ੍ਰਾਹਮਣ ਉਹ
ਵਿਦਵਾਨ ਹੈ ਜੋ ਵੇਦਾਂ ਦਾ ਗਿਆਨ ਰੱਖਦਾ ਹੋਵੇ ਅਤੇ ਹੋਰਾਂ ਨੂੰ ਵੇਦ-ਮੱਤ ਦੇਂਦਾ ਹੋਵੇ। ਇਨ੍ਹਾਂ
ਅਰਥਾਂ ਦੀ ਰੌਸ਼ਣੀ ਵਿੱਚ ‘ਬ੍ਰਾਹਮਣਵਾਦ’ ਸ਼ਬਦ ਦੀ ਕੋਈ ਤੁਕ ਨਹੀਂ ਬਣਦੀ।
‘ਬ੍ਰਾਹਮਣਵਾਦ’ ਸ਼ਬਦ 20ਵੀਂ ਸਦੀ ਦੇ ਅੰਤਲੇ ਸਾਲਾਂ ਵਿੱਚ ਘੜਿਆ ਗਿਆ ਤੇ ਵਰਤਿਆ ਜਾਣ ਲੱਗਾ। ਅੱਜ
ਇਸ ਦੀ ਵਰਤੋਂ ਆਮ ਹੋ ਗਈ ਹੈ ਅਤੇ ਲਗ ਪਗ ਸਾਰੇ ਲੇਖਕ ਇਸ ਪਦ ਨੂੰ ਵਰਤ ਕੇ ਕੋਈ ਗੁੱਝੀ ਖ਼ੁਸ਼ੀ
ਪ੍ਰਾਪਤ ਕਰਦੇ ਹਨ। ‘ਵਾਦ’ ਦੇ ਅਰਥ ਹਨ: ਸਿਧਾਂਤ ਜਾਂ ਸਿਧਾਂਤਕ ਨਿਯਮ। ਬ੍ਰਾਹਮਣ ਸਿਧਾਂਤ ਨਹੀਂ
ਹੈ। ਇਸ ਲਈ ‘ਬ੍ਰਾਹਮਣਵਾਦ’ ਸ਼ਬਦ ਦੀ ਘਾੜਤ ਹੀ ਗ਼ਲਤ ਹੈ। ਹਿੰਦੂ ਮੱਤ
(Hinduism)
ਵਾਦ ਹੈ ਜਿਸ ਦੇ ਗਿਆਤਾ ਤੇ ਪ੍ਰਤਿਪਾਦਕ (exponent)
ਨੂੰ ਬ੍ਰਾਹਮਣ, ਪਾਂਡਾ/ਪੰਡਿਤ ਆਦਿ ਨਾਵਾਂ ਨਾਲ ਜਾਣਿਆਂ ਜਾਂਦਾ ਹੈ। ਸਿੱਖਮਤ
(Sikhism)
ਇੱਕ ਵਾਦ ਅਥਵਾ ਸਿਧਾਂਤਕ ਰੀਤਿ ਹੈ। ਇਸ ਫ਼ਲਸਫ਼ੇ ਦੇ ਪ੍ਰਤਿਪਾਦਕ ਜਾਂ ਪ੍ਰਚਾਰਣ ਵਾਲੇ ਨੂੰ ਭਾਈ,
ਗ੍ਰੰਥੀ, ਕੀਰਤਨੀਆਂ, ਕਥਾਕਾਰ ਆਦਿ ਕਿਹਾ ਜਾਂਦਾ ਹੈ। ਇੱਥੇ ਅਸੀਂ ਭਾਈਵਾਦ ਜਾਂ ਗ੍ਰੰਥੀਵਾਦ ਆਦਿ
ਕਿਉਂ ਨਹੀਂ ਵਰਤਦੇ? ਮੌਲਵੀ-ਵਾਦ ਜਾਂ ਪਾਦਰੀ-ਵਾਦ ਆਦਿ ਵੀ ਕਦੀ ਸੁਣਨ ਵਿੱਚ ਨਹੀਂ ਆਇਆ!
ਹਿੰਦੂ ਮੱਤ ਦੇ ਗ੍ਰੰਥਾਂ ਵਿੱਚ ਧਰਮ ਨਾਲ ਸੰਬੰਧਿਤ ਕਈ ਕਰਮ ਨਿਰਧਾਰਤ ਕੀਤੇ ਗਏ ਹਨ। ਗ੍ਰੰਥਾਂ
ਵਿੱਚ ਇਨ੍ਹਾਂ ਕਰਮਾਂ ਦੇ ਵਿਧੀ-ਵਿਧਾਨਾਂ ਦਾ ਇੱਕ ਅਲੱਗ ਕਾਂਡ (ਅਧਿਆਯ)
{Chapter}
ਹੁੰਦਾ ਹੈ ਜਿਸ ਕਾਰਣ ਕਰਮ-ਕਾਂਡ ਨਾਮ ਪ੍ਰਚੱਲਿਤ ਹੋ ਗਿਆ ਹੈ। ਬਿਬੇਕ ਨਾਲ ਵਿਚਾਰਿਆਂ, ਇਨ੍ਹਾਂ
ਕਰਮਾਂ ਦਾ ਧਾਰਮਿਕਤਾ ਅਥਵਾ ਮਨੁੱਖ ਦੀ ਅਧਿਆਤਮਿਕ ਮਾਨਸਿਕਤਾ ਨਾਲ ਕੋਈ ਸੰਬੰਧ ਨਹੀਂ। ਪੁਜਾਰੀ
ਸ਼੍ਰੇਣੀ (ਬ੍ਰਾਹਮਣ, ਪਾਂਡੇ/ਪੰਡਿਤ) ਗ੍ਰੰਥਾਂ ਵਿੱਚ ਨਿਰਧਾਰਤ ਇਨ੍ਹਾਂ ਕਰਮਾਂ ਦੀ ਆੜ ਵਿੱਚ ਲੋਕਾਂ
ਨੂੰ ਦੁੱਖਾਂ ਤੋਂ ਨਿਵਿਰਤੀ ਤੇ ਸੁੱਖਾਂ ਦੀ ਪ੍ਰਾਪਤੀ, ਨਰਕ ਦਾ ਡਰ ਤੇ ਸਵਰਗ ਦੇ ਲਾਲਚ ਨਾਲ ਹਮੇਸ਼ਾ
ਤੋਂ ਲੁੱਟਦੀ ਆ ਰਹੀ ਹੈ। ਇਸ ਤਰ੍ਹਾ ਦੇ ਕਰਮ ਤੇ ਕਰਮਾਂ ਦੁਆਰਾ ਲੁੱਟ ਸੰਸਾਰ ਦੇ ਸਾਰੇ ਧਰਮਾਂ
ਵਿੱਚ ਮੌਜੂਦ ਹਨ। ਮੱਧ ਕਾਲ ਦੇ ਦੈਵੀ ਪੁਰਖਾਂ ਨੇ ਇਸ ਲੋਟੂ ਕਰਮ-ਕਾਂਡ ਦਾ ਪੁਰਜ਼ੋਰ ਖੰਡਨ ਕੀਤਾ
ਹੈ।
ਗੁਰੁ ਗ੍ਰੰਥ ਵਿੱਚ ਕਰਮ-ਕਾਂਡ ਦਾ ਪੂਰਨ ਅਭਾਵ ਹੈ। ਉਲਟਾ, ਇਨ੍ਹਾਂ ਦਾ ਖੰਡਨ ਹੈ ਤੇ ਵਿਵਰਜਿਤ ਹਨ।
ਪਰ, ਬਲਿਹਾਰ ਜਾਈਏ ਸਿੱਖਮਤ ਦੇ ‘ਧਾਂਧਲੀ’ ਸਰਪਰਸਤਾਂ ਦੇ ਜਿਨ੍ਹਾਂ ਨੇ, ਗੁਰਮੱਤਿ ਤੋਂ ਬੇਮੁੱਖ ਹੋ
ਕੇ, ਚਾਲੀ ਦੇ ਕਰੀਬ ਮਨਮਤੀ ਰਹਿਤਨਾਮੇ ਤੇ ਨਸੀਹਤ-ਨਾਮੇ (ਇਨ੍ਹਾਂ ਵਿੱਚ ‘ਪੰਥ-ਪ੍ਰਵਾਣਿਤ’
ਰਹਿਤ-ਮਰਯਾਦਾ ਤੇ ਅਰਦਾਸ ਵੀ ਸ਼ਾਮਿਲ ਹਨ) ਲਿਖ ਕੇ ਸੰਸਾਰ ਦੇ ਸਾਰੇ ਧਰਮਾਂ ਦੇ ਕਰਮ-ਕਾਂਡਾਂ ਨੂੰ
ਮਾਤ ਪਾ ਦਿੱਤਾ ਹੈ। ਇਨ੍ਹਾਂ ਮਨਮੁਖੀ ਪੁਸਤਕਾਂ ਦਾ ਸਹਾਰਾ ਲੈ ਕੇ ਗੁਰੂਦਵਾਰਿਆਂ ਦੀ ਪੁਜਾਰੀ
ਸ਼੍ਰੇਣੀ (ਗੁਰੂਦਵਾਰਾ ਕਮੇਟੀਆਂ, ਜਥੇਦਾਰ, ਗ੍ਰੰਥੀ, ਭਾਈ, ਕੀਰਤਨੀਏ ਤੇ ਅਖਾਉਤੀ ਸੇਵਾਦਾਰ ਆਦਿ
ਸਾਰੇ) ਆਪਣੇ ਈਜਾਦ ਕੀਤੇ ਕਰਮ-ਕਾਂਡਾਂ ਦੀ ਠੱਗਮੂਰੀ ਚਟਾ ਕੇ ਸਿੱਧੜ ਸ਼੍ਰੱਧਾਲੂਆਂ ਨੂੰ ਸ਼ੁਰੂਅ ਤੋਂ
ਠੱਗਦੀ ਆ ਰਹੀ ਹੈ।
ਸਿੱਖ-ਧਰਮ-ਜਗਤ ਵਿੱਚ ਫ਼ੈਲ ਚੁੱਕੇ ਕਰਮ-ਕਾਂਡੀ ਭ੍ਰਸ਼ਟਾਚਾਰ ਦਾ ਦੋਸ ਆਪਣੇ ਸਿਰ ਨਾ ਲੈਣ ਦੇ ਉਦੇਸ਼
ਨਾਲ ਹਿੰਦੂ ਧਰਮ ਵਿੱਚ ਵਿਆਪਕ ਕਰਮ-ਕਾਂਡ ਕਰਨ ਕਰਾਉਣ ਵਾਲੇ ਬ੍ਰਾਹਮਣਾਂ ਨੂੰ ਦੋਸ਼ੀ ਠਹਿਰਾਉਣ ਦੇ
ਮੰਤਵ ਨਾਲ ‘ਬ੍ਰਾਹਮਣਵਾਦ’ ਪਦ ਘੜਿਆ ਗਿਆ ਤੇ ਪੱਖਪਾਤੀ ਲੇਖਕਾਂ ਦੁਆਰਾ ਵਰਤਿਆ ਜਾ ਰਿਹਾ ਹੈ। ਇਹ
ਸੋਚ ਗੁਰਮੱਤਿ ਵਿਰੋਧੀ ਹੈ।
ਉਪਰੋਕਤ ਵਿਚਾਰਾਂ ਦੀ ਰੌਸ਼ਣੀ ਵਿੱਚ, ‘ਬ੍ਰਾਹਮਣਵਾਦ’ ਦੀ ਕੋਈ ਸੰਖਿਪਤ ਪਰਿਭਾਸ਼ਾ ਨਿਸ਼ਚਿਤ ਕਰਨਾਂ
ਸੰਭਵ ਨਹੀਂ ਹੈ!
ਗੁਰਇੰਦਰ ਸਿੰਘ ਪਾਲ
(20/02/11)
ਸੰਤ ਸਿੰਘ ਬਰਲਿੰਗਟਨ
ਦੇਵੀ ਪੂਜਕ ਸਿੱਖ
ਸਿੱਖ ਮਾਰਗ ਦੇ ਪਾਠਕੋ, ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਿਹ॥
ਇੱਕ ਕਥਾ ਸਿੱਖਾਂ ਨੂੰ ਸੁਣਾਈ ਜਾਂਦੀ ਸੀ ਕਿ ਜਦ ਬਾਬਾ ਲਹਿਣਾ ਜੀ ਗੁਰੂ ਨਾਨਕ ਦੇਵ
ਜੀ ਕੋਲ ਆਏ ਤਾਂ ਉਹਨਾਂ ਨੇ ਦੇਖਿਆ ਕਿ ਸਾਹਿਬਾਂ ਦੇ ਦਰਬਾਰ ਦੇ ਬਾਹਰ ਦੇਵੀ ਝਾੜੂ ਫੇਰ ਰਹੀ ਸੀ।
ਇਹ ਸੁਣ ਕੇ ਇਉਂ ਲਗਣਾ ਕਿ ਜਿਵੇਂ ਹਿੰਦੂਆਂ ਨੂੰ ਚਿੜਾਉਣ ਵਾਸਤੇ ਕਹਾਣੀ ਘੜੀ ਗਈ ਹੈ। ਪਰ ਜਦ ਇੱਕ
ਹੋਰ ਵੀਰ ਨੇ ਵਿਸਥਾਰ ਨਾਲ ਅਰਥ ਕੀਤੇ ਤਾਂ ਗਲ ਸਮਝ ਵਿੱਚ ਆਈ। ਉਹਨਾਂ ਮੁਤਾਬਕ ਇਹ ਦੇਵੀ ਗੁਰੂਆਂ
ਦੇ ਸਮੇ ਤਕ ਬਾਹਰ ਰਹੀ ਪਰ ਹੌਲੀ ਹੌਲੀ ਅੰਦਰ ਆ ਗਈ। ਫਿਰ ਇਹ ਦੇਵੀ ਗੁਰੂ ਸਾਹਿਬ ਦੇ ਦਰਬਾਰ ਦੇ
ਦੁਆਲੇ ਘੁੰਮਦੀ ਘੰਮਦੀ ਹੁਣ ਤਾਂ ਪਾਲਕੀ ਵਿੱਚ ਹੀ ਆ ਬੈਠੀ ਹੈ। ਹਿੰਦੂ ਵੀਰ ਇਸ ਦੇਵੀ ਨੂੰ ਲਕਸ਼ਮੀ
ਕਹਿੰਦੇ ਹਨ ਅਤੇ ਬਾਕੀ ਦੁਨੀਆ ਮਾਇਆ ਕਹਿੰਦੀ ਹੈ। ਸੋ ਸਿੱਖ ਹੁਣ ਮਾਇਆ (ਲਛਮੀ) ਦੀ ਪੂਜਾ ਬੜੇ ਜੋਰ
ਸ਼ੋਰ ਨਾਲ ਕਰ ਰਹੇ ਹਨ।
ਸਿੱਖਾਂ ਵਿੱਚ ਇੱਕ ਪਿਰਤ ਪੈ ਗਈ ਹੈ ਕਿ ਚਾਰ ਕੁ ਦਿਨ ਚੰਗੀਆਂ ਗਲਾਂ ਕਰਕੇ ਆਪਣਾ ਕੋਈ ਵਖਰਾਂ ਪੰਥ
ਚਲਾਉਣ ਦੀ ਸਕੀਮ ਬਣਾ ਲੈਂਦੇ ਹਨ ਜਿਸ ਦੇ ਉਹ ਹੋਲੀ ਸੋਲੀ ਇਨਚਾਰਜ ਹੋਣ। ਇਸ ਤਰ੍ਹਾਂ ਸਪੋਕਸਮੈਨ ਨੇ
ਵੀ ਗੁਰੂ ਨਾਨਕ ਦੇਵ ਜੀ ਦੇ ਨਾਂ ਉਪਰ ਇੱਕ ਡੇਰਾ ਬਨਾਉਣ ਦੀ ਸਕੀਮ ਬਣਾ ਲਈ। ਗਲ ਉਥੇ ਵੀ ਮਾਇਆ
ਦੇਵੀ ਦੀ ਹੂੰਦੀ ਹੈ। ਗੁਰੂ ਨਾਨਕ ਦੇਵ ਜੀ ਦੇ ਉਚੇ ਦਰ ਤੋਂ ਲੋਕੀ ਕੁੱਝ ਲੈਣ ਜਾਂਦੇ ਹਨ ਨਾ ਕਿ
ਉਚਾ ਦਰ ਠੂਠਾ ਫੜੀ ਕਦੇ ਪੈਸਿਆਂ ਦਾ ਕਦੇ ਇਟਾਂ ਦਾ ਦਾਨ ਮੰਗੇ। ਕੁਝ ਚਿਰ ਪਹਿਲਾਂ ਸਿੱਖ ਮਾਰਗ ਤੇ
ਪੈਸੇ ਇਕੱਠੇ ਕਰਨ ਦੀ ਗਲ ਚਲੀ ਤਾਂ ਫਟਾ ਫਟ ਨਾਂ ਆਉਣੇ ਸ਼ੁਰੂ ਹੋ ਗਏ। ਇੱਕ ਭਾਈ ਨੇ ਤਾਂ ਐਨੀ
ਫੁਰਤੀ ਵਿਖਾਈ ਕਿ ਬੈਂਕ ਵਿੱਚ ਅਕਾਊਂਟ ਖੋਲ ਕੇ ਭੇਜ ਦਿਤਾ ਕਿ ਵਣਜਾਰੇ ਸਿਖਾਂ ਵਾਸਤੇ ਮਾਇਆ ਜਮਾਂ
ਕਰਾਓ।
ਵਣਜਾਰੇ ਸਿੱਖਾਂ ਵਾਸਤੇ ਕੁੱਝ ਦਿਲੀ ਦੇ ਸਿੱਖਾਂ ਨੇ 4-5 ਕਰੋੜ ਬਦੇਸ਼ਾਂ ਚੋਂ ਇਕੱਠਾ ਕੀਤਾ ਸੀ ਤੇ
ਕਿਹਾ ਸੀ ਕਿ ਇਹ ਪੈਸੇ ਅਸੀਂ ਕੋਲ ਰਖਾਂਗੇ ਪਰ ਵਿਆਜ ਨਾਲ ਮਦਦ ਕਰਾਂਗੇ। ਇੱਕ ਵਾਰ ਅਖਬਾਰ ਵਿੱਚ
ਹਿਸਾਬ ਛਾਪਿਆ ਪਰ ਫੇਰ 8-10 ਸਾਲ ਹੋ ਗਏ ਹਨ ਕੋਈ ਉਗ ਸੁਗ ਨਹੀਂ ਨਿਕਲੀ। ਗੁਰਦਵਾਰੇ ਵੀ ਸ਼ੁਰੂ ਤਾਂ
ਸੇਵਾ ਤੋਂ ਹੀ ਹੁੰਦੇ ਹਨ ਫਿਰ ਰੌਲਾ ਤਾਂ ਇਸ ਗਲ ਤੋਂ ਹੀ ਪੈਂਦਾ ਹੈ ਕਿ ਮੁਖੀਆ ਮੈ ਹੋਵਾਂ ਤੇ
ਮੈਨੂੰ ਕੋਈ ਪੁਛਣ ਵਾਲਾ ਨਾ ਹੋਵੇ। ਨਾਂ ਕੋਈ ਵੀ ਰੱਖ ਲੈਣ ਮੁਖ ਮਕਸਦ ਮਾਇਆ ਦੇਵੀ ਪ੍ਰਾਪਤ ਕਰਨਾ
ਹੀ ਹੁੰਦਾ ਹੈ। ਪਰਮਾਤਮਾ ਭਲੀ ਕਰੇ।
ਸੰਤ ਸਿੰਘ ਬਰਲਿੰਗਟਨ
(20/02/11)
ਅਮਰ ਜੀਤ ਸਿੰਘ ਚੰਦੀ
ੴ
ਸਤਿ ਗੁਰ ਪ੍ਰਸਾਦਿ
ਸਿੱਖਾਂ ਦੇ ਉਹ ਬੂਝ੍ਹੜ ਲੀਡਰ
ਜਿਨ੍ਹਾਂ ਦੇ ਦਿਮਾਗ ਵਿਚ, ਬੋਦੀ ਵਾਲਾ ਬ੍ਰਾਹਮਣ, ਸੰਖ ਵਜਾ ਰਿਹਾ ਹੈ
ਤਿੰਨ ਦਿਨਾਂ, ੧੪, ੧੫ ਅਤੇ ੧੬ ਫਰਵਰੀ ੨੦੧੧ ਨੂੰ ਲਗਾਤਾਰ, ਤਿੰਨ ਖਬਰਾਂ ਪੜ੍ਹਨ ਨੂੰ ਮਿਲੀਆਂ। ਆਉ
ਉਨ੍ਹਾਂ ਬਾਰੇ ਗੁਰਮਤਿ ਦੇ ਆਧਾਰ ਤੇ ਵਿਚਾਰ ਕਰਦੇ ਹਾਂ।
੧੪ ਫਰਵਰੀ, ਖਬਰ ਸੀ ਕਿ ਪੂਨਾ ਦੇ ਗਣੇਸ਼ ਪੇਠ ਦੇ ਗੁਰਦਵਾਰਾ, ਸ੍ਰੀ ਗੁਰੂ ਸਿੰਘ ਸਭਾ ਵਿਖੇ, ਦੋ
ਦਿਨ ਲਈ ਪ੍ਰੋ ਦਰਸ਼ਨ ਸਿੰਘ ਜੀ ਦਾ ਕੀਰਤਨ ਪ੍ਰੋਗਰਾਮ ਸੀ, ਜਿਸ ਨੂੰ ਰੋਕਣ ਲਈ, ਅਕਾਲ ਤਖਤ ਸਾਹਿਬ
ਦੇ ਉਸ ਸੇਵਾਦਾਰ ਨੇ (ਜਿਸ ਨੂੰ ਸਿੱਖ ਕਹਿਣਾ ਵੀ ਸਿੱਖਾਂ ਦੀ ਨਿਰਾਦਰੀ ਹੈ) ਜੋ ਆਪਣੇ-ਆਪ ਨੂੰ
ਸਿੰਘ ਸਾਹਿਬ, ਸਿੰਘਾਂ ਦਾ ਮਾਲਕ ਅਖਵਾਉਂਦਾ ਹੈ, ਅਕਾਲ ਤਖਤ ਦੇ ਲੈਟਰ ਪੈਡ ਦੀ ਦੁਰ ਵਰਤੋਂ
ਕਰਦਿਆਂ, ਆਪਣੇ ਨਿੱਜੀ ਸਹਾਇਕ ਕੋਲੋਂ, ਇੱਕ ਬੇਨਤੀ ਪੱਤਰ ਲਿਖਵਾਇਆ, ਜਿਸ ਵਿੱਚ ਪੂਨੇ ਦੇ
ਪੁਲਸ-ਮੁਖੀ ਨੂੰ ਬੇਨਤੀ ਕੀਤੀ ਗਈ ਸੀ ਕਿ ਪ੍ਰੋ. ਦਰਸ਼ਨ ਸਿੰਘ (ਜੋ ਪੰਥ ਵਿਚੋਂ ਛੇਕਿਆ ਹੋਇਆ ਹੈ)
ਦਾ ਪ੍ਰੋਗਰਾਮ ਰੁਕਵਾਇਆ ਜਾਵੇ, ਨਹੀਂ ਤਾਂ ਸਿੱਖਾਂ ਵਿੱਚ ਬਹੁਤ ਰੋਸ ਹੈ, ਅਤੇ ਅਮਨ ਕਾਨੂਨ ਦੀ
ਸਿਥਤੀ ਵਿਗੜ ਸਕਦੀ ਹੈ।
(ਇਸ ਗੱਲ ਨੂੰ ਬੰਨੇ ਰਖਦਿਆਂ ਕਿ ਜੋ ਬੰਦਾ ਸਮਝਦਾ ਹੈ ਕਿ ਮੇਰਾ ਹੁਕਮ ਮੰਨਣਾ ਹਰ ਗੁਰਸਿੱਖ ਦਾ ਫਰਜ਼
ਹੈ, ਉਸ ਦੀ ਫਰਿਆਦ ਤੇ, ਇੱਕ ਸੂਬੇ ਦੇ ਪੁਲਸ-ਮੁਖੀ ਨੇ, ਕੋਈ ਵਿਚਾਰ ਵੀ ਨਹੀਂ ਕੀਤਾ। ਇਹ ਵੀ
ਵਿਚਾਰੇ ਬਗੈਰ ਕਿ ਇਸ ਬੰਦੇ ਨੂੰ ਪੰਜਾਬ ਵਿੱਚ ਲੱਗੀ ਅੱਗ ਦਾ ਕੋਈ ਸੇਕ ਨਹੀਂ ਲਗਦਾ, ਪੂਨੇ ਵਿੱਚ
ਅੱਗ ਲੱਗਣ ਦੀ ਝੂਠੀ ਸੰਭਾਵਨਾ ਦੇ ਡਰ ਨਾਲ ਹੀ ਇਸ ਦੀਆਂ ਚੀਕਾਂ ਨਿਕਲ ਰਹੀਆਂ ਹਨ, ਕਿਉਂ?) ਆਪਾਂ
ਵਿਚਾਰਨਾ ਇਹ ਹੈ ਕਿ, ਉਸ ਦਾ ਇਹ ਕਦਮ, ਉਸ ਅਕਾਲ ਦੇ ਤਖਤ ਦਾ, ਕਿੰਨਾ ਕੁ ਮਾਣ ਵਧਾਉਣ ਦਾ ਕਾਰਨ
ਬਣਿਆ? ਜਿਸ ਤੇ ਬੈਠਣ ਮਾਤਰ ਨਾਲ ਹੀ, ਸਿੱਖ ਉਸ ਗੈਰ ਸਿੱਖ ਦੀਆਂ ਸਿੱਖ ਮਾਰੂ ਯਭਲੀਆਂ ਵੀ ਬਰਦਾਸ਼ਤ
ਕਰ ਰਹੇ ਹਨ। ਕੀ ਅਕਾਲ ਦੇ ਤਖਤ ਤੋਂ, (ਜਿਸ ਦੇ ਮਾਲਕ ਅਕਾਲਪੁਰਖ, ਦੇ ਹੁਕਮ ਵਿੱਚ ਦੁਨੀਆ ਦੇ ਵੱਡੇ
ਤੋਂ ਵੱਡੇ ਬੰਦੇ ਤਾਂ ਕੀ, ਧਰਤੀ, ਸੂਰਜ, ਚੰਦ-ਤਾਰੇ, ਹਵਾ-ਪਾਣੀ ਅਤੇ ਅੱਗ ਆਦਿ ਵੀ ਚਲ ਰੇ ਹਨ,
ਜਿਸ ਦਾ ਇੱਕ ਇਸ਼ਾਰਾ, ਰਾਜਿਆਂ ਨੂੰ ਵੀ, ਭੀਖ ਮੰਗਣ ਲਈ ਮਜਬੂਰ ਕਰ ਦਿੰਦਾ ਹੈ) ਕਿਸੇ ਨੂੰ ਬੇਨਤੀ
ਕੀਤੀ ਜਾ ਸਕਦੀ ਹੈ? ਉਹ ਵੀ ਉਸ ਕੰਮ ਨੂੰ ਰੋਕਣ ਲਈ, ਜਿਸ ਨੂੰ ਕਰਨ ਦੀ ਤਾਕੀਦ ਨਾਲ ਸਾਰਾ ਗੁਰੂ
ਗ੍ਰੰਥ ਸਾਹਿਬ ਭਰਿਆ ਪਿਆ ਹੈ,
ਕਰਿ ਕੀਰਤਨੁ ਮਨ ਸੀਤਲ ਭਏ॥ ਜਨਮ ਜਨਮ ਕੇ ਕਿਲਵਿਖ ਗਏ॥ (੧੭੮)
ਪਰ ਬਾਦਲ ਦੇ ਲਫਾਫੇ ਵਿਚੋਂ ਨਿਕਲੇ ਕਿਸੇ ਗਧੇ ਨੂੰ ਹੀਰਿਆਂ ਅਤੇ ਲਾਲਾਂ ਦੀ ਕੀ ਸਾਰ? ਉਸ
ਨੂੰ ਤਾਂ ਇੱਕ ਡੰਡੇ ਦੀ ਬੋਲੀ ਹੀ ਸਮਝ ਆਉਂਦੀ ਹੈ। ਜੇ ਅਕਾਲਤਖਤ ਤੇ ਬੈਠੇ ਕਿਸੇ ਬੂਝੜ ਦੇ ਫਰਜ਼ਾਂ
ਵਿੱਚ ਇਹ ਸਭ ਕੁੱਝ ਹੈ, ਤਾਂ ਇਸ ਅਕਾਲਤਖਤ ਤੇ ਸਿੱਖ ਏਨਾ ਮਾਣ, ਕਿਸ ਆਧਾਰ ਤੇ ਕਰ ਰਹੇ ਹਨ? ਇਹ
ਛੋਟੀ ਜਿਹੀ ਘਟਨਾ, ਸੋਚਣ ਲਈ ਮਜਬੂਰ ਕਰਦੀ ਹੈ ਕਿ ਉਸ ਸਿੰਘਾਂ ਦੇ ਅਖਵਾਉਂਦੇ ਸਾਹਿਬ ਦੇ ਦਿਮਾਗ
ਵਿੱਚ ਗੁਰਬਾਣੀ ਦਾ ਉਪਦੇਸ਼ ਗੂੰਜਦਾ ਹੈ, ਜਾਂ ਬੋਦੀ ਵਾਲੇ ਬ੍ਰਾਹਮਣ ਦੇ ਸੰਖ ਦੀ ਗੁੰਜਾਰ ?
੧੫ ਫਰਵਰੀ , ਖਬਰ ਸੀ ਕਿ ਅਕਾਲੀ ਦਲ (ਪੰਚ ਪ੍ਰਧਾਨੀ) ਵਲੋਂ ਇੱਕ ਬਿਆਨ ਦਿੱਤਾ ਗਿਆ ਹੈ ਕਿ,
ਭਗਤਾਂ ਨੂੰ ਗੁਰੂਆਂ ਦਾ ਦਰਜਾ ਦੇਣਾ, ਗੁਰੂਆਂ ਦਾ ਅਪਮਾਨ ਹੈ।
ਪੰਚ ਪ੍ਰਧਾਨੀ ਵਾਲੇ, ਕਿਸ ਨੂੰ ਗੁਰੂ ਮੰਨਦੇ ਹਨ? ਗੁਰੂਆਂ ਵਲੋਂ ਦਿੱਤੀ ਸਿਖਿਆ ਨੂੰ, ਜਾਂ
ਗੁਰ ਵਿਅਕਤੀਆਂ ਦੇ ਸਰੀਰਾਂ ਨੂੰ? ਜੇ ਉਹ ਗੁਰੂ ਸਾਹਬਾਂ ਵਲੋਂ ਦਿੱਤੀ ਸਿਖਿਆ ਨੂੰ ਗੁਰੂ ਮੰਨਦੇ
ਹਨ, ਤਾਂ ਉਹ ਸਪੱਸ਼ਟ ਕਰਨ ਕਿ, ਗੁਰੂਆਂ ਵਲੌ ਦਿੱਤੀ ਸਿਖਿਆ ਅਤੇ ਭਗਤਾਂ ਵਲੋਂ ਦਿੱਤੀ ਸਿਖਿਆ ਵਿੱਚ
ਫਰਕ ਹੈ? ਅਤੇ ਉਹ ਫਰਕ ਕੀ ਹੈ? ਜਿਸ ਦੇ ਆਧਾਰ ਤੇ ਦੋਵਾਂ ਵਿੱਚ ਫਰਕ ਨਿਸਚਿਤ ਕੀਤਾ ਜਾ ਸਕੇ। ਜੇ
ਦੋਵਾਂ ਵਲੋਂ ਦਿੱਤੀ ਸਿਖਿਆ ਇੱਕ ਸਮਾਨ ਹੈ, ਤਾਂ ਉਹ ਕਿਸ ਆਧਾਰ ਤ ਦੋਵਾਂ ਵਿੱਚ ਫਰਕ ਪਾ ਰਹੇ ਹਨ?
ਜੇ ਉਹ ਸਰੀਰਾਂ ਨੂੰ ਹੀ ਗੁਰੂ ਮੰਨ ਰਹੇ ਹਨ ਤਾਂ ਮੈਨੂੰ ਇੱਕ ਇਤਿਹਾਸਿਕ ਘਟਨਾ ਯਾਦ ਆ ਰਹੀ ਹੈ।
ਸ਼ਾਇਦ ਬਹੁਤੇ ਲੋਕਾਂ ਨੇ ਅਸ਼ਟਾ-ਬਕਰ ਦਾ ਨਾਮ ਸੁਣਿਆ ਹੋਵੇ? ਉਸ ਦਾ ਨਾਮ ਅਸ਼ਟਾ-ਬਕਰ, ਇਸ ਕਰ ਕੇ ਪਿਆ
ਸੀ, ਕਿਉਂਕਿ ਉਸ ਦੇ ਸਰੀਰ ਵਿੱਚ ਅੱਠ ਵਿਕਾਰ, ਵਿੰਗ, ਨੁਕਸ ਸਨ।
ਉਸ ਦਾ ਪਿਤਾ ਬਹੁਤ ਵਿਦਵਾਨ, ਪੰਡਿਤ ਸੀ। ਉਸ ਵੇਲੇ ਇੱਕ ਰਿਵਾਜ ਸੀ, ਬ੍ਰਾਹਮਣ ਆਪਣੇ ਆਪ ਨੂੰ ਵੱਡਾ
ਵਿਦਵਾਨ ਸਥਾਪਤ ਕਰਨ ਲਈ, ਵੇਦਾਂ, ਸ਼ਾਸਤਰਾਂ, ਪੁਰਾਣਾਂ ਅਤੇ ਸਿਮਿਰਿਤੀਆਂ ਦੇ ਗਿਆਨ ਦੇ ਆਧਾਰ ਤੇ,
ਵਾਦ ਰਚਾਇਆ ਕਰਦੇ ਸਨ। ਉਹ ਆਪਣੀਆਂ ਕਿਤਾਬਾਂ ਊਠਾਂ ਅਤੇ ਗੱਡਆਂ ਤੇ ਲੱਦ ਕੇ ਚਲਦੇ ਸਨ। ਵਾਦ ਵਿੱਚ
ਜੋ ਹਾਰ ਜਾਂਦਾ ਸੀ, ਉਸ ਦੀਆਂ ਸਾਰੀਆਂ ਕਿਤਾਬਾਂ, ਜਿੱਤਣ ਵਾਲਾ ਪੰਡਿਤ ਜ਼ਬਤ ਕਰ ਲਿਆ ਕਰਦਾ ਸੀ ਅਤੇ
ਹਾਰਨ ਵਾਲੇ ਨੂੰ, ਸਜ਼ਾ ਦੇ ਤੌਰ ਤੇ ਦਰਿਆ ਵਿੱਚ ਡੁੱਬ ਕੇ ਮਰਨਾ ਹੁੰਦਾ ਸੀ। ਅਜਿਹੇ ਹੀ ਇੱਕ
ਮੁਕਾਬਲੇ ਵਿਚ, ਅਸ਼ਟਾ-ਬਕਰ ਦਾ ਪਿਤਾ, ਹਾਰ ਕੇ ਡੁੱਬ ਮਰਿਆ ਸੀ।
ਅਸ਼ਟਾ-ਬਕਰ ਦੀ ਮਾਤਾ ਨੇ ਉਸ ਨੂੰ ਪਿਤਾ ਦੀ ਮੌਤ ਦਾ ਬਦਲਾ ਲੈਣ ਲਈ ਖੂਬ ਪੜ੍ਹਾ ਕੇ ਵਿਦਵਾਨ ਬਣਾਇਆ।
ਅਸ਼ਟਾ-ਬਕਰ ਨੇ ਉਸ ਪੰਡਿਤ ਨੂੰ ਵਾਦ ਵਿੱਚ ਹਰਾਅ ਕੇ ਡੁੱਬਣ ਲਈ ਮਜਬੂਰ ਕਰ ਦਿੱਤਾ। ਇਵੇਂ ਅਸ਼ਟਾ-ਬਕਰ
ਇੱਕ ਵਿਦਵਾਨ ਦੇ ਰੂਪ ਵਿੱਚ ਖੂਬ ਮਸ਼ਹੂਰ ਹੋ ਗਿਆ। ਰਾਜੇ ਉਸ ਨੂੰ ਆਪਣੇ ਦਰਬਾਰ ਵਿੱਚ ਆਦਰ ਸਹਿਤ
ਸੱਦ ਕੇ ਉਸ ਕੋਲੋਂ ਪਰਵਚਨ ਸੁਣਨ ਨੂੰ ਮਾਣ ਵਾਲੀ ਗੱਲ ਸਮਝਦੇ ਸਨ।
ਇੱਕ ਦਿਨ ਇੱਕ ਰਾਜੇ ਨੇ ਉਸ ਨੂੰ ਆਪਣੇ ਦਰਬਾਰ ਵਿੱਚ ਪਰਵਚਨ ਕਰਨ ਲਈ ਆਦਰ ਸਹਿਤ ਸੱਦਾ ਦੱਤਾ। ਜਦ
ਉਹ ਰਾਜੇ ਦੇ ਦਰਬਾਰ ਵਿੱਚ ਪੁੱਜਾ ਤਾਂ, ਸਾਰੇ ਦਰਬਾਰੀ ਉਸ ਨੂੰ ਵੇਖ ਕੇ ਹੱਸ ਪਏ। ਰਾਜਾ ਨੇ
ਅਸ਼ਟਾ-ਬਕਰ ਨੂੰ ਆਪਣੇ ਕੋਲ ਬਿਠਾ ਕੇ ਉਸ ਨੂੰ ਪਰਵਚਨ ਕਰਨ ਲਈ ਬੇਨਤੀ ਕੀਤੀ, ਤਾਂ ਅਸ਼ਟਾ-ਬਕਰ ਨੇ
ਕਿਹਾ “ਹੇ ਰਾਜਨ ਮੈਂ ਵਿਦਵਾਨਾਂ ਦੀ ਸਭਾ ਵਿੱਚ ਪਰਵਚਨ ਕਰਦਾ ਹਾਂ, ਚਮਾਰਾਂ ਦੀ ਸਭਾ ਵਿੱਚ ਨਹੀਂ।”
ਇਸ ਤੇ ਸਾਰੇ ਵਜ਼ੀਰ ਅਤੇ ਦਰਬਾਰੀ ਆਦਿ ਭੜਕ ਪਏ ਅਤੇ ਕਹਿਣ ਲੱਗੇ ਕਿ ਇਸ ਨੇ ਸਾਨੂੰ ਚਮਾਰ ਕਿਵੇਂ
ਕਿਹਾ ਹੈ?
ਰਾਜੇ ਦੇ ਪੁੱਛਣ ਤੇ ਅਸ਼ਟਾ-ਬਕਰ ਨੇ ਕਿਹਾ “ਹੇ ਰਾਜਨ, ਜਦ ਮੈਂ ਦਰਬਾਰ ਵਿੱਚ ਦਾਖਲ ਹੋਇਆ ਤਾਂ ਇਹ
ਸਾਰੇ ਹੱਸੇ। ਹੁਣ ਤੁਸੀਂ ਹੀ ਦੱਸੋ ਕਿ ਇਨ੍ਹਾਂ ਨੇ ਮੇਰੀ ਚਮੜੀ ਤੋਂ ਇਲਾਵਾ, ਮੇਰਾ ਕੀ ਵੇਖਿਆ ਸੀ?
ਅਤੇ ਚਮੜੇ ਦੀ ਪਰਖ ਕਰਨ ਵਾਲੇ ਨੂੰ ਕੀ ਕਿਹਾ ਜਾ ਸਕਦਾ ਹੈ?
ਇਵੇਂ ਹੀ ਇਹ ਅਕਾਲੀ ਵੀ, ਗਿਆਨ ਦੇ ਨਹੀਂ ਚਮੜੀ ਦੇ ਪਾਰਖੂ ਹਨ, ਅਜਿਹੇ ਆਗੂਆਂ ਦੀ ਅਗਵਾਈ ਵਿੱਚ ਜੋ
ਹਾਲ ਪੰਥ ਦਾ ਹੋਣਾ ਚਾਹੀਦਾ ਸੀ, ਉਹੀ ਹੋ ਰਿਹਾ ਹੈ। ਬੰਦਿਆਂ ਵਿੱਚ ਤਾਂ ਵੰਡੀਆਂ ਪੇਣੀਆਂ ਹੀ ਸਨ,
ਗਿਆਨ ਦਾਤਿਆਂ ਵਿੱਚ ਵੀ ਵੰਡੀਆਂ ਪਾਈਆਂ ਜਾ ਰਹੀਆਂ ਹਨ। ਇਸ ਕਾਰਨ ਹੀ ਸਿੱਖ, ਆਪਸ ਵਿੱਚ ਪਾਟੇ ਪਏ
ਹਨ, ਅਤੇ ਇਹ ਲਗਾਰ ਹਰ ਰੋਜ਼ ਵੱਧ ਰਿਹਾ ਹੈ, ਹਰ ਕੋਈ ਕੈਂਚੀ ਦਾ ਕੰਮ ਕਰ ਰਿਹਾ ਹੈ, ਸੂਈ ਦਾ ਕੰਮ
ਕੋਈ ਨਹੀਂ ਕਰਦਾ। ਇਸ ਤੋਂ ਵੱਡੀ ਸਿੱਖੀ ਲਈ ਹੋਰ ਕੀ ਢਾਅ ਹੋ ਸਕਦੀ ਹੈ ?
੧੬ ਫਰਵਰੀ, ਖਬਰ ਸੀ ਕਿ ਸ਼੍ਰੋਮਣੀ ਗੁਰਦਵਾਰਾ ਪਰਬੰਧਕ ਕਮੇਟੀ (ਜਿਸ ਨੂੰ ਅਗਿਆਨੀ ਲੋਕ, ਸਿੱਖਾਂ ਦੀ
ਪਾਰਲੀਮੈਂਟ ਵੀ ਕਹਿੰਦੇ ਹਨ) ਦੇ ਪ੍ਰਧਾਨ, ਸਿੱਖਾਂ ਦੀ ਪਾਰਲੀਮੈਂਟ ਦੇ ਪਰਧਾਨ ਮੰਤ੍ਰੀ, ਅਤੇ ਬਾਦਲ
(ਜਿਸ ਦੇ ਲਫਾਫੇ ਵਿਚੋਂ ਅਜਿਹੇ ਦੁਰਲੱਭ ਪਰਧਾਨ ਮੰਤ੍ਰੀ ਨਿਕਲਦੇ ਹਨ) ਦੀ ਦਿੱਲੀ ਇਕਾਈ ਦੇ
ਚੱਟੇ-ਵੱਟਿਆਂ ਨੇ, ਗੁਰਦਵਾਰਾ ਡਾਂਗ ਮਾਰ ਸਾਹਿਬ, ਤਿਬਤ ਦੀ ਯਾਤਰਾ ਦੀ ਡੀ. ਵੀ. ਡੀ. ਜਾਰੀ ਕੀਤੀ।
ਜੇ ਇਹ ਡੀ. ਵੀ. ਡੀ. ਯਾਤਰਾ ਦੇ ਮਾਰਗ ਦਰਸ਼ਕ ਵਜੋਂ ਜਾਰੀ ਕੀਤੀ ਗਈ ਹੁੰਦੀ ਤਾ ਇਹ ਇੱਕ ਸ਼ਲਾਘਾ-ਯੋਗ
ਕੰਮ ਸੀ। ਪਰ ਮੱਕੜ ਸਾਹਿਬ ਦੇ ਦਿਮਾਗ ਵਿੱਚ ਤਾਂ, ਗੁਰੂ ਸਾਹਿਬ ਦੀ ਸਿਖਿਆ ਦੀ ਥਾਂ, ਬ੍ਰਾਹਮਣ ਦਾ
ਸੰਖ ਹੀ ਹਰ ਵੇਲੇ ਸ਼ੋਰ ਮਚਾਉਂਦਾ ਰਹਿੰਦਾ ਹੈ, ਇਸ ਲਈ ਉਨ੍ਹਾਂ ਕੋਲੋਂ ਗੁਰਮਤਿ ਦੀ ਗੱਲ ਦੀ ਆਸ
ਕਿਵੇਂ ਕੀਤੀ ਜਾ ਸਕਦੀ ਹੈ?
ਸੋ ਉਨ੍ਹਾਂ ਨੇ ਡੀ. ਵੀ. ਡੀ. ਜਾਰੀ ਕਰਦਿਆਂ, ਗੁਰਦਵਾਰਾ ਡਾਂਗ ਮਾਰ ਸਾਹਿਬ ਦੇ ਇਤਿਹਾਸ ਬਾਰੇ ਜੋ
ਚਾਨਣਾ ਪਾਇਆ, ਉਹ ਇਸ ਤਰ੍ਹਾਂ ਹੈ, “ਜਦ ੧੫੧੬ ਈਸਵੀ ਦੇ ਆਸ-ਪਾਸ, ਗੁਰੂ ਨਾਨਕ ਸਾਹਿਬ, ਤਿੱਬਤ
ਪਹੁੰਚੇ (ਜਿਸ ਦਾ ਤਾਪਮਾਨ -੩੦ ਡਿਗਰੀ ਤੋਂ ਵੀ ਥੱਲੇ ਚਲਾ ਜਾਂਦਾ ਹੈ) ਤਾਂ ਓਥੋਂ ਦੇ ਵਸਨੀਕਾਂ
ਨੇ, ਗੁਰੂ ਸਾਹਿਬ ਕੋਲ ਪਾਣੀ ਦੀ ਕਿੱਲਤ ਬਾਰੇ ਫਰਿਆਦ ਕੀਤੀ। ਕਿਉਂਕਿ ਠੰਡ ਕਾਰਨ ਝੀਲ ਦਾ ਪਾਣੀ
ਜੰਮ ਜਾਂਦਾ ਹੈ ਅਤੇ ਪੀਣ ਲਈ ਪਾਣੀ ਨਹੀਂ ਮਿਲਦਾ। ਤਾਂ ਗੁਰੂ ਸਾਹਿਬ ਨੇ, ਝੀਲ ਦੀ ਜੰਮੀ ਹੋਈ ਬਰਫ
ਨੂੰ ਹੱਥ ਲਾਇਆ, ਜਿਸ ਨਾਲ ਝੀਲ ਦੀ ਬਰਫ ਪਿਘਲ ਗਈ, ਅਤੇ ਅੱਜ-ਤਕ ਦੁਬਾਰਾ ਨਹੀਂ ਜੰਮੀ।
ਜਦ ਪੰਥ ਦੀਆਂ ਏਨੀਆਂ ਮਹਾਨ ਸ਼ਖਸੀਅਤਾਂ ਦੇ ਦਿਮਾਗ ਵਿੱਚ ਬ੍ਰਾਹਮਣ ਦੇ ਸੰਖ ਨੇ ਭੜਥੂ ਪਾਇਆ ਹੋਇਆ
ਹੈ ਤਾਂ ਸਿੱਖ ਕਿਸ ਆਧਾਰ ਤੇ ਆਪਣੇ-ਆਪ ਨੂੰ ਹਿੰਦੂਆਂ ਦਾ ਇੱਕ ਫਿਰਕਾ ਨਹੀਂ ਮੰਨਦੇ? ਆਪਣੇ-ਆਪ ਨੂੰ
ਹਿੰਦੂਆਂ ਤੋਂ ਕਿਵੇਂ ਵੱਖਰਾ ਸਮਝਦੇ ਹਨ ? ਖਾਲੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਹ,
ਨਾ ਹਮ ਹਿੰਦੂ ਨ ਮੁਸਲਮਾਨ॥ ਅਲਹ ਰਾਮ ਕੇ ਪਿੰਡ ਪਰਾਨ॥ (੧੧੩੬)
ਕਹਣ ਨਾਲ ਕੀ ਹੁੰਦਾ ਹੈ ? ਜਦ ਗੁਰੂ ਪੰਥ ਸਿੱਖਾਂ ਨੂੰ ਹਿੰਦੂ ਸਾਬਤ ਕਰਨ ਤੇ ਤੁਲਿਆ ਹੋਇਆ
ਹੈ।
ਗੁਰੂ ਪੰਥ ਅਤੇ ਪੰਥ ਪਰਵਾਣਤ ਜਿਹੀਆਂ, ਭੁਲੇਖਾ ਪਾਊ ਗੱਲਾਂ ਨੂੰ ਮਨ ਅਤੇ ਦਿਮਾਗ ਵਿਚੋਂ ਕੱਢਿਆਂ
ਬਗੈਰ, ਸਿੱਖਾਂ ਦਾ ਕੁੱਝ ਭਲਾ ਨਹੀਂ ਹੋਣ ਵਾਲਾ। ਇਕੋ-ਇਕ ਗੁਰੂ (ਇਕਾ ਬਾਣੀ ਇਕੁ ਗੁਰੁ ਇਕੋ ਸਬਦੁ
ਵੀਚਾਰਿ॥ (੬੪੬) ) ਦੀ ਸਿਖਿਆ ਅਨੁਸਾਰ ਚੱਲਣ ਨਾਲ ਹੀ, ਸਿੱਖੀ ਦਾ ਬੇੜਾ ਬੰਨੇ ਲੱਗ ਸਕਦਾ ਹੈ।
ਦੁਬਿਧਾ ਬੰਦੇ ਨੂੰ ਕਦੀ ਕੋਈ ਫੈਸਲਾ ਨਹੀਂ ਕਰਨ ਦਿੰਦੀ, ਦੁਬਿਧਾ ਵਿਚੋਂ ਨਿਕਲੇ ਬਗੈਰ, ਜੋ ਆਪ ਹੀ
ਦੁਬਿਧਾ ਵਿੱਚ ਹਨ, ਉਨ੍ਹਾਂ ਤੋਂ ਪੱਲਾ ਛਡਾਏ ਬਗੈਰ, ਸਿੱਖ ਹਿੰਦੂਆਂ ਦਾ ਹੀ ਇੱਕ ਫਿਰਕਾ ਹਨ, ਅਤੇ
ਰਹਣਗੇ ਵੀ। ਬਲਕਿ ਇਸ ਤੋਂ ਅਗਾਂਹ ਵੱਧ ਕੇ ਬੋਧੀਆਂ ਵਾਙ ਨਰੋਲ ਹਿੰਦੂ ਹੀ ਹੋ ਜਾਣਗੇ।
ਅਮਰ ਜੀਤ ਸਿੰਘ ਚੰਦੀ
ਫੋਨ:- ੯੧ ੯੫੬੮੫ ੪੧੪੧੪
(20/02/11)
ਹਰਦੇਵ ਸਿੰਘ, ਜੰਮੂ
‘ਜਵਾਬ ਭਾਲਦੇ ੧੧ ਸਵਾਲ`
ਹਰਦੇਵ ਸਿੰਘ, ਜੰਮੂ
ਇਸ ਛੋਟੀ ਜਿਹੀ ਵਿਚਾਰ ਚਰਚਾ ਰਾਹੀਂ ਦਾਸ ਕੁੱਝ ਸੁਭਾਵਕ ਸਵਾਲਾਂ ਦੇ ਨਾਲ ਹਾਜ਼ਰ ਹੈ ਜੋ ਕਿ ਮੋਜੂਦਾ
ਹਾਲਾਤਾਂ ਦੇ ਮੱਧੇ ਨਜ਼ਰ ਜ਼ਹਿਨ ਵਿੱਚ ਉੱਠਦੇ ਰਹਿੰਦੇ ਹਨ। ਇਹ ਕੇਵਲ ਅਸਲੀਅਤ ਨੂੰ ਸਮਝਣ ਦਾ ਜਤਨ ਹੈ
ਨਾ ਕਿ ਫ਼ਿਲਹਾਲ ਕੋਈ ਨਿਰਨਾ ਦੇਣ ਦਾ।
ਆਪਣੇ ਕੁੱਝ ਲੇਖਾਂ ਵਿੱਚ ਅਤੇ ਕਈ ਸੱਜਣਾ ਨਾਲ ਵਿਚਾਰ ਕਰਦੇ ਮੈਂ ਇਹ ਸਵਾਲ ਕਈ ਵਾਰ ਚੁੱਕੇ ਹਨ ਪਰ
ਇਨ੍ਹਾਂ ਦਾ ਕੋਈ ਤਸੱਲੀਬਖ਼ਸ਼ ਜਵਾਬ ਅੱਜੇ ਤਕ ਪ੍ਰਾਪਤ ਨਹੀਂ ਹੋਈਆ। ਵਿਸ਼ੇਸ਼ ਤੋਰ ਤੇ ਉਨ੍ਹਾ ਸੱਜਣਾ
ਪਾਸਿਯੋਂ ਜੋ ਕਿ ਕਿਸੇ ਇੱਕ ਵੀ ਲਿਖਤ ਨੂੰ ਗੁਰੁ ਗੋਬਿਂਦ ਸਿੰਘ ਜੀ ਪਾਸਿਯੋਂ ਲਿਖਿਆ-ਲਿਖਵਾਈਆ
ਨਹੀਂ ਮੰਨਦੇ। ਇਸ ਵਿਸ਼ੇ ਤੇ ਬਾ-ਤੋਰ ਜਾਣਕਾਰ ਹੋਂਣ ਦੇ, ਉਨ੍ਹਾ ਨੂੰ ਮੇਰੇ ਵਰਗੇ ਇੱਕ ਆਮ ਜਿਗਆਸੂ
ਦੀ ਜਿਗਆਸਾ ਨੂੰ ਰਾਹੇ ਪਾਉਂਣ ਵਿੱਚ ਮਦਦ ਤਾਂ ਕਰਨੀ ਚਾਹੀਦੀ ਹੈ। ਮੈਂ ਇਸ ਮਦਦ ਲਈ ਬਹੁਤ ਧਨਵਾਦੀ
ਹੋਵਾਂ ਗਾ।
ਇਸ ਤੋਂ ਪਹਿਲਾਂ ਕਿ ਉਹ ਇਹ ਕਿਰਪਾਲਤਾ ਕਰਨ, ਮੈਂ ਸਪਸ਼ਟ ਕਰ ਦੇਵਾਂ ਕਿ ਦਾਸ ਸ਼ੁਰੂ ਤੋਂ ਹੀ
ਕਿਸੇ ‘ਅਜੀਬ ਡ੍ਰਾਮੇ` (ਬਚਿੱਤਰ ਨਾਟਕ) ਵਰਗੇ ਗ੍ਰੰਥ ਵਿੱਚ ਯਕੀਨ ਨਹੀਂ ਰੱਖਦਾ ਅਤੇ ਨਾਲ ਹੀ ਗੁਰੂ
ਗੋਬਿੰਦ ਸਿੰਘ ਜੀ ਦੀ ਕਹੀ ਜਾਂਦੀ ਕਿਸੇ ਵੀ ਲਿਖਤ ਨੂੰ ਗੁਰਬਾਣੀ ਤੁਲ ਨਹੀਂ ਸਮਝਦਾ। ਮੇਰਾ ਇਹ
ਦ੍ਰਿੜ ਨਿਸ਼ਚਾ ਹੈ ਕਿ ਗੁਰੂ ਗੋਬਿਂਦ ਸਿੰਘ ਜੀ ਨੇ ਕਦੇ ਵੀ ‘ਗੁਰਬਾਣੀ` ਨਹੀਂ ਸੀ ਰਚੀ। ਹਾਂ
ਇਤਨਾ ਜ਼ਰੁਰ ਹੈ ਕਿ ਉਨ੍ਹਾਂ ਨੇ ਗੁਰਬਾਣੀ ਅਨੁਸਾਰੀ ਕਈ ਹਿਦਾਇਤਾਂ ਮੋਖਿਕ ਜਾਂ ਲਿਖਤੀ ਰੁਪ ਵਿੱਚ
ਸਿੱਖਾਂ ਨੂੰ ਦਿੱਤੀਆਂ ਸਨ। ਆਖ਼ਰਕਾਰ ਉਹ 34 ਸਾਲ ਕੋਮ ਦੇ ਰਹਿਬਰ ਰਹੇ ਸੀ। ਉਹ ਗੁਰੂ ਸੀ ਕੋਈ
ਖਾਮੋਸ਼ ਕਿਰਦਾਰ ਨਹੀਂ।
ਇੱਥੇ ਦਾਸ ‘ਗੁਰਬਾਣੀ` ਅਤੇ ‘ਗੁਰਬਾਣੀ ਅਨੁਸਾਰੀ` ਲੇਖਨ ਨੂੰ ਦੋ ਅਲਗ-ਅਲਗ ਗੱਲਾਂ ਮੰਨ ਕੇ ਤੁਰਦਾ
ਹੈ। ਮੈਂ ਕੇਵਲ ਇਸ ਗੱਲ ਤੇ ਵਿਚਾਰ ਕਰਨ ਦੀ ਕੋਸ਼ਿਸ਼ ਨਾਲ ਵਾਬਸਤਾ ਹਾਂ ਕਿ ਗੁਰੂ ਗੋਬਿਂਦ ਸਿੰਘ ਜੀ
ਪਾਸਿਯੋਂ ਕੁੱਝ ‘ਐਸਾ` (ਬਾਣੀ ਨਹੀਂ ਬਲਕਿ ਗੁਰਬਾਣੀ ਸਿਧਾਂਤ ਅਨੁਸਾਰੀ ਕੁੱਝ ਲਿਖਤਾਂ) ਜ਼ਰੂਰ ਸੀ
ਜਿਸ ਦੀ ਹੋਂਦ ਬਾਰੇ ਜਾਣਕਾਰੀ ਸਮਕਾਲੀ ਸਿੱਖਾਂ ਨੂੰ ਰਹੀ ਸੀ ਅਤੇ ਜਿਸ ਦੀ ਆੜ ਵਿੱਚ ਕਾਲਾਂਤਰ ਇੱਕ
ਵੱਡਾ ਭੂਲੇਖਾ ਖੜਾ ਕਰਦੇ ਕੁੱਝ ਕੂੜ ਕਬਾੜ ਨੂੰ ਵੀ ਗੁਰੂ ਦਾ ਆਪਣਾ ਲਿਖਿਆ ਪ੍ਰਚਾਰਿਆ ਗਿਆ। ਅਕਬਰ
ਅਤੇ ਚਿਰਬਾਦ ਦਾਰਾ ਸ਼ਿਕੋਹ ਨੇ ਕੁੱਝ ਹਿੰਦੂ ਗ੍ਰੰਥਾਂ ਦੇ ਅਨੁਵਾਦ ਕਰਵਾਏ ਸੀ ਜੋ ਕਈ ਮੁਗ਼ਲ ਸ਼ਾਸਕਾਂ
ਪਾਸ ਮੋਜੂਦ ਰਹੇ ਸੀ। ਪਰ ਅਕਬਰ, ਦਾਰਾ ਸ਼ਿਕੋਹ ਜਾਂ ਉਨ੍ਹਾਂ ਅਨੁਵਾਦਾਂ ਦੇ ਲਿਖਾਰੀਆਂ ਨੂੰ ਕਦੇ ਵੀ
ਉਨ੍ਹਾਂ ਗ੍ਰੰਥਾਂ ਦਾ ਮੂਲ ਰਚਨਾਕਾਰ ਨਹੀਂ ਮੰਨਿਆ ਗਿਆ। ੳਨ੍ਹਾਂ ਸਮਿਆਂ ਵਿੱਚ ਨਿਜੀ ਉਪਯੋਗ ਲਈ
ਰਚਨਾਵਾਂ ਦੇ ਉਤਾਰੇ ਹੀ ਪ੍ਰਾਪਤ ਕੀਤੇ ਜਾ ਸਕਦੇ ਸੀ। ਜ਼ਾਹਰ ਜਿਹੀ ਗੱਲ ਹੈ ਕਿ ਅਗਰ ਮੇਰੀ ਨਿਜੀ
ਲਾਈਬਰੇਰੀ ਵਿੱਚ ਲੋੜ ਅਨੁਸਾਰ ਇੱਕਤਰ ਕੀਤੀਆਂ ਕੁੱਝ ਕਿਤਾਬਾਂ ਹਨ ਤਾਂ ਕਾਨੁਨਨ ਜਾਂ ਆਮ ਤੋਰ ਤੇ
ਉਹ ਮੇਰੇ ਬਾਦ ਮੇਰੀਆਂ ਹੀ (ਬਾ-ਤੋਰ ਮਲਕੀਯਤ) ਕਹਿਆਂ ਜਾਣ ਗਿਆਂ ਪਰ ਮੈਂ ਕਦੇ ਵੀ ਉਨ੍ਹਾਂ ਦਾ
ਲਿਖਾਰੀ ਨਹੀਂ ਕਿਹਾ ਜਾ ਸਕਦਾ। ਹਾਂ ਉਨ੍ਹਾਂ ਦੇ ਨਾਲ ਮੌਜੂਦ ਕੁੱਝ ਮੇਰਾ ਆਪਣਾ ਲਿਖਿਆ ਤਾਂ ਮੇਰਾ
ਹੋ ਹੀ ਸਕਦਾ ਹੈ। ਵਚਿੱਤਰ ਨਾਟਕ ਨੂੰ ਸਮੁੱਚੇ ਤੋਰ ਤੇ ਗੁਰੂ ਦਾ ਆਪਣਾ ਰਚਿਤ ਕਹਿਣ ਵਾਲੇ ਅਕਾਦਮਿਕ
ਖੌਜੀਆਂ ਨੇ ਇਸ ਬਾਰੇ ਬਜਰ ਭੂਲਾਂ ਕੀਤੀਆਂ ਹਨ। ਇਹੀ ਭੁੱਲ ਗੁਰੁ ਗੋਬਿਂਦ ਸਿੰਘ ਜੀ ਤੋਂ ਬਾਦ ਵੀ
ਕੀਤੀ ਗਈ ਸੀ ਜਿਸ ਵੇਲੇ ਕਿ ਉਹ ਲਿਖਤਾਂ/ਰਵਨਾਵਾਂ ਵੱਖੋ-ਵੱਖ ਸਨ ਨਾ ਕਿ ਇੱਕ ਗ੍ਰੰਥ ਸਵਰੂਪ ਵਿੱਚ।
ਗੁਰੂ ਗੋਬਿਂਦ ਸਿੰਘ ਜੀ ਦੂਆਰਾ ਕਿਸੇ ਐਸੇ ਗ੍ਰੰਥ ਨੂੰ ਲਿਖਣ ਦੀ ਗੱਲ ਸਰਾਸਰ ਝੂਠ ਹੈ।
ਇਸ ਲਈ ਮੇਰੇ ਸਵਾਲਾਂ ਦੇ ਜਵਾਬ ਦੇਣ ਵਾਲੇ ਜਾਣਕਾਰ ਸੱਜਣ ਕਿਰਪਾ ਕਰਕੇ ਦਾਸ ਨੂੰ ਨਾ ਤਾਂ ਕਿਸੇ
ਵਚਿੱਤਰ ਨਾਟਕ ਗ੍ਰੰਥ ਦਾ ਹਿਮਾਯਤੀ ਸਮਝਣ ਅਤੇ ਨਾ ਹੀ ਇਹ ਸਮਝਣ ਕਿ ਮੈਂ ਕਿਸੇ ਵੀ ਹੋਰ ਲਿਖਤ ਨੂੰ
ਗੁਰਬਾਣੀ ਮੰਨਦਾ ਹਾਂ। ਇਸ ਲਈ ਬੇਨਤੀ ਅਤੇ ਆਸ ਕਰਦਾ ਹਾਂ ਕਿ ਦਾਸ ਦੇ ਸਵਾਲਾਂ ਦਾ ਜੁਆਬ ਦੇਂਣ
ਵੇਲੇ ਜਾਣਕਾਰ ਸੱਜਣ ਕਿਸੇ ਹੋਰ ਦੀ ਮਾਨਤਾ ਨੂੰ ਮੇਰੇ ਪੱਲੇ ਨਾ ਪਾਉਂਣ ਦੀ ਕਿਰਪਾਲਤਾ ਕਰਨ ਗੇ।
ਮੇਰੇ ਚੰਦ ਸਵਾਲਾਤ ਇਸ ਪ੍ਰਕਾਰ ਹਨ:
(1) ਕੀ ਇਹ ਸੱਚ ਨਹੀਂ ਹੈ ਕਿ ‘ਵਚਿੱਤਰ ਨਾਟਕ` ਦਾ ਲਿਖਾਰੀ ਇੱਕ ਨਹੀਂ ਬਲਕਿ ਇੱਕ ਤੋਂ ਜ਼ਿਆਦਾ ਹਨ
ਅਤੇ ਇਸ ਵਿੱਚ ਵੱਖੋ-ਵੱਖ ਲਿਖਤਾਂ ਨੂੰ ਇੱਕਠਾ ਕੀਤਾ ਗਿਆ ਹੈ?
(2) ਕੀ ਇਹ ਸੱਚ ਨਹੀਂ ਕਿ ‘ਅਜੀਬ ਡ੍ਰਾਮਾ` ਨਾਮਕ ਗ੍ਰੰਥ, ਇੱਕ ਗ੍ਰੰਥ ਦੇ ਰੂਪ ਵਿੱਚ ਗੁਰੂ
ਗੋਬਿੰਦ ਸਿੰਘ ਜੀ ਦੇ ਬਾਦ ਹੋਂਦ ਵਿੱਚ ਆਇਆ ਸੀ ਜਿਸ ਵਿੱਚ ਕਿਸੇ ਚਾਲਬਾਜ਼ੀ ਅਤੇ ਉਸਦੇ ਅਸਰ ਹੇਠ
ਵੱਖੋ-ਵੱਖ ਲਿਖਤਾਂ ਨੂੰ ਇੱਕ ਗ੍ਰੰਥ ਰੂਪ ਵਿੱਚ ਬੰਨ ਦਿੱਤਾ ਗਿਆ ਸੀ?
(3) ਕੀ ਇਹ ਇਤਿਹਾਸਕ ਤੱਥ ਨਹੀਂ ਕਿ ਗੁਰੂ ਗੋਬਿਂਦ ਸਿੰਘ ਜੀ ਨੂੰ ਬਚਪਨ ਤੋਂ ਹੀ ਗੁਰੂ ਘਰ ਦੀ
ਦੇਖ-ਰੇਖ ਹੇਠ ਪੜਾਇਆ-ਲਿਖਾਇਆ ਗਿਆ ਸੀ?
(4) ਕੀ ਇਹ ਸੱਚ ਨਹੀਂ ਕਿ ਗੁਰੂ ਗੋਬਿਂਦ ਸਿੰਘ ਜੀ ਨੂੰ ਸੰਸਕ੍ਰਿਤ, ਅਰਬੀ, ਹਿੰਦੀ, ਪੰਜਾਬੀ ਬ੍ਰਜ
ਆਦਿ ਭਾਸ਼ਾਵਾਂ ਦਾ ਗਿਆਨ ਸੀ?
(5) ਕੀ ਗੁਰੁ ਗੋਬਿਂਦ ਸਿੰਘ ਜੀ ਨੇ ਇਹ ਭਾਸ਼ਾਵਾਂ ਕੋਈ ਸਰਕਾਰੀ ਨੋਕਰੀ ਪ੍ਰਾਪਤ ਕਰਨ ਲਈ ਸਿੱਖਿਆਂ
ਸਨ ਜਾਂ ਆਪਣੇ ਨਿਜੀ ਅਧਿਐਨ ਲਈ?
(6) ਕੀ ਇਹ ਸੱਚ ਨਹੀਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਬਾ-ਤੋਰ ਮੁੱਖ ਪ੍ਰਚਾਰਕ ਆਪਣੇ ਭਾਸ਼ਾਈ ਗਿਆਨ
ਦਾ ਉਪਯੋਗ ਪ੍ਰਚਾਰਕ ਤਿਆਰ ਕਰਨ ਅਤੇ ਬਾਣੀ ਅਤੇ ਪ੍ਰਚਲਤ ਕਥਿਤ ਧਾਰਮਕ-ਸਮਾਜਕ ਰਚਨਾਵਾਂ ਦੇ ਅਧਿਐਨ
ਲਈ ਵੀ ਕੀਤਾ ਸੀ?
(7) ਕਿਉਂਕਿ ਉਸ ਸਮੇਂ ਪਾਠਕਾਂ ਲਈ ਅਧਿਐਨ ਵਾਸਤੇ ਲਾਈਬਰੇਰੀਆਂ ਨਾ ਦੇ ਬਰਾਬਰ ਸਨ ਇਸ ਲਈ ਕੀ ਇਹ
ਇੱਕ ਗ਼ੈਰ ਸਿਧਾਂਤਕ ਗੱਲ ਕਹੀ ਜਾਏਗੀ ਕਿ ਜੇਕਰ ਗੁਰੁ ਗੋਬਿਂਦ ਸਿੰਘ ਜੀ ਵਰਗੇ ਰਹਿਬਰ-ਪ੍ਰਚਾਰਕ ਨੇ
‘ਅੰਤਰ-ਧਾਰਮਕ/ਸਮਾਜਕ ਵਿਸ਼ਵਾਸ ਅਧਿਐਨ` (Inter Religious/Social
Beliefs Study) ਲਈ ਕਈ ਪ੍ਰਕਾਰ ਦੀਆਂ ਹੋਰ ਰਚਨਾਵਾਂ ਨੂੰ ਕਿਸੇ ਤਰ੍ਹਾਂ ਪ੍ਰਾਪਤ
( As Reference Literature) ਕੀਤਾ ਸੀ ਜਾਂ ਉਹ ਉਨ੍ਹਾਂ ਪਾਸ
ਕਿਸੇ ਤਰਾਂ ਪਹੁੰਚਿਆਂ ਹੋਣ? ਕੀ ਬਚਿੱਤਰ ਨਾਟਕ ਦੇ ਵਿਰੋਧੀ ਕੁੱਝ ਖ਼ੋਜੀ ਸੱਜਣਾ ਦੀ ਨਿਜੀ
ਲਾਈਬਰੇਰੀ ਵਿੱਚ ਇਸ ਦੀਆਂ ਅਸ਼ਲੀਲ ਰਚਨਾਵਾਂ ਨਿਜੀ ਅਧਿਐਨ ਲਈ ਮੋਜੂਦ ਨਹੀਂ ਹਨ?
(8) ਕੀ ਇਹ ਸੱਚ ਨਹੀਂ ਕਿ ਗੁਰੂ ਗੋਬਿੰਦ ਸਿੰਘ ਜੀ 34 ਸਾਲ ਸਿੱਖ ਕੋਮ ਦੇ ਰਹਿਬਰ ਅਤੇ ਪ੍ਰਚਾਰਕ
ਰਿਹੇ ਸੀ ਅਤੇ ਇਸ ਅਰਸੇ ਦੋਰਾਨ ਉਹ ਸਿੱਖਾਂ ਨੂੰ ਮੋਖ਼ਿਕ ਅਤੇ ਲਿਖਤੀ ਰੂਪ ਵਿੱਚ ਸੰਬੋਧਤ ਕਰਦੇ
ਹੁਕਮ ਜਾਰੀ ਕਰਦੇ ਰਹਿੰਦੇ ਸੀ?
(9) ਕੀ ਇਹ ਸੱਚ ਨਹੀਂ ਕਿ ਗੁਰੂ ਗੋਬਿਂਦ ਸਿੰਘ ਜੀ ਨੇ 1699 ਵਿੱਚ ਸਿੱਖਾਂ ਲਈ ਖੰਡੇ-ਬਾਟੇ ਦੀ
ਪਾਹੂਲ ਛੱਕਣ ਦਾ ਹੁਕਮ ਜਾਰੀ ਕੀਤਾ ਸੀ ਅਤੇ ਇਸ ਹੁਕਮ ਨੂੰ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਨਾਨਕ
ਪਦ ਵਰਤ ਕੇ ਦਰਜ ਕੀਤੇ ਬਿਨਾ ਜਾਰੀ ਕੀਤਾ ਗਿਆ ਸੀ?
(10) ਅਗਰ ਇੱਕ ਆਮ ਜਿਹੇ ਲੇਖਕ ਜਾਂ ਕਵੀ ਨੂੰ ਗੁਰਬਾਣੀ ਅਨੁਸਾਰੀ ਲੇਖ ਜਾਂ ਕਵਿਤਾ ਲਿਖਣ-ਬੋਲਣ ਦਾ
ਅਧਿਕਾਰ ਹੈ ਤਾਂ ਕਿ ਗੁਰੂ ਨੂੰ ਪ੍ਰਚਾਰ ਲਈ ਗੁਰਬਾਣੀ ਅਨੁਸਾਰੀ ਕੁੱਝ ਬੋਲਣ ਜਾਂ ਲਿਖਣ ਦਾ ਅਧਿਕਾਰ
ਨਹੀਂ ਸੀ ਹੋ ਸਕਦਾ? ਅਗਰ ਉਹ ਗੁਰਬਾਣੀ ਅਨੁਸਾਰੀ ਕਹਿੰਦੇ ਬਹੁਤ ਕੁੱਝ ਸੀ ਤਾਂ ਗੁਰਬਾਣੀ ਅਨੁਸਾਰ
ਕੁੱਝ ਲਿਖ ਕਿਉਂ ਨਹੀਂ ਸੀ ਸਕਦੇ?
(11) ਗੁਰੂ ਗੋਬਿਂਦ ਸਿੰਘ ਜੀ ਆਪਣੀ ਕਿਸੇ ਲਿਖਤ ਵਿੱਚ ਨਾਨਕ ਪਦ ਤਾਂ ਹੀ ਵਰਤ ਸਕਦੇ ਸੀ ਜੇ ਕਰ
ਉਨ੍ਹਾਂ ਦੀ ਮੰਸ਼ਾ ਗੁਰਬਾਣੀ ਲਿਖਣੀ ਅਤੇ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਨੀ ਹੁੰਦੀ। ਕੀ
ਉਨ੍ਹਾਂ ਲਈ ਗੁਰੂਬਾਣੀ ਤੋਂ ਬਾਹਰ ਗੁਰਬਾਣੀ ਅਨੁਸਾਰੀ ਕਿਸੇ ਖ਼ਯਾਲ ਨੂੰ ਕਵਿਤਾ ਸ਼ੈਲੀ ਵਿੱਚ ਕਲਮਬੱਧ
ਕਰਨ ਲਈ ਵੀ ਨਾਨਕ ਪਦ ਵਰਤਨਾ ਜ਼ਰੂਰੀ ਸੀ ਅਤੇ ਕੀ ਉਨ੍ਹਾਂ ਨੂੰ ਐਸਾ ਹੀ ਕਰਨਾ ਚਾਹੀਦਾ ਸੀ?
ਇਨ੍ਹਾਂ ਸਵਾਲਾਂ ਦੇ ਨਾਲ ਹੀ ਬੇਨਤੀ ਹੈ ਕਿ ਇਨ੍ਹਾਂ ਦਾ ਭਾਵ ਇੱਕ ਜਿਗਿਆਸੂ ਦੀ ਜਿਗਿਆਸਾ ਦੇ ਤੋਰ
ਤੇ ਲਿਆ ਜਾਏ ਨਾ ਕਿ ਨਿਰਨਾਤਮਕ ਤੋਰ ਤੇ। ਮਨਮਤਿ ਦਾ ਵਿਰੋਧ ਜ਼ਰੁਰੀ ਹੈ ਅਤੇ ਇਹ ਸਦਾ ਜਾਰੀ ਰਹਿਣ
ਵਾਲੀ ਪ੍ਰਕ੍ਰਿਆ ਹੈ ਕਿਉਂਕਿ ਸਮਾਜਕ ਸਮਝ ਵੱਖੋ-ਵੱਖ ਰੂਪ ਵਿੱਚ ਪਨਪਦੀ ਅਤੇ ਕ੍ਰਿਆਸ਼ੀਲ ਹੁੰਦੀ
ਰਹਿੰਦੀ ਹੈ। ਮਨਮਤਿ ਦਾ ਵਿਰੋਧ ਅੱਜ ਦੇ ਨਾਲ ਆਉਂਣ ਵਾਲੀਆਂ ਪੀੜੀਆਂ ਦੀ ਵੀ ਜ਼ਿੰਮੇਵਾਰੀ ਬਣੀ
ਰਹੇਗੀ। ਨਾਲ ਦੇ ਨਾਲ ਵਿਰੋਧ ਦੀਆਂ ਹੱਦਾ ਨਾਲ ਜੁੜੀ ਸੱਚਾਈਆਂ ਤੋਂ ਅਖਾਂ ਨਹੀਂ ਮੀਟੀਆਂ ਜਾ
ਸਕਦੀਆਂ। ਇਹ ਵਿਚਾਰਣ ਵਾਲੀ ਗੱਲ ਹੈ।
ਇਸ ਲਈ ਕਿਸੇ ਸੰਭਾਵਤ ਖ਼ਤਰੇ ਨੂੰ ਸਮਝਣ ਅਤੇ ਉਸ ਨੂੰ ਨਿਜੀਠਣ ਦੇ ਵਿਵਹਾਰਕ ਤਰੀਕੇ ਬਾਰੇ ਸੁਚੇਤ
ਹੋਣ ਦੀ ਲੋੜ ਬਣੀ ਰਹੇਗੀ ਜਿਸ ਵਿੱਚ ਵਿਵਹਾਰਕ ਪਹੁੰਚ ਨੂੰ ਲੇ ਕੇ ਹੀ ਤੁਰਨਾ ਪਵੇਗਾ। ਜਿਥੋਂ ਤਕ
ਕਿਸੇ ਵੀ ਹੋਰ ਨਾਟਕ ਗ੍ਰੰਥ ਦਾ ਸਵਾਲ ਹੈ, ਸਿੱਖੀ ਦੇ ਅੰਦਰ ‘ਸ਼ਬਦ ਗੁਰੂ ਗ੍ਰੰਥ ਸਹਿਬ ਬਰਾਬਰ` ਉਸ
ਦੀ ਹੋਂਦ ਕਦੇ ਵੀ ਸਵੀਕਾਰ ਨਹੀਂ ਕੀਤੀ ਜਾ ਸਕਦੀ। ਲੇਖਨ ਉੱਨਤੀ ਦੇ ਇਸ ਯੁਗ ਵਿੱਚ ਕਿਸੇ ਵੀ ਰਚਨਾ
ਨੂੰ ਧਰਤੀ ਤੋਂ ਗਾੲਬ ਤਾਂ ਕੀਤਾ ਨਹੀਂ ਜਾ ਸਕਦਾ। ਹਾਂ ਸਾਡਾ ਇਹ ਫ਼ਰਜ਼ ਅਤਿ ਜ਼ਰੂਰੀ ਹੈ ਕਿ ਲੋੜ
ਅਨੁਸਾਰ ਅਸੀਂ ਆਪਣੇ ਆਪ ਦਾ ਉਸ ਨਾਲੋਂ ਵੱਖਰੇਵਾਂ ਕਾਯਮ ਰੱਖੀਏ।
ਅੰਤ ਵਿੱਚ ਇੱਕ ਵਾਰ ਫ਼ੇਰ ਬੇਨਤੀ ਕਰ ਦੇਵਾਂ ਕਿ ਉਪਰਲੇ ਸਵਾਲਾਂ ਦਾ ਜਵਾਬ ਦੇਂਣ ਵੇਲੇ ਇਨ੍ਹਾਂ ਦਾ
ਭਾਵ ਇੱਕ ਜਿਗਿਆਸੂ ਦੀ ਜਿਗਿਆਸਾ ਦੇ ਤੋਰ ਤੇ ਲਿਆ ਜਾਵੈ ਨਾ ਕਿ ਨਿਰਨਾਤਮਕ ਤੋਰ ਤੇ। ਇਹ ਕੇਵਲ
ਅਸਲੀਅਤ ਨੂੰ ਸਮਝਣ ਦਾ ਜਤਨ ਹੈ ਜਿਸਦੀ ਸਾਰਥਕਤਾ ਨੂੰ ਲਗਭਗ ਸਾਰੇ ਜਾਗਰੂਕ ਧਿਰ ਮੰਨਦੇ ਹਨ। ਮੈਂ
ਇਸ ਮਦਦ ਲਈ ਬਹੁਤ ਧਨਵਾਦੀ ਹੋਵਾਂ ਗਾ।
ਹਰਦੇਵ ਸਿੰਘ, ਜੰਮੂ
(20/02/11)
ਕਿਰਪਾਲ ਸਿੰਘ ਬਠਿੰਡਾ
ਸ਼ੋਰਮਣੀ ਕਮੇਟੀ ਵਲੋਂ ਜਾਰੀ ਕੀਤੇ ਗਏ ਸੋਧੇ ਹੋਏ ਕੈਲੰਡਰ ਵਿੱਚ ਗਲਤੀਆਂ ਦੀ ਭਰਮਾਰ: ਭਾਈ ਰਤਨ
ਸਿੰਘ
*ਵਿਗਾੜੇ ਹੋਏ ਕੈਲੰਡਰ ਵਿੱਚ ਚਾਰ ਗੁਰਪੁਰਬ ਤਾਂ ਬਿਕ੍ਰਮੀ ਚੰਦਰ ਸਾਲ ਮੁਤਾਬਕ ਕਰ ਦਿੱਤੇ ਅਤੇ
ਬਾਕੀ ਦੇ ਸੂਰਜੀ ਸਾਲ ਮੁਤਬਕ। ਇਸ ਤਰ੍ਹਾਂ ਇਹ ਕੈਲੰਡਰ ਮਿਲਗੋਭਾ ਬਣ ਕੇ ਰਹਿ ਗਿਆ ਹੈ ਜੋ ਕਿਸੇ
ਨੂੰ ਵੀ ਸਮਝ ਨਹੀਂ ਆ ਸਕਦਾ।
*ਇਸ ਦੀਆਂ ਸੰਗਰਾਂਦਾਂ ਤਾਂ ਬਦਲ ਕੇ ਬਿਕ੍ਰਮੀ ਸੰਮਤ ਵਾਲੀਆਂ ਕਰ ਦਿੱਤੀਆਂ ਪਰ ਗੁਰਪੁਰਬ ਤੇ ਹੋਰ
ਇਤਿਹਾਸਕ ਦਿਹਾੜਿਆਂ ਦੀਆਂ ਤਰੀਖਾਂ ਸ: ਪੁਰੇਵਾਲ ਵਲੋਂ ਤਿਆਰ ਕੀਤੇ ਨਾਨਕਸ਼ਾਹੀ ਕੈਲੰਡਰ ਵਾਲੀਆਂ ਹੀ
ਕਰ ਦਿਤੀਆਂ, ਜਿਸ ਸਦਕਾ ਸਾਰੀਆਂ ਦੀਆਂ ਸਾਰੀਆਂ ਇਤਿਹਾਸਕ ਤਰੀਖਾਂ ਬਦਲ ਗਈਆਂ।
*ਪੁਰੇਵਾਲ ਵਲੋਂ ਤਿਆਰ ਕੀਤਾ ਨਾਨਕਸ਼ਾਹੀ ਕੈਲੰਡਰ ਵਿਗਿਆਨ, ਗਣਿਤ, ਇਤਿਹਾਸ ਤੇ ਗੁਰਬਾਣੀ ਦੀ
ਕਸਵੱਟੀ ਤੇ ਪਰਖਿਆਂ ਸਭ ਤੋਂ ਵੱਧ ਸ਼ੁੱਧ ਹੈ।
ਬਠਿੰਡਾ, ੨੦ ਫਰਵਰੀ (ਕਿਰਪਾਲ ਸਿੰਘ): ਸ਼ੋਰਮਣੀ ਕਮੇਟੀ ਵਲੋਂ ਜਾਰੀ ਕੀਤੇ ਗਏ ਸੋਧੇ ਹੋਏ ਕੈਲੰਡਰ
ਵਿੱਚ ਗਲਤੀਆਂ ਦੀ ਭਰਮਾਰ ਹੈ। ਇਸ ਨੂੰ ਸੋਧਿਆ ਹੋਇਆ ਨਹੀਂ ਬਲਕਿ ਵਿਗਾੜਿਆ ਹੋਇਆ ਕੈਲੰਡਰ ਕਹਿਣਾ
ਚਾਹੀਦਾ ਹੈ। ਇਹ ਸ਼ਬਦ ਖ਼ਾਲਸਾ ਗੁਰਦੁਆਰਾ ਪ੍ਰਬੰਧ ਸੁਧਾਰ ਜਥੇ ਦੇ ਪ੍ਰਧਾਨ ਭਾਈ ਰਤਨ ਸਿੰਘ ਨੇ ਕਹੇ।
ਉਨ੍ਹਾਂ ਦੱਸਿਆ ਕਿ ਇਸ ਵਿਗਾੜੇ ਹੋਏ ਕੈਲੰਡਰ ਵਿੱਚ ਚਾਰ ਗੁਰਪੁਰਬ ਤਾਂ ਬਿਕ੍ਰਮੀ ਚੰਦਰ ਸਾਲ
ਮੁਤਾਬਕ ਕਰ ਦਿੱਤੇ ਅਤੇ ਬਾਕੀ ਦੇ ਸੂਰਜੀ ਸਾਲ ਮੁਤਬਕ। ਇਸ ਤਰ੍ਹਾਂ ਇਹ ਕੈਲੰਡਰ ਮਿਲਗੋਭਾ ਬਣ ਕੇ
ਰਹਿ ਗਿਆ ਹੈ ਜੋ ਕਿਸੇ ਨੂੰ ਵੀ ਸਮਝ ਨਹੀਂ ਆ ਸਕਦਾ। ਉਨ੍ਹਾਂ ਅੱਗੇ ਦੱਸਿਆ ਕਿ ਇਸ ਦੀਆਂ
ਸੰਗਰਾਂਦਾਂ ਤਾਂ ਬਦਲ ਕੇ ਬਿਕ੍ਰਮੀ ਸੰਮਤ ਵਾਲੀਆਂ ਕਰ ਦਿੱਤੀਆਂ ਪਰ ਗੁਰਪੁਰਬ ਤੇ ਹੋਰ ਇਤਿਹਾਸਕ
ਦਿਹਾੜਿਆਂ ਦੀਆਂ ਤਰੀਖਾਂ ਸ: ਪੁਰੇਵਾਲ ਵਲੋਂ ਤਿਆਰ ਕੀਤੇ ਨਾਨਕਸ਼ਾਹੀ ਕੈਲੰਡਰ ਵਾਲੀਆਂ ਹੀ ਕਰ
ਦਿਤੀਆਂ, ਜਿਸ ਸਦਕਾ ਸਾਰੀਆਂ ਦੀਆਂ ਸਾਰੀਆਂ ਇਤਿਹਾਸਕ ਤਰੀਖਾਂ ਬਦਲ ਗਈਆਂ। ਮਿਸਾਲ ਦੇ ਤੌਰ 'ਤੇ
ਗੁਰੂ ਹਰਿ ਰਾਏ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਤਾਂ ਮਾਘ ਸੁਦੀ ੧੩, ੧੯ ਮਾਘ ਬਿਕ੍ਰਮੀ ਸੰਮਤ ੧੬੮੬
ਦਿਨ ਸ਼ਨਿਚਰਵਾਰ, ੧੬ ਜਨਵਰੀ ਸੰਨ ੧੬੩੦ (ਜੂਲੀਅਨ) ਹੈ। ਪਹਿਲਾਂ ਇਹ ਚੰਦਰਮਾਂ ਦੀਆਂ ਤਿੱਥਾਂ ਦੇ
ਹਿਸਾਬ ਮਾਘ ਸੁਦੀ ੧੩ ਨੂੰ ਮਨਾਇਆ ਜਾਂਦਾ ਸੀ ਪਰ ਨਾਨਕਸ਼ਾਹੀ ਕੈਲੰਡਰ ਵਿੱਚ ਸੂਰਜੀ ਸਿਧਾਂਤ ਨੂੰ
ਅਪਣਾਉਂਦੇ ਹੋਏ ੧੯ ਮਾਘ ਕਰ ਦਿੱਤਾ ਸੀ ਜੋ ਹਰ ਸਾਲ ੩੧ ਜਨਵਰੀ (ਗੈਰੇਗੋਰੀਅਨ) ਨੂੰ ਹੀ ਆਉਂਦਾ ਹੈ।
ਗੈਰੇਗੋਰੀਅਨ ਕੈਲੰਡਰ ਸਾਰੀ ਦੁਨੀਆਂ ਵਿੱਚ ਪ੍ਰਚਲਤ ਹੈ ਇਸ ਲਈ ਇਹ ਤਰੀਖ ਯਾਦ ਰੱਖਣੀ ਬੜੀ ਆਸਾਨ
ਸੀ। ਪਰ ੧੪ ਮਾਰਚ ੨੦੧੦ ਨੂੰ ਸ਼੍ਰੋਮਣੀ ਕਮੇਟੀ ਵਲੋਂ ਜਾਰੀ ਕੀਤੇ ਗਏ ਧੁਮੱਕੜਸ਼ਾਹੀ ਕੈਲੰਡਰ ਵਿਚ
ਸੰਗਰਾਂਦ ਤਾਂ ਇੱਕ ਦਿਨ ਅੱਗੇ ਕਰ ਦਿੱਤੀ ਪਰ ਗੁਰਪੁਰਬ ਦਾ ਦਿਹਾੜਾ ੩੧ ਜਨਵਰੀ ਦਾ ਹੀ ਦਰਜ ਹੈ, ਉਸ
ਮੁਤਾਬਕ ਉਸ ਦਿਨ ੧੯ ਮਾਘ ਨਹੀਂ ਸਗੋਂ ੧੮ ਮਾਘ ਹੈ। ਭਾਵ ਸ਼ੋਮਣੀ ਕਮੇਟੀ ਨੇ ਗੁਰੂ ਹਰਿ ਰਾਏ ਸਾਹਿਬ
ਜੀ ਦਾ ਜਨਮ ਦਿਹਾੜਾ ੧੯ ਮਾਘ ਤੋਂ ਬਦਲ ਕੇ ੧੮ ਮਾਘ ਨੂੰ ਕਰ ਦਿੱਤਾ ਹੈ। ਹੈਰਾਨੀ ਦੀ ਗੱਲ ਹੈ ਕਿ
ਇਹ ਤਰੀਖ ਇਤਿਹਾਸ ਵਿੱਚ ਦਰਜ਼ ਕਿਸੇ ਕੈਲੰਡਰ ਦੀ ਤਰੀਖ ਨਾਲ ਵੀ ਮੇਲ ਨਹੀਂ ਖਾਂਦੀ ਅਤੇ ਜਨਵਰੀ ਵਿੱਚ
ਇਸ ਗਲਤੀ ਨੂੰ ਮੀਡੀਏ ਤੇ ਰੇਡੀਓ ਟਾਕ ਸ਼ੋਅ ਰਾਹੀਂ ਸੋਧਾਂ ਦੇ ਹੱਕ ਵਿੱਚ ਬੋਲਣ ਵਾਲੇ ਧੁਰੰਤਰ
ਵਿਦਵਾਨ ਕਰਨਲ ਸੁਰਜੀਤ ਸਿੰਘ ਨਿਸ਼ਾਨ ਅਤੇ ਬਾਬਾ ਹਰੀ ਸਿੰਘ ਰੰਧਾਵਾ ਦੇ ਨਿੱਜੀ ਧਿਆਨ ਵਿੱਚ ਲਿਆਂਦੀ
ਗਈ ਸੀ ਜਿਨ੍ਹਾਂ ਨੇ ਇਸ ਗਲਤੀ ਨੂੰ ਕਬੂਲ ਕਰ ਲਿਆ ਸੀ ਤੇ ਇਹ ਤਹਿ ਕੀਤਾ ਗਿਆ ਸੀ ਕਿ ਅਗਲੇ ਸਾਲ ਦਾ
ਕੈਲੰਡਰ ਰਲੀਜ਼ ਕੀਤੇ ਜਾਣ ਤੋਂ ਪਹਿਲਾਂ ਅਕਾਲ ਤਖ਼ਤ 'ਤੇ ਸ: ਪਾਲ ਸਿੰਘ ਪੁਰੇਵਾਲ ਸਮੇਤ ਦੋਵੇਂ
ਧਿਰਾਂ ਦੇ ਵਿਦਵਾਨਾਂ ਦੀ ਮੀਟਿੰਗ ਵਿੱਚ ਵੀਚਾਰ ਕੇ ਲੋੜੀਂਦੀ ਸੋਧ ਕਰਨ ਉਪ੍ਰੰਤ ਹੀ ਜਾਰੀ ਕੀਤਾ
ਜਾਵੇਗਾ। ਸ: ਪਾਲ ਸਿੰਘ ਪੁਰੇਵਾਲ ਕੈਨੇਡਾ ਤੋਂ ਵਿਸ਼ੇਸ਼ ਤੌਰ 'ਤੇ ਅੰਮ੍ਰਿਤਸਰ ਪਹੁੰਚ ਗਏ ਤੇ
ਉਨ੍ਹਾਂ ਸੋਧਾਂ ਵਾਲੇ ਕੈਲੰਡਰ ਵਿੱਚ ਹੋਈਆਂ ਗਲਤੀਆਂ ਦੀ ਭਰਮਾਰ ਦੱਸ ਕੇ ਜਥੇਦਾਰ ਨੂੰ ਲਿਖਤੀ ਪੱਤਰ
ਦੇ ਕੇ ਮੰਗ ਕੀਤੀ ਸੀ ਕਿ ਹਾਲੀ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਇਸ ਲਈ ੨੦੦੩ ਈਸਵੀ ਵਿੱਚ
ਲਾਗੂ ਹੋਏ ਕੈਲੰਡਰ ਮੁਤਾਬਕ ਹੀ ਇਸ ਸਾਲ ਦਾ ਕੈਲੰਡਰ ਛਾਪਿਆ ਜਾਵੇ। ਪਰ ਜਥੇਦਾਰ ਨੇ ਉਨ੍ਹਾਂ ਨਾਲ
ਗੱਲ ਕਰਨੀ ਵੀ ਗਵਾਰਾ ਨਹੀਂ ਸਮਝੀ ਤੇ ਬੜੀ ਕਾਹਲੀ ਨਾਲ ਇੱਕ ਮਹੀਨਾ ਪਹਿਲਾਂ ਹੀ ਵਿਗਾੜਿਆ ਹੋਇਆ
ਕੈਲੰਡਰ ਜਾਰੀ ਕਰ ਦਿੱਤਾ ਅਤੇ ਪੱਤਰਕਾਰਾਂ ਵਲੋਂ ਸ: ਪੁਰੇਵਾਲ ਦੇ ਪੱਤਰ ਦਾ ਹਵਾਲਾ ਦਿੱਤੇ ਜਾਣ
'ਤੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਉਸ ਨੂੰ ਪੰਥ ਵਿਰੋਧੀ ਤੇ ਆਰਐੱਸਐੱਸ ਦਾ ਏਜੰਟ ਦੱਸ ਕੇ
ਆਪਣੀ ਬੁਖ਼ਲਾਹਟ ਦਾ ਪ੍ਰਦਰਸ਼ਨ ਕਰ ਦਿੱਤਾ।ਸ: ਪੁਰੇਵਾਲ ਅਨੁਸਾਰ ਸੋਧੇ ਹੋਏ ਕੈਲੰਡਰ ਮੁਤਾਬਕ ਵੈਸਾਖੀ
ਸਮੇਤ ਸਾਰੀਆਂ ਸੰਗਰਾਂਦਾਂ ਲਗਪਗ ਦੋ ਹਫਤੇ ਪਿਛੇ ਚਲੀਆਂ ਜਾਣਗੀਆਂ ਤੇ ਇਸੇ ਤਰ੍ਹਾਂ ਪਿੱਛੇ ਹਟਦੀਆਂ
ਰਹਿਣਗੀਆਂ ਜਦੋਂ ਕਿ ਪੁਰੇਵਾਲ ਵਲੋਂ ਤਿਆਰ ਕੀਤੇ ਕੈਲੰਡਰ ਵਿੱਚ ਰਹਿੰਦੀ ਦੁਨੀਆਂ ਤੱਕ ਹਮੇਸ਼ਾਂ
ਵੈਸਾਖੀ ੧੪ ਅਪ੍ਰੈਲ ਤੇ ਮਾਘੀ ੧੪ ਜਨਵਰੀ ਨੂੰ ਆਵੇਗੀ। ਭਾਈ ਰਤਨ ਸਿੰਘ ਨੇ ਕਿਹਾ ਕਿ ਇਸ ਹਿਸਾਬ ਸ:
ਪੁਰੇਵਾਲ ਵਲੋਂ ਤਿਆਰ ਕੀਤਾ ਨਾਨਕਸ਼ਾਹੀ ਕੈਲੰਡਰ ਵਿਗਿਆਨ, ਗਣਿਤ, ਇਤਿਹਾਸ ਤੇ ਗੁਰਬਾਣੀ ਦੀ ਕਸਵੱਟੀ
ਤੇ ਪਰਖਿਆਂ ਸਭ ਤੋਂ ਵੱਧ ਸ਼ੁੱਧ ਹੈ।
***************************************************
ਜਥੇਦਾਰ ਵਲੋਂ ਪਾਲ ਸਿੰਘ ਪੁਰੇਵਾਲ ਨੂੰ ਆਰਐੱਸਐੱਸ ਦਾ ਏਜੰਟ ਕਹਿਣਾ ਗਿਰੀ ਹੋਈ ਮਾਨਸਿਕਤਾ ਦੀ
ਨਿਸ਼ਾਨੀ
*ਆਰਐੱਸਐੱਸ ਦੇ ਏਜੰਟ ਤਾਂ ਤਖ਼ਤਾਂ ਦੇ ਜਥੇਦਾਰ ਹਨ ਜਿਹੜੇ ਆਰਐੱਸਐੱਸ ਤੋਂ ਤਨਖ਼ਾਹ ਲੈਂਦੇ ਹਨ
*ਪ੍ਰਤੱਖ ਨੂੰ ਕਿਸੇ ਪ੍ਰਮਾਣ ਦੀ ਲੋੜ ਨਹੀਂ ਕਿਉਂਕਿ ਜਾਗੋਖ਼ਾਲਸਾਡਾਟਕਾਮ 'ਤੇ ਪਏ ਇੱਕ ਯੂ ਟਿਊਬ
ਲਿੰਕ 'ਤੇ ਗਿਆਨੀ ਗੁਰਬਚਨ ਸਿੰਘ ਨੂੰ ਹੀ ਸੁਣਿਆ ਜਾ ਸਕਦਾ ਹੈ ਜਿਸ ਵਿੱਚ ਉਹ ਤਖ਼ਤ ਸ਼੍ਰੀ ਪਟਨਾ
ਸਾਹਿਬ ਤੇ ਹਜ਼ੂਰ ਸਾਹਿਬ ਦੇ ਜਥੇਦਾਰਾਂ ਨੂੰ ਆਰਐੱਸਐੱਸ ਤੇ ਕਾਂਗਰਸ ਦੇ ਏਜੰਟ ਦੱਸ ਰਿਹਾ ਹੈ। ਹੁਣ
ਉਨ੍ਹਾਂ ਹੀ ਜਥੇਦਰਾਂ ਦੇ ਕਹਿਣ 'ਤੇ ਨਾਨਕਸ਼ਾਹੀ ਕੈਲੰਡਰ ਵਿੱਚ ਗੈਰ ਸਿਧਾਂਤਕ ਸੋਧਾਂ ਕੀਤੀਆਂ ਗਈਆਂ
ਹਨ ਤਾਂ ਇਹ ਸੋਧਾਂ ਕਰਨ ਵਾਲੇ ਕੌਣ ਹਨ?
ਸੰਗਤ ਸਿੰਘ
ਬਠਿੰਡਾ, ੧੯ ਜਨਵਰੀ (ਕਿਰਪਾਲ ਸਿੰਘ): ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ
ਨਾਨਕਸ਼ਾਹੀ ਕੈਲੰਡਰ ਦੇ ਨਿਰਮਾਤਾ ਸ: ਪਾਲ ਸਿੰਘ ਪੁਰੇਵਾਲ ਨੂੰ ਆਰਐੱਸਐੱਸ ਦਾ ਏਜੰਟ ਕਹਿਣ ਦਾ ਸਖਤ
ਨੋਟਿਸ ਲੈਂਦਿਆਂ ਉੱਘੇ ਇਤਿਹਾਸਕਾਰ ਡਾ: ਸੰਗਤ ਸਿੰਘ ਨੇ ਕਿਹਾ ਇਹ ਕਹਿਣਾ ਜਥੇਦਾਰ ਦੀ ਗਿਰੀ ਹੋਈ
ਮਾਨਸਿਕਤਾ ਦੀ ਨਿਸ਼ਾਨੀ ਹੈ। ਉਨ੍ਹਾਂ ਕਿਹਾ ਆਰਐੱਸਐੱਸ ਦੇ ਏਜੰਟ ਤਾਂ ਗੁਰਬਚਨ ਸਿੰਘ ਸਮੇਤ ਤਖ਼ਤਾਂ
ਦੇ ਜਥੇਦਾਰ ਹਨ ਜਿਹੜੇ ਆਰਐੱਸਐੱਸ ਤੋਂ ਤਨਖ਼ਾਹ ਲੈਂਦੇ ਹਨ। ਸ: ਪੁਰੇਵਾਲ ਤਾਂ ਸੂਝ ਬੂਝ ਵਾਲੇ ਪੰਥ
ਦਰਦੀ ਹਨ ਜਿਨ੍ਹਾਂ ਨੂੰ ਅਕਾਲ ਤਖ਼ਤ ਵਲੋਂ ਹੀ ਨਾਨਕਸ਼ਾਹੀ ਕੈਲੰਡਰ ਤਿਆਰ ਕਰਨ ਦੇ ਅਧਿਕਾਰ ਦਿੱਤੇ ਸਨ
ਜਿਸ ਦੇ ਅਧਾਰ 'ਤੇ ਹੀ ਉਨ੍ਹਾਂ ਬੜੀ ਮਿਹਨਤ ਨਾਲ ਕੌਮ ਲਈ ਕੈਲੰਡਰ ਤਿਆਰ ਕੀਤਾ ਸੀ। ਸ: ਸੰਗਤ ਸਿੰਘ
ਨੇ ਕਿਹਾ ਆਰਐੱਸਐੱਸ ਦੇ ਏਜੰਟ ਉਸ ਸਮੇਂ ਦੇ ਜਥੇਦਾਰ ਅਕਾਲ ਤਖ਼ਤ ਗਿਆਨੀ ਪੂਰਨ ਸਿੰਘ, ਤਖ਼ਤ ਸ਼੍ਰੀ
ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ, ਤਖ਼ਤ ਸ਼੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਗਿਆਨੀ
ਕੁਲਵੰਤ ਸਿਘ ਅਤੇ ਡੇਰੇਦਾਰਾਂ ਨੇ ਉਸ ਸਮੇਂ ਵੀ ਅਸਲੀ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਵਿੱਚ ਭਾਰੀ
ਰੋੜੇ ਅਟਕਾਏ ਤੇ ਜੇ ਪੰਥ ਨੂੰ ਇਕੱਠਾ ਰੱਖਣ ਦੀਆਂ ਭਾਵਨਾਵਾਂ ਨੂੰ ਮੁਖ ਰੱਖ ਕੇ ਇਨ੍ਹਾਂ ਏਜੰਟਾਂ
ਅਨੁਸਾਰ ਕੁਝ ਸੋਧਾਂ ਕਰ ਕੇ ੨੦੦੩ ਵਿਚ ਇਹ ਲਾਗੂ ਵੀ ਕੀਤਾ ਗਿਆ ਤਾਂ ਫਿਰ ਵੀ ਇਹ ਉਸ ਸਮੇਂ ਤੋਂ ਹੀ
ਇਸ ਦਾ ਵਿਰੋਧ ਕਰਦੇ ਆ ਰਹੇ ਸਨ। ਆਰਐੱਸਐੱਸ ਦੇ ਉਸ ਸਮੇਂ ਦੇ ਮੁਖੀ ਸ਼੍ਰੀ ਕੇ. ਸੁਦਰਸ਼ਨ ਨੇ ਵੀ
ਬਿਆਨ ਦਿੱਤਾ ਸੀ ਕਿ ਉਨ੍ਹਾਂ ਨੂੰ ਸਿੱਖਾਂ ਦਾ ਵੱਖਰਾ ਕੈਲੰਡਰ ਪ੍ਰਵਾਨ ਨਹੀਂ ਕਿਉਂਕਿ ਇਹ ਹਿੰਦੂ
ਸਿੱਖਾਂ ਦੀ ਭਾਈਚਾਰਕ ਸਾਂਝ ਵਿੱਚ ਵੰਡੀਆਂ ਪਾਉਣ ਵਾਲਾ ਹੈ। ਸ: ਸੰਗਤ ਸਿੰਘ ਨੇ ਕਿਹਾ ਕਿ
ਆਰਐੱਸਐੱਸ ਉਸ ਸਮੇਂ ਤੋਂ ਹੀ ਨਾਨਕਸ਼ਾਹੀ ਕੈਲੰਡਰ ਦਾ ਬਿਕ੍ਰਮੀਕਰਨ ਕਰਨ ਲਈ ਤਰਲੋਮੱਛੀ ਹੋ ਰਹੀ ਸੀ
ਤੇ ਅਖੀਰ ਆਪਣੇ ਏਜੰਟ ਹਰਨਾਮ ਸਿੰਘ ਧੁੰਮਾ ਤੇ ਪ੍ਰਕਾਸ਼ ਸਿੰਘ ਬਾਦਲ ਰਾਹੀਂ ਸ਼੍ਰੋਮਣੀ ਕਮੇਟੀ
ਪ੍ਰਧਾਨ ਅਵਤਾਰ ਸਿੰਘ ਮੱਕੜ ਤੇ ਗਿਆਨੀ ਗੁਰਬਚਨ ਸਿੰਘ ਨੂੰ ਵਰਤ ਕੇ ੨੦੧੦ ਵਿੱਚ ਸਫਲਤਾ ਪ੍ਰਾਪਤ ਕਰ
ਹੀ ਲਈ। ਉਨ੍ਹਾਂ ਕਿਹਾ ਇਨ੍ਹਾਂ ਗੈਰ ਸਿਧਾਂਤਕ ਸੋਧਾਂ ਦਾ ਆਰਐੱਸਐੱਸ ਦੇ ਥੱਲੇ ਲੱਗੇ ਬਾਦਲ ਦਲ ਅਤੇ
ਡੇਰੇਦਾਰਾਂ ਨੂੰ ਛੱਡ ਕੇ ਦੇਸ਼ ਵਿਦੇਸ਼ ਦੇ ਬਾਕੀ ਦੇ ਸਾਰੇ ਸਿੱਖ ਭਾਰੀ ਵਿਰੋਧ ਕਰ ਰਹੇ ਹਨ ਤਾਂ ਇਸ
ਤੋਂ ਇਹ ਅੰਦਾਜ਼ਾ ਲਾਉਣਾ ਕੋਈ ਮੁਸ਼ਕਲ ਨਹੀਂ ਕਿ ਆਰਐੱਸਐੱਸ ਦੇ ਏਜੰਟ ਇਹ ਗੈਰ ਸਿਧਾਂਤਕ ਸੋਧਾਂ ਕਰਨ
ਵਾਲੇ ਹਨ ਨਾ ਕਿ ਸੋਧਾਂ ਦਾ ਵਿਰੋਧ ਕਰਨ ਵਾਲੇ। ਸ: ਸੰਗਤ ਸਿੰਘ ਨੇ ਕਿਹਾ ਪ੍ਰਤੱਖ ਨੂੰ ਕਿਸੇ
ਪ੍ਰਮਾਣ ਦੀ ਲੋੜ ਨਹੀਂ ਕਿਉਂਕਿ ਜਾਗੋਖ਼ਾਲਸਾਡਾਟਕਾਮ 'ਤੇ ਪਏ ਇੱਕ ਯੂ ਟਿਊਬ ਲਿੰਕ 'ਤੇ ਗਿਆਨੀ
ਗੁਰਬਚਨ ਸਿੰਘ ਨੂੰ ਹੀ ਸੁਣਿਆ ਜਾ ਸਕਦਾ ਹੈ ਜਿਸ ਵਿੱਚ ਉਹ ਤਖ਼ਤ ਸ਼੍ਰੀ ਪਟਨਾ ਸਾਹਿਬ ਤੇ ਹਜ਼ੂਰ
ਸਾਹਿਬ ਦੇ ਜਥੇਦਾਰਾਂ ਨੂੰ ਆਰਐੱਸਐੱਸ ਤੇ ਕਾਂਗਰਸ ਦੇ ਏਜੰਟ ਦੱਸ ਰਿਹਾ ਹੈ। ਹੁਣ ਉਨ੍ਹਾਂ ਹੀ
ਜਥੇਦਰਾਂ ਦੇ ਕਹਿਣ 'ਤੇ ਨਾਨਕਸ਼ਾਹੀ ਕੈਲੰਡਰ ਵਿੱਚ ਗੈਰ ਸਿਧਾਂਤਕ ਸੋਧਾਂ ਕੀਤੀਆਂ ਗਈਆਂ ਹਨ ਤਾਂ ਇਹ
ਸੋਧਾਂ ਕਰਨ ਵਾਲੇ ਕੌਣ ਹਨ?
ਡਾ: ਸੰਗਤ ਸਿੰਘ ਵਲੋਂ ਜਥੇਦਾਰਾਂ ਸਬੰਧੀ ਕੀਤੀਆਂ ਟਿੱਪਣੀਆਂ 'ਤੇ ਪ੍ਰਤਕਿਰਮ ਜਾਨਣ ਲਈ ਗਿਆਨੀ
ਗੁਰਬਚਨ ਸਿੰਘ ਨਾਲ ਜਦੋਂ ਵਾਰ ਵਾਰ ਸੰਪਰਕ ਕਰਨ ਦੀ ਕੋਸ਼ਿਸ ਕੀਤੀ ਤਾਂ ਉਨ੍ਹਾਂ ਦੇ ਮੋਬਾਈਲ ਫ਼ੋਨ ਦੀ
ਘੰਟੀ ਵੱਜਣ 'ਤੇ ਹਰ ਵਾਰ ਉਹ ਫ਼ੋਨ ਕੱਟ ਦਿੰਦੇ ਸਨ, ਜਿਸ ਤੋਂ ਸਪਸ਼ਟ ਸੀ ਕਿ ਉਹ ਆਪਣੇ ਵਲੋਂ
ਪੁਰੇਵਾਲ ਨੂੰ ਆਰਐੱਸਐੱਸ ਦਾ ਏਜੰਟ ਦੱਸ ਕੇ ਬੁਰੀ ਤਰ੍ਹਾਂ ਘਿਰ ਚੁੱਕੇ ਹਨ ਤੇ ਪੱਤਰਕਾਰਾਂ ਨਾਲ
ਗੱਲ ਕਰਨ ਤੋਂ ਕੰਨੀ ਕਤਰਾ ਰਹੇ ਹਨ।
(20/02/11)
ਡਾ.ਗੁਰਮੀਤ ਸਿੰਘ “ਬਰਸਾਲ”
ਬਾਣੀ ਦੇ ਲੱਗ ਜੋ ਚਰਨੀ ਜੀ
( ਡਾ.ਗੁਰਮੀਤ ਸਿੰਘ “ਬਰਸਾਲ”
ਕੈਲੇਫੋਰਨੀਆਂ)
ਸਾਂਧਾਂ ਅੱਗੇ ਨੱਕ ਘਸਾਕੇ ।
ਫੋਟੋਆਂ ਥੱਲੇ ਧੂਫ ਧੁਖਾਕੇ ।
ਛੱਡ ਦਿਓ ਲੋਕੋ ਭੇਖ ਬਣਾਕੇ ।
ਬੱਧਾ – ਚੱਟੀ ਭਰਨੀ ਜੀ ।
ਕਰਮ-ਕਾਂਢ ਨੂੰ ਛੱਡਕੇ ,
ਬਾਣੀ ਦੇ ਲੱਗ ਜੋ ਚਰਨੀ ਜੀ ।।
ਗੁਰਬਾਣੀ ਹੈ ਸਿੱਖਿਆ ਸਾਂਝੀ ।
ਰਹਿ ਨਾ ਜਾਵੇ ਦੁਨੀਆਂ ਵਾਂਝੀ ।
ਮਾਨਵਤਾ ਦੀ ਕਿਸ਼ਤੀ ਵਾਲਾ ,
ਏਸੇ ਨੇ ਬਣਨਾ ਹੈ ਮਾਂਝੀ ।
ਗੁਰਬਾਣੀ ਦੇ ਚੱਪੂਆਂ ਦੇ ਨਾਲ ,
ਜੀਵਨ ਕਿਸ਼ਤੀ ਤਰਨੀ ਜੀ ।।
ਬਾਣੀ ਨਾ ਵਿਓਪਾਰ ਬਣਾਓ ।
ਮੁੱਲ ਪਾ ਕੇ ਨਾ ਪੜ੍ਹੋ-ਪੜ੍ਹਾਓ ।
ਬਾਣੀ ਗੁਰੂ ,ਗੁਰੂ ਹੈ ਬਾਣੀ ,
ਇਹ ਰਿਸ਼ਤਾ ਸਮਝੋ-ਸਮਝਾਓ ।
ਹੁਕਮ ਗੁਰੂ ਦਾ ਸਮਝਣ ਖਾਤਿਰ ,
ਸਿੱਖੋ ਆਪੇ ਪੜ੍ਹਨੀ ਜੀ ।।
ਬਾਣੀ ਦੱਸੇ ਸੱਚ ਤੁਹਾਨੂੰ ।
ਜੀਵਨ ਲਈ ਇਹ ਸਿੱਖਿਆ ਸਾਨੂੰ ।
ਪੜ੍ਹ-ਪੜ੍ਹ ਲੋਕੀਂ ਗੱਡਾਂ ਲੱਦਦੇ ,
ਫਿਰ ਵੀ ਕਹਿੰਦੇ ਮੈ ਨਾ ਮਾਨੂੰ ।
ਜੇ ਜੀਵਨ ਨੂੰ ਸਫਲ ਬਣਾਉਣਾ ,
ਗੁਰਮਤਿ ਧਾਰਨ ਕਰਨੀ ਜੀ ।।
ਤੋਤੇ ਵਾਂਗੂ ਛੱਡੋ ਰਟਣਾਂ ।
ਅਮਲਾਂ ਤੋਂ ਜੇ ਪਿੱਛੇ ਹਟਣਾਂ ।
ਪੜ੍ਹ ,ਸਿੱਖ ਬਾਣੀ ਧਾਰਨ ਕਰਕੇ ,
ਜੀਵਨ ਦੇ ਵਿੱਚ ਪੈਣਾ ਡਟਣਾਂ ।
ਲਾਜ ਉਸੇ ਦੀ ਰੱਖਦੀ ਬਾਣੀ ,
ਜੋ ਆ ਜਾਂਦਾ ਸ਼ਰਨੀ ਜੀ ।।
ਕਰਮ-ਕਾਂਢ ਨੂੰ ਛੱਡਕੇ ,
ਬਾਣੀ ਦੇ ਲੱਗ ਜੋ ਚਰਨੀ ਜੀ ।।
(20/02/11)
ਜਸਬੀਰ ਸਿੰਘ ਫਰਵਾਲੀ/ਸਤਨਾਮ ਕੌਰ
ਰਵਿਦਾਸ ਭਾਈਚਾਰੇ ਦਾ ਸਿੱਖੀ ਤੋਂ ਦੂਰ ਜਾਣ ਲਈ ਸਿੱਖਾਂ ਦੀ ਸਰਵਉੱਚ ਮੰਨੀ ਜਾਣ ਵਾਲੀ ਸੰਸਥਾ
ਸ਼੍ਰੋਮਣੀ ਕਮੇਟੀ ਵੱਧ ਜਿੰਮੇਂਵਾਰ: ਸ. ਗੁਰਸੇਵਕ ਸਿੰਘ ਮਦਰੱਸਾ
ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਪੂਰਬ ਮੌਕੇ ਸੰਗਤਾਂ ਨੂੰ ਮਲਟੀਮੀਡੀਆ ਤਕਨੀਕ ਰਾਹੀਂ ਗੁਰਬਾਣੀ ਅਤੇ
ਇਤਿਹਾਸ ਸਬੰਧੀ ਜਾਣਕਾਰੀ ਦਿੱਤੀ
(ਜਸਬੀਰ ਸਿੰਘ ਫਰਵਾਲੀ/ਸਤਨਾਮ ਕੌਰ: ਫਰੀਦਾਬਾਦ/ਲੁਧਿਆਣਾ)
ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਪੂਰਬ ਮੌਕੇ ਪਿੰਡ ਫਰਵਾਲੀ ਨੇੜੇ ਲੋਹਟਬੱਧੀ ਵਿਖੇ
ਗੁਰਦੁਆਰਾ ਭਗਤ ਰਵਿਦਾਸ ਜੀ ਵਿਖੇ ਜਿਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਉਥੇ ਦੋ
ਰੋਜ਼ਾ ਗੁਰਮਤਿ ਸਮਾਗਮ ਵਿੱਚ ਗੁਰਸਿੱਖ ਫੈਮਿਲੀ ਕਲੱਬ ਅਤੇ ਗੁਰਮਤਿ ਪ੍ਰਚਾਰ ਕੌਂਸਿਲ ਦੇ ਸ.
ਗੁਰਸੇਵਕ ਸਿੰਘ ਮਦਰੱਸਾ ਨੇ ਸੰਗਤਾਂ ਨੂੰ ਮਲਟੀਮੀਡੀਆ ਤਕਨੀਕ ਰਾਹੀਂ ਗੁਰਬਾਣੀ ਅਤੇ ਗੁਰ ਇਤਿਹਾਸ
ਨਾਲ ਜੋੜਿਆ। ਉਨ੍ਹਾਂ ਭਗਤ ਰਵਿਦਾਸ ਜੀ ਦੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ਼ ਸ਼ਬਦਾਂ ਤੋਂ
ਦ੍ਰਿਸ਼ਟਾਂਤ ਰਾਹੀਂ ਦਸਿਆ ਕਿ ਭਗਤ ਰਵਿਦਾਸ ਜੀ ਨੇ ਰੱਬੀ ਬਾਣੀ ਰਾਹੀਂ ਮਨੁੱਖ ਨੂੰ ਪ੍ਰੇਮਾ ਭਗਤੀ
ਦਾ ਸੰਦੇਸ਼ ਦਿੱਤਾ ਹੈ ਪਰ ਅੱਜ ਅਸੀਂ ਭਗਤ ਰਵਿਦਾਸ ਜੀ ਦੇ ਨਾਂ `ਤੇ ਸਮਾਜ ਵਿੱਚ ਵੰਡੀਆਂ ਪਾ ਰਹੇ
ਹਾਂ। ਉਨ੍ਹਾਂ ਦਸਿਆ ਕਿ ਭਗਤ ਜੀ ਨੇ ਗੁਰਬਾਣੀ ਵਿੱਚ ਸਾਨੂੰ ਨਸ਼ਿਆਂ ਤੋਂ ਵਰਜਿਆ ਹੈ ਪਰ ਸਾਡਾ ਸਮਾਜ
ਨਸ਼ਿਆਂ ਵਿੱਚ ਬੁਰੀ ਤਰ੍ਹਾਂ ਜਕੜਿਆ ਪਿਆ ਹੈ, ਇਸ ਮੌਕੇ ਸ਼ਲਾਈਡ ਸ਼ੋ ਰਾਹੀਂ ਨਸ਼ਿਆਂ ਸਬੰਧੀ ਸਰਵੇਖਣ
ਰਿਪੋਰਟਾਂ ਵੀ ਵਿਖਾਈਆਂ ਗਈਆਂ। ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਸਮੁੱਚੀ ਮਨੁੱਖਤਾ ਦੇ
ਧਰਮ ਗ੍ਰੰਥ ਹਨ ਪਰ ਬਿਪਰਵਾਦ ਦੇ ਪ੍ਰਭਾਵ ਹੇਠ ਕੁੱਝ ਭੁਲੜ ਵੀਰਾਂ ਨੇ ਭਗਤ ਰਵਿਦਾਸ ਜੀ ਦੇ ਨਾਂ
ਹੇਠ ਵੱਖਰਾ ਗ੍ਰੰਥ ਬਣਾ ਲਿਆ ਹੈ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਕੀਮਤੀ ਖਜ਼ਾਨੇ ਜਿਸ ਵਿੱਚ ਭਗਤ
ਰਵਿਦਾਸ ਜੀ ਦੀ ਸਿੱਖਿਆਵਾਂ ਵੀ ਦਰਜ਼ ਹਨ ਤੋਂ ਵੱਖ ਕਰ ਕੇ ਅਪਣਾ ਹੀ ਨੁਕਸਾਨ ਕੀਤਾ ਹੈ, ਵੱਖਰੇ
ਗ੍ਰੰਥ ਨਾਲ ਕੇਵਲ ਇੱਕ ਖਿੱਤੇ ਦੇ ਲੋਕ ਹੀ ਉਸ ਗ੍ਰੰਥ ਅੱਗੇ ਝੁਕਣਗੇ ਜਦਕਿ ਗੁਰੂ ਗ੍ਰੰਥ ਸਾਹਿਬ ਜੀ
ਵਿੱਚ ਦਰਜ਼ ਭਗਤ ਜੀ ਵੱਲੋਂ ਉਚਾਰੀ ਰੱਬੀ ਬਾਣੀ ਨੂੰ ਸਮੁੱਚੀ ਮਨੁੱਖਤਾ ਨਮਸ਼ਕਾਰ ਕਰਦੀ ਹੈ। ਉਨ੍ਹਾਂ
ਅਫਸੋਸ ਜਤਾਉਂਦਿਆਂ ਕਿਹਾ ਕਿ ਰਵਿਦਾਸ ਭਾਈਚਾਰੇ ਦਾ ਸਿੱਖੀ ਤੋਂ ਦੂਰ ਜਾਣ ਲਈ ਸਿੱਖਾਂ ਦੀ ਸਰਵਉੱਚ
ਮੰਨੀ ਜਾਣ ਵਾਲੀ ਸੰਸਥਾ ਸ਼੍ਰੋਮਣੀ ਕਮੇਟੀ ਵੱਧ ਜਿੰਮੇਂਵਾਰ ਹੈ ਕਿਉਂਕਿ ਇਸ ਭਾਈਚਾਰੇ ਦੇ ਲੋਕਾਂ
ਨੂੰ ਉਹ ਸਤਿਕਾਰ ਨਹੀਂ ਦਿੱਤਾ ਜਾ ਰਿਹਾ ਜਿਸ ਸਦਕਾ ਇਹ ਅਪਣੇ ਆਪ ਨੂੰ ਸਿੱਖ ਭਾਈਚਾਰੇ ਤੋਂ ਵੱਖ
ਸਮਝਣ ਲਗੇ ਹਨ ਅਤੇ ਆਪਣਾ ਇੱਕ ਵਿਸ਼ੇਸ਼ ਖਿੱਤਾ ਬਣਾ ਲਿਆ ਹੈ। ਸ. ਗੁਰਸੇਵਕ ਸਿੰਘ ਨੇ ਕਿਹਾ ਕਿ ਏਕ
ਪਿਤਾ ਏਕਸ ਕੇ ਹਮ ਬਾਰਿਕ ਸਿਧਾਂਤ ਮੁਤਾਬਕ ਗੁਰਬਾਣੀ ਜਾਤ-ਪਾਤ ਨੂੰ ਮੁੱਲੋਂ ਰੱਦ ਕਰਦੀ ਹੈ ਇਸੇ
ਖਾਤਰ ਬਿਪਰ ਵੱਲੋਂ ਨੀਵੀਂ ਜਾਤ ਦਾ ਮੰਨਣ ਵਾਲੇ ਭਗਤ ਸਾਹਿਬਾਨ ਦੀਆਂ ਰਚਨਾਵਾਂ ਨੂੰ ਗੁਰੂ ਗ੍ਰੰਥ
ਸਾਹਿਬ ਵਿੱਚ ਦਰਜ਼ ਕਰ ਕੇ ਬਰਾਬਰਤਾ ਦਾ ਦਰਜ਼ਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਬਿਪਰ ਦੇ ਪ੍ਰਭਾਵ
ਹੇਠ ਕੁੱਝ ਭੁੱਲੜ ਵੀਰ ਭਗਤ ਜੀ ਦੀ ਸਿੱਖਿਆਵਾਂ ਨੂੰ ਮੰਨਣ ਤੋਂ ਇਨਕਾਰੀ ਹਨ ਕਿਉਂਕਿ ਭਗਤ ਰਵਿਦਾਸ
ਜੀ ਜਿਥੇ ਰੱਬੀ ਬਾਣੀ ਵਿੱਚ ਪ੍ਰੇਮਾ ਭਗਤੀ ਨਾਲ ਜੁੜਨ ਲਈ ਅਪਣੇ ਆਪ ਨੂੰ ਰੱਬ ਜੀ ਦਾ ਜਨ ਕਹਿੰਦੇ
ਹਨ ਉਥੇ ਉਹ ਲੋਕ ਭਗਤ ਜੀ ਨੂੰ ਗੁਰੂ, ਸਤਿਗੁਰੂ ਆਦਿ ਨਾਂ ਨਾਲ ਸੰਬੋਧਨ ਕਰ ਕੇ ਇਹ ਸੋਚੀਂ ਬੈਠੇ ਹਨ
ਕਿ ਸ਼ਾਇਦ ਇਸ ਨਾਲ ਉਹ ਭਗਤ ਜੀ ਨੂੰ ਉੱਚਾ ਦਰਜ਼ਾ ਦਿਵਾ ਦੇਣਗੇ ਪਰ ਉਹ ਭੁਲੇਖੇ ਵਿੱਚ ਹਨ। ਜਦੋਂ
ਸਮੁੱਚੀ ਮਨੁੱਖਤਾ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੀਸ ਝੁਕਾਉਂਦੀ ਹੈ ਤਾਂ ਭਗਤ ਰਵਿਦਾਸ ਜੀ ਨੂੰ
ਵੀ ਗੁਰੂ ਸਾਹਿਬਾਨਾਂ ਵਰਗਾ ਸਤਿਕਾਰ ਪ੍ਰਾਪਤ ਹੁੰਦਾ ਹੈ। ਅਸਲ ਵਿੱਚ ਭਗਤ ਰਵਿਦਾਸ ਜੀ ਦਾ ਉੱਚਾ
ਦਰਜ਼ਾ ਤਾਂ ਹੀ ਹੈ ਜਦ ਅਸੀਂ ਭਗਤ ਰਵਿਦਾਸ ਜੀ ਦੇ ਪ੍ਰੇਮਾ ਭਗਤੀ ਦੇ ਸੰਦੇਸ਼ ਅਤੇ ਬੇਗਮਪੁਰਾ ਦੇ
ਸਿਧਾਂਤ ਨੂੰ ਚੰਗੀ ਤਰ੍ਹਾਂ ਸਮਝ ਕੇ ਸਮਾਜ ਵਿੱਚ ਵੰਡੀਆਂ ਪਾਉਣ ਵਾਲੀ ਖੇਡ ਤੋਂ ਅਪਣੇ ਆਪ ਨੂੰ ਦੂਰ
ਰਖਾਂਗੇ। ਇਸ ਮੌਕੇ ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਸਬੰਧਤ ਫਿਲਮਾਂ ਵੀ ਵਿਖਾਈਆਂ ਗਈਆਂ। ਇਹ ਸਾਰੀ
ਸੇਵਾਵਾਂ ਨਿਸ਼ਕਾਮ ਤੌਰ `ਤੇ ਨਿਭਾਈਆਂ ਗਈਆਂ ਗੁਰਦੁਆਰੇ ਦੇ ਪ੍ਰਬੰਧਕਾਂ ਵੱਲੋਂ ਸ. ਗੁਰਸੇਵਕ ਸਿੰਘ
ਨੂੰ ਸਨਮਾਨਤ ਕੀਤਾ।
'ਸਿੱਖ ਮਾਰਗ' ਦੇ ਪਾਠਕਾਂ ਦੀ ਜਾਣਕਾਰੀ ਲਈ
ਮੈਂ ਅਤੇ ਮੇਰਾ ਕੰਪਿਊਟਰ ਅਚਾਨਕ ਹੀ ਢਿੱਲੇ-ਮੱਠੇ ਹੋ ਗਏ ਇਸ ਲਈ ਪਿਛਲੇ ਤਿੰਨ ਦਿਨਾਂ ਤੋਂ 'ਸਿੱਖ ਮਾਰਗ' ਅੱਪਡੇਟ ਨਹੀਂ ਹੋ ਸਕਿਆ। ਫਰਵਰੀ 15 ਨੂੰ ਸਵੇਰੇ ਹੀ ਕੰਪਿਊਟਰ ਬਿੱਲਕੁੱਲ ਜਵਾਬ ਦੇ ਗਿਆ। ਇਸ ਨੂੰ ਠੀਕ ਕਰਨ ਲਈ ਦੋ ਦਿਨ ਲੱਗ ਗਏ। ਹਾਰਡ ਡਰਾਈਵ ਨੂੰ ਫਾਰਮੇਟ ਕਰਕੇ ਚਾਲੂ ਤਾਂ ਕਰ ਲਿਆ ਹੈ ਪਰ ਹਾਲੇ ਹੋਰ ਸਾਰੇ ਪ੍ਰੋਗਰਾਮ ਪਉਣ ਤੋਂ ਰਹਿੰਦੇ ਹਨ। ਮੈਂ ਖੁਦ ਵੀ ਕਈ ਹਫਤਿਆਂ ਤੋਂ ਥੋੜਾ ਢਿੱਲਾ ਸੀ, ਇਕ ਭਾਰੀ ਚੀਜ਼ ਚੱਕਣ ਨਾਲ ਪਿੱਠ ਵਿਚ ਕੁੱਝ ਦਰਦ ਹੋ ਰਿਹਾ ਸੀ। ਪਰ ਇਕ ਹਫਤੇ ਤੋਂ ਤਾਂ ਸਾਰੀ ਲੱਤ ਵਿਚ ਅਤੇ ਖਾਸ ਕਰਕੇ ਗੋਡੇ ਵਿਚ ਕੁੱਝ ਜਿਆਦਾ ਹੀ ਦਰਦ ਹੋ ਰਿਹਾ ਹੈ। ਮੈਂ ਥੋੜੇ ਕੀਤੇ ਡਾਕਟਰ ਦੇ ਨਹੀਂ ਜਾਂਦਾ ਪਰ ਹੁਣ ਲਗਾਤਾਰ ਕਈ ਵਾਰੀ ਜਾਣਾ ਪਿਆ ਅਤੇ ਅੱਜ ਹੀ ਐਕਸਰੇ ਕਰਵਾ ਕੇ ਆਇਆ ਹਾਂ। ਇਸ ਲਈ ਸ਼ਾਇਦ ਕੁੱਝ ਦਿਨ ਹੋਰ ਲੱਗ ਜਾਣ ਆਮ ਵਾਂਗ ਅੱਪਡੇਟ ਕਰਨ ਲਈ-ਸੰਪਾਦਕ।
(14/02/11)
ਹਰਦੇਵ ਸਿੰਘ, ਜੰਮੂ
ਸਤਿਕਾਰ ਯੋਗ ਸ. ਸੁਖਵਿੰਦਰਜੀਤ ਸਿੰਘ
(ਅਸਟ੍ਰੇਲੀਆ) ਜੀਉ,
ਸਤਿ ਸ੍ਰੀ ਅਕਾਲ!
ਆਪ ਜੀ ਦਾ ਬਹੁਤ ਧਨਵਾਦ! ਸਭ ਤੋਂ ਪਹਿਲਾਂ ਆਪ ਜੀ ਤੋਂ ਛਿਮਾ ਦਾ ਜਾਚਕ ਹਾਂ
ਕਿ ਆਪ ਜੀ ਦੇ ‘ਸਿੱਖ ਮਾਰਗ. ਕਾਮ` ਤੇ ਛਪੇ ਪੱਤਰ (੨੯. ੦੧. ੧੧) ਦਾ ਜੁਆਬ ਦੇਣ ਵਿੱਚ
ਦੇਰੀ ਹੋ ਗਈ। ਦਰਅਸਲ ਦਾਸ ਕਿਸੇ ਨਿਜੀ ਕੰਮ ਕਾਰਣ ਕਰੀਬ ਦੋ ਹਫ਼ਤੇ ਮਸਰੂਫ਼ ਰਿਹਾ ਸੀ ਅਤੇ ਆਪਣੇ ਵੱਲ
ਆਪ ਜੀ ਦੇ ਪੱਤਰ ਨੂੰ ਅੱਜ ਹੀ ਪੜਿਆ ਹੈ।
ਆਪ ਜੀ ਦੇ ‘ਨਿਰਾਸ਼ਾ ਭਰੇ` ਪੱਤਰ ਵਿੱਚ ਕਿਧਰੇ ਵੀ ਮੇਰੀ ਸ਼ਾਨ ਦੇ ਖਿਲਾਫ਼
ਕੋਈ ਵੀ ਗੱਲ ਨਹੀਂ। ਵੀਰ ਜੀ ਵੈਸੇ ਵੀ ਮੈਂ ਕੋਈ ਵੱਡਾ ‘ਸ਼ਾਨਦਾਰ` ਬੰਦਾ ਨਹੀਂ ਹਾਂ ਕਿ ਆਪ
ਜੀ ਨੂੰ ਮਾਫ਼ੀ ਮੰਗਣ ਦੀ ਲੋੜ ਹੋਵੇ। ਰਹੀ ਗੱਲ ਆਪ ਜੀ ਦੀ ‘ਨਿਰਾਸ਼ਾ` ਦੀ ਤਾਂ ਗੁਰੂ ਨਾਨਕ ਨੂੰ
ਗੁਰੂ ਕਹਿਣ ਦੇ ਸੰਕੋਚ ਵਿੱਚ ਲਭਰੇਜ਼ ਆਪ ਜੀ ਦੇ ਨੁਕਤਾ-ਏ ਨਿਗਾਹ ਦੀ ਨਿਰਾਸ਼ਾ ਮੈਂ ਸਮਝ ਸਕਦਾ ਹਾਂ।
ਇਹ ਮੇਰੇ “ਸ਼ਬਦਾਂ ਦੇ ਹੇਰ ਫੇਰ” ਦੀ ਗੱਲ ਨਹੀਂ ਬਲਕਿ ਆਪ ਜੀ ਦੀ ਆਪਣੀ ‘ਗੁੰਝਲਦਾਰੀ` ਹੈ ਜਿਸ
ਵਿੱਚ ਆਪਣੇ ਲਈ ਨਿਰਾਸ਼ਾ ਪਨਪਦੀ ਸਕਦੀ ਹੈ ਅਤੇ ਦੁਜਿਆਂ ਲਈ ਵੱਡੇ ਭੁਲੇਖੇ।
ਆਪ ਜੀ ਨੇ ਲਿਖਿਆ ਹੈ: “ਆਪ ਨੇ ਜੋ ਗੁਰੂ ਗ੍ਰੰਥ ਸਾਹਿਬ ਅਤੇ ਦੱਸ ਗੁਰੂ
ਸਾਹਿਬ ਦੀ ਬਾਣੀ ‘ਤੇ ਵਿਚਾਰ ਦਿੱਤੀ ਹੈ, ਉਹ ਮੈਨੂੰ ਅਨਪੜ੍ਹ ਨੂੰ ਸਮਝ ਨਹੀਂ ਆਈ … … “
ਵੀਰ ਜੀ, ਯਕੀਨ ਜਾਨਣਾ ਕਿ ਆਪ ਜੀ ਨੂੰ ਸਚਮੁੱਚ ਉਹ ਸਮਝ ਨਹੀਂ ਆਇਆ ਜੋ ਮੈਂ
ਇਸ ਨੁਕਤੇ ਬਾਰੇ ਲਿਖਿਆ ਸੀ। ਇਸ ਲਈ ਦੁਬਾਰਾ ਪੜਨ ਦੀ ਖੇਚਲ ਕਰਨਾ ਕਿ ਦਾਸ ਨੇ ਕੀ ਲਿਖਿਆ ਹੈ? ਆਪ
ਜੀ ਨੂੰ ਆਪਣੇ ਸੁਆਲਾਂ ਦਾ ਜਵਾਬ ਮਿਲ ਜਾਏਗਾ। ਮੇਰੇ ਲਈ ਬਾਰ-ਬਾਰ ਲਿਖਣਾ ਠੀਕ ਨਹੀਂ। ਪਰ ਫ਼ਿਰ ਵੀ
ਜੇ ਸਮਝ ਨਾ ਆਇਆ ਤਾਂ ਦਾਸ ਹਾਜ਼ਰ ਹੈ। ਦੁਬਾਰਾ ਸਪਸ਼ਟ ਕਰਨ ਦਾ ਜਤਨ ਕਰਾਂਗਾ।
ਆਪ ਜੀ ਨੇ ਅੱਗੇ ਲਿਖਿਆ ਹੈ: “ਇਸਤਰੀ ਜਾਂ ਪੁਰਸ਼ ਲਿੱਖਣ ਦਾ ਮਤਲਬ ਹੈ,
ਦੋਨਾਂ ਨੂੰ ਅਲੱਗ-ਅਲੱਗ ਸੰਬੋਧਿਤ ਕਰਨਾ, ਇੱਕ ਮੰਨ ਕੇ ਨਹੀਂ। ਤੁਸੀਂ ਗੁਰਬਾਣੀ ਵਿਚੋਂ ਸ਼ਬਦ ਲੈ ਕੇ
ਸਹੀ ਸਾਬਤ ਕਰਨ ਦਾ ਜਤਨ ਕੀਤਾ ਹੈ ਕਿ ਇਹ ਦੋ ਅਲੱਗ-ਅਲੱਗ ਲਿੰਗ ਹਨ। ਕੀ ਤੁਸੀਂ ਗੁਰਬਾਣੀ ਵਿਚੋਂ
ਸਾਬਤ ਕਰ ਸਕਦੇ ਹੋ ਕਿ ਗੁਰਬਾਣੀ ਦੋਨਾਂ ਨੂੰ ਅਲੱਗ ਮੰਨਦੀ ਹੈ ਤੇ ਅਲੱਗ-ਅਲੱਗ ਸੰਬੋਧਿਤ ਕਰ ਕੇ
ਉਪਦੇਸ਼ ਕਰਦੀ ਹੈ?
ਵੀਰ ਜੀ ਇਹ ਬੇਲੋੜਾ ਸਵਾਲ ਹੈ। ਮੈਂ ਆਪ ਜੀ ਤੋਂ ਪੁੱਛਦਾ ਹਾਂ ਕਿ ਕੀ
ਗੁਰਬਾਣੀ ਵਿੱਚ ਮਨੁੱਖ ਜਾਤਿ ਦੀ ਗੱਲ ਕਰਨ ਵੇਲੇ ਵਰਤੇ ਗਏ ‘ਇਸਤਰੀ-ਪੁਰਸ਼` ਸ਼ਬਦਾਂ ਦੀ
ਵਰਤੋਂ ਨਾਲ ਸਿੱਖੀ ਸਿਧਾਂਤ ਭੰਗ ਕੀਤਾ ਗਿਆ ਹੈ? ਨਿਰਸੰਦੇਹ ਨਹੀਂ! ਗੁਰਬਾਣੀ ਇਸਤਰੀ-ਪੁਰਸ਼ ਦੋਹਾਂ
ਨੂੰ ਇੱਕ ਹੀ (ਮਨੁੱਖ ਹੀ) ਮੰਨਦੀ ਹੈ ਅਤੇ ਨਾਲ ਹੀ ਮਨੁੱਖਾ ਜਾਤਿ ਨੂੰ ਇਸਤਰੀ-ਪੁਰਖ ਦੀ ਤਫ਼ਸੀਲ
ਰਾਹੀਂ ਬਿਆਨ ਵੀ ਕਰਦੀ ਹੈ। ਆਪ ਜੀ ਖੁੱਲੀ ਮਨਸਿਕਤਾ ਰਾਹੀਂ ਇਸ ਤੇ ਵਿਚਾਰ ਕਰੋ। ਵੀਰ ਜੀ ਛੋਟੀ
ਜਿਹੀ ਗੱਲ ਨੂੰ ਸਮਝਣ-ਸਮਝਾੳਂਣ ਲਈ ਕਿਧਰੇ ਸਾਨੂੰ ਅਸਲ ਭਾਵ ਸਮਝਣ ਦੀ ਲੋੜ ਪੈ ਵੀ ਜਾਏ ਤਾਂ ਕੋਈ
ਅਸਮਾਨ ਨਹੀਂ ਟੁੱਟਦਾ। ਨੁਕਤਾਚੀਨੀ ਦੀ ਵੀ ਵਾਜਬ ਹੱਦ ਸਮਝਣੀ ਚਾਹੀਦੀ ਹੈ ਤਾਂ ਕਿ ਉਸ ਨੂੰ ਟੱਪ ਕੇ
ਨੁੱਕਤਾਚੀਨੀ ‘ਅਤਿ` ਦਾ ਰੂਪ ਨਾ ਅਖ਼ਤਿਆਰ ਕਰ ਲਵੇ।
ਮਿਸਾਲ ਦੇ ਤੋਰ ਤੇ ਜੇਕਰ ਰਹਿਤ ਮਰਿਯਾਦਾ ਵਿੱਚ ਲਿਖਿਆ ਹੋਵੇ ‘ਜੋ
ਮਨੁੱਖ` ਤਾਂ ਕੋਈ ਇਹ ਸਵਾਲ ਖੜੇ ਕਰ ਦੇਵੇ ਕਿ ਕਿਹੜਾ ਮਨੁੱਖ? ਚੰਗਾ ਜਾਂ ਮਾੜਾ? ਸੁਜਾਖਾ ਕਿ
ਅੰਨਾ? ਪੜਿਆ ਕਿ ਅਨਪੜ? ਭੋਲ ਸਕਣ ਵਾਲਾ ਕਿ ਗੁੰਗਾ? ਬੁੱਡਾ ਕਿ ਜਵਾਨ? ਵੀਰ ਜੀ ਸਵਾਲ ਤਾਂ ਹਰ
ਪਾਸੇ ਖੜੇ ਹੋ ਸਕਦੇ ਹਨ। ਸਿਆਣਪ ਤਾਂ ਇਹੀ ਹੈ ਕਿ ਮੁੱਖ ਭਾਵ ਸਮਝਿਆ ਜਾਵੈ ਅਤੇ ਐਸੇ ਬੇਕਾਰ ਦੇ
ਸਵਾਲ ਨਾ ਖੜੇ ਕੀਤੇ ਜਾਣ। ਇਸਤਰੀ-ਪੁਰਸ਼ ਸ਼ਬਦ ਮਨੁੱਖ ਸ਼ਬਦ ਦੀ ਹੀ ਵਿਆਖਿਆ ਹੈ।
ਜੋਕਰ ਮਨੁੱਖ ਸ਼ਬਦ ਦੀ ਤਫ਼ਸੀਲ ਸਮਝਣੀ ਹੋਵੇ ਤਾਂ ਉਹ ਇਸਤਰੀ-ਪੁਰਸ਼ ਰਾਹੀਂ ਹੀ
ਸਮਝੀ ਜਾ ਸਕਦੀ ਹੈ। ਤਫ਼ਸੀਲ ਦੀ ਵਰਤੋਂ ਕੋਈ ਮਾੜੀ ਗੱਲ ਨਹੀਂ। ਆਪ ਜੀ ਜ਼ਰਾ ਸਮਝਾਉਣਾ ਕਿ ਕੀ ‘ਮਨੁੱਖ`
ਦਾ ਭਾਵ ‘ਇਸਤਰੀ-ਪੁਰਸ਼` ਨਹੀਂ ਹੁੰਦਾ? ਜੇਕਰ ਹੁੰਦਾ ਹੈ ਤਾਂ ਇਹ ਦੋਵੇ ਗੱਲਾ ਇੱਕ ਹੀ
ਹਨ ਇਸ ਲਈ ਕੋਈ ਪਰੇਸ਼ਾਨੀ ਨਹੀਂ। ਇਸਤਰੀ-ਪੁਰਸ਼ ਦੀ ਹੋਂਦ ਰੱਬੀ ਸਚਾਈ ਹੈ ਇਨ੍ਹਾਂ ਦੀ ਪਛਾਂਣ ਤੋਂ
ਸੰਕੋਚ ਕੈਸਾ? ਕੀ ਪਰਮਾਤਮਾ ਨੇ ਮਨੁੱਖ ਜਾਤਿ ਵਿੱਚ ਇਸਤਰੀ-ਪੁਰਸ਼ ਬਣਾ ਕੇ ਵੰਡੀ ਪਾਈ ਹੈ?
ਨਿਰਸੰਦੇਹ ਨਹੀਂ ਪਾਈ! ਤੇ ਫ਼ਿਰ ਇਸਤਰੀ-ਪੁਰਸ਼ ਸ਼ਬਦ ਕਿਵੇਂ ਮਾੜੇ ਹੋ ਗਏ? ਵੀਰ ਜੀ ਇਸ ਤੇ ਵਿਚਾਰ
ਕਰੋ।
ਆਪ ਜੀ ਨੇ ਨਿਤਨੇਮ ਦੀ ਗੱਲ ਕਹੀ ਹੈ ਤਾਂ ਮੈਂ ਫ਼ਿਰ ਦੁਹਰਾ ਦੇਵਾਂ ਕਿ ਮੈਂ
ਇਸ ਬਾਰੇ ਆਪਣੀ ਜਾਣਕਾਰੀ ਲਈ ਪੜਚੋਲ ਕਰ ਰਿਹਾ ਹਾਂ ਜਿਸ ਵਿੱਚ ਕੋਈ ਮਾੜੀ ਗੱਲ ਨਹੀਂ। ਰਹੀ ਗੱਲ
ਕੁੱਝ ਹੋਰ ਲਿਖਤਾਂ ਦੀ ਤਾਂ ਗੁਰੂ ਗੋਬਿੰਦ ਸਿੰਘ ਜੀ ਕਈ ਵਾਰ ਲਿਖਤੀ ਪੱਤਰਾਂ ਰਾਹੀਂ ਵੀ ਸਿੱਖਾਂ
ਨੂੰ ਹੁਕਮ ਭੇਜਦੇ ਰਹੇ ਸੀ। ਉਹ ਹੁਕਮਨਾਮੇ ਲਿਖਤੀ ਹੋਣ ਦੇ ਬਾ-ਵਜੂਦ ਗੁਰਬਾਣੀ ਤਾਂ ਨਹੀਂ ਸੀ
ਹੁੰਦੇ ਪਰ ਗੁਰੂ ਦੇ ਲਿਖੇ ਜ਼ਰੂਰ ਹੁੰਦੇ ਸੀ। ਆਪ ਮੇਰੀ ਵਿਚਾਰ ਨੂੰ ਸਮਝਣ ਦਾ ਜਤਨ ਕਰੋ ਜੀ। ਆਪ ਜੀ
ਮੇਰੇ ਸਵਾਲਾਂ ਤੇ ਹੈਰਾਣ ਹੋਣ ਦੇ ਬਜਾਏ ਵਿਚਾਰ ਕਰਨ ਦੀ ਕਿਰਪਾਲਤਾ ਕਰੋ। ਆਪ ਜੀ ਹੀ ਦੱਸੋ ਕਿ
‘ਖੰਡੇ-ਬਾਟੇ ਦੀ ਪਾਹੁਲ` ਦਾ ਹੁਕਮ ਕੀ ਲਿਖਤੀ ਰੂਪ ਵਿੱਚ ਨਾਨਕ ਛਾਪ ਵਰਤ ਕੇ ਸ਼ਬਦ ਗੁਰੂ ਗ੍ਰੰਥ
ਸਾਹਿਬ ਜੀ ਦੇ ਮਾਧਿਅਮ ਹਾਹੀਂ ਜਾਰੀ ਕੀਤਾ ਗਿਆ ਸੀ? ਜੇਕਰ ਨਹੀਂ ਕੀਤਾ ਗਿਆ ਸੀ ਤਾਂ ਇਸ ਦਾ ਮਤਲਭ
ਇਹ ਹੋਇਆ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਬਚਨਾ ਨੂੰ ਜਾਂ ਲਿਖਤੀ ਅਹਕਾਮਾਂ ਨੂੰ ਗੁਰਬਾਣੀ ਅਨੁਸਾਰੀ
ਸਮਝ ਕੇ ਸਵੀਕਾਰਿਆ ਜਾਂਦਾ ਸੀ ਬੇਸ਼ੱਕ ਉਹ ਬਚਨ ਜਾਂ ਅਹਕਾਮ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ
ਨਹੀਂ ਵੀ ਸਨ।
ਇਹ ਇੱਕ ਅਟੱਲ ਸੱਚਾਈ ਹੈ ਕਿ ਗੁਰੂ ਗੁਬਿੰਦ ਸਿੰਘ ਜੀ ਨੇ ਗੁਰਬਾਣੀ ਨਹੀਂ
ਸੀ ਲਿਖੀ ਅਤੇ ਮੈਂ ਇਸ ਸੱਚਾਈ ਤੇ ਪੁਰਣ ਨਿਸ਼ਚਾ ਰੱਖਦਾ ਹਾਂ। ਪਰ ਇਸੇ ਅਧਾਰ ਤੇ ਇਹ ਕਹਿਣਾ ਕਿ
ਗੁਰੂ ਗੋਬਿੰਦ ਸਿੰਘ ਜੀ ਗੁਰਬਾਣੀ ਅਨੁਸਾਰੀ ਕੋਈ ਗੱਲ ਲਿਖ ਹੀ ਨਹੀਂ ਸੀ ਸਕਦੇ ਤਰਕ ਪੁਰਣ ਗੱਲ
ਨਹੀਂ ਜਾਪਦੀ। ਅਸੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਬਾਣੀ ਅਨੁਸਾਰੀ ਬਹੁਤ ਕੁੱਝ ਕਹਿੰਦੇ ਦਰਸਾਉਂਦੇ
ਤਾਂ ਹਾਂ ਪਰ ਬਾਣੀ ਅਨੁਸਾਰੀ ਕੁੱਝ ਲਿਖਦੇ ਸਵੀਕਾਰਨਾ ਨਹੀਂ ਚਾਹੁੰਦੇ। ਇਹ ਇੱਕ ਵਿਰੋਧਾਭਾਸ ਜਿਹਾ
ਪ੍ਰਤੀਤ ਹੁੰਦਾ ਹੈ। ਸਾਨੂੰ ਅਸਲ ਅਤੇ ਨਕਲ ਵਿੱਚ ਫ਼ਰਕ ਤਲਾਸ਼ਣ ਦੀ ਲੋੜ ਹੈ।
ਵੀਰ ਜੀਉ ਇੰਨੇ ਹੀ ਵਿਚਾਰਾਂ ਨਾਲ ਆਪ ਤੋਂ ਕਿਸੇ ਭੁੱਲ ਚੂਕ ਲਈ ਛਿਮਾ ਦਾ
ਜਾਚਕ ਹਾਂ। ਬਾਕੀ ਮੈਂ ਇੱਕ ਵਾਰ ਫ਼ਿਰ ਬੇਨਤੀ ਕਰ ਦੇਵਾਂ ਕਿ ਮੈਂ ਕੋਈ ‘ਸ਼ਾਨਦਾਰ` ਬੰਦਾ
ਨਹੀਂ ਹਾਂ ਅਤੇ ਇਸ ਲਈ ਆਪ ਜੀ ਵਲੇਂ ਮੇਰੀ “ਸ਼ਾਨ ਦੇ ਖ਼ਿਲਾਫ਼” ਵਰਗੀ ਕੋਈ ਗੱਲ ਹੀ ਨਹੀਂ।
ਹਰਦੇਵ ਸਿੰਘ, ਜੰਮੂ
(14/02/11)
ਅਮਰ ਜੀਤ ਸਿੰਘ ਚੰਦੀ
ਸਤਿਕਾਰ ਯੋਗ ਵੀਰ ਦਰਸ਼ਨ ਸਿੰਘ ਘਣਕਸ ਜੀ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਮੈਂ ਅੱਜ-ਤਕ ਇਹੀ ਕੋਸ਼ਿਸ਼ ਕੀਤੀ ਹੈ ਕਿ ਸਿੱਖ ਮਾਰਗ ਤੇ, ਕਿਸੇ ਵਿਸ਼ੇਸ਼ ਵਿਅਕਤੀ ਨੂੰ,
ਸੰਬੋਧਨ ਨਾ ਕਰਾਂ। ਪਰ ਮਜਬੂਰੀ ਹੈ, ਤੁਸੀਂ ਲਿਖਿਆ ਵੀ ਮੇਰੇ ਨਾਮ ਹੈ, ਪਾਇਆ ਵੀ ਸਿੱਖ ਮਾਰਗ ਤੇ
ਹੈ ਅਤੇ ਆਪਣਾ ਕੋਈ ਸੰਪਰਕ ਨੰਬਰ ਵੀ ਨਹੀਂ ਦਿੱਤਾ। ਇਸ ਲਈ ਜਵਾਬ ਵੀ ਸਿੱਖ ਮਾਰਗ ਤੇ ਹੀ ਪਾਉਣ ਲਈ
ਮਜਬੂਰ ਹਾਂ। ਤੁਹਾਡੀ ਚਿੱਠੀ ਪੜ੍ਹੀ, ਇਹ ਚਿੱਠੀ ਤੁਸੀਂ ਕਿਸ ਆਸ਼ੇ ਨਾਲ ਲਿਖੀ ਹੈ? ਇਹ ਤਾਂ ਤੁਸੀਂ
ਹੀ ਬਿਹਤਰ ਜਾਣ ਸਕਦੇ ਹੋ। ਪਰ ਮੈਂ ਇਹੀ ਸਮਝਿਆ ਹਾਂ ਕਿ ਮੇਰੀ ਇਸ ਬੇਨਤੀ ਬਾਰੇ, ਕੁੱਝ ਹੋਰ
ਵਿਸਤਾਰ ਦੇਣ ਦੀ ਲੋੜ ਹੈ, ਜੋ ਹੇਠ ਲਿਖੇ ਅਨੁਸਾਰ ਪੇਸ਼ ਕਰ ਰਿਹਾ ਹਾਂ।
(ੳ) ਤਹਾਡਾ ਸੁਝਾਉ ਬਹੁਤ ਵਧੀਆ ਹੈ, ਸ਼੍ਰੋਮਣੀ ਕਮੇਟੀ ਬਨਾਉਣ ਦਾ ਉਪਰਾਲਾ ਤਾਂ ਏਸੇ ਨੀਅਤ ਨਾਲ ਹੀ
ਕੀਤਾ ਗਿਆ ਸੀ ਪਰ ਭਾਰਤ ਸਰਕਾਰ ਅਧੀਨ ਪਾਸ ਹੋਏ ਬਿਲ ਦੀਆਂ ਮੱਦਾਂ ਅਤੇ ਵੋਟਾਂ ਦੀ ਰਾਜਨੀਤੀ ਨੇ,
ਇਸ ਨੂੰ ਕਿਸ ਪੱਧਰ ਤੇ ਲੈ ਆਂਦਾ ਹੈ? ਇਹ ਸਾਰੇ ਜਾਣਦੇ ਹਨ। ਤੁਸੀਂ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਕਰਨ
ਦੇ ਕਿੰਨੇ ਕੁ ਸਮਰੱਥ ਹੋ? ਇਹ ਤਾਂ ਤੁਸੀਂ ਹੀ ਜਾਣ ਸਕਦੇ ਹੋ। ਜੇ ਕਬਜ਼ਾ ਹੋ ਵੀ ਜਾਵੇ (ਜਿਸ ਦੀ
ਬਿਲਕੁਲ ਵੀ ਕੋਈ ਆਸ ਨਹੀਂ) ਤਾਂ ਵੀ ਸਾਰੇ ਕੰਮ ਵਿਧਾਨ ਅਨੁਸਾਰ ਹੀ ਹੋਣੇ ਹਨ। ਇੱਕ ਗੱਲ ਹੋਰ ਵੀ
ਧਿਆਨ ਮੰਗਦੀ ਹੈ ਕਿ ਸ਼੍ਰੋਮਣੀ ਕਮੇਟੀ ਦਾ ਅਧਿਕਾਰ ਛੇਤਰ ਸਿਰਫ ਪੰਜਾਬ (ਹਰਿਆਣਾ, ਹਿਮਾਚਲ ਅਤੇ
ਚੰਦੀਗੜ੍ਹ) ਤਕ ਹੀ ਸੀਮਤ ਹੈ।
(ਅ) ਤੁਸੀਂ ਅਕਾਲਤਖਤ ਬਾਰੇ ਲਿਖਿਆ ਹੈ “ਕਿ ਫੇਰ ਅਕਾਲ ਤਖਤ ਵੀ, ਇੱਕ ਆਜ਼ਾਦ ਹਸਤੀ ਵਾਲੀ ਕਚਹਰੀ ਬਣ
ਜਾਵੇਗਾ” ਵੀਰ ਜੀ ਅਕਾਲਤਖਤ ਦਾ ਸਿਧਾਂਤ ਕਿਸੇ ਕਚੈਹਰੀ ਵਾਲਾ ਨਹੀਂ ਹੈ, ਬਲਕਿ ਇੱਕ ਅਕਾਲ ਦੇ ਤਖਤ
ਵਾਲਾ ਹੈ, ਜਿਸ ਦੀ ਫੌਜ, ਖਾਲਸਾ ਪੰਥ ਦੇ ਨਮਾਇੰਦੇ, ਮਿਲ ਬੈਠ ਕੇ, ਅਕਾਲਪੁਰਖ ਵਲੋਂ ਸਿਰਜੇ, ਅਟੱਲ
ਕਾਨੂਨਾਂ ਦੇ ਆਧਾਰ ਤੇ ਫੈਸਲੇ ਕਰਦੇ ਹਨ। ਅਕਾਲ ਤਖਤ ਦਾ ਇਹ ਰੂਪ, ਭਾਰਤ ਵਿੱਚ ਬ੍ਰਾਹਮਣੀ ਹਕੂਮਤ
ਦੇ ਹੁੰਦਿਆਂ ਹਜ਼ਾਰਾਂ ਸਾਲਾਂ ਵਿੱਚ ਵੀ ਸਥਾਪਤ ਨਹੀਂ ਹੋਣ ਵਾਲਾ।
(ੲ) ਹੈਡਕਵਾਟਰ ਬਾਰੇ, ਕੋਈ ੪-੫ ਸਾਲ ਪਹਿਲਾਂ, ਮੁਹਾਲੀ ਵਿਖੇ ਦਰਜਣਾਂ ਮੀਟਿੰਗਾਂ ਵਿੱਚ ਵਿਚਾਰਿਆ
ਗਿਆ ਸੀ, ਅਤੇ ਇਸ ਬਾਰੇ ਮਤਾ ਵੀ ਪਾਸ ਕੀਤਾ ਗਿਆ ਸੀ, ਪਰ ਜੋ ਅੜਚਣਾ ਉਸ ਦੇ ਰਾਹ ਵਿੱਚ ਆਈਆਂ,
ਜਿਨ੍ਹਾਂ ਕਰ ਕੇ ਉਹ ਨਹੀਂ ਬਣ ਸਕਿਆ, ਉਹ ਇਵੇਂ ਹਨ। ਇੱਕ ਤਾਂ ਅਸੀਂ ਸਾਰੇ ਹੀ ਇਸ ਹੈਸੀਅਤ ਦੇ
ਸਾਂ, ਜਿਨ੍ਹਾਂ ਦੇ ਕਿਰਤ ਆਸਰੇ ਕਮਾਏ ਪੈਸਿਆਂ ਵਿਚੋਂ ਖਰਚਾ ਕੱਢ ਕੇ ਜੋ ਬਾਕੀ ਬਚਦਾ ਸੀ, ਉਹ ਵੀ
ਸਾਰਾ ਪੰਥਕ ਕੰਮਾਂ ਤੇ ਹੀ ਲਗ ਜਾਂਦਾ ਸੀ, ਜਿਸ ਕਾਰਨ ਇੱਕ ਏਕੜ ਜ਼ਮੀਨ, ੪-੬ ਕਮਰੇ, ੪-੬ ਕੰਪਿਊਟਰ,
ਲੋੜੀਂਦਾ ਫਰਨੀਚਰ, ੪-੬ ਵਰਕਰਾਂ ਦੀ ਤਨਖਾਹ ਕੱਢਣੀ ਵੀ ਸਾਡੇ ਵਸੋਂ ਬਾਹਰ ਦੀ ਗੱਲ ਸੀ। ਪੰਥ ਨੂੰ
ਅਪੀਲ ਕਰਨ ਬਾਰੇ ਵੀ ਅਸੀਂ ਮੁਤਫਿਕ ਨਹੀਂ ਹੋ ਸਕੇ, ਕਿਉਂਕਿ ਪੰਥ ਵਲੋਂ ਮਿਲਣ ਵਾਲੇ ਜਵਾਬ ਬਾਰੇ
ਅਸੀ ਜਾਣਦੇ ਸਾਂ।
(ਸ) ਪਿਛਲੇ ੪-੫ ਸਾਲ ਵਿੱਚ ਪੰਥ ਦੀ ਹਾਲਤ ਸੁਧਰਨ ਦੀ ਥਾਂ, ਹੋਰ ਨਿਘਾਰ ਵਲ ਗਈ ਹੈ, ਜਿਸ ਲਈ ਮੈਂ
ਪੰਥ ਨੂੰ ਅਪੀਲ ਕਰਨ ਦਾ ਮਨ ਬਣਾਇਆ ਸੀ। ਹਾਲਾਂਕਿ ਮੇਰੇ ਬੱਚਿਆਂ ਨੇ ਮੈਨੂੰ ਇਹ ਅਪੀਲ ਕਰਨ ਤੋਂ
ਰੋਕਿਆ ਸੀ, ਕਿ ਇਸ ਨਾਲ ਪੰਥ ਵਿੱਚ ਤੁਹਾਡਾ, ਕੋਈ ਚੰਗਾ ਸੁਨੇਹਾ ਨਹੀਂ ਜਾਵੇਗਾ। ਆਪਾਂ ਦੋ-ਚਾਰ
ਸਾਲ ਵਿੱਚ ਹੈਡਕਵਾਟਰ ਬਣਾ ਲਵਾਂਗੇ। ਪਰ ਮੈਂ ਇਹ ਸਮਝਦਿਆਂ ਕਿ ਬੱਚਿਆਂ ਦੀ ਸੋਚ ਅਜੇ ਏਨੀ ਵਿਕਸਤ
ਨਹੀਂ ਹੋਈ ਕਿ ਉਹ ਦੂਰ ਦੀ ਸੋਚ ਸਕਣ, ਉਹ ਨਹੀਂ ਸਮਝਦੇ ਕਿ ਖਾਲੀ ਹੈਡਕਵਾਟਰ ਬਣਾ ਲੈਣ ਨਾਲ ਕੁੱਝ
ਨਹੀਂ ਹੋਣ ਵਾਲਾ। ਇਹ ਤਾਂ ਦੁਨੀਆ ਦੇ ਸਿੱਖਾਂ ਨੂੰ ਇੱਕ ਦੂਸਰੇ ਦੇ ਸੰਪਰਕ ਵਿੱਚ ਜੋੜਨ ਦਾ ਇੱਕ
ਸਾਧਨ ਮਾਤਰ ਹੈ। ਅਸਲੀ ਕੰਮ ਤਾਂ ਸਾਰੀ ਦੁਨੀਆ ਵਿੱਚ ਫੈਲੇ ਸਿੱਖਾਂ ਨੇ ਇੱਕ ਜਾਲ ਦੀਆਂ ਤੰਦਾਂ ਵਾਙ
ਇੱਕ ਦੂਸਰੇ ਨਾਲ ਜੁੜ ਕੇ ਕਰਨਾ ਹੈ। (ਜਿਸ ਦਾ ਵੇਰਵਾ ਮੈਂ ਪਹਿਲਾਂ ਦੇ ਚੁੱਕਾ ਹਾਂ) ਇਹ ਤਾਂ ਪੰਥ
ਦੇ ਸ਼ੁਭਚਿੰਤਕਾਂ ਨੇ ਹੀ ਰਲ ਕੇ ਕਰਨਾ ਹੈ। ਦੂਸਰਾ ਦੋ-ਚਾਰ ਸਾਲ ਵਿੱਚ ਪੰਥ ਦਾ ਹੋਰ ਕਿੰਨਾ ਨੁਕਸਾਨ
ਹੋ ਜਾਵੇਗਾ? ਇਸ ਬਾਰੇ ਵੀ ਬੱਚੇ ਸੁਚੇਤ ਨਹੀਂ ਹਨ। ਸ, ਦਵਿੰਦਰ ਸਿੰਘ ਜੀ ਦੇ ਕਹਣ ਤੇ, ਉਸ ਦਾ
ਕੁੱਝ ਵਿਸਤਾਰ ਵੀ ਪੰਥ ਸਾਹਵੇਂ ਰੱਖਿਆ ਸੀ।
ਵੀਰ ਜੀ ਆਖਿਰ ਵਿੱਚ ਮੈਂ ਬਹੁਤ ਕੌੜੀਆਂ ਗੱਲਾਂ ਲਿਖਣ ਲੱਗਾ ਹਾਂ, ਮਿਹਰਬਾਨੀ ਕਰ ਕੇ ਵਿਚਾਰਨ ਅਤੇ
ਹਜ਼ਮ ਕਰਨ ਦੀ ਖੇਚਲ ਕਰਨਾ, ਗੁੱਸਾ ਨਹੀਂ ਕਰਨਾ।
(੧) ਮੈਂ ਸਿਰਫ ਸੰਖੇਪ ਜਿਹੀ ਜਾਣਕਾਰੀ ਦਿੰਦਿਆਂ, ਸਹਿਯੋਗ ਦੀ ਅਪੀਲ ਕੀਤੀ ਸੀ, ਇਸ ਬਾਰੇ ਕਿਸੇ
ਨੂੰ ਸਲਾਹ ਦੇਣ ਦੀ ਗੱਲ ਨਹੀਂ ਕਹੀ ਸੀ।
(੨) ਹੈਡਕਵਾਟਰ ਬਨਾਉਣ ਤੇ, ਉਸ ਨੂੰ ਪੱਕੇ ਪੈਰੀਂ ਚਲਦਾ ਰੱਖਣ ਤੇ, ਏਨੇ ਪੈਸੇ ਵੀ ਨਹੀਂ ਲੱਗਣੇ
ਹਨ, ਜਿੰਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਨਵੇਂ ਦਫਤਰ ਤੇ ਲੱਗ ਰਹੇ ਹਨ।
(੩) ਮੈਂ ਕਿਸੇ ਕੋਲੋਂ ਕੁੱਝ ਮੰਗ ਨਹੀਂ ਰਿਹਾ, ਬਲਕਿ ਆਪਣੀ ਜ਼ਿੰਦਗੀ ਦੇ ਬਾਕੀ ਬਚੇ ਸਮੇ ਵਿਚ,
ਸਿੱਖਾਂ ਨੂੰ ਜੋੜਨ ਦੇ ਉਪਰਾਲੇ ਵਜੋਂ ਇੱਕ ਪੈਰ ਪੁੱਟਣ ਦੀ ਕੋਸ਼ਿਸ਼ ਕਰਨ ਦੀ ਨੀਅਤ ਨਾਲ, ਇਹ ਕੁੱਝ
ਕਰ ਰਿਹਾ ਹਾਂ। ਬਾਕੀ ਤਾਂ ਦੁਨੀਆ ਦੇ ਸਿੱਖਾਂ ਨੇ ਮਿਲ-ਜੁਲ ਕੇ, ਇੱਕ ਦੂਸਰੇ ਦਾ ਦੁੱਖ-ਦਰਦ ਸਾਂਝਾ
ਕਰਨ ਦਾ ਮਾਹੌਲ ਸਿਰਜਣਾ ਹੈ।
(੪) ਮੈਂ ਕਿਸੇ ਨੂੰ ਕੋਈ ਲਾਰਾ ਨਹੀਂ ਲਗਾ ਰਿਹਾ, ਮੈਂ ਸਿਰਫ ਇਹ ਦੱਸਣਾ ਚਾਹੁੰਦਾ ਹਾਂ ਕਿ ਪਿਛਲੇ
ਦੋ ਸੌ ਸਾਲਾਂ ਵਿਚ, ਇਹ ਊਠ ਦਾ ਬੁਲ੍ਹ ਨਾ ਡਿਗਿਆ ਹੈ ਅਤੇ ਨਾ ਹੀ ਕੋਈ ਵਸੀਲਾ ਕੀਤੇ ਬਗੈਰ,
ਹੱਥ-ਪੈਰ ਹਿਲਾਏ ਬਗੈਰ, ਸਿੱਖੀ ਦਾ ਮਾਹੌਲ ਸੁਧਰਨਾ ਹੈ।
(੫) ਅੱਜ ਸਿੱਖਾਂ ਦੀ ਉਹ ਹਾਲਤ ਹੋਈ ਪਈ ਹੈ ਕਿ ਸੁਝਾਅ ਉਹ ਦਿੰਦੇ ਹਨ, ਜਿਨ੍ਹਾਂ ਦੇ ਸਿਰੇ ਚੜ੍ਹਨ
ਦੀ ਕੋਈ ਤੁਕ ਹੀ ਨਹੀਂ ਹੈ। ਜੇ ਕੋਈ ਬੰਦਾ ਕੋਈ ਕੰਮ ਕਰਨ ਦੀ ਗੱਲ ਕਰਦਾ ਹੈ ਤਾਂ, ਉਸ ਦੇ ਕੰਮ
ਬਾਰੇ ਏਨੇ ਸਵਾਲ ਕੀਤੇ ਜਾਂਦੇ ਹਨ ਕਿ ਉਹ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਹੀ, ਮੀਡੀਏ ਰਾਹੀਂ
ਜਗ-ਜ਼ਾਹਰ ਹੋ ਜਾਵੇ। ਕੰਮ ਹੋਵੇ ਭਾਵੇਂ ਨਾ ਹੋਵੇ, ਪਰ ਦੁਸ਼ਮਣ ਜ਼ਰੂਰ ਸੁਚੇਤ ਹੋ ਕੇ, ਉਸ ਕੰਮ ਨੂੰ
ਰੋਕਣ ਦਾ ਪ੍ਰਬੰਧ ਕਰ ਲਵੇ। ਜਦ ਕਿ ਦੂਸਰੇ ਧਰਮ ਸਾਰੇ ਕੰਮ ਕਰ ਲੈਂਦੇ ਹਨ ਤੇ ਕੋਈ ਧੂਆਂ ਵੀ ਨਹੀਂ
ਨਿਕਲਦਾ।
(੬) ਇੱਕ ਗੱਲ ਬੜੀ ਸਪੱਸ਼ਟ ਹੈ ਕਿ, ਇਸ ਪ੍ਰੋਗਰਾਮ ਬਾਰੇ ਸਿਰਫ ਉਨ੍ਹਾਂ ਨਾਲ ਹੀ ਵਿਚਾਰ ਕੀਤਾ
ਜਾਵੇਗਾ, ਜੋ ਨਾਲ ਚੱਲਣਗੇ। ਜਦ ਤੱਕ ਹੈਡਕਵਾਟਰ ਨਹੀਂ ਬਣ ਜਾਂਦਾ, ਸ਼ਹਿਰਾਂ ਵਿਚਲੀਆਂ ਕਮੇਟੀਆਂ
ਨਹੀਂ ਬਣ ਜਾਂਦੀਆਂ ਤਦ ਤੱਕ ਪਾਲਿਸੀ ਸਾਡੀ ਹੀ ਚਲੇਗੀ। ਸਾਲ ਮਗਰੋਂ, ਪਰਖ ਤੇ ਪੂਰੇ ਉਤਰੇ ਬੰਦਿਆਂ
ਨਾਲ ਵਿਚਾਰ-ਵਟਾਂਦਰਾ ਕਰ ਕੇ, ਸੰਵਿਧਾਨ ਬਣਾਇਆ ਜਾਵੇਗਾ, ਨਵਾਂ ਪ੍ਰੋਗਰਾਮ ਉਲੀਕਿਆ ਜਾਵੇਗਾ। (੭)
ਤੁਸੀਂ ਲਿਖਿਆ ਹੈ ਕਿ “ਮੇਰੇ ਖਿਆਲ ਵਿੱਚ ਅਸੀਂ ਨਿਸ਼ਾਨੇ ਤੋਂ ਥਿੜਕਣ ਦੀਆਂ ਸਕੀਮਾਂ ਬਣਾ ਰਹੇ ਹਾਂ।
ਵੀਰ ਜੀ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਚਾ ਤਾਂ ਉਹੀ ਹੈ, ਜੋ ਮੈਂ ਲਿਖ ਚੁੱਕਾ ਹਾਂ। ਤੁਸੀਂ ਆਪਣਾ
ਟੀਚਾ ਵੀ ਸਾਫ ਕਰ ਦੇਣਾ, ਹੋ ਸਕਦਾ ਹੈ ਕਿਸੇ ਥਾਂ ਮਿਲ ਕੇ ਚੱਲ ਸਕੀਏ। ਜਦ ਪੁਰਾਣੇ ਹੈਡਕਵਾਟਰ
ਬੇਕਾਰ ਹੋ ਜਾਣ ਤਾਂ ਸਿਆਣਪ ਏਸੇ ਵਿੱਚ ਹੁੰਦੀ ਹੈ ਕਿ ਨਵੇਂ ਹੈਡਕਵਾਟਰ ਬਣਾ ਲਏ ਜਾਣ। ਏਸੇ
ਅਕਲਮੰਦੀ ਆਸਰੇ ਸਿੱਖਾਂ ਨੇ ਪਿੰਡ ਅਤੇ ਸ਼ਹਿਰ ਛੱਡ ਕੇ ਜੰਗਲ-ਬੇਲਿਆਂ, ਬੀਹੜਾਂ ਵਿੱਚ ਹੈਡਕਵਾਟਰ
ਬਣਾ ਲਏ ਸਨ, ਜੇ ਉਹ ਅਜਿਹਾ ਨਾ ਕਰਦੇ ਤਾਂ ਅੱਜ ਸਿੱਖ, ਭਾਲਿਆਂ ਵੀ ਨਹੀਂ ਲੱਭਣਾ ਸੀ। ਅੱਜ ਵੀ
ਸਿੱਖਾਂ ਨੇ ਦੁਨੀਆ ਭਰ ਵਿੱਚ ਹੈਡਕਵਾਟਰ ਨਾ ਬਣਾਏ, ਤਾਂ ਇਨ੍ਹਾਂ ਦਾ ਜੋ ਹਾਲ ਭਾਰਤ ਵਿਚ, ਖਾਸ ਕਰ
ਕੇ ਪੰਜਾਬ ਵਿੱਚ ਹੋਵੇਗਾ, ਉਹ ਭਾਰਤ ਵਿਚਲੇ ਬੋਧੀਆਂ ਤੋਂ ਕੁੱਝ ਵੱਖਰਾ ਨਹੀਂ ਹੋਵੇਗਾ।
ਮੈਂ ਭੀਖ ਮੰਗਣ ਦਾ ਹਾਮੀ ਨਹੀਂ ਹਾਂ, ਹੱਕ ਲੈਣ ਦਾ ਚਾਹਵਾਨ ਹਾਂ, ਜਿਸ ਨੂੰ ਹੱਕ ਲੈਣ ਦੀ ਚਾਹ
ਹੋਵੇ, ਉਹ ਨਾਲ ਚੱਲੇ, ਜਿਸ ਨੂੰ ਹੱਕ ਲੈਣ ਦੀ ਚਾਹ ਨਾ ਹੋਵੇ, ਉਹ ਨਾਲ ਨਾ ਚੱਲੇ। ਮੇਰੀਆਂ ਇਨ੍ਹਾਂ
ਸੋਚਾਂ ਬਾਰੇ, ਜੇ ਤੁਸੀਂ ਕੋਈ ਉਸਾਰੂ ਸੁਝਾਅ ਦੇ ਸਕੋ ਤਾਂ ਧੰਨਵਾਦੀ ਹੋਵਾਂਗਾ। ਜੇ ਤੁਹਾਡੀ ਸੋਚ,
ਇਸ ਤੋਂ ਚੰਗੀ ਹੋਵੇ ਤਾਂ ਦੱਸਣਾ, ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਅਨੁਸਾਰ ਚੰਗੀ ਲੱਗੀ
ਤਾਂ ਬਿਨਾ ਕਿਸੇ ਹੀਲ-ਹੁੱਜਤ ਦੇ, ਆਪਣਾ ਪਲਾਨ ਛੱਡ ਕੇ, ਤੁਹਾਡੇ ਨਾਲ ਸਹਿਯੋਗ ਕਰਾਂਗੇ। ਜੇ
ਅਣਜਾਣੇ ਵਿਚ, ਕੁੱਝ ਤੁਹਾਡੀ ਸ਼ਾਨ ਦੇ ਬਰਖਿਲਾਫ ਲਿਖਿਆ ਗਿਆ ਹੋਵੇ ਤਾਂ ਖਿਮਾ ਕਰਨਾ।
ਸ਼ੁੱਭ ਚਿੰਤਕ ਅਮਰ ਜੀਤ ਸਿੰਘ ਚੰਦੀ
(14/02/11)
ਗੁਰਜੰਟ ਸਿੰਘ ਰੂਪੋਵਾਲੀ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
ਫਤਿਹ।
ਵੀਰ ਜੀ ਆਪ ਜੀ ਨੂੰ ਵੀਡੀਓ ਲਿੰਕ ਭੇਜੇ ਗਏ ਹਨ। ਸੋ ਖੇਚਲ ਕਰਕੇ ਸਾਈਟ ਤੇ ਪਾ ਦੇਣੇ ਜੀ।
'ਸਿੱਖ ਮਸਲੇ' ਭਾਗ 1-3 ਦੇ ਸਿਰਲੇਖ ਹੇਠ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੀ ਟੀਮ ਵੱਲੋਂ ਕੁੱਝ
ਮਸਲਿਆਂ ਤੇ ਵੀਚਾਰ ਕੀਤੀ ਗਈ ਹੈ।
ਧੰਨਵਾਦ ਸਹਿਤ
ਗੁਰਜੰਟ ਸਿੰਘ ਰੂਪੋਵਾਲੀ
8872667050
http://www.youtube.com/watch?v=fNJzu1UpkJU
http://www.youtube.com/watch?v=9TkcAAuCnGc
http://www.youtube.com/watch?v=u8JjKpQ2ttQ
(14/02/11)
ਬਲਦੇਵ ਸਿੰਘ ਫਿਰੋਜ਼ਪੁਰ
ੴਸਤਿਨਾਮ
ਸਾਰੇ ਪਾਠਕ ਤੇ ਲਿਖਾਰੀ ਵੀਰਾਂ ਨੂੰ ਗੁਰੂ ਫਤਿਹ ਬੁਲਾਈ ਪ੍ਰਵਾਨ ਹੋਵੇ ਜੀ।
ਸਰਦਾਰ ਰਘਬੀਰ ਸਿੰਘ ਢਿਲੋਂ ਜੀ,
ਆਪ ਜੀ ਦਾ ਲਿਖਿਆ ਲੇਖ “ਬ੍ਰਹਾਮਣ ਤੋਂ ਬ੍ਰਹਾਮਣਵਾਦ ਕਿਵੇਂ ਬਣਿਆ ਅਤੇ ਇਹ
ਕੀ ਹੈ” ਪੜ੍ਹਿਆ ਹੈ ਜੀ, ਆਪ ਜੀ ਨੇਂ ਇਹ ਲੇਖ ਬਹੁਤ ਹੀ ਖੋਜ, ਅਤੇ ਮੇਹਨਤ ਨਾਲ ਲਿਖਿਆ ਹੈ, ਅਤੇ
ਇਹ ਬਹੁਤ ਗਿਆਨ ਵਰਧਕ ਲੇਖ ਹੈ ਜੀ। ਆਪ ਜੀ ਨੇਂ ਸੰਖੇਪ ਜਿਹੇ ਵਿੱਚ ਸ਼ਬਦਾਂ ਵਿਚ, ਜਾਨਵਰ ਜੂਨੀਂ
ਤੋਂ ਲੈ ਕੇ, ਮਨੁੱਖ ਦੇ ਸੁਧਰੇ ਜਾਤਪਾਤ ਅਤੇ ਊਚ ਨੀਚ ਤੋਂ ਰਹਿਤ ਰੂਪ, ਅਤੇ ਫਿਰ ਮੰਨੂੰ ਤੋਂ ਲੈ
ਕੇ ਬ੍ਰਾਹਮਣਾਂ ਅਤੇ ਇਸਲਾਮੀ ਮੁਲਾਂ ਮੌਲਾਣਿਆਂ, ਕਸ਼ਤਰੀ ਰਾਜਿਆਂ ਅਤੇ ਮੁਸਲਮਾਨ ਹਾਕਮਾਂ ਅਤੇ
ਕਾਜੀਆਂ ਦੀਆਂ ਵਧੀਕੀਆਂ ਦੇ ਇਤਿਹਾਸ ਬਾਰੇ ਬਹੁਤ ਚਾਨਣਾਂ ਪਾਇਆ ਹੈ ਜੀ। ਅਖੀਰ ਵਿੱਚ ਆਪ ਜੀ
ਨੇਂ ਗੁਰਮਤਿ ਅਨੂੰਸਾਰ ਸੁਝਾਵਾਂ ਦੀ ਮੰਗ ਵੀ ਕੀਤੀ ਜੀ।
ਆਪ ਜੀ ਦਾ ਲੇਖ ਉਚ ਮਿਆਰੀ ਹੈ ਜੀ, ਹੋਰ ਵੀ ਬਹੁਤ ਸੂਝਵਾਨ ਲਿਖਾਰੀ ਜਾਂ
ਵਿਦਵਾਨ ਬਹੁਤ ਸੁਹਣੇਂ ਸੁਹਣੇਂ ਲੇਖ ਅਕਸਰ ਹੀ ਲਿਖਦੇ ਰਹਿੰਦੇ ਹਨ, ਜੋ ਸਾਰੇ ਹੀ ਵਾਹ-ਵਾਹ ਦੇ
ਹੱਕਦਾਰ ਹੁੰਦੇ ਹਨ। ਪਾਠਕ ਆਮ ਕਰਕੇ ਉਹਨਾਂ ਦੀ ਪ੍ਰਸੰਸਾ ਵੀ ਕਰਦੇ ਰਹਿੰਦੇ ਹਨ। ਆਪ ਜੀ ਨੇਂ
ਗੁਰਮਤਿ ਅਨੂੰਸਾਰ ਜੋ ਸੁਝਾਅ ਮੰਗੇ ਹਨ, ਇਹ ਬਹੁਤ ਹੀ ਵਧੀਆ ਗੱਲ ਹੈ। ਮੇਰਾ ਤਾਂ ਵਿਚਾਰ ਹੈ, ਕਿ
ਲਿਖਦੇ ਸਮੇਂ ਸਾਰੇ ਹੀ ਲਿਖਾਰੀਆਂ ਨੂੰ ਇਹ ਗੱਲ ਧਿਆਨ ਵਿੱਚ ਰੱਖਣੀਂ ਚਾਹੀਦੀ ਹੈ, ਕਿ ਜੋ ਅਸੀਂ
ਲਿਖ ਰਹੇ ਹਾਂ, ਉਸ ਦਾ ਗੁਰਮਤਿ ਅਨੂੰਸਾਰ ਕੋਈ ਕੀ ਮਹੱਤਵ ਹੈ। ਸਾਡੇ ਲਿਖੇ ਵਿਚੋਂ ਕੋਈ ਗੁਰਮਤਿ ਦੀ
ਸੇਧ ਜਾਂ ਸਿਖਿਆ ਵੀ ਮਿਲਦੀ ਹੈ ਜਾਂ ਨਹੀਂ। ਤੁਹਾਡੇ ਲੇਖ ਬਾਰੇ ਕੁੱਝ ਲਿਖਣ ਤੋਂ ਪਹਿਲਾਂ, ਮੈਂ
ਹਰਪ੍ਰੀਤ ਸਿੰਘ ਜੀ ਇਟਲੀ ਦੇ ੧੩ ਫਰਵਰੀ ਵਾਲੇ ਪੱਤਰ ਦੀ ਮਿਸਾਲ ਦੇਣੀ ਚਾਹਾਂ ਗਾ ਜੀ। ਇਸ ਪੱਤਰ ਦਾ
ਸਿਰਲੇਖ ਹੈ, “ਭਗਤ ਧੰਨਾਂ ਜੀ
ਨੇਂ ਪੱਥਰਾਂ ਵਿਚੋਂ ਰੱਬ ਨਹੀਂ ਪਾਇਆ” ਹਰਪ੍ਰੀਤ
ਸਿੰਘ ਜੀ ਲਿਖਦੇ ਹਨ।
ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ ਸਨ ਬੋਨੀਫਾਚੋ (ਵਿਰੋਨਾ,
ਇਟਲੀ) ਵਿਖੇ ਸ਼ਨੀਵਾਰ 12/02/2011 ਨੂੰ ਇਸ ਸ਼ਬਦ ਦੀ ਵੀਚਾਰ ਕਰਦਿਆਂ ਇਟਲੀ ਦੀ ਪਰਚਾਰ ਫੇਰੀ ਤੇ ਆਏ
ਸਿੱਖ ਕੌਮ ਦੇ ਮਹਾਨ ਪ੍ਰਚਾਰਕ ਤੇ ਉਘੇ ਲੇਖਕ ਪ੍ਰੋ: ਗੁਰਚਰਨ ਸਿੰਘ ਥਾਈਲੈਂਡ ਵਾਲਿਆਂ ਨੇ ਭਗਤ
ਧੰਨਾ ਜੀ ਦੇ ਉਚਾਰਨ ਕੀਤੇ ਹੋਏ ਸ਼ਬਦ ਦੀ ਵੀਚਾਰ ਕਰਦਿਆਂ ਕਿਹਾ ਕਿ ਭਗਤ ਜੀ ਨੇ ਪੱਥਰ ਪੂਜ ਕੇ ਰੱਬ
ਨਹੀਂ ਪਾਇਆ। ਉਹਨਾਂ ਨਾਲ ਸੰਬੰਧੀ ਸਾਖੀਆਂ ਦੀ ਪੂਣਛਾਣ ਕਰਦਿਆਂ ਦੱਸਿਆ ਕਿ ਸਿੱਖੀ ਦਾ ਸਿਧਾਂਤ
ਗੁਰਬਾਣੀ ਸ਼ਬਦ ਵਿਚਾਰ ਵਿੱਚ ਹੈ ਨਾ ਕਿ ਗੈਰ ਲੋਕਾਂ ਦੇ ਲਿਖੇ ਹੋਏ ਇਤਿਹਾਸ ਅਨੁਸਾਰ। ਸ਼ਬਦ ਦੀ
ਵਿਚਾਰ ਵਿੱਚੋਂ ਉਦਾਹਰਣਾਂ ਦੇ ਕੇ ਦੱਸਿਆ ਗਿਆ ਕਿ ਅੱਜ ਅਸੀਂ ਗੁਰਦੁਆਰਿਆਂ ਵਿੱਚ ਪੱਥਰਾਂ ਵਾਂਗ
ਪੂਜਾ ਕਰ ਰਹੇ ਹਾਂ। ਸ਼ਬਦ ਦੀ ਵਿਚਾਰ ਮਗਰੋਂ ਲਗਭਗ ਸਾਰੀ ਸੰਗਤ ਨੇ ਦੋ-ਤਿੰਨ ਘੰਟੇ ਸਵਾਲ-ਜਵਾਬ ਵੀ
ਕੀਤੇ। ਪ੍ਰੋ: ਹੋਣਾਂ ਨੇ ਸਾਰਿਆ ਦੇ ਜਵਾਬ ਗੁਰਬਾਣੀ ਦੀ ਰੋਸ਼ਨੀ ਵਿੱਚ ਦਿੱਤੇ।
ਅੱਜ ਪਾਠਕ ਕਾਫੀ ਜਾਗਰੂਕ ਹੋ ਚੁੱਕਾ ਹੈ, ਇਹ ਗੱਲ ਤਾਂ ਹੁਣ ਤਕੀਬਨ ਸਾਰੇ
ਪਾਠਕ ਹੀ ਜਾਣਦੇ ਹਨ, ਕਿ ਧੰਨੇਂ ਭਗਤ ਨੇਂ ਰੱਬ ਨੂੰ ਪੱਥਰਾਂ ਵਿਚੋਂ ਨਹੀਂ ਪਾਇਆ ਸੀ। ਅਤੇ ਨਾਂ ਹੀ
ਰੱਬ ਪੱਥਰਾਂ ਵਿਚੋਂ ਮਿਲਦਾ ਹੈ। ਇੱਕ ਲਿਖਾਰੀ ਜਾਂ ਪ੍ਰਚਾਰਕ ਤੋਂ ਅੱਜ ਦਾ ਪਾਠਕ ਇਹ ਜਾਨਣਾਂ
ਚਾਹੁੰਦਾ ਹੈ, ਕਿ ਇਸ ਸ਼ਬਦ ਵਿਚੋਂ ਸਾਨੂੰ ਸਿੱਖਿਆ ਕੀ ਮਿਲਦੀ ਹੈ? ਜੇ ਧੰਨੇ ਭਗਤ ਨੇਂ
ਪੱਥਰਾਂ ਵਿਚੋਂ ਰੱਬ ਨੂੰ ਨਹੀਂ ਪਾਇਆ, ਤਾਂ ਫਿਰ ਧੰਨੇ ਭਗਤ ਨੇਂ ਰੱਬ ਨੂੰ ਕਿਸ ਤਰਾਂ ਪਾਇਆ?
ਧੰਨੇਂ ਭਗਤ ਨੇਂ ਇਹ ਸ਼ਬਦ ਕਿਉਂ (ਕਿਸ ਕਾਰਨ) ਲਿਖਿਆ? ਸ੍ਰੀ ਗੁਰੂ ਅਰਜਨ ਦੇਵ ਜੀ ਮਹਾਂਰਾਜ ਜੀ ਨੇਂ
ਇਹ ਸ਼ਬਦ, ਸਾਨੂੰ ਕੋਈ ਗੁਰਮਤਿ ਦੇਣ ਵਾਸਤੇ, ਕੁੱਝ ਸਮਝਾਉਣ ਜਾਂ ਸਿਖਾਉਣ (ਸਿਖਿਆ ਦੇਣ) ਵਾਸਤੇ
ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕੀਤਾ ਹੈ, ਜਾਂ ਕਿ ਸਿਰਫ ਪੜ੍ਹਨ ਜਾਂ ਕੱਥਾ ਕਰਨ ਵਾਸਤੇ ਦਰਜ
ਕੀਤਾ ਹੈ। ਜੇ ਸਾਨੂੰ ਸਿੱਖਿਆ ਦੇਣ ਵਾਸਤੇ ਦਰਜ ਕੀਤਾ ਹੈ ਤਾਂ, ਮੈਂ ਬੇਨਤੀ ਕਰਨੀਂ ਚਾਹਵਾਂ ਗਾ,
ਕੇ ਪ੍ਰੋ: ਗੁਰਚਰਨ ਸਿੰਘ ਜੀ ਥਾਈਲੈਂਡ ਵਾਲੇ ਪਾਠਕਾਂ ਅਤੇ ਸਰੋਤਿਆਂ ਨੂੰ ਇਹ ਜਰੂਰ ਦੱਸਣ, ਕਿ ਇਸ
ਸ਼ਬਦ ਵਿਚੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ, ਅਤੇ ਅਸੀਂ ਇਸ ਸ਼ਬਦ ਵਿਚੋਂ ਕੀ ਸਿੱਖਣਾਂ ਹੈ। ਅਸੀਂ ਇਸ
ਸ਼ਬਦ ਵਿਚੋ ਕੀ ਲਾਭ ਉਠਾਉਣਾਂ ਹੈ।
ਸਰਦਾਰ ਰਘਬੀਰ ਸਿੰਘ ਢਿਲੋਂ ਜੀ, ਤੁਹਾਡੇ ਲੇਖ ਵਿਚੋਂ ਮੇਰੀ ਤੁੱਛ ਜਿਹੀ ਸਮਝ ਮੁਤਾਬਿਕ
ਗੁਰਮਤਿ ਅਨੂੰਸਾਰ ਜੋ ਵਿਚਾਰ ਜਾਂ ਸਵਾਲ ਉਠਦੇ ਹਨ, ਉਹ ਮੈਂ ਆਪ ਜੀ ਅਤੇ ਸੱਭ ਪਾਠਕਾਂ ਦੇ
ਧਿਆਨ ਲਿਆਉਣਾਂ ਚਾਹੁੰਦਾ ਹਾਂ ਜੀ। ਆਪ ਜੀ ਨੇਂ ਲਿਖਿਆ ਹੈ।
ਬ੍ਰਾਹਮਣ ਦੀ ਬ੍ਰਹਮ ਦੇ ਦੂਤ ਵਜੋਂ ਆਪੇ ਬਣਾ ਲਈ ਇਸ ਉਚੀ ਪਦਵੀ ਨੂੰ ਭਗਤ
ਕਬੀਰ ਨੇ ਲਲਕਾਰਦਿਆਂ ਕਿਹਾ
‘ਜੋ ਤੂੰ ਬ੍ਰਾਹਮਣ, ਬ੍ਰਾਹਮਣੀ ਜਾਇਆ॥ ਤਉ ਆਨ ਬਾਟ ਕਾਹੇ ਨਹੀਂ ਆਇਆ॥’ (324)
ਪਰ ਕਿਉਂਕਿ ਉਸ ਵੇਲੇ ਕਸ਼ਤਰੀਆਂ ਘਰ
ਜੰਮੇ ਰਾਜਿਆਂ ਅਤੇ ਉਨ੍ਹਾਂ ਦੇ ਅਖੌਤੀ ਬ੍ਰਾਹਮਣ ਧਰਮ-ਗੁਰੂਆਂ ਦਾ ਜਨਤਾ ਦੀ ਅਗਿਆਣਤਾ ਕਾਰਨ ਬੋਲ
ਬਾਲਾ ਸੀ, ਗ਼ਰੀਬ ਘਰੀਂ ਜੰਮੇ ਕਬੀਰ ਵਰਗੇ ਭਗਤਾਂ ਦੇ ਸ਼ਾਂਤਮਈ ਸੰਸਕਾਰਾਂ ਦਾ ਫਾਇਦਾ ਉਠਾ ਕੇ ਅਪਣੀ
ਹਿੰਸਾ ਅਤੇ ਸਮਾਜੀ ਉਚਤਾਈ ਕਾਰਨ ਇਸ ਗਠਜੋੜ ਨੇ ਭਗਤਾਂ ਦੀ ਇੱਕ ਵੀ ਨਾ ਚਲਣ ਦਿਤੀ।
ਥੋੜਾ ਅੱਗੇ ਜਾ ਕੇ ਆਪ ਲਿਖਦੇ ਹੋ
ਗੁਰੂ ਨਾਨਕ ਦਾ ਜਨਮ ਇਨ੍ਹਾਂ ਪ੍ਰਸਥਿਤੀਆਂ ਵਿੱਚ ਹੋਇਆ ਅਤੇ ਜਦੋਂ 9 ਸਾਲ
ਦੀ ਉਮਰ ਵਿੱਚ ਉਨ੍ਹਾਂ ਨੇ ਆਲੇ ਦੁਆਲੇ ਨਿਗਾਹ ਮਾਰੀ ਤਾਂ ਮਹਿਸੂਸ ਕੀਤਾ ਕਿ ਜਨਤਾ ਦੀ ਅਜੇਹੀ
ਤਰਸਯੋਗ ਹਾਲਤ ਦੀ ਜ਼ੁਮੇਵਾਰ ਉਨ੍ਹਾਂ ਦੀ ਮਨੋਬਲ ਦੀ ਕਮਜ਼ੋਰੀ, ਧਾਰਮਿਕ ਅਗਿਆਣਤਾ, ਭਰਮ ਭੁਲੇਖਿਆਂ
ਭਰਿਆ ਕਰਮਕਾਂਡੀ ਜੀਵਨ ਅਤੇ ਅਪਣੇ ਹਕਾਂ ਪ੍ਰਤੀ ਜਾਗਰੂਕ ਨਾ ਹੋਣਾ ਸੀ। ਵਿਹਿਮਾਂ ਭਰਮਾਂ, ਕਰਮ
ਕਾਂਡਾਂ, ਕਿਸਮਤ ਦੇ ਚਕਰਾਂ, ਤੀਰਥ ਇਸ਼ਨਾਨਾਂ, ਦੇਵੀ ਦੇਵਤਿਆਂ, ਥਿਤਾਂ, ਵਰਤਾਂ, ਸਰਾਧਾਂ, ਇਸਤਰੀ
ਦੀ ਦੁਰਦਸ਼ਾ ਅਤੇ ਸਤੀ ਆਦਿ ਦੀਆਂ ਰਸਮਾਂ ਦਾ ਖੰਡਣ ਅਤੇ ਸਮਿਆਂ ਦੇ ਮਨੁਖੀ ਖਿਆਲਾਂ ਉਤੇ ਅਸਰ ਦਾ
ਜ਼ਿਕਰ ਕਰਦਿਆ ‘ਆਸਾ ਕੀ ਵਾਰ’ ਵਿੱਚ ਉਨ੍ਹਾਂ ਪੁਰਮਾਇਆ,
‘ਨਾਨਕ ਮੇਰੁ ਸਰੀਰ ਕਾ ਇਕੁ ਰਥੁ ਇਕੁ ਰਥਵਾਹੁ॥ ਜੁਗੁ ਜੁਗੁ ਫੇਰਿ ਵਟਾਈਅਹਿ
ਗਿਆਨੀ ਬੁਝਹਿ ਤਾਹਿ॥ ਸਤਜੁਗਿ ਰਥੁ ਸੰਤੋਖ ਕਾ ਧਰਮ ਅਗੇ ਰਥਵਾਹੁ॥ ਤ੍ਰੇਤੈ ਰਥੁ ਜਤੈ ਕਾ ਜੋਰੁ ਅਗੈ
ਰਥਵਾਹੁ॥ ਦੁਆਪੁਰਿ ਰਥੁ ਤਪੈ ਕਾ ਸਤੁ ਅਗੇ ਰਥਵਾਹੁ॥ ਕਲਜੁਗੁ ਰਥ ਅਗਨਿ ਕਾ ਕੂੜੁ ਅਗੈ ਰਥਵਾਹੁ॥’
(470)
ਬ੍ਰਹਮ ਗਿਆਨ ਦੀ ਘਾਟ ਕਾਰਨ ਮਨੁਖੀ ਜ਼ਿੰਦਗੀ ਦਾ ਰਥਵਾਹ ਕਲਜੁਗ ਵਿੱਚ ਕੂੜ
ਬਣ ਗਿਆ ਜਿਸਦੀ ਵਾਗ ਡੋਰ ਸਚ ਦਾ ਪ੍ਰਚਾਰ ਕਰਨ ਵਾਲੇ ਬ੍ਰਾਹਮਣਾਂ ਦੀ ਬਜਾਇ ਜੋ ਪੰਡਤ ਦੇ ਨਾਮ ਨਾਲ
ਵੀ ਜਾਣੇ ਜਾਂਦੇ ਸੀ ਉਨ੍ਹਾਂ ਦੇ ਉਤਰਅਧਿਕਾਰੀਆਂ ਦੀ ਸੋਚ ਦੇ ਹਥ ਆ ਗਈ ਜਿਸ ਅਧੀਨ ਧਰਮ, ਸਤ ਅਤੇ
ਜਤ ਮਨੁਖੀ ਜ਼ਿੰਦਗੀ ਵਿਚੋਂ ਖਤਮ ਹੋਣੇ ਸ਼ੁਰੂ ਹੋ ਗਿਏ। ਇਨ੍ਹਾਂ ਉਤਰਅਧਿਕਾਰੀਆਂ ਦੀ ਸੋਚ ਅਜ ਦੇ
ਡੇਰਾਵਾਦ ਦੀ ਸੋਚ ਵਾਂਗਰ ਬ੍ਰਾਹਮਣਵਾਦ ਅਤੇ ਡੇਰਾਵਾਦ ਬਣ ਕੇ ਜਨਤਾ ਉਪਰ ਛਾ ਗਈ ਜਿਸਦਾ ਖਾਕਾ ਗੁਰੂ
ਨਾਨਕ ਸਾਹਿਬ ਨੇ ‘ਆਸਾ ਕੀ ਵਾਰ’ ਵਿੱਚ ਇਸ ਤਰ੍ਹਾਂ ਖਿਚਿਆ, …………
ਬ੍ਰਾਹਮਣਵਾਦ ਦੀ ਪਰੀਭਾਸ਼ਾ ਦੇ ਨਾਲ ਨਾਲ, ਥੁਹਾਡੇ ਲੇਖ ਦਾ ਮੋਟਾਸੋਟਾ ਜਿਹਾ
ਭਾਵ ਇਹ ਨਿਕਲਦਾ ਹੈ ਉਸ ਵਕਤ ਬ੍ਰਾਹਮਣ ਵਾਦ ਬਹੁਤ ਵੱਡੀ ਸਮੱਸਿਆ ਸੀ, ਬ੍ਰਾਹਮਣ ਵਾਦ ਦਾ ਬਹੁਤ ਜੋਰ
ਸੀ (ਅਸੀਂ ਸਾਰੇ ਹੀ ਤਕਰੀਬਨ ਇਹੀ ਸੋਚਦੇ ਹਾਂ) ਅਤੇ ਜੇ ਦੇਖਿਆਂ ਜਾਵੇ ਤਾਂ ਇੱਕ ਤਰਾਂ ਨਾਲ ਅੱਜ
ਵੀ ਉਹੀ ਸਮਸਿਆ ਹੈ। ਲਿਖਾਰੀ ਆਮ ਕਰਕੇ ਆਪਣੇਂ ਲੇਖਾਂ ਵਿੱਚ ਲਿਖਦੇ ਰਹਿੰਦੇ ਹਨ, ਕੇ ਗੁਰੂ ਨਾਨਕ
ਜੀ ਨੇਂ ਸਮਾਜ ਦੇ ਸੁਧਾਰ ਵਾਸਤੇ ਬ੍ਰਾਹਮਣਵਾਦ ਦੇ ਖਿਲਾਫ ਆਵਾਜ ਉਠਾਈ, ਜਿਵੇਂ ਕੇ ਆਪ ਜੀ ਨੇਂ ਵੀ
ਲਿਖਿਆ ਹੈ, ਬ੍ਰਾਹਮਣ ਦੀ ਬ੍ਰਹਮ ਦੇ ਦੂਤ ਵਜੋਂ ਆਪੇ ਬਨਾ ਲਈ ਇਸ ਉੱਚੀ ਪਦਵੀ ਨੂੰ ਭਗਤ ਕਬੀਰ ਜੀ
ਨੇਂ ਲਲਕਾਰਿਆ, ਇੱਕ ਆਮ ਗੱਲ ਜਾਂ ਤਕਰੀਬਨ ਸਾਡਾ ਸੱਭ ਦਾ ਹੀ ਮੰਨਣਾਂ ਹੈ, ਕੇ ਸਾਰੇ ਹੀ ਭਗਤਾਂ
ਅਤੇ ਗੁਰੂਆਂ ਨੇਂ ਬ੍ਰਹਾਮਣਵਾਦ ਦੇ ਖਿਲਾਫ ਆਵਾਜ਼ ਉਠਾਈ ਹੈ।
ਹੁਣ ਅਸੀਂ ਇਹ ਵਿਚਾਰ ਕਰਨੀਂ ਹੈ ਕੇ ਗੁਰੂਆਂ ਅਤੇ ਭਗਤਾਂ ਨੇਂ
ਬ੍ਰਾਹਮਣਵਾਦ ਦੇ ਖਿਲਾਫ ਕੀ ਆਵਾਜ ਉਠਾਈ ਸੀ, (ਜਾਂ ਕਰਮਕਾਂਡਾਂ ਵਿਚੋਂ ਨਿਕਲਣ ਵਾਸਤੇ ਸਾਨੂੰ
ਕੀ ਸਿੱਖਿਆ ਦਿੱਤੀ) ਸਿਰਫ ਆਵਾਜ਼ ਹੀ ਉਠਾਈ ਹੈ, ਜਾਂ ਇਸ ਨੂੰ (ਬ੍ਰਾਹਮਣਵਾਦ) ਖਤਮ ਵੀ ਕੀਤਾ ਹੈ,
ਕੀ ਬ੍ਰਾਹਮਣਵਾਦ ਖਤਮ ਹੋ ਗਿਆ ਸੀ। ਜਾਂ ਇਸ ਨੂੰ ਖਤਮ ਕਰਨ ਵਾਸਤੇ ਉਹਨਾਂ ਨੇਂ ਕੀ ਕੀ ਕੀਤਾ। ਇਸ
ਦਾ ਕੁੱਝ ਲਾਭ ਵੀ ਹੋਇਆ ਸੀ ਜਾਂ ਨਹੀਂ। ਜੇ ਲਾਭ ਹੋਇਆ ਤਾਂ ਕਿੰਨ੍ਹਾਂ ਕਿੰਨ੍ਹਾਂ ਨੂੰ ਲਾਭ ਹੋਇਆ,
ਉਹ ਕੌਣ ਸਨ, ਅਤੇ ਉਹਨਾਂ ਨੂੰ ਕੈਸਾ ਲਾਭ ਹੋਇਆ ਸੀ। ਅਸੀਂ ਸਾਰੇ ਹੀ ਮੰਨਦੇ ਹਾਂ ਕਿ ਬ੍ਰਾਹਮਣਵਾਦ
ਤਾਂ ਅੱਜ ਵੀ ਹੈ, ਬਲਕਿ ਉਸ ਸਮੇਂ ਨਾਲੋਂ ਵੀ ਪ੍ਰਚੰਡ ਰੂਪ ਵਿੱਚ ਸਾਡੇ ਸਾਹਮਣੇਂ ਹੈ।
ਕੀ ਸਰਦਾਰ ਰਘਬੀਰ ਸਿੰਘ ਢਿਲੋਂ ਜੀ ਦੇ ਕਥਨ ਅਨੂੰਸਾਰ ਗਰੀਬ ਘਰੀਂ ਜੱਮੇਂ
ਭਗਤ ਕਬੀਰ ਵਰਗੇ ਭਗਤਾਂ ਦੀ ਸਮਾਜਿਕ ਉਚਤਾਈ ਵਾਲੇ ਗੱਠਜੋੜ ਦੇ ਸਾਹਮਣੇਂ ਸੱਚਮੁਚ ਕੋਈ ਵਾਹ ਨਹੀਂ
ਚੱਲੀ ਸੀ। ਜੇ ਐਨੇਂ ਭਗਤਾਂ ਅਤੇ ਗੁਰੂਆਂ ਦੇ ਇਹ ਕੋਸ਼ਿਸ਼ ਕਰਨ ਤੇ ਬ੍ਰਾਹਮਣਵਾਦ ਖਤਮ ਨਹੀਂ ਹੋਇਆ,
ਤਾਂ ਕੀ ਅੱਜ ਅਸੀਂ ਇਸ ਨੂੰ ਖਤਮ ਕਰ ਲਵਾਂ ਗੇ। ਕੀ ਇਸ ਨੂੰ ਖਤਮ ਕਰਨ ਦਾ ਕੋਈ ਤਰੀਕਾ ਹੈ ਸਾਡੇ
ਪਾਸ। ਸਾਨੂੰ ਕੀ ਕਰਨਾਂ ਚਾਹੀਦਾ ਹੈ।
ਵੀਰ ਦਵਿੰਦਰ ਸਿੰਘ ਜੀ,
ਆਪ ਜੀ ਦੇ ਸਵਾਲ ਦੇ ਉੱਤਰ ਵਿੱਚ ਬਹੁਤ ਹੀ ਲਿਖਾਰੀ ਵੀਰਾਂ ਨੇਂ ਆਪਣੇਂ ਆਪਣੇਂ ਵਿਚਾਰ ਪੱਤਰਾਂ ਅਤੇ
ਲੇਖ ਵਿੱਚ ਲਿਖੇ ਹਨ, ਸੋ ਆਪ ਜੀ ਦੇ ਵਿਚਾਰ ਵਿੱਚ ਬ੍ਰਾਹਮਣ ਵਾਦ ਦੀ ਸਹੀ ਪਰੀਭਾਸ਼ਾ ਕੀ ਹੈ, ਕਿਰਪਾ
ਕਰ ਕੇ ਇਸ ਬਾਰੇ ਚਾਨਣਾਂ ਪਾਉ ਜੀ। ਮੇਰੀ ਬੇਨਤੀ ਹੈ ਜੀ ਕੇ ਆਪਣੇਂ ਸਵਾਲ ਦੇ ਨਾਲ ਇੱਕ ਛੋਟਾ ਜਿਹਾ
ਸਵਾਲ ਇਹ ਵੀ ਜੋੜ ਲਵੋ ਜੀ, ਕੇ ਬ੍ਰਾਹਮਣਵਾਦ ਤੋਂ ਅਸੀਂ ਛੁਟਕਾਰਾ ਕਿਵੇਂ ਹਾਸਲ ਕਰਨਾਂ ਹੈ ਜੀ। ਇਸ
ਵਾਸਤੇ ਸਾਨੂੰ ਕੀ ਕਰਨਾਂ ਚਾਹੀਦਾ ਹੈ।
ਬਲਦੇਵ ਸਿੰਘ ਫਿਰੋਜ਼ਪੁਰ
(14/02/11)
ਦਵਿੰਦਰ ਸਿੰਘ
ਪੰਥ ਦਰਦੀਓ,
ਮੈਂ ੧ ਫਰਬਰੀ ਨੂੰ “ਬ੍ਰਾਹਮਣਵਾਦ ਦੀ ਪ੍ਰੀਭਾਸ਼ਾ” ਵਾਰੇ ਸਿੱਖ ਮਾਰਗ ਤੇ ਸਵਾਲ ਕੀਤਾ ਸੀ। ਇਸ
ਵਾਰੇ ਕਈ ਵਿਚਾਰ ਆਏ ਹਨ। ਸਾਰੇ ਇਸ ਸਵਾਲ ਦੀ ਅਹਿਮੀਅਤ ਨਾਲ ਸਹਿਮਤ ਹਨ। ਚਰਨਜੀਤ ਸਿੰਘ ਨੇ
ਗੁਰਬਾਣੀ ਦੇ ਇੱਕ ਇਕ ਸ਼ਬਦ ਦੇ ਅਧਾਰ ਤੇ ਬ੍ਰਾਹਮਣਵਾਦ ਦੀ ਪ੍ਰੀਭਾਸ਼ਾ ਉਲੀਕਣ ਦਾ ਯਤਨ ਕੀਤਾ ਹੈ, ਜੋ
ਕਿ ਤਰਕਸੰਗਤ ਨਹੀਂ, ਅਮਰਜੀਤ ਸਿੰਘ ਨੇ ਵਿਚਾਰ ਲਿਖ ਕੇ ਨਾਲ ਹੀ ਲਿਖ ਦਿੱਤਾ ਕਿ ਇਹ ਅਸਲ ਦਾ ਇੱਕ
ਪਰਸੈਂਟ ਹੀ ਹੈ, ਡਾ. ਇਕਬਾਲ ਸਿੰਘ ਨੇ ਸਿਰਫ ਧਰਮ ਦੇ ਨਾਂ ਤੇ ਲੁੱਟ ਨੂੰ ਬ੍ਰਹਮਣਵਾਦ ਕਹਿਣ ਦਾ
ਯਤਨ ਕੀਤਾ ਹੈ, ਕਿਰਪਾਲ ਸਿੰਘ ਨੇ ਲੰਮੀ ਵਿਆਖਿਆ ਤਾਂ ਕੀਤੀ ਪਰ ਸਹੀ ਦੋ ਟੁੱਕ ਪ੍ਰੀਭਾਸ਼ਾ ਤੋਂ ਦੂਰ
ਹੀ ਰਹੇ। ਇਸ ਲਈ ਵਿਚਾਰ ਚਰਚਾ ਅਜੇ ਕਿਸੇ ਠੋਸ ਨਤੀਜੇ ਤੋਂ ਦੂਰ ਹੀ ਹੈ।
ਰਘਵੀਰ ਸਿੰਘ ਨੇ ਇਸ ਚਰਚਾ ਵਿੱਚ ਹਿੱਸਾ ਨਹੀਂ ਲਿਆ ਵੱਖਰੀ ਜਗ੍ਹਾ ਲਿਖ ਕੇ ਰੋਸ ਜਾਹਰ ਕੀਤਾ ਹੈ ਕਿ
ਉਸ ਨੇ ਵੀ ਬ੍ਰਹਮਣਵਾਦ ਸ਼ਬਦ ਕਈ ਵਾਰ ਵਰਤਿਆ ਹੈ, ਉਸ ਤੋਂ ਮੈਂ ਸਵਾਲ ਕਿਉ ਨਹੀਂ ਕੀਤਾ। ਰਘਵੀਰ
ਸਿੰਘ ਜੀ ਗੁੱਸਾ ਨਾ ਕਰੋ। ਮੈਨੂੰ ਨਹੀਂ ਸੀ ਪਤਾ ਕੇ ਕੋਈ ਰਘਵੀਰ ਸਿੰਘ ਨਾ ਵੀ ਲੇਖਕ ਸਿੱਖ ਮਾਰਗ
ਤੇ ਲਿਖਦਾ ਹੈ। ਹੋਰ ਪਤਾ ਨਹੀਂ ਕੌਣ ਕੌਣ ਮੇਰੇ ਤੋਂ ਨਰਾਜ਼ ਹੋਇਆ ਹੋਵੇਗਾ। ਮੈਂ ਜਿਆਦਾਤਰ ਪੱਤਰ ਹੀ
ਪੜ੍ਹਦਾ ਹਾਂ। ਉਹ ਵੀ ਸਿਰਫ ਇੱਕ ਮਹੀਨੇ ਤੋਂ। ਇਸ ਲਈ ਜਿਹਨਾਂ ਸਿੱਖ ਮਾਰਗ ਦੇ ਮੁੱਖ ਲੇਖਕਾਂ ਤੋਂ
ਜਾਣੂ ਸੀ, ਮੈਂ ਉਹਨਾਂ ਦੇ ਨਾਂ ਲਿਖ ਕੇ ਸਵਾਲ ਪੁੱਛ ਲਿਆ। ਇਸ ਲਈ ਹੁਣ ਮੈਂ ਉਹਨਾਂ ਸਾਰੇ
ਲੇਖਕਾਂ-ਪ੍ਰਚਾਰਕਾਂ ਦਾ ਨਾਂ ਲੈ ਕੇ ਸਵਾਲ ਪੁੱਛਦਾ ਹਾਂ ਜਿਹੜੇ ਲੇਖਕ ਹਨ ਜਾਂ ਬ੍ਰਾਹਮਣਵਾਦ ਸ਼ਬਦ
ਅਕਸਰ ਵਰਤਦੇ ਹਨ। ਜੋਗਿਦਰ ਸਿੰਘ, ਗੁਰਬਖਸ ਸਿੰਘ ਕਾਲਾ ਅਫਗਾਨਾ, ਹਰਜਿੰਦਰ ਸਿੰਘ ਦਿਲਗੀਰ, ਦਰਸ਼ਨ
ਸਿੰਘ ਰਾਗੀ, ਤਰਲੋਚਨ ਸਿੰਘ ਦੋਪਾਲਪੁਰ, ਤੱਤ ਗੁਰਮਤ ਪ੍ਰੀਵਾਰ, ਜਗਤਾਰ ਸਿੰਘ ਜਾਚਕ, ਸ਼ਿਵਤੇਗ
ਸਿੰਘ, ਸਰਬਜੀਤ ਸਿੰਘ ਧੂੰਦਾ, ਹਰਿੰਦਰ ਸਿੰਘ ਅਲਵਰ, ਹਰਨਾਮ ਸਿੰਘ ਦਿੱਲੀ, ਇੰਦਰ ਸਿੰਘ ਘੱਗਾ,
ਗੁਰਬਚਨ ਸਿੰਘ ਥਾਈਲੈਂਡ, ਅਵਤਾਰ ਸਿੰਘ ਮਿਸ਼ਨਰੀ, ਜਸਵਿੰਦਰ ਸਿੰਘ ਡਬਈ, ਉਪਕਾਰ ਸਿੰਘ ਫਰੀਦਾਵਾਦ
ਇੰਦਰਪਾਲ ਕੌਰ, ਸੁਖਵਿਦਰ ਸਿੰਘ, ਗੁਰਸ਼ਰਨ ਸਿੰਘ, ਗੁਰਬਖਸ ਸਿੰਘ, ਸਰਬਜੀਤ ਸਿੰਘ, ਗੁਰਮੁਖ ਸਿੰਘ,
ਇਕਵਾਕ ਸਿੰਘ, ਗੁਰਮੀਤ ਸਿੰਘ, ਹਰਜਿੰਦਰ ਸਿੰਘ, ਬਲਦੇਵ ਸਿੰਘ, ਨਿਰਭੈ ਸਿੰਘ, ਗੁਰਇੰਦਰ ਸਿੰਘ, … …
… … … … …. ਅਤੇ ਹੋਰ ਸਾਰੇ ਦੇ ਸਾਰੇ ਪ੍ਰਚਾਰਕ-ਲੇਖਕ-ਪਾਠਕ ਜੋ ਇਸ ਪੱਤਰ ਨੂੰ ਪੜ੍ਹ ਰਹੇ ਹਨ
ਜਿਹਨਾ ਨੂੰ ਮੈਂ ਜਾਣਦਾ ਨਹੀਂ ਜਾਂ ਭੁੱਲ ਕੇ ਨਾਂ ਲਿਖਣ ਤੋਂ ਰਹਿ ਗਏ, ਇਸ ਸਵਾਲ ਤੇ ਅਪਣੇ ਵਿਚਾਰ
ਪੇਸ਼ ਕਰਨ ਦੀ ਕ੍ਰਿਪਾ ਕਰਨ ਕਿ
“ਬ੍ਰਾਹਮਣਵਾਦ ਦੀ ਪ੍ਰੀਭਾਸ਼ਾ ਕੀ ਹੈ?”ਬੇਸ਼ੱਕ ਹਰ ਇੱਕ ਲਈ ਸਮਾਂ ਕੱਢਣਾ ਅਸਾਨ
ਨਹੀਂ, ਪਰ ਅੱਜ ਬ੍ਰਾਹਮਣਵਾਦ ਤੋਂ ਲਗਭਗ ਸਾਰੇ ਚਿੰਤਤ ਹਨ, ਇਸ ਲਈ ਇਸ ਵਿਸ਼ੇ ਲਈ ੫ ਮਿੰਟ ਕੱਢ ਕੇ
੨-੪ ਲਾਈਨਾਂ ਤਾਂ ਲਿਖ ਸਕਦੇ ਹੀ ਹਨ।
ਦਵਿੰਦਰ ਸਿੰਘ (416-909-6650)
(14/02/11)
ਕਿਰਪਾਲ ਸਿੰਘ ਬਠਿੰਡਾ
ਪ੍ਰੋ: ਦਰਸ਼ਨ ਸਿੰਘ ਦਾ ਕੀਰਤਨ ਰੁਕਵਾਉਣ ਲਈ ਅਕਾਲ ਤਖ਼ਤ ਦੇ ਲੈਟਰ ਪੈਡ `ਤੇ ਪੁਲਿਸ ਅਫ਼ਸਰਾਂ ਨੂੰ
ਬੇਨਤੀ ਪੱਤਰ ਲਿਖੇ ਜਾਣ `ਤੇ ਅਕਾਲ ਤਖ਼ਤ ਦਾ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਫਸੇ ਕਸੂਤੀ
ਸਥਿਤੀ ਵਿੱਚ
*ਅਕਾਲ ਤਖ਼ਤ ਦੀ ਜੋ ਮਾਨਹਾਨੀ ਮੌਜੂਦਾ ਜਥੇਦਾਰ ਨੇ ਕੀਤੀ ਹੋਰ ਕੋਈ ਨਹੀਂ ਕਰ ਸਕਦਾ
*ਦੁਨਿਆਵੀ ਤਖ਼ਤਾਂ ਦੇ ਦੁਖਿਆਰੇ ਤਾਂ ਇਨਸਾਫ਼ ਲਈ ਫ਼ਰਿਆਦ ਲੈ ਕੇ ਅਕਾਲ ਤਖਤ ਕੋਲ ਆਏ ਪਰ ਇਹ ਕਦੀ ਨਹੀ
ਨਹੀਂ ਹੋਇਆ ਕਿ ਅਕਾਲ ਤਖ਼ਤ ਪੁਲਿਸ ਅਫਸਰਾਂ ਦੀਆਂ ਲੇਲੜੀਆਂ ਕੱਢੇ
*ਅਕਾਲ ਤਖ਼ਤ ਦੇ ਜਥੇਦਾਰ ਸਿਆਸੀ ਲੋਕਾਂ ਦੀ ਗੁਲਾਮ ਮਾਨਸਿਕਤਾ ਵਾਲੇ ਹੋ ਗਏ ਹਨ
*ਮੱਕੜ ਇੱਕ ਇੰਟਰਨੈਸ਼ਨਲ ਮੀਡੀਏ `ਚ ਏਸ ਤਰ੍ਹਾਂ ਝੂਠ ਬੋਲ ਰਿਹਾ ਹੈ ਜਿਵੇਂ ਕੋਈ ਵਿਅਕਤੀ ਪਿੰਡਾਂ
ਦੀ ਖੁੰਡ ਪੰਚਾਇਤ ਵਿੱਚ ਬੋਲ ਰਿਹਾ ਹੁੰਦਾ ਐ
*ਪ੍ਰੋ: ਦਰਸ਼ਨ ਸਿੰਘ ਹੱਕ ਸੱਚ`ਤੇ ਖੜ੍ਹੇ ਹਨ ਉਨ੍ਹਾਂ ਗੁਰੂ ਸਾਹਿਬ ਪ੍ਰਤੀ ਕੋਈ ਅਪਸ਼ਬਦ ਨਹੀਂ
ਬੋਲਿਆ
ਬਠਿੰਡਾ, ੧੫ ਫਰਵਰੀ (ਕਿਰਪਾਲ ਸਿੰਘ): ਸ਼ੇਰੇ ਪੰਜਾਬ ਰੇਡੀਓ ਕੈਨੇਡਾ `ਤੇ ਭਾਰਤੀ ਸਮੇਂ ਅਨੁਸਾਰ
ਜਦੋਂ ਬੀਤੀ ਰਾਤ ਇਹ ਗੱਲ ਜਨਤਕ ਹੋਈ ਕਿ ਸਿੰਘ ਸਭਾ ਗੁਰਦੁਆਰਾ ਗਣੇਸ਼ ਪੇਠ ਪੂਨੇ ਮਹਾਂਰਾਸ਼ਟਰ ਵਿਖੇ
ਪ੍ਰੋ: ਦਰਸ਼ਨ ਸਿੰਘ ਦੇ ੫ ਅਤੇ ੬ ਫ਼ਰਵਰੀ ਨੂੰ ਹੋਣ ਵਾਲੇ ਕੀਰਤਨ ਸਮਾਗਮ ਨੂੰ ਰੁਕਵਾਉਣ ਲਈ
ਮਹਾਂਰਾਸ਼ਟਰ ਦੇ ਡੀਜੀਪੀ ਨੂੰ ਅਕਾਲ ਤਖ਼ਤ ਦੇ ਲੈਟਰਪੈਡ `ਤੇ ਲਿਖੇ ਬੇਨਤੀ ਪੱਤਰ ਦੇ ਬਾਵਯੂਦ ਉਥੇ
ਉਤਸ਼ਾਹ ਪੂਰਬਕ ਭਰਵਾਂ ਕੀਰਤਨ ਸਮਾਗਮ ਹੋਇਆ, ਤਾਂ ਦੇਸ਼ ਵਿਦੇਸ਼ ਦੇ ਸਿੱਖਾਂ ਵਿੱਚ ਗੁੱਸਾ ਤੇ ਰੋਹ
ਉਤਪਨ ਹੋਇਆ ਤੇ ਲਾਈਵ ਟਾਕ ਸ਼ੋਅ ਦੌਰਨ ਕਾਲਰਾਂ ਨੇ ਟੈਲੀਫ਼ੋਨ ਕਾਲਾਂ ਕਰਕੇ ਇਸ ਲਈ ਅਕਾਲ ਤਖ਼ਤ ਦੇ
ਜਥੇਦਾਰ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੂੰ ਦੋਸ਼ੀ ਠਹਿਰਾਇਆ। ਇਹ ਦੱਸਣਯੋਗ ਹੈ
ਕਿ ਰੇਡੀਓ ਹੋਸਟ ਸ: ਕੁਲਦੀਪ ਸਿੰਘ ਨੇ ਮੌਜੂਦਾ ਸਮੱਸਿਆਵਾਂ ਤੇ ਪੰਥਕ ਮੁੱਦਿਆਂ `ਤੇ ਗਲਬਾਤ ਕਰਨ
ਲਈ ਪ੍ਰਧਾਨ ਮੱਕੜ ਨੂੰ ਸਰੋਤਿਆਂ ਦੇ ਰੂਬਰੂ ਕਰਵਾਇਆ। ਇਸ ਦੌਰਨ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ
ਜਿਸ ਸਮੇਂ ਤੋਂ ਉਨ੍ਹਾਂ ਸ਼ੋਮਣੀ ਕਮੇਟੀ ਦੀ ਸੇਵਾ ਸੰਭਾਲ ਦੀ ਜਿੰਮੇਵਾਰੀ ਸੰਭਾਲੀ ਹੈ ਉਸੇ ਸਮੇਂ
ਤੋਂ ਉਨ੍ਹਾਂ ਦਾ ਯਤਨ ਰਿਹਾ ਹੈ ਕਿ ਪੰਥ ਨੂੰ ਏਕਤਾ ਦੀ ਲੜੀ ਵਿੱਚ ਪ੍ਰੋਇਆ ਜਾਵੇ ਤੇ ਅਕਾਲ ਤਖ਼ਤ ਦਾ
ਮਾਨ ਸਨਮਾਨ ਤੇ ਰੁਤਬੇ ਦਾ ਸਤਿਕਾਰ ਵਧਾਇਆ ਜਾਵੇ ਤੇ ਉਹ ਇਸ ਵਿੱਚ ਕਾਫੀ ਹੱਦ ਤੱਕ ਸਫਲ ਰਹੇ ਹਨ।
ਨਾਨਕਸ਼ਾਹੀ ਕੈਲੰਡਰਸਬੰਧੀ ਗੱਲ ਕਰਦਿਆਂ ਉਨ੍ਹਾਂ ਕਿਹਾ ੨੦੦੯ ਵਿੱਚ ਨਾਨਕਸ਼ਾਹੀ ਕਲੈਂਡਰ ਵਿੱਚ ਸੋਧ
ਕੀਤੇ ਜਾਣ ਕਾਰਣ ਪੰਥ ਵਿੱਚ ਜਿਆਦਾ ਏਕਤਾ ਹੋਈ ਤੇ ਉਨ੍ਹਾਂ ਧਿਰਾਂ ਨੇ ਵੀ ਇਸ ਨਾਲ ਸਹਿਮਤੀ ਜਤਾਈ
ਹੈ ਜਿਹੜੇ ਪਹਿਲਾਂ ਇਸ ਦਾ ਵਿਰੋਧ ਕਰਦੇ ਸਨ। ਕੁੱਝ ਪੰਥ ਦੋਖ਼ੀ ਹੀ ਇਸ ਦਾ ਵਿਰੋਧ ਕਰਦੇ ਹਨ ਤੇ ਇਹ
ਵਿਰੋਧ ਵੀ ਸਿਮਟ ਕੇ ਗੁਰਦੁਆਰਾ ਰਕਾਬਗੰਜ ਤੱਕ ਸੀਮਤ ਹੋ ਕੇ ਰਹਿ ਗਿਆ ਹੈ। ਉਨ੍ਹਾਂ ਦੱਸਿਆ ਕਿ
ਜਦੋਂ ਸੋਧੇ ਹੋਏ ਕਲੈਂਡਰ ਮੁਤਾਬਕ ਦਿੱਲੀ ਵਿੱਚ ੧੧ ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ
ਗੁਰਪੁਰਬ ਮਨਾਇਆ ਗਿਆ ਤਾਂ, ਦਿਲੀ ਵਾਲਾ ਸਰਦਾਰ (ਪਰਮਜੀਤ ਸਿੰਘ ਸਰਨਾ) ਜਿਸ ਬੀਬੀ ਮੁਖ ਮੰਤਰੀ
(ਸ਼੍ਰੀਮਤੀ ਸ਼ੀਲਾ ਦੀਕਸ਼ਤ) ਦੇ ਸਿਰ `ਤੇ ਜਿਆਦਾ ਭੁੜਕਦਾ ਹੈ, ਦਾ ਲੜਕਾ, ਉਸ ਦੀ ਵਜ਼ਾਰਤ ਦਾ ਮੰਤਰੀ,
ਪਾਰਲੀਮੈਂਟਰੀ ਸਕੱਤਰ, ਕਾਂਗਰਸ ਦੇ ਹੋਰ ਸੀਨੀਅਰ ਆਗੂ ਅਤੇ ਕੇਂਦਰ `ਚ ਰਹਿ ਚੁੱਕੇ ਗ੍ਰਹਿ ਮੰਤਰੀ
ਸ: ਬੂਟਾ ਸਿੰਘ ਉਥੇ ਪਹੁੰਚੇ। ਉਸ ਮੌਕੇ ਸ: ਬੂਟਾ ਸਿੰਘ ਨੇ ਕਿਹਾ ਜਿਸ ਅਕਾਲ ਤਖ਼ਤ ਅੱਗੇ ਮਹਾਰਾਜਾ
ਰਣਜੀਤ ਸਿੰਘ, ਮੁੱਖ ਮੰਤਰੀ, ਦੇਸ਼ ਦਾ ਰਾਸ਼ਟਰਪਤੀ ਅਤੇ ਗ੍ਰਹਿ ਮੰਤਰੀ ਹੁੰਦਿਆਂ ਮੈਂ ਖ਼ੁਦ ਝੁਕਿਆ,
ਦਿੱਲੀ ਦੇ ਕਿਸੇ ਸਰਦਾਰ ਦੀ ਕੀ ਹਸਤੀ ਹੈ ਕਿ ਉਹ ਉਸ ਅੱਗੇ ਨਾ ਝੁਕੇ। ਸ: ਮੱਕੜ ਨੇ ਕਿਹਾ ਕਿ ਠੀਕ
ਇਸੇ ਤਰ੍ਹਾਂ ਪ੍ਰੋ ਦਰਸ਼ਨ ਸਿੰਘ ਨੂੰ ਵੀ ਇੱਕ ਨਾ ਇੱਕ ਦਿਨ ਝੁਕਣਾ ਪਏਗਾ। ਰੇਡੀਓ ਹੋਸਟ ਸ: ਕੁਲਦੀਪ
ਸਿੰਘ ਨੇ ਕਿਹਾ ਤੁਸੀਂ ਠੀਕ ਕਿਹਾ ਹੈ ਕਿ ਅਕਾਲ ਤਖ਼ਤ ਸਰਬਉੱਚ ਹੈ ਅਤੇ ਇਸ ਅੱਗੇ ਹਰ ਇੱਕ ਨੂੰ
ਝੁਕਣਾ ਹੀ ਪਏਗਾ, ਪਰ ਮੇਰੇ ਕੋਲ ਬੀਤੀ ਰਾਤ ਇੱਕ ਚਿੱਠੀ ਪਹੁੰਚੀ ਜੋ ਅਕਾਲ ਤਖ਼ਤ ਦੇ ਲੈਟਰਪੈਡ `ਤੇ
ਮਹਾਂਰਾਸ਼ਟਰ ਦੇ ਡੀਜੀਪੀ ਨੂੰ ੨ ਫਰਵਰੀ ਨੂੰ ਅੰਗਰੇਜੀ ਵਿੱਚ ਲਿਖੀ ਗਈ ਸੀ ਤੇ ਜਿਸ `ਤੇ ਜਥੇਦਾਰ ਦੇ
ਪੀਏ ਇੰਦਰਮੋਹਨ ਸਿੰਘ ਦੇ ਦਸਖ਼ਤ ਹਨ। ਉਨ੍ਹਾਂ ਉਹ ਚਿੱਠੀ ਰੇਡੀਓ `ਤੇ ਪੜ੍ਹ ਕੇ ਸੁਣਾਈ ਜਿਸ ਵਿੱਚ
ਡੀਜੀਪੀ ਨੂੰ ਅਤਿ ਸਤਿਕਾਰਯੋਗ ਸ਼ਬਦ ਰਸਪੈਕਟਡ ਸਰ, ਯੂਅਰ ਆਨਰਜ਼
(Respected Sir, Your Honours)
ਨਾਲ ਸਬੋਧਨ ਕੀਤਾ ਗਿਆ ਹੈ। ਉਸ ਚਿੱਠੀ ਵਿੱਚ ਲਿਖਿਆ ਹੈ ਕਿ ਸਾਨੂੰ ਸ਼ਿਕਾਇਤ ਮਿਲੀ ਹੈ ਕਿ ਗਣੇਸ਼
ਪੇਠ ਪੂਨੇ ਦੇ ਗੁਰਦੁਆਰੇ ਵਿੱਚ ੫ ਤੇ ੬ ਫਰਵਰੀ ਨੂੰ ਕੀਰਤਨ ਸਮਾਗਮ ਹੋ ਰਿਹਾ ਹੈ ਜਿਸ ਵਿੱਚ ਪ੍ਰੋ:
ਦਰਸ਼ਨ ਸਿੰਘ ਰਾਗੀ ਕੀਰਤਨ ਕਰਨ ਲਈ ਪਹੁੰਚ ਰਹੇ ਹਨ। ਪੰਥ ਵਿਚੋਂ ਛੇਕੇ ਹੋਏ ਹੋਣ ਕਰਕੇ ਉਹ ਕਿਸੇ
ਧਾਰਮਕ ਸਮਾਗਮ ਵਿੱਚ ਸ਼ਾਮਲ ਨਹੀਂ ਹੋ ਸਕਦੇ। ਉਸ ਨੂੰ ਰੋਕਣ ਲਈ ਭਾਰੀ ਗਿਣਤੀ ਵਿੱਚ ਸਿੱਖ ਇਕੱਤਰ ਹੋ
ਸਕਦੇ ਹਨ ਜਿਸ ਕਾਰਣ ਇਲਾਕੇ ਦੀ ਕਨੂੰਨ ਵਿਵਸਥਾ ਤੇ ਸ਼ਾਤੀ ਭੰਗ ਹੋ ਸਕਦੀ ਹੈ। ਇਸ ਲਈ ਸ਼ਾਂਤੀ ਬਣਾਏ
ਰੱਖਣ ਲਈ ਪੋ: ਦਰਸ਼ਨ ਸਿੰਘ ਨੂੰ ਉਥੇ ਕੀਰਤਨ ਕਰਨ ਲਈ ਆਉਣ ਤੋਂ ਰੋਕਿਆ ਜਾਵੇ। ਉਸ ਚਿੱਠੀ ਦੀ
ਸਮਾਪਤੀ `ਤੇ ਅਤਿ ਅਧੀਨਗੀ ਵਿਖਾਉਂਦੇ ਹੋਏ ਲਿਖਿਆ ਹੈ: ਵਿਦ ਰੀਗਾਰਡਜ਼, ਯੂਅਰਜ਼ ਸਨਸੀਅਰਲੀ
(With regard Yours sincerely).
ਸ: ਕੁਲਦੀਪ ਸਿੰਘ ਨੇ ਸ: ਮੱਕੜ ਤੋਂ ਪੁੱਛਿਆ ਕਿ ਕੀ ਤੁਹਾਨੂੰ ਨਹੀਂ ਲਗਦਾ ਕਿ ਇਸ ਚਿੱਠੀ ਨੇ ਅਕਾਲ
ਤਖ਼ਤ ਦਾ ਰੁਤਬਾ ਘਟਾਇਆ ਹੈ। ਜਿਸ ਅਕਾਲ ਤਖ਼ਤ ਅੱਗੇ ਰਾਸ਼ਟਰਪਤੀ, ਗ੍ਰਹਿ ਮੰਤਰੀ, ਮੁਖ ਮੰਤਰੀ ਝੁਕਦੇ
ਹਨ ਉਹ ਅਕਾਲ ਤਖ਼ਤ ਇੱਕ ਪੁਲਿਸ ਅਫ਼ਸਰ ਅੱਗੇ ਸਿੱਖਾਂ ਦੇ ਇੱਕ ਸਮਾਗਮ ਨੂੰ ਰੁਕਵਾਉਣ ਲਈ ਲੇਲੜੀਆਂ
ਕੱਢ ਰਿਹਾ ਪਰ ਇਸ ਦੇ ਬਾਵਯੂਦ ਉਹ ਸਮਾਗਮ ਬੜੀ ਸ਼ਾਨੋ ਸ਼ੌਕਤ ਨਾਲ ਨੇਪਰੇ ਚੜ੍ਹਿਆ ਤੇ ਵੱਡੀ ਗਿਣਤੀ
ਵਿੱਚ ਸਿੱਖ ਪ੍ਰੋ: ਦਰਸ਼ਨ ਸਿੰਘ ਨੂੰ ਸੁਣਨ ਲਈ ਪਹੁੰਚੇ। ਅਕਾਲ ਤਖ਼ਤ ਦਾ ਹੁਕਮ ਤਾਂ ਸਿੱਖਾਂ ਨੇ ਆਪ
ਹੀ ਬੜੀ ਖੁਸ਼ੀ ਖੁਸ਼ੀ ਮੰਨਣਾ ਸੀ ਪਰ ਪੁਲਿਸ ਦੀ ਮਦਦ ਲੈਣ ਦੇ ਬਾਵਯੂਦ ਉਸ ਦੇ ਸਮਾਗਮ ਰੋਕੇ ਨਹੀਂ ਜਾ
ਸਕੇ ਤੇ ਜਿਥੇ ਵੀ ਉਹ ਜਾਂਦੇ ਹਨ ਲੋਕ ਉਸ ਦਾ ਗੋਲਡ ਮੈਡਲਾਂ ਨਾਲ ਸਨਮਾਨ ਕਰਦੇ ਹਨ। ਕੀ ਤੁਹਾਨੂੰ
ਨਹੀਂ ਲਗਦਾ ਕਿ ਪੋ: ਦਰਸ਼ਨ ਸਿੰਘ ਵਿਰੁਧ ਜਾਰੀ ਹੋਇਆ ਹੁਕਮਨਾਮਾ ਸਿੱਖਾਂ ਨੇ ਗਲਤ ਸਮਝ ਕੇ ਰੱਦ ਕਰ
ਦਿੱਤਾ ਹੈ ਇਸ ਲਈ ਇਸ `ਤੇ ਨਜ਼ਰਸਾਨੀ ਕਰਨ ਦੀ ਲੋੜ ਹੈ?
ਪ੍ਰੋ: ਦਰਸ਼ਨ ਸਿੰਘ ਸਬੰਧੀ ਗੱਲ ਕਰਦਿਆਂ ਸ: ਮੱਕੜ ਨੇ ਕਿਹਾ ਕਿ ਉਨ੍ਹਾਂ ਗਲਤੀ ਦਰ ਗਲਤੀ ਕੀਤੀ।
ਪਹਿਲੀ ਗਲਤੀ ਤਾਂ ਇਹ ਕੀਤੀ ਕਿ ਗੁਰੂ ਗੋਬਿੰਦ ਸਿੰਘ ਜੀ ਪ੍ਰਤੀ ਅਪਸ਼ਬਦ ਵਰਤੇ, ਤੇ ਦੂਸਰੀ ਇਹ ਕਿ
ਉਨ੍ਹਾਂ ਤੋਂ ਸਪਸ਼ਟੀਕਰਨ ਲੈਣ ਲਈ ਅਕਾਲ ਤਖ਼ਤ`ਤੇ ਬੁਲਾਏ ਜਾਣ `ਤੇ ਆਪਣੇ ਹੰਕਾਰ ਕਾਰਣ ਉਹ ਅਕਾਲ ਤਖ਼ਤ
`ਤੇ ਆਏ ਹੀ ਨਹੀਂ ਤੇ ਆਪਣਾ ਸਪਸ਼ਟੀਕਰਨ ਗੋਲਕ `ਤੇ ਰੱਖ ਕੇ ਚਲੇ ਗਏ। ਏਡੇ ਹੰਕਾਰੀ ਵਿਰੁੱਧ ਕਾਰਵਾਈ
ਕਰਨੀ ਹੀ ਬਣਦੀ ਸੀ। ਰੇਡੀਓ ਹੋਸਟ ਸ: ਕੁਲਦੀਪ ਸਿੰਘ ਨੇ ਦੱਸਿਆ ਕਿ ਰੋਚੈਸਟਰ ਦੇ ਗੁਰਦੁਆਰੇ ਵਿੱਚ
ਹੋਏ ਕੀਰਤਨ ਦੀ ਉਨ੍ਹਾਂ ਸੀਡੀ ਸੁਣੀ ਹੈ, ਉਸ ਵਿੱਚ ਐਸੀ ਕੋਈ ਇਤਰਾਜਯੋਗ ਗੱਲ ਨਜ਼ਰ ਨਹੀਂ ਆਈ ਜਿਹੜੀ
ਪ੍ਰੋ: ਦਰਸ਼ਨ ਸਿੰਘ ਨੇ ਕਹੀ ਹੋਵੇ। ਉਹ ਤਾਂ ਸਗੋਂ ਇਹ ਕਹਿ ਰਹੇ ਸਨ ਕਿ ਇੱਕ ਗ੍ਰੰਥ ਵਿੱਚ ਆਹ ਕੁੱਝ
ਲਿਖਿਆ ਹੈ ਤੇ ਪ੍ਰੋ: ਹਰਿਭਜਨ ਸਿੰਘ ਨੇ ਉਸ ਦੇ ਇਹ ਅਰਥ ਕੀਤੇ ਹਨ ਪਰ ਮੇਰਾ ਸਤਿਗੁਰੂ ਐਸਾ ਨਹੀਂ
ਹੋ ਸਕਦਾ। ਕੁਲਦੀਪ ਸਿੰਘ ਨੇ ਪੁੱਛਿਆ ਕਿ ਤਖ਼ਤ ਸ਼੍ਰੀ ਕੇਸਗੜ੍ਹ ਦੇ ਸਾਬਕਾ ਜਥੇਦਾਰ ਸ਼ਵਿੰਦਰ ਸਿੰਘ
ਇੱਕ ਸੀਡੀ ਵਿੱਚ ਇਹ ਕਹਿੰਦਾ ਸੁਣਿਆ ਜਾ ਸਕਦਾ ਹੈ ਕਿ ਇਹ ਗੁਰੂ ਸਾਹਿਬ ਦੀ ਹੱਡ ਬੀਤੀ ਹੈ, ਪ੍ਰੋ
ਹਰਿਭਜਨ ਸਿੰਘ ਤੇ ਹੋਰ ਵਿਦਵਾਨਾਂ ਨੇ ਅਰਥ ਕਰਦਿਆਂ ਵੀ ਇਹੀ ਕੁੱਝ ਲਿਖਿਆ ਹੈ ਕਿ ਗੁਰੂ ਸਾਹਿਬ ਦੀ
ਆਪਣੀ ਹੱਡਬੀਤੀ ਹੈ, ਫਿਰ ਉਨ੍ਹਾਂ ਨੂੰ ਅਕਾਲ ਤਖ਼ਤ `ਤੇ ਤਲਬ ਕਿਉਂ ਨਹੀਂ ਕੀਤਾ ਗਿਆ? ਤਾਂ ਢੀਠਤਾਈ
ਦੀ ਸਿਖਰ `ਤੇ ਪਹੁੰਚਦਿਆਂ ਸ: ਮੱਕੜ ਨੇ ਕਿਹਾ ਇਹ ਤਾਂ ਅਕਾਲ ਤਖ਼ਤ ਦੀ ਮਰਜ਼ੀ ਹੈ ਉਹ ਕਿਸ ਨੂੰ
ਬੁਲਾਉਂਦੇ ਹਨ ਤੇ ਕਿਸ ਨੂੰ ਨਹੀਂ। ਬੇਸ਼ੱਕ ਦਸਮ ਗ੍ਰੰਥ ਵਿੱਚ ਕੁੱਝ ਅਸਲੀਲਤਾ ਹੈ ਵੀ, ਹੋਰ ਕਿਸੇ
ਨੇ ਕੁੱਝ ਕਿਹਾ ਵੀ ਹੈ, ਤਾਂ ਵੀ ਇੱਕ ਜਿੰਮੇਵਾਰ ਅਹੁਦੇ ਤੇ ਰਹਿਣ ਕਾਰਣ ਪ੍ਰੋ: ਦਰਸ਼ਨ ਸਿੰਘ ਨੂੰ
ਉਹ ਗੱਲਾਂ ਦੁਹਰਾੳਣੀਆਂ ਨਹੀਂ ਸਨ ਚਾਹੀਦੀਆਂ ਕਿਉਂਕਿ ਹੋਰਨਾਂ ਦੀ ਕਹੀ ਹੋਈ ਕਿਸੇ ਗੱਲ ਦਾ ਇਤਨਾ
ਅਸਰ ਨਹੀਂ ਹੁੰਦਾ ਪਰ ਅਕਾਲ ਤਖ਼ਤ ਦੇ ਦੋ ਵਾਰ ਰਹਿ ਚੁੱਕੇ ਜਥੇਦਾਰ ਹੋਣ ਦੇ ਨਾਤੇ ਉਨ੍ਹਾਂ ਦੀ ਗੱਲ
ਦਾ ਵੱਧ ਪ੍ਰਭਾਵ ਹੁੰਦਾ ਹੈ ਜਿਸ ਨੂੰ ਰੋਕਣਾ ਜਰੂਰੀ ਸੀ। ਉਹ ਰੋਕਣ ਦੇ ਬਾਵਯੂਦ ਨਹੀਂ ਰੁਕੇ ਇਸ ਲਈ
ਏਡੇ ਹੰਕਾਰੀ ਬੰਦੇ ਵਿਰੁਧ ਜਾਰੀ ਹੁਕਮਨਾਮੇ ਨੂੰ ਵਾਪਸ ਲੈਣ ਜਾਂ ਨਜ਼ਰਸਾਨੀ ਕਰਨ ਦਾ ਕੋਈ ਸਵਾਲ ਹੀ
ਪੈਦਾ ਨਹੀਂ ਹੁੰਦਾ।
ਸ: ਮੱਕੜ ਨੇ ਕਿਹਾ ਜਿਥੋਂ ਤੱਕ ਇਸ ਚਿਠੀ ਦਾ ਸਬੰਧ ਹੈ ਇਹ ਉਸ ਦੇ ਧਿਆਨ ਵਿੱਚ ਨਹੀਂ ਸੀ। ਇਸ ਦੀ
ਪੜਤਾਲ ਕਰਕੇ ਪੀਏ ਇੰਦਰਮੋਹਨ ਸਿੰਘ ਵਿਰੁਧ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਹਰਨਾਮ
ਸਿੰਘ ਧੁੰਮਾ ਨੇ ਮੇਰੇ ਧਿਆਨ ਵਿੱਚ ਲਿਆਂਦਾ ਸੀ ਕਿ ਪੋ: ਦਰਸ਼ਨ ਸਿੰਘ ਦਾ ਪੂਨੇ ਵਿਖੇ ਕੀਰਤਨ ਸਮਾਗਮ
ਹੋ ਰਿਹਾ ਹੈ ਉਸ ਨੂੰ ਰੋਕਣ ਦਾ ਯਤਨ ਕੀਤਾ ਜਾਵੇ। ਮੈਂ ਉਸੇ ਵਕਤ ਸ੍ਰੀ ਗੁਰਵਿੰਦਰ ਸਿੰਘ ਬਾਵਾ ਜੋ
ਮੁੰਮਈ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਹਨ, ਨੂੰ ਫ਼ੋਨ ਕੀਤਾ ਕਿ ਤੁਹਾਡੀ ਜਿੰਮੇਵਾਰੀ ਹੈ ਕਿ ਇਸ
ਸਮਾਗਮ ਨੂੰ ਰੋਕਿਆ ਜਾਵੇ। ਉਸ ਨੇ ਆਪਣੇ ਯਤਨਾ ਰਾਹੀਂ ਉਸ ਸਮਾਗਮ ਨੂੰ ਰੁਕਵਾਇਆ ਤੇ ਮੈਨੂੰ ਉਨ੍ਹਾਂ
ਦੱਸਿਆ ਕਿ ਇਹ ਸਮਾਗਮ ਨਹੀਂ ਹੋਣ ਦਿੱਤਾ ਗਿਆ।
ਸ੍ਰੋਤਿਆਂ ਵਿਚੋਂ ਕਾਲਰਾਂ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਟਲਣ ਲਈ ਉਹ ਸੌਣ ਦਾ ਬਹਾਨਾ ਬਣਾ ਕੇ
ਲਾਈਨ ਛੱਡ ਕੇ ਚਲੇ ਗਏ। ਇੱਕ ਕਾਲਰ ਨੇ ਪੁੱਛਿਆ ਕਿ ਇੱਕ ਪੀਏ ਵਿਰੁਧ ਕਾਰਵਾਈ ਕਰਨ ਲਈ ਤਾਂ ਪ੍ਰਧਾਨ
ਸਹਿਬ ਕਹਿ ਗਏ ਹਨ ਪਰ ਇਨ੍ਹਾਂ ਤੋਂ ਪੁੱਛੋ ਕਿ ਜਿਹੜਾ ਜਥੇਦਾਰ ਟੈਲੀਵਿਜ਼ਨ `ਤੇ ਵਾਰ ਵਾਰ ਅਪੀਲਾਂ
ਕਰਦਾ ਰਿਹਾ ਹੈ ਕਿ ੧੧ ਜਨਵਰੀ ਨੂੰ ਗੁਰਪੁਰਬ ਮਨਾਓ, ਉਸ ਜਥੇਦਾਰ ਵਿਰੁੱਧ ਕੀ ਕਾਰਵਾਈ ਕੀਤੀ
ਜਾਵੇਗੀ? ਸ: ਕੁਲਦੀਪ ਸਿੰਘ ਨੇ ਦੱਸਿਆ ਕਿ ਪ੍ਰਧਾਨ ਸਾਹਿਬ ਤਾਂ ਚਲੇ ਗਏ ਹਨ ਇਸ ਲਈ ਸਾਬਕਾ ਜਥੇਦਾਰ
ਜੋਗਿੰਦਰ ਸਿੰਘ ਵੇਦਾਂਤੀ ਦੇ ਪੀਏ ਸ: ਪ੍ਰਿਤਪਾਲ ਸਿੰਘ ਸੰਧੂ ਨੂੰ ਪੁਛਦੇ ਹਾਂ ਕਿ ਕੀ ਅਕਾਲ ਤਖ਼ਤ
ਸਾਹਿਬ ਦੇ ਲੈਟਰਪੈਡ `ਤੇ ਪਹਿਲਾਂ ਵੀ ਕਦੀ ਪ੍ਰਸ਼ਾਸ਼ਨਕ ਅਧਿਕਾਰੀਆਂ ਨੂੰ ਇਸ ਤਰ੍ਹਾਂ ਬੇਨਤੀ ਕੀਤੀ
ਗਈ ਸੀ ਅਤੇ ਕੀ ਜਥੇਦਾਰ ਦੀ ਆਗਿਆ ਤੋਂ ਬਿਨਾਂ ਪੀਏ ਚਿੱਠੀ ਲਿਖ ਸਕਦਾ ਹੈ। ਸ: ਸੰਧੂ ਨੇ ਦਸਿਆ ਕਿ
ਅੱਜ ਤੱਕ ਕਦੀ ਵੀ ਪਹਿਲਾਂ ਐਸਾ ਨਹੀਂ ਹੋਇਆ। ਅਤੇ ਨਾ ਹੀ ਪੀਏ ਨੂੰ ਇਹ ਅਧਿਕਾਰ ਹੈ ਕਿ ਉਹ ਇਸ
ਤਰ੍ਹਾਂ ਲਿਖ ਸਕੇ।
ਅੰਮ੍ਰਿਤਸਰ ਤੋਂ ਸੀਨੀਅਰ ਪੱਤਰਕਾਰ ਚਰਨਜੀਤ ਸਿੰਘ ਨੂੰ ਲਾਈਨ `ਤੇ ਲੈ ਕੇ ਪੁਛਿਆ ਗਿਆ ਤਾਂ ਉਨ੍ਹਾਂ
ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਇਕੋ ਸਮੇਂ ਦੋ ਗੱਲਾਂ ਕਹਿ ਗਏ ਹਨ। ਇੱਕ
ਪਾਸੇ ਤਾਂ ਉਹ ਕਹਿ ਗਏ ਹਨ ਕਿ ਪ੍ਰੋ: ਦਰਸ਼ਨ ਸਿੰਘ ਅਕਾਲ ਤਖ਼ਤ `ਤੇ ਆਏ ਹੀ ਨਹੀਂ ਤੇ ਦੂਜੇ ਪਾਸੇ
ਕਿਹਾ ਹੈ ਕਿ ਉਹ ਆਪਣਾ ਜਵਾਬ ਗੋਲਕ `ਤੇ ਰੱਖ ਕੇ ਚਲੇ ਗਏ ਸਨ। ਚਰਨਜੀਤ ਸਿੰਘ ਨੇ ਕਿਹਾ ਕਿ ਇਨ੍ਹਾਂ
ਦੋ ਗੱਲਾਂ ਨੇ ਹੀ ਪ੍ਰਧਾਨ ਦੇ ਝੂਠ ਨੂੰ ਨੰਗਾ ਕਰ ਦਿੱਤਾ ਹੈ ਕਿ ਜੇ ਪ੍ਰੋ: ਸਾਹਿਬ ਆਏ ਹੀ ਨਹੀਂ
ਤਾਂ ਕੀ ਗੋਲਕ ਤੁਰ ਕੇ ਉਨ੍ਹਾਂ ਪਾਸ ਪਹੁੰਚ ਗਈ ਤੇ ਉਨ੍ਹਾਂ ਗੋਲਕ ਉੱਤੇ ਆਪਣੀ ਫ਼ਾਈਲ ਰੱਖ ਦਿੱਤੀ।
ਚਰਨਜੀਤ ਸਿੰਘ ਨੇ ਕਿਹਾ ਕਿ ਉਹ ਖੁਦ ਉਸ ਸਮੇਂ ਉੱਥੇ ਹਾਜ਼ਰ ਸਨ ਤੇ ਪ੍ਰੋ: ਦਰਸ਼ਨ ਸਿੰਘ ਅਕਾਲ ਤਖ਼ਤ
ਦੇ ਸਾਹਮਣੇ ਬੈਠੇ ਉਡੀਕਦੇ ਰਹੇ ਪਰ ਪ੍ਰਧਾਨ ਹੁਣ ਸ਼ਰੇਆਮ ਝੂਠ ਬੋਲ ਰਿਹਾ ਹੈ ਕਿ ਉਹ ਆਏ ਹੀ ਨਹੀਂ।
ਉਨ੍ਹਾਂ ਇਹ ਦੱਸ ਕੇ ਹੈਰਾਨ ਕਰ ਦਿੱਤਾ ਕਿ ਤੁਸੀਂ ਤਾਂ ਸਿਰਫ ਇੱਕ ਚਿੱਠੀ ਦੀ ਗੱਲ ਕਰਦੇ ਹੋ ਪਰ
ਇਨ੍ਹਾਂ ਨੇ ਇਸ ਤਰ੍ਹਾਂ ਦੀਆਂ ਚਾਰ ਚਿੱਠੀਆਂ ਲਿਖੀਆਂ ਹਨ। ਇੱਕ ਮੇਅਰ ਪੂਨਾ ਨੂੰ, ਦੂਸਰੀ ਜਿਲ੍ਹਾ
ਪੁਲਿਸ ਕਮਿਸ਼ਨਰ ਪੂਨਾ, ਤੀਸਰੀ ਡੀਜੀਪੀ ਮਹਾਂਰਾਸ਼ਟਰ ਨੂੰ ਅਤੇ ਚੌਥੀ ਮੁੱਖ ਸਕੱਤਰ ਮਹਾਰਾਸ਼ਟਰ ਸਰਕਾਰ
ਨੂੰ ਚਿੱਠੀ ਲਿਖ ਕੇ ਬੇਨਤੀ ਕੀਤੀ ਕਿ ਸ਼ਾਤੀ ਬਣਾਏ ਰੱਖਣ ਲਈ ਪ੍ਰੋ: ਦਰਸ਼ਨ ਸਿੰਘ ਦਾ ਕੀਰਤਨ
ਰੁਕਵਾਇਆ ਜਾਵੇ। ਉਨ੍ਹਾਂ ਨੇ ਕਿਹਾ ਅਕਾਲ ਤਖ਼ਤ ਦੇ ਜਥੇਦਾਰ ਸਿਆਸੀ ਲੋਕਾਂ ਦੀ ਗੁਲਾਮ ਮਾਨਸਿਕਤਾ
ਵਾਲੇ ਹੋ ਗਏ ਹਨ, ਇਸ ਲਈ ਉਨ੍ਹਾਂ ਨੂੰ ਮਹਾਂਰਾਸ਼ਟਰ ਦੀ ਸ਼ਾਤੀ ਭੰਗ ਹੋਣ ਦੀ ਚਿੰਤਾ ਹੈ ਪਰ ਪੰਜਾਬ
ਵਿੱਚ ਡੇਰਾਵਾਦ ਸਿੱਖੀ ਦਾ ਘਾਣ ਕਰ ਰਿਹਾ ਹੈ, ਲੁਧਿਆਣੇ ਵਿੱਚ ਆਸ਼ੂਤੋਸ਼ ਦਾ ਸਮਾਗਮ ਹੋਇਆ ਜਿਥੇ ਇੱਕ
ਸਿੱਖ ਦਰਸ਼ਨ ਸਿੰਘ ਲੁਹਾਰਾ ਸ਼ਹੀਦ ਹੋਇਆ, ੧੭ ਮਈ ੨੦੦੭ ਨੂੰ ਪੰਜਾਬ ਵਿੱਚ ਸੌਦਾ ਸਾਧ ਦੇ ਸਮਾਗਮ ਬੰਦ
ਕਰਵਾਉਣ ਲਈ ਹੁਕਮਨਾਮਾ ਜਾਰੀ ਹੋਇਆ ਪਰ ਇਹ ਗੁਲਾਮ ਮਾਨਸਿਕਤਾ ਵਾਲੇ ਕਿਸੇ ਜਥੇਦਾਰ ਨੇ ਕਦੀ ਕਿਸੇ
ਪੁਲਿਸ ਅਫਸਰ ਨੂੰ ਚਿੱਠੀ ਨਹੀਂ ਲਿਖੀ, ਕਦੀ ਉਨ੍ਹਾਂ ਨੂੰ ਕੰਟਰੋਲ ਕਰਨ ਵਾਲੇ ਸਿਆਸੀ ਆਗੂਆਂ ਨੂੰ
ਚਿਠੀ ਨਹੀਂ ਲਿਖੀ। ਜੇ ਬਾਬਾ ਬਲਜੀਤ ਸਿੰਘ ਸੌਦਾ ਸਾਧ ਦੇ ਸਮਾਗਮ ਬੰਦ ਕਰਵਾਉਣ ਲਈ ਕੋਈ ਕਾਰਵਾਈ
ਕਰਦਾ ਹੈ ਤਾਂ ਪ੍ਰਧਾਨ ਕਹਿੰਦਾ ਹੈ ਇਹ ਕੂੜ ਪ੍ਰਚਾਰ ਕਰਦਾ ਹੈ। ਈਟੀਟੀ ਅਧਿਆਪਕਾਂ ਦੀ ਪੰਜਾਬ ਪੁਲਸ
ਵਾਲੇ ਰੋਜ਼ ਪੱਗਾਂ ਉਤਾਰਦੇ ਹਨ। ਉਹ ਵੀਚਾਰੇ ਕਿਨੇ ਵਾਰੀ ਜਥੇਦਾਰ ਦੀਆਂ ਮਿੰਨਤਾਂ ਕਰਨ ਆਏ ਕਿ
ਸਿੱਖਾਂ ਦੀ ਪੱਗ ਦੀ ਹੋ ਰਹੀ ਬੇਅਦਬੀ ਨੂੰ ਰੋਕਣ ਲਈ ਕੋਈ ਕਾਰਵਾਈ ਕੀਤੀ ਜਾਵੇ ਪਰ ਜਥਦਾਰ ਨੇ ਕੁੱਝ
ਨਹੀਂ ਕੀਤਾ ਪਰ ਇੱਕ ਕੀਰਤਨ ਸਮਾਗਮ ਰੁਕਵਾਉਣ ਲਈ ਪੁਲਿਸ ਅਫਸਰਾਂ ਦੀਆਂ ਲੇਲੜੀਆਂ ਕੱਢ ਕੇ ਅਕਾਲ
ਤਖ਼ਤ ਦੀ ਪ੍ਰਭੂਸਤਾ ਨੂੰ ਜੋ ਠੇਸ ਪਹੁਚਾਈ ਹੈ ਇਸ ਖੱਪੇ ਨੂੰ ਪੂਰਾ ਕਰਨ ਲਈ ਸਦੀਆਂ ਲੱਗ ਜਾਣਗੀਆਂ।
ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥਦਾਰ ਪ੍ਰੋ: ਦਰਸ਼ਨ ਸਿੰਘ ਨੂੰ ਪੰਥ ਵਿਚੋਂ ਛੇਕੇ ਜਾਣ ਦੇ
ਹੁਕਮਨਾਮੇ ਨੂੰ ਲਾਗੂ ਕਰਾਉਣ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਸਕਤਰਤ ਵਲੋਂ ਮਹਾਂਰਾਸ਼ਟਰ ਪੁਲਿਸ ਨੂੰ
ਲਿਖੇ ਪੱਤਰ ਨੂੰ ਅਤਿ ਦੁਖਦਾਈ ਕਰਾਰ ਦਿੰਦਿਆ ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਮਨਜੀਤ ਸਿੰਘ
ਕਲਕੱਤਾ ਨੇ ਕਿਹਾ ਇਹ ਵਰਤਾਰਾ ਸਿੱਖਾਂ ਦੇ ਮਹਾਨ ਤਖਤ ਦੀਆਂ ਰਵਾਇਤਾਂ ਅਤੇ ਸਿਧਾਤਾਂ ਦਾ ਕਤਲ ਕਰਨ
ਦੇ ਤੁਲ ਹੈ। ਉਨ੍ਹਾਂ ਕਿਹਾ ਕਿ ਪ੍ਰੋ: ਦਰਸ਼ਨ ਸਿੰਘ ਨੂੰ ਪੰਥ ਵਿਚੋਂ ਛੇਕੇ ਜਾਣ ਤੋਂ ਪਹਿਲਾਂ ਹੀ
ਉਨ੍ਹਾਂ ਵਲੋਂ ਕੀਰਤਨ ਕੀਤੇ ਜਾਣ `ਤੇ ਪਾਬੰਦੀ ਲਗਾ ਦਿੱਤੇ ਜਾਣਾ ਹੀ ਕਾਨੂੰਨ ਅਤੇ ਇਨਸਾਫ ਦਾ
ਮੁਢਲੇ ਅਸੂਲਾਂ ਦੀ ਉਲੰਘਣਾ ਸੀ। ਸ੍ਰ ਕਲਕੱਤਾ ਨ ਦੱਸਿਆ ਸ੍ਰੀ ਅਕਾਲ ਤਖਤ ਸਾਹਿਬ ਤੋਂ ਹਮਸ਼ਾ ਹੀ
ਸਿੱਖ ਪੰਥ ਦੀ ਚੜ੍ਹਦੀ ਕਲਾ ਤੇ ਪੰਥਕ ਸ਼ਕਤੀ ਨਾਲ ਲਾਗੂ ਕਰਵਾਏ ਜਾਂਦੇ ਰਹੇ ਹਨ ਲੇਕਿਨ ਬੀਤੇ ਕੁੱਝ
ਸਮੇਂ ਤੋਂ ਹੁਕਮਨਾਮੇ ਲਾਗੂ ਕਰਾਉਣ ਲਈ ਰਾਜਸੀ ਤੇ ਪ੍ਰਸ਼ਾਸ਼ਨਿਕ ਡੰਡਾ ਵਰਤਿਆ ਜਾ ਰਿਹਾ ਹੈ। ਉਨ੍ਹਾਂ
ਕਿਹਾ ਹੁਣ ਤੱਕ ਦਾ ਇਤਿਹਾਸ ਦੱਸਦਾ ਹੈ ਕਿ ਦੁਨਿਆਵੀ ਤਖ਼ਤਾਂ ਦੇ ਸਤਾਏ ਲੋਕ ਇਨਸਾਫ਼ ਲਈ ਫ਼ਰਿਆਦੀ ਹੋ
ਕੇ ਅਕਾਲ ਤਖ਼ਤ `ਤੇ ਤਾਂ ਆਏ ਤੇ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਵੀ ਪਰ ਅਕਾਲ ਤਖ਼ਤ ਫ਼ਰਿਆਦੀ ਹੋ ਕੇ
ਪੁਲਿਸ ਜਾਂ ਦੁਨੀਆਵੀ ਤਖ਼ਤ ਕੋਲ ਜਾਵੇ ਐਸਾ ਕਦੀ ਨਹੀਂ ਹੋਇਆ। ਇਹ ਕਾਰਵਾਈ ਕਰਕੇ ਮੌਜੂਦਾ ਜਥੇਦਾਰ
ਨੇ ਅਕਾਲ ਤਖ਼ਤ ਦੇ ਸਿਧਾਂਤ ਦੀ ਜੋ ਮਾਨਹਾਨੀ ਕੀਤੀ ਹੈ ਉਹ ਹੋਰ ਕੋਈ ਨਹੀਂ ਕਰ ਸਕਿਆ। ਉਨ੍ਹਾਂ ਕਿਹਾ
ਕਿ ਇੱਕ ਪਾਸੇ ਤਾਂ ਗੁਰੂ ਨਿੰਦਕ, ਧਰਮ ਦੁਸ਼ਮਣ ਅਤੇ ਪੰਥ ਦੋਖੀ, ਸਿਰਸਾ ਸਾਧ, ਆਸ਼ੂਤੋਸ਼, ਭਨਿਆਰਾ
ਖਿਲਾਫ ਜਾਰੀ ਆਦੇਸ਼ਾਂ ਤੇ ਹੁਕਮਨਾਮਿਆਂ ਨੂੰ ਲਾਗੂ ਕਰਾਉਣ ਲਈ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਕੋਈ
ਕਾਰਵਾਈ ਨਹੀ ਕੀਤੀ ਜਾ ਰਹੀ, ਇਹ ਹੁਕਮਨਾਮ ਲਾਗੂ ਕਰਾਉਣ ਵਿੱਚ ਮੁੱਖ ਧਿਰ ਹੋਣ ਵਾਲੇ ਬਾਦਲਕੇ
ਸ਼ਰੇਆਮ ਹੁਕਮਨਾਮੇ ਦਾ ਉਲੰਘਣ ਕਰ ਰਹੇ ਹਨ ਤੇ ਹੁਕਮਨਾਮੇ ਤੇ ਪਹਿਰਾ ਦੇਣ ਵਾਲੇ ਸਿੱਖਾਂ ਨੂੰ ਝੂਠੇ
ਪੁਲਿਸ ਕੇਸਾਂ ਵਿੱਚ ਜੇਲ੍ਹਾਂ ਵਿੱਚ ਬੰਦ ਕੀਤਾ ਜਾ ਰਿਹਾ ਹੈ। ਉਪਰੋਕਤ ਮਾਮਲਿਆਂ ਤੋ ਇਲਾਵਾ
ਜੇਲ੍ਹਾਂ ਵਿੱਚ ਬੰਦ ਨਿਰਦੋਸ਼ ਸਿੱਖਾਂ ਦੀ ਰਿਹਾਈ, ਦਸਤਾਰ ਅਤੇ ਸਿੱਖੀ ਕਕਾਰਾਂ ਦੀ ਹੋ ਰਹੀ ਬੇਅਦਬੀ
ਬਾਰੇ ਸੂਬੇ ਦੀ ਅਕਾਲੀ ਕਹਾਉਣ ਵਾਲੀ ਸਰਕਾਰ ਨੂੰ ਤਾਂ ਕਦੇ ਕੋਈ ਆਦੇਸ਼ ਨਹੀਂ ਦਿੱਤਾ ਲੇਕਿਨ ਪ੍ਰੋ
ਦਰਸ਼ਨ ਸਿੰਘ ਮਾਮਲੇ ਵਿੱਚ ਬੜੀ ਜਲਦ ਮਹਾਰਾਸ਼ਟਰ ਪੁਲਿਸ ਨੂੰ ਚਿੱਠੀ ਲਿਖ ਭੇਜੀ ਹੈ ਜਿਸ ਨਾਲ ਸ੍ਰੀ
ਅਕਾਲ ਤਖਤ ਸਾਹਿਬ ਤੋ ਲਏ ਜਾ ਰਹੇ ਫੈਸਲਿਆਂ ਵਿੱਚ ਰਾਜਸੀ ਦਖਲ ਅੰਦਾਜੀ ਪ੍ਰਤੱਖ ਰੂਪ ਵਿੱਚ ਦਿੱਸ
ਰਹੀ ਹੈ।
ਇੱਕ ਕਾਲਰ ਨੇ ਕਿਹਾ ਮੱਕੜ ਇੱਕ ਇੰਟਰਨੈਸ਼ਨਲ ਮੀਡੀਏ `ਚ ਏਸ ਤਰ੍ਹਾਂ ਝੂਠ ਬੋਲ ਰਿਹਾ ਹੈ ਜਿਵੇਂ ਕੋਈ
ਵਿਅਕਤੀ ਪਿੰਡਾਂ ਦੀ ਸਟੇਜ਼ `ਤੇ ਝੂਠ ਬੋਲ ਕੇ ਜੈਕਾਰੇ ਛਡਾ ਕੇ ਚਲਾ ਜਾਣਾ ਹੋਵੇ। ਪਰ ਉਸ ਨੂੰ ਇਹ
ਨਹੀਂ ਪਤਾ ਕਿ ਇਥੇ ਦੁਨੀਆਂ ਭਰ ਵਿੱਚ ਲੋਕ ਇੰਟਰਨੈੱਟ `ਤੇ ਬੈਠੇ ਸੁਣ ਰਹੇ ਹਨ। ਉਨ੍ਹਾਂ ਕਿਹਾ ਕਿ
ਸਾਡੇ ਪਿੰਡ ਦਾ ਗ੍ਰੰਥੀ ਕਹਿੰਦਾ ਹੁੰਦਾ ਸੀ ਕਿ ਜੇ ਝੂਠ ਬੋਲਣਾ ਵੀ ਪੈ ਜਾਵੇ ਤਾਂ ਉਹ ਇਹੋ ਜਿਹਾ
ਹੋਵੇ ਜਿਸ ਦਾ ੬ ਮਹੀਨੇ ਤੱਕ ਕਿਸੇ ਨੂੰ ਪਤਾ ਨਾ ਲੱਗੇ ਕਿ ਇਹ ਝੂਠ ਹੈ ਪਰ ਸ: ਮੱਕੜ ਅਜੇਹਾ ਝੂਠ
ਬੋਲ ਰਿਹਾ ਸੀ ਕਿ ਉਸ ਦਾ ਨਾਲੋ ਨਾਲ ਪਤਾ ਲੱਗ ਰਿਹਾ ਸੀ ਇਸ ਲਈ ਇਸ ਨੂੰ ਸ਼ਰਮ ਆਉਣੀ ਚਾਹੀਦੀ ਹੈ।
ਮੱਕੜ ਹੁਣੇ ਕਹਿ ਕੇ ਗਏ ਹਨ ਕਿ ਸੋਧਾਂ ਬਿਲਕੁਲ ਠੀਕ ਹੋਈਆਂ ਪਰ ਗੁਰੂ ਹਰਿ ਰਾਏ ਸਾਹਿਬ ਜੀ ਦਾ
ਪ੍ਰਕਾਸ਼ ਪੁਰਬ ਤਾਂ ਸੀ ਮਾਘ ਸੁਦੀ ੧੩, ੧੯ ਮਾਘ ਪਰ ਸੋਧ ਕਰਨ ਸਮੇਂ ਮਾਘ ਦੀ ਸੰਗਰਾਂਦ `ਚ ਇੱਕ ਦਿਨ
ਦਾ ਫਰਕ ਪਾ ਦਿੱਤਾ ਤੇ ਗੁਰਪੁਰਬ ਦੀ ਤਰੀਕ ਪੁਰੇਵਾਲ ਕੈਲੰਡਰ ਵਿਚੋਂ ਹੀ ੩੧ ਜਨਵਰੀ ਲੈ ਲਈ ਜਿਸ
ਮੁਤਾਬਕ ਇਹ ੧੮ ਮਾਘ ਸੀ। ਚੰਦਰਮਾ ਮੁਤਾਬਕ ਮਾਘ ਸੁਦੀ ੧੩ ਦੀ ਥਾਂ ਮਾਘ ਵਦੀ ੧੩ ਹੋਣ ਕਰਕੇ ੧੬ ਦਿਨ
ਪਹਿਲਾਂ ਕਰ ਦਿੱਤਾ ਜਿਸ ਨਾਲ ਸਿੱਖ ਇਤਿਹਾਸ ਹੀ ਵਿਗਾੜ ਕੇ ਰੱਖ ਦਿੱਤਾ ਹੈ। ਜਿਸ ਨੂੰ ਇਹ ਨਹੀਂ
ਪਤਾ ਲੱਗਾ ਕਿ ਇੱਕ ਦਿਨ ਸੰਗ੍ਰਾਂਦ ਬਦਲਣ ਨਾਲ ਸਾਰੀਆਂ ਤਰੀਖਾਂ `ਚ ਇੱਕ ਇੱਕ ਦਿਨ ਦਾ ਫਰਕ ਪੈ
ਜਾਵੇਗਾ ਉਹ ਕਿਸ ਤਰ੍ਹਾਂ ਦਾਅਵਾ ਕਰ ਸਕਦਾ ਹੈ ਕਿ ਸੋਧਾਂ ਬਿਲਕੁਲ ਠੀਕ ਹੋਈਆਂ ਹਨ।
ਜਾਗੋਖ਼ਾਲਸਾਡਾਟਕਾਮ ਵੈਬਸਾਈਟ ਚਲਾ ਰਹੇ ਕੁਲਦੀਪ ਸਿੰਘ ਨਿਊਯਾਰਕ ਨੇ ਕਿਹਾ ਕਿ ਸ: ਮੱਕੜ ਇੱਕ ਗੱਲ
ਤਾਂ ਮੰਨ ਕੇ ਗਏ ਹਨ ਕਿ ਦਸਮ ਗ੍ਰੰਥ ਵਿੱਚ ਕੁੱਝ ਅਸ਼ਲੀਲ ਹੈ। ਫਿਰ ਉਸ ਦਾ ਗੁਰੂ ਗ੍ਰੰਥ ਸਾਹਿਬ ਜੀ
ਦੇ ਬਰਾਬਰ ਪ੍ਰਕਾਸ਼ ਕਰਨਾ ਬੰਦ ਕਿਉਂ ਨਹੀਂ ਕਰਵਾਇਆ ਜਾਂਦਾ? ਸਿੱਖ ਧਰਮ ਕੋਈ ਐਸਾ ਧਰਮ ਤਾਂ ਹੈ
ਨਹੀਂ ਕਿ ਕੋਈ ਬੁਤਾਂ ਨੂੰ ਭੋਗ ਲਵਾਇਆ ਤੇ ਚਲੇ ਗਏ ਇਥੇ ਤਾਂ ਜਿਸ ਗ੍ਰੰਥ ਨੂੰ ਮੱਥਾ ਟੇਕਣਾ ਹੈ ਉਸ
ਦੀ ਸਿਖਿਆ ਵੀ ਗ੍ਰਹਿਣ ਕਰਨੀ ਹੈ। ਇਸ ਪੱਖੋਂ ਪ੍ਰੋ: ਦਰਸ਼ਨ ਸਿੰਘ ਠੀਕ ਕਹਿ ਰਹੇ ਹਨ ਕਿ ਜਿਸ ਗ੍ਰੰਥ
ਨੂੰ ਮੱਥੇ ਟੇਕੇ ਜਾ ਰਹੇ ਹਨ ਉਸ ਨੂੰ ਪੜ੍ਹ ਕੇ ਵੇਖੋ ਉਸ ਵਿੱਚ ਕੀ ਲਿਖਿਆ ਹੈ। ਜੇ ਉਸ ਦਾ ਪ੍ਰਕਾਸ਼
ਕਰਨਾ ਹਟਾ ਦਿੱਤਾ ਜਾਂਦਾ ਹੈ ਅਤੇ ਫਿਰ ਵੀ ਪ੍ਰੋ: ਦਰਸ਼ਨ ਸਿੰਘ ਉਸ ਬਾਰੇ ਕੁੱਝ ਬੋਲਦੇ ਹਨ ਤਾਂ
ਅਸੀਂ ਉਨ੍ਹਾਂ ਨੂੰ ਕੁੱਝ ਕਹਿਣ ਦਾ ਹੱਕ ਰੱਖਦੇ ਹਾਂ। ਇੱਕ ਹੋਰ ਕਾਲਰ ਨੇ ਕਿਹਾ ਪ੍ਰੋ: ਦਰਸ਼ਨ ਸਿੰਘ
ਹੱਕ ਸੱਚ `ਤੇ ਖੜ੍ਹੇ ਹਨ ਉਨ੍ਹਾਂ ਗੁਰੂ ਸਾਹਿਬ ਪ੍ਰਤੀ ਕੋਈ ਅਪਸ਼ਬਦ ਨਹੀਂ ਬੋਲਿਆ। ਇੱਕ ਨੇ ਕਿਹਾ
ਸਿਰਫ ਅਕਾਲ ਤਖ਼ਤ ਹੀ ਨਹੀਂ ਤਖ਼ਤ ਸ਼੍ਰੀ ਹਜੂਰ ਸਾਹਿਬ ਦੇ ਜਥੇਦਾਰ ਕੁਲਵੰਤ ਸਿੰਘ, ਮੀਤ ਜਥੇਦਾਰ
ਜੋਤਇੰਦਰ ਸਿੰਘ, ਹੈੱਡ ਗ੍ਰੰਥੀ ਕਸ਼ਮੀਰ ਸਿੰਘ, ਮੀਤ ਗ੍ਰੰਥੀ ਅਵਤਾਰ ਸਿੰਘ ਸੀਤਲ ਅਤੇ ਰਾਮ ਸਿੰਘ
ਧੂਪੀਆ ਇੱਕ ਹੋਰ ਹੁਕਮਨਾਮਾ ਜਾਰੀ ਕਰਕੇ ਗੁਰਦੁਆਰਾ ਪ੍ਰਬੰਧਕਾਂ ਨੂੰ ਹੁਕਮ ਕਰ ਰਹੇ ਹਨ ਕਿ ਪੰਥ
`ਚੋਂ ਛੇਕੇ ਪ੍ਰੋ: ਦਰਸ਼ਨ ਸਿੰਘ ਦਾ ਕੀਰਤਨ ਨਾ ਕਰਵਾਇਆ ਜਾਵੇ ਨਹੀਂ ਤਾਂ ਉਨ੍ਹਾਂ ਵਿਰੁਧ ਕਾਰਵਾਈ
ਕੀਤੀ ਜਾਵੇਗੀ। ਉਨ੍ਹਾਂ ਕਿਹਾ ਇਹ ਧੂਪੀਏ ਹਰ ਰੋਜ਼ ਅਕਾਲ ਤਖ਼ਤ ਦੀ ਰਹਿਤ ਮਰਿਆਦਾ ਦੀਆਂ ਧੱਜੀਆਂ
ਉਡਾਉਂਦੇ ਹਨ, ਬਕਰਿਆਂ ਦੀ ਬਲੀ ਦੇ ਕੇ ਸ਼ਸ਼ਤਰਾਂ ਨੂੰ ਟਿੱਕੇ ਲਾਉਂਦੇ ਹਨ ਇਨ੍ਹਾਂ ਵਿਰੁਧ ਕਾਰਵਾਈ
ਕੌਣ ਕਰੇਗਾ? ਹੋਰ ਵੀ ਕਈ ਕਾਲਰਾਂ ਨੇ ਜਥੇਦਾਰ ਅਤੇ ਪ੍ਰਧਾਨ ਮੱਕੜ ਵਿਰੁਧ ਰੋਸ ਪ੍ਰਗਟ ਕਰਦਿਆਂ ਉਕਤ
ਵੀਚਾਰਾਂ ਨਾਲ ਮਿਲਦੇ ਜੁਲਦੇ ਵੀਚਾਰ ਪ੍ਰਗਟ ਕੀਤੇ। ਟਾਕ ਸ਼ੋਅ ਦੀ ਵੀਡੀਓ ਰੀਕਾਰਡਿੰਗ ਹੁਣ ਵੀ
ਜਾਗੋਖ਼ਾਲਸਾਡਾਟਕਾਮ `ਤੇ ਸੁਣੀ ਜਾ ਸਕਦੀ ਹੈ।
(13/02/11)
ਹਰਪ੍ਰੀਤ ਸਿੰਘ ਇਟਲੀ
ਭਗਤ
ਧੰਨਾ ਜੀ ਨੇ ਪੱਥਰਾਂ ਵਿੱਚੋਂ ਰਬ ਨਹੀਂ ਪਾਇਆ – ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ
ਗੋਬਿੰਦ ਗੋਬਿੰਦ ਗੋਬਿੰਦ ਸੰਗਿ ਨਾਮਦੇਉ ਮਨੁ ਲੀਣਾ।।
ਆਢ ਦਾਮ ਕੋ ਛੀਪਰੋ ਹੋਇਓ ਲਾਖੀਣਾ।। ੧।। ਰਹਾਉ।।
ਬੁਨਨਾ ਤਨਨਾ ਤਿਆਗਿ ਕੈ ਪ੍ਰੀਤਿ ਚਰਨ ਕਬੀਰਾ।।
ਨੀਚ ਕੁਲਾ ਜੋਲਾਹਰਾ ਭਇਓ ਗੁਨੀਯ ਗਹੀਰਾ।। ੧।।
ਰਵਿਦਾਸੁ ਢੁਵੰਤਾ ਢੋਰ ਨੀਤਿ ਤਿਨਿ ਤਿਆਗੀ ਮਾਇਆ।।
ਪਰਗਟੁ ਹੋਆ ਸਾਧਸੰਗਿ ਹਰਿ ਦਰਸਨੁ ਪਾਇਆ।। ੨।।
ਸੈਨੁ ਨਾਈ ਬੁਤਕਾਰੀਆ ਓਹੁ ਘਰਿ ਘਰਿ ਸੁਨਿਆ।।
ਹਿਰਦੇ ਵਸਿਆ ਪਾਰਬ੍ਰਹਮੁ ਭਗਤਾ ਮਹਿ ਗਨਿਆ।। ੩।।
ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ ਲਾਗਾ।।
ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ।। ੪।। ੨।।
ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ ਸਨ ਬੋਨੀਫਾਚੋ (ਵਿਰੋਨਾ, ਇਟਲੀ) ਵਿਖੇ ਸ਼ਨੀਵਾਰ
12/02/2011 ਨੂੰ ਇਸ ਸ਼ਬਦ ਦੀ ਵੀਚਾਰ ਕਰਦਿਆਂ ਇਟਲੀ ਦੀ ਪਰਚਾਰ ਫੇਰੀ ਤੇ ਆਏ ਸਿੱਖ ਕੌਮ ਦੇ ਮਹਾਨ
ਪ੍ਰਚਾਰਕ ਤੇ ਉਘੇ ਲੇਖਕ ਪ੍ਰੋ: ਗੁਰਚਰਨ ਸਿੰਘ ਥਾਈਲੈਂਡ ਵਾਲਿਆਂ ਨੇ ਭਗਤ ਧੰਨਾ ਜੀ ਦੇ ਉਚਾਰਨ
ਕੀਤੇ ਹੋਏ ਸ਼ਬਦ ਦੀ ਵੀਚਾਰ ਕਰਦਿਆਂ ਕਿਹਾ ਕਿ ਭਗਤ ਜੀ ਨੇ ਪੱਥਰ ਪੂਜ ਕੇ ਰੱਬ ਨਹੀਂ ਪਾਇਆ। ਉਹਨਾਂ
ਨਾਲ ਸੰਬੰਧੀ ਸਾਖੀਆਂ ਦੀ ਪੂਣਛਾਣ ਕਰਦਿਆਂ ਦੱਸਿਆ ਕਿ ਸਿੱਖੀ ਦਾ ਸਿਧਾਂਤ ਗੁਰਬਾਣੀ ਸ਼ਬਦ ਵਿਚਾਰ
ਵਿੱਚ ਹੈ ਨਾ ਕਿ ਗੈਰ ਲੋਕਾਂ ਦੇ ਲਿਖੇ ਹੋਏ ਇਤਿਹਾਸ ਅਨੁਸਾਰ। ਸ਼ਬਦ ਦੀ ਵਿਚਾਰ ਵਿੱਚੋਂ ਉਦਾਹਰਣਾਂ
ਦੇ ਕੇ ਦੱਸਿਆ ਗਿਆ ਕਿ ਅੱਜ ਅਸੀਂ ਗੁਰਦੁਆਰਿਆਂ ਵਿੱਚ ਪੱਥਰਾਂ ਵਾਂਗ ਪੂਜਾ ਕਰ ਰਹੇ ਹਾਂ। ਸ਼ਬਦ ਦੀ
ਵਿਚਾਰ ਮਗਰੋਂ ਲਗਭਗ ਸਾਰੀ ਸੰਗਤ ਨੇ ਦੋ-ਤਿੰਨ ਘੰਟੇ ਸਵਾਲ-ਜਵਾਬ ਵੀ ਕੀਤੇ। ਪ੍ਰੋ: ਹੋਣਾਂ ਨੇ
ਸਾਰਿਆ ਦੇ ਜਵਾਬ ਗੁਰਬਾਣੀ ਦੀ ਰੋਸ਼ਨੀ ਵਿੱਚ ਦਿੱਤੇ। ਗੁਰਬਾਣੀ ਵਿੱਚ ਹੋਰ ਵੀ ਪੱਥਰ ਦੀ ਪੂਜਾ ਦੇ
ਪਰਮਾਣ ਆਉਂਦੇ ਹਨ ਜਿਵੇਂ ਕਿ:
ਜੋ ਪਾਥਰ ਕਉ ਕਹਤੇ ਦੇਵ।।
ਤਾ ਕੀ ਬਿਰਥਾ ਹੋਵੈ ਸੇਵ।।
ਜੋ ਪਾਥਰ ਕੀ ਪਾਂਈ ਪਾਇ।।
ਤਿਸ ਕੀ ਘਾਲ ਅਜਾਂਈ ਜਾਇ।।
ਅਤੇ ਹੋਰ:
ਪਾਖਾਨ ਗਢਿ ਕੈ ਮੂਰਤਿ ਕੀਨੀੑ ਦੇ ਕੈ ਛਾਤੀ ਪਾਉ।।
ਜੇ ਏਹ ਮੂਰਤਿ ਸਾਚੀ ਹੈ ਤਉ ਗੜ੍ਹਣਹਾਰੇ ਖਾਉ।।
ਪ੍ਰੋ: ਹੋਣਾਂ ਦੀਆਂ ਵੀਚਾਰਾਂ ਤੋਂ ਨੌਂਜਵਾਨ ਬਹੁਤ ਉਤਸ਼ਾਹਤ ਹੋਏ ਅਤੇ ਸਮਾਗਮ ਦੀ ਸਮਾਪਤੀ ਹੋਣ ਤੇ
ਨੌਂਜਵਾਨਾਂ ਨੇ ਇਕੱਠੇ ਹੋਕੇ ਉਹਨਾਂ ਵੱਲੋਂ ਕੀਤੇ ਸ਼ਬਦ ਵੀਚਾਰਾਂ ਦੀ ਸ਼ਲਾਗਾ ਕੀਤੀ ਅਤੇ ਮਹਿਸੂਸ
ਕੀਤਾ ਕਿ ਅਯੋਕੇ ਸਮੇਂ ਗੁਰਦੁਆਰਿਆਂ ਵਿੱਚ ਇਸ ਪ੍ਰਕਾਰ ਸ਼ਬਦ ਦੀ ਵੀਚਾਰ ਹੋਣ ਦੀ ਘਾਟ ਹੈ। ਪ੍ਰੋ:
ਗੁਰਬਚਨ ਸਿੰਘ ਜੀ ਨੇ ਬਹੁਤ ਹੀ ਵਿਸਥਾਰ ਅਤੇ ਸਰਲ ਤਰੀਕੇ ਨਾਲ ਸਮਝਾਇਆ ਕਿ ਗੁਰਬਾਣੀ ਦੇ ਕੇਵਲ
ਅੱਖਰੀ ਅਰਥ ਕਰਦਿਆਂ ਹੀ ਗੁਰਬਾਣੀ ਦੀ ਡੂੰਗੀ ਵਿਚਾਰਧਾਰਾ ਨੂੰ ਨਹੀਂ ਸਮਝਿਆ ਜਾ ਸਕਦਾ ਬਲਕਿ ਸ਼ਬਦਾਂ
ਦੇ ਭਾਵ-ਅਰਥ ਦੀ ਖੋਜ ਕਰਨੀ ਅਤੇ ਉਨਾਂ ਭਾਵ-ਅਰਥਾਂ ਦੀ ਗਹਿਰਾਈ ਵਿੱਚ ਜਾਣਾ ਅਤਿ ਜਰੂਰੀ ਹੈ। ਉਨਾਂ
ਨੇ ਗੁਰਬਾਣੀ ਦੇ ਹੋਰ ਬਹੁਤ ਸ਼ਬਦਾਂ ਦੀ ਵੀਚਾਰ ਸੰਗਤਾਂ ਅੱਗੇ ਰੱਖੀ ਤੇ ਸਮਝਾਇਆ ਕਿ ਕਿਵੇਂ
ਗੁਰਬਾਣੀ ਦੇ ਅੱਖਰੀ ਅਰਥ ਬਹੁਤ ਦਫਾ ਅੱਜ ਦੇ ਚਲਦੇ ਯੁੱਗ ਵਿੱਚ ਨਹੀਂ ਢੁਕਦੇ ਜਦਕਿ ਗੁਰਬਾਣੀ ਦੇ
ਭਾਵ-ਅਰਥ ਹਮੇਸ਼ਾ ਮਨੁੱਖ ਨੂੰ ਸਿੱਖਿਆ ਦਿੰਦੇ ਹਨ ਅਤੇ ਆਉਣ ਵਾਲੇ ਸਮੇਂ (10 ਸਾਲ, 50 ਸਾਲ, 1000
ਹੀ ਨਹੀਂ ਬਲਕਿ ਹਮੇਸ਼ਾ) ਅਟੱਲ ਕਾਇਮ ਰਹਿਣ ਵਾਲੇ ਹਨ। ਗੁਰਬਾਣੀ ਦੇ ਭਾਵ-ਅਰਥਾਂ ਨੂੰ ਸਮਝਦਿਆਂ
ਅਹਿਸਾਸ ਹੁੰਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹਰ ਸਮੇਂ ਸਾਰੀ ਦੁਨੀਆਂ ਦੇ ਹਰ ਕੋਨੇ
ਵਿੱਚ ਵਸਦੇ ਪ੍ਰਾਣੀ ਨੂੰ ਸੰਦੇਸ਼ ਦਿੰਦੀ ਹੈ। - ਹਰਪ੍ਰੀਤ ਸਿੰਘ
(13/02/11)
ਤੱਤ ਗੁਰਮਤਿ ਪਰਿਵਾਰ
ਜੋਗਿੰਦਰ ਸਿੰਘ
(ਸਪੋਕਸਮੈਨ) ਸਮਰਥਕ ਬਨਾਮ ਪ੍ਰੋ. ਦਰਸ਼ਨ ਸਿੰਘ ਸਮਰਥਕ
ਇਕ ਦੂਜੇ ਨੂੰ ਨੀਵਾਂ ਵਿਖਾਉਣ ਦੀ ਸੋਚ ਦਾ ਤਿਆਗ ਕਰਕੇ ‘ਸਿਧਾਂਤਕ ਦ੍ਰਿੜਤਾ’
ਵਾਲੀ ਪਹੁੰਚ ਅਪਨਾਉਣ ਤਾਂ ਚੰਗਾ ਹੋਵੇਗਾ।
ਸਿੱਖ ਕੌਮ ਦੇ ਜਾਗਰੂਕ ਤਬਕੇ ਨੂੰ ਇਕ ਦੂਜੇ ਵਿਰੁਧ ਧਿਰ ਬਣ ਕੇ ਖੜਾ ਹੋਣਾ
ਠੀਕ ਨਹੀਂ ਪਰ ਤਲਖ ਸੱਚਾਈ ਹੈ ਕਿ ਇਹ ਜਾਗਰੂਕ ਤਬਕਾ ਦੋ ਮੁੱਖ ਧਿਰਾਂ ਵਿਚ ਵੰਡਿਆ ਸਪਸ਼ਟ ਨਜ਼ਰ
ਆਉਂਦਾ ਹੈ।
ਇਕ ਧਿਰ ‘ਸਪੋਕਸਮੈਨ’ ਦੇ ਆਲੇ ਦੁਆਲੇ ਜੁੜਿਆਂ ਦੀ ਹੈ। ਦੂਜੀ ਧਿਰ ਪ੍ਰੋ.
ਦਰਸ਼ਨ ਸਿੰਘ ਜੀ ਦੇ ਸਮਰਥਕਾਂ ਦੀ ਹੈ।
ਬੇਸ਼ੱਕ ਹੁਣ ਵੀ ਕਈਂ ਗੁਰਮੁਖ (ਧਿਰਾਂ) ਨਿਰਪੱਖ ਰਹਿ ਕੇ ਨਿਰੋਲ ਸਿਧਾਂਤ ਦੀ
ਗੱਲ ਕਰ ਰਹੀਆਂ ਹਨ। ਪਰ ਜ਼ਿਆਦਾਤਰ ਜਾਗਰੂਕ ਸਿੱਖ ਦੋਹਾਂ ਧਿਰਾਂ ਵਿਚ ਕਿਸੇ ਇਕ ਨਾਲ ਜੁੜੇ ਹੋਏ ਹਨ।
ਬੇਸ਼ਕ ਕਿਸੇ ਨਾਲ ਜੁੜਨਾ ਜਾਂ ਉਸ ਨੂੰ ਆਗੂ ਮੰਨ ਕੇ ਤੁਰਨਾ ਕੋਈ ਗਲਤ ਗੱਲ ਨਹੀਂ ਹੈ। ਪਰ ਹਰ
ਗੁਰਮੁਖ ਲਈ ਇੰਨਾ ਸੁਚੇਤ ਹੋਣਾ ਤਾਂ ਜ਼ਰੂਰੀ ਹੈ ਕਿ ਉਹ
‘ਸਿਧਾਂਤ’
ਨੂੰ ‘ਸ਼ਖਸੀਅਤ’
ਤੋਂ ਕੁਰਬਾਨ ਨਾ ਕਰ ਦੇਵੇ। ਅਫਸੋਸ! ਦੋਹਾਂ ਧਿਰਾਂ ਨਾਲ ਜੁੜੇ ਲੋਕ ਜਾਣੇ/ਅੰਜਾਣੇ ਵਿਚ ਐਸਾ ਹੀ ਕਰ
ਰਹੇ ਹਨ। ਦੋਹਾਂ ਧਿਰਾਂ ਵਿਚ ਇਕ ਤਰ੍ਹਾਂ ਨਾਲ ‘ਕੋਲਡ ਵਾਰ’ ਚਲ ਰਹੀ ਹੈ। ਇਕ-ਦੂਜੇ ਨੂੰ
ਤਾਹਣੇ-ਮਿਹਣੇ ਸੁਨਣ/ਪੜ੍ਹਣ ਨੂੰ ਮਿਲਦੇ ਰਹਿੰਦੇ ਹਨ। ਪਰ ਕੋਈ ਵੀ ਧਿਰ ਅਪਣੇ ਆਗੂ ਦੀਆਂ ਕਮੀਆਂ
ਨੂੰ ਮੰਨਦੇ ਹੋਏ, ਉਸ ਨੂੰ ਸੁਧਾਰਨ ਦਾ ਜਤਨ ਨਹੀਂ ਕਰ ਰਹੀ।
ਪਹਿਲਾਂ ਗੱਲ ਕਰਦੇ ਹਾਂ, ਜੋਗਿੰਦਰ ਸਿੰਘ ਜੀ (ਸਪੋਕਸਮੈਨ) ਦੇ ਸਮਰਥਕਾਂ ਦੀ
।
ਗੁਰਬਖਸ਼ ਸਿੰਘ ਜੀ ਕਾਲਾ ਅਫਗਾਨਾ ਦੀ ਪੁਸਤਕ ਲੜੀ
‘ਬ੍ਰਿਪਰਨ ਦੀ ਰੀਤ ਤੋਂ ਸੱਚ ਦਾ
ਮਾਰਗ’ ਰਾਹੀਂ ਸਿੱਖ ਸਮਾਜ
ਵਿਚ ਘੁਸਪੈਠ ਕਰ ਚੁੱਕੇ ਬ੍ਰਾਹਮਣਵਾਦ ਦੀ ਪਛਾਣ ਨਾਲ ਕੌਮ ਵਿਚ ਜਾਗ੍ਰਿਤੀ ਲਹਿਰ ਤੇਜ਼ ਹੋਣ ਲਗੀ।
‘ਸਪੋਕਸਮੈਨ ਮਾਸਿਕ’
ਨੇ ਇਸ ਲਹਿਰ ਦਾ ‘ਬੁਲਾਰਾ’
ਬਣ ਕੇ ਹੌਕਾ ਦੇਣਾ ਸ਼ੁਰੂ ਕੀਤਾ। ਨਤੀਜਤਨ ਜਾਗਰੂਕ ਪੰਥ ਸਪੋਕਸਮੈਨ ਦੁਆਲੇ ਜੁੜਨ ਲੱਗ ਪਿਆ। ਅਕਤੂਬਰ
2003 ਦੀ ‘ਪੰਥਕ ਕਨਵੈਨਸ਼ਨ’ ਇਸ ਜਾਗਰੂਕਤਾ ਲਹਿਰ ਦੀ ਏਕਤਾ ਦਾ ਸਿੱਖਰ ਸੀ। ਜੋਗਿੰਦਰ ਸਿੰਘ ਜੀ ਦੀ
ਹਉਮੈ ਨੇ ਹੋਲੀ-ਹੋਲੀ ਪੰਥਦਰਦੀਆਂ ਨੂੰ ਸਪੋਕਸਮੈਨ ਤੋਂ ਦੂਰ ਕਰਨਾ ਸ਼ੁਰੂ ਕਰ ਦਿਤਾ। ਕੁਝ ਜਾਗਰੂਕ
ਪੰਥਦਰਦੀ ਧਿਰਾਂ ਦੇ ਆਗੂਆਂ ਵਿਚ ਈਗੋ ਦੀ ਲੜਾਈ ਨੇ ਇਨ੍ਹਾਂ ਦੂਰੀਆਂ ਨੂੰ ਹੋਰ ਵਧਾਇਆ ਹੈ। ਪਰ
ਇਨ੍ਹਾਂ ਦੂਰੀਆਂ ਦਾ ਸਭ ਤੋਂ ਵੱਡਾ ਕਾਰਨ ਸੀ ਜੋਗਿੰਦਰ ਸਿੰਘ ਜੀ (ਸਪੋਕਸਮੈਨ) ਵੱਲੋਂ ਸ਼ਬਦ ਗੁਰੂ
ਗ੍ਰੰਥ ਸਾਹਿਬ ਜੀ ਦੇ ਮੌਜੂਦਾ ਸਰੂਪ ਪ੍ਰਤੀ ਅਧਾਰਹੀਨ ਅਤੇ ਮਾਰੂ ਟਿੱਪਣੀਆਂ। ਮੌਜੂਦਾ ਸਰੂਪ ਵਿਚ
ਰਾਗਮਾਲਾ ਦੀ ਮਿਲਾਵਟ ਤਾਂ ਇਕ ਸੱਚਾਈ ਹੈ ਪਰ ਸਪੋਕਸਮੈਨ ਦੇ ਸੰਪਾਦਕੀਆਂ ਅਤੇ ਹੋਰ ਕਾਲਮਾਂ ਰਾਹੀਂ
ਭੱਟਾਂ ਦੇ ਸੱਵਯੀਆਂ ਤੋਂ ਸ਼ੁਰੂ ਕਰਕੇ ਭਗਤ ਬਾਣੀ ਤੋਂ ਹੁੰਦੇ ਹੋਏ, ਮਗਰਲੇ ਨਾਨਕ ਸਰੂਪਾਂ ਦੀ ਬਾਣੀ
ਦੀ ਪ੍ਰਮਾਣਿਕਤਾ ’ਤੇ ਵੀ ਬੜੀ ਅਣਗਹਿਲੀ ਨਾਲ ਅਧਾਰਹੀਨ ਟਿੱਪਣੀਆਂ ਕਰਕੇ ਕਿੰਤੂ ਕੀਤਾ ਗਿਆ। ਸ਼ਬਦ
ਗੁਰੂ ਗ੍ਰੰਥ ਸਾਹਿਬ ਜੀ (ਰਾਗਮਾਲਾ ਤੋਂ ਬਗੈਰ) ਗੁਰਮਤਿ ਦਾ ਆਧਾਰ ਹਨ। ਨਤੀਜਤਨ ਸਪੋਕਸਮੈਨ ਦੀ ਇਸ
ਗਲਤ ਪਹੁੰਚ ਕਾਰਨ ਜ਼ਿਆਦਾਤਰ ਸੁਚੇਤ ਸਿੱਖ ਇਸ ਤੋਂ ਦੂਰ ਹੁੰਦੇ ਗਏ। ਹੁਣ ਗੱਲ ਕਰਦੇ ਹਾਂ ਸਪੋਕਸਮੈਨ
ਨਾਲ ਜੁੜੇ ਪੱਕੇ ਸਮਰਥਕਾਂ ਦੀ। ਪਹਿਲਾਂ ਦੱਸ ਚੁੱਕੇ ਹਾਂ ਕਿ ਜੋਗਿੰਦਰ ਸਿੰਘ ਜੀ ਦੀ ਹਉਮੈ ਅਤੇ
ਕੁਝ ਬਜਰ ਗਲਤ ਨੀਤੀਆਂ ਕਾਰਨ ਜ਼ਿਆਦਾਤਰ ਸੁਚੇਤ ਸਿੱਖ ਸਪੋਕਸਮੈਨ ਤੋਂ ਦੂਰ ਹੁੰਦੇ ਗਏ। ਪਰ ਕੁਝ ਵੀਰ
ਐਸੇ ਵੀ ਹਨ, ਜੋ ਸ਼ੁਰੂ ਤੋਂ ਲੈ ਕੇ ਹੁਣ ਤੱਕ ਵੀ ਸਪੋਕਸਮੈਨ ਨਾਲ ਜੁੜੇ ਹੋਏ ਹਨ। ਇਹਨਾਂ ਵੀਰਾਂ ਦਾ
ਤਰਕ ਹੈ ਕਿ ਭਾਂਵੇ ਜੋਗਿੰਦਰ ਸਿੰਘ ਜੀ ਵਿਚ ਕੁਝ ਕਮੀਆਂ ਹਨ, ਪਰ ਜਾਗਰੂਕ ਪੰਥ ਦੀ ਅਵਾਜ਼ ਸਪੋਕਸਮੈਨ
ਤੋਂ ਚੰਗੀ ਤਰ੍ਹਾਂ ਕੋਈ ਨਹੀਂ ਉਠਾ ਰਿਹਾ। ਸੋ, ਜੋਗਿੰਦਰ ਸਿੰਘ ਜੀ ਦੀਆਂ ਕਮੀਆਂ ਨੂੰ ਨਜ਼ਰ ਅੰਦਾਜ਼
ਕਰਕੇ, ਸਪੋਕਸਮੈਨ ਦਾ ਸਾਥ ਦੇਣਾ ਬਣਦਾ ਹੈ। ਐਸੇ ਵੀਰਾਂ ਦੇ ਪੰਥ ਪ੍ਰਤੀ ਜਜ਼ਬਾਤ ਬੇਸ਼ੱਕ ਸੁਹਿਰਦ ਹਨ
ਪਰ ਉਨ੍ਹਾਂ ਦੀ ਦਲੀਲ (ਸੋਚ) ਬਹੁਤੀ ਵਜ਼ਨਦਾਰ ਨਹੀਂ ਹੈ। ਜੋਗਿੰਦਰ ਸਿੰਘ ਜੀ ਗੁਰੂ ਗ੍ਰੰਥ ਸਾਹਿਬ
ਜੀ ਪ੍ਰਤੀ ਆਪਣੀ ਅਧਾਰਹੀਨ ਗਲਤ ਸੋਚ ਤਿਆਗ ਦੇਣ ਅਤੇ ਹਉਮੈ ਨੂੰ ਕਾਬੂ ਵਿਚ ਕਰ ਸਕਣ ਤਾਂ ਇਸ ਸਮੇਂ
ਜਾਗਰੂਕ ਪੰਥ ਨੂੰ ਸਹੀ ਰਾਹ ਤੋਰਨ ਲਈ ਉਹ ਇਕ ਬੇਹਤਰੀਨ ਵਿਕਲਪ ਹੋ ਸਕਦੇ ਹਨ। ਇਕ ਮਜ਼ਬੂਤ ਅਤੇ
ਕਾਮਯਾਬ ਪੰਥਕ ਮੀਡੀਆ ਦੇ ਸੂਤਰਧਾਰ ਵਜੋਂ ਉਹ ਲਾਮਿਸਾਲ ਰੋਲ ਨਿਭਾ ਸਕਦੇ ਹਨ ਪਰ ਇਸ ਲਈ
ਪਰੀ-ਕੰਡੀਸ਼ਨ (ਮੁੱਢਲੀ ਜ਼ਰੂਰਤ) ਹੈ ਕਿ ਉਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਆਪਣੀ ਗਲਤ ਸੋਚ ਦਾ
ਤਿਆਗ ਕਰ ਦੇਣ।
ਸਪੋਕਸਮੈਨ ਨਾਲ ਜੁੜੇ ਐਸੇ ਵੀਰਾਂ ਵਿਚੋਂ ਸ਼ਾਇਦ ਹੀ ਕੋਈ ਹੋਵੇਗਾ, ਜੋ ਸ਼ਬਦ
ਗੁਰੂ ਗ੍ਰੰਥ ਸਾਹਿਬ ਜੀ ਬਾਰੇ ਜੋਗਿੰਦਰ ਸਿੰਘ ਜੀ ਦੀ ਸੋਚ ਨਾਲ ਸਹਿਮਤ ਹੋਵੇ। ਹਾਲਾਂਕਿ ਇਨ੍ਹਾਂ
ਵਿਚੋਂ ਕੁਝ ਕੁ ਨੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਜੋਗਿੰਦਰ ਸਿੰਘ ਜੀ ਵੱਲੋਂ ਕੀਤੀ ਗਲਤ
ਬਿਆਨਬਾਜ਼ੀ ਕਾਰਨ ਉੱਠੇ ਵਿਵਾਦ ਸਮੇਂ ਇਤਿਹਾਸਕ ਗਲਤੀ ਕਰਦਿਆਂ ਵੱਖ ਵੱਖ ਬਿਆਨਾਂ ਰਾਹੀਂ ਉਨ੍ਹਾਂ ਦਾ
ਗਲਤ ਸਮਰਥਨ ਕੀਤਾ ਸੀ। ਐਸੇ ਲਗਭਗ ਸਾਰੇ ਵੀਰ ਨਿਜੀ ਗਲਬਾਤ ਵਿਚ ਮੰਨਦੇ ਹਨ ਕਿ ਜੋਗਿੰਦਰ ਸਿੰਘ ਜੀ
ਦੀ ਸੋਚ ਮੁੱਢੋਂ ਹੀ ਗਲਤ ਹੈ। ਪਰ ਉਨ੍ਹਾਂ ਨੇ ਅੱਜ ਤੱਕ ਖੁੱਲ ਕੇ ਖੰਡਨ ਵੀ ਨਹੀਂ ਕੀਤਾ। ਕਿਉਂਕਿ
ਉਹ ਜਾਣਦੇ ਹਨ ਕਿ ਜੋਗਿੰਦਰ ਸਿੰਘ ਜੀ ਨੂੰ ਆਪਣੀ ਗੱਲ ਕੱਟਣ ਵਾਲਾ ਬਿਲਕੁਲ ਵੀ ਨਹੀਂ ਭਾਉਂਦਾ। ਇਸ
ਕਰਕੇ ਨਿਜੀ ਸਵਾਰਥ ਲਈ ਸਪੋਕਸਮੈਨ ਨਾਲ ਜੁੜੇ ਰਹਿਣ ਦੇ ਮਕਸਦ ਨਾਲ ਉਹ ਇਸ ਦਾ ਖੁੱਲ ਕੇ ਖੰਡਨ ਕਰਨ
ਤੋਂ ਸੰਕੋਚ ਕਰਦੇ ਹਨ। ਜੇ ਉਨ੍ਹਾਂ ਨੂੰ ਕੋਈ ਇਸ ਸੰਬੰਧੀ ਸਿੱਧਾ ਸਵਾਲ ਪੁੱਛ ਵੀ ਲੈਂਦਾ ਹੈ ਤਾਂ
ਉਹ ਗੋਲ-ਮੋਲ ਜਵਾਬ (ਜਿਵੇਂ 90% ਤਾਂ ਠੀਕ ਹੈ ਆਦਿ) ਦੇ ਕੇ ਟਾਲਾ ਵੱਟ ਜਾਂਦੇ ਹਨ।
ਅਸੀਂ ਵੀ ਚਾਹੁੰਦੇ ਹਾਂ ਕਿ ਸਪੋਕਸਮੈਨ ਟਰਸਟ ਦੇ ਨਾਂ ’ਤੇ ਉਲੀਕਿਆ
ਪ੍ਰੋਜੈਕਟ ‘ਉੱਚਾ ਦਰ ਬਾਬੇ
ਨਾਨਕ ਦਾ’ ਨਾਨਕ ਫਲਸਫੇ ਦੇ
ਪ੍ਰਚਾਰ ਲਈ ਬਹੁਤ ਕਾਰਗਰ ਸਿੱਧ ਹੋਵੇ। ਇਸ ਲਈ ਇਹ ਜਿਤਨੀ ਜਲਦੀ ਪੂਰਾ ਹੋ ਸਕੇ, ਉਤਨਾ ਹੀ ਚੰਗਾ
ਹੈ। ਪਰ ਕੀ ਗਾਰੰਟੀ ਹੈ ਕਿ ਇਹ ਪ੍ਰੋਜੈਕਟ ਨਾਨਕ ਫਲਸਫੇ ਦਾ ਸਹੀ ਪ੍ਰਚਾਰ ਕਰੇਗਾ ? ਜੇ ਪ੍ਰੋਜੈਕਟ
ਤਿਆਰ ਹੋਣ ਤੋਂ ਬਾਅਦ ਜੋਗਿੰਦਰ ਸਿੰਘ ਜੀ ਨੇ ਉੱਥੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਆਪਣੀ ਗਲਤ
ਸੋਚ ਨੂੰ ਵੱਡੇ ਪੱਧਰ ’ਤੇ ਪ੍ਰਚਾਰਨਾ ਸ਼ੁਰੂ ਕਰ ਦਿੱਤਾ ਤਾਂ ਉਹ ਪ੍ਰੋਜੈਕਟ ਨਾਨਕ ਫਲਸਫੇ ਦਾ ਕਾਤਲ
ਵੀ ਸਾਬਿਤ ਹੋ ਸਕਦਾ ਹੈ। ਐਸੀ ਹਾਲਤ ਨਾ ਆਵੇ, ਇਸ ਨੂੰ ਸੁਨਿਸ਼ਚਿਤ ਕਰਨ ਲਈ ਸਪੋਕਸਮੈਨ ਦੇ ਕੱਟੜ
ਸਮਰਥਕਾਂ ਨੇ ਕੀ ਕਦਮ ਚੁੱਕੇ ਹਨ ? ਕੀ ਉਹ ਜੋਗਿੰਦਰ ਸਿੰਘ ਜੀ (ਕਰਤਾ-ਧਰਤਾ ਸਪੋਕਸਮੈਨ ਟਰਸਟ) ਤੋਂ
ਇਹ ਵਾਅਦਾ ਲਿਖਤੀ ਰੂਪ ਵਿਚ ਲੈ ਸਕਦੇ ਹਨ ਕਿ ਉੱਥੇ ਆਪਣੀ ਨਿਜੀ ਮੱਤ ਨੂੰ ਪ੍ਰਧਾਨਤਾ ਦੇਣ ਦੀ ਥਾਂ
ਨਿਰਪੱਖ ਜਾਗਰੂਕ ਵਿਦਵਾਨਾਂ ਦੇ ਇਕ ਪੈਨਲ ਦੀ ਦੇਖ-ਰੇਖ ਹੇਠ ਇਸ ਪ੍ਰੋਜੈਕਟ ਨੂੰ ਅੱਗੇ ਵਧਾਉਣਗੇ ?
ਜੇ ਨਹੀਂ ਤਾਂ ਕੀ ਇਹ ਵੀਰ ‘ਸਭ ਕੁੱਛ ਲੁਟਾ ਕੇ ਹੋਸ਼ ਮੇਂ ਆਏ’ ਵਾਲਾ ਭਾਣਾ ਵਰਤ ਜਾਣ ਦਾ ਇੰਤਜ਼ਾਰ
ਤਾਂ ਨਹੀਂ ਕਰ ਰਹੇ?
ਹੁਣ ਗੱਲ ਕਰਦੇ ਹਾਂ ਪ੍ਰੋ. ਦਰਸ਼ਨ ਸਿੰਘ ਜੀ ਦੇ ਸਮਰਥਕਾਂ ਦੀ:
ਪ੍ਰੋ. ਦਰਸ਼ਨ ਸਿੰਘ ਜੀ ਕੌਮ ਦੀ ਬਹੁਤ ਹੀ ਮਾਨਯੋਗ ਅਤੇ ਕਾਬਿਲ ਸਖਸ਼ੀਅਤ ਹਨ।
84 ਤੋਂ ਬਾਅਦ ਕਾਲੇ ਬੱਦਲਾਂ ਵਾਲੇ ਦੌਰ ਵਿਚ ਵੀ ਉਨ੍ਹਾਂ ਨੇ ਨਿਡਰਤਾ ਨਾਲ ਕੀਰਤਨ ਰਾਹੀਂ ਪ੍ਰਚਾਰ
ਕਰਕੇ ਕੌਮ ਨੂੰ ਕਾਫੀ ਹੌਸਲਾ ਦਿੱਤਾ। ਬੇਸ਼ੱਕ ਦਸਮ ਗ੍ਰੰਥ ਪ੍ਰਤੀ ਉਨ੍ਹਾਂ ਦੀ ਪਹੁੰਚ ਕਾਫੀ ਸਮੇਂ
ਤੱਕ ਜਾਗਰੂਕਤਾ ਵਾਲੀ ਨਹੀਂ ਸੀ ਪਰ ਇਹ ਨਿਰੋਲ ਅਨਜਾਣਪੁਣੇ ਕਾਰਨ ਸੀ, ਜੋ ਇਤਨੀ ਗਲਤ ਗੱਲ ਨਹੀਂ
ਹੈ। ਵੱਡੀ ਗੱਲ ਇਹ ਹੈ ਕਿ ਜਿਵੇਂ ਹੀ ਉਨ੍ਹਾਂ ਨੂੰ ਦਸਮ ਗ੍ਰੰਥ ਦਾ ਸੱਚ ਸਮਝ ਆਉਣ ਲੱਗ ਪਿਆ,
ਉਨ੍ਹਾਂ ਨੇ ਆਪਣੀ ਇਸ ਪੁਰਾਣੀ ਸੋਚ ਨੂੰ ਤਿਆਗਣ ਵਿਚ ਬਿਲਕੁਲ ਵੀ ਸੰਕੋਚ ਨਹੀਂ ਕੀਤਾ। ਐਸੀ ਹਿੰਮਤ
ਵਿਰਲੇ ਹੀ ਕਰ ਸਕਦੇ ਹਨ। ਉਨ੍ਹਾਂ ਨੇ ਤਾਂ ਇਸ ਤੋਂ ਵੀ ਅੱਗੇ ਜਾਂਦੇ ਹੋਏ, ਦਸਮ ਗ੍ਰੰਥ ਬਾਰੇ ਸੱਚ
ਪ੍ਰਗਟ ਕਰਦਾ ਪ੍ਰਚਾਰ ਵੀ ਸ਼ੁਰੂ ਕਰ ਦਿੱਤਾ। ਉਨ੍ਹਾਂ ਦੇ ਇਸ ਖੇਤਰ ਵਿਚ ਆਉਣ ਨਾਲ ਜਾਗਰੂਕ ਪੰਥ ਦੀ
ਦਸਮ ਗ੍ਰੰਥ ਵਿਰੋਧੀ ਲਹਿਰ ਨੂੰ ਤੱਕੜਾ ਬਲ ਮਿਲਿਆ। ਜਾਗਰੂਕ ਪੰਥ ਨੂੰ ਉਨ੍ਹਾਂ ਵਿਚ ਇਸ ਲਹਿਰ ਦਾ
ਇਕ ਦੰਮਦਾਰ ਅਤੇ ਪ੍ਰਭਾਵਸ਼ਾਲੀ ਆਗੂ ਨਜ਼ਰ ਆਉਣ ਲੱਗ ਪਿਆ।
ਪ੍ਰੋ. ਦਰਸ਼ਨ ਸਿੰਘ ਜੀ ਦਸਮ ਗ੍ਰੰਥ ਵਿਰੋਧੀ ਲਹਿਰ ਨੂੰ ਲਾਮਬੰਦ ਤਾਂ ਕਰਨਾ
ਚਾਹੁੰਦੇ ਹਨ ਪਰ ਇਸ ‘ਕੂੜ ਦੇ
ਬੂਟੇ’ ਨੂੰ ਜੜ੍ਹੋਂ ਪੁਟੱਣ
ਦੇ ਹੱਕ ਵਿਚ ਨਹੀਂ ਲਗਦੇ। ਉਨ੍ਹਾਂ ਦੀ ਪੰਥ ਪ੍ਰਵਾਨਿਤ (ਸਿੱਖ ਰਹਿਤ ਮਰਿਯਾਦਾ ਵਿਚਲੀਆਂ) ਹੋ
ਚੁੱਕੀਆਂ ਰਚਨਾਵਾਂ ਬਾਰੇ ਜਨਤਕ ਤੌਰ ’ਤੇ ਦੁਬਿਧਾਪੂਰਨ ਸਥਿਤੀ ਬਣੀ ਹੋਈ ਹੈ। ਇਸ ਦੁਬਿਧਾ ਨੂੰ
ਤਿਆਗ ਨਾ ਸਕਣ ਕਾਰਨ ਜਾਗਰੂਕ ਪੰਥ ਨੂੰ ਕਾਫੀ ਨਿਰਾਸ਼ਤਾ ਵੀ ਹੋ ਰਹੀ ਹੈ। ਤੱਤ ਗੁਰਮਤਿ ਪਰਿਵਾਰ ਨੇ
ਉਨ੍ਹਾਂ ਨੂੰ ਨਿਜੀ ਖੱਤਾਂ ਰਾਹੀਂ ਇਹ ਸਪਸ਼ਟ ਵੀ ਕੀਤਾ ਹੈ ਕਿ ਰਹਿਤ ਮਰਿਯਾਦਾ ਵਿਚਲੀਆਂ ਰਚਨਾਵਾਂ
ਨੂੰ ਮਾਨਤਾ ਦੇਣ ਦਾ ਮਤਲਬ ਲਗਭਗ ਪੂਰੇ ਦਸਮ ਗ੍ਰੰਥ ਨੂੰ ਹੀ ਮਾਨਤਾ ਦੇਣਾ ਹੈ। ਇਸ ਬਾਰੇ ਠੋਸ ਅਤੇ
ਦਲ਼ੀਲ ਅਧਾਰਿਤ ਵਿਚਾਰ ਦੇਣ ਦੀ ਥਾਂ ਉਨ੍ਹਾਂ ਪਰਿਵਾਰ ਨੂੰ ਨਿਜੀ ਮੇਲ ਰਾਹੀਂ ਜਵਾਬ ਸੀ ਕਿ
‘ਮੈਂ ਤੁਹਾਨੂੰ ਸ਼ਾਇਦ ਨਹੀਂ ਸਮਝਾ
ਸਕਦਾ’। ਉਨ੍ਹਾਂ ਨੇ ਦਸਮ
ਗ੍ਰੰਥ ਦੀ ਜੜ੍ਹ ਪੁੱਟਣ ਦੇ ਸਹੀ ਤਰੀਕੇ ਨੂੰ ਆਪਨਾਉਣ ਦੀ ਥਾਂ ਲਹਿਰ ਨੂੰ ਦਸਮ ਗ੍ਰੰਥ ਦਾ ਪ੍ਰਕਾਸ਼
ਹਟਾਉਣ ਦੇ ਨਿੱਕੇ ਜਿਹੇ ਟੀਚੇ ਤੱਕ ਹੀ ਸੀਮਿਤ ਕਰ ਲਿਆ ਲਗਦਾ ਹੈ।
ਪ੍ਰੋ. ਦਰਸ਼ਨ ਸਿੰਘ ਜੀ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਉਹ ਮਨ ਕਰਕੇ ਤਾਂ
ਦਸਮ ਗ੍ਰੰਥ ਦੀ ਕਿਸੇ ਵੀ ਰਚਨਾ ਨੂੰ ਗੁਰਬਾਣੀ (ਦਸਮੇਸ਼ ਜੀ ਕ੍ਰਿਤ) ਨਹੀਂ ਮੰਨਦੇ। ਪਰ ਉਨ੍ਹਾਂ ਦਾ
ਦਾਅਵਾ ਪ੍ਰੋ. ਦਰਸ਼ਨ ਸਿੰਘ ਜੀ ਦੇ ਬਿਲਕੁਲ ਉਲਟ ਹੈ। ਕੁਝ ਸਮਾਂ ਪਹਿਲਾਂ ਦਸੰਬਰ 2010 ਦੇ
‘ਸਿੱਖ ਗਾਰਡੀਅਨ’
ਰਸਾਲੇ ਨੂੰ ਦਿੱਤੇ ਇਕ ਇੰਟਰਵੀਉ ਵਿਚ ਉਨ੍ਹਾਂ ਨੇ ਕਿਹਾ ਕਿ
“ਦਸਮ ਗ੍ਰੰਥ ਵਿਚਲੀਆਂ ਦਸਮੇਸ਼ ਜੀ
ਦੀਆਂ ‘ਬਾਣੀਆਂ’ ਦੀ ਪਛਾਣ ਕਰਕੇ ਇਕ ਵੱਖਰੀ ਪੋਥੀ ਬਣਾ ਲੈਣੀ ਚਾਹੀਦੀ ਹੈ ਤੇ ਬਾਕੀ ਦਸਮ ਗ੍ਰੰਥ
ਨੂੰ ਰੱਦ ਕਰ ਦੇਣਾ ਚਾਹੀਦਾ ਹੈ”।
ਪਰ ਉਹ ਇਸ ਸੰਬੰਧੀ ਆਮ ਸਿੱਖ ਦੀ ਸਮਝ ਵਿਚ ਆਉਣ ਵਾਲੀ ਇਹ ਦਲੀਲ ਵੀ ਅਨਦੇਖੀ ਕਰ ਦੇਂਦੇ ਹਨ ਕਿ ਜੇ
ਦਸਮੇਸ਼ ਜੀ ਨੇ ਕੋਈ ਬਾਣੀ ਰਚੀ ਹੁੰਦੀ ਤਾਂ ਉਹ
‘ਨਾਨਕ’
ਛਾਪ ਹੇਠ ਹੀ ਹੋਣੀ ਸੀ ਅਤੇ ਉਹ ਦਸਮੇਸ਼ ਜੀ ਨੇ ਆਪ ਹੀ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਵਿਚ ਸ਼ਾਮਿਲ ਕਰ
ਦੇਣੀ ਸੀ। ਪ੍ਰੋ. ਜੀ ਦਾ ਇਹ ਬਿਆਨ ਉਨ੍ਹਾਂ ਸਮਰਥਕਾਂ ਦੇ ਦਾਅਵੇ ਨੂੰ ਝੁਠਲਾਉਂਦਾ ਹੈ ਕਿ ਉਹ ਮਨ
ਕਰਕੇ ਕਿਸੇ ਵੀ ਰਚਨਾ ਨੂੰ ਦਸਮੇਸ਼ ਕ੍ਰਿਤ ਨਹੀਂ ਮੰਨਦੇ। ਪਿਛਲੇ ਸਮੇਂ ਵਿਚ ਪ੍ਰੋ. ਜੀ ਨੂੰ ਸਪਸ਼ਟ
ਪਹੁੰਚ ਅਪਨਾਉਣ ਦੇ ਸੁਝਾਵਾਂ ਰੂਪੀ ਬੇਨਤੀਆਂ ਦੇ ਬਾਵਜੂਦ ਉਨ੍ਹਾਂ ਚੁੱਪ ਧਾਰੀ ਹੋਈ ਹੈ ਅਤੇ ਨਾ ਹੀ
‘ਸਿੱਖ ਗਾਰਡੀਅਨ’ ਵਿਚਲੇ ਇੰਟਰਵਿਉ ਰਾਹੀਂ ਛਪੇ ਵਿਚਾਰਾਂ ਨਾਲ ਅਸਹਿਮਤੀ ਪ੍ਰਗਟ ਕੀਤੀ।
ਪ੍ਰੋ. ਦਰਸ਼ਨ ਸਿੰਘ ਜੀ ਦੇ ਸਮਰਥਕ ਇਹ ਵੀ ਕਹਿੰਦੇ ਹਨ ਕਿ ਜਦੋਂ ਤੱਕ ਇਹ
ਰਚਨਾਵਾਂ ਪੰਥ ਪ੍ਰਵਾਨਿਤ ਹਨ, ਉਦੋਂ ਤੱਕ ਪ੍ਰੋ. ਜੀ ਇਨ੍ਹਾਂ ਨੂੰ ਰੱਦ ਨਹੀਂ ਕਰ ਸਕਦੇ। ਇਹ ਸਮਰਥਕ
ਉਨ੍ਹਾਂ ਦੀ ਇਸ ਪਹੁੰਚ ਨੂੰ ਸਹੀ ਵੀ ਪ੍ਰਚਾਰ ਰਹੇ ਹਨ। ਭਾਵ ਉਹ ਪੰਥ ਪ੍ਰਵਾਨਿਕਤਾ ਦੇ ਨਾਂ ਤੇ
ਗੁਰਮਤਿ ਸਿਧਾਂਤਾਂ ਦੀ ਬਲੀ ਦੇਣ ਵਾਲੀ ਉਨ੍ਹਾਂ ਦੀ ਪਹੁੰਚ ਨੂੰ ਸਹੀ ਮੰਨਦੇ ਹਨ। ਉਨ੍ਹਾਂ ਦੀ ਇਹ
ਸੋਚ ਕੋਈ ਵੀ ਨਿਰਪੱਖ ਅਤੇ ਸੁਚੇਤ ਸਿੱਖ ਸਹੀ ਨਹੀਂ ਮੰਨ ਸਕਦਾ। ਉਨ੍ਹਾਂ ਦੀ ਦੁਬਿਧਾਪੂਰਨ ਇਹ
ਪਹੁੰਚ ਜਾਗਰੂਕ ਪੰਥ ਦੀ ਏਕਤਾ ਵਿਚ ਇਕ ਰੁਕਾਵਟ ਬਣ ਰਹੀ ਹੈ। ਉਨ੍ਹਾਂ ਦੇ ਸਮਰਥਕਾਂ ਵਲੋਂ ਉਨ੍ਹਾਂ
ਨੂੰ ਸੱਚ ਖੁੱਲ ਕੇ ਮੰਨਣ ਅਤੇ ਪ੍ਰਚਾਰਨ ਲਈ ਤਿਆਰ ਕਰਨ ਦੀ ਥਾਂ ਦੀ ਗਲਤ ਸਮਝੋਤਾਵਾਦੀ ਪਹੁੰਚ ਨੂੰ
ਸਹੀ ਠਹਿਰਾਉਣਾ ਅਫਸੋਸਜਨਕ ਹੈ।
ਜੋਗਿੰਦਰ ਸਿੰਘ ਜੀ ਅਤੇ ਪ੍ਰੋ. ਦਰਸ਼ਨ ਸਿੰਘ ਜੀ ਦੇ ਸਮਰਥਕਾਂ ਬਾਰੇ
ਤੁਲਨਾਤਮਕ ਵਿਚਾਰ ਵੀ ਕਾਫੀ ਦਿਲਚਸਪ ਹੈ। ਬੇਸ਼ੱਕ ਸਪੋਕਸਮੈਨ ਦੇ ਸਮਰਥਕ ਸ਼ਬਦ ਗੁਰੂ ਗ੍ਰੰਥ ਸਾਹਿਬ
ਜੀ ਬਾਰੇ ਜੋਗਿੰਦਰ ਸਿੰਘ ਜੀ ਦੀ ਅਧਾਰਹੀਨ ਗਲਤ ਸੋਚ ਦਾ ਖੁੱਲ ਕੇ ਖੰਡਨ ਨਹੀਂ ਕਰ ਰਹੇ ਪਰ ਉਨ੍ਹਾਂ
ਦੀ ਚੁੱਪੀ ਹੀ ਉਨ੍ਹਾਂ ਦੀ ਕਮਜ਼ੋਰੀ ਹੈ। ਦੂਜੀ ਤਰਫ ਪ੍ਰੋ. ਦਰਸ਼ਨ ਸਿੰਘ ਜੀ ਦੇ ਸਮਰਥਕ ਉਨ੍ਹਾਂ ਦੀ
ਦਸਮ ਗ੍ਰੰਥ ਪ੍ਰਤੀ ਦੁਬਿਧਾਪੂਰਨ ਅਤੇ ਗਲਤ ਪਹੁੰਚ ਨੂੰ ਸ਼ਰੇਆਮ ਜਨਤਕ ਤੌਰ ’ਤੇ ਸਹੀ ਠਹਿਰਾ ਰਹੇ
ਹਨ। ਦੋਨਾਂ ਸਮਰਥਕਾਂ ਵਿਚ ਇਕ ਗੱਲ ਤਾਂ ਸਾਂਝੀ ਹੈ ਕਿ ਉਹ ਸਖਸ਼ੀਅਤ ਪ੍ਰਸਤੀ ਤੋਂ ਗੁਰਮਤਿ ਸਿਧਾਂਤ
(ਸੱਚ) ਨੂੰ ਕੁਰਬਾਨ ਕਰਨ ਦੀ ਰਾਹ ’ਤੇ ਤੁਰ ਰਹੇ ਹਨ।
ਪ੍ਰੋ. ਦਰਸ਼ਨ ਸਿੰਘ ਜੀ ਅਤੇ ਜੋਗਿੰਦਰ ਸਿੰਘ ਜੀ ਵਿਚ ਦੀਆਂ ਦੂਰੀਆਂ ਨੂੰ
ਖਤਮ ਕਰਨ ਲਈ ਕਿਸੇ ਸਮੇਂ ਕੁਝ ਸ਼ਖਸੀਅਤਾਂ ਨੇ ਵਿਚੋਲਗੀ ਵੀ ਕੀਤੀ। ਪਰ ਅਫਸੋਸ! ਉਹਨਾਂ ਨੇ ਵੀ
ਦੋਨਾਂ ਨੂੰ ਅਪਣੀਆਂ ਕਮੀਆਂ (ਗਲਤ ਪਹੁੰਚ:-
ਦਸਮ ਗ੍ਰੰਥ ਬਾਰੇ ਦੁਬਿਧਾਪੂਰਨ ਪਹੁੰਚ
ਅਤੇ ਗੁਰੂ ਗ੍ਰੰਥ ਸਾਹਿਬ ਪ੍ਰਤੀ ਆਧਾਰਹੀਨ ਕਿੰਤੂ)
ਨੂੰ ਦੂਰ ਕਰਨ ਲਈ ਤਿਆਰ ਕਰਨ ਦੀ ਥਾਂ, ਏਕਤਾ ਦਾ ਵਾਸਤਾ ਪਾ ਕੇ ਸਮਝੌਤਾਵਾਦੀ ਰੁੱਖ ਅਪਾਣਾਉਣ ਲਈ
ਪ੍ਰੇਰਿਤ ਕੀਤਾ। ਅਪਣੇ ਆਪ ਵੀ ਦੋਵੇਂ ਸ਼ਖਸੀਅਤਾਂ ਨੇ ਅਪਣੀਆਂ ਖਾਮੀਆਂ ਦੂਰ ਕਰਨ ਦਾ ਜਤਨ ਨਹੀਂ
ਕੀਤਾ। ਨਤੀਜਤਨ ਇਹ ਸਭ ਬੇਮਾਅਨਾ ਸਾਬਿਤ ਹੋਇਆ।
‘ਪਰਿਵਾਰ’ ਨਿਮਰਤਾ, ਸਤਿਕਾਰ ਅਤੇ ਨਿਰਪੱਖਤਾ ਨਾਲ ਦੋਹਾਂ ਸ਼ਖਸੀਅਤਾਂ ਦੇ
‘ਕੱਟੜ ਸਮਰਥਕਾਂ’
ਨੂੰ ਬੇਨਤੀ ਕਰਦਾ ਹੈ ਕਿ ਇਕ-ਦੂਜੇ ਨੂੰ ਨੀਵਾਂ ਵਿਖਾਉਣ ਦੀ ਦੌੜ ਨੂੰ ਤਿਆਗ ਕੇ, ਅਪਣੇ ਆਗੂਆਂ ਨੂੰ
ਗਲਤ ਪਹੁੰਚ ਤਿਆਗ ਦੇਣ ਲਈ ਪ੍ਰੇਰਿਤ ਕਰਨ। ਜੋਗਿੰਦਰ ਸਿੰਘ ਜੀ ਦੇ ਸਮਰਥਕ ਉਨ੍ਹਾਂ ਨੂੰ
‘ਗੁਰੂ ਗ੍ਰੰਥ ਸਾਹਿਬ ਜੀ’
ਬਾਰੇ ਅਪਣੀ ਗਲਤ ਪਹੁੰਚ ਤਿਆਗਣ ਲਈ ਵਚਨਬੱਧ ਕਰਨ। ਸਾਰਥਕ ਵਿਰੋਧੀ ਵਿਚਾਰਾਂ ਨੂੰ ਵੀ ਠਰ੍ਹੰਮੇ ਨਾਲ
ਸੁਣ ਕੇ ਧਿਆਨ ਦੇਣ ਲਈ ਪ੍ਰੇਰਿਤ ਕਰਨ। ਪ੍ਰੋ. ਦਰਸ਼ਨ ਸਿੰਘ ਜੀ ਦੇ ਸਮਰਥਕ ਉਨ੍ਹਾਂ ਨੂੰ
‘ਦਸਮ ਗ੍ਰੰਥ’
ਬਾਰੇ ਅਪਣੀ ਦੁਬਿਧਾਪੂਰਨ ਪਹੁੰਚ ਤਿਆਗ ਕੇ ਸਪਸ਼ਟ ਸਟੈਂਡ ਲੈਣ ਲਈ ਸਮਰਥਨ ਦੇਣ, ਜਿਸ ਨਾਲ ਜਾਗਰੂਕ
ਧਿਰਾਂ ਦੀ ਏਕਤਾ ਦਾ ਰਾਹ ਸੁਖਾਲਾ ਹੋ ਸਕੇ।
ਆਸ ਹੈ, ਦੋਵੇਂ ਧਿਰਾਂ/ਸਮਰਥਕ
‘ਗੁਰਮਤਿ ਸਿਧਾਂਤ’
ਨੂੰ ‘ਸ਼ਖਸੀਅਤ’
ਤੋਂ ਕੁਰਬਾਨ ਕਰਨ ਦਾ ਗਲਤ ਰਾਹ ਤਿਆਗ ਕੇ ਉਪਰੋਕਤ ਅਨੁਸਾਰ ਅਪਣੇ ਆਗੂ ਨੂੰ ਸਹੀ ਪਹੁੰਚ ਅਪਣਾਉਣ ਲਈ
ਤਿਆਰ ਕਰਨ ਦਾ ਜਤਨ ਕਰਨਗੇ।
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
(13/02/11)
ਦਰਸ਼ਨ ਸਿੰਘ ਘਣਕਸ
ਅਮਰ ਜੀਤ ਸਿੰਘ ਚੰਦੀ
ਜੀ, ਵਾਹਿ ਗੁਰੁ ਜੀ ਕਾ ਖਾਲਸਾ, ਵਾਹਿ ਗੁਰੁ ਜੀ ਕੀ ਫਤਿਹ।
ਤੁਸੀਂ ਗੁਰੁ ਗਰੰਥ ਸਾਹਿਬ ਜੀ ਨੂੰ ਵੀ ਬਹੁਤ ਚੰਗੀ ਤਰਾਂ ਸਮਝਦੇ ਹੋ, ਤੂਹਾਡੇ ਵਿਚਾਰ
ਵੀ ਮੰਨ ਨੂੰ ਟੁੰਵਦੇ ਹਨ ਅਤੇ ਲਿਖ ਵੀ ਵੱਧੀਆ ਢੰਗ ਨਾਲ ਲੈਦੋਂ ਹੋ, ਗੁਰੁ ਨਾਨਕ ਸਾਹਿਬ ਜੀ
ਤੁਹਾਨੂੰ ਹੋਰ ਵੀ ਵੱਲ ਵੱਖਸ਼ਣ।
ਤੁਸੀਂ ਸਿਖਾਂ ਦਾ ਕੋਈ ਨਮਾ ਹੈਡਕੁਆਟਰ ਵਣਾਉਣ ਦੀ ਸਲਾਹ ਦੇ ਰਹੇ ਹੋ ਅਤੇ ਸਲਾਹ ਮੰਗ ਰਹੇ ਹੋ।
ਮੇਰੀ ਸਲਾਹ ਤਾਂ ਇਹ ਹੈ ਕਿ, ਕਿਉਂ ਨਾ ਅਸੀਂ ਸ੍ਰੋਮਣੀ ਕਮੇਟੀ ਵਿੱਚ ਸਾਮਲ ਹੋ ਕੇ ਉਸ ਦਾ
ਹੈਡਕੁਆਟਰ ਲੈ ਕੇ ਸਿਖ ਕੋਮ ਨੂੰ ਕੋਈ ਨਮੀਆਂ ਲੀਹਾਂ ਤੇ ਪਾਉਣ ਦੀ ਹਿੰਮਤ ਕਰੀਏ।
ਦੂਸਰੀ ਗੱਲ ਇਹ ਹੈ ਕਿ ਫੇਰ ਅਕਾਲ ਤੱਖਤ ਵੀ ਇੱਕ ਆਜਾਦ ਹੱਸਤੀ ਵਾਲੀ ਕਚੈਹਰੀ ਬਣ ਜਾਵੇਗੀ।
ਮੇਰੇ ਖਿਆਲ ਵਿਚ, ਅਸੀਂ ਨਿਸ਼ਾਨੇ ਤੋਂ ਥਿੜਕਣ ਦੀਆਂ ਸਕੀਮਾਂ ਬਣਾ ਰਹੇ ਹਾਂ।
ਸਾਡੇ ਸਾਰਿਆਂ ਦਾ ਰੱਬ ਰਾਖਾ।
ਦਰਸ਼ਨ ਸਿੰਘ ਘਣਕਸ।
(13/02/11)
ਸਤਨਾਮ ਕੌਰ ਫਰੀਦਾਬਾਦ
ਮਾਪੇ ਅਪਣੀਆਂ ਧੀਆਂ ਨੂੰ ਅਖੌਤੀ ਦਸਮ ਗ੍ਰੰਥ ਦੀ ਸਿੱਖਿਆਵਾਂ ਤੋਂ ਬਚਾ ਕੇ ਰਖਣ: ਖਾਲਸਾ ਨਾਰੀ ਮੰਚ
(ਸਤਨਾਮ ਕੌਰ ੧੩ ਫਰਵਰੀ ੨੦੧੧, ਫਰੀਦਾਬਾਦ)
ਅੱਜ ਕਾਲਾ ਦਿਵਸ ਮੌਕੇ ਇਹ ਸ਼ਬਦ ਖਾਲਸਾ ਨਾਰੀ ਮੰਚ ਦੀ ਕਨਵੀਨਰ ਬੀਬੀ ਹਰਬੰਸ ਕੌਰ
ਫ਼ਰੀਦਾਬਾਦ ਨੇ ਆਖੇ। ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆਵਾਂ ਵਿੱਚ ਜੀਵ ਰੂਪੀ
ਇਸਤਰੀ ਨੂੰ ਚੰਗੇ ਗੁਣਾਂ ਦਾ ਧਾਰਣੀ ਬਣਨਾ ਸਿਖਾਇਆ ਹੈ ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆਵਾਂ
ਤੋਂ ਦੂਰ ਕਰਨ ਲਈ ਸਾਧ ਲਾਣਾ ਅਤੇ ਪੁਜਾਰੀ ਸ਼੍ਰੇਣੀ ਜਿਸ ਅਖੌਤੀ ਦਸਮ ਗ੍ਰੰਥ ਅੱਗੇ ਮੱਥੇ ਟਿਕਵਾ
ਰਹੇ ਹਨ ਉਸ ਵਿੱਚ ਧੀਆਂ ਭੈਣਾਂ ਨੂੰ ਕੋਕਸ਼ਾਸ਼ਤਰ ਦੀ ਵਿਦਿਆ ਪੜ੍ਹਨ ਦੀ ਟ੍ਰੇਨਿੰਗ ਦਿੱਤੀ ਗਈ ਹੈ ਇਸ
ਲਈ ਮਾਪਿਆਂ ਨੂੰ ਅਪਣੀਆਂ ਬੱਚੀਆਂ ਨੂੰ ਅਜਿਹੇ ਖਤਰਨਾਕ ਗ੍ਰੰਥ ਤੋਂ ਕੋਹਾਂ ਦੂਰ ਰੱਖਣ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਬਚਿੱਤਰ ਨਾਟਕ/ਅਖੌਤੀ ਦਸਮ ਗ੍ਰੰਥ ਜਿਸ ਦਾ ਪ੍ਰਕਾਸ਼ ਦੋ ਤਖ਼ਤਾਂ ਉਪਰ ਹੁੰਦਾ ਹੈ
ਅਤੇ ਜਿਸ ਅੱਗੇ ਸੰਗਤਾਂ ਨੂੰ ਮੱਥੇ ਟਿਕਵਾਏ ਜਾ ਰਹੇ ਹਨ ਉਸ ਵਿੱਚ ਧੀਆਂ ਭੈਣਾਂ ਵੱਲੋਂ ਮਾਂ-ਪਿਉ
ਅਤੇ ਆਪਣੇ ਪਤੀ ਨੂੰ ਧੋਖਾ ਦੇ ਕੇ ਮਿਤ੍ਰ ਨਾਲ ਘਰੋਂ ਭੱਜ ਕੇ ਰੰਗ ਰਲੀਆ ਮਨਾਉਣ ਦੇ ਆਸਾਨ ਤੌਰ
ਤਰੀਕੇ ਵੀ ਦੱਸੇ ਗਏ ਹਨ ਜੋ ਕਿ ਬੇਹਦ ਸ਼ਰਮਨਾਕ ਗੱਲਾਂ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਦੀ ਸਰਵਉਚੱਤਾ ਨੂੰ ਸਮਰਪੱਤ ਜੱਥੇਬੰਦੀ ਦਸਮ ਗ੍ਰੰਥ ਬਚਿੱਤਰ ਨਾਟਕ) ਵਿਚਾਰ ਮੰਚ ਇੰਟਰਨੈਸ਼ਨਲ ਦੇ
ਕੋਆਰਡੀਨੇਟਰ ਸ. ਸੁਰਿੰਦਰ ਸਿੰਘ ਫਰੀਦਾਬਾਦ ਨੇ ਕਿਹਾ ਕਿ ਮਨੁੱਖਤਾ ਦੇ ਰਹਿਬਰ ਗੁਰੂ ਗੋਬਿੰਦ ਸਿੰਘ
ਜੀ ਨੂੰ ਅਜਿਹੀ ਗੰਦੀ ਰਚਨਾਵਾਂ ਦਾ ਕਰਤਾ ਦਸਣ ਵਾਲੇ ਸਿੱਖ ਕੌਮ ਦਾ ਕਿੰਨਾ ਵੱਡਾ ਘਾਣ ਕਰ ਰਹੇ ਹਨ
ਇਸ ਦਾ ਸ਼ਇਦ ਸਾਨੂੰ ਅੰਦਾਜ਼ਾ ਵੀ ਨਹੀਂ। ਉਨ੍ਹਾਂ ਕਿਹਾ ਕਿ ਹਰ ਮਾਂ ਪਿਉਂ ਦੀ ਇਹ ਦਿੱਲੋਂ ਇੱਛਾ
ਹੁੰਦੀ ਹੈ ਕਿ ਉਨ੍ਹਾਂ ਦੀ ਔਲਾਦ ਚੰਗੇ ਕਿਰਦਾਰ ਵਾਲੀ ਹੋਵੇ ਪਰ ਜਿਸ ਤਰ੍ਹਾਂ ਸ਼੍ਰੋਮਣੀ ਕਮੇਟੀ
ਪ੍ਰਧਾਨ ਅਤੇ ਤਖ਼ਤਾਂ ਦੇ ਜੱਥੇਦਾਰ ਅਖੌਤੀ ਦਸਮ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਕ੍ਰਿਤ
ਸਾਬਤ ਕਰਣ `ਤੇ ਜ਼ੋਰ ਲਾ ਰਹੇ ਹਨ ਹੋ ਸਕਦਾ ਹੈ ਉਸ ਨਾਲ ਦੁਨੀਆਂ ਦੇ ਹਰ ਕੋਨੇ ਵਿੱਚ ਬੈਠੇ ਮਾਂ ਪਿਉ
ਦੀ ਇਸ ਚੰਗੀ ਇੱਛਾ’ ਤੇ ਪਾਣੀ ਪੈ ਜਾਵੇ ਇਸ ਲਈ ਉਸ ਤੋਂ ਪਹਿਲਾਂ ਹੀ ਸੁਚੇਤ ਹੋਣ ਦੀ ਲੋੜ ਹੈ।
ਉਨ੍ਹਾਂ ਸਿੱਖ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇ ਅਸੀਂ ਆਪਣੇ ਬੱਚਿਆਂ ਦੇ ਉੱਚੇ ਕਿਰਦਾਰ
ਵੇਖਣਾ ਚਾਹੁੰਦੇ ਹਾਂ ਤਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕੀਤੇ ਜਾ ਰਹੇ ਇਸ
ਅਸ਼ਲੀਲ ਪੋਥੇ ਨੂੰ ਹਟਾਉਣ ਲਈ ਡੱਟ ਕੇ ਆਵਾਜ਼ ਚੁੱਕਣੀ ਪਵੇਗੀ ਅਤੇ ਆਪਣੀਆਂ ਧੀਆਂ ਭੈਣਾਂ ਨੂੰ
ਬੇ-ਪੱਤ ਹੋਣ ਤੋਂ ਬਚਾਉਣਾ ਪਵੇਗਾ। ਇਸ ਮੌਕੇ ਯੰਗ ਸਿੱਖ ਐਸੋਸਿਏਸ਼ਨ ਵੱਲੋਂ ਸਿੱਖ ਸੰਗਤਾਂ ਵਿੱਚ
ਅਖੌਤੀ ਦਸਮ ਗ੍ਰੰਥ ਦੀ ਅਸਲੀਅਤ ਤੋਂ ਜਾਣੂ ਕਰਾਉਣ ਲਈ ਇਸ਼ਤਿਹਾਰ ਵੀ ਵੰਡੇ ਗਏ ਜਿਸ ਵਿੱਚ ਧੀਆਂ
ਭੈਣਾਂ ਦੀ ਬੇਪੱਤੀ ਅਖੌਤੀ ਦਸਮ ਗ੍ਰੰਥ ਰਾਹੀਂ ਕਿਸ ਤਰ੍ਹਾਂ ਕੀਤੀ ਜਾ ਰਹੀ ਹੈ ਦਾ ਵੇਰਵਾ ਦਿੱਤਾ
ਗਿਆ।
(13/02/11)
ਹਰਮੀਤ ਸਿੰਘ ਖਾਲਸਾ
ਜਰੂਰੀ ਨੋਟ:
ਭਾਰਤ ਦੀ ਸਰਕਾਰ ਭਾਰਤ ੯ ਫਰਵਰੀ ੨੦੧੧ ਤੋ ੨੮ ਫਰਵਰੀ ੨੦੧੧ ਤੱਕ ਜਨਗਨਨਾ ਕਰਵਾ ਰਹੀ ਹੈ ਜੋ ਕਿ
ਦੱਸ ਸਾਲਾਂ ਬਾਦ ਹੁੰਦੀ ਹੈ, ਇਸ ਲਈ ਭਾਰਤ ਵਿੱਚ ਰਹਿੰਦੇ ਹਰ ਸਿੱਖ ਨੂੰ ਅਪੀਲ ਹੈ ਕਿ ਹੇਠ ਲਿਖਿਆਂ
ਕੁੱਝ ਗੱਲਾਂ ਤੇ ਵਿਸ਼ੇਸ਼ ਧਿਆਨ ਦੇਣ।
1. ਜਦੋ ਉਨ੍ਹਾ ਦੇ ਘੱਰ ਜਨਗਨਨਾ ਵਾਲੇ ਜਾਨਕਾਰੀ ਲੈਣ ਆਉਣ ਤਾਂ ਉਨਾਂ ਦਵਾਰਾ ਆਪ ਜੀ ਦਾ ਧਰਮ
ਪੁੱਛੇ ਜਾਣ ਤੇ ਆਪ ਜੀ ਆਪਣਾ ਧਰਮ ਕੇਵਲ “ਸਿੱਖ” ਹੀ ਲਿਖਾਣ, ਸਿੱਖ ਜੱਟ, ਸਿੱਖ ਤਰਖਾਣ, ਸਿਕਲਗਿਰ
ਸਿੱਖ, ਵਣਜਾਰੇ ਸਿੱਖ ਆਦਿ ਕੁੱਝ ਵੀ ਨਾ ਲਿਖਾਇਆਇਆ ਜਾਏ, ਕਿਉਕਿ ਇਸ ਤਰ੍ਹਾ ਕਰਨ ਨਾਲ ਉਨ੍ਹਾ ਦੀ
ਗਿਣਤੀ ਸਿੱਖ ਧਰਮ ਵਿੱਚ ਨਾ ਹੋ ਕੇ ਕਿਸੀ ਹੋਰ ਧਰਮ ਵਿੱਚ ਹੋ ਜਾਵੇਗੀ ਤੇ ਸਿੱਖਾਂ ਦੀ ਗਿਣਤੀ
ਸਰਕਾਰੀ ਰਿਕਾਰਡ ਵਿੱਚ ਘੱਟ ਜਾਵੇਗੀ।
2. ਮਾਂ ਬੋਲੀ ਪੁਛਣ ਤੇ ਆਪਣੀ ਮਾਂ ਬੋਲੀ ਪੰਜਾਬੀ ਲਿਖਾਈ ਜਾਏ।
3. ਇਸ ਗੱਲ ਦਾ ਵਿਸ਼ੇਸ ਧਿਆਨ ਰਖਿਆ ਜਾਏ ਕਿ ਜਾਨਕਾਰੀ ਲੈਣ ਵਾਲਾ ਇਨਸਾਨ ਫਾਰਮ ਪੈਨ ਨਾਲ ਭਰਦਾ
ਹੋਵੇ ਕਿਉਕਿ ਪੈਨਸਲ ਨਾਲ ਭਰੇ ਹੋਏ ਫਾਰਮਾਂ ਵਿੱਚ ਬਾਅਦ ਵਿੱਚ ਜਾਨਕਾਰੀ ਬਦਲ ਦਿਤੀ ਜਾਂਦੀ ਹੈ।
4. ਜੇ ਕਿਸੇ ਦੇ ਘੱਰ ਜਨਗਨਨਾ ਵਾਲੇ ਨਾ ਆਉਣ ਤਾਂ ਟੌਲ ਫ੍ਰੀ ਨੰਬਰ ੧੮੦੦੧੧੦੧੧੧ ਤੇ ਸ਼ਿਕਾਇਤ ਕਿਤੀ
ਜਾ ਸਕਦੀ ਹੈ।
5. ਵਧੇਰੇ ਜਾਣਕਾਰੀ
www.joincensus.com
ਵੈਬਸਾਈਟ ਤੌ ਪ੍ਰਪਤ ਕੀਤੀ ਜਾ ਸਕਦੀ ਹੈ।
ਇਹ ਸਭ ਇਸ ਲਈ ਜਰੂਰੀ ਹੈ ਕਿਉਕਿ ਪੂਰੇ ਭਾਰਤ ਵਿੱਚ ਸਿੱਖਾਂ ਦੀ ਅਬਾਦੀ ਇੱਕ ਅੰਦਾਜੇ ਮੁਤਾਬਿਕ
ਬਾਰਾਂ ਕਰੋੜ ਦੇ ਕਰੀਬ ਹੈ ਜਿਨ੍ਹਾ ਵਿੱਚ ਕੌਮ ਦਵਾਰਾ ਭੁਲਾ ਦਿਤੇ ਗਏ ਗੁਮਨਾਮ ਸਿੱਖ
ਸਿੱਕਲੀਗਰ ਸਿੱਖ, ਵਣਜਾਰੇ ਸਿੱਖ, ਜੌਹਰੀ ਸਿੱਖ, ਸਤਨਾਮੀਏ ਸਿੱਖ, ਅਗਰਹਾਰੀ ਸਿੱਖ ਅਤੇ ਹੋਰ ਕਈ
ਗੁਮਨਾਮ ਸਿੱਖ ਸ਼ਾਮਿਲ ਹਨ ਤੇ ਲੋਕਤੰਤਰ ਵਿੱਚ ਗਿਣਤੀ ਦਾ ਬਹੁਤ ਮਹਤੱਤਵ ਹੁੰਦਾ ਹੈ, ਜੇ ਸਰਕਾਰੀ
ਆਂਕੜੇ ਭਾਰਤ ਵਿੱਚ ਬਾਰਾਂ ਕਰੋੜ ਸਿੱਖ ਦਰਸਾਉਣਗੇ ਤਾਂ ਸਿੱਖਾਂ ਦੀ ਮਹੱਤਤਾ ਬਹੁਤ ਵੱਧ ਜਾਵੇਗੀ ਤੇ
ਉਹ ਨੂੰ ਵੀ ਮੁਸਲਮਾਨ ਵੀਰਾਂ ਵਾਂਗ ਸਰਕਾਰ ਪਾਸੋ ਕੁੱਝ ਸਹੁਲਤਾਂ ਪ੍ਰਪਤ ਕਰਨ ਦੀ ਹਾਲਤ ਵਿੱਚ
ਆਜਾਵਣਗੇ।
ਹਰਮੀਤ ਸਿੰਘ ਖਾਲਸਾ
ਡਬਰਾ (ਗਵਾਲਿਅਰ)
(12/02/11)
ਅਮਰ ਜੀਤ ਸਿੰਘ ਚੰਦੀ
ੴ
ਸਤਿ ਗੁਰ ਪ੍ਰਸਾਦਿ
ਸਿੱਖ ਮਾਰਗ ਦੇ ਸੁਹਿਰਦ ਪਾਠਕਾਂ ਨੂੰ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਮੈਂ ਇੱਕ ਹੈਡਕਵਾਟਰ ਸਥਾਪਤ ਕਰਨ ਵਿਚ, ਸਹਿਯੋਗ ਦੇਣ ਬਾਰੇ ਸਿੱਖ ਵੀਰਾਂ ਨੂੰ ਬੇਨਤੀ
ਕੀਤੀ ਸੀ। ਮੈਨੂੰ ਬੜੀ ਖੁਸ਼ੀ ਹੋਈ ਜਦ ਕੁੱਝ ਵੀਰਾਂ ਨੇ, ਇਸ ਵਿੱਚ ਸਹਿਯੋਗ ਦੇਣ ਬਾਰੇ ਮੈਨੂੰ
ਜਾਣਕਾਰੀ ਦਿੱਤੀ। ਮੈਂ ਉਨ੍ਹਾਂ ਦਾ ਬਹੁਤ ਧੰਨਵਾਦੀ ਹਾਂ। ਇੱਕ ਵੀਰ ਜੀ ਨੇ, ਇਸ ਪ੍ਰਾਜੈਕਟ ਬਾਰੇ
ਹੋਰ ਜਾਣਕਾਰੀ ਦੇਣ ਲਈ ਲਿਖਿਆ। ਇਸ ਬਾਰੇ ਜਾਣਕਾਰੀ ਦੇਣਾ ਮੇਰਾ ਫਰਜ਼ ਹੈ, ਸੋ ਸੰਖੇਪ ਜਾਣਕਾਰੀ
ਹਾਜ਼ਰ ਹੈ।
ਮੈਂ ਇਹ ਸਮਝਦਾ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਹੀ ਸਾਡੇ, ਇਕੋ-ਇਕ ਮਾਰਗ ਦਰਸ਼ਕ ਹਨ। ਜਿਸ ਦੀ
ਸਿਖਿਆ ਵਿੱਚ ਚਲਿਆਂ ਸਾਨੂੰ ਕਦੀ ਕੋਈ ਨਮੋਸ਼ੀ ਨਹੀਂ ਉਠਾਉਣੀ ਪਵੇਗੀ। ਗੁਰੂ ਗ੍ਰੰਥ ਸਾਹਿਬ ਜੀ ਦੀ
ਸੇਧ ਵਿਚ, ਸਿੱਖਾਂ ਦਾ ਟੀਚਾ, ਸਾਰੀ ਦੁਨੀਆ ਨੂੰ, “ਬੇਗਮ ਪੁਰਾ” ਸ਼ਹਿਰ ਵਿੱਚ ਬਦਲਣਾ ਹੈ। ਜਿਵੇਂ
ਦੁਨੀਆ ਵਿਚਲੀਆਂ ਦੂਰੀਆਂ ਸਿਮਟ ਰਹੀਆਂ ਹਨ, ਇੱਕ ਦਿਨ ਇਹ ਟੀਚਾ, ਜ਼ਰੂਰ ਪੂਰਾ ਹੋਵੇਗਾ। ਪਰ ਇੱਕ
ਅੰਦਾਜ਼ੇ ਮੁਤਾਬਕ ਇਸ ਟੀਚੇ ਨੂੰ ਘਟੋ-ਘਟ ਪੰਜ ਸਦੀਆਂ ਲੱਗਣ ਦੀ ਸੰਭਾਵਨਾ ਹੈ। ਇਸ ਟੀਚੇ ਨੂੰ ਸਰ
ਕਰਨ ਵਿੱਚ ਹਰ ਗੁਰਸਿੱਖ ਨੂੰ ਸਹਿਯੋਗ ਦੇਣਾ ਪਵੇਗਾ। ਫਿਲਹਾਲ ਇਸ ਕਹਾਵਤ ਮੁਤਾਬਕ ਕਿ “ਹਰ ਲੰਮੀ
ਯਾਤਰਾ ਇੱਕ ਕਦਮ ਨਾਲ ਹੀ ਸ਼ੁਰੂ ਹੁੰਦੀ ਹੈ” ਇਹ ਉਪਰਾਲਾ ਵੀ, ਉਸ ਪਾਸੇ ਇੱਕ ਕਦਮ ਪੁਟਣ ਦਾ ਯਤਨ
ਹੈ।
ਫਿਲਹਾਲ ਟੀਚਾ ਏਨਾ ਹੀ ਹੈ ਕਿ ਇੱਕ ਹੈਡਕਵਾਟਰ ਹੋਵੇ, ਜਿਸ ਵਿੱਚ ਹਰ ਸਿੱਖ, ਬਿਨਾ ਕਿਸੇ ਝਿਜਕ ਦੇ
ਆਪਣੀ ਲੋੜ ਦਾ ਪਰਗਟਾਵਾ ਕਰ ਸਕੇ। ਇਸ ਨਾਲ ਸਬੰਧਤ ਹਰ ਸ਼ਹਿਰ ਵਿੱਚ ਇੱਕ ਕਮੇਟੀ ਹੋਵੇ, ਜੋ ਸਿੱਖਾਂ
ਦੇ ਦਸਵੰਧ ਨੂੰ, ਸਿੱਖਾਂ ਦੇ ਖੂਨ-ਪਸੀਨੇ ਦੀ ਕਮਾਈ ਸਮਝਦਿਆਂ, ਉਸ ਦੇ ਇਕ-ਇਕ ਪੈਸੇ ਦੀ ਸੰਭਾਲ
ਇਵੇਂ ਕਰੇ, ਜਿਵੇਂ ਇੱਕ ਕਿਰਤੀ, ਆਪਣੀ ਕਿਰਤ-ਕਮਾਈ ਦੀ ਸੰਭਾਲ ਕਰਦਾ ਹੈ। ਤਾਂ ਜੋ ਹਰ ਸਿੱਖ, ਖੁਸ਼ੀ
ਨਾਲ ਆਪਣਾ ਦਸਵੰਧ ਉਸ ਕਮੇਟੀ ਨੂੰ ਦਿੰਦਿਆਂ, ਮਾਣ ਮਹਿਸੂਸ ਕਰੇ। ਹਰ ਵਿਦਵਾਨ, ਵਿਚਾਰਵਾਨ
ਵੀਰ-ਭੈਣ, ਹੈਡਕਵਾਟਰ ਨੂੰ ਆਪਣੇ ਕੀਮਤੀ ਸੁਝਾਅ ਦੇਣਾ, ਆਪਣਾ ਫਰਜ਼ ਸਮਝੇ।
ਇਸ ਤਰ੍ਹਾਂ ਇੱਕ ਸੰਸਥਾ ਦਾ ਨਿਰਮਾਣ ਹੋ ਜਾਵੇਗਾ, ਜੋ (ਫਿਲਹਾਲ) ਦੁਨੀਆ ਦੇ ਹਰ ਸਿੱਖ ਦੀਆਂ ਲੋੜਾਂ
(ਘੋਖ ਉਪਰਾਂਤ) ਪੂਰੀਆਂ ਕਰਨ ਦੀ ਕੋਸ਼ਿਸ਼ ਕਰੇਗੀ। ਹੈਗਕਵਾਟਰ, ਪੁਜੀਆਂ ਅਰਜ਼ੀਆਂ ਦੇ ਆਧਾਰ ਤੇ, ਅਰਜ਼ੀ
ਦੇਣ ਵਾਲੇ ਦੇ ਸ਼ਹਿਰ ਦੀ ਕਮੇਟੀ, ਜਾਂ ਨੇੜਲੇ ਸ਼ਹਿਰ ਦੀ ਕਮੇਟੀ ਦੀ ਜ਼ਿਮੇਵਾਰੀ, ਅਰਜ਼ੀ ਬਾਰੇ ਘੋਖ ਕਰ
ਕੇ, ਹੈਡ ਕਵਾਟਰ ਨੂੰ ਉਸ ਬਾਰੇ ਸੂਚਤ ਕਰਨ ਦੀ ਲਗਾਵੇਗਾ। ਸ਼ਹਿਰੀ ਕਮੇਟੀ ਦੀ ਰਿਪੋਰਟ ਆਉਣ ਤੇ (ਜਿਸ
ਵਿੱਚ ਇੱਕ ਹਫਤੇ ਤੋਂ ਵੱਧ ਸਮਾ ਨਹੀਂ ਲੱਗੇ ਗਾ) ਹੈਡ ਕਵਾਟਰ, ਲੋੜ ਵੰਦ ਨੂੰ, ਲੋੜ ਅਨੁਸਾਰ
ਸਹਾਇਤਾ ਦੇਣ ਦੀ ਸਿਫਰਸ਼ ਕਰੇਗਾ। ਸ਼ਹਿਰੀ ਕਮੇਟੀ ਆਪਣੇ ਇਕੱਠੇ ਕੀਤੇ ਦਸਵੰਧ ਵਿਚੋਂ, ਉਸ ਨੂੰ
ਸਹਾਇਤਾ ਦੇਵੇਗੀ। ਇੱਕ ਸਾਲ ਦੇ ਕੰਮ ਦੀ ਘੋਖ ਉਪਰਾਂਤ, ਜੋ ਗੁਰਸਿੱਖ ਹੈਡਕਵਾਟਰ ਨਾਲ ਜੁੜੇ ਹੋਣਗੇ,
ਉਨ੍ਹਾਂ ਦੀ ਮੀਟਿੰਗ ਕਰ ਕੇ, ਦੂਰ ਵਾਲਿਆਂ ਨਾਲ ਵੀ. ਡੀ. ਓ. ਕਾਨਫਰੈਂਸਿੰਗ ਰਾਹੀ, ਜਾਂ ਈ. ਮੇਲ
ਰਾਹੀਂ, ਜਾਂ ਫੋਨ ਰਾਹੀ ਸੰਪਰਕ ਕਰ ਕੇ, ਅਗਾਂਹ ਦਾ ਪ੍ਰੋਗਰਾਮ ਉਲੀਕਿਆ ਜਾਵੇਗਾ, ਇਸ ਸੰਸਥਾ ਦਾ
ਸੰਵਿਧਾਨ ਬਣਾਇਆ ਜਾਵੇਗਾ। ਹੈਡਕਵਾਟਰ, ਪੰਥ ਦਾ ਭਲਾ ਚਾਹੁਣ ਵਾਲਿਆਂ, ਪੰਥਕ ਟੀਚੇ ਵਿੱਚ ਸਹਿਯੋਗ
ਕਰਨ ਵਾਲਿਆਂ, ਪੰਥਕ ਦਸਵੰਧ ਦੀ ਸੰਭਾਲ ਕਰਨ ਵਾਲਿਆਂ ਅਤੇ ਲੋੜਵੰਦ ਵੀਰਾਂ ਦਾ ਰਿਕਾਰਡ ਰੱਖਣ ਦਾ
ਕੇਂਦਰ ਹੋਵੇਗਾ, ਜਿਸ ਨਾਲ ਹਰ ਸਮੇ, ਹਰ ਭੈਣ-ਵੀਰ ਸੰਪਰਕ ਕਰ ਸਕਣਗੇ। ਸ਼ਹਿਰ ਵਿਚਲੇ ਵੀਰਾਂ-ਭੈਣਾਂ
ਦਾ ਫਰਜ਼ ਹੋਵੇਗਾ ਕਿ ਉਹ ਆਪਣੀ ਕਮੇਟੀ ਨੂੰ ਦਿੱਤੇ ਦਸਵੰਧ ਦੀ ਯੋਗ ਸੰਭਾਲ ਨੂੰ ਨਿਸਚਿਤ ਬਨਾਉਣਗੇ।
ਅਮਰ ਜੀਤ ਸਿੰਘ ਚੰਦੀ ਫੋਨ:- ੯੧ ੯੫੬੮੫ ੪੧੪੧੪
***********************************************************
ੴ
ਸਤਿ ਗੁਰ ਪ੍ਰਸਾਦਿ
ਗੁਰਮੁਖਿ ਜਨਮੁ ਸਵਾਰਿ ਦਰਗਹ ਚਲਿਆ। ਸਚੀ ਦਰਗਹ ਜਾਇ ਸਚਾ ਪਿੜੁ ਮਲਿਆ।
ਜਦੋਂ ਤੋਂ ਹੋਸ਼ ਸੰਭਾਲੀ ਹੈ, ਤਦ ਤੋਂ ਹੀ ਵੇਖਦਾ ਆ ਰਿਹਾ ਹਾਂ ਕਿ ਕਿਸੇ ਵਿਛੁੜੇ
ਪ੍ਰਾਣੀ ਲਈ ਅਖਬਾਰਾਂ, ਰਸਾਲਿਆਂ, ਵਿੱਚ ਦਿੱਤੇ ਇਸ਼ਤਿਹਾਰ, ਜਾਂ ਛਪਵਾਏ ਕਾਰਡਾਂ ਵਿਚੋਂ ੯੦ % ਦੇ
ਸ਼ੁਰੂ ਵਿਚ, ਇਹ ਤੁਕ ਲਿਖੀ ਹੁੰਦੀ ਹੈ, ਜੋ ਗੁਰਬਾਣੀ ਵਿਚੋਂ ਨਹੀਂ ਹੈ, ਬਲਕਿ ਭਾਈ ਗੁਰਦਾਸ ਜੀ
ਦੀਆਂ ਵਾਰਾਂ ਵਿਚੋਂ, ੧੯ਵੀਂ ਵਾਰ ਦੀ ੧੪ਵੀਂ ਪਉੜੀ ਵਿਚੋਂ ਹੈ। ਉਹ ਵੀ ਉਪਰੋਂ ਜਾਂ ਥੱਲਿਉਂ ਨਹੀਂ,
ਬਲਕਿ ਵਿਚਾਲਿਉਂ ਛਾਂਟ ਕੇ ਲਈ ਹੋਈ ਹੈ। ਸ਼ਾਇਦ ਕਿਸੇ ਡੇਰੇਦਾਰ ਵਲੋਂ, ਆਪਣੇ ਕਿਸੇ ਪੂਰਵਜ ਦੀ
ਵਡਿਆਈ ਦਰਸਾਉਣ ਲਈ ਇਹ ਤੁਕ, ਛਾਂਟੀ ਗਈ ਹੋਵੇਗੀ (ਜਿਸ ਨੂੰ ਮਗਰੋਂ ਆਮ ਬੰਦਿਆਂ ਨੇ ਵੀ ਅਪਨਾਅ
ਲਿਆ) ਕਿ ਸਾਡਾ ਵਡ-ਵਡੇਰਾ ਬਹੁਤ ਵੱਡਾ ਗੁਰਮੁਖ ਸੀ, ਉਹ ਇਸ ਸੰਸਾਰ ਵਿਚੋਂ ਆਪਣਾ ਜਨਮ ਸਵਾਰ ਕੇ
ਗਿਆ ਹੈ, ਜਿਸ ਦੇ ਫਲ ਸਰੂਪ ਉਸ ਨੇ ਸੱਚੀ ਦਰਗਾਹ, ਪਰਮਾਤਮਾ ਦੇ ਦਰਬਾਰ ਵਿੱਚ ਸੱਚਾ (ਸਦੀਵੀ) ਪਿੜ
(ਥਾਂ) ਮੱਲ ਲਿਆ ਹੈ। ਇਹ ਸਾਰਾ ਕੁੱਝ ਗੁਰਬਾਣੀ ਨਾਲ ਨਾ ਜੁੜੇ ਹੋਣ ਕਾਰਨ ਹੈ, ਕਿਉਂਕਿ ਗੁਰਬਾਣੀ
ਤਾਂ ਕਹਿੰਦੀ ਹੈ,
ਨਿਸਿ ਦਿਨੁ ਮਾਇਆ ਕਾਰਨੇ ਪ੍ਰਾਨੀ ਡੋਲਤ ਨੀਤ॥ ਕੋਟਨ ਮੈ ਨਾਨਕ ਕੋਊ
ਨਾਰਾਇਨੁ ਜਿਹ ਚੀਤਿ॥ (੧੪੨੭) ਹੇ ਨਾਨਕ ਆਖ, ਹੇ ਭਾਈ ਮਾਇਆ ਦੀ ਚਾਹ ਵਿੱਚ ਮਨੁੱਖ ਰਾਤ
ਦਿਨ, ਸਦਾ ਹੀ ਭਟਕਦਾ ਰਹਿੰਦਾ ਹੈ, ਆਪਣੀ ਨੀਅਤ ਖਰਾਬ ਕਰਦਾ ਰਹਿੰਦਾ ਹੈ। ਕਰੋੜਾਂ ਬੰਦਿਆਂ ਵਿਚੋਂ
ਕੋਈ ਵਿਰਲਾ ਹੀ ਅਜਿਹਾ ਹੁੰਦਾ ਹੈ, ਜਿਸ ਦੇ ਮਨ ਵਿੱਚ ਪਰਮਾਤਮਾ ਦੀ ਯਾਦ ਟਿਕੀ ਹੁੰਦੀ ਹੈ। ਗੁਰੂ
ਸਾਹਿਬ ਤਾਂ ਕਹਿੰਦੇ ਹਨ ਕਿ ਕਰੋੜਾਂ ਬੰਦਿਆਂ ਵਿਚੋਂ (ਇਕ ਕਰੋੜ ਵਿਚੋਂ ਇੱਕ ਨਹੀਂ) ਕੋਈ ਇੱਕ ਬੰਦਾ
ਅਜਿਹਾ ਹੁੰਦਾ ਹੈ, ਜੋ ਮਨੋਂ ਪਰਮਾਤਮਾ ਨੂੰ ਯਾਦ ਰਖਦਾ ਹੈ। ਬਾਕੀ ਸਾਰੇ ਵਿਖਾਵਾ ਕਰਦੇ ਹਨ। ਜੇ
ਮੇਰੇ ਵਰਗਾ ਬੰਦਾ ਵੀ ਇਹ ਭਰਮ ਪਾਲ ਲਵੇ ਕਿ ਮੈਂ ਪ੍ਰਭੂ ਨੂੰ ਮਨੋਂ ਯਾਦ ਕਰਦਾ ਹਾਂ, ਤਾਂ ਫਿਰ
ਦੁਨੀਆਂ ਵਿੱਚ ਕੌਣ ਅਜਿਹਾ ਹੋਵੇਗਾ ਜੋ ਕਰਤਾਰ ਨੂੰ ਮਨੋਂ ਯਾਦ ਨਾ ਕਰਦਾ ਹੋਵੇ? ਜੇ ਮੇਰੇ ਘਰ ਵਾਲੇ
ਵੀ ਇਹੀ ਤੁਕ ਲਿੱਖ ਕੇ ਦੁਨੀਆਂ ਨੂੰ ਦਰਸਾਉਣ ਕਿ ਸਾਡਾ ਵਡੇਰਾ, ਪਰਮਾਤਮਾ ਦੀ ਦਰਗਾਹ ਵਿੱਚ ਸੱਚਾ
ਪਿੜ ਮੱਲ ਕੇ, ਆਵਾ-ਗਵਨ ਤੋਂ ਮੁਕਤ ਹੋ ਗਿਆ ਹੈ, ਤਾਂ ਉਨ੍ਹਾਂ ਲੋਕਾਂ ਦੀ ਗੱਲ ਤਾਂ ਬਿਲਕੁਲ ਸੱਚ
ਮੰਨ ਲੈਣੀ ਚਾਹੀਦੀ ਹੈ, ਜੋ ਕਹਿੰਦੇ ਹਨ ਕਿ ਸੰਸਾਰ ਵਿੱਚ ਆਵਾ-ਗਵਣ ਨਾਮ ਦੀ ਕੋਈ ਚੀਜ਼ ਹੈ ਹੀ
ਨਹੀਂ। ਇਸ ਤਰ੍ਹਾਂ ਤਾਂ ਗੁਰਬਾਣੀ ਦੀ ਗੱਲ ਗਲਤ ਸਾਬਤ ਹੋ ਜਾਂਦੀ ਹੈ (ਜੋ ਕਿ ਸੰਭਵ ਹੀ ਨਹੀਂ ਹੈ)
ਕਿਉਂਕਿ ਗੁਰਬਾਣੀ ਤਾਂ ਕਹਿੰਦੀ ਹੈ ਕਿ ਕਰੋੜਾਂ ਵਿਚੋਂ ਕੋਈ ਇੱਕ ਬੰਦਾ ਅਜਿਹਾ ਹੁੰਦਾ ਹੈ ਜਿਸ ਦੇ
ਮਨ ਚਿ ਪ੍ਰਭੂ ਦੀ ਯਾਦ ਹੁੰਦੀ ਹੈ। ਜਾਂ ਫਿਰ ਇਹ ਮੰਨਣਾ ਪਵੇਗਾ ਕਿ ਪ੍ਰਭੂ ਨੁੰ ਯਾਦ ਕਰਨਾ ਕੋਈ
ਜ਼ਰੂਰੀ ਨਹੀਂ ਹੈ, ਕਰਮ ਕਾਂਡ ਕਰਨ ਨਾਲ ਵੀ ਆਵਾ ਗਵਣ ਤੋਂ ਮੁਕਤ ਹੋਇਆ ਜਾ ਸਕਦਾ ਹੈ। ਪਰ ਇਹ ਵੀ
ਸੰਭਵ ਨਹੀਂ ਹੈ, ਆਵਾ-ਗਵਣ ਤੋਂ ਮੁਕਤ ਹੋਣ ਲਈ, ਵਾਹਿਗੁਰੂ ਨੂੰ ਹਰ ਵੇਲੇ, ਮਨੋਂ ਯਾਦ ਰੱਖਣ ਦੀ
ਲੋੜ ਹੈ, ਅਤੇ ਕਰੋੜਾਂ ਵਿਚੋਂ ਕਿਸੇ ਵਿਰਲੇ ਨੂੰ ਹੀ, ਕਰਤਾਰ ਮਨੋਂ ਯਾਦ ਹੁੰਦਾ ਹੈ। ਇਸ ਹਿਸਾਬ,
ਢਾਈ ਕਰੋੜ ਸਿੱਖਾਂ ਵਿਚੋਂ ਤਾਂ ਕੋਈ ਇੱਕ ਹੀ ਅਜਿਹਾ ਹੋ ਸਕਦਾ ਹੈ, ਅੱਵਲ ਤਾਂ ਅੱਜ ਦੇ ਹਾਲਾਤ
ਮੁਤਾਬਕ, ਇੱਕ ਬਾਰੇ ਸੋਚਣਾ ਵੀ ਅਟ-ਪਟਾ ਜਿਹਾ ਲਗਦਾ ਹੈ। ਇਹ ਗੱਲ ਮੈਂ ਨਹੀਂ ਕਹਿੰਦਾ, ਵਿਛੁੜੇ
ਪ੍ਰਾਣੀ ਦੇ ਵੰਸ਼ਜ ਹੀ ਕਹਿੰਦੇ ਹਨ, ਜਦ ਉਨ੍ਹਾਂ ਵਿਚੋਂ ੯੯ % ਉਸ ਇਸ਼ਤਿਹਾਰ ਜਾਂ ਕਾਰਡ ਦੀ ਦੂਸਰੀ
ਸਤਰ ਵਿੱਚ ਹੀ ਲਿਖਦੇ ਹਨ “ਬਹੁਤ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ” ਜੇ ਉਨ੍ਹਾਂ ਨੂੰ
ਦਿਲੋਂ ਵਿਸ਼ਵਾਸ ਹੁੰਦਾ ਕਿ ਸਾਡਾ ਬਜ਼ੁਰਗ “ਗੁਰਮੁਖ” ਸੀ, ਉਹ ਹਮੇਸ਼ਾ ਚੰਗੇ ਕੰਮ ਕਰਦਾ ਸੀ, ਇਸ ਲਈ
ਉਹ ਆਪਣਾ ਜਨਮ ਸਵਾਰ ਕੇ ਇਸ ਦੁਨੀਆਂ ਤੋਂ ਗਿਆ ਹੈ। ਇਸ ਆਧਾਰ ਤੇ ਯਕੀਨਨ ਉਹ, ਇਸ ਸੰਸਾਰ ਤੋਂ ਆਪਣਾ
ਜੀਵਨ ਸਫਲਾ ਕਰ ਕੇ, ਆਵਾ-ਗਵਣ ਤੋਂ ਮੁਕਤ ਹੋ ਕੇ ਗਿਆ ਹੈ, ਅਤੇ ਉਹ ਪੱਕੇ ਤੌਰ ਤੇ ਪਰਮਾਤਮਾ ਦੀ
ਦਰਗਾਹ ਵਿੱਚ ਟਿਕ ਗਿਆ ਹੈ, ਤਾਂ ਉਨ੍ਹਾਂ ਨੂੰ ਦੁੱਖ ਕਾਹਦਾ? ਪਰ ਬੱਚਿਆਂ ਕੋਲੋਂ ਮਾਂ-ਬਾਪ ਦਾ ਕੋਈ
ਵੀ ਕਰਮ ਲੁਕਿਆ ਨਹੀਂ ਹੁੰਦਾ, ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਸਾਡਾ ਬਜ਼ੁਰਗ, ਗੁਰਮੁਖ ਨਹੀਂ
ਮਨਮੁਖ ਸੀ। ਜੇ ਉਹ ਪੂਜਾ ਪਾਠ ਵੀ ਕਰਦਾ ਸੀ, ਤਾਂ ਵਿਖਾਵੇ ਲਈ ਹੀ ਕਰਦਾ ਸੀ। ਜੇ ਉਹ ਗੁਰਦਵਾਰੇ ਵੀ
ਜਾਂਦਾ ਸੀ ਤਾਂ, ਗੁਰਦਵਾਰੇ ਵਿਚਲੀ ਕੋਈ ਪਦਵੀ ਹਾਸਲ ਕਰਨ ਲਈ, ਕੋਈ ਤਿਕੜਮ ਲੜਾਉਣ, ਕੋਈ ਗੋਟੀ
ਫਿੱਟ ਕਰਨ। ਜਾਂ ਫਿਰ ਲੰਗਰ ਛਕ ਕੇ ਹੀ ਜਨਮ ਸਫਲਾ ਕਰਨ ਜਾਂਦਾ ਸੀ। ਅੱਵਲ ਤਾਂ ਉਹ ਕੋਈ ਚੰਗਾ ਕੰਮ
ਹੀ ਨਹੀਂ ਕਰਦਾ ਸੀ, ਜੇ ਕੋਈ ਚੰਗਾ ਕੰਮ ਕਰਦਾ ਦਿਸਦਾ ਵੀ ਸੀ ਤਾਂ ਉਸ ਪਿੱਛੇ ਵੀ ਉਸ ਦਾ ਕੋਈ
ਸਵਾਰਥ ਹੁੰਦਾ ਸੀ, ਜਿਸ ਆਸਰੇ ਉਸ ਨੂੰ ਕੋਈ ਲਾਭ ਮਿਲ ਸਕੇ। ਭਾਵੇਂ ਉਹ ਲਾਭ ਆਰਥਿਕ ਹੋਵੇ, ਭਾਵੇਂ
ਰਾਜਨੀਤਕ? ਇਵੇਂ ਉਨ੍ਹਾਂ ਨੂੰ ਪੱਕਾ ਯਕੀਨ ਹੁੰਦਾ ਹੈ ਕਿ ਉਹ ਇਸ ਦੁਨੀਆ ਤੋਂ ਆਪਣਾ ਜਨਮ ਸਵਾਰ ਕੇ
ਨਹੀਂ, ਵਿਗਾੜ ਕੇ ਗਿਆ ਹੈ, ਉਸ ਨੂੰ ਪਰਮਾਤਮਾ ਦੀ ਦਰਗਾਹ ਵਿੱਚ ਕੋਈ ਥਾਂ ਨਹੀਂ ਮਿਲੀ ਹੋਣੀ। ਨਾ
ਹੀ ਉਸ ਦਾ ਆਵਾ-ਗਵਣ, ਜਨਮ-ਮਰਨ ਦਾ ਗੇੜ ਮੁਕਿਆ ਹੋਣਾ ਹੈ, ਬਲਕਿ ਉਸ ਦੀ ਆਤਮਾ, ਹੇਰਾ-ਫੇਰੀਆਂ
ਆਸਰੇ ਇਕੱਠੀ ਕੀਤੀ ਮਾਇਆ, ਦੁਨਿਆਵੀ ਪਦਾਰਥਾਂ ਤੋਂ ਵਿਛੜ ਕੇ ਅਸ਼ਾਂਤ, ਦੁਖੀ ਹੋਣੀ ਹੈ, ਇਸ ਲਈ ਹੀ
ਤਾਂ ਉਹ ਥੱਲੇ ਇਹ ਲਿਖਣਾ ਵੀ ਨਹੀਂ ਭੁਲਦੇ ਕਿ “ਵਿਛੁੜੀ ਆਤਮਾ ਦੀ ਸ਼ਾਂਤੀ ਲਈ, ਫਲਾਨੇ ਦਿਨ ਅਖੰਡ
ਪਾਠ ਸਾਹਿਬ ਦੇ ਭੋਗ ਪੈਣਗੇ ਅਤੇ ਅੰਤਿਮ ਅਰਦਾਸ ਹੋਵੇਗੀ, ਆਪ ਵੀ ਅਰਦਾਸ ਵਿੱਚ ਸ਼ਾਮਲ ਹੋਣ ਦੀ
ਕਿਰਪਾਲਤਾ ਕਰਨੀ ਜੀ” ਅਤੇ ਥੱਲੇ ਵੀ ਲਿਖਿਆ ਹੁੰਦਾ ਹੈ “ਦੁਖੀ ਪਰਵਾਰ” ੧੦ % ਕਾਰਡਾਂ ਜਾਂ
ਇਸ਼ਤਹਾਰਾਂ ਵਿਚ, ਕੁੱਝ ਹੋਰ ਤੁਕਾਂ ਹੁੰਦੀਆਂ ਹਨ, ਪਰ ਉਨ੍ਹਾਂ ਦਾ ਭਾਵ ਵੀ ਕੁੱਝ ਅਜਿਹਾ ਹੀ ਹੂੰਦਾ
ਹੈ। ਹਜ਼ਾਰਾਂ ਵਿਚੋਂ ਕੋਈ ਵਿਰਲਾ ਹੀ ਹੁੰਦਾ ਹੈ ਜੋ ਸਰਲ ਬੋਲੀ ਵਿੱਚ ਵਿਛੁੜੇ ਪ੍ਰਾਣੀ ਬਾਰੇ ਸੂਚਨਾ
ਦਿੰਦਿਆਂ, ਅਖੰਡ ਪਾਠ ਦੇ ਭੋਗ ਬਾਰੇ ਸੂਚਨਾ ਦਿੰਦਾ ਹੈ। ਲੱਖਾਂ ਵਿਚੋਂ ਕੋਈ ਵਿਰਲਾ ਹੀ ਹੁੰਦਾ ਹੈ
ਜੋ ਸੁਭਾਵਕ ਤਰੀਕੇ ਨਾਲ, ਵਿਛੜੇ ਪ੍ਰਾਣੀ ਦੀ ਸੂਚਨਾ ਦਿੰਦਿਆਂ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ
ਬਾਰੇ ਬੇਨਤੀ ਕਰਦਾ ਹੈ। ਸੋਚਦਾ ਹਾਂ ਕਿ ਇਸ ਅਖੰਡ-ਪਾਠ, ਜਾਂ ਅੰਤਿਮ ਅਰਦਾਸ ਨਾਲ਼ ਉਸ ਵਿਛੁੜੇ
ਪ੍ਰਾਣੀ ਦਾ ਕੀ ਭਲਾ ਹੋ ਸਕਦਾ ਹੈ? ਜਦ ਕਿ ਗੁਰਬਾਣੀ ਤਾਂ ਕਹਿੰਦੀ ਹੈ,
ਨਾਨਕ ਅਗੈ ਸੋ ਮਿਲੈ ਜਿ ਖਟੇ ਘਾਲੇ ਦੇਇ॥ (੪੭੨) ਹੇ ਨਾਨਕ,
ਅੱਗੇ, ਕਰਤਾਰ ਦੀ ਦਰਗਾਹ ਵਿੱਚ ਤਾਂ ਉਹੀ ਮਿਲਦਾ ਹੈ, ਜੋ ਉਹ ਸ਼ਬਦ ਦੀ ਵਿਚਾਰ ਆਸਰੇ, ਗਿਆਨ ਪਰਾਪਤ
ਕਰਨ ਦੀ ਖੱਟੀ ਖਟਦਾ ਹੈ, ਫਿਰ ਉਸ ਦੇ ਆਧਾਰ ਤੇ, ਉਸ ਅਨੁਸਾਰ ਆਪਣੇ ਜੀਵਨ ਨੂੰ ਢਾਲਣ ਦੀ ਘਾਲ-ਕਮਾਈ
ਕਰਦਾ ਹੈ, ਅਤੇ ਉਸ ਆਧਾਰ ਤੇ ਹੀ, ਇਹ ਗਿਆਨ ਸਤ-ਸੰਗੀਆਂ ਨਾਲ ਸਾਂਝਾ ਕਰਦਾ ਹੈ। ਇਹ ਸਾਰਾ ਕੁੱਝ
ਤਾਂ ਮਨੁੱਖ ਜਿਊਂਦੇ-ਜੀ ਹੀ ਕਰ ਸਕਦਾ ਹੈ, ਇਸ ਨੂੰ ਹੀ ਤਾਂ ਜੀਵਨ-ਮੁਕਤੀ ਕਹਿੰਦੇ ਹਨ। ਮਰਨ ਮਗਰੋਂ
ਨਾ ਉਹ ਆਪ ਕੁੱਝ ਕਰ ਸਕਦਾ ਹੈ। ਨਾ ਹੀ ਕਿਸੇ ਅਖੰਡ-ਪਾਠ ਦਾ ਫਲ ਉਸ ਨੂੰ ਮਿਲ ਸਕਦਾ ਹੈ। ਅਖੰਡ-ਪਾਠ
ਦਾ ਕੋਈ ਫਲ ਹੁੰਦਾ ਹੀ ਨਹੀਂ ਹੈ, ਜੇ ਕਿਤੇ ਪੂਰੇ ਅਖੰਡ-ਪਾਠ ਵਿਚੋਂ ਕੋਈ ਤੁਕ ਸੁਣ ਕੇ, ਕਿਸੇ ਦੀ
ਜੀਵਨ-ਜਾਂਚ ਵਿੱਚ ਕੋਈ ਸੁਧਾਰ ਹੋਇਆ ਹੋਵੇ ਤਾਂ, ਅਖੰਡ ਪਾਠ ਦਾ ਫਲ ਤਾਂ ਉਸ ਨੂੰ ਮਿਲ ਗਿਆ, ਜਿਸ
ਦੇ ਜੀਵਨ ਵਿੱਚ ਤਬਦੀਲੀ ਆਈ ਹੈ। ਇਹ ਫਲ ਕਿਸੇ ਦੂਸਰੇ ਨੂੰ ਟ੍ਰਾਂਸਫਰ ਤਾਂ ਕੀਤਾ ਨਹੀਂ ਜਾ ਸਕਦਾ।
ਨਾ ਹੀ ਉਸ ਵੇਲੇ ਦੀ ਅਰਦਾਸ ਨਾਲ ਹੀ ਉਸ ਦਾ ਕੁੱਝ ਸੌਰ ਸਕਦਾ ਹੈ। (ਫਿਰ ਇਹ ਸਾਰਾ ਪਖੰਡ ਕਿਉਂ?)
ਕੁੱਝ ਥੋੜਾ ਅਰਦਾਸ ਬਾਰੇ ਵਿਚਾਰ ਕਰ ਲੈਣਾ ਵੀ ਠੀਕ ਹੋਵੇਗਾ, ਨਹੀਂ ਤਾਂ ਕਈ ਵੀਰ ਫੱਟ ਫਤਵਾ ਲਗਾ
ਦੇਣਗੇ ਕਿ ਇਹ ਤਾਂ ਹੁਣ, ਗੁਰੂ ਗਰੰਥ ਸਾਹਿਬ ਜੀ ਦੀ ਸਿਖਿਆ ਤੇ ਵੀ ਕਿੰਤੂ ਕਰਨ ਲੱਗ ਗਿਆ ਹੈ।
ਮੋਟੇ ਲਫਜ਼ਾਂ ਵਿੱਚ ਅਰਦਾਸ ਦਾ ਮਤਲਬ ਹੈ ਬੇਨਤੀ। ਅਸੀਂ ਪਰਮਾਤਮਾ ਅੱਗੇ, ਗੁਰੂ ਗ੍ਰੰਥ ਸਾਹਿਬ ਜੀ
ਅੱਗੇ ਅਰਦਾਸ, ਬੇਨਤੀ ਕਰਦੇ ਹਾਂ। ੯੫ % ਤੋਂ ਉਪਰ ਲੋਕ ਮਾਇਕ ਪਦਾਰਥਾਂ ਲਈ ਬੇਨਤੀ ਕਰਦੇ ਹਨ, ੪%
ਤੋਂ ਵੱਧ ਆਪਣੇ ਸਰੀਰਕ ਰੋਗਾਂ ਦੀ ਨਵਿਰਤੀ ਲਈ ਅਰਦਾਸ ਕਰਦੇ ਹਨ। ਨਾ ਪਰਮਾਤਮਾ ਦਾ ਇਨ੍ਹਾਂ
ਪਦਾਰਥਾਂ ਨਾਲ ਕੋਈ ਸਬੰਧ ਹੁੰਦਾ ਹੈ, ਨਾ ਹੀ ਗੁਰੂ ਗ੍ਰੰਥ ਸਾਹਿਬ ਜੀ ਦਾ। ਅਸਲੀਅਤ ਇਹ ਹੈ ਕਿ
ਸਰੀਰਕ ਲੋੜਾਂ ਦੀ ਪੂਰਤੀ ਲਈ, ਸਾਰਾ ਇੰਤਜ਼ਾਮ ਪਰਮਾਤਮਾ ਨੇ ਜੀਵ ਦੇ ਪੈਦਾ ਹੋਣ ਤੋਂ ਪਹਿਲਾਂ ਹੀ ਕਰ
ਦਿੱਤਾ ਹੁੰਦਾ ਹੈ। ਗੁਰਬਾਣੀ ਫੁਰਮਾਨ ਹੈ,
ਪਹਿਲੋ ਦੇ ਤੈਂ ਰਿਜਕੁ ਸਮਾਹਾ॥ ਪਿਛੋ ਦੇ ਤੈਂ ਜੰਤੁ ਉਪਾਹਾ॥ (੧੩੦) ਉਸ ਤੋਂ ਕੁੱਝ ਵੀ ਮੰਗਣ ਦੀ
ਲੋੜ ਨਹੀਂ ਪੈਂਦੀ। ਮਾਇਕ ਪਦਾਰਥਾਂ ਦੀ ਪਰਾਪਤੀ ਲਈ ਉਦਮ ਕਰਨ ਦੀ ਲੋੜ ਹੁੰਦੀ ਹੈ, ਬੰਦਾ ਜੈਸਾ ਉਦਮ
ਕਰੇਗਾ, ਵੈਸਾ ਹੀ ਉਸ ਨੂੰ ਫਲ ਮਿਲੇਗਾ। ਅਰਥਾਤ ਜੇ ਉਹ ਸੁਚੱਜਾ ਉਪਰਾਲਾ ਕਰੇਗਾ, ਤਾਂ ਉਸ ਦੀਆਂ
ਲੋੜਾਂ ਦੀ ਪੂਰਤੀ ਹੁੰਦੀ ਰਹੇਗੀ। (ਤ੍ਰਿਸ਼ਨਾਵਾਂ ਦੀ ਨਹੀਂ) ਜੇ ਉਹ ਮਾਇਆਂ ਇਕੱਠੀ ਕਰਨ ਲਈ ਉਪਰਾਲਾ
ਕਰੇਗਾ ਤਾਂ, ਚੰਗੇ ਉਪਰਾਲੇ ਸਦਕਾ, ਉਸ ਨੂੰ ਜਿੰਨੀ ਵੀ ਮਾਇਆ ਮਿਲ ਜਾਵੇ, ਉਸ ਨੂੰ ਉਸ ਤੇ ਹੀ
ਸੰਤੋਖ ਕਰਨਾ ਬਣਦਾ ਹੈ। ਨਹੀਂ ਤਾਂ ਫਿਰ ਗੁਰਬਾਣੀ ਫੁਰਮਾਨ ਹੈ,
ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ॥ (੪੧੭) ਮਾਇਆ
ਇਕੱਠੀ ਕਰਨ ਲਈ ਇਹ ਦੋਵੇਂ ਰਾਹ ਹਨ, ਕਿਹੜਾ ਰਾਹ ਵਰਤਣਾ ਹੈ? ਇਸ ਦੀ ਚੋਣ ਬੰਦੇ ਨੇ ਆਪ ਕਰਨੀ ਹੈ।
ਇਹ ਵੀ ਅਟੱਲ ਸਚਾਈ ਹੈ ਕਿ ਮਾਇਆ ਦੀ ਭੁੱਖ ਕਦੀ ਮਿਟਦੀ ਨਹੀਂ। ਇਸ ਦੀ ਭੁੱਖ ਤੋਂ ਛੁਟਕਾਰਾ ਸਿਰਫ
ਸੰਤੋਖ ਨਾਲ ਹੀ ਹੋ ਸਕਦਾ ਹੈ। ਸਰੀਰਕ ਦੁੱਖ, ਕੁਦਰਤ ਦੇ ਨਿਯਮਾਂ ਦੀ ਉਲੰਘਣਾ, ਕਰਨ ਕਰ ਕੇ ਹੀ
ਵਾਪਰਦੇ ਹਨ, ਜਿਸ ਦਾ ਹੱਲ ਪਰਮਾਤਮਾ ਨੇ ਸੰਸਾਰ ਵਿੱਚ ਬਹੁਤ ਸਾਰੀਆਂ ਜੜੀ-ਬੂਟੀਆਂ ਪੈਦਾ ਕਰ ਕੇ
ਕੀਤਾ ਹੋਇਆ ਹੈ। ਇਨ੍ਹਾਂ ਦਵਾਈਆਂ ਨਾਲ ਉਸ ਹੋਈ ਭੁੱਲ ਨੂੰ ਸੁਧਾਰ ਕੇ ਅੱਗੋਂ ਤੋਂ ਉਹ ਭੁੱਲ
ਦੁਬਾਰਾ ਨਾ ਕਰਨ ਬਾਰੇ ਪਰਹੇਜ਼ ਕੀਤਾ ਜਾਣਾ ਚਾਹੀਦਾ ਹੈ। ਇਹ ਦੋਵੇਂ ਚੀਜ਼ਾਂ ਅਰਦਾਸ ਨਾਲ ਪੂਰੀਆਂ
ਨਹੀਂ ਹੋ ਸਕਦੀਆਂ। ਪਰਮਾਤਮਾ ਕੋਲ ਇਹੋ ਅਰਦਾਸ ਕੀਤੀ ਜਾ ਸਕਦੀ ਹੈ,
ਦੁਇ ਕਰ ਜੋੜਿ ਕਰਉ ਅਰਦਾਸਿ॥ ਤੁਧੁ ਭਾਵੈ ਤਾ ਆਣਹਿ ਰਾਸਿ॥ (੭੩੬-੩੭)
ਅਤੇ ਸ਼ਬਦ ਗੁਰੂ ਅੱਗੇ ਪਰਮਾਤਮਾ ਨੂੰ ਮਿਲਣ ਬਾਰੇ ਸੋਝੀ ਬਖਸ਼ਣ ਸਬੰਧੀ ਅਰਦਾਸ ਕੀਤੀ ਜਾ ਸਕਦੀ ਹੈ।
ਇਹੀ ਉਹ ਅਰਦਾਸ ਹੈ, ਜਿਸ ਬਾਰੇ ਗੁਰੂ ਸਾਹਿਬ ਜੀ ਕਹਿੰਦੇ ਹਨ,
ਬਿਰਥੀ ਕਦੇ ਨ ਹੋਵਈ ਜਨ ਕੀ ਅਰਦਾਸਿ॥ (੮੧੯) ਬਾਕੀ ਸਭ
ਅਰਦਾਸਾਂ ਝੱਖ ਮਾਰਨ ਬਰਾਬਰ ਹਨ। ਪੰਥ ਵਿੱਚ ਵਿਰਲਾ ਕੋਈ ਅਜਿਹਾ ਬੰਦਾ ਵੀ ਹੈ, ਜੋ ਵਿਛੁੜੀ ਆਤਮਾ
ਬਾਰੇ ਸੂਚਨਾ ਦੇਣ ਮਗਰੋਂ, ਸੱਦਾ ਦਿੰਦਾ ਹੈ ਕਿ ਆਉ ਰਲ-ਮਿਲ ਕੇ ਦੋ-ਤਿੰਨ ਦਿਨ, ਗੁਰਮਤਿ ਵਿਚਾਰਾਂ
ਕਰੀਏ, ਜਿਸ ਨਾਲ ਪਰਵਾਰ ਨੂੰ ਭਾਣਾ ਮੰਨਣ ਦਾ ਬਲ ਮਿਲੇ। ਮਨ, ਵਿਛੁੜੀ ਆਤਮਾ ਦੀ ਮਿੱਠੀ ਯਾਦ ਅੰਦਰ,
ਗਮ ਨਾਲ ਜੁੜਨ ਦੀ ਥਾਂ, ਗੁਰਬਾਣੀ ਗਿਆਨ ਨਾਲ ਜੁੜੇ। ਆਉ ਭਰਮ-ਜਾਲ ਵਿਚੋਂ ਨਿਕਲ ਕੇ, ਸੱਚ ਦੇ
ਰੂ-ਬ-ਰੂ ਹੋਈਏ। ਗੁਰਮਤਿ ਗਿਆਨ ਦੀ ਸਿਖਿਆ ਅਨੁਸਾਰ,
ਜਾ ਆਏ ਤਾ ਤਿਨਹਿ ਪਠਾਏ ਚਾਲੇ ਤਿਨੈ ਬੁਲਾਇ ਲਇਆ॥ (੯੦੭
ਪਰਮਾਤਮਾ ਦੀ ਕੁਦਰਤ ਨਾਲ ਇੱਕ ਸੁਰ ਹੁੰਦੇ, ਹਰ ਪ੍ਰਾਣੀ (ਭਾਵੇਂ ਉਹ ਬੇਟੀ ਹੋਵੇ ਜਾਂ ਬੇਟਾ) ਦੇ
ਆਉਣ ਤੇ, ਖੁਲ੍ਹੇ ਦਿਲ ਨਾਲ ਉਸ ਦਾ ਸਵਾਗਤ ਕਰਦੇ ਗੁਰਮਤ ਵਿਚਾਰਾਂ ਕਰੀਏ। ਇਵੇਂ ਹੀ ਹਰ ਪ੍ਰਾਣੀ ਦੇ
ਵਛੋੜੇ ਤੇ ਵੀ ਉਸ ਨੂੰ ਖੁਸ਼ੀ ਨਾਲ ਵਿਦਾ ਕਰਦੇ, ਗੁਰਮਤ ਵਿਚਾਰਾਂ ਨਾਲ ਜੁੜੀਏ। ਇਨ੍ਹਾਂ ਵਿਚਾਰਾਂ
ਦਾ ਅਸਰ ਵੀ ਵਿਚਾਰਾਂ ਕਰਨ ਵਾਲੇ ਤੇ ਹੀ ਹੋਣਾ ਹੈ, ਵਿਛੁੜੇ ਪ੍ਰਾਣੀ ਨੂੰ ਇਸ ਦਾ ਕੋਈ ਲਾਭ ਨਹੀਂ
ਹੋਣਾ, ਉਸ ਨੂੰ ਆਪਣੇ ਕੀਤੇ ਦਾ ਫਲ ਹੀ ਮਿਲਣਾ ਹੈ। ਐਵੇਂ ਅਡੰਬਰਾਂ ਅਧੀਨ, ਆਪਣੀ ਆਤਮਾ ਤੇ ਬੋਝ
ਪਾਉਣ ਤੋਂ ਬਚੀਏ। ਇਹੀ ਸਿੱਖੀ ਹੈ।
ਅਮਰ ਜੀਤ ਸਿੰਘ ਚੰਦੀ
(12/02/11)
ਚਰਨਜੀਤ ਸਿੰਘ ਬਰੈਂਮਪਟਨ
ਰਾਜਿੰਦਰ ਸਿੰਘ (ਸ਼੍ਰੋਮਣੀ ਖਾਲਸਾ
ਪੰਚਾਇਤ) ਜੀ ਨੇ ਆਪਣੇ 9/2/11 ਦੇ ਪੱਤਰ ਵਿੱਚ ਵਿਚਾਰਾਂ ਵਿੱਚ ਹਿੱਸਾ ਨਾ ਲੈਣ ਦਾ ਕਾਰਨ ਦਸਿਆ ਹੈ
ਕਿ ਵਿਚਾਰ ਅਕਸਰ ਵਿਵਾਦ ਵਿੱਚ ਬਦਲ ਜਾਂਦੇ ਹਨ। ਏਹੀ ਸੋਚ ਹੋਰ ਵੀ ਬਹੁਤ ਸੱਜਣਾਂ ਦੀ ਲਗਦੀ ਹੈ।
ਇੱਥੇ ਇੱਕ ਸਵਾਲ ਪੈਦਾ ਹੁੰਦਾ ਹੈ ਕਿ ਜੇ ਸਾਰੇ ਹੀ ਸੰਜੀਦਗੀ ਨਾਲ ਵਿਚਾਰ ਕਰਨ ਯੋਗ ਸੱਜਣ ਵਿਵਾਦ
ਤੋਂ ਡਰਦੇ ਵਿਚਾਰ ਦੇਣੋ ਹੀ ਬੰਦ ਕਰ ਦੇਣ ਤਾਂ “ਸਚੁ ਸੁਣਾਇਸੀ ਸਚ ਕੀ ਬੇਲਾ” ਦਾ ਕੀ
ਕਰੀਏ।
ਮੈਂ ਸਮਝਦਾ ਹਾਂ ਕਿ ਜਿੰਨ੍ਹੇ ਜਿਆਦਾ ਸੰਜੀਦਗੀ ਨਾਲ ਵਿਚਾਰ ਕਰਨ ਵਾਲੇ ਸੱਜਣ ਵਿਚਾਰ ਵਿੱਚ ਹਿੱਸਾ
ਲੈਣਗੇ, ਉਤਨੀ ਜਿਆਦਾ ਦੇਰ ਤੱਕ ਵਿਚਾਰ ਸੰਜੀਦਗੀ ਨਾਲ ਚੱਲੇਗੀ। ਜਦੋਂ ਤੱਕ ਵਿਚਾਰ ਵਿਵਾਦ ਵਿੱਚ
ਬਦਲੇਗੀ, ਉਦੋਂ ਤੱਕ ਕੁੱਝ ਹਾਸਿਲ ਹੋ ਚੁਕਾ ਹੋਵੇਗਾ।
ਦੂਸਰੀ ਗੱਲ ਇਹ ਕਿ ਵਿਵਾਦ ਵਿੱਚ ਪੈਣਾ ਜਾ ਨਹੀਂ ਪੈਣਾ ਸਾਡੇ ਆਪਣੇ ਵੱਸ ਵਿੱਚ ਹੁੰਦਾ ਹੈ। ਜਦੋਂ
ਵਿਚਾਰ ਵਾਧੂ ਦੀ ਬਹਿਸ ਵਿੱਚ ਬਦਲ ਜਾਵੇ, ਤਾਂ ਲਾਂਭੇ ਹੋ ਜਾਵੋ।
ਤੀਸਰੀ ਗੱਲ ਇਹ ਕਿ ਗੱਲ ਦਾ ਨਾਸ ਮਾਰਨ ਵਾਲੇ ਸਿਰਫ ਦੋ ਚਾਰ ਹੀ ਹੁੰਦੇ ਹਨ। ਜਦੋਂ ਵਿਚਾਰਵਾਨਾਂ ਨੇ
ਵਿਚਾਰ ਦੇਣੇ ਹੀ ਨਹੀਂ ਤੇ ਫ਼ਿਰ ਇਹਨਾਂ ਦੀ ਹੀ ਪ੍ਰਧਾਨਗੀ ਹੋਣੀ ਸੁਭਾਵਿਕ ਹੈ।
ਅਸੀ ਇਕੋ ਹੀ ਰਾਹ ਦੇ ਪਾਂਧੀ ਇੱਕਲੇ ਇੱਕਲੇ ਕਿਉਂ ਹਾਂ?
ਚਰਨਜੀਤ ਸਿੰਘ
ਬਰੈਂਮਪਟਨ
*******************************
ਸੋਧਤ ਸੋਧਤ ਸੋਧਿ ਬੀਚਾਰਾ ॥(260)
“ਬ੍ਰਾਹਮਣਵਾਦ ਕੀ ਹੈ” ਦੀ ਵਿਚਾਰ ਕਰਦਿਆਂ ਪੰਜਾਬੀ ਅਖਾਣ “ਆਪੇ ਬਾਬਾ ਰੱਜੀ ਪੁੱਜੀ, ਆਪੇ
ਮੇਰੇ ਬੱਚੇ ਜੀਊਣ” ਮੁਤਾਬਿਕ ਆਪਣੇ ਵਿਚਾਰਾਂ ਦੀ ਲੜੀ ਆਪੇ ਹੀ ਅੱਗੇ ਤੋਰੀ ਜਾਂਦਾ ਹਾਂ। ਹੌਲੀ
ਹੌਲੀ ਸ਼ਾਇਦ ਕਲੈਰਿਟੀ ਆ ਹੀ ਜਾਵੇ। ਹੁਣ ਮੇਰੇ ਸਾਹਮਣੇ ਜੋ ਸਵਾਲ ਆਇਆ ਹੈ ਉਹ ਇਹ ਕਿ “ਬ੍ਰਾਹਮਣਵਾਦ
ਸਿੱਖੀ ਨੂੰ ਖਤਮ ਕਰਨਾ ਚਾਹੁਂਦਾ ਹੈ ਜਾਂ ਆਪਣੇ ਸਤ੍ਹਰ ਤੇ ਲਿਆਉਣਾ ਚਾਹੁੰਦਾ ਹੈ।”
ਚਰਨਜੀਤ ਸਿੰਘ
ਬਰੈਂਮਪਟਨ
(12/02/11)
ਸਤਨਾਮ ਕੌਰ ਫਰੀਦਾਬਾਦ
ਆਪਣੀ ਵਖਰੀ ਪਛਾਣ ਨੂੰ ਕਾਇਮ ਰਖਣ ਲਈ ਸਿੱਖਾਂ ਨੂੰ ਮਰਦਮਸ਼ੁਮਾਰੀ ਵਿੱਚ ਧਿਆਨ ਨਾਲ ਹਿੱਸਾ ਲੈਣ ਦੀ
ਲੋੜ: ਗੁਰਸੇਵਕ ਸਿੰਘ
(ਸਤਨਾਮ ਕੌਰ ੧੧ ਫਰਵਰੀ ੨੦੧੧, ਫਰੀਦਾਬਾਦ)
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਗੁਰਸਿੱਖ ਫੈਮਿਲੀ ਕਲੱਬ ਦੇ ਸ. ਗੁਰਸੇਵਕ ਸਿੰਘ ਨੇ ਕੀਤਾ। ਉਨ੍ਹਾਂ
੯ ਤੋਂ ੨੮ ਫਰਵਰੀ ਨੂੰ ਮਰਦਮਸ਼ੁਮਾਰੀ ਦੇ ਦੂਜੇ ਦੌਰ ਬਾਰੇ ਕਿਹਾ ਕਿ ਇੰਟਰਨੈਟ ਅਤੇ ਹੋਰ ਸਾਧਨਾਂ
ਰਾਹੀਂ ਸਿੱਖਾਂ ਨੂੰ ਮਰਦਮਸ਼ੁਮਾਰੀ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਜੋ ਕਿ ਬਹੁਤ ਸ਼ਲਾਘਾਯੋਗ ਉਪਰਾਲਾ
ਹੈ। ਉਨ੍ਹਾਂ ਸਿੱਖਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਮਰਦਮਸ਼ੁਮਾਰੀ ਲਈ ਪੁੱਜੇ ਅਫਸਰ ਨੂੰ ਨਿਮਰਤਾ
ਸਹਿਤ ਜਿਥੇ ਸਹੀ ਜਾਨਕਾਰੀ ਦਿੱਤੀ ਜਾਵੇ ਉਥੇ ਇਨ੍ਹਾਂ ਗੱਲਾਂ ਦਾ ਵੀ ਖਾਸ ਧਿਆਨ ਰਖਣ ਦੀ ਲੋੜ ਹੈ
ਕਿ ਧਰਮ ਬਾਰੇ ਪੁੱਛਣ `ਤੇ ਕੋਡ ਨੰ. ੪ ਹੀ ਲਿਖਵਾਇਆ ਜਾਵੇ ਜੋ ਕਿ ਸਿੱਖ ਧਰਮ ਦਾ ਕੋਡ ਹੈ। ਇਸ ਤੋਂ
ਇਲਾਵਾ ਆਪਣੀ ਮਾਂ ਬੋਲੀ ਪੰਜਾਬੀ ਹੀ ਲਿਖੀ ਜਾਵੇ। ਇੱਕ ਗੱਲ ਜੋ ਖਾਸ ਧਿਆਨ ਦੇਣ ਯੋਗ ਹੈ ਉਹ ਕਿ
ਦਿੱਤੇ ਗਏ ਕਾਲਮਾਂ ਨੂੰ ਪੈਨ ਨਾਲ ਹੀ ਭਰਿਆ ਜਾਵੇ ਜੇ ਮਰਦਮਸ਼ਮੁਾਰੀ ਲਈ ਪੁੱਜਿਆ ਅਫਸਰ ਪੈਨ ਦੀ ਥਾਂ
ਪੈਨਸਿਲ ਨਾਲ ਕਾਲਮ ਭਰਦਾ ਹੈ ਤਾਂ ਉਸਨੂੰ ਪੈਨ ਨਾਲ ਭਰਣ ਦੀ ਬੇਨਤੀ ਕੀਤੀ ਜਾਵੇ ਅਤੇ ਉਸ ਤੋਂ ਬਾਅਦ
ਹੀ ਦਸਤਖਤ ਕੀਤੇ ਜਾਣ। ਉਨ੍ਹਾਂ ਸੁਚੇਤ ਕਰਦਿਆਂ ਕਿਹਾ ਕਿ ਸਿੱਖਾਂ ਦੀ ਗਿਣਤੀ ਨੂੰ ਘੱਟ ਸਾਬਤ ਕਰਣ
ਵਾਲਿਆਂ ਦੇ ਮਨਸੂਬਿਆਂ ਨੂੰ ਨਾਕਾਮ ਕਰਣ ਲਈ ਸਾਨੂੰ ਸਭ ਨੂੰ ਇਕਜੁੱਟ ਹੋਣ ਦੀ ਲੋੜ ਹੈ। ਉਨ੍ਹਾਂ
ਕਿਹਾ ਕਿ ਇਸ ਬਾਬਤ ਹੋਰ ਜਾਣਕਾਰੀ
www.joincensus.com ’ਤੇ ਜਾ ਕੇ ਵੀ ਪ੍ਰਾਪਤ
ਕੀਤੀ ਜਾ ਸਕਦੀ ਹੈ।
(11/02/11)
ਅਮਰ ਜੀਤ ਸਿੰਘ ਚੰਦੀ
ੴ
ਸਤਿ ਗੁਰ ਪ੍ਰਸਾਦਿ
ਗੁਰੂ ਗ੍ਰੰਥ ਸਾਹਿਬ ਜੀ ਭਾਗ ੨ (ਆਖਰੀ)
ਇਹ ਵੀ ਵੱਡੀ ਸਚਾਈ ਹੈ ਕਿ ਹਰ ਬੰਦੇ ਦਾ ਵਿਚਾਰ ਸਤਰ, ਅਲੱਗ-ਅਲੱਗ ਹੁੰਦਾ ਹੈ, ਇਸ ਲਈ
ਵਿਦਵਤਾ ਦੇ ਆਧਾਰ ਤੇ ਕਿਸੇ ਨੂੰ ਨੀਵਾਂ ਜਾ ਉੱਚਾ, ਘਟੀਆ ਜਾਂ ਵਧੀਆ ਸਮਝਣਾ ਯੋਗ ਨਹੀਂ ਹੁੰਦਾ,
ਅਸਲ ਗੱਲ ਇਹ ਹੁੰਦੀ ਹੈ ਕਿ ਗੁਰਬਾਣੀ,
ਗੁਰ ਕੀ ਸੇਵਾ ਸਬਦੁ ਬੀਚਾਰੁ॥ ਹਉਮੈ ਮਾਰੇ ਕਰਣੀ ਸਾਰੁ॥ (੨੨੩)
ਅਨੁਸਾਰ, ਜਿੰਨੀ ਗੁਰਬਾਣੀ ਵਿਚਾਰਨ ਨਾਲ, ਬੰਦੇ ਦੇ ਅੰਦਰੋਂ ਹਉਮੈ ਖਤਮ ਹੋ ਜਾਵੇ, ਉਸ ਲਈ ਓਨੀ
ਗੁਰਬਾਣੀ ਹੀ ਕਾਫੀ ਹੈ, ਜੇ ਹਉਮੈ ਨਹੀਂ ਮਰੀ ਤਾਂ ਉਸ ਲਈ ਪੂਰੇ ਗੁਰੂ ਗ੍ਰੰਥ ਸਾਹਿਬ ਦੀ ਖੋਜ ਵੀ,
ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ॥ (੪੬੭) ਵਾਲੀ
ਗੱਲ ਹੀ ਹੁੰਦੀ ਹੈ। ਕਿਉਂਕਿ ਬੰਦੇ ਨੂੰ ਉਸ ਇੱਕ ਗੱਲ, (ਜਿਸ ਬਾਰੇ ਗੁਰਬਾਣੀ ਕਹਿੰਦੀ ਹੈ,)
ਨਾਨਕ ਲੇਖੈ ਇੱਕ ਗਲ ਹੋਰੁ ਹਉਮੈ ਝਖਣਾ ਝਾਖ॥ ੧॥ (੪੬੭) ਦੀ
ਜਾਣਕਾਰੀ ਹੋਣੀ ਜ਼ਰੂਰੀ ਹੈ। ਸਿੱਖ ਓਹੀ ਹੈ, ਜੋ ਸਾਰੀਆਂ ਚਤਰਾਈਆਂ, ਸਾਰੇ ਵਾਦ-ਵਿਵਾਦ ਭੁੱਲ ਕੇ ਉਸ
ਇੱਕ ਗੱਲ ਬਾਰੇ ਸੋਝੀ ਹਾਸਲ ਕਰਨ ਦੀ ਕੋਸ਼ਿਸ਼ ਕਰੇ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੋਈ ਗੱਲ ਵੀ
ਆਪਾਵਿਰੋਧੀ ਨਹੀਂ, ਹਰ ਗੱਲ ਬੜੀ ਸਪੱਸ਼ਟ ਹੈ। ਜੇ ਸਿੱਖ ਨੂੰ ਇੱਕ ਵਿਸ਼ੇ ਬਾਰੇ ੫-੭ ਸ਼ਬਦਾਂ ਦੀ ਸਮਝ
ਆ ਜਾਂਦੀ ਹੈ, ਤਾਂ ਉਸ ਦੇ ਵਿਰੋਧ ਵਿੱਚ ਦਿੱਤੀਆਂ ਦਲੀਲਾਂ ਬਾਰੇ, ਇਵੇਂ ਸਮਝ ਲੈਣਾ ਚਾਹੀਦਾ ਹੈ,
ਕਿ ਦਲੀਲਾਂ ਦੇਣ ਵਾਲੇ ਬੰਦੇ ਨੂੰ, ਗੁਰਬਾਣੀ ਦੀ ਸਮਝ ਨਹੀਂ ਪੈ ਰਹੀ। ਕੋਈ ਜ਼ਰੂਰੀ ਨਹੀਂ ਕਿ ਕਿਸੇ,
ਸਮਝ ਨਾ ਆਉਣ ਵਾਲੇ ਸ਼ਬਦ ਬਾਰੇ ਸਮਝਣਾ ਬਹੁਤ ਜ਼ਰੂਰੀ ਹੈ। ਹਾਂ ਜੇ ਕਿਸੇ ਬੰਦੇ ਨੂੰ, ਬਾਕੀ ਸਾਰੇ
ਗੁਰੂ ਗ੍ਰੰਥ ਸਾਹਿਬ ਦੀ ਸਮਝ ਆ ਗਈ ਹੈ, ਤਾਂ ਉਸ ਸ਼ਬਦ ਨੂੰ ਸਮਝਣਾ ਬਹੁਤ ਜ਼ਰੂਰੀ ਹੈ, ਤਾਂ ਜੋ ਉਸ
ਨੂੰ ਸਮਝ ਕੇ, ਦੂਸਰਿਆਂ ਦੇ ਸ਼ੰਕੇ ਵੀ ਦੂਰ ਕੀਤੇ ਜਾ ਸਕਣ। ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ
ਅਨੁਸਾਰ, ਚਮਤਕਾਰ ਕੋਈ ਚੀਜ਼ ਨਹੀਂ ਹੈ। ਇਸ ਤੇ ਹੋਰ ਗੱਲ ਕਰਨ ਤੋਂ ਪਹਿਲਾਂ ਇਹ ਸਮਝਣਾ ਬਹੁਤ ਜ਼ਰੂਰੀ
ਹੈ ਕਿ ਚਮਤਕਾਰ ਕੀ ਚੀਜ਼ ਹੈ? ਕੋਈ ਵੀ ਕੰਮ, ਜੋ ਕੁਦਰਤ ਦੇ ਆਮ ਕਾਨੂਨਾਂ ਅਨੁਸਾਰ ਨਾ ਹੋਵੇ, ਕੁਦਰਤ
ਦੇ ਨਿਯਮਾਂ ਦੀ ਕਾਟ ਕਰਦਾ ਹੋਵੇ, ਉਸ ਨੂੰ ਚਮਤਕਾਰ, ਜਾਂ ਕਰਾਮਾਤ ਕਿਹਾ ਜਾਂਦਾ ਹੈ। ਗੁਰਬਾਣੀ
ਅਨੁਸਾਰ ਕੁਦਰਤ ਦੇ ਨਿਯਮ ਏਨੇ ਅਟੱਲ ਹਨ ਕਿ ਉਨ੍ਹਾਂ ਦੀ ਕਾਟ ਸੰਭਵ ਹੀ ਨਹੀਂ ਹੈ। ਗੁਰਬਾਣੀ
ਸਮਝਾਉਂਦੀ ਹੈ ਕਿ ਦੁਨੀਆ ਦੀ ਹਰ ਚੀਜ਼, ਹਰ ਜੀਵ ਪਰਮਾਤਮਾ ਦੇ ਹੁਕਮ ਵਿਚ, ਉਸ ਵਲੋਂ ਬਣਾਏ ਨਿਯਮਾਂ
ਅਨੁਸਾਰ ਚੱਲ ਰਿਹਾ ਹੈ। ਉਸ ਦੇ ਹੁਕਮ ਤੋਂ ਬਾਹਰ ਕੋਈ ਵੀ ਨਹੀਂ ਹੈ, ਅਤੇ ਕਰਾਮਾਤ ਜਾਂ ਕਰਾਮਾਤ
ਕਰਨ ਵਾਲੇ ਬਾਰੇ ਲਫਜ਼ ਧ੍ਰਿਗ (ਫਿੱਟੇ ਮੂੰਹ, ਦੁਰ ਲਾਨ੍ਹਤ) ਵਰਤਿਆ ਗਿਆ ਹੈ। ਜੇ ਬੰਦਾ ਇਸ ਗੱਲ
ਨੂੰ ਹੀ ਸਮਝ ਲਵੇ ਤਾਂ ਸਮਾਜ ਵਿਚਲਾ ਸਾਰਾ ਬਾਬਾ ਵਾਦ, ਪੁਜਾਰੀ ਲਾਣੇ ਦਾ ਸਫਾਇਆ ਹੋ ਜਾਵੇਗਾ। ਪਰ
ਅੱਜ ਦੇ ਯੁਗ ਵਿੱਚ ਵੀ, (ਜਦ ਬੰਦਾ ਚੰਦ ਤੇ ਕਬਜ਼ਾ ਕਰ ਚੁੱਕਾ ਹੈ, ਕੁਦਰਤ ਦੇ ਬਹੁਤ ਸਾਰੇ ਭੇਦ ਜਾਣ
ਚੁੱਕਾ ਹੈ) ਲੋਕ ਇਸ ਨੂੰ ਮੰਨਦੇ ਹਨ ਕਿ ਇੱਕ ਬੰਦੇ ਦੇ ਧੜ ਤੇ ਹਾਥੀ ਦਾ ਸਿਰ ਵੀ ਹੋ ਸਕਦਾ ਹੈ,
ਅਤੇ ਉਹ ਬੰਦਾ, ਦੇਵਤਾ ਰੂਪ ਵਿੱਚ ਚੂਹੇ ਤੇ ਸਵਾਰੀ ਕਰਦਾ ਹੈ। ਧਰਤੀ ਨੂੰ ਬਲਦ ਨੇ ਆਪਣੇ ਸਿੰਗਾਂ
ਤੇ ਚੁਕਿਆ ਹੋਇਆ ਹੈ, ਜਦ ਉਹ ਭਾਰ ਤੋਂ ਥੱਕ ਕੇ ਸਿੰਗ ਬਦਲਦਾ ਹੈ ਤਾਂ ਭੁਚਾਲ ਆਉਂਦਾ ਹੈ। ਪੂਰੀ ਦੀ
ਪੂਰੀ ਕੌਮ ਇਸ ਨੂੰ ਮੰਨਦੀ ਹੀ ਨਹੀਂ, ਉਸ ਨੂੰ ਸਭ ਦੇਵਤਿਆਂ ਤੋਂ ਪਹਿਲਾਂ ਪੂਜਦੀ ਵੀ ਹੈ, ਅਤੇ ਇਸ
ਨੂੰ ਦੂਸਰਿਆਂ ਤੇ ਥੋਪਣ ਲਈ, ਇਸ ਬਾਰੇ ਸੀਰੀਅਲ ਬਣਾ ਕੇ ਦੁਨੀਆ ਵਿੱਚ ਪਰਚਾਰ ਵੀ ਕਰਦੀ ਹੈ। ਅਸੀਂ
ਕਿਸੇ ਬਾਰੇ ਕੁੱਝ ਨਹੀਂ ਕਹਿਣਾ ਚਾਹੁੰਦੇ, ਗੱਲ ਤਾਂ ਉਨ੍ਹਾਂ ਬੰਦਿਆਂ ਦੀ ਹੈ, ਜੋ ਗੁਰੂ ਨਾਨਕ ਦੀ
ਸਿੱਖੀ ਦੇ ਪਰਚਾਰਕ ਹੀ ਨਹੀਂ, ਉਸ ਸਿੱਖੀ ਦੇ ਪੂਰਨ ਰੂਪ ਵਿੱਚ ਠੇਕੇਦਾਰ ਬਣੇ ਬੈਠੇ ਹਨ, ਅਤੇ
ਸਿੱਖਾਂ ਨੂੰ ਇਨ੍ਹਾਂ ਗਪੌੜਿਆਂ ਦਾ ਅਨੁਸਾਰੀ ਬਨਾਉਣ ਤੇ ਤੁੱਲੇ ਹੋਏ ਹਨ। ਸਿੱਖਾਂ ਦੀ ਇਸ
ਬ੍ਰੇਨ-ਵਾਸ਼ਿੰਗ ਦੀ ਤਿਆਰੀ ਵਜੋਂ ਉਹ ਸਿੱਖੀ ਵਿੱਚ ਬਹੁਤ ਕੁੱਝ ਸਥਾਪਤ ਕਰ ਚੁੱਕੇ ਹਨ, ਜਿਵੇਂ
ਗੁਰਬਾਣੀ ਵੇਦਾਂ ਦਾ ਸਾਰ ਹੈ, ਇਸ ਲਈ ਗੁਰਬਾਣੀ ਨੂੰ ਵੀ ਸਮਝਣ ਦੀ ਕੋਈ ਲੋੜ ਨਹੀਂ ਹੈ, ਗੁਰਬਾਣੀ
ਦਾ ਇਹ ਉਪਦੇਸ਼,
ਸਚੈ ਸਰਮੈ ਬਾਹਰੇ ਅਗੈ ਲਹਹਿ ਨ ਦਾਦ॥ ਅਕਲਿ ਇਹ ਨ ਆਖੀਐ ਅਕਲਿ ਗਵਾਈਐ
ਬਾਦਿ॥ ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ॥ ਅਕਲੀ ਪੜਿੑ ਕੈ ਬੁਝੀਐ ਅਕਲੀ ਕੀਚੈ ਦਾਨੁ॥ ਨਾਨਕੁ
ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ॥ (੧੨੪੫) ਜਿਹੜੇ ਬੰਦੇ, ਸੱਚਾ, ਸਹੀ ਉਦਮ ਨਹੀਂ
ਕਰਦੇ, ਪਰਮਾਤਮਾ ਦੀ ਰਜ਼ਾ ਅਨੁਸਾਰ ਨਹੀਂ ਚਲਦੇ, ਉਨ੍ਹਾਂ ਨੂੰ ਅਗੇ, ਪਰਮਾਤਮਾ ਦੀ ਦਰਗਾਹ ਵਿੱਚ
ਦਾਦ, ਸ਼ਾਬਾਸ਼, ਇਜ਼ਤ ਨਹੀਂ ਮਿਲਦੀ। ਵਾਦ-ਵਿਵਾਦ ਵਿੱਚ ਉਲਝੇ ਰਹਣ ਨੂੰ, ਅਕਲ ਨਹੀਂ ਕਿਹਾ ਜਾਣਾ
ਚਾਹੀਦਾ, ਅਕਲ ਤਾਂ ਉਹ ਹੈ, ਜਿਸ ਆਸਰੇ ਵਾਦ-ਵਿਵਾਦ ਦੂਰ ਕੀਤਾ ਜਾਂਦਾ ਹੈ। ਅਕਲ ਨਾਲ ਵਿਚਾਰ ਕੇ
ਹੀ, ਪਰਮਾਤਮਾ ਦੀ ਸੇਵਾ ਕਰਨੀ ਚਾਹੀਦੀ ਹੈ। (ਇਹ ਆਪਾਂ ਪਹਿਲਾਂ ਬਹੁਤ ਵਾਰੀ ਵਿਚਾਰ ਚੁੱਕੇ ਹਾਂ
ਕਿ, ਸ਼ਬਦ ਗੁਰੂ ਦੀ ਸੇਵਾ ਉਸ ਦਾ ਵਿਚਾਰ ਕਰਨਾ ਹੈ ਅਤੇ ਪਰਮਾਤਮਾ ਦੀ ਸੇਵਾ, ਉਸ ਦੇ ਹੁਕਮ ਵਿੱਚ
ਚਲਣਾ ਹੈ) ਅਕਲ ਨਾਲ ਚਲਿਆਂ ਹੀ ਇਜ਼ਤ ਮਿਲਦੀ ਹੈ। ਪੜ੍ਹੀ ਹੋਈ ਚੀਜ਼ ਨੂੰ ਅਕਲ ਨਾਲ ਹੀ ਬੁਝਿਆ,
ਸਮਝਿਆ ਜਾ ਸਕਦਾ ਹੈ। ਅਕਲ ਨਾਲ ਹੀ ਦਾਨ ਵੀ ਕਰਨਾ ਚਾਹੀਦਾ ਹੈ। (ਆਪਾਂ ਰੋਜ਼ ਇਹ ਪੜ੍ਹਦੇ ਹਾਂ
“ਦਾਨਾਂ ਸਿਰ ਦਾਨ, ਨਾਮ ਦਾਨ” ਪਰ ਜਦੋਂ ਵੀ ਦਾਨ ਬਾਰੇ ਸੋਚਦੇ ਹਾਂ ਤਾਂ ਆਪਣੇ ਦਿਮਾਗ ਵਿੱਚ ਪੈਸੇ
ਦੇ ਦਾਨ ਦੀ ਗੱਲ ਹੀ ਆਉਂਦੀ ਹੈ। ਕਿਉਂ? ਪੜ੍ਹੀ ਬਾਣੀ, ਅਕਲ ਨਾਲ ਵਿਚਾਰ ਕੇ ਹੀ, ਉਸ ਨੂੰ ਅਗਾਂਹ
ਵੀ ਅਕਲ ਨਾਲ ਹੀ ਦਾਨ ਕਰਨਾ ਚਾਹੀਦਾ ਹੈ, ਪਰਚਾਰਨਾ ਚਾਹੀਦਾ ਹੈ) ਨਾਨਕ ਆਖਦਾ ਹੈ ਕਿ ਇਹ ਹੀ ਅਸਲੀ
ਰਾਹ ਹੈ, ਇਸ ਤੋਂ ਇਲਾਵਾ ਹੋਰ ਕੀਤੇ ਸਾਰੇ ਵਸੀਲੇ, ਸ਼ੈਤਾਨ ਦੇ ਮਗਰ ਚੱਲਣ ਵਾਲੀਆਂ ਗੱਲਾਂ ਹੀ ਹਨ।
ਵਿਅਰਥ ਹੈ, ਮੰਨਣ ਜੋਗ ਨਹੀਂ ਹੈ, ਬਸ ਵੇਦ ਮੰਤ੍ਰਾਂ ਵਾਙ, ਰੱਟੇ ਲਾਉਣਾ ਹੀ ਬਹੁਤ ਹੈ, ਇਸ ਨਾਲ ਹੀ
ਸਭ ਮਨੋਕਾਮਨਾ ਪੂਰੀਆਂ ਹੁੰਦੀਆਂ ਹਨ। (ਹੋਰ ਕਿਸੇ ਦੀਆਂ ਮਨੋਕਾਮਨਾ ਪੂਰੀਆਂ ਹੋਣ ਜਾਂ ਨਾ ਹੋਣ,
ਉਨ੍ਹਾਂ ਦੀਆਂ ਜ਼ਰੂਰ ਪੂਰੀਆਂ ਹੋ ਰਹੀਆਂ ਹਨ।) ਜਿਨ੍ਹਾਂ ਬੰਦਿਆਂ ਨੂੰ, ਆਪਣੇ ਪੂਜਣ ਜੋਗ,
ਪੂਰਵਜਾਂ, ਸੰਤਾਂ-ਮਹਾਂਪੁਰਖਾਂ, ਬ੍ਰਹਮਗਿਆਨੀਆਂ ਸਮੇਤ ਅੱਜ ਤਕ ਗੁਰਬਾਣੀ ਵਿੱਚ ਪੰਜ ਸੌ ਵਾਰ ਤੋਂ
ਵੱਧ ਲਿਖੀ ਗੱਲ “ਮੰਗਲਾਚਰਨ” ਬਾਰੇ ਵੀ ਸਮਝ ਨਹੀਂ ਆਈ, ਉਹ ਗੁਰਬਾਣੀ ਦੇ ਮਹਾਨ ਗਿਆਤਾ ਅਤੇ
ਵਿਆਖਿਆਕਾਰ ਸਥਾਪਤ ਹੋਏ ਪਏ ਹਨ। ਕੀ ਇਸ ਨੂੰ ਸਿੱਖਾਂ ਦੀ ਤ੍ਰਾਸਦੀ, ਬੇ-ਅਕਲੀ, ਜਹਾਲਤ ਅਤੇ ਗੁਰੂ
ਨਾਨਕ ਦੇ ਫਲਸਫੇ ਦੀ ਘੋਰ ਉਲ਼ੰਘਣਾ ਤੋਂ ਵੱਧ ਕੁੱਝ ਕਿਹਾ ਜਾ ਸਕਦਾ ਹੈ। ਉਨ੍ਹਾਂ ਨੇ ਤਾਂ ਸਿੱਖਾਂ
ਨੂੰ ਬੇਰੀਆਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪੀੜ੍ਹਿਆਂ ਦੀ ਮੁਠੀ-ਚਾਪੀ, ਭਵਨਾਂ ਦੀ ਪੂਜਾ,
ਗੁਰਦਵਾਰੇ ਵਿੱਚ ਪੈਰ ਧੋਣ ਲਈ ਬਣੇ ਪਾਣੀ ਵਾਲੇ ਚੁਬੱਚੇ ਦਾ ਕਿਟਾਣੂ-ਯੁਕਤ ਗੰਦਾ ਪਾਣੀ ਵੀ ਪੀਣ ਤੇ
ਲਾਇਆ ਹੋਇਆ ਹੈ। ਡੇਰਿਆਂ ਵਿੱਚ ਪਲਦੀਆਂ ਸਿੱਖੀ ਦਾ ਲਹੂ ਪੀਣ ਵਾਲੀਆਂ ਜੋਕਾਂ, ਅੱਜ ਗੁਰੂ ਗ੍ਰੰਥ
ਸਾਹਿਬ ਜੀ ਦੀ ਸਿਖਿਆ ਦੇ ਉਲਟ, ਪਰਮਾਤਮਾ ਦੇ ਕਾਨੂਨਾਂ ਨੂੰ ਬਦਲਣ ਦੀ ਬਕਵਾਸ ਕਰਦੀਆਂ, ਸ਼ਰੇਆਮ
ਸਿੱਖੀ ਦੀਆਂ ਸਟੇਜਾਂ ਅਤੇ ਟੀ. ਵੀ. ਚੈਨਲਾਂ ਤੇ ਆਮ ਹੀ ਵੇਖ ਸਕਦੇ ਹੋ। ਕੀ ਇਸ ਤੋਂ ਵੱਧ ਨਿਘਾਰ
ਦੀ ਵੀ ਕੋਈ ਗੱਲ ਹੋ ਸਕਦੀ ਹੈ, ਜਿਸ ਦਾ ਇੰਤਜ਼ਾਰ ਸਿੱਖ ਚਿੰਤਕ ਅੱਜ ਵੀ ਕਰ ਰਹੇ ਹਨ? ਕੋਈ ਵੀ ਸੱਚ
ਦੀ ਗੱਲ ਮੂੰਹੋਂ ਕੱਢਣ ਤੋਂ ਵੀ ਡਰਦੇ ਹਨ। ਇਹ ਮੰਨਿਆ ਜਾ ਸਕਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਵਿਚ,
ਸਿੱਖਾਂ ਜਾਂ ਸਿੱਖੀ ਭੇਸ ਵਿਚਲੀਆਂ ਕਾਲੀਆਂ ਭੇਡਾਂ ਵਲੋਂ ਹੋਈਆਂ ਗਲਤੀਆਂ ਨੂੰ ਸੁਧਾਰਨ ਲਈ, ਮਿਲ
ਬੈਠ ਕੇ ਵਿਚਾਰ ਕਰਨਾ ਜ਼ਰੂਰੀ ਹੈ। ਪਰ ਪਹਿਲਾਂ ਉਨ੍ਹਾਂ ਕਾਲੀਆਂ ਭੇਡਾਂ ਨੂੰ, ਜਿਨ੍ਹਾਂ ਨੇ
ਜਾਣ-ਬੁਝ ਕੇ ਇਹ ਗਲਤੀਆਂ ਕੀਤੀਆਂ ਅਤੇ ਅੱਜ ਵੀ ਸਿੱਖ ਚਿੰਤਕਾਂ ਨੂੰ ਉਹ ਗਲਤੀਆਂ ਦੂਰ ਨਾ ਕਰਨ ਦੇਣ
ਬਾਰੇ, ਡਾਂਗ ਦੇ ਜ਼ੋਰ ਤੇ ਬਜ਼ਿਦ ਹਨ, ਕੀ ਪੰਥ ਦੇ ਗਲੋਂ ਲਾਹੁਣ ਲਈ, ਸਿੱਖ ਚਿੰਤਕਾਂ ਅਤੇ ਲੀਡਰਾਂ
ਨੂੰ, ਸਿੱਖਾਂ ਸਾਹਵੇਂ ਡੰਕੇ ਦੀ ਚੋਟ ਤੇ ਸੱਚ ਨਹੀਂ ਬੋਲਣਾ ਚਾਹੀਦਾ? ਡਰ ਹੈ ਕਿਤੇ ਕੋਈ ਸਾਨੂੰ
ਮਾਰ ਨਾ ਦੇਵੇ, ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਤੇ ਚੱਲੇ ਬਗੈਰ, ਇਹ ਕਲਜੁਗ ਦਾ ਵਰਤਾਰਾ ਖਤਮ
ਨਹੀਂ ਹੋਣਾ। ਅਤੇ ਉਸ ਬਾਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਉਪਦੇਸ਼ ਹੈ,
ਜੀਵਨ ਤਲਬ ਨਿਵਾਰਿ॥ ਹੋਵੈ ਪਰਵਾਣਾ ਕਰਹਿ ਧਿਙਾਣਾ ਕਲਿ ਲਖਣ ਵੀਚਾਰਿ॥
੧॥ ਰਹਾਉ॥ ਹੋ ਰਹੇ ਧੱਕੇ ਨੂੰ ਪਰਵਾਨ ਕਰ ਲੈਣਾ, ਬਰਦਾਸ਼ਤ ਕਰ ਲੈਣ ਨੂੰ ਹੀ ਕਲਜੁਗ ਦੇ
ਲੱਛਣ ਸਮਝ। ਜਦ ਆਪਣੇ ਜੀਵਣ ਦੀ ਇੱਛਾ, ਚਾਹ ਦੂਰ ਕਰ ਕੇ ਉਸ ਜ਼ੁਲਮ ਵਿਰੁੱਧ ਖੜੇ ਹੋ ਜਾਵੋਗੇ ਤਾਂ,
ਕਲਜੁਗ ਦਾ ਇਹ ਵਰਤਾਰਾ ਆਪੇ ਖਤਮ ਹੋ ਜਾਵੇਗਾ। ਜਿਹੜੇ ਇਸ ਜੀਵਣ ਦੀ ਚਾਹ ਨੂੰ ਨਹੀਂ ਛੱਡ ਸਕਦੇ ਉਹ
ਸਿੱਖੀ ਦੇ ਰਾਹ ਵਿੱਚ ਰੋੜਾ ਨਾ ਬਣ ਕੇ ਸਿੱਖਾਂ ਨੂੰ ਉਨ੍ਹਾਂ ਦੀ ਕਿਸਮਤ ਤੇ ਛੱਡ ਦੇਣ, ਸਿੱਖ ਆਪਣੀ
ਕਿਮਤ ਆਪੇ ਹੀ ਬਣਾ ਲੈਣਗੇ। ਜੋ ਸੱਚ ਵੀ ਨਹੀਂ ਬੋਲਣਾ ਚਾਹੁੰਦੇ, ਅਤੇ ਰਾਹ ਵੀ ਨਹੀਂ ਛੱਡਣਾ
ਚਾਹੁੰਦੇ, ਉਨ੍ਹਾਂ ਬਾਰੇ ਸਿੱਖਾਂ ਨੂੰ ਆਪ ਸੋਚਣਾ ਚਾਹੀਦਾ ਹੈ। ਇਹ ਵੀ ਡੂੰਘੀ ਵਿਚਾਰ ਦਾ ਵਿਸ਼ਾ ਹੈ
ਕਿ, ਜਿਨ੍ਹਾਂ ਲਾਰਿਆਂ ਆਸਰੇ, ਜਿਸ ਊਠ ਦਾ ਬੁਲ੍ਹ ਡਿਗਣ ਦੀ ਆਸ ਵਿੱਚ ਤਿੰਨ ਸਦੀਆਂ ਬੀਤ ਗਈਆਂ ਹਨ,
ਉਸ ਊਠ ਦਾ ਬੁਲ੍ਹ ਡਿਗਣ ਦੀ, ਕਦ ਤੱਕ ਉਡੀਕ ਕਰਨੀ ਹੈ? ਇਹ ਬੁਲ੍ਹ ਆਪਣੇ-ਆਪ ਹਜ਼ਾਰਾਂ ਸਾਲਾਂ ਵਿੱਚ
ਵੀ ਨਹੀਂ ਡਿਗਣਾ।
ਅਮਰ ਜੀਤ ਸਿੰਘ ਚੰਦੀ ਫੋਨ:- ੯੧ ੯੫੬੮੫ ੪੧੪੧੪
(11/02/11)
ਕਿਰਪਾਲ ਸਿੰਘ ਬਠਿੰਡਾ
ਲਾਂਬੇ ਨੇ ਮਾਰੀ ਪਲਟੀ, ਅਖੇ ਕਲਗੀ ਪਹੁੰਚੀ ਜਰੂਰ ਗਿਆਨੀ ਗੁਰਬਚਨ ਸਿੰਘ ਦੇ ਟਾਈਮ, ਪਰ ਲਿਆਉਣ ਦੀ
ਪ੍ਰੀਕ੍ਰਿਆ ਗਿਆਨੀ ਵੇਦਾਂਤੀ ਦੇ ਸਮੇਂ ਸ਼ੁਰੂ ਹੋਈ
*ਇਹ ਉਹੀ ਲਾਂਬਾ ਹੈ ਜਿਸ ਨੇ ਪ੍ਰੋ: ਦਰਸ਼ਨ ਸਿੰਘ ਦੀ ਸੀਡੀ ਵਿੱਚ ਕੱਟ ਵੱਢ ਕਰਕੇ ਸਿਖ ਸੰਗਤ ਨੂੰ
ਗੁੰਮਰਾਹ ਕੀਤਾ
*ਮੀਡੀਏ ਦਾ ਕੰਮ ਤਾਂ ਹੁੰਦਾ ਹੈ ਤੱਥਾਂ ਨੂੰ ਉਜਾਗਰ ਕਰ ਕੇ ਸੱਚਾਈ ਪੇਸ਼ ਕਰਨਾ ਪਰ ਇਹ ਤਾਂ ਸੂਰਜ
ਵਾਂਗ ਉਜਾਗਰ ਹੋਏ ਸੱਚ ਨੂੰ ਝੂਠਾ ਦੱਸ ਰਿਹਾ ਹੈ
*ਇਸ ਨੇ ਪੀਲੀ ਪੱਤਰਕਾਰੀ ਦੀਆਂ ਹੱਦਾਂ ਟਪਾਈਆਂ, ਇਸ ਲਈ ਹੁਣ ਤਾਂ ਇਸ ਵਾਸਤੇ ਕੋਈ ਹੋਰ ਲਫ਼ਜ ਲੱਭਣਾ
ਪਏਗਾ
*ਲਾਂਬੇ ਨੇ ਵਕਾਲਤ ਦਾ ਸਰਟੀਫੀਕੇਟ ਤਾਂ ਜਰੂਰ ਲਿਆ ਪਰ ਇਸ ਦੀ ਵਰਤੋਂ ਪੰਥ ਵਿੱਚ ਲਾਂਬੂ ਲਾਉਣ ਲਈ
ਕਰ ਰਿਹਾ ਹੈ
*ਵਕੀਲ ਹੋਣ ਦੇ ਨਾਤੇ ਗੱਲ ਬਦਲਣ ਵਿੱਚ ਮਾਹਰ
*ਵੇਖਣਾ ਪਏਗਾ ਕਿ ਇਸ ਦੀਆਂ ਤਾਰਾਂ ਕਿੱਥੇ ਜੁੜੀਆਂ ਹਨ
*ਬਹੁਤੇ ਸਵਾਲਾਂ ਤੋਂ ਬਚਣ ਲਈ ਲਾਂਬਾ ਬਿਨਾਂ ਬਰੇਕਾਂ ਤੋਂ ਜਾਰੀ ਰੱਖਦਾ ਸੀ ਆਪਣਾ ਭਾਸ਼ਣ
ਬਠਿੰਡਾ, ੧੦ ਫਰਵਰੀ (ਕਿਰਪਾਲ ਸਿੰਘ): ਮੀਡੀਏ ਦਾ ਕੰਮ ਤਾਂ ਹੁੰਦਾ ਹੈ ਤੱਥਾਂ ਨੂੰ ਉਜਾਗਰ ਕਰ ਕੇ
ਸੱਚਾਈ ਪੇਸ਼ ਕਰਨਾ ਪਰ ਇਹ ਤਾਂ ਸੂਰਜ ਵਾਂਗ ਉਜਾਗਰ ਹੋਏ ਸੱਚ ਨੂੰ ਝੂਠਾ ਦੱਸ ਰਿਹਾ ਹੈ, ਤਾਂ ਇਸ
ਮੀਡੀਏ ਦਾ ਕੀ ਫਾਇਦਾ ਹੋ ਸਕਦਾ ਹੈ? ਇਸ ਨੇ ਪੀਲੀ ਪੱਤਰਕਾਰੀ ਦੀਆਂ ਸਾਰੀਆਂ ਹੱਦਾਂ ਟਪਾਈਆਂ, ਇਸ
ਲਈ ਹੁਣ ਤਾਂ ਇਸ ਵਾਸਤੇ ਕੋਈ ਹੋਰ ਲਫ਼ਜ ਲੱਭਣਾ ਪਏਗਾ। ਇਹ ਸ਼ਬਦ ਸ਼ੇਰੇ ਪੰਜਾਬ ਰੇਡੀਓ ਕੈਨੇਡਾ ਤੋਂ
ਲਾਈਵ ਪ੍ਰੋਗਰਾਮ ਸੁਣ ਰਹੇ ਕੈਲੇਫ਼ੋਰਨੀਆਂ ਤੋਂ ਇੱਕ ਕਾਲਰ ਨੇ ਕਹੇ। ਇਹ ਦੱਸਣਯੋਗ ਹੈ ਕਿ ਰੇਡੀਓ
ਐਂਕਰ ਗੁਰਵਿੰਦਰ ਸਿੰਘ ਧਾਲੀਵਾਲ ਸੰਤ ਸਿਪਾਹੀ ਮਾਸਕ ਪੱਤਰ ਦੇ ਸੰਪਾਦਕ ਗੁਰਚਰਨਜੀਤ ਸਿੰਘ ਲਾਂਬਾ
ਵਲੋਂ ਫਰਵਰੀ ੨੦੧੧ ਅੰਕ ਵਿੱਚ ਲਿਖੀ ਸੰਪਾਦਕੀ ਦੀ ਅਸਲੀਅਤ ਵਾਰੇ ਜਾਣਕਾਰੀ ਦੇ ਰਹੇ ਸਨ ਕਿ ਗੁਰੂ
ਗੋਬਿੰਦ ਸਿੰਘ ਜੀ ਦੀ ਇੱਕ ਸ਼ੱਕੀ (ਜਾਲ੍ਹੀ) ਕਲਗੀ ਕੈਨੇਡਾ ਤੋਂ ਲੈਜਾ ਕੇ ਬੜੀ ਸ਼ਾਨੋ ਸ਼ੌਕਤ ਨਾਲ
ਸ਼੍ਰੀ ਅਕਾਲ ਤਖ਼ਤ ਸਾਹਿਬ `ਤੇ ਸ਼ਸੋਭਤ ਕੀਤੀ ਗਈ ਤੇ ਲੋਕਾਂ ਤੋਂ ਉਸ ਨੂੰ ਮੱਥੇ ਟਿਕਾਏ ਗਏ, (ਇਸ
ਤਰ੍ਹਾਂ ਸਿੱਖਾਂ ਦੀ ਬੌਧਿਕਤਾ ਦਾ ਦਿਵਾਲਾ ਕੱਢਿਆ ਗਿਆ), ਉਸ ਸਮੇਂ ਗਿਆਨੀ ਗੁਰਬਚਨ ਸਿੰਘ ਅਕਾਲ
ਤਖ਼ਤ ਦੇ ਜਥੇਦਾਰ ਸਨ ਅਤੇ ਇਹ ਕਲਗੀ ਅੰਮ੍ਰਿਤਸਰ ਪਹੁੰਚਣ ਤੋਂ ੧੧ ਮਹੀਨੇ ਪਹਿਲਾਂ ਹੀ ਗਿਆਨੀ
ਵੇਦਾਂਤੀ ਜੀ ਨੂੰ ਅਹੁੱਦੇ ਤੋਂ ਫ਼ਾਰਗ ਕਰ ਦਿੱਤਾ ਗਿਆ ਸੀ। ਪਰ ਸ਼੍ਰੀ ਲਾਂਬਾ ਨੇ ਇਤਨਾ ਨੰਗਾ ਝੂਠ
ਲਿਖ ਕੇ ਇਹ ਦੱਸਣ ਦੀ ਨਾਪਾਕ ਕੋਸ਼ਿਸ਼ ਕੀਤੀ ਕਿ ਇਹ ਸ਼ੱਕੀ ਕਲਗੀ ਜਥੇਦਾਰ ਗਿਆਨੀ ਜੋਗਿੰਦਰ ਸਿੰਘ
ਵੇਦਾਂਤੀ ਦੇ ਕਾਰਜ਼ਕਾਲ ਦੌਰਨ ਲਿਆਂਦੀ ਗਈ। ਸ਼੍ਰੀ ਲਾਂਬਾ ਵਲੋਂ ਝੂਠ ਲਿਖੇ ਜਾਣ ਦਾ ਕਾਰਣ ਉਨ੍ਹਾਂ
ਇਹ ਦੱਸਿਆ ਕਿ ਨਾਨਕਸ਼ਾਹੀ ਕੈਲੰਡਰ `ਤੇ ਗਿਆਨੀ ਵੇਦਾਂਤੀ ਜੀ ਲਾਂਬਾ ਜੀ ਨਾਲੋਂ ਵੱਖਰੇ ਵੀਚਾਰ ਰੱਖਣ
ਕਾਰਣ, ਉਨ੍ਹਾਂ ਨੂੰੰ ਉਸੇ ਬਦਨੀਤੀ ਨਾਲ ਬਦਨਾਮ ਕਰਨ ਦੀ ਇੱਕ ਚਾਲ ਹੈ ਜਿਸ ਤਰ੍ਹਾਂ ਦਸਮ ਗ੍ਰੰਥ
`ਤੇ ਵੱਖਰੇ ਵੀਚਾਰ ਰੱਖਣ ਕਾਰਣ ਸਾਬਕਾ ਜਥੇਦਾਰ ਪ੍ਰੋ: ਦਰਸ਼ਨ ਸਿੰਘ ਵਲੋਂ ਰੋਚੈਸਟਰ ਦੇ ਗੁਰਦੁਆਰੇ
ਵਿੱਚ ਕੀਤੇ ਗਏ ਕੀਰਤਨ ਦੀ ਸੀਡੀ ਵਿੱਚ ਵਿੱਚ ਕੱਟ ਵੱਢ ਕਰਕੇ ਪੇਸ਼ ਕੀਤਾ ਗਿਆ ਸੀ। ਮਾਹਰਾਂ ਦੀ
ਪੜਤਾਲ ਅਨੁਸਾਰ ਇਸ ਸੀਡੀ ਵਿੱਚ ਛੇੜ ਛਾੜ ਹੋਈ ਹੈ ਪਰ ਇਸ ਦੇ ਬਾਵਯੂਦ ਇਸ ਨਿਰੋਲ ਝੂਠ ਦੇ ਅਧਾਰ
`ਤੇ ਪ੍ਰੋ: ਦਰਸ਼ਨ ਸਿੰਘ ਨੂੰ ਪੰਥ ਵਿੱਚੋਂ ਛੇਕਿਆ ਗਿਆ ਜਿਸ ਨਾਲ ਪੰਥ ਦੋਫਾੜ ਹੋਇਆ। ਹਾਲੀ ਇਸ ਦੀ
ਸਿਆਹੀ ਵੀ ਨਹੀ ਸੀ ਸੁੱਕੀ ਕਿ ਸਿਰਫ ਵੱਖਰੇ ਵੀਚਾਰਾਂ ਦੇ ਹੀ ਆਧਾਰ `ਤੇ ਸਾਬਕਾ ਜਥੇਦਾਰ ਗਿਆਨੀ
ਜੋਗਿੰਦਰ ਸਿੰਘ ਵੇਦਾਂਤੀ ਨੂੰ ਬਦਨਾਮ ਕਰਨ ਲਈ ਉਹੀ ਹੱਥਕੰਡੇ ਅਪਨਾਉਂਦੇ ਹੋਏ ਸੰਪਾਦਕੀ ਵਿੱਚ ਉਹ
ਝੂਠ ਲਿਖਣ ਤੋਂ ਗੁਰੇਜ਼ ਨਹੀਂ ਕੀਤਾ ਜਿਹੜਾ ਕਿ ਜੱਗ ਜ਼ਾਹਰ ਹੈ ਤੇ ਹਾਲੀ ਪਿਛਲੇ ਸਾਲ ਜੁਲਾਈ ਵਿੱਚ
ਹੀ ਵਾਪਰਿਆ ਹੈ ਤੇ ਸਾਰੀ ਦੁਨੀਆਂ ਨੇ ਆਪਣੀ ਵੇਖਿਆ ਤੇ ਸਾਰੇ ਮੀਡੀਏ ਵਿੱਚ ਤਸ਼ਵੀਰਾਂ ਸਹਿਤ ਛੱਪ
ਚੁੱਕਿਆ ਹੈ।
ਇਸ ਸਬੰਧੀ ਆਪਣਾ ਪੱਖ ਪੇਸ਼ ਕਰਨ ਲਈ ਜਦੋਂ ਗੁਰਚਰਨਜੀਤ ਸਿੰਘ ਲਾਂਬਾ ਨੂੰ ਲਾਈਨ `ਤੇ ਲੈ ਕੇ ਪੁੱਛਿਆ
ਗਿਆ ਕਿ ਤੁਸੀਂ ਸਾਫ਼ ਤੌਰ `ਤੇ ਲਿਖਿਆ ਹੈ: ` ਸਿੰਘ ਸਾਹਿਬ ਜਥੇਦਾਰ ਜੋਗਿੰਦਰ ਸਿੰਘ ਜੀ ਜਿਹਨਾਂ ਦੇ
ਕਾਰਜ ਕਾਲ ਦੌਰਾਨ ਇਹ ਸ਼ੱਕੀ ਕਲਗੀ ਲਿਆਂਦੀ ਗਈ`। ਕੀ ਤੁਸੀਂ ਦੱਸ ਸਕਦੇ ਹੋ ਕਿ ਇਹ ਸ਼ੱਕੀ ਕਲਗੀ
ਭਾਰਤ ਵਿੱਚ ਕਦੋਂ ਲਿਆਂਦੀ ਗਈ? ਤਾਂ ਉਨ੍ਹਾਂ ਆਪਣੀ ਗੱਲ ਬਦਲਦਿਆਂ ਕਿਹਾ ਕਿ ਇਹ ਠੀਕ ਹੈ ਕਿ ਜਦੋਂ
ਇਹ ਕਲਗੀ ਅੰਮ੍ਰਿਤਸਰ ਪਹੁੰਚੀ ਸੀ ਉਸ ਸਮੇਂ ਗਿਆਨੀ ਗੁਰਬਚਨ ਸਿੰਘ ਅਕਾਲ ਤਖ਼ਤ ਦੇ ਜਥੇਦਾਰ ਸਨ ਪਰ
ਇਸ ਦੇ ਲਿਆਉਣ ਦੀ ਪ੍ਰੀਕ੍ਰਿਆ ਗਿਆਨੀ ਵੇਦਾਂਤੀ ਦੇ ਕਾਰਜ਼ ਕਾਲ ਦੌਰਾਨ ਸ਼ੁਰੂ ਹੋਈ। ਵਾਰ ਵਾਰ ਟੋਕਣ
`ਤੇ ਉਹ ਬੜੀ ਤੇਜ ਸਪੀਡ ਨਾਲ ਬਿਨਾ ਬਰੇਕਾਂ ਤੋ ਆਪਣਾ ਭਾਸ਼ਣ ਜਾਰੀ ਰੱਖ ਰਹੇ ਸਨ ਤਾਂ ਕਿ ਰੇਡੀਓ
ਐਂਕਰ ਤੇ ਕਾਲਰਾਂ ਕੋਲ ਕੋਈ ਸਵਾਲ ਪੁੱਛਣ ਦਾ ਸਮਾ ਹੀ ਨਾ ਬਚੇ। ਨਿਊਯਾਰਕ ਤੋਂ ਇੱਕ ਕਾਲਰ ਨੇ ਕਿਹਾ
ਕਿ ਇਸ ਨੇ ਸਰਟੀਫ਼ੀਕੇਟ ਤਾ ਜਰੂਰ ਵਾਕਲਤ ਕਰਨ ਦਾ ਲਿਆ ਹੈ ਪਰ ਵਕਾਲਤ ਕਰਨ ਦੀ ਥਾਂ ਇਸ ਦੀ ਵਰਤੋਂ
ਪੰਥ ਵਿੱਚ ਦੁਫੇੜ ਪਾਉਣ ਲਈ ਲਾਂਬੂ ਲਾਉਣ ਦਾ ਕੰਮ ਕਰ ਰਿਹਾ ਹੈ। ਕਦੀ ਇਹ ਪੰਥ ਵਿੱਚੋ ਛਿਕਵਾਉਣ ਲਈ
ਪ੍ਰੋ: ਦਰਸ਼ਨ ਸਿੰਘ ਦੀ ਕੀਰਤਨ ਦੀ ਸੀਡੀ ਵਿੱਚ ਕੱਟਵੱਢ ਕਰਕੇ ਮੀਡੀਏ ਵਿੱਚ ਅਤੇ ਅਕਾਲ ਤਖ਼ਤ `ਤੇ
ਪੇਸ਼ ਕਰਦਾ ਹੈ, ਕਦੀ ਇਹ ਗੁਰੂ ਗ੍ਰੰਥ ਸਾਹਿਬ ਨੂੰ ਮੂੰਹ `ਤੇ ਲਾਉਣ ਵਾਲੀ ਕਰੀਮ ਤੇ ਦਸਮ ਗ੍ਰੰਥ
ਨੂੰ ਬਵਾਸੀਰ `ਤੇ ਲਾਉਣ ਵਾਲੀ ਕਰੀਮ ਦਸਦਾ ਹੈ, ਫਿਰ ਪੁੱਛੇ ਜਾਣ `ਤੇ ਕਹਿੰਦਾ ਹੈ ਨਹੀਂ ਮੇਰਾ ਭਾਵ
ਇਹ ਨਹੀਂ, ਇਹ ਸੀ। ਕਦੀ ਇਹ ਆਰਐੱਸਐੱਸ ਦੀਆਂ ਸਟੇਜਾਂ ਤੋਂ ਕਹਿੰਦਾ ਹੈ ਕਿ ਆਰਐੱਸਐੱਸ ਠੀਕ ਕੰਮ ਕਰ
ਰਹੀ ਹੈ। ਕਦੀ ਵੀ ਪੁੱਛੇ ਗਏ ਸਵਾਲ ਦਾ ਇਹ ਸਿੱਧਾ ਜਵਾਬ ਨਹੀਂ ਦਿੰਦਾ। ਇਹ ਆਪਣੀ ਵਕਾਲਤ ਦੀਆਂ
ਗੱਲਾਂ ਪੰਥ ਵਿੱਚ ਦੁਫੇੜ ਪਾਉਣ ਲਈ ਕਿਉਂ ਵਰਤ ਰਿਹਾ ਹੈ? ਇਸ ਦੀ ਪੜਤਾਲ ਕੀਤੀ ਜਾਣੀ ਚਾਹੀਦੀ ਹੈ
ਕਿ ਕਿਹੜੀਆਂ ਤਾਕਤਾਂ ਨੂੰ ਖੁਸ਼ ਕਰਨ ਲਈ ਇਹ ਐਸਾ ਕਰ ਰਿਹਾ ਹੈ। ਇਸ ਦਾ ਸਪਸ਼ਟੀਕਰਨ ਦੇਣ ਲਈ ਪੁੱਛੇ
ਜਾਣ `ਤੇ ਸ਼੍ਰੀ ਲਾਂਬਾ ਨੇ ਕਿਹਾ ਵੈਸੇ ਤਾਂ ਮੈਂ ਸਮਝਦਾ ਹਾਂ ਕਿ ਕਿਸੇ ਸਪਸ਼ਟੀਕਰਨ ਦੇਣ ਦੀ ਜਰੂਰਤ
ਨਹੀਂ ਹੈ ਪਰ ਫਿਰ ਵੀ ਜੇ ਸਪਸ਼ਟੀਕਰਨ ਦੀ ਜਰੂਰਤ ਹੈ ਤਾਂ ਮੈਂ ਇਹ ਹੀ ਕਹਿਣਾ ਚਾਹਾਂਗਾ ਕਿ ਸਾਬਕਾ
ਤੇ ਮੌਜੂਦਾ ਜਥੇਦਾਰ ਅਤੇ ਸਮੁੱਚੀ ਸ਼੍ਰੋਮਣੀ ਕਮੇਟੀ ਜਿਨ੍ਹਾਂ ਦੇ ਸਮੇਂ ਇਹ ਕਲਗੀ ਲਿਆਉਣ ਦੀ
ਪ੍ਰੀਕ੍ਰਿਆ ਸ਼ੁਰੂ ਕੀਤੀ ਗਈ ਉਹ ਸਾਰੇ ਦੇ ਸਾਰੇ ਹੀ ਜੁੰਮੇਵਾਰ ਹਨ ਤੇ ਪੰਥ ਨੂੰ ਜਵਾਬ ਦੇਹ ਹਨ। ਇਸ
ਤਰ੍ਹਾਂ ਉਸ ਨੇ ਗੇਹੂੰ ਦਾ ਜਵਾਬ ਚਨਾ ਦੇ ਕੇ ਆਪਣੇ ਵਲੋਂ ਲੋਕਾਂ ਨੂੰ ਧੋਖਾ ਦੇਣ ਤੇ ਪੰਥ ਵਿੱਚ
ਵੰਡੀਆਂ ਪਾਏ ਜਾਣ ਦੀਆਂ ਕੀਤੀਆਂ ਜਾ ਰਹੀਆਂ ਕਾਰਵਾਈਆਂ ਦਾ ਕਾਰਣ ਦੱਸਣ ਦੀ ਥਾਂ ਗੱਲ ਬਦਲ ਕੇ ਕਲਗੀ
ਦੀ ਆਮਦ ਵੱਲ ਲੈ ਆਇਆ ਤੇ ਗਿਆਨੀ ਗੁਰਬਚਨ ਸਿੰਘ ਜਿਸ ਦੇ ਕਾਰਜ਼ਕਾਲ ਦੌਰਾਨ ਇਹ ਕਲਗੀ ਲਿਆਂਦੀ ਤੇ
ਅਕਾਲ ਤਖ਼ਤ `ਤੇ ਸ਼ਸੋਭਤ ਕੀਤੀ ਗਈ ਸੀ, ਦਾ ਨਾਮ ਲੈਣ ਦੀ ਥਾਂ ਮੌਜੂਦਾ ਤੇ ਸਾਬਕਾ ਜਥੇਦਾਰਾਂ, ਸਮੁਚੇ
ਸਿੰਘ ਸਾਹਿਬਾਨ ਅਤੇ ਸਮੁਚੀ ਸ਼੍ਰੋਮਣੀ ਕਮੇਟੀ ਨੂੰ ਦੋਸ਼ੀ ਠਹਿਰਾਉਣ ਲੱਗ ਪਿਆ। ਕੈਲੇਫ਼ੋਰਨੀਆਂ ਤੋਂ
ਇੱਕ ਕਾਲਰ ਨੇ ਕਿਹਾ ਕਿ ਆਪਣੀ ਗੱਲ ਬਦਲਣ ਵਿੱਚ ਲਾਂਬਾ ਬੜੀ ਮੁਹਾਰਤ ਰੱਖਦਾ ਹੈ। ਜਿਸ ਤਰ੍ਹਾਂ
ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦਾ ਨਾਮ ਸਿੱਧੇ ਤੌਰ `ਤੇ ਲਿਖਿਆ ਹੈ ਤੇ ਏਥੇ ਲੈ ਰਿਹਾ ਹੈ, ਉਸ
ਤਰ੍ਹਾਂ ਗਿਆਨੀ ਗੁਰਬਚਨ ਸਿੰਘ, ਜਿਨ੍ਹਾਂ ਦੇ ਕਾਰਜ਼ਕਾਲ ਦੌਰਾਨ ਕਲਗੀ ਲਿਆਂਦੀ ਗਈ, ਉਨ੍ਹਾਂ ਦਾ ਨਾਮ
ਕਿਉਂ ਨਹੀਂ ਲੈਂਦਾ? ਇਸ ਦੇ ਜਵਾਬ ਵਿੱਚ ਲਾਂਬਾ ਨੇ ਕਿਹਾ ਕਲਗੀ ਪਹੁੰਚੀ ਜਰੂਰ ਗਿਆਨੀ ਗੁਰਬਚਨ
ਸਿੰਘ ਦੇ ਕਾਰਜ਼ਕਾਲ ਦੌਰਾਨ ਸੀ ਪਰ ਇਸ ਨੂੰ ਲਿਆਂਦਾ ਭਾਵ ਲਿਆਉਣ ਦੀ ਪ੍ਰੀਕ੍ਰਿਆ ਗਿਆਨੀ ਵੇਦਾਂਤੀ
ਨੇ ਸ਼ੁਰੂ ਕੀਤੀ ਤੇ ਲਿਆਉਣ ਲਈ ਉਨ੍ਹਾਂ ਬਹੁਤ ਮਿਹਨਤ ਤੇ ਤਰੱਦਦ ਕੀਤਾ ਇਸ ਲਈ ਇਸ ਦਾ ਸਿਹਰਾ ਗਿਆਨੀ
ਵੇਦਾਂਤੀ ਨੂੰ ਜਾਂਦਾ ਹੈ।
ਹੋਰ ਵੀ ਕਈ ਕਾਲਰਾਂ ਨੇ ਫ਼ੋਨ `ਤੇ ਆਪਣੇ ਸਿੱਧੇ ਵੀਚਾਰ ਪ੍ਰਗਟ ਕੀਤੇ ਜਿਨ੍ਹਾਂ ਦਾ ਤੱਤਸਾਰ ਇਹ ਸੀ
ਕਿ ਸਿੱਖ ਨੇ ਗੁਰੂ ਦੇ ਸ਼ਬਦ ਨਾਲ ਜੁੜਨਾ ਹੈ ਪਰ ਗੁਰੂ ਸਾਹਿਬਾਨ ਨਾਲ ਸਬੰਧਤ ਅਸਲੀ ਤੇ ਨਕਲੀ ਵਸਤਾਂ
ਨੂੰ ਮੱਥਾ ਟਿਕਾ ਕੇ ਸ਼ਬਦ ਨਾਲੋਂ ਤੋੜਿਆ ਜਾ ਰਿਹਾ ਹੈ ਜਿਸ ਲਈ ਕਸੂਰਵਾਰ ਮੱਥਾ ਟੇਕਣ ਤੇ ਟਿਕਾਉਣ
ਵਾਲੇ ਦੋਵੇਂ ਹੀ ਹਨ। ਇਤਿਹਾਸਕ ਵਸਤਾਂ ਸਾਡੇ ਲਈ ਸਤਿਕਾਰਯੋਗ ਹਨ ਪਰ ਇਨ੍ਹਾਂ ਨੂੰ ਮੱਥੇ ਟਿਕਾਉਣ
ਦੀ ਥਾਂ ਇਨ੍ਹਾਂ ਨੂੰ ਸਿੱਖ ਅਜਾਇਬ ਘਰਾਂ ਵਿੱਚ ਸ਼ਸੋਭਤ ਕਰਨੇ ਚਾਹੀਦੇ ਹਨ।
ਇਸ ਟਾਕ ਸ਼ੋਅ ਦੀ ਆਡੀਓ ਰੀਕਾਰਡਿੰਗ ਜਾਗੋਖ਼ਾਲਸਾਡਾਟਕਾਮ `ਤੇ ਹੁਣ ਵੀ ਸੁਣੀ ਜਾ ਸਕਦੀ ਹੈ।
(11/02/11)
ਦਵਿੰਦਰ ਸਿੰਘ
੧. ਰਾਜਿੰਦਰ ਸਿੰਘ ਜੀ,
ਕਿੱਕਰਾਂ ਨੂੰ ਕਦੇ ਅੰਗੂਰ ਨਹੀਂ ਲਗਦੇ। ਸਪੋਕਸਮੈਨ ਨੇ ਕੋਈ ਛੱਡਿਆ ਜਿਸ ਨੂੰ ਨਾ ਨਿੰਦਿਆ ਹੋਵੇ?
ਇਹ ਆਦਤ {ਸ਼ੌਂਕ} ਜਿਸ ਨੂੰ ਪੈ ਗਈ, ਉਹ ਹਟ ਨਹੀਂ ਸਕਦਾ, ਹਮੇਛਾ ਅੱਗੈ ਵਧਦਾ ਜਾਂਦਾ ਹੈ।
ਗੁਰਦੁਆਰਿਆਂ ਵਿੱਚ ਗੁਰਬਾਣੀ ਕਥਾ ਦੇ ਨਾਂ ਤੇ ਹੁੰਦੀ ਰਾਜਨੀਤਿਕ ਕਥਾ+ਨਿੰਦਿਆ+ … … +ਗੁਰਬਾਣੀ
ਕਥਾ ਅਜੇ ਪਤਾ ਨਹੀਂ ਕਿੱਧਰ ਨੂੰ ਜਾਏਗੀ। “ਨਾਮ ਸਿਰਫ ਦੇਹਧਾਰੀ ਗੁਰੂ ਹੀ ਦੇ ਸਕਦਾ ਹੈ, ਨਾਮ ਹੀ
ਸ਼ਬਦ ਹੈ, ਇਹ ਉਹ ਸ਼ਬਦ ਹੈ ਜਿਸ ਨੂੰ ਅੱਖਰਾਂ ਨਾਲ ਨਹੀਂ ਲਿਖਿਆ ਜਾ ਸਕਦਾ।” ਇਹ ਪ੍ਰਾਚਾਰ
ਰਾਧਾਸੁਆਮੀ, ਨਿਰੰਕਾਰੀ ਆਦਕ ਦੇਹਧਾਰੀਆਂ ਦੇ ਚੇਲੇ ਅਕਸਰ ਕਰਦੇ ਰਹਿੰਦੇ ਹਨ। ਸੌਦਾ ਸੰਪਾਦਕ ਦੇ ਇਹ
ਬੋਲੀ ਬੋਲਣ ਦਾ ਭੇਤ ਜਾਂ ਤਾਂ ਸਮਾਂ ਹੀ ਖੋਲੇਗਾ ਜਾਂ ਉਸ ਦਾ ਕੋਈ ਪੁਰਾਣਾ ਸਾਥੀ।
************************
੨. ਚਰਨਜੀਤ ਸਿੰਘ ਜੀ,
ਤਸੀਂ ਲਿਖਿਆ ਹੈ ਕਿ ਜਾਬਤੇ {ਥੋੜੀ ਜਿਹੀ ਹਿਸਾਬ ਸਿਰ} ਵਿੱਚ ਰਹਿ ਕੇ ਸ਼ਰਾਬ ਪੀਣ ਨੂੰ ਤੁਸੀਂ ਮਾੜੀ
ਨਹੀਂ ਸਮਝਦੇ। ਜਾਬਤੇ ਵਿੱਚ ਰਹਿ ਕੇ ਪੰਬ ਜਾਣਾ, ਥੋੜ੍ਹੀ ਜਿਹੀ ਹਿਸਾਬ ਸਿਰ ਰੰਡੀਬਾਜੀ ਕਰਨੀ ਵਾਰੇ
ਤੁਹਾਡੇ ਕੀ ਵਿਚਾਰ ਹਨ?
ਦਵਿੰਦਰ ਸਿੰਘ ੪੧੬-੯੦੯-੬੬੫੦
(10/02/11)
ਅਮਰ ਜੀਤ ਸਿੰਘ ਚੰਦੀ
ੴ
ਸਤਿ ਗੁਰ ਪਰਸਾਦਿ
ਗੁਰੂ ਗ੍ਰੰਥ ਸਾਹਿਬ ਜੀ
ਜਨਵਰੀ ੨੦੧੧ ਦੇ ਵਿਚਾਰ ਦਾ ਵਿਸ਼ਾ ਸੀ, ਸਿੱਖ ਮਾਰਗ ਤੇ ਰੈਗੂਲਰ ਲਿਖਣ ਵਾਲੇ
ਪਾਠਕ/ਲੇਖਕ, ਇਸ ਗੱਲ ਨਾਲ ਸਹਿਮਤ ਹਨ ਜਾਂ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਜੀ, ੴ ਤੋਂ ਲੈ ਕੇ
ਮੁੰਦਾਵਣੀ ਤੱਕ ਸੰਪੂਰਨ ਗਿਆਨ ਦੇ ਗੁਰੂ ਹਨ?
ਇਸ ਦੇ ਨਾਲ ਹੀ ਉਸ ਵਿੱਚ ਕੁੱਝ ਸਪੱਸ਼ਟੀਕਰਨ ਵੀ ਸਨ, ਜਿਵੇਂ “ਰਾਗ ਮਾਲਾ ਗੁਰਬਾਣੀ ਨਹੀਂ ਹੈ” ਅਤੇ
“ਭਗਤਾਂ ਅਤੇ ਭੱਟਾਂ ਦੀ ਬਾਣੀ ਤੇ ਕਿੰਤ ਪ੍ਰੰਤੂ ਨਹੀਂ ਕੀਤਾ ਜਾ ਸਕਦਾ” ਜਿਸ ਦੇ ਕਾਰਨ ਵੀ ਦੱਸੇ
ਸਨ।
ਜਿਸ ਤੋਂ ਸਾਫ ਜ਼ਾਹਰ ਸੀ ਕਿ, “ਕੀ ਸੰਪੂਰਨ ਗਿਆਨ ਦੀ ਪਰਾਪਤੀ ਲਈ, ਗੁਰੂ ਗ੍ਰੰਥ ਸਾਹਿਬ ਤੋਂ
ਇਲਾਵਾ, ਕਿਸੇ ਹੋਰ ਗ੍ਰੰਥ, ਜਿਵੇਂ ਦਸਮ ਗ੍ਰੰਥ ਆਦਿ ਦੀ ਵੀ ਲੋੜ ਹੈ, ਜਾਂ ਨਹੀਂ।” ਪਰ ਕੁੱਝ
ਵੀਰਾਂ ਨੇ ਇਸ ਦੇ ਵੀ ਆਪਣੀ ਮਰਜ਼ੀ ਅਨੁਸਾਰ ਹੀ ਮਤਲਬ ਕੱਢੇ ਹਨ। ਜਿਵੇਂ, ਕੀ ਤੁਸੀਂ ਇਸ ਨਾਲ ਸਹਿਮਤ
ਹੋ ਕਿ, “ੴ ਤੋਂ ਨਾਨਕ ਨਾਮੁ ਮਿਲੈ ਤਾਂ ਜੀਵਾਂ ਤਨੁ ਮਨੁ ਥੀਵੈ ਹਰਿਆ॥ ੧॥ (੧੪੨੯) ਤੱਕ ਗੁਰੂ
ਗ੍ਰੰਥ ਸਾਹਿਬ ਜੀ ਤੇ ਕੋਈ ਕਿੰਤੂ ਨਹੀਂ ਕੀਤਾ ਜਾ ਸਕਦਾ।” ਅਤੇ ਕੀ ਮੰਗਲਾਚਰਨ ਦੀ ਤਰਤੀਬ ਇੱਕ ਸਾਰ
ਕਰਨੀ ਚਾਹੀਦੀ ਹੈ ਜਾਂ ਨਹੀਂ? ਅਤੇ “ਰਾਗ ਮਾਲਾ ਗੁਰੂ ਕਿਰਤ ਨਹੀਂ ਹੈ।” ਆਦਿ ਇਸ ਵਿੱਚ ਕੋਈ
ਦੁਬਿਧਾ ਨਹੀਂ ਹੈ, ਕੋਈ ਸ਼ੱਕ ਨਹੀਂ ਹੈ, ਕਿ ਗੁਰੂ ਗ੍ਰੰਥ ਸਾਹਿਬ ਜੀ, ਗਿਆਨ ਦੇ ਸੰਪੂਰਨ ਗੁਰੂ ਹਨ।
ਪਰ ਜਿੱਥੇ ਵੀਰਾਂ ਨੇ ਗੱਲ ਕਿੰਤੂ ਨਾ ਕਰਨ ਦੀ ਕੀਤੀ ਹੈ, ਓਥੇ ਆ ਕੇ ਗੱਲ ਦੁਬਿਧਾ ਵਿੱਚ ਫੱਸ
ਜਾਂਦੀ ਹੈ, ਕੀ ਮੰਗਲਾਚਰਨ ਇੱਕ ਸਾਰ ਕਰਨ ਦੀ ਗੱਲ ਕਰਨੀ, ਗੁਰੂ ਗ੍ਰੰਥ ਸਾਹਿਬ ਤੇ ਕਿੰਤੂ ਕਰਨਾ
ਹੋਵੇਗਾ ਜਾਂ ਨਹੀਂ? ਉਤਾਰੇ ਵੇਲੇ ਜਾਂ ਪਰੂਫ ਰੀਡਿੰਗ ਵੇਲੇ ਹੋਈਆਂ ਗਲਤੀਆਂ ਨੂੰ ਠੀਕ ਕਰਨ ਦੀ ਗੱਲ
ਕਰਨਾ, ਕੀ ਕਿੰਤੂ ਕਰਨ ਵਾਲੀ ਗੱਲ ਕਰਨਾ ਹੋਵੇਗਾ ਜਾਂ ਨਹੀਂ? ਜਦੋਂ ਗੁਰੂ ਗ੍ਰੰਥ ਸਾਹਿਬ ਜੀ ਬਾਰੇ
ਵਿਚਾਰ ਕਰਾਂਗੇ ਤਾਂ, ਅਜਿਹੀਆਂ ਹੋਈਆਂ ਗਲਤੀਆਂ ਨੂੰ ਸੁਧਾਰਨ ਦੀ ਗੱਲ ਹੋਵੇਗੀ ਹੀ ਹੋਵੇਗੀ।
ਭਾਂਵੇਂ ਇਸ ਵਿੱਚ ਆਪਾਂ ਰਾਗਮਾਲਾ ਨੂੰ ਛੱਡ ਕੇ ਗੱਲ ਕੀਤੀ ਹੈ, ਪਰ ਅਸਲ ਵਿੱਚ ਤਾਂ ਇਸ ਵੇਲੇ ਤੱਕ
ਰਾਗਮਾਲਾ, ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਹਿੱਸਾ ਹੈ, ਜਦ ਇਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ
ਕੱਢਣ ਦੀ ਗੱਲ ਕਰਾਂਗੇ ਤਾਂ ਉਹ ਗੱਲ ਵੀ ਕਿੰਤੂ ਵਿੱਚ ਹੀ ਆਵੇਗੀ। ਸੋ ਵੀਰਾਂ ਨੂੰ ਬੇਨਤੀ ਹੈ ਕਿ
ਵਿਸ਼ੇ ਦੀ ਮੂਲ ਬੋਲੀ ਨੂੰ, ਮੂਲ ਭਾਵਨਾ ਨੂੰ ਜਿਉਂ ਦਾ ਤਿਉਂ ਰੱਖਿਆ ਜਾਵੇ। ਤਾਂ ਜੋ ਇੱਕ ਸਾਰ
ਵਿਚਾਰ ਵਟਾਂਦਰਾ ਕੀਤਾ ਜਾ ਸਕੇ।
ਇਹ ਬਿਲਕੁਲ ਵਾਜਬ ਹੈ ਕਿ, ਰਾਗ ਮਾਲਾ ਗੁਰੂ ਗ੍ਰੰਥ ਸਾਹਿਬ ਦਾ ਹਿੱਸਾ ਨਾ ਹੋਣ ਕਾਰਨ ਇਸ ਨੂੰ ਗੁਰੂ
ਗਰੰਥ ਸਾਹਿਬ ਵਿੱਚ ਛਾਪਣ ਦੀ ਕੋਈ ਤੁਕ ਨਹੀਂ ਹੈ। ਮੰਗਲਾਚਰਨ ਇੱਕ ਸਾਰ, ਹਰ ਬਾਣੀ ਦੇ ਸ਼ੁਰੂ ਹੋਣ
ਵੇਲੇ ਸਭ ਤੋਂ ਪਹਿਲਾਂ ਹੋਣੇ ਚਾਹੀਦੇ ਹਨ, ਜੋ ਕਿ ਖੱਬੇ ਪਾਸੇ ਹੀ ਲਿਖੇ ਜਾਣੇ ਚਾਹੀਦੇ ਹਨ।
ਮੰਗਲਾਚਰਨ ਦੇ ਸਭ ਤੋਂ ਸੰਖੇਪ ਰੂਪ ਦੇ ਪਦ-ਛੇਦ ਵਿੱਚ ਕੀਤੀ ਗਲਤੀ ਵੀ ਸੁਧਾਰਨ ਦੀ ਲੋੜ ਹੈ।
ਸੰਪੂਰਨ ਮੰਗਲਾਚਰਨ ਵਿਚ, ਸਤਿ ਦਾ ਗੁਰ ਦੇ ਨਾਲ ਕਿਤੇ ਵੀ ਕੋਈ ਜੋੜ ਨਹੀਂ ਹੈ। ਉਤਾਰੇ ਵੇਲੇ ਜਾਂ
ਪਰੂਫ ਰੀਡਿੰਗ ਵੇਲੇ ਹੋਈਆਂ ਭੁੱਲਾਂ ਦੀ ਸੁਧਾਈ ਕਰਨੀ ਵੀ ਵਾਜਬ ਗੱਲ ਹੈ। ਇਵੇਂ ਹੀ ਜੇ ਕਿਸੇ ਵੀਰ
ਦੇ ਧਿਆਨ ਵਿੱਚ ਅਜਿਹੀ ਹੋਰ ਕੋਈ ਗੱਲ ਆਉਂਦੀ ਹੈ ਤਾਂ ਉਸ ਤੇ ਵੀ ਸੁਹਿਰਦਤਾ ਨਾਲ ਵਿਚਾਰ ਕੀਤੀ
ਜਾਣੀ ਚਾਹੀਦੀ ਹੈ।
ਇਹ ਵੀ ਵੱਡੀ ਸਚਾਈ ਹੈ ਕਿ ਇਹ ਗਲਤੀਆਂ, ਇਕ-ਇਕ ਵਿਅਕਤੀ ਦੀ ਦੇਣ ਹਨ, ਪਰ ਇਨ੍ਹਾਂ ਨੂੰ ਗੁਰੂ
ਗ੍ਰੰਥ ਸਾਹਿਬ ਜੀ ਵਿਚੋਂ ਕੱਢਣ ਲਈ, ਦੀਰਘ ਵਿਚਾਰ ਦੀ ਲੋੜ ਹੈ, ਜਿਸ ਨਾਲ ਗੁਰੂ ਗ੍ਰੰਥ ਸਾਹਿਬ ਜੀ
ਦੀ ਮੂਲ਼ ਭਾਵਨਾ ਵਿੱਚ ਕੋਈ ਫਰਕ ਨਾ ਆ ਜਾਵੇ। ਇਸ ਕੰਮ ਲਈ ਗੁਰਬਾਣੀ ਦੇ ਮਾਹਿਰਾਂ ਦੀ ਇੱਕ ਪੂਰੀ
ਟੀਮ ਗਠਿਤ ਕਰਨੀ ਬਣਦੀ ਹੈ, ਜਿਸ ਵਿੱਚ ਸਾਰੇ ਹੀ ਵਿਦਵਾਨ, ਵਿਚਾਰਵਾਨ ਹੋਣ, ਇੱਕ ਦੂਸਰੇ ਨਾਲ
ਵਿਚਾਰ ਵਟਾਂਦਰਾ ਕਰਦਿਆਂ, ਦੂਸਰਿਆਂ ਦੀ ਗੱਲ ਸੁਣਨ ਅਤੇ ਸਮਝਣ ਦੇ ਚਾਹਵਾਨ ਹੋਣ। ਇਨ੍ਹਾਂ ਵਿੱਚ
ਕੋਈ ਵੀ ਪੁਜਾਰੀ (ਗੁਰੂ ਦੀ ਗੋਲਕ ਆਸਰੇ ਪਲਣ ਵਾਲਾ) ਨਹੀਂ ਹੋਣਾ ਚਾਹੀਦਾ।
ਇਸ ਤੋਂ ਇਲਾਵਾ ਵੀ ਕੁੱਝ ਗੱਲਾਂ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ, ਜਿਵੇਂ ਗੁਰੂ ਗ੍ਰੰਥ ਸਾਹਿਬ
ਜੀ ਸਿੱਖਾਂ ਦੇ ਸੰਪੂਰਨ ਗੁਰੂ ਹਨ, ਜੋ ਸਿੱਖ (ਸਿੱਖ ਦਾ ਮਤਲਬ, ਗੁਰੂ ਗ੍ਰੰਥ ਸਾਹਿਬ ਜੀ ਤੋਂ
ਧਾਰਮਿਕ, ਰੂਹਾਨੀ, ਅਤੇ ਸਮਾਜਿਕ, ਦੁਨਿਆਵੀ ਸਿਖਿਆ ਹਾਸਲ ਰਨ ਦਾ ਚਾਹਵਾਨ ਹੈ, ਉਹ ਕਿਸੇ ਵੀ
ਫਿਰਕੇ, ਖਿੱਤੇ, ਮੁਲਕ, ਰੰਗ, ਨਸਲ ਨਾਲ ਸਬੰਧਤ ਹੋ ਸਕਦਾ ਹੈ) ਨੂੰ ਉਸ ਦੇ ਜੀਵਨ ਨਾਲ ਸਬੰਧਤ ਹਰ
ਪੱਖ ਤੋਂ ਸੇਧ ਦੇਣ ਦੇ ਪੂਰਨ ਸਮਰੱਥ ਹਨ। ਦਸਵੇਂ ਨਾਨਕ ਜੀ ਨੇ ਇਸ ਨੂੰ ਸੰਪੂਰਨ ਸਰੂਪ ਦੇਣ ਉਪਰੰਤ
ਹੀ ਗੁਰੂ ਦਾ ਦਰਜਾ ਦਿੱਤਾ ਸੀ।
ਗੁਰੂ ਗ੍ਰੰਥ ਸਾਹਿਬ ਜੀ ਵਿਚ, ਪਰਮਾਤਮਾ ਨਾਲ ਇੱਕ ਸੁਰ ਹੋਏ ਵਿਅਕਤੀਆਂ ਦਾ ਫਲਸਫਾ ਅਤੇ ਜੀਵਨ ਨਾਲ
ਸਬੰਧਤ ਤੱਥਾਂ ਦਾ ਨਿਚੋੜ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਨੂੰ ਸਮਝਣਾ, ਉਸ ਅਨੁਸਾਰ ਜੀਵਨ
ਢਾਲਣਾ, ਇੱਕ ਸਿੱਖ ਦਾ ਫਰਜ਼ ਹੈ। ਸਿਖਿਆ ਨੂੰ ਸਮਝਣ ਲਈ ਆਪਣੇ ਦਿਮਾਗ ਦੀ ਵਰਤੋਂ ਕਰਨੀ ਹੈ, ਨਾ ਕਿ
ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਨੂੰ ਆਪਣੇ ਵਿਚਾਰਾਂ ਅਨੁਸਾਰ ਢਾਲਣ ਲਈ, ਆਪਣੇ ਦਿਮਾਗ ਦੀਆਂ
ਚੁਸਤੀਆਂ ਦੀ ਵਰਤੋਂ ਕਰਨੀ ਹੈ।
ਦਸਵੇਂ ਨਾਨਕ ਜੀ ਨੇ ਸਿੱਖਾਂ ਨੂੰ, ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਅਤੇ
ਉਸ ਦੀ ਸਿਖਿਆ ਅਨੁਸਾਰ ਚੱਲਣ ਦੀ ਤਾਕੀਦ ਕੀਤੀ ਹੈ। ਉਸ ਤੋਂ ਇਲਾਵਾ ਹੋਰ ਕਿਸੇ ਪੋਥੀ ਜਾਂ ਗ੍ਰੰਥ
ਤੋਂ ਸਿਖਿਆ ਲੈਣ ਦੀ ਗੱਲ ਨਹੀਂ ਕਹੀ। (ਏਥੇ ਆ ਕੇ ਕੁੱਝ ਘੁੰਤਰੀ ਵੀਰ ਇਹ ਜ਼ਰੂਰ ਕਹਣ ਗੇ ਕਿ, ਜੇ
ਏਨਾ ਕੁੱਝ ਹੀ ਹੈ, ਤਾਂ ਸਕੂਲਾਂ ਵਿੱਚ ਪੜ੍ਹਾਈਆਂ ਜਾਂਦੀਆਂ ਕਿਤਾਬਾਂ, ਸਾਇੰਸ, ਭਾਸ਼ਾ, ਹਿਸਾਬ
ਆਦਿ, ਕੀ ਸਭ ਬੇਕਾਰ ਹਨ? ਕੀ ਇਨ੍ਹਾਂ ਨੂੰ ਪੜ੍ਹਨ ਦੀ ਕੋਈ ਲੋੜ ਨਹੀਂ? ਕੀ ਦੁਨੀਆਂ ਦੀਆਂ ਹੋਰ
ਚੀਜ਼ਾਂ ਨਹੀਂ ਸਿਖਣੀਆਂ ਚਾਹੀਦੀਆਂ? ਆਦਿ)
ਅਜਿਹੇ ਬੰਦਿਆਂ ਦੀ ਮਨਸ਼ਾ ਸਮਝਣ ਦੀ ਲੋੜ ਹੈ। ਇਹ ਵੀ ਸਮਝਣ ਦੀ ਲੋੜ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ
ਸਾਨੂੰ ਚੰਗਾ ਮਨੁੱਖ, ਚੰਗਾ ਇੰਸਾਨ ਬਣਨ ਦੀ ਸਿਖਿਆ ਦਿੰਦੇ ਹਨ, ਸਾਇੰਸ ਉਹ ਵੀ ਹੈ, ਜੋ ਮਨੁੱਖ ਦੇ
ਵਿਕਾਸ ਦੀਆਂ ਰਾਹਾਂ ਖੋਲ੍ਹਦੀ ਹੈ, ਸਾਇੰਸ ਉਹ ਵੀ ਹੈ, ਜੋ ਬੰਦੇ ਦੇ ਵਿਨਾਸ਼ ਨੂੰ ਨਿਸਚਿਤ ਕਰਦੀ
ਹੈ। ਭਾਸ਼ਾ ਉਹ ਵੀ ਹੈ, ਜਿਸ ਵਿਚੋਂ ਸਭਿਅਤਾ ਦੀ ਖੁਸ਼ਬੂ ਆਉਂਦੀ ਹੈ, ਜਿਸ ਨਾਲ ਬੰਦੇ ਦੇ ਵਿਕਾਸ ਦਾ
ਰਿਕਾਰਡ ਸਾਂਭ ਕੇ ਰਖਿਆ ਜਾਂਦਾ ਹੈ, ਤਾਂ ਜੋ ਆਉਣ ਵਾਲੀ ਪੀੜ੍ਹੀ ਉਸ ਤੋਂ ਸਿਖਿਆ ਲੈ ਕੇ ਵਿਕਾਸ ਦੀ
ਗਤੀ ਨੂੰ ਕਾਇਮ ਰੱਖ ਸਕੇ। ਭਾਸ਼ਾ ਉਹ ਵੀ ਹੈ, ਜਿਸ ਵਿਚੋਂ ਅਸਭਿਅਤਾ ਦੀ ਸੜਾਂਧ ਆਉਂਦੀ ਹੈ।
ਹਿਸਾਬ ਉਹ ਵੀ ਹੈ, ਜਿਸ ਆਸਰੇ ਸਾਇੰਸ ਪੁਲਾੜ ਵਿੱਚ ਪੈੜਾਂ ਪਾਉਂਦੀ ਹੈ, ਦੁਨੀਆਂ ਦੀ ਆਪਸੀ ਦੂਰੀ
ਸਿਮਟ ਕੇ, ਸਾਲਾਂ ਤੋਂ ਘੰਟਿਆਂ, ਮਿੰਟਾਂ ਅਤੇ ਸਕਿੰਟਾਂ ਤਕ ਪਹੁੰਚ ਗਈ ਹੈ। ਹਿਸਾਬ ਉਹ ਵੀ ਹੈ,
ਜਿਸ ਆਸਰੇ, ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਨਾਲੋਂ ਤੋੜ ਕੇ, ਗਿਣਤੀ-ਮਿਣਤੀ ਦੇ ਰੱਟਿਆਂ ਨਾਲ
ਜੋੜਿਆ ਜਾਂਦਾ ਹੈ। ਸਮਾਜ ਉਹ ਵੀ ਹੈ, ਜਿਸ ਵਿੱਚ ਦੂਸਰੇ ਵਰਗਾਂ ਦੇ ਸ਼ੋਸ਼ਣ ਦਾ ਮੁੱਢ ਬੰਨ੍ਹਿਆ
ਜਾਂਦਾ ਹੈ, ਸਮਾਜ ਉਹ ਵੀ ਹੈ, ਜਿਸ ਵਿੱਚ ਸ਼ੋਸ਼ਣ ਮੁਕਤ ਸਮਾਜ ਦੀ ਰੂਪ-ਰੇਖਾ ਘੜੀ ਜਾਂਦੀ ਹੈ,
ਲੋੜਵੰਦਾਂ ਦੀ ਸੇਵਾ ਕੀਤੀ ਜਾਂਦੀ ਹੈ। ਮੁਕਦੀ ਗੱਲ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਬੰਦੇ ਨੂੰ
ਹਮੇਸ਼ਾ ਚੰਗਾ ਪੱਖ ਅਪਨਾਉਣ ਦੀ ਪਰੇਰਨਾ ਦਿੰਦੇ ਹਨ, ਉਹ ਕਿਸੇ ਖਾਸ ਮੁੱਦੇ ਤਕ ਸੀਮਤ ਰਹਣ ਦੀ ਗੱਲ
ਨਹੀਂ ਕਰਦੇ, ਬਲਕਿ,
ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ॥ ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ
ਚਿੰਤ॥ (੫੨੨) ਅਤੇ,
ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ॥ (੧੪੧) ਅਤੇ,
ਸਰਬ ਧਰਮ ਮਹਿ ਸ੍ਰੇਸਟ ਧਰਮੁ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ॥ (੨੬੬) ਦਾ ਉਪਦੇਸ਼ ਦਿੰਦਿਆਂ, ਇਹ
ਵੀ ਸਮਝਾਂਉਂਦੇ ਹਨ ਕਿ,
ਪ੍ਰਾਣੀ ਤੂੰ ਆਇਆ ਲਾਹਾ ਲੈਣਿ॥ ਲਗਾ ਕਿਤੁ ਕੁਫਕੜੇ ਸਭ ਮੁਕਦੀ ਚਲੀ ਰੈਣਿ॥ ੧॥ ਰਹਾਉ॥ (੪੩) ਅਤੇ
ਭਜਹੁ ਗਬਿੰਦ ਭੂਲਿ ਮਤ ਜਾਹੁ॥ ਮਾਨਸ ਜਨਮ ਕਾ ਏਹੀ ਲਾਹੁ॥ ੧॥ ਰਹਾਉ॥ (੧੧੫੯) ਇਸ ਤਰ੍ਹਾਂ ਗੁਰੂ
ਗ੍ਰੰਥ ਸਾਹਿਬ ਜੀ, ਮਨੁੱਖ ਦੀ ਸੰਪੂਰਨ ਸ਼ਖਸੀਅਤ ਘੜਦਿਆਂ, ਇੱਕ ਚੰਗਾ ਇੰਸਾਨ ਬਣਨ ਦੀ ਪਰੇਰਨਾ
ਦਿੰਦੇ ਹਨ।
ਇਸ ਲਈ ਸਿੱਖਾਂ ਨੂੰ ਉਸ ਦੀ ਸਿਖਿਆ ਨੂੰ ਸਮਝਣ ਦੀ ਲੋੜ ਹੈ। ਇਹ ਵੱਡੀ ਸਚਾਈ ਹੈ ਕਿ ਗੁਰੂ
ਗ੍ਰੰਥ ਸਾਹਿਬ ਜੀ ਦੀ ਸਿਖਿਆ ਅਮੁੱਲ ਸਿਧਾਂਤਾਂ ਦਾ ਉਹ ਭੰਡਾਰਾ ਹੈ, ਜਿਸ ਨੂੰ ਮੂਲ ਰੂਪ ਵਿਚ,
ਪੂਰੀ ਤਰ੍ਹਾਂ ਸਮਝਣਾ ਲਗ-ਭਗ ਅਸੰਭਵ ਹੈ। ਹਰ ਸਿੱਖ ਨੂੰ ਇਸ ਵਿਚੋਂ ਜੋ ਵੀ ਗਿਆਨ ਸਮਝ ਆਵੇ, ਉਸ ਤੇ
ਹੀ ਸ਼ੁਕਰ ਕਰਦਿਆਂ, ਉਸ ਅਨੁਸਾਰ ਜੀਵਨ ਢਾਲਣਾ ਚਾਹੀਦਾ ਹੈ ਨਾ ਕਿ ਉਸ ਵਿਚੋਂ ਉਹ ਚੀਜ਼ਾਂ ਛਾਂਟਣੀਆਂ
ਚਾਹੀਦੀਆਂ ਹਨ, ਜਿਨ੍ਹਾਂ ਆਸਰੇ ਦੂਸਰਿਆਂ ਨੂੰ ਭੰਬਲ-ਭੁਸੇ ਵਿੱਚ ਪਾ ਕੇ, ਆਪਣੀ ਵਿਦਵਤਾ ਦਾ ਲੋਹਾ
ਮਨਵਾਉਣ ਦੇ ਭਰਮ-ਜਾਲ ਵਿੱਚ ਫਸਣਾ ਚਾਹੀਦਾ ਹੈ।
(ਚਲਦਾ) ਅਮਰ ਜੀਤ ਸਿੰਘ ਚੰਦੀ
(10/02/11)
ਦਵਿੰਦਰ ਸਿੰਘ
ਚਰਨਜੀਤ
ਸਿੰਘ ਜੀ,
ਬ੍ਰਹਮਣਵਾਦ ਵਾਰੇ ਤੁਸੀਂ
ਲਿਖਿਆ ਹੈ: , ਇਹ ਲਫਜ਼ ਬ੍ਰਹਮਣਵਾਦ ਨਾਲ ਜਾਣਿਆ ਜਾਂਦਾ ਹੈ, ਨਾ ਕਿ ਬ੍ਰਹਮਣੀਮਤ ਨਾਲ. . ਮਤ ਜਦੋਂ
ਵਾਦ ਵਿਚ ਤਬਦੀਲ ਹੋ ਜਾਵੇ ਤਾਂ ਸਮਝੋ ਕਿ ਬ੍ਰਹਮਣਵਾਦ … “ ਤੁਹਾਡਾ ਭਾਵ ਹੈ ਕਿ ਵਾਦ ਅਤੇ ਮਤ
ਵਿਰੋਧੀ ਭਾਵਵਾਚਕ ਸ਼ਬਦ ਹਨ। ਤੁਸੀ ਕਿਸ ਸ਼ਬਦਕੋਸ਼ ਦੇ ਅਧਾਰ ਤੇ ਇਹ ਵਿਚਾਰ ਦੇ ਰਹੇ ਹੋ। ਕੀ
ਪੂੰਜੀਵਾਦ, ਸਮਾਜਵਾਦ, ਨਕਸਲਵਾਦ, ਰੂੜ੍ਹੀਵਾਦ, ਮਾਰਕਸਵਾਦ, ਲੈਨਿਨਵਾਦ … … … … ਆਦਿ ਸਭ ਤੋਂ ਭਾਵ
ਬ੍ਰਾਹਮਣਵਾਦ ਹੈ? ਫਿਰ ਵੱਖ ਵੱਖ ਸ਼ਬਦਾਂ ਨਾਲ ਵਾਦਪਛੇਤਰ ਲਾਉਣ ਦੀ ਕੀ ਲੋੜ ਹੈ? ਕਿਉਂ ਨਾ ਸ਼ਬਦ
ਸਿਰਫ ਬ੍ਰਾਹਣਵਾਦ ਜਾਂ ਸ਼ਬਦ ਸਿਰਫ ਵਾਦ ਹੀ ਵਰਤ ਲਿਆ ਜਾਇਆ ਕਰਦਾ? ਅਗੇ ਤੁਸੀ ਲਿਖਿਆ ਹੈ; ਬ੍ਰਹਮਣ
ਕੋਲ ਮਤ ਹੈ ਹੀ ਨਹੀਂ। ਫਿਰ ਸਿਖ ਬ੍ਰਹਮਣ {ਆਰ ਆਰ ਐਸ} ਤੋਂ ਭੈਭੀਤ ਕਿਉ ਹੈ? ਮਤਹੀਨ ਤਾਂ ਅਪਣਾਂ
ਆਪ ਨਹੀਂ ਬਚਾ ਸਕਦਾ, ਉਹ ਲਗਭਗ ੨੦੦ ਦੇਸਾਂ ਵਿਚ ਫੈਲੀ, ਇਲਾਹੀ ਗਿਆਨ ਨੂੰ ਗੁਰੂ ਮੰਨਣ ਵਾਲੀ ਕੌਮ
ਨੂੰ ਕਿਸ ਤਰਾਂ ਖਤਮ ਕਰ ਸਕਦੀ ਹੈ? ਅਗੈ ਤੂਸੀਂ ਲਿਖਿਆ ਹੈ; ਸੁਣਿਪਾਡੇਕਿਆਲਿਖਹੁਜੰਜਾਲਾ।। ਕਹਿ ਕੇ
ਗੁਰੁ ਸਾਹਿਬ ਨੇ ਪਾਂਡੇ ਨੂੰ ਫਿਟਕਾਰ ਪਾਈ ਹੈ। ਬੇਨਤੀ ਹੈ, ਉਸੇ ਗੁਰੂ ਸਾਹਿਬ ਨੇ ਉਸੇ ਬਾਣੀ ਵਿਚ
ਇਹ ਵੀ ਲਿਖਿਆ ਹੈ; ਓਨਮਅਖਰਸੁਣਹੁਬੀਚਾਰੁ।। ਓਨਮਅਖਰੁਤ੍ਰਿਭਵਣਸਾਰੁ।। ੧।। ਤੇ ਵੀ ਵੀਚਾਰ ਕਰ ਲਉ।
ਅਗੈ ਤੁਸੀਂ ਲਿਖਿਆ ਹੈ : ਗੀਤਾ ਵਿਚ ੮੦ ਸਲੋਕ ਹੁੰਦੇ ਸਨ। ਅਜ ੬੦੦ ਮਿਲਦੇ ਹਨ, ਮਹਾਂਭਾਰਤ ਵਿਚ
੬੦੦੦ਸਲੋਕ ਹੁਦੇ ਸਨ। ਅਜ ੧੦੦੦੦੦ ਹਨ, ਬਹੁਤ ਹੈਰਾਨੀ ਹੁੰਦੀ ਹੈ, ਬੇਗਾਨੇ ਧਰਮ ਦੇ ਹਾਜ਼ਾਰਾਂ
ਪੁਰਾਣੇ ਗੁਹਜ਼ ਗਿਆਨ ਤੋਂ, ਗੁਰੂ ਜੀ ਦੀਆਂ ਦੋ ਬਾਣੀਆਂ ਦੇ ਨਾਮ ਲਿਖੇ ਹਨ; ਓਅੰਕਾਰ {ਤੁਸੀਂ
ਲਿਖਿਆ: ਔਂਕਾਰ} ਅਤੇ ਸਿਧ ਗੋਸਟ {ਤੁਸੀਂ ਲਿਖਿਆ: ਸਿੱਧ ਗੋਸ਼ਟ}, ਤੁਸੀ ਜੋ ਦੋ ਬਾਣੀਆ ਕੋਟ ਕੀਤੀਆ
ਹਨ ਉਹਨਾਂ ਦੋਹਾਂ ਦੇ ਨਾਮ {ਸਿਰਲੇਖ ਹੀ ਗਲਤ! !} ਗਲਤ ਲਿਖੇ ਹਨ। ਹੋਰ ਗੁਰਬਾਣੀ ਆਪ ਜੀ ਕਿੰਨੀ
ਪੜ੍ਹਦੇ ਹੋਵੋਗੇ, ਕਿੰਨਾ ਗਿਆਨ ਹੋਵੇਗਾ, ਪਾਠਕ ਖੁਦ ਅੰਦਾਜ਼ਾ ਲਾ ਲੈਣਗੇ। ਪਰ ਹਿੰਦੂ ਧਰਮ ਦੀ ਇੰਨੀ
ਡੂੰਘੀ ਜਾਣਕਾਰੀ। ਅੱਜਕ੍ਹੱਲ ਬਹੁਤ ਸਾਰੇ ਸਿੱਖਾਂ ਦਾ ਇਹੀ ਹਾਲ ਹੈ। ਇਸੇ ਲਈ “ਸਿੱਖੀ ਨੂੰ ਖਤਰਾ
ਹੈ”ਦੀ ਗੱਲ਼ ਹੋ ਰਹੀ ਹੈ। ਪਰ ਖਤਰਾ ਸਿੱਖੀ ਨੂੰ ਨਹੀਂ, ਅਣਜਾਣ ਸਿੱਖਾਂ ਨੂੰ ਹੈ। ਜੇ ਕਰ ਸਿੱਖ
ਅੰਗਰੇਜ਼ੀ ਫਿਲਮਾਂ ਦੇਖਣੀਆਂ ਘੱਟ {ਸ਼ਾਇਦ ਛੱਡਣੀਆਂ ਤਾਂ ਅਸੰਭਵ ਹੋਣ} ਕਰ ਦੇਣ ਅਤੇ ਅੰਗਰੇਜ਼ੀ
ਫਿਲਮਾਂ ਦੇ ਡਾਇਲੋਗ ਕੰਠ ਕਰਨ ਦੀ ਥਾਂ ਗੁਰਬਾਣੀ ਕੰਠ ਕਰਨ ਲੱਗ ਜਾਣ ਤਾਂ “ਸਿੱਖੀ ਤੋਂ ਖਤਰਾ ਹੈ”
ਦਾ ਅਲਾਪ ਆਰ ਐੱਸ ਐੱਸ ਗਾਉਂਦੀ ਫਿਰੇਗੀ। ਅੱਜ ਸਾਡੀ ਸਭ ਤੋਂ ਵਡੀ ਤ੍ਰਾਸਦੀ ਇਹੀ ਹੈ ਕਿ ਲੱਗਭੱਗ
ਹਰ ਜਣਾਂ ਖਣਾਂ ਅੱਜਕੱਲ੍ਹ ਟੀਚਰ, ਵਕੀਲ, ਜੱਜ {ਆਪੂ ਬਣੇ ਪ੍ਰੋਫੈਸਰ, ਪ੍ਰੋਫੈਸਰ ਸਾਹਿਬ, ਸਿੰਘ
ਸਾਹਿਬ, ਸੰਤ, ਭਾਈ ਸਾਹਿਬ, ਵਿਦਵਾਨ, ਬੁੱਧੀਜੀਵੀ, ਸਕਾਲਰ, ਗਿਆਨੀ ਜੀ, ਜੱਥੈਦਾਰ, ਪੰਥ ਦਰਦੀ,
ਪ੍ਰਾਚਾਰਕ, ਇੰਟਰਨੈਸ਼ਨਲ ਪ੍ਰਾਚਰਕ} ਤਾਂ ਬਣਿਆਂ ਫਿਰਦਾ ਹੈ, ਪਰ ਸਿੱਖ ਬਣਨ ਤਿਆਰ ਨਹੀਂ। ਕੋਸ਼ਿਸ਼
ਤਾਂ ਸਚ ਲਿਖਣ ਦੀ ਕੀਤੀ ਹੈ, ਪਰ ਜੇ ਕਰ ਕੁੱਝ ਸਚ ਤੋਂ ਇਧਰ ਓਧਰ ਹੋਵੇ ਤਾਂ ਖਿਮਾਂ ਚਾਹਾਗਾ।
--------------------------------------------------- ਅਮਰ
ਜੀਤ ਸਿੰਘ ਚੰਦੀ ਜੀ, ਤੁਸੀਂ ਜੋ ਹੈੱਡ ਕਵਾਟਰ ਦਾ ਪ੍ਰੋਜੈਕਟ ਬਣਾਇਆ ਹੈ, ਉਸ ਦੇ
ਪ੍ਰੋਜੋਜਨ ਤੇ ਹੋਰ ਰੋਸ਼ਨੀ ਪਾਉਂਗੇ? ਬ੍ਰਹਮਣਵਾਦ ਦੀ ਪ੍ਰੀਭਾਸ਼ਾ ਵਾਰੇ ਫਿਰ ਕਿਤੇ, ਅੱਜ ਸਮੇਂ ਦੀ
ਕੁੱਝ ਕਮੀ ਕਾਰਨ ਖਿਮਾਂ ਚਾਹਾਗਾ।
-------------------------------------------------------
ਡਾ, ਇਕਬਾਲ ਸਿੰਘ ਢਿੱਲੋਂ ਜੀ, “ਧਰਮ ਦੇ ਨਾਂ ਤੇ ਸੰਗਤ
ਨੂੰ ਲੁੱਟਣਾ ਬ੍ਰਾਹਣਵਾਦ ਹੈ” ਕੀ ਤੁਹਾਡੀ ਬ੍ਰਾਹਣਵਾਦ ਦੀ ਪੀਭਾਸ਼ਾ ਤੋਂ ਇਹੀ ਭਾਵ ਹੈ?
ਦਵਿੰਦਰ ਸਿੰਘ ੪੧੬ ੯੦੯ ੬੬੫੦
(10/02/11)
ਚਰਨਜੀਤ ਸਿੰਘ ਬਰੈਂਮਪਟਨ
ਦਵਿੰਦਰ ਸਿੰਘ ਜੀ,
ਸਲੋਕ ਸਹਸਕ੍ਰਿਤੀ ਮਹਲਾ ੧ ॥ ਪੜ੍ਹ੍ਹਿ ਪੁਸ੍ਤਕ ਸੰਧਿਆ ਬਾਦੰ ॥ ਸਿਲ
ਪੂਜਸਿ ਬਗੁਲ ਸਮਾਧੰ ॥ ਮੁਖਿ ਝੂਠੁ ਬਿਭੂਖਨ ਸਾਰੰ ॥ ਤ੍ਰੈਪਾਲ ਤਿਹਾਲ ਬਿਚਾਰੰ ॥ ਗਲਿ ਮਾਲਾ ਤਿਲਕ
ਲਿਲਾਟੰ ॥ ਦੁਇ ਧੋਤੀ ਬਸਤ੍ਰ ਕਪਾਟੰ ॥ ਜੋ ਜਾਨਸਿ ਬ੍ਰਹਮੰ ਕਰਮੰ ॥ ਸਭ ਫੋਕਟ ਨਿਸਚੈ ਕਰਮੰ ॥
ਕਹੁ ਨਾਨਕ ਨਿਸਚੌ ਿਧ੍ਯ੍ਯਾਵੈ ॥ ਬਿਨੁ ਸਤਿਗੁਰ ਬਾਟ ਨ ਪਾਵੈ ॥੧॥ {ਪੰਨਾ 1353}
ਪਰਿਭਾਸ਼ਾ: ਜਿਸ ਅਧਿਆਤਮਿਕ ਕਰਮ ਵਿਚੋਂ ਕੁੱਝ ਵੀ ਪ੍ਰਾਪਤੀ ਨਾ ਹੋਵੇ, ਉਹ ਬ੍ਰਾਹਮਣਵਾਦ
ਹੈ।
ਟਿਪਣੀ: ਕੋਈ ਵੀ ਕਰਮ ਆਪਣੇ ਆਪ ਵਿੱਚ ਪਾਖੰਡ ਨਹੀਂ ਹੈ। ਪਰ ਅਕਸਰ ਇੰਝ ਹੁੰਦਾ ਹੈ ਕਿ ਜੋ ਕਰਮ ਇੱਕ
ਆਡੰਬਰ ਵਜੋਂ ਸ਼ੁਰੂ ਕੀਤਾ ਜਾਂਦਾ ਹੈ, ਸਮਾਂ ਪਾ ਕੇ ਉਸ ਵਿਚਲੀ ਖੁਸ਼ਬੂ ਅਤੇ ਰੰਗ ਨਿਕਲ ਜਾਂਦੇ ਹਨ।
ਉਦੋਂ ਇਹ ਪਾਖੰਡ ਬਣ ਜਾਂਦਾ ਹੈ।
ਉਦਾਹਰਣ: ਮੇਰੇ ਫੈਮਲੀ ਡਾਕਟਰ ਨੇ ਮੈਨੂੰ ਸਲਾਹ ਦਿੱਤੀ ਹੈ ਕਿ ਥੋੜੀ ਜੇਹੀ ਸ਼ਰਾਬ ਮੈਨੂੰ ਪੀਣੀ
ਚਾਹੀਦੀ ਹੈ। ਮੈਂ ਥੋੜੀ ਜੇਹੀ ਹਿਸਾਬ ਸਿਰ ਸ਼ਰਾਬ ਪੀਣੀ ਬੁਰੀ ਵੀ ਨਹੀਂ ਸਮਝਦਾ ਪਰ ਮੈਂ ਪੀਂਦਾ
ਨਹੀਂ। ਕਾਰਨ ਸਿਰਫ ਇਤਨਾ ਹੈ ਕਿ ਮੇਰੇ ਸਿਰ ਤੇ ਪੱਗ ਹੈ ਅਤੇ ਮੇਰੀ ਦਾੜੀ ਖੁੱਲੀ ਹੈ। ਲੋਕ ਇਸ ਨੂੰ
ਗੁਰੂ ਦਾ ਸਰੂਪ ਸਮਝਦੇ ਹਨ। ਬਸ ਇਹੀ ਸ਼ਰਮ ਮੈਨੁੰ ਰੋਕਦੀ ਹੈ। ਜੇ ਮੇਰੀ ਦਾੜੀ ਮੈਨੂੰ ਸ਼ਰਾਬ ਪੀਣੋ
ਰੋਕਦੀ ਹੈ, ਜਿਸ ਨੂੰ ਮੈਂ ਬੁਰਾ ਵੀ ਨਹੀਂ ਸਮਝਦਾ, ਤੇ ਹੋ ਸਕਦਾ ਹੈ ਇਹ ਦਾੜੀ ਮੈਨੂੰ ਕਿਸੇ ਪਾਪ
ਤੋਂ ਵੀ ਰੋਕਦੀ ਹੋਵੇ। ਜੇ ਮੇਰੀ ਦਾੜੀ (ਗੁਰਬਾਣੀ ਨਹੀਂ} ਮੈਨੂੰ ਸ਼ਰਾਬ ਤੋਂ ਰੋਕਦੀ ਹੈ ਤੇ ਹੋ
ਸਕਦਾ ਹੈ ਕਿਸੇ ਦਾ ਜਨੇਉ ਉਸ ਨੂੰ ਕਿਸੇ ਪਾਪ ਤੋਂ ਰੋਕਦਾ ਹੋਵੇ। ਜੇ ਰੋਕਦਾ ਹੈ ਤਾਂ ਜਨੇਊ ਪਾਣਾ
ਸਫਲ ਹੈ ਨਹੀਂ ਤੇ ਪਾਖੰਡ ਹੈ। ਇਕੋ ਹੀ ਕਰਮ ਕਿਸੇ ਵਾਸਤੇ ਆਡੰਬਰ ਹੈ, ਕਿਸੇ ਵਾਸਤੇ ਪਾਖੰਡ।
ਦੂਸਰੀ ਪਰਿਭਾਸ਼ਾ: ਬ੍ਰਾਹਮਣਵਾਦ ਉਹ ਆਡੰਬਰ ਹੈ ਜੋ ਪਾਖੰਡ ਬਣ ਚੁਕਾ ਹੈ।
ਗੋਰਖਨਾਥ ਦੇ ਮਗਰ ਤੁਰਨ ਵਾਲੇ ਜਦੋਂ ਕੁਰਾਹੇ ਪੈ ਗਏ ਤਾ “ਗੋਰਖਧੰਧਾ” ਲਫ਼ਜ ਹੋਂਦ ਵਿੱਚ ਆਇਆ। ਇਸੇ
ਤਰਾਂ ਬ੍ਰਾਹਮਣ ਦੇ ਹੀ ਕਾਰਨ “ਬ੍ਰਾਹਮਣਵਾਦ” ਲਫ਼ਜ ਬਣਿਆ ਹੈ। ਕੱਲ ਨੂੰ ਸਿੱਖਾਂ ਦੇ ਕਾਰਨ ਸਿੱਖੀ
ਨੂੰ ਵੀ ਕੋਈ ਭੈੜਾ ਨਾਮ ਮਿਲ ਸਕਦਾ ਹੈ।
ਚਰਨਜੀਤ ਸਿੰਘ
ਬਰੈਂਮਪਟਨ
(10/02/11)
ਕਿਰਪਾਲ ਸਿੰਘ ਬਠਿੰਡਾ
ਕਰਨਲ ਨਿਸ਼ਾਨ ਅਤੇ ਡਾ: ਅਨੁਰਾਗ ਸਿੰਘ ਨੂੰ ਨਾ ਇਤਿਹਾਸ ਅਤੇ ਨਾ ਹੀ ਕੈਲੰਡਰ ਸਬੰਧੀ ਕੋਈ ਜਾਣਕਾਰੀ
ਐ
ਪਿਛਲੇ ੧੨ ਸਾਲਾਂ ਤੋਂ ਉਹੀ ਗੱਲਾਂ ਵਾਰ ਵਾਰ ਕਰ ਰਹੇ ਹਨ ਪਰ ਹੁਣ ਤੱਕ ਨਾ ਕੋਈ ਕੈਲੰਡਰ ਬਣਾ ਸਕੇ
ਹਨ ਤੇ ਨਾ ਹੀ ਬਣਾ ਸਕਣਗੇ: ਪੁਰੇਵਾਲ
੨੦੦੩ ਵਿੱਚ ਲਾਗੂ ਹੋਇਆ ਤੇ ੨੦੦੯ ਵਿੱਚ ਸੋਧਿਆ ਗਿਆ, ਦੋਵੇਂ ਕੈਲੰਡਰ ਗਲਤ
ਪੁਰੇਵਾਲ ਨੇ ੧੯੯੯ ਨੂੰ ਬੇਸ ਮੰਨ ਕੇ ਤਰੀਕਾਂ ਨਿਸਚਤ ਕੀਤੀਆਂ ਜਦੋਂ ਕਿ ਇਹ ੧੪੬੯ ਨੂੰ ਮੁੱਖ ਰੱਖ
ਕੇ ਨਿਸਚਤ ਕਰਨੀਆਂ ਚਾਹੀਦੀਆਂ ਸਨ
ਸਾਰੇ ਮੁੱਖ ਧਰਮਾਂ ਦੇ ਧਾਰਮਕ ਕੈਲੰਡਰ ਚੰਦਰਮਾ ਦੇ ਹਿਸਾਬ
ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਤੋਂ ਪਿੱਛੋਂ ਲਿਖਿਆ ਗਿਆ ਹੈ ਇਸ ਵਿੱਚ ਕੁੱਝ ਗਲਤ ਵੀ ਹੋ ਸਕਦਾ
ਹੈ: ਕਰਨਲ ਨਿਸ਼ਾਨ
ਬਠਿੰਡਾ, ੧੦ ਫਰਵਰੀ (ਕਿਰਪਾਲ ਸਿੰਘ): ਕਰਨਲ ਨਿਸ਼ਾਨ ਅਤੇ ਡਾ: ਅਨੁਰਾਗ ਸਿੰਘ ਨੂੰ ਨਾ ਇਤਿਹਾਸ ਅਤੇ
ਨਾ ਹੀ ਕੈਲੰਡਰ ਸਬੰਧੀ ਕੋਈ ਜਾਣਕਾਰੀ ਐ। ਇਹ ਪਿਛਲੇ ੧੨ ਸਾਲਾਂ ਤੋਂ ਉਹੀ ਗੱਲਾਂ ਵਾਰ ਵਾਰ ਕਰ ਰਹੇ
ਹਨ ਪਰ ਹੁਣ ਤੱਕ ਨਾ ਕੋਈ ਕੈਲੰਡਰ ਬਣਾ ਸਕੇ ਹਨ ਤੇ ਨਾ ਹੀ ਬਣਾ ਸਕਣਗੇ। ਇਹ ਸ਼ਬਦ ਨਾਨਕਸ਼ਾਹੀ
ਕੈਲੰਡਰ ਦੇ ਨਿਰਮਾਤਾ ਸ: ਪਾਲ ਸਿੰਘ ਪੁਰੇਵਾਲ ਨੇ ਸ਼ੇਰੇ ਪੰਜਾਬ ਰੇਡੀਓ `ਤੇ `ਦਿਲਾਂ ਦੀ ਸਾਂਝ`
ਪ੍ਰੋਗਰਾਮ ਤੇ ਪਿਛਲੇ ਐਤਵਾਰ ਹੋਈ ਲਾਈਵ ਟਾਕ ਸ਼ੋ ਦੌਰਾਨ ਕਹੇ, ਜਿਸ ਦੀ ਆਡੀਓ ਰੀਕਾਰਡਿੰਗ
ਜਾਗੋਖ਼ਾਲਸਾਡਾਟਕਾਮ `ਤੇ ਸੁਣੀ ਜਾ ਸਕਦੀ ਹੈ। ਰੇਡੀਓ `ਤੇ ਹੋਈ ਇਸ ਸਿੱਧੀ ਗੱਲਬਾਤ ਵਿੱਚ ਰੇਡੀਓ
ਐਂਕਰ ਸ: ਕੁਲਦੀਪ ਸਿੰਘ, ਡਾ: ਰਮਿੰਦਰ ਸਿੰਘ ਕੰਗ ਅਤੇ ਕੈਲੰਡਰ ਦੇ ਮਾਹਰ ਸ: ਪਾਲ ਸਿੰਘ ਪੁਰੇਵਾਲ
ਤੇ ਕਰਨਲ ਸੁਰਜੀਤ ਸਿੰਘ ਨਿਸ਼ਾਨ ਭਾਗ ਲੈ ਰਹੇ ਸਨ। ਮੁਢਲੀ ਜਾਣਕਾਰੀ ਦੇਣ ਬਾਅਦ ਜਦੋਂ ਰੇਡੀਓ ਐਂਕਰ
ਸ: ਕੁਲਦੀਪ ਸਿੰਘ ਨੇ ਕਰਨਲ ਨਿਸ਼ਾਨ ਨੂੰ ਕਿਹਾ ਕਿ ੨੦੦੩ ਵਿੱਚ ਲਾਗੂ ਹੋਏ ਨਾਨਕਸ਼ਾਹੀ ਕੈਲੰਡਰ ਦੀ
ਤਿਆਰੀ ਵਿੱਚ ਤੁਹਾਡਾ ਵੀ ਕਾਫੀ ਯੋਗਦਾਨ ਹੈ ਇਸ ਲਈ ਤੁਸੀਂ ਜਾਣਕਾਰੀ ਦਿਓ ਕਿ ਇਹ ਕੈਲੰਡਰ ਕਿਸ
ਤਰ੍ਹਾਂ ਤਿਆਰ ਹੋਇਆ ਅਤੇ ਇਸ ਵਿੱਚ ਕੀ ਕੀ ਖ਼ਾਮੀਆਂ ਰਹਿ ਗਈਆਂ ਸਨ ਕਿ ਇਸ ਵਿੱਚ ਸੋਧ ਕਰਨ ਦੀ ਲੋੜ
ਪਈ। ਕਰਨਲ ਨਿਸ਼ਾਨ ਨੇ ਕਿਹਾ ਕਿ ਇਹ ਗਲਤ ਪ੍ਰਚਾਰ ਕੀਤਾ ਜਾ ਰਿਹ ਹੈ ਕਿ ੨੦੦੩ ਵਾਲਾ ਨਾਨਕਸ਼ਾਹੀ
ਕੈਲੰਡਰ ਸਰਬ ਸੰਮਤੀ ਨਾਲ ਪਾਸ ਹੋਇਆ ਜਿਸ ਨੂੰ ਪੰਜਾਂ ਤਖ਼ਤਾਂ ਦੇ ਜਥੇਦਾਰਾਂ ਦੀ ਸਹਿਮਤੀ ਸੀ।
ਉਨ੍ਹਾਂ ਦੱਸਿਆ ਦੋ ਤਖ਼ਤਾਂ ਦੇ ਜਥੇਦਾਰ ਅਤੇ ਸੰਤ ਸਮਾਜ ਨੇ ਇਸ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ
ਬਤੌਰ ੧੧ ਮੈਂਬਰੀ ਕਮੇਟੀ ਮੈਂ ਲਿਖਤੀ ਇਤਰਾਜ਼ ਕੀਤਾ ਸੀ ਕਿ ਪੁਰੇਵਾਲ ਵਲੋਂ ਬਣਾਇਆ ਕੈਲੰਡਰ ਪੂਰੀ
ਤਰ੍ਹਾਂ ਗਲਤ ਹੈ ਕਿਉਂਕਿ ਜੇ ਇਹ ਨਾਨਕਸ਼ਾਹੀ ਕੈਲੰਡਰ ਹੈ ਤਾਂ ਇਸ ਵਿੱਚ ਤਰੀਖਾਂ ਗੁਰੂ ਨਾਨਕ ਸਾਹਿਬ
ਜੀ ਦੇ ਪ੍ਰਕਾਸ਼ ਹੋਣ ਦੇ ਸਾਲ ੧੪੬੯ ਨੂੰ ਬੇਸ ਮੰਨ ਕੇ ਨਿਸਚਤ ਕਰਨੀਆਂ ਚਾਹੀਦੀਆਂ ਸਨ ਪਰ ਪੁਰੇਵਾਲ
ਨੇ ਇਸ ਦੀਆਂ ਤਰੀਖਾਂ ੧੯੯੯ ਨੂੰ ਬੇਸ ਮੰਨ ਕੇ ਨਿਸਚਤ ਕੀਤੀਆਂ ਹਨ ਜਿਸ ਨਾਲ ਹਰ ਤਰੀਖ ਵਿੱਚ ੪ ਤੋਂ
੭ ਦਿਨਾਂ ਦਾ ਫਰਕ ਆਉਂਦਾ ਹੈ। ਡਾ: ਰਮਿੰਦਰ ਸਿੰਘ ਨੇ ਪੁੱਛਿਆ ਕਿ ਨਾਨਕਸ਼ਾਹੀ ਕੈਲੰਡਰ `ਤੇ ਤੁਹਾਡਾ
ਮੁੱਖ ਇਤਰਾਜ ਕੀ ਹੈ? ਕੀ ਤੁਸੀਂ ਸੂਰਜੀ ਕੈਲੰਡਰ ਦੀ ਥਾਂ ਚੰਦ੍ਰਮਾ ਕਲੈਡੰਰ ਚਾਹੁੰਦੇ ਹੋ ਜਾਂ
ਕੈਲਕੂਲੇਸ਼ਨਾਂ ਗਲਤ ਹਨ ਜਾਂ ਇਤਿਹਾਸਕ ਤਰੀਕਾਂ ਗਲਤ ਹਨ। ਉਨ੍ਹਾਂ ਕਿਹਾ ਕਿਹਾ ਸੂਰਜੀ ਜਾਂ ਚੰਦ੍ਰਮਾ
ਵਿਚੋਂ ਕੋਈ ਵੀ ਅਪਣਾਇਆ ਜਾ ਸਕਦਾ ਹੈ, ਚੰਦ੍ਰਮਾ ਕੈਲੰਡਰ ਵੀ ਬਿਲਕੁਲ ਠੀਕ ਹੈ ਗਲਤ ਨਹੀਂ। ਉਨ੍ਹਾਂ
ਕਿਹਾ ੧੪੬੯ ਨੂੰ ਬੇਸ ਮੰਨ ਕੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ੫ ਜਨਵਰੀ ਨੂੰ ਨਹੀਂ
ਬਲਕਿ ੧ ਜਨਵਰੀ ਬਣਦਾ ਹੈ ਤੇ ਉਸ ਮੁਤਾਬਿਕ ੧੯ ਪੋਹ ਬਣਦਾ ਹੈ। ੨੩ ਪੋਹ ਦੀ ਜਿਹੜੀ ਗੱਲ ਕੀਤੀ ਜਾ
ਰਹੀ ਹੈ ਉਹ ਬਿਕ੍ਰਮੀ ਸੰਮਤ ਦੀ ੨੩ ਪੋਹ ਹੈ ਨਾਨਕਸ਼ਾਹੀ ਦੀ ਨਹੀਂ ਇਸ ਲਈ ਨਾਨਕਸ਼ਾਹੀ ਕੈਲੰਡਰ
ਮੁਤਾਬਕ ੧ ਜਨਵਰੀ ੧੯ ਪੋਹ ਚਾਹੀਦੀ ਹੈ। ਇਸੇ ਤਰ੍ਹਾਂ ਸਾਰੀਆਂ ਤਰੀਕਾਂ ਵਿੱਚ ੪ ਤੋ ੭ ਦਿਨ ਦਾ ਫ਼ਰਕ
ਹੈ। ਪੁਰੇਵਾਲ ਕੈਲੰਡਰ ਨੂੰ ਫਿਰ ਸਹੀ ਮੰਨਿਆ ਜਾ ਸਕਦਾ ਹੈ ਜੇ ਇਹ ਮੰਨਿਆ ਜਾਵੇ ਕਿ ਸਾਰੇ ਗੁਰੂਆਂ
ਦੇ ਜਨਮ ੧੯੯੯ ਵਿੱਚ ਹੋਏ, ਗੁਰਗੱਦੀ ੧੯੯੯ ਵਿੱਚ ਮਿਲੀ ਤੇ ਜੋਤੀ ਜੋਤ ੧੯੯੯ ਵਿੱਚ ਸਮਾਏ। ਪਰ
ਅਜੇਹਾ ਨਹੀਂ ਹੈ ਇਸ ਲਈ ਇਹ ਕੈਲੰਡਰ ਬਿਲਕੁਲ ਗਲਤ ਹੈ। ਜੇ ਤਰੀਖਾਂ ਹੀ ਗਲਤ ਹੋ ਗਈਆਂ ਤਾਂ ਸਾਡਾ
ਇਤਿਹਾਸ ਮਿਥਿਹਾਸ ਬਣ ਕੇ ਰਹਿ ਜਾਵੇਗਾ। ਕਰਨਲ ਨਿਸ਼ਾਨ ਨੇ ਕਿਹਾ ਹੋਰਨਾਂ ਸਾਰੇ ਮੁੱਖ ਧਰਮਾਂ ਦੇ
ਕੈਲੰਡਰ ਚੰਦਰ ਸਾਲ ਮੁਤਬਕ ਹਨ ਇਸ ਲਈ ਗੁਰਪੁਰਬ ਚੰਦਰਸਾਲ ਮੁਤਾਬਕ ਮਨਾਉਣ ਵਿੱਚ ਕੁੱਝ ਵੀ ਗਲਤ
ਨਹੀਂ ਹੈ ਅਤੇ ਨਾ ਹੀ ਬਿਕ੍ਰਮੀ ਕੈਲੰਡਰ ਵਿੱਚ ਕੋਈ ਨੁਕਸ ਹੈ। ਇਸ ਵਿੱਚ ਵੀ ਹਰ ਸਾਲ ਵੈਸਾਖੀ ੧੩
ਅਪ੍ਰੈਲ ਅਤੇ ਮਾਘੀ ੧੩ ਜਨਵਰੀ ਨੂੰ ਹੀ ਆਉਂਦੀ ਹੈ। ਕਦੀ ਕਦੀ ਇੱਕ ਦਿਨ ਦੇ ਫ਼ਰਕ ਨਾਲ ੧੪ ਅਪ੍ਰੈਲ
ਨੂੰ ਆਉਂਦੀ ਹੈ। ਰੇਡੀਓ ਐਂਕਰ ਸ: ਕੁਲਦੀਪ ਸਿੰਘ ਨੇ ਕਿਹਾ ਕਿ ਆਉਣ ਵਾਲੇ ੧੦੦ ਸਾਲ ਵਿੱਚ ੨੦੨੯,
੨੦੪੮, ੨੧੦੫ ਦੇ ੩ ਸਾਲ ਐਸੇ ਆ ਰਹੇ ਹਨ ਕਿ ਉਨ੍ਹਾਂ ਵਿੱਚ ਪੋਹ ਦਾ ਮਹੀਨਾ ਹੀ ਨਹੀਂ ਆਉਂਦਾ ਤਾਂ
ਫਿਰ ਗੁਰਪੁਰਬ ਕਿਹੜੇ ਦਿਨ ਮਨਾਵਾਂਗੇ? ਕਰਨਲ ਨਿਸ਼ਾਨ ਨੇ ਕਿਹਾ ਇਹ ਪਹਿਲੀਵਾਰ ਨਹੀਂ ਹੋਣਾ ਐਸਾ
ਪਹਿਲਾਂ ਵੀ ਹੋ ਚੁੱਕਿਆ ਹੈ। ੧੩੩੪, ੧੩੯੯, ੧੫੪੦, ੧੬੮੧, ੧੮੨੨, ੧੯੬੩ ਵਿੱਚ ਵੀ ਪੋਹ ਦਾ ਮਹੀਨਾ
ਨਹੀਂ ਸੀ ਆਇਆ। ਸ: ਪੁਰੇਵਾਲ ਨੇ ਜੋ ੫੦੦ ਸਾਲਾ ਯੰਤਰੀ ਬਣਾਈ ਹੈ ਉਸ ਵਿੱਚ ਇਹ ਸਮੱਸਿਆ ਹੱਲ ਕੀਤੀ
ਹੈ ਉਸੇ ਤਰ੍ਹਾਂ ਅੱਗੇ ਵੀ ਹੋ ਜਾਵੇਗੀ। ਸ: ਕੁਲਦੀਪ ਸਿੰਘ ਨੇ ਪੁੱਛਿਆ ਕਿ ਦਸਮ ਗ੍ਰੰਥ ਦਾ ਜੋ
`ਸੰਬਤ ਸਤਰਹ ਸਹਸ ਭਣੀਜੈ।। ਅਰਧ ਸਹਸ ਫੁਨਿ ਤੀਨਿ ਕਹੀਜੈ।। ਭਾਦ੍ਰਵ ਸੁਦੀ ਅਸਟਮੀ ਰਵੀਵਾਰਾ।। `
ਦਾ ਹਵਾਲਾ ਦਿੱਤਾ ਜਾਂਦਾ ਹੈ। ਪਰ ਭਾਦੋਂ ਸੁਦੀ ਅਸਟਮੀ ਸੰਮਤ ੧੭੫੩ ਨੂੰ ਤਾਂ ਦਿਨ ਐਤਵਾਰ ਨਹੀਂ
ਬਲਕਿ ਮੰਗਲਵਾਰ ਸੀ। ਫਿਰ ਇਸ ਤੋਂ ਇਹ ਸ਼ੱਕ ਨਹੀਂ ਪੈਂਦਾ ਕਿ ਇਹ ਤਰੀਕ ਅੱਟੇਸੱਟੇ ਨਾਲ ਲਿਖੀ ਗਈ
ਹੈ। ਕਰਨਲ ਨਿਸ਼ਾਨ ਨੇ ਮੰਨਿਆ ਕਿ ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਸਾਡੇ ਪਾਸ ਅਸਲੀ ਰੂਪ ਵਿੱਚ
ਪਹੁੰਚਿਆ ਹੈ ਉਸ ਤਰ੍ਹਾਂ ਦਸਮ ਗ੍ਰੰਥ ਨਹੀਂ ਪਹੁੰਚਿਆ। ਇਹ ਗੁਰੂ ਗੋਬਿੰਦ ਸਿੰਘ ਜੀ ਤੋਂ ਪਿਛੋਂ
ਸੰਪਾਦਤ ਕੀਤਾ ਗਿਆ ਹੈ ਇਸ ਲਈ ਇਸ ਵਿੱਚ ਗਲਤੀ ਹੋ ਸਕਦੀ ਹੈ। ਸ: ਕੁਲਦੀਪ ਸਿੰਘ ਨੇ ਪੁਛਿਆ ਤੁਸੀਂ
ਪੁਰੇਵਾਲ ਵਾਲੇ ਕੈਲੰਡਰ ਨੂੰ ਗਲਤ ਤਾਂ ਦੱਸ ਰਹੇ ਹੋ ਪਰ ੨੦੦੯ ਵਿੱਚ ਸੋਧਾਂ ਕਰਕੇ ਜਿਹੜਾ ਕੈਲੰਡਰ
ਬਣਾਇਆ ਹੈ ਉਸ ਵਿੱਚ ਸਿਰਫ ਗੁਰਪੁਰਬਾਂ ਦੀਆਂ ਤਰੀਖਾਂ ਬਦਲੀਆਂ ਹਨ, ਬਾਕੀ ਦੀਆਂ ਤਰੀਖਾਂ ਤਾਂ
ਪੁਰੇਵਾਲ ਵਾਲੀਆਂ ਹੀ ਹਨ ਫਿਰ ਉਹ ਠੀਕ ਕਿਵੇਂ ਹੋ ਗਿਆ? ਜਵਾਬ ਵਿੱਚ ਕਰਨਲ ਨਿਸ਼ਾਨ ਨੇ ਕਿਹਾ ੨੦੦੩
ਅਤੇ ੨੦੦੯ ਵਾਲੇ ਦੋਵੇਂ ਕੈਲੰਡਰ ਹੀ ਗਲਤ ਹਨ। ਉਨ੍ਹਾਂ ਕਿਹਾ ਜੇ ਇੱਕ ਵਿਦਵਾਨ ਹੋਣ ਦੇ ਨਾਤੇ
ਤੁਸੀਂ ਵੀ ਇਸ ਨੂੰ ਗਲਤ ਮੰਨਦੇ ਹੋ, ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਇਸ ਦਾ ਵਿਰੋਧ ਕਰ ਰਿਹਾ ਹੈ।
ਵਿਦੇਸ਼ਾਂ ਦੇ ਸਾਰੇ ਸਿੱਖ ਇਸ ਦਾ ਵਿਰੋਧ ਕਰ ਰਹੇ ਹਨ, ਦਿੱਲੀ ਕਮੇਟੀ ਇਸ ਦਾ ਵਿਰੋਧ ਕਰ ਰਹੀ ਹੈ,
ਸ਼੍ਰੋਮਣੀ ਕਮੇਟੀ ਦਾ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ, ਅੰਤਰਿੰਗ ਕਮੇਟੀ ਮੈਂਬਰ ਕਰਨੈਲ ਸਿੰਘ
ਪੰਜੌਲੀ ਤੇ ਬੀਬੀ ਰਵਿੰਦਰ ਕੌਰ ਇਸ ਦਾ ਵਿਰੋਧ ਕਰ ਰਹੇ ਹਨ ਤਾਂ ਇਹ ਕੈਲੰਡਰ ਬਣਾਇਆ ਕਿਨ੍ਹਾਂ ਲਈ
ਗਿਆ ਹੈ? ਕਰਨਲ ਨਿਸ਼ਾਨ ਇਸ ਦਾ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕੇ। ਡਾ: ਰਮਿੰਦਰ ਸਿੰਘ ਕੰਗ ਨੇ
ਪੁੱਛਿਆ ਕਿ ਤਸੀਂ ਸ: ਪੁਰੇਵਾਲ ਦੇ ਕੈਲੰਡਰ ਨੂੰ ਗਲਤ ਤਾਂ ਦੱਸ ਰਹੇ ਹੋ ਪਰ ਕੀ ਤੁਸੀਂ ਆਪਣੇ ਵਲੋਂ
ਕੋਈ ਠੀਕ ਕੈਲੰਡਰ ਵੀ ਬਣਾਇਆ ਹੈ। ਕਰਨਲ ਨਿਸ਼ਾਨ ਨੇ ਕਿਹਾ ਜੇ ਉਨ੍ਹਾਂ ਨੂੰ ਹੁਕਮ ਹੋਇਆ ਤਾਂ ਜਰੂਰ
ਬਣਾਉਣਗੇ।
ਸ: ਪਾਲ ਸਿੰਘ ਪੁਰੇਵਾਲ ਨੇ ਕਿਹਾ ਕਰਨਲ ਸੁਰਜੀਤ ਸਿੰਘ ਨਿਸ਼ਾਨ, ਡਾ: ਅਨੁਰਾਗ ਸਿੰਘ ਤੇ ਸੰਤਾਂ ਨੂੰ
ਨਾ ਇਤਿਹਾਸ ਅਤੇ ਨਾ ਹੀ ਕੈਲੰਡਰ ਸਬੰਧੀ ਕੋਈ ਜਾਣਕਾਰੀ ਐ। ਪਿਛਲੇ ੧੨ ਸਾਲਾਂ ਤੋਂ ਉਹੀ ਗੱਲਾਂ ਵਾਰ
ਵਾਰ ਕਰ ਰਹੇ ਹਨ ਪਰ ਹੁਣ ਤੱਕ ਨਾ ਕੋਈ ਕੈਲੰਡਰ ਬਣਾ ਸਕੇ ਹਨ ਤੇ ਨਾ ਹੀ ਬਣਾ ਸਕਣਗੇ। ਇਨ੍ਹਾਂ ਦੀ
ਜਾਣਕਾਰੀ ਸਬੰਧੀ ਚਾਨਣਾ ਪਾਉਂਦਿਆਂ ਸ: ਪੁਰੇਵਾਲ ਨੇ ਦੱਸਿਆ ਕਿ ਇੱਕ ਮੀਟਿੰਗ ਵਿੱਚ ਡਾ: ਅਨੁਰਾਗ
ਸਿੰਘ ਉਨ੍ਹਾਂ ਨੂੰ ਕਹਿਣ ਲੱਗੇ ਪੁਰੇਵਾਲ ਸਾਹਿਬ ਤੁਸੀਂ ਦੀਵਾਲੀ ਦਾ ਨਾਮ ਹੀ ਬਦਲ ਕੇ ਬੰਦੀ ਛੋੜ
ਦਿਵਸ ਕਰ ਦਿੱਤਾ। ਬੰਦੀ ਛੋੜ ਦਿਵਸ ਦਾ ਤਾਂ ਇਤਿਹਾਸ ਵਿੱਚ ਕੋਈ ਜ਼ਿਕਰ ਹੀ ਨਹੀਂ ਹੈ। ਜਦੋਂ ਉਨ੍ਹਾਂ
ਨੂੰ ਦੱਸਿਆ ਗਿਆ ਕਿ ਇਸ ਦਾ ਜਿਕਰ ਗੁਰੂ ਕੀਆਂ ਸਾਖੀਆਂ ਵਿੱਚ ਹੈ ਤਾਂ ਉਨ੍ਹਾਂ ਆਪਣੇ ਝੋਲ੍ਹੇ `ਚੋਂ
ਗੁਰੂ ਕੀਆਂ ਸਾਖੀਆਂ ਪੁਸਤਕ ਕੱਢ ਕੇ ਫੜਾ ਦਿੱਤੀ ਤੇ ਕਹਿਣ ਲੱਗੇ ਕਿ ਇਸ ਵਿੱਚ ਤਾਂ ਗੁਰੂ
ਹਰਿਗੋਬਿੰਦ ਸਾਹਿਬ ਦਾ ਹੀ ਜ਼ਿਕਰ ਨਹੀਂ ਬੰਦੀ ਛੋੜ ਦਿਵਸ ਦਾ ਜ਼ਿਕਰ ਕਿਥੋਂ ਹੋਣਾ ਹੈ? ਸ: ਪੁਰੇਵਾਲ
ਨੇ ਕਿਹਾ ਕਿ ਜਦੋਂ ਉਨ੍ਹਾਂ ਤੋਂ ਪੁਸਤਕ ਫੜ ਕੇ ਵਿਖਾ ਦਿਤਾ ਕਿ ਆਹ ਗੁਰੂ ਹਰਿਗੋਬਿੰਦ ਸਾਹਿਬ ਜੀ
ਦਾ ਜ਼ਿਕਰ ਹੈ ਤਾਂ ਬਾਬਾ ਹਰੀ ਸਿੰਘ ਰੰਧਾਵਾ ਕਹਿਣ ਲੱਗੇ ਕਿ ਗੱਲ ਤਾਂ ਬੰਦੀ ਛੋੜ ਦਿਵਸ ਦੀ ਹੋ ਰਹੀ
ਸੀ ਉਹ ਵਿਖਾਓ ਕਿਥੇ ਹੈ? ਜਦੋਂ ਦੁਬਾਰਾ ਕੁੱਝ ਵਰਕੇ ਫਰੋਲ ਕੇ ਵਿਖਾਇਆ ਕਿ ਇਸ ਪਹਿਰੇ ਵਿੱਚ ਬੰਦੀ
ਛੋੜ ਦਿਵਸ ਦਾ ਜ਼ਿਕਰ ਹੈ ਤਾਂ ਰੰਧਾਵਾ ਜੀ ਕਹਿਣ ਲੱਗੇ ਹਾਂ ਹੈ ਤਾਂ ਸਹੀ। ਉਸ ਸਮੇਂ ਨਿਸ਼ਾਨ ਸਾਹਿਬ
ਵੀ ਕੋਲ ਹੀ ਬੈਠੇ ਸਨ। ਇਨ੍ਹਾਂ ਨੇ ਆਪਣੀ ਪਹਿਲੀ ਚਿੱਠੀ ਵਿੱਚ ਲਿਖਿਆ ਕਿ ਸਾਰੀਆਂ ਸੰਗਰਾਂਦਾਂ
ਅੰਗਰੇਜੀ ਮਹੀਨੇ ਦੀਆਂ ੧੩ ਨੂੰ ਕਰ ਦਿਓ। ਜਦੋਂ ਇਨ੍ਹਾਂ ਨੂੰ ਦੱਸਿਆ ਗਿਆ ਕਿ ਤੁਹਾਡੇ ਸਵਾਲ ਆਪਾ
ਵਿਰੋਧੀ ਹਨ। ਇੱਕ ਪਾਸੇ ਤਾਂ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਪਹਿਲੀ ਜਨਵਰੀ
ਨੂੰ ਕਰਨ ਲਈ ਕਹਿ ਰਹੇ ਹੋ ਜਿਹੜਾ ਨਾਨਕਸ਼ਾਹੀ ਕੈਲੰਡਰ ਮੁਤਾਬਕ ਹੈ ਤੇ ਦੂਸਰੇ ਪਾਸੇ ਸੰਗ੍ਰਾਂਦਾਂ
ਗੈਰੇਗੋਰੀਅਨ ਕੈਲੰਡਰ ਮੁਤਾਬਕ ਨਿਸਚਤ ਕਰਨ ਲਈ ਕਹਿ ਰਹੇ ਹੋ। ਦੂਸਰੀ ਚਿੱਠੀ ਵਿੱਚ ਕਹਿਣ ਲੱਗੇ ਕਿ
ਫਿਰ ਵੈਸਾਖੀ ੧੦ ਅਪ੍ਰੈਲ ਦੀ ਕਰ ਦੇਵੋ। ਇਨ੍ਹਾਂ ਨੂੰ ਦੱਸਿਆ ਗਿਆ ਕਿ ਇਹ ਵੀ ਗਲਤ ਹੈ ਕਿ ੧੯੯੯
ਨੂੰ ਬੇਸ ਮੰਨ ਕੇ ਵੈਸਾਖੀ ੧੦ ਅਪ੍ਰੈਲ ਦੀ ਨਹੀਂ ੯ ਅਪ੍ਰੈਲ ਦੀ ਬਣਦੀ ਹੈ ਜੇ ੧੪੬੯ ਨੂੰ ਬੇਸ
ਮੰਨਣਾ ਹੈ ਤਾਂ ੨੭ ਮਾਰਚ ਕਰਨਾ ਪਏਗਾ। ਕੀ ਇਹ ਮੰਨ ਲਵੋਗੇ? ਸ: ਪੁਰੇਵਾਲ ਨੇ ਕਿਹਾ ਕਿ ਇਨ੍ਹਾਂ
ਦੀਆਂ ਚਿਠੀਆਂ ਮੁਤਾਬਕ ਇਹ ਉਸ ਵੇਲੇ ਸਗ੍ਰਾਂਦ ਬਦਲਣ ਲਈ ਤਿਆਰ ਸਨ ਪਰ ਅੱਜ ਰੌਲਾ ਪਾ ਰਹੇ ਹਨ ਕਿ
ਸੰਗ੍ਰਾਂਦ ਕੁਦਰਤੀ ਨਿਯਮਾਂ ਮੁਤਾਬਕ ਹੈ ਇਹ ਬਦਲੀ ਨਹੀਂ ਜਾ ਸਕਦੀ। ਸਾਰੇ ਪੰਡਤ ਅਤੇ ਵਿਗਿਆਨੀ ਇਹ
ਗੱਲ ਮੰਨ ਰਹੇ ਹਨ ਕਿ ਬਿਕ੍ਰਮੀ ਕੈਲੰਡਰ ਰੁੱਤਾਂ ਮੁਤਾਬਕ ਨਹੀਂ ਹਨ ਤੇ ਹੁਣ ਤੱਕ ੨੪ ਦਿਨ ਦਾ ਫਰਕ
ਪੈ ਚੁੱਕਾ ਹੈ। ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਵੈਸਾਖੀ ੧੧ ਅਪ੍ਰੈਲ ਨੂੰ ਸੀ, ਮੇਰੇ ਪਾਸ ੧੮੭੮
ਦੀ ਇੱਕ ਉਰਦੂ ਦੀ ਯੰਤਰੀ ਪਈ ਜਿਸ ਵਿੱਚ ਵੈਸਾਖੀ ੧੧ ਅਪ੍ਰੈਲ ਦੀ ਹੈ, ਫਿਰ ੧੩ ਅਪ੍ਰੈਲ, ੧੯੯੯
ਵਿੱਚ ੧੪ ਅਪ੍ਰੈਲ, ਹੁਣ ਕਦੀ ੧੩ ਤੇ ਕਦੀ ੧੪ ਅਪ੍ਰੈਲ, ੨੧੦੦ ਵਿੱਚ ੧੫ ਅਪ੍ਰੈਲ, ੨੧੯੯ ਵਿੱਚ ੧੬
ਅਪ੍ਰੈਲ, ੨੯੯੯ ਵਿੱਚ ੨੭ ਅਪ੍ਰੈਲ ਅਤੇ ੧੩੦੦ ਸਾਲ ਪਿਛੋਂ ਅਕਤੂਬਰ ਵਿੱਚ ਆਵੇਗੀ। ਇਸ ਤਰ੍ਹਾਂ
ਰੁਤਾਂ ਨਾਲੋਂ ਬਿਕ੍ਰਮੀ ਸੰਮਤ ਦਾ ਸਬੰਧ ਪੂਰੀ ਤਰ੍ਹਾਂ ਟੁੱਟ ਜਾਵੇਗਾ ਜਦੋਂ ਕਿ ਗੁਰਬਾਣੀ ਵਿੱਚ
ਵਰਤੇ ਗਏ ਮਹੀਨਿਆਂ ਦਾ ਸਬੰਧ ਰੁੱਤਾਂ ਨਾਲ ਹੈ। ਨਾਨਕਸ਼ਾਹੀ ਕੈਲੰਡਰ ਵਿੱਚ ਮਹੀਨਿਆਂ ਦਾ ਸਬੰਧ ਕਦੀ
ਵੀ ਰੁਤਾਂ ਨਾਲੋਂ ਨਹੀਂ ਟੁੱਟੇਗਾ। ਇਨ੍ਹਾਂ ਨੂੰ ਇਸ ਗੱਲ ਦੀ ਕੋਈ ਸੋਝੀ ਨਹੀਂ ਤੇ ਐਵੇਂ ਹੀ ਰੱਟ
ਲਾ ਰੱਖੀ ਹੈ ਕਿ ਬਿਕ੍ਰਮੀ ਯੰਤਰੀ ਵਿੱਚ ਕੋਈ ਗਲਤੀ ਨਹੀਂ ਹੈ, ਤੇ ਨਾਨਕਸ਼ਾਹੀ ਕੈਲੰਡਰ ਗਲਤ ਹੈ।
ਉਨ੍ਹਾਂ ਕਿਹਾ ਕਿ ਨਾਨਕਸ਼ਾਹੀ ਕੈਲੰਡਰ ਵਾਲੇ ਲੇਖ ਵਿੱਚ ਸਾਫ ਤੌਰ ਤੇ ਲਿਖਿਆ ਹੈ ਕਿ ੧੯੯੯ ਵਿੱਚ
ਗੁਰਪੁਰਬਾਂ ਦੀਆਂ ਤਰੀਖਾਂ ਨਾਨਕਸ਼ਾਹੀ ਕੈਲੰਡਰ ਵਿੱਚ ਬਦਲ ਦਿਤੀਆਂ ਗਈਆਂ ਹਨ ਤੇ ਇਹ ਤਰੀਖਾਂ
ਅੰਗਰੇਜੀ ਮਹੀਨਿਆਂ ਦੀਆਂ ਨਹੀਂ ਪ੍ਰੀਵਿਸ਼ਟਿਆਂ ਮੁਤਾਬਕ ਰੱਖੀਆਂ ਗਈਆਂ ਹਨ। ਇਸ ਮੁਤਾਬਕ ਗੁਰੂ
ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ੫ ਜਨਵਰੀ ਨਹੀਂ ੨੩ ਪੋਹ ਰੱਖਿਆ ਗਿਆ ਹੈ ਜੋ ਹਰ ਸਾਲ ੫
ਜਨਵਰੀ ਨੂੰ ਹੀ ਆਵੇਗਾ। ਉਨ੍ਹਾਂ ਕਿਹਾ ਇਹ ਜਿਹੜਾ ਕਹਿ ਰਹੇ ਹਨ ਕਿ ਬਿਕ੍ਰਮੀ ਯੰਤਰੀ ਵਿੱਚ ਕੋਈ
ਗਲਤੀ ਨਹੀਂ ਹੈ। ਇਨ੍ਹਾਂ ਨੂੰ ਇਹ ਨਹੀਂ ਪਤਾ ਕਿ ਅਗਲੇ ਸਾਲ ਭਾਦੋਂ ਦੇ ਦੋ ਮਹੀਨੇ ਆ ਰਹੇ ਹਨ। ਇਸ
ਲਈ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਭਾਦੋਂ ਸੁਦੀ ੧ ਦੋ ਵਾਰ ਆਵੇਗੀ। ਪਹਿਲੇ
ਮਹੀਨੇ ਦੀ ਭਾਦੋਂ ਸੁਦੀ ੧ ਨੂੰ ਗੁਰਪੁਰਬ ਨਹੀਂ ਮਨਾਇਆ ਜਾਵੇਗਾ ਕਿਉਂਕਿ ਪੰਡਤਾਂ ਅਨੁਸਾਰ ਇਹ
ਮਲਮਾਸ ਦਾ ਮਹੀਨਾ ਹੈ ਜੋ ਕਿ ਮਾੜਾ ਹੈ। ਇਸ ਲਈ ਗੁਰਪੁਰਬ ਮਨਉਣ ਲਈ ਇੱਕ ਮਹੀਨਾ ਉਡੀਕ ਕੇ ਮਨਾਉਣਾ
ਪਏਗਾ। ਪੁਰੇਵਾਲ ਨੇ ਪੁਛਿਆ ਕਿ ਕੀ ਇਹ ਗੁਰਮਤ ਹੈ। ਇਤਿਹਾਸਕ ਦਿਹਾੜੇ ਨਿਸਚਤ ਕਰਨ ਲਈ ਉਨ੍ਹਾਂ ੩੪
ਇਤਿਹਾਸਕ ਹਵਾਲੇ ਇਕੱਤਰ ਕੀਤੇ ਹਨ। ਇਨ੍ਹਾਂ ਨੇ ਨਾ ਇਹ ਪੁਸਤਕਾਂ ਪੜ੍ਹੀਆਂ ਹਨ ਅਤੇ ਨਾਂ ਹੀ
ਇਨ੍ਹਾਂ ਵਾਰੇ ਕੁੱਝ ਪਤਾ ਹੈ ਐਵੇਂ ਹੀ ਕਹੀ ਜਾ ਰਹੇ ਹਨ ਕਿ ਪੁਰੇਵਾਲ ਨੇ ਇਤਿਹਾਸਕ ਤਰੀਖਾਂ ਬਦਲ
ਦਿਤੀਆਂ ਹਨ।
(09/02/11)
ਰਾਜਿੰਦਰ ਸਿੰਘ (ਸ਼੍ਰੋਮਣੀ ਖਾਲਸਾ ਪੰਚਾਇਤ)
ੴਸਤਿਗੁਰਪ੍ਰਸਾਦਿ ॥
ਸਿੱਖ ਮਾਰਗ ਦੇ ਸਤਿਕਾਰਤ ਪਾਠਕੋ!
ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥
ਮੈਂ ਸਿੱਖ ਮਾਰਗ ਦਾ ਇੱਕ ਪਾਠਕ ਹੋਣ ਨਾਤੇ, ਇਸ ਵਿਚਲੇ ਚਿੱਠੀਆਂ ਵਾਲੇ ਭਾਗ ਨੂੰ ਵੀ
ਅਕਸਰ ਪੜ੍ਹਦਾ ਰਹਿੰਦਾ ਹਾਂ ਅਤੇ ਇਸ ਵਿੱਚ ਚਲੱਣ ਵਾਲੇ ਸੰਵਾਦਾਂ ਰਾਹੀ ਅਕਸਰ ਬਹੁਤ ਗਿਆਨ ਵੀ
ਪ੍ਰਾਪਤ ਕੀਤਾ ਹੈ ਪਰ ਮੈਂ ਅੱਜ ਤੱਕ ਕਿਸੇ ਮੁੱਦੇ ਉਤੇ ਵੀ ਐਸੇ ਕਿਸੇ ਸੰਵਾਦ ਵਿੱਚ ਹਿੱਸਾ ਨਹੀਂ
ਲਿਆ। ਇਸ ਦਾ ਮੂਲ ਕਾਰਨ ਇਹ ਹੈ ਕਿ ਮੈਂ ਅਕਸਰ ਇਨ੍ਹਾਂ ਸੰਵਾਦਾਂ ਨੂੰ ਵਿਵਾਦਾਂ ਵਿੱਚ ਬਦਲਦੇ
ਵੇਖਿਆ ਹੈ। ਜਿਥੇ ਵੀ ਗੱਲ ਸਾਡੀ ਆਪਣੀ ਨਿਜੀ ਸੋਚ ਤੋਂ ਬਾਹਰ ਜਾਵੇ, ਅਸੀਂ ਫੌਰਨ, ਆਪਣੀ ਹੀ ਗੱਲ
ਨੂੰ ਠੀਕ ਸਾਬਤ ਕਰਨ ਲਈ, ਉਸ ਸੰਵਾਦ ਨੂੰ ਵਿਵਾਦ ਬਣਾ ਦੇਂਦੇ ਹਾਂ ਅਤੇ ਵਿਵਾਦ ਵਿੱਚੋਂ ਨਾ ਤਾਂ
ਕਦੇ ਗਿਆਨ ਪਰਗੱਟ ਹੁੰਦਾ ਹੈ ਅਤੇ ਨਾ ਹੀ ਵਿਵਾਦ ਵਿੱਚੋਂ ਕਦੇ ਕਿਸੇ ਮੁੱਦੇ ਦਾ ਹਲ ਨਿੱਕਲਦਾ ਹੈ,
ਇਸ ਵਿੱਚੋਂ ਸਦਾ ਕੁੜਿਤਣ ਹੀ ਨਿਕਲਦੀ ਹੈ।
ਪਿਛਲੇ ਕੁੱਝ ਦਿਨਾ ਤੋਂ ਵੀਰ ਗੁਰਿੰਦਰ ਸਿੰਘ ਕੋਟਕਪੂਰਾ, ਕਿਰਪਾਲ ਸਿੰਘ ਬਠਿੰਡਾ ਅਤੇ ਮਨਜੀਤ ਸਿੰਘ
ਮੋਹਾਲੀ ਵਿੱਚਕਾਰ ਵੀ ਸਪੋਕਸਮੈਨ ਅਖਬਾਰ ਨੂੰ ਲੈਕੇ ਇੱਕ ਵਿਵਾਦ ਚਲ ਰਿਹਾ ਹੈ। ਭਾਵੇਂ ਮੈਂ ਇਸ
ਵਿਵਾਦ ਦਾ ਹਿੱਸਾ ਤਾਂ ਨਹੀਂ ਬਨਣਾ ਚਾਹੁੰਦਾ ਪਰ ਇੱਕ ਵਿਸ਼ੇਸ਼ ਨੁਕਤੇ ਤੇ ਆਪਣੇ ਵਿਚਾਰ ਜਰੂਰ ਦੇਣਾ
ਚਾਹੁੰਦਾ ਹਾਂ।
ਵੀਰ ਗੁਰਿੰਦਰ ਸਿੰਘ ਕੋਟਕਪੂਰਾ ਵਲੋਂ ਸਪੋਕਸਮੈਨ ਅਖਬਾਰ ਵਲੋਂ, ਪੰਥ ਪ੍ਰਤੀ ਨਿਭਾਈਆਂ ਗਈਆਂ
ਸੇਵਾਵਾਂ, ਵਿਸ਼ੇਸ਼ ਤੌਰ ਤੇ ਬਚਿਤ੍ਰ ਨਾਟਕ ਪ੍ਰਤੀ ਜਾਗਰੂਕਤਾ ਪੈਦਾ ਕਰਨ ਬਾਰੇ, ‘ਹਾਂ ਪੱਖੀ` ਦ੍ਰਿੜ
ਸਟੈਂਡ ਲਿਆ ਜਾ ਰਿਹਾ ਹੈ। ਮੈਨੂੰ ਇਹ ਮੰਨਣ ਅਤੇ ਕਹਿਣ ਵਿੱਚ ਰੱਤੀ ਭਰ ਵੀ ਸੰਕੋਚ ਨਹੀਂ ਕਿ ਵੀਰ
ਗੁਰਿੰਦਰ ਸਿੰਘ ਦਾ, ਇਸ ਵਿਸ਼ੇ ਦੀ ਸੀਮਾਂ ਤੱਕ, ਇਹ ਸਟੈਂਡ ਬਿਲਕੁਲ ਯੋਗ ਅਤੇ ਠੀਕ ਹੈ।
ਇਥੇ ਇੱਕ ਸੁਆਲ ਸਾਡੇ ਸਾਹਮਣੇ ਆਉਂਦਾ ਹੈ ਕਿ ਅਸੀਂ ਇਸ ਬਚਿਤ੍ਰ ਨਾਟਕ (ਅਖੌਤੀ ਦਸਮ ਗ੍ਰੰਥ) ਦਾ
ਵਿਰੋਧ ਕਿਉਂ ਕਰ ਰਹੇ ਹਾਂ? ਮੈਂ ਆਪ ਹੀ ਜੁਆਬ ਦੇਣ ਦੀ ਗੁਸਤਾਖ਼ੀ ਵੀ ਕਰ ਰਿਹਾ ਹਾਂ, “ਕਿਉਂਕਿ ਇਹ
ਇੱਕ ਗੈਰ ਸਿਧਾਤਕ ਕਿਤਾਬ ਹੈ।”
“ਪਰ ਹੋਰ ਵੀ ਤਾਂ ਬਹੁਤ ਕਿਤਾਬਾਂ ਹਨ, ਜਿਵੇ ਦੁਸਰੀਆਂ ਕੌਮਾ ਦੇ ਧਰਮ ਗ੍ਰੰਥ, ਜੋ ਗੁਰਮਤਿ
ਵਿਚਾਰਧਾਰਾ ਅਨੁਸਾਰ ਗੈਰਸਿਧਾਂਤਕ ਹਨ, ਅਸੀਂ ਉਨ੍ਹਾਂ ਦਾ ਵਿਰੋਧ ਕਿਉਂ ਨਹੀ ਕਰਦੇ?”
ਜੁਆਬ ਹੋਵੇਗਾ, “ਕਿਉਂਕਿ ਉਨ੍ਹਾਂ ਨਾਲ ਸਾਡਾ ਕੋਈ ਸੰਬਧ ਜਾਂ ਸਰੋਕਾਰ ਨਹੀਂ। ਕਿਉਂ ਕਿ ਬਚਿੱਤ੍ਰ
ਨਾਟਕ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ, ਇੱਕ ਸ਼ਰੀਕ ਦੇ ਤੌਰ ਤੇ ਉਭਾਰਿਆ ਜਾ ਰਿਹਾ ਹੈ, ਇਸ
ਕਰਕੇ ਅਸੀਂ ਇਸ ਦਾ ਵਿਰੋਧ ਕਰਦੇ ਹਾਂ।”
ਇਸ ਤੋਂ ਇੱਕ ਗੱਲ ਤਾਂ ਸਪੱਸ਼ਟ ਹੈ ਕਿ ਕਿਉਂਕਿ ਸਾਡੀ ਵਫਾਦਾਰੀ ਗੁਰੂ ਗ੍ਰੰਥ ਸਾਹਿਬ ਨਾਲ ਹੈ,
ਇਸ ਕਰਕੇ ਹੀ ਅਸੀਂ ਬਚਿਤ੍ਰ ਨਾਟਕ ਦਾ ਵਿਰੋਧ ਕਰਦੇ ਹਾਂ। ਇਹ ਵਫਾਦਾਰੀ ਹੈ ਵੀ ਬਹੁਤ ਜ਼ਰੂਰੀ,
ਕਿਉਂਕਿ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਹੀ ਸਾਡੇ ਗੁਰੂ ਹਨ ਅਤੇ ਸਿੱਖੀ ਦਾ ਅਧਾਰ ਹਨ। ਜੇ
ਗੁਰੂ ਗ੍ਰੰਥ ਸਾਹਿਬ ਹਨ ਤਾਂ ਸਿੱਖੀ ਹੈ ਅਤੇ ਜੇ ਗੁਰੂ ਗ੍ਰੰਥ ਸਾਹਿਬ ਨਹੀਂ ਤਾਂ ਸਿੱਖੀ ਦੀ ਗੱਲ
ਕਰਨਾ ਵੀ ਮਜ਼ਾਕ ਹੈ। ਇਸੇ ਕਰਕੇ ਸਿੱਖੀ ਦੇ ਦੁਸ਼ਮਨ ਕਿਸੇ ਵੀ ਹੀਲੇ ਸਿੱਖ ਨੂੰ ਗੁਰੂ ਗ੍ਰੰਥ ਸਾਹਿਬ
ਨਾਲੋਂ ਤੋੜਨਾ ਚਾਹੁੰਦੇ ਹਨ।
ਪਿਛਲੇ ਸਮੇਂ ਵਿੱਚ ਇਸ ਮਹਾਨ ਕਾਰਜ ਵਿੱਚ ਜੋ ਯੋਗਦਾਨ ਸਪੋਕਸਮੈਨ ਅਖਬਾਰ ਦੇ ਸੰਪਾਦਕ ਜੋਗਿੰਦਰ
ਸਿੰਘ ਨੇ ਪਾਇਆ ਹੈ ਉਸ ਨੇ ਤਾਂ ਦੁਸ਼ਮਨਾਂ ਦੀਆਂ ਸਾਰੀਆਂ ਚਾਲਾਂ ਨੂੰ ਪਿੱਛੇ ਛੱਡ ਦਿੱਤਾ। ਇਸ ਨੇ
ਤਾਂ ਗੁਰੂ ਗ੍ਰੰਥ ਸਾਹਿਬ ਦੀ ਪ੍ਰਮਾਣਿਕਤਾ ਅਤੇ ਸਾਰਥਿਕਤਾ ਉਤੇ ਹੀ ਸੁਆਲੀਆ ਨਿਸ਼ਾਨ ਲਗਾ ਦਿੱਤਾ
ਹੈ। ਜੋਗਿੰਦਰ ਸਿੰਘ ਅਨੁਸਾਰ, ਨਾ ਤਾਂ ਨਾਨਕ ਗੁਰੂ ਸਨ (ਬਲਕਿ ਕੇਵਲ ਬਾਬਾ ਨਾਨਕ ਸਨ) ਅਤੇ ਨਾ ਹੀ
ਉਨ੍ਹਾਂ ਅੱਗੋਂ ਕਿਸੇ ਨੂੰ ਗੁਰਗੱਦੀ ਦਿੱਤੀ, ਫਿਰ ਪੰਚਮ ਪਾਤਸ਼ਾਹ ਅਰਜਨ ਸਾਹਿਬ ਤਾਂ ਗੁਰੂ ਹੀ ਨਾ
ਹੋਏ। ਫਿਰ ਉਨ੍ਹਾਂ ਦੁਆਰਾ ਤਿਆਰ ਕਰਾਏ ਗ੍ਰੰਥ ਦੀ ਕੀ ਮਹੱਤਤਾ ਹੋਈ? ਜੇ ਅੱਗੋਂ ਗੱਦੀ ਹੀ ਨਹੀਂ
ਚੱਲੀ ਤਾਂ ਗ੍ਰੰਥ ਸਾਹਿਬ ਨੂੰ ਗੁਰਗੱਦੀ ਤੇ ਕਿਸ ਸੁਭਾਏਮਾਨ ਕੀਤਾ? ਉਸ ਅਨੁਸਾਰ ਗੁਰੂ ਗ੍ਰੰਥ
ਸਾਹਿਬ ਵਿੱਚ ਤਾਂ ਉਹ ਸ਼ਬਦ ਹੀ ਨਹੀਂ ਜੋ ਨਾਨਕ ਦਾ ਗੁਰੂ ਸੀ। ਉਸ ਨੂੰ ਕੇਵਲ ਜੋਗਿੰਦਰ ਸਿੰਘ ਨੇ
ਸੁਣਿਆ ਅਤੇ ਸਮਝਿਆ ਹੈ ਕਿਉਂਕਿ ਉਹ ਭਾਸ਼ਾ ਤਾਂ ਕੇਵਲ ਜੋਗਿੰਦਰ ਸਿੰਘ ਹੀ ਜਾਣਦਾ ਹੈ। ਫਿਰ ਜੋਗਿੰਦਰ
ਸਿੰਘ ਗੁਰੂ ਨਾਨਕ ਪਾਤਿਸ਼ਾਹ ਦੀ ਕਿਹੜੀ ਪੋਥੀ ਦੀ ਖੋਜ ਕਰ ਰਿਹਾ ਹੈ? ਜਿਹੜੀ ਕੇਵਲ ਜੋਗਿੰਦਰ ਸਿੰਘ
ਨੂੰ ਪਤਾ ਹੈ ਅਤੇ ਫਿਰ ਵੀ ਉਹ ਚਾਰ ਕਰੋੜ ਰੁਪਏ ਨਾਲ ਹੀ ਲਿਆਈ ਜਾਣੀ ਹੈ।
ਬਚਿਤ੍ਰ ਨਾਟਕ ਦਾ ਵਿਰੋਧ ਤਾਂ ਸਿੱਖਾਂ ਲਈ ਕੇਵਲ ਇਸ ਵਾਸਤੇ ਸਾਰਥਕ ਹੈ ਕਿਉਂਕਿ ਸਿੱਖ ਦੀ ਪੂਰਨ
ਵਫਾਦਾਰੀ ਗੁਰੂ ਗ੍ਰੰਥ ਸਾਹਿਬ ਨਾਲ ਹੈ, ਜੇ ਗੁਰੂ ਗ੍ਰੰਥ ਸਾਹਿਬ ਤੇ ਉਸ ਤੋਂ ਵੱਡਾ ਹਮਲਾ ਕਰਨਾ ਹੈ
ਤਾਂ ਉਸ ਵਿਰੋਧ ਦੀ ਜਾਂ ਉਸ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੀ ਸਿੱਖ ਕੌਮ ਵਾਸਤੇ ਕੀ ਮਹੱਤਤਾ ਰਹਿ
ਗਈ?
ਕਈ ਭੋਲੇ ਵੀਰ ਸਮਝਦੇ ਹਨ ਕਿ ਸਪੋਕਸਮੈਨ ਅਖਬਾਰ ਪੰਥਕ ਮੀਡੀਆ ਹੈ, ਇਹ ਉਨ੍ਹਾਂ ਪੰਥਕ ਮੁੱਦਿਆਂ ਨੂੰ
ਉਭਾਰਦਾ ਹੈ, ਜੋ ਹੋਰ ਅਖਬਾਰ ਨਹੀਂ ਉਭਾਰਦੇ। ਉਨ੍ਹਾਂ ਦੀ ਗੱਲ ਸ਼ਾਇਦ ਕੁੱਝ ਹੱਦ ਤੱਕ ਠੀਕ ਵੀ
ਹੋਵੇ, ਹਾਲਾਂਕਿ ਸਚਾਈ ਇਹ ਹੈ ਕਿ ਉਹ ਸਿੱਖ ਮਾਨਸਿਕਤਾ ਨੂੰ ਚੰਗੀ ਤਰ੍ਹਾਂ ਸਮਝ ਚੁਕਾ ਹੈ ਅਤੇ ਐਸੇ
ਮੁੱਦੇ ਨੂੰ ਰੌਚਕ (sensational)
ਰੂਪ ਵਿੱਚ ਪੇਸ਼ ਕਰਕੇ ਸਿੱਖਾਂ ਵਿੱਚ ਆਪਣੀ ਅਖਬਾਰ ਨੂੰ ਵਧੇਰੇ ਪ੍ਰਮਾਣਿਕ ਬਨਾਉਣਾ ਚਾਹੁੰਦਾ ਹੈ
ਅਤੇ ਉਨ੍ਹਾਂ ਭੋਲੇ ਵੀਰਾਂ ਦੇ ਬੈਂਕ ਬੈਲੇਸ ਦਾ ਭਾਰ ਘੱਟ ਕਰਨਾ ਚਾਹੁੰਦਾ ਹੈ। ਚਲੋ ਜੇ ਇਹ ਮੰਨ ਵੀ
ਲਿਆ ਜਾਵੇ ਤਾਂ ਹਰ ਚੀਜ਼ ਦੀ ਕੋਈ ਕੀਮਤ ਹੁੰਦੀ ਹੈ, ਅਸੀਂ ਇਸ ਮੀਡੀਏ ਦੀ ਕੀ ਕੀਮਤ ਦੇਣਾ ਚਾਹੁੰਦੇ
ਹਾਂ? ਕੀ ਗੁਰੂ ਗ੍ਰੰਥ ਸਾਹਿਬ? ਕਿਉਂਕਿ ਜੋਗਿੰਦਰ ਸਿੰਘ ਤਾਂ ਇਹੀ ਕੀਮਤ ਵਸੂਲ ਰਿਹਾ ਹੈ।
ਜੋ ਇਹ ਕੀਮਤ ਦੇਕੇ ਇਸ (ਪੰਥਕ?) ਮੀਡੀਏ ਦੀ ਸੰਭਾਲ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਇਹ ਮੀਡੀਆ
ਮੁਬਾਰਕ ਹੋਵੇ ਪਰ ਉਹ ਆਪਣੇ ਅੰਦਰ ਝਾਤੀ ਮਾਰ ਕੇ ਵੇਖ ਲੈਣ ਕਿ ਕਿਤੇ ਉਹ ਗੁਰੂ ਗ੍ਰੰਥ ਸਾਹਿਬ ਨੂੰ
ਬੇਦਾਵਾ ਤਾਂ ਨਹੀਂ ਦੇਈ ਬੈਠੇ?
ਸ. ਗੁਰਿੰਦਰ ਸਿੰਘ ਕੋਟਕਪੂਰਾ ਜੀ ਦੀ ਆਪਣੇ ਮਾਲਕ
(employer) ਪ੍ਰਤੀ ਵਫਾਦਾਰੀ ਸਲਾਘਾਯੋਗ
ਹੈ ਪਰ ਕੀ ਇਹ ਵਫਾਦਾਰੀ ਗੁਰੂ ਤੋਂ ਵਧੇਰੇ ਮਹੱਤਵਪੂਰਨ ਹੈ, ਇਸ ਦਾ ਫੈਸਲਾ ਸ. ਗੁਰਿੰਦਰ ਸਿੰਘ
ਕੋਟਕਪੂਰਾ ਨੇ ਆਪ ਕਰਨਾ ਹੈ।
ਜਿਵੇਂ ਮੈਂ ਉਪਰ ਲਿਖ ਚੁੱਕਾ ਹਾਂ ਮੈਂ ਵਿਵਾਦ ਵਿੱਚ ਵਿਸ਼ਵਾਸ ਨਹੀਂ ਰਖਦਾ। ਵਿਸ਼ਾ ਇਤਨਾ
ਮਹੱਤਵਪੂਰਨ ਸੀ ਮੈਂ ਆਪਣੇ ਵਿਚਾਰਾਂ ਦੇ ਵੇਗ ਨੂੰ ਰੋਕ ਨਹੀਂ ਸਕਿਆ। ਜਿਸ ਨੂੰ ਠੀਕ ਲੱਗੇ, ਪ੍ਰਵਾਨ
ਕਰ ਲੈਣਾ। ਭੈੜਾ ਲੱਗੇ, ਕਿਸੇ ਦੀ ਭਾਵਨਾ ਨੂੰ ਠੇਸ ਲੱਗੇ, ਬੇਸ਼ਕ ਅਪਣੇ ਮਨ ਦੀ ਭੜਾਸ ਕੱਢ ਲੈਣਾ।
ਮੈਂ ਜੋ ਬੇਨਤੀ ਕਰਨੀ ਸੀ, ਕਰ ਦਿੱਤੀ ਹੈ, ਹੋਰ ਕਿਸੇ ਵਿਵਾਦ ਦਾ ਜੁਆਬ ਨਹੀਂ ਦੇਵਾਂਗਾ।
ਗੁਰੂ ਗ੍ਰੰਥ ਸਾਹਿਬ ਦੇ ਦਰ ਦਾ ਕੂਕਰ:
ਰਾਜਿੰਦਰ ਸਿੰਘ (ਸ਼੍ਰੋਮਣੀ ਖਾਲਸਾ ਪੰਚਾਇਤ)
(09/02/11)
ਅਮਰ ਜੀਤ ਸਿੰਘ ਚੰਦੀ
ੴ
ਸਤਿ ਗੁਰ ਪ੍ਰਸਾਦਿ
ਵਾਹ-ਵਾਹ ਤਮਾਸ਼ਾ ਪੈਸੇ ਦਾ
ਅਜੇ ਮਹੀਨਾ ਹੀ ਹੋਇਆ ਹੈ, ਮੱਕੜ ਜੀ ਦਾ ਬਿਆਨ ਆਇਆ ਸੀ ਕਿ, ਸ਼੍ਰੋਮਣੀ ਕਮੇਟੀ ਕੋਲ,
1984 ਦੇ ਸਿੱਖ ਕਤਲੇਆਮ ਦੀਆਂ ਪੀੜਤ ਵਿਧਵਾਵਾਂ ਦੀ ਮਦਦ ਕਰਨ ਲਈ, ਪੈਸੇ ਹੀ ਨਹੀਂ ਹਨ। ਇਕ ਮਹੀਨਾ
ਮਗਰੋਂ ਹੀ ਖਬਰ ਆਈ ਹੈ ਕਿ ਮੱਕੜ ਜੀ ਦਾ ਪੁਰਾਣੇ ਦਫਤਰ ਨਾਲ ਕੰਮ ਨਹੀਂ ਚਲ ਰਿਹਾ, ਇਸ ਕਰ ਕੇ
ਉਨ੍ਹਾਂ ਲਈ ਦਰਬਾਰ ਸਾਹਿਬ ਸਮੂਹ ਵਿਚ ਇਕ ਨਵਾਂ ਦਫਤਰ ਤਿਆਰ ਕੀਤਾ ਗਿਆ ਹੈ। ਜਾਣੇ ਉਸ ਨਵੇਂ ਬਣੇ
ਅਤੇ ਸ਼ੰਗਾਰੇ ਜਾ ਰਹੇ ਦਫਤਰ ਵਿਚ, ਕਿੰਨੇ ਘੱਪਲੇ ਹੋਏ ਅਤੇ ਹੋ ਰਹੇ ਹੋਣਗੇ ? ਇਸ ਬਾਰੇ ਤਾਂ
ਵਿਸਤਰਤ ਜਾਣਕਾਰੀ ਨਹੀਂ ਮਿਲ ਸਕੀ, ਪਰ ਕੁਝ ਧੂਆਂ ਉਨ੍ਹਾਂ ਦੇ ਨਵੇਂ ਦਫਤਰ ਵਿਚੋਂ ਜ਼ਰੂਰ ਨਿਕਲਿਆ
ਹੈ, ਜਿਸ ਦੀ ਜੜ੍ਹ ਵਿਚ ਪ੍ਰਧਾਨ ਜੀ ਦੇ ਦਫਤਰ ਦਾ ਫਰਨੀਚਰ ਹੈ। ਪਤਾ ਲੱਗਾ ਹੈ ਕਿ ਮੱਕੜ ਸਾਹਿਬ ਦੇ
ਦਫਤਰ ਲਈ 65 ਲੱਖ ਰੁਪਏ ਦਾ ਫਰਨੀਚਰ ਖਰੀਦਿਆ ਗਿਆ ਹੈ। ਕਹਿਣ ਵਾਲੇ ਕਹਿੰਦੇ ਹਨ ਕਿ ਇਹੀ ਫਰਨੀਚਰ,
ਬਾਜ਼ਾਰ ਵਿਚੋਂ 30-35 ਲੱਖ ਦੇ ਵਿਚਾਲੇ ਆਰਾਮ ਨਾਲ ਮਿਲ ਸਕਦਾ ਹੈ। ਜਿਹੜੀਆਂ ਅਲਮਾਰੀਆਂ 95-95 ਸੌ
ਵਿਚ ਖਰੀਦੀਆਂ ਹਨ, ਉਸ ਦੇ ਨਾਲ ਦੀਆਂ 29-29 ਸੌ ਵਿਚ ਮਿਲਦੀਆਂ ਹਨ।
ਜਿੱਥੇ ਚੋਰ ਅਤੇ ਕੁੱਤੀ ਰਲੇ ਹੋਏ ਹੋਣ, ਓਥੋਂ ਸੱਚ ਲੱਭਣਾ ਤਾਂ ਬਹੁਤ ਔਖਾ ਹੁੰਦਾ ਹੈ, ਪਰ ਇਹ ਵੀ
ਵੱਡੀ ਸਚਾਈ ਹੈ ਕਿ ਜਿੱਥੋਂ ਧੂਆਂ ਨਿਕਲਦਾ ਹੋਵੇ, ਉਸ ਦੀ ਜੜ੍ਹ ਵਿਚ ਅੱਗ ਜ਼ਰੂਰ ਹੁੰਦੀ ਹੈ। ਜਦੋਂ
ਸਿੱਖ ਹੀ ਸਮਝਦਾਰੀ ਨੂੰ ਤਿਆਗ ਕੇ ਵਾਧੂ ਪੈਸੇ ਦੇਈ ਜਾਣ ਤਾਂ ਖਰਚ ਕਰਨ ਵਾਲਿਆਂ ਤਾਂ ਉਨ੍ਹਾਂ ਨੂੰ
ਖਰਚਣਾ ਹੀ ਹੈ, ਉਨ੍ਹਾਂ ਨੂੰ ਕੀ ਦਰਦ ਹੋ ਸਕਦਾ ਹੈ ? ਵਿਧਵਾਵਾਂ ਦੀ ਗੱਲ ਦੂਸਰੀ ਸੀ, ਸਿੱਖਾਂ ਨੇ
ਪੈਸੇ ਧਾਰਮਿਕ ਕਾਰਜਾਂ ਲਈ ਦਿੱਤੇ ਸਨ, ਵਿਧਵਾਵਾਂ ਲਈ ਨਹੀਂ। ਜਦ ਸਿੱਖ ਵਿਧਵਾਵਾਂ ਲਈ ਪੈਸੇ ਦੇਣਗੇ
ਤਾਂ ਉਨ੍ਹਾਂ ਨੂੰ ਵੀ ਦੇ ਦਿੱਤੇ ਜਾਣਗੇ, ਵੈਸੇ ਜਦ ਪਿਛਲੇ 26 ਸਾਲ ਵਿਚ, ਸਿੱਖਾਂ ਨੇ ਵਿਧਵਾਵਾਂ
ਦੇ ਖਾਤੇ ਵਿਚ, ਕੁਝ ਨਹੀਂ ਦਿੱਤਾ, ਤਾਂ ਹੁਣ ਕੀ ਦੇਣਗੇ ?
ਹੁਣ ਮੱਕੜ ਜੀ ਨੂੰ ਇਕ ਹੋਰ ਧਾਰਮਿਕ ਕੰਮ ਸੁੱਝ ਪਿਆ ਹੈ, ਉਹ ਹੋਲੇ ਮਹੱਲੇ ’ਤੇ, ਗਤਕਾ ਪਾਰਟੀਆਂ
ਦੇ ਮੁਕਾਬਲੇ ਕਰਵਾ ਕੇ, ਸਿੱਖਾਂ ਨੂੰ ਗੁਰਮਤਿ ਸਿਧਾਂਤਾਂ ਨਾਲ ਜੋੜਨਗੇ। ਜ਼ਾਹਰ ਹੈ ਕਿ ਉਨ੍ਹਾਂ ਲਈ
ਉਹੀ ਕੰਮ ਧਾਰਮਿਕ ਹੈ, ਜਿਸ ਨਾਲ ਕੁਝ ਬੱਲੇ-ਬੱਲੇ ਵੀ ਹੋ ਜਾਵੇ, ਥੋੜੀ ਕਮਾਈ ਵੀ ਹੋ ਜਾਵੇ।
ਸਮਝ ਨਹੀਂ ਆ ਰਹੀ ਕਿ ਸਿੱਖਾਂ ’ਤੇ ਤਰਸ ਕੀਤਾ ਜਾਵੇ ? ਜਾਂ ਗੁੱਸਾ ? 30 ਸਾਲ ਹੋ ਗਏ, ਪਲਿਉਂ
ਪੈਸੇ ਖਰਚ ਕੇ, ਸਿੱਖਾਂ ਨੂੰ ਜਾਗ੍ਰਿਤ ਕਰਦਿਆਂ, (ਮੇਰੇ ਵਰਗੇ ਹੋਰ ਵੀ ਹਜ਼ਾਰਾਂ ਹੋਣਗੇ, ਪਰ ਝਾੜੂ
ਦੀਆਂ ਤੀਲ੍ਹਾਂ ਵਾਙ ਖਿਲਰੇ ਹੋਣ ਕਰ ਕੇ, ਪੰਥ ਦਾ ਵੇਹੜਾ ਸਾਫ ਕਰਨ ਵਿਚ ਅਸਮਰੱਥ ਹਨ। ਜੇ ਇਹ ਹੀ
ਇਕੱਠੇ ਹੋ ਜਾਂਦੇ ਤਾਂ ਹੁਣ ਤੱਕ ਪੰਥ ਦੇ ਵੇਹੜੇ ਵਿਚੋਂ ਗੰਦ ਸਾਫ ਹੋ ਜਾਣਾ ਸੀ।) ਇਹ ਨਹੀਂ ਕਹਿ
ਸਕਦਾ ਕਿ ਸਿੱਖ ਜਾਗ੍ਰਿਤ ਨਹੀਂ ਹੋਏ, ਸਿੱਖ ਜਾਗ੍ਰਿਤ ਜ਼ਰੂਰ ਹੋਏ ਹਨ, ਪਰ ਅੱਜ ਤੱਕ ਉਨ੍ਹਾਂ ਨੂੰ
ਇਹ ਸਮਝ ਨਹੀਂ ਆਇਆ ਕਿ ਦਸਵੰਧ ਦੇ ਪੈਸੇ, ਕਿੱਥੇ ਲਗਣੇ ਚਾਹੀਦੇ ਹਨ ? ਏਥੇ ਆ ਕੇ ਮੈਨੂੰ,
ਮਹਾਂਭਾਰਤ ਦੀ ਇਕ ਗੱਲ ਯਾਦ ਆਉਂਦੀ ਹੈ ਕਿ ਕ੍ਰਿਸ਼ਨ ਭਗਵਾਨ ਜੀ ਨੇ, ਜਦ ਕੌਰਵਾਂ ਅਤੇ ਪਾਂਡਵਾਂ ਨੂੰ
ਆਪਸ ਵਿਚ ਲੜਾ ਦਿੱਤਾ, ਤਾਂ ਇਕ ਪਾਸੇ ਉਹ ਆਪ ਹੋ ਗਏ ਅਤੇ ਦੂਸਰੇ ਪਾਸੇ ਆਪਣੀ ਸਾਰੀ ਸੈਨਾ ਕਰ
ਦਿੱਤੀ ਸੀ। ਕੀ ਸਿੱਖ ਵੀ ਕੁਝ ਅਜਿਹੀ ਹੀ ਖੇਡ ਤਾਂ ਨਹੀਂ ਖੇਡ ਰਹੇ ? ਕਿ ਗੱਲਾਂ ਇਨ੍ਹਾਂ ਦੀਆਂ
ਸੁਣੋ ਅਤੇ ਸਮਝੋ, ਪਰ ਪੈਸੇ ਸੰਤ-ਬਾਬਿਆਂ ਨੂੰ ਜਾਂ ਗੁਰਦਵਾਰਿਆਂ ’ਤੇ ਕਾਬਜ਼ ਪੁਜਾਰੀਆਂ ਨੂੰ ਦੇਵੋ,
ਕਿਉਂਕਿ ਇਨ੍ਹਾਂ ਨੂੰ ਤਾਂ ਖਾਲੀ ਕਲਮ ਅਤੇ ਸਿਆਹੀ ਚਾਹੀਦੀ ਹੈ, ਜਦ ਕਿ ਬਾਬਿਆਂ ਨੂੰ ਆਪਣੇ ਡੇਰੇ
ਬਨਾਉਣ ਲਈ, ਆਪਣੀ ਐਸ਼ ਦੀਆਂ ਚੀਜ਼ਾਂ ਖਰੀਦਣ ਲਈ ਪੈਸੇ ਦੀ ਲੋੜ ਹੈ, ਅਤੇ ਗੁਰਦਵਾਰਿਆਂ ’ਤੇ ਕਾਬਜ਼
ਪੁਜਾਰੀਆਂ ਨੂੰ ਗੁਰਦਵਾਰੇ ਤੇ ਸੋਨਾ ਅਤੇ ਸੰਗੇ-ਮਰਮਰ ਲਾਉਣ ਲਈ ਪੈਸੇ ਚਾਹੀਦੇ ਹਨ।
ਇਕ ਗੱਲ ਹੋਰ ਵੀ ਸੋਚਦਾ ਹਾਂ ਕਿ ਸੰਤ-ਬਾਬੇ, ਗੁਰਦਵਾਰਿਆਂ ਦੇ ਪੁਜਾਰੀ ਤਾਂ ਆਪਣੇ ਚੇਲਿਆਂ ਰਾਹੀਂ
ਪਰਚਾਰ ਕਰਵਾ ਕੇ, ਅਤੇ ਆਪਣੀਆਂ ਸਟੇਜਾਂ ਰਾਹੀਂ ਬੇਨਤੀਆਂ ਕਰ ਕੇ, ਸਿੱਖਾਂ ਨੂੰ ਆਪਣੀਆਂ ਲੋੜਾਂ
ਬਾਰੇ ਜਾਣੂ ਕਰਵਾਉਂਦੇ ਰਹਿੰਦੇ ਹਨ, ਜਿਸ ਤੋਂ ਪ੍ਰਭਾਵਤ ਹੋ ਕੇ ਸਿੱਖ, ਸੰਤ-ਬਾਬਿਆਂ ਅਤੇ
ਪੁਜਾਰੀਆਂ ਨੂੰ ਪੈਸੇ ਦਿੰਦੇ ਰਹਿੰਦੇ ਹਨ, ਜਦ ਕਿ ਵਿਚਾਰੀਆਂ ਵਿਧਵਾਵਾਂ ਨੇ ਤਾਂ, ਸਿੱਖਾਂ ਨੂੰ
ਆਪਣੀਆਂ ਲੋੜਾਂ ਤੋਂ ਕਦੀ ਜਾਣੂ ਹੀ ਨਹੀਂ ਕਰਵਾਇਆ। (ਇਕ ਵਾਰ ਵਿਚਾਰੀਆਂ ਅਕਾਲ ਤਖਤ ਸਾਹਿਬ ਦੇ
ਸਿੰਘ ਸਾਹਿਬ ਜੀ ਕੋਲ ਗਈਆਂ ਸਨ, ਤਾਂ ਉਨ੍ਹਾਂ ਵਿਚਾਰੀਆਂ ਦੇ ਮੂੰਹ ਹੀ ਅਜਿਹੇ ਸਨ ਕਿ, ਅੰਤਰ ਜਾਮੀ
ਸਿੰਘ ਸਾਹਿਬ ਜੀ ਨੇ ਉਨ੍ਹਾਂ ਦੀ ਸ਼ਕਲ ਵੇਖਦਿਆਂ ਹੀ ਬੁੱਝ ਲਿਆ ਸੀ ਕਿ ਉਹ ਖੇਖਨ ਕਰਨ ਆਈਆਂ ਹਨ, ਇਸ
ਲਈ ਸਿੰਘ ਸਾਹਿਬ ਜੀ ਨੇ ਉਨ੍ਹਾਂ ਨੂੰ ਘਾਹ ਹੀ ਨਹੀਂ ਪਾਇਆ ਸੀ, ਅਤੇ ਪੱਤਰਕਾਰਾਂ ਨੂੰ ਵੀ ਦੱਸ
ਦਿੱਤਾ ਸੀ ਕਿ ਇਹ ਤਾਂ ਖੇਖਨ ਕਰ ਰਹੀਆਂ ਹਨ।
ਹਾਂ ਕੁਝ ਬੰਦੇ ਵਿਚਾਰੀਆਂ ਦੀ ਫਰਿਆਦ ਲੈ ਕੇ ਦੇਸ਼ ਅਤੇ ਵਿਦੇਸ਼ ਵਿਚਲੇ ਸਿੱਖਾਂ ਕੋਲ ਗਏ ਸਨ, ਦੇਸ਼
ਅਤੇ ਵਿਦੇਸ਼ ਵਿਚਲੇ ਸਿੱਖਾਂ ਨੇ ਉਨ੍ਹਾਂ ਨੂੰ ਅਪਣੇ ਵਲੋਂ ਬਹੁਤ ਸਾਰੇ ਪੈਸੇ ਦਿੱਤੇ ਵੀ ਸਨ, ਪਰ
ਕਿਸੇ ਨੇ ਉਨ੍ਹਾਂ ਕੋਲੋਂ ਮੁੜ ਕੇ ਪੁਛਿਆ ਹੀ ਨਹੀਂ ਕਿ ਉਨ੍ਹਾਂ ਪੈਸਿਆਂ ਦਾ ਕੀ ਕੀਤਾ ? ਅਤੇ ਪੈਸੇ
ਲੈਣ ਵਾਲਿਆਂ ਨੇ ਵੀ, ਉਨ੍ਹਾਂ ਪੈਸਿਆਂ ਨੂੰ ਆਪਣੀ ਹੱਕ-ਹਲਾਲ ਦੀ ਕਮਾਈ ਸਮਝਦਿਆਂ, ਉਨ੍ਹਾਂ ਨੂੰ
ਹਜ਼ਮ ਕਰਦਿਆਂ ਡਕਾਰ ਵੀ ਨਹੀਂ ਮਾਰਿਆ। ਮੈਨੁੰ ਇਕ ਹੋਰ ਗੱਲ ਯਾਦ ਆ ਗਈ, 1984 ਚੜ੍ਹ ਪਿਆ ਸੀ, ਉਸ
ਵੇਲੇ ਦੇ ਉਤਰ-ਪਰਦੇਸ਼ ਅਤੇ ਅੱਜ ਦੇ ਉਤਰਾਖੰਡ ਵਿਚ ਪੰਜ ਛੇ ਬੰਦੇ ਜਰਨੈਲ਼ ਸਿੰਘ
ਭਿੰਡਰਾਂਵਾਲਿਆਂ ਦੇ ਨਾਮ ’ਤੇ ਉਗ੍ਰਾਹੀ ਕਰ ਰਹੇ ਸਨ, ਉਨ੍ਹਾਂ ਵਿਚੋਂ ਹੀ ਇਕ ਸੰਤ ਮੱਖਣ ਸਿੰਘ ਜੀ
(ਜੋ ਅੱਜ ਕਲ ਸ਼ਾਇਦ ਸੱਤੋਵਾਲੀ ਗਲ਼ੀ, ਅੰਮ੍ਰਿਤਸਰ ਡੇਰਾ ਬਣਾਈ ਬੈਠੇ ਹਨ, ਉਨ੍ਹਾਂ ਨੇ, 72 ਹਜ਼ਾਰ
ਰੁਪਏ ਉਗਰਾਹੀ ਕੀਤੀ ਸੀ, ਜਦ ਉਨ੍ਹਾਂ ਕੋਲੋਂ ਹਿਸਾਬ ਪੁਛਿਆ ਗਿਆ ਤਾਂ, ਉਸ ਵਿਚੋਂ 45 ਹਜ਼ਾਰ ਰੁਪਏ
ਉਨ੍ਹਾਂ ਦੇ ਉਗਰਾਹੀ ’ਤੇ ਖਰਚ ਹੋ ਗਏ ਸਨ, ਬਾਕੀ ਸਤਾਈ ਹਜ਼ਾਰ ਰੁਪਏ ਸ਼ਾਇਦ ਅੰਮ੍ਰਿਤਸਰ ਤੱਕ
ਪਹੁੰਚਦਿਆਂ ਖਰਚ ਹੋ ਗਏ ਹੋਣਗੇ ? ਉਨ੍ਹਾਂ ਵਿਚੋਂ ਇਕ ਵਿਚਾਰਾ ਮਹਿੰਦਰ ਸਿੰਘ, ਬਿਲਾਸਪੁਰ ਹੀ
ਅਜਿਹਾ ਸੀ ਜਿਸ ਨੇ ਪਲਿਉਂ ਕਰਾਇਆ ਲਾ ਕੇ ਪੈਸੇ ਪਹੁੰਚਾ ਦਿੱਤੇ ਸਨ। ਸ਼ਾਇਦ ਵਿਧਵਾਵਾਂ ਲਈ ਵਿਦੇਸ਼ਾਂ
ਵਿਚੋਂ ਪੈਸੇ ਇਕੱਠੇ ਕਰਨ ਵਾਲਿਆਂ ਦਾ ਕਰਾਇਆ ਵੀ ਪੂਰਾ ਹੋਇਆ ਹੋਣਾ ਹੈ ਜਾ ਨਹੀਂ ?
ਸੋਚਦਾ ਹਾਂ ਕਿ ਮੈਂ ਵੀ ਸਿੱਖਾਂ ਨੂੰ ਆਪਣੀਆਂ ਲੋੜਾਂ ਬਾਰੇ ਦੱਸ ਹੀ ਦੇਵਾਂ, ਸ਼ਾਇਦ ਪੰਜਾਬ ਦੇ
ਪਿੰਡਾਂ ਵਿਚ 50-50, 60-60 ਲੱਖ ਦੀਆਂ ਵੀਰਾਨ ਪਈਆਂ ਕੋਠੀਆਂ ਬਨਾਉਣ ਵਾਲੇ, ਵਿਆਹਾਂ ਤੇ 40-40,
50-50 ਲੱਖ ਖਰਚਣ ਵਾਲੇ, ਸੰਤਾਂ-ਬਾਬਿਆਂ, ਗੁਰਦਵਾਰਾ ਕਮੇਟੀਆਂ ਨੂੰ ਸਾਲ ਦੇ ਅਰਬਾਂ ਰੁਪਏ ਦੇਣ
ਵਾਲੇ, ਮੇਰੀਆਂ ਲੋੜਾਂ ਪੂਰੀਆਂ ਕਰਨ ਦਾ ਵੀ ਕੁਝ ਉਪਰਾਲਾ ਕਰ ਦੇਣ।
ਸੋ ਵੀਰੋ ਮੇਰੀ ਬੇਨਤੀ ਇਵੇਂ ਹੈ ਕਿ, ਪੰਜਾਬ ਵਿਚ, ਜਾਂ ਪੰਜਾਬ ਤੋਂ ਬਾਹਰ (ਭਾਰਤ ਵਿਚ ਹੀ)
ਸਿੱਖਾਂ ਦੀ ਵਸੋਂ ਵਾਲੇ ਕਿਸੇ ਇਲਾਕੇ ਵਿਚ, ਜਿੱਥੇ ਕੋਈ ਵੀ ਬੰਦਾ, ਆਪਣੀ ਸਵਾਰੀ ਤੋਂ ਬਗੈਰ ਵੀ,
ਬੱਸ ਜਾਂ ਟੈਂਪੂ ਆਦਿ ਰਾਹੀਂ ਸੌਖਿਆਂ ਪਹੁੰਚ ਸਕੇ, ਮੈਨੂੰ ਇਕ ਏਕੜ ਜ਼ਮੀਨ ਦੀ ਲੋੜ ਹੈ, ਜਿੱਥੇ
ਹੈਡ-ਕਵਾਟਰ ਬਣਾਇਆ ਜਾ ਸਕੇ। ਉਸ ਵਿਚ ਫਿਲਹਾਲ 4-6 ਕਮਰੇ, ਦੋ ਤਿੰਨ ਕੰਪਿਊਟਰਾਂ ਸਮੇਤ 4-5 ਲੱਖ
ਦਾ ਫਰਨੀਚਰ ਆਦਿ, ਜਿਸ ਰਾਹੀਂ ਦੁਨੀਆਂ ਵਿਚਲੇ ਸੁਹਿਰਦ ਸਿੱਖਾਂ ਨਾਲ, ਹਮੇਸ਼ਾ ਸੰਪਰਕ ਬਣਿਆ ਰਹੇ।
ਇਸ ਨੂੰ ਨਿਰਵਿਘਨ ਚਲਦਾ ਰੱਖਣ ਲਈ, 3-4 ਕਰਮਚਾਰੀਆਂ ਦਾ ਲਗਾਤਾਰ ਖਰਚਾ, ਜਾਂ ਇਕ ਵਾਰੀ ਹੀ 50 ਲੱਖ
ਰੁਪਏ, ਜਿਸ ਦੇ ਵਿਆਜ ਨਾਲ ਇਹ ਖਰਚਾ ਨਿਰ ਵਿਘਨ ਚਲਾਇਆ ਜਾ ਸਕੇ। (ਜੇ ਕੋਈ ਵੀਰ ਪੈਸੇ ਦੇ ਕੇ ਇਸ
ਹੈਡ ਕਵਾਟਰ ਦਾ ਨਾਮ ਆਪਣੇ ਨਾਮ ’ਤੇ ਰਖਵਾਉਣਾ ਚਾਹੇ ਤਾਂ ਸਾਨੂੰ ਉਸ ਵਿਚ ਵੀ ਕੋਈ ਇਤਰਾਜ਼ ਨਹੀਂ
ਹੋਵੇਗਾ, ਪਰ ਪਾਲਿਸੀ ਸਾਡੀ ਹੀ ਚਲੇਗੀ)
ਦੁਨੀਆ ਦੇ ਹਰ ਸ਼ਹਿਰ ਵਿਚ ਜਿੱਥੇ ਸਿੱਖਾਂ ਦੀ ਵਸੋਂ ਹੋਵੇ, ਇਕ ਕਮੇਟੀ, ਜੋ ਉਨ੍ਹਾਂ ਸਿੱਖਾਂ ਦਾ
ਦਸਵੰਧ ਇਕੱਠਾ ਕਰ ਕੇ ਆਪਣੇ ਕੋਲ ਸਾਂਭ ਕੇ ਰੱਖੇ, ਅਤੇ ਲੋੜ ਪੈਣ ਤੇ, ਜਿਵੇਂ ਉਨ੍ਹਾਂ ਨੂੰ ਹੈਡ
ਕਵਾਟਰ ਤੋਂ ਸੂਚਿਤ ਕੀਤਾ ਜਾਵੇ, ਉਸ ਇਲਾਕੇ ਵਿਚਲੇ ਕਿਸੇ ਸਿੱਖ ਬੱਚੇ-ਬੱਚੀ ਦੀ ਪੜ੍ਹਾਈ ਲਈ, ਜਾਂ
ਕਿਸੇ ਗਰੀਬ ਲੋੜਵੰਦ ਸਿੱਖ ਦੀ ਆਰਥਿਕ ਮਦਦ ਲਈ, ਜਾਂ ਕੋਈ ਸਿੱਖ ਕਿਸੇ ਨਾਜਾਇਜ਼ ਕੇਸ ਵਿਚ ਫਸਿਆ
ਹੋਵੇ, ਉਸ ਦੀ ਮਦਦ ਲਈ, ਜਾਂ ਕਿਸੇ ਮਜਬੂਰ ਲਾਚਾਰ ਮਰੀਜ਼ ਦੇ ਇਲਾਜ ਲਈ ਮਦਦ, ਪੁੱਛ ਪੜਤਾਲ ਮਗਰੋਂ
ਕੀਤੀ ਜਾ ਸਕੇ। ਜੇ ਮੇਰੀ ਏਨੀ ਕੁ ਮਦਦ ਤੁਸੀਂ ਕਰ ਦਿੱਤੀ, ਤਾਂ ਹੋ ਸਕਦਾ ਹੈ ਕਿ, ਤੁਹਾਡਾ ਸਿੱਖਾਂ
ਤੋਂ ਥਿੜਕਿਆ ਵਿਸ਼ਵਾਸ, ਮੁੜ ਬਹਾਲ ਹੋ ਜਾਵੇ। ਮੈਨੂੰ ਏਨਾ ਪੂਰਨ ਵਿਸ਼ਵਾਸ ਹੈ ਕਿ ਇਕ ਵਾਰੀ ਇਹ ਕੰਮ
ਸ਼ੁਰੂ ਹੋਣ ਮਗਰੋਂ, ਮੈਨੂੰ ਭਰਾਵਾਂ ਕੋਲ ਦੁਬਾਰਾ ਫਰਿਆਦ ਕਰਨ ਦੀ ਲੋੜ ਨਹੀਂ ਪਵੇਗੀ, ਗੁਰੂ ਨੇ
ਸਿੱਖ ਨੂੰ ਏਨਾ ਦਿਆਲੂ ਬਣਾਇਆ ਹੈ ਕਿ ਉਹ ਪੰਥ ਪ੍ਰਤੀ ਆਪਣਾ ਫਰਜ਼ ਸਮਝਦਿਆਂ, ਸਾਡੀਆਂ ਲੋੜਾਂ ਆਪ ਹੀ
ਪੂਰੀਆਂ ਕਰਦੇ ਰਹਿਣਗੇ।
ਧੰਨਵਾਦ ਸਹਿਤ।
ਅਮਰ ਜੀਤ ਸਿੰਘ ਚੰਦੀ
ਫੋਨ:- 9195685 41414
(08/02/11)
ਮਨਜੀਤ ਸਿੰਘ ਖ਼ਾਲਸਾ ਮੋਹਾਲੀ
ਸੰਪਾਦਕ ਸਾਹਿਬ ਅਤੇ ਪਾਠਕ
ਵੀਰ ਸੱਚ ਝੂਠ ਦਾ ਨਿਤਾਰਾ ਕਰਨ
ਸਤਿਕਾਰਯੋਗ ਮੁੱਖ ਸੰਪਾਦਕ ਸਾਹਿਬ ਅਤੇ ਪਾਠਕ ਵੀਰ ਜੀਉ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਸਿੱਖ ਮਾਰਗ `ਤੇ ਪਾਏ ਗਏ ਮੇਰੇ ੨ ਫਰਵਰੀ ਦੇ ਪੱਤਰ ਦੇ ਜਵਾਬ ਵਿਚ, ਵੀਰ
ਗੁਰਿੰਦਰ ਸਿੰਘ ਕੋਟਕਪੂਰਾ ਜੀ ੫ ਫਰਵਰੀ ਨੂੰ ਆਪ ਜੀ ਨੂੰ ਸਬੋਧਨ ਕਰਕੇ ਲਿਖੇ ਪੱਤਰ ਵਿੱਚ ਹੋਰ
ਬਹੁਤ ਕੁੱਝ ਤੋਂ ਇਲਾਵਾ ਲਿਖ ਰਹੇ ਹਨ:-
‘ਪਰ ਜੋ ਵੀਰ ਖੁਦ ਸੱਚਾ ਬਣਨ ਅਤੇ ਦੂਜੇ ਨੂੰ ਝੂਠਾ ਸਿੱਧ ਕਰਨ ਦੀਆਂ
ਕੋਸ਼ਿਸ਼ਾਂ `ਚ ਹਨ, ਉਹ ਵੀ ਇਸ ਵੈਬਸਾਈਟ ਲਈ ਤੇ ਸਮੂਹ ਪਾਠਕਾਂ ਵਾਸਤੇ ਦੁਖਦਾਇਕ ਰੁਝਾਨ ਹੈ`। … ….
. `ਫਿਰ ਮਨਜੀਤ ਸਿੰਘ ਦਾ ਪੱਤਰ ਪੜ੍ਹ ਕੇ ਦੇਖ ਲਓ, ਉਸ ਵੀਰ ਨੇ ਝੂਠੀਆਂ ਤੋਹਮਤਾਂ ਦੇ ਸਾਰੇ
ਹੱਦ-ਬੰਨੇ ਪਾਰ ਕੀਤੇ ਹਨ`।
ਇਸ ਵੀਰ ਨੇ ਮੇਰੇ `ਤੇ ਕਈ ਤੋਹਮਤਾਂ ਲਾਈਆਂ ਹਨ ਤੇ ਕਈ ਸਵਾਲ ਪੁੱਛੇ ਹਨ,
ਇਸ ਲਈ ਇਨ੍ਹਾਂ ਵਲੋਂ ਲਾਈ ਹਰ ਤੋਹਮਤ ਅਤੇ ਮੇਰੇ `ਤੇ ਕੀਤੇ ਗਏ ਹਰ ਸਵਾਲ ਨੂੰ ਇਨ੍ਹਾਂ ਦੇ ਹੀ
ਸ਼ਬਦਾਂ ਵਿੱਚ ਇੱਥੇ ਦੁਹਰਾਅ ਕੇ ਆਪਣੇ ਵਲੋਂ ਉਨ੍ਹਾਂ ਦੇ ਜਵਾਬ/ਸਪਸ਼ਟੀਕਰਨ ਪਾਠਕਾਂ ਦੀ ਕਚਹਿਰੀ
ਵਿੱਚ ਪੇਸ਼ ਕਰ ਰਿਹਾ ਹਾਂ ਤੇ ਸੱਚ ਝੂਠ ਦਾ ਨਿਤਾਰਾ ਕਰਨ ਦਾ ਫ਼ੈਸਲਾ ਆਪ ਜੀ `ਤੇ ਛਡਦਾ ਹਾਂ। ਹੇਠਾਂ
ਰੰਗਦਾਰ ਅੱਖਰਾਂ ਵਿੱਚ ਗੁਰਿੰਦਰ ਸਿੰਘ ਜੀ ਦੇ ਸ਼ਬਦਾਂ ਵਿੱਚ ਤੋਹਮਤ/ਸਵਾਲ ਹਨ ਤੇ ਕਾਲੇ ਅੱਖਰਾਂ
ਵਿੱਚ ਮੇਰੇ ਵਲੋਂ ਜਵਾਬ/ਸਪਸ਼ਟੀਕਰਨ ਹਨ।
1.
ਕਿਸੇ ਮਨਜੀਤ ਸਿੰਘ ਮੋਹਾਲੀ ਨਾਂਅ ਦੇ ਵੀਰ ਵੱਲੋਂ ਮੇਰੇ ਨਾਲ ਸਬੰਧਤ ਕੁੱਝ ਮੈਟਰ ੨ ਫਰਵਰੀ ਦੇ
ਪੱਤਰ `ਚ ਵਰਤਿਆ ਹੈ। ਭਾਵੇਂ ਇਹ ਵੀਰ ਆਪਣੇ ਨਾਂਅ ਨਾਲ ਖਾਲਸਾ ਸ਼ਬਦ ਵਰਤਦਾ ਹੈ ਪਰ ਆਪਣੇ ਪੱਤਰ `ਚ
ਝੂਠ ਲਿਖਣ ਵਾਲੀ ਇਸ ਵੀਰ ਨੇ ਕੋਈ ਕਸਰ ਨਹੀ ਛੱਡੀ। ਇਸ ਵੀਰ ਨੇ ਮੇਰੇ ਨਾਲ ਫੋਨ `ਤੇ ਹੋਈ
ਵਾਰਤਾਲਾਪ `ਚ ਜੋ ਸ਼ਬਦਾਵਲੀ ਵਰਤੀ ਹੈ, ਉਹ ੯੦ ਫੀਸਦੀ ਝੂਠੀ ਤੇ ਸੱਚਾਈ ਤੋਂ ਕੋਹਾਂ ਦੂਰ ਹੈ।
ਗੁਰਿੰਦਰ ਸਿੰਘ ਜੀ ਨੂੰ ਦੱਸਿਆ ਜਾਵੇ ਕਿ ਮੈਂ ਮਨਜੀਤ ਸਿੰਘ ਮੋਹਾਲੀ
ਨਾਂਅ ਦਾ ਕੋਈ ਵੀਰ ਨਹੀਂ ਹਾਂ, ਬਲਕਿ ਉਹ ਮਨਜੀਤ ਸਿੰਘ ਖ਼ਾਲਸਾ ਹਾਂ ਜਿਸ ਨੂੰ ਸਿਆਣੇ ਤੇ ਦੂਰ
ਦ੍ਰਿਸ਼ਟ ਸੰਪਾਦਕ ਜੋਗਿੰਦਰ ਸਿੰਘ ਜੀ ਨੇ ਏਕਸ ਕੇ ਬਾਰਕ ਜਥੇਬੰਦੀ ਦੇ ਧਾਰਮਕ ਸਲਾਹਕਾਰ ਬੋਰਡ ਦੇ
ਵਿਦਵਾਨਾਂ ਦੀ ਸੂਚੀ ਵਿੱਚ ੩੪ਵੇਂ ਨੰਬਰ `ਤੇ ਰੱਖਿਆ ਹੈ। ਏਕਸ ਕੇ ਬਾਰਕ ਜਥੇਬੰਦੀ ਦੀਆਂ ਮੀਟਿੰਗਾਂ
ਵਿੱਚ ਗੁਰਿੰਦਰ ਸਿੰਘ ਨੂੰ ਕਈ ਵਾਰ ਮਿਲਿਆ ਹਾਂ, ਸਪੋਕਸਮੈਨ ਦੇ ਹਰ ਸਮਾਗਮ ਵਿੱਚ ਕੀਰਤਨ ਦੀ
ਨਿਸ਼ਕਾਮ ਸੇਵਾ ਨਿਭਾਉਂਦਾ ਰਿਹਾ ਹਾਂ, ਜਿਥੇ ਕਿ ਵੀਰ ਗੁਰਿੰਦਰ ਸਿੰਘ ਜੀ ਸਟੇਜ਼ ਸਕੱਤਰ ਦੀ ਸੇਵਾ
ਨਿਭਾਉਂਦੇ ਸਨ। ਇਸ ਵਲੋਂ ਤੱਤ ਗੁਰਮਤ ਪ੍ਰੀਵਾਰ ਨੂੰ ਦਿੱਤੇ ਜਵਾਬਾਂ ਸਮੇਂ ਵੀ ਫ਼ੋਨ `ਤੇ ਕਈ
ਵਾਰ ਲੰਬੀ ਵਾਰਤਾਲਾਪ ਹੋਈ ਸੀ। ਹੁਣ ਦੀ ਫ਼ੋਨਵਾਰਤਾਲਾਪ ਦੌਰਾਨ ਵੀ ਇਸ ਨੂੰ ਕੋਈ ਸ਼ੱਕ ਨਹੀਂ ਸੀ ਕਿ
ਮੈਂ ਉਹੀ ਮਨਜੀਤ ਸਿੰਘ ਖ਼ਾਲਸਾ ਹਾਂ। ਫਿਰ ਹੁਣ ਮੈਂ ਇਨ੍ਹਾਂ ਲਈ ‘ਕੋਈ` ਕਿਵੇਂ ਬਣ ਗਿਆ, ਜਿਸ ਨੂੰ
ਇਹ ਜਾਣਦੇ ਹੀ ਨਹੀਂ? ਕੀ ਇਹ ਵੀਰ ਜੀ ਦੱਸ ਸਕਦੇ ਹਨ ਕਿ ਸਿਆਣੇ ਜੋਗਿੰਦਰ ਸਿੰਘ ਜੀ ਵਲੋਂ ਬਣਾਏ ਗਏ
ਸਲਾਹਕਾਰ ਬੋਰਡ ਦੇ ਕਿਤਨੇ ਵਿਦਵਾਨ ਮੈਂਬਰ ਇਸ ਸਮੇਂ ਇਨ੍ਹਾਂ ਦੇ ਨਾਲ ਹਨ? ਜਾਂ ਮੇਰੇ ਵਾਂਗ ਸਵਾਲ
ਪੁੱਛੇ ਜਾਣ ਜਾਂ ਕਿਸੇ ਹੋਰ ਵਜ੍ਹਾ ਕਾਰਣ, ਉਨ੍ਹਾਂ ਵਿੱਚੋਂ ਕਿੰਨੇ ‘ਕੋਈ` ਬਣ ਚੁੱਕੇ ਹਨ? ਇਹ ਵੀ
ਪੁੱਛਿਆ ਜਾਵੇ ਕਿ ਜੋ ਗੱਲਾਂ ਸਪੋਕਸਮੈਨ ਲਿਖ ਰਿਹਾ ਹੈ, ਤੇ ਜਿਨ੍ਹਾਂ ਸਬੰਧੀ ਸ: ਕਿਰਪਾਲ ਸਿੰਘ
ਬਠਿੰਡਾ ਨੇ ਜਵਾਬ ਮੰਗੇ ਹਨ ਉਨ੍ਹਾਂ ਸਬੰਧੀ ਕਦੀ ਸਲਾਹਕਾਰ ਬੋਰਡ ਦੀ ਮੀਟਿੰਗ ਵਿੱਚ ਵੀਚਾਰਿਆ ਵੀ
ਗਿਆ ਹੈ ਜਾਂ ਨਹੀਂ? ਜੇ ਵੀਚਾਰਿਆ ਗਿਆ ਹੈ ਤਾਂ ਉਨ੍ਹਾਂ ਵਿੱਚ ਕਿਹੜੇ ਕਿਹੜੇ ਵਿਦਵਾਨ ਸੱਜਣ ਸ਼ਾਮਲ
ਸਨ। ਜੇ ਕਦੀ ਵੀਚਾਰਿਆ ਹੀ ਨਹੀਂ ਗਿਆ ਤਾਂ ਕੀ ਇਹ ਸਲਾਹਕਾਰ ਬੋਰਡ ਫ਼ਰਾਡ ਕਰਨ ਲਈ ਲੋਕ ਵਿਖਾਵਾ ਹੀ
ਹੈ?
ਸ: ਜਸਵੀਰ ਸਿੰਘ ਕੈਲਗਰੀ ਨੇ ਇੱਕ ਵਾਰ ਇਨ੍ਹਾਂ ਦੇ ਇੱਕ ਸਾਥੀ ਸਬੰਧੀ
ਲਿਖਿਆ ਸੀ ਕਿ ਉਹ ਇਸ ਨੂੰ ਜਾਣਦੇ ਨਹੀਂ ਹਨ, ਇਸ ਲਈ ਉਹ ਇਸ ਨੂੰ … …. . ਸਿੰਘ ਲਿਖ ਰਹੇ ਹਨ ਤਾਂ
ਅਸਲ ਸਵਾਲ ਦਾ ਜਵਾਬ ਦੇਣ ਤੋਂ ਬਚਣ ਲਈ ਇਨ੍ਹਾਂ ਦੇ ਸਥੀਆਂ ਨੇ ਕੈਲਗਰੀ ਨੂੰ ਝੂਠਾ ਝੂਠਾ ਐਲਾਨ ਕੇ
ਜਵਾਬ ਦੇਣ ਤੋਂ ਟਾਲਾ ਵੱਟਿਆ। ਸਵਾਲ ਹੁਣ ਵੀ ਉਹੀ ਹੈ, ਇਸ ਲਈ ਕਦੀ ਐਸਾ ਤਾਂ ਨਹੀਂ ਕਿ ਜਵਾਬ ਦੇਣ
ਤੋਂ ਟਲਣ ਲਈ ਗੁਰਿੰਦਰ ਸਿੰਘ ਵੀ ਸੱਚੇ ਝੂਠੇ ਦਾ ਹੀ ਰੌਲਾ ਪਾ ਰਹੇ ਹਨ। ਜੇ ਮਕਸਦ ਇਹ ਵੀ ਹੋਵੇ
ਤਾਂ ਵੀ ਦੋਵੇਂ ਕੇਸ ਸਾਹਮਣੇ ਰੱਖ ਕੇ ਵੇਖਿਆ ਜਾਵੇ ਕਿ ਹੁਣ ਝੂਠਾ ਕੌਣ ਹੈ?
2.
ਕਿਉਂਕਿ ਇਸ ਵੀਰ ਨੇ ਜਦੋਂ ਫੋਨ ਕਰਕੇ ਮੈਨੂੰ ਸ੍ਰ. ਕਿਰਪਾਲ ਸਿੰਘ ਬਠਿੰਡਾ ਜੀ ਵੱਲੋਂ ਕੀਤੇ
ਸਵਾਲਾਂ ਦਾ ਜਵਾਬ ਦੇਣ ਲਈ ਕਿਹਾ ਤਾਂ ਮੈਂ ਮਨਜੀਤ ਸਿੰਘ ਨੂੰ ਇਹ ਪੁੱਛਣ ਦੀ ਗੁਸਤਾਖੀ ਕਰ ਬੈਠਾ ਕਿ
ਸ੍ਰ. ਕਿਰਪਾਲ ਸਿੰਘ ਜੀ ਸਪੋਕਸਮੈਨ ਦੀਆਂ ੯੦ ਫੀਸਦੀ ਚੰਗਿਆਈਆਂ ਨੂੰ ਨਜ਼ਰ-ਅੰਦਾਜ਼ ਕਰਕੇ ਮਹਿਜ਼ ੧੦
ਫੀਸਦੀ ਕਮੀਆਂ/ਅਣਗਹਿਲੀਆਂ ਨੂੰ ਲੱਭ ਕੇ ਭੰਬਲਭੂਸਾ ਖੜ੍ਹਾ ਕਰਦੇ ਹਨ, ਜਦੋਂ ਕਿ ਹਰਿੰਦਰ ਸਿੰਘ
ਅਲਵਰ ਦੀਆਂ ੯੦ ਫੀਸਦੀ ਗਲਤ ਬਿਆਨੀਆਂ ਨੂੰ ਨਜ਼ਰ-ਅੰਦਾਜ਼ ਅਤੇ ੧੦ ਫੀਸਦੀ ਚੰਗਿਆਈਆਂ (ਜਿਨਾਂ ਦਾ
ਉਨ੍ਹਾਂ ਦਾਅਵਾ ਕੀਤਾ ਹੈ) ਨੂੰ ਉਹ ੧੦੦ ਫੀਸਦੀ ਸੱਚ ਦਰਸਾ ਕੇ ਵੱਖ-ਵੱਖ ਵੈਬਸਾਈਟਾਂ ਦੇ ਪਾਠਕਾਂ
ਨੂੰ ਗੁੰਮਰਾਹ ਕਰਦੇ ਹਨ,
ਵੀਰ ਗੁਰਿੰਦਰ ਸਿੰਘ ਜੀ ਨੂੰ ਪੁੱਛਿਆ ਜਾਵੇ ਕਿ ਇਸ ਨੇ ਚੰਗਿਆਂਈਆਂ ਤੇ ਗਲਤ
ਬਿਆਨੀਆਂ ਦੀ ਫੀਸਦੀ ਕਿਸ ਅਧਾਰ `ਤੇ ਕੱਢੀ ਹੈ। ਕ੍ਰਿਪਾ ਕਰਕੇ ਜੋਗਿੰਦਰ ਸਿੰਘ ਸਪੋਕਸਮੈਨ, ਗਿਆਨੀ
ਹਰਿੰਦਰ ਸਿੰਘ ਅਲਵਰ ਅਤੇ ਪ੍ਰੋ: ਦਰਸ਼ਨ ਸਿੰਘ ਦੀਆਂ ਚੰਗਿਆਂਈਆਂ ਤੇ ਗਲਤ ਬਿਆਨੀਆਂ ਦੀ ਸੂਚੀ ਜਾਰੀ
ਕੀਤੀ ਜਾਵੇ ਤਾਂ ਕਿ ਉਨ੍ਹਾਂ ਦੀ ਠੀਕ ਠੀਕ ਫੀਸਦੀ ਕੱਢੀ ਜਾ ਸਕੇ।
3.
ਜਦੋਂ ਮੈਂ ਵੀਰ ਮਨਜੀਤ ਸਿੰਘ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਵੀਰ ਮੱਖਣ ਸਿੰਘ ਜੀ ਨੇ ਆਪਣੀ
ਸੰਪਾਦਕੀ ਟਿੱਪਣੀ `ਚ ੩੧ ਜਨਵਰੀ ਨੂੰ ਲਿਖਿਆ ਹੈ ਕਿ “ਪ੍ਰੋ. ਸਾਹਿਬ ਸਿੰਘ ਦੀ ਸਿੱਖ ਕੌਮ ਨੂੰ
ਮਹਾਨ ਦੇਣ ਹੈ … … …. । ` ਜਦੋਂ ਵੀਰ ਮਨਜੀਤ ਸਿੰਘ ਨੂੰ ਪੁੱਛਿਆ ਕਿ ਸਪੋਕਸਮੈਨ ਤੋਂ ਜਿਆਦਾ
ਪਾਖੰਡੀ ਡੇਰੇਦਾਰਾਂ ਤੇ ਦਸਮਗ੍ਰੰਥੀਆਂ ਦੀਆਂ ਕਰਤੂਤਾਂ ਜਨਤਕ ਕਰਨ ਵਾਲਾ ਅਖਬਾਰ ਦੱਸ ਦਿਉ ਮੈਂ ਉਸ
ਲਈ ਕੰਮ ਕਰਨ ਨੂੰ ਤਿਆਰ ਹਾਂ ਤਾਂ ਇਸ ਵੀਰ ਕੋਲ ਕੋਈ ਜਵਾਬ ਨਹੀਂ ਸੀ। ਹੁਣ ਹੈਰਾਨੀ ਇਸ ਗੱਲ ਦੀ ਹੈ
ਕਿ ਇਹਨਾਂ ਗੱਲਾਂ ਦਾ ਇਸ ਵੀਰ ਨੇ ਜਿਕਰ ਕਰਨ ਦੀ ਜੁਰਅੱਤ ਨਹੀਂ ਕੀਤੀ ਤੇ ਹੋਰ ਹੀ ਕੱਚੀਆਂ ਤੇ
ਬੇਤੁਕੀਆਂ ਦਲੀਲਾਂ ਖੁਦ ਨੂੰ ਸੱਚਾ ਤੇ ਮੈਨੂੰ ਝੂਠਾ ਸਿੱਧ ਕਰਨ ਦੀ ਹਰਕਤ ਕੀਤੀ ਹੈ।
ਕੀ ਇਹ ਗੱਲਾਂ ਅਸਲੀ ਜਵਾਬ ਦੇਣ ਤੋਂ ਬਚਣ ਲਈ ਨਹੀਂ ਹਨ? ਮੈਂ ਨਾ ਤਾਂ
ਸਪੋਕਸਮੈਨ ਵਲੋਂ ਕੀਤੇ ਗਏ ਕੰਮ ਨੂੰ ਘਟਾ ਕੇ ਦੱਸਣ ਦਾ ਯਤਨ ਕੀਤਾ ਹੈ ਤੇ ਨਾਂ ਹੀ ਗੁਰਿੰਦਰ ਸਿੰਘ
ਨੂੰ ਸਪੋਕਸਮੈਨ ਛੱਡਣ ਦੀ ਸਲਾਹ ਦਿੱਤੀ ਹੈ। ਮੇਰਾ ਸਵਾਲ ਤਾਂ ਸਿਰਫ ਇੰਨਾ ਹੀ ਸੀ ਕਿ ਕੀ ਉਹ
ਕਿਰਪਾਲ ਸਿੰਘ ਵਲੋਂ ਉਠਾਏ ਗਏ ਨੁਕਤੇ ਅਨੁਸਾਰ ਜੋਗਿੰਦਰ ਸਿੰਘ ਦੀਆਂ ਲਿਖਤਾਂ ਨਾਲ ਸਹਿਮਤ ਹਨ ਜਾਂ
ਨਹੀਂ? ਹਾਂ ਜਾਂ ਨਾਂਹ ਕਹਿਣ ਲਈ ਤਾਂ ਇਸ ਪਾਸ ਦੋ ਸਕਿੰਟ ਦਾ ਸਮਾ ਨਹੀਂ ਪਰ ਹੋਰ ਗੱਲਾਂ ਕਰਨ ਲਈ
ਤੇ ਜੋਗਿੰਦਰ ਸਿੰਘ ਦੀ ਸਫ਼ਾਈ ਪੇਸ਼ ਕਰਨ ਲਈ ਇਹ ਘੰਟਿਆਂ ਵੱਧੀ ਸਮਾ ਕੱਢ ਸਕਦਾ ਹੈ, ਤਾਂ ਗੁਮਰਾਹ
ਕੌਣ ਕਰ ਰਿਹਾ ਹੈ? ਸਹੀ ਜਵਾਬ ਦੇਣ ਦੀ ਜੁਰ੍ਹਤ ਕਿਸ ਪਾਸ ਨਹੀਂ ਹੈ? ਖ਼ੁਦ ਨੂੰ ਸੱਚਾ ਤੇ ਦੂਸਰੇ
ਨੂੰ ਝੂਠਾ ਸਿੱਧ ਕਰ ਲਈ ਕੱਚੀਆਂ ਤੇ ਬੇਤੁਕੀਆਂ ਦਲੀਲਾਂ ਕੌਣ ਦੇ ਰਿਹਾ ਹੈ?
ਪ੍ਰਸੰਗ ਅਨੁਸਾਰ ਬਜੁਰਗਾਂ ਪਾਸੋਂ ਸੁਣੀ ਹੋਈ ਸਾਖੀ ਦਾ ਇੱਥੇ ਜ਼ਿਕਰ ਕਰਨਾ
ਵੀ ਮੈਂ ਠੀਕ ਸਮਝਦਾ ਹਾਂ। ਸਾਖੀ ਇਸ ਤਰ੍ਹਾਂ ਹੈ ਕਿ ਦੁੱਧ ਵਾਲੀ ਚਾਟੀ ਤੇ ਮੱਖਨ ਵਾਲੇ ਕੁੱਜੇ
ਦੇ ਨਜ਼ਦੀਕ ਹੀ ਇੱਕ ਲੱਸੀ ਵਾਲਾ ਕੁੱਜਾ ਪਿਆ ਸੀ। ਇੱਕ ਕੁੱਤਾ ਆ ਕੇ ਉਸ ਲੱਸੀ ਨੂੰ ਪੀਣ ਲੱਗ ਪਿਆ।
ਸਿੱਧਰੀ ਜਿਹੀ ਮੱਤ ਵਾਲੇ ਇੱਕ ਬੰਦੇ ਨੇ ਦੂਰੋਂ ਹੀ ਇੱਕ ਮੋਟਾ ਖੂੰਡਾ ਕੁੱਤੇ ਦੀਆਂ ਲੱਤਾਂ ਵਿੱਚ
ਇਤਨੀ ਜੋਰ ਨਾਲ ਚਲਾ ਕੇ ਮਾਰਿਆ ਕਿ ਜਿੱਥੇ ਉਸ ਨੇ ਕੁੱਤੇ ਦੀਆਂ ਚੀਕਾਂ ਕਢਵਾ ਦਿੱਤੀਆਂ ਉਥੇ ਹੀ
ਦੁੱਧ ਵਾਲੀ ਚਾਟੀ ਤੇ ਮੱਖਨ ਵਾਲਾ ਕੁੱਜਾ ਵੀ ਭੰਨ ਦਿੱਤਾ ਤੇ ਸਭ ਕੁੱਝ ਮਿਟੀ ਵਿੱਚ ਰਲ ਗਿਆ। ਕਿਸੇ
ਸਿਆਣੇ ਬੰਦੇ ਨੇ ਕਿਹਾ, ਓਇ ਕਮਲਿਆ ਇਹ ਕੀ ਕਰ ਦਿੱਤਾ। ਉਸ ਨੇ ਅੱਗੋਂ ਕਿਹਾ ਜੋ ਹੋ ਗਿਆ ਸੋ ਗਿਆ
ਪਰ ਕੁੱਤੇ ਦੀਆਂ ਤਾਂ ਪਦੀੜਾਂ ਪਾ ਦਿੱਤੀਆਂ। ਹੁਣ ਕਰੇ ਨਾ ਹਿੰਮਤ ਆ ਕੇ ਲੱਸੀ ਪੀਣ ਦੀ। ਬਾਲ਼ੇ
ਸਿਆਣੇ ਬਣੇ ਫਿਰਦੇ ਹੋ ਕਿਸੇ ਵਿੱਚ ਸੀ ਐਸੀ ਹਿੰਮਤ ਕਿ ਕੁੱਤੇ ਨੂੰ ਸਬਕ ਸਿਖਾ ਸਕੇ।
ਇਸ ਸਾਖੀ ਨਾਲ ਜੋੜ ਕੇ ਵੇਖੀਏ ਤਾਂ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਲਈ ਦੁੱਧ
ਮੱਖਨ ਅਤੇ ਅਖੌਤੀ ਦਸਮ ਗ੍ਰੰਥ ਤੇ ਪੁਜਾਰੀ ਆਦਿਕ ਲੱਸੀ ਦੇ ਬਰਾਬਰ ਹਨ। ਜੋਗਿੰਦਰ ਸਿੰਘ ਐਸਾ ਮੋਟਾ
ਖੂੰਡਾ ਚਲਾ ਰਿਹਾ ਕਿ ਦਸਮ ਗ੍ਰੰਥ ਤੇ ਪੁਜਾਰੀਆਂ ਨੂੰ ਰੱਦ ਕਰਦਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ
ਨੂੰ ਹੀ ਰੱਦ ਕਰਨ `ਤੇ ਤੁਲਿਆ ਹੋਇਆ ਹੈ। ਜੇ ਸ: ਕਿਰਪਾਲ ਸਿੰਘ ਇਸ ਨੂੰ ਸਲਾਹ ਦੇ ਬੈਠੇ ਕਿ
ਜੋਗਿੰਦਰ ਸਿੰਘ ਜੀ! ਖੂੰਡਾ ਹਿਸਾਬ ਨਾਲ ਚਲਾਓ। ਆਪਾਂ ਕੁੱਤਾ ਵੀ ਭਜਾਉਣਾ ਹੈ ਤੇ ਦੁੱਧ ਮੱਖਨ ਵੀ
ਬਚਾਉਣਾ ਹੈ। ਤਾਂ ਗੁਰਿੰਦਰ ਸਿੰਘ ਜੀ ਸਮੇਤ ਸਾਰੇ ਉਸ ਦੇ ਮਗਰ ਪਏ ਹੋਏ ਹਨ ਕਿ ਸਪੋਕਸਮੈਨ `ਚ
ਲਿਖਤਾਂ ਨਾ ਛਪਣ ਕਰਕੇ ਉਹ ਉਸ ਵਿਰੁੱਧ ਧੂੰਆਂਧਾਰ ਪ੍ਰਚਾਰ ਕਰ ਰਿਹਾ ਹੈ।
ਸ: ਗੁਰਿੰਦਰ ਸਿੰਘ ਜੀ ਨਾਲ ਫ਼ੋਨ `ਤੇ ਹੋਈ ਵਾਰਤਾਲਤਪ ਦੌਰਾਨ ਵੀ ਉਨ੍ਹਾਂ
ਨੂੰ ਇਹੀ ਬੇਨਤੀ ਕੀਤੀ ਸੀ ਕਿ ਜੋਗਿੰਦਰ ਸਿੰਘ ਹੋਰ ਬਹੁਤ ਸੋਹਣਾ ਕੰਮ ਕਰ ਰਿਹਾ ਹੈ ਪਰ ਇਸ ਦੇ
ਬਦਲੇ ਉਸ ਨੂੰ ਗੁਰੂ ਗ੍ਰੰਥ ਸਾਹਿਬ ਜੀ `ਤੇ ਗਲਤ ਟਿੱਪਣੀਆਂ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ
ਸਕਦੀ। ਪਰ ਇਨ੍ਹਾਂ ਦੀ ਹਰ ਚਿੱਠੀ ਤੇ ਹਰ ਗਲਬਾਤ `ਚ ਇਹੀ ਮੁਹਾਰਨੀ ਹੁੰਦੀ ਹੈ ਕਿ ਹੋਰ ਕੋਈ ਹੈ!
ਜੋ ਦਸਮ ਗ੍ਰੰਥ, ਪੁਜਾਰੀਵਾਦ ਤੇ ਸਾਧਲਾਣੇ ਵਿਰੁੱਧ ਇਤਨੇ ਧੜੱਲੇ ਨਾਲ ਲਿਖਦਾ ਹੋਵੇ! ਲਗਦਾ ਹੈ
ਇਨ੍ਹਾਂ ਲਈ ਗੁਰੂ ਗ੍ਰੰਥ ਸਾਹਿਬ ਜੀ ਕੋਈ ਮਾਅਨੇ ਹੀ ਨਹੀਂ ਰੱਖਦੇ।
੪.
ਜੇਕਰ ਸਿੱਖ ਮਾਰਗ `ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਸ਼ੇ ਦੇ ਸਬੰਧ `ਚ ਚੱਲਦੀ ਵਿਚਾਰ-ਚਰਚਾ `ਚ
ਮੈਂ ਵੀ ਕੁੱਝ ਲਿਖ ਬੈਠਾ ਤਾਂ ਮੇਰਾ ਮਕਸਦ ਸਿਰਫ ਮੇਰੇ ਵਰਗੇ ਹੀ ਅਨਜਾਣ ਵੀਰਾਂ ਲਈ ਅਜਿਹੀ
ਜਾਣਕਾਰੀ ਮੁਹੱਈਆ ਕਰਵਾਉਣਾ ਸੀ, ਜਿਸ ਤੋਂ ਮੇਰੇ ਵਰਗੇ ਅਨਜਾਣ ਵੀਰ ਕੋਈ ਲਾਹਾ ਲੈ ਸਕਣ ਪਰ ਕਿਰਪਾਲ
ਸਿੰਘ ਜੀ ਨੇ ਆਪਣੀ ਕਿੰਤੂ-ਪਰੰਤੂ ਕਰਨ ਦੀ ਆਦਤ ਵੀ ਦਿਖਾ ਦਿੱਤੀ ਅਤੇ ਮਨਜੀਤ ਸਿੰਘ ਵਰਗੇ ਵੀਰ ਨੂੰ
ਵੀ ਨੁਕਤਾਚੀਨੀ ਦਾ ਮੌਕਾ ਮਿਲ ਗਿਆ।
ਚਲਦੀ ਵੀਚਾਰ ਚਰਚਾ ਦਾ ਵਿਸ਼ਾ ਤਾਂ ਸੀ- ਕੀ ਸਿੱਖ ਮਾਰਗ ਦੇ ਪਾਠਕ ਸਹਿਮਤ ਹਨ
ਕਿ ੧. ੴ
ਤੋਂ ਲੈ ਕੇ `ਨਾਨਕ
ਨਾਮੁ ਮਿਲੈ ਤਾਂ ਜੀਵਾਂ ਤਨੁ ਮਨੁ ਥੀਵੈ ਹਰਿਆ।। ੧।। (੧੪੨੯-ਮਃ
੫) ` ਤੱਕ ਗੁਰੂ ਗ੍ਰੰਥ ਸਾਹਿਬ ਜੀ `ਤੇ ਕੋਈ ਕਿਤੂੰ ਨਹੀਂ ਕੀਤਾ ਜਾ ਸਕਦਾ। ੨. ਰਾਗਮਾਲਾ ਗੁਰੂ
ਕ੍ਰਿਤ ਨਹੀਂ ਹੈ। ੩. ਮੰਗਲਾਚਰਨ ਦੀ ਤਰਤੀਬ ਇਕਸਾਰ ਕਰਨੀ ਚਾਹੀਦੀ ਹੈ ਜਾਂ ਨਹੀਂ। ਗੁਰਿੰਦਰ ਸਿੰਘ
ਜੀ ਦੀ ਲਿਖਤ ਵਿਚੋਂ ਸਪਸ਼ਟ ਹੈ ਕਿ ਇਸ ਸਬੰਧੀ ਇਸ ਨੇ ਆਪਣਾ ਕੋਈ ਸੰਕੇਤ ਨਹੀਂ ਦਿੱਤਾ। ਜਿਤਨੀ ਕੁ
ਜਾਣਕਾਰੀ ਦਿੱਤੀ ਹੈ ਮੈਂ ਨਹੀਂ ਸਮਝਦਾ ਕੋਈ ਪਾਠਕ ਇਸ ਤੋਂ ਅਣਜਾਣ ਹੋਵੇ। ਇਸ ਲਈ ਇਸ ਦਾ ਮਕਸਦ
ਅਣਜਾਣ ਵੀਰਾਂ ਲਈ ਜਾਣਕਾਰੀ ਮੁਹੱਈਆ ਕਰਵਾਉਣਾ ਨਹੀਂ ਸੀ ਬਲਕਿ ਇਸ ਬਹਾਨੇ ਜੋਗਿੰਦਰ ਸਿੰਘ ਨੂੰ ਸਹੀ
ਸਿੱਧ ਕਰਕੇ ਉਸ ਲਈ ਪਾਠਕਾਂ ਦਾ ਸਮਰਥਨ ਪ੍ਰਪਤ ਕਰਨਾ ਸੀ। ਪਰ ਇਸ ਨੂੰ ਇਹ ਨਹੀਂ ਪਤਾ (ਜਾਂ
ਜਾਣਬੁੱਝ ਕੇ ਛੁਪਾ ਰਿਹਾ ਹੈ) ਕਿ ਇਸ ਨੇ ਜੋ ਜਾਣਕਾਰੀ ਦਿੱਤੀ ਹੈ ਉਸ ਨਾਲ ਤਾਂ ਇਸ ਦਾ ਸੰਪਾਦਕ
ਜੋਗਿੰਦਰ ਸਿੰਘ ਸਹਿਮਤ ਹੀ ਨਹੀਂ ਹੈ। ਸ: ਕਿਰਪਾਲ ਨੇ ਇਸ ਦੇ ਲੇਖ `ਤੇ ਕੋਈ ਕਿੰਤੂ ਪ੍ਰੰਤੂ ਨਹੀਂ
ਕੀਤਾ ਬਲਕਿ ਇਹ ਸਪਸ਼ਟੀਕਰਨ ਹੀ ਮੰਗਿਆ ਸੀ- ਕੀ ਜੋਗਿੰਦਰ ਸਿੰਘ ਇਸ ਦੀ ਲਿਖਤ ਨਾਲ ਸਹਿਮਤ ਹੈ ਜਾਂ
ਨਹੀਂ ਅਤੇ ਗੁਰਿੰਦਰ ਸਿੰਘ ਉਸ (ਜੋਗਿੰਦਰ ਸਿੰਘ) ਦੀਆਂ ਲਿਖਤਾਂ ਨਾਲ ਸਹਿਮਤ ਹੈ ਜਾਂ ਨਹੀਂ? ਏਕਤਾ
ਦਾ ਅਧਾਰ ਕੀ ਹੋਣਾ ਚਾਹੀਦਾ ਹੈ? ਅਤੇ ਕਿਹੜੀਆਂ ਸਖ਼ਸ਼ੀਅਤਾਂ ਤੇ ਵਿਦਵਾਨਾਂ ਨਾਲ ਏਕਤਾ ਕਰਨਾ
ਚਾਹੁੰਦਾ ਹੈ? ਕਿਰਪਾਲ ਸਿੰਘ ਦੇ ਇਹ ਸਵਾਲ ਕਿੰਤੂ ਪ੍ਰੰਤੂ ਨਹੀਂ ਬਲਕਿ ਬੜੇ ਮਹੱਤਵਪੂਨ ਸਨ ਤੇ
ਏਕਤਾ ਦੇ ਚਾਹਵਾਨਾਂ ਲਈ ਇਨ੍ਹਾਂ ਦੇ ਜਵਾਬ ਦੇਣਾ ਉਤਨੇ ਹੀ ਜਰੂਰੀ ਹਨ। ਪਰ ਜਵਾਬ ਦੇਣ ਦੀ ਥਾਂ ਜੇ
ਕੋਈ ਗੁਰਿੰਦਰ ਸਿੰਘ ਵਾਂਗ ਉਰਲੀਆਂ ਪਰਲੀਆਂ ਮਾਰੇ ਤਾਂ ਗੁੰਮਰਾਹ ਕੌਣ ਕਰ ਰਿਹਾ ਹੈ? ਜੇ ਮੈਂ
ਗੁਰਿੰਦਰ ਸਿੰਘ ਜੀ ਤੋਂ ਸ: ਕਿਰਪਾਲ ਸਿੰਘ ਵਾਲੇ ਸਵਾਲ ਪੁੱਛ ਲਏ ਤਾਂ ਕੀ ਇਹ ਅਸਲੀਅਤ ਦੀ ਜਾਣਕਾਰੀ
ਪ੍ਰਾਪਤ ਕਰਨ ਲਈ ਹੈ ਜਾਂ ਨੁਕਤਾਚੀਨੀ ਹੈ?
4. ਇਸ
ਫੋਨ ਵਾਰਤਾਲਾਪ ਦੌਰਾਨ ਨਾ ਤਾਂ ਮੈਂ ਕਿਰਪਾਲ ਸਿੰਘ ਜੀ ਨੂੰ ਵਿਹਲਾ ਕਿਹਾ ਅਤੇ ਨਾ ਹੀ ਕੋਈ ਹੋਰ
ਫਾਲਤੂ ਗੱਲ ਕੀਤੀ। ਫਿਰ ਮਨਜੀਤ ਸਿੰਘ ਦਾ ਪੱਤਰ ਪੜ੍ਹ ਕੇ ਦੇਖ ਲਓ, ਉਸ ਵੀਰ ਨੇ ਝੂਠੀਆਂ ਤੋਹਮਤਾਂ
ਦੇ ਸਾਰੇ ਹੱਦ-ਬੰਨੇ ਪਾਰ ਕੀਤੇ ਹਨ। ਇਹ ਵੀਰ ਗਿਆਨੀ ਅਲਵਰ ਅਤੇ ਪ੍ਰੋ. ਦਰਸ਼ਨ ਸਿੰਘ ਦੀਆਂ ਸਿਫਤਾਂ
ਦੇ ਪੁੱਲ ਤਾਂ ਬੰਨ੍ਹ ਰਿਹਾ ਹੈ, ਉਸਦੇ ਬਦਲੇ ਜੋਗਿੰਦਰ ਸਿੰਘ ਤੇ ਪ੍ਰੋ. ਇੰਦਰ ਸਿੰਘ ਘੱਗਾ ਦੀ
ਨੁਕਤਾਚੀਨੀ ਵੀ ਕਰ ਰਿਹਾ ਹੈ ਪਰ ਗਿਆਨੀ ਅਲਵਰ ਜਾਂ ਪ੍ਰੋ. ਦਰਸ਼ਨ ਸਿੰਘ ਦੇ ਦਸਮ ਗ੍ਰੰਥ ਸਬੰਧੀ ਲਏ
ਸਟੈਂਡ ਸਬੰਧੀ ਕੁੱਝ ਵੀ ਲਿਖਣ ਤੋਂ ਸੰਕੋਚ ਵਰਤ ਰਿਹਾ ਹੈ।
ਸ: ਕਿਰਪਾਲ ਸਿੰਘ ਪ੍ਰਤੀ ਗੁਰਿੰਦਰ ਸਿੰਘ ਜੀ ਜਿਸ ਤਰ੍ਹਾਂ ਦੀ ਸ਼ਬਦਾਵਲੀ
ਵਰਤ ਚੁੱਕੇ ਹਨ ਇਸ ਤੋਂ ਕੋਈ ਵੀ ਪਾਠਕ ਅਣਜਾਣ ਨਹੀਂ ਹੈ। ਮੈਂ ਝੂਠੀਆਂ ਤੋਹਮਤਾਂ ਦੇ ਕਿਹੜੇ
ਹੱਦ-ਬੰਨੇ ਪਾਰ ਕੀਤੇ ਹਨ ਇਸ ਸਬੰਧੀ ਵੀ ਇਸ ਤੋਂ ਵੱਧ ਕੁੱਝ ਨਹੀਂ ਲਿਖ ਸਕਦਾ ਇਸ ਲਈ ਸੰਪਾਦਕ
ਸ: ਮੱਖਣ ਸਿੰਘ ਜੀ ਅਤੇ ਪਾਠਕਾਂ ਨੂੰ ਹੀ ਬੇਨਤੀ ਹੈ ਕਿ ਉਹ ਇਸ ਦਾ ਨਿਤਾਰਾ ਜਰੂਰ ਕਰਨ।
ਗਿਆਨੀ ਅਲਵਰ ਜੀ ਅਤੇ ਪ੍ਰੋ: ਦਰਸ਼ਨ ਸਿੰਘ ਜੀ ਦੀਆਂ ਸਿਫਤਾਂ ਦੇ ਪੁਲ ਵੀ ਕਦੀ ਨਹੀਂ ਬੰਨ੍ਹੇ। ਮੈਂ
ਸਪਸ਼ਟ ਤੌਰ `ਤੇ ਲਿਖਿਆ ਸੀ ਕਿ ਗਿਆਨੀ ਅਲਵਰ ਜੀ ਨੂੰ ਦਸਮ ਗ੍ਰੰਥ `ਚੋਂ ਹਵਾਲੇ ਨਹੀਂ ਦੇਣੇ
ਚਾਹੀਦੇ। ਪ੍ਰੋ: ਦਰਸ਼ਨ ਸਿੰਘ ਜੀ ਦਾ ਦਸਮ ਗ੍ਰੰਥ ਸਬੰਧੀ ਸਟੈਂਡ ਬੜਾ ਸਪਸ਼ਟ ਹੈ, ਉਨ੍ਹਾਂ ਨੇ ਦਸਮ
ਗ੍ਰੰਥ `ਚੋਂ ਮੌਜੂਦਾ ਦੌਰ `ਚ ਕਦੀ ਹਵਾਲੇ ਨਹੀਂ ਦਿਤੇ ਅਤੇ ਨਿਤਨੇਮ ਤੇ ਭਗੌਤੀ ਸਬੰਧੀ ਸਿੱਖ ਰਹਿਤ
ਮਰਯਾਦਾ ਦੇ ਪੰਥਕ ਜ਼ਾਬਤੇ ਨੂੰ ਮੰਨਦੇ ਹੋਏ ਉਹ ਕੋਈ ਵਿਵਾਦ ਨਹੀਂ ਕਰਨਾ ਚਾਹੁੰਦੇ। ਉਨ੍ਹਾਂ ਇਹ ਵੀ
ਐਲਾਨੀਆਂ ਤੌਰ `ਤੇ ਕਿਹਾ ਕਿ ਜੇ ਪੰਥਕ ਵਿਧੀ ਵਿਧਾਨ ਤੇ ਯੁਕਤੀ ਵਰਤ ਕੇ ਸਿੱਖ ਰਹਿਤ ਮਰਯਾਦਾ ਵਿੱਚ
ਗੁਰੂ ਗ੍ਰੰਥ ਸਾਹਿਬ ਅਨੁਸਾਰੀ ਕੋਈ ਸੋਧ ਹੁੰਦੀ ਹੈ ਤਾਂ ਉਹ ਇਸ ਨੂੰ ਮੰਨਣਗੇ। ਇਤਨੇ ਸਪਸ਼ਟ ਐਲਾਨ
ਉਪ੍ਰੰਤ ਵੀ ਗੁਰਿੰਦਰ ਸਿੰਘ ਜੀ ਨੂੰ ਉਨ੍ਹਾਂ ਤੋਂ ਹੋਰ ਕਿਹੜਾ ਸਪਸ਼ਟੀਕਰਨ ਚਾਹੀਦਾ ਹੈ? ਇਨ੍ਹਾਂ
ਤੋਂ ਸਿਰਫ ਇਹ ਹੀ ਪੁੱਛਿਆ ਸੀ ਕਿ ੨੮ ਨਵੰਬਰ ੨੦੧੦ ਦੇ ਅਖ਼ਬਾਰ ਵਿੱਚ ਤਾਂ ਇਹੀ ਘੱਗਾ ਜੀ ਤੇ
ਗੁਰਿੰਦਰ ਸਿੰਘ ਜੀ ਲਿਖ ਰਹੇ ਸਨ ਕਿ ਗਿਆਨੀ ਹਰਿੰਦਰ ਸਿੰਘ ਅਲਵਰ ਤੇ ਉਸ ਦਾ ਚਹੇਤਾ ਪੱਤਰਕਾਰ ਦਸਮ
ਗ੍ਰੰਥ ਵਿਰੁਧ ਧੂੰਆਂਧਾਰ ਪ੍ਰਚਾਰ ਕਰਦੇ ਰਹਿੰਦੇ ਹਨ। ਪਰ ੨੯ ਜਨਵਰੀ ੨੦੧੧ ਨੂੰ ਲਿਖ ਰਹੇ ਹਨ ਕਿ
ਗਿਆਨੀ ਅਲਵਰ ਉਹ ਵਿਅਕਤੀ ਹੈ ਜੋ ਦਸਮ ਗ੍ਰੰਥ ਦਾ ਹਮਾਇਤੀ ਹੈ ਤੇ ਅੱਜ ਤੱਕ ਅਖੌਤੀ ਦਸਮ ਗ੍ਰੰਥ
ਸਬੰਧੀ ਆਪਣੀ ਨੀਤੀ ਸਪਸ਼ਟ ਨਹੀਂ ਕਰ ਸਕਿਆ। ਪਹਿਲਾ ਸਵਾਲ ਤਾਂ ਇਹ ਹੈ ਕਿ ਗੁਰਿੰਦਰ ਸਿੰਘ ਵਲੋਂ
ਲਿਖੀਆਂ ਉਕਤ ਦੋਵਾਂ ਖ਼ਬਰਾਂ ਵਿਚੋਂ ਸੱਚੀ ਕਿਹੜੀ ਹੈ? ਕਿਉਂਕਿ ਇਹ ਦੋਵੇਂ ਆਪਾ ਵਿਰੋਧੀ ਹਨ। ਇਸ ਲਈ
ਇਨ੍ਹਾਂ ਵਿਚੋਂ ਇੱਕ ਤਾਂ ਗਲਤ ਹੋਵੇਗੀ ਹੀ? ਇਸ ਦਾ ਭਾਵ ਹੈ ਕਿ ਇਸ ਅਖ਼ਬਾਰ ਵਿੱਚ ਪੂਰਨ ਤੌਰ `ਤੇ
ਸੱਚੀਆਂ ਖ਼ਬਰਾਂ ਨਹੀਂ ਛਪਦੀਆਂ। ਕਾਫੀ ਖ਼ਬਰਾਂ ਦੀ ਝੂਠੀਆਂ ਹੋਣ ਦੀ ਸੰਭਾਵਨਾ ਹੈ। ਇਸ ਲਈ ਇਨ੍ਹਾਂ
ਨੂੰ ‘ਸਚੁ ਸੁਣਾਇਸੀ ਸਚ ਕੀ
ਬੇਲਾ`।। ੨।। ੩।। ੫।। (ਪੰਨਾ ੭੨੩-ਮਃ ੧) ਲਿਖ
ਕੇ ਗੁਰਬਾਣੀ ਦੀ ਤੌਹੀਨ ਨਹੀਂ ਕਰਨੀ ਚਾਹੀਦੀ। ਦੂਸਰਾ ਸਵਾਲ ਹੈ ਕਿ ਜਿਹੜੇ ਪ੍ਰੋ: ਘੱਗਾ ਜੀ ਅਤੇ
ਗੁਰਿੰਦਰ ਸਿੰਘ ਜੀ ਆਪਣੇ ਸੰਪਾਦਕ ਦੀਆਂ ਲਿਖਤਾਂ ਸਬੰਧੀ ਆਪਣੀ ਨੀਤੀ ਸਪਸ਼ਟ ਨਹੀਂ ਕਰ ਸਕੇ ਉਨ੍ਹਾਂ
ਨੂੰ ਕੀ ਹੱਕ ਹੈ ਕਿ ਉਹ ਗਿਆਨੀ ਅਲਵਰ ਤੇ ਇਹ ਦੋਸ਼ ਲਾਉਣ ਕਿ ਉਹ ਅਖੌਤੀ ਦਸਮ ਗ੍ਰੰਥ ਸਬੰਧੀ ਆਪਣੀ
ਨੀਤੀ ਸਪਸ਼ਟ ਨਹੀਂ ਕਰ ਸਕਿਆ? ਉਨ੍ਹਾਂ ਨੂੰ ਕੀ ਹੱਕ ਹੈ ਕਿ ਉਹ ਪ੍ਰੋ: ਦਰਸ਼ਨ ਸਿੰਘ ਜੀ ਨੂੰ ਇਹ
ਸਪਸ਼ਟੀਕਰਨ ਦੇਣ ਲਈ ਕਹਿਣ ਕਿ ‘ਪ੍ਰਿਥਮੀ ਭਗੌਤੀ` ਅਤੇ ਦਸਮ ਗ੍ਰੰਥ ਵਿਚੋਂ ਨਿਤਨੇਮ ਦੀਆਂ ਲਈਆਂ
ਗਈਆਂ ਬਾਣੀਆਂ ਸਬੰਧੀ ਉਹ ਸੰਗਤਾਂ ਨੂੰ ਗੁਮਰਾਹ ਕਿਉਂ ਕਰ ਰਹੇ ਹਨ?
ਕੀ ਇਹ ਪੁੱਛਣਾ ਗਿਆਨੀ ਅਲਵਰ ਜੀ ਤੇ ਪ੍ਰੋ: ਦਰਸ਼ਨ ਸਿੰਘ ਜੀ ਦੀਆਂ ਸਿਫ਼ਤਾਂ
ਦੇ ਪੁਲ ਹਨ ਅਤੇ ਜੋਗਿੰਦਰ ਸਿੰਘ ਤੇ ਪ੍ਰੋ: ਇੰਦਰ ਸਿੰਘ ਦੀ ਨੁਕਤਾਚੀਨੀ ਹੈ? ਜੇ ਇਹੀ ਨੁਕਤਾਚੀਨੀ
ਹੈ ਤਾਂ ਇਨ੍ਹਾਂ ਵਲੋਂ ਗਿਆਨੀ ਅਲਵਰ ਜੀ ਤੇ ਪ੍ਰੋ: ਦਰਸ਼ਨ ਸਿੰਘ ਜੀ ਨੂੰ ਵਾਰ ਵਾਰ ਇੱਕੋ ਸਵਾਲ
ਪੁੱਛੇ ਜਾਣਾ ਕੀ ਉਨ੍ਹਾਂ ਦੀ ਨੁਕਤਾਚੀਨੀ ਨਹੀਂ ਹੈ?
5. ਇਸ
ਵੀਰ ਸਮੇਤ ਅਜਿਹੇ ਹੋਰ ਵੀ ਅਨੇਕਾਂ ਕਥਿਤ ਵਿਦਵਾਨ ਹਨ, ਜੋ ਸਪੋਕਸਮੈਨ `ਚ ਆਪਣੀਆਂ ਲਿਖਤਾਂ ਨਾ ਛਪਣ
ਕਰਕੇ ਹੀ ਸਪੋਕਸਮੈਨ ਵਿਰੁੱਧ ਧੂੰਆਂਧਾਰ ਪ੍ਰਚਾਰ ਕਰਨ ਦੀ ਕੋਸ਼ਿਸ਼ `ਚ ਰਹਿੰਦੇ ਹਨ।
ਮੈਂ ਲਿਖਣ ਦੀ ਖ਼ਾਹਸ਼ ਰੱਖਣ ਦੇ ਬਾਵਯੂਦ ਆਪਣੇ ਕੰਮਾਂ ਦੇ ਰੁਝੇਵਿਆਂ ਦੇ ਨਾਲ
ਨਾਲ ਕੀਰਤਨ ਦੀ ਨਿਸ਼ਕਾਮ ਸੇਵਾ ਕਰਨ ਦੀ ਜੁੰਮੇਵਾਰੀ ਨਿਭਾਉਣ ਕਾਰਣ ਲਿਖਣ ਲਈ ਸਮਾ ਨਹੀਂ ਕੱਢ ਸਕਦਾ
ਤੇ ਨਾਂ ਹੀ ਕਦੀ ਕੋਈ ਲੇਖ ਲਿਖ ਕੇ ਸਪੋਕਸਮੈਨ ਨੂੰ ਭੇਜਿਆ ਹੈ ਜਿਹੜਾ ਉਸ ਨੇ ਨਾ ਛਾਪਿਆ ਹੋਵੇ।
ਫਿਰ ਗੁਰਿੰਦਰ ਸਿੰਘ ਜੀ ਨੇ ਇਹ ਕਿਸ ਤਰ੍ਹਾਂ ਅੰਦਾਜ਼ਾ ਲਾ ਲਿਆ ਕਿ ਮੈ ਸਪੋਕਸਮੈਨ `ਚ ਅਪਣੀਆਂ
ਲਿਖਤਾਂ ਨਾ ਛਪਣ ਕਰਕੇ ਹੀ ਉਸ ਵਿਰੁਧ ਧੂੰਆਂਧਾਰ ਪ੍ਰਚਾਰ ਕਰ ਰਿਹਾ ਹਾਂ। ਇਹ ਜਰੂਰ ਹੈ ਕਿ ਮੈਂ
ਗੁਰਿੰਦਰ ਸਿੰਘ ਜੀ ਵਾਂਗ ਉਸ ਦੀ ਝੂਠੀ ਖੁਸ਼ਾਮਦ ਨਹੀਂ ਕਰ ਸਕਦਾ। ਜੇ ਗੁਰਿੰਦਰ ਸਿੰਘ ਜੀ ਦੀ
ਸਪੋਕਸਮੈਨ ਵਿਰੁੱਧ ਧੂੰਆਂਧਾਰ ਪ੍ਰਚਾਰ ਕਰਨ ਦੀ ਪ੍ਰੀਭਾਸ਼ਾ ਹੀ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ
ਵਿਰੁਧ ਉਸ ਵਲੋਂ ਕੀਤੀਆਂ ਗਈਆਂ ਟਿਪਣੀਆਂ ਸਬੰਧੀ ਕੁੱਝ ਵੀ ਨਾ ਪੁੱਛਿਆ ਜਾਵੇ ਤਾਂ ਕਿਰਪਾਲ ਸਿੰਘ
ਸਮੇਤ ਮੈਂ ਵੀ ਇਸ ਦਾ ਦੋਸ਼ੀ ਹੋ ਸਕਦਾ ਹਾਂ? ਪਰ ਇਸ ਦਾ ਫੈਸਲਾ ਪਾਠਕ ਕਰਨ ਨਾ ਕਿ ਗੁਰਿੰਦਰ ਸਿੰਘ
ਇਹ ਫ਼ਤਵਾ ਸੁਣਾੳਣ।
6.
ਜਿਸ ਤਰ੍ਹਾਂ ਵੀਰ ਮੱਖਣ ਸਿੰਘ ਨੇ ਭੰਬਲਭੂਸੇ ਖੜ੍ਹੇ ਕਰਨ ਵਾਲੇ ਕਥਿਤ ਵਿਦਵਾਨਾਂ ਨੂੰ ਬੇਨਤੀ ਕੀਤੀ
ਹੈ ਕਿ ਉਹ ਸਿੱਖ ਮਾਰਗ ਲਈ ਆਪਣੀਆਂ ਲਿਖਤਾਂ ਨਾ ਭੇਜਣ, ਉਸੇ ਤਰ੍ਹਾਂ ਸਪੋਕਸਮੈਨ ਨੇ ਅਜਿਹੇ ਕਥਿਤ
ਵਿਦਵਾਨਾਂ ਦੀਆਂ ਲਿਖਤਾਂ ਛਾਪਣ ਦੀ ਮਨਾਹੀ ਕੀਤੀ ਹੋਈ ਹੈ। ਜਿਸ ਤੋਂ ਤੜਫ ਕੇ ਇਹ ਵੀਰ ਸਪੋਕਸਮੈਨ
ਵਿਰੁੱਧ ਭੰਬਲਭੂਸੇ ਖੜ੍ਹੇ ਕਰਨੇ ਆਪਣਾ ਫਰਜ਼ ਸਮਝਦੇ ਹਨ।
ਸ: ਮੱਖਣ ਸਿੰਘ ਜੀ ਅਤੇ ਜੋਗਿੰਦਰ ਸਿੰਘ ਵਲੋਂ ਵਿਦਵਾਨਾਂ ਦੀਆਂ ਲਿਖਤਾਂ
`ਤੇ ਲਾਈ ਪਾਬੰਦੀ ਦੇ ਕਾਰਣਾਂ ਦਾ ਜ਼ਮੀਨ ਅਸਮਾਨ ਦਾ ਅੰਤਰ ਹੈ। ਸ: ਮੱਖਣ ਸਿੰਘ ਜੀ ਨੇ ਕਿਸੇ `ਤੇ
ਪਾਬੰਦੀ ਇਸ ਕਾਰਣ ਨਹੀਂ ਲਾਈ, ਕਿ ਉਹ ਉਸ ਦੀਆਂ ਲਿਖਤਾਂ ਨਾਲ ਸਹਿਮਤ ਨਹੀਂ ਹਨ, ਜਾਂ ਉਸ ਦੀ
ਖੁਸ਼ਾਮਦ ਕਿਉਂ ਨਹੀਂ ਕਰਦੇ ਅਤੇ ਉਸ ਨੂੰ ਇਸ਼ਤਿਹਾਰ ਨਹੀਂ ਦਿੰਦੇ। ਸਪੋਕਸਮੈਨ ਦੇ ਸਮਰਥਕ ਤੁਹਾਡੇ ਦੋ
ਸਾਥੀਆਂ ਦੀਆਂ ਲਿਖਤਾਂ `ਤੇ ਜਨਵਰੀ ਮਹੀਨੇ ਵਿੱਚ ਪਾਬੰਦੀ ਲਾਉਣ ਦਾ ਕਾਰਣ ਵੀ ਸਿਰਫ ਇਹੋ ਸੀ ਕਿ ਉਹ
ਜੋਗਿੰਦਰ ਸਿੰਘ ਨੂੰ ਸਿਆਣਾ ਸੰਪਾਦਕ ਦੱਸ ਰਹੇ ਸਨ ਪਰ ਸਪੋਕਸਮੈਨ ਦੀਆਂ ਲਿਖਤਾਂ ਸਬੰਧੀ ਸਵਾਲ
ਪੁੱਛਣ ਵਾਲਿਆਂ `ਤੇ ਬਿਲਕੁਲ ਤੁਹਾਡੇ ਵਾਲੇ ਹੀ ਸਟਾਈਲ ਵਿੱਚ ਦੋਸ਼ ਤੇ ਦੋਸ਼ ਥੱਪੀ ਜਾ ਰਹੇ ਸਨ ਅਤੇ
ਉਸ ਦੀਆਂ ਲਿਖਤਾਂ ਸਬੰਧੀ ਆਪਣੀ ਸਹਿਮਤੀ ਜਾਂ ਅਸਹਿਮਤੀ ਦੇਣ ਤੋਂ ਵੀ ਦੜ ਵੱਟੀ ਹੋਈ ਸੀ। ਉਨ੍ਹਾਂ
ਦੀਆਂ ਲਿਖਤਾਂ `ਤੇ ਵੀ ਪਾਬੰਦੀ ਪਹਿਲੇ ਦਿਨ ਹੀ ਨਹੀਂ ਸੀ ਲਾਈ ਬਲਕਿ ਪਿਛਲੇ ਕਾਫੀ ਲੰਬੇ ਸਮੇ ਤੋਂ
ਉਨ੍ਹਾਂ ਦੇ ਵਿਵਹਾਰ ਨੂੰ ਵੇਖਦੇ ਹੋਏ ਇੱਕ ਮਹੀਨੇ ਦਾ ਨੋਟਿਸ ਦੇ ਕੇ ਤੇ ਮਹੀਨੇ ਵਿੱਚ ਘੱਟ ਤੋਂ
ਘੱਟ ਤਿੰਨ ਚਾਰ ਵਾਰ ਚੇਤਾਵਨੀ ਦੇਣ ਤੋਂ ਉਪ੍ਰੰਤ ਜਦੋਂ ਸਪਸ਼ਟ ਸਬਦਾਂ ਵਿੱਚ ਉਨ੍ਹਾਂ ਨੇ ਜਵਾਬ ਦੇਣ
ਤੋਂ ਕੋਰੀ ਨਾਂਹ ਕਰ ਦਿੱਤੀ ਤਾਂ ਉਸ ਸਮੇਂ ਹੀ ਪਾਬੰਦੀ ਲਾਈ ਸੀ। ਸ: ਮੱਖਣ ਸਿੰਘ ਨੇ ਪਾਠਕਾਂ ਨੂੰ
ਇਹ ਵੀ ਸੂਚਨਾ ਦੇ ਦਿੱਤੀ ਹੈ ਕਿ ‘ਕੋਈ ਵੀ ਲੇਖਕ/ਪਾਠਕ ਉਨ੍ਹਾਂ ਦਾ ਨਾਮ ਲੈ ਕੇ ਚਿੱਠੀ ਪੱਤਰ ਨਾ
ਲਿਖੇ ਕਿਉਂਕਿ ਜੇ ਉਨ੍ਹਾਂ ਨੂੰ ਸਵਾਲ ਕਰਦਾ ਕੋਈ ਪੱਤਰ ਛਪਦਾ ਹੈ ਤਾਂ ਉਨ੍ਹਾਂ ਦੇ ਜਵਾਬ ਵੀ ਛਾਪਣੇ
ਪੈਣਗੇ। ਕਿਉਂਕਿ ਉਨ੍ਹਾਂ ਦਾ ਸਪਸ਼ਟੀਕਰਨ ਇਥੇ ਨਹੀਂ ਛਪ ਸਕਦਾ ਇਸ ਲਈ ਇਹ ਉਨ੍ਹਾਂ ਨਾਲ ਬੇਇਨਸਾਫੀ
ਹੋਵੇਗੀ`। ਕੀ ਗੁਰਿੰਦਰ ਸਿੰਘ ਇਨ੍ਹਾਂ ਪਬੰਦੀ ਸ਼ੁਦਾ ਵਿਦਵਾਨਾਂ ਨੂੰ ਭੰਬਲਭੂਸੇ ਖੜ੍ਹੇ ਕਰਨ ਵਾਲੇ
ਕਥਿਤ ਵਿਦਵਾਨ ਮੰਨਦੇ ਹਨ? ਸਿੱਖ ਮਾਰਗ `ਤੇ ਲਿਖਣ ਵਾਲਾ ਇੱਕ ਹੋਰ ਵਿਅਕਤੀ ਸੀ ਜਿਸ ਨੂੰ ਸਿੱਖ
ਮਾਰਗ ਦੇ ਸਾਰੇ ਪਾਠਕਾਂ ਨੇ ਵੇਖ ਲਿਆ ਸੀ ਕਿ ਉਸ ਦੀ ਮਨਸ਼ਾ ਵੀਚਾਰ ਚਰਚਾ ਕਰਕੇ ਵੀਚਾਰਧਾਰਕ ਏਕਤਾ
ਕਾਇਮ ਕਰਨ ਦੀ ਨਹੀਂ ਸੀ ਬਲਕਿ ਉਸ ਦੀ ਬ੍ਰਿਤੀ ‘ ਸਿਮ੍ਰਿਤਿ
ਸਾਸਤ੍ਰ ਪੜਹਿ ਪੁਰਾਣਾ।। ਵਾਦੁ ਵਖਾਣਹਿ ਤਤੁ ਨ ਜਾਣਾ।। `
(ਪੰਨਾ ੧੦੩੨) ਵਾਲੀ ਸੀ। ਪਬੰਦੀ ਲੱਗਣ ਦੇ ਕੁੱਝ ਹੀ
ਦਿਨਾਂ ਪਿਛੋਂ ਉਸ ਦੀ ਅਸਲੀਅਤ ਸਭ ਦੇ ਸਾਹਮਣੇ ਆ ਗਈ ਸੀ ਕਿ ਉਸ ਦੀਆਂ ਤਾਰਾਂ ਕਿੱਥੇ ਜੁੜੀਆਂ
ਹੋਈਆਂ ਹਨ।
ਪਰ ਜੋਗਿੰਦਰ ਸਿੰਘ ਵਲੋਂ ਲਾਈਆਂ ਪਬੰਦੀਆਂ ਦਾ ਕਾਰਣ ਇਸ ਤੋਂ ਬਿਲਕੁਲ ਉਲਟ
ਹੈ। ਉਹ ਉਨ੍ਹਾਂ ਲੇਖਕਾਂ `ਤੇ ਪਬੰਦੀ ਲਾਉਂਦਾ ਹੈ ਜਿਹੜੇ ਉਸ ਦੀ ਖੁਸ਼ਾਮਦ ਨਹੀਂ ਕਰਦੇ, ਉਸ ਵਲੋਂ
ਗੁਰੂ ਗ੍ਰੰਥ ਸਾਹਿਬ ਸਬੰਧੀ ਕੀਤੀਆਂ ਗਲਤ ਟਿੱਪਣੀਆਂ ਦਾ ਸਮਰਥਨ ਨਹੀਂ ਕਰਦੇ, ਉਸ ਨੂੰ ਵੱਡੇ ਵੱਡੇ
ਇਸ਼ਤਿਹਾਰ ਨਹੀਂ ਦੇ ਸਕਦੇ। ਪ੍ਰੋ: ਦਰਸ਼ਨ ਸਿੰਘ ਦਾ ਹੀ ਕੇਸ ਲੈ ਲਓ, ਜੋਗਿੰਦਰ ਸਿੰਘ ਦੀਆਂ ਗਲਤ
ਨੀਤੀਆਂ ਦਾ ਸਮਰਥਨ ਨਾ ਕਰਨ ਕਰਕੇ ਉਸ ਦੀਆਂ ਹਾਂ ਪੱਖੀ ਉਸਾਰੂ ਖ਼ਬਰਾਂ `ਤੇ ਵੀ ਪਬੰਦੀ ਲਾ ਦਿੱਤੀ।
ਬਿਨਾਂ ਉਸ ਦਾ ਪੱਖ ਛਾਪਿਆਂ ਉਸ ਨੂੰ ਬਦਨਾਮ ਕਰਨ ਲਈ ਉਸ ਵਿਰੁੱਧ ਝੂਠੀਆਂ ਤੋਹਮਤਾਂ ਲਾਉਣ ਦੀ
ਰਫ਼ਤਾਰ ਤੇਜ ਕਰ ਦਿੱਤੀ। ਫਿਰ ਪੈਸਿਆਂ ਬਦਲੇ ਉਸ ਦੇ ਪੋਤਰੇ ਦੇ ਵਿਆਹ ਦੀਆਂ ਵੱਡੀਆਂ ਵੱਡੀਆਂ ਫ਼ੋਟੋ
ਵੀ ਛਾਪ ਦਿੱਤੀਆਂ।
ਜੇ ਗੁਰਿੰਦਰ ਸਿੰਘ ਦਾ ਇਸ਼ਾਰਾ ਭੰਬਲਭੂਸੇ ਖੜ੍ਹੇ ਕਰਨ ਵਾਲੇ ਹੋਰ ਕਿਸੇ
ਕਥਿਤ ਵਿਦਵਾਨਾਂ ਵੱਲ ਹੈ, ਜਿਨ੍ਹਾਂ ਦੀਆਂ ਲਿਖਤਾਂ `ਤੇ ਸਪੋਕਸਮੈਨ ਨੇ ਪਬੰਦੀ ਲਾਈ ਹੈ, ਤੇ ਜਿਸ
ਦੀ ਤੜਫ ਕਾਰਣ ਹੀ ਉਨ੍ਹਾਂ ਨੇ ਸਪੋਕਸਮੈਨ ਵਿਰੁਧ ਧੂੰਆਂਧਾਰ ਪ੍ਰਚਾਰ ਸ਼ੁਰੂ ਕੀਤਾ ਹੈ ਤਾਂ ਉਨ੍ਹਾਂ
ਦੇ ਨਾਮ ਦੱਸੇ ਜਾਣ `ਤੇ ਉਨ੍ਹਾਂ ਦੇ ਕੇਸ ਵੱਖਰੇ ਵੱਖਰੇ ਕਰਕੇ ਵੀਚਾਰੇ ਜਾ ਸਕਦੇ ਹਨ। ਪਰ ਜੇ ਉਹ
ਕੋਈ ਜਵਾਬ ਹੀ ਨਹੀਂ ਦਿੰਦਾ ਤੇ ਤੁਲਨਾ ਫਿਰ ਵੀ ਸ: ਮੱਖਣ ਸਿੰਘ ਨਾਲ ਕਰ ਰਿਹਾ ਹੈ ਤਾਂ ਇਹ ਉਸ ਦੀ
ਬੇਈਮਾਨੀ ਹੈ ਤੇ ਸ: ਮੱਖਣ ਸਿੰਘ ਦੀ ਤੌਹੀਨ ਕਰਨ ਦੇ ਬਰਾਬਰ ਹੈ। ਇਸ ਲਈ ਗੁਰਿੰਦਰ ਸਿੰਘ ਨੂੰ ਇਹ
ਸ਼ਬਦ ਵਾਪਸ ਲੈਣੇ ਚਾਹੀਦੇ ਹਨ।
7.
ਪਤਾ ਨਹੀ ਇਹ ਕਥਿਤ ਵਿਦਵਾਨ ਇਸ ਬਦਲੇ ਕਿਨ੍ਹਾਂ ਸ਼ਕਤੀਆਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ `ਚ ਦੀ ਤਾਕ `ਚ
ਰਹਿੰਦੇ ਹਨ।
ਗੁਰਿੰਦਰ ਸਿੰਘ ਨੇ ਸਪਸ਼ਟ ਰੂਪ ਵਿੱਚ ਤਾਂ ਕਿਸੇ ਕਥਿਤ ਵਿਦਵਾਨ ਦਾ ਨਾਮ
ਨਹੀਂ ਲਿਖਿਆ ਪਰ ਉਸ ਦਾ ਇਸ਼ਾਰਾ ਕਿਰਪਾਲ ਸਿੰਘ ਵੱਲ ਹੀ ਹੈ। ਮੈਂ ਸਮਝਦਾ ਹਾਂ ਕਿ ਕਿਰਪਾਲ ਸਿੰਘ
ਕਿਸੇ ਸ਼ਕਤੀ ਨੂੰ ਖੁਸ਼ ਕਰਨ ਦੀ ਤਾਕ ਵਿੱਚ ਨਹੀਂ ਹੈ। ਉਸ ਦੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਅਥਾਹ
ਸ਼ਰਧਾ ਹੈ। ਇਸ ਲਈ ਗੁਰਿੰਦਰ ਸਿੰਘ ਸਮੇਤ ਸਪੋਕਸਮੈਨ ਦੇ ਹੋਰ ਸਮਰਥਕਾਂ ਦੀ ਸਖਤ ਅਲੋਚਨਾ ਸਹਿ ਕੇ ਵੀ
ਉਹ ਗੁਰੂ ਗ੍ਰੰਥ ਸਾਹਿਬ ਵਿਰੁੱਧ ਕੀਤੀਆਂ ਟਿੱਪਣੀਆਂ ਦਾ ਸਪਸ਼ਟੀਕਰਨ ਮੰਗ ਰਿਹਾ ਹੈ। ਇਸ ਲਈ ਉਸ ਦੇ
ਹੌਸਲੇ ਦੀ ਦਾਦ ਦੇਣੀ ਬਣਦੀ ਹੈ, ਪਰ ਗੁਰਿੰਦਰ ਸਿੰਘ ਇਹ ਦੱਸੇ ਕਿ ਜੋਗਿੰਦਰ ਸਿੰਘ ਕਿਹੜੀਆਂ
ਸ਼ਕਤੀਆਂ ਨੂੰ ਖੁਸ਼ ਕਰਨ ਲਈ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਸ਼ੰਕੇ ਖੜ੍ਹੇ ਕਰ ਰਿਹਾ ਹੈ?
8.
ਅਖੀਰ `ਚ ਮੈਂ ਇਹੀ ਲਿਖਣਾ ਚਾਹੁੰਦਾ ਹਾਂ ਕਿ ਸ਼ਰਮਵਾਲਾ ਅੰਦਰ ਵੜੇ ਤੇ … … … …
ਜੋਗਿੰਦਰ ਸਿੰਘ ਤੇ ਗੁਰਿੰਦਰ ਸਿੰਘ ਜੀ ਪੁਜਾਰੀਆਂ ਸਾਧ ਲਾਣੇ ਅਤੇ ਸ਼੍ਰੋਮਣੀ
ਕਮੇਟੀ ਵਾਲਿਆਂ ਤੋਂ ਅਨੇਕਾਂ ਸਿਧਾਂਤਕ ਸਵਾਲ ਪੁਛਦੇ ਹਨ। ਉਨ੍ਹਾਂ ਵਲੋਂ ਕੋਈ ਜਵਾਬ ਨਾ ਦੇਣ `ਤੇ
ਇਹ ‘ਰੋਸੁ ਨ ਕੀਜੈ ਉਤਰੁ ਦੀਜੈ` (ਪੰਨਾ ੯੩੮-ਮਃ ੧) ਦਾ ਵੀ ਹਵਾਲਾ ਵੀ ਦਿੰਦੇ ਹਨ। ਪਰ ਜੇ ਉਹ
ਗੁਰਿੰਦਰ ਸਿੰਘ ਵਾਲਾ ਹੀ ਉਕਤ ਜਵਾਬ ਦੇਣ ਤਾਂ ਉਸ ਨੂੰ ਪੁੱਛੋ ਕਿ ਉਸ ਨੂੰ ਇਹ ਜਵਾਬ ਕੈਸਾ ਲਗੇਗਾ?
ਧੰਨਵਾਦ ਸਹਿਤ ਆਪ ਜੀ ਦਾ ਵੀਰ,
ਮਨਜੀਤ ਸਿੰਘ ਖ਼ਾਲਸਾ ਮੋਹਾਲੀ
+੯੧ ੯੪੧੭੪ ੪੦੭੭੯
(08/02/11)
ਡਾ: ਇਕਬਾਲ ਸਿੰਘ ਢਿੱਲੋਂ
ਸ.
ਦਵਿੰਦਰ ਸਿੰਘ ਜੀਓ
07 ਫਰਵਰੀ 2011 ਨੂੰ ਸਿੱਖ-ਮਾਰਗ ਵੈਬਸਾਈਟ ਉਤੇ ਲੱਗੇ ਆਪ ਜੀ ਦੇ ਪੱਤਰ ਰਾਹੀਂ ਆਪ
ਜੀ ਨੇ ਬ੍ਰਾਹਮਣਵਾਦ ਬਾਰੇ ਜਾਣਕਾਰੀ ਮੰਗੀ ਹੈ। ਮੇਰੀ ਤੁੱਛ ਬੁੱਧੀ ਅਨੁਸਾਰ ‘ਬ੍ਰਾਹਮਣਵਾਦ’ ਦੀ
ਪ੍ਰੀਭਾਸ਼ਾ/ਵਿਆਖਿਆ ਹੇਠ ਦਿੱਤੇ ਅਨੁਸਾਰ ਬਣਦੀ ਹੈ ਜੀ।
‘ਬ੍ਰਾਹਮਣਵਾਦ’ ਦਾ ਅਰਥ ਹੈ ਇਸ਼ਟ-ਅਰਾਧਨਾ ਨੂੰ ਅਧਿਆਤਮਕ ਪ੍ਰਾਪਤੀ ਦੀ ਬਜਾਇ ਪਦਾਰਥਕ ਲਾਭ ਦੇ
ਵਸੀਲੇ ਦੇ ਤੌਰ ਤੇ ਸਥਾਪਤ ਕਰਦੇ ਹੋਏ ਸ਼ਰਧਾਲੂਆਂ ਨੂੰ ਧਾਰਮਿਕ ਰਹੁ-ਰੀਤਾਂ ਵਿੱਚ ਇਸ ਤਰਾਂ ਉਲਝਾਈ
ਰੱਖਣਾ ਕਿ ਪੁਜਾਰੀ-ਵਰਗ ਵਿਚੋਲੇ ਦੇ ਤੌਰ ਤੇ ਵਿਚਰਦੇ ਹੋਏ ਸ਼ਰਧਾਲੂਆਂ ਦੀਆਂ ਜੇਬਾਂ ਵਿੱਚੋਂ
ਪੂਜਾ-ਧਾਨ ਕਢਵਾ ਕੇ ਆਪਣੇ ਖਜਾਨੇ ਭਰਦਾ ਰਹੇ।
ਆਪਣੇ ਇਸ ਮਨੋਰਥ ਦੀ ਪਰਾਪਤੀ ਲਈ ਪੁਜਾਰੀ ਵਰਗ ਇੱਕ ਪਾਸੇ ਤਾਂ ਰਾਜਨੀਤਕ ਸਰਪ੍ਰਸਤੀ ਹਾਸਲ ਕਰੀ
ਰੱਖਦਾ ਹੈ ਅਤੇ ਦੂਸਰੇ ਪਾਸੇ (ਰਾਜਨੀਤਕ ਵਰਗ ਨਾਲ ਗੱਠ-ਜੋੜ ਕਰ ਕੇ) ਸਮਾਜ ਵਿੱਚ ਊਚ-ਨੀਚ,
ਜਾਤ-ਪਾਤ, ਅਨਪੜ੍ਹਤਾ-ਗਰੀਬੀ, ਕਰਮ-ਕਾਂਡ, ਜਾਦੂ-ਟੂਣਾ, ਮੰਤਰ-ਤੰਤਰ, ਵਹਿਮ-ਭਰਮ, ਦਾਨ-ਚੜ੍ਹਾਵਾ,
ਭੈ-ਹੀਣਭਾਵ ਆਦਿਕ ਨੂੰ ਖੂਬ ਉਭਾਰਦਾ ਰਹਿੰਦਾ ਹੈ। ਇਸ ਤਰ੍ਹਾਂ ‘ਬ੍ਰਾਹਮਣਵਾਦ’ ਧਾਰਮਿਕ ਅਡੰਬਰ ਦੇ
ਪਰਦੇ ਹੇਠ ਚਲਦਾ ਇੱਕ ਐਸਾ ਕਾਰੋਬਾਰ ਹੈ ਜਿਸਦਾ ਵੱਧਣਾਂ-ਫੁਲਣਾਂ ਆਮ ਜਨਤਾ ਦੀ ਅਗਿਆਨਤਾ,
ਪਦਾਰਥਕ-ਪ੍ਰਵਿਰਤੀ ਅਤੇ ਅੰਨੀਂ-ਸ਼ਰਧਾ ਤੇ ਟਿਕਿਆ ਹੋਇਆ ਹੈ।
ਸਿਧਾਂਤਕ ਤੌਰ ਤੇ ਸਿੱਖ ਫਲਸਫਾ ਬ੍ਰਾਹਮਣਵਾਦ ਨੂੰ ਮੁੱਢੋਂ ਹੀ ਨਕਾਰਦਾ ਹੈ ਪਰੰਤੂ ਇਸ ਵਿੱਚ
ਦੋ-ਰਾਇ ਨਹੀਂ ਕਿ ਅੱਜ ਸਿੱਖੀ ਦੇ ਪੈਰੋਕਾਰ ਖੁਦ ਹੀ ਪੂਰੀ ਤਰ੍ਹਾਂ ਬ੍ਰਾਹਮਣਵਾਦ ਦੀ ਜਕੜ ਵਿੱਚ ਆ
ਚੁੱਕੇ ਹੋਏ ਹਨ।
ਡਾ: ਇਕਬਾਲ ਸਿੰਘ ਢਿੱਲੋਂ
(08/02/11)
ਅਮਰ ਜੀਤ ਸਿੰਘ ਚੰਦੀ
ੴ
ਸਤਿ ਗੁਰ ਪ੍ਰਸਾਦਿ
ਬ੍ਰਾਹਮਣ ਵਾਦ ਦੀ ਸਹੀ ਪ੍ਰੀਭਾਸ਼ਾ ਕੀ ਹੈ?
ਵੀਰ ਦਵਿੰਦਰ ਸਿੰਘ ਜੀ ਦਾ ਸਵਾਲ ਬਹੁਤ ਗਹਿਰਾ ਹੈ, ਅਤੇ ਮੈਂ ਇਹ ਮਹਿਸੂਸ ਕਰਦਾ ਹਾਂ ਕਿ ਏਨੇ
ਮਹੱਤਵ ਪੂਰਨ ਵਿਸ਼ੇ ਨਾਲ, ਸ਼ਾਇਦ ਮੈਂ ਪੂਰਾ ਇਨਸਾਫ ਨਾ ਕਰ ਸਕਾਂ। ਫਿਰ ਵੀ ਜਿਵੇਂ ਵੀਰ ਜੀ ਨੇ,
ਮੈਨੂੰ ਏਨਾ ਮਾਣ ਦਿੰਦਿਆਂ, ਇਸ ਸਵਾਲ ਦਾ ਜਵਾਬ ਦੇਣ ਲਈ ਕਿਹਾ ਹੈ, ਤਾਂ ਮੇਰਾ ਵੀ ਫਰਜ਼ ਬਣਦਾ ਹੈ
ਕਿ ਮੈਂ ਆਪਣੀ ਸਮਰਥਾ ਮੁਤਾਬਿਕ ਇਸ ਦਾ ਜਵਾਬ ਜ਼ਰੂਰ ਦੇਵਾਂ।
ਇਹ ਇੱਕ ਅਜਿਹਾ ਸਵਾਲ ਹੈ, ਜਿਸ ਦਾ ਹੱਲ ਲੱਭਣਾ ਹੀ, ਮੂਲ ਰੂਪ ਵਿੱਚ ਸਿੱਖੀ ਨੂੰ ਸਥਾਪਤ ਕਰਨ ਦਾ,
ਨੀਂਹ-ਪੱਥਰ ਸਾਬਤ ਹੋ ਸਕਦਾ ਹੈ। ਏਸ ਆਸ ਨਾਲ ਜਵਾਬ ਦੇ ਰਿਹਾ ਹਾਂ ਕਿ, ਜੇ ਮੈਂ ਰੁਪਏ ਵਿਚੋਂ ਇੱਕ
ਪੈਸਾ ਵੀ, ਸਹੀ ਲੀਹ ਤੇ ਇਸ ਦੀ ਵਿਆਖਿਆ ਕਰ ਸਕਿਆ ਤਾਂ, ਬਾਕੀ ੯੯ ਪੈਸੇ, ਸਿਆਣੇ ਸਿੱਖ ਜ਼ਰੂਰ ਪੂਰੇ
ਕਰ ਲੈਣਗੇ।
ਜੇ ਮੇਰਾ ਜਵਾਬ ਸਹੀ ਲੀਹਾਂ ਤੇ ਨਾ ਹੋਵੇ, ਤਾਂ ਵੀ ਮੈਨੂੰ ਕੋਈ ਨਮੋਸ਼ੀ ਨਹੀਂ ਹੋਵੇਗੀ, ਕਿਉਂਕਿ
ਮੈਂ ਇੱਕ ਸਿੱਖ (ਸਿੱਖਣ ਦਾ ਚਾਹਵਾਨ) ਹਾਂ।
ਬ੍ਰਾਹਮਣਵਾਦ, ਕੋਈ ਸਿਧਾਂਤਿਕ ਵਾਦ ਨਾ ਹੋ ਕੇ ਇੱਕ ਮਾਨਸਿਕ ਰੋਗ ਹੈ, ਜੋ ਦੁਨੀਆਂ ਦੇ ਹਰ ਬੰਦੇ
ਵਿੱਚ ਹੈ। ਇਸ ਨੂੰ ਹੀ ਬੰਦਿਆਂ ਦੀ ਸੋਚ ਵਿਚੋਂ ਕੱਢਣ ਲਈ, ਗੁਰੂ ਨਾਨਕ ਜੀ ਨੇ ਸਿੱਖੀ ਦਾ ਫਲਸਫਾ
ਦਿੱਤਾ ਹੈ। ਤਕਰੀਬਨ ਹਰ ਬੰਦੇ ਵਿਚ, ਇਹ ਚਾਹ ਹੁੰਦੀ ਹੈ ਕਿ ਦੂਸਰੇ ਲੋਕ ਮੈਨੂੰ ਆਪਣੇ ਨਾਲੋਂ
ਸਿਆਣਾ, ਆਪਣੇ ਨਾਲੋਂ ਗੁਣੀ ਸਮਝਦੇ, ਮੇਰੀ ਆਉ-ਭਗਤ ਕਰਨ, ਮੇਰੀ ਗੱਲ ਮੰਨਣ, ਮੇਰੇ ਕਹੇ ਅਨੁਸਾਰ
ਚੱਲਣ। ਇਸ ਸੂਖਮ ਮੈਂ ਵਿੱਚ ਹੀ ਹਉੇਮੈ ਦਾ ਬੀਜ ਪੁੰਗਰਦਾ ਅਤੇ ਪਰਵਾਨ ਚੜ੍ਹਦਾ ਹੈ। ਇਹੀ ਚਾਹ ਅੱਗੇ
ਚਲ ਕੇ, ਦੂਸਰਿਆਂ ਦੇ ਸ਼ੋਸ਼ਣ ਦਾ ਕਾਰਨ ਬਣਦੀ ਹੈ।
ਇਸ ਦਾ ਨਾਮ ਬ੍ਰਾਹਮਣ-ਵਾਦ ਕਿਉਂ ਪਿਆ?
ਬੰਦੇ ਦੇ ਸਮਾਜਿਕ ਪ੍ਰਾਣੀ ਬਣਨ ਤੋਂ ਹੀ, ਲੋਕ ਇੱਕ ਦੂਜੇ ਦਾ ਸ਼ੋਸ਼ਣ ਕਰਦੇ ਆਏ ਹਨ, ਉਨ੍ਹਾਂ ਨੂੰ
ਗੁਲਾਮ ਬਣਾਉਂਦੇ ਆਏ ਹਨ, ਪਰ ਇਸ ਦਾ ਸਮੂਹਿਕ ਰੂਪ ਵਿਚ, ਯੋਜਨਾ-ਬਧ ਢੰਗ ਨਾਲ ਵਿਕਾਸ, ਬ੍ਰਾਹਮਣ ਨੇ
ਹੀ ਕੀਤਾ ਹੈ। ਬ੍ਰਾਹਮਣ ਨੇ ਹੀ ਇੱਕ ਬਰਾਦਰੀ ਦੇ ਰੂਪ ਵਿਚ, ਇਕੱਠੇ ਹੋ ਕੇ, ਬਹੁਤ ਦੀਰਘ ਸੋਚ
ਅਧੀਨ, ਇਸ ਦੀ ਰੂਪ-ਰੇਖਾ ਤਿਆਰ ਕੀਤੀ। ਇਸ ਨੂੰ ਲਾਗੂ ਕਰਨ ਲਈ, ਬੜੇ ਵਿਸਤਰਤ ਰੂਪ ਵਿੱਚ ਸਾਹਿਤ ਦੀ
ਰਚਨਾ ਕੀਤੀ, ਵਰਨ-ਵੰਡ ਦਾ ਸਿਧਾਂਤ ਘੜਿਆ। ਬ੍ਰਾਹਮਣ ਨੂੰ ਛੱਡ ਕੇ ਬਾਕੀ ਸਾਰੇ ਵਰਨਾਂ ਨੂੰ, ਵਿਦਿਆ
ਤੋਂ ਦੂਰ ਕਰਨ ਦੇ ਦੂਰ-ਗਾਮੀ ਉਪਰਾਲੇ ਕੀਤੇ। ਕਿਉਂਕਿ ਚਾਲਬਾਜ਼ ਆਦਮੀ, ਬਹਾਦਰ ਨਹੀਂ ਹੁੰਦਾ, ਇਸ ਲਈ
ਬਹਾਦਰ ਬੰਦਿਆਂ ਨਾਲ (ਜਿਨ੍ਹਾਂ ਨੂੰ ਛੱਤਰੀਆਂ ਦਾ ਦਰਜਾ ਦਿੱਤਾ ਗਿਆ ਸੀ) ਅੰਦਰ-ਖਾਤੇ ਸਮਝੌਤਾ
ਕੀਤਾ ਕਿ, ਸਮਾਜ ਵਿੱਚ ਬ੍ਰਾਹਮਣ ਆਪਣੇ ਧਾਰਮਿਕ ਰੁਤਬੇ ਦੀ ਆੜ ਵਿਚ, ਛੱਤਰੀਆਂ ਨੂੰ ਰਾਜਿਆਂ ਦੇ
ਰੂਪ ਵਿਚ, ਪਰਮਾਤਮਾ ਦੇ ਅਵਤਾਰਾਂ ਵਜੋਂ ਮਾਨਤਾ ਦਿਵਾਏਗਾ। ਅਤੇ ਛੱਤਰੀ, ਆਪਣੇ ਰਾਜਸੀ ਪ੍ਰਭਾਵ
ਅਧੀਨ, ਬ੍ਰਾਹਮਣਾ ਨੂੰ, ਧਾਰਮਿਕ ਮੁਖੀਆਂ ਦੇ ਰੂਪ ਵਿਚ, ਦੇਵਤਿਆਂ ਵਜੋਂ ਸਥਾਪਤ ਕਰਨ ਗੇ। ਇਵੇਂ
ਦੋਵੇਂ, ਨਿਰਵਿਘਨ ਰੂਪ ਵਿੱਚ ਸਮਾਜ ਦਾ ਸ਼ੋਸ਼ਣ ਕਰ ਸਕਣਗੇ। ਮੂਲ ਰੂਪ ਵਿੱਚ ਇਹ ਸਮਾਜ ਦੇ ਸ਼ੋਸ਼ਣ ਦਾ
ਵਾਦ ਹੈ, ਜੋ ਸਮੇ ਦੇ ਨਾਲ-ਨਾਲ, ਕਈ ਰੂਪ ਬਦਲ ਚੁੱਕਾ ਹੈ। ਇਹ ਸਮਝਦਿਆਂ ਕਿ ਇਸ ਸਮੇ, ਬਾਹੂ-ਬਲ ਦੀ
ਤਾਕਤ ਦਾ, ਆਰਥਿਕ ਤਾਕਤ ਨਾਲ ਕੋਈ ਮੁਕਾਬਲਾ ਨਹੀਂ, ਆਰਥਿਕ ਤਾਕਤ ਨਾਲ, ਹਜ਼ਾਰਾਂ-ਲੱਖਾਂ ਬਾਹੂ-ਬਲੀ
ਖਰੀਦੇ ਜਾ ਸਕਦੇ ਹਨ, ਅੱਜ ਮੁੱਖ ਰੂਪ ਵਿੱਚ ਬ੍ਰਾਹਮਣ ਦੀ ਭਾਈਵਾਲੀ, ਵੈਸ਼ ਰੂਪੀ ਵਪਾਰੀਆਂ ਨਾਲ ਹੈ।
ਇਸ ਵਾਦ ਦਾ ਅਜੋਕਾ ਸੰਸਕਰਣ, ਸਮਾਜ ਵਾਦ, ਲੋਕ ਤੰਤਰ ਹੈ।
ਵੈਸੇ ਇਹ ਕੋਈ ਜਾਤੀ-ਗਤ ਬਿਮਾਰੀ ਨਹੀਂ ਹੈ, ਕਿਉਂਕਿ ਬ੍ਰਾਹਮਣਾਂ ਵਿਚੋਂ ਵੀ ਬਹੁਤ ਸਾਰੇ, ਇਸ
ਬਿਮਾਰੀ ਤੋਂ ਪਾਕ ਹਨ। ਦੂਸਰੇ ਵਰਨਾਂ ਵਿਚੋਂ (ਸ਼ੂਦਰਾਂ ਸਮੇਤ) ਵੀ ਬਹੁਤ ਸਾਰੇ, ਇਸ ਬਿਮਾਰੀ ਨਾਲ
ਪੀੜਤ ਹਨ।
ਅੱਜ-ਕਲ ਇਸ ਬਿਮਾਰੀ ਨਾਲ, ਸਭ ਤੋਂ ਵੱਧ, ਉਹ ਲੋਕ ਪੀੜਤ ਹਨ, ਜਿਨ੍ਹਾਂ ਦੇ ਪੂਰਵਜਾਂ ਨੇ, ਸ਼ਬਦ
ਗੁਰੂ ਦੀ ਸਿਖਿਆ ਅਨੁਸਾਰ,
ਗੁਰ ਕੀ ਸੇਵਾ ਸਬਦੁ ਬੀਚਾਰੁ॥ ਹਉਮੈ ਮਾਰੇ ਕਰਣੀ ਸਾਰੁ॥ (੨੨੩)
ਆਪਣੇ ਅੰਦਰੋਂ ਹਉਮੈ ਮਾਰ ਕੇ, ਆਪਣੇ ਅੰਦਰ, ਇੰਸਾਨੀਅਤ ਪੈਦਾ ਕਰ ਲਈ ਸੀ। ਸਮਾਜ ਨੂੰ ਇਸ ਬਿਮਾਰੀ
ਤੋਂ ਬਚਾਉਣ ਲਈ, ਗੁਰਬਾਣੀ ਦੀ ਸਿਖਿਆ ਅਨੁਸਾਰ ਉਪਰਾਲਾ ਕਰਨਾ ਹੀ ਇਕੋ-ਇਕ ਸਾਧਨ ਹੈ।
ਅਮਰ ਜੀਤ ਸਿੰਘ ਚੰਦੀ
(08/02/11)
ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ
ਅੰਮ੍ਰਿਤ ਛਕਾਣ ਲੱਗੇ ਮਿੱਠੇ ਪਾਣੀ ਦੇ ਛਿੱਟੇ ਅੱਖਾਂ ਜਾਂ ਕੇਸਾਂ ਵਿੱਚ ਪਾਣਾ !
-ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ
ਅੰਮ੍ਰਿਤ ਛਕਣਾ? ਪਹਿਲਾਂ ਤਾਂ ਸਾਨੂੰ ਆਮ ਵਰਤੇ ਜਾਂਦੇ ਇਸ ਲਫ਼ਜ਼ ਨੂੰ ਹੀ ਸਹੀ ਕਰਨਾ
ਪਵੇਗਾ ! ਇਹ ਅੰਮ੍ਰਿਤ ਛੱਕਣਾ ਨਹੀਂ ਪਾਹੁਲ ਲੈਣਾ ਜਾਂ ਛੱਕਣਾ ਹੈ.. ਗੁਰਮਤਿ ਅਨੁਸਾਰ ਕੋਈ ਵੀ
ਵਸਤੂ (ਜਲ, ਪਤਾਸੇ, ਇਤਿਆਦ ਜਾਂ ਉਹਨਾਂ ਦਾ ਸੁਮੇਲ) ਸਦੀਵੀਂ ਆਤਮਿਕ ਜੀਵਨ ਦੇਣ ਵਾਲਾ ਅੰਮ੍ਰਿਤ
ਕਦੇ ਵੀ ਨਹੀਂ ਹੋ ਸਕਦੇ !
ਖੁੱਦ ਗੁਰੂ ਗਰੰਥ ਸਾਹਿਬ ਜੋ ਸਾਡੀ ਸੁਪ੍ਰੀਮ ਅਥੋਰਿਟੀ ਹਨ ਇਸ ਬਾਰੇ ਇਓਂ ਕਹਿੰਦੇ ਹਨ ਕਿ:
ਨਾਨਕ ਅੰਮ੍ਰਿਤੁ ਏਕ ਹੈ ਦੂਜਾ ਅੰਮ੍ਰਿਤ ਨਾਹਿ॥
ਨਾਨਕ ਅੰਮ੍ਰਿਤੁ ਮਨੈ ਮਾਹਿ ਪਾਈਐ ਗੁਰਪ੍ਰਸਾਦਿ॥
ਤਿਨੀ ਪੀਤਾ ਰੰਗਿ ਸਿਉ ਜਿਨਿ ਕਉ ਲਿਖਿਆ ਆਦਿ॥
(ਮ: ੨; ਪੰਨਾ:1238)
ਭਾਵ:
ਸਮੁੱਚੀ ਸ੍ਰਿਸ਼ਟੀ ਵਿੱਚ ਅਨਾਦਿ ਪ੍ਰਭੁ ਦੇ ਵਰਤਦੇ ਅਗੰਮੀ ਹੁਕਮ ਦਾ ਅਨੁਭਵ (ਅਰਥਾਤ ਨਾਮ) ਹੀ ਇੱਕੋ
ਇੱਕ ਅੰਮ੍ਰਿਤ ਹੈ..
ਪਾਹੁਲ ਲੈਣਾ ਸਿਰਫ਼ ਤੇ ਸਿਰਫ਼ ਸਿੱਖੀ ਵਿੱਚ ਰਸਮੀ ਸ਼ੁਰੂਆਤ
(Formal Initiation)
ਦੀ ਵਿਧੀ ਭਰ ਹੈ, ਨਾ ਘੱਟ ਨਾ ਵੱਧ; ਬਿਲਕੁਲ ਉਸੇ ਤਰ੍ਹਾਂ ਜਿਵੇਂ ਦਾਖਲਾ ਫ਼ਾਰਮ ਭਰਨਾ ਕਿਸੇ ਸਕੂਲ
ਜਾਂ ਵਿਦਿਅਕ ਅਦਾਰੇ 'ਚ ਪੜ੍ਹਾਈ ਸ਼ੁਰੂ ਕਰਨ ਦੀ ਵਿਧੀ ਭਰ ਹੈ.. ਬਿਨਾਂ ਸ਼ਕ਼ ਦਾਖਲਾ ਫ਼ਾਰਮ ਭਰੇ
ਬਿਨਾ ਕਿਸੇ ਵਿਦਿਅਕ ਅਦਾਰੇ 'ਚ ਦਾਖਲਾ ਅਸੰਭਵ ਹੈ, ਪਰ ਕੇਵਲ ਇੱਕ ਦਾਖਲਾ ਫ਼ਾਰਮ ਭਰਨਾ ਹੀ ਆਪਨੇ
ਆਪ ਵਿੱਚ ਸਾਰੀ ਪੜ੍ਹਾਈ ਕਦੇ ਵੀ ਨਹੀਂ ਹੋ ਸਕਦੀ, ਜਿਸਦੇ ਬਦਲੇ ਸਾਨੂੰ ਵਿਦਿਅਕ ਅਦਾਰੇ 'ਚੋਂ ਪਾਸ
ਹੋਣ ਦਾ ਸਰਟੀਫ਼ਿਕੇਟ ਮਿਲ ਜਾਵੇ | ਬਿਲਕੁਲ ਇਸੇ ਤਰ੍ਹਾਂ ਸਿੱਖੀ ਦੇ ਜੀਵਨ ਸਕੂਲ 'ਚ ਗੁਰਬਾਣੀ ਆਸ਼ੇ
ਨੂੰ ਆਪਣੇ ਜੀਵਨ ਵਿੱਚ ਧਾਰਨ ਕਰਨਾ ਹੀ ਸਿੱਖ ਦੀ ਜੀਵਨ ਪੜ੍ਹਾਈ ਹੈ, ਦਾਖਲਾ ਫ਼ਾਰਮ ਸਿਰਫ਼ ਉਸਨੂੰ
ਸ਼ੁਰੂ ਕਰਨ ਦਾ ਪ੍ਰਣ ਮਾਤਰ ਹੈ !
ਹੁਣ ਰਹੀ ਗੱਲ ਪਤਾਸਿਆਂ ਵਾਲੇ ਮਿੱਠੇ ਪਾਣੀ ਨੂੰ ਸਿਰ, ਅੱਖਾਂ ਆਦਿ 'ਚ ਪਾਉਣ ਦੀ, ਤਾਂ ਇਹ
ਅਗਿਆਨਤਾ ਜਾਂ ਬ੍ਰਹਾਮਣਵਾਦ ਤੋਂ ਵੱਧ ਹੋਰ ਕੁੱਝ ਵੀ ਨਹੀਂ ! ਮਿੱਠੇ ਪਾਣੀ ਨੂੰ ਕੇਸਾਂ ਵਿੱਚ ਪਾਣਾ
ਮੇਰੀ ਜਾਚੇ ਤਾਂ ਸਿੱਖੀ ਦੀ ਅਮੁੱਲ ਨਿਸ਼ਾਨੀ ਕੇਸਾਂ ਦੀ ਸਿੱਧੀ ਬੇਅਦਬੀ ਹੀ ਹੈ! ਸਿਰ ਦੇ ਵਾਲਾਂ
ਨੂੰ ਮਿੱਠੇ ਪਾਣੀ ਨਾਲ ਗਿੱਲਾ ਕਰ ਕੇ ਅਸੀਂ ਹੋਰ ਕੁੱਝ ਨਹੀਂ ਸਿਰਫ਼ ਆਪਣੀ ਜ਼ਹਾਲਤ ਦਾ ਹੀ ਸਬੂਤ
ਦਿੰਦੇ ਹਾਂ... ਸਿੱਖੀ ਵਿੱਚ ਅਰੰਭਤਾ (Initiation
) ਬਿਨ੍ਹਾਂ ਇਸ ਜ਼ਹਾਲਤ ਦੇ ਵੀ ਹੋ ਸਕਦੀ ਹੈ!
ਪਾਹੁਲ ਸਿੱਖੀ ਵਿੱਚ ਇੱਕ ਬਹੁਤ ਵੱਡਾ ਬਿੰਬਾਤਮਿਕ
(Symbolic) ਅਰਥ ਰੱਖਦਾ ਹੈ, ਕਿ ਅੱਜ ਤੋਂ ਅਸੀਂ
ਆਪਣੀ ਜ਼ਿੰਦਗੀ ਵਿੱਚ ਗੁਰਬਾਣੀ ਗੁਰਮਤਿ ਅਨੁਸਾਰ ਵਿਚਰਨ ਦਾ ਯਤਨ ਕਰਾਂਗੇ; ਜੀਵਨ ਦੇ ਹਰ ਪਲ ਹਰ ਖਿਨ
ਵਿੱਚ ਸ਼ਬਦ ਗੁਰੂ ਨੂੰ ਢਾਲਾਂਗੇ | ਇੱਕ ਬਾਟੇ 'ਚੋਂ ਪਾਹੁਲ ਛੱਕਣਾ ਵੀ ਇੱਕ ਬਿੰਬ ਹੈ ਕਿ ਅਸੀਂ ਅੱਜ
ਤੋਂ ਆਪਣੇ ਪਿੱਛਲੇ ਜਾਤ, ਕੁਲ ਤੇ ਧਰਮ ਨਾਸ਼ ਜਾਣ ਕੇ ਇੱਕੋ ਇੱਕ ਸਰਬ ਸਾਂਝੀ ਗੁਰਮਤਿ ਅਨੁਸਾਰੀ
ਮਨੁੱਖੀ ਬਿਰਾਦਰੀ 'ਚ ਸ਼ਾਮਿਲ ਹੋਣ ਦੀ ਸ਼ੁਰੂਆਤ ਕਰਦੇ ਹਾਂ... ਇਸ ਅਰਥ ਨੂੰ ਹਮੇਸ਼ਾ ਚਿਤ ਵਿੱਚ ਟਿਕਾ
ਕੇ ਰੱਖਣ ਦੀ ਲੋੜ੍ਹ ਹੈ, ਤਾਂ ਹੀ ਸਾਡਾ ਪਾਹੁਲ ਲੈਣਾ ਸਾਰਥਿਕ ਹੈ, ਨਹੀਂ ਤਾਂ ਇਸਦੇ ਕੋਈ ਵੀ ਅਰਥ
ਬਾਕੀ ਨਹੀਂ ਬਚਦੇ !
ਪਰ ਰਲੇਵਾਂ ਇੰਨਾ ਜ਼ਿਆਦਾ ਪੈ ਚੁਕਾ ਹੈ ਕਿ ਜੇ ਕੋਈ ਵੀ ਇਸ ਅਮਰਵੇਲ ਵਾਂਗ ਵਧੀ ਅੰਧਵਿਸ਼ਵਾਸ ਤੇ
ਬ੍ਰਾਹਮਣਵਾਦ ਦੀ ਬਿਮਾਰੀ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਇਹ ਗੋਲ ਪਗੜੀਆਂ, ਲੰਮੇ ਚੋਲਿਆਂ
ਤੇ ਨੰਗੀ ਲੱਤਾਂ ਦਾ ਪ੍ਰਦਰਸ਼ਨ ਕਰਨ ਵਾਲੇ ਸਿੱਖ-ਭੇਖਧਾਰੀ ਬ੍ਰਾਹਮਣ ਇੱਕੋ ਪਲ ਵਿੱਚ ਉਸੇ ਦਾ ਹੀ
ਸੋਧਾ ਲਾਣ ਦਾ ਹੁਕਮ ਜਾਰੀ ਕਰ ਦੇਂਦੇ ਹਨ !
(07/02/11)
ਦਵਿੰਦਰ ਸਿੰਘ
ਸ.
ਕ੍ਰਿਪਾਲ ਸਿੰਘ ਜੀ ਆਪ ਜੀ ਦਾ ਲੇਖ “ਬ੍ਰਹਮਣਵਾਦ ਬਨਾਮ ਸਿਖ ਧਰਮ” {ਪ੍ਰਿੰਟ ਕਰਨ ਤੇ
੩. ੭੫ ਪੰਨੇ} ਪੜ੍ਹਿਆ ਜਿਸ ਵਿਚ ਆਪ ਨੇ ਇਸ ਵਾਰੇ ਲਿਖਿਆ ਹੈ; … … ਗੋਰਖ ਧੰਦਾ ਹੈ … …. . ਸਮਝ
ਵਿਚ ਆਉਣ ਵਾਲਾ ਨਹੀਂ … …. -------------- ਗੁਰੁ ਸਾਹਿਬ ਜੀ ਦੇ ਚਰਣ ਛੋਹ ਅਸਥਾਨ ਸਾਡੇ
ਇਤਿਹਾਸਕ ਸਥਾਨ ਹਨ, ਪਰ ਜਿਸ ਤਰਾਂ ਬਸਾਂ ਵਿਚ ਤੀਰਥ ਯਾਤਰਾ ਦਾ ਸੰਕਲਪ ਮਨ ਵਿਚ ਰਖ ਕੇ ਜਾ ਰਹੇ ਹਨ
… … …. ਇਹ ਬ੍ਰਹਮਣਵਾਦ ਹੈ। ਹਜੂਰ ਸਾਹਿਬ ਵਿਖੇ ਤੀਰਥ ਯਾਤਰੀਆਂ … … … … …. ਅਖੰਡ ਪਾਠਾਂ ਦੀਆਂ
ਲੜੀਆਂ ਚਲਾਉਣੀਆਂ, ਸੰਪਟ ਪਾਠ ਕਰਾ ਕੇ ਫਲ ਦੀ ਇਛਾ ਰਖਨੀ … …. . ਕੀਰਤਨ ਸਮਾਗਮ ਕਰਾਉਨੇ … …. .
ਕਰਮਕਾਂਢ {ਬ੍ਰਹਮਣਵਾਦ} ਹੈ। ਅਤੇ ਆਖਰੀ ਪ੍ਹੈਰੇ ਵਿਚ … … … ਹਰ ਕੰਮ ਨੂੰ ਬ੍ਰਹਮਣਬਾਦ ਦਾ ਨਾਮ ਦੇ
ਕੇ ਰਦ ਕੀਤੇ ਜਾਣ ਦਾ ਰੁਝਾਨ ਵੀ ਸ਼ਾਲਾਗਾਯੋਗ ਨਹੀਂ … …. . ਅਸਲ ਵਿਚ ਮੇਰਾ ਸੁਆਲ ਸੀ ਕਿ
ਬ੍ਰਹਮਨਵਾਦ ਦੀ ਸਹੀ ਪ੍ਰੀਭਾਸ਼ਾ ਕੀ ਹੈ? ਆਪ ਜੀ ਦੇ ਲੇਖ ਤੋਂ ਇਸ ਦਾ ਅਜੇ ਸਪਸ਼ਟ ਉਤਰ ਨਹੀਂ ਮਿਲਿਆ।
ਆਪ ਨੇ ਲੇਖ ਤਾਂ ਲਿਖਿਆ ਹੈ, ਪਰ ਪ੍ਰੀਭਾਸ਼ਾ ਨਹੀਂ। ਮੇਰਾਂ ਇਹ ਸੁਆਲ ਨਹੀਂ ਸੀ ਕਿ ਸਿਖ ਧਰਮ ਵਿਚ
ਕੀ ਬ੍ਰਮਣਵਾਦ ਹੈ ਅਤੇ ਕੀ ਨਹੀ ਹੈਂ, ਜਿਸ ਵਾਰੇ ਆਪ ਨੇ ਵਿਸਥਾਰ ਨਾਲ ਲਿਖਿਆ ਹੈ। ਜੇ ਕਰ ਇਹੀ
ਲਿਖਣਾਂ ਸੀ, ਤਾਂ ਕੇਸ ਕਤਲ ਕਰਾਉਣੇ ਬ੍ਰਹਮਣਵਾਰ ਹੈ ਜਾਂ ਨਹੀਂ? ਇਹ ਵੀ ਲਿਖਦੇ। ਚੰਗਾ ਹੁੰਦਾ। ਆਪ
ਨੇ ਬਾਣੀ ਦੇ ਬਹੁਤ ਹਵਾਲੇ ਦਿਤੇ ਹਨ ਪਰ ਇਹਨਾਂ ਵਿਚ ਕਿਤੇ ਵੀ “ਬ੍ਰਹਮਨਵਾਦ” ਸ਼ਬਦ ਨਹੀਂ ਆਇਆ। ਆਪ
ਦੇ ਸਪੋਕਸਮੈਨ ਨਾਲ ੨੦੦੮-੦੯ ਵਿਚ ਕੀ ਕੀ ਮਤਭੇਦ ਸਨ? ਕੀ ਇਕ ਇਕ ਮੁਦੇ ਦਾ ਵਿਸਥਾਰ ਦੇਣ ਦੀ ਖੇਚਲ
ਕਰੋਗੇ?
*******************
ਚਰਨਜੀਤ ਸਿੰਘ ਜੀ
ਆਪ ਨੇ ਵੀ ਬ੍ਰਮਣਵਾਦ ਦੀ ਦੋ-ਟੁਕ ਸ਼ਪਸ਼ਟ ਪ੍ਰੀਭਾਸ਼ਾ ਨਹੀਂ ਦਿਤੀ। ਟਾਈਪ ਦੀ ਸਮਸਿਆ ਹੈ। ਵਿਸਥਾਰ
ਨਾਲ ਫਿਰ ਕਿਤੇ। ------------------------------------------ ਮੈਂ ਇਕ ਵਾਰ ਫਿਰ ਅਪਣਾ
ਸਵਾਲ ਪਾਠਕਾਂ ਅਗੈ ਰਖਦਾ ਹਾਂ: ਬ੍ਰਹਮਣਵਾਦ ਦੀ ਅਸਲ ਪ੍ਰੀਭਾਸ਼ਾ ਕੀ ਹੈ? ਅਮਰਜੀਤ ਸਿੰਘ ਚੰਦੀ ਜੀ,
ਦਲਵੀਰ ਸਿੰਘ ਦਿਲੀ ਜੀ ਜਾਂ ਕੋਈ ਵੀ ਹੋਰ ਸਜਣ ਬ੍ਰਹਮਣਵਾਦ ਦੀ ਸਹੀ ਪ੍ਰੀਭਾਸ਼ਾ ਜਾਣਦਾ ਹੋਵੇ, ਦਸਣ
ਦੀ ਖੇਚਲ ਕਰੇ। ਸਭ ਪਾਠਕਾ ਨੂੰ ਲਾਭ ਹੋਵੇਗਾ। ਇਹ ਪ੍ਰੀਭਾਸ਼ਾ ਨਿਸਚਤ ਕਰਨੀ ਸਮੇਂ ਦੀ ਜਰੂਰਤ ਹੈ।
ਦਵਿੰਦਰ ਸਿੰਘ ੪੧੬-੯੦੯-੬੬੫੦
(07/02/11)
ਅਨਭੋਲ ਸਿੰਘ ਦੀਵਾਨਾ/ਜਗਰਾਜ ਸਿੰਘ ਦੀਵਾਨਾ
ਅਨਭੋਲ ਸਿੰਘ ਦੀਵਾਨਾ/ਜਗਰਾਜ ਸਿੰਘ ਦੀਵਾਨਾ
ਵੀਰ ਚਰਨਜੀਤ ਸਿੰਘ ਬਰੈਂਮਪਟਨ
ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫ਼ਤਿਹ ॥
ਵੀਰ ਜੀ ਸਭ ਤੋ ਪਹਿਲਾ ਮੇਰੀ ਬੇਨਤੀ ਹੈ ਕਿ ਆਪ ਜੀ ਗੁਰਬਾਣੀ ਦਾ ਨਾਮ ਅਤੇ ਪੇਜ ਪੂਰੇ
ਧਿਆਨ ਨਾਲ ਲਿਖਿਆ ਕਰੋ ਕਿਉਕਿ ੦੨/੦੨/੨੦੧੧ ਵਾਲੀ ਚਿੱਠੀ ਵਿੱਚ ਜੋ ਆਪ ਜੀ ਨੇ ਨਾਮ “ਔਂਕਾਰ”
ਲਿਖਿਆ ਸੀ ਉਹ ਅਸਲ ਵਿੱਚ ਨਾਮ “ਓਅੰਕਾਰੁ” ਹੈ। ਇਸੇ ਤਰ੍ਹਾਂ ਹੀ ਜੋ ੦੪/੦੨/੨੦੧੧ ਦੀ ਚਿੱਠੀ ਵਿੱਚ
ਪੇਜ ੮੭੪ ਲਿਖਿਆ ਹੈ ਅਸਲ ਵਿੱਚ ੮੭੫ ਪੇਜ ਹੈ।
ਆਪ ਜੀ ਨੇ ਲਿਖਿਆਂ ਹੈ ਕਿ ਨਾਮਦੇਵ ਜੀ ਆਪ ਵੀ ਹਿੰਦੁ ਸਨ ਅਤੇ ਫਰੀਦ ਜੀ ਨੂੰ ਛਡ ਕੇ ਸਾਰੇ ਹੀ ਭਗਤ
ਹਿੰਦੁ ਸਨ।
ਇਸ ਪ੍ਰਸਨ ਦਾ ਮੈਂ ਸਿਰਫ ਇਹੀ ਉਤਰ ਦੇਵਾਂਗਾ ਕਿ ਜਾਂ ਤਾਂ ਆਪ ਜੀ ਦੀ ਜਾਣਕਾਰੀ ਭਗਤਾਂ ਦੇ ਧਾਰਮਿਕ
ਪਿਛੋਕੜ ਬਾਰੇ ਅਧੂਰੀ ਹੈ ਜਾਂ ਆਪ ਜੀ ਵੀ ਕਿਸੇ ਬ੍ਰਹਮਣੀ ਕਹਾਣੀ ਤੇ ਯਕੀਨ ਕਰ ਰਹੇ ਹੋ।
ਤੁਸੀ ਅੱਗੇ ਲਿਖਿਆ ਹੈ ਕਿ ਨਾਮਦੇਵ ਜੀ ਦੇ ਸ਼ਬਦ ਹਨ ਹਿੰਦੂ ਅੰਨ੍ਹ੍ਹਾ ਤੁਰਕੂ ਕਾਣਾ ॥(੮੭੫)
ਕੀ ਨਾਮਦੇਵ ਜੀ ਆਪਣੇ ਆਪ ਨੂੰ ਅਤੇ ਬਾਕੀ ਸਾਰੇ ਭਗਤਾਂ ਨੂੰ ਅੰਨ੍ਹਾ ਕਹਿ ਰਹੇ ਹਨ ਅਤੇ ਫਰੀਦ ਜੀ
ਨੂੰ ਕਾਣਾ?
ਕੀ ਸਾਰੇ ਹੀ ਹਿੰਦੁ ਅੰਨ੍ਹੇ ਹੋ ਗਏ ਅਤੇ ਸਾਰੇ ਮੁਸਲਮਾਨ ਕਾਣੇ?
ਵੀਰ ਜੀ ਤੁਸੀ ਸਾਇਦ ਸਾਡੀ ਚਿੱਠੀ ਦੇ ਪੂਰੇ ਭਾਵ ਨੂੰ ਨਹੀ ਸਮਝਿਆ ਨਹੀ ਤਾਂ ਸਾਇਦ ਅਜਿਹਾ ਸਵਾਲ ਨਾ
ਕਰਦੇ ਅਸੀ ਲਿਖਿਆਂ ਸੀ ਕਿ ਵੀਰ ਜੀ ਸਾਡੇ ਗੁਰੂ ਸਾਹਿਬਾਨ ਨੇ ਕਿਸੇ ਵੀ ਮਤ ਜਾਂ ਧਰਮ ਨੂੰ ਮਾੜਾ
ਨਹੀ ਕਿਹਾ ਬਲਕਿ ਉਸ ਵਿੱਚ ਆਈ ਗਿਰਾਵਟ ਨੂੰ ਗਲਤ ਕਿਹਾ ਹੈ। ਇਸ ਕਰਕੇ ਹੀ ਗੁਰੂ ਸਾਹਿਬ ਨੂੰ
ਸੋਝੀਵਾਨ ਹਿੰਦੂ ਅਤੇ ਮੁਸਲਮਾਨ ਦੋਵੇ ਹੀ ਪਿਆਰ ਕਰਦੇ ਸਨ। ਵੀਰ ਜੀ ਗੁਰੂ ਸਾਹਿਬ ਦਾ ਉਪਦੇਸ
ਵਿਸਵ-ਵਿਆਪੀ ਹੈ, ਇਸ ਲਈ ਗੁਰੂ ਸਾਹਿਬ ਜੀ ਦੇ ਉਪਦੇਸ ਅੱਗੇ ਕੋਈ ਹੱਦ-ਬੰਦੀ ਨਹੀ ਕਰਨੀ ਚਾਹੀਦੀ।
ਕੋਈ ਵੀ ਕੌਮ ਪੂਰੀ ਦੀ ਪੂਰੀ ਮਾੜੀ ਨਹੀ ਹੁੰਦੀ ਤੇ ਨਾ ਹੀ ਕੋਈ ਕੌਮ ਪੂਰੀ ਦੀ ਪੂਰੀ ਚੰਗੀ ਹੁੰਦੀ
ਹੈ ਤੇ ਹਰ ਕੌਮ ਵਿੱਚ ਚੰਗੇ-ਮਾੜੇ ਦੋਵੇਂ ਕਿਸਮ ਦੇ ਵਿਆਕਤੀ ਹੁੰਦੇ ਹਨ। ਸਾਡੇ ਗੁਰੂ ਸਾਹਿਬ ਦਾ
ਰਸਤਾ ਪਿਆਰ ਦਾ ਹੈ, ਨਫਰਤ ਦਾ ਨਹੀ। ਸਾਡੀ ਕੌਮ ਦੇ ਬਹੁਤੇ ਵੀਰਾਂ ਦੀ ਤਰਾਸਦੀ ਹੈ ਕਿ ਉਹ ਪੂਰਾ
ਸਬਦ ਪੜ੍ਹਨ ਦੀ ਥਾਂ ਆਪਨੀ ਲੋੜ ਜੋਗੀ ਪੰਗਤੀ ਪੜ੍ਹ ਲੈਂਦੇ ਹਨ, ਜਿਸ ਨਾਲ ਕੋਈ ਵੀ ਵੀਚਾਰ ਸਪੱਸਟ
ਹੋਣ ਦੀ ਵਜਾਏ ਅਸੀ ਹੋਰ ਉਲਝਾ ਦਿੰਦੇ ਹਾਂ ਠੀਕ ਇਸੇ ਤਰ੍ਹਾਂ ਹੀ ਇਥੇ ਹੋਇਆ ਹੈ। ਇਥੇ ਵੀ ਭਗਤ ਜੀ
ਕਿਸੇ ਧਰਮ ਦਾ ਮਜਾਕ ਨਹੀ ਉਡਾ ਰਹੇ ਸਗੋ ਉਹ ਤਾਂ ਗਿਆਨ-ਵਾਨ ਬੰਦਿਆ ਦੀ ਗੱਲ ਕਰਦੇ ਹੋਏ ਪ੍ਰਮਾਤਮਾ
ਦੀ ਸਰਬ-ਵਿਆਪਕਤਾ ਦਾ ਜਿਕਰ ਕਰਦੇ ਹਨ। ਪੂਰਾ ਵੇਰਵਾ ਆਪ ਜੀ ਸਾਹਿਬ ਸਿੰਘ ਦੀ ਛੇਵੀਂ ਪੋਥੀ ਪੰਨਾ
ਨੰਬਰ ੪੩੩ ਉਪਰ ਪੜ੍ਹ ਸਕਦੇ ਹੋ।
ਸਾਡਾ ਮਕਸਦ ਕੋਈ ਬ੍ਰਹਮਨਵਾਦ ਦਾ ਪ੍ਰਚਾਰ ਕਰਨਾ ਨਹੀ ਪਰ ਇਥੇ ਮੈ ਇੱਕ ਗੱਲ ਉਪਨਿਸਦਾ ਵਿੱਚੋ ਜਰੂਰ
ਕਰਾਂਗਾ ਇਹਨਾਂ ਵਿੱਚ ਤਿੰਨ ਵਾਦ ਆਂਉਂਦੇ ਹਨ। ਪਹਿਲਾ ਹੈ ਸੰਵਾਦ, ਦੂਜਾ ਹੈ ਜਲਪ, ਤੀਜਾ ਹੈ
ਵਿਤੰਡਾ, ਇਹਨਾ ਵਿੱਚੋ ਜਲਪ ਦਾ ਭਾਵ ਹੈ ਦੂਜੇ ਦੀ ਹਰ ਗੱਲ ਦਾ ਖੰਡਨ ਕਰੀ ਜਾਣਾ ਅਤੇ ਆਪਨੀ ਗੱਲ
ਨੂੰ ਹੀ ਠੀਕ ਸਾਬਤ ਕਰਨ ਦੀ ਕੋਸਿਸ ਕਰਨੀ, ਤੇ ਵਿਤੰਡਾ ਦਾ ਭਾਵ ਹੈ ਕਿ ਆਪਨੀ ਕੋਈ ਵੀਚਾਰ ਦੇਣੀ ਹੀ
ਨਹੀ, ਸਿਰਫ ਦੂਜੇ ਨੂੰ ਨੀਵਾ ਦਿਖਾਉਣ ਲਈ ਹਰ ਗੱਲ ਦਾ ਖੰਡਨ ਹੀ ਕਰੀ ਜਾਣਾ। ਸਾਸਤਰ ਇਹਨਾਂ ਦੋਵਾਂ
ਜਲਪ ਅਤੇ ਵਿਤੰਡਾਵਾਦ ਨੂੰ ਨਿਕਾਰਦਾ ਹੋਇਆ ਤੱਤ ਤੱਕ ਪਹੁੰਚਣ ਲਈ ਸਿਰਫ ਸੰਵਾਦ ਨੂੰ ਹੀ ਤਰਜੀਹ
ਦਿੰਦਾ ਹੈ। ਇਥੇ ਮੇਰੇ ਉਦਹਾਰਨ ਦੇਣ ਦਾ ਭਾਵ ਬਲਦੇਵ ਸਿੰਘ ਜੀ ਦੀ ਗੱਲ ਨਾਲ ਸਹਿਮਤੀ ਪ੍ਰਗਟਾਉਣਾ
ਹੈ ਕਿ ਸਾਡੀ ਸਮੱਸਿਆ ਇਹ ਹੈ ਕਿ ਅਸੀ ਚੰਗੀ ਗੱਲ ਤਾਂ ਕਿਸੇ ਦੀ ਵੀ ਨਹੀ ਸਿੱਖਦੇ, ਇਥੇ ਵੀ ਅਸੀ
ਬ੍ਰਹਮਨਵਾਦ ਦੇ ਨਿਕਾਰੇ ਹੋਏ ਜਲਪ ਅਤੇ ਵਿਤੰਡਾਵਾਦ ਤੇ ਹੀ ਅਮਲ ਕਰਦੇ ਹਾਂ। ਜੇਕਰ ਸੰਵਾਦ ਤੇ ਅਮਲ
ਕਰਦੇ ਤਾਂ ਵਧੀਆ ਨਤੀਜੇ ਨਿਕਲ ਸਕਦੇ ਹਨ। ਰਹੀ ਗੱਲ ਗੁਰਮਤਿ ਦੀ, ਕਾਸ! ਅਸੀ ਗੁਰਮਤਿ ਨੂੰ ਸਮਝ
ਸਕਦੇ ਤਾਂ ਫਿਰ ਦੂਜਿਆ ਧਰਮਾਂ, ਮਜ੍ਹਬਾਂ, ਫਿਰਕਿਆਂ, ਮੱਤਾਂ ਆਦਿ ਦੇ ਮੜੱਪਣ ਲੱਭਣ ਦੀ ਥਾਂ ਉਸ ਦੇ
ਹੁਕਮ ਨੂੰ ਪਛਾਣ ਦੇ, ਕਿਉਂਕਿ ਪੰਜਵੇਂ ਪਾਤਸਾਹ ਸ੍ਰੀ ਗੁਰੂ ਅਰਜਨ ਦੇਵ ਜੀ ਲਿਖਿਦੇ ਹਨ ਕਿ:-
ਕੋਈ ਬੋਲੈ ਰਾਮ ਰਾਮ ਕੋਈ ਖੁਦਾਇ॥ ਕੋਈ ਸੇਵੈ ਗੁਸਈਆ ਕੋਈ ਅਲਾਹਿ॥ ੧॥
ਕਾਰਣ ਕਰਣ ਕਰੀਮ॥ ਕਿਰਪਾ ਧਾਰਿ ਰਹੀਮ॥ ੧॥ ਰਹਾਉ॥ ਕੋਈ ਨਾਵੈ ਤੀਰਥਿ ਕੋਈ ਹਜ ਜਾਇ॥ ਕੋਈ ਕਰੈ ਪੂਜਾ
ਕੋਈ ਸਿਰੁ ਨਿਵਾਇ॥ ੨॥ ਕੋਈ ਪੜੈ ਬੇਦ ਕੋਈ ਕਤੇਬ॥ ਕੋਈ ਓਢੈ ਨੀਲ ਕੋਈ ਸੁਪੇਦ॥ ੩॥ ਕੋਈ ਕਿਹਾ
ਤੁਰਕੁ ਕੋਈ ਕਹੈ ਹਿੰਦੂ॥ ਕੋਈ ਬਾਛੈ ਭਿਸਤੁ ਕੋਈ ਸੁਰਗਿੰਦੂ॥ ੪॥ ਕਹੁ ਨਾਨਕ ਜਿਨਿ ਹੁਕਮੁ ਪਛਾਤਾ॥
ਪ੍ਰਭ ਸਾਹਿਬ ਕਾ ਤਿਨਿ ਭੇਦੁ ਜਾਤਾ॥ ੫॥ (੮੮੫)
ਸਾਡੀ ਬੇਨਤੀ ਹੈ ਕਿ ਜੇਕਰ ਅਸੀ ਚੰਗੇ ਨਤੀਜੇ ਦੀ ਆਸ ਕਰਦੇ ਹਾਂ ਤਾਂ ਕਿਸੇ ਵੀ ਪ੍ਰਸਨ ਨੂੰ
ਨਿਕਾਰੋ ਨਾ ਬਲਕਿ ਉਸ ਨਾਲ ਜਾਂ ਤਾਂ ਆਪਨੀ ਸਹਿਮਤੀ ਪ੍ਰਗਟਾਉ ਜਾਂ ਤਹੰਮਲ ਨਾਲ ਅਸਹਿਮਤੀ ਦਾ ਕਾਰਨ
ਦੱਸੋ।
ਅਦਾਰਾ “ਸਚ ਕੀ ਬੇਲਾ”
੯੮੭੬੨-੦੪੬੨੪
(07/02/11)
ਸੰਦੀਪ ਸਿੰਘ ਖਾਲੜਾ
ਖਾਲੜਾ ੭ ਫਰਵਰੀ (ਸੰਦੀਪ ਸਿੰਘ)
ਜਿਲਾ ਤਰਨ ਤਾਰਨ ਅਧੀਨ ਪੈਂਦੇ ਪਿੰਡ ਸੁਰ ਸਿੰਘ ਵਿਖੇ ਪਿਛਲੇ ਕੁੱਝ ਦਿਨਾਂ ਤੋਂ ਗੁਰਦੁਆਰਾ ਬਾਬਾ
ਸ਼ਾਮ ਦਾਸ ਦੀ ਖੁਦਾਈ ਦੌਰਾਨ ਧਰਤੀ ਚੌਂ ਇੱਕ ਪਿੰਜਰ ਨਿਕਲਨ ਤੌਂ ਬਾਅਦ ਅਨਮਤੀ ਲੌਕਾਂ ਵੱਲੋਂ ਗੁਰੂ
ਗ੍ਰੰਥ ਸਾਹਿਬ ਜੀ ਦਾ ਆਸਰਾ ਛੱਡ ਕੇ ਉਸ ਪਿੰਜਰ ਦੀ ਪੂਜਾ ਕਰਨੀ ਸ਼ੁਰੂ ਕਰ ਕੇ ਧੜਾ-ਧੜ ਉਸ ਨੂੰ
ਮੱਥੇ ਟੇਕੇ ਜਾ ਰਹੇ ਹਨ ਇਹ ਪਿੰਡ ਬਾਬਾ ਬਿਧੀ ਚੰਦ ਜੀ ਦੀ ਅੰਸ ਬੰਸ ਕਹੇ ਜਾਂਦੇ ਬਾਬਾ ਦਇਆ ਸਿੰਘ
ਦਾ ਤੇ ਸ਼੍ਰੋਮਣੀ ਕਮੇਟੀ ਮੈਂਬਰ ਹਰਦਿਆਲ ਸਿੰਘ ਦਾ ਜੱਦੀ ਪਿੰਡ ਹੈ ਜੱਦੋਂ ਗੁਰਮਤਿ ਗਿਆਨ ਮਿਸ਼ਨਰੀ
ਕਾਲਜ ਦੇ ਪ੍ਰਚਾਰ ਸੈਂਟਰਾਂ ਦੀ ਟੀਮ ਭਾਈ ਜਤਿੰਦਰ ਸਿੰਘ ਮਾਹਣੇ, ਭਾਈ ਸੰਦੀਪ ਸਿੰਘ ਖਾਲੜਾ, ਸ੍ਰ:
ਭਗਵਾਨ ਸਿੰਘ ਸਰਕਲ ਇੰਚਾਰਜ ਭਿੱਖੀਵਿੰਡ ਉਸ ਜਗ੍ਹਾ ਪਹੁੰਚੇ ਤਾਂ ਦੇਖਿਆ ਕਿ ਗੁਰਮਤਿ ਗਿਆਨ ਤੋਂ
ਵਿਹੂਣੇ ਲੋਕ ਹੱਡੀਆਂ ਦੇ ਪਿੰਜਰ ਜੋ ਕਿ ਦੋ ਜਗ੍ਹਾ ਤੇ ਵੰਡ ਕੇ ਰੱਖਿਆ ਗਿਆ ਸੀ ਉਸ ਅੱਗੇ ਮਾਇਆ ਦਾ
ਚੜਾਵਾ ਚੜਾ ਕੇ ਮੱਥੇ ਟੇਕ ਰਹੇ ਸਨ ਜਿਥੇ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਸੀ
ਉਥੇ ਹੁਣ ਉਸ ਪਿੰਜਰ ਦਾ ਖੋਪਰ ਹੱਡੀਆਂ ਤੇ ਹੇਠੋਂ ਨਿਕਲੇ ਦੋ ਘੜੇ ਰੱਖ ਕੇ ਉਹਨਾਂ ਦੀ ਪੂਜਾ ਕਰਵਾਈ
ਜਾ ਰਹੀ ਸੀ ਤੇ ਕਿਹਾ ਜਾ ਰਿਹਾ ਸੀ ਕਿ ਇਹ ਪਿੰਜਰ ਬਾਬਾ ਸ਼ਾਮ ਦਾਸ ਜੀ ਦਾ ਹੈ ਜਿਸ ਬਾਰੇ ਮਹਾਂਪੁਰਸ਼
ਮਹਾਂਨ ਸੰਤ ਬਾਬਾ ਦਇਆ ਸਿੰਘ ਜੀ ਨੇ ਸਾਨੂੰ ਜਾਣਕਾਰੀ ਦਿਤੀ ਸੀ ਕਿ ਉਹ ਸਮਾਧੀ ਸਮੇਤ ਹੀ ਇਥੇ ਲੀਨ
ਹੋਏ ਸਨ ਤੇ ਹੁਣ ਜਦੋਂ ਅਸੀ ਖੁਦਾਈ ਸ਼ੁਰੂ ਕੀਤੀ ਤਾਂ ਸਾਨੂੰ ਉਹਨਾਂ ਦਾ ਪਵਿਤਰ ਪਿੰਜਰ ਮਿਲ ਗਿਆ ਹੈ
ਇਸ ਦੇ ਨਾਲ ਹੀ ਉਥੇ ਪਹੁੰਚੀ ਟੀਮ ਨੇ ਦੇਖਿਆ ਕਿ ਮੱਥਾ ਟੇਕਣ ਆ ਰਹੇ ਲੋਕਾਂ ਵਾਸਤੇ ਵਿਸ਼ੇਸ਼ ਲੰਗਰ
ਚਾਹ ਤੇ ਪ੍ਰਸ਼ਾਦੇ ਦਾ ਇੰਤਜਾਮ ਵੀ ਕੀਤਾ ਗਿਆ ਸੀ ਇਸ ਸਾਰੇ ਕਾਰੇ ਨੂੰ ਦੇਖਦਿਆਂ ਉਹਨਾਂ ਨੂੰ ਕੁੱਝ
ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਨਾ ਸਮਝੇ ਜਿਸ ਬਾਰੇ ਟੀਮ ਵੱਲੋਂ ਸਾਰੀ ਜਾਣਕਾਰੀ ਸਪੋਕਸਮੈਨ
ਅਖਬਾਰ ਰਾਹੀਂ ਤੇ ਫੋਨਾਂ ਦੇ ਰਾਹੀ ਸਾਰੀਆਂ ਜਥੇਬੰਧੀਆਂ ਤਕ ਪਹੁੰਚਾ ਦਿਤੀ ਗਈ ਹੈ
ਗਿ: ਸੰਦੀਪ ਸਿੰਘ ਖਾਲੜਾ ੯੮੫੫੩੪੧੬੧੬
(07/02/11)
ਤੱਤ ਗੁਰਮਤਿ ਪਰਿਵਾਰ
ਪੰਥਕ ਖਬਰ ਤਰਾਸ਼ੀ
ਖਬਰ:- ਸਰਨਾ ਨੇ ‘ਗਿਆਨੀ’ ਗੁਰਬਚਨ ਸਿੰਘ ਨੂੰ ਦਿੱਤਾ ਸਿਰੋਪਾ: ਖਬਰ
ਟਿੱਪਣੀ:- ਰਾਜਨੀਤਕਾਂ ਅਤੇ ਪੁਜਾਰੀਆਂ ਦਾ ਸ਼ਾਇਦ ਕੋਈ ਦੀਨ ਇਮਾਨ ਨਹੀਂ ਹੁੰਦਾ। ਇਨ੍ਹਾਂ ਦਾ ਸਭ
ਤੋਂ ਵੱਡਾ ਧਰਮ ਨਿੱਜੀ ਸੁਆਰਥ ਹੀ ਜੁੰਦਾ ਹੈ। ਇਕ ਪਾਸੇ ਸਰਨਾ ਜੀ ਨੇ ਗੁਰਬਚਨ ਸਿੰਘ ਵੱਲੋਂ
ਨਾਨਕਸ਼ਾਹੀ ਕੈਲੰਡਰ ਦੇ ਬ੍ਰਾਹਮਣੀ ਰੂਪ ਨੂੰ ਠੋਕ-ਬਜਾ ਕੇ ਰੱਦ ਕਰ ਦਿੱਤਾ ਸੀ। ਹੁਣ ਉਸੇ ਪੁਜਾਰੀ
ਦੇ ਉਸ ਮੰਦ-ਕਰਮ ਨੂੰ ਭੁਲਾ ਕੇ ਸਿਰੋਪਾ ਦੇਣ ਲੱਗ ਪਏ ਹਨ। ਹੋ ਸਕਦਾ ਹੈ ਨਿਕਟ ਭਵਿੱਖ ਵਿਚ ਸਰਨਾ
ਕਮੇਟੀ ਨਵੇਂ ਬਣੇ ਬ੍ਰਾਹਮਣੀ ਕੈਲੰਡਰ (ਨਾਨਕਸ਼ਾਹੀ ਕੈਲੰਡਰ) ਨੂੰ ਵੀ ਅਪਨਾ ਲੈਣ। ਕੌਮ ਦਾ ਜਿੰਨਾਂ
ਨੁਕਸਾਨ ਇਸ ਭ੍ਰਿਸ਼ਟ ਹਾਕਮ ਪੁਜਾਰੀ ਗੱਠਜੋੜ ਨੇ ਕੀਤਾ ਹੈ, ਉਤਨਾਂ ਤਾਂ ਪੰਥ ਵਿਰੋਧੀ ਬਾਹਰੀ
ਤਾਕਤਾਂ ਵੀ ਨਹੀਂ ਕਰ ਸਕੀਆਂ।
ਖਬਰ:- ਕਟੱੜ ਪੰਥੀਆਂ ਨੇ ਕੀਤੀ ਪਾਕਿਸਤਾਨ ਵਿਚ ਇਕ ਗਵਰਨਰ ਦੀ ਹੱਤਿਆ:
ਖਬਰ
ਟਿੱਪਣੀ:- ਸੰਪਰਦਾਈ ਤਾਕਤਾਂ ਕੋਲ ਵਿਚਾਰ ਕਰਨ ਦੀ ਯੋਗਤਾ ਤਾਂ ਹੁੰਦੀ ਨਹੀਂ। ਇਸ ਲਈ ਉਹ ਦਲੀਲ ਦੀ
ਥਾਂ ਗੋਲੀ ਦੀ ਭਾਸ਼ਾ ਹੀ ਵਰਤਨੀ ਜਾਣਦੇ ਹਨ। ਸਿੱਖ ਕੌਮ ਵਿਚ ਵੀ ਐਸੇ ਤੱਤਾਂ ਦੀ ਕੋਈ ਕਮੀ ਨਹੀਂ
ਹੈ। ਦਰਬਾਰਾ ਸਿੰਘ ਜੀ ਸਿਉਣਾ ਦੀ ਹੱਤਿਆ, ਪ੍ਰੋ. ਦਰਸ਼ਨ ਸਿੰਘ ਜੀ ਅਤੇ ਪ੍ਰੋ. ਇੰਦਰ ਸਿੰਘ ਜੀ
ਘੱਗਾ ਆਦਿ ਤੇ ਸ਼ਰੀਰਕ ਹੱਮਲੇ ਐਸੇ ਤੱਤਾਂ ਦੀਆਂ ਹੀ ਮੰਦ ਕਰਤੁਤਾਂ ਹਨ। ਐਸੇ ਲੋਕ ਦਲੀਲ ਦੀ ਥਾਂ
ਜੋਰ-ਜਬਰ ਨਾਲ ਵਿਚਾਰਧਾਰਾ ਨੂੰ ਮੰਨਵਾਉਣਾ ਚਾਹੁੰਦੇ ਹਨ। ਇਹ ਲੋਕ ‘ਧਰਮੀ’ ਦੇ ਭੇਖ ਵਿਚ ‘ਅਧਰਮੀ’
(ਮਨੁੱਖਤਾ ਦੇ ਦੋਖੀ) ਹੁੰਦੇ ਹਨ।
ਖਬਰ:- ਗੁਰੂ ਨਾਨਕ ਦੇ ਰਾਹ ’ਤੇ ਤੁਰਨਾ ਚਾਹੀਦਾ ਹੈ: ਗੁਰੂ ਗੋਬਿੰਦ
ਸਿੰਘ ਸਟਡੀ ਸਰਕਲ
ਟਿੱਪਣੀ:- ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਦੇ ਗੁਰਮੁਖੋ, ਤੁਹਾਡੀ ਇਹ ਗੱਲ ਬਿਲਕੁਲ ਸਹੀ ਹੈ ਕਿ
ਨਾਨਕ ਪਾਤਸ਼ਾਹ ਜੀ ਦੇ ਰਾਹ ’ਤੇ ਤੁਰਨ ਵਿਚ ਹੀ ਸਮੁੱਚੀ ਮਨੁੱਖਤਾ ਦਾ ਭਲਾ ਹੈ। ਪਰ ਕ੍ਰਿਪਾ ਕਰਕੇ
ਸਵੈ-ਪੜਚੋਲ ਵੀ ਕਰ ਲੈਣੀ ਜੀ। ਆਪ ਤਾਂ ਤੁਸੀਂ ਨਾਨਕ ਫਲਸਫੇ (ਸ਼ਬਦ ਗੁਰੂ ਗ੍ਰੰਥ ਸਾਹਿਬ ਜੀ) ਦੇ
ਕਾਟ ਲਈ ਰਚੇ ‘ਕੂੜ ਦੇ ਪੋਥੇ’ (ਅਖੌਤੀ ਦਸਮ ਗ੍ਰੰਥ) ਦੀ ਹਿਮਾਇਤ ਕਰ ਰਹੇ ਹੋ। ਹੋਰ ਤਾਂ ਹੋਰ
ਤੁਹਾਡਾ ਲੋਗੋ ਵਾਕ “ਸ਼ੁਭ ਕਰਮਨ ਤੇ ਕਬਹੂੰ ਨਾ ਟਰੋਂ” ਵੀ ਇਸੇ ਕੂੜ ਗ੍ਰੰਥ ਦੀ ਹੀ ਉਪਜ ਹੈ।
ਦੂਜਿਆਂ ਨੂੰ ਸਮਝਾਉਂਣ ਦੇ ਨਾਲ-ਨਾਲ ਜੇ ਤੁਸੀਂ ਆਪ ਵੀ ਨਿਰੋਲ ਨਾਨਕ ਫਲਸਫੇ ਦੇ ਧਾਰਨੀ ਬਣ ਜਾਵੋ
ਤਾਂ ਕਿਤਨਾ ਚੰਗਾ ਹੋਵੇ।
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
(06/02/11)
ਤੱਤ ਗੁਰਮਤਿ ਪਰਿਵਾਰ
‘ਤੱਤ
ਗੁਰਮਤਿ ਪਰਿਵਾਰ’ ਵਲੋਂ ਸੁਝਾਈ ਗਈ ਅਰਦਾਸ ਨਾਲ ਸਬੰਧਿਤ ਕੁਝ ਵਿਚਾਰ
ਪਿਛਲੀ ਕਿਸ਼ਤ ਵਿਚ ਅਸੀਂ ਮੌਜੂਦਾ ਪੰਥਕ ਅਰਦਾਸ ਵਿਚਲੀਆਂ ਖਾਮੀਆਂ ਦੀ ਪੜਚੋਲ
ਕੀਤੀ ਸੀ। ਇਸ ਕਿਸ਼ਤ ਵਿਚ ਅਸੀਂ ਵਿਚਾਰ ਕਰਾਂਗੇ ਕਿ ‘ਤੱਤ ਗੁਰਮਤਿ ਪਰਿਵਾਰ’ ਵੱਲੋਂ ਅਪਨਾਈ
ਨਵੀਂ ਅਰਦਾਸ
ਕਿਵੇਂ ਗੁਰਮਤਿ ਦੀ ਤਰਜ਼ਮਾਨੀ ਕਰਦੀ ਹੈ। ਨਾਲ ਹੀ ਅਸੀਂ ‘ਤੱਤ ਗੁਰਮਤਿ ਪਰਿਵਾਰ’ ਦੀ ਨਵੀਂ ਅਰਦਾਸ
ਬਾਰੇ ਉਠਾਏ ਜਾਂਦੇ ਕੁਝ ਸ਼ੰਕਿਆਂ ਬਾਰੇ ਵੀ ਵਿਚਾਰ ਕਰਾਂਗੇ।
ਪਰਿਵਾਰ ਨੇ ਅਰਦਾਸ ਦੋ ਤਰ੍ਹਾਂ ਦੀ ਬਣਾਈ ਹੈ, ਇਕ
ਸੰਗਤੀ
ਅਤੇ ਦੂਜੀ ਨਿਜੀ।
ਨਿਜੀ ਅਰਦਾਸ ਸੰਖੇਪ ਅਤੇ ਸਰਲ ਹੈ। ਭਾਵ, ਇਹ ਸਿੱਧਾ ਹੀ
‘ਹੇ ਨਿਮਾਣਿਆਂ ਦੇ ਮਾਣ’
ਤੋਂ ਸ਼ੁਰੂ ਹੋ ਕੇ, ਇਕ ਮਨੁੱਖ ਦੀ ਪ੍ਰਮਾਤਮਾ ਸਨਮੁੱਖ ਸਿੱਧੀ ਬੇਨਤੀ ਹੈ। ਇਕੱਲੇ ਬੰਦੇ ਵੱਲੋਂ
ਅਰਦਾਸ ਵਿਚ ‘ਬੋਲੋ ਜੀ
ਵਾਹਿਗੁਰੂ’ ਕਹਿਣਾ ਬੇ-ਮਾਅਨਾ
ਲਗਦਾ ਹੈ ਕਿਉਂਕਿ ਪਿੱਛੇ ਬੋਲਣ ਵਾਲਾ ਤਾਂ ਕੋਈ ਹੁੰਦਾ ਨਹੀਂ।
ਸੰਗਤੀ ਅਰਦਾਸ ਤਾਂ ਹੁੰਦੀ ਹੈ ਜਦੋਂ ਅਰਦਾਸ ਕਰਨ ਵੇਲੇ ‘ਅਰਦਾਸੀਏ’ ਤੋਂ
ਇਲਾਵਾ ਘੱਟੋ-ਘੱਟ ਇਕ ਹੋਰ ਜਾਂ ਜ਼ਿਆਦਾ ਮਨੁੱਖ ਵੀ ਸ਼ਾਮਿਲ ਹੋਣ, ਖਾਸਕਰ ਦੀਵਾਨ ਵੇਲੇ। ਨਵੀਂ ਅਰਦਾਸ
ਦੀ ਸ਼ੁਰੂਆਤ ਸੰਗਤੀ ਰੂਪ ਵਿਚ
‘ਤੂ ਠਾਕੁਰੁ ਤੁਮ ਪਹਿ ਅਰਦਾਸਿ’
ਵਾਲੇ ਗੁਰ ਸ਼ਬਦ ਦੇ ਉਚਾਰਨ ਨਾਲ ਹੁੰਦੀ
ਹੈ, ਜੋ ਮੌਜੂਦਾ ਪੰਥਕ ਅਰਦਾਸ ਵਾਂਗੂ ਹੀ ਹੈ।
ਮੌਜੂਦਾ ਪੰਥਕ ਅਰਦਾਸ ਦੀ ਸ਼ੁਰੂਆਤ ਵਿਚ ਮੰਗਲਾਚਰਨ ਹੈ
‘ੴ ਵਾਹਿਗੁਰੂ ਜੀ ਕੀ ਫਤਿਹ’।
ਇਹ ਮੰਗਲਾਚਰਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਵਿਚ ਨਹੀਂ ਹੈ, ਇਹ ਅਖੌਤੀ ਦਸਮ ਗ੍ਰੰਥ ਵਿਚੋਂ ਲਿਆ
ਗਿਆ ਹੈ। ਪਰਿਵਾਰ ਨੇ ਇਸ ਵਿਚ ਸੁਧਾਰ ਦੀ ਜ਼ਰੂਰਤ ਮਹਿਸੂਸ ਕਰਦੇ ਹੋਏ
‘ੴ ਸਤਿਗੁਰ ਪ੍ਰਸਾਦਿ॥’
ਵਾਲਾ ਪ੍ਰਮਾਣਿਕ ਮੰਗਲਾਚਰਨ ਵਰਤ ਲਿਆ ਹੈ।
ਮੌਜੂਦਾ ਪੰਥਕ ਅਰਦਾਸ ਦੇ ਚੰਡੀ ਚਰਿਤ੍ਰ ਵਿਚਲੇ ਭਗੌਤੀ ਵਾਲੇ ਬੰਦ ਨੂੰ ਬਦਲ
ਕੇ ਪਰਿਵਾਰ ਨੇ ਇਹ ਬੰਦ ਆਪਨਾਇਆ ਹੈ:
“ਸੰਸਾਰ ਨੂੰ ਵਿਕਾਰਾਂ ਅਤੇ ਅਗਿਆਨਤਾ ਤੋਂ ਮੁਕਤ ਕਰਨ ਵਾਲੀ ਵਿਚਾਰਧਾਰਾ
ਪ੍ਰਗਟਾਉਣ ਵਾਲੇ ਨਾਨਕ ਪਾਤਸ਼ਾਹ, ਮਗਰਲੇ ਨੌ ਸਰੂਪਾਂ ਅਤੇ ਨਾਨਕ ਫਲਸਫੇ ਨਾਲ ਸਾਂਝ ਰੱਖਣ ਵਾਲੇ
ਮਹਾਂਪੁਰਖਾਂ ਦੇ ਵਿਚਾਰਾਂ ਰਾਹੀਂ ਪ੍ਰਗਟ ਸਰੂਪ ‘ਗੁਰੂ ਗ੍ਰੰਥ ਸਾਹਿਬ’ ਦੇ ਉਪਦੇਸ਼ਾਂ ਨੂੰ ਧਾਰਨ ਦੇ
ਯਤਨ ਦਾ ਪ੍ਰਣ ਕਰਦੇ ਹੋਏ ਬੋਲੋ ਜੀ”।
ਇਸ ਬੰਦ ਬਾਰੇ ਕੁਝ ਜਾਗਰੂਕ ਸੱਜਣਾਂ ਦਾ ਗਿਲਾ ਹੈ ਕਿ ‘ਇਸ ਵਿਚੋਂ ਦਸ
ਗੁਰੂਆਂ ਦਾ ਜ਼ਿਕਰ ਖਤਮ ਕਰ ਦਿੱਤਾ ਹੈ’ ਪਰ ਇਹ ਸੱਚ ਨਹੀਂ ਹੈ। ਇਸ ਵਿਚ
‘ਨਾਨਕ ਪਾਤਸ਼ਾਹ ਅਤੇ ਨੌਂ ਸਰੂਪਾਂ’
ਵਾਲੀ ਸ਼ਬਦਾਵਲੀ ਇਹ ਸਪਸ਼ਟ ਕਰ ਦੇਂਦੀ ਹੈ। ਜੇ ਗੱਲ
‘ਦੁਨੀਆਵੀ ਨਾਵਾਂ’
ਦਾ ਜ਼ਿਕਰ ਨਾ ਆਉਣ ਦੀ ਹੈ ਤਾਂ ਇਹ ਗੱਲ ਚੇਤੇ ਰੱਖਣ ਵਾਲੀ ਹੈ ਕਿ ਜਿਨ੍ਹਾਂ ਵੀ ਮਗਰਲੀਆਂ
ਪਾਤਸ਼ਾਹੀਆਂ (ਨਾਨਕ ਸਰੂਪਾਂ) ਨੇ ਬਾਣੀ ਰੱਚੀ, ਉਨ੍ਹਾਂ ਨੇ
‘ਨਾਨਕ’
ਹੀ ਵਰਤਿਆ, ਕਿਸੀ ਨੇ ਵੀ ਬਾਣੀ ਵਿਚ ਆਪਣਾ ‘ਦੁਨੀਆਂਵੀ ਨਾਂ’ ਨਹੀਂ ਵਰਤਿਆ। ਇਹ ਕਹਿਣਾ ਵੀ ਜ਼ਿਆਦਾ
ਮਾਅਨੇ ਨਹੀਂ ਰੱਖਦਾ ਕਿ ਅਰਦਾਸ ਦੇ ਬਹਾਨੇ ਦਸਾਂ ਪਾਤਸ਼ਾਹੀਆਂ ਦੇ ਨਾਂ ਯਾਦ ਹੋ ਜਾਂਦੇ ਹਨ।
ਪਰਉਪਕਾਰੀ ਰਹਿਬਰਾਂ ਦੇ ਨਾਂ ਯਾਦ ਰੱਖਣ ਲਈ ਸਾਨੂੰ ਕਿਸੇ ਬਹਾਨੇ ਦੀ ਲੋੜ ਕਿਉਂ ਹੋਵੇ ?
ਮੌਜੂਦਾ ਪੰਥਕ ਅਰਦਾਸ ’ਤੇ ਕੁਝ ਸੱਜਣਾਂ ਨੂੰ ਇਹ ਗਿਲਾ ਹੈ ਕਿ ਇਸ ਵਿਚ
ਦਸਾਂ ਪਾਤਸ਼ਾਹੀਆਂ ਦਾ ਜ਼ਿਕਰ ਤਾਂ ਹੈ ਪਰ ਹੋਰ ਬਾਣੀਕਾਰਾਂ ਦਾ ਜ਼ਿਕਰ ਨਹੀਂ। ਉਨ੍ਹਾਂ ਦੀ ਇਹ ਸ਼ਿਕਾਇਤ
ਜਾਇਜ਼ ਹੈ।
‘ਪਰਿਵਾਰ’ ਵੱਲੋਂ ਤਿਆਰ ਕੀਤੀ ਨਵੀਂ ਅਰਦਾਸ ਵਿਚ
‘ਨਾਨਕ ਫਲਸਫੇ ਨਾਲ ਸਾਂਝ ਰੱਖਣ ਵਾਲੇ
ਮਹਾਂਪੁਰਖਾਂ’ ਲਫਜ਼ ਵਰਤ ਕੇ
ਇਨ੍ਹਾਂ ਮਹਾਨ ਸਖਸ਼ੀਅਤਾਂ ਦਾ ਜ਼ਿਕਰ ਸਪਸ਼ਟ ਰੂਪ ਵਿਚ ਕਰ ਦਿੱਤਾ ਗਿਆ ਹੈ।
ਨਵੀਂ ਅਰਦਾਸ ਦੀ ਬੰਦ-ਵਾਰ ਵਿਚਾਰ ।
(1)
ਇਸ ਦੇ ਪਹਿਲੇ ਬੰਦ ਵਿਚ ਪੂਰਨ ਮੰਗਲਾਚਰਨ
(ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ
ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥)
ਦੀ ਸੰਖੇਪ ਵਿਆਖਿਆ ਰਾਹੀਂ ਪ੍ਰਮਾਤਮਾ ਦੇ ਸੰਪੂਰਨ ਸਵਰੂਪ ਨੂੰ ਚੇਤਾਇਆ ਗਿਆ ਹੈ। ਇਹ ਬੰਦ
ਬ੍ਰਾਹਮਣਵਾਦ ਜਾਂ ਕੁਝ ਹੋਰ ਮਤਾਂ ਵਲੋਂ ਪ੍ਰਮਾਤਮਾ ਦੇ ਸਰੂਪ ਬਾਰੇ ਪਾਏ ਜਾ ਰਹੇ ਭੁਲੇਖੇ (ਗਲਤ
ਸੰਕਲਪ) ਵੀ ਦੂਰ ਕਰਦਾ ਹੈ।
(2)
ਦੂਜਾ ਬੰਦ ਗੁਰਮਤਿ ਇੰਨਕਲਾਬ ਦੇ ਮੋਢੀ ਨਾਨਕ ਪਾਤਸ਼ਾਹ ਜੀ ਅਤੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਵਿਚਲੇ
ਹੋਰ ਬਾਣੀਕਾਰਾਂ ਨੁੰ ਸਮਰਪਿਤ ਹੈ। ਇਸ ਬਾਰੇ ਵਿਚਾਰ ਆਪਾਂ ਉੱਤੇ ਕਰ ਚੁੱਕੇ ਹਾਂ।
(3)
ਤੀਜੇ ਬੰਦ ਪ੍ਰਤੀ ਕੁਝ ਸੱਜਣਾਂ ਨੂੰ ਸ਼ਿਕਾਇਤ ਹੈ ਕਿ ਇਸ ਵਿਚੋਂ ਚੰਦ ਮਹਾਨ ਸਖਸ਼ੀਅਤਾਂ (ਪੰਜ
ਪਿਆਰੇ, ਚਾਰ ਸਾਹਿਬਜ਼ਾਦੇ, 40 ਮੁਕਤੇ ਆਦਿ)
ਦਾ ਜ਼ਿਕਰ ਖਤਮ ਕਰ ਦਿੱਤਾ ਹੈ ਪਰ ਐਸਾ ਨਹੀਂ ਹੈ। ਨਵੀਂ ਅਰਦਾਸ ਦੇ ਤੀਜੇ ਬੰਦ ਦੇ ਇਹ
‘ਲਫਜ਼’
“ਰੱਬੀ ਗੁਣਾਂ ਦੇ ਧਾਰਨੀ,
ਜਿਨ੍ਹਾਂ ਸਿਦਕੀ ਮਨੁੱਖਾਂ ਨੇ ਬਿਨਾਂ ਵਿਤਕਰੇ, ਮਨੁੱਖਤਾ ਦੇ ਭਲੇ ਲਈ ਆਪਣੀ ਨੇਕ ਕਮਾਈ ਵਿੱਚੋਂ,
ਲੋੜਵੰਦਾਂ ਦੀ ਸੇਵਾ ਕੀਤੀ ਅਤੇ ਬੇਇਨਸਾਫੀ ਖਿਲਾਫ ਜੂਝਦਿਆਂ ਅਸਹਿ ਤੇ ਅਕਹਿ ਕਸ਼ਟ ਸਹਾਰੇ, ਉਨ੍ਹਾਂ
ਮਰਜੀਵੜਿਆਂ ਦੀ ਮਹਾਨ ਸੋਚ ਤੋਂ ਪ੍ਰੇਰਣਾ ਲੈਂਦੇ ਹੋਏ ਬੋਲੋ ਜੀ”
ਸਾਰੀਆਂ ਮਹਾਨ ਸਖਸ਼ੀਅਤਾਂ ਦੇ ਸਪਸ਼ਟ
ਜ਼ਿਕਰ ਦੀ ਮਜ਼ਬੂਤ ਗਵਾਹੀ ਹਨ।
ਕੀ ਇਸ ਸ਼ਬਦਾਵਲੀ ਵਿਚ ਪੰਜ ਪਿਆਰੇ, ਚਾਰ ਸਾਹਿਬਜ਼ਾਦੇ, 40 ਮੁਕਤੇ ਆਦਿ ਨਹੀਂ
ਆ ਜਾਂਦੇ ? ਬਲਕਿ ਇਸ ਵਿਚ ਤਾਂ ਸਿੱਖ ਇਤਿਹਾਸ ਸਮੇਤ ਸ੍ਰਿਸ਼ਟੀ ਦੇ ਕਿਸੇ ਵੀ ਕੋਨੇ ਅਤੇ ਕਿਸੇ ਸਮੇਂ
ਵਿਚ ਸੱਚ ਲਈ ਜੁਝੱਣ ਵਾਲੇ ਸਾਰੇ ਮਰਜੀਵੜੇ ਆ ਜਾਂਦੇ ਹਨ। ਜੇ ਇਹ ਗੱਲ ਸਿਰਫ ਪੰਜ ਪਿਆਰੇ, ਚਾਰ
ਸਾਹਿਬਜ਼ਾਦੇ, 40 ਮੁਕਤੇ ਆਦਿ ਦਾ ਜ਼ਿਕਰ ਆਉਣ ਦੀ ਹੈ ਤਾਂ ਇਹ ਸ਼ਿਕਾਇਤ ਜਾਇਜ਼ ਨਹੀਂ ਲਗਦੀ। ਇਸ ਕੌਮ
ਵਿਚ ਤਾਂ ਅਨਗਿਣਤ ਸ਼ਹੀਦ ਹੋਏ ਹਨ। ਹਰ ਕਿਸੇ ਦਾ ਅਲੱਗ ਖਾਸ ਜ਼ਿਕਰ ਕਰਨਾ ਤਾਂ ਸੰਭਵ ਹੀ ਨਹੀਂ ਹੈ।
ਕੁਝ ਕੁ ਖਾਸ ਦਾ ਜ਼ਿਕਰ ਕਰਨਾ ਇਕ ਪੱਖ ਤੋਂ ਤਾਂ ਵਿਤਕਰੇ ਵਾਲੀ ਗੱਲ ਹੀ ਲਗਦੀ ਹੈ। ਮੌਜੂਦਾ ਪੰਥਕ
ਅਰਦਾਸ ਵਿਚ ਪੰਜ ਪਿਆਰੇ, ਚਾਰ ਸਾਹਿਬਜ਼ਾਦੇ, 40 ਮੁਕਤੇ ਆਦਿ ਦਾ ਖਾਸ ਜ਼ਿਕਰ ਤਾਂ ਹੈ ਪਰ ਅਰਜਨ
ਪਾਤਸ਼ਾਹ ਜੀ ਅਤੇ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਦਾ ਜ਼ਿਕਰ ਬਿਲਕੁਲ ਵੀ ਨਹੀਂ ਹੈ।
ਪਰਿਵਾਰ ਵੱਲੋਂ ਆਪਨਾਈ ਸ਼ਬਦਾਵਲੀ ਦੇ
ਘੇਰੇ ਵਿਚ ਸਿੱਖ ਕੌਮ ਸਮੇਤ ਸਮੁੱਚੀ ਮਨੁੱਖਤਾ ਦੇ ਮਰਜੀਵੜੇ ਆ ਜਾਂਦੇ ਹਨ।
(4)
ਸਿੱਖਾਂ ਵੱਲੋਂ ਕਾਫੀ ਸਮੇਂ ਤੋਂ ਅਰਦਾਸ ਵਿਚ ਸਿੱਖੀ ਦਾਨ ਸਮੇਤ ਕਈ ਤਰ੍ਹਾਂ ਦੇ ਦਾਨ ਮੰਗੇ ਜਾਂਦੇ
ਰਹੇ ਹਨ। ਪਰ ਸਿੱਖੀ ਤਾਂ ਇਕ
ਵਿਚਾਰਧਾਰਾ ਹੈ ਜੋ ਕਿਸੇ ਫਿਰਕੇ ਵਿਸ਼ੇਸ਼ ਲਈ ਨਾ ਹੋ ਕੇ ਸਮੁੱਚੀ ਮਨੁੱਖਤਾ ਲਈ ਹੈ, ਫੇਰ ਇਹ ਦਾਨ
(ਰੱਬੀ ਬਖਸ਼ੀਸ਼) ਕੇਵਲ ਸਿੱਖਾਂ ਲਈ ਹੀ ਕਿਉਂ ?
ਹਰ ਸੁਚੇਤ ਸਿੱਖ ਜਾਣਦਾ ਹੈ ਕਿ ਸਿੱਖ
ਕੌਮ ਵੀ ਹੋਰ ਮਤਾਂ ਵਾਂਗੂ ਅੰਧਵਿਸ਼ਵਾਸ਼ ਅਤੇ ਕਰਮਕਾਂਡਾਂ ਦੀ ਦਲਦਲ ਵਿਚ ਫੱਸ ਚੁੱਕੀ ਹੈ। ਪੱਕੇ
ਨਿਤਨੇਮੀ ਗੁਰਮੁੱਖ ਮੰਨੇ ਜਾਣ ਵਾਲੇ ਸਿੱਖ ਵੀ ਬ੍ਰਾਹਮਣੀ ਕਰਮਕਾਂਡ ਕਰੀ ਜਾ ਰਹੇ ਹਨ। ਉਨ੍ਹਾਂ ਨੂੰ
ਇਹ ਵੀ ਪਤਾ ਨਹੀਂ ਕਿ ਕਿਹੜੀ ਗੱਲ ਜਾਂ ਕੰਮ ਅੰਧਵਿਸ਼ਵਾਸ਼ ਜਾਂ ਕਰਮਕਾਂਡ ਹੈ। ਗੁਰਬਾਣੀ ਵਿਚਾਰਨ ਦਾ
ਰੁਝਾਨ ਖਤਮ ਹੁੰਦਾ ਜਾ ਰਿਹਾ ਹੈ ਅਤੇ ਤੋਤਾ ਰਟਨੀ ਪਾਠ ਬਹੁਤਾਦ ਵਿਚ ਹੋ ਰਹੇ ਹਨ।
ਇਸ ਲਈ ‘ਪਰਿਵਾਰ’ ਨੇ ਇਸ ਅਰਦਾਸ ਦੇ ਚੌਥੇ ਬੰਦ ਵਿਚਲੇ ਸੰਖੇਪ ਲਫਜ਼ਾਂ ਵਿਚ
ਪ੍ਰਚਲਿਤ ਕਰਮਕਾਂਡਾਂ ਅਤੇ ਅੰਧਵਿਸ਼ਵਾਸ਼ਾਂ ਦਾ ਜ਼ਿਕਰ ਕਰਦੇ ਹੋਏ, ਉਨ੍ਹਾਂ ਤੋਂ ਮੁਕਤ ਗੁਰਮੁਖਾਂ ਤੋਂ
ਪ੍ਰੇਰਨਾ ਲੈਣ ਦੀ ਗੱਲ ਕੀਤੀ ਹੈ।
ਅਰਦਾਸ ਵਿਚਲੇ ਇਸ ਬੰਦ ਰਾਹੀਂ ਆਮ
ਲੋਕਾਈ ਇਨ੍ਹਾਂ ਸਾਰੇ ਕਰਮਕਾਂਡਾਂ, ਅੰਧਵਿਸ਼ਵਾਸ਼ਾਂ ਆਦਿ ਨਿਰੰਤਰ ਚਿਤਾਰਦੇ ਹੋਏ, ਸੁਚੇਤ ਹੋਣਗੇ।
(5)
ਪੰਜਵਾਂ ਬੰਦ ਸਮੁੱਚੀ ਮਨੁੱਖਤਾ ਵਿਚਲੇ ਉਨ੍ਹਾਂ ਤਮਾਮ ਗੁਰਮੁਖਾਂ (ਸੱਚ
ਦੇ ਗਿਆਨ ਨਾਲ ਜੁੜੇ) ਨੂੰ
ਸਮ੍ਰਪਿਤ ਹੈ। ਜਿਨ੍ਹਾਂ ਨੇ ਸਾਂਝੀਵਾਲਤਾ, ਬਰਾਬਰੀ, ਨਿਆਂ ਆਦਿ ਲਈ ਨਿਸ਼ਕਾਮ ਘਾਲਨਾਵਾਂ ਘਾਲੀਆਂ।
ਇਸ ਬੰਦ ਰਾਹੀਂ ਸੰਗਤ ਨੂੰ
ਇਨ੍ਹਾਂ ਰੱਬੀ ਗੁਣਾਂ ਨਾਲ ਜੁੜਨ ਦੀ ਪ੍ਰੇਰਨਾ ਮਿਲਦੀ ਹੈ।
ਨਵੀਂ ਅਰਦਾਸ ਵਿਚ ਇਹ ਖਾਸੀਅਤ ਹੈ ਕਿ ਇਸ ਵਿਚ ਹਰ ਬੰਦ ਤੋਂ ਬਾਅਦ
‘ਧਿਆਨ ਧਰ ਕੇ ਬੋਲੋ ਜੀ’
ਵਾਲੇ ਦੁਹਰਾਅ ਦੀ ਥਾਂ ਸੰਗਤ ਵਿਚਲੇ ਹਰ ਸਖਸ਼ ਨੂੰ ਹਰ ਬੰਦ ਵਿਚਲੇ ਸੁਨੇਹੇ ਨਾਲ ਜੁੜਨ ਦੇ ਮਕਸਦ
ਨੂੰ ਧਿਆਨ ਵਿਚ ਰੱਖਿਆ ਗਿਆ ਹੈ। ਮਿਸਾਲ ਲਈ ਨਵੀਂ ਅਰਦਾਸ ਵਿਚ ਪੰਜਵੇਂ ਬੰਦ ਦੇ
‘ਲਫਜ਼’
ਹਨ: “ਸਮ੍ਰਪਿਤ ਗੁਰਮੁੱਖਾਂ
ਦੇ ਕਾਫਲੇ ਨਾਲ ਚੱਲਣ ਦਾ ਨਿਸ਼ਚਾ ਕਰਦੇ ਹੋਏ ਬੋਲੋ ਜੀ”।
ਮੌਜੂਦਾ ਪੰਥਕ ਅਰਦਾਸ ਦੇ ਪੰਜ ਤਖਤਾਂ ਵਾਲਾ, ਜਹਾਂ ਜਹਾਂ ਖਾਲਸਾ ਜੀ
ਸਾਹਿਬ, ਇਤਿਹਾਸਕ ਗੁਰਧਾਮਾਂ ਤੋਂ ਵਿਛੜੇ ਆਦਿ ਵਾਲੇ ਬੰਦਾਂ ਦੇ ਬੇਲੋੜੇ, ਬੇ-ਮਾਅਨੇ ਹੋਣ ਬਾਰੇ
ਪਿਛਲੀ ਕਿਸ਼ਤ ਵਿਚ ਵਿਚਾਰ ਹੋ ਚੁੱਕੀ ਹੈ।
ਆਸ ਹੈ ਕਿ ਉਪਰੋਕਤ ਖੁੱਲੀ ਵਿਚਾਰ ਉਪਰੰਤ ਕੁਝ ਵੀਰਾਂ ਦੇ ਸੰਕੇ ਦੂਰ ਹੋ ਗਏ
ਹੋਣਗੇ। ਇਸ ਸੰਬੰਧੀ ਸੁਹਿਰਦਤਾ ਨਾਲ ਦਿੱਤੇ ਹਰ ਪ੍ਰਕਾਰ ਦੇ ਸੁਝਾਵਾਂ/ਵਿਚਾਰਾਂ ਦਾ ਸਵਾਗਤ ਕੀਤਾ
ਜਾਵੇਗਾ।
ਤੁਹਾਡੇ ਸੁਝਾਵਾਂ/ਵਿਚਾਰਾਂ ਦੀ ਉਡੀਕ ਵਿਚ,
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
ਨੋਟ:-
ਪਾਠਕਾਂ ਦੀ ਸੁਵਿਧਾ ਲਈ ਇਸੇ
ਲੜੀ ਤਹਿਤ ਦੋ ਹਫਤੇ ਪਹਿਲਾਂ ‘ਪਰਿਵਾਰ’ ਵਲੋਂ ਸੰਪਾਦਕੀ “ਮੌਜੂਦਾ ਪੰਥਕ ਅਰਦਾਸ ਦੀ ਗੁਰਮਤਿ
ਅਧਾਰਿਤ ਪੜਚੋਲ” ਦਾ ਲਿੰਕ ਹੇਠਾਂ ਦਿੱਤਾ ਜਾ ਰਿਹਾ ਹੈ।
http://tattgurmatparivar.com/BindParticularEditorial.aspx?LekhID=61
(05/02/11)
ਗੁਰਿੰਦਰ ਸਿੰਘ ਕੋਟਕਪੂਰਾ
ਵੀਰ
ਮੱਖਣ ਸਿੰਘ ਜੀਓ,
ਮੈਂ ਕੋਈ ਵੱਡਾ ਵਿਦਵਾਨ ਨਹੀਂ ਅਤੇ ਪੰਥਕ ਖੇਤਰ `ਚ ਖੁਦ ਨੂੰ ਇੱਕ ਪ੍ਰਾਇਮਰੀ ਜਮਾਤ
ਦਾ ਵਿਦਿਆਰਥੀ ਸਮਝਦਾ ਹਾਂ। ਭਾਵੇਂ ਮੇਰੇ ਸਾਥੀਆਂ ਅਤੇ ਸਪੋਕਸਮੈਨ ਦੇ ਪਾਠਕਾਂ ਨੇ ਮੈਨੂੰ ਵਾਰ-ਵਾਰ
ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਕੁੱਝ ਵੀਰ ਜਿਸ ਤਰ੍ਹਾਂ ਸਪੋਕਸਮੈਨ ਦੀ ਹਰ ਚੰਗੀ ਗੱਲ ਦੇ ਵੀ ਗਲਤ
ਅਰਥ ਕੱਢ ਕੇ ਭੰਬਲਭੂਸਾ ਪੈਦਾ ਕਰਨ ਲਈ ਤਤਪਰ ਰਹਿੰਦੇ ਹਨ, ਉਸੇ ਤਰ੍ਹਾਂ ਉਹ ਮੇਰੀ ਹਰ ਗੱਲ ਦੇ ਗਲਤ
ਅਰਥ ਕੱਢਣ ਦੀ ਕੋਸ਼ਿਸ਼ ਕਰਨਗੇ। ਜਿਸ ਤਰ੍ਹਾਂ ਆਪ ਜੀ ਨੇ ਮੈਨੂੰ ਤੱਤ ਗੁਰਮਤਿ ਪਰਿਵਾਰ ਵਾਲੇ ਵੀਰਾਂ
ਦੇ ਸਵਾਲਾਂ ਦੇ ਜਵਾਬ ਦੇਣ ਬਾਰੇ ਕਿਹਾ ਤੇ ਮੈਂ ਪੂਰੀ ਮਿਹਨਤ ਤੋਂ ਬਾਅਦ ਉਨਾਂ ਵੀਰਾਂ ਦੇ ਸਵਾਲਾਂ
ਦੇ ਜਵਾਬ ਦਿੱਤੇ। ਜਦੋਂਕਿ ਮੇਰੇ ਵੱਲੋਂ ਨਾਲ ਹੀ ਇਹ ਬੇਨਤੀ ਕੀਤੀ ਗਈ ਕਿ ਮੇਰੀ ਜ਼ਿੰਦਗੀ ਦੇ
ਰੁਝੇਵੇ ਹੀ ਐਨੇ ਹਨ ਕਿ ਮੈਂ ਇਸ ਤਰ੍ਹਾਂ ਦੀਆਂ ਉਲਝਣਾਂ `ਚ ਨਹੀ ਫਸਣਾ ਚਾਹੁੰਦਾ। ਸ੍ਰ. ਕਿਰਪਾਲ
ਸਿੰਘ ਜੀ ਵੱਲੋ ਵੀ ਅਕਸਰ ਅਜਿਹੇ ਸ਼ੰਕੇ ਖੜ੍ਹੇ ਕੀਤੇ ਜਾਂਦੇ ਹਨ, ਜਿਨਾਂ ਦਾ ਜਵਾਬ ਦੇਣਾ ਭਾਵੇਂ
ਕੋਈ ਬਹੁਤਾ ਔਖਾ ਨਹੀ ਪਰ ਸਾਰੀ ਸਮੱਸਿਆ ਸਮੇਂ ਦੀ ਹੈ, ਇਸ ਲਈ ਮੈਂ ਅਜਿਹੀਆਂ ਗੱਲਾਂ ਦਾ ਜਵਾਬ ਦੇਣ
ਲਈ ਵਾਰ-ਵਾਰ ਤਿਆਰੀਆਂ ਕਰਨ ਦੇ ਬਾਵਜੂਦ ਵੀ ਸਮਾਂ ਕੱਢਣ ਤੋਂ ਅਸਮਰੱਥ ਰਿਹਾ ਹਾਂ ਪਰ ਜੋ ਵੀਰ ਖੁਦ
ਸੱਚਾ ਬਣਨ ਅਤੇ ਦੂਜੇ ਨੂੰ ਝੂਠਾ ਸਿੱਧ ਕਰਨ ਦੀਆਂ ਕੋਸ਼ਿਸ਼ਾਂ `ਚ ਹਨ, ਉਹ ਵੀ ਇਸ ਵੈਬਸਾਈਟ ਲਈ ਤੇ
ਸਮੂਹ ਪਾਠਕਾਂ ਵਾਸਤੇ ਦੁਖਦਾਇਕ ਰੁਝਾਨ ਹੈ।
ਕਿਸੇ ਮਨਜੀਤ ਸਿੰਘ ਮੌਹਾਲੀ ਨਾਂਅ ਦੇ ਵੀਰ ਵੱਲੋਂ ਮੇਰੇ ਨਾਲ ਸਬੰਧਤ ਕੁੱਝ ਮੈਟਰ 2 ਫਰਵਰੀ ਦੇ
ਪੱਤਰ `ਚ ਵਰਤਿਆ ਹੈ। ਭਾਵੇਂ ਇਹ ਵੀਰ ਆਪਣੇ ਨਾਂਅ ਨਾਲ ਖਾਲਸਾ ਸ਼ਬਦ ਵਰਤਦਾ ਹੈ ਪਰ ਆਪਣੇ ਪੱਤਰ `ਚ
ਝੂਠ ਲਿਖਣ ਵਾਲੀ ਇਸ ਵੀਰ ਨੇ ਕੋਈ ਕਸਰ ਨਹੀ ਛੱਡੀ। ਇਸ ਵੀਰ ਨੇ ਮੇਰੇ ਨਾਲ ਫੋਨ `ਤੇ ਹੋਈ
ਵਾਰਤਾਲਾਪ `ਚ ਜੋ ਸ਼ਬਦਾਵਲੀ ਵਰਤੀ ਹੈ, ਉਹ 90 ਫੀਸਦੀ ਝੂਠੀ ਤੇ ਸੱਚਾਈ ਤੋਂ ਕੋਹਾਂ ਦੂਰ ਹੈ।
ਕਿਉਂਕਿ ਇਸ ਵੀਰ ਨੇ ਜਦੋਂ ਫੋਨ ਕਰਕੇ ਮੈਨੂੰ ਸ੍ਰ. ਕਿਰਪਾਲ ਸਿੰਘ ਬਠਿੰਡਾ ਜੀ ਵੱਲੋਂ ਕੀਤੇ
ਸਵਾਲਾਂ ਦਾ ਜਵਾਬ ਦੇਣ ਲਈ ਕਿਹਾ ਤਾਂ ਮੈਂ ਮਨਜੀਤ ਸਿੰਘ ਨੂੰ ਇਹ ਪੁੱਛਣ ਦੀ ਗੁਸਤਾਖੀ ਕਰ ਬੈਠਾ ਕਿ
ਸ੍ਰ. ਕਿਰਪਾਲ ਸਿੰਘ ਜੀ ਸਪੋਕਸਮੈਨ ਦੀਆਂ 90 ਫੀਸਦੀ ਚੰਗਿਆਈਆਂ ਨੂੰ ਨਜ਼ਰ-ਅੰਦਾਜ਼ ਕਰਕੇ ਮਹਿਜ਼ 10
ਫੀਸਦੀ ਕਮੀਆਂ/ਅਣਗਹਿਲੀਆਂ ਨੂੰ ਲੱਭ ਕੇ ਭੰਬਲਭੂਸਾ ਖੜਾ ਕਰਦੇ ਹਨ, ਜਦੋਂਕਿ ਹਰਿੰਦਰ ਸਿੰਘ ਅਲਵਰ
ਦੀਆਂ 90 ਫੀਸਦੀ ਗਲਤ ਬਿਆਨੀਆਂ ਨੂੰ ਨਜ਼ਰ-ਅੰਦਾਜ਼ ਅਤੇ 10 ਫੀਸਦੀ ਚੰਗਿਆਈਆਂ (ਜਿਨਾਂ ਦਾ ਉਨਾਂ
ਦਾਅਵਾ ਕੀਤਾ ਹੈ) ਨੂੰ ਉਹ 100 ਫੀਸਦੀ ਸੱਚ ਦਰਸਾ ਕੇ ਵੱਖ-ਵੱਖ ਵੈਬਸਾਈਟਾਂ ਦੇ ਪਾਠਕਾਂ ਨੂੰ
ਗੁੰਮਰਾਹ ਕਰਦੇ ਹਨ, ਉਨਾਂ ਮੈ ਨਾ ਮਾਨੂੰ ਵਾਲੀ ਰੱਟ ਲਾਈ ਰੱਖੀ ਤੇ ਕਿਹਾ ਕਿ ਪਹਿਲਾਂ ਤੁਸੀਂ
ਕਿਰਪਾਲ ਸਿੰਘ ਦੇ ਸਵਾਲਾਂ ਦੇ ਜਵਾਬ ਦਿਓ। ਮੇਰੇ ਵੱਲੋਂ ਇਹ ਬੇਨਤੀ ਕਰਨ ਕਿ ਫਰੀਦਕੋਟ, ਫਿਰੋਜ਼ਪੁਰ,
ਮੋਗਾ ਤੇ ਮੁਕਤਸਰ ਜ਼ਿਲ੍ਹਿਆਂ ਦਾ ਜ਼ੋਨਲ ਇੰਚਾਰਜ ਹੋਣ ਨਾਤੇ ਸ਼ਾਮ ਨੂੰ 4: 00 ਵਜੇ ਤੋਂ 8: 00 ਵਜੇ
ਤੱਕ ਦਾ ਸਮਾਂ ਮੇਰੇ ਲਈ ਰੁਝੇਵਿਆਂ ਭਰਪੂਰ ਹੁੰਦਾ ਹੈ ਪਰ ਉਨਾਂ ਆਪਣੀ ਜ਼ਿਦ ਜਾਰੀ ਰੱਖੀ ਤੇ ਮੈਂ
ਫੋਨ ਕੱਟਣ ਲਈ ਮਜਬੂਰ ਹੋ ਗਿਆ, ਜਦੋਂ ਮਨਜੀਤ ਸਿੰਘ ਜੀ ਨੇ ਆਪਣੀ ਜ਼ਿਦ ਪੁਗਾਉਂਦਿਆਂ ਫਿਰ ਫੋਨ
ਮਿਲਾਇਆ ਤਾਂ ਮੈਂ ਉਨਾਂ ਨੂੰ ਆਰ. ਐਸ. ਐਸ. ਦੇ ਯੋਜਨਾਬੱਧ ਤਰੀਕਿਆਂ ਦਾ ਹਵਾਲਾ ਦੇ ਕੇ ਆਪਣੀ ਗੱਲ
ਸ਼ਪਸ਼ਟ ਕਰਨੀ ਚਾਹੁੰਦਾ ਸਾਂ ਪਰ ਉਨਾਂ ਮੇਰੀ ਹੋਰ ਕੋਈ ਵੀ ਗੱਲ ਸੁਣਨ ਤੋਂ ਇਨਕਾਰ ਕਰਦਿਆਂ ਇਕੋ ਗੱਲ
`ਤੇ ਹੀ ਜ਼ੋਰ ਦਿੱਤਾ ਕਿ ਕਿਰਪਾਲ ਸਿੰਘ ਦੇ ਸਵਾਲਾਂ ਦੇ ਜਵਾਬ ਦਿਓ। ਜਦੋਂ ਮੈਂ ਵੀਰ ਮਨਜੀਤ ਸਿੰਘ
ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਵੀਰ ਮੱਖਣ ਸਿੰਘ ਜੀ ਨੇ ਆਪਣੀ ਸੰਪਾਦਕੀ ਟੱਪਣੀ `ਚ 31 ਜਨਵਰੀ
ਨੂੰ ਲਿਖਿਆ ਹੈ ਕਿ “ਪ੍ਰੋ. ਸਾਹਿਬ ਸਿੰਘ ਦੀ ਸਿੱਖ ਕੌਮ ਨੂੰ ਮਹਾਨ ਦੇਣ ਹੈ। ਜਿਨਾਂ ਕੰਮ ਉਸ
ਨੇ ਇਕੱਲੇ ਨੇ ਹੀ ਦਿਨ-ਰਾਤ ਇੱਕ ਕਰਕੇ ਕੀਤਾ ਹੈ, ਸ਼ਾਇਦ ਹੀ ਕਿਸੇ ਹੋਰ ਵਿਦਵਾਨ ਨੇ ਕੀਤਾ ਹੋਵੇ।
ਅਨੇਕਾਂ ਹੀ ਸਿੱਖ ਉਨਾਂ ਦੀਆਂ ਲਿਖਤਾਂ ਤੋਂ ਸੇਧ ਲੈ ਚੁੱਕੇ ਹਨ ਅਤੇ ਲੈ ਰਹੇ ਹਨ ਪਰ ਇਨਾਂ ਦੀਆਂ
ਲਿਖਤਾਂ ਜਾਂ ਗੁਰਬਾਣੀ ਦੇ ਟੀਕੇ ਨੂੰ ਵੀ ਗਲਤੀ ਰਹਿਤ ਨਹੀ ਮੰਨਿਆ ਜਾ ਸਕਦਾ। ਇਸ ਬਾਰੇ ਕਈਆਂ ਦੇ
ਲੇਖ ਪਹਿਲਾਂ ਹੀ ਇਥੇ ਛਪ ਚੁੱਕੇ ਹਨ ਪਰ ਹਾਲੇ ਤੱਕ ਮਾਰਕੀਟ `ਚ ਕੋਈ ਐਸਾ ਟੀਕਾ ਵੀ ਨਹੀ ਆਇਆ,
ਜਿਹੜਾ ਕਿ ਇਸ ਨਾਲੋਂ ਜ਼ਿਆਦਾ ਪ੍ਰਵਾਣਤ ਹੋਵੇ ਅਤੇ ਗਲਤੀਆਂ ਰਹਿਤ ਹੋਵੇ। ਅਸੀਂ ਹਾਲੇ ਤੱਕ ਕੋਈ
ਅਜਿਹਾ ਗੁਰਮੁਖ ਵੀ ਨਹੀ ਦੇਖਿਆ ਕਿ ਜਿਸ ਨੇ ਕਿ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਸਹੀ ਅਰਥ ਲਿਖਤੀ
ਰੂਪ `ਚ ਕੀਤੇ ਹੋਣ, ਦਸਮ ਗ੍ਰੰਥ ਦੇ ਲੁਚਪੁਣੇ ਨੂੰ ਨਿਕਾਰਦਾ ਹੋਵੇ ਅਤੇ ਧਰਮ ਦੇ ਨਾਮ `ਤੇ
ਵੱਡੀਆਂ-ਵੱਡੀਆਂ ਗੱਪਾਂ ਵੀ ਨਾ ਮਾਰਦਾ ਹੋਵੇ। ਜੇਕਰ ਕਿਸੇ ਨੂੰ ਅਜਿਹੇ ਗੁਰਮੁਖ ਬਾਰੇ ਜਾਣਕਾਰੀ
ਹੋਵੇ ਤਾਂ ਉਹ ਜਰੂਰ ਸਾਡੇ ਪਾਠਕਾਂ ਨਾਲ ਸਾਂਝੀ ਕਰੇ।”
ਜਦੋਂ ਵੀਰ ਮਨਜੀਤ ਸਿੰਘ ਨੂੰ ਪੁੱਛਿਆ ਕਿ ਸਪੋਕਸਮੈਨ ਤੋਂ ਜਿਆਦਾ
ਪਾਖੰਡੀ ਡੇਰੇਦਾਰਾਂ ਤੇ ਦਸਮਗ੍ਰੰਥੀਆਂ ਦੀਆਂ ਕਰਤੂਤਾਂ ਜਨਤਕ ਕਰਨ ਵਾਲਾ ਅਖਬਾਰ ਦੱਸ ਦਿਉ ਮੈਂ ਉਸ
ਲਈ ਕੰਮ ਕਰਨ ਨੂੰ ਤਿਆਰ ਹਾਂ ਤਾਂ ਇਸ ਵੀਰ ਕੋਲ ਕੋਈ ਜਵਾਬ ਨਹੀਂ ਸੀ। ਹੁਣ ਹੈਰਾਨੀ ਇਸ
ਗੱਲ ਦੀ ਹੈ ਕਿ ਇਹਨਾਂ ਗੱਲਾਂ ਦਾ ਇਸ ਵੀਰ ਨੇ ਜਿਕਰ ਕਰਨ ਦੀ ਜੁਰਅੱਤ ਨਹੀਂ ਕੀਤੀ ਤੇ ਹੋਰ ਹੀ
ਕੱਚੀਆਂ ਤੇ ਬੇਤੁਕੀਆਂ ਦਲੀਲਾਂ ਖੁਦ ਨੂੰ ਸੱਚਾ ਤੇ ਮੈਨੂੰ ਝੂਠਾ ਸਿੱਧ ਕਰਨ ਦੀ ਹਰਕਤ ਕੀਤੀ ਹੈ।
ਜੇਕਰ ਸਿੱਖ ਮਾਰਗ `ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਸ਼ੇ ਦੇ ਸਬੰਧ `ਚ ਚੱਲਦੀ ਵਿਚਾਰ-ਚਰਚਾ `ਚ
ਮੈਂ ਵੀ ਕੁੱਝ ਲਿਖ ਬੈਠਾ ਤਾਂ ਮੇਰਾ ਮਕਸਦ ਸਿਰਫ ਮੇਰੇ ਵਰਗੇ ਹੀ ਅਨਜਾਣ ਵੀਰਾਂ ਲਈ ਅਜਿਹੀ
ਜਾਣਕਾਰੀ ਮੁਹੱਈਆ ਕਰਵਾਉਣਾ ਸੀ, ਜਿਸ ਤੋਂ ਮੇਰੇ ਵਰਗੇ ਅਨਜਾਣ ਵੀਰ ਕੋਈ ਲਾਹਾ ਲੈ ਸਕਣ ਪਰ ਕਿਰਪਾਲ
ਸਿੰਘ ਜੀ ਨੇ ਆਪਣੀ ਕਿੰਤੂ-ਪਰੰਤੂ ਕਰਨ ਦੀ ਆਦਤ ਵੀ ਦਿਖਾ ਦਿੱਤੀ ਅਤੇ ਮਨਜੀਤ ਸਿੰਘ ਵਰਗੇ ਵੀਰ ਨੂੰ
ਵੀ ਨੁਕਤਾਚੀਨੀ ਦਾ ਮੌਕਾ ਮਿਲ ਗਿਆ। ਇਸ ਫੋਨ ਵਾਰਤਾਲਾਪ ਦੌਰਾਨ ਨਾ ਤਾਂ ਮੈਂ ਕਿਰਪਾਲ ਸਿੰਘ ਜੀ
ਨੂੰ ਵਿਹਲਾ ਕਿਹਾ ਅਤੇ ਨਾ ਹੀ ਕੋਈ ਹੋਰ ਫਾਲਤੂ ਗੱਲ ਕੀਤੀ। ਫਿਰ ਮਨਜੀਤ ਸਿੰਘ ਦਾ ਪੱਤਰ ਪੜ੍ਹ ਕੇ
ਦੇਖ ਲਓ, ਉਸ ਵੀਰ ਨੇ ਝੂਠੀਆਂ ਤੋਹਮਤਾਂ ਦੇ ਸਾਰੇ ਹੱਦ-ਬੰਨੇ ਪਾਰ ਕੀਤੇ ਹਨ। ਇਹ ਵੀਰ ਗਿਆਨੀ ਅਲਵਰ
ਅਤੇ ਪ੍ਰੋ. ਦਰਸ਼ਨ ਸਿੰਘ ਦੀਆਂ ਸਿਫਤਾਂ ਦੇ ਪੁੱਲ ਤਾਂ ਬੰਨ ਰਿਹਾ ਹੈ, ਉਸਦੇ ਬਦਲੇ ਜੋਗਿੰਦਰ ਸਿੰਘ
ਤੇ ਪ੍ਰੋ. ਇੰਦਰ ਸਿੰਘ ਘੱਗਾ ਦੀ ਨੁਕਤਾਚੀਨੀ ਵੀ ਕਰ ਰਿਹਾ ਹੈ ਪਰ ਗਿਆਨੀ ਅਲਵਰ ਜਾਂ ਪ੍ਰੋ. ਦਰਸ਼ਨ
ਸਿੰਘ ਦੇ ਦਸਮ ਗ੍ਰੰਥ ਸਬੰਧੀ ਲਏ ਸਟੈਂਡ ਸਬੰਧੀ ਕੁੱਝ ਵੀ ਲਿਖਣ ਤੋਂ ਸੰਕੋਚ ਵਰਤ ਰਿਹਾ ਹੈ। ਉਕਤ
ਵੀਰ ਮੈਨੂੰ ਲਾਚਾਰ ਵੀ ਦੱਸ ਰਿਹਾ ਹੈ, ਜਦੋਂਕਿ ਇਸ ਵੀਰ ਸਮੇਤ ਅਜਿਹੇ ਹੋਰ ਵੀ ਅਨੇਕਾਂ ਕਥਿਤ
ਵਿਦਵਾਨ ਹਨ, ਜੋ ਸਪੋਕਸਮੈਨ `ਚ ਆਪਣੀਆਂ ਲਿਖਤਾਂ ਨਾ ਛਪਣ ਕਰਕੇ ਹੀ ਸਪੋਕਸਮੈਨ ਵਿਰੁੱਧ ਧੂੰਆਂਧਾਰ
ਪ੍ਰਚਾਰ ਕਰਨ ਦੀ ਕੋਸ਼ਿਸ਼ `ਚ ਰਹਿੰਦੇ ਹਨ। ਸਹੀ ਅਰਥਾਂ `ਚ ਉਹ ਖੁਦ ਲਾਚਾਰ ਹਨ, ਕਿਉਂਕਿ ਜਿਸ
ਤਰ੍ਹਾਂ ਵੀਰ ਮੱਖਣ ਸਿੰਘ ਨੇ ਭੰਬਲਭੂਸੇ ਖੜੇ ਕਰਨ ਵਾਲੇ ਕਥਿਤ ਵਿਦਵਾਨਾਂ ਨੂੰ ਬੇਨਤੀ ਕੀਤੀ ਹੈ ਕਿ
ਉਹ ਸਿੱਖ ਮਾਰਗ ਲਈ ਆਪਣੀਆਂ ਲਿਖਤਾਂ ਨਾ ਭੇਜਣ, ਉਸੇ ਤਰ੍ਹਾਂ ਸਪੋਕਸਮੈਨ ਨੇ ਅਜਿਹੇ ਕਥਿਤ
ਵਿਦਵਾਨਾਂ ਦੀਆਂ ਲਿਖਤਾਂ ਛਾਪਣ ਦੀ ਮਨਾਹੀ ਕੀਤੀ ਹੋਈ ਹੈ। ਜਿਸ ਤੋਂ ਤੜਫ ਕੇ ਇਹ ਵੀਰ ਸਪੋਕਸਮੈਨ
ਵਿਰੁੱਧ ਭੰਬਲਭੂਸੇ ਖੜੇ ਕਰਨੇ ਆਪਣਾ ਫਰਜ਼ ਸਮਝਦੇ ਹਨ। ਪਤਾ ਨਹੀ ਇਹ ਕਥਿਤ ਵਿਦਵਾਨ ਇਸ ਬਦਲੇ
ਕਿੰਨਾਂ ਸ਼ਕਤੀਆਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ `ਚ ਦੀ ਤਾਕ `ਚ ਰਹਿੰਦੇ ਹਨ। ਅਖੀਰ `ਚ ਮੈਂ ਇਹੀ ਲਿਖਣਾ
ਚਾਹੁੰਦਾ ਹਾਂ ਕਿ ਸ਼ਰਮਵਾਲਾ ਅੰਦਰ ਵੜੇ ਤੇ … … … … … … … …
ਗੁਰਿੰਦਰ ਸਿੰਘ ਕੋਟਕਪੂਰਾ
(05/02/11)
ਅਮਰ ਜੀਤ ਸਿੰਘ ਚੰਦੀ
ੴ
ਸਤਿ ਗੁਰ ਪ੍ਰਸਾਦਿ
ਸਿੱਖੀ ਵਿੱਚ ਅਕਾਲ ਤਖਤ ਦਾ ਰੋਲ!
ਛੇਵੇਂ ਨਾਨਕ ਜੀ ਨੇ, ਸਿੱਖਾਂ ਵਿਚੋਂ ਹੀ ਨਹੀਂ, ਆਮ ਲੋਕਾਂ ਵਿਚੋਂ ਵੀ ਦੁਨਿਆਵੀ ਤਖਤਾਂ ਦੇ
ਰਾਜਿਆਂ ਦੇ ਜ਼ੁਲਮ ਭਰਪੂਰ ਰਾਜ ਦਾ ਡਰ ਦੂਰ ਕਰਨ ਲਈ (ਜਿਸ ਅਧੀਨ ਇਹ ਗਰੀਬ ਲੋਕ, ਨਰਕ ਵਰਗੀ ਜ਼ਿੰਦਗੀ
ਬਤੀਤ ਕਰਨ ਲਈ ਮਜਬੂਰ ਸਨ) ਗੁਰਮਤਿ ਸਿਧਾਂਤ ਅਨੁਸਾਰ, ਇਕੋ-ਇਕ ਸਦੀਵੀ ਤਖਤ, ਪਰਮਾਤਮਾ ਦੇ ਤਖਤ,
ਪਰਮਾਤਮਾ ਦੇ ਸਦੀਵੀ ਰਾਜ ਦੇ ਸੱਚ ਨੂੰ ਦ੍ਰਿੜ੍ਹ ਕਰਵਾਉਂਦਾ ਅਕਾਲ ਦੇ ਤਖਤ ਦਾ ਸਿਧਾਂਤ ਦਿੱਤਾ ਸੀ।
ਜੋ ਸ੍ਰਿਸ਼ਟੀ ਦੇ ਸ਼ੁਰੂ ਤੋਂ ਹੀ ਹੈ ਅਤੇ ਸ੍ਰਿਸ਼ਟੀ ਦੇ ਅੰਤ ਤੱਕ ਰਹੇਗਾ। ਜਿਸ ਦੇ ਅਧੀਨ, ਕਿਸੇ ਨਾਲ
ਕੋਈ ਜ਼ਿਆਦਤੀ, ਕੋਈ ਜ਼ੁਲਮ, ਕੋਈ ਵਿਤਕਰਾ, ਨਾ ਅੱਜ ਤਕ ਹੋਇਆ ਹੈ, ਨਾ ਕਦੀ ਹੋਵੇਗਾ ਹੀ।
ਇਹ ਇੱਕ ਸਿਧਾਂਤ ਹੈ, ਕੋਈ ਖਾਸ ਥਾਂ, ਕੋਈ ਖਾਸ ਬਿਲਡਿੰਗ ਨਹੀਂ ਹੋ ਸਕਦੀ, ਕਿਉਂਕਿ ਪਰਮਾਤਮਾ
ਦਾ ਤਖਤ, ਉਸ ਦੀ ਸ੍ਰਿਸ਼ਟੀ ਦਾ ਹਰ ਕਣ ਹੈ, ਜਿਸ ਵਿੱਚ ਉਹ ਹਰ ਥਾਂ ਇੱਕ ਸਮਾਨ, ਪੂਰਨ ਰੂਪ ਵਿੱਚ
ਨਿਵਾਸ ਕਰਦਾ ਹੈ। ਇਸ ਲਿਹਾਜ਼ ਕਿਸੇ ਖਾਸ ਥਾਂ ਨੂੰ, ਸਿਧਾਂਤਿਕ ਰੂਪ ਵਿਚ, ਕੋਈ ਖਾਸ ਮਹੱਤਤਾ ਨਹੀਂ
ਦਿੱਤੀ ਜਾ ਸਕਦੀ, ਇਤਿਹਾਸਿਕ ਮਹੱਤਤਾ ਦੀ ਗੱਲ ਵੱਖਰੀ ਹੈ।
ਇਸ ਅਸਥਾਨ ਦੀ, ਜਿਥੇ ਇੱਕ ਉਚਾ ਟੀਲਾ ਹੁੰਦਾ ਸੀ, ਜਿਸ ਤੇ ਬੈਠ ਕੇ ਗੁਰੂ ਹਰਿਗੋਬਿੰਦ ਸਾਹਿਬ,
ਦਰਬਾਰ ਲਗਾਇਆ ਕਰਦੇ ਸਨ, ਢਾਡੀਆਂ ਕੋਲੋਂ ਸਿੱਖਾਂ ਨੂੰ ਸੂਰਮਿਆਂ ਦੀਆਂ ਵਾਰਾਂ ਸੁਣਵਾਇਆ ਕਰਦੇ ਸਨ,
ਸਿੱਖਾਂ ਦੇ ਫੌਜੀ ਕਰਤਬ ਵੇਖਿਆ ਕਰਦੇ ਸਨ, ਲੋਕਾਂ ਦੀਆਂ ਫਰਿਆਦਾਂ ਸੁਣਿਆ ਕਰਦੇ ਸਨ, ਉਨ੍ਹਾਂ ਦੇ
ਨਿਪਟਾਰੇ ਕਰਿਆ ਕਰਦੇ ਸਨ। ਯਕੀਨਨ ਇਸ ਅਸਥਾਨ ਦੀ ਬਹੁਤ ਵੱਡੀ ਇਤਿਹਾਸਿਕ ਮਹੱਤਤਾ ਹੈ। ਪਰ ਇਸ
ਅਸਥਾਨ ਤੋਂ ਇਹ ਕੰਮ ਬਹੁਤ ਥੋੜਾ ਸਮਾ ਚਲਿਆ। (੧੬੦੯ ਤੋਂ ੧੬੧੩ ਤਕ ਅਤ ੧੬੨੦ ਤੋਂ ੧੬੩੪ ਤਕ) ਏਸੇ
ਪਰੰਪਰਾ ਨੂੰ ਜਾਰੀ ਰਖਦਿਆਂ, ਮਿਸਲਾਂ ਵੇਲੇ ਸਿੱਖਾਂ ਵਲੋਂ ਸਰਬੱਤ ਖਾਲਸਾ ਦੇ ਰੂਪ ਵਿੱਚ ਜੁੜ ਕੇ,
ਏਸੇ ਅਸਥਾਨ ਤੇ ਹੀ ਗੁਰਮਤੇ ਅਤੇ ਮਤੇ ਕੀਤੇ ਜਾਇਆ ਕਰਦੇ ਸਨ। ਲੋਕਾਂ ਦੀਆਂ (ਭਾਂਵੇਂ ਉਹ ਕਿਸੇ ਵੀ
ਧਰਮ ਨਾਲ ਸਬੰਧਿਤ ਹੁੰਦੇ ਸਨ) ਫਰਿਆਦਾਂ ਵੀ ਏਸੇ ਅਸਥਾਨ ਤੇ ਸੁਣੀਆਂ ਜਾਂਦੀਆਂ ਸਨ, ਅਤੇ ਸਿੱਖ
ਉਨ੍ਹਾਂ ਦੀਆਂ ਫਰਿਆਦਾਂ ਪੂਰੀਆਂ ਕਰਨ ਲਈ, (ਆਪਣੇ ਨੁਕਸਾਨ ਦੀ ਪਰਵਾਹ ਕੀਤੇ ਬਗੈਰ) ਉਨ੍ਹਾਂ ਦੀਆਂ
ਤਕਲੀਫਾਂ ਦੀ ਨਵਿਰਤੀ ਕਰਦੇ ਸਨ। ਉਨ੍ਹਾਂ ਦੀਆਂ ਧੀਆਂ-ਭੈਣਾਂ ਦੀ ਇੱਜ਼ਤ ਹੀ ਨਹੀਂ ਬਚਾਉਂਦੇ ਰਹੇ,
ਉਨ੍ਹਾਂ ਦੇ ਹੱਕਾਂ ਅਤੇ ਜਾਨ-ਮਾਲ ਦੀ ਰਾਖੀ ਵੀ ਕਰਦੇ ਰਹੇ ਹਨ।
ਮਿਸਲਾਂ ਵੇਲੇ, ਇਸ ਅਸਥਾਨ ਦੀ ਇਤਿਹਾਸਿਕ ਮਹੱਤਤਾ ਨੂੰ ਧਿਆਨ ਵਿੱਚ ਰੱਖਦੇ ਇਸ ਦਾ ਵਿਕਾਸ ਦੋ
ਪੜਾਵਾਂ ਵਿੱਚ ਹੋਇਆ। ਇਕ, ਇਸ ਦੀ ਨਿਸ਼ਾਨਦੇਹੀ ਸਰੂਪ, ਇਸ ਥਾਂ ਤੇ ਇੱਕ ਪੱਕਾ ਥੜ੍ਹਾ ਬਣਾਇਆ ਗਿਆ,
ਜਿਸ ਨੂੰ ਕਾਫੀ ਸਮੇ ਤਕ ਥੜ੍ਹਾ ਸਾਹਿਬ ਹੀ ਕਿਹਾ ਗਿਆ। (ਜਿਸ ਨੂੰ ਮਗਰੋਂ ਪੁਜਾਰੀ ਲਾਣੇ ਨੇ ਆਪਣੀ
ਸਕੀਮ ਅਧੀਨ, ਧਾਰਮਿਕ ਮਹੱਤਤਾ ਅਤੇ ਪਵਿਤਰਤਾ ਦਾ ਦਰਜਾ ਦੇਣ ਲਈ, ਸਦੀਆਂ ਤਕ ਇਹ ਪਰਚਾਰਿਆ ਕਿ ਇਸ
ਥੜ੍ਹੇ ਨੂੰ, ਗੁਰੂ ਹਰਿਗੋਬਿੰਦ ਸਾਹਿਬ ਨੇ ਆਪਣੇ ਕਰ ਕਮਲਾਂ ਦੁਆਰਾ, ਆਪ ਹੀ ਬਣਾਇਆ ਸੀ, ਇਸ ਦੀਆਂ
ਇੱਟਾਂ ਅਤੇ ਗਾਰੇ ਨੂੰ ਵੀ, ਸਿਰਫ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਦੇ ਹੀ ਹੱਥ ਲੱਗਣ ਦਿੱਤੇ
ਸਨ, ਹੋਰ ਕਿਸੇ ਦਾ ਹੱਥ ਨਹੀਂ ਲੱਗਣ ਦਿੱਤਾ ਸੀ, ਤਾਂ ਜੋ ਇਸ ਨੂੰ ਏਨਾ ਪਵਿਤ੍ਰ ਸਥਾਪਤ ਕੀਤਾ ਜਾ
ਸਕੇ, ਕਿ ਇਸ ਥਾਂ ਤੋਂ ਭਾਵੇਂ ਸਿੱਖੀ ਸਿਧਾਂਤਾਂ ਦਾ ਘਾਣ ਹੀ ਹੁੰਦਾ ਰਹੇ, ਫਿਰ ਵੀ ਸਿੱਖ ਇਸ ਦੀ
ਧਾਰਮਿਕ ਪਵਿਤਰਤਾ ਨੂੰ ਧਿਆਨ ਵਿੱਚ ਰਖਦਿਆਂ, ਇਸ ਬਾਰੇ ਕੋਈ ਕਿੰਤੂ-ਪ੍ਰੰਤੂ ਨਾ ਕਰਨ।)
ਪਰ ਇਹ ਸਹੀ ਪਰਤੀਤ ਨਹੀਂ ਹੁੰਦਾ, ਕਿਉਂਕਿ ਗੁਰੂ ਸਾਹਿਬ, ਸਮਾਜ ਵਿਚੋਂ ਛੂਆ-ਛੂਤ ਦੂਰ ਕਰਨ ਦਾ
ਉਪਰਾਲਾ ਕਰ ਰਹੇ ਸਨ, ਫਿਰ ਇਹ ਕਿਵੇਂ ਮੰਨਿਆ ਜਾ ਸਕਦਾ ਹੈ ਕਿ ਉਹ ਸਿੱਖਾਂ ਵਿੱਚ ਹੀ ਛੂਆ-ਛੂਤ ਦੀ
ਗੱਲ ਕਰਦੇ? ਉਹ ਵੀ ਇੱਕ ਥੜਾ ਬਨਾਉਣ ਲਈ। ਗੁਰਬਾਣੀ ਕਿਸੇ ਵੀ ਖਾਸ ਅਸਥਾਨ ਨੂੰ ਪਵਿਤ੍ਰ ਜਾਂ
ਅਪਵਿਤ੍ਰ ਨਹੀਂ ਮੰਨਦੀ, ਬਲਕਿ ਗੁਰਬਾਣੀ ਨੇ ਤਾਂ ਬ੍ਰਾਹਮਣ ਦੇ ਕਾਸ਼ੀ ਅਤੇ ਮਗਹਰ ਦੇ ਸਥਾਪਤ ਕੀਤੇ
ਫਰਕ ਨੂੰ ਵੀ ਡੰਕੇ ਦੀ ਚੋਟ ਤੇ ਰੱਦ ਕੀਤਾ ਹੈ।
ਅਕਾਲ ਤਖਤ ਸਾਹਿਬ ਦੀ ਸਿਧਾਂਤਿਕ ਮਹੱਤਤਾ ਕਾਰਨ, ਸਮੇ ਦੇ ਹਰ ਰਾਜ ਨੇ, (ਭਾਵੇਂ ਉਹ ਰਾਜ ਮਹਾਰਾਜਾ
ਰਣਜੀਤ ਸਿੰਘ ਦਾ ਅਖੌਤੀ ਖਾਲਸਾ ਰਾਜ ਹੀ ਸੀ, ਭਾਵੇਂ ਅੰਗਰੇਜ਼ਾਂ ਦਾ ਵਿਦੇਸ਼ੀ ਰਾਜ ਸੀ, ਤੇ ਭਾਂਵੇਂ
ਅੱਜ ਦੇ ਹਿੰਦੂਆਂ ਦਾ ਦੇਸੀ ਰਾਜ ਹੈ) ਅਕਾਲ ਤਖਤ ਦੀ ਸਿਧਾਂਤਿਕ ਮਹੱਤਤਾ ਨੂੰ ਖਤਮ ਕਰ ਕੇ, ਇਸ ਦਾ
ਇੱਕ ਨਵਾਂ ਰੂਪ, ਧਾਰਮਿਕ ਮਹੱਤਤਾ ਤੇ ਅਧਾਰਿਤ ਪਵਿਤਰਤਾ ਦੇ ਪਹਿਲੂ ਨੂੰ ਸਥਾਪਤ ਕਰਨ ਦਾ ਉਪਰਾਲਾ
ਹੀ ਕੀਤਾ ਹੈ।
ਜਦੋਂ ਮਿਸਲਾਂ ਦੀ ਤਾਕਤ ਕਾਫੀ ਵਧ ਗਈ ਅਤੇ ਹਰ ਮਿਸਲ ਨੇ, ਅੰਮ੍ਰਿਤਸਰ ਵਿੱਚ ਆਪਣਾ-ਆਪਣਾ ਬੁੰਗਾ
ਬਣਾ ਲਿਆ। (ਇਸ ਨੂੰ ਅੱਜ ਦਿੱਲੀ ਵਿਚ, ਅਲੱਗ-ਅਲੱਗ ਸੂਬਿਆਂ ਦੇ ਬਣੇ ਭਵਨ (ਹਾਊਸ) ਦੇ ਰੂਪ ਵਿੱਚ
ਸੌਖਿਆਂ ਸਮਝਿਆ ਜਾ ਸਕਦਾ ਹੈ) ਫਿਰ ਸਾਰਿਆਂ ਨੇ ਰਲ ਕੇ ਥੜਾ ਸਾਹਿਬ ਵਾਲੀ ਥਾਂ ਤੇ ਇੱਕ ਭਵਨ
ਬਣਾਇਆ, ਜਿਸ ਨੂੰ ਅਕਾਲ ਬੁੰਗਾ ਕਿਹਾ ਜਾਣ ਲੱਗਾ। ਜਿਸ ਨੂੰ ਮਗਰੋਂ ਅਕਾਲ ਤਖਤ ਦਾ ਨਾਮ ਦਿੱਤਾ
ਗਿਆ। ਇਹ ਸਿੱਖਾਂ ਦੇ ਜੁੜ ਬੈਠ ਕੇ ਆਪਸੀ ਵਿਚਾਰਾਂ ਕਰਨ ਦਾ ਥਾਂ ਸੀ। ਏਥੇ ਹੁੰਦੇ ਇਕੱਠ ਨੂੰ ਹੀ
ਸਰਬੱਤ ਖਾਲਸਾ ਕਿਹਾ ਜਾਂਦਾ ਸੀ, ਜਿਸ ਵਿੱਚ ਸਾਰੇ ਫੈਸਲੇ, ਸਰਬ-ਸੰਮਤੀ ਨਾਲ ਕੀਤੇ ਜਾਂਦੇ ਸਨ।
ਮਜ਼ੇ ਦੀ ਗੱਲ ਇਹ ਹੈ ਕਿ ਅਕਾਲ-ਤਖਤ ਦਾ ਇਹ ਰੂਪ ਹੀ, ਅਖੌਤੀ ਖਾਲਸਾ ਰਾਜ ਦੇ ਮੁਖੀ ਨੂੰ ਪਸੰਦ ਨਹੀਂ
ਸੀ, ਕਿਉਂਕਿ ਹਉਮੈ ਦੇ ਮਾਰੇ, ਦੁਨੀਆ ਦੇ ਰਾਜਿਆਂ ਨੂੰ ਆਪਣੀਆਂ ਆਪ-ਹੁਦਰੀਆਂ ਵਿੱਚ ਕਿਸੇ ਦਾ ਦਖਲ
ਬਰਦਾਸ਼ਤ ਨਹੀਂ ਹੁੰਦਾ। ਫਿਰ ਸਰਬੱਤ ਖਾਲਸਾ ਵਿੱਚ ਤਾਂ ਸਭ ਦਾ ਰੁਤਬਾ ਇੱਕ ਸਮਾਨ ਹੁੰਦਾ ਸੀ, ਅਜਿਹੀ
ਗੱਲ ਮਹਾਰਾਜਾ ਰਣਜੀਤ ਸਿੰਘ ਨੂੰ ਕਿਵੇਂ ਬਰਦਾਸ਼ਤ ਹੋ ਸਕਦੀ ਸੀ? ਸੋ ਉਸ ਨੇ ਸਭ ਤੋਂ ਪਹਿਲਾਂ
ਸਰਬੱਤ-ਖਾਲਸਾ ਬੰਦ ਕੀਤਾ।
(ਇਹ ਗੱਲ ਵਖਰੀ ਹੈ ਕਿ ਸਰਬੱਤ-ਖਾਲਸਾ ਬੰਦ ਕਰਨ ਦੇ ਫਲ ਸਰੂਪ, ਕੁੱਝ ਸਾਲਾਂ ਵਿੱਚ ਹੀ ਨਾ ਤਾਂ
ਮਹਾਰਾਜਾ ਰਣਜੀਤ ਸਿੰਘ ਦਾ ਖਾਨਦਾਨ ਹੀ ਰਿਹਾ ਅਤੇ ਨਾ ਹੀ ਸਿੱਖਾਂ ਦੀਆਂ ਕੁਰਬਾਨੀਆਂ ਨਾਲ ਸਿਰਜਿਆ,
ਏਸ਼ੀਆ ਦਾ ਸਭ ਤੋਂ ਵੱਡਾ ਰਾਜ ਹੀ ਰਿਹਾ।) ਇਸ ਅਸਥਾਨ ਦੀ ਪਵਿਤਰਤਾ ਦਰਸਾਉਂਦੀ ਇੱਕ ਕਹਾਣੀ ਹੋਰ ਘੜ
ਲਈ ਗਈ ਕਿ ਇਸ ਥਾਂ ਤੋਂ ਹੀ ਅਕਾਲੀ ਫੂਲਾ ਸਿੰਘ ਜੀ ਨੇ, ਮਹਾਰਾਜਾ ਰਣਜੀਤ ਸਿੰਘ ਨੂੰ ਕੋੜੇ ਮਾਰਨ
ਦੀ ਸਜ਼ਾ ਦਿੱਤੀ ਸੀ, ਜਿਸ ਨੂੰ ਮਹਾਰਾਜਾ ਨੇ ਖੁਸ਼ੀ ਨਾਲ ਪਰਵਾਨ ਕਰ ਲਿਆ। ਅਰਥਾਤ ਇਸ ਥਾਂ ਤੇ ਬੈਠੇ
ਬੰਦੇ ਦਾ ਰੁਤਬਾ ਏਨਾ ਮਹਾਨ ਹੁੰਦਾ ਹੈ, ਕਿ ਉਸ ਅੱਗੇ ਤਾਂ ਮਹਾਰਾਜਾ ਰਣਜੀਤ ਸਿੰਘ ਵਰਗਾ, ਏਸ਼ੀਆ ਦਾ
ਸਭ ਤੋਂ ਵੱਡਾ ਰਾਜਾ ਵੀ ਝੁਕ ਗਿਆ ਸੀ, ਆਮ ਬੰਦੇ ਦੀ ਤਾਂ ਔਕਾਤ ਹੀ ਕੀ ਹੈ? ਜਦ ਕਿ ਅਸਲੀਅਤ ਇਹ ਹੈ
ਕਿ, ਅਕਾਲੀ ਫੂਲਾ ਸਿੰਘ ਜੀ ਇੱਕ ਨਿਡੱਰ ਯੋਧੈ ਅਤੇ ਧਾਰਮਿਕ ਵਿਅਕਤੀ ਸਨ, (ਪਰ ਉਹ, ਉਹ ਕੁੱਝ ਕਰਨ
ਦੇ ਸਮਰੱਥ ਨਹੀਂ ਸਨ ਜੋ ਕਿ ਅਕਾਲ ਤਖਤ ਤੇ ਕਾਬਜ਼ ਬੰਦੇ ਨੂੰ ਸਥਾਪਤ ਕਰਨ ਲਈ ਪਰਚਾਰਿਆ ਗਿਆ ਅਤੇ
ਅੱਜ ਵੀ ਪਰਚਾਰਿਆ ਜਾ ਰਿਹਾ ਹੈ) ਮਹਾਰਾਜਾ ਰਣਜੀਤ ਸਿੰਘ ਦੇ ਅੰਮ੍ਰਿਤਸਰ ਤੇ ਹਮਲੇ ਵੇਲੇ, ਅਕਾਲੀ
ਫੂਲਾ ਸਿੰਘ ਨੇ, ਮਹਾਰਾਜਾ ਦੇ ਹੱਕਾਂ ਦੀ ਰਖਵਾਲੀ ਕਰਦਿਆਂ, ਅੰਮ੍ਰਿਤਸਰ ਦੇ ਹਾਕਮ ਗੁਰਦਿੱਤ ਸਿੰਘ
ਭੰਗੀ ਨੂੰ ਜਗੀਰ ਦਵਾ ਕੇ ਅੰਮ੍ਰਿਤਸਰ ਤੇ ਮਹਾਰਾਜਾ ਦਾ ਕਬਜ਼ਾ ਕਰਵਾ ਦਿੱਤਾ। ਭਾਵੇਂ ਇਸ ਨਾਲ
ਸਿੱਖਾਂ ਦੇ ਆਪਸੀ ਕਤਲਾਂ ਨੂੰ ਟਾਲਿਆ ਜਾ ਸਕਿਆ, ਪਰ ਇਹ ਕਤਲ ਤਾਂ ਮਗਰੋਂ ਦੀ ਆਮ ਜਿਹੀ ਗੱਲ ਹੋ ਗਏ
ਸਨ।
ਜੇ ਅਕਾਲੀ ਜੀ ਏਨੇ ਹੀ ਸਮਰੱਥ ਹੁੰਦੇ ਤਾਂ ਅੰਮ੍ਰਿਤਸਰ ਨੂੰ ਸਾਰੀਆਂ ਮਿਸਲਾਂ ਤੋਂ ਆਜ਼ਾਦ, ਇੱਕ
ਸਾਂਝਾ ਇਲਾਕਾ ਮਿੱਥ ਲੈਣਾ ਚਾਹੀਦਾ ਸੀ। ਜਾਂ ਮਹਾਰਾਜਾ ਨੂੰ ਅੰਮ੍ਰਿਤਸਰ ਤੇ ਹਮਲਾ ਕਰਨੋਂ ਰੋਕ
ਦੇਣਾ ਚਾਹੀਦਾ ਸੀ, ਪਰ ਅਜਿਹਾ ਕੁੱਝ ਨਹੀਂ ਹੋਇਆ। ਲਾਹੌਰ ਦਰਬਾਰ ਵਿੱਚ ਜੰਮੂ ਦੇ ਡੋਗਰਿਆਂ ਦੇ
ਵਧਦੇ ਪ੍ਰਭਾਵ ਨੂੰ ਵੀ ਅਕਾਲੀ ਜੀ ਨਹੀਂ ਰੋਕ ਸਕੇ, ਅਤੇ ੧੮੧੪ ਵਿੱਚ ਮਹਾਰਾਜਾ ਨਾਲ ਅਣ-ਬਣ ਹੋਣ
ਤੇ, ਸਰਬੱਤ-ਖਾਲਸਾ ਦਾ ਇਕੱਠ ਕਰਨ ਦੀ ਥਾਂ, ਅੰਮ੍ਰਿਤਸਰ ਛੱਡ ਕੇ ਆਨੰਦਪੁਰ ਚਲੇ ਗਏ। ਲਾਹੌਰ, ਨਾਭਾ
ਅਤੇ ਮਲੇਰਕੋਟਲੇ ਦੀਆਂ ਫੌਜਾਂ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ, ਆਨੰਦਪੁਰ ਭੇਜੀਆਂ ਗਈਆਂ, ਜਦ
ਫੌਜਾਂ ਨੂੰ ਪਤਾ ਲੱਗਾ ਕਿ ਉਹ ਅਕਾਲੀ ਜੀ ਨੂੰ ਗ੍ਰਿਫਤਾਰ ਕਰਨ ਆਏ ਹਨ ਤਾਂ ਉਨ੍ਹਾਂ ਨੇ ਅਗਾਂਹ ਵਧਣ
ਤੋਂ ਇਨਕਾਰ ਕਰ ਦਿੱਤਾ, ਜਿਸ ਕਾਰਨ ਉਹ ਗ੍ਰਿਫਤਾਰੀ ਤੋਂ ਬਚ ਗਏ।
ਇਸ ਤਰ੍ਹਾਂ ਇਹ ਸਾਫ ਦਿਸ ਆਉਂਦਾ ਹੈ ਕਿ ਪੁਜਾਰੀਆਂ ਨੇ ਸਰਕਾਰੀ ਸ਼ਹਿ ਨਾਲ ਇਸ ਅਸਥਾਨ ਤੇ ਕਾਬਜ਼
ਬੰਦਿਆਂ ਨੂੰ ਧਾਰਮਿਕ ਮਹੱਤਤਾ ਦੇ ਕੇਂਦਰ ਵਜੋਂ ਉਭਾਰਿਆ ਹੈ, ਤਾਂ ਜੋ ਕੋਈ ਵੀ ਸਿੱਖ, ਉਸ ਥਾਂ ਤੋਂ
ਜਾਰੀ ਕੀਤੇ ਹੁਕਮ-ਨਾਮੇ ਬਾਰੇ ਕਿੰਤੂ ਨਾ ਕਰੇ। ਇਹ ਇਸ ਚਾਲ ਦਾ ਹੀ ਇੱਕ ਹਿੱਸਾ ਸੀ, ਜਿਸ ਅਧੀਨ
ਮੌਕੇ ਦੇ ਹਾਕਮਾਂ (ਜਿਨ੍ਹਾਂ ਨੂੰ ਗੁਰਮਤਿ ਅਨੁਸਾਰ ਪਰਮਾਤਮਾ ਦੇ ਤਖਤ ਦੇ ਸਾਹਵੇਂ ਹੇਚ ਸਾਬਤ ਕਰਨ
ਦਾ ਪਰਤੀਕ ਹੀ ਇਹ ਅਸਥਾਨ ਹੈ) ਦੀ ਗੁਲਾਮੀ ਦਾ ਜੂਲਾ, ਅਕਾਲ ਤਖਤ ਤੇ ਸਥਾਪਤ ਕੀਤੇ ਪੁਜਾਰੀਆਂ ਦੀ
ਮਾਰਫਤ ਹੀ, ਸਿੱਖਾਂ ਦੇ ਗੱਲ ਪਾਇਆ ਜਾ ਸਕੇ। ਇਹ ਉਸ ਸਿਧਾਂਤ ਨੂੰ ਹੀ ਪੁੱਠਾ ਗੇੜਾ ਸੀ, ਜੋ ਗੁਰੂ
ਹਰਿਗੋਬਿੰਦ ਸਾਹਿਬ ਨੇ, ਦੁਨੀਆ ਦੇ ਹਰ ਬੰਦੇ ਦੇ ਦਿਲ ਵਿਚੋਂ ਦੁਨਿਆਵੀ ਰਾਜਿਆਂ ਦੀ ਦਹਸ਼ਤ ਦੂਰ ਕਰਨ
ਲਈ, ਸਥਾਪਤ ਕੀਤਾ ਸੀ।
ਇਸ ਦੇ ਨਾਲ ਹੀ, ਇਸ ਪਕੜ ਨੂੰ ਹੋਰ ਮਜ਼ਬੂਤ ਕਰਨ ਲਈ, ਇਸ ਤੇ ਕਾਬਜ਼ ਸਰਕਾਰੀ ਗੁਲਾਮਾਂ ਦੇ ਰੁਤਬੇ
ਵਧਦੇ-ਵਧਦੇ ਅੱਜ ਸਿੰਘ ਸਾਹਿਬ (ਸਿੰਘਾਂ ਦੇ ਸਾਹਿਬ, ਮਾਲਿਕ) ਬਣ ਗਏ ਹਨ, ਜੋ ਅੱਜ ਸਿੱਖਾਂ ਨੂੰ
ਹੀ, ਪੂਰੀ ਤਰ੍ਹਾਂ ਗੁਲਾਮ ਬਨਾਉਣ ਦੇ ਆਹਰ ਵਿੱਚ ਰੁੱਝੇ ਹੋਏ ਹਨ। ਜਦ ਤਕ ਸਿੱਖ ਆਪਣੇ ਵਿਰਸੇ ਦੀ
ਅਹਮੀਅਤ ਨੂੰ ਨਾ ਪਛਾਣਦਿਆਂ, ਉਸ ਵਿਰਸੇ ਦੀ ਸੰਭਾਲ ਨਾ ਕਰਦਿਆਂ ਇਸ ਇਮਾਰਤ ਅਤੇ ਦਲਾਲੀ ਵਾਲੇ ਕਮਰੇ
ਨੂੰ ਹੀ ਅਕਾਲ ਦਾ ਤਖਤ, ਅਤੇ ਉਸ ਕਮਰੇ ਵਿੱਚ ਬੈਠੇ ਦਲਾਲਾਂ ਨੂੰ ਹੀ ਇਸ ਦਾ ਮਾਲਿਕ ਸਮਝਦੇ ਰਹਣ
ਗੇ। ਦਰਬਾਰ ਸਾਹਿਬ ਦੀ ਇਮਾਰਤ ਨੂੰ ਹੀ,
“ਡਿਠੇ ਸਭੇ ਥਾਵ ਨਹੀ ਤੁਦਿ ਜੇਹਿਆ॥” ਕਰ ਕੇ ਪੂਜਦੇ ਰਹਣ ਗੇ।
ਬੇਰੀਆਂ, ਗੰਗਾ-ਸਾਗਰਾਂ, ਗੁਰੂ ਸਾਹਿਬਾਂ ਦੇ ਘੋੜਿਆਂ ਦੀਆਂ ਨਸਲਾਂ, ਕਲਗੀਆਂ, ਗੁਰੂ ਗਰੰਥ ਸਾਹਿਬ
ਜੀ ਦੇ ਪੀੜ੍ਹੇ ਦੇ ਪਾਵਿਆਂ, ਜੋਤਾਂ-ਨਾਰੀਅਲਾਂ, ਸ਼ਸਤ੍ਰਾਂ ਦੀ ਪੂਜਾ ਕਰਦੇ ਰਹਣ ਗੇ, ਜਦ ਤਕ
ਬੀਬੀਆਂ, ਗੁਰੂ ਗ੍ਰੰਥ ਸਾਹਿਬ ਜੀ ਦੇ ਕੱਢੇ ਜਾਂਦੇ ਜਲੂਸਾਂ ਵਿਚ, ਗੁਰੂ ਗ੍ਰੰਥ ਸਾਹਿਬ ਜੀ ਦੀ
ਸਵਾਰੀ ਵਾਲੇ ਟਰੱਕਾਂ, ਟਰੈਕਟਰ-ਟਰਾਲੀਆਂ ਦੇ ਟਾਇਰਾਂ ਨੂੰ ਹੀ ਆਪਣੇ ਸਿਰ ਦੇ ਦੁਪੱਟਿਆਂ ਨਾਲ
ਘਸਾਉਂਦੀਆਂ ਰਹਣ ਗੀਆਂ, ਤਦ ਤਕ ਸਿੱਖਾਂ ਨੂੰ ਗਰਤ ਵਿੱਚ ਜਾਣੋ, ਕੋਈ ਨਹੀਂ ਰੋਕ ਸਕਦਾ।
ਸਿੱਖ ਅਕਾਲ ਤਖਤ ਸਾਹਿਬ ਨੂੰ ਮਾਨਤਾ ਹੀ ਨਹੀਂ ਦਿੰਦੇ, ਬਲਕਿ ਦਿਲੋਂ ਉਸ ਦਾ ਸਤਿਕਾਰ ਵੀ ਕਰਦੇ ਹਨ,
ਪਰ ਉਹ ਇਸ ਦੇ ਉਸ ਰੂਪ ਦਾ ਸਤਿਕਾਰ ਕਰਦੇ ਹਨ, ਜਿਸ ਰੂਪ ਵਿੱਚ ਇਹ ਸਾਰੀ ਦੁਨੀਆਂ ਦੇ ਲੋਕਾਂ ਦੀ
ਆਜ਼ਾਦੀ ਦਾ ਪਰਤੀਕ ਹੈ। ਇਸ ਦੇ ਕਿਸੇ ਅਜਿਹੇ ਰੂਪ ਨੂੰ ਮਾਨਤਾ ਨਹੀਂ ਦਿੰਦੇ, ਜੋ ਖਲਕਤ ਨੂੰ
ਦੁਨਿਆਵੀ ਰਾਜਿਆਂ ਜਾ ਪੁਜਾਰੀ ਲਾਣੇ ਅੱਗੇ ਝੁਕਣ, ਉਨ੍ਹਾਂ ਦੀ ਗੁਲਾਮੀ ਸਵੀਕਾਰ ਕਰਨ ਦੀ ਗੱਲ ਕਰਦਾ
ਹੋਵੇ। ਇਸ ਤੇ ਵਿਚਾਰ ਕੀਤਿਆਂ ਸਾਫ ਦਿਸ ਆਉਂਦਾ ਹੈ ਕਿ ਸਰਕਾਰੀ ਬੰਦਿਆਂ ਦੇ ਲਫਾਫਿਆਂ `ਚੋਂ ਨਿਕਲੇ
ਉਹ ਬਟੇਰੇ, ਜੋ ਸਾਥੀਆਂ ਨੂੰ ਸ਼ਿਕਾਰੀ ਦੇ ਜਾਲ ਵਿੱਚ ਫਸਾਉਣ ਲਈ, ਉਨ੍ਹਾਂ ਦੀ ਹੀ ਬੋਲੀ ਬੋਲਦੇ ਹਨ,
ਸਿੱਖੀ ਦੇ ਕਿਸੇ ਸਿਧਾਂਤ ਵਿੱਚ ਵੀ ਫਿਟ ਨਹੀਂ ਹੁੰਦੇ, ਨਾ ਹੀ ਇਨ੍ਹਾਂ ਦੀ ਕੀਤੀ ਬਕਵਾਸ ਦਾ ਸਿੱਖੀ
ਵਿੱਚ ਕੋਈ ਮਹੱਤਵ ਹੈ।
ਜੇ ਇਸ ਅਸਥਾਨ ਤੇ ਕਾਬਜ਼ ਪੁਜਾਰੀਆਂ ਨੂੰ ਹੀ ਇਹ ਮਾਨਤਾ ਦੇਣੀ ਹੈ ਤਾਂ ਕਈ ਹੋਰ ਮਾਨਤਾਵਾਂ ਵੀ
ਦੇਣੀਆਂ ਪੈਣ ਗੀਆਂ, ਜਿਵੇਂ ਕਿ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਕੁੱਝ ਵੀ ਫੈਸਲਾ ਕਰਨ ਦਾ ਹੱਕ,
ਸਿਰਫ ਹਜੂਰ ਸਾਹਿਬ ਤੇ ਕਾਬਜ਼ ਪੁਜਾਰੀਆਂ ਨੂੰ ਹੀ ਹੋਣਾ ਚਾਹੀਦਾ ਹੈ। ਕਿਉਂਕਿ (ਸੰਪੂਰਨ) ਗੁਰੂ
ਗ੍ਰੰਥ ਸਾਹਿਬ ਜੀ ਨੂੰ ਉਸ ਅਸਥਾਨ ਤੇ ਹੀ ਗੁਰੂ ਦਾ ਰੁਤਬਾ ਮਿਲਿਆ ਸੀ। ਸਿੱਖਾਂ ਦੇ ਪਹਿਰਾਵੇ
ਬਾਰੇ, ਸਿੱਖਾਂ ਦੇ ਕਕਾਰਾਂ ਬਾਰੇ ਕੋਈ ਵੀ ਫੈਸਲਾ ਕਰਨ ਦਾ ਹੱਕ, ਸਿਰਫ ਕੇਸ ਗੜ੍ਹ ਸਾਹਿਬ ਤੇ ਕਾਬਜ਼
ਪੁਜਾਰੀਆਂ ਨੂੰ ਹੀ ਹੋਣਾ ਚਾਹੀਦਾ ਹੈ, ਉਸ ਅਸਥਾਨ ਤੋਂ ਦਿੱਤੀ ਖੰਡੇ-ਬਾਟੇ ਦੀ ਪਾਹੁਲ ਹੀ ਅਸਲੀ
ਪਾਹੁਲ ਮਿਥਣੀ ਪਵੇਗੀ। ਕਿਉਂਕਿ ਇਨ੍ਹਾਂ ਨੂੰ ਉਸ ਅਸਥਾਨ ਤੇ ਹੀ ਮਾਨਤਾ ਮਿਲੀ ਸੀ। ਇਵੇਂ ਹੀ ਲੰਗਰ
ਬਾਰੇ ਫੈਸਲੇ ਲੈਣ ਦਾ ਹੱਕ ਸਿਰਫ, ਕਰਤਾਰ ਪੁਰ ਤੇ ਕਾਬਜ਼ ਪੁਜਾਰੀਆਂ ਦਾ ਹੀ ਹੋਵੇਗਾ। ਕਿਉਂਕਿ
ਸਾਂਝੇ ਲੰਗਰ ਦੀ ਪਰਥਾ ਕਰਤਾਰ ਪੁਰ ਤੋਂ ਹੀ ਸ਼ੁਰੂ ਹੋਈ ਸੀ। ਇਸ ਤਰ੍ਹਾਂ ਹੋਰ ਵੀ ਬਹੁਤ ਸਾਰੇ
ਅਧਿਕਾਰ, ਹੋਰ ਕਈ ਥਾਂਵਾਂ ਲਈ ਰਾਖਵੇਂ ਕਰਨੇ ਪੈਣਗੇ। (ਕੀ ਸਿੱਖ ਹੁਣ ਇਸ ਪਾਸੇ ਵਲ ਵਧਣਗੇ?)
ਜਦ ਤਕ ਅਕਾਲ ਤਖਤ ਸਾਹਿਬ ਇਨ੍ਹਾਂ ਅਣ-ਅਧਿਕਾਰਤ ਪੁਜਾਰੀਆਂ ਦੇ ਕਬਜ਼ੇ ਵਿੱਚ ਹੈ, ਤਦ ਤਕ ਉਸ ਦੀ ਉਹੀ
ਹਾਲਤ ਮਿਥਣੀ ਚਾਹੀਦੀ ਹੈ, ਜੋ ਉਸ ਦੇ ਸਥਾਪਤ ਹੋਣ ਤੋਂ ਪਹਿਲਾਂ ਸੀ, ਯਾਨੀ ਕਿ ਉਸ ਦਾ ਅਸਥਾਨ ਓਥੇ
ਹੀ ਹੁੰਦਾ ਸੀ, ਜਿੱਥੇ-ਜਿੱਥੇ ਪਹਿਲੇ ਪੰਜ ਨਾਨਕ ਹੁੰਦੇ ਸਨ। ਛੇਵੇਂ ਨਾਨਕ ਜੀ ਵੇਲੇ ਵੀ ਇਸ ਨੂੰ
ਸਥਾਪਤ ਕਰਨ ਦੇ ਸਮੇ ਸਮੇਤ, ਲਗ-ਭਗ ੧੭-੧੮ ਸਾਲ ਨੂੰ ਛੱਡ ਕੇ, ਗੁਰ ਵਿਅਕਤੀਆਂ ਦੇ ਕੁਲ ਸਮੇ ਵਿੱਚ
ਇਸ ਦਾ ਕੇਂਦਰ ਅਲੱਗ-ਅਲੱਗ ਥਾਵਾਂ ਤੇ ਰਿਹਾ ਹੈ। ਮਿਸਲਾਂ ਵੇਲੇ ਅਤੇ ਮਹਾਰਾਜਾ ਰਣਜੀਤ ਸਿੰਘ ਸਮੇ
ਵੀ, ਬਹੁਤ ਥੋੜ੍ਹਾ ਸਮਾ ਹੀ ਅਜਿਹਾ ਰਿਹਾ ਹੈ ਜਦ ਇਸ ਥਾਂ ਤੋਂ, ਇਸ ਦਾ ਸਿਧਾਂਤ, ਸਹੀ ਰੂਪ ਵਿੱਚ
ਲਾਗੂ ਹੋਇਆ ਹੈ, ਬਾਕੀ ਸਾਰਾ ਸਮਾ ਇਸ ਦੇ ਸਿਧਾਂਤ ਨੂੰ, ਇਸ ਥਾਂ ਤੋਂ ਢਾਅ ਹੀ ਲਗਦੀ ਰਹੀ ਹੈ। ਇਹੀ
ਕਾਰਨ ਹੈ, ਕਹੇ ਜਾਂਦੇ ਸਿੱਖ ਰਾਜਿਆਂ ਅਤੇ ਆਮ ਸਿੱਖਾਂ ਵਿੱਚ ਉੱਚੇ-ਨੀਵੇਂ ਦੇ ਸਿਧਾਂਤ ਦੀ ਮੁੜ
ਸਥਾਪਤੀ ਦਾ।
ਯਾਨੀ ਜਿੱਥੇ ਵੀ ਗੁਰੂ ਸਾਹਿਬ ਹੁੰਦੇ ਸਨ, ਜਿੱਥੇ ਵੀ ਸਿੱਖੀ ਨੂੰ ਪਰਨਾਏ ਸਿੱਖ ਮਿਲ ਬੈਠ ਕੇ
ਗੁਰਮਤਾ ਜਾਂ ਮਤਾ ਕਰਦੇ ਸਨ, ਉਹੀ ਅਸਥਾਨ, ਅਕਾਲ ਦੇ ਤਖਤ ਦਾ ਅਸਥਾਨ ਹੁੰਦਾ ਸੀ। (ਭਾਂਵੇਂ ਉਹ
ਅਸਥਾਨ ਬੀਹੜਾਂ, ਜੰਗਲਾਂ ਵਿੱਚ ਹੀ ਹੁੰਦਾ ਸੀ)। ਜਦ ਤਕ ਇਸ ਨੂੰ ਆਜ਼ਾਦ ਨਹੀਂ ਕਰਵਾ ਲਿਆ ਜਾਂਦਾ,
ਇਸ ਥਾਂ ਤੇ ਸਿੱਖੀ ਦਾ ਬੋਲ-ਬਾਲਾ ਨਹੀਂ ਹੋ ਜਾਂਦਾ (ਜੋ ਕਿ ਹਿੰਦੂ ਰਾਜ ਦੇ ਹੁੰਦਿਆਂ, ਆਉਣ ਵਾਲੇ
ਹਜ਼ਾਰਾਂ ਸਾਲਾਂ ਵਿੱਚ ਵੀ ਸੰਭਵ ਨਜ਼ਰ ਨਹੀਂ ਆਉਂਦਾ) ਤਦ ਤਕ ਅਕਾਲ-ਤਖਤ ਸਾਹਿਬ ਦੇ ਸਿਧਾਂਤ ਨੂੰ
ਪਰਨਾਏ ਸਿੱਖ, ਜਿੱਥੇ ਵੀ ਇਕੱਠੇ ਹੋ ਕੇ, ਆਪਸੀ ਬਰਾਬਰੀ ਦੇ ਆਧਾਰ ਤੇ ਮਿਲ-ਬੈਠ ਕੇ ਕੋਈ ਫੈਸਲਾ
ਕਰਨ ਗੇ, ਉਸ ਥਾਂ ਨੂੰ ਹੀ ਅਕਾਲ-ਤਖਤ ਸਾਹਿਬ ਦਾ ਦਰਜਾ ਦਿੱਤਾ ਜਾਵੇਗਾ, ਇਹੀ ਗੁਰਮਤਿ ਦਾ ਸਿਧਾਂਤ
ਹੈ।
ਨਾ ਅੱਜ ਦੀ ਗੁਲਾਮ, ਅਕਾਲ ਦੇ ਤਖਤ ਦੀ ਕਹੀ ਜਾਂਦੀ ਇਮਾਰਤ, ਅਸਲੀ ਅਕਾਲ ਦੇ ਤਖਤ ਦੇ ਸਿਧਾਂਤ ਦਾ
ਕੇਂਦਰ ਹੈ, ਨਾ ਇਸ ਥਾਂ ਤੇ ਕਾਬਜ਼ ਲੋਕ (ਜੋ ਸਿੱਖਾਂ ਨੂੰ ਹੀ ਦੁਨਿਆਵੀ ਰਾਜਿਆਂ ਦੇ ਗੁਲਾਮ ਬਨਾਉਣ
ਦੇ ਬਾਬ੍ਹਣੂ ਬੰਨ੍ਹ ਰਹੇ ਹਨ) ਸਿੱਖਾਂ ਵਿਚੋਂ ਹਨ। ਇਸ ਨੂੰ ਚੰਗੀ ਤਰ੍ਹਾਂ ਸਮਝਣ ਨਾਲ ਹੀ ਸਿੱਖ,
ਗੁਲਾਮ ਹੋਣੋਂ ਬਚ ਸਕਦੇ ਹਨ।
ਅਮਰ ਜੀਤ ਸਿੰਘ ਚੰਦੀ
ਪਾਠਕਾਂ ਲਈ ਕੁੱਝ ਜਾਣਕਾਰੀ
1- ਇਟਲੀ
ਦੇ ਗੁਰਦੁਆਰਾ ਗੁਰੂ ਨਾਨਕ ਸਾਹਿਬ ਦੇ ਪ੍ਰਬੰਧਕਾਂ ਵਲੋਂ ਸੂਚਨਾ ਹੈ ਕਿ ਪ੍ਰੋ: ਗੁਰਬਚਨ ਸਿੰਘ
ਥਾਈਲੈਂਡ ਵਾਲੇ 5 ਅਤੇ 6 ਫਰਵਰੀ ਨੂੰ ਕਥਾ ਕਰਨਗੇ।
2- ‘ਸਿੱਖ ਮਾਰਗ’ ਦੇ ਪਾਠਕਾਂ/ਲੇਖਕਾਂ ਨੂੰ ਬੇਨਤੀ ਹੈ ਕਿ ਉਹ ਕੋਈ ਵੀ ਗੁਰਮਤਿ ਨਾਲ ਸੰਬੰਧਿਤ
ਛਪਣਯੋਗ ਸੂਚਨਾ ਜਾਂ ਚਿੱਠੀ-ਪੱਤਰ, ਪੰਜਾਬੀ ਵਿੱਚ ਟਾਈਪ ਕਰਕੇ ਭੇਜਣ। ਇਮਜ਼ ਫਾਈਲ ਜਾਂ ਅੰਗ੍ਰੇਜ਼ੀ
ਵਿੱਚ ਨਹੀਂ। ਇਸ ਬਾਰੇ ਸਾਨੂੰ ਬਾਰ-ਬਾਰ ਚੇਤਾ ਕਰਾਉਣਾ ਪੈਂਦਾ ਹੈ।
3- ਜੇ ਕਰ ਲਿਖਤ ਇੱਕ ਪੈਰਾਗਰਾਫ ਤੋਂ ਜ਼ਿਆਦਾ ਹੈ ਤਾਂ ਉਸ ਨੂੰ ਅਟੈਚਮਿੰਟ ਕਰਕੇ ਵਰਡ ਫਾਈਲ ਵਿੱਚ
ਭੇਜੋ ਤਾਂ ਕਿ ਫੌਰਮੇਟ ਲੌਸਟ ਨਾ ਹੋਵੇ।
4- ਸਾਡੇ ਕੋਲ ਪਾਠਕਾਂ ਦੇ ਨਿੱਜੀ ਸਵਾਲ ਜੋ ਕਿ ਭਾਵੇਂ ਗੁਰਮਤਿ ਨਾਲ ਹੀ ਸੰਬੰਧਿਤ ਹੁੰਦੇ ਹਨ, ਦੇ
ਜਵਾਬ ਦੇਣ ਲਈ ਬਹੁਤਾ ਸਮਾ ਨਹੀਂ ਬਚਦਾ ਇਸ ਲਈ ਪਾਠਕਾਂ ਨੂੰ ਬੇਨਤੀ ਹੈ ਕਿ ਜੇ ਕਰ ਉਹਨਾ ਦਾ ਕੋਈ
ਸਵਾਲ ਜਾਂ ਸ਼ੰਕਾਂ ਹੈ ਜਾਂ ਉਂਝ ਹੀ ਕੋਈ ਜਾਣਕਾਰੀ ਲੈਂਣਾ ਚਾਹੁੰਦੇ ਹਨ ਤਾਂ ਉਹ ਪੰਜਾਬੀ ਵਿੱਚ
ਪੱਤਰ ਲਿਖ ਕੇ ਬਾਕੀ ਪਾਠਕਾਂ ਨਾਲ ਸਾਂਝੀ ਕਰ ਸਕਦੇ ਹਨ।
5- ਅੱਜ ਫਰਵਰੀ ਮਹੀਨੇ ਦੀ 5 ਤਾਰੀਖ ਹੋ ਗਈ ਹੈ ਇਸ ਲਈ ਹੁਣ ਅਗਲੀ ਵਿਚਾਰ ਚਰਚਾ 1 ਮਾਰਚ ਨੂੰ ਹੀ
ਸ਼ੁਰੂ ਹੋਵੇ ਤਾਂ ਠੀਕ ਰਹੇਗੀ। ਕਿਸ ਵਿਸ਼ੇ ਤੇ ਕਿੰਨਾ ਚਿਰ ਵਿਚਾਰ ਕਰਨੀ ਹੈ ਜਾਂ ਕਿਹੜੇ ਵਿਸ਼ੇ ਤੇ
ਪਹਿਲਾਂ ਵਿਚਾਰ ਕਰਨੀ ਹੈ। ਇਸ ਬਾਰੇ ਪਾਠਕ/ਲੇਖਕ ਆਪ ਮਿਲ ਕੇ ਇੱਕ ਰਾਏ ਬਣਾ ਲੈਣ ਤਾਂ ਚੰਗੀ ਗੱਲ
ਹੈ। ਜਾਗਰੂਕ ਸਿੱਖਾਂ ਦੀ ਏਕਤਾ ਜਾਂ ਗੁਰੂ ਗ੍ਰੰਥ ਸਾਹਿਬ ਬਾਰੇ ਹੋਰ ਵਿਚਾਰ ਕਰਨ ਲਈ ਇਹ ਤਿੰਨੇ ਹੀ
ਲੇਖਕ, ਜਿਹਨਾ ਦੇ ਇਹ ਸੁਝਾਓ ਆਏ ਹਨ ਅਤੇ ਕਾਫੀ ਦੇਰ ਤੋਂ ‘ਸਿੱਖ ਮਾਰਗ’ ਤੇ ਲਿਖ ਰਹੇ ਹਨ, ਆਪਸ
ਵਿੱਚ ਸਲਾਹ ਕਰਕੇ ਸਾਨੂੰ ਦੱਸ ਦੇਣ। ਹੋਰ ਵੀ ਜੇ ਕਰ ਕਿਸੇ ਪਾਠਕ ਦਾ ਕੋਈ ਸੁਝਾਓ ਹੋਵੇ ਤਾਂ ਲਿਖ
ਕੇ ਦੱਸ ਸਕਦਾ ਹੈ ਅਤੇ ਕਈਆਂ ਦੇ ਆ ਵੀ ਰਹੇ ਹਨ। ਜਿਵੇਂ ਕਿ ਅਸੀਂ 31 ਜਨਵਰੀ ਨੂੰ ਵੀ ਲਿਖਿਆ ਸੀ
ਅਤੇ ਹੁਣ ਫਿਰ ਥੋੜਾ ਕੁ ਹੋਰ ਦੱਸ ਦਿੰਦੇ ਹਾਂ ਕਿ ਜਿਸ ਵਿਸ਼ੇ ਤੇ ਵਿਚਾਰ ਕਰਨੀ ਹੋਵੇ ਉਸ ਬਾਰੇ 2-3
ਪਾਠਕਾਂ/ਲੇਖਕਾਂ ਦਾ ਸਹਿਮਤ ਹੋਣਾ ਚਾਹੀਦਾ ਹੈ ਤਾਂ ਕਿ ਉਹ ਸੰਜੀਦਗੀ ਨਾਲ ਵਿਚਾਰ ਕਰ ਸਕਣ। ਅਤੇ
ਇਹਨਾ ਦੀਆਂ ਲਿਖਤਾਂ ‘ਸਿੱਖ ਮਾਰਗ’ ਤੇ ਛਪੀਆਂ ਹੋਣੀਆਂ ਚਾਹੀਦੀਆਂ ਹਨ ਤਾਂ ਕਿ ਸਾਨੂੰ ਕੋਈ ਭੁਲੇਖਾ
ਨਾ ਰਹੇ ਕਿ ਇਹਨਾ ਦੇ ਵਿਚਾਰ ਕਿਸ ਤਰ੍ਹਾਂ ਦੇ ਹਨ। ਕਿਉਂਕਿ ਵਿਚਾਰ ਵਿੱਚ ਹਿੱਸਾ ਤਾਂ ਹਰ ਕੋਈ ਲੈ
ਸਕਦਾ ਹੈ ਜੋ ਕਿ ਚੰਗੀ ਸ਼ਬਦਾਵਲੀ ਵਰਤ ਕੇ ਲੈਣਾ ਚਾਹੁੰਦਾ ਹੋਵੇ ਪਰ ਇਸ ਵਿਚਾਰ ਨੂੰ ਸਹੀ ਲੀਹ ਤੇ
ਤੋਰ ਕੇ ਰੱਖਣ ਲਈ ਕੁੱਝ ਸੰਜ਼ੀਦਾ ਪਾਠਕਾਂ ਦੀ ਜ਼ੁੰਮੇਵਾਰੀ ਵੀ ਬਣਦੀ ਹੈ। ਮੈਂ ਇਕੱਲਾ ਸਾਰਾ ਕੁੱਝ
ਨਹੀਂ ਕਰ ਸਕਦਾ। ਲਿਖਤਾਂ ਠੀਕ ਕਰਕੇ ਪਉਣੀਆਂ ਅਤੇ ਨਾਲ ਜਵਾਬ ਦੇਣ ਲਈ ਨੋਟ ਲਿਖ ਕੇ ਪਉਣੇ ਕਾਫੀ
ਕੰਮ ਵਧ ਜਾਂਦਾ ਹੈ।
(05/02/11)
ਬਲਦੇਵ ਸਿੰਘ ਫਿਰੋਜ਼ਪੁਰ
ੴਸਤਿਨਾਮ
ਸਾਰੇ ਪਾਠਕ ਤੇ ਲਿਖਾਰੀ ਵੀਰਾਂ ਨੂੰ ਗੁਰੂ ਫਤਿਹ ਬੁਲਾਈ ਪ੍ਰਵਾਨ ਹੋਵੇ ਜੀ।
ਸਾਨੂੰ ਕਿਸੇ ਵੀ ਵਿਸ਼ੇ ਤੇ ਬਹੁਤ ਹੀ ਸਾਵਧਾਨੀਂ, ਅਤੇ ਸਮਝਸੂਝ ਨਾਲ ਵਿਚਾਰ
ਕਰਨੀਂ ਪਵੇ ਗੀ। ਬ੍ਰਾਹਮਣਵਾਦ ਬਾਰੇ ਦਵਿੰਦਰ ਸਿੰਘ ਜੀ ਨੇਂ ਇੱਕ ਸਵਾਲ ਕੀਤਾ ਸੀ। ਦੋ ਵੀਰਾਂ,
ਸਰਦਾਰ ਚਰਨਜੀਤ ਸਿੰਘ ਜੀ, ਅਤੇ ਸਰਦਾਰ ਜਗਰਾਜ ਸਿੰਘ ਦੀਵਾਨਾਂ ਨੇਂ ਇਸ ਦੇ ਸਬੰਧ ਵਿੱਚ ਆਪਣੇਂ
ਵਿਚਾਰ ਲਿਖੇ ਹਨ। ਇਹ ਠੀਕ ਥੋੜੇ ਦਿਨ ਪਹਿਲੇ (ਚਾਰ ਪਦਾਰਥ) ਵਾਲੀ ਹੀ ਸਿਚੂਏਸ਼ਨ ਬਣ ਗਈ ਹੈ, ।
ਬ੍ਰਾਹਮਣਵਾਦ ਦਾ ਸੁਆਲ ਜਾਂ ਮਸਲਾ ਕੋਈ ਮਮੂਲੀ ਮਸਲਾ ਨਹੀਂ ਹੈ। ਅਤੇ ਇਸ ਦੇ ਉੱਤਰ (ਹੱਲ) ਤੱਕ ਇਸ
ਤਰਾਂ ਇੱਕ ਦੋ ਪੱਤਰਾਂ ਦੇ ਵਿਚਾਰ ਵਟਾਂਦਰੇ ਨਾਲ ਪਹੁੰਚਣਾਂ ਮੁਸ਼ਕਿਲ ਹੈ। ਪਾਠਕ ਵੀਰ ਖੁਦ ਹੀ
ਅੰਦਾਜ਼ਾ ਲਗਾ ਸੱਕਦੇ ਹਨ, ਕੇ ਦੋਨਾਂ ਹੀ ਵੀਰਾਂ ਦੀਆਂ ਕਾਫੀ ਗੱਲਾਂ ਠੀਕ ਹਨ, ਪਰ ਫਿਰ ਵੀ ਕੁੱਝ
ਨਾਂ ਕੁੱਝ ਮੱਤਭੇਦ ਤਾਂ ਸਾਹਮਣੇਂ ਆ ਹੀ ਚੁਕੇ ਹਨ। ਹੁਣ ਜੇ ਤਾਂ ਇਹ ਵੀਰ ਇੱਕ ਦੂਜੇ ਦੇ ਸਹੀ
ਵਿਚਾਰਾਂ ਦੀ ਕਦਰ ਕਰਦੇ ਹੋਇ ਵਿਚਾਰ ਸਾਂਝੇ ਕਰਦੇ ਹੋਇ ਅੱਗੇ ਵਧਦੇ ਹਨ, ਤਾਂ ਜਰੂਰ ਹੀ ਸਵਾਲ ਦੇ
ਸਹੀ ਹੱਲ ਤੱਕ ਪਹੁੰਚਿਆ ਜਾ ਸੱਕਦਾ ਹੈ। ਜੇ ਇੱਕ ਦੂਸਰੇ ਦੇ ਮੱਤਭੇਦਾਂ ਤੇ ਟਿੱਪਣੀਆਂ ਸ਼ੁਰੂ ਹੋ
ਜਾਂਦੀਆਂ ਹਨ, ਤਾਂ ਇਸ ਸਵਾਲ ਦਾ ਉੱਤਰ ਮਿਲਣਾਂ ਮੁਸ਼ਕਿਲ ਹੋ ਜਾਵੇ ਗਾ, ਜਿਵੇਂ ਕੇ ਆਮ ਹੁੰਦਾ ਆਇਆ
ਹੈ।
ਅਸਲ ਸਵਾਲ ਸੀ, ਬ੍ਰਾਹਮਣਵਾਦ ਦੀ ਸਹੀ ਪ੍ਰੀਭਾਸ਼ਾ ਕੀ ਹੈ। ਇਹ ਸਵਾਲ ਸਚਮੁਚ
ਬਹੁਤ ਅਹਿਮ ਹੈ। ਅਤੇ ਇਸ ਕਥਿਤ ਬ੍ਰਾਹਮਣਵਾਦ (ਇਹ ਨਾਮ ਪਤਾ ਨਹੀਂ ਕਿਵੇਂ ਪੈ ਗਿਆ ਪਰ ਇਹ ਜੋ ਵੀ
ਹੈ, ਇਹ ਕਿਸੇ ਧਰਮ ਜਾਂ ਕਿਸੇ ਜਾਤਬੰਦੇ ਦਾ ਚਲਾਇਆ ਹੋਇਆ ਨਹੀਂ ਹੈ) ਨੇਂ ਸੱਚ ਹੀ ਇਸ ਵੇਲੇ
ਗੁਰਮੱਤ ਦਾ ਰੂਪ ਧਾਰਨ ਕੀਤਾ ਹੋਇਆਂ ਹੈ।
ਜਗਰਾਜ ਸਿੰਘ ਦੀਵਾਨਾ ਜੀ ਦਾ ਇਹ ਸਵਾਲ ਜਾਂ ਤਰਕ ਬਿਲਕੁਲ ਸਹੀ ਹੈ ਕਿ
ਦੱਸੋ, ਅੱਜ ਸਿੱਖ ਕੌਮ ਕੋਲ ਗੁਰਮਤਿ ਅਤੇ ਵਾਦ ਵਿੱਚੋ ਕਿਹੜਾ ਜਿਆਦਾ ਹੈ? ਵੀਰੋ, ਅਸੀਂ
ਵਾਦ ਵਿਵਾਦ ਕਰਦੇ ਹਾਂ, ਪਰ ਇਸ ਵਾਦ ਨੂੰ ਅਸੀਂ ਗੁਰਮੱਤ ਦੱਸਦੇ ਹਾਂ, ਵਾਦ ਹੀ ਵਾਦ ਤਾਂ ਹੈ
ਗੁਰਮਤਿ ਕਿਥੇ ਹੈ। ਇਸ ਕੰਮ ਦਾ ਜਿਮੇਂਵਾਰ ਕੋਈ ਬ੍ਰਾਹਮਣ ਜਾਂ ਕੋਈ ਪੰਡਿਤ ਨਹੀਂ ਹੈ।
ਤਾਂ ਫਿਰ ਕੌਣ ਹੈ ਇਸ ਕੰਮ ਦਾ ਜਿਮੇਂਵਾਰ? ਇਸ ਕੰਮ ਦਾ ਜਿਮੇਂਵਾਰ ਉਹ ਹੈ
ਜਿਸ (ਸਰਦਾਰ ਚਰਨਜੀਤ ਦੇ ਕਥਨ ਅਨੂੰਸਾਰ) ਨੇਂ ਗੁਰਮੱਤ ਦਾ ਰੂਪ ਧਾਰ ਲਿਆ ਹੋਇਆ ਹੈ।
ਪਾਠਕ ਵੀਰੋ, ਦੋ ਵਿਰੋਧੀ ਵਿਚਾਰਾਂ ਵਾਲੇ ਵੀਰਾਂ ਦੀਆਂ ਗੱਲਾਂ ਦਾ ਆਪਸ
ਵਿੱਚ ਮੇਲ ਕਰ ਕੇ ਇੱਕ ਸਾਂਝਾ ਵਿਚਾਰ ਕਿਸ ਤਰਾਂ ਬਨਾਉਣਾਂ ਹੈ, ਇਸ ਦਾ ਇੱਕ ਛੋਟਾ ਜਿਹਾ ਨਮੂਨਾਂ
ਮੈਂ ਆਪ ਜੀ ਦੀ ਸੇਵਾ ਵਿੱਚ ਊਪਰ ਵਾਲੀਆ ਲਾਈਨਾਂ ਵਿੱਚ ਪੇਸ਼ ਕੀਤਾ ਹੈ। ਸੋ ਸੱਭ ਵੀਰਾਂ ਨੂੰ
ਚਾਹੀਦਾ ਹੈ, ਕਿ ਇੱਕ ਦੂਸਰੇ ਦੇ ਵਿਚਾਰਾਂ ਦੀ ਪਰਖ ਕਰੋ, ਇੱਕ ਦੂਸਰੇ ਦੇ ਸਹੀ ਵਿਚਾਰਾਂ ਨੂੰ
ਆਪਣੇਂ ਵਿਚਾਰਾਂ ਨਾਲ ਜੋੜੋ।
ਸਰਦਾਰ ਚਰਨਜੀਤ ਸਿੰਘ ਜੀ, ਤੁਹਾਡੀ ਦੱਸੀ ਅੰਗਰੇਜ਼ੀ ਫਿਲਮ ਤਾਂ ਮੈਂ ਵੇਖੀ
ਨਹੀਂ, ਪਤਾ ਨਹੀਂ ਉਸ ਵਿੱਚ ਸ਼ੈਤਾਨ ਦਾ ਇਸ਼ਾਰਾ ਕਿਸੇ ਜਿੰਦਾ (ਇਨਸਾਨ) ਸ਼ੈਤਾਨ ਤੋਂ ਹੈ, ਜਾਂ ਗੈਬੀ
ਸ਼ੈਤਾਨ ਤੋਂ ਹੈ, ਪਰ ਆਪ ਜੀ ਦੀ ਲਿਖੀ ਉਸ ਲਾਈਨ, ਬ੍ਰਾਹਮਣਵਾਦ ਦਾ ਸ਼ੁਰੂ ਤੋਂ ਹੀ ਇਕੋ ਹੀ
ਤਰੀਕਾ ਰਿਹਾ ਹੈ। ਜਿਸ ਨੂੰ ਵੀ ਖਤਮ ਕਰਨਾ ਹੋਵੇ, ਉਸੇ ਦਾ ਰੂਪ ਧਾਰ ਲਵੋ। ਤੇ ਜੋ ਮੈਂ
ਕੁਮੈਂਟਸ ਦਿੱਤਾ ਸੀ, ਮੇਰਾ ਇਸ਼ਾਰਾ ਬਿਲਕੁਲ ਐਸੇ ਹੀ ਕਿਸੇ ਸ਼ੈਤਾਨ ਵਲ ਸੀ, ਜੋ ਜਾਤ ਦਾ ਬ੍ਰਾਹਮਣ
ਜਾਂ ਪੰਡਿਤ ਨਹੀਂ ਹੈ, ਪਰ ਉਹ ਕਿਸੇ ਦਾ ਵੀ ਰੂਪ ਧਾਰਨ ਕਰ ਸੱਕਦਾ ਹੈ।
ਦਾਸ ਬਲਦੇਵ ਸਿੰਘ ਫਿਰੋਜ਼ਪੁਰ
(05/02/11)
ਕਿਰਪਾਲ ਸਿੰਘ ਬਠਿੰਡਾ
ਬ੍ਰਾਹਮਣਵਾਦ ਬਨਾਮ ਸਿੱਖ ਧਰਮ
ਬ੍ਰਾਹਮਣਵਾਦ ਕੀ ਹੈ? ਇਹ ਸਮਝਣ ਤੋਂ ਪਹਿਲਾਂ ‘ਵਾਦ` ਸ਼ਬਦ ਦੇ ਅਰਥ ਸਮਝਣੇ
ਪੈਣਗੇ। ਵਾਦ ਦੇ ਜੋ ਅਰਥ ਮੇਰੀ ਸਮਝ ਵਿੱਚ ਆਉਂਦੇ ਹਨ ਉਹ ਇਹ ਹਨ-
੧. ਧਰਮ, ਮਤ, ਫ਼ਲਸਫਾ - ਜਿਵੇਂ ਕਿ ਬ੍ਰਹਮਣਵਾਦ, ਨਕਸਲਵਾਦ, ਸਮਾਜਵਾਦ
ਆਦਿਕ।
੨. ਵੀਚਾਰ ਚਰਚਾ -
ਪੜਿ ਪੜਿ ਪੰਡਿਤ ਜੋਤਕੀ ਵਾਦ ਕਰਹਿ
ਬੀਚਾਰੁ।। (ਪੰਨਾ ੨੭)
ਪੰਡਿਤ ਪੜਿ ਪੜਿ ਵਾਦੁ ਵਖਾਣਹਿ ਬਿਨੁ ਗੁਰ ਭਰਮਿ ਭੁਲਾਏ।। ( ਪੰਨਾ
੬੭)
੩. ਵੀਚਾਰਧਾਰਕ ਝਗੜਾ -
ਵਾਦਿ ਵਿਰੋਧਿ ਸਲਾਹਣੇ ਵਾਦੇ ਆਵਣੁ
ਜਾਣੁ।। (ਪੰਨਾ ੫੬)
ਭੀ ਉਠਿ ਰਚਿਓਨੁ ਵਾਦੁ ਸੈ ਵਰਿੑਆ ਕੀ ਪਿੜ ਬਧੀ।। ( ਪੰਨਾ
੧੪੬)
ਬ੍ਰਹਮਣਵਾਦ ਦਾ ਧਰਮ, ਮਤ, ਫ਼ਲਸਫਾ ਕੀ ਹੈ- ਭਾਰਤ ਦਾ ਕੋਈ ਵੀ ਵਸ਼ਿੰਦਾ ਇਸ
ਤੋਂ ਅਣਜਾਣ ਨਹੀਂ ਕਿ ਇਹ ਇੱਕ ਗੋਰਖਧੰਦਾ ਹੈ ਤੇ ਛੇਤੀ ਕੀਤਿਆਂ ਇਹ ਕਿਸੇ ਦੇ ਸਮਝ ਵਿੱਚ ਆਉਣ ਵਾਲਾ
ਨਹੀਂ ਹੈ। ਮੋਟੇ ਤੌਰ `ਤੇ ਇਸ ਦਾ ਉਦੇਸ਼ ਇਕੋ ਹੈ ਕਿ ਇਸ ਵਿੱਚ ਬ੍ਰਾਹਮਣ ਦੀ ਸਿਰਮੌਰਤਾ ਕਾਇਮ ਰੱਖਣ
ਲਈ ਇਸ ਦੇ ਸਾਰੇ ਧਾਰਮਕ ਨਿਯਮ ਬ੍ਰਾਹਮਣ ਦੇ ਹੱਕ ਵਿੱਚ ਭੁਗਤਦੇ ਹਨ। ਬਿਨਾਂ ਮਿਹਨਤ ਮਸ਼ਕਤ ਕੀਤਿਆਂ
ਮਿਹਨਤਕਸ਼ਾਂ ਦੀ ਮਿਹਨਤ ਦੇ ਆਸਰੇ ਚੰਗਾ ਖਾਣ ਪੀਣ ਤੇ ਰਹਿਣ ਵਸੇਬਾ ਦਾ ਪ੍ਰਬੰਧ ਕਰਨ ਲਈ ਮਨੁੱਖਜਾਤੀ
ਨੂੰ ਚਾਰ ਵਰਣਾਂ- ਬ੍ਰਾਹਮਣ, ਖੱਤਰੀ, ਵੈਸ਼ ਤੇ ਸ਼ੂਦਰ ਵਿੱਚ ਵੰਡ ਕੇ ਬ੍ਰਾਹਮਣ ਨੂੰ ਬ੍ਰਹਮਾ ਦੇ
ਮੁੱਖ ਤੋਂ, ਖੱਤਰੀ ਨੂੰ ਬਾਂਹਾਂ ਤੋਂ, ਵੈਸ਼ ਨੂੰ ਪੇਟ ਤੋਂ ਅਤੇ ਸ਼ੁਦਰ ਨੂੰ ਪੈਰਾਂ ਤੋਂ ਪੈਦਾ ਹੋਇਆ
ਪ੍ਰਚਾਰਿਆ। ਇਨ੍ਹਾਂ ਦੇ ਕੰਮਾਂ ਦੀ ਵੰਡ ਕਰਦਿਆਂ, ਬ੍ਰਹਮਣ ਦਾ ਕੰਮ- ਵਿਦਿਆ ਪੜ੍ਹਨੀ ਤੇ
ਪੜ੍ਹਾਉਣੀ, ਧਾਰਮਕ ਯੱਗ ਪੁੰਨ ਕ੍ਰਮ ਕਰਨੇ ਤੇ ਕਰਾਉਣੇ, ਬਦਲੇ ਵਿੱਚ ਦਾਨ ਲੈਣਾ ਤੇ ਦਿਵਾਉਣਾ।
ਖੱਤਰੀ ਦਾ ਕੰਮ- ਸ਼ਸ਼ਤਰ ਵਿਦਿਆ ਵਿੱਚ ਨਿਪੁੰਨ ਹੋ ਕੇ ਰੱਖਿਆ ਕਰਨੀ। ਵੈਸ਼ ਦਾ ਕੰਮ- ਵਣਜ਼ ਵਾਪਾਰ
ਕਰਨਾ ਅਤੇ ਸ਼ੁਦਰ ਦਾ ਕੰਮ ਉਪਰਲੇ ਤਿੰਨਾਂ ਵਰਗਾਂ ਦੀ ਸੇਵਾ ਕਰਨੀ ਮਿਥ ਦਿੱਤੇ ਗਏ। ਇਹ ਪ੍ਰਚਾਰ
ਦਿੱਤਾ ਗਿਆ ਕਿ ਪਿਛਲੇ ਮਾੜੇ ਕਰਮਾਂ ਦੇ ਫਲ ਜਾਂ ਕਿਸੇ ਦੇ ਸਰਾਪ ਕਾਰਣ ਮਨੁੱਖ ਦਾ ਨੀਵੀਂ ਜਾਤੀ
ਵਿੱਚ ਜਨਮ ਹੁੰਦਾ ਹੈ, ਆਪਣੀ ਜਾਤੀ ਦੇ ਕਰਮ ਨਿਭਾਉਣੇ ਹੀ ਧਰਮ ਤੇ ਪੁੰਨ ਹੈ ਤੇ ਤੇ ਜਾਤੀ ਦਾ ਕੰਮ
ਛੱਡਣਾ ਅਧਰਮ ਤੇ ਪਾਪ ਹੈ। ਪਾਪ ਤੇ ਪੁੰਨ ਦਾ ਇਤਨਾ ਜਾਲ੍ਹ ਬੁਣ ਕੇ ਭ੍ਰਮ ਪੈਦਾ ਕਰ ਦਿੱਤੇ ਕਿ
ਪੁੰਨ ਕ੍ਰਮ ਕਰਨ ਨਾਲ ਸੁਰਗ ਵਿੱਚ ਜਾਈਦਾ ਹੈ ਅਤੇ ਪਾਪ ਕ੍ਰਮ ਕਰਨ ਨਾਲ ਨਰਕ ਵਿੱਚ। ਸਵਰਗ ਵਿੱਚ
ਜਾਣ ਦੀ ਇੱਛਾ ਤੇ ਨਰਕ ਵਿੱਚ ਜਾਣ ਤੋਂ ਬਚਣ ਲਈ ਜਾਣੇ ਅਣਜਾਣੇ ਵਿੱਚ ਕੀਤੇ ਗਏ ਪਾਪਾਂ ਦਾ ਫਲ ਕੱਟਣ
ਦੇ ਉਪਾਅ ਲਈ ਅਨੇਕਾਂ ਤਰ੍ਹਾਂ ਦੇ ਕ੍ਰਮਕਾਂਡ ਮਿਥ ਕੇ ਬ੍ਰਹਮਣ ਨੂੰ ਦਾਨ ਦੇਣਾ ਪੁੰਨ ਕਰਮ ਮਿਥ
ਦਿੱਤਾ ਗਿਆ। ਆਪਣੇ ਆਪ ਨੂੰ ਤਾਕਤਵਰ ਬਣਾਈ ਰੱਖਣ ਲਈ ਇਨ੍ਹਾਂ ਵਰਣਾਂ ਨੂੰ ਅੱਗੇ ਅਨੇਕਾਂ ਜਾਤਾਂ
ਪਾਤਾਂ ਵਿੱਚ ਵੰਡ ਕੇ ਉਨ੍ਹਾਂ ਨੂੰ ਛੂਆ ਛਾਤ ਦੇ ਭਰਮ ਭੁਲੇਖੇ ਵਿੱਚ ਫਸਾ ਕੇ ਸ਼ੂਦਰ ਨੂੰ ਅਛੂਤ
ਐਲਾਨ ਦਿੱਤਾ ਕਿ ਇਸ ਦੇ ਛੁਹ ਜਾਣ ਨਾਲ ਹੀ ਉਚ ਜਾਤੀਆਂ ਦਾ ਧਰਮ ਭ੍ਰਿਸ਼ਟ ਹੋ ਜਾਂਦਾ ਹੈ ਤੇ ਇਸ
ਛੋਹੇ ਜਾਣ ਦਾ ਪਾਪ ਵੀ ਨੀਵੀਂ ਜਾਤ ਦੇ ਅਛੂਤਾਂ ਸਿਰ ਮੜ੍ਹ ਦਿੱਤਾ। ਇਸ ਛੂਆ ਛਾਤ ਦਾ ਅਸਰ ਅੱਜ ਤੱਕ
ਵੀ ਚੱਲ ਰਿਹਾ ਹੈ ਤੇ ਇਸ ਕਾਰਣ ਜਾਤਾਂ ਵਿੱਚ ਵੰਡੇ ਮਨੁੱਖ ਕਦੀ ਵੀ ਭਾਈਚਾਰਕ ਸਾਂਝ ਕਾਇਮ ਕਰਕੇ
ਬ੍ਰਹਮਣ ਨੂੰ ਚੁਣੌਤੀ ਦੇਣ ਦੇ ਕਾਬਲ ਨਹੀਂ ਰਹੇ। ਇਸ ਤਰ੍ਹਾਂ ਬੈਠੇ ਬਿਠਾਏ ਨੂੰ ਲਗਾਤਾਰ ਦਾਨ
ਮਿਲਦੇ ਰਿਹਣ ਕਾਰਣ ਐਸ਼ ਦੀ ਜਿੰਦਗੀ ਬਿਤਾਉਣ ਨਾਲ ਬ੍ਰਹਮਣ ਵਿੱਚ ਅਨੇਕਾਂ ਤਰ੍ਹਾਂ ਦੇ ਵਕਾਰ ਪੈਦਾ
ਹੋ ਗਏ। ਆਪਣੇ ਇਨ੍ਹਾਂ ਵਕਾਰੀ ਕੰਮਾਂ ਨੂੰ ਵੀ ਜਾਇਜ਼ ਠਹਿਰਾਉਣ ਲਈ ਉਸ ਨੇ ਰੱਬ ਦੇ ਕਈ ਕਿਸਮ ਦੇ
ਅਵਤਾਰ ਤੇ ਦੇਵੀ ਦੇਵਤੇ ਥਾਪ ਲਏ ਅਤੇ ਹਰ ਅਵਤਾਰ ਅਤੇ ਦੇਵਤੇ ਨੂੰ ਕੋਈੇ ਇੱਕ ਵਕਾਰ ਕਰਦਿਆਂ ਵਿਖਾ
ਦਿੱਤਾ। ਜਿਵੇਂ ਕਿ ਬ੍ਰਹਮਾ ਨੂੰ ਆਪਣੀ ਧੀ ਤੇ ਹੀ ਮੋਹਿਤ ਹੋਇਆ ਦੱਸਣਾ, ਇੰਦਰ ਦੇਵਤੇ ਨੂੰ ਧੋਖੇ
ਨਾਲ ਦੇਵ ਪਤਨੀਆਂ ਦਾ ਸਤਭੰਗ ਕਰਦੇ ਵਿਖਾਉਣਾ, ਸ਼ਿਵ ਜੀ ਨੂੰ ਨਸ਼ਿਆਂ ਦਾ ਆਦੀ ਦੱਸਣਾ, ਮਹਾਂਦੇਵ ਨੂੰ
ਕ੍ਰੋਧ ਵਿੱਚ ਆ ਕੇ ਸਰਾਪ ਦੇਣ ਵਾਲਾ ਦੱਸਣਾ, ਨਾਰਦਮੁਨੀ ਨੂੰ ਚੁਗਲਖੋਰ ਦੱਸਣਾ ਆਦਿਕ। ਜਿਸ
ਬ੍ਰਾਹਮਣ ਵਿੱਚ ਆਚਰਣਹੀਣਤਾ ਆਈ ਹੋਵੇ ਉਸ ਨੇ ਬ੍ਰਹਮਾ ਇੰਦਰ ਦੀਆਂ ਸਾਖੀਆਂ ਸੁਣਾ ਕੇ ਆਪਣੇ ਆਪ ਨੂੰ
ਨਿਰਦੋਸ਼ ਸਿੱਧ ਕਰਨਾ। ਜਿਸ ਨੇ ਨਸ਼ਿਆਂ ਦੀ ਝਸ ਪੂਰੀ ਕਰਨੀ ਹੋਵੇ ਉਸ ਨੇ ਸ਼ਿਵ ਜੀ ਦੇ ਭਗਤ ਬਣ
ਜਾਣਾਂ। ਇਸ ਤਰ੍ਹਾਂ ਅਨੇਕਾਂ ਤਰ੍ਹਾਂ ਦੇ ਅਵਤਾਰ ਤੇ ਦੇਵੀ ਦੇਵਤੇ ਥਾਪ ਕੇ ਉਨ੍ਹਾਂ ਦੇ ਵੱਖ ਵੱਖ
ਤੀਰਥ ਥਾਪ ਕੇ ਉਥੋਂ ਦੀ ਤੀਰਥ ਯਾਤਰਾ, ਤੀਰਥ ਇਸ਼ਨਾਨ ਕ੍ਰਮਕਾਂਡ ਨਿਸਚਤ ਕਰਕੇ ਬ੍ਰਹਮਣਾਂ ਨੂੰ ਦਾਨ
ਦੇਣ ਨਾਲ ਉਥੋਂ ਮਿਲਦੇ ਵੱਖ ਵੱਖ ਤਰ੍ਹਾਂ ਦੇ ਵਰ ਅਤੇ ਫਲ ਮਿਲਦੇ ਦੱਸੇ ਗਏ।
ਸਿੱਖ ਧਰਮ ਵਿੱਚ ਵਰਣ ਵੰਡ, ਜਾਤ-ਪਾਤ, ਛੂਤ-ਛਾਤ, ਅਖੌਤੀ ਪਾਪ ਪੁੰਨ,
ਵਰ-ਸਰਾਪ, ਤੀਰਥ ਯਾਤਰਾ- ਤੀਰਥ ਇਸ਼ਨਾਨ ਤੇ ਕ੍ਰਮ ਕਾਂਡ ਦੇ ਮਿਲਣ ਵਾਲੇ ਫ਼ਲ ਦਾ ਪੂਰੀ ਤਰ੍ਹਾਂ ਖੰਡਨ
ਕੀਤਾ ਗਿਆ ਹੈ।
ਜਾਤਿ ਕਾ ਗਰਬੁ ਨ ਕਰੀਅਹੁ ਕੋਈ।। ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਹੋਈ।।
੧।।
ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ।। ਇਸੁ ਗਰਬ ਤੇ ਚਲਹਿ ਬਹੁਤੁ
ਵਿਕਾਰਾ।। ੧।। ਰਹਾਉ।।
ਚਾਰੇ ਵਰਨ ਆਖੈ ਸਭੁ ਕੋਈ।। ਬ੍ਰਹਮੁ ਬਿੰਦ ਤੇ ਸਭ ਓਪਤਿ ਹੋਈ।। ੨।।
ਮਾਟੀ ਏਕ ਸਗਲ ਸੰਸਾਰਾ।। ਬਹੁ ਬਿਧਿ ਭਾਂਡੇ ਘੜੈ ਕੁਮਾੑਰਾ।। ੩।।
ਪੰਚ ਤਤੁ ਮਿਲਿ ਦੇਹੀ ਕਾ ਆਕਾਰਾ।। ਘਟਿ ਵਧਿ ਕੋ ਕਰੈ ਬੀਚਾਰਾ।। ੪।।
ਕਹਤੁ ਨਾਨਕ ਇਹੁ ਜੀਉ ਕਰਮ ਬੰਧੁ ਹੋਈ।। ਬਿਨੁ ਸਤਿਗੁਰ ਭੇਟੇ ਮੁਕਤਿ ਨ
ਹੋਈ।। ੫।। ੧।। (ਪੰਨਾ ੧੧੨੭)
ਜਬ ਅਕਾਰੁ ਇਹੁ ਕਛੁ ਨ ਦ੍ਰਿਸਟੇਤਾ।। ਪਾਪ ਪੁੰਨ ਤਬ ਕਹ ਤੇ ਹੋਤਾ।। (ਪੰਨਾ
੨੯੦)
ਪਾਪ ਪੁੰਨ ਦੁਇ ਏਕ ਸਮਾਨ।। ਨਿਜ ਘਰਿ ਪਾਰਸੁ ਤਜਹੁ ਗੁਨ ਆਨ।। ੩।। (ਪੰਨਾ
੩੨੫)
ਚਉਥੇ ਸੁੰਨੈ ਜੋ ਨਰੁ ਜਾਣੈ ਤਾ ਕਉ ਪਾਪੁ ਨ ਪੁੰਨੰ।। (ਪੰਨਾ ੯੪੩)
ਲੇਪ ਨ ਪੁੰਨ ਨ ਪਾਪ, ਉਪਾਇ ਸਮਾਵਈ।। ਲਗੂ ਵਰ ਨ ਸਰਾਪ ਨ ਆਪ ਜਨਾਵਈ।।
(ਭਾਈਗੁਰਦਾਸ ਜੀ ਵਾਰ ੩ ਪਉੜੀ ੭)
ਬਾਲ ਸੁਭਾਇ ਅਤੀਤ ਜਗਿ, ਵਰ ਸਰਾਪ ਦਾ ਭਰਮੁ ਚੁਕਾਇਆ।। (ਭਾਈਗੁਰਦਾਸ ਜੀ
ਵਾਰ ੨੫ ਪਉੜੀ ੧੦)
ਜਿਤਨੇ ਤੀਰਥ ਦੇਵੀ ਥਾਪੇ ਸਭਿ ਤਿਤਨੇ ਲੋਚਹਿ ਧੂਰਿ ਸਾਧੂ ਕੀ ਤਾਈ।। (ਪੰਨਾ
੧੨੬੩)
ਤੀਰਥਿ ਨਾਇ ਅਰੁ ਧਰਨੀ ਭ੍ਰਮਤਾ ਆਗੈ ਠਉਰ ਨ ਪਾਵੈ।।
ਊਹਾ ਕਾਮਿ ਨ ਆਵੈ ਇਹ ਬਿਧਿ ਓਹੁ ਲੋਗਨ ਹੀ ਪਤੀਆਵੈ।। ੨।। (ਪੰਨਾ ੨੧੬)
ਪਾਪ ਕਰਹਿ ਪੰਚਾਂ ਕੇ ਬਸਿ ਰੇ।। ਤੀਰਥਿ ਨਾਇ ਕਹਹਿ ਸਭਿ ਉਤਰੇ।।
ਬਹੁਰਿ ਕਮਾਵਹਿ ਹੋਇ ਨਿਸੰਕ।। ਜਮ ਪੁਰਿ ਬਾਂਧਿ ਖਰੇ ਕਾਲੰਕ।। ੨।। (ਪੰਨਾ
੧੩੪੭-੪੮)
ਕਰਮ ਕਾਂਡ ਬਹੁ ਕਰਹਿ ਅਚਾਰ।। ਬਿਨੁ ਨਾਵੈ ਧ੍ਰਿਗੁ ਧ੍ਰਿਗੁ ਅਹੰਕਾਰ।। ੩।। (ਪੰਨਾ ੧੬੨)
ਰਾਮ ਨਾਮ ਗੁਣ ਗਾਇ ਪੰਡਿਤ।। ਕਰਮ ਕਾਂਡ ਅਹੰਕਾਰੁ ਨ ਕਾਜੈ ਕੁਸਲ ਸੇਤੀ ਘਰਿ ਜਾਹਿ ਪੰਡਿਤ।।
੧।। ਰਹਾਉ।। (ਪੰਨਾ ੮੯੧)
ਸਿੱਖ ਧਰਮ `ਚ ਬ੍ਰਹਮਣਵਾਦ ਦੀ ਘੁਸਪੈਠ ਦੀ ਇਹੋ ਵੱਡੀ ਨਿਸ਼ਾਨੀ ਹੈ ਕਿ
ਬ੍ਰਾਹਮਣ ਦੇ ਬਣਾਏ ਉਕਤ ਨਿਯਮਾਂ ਨੂੰ ਜਿਨ੍ਹਾਂ ਦੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਰੜੇ ਸ਼ਬਦਾਂ
ਵਿੱਚ ਨਿੰਦਾ ਕੀਤੀ ਗਈ ਹੈ ਦਾ ਨਿਤਾਪ੍ਰਤੀ ਪਾਠ ਕਰਨ ਦੇ ਬਾਵਯੂਦ ਵੱਡੀ ਗਿਣਤੀ ਭੁਲੜ ਸਿੱਖਾਂ ਦੀ
ਇਨ੍ਹਾਂ ਸਾਰੇ ਨਿਯਮਾਂ ਨੂੰ ਅਪਣਾਈ ਬੈਠੀ ਹੈ। ਜੇ ਜਾਤ ਦੇ ਆਧਾਰ `ਤੇ ਕੋਈ ਸਿੱਖ ਦੂਸਰੇ ਸਿੱਖ ਨਾਲ
ਆਪਣੇ ਆਪ ਨੂੰ ਉੱਚਾ ਸਮਝਦਾ ਹੈ, ਗੁਰਦੁਆਰਿਆਂ ਵਿੱਚ ਅਖੌਤੀ ਅਛੂਤਾਂ ਦੀ ਲੰਗਰ ਛਕਾਉਣ ਵੇਲੇ ਵੱਖਰੀ
ਪੰਕਤ ਲਗਦੀ ਹੈ, ਬਿਨਾ ਕਿਸੇ ਸਮਾਜਕ ਅਤੇ ਇਨਸਾਨੀਅਤ ਦੀ ਸੇਵਾ ਨੂੰ ਮੁੱਖ ਰੱਖਿਆਂ ਪੁੰਨ ਕਰਮ ਕਰਨ
ਦੇ ਭ੍ਰਮ ਵਿੱਚ ਫਸਿਆ ਹੈ, ਵਕਾਰਾਂ ਵਿੱਚ ਗ੍ਰਸਤ ਕਿਸੇ ਅਖੌਤੀ ਮਹਾਂਪੁਰਸ਼ ਤੋਂ ਵਰ ਪ੍ਰਾਪਤ ਕਰਨ ਦੀ
ਲਾਲਸਾ ਜਾਂ ਸਰਾਪ ਦੇ ਡਰੋਂ ਉਸ ਵਿਰੁੱਧ ਮੂੰਹ ਖੋਲ੍ਹਣ ਤੋਂ ਡਰਦਾ ਹੈ, ਪਾਪ ਧੋਣ ਦੇ ਮਕਸਦ ਨਾਲ
ਤੀਰਥ ਇਸ਼ਨਾਨ ਕਰਦਾ ਹੈ ਜਾਂ ਧਾਰਮਕ ਕ੍ਰਮਕਾਂਡ ਕਰਦਾ ਹੈ ਰੱਬ ਦੀ ਰਜ਼ਾ ਮੰਨਣ ਦੀ ਥਾਂ ਜੋਤਸ਼, ਧਾਗੇ
ਤਵੀਤ, ਤਿਥ ਵਾਰ ਮਹੂਰਤ ਕਢਾਉਣ `ਚ ਵਿਸ਼ਵਾਸ਼ ਰੱਖਦਾ ਹੈ ਤਾਂ ਇਹ ਬ੍ਰਹਮਣ ਵਾਦ ਹੈ। ਗੁਰੂ ਸਾਹਿਬ ਜੀ
ਦੇ ਚਰਣਛੋਹ ਅਸਥਾਨ ਸਾਡੇ ਇਤਿਹਾਸਕ ਸਥਾਨ ਹਨ, ਇਤਿਹਾਸ ਨਾਲ ਜੁੜਨ ਲਈ ਹਰ ਸਿੱਖ ਨੇ ਇਨ੍ਹਾਂ
ਸਥਾਨਾਂ ਦੇ ਦਰਸ਼ਨ ਦੀਦਾਰੇ ਕਰਨ ਜਾਣਾ ਹੈ ਪਰ ਜਿਸ ਤਰ੍ਹਾਂ ਬੱਸਾਂ ਗੱਡੀਆਂ ਵਿੱਚ ਲਾਰੇ ਬੰਨ੍ਹ ਕੇ
ਤੀਰਥ ਯਾਤਰਾ ਦਾ ਸੰਕਲਪ ਮਨ ਵਿੱਚ ਰੱਖ ਕੇ ਜਾ ਰਹੇ ਹਨ ਅਤੇ ਉਥੋਂ ਦੇ ਸਰੋਵਰਾਂ ਵਿੱਚ ਇਸ਼ਨਾਨ ਕਰਨ,
ਦੇਗਾਂ ਕਰਾਉਣ, ਲੰਗਰ ਛਕਣ ਨੂੰ ਛੱਡ ਕੇ ਗੁਰਬਾਣੀ ਨਾਲ ਜੁੜਨ ਅਤੇ ਇਤਿਹਾਸ ਦੀ ਜਾਣਕਾਰੀ ਪ੍ਰਾਪਤ
ਕਰਨ ਦਾ ਕੋਈ ਯਤਨ ਨਹੀਂ ਕਰਦੇ ਤਾਂ ਇਹ ਬ੍ਰਹਮਣਵਾਦ ਹੈ। ਬਚਿੱਤਰਨਾਟਕ ਦੇ ਆਧਾਰ `ਤੇ ਗੁਰੂ ਗੋਬਿੰਦ
ਸਿੰਘ ਜੀ ਦੇ ਪਿਛਲੇ ਜਨਮ ਦੇ ਮਨੋਕਲਪਿਤ ਤਪ ਅਸਥਾਨ ਹੇਮਕੁੰਟ ਨੂੰ ਤੀਰਥ ਸਥਾਨ ਥਾਪ ਲੈਣਾ
ਬ੍ਰਹਮਣਵਾਦ ਹੈ। ਹਜ਼ੂਰ ਸਾਹਿਬ ਵਿਖੇ ਤੀਰਥ ਯਾਤਰੀਆਂ ਦੀ ਗਿਣਤੀ ਵਧਾਉਣ ਲਈ ਇਹ ਪ੍ਰਚਾਰ ਕਰਨਾ ਕਿ
ਗੁਰੂ ਗੋਬਿੰਦ ਸਿੰਘ ਜੀ ਉਥੇ ਸਿੱਖ ਨੂੰ ੬੦ ਸਾਲ ਦੀ ਉਮਰ ਤੱਕ ੳਡੀਕਦੇ ਹਨ, ਬ੍ਰਹਮਣਵਾਦ ਹੈ। ਜਿਸ
ਗੁਰੂ ਗੋਬਿੰਦ ਸਿੰਘ ਜੀ ਦੀ ਜੋਤਿ ਨੂੰ ਅਸੀਂ ਅਕਾਲ ਪੁਰਖ਼ ਵਿੱਚ ਲੀਨ ਹੋਈ ਸਮਝਦੇ ਹਾਂ ਕੀ ਉਹ ਸਿਰਫ
ਹਜੂਰ ਸਾਹਿਬ ਹੀ ਬੈਠੇ ਹਨ, ਸਾਡੇ ਪਾਸ ਹਾਜ਼ਰ ਨਾਜ਼ਰ ਨਹੀਂ ਹਨ, ‘ ਗੁਰੁ
ਮੇਰੈ ਸੰਗਿ ਸਦਾ ਹੈ ਨਾਲੇ।। ` (ਪੰਨਾ ੩੯੪)
ਇਨ੍ਹਾਂ `ਤੇ ਲਾਗੂ ਨਹੀਂ ਹੁੰਦਾ? ਬਿਨਾਂ ਸੁਣੇ ਸਮਝੇ ਆਖੰਡ ਪਾਠਾਂ ਦੀਆਂ ਲੜੀਆਂ ਚਲਾਉਣੀਆਂ, ਸੰਪਟ
ਪਾਠ ਕਰਵਾ ਕੇ ਫ਼ਲ ਦੀ ਇੱਛਾ ਰੱਖਣੀ ਇੱਕ ਕ੍ਰਮਕਾਂਡ ਤੇ ਬ੍ਰਹਮਣਵਾਦ ਹੈ। ਬ੍ਰਹਮਣਵਾਦ ਦੀ ਸਿਰਫ
ਇਥੋਂ ਤੱਕ ਹੀ ਲਕੀਰ ਨਹੀਂ, ਜੋ ਜੋ ਵੀ ਕੰਮ ਗੁਰਬਾਣੀ ਤੋਂ ਸਿਖਿਆ ਲੈਣ ਦੀ ਥਾਂ ਆਪਣੇ ਮਨ ਦੀਆਂ
ਕਾਮਨਾਵਾਂ ਪੂਰੀਆਂ ਕਰਨ ਲਈ ਕੀਤੇ ਜਾਂਦੇ ਹੋਣ ਭਾਵੇਂ ਉਹ ਬਿਨਾ ਸਮਝੇ ਵੀਚਾਰੇ ਗੁਰਬਾਣੀ ਦੇ ਗਿਣਤੀ
ਦੇ ਪਾਠ ਕਰਨੇ ਕੀਰਤਨ ਸਮਾਗਮ ਕਰਵਾਉਣੇ ਆਦਿ ਹੀ ਹੋਣ ਸਭ ਕਰਮਕਾਂਡ ਹੀ ਹਨ।
ਪਰ ਸਿੱਖ ਕੌਮ ਨੂੰ ਬ੍ਰਾਹਮਣਵਾਦ ਤੋਂ ਨਿਯਾਤ ਦਿਵਾਉਣ ਲਈ ਸੰਘਰਸ਼ੀਲ ਕੁੱਝ
ਵੀਰਾਂ ਵਲੋਂ ਬਿਨਾਂ ਸੋਚਿਆਂ ਵੀਚਾਰਿਆਂ ਹੀ ਹਰ ਕੰਮ ਨੂੰ ਬ੍ਰਾਹਮਵਾਦ ਦਾ ਨਾਮ ਦੇ ਕੇ ਰੱਦ ਕੀਤੇ
ਜਾਣ ਦਾ ਰੁਝਾਨ ਵੀ ਸ਼ਾਲਾਘਾਯੋਗ ਨਹੀਂ ਹੈ। ਜਿਸ ਤਰ੍ਹਾਂ ਕਿ ਇਹ ਕਹਿਣਾ ਕਿ ਗੁਰੂ ਗ੍ਰੰਥ ਸਾਹਿਬ ਜੀ
ਨੂੰ ਮੱਥਾ ਟੇਕਣਾ, ਗੁਰਬਾਣੀ ਦੇ ਗ੍ਰੰਥ ਨੂੰ ਗੁਰੂ ਦਾ ਸਥਾਨ ਦੇਣਾ, ਅਤੇ ਉਸ ਦੀ ਵਿਆਖਿਆ ਲਈ
ਗ੍ਰੰਥੀ ਨਿਯੁਕਤ ਕਰਨਾ ਤਾਂ ਸਦੀਆਂ ਤੋਂ ਚਲਿਆ ਆ ਰਿਹਾ ਬ੍ਰਹਮਣੀ ਕਰਮ ਹੀ ਹੋ ਸਕਦਾ ਹੈ।
(05/02/11)
ਜਸਵੰਤ ਸਿੰਘ ‘ਅਜੀਤ’
ਨਵੀਂ ਦਿੱਲੀ: {ਜਸਵੰਤ ਸਿੰਘ ‘ਅਜੀਤ’ } (05, ਫਰਵਰੀ, 2011):
ਦਿੱਲੀ ਹਾਈ ਕੋਰਟ ਦੇ ਸਾਬਕਾ ਜੱਜ, ਜਸਟਿਸ ਆਰ ਐਸ ਸੋਢੀ ਨੇ ਇਥੇ ਜਾਰੀ ਇੱਕ ਬਿਆਨ
ਵਿੱਚ ਦਿੱਲੀ ਪੁਲਿਸ ਵਲੋਂ ਦੋ-ਪਹੀਆ ਚਾਲਕ ਔਰਤਾਂ ਲਈ ਲੋਹ-ਟੋਪ ਪਹਿਨਣਾ ਲਾਜ਼ਮੀ ਕੀਤੇ ਜਾਣ ਦੇ
ਸਬੰਧ ਵਿੱਚ ਕੀਤੇ ਜਾ ਰਹੇ ਵਿਚਾਰ ਦਾ ਕੁੱਝ ਸਿੱਖ ਜਥੇਬੰਦੀਆਂ ਵਲੋਂ ਵਿਰੋਧ ਕੀਤੇ ਜਾਣ ਨੂੰ ਸਸਤੀ
ਸ਼ਹੁਰਤ ਹਾਸਲ ਕਰਨ ਦਾ ਇੱਕ ਢਕਵੰਜ ਕਰਾਰ ਦਿਤਾ ਹੈ। ਉਨ੍ਹਾਂ ਆਪਣੇ ਬਿਆਨ ਵਿੱਚ ਕਿਹਾ ਕਿ ਕੇਵਲ
ਦੋ-ਪਹੀਆ ਚਾਲਕ ਸਿੱਖ ਬੀਬੀਆਂ ਲਈ ਲੋਹ-ਟੋਪ ਪਹਿਨਣ ਦੀ ਛੋਟ ਨਿਸ਼ਚਿਤ ਕਰਨਾ ਆਸਾਨ ਨਹੀਂ। ਉਨ੍ਹਾਂ
ਇਸਦਾ ਕਾਰਣ ਇਹ ਦਸਿਆ ਕਿ ਸਿੱਖ ਬੀਬੀਆਂ ਦੀ ਕੋਈ ਅੱਡਰੀ ਪਛਾਣ ਨਹੀਂ ਹੈ, ਜਿਸਤੋਂ ਇਹ ਅਨੁਮਾਨ
ਲਾਇਆ ਜਾ ਸਕੇ ਕਿ ਇਹ ਬੀਬੀ ਸਿੱਖ ਹੈ ਜਾਂ ਗ਼ੈਰ-ਸਿੱਖ। ਉਨ੍ਹਾਂ ਕਿਹਾ ਕਿ ਅਜਿਹੀ ਛੋਟ ਦੀ ਮੰਗ ਕਰਨ
ਤੋਂ ਪਹਿਲਾਂ ਸਿੱਖ ਬੀਬੀ ਦੀ ਅੱਡਰੀ ਪਛਾਣ ਕਾਇਮ ਕਰਨੀ ਹੋਵੇਗੀ। ਕੇਵਲ ਕੜਾ ਹੀ ਸਿੱਖ ਬੀਬੀ ਦੀ
ਪਛਾਣ ਨਹੀਂ ਹੋ ਸਕਦੀ, ਕਿਉਂਕਿ ਅਜਕਲ ਗ਼ੈਰ-ਸਿੱਖਾਂ ਵਿੱਚ ਵੀ ਕੜਾ ਪਹਿਨਣ ਦਾ ਸਿਲਸਿਲਾ ਚਲ ਪਿਆ
ਹੋਇਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਲਈ ਸਿੱਖ ਵਜੋਂ ਪਛਾਣ ਕਰਨ ਲਈ, ਹਰ ਬੀਬੀ ਨੂੰ ਰੋਕਣਾ ਵੀ
ਸੰਭਵ ਨਹੀਂ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਲੋਹ-ਟੋਪ ਸੁਰਖਿਆ ਨੂੰ ਮੁਖ ਰਖ ਕੇ ਪਹਿਨਣਾ ਲਾਜ਼ਮੀ
ਕੀਤਾ ਗਿਆ ਹੈ। ਇਸ ਕਰਕੇ ਇਸ ਨੂੰ ਪਹਿਨਣ ਤੋਂ ਛੋਟ ਹਾਸਲ ਕਰਨ ਲਈ ਦੋ-ਪਹੀਆ ਚਾਲਕ ਸਿੱਖ ਬੀਬੀਆਂ
ਲਈ ਸੁਰਖਿਆ ਦਾ ਕੋਈ ਆਧਾਰ ਨਿਸ਼ਚਿਤ ਕਰਨਾ ਹੋਵੇਗਾ, ਜੋ ਸਿਰ ਤੇ ਦਸਤਾਰ ਦੇ ਰੂਪ ਵਿੱਚ ਕੇਸਕੀ ਸਜਾਣ
ਨਾਲ ਹੀ ਸੰਭਵ ਹੋ ਸਕੇਗਾ।
ਜਸਟਿਸ ਆਰ ਐਸ ਸੋਢੀ ਨੇ ਕਿਹਾ ਕਿ ਦੋ-ਪਹੀਆ ਚਾਲਕ ਸਿੱਖਾਂ ਨੂੰ ਲੋਹ-ਟੋਪ ਪਹਿਨਣ ਤੋਂ ਜੋ ਛੋਟ
ਮਿਲੀ ਹੋਈ ਹੈ, ਉਸਦੀ ਵੀ ਗ਼ਲਤ ਵਰਤੋਂ ਹੋ ਰਹੀ ਹੈ, ਜੋ ਕਿ ਸਿੱਖੀ ਲਈ ਘਾਤਕ ਹੋ ਸਕਦੀ ਹੈ। ਇਸ
ਪਾਸੇ ਕਿਸੇ ਵੀ ਸਿੱਖ ਸੰਸਥਾ ਦਾ ਧਿਆਨ ਨਹੀਂ ਜਾ ਰਿਹਾ। ਉਨ੍ਹਾਂ ਦਸਿਆ ਕਿ ਦੋ-ਪਹੀਆ ਚਾਲਕ ਸਿੱਖਾਂ
ਨੂੰ ਲੋਹ-ਟੋਪ ਪਹਿਨਣ ਦੀ ਛੋਟ ਇਸ ਆਧਾਰ ਦਿੱਤੀ ਗਈ ਹੋਈ ਹੈ ਕਿ ਉਨ੍ਹਾਂ ਦੀ ਪਗੜੀ ਲੋਹ-ਟੋਪ ਦੀ
ਲੋੜ ਨੂੰ ਪੂਰਿਆਂ ਕਰਦੀ ਹੈ, ਪਰ ਕੁੱਝ ਸਿੱਖ ਨੌਜਵਾਨ ਸਿਰ ਤੇ ਪਟਕਾ ਬੰਨ੍ਹ ਜਾਂ ਟੋਪੀ ਪਾ ਇਸ ਛੋਟ
ਦਾ ਨਾਜਾਇਜ਼ ਲਾਭ ਉਠਾ ਰਹੇ ਹਨ, ਜੋ ਕਿ ਕਾਨੂੰਨ ਦਾ ਹੀ ਉਲੰਘਣ ਨਹੀਂ, ਸਗੋਂ ਸਿੱਖੀ ਲਈ ਵੀ
ਨੁਕਸਾਨਦੇਹ ਹੈ। ਉਨ੍ਹਾਂ ਹੋਰ ਦਸਿਆ ਕਿ ਸਿੱਖ ਨੌਜਵਾਨਾਂ ਵਲੋਂ ਅਪਨਾਏ ਗਏ ਇਸ ਰਾਹ ਦਾ ਲਾਭ ਕੁੱਝ
ਗ਼ੈਰ-ਸਿੱਖ ਅਤੇ ਪਤਿਤ ਸਿੱਖ ਨੌਜਵਾਨ ਵੀ ਉਠਾ ਰਹੇ ਹਨ। ਉਹ ਥੋੜੀ ਦਾੜ੍ਹੀ ਵਧਾ ਲੈਂਦੇ ਹਨ ਤੇ ਸਿਰ
ਸਫਾ-ਚਟ ਪੁਰ ਟੋਪੀ ਪਾ ਜਾਂ ਪਟਕਾ ਬੰਨ੍ਹ ਸਿੱਖ ਹੋਣ ਦਾ ਭੁਲੇਖਾ ਪਾ, ਇਸ ਛੋਟ ਦਾ ਲਾਭ ਉਠਾਂਦੇ ਆਮ
ਵੇਖੇ ਜਾ ਸਕਦੇ ਹਨ। ਜਸਟਿਸ ਸੋਢੀ ਨੇ ਕਿਹਾ ਕਿ ਜੇ ਸਿੱਖੀ ਮਾਨਤਾਵਾਂ ਦੀ ਰਖਿਆ ਦੇ ਉਦੇਸ਼ ਨਾਲ
ਲੋਹ-ਟੋਪ ਪਹਿਨਣ ਦੀ ਛੋਟ ਹਾਸਲ ਕਰਨੀ ਹੈ ਤਾਂ ਪਹਿਲਾਂ ਸਿੱਖ ਬੀਬੀਆਂ ਦੀ ਅੱਡਰੀ ਪਛਾਣ ਕਾਇਮ ਕਰਨੀ
ਹੋਵੇਗੀ ਅਤੇ ਸਿੱਖ ਨੌਜਵਾਨਾਂ ਨੂੰ ਸਪਸ਼ਟ ਕਰਨਾ ਹੋਵੇਗਾ ਕਿ ਉਹ ਪੱਗੜੀ ਪਹਿਨ ਕੇ ਹੀ ਲੋਹ-ਟੋਪ
ਪਹਿਨਣ ਦੀ ਛੋਟ ਦਾ ਲਾਭ ਲੈ ਸਕਦੇ ਹਨ।
(04/02/11)
ਅਮਰ ਜੀਤ ਸਿੰਘ ਚੰਦੀ
ੴ
ਸਤਿ ਗੁਰ ਪ੍ਰਸਾਦਿ
ਫਰਵਰੀ ਮਹੀਨੇ ਦਾ ਵਿਸ਼ਾ
ਸਿੱਖ ਮਾਰਗ ਦੇ ਸੁਹਿਰਦ ਪਾਠਕਾਂ ਅਤੇ ਲੇਖਕਾਂ ਨੂੰ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਜੀਵਨ ਸਾਥਣ ਦੀ ਅਸਵਸਥਤਾ ਕਾਰਨ, ਪਿਛਲਾ ਇਕ-ਡੇਢ ਮਹੀਨਾ, ਪੰਥਿਕ ਮਸਲ੍ਹਿਆਂ ਬਾਰੇ ਲੋੜੀਂਦਾ ਸਮਾ
ਨਹੀਂ ਦੇ ਸਕਿਆ। ਜਿਸ ਦਾ ਅਫਸੋਸ ਹੈ।
ਜਨਵਰੀ ਮਹੀਨੇ ਦਾ ਵਿਸ਼ਾ “ਗੁਰੂ ਗ੍ਰੰਥ ਸਾਹਿਬ” ਸੀ, ਪਰ ਇਸ ਵਿਸ਼ੇ ਨਾਲ ਸਬੰਧਤ ਲੇਖ, ਸਵਾਲ, ਜਵਾਬ
ਜਾਂ ਟਿਪਣੀਆਂ ਬਹੁਤ ਜ਼ਿਆਦਾ ਹੀ ਘੱਟ ਵੇਖਣ ਵਿੱਚ ਆਈਆਂ। ਹੁਣ ਥੋੜ੍ਹਾ ਜਿਹਾ ਜਾਗਰੂਕ ਹੋ ਕੇ,
ਥੋੜ੍ਹੀ ਜਿਹੀ ਸੁਹਿਰਦਤਾ ਨਾਲ ਵਿਚਾਰ ਸ਼ੁਰੂ ਹੋ ਰਹੇ ਹਨ। ਮੇਰਾ ਵਿਚਾਰ ਹੈ ਕਿ ਪੰਥ ਦੇ ਸਭ ਤੋਂ
ਮਹੱਤਵ-ਪੂਰਨ ਵਿਸ਼ੇ “ਗੁਰੂ ਗਰੰਥ ਸਾਹਿਬ” ਨੂੰ ਬੰਦ ਕਰਨ ਦੀ ਥਾਂ, ਹੋਰ ਚਲਾਉਣਾ ਚਾਹੀਦਾ ਹੈ, ਇੱਕ
ਮਹੀਨਾ, ਦੋ ਮਹੀਨੇ ਜਾਂ ਇਸ ਤੋਂ ਵੀ ਵੱਧ। ਜੇ ਸਿੱਖ, ਗੁਰੂ ਗ੍ਰੰਥ ਸਾਹਿਬ ਬਾਰੇ, ਉਸ ਦੇ ਸਿਧਾਂਤ
ਬਾਰੇ, ਜਾਗਰੂਕ ਹੋ ਜਾਣ, ਤਾਂ ਆਉਣ ਵਾਲੇ ਵਿਸ਼ਿਆਂ ਨੂੰ ਹੱਲ ਕਰਨ ਵਿਚ , ਜ਼ਿਆਦਾ ਅੜਚਣਾ ਨਹੀਂ ਪੈਦਾ
ਹੋਣਗੀਆਂ।
ਇੱਕ ਕੰਮ ਹੋਰ ਵੀ ਕੀਤਾ ਜਾਣਾ ਜ਼ਰੂਰੀ ਹੈ ਕਿ, ਜੋ ਵਿਸ਼ਾ ਚਲਦਾ ਹੋਵੇ, ਉਸ ਬਾਰੇ ਕੁੱਝ ਨਿਰਣਾ ਹੋ
ਜਾਣਾ ਚਾਹੀਦਾ ਹੈ। ਇਸ ਬਾਰੇ ਚੰਗਾ ਤਾਂ ਇਹੀ ਹੈ ਕਿ ਆਪਣੇ ਆਪ ਨੂੰ ਉਸ ਵਿਸ਼ੇ ਬਾਰੇ ਸੁਚੇਤ ਸਮਝਣ
ਵਾਲੇ ਸਿੱਖ, ਆਪ ਹੀ ਪੇਸ਼ ਕਰਨ, ਕਿ ਅਸੀਂ, ਆਏ ਲੇਖਾਂ, ਸਵਾਲਾਂ, ਜਵਾਬਾਂ, ਟਿਪਣੀਆਂ ਬਾਰੇ, ਬਿਨਾ
ਕਿਸੇ ਲਗ-ਲਪੇਟ ਦੇ ਟਿਪਣੀ ਕਰਾਂਗੇ। ਜਿਸ ਨਾਲ ਹਰ ਪੱਖ ਤੇ ਵਿਚਾਰ ਹੋ ਸਕੇ ਅਤੇ ਪੰਥ ਵਿਚਲੇ
ਅਣਗੌਲੇ, ਹੀਰਿਆਂ ਵਰਗੇ ਬੁਧੀਵਾਨਾਂ ਦਾ ਲਾਹਾ ਵੀ ਪੰਥ ਨੂੰ ਮਿਲ ਸਕੇ। ਜੇ ਇਹ ਸੰਭਵ ਨਾ ਹੋ ਸਕੇ
ਤਾਂ ਆਪ ਹੀ ਚਾਰ-ਪੰਜ ਅਜਿਹੇ ਵਿਚਾਰ-ਵਾਨਾਂ ਨੂੰ ਬੇਨਤੀ ਕਰ ਕੇ, ਇਸ ਕੰਮ ਲਈ ਪਰੇਰਿਆ ਜਾਵੇ। ਚੁਣੇ
ਗਏ ਬੰਦੇ, ਮਹੀਨੇ ਦੀ ੨੫ ਤਾਰੀਖ ਤਕ ਦੇ ਲੇਖਾਂ ਤੇ ਅਧਾਰਿਤ, ੨੬ ਤਾਰੀਖ ਨੂੰ ਆਪਣੀ ਆਪਣੀ ਟਿਪਣੀ,
ਸਿੱਖ ਮਾਰਗ ਤੇ ਪਾ ਦੇਣ। ਚਾਰ ਦਿਨ ਲੇਖਕਾਂ ਅਤੇ ਪਾਠਕਾਂ ਵਲੋਂ ਉਨ੍ਹਾਂ ਟਿਪਣੀਆਂ ਬਾਰੇ ਪ੍ਰਤੀਕਰਮ
ਦਿੱਤਾ ਜਾਵੇ, ਜਿਸ ਦਾ ਨਿਰਣਾ, ਮਹੀਨੇ ਦੀ ਆਖਰੀ ਤਾਰੀਖ ਨੂੰ ਸਿੱਖ ਮਾਰਗ ਤੇ ਪਾ ਦਿੱਤਾ ਜਾਵੇ। ਜੇ
ਫਿਰ ਵੀ ਵਿਸ਼ਾ ਕਲੀਅਰ ਨਾ ਹੋਇਆ ਹੋਵੇ ਤਾਂ, ਵਿਸ਼ੇ ਨੂੰ ਇੱਕ ਮਹੀਨਾ ਹੋਰ ਚਲਾਉਣ ਵਿੱਚ ਕੋਈ ਹਰਜ
ਨਹੀਂ ਹੈ। ਇਹ ਜ਼ਰੂਰੀ ਹੈ ਕਿ ਜਿਸ ਵਿਸ਼ੇ ਬਾਰੇ ਵਿਚਾਰ ਕੀਤੀ ਜਾਵੇ, ਉਸ ਦਾ ਤੱਤ-ਸਾਰ ਜ਼ਰੂਰ ਪਾਠਕਾਂ
ਸਾਹਵੇਂ ਰੱਖਿਆ ਜਾਵੇ, ਤਾਂ ਹੀ ਵਿਸ਼ੇ ਸੁਲਝਣ ਦੀ ਸੰਭਾਵਨਾ ਹੋ ਸਕਦੀ ਹੈ।
ਅਮਰ ਜੀਤ ਸਿੰਘ ਚੰਦੀ
(04/02/11)
ਗੁਰਇੰਦਰ ਸਿੰਘ ਪਾਲ
ਅੰਧਾ ਆਗੂ ਜੇ ਥੀਐ -----
ਅੱਜ ਦੇ ਸਮਾਚਾਰ-ਪੱਤ੍ਰ ਵਿੱਚ ਇੱਕ ਅਜੀਬ ਤੇ ਹਾਸੋ-ਹੀਣਾ ਸਮਾਚਾਰ ਪੜ੍ਹ ਕੇ ਮਨ
ਝੰਜੋੜਿਆ ਗਿਆ। ਖ਼ਬਰ ਇਹ ਸੀ ਕਿ, “ਨੌਜਵਾਨਾਂ ਨੂੰ ਗੁਰਮਤਿ ਅਤੇ ਸਿੱਖੀ ਸਿਧਾਂਤਾਂ ਨਾਲ ਜੋੜਨ ਲਈ
ਗਤਕੇ ਨੂੰ ਪ੍ਰਚਾਰ ਸਾਧਨ ਵਜੋਂ ਵਰਤਿਆ ਜਾਵੇਗਾ। ਇਸ ਲਈ ਸ਼ਰੋਮਣੀ ਕਮੇਟੀ ਵੱਲੋਂ ਅਪ੍ਰੈਲ ਮਹੀਨੇ
ਆਨੰਦਪੁਰ ਸਾਹਿਬ ਵਿਖੇ ‘ਇੰਟਰਨੇਸ਼ਨਲ ਗਤਕਾ ਕੱਪ’, ਕਰਵਾਇਆ ਜਾਵੇਗਾ”। ਇਹ ਬਿਆਨ ਸ਼ਰੋਮਣੀ
ਗੁਰੂਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਦਾ ਹੈ। ਉਸ ਸ਼ਿਆਣੇ ਨੇ ਇਹ ਦੱਸਣ ਦੀ
ਖੇਚਲ ਨਹੀਂ ਕੀਤੀ ਕਿ ਗਤਕੇ ਦਾ ਗੁਰਮਤਿ-ਗਿਆਨ-ਪ੍ਰਾਪਤੀ ਨਾਲ ਕੀ ਸੰਬੰਧ ਹੈ? ਕੀ ਸਾਰੇ ਮਹਾਂਪੁਰਖ
ਗੱਤਕਾ ਖੇਡ ਕੇ ਪਰਮਾਰਥ ਦੇ ਰਾਹ ਤੁਰੇ ਸਨ? ਇਸ ਬਿਆਨ ਤੋਂ ਤਾਂ ਇਹੋ ਸਾਬਤ ਹੁੰਦਾ ਹੈ ਕਿ ਗੁਰਮਤਿ
ਦਾ ਸੱਭ ਤੋਂ ਵੱਡਾ ਠੇਕੇਦਾਰ ਮੱਕੜ ਗੁਰਮਤਿ ਵੱਲੋਂ ਪੂਰੀ ਤਰ੍ਹਾਂ ਦੀਵਾਲੀਆ ਹੈ। ਉਸ ਨੂੰ ਸੂਖਮ ਤੇ
ਸਥੂਲ ਵਿਚਲੇ ਭੇਦ ਦਾ ਉੱਕਾ ਹੀ ਨਹੀਂ ਪਤਾ। ਇਸੇ ਲਈ ਉਹ ਗਤਕੇ ਅਥਵਾ ਸਰੀਰਕ ਡੰਡ-ਬੈਠਕਾਂ ਨੂੰ
ਗੁਰਮਤਿ-ਗਿਆਨ ਦਾ ਮਾਧਿਅਮ ਦੱਸਦਾ ਹੈ ਅਤੇ ਆਪਣੀ ਇਸ ‘ਸਿਆਣਪ’ ਉੱਤੇ ਉਸ ਨੂੰ ਪੂਰਾ ਫ਼ਖ਼ਰ ਵੀ ਹੈ।
ਇਸ ਪ੍ਰਸੰਗ ਵਿੱਚ ਗੁਰੁ ਨਾਨਕ ਦੇਵ ਜੀ ਦਾ ਨਿਮਨ ਲਿਖਿਤ ਸ਼ਬਦ ਬੜਾ ਢੁੱਕਵਾਂ ਹੈ:-
“ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ॥
ਆਪਿ ਮੁਸੈ ਮਤਿ ਹੋਛੀਐ ਕਿਉ ਰਾਹੁ ਪਛਾਣੈ॥
ਕਿਉ ਰਾਹਿ ਜਾਵੈ ਮਹਲੁ ਪਾਵੈ ਅੰਧ ਕੀ ਮਤਿ ਅੰਧਲੀ॥
ਵਿਣੁ ਨਾਮ ਹਰਿ ਕੇ ਕਛੁ ਨ ਸੂਝੈ ਅੰਧੁ ਬੂਡੌ ਧੰਧਲੀ॥” ਸੂਹੀ ਛੰਤ ਮ: ੧
ਭਾਵ: ਮਾਇਆ-ਧੂੜ ਨਾਲ ਅੰਨ੍ਹਾ ਜੇ ਆਗੂ ਬਣ ਬੈਠੇ ਤਾਂ ਉਹ ਜੀਵਨ-ਯਾਤ੍ਰਾ ਦਾ ਸਹੀ
ਰਾਹ ਨਹੀਂ ਦੇਖ ਸਕਦਾ। ਅਜਿਹਾ ਆਗੂ ਆਪਣੀ ਹੋਛੀ ਅਕਲ ਦੇ ਮਗਰ ਲੱਗ ਕੇ ਆਪਣੀ ਅਣਮੋਲ ਜੀਵਨ-ਪੂੰਜੀ
ਲੁਟਾ ਰਿਹਾ ਹੁੰਦਾ ਹੈ। ਅਜਿਹੇ ਭਟਕੇ ਹੋਏ ਰਹਿਬਰਾਂ ਦੇ ਮਗਰ ਲੱਗਣ ਵਾਲਿਆਂ ਨੂੰ ਸਿੱਧਾ ਰਾਹ
ਕਿਵੇਂ ਲੱਭ ਸਕਦਾ ਹੈ? ਮਾਇਆ/ਵਿਕਾਰਾਂ ਵਿੱਚ ਅੰਨ੍ਹੇ ਆਗੂ ਦੀ ਮੱਤਿ ਵੀ ਅੰਨ੍ਹੀ ਹੁੰਦੀ ਹੈ।
ਨਾਮ-ਵਿਹੂਣਾ ਅਜਿਹਾ ਆਗੂ ਮਾਇਆ ਹੂੰਝਣ ਦੇ ਮਨਮੁੱਖੀ ਆਹਰ ਵਿੱਚ ਗ਼ਰਕਿਆ ਰਹਿੰਦਾ ਹੈ।
ਅਜਿਹੇ ਅਕਲ ਦੇ ਅੰਨ੍ਹੇ, ਭੇਖੀ ਤੇ ਕਰਮ-ਕਾਂਡਾਂ ਦੇ ਪੁਜਾਰੀ ਆਗੂਆਂ ਦੇ ਮਗਰ ਲੱਗ ਕੇ ਹਮਾਤੜ
ਗੁਰਮੱਤਿ-ਅਭਿਲਾਸ਼ੀਆਂ ਦਾ ਕੀ ਬਣੇਗਾ!
ਦੂਸਰਾ, ਮੱਕੜ ਦੀ ਪ੍ਰਧਾਨਗੀ ਹੇਠ ਸ਼ਰੋਮਣੀ ਕਮੇਟੀ ਕੋਲ ਕੌਮ ਦੇ ਉੱਜੜੇ ਪਰਿਵਾਰਾਂ ਨੂੰ ਰਾਹਤ ਦੇਣ
ਲਈ ਕੋਈ ਫ਼ੰਡ ਨਹੀਂ, ਪਰੰਤੂ ਗਤਕਾ ਕੱਪ ਆਦਿ ਲਈ ਕ੍ਰੋੜਾਂ ਖ਼ਰਚ ਕੀਤੇ ਜਾ ਸਕਦੇ ਹਨ! ! !
ਗੁਰਇੰਦਰ ਸਿੰਘ ਪਾਲ
(04/02/11)
ਚਰਨਜੀਤ ਸਿੰਘ ਬਰੈਂਮਪਟਨ
ਜਗਰਾਜ ਸਿੰਘ ਦੀਵਾਨਾ ਜੀ,
ਜਿਸ ਸੰਦਰਭ ਵਿੱਚ ਦਵਿੰਦਰ ਸਿੰਘ ਜੀ ਨੇ ਸਵਾਲ ਕੀਤਾ ਸੀ, ਉਸੇ ਸੰਦਰਭ ਵਿੱਚ ਮੈਂ ਜਵਾਬ ਦਿੱਤਾ ਸੀ।
ਨਾਮਦੇਵ ਜੀ ਆਪ ਵੀ ਹਿੰਦੁ ਸਨ ਅਤੇ ਫਰੀਦ ਜੀ ਨੂੰ ਛਡ ਕੇ ਸਾਰੇ ਹੀ ਭਗਤ ਹਿੰਦੁ ਸਨ। ਨਾਮਦੇਵ ਜੀ
ਦੇ ਸ਼ਬਦ ਹਨ:
ਹਿੰਦੂ ਅੰਨ੍ਹ੍ਹਾ ਤੁਰਕੂ ਕਾਣਾ ॥(874)
ਕੀ ਨਾਮਦੇਵ ਜੀ ਆਪਣੇ ਆਪ ਨੂੰ ਅਤੇ ਬਾਕੀ ਸਾਰੇ ਭਗਤਾਂ ਨੂੰ ਅੰਨ੍ਹਾ ਕਹਿ ਰਹੇ ਹਨ ਅਤੇ
ਫਰੀਦ ਜੀ ਨੂੰ ਕਾਣਾ?
ਕੀ ਸਾਰੇ ਹੀ ਹਿੰਦੁ ਅੰਨ੍ਹੇ ਹੋ ਗਏ ਅਤੇ ਸਾਰੇ ਮੁਸਲਮਾਨ ਕਾਣੇ?
ਮੇਰੇ ਜਵਾਬ ਦੀ ਅਖੀਰਲੀ ਪੰਕਤੀ ਪੜੋ:
ਇਹ ਵੀ ਕਿਹਾ ਜਾ ਸਕਦਾ ਹੈ ਕਿ ਸਮਾਂ ਪਾ ਕੇ ਕਿਸੇ ਵੀ ਮੱਤ ਦੇ ਅਗਿਆਨੀ ਜਾਂ ਲਾਲਚੀ ਕਿਸਮ ਦੇ
ਸ਼ਰਧਾਲੂ ਜਾਂ ਹੋਰ ਜਦੋਂ ਉਸ ਮੱਤ ਦੀ ਬਾਗਡੋਰ ਸੰਭਾਲ ਲੈਂਦੇ ਹਨ ਤਾਂ ਸਮਝੋ ਕਿ ਬ੍ਰਾਹਮਣਵਾਦ ਆ
ਗਿਆ।
ਪਹਿਲਾਂ ਜਦੋਂ ਮਹਾਰਾਜੇ ਜਲਵਾਫਰੋਸ਼ ਹੁੰਦੇ ਸਨ ਤਾਂ ਕਹਿਂਦੇ ਸਨ ਕਿ ਜਲੂਸ ਨਿਕਲਿਆ ਹੈ ਪਰ ਹੁਣ
ਜਦੋਂ ਕਿਸੇ ਦੀ ਚੰਗੀ ਤਰਾਂ ਬੇਇਜਤੀ ਹੋਵੇ ਤਾਂ ਕਹਿਂਦੇ ਹਨ ਕਿ ਫਲਾਣੇ ਬੰਦੇ ਦਾ ਜਲੂਸ ਨਿਕਲ ਗਿਆ।
ਅਸਲ ਲਫਜ ਪਾਤਸ਼ਾਹ ਸੀ ਪਰ ਰਾਜਿਆਂ ਦੀ ਕਰਤੂਤਾਂ ਕਰ ਕੇ ਨਾਮ ਬਾਦਸ਼ਾਹ ਹੋ ਗਿਆ। ਕਾਲਜਾਂ ਵਿੱਚ
ਪਾਲਿਟੀਕਸ ਨੂੰ “ਪਾਲਿਟਕਲ ਸਾਇਂਸ” ਕਰ ਕੇ ਪੜਾਇਆ ਜਾਂਦਾ ਹੈ। ਇਹ ਉਸ ਕਲਾ ਦਾ ਨਾਮ ਹੈ ਜਿਸ ਨਾਲ
ਸੱਪ ਵੀ ਮਰ ਜਾਏ ਅਤੇ ਸੋਟੀ ਵੀ ਨਾ ਟੁੱਟੇ। ਪਰ ਅੱਜ ਭਾਰਤ ਵਿੱਚ ਪਾਲਿਟੀਕਸ ਨੂੰ ਚੰਗਾ ਨਹੀਂ
ਸਮਝਿਆ ਜਾਂਦਾ ਕਿਉਂਕਿ ਭਾਰਤ ਵਿੱਚ ਪਾਲਿਟੀਸ਼ੀਅਨਸ ਨੂੰ ਪਾਲਿਟੀਕਸ ਕਰਨੀ ਨਹੀਂ ਆਈ। ਸੱਪ ਉਹਨਾਂ
ਤੋਂ ਮਰਿਆ ਨਹੀਂ ਪਰ ਸੋਟੀਆਂ ਬਹੁਤ ਟੁਟੀਆਂ। ਗੁਰਬਾਣੀ ਵਿੱਚ ਥਾਂ ਥਾਂ ਸਾਧ ਦੇ ਗੁਣ ਗਾਏ ਹਨ। ਪਰ
ਅੱਜ ਇਸ ਦਾ ਨਾਮ “ਸਾਧਲਾਣਾ” ਪੈ ਗਿਆ ਹੈ। ਬਸ ਇਸੇ ਤਰਾਂ ਬ੍ਰਾਹਮਣ ਨੇ ਬ੍ਰਾਹਮਣਵਾਦ ਨੂੰ ਜਣਮ
ਦਿੱਤਾ ਹੈ।
ਦਵਿੰਦਰ ਸਿੰਘ ਜੀ/ਬਲਦੇਵ ਸਿੰਘ ਫਿਰੋਜ਼ਪੁਰ ਜੀ
ਹਾਲੀਵੁਡ ਦੀ ਇੱਕ ਮੂਵੀ ਸੀ “ਦੀ ਯੂਸਯਲ ਸਸਪੈਕਟਸ”। ਇਸ ਵਿੱਚ ਵਿਲੇਨ ਸ਼ੈਤਾਨ ਦੀ ਸਭ ਤੋਂ ਵੱਡੀ
ਚਾਲ ਬਾਰੇ ਦੱਸਦਾ ਹੈ। ਏਹੀ ਬ੍ਰਾਹਮਣਵਾਦ ਦਾ ਸਭ ਤੋਂ ਵੱਡਾ ਹਥਿਆਰ ਹੈ।
“ਦੀ ਗਰੇਟੈਸਟ ਟਰਿਕ ਦੀ ਡੈਵਿਲ ਐਵਰ ਪਲੇਡ ਵਾਸ ਕਨਵਿੰਸਿੰਗ ਦੀ ਵਰੱਲਡ ਦੈਟ ਹੀ ਡਸ ਨਾਟ ਐਕਸਿਸਟ।”
ਚਰਨਜੀਤ ਸਿੰਘ
ਬਰੈਂਮਪਟਨ
(04/02/11)
ਤਰਲੋਚਨ ਸਿੰਘ ਦੁਪਾਲਪੁਰ/ਅਵਤਾਰ ਸਿੰਘ ਮਿਸ਼ਨਰੀ
ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ. ਐੱਸ. ਏ. ਵੱਲੋਂ ਜਨਵਰੀ 2011 ਵਿੱਚ ਧਰਮ ਪ੍ਰਚਾਰ ਸੇਵਾ
(ਤਰਲੋਚਨ ਸਿੰਘ ਦੁਪਾਲਪੁਰ) ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂਐੱਸਏ ਨਿਰੋਲ ਗੁਰਮਤਿ ਦਾ ਪ੍ਰਚਾਰ
ਵੱਖਰੇ-ਵੱਖਰੇ ਸਾਧਨਾਂ ਰਾਹੀਂ ਕਰ ਰਿਹਾ ਹੈ। ਗੁਰਬਾਣੀ ਦਾ ਪਾਠ, ਕੀਰਤਨ, ਕਥਾ, ਗੁਰਮਤਿ
ਲਿਟ੍ਰੇਚਰ-ਸੀਡੀਆਂ ਦੀ ਸਟਾਲ, ਫੇਸ ਬੁੱਕ, ਵੱਖ-ਵੱਖ ਵੈਬਸਾਈਟਾਂ ਅਤੇ ਅਖਬਾਰਾਂ ਪਰ ਧਾਰਮਕ
ਆਰਟੀਕਲਾਂ ਰਾਹੀਂ। ਜਨਵਰੀ 2011 ਵਿੱਚ ਬੇ-ਏਰੀਏ ਦੇ ਗੁਰਦੁਆਰੇ ਹੇਵਰਡ ਵਿਖੇ ਪਾਠ, ਕੀਰਤਨ ਅਤੇ
ਗੁਰਮਤਿ ਸਟਾਲ ਰਾਹੀਂ, ਗੁਰ ਉਪਦੇਸ਼ਾਂ ਦਾ ਪ੍ਰਚਾਰ ਕੀਤਾ ਗਿਆ। ਇਸ ਤੋਂ ਬਾਅਦ ਟਰੇਸੀ ਸ਼ਹਿਰ ਵਿਖੇ
ਗੁਰਮਤਿ ਦਾ ਸਟਾਲ ਲਾਇਆ ਅਤੇ ਬੇ-ਪੁਆਂਇੰਟ ਦੇ ਨਵੇਂ ਬਣੇ ਗੁਰਦੁਆਰੇ ਵਿੱਚ ਬੀਬੀ ਹਰਸਿਮਰਤ ਕੌਰ
ਅਤੇ ਮਾਤਾ ਮੋਤੀਆ ਕੌਰ ਨੇ ਅਖੰਡ ਪਾਠ ਦੀ ਸੇਵਾ ਕੀਤੀ। ਹਰਸਿਮਰਤ ਕੌਰ ਨੇ ਕੀਰਤਨ ਕਰਦੇ ਵਿਆਖਿਆ
ਕੀਤੀ ਕਿ ਪ੍ਰਮਾਤਮਾਂ ਸਰਬ ਨਿਵਾਸੀ ਹੈ, ਅਸੀਂ ਮਨੁੱਖੀ ਪਿਆਰ ਦੁਆਰਾ ਉਸ ਨੂੰ ਪਾ ਸਕਦੇ ਹਾਂ। ਇਹ
ਪ੍ਰੋਗ੍ਰਾਮ ਭਾਈ ਜੋਗਾ ਸਿੰਘ ਡਬਲਿਨ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਸਹਿਯੋਗ ਨਾਲ ਕੀਤਾ ਗਿਆ। ਭਾਈ
ਅਵਤਾਰ ਸਿੰਘ ਮਿਸ਼ਨਰੀ ਜਿੱਥੇ ਗਿਆਨ ਭਰਪੂਰ ਲੇਖ ਲਿਖਦੇ ਹਨ ਓਥੇ ਗਾਹੇ-ਬਾਗਾਹੇ ਰੇਡੀਓ ਹਮਸਫਰ ਅਤੇ
ਰੇਡੀਓ ਚੜ੍ਹਦੀ ਕਲਾ ਦੇ ਟਾਕਸ਼ੋਆਂ ਵਿੱਚ ਵੀ ਗੁਰੂ ਦੀ ਗੱਲ ਬੜੀ ਦ੍ਰਿੜਤਾ ਨਾਲ ਕਰਦੇ ਹਨ। ਗੁਰਮਤਿ
ਪਚਾਰ ਵਾਸਤੇ ਪ੍ਰੇਮੀ ਸੰਗਤਾਂ ਦਾਸਾਂ ਨੂੰ ਇਸ ਫੋਨ 5104325827 ਤੇ ਸੰਪਰਕ ਕਰ ਅਤੇ ਗੁਰਮੱਤੀ
ਵਿਦਵਾਨਾਂ ਦੇ ਲੇਖ ਆਪ ਜੀ
gurugranthparcharmissionusa.blogspot.com
ਤੇ ਵੀ ਪੜ੍ਹ ਸਕਦੇ ਹੋ। ਅਖਬਾਰਾਂ ਵਾਲੇ ਵੀਰ ਗੁਰਮਤਿ
ਪ੍ਰਚਾਰ ਦੀਆਂ ਖਬਰਾਂ ਅਤੇ ਲੇਖ ਛਾਪ ਕੇ ਵਡਮੁੱਲੀ ਸੇਵਾ ਕਰ ਰਹੇ ਹਨ, ਵਾਹਿਗੁਰੂ ਹੋਰ ਸਮਰੱਥਾ
ਬਖਸ਼ੇ।
(04/02/11)
ਤੱਤ ਗੁਰਮਤਿ ਪਰਿਵਾਰ
ਗੁਰਮਤਿ ਪ੍ਰਚਾਰ ਬਨਾਮ
ਗਿਆਨੀ ਹਰਿੰਦਰ ਸਿੰਘ ਜੀ ਅਲਵਰ
ਗਿਆਨੀ ਹਰਿੰਦਰ ਸਿੰਘ ਜੀ ਅਲਵਰ ਵਾਲੇ ਕੌਮ ਦੇ ਉਨ੍ਹਾਂ ਚੰਦ ਕੁ ਪ੍ਰਚਾਰਕਾਂ ਮੰਨੇ ਜਾਂਦੇ ਹਨ, ਜੋ
ਗੁਰਮਤਿ ਦਾ ਪ੍ਰਚਾਰ ਕਰਦੇ ਹਨ। ਪਰ ਸਿੱਖ ਸਮਾਜ ਵਿਚ ਪ੍ਰਵਾਣਿਤ ਹੋ ਚੁੱਕੀਆਂ ਕੁਝ ਗਲਤ ਗੱਲਾਂ
ਬਾਰੇ ਇਹ ਪ੍ਰਚਾਰਕ ‘ਦੁਬਿਧਾ’ ਵਿਚ ਹਨ। ਐਸਾ ਹੀ ਇਕ ਨੁਕਤਾ ਪੰਥਕ ਅਰਦਾਸ, ਨਿਤਨੇਮ ਦਾ
ਗਲਤੀ/ਸਾਜਿਸ਼ ਹੇਠ ਹਿੱਸਾ ਬਣ ਚੁੱਕੀਆਂ ਅਖੌਤੀ ਦਸਮ ਗ੍ਰੰਥ ਵਿਚਲੀਆਂ ਕੁਝ ਰਚਨਾਵਾਂ ਸਬੰਧੀ ਹੈ।
ਲਗਭਗ ਸਾਰੇ ਜਾਗਰੂਕ ਸਿੱਖ ਪ੍ਰਚਾਰਕ ‘ਦਸਮ ਗ੍ਰੰਥ’ ਨੂੰ ਰੱਦ ਕਰਦੇ ਹਨ। ਪਰ ‘ਪੰਥ ਪ੍ਰਵਾਣਿਤ’ ਹੋ
ਚੁੱਕੀਆਂ (ਗੁਰਮਤਿ ਵਿਰੋਧੀ) ਦਸਮ ਗ੍ਰੰਥੀ ਰਚਨਾਵਾਂ ਦੀ ਵਿਰੋਧਤਾ ਕੋਈ ਵਿਰਲਾ ਹੀ ਕਰ ਪਾਉਂਦਾ ਹੈ।
ਜ਼ਿਆਦਾਤਰ ਪ੍ਰਚਾਰਕ ‘ਰਹਿਤ ਮਰਿਯਾਦਾ’ ਦੇ ਗਲਤ ਨੁਕਤਿਆਂ ਦਾ ਵਿਰੋਧ ਕਰਨ ਦੀ ਹਿੰਮਤ ਹੀ ਨਹੀਂ ਜੁਟਾ
ਪਾਉਂਦੇ। ਐਸੀ ਦੁਬਿਧਾ ਇਕੱਲੇ ਗਿਆਨੀ ਹਰਿੰਦਰ ਸਿੰਘ ਜੀ ਦੀ ਨਹੀਂ ਹੈ, ਮਿਸ਼ਨਰੀ ਕਾਲਜਾਂ ਅਤੇ ਹੋਰ
ਜ਼ਿਆਦਾਤਰ ਪ੍ਰਚਾਰਕਾਂ ਦਾ ਵੀ ਇਹੀ ਹਾਲ ਹੈ।
ਤੱਤ ਗੁਰਮਤਿ ਪਰਿਵਾਰ ਅਨੇਕਾਂ ਵਾਰੀ ਬੇਨਤੀ ਕਰ ਚੁੱਕਾ ਹੈ ਕਿ ਜੇ ਮਿਸ਼ਨਰੀ ਕਾਲਜ ਜਾਂ ਹੋਰ ਜਾਗਰੂਕ
ਪ੍ਰਚਾਰਕ ਰਹਿਤ ਮਰਿਯਾਦਾ ਵਿਚਲੀ ਗੁਰਮਤਿ ਵਿਰੋਧੀ ਦਸਮ ਗ੍ਰੰਥੀ ਰਚਨਾਵਾਂ ਦੀ ਵਿਰੋਧਤਾ, ਕਿਸੇ
ਮਜਬੂਰੀ ਹੇਠ ਨਹੀਂ ਕਰ ਸਕਦੇ ਤਾਂ ਕੋਈ ਗੱਲ ਨਹੀਂ। ਪਰ ਘੱਟੋ-ਘੱਟ ਇਨ੍ਹਾਂ ਦੀ ਪ੍ਰੋੜਤਾ ਅਤੇ
ਹਿਮਾਇਤ ਤਾਂ ਨਾ ਕਰਨ। ਇਸ ਮਸਲੇ ’ਤੇ ਚੁੱਪੀ ਹੀ ਧਾਰ ਲੈਣ। ਅਫਸੋਸ ਉਦੋਂ ਹੁੰਦਾ ਹੈ, ਜਦੋਂ ਐਸੇ
ਵਿਦਵਾਨ ਇਨ੍ਹਾਂ ਦਸਮ ਗ੍ਰੰਥੀ ਰਚਨਾਵਾਂ ਪ੍ਰਤੀ ਆਪਣਾ ਹੇਜ (ਪਿਆਰ) ਵਿਖਾਉਂਦੇ ਹੋਏ, ਬੇਹੱਦ
ਕੱਚਘਰੜ ਅਤੇ ਬੇਤੁੱਕੀਆਂ ਦਲੀਲਾਂ ਦੇ ਸਹਾਰੇ ਇਨ੍ਹਾਂ ਦੀ ਖੁੱਲੀ ਪ੍ਰੋੜਤਾ ਕਰਦੇ ਹੋਏ, ਸੁਚੇਤ ਅਤੇ
ਸੁਹਿਰਦ ਵਿਦਵਾਨਾਂ ਨੂੰ ਭੰਡਣ ਲਗ ਪੈਂਦੇ ਹਨ। ਉਨ੍ਹਾਂ ਦੀ ਐਸੀ ਪਹੁੰਚ ਸੰਗਤਾਂ ਨੂੰ ਗੁੰਮਰਾਹ ਹੀ
ਕਰਦੀ ਹੈ।
ਗੱਲ ਚਲ ਰਹੀ ਸੀ ਹਰਿੰਦਰ ਸਿੰਘ ਅਲਵਰ ਵਾਲਿਆਂ ਦੀ। ਅਨੇਕਾਂ ਸੁਹਿਰਦ ਪੰਥਦਰਦੀ ਵਿਦਵਾਨਾਂ ਨੇ ਖੋਜ
ਕਰਕੇ ਇਹ ਦਰਸਾ ਦਿੱਤਾ ਹੈ ਕਿ ਅਖੌਤੀ ਦਸਮ ਗ੍ਰੰਥ ਦੀ ਕੋਈ ਵੀ ਰਚਨਾ ਦਸਮੇਸ਼ ਕ੍ਰਿਤ ਨਹੀਂ ਹੈ।
ਅਲਵਰ ਜੀ ਗੁਰਦੁਆਰਾ ਬੰਗਲਾ ਸਾਹਿਬ ਦਿਲੀ ਤੋਂ ਅਕਸਰ ਕਥਾ ਕਰਦੇ ਰਹਿੰਦੇ ਹਨ। ਜਿਸ ਦਾ ਸਿੱਧਾ
ਪ੍ਰਸਾਰਨ ‘ਚੜਦੀ ਕਲਾ’ ਟਾਈਮ ਟੀ.ਵੀ. ਤੋਂ ਕੀਤਾ ਜਾਂਦਾ ਹੈ। ਉਨ੍ਹਾਂ ਵੱਲੋਂ ਕੀਤੀ ਜਾਂਦੀ ਕਥਾ ਦਾ
ਮਿਆਰ ਕਈਂ ਵਾਰ ਕਾਫੀ ਅੱਛਾ ਹੁੰਦਾ ਹੈ, ਜਿਸ ਨਾਲ ਸੰਗਤਾਂ ਵਿਚ ਜਾਗ੍ਰਿਤੀ ਵੀ ਆਉਂਦੀ ਹੈ। ਪਰ
ਗਲਤੀ ਨਾਲ ਪੰਥ ਪ੍ਰਵਾਣਿਤ ਹੋ ਚੁੱਕੀਆਂ ‘ਦਸਮ ਗ੍ਰੰਥੀ’ ਰਚਨਾਵਾਂ ਪ੍ਰਤੀ ਇਨ੍ਹਾਂ ਦਾ ਪਿਆਰ ਪਤਾ
ਨਹੀਂ ਕਿਉਂ ਖਤਮ ਨਹੀਂ ਹੋ ਰਿਹਾ ? ਇਹ ਖੁਲੇਆਮ ਇਨ੍ਹਾਂ ਦਾ ਪ੍ਰਚਾਰ ਅਤੇ ਪ੍ਰੋੜਤਾ ਕਰਦੇ ਰਹਿੰਦੇ
ਹਨ। ਆਓ, ਕੁਝ ਮਿਸਾਲਾਂ ਰਾਹੀਂ ਵਿਚਾਰ ਕਰੀਏ।
(1) ਕਾਫੀ ਸਮਾਂ ਪਹਿਲਾਂ ਦੀ ਘਟਨਾ ਹੈ ਕਿ ਕੋਈ ਸ਼ਰਾਰਤੀ ਅਨਸਰ/ਕਮਜ਼ੋਰ ਬੁਧੀ ਬੰਦਾ ‘ਦਰਬਾਰ ਸਾਹਿਬ’
ਵਿਚਲੇ ਪੀੜ੍ਹੇ (ਜਿਸ ਉੱਪਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ) ’ਤੇ ਚੜ੍ਹ ਗਿਆ ਸੀ।
ਉਨ੍ਹਾਂ ਦਿਨਾਂ ਵਿਚ ਟਾਈਮ ਟੀ.ਵੀ. ਤੋਂ ਕਥਾ ਕਰਦੇ ਹੋਏ, ਗਿਆਨੀ ਹਰਿੰਦਰ ਸਿੰਘ ਜੀ ਅਲਵਰ ਨੇ ਇਸ
ਨੂੰ ਬੇਅਦਬੀ ਦੀ ਵੱਡੀ ਘਟਨਾ ਦਸਦੇ ਹੋਏ, ਪਸ਼ਚਾਤਾਪ ਕਰਨ ਲਈ ਸੰਗਤਾਂ ਨੂੰ ‘ਚੌਪਈ ਸਾਹਿਬ ਜੀ’ ਦੇ
ਪਾਠ ਕਿਹਾ। ਕੀ ਇਹ ਨਿਰੋਲ ਬ੍ਰਾਹਮਣਵਾਦ ਨਹੀਂ ਹੈ ? ‘ਤ੍ਰਿਆ ਚਰਿਤ੍ਰ’ ਦਾ ਹੀ ਅੰਗ ‘ਬੇਨਤੀ ਚੌਪਈ’
ਪ੍ਰਤੀ ਬੇਲੋੜਾ ਹੇਜ ਕਿਉਂ ?
ਇਕ ਵਾਰ ਫਿਰ ਟਾਈਮ ਟੀ.ਵੀ. ਤੋਂ ਕਥਾ ਕਰਦੇ ਹੋਏ, ਗਿਆਨੀ ਜੀ ਨੇ ‘ਬੇਨਤੀ ਚੌਪਈ’ ਅਤੇ ‘ਜਾਪ’ ਨੂੰ
ਦਸਮੇਸ਼ ਕ੍ਰਿਤ ਐਲਾਨਦੇ ਹੋਏ, ਇਸ ਦੇ ਹਵਾਲੇ ਦਿੱਤੇ। ‘ਤੱਤ ਗੁਰਮਤਿ ਪਰਿਵਾਰ’ ਨੇ ਫੋਨ ਰਾਹੀਂ
ਗਿਆਨੀ ਜੀ ਨੂੰ ‘ਦਸਮ ਗ੍ਰੰਥੀ’ ਰਚਨਾਵਾਂ ਦੀ ਪ੍ਰੋੜਤਾ ਨਾ ਕਰਨ ਦੀ ਬੇਨਤੀ ਕੀਤੀ। ਫੋਨ ’ਤੇ
ਉਨ੍ਹਾਂ ਵੱਲੋਂ ਦਿੱਤਾ ਗਿਆ ਹੁੰਗਾਰਾ ਵੀ ਬੇਰੁੱਖਾ ਜਿਹਾ ਸੀ, ਪਰ ਅਸੀਂ ਨਜ਼ਰਅੰਦਾਜ਼ ਕਰ ਦਿੱਤਾ
ਕਿਉਂਕਿ ਸਾਡਾ ਮਕਸਦ ਸਿਰਫ ਸੁਚੇਤ ਕਰਨ ਤੋਂ ਸੀ।
(2) ਉਸ ਤੋਂ ਕੁਝ ਦਿਨਾਂ ਬਾਅਦ ਤਾਂ ਹੱਦ ਹੀ ਕਰ ਦਿੱਤੀ। ਉਨ੍ਹਾਂ ਨੇ ਸ਼ਰੇਆਮ ‘ਭਗੁਉਤੀ’ ਦੇ ਅਰਥ
‘ਅਕਾਲ ਪੁਰਖ’ ਕਰਦੇ ਹੋਏ, ‘ਪ੍ਰਿਥਮ ਭਗੌਤੀ’ ਵਾਲੇ ਬੰਦ ਦੀ ਪ੍ਰੋੜਤਾ ਅਤੇ ਹਿਮਾਇਤ ਕੀਤੀ। ਇਸ ਤੋਂ
ਵੀ ਅੱਗੇ ਜਾਂਦੇ ਹੋਏ, ‘ਪ੍ਰਿਥਮ ਭਗੌਤੀ’ ਨੂੰ ਬ੍ਰਾਹਮਣੀ ਰਚਨਾ ਦੱਸਣ ਵਾਲੇ ਜਾਗਰੂਕ ਵਿਦਵਾਨਾਂ
ਨੂੰ ਵੀ ਉਨ੍ਹਾਂ ਨੇ ਭੰਡਿਆ। ਪਰ ‘ਪ੍ਰਿਥਮ ਭਗੌਤੀ’ ਦੇ ਹੱਕ ਵਿਚ ਉਨ੍ਹਾਂ ਵੱਲੋਂ ਦਿੱਤੀਆਂ ਦਲੀਲਾ
ਬਹੁਤ ਹੀ ਕੱਚੀਆਂ ਅਤੇ ਗੈਰ ਸਿਧਾਂਤਕ ਸਨ, ਜੋ ਇਸ ਤਰ੍ਹਾਂ ਹਨ:
(1) ਕਿਉਂਕਿ ‘ਭਗਉਤੀ’ ਲਫਜ਼ ਸਿੱਖ ਸਮਾਜ ਵਿਚ ਪ੍ਰਵਾਣਿਤ ਹੋ ਚੁੱਕਿਆ ਹੈ, ਇਸ ਲਈ ਇਸ ਦੇ ਅਰਥ ਅਸੀਂ
ਆਪਣੇ ਅਨੁਸਾਰ ‘ਅਕਾਲ ਪੁਰਖ’ ਕਰਨੇ ਹਨ ਨਾ ਕਿ ਬ੍ਰਾਹਮਣੀ ਮੱਤ ਅਨੁਸਾਰ ‘ਦੇਵੀ’।
(2) ਗੁਰਬਾਣੀ ਵਿਚ ‘ਰਾਮ’ ਅਤੇ ਐਸੇ ਹੋਰ ਅਨੇਕਾਂ ਲਫਜ਼ ਰੱਬ ਲਈ ਵਰਤੇ ਗਏ ਹਨ, ਜੋ ਹਿੰਦੂ ਅਵਤਾਰਾਂ
ਲਈ ਵਰਤੇ ਮਿਲਦੇ ਹਨ। ‘ਭਗਉਤੀ’ ਵਾਂਗੂ ਕੋਈ ਇਹ ਵੀ ਇਤਰਾਜ਼ ਕਰ ਸਕਦਾ ਹੈ ਕਿ ਇਸ ਰਾਮ ਦਾ ਮਤਲਬ
ਦਸ਼ਰਥ ਪੁੱਤਰ ‘ਰਾਮ’ ਹੀ ਹੈ, ਜਿਸ ਨੂੰ ਬ੍ਰਾਹਮਣੀ ਮੱਤ ਰੱਬ ਕਰਕੇ ਪ੍ਰਚਾਰਦਾ ਹੈ।
ਆਓ, ਇਨ੍ਹਾਂ ਦੋਨਾਂ ਦਲੀਲਾ ਬਾਰੇ ਵਿਚਾਰ ਕਰੀਏ:
(1) ਪਹਿਲੀ ਦਲੀਲ ਹੈ “ਕਿਉਂਕਿ ‘ਭਗਉਤੀ’ ਲਫਜ਼ ਪ੍ਰਵਾਨਿਤ ਹੋ ਚੁੱਕਿਆ ਹੈ, ਇਸ ਲਈ ਅਸੀਂ ਇਸ ਦੇ
ਅਰਥ ‘ਅਕਾਲ ਪੁਰਖ’ ਕਰਨੇ ਹਨ”।
ਸਭ ਤੋਂ ਵੱਡੀ ਗੱਲ ਇਹ ਹੈ ਕਿ ‘ਪ੍ਰਿਥਮ ਭਗਉਤੀ’ ਵਾਲਾ ਬੰਦ ਕਿਥੋਂ ਲਿਆ ਗਿਆ ਹੈ ? ਇਹ ਬੰਦ ਅਖੌਤੀ
ਦਸਮ ਗ੍ਰੰਥ ਵਿਚਲੀ ‘ਦੇਵੀ ਭਗੌਤੀ’ ਦੀ ਉਸਤਤਿ ਕਰਦੀ ਇਕ ਰਚਨਾ ‘ਚੰਡੀ ਚਰਿਤ੍ਰ’ ਵਿਚੋਂ ਲਿਆ ਗਿਆ
ਹੈ। ਜੇ ਉੱਥੇ ‘ਭਗੌਤੀ’ ਦਾ ਅਰਥ ਦੇਵੀ ਚੰਡੀ, ਦੁਰਗਾ ਹੈ ਤਾਂ ‘ਪੰਥਕ ਅਰਦਾਸ’ ਵਿਚ ਸ਼ਾਮਿਲ ਕਰਨ
ਨਾਲ ਇਹ ‘ਅਕਾਲ ਪੁਰਖ’ ਕਿਵੇਂ ਹੋ ਗਈ ? ਦੂਜੀ ਗੱਲ, ਜੇ ਸਿੱਖ ਸਮਾਜ ਵਿਚ ਕਾਫੀ ਸਮੇਂ ਤੋਂ
ਪ੍ਰਚਲਿਤ ਹੋਣ ਕਾਰਨ ਹੀ ‘ਭਗੌਤੀ’ ਦੇ ਅਰਥ ‘ਅਕਾਲ ਪੁਰਖ’ ਕਰਕੇ ਪ੍ਰਮਾਣਿਤ ਹੋ ਜਾਂਦੀ ਹੈ ਤਾਂ ਇਸੇ
ਤਰ੍ਹਾਂ ਬ੍ਰਾਹਮਣੀ ਪ੍ਰਭਾਵ ਹੇਠ ‘ਦਰਬਾਰ ਸਾਹਿਬ’ ਅਤੇ ਹੋਰ ਗੁਰਦੁਆਰਿਆਂ ਵਿਚ ‘ਦੇਵੀ ਦੇਵਤਿਆਂ ਦੀ
ਪੂਜਾ ਵੀ ਇਕ ਸਮੇਂ ਪ੍ਰਚਲਿਤ ਹੋ ਗਈ ਸੀ। ਸਿੱਖ ਸਮਾਜ ਵਿਚ ਬੇਦੀ ਦੇ ਫੇਰੇ ਲੈ ਕੇ ਵਿਆਹ ਹੋਣੇ
ਪ੍ਰਚਲਿਤ ਹੋ ਗਏ ਸਨ। ਫੇਰ ਇਹ ਕੁਰੀਤੀਆਂ ਕਿਉਂ ਰੁੱਕਵਾ ਦਿੱਤੀਆਂ ਗਈਆਂ ? ਕੀ ਇਨ੍ਹਾਂ ਨੂੰ ਵੀ
ਪ੍ਰਮਾਣਿਕ (ਗੁਰਮਤਿ ਅਨੁਸਾਰੀ) ਮੰਨ ਲੈਣਾ ਚਾਹੀਦਾ ਸੀ ?
(2) ਦੂਜੀ ਦਲੀਲ ਅਨੁਸਾਰ “ਗੁਰਬਾਣੀ ਵਿਚ ਵਰਤੇ ‘ਰਾਮ’ ਲਫਜ਼ ਦਾ ਹਵਾਲਾ ਦੇ ਕੇ ਕੱਲ ਨੂੰ ਕੋਈ
ਕਹੇਗਾ ਕਿ ਇਹ ਤਾਂ ਬ੍ਰਾਹਮਣੀ ਮੱਤ ਵਾਲੇ ਰਾਮ ਦੀ ਉਸਤਤਿ ਹੈ”।
ਇਹ ਦਲੀਲ ਜਾਣਬੂਝ ਕੇ ਸਰੋਤਿਆਂ ਨੂੰ ਗੁੰਮਰਾਹ ਕਰਨ ਵਾਲੀ ਹੈ। ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਵਿਚ
ਉਸ ਸਮੇਂ ਰੱਬ ਲਈ ਪ੍ਰਚਲਿਤ ਲਗਭਗ ਸਾਰੇ ਲਫਜ਼ (ਰਾਮ, ਮੋਹਨ, ਬੀਠਲ, ਪਰਵਦਿਗਾਰ, ਮਧੁਸੂਧਨ, ਗੋਪਾਲ
ਆਦਿ) ਵਰਤੇ ਗਏ ਹਨ ਪਰ ‘ਭਗੌਤੀ’ ਕਿਉਂ ਨਹੀਂ ਵਰਤਿਆ ਗਿਆ ? ਅਸਲ ਵਿਚ ਨਾਨਕ ਸਰੂਪ ਰੱਬ ਨੂੰ ਇਕ
‘ਪੁਰਖ’ ਵਜੋਂ ਮੰਨਦੇ ਸਨ, ਬਾਕੀ ਸਭ ਪ੍ਰਾਣੀਆਂ ਨੂੰ ਉਸ ਦੀਆਂ ‘ਜੀਵ ਇਸਤਰੀਆਂ’। ਇਸ ਕਰਕੇ ‘ਸ਼ਬਦ
ਗੁਰੂ ਗ੍ਰੰਥ ਸਾਹਿਬ ਜੀ’ ਵਿਚ ਰੱਬ ਲਈ ਵਰਤਿਆ ਜਾਂਦਾ ਕੋਈ ਵੀ ਲਫਜ਼ ‘ਇਸਤਰੀ ਵਾਚਕ’ ਨਹੀਂ ਹੈ। ਫੇਰ
ਗੁਰਮਤਿ ਅਨੁਸਾਰ ‘ਭਗੌਤੀ’ ਦੇ ਅਰਥ ‘ਅਕਾਲ ਪੁਰਖ’ ਕਿਵੇਂ ਹੋ ਗਏ ?
ਇਸੇ ਤਰ੍ਹਾਂ ਇਕ ਹੋਰ ਵਿਆਖਿਆਕਾਰ, ਕੀਰਤਨੀਏ ‘ਪ੍ਰਿਥਮ ਭਗੌਤੀ’ ਬੰਦ ਨੂੰ ਪ੍ਰਮਾਣਿਕ ਦਸਦੇ ਹੋਏ,
ਅਰਥ ਕਰਦੇ ਹਨ ਕਿ ‘ਭਗਉਤੀ’ ਦਾ ਅਰਥ ਹੈ, ਜੋ ਭਗਵੰਤ ਨਾਲ ਜੁੜਿਆ ਹੋਇਆ ਹੈ। ਇੱਥੇ ਉਨ੍ਹਾਂ ਨਾਵਾਂ
(ਨਾਨਕ ਸਰੂਪਾਂ ਦੇ) ਦੀ ਸੂਚੀ ਹੈ, ਜੋ ਰੱਬ ਨਾਲ ਜੁੜੇ ਹੋਏ ਸਨ। ਨਿਤਨੇਮ ਵਿਚ ਦਰਜ ਹੋਣ ਕਾਰਨ
‘ਭਗੌਤੀ’ ਨੂੰ ਪ੍ਰਮਾਣਿਕ ਦੱਸਣ ਵਾਲੇ ਸਾਰੇ (ਸੰਪਰਦਾਈ ਜਾਂ ਮਿਸ਼ਨਰੀ ਪ੍ਰਚਾਰਕ) ਇਸ ਦੇ ਅਰਥ
ਅਲੱਗ-ਅਲੱਗ ਪ੍ਰਚਾਰ ਰਹੇ ਹਨ। ਕੋਈ ਇਸ ਨੂੰ ‘ਤਲਵਾਰ’ ਕਹਿ ਰਿਹਾ ਹੈ, ਕੋਈ ‘ਸ਼ਕਤੀ’ ਦਸ ਰਿਹਾ ਹੈ,
ਕੋਈ ਰੱਬ ਨਾਲ ਜੁੜਿਆ ਦੱਸ ਰਿਹਾ ਹੈ ਅਤੇ ਕੋਈ ‘ਅਕਾਲ ਪੁਰਖ’ ਦੱਸ ਰਿਹਾ ਹੈ। ਪਰ ਇਸ ਨੂੰ ਗੁਰਮਤਿ
ਵਿਰੁਧ ਦੱਸ ਕੇ ਰੱਦ ਕਰਨ ਵਾਲੇ ਸਾਰੇ ਇਸ ਦੇ ਅਰਥ ਇਕੋ (ਦੇਵੀ ਦਰਗਾ) ਹੀ ਕਰਦੇ ਹਨ। ਇਹੀ ਸਪਸ਼ਟ
ਕਰਦਾ ਹੈ ਕਿ ਕਿਹੜੀ ਧਿਰ ਸੱਚੀ ਹੈ।
‘ਤੱਤ ਗੁਰਮਤਿ ਪਰਿਵਾਰ’ ਇਕ ਵਾਰ ਗਿਆਨੀ ਹਰਿੰਦਰ ਸਿੰਘ ਜੀ ਅਲਵਰ ਸਮੇਤ ਸਾਰੇ ਜਾਗਰੂਕ ਮੰਨੇ ਜਾਂਦੇ
ਪ੍ਰਚਾਰਕਾਂ/ਸੰਸਥਾਵਾਂ ਨੂੰ ਬੇਨਤੀ ਰੂਪੀ ਸਲਾਹ ਦੇਂਦਾ ਹੈ ਕਿ ਜੇ ਤੁਸੀਂ ‘ਰਹਿਤ ਮਰਿਯਾਦਾ’ ਦੀ
ਮਜਬੂਰੀ ਕਾਰਨ ਅਖੌਤੀ ਦਸਮ ਗ੍ਰੰਥ ਦੇ ਕਿਸੇ ਅੰਸ਼ (ਨਿਤਨੇਮ, ਅਰਦਾਸ, ਖੰਡੇ ਦੀ ਪਾਹੁਲ ਵਾਲੀਆਂ
ਰਚਨਾਵਾਂ) ਨੂੰ ਫਿਲਹਾਲ ਰੱਦ ਨਹੀਂ ਕਰ ਸਕਦੇ ਤਾਂ ਇਹ ਗੱਲ ਕਿਸੇ ਹੱਦ ਤੱਕ ਹਜ਼ਮ ਕੀਤੀ ਜਾ ਸਕਦੀ
ਹੈ। ਪਰ ਆਪ ਜੀ ਲਈ ਜ਼ਰੂਰੀ ਹੈ ਕਿ ਇਸ ਮਸਲੇ ’ਤੇ ਚੁੱਪੀ ਧਾਰਨ ਕਰ ਲੈਵੋ। ਕਿਰਪਾ ਕਰਕੇ ਕੱਚੀਆਂ
ਅਤੇ ਬੇਤੁੱਕੀਆਂ ਦਲੀਲਾਂ ਨਾਲ ਇਨ੍ਹਾਂ ਨੂੰ ਗੁਰਮਤਿ ਅਨੁਸਾਰੀ ਸਾਬਿਤ ਕਰਨ ਦੀ ਨਾਕਾਮ ਕੋਸ਼ਿਸ਼ ਕਰਕੇ
ਆਪਣੀ ਸਥਿਤੀ ਨੂੰ ਹਾਸੋਹੀਣਾ ਬਣਾ ਕੇ ਦੋਹਰੀ ਨੀਤੀ ਨਾ ਅਪਨਾਉ। ਇਸ ਕਦਮ (ਪਹੁੰਚ) ਨਾਲ ਤੁਸੀਂ
ਨਾਨਕ ਫਲਸਫੇ ਦੀ ਜੜ੍ਹ ਪੁੱਟਣ ਦੀ ਕੋਸ਼ਿਸ਼ ਕਰਨ ਦੇ ਭਾਗੀਦਾਰ ਨਾ ਬਣੋ। ‘ਤੱਤ ਗੁਰਮਤਿ ਪਰਿਵਾਰ’
ਸ਼ੁਰੂ ਤੋਂ ਹੀ ਵੱਖ-ਵੱਖ ਜਾਗਰੂਕ ਧਿਰਾਂ ਅਤੇ ਐਸੇ ਹੋਰ ਪ੍ਰਚਾਰਕਾਂ ਨੂੰ ਵੱਖ-ਵੱਖ ਲੇਖਾਂ/ਬਿਆਨਾਂ
ਰਾਹੀਂ ਇਹ ਬੇਨਤੀ ਕਰਦਾ ਰਿਹਾ ਹੈ। ਗਿਆਨੀ ਅਲਵਰ ਜੀ ਨੂੰ ਸੰਬੋਧਿਤ ਕਰਕੇ ਲਿਖੇ ਇਸ ਪੱਤਰ ਰਾਹੀਂ
ਇਕ ਵਾਰ ਉਹੀ ਬੇਨਤੀ ਦੁਹਰਾਅ ਰਹੇ ਹਾਂ, ਜੇ ਇਸ ਤੋਂ ਬਾਅਦ ਵੀ ਕਿਸੇ ਜਾਗਰੂਕ (ਮੰਨੀ ਜਾਂਦੀ) ਧਿਰ
ਵੱਲੋਂ ਇਨ੍ਹਾਂ ਅਖੌਤੀ ਦਸਮ ਗ੍ਰੰਥੀ ਰਚਨਾਵਾਂ ਨੂੰ ਖਿੱਚ-ਧੂਹ ਕਰਕੇ ਗੁਰਮਤਿ ਅਨੁਸਾਰੀ ਸਾਬਿਤ ਕਰਨ
ਦੀ ਗੈਰ-ਸਿਧਾਂਤਕ, ਬੇਲੋੜੀ, ਗੁਰਮਤਿ ਵਿਰੋਧੀ, ਨਾਪਾਕ ਕੋਸ਼ਿਸ ਕੀਤੀ ਗਈ ਤਾਂ ਇਹ ਉਸ ਧਿਰ ਦੀ
ਇਮਾਨਦਾਰੀ, ਨਿਸ਼ਕਾਮਤਾ, ਸੁਹਿਰਦਤਾ ਤੇ ਪ੍ਰਸ਼ਨ ਚਿੰਨ ਹੋਵੇਗਾ।
ਆਸ ਹੈ ਕਿ ਸਾਰੀਆਂ ਜਾਗਰੂਕ ਧਿਰਾਂ ‘ਪੁਨਰਜਾਗਰਨ ਲਹਿਰ’ ਦੀ ਮਜ਼ਬੂਤੀ ਦੇ ਮਕਸਦ ਨੂੰ ਸਾਹਮਣੇ ਰੱਖ
ਕੇ ਸਾਡੀ ਇਹ ਬੇਨਤੀ ਪ੍ਰਵਾਨ ਕਰ ਲੈਣਗੀਆਂ।
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
(03/02/11)
ਬਲਦੇਵ ਸਿੰਘ ਫਿਰੋਜ਼ਪੁਰ
ੴਸਤਿਨਾਮ
ਸਾਰੇ ਪਾਠਕ ਤੇ ਲਿਖਾਰੀ ਵੀਰਾਂ ਨੂੰ ਗੁਰੂ ਫਤਿਹ ਬੁਲਾਈ ਪ੍ਰਵਾਨ ਹੋਵੇ ਜੀ।
ਸਰਦਾਰ ਚਰਨਜੀਤ ਸਿੰਘ ਜੀ ਬਰੈਂਪਟਨ ਜੀ।
ਵੀਰ ਜੀ! ਸੱਭ ਦੀ ਆਪਣੀਂ ਆਪਣੀਂ ਸੋਚ ਹੈ, ਆਪਣੇਂ ਅਪਣੇਂ ਸੁਭਾਅ ਹਨ, ਆਪਣਾਂ ਆਪਣਾਂ
ਨਜ਼ਰੀਆਂ ਹੈ, ਆਪਣਾਂ ਆਪਣਾਂ ਗਿਆਨ ਹੈ, ਗਿਆਨ ਦੇ ਆਪਣੇਂ ਆਪਣੇਂ ਪੈਮਾਨੇਂ ਹਨ, ਜਿਸ ਦੇ ਆਧਾਰ ਤੇ
ਅਸੀਂ, ਆਪਣੀਂ ਇੱਕ ਪੱਕੀ ਕਸਵੱਟੀ ਬਨਾ ਚੁਕੇ ਹਾਂ, ਅਤੇ ਆਪਣੀਂ ਬਨਾਈ ਹੋਈ ਕਸਵੱਟੀ ਤੇ ਅਸੀਂ
ਦੂਸਰਿਆਂ (ਸੱਭ ਨੂੰ) ਨੂੰ ਪਰਖਦੇ ਹਾਂ, ਆਪਣੀਂ ਕਸਵੱਟੀ ਅਨੂੰਸਾਰ ਹੀ ਅਸੀਂ ਦੂਸਰਿਆਂ ਬਾਰੇ, ਸਹੀ
ਅਤੇ ਗਲਤ ਦਾ ਫੈਸਲਾ ਸੁਨਾਉਂਦੇ ਹਾਂ। ਹੋਰ ਤਾਂ ਹੋਰ ਆਪਣੀਂ ਕਸਵੱਟੀ ਅਨੂੰਸਾਰ ਹੀ ਗੁਰੂ ਦੀ ਬਾਣੀਂ
ਨੂੰ ਵੀ ਪਰਖਦੇ ਹਾਂ, ਅਤੇ ਗੁਰਬਾਣੀਂ ਨੂੰ ਆਪਣੀਂ ਸੋਚ ਅਨੂੰਸਾਰ ਚੁਣ ਕੇ (ਜੋ ਆਪਣੇਂ ਪੈਮਾਨੇਂ
ਵਿੱਚ ਫਿੱਟ ਬੈਠਦੀ ਹੋਵੇ) ਗੁਰਬਾਣੀਂ ਦੇ ਪਰਮਾਣ ਦੇ ਕੇ, ਆਪਣੇਂ ਆਪ ਨੂੰ ਸਹੀ ਅਤੇ ਦੂਸਰਿਆਂ ਨੂੰ
ਗਲਤ ਸਾਬਤ ਕਰਦੇ ਹਾਂ। ਜਿਹੜੀ ਬਾਣੀਂ ਸਾਡੇ ਪੈਮਾਨੇ ਵਿੱਚ ਫਿੱਟ ਨਹੀਂ ਬੈਠਦੀ, ਅਸੀਂ ਕਦੇ ਉਸ ਦੀ
ਵਿਚਾਰ ਹੀ ਨਹੀਂ ਕਰਦੇ, ਉਸ ਬਾਣੀਂ ਨੂੰ ਅਸੀਂ ਛੂੰਹਦੇ ਵੀ ਨਹੀਂ। ਇਹੀ ਕਾਰਨ ਹੈ ਕੇ ਕਿਸੇ ਦੇ ਵੀ
ਵਿਚਾਰ ਕਿਸੇ ਨਾਲ ਨਹੀਂ ਮਿਲਦੇ, ਕਿਉਂ ਕੇ ਸਾਂਚੇ ਵਖਰੇ ਵੱਖਰੇ ਹਨ। ਸਾਡੇ ਆਪਣੇਂ ਵਿਚਾਰ ਤਾਂ ਕੀ
ਮਿਲਣੇਂ ਹਨ, ਅਸੀਂ ਤਾਂ ਬਾਣੀਂ ਦੀ ਵਿਚਾਰ ਵੀ ਨਹੀਂ ਮਿਲਣ ਦੇਂਦੇ। ਬਾਣੀਂ ਤਾਂ ਇੱਕ ਹੈ, ਪਰ ਅਸੀਂ
ਆਪਣੇਂ ਆਪਣੇਂ ਮਤਲਬ ਦੀ ਵੰਡ ਲਈ ਹੋਈ ਹੈ। ਸੋ ਵੀਰ ਜੀ ਇਸ ਤਰਾਂ ਦੀ ਵਿਚਾਰ ਗੁਰਬਾਣੀਂ ਦੀ ਨਹੀਂ
ਹੋ ਸੱਕਦੀ, ਇਹ ਤਾਂ ਮੁਕਾਬਲਾ ਹੈ ਸਾਡੇ ਪੈਮਾਨੇਂ, ਸਾਡੇ ਸਾਂਚੇ, ਅਤੇ ਸਾਡੀਆਂ ਕਸਵੱਟੀਆਂ ਦਾ।
ਅਸੀਂ ਖੁਦ ਨੂੰ ਗੁਰਮਤਿ ਦੇ ਸਾਂਚੇ ਵਿੱਚ ਢਾਲਣਾਂ ਸੀ, ਪਰ ਅਸੀਂ ਗੁਰਮਤਿ ਨੂੰ ਆਪਣੇਂ ਸਾਂਚੇ ਵਿੱਚ
ਢਾਲਣਾਂ ਚਾਹੁੰਦੇ ਹਾਂ। ਮੇਰੀ ਤਾਂ ਇਹੋ ਬੇਨਤੀ ਹੈ ਗੁਰੂ ਸਾਡੀਆਂ ਗਲਤੀਆਂ ਨੂੰ ਮਾਫ ਕਰੇ, ਸਾਨੂੰ
ਸੱਭ ਨੂੰ ਸੁਮੱਤ ਬੁੱਧ ਬਖਸ਼ੇ, ਗੁਰੂ ਸਾਡੇ ਮਹੌਲ ਨੂੰ ਹੋਰ ਵੀ ਠੀਕ ਕਰੇ। ਅਤੇ ਸਰਦਾਰ ਮੱਖਣ ਸਿੰਘ
ਜੀ ਦੀ ਇਸ ਨਿਸ਼ਕਾਮ ਸੇਵਾ ਨੂੰ ਮਿੱਠਾ ਫਲ ਲਾਵੇ।
ਹੋਰ ਵੀਰ ਜੀ, ਵੀਰ ਦਵਿੰਦਰ ਸਿੰਘ ਜੀ ਦਾ ਜੋ ਸਵਾਲ ਬ੍ਰਾਹਮਣਵਾਦ ਬਾਰੇ ਸੀ, ਮੇਰੇ ਵਿਚਾਰ ਵਿੱਚ ਇਸ
ਦਾ ਸੰਖੇਪ ਜਿਹਾ ਇੱਕ ਉੱਤਰ ਇਹ ਵੀ ਹੋ ਸੱਕਦਾ ਹੈ, ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀਂ ਤੋਂ
ਇੱਕ ਅੱਖਰ ਵੀ ਪਾਸੇ ਹੋਣਾਂ, ਸਾਰਾ ਹੀ ਬ੍ਰਾਹਮਣਵਾਦ ਹੈ। ਭਾਵ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰ
ਸਾਰਾ ਹੀ ਬ੍ਰਾਹਮਣਵਾਦ ਹੈ। ਮੈਨੂੰ ਤੁਹਾਡੀ ਇਹ ਉਧਾਰਨ ਬਹੁਤ ਸਹੀ ਲੱਗੀ ਹੈ, “ਬ੍ਰਾਹਮਣਵਾਦ ਦਾ
ਸ਼ੁਰੂ ਤੋਂ ਹੀ ਇਕੋ ਹੀ ਤਰੀਕਾ ਰਿਹਾ ਹੈ। ਜਿਸ ਨੂੰ ਵੀ ਖਤਮ ਕਰਨਾ ਹੋਵੇ, ਉਸੇ ਦਾ ਰੂਪ ਧਾਰ ਲਵੋ”।
ਤੁਹਾਡੀ ਇਸ ਗੱਲ ਦਾ ਇੱਕ ਹੋਰ ਵੀ ਬਹੁਤ ਹੀ ਡੂੰਗਾ ਅਰਥ ਨਿਕਲਦਾ ਹੈ।
ਦਾਸ ਬਲਦੇਵ ਸਿੰਘ ਫਿਰੋਜ਼ਪੁਰ
(03/02/11)
ਬਲਬੀਰ ਸਿੰਘ
ਸਤਿ
ਸ੍ਰੀ ਅਕਾਲ,
ਵੀਚਾਰ ਚਰਚਾ ਲਈ ‘ਸਿਖ ਕੀ ਹੈ` ਇੱਕ ਉਪਯੁਕਤ ਵਿਸ਼ਾ ਹੈ।
ਸਾਚੇ ਗੁਰੂ ਨੇ ਸਭ ਲਈ ਸਿੱਖਿਆ ਦਾ ਸੁਝਾ ਦਿੱਤਾ ਹੈ। ਬਹੁਤੇਰੇ ਸਿਖ
(learning)
ਤੋਂ ਤਾਂ ਵਾਂਝ ਹਨ ਪਰ ਖੁਦ ਨੂੰ ਸਿੱਖ ਸਮਝ ਰਹੇ ਹਨ।
ਵਾਹਿਗੁਰੂ ਜੀ ਕਾ ਬਲਬੀਰ ਸਿੰਘ
(03/02/11)
ਜਗਰਾਜ ਸਿੰਘ ਦੀਵਾਨਾ
ਜਗਰਾਜ ਸਿੰਘ ਦੀਵਾਨਾ
ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫ਼ਤਿਹ ॥
ਚਰਨਜੀਤ ਸਿੰਘ ਬਰੈਂਮਪਟਨ
ਵੀਰ ਜੀ ਤੁਸੀ ਲਿਖਿਆ ਹੈ ਕਿ ਬ੍ਰਾਹਮਣ ਕੋਲ ਮਤ ਹੈ ਹੀ ਨਹੀਂ। ਸਿਰਫ ਵਾਦ ਹੀ
ਹੈ।ਦੂਸਰਾ ਆਪ ਜੀ ਨੇ ਲਿਖਿਆਂ ਹੈ ਕਿ ਗੁਰੂ ਨਾਨਕ ਦੇ ਵੇਲੇ ਇਹ ਪੂਰੀ ਤਰਾਂ ਵਾਦ ਹੋ ਚੁਕੀ ਸੀ।
ਕ੍ਰਿਪਾ ਕਰਕੇ ਆਪ ਜੀ ਦੱਸਣ ਦੀ ਖੇਚਲ ਕਰੋਗੇ ਕਿ ਜੇਕਰ ਬ੍ਰਾਹਮਣ ਕੋਲ ਮਤ ਹੈ ਹੀ ਨਹੀਂ ਸੀ ਤਾਂ
ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ੭ ਬ੍ਰਹਨਣ ਭਗਤਾਂ, ੧੧ ਭੱਟਾ
ਦੀ ਬਾਣੀ ਕਿਉ ਦਰਜ ਕੀਤੀ? ਫਿਰ ਆਪ ਜੀ ਮੁਤਾਬਕ ਤਾਂ ਉਹ ਭਗਤ ਅਤੇ ਭੱਟ ਮੱਤ ਹੀਣ ਹਨ।। ਇਸ ਕਰਕੇ
ਆਪ ਜੀ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਬਾਣੀ ਬਾਰੇ ਜਾਣਕਾਰੀ ਬਹੁਤ ਹੀ ਅਧੂਰੀ ਲੱਗਦੀ
ਹੈ। ਪਰ ਹੈਰਾਨੀ ਦੀ ਗੱਲ ਹੈ ਕਿ ਆਪ ਜੀ ਦੀ ਇਤਹਾਸ ਪ੍ਰਤੀ ਜਾਣਕਰੀ ਇਸ ਤੋ ਵੀ ਤੁਸ ਹੈ, ਨਹੀ ਤਾਂ
ਆਪ ਜੀ ਇਹ ਗੱਲ ਲਿਖਣ ਤੋ ਪਹਿਲਾ ਕਿ ਬ੍ਰਾਹਮਣ ਕੋਲ ਮਤ ਹੈ ਹੀ ਨਹੀਂ, ਸਿੱਖ ਇਤਹਾਸ ਦੇ ਮਹਾਨ ਸਹੀਦ
ਭਾਈ ਮਤੀ ਦਾਸ, ਭਾਈ ਸਤੀ ਦਾਸ ਜੀ, ਬਾਰੇ ਜਰੂਰ ਸੋਚਦੇ ਕਿਉਕਿ ਉਹ ਵੀ ਬ੍ਰਾਹਮਣ ਸਨ। ਵੀਰ ਜੀ ਸਾਡੇ
ਗੁਰੂ ਸਾਹਿਬਾਨ ਨੇ ਕਿਸੇ ਵੀ ਮਤ ਜਾਂ ਧਰਮ ਨੂੰ ਮਾੜਾ ਨਹੀ ਕਿਹਾ ਬਲਕਿ ਉਸ ਵਿੱਚ ਆਈ ਗਿਰਾਵਟ ਨੂੰ
ਗਲਤ ਕਿਹਾ ਹੈ। ਇਸ ਕਰਕੇ ਹੀ ਗੁਰੂ ਸਾਹਿਬ ਨੂੰ ਸੋਝੀਵਾਨ ਹਿੰਦੂ ਅਤੇ ਮੁਸਲਮਾਨ ਦੋਵੇ ਹੀ ਪਿਆਰ
ਕਰਦੇ ਸਨ। ਵੀਰ ਜੀ ਗੁਰੂ ਸਾਹਿਬ ਦਾ ਉਪਦੇਸ ਵਿਸਵ-ਵਿਆਪੀ ਹੈ, ਇਸ ਲਈ ਗੁਰੂ ਸਾਹਿਬ ਜੀ ਦੇ ਉਪਦੇਸ
ਅੱਗੇ ਕੋਈ ਹੱਦ-ਬੰਦੀ ਨਹੀ ਕਰਨੀ ਚਾਹੀਦੀ। ਕੋਈ ਵੀ ਕੌਮ ਪੂਰੀ ਦੀ ਪੂਰੀ ਮਾੜੀ ਨਹੀ ਹੁੰਦੀ ਤੇ ਨਾ
ਹੀ ਕੋਈ ਕੌਮ ਪੂਰੀ ਦੀ ਪੂਰੀ ਚੰਗੀ ਹੁੰਦੀ ਹੈ ਤੇ ਹਰ ਕੌਮ ਵਿੱਚ ਚੰਗੇ-ਮਾੜੇ ਦੋਵੇਂ ਕਿਸਮ ਦੇ
ਵਿਆਕਤੀ ਹੁੰਦੇ ਹਨ। ਸਾਡੇ ਗੁਰੂ ਸਾਹਿਬ ਦਾ ਰਸਤਾ ਪਿਆਰ ਦਾ ਹੈ, ਨਫਰਤ ਦਾ ਨਹੀ।
ਕੀ ਆਪ ਜੀ ਇਹ ਦੱਸਣ ਦੀ ਖੇਚਲ ਕਰੋਗੇ ਕਿ ਅੱਜ ਸਿੱਖ ਕੌਮ ਕੋਲ ਗੁਰਮਤਿ ਅਤੇ ਵਾਦ ਵਿੱਚੋ ਕਿਹੜਾ
ਜਿਆਦਾ ਹੈ?
ਦੂਸਰਾ ਆਪ ਜੀ ਇਹ ਵੀ ਦੱਸਣ ਦੀ ਖੇਚਲ ਕਰੋ ਕਿ ਜੇਕਰ ਸਿੱਖ ਕੌਮ ਵਿੱਚ ਵਾਦ ਹੈ ਤਾਂ ਉਸ ਵਿੱਚ
ਬ੍ਰਹਮਣ ਦਾ ਜਿਆਦਾ ਕਸੂਰ ਹੈ ਜਾਂ ਸਾਡੀ ਆਪਨੀ ਹਾਊਮੈ ਦਾ ਹੈ?
ਜਗਰਾਜ
ਸਿੰਘ ਦੀਵਾਨਾ
"ਸਚ ਕੀ ਬੇਲਾ"
(03/02/11)
ਸੰਦੀਪ ਸਿੰਘ
ਚਾਲੀ ਬੱਚਿਆਂ ਨੇ ਕੇਸ ਰੱਖਣ ਦਾ ਪ੍ਰਣ ਕੀਤਾ
ਖਾਲੜਾ (ਸੰਦੀਪ ਸਿੰਘ) ਬੱਚਿਆਂ ਨੂੰ ਬਚਪਨ ਚ ਹੀ ਗੁਰਬਾਣੀ ਇਤਿਹਾਸ ਤੇ ਧਰਮ ਦੀ
ਜਾਣਕਾਰੀ ਦਿੱਤਿਆਂ ਉਹਨਾਂ ਅੰਦਰ ਚੰਗੇ ਗੁਣ ਆ ਜਾਂਦੇ ਹਨ ਤੇ ਉਹ ਆਉਣ ਵਾਲੇ ਸਮੇਂ ਚ ਮਾਤਾ ਪਿਤਾ
ਦਾ ਨਾਮ ਰੋਸ਼ਨ ਕਰਦੇ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਇਥੋਂ ਥੋੜੀ ਦੂਰ ਪੈਂਦੇ ਪਿੰਡ ਚੱਕ ਸਕੰਦਰ
ਵਿਖੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਗੁਰਮਤਿ ਪਰਚਾਰ ਕੇਂਦਰ ਮਾਲੂਵਾਲ ਵੱਲੋਂ ਰੱਖੇ ਗਏ ਗੁਰਮਤਿ
ਸਮਾਗਮ ਤੇ ਇਨਾਮ ਵੰਡ ਸਮਾਰੋਹ ਦੌਰਾਨ ਗਿਆਨੀ ਸੰਦੀਪ ਸਿੰਘ ਖਾਲੜਾ ਨੇ ਸੰਗਤਾਂ ਨੂੰ ਸੰਬੋਧਨ
ਕਰਦਿਆਂ ਕੀਤਾ। ਇਸ ਸਮੇਂ (੪੦) ਚਾਲੀ ਬੱਚਿਆਂ ਨੇ ਕੇਸ ਰੱਖਣ ਦਾ ਪ੍ਰਣ ਕੀਤਾ ਜਿਸ ਦੌਰਾਨ ਕੇਂਦਰ
ਦੇ ਪ੍ਰਚਾਰਕ ਭਾਈ ਜਤਿੰਦਰ ਸਿੰਘ ਮਾਹਣੇ ਜੋ ਕਿ ਹਰ ਹਫਤੇ ਪਿੰਡ ਚ ਗੁਰਮਤਿ ਕਲਾਸਾਂ ਲਗਾਉਂਦੇ ਹਨ
ਅਤੇ ਸਿੱਖ ਮਿਸ਼ਨਰੀ ਕਾਲਜ ਸਰਕਲ ਭਿੱਖੀਵਿੰਡ ਦੇ ਇੰਚਾਰਜ ਸ੍ਰ: ਭਗਵਾਨ ਸਿੰਘ ਨੇ ਕੇਸ ਰੱਖਣ ਵਾਲੇ
ਬੱਚਿਆਂ ਨੂੰ ਵਿਸ਼ੇਸ਼ ਮੂਮੈਂਟੋ ਤੇ ਸਕੂਲ ਦੀ ਵਰਦੀ ਨਾਲ ਬੰਨਣ ਵਾਲੇ ਪਟਕੇ ਦੇ ਕੇ ਸਨਮਾਨਿਤ ਕੀਤਾ।
ਇਹ ਸਮਾਗਮ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਰੱਖਿਆ ਗਿਆ ਸੀ।
ਸੰਪਰਕ ਨੰਬਰ:-੯੮੫੫੩੪੧੬੧੬
(02/02/11)
ਮਨਜੀਤ ਸਿੰਘ ਖ਼ਾਲਸਾ ਮੋਹਾਲੀ
ਅਗਲੇ
ਮਹੀਨੇ ਦੀ ਵੀਚਾਰ ਚਰਚਾ ਜਾਗਰੂਕ ਸਿੱਖਾਂ ਦੀ ਏਕਤਾ ਸਬੰਧੀ ਹੋਣੀ ਚਾਹੀਦੀ ਹੈ
ਮੁਖ ਸੰਪਾਦਕ ਸ: ਮੱਖਣ ਸਿੰਘ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ
ਫ਼ਤਹਿ
ਮੌਜੂਦਾ ਦੌਰ ਵਿੱਚ ਜਾਗਰੂਕ ਸਿਖਾਂ ਦੀ ਏਕਤਾ ਸਮੇਂ ਦੀ ਮੁਖ ਲੋੜ ਹੈ। ਮੈਂ
ਕਿਰਪਾਲ ਸਿੰਘ ਬਠਿੰਡਾ ਦੇ ਇਸ ਸੁਝਾਉ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਕਿ ਅਗਲੇ ਮਹੀਨੇ ਦੀ ਵੀਚਾਰ
ਚਰਚਾ ਦਾ ਵਿਸ਼ਾ ਹੋਣਾ ਚਾਹੀਦਾ ਹੈ:-
ਸਿੱਖ ਧਰਮ ਵਿੱਚ ਵਧ ਰਹੇ ਬਿਪ੍ਰਵਾਦ ਤੇ ਪੁਜਾਰੀਵਾਦ ਵਿਰੁੱਧ ਸੰਘਰਸ਼ ਕਰਨ
ਲਈ ਜਾਗਰੂਕ ਸਿੱਖਾਂ ਦੀ ਏਕਤਾ ਦਾ ਅਧਾਰ ਕਿਵੇਂ ਤਿਆਰ ਕੀਤਾ ਜਾਵੇ ਅਤੇ ਇਸ ਦੀ ਅਗਵਾਈ ਲਈ ਸਭ ਤੋਂ
ਵੱਧ ਵਿਸ਼ਵਾਸ਼ ਯੋਗ ਸਖ਼ਸ਼ੀਅਤ ਕਿਹੜੀ ਹੋ ਸਕਦੀ ਹੈ?
ਮੈਂ ਕਿਰਪਾਲ ਸਿੰਘ ਦੇ ਉੱਦਮ ਤੇ ਸਿੱਖ ਮਾਰਗ ਅਤੇ ਇੰਡੀਆ ਅਵੇਰਨੈੱਸ ਦੇ
ਮੁੱਖ ਸੰਪਾਦਕਾਂ ਵਲੋਂ ਉਸ ਨੂੰ ਦਿੱਤੇ ਗਏ ਸਹਿਯੋਗ ਦੀ ਸ਼ਲਾਘਾ ਕਰਦਾ ਹਾਂ ਜਿਨ੍ਹਾਂ ਨੇ ਪਾਠਕਾਂ
ਨੂੰ ਇਸ ਗੱਲ ਦਾ ਅਹਿਸਾਸ ਕਰਵਾ ਦਿੱਤਾ ਹੈ ਕਿ ਜਾਗਰੂਕ ਸਿੱਖਾਂ ਦੀ ਏਕਤਾ ਹੋਣ ਵਿੱਚ ਮੁੱਖ ਤੌਰ
`ਤੇ ਜਿੰਮੇਵਾਰ ਕਿਹੜੀ ਧਿਰ ਹੈ। ਇਹ ਸਮਝ ਨਹੀਂ ਆ ਰਹੀ ਕਿ ਜੇ ਸਪੋਕਸਮੈਨ ਦੇ ਉਨ੍ਹਾਂ ਸਮਰਥਕਾਂ
ਨੂੰ ਜਾਗਰੂਕ ਕਿਹਾ ਜਾਵੇ ਜਿਹੜੇ ੧੦ ਗੁਰੂ ਸਾਹਿਬਾਨ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਪੂਰਨ ਤੌਰ `ਤੇ
ਸਮਰੱਥ ਗੁਰੂ ਮੰਨਣ ਸਬੰਧੀ ਹੀ ਆਜ਼ਾਦਾਨਾ ਤੌਰ `ਤੇ ਆਪਣੀ ਨਿਜੀ ਰਾਇ ਨਹੀਂ ਦੇ ਸਕਦੇ ਤਾਂ ਗੁਲਾਮ
ਬ੍ਰਿਤੀ ਦੇ ਅੰਨ੍ਹੇ ਸ਼ਰਧਾਲੂ ਕਿਹੋ ਜਿਹੇ ਹੋਣਗੇ। ਗੁਰਿੰਦਰ ਸਿੰਘ ਕੋਟਕਪੂਰਾ ਨੂੰ ਜਦ ਫ਼ੋਨ `ਤੇ
ਪੁਛਿਆ ਗਿਆ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ
‘ਪੂਰੇ ਕਾ ਕੀਆ ਸਭ ਕਿਛੁ ਪੂਰਾ ਘਟਿ
ਵਧਿ ਕਿਛੁ ਨਾਹੀ।। `
ਦੇ ਮਹਾਂਵਾਕ ਅਨੁਸਰ ਪੂਰਨ ਗੁਰੂ ਕਹਿਣ ਵਿੱਚ ਤੁਹਾਨੂੰ ਕੀ
ਔਕੜ ਆਉਂਦੀ ਹੈ ਤਾਂ ਉਨ੍ਹਾਂ ਕਿਹਾ ਕਿ ਉਹ ਤਾਂ ਬਾਣੀ ਨੂੰ ਹੀ ਗੁਰੂ ਮੰਨ ਰਹੇ ਹਨ। ਪਰ ਦੱਸਿਆ ਗਿਆ
ਕਿ ਤੁਹਾਡਾ ਸੰਪਾਦਕ ਤਾਂ ਲਿਖ ਹਟਿਆ ਹੈ ਕਿ ਉਹ ਸ਼ਬਦ ਜਿਸ ਨੂੰ ਗੁਰੂ ਨਾਨਕ ਨੇ ਗੁਰੂ ਅਖਿਆ ਸੀ ਉਹ
ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਹੀ ਨਹੀਂ ਹੈ। ਬਾਕੀ ਗੁਰੂਆਂ, ਭਗਤਾਂ, ਗੁਰਸਿੱਖਾਂ ਤੇ ਭੱਟਾਂ ਦੀ
ਬਾਣੀ ਨੂੰ ਉਹ ਮੰਨਦਾ ਹੀ ਨਹੀਂ। ਮੇਰੀ ਆਪਣੀ ਹੱਡਬੀਤੀ ਹੈ ਕਿ ਇੱਕ ਦਿਨ ਕਿਸੇ ਸੱਜਨ ਦੇ ਨਾਲ
ਜੋਗਿੰਦਰ ਸਿੰਘ ਦੇ ਘਰ ਉਨ੍ਹਾਂ ਨੂੰ ਮਿਲਣ ਦਾ ਮੌਕਾ ਮਿਲਿਆ ਤਾਂ ਉਸ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ
ਕਿ ਗੁਰੂ ਅੰਗਦ ਦੇਵ ਦੀ ਵੀਚਾਰਧਾਰਾ ਹੀ ਬਾਬੇ ਨਾਨਕ ਦੀ ਵੀਚਾਰਧਾਰਾ ਦੇ ਵਿਰੋਧ ਵਿੱਚ ਹੈ ਜਿਸ ਦਾ
ਪ੍ਰਮਾਣ ਉਨ੍ਹਾਂ ਇਹ ਦਿੱਤਾ ਕਿ ਬਾਬਾ ਨਾਨਕ ਤਾਂ ਕਹਿ ਰਹੇ ਹਨ, ਮੇਰਾ ਗੁਰੂ ਸ਼ਬਦ ਹੈ ਪਰ ਗੁਰੂ
ਅੰਗਦ ਦੇਵ ਜੀ ਆਪਣੇ ਸਲੋਕ ਵਿੱਚ ਕਹਿ ਰਹੇ ਹਨ
‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ
ਮਹਤੁ।। `
ਇਸ ਸਲੋਕ ਦਾ ਅਰਥ ਤਾਂ ਇਹ ਨਿਕਲਦਾ ਹੈ ਕਿ ਜਿਵੇਂ ਸਰੀਰਾਂ ਲਈ ਹਵਾ ਭਾਵ
ਪ੍ਰਾਣ ਜਰੂਰੀ ਹਨ, ਇਸੇ ਤਰ੍ਹਾਂ ਜੀਵਾਂ ਦੀ ਆਤਮਾ ਲਈ ਗੁਰੂ ਦੀ ਲੋੜ ਹੈ, ਪਾਣੀ (ਸਭ ਜੀਵਾਂ ਦਾ)
ਪਿਉ ਸਮਾਨ ਹੈ ਕਿਉਂਕਿ ਸਾਰੀ ਉਤਪਤੀ ਪਾਣੀ ਤੋਂ ਹੀ ਹੁੰਦੀ ਹੈ
(ਸਾਚੇ ਤੇ ਪਵਨਾ ਭਇਆ, ਪਵਨੈ ਤੇ ਜਲੁ
ਹੋਇ।। ਜਲ ਤੇ ਤ੍ਰਿਭਵਣੁ ਸਾਜਿਆ, ਘਟਿ ਘਟਿ ਜੋਤਿ ਸਮੋਇ।। ਪੰਨਾ ੧੯)
ਅਤੇ ਧਰਤੀ (ਸਭ ਦੀ) ਵੱਡੀ ਮਾਂ ਹੈ। ਫਿਰ ਇੱਕ ਪਾਸੇ ਤਾਂ
ਤੁਸੀਂ ਆਪਣੇ ੨੪ ਜਨਵਰੀ ਵਾਲੇ ਲੇਖ ਵਿੱਚ ਲਿਖ ਰਹੇ ਹੋ ਕਿ ਗੁਰੂ ਗ੍ਰੰਥ ਸਾਹਿਬ ਦੇ ੧੪੩੦ ਪੰਨਿਆਂ
`ਤੇ ੬ ਗੁਰੂ ਸਾਹਿਬਾਨ, ੧੫ ਭਗਤਾਂ, ੧੧ ਭੱਟਾਂ ਅਤੇ ੪ ਗੁਰਸਿੱਖਾਂ ਦੀ ਬਾਣੀ ਦਰਜ ਹੈ ਅਤੇ ਇਹ
ਕੇਵਲ ਸਿੱਖਾਂ ਦੇ ਹੀ ਗੁਰੂ ਨਹੀਂ ਇਹ ਤਾਂ ਸਾਰੇ ਸੰਸਾਰ ਦੇ ਲੋਕਾਂ ਲਈ (The
Holy Book of The Universe) ਭਾਵ ਸਮੁੱਚੀ
ਮਾਨਵਤਾ ਦਾ ਗੁਰੂ ਹੈ। ਪਰ ਦੂਸਰੇ ਪਾਸੇ ਤੁਹਾਡਾ ਸੰਪਾਦਕ ਹੀ ਇਸ ਨੂੰ ਨਾ ਹੀ ਗੁਰੂ ਮੰਨਦਾ ਹੈ ਅਤੇ
ਨਾ ਹੀ ਬਾਬੇ ਨਾਨਕ ਦੀ ਬਾਣੀ ਬਿਨਾਂ ਬਾਕੀ ਦੀ ਬਾਣੀ ਨੂੰ ਮੰਨਦਾ ਹੈ, ਅਰਥ ਕਰਨ ਲੱਗਿਆ ਵੀ ਆਪਣੇ
ਹੀ ਤੀਰ ਤੁੱਕੇ ਲਾ ਕੇ ਸਾਰੇ ਸਿੱਖ ਜਗਤ ਵਿੱਚ ਦੁਬਿਧਾ ਤੇ ਵੰਡੀਆਂ ਪਾ ਰਿਹਾ ਹੈ ਤੇ ਫਿਰ ਤੁਹਾਡੀ
ਕੀ ਮਜ਼ਬੂਰੀ ਹੈ ਕਿ ਤੁਸੀਂ ਸਪਸ਼ਟ ਸ਼ਬਦਾਂ ਵਿੱਚ ਨਾ ਹੀ ਇਸ ਨਾਲ ਸਹਿਮਤੀ ਜਤਾ ਰਹੇ ਹੋ ਤੇ ਨਾ ਹੀ
ਤੁਹਾਡੇ ਵਿੱਚ ਇਸ ਦਾ ਖੰਡਨ ਕਰਨ ਦੀ ਹਿੰਮਤ ਹੈ? ਗੁਰਿੰਦਰ ਸਿੰਘ ਨੂੰ ਪੁੱਛਿਆ ਗਿਆ ਕਿ ਤੁਸੀਂ
ਨਿੱਜੀ ਤੌਰ `ਤੇ ਦੁਨੀਆਂ ਭਰ ਦੇ ਸਿੱਖੀ ਸੋਚ ਰੱਖਣ ਵਾਲੇ ਪੰਥ ਦਰਦੀਆਂ ਨੂੰ ਅਪੀਲ ਕੀਤੀ ਹੈ ਕਿ
‘ਨਿੱਜੀ ਹਉਮੈ ਤਿਆਗ ਕੇ
ਇਕ-ਦੂਜੇ ਖਿਲਾਫ ਤੋਹਮਤਾਂ ਲਾਉਣ, ਅਤੇ ਫੋਕੀ ਸ਼ੋਹਰਤ ਤੋਂ ਪ੍ਰਹੇਜ਼ ਕਰਨ ਤੇ ਏਕਤਾ ਦਾ ਸਬੂਤ
ਦਿੰਦਿਆਂ ਪੰਥ ਦੀ ਡੁੱਬਦੀ ਬੇੜੀ ਨੂੰ ਬਚਾਉਣ ਦਾ ਉਪਰਾਲਾ ਕਰਨ। … …. ਜੇਕਰ ਪੰਥ ਦਾ ਦਰਦ ਰੱਖਣ
ਵਾਲੇ ਵੀਰ ਸੁਚੇਤ ਨਾ ਹੋਏ ਤਾਂ ਆਉਣ ਵਾਲੀਆਂ ਪੀੜ੍ਹੀਆਂ ਆਪਾਂ ਨੂੰ ਲਾਹਨਤਾਂ ਪਾਉਣਗੀਆਂ`।
ਪਰ ਇਹ ਤਾਂ ਦੱਸੋ ਕਿ ਤੁਸੀਂ ਏਕਤਾ ਕਿਹੜੇ ਜਾਗਰੂਕ
ਸਿੱਖਾਂ ਨਾਲ ਕਰਨੀ ਚਾਹੁੰਦੇ ਹੋ? ਕੀ ਤੁਸੀਂ ਪ੍ਰੋ ਦਰਸ਼ਨ ਸਿੰਘ, ਗੁਰਤੇਜ ਸਿੰਘ, ਰਜਿੰਦਰ ਸਿੰਘ
ਕਿਰਪਾਲ ਸਿੰਘ ਜਾਂ ਹੋਰ ਜਿਹੜੇ ਸਿੱਖਾਂ ਨਾਲ ਏਕਤਾ ਕਰਨੀ ਚਾਹੁੰਦੇ ਹੋ ਉਨ੍ਹਾਂ ਦੇ ਨਾਮ ਦੱਸ ਸਕਦੇ
ਹੋ ਤਾਂ ਉਹ ਇਸ ਦਾ ਕੋਈ ਜਵਾਬ ਨਾ ਦੇ ਸਕੇ ਤੇ ਜਵਾਬ ਦੇਣ ਤੋਂ ਟਲਣ ਲਈ ਫ਼ੋਨ ਵਾਰ ਵਾਰ ਕੱਟਦੇ ਰਹੇ।
ਫਿਰ ਪੁੱਛਿਆ ਗਿਆ ਕਿ ਤੁਸੀਂ ਕਿਰਪਾਲ ਸਿੰਘ ਬਠਿੰਡਾ ਦੀਆਂ ਲਿਖਤਾਂ ਦੇ ਜਵਾਬ ਕਿਉਂ ਨਹੀਂ ਦੇ ਰਹੇ
ਤਾਂ ਉਨ੍ਹਾਂ ਲੰਗੜਾ ਬਹਾਨਾ ਸੁਣਾਇਆ ਕਿ ਉਹ ਤਾਂ ਵਿਹਲਾ ਹੈ ਲਿਖੀ ਜਾ ਰਿਹਾ ਹੈ ਪਰ ਸਾਡੇ ਕੋਲ
ਉਨ੍ਹਾਂ ਦੀਆਂ ਲਿਖਤਾਂ ਦਾ ਜਵਾਬ ਦੇਣ ਲਈ ਕੋਈ ਸਮਾ ਨਹੀਂ ਹੈ।
ਹੁਣ ਜਿਹੜਾ ਗੁਰਿੰਦਰ ਸਿੰਘ ਆਪਣੇ ਸੰਪਾਦਕ ਦੀ ਖੁਸ਼ਾਮਦ ਕਰਦਿਆਂ ਉਨ੍ਹਾਂ ਦੀ
ਥਾਂ ਤੱਤ ਗੁਰਮਤ ਪ੍ਰੀਵਾਰ ਨੂੰ ੧੩-੧੩ ਪੰਨਿਆਂ ਦਾ ਜਵਾਬ ਦੇਣ ਲਈ ਉਨ੍ਹਾਂ ਅਨੁਸਾਰ ੧੩-੧੩ ਕੀਮਤੀ
ਘੰਟੇ ਲਾ ਸਕਦਾ ਹੈ, ਹੋਰ ਕਈ ਵਿਦਵਾਨਾਂ ਤੇ ਝੂਠੀਆਂ ਤੋਹਮਤਾਂ ਲਾਉਣ ਲਈ ਲੰਬੀਆਂ ਲੰਬੀਆਂ ਖ਼ਬਰਾਂ
ਤੇ ਪੱਤਰ ਲਿਖਣ ਲਈ ਸਮਾਂ ਕੱਢ ਸਕਦਾ ਹੈ ਉਹ ਜੋਗਿੰਦਰ ਸਿੰਘ ਦੀਆਂ ਲਿਖਤਾਂ ਨਾਲ ਸਹਿਮਤ ਹੈ ਜਾਂ
ਨਹੀਂ, ਲਿਖਣ ਲਈ ੨ ਸਿਰਫ ਦੋ ਮਿੰਟ ਦਾ ਸਮਾ ਕਿਉਂ ਨਹੀਂ ਕੱਢ ਸਕਦਾ।
ਬੇਸ਼ੱਕ ਮੈਂ (ਮਨਜੀਤ ਸਿੰਘ) ਇਸ ਗੱਲ ਨਾਲ ਸਹਿਮਤ ਹਾਂ ਕਿ ਗਿਆਨੀ ਹਰਿੰਦਰ
ਸਿੰਘ ਅਲਵਰ ਨੂੰ ਕਥਾ ਦੌਰਾਨ ਦਸਮ ਗ੍ਰੰਥ ਵਿਚੋਂ ਹਵਾਲੇ ਨਹੀਂ ਦੇਣੇ ਚਾਹੀਦੇ ਪਰ ਜਿਸ ਤਰ੍ਹਾਂ
ਗੁਰਿੰਦਰ ਸਿੰਘ ਪ੍ਰੋ: ਇੰਦਰ ਸਿੰਘ ਘੱਗਾ ਦੇ ਨਾਮ `ਤੇ ਉਸ ਦੀਆਂ ਭੰਡੀ ਪ੍ਰਚਾਰ ਦੀਆਂ ਖ਼ਬਰਾਂ ਲਾ
ਰਿਹਾ ਹੈ ਉਸ ਤੋਂ ਪਤਾ ਲਗਦਾ ਹੈ ਕਿ ਉਨ੍ਹਾਂ ਵਿੱਚ ਸਚਾਈ ਨਹੀਂ ਹੈ। ੨੮ ਨਵੰਬਰ ੨੦੧੦ ਦੇ ਅਖ਼ਬਾਰ
ਵਿੱਚ ਤਾਂ ਇਹੀ ਘੱਗਾ ਜੀ ਤੇ ਗੁਰਿੰਦਰ ਸਿੰਘ ਜੀ ਲਿਖ ਰਹੇ ਸਨ ਕਿ ਗਿਆਨੀ ਹਰਿੰਦਰ ਸਿੰਘ ਅਲਵਰ ਤੇ
ਉਸ ਦਾ ਚਹੇਤਾ ਪੱਤਰਕਾਰ ਦਸਮ ਗ੍ਰੰਥ ਵਿਰੁਧ ਧੂੰਆਂਧਾਰ ਪ੍ਰਚਾਰ ਕਰਦੇ ਰਹਿੰਦੇ ਹਨ ਪਰ ੨੯ ਜਨਵਰੀ
੨੦੧੧ ਨੂੰ ਲਿਖ ਰਹੇ ਹਨ ਕਿ ਗਿਆਨੀ ਅਲਵਰ ਉਹ ਵਿਅਕਤੀ ਹੈ ਜੋ ਦਸਮ ਗ੍ਰੰਥ ਦਾ ਹਮਾਇਤੀ ਹੈ ਤੇ ਅੱਜ
ਤੱਕ ਅਖੌਤੀ ਦਸਮ ਗ੍ਰੰਥ ਸਬੰਧੀ ਆਪਣੀ ਨੀਤੀ ਸਪਸ਼ਟ ਨਹੀਂ ਕਰ ਸਕਿਆ। ਹੁਣ ਸਵਾਲ ਪੈਦਾ ਹੁੰਦਾ ਹੈ ਕਿ
ਜਿਹੜੇ ਪ੍ਰੋ: ਘੱਗਾ ਜੀ ਅਤੇ ਗੁਰਿੰਦਰ ਸਿੰਘ ਜੀ ਆਪਣੇ ਸੰਪਾਦਕ ਦੀਆਂ ਲਿਖਤਾਂ ਸਬੰਧੀ ਆਪਣੀ ਨੀਤੀ
ਸਪਸ਼ਟ ਨਹੀਂ ਕਰ ਸਕੇ ਉਨ੍ਹਾਂ ਨੂੰ ਕੀ ਹੱਕ ਹੈ ਕਿ ਉਹ ਗਿਆਨੀ ਅਲਵਰ ਤੇ ਇਹ ਦੋਸ਼ ਲਾਉਣ ਕਿ ਉਹ
ਅਖੌਤੀ ਦਸਮ ਗ੍ਰੰਥ ਸਬੰਧੀ ਆਪਣੀ ਨੀਤੀ ਸਪਸ਼ਟ ਨਹੀਂ ਕਰ ਸਕਿਆ? ਉਨ੍ਹਾਂ ਨੂੰ ਕੀ ਹੱਕ ਹੈ ਕਿ ਉਹ
ਪ੍ਰੋ: ਦਰਸਨ ਸਿੰਘ ਜੀ ਨੂੰ ਇਹ ਸਪਸ਼ਟੀਕਰਨ ਦੇਣ ਲਈ ਕਹਿਣ ਕਿ `ਪ੍ਰਿਥਮੀ ਭਗੌਤੀ` ਅਤੇ ਦਸਮ ਗ੍ਰੰਥ
ਵਿਚੋਂ ਨਿਤਨੇਮ ਦੀਆਂ ਲਈਆਂ ਗਈਆਂ ਬਾਣੀਆਂ ਸਬੰਧੀ ਉਹ ਸੰਗਤਾਂ ਨੂੰ ਗੁਮਰਾਹ ਕਿਉਂ ਕਰ ਰਹੇ ਹਨ?
ਪ੍ਰੋ: ਦਰਸ਼ਨ ਸਿੰਘ ਤਾਂ ਕਈ ਵਾਰ ਸਪਸ਼ਟ ਕਰ ਚੁੱਕੇ ਹਨ ਕਿ ਇਹ ਪੰਥ ਪ੍ਰਵਾਨਤ ਹੋਣ ਕਰਕੇ ਉਨ੍ਹਾਂ
`ਤੇ ਕੋਈ ਵਿਵਾਦ ਨਹੀਂ ਕਰਨਾ ਚਾਹੁੰਦਾ ਪਰ ਪ੍ਰੋ: ਘੱਗਾ ਜੀ ਅਤੇ ਗੁਰਿੰਦਰ ਸਿੰਘ ਆਪਣੇ ਸੰਪਾਦਕ
ਦੀਆਂ ਲਿਖਤਾਂ ਸਬੰਧੀ ਆਪਣੀ ਨੀਤੀ ਸਪਸ਼ਟ ਨਾ ਕਰਨ ਦਾ ਕੀ ਬਹਾਨਾ ਲਾਉਣਗੇ? ਕੀ ਉਨ੍ਹਾਂ ਲਈ ਜੋਗਿੰਦਰ
ਸਿੰਘ ਹੀ ਪੰਥ ਹੈ ਅਤੇ ਇਹ ਹੀ ਉਨ੍ਹਾਂ ਦਾ ਗੁਰੂ ਹੈ, ਕਿ ਜੋ ਉਹ ਲਿਖਦਾ ਹੈ ਉਸ ਸਬੰਧੀ ਉਹ ਆਪਣੀ
ਨਿਜੀ ਰਾਇ ਦੇਣ ਦੀ ਵੀ ਜੁਰ੍ਹਤ ਨਹੀਂ ਰੱਖਦੇ।
ਮੈਨੂੰ ਤਾਂ ਇਥੋਂ ਤੱਕ ਵੀ ਸ਼ੱਕ ਹੈ ਕਿ ਇਨ੍ਹਾਂ ਦੇ ਨਾਮ `ਤੇ ਜੋਗਿੰਦਰ
ਸਿੰਘ ਆਪੇ ਹੀ ਲਿਖ ਲਿਖ ਛਾਪੀ ਜਾਂਦਾ ਹੈ ਤੇ ਇਨ੍ਹਾਂ ਨਿਮ੍ਰਤਾ ਦੇ ਪੁੰਜਾਂ (ਲਾਚਾਰਾਂ) ਦੀ
ਜੁਰ੍ਹਤ ਹੀ ਨਹੀਂ ਪੈਂਦੀ ਕਿ ਇਹ ਉਸ ਨੂੰ ਰੋਕ ਸਕਣ ਜਾਂ ਆਪਣਾ ਕੋਈ ਸਪਸ਼ਟੀਕਰਣ ਦੇ ਸਕਣ। ਇਸ ਦਾ
ਸਬੂਤ ਇਹ ਹੈ ਕਿ ਗੁਰਬਖ਼ਸ਼ ਸਿੰਘ ਲੁਧਿਆਣਾ ੨੩ ਸਤੰਬਰ ੨੦੦੯ ਦੇ ਰੋਜ਼ਾਨਾ ਸਪੋਕਸਮੈਨ ਦੇ ਅੰਕ `ਚ
‘ਸ਼ਬਦ ਗੁਰੂ ਜੁਗ ਚਾਰੇ ਅਉਧੂ` ਸਿਰਲੇਖ ਹੇਠ ਛਪੇ ਲੇਖ `ਚ ਲਿਖ ਹਟੇ ਹਨ,
‘ਬਾਬੇ ਨਾਨਕ ਨੇ ਕਿਤੇ ਵੀ ਬਾਣੀ ਅੰਦਰ
ਆਪ ਨੂੰ ਗੁਰੂ ਨਹੀਂ ਕਹਾਇਆ। ਨਾ ਕੋਈ ਗੱਦੀ ਹੀ ਚਲਾਈ ਸੀ`।
ਪਰ ੩੦ ਜਨਵਰੀ ਨੂੰ ਸਿੱਖ ਮਾਰਗ `ਤੇ ਤਤੁ ਨਿਰੰਜਨੁ ਜੋਤਿ
ਸਬਾਈ ਸੋਹੰ ਭੇਦ ਨ ਕੋਈ ਜੀਉ।। ਸਿਰਲੇਖ ਹੇਠ ਪਾਏ ਗਏ ਲੇਖ ਵਿੱਚ ਉਹੀ ਗੁਰਬਖ਼ਸ਼ ਸਿੰਘ ਲਿਖ ਰਿਹਾ ਹੈ
‘ਗੁਰੂ ਸਾਹਿਬਾਂ ਦੀ ੨੩੯ ਸਾਲ
ਦੀ ਮੁਸ਼ਕਤ ਨੁੰ ਕੇਵਲ ਬਾਣੀ ਦੇ ਵਪਾਰ ਵਿੱਚ ਨਾ ਗਾਲੀਏ, ਮਨਮਤ ਦੀ ਧੁੰਦ ਨੁੰ ਮਿਟਾ ਕੇ ਚਾਨਣ ਵਲ
ਵਧੀਏ`। ਜਿਸ ਦਾ ਭਾਵ ਹੈ ਕਿ ਉਹ ੧੦ ਹੀ ਗੁਰੂ
ਸਾਹਿਬਾਨ ਨੂੰ ਮੰਨਦੇ ਹਨ ਤੇ ਰੋਜ਼ਾਨਾ ਸਪੋਕਸਮੈਨ ਵਿੱਚ ਛਪੇ ਲੇਖ ਵਿੱਚ ਇਸ ਦੇ ਨਹੀਂ ਬਲਕਿ
ਜੋਗਿੰਦਰ ਸਿੰਘ ਦੇ ਖ਼ਿਆਲ ਹਨ ਪਰ ਮਜ਼ਬੂਰੀ ਵੱਸ ਗੁਰਬਖ਼ਸ਼ ਸਿੰਘ ਉਸ ਦਾ ਖੰਡਨ ਨਹੀਂ ਕਰ ਸਕਿਆ।
ਗੁਰਬਖ਼ਸ਼ ਸਿੰਘ ਨੂੰ ਸਚਾਈ ਸਭ ਦੇ ਸਾਹਮਣੇ ਲਿਆਉਣੀ ਚਾਹੀਦੀ ਹੈ। ਕਿਉਂਕਿ ਝੂਠ ਸਿਰਫ ਉਸ ਸਮੇ ਤੱਕ
ਹੀ ਚਲਦਾ ਹੈ ਜਿਸ ਸਮੇ ਤੱਕ ਇਸ ਦਾ ਕਿਸੇ ਨੂੰ ਪਤਾ ਨਾ ਲੱਗੇ। ਪਰ ਜੱਗ ਜ਼ਾਹਰ ਹੋਣ ਪਿਛੋਂ ਕਿਸੇ ਦੀ
ਜੁਰ੍ਹਤ ਨਹੀਂ ਪੈਂਦੀ ਕਿ ਉਹ ਝੂਠ ਲਿਖ ਜਾਂ ਬੋਲ ਸਕੇ। ਮੈਨੂੰ ਇੰਝ ਪ੍ਰਤੀਤ ਹੁੰਦਾ ਹੈ ਕਿ
ਸਪੋਕਸ਼ਮੈਨ ਦੇ ਸਮਰਥਕਾਂ ਵਿੱਚ ਤਾਂ ਜੁਰ੍ਹਤ ਪੈਦਾ ਨਹੀਂ ਹੋਣੀ, ਸਿਖ ਮਾਰਗ ਤੇ ਇੰਡੀਆ ਅਵੇਰਨੈੱਸ
ਹੀ ਇਹ ਕੌਮੀ ਸੇਵਾ ਕਰ ਸਕਦੇ ਹਨ।
ਧੰਨਵਾਦ
ਮਨਜੀਤ ਸਿੰਘ ਖ਼ਾਲਸਾ ਮੋਹਾਲੀ
+੯੧-੯੪੧੭੪-੪੦੭੭੯
(02/02/11)
ਚਰਨਜੀਤ ਸਿੰਘ ਬਰੈਂਮਪਟਨ
ਬਲਦੇਵ ਸਿੰਘ ਫਿਰੋਜਪੁਰ ਜੀ
ਤੁਸੀ ਲਿਖੀਆ ਹੈ:
ਕਿਉਂ ਹੁੰਦਾ ਹੈ ਐਸਾ? ਕੀ ਕਿਸੇ ਵੀਰ ਦੇ ਪਾਸ ਇਸ ਦਾ ਉੱਤਰ ਹੈ?
ਇਥੇ ਦਸ਼ਮ ਗ੍ਰੰਥ ਦੇ ਹੱਕ ਵਿੱਚ ਕੋਈ ਨਹੀਂ ਬੋਲਦਾ। ਕਿਉਂ? ਇਥੇ ਰਾਗਮਾਲਾ ਦੇ ਹੱਕ ਵਿੱਚ ਕੋਈ ਨਹੀਂ
ਬੋਲਦਾ। ਕਿਉਂ? ਸਭ ਨੂੰ ਪਤਾ ਹੈ ਕਿ ਸ: ਮੱਖਣ ਸਿੰਘ ਜੀ ਇਸ ਦੀ ਇਜਾਜਤ ਨਹੀਂ ਦੇਣਗੇ। ਇਸੇ ਤਰਾਂ
ਜੇ ਇਥੇ ਤਕਰੀਬਨ ਸਾਰੇ ਹੀ ਇੱਕ ਦੂਜੇ ਨੂੰ ਟਿੱਚ ਸਮਝ ਕੇ ਗੱਲ ਕਰਦੇ ਹਨ ਤਾਂ ਉਹਨਾਂ ਨੂੰ ਪਤਾ ਹੈ
ਕਿ ਮੱਖਣ ਸਿੰਘ ਜੀ ਨੇ ਪੋਸਟ ਕਰ ਹੀ ਦੇਨਾ ਹੈ। ਜੇ ਮੈਨੂੰ ਪਤਾ ਹੈ ਕਿ ਭਾਵੇਂ ਬਿਲਕੁਲ ਹੀ ਬੇਸਿਰ
ਪੈਰ ਦੀ ਲਿਖ ਦੇਵਾਂ, ਛਪ ਹੀ ਜਾਣੀ ਹੈ ਤਾਂ ਮੈਨੂੰ ਕੀ ਲੋੜ ਪਈ ਹੈ ਕਿ ਲਿਖਣ ਤੋਂ ਪਹਿਲਾਂ ਕੁੱਝ
ਵਿਚਾਰ ਲਵਾਂ। ਮੈਂ ਤੇ ਸਿੰਗ ਹੀ ਅੜਾਣੇ ਹਨ।
ਜਿੱਥੇ ਤੱਕ “ਗੁਰੂ ਗ੍ਰੰਥ ਸਾਹਿਬ” ਦੀ ਵਿਚਾਰ ਦੀ ਗੱਲ ਹੈ, ਮੈਂ ਸਮਝਦਾ ਹਾਂ ਕਿ ਜਿਆਦਾਤਰ
ਲਿਖਾਰੀਆਂ ਨੇ ਗੰਭੀਰਤਾ ਨਾਲ ਵਿਚਾਰ ਕੀਤੀ ਹੈ। ਮੰਗਲਾਚਰਣ ਦਾ ਵਿਸ਼ਾ ਇਤਨਾ ਸੌਖਾ ਨਹੀਂ ਸੀ। ਵਿਸ਼ਾ
ਦੇ ਕਈ ਪਹਲੂ ਸਨ। ਪਰ ਫਿਰ ਵੀ ਮਹੀਨੇ ਦੇ ਅੰਤ ਤਕ ਵਿਸ਼ੇ ਦੀ ਸਮਝ ਵਿੱਚ ਵਾਧਾ ਜਰੂਰ ਹੋਇਆ ਹੈ।
ਪਾਠਕਾਂ ਦੇ ਪੱਤਰਾਂ ਨਾਲੋਂ ਇੱਥੇ ਮਾਹੌਲ ਜਿਆਦਾ ਠੀਕ ਰਿਹਾ ਹੈ।
*************************
ਦਵਿੰਦਰ ਸਿੰਘ ਜੀ
ਬ੍ਰਾਹਮਣਵਾਦ! ਲਫਜ ਤੇ ਗੌਰ ਕਰੋ। ਇਹ ਲਫਜ ਬ੍ਰਾਹਮਣਵਾਦ ਨਾਲ ਜਾਨਿਆ ਜਾਂਦਾ ਹੈ ਨਾ
ਕਿ ਬ੍ਰਾਹਮਣੀਮਤ ਨਾਲ। ਬ੍ਰਾਹਮਣ ਕੋਲ ਮਤ ਹੈ ਹੀ ਨਹੀਂ। ਸਿਰਫ ਵਾਦ ਹੀ ਹੈ। ਕੋਈ ਵੀ ਮਤ ਜਦੋਂ ਵਾਦ
ਵਿੱਚ ਤਬਦੀਲ ਹੋ ਜਾਵੇ ਤਾਂ ਸਮਝੋ ਕਿ ਬ੍ਰਾਹਮਣਵਾਦ ਦੇ ਸ਼ਿਕਾਰ ਹੋ ਗਏ। ਹੋ ਸਕਦਾ ਹੈ ਕਿ ਸ਼ੁਰੂ
ਵਿੱਚ ਇਹ ਮੱਤ ਹੀ ਹੋਵੇ ਪਰ ਗੁਰੂ ਨਾਨਕ ਦੇ ਵੇਲੇ ਇਹ ਪੂਰੀ ਤਰਾਂ ਵਾਦ ਹੋ ਚੁਕੀ ਸੀ।
ਵਿਚਾਰ ਕਰਣ ਵਾਲੀ ਗੱਲ ਹੈ ਕਿ ਔਂਕਾਰ ਅਤੇ ਸਿੱਧ ਗੋਸ਼ਠ ਬਾਣੀਆਂ ਇੱਕਠੀਆਂ ਹੀ ਹਨ। ਇੱਕ ਪਾਂਡੇ ਨਾਲ
ਸੰਬੰਧਤ ਹੈ ਅਤੇ ਦੂਜੀ ਜੋਗੀਆਂ ਨਾਲ। ਜੋਗੀਆਂ ਨਾਲ ਤੇ ਗੁਰੂ ਕ੍ਹਿਨੇ ਪਿਆਰ ਨਾਲ ਵਿਚਾਰਾਂ ਕਰਦਾ
ਹੈ ਪਰ ਪਾਂਡੇ ਨੂੰ ਪੈਂਦੀ ਸੱਟੇ ਫਿਟਕਾਰ।
ਸਿਧ ਸਭਾ ਕਰਿ ਆਸਣਿ ਬੈਠੇ ਸੰਤ ਸਭਾ ਜੈਕਾਰੋ ॥(938)
ਸੁਣਿ ਪਾਡੇ ਕਿਆ ਲਿਖਹੁ ਜੰਜਾਲਾ ॥(930)
ਬ੍ਰਾਹਮਣਵਾਦ ਦਾ ਸ਼ੁਰੂ ਤੋਂ ਹੀ ਇਕੋ ਹੀ ਤਰੀਕਾ ਰਿਹਾ ਹੈ। ਜਿਸ ਨੂੰ ਵੀ ਖਤਮ ਕਰਨਾ ਹੋਵੇ,
ਉਸੇ ਦਾ ਰੂਪ ਧਾਰ ਲਵੋ। ਬੁਧਮਤ, ਜੈਨਮਤ ਜੋਗਮਤ, ਸਭ ਇਸੇ ਨੇ ਹੀ ਕਾਰੱਪਟ ਕੀਤੇ ਹਨ। ਦੂਜਿਆਂ ਦੀ
ਤਾਂ ਗੱਲ ਹੀ ਛਡੋ, ਇਸ ਨੇ ਤੇ ਆਪਣੇ ਵੀ ਨਹੀਂ ਬਖਸ਼ੇ। ਗੀਤਾ ਵਿੱਚ 80 ਸਲੋਕ ਹੁੰਦੇ ਸਨ। ਅੱਜ 600
ਮਿਲਦੇ ਹਨ। ਮਹਾਭਾਰਤ ਵਿੱਚ 6000 ਸਨ। ਅੱਜ ਇੱਕ ਲੱਖ ਦੇ ਕਰੀਬ ਮਿਲਦੇ ਹਨ। ਇਹ ਵੀ ਕਿਹਾ ਜਾ ਸਕਦਾ
ਹੈ ਕਿ ਸਮਾਂ ਪਾ ਕੇ ਕਿਸੇ ਵੀ ਮੱਤ ਦੇ ਅਗਿਆਨੀ ਜਾਂ ਲਾਲਚੀ ਕਿਸਮ ਦੇ ਸ਼ਰਧਾਲੂ ਜਾਂ ਹੋਰ ਜਦੋਂ ਉਸ
ਮੱਤ ਦੀ ਬਾਗਡੋਰ ਸੰਭਾਲ ਲੈਂਦੇ ਹਨ ਤਾਂ ਸਮਝੋ ਕਿ ਬ੍ਰਾਹਮਣਵਾਦ ਆ ਗਿਆ।
ਚਰਨਜੀਤ ਸਿੰਘ
ਬਰੈਂਮਪਟਨ
(01/02/11)
ਬਲਦੇਵ ਸਿੰਘ ਫਿਰੋਜ਼ਪੁਰ
ੴਸਤਿਨਾਮ
ਸਾਰੇ ਪਾਠਕ ਤੇ ਲਿਖਾਰੀ ਵੀਰਾਂ ਨੂੰ ਗੁਰੂ ਫਤਿਹ ਬੁਲਾਈ ਪ੍ਰਵਾਨ ਹੋਵੇ ਜੀ।
ਮੇਰੀ ਬੇਨਤੀ ਹੈ ਜੀ ਕਿਸੇ ਹੋਰ ਵਿਸ਼ੇ ਤੇ ਵਿਚਾਰ ਕਰਨ ਤੋਂ ਪਹਿਲਾਂ, ਇਹ ਵਿਚਾਰ ਕੀਤੀ
ਜਾਵੇ (ਸੋਚਿਆ ਜਾਵੇ) ਕੇ ਵਿਚਾਰ ਹੁੰਦੀ ਕੀ ਹੈ, ਭਾਵ ਵਿਚਾਰ ਕਹਿੰਦੇ ਕਿਸ ਨੂੰ ਹਨ। (ਇਹ ਗੱਲ
ਸਾਨੂੰ ਸਾਰਿਆਂ ਨੂੰ ਹੀ ਆਪਣੇਂ ਮਨ ਵਿੱਚ ਸੋਚਣੀ ਚਾਹੀਦੀ ਹੈ) ਕੇ ਕੀ ਅੱਜ ਤੱਕ ਕਦੇ ਅਸੀਂ ਵਿਚਾਰ
ਕੀਤੀ ਵੀ ਹੈ। ਵਿਚਾਰ ਦੇ ਨਾਂ ਤੇ ਆਪਾਂ ਸੱਭ ਨੇਂ ਆਪਣੀਂ ਵਿਦਿਆ, ਅਤੇ ਸਿਆਣਪ (ਚਾਹੇ ਇਸ ਨੂੰ
ਗਿਆਨ ਕਹਿ ਲਵੋ) ਦਾ ਵਿਖਾਵਾ (ਪ੍ਰਦਰਸ਼ਣ) ਕੀਤਾ ਹੈ। ਕਿਸੇ ਵੀ ਚੀਜ ਦੀ ਪ੍ਰਦਰਸ਼ਨੀ ਦੂਜਿਆਂ ਨਾਲ
ਮੁਕਾਬਲੇ ਵਾਸਤੇ ਹੁੰਦੀ ਹੈ। ਵਪਾਰਕ ਚੀਜਾਂ ਦੀਆਂ ਪ੍ਰਦਰਸ਼ੀਆਂ ਵਿੱਚ ਝਗੜਾ ਨਹੀਂ ਹੁੰਦਾ, ਸਿਰਫ
ਮੁਕਾਬਲਾ ਹੁੰਦਾ ਹੈ। ਪਰ ਸਾਡੀ ਪ੍ਰਦਰਸ਼ਨੀ (ਵਿਚਾਰ) ਵਿੱਚ ਮੁਕਾਬਲੇ ਦੇ ਨਾਲ ਨਾਲ ਝਗੜਾ ਵੀ ਹੁੰਦਾ
ਹੈ। ਅਤੇ ਹਮੇਸ਼ਾਂ ਹੀ ਤਕਰੀਬਨ ਸਾਡੀ ਹਰ ਵਿਚਾਰ ਮੁਕਾਬਲੇ ਬਾਜੀ ਦੇ ਝਗੜੇ ਨਾਲ ਹੀ ਸਮਾਪਤ ਹੋਈ ਹੈ।
ਮੈਂ ਬਹੁਤਾ ਕੀ ਲਿਖਾਂ ਜੋ ਕੁੱਝ ਵੀ ਹੋਇਆ, ਜਾਂ ਹੁੰਦਾ ਹੈ ਸੱਭ ਕੁੱਝ ਸਾਡੇ ਸਾਹਮਣੇਂ ਹੈ। ਕਿਉਂ
ਹੁੰਦਾ ਹੈ ਐਸਾ? ਕੀ ਕਿਸੇ ਵੀਰ ਦੇ ਪਾਸ ਇਸ ਦਾ ਉੱਤਰ ਹੈ? ਕੀ ਕਿਸੇ ਦੇ ਪਾਸ ਇਸ ਦਾ ਕੋਈ ਹੱਲ ਹੈ?
ਕੀ ਕੋਈ ਇਸ ਰੀਤ ਨੂੰ ਬਦਲਣਾਂ ਚਾਹੁੰਦਾ ਹੈ, ਜਾਂ ਬਦਲ ਸੱਕਦਾ ਹੈ? ਜਾਂ ਫਿਰ ਇਹਨਾਂ ਗੱਲਾਂ ਨੂੰ
ਵਿਚਾਰੇ ਬਿਨਾਂ ਹੀ, ਅਸੀਂ ਅਗਲੀ ਵਿਚਾਰ ਵਾਸਤੇ ਤਿਆਰ ਹਾਂ। ਅਸੀਂ ਵਿਚਾਰ ਕਿਉਂ ਕਰਦੇ ਹਾਂ? ਇਸ
ਨਾਲ ਸਾਨੂੰ ਕੀ ਹਾਸਲ ਹੋਵੇ ਗਾ, ਜਾਂ ਅਸੀਂ ਕੀ ਹਾਸਲ ਕਰਨਾਂ ਚਾਹੁੰਦੇ ਹਾਂ। ਸਾਡਾ ਨਿਸ਼ਾਨਾਂ
(ਮਕਸਦ) ਕੀ ਹੈ। ਜਦ ਅਸੀਂ ਲਿਖਾਰੀ ਹੁੰਦੇ ਹਾਂ, ਤਾਂ ਸਾਡਾ ਲਿਖਣ ਦਾ ਕੀ ਮਕਸਦ ਹੈ, ਅਸੀਂ ਕਿਉਂ
ਲਿਖਣਾਂ ਚਾਹੁਂਦੇ ਹਾਂ? । ਜਦ ਅਸੀਂ ਪਾਠਕ ਹੁੰਦੇ ਹਾਂ, ਤਾਂ ਅਸੀਂ ਕੀ ਸਿੱਖਣਾਂ ਚਾਹੁੰਦੇ ਹਾਂ,
ਦੂਸਰਿਆਂ ਤੋਂ (ਲਿਖਾਰੀਆਂ ਤੋਂ) ਅਸੀਂ ਕੀ ਹਾਸਲ ਕਰਨ ਦੀ ਆਸ ਰੱਖਦੇ ਹਾਂ, ਅਸੀਂ ਕਿਸ ਚੀਜ ਦੇ
ਗਾਹਕ ਹਾਂ, ਸਾਡੀ ਲਿਖਾਰੀਆਂ ਅਤੇ ਵਿਦਵਾਨਾਂ ਤੋਂ ਕੀ ਮੰਗ ਹੈ। (ਮੇਰਾ ਵਿਚਾਰ ਹੈ ਸਾਡੀ ਤਾਂ
ਸਾਰਿਆਂ ਦੀ ਮੰਗ ਵੀ ਇੱਕ ਨਹੀਂ ਹੋ ਸੱਕਦੀ, ਹੋਰ ਕਿਸੇ ਗੱਲ ਵਿੱਚ ਏਕੇ ਦੀ ਤਾਂ ਆਸ ਹੀ ਕੀ ਕਰ
ਸੱਕਦੇ ਹਾਂ) ਪਰ ਫਿਰ ਵੀ, ਜੇ ਅਸੀਂ ਏਕੇ ਦੀ (ਏਕੇ ਤੋਂ ਮਤਲਬ ਪਿਆਰ ਵੀ ਹੁੰਦਾ ਹੈ, ਜੇ ਏਕਾ ਹੈ
ਤਾਂ ਪਿਆਰ ਵੀ ਹੋਵੇ ਗਾ) ਆਸ ਰੱਖੀਏ, ਜਾਂ ਏਕਾ ਚਾਹੀਏ, ਤਾਂ ਸਾਨੂੰ ਕੀ ਕਰਨਾਂ ਚਾਹੀਦਾ ਹੈ। ਕੀ
ਕੋਈ ਵੀਰ ਇਸ ਦਾ ਹੱਲ ਦੱਸ ਸੱਕਦਾ ਹੈ। ਕੀ ਕੋਈ ਐਸਾ ਹੱਲ ਵੀ ਹੈ, ਜਿਸ ਨਾਲ ਸਾਡੇ ਸਿੱਖ ਮਾਰਗ
ਪਰਿਵਾਰ ਦੇ ਮੈਂਬਰ ਤਾਂ ਕੀ, ਬਾਕੀ ਸਾਰੇ ਵੀ ਜਿਤਨੇਂ ਵੀ ਗਰੁਪ ਹਨ, ਸਾਡੇ ਅਤੇ ਉਹਨਾਂ ਸਾਰਿਆਂ
ਵਿੱਚ ਵੀ ਏਕਾ (ਪਿਆਰ) ਹੋ ਜਾਵੇ।
ਪਰ ਸੱਭ ਤੋਂ ਪਹਿਲੇ, ਅਸੀਂ ਸਿੱਖ ਮਾਰਗ ਦੇ ਸਾਰੇ ਲਿਖਾਰੀ/ਪਾਠਕ ਇੱਕ ਪਰਿਵਾਰ ਹਾਂ, ਜੇ ਪਰਿਵਾਰ
ਵਿੱਚ ਏਕਾ ਨਹੀਂ, ਤਾਂ ਦੂਸਰਿਆਂ ਨੂੰ ਅਸੀਂ ਏਕੇ ਦਾ ਕੀ ਸਬਕ ਸਿਖਾਵਾਂ ਗੇ। ਜਦ ਕਿ ਫਿਲਹਾਲ ਤਾਂ
ਪਰਿਵਾਰ ਵਿੱਚ ਹੀ ਏਕੇ ਦੀ ਕਲਪਣਾਂ ਕਰਨਾਂ, ਇੱਕ ਸੁਪਣਾਂ ਵੇਖਣ ਦੇ ਬਰਾਬਰ ਹੈ। ਫਿਰ ਵੀ ਕੋਸ਼ਿਸ਼
ਕਰਨੀਂ ਚਾਹੀਦੀ ਹੈ। ਵੀਰੋ! ਕੋਈ ਐਸੀ ਵਿਚਾਰ, ਜਾਂ ਕਿਸੇ ਐਸੇ ਵਿਸ਼ੇ ਤੇ ਵਿਚਾਰ ਕਰੋ, ਜਿਸ ਨਾਲ
ਝਗੜੇ ਦੀ ਥਾਂ ਪਿਆਰ ਵਧੇ। ਮੇਰੀ ਤਾਂ ਬੇਨਤੀ ਹੈ, ਕੋਈ ਐਸਾ ਵਿਸ਼ਾ ਲੈ ਲਵੋ, ਜਿਸ ਦਾ ਸਬੰਧ ਗੁਰਮੱਤ
ਨਾਲ ਹੋਵੇ। ਬਾਕੀ ਗੁਰੂ ਰਾਖਾ।
ਦਾਸ ਬਲਦੇਵ ਸਿੰਘ ਫਿਰੋਜ਼ਪੁਰ
(01/02/11)
ਕਿਰਪਾਲ ਸਿੰਘ ਬਠਿੰਡਾ
ਅਗਲੇ ਮਹੀਨੇ ਦੀ ਵੀਚਾਰ ਚਰਚਾ ਦੇ ਵਿਸ਼ੇ ਦੀ ਚੋਣ
ਮੁਖ ਸੰਪਾਦਕ ਸ: ਮੱਖਣ ਸਿੰਘ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਆਪ ਜੀ ਨੇ ਜਨਵਰੀ ਮਹੀਨੇ ਦੀ ਵੀਚਾਰ ਚਰਚਾ ਦਾ ਵਿਸ਼ਾ ਰੱਖਿਆ ਸੀ ‘ਗੁਰੂ ਗ੍ਰੰਥ ਸਾਹਿਬ ਜੀ’। ਵਿਸ਼ਾ
ਬਹੁਤ ਹੀ ਸੋਹਣਾ ਤੇ ਢੁਕਵਾਂ ਸੀ, ਆਪ ਜੀ ਨੇ ਇੱਕ ਚੰਗੇ ਰੈਫ਼ਰੀ ਤੇ ਅਮਪਾਇਰ ਦਾ ਰੋਲ ਨਿਭਾਉਂਦੇ
ਹੋਏ ਇਸ ਚਰਚਾ ਨੂੰ ਲੀਹ ‘ਤੇ ਰੱਖਣ ਦਾ ਕਾਫੀ ਯਤਨ ਕੀਤਾ ਪਰ ਇਹ ਵੱਖਰੀ ਗੱਲ ਹੈ ਕਿ ਇਸ ਵੀਚਾਰ
ਚਰਚਾ ਵਿੱਚ ਭਾਗ ਲੈਣ ਵਾਲੇ ਬਹੁਤੇ ਲੇਖਕਾਂ ਨੇ ਨਿਯਮਾਂ ਅਤੇ ਤੁਹਾਡੇ ਵਲੋਂ ਵਾਰ ਵਾਰ ਕੀਤੀਆਂ
ਹਦਾਇਤਾਂ/ਬੇਨਤੀਆਂ ਦੀ ਪ੍ਰਵਾਹ ਨਹੀਂ ਕੀਤੀ ਜਿਸ ਕਾਰਣ ਇਸ ਦਾ ਉਹ ਲਾਹਾ ਨਹੀਂ ਖੱਟਿਆ ਜਾ ਸਕਿਆ
ਜਿਸ ਦੀ ਪ੍ਰਾਪਤੀ ਦੀ ਭਾਵਨਾ ਮਨ ਵਿੱਚ ਰੱਖ ਕੇ ਤੁਸੀਂ ਇਹ ਵੀਚਾਰ ਚਰਚਾ ਸ਼ੁਰੂ ਕੀਤੀ ਸੀ। ਇਸ ਦੇ
ਬਾਵਯੂਦ ਇਸ ਵੀਚਾਰ ਚਰਚਾ ਵਿੱਚ ਲਗਾਇਆ ਗਿਆ ਸਮਾ ਅਜਾਂਈ ਨਹੀਂ ਗਿਆ। ਇਸ ਚਰਚਾ ਦਾ ਹੋਰ ਕੋਈ ਲਾਭ
ਬੇਸ਼ੱਕ ਨਹੀਂ ਹੋਇਆ ਪਰ ਤੁਹਾਡੀਆਂ ਨਿਰਪੱਖ ਟਿੱਪਣੀਆਂ ਰਾਹੀਂ, ਜਾਗਰੂਕ ਸਿੱਖਾਂ ਵਿੱਚ ਪੈਦਾ ਹੋਏ
ਖੁਸਾਮਦੀਆਂ ਦੀ ਨਿਸ਼ਾਨਦੇਹੀ ਤਾਂ ਹੋ ਹੀ ਗਈ ਹੈ। ਇਸ ਲਈ ਆਪ ਜੀ ਵਧਾਈ ਦੇ ਪਾਤਰ ਹੋ ਤੇ ਮੈਂ ਆਪ ਜੀ
ਨੂੰ ਵਧਾਈ ਦਿੰਦਾ ਹਾਂ। ਇਹ ਸੱਚ ਹੈ ਕਿ ਜੇ ਕਿਸੇ ਸੰਘਰਸ਼ ਨੂੰ ਨੁਕਸਾਨ ਪਹੁੰਚਦਾ ਹੈ ਤਾਂ ਉਸ ਦੇ
ਮੁੱਖ ਤੌਰ ‘ਤੇ ਸਿਰਫ ੪ ਹੀ ਕਾਰਣ ਹੋ ਸਕਦੇ ਹਨ:
1. ਆਗੂ ਦਾ ਹਉਂਮੈ ਤੇ ਹੰਕਾਰ ਗ੍ਰਸਤ ਹੋ ਕੇ ਡਿਕਟੇਟਰ ਦਾ ਰੂਪ ਧਾਰਣ ਕਰ ਜਾਣਾ।
2. ਕੀਤੇ ਜਾ ਰਹੇ ਸੰਘਰਸ਼ ਦਾ ਸਿਧਾਂਤ ਤੇ ਟੀਚੇ ਤੋਂ ਥਿੜਕ ਜਾਣਾ।
3. ਸੰਘਰਸ਼ ਕਰ ਰਹੇ ਦੂਸਰੀ/ਤੀਸਰੀ ਲਾਈਨ ਦੇ ਆਗੂਆਂ ਵਿੱਚੋਂ ਵੱਡੀ ਗਿਣਤੀ ਖੁਸ਼ਾਮਦੀਆਂ ਦੀ ਪੈਦਾ ਹੋ
ਜਾਣ ਕਰਕੇ ਆਪਣੇ ਮੁੱਖ ਆਗੂ ਨੂੰ ਸਿਧਾਂਤ ਤੋਂ ਥਿੜਕਣ ‘ਤੇ ਚਿਤਾਵਨੀ ਦੇਣ ਦੀ ਥਾਂ ਉਸ ਦੀ ਖੁਸ਼ਾਮਦ
ਵਿੱਚ ਆ ਕੇ ਸਿਧਾਂਤ ਦੀ ਗੱਲ ਕਰਨ ਵਾਲਿਆਂ ਨੂੰ ਭੰਡਣਾ ਸ਼ੁਰੂ ਕਰ ਦੇਣਾ ਜਿਸ ਦਾ ਸਿੱਟਾ ਸੰਘਰਸ਼
ਫੁੱਟ ਦਾ ਸ਼ਿਕਾਰ ਹੋ ਜਾਣ ‘ਚ ਨਿਕਲਣਾ।
4. ਜਨ ਸਧਾਰਨ ਨੂੰ ਸੰਘਰਸ਼ ਨਾਲ ਜੋੜਨ ਤੋਂ ਅਸਫਲ ਰਹਿਣਾ। ਜਿਸ ਦਾ ਮੁੱਖ ਕਾਰਣ ਹੈ ਸੰਘਰਸ਼ ਦੇ
ਆਗੂਆਂ ਵਿੱਚ ਫੁੱਟ।
ਆਪ ਜੀ ਨੇ ਫਰਵਰੀ ਮਹੀਨੇ ਦੀ ਵੀਚਾਰ ਚਰਚਾ ਦੇ ਵਿਸ਼ੇ ਦੀ ਚੋਣ ਸਬੰਧੀ ਸੁਝਾਉ ਮੰਗੇ ਹਨ। ਇਸ ਸਬੰਧੀ
ਮੈਂ ਆਪ ਜੀ ਨੂੰ ਸੁਝਾਉ ਦੇਣਾ ਚਾਹੁੰਦਾ ਹਾਂ ਕਿ ਅਗਲੇ ਮਹੀਨੇ ਦੀ ਵੀਚਾਰ ਚਰਚਾ ਦਾ ਵਿਸ਼ਾ ਰੱਖਿਆ
ਜਾਵੇ:
ਸਿੱਖ ਧਰਮ ਵਿੱਚ ਵਧ ਰਹੇ ਬਿਪ੍ਰਵਾਦ ਤੇ ਪੁਜਾਰੀਵਾਦ ਵਿਰੁੱਧ ਸੰਘਰਸ਼
ਕਰਨ ਲਈ ਜਾਗਰੂਕ ਸਿੱਖਾਂ ਦੀ ਏਕਤਾ ਦਾ ਅਧਾਰ ਕਿਵੇਂ ਤਿਆਰ ਕੀਤਾ ਜਾਵੇ ਅਤੇ ਇਸ ਦੀ ਅਗਵਾਈ ਲਈ ਸਭ
ਤੋਂ ਵੱਧ ਵਿਸ਼ਵਾਸ਼ ਯੋਗ ਸਖ਼ਸ਼ੀਅਤ ਕਿਹੜੀ ਹੋ ਸਕਦੀ ਹੈ?
ਧੰਨਵਾਦ
ਕਿਰਪਾਲ ਸਿੰਘ ਬਠਿੰਡਾ
+੯੧-੯੮੫੫੪-੮੦੭੯੭
***************************************************
ਜੇ
ਪ੍ਰਚਾਰਕ, ਮਨਜੀਤ ਸਿੰਘ ਵਾਂਗ ਗੁਰਬਾਣੀ ਦਾ ਸੱਚ ਪ੍ਰਬੰਧਕਾਂ ਦੇ ਮੂੰਹ `ਤੇ ਕਹਿਣ ਦੀ ਹਿੰਮਤ ਪੈਦਾ
ਕਰ ਲੈਣ ਤਾਂ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਸਹਿਜੇ ਹੀ ਲੋਕਾਂ ਤੱਕ ਪਹੁੰਚਾਏ ਜਾ ਸਕਦੇ ਹਨ: ਭਾਈ
ਰਤਨ ਸਿੰਘ
*ਭਗਤ ਰਵਿਦਾਸ ਜੀ ਨੂੰ ਫ਼ੋਟੋ `ਚੋਂ ਨਹੀਂ ਉਸ ਦੀ ਬਾਣੀ ਵਿੱਚੋਂ ਵੇਖੋ
*ਗੁਰੂ ਗ੍ਰੰਥ ਸਾਹਿਬ ਵਾਲਾ ਸਤਿਕਾਰ ਹੋਰ ਕਿਸੇ ਪੁਸਤਕ, ਗ੍ਰੰਥ, ਵਿਅਕਤੀ ਜਾਂ ਮੂਰਤੀ ਨੂੰ ਨਹੀਂ
ਦਿੱਤਾ ਜਾ ਸਕਦਾ
*ਸੁਖਮਨੀ ਸਾਹਿਬ ਸੁਸਾਇਟੀਆਂ ਵਾਲੇ ਜੇ ਸੁਖਮਨੀ ਸਾਹਿਬ ਦਾ ਹੀ ਅਰਥ ਭਾਵ ਸਮਝ ਜਾਣ ਤਾਂ ਉਨ੍ਹਾਂ
ਨੂੰ ਪਤਾ ਲਗ ਜਾਵੇਗਾ ਕਿ ਸਿੱਖ ਲਈ ਹਰ ਰੋਜ ਹੀ ਨਵਾਂ ਸਾਲ ਹੈ: ਮਨਜੀਤ ਸਿੰਘ
ਬਠਿੰਡਾ, ੩੧ ਜਨਵਰੀ (ਕਿਰਪਾਲ ਸਿੰਘ): ਜੇ ਪ੍ਰਚਾਰਕ, ਮਨਜੀਤ ਸਿੰਘ ਵਾਂਗ ਗੁਰਬਾਣੀ
ਦਾ ਸੱਚ ਪ੍ਰਬੰਧਕਾਂ ਦੇ ਮੂੰਹ `ਤੇ ਕਹਿਣ ਦੀ ਹਿੰਮਤ ਪੈਦਾ ਕਰ ਲੈਣ ਤਾਂ ਗੁਰੂ ਗ੍ਰੰਥ ਸਾਹਿਬ ਦੇ
ਸਿਧਾਂਤ ਸਹਿਜੇ ਹੀ ਲੋਕਾਂ ਤੱਕ ਪਹੁੰਚਾਏ ਜਾ ਸਕਦੇ ਹਨ। ਇਹ ਸ਼ਬਦ ਗੁਰਦੁਆਰਾ ਪ੍ਰਬੰਧ ਸੁਧਾਰ ਜਥੇ
ਦੇ ਪ੍ਰਧਾਨ ਭਾਈ ਰਤਨ ਸਿੰਘ ਨੇ ਗਰੇਟਸਿੱਖੀਡਾਟਕਾਮ ਵੈੱਬਸਾਈਟ ਤੋਂ ਭਾਈ ਮਨਜੀਤ ਸਿੰਘ ਦਾ ਕੀਰਤਨ
ਸੁਣਨ ਉਪ੍ਰੰਤ ਇਸ ਪੱਤਰਕਾਰ ਨਾਲ ਗੱਲ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਜਗਿਆਸੂ ਸਿੱਖਾਂ ਨੇ
ਗੁਰਦੁਆਰਿਆਂ ਵਿੱਚੋਂ ਉਹ ਕੁੱਝ ਹੀ ਸਿੱਖਣਾ ਹੈ ਜੋ ਉਹ ਉਥੇ ਨਿਤਾਪ੍ਰਤੀ ਵੇਖਦੇ ਹਨ ਜਾਂ
ਪ੍ਰਚਾਰਕਾਂ ਪਾਸੋਂ ਸੁਣਦੇ ਹਨ। ਬਹੁਗਿਣਤੀ ਗੁਰਦੁਆਰਾ ਪ੍ਰਬੰਧਕ ਸਿੱਖੀ ਸਿਧਾਂਤ ਤੋਂ ਕੋਰੇ ਹੁੰਦੇ
ਹਨ ਇਸ ਲਈ ਮਨਮਤੀ ਸ਼ਰਧਾਲੂਆਂ ਨੂੰ ਆਪਣੇ ਨਾਲ ਜੋੜੀ ਰੱਖਣ ਲਈ ਉਹ ਗੁਰਦੁਆਰਿਆਂ ਵਿੱਚ ਬਹੁਤ ਸਾਰੀਆਂ
ਮਨਮਤਾਂ ਵੀ ਕਰੀ ਜਾਂਦੇ ਹਨ। ਕਥਾ ਕੀਰਤਨ ਕਰਨ ਆਏ ਪ੍ਰਚਾਰਕ ਉਥੇ ਹੋ ਰਹੀ ਮਨਮਤ ਨੂੰ ਵੇਖ ਕੇ ਚੁੱਪ
ਰਹਿੰਦੇ ਹਨ ਅਤੇ ਕਈ ਵਾਰੀ ਤਾ ਗੁਰਬਾਣੀ ਦੇ ਗਲਤ ਅਰਥ ਕਰਕੇ ਗੁਰਬਾਣੀ ਦੇ ਪ੍ਰਮਾਣਾਂ ਸਹਿਤ ਹੀ ਉਥੇ
ਹੋ ਰਹੀ ਮਨਮਤ ਨੂੰ ਸਹੀ ਠਹਿਰਾਉਣ ਦਾ ਕੋਝਾ ਯਤਨ ਵੀ ਕਰ ਬੈਠਦੇ ਹਨ, ਜਿਸ ਦਾ ਕੋਰੇ ਮਨ ਵਾਲੇ
ਜਗਿਆਸੂਆਂ `ਤੇ ਇਤਨਾ ਗਲਤ ਅਸਰ ਪੈਂਦਾ ਹੈ ਕਿ ਇੱਕ ਪ੍ਰਚਾਰਕ ਦੇ ਮੂੰਹੋਂ ਗੁਰਬਾਣੀ ਦੇ ਪ੍ਰਮਾਣਾਂ
ਸਹਿਤ ਸੁਣੇ ਪ੍ਰਚਾਰ ਨੂੰ (ਭਾਵੇਂ ਉਸ ਨੇ ਅਰਥ ਗਲਤ ਹੀ ਕੀਤੇ ਹੋਣ), ਨੂੰ ਉਹ ਇਤਨਾ ਸੱਚ ਮੰਨ
ਲੈਂਦੇ ਹਨ ਕਿ ਬਾਅਦ ਵਿੱਚ ਸਮਝਾਇਆਂ ਵੀ ਨਹੀਂ ਸਮਝਦੇ। ਭਾਈ ਰਤਨ ਸਿੰਘ ਨੇ ਕਿਹਾ ਕਿ ਭਾਈ ਮਨਜੀਤ
ਸਿੰਘ ਜੀ ਮੋਹਾਲੀ ਵਾਲੇ ਜੋ ਦਸਾਂ ਨਹੁੰਆਂ ਦੀ ਕਿਰਤਕਾਰ ਕਰਦੇ ਹੋਏ ਨਿਸ਼ਕਾਮ ਤੌਰ `ਤੇ ਕੀਰਤਨ ਦੀ
ਸੇਵਾ ਕਰਦੇ ਹਨ, ਨੇ ਜਿਸ ਤਰ੍ਹਾਂ ਭਗਤ ਰਵਿਦਾਸ ਜੀ ਦੇ ਗੁਰਦੁਆਰੇ ਵਿੱਚ ਹੋ ਰਹੀ ਮਨਮਤ ਨੂੰ
ਗੁਰਬਾਣੀ ਅਤੇ ਸਿੱਖ ਰਹਿਤ ਮਰਯਾਦਾ ਦੇ ਪ੍ਰਮਾਣ ਦੇ ਕੇ ਕੱਟਿਆ ਹੈ, ਜੇ ਸਾਰੇ ਹੀ ਪ੍ਰਚਾਰਕ ਇਸ
ਤਰ੍ਹਾਂ ਹੌਸਲਾ ਕਰ ਲੈਣ ਤਾਂ ਜਿਥੇ ਪ੍ਰਬੰਧਕਾਂ ਵਲੋਂ ਕਰਵਾਏ ਗਏ ਕੀਰਤਨ ਸਮਾਗਮ ਸਫਲ ਹੋ ਸਕਦੇ ਹਨ
ਉੱਥੇ ਗੁਰਬਾਣੀ ਦੇ ਸਿਧਾਂਤ ਸਹਿਜੇ ਹੀ ਆਮ ਲੋਕਾਂ ਤੱਕ ਪਹੁੰਚਾਏ ਜਾ ਸਕਦੇ ਹਨ।
ਇਹ ਵਰਨਣਯੋਗ ਹੈ ਕਿ ਨਵੇਂ ਸਾਲ ਦੀ ਆਮਦ ਦੀ ਖੁਸ਼ੀ ਵਿੱਚ ਸੁਖਮਨੀ ਸਾਹਿਬ ਸੁਸਾਇਟੀ ਮੋਹਾਲੀ ਵਲੋਂ
ਉਥੇ ਸਥਿਤ ਭਗਤ ਰਵਿਦਾਸ ਜੀ ਦੇ ਗੁਰਦੁਆਰੇ ਵਿੱਚ ੩੧ ਦਸੰਬਰ-੧ ਜਨਵਰੀ ਦੀ ਰਾਤ ਨੂੰ ਕੀਰਤਨ ਸਮਾਗਮ
ਕਰਵਇਆ ਗਿਆ ਜਿਸ ਵਿੱਚ ਕੀਰਤਨ ਸੇਵਾ ਦੀ ਹਾਜ਼ਰੀ ਭਾਈ ਮਨਜੀਤ ਸਿੰਘ ਨੇ ਭਰੀ। ਉਸ ਗੁਰਦੁਆਰੇ ਵਿੱਚ
ਭਗਤ ਰਵਿਦਾਸ ਜੀ ਦੀ ਵੱਡ ਅਕਾਰੀ ਫ਼ੋਟੋ ਪੀੜ੍ਹਾ ਸਾਹਿਬ `ਤੇ ਬਿਰਾਜਮਾਨ ਕਰਕੇ ਉੱਪਰ ਗੁਰੂ ਗ੍ਰੰਥ
ਸਾਹਿਬ ਵਾਂਗ ਚੰਦੋਆ ਤਾਣਿਆ ਹੋਇਆ ਸੀ। ਕੀਰਤਨ ਦੌਰਾਨ ਗੁਰੂ ਗ੍ਰੰਥ ਸਾਹਿਬ ਵਿੱਚ ਪੰਨਾ ਨੰ: ੨੧੯
`ਤੇ ਗਉੜੀ ਰਾਗ ਵਿੱਚ ਦਰਜ਼ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਬਦ `ਕੋਊ ਮਾਈ ਭੂਲਿਓ ਮਨੁ ਸਮਝਾਵੈ।।
ਬੇਦ ਪੁਰਾਨ ਸਾਧ ਮਗ ਸੁਨਿ ਕਰਿ ਨਿਮਖ ਨ ਹਰਿ ਗੁਨ ਗਾਵੈ।। ੧।। ਰਹਾਉ।। ` ਦਾ ਵਿਆਖਿਆ ਸਹਿਤ
ਕੀਰਤਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਭਗਤ ਰਵਿਦਾਸ ਜੀ ਨੂੰ ਫ਼ੋਟੋ `ਚੋਂ ਨਹੀਂ ਉਨ੍ਹਾਂ ਦੀ ਬਾਣੀ
ਵਿੱਚੋਂ ਸਮਝਿਆ ਜਾ ਸਕਦਾ ਹੈ। ਉਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ਼ ਹੈ ਜਿਸ ਵਿੱਚ
ਮੂਰਤੀ ਪੂਜਾ ਦਾ ਖੰਡਨ ਕਰਕੇ ਸ਼ਬਦ ਗੁਰੂ ਤੋਂ ਸੇਧ ਲੈਣ ਦਾ ਉਪਦੇਸ਼ ਹੈ। ਜਦੋਂ ਅਸੀਂ ਗੁਰੂ ਗ੍ਰੰਥ
ਸਾਹਿਬ ਜੀ ਨੂੰ ਮੱਥਾ ਟੇਕਦੇ ਹਾਂ ਤਾਂ ਉਸ ਵਕਤ ਗੁਰੂ ਗ੍ਰੰਥ ਸਾਹਿਬ ਵਿੱਚ ਬੈਠੇ ਭਗਤ ਰਵਿਦਾਸ ਜੀ
ਨੂੰ ਵੀ ਮੱਥਾ ਟੇਕ ਰਹੇ ਹੁੰਦੇ ਹਾਂ। ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਪ੍ਰਵਾਨਤ ਅਤੇ ਸ਼੍ਰੋਮਣੀ
ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਵਲੋਂ ਪ੍ਰਚਾਰ ਹਿੱਤ ਛਾਪ ਕੇ ਵੰਡੀ
ਜਾ ਰਹੀ ਸਿੱਖ ਰਹਿਤ ਮਰਯਾਦਾ ਵਿੱਚ ਗੁਰਦੁਆਰਾ ਸਿਰਲੇਖ ਹੇਠ ਦਰਜ਼ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ
ਜੀ ਦੇ ਵਾਕਰ (ਤੁਲ) ਕਿਸੇ ਪੁਸਤਕ ਨੂੰ ਅਸਥਾਪਨ ਨਹੀਂ ਕਰਨਾ। ਗੁਰਦੁਆਰੇ ਵਿੱਚ ਕੋਈ ਮੂਰਤੀ ਪੂਜਾ
ਜਾਂ ਹੋਰ ਗੁਰਮਤ ਦੇ ਵਿਰੁਧ ਕੋਈ ਰੀਤੀ ਜਾਂ ਸੰਸਕਾਰ ਨਾ ਹੋਵੇ, ਨਾ ਹੀ ਕੋਈ ਮਨਮਤ ਦਾ ਤਿਉਹਾਰ
ਮਨਾਇਆ ਜਾਵੇ। ਭਾਈ ਮਨਜੀਤ ਸਿੰਘ ਨੇ ਕਿਹਾ ਅਸੀਂ ਵੇਖ ਰਹੇ ਹਾਂ ਕਿ ਇਸ ਗੁਰਦੁਆਰੇ ਵਿੱਚ ਗੁਰੂ
ਗ੍ਰੰਥ ਸਾਹਿਬ ਜੀ ਵਾਕਰ ਭਗਤ ਰਵਿਦਾਸ ਜੀ ਦੀ ਫ਼ੋਟੋ ਬਿਰਾਜਮਾਨ ਕੀਤੀ ਹੈ ਅਤੇ ਉਪਰ ਉਸੇ ਤਰ੍ਹਾਂ
ਚੰਦੋਆ ਵੀ ਤਾਣਿਆ ਹੋਇਆ ਹੈ। ਇਹ ਭਗਤ ਜੀ ਦੀ ਆਪਣੀ ਬਾਣੀ ਦੇ ਆਸ਼ੇ ਅਤੇ ਸਿੱਖ ਰਹਿਤ ਮਰਯਾਦਾ ਦੇ
ਉਲਟ ਹੈ। ਗੁਰੂ ਗ੍ਰੰਥ ਸਾਹਿਬ ਵਾਲਾ ਸਤਿਕਾਰ ਹੋਰ ਕਿਸੇ ਪੁਸਤਕ, ਗ੍ਰੰਥ, ਵਿਅਕਤੀ ਜਾਂ ਮੂਰਤੀ ਨੂੰ
ਨਹੀਂ ਦਿੱਤਾ ਜਾ ਸਕਦਾ। ਉਨ੍ਹਾਂ ਕਿਹਾ ਗੁਰਬਾਣੀ ਦਾ ਕਥਾ/ਕੀਰਤਨ ਕਰਨਾ, ਮੱਥਾ ਟੇਕਣਾ ਸਾਡਾ ਤਾਂ
ਹੀ ਸਫਲ ਹੈ ਜੇ ਅਸੀਂ ਇਸ ਤੋਂ ਕੁੱਝ ਸੇਧ ਵੀ ਲਈਏ। ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਵਿਦੇਸ਼ਾਂ ਵਿੱਚ
ਹਰ ਸ਼ਹਿਰ ਮੁਹੱਲੇ ਵਿੱਚ ਸੁਖਮਨੀ ਸਾਹਿਬ ਸੁਸਾਇਟੀਆਂ ਬਣੀਆਂ ਹਨ ਜਿਹੜੀਆਂ ਘਰ ਘਰ ਵਿੱਚ ਜਾ ਕੇ
ਗੁਰਬਾਣੀ ਦਾ ਪ੍ਰਚਾਰ ਕਰ ਰਹੀਆਂ ਹਨ। ਅੱਜ ਦੇ ਇਸ ਸਮਾਗਮ ਦਾ ਪ੍ਰਬੰਧ ਵੀ ਸੁਖਮਨੀ ਸਾਹਿਬ ਸੁਸਾਇਟੀ
ਨੇ ਹੀ ਕੀਤਾ ਹੈ। ਜੇ ਸੁਖਮਨੀ ਸਾਹਿਬ ਦੀ ਬਾਣੀ ਦੇ ਹੀ ਅਰਥ ਭਾਵ ਸਮਝ ਲਏ ਜਾਣ ਤਾਂ ਉਨ੍ਹਾਂ ਨੂੰ
ਪਤਾ ਲਗ ਜਾਵੇਗਾ ਕਿ ਸਿੱਖ ਲਈ ਹਰ ਰੋਜ ਹੀ ਨਵਾਂ ਸਾਲ ਹੈ ਹਰ ਰੋਜ਼ ਹੀ ਅਸੀਂ ਗੁਰਬਾਣੀ ਪੜ੍ਹਨੀ
ਸਮਝਣੀ ਤੇ ਆਪਣੇ ਜੀਵਨ ਵਿੱਚ ਅਪਨਾਉਣੀ ਹੈ, ਨਵੇਂ ਸਾਲ ਵਾਲੇ ਕਿਸੇ ਵਿਸ਼ੇਸ਼ ਦਿਨ ਦੀ ਗੁਰਮਤਿ ਵਿੱਚ
ਕੋਈ ਖਾਸ ਮਹੱਤਤਾ ਨਹੀਂ ਹੈ।
ਭਾਈ ਰਤਨ ਸਿੰਘ ਨੇ ਕਿਹਾ ਕਿ ਆਮ ਵੇਖਣ ਵਿੱਚ ਆਇਆ ਹੈ ਕਿ ਭਗਤ ਸਾਹਿਬਾਨ ਨਾਲ ਸਬੰਧਤ ਭਾਈਚਾਰੇ
ਵਲੋਂ ਆਪਣੇ ਭਗਤ ਦੇ ਨਾਮ `ਤੇ ਵੱਖਰੇ ਗੁਰਦੁਆਰੇ ਬਣਾਏ ਹੋਏ ਹਨ ਜਿਨ੍ਹਾਂ ਵਿਚੋਂ ਕਈਆਂ ਵਿੱਚ ਭਗਤ
ਸਾਹਿਬਾਨ ਦੀਆਂ ਤਸ਼ਵੀਰਾਂ ਵਿਸ਼ੇਸ਼ ਸਤਿਕਾਰ ਨਾਲ ਰੱਖੀਆਂ ਹੋਈਆਂ ਹਨ। ਉਨ੍ਹਾਂ ਹੋਰ ਕਿਹਾ ਕਿ ਇਨ੍ਹਾਂ
ਭਗਤ ਸਾਹਿਬਾਨ ਦੇ ਪ੍ਰਕਾਸ਼ ਦਿਹਾੜਿਆਂ ਮੌਕੇ ਨਗਰ ਕੀਰਤਨ ਕੱਢੇ ਜਾਂਦੇ ਹਨ ਜਿਸ ਦੌਰਾਨ ਭਗਤਾਂ ਦੀ
ਫ਼ੋਟੋ ਨੂੰ ਵਿਸ਼ੇਸ਼ ਤੌਰ `ਤੇ ਸਜਾਇਆ ਜਾਂਦਾ ਹੈ ਅਤੇ ਸ਼ਰਧਾਲੂ ਉਨ੍ਹਾਂ ਨੂੰ ਮੱਥਾ ਟੇਕਦੇ ਹਨ ਜਿਹੜਾ
ਕਿ ਇੱਕ ਤਰ੍ਹਾਂ ਮੂਰਤੀ ਪੂਜਾ ਨੂੰ ਹੀ ਵਡਾਵਾ ਦੇਣ ਦੇ ਤੁਲ ਹੈ। ਭਾਈ ਰਤਨ ਸਿੰਘ ਨੇ ਕਿਹਾ ਸਿਖੀ
ਵਿੱਚ ਕੋਈ ਜਾਤ ਪਾਤ ਨਹੀਂ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲਿਆਂ ਨੂੰ ਚਾਹੀਦਾ ਹੈ ਕਿ
ਉਹ ਆਪਣੀ ਬਰਾਦਰੀ ਨਾਲ ਸਬੰਧਤ ਭਗਤਾਂ ਦੇ ਨਾਮ `ਤੇ ਵਖਰੇ ਗੁਰਦੁਆਰੇ ਬਣਾ ਕੇ ਜਾਤ ਪਾਤ ਨੂੰ ਮੁੜ
ਵਡਾਵਾ ਨਾ ਦੇਣ। ਸਾਰੇ ਗੁਰੂ ਸਾਹਿਬਾਨ ਤੇ ਭਗਤ ਸਾਹਿਬਾਨ ਸਾਡੇ ਸਭ ਦੇ ਸਾਂਝੇ ਹਨ ਤੇ ਸਭ ਲਈ
ਬਰਾਬਰ ਦਾ ਸਤਿਕਾਰ ਦੇਣਾ ਬਣਦਾ ਹੈ, ਤੇ ਮੂਰਤੀ ਪੂਜਾ ਨੂੰ ਵਡਾਵਾ ਦੇਕੇ ਭਗਤਾਂ ਤੇ ਗੁਰੂ ਸਾਹਿਬਾਨ
ਦੀ ਸੋਚ ਦੇ ਉਲਟ ਕੋਈ ਕੰਮ ਨਹੀਂ ਕਰਨਾ ਚਾਹੀਦਾ।
(01/02/11)
ਦਵਿੰਦਰ ਸਿੰਘ
ਪੰਥ
ਦਰਦੀ ਵੀਰੋ,
ਬ੍ਰਹਮਣਵਾਦ ਆ ਗਿਆ ਹੈ, ਆ ਰਿਹਾ ਹੈ, ਬਹੁਤ ਖਤਰਨਾਕ ਹੈ, ਸਿਖ ਧਰਮ ਲਈ ਬਹੁਤ ਖਤਰਨਾਕ
ਹੈ, ਇਹ ਵਾਕ ਅਕਸਰ ਪੜ੍ਹਨ ਸੁਣਨ ਨੂੰ ਮਿਲਦੇ ਰਹਿਦੇ ਹਨ, ਪਰ ਬ੍ਰਾਹਮਣਵਾਦ ਕੀ ਹੈ, ਇਸ ਦੀ ਸਹੀ
ਪ੍ਰੀਭਾਸ਼ਾ ਕੀ ਹੈ, ਕੀ ਸ. ਕਿਰਪਾਲ ਸਿੰਘ ਜਾਂ ਕੋਈ ਹੋਰ ਪੰਥ ਦਰਦੀ ਇਸ ਵਿਸ਼ੇ ਤੇ ਕੁੱਝ ਰੋਸ਼ਨੀ ਪਾ
ਸਕਦਾ ਹੈ।
ਦਵਿੰਦਰ ਸਿੰਘ 416 909 6650.
{ਨੋਟ:- ਪਿਛਲੇ ਹੋਰ ਪੱਤਰ ਪੜ੍ਹਨ ਲਈ ਐਰੋ (ਤੀਰ) ਨੂੰ ਕਲਿਕ ਕਰੋ ਜੀ}
|
. |