(30/04/11)
ਡਾ: ਇਕਬਾਲ ਸਿੰਘ ਢਿੱਲੋਂ
ਸਿੱਖ ਮਾਰਗ ਵੈਬਸਾਈਟ ਦੇ ਸਤਿਕਾਰਯੋਗ ਸੰਪਾਦਕ ਜੀ, ਮੇਰੇ ਵੱਲੋਂ ਸਤਿ ਸ੍ਰੀ ਅਕਾਲ ਪਰਵਾਨ ਕਰਨਾ
ਜੀ।
ਮੇਰਾ ਇਹ ਪੱਤਰ ਰੋਜ਼ਾਨਾ ਸਪੋਕਸਮੈਨ ਅਖਬਾਰ ਦੇ ਅਪਰੈਲ 30, 2011 ਦੇ ਅੰਕ ਵਿੱਚ
ਪੰਨਾਂ 7 ਤੇ ਗਿਆਨੀ ਜਗਤਾਰ ਸਿੰਘ ਜਾਚਕ ਜੀ ਦੇ ਬਿਆਨ ਦੇ ਬਾਰੇ ਹੈ। ਇਸ ਬਿਆਨ ਦਾ ਅੱਗੇ ਸਬੰਧ
ਸਿੱਖ ਮਾਰਗ ਵੈਬਸਾਈਟ ਤੇ ‘ਅਕਾਲ-ਤਖਤ’ ਦੇ ਵਿਸ਼ੇ ਤੇ ਚੱਲ ਰਹੀ ਚਰਚਾ ਨਾਲ ਹੈ ਕਿਉਂਕਿ ਗਿਆਨੀ ਜਾਚਕ
ਜੀ ਨੇ ਆਪਣੇ ਬਿਆਨ ਵਿੱਚ ਵਿਸ਼ੇ ਨਾਲ ਸਬੰਧਿਤ ਮੇਰੇ ਵਿਚਾਰਾਂ ਦਾ ਹਵਾਲਾ ਸ਼ਾਮਲ ਕੀਤਾ ਹੈ।
ਪਾਠਕਾਂ ਨੁੰ ਯਾਦ ਹੋਵੇਗਾ ਕਿ ਸੰਪਾਦਕ ਰੋਜ਼ਾਨਾ ਸਪੋਕਸਮੈਨ ਨੇ 29. 04. 2011 ਨੂੰ ਇੱਕ ਵਿਸ਼ੇਸ਼
ਸੰਪਾਦਕੀ ਲਿਖ ਕੇ ਪੁਜਾਰੀਵਾਦ ਨੂੰ ਸਿੱਖ ਮੱਤ ਵਿਚੋਂ ਹਟਾਉਣ ਦੇ ਨਾਲ-ਨਾਲ ਅਖੌਤੀ ਅਕਾਲ-ਤਖਤ ਦੀ
ਅਜ਼ਮਤ ਦੀ ਬਹਾਲੀ ਅਤੇ ਪੰਥਕ ਏਕਤਾ ਦਾ ਵਾਸਤਾ ਪਾਇਆ ਸੀ।
ਗਿਆਨੀ ਜਗਤਾਰ ਸਿੰਘ ਜਾਚਕ ਜੀ ਦਾ ਬਿਆਨ ਬੜਾ ਹੀ ਵਚਿੱਤਰ ਹੈ। ਇਸ ਅਨੁਸਾਰ ਜਾਚਕ ਜੀ ਵੱਲੋਂ ਇਹ
ਕਿਹਾ ਗਿਆ ਹੈ ਕਿ ‘ਤਖਤਾਂ’ ਦੇ ਪੰਜੇ ਸੇਵਾਦਾਰ ‘ਮਿਲ ਕੇ’ ਕੁੱਝ ਫੈਸਲੇ ਕਰ ਲੈਣ। ਗਿਆਨੀ ਜਾਚਕ ਜੀ
ਕੇਵਲ ‘ਤਖਤਾਂ’ ਦੇ ਜਥੇਦਾਰਾਂ ਅੱਗੇ ਲਿੱਲੜੀਆਂ ਹੀ ਨਹੀਂ ਕੱਢ ਰਹੇ, ਉਹ ਉਹਨਾਂ ਨੂੰ ਪੰਥਕ ਆਗੂਆਂ
ਦੇ ਤੌਰ ਤੇ ਸਵੀਕ੍ਰਿਤੀ ਵੀ ਦੇ ਰਹੇ ਹਨ ਤਾਂ ਜੋ ਉਹ ਕੁੱਝ ‘ਵਿਵਾਦਮਈ ਹੁਕਮਨਾਮੇ’ ਵਾਪਸ ਲੈ ਲੈਣ
(ਜਿਹਨਾਂ ਵਿੱਚ ਰੋਜ਼ਾਨਾ ਸਪੋਕਸਮੈਨ ਦੇ ਸੰਪਾਦਕ ਦੇ ਖਿਲਾਫ ਦਿੱਤਾ ਗਿਆ ‘ਹੁਕਮਨਾਮਾ’ ਵੀ ਸ਼ਾਮਲ
ਹੈ)। ਏਥੇ ਹੀ ਬੱਸ ਨਹੀਂ, ਗਿਆਨੀ ਜਾਚਕ ਜੀ ਸੱਤਾਧਾਰੀ ਅਕਾਲੀ ਦਲ ਦੇ ਪਰਧਾਨ ਨੂੰ ਇਸ ਪੱਖੋਂ ਪਹਿਲ
ਕਰਨ ਨੂੰ ਕਹਿ ਰਹੇ ਹਨ ਤਾਂ ਕਿ ਉਸ ਨੂੰ ਬਹੁਤ ਵੱਡਾ ਸਿਆਸੀ ਲਾਭ ਮਿਲ ਸਕੇ। ਇਸ ਤੋਂ ਅੱਗੇ ਗਿਆਨੀ
ਜਾਚਕ ਜੀ ‘ਨਾਨਕਸ਼ਾਹੀ ਕੈਲੰਡਰ’ ਅਤੇ ‘ਦਸਮ ਗ੍ਰੰਥ’ ਸਬੰਧੀ ‘ਵਿਵਾਦ’ ਸੁਲਝਾਉਣ ਲਈ ਵਿਦਵਾਨਾਂ ਦੀ
ਕਮੇਟੀ ਦੇ ਗਠਨ ਦੀ ਗੱਲ ਇਸ ਲਈ ਕਰਦੇ ਹਨ ਕਿਉਂਕਿ ਉਹਨਾਂ ਅਨੁਸਾਰ ਇਹ ਮਸਲੇ ਕੇਵਲ ‘ਅਕਾਦਮਿਕ
ਖੇਤਰ’ ਦੇ ਹੀ ਹਨ (ਵਿਦਵਾਨ ਧਾਰਮਿਕ ਖੇਤਰ ਦੇ ਮਸਲਿਆਂ ਬਾਰੇ ਵਿਚਾਰ ਕਿਉਂ ਨਹੀਂ ਕਰ ਸਕਦੇ?)। ਅੰਤ
ਵਿੱਚ ਉਹ ਇੱਕ ਪਾਸੇ ਮੇਰੇ ਵਿਚਾਰਾਂ ਨੂੰ ‘ਇਤਹਾਸਿਕ ਤੱਥਾਂ ਤੇ ਅਧਾਰਤ’ ਦੱਸਦੇ ਹਨ ਪਰ ਮੇਰੇ ਉਤੇ
‘ਪੰਥ ਦੀ ਤਾਣੀ ਨੁੰ ਹੋਰ ਉਲਝਾਉਣ’ ਦਾ ਇਲਜ਼ਾਮ ਲਗਾਉਂਦੇ ਹਨ ਜਿਸ ਦਾ ਮੈਂਨੂੰ ਇਤਰਾਜ਼ ਹੈ।
ਨੋਟ: ਪੰਜਾਬੀ ਯੂਨੀਵਰਸਟੀ ਪਟਿਆਲਾ ਵੱਲੋਂ ਕਰਵਾਈ ਜਾ ਰਹੀ ਸਰਬ-ਭਾਰਤੀ ਪੰਜਾਬੀ ਕਾਨਫਰੰਸ ਵਿੱਚ
ਸ਼ਾਮਲ ਹੋਣ ਕਰਕੇ ਮੈਂ ਅੱਜ ਵੈਬਸਾਈਟ ਲਈ ਪੱਤਰਾਂ ਦੇ ਉੱਤਰ ਨਹੀਂ ਭੇਜ ਸਕਿਆ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ
(30/04/11)
ਚਰਨਜੀਤ ਸਿੰਘ ਬਰੈਂਮਪਟਨ
ਇਕਬਾਲ ਸਿੰਘ ਜੀ
ਤੁਸੀ 17/04/11 ਦੇ ਆਪਣੇ ਪੱਤਰ ਵਿੱਚ ਲਿਖੀਆ ਹੈ
ਅਕਾਲ ਤਖਤ ਦਾ ਕੱਨਸੈਪਟ:
ਮੇਰੇ ਵਿਚਾਰ ਵਿੱਚ ਸਿੱਖ ਮੱਤ ਵਿੱਚ ‘ਅਕਾਲ ਤਖਤ’ ਦਾ ਕੋਈ ਸੰਕਲਪ
(concept) ਮੌਜੂਦ ਨਹੀਂ ਹੈ। ਇਹ ਸੰਕਲਪ ਸਿੱਖ
ਮੱਤ ਵਿੱਚ ਮਨਮੱਤ ਫੈਲਾਉਣ ਲਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰੁਤਬਾ ਘਟਾਉਣ ਲਈ ਪਲਾਂਟ
(plant)
ਕੀਤਾ ਗਿਆ ਹੋਇਆ ਹੈ।
ਇਸ ਤੋਂ ਇਲਾਵਾ ਤੁਸੀ ਆਪਣੇ ਲੇਖ “ਅਖੌਤੀ ਅਕਾਲ ਤਖਤ ਬਾਰੇ ਵਕਾਲਤ” ਵਿੱਚ ਲਿਖੀਆ ਹੈ।
ਪਰੰਤੂ ਭਾਈ ਗੁਰਦਾਸ ਜੀ ਦੀ ਰਚਨਾ ਵਿੱਚ ਅਖੌਤੀ ਅਕਾਲ-ਤਖਤ ਦਾ ਕੋਈ ਹਵਾਲਾ ਮੌਜੂਦ ਨਾ ਹੋਣਾ ਆਪਣੇ
ਆਪ ਵਿੱਚ ਹੀ ਇੱਕ ਸਬੂਤ ਹੈ ਕਿ ਕਿਸੇ ਵੀ ਗੁਰੂ ਜੀ ਨੇ ਛੇਵੇਂ ਗੁਰੂ ਜੀ ਦੇ ਅੰਮ੍ਰਿਤਸਰ ਵਾਲੇ ਤਖਤ
ਦਾ ਨਾਮ ‘ਅਕਾਲ ਤਖਤ’ ਨਹੀਂ ਸੀ ਰੱਖਿਆ।
ਆਉ, ਜਰਾ ਭਾਈ ਗੁਰਦਾਸ ਦੀ 26ਵੀਂ ਵਾਰ ਦੀ 24ਵੀਂ ਪਉੜੀ ਵਿਚਾਰੀਏ।
1. ਧਰਮਸਾਲ ਕਰ ਬਹੀਦਾ
ਇੱਕਤ ਥਾਂ ਨਾ ਟਿਕੈ ਟਿਕਾਯਾ।
2ਪਾਤਸ਼ਾਹ ਘਰ ਆਂਵਦੇ
ਗੜ੍ਹ ਚੜਿਆ ਪਤਿਸ਼ਾਹ ਚੜਾਯਾ।
3ਉੱਮਤ ਮਹਿਲ ਨ ਪਾਵਂਦੀ
ਨੱਠਾ ਫਿਰੈ ਨਾ ਡਰੈ ਡਰਾਯਾ।
4ਮੰਜੀ ਬਹਿ ਸੰਤੋਖਦਾ
ਕੁੱਤੇ ਰੱਖ ਸ਼ਿਕਾਰ ਖਿਲਾਯਾ।
5ਬਾਣੀ ਕਰ ਸੁਣ ਗਾਂਵਦਾ
ਕਥੈ ਨ ਸੁਣੈ ਨ ਗਾਂਵ ਸੁਣਾਯਾ।
6ਸੇਵਕ ਪਾਸ ਨ ਰੱਖੀਅਨਿ
ਦੋਖੀ ਦੁਸ਼ਟ ਆਗੂ ਮੁਹਿ ਲਾਯਾ।
7ਸੱਚ ਨ ਲੁਕੈ ਲੁਕਾਇਆ
ਚਰਣ ਕਵਲ ਸਿੱਖ ਭਵਰ ਲੁਭਾਯਾ।
8ਅਜਰ ਜਰੈ ਨ ਆਪ ਜਣਾਯਾ।
ਇਸ ਪਉੜੀ ਵਿੱਚ ਭਾਈ ਗੁਰਦਾਸ ਜੀ ਉਹਨਾਂ ਸਿੱਖਾਂ ਦਾ ਜਿਕਰ ਕਰ ਰਹੇ ਹਨ ਜੋ 6ਵੇਂਗੁਰੂ ਜੀ ਦਾ
ਪਹਿਲੇ ਗੁਰੂਆਂ ਨਾਲੋਂ ਬਦਲਾਵ ਵੇਖ ਕੇ ਕਿੰਤੂ ਪਰੰਤੂ ਕਰ ਰਹੇ ਸਨ।
ਪਹਿਲੇ ਬੰਦ ਤੋਂ ਸਪਸ਼ਟ ਹੈ ਕਿ 6ਵੇਂ ਗੁਰੂ ਜੀ ਪਹਿਲੇ ਗੁਰੂਆਂ ਵਲੋਂ ਬਣਵਾਈਆਂ ਧਰਮਸਾਲਾਂ ਵਿੱਚ
ਬਹਿੰਦੇ ਹੀ ਨਹੀਂ ਸਨ। ਫਿਰ ਉਹ ਕਿੱਥੇ ਦੀਵਾਨ ਲਾਉੰਦੇ ਸਨ? ਇਹ ਮੈਂ ਪਹਿਲਾਂ ਲਿਖ ਚੁੱਕਾ ਹਾਂ ਕਿ
ਇਹ ਮੰਨਣ ਯੋਗ ਗੱਲ ਨਹੀਂ ਹੈ ਕਿ 29 ਸਾਲ 6ਵੇਂ ਗੁਰੂ ਜੀ ਖੁੱਲੇ ਆਸਮਾਨ ਹੇਠਾਂ ਦੀਵਾਨ ਲਗਾੳੰਦੇ
ਰਹੇ।
ਗੁਰਬਾਣੀ ਵਿਚੋਂ ਤੇ ਤਖਤ ਦਾ ਕਾਨਸੈਪਟ ਲੱਭ ਪੈਂਦਾ ਹੈ ਪਰ ਸ਼ਿਕਾਰ ਖੇਡਣ ਦਾ ਕਾੱਨਸੈਪਟ ਕਿੱਥੋਂ
ਲੱਭੋਗੇ?
ਹੁਣਿ ਹੁਕਮੁ ਹੋਆ ਮਿਹਰਵਾਣ ਦਾ ॥
Now, the Merciful Lord has issued His
Command.
ਪੈ ਕੋਇ ਨ ਕਿਸੈ ਰਞਾਣਦਾ ॥
Let no one chase after and attack anyone
else.
ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ
॥੧੩॥
Let all abide in peace, under this
Benevolent Rule. ||13|| (74)
ਕਿਤੇ ਇਹ ਤੇ ਨਹੀਂ ਕਿ ਜਿਵੇਂ ਉਸ ਵੇਲੇ ਸਿੱਖ ਗੁਰਮਤ ਅਤੇ ਸ਼ਿਕਾਰ ਵਿੱਚ ਕੋਈ ਸੰਬਧ ਵੇਖਣ ਵਿੱਚ
ਅਸਮੱਰਥ ਸਨ, ਤੁਸੀ ਗੁਰਮੱਤ ਅਤੇ ਅਕਾਲ ਤਖਤ ਵਿੱਚ ਸੰਬਧ ਵੇਖਣ ਵਿੱਚ ਅਸੱਮਰਥ ਹੋਵੋ?
ਚੌਥੇ ਬੰਦ ਵਿੱਚ ਸਪਸ਼ਟ ਹੈ ਕਿ ਪਹਿਲੇ ਪੰਜ ਗੁਰੂ ਮੰਜੀ ਤੇ ਬਹਿੰਦੇ ਸਨ। ਪਰ 6ਵੇਂ ਗੁਰੂ ਕਿੱਥੇ
ਬਹਿੰਦੇ ਸਨ? ਇਹਦਾ ਜਵਾਬ ਭਾਈ ਗੁਰਦਾਸ ਦੀ ਪਹਿਲੀ ਵਾਰ ਦੀ 48ਵੀਂ ਪਉੜੀ ਵਿੱਚ ਮਿਲਦਾ ਹੈ।
1 ਪੰਜ ਪਿਆਲੇ ਪੰਜ ਪੀਰ
ਛਠਮ ਪੀਰ ਬੈਠਾ ਗੁਰ ਭਾਰੀ।
2 ਅਰਜਨ ਕਾਇਆ ਪਲਟ ਕੈ
ਮੂਰਤਿ ਹਰਿਗੋਬਿੰਦ ਸਵਾਰੀ
3 ਚੱਲੀ ਪੀੜੀ ਸੋਢੀਆਂ
ਰੌਪ ਦਿਖਾਵਣ ਵਾਰੋ ਵਾਰੀ।
ਪਹਿਲੇ ਬੰਦ ਤੋਂ ਸਪਸ਼ਟ ਹੈ ਕਿ ਪਹਿਲੇ ਪੰਜ ਗੁਰੂਆਂ ਨੇ ਪੰਜ ਪਿਆਲੇ (ਸਤਮਸੰਤੋਖ, ਦਯਾ, ਧਰਮ,
ਧੀਰਜ) ਪੀਤੇ ਸਨ ਪਰ ਛੇਵਾਂ ਗੁਰੂ ਬੜਾ ਭਾਰੀ ਹੈ ਭਾਵ ਬੜਾ ਬੀਰ ਰਸੀ ਵੀ ਹੈ।
ਦੂਜੇ ਬੰਦ ਤੋਂ ਸਪਸ਼ਟ ਹੈ 6ਵੈਂ ਗੁਰੂ ਦੀ ਕਾਇਆ ਪਲਟ ਵੀ ਪੰਚਮ ਪਾਤਸ਼ਾਹ ਆਪ ਕਰ ਕੇ ਗਏ ਸਨ। ਭਾਵ
ਮੰਜੀਆਂ ਅਤੇ ਧਰਮਸਾਲਾਂ ਦੀ ਵਿਵਸਥਾ ਤੋਂਅੱਗੇ ਵੱਧ ਕੇ ਤਖਤ ਦਾ ਰਸਤਾ ਗੁਰੂ ਅਰਜਨ ਦੇਵ ਜੀ ਆਪ
ਵਿਖਾ ਕੇ ਗਏ ਸਨ।
ਤੀਜੀ ਪਉੜੀ ਤੋਂ ਸਪਸ਼ਟ ਹੈ ਕਿ 6ਵੇਂ ਗੁਰੂ ਨੇ ਆਪਣਾ ਨਵਾਂ ਰੂਪ ਵਿਖਾਇਆ ਹੈ। ਨਵੇਂ ਦੇ ਵਿੱਚ ਸਭ
ਕੁੱਝ ਹੀ ਨਵਾਂ ਸੀ, ਨਵੀਂ ਰਹਿਣੀ ਬਹਿਣੀ, ਨਵੇਂ ਸ਼ੌਂਕ ਅਤੇ ਨਵਾਂ ਤਖਤ।
ਅਸੀ ਸਭ ਜਾਣਦੇ ਹਾਂ ਕਿ ਅਨੰਦਪੁਰ ਦੇ ਵਿੱਚ ਦਸਵੇਂ ਗੁਰੂ ਨੇ ਕਿਲੇ ਉਸਾਰੇ। ਔਰੰਗਜੇਬ ਦੇ ਦਸਵੇਂ
ਗੁਰੂ ਖਿਲਾਫ ਫੌਜ ਭੇਜਣ ਦਾ ਵੀ ਇਹੋ ਕਾਰਨ ਸੀ। ਔਰੰਗਜੇਬ ਨੇ ਪਹਿਲਾਂ ਗੁਰੂ ਸਾਹਿਬ ਨੂੰ ਇਹੀ
ਸੁਨੇਹਾ ਭੇਜਿਆ ਸੀ ਕਿ ਦਰਵੇਸਖਾ ਵਾਗ ਰਹੋ ਅਤੇ ਰਾਜਿਆਂ ਵਾਂਗ ਸੰਗਤ ਨੂੰ ਝਰੋਖਿਆਂ ਵਿਚੋਂ ਦਰਸ਼ਨ
ਦੇਣੇ ਛੱਡ ਦੇਵੋ। ਗੁਰੂ ਸਾਹਿਬ ਨੇ ਉਸ ਦੇ ਸੁਨੇਹੇ ਤੋ ਕੋਈ ਗੌਰ ਨਹੀਂ ਸੀ ਕੀਤਾ।
Honoured orders were issued from the
imperial court to Wazir Khan of chaklsa sirhind that if Guru Govind lives like
other recluses,and his own ancestors,and shuns and avoids words such as his
followers used by giving him the title of king(patshah),as well as the imitating
of the ways and practices of sovereigns,such as showing one’s face in the
jharokha and receiving sijda from the people,this would be better.But if he
insists…(sikh history from Persian sources,page 113)
ਜਿਸ ਤਖਤ ਤੇ ਦਸਵੇਂ ਗੁਰੂ ਸਾਹਿਬ ਬੈਠੇ, ਕੀ ਉਸ ਦੀ ਕੜੀ 6ਵੇਂ ਗੁਰੂ ਦੇ ਤਖਤ ਨਾਲ ਨਾ ਜੁੜਦੀ
ਹੋਵੇਗੀ?
ਕੀ 9ਵੇਂ ਗੁਰੂ ਨੇ ਅਨੰਦਪੁਰ ਵਸਾ ਕੇ ਅੰਮਿਤ੍ਰਸਰ ਦਾ ਸ਼ਰੀਕ ਖੜਾ ਕੀਤਾ ਸੀ? ਜੇ ਨਹੀਂ ਤਾਂ
ਹਰਿਮੰਦਰ ਅਤੇ ਅਕਾਲ ਤਖਤ ਵੀ ਆਪਸ ਵਿੱਚ ਸ਼ਰੀਕ ਨਹੀਂ ਹਨ। ਇਹ ਇੱਕ ਦੂਜੇ ਨੂੰ ਕਾਮੰਪਲੀਮੈਂਟ ਕਰਦੇ
ਹਨ। ਪਾਠਕ ਆਪ ਹੁਣ ਵਿਚਾਰ ਲੈਣ ਕਿ ਸਿੱਖੀ ਵਿੱਚ ਸੋਵਰਨੀਟੀ ਦਾ ਕਾਨਸੈਪਟ ਹੈ ਜਾਂ ਨਹੀਂ?
ਚਰਨਜੀਤ ਸਿੰਘ
ਬਰੈਂਮਪਟਨ
(30/04/11)
ਤਰਲੋਚਨ ਸਿੰਘ ਦੁਪਾਲਪੁਰ
ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ
USA
ਵੱਲੋਂ ਗੁਰਦੁਆਰਾ ਸਿੰਘ ਸਭਾ ਫਰਿਜਨੋ ਵਿਖੇ ਗੁਰਮਤਿ ਪ੍ਰਚਾਰ
(ਤਰਲੋਚਨ ਸਿੰਘ ਦੁਪਾਲਪੁਰ) 24
ਅਪ੍ਰੈਲ ਸੰਨ 2011 ਨੂੰ ਗੁਰਦੁਆਰਾ ਸਿੰਘ ਸਭਾ ਡਕੋਟਾ ਰੋਡ
ਵਿਖੇ ਓਥੋਂ ਦੇ ਸੂਝਵਾਨ ਪ੍ਰਬੰਧਕਾਂ ਵੱਲੋਂ ਸੰਗਤ ਦੇ ਸਹਿਯੋਗ ਨਾਲ ਖਾਲਸਾ-ਵੈਸਾਖੀ ਪੁਰਬ ਮਨਾਇਆ
ਗਿਆ ਜਿਸ ਵਿਖੇ ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ USA
ਦੇ ਪ੍ਰਚਾਰਕ ਭਾਈ ਅਵਤਾਰ ਸਿੰਘ ਮਿਸ਼ਨਰੀ ਨੂੰ ਵਿਸ਼ੇਸ਼ ਤੌਰ ਤੇ ਸੱਦਿਆ ਗਿਆ। ਭਾਈ ਸਾਹਿਬ ਗੁਰਮਤਿ
ਲਿਟ੍ਰੇਚਰ ਲੈ ਕੇ ਪਹੁੰਚ ਗਏ। ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਸਮਾਪਤੀ ਤੋਂ ਬਾਅਦ
ਪ੍ਰਬੰਧਕਾਂ, ਗ੍ਰੰਥੀਆਂ ਅਤੇ ਸੰਗਤਾਂ ਨੇ ਮਿਲ ਕੇ ਪੰਥਕ ਨਿਸ਼ਾਨ ਸਾਹਿਬ ਦਾ ਚੋਲਾ ਬਦਲਣ ਦੀ ਸੇਵਾ
ਕੀਤੀ। ਇੱਥੋਂ ਦੇ ਸਟੇਜ ਸੈਕਟਰੀ ਡਾ.
ਗੁਰਪ੍ਰੀਤ ਸਿੰਘ ਮਾਨ ਨੇ ਕਿਹਾ ਕਿ ਨਿਸ਼ਾਨ ਸਾਹਿਬ ਨੂੰ
ਸਾਫ ਪਾਣੀ ਨਾਲ ਹੀ ਧੋਤਾ ਗਿਆ ਨਾਂ ਕਿ ਡੇਰਾਵਾਦੀ ਮਰਯਾਦਾ ਦੁੱਧ ਅਤੇ ਦਹੀਂ ਮਲਿਆ ਗਿਆ। ਦੁੱਧ
ਦਹੀਂ ਇੱਕ ਵਧੀਆ ਭੋਜਨ ਹੈ ਜੋ ਜੀਵਤ ਜੀਵਾਂ ਲਈ ਹੈ ਨਾਂ ਕਿ ਫੋਕਟ ਕਰਮਕਾਂਡਾਂ ਤੇ ਵੇਸਟ ਕਰਨ ਲਈ।
ਅੱਜ ਭਾਰਤ ਵਿੱਚ ਦੁੱਧ ਦਹੀਂ ਇਤਨਾਂ ਮਹਿੰਗਾ ਹੋ ਚੁੱਕਾ ਹੈ ਕਿ ਹਰੇਕ ਦੇ ਨਸੀਬ ਨਹੀਂ ਹੋ ਰਿਹਾ ਪਰ
ਦੂਜੇ ਪਾਸੇ ਵਿਖਾਵੇ ਵਾਲੇ ਧਰਮੀ ਲੋਕ ਇਸ ਨੂੰ ਪਾਣੀ ਤਰ੍ਹਾਂ ਫੋਕਟ ਕਰਮਕਾਂਡਾ ਵਿੱਚ ਰੋੜ ਰਹੇ ਹਨ।
ਪ੍ਰਤੀਤ ਹੁੰਦਾ ਸੀ ਕਿ ਇੱਥੋਂ ਦੇ ਪ੍ਰਬੰਧਕ ਅਤੇ ਸੰਗਤਾਂ ਸੂਝਵਾਨ ਹਨ। ਫਿਰ ਨਿਸ਼ਾਨ ਸਾਹਿਬ ਦੀ
ਸੇਵਾ ਦੀ ਅਰਦਾਸ ਤੋਂ ਬਾਅਦ ਗੁਰਦੁਆਰਾ ਸਾਹਿਬ ਵਿਖੇ ਦੀਵਾਨ ਦੀ ਆਰੰਭਤਾ ਹੋਈ। ਸਭ ਤੋਂ ਪਹਿਲਾਂ
ਬਣੇ ਪ੍ਰੋਗਰਾਮ ਅਨੁਸਾਰ ਸਟੇਜ ਸੈਕਟਰੀ ਡਾ.
ਗੁਰਪ੍ਰੀਤ ਸਿੰਘ ਮਾਨ ਨੇ ਕਿਹਾ ਕਿ ਹੁਣ ਖਾਲਸਾ ਵੈਸਾਖੀ
ਦੇ ਸਬੰਧ ਵਿੱਚ ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ USA
ਦੇ ਪ੍ਰਚਾਰਕ ਭਾਈ ਅਵਤਾਰ ਸਿੰਘ ਮਿਸ਼ਨਰੀ ਗੁਰਮਤਿ ਵਿਚਾਰਾਂ ਕਰਨਗੇ। ਮਿਸ਼ਨਰੀ ਜੀ ਨੇ ਗੁਰੂ ਦਾ ਓਟ
ਆਸਰਾ ਲੈ ਕੇ ਗੁਰਬਾਣੀ ਸ਼ਬਦਾਂ ਰਾਹੀਂ ਬੰਧਨਾ ਕੀਤੀ ਅਤੇ ਖਾਲਸਾ-ਵੈਸਾਖੀ ਬਾਰੇ ਵਖਿਆਣ ਕਰਦੇ
ਦਰਸਾਇਆ ਕਿ ਵੈਸਾਖੀ ਸੰਸਕ੍ਰਿਤ ਦਾ ਲਫ਼ਜ਼ ਹੈ ਜਿਸ ਦਾ ਅਰਥ ਹੈ ਵਿਸ਼ਾਖਾ ਨਸ਼ੱਤ੍ਰ ਵਾਲੀ ਪੂਰਨਮਾਸ਼ੀ,
ਸੂਰਜ ਦੇ ਹਿਸਾਬ ਵੈਸਾਖ ਮਹੀਨੇ ਦਾ ਪਹਿਲਾ ਦਿਨ। ਬ੍ਰਾਹਮਣੀ ਮੱਤ ਅਨੁਸਾਰ 27 ਨਸ਼ੱਤ੍ਰ ਹਨ ਇਨ੍ਹਾਂ
ਚੋਂ ਵੈਸਾਖ ਨਸ਼ੱਤ੍ਰ ਪਵਿਤਰ ਮੰਨਿਆਂ ਜਾਂਦਾ ਹੈ। ਬ੍ਰਾਹਮਣ ਨੇ ਚਾਰ ਪ੍ਰਮੁੱਖ ਤਿਉਹਾਰ ਮੰਨੇ
ਹਨ-ਵੈਸਾਖੀ, ਦੁਹਸ਼ਹਿਰਾ, ਦੀਵਾਲੀ ਅਤੇ ਹੋਲੀ। ਕ੍ਰਮਵਾਰ ਵੈਸਾਖੀ ਬ੍ਰਾਹਮਣਾਂ ਦਾ, ਦੁਹਸ਼ਹਿਰਾ
ਖੱਤਰੀਆਂ ਦਾ, ਦਿਵਾਲੀ ਵੈਸ਼ਾਂ ਦਾ, ਅਤੇ ਹੋਲੀ ਸ਼ੂਦਰਾਂ ਦਾ ਤਿਉਹਾਰ ਹੈ। ਬ੍ਰਾਹਮਣੀ ਗ੍ਰੰਥਾਂ
ਜਿਵੇਂ ਮੰਨੂੰ ਸਿਮਰਤੀ ਆਦਿਕ ਅਨੁਸਾਰ ਮਨੁੱਖਤਾ ਨੂੰ ਊਚ-ਨੀਚ, ਜਾਤਿ-ਪਾਤਿ, ਛੂਆ-ਛਾਤਿ,
ਵਹਿਮ-ਭਰਮ, ਕਰਮ-ਕਾਂਡ ਵਿੱਚ ਵੰਡਿਆ ਹੋਇਆ ਸੀ ਅਤੇ ਉਨ੍ਹਾਂ ਦੇ ਰੀਤੀ ਰਿਵਾਜ ਤੇ ਤਿਉਹਾਰਾਂ ਦੀਆਂ
ਵੀ ਬ੍ਰਾਹਮਣ ਨੇ ਹੀ ਵੰਡੀਆਂ ਪਾਈਆਂ ਸਨ। ਇਸ ਸਾਰੀ ਵਰਣਵੰਡ ਨੂੰ ਕ੍ਰਾਂਤੀਕਾਰੀ ਭਗਤਾਂ ਅਤੇ ਸਿੱਖ
ਗੁਰੂਆਂ ਖਤਮ ਕੀਤਾ ਭਾਵ ਇਨ੍ਹਾਂ ਵਹਿਮਾਂ ਤੋਂ ਮਨੁੱਖਤਾ ਦਾ ਖਹਿੜਾ ਛੁਡਾਇਆ-ਨਾਨਕ ਵੈਸਾਖੀ
ਪ੍ਰਭ ਪਾਵੈ ਸੁਰਤਿ ਸਬਦਿ ਮਨੁ ਮਾਨਾ।। (1108) ਵੈਸਾਖ ਦੇ ਮਹੀਨੇ ਦੁਆਰਾ ਵੀ ਸ਼ਬਦ ਸੁਰਤ
ਰਾਹੀਂ ਪ੍ਰਭੂ ਨੂੰ ਪਾਉਂਣ ਦੀ ਗੱਲ ਕੀਤੀ ਹੈ ਨਾਂ ਕਿ ਕਿਸੇ ਬ੍ਰਾਹਮਣ ਜਾਂ ਸਾਧੂ-ਸੰਤ ਨੂੰ ਪੁੰਨ
ਦਾਨ ਕਰਨ ਦੀ। ਗੁਰਸਿੱਖ ਕਿਸੇ ਮਹੀਨੇ ਜਾਂ ਥਿੱਤਵਾਰ ਦਾ ਪੁਜਾਰੀ ਨਹੀਂ ਹੈ, ਜੇ ਹੈ ਤਾਂ, ਉਹ
ਗੁਰਸਿੱਖ ਨਹੀਂ ਹੋ ਸਕਦਾ ਸਗੋਂ ਜੇ ਥਿੱਤਾਂ ਵਾਰਾਂ ਨੂੰ ਚੰਗਾ-ਮੰਦਾ ਮੰਨਦਾ ਹੈ ਤਾਂ ਗੁਰਬਾਣੀ
ਅਨੁਸਾਰ ਉਹ ਮਹਾਂ ਮੂਰਖ ਹੈ-ਸਤਿਗੁਰੁ ਬਾਝਹੁ ਅੰਧ ਅੰਧਾਰ।। ਥਿਤੀ ਵਾਰ ਸੇਵਹਿ ਮੁਗਧ ਗਵਾਰ।।
(842) ਰੱਬ ਦੇ ਬਣਾਏ ਦਿਨ-ਰਾਤ, ਥਿੱਤ-ਵਾਰ, ਮਹੀਨੇ-ਸਾਲ ਸਾਰੇ ਹੀ ਭਲੇ ਹਨ-ਮਹਾ ਦਿਵਸ
ਮੂਰ੍ਹਤ ਭਲੇ ਜਿਸ ਕਉ ਨਦਰਿ ਕਰੇ।। (136)
ਵੈਸਾਖੀ ਇੱਕ ਮੌਸਮੀ ਤਿਉਹਾਰ ਹੈ ਇਸ ਦੇ ਮੇਲੇ ਤਾਂ ਪਹਿਲਾਂ ਵੀ ਲਗਦੇ ਸਨ
ਅਤੇ ਫਸਲ ਪੱਕਣ ਦੀ ਖੁਸ਼ੀ ਵਿੱਚ ਜੱਟ-ਜਿਮੀਦਾਰ ਪਹਿਲਾਂ ਹੀ ਭੰਗੜੇ ਪਉਂਦੇ ਅਤੇ ਬ੍ਰਾਹਮਣ ਨੂੰ ਦਾਨ
ਪੁੰਨ ਕਰਦੇ ਸਨ। ਸਮਾਂ ਬਦਲਿਆ ਸਾਧਾਂ ਦੇ ਡੇਰਿਆਂ ਤੇ ਵੀ ਦਾਨ ਕਰਨ ਲੱਗ ਪਏ ਅਤੇ ਵੈਸਾਖੀ ਮੇਲੇ ਤੇ
ਗੌਣ ਵਾਲੀਆਂ ਅਤੇ ਤੂੰਬੀਆਂ ਵਾਲੇ ਵੀ ਬੁਲਾਏ ਜਾਣ ਲੱਗ ਪਏ। ਅੱਜ ਤਾਂ ਵੈਸਾਖੀ-ਨਾਈਟਾਂ ਵੀ ਮਨਾਈਆਂ
ਜਾਂਦੀਆਂ ਹਨ। ਅੱਜ ਵੈਸਾਖੀ ਪੰਜਾਬੀ ਮੇਲੇ ਦੇ ਰੂਪ ਵਿੱਚ ਵੱਧ ਮਨਾਈ ਜਾ ਰਹੀ ਹੈ। ਹੁਣ ਹੋਰ ਹੀ
ਭਾਣਾ ਵਰਤਾਇਆ ਜਾ ਰਿਹਾ ਹੈ ਕਿ ਸੰਪ੍ਰਦਾਈ ਡੇਰੇਦਾਰ ਕਥਾਵਾਚਕ ਪ੍ਰਚਾਰਕ ਇਹ ਕਹਿ ਰਹੇ ਹਨ
ਕਿ-ਵੈਸਾਖ ਸੁਹਾਵਾ ਤਾਂ ਲਗੈ ਜਾਂ ਸੰਤੁ ਭੇਟੇ ਹਰਿ ਸੋਇ।। (134) ਵੈਸਾਖ ਤਾਂ ਹੀ ਚੰਗਾ ਹੈ
ਜੇ ਕਿਸੇ ਸੰਤ ਮਹਾਂਪੁਰਸ਼ ਦੇ ਦਰਸ਼ਨ ਕੀਤੇ ਜਾਣ ਭਾਵ ਸੰਤ ਨੂੰ ਮਿਲੇ ਤੋਂ ਬਿਨਾਂ ਜੀਵਨ ਸੁਖੀ ਨਹੀਂ
ਹੋਵੇਗਾ। ਭਾਈ ਮਿਸ਼ਨਰੀ ਨੇ ਵਿਆਖਿਆ ਕਰਦੇ ਸ਼ਪੱਸ਼ਟ ਕੀਤਾ ਕਿ ਸੰਤ ਸ਼ਬਦ ਗੁਰਬਾਣੀ ਵਿੱਚ ਪ੍ਰਕਰਣ
ਅਨੁਸਾਰ ਗੁਰੂ ਜਾਂ ਸੰਗਤ ਵਾਸਤੇ ਆਇਆ ਹੈ ਜਿਵੇਂ-ਭਾਗ ਹੋਆ ਗੁਰੁ ਸੰਤੁ ਮਿਲਾਇਆ ਅਤੇ
ਸੰਤਹੁ ਸਾਗਰੁ ਪਾਰਿ ਉਤਰੀਐ
..।।
(747) ਸੰਤਹੁ-ਹੇ ਸਤ ਸੰਗੀਓ। ਜਿੱਥੇ ਵਾਕਿਆ ਹੀ ਆਪਣੇ ਆਪ ਨੂੰ ਸੰਤ ਅਖਵਾਉਣ ਵਾਲਿਆਂ ਲਈ
ਵਰਤਿਆ ਹੈ ਉਹ ਇਹ ਹੈ-ਗਲੀਂ ਜਿਨ੍ਹਾਂ ਜਪ ਮਾਲੀਆਂ ਲੋਟੇ ਹਥਿ ਨਿਬਗ।। ਓਇ ਹਰਿ ਕੇ ਸੰਤ ਨਾ
ਆਖੀਅਹਿ ਬਾਨਾਰਸਿ ਕੇ ਠੱਗ।। (476) ਗੁਰੂ ਨਾਨਕ ਸਾਹਿਬ ਤੋਂ ਲੈ ਕੇ ਸਿੱਖ ਮਿਸਲਾਂ ਤੱਕ ਕਿਸੇ
ਨੇ ਸੰਤ ਨਹੀਂ ਕਹਾਇਆ ਜਾਂ ਕਿਸੇ ਗੁਰਸਿੱਖ ਨੂੰ ਸੰਤ ਨਹੀਂ ਸੀ ਕਿਹਾ ਜਾਂਦਾ। ਇਹ ਸਭ ਕੁੱਝ ਬਨਾਰਸੀ
ਠੱਗ ਅਤੇ ਉਨ੍ਹਾਂ ਦੇ ਸੰਗੀ ਉਦਾਸੀ ਅਤੇ ਨਿਰਮਲੇ ਹੀ ਮਹਾਂਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਲੈ ਕੇ
ਆਏ ਸਨ।
ਗੁਰੂ ਨਾਨਕ ਸਾਹਿਬ ਜੀ ਉੱਚ ਜਾਤੀ ਹੰਕਾਰੀ ਬ੍ਰਾਹਮਣ ਦਾ ਹੰਕਾਰ ਤੋੜਨ ਲਈ
ਵੈਸਾਖ ਵਿੱਚ ਪ੍ਰਗਟ ਹੋਏ ਅਤੇ ਵੈਸਾਖੀ ਅਤੇ ਹੋਰ ਵੀ ਵੱਡੇ-ਵੱਡੇ ਪੁਰਬਾਂ ਤੇ ਸਚ ਧਰਮ ਦਾ ਪ੍ਰਚਾਰ
ਕਰਨ ਗਏ-ਤੀਰਥ ਉਦਮੁ ਸਤਿਗੁਰੂ ਕੀਆ ਸਭ ਲੋਕ ਉਧਰਣ ਅਰਥਾ।। (1116) ਗੁਰੂ ਅਮਰਦਾਸ ਜੀ
ਵੇਲੇ ਤਾਂ ਬਕਾਇਦਾ ਜਿੱਥੇ ਪਹਿਲੇ ਪੰਗਤ ਅਤੇ ਪਾਛੇ ਸੰਗਤ ਦਾ ਵਿਧਾਨ ਸੀ ਓਥੇ ਵੈਸਾਖੀ ਜੋੜ ਮੇਲਾ
ਹਰ ਸਾਲ ਵੱਡੀ ਪੱਧਰ ਤੇ ਮਨਾਇਆ ਜਾਂਦਾ ਸੀ। ਦਸਮੇਸ਼ ਜੀ ਨੇ ਵੀ ਵੈਸਾਖੀ ਵਾਲੇ ਦਿਨ ਹੀ ਗੁਰੂ ਨਾਨਕ
ਦੇ ਸਾਜੇ ਨਿਰਮਲ ਪੰਥ ਨੂੰ ਖਾਲਸਾ ਪੰਥ ਦਾ ਨਾਂ ਦਿੰਦੇ ਹੋਏ ਸਭ ਪ੍ਰਕਾਰ ਦੀ ਊਚ-ਨੀਚ, ਛੂਆ-ਛਾਤ,
ਜਾਤ-ਪਾਤ ਅਤੇ ਸੁੱਚ-ਭਿੱਟ ਨੂੰ ਮੁੱਢੋਂ ਰੱਦ ਕਰਦੇ ਹੋਏ ਇੱਕੇ ਬਾਟੇ ਵਿੱਚ ਸਭ ਅਭਿਲਾਖੀਆਂ ਨੂੰ
ਪਹੁਲ ਅਤੇ ਕੜਾਹ ਪ੍ਰਸ਼ਾਦ ਛਕਾਉਂਦੇ ਉਪਦੇਸ਼ ਦਿੱਤਾ ਕਿ ਤੁਹਾਡਾ ਸਿੱਧਾ ਸਬੰਧ ਗੁਰੂ ਅਕਾਲਪੁਰਖ ਨਾਲ
ਹੈ। ਤੁਸੀਂ ਗੁਰੂ ਪੰਥੀਏ ਸਿੱਖ ਹੋ ਤੇ ਸਭ ਨੂੰ ਸਦੀਵ ਹੁਕਮ ਹੈ-ਸਭ ਸਿੱਖਨ ਕਉ ਹੁਕਮ ਹੈ ਗੁਰੂ
ਮਾਨਿਓਂ ਗ੍ਰੰਥ। ਫਿਰ ਅੱਜ ਇਹ ਸੰਪ੍ਰਾਦਾਵਾਂ, ਟਕਸਾਲਾਂ ਅਤੇ ਡੇਰੇ ਕਿਵੇਂ ਬਣ ਗਏ? ਬਣਾ
ਦਿੱਤੇ ਗਏ? ਜਾਂ ਹੋਂਦ ਵਿੱਚ ਆ ਗਏ? ਇਨ੍ਹਾਂ ਸਭ ਨੇ ਆਪੋ ਆਪਣੀਆਂ ਵੱਖਰੀਆਂ ਮਰਯਾਦਾ ਬਣਾ ਰੱਖੀਆਂ
ਹਨ। ਆਪਣੇ ਡੇਰੇ ਜਾਂ ਸੰਪ੍ਰਦਾ ਦੇ ਮੁਖੀ ਨੂੰ 108, 1008 ਬ੍ਰਹਮਗਿਆਨੀ ਅਤੇ ਮਹਾਂਰਾਜ ਆਦਿਕ
ਡਿਗਰੀਆਂ ਦਿੱਤੀਆਂ ਹੋਈਆਂ ਹਨ। ਇਨ੍ਹਾਂ ਨਾਲ ਸਬੰਧਤ ਲੋਕ ਗੁਰੂ ਗ੍ਰੰਥ ਸਾਹਿਬ ਦਾ ਘੱਟ ਅਤੇ
ਆਪੋ-ਆਪਣੇ ਸੰਤਾਂ ਜਾਂ ਡੇਰੇਦਾਰਾਂ ਦਾ ਉਪਦੇਸ਼ ਵੱਧ ਮੰਨਦੇ ਹਨ। ਗੁਰੂਆਂ, ਭਗਤਾਂ, ਪੰਜਾਂ ਪਿਆਰਿਆਂ
ਅਤੇ ਹੋਰ ਮੁਖੀਆਂ ਨੂੰ ਪੁਰਾਤਨ ਰਿਸ਼ੀਆਂ ਮੁਨੀਆਂ ਅਤੇ ਭਗਤਾਂ ਦੇ ਅਵਤਾਰ ਦਸਦੇ ਹਨ।
ਖਾਲਸਾ ਅਰਬੀ ਦਾ ਲਫਜ਼ ਹੈ, ਦਾ ਭਾਵ ਹੈ ਕਿ ਉਹ ਜ਼ਮੀਨ ਜਾਂ ਪ੍ਰਾਪਰਟੀ ਜਿਸ
ਦਾ ਸਿੱਧਾਂ ਸਬੰਧ ਬਾਦਸ਼ਾਹ ਨਾਲ ਹੈ ਅਤੇ ਜਿਸ ਤੇ ਕੋਈ ਟੈਕਸ ਨਹੀਂ ਲਗਦਾ। ਇਵੇਂ ਹੀ ਖਾਲਸੇ ਦਾ
ਸਿੱਧਾ ਸਬੰਧ ਅਕਾਲਪੁਰਖੁ ਕਰਤਾਰ ਨਾਲ ਹੈ ਫਿਰ ਦੇਖੋ ਅਜੋਕੇ ਬਹੁਤੇ ਖਾਲਸਾ ਅਖਵਾਉਣ ਵਾਲਿਆਂ ਦਾ
ਸਬੰਧ ਕਿਸੇ ਨਾਂ ਕਿਸੇ ਡੇਰੇਦਾਰ-ਸੰਤ ਨਾਲ ਹੈ ਅਤੇ ਉਹ ਦਾਨ-ਪੁੰਨ ਅਤੇ ਪੂਜਾ–ਪਾਠ ਵੀ ਓਥੇ ਹੀ
ਕਰਵਾਉਂਦੇ ਹਨ। ਉਹ ਜਾਤ-ਪਾਤ ਅਤੇ ਸੁੱਚ-ਭਿੱਟ ਵਿੱਚ ਵਿਸ਼ਵਾਸ਼ ਵੀ ਰੱਖਦੇ ਹਨ। ਗੁਰੂ ਗ੍ਰੰਥ ਸਾਹਿਬ
ਜੀ ਨੂੰ ਛੱਡ ਕੇ ਹੋਰਨਾਂ ਗ੍ਰੰਥਾਂ ਨੂੰ ਵੀ ਮੱਥੇ ਟੇਕਦੇ ਫਿਰਦੇ ਹਨ। ਖਾਲਸੇ ਦੀ ਮਰਯਾਦਾ ਦੀ ਥਾਂ
ਸੰਤਾਂ ਦੀ ਮਰਯਾਦਾ ਮੰਨਦੇ ਹਨ। ਸਿੰਘ ਦੀ ਥਾਂ ਵੈਸ਼ਨੂੰ ਅਖਵਾਉਂਦੇ ਹਨ। ਸਿੰਘ ਭੋਜਨ ਦੇ ਨੇੜੇ ਵੀ
ਨਹੀਂ ਜਾਂਦੇ। ਕੀ ਖੋਤੇ ਤੇ ਸ਼ੇਰ ਦੀ ਖੱਲ੍ਹ ਪਾ ਦਿੱਤੀ ਜਾਵੇ ਤਾਂ ਉਹ ਸ਼ੇਰ ਬਣ ਜਾਂਦਾ ਹੈ? ਕੀ
ਖਾਲਸਾ ਸਿਧਾਂਤ ਨੂੰ ਛੱਡ ਕੇ ਉਪ੍ਰੋਕਤ ਮਨੌਤਾਂ ਵਾਲੇ ਲੋਕ ਖਾਲਸੇ ਹੋ ਸਕਦੇ ਹਨ? ਗੁਰੂ ਨੇ ਤਾਂ
ਅਕਾਲੀ ਸਿਧਾਂਤ ਦਾ ਨਾਮ ਅੰਮ੍ਰਿਤ ਪਿਲਾਇਆ ਸੀ ਪਰ ਅਜੋਕੇ ਡੇਰੇਦਾਰਾਂ ਨੇ ਅੰਮ੍ਰਿਤ ਵਿੱਚ ਵੀ
ਵੰਡੀਆਂ ਪਾ ਦਿੱਤੀਆਂ ਹਨ।
ਖਾਲਸਾ ਵੈਸਾਖੀ ਤੇ ਸਰਬਤ-ਖਾਲਸਾ ਜੋੜ-ਮੇਲਾ ਕਰਕੇ ਪੰਥਕ ਵਿਚਾਰਾਂ ਅਤੇ
ਗੁਰਮਤੇ ਕਰਿਆ ਕਰਦਾ ਸੀ ਅੱਜ ਵੈਸਾਖੀ ਤੇ ਸਰਬਤ ਖਾਲਸਾ ਦੀ ਥਾਂ ਕੇਵਲ ਪਾਠਾਂ ਦੀਆਂ ਲੜੀਆਂ, ਕੀਰਤਨ
ਦਰਬਾਰ, ਮੇਲੇ, ਭਾਂਤ ਸੁਭਾਂਤੀ ਡੈਕੋਰੇਸ਼ਨਾਂ ਅਤੇ ਵੰਨ ਸੁਵੰਨੇ ਲੰਗਰ ਲਾਏ ਜਾ ਰਹੇ ਹਨ। ਪੰਥਕ
ਵਿਦਵਾਨਾਂ ਦੀ ਥਾਂ ਅਜਿਹੇ ਜੋੜ-ਮੇਲਿਆਂ ਤੇ ਡੇਰੇਦਾਰ-ਸੰਤਾਂ ਅਤੇ ਕਥਾਵਾਚਕਾਂ ਨੂੰ ਗੁਰਦੁਆਰਿਆਂ
ਦੀ ਸਟੇਜ ਤੇ ਸਮਾਂ ਦਿੱਤਾ ਜਾਂਦਾ ਹੈ। ਅੱਜ ਅਸੀਂ
ਖਾਲਸਾ ਪੰਥੀ
ਘੱਟ ਅਤੇ
ਕਾਲਕਾ ਪੰਥੀ
ਵੱਧ ਹੁੰਦੇ ਜਾ ਰਹੇ ਹਾਂ। ਅੱਜ ਅਸੀਂ ਗੁਰਦੁਆਰਿਆਂ ਨੂੰ
ਪੈਸਾ ਕਮਾਉਣ ਦੇ ਸਾਧਨ, ਚੌਧਰ, ਰਾਜਨੀਤੀ ਅਤੇ ਲੜਾਈਆਂ ਦੇ ਅੱਡੇ ਬਣਾ ਦਿੱਤਾ ਹੈ। ਖਾਲਸੇ ਦੇ
ਦਰਵਾਜ਼ੇ ਸਭ ਲਈ ਖੁੱਲ੍ਹੇ ਹੁੰਦੇ ਸਨ ਪਰ ਅੱਜ ਆਪਣੇ ਹੀ ਭਾਈਆਂ ਲਈ ਬੰਦ ਹਨ। ਜਿਸ ਪੁਜਾਰੀਵਾਦ ਤੋਂ
ਗੁਰੂਆਂ-ਭਗਤਾਂ ਨੇ ਅਜ਼ਾਦ ਕਰਵਾਇਆ ਸੀ ਅੱਜ ਅਸੀਂ ਉਸ ਦੇ ਅਧੀਨ ਹੋ ਗਏ ਹਾਂ। ਗੁਰੂ ਗ੍ਰੰਥ ਦੀ
ਨਿਰਮਲ ਵਿਚਾਰਧਾਰਾ ਨੂੰ ਨਾਂ ਸਮਝਣ ਕਰਕੇ ਅਸੀਂ ਆਪਸ ਵਿੱਚ ਫਟੇ ਹੋੇਏ ਨਫਰਤਾਂ ਦੀ ਅੱਗ ਦੇ ਭਾਂਬੜ
ਬਾਲੀ ਫਿਰਦੇ ਹਾਂ। ਕਿੱਥੇ (ਸਿੱਖ
ਸਿੱਖ ਪਰ ਵਾਰਤ ਪ੍ਰਾਣ) ਤੇ ਕਿੱਥੇ ਅੱਜ (ਸਿੱਖ
ਸਿੱਖ ਕੀ ਲੇਵਤ ਜਾਨ) ਹੁੰਦਾ ਜਾ ਰਿਹਾ ਹੈ।
ਖਾਲਸੇ ਦੀ ਸਟੇਜ ਤੇ ਕਥਾਵਾਚਕ ਅੰਨ੍ਹੀ ਸ਼ਰਦਾ, ਵਿਖਾਵੇ ਵਾਲੇ ਕਰਮਕਾਂਡ ਅਤੇ ਮਿਥਿਹਾਸਕ ਕਥਾ
ਕਹਾਣੀਆਂ ਸੁਣਾਈ ਜਾ ਰਹੇ ਹਨ, ਇਉਂ ਸਿੱਖਾਂ ਦਾ ਭਗਵਾਕਰਨ ਕੀਤਾ ਜਾ ਰਿਹਾ ਹੈ। ਇਸੇ ਕਰਕੇ ਹੀ ਅਸੀਂ
ਖਾਲਸਾ ਰਾਜ ਪ੍ਰਾਪਤ ਨਹੀਂ ਕਰ ਸਕਦੇ! ਭਲਿਓ! ਆਓ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਬਣੀਏ ਅਤੇ ਹੋਰਨਾਂ
ਲਈ ਸਿੱਖ ਬਣਨ ਦੇ ਦਰਵਾਜੇ ਸਦਾ ਖੁੱਲ੍ਹੇ ਰੱਖੀਏ। ਇਸ ਦੇ ਨਾਲ ਹੀ ਸਟੇਜ ਸੈਕਟਰੀ ਨੇ ਭਾਈ ਅਵਤਾਰ
ਸਿੰਘ ਮਿਸ਼ਨਰੀ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਭਾਈ ਸਾਹਿਬ ਮਿਸ਼ਨਰੀ ਕਾਲਜ ਰੋਪੜ ਤੋਂ ਗੁਰਮਤਿ
ਪੜ੍ਹੇ ਹਨ ਅਤੇ ਇਨ੍ਹਾਂ ਦੇ ਗੁਰਮੱਤੀ ਲੇਖ ਕਈ ਅਖਬਾਰਾਂ ਰਸਾਲਿਆਂ ਅਤੇ ਵੈਬਸਾਈਟਾਂ ਤੇ ਛਪਦੇ
ਰਹਿੰਦੇ ਹਨ ਜਿਵੇਂ sikhmarg.com,
singhsabhhacanada.com, khalsanews.org, singhsabhausa.com
ਆਦਿ। ਇਸ ਤੋਂ ਇਲਾਵਾ ਭਾਈ ਮਿਸ਼ਨਰੀ ਜੀ ਗੁਰਮਤਿ ਦੇ
ਲਿਟ੍ਰੇਚਰ ਦੀ ਸਟਾਲ ਗੁਰਮਤਿ ਸਮਾਗਮਾਂ ਵਿੱਚ ਲਾਉਂਦੇ ਹਨ। ਅਸੀਂ ਕਾਮਨਾ ਕਰਦੇ ਹਾਂ ਕਿ ਭਾਈ
ਮਿਸ਼ਨਰੀ ਇਸੇ ਤਰ੍ਹਾਂ ਪ੍ਰਚਾਰ-ਸੇਵਾ ਕਰਦੇ ਰਹਿਣ। ਮਿਸ਼ਨਰੀ ਜੀ ਨਾਲ ਪ੍ਰਚਾਰ ਲਈ ਫੋਨ (5104325827)
ਅਤੇ ਈਮੇਲ
[email protected]
ਤੇ ਸੰਪਰਕ ਕੀਤਾ ਜਾ ਸਕਦਾ ਹੈ। ਫਿਰ ਸੰਗਤ ਚੋਂ
ਬੀਬੀਆਂ ਅਤੇ ਹਜ਼ੂਰੀ ਰਾਗੀ ਭਾਈ ਜਸਵੰਤ ਸਿੰਘ ਬਠਿੰਡਾ ਦੇ ਜਥੇ ਨੇ ਵੈਸਾਖੀ ਦੇ ਸਬੰਧ ਵਿੱਚ ਸ਼ਬਦ
ਕੀਰਤਨ ਕੀਤਾ। ਇਸ ਦੇ ਨਾਲ ਹੀ ਡਾ. ਗੁਰਪ੍ਰੀਤ ਸਿੰਘ ਮਾਨ ਨੇ ਸਿੰਘ ਸਾਹਿਬ ਪ੍ਰੋ. ਦਰਸ਼ਨ ਸਿੰਘ ਜੀ
ਦੇ 7 ਅਤੇ 8 ਮਈ ਦੇ ਸਾਊਥ ਐੱਚ ਸਟਰੀਟ ਬੇਕਰਸਫੀਲਡ ਵਿਖੇ ਹੋਣ ਵਾਲੇ ਕੀਰਤਨ ਵਿਚਾਰ ਪ੍ਰੋਗਰਾਮਾਂ
ਦਾ ਵੀ ਅਨਾਊਂਸ ਕੀਤਾ। ਅਰਦਾਸ ਅਤੇ ਹੁਕਮਨਾਮੇ ਉਪ੍ਰੰਤ ਗੁਰੂ ਕਾ ਲੰਗਰ ਅਟੁੱਟ ਵਰਤਿਆ ਅਤੇ ਗੁਰਮਤਿ
ਦੀ ਸਟਾਲ ਲਾਈ ਗਈ।
ਹੋਰ ਮਿਲੀ ਤਤਕਾਲੀ ਸੂਚਨਾਂ ਮੁਤਾਬਕ ਅਮਰੀਕਨ ਬੀਬੀ ਹਰਸਿਮਰਤ ਕੌਰ ਖਾਲਸਾ
ਨੇ ਸਿੰਘ ਸਭਾ ਗੁਰਦੁਆਰਾ ਬਾਲਟੀਮੋਰ ਵਿਖੇ ਵੈਸਾਖੀ ਦੇ ਸਬੰਧ ਵਿੱਚ ਪੰਜਾਬੀ ਅਤੇ ਅੰਗ੍ਰੇਜੀ ਵਿੱਚ
ਗੁਰਬਾਣੀ ਦੀ ਕਥਾ ਕਰਦੇ ਕਿਹਾ ਕਿ ਗੁਰਬਾਣੀ ਇੱਕ ਜੀਵਨਜਾਚ ਹੈ ਜਿਸ ਨੂੰ ਦੁਨੀਆਂ ਦਾ ਕੋਈ ਇੰਨਸਾਨ
ਵੀ ਧਾਰਨ ਕਰਕੇ ਸੁਚੱਜਾ ਜੀਵਨ ਜੀ ਅਤੇ ਸਫਲ ਕਰ ਸਕਦਾ ਹੈ। ਭਾਈ ਅਵਤਾਰ ਸਿੰਘ ਮਿਸ਼ਨਰੀ ਅਤੇ ਬੀਬੀ
ਹਰਸਿਮਰਤ ਕੌਰ ਖਾਲਸਾ ਗੁਰਮਤਿ ਪ੍ਰਚਾਰ ਲਈ ਅਗਲੇ ਪ੍ਰੋਗ੍ਰਾਮ ਸ਼ਨੀਵਾਰ-ਐਤਵਾਰ (7 ਮਈ ਸ਼ਾਮ ਅਤੇ 8
ਮਈ ਸਵੇਰੇ) ਗੁਰਦੁਆਰਾ ਸਾਹਿਬ
South H St
Bakersfield near 99 Free Way ਵਿਖੇ ਗੁਰਮਤਿ
ਸਟਾਲ ਸਮੇਤ ਜਾ ਰਹੇ ਹਨ ਅਤੇ ਕੈਲੇਫੋਰਨੀਆਂ ਦੀ ਸਮੂੰਹ ਸੰਗਤ ਨੂੰ ਇਸ ਗੁਰਮਤਿ ਸਮਾਗਮ ਵਿਖੇ
ਹੁਮ-ਹੁਮਾ ਕੇ ਪਹੁੰਚਣ ਦੀ ਪ੍ਰੇਰਨਾ ਭਰੀ ਅਪੀਲ ਕਰਦੇ ਹਨ। ਗੁਰੂ ਰਾਖਾ।।
(30/04/11)
ਕਿਰਪਾਲ ਸਿੰਘ ਬਠਿੰਡਾ
ਵਿਗੜੇ ਸਿਆਸੀ ਲੀਡਰਾਂ ਅਤੇ ਅਫ਼ਸਰਸ਼ਾਹੀ ਦੇ ਗਠਜੋੜ ਨਾਲ ਅਖੌਤੀ ਧਾਰਮਿਕ ਡੇਰੇ ਉੱਭਰ ਰਹੇ ਹਨ
ਅਤਿਵਾਦ ਦੇ ਨਵੇਂ ਅੱਡੇ: ਭਾਈ ਪੰਥਪ੍ਰੀਤ ਸਿੰਘ
* ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਵੱਡਾ ਹੋਰ ਕੋਈ ਸੰਤ ਇਸ ਦੁਨੀਆਂ ਵਿੱਚ ਨਹੀਂ ਹੈ
*ਸਾਨੂੰ ਭੇਖੀ ਤੇ ਠੱਗ ਕਿਸਮ ਦੇ ਅਖੌਤੀ ਸੰਤਾਂ ਦੇ ਡੇਰਿਆਂ ਵਿੱਚ ਜਾ ਕੇ ਆਪਣਾ ਕੀਮਤੀ ਸਮਾ ਤੇ
ਹੱਕ ਹਲਾਲ ਦੀ ਕਮਾਈ ਬ੍ਰਬਾਦ ਨਹੀਂ ਕਰਨਾ ਚਾਹੀਦੀ।
ਬਠਿੰਡਾ, ੩੦ (ਅਪ੍ਰੈਲ ਕਿਰਪਾਲ ਸਿੰਘ): ਵਿਗੜੇ ਸਿਆਸੀ ਲੀਡਰਾਂ ਅਤੇ ਅਫ਼ਸਰਸ਼ਾਹੀ ਦੇ ਗਠਜੋੜ ਨਾਲ
ਅਖੌਤੀ ਧਾਰਮਿਕ ਡੇਰੇ ਅਤਿਵਾਦ ਦੇ ਨਵੇਂ ਅੱਡਿਆਂ ਵਜੋਂ ਉੱਭਰ ਰਹੇ ਹਨ। ਇਹ ਸ਼ਬਦ ਅੱਜ ਗੁਰਦੁਆਰਾ
ਬੰਗਲਾ ਸਾਹਿਬ ਨਵੀਂ ਦਿੱਲੀ ਤੋਂ ਗੁਰੂ ਗ੍ਰੰਥ ਸਾਹਿਬ ਝੀ ਦੀ ਲੜੀਵਾਰ ਚੱਲ ਰਹੀ ਕਥਾ ਦੌਰਾਨ ਗੁਰੂ
ਗ੍ਰੰਥ ਸਾਹਿਬ ਜੀ ਦੇ ਪੰਨਾ ਨੰ: ੪੮੫ 'ਤੇ ਆਸਾ ਰਾਗ ਵਿੱਚ ਭਗਤ ਨਾਮਦੇਵ ਜੀ ਦੇ ਦਰਜ਼ ਸ਼ਬਦ
'ਸਾਪੁ ਕੁੰਚ ਛੋਡੈ ਬਿਖੁ ਨਹੀ ਛਾਡੈ ॥ ਉਦਕ ਮਾਹਿ ਜੈਸੇ ਬਗੁ ਧਿਆਨੁ
ਮਾਡੈ ॥੧॥' ਦੀ ਕਥਾ ਕਰਦਿਆਂ ਭਾਈ ਪੰਥਪ੍ਰੀਤ ਸਿੰਘ ਜੀ ਖ਼ਾਲਸਾ ਭਾਈ ਭਾਈ ਬਖਤੌਰ ਵਾਲਿਆਂ
ਨੇ ਕਹੇ। ਵੀਚਾਰ ਅਧੀਨ ਸ਼ਬਦ ਵਿੱਚ ਭਗਤ ਨਾਮਦੇਵ ਜੀ ਨੇ, ਧਾਰਮਿਕ ਲਿਬਾਸ ਪਹਿਨ ਕੇ ਬੈਠੇ
ਡੇਰੇਦਾਰਾਂ ਨੂੰ ਦੂਸਰਿਆਂ ਦਾ ਹੱਕ ਮਾਰ ਕੇ ਖਾਣ ਵਾਲੇ ਵੱਡੇ ਠੱਗ ਤੇ ਜ਼ਹਿਰੀਲੇ ਸੱਪ ਦੱਸ ਕੇ
ਉਨ੍ਹਾਂ ਨੂੰ ਝੰਝੋੜਦਿਆਂ ਹੋਇਆਂ ਕਿਹਾ ਹੈ ਕਿ ਜਦ ਤੱਕ ਤੁਹਾਡਾ ਆਪਣਾ ਮਨ ਹੀ ਸ਼ੁੱਧ ਨਹੀਂ, ਤਾਂ ਇਹ
ਬਗਲੇ ਵਾਂਗ ਸਮਾਧੀਆਂ ਲਾਉਣ ਦਾ ਕੀ ਲਾਭ ਹੈ? ਇਸ ਸ਼ਬਦ ਦੀ ਕਥਾ ਕਰਨ ਤੋਂ ਪਹਿਲਾਂ ਭਾਈ ਪੰਥਪ੍ਰੀਤ
ਸਿੰਘ ਜੀ ਨੇ ਬੀਤੇ ਨੇੜਲੇ ਸਮੇਂ ਵਿੱਚ ਚਰਚਿਤ ਰਹੇ ਡੇਰੇਦਾਰਾਂ ਦੇ ਨਾਮ ਲੈ ਕੇ ਉਨ੍ਹਾਂ ਦੇ
ਮਨੁਖਤਾ ਵਿਰੋਧੀ ਕਾਰਨਾਮਿਆਂ ਦੇ ਕੱਚੇ ਚਿੱਠੇ ਫਰੋਲਦਿਆਂ ਕਿਹਾ ਕਿ ਦਿੱਲੀ ਵਿਚੋਂ ਇੱਕ ਇੱਛਾਧਾਰੀ
ਸੰਤ ਜਿਸ ਨੂੰ ਇੱਛਾਧਾਰੀ ਸੱਪ ਕਹਿਣਾ ਹੀ ਜਿਆਦਾ ਬਿਹਤਰ ਹੋਵੇਗਾ, ਪੁਲਿਸ ਨੇ ਗ੍ਰਿਫ਼ਤਾਰ ਕੀਤਾ,
ਜਿਸ ਕੋਲੋਂ ਫੜੀ ਗਈ ਡਾਇਰੀ ਵਿੱਚ ਵੱਡੇ ਰਾਜਨੀਤਕ ਆਗੂਆਂ ਅਤੇ ਅਫ਼ਸਰਾਂ ਦੇ ਨਾਮ ਦਰਜ਼ ਸਨ ਜਿਨਾਂ
ਨੂੰ ਦੇਹ ਵਪਾਰ ਲਈ ਲੜਕੀਆਂ ਸਪਲਾਈ ਕੀਤੀਆਂ ਜਾਂਦੀਆਂ ਸਨ। ਡਾਇਰੀ ਫੜੀ ਜਾਣ ਦੇ ਬਾਵਯੂਦ ਉਸ ਵਿੱਚ
ਦਰਜ਼ ਲੀਡਰਾਂ ਤੇ ਅਫ਼ਸਰਾਂ ਦੇ ਨਾਮ ਨਸ਼ਰ ਨਹੀਂ ਕੀਤੇ ਗਏ ਜਿਸ ਤੋਂ ਇਹ ਸਪਸ਼ਟ ਹੈ ਕਿ ਲੀਡਰ ਤੇ
ਅਫ਼ਸਰਸ਼ਾਹੀ ਇਨ੍ਹਾਂ ਪਾਖੰਡੀ ਸਾਧਾਂ ਦੇ ਟੋਲਿਆਂ ਨਾਲ ਮਿਲੀ ਹੋਈ ਹੈ। ਕਾਮੀ ਸਾਧ ਨਿਤਿਆ ਨੰਦ ਦੀ
ਖੇਹ ਖਾਂਦਿਆਂ ਦੀ ਸੀਡੀ, ਚੈਨਲ 'ਤੇ ਵਿਖਾਈ ਗਈ ਤੇ ਉਸ ਵਿਰੁਧ ਕੇਸ ਚੱਲ ਰਿਹਾ ਹੈ। ਇੱਕ ਚੈਨਲ ਨੇ
ਸਟਿੰਗ ਉਪ੍ਰੇਸ਼ਨ ਕੀਤਾ ਜਿਸ ਵਿੱਚ ਇੱਕ ਡੇਰੇਦਾਰ ਨੂੰ ਸਪਸ਼ਟ ਸ਼ਬਦਾਂ ਵਿੱਚ ਕਹਿੰਦੇ ਹੋਏ ਸੁਣਿਆ ਗਿਆ
ਜਿਸ ਵਿੱਚ ਉਸ ਨੂੰ ਇਹ ਕਹਿੰਦੇ ਹੋਏ ਵੇਖਿਆ ਜਾ ਸਕਦਾ ਹੈ ਕਿ ਕੋਈ ਵੀ ਵੱਡੇ ਤੋਂ ਵੱਡਾ ਅਪਰਾਧ
ਕਰਕੇ, ਇਥੇ ਆ ਅਤੇ ਜਿੰਨਾਂ ਚਿਰ ਉਹ ਚਾਹੇ ਬਿਨਾ ਕਿਸੇ ਡਰ ਦੇ ਰਹਿ ਸਕਦਾ ਹੈ, ਉਸ ਨੂੰ ਪੁਲਿਸ ਦਾ
ਕੋਈ ਡਰ ਨਹੀਂ ਹੋਵੇਗਾ ਕਿਉਂਕਿ ਇੱਥੇ ਮੁੱਖ ਮੰਤਰੀ ਖ਼ੁਦ ਆਉਂਦਾ ਹੈ ਤੇ ਉਸ ਦੀ ਆਗਿਆ ਤੋਂ ਬਿਨਾ
ਪੁਲਿਸ ਵੀ ਇੱਥੇ ਦਾਖ਼ਲ ਨਹੀਂ ਹੋ ਸਕਦੀ। ਇਹ ਵੀ ਕਹਿੰਦਾ ਸੁਣਿਆ ਗਿਆ ਕਿ ਇੱਥੇ ਦੋ ਨੰਬਰ ਦੀ ਕਮਾਈ
ਨੂੰ ਇੱਕ ਨੰਬਰ ਵਿੱਚ ਬਦਲਣ ਦੀ ਵੀ ਪੂਰੀ ਗਰੰਟੀ ਹੈ। ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਇੱਕ
ਈਮਾਨਦਾਰ ਪੁਲਿਸ ਅਫ਼ਸਰ ਹੇਮੰਤ ਕਰਕਰੇ ਦਾ ਉਨ੍ਹਾਂ ਦੇ ਮਨ ਵਿੱਚ ਬਹੁਤ ਸਤਿਕਾਰ ਹੈ ਜਿਸ ਨੇ
ਪ੍ਰਿਗਿਆ ਨਾਮ ਦੀ ਇੱਕ ਸਾਧਵੀ ਤੇ ਸ਼ਰਧਾ ਨੰਦ ਸਾਧ ਦੀ ਬੰਬ ਧਮਾਕਿਆਂ ਵਿੱਚ ਸਿਧੇ ਤੌਰ 'ਤੇ
ਸ਼ਮੂਲੀਅਤ ਜੱਗ ਜ਼ਾਹਰ ਕੀਤੀ। ਕੁਝ ਆਗੂਆਂ ਦੇ ਅਖ਼ਬਾਰਾਂ ਵਿੱਚ ਬਿਆਨ ਆਏ ਕਿ ਜੇ ਇਸੇ ਤਰ੍ਹਾਂ ਧਾਰਮਿਕ
ਸੰਤਾਂ ਨੂੰ ਬਦਨਾਮ ਕੀਤਾ ਗਿਆ ਤਾਂ ਹਿੰਦੁਸਤਾਨ ਵਿੱਚ ਸਾੜਸਤੀ ਆ ਜਾਵੇਗੀ। ਭਾਈ ਪੰਥਪ੍ਰੀਤ ਸਿੰਘ
ਨੇ ਕਿਹਾ ਕਿ ਜਿਹੜੇ ਹੈ ਹੀ ਬਦਨਾਮ ਉਨ੍ਹਾਂ ਨੂੰ ਬਦਨਾਮ ਕਰਨ ਨਾਲ ਸਾੜਸਤੀ ਪਤਾ ਨਹੀਂ ਆਵੇਗੀ ਜਾਂ
ਨਾ ਪਰ ਜੇ ਅਜੇਹੇ ਅਪਰਾਧੀ ਸੰਤਾਂ ਨੂੰ ਸਾਡੇ ਰਾਜਨੀਤਕ ਆਗੂ ਧਾਰਮਿਕ ਸੰਤ ਕਹਿੰਦੇ ਰਹੇ ਤਾਂ ਬਹੁਤਾ
ਉਡੀਕਣ ਦੀ ਲੋੜ ਨਹੀਂ, ਹੁਣੇ ਹੀ ਸਾੜਸਤੀ ਆਈ ਪਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਵਿੱਚ
ਆਸ਼ੂਤੋਸ਼ ਨਾਮ ਦਾ ਦੇਹਧਾਰੀ ਗੁਰੂ ਮਹਾਰਾਜ ਬਣਿਆ ਬੈਠਾ ਹੈ, ਜਿਸ ਦੇ ਡਰਾਇਵਰ ਪੂਰਨ ਸਿੰਘ ਨੇ ਹਲਫ਼ੀਆ
ਬਿਆਨ ਦਿੱਤੇ ਕਿ ਦਿੱਲੀ ਵਿੱਚ ਖ਼ੁਦ ਉਸ ਨੇ ਆਪਣੀ ਅੱਖੀਂ ਉਸ ਅਖੌਤੀ ਮਹਾਰਾਜ ਨੂੰ ਆਪਣੀ ਇੱਕ
ਸ਼੍ਰਧਾਲੂ ਔਰਤ ਨਾਲ ਖੇਹ ਖਾਂਦਾ ਵੇਖਿਆ ਹੈ। ਉਸ ਨੇ ਇਹ ਦੋਸ਼ ਵੀ ਲਾਇਆ ਕਿ ਇਸ ਦੇ ਡੇਰੇ ਵਿੱਚ ਵੱਡੇ
ਰਾਜਨੀਤਕ ਨੇਤਾ ਤੇ ਅਫ਼ਸਰ ਆਉਂਦੇ ਹਨ, ਜਿਨ੍ਹਾਂ ਨੂੰ ਇਹ ਆਪਣੇ ਡੇਰੇ 'ਚ ਰਹਿ ਰਹੀਆਂ ਸ਼੍ਰਧਾਲੂ
ਲੜਕੀਆਂ ਸਪਲਾਈ ਕਰਦਾ ਹੈ। ਇੱਕ ਹੋਰ ਸਿਰਸੇ ਵਾਲੇ ਸਾਧ ਦਾ ਕਿੱਸਾ ਸਭ ਦੇ ਸਾਹਮਣੇ ਹੈ ਕਿ ਸੀਬੀਆਈ
ਨੇ ਉਸ ਵਿਰੁੱਧ ਬਲਾਤਕਾਰ ਤੇ ਕਤਲਾਂ ਦੇ ਦੋਸ਼ ਸਹੀ ਪਾਏ ਤੇ ਹੁਣ ਉਸ ਵਿਰੁੱਧ ਅਦਾਲਤਾਂ ਵਿੱਚ ਕੇਸ
ਚੱਲ ਰਹੇ ਹਨ। ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਅਜੇਹੇ ਅਖੌਤੀ ਸਾਧਾਂ ਨੂੰ ਵੇਖਣ ਪਿਛੋਂ ਹੀ
ਭੱਟਾਂ ਨੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਦਰਬਾਰ ਵਿੱਚ ਆ ਕੇ ਗੁਰੂ ਅਮਰਦਾਸ ਜੀ ਦੀ ਉਸਤਤਿ ਵਿੱਚ
ਸਵੱਈਆ ਉਚਾਰਨ ਕੀਤਾ ਸੀ ਜਿਹੜਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰ: ੧੩੯੫'ਤੇ ਦਰਜ਼ ਹੈ:-
'ਰਹਿਓ ਸੰਤ ਹਉ ਟੋਲਿ ਸਾਧ ਬਹੁਤੇਰੇ ਡਿਠੇ ॥ ਸੰਨਿਆਸੀ ਤਪਸੀਅਹ ਮੁਖਹੁ ਏ ਪੰਡਿਤ ਮਿਠੇ ॥' ਮੈਂ
ਸੰਤਾਂ ਨੂੰ ਟੋਲਦਾ ਟੋਲਦਾ ਥੱਕ ਗਿਆ ਹਾਂ, ਮੈਂ ਕਈ ਸਾਧ (ਭੀ) ਵੇਖੇ ਹਨ, ਕਈ ਸੰਨਿਆਸੀ, ਕਈ
ਤਪੱਸਵੀ ਤੇ ਕਈ ਇਹ ਮੂੰਹੋਂ-ਮਿੱਠੇ ਪੰਡਿਤ (ਭੀ) ਵੇਖੇ ਹਨ ।
'ਬਰਸੁ ਏਕੁ ਹਉ ਫਿਰਿਓ ਕਿਨੈ ਨਹੁ ਪਰਚਉ ਲਾਯਉ ॥ ਕਹਤਿਅਹ ਕਹਤੀ ਸੁਣੀ ਰਹਤ ਕੋ ਖੁਸੀ ਨ ਆਯਉ ॥'
ਮੈਂ ਇਕ ਸਾਲ ਫਿਰਦਾ ਰਿਹਾ ਹਾਂ, ਕਿਸੇ ਨੇ ਮੇਰੀ ਨਿਸ਼ਾ ਨਹੀਂ ਕੀਤੀ; ਸਾਰੇ (ਮੂੰਹੋਂ) ਆਖਦੇ ਹੀ
ਆਖਦੇ (ਭਾਵ, ਹੋਰਨਾਂ ਨੂੰ ਉਪਦੇਸ਼ ਕਰਦੇ ਹੀ) ਸੁਣੇ ਹਨ, ਪਰ ਕਿਸੇ ਦੀ ਰਹਤ ਵੇਖ ਕੇ ਮੈਨੂੰ ਖੁਸ਼ੀ
ਨਹੀਂ ਆਈ ।
'ਹਰਿ ਨਾਮੁ ਛੋਡਿ ਦੂਜੈ ਲਗੇ ਤਿਨ ਕੇ ਗੁਣ ਹਉ ਕਿਆ ਕਹਉ ॥ ਗੁਰੁ ਦਯਿ ਮਿਲਾਯਉ ਭਿਖਿਆ ਜਿਵ ਤੂ
ਰਖਹਿ ਤਿਵ ਰਹਉ ॥੨॥੨੦॥' ਉਹਨਾਂ ਲੋਕਾਂ ਦੇ ਗੁਣ ਮੈਂ ਕੀਹ ਆਖਾਂ, ਜਿਹੜੇ ਹਰੀ ਦੇ ਨਾਮ ਨੂੰ ਛੱਡ
ਕੇ ਦੂਜੇ (ਭਾਵ, ਮਾਇਆ ਦੇ ਪਿਆਰ) ਵਿਚ ਲੱਗੇ ਹੋਏ ਹਨ? ਹੇ ਗੁਰੂ! ਪਿਆਰੇ (ਹਰੀ) ਨੇ ਮੈਨੂੰ, ਭਿਖੇ
ਨੂੰ, ਤੂੰ ਮਿਲਾ ਦਿੱਤਾ ਹੈ, ਜਿਵੇਂ ਤੂੰ ਰੱਖੇਂਗਾ ਤਿਵੇਂ ਮੈਂ ਰਹਾਂਗਾ ।੨।੨੦।
ਅਜਿਹੇ ਅਖੌਤੀ ਸੰਤਾਂ ਦੀ ਅਸਲੀਅਤ ਦੱਸਣ ਉਪ੍ਰੰਤ ਵੀਚਾਰ ਅਧੀਨ ਸ਼ਬਦ ਦੇ ਅਰਥ ਕਰਦਿਆਂ ਭਾਈ
ਪੰਥਪ੍ਰੀਤ ਸਿੰਘ ਜੀ ਨੇ ਕਿਹਾ ਕਿ ਇਨ੍ਹਾਂ ਦੀ ਹਾਲਤ ਉਸ ਸੱਪ ਵਰਗੀ ਹੈ ਜਿਹੜਾ ਕੁੰਜ ਤਾਂ ਲਾਹ
ਦੇਂਦਾ ਹੈ ਪਰ (ਅੰਦਰੋਂ) ਜ਼ਹਿਰ ਨਹੀਂ ਛੱਡਦਾ। ਪਾਣੀ ਵਿਚ (ਖਲੋ ਕੇ) ਜਲਧਾਰਾ ਕਰਨ ਵਾਲੇ ਭੇਖੀਆਂ
ਦੀ ਹਾਲਤ ਇਉਂ ਹੈ ਜਿਵੇਂ ਬਗਲਾ ਪਾਣੀ ਵਿੱਚ ਸਮਾਧੀ ਲਾਂਦਾ ਹੈ (ਇਸ ਤਰ੍ਹਾਂ ਜੇ ਅੰਦਰ ਤ੍ਰਿਸ਼ਨਾ ਹੈ
ਤਾਂ ਬਾਹਰੋਂ ਭੇਖ ਬਣਾਉਣ ਨਾਲ ਜਾਂ ਅੱਖਾਂ ਮੀਟਣ ਨਾਲ ਕੋਈ ਆਤਮਕ ਲਾਭ ਨਹੀਂ ਹੈ) ।੧।
'ਕਾਹੇ ਕਉ ਕੀਜੈ ਧਿਆਨੁ ਜਪੰਨਾ ॥ ਜਬ ਤੇ ਸੁਧੁ ਨਾਹੀ ਮਨੁ ਅਪਨਾ ॥੧॥ ਰਹਾਉ ॥' ਰਹਾਉ ਦੀ ਇਸ ਤੁੱਕ
ਵਿੱਚ ਅਜਿਹੇ ਭੇਖੀ ਸੰਤਾਂ ਨੂੰ ਭਗਤ ਨਾਮਦੇਵ ਜੀ ਉਪਦੇਸ਼ ਦਿੰਦੇ ਹਨ ਕਿ ਹੇ ਭਾਈ! ਜਦ ਤਕ (ਅੰਦਰੋਂ)
ਆਪਣਾ ਮਨ ਪਵਿੱਤਰ ਨਹੀਂ ਹੈ, ਤਦ ਤਕ ਸਮਾਧੀ ਲਾਣ ਜਾਂ ਜਾਪ ਕਰਨ ਦਾ ਕੀਹ ਲਾਭ ਹੈ? ।ਰਹਾਉ।
'ਸਿੰਘਚ ਭੋਜਨੁ ਜੋ ਨਰੁ ਜਾਨੈ ॥ ਐਸੇ ਹੀ ਠਗਦੇਉ ਬਖਾਨੈ ॥੨॥' ਜੋ ਮਨੁੱਖ ਸ਼ੇਰ ਵਾਂਗ ਜ਼ੁਲਮ ਕਰਕੇ
ਰੋਜ਼ੀ ਹੀ ਕਮਾਉਣੀ ਜਾਣਦਾ ਹੈ, (ਤੇ ਬਾਹਰੋਂ ਅੱਖਾਂ ਮੀਟਦਾ ਹੈ, ਜਿਵੇਂ ਸਮਾਧੀ ਲਾਈ ਬੈਠਾ ਹੈ) ਜਗਤ
ਐਸੇ ਬੰਦੇ ਨੂੰ ਵੱਡੇ ਠੱਗ ਆਖਦਾ ਹੈ ।੨।
'ਨਾਮੇ ਕੇ ਸੁਆਮੀ ਲਾਹਿ ਲੇ ਝਗਰਾ ॥ ਰਾਮ ਰਸਾਇਨ ਪੀਉ ਰੇ ਦਗਰਾ ॥੩॥੪॥' ਸ਼ਬਦ ਦੇ ਇਸ ਅਖੀਰਲੇ ਪਦੇ
ਵਿੱਚ ਭਗਤ ਨਾਮਦੇਵ ਜੀ ਆਪਣੇ ਆਪ ਨੂੰ ਸਬੋਧਨ ਕਰਕੇ ਕਹਿ ਰਹੇ ਹਨ:- ਹੇ ਨਾਮਦੇਵ! ਤੇਰੇ ਮਾਲਕ
ਪ੍ਰਭੂ ਨੇ (ਤੇਰੇ ਅੰਦਰੋਂ ਇਹ ਪਖੰਡ ਵਾਲਾ) ਝਗੜਾ ਮੁਕਾ ਦਿੱਤਾ ਹੈ। ਭਗਤ ਜੀ ਸਾਨੂੰ ਉਪਦੇਸ਼ ਦੇ
ਰਹੇ ਹਨ:- ਹੇ ਕਠੋਰ-ਚਿੱਤ ਮਨੁੱਖ! ਪਰਮਾਤਮਾ ਦਾ ਨਾਮ-ਅੰਮ੍ਰਿਤ ਪੀ (ਅਤੇ ਪਖੰਡ ਛੱਡ) ।੩।੪।
ਭਾਈ ਪੰਥਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਸ਼ਬਦ ਵਿੱਚ ਧਾਰਮਿਕ ਪਖੰਡ (ਵਿਖਾਵੇ) ਦੀ ਨਿਖੇਧੀ ਕੀਤੀ ਗਈ
ਹੈ। ਸਮਝਾਇਆ ਗਿਆ ਹੈ ਕਿ ਉਸੇ ਮਨੁੱਖ ਦੀ ਬੰਦਗੀ ਥਾਂਇ ਪੈ ਸਕਦੀ ਹੈ, ਜੋ ਰੋਜ਼ੀ ਕਮਾਣ ਵਿਚ ਭੀ ਕੋਈ
ਵਲ-ਛਲ ਨਹੀਂ ਕਰਦਾ ਅਤੇ ਕਿਸੇ ਦਾ ਹੱਕ ਨਹੀਂ ਮਾਰਦਾ। ਉਨ੍ਹਾਂ ਕਿਹਾ ਕਿ ਅਸੀਂ ਖੁਸ਼ਕਿਸਮਤ ਹਾਂ ਕਿ
ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਵਰਗਾ ਪਾਕ ਤੇ ਪਵਿੱਤਰ ਸੰਤ ਮਿਲਿਆ ਹੈ ਇਸ ਲਈ ਸਾਨੂੰ ਭੇਖੀ ਤੇ
ਠੱਗ ਕਿਸਮ ਦੇ ਅਖੌਤੀ ਸੰਤਾਂ ਦੇ ਡੇਰਿਆਂ ਵਿੱਚ ਜਾ ਕੇ ਆਪਣਾ ਕੀਮਤੀ ਸਮਾ ਤੇ ਹੱਕ ਹਲਾਲ ਦੀ ਕਮਾਈ
ਬ੍ਰਬਾਦ ਕਰਨ ਦੇ ਨਾਲ ਆਪਣੀ ਇੱਜਤ ਨਹੀਂ ਗਵਾਉਣੀ ਚਾਹੀਦੀ। ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਵੱਡਾ
ਹੋਰ ਕੋਈ ਸੰਤ ਇਸ ਦੁਨੀਆਂ ਵਿੱਚ ਨਹੀਂ ਹੈ।
(30/04/11)
ਗੁਰਮੁਖ ਸਿੰਘ
ਵੀਰ ਮੱਖਣ ਸਿੰਘ ਜੀ,
ਆਪ ਸਿੱਖ ਮਾਰਗ ਦੇ ਮੌਡਰੇਟਰ ਹੋ ਇਸ ਲਈ ਆਪ ਨੂੰ ਇੱਕ ਸਲਾਹ ਦੇਣੀ ਚਾਹੁੰਦਾ ਹਾਂ। ਸ. ਹਰਦੇਵ ਸਿੰਘ
ਅਤੇ ਡਾ. ਢਿੱਲੋਂ ਦੀ ਵਿਚਾਰ ਚੱਲ ਰਹੀ ਹੈ। ਇਹ ਹਾਲੇ ਕਿਸੇ ਕੰਢੇ ਬੰਨੇ ਨਹੀਂ ਲੱਗੀ। ਡਾ ਢਿੱਲੋਂ
ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅਥਾਹ ਆਸਥਾ ਹੈ, ਪਰ ਇਸ ਦਾ ਅਰਥ ਇਹ ਕਦਾਚਿਤ ਨਹੀਂ ਹੈ ਕਿ ਉਸ
ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪੂਰੀ ਸਮਝ ਹੈ। ਇਸ ਦਾ ਅਰਥ ਇਹ ਵੀ ਨਹੀਂ ਕਿ ਉਹ ਸ੍ਰੀ ਗੁਰੂ
ਗ੍ਰੰਥ ਸਾਹਿਬ ਦੀ ਆਪਣੀ ਸਮਝ ਦੀ ਸਿੱਖ ਸੰਸਥਾਵਾਂ, ਮਾਨਤਾਵਾਂ ਅਤੇ ਪ੍ਰੰਪਰਾਵਾਂ ਦੀ ਸਮਝ ਲਈ ਠੀਕ
ਵਰਤੋਂ ਕਰ ਰਿਹਾ ਹੈ। ਆਸਥਾ, ਸਮਝ ਅਤੇ ਸਮਝ ਦੀ ਇੰਪਲੀਮੈਂਟੇਸ਼ਨ ਤਿੰਨ ਅਲਹਿਦਾ ਅਲਹਿਦਾ ਅਮਲ ਹਨ।
ਇਨ੍ਹਾਂ ਵਿਚੋਂ ਹਾਲੇ ਤੱਕ ਡਾ. ਢਿੱਲੋਂ ਸਾਹਿਬ ਨੂੰ ਪਹਿਲੇ ਪੜਾ, ਸਿਰਫ਼ ਆਸਥਾ ਲਈ ਹੀ ਸ਼ਾਬਾਸ਼
ਦਿੱਤੀ ਜਾ ਸਕਦੀ ਹੈ। ਜਿੱਥੋਂ ਤੱਕ ਆਸਥਾ ਦਾ ਸਵਾਲ ਹੈ ਸੰਤ ਬਾਬੇ ਵੀ ਦਾਵਾ ਕਰਦੇ ਹਨ ਕਿ ਉਨ੍ਹਾਂ
ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅਥਾਹ ਆਸਥਾ ਹੈ, ਪਰ ਉਨ੍ਹਾਂ ਦੀ ਸਮਝ ਅਤੇ ਸਮਝ ਦੀ
ਇੰਪਲੀਮੈਂਟੇਸ਼ਨ ਦੇਖਦਿਆਂ ਕਹਿ ਸਕਦੇ ਹਾਂ ਕਿ ਉਨ੍ਹਾਂ ਦਾ ਆਸਥਾ ਦਾ ਦਾਵਾ ਵੀ ਨਿਰਮੂਲ ਹੈ।
ਅਗਲੀ ਗੱਲ ਇਹ ਹੈ ਕਿ ਹੁਣ ਇੱਕ ਨਵਾਂ ਮਸਲਾ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਛਿੜ ਪਿਆ ਹੈ। ਭਾਈ ਹਰਦੇਵ
ਸਿੰਘ ਅਤੇ ਡਾ. ਢਿੱਲੋਂ ਸੰਬਾਦ ਇੱਕ ਪਾਸੇ ਹੈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿੰਘ ਸਾਹਿਬਾਨ
ਅਤੇ ਡਾ. ਢਿੱਲੋਂ ਕਸ਼ਮਕਸ਼ ਇੱਕ ਪਾਸੇ ਹੈ। ਇਨ੍ਹਾਂ ਦੋਹਾਂ ਮਸਲਿਆਂ ਨੂੰ ਆਪਸ ਵਿੱਚ ਰਲਗਡ ਨਹੀਂ
ਕਰਨਾ ਚਾਹੀਦਾ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜੀ ਨਾਲ ਕਸ਼ਮਕਸ਼ ਦੇ ਮਾਮਲੇ ਵਿੱਚ ਡਾ. ਢਿੱਲੋਂ
ਜੀ ਦੀ ਰੱਜ ਕੇ ਹਮਾੲਤਿ ਕਰਨੀ ਬਣਦੀ ਹੈ, ਪਰ ਇਹ ਹਮਾਇਤ ਭਾਈ ਹਰਦੇਵ ਸਿੰਘ ਅਤੇ ਡਾ. ਢਿੱਲੋਂ
ਸੰਬਾਦ ਵਿੱਚ ਡਾ. ਢਿੱਲੋਂ ਜਾਂ ਕਿਸੇ ਦੇ ਵੀ ਹੱਕ ਵਿੱਚ ਨਹੀਂ ਭੁਗਤਣੀ ਚਾਹੀਦੀ। ਇਸ ਨਾਜ਼ਕ ਸਮੇਂ
ਇਹ ਨਖੇੜਾ ਕਰਨਾ ਲਾਜ਼ਮੀ ਹੈ। ਪਿਛਲੇ ਕੇਸਾਂ ਵਿੱਚ ਅਜਿਹਾ ਨਖੇੜਾ ਨਹੀਂ ਹੋ ਸਕਿਆ। ਜਾਗਰੂਕ ਧਿਰਾਂ
ਸਿੰਘ ਸਾਹਿਬਾਂ ਨਾਲ ਕਿਸੇ ਦੀ ਕਸ਼ਮਕਸ਼ ਦੌਰਾਨ ਜਿਸ ਦੇ ਹੱਕ ਵਿੱਚ ਡਟ ਜਾਂਦੀਆਂ ਹਨ ਆਮ ਸਿੱਖ ਉਸ
ਸ਼ਖ਼ਸ ਦੀ ਵਿਚਾਰ ਨੂੰ ਵੀ ਸਹੀ ਮੰਨ ਲੈਂਦੇ ਹਨ। ਹੁਣ ਜੇ ਅਸੀਂ ਡਾ. ਸਾਹਿਬ ਦਾ ਉਥੇ ਸਾਥ ਦੇਈਏ ਤਾਂ
ਇਹ ਵੀ ਸਾਫ਼ ਹੋਣਾ ਜ਼ਰੂਰੀ ਹੈ ਕਿ ਡਾ. ਢਿੱਲੋਂ ਦੇ ਵਿਚਾਰ ਨਾਲ਼ ਸਹਿਮਤੀ ਅਸਹਿਮਤੀ ਅਲੱਗ ਵਿਸ਼ਾ ਹੈ।
ਛੇਕਣ ਵਾਲੀ ਨੀਤੀ ਅੱਛੀ ਨਹੀਂ ਹੈ। ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਸਾਜੇ ਸ੍ਰੀ ਅਕਾਲ ਤਖ਼ਤ
ਸਾਹਿਬ ਨੂੰ “ਅੱਡਾ” ਜਾਂ “ਹੋਸਟਲ” ਕਹਿਣਾ, ਸ਼ਾਇਦ, ਇਤਨਾ ਵੱਡਾ ਬੱਜਰ ਪਾਪ ਵੀ ਨਹੀਂ ਕਿ ਉਸ ਨੂੰ
ਪੰਥ `ਚੋਂ ਹੀ ਛੇਕ ਦਿੱਤਾ ਜਾਵੇ। ਉਸ ਨੂੰ ਬੈਠ ਕੇ ਸਮਝਾਇਆ ਜਾ ਸਕਦਾ ਹੈ ਕਿ ਸਿਆਣੇ ਬੰਦੇ ਜਾਂ
ਖੋਜੀ ਵਿਦਵਾਨ ਤੱਤਭੜੱਤੇ ਨਿਰਣੇ ਕਰਕੇ ਇਸ ਤਰਾਂ ਦੀ ਸ਼ਬਦਾਵਲੀ ਨਹੀਂ ਵਰਤਦੇ। ਆਪਣੀ ਗੱਲ ਸਵੱਛ
ਸ਼ਬਦਾਵਲੀ ਵਿੱਚ ਵੀ ਕਹੀ ਜਾ ਸਕਦੀ ਹੈ। ਮਾੜੀ ਸਬਦਾਵਲ਼ੀ ਕੋਈ ਨੁਕਤਾ ਸਮਝਾਉਣ ਲਈ ਨਹੀਂ ਖਿਝਾਉਣ,
ਚਿੜਾਉਣ ਜਾਂ ਭੜਕਾਉਣ ਲਈ ਹੀ ਵਰਤੀ ਜਾਂਦੀ ਹੈ। ਜੇ ਡਾ. ਢਿੱਲੋਂ ਜੀ ਦਾ ਇਹੀ ਮਨਸੂਬਾ ਸੀ ਤਾਂ ਉਹ
ਇਸ ਵਿੱਚ ਕਾਮਯਾਬ ਹੋ ਗਏ ਹਨ; ਕਾਮਯਾਬੀ ਲਈ ਮੁਬਾਰਕ! ਜੇ ਉਹ ਸਮਝਦੇ ਹਨ ਕਿ ਉਹ ਭਾਈ ਹਰਦੇਵ ਸਿੰਘ
ਅਤੇ ਡਾ. ਢਿੱਲੋਂ ਸੰਬਾਦ ਵਿੱਚ ਵੀ ਜਿੱਤ ਗਏ ਹਨ ਤਾਂ ਇਹ ਉਨ੍ਹਾਂ ਦੀ ਬਹੁਤ ਵੱਡੀ, ਖ਼ੁਸ਼ ਨਹੀਂ,
ਦੁਖ ਫ਼ਹਿਮੀ ਹੈ।
ਤੱਤ ਗੁਰਮੱਤ ਜੀ ਨੂੰ ਬੇਨਤੀ ਹੈ ਕਿ ਗੁਰਬਾਣੀ ਦਾ ਫ਼ੁਰਮਾਨ “ਸਹਜਿ ਬਿਲੋਵਹੁ ਜੈਸੇ ਤਤੁ ਨ ਜਾਈ”
ਧਿਆਨ `ਚ ਰੱਖਣ। ਸਹਿਜ ਦਾ ਪੱਲਾ ਛੱਡਿਆਂ “ਤੱਤ” “ਖੱਪ” ਵਿੱਚ ਬਦਲ ਜਾਂਦਾ ਹੈ: “ਨੀਰੁ ਬਿਰੋਲੈ
ਖਪਿ ਖਪਿ ਮਰਤਾ”। ਗੁਰਬਾਣੀ ਦੇ ਇਹ ਦੋਨੋ ਫ਼ੁਰਮਾਨ ਰਹਾਉ ਦੀਆਂ ਪੰਗਤੀਆਂ ਹਨ। ਰਹਾਉ ਦਾ ਅਰਥ ਵੀ
ਠਹਿਰਾਉ ਹੋ, ਜੋ ਸਹਿਜ ਵਿਚਾਰ ਦਾ ਲਖਾਇਕ ਹੈ। ਇਸ `ਚੋਂ ਡਾ. ਇਕਬਾਲ ਸਿੰਘ ਢਿੱਲੋਂ ਜੀ ਨੂੰ ਵੀ
ਕਾਫ਼ੀ ਕੁੱਝ ਸਿੱਖਣ ਦੀ ਜ਼ਰੂਰਤ ਹੈ।
ਵੀਰ ਡਾ. ਇਕਬਾਲ ਸਿੰਘ ਦੀਆਂ ਸਾਰੀਆਂ ਲਿਖਤਾਂ ਪੜ੍ਹੀਆਂ ਹਨ। ਉਨ੍ਹਾਂ ਇੱਕ ਥਾਂ `ਤੇ
subsequent
ਦੇ ਅਰਥ ਫਲਸਰੂਪ ਰੱਦ ਕਰਕੇ “ਬਾਦ ਵਿਚ” ਕੀਤੇ ਹਨ। ਇਹ ਠੀਕ ਹੈ ਕਿ ਅਸੀਂ ਦੋ ਵਿਚੋਂ ਬਾਦ ਵਾਲੀ
ਘਟਨਾ ਲਈ ਸਬਸੀਕੁਐਂਟ ਸ਼ਬਦ ਵਰਤਦੇ ਹਾਂ, ਪਰ ਇਹ ਬਾਦ ਵਾਲੀ ਘਟਨਾ ਦਾ ਸਬੰਧ ਪਹਿਲੀ ਘਟਨਾ ਨਾਲ ਹੀ
ਹੁੰਦਾ ਹੈ। ਇਸ ਲਈ ਇਸ ਦਾ ਅਰਥ ਕੇਵਲ, ਬਾਦ ਨਹੀਂ, ਫਲਸਰੂਪ ਹੀ ਬਣਦਾ ਹੈ।
ਇੱਕ ਨਸੀਹਤ ਜਿਹੜੀ ਉਨ੍ਹਾਂ ਨੇ ਵਿਦਵਾਨਾ ਨੂੰ ਦਿੱਤੀ ਹੈ, ਮੈਂ ਉਨ੍ਹਾਂ ਨੂੰ ਵੀ ਅਪੀਲ ਕਰਦਾ ਹਾਂ
ਕਿ ਉਹ ਖ਼ੁਦ ਵੀ ਉਸ `ਤੇ ਅਮਲ ਕਰਨ। ਉਹ ਅਪੀਲ ਉਨ੍ਹਾਂ ਦੀ ਕਲਮ ਵਿੱਚ ਹੀ ਪੇਸ਼ ਹੈ: “ਵਿਚਾਰ ਚਰਚਾ
ਦੀ ਭਾਸ਼ਾ ਵੀ ਸਭਿਅਕ ਹੋਣੀ ਚਾਹੀਦੀ ਹੈ”।
ਖਿਮਾ ਦਾ ਜਾਚਕ,
ਗੁਰੂ ਘਰ ਦਾ ਨਿਮਾਣਾ ਵਜ਼ੀਰ, ਭਾਈ (ਤੱਤ ਵੀਰਾਂ ਦੀਆਂ ਨਜ਼ਰਾਂ `ਚ
ਪੁਜਾਰੀ),
ਗੁਰਮੁਖ ਸਿੰਘ
ਸ੍ਰੀ ਦੂਖ ਨਿਵਾਰਨ ਸਾਹਿਬ, ਪਟਿਆਲਾ
(30/04/11)
ਗੁਰਦੇਵ ਸਿੰਘ ਸੱਧੇਵਾਲੀਆ
ਗੁਰ
ਸਿਮਰ ਮਨਾਈ ਕਾਲਕਾ. . ?
‘ਖਾਲਸਾ ਪੰਥ’ ਵਿੱਚ ਪੂਰਾ ਜੋਸ਼ ਸੀ। ਕੇਸਰੀ ਦਸਤਾਰੇ ਅਤੇ ਦੁਪੱਟਿਆਂ ਦੇ ਨਾਂ ਹੇਠ ਸਾਰੀ ਸੜਕ
ਭਗਵੇਂ ਰੰਗ ਵਿੱਚ ਰੰਗੀ ਪਈ ਸੀ। ਛੋਟੇ-ਛੋਟੇ ਬੱਚੇ ਵੀ ਮਾਂ-ਬਾਪ ਨਾਲ ਇਸ ਮਹਾਨ ਨਗਰ ਕੀਰਤਨ ਵਿੱਚ
ਸ਼ਾਮਲ ਸਨ। ਸਰੀਰਕ ਪੱਖੋਂ ਭਵੇਂ ਬਜ਼ੁਰਗ ਔਖੇ ਹੋ ਕੇ ਤੁਰ ਰਹੇ ਸਨ ਪਰ ਖਾਲਸਾ ਜੀ ਦੀ ਸ਼ਾਨ ਵਿੱਚ ਉਹ
ਵੀ ਸ਼ਾਮਲ ਸਨ।
ਸੇਵਾਦਾਰਾਂ ਦਾ ਕੋਈ ਅੰਤ ਸ਼ੁਮਾਰ ਨਹੀ ਸੀ ਖਾਣ ਪੀਣ ਦੇ ਪਦਾਰਥ ਹੱਥ ਜੋੜ-ਜੋੜ ਛਕਾਏ ਜਾ ਰਹੇ ਸਨ।
ਕਿਧਰੇ ਤਾਜੇ ਜਲੇਬ ਨਿਕਲ ਰਹੇ ਸਨ, ਕਿਧਰੇ ਛੋਲੇ-ਪੂਰੀਆਂ, ਕਿਧਰੇ ਕੋਕ-ਸਪਰਾਈਟ ਵਰਤਾਏ ਜਾ ਰਹੇ
ਸਨ, ਕਿਧਰੇ ਠੰਡਾ ਪਾਣੀ ਅਤੇ ਕਿਧਰੇ ਠੰਡੀ ਐਸਕ੍ਰੀਮ। ਫਲ-ਫਰੂਟ ਅਤੇ ਤਾਜਾ ਨਿਕਲ ਰਹੇ ਪਕੌੜਿਆਂ ਦਾ
ਕੋਈ ਅੰਤ ਸ਼ੁਮਾਰ ਨਹੀ ਸੀ। ਸਭ ਤੋਂ ਅਗੇ ਪੰਜ ਪਿਆਰੇ ਸਨ, ਮਗਰ ਗੁਰੂ ਮਹਾਰਾਜ ਦੀ ਪਾਲਕੀ ਅਤੇ
ਪਾਲਕੀ ਦੇ ਨਾਲ ਨਾਲ ਢੋਲਕੀ ਛੈਣਿਆਂ ਨਾਲ ‘ਕੀਰਤਨ’ ਦੀਆਂ ਗੁੰਜਾਂ ਪਈਆਂ ਪੈਦੀਆਂ ਸਨ।
ਬੀਬੀਆਂ, ਬੱਚੇ, ਅਤੇ ਸਿੰਘ ਮੁੜਕੋ-ਮੁੜਕੀ ਹੋਏ ‘ਗੁਰੂ ਜੱਸ’ ਕਰਦੇ ਜਾ ਰਹੇ ਸਨ। ਅੱਜ ਕਿਉਂਕਿ
ਖਾਲਸਾ ਜੀ ਦੇ ਜਨਮ ਦਿਨ ਦੇ ਸਬੰਧ ਵਿੱਚ ਨਗਰ ਕੀਰਤਨ ਸਨ ਇਸ ਲਈ ‘ਕੀਰਤਨ’ ਵਾਹੁ ਵਾਹੁ ਬੋਬਿੰਦ
ਸਿੰਘ ਆਪੇ ਗੁਰ ਚੇਲਾ’ ਦਾ ਹੀ ਰਿਹਾ ਸੀ। ਖਾਲਸਾ ਜੀ ਹੋਰ ਜੋਸ਼ ਵਿੱਚ ਆ ਜਾਂਦੇ ਜਦ ਉਹ ਕਹਿੰਦੇ
‘ਗੁਰ ਸਿਮਰ ਮਨਾਈ ਕਾਲਕਾ ਖੰਡੇ ਕੀ ਬੇਲਾ’।
ਬਾਬਾ ਫੌਜਾ ਸਿੰਘ ਵੀ ‘ਕੀਰਤਨ’ ਵਾਲਿਆਂ ਦੇ ਪਿੱਛੇ ਜਾ ਰਿਹਾ ਸੀ। ਬਾਬੇ ਨੂੰ ਖਾਲਸਾ ਜੀ ਦਾ ਜੋਸ਼
ਵੇਖ ਉਹ ਤੋਤੇ ਯਾਦ ਆ ਰਹੇ ਸਨ ਜਿਹੜੇ ਫਸੇ ਹੋਏ ਵੀ ਗਾਈ ਜਾ ਰਹੇ ਸਨ ਕਿ ‘ਸ਼ਿਕਾਰੀ ਆਏਗਾ, ਜਾਲ
ਲਾਏਗਾ, ਦਾਣਾ ਪਾਏਗਾ ਪਰ ਅਸੀਂ ਫਸਣਾ ਨਹੀ। ਤੇ ਰਸਤੇ ਵਿੱਚ ਤੁਰੇ ਜਾਂਦੇ ਲੋਗ ਤੋਤਿਆਂ ਦੀ ਮੂਰਖਤਾ
ਉਪਰ ਹੱਸ ਰਹੇ ਸਨ ਪਰ ਤੋਤੇ ਹੋਰ ਜੋਰ ਨਾਲ ਗਾ ਰਹੇ ਸਨ। ਉਨ੍ਹਾਂ ਨੂੰ ਜਾਪ ਰਿਹਾ ਸੀ ਕਿ ਲੋਕ ਸ਼ਾਇਦ
ਸਾਡੀਆਂ ਸੁਰੀਲੀਆਂ ਅਵਾਜਾਂ ਨਾਲ ਗਾਇਆ ਜਾ ਰਿਹਾ ‘ਗਿਆਨ’ ਸੁਣ ਕੇ ਖੁਸ਼ ਹੋ ਰਹੇ ਹਨ।
ਖਾਲਸਾ ਜੀ ਦਾ ਵਿਸਵਾਸ਼ ਹੈ ਕਿ ਗੁਰੂ ਹਮੇਸ਼ਾਂ ਖਾਲਸੇ ਦੇ ਅੰਗ ਸੰਗ ਹੈ। ਬਾਬਾ ਫੌਜਾ ਸਿੰਘ ਸੋਚ
ਰਿਹਾ ਸੀ ਕਿ ਵਾਕਿਆ ਅੰਗ ਸੰਗ ਗੁਰੂ ਜੇ ਖਾਲਸਾ ਜੀ ਦੇ ਨਾਲ ਜਾ ਰਿਹਾ ਹੈ ਤਾਂ ਗੁਰੂ ਜਰੂਰ
ਦੁਹਾਈਆਂ ਦੇ ਰਿਹਾ ਹੋਵੇਗਾ ਕਿ ਖਾਨਾ ਖਰਾਬੋ ਉਏ ਮੈਂ ਕੋਈ ਕਾਲਕਾ ਸ਼ਾਲਕਾ ਨਹੀ ਸਿਮਰੀ ਕਿਉਂ ਮੇਰੇ
ਸਿਰ ਕਾਲਕਾ ਮੜ੍ਹ ਕੇ ਲੋਕ ਹਸਾਈ ਕਰ ਰਹੇ ਹੋ।
ਪਰ ਖਾਲਸਾ ਜੀ ਹੋਰ ਜੋਸ਼ ਵਿੱਚ ਆਈ ਜਾ ਰਹੇ ਹਨ ਬਾਬਾ ਚੁੱਪ ਰਹਿ ਅਸੀਂ ਮਨਾ ਕੇ ਹੀ ਛੱਡਣਾ ਤੈਂ
ਕਾਲਕਾ ਸਿਮਰੀ ਸੀ ਜੇ ਮਹਾਂਕਾਲ ਨੂੰ ਅਸੀਂ ਪਿਤਾ ਮੰਨ ਲਿਆ ਹੈ ਤਾਂ ਬਾਬਾ ਤੈਨੂੰ ਕਾਲਕਾ ਨਾ ਮਨਾਈ
ਤਾਂ ਸਾਨੂੰ ਖਾਲਸਾ ਜੀ ਕਿੰਨ ਕਹਿਣਾ। ਤੇ ਖਾਲਸਾ ਜੀ ਹਰੇਕ ਸਾਲ ਬੜੇ ਜੋਸ਼-ਖਰੋਸ਼ ਨਾਲ ਲੱਖਾਂ ਡਾਲਰ
ਖਰਚ ਕੇ ਨਗਰ ਕੀਰਤਨਾ ਰਾਹੀਂ, ਮਹਿੰਗੇ ਰਾਗੀ ਕਲਾਕਾਰਾਂ ਰਾਹੀਂ, ਅਖਬਾਰਾਂ, ਟੀ. ਵੀ. ਰੇਡੀਓ
ਰਾਹੀਂ ਗੁਰੂ ਸਾਹਿਬ ਜੀ ਨੂੰ ਧੱਕੇ ਨਾਲ ਹੀ ਮਨਾਈ ਤੁਰੇ ਆ ਰਹੇ ਹਨ ਬਾਬਾ ਜੀ ਤੁਸੀਂ ਕਾਲਕਾ ਸਿਮਰੀ
ਸੀ, ਸਿਮਰੀ ਸੀ, ਸਿਮਰੀ ਸੀ …! !
ਤੇ ਜਦ ਅਸੀਂ ਕਹਿ ਰਹੇ ਹਾਂ ਸਾਡੇ ਗੁਰੂ ਨੇ ਕਾਲਕਾ ਸਿਮਰੀ ਸੀ ਤਾਂ ਬ੍ਰਹਾਮਣ ਦਾ ਕੀ ਢਿੱਡ ਦੁੱਖਦਾ
ਕਿ ਉਹ ਕਹੇ ਨਹੀ ਸਿਮਰੀ ਸੀ …. ?
ਗੁਰਦੇਵ ਸਿੰਘ ਸੱਧੇਵਾਲੀਆ
(29/04/11)
ਡਾ: ਇਕਬਾਲ ਸਿੰਘ ਢਿੱਲੋਂ
ਸਿੱਖਮਾਰਗ ਵੈਬਸਾਈਟ ਦੇ ਮਾਨਯੋਗ ਸੰਪਾਦਕ ਜੀ, ਮੇਰੇ ਵੱਲੋਂ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ।
ਮੈਂ ਆਪ ਜੀ ਦੇ ਰਾਹੀਂ ਡਾ. ਗੁਰਮੀਤ ਸਿੰਘ ਬਰਸਾਲ ਜੀ ਅਤੇ ਉਹਨਾਂ ਦੇ ਹਮਖਿਆਲੀ ਸੱਜਣਾਂ ਦਾ ਉਹਨਾਂ
ਦੀਆਂ ਭਾਵਨਾਵਾਂ ਕਰਕੇ ਧੰਨਵਾਦ ਕਰਨਾਂ ਚਾਹੁੰਦਾ ਹਾਂ ਜੋ ਉਹਨਾਂ ਨੇ 28. 04. 2011 ਦੇ ਪੱਤਰ
ਰਾਹੀਂ ਪਰਗਟ ਕੀਤੀਆਂ ਹਨ। ਇਸੇ ਤਰ੍ਹਾਂ ਤੱਤਗੁਰਮੱਤ ਪਰਿਵਾਰ ਵੱਲੋਂ ਵੀ ਇਸੇ ਮਿਤੀ ਦੀ ਲਿਖਤ
ਰਾਹੀਂ ਕੁੱਝ ਐਸੇ ਉਸਾਰੂ ਵਿਚਾਰ ਪਰਗਟ ਕੀਤੇ ਗਏ ਹਨ ਜੋ ਸਿੱਖ ਕੌਮ ਦੇ ਚੰਗੇਰੇ ਭਵਿਖ ਲਈ ਮਾਰਗ
ਦਰਸ਼ਕ ਬਣਨਗੇ। ਰੋਜ਼ਾਨਾ ਸਪੋਕਸਮੈਨ ਦੇ ਸੰਪਾਦਕ ਜੀ ਨੇ 28. 04. 2011 ਨੂੰ ਵਿਸ਼ੇਸ਼ ਸੰਪਾਦਕੀ ਲਿਖ
ਕੇ ਸਿਖ ਕੌਮ ਨੂੰ ਪੁਜਾਰੀਵਾਦ ਵਿਰੁਧ ਡੱਟਣ ਦਾ ਹੋਕਾ ਦਿੱਤਾ ਹੈ। ਬਹੁਤ ਸਾਰੇ ਫੋਨ ਕਾਲ ਅਤੇ
ਈ-ਮੇਲ ਸੁਨੇਹੇ ਵੀ ਪਰਾਪਤ ਹੋਏ ਹਨ। ਸਭ ਤੋਂ ਵੱਡੀ ਗੱਲ ਜੋ ਆਪ ਜੀ ਸਾਰੇ ਮਹਿਸੂਸ ਕਰਦੇ ਹੀ ਹੋ,
ਮਨੁੱਖੀ ਹੱਕਾਂ ਦੀ ਬਹਾਲੀ ਦੀ ਹੈ। ਸਿੱਖ ਲਹਿਰ ਹੀ ਸੰਸਾਰ ਭਰ ਵਿੱਚ ਸਭ ਤੋਂ ਪਹਿਲੀ ਲਹਿਰ ਹੈ ਜਿਸ
ਨੇ ਕਦਰਾਂ-ਕੀਮਤਾਂ, ਮਨੁੱਖੀ ਵਕਾਰ ਅਤੇ ਮਨੁੱਖੀ ਹੱਕਾਂ ਦੀ ਰਖਿਆ ਲਈ ਅੱਗੇ ਆ ਕੇ ਸੰਸਾਰ ਦੇ ਨਕਸ਼ੇ
ਉੱਤੇ ਮਾਨਵਵਾਦ ਦੀ ਨੀਂਹ ਰੱਖੀ। ਸਿਖ ਮੱਤ ਦਾ ਇਹ ਅਧਾਰ ਹੀ ਇਸ ਨੂੰ ਸੰਸਾਰ ਦੇ ਆਧੁਨਿਕ ਧਰਮ ਦੀ
ਪਦਵੀ ਤੇ ਬਿਠਾਉਂਦਾ ਹੈ। ਖੁਸ਼ੀ ਦੀ ਗੱਲ ਹੈ ਕਿ ਸਿਖ ਭਾਈਚਾਰੇ ਵਿੱਚ ਜਾਗਰੂਕ ਧਿਰਾਂ ਹੁਣ ਆਪਣੇ
ਫਰਜ਼ਾਂ ਪ੍ਰਤੀ ਸੁਚੇਤ ਹੋ ਗਈਆਂ ਹਨ। ਵਿਚਾਰਾਂ ਦੀ ਅਜ਼ਾਦੀ ਦਾ ਹੱਕ ਇੱਕ ਬੁਨਿਆਦੀ ਮਨੁੱਖੀ ਹੱਕ ਹੈ
ਅਤੇ ਅਸੀਂ ਸਾਰਿਆਂ ਨੇ ਇਸ ਬੁਨਿਆਦੀ ਹੱਕ ਦੀ ਬਹਾਲੀ ਲਈ ਮਿਲ ਕੇ ਜਦੋ-ਜਹਿਦ ਕਰਨੀ ਹੈ। ਇਹੀ ਆਪ ਜੀ
ਦੀਆਂ ਸੁਹਿਰਦ ਭਾਵਨਾਵਾਂ ਦਾ ਸਾਂਝਾ ਸੁਨੇਹਾ ਹੈ। ਮੇਰੇ ਵੱਲੋਂ ਆਪ ਸਭ ਦੀਆਂ ਆਸਾਂ ਅਨੁਸਾਰ ਸੇਵਾ
ਨਿਰੰਤਰ ਜਾਰੀ ਰਹੇਗੀ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।
ਕੁੱਝ ਨੋਟ ਅਤੇ ਸੰਪਾਦਕੀ
ਟਿੱਪਣੀਆਂ
1- ਨਵੇਂ ਜਾਂ ਪੁਰਾਣੇ ਪਾਠਕਾਂ/ਲੇਖਕਾਂ ਨੂੰ
ਬੇਨਤੀ ਕੀਤੀ ਜਾਂਦੀ ਹੈ ਕਿ ਜਿਹੜੇ ਦਸਮ ਗ੍ਰੰਥ ਅਤੇ ਰਾਗਮਾਲਾ ਨੂੰ ਗੁਰੂ ਕ੍ਰਿਤ ਮੰਨਦੇ ਹਨ ਉਹ
ਕਿਰਪਾ ਕਰਕੇ ‘ਸਿੱਖ ਮਾਰਗ’ ਤੇ ਛਪਣ ਲਈ ਆਪਣੀ ਕੋਈ ਵੀ ਲਿਖਤ ਨਾ ਭੇਜਣ। ਇਸ ਬਾਰੇ ਅਸੀਂ ਪਹਿਲਾਂ
ਵੀ ਲਿਖ ਚੁੱਕੇ ਹਾਂ ਅਤੇ ਕਾਰਨ ਵੀ ਦੱਸ ਚੁੱਕੇ ਹਾਂ।
2- ਗੁਰਮੁਖ ਸਿੰਘ ਨੂੰ ਪੁਜਾਰੀ ਸ਼ਬਦ ਵਰਤਣ ਤੇ ਇਤਰਾਜ਼ ਹੈ। ਇਸ ਬਾਰੇ ਬੇਨਤੀ ਇਹ ਹੈ ਕਿ ਉਂਜ ਤਾਂ
ਪੁਜਾਰੀ ਲਫਜ਼ ਦੇ ਡਿਕਸ਼ਨਰੀ ਵਿੱਚ ਕਈ ਅਰਥ ਹਨ ਪਰ ਮੌਜੂਦਾ ਪ੍ਰਚਲਤ ਸ਼ਬਦਾਵਲੀ ਵਿੱਚ ਇਹ ਬਹੁਤਾ ਕਰਕੇ
ਉਹਨਾ ਲਈ ਵਰਤਿਆ ਜਾਂਦਾ ਹੈ ਜੋ ਕਿ ਤਖਤਾਂ ਤੇ ਬੈਠ ਕੇ ਆਪਣੇ ਆਪ ਨੂੰ ਦੂਸਰਿਆਂ ਨਾਲੋਂ ਉਤਮ ਸਮਝ
ਕੇ ਫ਼ਤਵੇ ਜ਼ਾਰੀ ਕਰਕੇ ਹੋਰ ਸਿੱਖਾਂ ਤੇ ਰੋਹਬ ਜ਼ਮਾਉਂਦੇ ਹਨ।
3- ਅਸੀਂ ‘ਸਿੱਖ ਮਾਰਗ’ ਤੇ ਪਹਿਲੇ ਦਿਨ ਤੋਂ ਹੀ ਕਿਸੇ ਵੀ ਖਾਸ ਵਿਆਕਤੀ, ਵਿਦਵਾਨ, ਕਥਿਤ
ਜਥੇਦਾਰ/ਸੇਵਾਦਾਰ, ਕਿਸੇ ਵੀ ਜਥੇਬੰਦੀ ਧਾਰਮਿਕ ਜਾਂ ਸਿਆਸੀ ਦਾ ਕੋਈ ਵੀ ਦਬਾਅ ਨਹੀਂ ਝੱਲਿਆ ਅਤੇ
ਨਾ ਹੀ ਕਦੀ ਝੱਲਣਾ ਹੈ। ਡੇਰੇ ਵਾਲੇ ਕਿਸੇ ਵੀ ਕਥਿਤ ਸਾਧ/ਸੰਤ ਨੂੰ ਅਸੀਂ ਕੋਈ ਵੀ ਮਹਾਨਤਾ ਨਹੀਂ
ਦਿੰਦੇ। ਮੇਰੇ ਲਈ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਸਭ ਤੋਂ ਵੱਡਾ ਹੈ ਨਾ ਕਿ ਕਿਸੇ ਹੋਰ ਕਥਿਤ
ਜਥੇਦਾਰਾਂ ਦਾ। ਜਿਹੜੀ ਗੱਲ ਗੁਰਬਾਣੀ ਦੇ ਸਿਧਾਂਤ ਤੋਂ ਉਲਟ ਹੋਵੇ ਉਹ ਨਾਹ ਤਾਂ ਕਦੀ ਮੰਨੀ ਹੈ ਅਤੇ
ਨਾ ਹੀ ਮੰਨਣੀ ਹੈ। ਇਸ ਦੀਆਂ ਦੋ ਮਿਸਾਲਾਂ ਦੇਣੀਆਂ ਚਾਹਾਂਗਾ। ਕੋਈ ਤੇਰਾਂ ਕੁ ਸਾਲ ਪਹਿਲਾਂ ਲੰਗਰ
ਬਾਰੇ ਇੱਕ ਹੁਕਮਨਾਮਾ ਜ਼ਾਰੀ ਹੋਇਆ ਸੀ। ਜਿਸ ਨੂੰ ਬਹੁਤੇ ਸਿੱਖ ਅਕਾਲ ਤਖ਼ਤ ਦਾ ਹੁਕਮ, ਅਕਾਲ ਪੁਰਖ
ਦਾ ਹੁਕਮ ਅਤੇ ਹੋਰ ਵੀ ਕਈ ਤਰ੍ਹਾਂ –ਤਰ੍ਹਾਂ ਦੇ ਵਿਸ਼ੇਸ਼ ਨਾਮ ਦਿੰਦੇ ਸਨ ਪਰ ਮੈਂ ਉਸ ਨੂੰ ਗੁਰੂ ਕੀ
ਨਿੰਦਾ ਵਾਲਾ ਪਖੰਡਨਾਮਾ ਕਹਿੰਦਾ ਸੀ, ਅੱਜ ਵੀ ਕਹਿੰਦਾ ਹਾਂ ਅਤੇ ਅਖੀਰਲੇ ਸਾਹ ਤੱਕ ਕਹਿੰਦਾ
ਰਹਾਂਗਾ। ਇਹ ਕਥਿਤ ਹੁਕਮਨਾਮਾ ਜਾਰੀ ਹੋਣ ਤੋਂ ਪਹਿਲਾਂ ਵੀ ਇਸ ਬਾਰੇ ਲੋਕਲ ਅਖਬਾਰਾਂ ਵਿੱਚ ਕਈ
ਵਾਰੀ ਲਿਖਿਆ ਸੀ ਕਿ ਥੱਲੇ ਬੈਠ ਕੇ ਲੰਗਰ ਛਕਣ ਦਾ ਗੁਰਮਤਿ ਨਾਲ ਕੋਈ ਵੀ ਸੰਬੰਧ ਨਹੀਂ ਹੈ। ਇਸ
ਬਾਰੇ ਤੁਸੀਂ ਮੇਰਾ ਇੱਕ ਲੇਖ ਵੀ ਇੱਥੇ ਪੜ੍ਹ ਸਕਦੇ ਹੋ। ਦੋ ਕੁ ਹਫਤੇ ਪਹਿਲਾਂ ਇੱਥੇ ਜਿਹਨਾਂ
ਗੁਰਦੁਆਰਿਆਂ ਵਿੱਚ ਪ੍ਰੋ: ਦਰਸ਼ਨ ਸਿੰਘ ਜੀ ਹੁਣ ਕੀਰਤਨ ਕਰਕੇ ਗਏ ਹਨ, ਉਹ 13 ਸਾਲ ਪਹਿਲਾਂ ਸ਼ਾਇਦ
ਉਥੇ ਜਾਣਾ ਵੀ ਪਾਪ ਸਮਝਦੇ ਹੋਣ ਕਿਉਂਕਿ ਕੁੱਝ ਸਾਲ ਪਹਿਲਾਂ ਵੀ ਇਹਨਾ ਵਿਚੋਂ ਇੱਕ ਗੁਰਦੁਆਰੇ ਵਿੱਚ
ਕੀਰਤਨ ਕਰਨ ਦੀ ਹਾਮੀ ਭਰ ਕੇ ਵੀ ਕੀਰਤਨ ਨਹੀਂ ਸੀ ਕੀਤਾ। ਹੁਣ ਉਹਨਾ ਸਾਰਿਆਂ ਹੀ ਗੁਰਦੁਆਰਿਆਂ
ਵਿੱਚ ਕੀਰਤਨ ਕਰਕੇ ਗਏ ਹਨ ਜਿਹੜੇ ਕਿ ਇਸ ਲੰਗਰ ਵਾਲੇ ਕਥਿਤ ਹੁਕਮਨਾਮੇ ਨੂੰ ਨਹੀਂ ਮੰਨਦੇ। ਜਿਹੜੀ
ਗੱਲ ਅਸੀਂ 13-14 ਸਾਲ ਪਹਿਲਾਂ ਕਹਿੰਦੇ ਸੀ ਉਹੀ ਹੁਣ ਪ੍ਰੋ: ਦਰਸ਼ਨ ਸਿੰਘ ਵੀ ਕਹਿ ਰਹੇ ਹਨ। ਇਹ
ਗੱਲ ਉਹਨਾ ਨੂੰ ਇਤਨੇ ਸਾਲਾਂ ਬਾਅਦ ਸਮਝ ਆਈ ਹੈ ਜਾਂ ਮਜ਼ਬੂਰੀ ਵੱਸ ਕਹਿ ਰਹੇ ਹਨ। ਇਹ ਤਾਂ ਉਹੀ ਦੱਸ
ਸਕਦੇ ਹਨ। ਦੂਸਰੀ ਮਿਸਾਲ ਹੈ ਕਾਲੇ ਅਫਗਾਨੇ ਦੀ। ਜਦੋਂ ਵੇਦਾਂਤੀ ਨੇ ਉਸ ਨੂੰ ਕਥਿਤ ਤੌਰ ਤੇ ਛੇਕਿਆ
ਸੀ ਤਾਂ ਮੈਂ ਉਸ ਨੂੰ ਇਹੀ ਕਿਹਾ ਸੀ ਕਿ ਤੂੰ ਉਸ ਗੁਰੂ ਕੇ ਨਿੰਦਕ ਅੱਗੇ ਜਾ ਕੇ ਸਿਰ ਝੁਕਾਇਆ ਤਾਂ
ਦੇਖ ਲਈਂ। ਪਹਿਲਾ ਮੈਂ ਹੋਵਾਂਗਾ ਜਿਹੜਾ ਤੇਰੇ ਵਿਰੱਧ ਲਿਖੇਗਾ। ਉਸ ਅੱਗੇ ਜਾ ਕੇ ਸਿਰ ਝੁਕਾਉਣ ਦਾ
ਮਤਲਬ ਤਾਂ ਇਹੀ ਹੈ ਕਿ ਜੋ ਉਸ ਨੇ ਲਿਖਿਆ ਉਹ ਠੀਕ ਹੈ ਅਤੇ ਜੋ ਤੂੰ ਲਿਖਿਆ ਉਹ ਗਲਤ ਹੈ। ਭਾਵ ਕਿ
ਜਿਹੜਾ ਗੁਰੂ ਕੀ ਨਿੰਦਾ ਵਾਲੀ ਪੁਸਤਕ, ਗੁਰ ਬਿਲਾਸ ਛੇਵੀਂ ਦੀ ਸੰਪਾਦਨਾ ਕਰਕੇ ਇਸ ਨੂੰ ਮੁੜ
ਗੁਰਦੁਰਿਆਂ ਵਿੱਚ ਕਥਾ ਕਰਨ ਦੀ ਸਿਪਾਰਸ਼ ਕਰੇ ਉਹ ਤਾਂ ਹੋਇਆ ਚੰਗਾ ਸਿੱਖ ਅਤੇ ਜਿਹੜਾ ਇਸ ਪੁਸਤਕ ਦੀ
ਚੀਰ-ਫਾੜ ਕਰਕੇ ਨੂੰ ਇਸ ਨੂੰ ਗੁਰੂ ਕੀ ਨਿੰਦਾ ਵਾਲੀ ਸਿੱਧ ਕਰੇ ਉਹ ਹੋਇਆ ਮਾੜਾ ਅਤੇ ਮਨਮੁਖ ਸਿੱਖ।
ਵੇਦਾਂਤੀ ਦੀ ਪਿੱਠ ਤੇ ਉਸ ਵੇਲੇ ਸਾਰੀ ਸ਼੍ਰੋਮਣੀ ਕਮੇਟੀ ਅਤੇ ਸਾਰੇ ਡੇਰੇਦਾਰ ਸਨ। ਉਸ ਵੇਲੇ
ਸ਼ਰੋਮਣੀ ਕਮੇਟੀ ਨੇ ਆਪਣੇ ਮੈਗਜ਼ੀਨ ਗੁਰਮਤਿ ਪਰਕਾਸ਼ ਦਾ ਇੱਕ ਸਪੈਸ਼ਲ ਅੰਕ ਸਾਰਾ ਹੀ ਕਾਲੇ ਅਫਗਾਨੇ ਦੇ
ਵਰਖਿਲਾਫ ਕੱਢਿਆ ਸੀ। ਅਸੀਂ ਉਸ ਵੇਲੇ ਕਾਲੇ ਅਫਗਾਨੇ ਵਲੋਂ ਲਿਖੀ ਗਈ ਗੁਰ ਬਿਲਾਸ ਪਾਤਸ਼ਾਹੀ ਛੇਵੀਂ
ਦੀ ਚੀਰ-ਫਾੜ ਸਾਰੀ ਕਿਸ਼ਤਵਾਰ ਇੱਥੇ ਛਾਪੀ ਸੀ। ਉਸ ਵੇਲੇ ਕਾਲੇ ਅਫਗਾਨੇ ਦੀਆਂ ਲਿਖਤਾਂ ਨੂੰ ਪੜ੍ਹ
ਕੇ ਅਤੇ ਸਮਝ ਕੇ ਨਾਲ ਖੜਨ ਵਾਲੇ ਕੁੱਝ ਗਿਣਤੀ ਦੇ ਹੀ ਸਨ। ਇਸ ਦਾ ਮਤਲਬ ਇਹ ਨਹੀਂ ਸੀ ਕਿ ਅਸੀਂ ਉਸ
ਦੀਆਂ ਲਿਖਤਾਂ ਨਾਲ 100% ਸਹਿਮਤ ਸੀ ਅਤੇ ਨਾ ਹੀ ਕਿਸੇ ਦੀਆਂ ਲਿਖਤਾਂ ਨਾਲ ਇਸੇ ਤਰ੍ਹਾਂ ਹੋਇਆ ਜਾ
ਸਕਦਾ ਹੈ। ਪਰ ਹੁਣ ਬਹੁਤੇ ਜਾਗਰਕ ਸਿੱਖ ਸਮਝ ਚੁੱਕੇ ਹਨ ਕਿ ਕਾਲੇ ਅਫਗਾਨੇ ਦੀਆਂ ਲਿਖਤਾਂ ਵਿੱਚ
ਕਿਤਨੀ ਗੁਰਮਤਿ ਹੈ ਅਤੇ ਡੇਰੇਦਾਰ ਸਾਧਾਂ ਉਹਨਾ ਦੋਂ ਪੜਾਈ ਕਰਕੇ ਆਏ ਚੇਲਿਆਂ ਦੀਆਂ ਲਿਖਤਾਂ ਵਿੱਚ
ਕਿਤਨੀ। ਹੁਣ ਗੱਲ ਕਰਦੇ ਹਾਂ ਡਾ: ਇਕਬਾਲ ਸਿੰਘ ਦੀਆਂ ਲਿਖਤਾਂ ਦੀ। ਜਿਸ ਤਰ੍ਹਾਂ ਬਾਕੀ ਦੇ ਕਿਸੇ
ਵੀ ਵਿਦਵਾਨ ਨਾਲ ਮੈਂ 100% ਸਹਿਮਤ ਨਹੀਂ ਹੋ ਸਕਦਾ ਇਸੇ ਤਰ੍ਹਾਂ ਨਾਲ ਇਸ ਨਾਲ ਵੀ ਨਹੀਂ। ਪਰ
ਜਿਤਨਾ ਚਿਰ ਇਹ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਨੂੰ ਸਭ ਤੋਂ ਉਤਮ ਮੰਨਦਾ ਹੈ ਉਤਨਾ ਚਿਰ ਉਸ ਦੀਆਂ
ਲਿਖਤਾਂ ਨੂੰ ਇੱਥੇ ਛਪਣੋਂ ਕੋਈ ਵੀ ਰੋਕ ਨਹੀਂ ਸਕਦਾ। ਜਿਹੜੀ ਵੀ ਵਿਚਾਰ ਚੱਲ ਰਹੀ ਹੈ ਉਸ ਦਾ ਜਵਾਬ
ਉਸ ਨੇ ਦੇਣਾ ਹੈ ਮੈਂ ਨਹੀਂ। ਜਦੋਂ ਉਹ ਜਵਾਬ ਨਾ ਦੇ ਸਕਿਆ ਜਾਂ ਕਿਸੇ ਕਾਰਨ ਖੁਦ ਆਪ ਕਹਿ ਦੇਵੇ ਕਿ
ਆਹ ਫਲਾਨੀ ਮੇਰੀ ਲਿਖਤ ਇੱਥੋਂ ਕੱਢ ਦਿਓ ਤਾਂ ਕੱਢ ਦੇਵਾਂਗਾ ਉਦਾਂ ਨਹੀਂ। ਜਾਂ ਫਿਰ ਕੋਈ ਐਸੀ
ਸਥਿਤੀ ਬਣ ਜਾਵੇ ਜਿਸ ਨਾਲ ਕਿ ਸਿੱਖ ਮਾਰਗ ਦੇ ਸਾਰੇ ਹੀ ਪਾਠਕ/ਲੇਖਕ ਸਹਿਮਤ ਹੋਵਣ ਤਾਂ ਉਸ ਬਾਰੇ
ਮੌਕੇ ਮੁਤਾਬਕ ਸੋਚਿਆ ਜਾ ਸਕਦਾ ਹੈ। ਜਦ ਕੋਈ ਕਿਸੇ ਬਦਨੀਤੀ ਕਾਰਨ ਕੋਈ ਮਾੜੀ ਸ਼ਬਦਾਵਲੀ ਵਰਤਦਾ ਹੈ
ਤਾਂ ਉਹ ਖੁਦ ਵੀ ਆਪਣੇ ਲਈ ਉਸ ਤਰ੍ਹਾਂ ਦੀ ਸ਼ਬਦਾਵਲੀ ਸੁਣਨ ਲਈ ਤਿਆਰ ਰਹੇ ਪਰ ਅਸੀਂ ਪਹਿਲ ਨਾ ਤਾਂ
ਕਦੀ ਕੀਤੀ ਹੈ ਅਤੇ ਨਾ ਹੀ ਕਰਨੀ ਹੈ। ਪਰ ਢਿੱਲ ਵੀ ਨਾ ਤਾਂ ਕਿਸੇ ਨਾਲ ਕੀਤੀ ਹੈ ਅਤੇ ਨਾ ਹੀ ਕਰਨੀ
ਹੈ।
(29/04/11)
ਜਸਬੀਰ ਸਿੰਘ (ਕੈਲਗਰੀ)
ਸਿੱਖ ਮਾਰਗ ਦੇ ਪਾਠਕ ਸੱਜਣੋਂ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ॥
ਡਾ: ਇਕਬਾਲ ਸਿੰਘ ਢਿੱਲੋਂ ਜੀ!
ਮੇਰੇ ਵੱਲੋਂ ਸ਼ਬਦ ਜਾਲ ਵਿੱਚ ਫਸਾਉਣ ਵਾਲੀ ਕੋਈ ਗੱਲ ਨਹੀਂ ਹੈ ਜੀ। ਬਲਕਿ
ਤੁਸੀਂ ਇਹੋ ਜਿਹੇ ਲਫਜ਼ ਵਰਤ ਕੇ ਪਾਠਕਾਂ ਨੂੰ ਭੁਲੇਖੇ ਵਿੱਚ ਪਾਉਣਾ ਚਾਹੁੰਦੇ ਕਿ ਗੁਰੂ ਸਾਹਿਬ ਨੇ
ਖੁਦ ਹੀ ‘ਤਖਤ’ ਦਾ ਤਿਆਗ ਕਰ ਦਿੱਤਾ ਸੀ। ਆਪ ਜੀ ਜੋ ਕਹਿਣਾ ਚਾਹ ਰਹੇ ਹੋ ਜਾਂ ਕਹਿ ਰਹੇ ਹੋ ਉਸ ਦੇ
ਭਾਵਾਂ ਨੂੰ ਮੱਦੇ-ਨਜ਼ਰ ਰਖਦਿਆਂ ਹੋਇਆਂ ਹੀ ‘ਉਪਲਭਦ’ ਲਫ਼ਜ਼ ਬਾਰੇ ਵਿਚਾਰ ਲੰਬੀ ਹੋ ਗਈ ਹੈ।
ਵਿਚਾਰ ਚਰਚਾ ਦੇ ਦੌਰਾਨ ਕਈ ਨੁਕਤਿਆਂ ਬਾਰੇ ਦੁਹਰਉ ਹੋ ਰਿਹਾ ਹੈ। ਮੈਨੂੰ
ਵੀ ਇਸ ਗੱਲ ਦਾ ਅਹਿਸਾਸ ਹੈ। ਪਰ ਇਹ ਦੁਹਰਾਉ ਕਿਉਂ ਹੋ ਰਿਹਾ ਹੈ, ਇਸ ਤੇ ਗ਼ੋਰ ਕਰੋ। ਤੁਸੀਂ ਕੋਈ
ਵੀ ਗੱਲ ਸਪੱਸ਼ਟ ਨਹੀਂ ਕਰ ਰਹੇ, ਦੁਹਰਾਉ ਇਸ ਲਈ ਹੋ ਰਿਹਾ ਹੈ।
ਆਪ ਜੀ ਨੇ ‘ਛੇਵੇਂ ਗੁਰੂ ਜੀ ਦੇ ਤਖਤ ਦੇ ਅਲੋਪ ਹੋਣ, ਅਤੇ ਵਿਚਾਰ
ਦੇ ਦੌਰਾਨ ਇਸ ਦੇ ਦੁਹਰਾਉ’ ਦੀ ਗੱਲ ਕੀਤੀ ਹੈ। ਆਪ ਜੀ ਨੇ ਲਿਖਿਆ ਹੈ ਕਿ ਤਖਤ ਦੇ ਅਲੋਪ ਹੋਣ ਦੇ
ਸਮੇਂ ਬਾਰੇ ਤੁਸੀਂ ਜੋ ਸਪੱਸ਼ਟੀਕਰਨ ਦੇ ਚੁੱਕੇ ਹੋ ਉਸ ਨੂੰ ਹੀ ਅੰਤਿਮ ਸਮਝਿਆ ਜਾਵੇ।
ਡਾ: ਸਾਹਿਬ ਜੀ! ਆਪ ਜੀ ਨੇ ਕੋਈ ਇੱਕ ਸਪਸ਼ਟੀਕਰਨ ਨਹੀਂ ਦਿੱਤਾ ਬਲਕਿ ਵੱਖ
ਵੱਖ ਸਮੇਂ ਹੋਣ ਦੀ ਸੰਭਾਵਨਾ ਹੀ ਜਾਹਰ ਕੀਤੀ ਹੈ, ਕਿਸੇ ਇੱਕ ਨਤੀਜੇ ਤੇ ਤੁਸੀਂ ਨਹੀਂ
ਪਹੁੰਚ ਸਕੇ।
ਕਦੇ ਤੁਸੀਂ ਕਹਿੰਦੇ ਹੋ ਕਿ ਛੇਵੇਂ ਗੁਰੂ ਜੀ ਨੇ ਖੁਦ ਹੀ ਤਖਤ ਢਵਾ ਦਿੱਤਾ
ਹੋਣਾ ਹੈ।
ਕਦੇ ਕਹਿੰਦੇ ਹੋ ਕਿ 1644 ਤੋਂ ਮਗ਼ਰੋਂ, ਸਿੱਖ ਮੱਤ ਦੇ ਦੋਖੀਆਂ ਨੇ ‘ਤਖਤ’
ਢਾ ਦਿੱਤਾ ਹੋਣਾ ਹੈ।
ਕਦੇ ਕਹਿੰਦੇ ਹੋ ਅਠਾਰ੍ਹਵੀਂ ਸਦੀ ਦੇ ਦੌਰਾਨ ਵਿਦੇਸ਼ੀ ਹਮਲਾਵਰਾਂ ਹੱਥੋਂ
‘ਗੁਰੂ ਜੀ ਦੇ ਤਖਤ’ ਨੂੰ ਨੁਕਸਾਨ ਪੁੱਜਦਾ ਰਿਹਾ ਹੋਣਾ ਹੈ।
ਹੁਣ ਤੁਸੀ ਇੱਕ ਨਵੀਂ ਗੱਲ ਸਾਹਮਣੇ ਰੱਖ ਦਿੱਤੀ ਹੈ ਕਿ ਇਹ ਇੱਕ ਮੌਕਾ-ਮੇਲ
Co-incidence
ਹੀ ਸੀ ਕਿ ਉਧਰੋਂ ਮੀਰੀ ਦਾ ਪੱਖ ਸਥਾਪਤ ਕਰਨ ਦਾ ਕੰਮ
ਪੂਰਾ ਹੋਇਆ ਅਤੇ ਉਧਰ ‘ਛੇਵੇਂ ਗੁਰੂ ਜੀ ਦਾ ਤਖਤ ਅਲੋਪ ਹੋ ਕੇ ਇੱਕ ਬੁੰਗਾ ਉੱਸਰ ਗਿਆ’। ਇੱਥੇ ਵੀ
ਤੁਸੀਂ ਕੋਈ ਗੱਲ ਸਾਫ ਨਹੀਂ ਕੀਤੀ ਕਿ Coincidently
ਮੌਕਾ-ਮੇਲ ਨਾਲ ਤਖਤ ਕਿਸ ਤਰ੍ਹਾਂ ਅਲੋਪ ਹੋ ਗਿਆ
ਅਤੇ ਉੱਥੇ ਬੁੰਗਾ ਉੱਸਰ ਗਿਆ।
ਡਾ: ਸਾਹਿਬ ਜੀ! ਜਿੰਨੀਂ ਦੇਰ ਤੁਸੀਂ ਗੱਲ ਸਪੱਸ਼ਟ ਨਹੀਂ ਕਰਦੇ ਇਹ ਦੁਹਰਉ
ਹੋਣੇ ਕੁਦਰਤੀ ਗੱਲ ਹੈ। ਇਸ ਦਾ ਇਲਜਾਮ ਮੇਰੇ ਸਿਰ ਨਾ ਲਗਾਓ ਜੀ।
ਜੇ ਉੱਪਰ ਦਿਤੇ ਨੁਕਤੇ ਤੇ ਤੁਸੀਂ ਕੋਈ ਇੱਕ ਪੁਖਤਾ ਸਪੱਸ਼ਟੀਕਰਨ ਦੇ ਚੁੱਕੇ
ਹੋ ਤਾਂ ਮਿਹਰਬਾਨੀ ਕਰਕੇ ਉਸ ਦੀ
Copy-paste
ਲਗਾਣ ਦੀ ਖੇਚਲ ਕਰੋ ਜੀ।
ਤੁਸੀਂ ਲਿਖਿਆ ਹੈ: “ਛੇਵੇਂ ਗੁਰੂ ਜੀ ਦਾ ਤਖਤ ਅਲੋਪ ਹੋਇਆ ਅਤੇ ‘ਅਕਾਲ
ਬੁੰਗਾ’ ਨਾਮੀਂ ਭਵਨ ਉਸਾਰਿਆ ਗਿਆ। (ਕੋਈ ਵੀ ਉਸਾਰੀ ਇਸ ਦੇ ਢਾਏ ਜਾਣ ਨਾਲ ਹੀ ਅਲੋਪ ਹੋਵੇਗੀ)।
ਇੱਥੇ ਵੀ ਆਪ ਜੀ ਵੱਲੋਂ ਸਪੱਸ਼ਟੀਕਰਨ ਦੀ ਜਰੂਰਤ ਹੈ ਕਿ ਗੁਰੂ ਸਾਹਿਬ ਦੇ
ਹੁਕਮ ਨਾਲ ਤਖਤ ਅਲੋਪ ਹੋਇਆ ਜਾਂ ਸਿੱਖ ਵਿਰੋਧੀਆਂ ਨੇ ਅਲੋਪ ਕੀਤਾ? ਕਿਉਂਕਿ ਦੋਨੋਂ ਵੱਖ ਵੱਖ
ਕਾਰਣਾ ਨਾਲ ਵਿਚਾਰ ਤੇ ਅਸਰ ਵੱਖ ਵੱਖ ਪੈਂਦਾ ਹੈ।
ਡਾ: ਸਾਹਿਬ ਜੀ! ਕੀ ‘ਤਖਤ’ ਇੱਕ ‘ਥੜ੍ਹੇ’ ਦੇ ਹੋਣ ਨਾਲ ਹੀ ‘ਤਖਤ’ ਹੈ? ਕੀ
ਅੱਜ ਗੁਰਮਤੇ ਤਾਂ ਹੀ ਹੋ ਸਕਦੇ ਹਨ ਜੇ ਗੁਰੂ ਸਾਹਿਬ ਦੁਆਰਾ ਤਿਆਰ ਕਰਵਾਇਆ ਥੜ੍ਹਾ ਮੌਜੂਦ ਹੋਵੇ?
ਜੇ ਥੜ੍ਹਾ ਨਹੀਂ ਤਾਂ ਗੁਰਮਤੇ ਵੀ ਨਹੀਂ ਹੋ ਸਕਦੇ? ਤੁਸੀਂ ਤਾਂ ਖੁਦ ਹੀ ਮੰਨਦੇ ਹੋ ਕਿ ਭਾਈ ਬੋਤਾ
ਸਿੰਘ ਅਤੇ ਭਾਈ ਗਰਜਾ ਸਿੰਘ ਨੇ ਝਾੜੀਆਂ ਦੀ ਓਟ ਵਿੱਚ ਬੈਠੇ ਬੈਠੇ ਹੀ ਗੁਰਮਤਾ ਕਰ ਲਿਆ ਸੀ। ਤਾਂ
ਫੇਰ ਅੱਜ ਗੁਰਮਤੇ ਕਰਨ ਲਈ ਗੁਰੂ ਸਾਹਿਬ ਦੇ ਸਮੇਂ ਦਾ ‘ਥੜ੍ਹਾ’ ਮੌਜੂਦ ਹੋਣਾ ਹੀ ਕਿਉਂ ਜਰੂਰੀ ਹੈ?
ਤੁਸੀਂ ਤਖਤ ਦੇ ਅਸਲੀ ਅਤੇ ਨਕਲੀ ਹੋਣ ਦੀ ਗੱਲ ਕੀਤੀ ਹੈ। ਤੁਹਾਡੇ ਮੁਤਾਬਕ
ਛੇਵੇਂ ਗੁਰੂ ਜੀ ਨੇ ਜੋ ਥੜ੍ਹੇ ਨੁਮਾ ਤਖਤ ਦੀ ਸਿਰਜਨਾ ਕੀਤੀ ਉਹ ਅਸਲੀ ਤਖਤ ਸੀ, ਪਰ ਅੱਜ ਦੇ ਸਮੇਂ
ਵਿੱਚ ਜੋ ‘ਅਕਾਲ ਤਖਤ’ ਹੈ ਉਹ ਨਕਲੀ ਹੈ।
ਡਾ: ਸਾਹਿਬ ਜੀ! ਗੁਰੂ ਸਾਹਿਬ ਦੁਆਰਾ (ਥੜ੍ਹੇ ਨੁਮਾ) ਤਖਤ ਵੀ ਇੱਟਾਂ ਅਤੇ
ਚੂਨੇ ਆਦਿ ਨਾਲ ਬਣਾਇਆ ਗਿਆ ਸੀ ਅਤੇ ਅੱਜ ਜੋ ਤਖਤ ਮੌਜੂਦ ਹੈ ਇਹ ਵੀ ਇੱਟਾਂ ਅਤੇ ਚੂਨੇ ਆਦਿ ਨਾਲ
ਬਣਾਇਆ ਗਿਆ ਹੈ। ਤਾਂ ਫੇਰ ਇੱਕ ਅਸਲੀ ਅਤੇ ਇੱਕ ਨਕਲੀ ਕਿਸ ਤਰ੍ਹਾਂ ਹੋ ਗਿਆ? ਤੁਸੀਂ ਗੁਰੂ ਸਾਹਿਬ
ਦੁਆਰਾ ਨਿਰਮਿਤ ਤਖਤ ਨੂੰ ਅਸਲੀ ਕਿਸ ਆਧਾਰ ਤੇ ਕਹਿੰਦੇ ਹੋ ਜ਼ਰਾ ਵਿਸਥਾਰ ਨਾਲ ਸਮਝਾਣ ਦੀ ਖੇਚਲ ਕਰੋ
ਜੀ। ਇਸ ਸਵਾਲ ਨੂੰ ਸਿਰਫ ਬਹਿਸ ਲਈ ਕੀਤਾ ਗਿਆ ਸਵਾਲ ਨਾ ਸਮਝਣਾ। ਉਹ ਇਸ ਲਈ ਕਿ ਮੇਰੇ ਵਿਚਾਰ
ਅਨੁਸਾਰ ਗੁਰੂ ਸਾਹਿਬ ਦੁਆਰਾ ਤਖਤ ਦਾ ਨਿਰਮਾਣ ਕਰਨਾ ਇੱਕ ਸੰਕਲਪ ਸੀ (ਅਤੇ ਹੈ)। ਫੇਰ ਚਾਹੇ ਉਹ
ਕਿਸੇ ਥੜ੍ਹੇ ਦੇ ਰੂਪ ਵਿੱਚ ਇਸ ਦੀ ਸ਼ੁਰੂਆਤ ਹੋਈ ਜਾਂ ਇੱਕ ਮੰਜਲੀ ਕਿਸੇ ਬਿਲਡਿੰਗ ਤੇ ਰੂਪ ਵਿੱਚ
ਹੁੰਦੀ ਜਾਂ ਦਸ ਮੰਜਲੀ ਬਿਲਡਿੰਗ ਦੇ ਰੂਪ ਵਿੱਚ ਹੁੰਦੀ ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਅਤੇ ਨਾ
ਹੀ ਇਸ ਗੱਲ ਨਾਲ ਕੋਈ ਫਰਕ ਪੈਂਦਾ ਹੈ ਕਿ ਪਹਿਲਾਂ ਵਾਲੇ ਥੜ੍ਹੇ ਜਾਂ ਬਿਲਡਿੰਗ ਨੂੰ ਢਾਹ ਕੇ ਕੋਈ
ਨਵੀਂ ਬਿਲਡਿੰਗ ਉਸਰ ਗਈ ਹੋਵੇ। ਗੁਰੂ ਸਾਹਿਬ ਦਾ ਤਖਤ ਉਸ ਦੇ ਉੱਚੇ ਸੁੱਚੇ ਸੰਕਲਪ ਕਰਕੇ ਅਸਲੀ ਹੈ।
ਬਿਲਡਿੰਗ ਦੀ ਬਣਤਰ ਬਦਲਣ ਨਾਲ ਇਹ ਨਕਲੀ ਨਹੀਂ ਹੋ ਸਕਦਾ। ਹਾਂ ਜੇ ਅੱਜ ਇਸ ਦੇ ਪ੍ਰਬੰਧਕਾਂ ਉੱਪਰ
(ਬ੍ਰਹਮਣੀ ਸੋਚ ਵਾਲੇ) ਅਨਮਤੀਆਂ ਦਾ ਕਬਜਾ ਹੈ, ਜਾਂ ਕਿਸੇ ਰਾਜਨੀਤਕ ਸਿਆਸਤ ਦਾ ਦਬਾਵ ਹੈ ਤਾਂ ਇਸ
ਨਾਲ ਤਖਤ ਨਕਲੀ ਜਾਂ ਅਖੌਤੀ ਨਹੀਂ ਹੋ ਗਿਆ। ਅਕਾਲ ਤਖਤ ਆਪਣੇ ਸੰਕਲਪ ਦੇ ਜ਼ਰੀਏ ਹਮੇਸ਼ਾਂ ਅਸਲੀ ਹੀ
ਰਹੇਗਾ। ਮੰਨ ਲਵੋ ਜੇ ਅੱਜ ਇਸ ਤਖਤ/ ਬਿਲਡਿੰਗ ਉੱਪਰ ਸੱਚੇ ਸੁੱਚੇ ਆਦਰਸ਼ਾਂ ਵਾਲੇ ਸਿੱਖਾਂ ਦਾ
ਪ੍ਰਬੰਧ ਸ਼ੁਰੂ ਹੋ ਜਾਂਦਾ ਹੈ ਤਾਂ ਕੀ ਫੇਰ ਵੀ ਇਸ ਨੂੰ ਤੁਸੀਂ ਨਕਲੀ ਜਾਂ ਅਖੌਤੀ ਤਖਤ ਹੀ ਕਹੋਗੇ?
ਤੁਸੀਂ ਲਿਖਿਆ ਹੈ: “ਸਿੱਖਾਂ ਨੂੰ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ
ਲੱਗਣਾ ਚਾਹੀਦਾ ਹੈ ਜੇਕਰ ਹੋਰ ਕੋਈ ਇਸ ਸੰਬੰਧੀ ਕੁਤਾਹੀ ਕਰ ਰਿਹਾ ਹੈ ਤਾਂ ਸਾਨੂੰ ਉਸਦਾ ਫਿਕਰ ਛੱਡ
ਕੇ ਆਪਣੇ ਆਪ ਨੂੰ ਹੀ ਠੀਕ ਰਾਹ ਤੇ ਤੋਰੀ ਰੱਖਣ ਵੱਲ ਧਿਆਨ ਦੇਣਾ ਚਾਹੀਦਾ ਹੈ”।
ਡਾ: ਸਾਹਿਬ ਜੀ! ਗੁਰੂ ਹਰਗੋਬਿੰਦ ਸਾਹਿਬ ਵੀ ਗੁਰੂ ਗ੍ਰੰਥ ਸਾਹਿਬ/ ਗੁਰੂ
ਨਾਨਕ ਦੇਵ ਜੀ ਦੀ ਵਿਚਾਰਧਾਰਾ ਦੇ ਲੜ ਲੱਗੇ ਹੋਏ ਸੀ ਤਾਂ ਉਨ੍ਹਾਂ ਨੂੰ ਜੰਗ ਯੁਧ ਕਿਉਂ ਲੜਨੇ ਪਏ?
ਅੱਜ ਬਹੁਤ ਸਾਰੇ ਸਿੱਖ ਭਰਾ ਰਾਗਮਾਲਾ ਨੂੰ ਅਤੇ ਦਸਮ ਗ੍ਰੰਥ ਨੂੰ ਗੁਰੂ ਸਾਹਿਬਾਂ ਦੀ ਕ੍ਰਿਤ ਮੰਨਦੇ
ਹਨ। ਅਜੋਕੇ ਕਈ ਵਿਆਖਿਆਕਾਰ ਆਪਣੀ ਮਰਜੀ ਦੇ ਅਰਥ ਘੜਕੇ ਆਮ ਸਿੱਖਾਂ ਨੂੰ ਗੁਮਰਾਹ ਕਰ ਰਹੇ ਹਨ।
ਬਾਬੇ ਗ਼ਲਤ ਪ੍ਰਚਾਰ ਕਰਕੇ ਸਿੱਖਾਂ ਨੂੰ ਸਿੱਖੀ ਤੋਂ ਭਟਕਾ ਰਹੇ ਹਨ। ਅਨਮਤੀਏ ਆਏ ਦਿਨ ਕੋਈ ਨਾ ਕੋਈ
ਸਿੱਖ ਵਿਰੋਧੀ ਕਾਰਵਾਈਆਂ ਕਰੀ ਜਾ ਰਹੇ ਹਨ। ਤਾਂ ਕੀ ਸਿੱਖਾਂ ਨੂੰ ਇਨ੍ਹਾਂ ਵਿਸ਼ਿਆਂ ਤੇ ਵਿਚਾਰਾਂ
ਛੱਡ ਕੇ ਆਪੋ ਆਪਣੇ ਰਾਹ ਤੁਰੀ ਜਾਣਾ ਚਾਹੀਦਾ ਹੈ? ਡਾ: ਸਾਹਿਬ ਜੀ! ਆਪੋ ਆਪਣੇ ਰਾਹ ਤੁਰੀ ਜਾਣ
ਵਾਲੀ ਗੱਲ ਨੂੰ ਜੇ ਤੁਸੀਂ ਖੁਦ ਹੀ ਮੰਨਦੇ ਹੁੰਦੇ ਤਾਂ ਤੁਹਾਡੀ ਸ: ਹਰਦੇਵ ਸਿੰਘ ਜੀ ਜੰਮੂ ਨਾਲ
ਏਨੀਂ ਵਿਚਾਰ ਚਰਚਾ ਹੋਣੀ ਹੀ ਨਹੀ ਸੀ।
ਕਈ ਵਾਰੀਂ ਪੁੱਛੇ ਜਾਣ ਤੇ ਵੀ ਆਪ ਜੀ ਇੱਕ ਗੱਲ ਦਾ ਜਵਾਬ ਨਹੀਂ ਦੇ ਰਹੇ ਕਿ
ਸਿੱਖ ਨੂੰ ਹਰ ਮਸਲੇ ਬਾਰੇ ਸਾਰੀ ਸੇਧ ਗੁਰੂ ਗ੍ਰੰਥ ਸਾਹਿਬ ਤੋਂ ਹੀ ਮਿਲਣੀ ਹੈ ਤਾਂ ਦਰਬਾਰ ਸਾਹਿਬ
ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਏ ਹੋਣ ਦੇ ਬਾਵਜੂਦ ਗੁਰੂ ਹਰਗੋਬਿੰਦ ਸਾਹਿਬ ਨੇ ਦਰਬਾਰ
ਸਾਹਿਬ ਦੇ ਸਾਹਮਣੇ ਵੱਖਰਾ ਤਖਤ ਕਿਉਂ ਬਣਾਇਆ?
ਸਿੱਖੀ ਵਿਕੀ ਦੇ ਹਵਾਲੇ ਬਾਰੇ-
ਡਾ: ਸਾਹਿਬ ਜੀ! ਸਿੱਖੀ ਵਿਕੀ ਵਾਲਿਆਂ ਨੇ ਕੋਈ ਹਵਾਲਾ ਕਿੱਥੋਂ ਲਿਆ ਜਾਂ
ਕਿੱਥੋਂ ਨਹੀਂ ਇਹ ਜਾਨਣਾ ਮੇਰਾ ਮਕਸਦ ਨਹੀਂ ਹੈ। ਆਪ ਜੀ ਨੇ ਲਿਖਿਆ ਸੀ ਕਿ ਭਾਈ ਕਾਨ੍ਹ ਸਿੰਘ ਨਾਭਾ
ਨੇ ਤਖਤ ਬਾਰੇ ਹਵਾਲੇ ਦੇ ਸਰੋਤ ਬਾਰੇ ਇਸ ਲਈ ਨਹੀਂ ਦੱਸਿਆ ਕਿਉਂਕਿ ਉਹ ਹਵਾਲਾ ਵਿਵਾਦਤ ਪੁਸਤਕ
ਵਿੱਚੋਂ ਲੈ ਰਹੇ ਹਨ।
ਇਸ ਲਈ ਮੈਂ ਆਪ ਜੀ ਨੂੰ ਸਵਾਲ ਕੀਤਾ ਸੀ ਕਿ ਆਪ ਜੀ ਦੁਆਰਾ ਪੇਸ਼ ਕੀਤੇ ਗਏ
ਸਿੱਖੀ ਵਿਕੀ ਵਿਚਲੇ ਹਵਾਲੇ ਦਾ ਸਰੋਤ ਕੀ ਹੈ? ਵਿਚਾਰ ਤੁਹਾਡੀ ਅਤੇ ਮੇਰੀ ਚੱਲ ਰਹੀ ਹੈ। ਇਸ ਸੰਬੰਧ
ਵਿੱਚ ਜਵਾਬ ਵੀ ਤੁਹਾਨੂੰ ਦੇਣਾ ਚਾਹੀਦਾ ਹੈ। ਤੁਸੀਂ ਇਹ ਦੱਸਣਾ ਹੈ ਕਿ ਸਿੱਖੀ ਵਿਕੀ ਵਾਲਿਆਂ ਨੇ
ਸਰੋਤ ਦਾ ਹਵਾਲਾ ਕੀ ਇਸ ਲਈ ਨਹੀਂ ਦਿੱਤਾ ਕਿਉਂ ਕਿ ਉਨ੍ਹਾਂ ਦਾ ਸਰੋਤ ਕੋਈ ਵਿਵਾਦਤ ਪੁਸਤਕ ਹੈ?
-----
ਪਾਠਕਾਂ ਅੱਗੇ ਬੇਨਤੀ-
ਇਕ ਖਬਰ ਅਨੁਸਾਰ ਅਕਾਲ ਤਖਤ ਦੇ ਪ੍ਰਬੰਧਕਾਂ ਦੁਆਰਾ ਡਾ: ਇਕਬਾਲ ਸਿੰਘ
ਢਿੱਲੋਂ ਜੀ ਦੇ ਵਿਰੁਧ ਕਾਰਵਾਈ ਕੀਤੇ ਜਾਣ ਦੀਆਂ ਸਕੀਮਾਂ ਬਣ ਰਹੀਆਂ ਹਨ। ਮੈਂ ਪਾਠਕਾਂ ਪਾਸੋਂ
ਜਾਨਣਾ ਚਾਹੁੰਦਾ ਹਾਂ ਕਿ ਅਕਾਲ ਤਖਤ ਦੇ ਇਨ੍ਹਾਂ ਜਥੇਦਾਰਾਂ/ਪ੍ਰਬੰਧਕਾਂ ਨੂੰ ਕਿਸੇ ਨੂੰ ਵੀ ਸਿੱਖੀ
ਵਿੱਚੋਂ ਛੇਕੇ ਜਾਣ ਅਤੇ ਸਿੱਖੀ ਤੋਂ ਖਾਰਜ ਕਰਨ ਦੇ ਅਧਿਕਾਰ ਹੀ ਮਿਲੇ ਹੋਏ ਹਨ ਜਾਂ ਇਨ੍ਹਾਂ ਦੀਆਂ
ਕੁੱਝ ਜਿੰਮੇਵਾਰੀਆਂ ਜਾਂ ਫ਼ਰਜ ਵੀ ਹਨ? ਕੀ ਕੋਈ ਵੀਰ ਦੱਸ ਸਕਦਾ ਹੈ ਕਿ ਅਕਾਲ ਤਖਤ ਦੇ ਇਨ੍ਹਾਂ
ਪ੍ਰਬੰਧਕਾਂ ਨੇ ਪਿਛਲੇ ਵੀਹ- ਤੀਹ ਸਾਲਾਂ ਵਿੱਚ ਸਿੱਖਾਂ ਦੇ ਭਲੇ ਲਈ ਕੋਈ ਇੱਕ ਵੀ ਕੰਮ ਕੀਤਾ
ਹੋਵੇ? ਅਨਮਤੀਆਂ ਵੱਲੋਂ ਸਿਖ ਗੁਰੂਆਂ ਦੇ ਖਿਲਾਫ਼ ਹਰ ਰੋਜ ਕੋਈ ਨਾ ਕੋਈ ਛੇੜਖਾਨੀ ਕੀਤੀ ਜਾਂਦੀ ਹੈ।
ਇੱਕ ਖਬਰ ਅਨੁਸਾਰ ਪਿਛਲੇ ਦਿਨੀਂ ਕਿਸੇ ਸਿੱਖ ਵਿਰੋਧੀ ਅਨਸਰ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਕੰਨਾਂ
ਵਿੱਚ ਮੁਰਕੀਆਂ ਪਾਈਆਂ ਹੋਈਆਂ ਅਤੇ ਦਾਹੜੀ ਵੀ ਬੜੇ ਅਜੀਬ ਢੰਗ ਨਾਲ ਤਰਾਸ਼ੀ ਹੋਈ ਦੀ ਫੋਟੋ ਕਿਤਾਬ
ਵਿੱਚ ਛਾਪੀ ਹੈ। ਕੀ ਸਿੱਖ ਵਿਰੋਧੀ ਐਸੀਆਂ ਕਾਰਵਾਈਆਂ ਦੇ ਖਿਲਾਫ ਐਕਸ਼ਨ ਲੈਣਾ ਵੀ ਇਨ੍ਹਾਂ
ਪ੍ਰਬੰਧਕਾਂ ਦਾ ਕੰਮ ਹੈ ਜਾਂ, ਇਨ੍ਹਾਂਨੂੰ ਕਿਸੇ ਨੂੰ ਵੀ ਸਿੱਖੀ’ ਚੋਂ ਛੇਕਣ ਦਾ ਹੀ ਅਧਿਕਾਰ
ਮਿਲਿਆ ਹੋਇਆ ਹੈ? ਅੱਜ ਤੱਕ ਇਨ੍ਹਾਂ ਨੇ ਸਿਖਾਂ ਨੂੰ ਸਿੱਖੀ’ ਚੋਂ ਖਾਰਜ ਹੀ ਕੀਤਾ ਹੈ ਜਾਂ ਕੋਈ
ਇੱਕ ਅਧ ਸਿੱਖ ਬਣਾਇਆ ਵੀ ਹੈ?
ਪਾਠਕਾਂ ਅੱਗੇ ਬੇਨਤੀ ਹੈ ਕਿ ਅਕਾਲ ਤਖਤ ਦਾ ਪ੍ਰਬੰਧ ਕਿਸ ਤਰ੍ਹਾਂ ਸਹੀ ਅਤੇ
ਸੱਚਾ ਸੁੱਚਾ, ਸਿੱਖਾਂ ਦੇ ਭਲੇ ਲਈ ਹੋ ਸਕਦਾ ਹੈ, ਇਸ ਬਾਰੇ ਗੰਭੀਰਤਾ ਨਾਲ ਵਿਚਾਰ ਕੀਤੀ ਜਾਵੇ।
ਧੰਨਵਾਦ।
ਜਸਬੀਰ ਸਿੰਘ (ਕੈਲਗਰੀ)
(29/04/11)
ਗੁਰਇੰਦਰ ਸਿੰਘ ਪਾਲ
ਡਾ:
ਇਕਬਾਲ ਸਿੰਘ ਢਿੱਲੋਂ ਜੀ ਦੇ ਲੇਖ, ‘ਅਕਾਲ ਤਖ਼ਤ ਦੀ ਸਥਿਤਿ’ ਕਾਰਣ ਪੈਦਾ ਹੋਈ ਅਣਸੁਖਾਵੀਂ ਸਥਿਤਿ:
‘ਤੱਤ ਗੁਰਮਤਿ ਪਰਿਵਾਰ’ ਦੀ ਭੇਜੀ ਈਮੇਲ ਤੋਂ ਪਤਾ ਚੱਲਿਆ ਕਿ ਉਪਰੋਕਤ ਲੇਖ ਵਿੱਚ
ਪ੍ਰਗਟਾਏ ਵਿਚਾਰਾਂ ਕਾਰਣ ਕੁੱਛ ‘ਜਥੇਬੰਦੀਆਂ’ ਦੇ ਸਦਸਯਾਂ ਦੀਆਂ ‘ਭਾਵਨਾਵਾਂ ਨੂੰ ਠੇਸ’ ਪਹੁੰਚੀ
ਹੈ, ਅਤੇ ਉਹ ਡਾ: ਇਕਬਾਲ ਸਿੰਘ ਜੀ ਵਿਰੁੱਧ ਧਾਰਾ
295-A ਦੇ ਤਹਿਤ ਮੁਕੱਦਮਾ ਦਾਇਰ ਕਰਨ ਦੀ ਮੰਗ ਕਰ
ਰਹੇ ਹਨ। ਇਸ ਤੋਂ ਵੀ ਵਧੇਰੇ ਅਫ਼ਸੋਸ ਤੇ, ਗੁਰਸਿੱਖਾਂ ਲਈ, ਸ਼ਰਮ ਦੀ ਗੱਲ ਇਹ ਹੈ ਕਿ ਗੁਰਬਚਨ ਸਿੰਘ
(ਜਥੇਦਾਰ) ਨੇ ਵੀ ਇਕਬਾਲ ਸਿੰਘ ਜੀ ਨੂੰ ਤਾੜਨਾਂ ਕੀਤੀ ਹੈ ਕਿ ਉਹ ਆਪਣੇ ਵਿਚਾਰ ਪ੍ਰਗਟ ਕਰਨ ਤੋਂ
ਸੰਕੋਚ ਕਰਨ ਨਹੀਂ ਤਾਂ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ! ! ਇਹ ਮਨਮਤੀ ਤਾੜਨਾਂ
ਗੁਰਮਤਿ ਦੀ ਘੋਰ ਉਲੰਘਣਾ ਹੈ। ਇਸ ਅਣਚਾਹੀ, ਅਣਸੁਖਾਵੀਂ ਸਥਿਤਿ ਬਾਰੇ ਦਾਸ ਦੇ ਵਿਚਾਰ ਨਿਮਨ ਲਿਖਿਤ
ਹਨ:
ਦਾਸ ਦਅਵੇ ਨਾਲ ਕਹਿ ਸਕਦਾ ਹੈ ਕਿ, ਥੋਥੀ ਬਿਆਨ-ਬਾਜ਼ੀ ਦੇ ਮਾਹਿਰ ਅਤੇ ਅਖ਼ਬਾਰਾਂ ਵਿੱਚ ਆਪਣੀ ਫ਼ੋਟੋ
ਪ੍ਰਦਰਸ਼ਨੀ ਕਰਨ ਦੇ ਸ਼ੌਕੀਨ, ਗੁਰਬਚਨ ਸਿੰਘ ਤੇ ਜਥੇਬੰਦੀਆਂ ਦੇ ਵਿਹਲੜ ਮੋਹਰੀਆਂ ਨੇ ਇਕਬਾਲ ਸਿੰਘ
ਜੀ ਦੇ ਲੇਖ ਨੂੰ ਪੜ੍ਹਨ/ਵਿਚਾਰਨ ਦੀ ਖੇਚਲ ਹੀ ਨਹੀਂ ਕੀਤੀ! ! ਜੇ ਉਨ੍ਹਾਂ ਨੇ ਲੇਖ
ਪੜ੍ਹਿਆ/ਵਿਚਾਰਿਆ ਹੁੰਦਾ ਤਾਂ ਉਹ ਹਵਾਈ ਫ਼ਾਇਰ ਕਰਨ ਦੀ ਬਜਾਏ ਡਾ: ਇਕਬਾਲ ਸਿੰਘ ਜੀ ਦੇ ਵਿਚਾਰਾਂ
ਦਾ ਦਲੀਲਮਈ ਖੰਡਨ ਕਰਕੇ, ਗੁਰਮਤਿ-ਗਿਆਨ ਨਾਲ ਉਨ੍ਹਾਂ ਨੂੰ ਰਾਹਿ ਰਾਸਤ `ਤੇ ਲਿਆਉਂਦੇ! ਜਿਹੜੇ
ਲੇਖਕ ਡਾ: ਸਾਹਿਬ ਦੇ ਵਿਚਾਰਾਂ ਦਾ ਵਿਰੋਧ ਕਰ ਰਹੇ ਹਨ ਉਹ ਵੀ ਉਨ੍ਹਾਂ ਦੇ ਵਿਚਾਰਾਂ ਨੂੰ ਸਮਝ ਕੇ
ਲਿਖਣ ਦੀ ਬਜਾਏ, ਧੜੇਬੰਦੀ ਦੇ ਪ੍ਰਭਾਵਾਧੀਨ, ਇੱਕਾ ਦੁੱਕਾ ਲਫ਼ਜ਼ਾਂ ਦੇ ਆਧਾਰ `ਤੇ ਵਾਲ ਦੀ ਖੱਲ
ਲਾਹੁਣ ਅਤੇ ਪਾਠਕਾਂ ਨੂੰ ਭੜਕਾਉਣ ਵਿੱਚ ਸਮਾ ਬਰਬਾਦ ਕਰ ਰਹੇ ਹਨ।
ਡਾ: ਇਕਬਾਲ ਸਿੰਘ ਜੀ ਦੇ ਵਿਰੋਧੀ ਧੜੇ ਵੱਲੋਂ ਮੁੱਖ ਦੂਸ਼ਨ ਇਹ ਲਾਇਆ ਜਾ ਰਿਹਾ ਹੈ ਕਿ ਉਹ ਛੇਵੇਂ
ਗੁਰੁ ਜੀ ਦੇ ਜੀਵਨ ਨਾਲ ਸੰਬੰਧਿਤ ਸਥਾਨ, ਅਕਾਲ ਬੁੰਗਾ/ਅਕਾਲ ਤਖ਼ਤ, ਨੂੰ ‘ਢਾਉਣ’ ਦਾ ਸੁਝਾਉ ਦੇ ਕੇ
ਗੁਰੁ ਅਤੇ ਗੁਰੂ ਦੇ ਨਾਮ ਨਾਲ ਜੁੜੇ ਸਥਾਨ ਦੋਹਾਂ ਦਾ ਅਪਮਾਨ ਕਰ ਰਿਹਾ ਹੈ। ਇਕਬਾਲ ਸਿੰਘ ਜੀ ਦਾ
ਲੇਖ ਧਿਆਨ ਨਾਲ ਪੜ੍ਹਿਆ ਜਾਵੇ ਤਾਂ ਇਹ ਇਲਜ਼ਾਮ ਬਿਲਕੁਲ ਝੂਠ ਤੇ ਨਿਰਮੂਲ ਸਾਬਤ ਹੁੰਦਾ ਹੈ। ਲੇਖਕ
ਤਾਂ ਸਿਰਫ਼ ਇਹ ਕਹਿ ਰਿਹਾ ਹੈ ਕਿ ਇਸ ਸਥਾਨ ਉੱਤੇ ਪ੍ਰਚਲਿਤ ਪਰੰਪਰਾ ਗੁਰਮਤਿ-ਵਿਰੋਧੀ ਹੋਣ ਕਾਰਣ
ਗੁਰੁ (ਗ੍ਰੰਥ) ਦਾ ਅਪਮਾਨ ਹੈ; ਇਸ ਸਥਾਨ ਤੋਂ ਸ਼ਿਰੋਮਣੀ ਅਕਾਲੀ ਦਲ ਅਤੇ ਸ਼ਿਰੋਮਣੀ ਗੁਰੁਦਵਾਰਾ
ਪ੍ਰਬੰਧਕ ਕਮੇਟੀ ਦੇ ਸੁਆਰਥਾਂ ਦੀ ਖ਼ਾਤਿਰ ਇਨ੍ਹਾਂ ਦੁਆਰਾ ਨਿਯੁਕਤ ਕਰਮਚਾਰੀ (ਜਥੇਦਾਰ) ਗੁਰਮਤਿ ਦੀ
ਬਜਾਏ ਮਨਮਤਿ ਦਾ ਪ੍ਰਸਾਰ ਕਰ ਰਹੇ ਹਨ। ਨਤੀਜੇ ਵਜੋਂ, ਕੌਮ ਗੁਰੁ ਦੇ ਦੱਸੇ ਰਾਹ ਉੱਤੇ ਚੱਲਣ ਦੀ
ਬਜਾਏ ਕੁਰਾਹੇ ਪਾਈ ਹੋਈ ਹੈ; ਇਸ ਲਈ ਇਸ ਪਰੰਪਰਾ ਨੂੰ ਬੰਦ ਕਰਕੇ ਇਸ ਭਵਨ ਵਿੱਚ ਅਜਿਹਾ ਕਾਰਜ
ਆਰੰਭਿਆ ਜਾਵੇ ਜਿਸ ਨਾਲ ਮਨੁੱਖਤਾ ਵਿੱਚ ਗੁਰੂ (ਗ੍ਰੰਥ) ਦਾ ਸੁਨੇਹਾ ਸ਼ੁੱਧ ਰੂਪ ਵਿੱਚ ਪ੍ਰਸਾਰਿਤ
ਕੀਤਾ ਜਾ ਸਕੇ। ਲੇਖਕ ਨੇ ਆਪਣੇ ਇੱਕ ਪੱਤਰ ਵਿੱਚ ਇਸ ਭਵਨ ਅੰਦਰ ਲਾਇਬ੍ਰੇਰੀ, ਮਿਯੂਜ਼ਿਅਮ, ਅਤੇ ਜਾਂ
ਫ਼ਿਰ ਗੁਰਮਤਿ ਵਿਦਿਯਾਲਿਆ ਖੋਲ੍ਹੇ ਜਾਣ ਦਾ ਸੁਝਾ ਵੀ ਦਿੱਤਾ ਹੈ। ਇਨ੍ਹਾਂ ਵਿਚਾਰਾਂ ਵਿੱਚ
‘ਭਾਵਨਾਵਾਂ ਨੂੰ ਠੇਸ’ ਪਹੁੰਚਾਉਣ ਵਾਲੀ ਕੋਈ ਗਲ ਨਜ਼ਰ ਨਹੀਂ ਆਉਂਦੀ!
ਕਿਸੇ ਵੀ ਸਥਾਨ ਦੀ ਪਾਵਨਤਾ ਉਸ ਅੰਦਰ ਬਿਰਾਜਮਾਨ ਗੁਰੁ (ਗ੍ਰੰਥ) ਸਦਕਾ ਹੀ ਹੈ। ਗੁਰੁ
(ਹੁਕਮਾਂ) ਵੱਲ ਪਿੱਠ ਕਰਕੇ ਆਪਣੇ ਮਨਮਤੀ ਹੁਕਮ ਝਾੜਨ ਵਾਲੇ ਮਾਇਆ ਦੇ ਮੁਥਾਜ ਕਿਸੇ ਜਥੇਦਾਰ ਨੂੰ
ਗੁਰੂ ਦਾ ਬਦਲ ਨਹੀਂ ਬਣਾਇਆ ਜਾ ਸਕਦਾ!
ਇਸ ਹਕੀਕਤ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਗੁਰ-ਸਥਾਨਾਂ `ਤੇ ਗੁਰੁ-ਸਿਧਾਂਤਾਂ ਦੀ
ਪਰਵਾਹ ਨਾ ਕਰਦਿਆਂ ਕਰਮਕਾਂਡਾਂ ਦਾ ਵਾਪਾਰ ਕੀਤਾ ਜਾ ਰਿਹਾ ਹੈ। ਅਤੇ ਇਹ ਕੁਕਰਮ ਗੁਰੁ-ਸਥਾਨਾਂ ਦੇ
ਰਖਸ਼ਕ/ਸਰਪਰਸਤ ਆਪ ਕਰ/ਕਰਵਾ ਰਹੇ ਹਨ। ਉਨ੍ਹਾਂ ਵਿਰੁੱਧ ਕਦੇ ਕੋਈ ਫ਼ਤਵਾ ਜਾਰੀ ਨਹੀਂ ਹੋਇਆ! ਲੇਖਕ
ਨੇ ਆਪਣੇ ਲੇਖ ਵਿੱਚ ਇਸੇ ਸੱਚ ਨੂੰ ਪ੍ਰਗਟ ਕੀਤਾ ਹੈ।
ਜਿਤਨੇ ਵੀ ਹੁਕਮਨਾਮੇ, ਅਕਾਲੀ ਦਲ ਤੇ ਸ਼ਿਰੋਮਣੀ ਕਮੇਟੀ ਦੇ ਇਸ਼ਾਰਿਆਂ ਉੱਤੇ ਨੱਚਣ ਵਾਲੇ, ਜਥੇਦਾਰਾਂ
ਵੱਲੋਂ ਜਾਰੀ ਕੀਤੇ ਗਏ ਹਨ ਉਨ੍ਹਾਂ ਨੇ ਗੁਰੁ ਨਾਨਕ ਦੇਵ ਜੀ ਦੇ ਮਾਨਵਤਾਵਾਦੀ ਪੰਥ ਨੂੰ ਖੇਰੂੰ
ਖੇਰੂੰ ਕਰ ਦਿੱਤਾ ਹੈ। ਨਾਨਕ-ਪੰਥੀਆਂ ਨੂੰ ਸੈਂਕੜੇ ਨਹੀਂ ਹਜ਼ਾਰਾਂ ਛੋਟੀਆਂ ਵੱਡੀਆਂ ਜਥੇਬੰਦੀਆ
ਵਿੱਚ ਵੰਡਣ ਤੇ ਗੁਰੂਦ੍ਵਾਰਿਆਂ ਵਿੱਚ ਵਿਆਪਕ ਹੋ ਚੁੱਕੇ ਮਨਮਤਿ ਭ੍ਰਿਸ਼ਟਾਚਾਰ ਦੇ ਜ਼ਿਮੇਦਾਰ, ਕਾਫ਼ੀ
ਹੱਦ ਤੱਕ, ਜਥੇਦਾਰ ਅਤੇ ਉਨ੍ਹਾਂ ਦੇ ਹੁਕਮ-ਨਾਮੇ ਹੀ ਹਨ। ਇਨ੍ਹਾਂ ਨੂੰ ਫ਼ਤਵਾ ਕੌਣ ਦੇਵੇ?
ਗੁਰ-ਧਾਮਾਂ ਉੱਤੇ ਸ਼ਰ੍ਹੇਆਮ ਕੀਤੇ ਜਾ ਰਹੇ ਮਨਮੁੱਖੀ ਕਰਮਾਂ ਕਾਰਣ ਕਿਸੇ ਦੀਆਂ ‘ਭਾਵਨਾਵਾਂ ਨੂੰ
ਠੇਸ’ ਨਹੀਂ ਪਹੁੰਚਦੀ! !
ਡਾ: ਇਕਬਾਲ ਸਿੰਘ ਢਿੱਲੋਂ ਦੇ ਲੇਖਾਂ ਤੋਂ ਤਾਂ ਇਹੋ ਲੱਗਦਾ ਹੈ ਕਿ ਉਹ ਗੁਰੂ (ਗ੍ਰੰਥ) ਦਾ ਸ੍ਰਿੜ
ਤੇ ਦ੍ਰਿੜ੍ਹ ਸ਼੍ਰਧਾਲੂ ਹੈ ਇਸੇ ਲਈ ਉਹ ਗੁਰੁ ਦੇ ਨਾਂ ਹੇਠ ਮਨਮਤਿ ਫ਼ੈਲਾਉਣ ਵਾਲਿਆਂ ਨੂੰ ਬਰਦਾਸ਼ਤ
ਨਹੀਂ ਕਰਦਾ। ਖ਼ਦਸ਼ਾ ਹੈ ਕਿ ਡਾ: ਇਕਬਾਲ ਸਿੰਘ ਵਿਰੁੱਧ ਉਠਾਈ ਗਈ ਆਵਾਜ਼ ਅਤੇ ਕੀਤੀ ਗਈ ਕੋਈ ਵੀ
ਕਾਰਵਾਈ ਕੌਮ ਦੇ ਜਾਗ੍ਰਿਤ ਲੋਕਾਂ ਤੋਂ ਬਰਦਾਸ਼ਤ ਨਹੀਂ ਹੋਣੀ। ਇਸ ਸੰਭਵ ਤਕਰਾਰ ਕਾਰਣ ਗੁਰੂ ਤੇ
ਗੁਰੂ-ਪੰਥ ਦੀ ਹੋਰ ਹਾਨੀ ਹੋ ਸਕਦੀ ਹੈ! !
ਅੰਤ ਵਿੱਚ ਦਾਸ ਡਾ: ਇਕਬਾਲ ਸਿੰਘ ਜੀ ਦੇ ਕਿਰਦਾਰ ਦੇ ਖ਼ਿਲਾਫ਼ ਇੱਕ ਬਿਆਨ ਬਾਰੇ ਲਿਖਣ ਦੀ ਆਗਿਆ
ਲੈਂਦਾ ਹੈ: “ਹੁਣ ਇਕਬਾਲ ਸਿੰਘ ਬਹਿਸ ਵਿੱਚੋਂ ਭੱਜਦਾ ਨਜ਼ਰ ਆਉਂਦਾ ਹੈ”। ਇਹ ਬਿਆਨ ਡਾ: ਇਕਬਾਲ
ਸਿੰਘ ਜੀ ਦੇ ਵਿਰੋਧੀ ਧੜੇ ਦੇ ਸਮਰਥਕਾਂ ਦੀ ‘ਹੁਸੀਨ’ ਹੈਸੀਅਤ ਦਾ ਸੁੰਦਰ ਨਮੂਨਾਂ ਹੈ। ਡਾ:
ਇਕਬਾਲ ਸਿੰਘ ਸੱਚ ਦਾ ਸੌਦਾਈ ਹੈ; ਇਹੀ ਕਾਰਣ ਹੈ ਕਿ ਉਹ, ਪਾਣੀ ਵਿੱਚ ਮਧਾਣੀ ਪਾਈ ਬੈਠੇ, ਕਈ
ਵਿਦਵਾਨਾਂ ਦੇ ਪੱਤਰਾਂ ਦਾ ਉੱਤਰ ਅਨੁਕਰਣਯੋਗ
(exemplary) ਠਰ੍ਹਮੇ ਤੇ ਤਰਕ ਨਾਲ
ਇਕੱਲਾ ਹੀ ਦੇ ਰਿਹਾ ਹੈ, ਅਤੇ ਦਿੰਦਾ ਰਹੇਗਾ!
ਗੁਰਇੰਦਰ ਸਿੰਘ ਪਾਲ
(29/04/11)
ਅਮਰ ਜੀਤ ਸਿੰਘ ਚੰਦੀ
ਪੁਜਾਰੀ ਲਾਣੇ ਨੂੰ ਆਪਣੀ ਔਕਾਤ ਪਛਾਨਣ ਦੀ ਲੋੜ ਹੈ
ਗਆਨੀ ਗੁਰਬਚਨ ਸਿੰਘ ਦਾ, ਡਾ. ਇਕਬਾਲ ਸਿੰਘ ਨੂੰ ਅਕਾਲ-ਤਖਤ ਤੇ ਸੱਦਣ ਦਾ ਬਿਆਨ ਪੜ੍ਹ
ਕੇ, ਇਹ ਅਹਿਸਾਸ ਹੋਇਆ ਕਿ ਪੁਜਾਰੀ ਲਾਣਾ, ਕਿੱਥੋਂ ਤਕ ਨਿੱਘਰ ਚੁੱਕਾ ਹੈ। ਉਹ ਬੰਦਾ ਜੋ ਆਪ,
੧, ਗੁਰੂ ਗਰੰਥ ਸਾਹਿਬ ਜੀ ਦੇ ਅਪਮਾਨ ਦਾ ਦੋਸ਼ੀ ਹੈ।
੨, ਪ੍ਰੋ. ਦਰਸ਼ਨ ਸਿੰਘ ਦੇ ਮਾਮਲੇ ਵਿਚ, ਅਕਾਲ-ਤਖਤ ਤੇ ਝੂਠ ਬੋਲਣ ਦਾ ਦੋਸ਼ੀ ਹੈ।
੩, ਨਾਨਕ ਸ਼ਾਹੀ ਕੈਲੰਡਰ ਨੂੰ, ਮੁੜ ਬਿਰਮੀ ਵਿੱਚ ਬਦਲ ਕੇ, ਪੰਥਿਕ ਭਾਵਨਾਵਾਂ ਨੂੰ ਰੋਲਣ ਦਾ ਦੋਸ਼ੀ
ਹੈ।
ਜਿਸ ਬਾਰੇ ਸੁਚੇਤ ਕਰਦਿਆਂ, ਪੰਜ ਪਿਆਰਿਆਂ ਨੇ ਉਸ ਨੂੰ, ਸੰਗਤ ਵਿੱਚ ੨੮ ਫਰਵਰੀ ਨੂੰ ਲਏ ਫੈਸਲੇ
ਤੋਂ ਜਾਣੂ ਕਰਵਾਉਂਦਿਆਂ, ੧੪ ਅਪ੍ਰੈਲ ੨੦੧੦, ਵੈਸਾਖੀ ਵਾਲੇ ਦਿਨ, ਅਕਾਲ-ਤਖਤ ਤੇ ਜੁੜੀ ਸੰਗਤ
ਕੋਲੋਂ, ਇਨ੍ਹਾਂ ਭੁਲ੍ਹਾਂ ਦੀ ਮਾਫੀ ਮੰਗ ਕੇ, ਅਗਾਂਹ ਤੋਂ ਅਜਿਹੀਆਂ ਭੁੱਲਾਂ ਨਾ ਦੁਹਰਾਉਣ ਦਾ
ਪ੍ਰੱਣ ਕਰਨ ਲਈ ਕਿਹਾ ਸੀ। ਪਰ,
੪, ਗਿਆਨੀ ਗੁਰਬਚਨ ਸਿੰਘ, ਪੰਜਾਂ ਪਿਆਰਿਆਂ ਦੇ ਹੁਕਮ ਦੀ ਅਵੱਗਿਆ ਕਰਨ ਦਾ ਵੀ ਦੋਸ਼ੀ ਹੈ। (ਉਸ ਨੇ
ਅੱਜ-ਤਕ ਵੀ ਸੰਗਤ ਕੋਲੋਂ ਆਪਣੀਆਂ ਭੁੱਲਾਂ ਨਹੀਂ ਬਖਸਵਾਈਆਂ) ਜਿਸ ਦੇ ਸਿੱਟੇ ਵਜੋਂ, ਪੰਜਾਂ
ਪਿਆਰਿਆਂ ਨੇ, ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖਾਂ ਨਾਲ, ਇਨ੍ਹਾਂ ਦਾ ਕੋਈ ਵਾਸਤਾ ਨਾ ਰਹਿਣ ਬਾਰੇ,
ਸੰਗਤ ਨੂੰ ਸੂਚਿਤ ਕਰਦਿਆਂ, ਪ੍ਰੈਸ ਰਾਹੀਂ ਜਾਣਕਾਰੀ ਦੇ ਦਿੱਤੀ ਸੀ।
ਜੇ ਇਹ ਪੁਜਾਰੀ ਲਾਣਾ ਅਤੇ ਇਨ੍ਹਾਂ ਦੇ ਮਾਲਕ ਹੀ ਪੰਥ ਦੇ ਵੇਹੜੇ ਵਿੱਚ ਗੰਦ ਨਾ ਪਾਉਂਦੇ ਤਾਂ,
ਕਿਸੇ ਵੀ ਸਿੱਖ ਨੂੰ, ਪੰਥਿਕ ਸਿਧਾਂਤਾਂ ਤੇ ਕਿੰਤੂ-ਪ੍ਰੰਤੂ ਕਰਨ ਦੀ ਹਿੱਮਤ ਨਾ ਪੈਂਦੀ। ਇਸ ਹਾਲਤ
ਵਿੱਚ ਉਸ ਲਈ, ਕਿਸੇ ਹੋਰ ਨੂੰ ਅਕਾਲ-ਤਖਤ ਤੇ ਸੱਦਣ ਤੋਂ ਪਹਿਲਾਂ ਆਪ, ਆਪਣੀਆਂ ਗਲਤੀਆਂ ਦਾ ਸੁਧਾਰ
ਕਰ ਕੇ, ਸਿੱਖ ਬਣ ਲੈਣ ਦੀ ਲੋੜ ਸੀ। ਜੋ ਉਸ ਨੇ ਨਹੀਂ ਕੀਤੀ।
ਅਜਿਹੀ ਹਾਲਤ ਵਿਚ, ਸਭ ਤੋਂ ਪਹਿਲਾਂ ਸਿੱਖਾਂ ਨੂੰ ਇਕੱਠੇ ਹੋ ਕੇ, ਪੰਥ ਦੇ ਵੇਹੜੇ ਦੇ ਗੰਦ,
ਪੁਜਾਰੀਆਂ ਨੂੰ ਵੇਹੜੇ ਚੋਂ ਬਾਹਰ ਕੱਢ ਕੇ ਪੰਥ ਦਾ ਵੇਹੜਾ ਸਾਫ ਕਰ ਲੈਣਾ ਚਾਹੀਦਾ ਹੈ।
ਇਸ ਦੇ ਨਾਲ ਹੀ ਮੈਂ, ਡਾ. ਇਕਬਾਲ ਸਿੰਘ ਜੀ ਨੂੰ ਇੱਕ ਵਾਰ ਫਿਰ ਬੇਨਤੀ ਕਰਨੀ ਚਾਹਾਂਗਾ ਕਿ, ਜਿਸ
ਦਿਨ ਤੁਸੀਂ ਮੈਨੂੰ, ਬਿਨਾ ਕਿਸੇ ਵਜ੍ਹਾ ਦੇ, ਇਸ ਵਿਚਾਰ ਚਰਚਾ ਦੇ ਨਾਮ ਤੇ ਹੋ ਰਹੇ ਵਿਵਾਦ ਵਿੱਚ
ਘਸੀਟਿਆ ਸੀ ਤਾਂ ਮੈਂ ਤੁਹਾਨੂੰ ਬੇਨਤੀ ਕੀਤੀ ਸੀ ਕਿ ਤੁਸੀ ਵਾਕ-ਜਾਲ ਬੜਾ ਚੰਗਾ ਬੁਣ ਲੈਂਦੇ ਹੋ,
ਪਰ ਕਦੀ-ਕਦੀ ਬੰਦਾ ਆਪਣੇ ਵਾਕ-ਜਾਲ ਵਿੱਚ ਆਪ ਹੀ ਫਸ ਜਾਂਦਾ ਹੈ, ਇਸ ਤੋਂ ਬਚਣ ਦੀ ਲੋੜ ਹੈ। ਪਰ
ਤੁਸੀਂ ਆਪਣੀ ਆਦਤ ਮੁਤਾਬਿਕ ਉਸ ਤੇ ਗੌਰ ਨਹੀਂ ਕੀਤਾ ਸੀ। ਮੈਂ ਤੁਹਾਡੇ ਅਤੇ ਹਰਦੇਵ ਸਿੰਘ ਜੀ ਦੀ
ਵਿਚਾਰ ਚਰਚਾ ਵਿਚੋਂ ਨਿਕਲਦੇ ਸਿੱਟੇ ਦੀ ਉਡੀਕ ਵਿੱਚ ਹਾਂ। ਤਦ ਤੱਕ ਮੈਂ ਤੁਹਾਡੀ ਵਿਚਾਰ ਚਰਚਾ
ਵਿੱਚ ਕੋਈ ਦਖਲ ਨਹੀਂ ਦੇਣ ਵਾਲਾ।
ਪਰ ਇੱਕ ਸੁਝਾਅ ਹੋਰ ਦੇਣਾ ਚਾਹਾਂਗਾ ਕਿ, ਸ੍ਰ. ਹਰਦੇਵ ਸਿੰਘ ਜੀ ਦੇ ਸਾਫ ਜਿਹੇ ਪੰਜਾਂ ਸਵਾਲਾਂ
ਦੇ, ਸਾਫ ਜਿਹੇ ਜਵਾਬ ਦੇ ਕੇ, ਵਿਚਾਰ ਚਰਚਾ ਨੂੰ ਕਿਸੇ ਬੰਨੇ ਲਾਉਣ ਦੀ ਕੋਸ਼ਿਸ਼ ਕਰੋ। ਵਿਦਵਤਾ ਦੇ
ਭਰਮ ਵਿਚ, ਦੂਸਰੇ ਸਿੱਖਾਂ ਨੂੰ, ਕਮ-ਅਕਲ ਸਮਝਣ ਦੀ ਭੁੱਲ ਨਾ ਕਰੋ। ਜਿੰਨਾ ਤੁਸੀਂ ਦੂਸਰਿਆਂ ਨੂੰ
ਉਲਝਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਓਨੇ ਹੀ ਹੋਰ ਸਵਾਲ, ਤੁਹਾਡੇ ਲਈ ਤਿਆਰ ਹੁੰਦੇ ਜਾ ਰਹੇ ਹਨ।
ਜਿਨ੍ਹਾਂ ਬਾਰੇ ਜਵਾਬ ਤਾਂ ਤੁਹਾਨੂੰ ਪਾਠਕਾਂ ਵਲੋਂ ਅਜੇ ਪੁੱਛੇ ਜਾਣੇ ਹਨ। ਤੁਹਾਡੀ ਇਸ ਵਿਚਾਰ
ਚਰਚਾ ਕਾਰਨ ਹੀ ਸ੍ਰ. ਗੁਰਿੰਦਰ ਸਿੰਘ ਪਾਲ ਜੀ ਦੇ ਕੁੱਝ ਜਾਇਜ਼ ਸਵਾਲਾਂ ਤੇ ਵਿਚਾਰ ਰੁਕੀ ਪਈ ਹੈ।
ਵਿਚਾਰ ਚਰਚਾ ਨਾਲ, ਮਸਲ੍ਹੇ ਸੁਲਝਦੇ ਹਨ, ਪਰ ਵਿਵਾਦਾ ਨਾਲ ਮਸਲ੍ਹੇ ਉਲਝਦੇ ਹਨ, ਉਨ੍ਹਾਂ ਨੂੰ ਏਨਾ
ਨਾ ਉਲਝਾਉ ਕਿ ਵਿਚਾਰ ਚਰਚਾ ਬਿਨਾ ਕਿਸੇ ਸਿੱਟੇ ਦੇ ਹੀ ਸਮਾਪਤ ਕਰਨੀ ਪਵੇ।
ਹਿਤੂ ਅਮਰ ਜੀਤ ਸਿੰਘ ਚੰਦੀ
(29/04/11)
ਹਰਦੇਵ ਸਿੰਘ, ਜੰਮੂ
ਸਤਿਕਾਰ ਯੋਗ ਡਾ. ਇਕਬਾਲ ਸਿੰਘ ਢਿੱਲੋਂ ਜੀ,
ਸਤਿ ਸ਼੍ਰੀ ਅਕਾਲ!
ਆਪ ਜੀ ਨੇ ਦਾਸ ਵਲੋਂ ਪੁੱਛੇ ਪੰਜ ਸਵਾਲਾਂ ਦਾ ਉੱਤਰ ਦੇਂਣ ਤੋਂ ਪਹਿਲਾਂ ਇਸ
ਬਾਰੇ ਦਾਸ ਦਿਆਂ ਅਸਹਿਮਤਿਆਂ ਬਾਰੇ ਪੁੱਛਿਆ ਸੀ। ਇਸ ਬਾਬਤ ਆਪ ਜੀ ਆਪਣੇ ਪਿੱਛਲੇ ਪੱਤਰ (੨੮. ੦੪.
੧੧) ਵਿੱਚ ਲਿਖਿਆ ਹੈ
“ਮੇਰੇ ਵੱਲੋਂ ਵਾਜਬ ਜੁਆਬ ਤਿਆਰ ਕਰਨ ਲਈ ਮੈਂਨੂੰ ਆਪ ਜੀ ਤੋਂ ਉਹ ਮੰਗੀ ਗਈ
ਜਾਣਕਾਰੀ ਜ਼ਰੂਰੀ ਤੌਰ ਤੇ ਚਾਹੀਦੀ ਹੈ”
ਦਾਸ ਆਪ ਜੀ ਦੀ ਮੰਗ ਨੂੰ ਪੁਰਾ ਕਰਦੇ ਆਪਣੇ ਪੰਜ ਸਵਾਲਾਂ ਵਾਲੇ ਪੱਤਰ
ਦੇ ਅੰਸ਼ਾਂ ਰਾਹੀਂ ਹੀ ਆਪ ਜੀ ਵਲੋਂ ਸਵੀਕਾਰੇ/ਪੇਸ਼ ਕੀਤੇ ਕੁੱਝ ਤੱਥਾਂ ਨੂੰ ਹੋਠਾਂ ਦੁਹਰਾਉਂਦੇ
ਹੋਏ ਨਾਲ ਦੇ ਨਾਲ, ਬਰੇਕਟਾਂ ਵਿੱਚ, ਆਪਣੀਆਂ ਟਿੱਪਣਿਆਂ ਦੇ ਰਿਹਾ ਹੈ ਤਾਂ ਕਿ ਆਪ ਜੀ ਦਾਸ ਦੇ ਪੰਜ
ਸਵਾਲਾਂ ਵਾਲੇ ਪੱਤਰ (
24.04 11)
ਦਾ ਜਵਾਬ ਦੇ ਸਕੋ।
“ਉਪਰੋਕਤ ਤਖਤ ਨਾਮੀਂ ਇਸ ਥੜ੍ਹੇ ਦੀ ਗੁਰੂ ਸਾਹਿਬਾਨ ਵੱਲੋਂ ਕੀਤੀ ਗਈ
ਵਰਤੋਂ ਬਾਰੇ ਗੱਲ ਕੀਤੀ ਜਾਵੇ ਤਾਂ ਪਹਿਲਾ ਤੱਥ ਇਹ ਸਾਹਮਣੇ ਆਉਂਦਾ ਹੈ ਕਿ ਛੇਵੇਂ ਗੁਰੂ ਸਾਹਿਬ
ਸ੍ਰੀ ਗੁਰੂ ਹਰਗੋਬਿੰਦ ਜੀ ਨੂੰ ਗੁਰਗੱਦੀ ਪਰਦਾਨ ਕਰਨ ਦੀ ਰਸਮ ਇਸ ਤਖਤ ਉਤੇ ਹੀ ਨਿਭਾਈ ਗਈ।
ਗੁਰਗੱਦੀ ਪਰਾਪਤ ਕਰਨ ਉਪਰੰਤ ਛੇਵੇਂ ਗੁਰੂ ਜੀ ਇਸ ਤਖਤ ਉਤੇ ਦਰਬਾਰ ਲਗਾ ਕੇ ਸਿੱਖ ਭਾਈਚਾਰੇ ਨਾਲ
ਸਬੰਧਿਤ ਮਸਲਿਆਂ ਦਾ ਨਿਬੇੜਾ ਕਰਿਆ ਕਰਦੇ ਸਨ। ਉਹ ਦੁਪਹਿਰ ਤੋਂ ਪਿੱਛੋਂ ਇਸ ਤਖਤ ਉਤੇ ਦਰਬਾਰ
ਲਗਾਉਂਦੇ ਅਤੇ ਰਾਤ ਨੂੰ ਇਥੇ ਬੈਠ ਕੇ ਹੀ ਢਾਡੀਆਂ ਤੋਂ ਜੋਸ਼ੀਲੀਆਂ ਵਾਰਾਂ ਸੁਣਦੇ। ਉਹਨਾਂ ਨੇ ਇਸ
ਤਖਤ ਤੋਂ ਦੂਰ-ਦੁਰਾਡੇ ਦੀਆਂ ਸਿੱਖ ਸੰਗਤਾਂ ਦੇ ਨਾਮ ਹੁਕਮਨਾਮੇ ਵੀ ਜਾਰੀ ਕੀਤੇ ਵਿਸ਼ੇਸ਼ ਕਰਕੇ ਉਹ
ਜਿਹਨਾਂ ਵਿੱਚ ਸੰਗਤਾਂ ਨੂੰ ਭੇਟਾ ਵਿੱਚ ਧਨ ਆਦਿਕ ਦੀ ਜਗਹ ਤੇ ਘੋੜੇ ਅਤੇ ਸ਼ਸਤਰ ਲੈ ਕੇ ਆਉਣ ਦੀ
ਹਦਾਇਤ ਕੀਤੀ ਗਈ ਸੀ.......” (ਡਾ. ਇਕਬਾਲ ਸਿੰਘ ਦਿੱਲੋਂ ਜੀ) (ਆਪ ਜੀ ਤੋਂ ਸਵੀਕਾਰੇ ਗਏ ਇਹ ਤੱਥ
ਠੀਕ ਜਾਪਦੇ ਹਨ ਆਪ ਜੀ ਇਨ੍ਹਾਂ ਤੱਥਾਂ ਦੇ ਮੂਲ ਸਰੋਤਾਂ ਦੀ ਜਾਣਕਾਰੀ ਦੇਵੋ ਜੀ)
“ਉਹ ਤਕਰੀਬਨ ਛੇ ਸਾਲ ਗਵਾਲੀਅਰ ਵਿੱਚ ਕੈਦ ਰਹੇ, ਉਹ ਦੂਰ-ਦੁਰਾਡੇ
ਯਾਤਰਾਵਾਂ ਤੇ ਜਾਂਦੇ ਰਹੇ, ਉਹਨਾਂ ਦਾ ਨਿਵਾਸ ਡਰੋਲੀ ਕਲਾਂ, ਗੋਇੰਦਵਾਲ, ਕਰਤਾਰਪੁਰ ਅਤੇ
ਹਰਗੋਬਿੰਦਪੁਰ ਵਿੱਚ ਵੀ ਰਿਹਾ, ਉਹਨਾਂ ਨੇ ਚਾਰ ਯੁੱਧ ਕੀਤੇ ਅਤੇ 1635 ਤੋਂ ਲੈ ਕੇ ਉਹ ਪੱਕੇ ਤੌਰ
ਤੇ ਕੀਰਤਪੁਰ ਵਿਖੇ ਚਲੇ ਗਏ। ਉਹਨਾਂ ਤੋਂ ਪਿੱਛਲੇ ਚਾਰ ਗੁਰੂ ਸਾਹਿਬਾਨ ਵਿਚੋਂ ਕਿਸੇ ਨੇ ਵੀ ਇਸ
ਤਖਤ ਉਤੇ ਕਦੀ ਫੇਰਾ ਨਹੀਂ ਪਾਇਆ ਹਾਲਾਂਕਿ ਛੇਵੇਂ ਗੁਰੂ ਜੀ ਅਤੇ ਬਾਦ ਵਾਲੇ ਸਾਰੇ ਗੁਰੂ ਸਾਹਿਬਾਨ
ਜਿੱਥੇ ਵੀ ਹੁੰਦੇ ਸਨ ਸਨ ਤਖਤ ਉਤੇ ਬਿਰਾਜਮਾਨ ਹੋ ਕੇ ਦਰਬਾਰ ਲਗਾਇਆ ਕਰਦੇ ਸਨ, ਭਾਵ ਜਿੱਥੇ ਕਿਤੇ
ਵੀ ਗੁਰੂ ਜੀ ਬਸੇਰਾ ਕਰਦੇ ਸਨ ਉਥੇ ਉਨ੍ਹਾਂ ਦਾ ਤਖਤ ਵੀ ਜ਼ਰੂਰ ਹੁੰਦਾ ਸੀ.......” (ਡਾ.
ਇਕਬਾਲ ਸਿੰਘ ਦਿੱਲੋਂ ਜੀ) (ਆਪ ਜੀ ਵਲੋਂ ਸਵੀਕਾਰੇ ਇਨ੍ਹਾਂ ਤੱਥਾਂ ਵਿੱਚੋਂ ਕੈਦ ਦੇ ਸਮੇਂ ਛੇ ਸਾਲ
ਬਾਰੇ ਦਾਸ ਅੱਜੇ ਸਹਿਮਤ ਨਹੀਂ)
“ਪਿਛਲੇ ਪੰਜ ਗੁਰੂ ਸਾਹਿਬਾਨ ਨਾਲ ਸਬਧਿਤ ਤਖਤਾਂ ਦੀ ਲੰਬੀ ਸੂਚੀ
ਹੈ.......” (ਡਾ. ਇਕਬਾਲ ਸਿੰਘ ਢਿੱਲੋਂ ਜੀ) (ਆਪ ਜੀ ਵਲੋਂ ਸਵੀਕਾਰੇ ਇਸ ਤੱਥ ਬਾਰੇ ਦਾਸ
‘ਲੰਬੀ ਸੂਚੀ` ਬਾਰੇ ਸਰੋਤ ਦੀ ਪੜਚੋਲ ਕਰਨ ਬਾਦ ਹੀ ਆਪਣੀ ਰਾਏ ਦੇ ਸਕਦਾ ਹੈ)
“ਇਸ ਉਪਰੰਤ ਜੂਨ 1606 ਵਿੱਚ ਦਰਬਾਰ ਸਾਹਿਬ ਦੇ ਸਾਹਮਣੇ ਕਰਕੇ ਦਰਸ਼ਨੀ
ਡਿਉਢੀ ਦੇ ਨੇੜੇ ਹੀ ਇੱਕ ਤਖਤਨੁਮਾ ਥੜ੍ਹੇ ਦੀ ਉਸਾਰੀ ਕਰ ਲਈ ਗਈ ਅਤੇ ਸ੍ਰੀ ਗੁਰੂ ਹਰਗੋਬਿੰਦ ਜੀ
ਨੂੰ 11 ਜੂਨ 1606 ਦੇ ਦਿਨ ਗੁਰਗੱਦੀ ਦਿੱਤੇ ਜਾਣ ਦੀ ਰਸਮ ਇਸ ਤਖਤ ਦੇ ਉਤੇ ਹੀ ਸੰਪੂਰਨ ਕੀਤੀ ਗਈ
ਸੀ (ਜੂਨ ਮਹੀਨੇ ਹੋਈ ਇਸ ਗੁਰਗੱਦੀ ਰਸਮ ਦੀ ਤਾਰੀਖ ਬਾਰੇ ਮੱਤ-ਭੇਦ ਹਨ)। ਪਰਤੱਖ ਹੈ ਕਿ ਇਸ
ਤਖਤ ਦਾ ਨਿਰਮਾਣ ਸਾਹਿਬਜ਼ਾਦਾ ਹਰਗੋਬਿੰਦ ਜੀ ਦੇ ਛੇਵੇਂ ਗੁਰੂ ਬਣਨ ਤੋਂ ਪਹਿਲਾਂ ਪੂਰਾ ਹੋ ਚੁੱਕਾ
ਸੀ ਅਤੇ ਇਹ ਕਾਰਜ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਹੀ ਚਿਤਵਿਆ ਗਿਆ ਸੀ।ਪਰੰਤੂ ਇਸ ਤਖਤ ਦੇ
ਨਿਰਮਾਣ ਤੋਂ ਬਾਦ ਇਸ ਦਾ ਕੋਈ ਨਾਮ ਨਹੀਂ ਰਖਿਆ ਗਿਆ ਸੀ। ਭਾਈ ਗੁਰਦਾਸ ਜੀ ਨੇ ਖੁਦ ਇਸ ਦੀ ਉਸਾਰੀ
ਵਿੱਚ ਹਿੱਸਾ ਲਿਆ.....” (ਡਾ. ਇਕਬਾਲ ਸਿੰਘ ਢਿੱਲੋਂ ਜੀ) ( ਆਪ ਵਲੋਂ ਸਵੀਕਾਰੇ ਇਨ੍ਹਾਂ
ਤੱਥਾਂ ਦਿਆਂ ਤਾਰੀਖਾਂ ਬਾਰੇ ਦਾਸ ਆਪ ਜੀ ਵਲੋਂ ਵਰਤੇ ਸਰੋਤਾਂ ਦੀ ਪੜਚੋਲ ਬਾਦ ਆਪਣੀ ਰਾਏ ਦੇ ਸਕਦਾ
ਹੈ। ਬਾਕੀ ਗੁਰੂ ਹਰਗੋਬਿਂਦ ਜੀ ਗੁਰੂ ਬਣੇ ਸੀ ਅਤੇ ਇਹ ਰਸਮ ਇਸੇ ਤਖਤ ਤੇ ਹੋਈ ਸੀ ਇਸ ਬਾਰੇ ਕੋਈ
ਸ਼ੱਕ ਨਹੀਂ। ਨਿਰਮਾਣ ਕਾਰਜ ਪਹਿਲਾਂ ਹੀ ਪੁਰਾ ਹੋ ਚੁੱਕਿਆ ਸੀ ਇਸ ਬਾਰੇ ਦਾਸ ਸਹਿਮਤ ਨਹੀ।)
“ਪੰਜਵੇਂ ਗੁਰੂ ਜੀ ਤਕ ਤਾਂ ਸਿੱਖ ਮੱਤ ਦਾ ਮੁੱਖ ਸਿਧਾਂਤ ਪੀਰੀ ਤੇ
ਅਧਾਰਤ ਸੀ। ਪੰਜਵੇਂ ਗੁਰੂ ਜੀ ਨੇ ਬਦਲੇ ਹੋਏ ਹਾਲਾਤ ਅਨੁਸਾਰ ਛੇਵੇਂ ਗੁਰੂ ਜੀ ਨੂੰ ਸਿੱਖ ਮੱਤ
ਵਿੱਚ ਮੀਰੀ ਦਾ ਸਿਧਾਂਤ ਸ਼ਾਮਲ ਕਰਨ ਦੀ ਜ਼ਿੰਮੇਵਾਰੀ ਲਾ ਦਿੱਤੀ। ਇਸ ਮਕਸਦ ਲਈ ਛੇਵੇਂ ਗੁਰੂ ਜੀ ਨੇ
ਪਹਿਲੇ ਗੁਰੂ ਸਾਹਿਬਾਨ ਵੱਲੋਂ ਅਪਣਾਈ ਹੋਈ ਰਵਾਇਤੀ ਮਨੁੱਖੀ ਜੀਵਨ-ਜਾਚ ਵਿੱਚ ਤਬਦੀਲੀ ਲੈ ਆਂਦੀ।
ੳਹਨਾਂ ਨੇ ਰਾਜਿਆਂ ਵਾਲਾ ਲਿਬਾਸ (ਐਚਕਨ ਅਤੇ ਦਸਤਾਰ) ਧਾਰਨ ਕੀਤਾ, ਕਲਗੀ ਲਗਾਈ, ਕਿਰਪਾਨ ਪਹਿਨੀ,
ਘੋੜੇ ਦੀ ਸਵਾਰੀ ਅਰੰਭ ਕੀਤੀ, ਬਾਜ ਪਾਲਿਆ, ਸਿਰ ਤੇ ਛੱਤਰ ਝੁਲਵਾਇਆ, ਨਗਾਰਾ ਵਜਵਾਇਆ, ਝੰਡਾ
ਗੱਡਿਆ, ਫੌਜ ਖੜੀ ਕੀਤੀ, ਤਖਤ ਬਣਵਾਇਆ ਇਤਿਆਦਿ। ਉਪਰੋਕਤ ਸਾਰੇ ਚਿੰਨਾਂ ਦੇ ਸੁਮੇਲ ਰਾਹੀਂ ਉਨਾਂ
ਨੇ ਮੀਰੀ ਦੇ ਸਿਧਾਂਤ ਨੂੰ ਬਾਖੂਬੀ ਸਾਕਾਰ ਕੀਤਾ ਅਤੇ ਜੰਗ ਦੇ ਮੈਦਾਨ ਵਿੱਚ ਸਿੱਖ ਮੱਤ ਦੀ ਬਦਲੀ
ਹੋਈ ਨੁਹਾਰ ਦਾ ਲੋਹਾ ਮੰਨਵਾਇਆ। ਪਰੰਤੂ ਤਖਤ ਤਾਂ ਮੀਰੀ ਦੇ ਇਹਨਾਂ ਬਹੁਤ ਸਾਰੇ ਚਿੰਨਾਂ ਵਿੱਚੋਂ
ਇੱਕ ਸੀ......” (ਡਾ. ਇਕਬਾਲ ਸਿੰਘ ਦਿੱਲੋਂ ਜੀ) (ਆਪ ਜੀ ਵਲੌਂ ਸਵੀਕਾਰੇ ਇਨਾਂ ਤੱਥਾਂ ਨਾਲ ਦਾਸ
ਸਹਿਮਤ ਹੈ ਵਿਸ਼ੇਸ ਤੋਰ ਤੇ ਇਸ ਤੱਥ ਨਾਲ ਕਿ ਗੁਰੂ ਹਰਗੋਬਿਂਦ ਜੀ ਨੇ ਬਾਕੀ ਗੱਲਾਂ ਕਰਨ ਦੇ ਨਾਲ
ਤਖਤ ਵੀ ਬਣਵਾਈਆ ਸੀ। ਆਪ ਜੀ ਇਨਾਂ ਤੱਥਾਂ ਦੇ ਮੂਲ ਸਰੋਤ ਦੀ ਜਾਣਕਾਰੀ ਦੇਵੋ। ਦਾਸ ਅਨੁਸਾਰ
ਮੀਰੀ ਦਾ ਸਿਧਾਂਤ ਬਾਣੀ ਵਿੱਚ ਸੀ ਹੀ ਜਿਸਦੀ ਵਿਆਖਿਆ ੬ਵੇਂ ਗੁਰੂ ਦੀ ਨੇ ਗੁਰਤਾ ਦੇ ਅਧਿਕਾਰ ਨੂੰ
ਵਰਤਦੇ ਵਧੇਰੇ ਕੀਤੀ।
ਇਹ ਕੇਵਲ ਕੁੱਝ ਤੱਥ ਹਨ ਜਿਨ੍ਹਾਂ ਤੋਂ ਇਲਾਵਾ ਲੇਖਕ ਜੀ ਨੇ ਹੋਰ ਕਈ ਤੱਥ
ਪੇਸ਼ ਕੀਤੇ ਹਨ ਜਿਵੇਂ ਕਿ ਗੁਰੂ ਅਰਜਨ ਜੀ ਬਾਰੇ, ਗੁਰੂ ਹਰਗੋਬਿਂਦ ਜੀ ਵਲੋਂ ਤਖਤ ਉਸਾਰੀ ਬਾਰੇ,
ਉਨ੍ਹਾਂ ਦਿਆਂ ਲੜਾਈਆਂ ਬਾਰੇ, ੳਨ੍ਹਾਂ ਦੇ ਅਮ੍ਰਿਤਸਰ ਰਹਿਣ ਅਤੇ ਛੱਡ ਜਾਣ ਬਾਰੇ ਆਦਿ! (ਦਾਸ ਇਨਾਂ
ਬਾਰੇ ਸਹਿਮਤਿ ਹੈ ਹਾਂ ਆਪ ਜੀ ਵਲੋਂ ਦੱਸੇ ਜਾਣ ਵਾਲੇ ਮੂਲ ਸਰੋਤਾਂ ਨੂੰ ਵਿਚਾਰਦ ਇਹੇ ਤੱਥ ਵਧੇਰੇ
ਵੀ ਵਿਚਾਰੇ ਜਾ ਸਕਦੇ ਹਨ)
ਵੀਰ ਜੀ, ਇਸ ਦੇ ਨਾਲ ਆਪ ਜੀ ਨੇ ਇਹ ਵੀ ਲਿਖਿਆ ਹੈ ਕਿ ਗੁਰੁ ਦੇ
ਉਸਾਰੇ ਤਖਤ ਲਈ ‘ਅਕਾਲ ਬੁੰਗਾ` ਅਤੇ ‘ਗੁਰਦੂਆਰਾ ਤਖਤ ਅਕਾਲ ਬੁੰਗਾ` ਸ਼ਬਦ ਜੋੜ ਦੀ
ਵਰਤੋਂ ੧੯੨੫ ਤੋਂ ਪਹਿਲਾਂ ਮਿਲਦੀ ਹੈ ਕਿਰਪਾ ਕਰਕੇ ਇਸ ਜਾਣਕਾਰੀ ਦੇ ਅਵਿਵਾਦਤ ਸਰੋਤ ਦੀ ਜਾਣਕਾਰੀ
ਦੇਂਣ ਦੀ ਕਿਰਪਾਲਤਾ ਕਰਨਾ। ਦਾਸ ਅਕਾਲ ਬੁੰਗਾ ਸ਼ਬਦ ਜੋੜ ਦੀ ਵਰਤੋਂ ਦੇ ਪ੍ਰਚਲਨ ਨਾਲ ਵੀ ਸਹਿਮਤ
ਹੈ। ਇਸ ਬਾਰੇ ਆਪ ਜੀ ਨੇ ਵੀ ਸਵੀਕਾਰਆ;
“1925 ਈਸਵੀ ਤੋਂ ਪਹਿਲਾਂ ਇਸ ਭਵਨ ਦਾ ਨਾਮ ਗੁਰਦੁਆਰਾ ਅਕਾਲ ਬੁੰਗਾ ਹੋਇਆ
ਕਰਦਾ ਸੀ ਅਤੇ ਕੁੱਝ ਲੋਕ ਇਸ ਨੂੰ ‘ਗੁਰਦੁਆਰਾ ਤਖਤ ਅਕਾਲ ਬੁੰਗਾ’ ਵੀ ਕਹਿਣ ਲੱਗ ਪਏ ਸਨ”
ਬਾਕੀ ਆਪ ਜੀ ਨੂੰ ਪਤਾ ਹੀ ਹੈ ਕਿ ਦਾਸ ਆਪ ਜੀ ਦੀ ਇਸ ਧਾਰਨਾ ਤੋਂ ਸਹਿਮਤਿ
ਨਹੀਂ ਕਿ ਅਕਾਲ ਤਖਤ ਗੁਰੂ ਦਾ ਦਿੱਤਾ ਨਾਮ ਨਹੀਂ, ਗੁਰ ਦੀ ਦਿੱਤੀ ਵਿਵਸਥਾ/ਸਿਧਾਂਤ ਨਹੀਂ ਬਲਕਿ ਇਹ
ਦੋਹੇਂ ਗੱਲਾਂ ਇੱਕ
Myth
ਹਨ। ਦਾਸ ਇਸ ਦੇ ਵਿਪਰੀਤ ਇਸ ਗੱਲ ਨੂੰ ਸਵੀਕਾਰ ਕਰਦਾ ਹੈ ਹੈ ਕਿ ਅਕਾਲ ਤਖਤ ਦਾ ਨਿਰਮਾਨ ਗੁਰੂ
ਹਰਗੋਬਿੰਦ ਜੀ ਨੇ ਗੁਰਮਤਿ ਸਿਧਾਂਤ ਅਨੁਸਾਰ ਕਰਵਾਈਆ ਸੀ ਅਤੇ ਦੋ ਦਹਾਕਿਆ ਤੋ ਵੱਦ ਸਮੇਂ ਉਸ ਸਥਾਨ
ਦੀ ਸਿਧਾਂਤਕ ਪ੍ਰਤੀਬੱਧਤਾ ਅਨੁਸਾਰ ਵਰਤੋਂ ਕੀਤੀ, ਉਸਦੀ ਹੋਰ ਉਸਾਰੀ ਕੀਤੀ ਅਤੇ ਉਸ ਵਿੱਚ ਰਹਿੰਦੇ
ਵੀ ਰਹੇ। ਇਸੇ ਕਾਰਣ ਉਸ ਨੂੰ ਅਕਾਲ ਬੁੰਗਾ ਕਿਹਾ ਜਾਂਦਾ ਸੀ। ਇਹ ਗੁਰਮਤਿ ਸਿਧਾਂਤ ਦਾ
ਪ੍ਰਤੀਕਾਤਮਕ/ ਸਿੱਖਿਆਤਮਕ ਪ੍ਰਗਟਾਵਾ ਸੀ। ਗੁਰੁਆਂ ਬਾਦ ਸਿੱਖਾਂ ਨੇ ਇਸ ਗੁਰਮਤਿ ਅਨੁਸਾਰੀ ਵਿਵਸਥਾ
ਦਾ ਇਸਤੇਮਾਲ ਆਪਣੇ ਕੋਮੀ ਨਿਰਨਿਆਂ ਲਈ ਕੀਤਾ ਜਿਸ ਵਿੱਚ ਉਹ ਸਫ਼ਲ ਵੀ ਹੋਏ ਅਤੇ ਅਸਫ਼ਲ ਵੀ। ਇਹ ਭਵਨ
ਅੱਜ ਵੀ ਆਪਣੇ ਇਤਹਾਸ ਰਾਹੀਂ ਸੰਸਾਰ ਨੂੰ ਇੱਕ ਵੱਡਾ ਅਧਿਆਤਮਕ ਸਬਕ ਸਮਝਣ ਵਿੱਚ ਮਦਦਗਾਰ ਹੈ। ਇਹ
ਗੁਰੂਆਂ ਅਤੇ ਸਿੱਖਾਂ ਦੇ ਗੋਰਵਮਯੀ ਇਤਹਾਸ ਦਾ ਸਰੋਤ ਵੀ ਹੈ।
ਵੀਰ ਜੀਉ, ਆਪ ਜੀ ਦੇ ਕਹਿਣ ਅਨੁਸਾਰ ਦਾਸ ਨੇ ਆਪ ਜੀ ਨੂੰ ਆਪਣੇ ਵਿਚਾਰ ਦੱਸ
ਦਿੱਤੇ ਹਨ। ਇੱਕਵਾਰ ਬੇਨਤੀ ਹੈ ਕਿ ਆਪ ਜੀ ਦਾਸ ਦੇ ਪੰਜ ਸਵਾਲਾਂ ਦਾ ਉੱਤਰ ਦੇਣ ਦੀ ਕਿਰਪਾਲਤਾ
ਕਰੋ। ਆਪ ਜੀ ਨੇ ਲੇਖ ਰਾਹੀਂ ਇੱਕ ਨਵੀਂ ਸਥਿਤੀ ਪੇਸ਼ ਕੀਤੀ ਸੀ ਇਸ ਲਈ ਉਨਾਂ ਸਵਾਲਾਂ ਦਾ ਜਵਾਬ
ਦੇਣਾ ਆਪ ਜੀ ਦਾ ਫ਼ਰਜ਼ ਵੀ ਬਣਦਾ ਹੈ।
ਦਾਸ ਨੇ ਆਪ ਜੀ ਦੇ ਕਹੇ ਅਨੁਸਾਰ ਆਪ ਜੀ ਨੂੰ ਲੋੜੀਦੀ ਜਾਣਕਾਰੀ ਦੇ ਦਿੱਤੀ
ਹੈ ਤਾਂ ਕਿ ਆਪ ਜੀ ਪੰਜ ਸਵਾਲਾਂ ਬਾਰੇ ਆਪਣਾ ਜਵਾਬ ਤਿਆਰ ਕਰ ਸਕੋ। ਆਪ ਜੀ ਵਲੋਂ ਦਰਸਾਏ ਜਿਹੜੇ
ਤੱਥਾਂ ਬਾਰੇ ਦਾਸ ਸਹਿਮਤਿ ਹੈ ਉਨ੍ਹਾਂ ਦੇ ਮੂਲ ਸਰੋਤ ਦੱਸਣ ਦੀ ਕਿਰਪਾਲਤਾ ਕਰਨੀ।
ਆਪ ਜੀ ਨੇ ਆਪਣੇ ਤਾਜ਼ਾ ਪੱਤਰ (੨੮. ੦੪. ੧੧) ਵਿੱਚ ਹੋਰ ਵੀ ਗੱਲਾਂ ਲਿਖਿਆਂ
ਹਨ ਜਿਨ੍ਹਾਂ ਬਾਰੇ ਦਾਸ ਪੁਰੀ ਇਮਾਨਦਾਰੀ ਨਾਲ ਕੇਵਲ ਇਤਨਾ ਹੀ ਕਹਿਣਾ ਚਾਹੁੰਦਾ ਹੈ ਕਿ ਕਿਸੇ
ਨੂੰ ਭਣਕਾਉਂਣ/ਉਕਸਾਉਂਣ ਦਾ ਕੰਮ ਕਰਨਾ ਇੱਕ ਮੁਰਖਤਾ ਵਾਲਾ, ਘਟਿਆ ਕਿਸਮ ਦਾ ਕੰਮ ਹੁੰਦਾ ਹੈ ਜਿਸ
ਨੂੰ ਦਾਸ ਕਦੇ ਵੀ ਕਰਨਾ ਪਸੰਦ ਨਹੀਂ ਕਰਦਾ। ਐਸਾ ਕਰਨਾ ਸੰਵਾਦ ਕਰਨ ਦੀ ਤੌਹੀਨ ਹੈ! ਹਰ ਲੇਖਕ
ਨੂੰ ਐਸਾ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਬਾਕੀ ਆਪ ਜੀ ਦੇ ਆਪਣੇ ਲਿਖੇ ਲੇਖਾਂ ਲਈ ਦਾਸ ਕਦੇ ਵੀ ਜਿੰਮੇਵਾਰ ਨਹੀਂ! ਆਪ
ਸੂਝਵਾਨ ਹੋ, ਪਾਠਕਾਂ ਲਈ ਆਪਣੇ ਲੇਖ ਆਪ ਲਿਖਦੇ ਹੋ!
ਹਰਦੇਵ ਸਿੰਘ, ਜੰਮੂ
**************************************************************************
‘ਤੱਤ ਗੁਰਮਤਿ ਪਰਿਵਾਰ ਨੂੰ ਬੇਨਤੀ`
ਸਤਿਕਾਰ ਯੋਗ ਸੰਪਾਦਕੀ ਮੰਡਲ ਤੱਤ ਗੁਰਮਤਿ ਪਰਿਵਾਰ ਜੀ,
ਸਤਿ ਸ਼੍ਰੀ ਅਕਾਲ!
ਆਪ ਜੀ ਦੀ ਤਾਜ਼ਾ ਯਕਤਰਫ਼ਾ ਰੋਸ਼ਪੁਰਨ ਸੰਪਾਕਦੀ ਟਿੱਪਣਿਆਂ ਰਾਹੀਂ ਆਪ
ਜੀ ਦੀ ਆਪਣੀ ਨਿਗਾਹ ਵਿੱਚ, ਦਾਸ ਨੂੰ ਸੰਵਾਦ ਵਿੱਚ, ‘ਗਲਤ ਪਹੁੰਚ ਵਾਲਾ` ਹੋਣ ਦਾ ਅਹਿਸਾਸ ਹੋਇਆ
ਹੈ। ਆਪ ਜੀ ਨੂੰ ਕਿਸੇ ਮੁੱਧੇ ਤੇ ਚੁੱਪ ਰਹਿਣ/ਭੜਕਨ ਦਾ ਪੁਰਾ ਹੱਕ ਹੈ! ਆਪ ਜੀ ਦਾ ਯੱਕਤਰਫ਼ਾ ਰੋਸ਼
ਵੀ ਕੋਈ ਬਾਣ ਲੱਗਣ ਤੇ ਹੀ ਜਾਗਿਆ ਹੈ। ਆਖਰ ਆਪ ਜੀ ਵੀ ਇਨਸਾਨ ਹੀ ਹੋ! ਭਾਵਨਾਵਾਂ ਤੋਂ ਹੀਨ ਤਾਂ
ਨਹੀਂ ਹੋ ਸਕਦੇ।
ਮੇਰਾ ਇਹ ਮੰਨਣਾ ਹੈ ਕਿ ਮੈਂ ਇੱਕ ਅਦਨਾ ਜਿਹਾ ਪਾਠਕ/ਲੇਖਕ ਹਾਂ ਵਿਦਵਾਨ
ਨਹੀਂ, ਅਤੇ ਮੇਰਾ ਇਹ ਵਿਚਾਰ ਹੈ ਕਿ, ਬਾਕੌਲ ਆਪ ਜੀ ਦੇ, ਆਪਣੀ ਗਲਤ ਪਹੁੰਚ ਕਾਰਨ, ਆਪ ਜੀ ਦੇ
ਚਿੰਤਨ ਦੀ ਤਰਤੀਬ/ਤਦਬੀਰ ਵਿੱਚ ਫ਼ਿਟ ਨਹੀਂ ਬੈਠ ਸਕਦਾ। ਇਸ ਲਈ ਬੇਨਤੀ ਹੈ ਕਿ ਆਪ ਜੀ ਗਲਤ ਪਹੁੰਚ
ਰੱਖਣ ਵਾਲੇ ਇਸ ਬੰਦੇ ਨੂੰ ਆਪਣੇ ਵਿੱਦਵਾਨ ਪੈਨਲ ਤੋਂ ਮੁਕਤ ਕਰਨ ਦੀ ਕਿਰਪਾਲਤਾ ਕਰੋ। ਵੈਸੇ ਵੀ
ਮੇਰਾ ਨਾਮ ਵਿਦਵਾਨਾਂ ਦੇ ਪੈਨਲ ਵਿੱਚ ਬਰਾ-ਏ-ਨਾਮ ਹੈ ਅਤੇ ਆਪ ਜੀ ਨੂੰ ਆਪਸੀ ਅਸਹਿਮਤਿਆਂ ਬਾਰੇ
ਪਤਾ ਹੀ ਹੈ।
ਇਹ ਆਪ ਜੀ ਨਾਲ ਸੰਵਾਦਕ ਨਾਤਾ ਤੋੜਨ ਦੀ ਗੱਲ ਨਹੀਂ, ਜਿਸਦੇ ਬਾਰੇ ਦਾਸ ਨੂੰ
ਪੂਰੀ ਆਸ ਹੈ ਕਿ ਉਹ ਸਾਰਥਕ ਰੂਪ ਵਿੱਚ ਜਾਰੀ ਰਹੇਗਾ ਅਤੇ ਗੁਰਮਤਿ ਵਿਚਾਰਾਂ ਸਾਂਝੀਆਂ ਹੁੰਦੀਆਂ
ਰਹਿਣ ਗਿਆਂ।
ਮੇਰੇ ਵਿਚਾਰ ਵਿੱਚ ‘ਨਵੀਂ ਗੱਲ` ਤਦ ਤਕ ਕੋਈ ਮਹੱਤਵ ਨਹੀਂ ਰੱਖਦੀ
ਜਦ ਤਕ ਕਿ ਉਹ ਸਿੱਖੀ ਦੇ ਮੁੱਡਲੇ ਸਿਧਾਂਤਾ ਦੇ ਅਨੁਸਾਰ ‘ਸਹੀ ਗੱਲ` ਦੇ ਰੂਪ ਵਿੱਚ ਨਾ
ਹੋਵੇ।
ਬਾਕੀ ਦਾਸ ਆਪਣੇ ਫ਼ਰਜ਼ ਨੂੰ ਪਛਾਂਣਨ ਦੀ ਕੋਸ਼ਿਸ਼ ਗੁਰਮਤਿ ਦੀ ਰੋਸ਼ਨੀ ਵਿੱਚ
ਕਰਦਾ ਰਹੇਗਾ।
ਕਿਸੇ ਭੁੱਲ ਚੂਕ ਲਈ ਖਿਮਾਂ ਦਾ ਜਾਚਕ ਹਾਂ!
ਹਰਦੇਵ ਸਿੰਘ, ਜੰਮੂ
(29/04/11)
ਗੁਰਮੁਖ ਸਿੰਘ
ਵੀਰ ਮੱਖਣ ਸਿੰਘ ਜੀ,
“ਰੋਸ ਨਾ ਕੀਜੈ ਉਤਰ ਦੀਜੈ” ਦੀ ਨੀਤੀ ‘ਤੋਂ ਡਾਕਟਰ ਇਕਬਾਲ ਸਿੰਘ ਜੀ ਜ਼ਾਹਿਰਾ ਤੌਰ ਪਰ ਪਿੱਛੇ ਹਟ
ਰਹੇ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਬਾਬਤ “ਅੱਡਾ” ਅਤੇ “ਹੋਸਟਲ” ਜਹੇ ਸ਼ਬਦ ਵਰਤ ਕੇ ਹੁਣ ਸ੍ਰੀ ਅਕਾਲ
ਤਖ਼ਤ ਸਾਹਿਬ ਦਾ ਹਊਆ ਖੜਾ ਕਰਕੇ ਬਚਾਉ ਬਚਾਉ ਦਾ ਰੌਲਾ ਪਾਉਣ ਦੀ ਨੀਤੀ ਵਰਤ ਰਿਹਾ ਹੈ। ਉਸ ਦੀ ਪਿੱਠ
`ਤੇ ਤੱਤਗੁਰਮਤੀਏ ਵੀਰ ਸਭ ਤੋਂ ਪਹਿਲਾਂ ਆ ਖੜੇ ਹਨ, ਜੋ ਦੂਸਰਿਆਂ ਨੂੰ ਭੜਕਾਹਟ ਨਾ ਪੈਦਾ ਕਰਨ
ਦੀਆਂ ਨਸੀਹਤਾਂ ਦਿੰਦੇ ਹਨ ਪਰ ਉਨ੍ਹਾਂ ਦੀ ਲਿਖਤ ਭੜਕਾਊ ਭਾਸ਼ਾ ਨਾਲ ਨੱਕੋ ਨੱਕ ਭਰੀ ਪਈ ਹੈ। ਮੈਂ
ਇਥੇ ਗੁਰੂ ਮਹਾਰਾਜ ਦਾ “ਵਜ਼ੀਰ” ਮਤਲਬ ਭਾਈ ਦੀ ਸੇਵਾ ਨਿਭਾਉਂਦਾ ਹਾਂ। ਇਸ ਬਦਲੇ ਮੈਂ ਆਪਣਾ ਪਰਿਵਾਰ
ਪਾਲਣ ਖ਼ਾਤਰ ਕੂਝ ਮਾਇਆ ਵੀ ਲੈਂਦਾ ਹਾਂ। ਮੇਰਾ ਹਲੇ ਤੱਕ ਸ਼੍ਰੋਮਣੀ ਕਮੇਟੀ ਵਾਲੀ ਰਹਿਤ ਮਰਿਆਦਾ
ਵਿੱਚ ਪੂਰਾ ਯਕੀਨ ਹੈ, ਪਰ ਮੈਂ ਸਾਰੇ ਸਿੱਖ ਮੁਦਿਆਂ ਨੂੰ ਸਮਝਣ ਦੀ ਕੋਸ਼ਿਸ਼ ਵੀ ਕਰਦਾ ਹਾਂ। ਜੋ
ਮੈਨੂੰ ਠੀਕ ਲਗਦਾ ਹੈ ਮੈਂ ਉਸ ਹਿਸਾਬ ਨਾਲ ਸੰਗਤ ਵਿੱਚ ਪ੍ਰਚਾਰ ਵੀ ਕਰਦਾ ਹਾਂ। ਤੁਸੀਂ ਦੱਸੋ ਕਿ
ਮੈਂ ਪੁਜਾਰੀ ਹਾਂ ਕਿ ਗੁਰੂ ਦਾ ਨਿਮਾਣਾ ਸਿੱਖ ਹਾਂ? ਜੇ ਮੈਨੂੰ ਕੋਈ ਪੁਜਾਰੀ ਕਹੇਗਾ ਤਾਂ ਮੇਰੀਆਂ
ਭਾਵਨਾਵਾਂ ਭੜਕਣਗੀਆਂ ਨਹੀਂ? ਤੁਸੀ ਆਪਣੇ ਵਲੋਂ ਵੈਬਸਾਈਟ ਨਾਲ ਗੁਰੂ ਘਰ ਦੀ ਸੇਵਾ ਕਰ ਰਹੇ ਹੋ, ਪਰ
ਜੇ ਆਪ ਜੀ ਨੂੰ ਕੋਈ ਨਾਂਕੁਨਾਂ ਨਾਲ ਬੁਲਾਵੇ ਤਾਂ ਆਪ ਜੀ ਦੀਆਂ ਭਾਵਨਾਵਾਂ ਵਲੂੰਧਰੀਆਂ ਨਹੀਂ
ਜਾਣਗੀਆਂ। ਜੇ ਅਸੀਂ ਜਾਗਰੂਕ ਵੀਰ ਆਪੋ ਵਿਚਲੇ ਵਿਰੋਧ ਜਾਂ ਅਸਹਿਮਤੀ ਭੁਲਾ ਕੇ ਠੀਕ ਅਤੇ ਸੱਭਿਆ
ਭਾਸ਼ਾ ਦੇ ਪ੍ਰਯੋਗ ਦੀ ਗੱਲ ਕਰਦੇ ਹਾਂ ਤਾਂ ਕੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੈਦਾਰ ਠੀਕ ਭਾਸ਼ਾ ਦੇ
ਵੀ ਹੱਕ ਦਾਰ ਨਹੀਂ ਹਨ? ਮੈਂ ਸਮਝਦਾ ਹਾਂ ਕਿ ਉਨ੍ਹਾਂ ਨਾਲ ਸਾਨੂੰ ਦਲੀਲ ਨਾਲ ਗੱਲ ਕਰਨੀ ਚਾਹੀਦੀ
ਹੈ। ਉਕਸਾਹਟ ਭਰੀ ਭਾਸ਼ਾ ਨਾਲ ਅਸੀਂ ਆਮ ਲੋਕਾਂ ਨੂੰ ਉਨ੍ਹਾਂ ਦੀ ਕਤਾਰ ਵਿੱਚ ਧੱਕ ਦਿੰਦੇ ਹਾਂ ਅਤੇ
ਆਪਣਾ ਕੇਸ ਢਿੱਲਾ ਕਰ ਲੈਂਦੇ ਹਾਂ। ਇਸ ਤਰਾਂ ਸਾਡੀ ਗੱਲ ਕਿਸੇ ਨਹੀਂ ਸੁਣਨੀ। ਤੱਤ ਗੁਰਮਤੀਆਂ ਦਾ
ਰਵੱਈਆ ਅੱਗ ਲਗਾਈ ਡੱਬੂ ਕੰਧ `ਤੇ ਵਾਲਾ ਹੈ। ਭੁਗਤੇਗਾ ਵਿਚਾਰਾ ਡਾਕਟਰ ਇਕਬਾਲ ਸਿੰਘ, ਚਟਕਾਰੇ
ਲਗਾਉਣਗੇ ਤੱਤਗੁਰਮਤੀਏ, ਜੋ ਬਦਨਾਮੀ `ਚੋਂ ਨਾਂ ਕਮਾਉਣਾ ਚਾਹੁੰਦੇ ਹਨ ਤੇ ਸੁਰਖੀਆਂ `ਚ ਛਾ ਜਾਣਾ
ਚਾਹੁੰਦੇ ਹਨ। ਤੱਤਗੁਰਮਤੀ ਵੀਰਾਂ ਨੂੰ ਮੇਰੀ ਸਲਾਹ ਹੈ ਕਿ ਕਦੀ ਇੱਕ ਬਾਰ ਹੀ ਸਹੀ, ਸਵੱਛ ਅਤੇ
ਸਭਿਅਕ ਭਾਸ਼ਾ ਦਾ ਪ੍ਰਯੋਗ ਕਰਕੇ ਤਾਂ ਦੇਖਣ। ਕਿਤੇ ਭੁੱਲ ਹੀ ਨਾ ਜਾਣ।
ਵੀਰ ਹਰਦੇਵ ਸਿੰਘ ਜੰਮੂ ਜੀ ਨੇ ਡਾ ਇਕਬਾਲ ਸਿੰਘ ਤੋਂ ਸਰੋਤ ਪੁਛ ਕੇ ਕੋਈ ਗੁਨਾਹ ਨਹੀਂ ਕੀਤਾ।
ਵਿਦਵਾਨਾ ਤੋਂ ਅਕਸਰ ਸਰੋਤ ਪੁਛੇ ਜਾਂਦੇ ਹਨ। ਵਿਦਵਾਨ ਆਪਣੀ ਖੋਜ ਦੇ ਅਖੀਰ `ਚ ਖ਼ੁਦ ਪੁਸਤਕ ਸੂਚੀ,
ਟਿੱਪਣੀਆਂ ਅਤੇ ਹਵਾਲੇ ਦਿੰਦੇ ਹਨ। ਜਿਨ੍ਹਾਂ ਨੇ ਇਹ ਨਹੀਂ ਲਿਖੇ ਹੁੰਦੇ ਉਨ੍ਹਾਂ ਨੂੰ ਕਥਾ
ਕਹਾਣੀਆਂ ਹੀ ਸਮਝਿਆ ਜਾਂਦਾ ਹੈ, ਖੋਜ ਨਹੀਂ। ਇਹ ਡਾਕਟਰ ਇਕਬਾਲ ਸਿੰਘ ਜੀ ਚੰਗੇ ਖੋਜੀ ਹਨ, ਮੰਗੇ
ਤੇ ਵੀ ਸਰੋਤ ਨਹੀਂ ਦੱਸਦੇ!
ਮੇਰੀ ਗੱਲ ਦਾ ਗੁਸਾ ਨਾ ਕਰਨਾ। ਜਦ ਕੋਈ ਸਿੱਖ ਕਿਸੇ ਹੋਰ ਸਿੱਖ ਨੂੰ ਪੁਜਾਰੀ ਕਹਿੰਦਾ ਹੈ ਤਾਂ
ਮੇਰਾ ਮਨ ਦੁਖੀ ਹੁੰਦਾ ਹੈ ਤੇ ਥੋੜਾ ਭੜਕਾਹਟ ਵਿੱਚ ਵੀ ਆਉਂਦਾ ਹੈ। ਮੈਂ ਸੇਵਾ ਅਤੇ ਸਿਮਰਣ ਨਾਲ
ਆਪਣੇ ਮਨ ਨੂੰ ਠੀਕ ਕਰਦਾ ਹਾਂ। ਵੀਰ ਗੁਰਮੁਖ ਸਿੰਘ ਜੀ ਮੈਨੂੰ ਜ਼ਰੂਰ ਦੱਸਣਾ ਕਿ ਮੈਂ ਗੁਰੂ ਕਾ
ਵਜ਼ੀਰ ਹਾਂ, ਭਾਈ ਹਾਂ ਕਿ ਪੁਜਾਰੀ ਹਾਂ?
ਖਿਮਾ ਦਾ ਜਾਚਕ,
ਗੁਰਮੁਖ ਸਿੰਘ,
ਸ੍ਰੀ ਦੂਖ ਨਿਵਾਰਨ ਸਾਹਿਬ, ਪਟਿਆਲਾ।
(29/04/11)
ਕਿਰਪਾਲ ਸਿੰਘ ਬਠਿੰਡਾ
ਧਰਮ ਕੋਈ ਵੀ ਹੋਵੇ ਆਖਰ ਉਸ ਨੂੰ ਪੁਜਾਰੀਆਂ ਨੇ ਅਗਵਾਹ ਕਰ ਲਿਆ: ਭਾਈ
ਪੰਥਪ੍ਰੀਤ ਸਿੰਘ
ਬਠਿੰਡਾ, ੨੮ ਅਪ੍ਰੈਲ (ਕਿਰਪਾਲ ਸਿੰਘ): ਗੁਰਦੁਆਰਾ ਬੰਗਲਾ ਸਾਹਿਬ ਨਵੀਂ
ਦਿੱਲੀ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਚੱਲ ਰਹੀ ਕਥਾ ਦੌਰਾਨ ਗੁਰੂ ਗ੍ਰੰਥ ਸਾਹਿਬ ਜੀ ਦੇ
ਪੰਨਾ ਨੰ: ੪੮੫ `ਤੇ ਆਸਾ ਰਾਗ ਵਿੱਚ ਦਰਜ਼ ਭਗਤ ਨਾਮਦੇਵ ਜੀ ਦੇ ਸ਼ਬਦ `
ਆਨੀਲੇ
ਕੁੰਭ ਭਰਾਈਲੇ ਊਦਕ ਠਾਕੁਰ ਕਉ ਇਸਨਾਨੁ ਕਰਉ।। `
ਦੀ ਕਥਾ ਕਰਦਿਆਂ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਭਾਈ ਬਖ਼ਤੌਰ ਵਾਲਿਆਂ ਨੇ
ਬੀਤੇ ਦਿਨ ਕਿਹਾ ਕਿ ਧਰਮ ਕੋਈ ਵੀ ਹੋਵੇ ਆਖਰ ਉਸ ਨੂੰ ਪੁਜਾਰੀਆਂ ਨੇ ਅਗਵਾਹ ਕਰ ਲਿਆ। ਪੁਜਾਰੀ ਸ਼ਬਦ
ਦੀ ਵਿਆਖਿਆ ਕਰਦਿਆਂ ਉਨ੍ਹਾਂ ਕਿਹਾ ਕਿ ਸਤਿਕਾਰਯੋਗ ਗ੍ਰੰਥੀ, ਜੋ ਗੁਰਬਾਣੀ ਦਾ ਪਾਠ ਸ਼ੁਧ ਰੂਪ ਵਿੱਚ
ਸੰਗਤਾਂ ਨੂੰ ਸਰਵਨ ਕਰਾਉਂਦੇ ਹਨ ਆਪਣੇ ਸੁਆਰਥ ਪੂਰੇ ਕਰਨ ਲਈ ਇਸ ਦੇ ਗਿਆਨ ਨੂੰ ਜਾਣ ਬੁਝ ਕੇ
ਛੁਪਾਉਂਦੇ ਨਹੀਂ ਬਲਕਿ ਇਸ ਤੋਂ ਸਹੀ ਗਿਆਨ ਪ੍ਰਪਤ ਕਰਕੇ ਸ਼ੁਧ ਰੂਪ ਵਿੱਚ ਉਸ ਨੂੰ ਕਥਾ ਰਾਹੀਂ
ਵੰਡਦੇ ਹਨ, ਪਾਠ/ਕਥਾ ਜਾਂ ਪ੍ਰਚਾਰ ਕਰਨ ਜਾਂ ਕਿਸੇ ਹੋਰ ਧਾਰਮਕ ਰਸਮ ਨਿਭਾਉਣ ਲਈ ਪੈਸਾ ਲੈਣ ਦਾ
ਸੌਦਾ ਨਹੀਂ ਕਰਦੇ ਬਲਕਿ ਜਗਿਆਸੂ ਆਪਣੀ ਖੁਸ਼ੀ ਤੇ ਸਮਰੱਥਾ ਮੁਤਾਬਕ ਜੋ ਦਿੰਦੇ ਹਨ ਉਸ ਵਿੱਚ ਹੀ
ਸੰਤੁਸ਼ਟ ਰਹਿੰਦੇ ਹਨ ਉਹ ਉਹ ਪੁਜਾਰੀ ਨਹੀਂ ਬਲਕਿ ਫੁਲ ਟਾਈਮ ਸੇਵਾਦਾਰ ਕਹੇ ਜਾ ਸਕਦੇ ਹਨ। ਉਨ੍ਹਾਂ
ਦੀਆਂ ਲੋੜਾਂ ਪੂਰੀਆਂ ਕਰਨ ਹਿਤ ਉਨ੍ਹਾਂ ਨੂੰ ਯੋਗ ਤਨਖ਼ਾਹ ਮਿਲਣੀ ਚਾਹੀਦੀ ਹੈ ਤਾਂ ਕਿ ਉਹ ਨਿਸਚਿੰਤ
ਹੋ ਕੇ ਸੇਵਾ ਕਰ ਸਕਣ। ਪੁਜਾਰੀ ਉਹ ਹਨ ਜੋ ਆਪਣੀ ਆਮਦਨ ਵਧਾਉਣ ਲਈ ਗੁਰੂ ਦੀ ਅਸਲੀ ਸਿਖਿਆ ਨੂੰ
ਜਾਣਬੁਝ ਕੇ ਛੁਪਾ ਕੇ ਸੰਗਤਾਂ ਨੂੰ ਭਰਮ ਭੁਲੇਖਿਆਂ ਵਿੱਚ ਪਾਉਂਦੇ ਹਨ, ਗੁਰਬਾਣੀ ਦਾ
ਪਾਠ/ਕਥਾ/ਕੀਰਤਨ ਕਰਨ ਤੋਂ ਪਹਿਲਾਂ ਸੌਦੇ ਬਾਜ਼ੀ ਕਰਦੇ ਹਨ। ਗੁਰੂ ਦਾ ਗਿਆਨ ਛੁਪਾਉਣ ਵਾਲੇ ਅਜੇਹੇ
ਬੰਦਿਆਂ ਨੂੰ ਹੀ ਗੁਰੂ ਸਾਹਿਬ ਜੀ ਨੇ ਉਨ੍ਹਾਂ ਨੂੰ ਬੜੇ ਪਾਪੀ, ਹੱਤਿਆਰੇ, ਮਨੋਂ ਖੋਟੇ, ਵਿਭਚਾਰਨ
ਇਸਤ੍ਰੀ ਵਾਂਗ ਘਰ ਘਰ ਫਿਰਨ ਵਾਲੇ ਬਹੁਤ ਭੈੜੇ ਦੱਸ ਕੇ ਉਨ੍ਹਾਂ ਦਾ ਦਰਸ਼ਨ ਕਰਨ ਤੋਂ ਵੀ ਰੋਕਿਆ
ਹੈ:- `
ਜਿਨਾ ਗੁਰੁ ਗੋਪਿਆ
ਆਪਣਾ, ਤੇ ਨਰ ਬੁਰਿਆਰੀ।। ਹਰਿ ਜੀਉ, ਤਿਨ ਕਾ ਦਰਸਨੁ ਨਾ ਕਰਹੁ, ਪਾਪਿਸਟ ਹਤਿਆਰੀ।। ਓਹਿ ਘਰਿ ਘਰਿ
ਫਿਰਹਿ ਕੁਸੁਧ ਮਨਿ, ਜਿਉ ਧਰਕਟ ਨਾਰੀ।। ` ਪੰਨਾ
੬੫੧
ਇਸੇ ਤਰ੍ਹਾਂ ਡੇਰੇਦਾਰ ਉਹ ਹਨ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਿਸੇ
ਹੋਰ ਕਮਰੇ ਵਿੱਚ ਆਪਣੀ ਗੱਦੀ ਲਾ ਕੇ ਲੋਕਾਂ ਤੋਂ ਮੱਥੇ ਟਿਕਾਉਂਦੇ ਹਨ, ਵੱਖਰਾ ਪ੍ਰਸ਼ਾਦ ਦਿੰਦੇ ਹਨ
ਆਪਣੀ ਕਮਾਈ ਦੇ ਸਾਧਨ ਵਧਾਉਣ ਲਈ ਗੁਰੂ ਦੇ ਗਿਆਨ ਨੂੰ ਛੁਪਾ ਕੇ ਲੋਕਾਂ ਨੂੰ ਭ੍ਰਮ ਭੁਲੇਖਿਆਂ ਵਿੱਚ
ਪਾ ਕੇ ਫਿਰ ਉਨ੍ਹਾਂ ਦਾ ਉਪਾਅ ਦਸਦੇ ਹਨ, ਕਸ਼ਟ ਦੂਰ ਕਰਨ ਲਈ ਅਖੰਡ ਪਾਠ ਦੀਆਂ ਲੜੀਆਂ ਤੇ ਸੰਪਟ ਪਾਠ
ਕਰਦੇ ਹਨ। ਸ਼ਬਦ ਦੀ ਵੀਚਾਰ ਨਾਲੋਂ ਤੋੜ ਕੇ ਮੂਰਤੀ ਤੇ ਬੁੱਤ ਪੂਜਾ ਵੱਲ ਪ੍ਰੇਰਦੇ ਹਨ, ਆਪਣੇ ਚਰਣਾਂ
ਨਾਲ ਜੋੜਦੇ ਹਨ। ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਅਜਿਹੇ ਡੇਰੇਦਾਰਾਂ ਨੂੰ ਵੀ ਪੈਸੇ ਤੇ ਕਣਕ
ਦੀਆਂ ਬੋਰੀਆਂ ਦੇ ਕੇ ਪਾਲਣਾ ਨਹੀਂ ਚਾਹੀਦਾ।
ਵੀਚਾਰ ਅਧੀਨ ਸ਼ਬਦ ਦੀ ਵੀਚਾਰ ਕਰਦਿਆਂ ਭਾਈ ਪੰਥ ਪ੍ਰੀਤ ਸਿੰਘ ਨੇ ਕਿਹਾ ਇਸ
ਸ਼ਬਦ ਵਿੱਚ ਭਗਤ ਨਾਮਦੇਵ ਜੀ ਬੁੱਤ ਪੂਜਾ ਦਾ ਖੰਡਨ ਕਰਦੇ ਸਾਨੂੰ ਸਮਝਾਉਣ ਲਈ ਲਿਖ ਰਹੇ ਹਨ ਇੱਕ
ਵਾਰੀ ਮੇਰੇ ਮਨ ਵਿੱਚ ਵੀ ਖਿਆਲ ਆਇਆ ਕਿ ਮੈਂ ਵੀ ਪੁਜਾਰੀਆਂ ਵਾਂਗ ਘੜਾ ਲਿਆ ਕੇ (ਉਸ ਵਿਚ) ਪਾਣੀ
ਭਰਾ ਕੇ ਮੂਰਤੀ ਨੂੰ ਇਸ਼ਨਾਨ ਕਰਾਵਾਂ ਤਾਂ ਫਿਰ ਖਿਆਲ ਆਇਆ ਕਿ ਇਹ ਇਸ਼ਨਾਨ ਤਾਂ ਠਾਕੁਰ ਨੂੰ ਪਰਵਾਨ
ਨਹੀਂ ਹੋਵੇਗਾ ਕਿਉਂਕਿ `
ਬਇਆਲੀਸ
ਲਖ ਜੀ ਜਲ ਮਹਿ ਹੋਤੇ, ਬੀਠਲੁ ਭੈਲਾ ਕਾਇ ਕਰਉ।। ੧।। `
ਪਾਣੀ ਵਿੱਚ ਤਾਂ ਬਿਤਾਲੀ ਲੱਖ (ਜੂਨਾਂ ਦੇ) ਜੀਵ ਰਹਿੰਦੇ
ਹਨ ਉਨ੍ਹਾਂ ਨੇ, ਪਾਣੀ ਜੂਠਾ ਕਰ ਦਿੱਤਾ ਹੈ। ਫਿਰ ਖਿਆਲ ਆਇਆ ਕਿ (ਮੇਰਾ) ਨਿਰਲੇਪ ਪ੍ਰਭੂ ਤਾਂ
ਪਹਿਲਾਂ ਹੀ (ਉਹਨਾਂ ਜੀਵਾਂ ਵਿਚ) ਵੱਸਦਾ ਸੀ (ਤੇ ਇਸ਼ਨਾਨ ਕਰ ਰਿਹਾ ਸੀ; ਤਾਂ ਫਿਰ ਮੂਰਤੀ ਨੂੰ)
ਮੈਂ ਕਾਹਦੇ ਲਈ ਇਸ਼ਨਾਨ ਕਰਾਵਾਂ। ਭਾਵ ਮੂਰਤੀ ਨੂੰ ਇਸ਼ਨਾਨ ਕਰਵਾਉਣ ਜਾਂ ਉਸ ਦੀ ਪੂਜਾ ਕਰਨ ਦਾ ਕੋਈ
ਫਾਇਦਾ ਹੀ ਨਹੀਂ ਹੈ।
`ਜਤ੍ਰ
ਜਾਉ ਤਤ ਬੀਠਲੁ ਭੈਲਾ।। ਮਹਾ ਅਨੰਦ ਕਰੇ ਸਦ ਕੇਲਾ।। ੧।। ਰਹਾਉ।। `
ਰਹਾਉ ਦੀ ਇਸ ਤੁਕ ਵਿੱਚ ਭਗਤ ਜੀ ਫ਼ੁਰਮਾਨ ਕਰਦੇ ਹਨ: ਮੈਂ
ਜਿੱਧਰ ਜਾਂਦਾ ਹਾਂ, ਉੱਧਰ ਹੀ ਨਿਰਲੇਪ ਪ੍ਰਭੂ ਮੌਜੂਦ ਹੈ (ਸਭ ਜੀਵਾਂ ਵਿੱਚ ਵਿਆਪਕ ਹੋ ਕੇ) ਬੜੇ
ਅਨੰਦ ਚੋਜ ਤਮਾਸ਼ੇ ਕਰ ਰਿਹਾ ਹੈ।
ਆਨੀਲੇ ਫੂਲ ਪਰੋਈਲੇ ਮਾਲਾ ਠਾਕੁਰ ਕੀ ਹਉ ਪੂਜ ਕਰਉ।। (
ਫਿਰ
ਸੋਚਿਆ) ਫੁੱਲ ਲਿਆ ਕੇ ਤੇ ਮਾਲਾ ਪ੍ਰੋ ਕੇ ਜੇ ਮੈਂ ਮੂਰਤੀ ਦੀ ਪੂਜਾ ਕਰਾਂ। ਪਰ ਖਿਆਲ ਆਇਆ `ਪਹਿਲੇ
ਬਾਸੁ ਲਈ ਹੈ ਭਵਰਹ ਬੀਠਲ ਭੈਲਾ ਕਾਇ ਕਰਉ।। ੨।। `
ਉਹਨਾਂ ਫੁੱਲਾਂ ਦੀ ਸੁਗੰਧੀ ਤਾਂ ਪਹਿਲਾਂ ਹੀ ਭੌਰੇ ਨੇ ਲੈ
ਲਈ; ਤਾਂ ਉਹ ਫੁੱਲ ਜੂਠੇ ਹੋਣ ਕਰ ਕੇ ਉਹ ਪੂਜਾ ਪਰਵਾਨ ਨਹੀਂ। ਫਿਰ ਹੋਰ ਸੁਰਤ ਉੱਚੀ ਹੋਈ ਕਿ ਮੇਰਾ
ਬੀਠਲ ਤਾਂ ਪਹਿਲਾਂ ਹੀ (ਉਸ ਭੌਰੇ ਵਿਚ) ਵੱਸਦਾ ਸੀ (ਤੇ ਸੁਗੰਧੀ ਲੈ ਰਿਹਾ ਸੀ, ਤਾਂ ਫਿਰ ਇਹਨਾਂ
ਫੁੱਲਾਂ ਨਾਲ) ਮੂਰਤੀ ਦੀ ਪੂਜਾ ਮੈਂ ਕਾਹਦੇ ਲਈ ਕਰਾਂ? । ੨।
ਆਨੀਲੇ
ਦੂਧੁ ਰੀਧਾਈਲੇ ਖੀਰੰ ਠਾਕੁਰ ਕਉ ਨੈਵੇਦੁ ਕਰਉ।। (ਫਿਰ
ਸੋਚਿਆ) ਦੁੱਧ ਲਿਆ ਕੇ ਖੀਰ ਰਿੰਨ੍ਹਾ ਕੇ ਜੇ ਮੈਂ ਇਹ ਖਾਣ ਵਾਲਾ ਉੱਤਮ ਪਦਾਰਥ ਮੂਰਤੀ ਅੱਗੇ ਭੇਟ
ਰੱਖਾਂ। `ਪਹਿਲੇ ਦੂਧੁ
ਬਿਟਾਰਿਓ ਬਛਰੈ ਬੀਠਲੁ ਭੈਲਾ ਕਾਇ ਕਰਉ।। ੩।। `
ਇਸ ਦੇ ਨਾਲ ਹੀ ਖਿਆਲ ਆਇਆ ਕਿ ਦੁੱਧ ਚੋਣ ਵੇਲੇ ਪਹਿਲਾਂ ਵੱਛੇ ਨੇ ਦੁੱਧ ਜੂਠਾ ਕਰ ਦਿੱਤਾ ਸੀ;
ਜੂਠਾ ਹੋਣ ਕਰ ਕੇ ਭੋਜਨ ਪਰਵਾਨ ਨਹੀਂ। ਪਰ ਇਸ ਦੇ ਨਾਲ ਹੀ ਖਿਆਲ ਆਇਆ ਕਿ (ਮੇਰਾ) ਬੀਠਲ (ਮਾਇਆ ਦੇ
ਪ੍ਰਭਾਵ ਤੋਂ ਪਰੇ ਹਰੀ) ਤਾਂ ਪਹਿਲਾਂ ਹੀ (ਉਸ ਵੱਛੇ ਵਿਚ) ਵੱਸਦਾ ਸੀ (ਤੇ ਦੁੱਧ ਪੀ ਰਿਹਾ ਸੀ,
ਤਾਂ ਇਸ ਮੂਰਤੀ ਅੱਗੇ) ਮੈਂ ਕਿਉਂ ਭੇਟ ਧਰਾਂ? । ੩।
ਅਖੀਰ`ਤੇ ਭਗਤ ਨਾਮਦੇਵ ਜੀ ਫ਼ੁਰਮਾਉਂਦੇ ਹਨ `
ਈਭੈ
ਬੀਠਲੁ, ਊਭੈ ਬੀਠਲੁ, ਬੀਠਲ ਬਿਨੁ ਸੰਸਾਰੁ ਨਹੀ।। ਥਾਨ ਥਨੰਤਰਿ, ਨਾਮਾ ਪ੍ਰਣਵੈ, ਪੂਰਿ ਰਹਿਓ ਤੂੰ
ਸਰਬ ਮਹੀ।। ੪।। ੨।। ` ਭਾਵ (ਜਗਤ ਵਿਚ) ਹੇਠਾਂ
ਉਤਾਂਹ (ਹਰ ਥਾਂ) ਬੀਠਲ ਹੀ ਬੀਠਲ ਹੈ, ਬੀਠਲ ਤੋਂ ਸੱਖਣਾ ਜਗਤ ਰਹਿ ਹੀ ਨਹੀਂ ਸਕਦਾ। ਨਾਮਦੇਵ ਉਸ
ਬੀਠਲ ਅੱਗੇ ਬੇਨਤੀ ਕਰਦਾ ਹੈ— (ਹੇ ਬੀਠਲ!) ਤੂੰ ਸਾਰੀ ਸ੍ਰਿਸ਼ਟੀ ਵਿੱਚ ਹਰ ਥਾਂ ਵਿੱਚ ਭਰਪੂਰ ਹੈਂ।
੪। ੨।
ਭਾਈ ਪੰਥਪ੍ਰੀਤ ਸਿੰਘ ਜੀ ਨੇ ਦੱਸਿਆ ਕਿ ਇਸ ਸ਼ਬਦ ਵਿੱਚ ਲਫ਼ਜ਼ ‘ਠਾਕੁਰ` ਤੇ
‘ਬੀਠਲ` ਦੀ ਵਰਤੋਂ ਧਿਆਨ ਨਾਲ ਵੇਖੋ। ਜਿੱਥੇ ‘ਇਸ਼ਨਾਨ, ਪੂਜਾ, ਨੈਵੇਦ` ਦਾ ਜ਼ਿਕਰ ਹੈ, ਉੱਥੇ ਲਫ਼ਜ਼
‘ਠਾਕੁਰ` ਵਰਤਿਆ ਹੈ, ਪਰ ਜਿੱਥੇ ਸਰਬ-ਵਿਆਪਕਤਾ ਦੱਸੀ ਹੈ ਉੱਥੇ ‘ਬੀਠਲ` ਲਿਖਿਆ ਹੈ। ਮੂਰਤੀ ਦਾ
ਜ਼ਿਕਰ ਤਿੰਨ ਵਾਰੀ ਕੀਤਾ ਹੈ, ਤਿੰਨੇ ਹੀ ਵਾਰੀ ਉਸ ਨੂੰ ‘ਠਾਕੁਰ` ਹੀ ਆਖਿਆ ਹੈ ਤੇ ‘ਬੀਠਲ` ਦਾ ਨਾਮ
ਸਰਬ-ਵਿਆਪਕ ਪਰੀਪੂਰਨ ਪਰਮਾਤਮਾ ਨੂੰ ਦਿੱਤਾ ਹੈ। ਲੋਕਾਂ ਦੀਆਂ ਘੜੀਆਂ ਹੋਈਆਂ ਕਹਾਣੀਆਂ ਤੋਂ ਅਸਾਂ
ਇਹ ਯਕੀਨ ਨਹੀਂ ਬਣਾਉਣਾ ਕਿ ਨਾਮਦੇਵ ਜੀ ਕਿਸੇ ਬੀਠੁਲ-ਮੂਰਤੀ ਦੇ ਪੁਜਾਰੀ ਸਨ; ਨਾਮਦੇਵ ਜੀ ਦਾ
ਬੀਠਲੁ ਅਸਾਂ ਨਾਮਦੇਵ ਜੀ ਦੀ ਆਪਣੀ ਬਾਣੀ ਵਿਚੋਂ ਵੇਖਣਾ ਹੈ ਕਿ ਕਿਹੋ ਜਿਹਾ ਹੈ; ਉਹ ਬੀਠਲ ਹੈ
‘ਥਾਨ ਥਨੰਤਰਿ`। ਸੋ ਇਸ ਸ਼ਬਦ ਵਿੱਚ ਮੂਰਤੀ-ਪੂਜਾ ਦਾ ਖੰਡਨ ਅਤੇ ਸਰਬ-ਵਿਆਪਕ ਪ੍ਰਭੂ ਦੀ ਭਗਤੀ ਦਾ
ਉਪਦੇਸ਼ ਹੈ। ਇਸ ਸਬਦ ਤੋਂ ਸੇਧ ਲੈ ਕੇ ਅਸੀਂ ਮੂਰਤੀ ਪੂਜਾ ਤੋਂ ਬਚਣਾ ਹੈ ਤੇ ੳਸ ਸਰਬ-ਵਿਆਪਕ ਪ੍ਰਭੂ
ਦੇ ਗੁਣ ਧਾਰਣ ਕਰਨੇ ਹਨ।
*******************************************************
ਮਨੁਖ ਨੇ ਮਨ ਦੇ ਪਿਛੇ ਨਹੀਂ ਚਲਣਾ ਬਲਕਿ ਸ਼ਬਦ ਦੀ ਵੀਚਾਰ ਰਾਹੀਂ ਇਸ ਨੂੰ
ਵੱਸ ਵਿੱਚ ਕਰਨਾ ਹੈ: ਭਾਈ ਪੰਥਪ੍ਰੀਤ ਸਿੰਘ
ਸਤਿਕਾਰਯੋਗ ਭਗਤ ਸਾਹਿਬਾਨ ਨੂੰ ਜਾਤਾਂ ਨਾਲ ਜੋੜ ਕੇ ਇਨ੍ਹਾਂ ਦੀ ਬਾਣੀ ਦੇ
ਵੱਖਰੇ ਵੱਖਰੇ ਗ੍ਰੰਥ ਤਿਆਰ ਕਰਕੇ ਸਾਨੂੰ ਮੂਰਖ ਗਵਾਰ ਨਹੀਂ ਬਣਨਾ ਚਾਹੀਦਾ।
ਬਠਿੰਡਾ, ੨੯ (ਅਪ੍ਰੈਲ ਕਿਰਪਾਲ ਸਿੰਘ): ਮਨੁਖ ਨੇ ਮਨ ਦੇ ਪਿਛੇ ਨਹੀਂ ਚਲਣਾ
ਬਲਕਿ ਸ਼ਬਦ ਦੀ ਵੀਚਾਰ ਰਾਹੀਂ ਇਸ ਨੂੰ ਵੱਸ ਵਿੱਚ ਕਰਨਾ ਹੈ। ਇਹ ਸ਼ਬਦ ਅੱਜ ਗੁਰਦੁਆਰਾ ਬੰਗਲਾ ਸਾਹਿਬ
ਨਵੀਂ ਦਿੱਲੀ ਤੋਂ ਗੁਰੂ ਗ੍ਰੰਥ ਸਾਹਿਬ ਝੀ ਦੀ ਲੜੀਵਾਰ ਚੱਲ ਰਹੀ ਕਥਾ ਦੌਰਾਨ ਗੁਰੂ ਗ੍ਰੰਥ ਸਾਹਿਬ
ਜੀ ਦੇ ਪੰਨਾ ਨੰ: ੪੮੫ `ਤੇ ਆਸਾ ਰਾਗ ਵਿੱਚ ਭਗਤ ਨਾਮਦੇਵ ਜੀ ਦੇ ਦਰਜ਼ ਸ਼ਬਦ ‘
ਮਨੁ
ਮੇਰੋ ਗਜੁ ਜਿਹਬਾ ਮੇਰੀ ਕਾਤੀ।। ਮਪਿ ਮਪਿ ਕਾਟਉ ਜਮ ਕੀ ਫਾਸੀ।। ੧।। `
ਦੀ ਕਥਾ ਕਰਦਿਆਂ ਭਾਈ ਪੰਥਪ੍ਰੀਤ ਸਿੰਘ ਜੀ ਖ਼ਾਲਸਾ ਭਾਈ
ਭਾਈ ਬਖਤੌਰ ਵਾਲਿਆਂ ਨੇ ਕਹੇ। ਗੱਲ ਸਮਝਾਉਣ ਲਈ ਉਨ੍ਹਾਂ ਇੱਕ ਸਿੱਖ ਫੌਜੀ ਨਾਲ ਹੋਈ ਵਾਰਤਾਲਾਪ
ਸਾਂਝੀ ਕਰਦਿਆਂ ਕਿਹਾ ਕਿ ਉਸ ਗੁਰਸਿੱਖ ਨੇ ਪੁਛਿਆ ਕਿ ਜਿਸ ਵੇਲੇ ਉਹ ਗੁਰਬਾਣੀ ਦਾ ਪਾਠ ਜਾਂ ਸਿਮਰਨ
ਕਰਦੇ ਹਨ ਤਾਂ ਉਸ ਸਮੇਂ ਮਨ ਟਿਕਦਾ ਹੀ ਨਹੀਂ ਤਾਂ ਪਾਠ ਕਰਨ ਦਾ ਕੀ ਲਾਭ ਹੈ? ਭਾਈ ਪੰਥਪ੍ਰੀਤ ਸਿੰਘ
ਅਨੁਸਾਰ ਉਨ੍ਹਾਂ ਨੇ ਉਸ ਤੋਂ ਪੁੱਛਿਆ ਕਿ ਭਾਈ ਤੁਸੀਂ ਕਿੰਨੇ ਦਿਨਾਂ ਦੀ ਛੁੱਟੀ ਆਏ ਹੋ? ਛੁੱਟੀ ਦੇ
ਦਿਨ ਪੂਰੇ ਹੋਣ ਪਿਛੋਂ ਕੀ ਤੁਹਾਡਾ ਮਨ ਮਾਤਾ ਪਿਤਾ ਭੈਣ ਭਰਾ ਪ੍ਰੀਵਾਰ ਨੂੰ ਛੱਡ ਕੇ ਤੁਹਾਡਾ ਮਨ
ਵਾਪਸ ਜਾਣ ਨੂੰ ਕਰਦਾ ਹੈ? ਜੇ ਨਹੀਂ ਤਾਂ ਤੁਸੀਂ ਕੀ ਕਰਦੇ ਹੋ? ਉਸ ਸਿੱਖ ਫੌਜੀ ਨੇ ਕਿਹਾ ਜਾਣ ਨੂੰ
ਮਨ ਕਰਦਾ ਤਾਂ ਨਹੀਂ ਪਰ ਫਿਰ ਵੀਚਾਰ ਕਰਦਾ ਹਾਂ ਕਿ ਜੇ ਨਾ ਗਿਆ ਤਾਂ ਫੌਜ ਵਾਲਿਆਂ ਨੇ ਆ ਕੇ ਪਿੱਠੂ
ਲਾ ਕੇ ਲੈ ਜਾਣਾ ਹੈ ਤੇ ਲੇਟ ਜਾਣ ਦੀ ਉਥੇ ਫਿਰ ਸਜਾ ਮਿਲਣੀ ਹੈ। ਸੋ ਜਦੋਂ ਇਹ ਵੀਚਾਰ ਕਰੀਦੀ ਹੈ
ਤਾਂ ਫਿਰ ਜਾਣ ਲਈ ਮਨ ਬਣਾਉਣਾ ਹੀ ਪੈਂਦਾ ਹੈ। ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ
ਇਥੇ ਮਨ ਨੂੰ ਵੀਚਾਰ ਰਾਹੀਂ ਜਾਣ ਲਈ ਤਿਆਰ ਕਰ ਲਿਆ ਇਸੇ ਤਰ੍ਹਾਂ ਮਨ ਦੇ ਪਿਛੇ ਲੱਗ ਕੇ ਭ੍ਰਮ
ਭਟਕਣਾ ਵਿੱਚ ਨਹੀਂ ਪੈਣਾ ਸਗੋਂ ਮਨ ਨੂੰ ਗੁਰੂ ਦੇ ਸ਼ਬਦ ਦੀ ਵੀਚਾਰ ਰਾਹੀਂ ਮੋੜਨਾ ਹੈ। ਉਨ੍ਹਾਂ
ਕਿਹਾ ਇਸ ਸ਼ਬਦ ਵਿੱਚ ਭਗਤ ਨਾਮਦੇਵ ਜੀ ਵੀ ਇਹ ਸਮਝਾ ਰਹੇ ਹਨ ਕਿ ਜੇ ਮਨ ਦੇ ਪਿਛੇ ਲੱਗੇ ਰਹੇ ਤਾਂ
ਜਮਾਂ ਦੀ ਫਾਂਸੀ ਗਲ ਵਿੱਚ ਪੈਣੀ ਹੈ। ਜਮਾ ਦੀ ਇਸ ਫਾਸੀ ਨੂੰ ਮਿਣ ਮਿਣ ਮਿਣ ਕੇ ਕੱਟਣ ਲਈ ਮੈਂ ਤਾਂ
ਆਪਣੇ ਮਨ ਨੂੰ, ਗਜ ਬਣਾ ਲਿਆ, ਮੇਰੀ ਜੀਭ ਕੈਂਚੀ (ਬਣ ਗਈ ਹੈ), (ਪ੍ਰਭੂ ਦੇ ਨਾਮ ਨੂੰ ਮਨ ਵਿੱਚ
ਵਸਾ ਕੇ ਤੇ ਜੀਭ ਨਾਲ ਜਪ ਕੇ) ਮੈਂ (ਆਪਣੇ ਮਨ-ਰੂਪ ਗਜ਼ ਨਾਲ) ਮਿਣ ਮਿਣ ਕੇ (ਜੀਭ-ਕੈਂਚੀ ਨਾਲ) ਮੌਤ
ਦੇ ਡਰ ਦੀ ਫਾਹੀ ਕੱਟੀ ਜਾ ਰਿਹਾ ਹਾਂ। ੧।
`
ਕਹਾ
ਕਰਉ ਜਾਤੀ ਕਹ ਕਰਉ ਪਾਤੀ।। ਰਾਮ ਕੋ ਨਾਮੁ ਜਪਉ ਦਿਨ ਰਾਤੀ।। ੧।। ਰਹਾਉ।। `
ਰਹਾਉ ਦੀ ਇਸ ਤੁਕ ਵਿੱਚ ਭਗਤ ਨਾਮਦੇਵ ਜੀ ਉੱਚੀ ਜ਼ਾਤ ਦਾ
ਮਾਣ ਕਰਨ ਵਾਲਿਆਂ ਨੂੰ ਸਮਝਾ ਰਹੇ ਹਨ ਕਿ ਤੁਹਾਡੇ ਭਾਣੇ ਮੈਂ ਨੀਵੀਂ ਜ਼ਾਤ ਦਾ ਛੀਂਬਾ ਹਾਂ, ਪਰ
ਮੈਨੂੰ ਹੁਣ ਇਹ ਡਰ-ਖ਼ਤਰਾ ਜਾਂ ਨਮੋਸ਼ੀ ਨਹੀਂ ਰਹੀ। ਮੈਨੂੰ ਹੁਣ ਕਿਸੇ (ਉੱਚੀ-ਨੀਵੀਂ) ਜ਼ਾਤ-ਗੋਤ ਦੀ
ਪਰਵਾਹ ਨਹੀਂ ਰਹੀ, ਕਿਉਂਕਿ ਮੈਂ ਦਿਨ ਰਾਤ ਪਰਮਾਤਮਾ ਦਾ ਨਾਮ ਸਿਮਰਦਾ ਹਾਂ। ਰਹਾਉ।
ਗੁਰਬਾਣੀ ਵਿੱਚ ਜਾਤ ਪਾਤ ਦਾ ਸਖਤ ਖੰਡਨ ਕੀਤਾ ਹੈ। ਗੁਰੂ ਅਮਰਦਾਸ ਜੀ ਗੁਰੂ
ਗ੍ਰੰਥ ਸਾਹਿਬ ਜੀ ਦੇ ਪੰਨਾ ਨੰ: ੧੧੨੭ `ਤੇ ਜਾਤ ਦਾ ਅਭਿਮਾਨ ਕਰਨ ਵਾਲਿਆਂ ਨੂੰ ਸਖ਼ਤ ਝਾੜ ਪਾਉਂਦੇ
ਹੋਏ ਮੂਰਖ ਤੇ ਗਵਾਰ ਕਹਿ ਰਹੇ ਹਨ ਤੇ ਸਮਝਾ ਰਹੇ ਹਨ ਕਿ ਕਹਿਣ ਨੂੰ ਭਾਵੇ ਸਾਰੇ ਹੀ ਚਾਰ ਵਰਣਾਂ ਦੀ
ਗੱਲ ਕਰ ਰਹੇ ਹਨ ਪਰ ਸਾਰਿਆਂ ਦੀ ਉਤਪਤੀ ਦਾ ਮੁੱਢ ਬ੍ਰਹਮ ਹੀ ਹੈ ਅਤੇ ਇਸੇ ਤਰ੍ਹਾਂ ਹੈ, ਜਿਵੇਂ
ਇੱਕੋ ਤਰ੍ਹਾਂ ਦੀ ਮਿੱਟੀ ਤੋਂ ਘੁਮਿਆਰ ਨੇ ਕਈ ਤਰ੍ਹਾਂ ਦੇ ਭਾਂਡੇ ਘੜ ਲਏ ਹਨ:- `
ਜਾਤਿ
ਕਾ ਗਰਬੁ ਨ ਕਰੀਅਹੁ ਕੋਈ ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਹੋਈ।। ੧।। ਜਾਤਿ ਕਾ ਗਰਬੁ ਨ ਕਰਿ ਮੂਰਖ
ਗਵਾਰਾ।। ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ।। ੧।। ਰਹਾਉ।। ਚਾਰੇ ਵਰਨ ਆਖੈ ਸਭੁ ਕੋਈ।। ਬ੍ਰਹਮੁ
ਬਿੰਦ ਤੇ ਸਭ ਓਪਤਿ ਹੋਈ।। ੨।। ਮਾਟੀ ਏਕ ਸਗਲ ਸੰਸਾਰਾ।। ਬਹੁ ਬਿਧਿ ਭਾਂਡੇ ਘੜੈ ਕੁਮਾੑਰਾ।। ੩।।
`
ਇਸੇ ਤਰ੍ਹਾਂ ਭਗਤ ਕਬੀਰ ਜੀ ਤਾਂ ਇਸ ਤੋਂ ਵੀ ਸਖ਼ਤ ਸ਼ਬਦਾਂ ਵਿੱਚ ਜਾਤਿ
ਅਭਿਮਾਨੀ ਬ੍ਰਾਹਮਣ ਨੂੰ ਸਬੋਧਨ ਕਰ ਕੇ ਕਹਿ ਰਹੇ ਹਨ: `
ਗਰਭ
ਵਾਸ ਮਹਿ ਕੁਲੁ ਨਹੀ ਜਾਤੀ।। ਬ੍ਰਹਮ ਬਿੰਦੁ ਤੇ ਸਭ ਉਤਪਾਤੀ।। ੧।। `
ਸਾਰੇ ਜੀਵਾਂ ਦੀ ਉਤਪੱਤੀ ਪਰਮਾਤਮਾ ਦੀ ਅੰਸ਼ ਤੋਂ (ਹੋ
ਰਹੀ) ਹੈ (ਭਾਵ, ਸਭ ਦਾ ਮੂਲ ਕਾਰਨ ਪਰਮਾਤਮਾ ਆਪ ਹੈ); ਮਾਂ ਦੇ ਪੇਟ ਵਿੱਚ ਤਾਂ ਕਿਸੇ ਨੂੰ ਇਹ ਸਮਝ
ਨਹੀਂ ਹੁੰਦੀ ਕਿ ਮੈਂ ਕਿਸ ਕੁਲ ਦਾ ਹਾਂ। ੧।
`
ਕਹੁ
ਰੇ ਪੰਡਿਤ ਬਾਮਨ ਕਬ ਕੇ ਹੋਏ।। ਬਾਮਨ ਕਹਿ ਕਹਿ ਜਨਮੁ ਮਤ ਖੋਏ।। ੧।। ਰਹਾਉ।। `
ਰਹਾਉ ਦੀ ਇਸ ਤੁਕ ਵਿੱਚ ਪੁੱਛ ਰਹੇ ਹਨ- ਦੱਸ, ਹੇ ਪੰਡਿਤ!
ਤੁਸੀ ਬ੍ਰਾਹਮਣ ਕਦੋਂ ਦੇ ਬਣ ਗਏ ਹੋ? ਇਹ ਆਖ ਆਖ ਕੇ ਕਿ ਮੈਂ ਬ੍ਰਾਹਮਣ ਹਾਂ, ਮੈਂ ਬ੍ਰਾਹਮਣ ਹਾਂ,
ਮਨੁੱਖਾ ਜਨਮ (ਅਹੰਕਾਰ ਵਿੱਚ ਅਜਾਈਂ) ਨਾਹ ਗਵਾਓ। ੧। ਰਹਾਉ।
`
ਜੌ
ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ।। ਤਉ ਆਨ ਬਾਟ ਕਾਹੇ ਨਹੀ ਆਇਆ।। ੨।। ` (ਤੂੰ
ਆਖਦਾ ਹਾਂ ਕਿ ਬ੍ਰਹਮਣ ਬ੍ਰਹਮਾ ਦੇ ਮੂੰਹ ਵਿੱਚੋਂ, ਖੱਤਰੀ ਬਾਹਾਂ ਵਿੱਚੋਂ, ਵੈਸ਼ ਪੱਟਾਂ ਵਿੱਚੋਂ
ਤੇ ਸ਼ੂਦਰ ਪੈਰਾਂ ਵਿੱਚੋਂ ਪੈਦਾ ਹੋਏ ਹਨ। ਜੇ ਇਹ ਸੱਚ ਹੈ ਤਾਂ ਹੇ ਪੰਡਿਤ ਤੂੰ ਦੱਸ!) ਜੇ ਤੂੰ
(ਸੱਚ-ਮੁੱਚ) ਬ੍ਰਾਹਮਣ ਹੈਂ ਤੇ ਬ੍ਰਾਹਮਣੀ ਦੇ ਪੇਟੋਂ ਜੰਮਿਆ ਹੈਂ, ਤਾਂ ਕਿਸੇ ਹੋਰ ਰਾਹੇ ਕਿਉਂ
ਨਹੀਂ ਜੰਮ ਪਿਆ? । ੨।
`
ਤੁਮ
ਕਤ ਬ੍ਰਾਹਮਣ ਹਮ ਕਤ ਸੂਦ।। ਹਮ ਕਤ ਲੋਹੂ ਤੁਮ ਕਤ ਦੂਧ।। ੩।। ` (ਹੇ
ਪੰਡਿਤ!) ਤੁਸੀ ਕਿਵੇਂ ਬ੍ਰਾਹਮਣ (ਬਣ ਗਏ)? ਅਸੀ ਕਿਵੇਂ ਸ਼ੂਦਰ (ਰਹਿ ਗਏ)? ਸਾਡੇ ਸਰੀਰ ਵਿੱਚ
ਕਿਹੜਾ (ਨਿਰਾ) ਲਹੂ ਹੀ ਹੈ? ਤੁਹਾਡੇ ਸਰੀਰ ਵਿੱਚ ਕਿਹੜਾ (ਲਹੂ ਦੀ ਥਾਂ) ਦੁੱਧ ਹੈ? । ੩।
`
ਰਾਂਗਨਿ
ਰਾਂਗਉ ਸੀਵਨਿ ਸੀਵਉ।। ਰਾਮ ਨਾਮ ਬਿਨੁ ਘਰੀਅ ਨ ਜੀਵਉ।। ੨।। `
ਜਾਤ ਪਾਤ ਦੀ ਪ੍ਰਵਾਹ ਨਾ ਮੰਨਦੇ ਹੋਏ ਭਗਤ ਨਾਮਦੇਵ ਜੀ ਇਸ
ਪਦੇ ਵਿੱਚ ਆਪਣੇ ਪਿਤਾ ਪੁਰਖੀ ਕਿੱਤੇ ਦੀ ਦੂਜੀ ਉਦਾਹਰਣ ਦਿੰਦੇ ਹੋਏ ਫ਼ੁਰਮਾਉਂਦੇ ਹਨ: (ਇਸ ਸਰੀਰ)
ਮੱਟੀ ਵਿੱਚ ਮੈਂ (ਆਪਣੇ ਆਪ ਨੂੰ ਨਾਮ ਨਾਲ) ਰੰਗ ਰਿਹਾ ਹਾਂ ਤੇ ਪ੍ਰਭੂ ਦੇ ਨਾਮ ਦੀ ਸੀਊਣ ਸੀਊਂ
ਰਿਹਾ ਹਾਂ, ਪਰਮਾਤਮਾ ਦੇ ਨਾਮ ਤੋਂ ਬਿਨਾ ਮੈਂ ਇੱਕ ਘੜੀ ਭਰ ਭੀ ਨਹੀਂ ਜੀਉ ਸਕਦਾ। ੨।
`
ਭਗਤਿ
ਕਰਉ ਹਰਿ ਕੇ ਗੁਨ ਗਾਵਉ।। ਆਠ ਪਹਰ ਅਪਨਾ ਖਸਮੁ ਧਿਆਵਉ।। ੩।। `
ਮੈਂ ਪ੍ਰਭੂ ਦੀ ਭਗਤੀ ਕਰ ਰਿਹਾ ਹਾਂ, ਹਰੀ ਦੇ ਗੁਣ ਗਾ
ਰਿਹਾ ਹਾਂ, ਅੱਠੇ ਪਹਿਰ ਆਪਣੇ ਖਸਮ-ਪ੍ਰਭੂ ਨੂੰ ਯਾਦ ਕਰ ਰਿਹਾ ਹਾਂ। ੩।
`
ਸੁਇਨੇ
ਕੀ ਸੂਈ ਰੁਪੇ ਕਾ ਧਾਗਾ।। ਨਾਮੇ ਕਾ ਚਿਤੁ ਹਰਿ ਸਉ ਲਾਗਾ।। ੪।। ੩।। `
ਮੈਨੂੰ (ਗੁਰੂ ਦਾ ਸ਼ਬਦ ਸੋਨੇ ਦੀ ਸੂਈ ਮਿਲ ਗਈ ਹੈ, (ਉਸ
ਦੀ ਬਰਕਤ ਨਾਲ ਮੇਰੀ ਸੁਰਤ ਸ਼ੁੱਧ ਨਿਰਮਲ ਹੋ ਗਈ ਹੈ, ਇਹ, ਮਾਨੋ, ਮੇਰੇ ਪਾਸ) ਚਾਂਦੀ ਦਾ ਧਾਗਾ ਹੈ;
(ਇਹ ਸੂਈ ਧਾਗੇ ਨਾਲ) ਮੈਂ ਨਾਮੇ ਦਾ ਮਨ ਪ੍ਰਭੂ ਦੇ ਨਾਲ ਸੀਤਾ ਗਿਆ ਹੈ। ੪। ੩।
ਇਸ ਸ਼ਬਦ ਭਾਵ ਹੈ ਕਿ ਸਿਮਰਨ ਦੀ ਇਹ ਵਡਿਆਈ ਹੈ ਕਿ ਨੀਵੀਂ ਜ਼ਾਤ ਵਾਲਾ ਭੀ ਜੇ
ਨਾਮ ਜਪੇ, ਤਾਂ ਉਸ ਨੂੰ ਦੁਨੀਆ ਦੇ ਡਰ ਤਾਂ ਕਿਤੇ ਰਹੇ, ਮੌਤ ਦਾ ਡਰ ਭੀ ਨਹੀਂ ਰਹਿੰਦਾ। ਉਸ ਦੀ
ਚਿੱਤ-ਬ੍ਰਿਤੀ ਨਿਰਮਲ ਹੋ ਜਾਂਦੀ ਹੈ, ਤੇ ਉਹ ਸਦਾ ਪ੍ਰਭੂ ਦੀ ਯਾਦ ਵਿੱਚ ਮਸਤ ਰਹਿੰਦਾ ਹੈ। ਭਗਤ
ਰਵਿਦਾਸ ਨੂੰ ਉੱਚੀ ਜ਼ਾਤ ਵਾਲਿਆਂ ਬੋਲੀ ਮਾਰੀ ਕਿ ਤੂੰ ਹੈਂ ਤਾਂ ਚਮਿਆਰ ਹੀ, ਤਾਂ ਭਗਤ ਜੀ ਨੇ
ਦੱਸਿਆ ਕਿ ਦੇਹ-ਅੱਧਿਆਸ ਕਰ ਕੇ ਸਾਰੇ ਜੀਵ ਚਮਿਆਰ ਬਣੇ ਪਏ ਹਨ—ਵੇਖੋ, `ਚਮਰਟਾ ਗਾਠਿ ਨ ਜਨਈ`। ਭਗਤ
ਕਬੀਰ ਨੂੰ ਜੁਲਾਹ ਹੋਣ ਦਾ ਮੇਹਣਾ ਦਿੱਤਾ ਤਾਂ ਕਬੀਰ ਜੀ ਨੇ ਕਿਹਾ ਕਿ ਪਰਮਾਤਮਾ ਭੀ ਜੁਲਾਹ ਹੀ ਹੈ,
ਇਹ ਕੋਈ ਮੇਹਣੇ ਦੀ ਗੱਲ ਨਹੀਂ—ਵੇਖੋ, ‘ਕੋਰੀ ਕੋ ਕਾਹੂ ਮਰਮੁ ਨ ਜਾਨਾ`।
ਸੋ ਇਨ੍ਹਾਂ ਸ਼ਬਦਾਂ ਰਾਹੀਂ ਸਿੱਧ ਹੁੰਦਾ ਹੈ ਕਿ ਗੁਰਮਤਿ ਵਿੱਚ ਜਾਤ ਪਾਤ
ਨੂੰ ਕੋਈ ਥਾਂ ਨਹੀਂ ਹੈ। ਗੁਰਦੁਆਰਿਆਂ ਵਿੱਚ ਆਮ ਤੌਰ `ਤੇ ਜਾਤ ਪਾਤ ਦੇ ਆਦਾਰ`ਤੇ ਕੋਈ ਵਿਤਕਰ
ਨਹੀਂ ਕਰਦਾ ਪਰ ਜੇ ਕਿਸੇ ਡੇਰੇ ਵਿੱਚ ਕੀਤਾ ਜਾਂਦਾ ਹੈ ਤਾਂ ਉਸ ਦਾ ਬਹਾਨਾ ਬਣਾ ਕੇ ਅਸੀਂ ਜਾਤ ਪਾਤ
ਨੂੰ ਮੰਨ ਕੇ ਗੁਰੂ ਸਾਹਿਬ ਜੀ ਦੇ ਬਚਨਾ ਅਨੁਸਾਰ ਮੂਰਖ ਗਵਾਰ ਨਹੀਂ ਬਣਨਾ ਸਗੋਂ ਉਸ ਡੇਰੇ ਵਿੱਚ
ਜਾਣਾ ਬੰਦ ਕਰ ਦੇਣਾ ਚਾਹੀਦਾ ਹੈ। ਗੁਰੂ ਅਰਜਨ ਸਾਹਿਬ ਜੀ ਨੇ ਸਾਰੇ ਰੱਬੀ ਭਗਤਾਂ ਦੀ ਬਾਣੀ ਬਿਨਾ
ਕਿਸੇ ਜਾਤ ਪਾਤ ਦੇ ਵਿਤਕਰੇ ਦੇ ਇੱਕ ਗ੍ਰੰਥ ਵਿੱਚ ਦਰਜ਼ ਕਰਕੇ ਕੇ ਸਾਨੂੰ ‘
ਏਕੁ
ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ।। `
ਦਾ ਉਪਦੇਸ਼ ਦੇ ਕੇ ਇੱਕ ਅਕਾਲ ਪੁਰਖ ਦੇ ਪੁੱਤਰ ਹੋਣ ਦਾ
ਅਹਿਸਾਸ ਕਰਵਾਇਆ ਹੈ। ਜਿਹੜੇ ਮੇਰੇ ਵੀਰ ਇਹ ਕਹਿੰਦੇ ਹਨ ਕਿ ਭਗਤ ਰਵਿਦਾਸ ਜੀ ਨੂੰ ਗੁਰੂ ਕਿਉਂ
ਨਹੀਂ ਕਹਿੰਦੇ ਉਨ੍ਹਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਇਹ ਜਾਤੀ ਵਿਤਕਰੇ ਕਾਰਣ ਨਹੀਂ। ਗੁਰੂ
ਗ੍ਰੰਥ ਸਾਹਿਬ ਜੀ ਵਿੱਚ ਧੰਨੇ ਜੱਟ, ਜੈ ਦੇਵ, ਰਾਮਾ ਨੰਦ, ਪੀਪਾ ਆਦਿਕ ਬ੍ਰਹਮਣਾਂ ਨੂੰ ਵੀ ਭਗਤ
ਲਿਖਿਆ ਹੈ। ਇਸ ਲਈ ਸਤਿਕਾਰਯੋਗ ਭਗਤ ਸਾਹਿਬਾਨ ਨੂੰ ਜਾਤਾਂ ਨਾਲ ਜੋੜ ਕੇ ਇਨ੍ਹਾਂ ਦੀ ਬਾਣੀ ਦੇ
ਵੱਖਰੇ ਵੱਖਰੇ ਗ੍ਰੰਥ ਤਿਆਰ ਕਰਕੇ ਸਾਨੂੰ ਮੂਰਖ ਗਵਾਰ ਨਹੀਂ ਬਣਨਾ ਚਾਹੀਦਾ।
(28/04/11)
ਡਾ: ਇਕਬਾਲ ਸਿੰਘ ਢਿੱਲੋਂ
ਸਤਿਕਾਰਯੋਗ ਸ. ਹਰਦੇਵ ਸਿੰਘ ਜੰਮੂ ਜੀ, ਆਪ ਜੀ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਪਰਵਾਨ ਹੋਵੇ
ਜੀ।
ਆਪ ਜੀ ਦੇ ਸਿਖਮਾਰਗ ਵੈਬਸਾਈਟ ਤੇ 27. 04. 2011 ਨੂੰ ਆਏ ਪੱਤਰ ਲਈ ਆਪ ਜੀ ਦਾ ਧੰਨਵਾਦ ਹੈ ਜੀ।
ਆਪ ਜੀ ਨੇ ਮੇਰੇ ਵੱਲੋਂ ਕੀਤੀ ਇਹ ਬੇਨਤੀ ਕਿ ਆਪ ਜੀ ਜਾਣਕਾਰੀ ਦੇਵੋ ਕਿ ਸਬੰਧਿਤ ਟੂਕਾਂ ਵਿਚਲੇ
ਮੇਰੇ ਵਿਚਾਰਾਂ ਵਿਚੋਂ ਆਪ ਜੀ ਕਿਸ ਨਾਲ ਅਸਹਿਮਤ ਹੈ ਨੂੰ ‘ਨਵੀਂ ਸ਼ਰਤ’ ਕਹਿ ਕੇ ਛੁਟਿਆਉਣਾ ਚਾਹਿਆ
ਹੈ। ਇਥੇ ਮੈਂ ਆਪ ਜੀ ਨੂੰ ਦੱਸਣਾ ਚਾਹਾਂਗਾ ਕਿ ਆਪ ਜੀ ਨੇ ਹੀ ਪਹਿਲਾਂ ਮੇਰੇ ਵਿਚਾਰਾਂ ਵਾਲੀਆਂ
ਟੂਕਾਂ ਪੇਸ਼ ਕੀਤੀਆਂ ਹਨ ਅਤੇ ਉਹਨਾਂ ਬਾਰੇ ਸਵਾਲ ਬਣਾਇਆ ਹੈ ਅਤੇ ਫਿਰ ਉਸ ਸੁਆਲ ਵਿੱਚੋਂ ਅੱਗੇ ਪੰਜ
ਸਵਾਲ ਬਣਾ ਕੇ ਜੁਆਬ ਮੰਗਿਆ ਹੈ। ਪਰੰਤੂ ਮੇਰੇ ਵੱਲੋਂ ਵਾਜਬ ਜੁਆਬ ਤਿਆਰ ਕਰਨ ਲਈ ਮੈਂਨੂੰ ਆਪ ਜੀ
ਤੋਂ ਉਹ ਮੰਗੀ ਗਈ ਜਾਣਕਾਰੀ ਜ਼ਰੂਰੀ ਤੌਰ ਤੇ ਚਾਹੀਦੀ ਹੈ। ਇੱਕ ਜੱਜ ਕਿਸੇ ਮੁਜਰਿਮ ਵੱਲੋਂ ਵੀ ਕੀਤੀ
ਹੋਈ ਅਜਿਹੀ ਬੇਨਤੀ ਸਵੀਕਾਰ ਕਰ ਲੈਂਦਾ ਹੈ, ਆਪਾਂ ਤਾਂ ਕੇਵਲ ਇੱਕ ਵਿਚਾਰ-ਚਰਚਾ ਹੀ ਕਰ ਰਹੇ ਹਾਂ।
ਆਪ ਜੀ ਦੂਸਰੀ ਧਿਰ ਉੱਤੇ ਦੋਸ਼ ਮੜ੍ਹਨ ਲਈ ਬਹੁਤ ਕਾਹਲੇ ਪਏ ਰਹਿੰਦੇ ਹੋ। ਹੁਣ ਆਪ ਜੀ ਮੇਰੀ ਵਾਜਬ
ਬੇਨਤੀ ਤੇ ਗੌਰ ਕੀਤੇ ਬਗੈਰ ਹੀ ‘ਜਿਵੇਂ ਕਿ ਆਸ ਸੀ’, ‘ਯੂ-ਟਰਨ’ (ਦੋ ਵਾਰ), ‘ਨਵੀਂ ਸ਼ਰਤ’, ‘ਆਪ
ਜੀ ਦਾ ਜੁਆਬ ਆਪ ਜੀ ਦੇ ਪੱਖ ਵਿੱਚ ਨਹੀਂ ਜਾਂਦਾ’, ‘ਬੇਲੋੜੀਆਂ ਸ਼ਰਤਾਂ ਦਾ ਸਹਾਰਾ’ ਵਰਗੇ
ਸ਼ਬਦ-ਜੁੱਟ ਵਰਤ ਕੇ ਆਪਣੀ ‘ਜੱਜਮੈਂਟ’ ਵੀ ਸੁਣਾ ਰਹੇ ਹੋ। ਆਪ ਜੀ ਵੱਲੋਂ ਇਹ ਸ਼ਬਦ-ਜੁੱਟ ਉਸੇ ਮਨਸ਼ਾ
ਨਾਲ ਹੀ ਪੇਸ਼ ਕੀਤੇ ਗਏ ਹਨ ਜਿਸ ਨਾਲ ਆਪ ਜੀ ਵੱਲੋਂ ਮੇਰੇ ਖਿਲਾਫ ਲਗਾਏ ਗਏ ਉਹ ਛੇ ਬੇਬੁਨਿਆਦ
ਇਲਜ਼ਾਮ ਸਨ ਜਿਹਨਾਂ ਦਾ ਜ਼ਿਕਰ ਮੈਂ 26. 04. 2011 ਵਾਲੇ ਆਪਣੇ ਪੱਤਰ ਵਿੱਚ ਕੀਤਾ ਹੈ। ਇਸੇ ਮਨਸ਼ਾ
ਨਾਲ ਹੀ ਆਪ ਜੀ ਉਨਾਂ ਇਲਜ਼ਾਮਾਂ ਵਿੱਚੋਂ ਦੋ ਬਾਰੇ ਸਫਾਈ ਦੇ ਰਹੇ ਹੋ: ਆਪ ਜੀ ਵੱਲੋਂ ਦਿੱਤੀਆਂ ਦੋ
ਸਤਰਾਂ “ਆਪ ਜੀ ਤੱਖਤ ਨੂੰ ਅਖੌਤੀ ਕਹਿ ਰਹੇ ਹੋ ਨਾ ਕਿ ਵਿਵਸਥਾ ਨੂੰ” ਅਤੇ “ਆਪ ਜੀ ਅਕਾਲ ਤਖਤ ਨੂੰ
ਅਖੌਤੀ ਕਹਿ ਰਹੇ ਹੋ ਨਾ ਕਿ ਵਿਵਸਥਾ ਨੂੰ” ਵਿਚਲੇ ਭਾਵ ਦਾ ਅੰਤਰ ਬਹੁਤ ਵੱਡਾ ਹੈ ਅਤੇ ਦਰਬਾਰ
ਸਾਹਿਬ ਵਾਲੀ ‘ਮਿਸਾਲ’ ਆਪ ਜੀ ਨੇ ਮੇਰੇ ਸਬੰਧ ਵਿੱਚ ਹੀ ਦਿੱਤੀ ਸੀ। “ਕਾਹਲੀ ਵਿੱਚ ਪੜ੍ਹ ਜਾਂਦੇ
ਹੋ”, “ਗਲਤ ਸਿੱਟੇ ਕੱਢ ਲੈਂਦੇ ਹੋ”, “ਵੱਡਾ ਭੁਲੇਖਾ ਖਾਧਾ ਸੀ”, “ਚੁੱਪੀ ਧਾਰਦੇ ਹੋਏ ਆਪਣਾ
ਭੁਲੇਖਾ ਸਵੀਕਾਰ ਕੀਤਾ ਸੀ”, “ਫਿਰ ਕਈ ਥਾਂ ਭੁਲੇਖੇ ਖਾ ਰਹੇ ਹੋ”, “ਪਾਠਕ………. ਵੇਹਲੇ ਨਹੀਂ ਕਿ
ਉਹਨਾਂ ਦਾ ਵਕਤ ਇੰਝ ਜਾਇਆ ਕੀਤਾ ਜਾਵੇ” ਵਰਗੀਆਂ ਆਪ ਜੀ ਦੀਆਂ ਮੇਰੇ ਸਬੰਧੀ ਕੀਤੀਆਂ ਗਈਆਂ
ਗੈਰਵਾਜਬ ਟਿੱਪਣੀਆਂ ਇਸੇ ਲੜੀ ਵਿੱਚ ਹੀ ਆਉਂਦੀਆਂ ਹਨ। ਫਿਰ ਆਪ ਜੀ ਕਹਿ ਰਹੇ ਹੋ ਕਿ “ਆਪ ਜੀ ਨਾਲ
ਸੰਵਾਦ ਦਾ ਭਾਵ ਕਿਸੇ ਨੂੰ ਭੜਕਾਉਣਾ ਨਹੀਂ”।
ਇਸ ਸਾਰੇ ਕੁੱਝ ਦੇ ਬਾਵਜੂਦ ਮੈਂ ਆਪ ਜੀ ਨੂੰ ਵਿਸ਼ਵਾਸ ਦੁਆਉਣਾ ਚਾਹੁੰਦਾ ਹਾਂ ਕਿ ਮੈਂ ਆਪਣੀਆਂ
ਲਿਖਤਾਂ ਸਬੰਧੀ ਹਰ ਤਰ੍ਹਾਂ ਦੇ ਸੁਆਲਾਂ ਦੇ ਜੁਆਬ ਦੇਣ ਲਈ ਵਚਨਬੱਧ ਹਾਂ ਕਿਉਂਕਿ ਇਹ ਵਿਚਾਰ-ਚਰਚਾ
ਮੇਰੇ ਹੀ ਲੇਖਾਂ ਤੋਂ ਅਰੰਭ ਹੋਈ ਹੈ। ਮੈਂ ਸਿਖਮਾਰਗ ਵੈਬਸਾਈਟ ਦੇ ਮਾਨਯੋਗ ਸੰਪਾਦਕ ਜੀ ਅਤੇ ਸਾਰੇ
ਪਾਠਕਾਂ ਦਾ ਅਤਿ-ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਮੇਰੇ ਵਿਚਾਰਾਂ ਵਿੱਚ ਇਤਨੀ ਦਿਲਚਸਪੀ ਵਿਖਾਈ ਹੈ
ਅਤੇ ਸਿੱਖ ਇਤਹਾਸ ਦੇ ਇਸ ਮਹੱਤਵਪੂਰਨ ਪੜਾਅ ਤੇ ਉਹ ਮੇਰੇ ਨਾਲ ਖੜ੍ਹੇ ਹਨ (ਭਾਵੇਂ ਕਿ ਪਾਠਕਾਂ
ਵਿੱਚੋਂ ਕੁੱਝ ਕੁ ਦੇ ਵਿਚਾਰ ਹਾਲੇ ਮੇਰੇ ਵਿਚਾਰਾਂ ਨਾਲ ਮੇਲ ਨਹੀਂ ਖਾਦੇ)। ਕੁੱਝ ਧਿਰਾਂ ਵੱਲੋਂ
ਮੇਰੇ ਲੇਖਾਂ ਦੇ ਸਬੰਧ ਵਿੱਚ ਕੀਤੀਆਂ ਜਾ ਰਹੀਆਂ ਭੜਕਾਊ ਕਾਰਵਾਈਆਂ ਆਪਣਾ ਅਸਰ ਵਿਖਾਉਣ ਲੱਗੀਆਂ ਹਨ
ਜਿਸ ਕਰਕੇ ਮੈਂਨੂੰ ਇਸ ਵਕਤ ਕੁੱਝ ਵਿਸ਼ੇਸ਼ ਪ੍ਰਸਥਿਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਮੈਨੂੰ
ਕੁੱਝ ਸਾਵਧਾਨੀ ਵੀ ਵਰਤਣੀ ਪੈ ਰਹੀ ਹੈ। ਜੋ ਜਾਣਕਾਰੀ ਮੇਰੇ ਕੋਲੋਂ ਮੰਗੀ ਗਈ ਹੈ ਉਸ ਨੂੰ ਪੇਸ਼
ਕਰਨਾ ਮੇਰਾ ਫਰਜ਼ ਹੈ ਭਾਵੇਂ ਕਿ ਮੈਂ ਇਹ ਕਾਰਜ ਇਸੇ ਵਿਚਾਰ-ਚਰਚਾ ਦੌਰਾਨ ਕਰਾਂ, ਆਪਣੀਆਂ ਲ਼ਿਖਤਾਂ
ਦੇ ਕਿਸੇ ਨਵੇਂ ਫੌਰਮਿਟ ਵਿੱਚ ਕਰਾਂ ਜਾਂ ਕਿਸੇ ਅਦਾਲਤ ਵਿੱਚ ਕਰਾਂ। ਇਹ ਤਾਂ ਆਉਣ ਵਾਲੇ ਸਮੇਂ ਤੇ
ਹੀ ਨਿਰਭਰ ਕਰਦਾ ਹੈ।
ਆਪ ਜੀ ਵੱਲੋਂ ਆਪ ਜੀ ਦੇ ਪੱਤਰ ਦੇ ਅੰਤ ਉੱਤੇ ਮੋਟੇ ਅੱਖਰਾਂ ਵਿੱਚ ਦਿੱਤੀ ਟਿੱਪਣੀ ਅਸਪਸ਼ਟ ਵੀ ਹੈ
ਅਤੇ ਅਪ੍ਰਸੰਗਕ ਵੀ ਕਿਉਂਕਿ ਸਿੱਖ ਸਭਿਆਚਾਰ ਵਿੱਚ ‘ਅਕਾਲ ਤਖਤ’ ਦੀ ਕੋਈ ਹੋਂਦ ਹੀ ਨਹੀਂ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।
(28/04/11)
ਡਾ: ਗੁਰਮੀਤ ਸਿੰਘ ਬਰਸਾਲ ਅਤੇ ਹੋਰ ਹਮਖਿਆਲੀ
ਚੱਲ
ਰਹੀ ਵਿਚਾਰ-ਚਰਚਾ ਦੋਰਾਨ ਅਕਾਲ ਤਖਤ `ਤੇ ਸੱਦਣਾ ਬੇਹੱਦ ਬੇਹੂਦਾ ਸੋਚ ਦਾ ਪ੍ਰਗਟਾਵਾ
ਰੋਜਾਨਾ ਸਪੋਕਸਮੈਨ ਵਿੱਚ ਛਪੀਆਂ ਖਬਰਾਂ ਅਨੁਸਾਰ ਸਿੱਖ ਮਾਰਗ ਡਾਟ ਕਾਮ ਪਰਿਵਾਰ ਦੇ
ਇੱਕ ਮੈਂਬਰ ਡਾ: ਇਕਬਾਲ ਸਿੰਘ ਢਿੱਲੋਂ ਨੂੰ ਕੁਝ ਜੱਥੇਦਾਰੀ ਪ੍ਰਬੰਧ ਵਿੱਚ ਯਕੀਨ ਰੱਖਣ ਵਾਲੇ
ਲੋਗਾਂ ਦੇ ਕਹਿਣ ਤੇ ਅਕਾਲ ਤਖਤ ਸੱਦਣ ਦੀ ਵਿਓਂਤ ਬਣਾਈ ਜਾ ਰਹੀ ਹੈ।
ਗੁਰਮਤਿ ਗਿਆਨ ਦੀ ਚਾਹਨਾ ਰੱਖਣ ਵਾਲੇ ਸਭ ਜਾਣਦੇ ਹਨ ਕਿ ਤਕਰੀਬਨ 15 ਸਾਲਾਂ ਤੋਂ ਸਿੱਖ ਮਾਰਗ ਡਾਟ
ਕਾਮ ਦੁਨੀਆਂ ਭਰ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਕਸਵੱਟੀ ਤੇ ਹਰ ਕਰਮ ਨੂੰ ਵਾਚਦੇ ਹੋਏ ਵਿਦਵਾਨਾ ਦਾ
ਮੰਚ ਬਣੀ ਹੋਈ ਹੈ। ਇਸ ਮੰਚ ਤੋਂ ਹਰ ਉਸ ਕਰਮ ਦੀ ਨਿਸ਼ਾਨਦੇਹੀ ਕੀਤੀ ਜਾਂਦੀ ਹੈ ਜੋ ਕਿ
ਜਾਣੇ-ਅਣਜਾਣੇ ਸਿੱਖ ਕੌਮ ਦਾ ਅੰਗ ਬਣ ਗਏ ਹਨ। ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਸਰਬ ਉੱਚ ਮੰਨਦੀ
ਹੋਈ ਇਹ ਸਾਈਟ ਪੁਰੀ ਦੁਨੀਆਂ ਨੂੰ ਕੇਵਲ ਇੱਕ ਹੀ ਝੰਡੇ ਹੇਠਾਂ ਇਕੱਤਰ ਹੋਣ ਦਾ ਹੋਕਾ ਦਿੰਦੀ ਹੈ।
ਪੂਰੀ ਦੁਨੀਆਂ ਦੇ ਗੁਰਮਤਿ ਦੇ ਜਗਿਆਸੂ ਇਸ ਸਾਈਟ ਨੂੰ ਪੜ੍ਹਨਾ ਨਹੀਂ ਭੁਲਦੇ। ਪਰਮਾਤਮਾਂ ਅਤੇ
ਇਨਸਾਨ ਦੇ ਮਿਲਣ ਦੇ ਰਸਤੇ ਵਿੱਚ ਆਉਣ ਵਾਲੇ ਹਰ ਅੰਧਵਿਸ਼ਵਾਸ, ਕਰਮਕਾਂਢ, ਅਖੌਤੀ ਵਿਚੋਲੇ ਅਤੇ
ਝੂਠੀਆਂ ਮਾਨਤਾਵਾਂ ਦੇ ਇਹ ਸਾਈਟ ਪੂਰੀ ਤਰਾਂ ਵਿਰੁੱਧ ਹੋਣ ਕਾਰਨ ਹੀ ਮਜ਼ਹਬੀ ਅਤੇ ਰਾਜਨੀਤਕਾਂ ਦੇ
ਅਖੌਤੀ ਗੱਠਜੋੜ ਦੇ ਸਮਰਥਕਾਂ ਦੀਆਂ ਅੱਖਾਂ ਵਿੱਚ ਰੜਕਦੀ ਹੈ। ਇਸੇ ਕਾਰਣ ਆਪਦੀ ਚਤੁਰਾਈਆਂ ਨਾਲ
ਮਿਹਨਤਕਸ਼ਾਂ ਦੀ ਲੁੱਟ ਲਈ ਬਣਾਈ ਹੋਈ ਨੀਤੀ ਦੀ ਕੁਰਸੀ ਦੀ ਲੱਤ ਹਿਲਦੀ ਦੇਖ ਬਵਾਲ ਖੜਾ ਦਿੰਦੇ ਹਨ ।
ਸਿੱਖ ਮਾਰਗ ਦੀ ਵਿਚਾਰ-ਚਰਚਾ ਵਿੱਚ ਕਈ ਵਾਰ ਕਿਸੇ ਖਾਸ ਵਿਸ਼ੇ ਤੇ ਜਾਗਰੂਕ ਧਿਰਾਂ ਵੀ ਆਪਸ ਵਿੱਚ
ਇੱਕ ਮੱਤ ਨਹੀਂ ਹੁੰਦੀਆਂ ਪਰ ਫਿਰ ਵੀ ਉਹ ਸਿੱਖ ਮਾਰਗ ਪਰਿਵਾਰ ਦਾ ਹਿੱਸਾ ਹੀ ਰਹਿੰਦੀਆਂ ਹਨ। ਕਈ
ਵਿਸ਼ੇ ਲੰਬੇ ਸਮੇ ਦੀ ਮੰਗ ਕਰਦੇ ਹਨ। ਪਰ ਜਿਸ ਤਰਾਂ ਸਿੱਖ ਮਾਰਗ ਪਰਿਵਾਰ ਦੀ ਇਸ ਚਲ ਰਹੀ ਵਿਚਾਰ
ਤੋਂ ਹੀ ਘਬਰਾ ਕੇ ਕੁਝ ਬੰਦਿਆਂ ਵੱਲੋਂ ਅਕਾਲ ਤਖਤ ਦੇ ਦਖਲ ਦੀ ਬੇਲੋੜੀ ਮੰਗ ਕੀਤੀ ਗਈ ਹੈ ਉਹ,
ਉਨ੍ਹਾਂ ਦੇ ਮਾਨਸਿਕ ਪੱਧਰ ਹੀ ਨੂੰ ਜਾਹਰ ਕਰਦੀ ਹੈ।
ਅਗਰ ਓਹਨਾਂ ਦੇ ਡਾ ਇਕਬਾਲ ਸਿੰਘ ਢਿੱਲੋਂ ਨਾਲ ਵਿਚਾਰ ਮੇਲ ਨਹੀਂ ਖਾਦੇ ਸਨ ਤਾਂ ਉਹਨਾਂ ਨੂੰ ਆਪਦੇ
ਨਿੱਜੀ ਵਿਚਾਰਾਂ ਨੂੰ ਸਭਿਅਕ ਤਰੀਕੇ ਨਾਲ ਸਿੱਖ ਮਾਰਗ ਤੇ ਲਿਖਣਾ ਚਾਹੀਦਾ ਸੀ। ਜੇਕਰ ਉਹ ਲੋਕ ਸਿੱਖ
ਮਾਰਗ ਤੇ ਲਿਖਣ ਦੇ ਯੋਗ ਨਹੀਂ ਸਨ ਜਾਂ ਆਪਦਾ ਫਰਜ ਨਹੀਂ ਸਨ ਸਮਝਦੇ ਤਾਂ ਉਹਨਾਂ ਨੂੰ ਆਪਦੇ ਇਸ
ਜੱਥੇਦਾਰ ਨੂੰ ਆਪ ਡਾ ਇਕਬਾਲ ਸਿੰਘ ਢਿੱਲੋਂ ਨੂੰ ਜਵਾਬ ਲਿਖਣ ਲਈ ਕਹਿਣਾ ਚਾਹੀਦਾ ਸੀ ਤਾਂ ਕਿ ਸਾਰਾ
ਸੰਸਾਰ ਵੀ ਪੜ੍ਹ ਲੈਂਦਾ ਕਿ ਇਹਨਾ ਦੇ ਜੱਥੇਦਾਰਾਂ ਦੀ ਕੀ ਸੋਚ ਹੈ ਅਤੇ ਉਹ ਕਿੱਡੇ ਕੁ ਵਿਦਵਾਨ ਹਨ।
ਸਿੱਖ ਕੌਮ ਦੇ ਹਜਾਰਾਂ ਵਿਦਵਾਨ-ਲਿਖਾਰੀ ਇਸ ਸਾਈਟ ਨੂੰ ਪੜ੍ਹਦੇ ਹਨ। ਉਹ ਜਾਣਦੇ ਹਨ ਕਿ ਇਹ
ਵਿਚਾਰ-ਚਰਚਾ ਅਜੇ ਕਿਸੇ ਨਤੀਜੇ ਤੇ ਨਹੀਂ ਪੁੱਜੀ ਸੀ। ਸਾਰੇ ਵਿਦਵਾਨਾਂ ਦਾ ਕਿਸੇ ਇੱਕ ਦੇ ਵਿਚਾਰ
ਨਾਲ 100% ਸਹਿਮਤਿ ਹੋਣਾ ਵੀ ਜਰੂਰੀ ਨਹੀਂ ਹੁੰਦਾ। ਪਰ ਕਿਸੇ ਚਲ ਰਹੀ ਵਿਚਾਰ ਚਰਚਾ ਦੌਰਾਨ ਅਜਿਹਾ
ਭਾਵੁਕਤਾ ਵਾਲਾ ਮਹੌਲ ਤਿਆਰ ਕਰਕੇ ਨਿੱਜੀ ਅਤੇ ਸਸਤੀ ਸ਼ੋਹਰਤ ਜਾਂ ਅਖਾਉਤੀ ਲੀਡਰੀ ਲਈ ਸ਼ਾਇਦ ਸਹਾਈ
ਹੁੰਦਾ ਹੋਵੇਗਾ ਕਿਓਂਕਿ ਕੁੱਝ ਲੋਗ ਕੇਵਲ ਹੋ-ਹੱਲੇ (ਧਰਨੇ-ਮੈਮੋਰੰਡਮਾਂ) ਦੀ ਰਾਜਨੀਤੀ ਹੀ ਜਾਣਦੇ
ਹਨ। ਹਾਂ! ਜੇ ਉਹ ਸੱਜਣ ਦਲੀਲ ਨਾਲ ਗੱਲ ਕਰਨੀ ਚਾਹੁੰਦੇ ਹਨ ਤਾਂ ਸਿੱਖ ਮਾਰਗ ਤੇ ਆਪਣਾ ਪੱਖ ਤੱਥਾਂ
ਦੇ ਅਧਾਰ ਤੇ ਪੇਸ਼ ਕਰ ਸਕਦੇ ਹਨ। ਇਤਿਹਾਸ ਦੀਆਂ ਕੜੀਆਂ ਜੋ ਹਾਲੇ ਤੱਕ ਮੇਲੀਆਂ ਨਹੀ ਜਾ ਸਕੀਆ, ਜੇ
ਉਹ ਇਸ `ਚ ਆਪਣਾ ਹਿਸਾ ਪਾਉਣਾ ਚਹੁੰਦੇ ਹੋਣ ਤਾਂ ਅਸੀ ਉਨ੍ਹਾ ਨੂੰ ਜੀ ਆਇਆ ਆਖਦੇ ਹਾਂ। ਜੇ ਉਹ
ਅਜੇਹਾ ਕਰਨ ਤੋਂ ਅਸਮਰੱਥ ਹਨ ਤਾਂ ਉਨ੍ਹਾਂ ਦੀ ਜਾਣਕਾਰੀ ਲਈ ਇਹ ਦੱਸਣਾ ਵੀ ਜਰੂਰੀ ਸਮਝਦੇ ਹਾਂ ਕਿ
ਸਿੱਖ ਮਾਰਗ ਡਾਟ ਕਾਮ ਅਤੇ ਇਸ ਦਾ ਪ੍ਰਵਾਰ, ਪਹਿਲਾ ਹੋਏ ਅਜੇਹੇ ਕਈ ਬੇਹੂਦਾ ਹਮਲਿਆ ਨੂੰ ਨਿਕਾਰ
ਚੁੱਕਾ ਹੈ।
ਧੰਨਵਾਦ ਸਹਿਤ
ਡਾ: ਗੁਰਮੀਤ ਸਿੰਘ ਬਰਸਾਲ, ਪੋ: ਮੱਖਣ ਸਿੰਘ, ਅਵਤਾਰ ਸ਼ਿੰਘ
ਮਿਸ਼ਨਰੀ, ਬੀਬੀ ਹਰਸਿਮਰਤ ਕੌਰ ਖਾਲਸਾ, ਭਾਈ ਰਣਜੀਤ ਸਿੰਘ ਮਸਕੀਨ, ਸਰਵਜੀਤ ਸਿੰਘ ਸੈਕਰਾਮੈਂਟੋ,
ਕੁਲਦੀਪ ਸਿੰਘ ਯੂਬਾਸਿਟੀ।
(28/04/11)
ਤੱਤ ਗੁਰਮਤਿ ਪਰਿਵਾਰ
ਪੁਜਾਰੀਵਾਦ ਦਾ ਜਾਗਰੂਕ
ਪੰਥ ਤੇ ਇਕ ਹੋਰ ਹਮਲਾ
ਡਾ. ਇਕਬਾਲ ਸਿੰਘ ਚੰਡੀਗੜ ਨੂੰ ‘ਅਕਾਲ ਤਖਤ’ ਤੇ ਸੱਦਣ ਦੀ ਤਿਆਰੀ
ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਦੋਂ ਵੀ ਕਿਸੇ ਚਿੰਤਕ ਨੇ ਪ੍ਰਚਲਿਤ
ਮਾਨਤਾ ਤੋਂ ਹੱਟ ਕੇ ਕੋਈ ਨਵੀਂ ਗੱਲ ਕੀਤੀ ਤਾਂ ਪੁਜਾਰੀਵਾਦ ਦੀ ਮਾਰ ਹੇਠ ਆਏ ਮਾਨਸਿਕ ਤੌਰ ’ਤੇ
ਗੁਲਾਮ ਰੂੜੀਵਾਦੀ ਲੋਕਾਂ ਨੇ ਹੋ-ਹੱਲਾ ਮਚਾ ਦਿੱਤਾ। ਪੁਜਾਰੀਆਂ ਨੇ ਪ੍ਰਚਿਲਤ ਮਾਨਤਾ ਦਾ ਵਿਰੋਧ
ਕਰਨ ਵਾਲੇ ਚਿੰਤਕਾਂ ਨੂੰ ਨਾਸਤਿਕ, ਅਧਰਮੀ, ਪਾਪੀ, ਚੁੰਚ-ਗਿਆਨੀ ਆਦਿ ਫਤਵੇ ਦੇ ਕੇ ਆਮ ਲੋਕਾਈ ਨੂੰ
ਉਸ ਦੇ ਖਿਲਾਫ ਭੜਕਾਉਣ ਦਾ ਯਤਨ ਕੀਤਾ। ਕਈਂ ਤਾਂ ਇਨ੍ਹਾਂ ਪੁਜਾਰੀਵਾਦੀ ਤਾਕਤਾਂ ਨੇ ਸਮੇਂ ਦੇ
ਹਾਕਮਾਂ ਨਾਲ ਮਿਲ ਕੇ ਉਸ ਚਿੰਤਕ ਦਾ ਸ਼ਰੀਰਕ ਨੁਕਸਾਨ (ਸਜ਼ਾ ਆਦਿ) ਵੀ ਕੀਤਾ। ਉਸ ਉੱਤੇ ਇਕੋ ਇਕ
ਮੁੱਖ ਦੋਸ਼ ਹੁੰਦਾ ਹੈ ਕਿ ਉਸ ਨੇ ਫਲਾਣੀ ਗੱਲ ਕਰਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।
ਬਾਬਾ ਨਾਨਕ ਜੀ ਨੇ ਗੁਰਮਤਿ ਇਨਕਲਾਬ ਵਿਚ ਧਾਰਮਕਿ ਭਾਵਨਾਵਾਂ ਨੂੰ ਠੇਸ
ਪਹੁੰਚਣ ਆਦਿਕ ਥੋਥੇ ਬਹਾਨਿਆਂ ਨੂੰ ਰੱਦ ਕਰਦੇ ਹੋਏ
‘ਰੋਸੁ ਨ ਕੀਜੈ ਉਤਰੁ ਦੀਜੈ’
ਦਾ ਇਨਕਲਾਬੀ ਅਤੇ ਨਵੇਕਲਾ ਸੁਨੇਹਾ ਦਿੱਤਾ। ਇਸ ਸੁਨੇਹੇ ਦਾ ਸਪਸ਼ਟ ਮਤਲਬ ਸੀ ਕਿ ‘ਸੱਚ’ ਦਾ ਧਾਰਨੀ
ਕੋਈ ਵੀ ਮਨੁੱਖ (ਸਿੱਖ) ਕਿਸੇ ਵੀ ਗੱਲ ਦਾ ਰੋਸ ਕਰਨ ਦੀ ਥਾਂ, ਉਸ ਦਾ ਢੁੱਕਵਾਂ ਜਵਾਬ ਦੇਵੇਗਾ।
ਸਿਧਾਂਤਕ ਵਿਚਾਰ ਚਰਚਾ ਲਈ ਇਹ ਸੇਧ ਬੇਸ਼ਕ ‘ਮੀਲ ਦਾ ਪੱਥਰ’ ਸੀ। ਨਾਨਕ ਸਰੂਪਾਂ ਵਲੋਂ ਕੀਤੇ ਜਾ ਰਹੇ
ਇਕਲਾਬੀ ਪ੍ਰਚਾਰ ਤੋਂ ਬੌਖਲਾਏ ਪੁਜਾਰੀਆਂ (ਬ੍ਰਾਹਮਣ ਅਤੇ ਮੌਲਾਣੇ) ਨੇ ਮੁਗਲ ਸ਼ਾਸ਼ਕਾਂ ਕੌਲ ਸ਼ਿਕਾਇਤ
ਵੀ ਕੀਤੀ। ਪੰਜਵੇ ਪਾਤਸ਼ਾਹ ਜੀ ਨੂੰ ਸ਼ਹੀਦ ਕੀਤੇ ਜਾਣ ਦਾ ਇਕ ਕਾਰਨ ਪੁਜਾਰੀ ਤਾਕਤਾਂ ਦੀ ਐਸੀ
ਸ਼ਿਕਾਇਤ ਵੀ ਸੀ, ਜਿਸ ਦਾ ਜ਼ਿਕਰ ‘ਤੁਜ਼ਕੇ-ਜਹਾਂਗੀਰੀ’ ਵਿਚ ਵੀ ਹੈ। ਅਕਬਰ ਬਾਦਸ਼ਾਹ ਵੇਲੇ ਵੀ ਐਸੀ
ਸ਼ਿਕਾਇਤ ਕੀਤੀ ਗਈ ਸੀ। ਸਿੱਖ ਇਤਿਹਾਸ ਵਿਚ ਐਸੇ ਕੁਝ ਹੋਰ ਵੀ ਹਵਾਲੇ ਮਿਲਦੇ ਹਨ।
ਐਸੀ ਗੁਰਮਤਿ ਸੇਧ ਅਤੇ ਹਵਾਲਿਆਂ ਦੇ ਹੁੰਦੇ ਹੋਏ ਜ਼ਰੂਰੀ ਸੀ ਕਿ ਸਿੱਖ ਕੌਮ
ਵਿਚ
‘ਸਿਧਾਂਤਕ ਮਸਲਿਆਂ’
’ਤੇ ਵਿਚਾਰ ਚਰਚਾ ਨੂੰ ਲੈ ਕੇ ਰੋਸ ਕਰਨ ਦੀ ਪ੍ਰਵਿਰਤੀ ਬਿਲਕੁਲ ਨਾ ਹੋਵੇ। ਕਿਸੇ ਚਰਚਾ ਤੋਂ
‘ਭਾਵਨਾਵਾਂ’ ਨੂੰ ਠੇਸ ਪਹੁੰਚਣ ਦੀ ਦੁਹਾਈ ਗੁਰਮਤਿ ਤੋਂ ਉਲਟ ਹੈ, ਇਸ ਲਈ ਸਿੱਖੀ ਵਿਚ ਇਸ ਦੀ ਕੋਈ
ਥਾਂ ਨਹੀਂ। ਪਰ ਹਰ ਸੁਚੇਤ ਸਿੱਖ ਜਾਣਦਾ ਹੈ ਕਿ ਸਮੇਂ ਨਾਲ ਸਿੱਖ ਸਮਾਜ ਵੀ ਬ੍ਰਾਹਮਣਵਾਦ ਦੇ
ਪ੍ਰਭਾਵ ਹੇਠ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੀ ਸੇਧ ਤੋਂ ਭਟਕ ਕੇ ਕਰਮਕਾਂਡਾਂ ਅਤੇ ਗਲਤ
ਮਾਨਤਾਵਾਂ ਦੀ ਦਲਦਲ ਵਿਚ ਧੱਸਦਾ ਗਿਆ। ਗੱਲ-ਗੱਲ ’ਤੇ ਅਕਾਲ ਤਖਤ ਦੇ ਪੁਜਾਰੀਆਂ ਦੀ ਕਚਹਿਰੀ ਵਿਚ
ਸੱਦਣ ਦੀਆਂ ਮੰਗਾਂ ਅਤੇ ਧਮਕੀਆਂ ਕੌਮ ਦੇ ਗੁਰਮਤਿ ਤੋਂ ਭਟਕਾਅ ਦੀ ਹੀ ਇਕ ਮਿਸਾਲ ਹਨ। ਨਵੀਂ ਗੱਲ
ਕਰਨ ਵਾਲੇ ਚਿੰਤਕਾਂ ਖਿਲਾਫ ਧਾਰਾ 295-ਏ ਦੇ ਅੰਤਰਗਤ ਕੇਸ ਦਰਜ ਕਰਨ ਦੀ ਮੰਗ ਵੀ ਗੁਰਮਤਿ ਨੂੰ
ਪਿੱਠ ਦਿਖਾਉਣ ਦੇ ਤੁਲ ਹੈ।
ਅਕਾਲ ਤਖਤ ਬਾਰੇ ‘ਵੈਬਸਾਈਟ ਸਿੱਖ ਮਾਰਗ’ ’ਤੇ ਚਲ ਰਹੀ ਵਿਚਾਰ-ਚਰਚਾ ਦੀ
ਸ਼ੁਰੂਆਤ ਕੁਝ ਸਮਾਂ ਪਹਿਲਾਂ ਡਾ. ਇਕਬਾਲ ਸਿੰਘ ਜੀ ‘ਚੰਡੀਗੜ’ ਦੇ ਛਪੇ ਇਕ ਲੇਖ
‘ਅਕਾਲ ਤਖਤ ਦੀ ਸਥਿਤੀ’
ਨਾਲ ਹੋਈ। ਇਸ ਚਰਚਾ ਵਿਚ ਕਈਂ ਵਿਦਵਾਨ ਅਤੇ ਪਾਠਕ ਹਿੱਸਾ ਲੈ ਰਹੇ ਹਨ। ਜਿਸ ਵਿਚ ਦੋ ਮੁੱਖ ਵਿਦਵਾਨ
ਡਾ. ਇਕਬਾਲ ਸਿੰਘ ਜੀ ‘ਚੰਡੀਗੜ’ ਅਤੇ ਵੀਰ ਹਰਦੇਵ ਸਿੰਘ ਜੀ ‘ਜੰਮੂ’ ਹਨ। ਵੀਰ ਹਰਦੇਵ ਸਿੰਘ ਜੀ
ਅਪਣੀਆਂ ਲਿਖਤਾਂ ਵਿਚ ਕਈ ਵਾਰ ਵਿਰੋਧੀ ਵਿਚਾਰ ਵਿਚ ਵਰਤੇ ਗਏ ‘ਕੁਝ ਲਫਜ਼ਾਂ’ ਨੂੰ ਲੈ ਕੇ ਭਾਵਨਾਵਾਂ
ਨੂੰ ਠੇਸ ਪਹੁੰਚਣ ਦੀ ਗੱਲ ਕਰ ਜਾਂਦੇ ਹਨ, ਜਿਸ ਬਾਰੇ ਚਲ ਰਹੀ ਚਰਚਾ ਦੇ ਅੰਤਲੇ ਲੇਖ ਵਿਚ ਡਾ.
ਇਕਬਾਲ ਸਿੰਘ ਜੀ ਨੇ ਆਮ ਲੋਕਾਂ ਵਿਚ ਭੜਕਾਹਟ ਪੈਦਾ ਹੋਣ ਦਾ ਖਦਸ਼ਾ ਵੀ ਜ਼ਾਹਿਰ ਕੀਤਾ ਸੀ। ਇਸ ਗਲਤ
ਪਹੁੰਚ ਕਾਰਨ ਭਾਵਨਾਵਾਂ ਨੂੰ ਠੇਸ ਪਹੁੰਚਣ ਦੀ ਦੁਹਾਈ ਦੇਣ ਵਾਲਿਆਂ ਨੂੰ ਹੋਰ ਸ਼ਹਿ ਮਿਲ ਜਾਂਦੀ ਹੈ।
ਇਸੇ ਤਰ੍ਹਾਂ ਇਸ ਵਿਚਾਰ-ਚਰਚਾ ਬਾਰੇ ਪਾਠਕਾਂ ਨੂੰ ਹੋਰ ਗੁੰਮਰਾਹ ਕਰਦਾ ਇਕ ਲੇਖ ‘ਵੈਬਸਾਈਟ ਖਾਲਸਾ
ਨਿਉਜ਼’ ’ਤੇ ਵੀਰ ਸਰਬਜੀਤ ਸਿੰਘ ਜੀ ‘ਇੰਡੀਆ ਅਵੈਅਰਨੈਸ’ ਦਾ ਛਪਿਆ। ਸੁਚੇਤ ਮੰਨੇ ਜਾਂਦੇ ਵੀਰ
ਇੰਦਰਜੀਤ ਸਿੰਘ ਜੀ ‘ਕਾਨਪੁਰ’ ਵੀ ਕੁਝ ਲਫਜ਼ਾਂ ਦੀ ਵਰਤੋਂ ਨੂੰ ਲੈ ਕੇ ਭਾਵਨਾਵਾਂ ਵਿਚ ਵਹਿ ਕੇ
ਹਾਲ-ਦੁਹਾਈ ਪਾਂਦੇ ਰਹਿੰਦੇ ਹਨ। ਕੁਝ ਸੁਚੇਤ ਧਿਰਾਂ ਵਲੋਂ ਵਿਚਾਰ-ਚਰਚਾ ਤੋਂ ਖਿੱਝ ਕੇ
‘ਫਤਵੇਬਾਜ਼ੀ’
ਦਾ ਇਹ ਰੁਝਾਨ ਅਫਸੋਸਜਨਕ ਅਤੇ ਨੁਕਸਾਨਦਾਇਕ ਹੈ।
ਇਸ ਵਿਚਾਰ-ਚਰਚਾ ਬਾਰੇ ਕੁਝ ਸੁਚੇਤ ਵਿਦਵਾਨਾਂ ਦੀ ਐਸੀ ਗਲਤ ਪਹੁੰਚ ਨੇ
ਜਾਗਰੂਕ ਪੰਥ ਖਿਲਾਫ ਮੌਕੇ ਦੀ ਤਲਾਸ਼ ਵਿਚ ਰਹਿੰਦੇ ਸੰਪਰਦਾਈ ਸਿੱਖਾਂ ਦੇ ਗਲਤ ਮਨਸੂਬਿਆਂ ਨੂੰ ਹੋਰ
ਹਵਾ ਦੇ ਦਿੱਤੀ। 28 ਅਪ੍ਰੈਲ 2010 ਦੇ ਰੋਜ਼ਾਨਾ ਸਪੋਕਸਮੈਨ ਦੇ ਪੰਨਾ 7 ’ਤੇ ਲਗੀਆਂ ਦੋ ਖਬਰਾਂ
ਸੰਪਰਦਾਈ ਸਿੱਖਾਂ ਦੇ ਨਵੇਂ ਮਨਸੂਬੇ ਬਾਰੇ ਸਪਸ਼ਟ ਸੰਕੇਤ ਦੇਂਦੀਆਂ ਹਨ।
‘ਵਿਚਾਰਕ ਆਜ਼ਾਦੀ’ ਖੋਹਣ ਲਈ ਕਾਹਲੇ ਇਹ
‘ਸਿੱਖ’ ਪ੍ਰੋ. ਗੁਰਮੁੱਖ ਸਿੰਘ ਜੀ ਤੋਂ ਸ਼ੁਰੂ ਕੀਤੇ ਆਪਣੇ ਮੰਦ-ਕਰਮ ਨੂੰ, ਗਿਆਨੀ ਭਾਗ ਸਿੰਘ ਜੀ
ਅੰਬਾਲਾ, ਗੁਰਬਖਸ਼ ਸਿੰਘ ਜੀ ਕਾਲਾ ਅਫਗਾਨਾ, ਜੋਗਿੰਦਰ ਸਿੰਘ ਜੀ ਸਪੋਕਸਮੈਨ ਰਾਹੀਂ ਹੁੰਦੇ ਹੋਏ,
ਪ੍ਰੋ. ਦਰਸ਼ਨ ਸਿੰਘ ਜੀ ਖਾਲਸਾ ਤੱਕ ਲੈ ਗਏ। ਹੁਣ ਇਸ ਕੁਕਰਮ ਦਾ ਨਿਸ਼ਾਨਾ ਡਾ. ਇਕਬਾਲ ਸਿੰਘ ਜੀ
ਚੰਡੀਗੜ ਨੂੰ ਬਣਾਉਣ ਦੇ ਮਨਸੂਬੇ ਘੜ੍ਹ ਰਹੇ ਹਨ।
ਪਹਿਲੀ ਖਬਰ ਅਨੁਸਾਰ ‘ਅਕਾਲ ਤਖਤ’ ਦੇ ਹਾਕਮਾਂ ਦੇ ਇਸ਼ਾਰੇ ’ਤੇ ਬੈਠੇ
ਪੁਜਾਰੀ ਗੁਰਬਚਨ ਸਿੰਘ ਨੇ ਧਮਕੀ ਦਿਤੀ ਹੈ ਕਿ ਡਾ. ਇਕਬਾਲ ਸਿੰਘ ਨੂੰ ਪੁਜਾਰੀਆਂ ਦੀ ਕਚਿਹਰੀ ਵਿਚ
ਸੱਦ ਕੇ ਸਖਤ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਉਹ ਅਕਾਲ ਤਖਤ ਦੀ ਤੌਹੀਨ ਕਰਕੇ ਸਿੱਖਾਂ ਦੀਆਂ
ਭਾਵਨਾਵਾਂ ਨੂੰ ਸੱਟ ਮਾਰ ਰਿਹਾ ਹੈ। ਇੱਸੇ ਪੰਨੇ ’ਤੇ ਇਸ ਸੰਬੰਧੀ ਲਗੀ ਦੂਜੀ ਖਬਰ ਅਨੁਸਾਰ ਕਿਸੇ
‘ਭਾਈ ਉਂਕਾਰ ਸਿੰਘ ਜੀ ਬਰਾੜ’
ਦੀ ਅਗਵਾਈ ਹੇਠ ਕੁਝ ਸੰਪਰਦਾਈ ਸਿੱਖਾਂ ਨੇ ਡਾ. ਇਕਬਾਲ ਸਿੰਘ ਖਿਲਾਫ, ਭਾਵਨਾਵਾਂ ਨੂੰ ਠੇਸ
ਪਹੁੰਚਾਣ ਦੀ ਦੁਹਾਈ ਦੇ ਕੇ, ਧਾਰਾ 295-ਏ ਹੇਠ ਮੁਕੱਦਮਾ ਦਰਜ ਕਰਨ ਅਤੇ ਅਕਾਲ ਤਖਤ ’ਤੇ ਬਣੀ
ਪੁਜਾਰੀਆਂ ਦੀ ਕਚਹਿਰੀ ਵਿਚ ਸੱਦਣ ਦੀ ਮੰਗ ਕੀਤੀ ਹੈ। ਇਹ ਧਮਕੀਆਂ ਅਤੇ ਮੰਗਾਂ ਇਕ ਪਾਸੇ ਜਿੱਥੇ
ਗੁਰਮਤਿ ਦੀ ਖੁੱਲੀ ਉਲੰਘਣਾ ਹਨ, ਦੂਜੇ ਪਾਸੇ ‘ਵਿਚਾਰਕ ਆਜ਼ਾਦੀ’ ਦੇ ਮੁੱਢਲੇ ਹੱਕ ਦਾ ਹਨਨ ਵੀ ਹਨ।
ਡਾ. ਇਕਬਾਲ ਸਿੰਘ ਜੀ ਦੇ ਵਿਚਾਰਾਂ ਨਾਲ ਕਿਸੇ ਦਾ ਸਹਿਮਤ ਹੋਣਾ ਕੋਈ ਜ਼ਰੂਰੀ
ਨਹੀਂ ਹੈ। ਜੇ ਅਸਹਿਮਤੀ ਹੈ ਤਾਂ
‘ਰੋਸੁ ਨ ਕੀਜੈ ਉਤਰੁ ਦੀਜੈ’
ਦੀ ਗੁਰਮਤਿ ਸੇਧ ਵਿਚ ਉਨ੍ਹਾਂ ਵਲੋਂ ਉਠਾਏ ਨੁਕਤਿਆਂ ਦਾ ਜਵਾਬ ਇਸ ਚਰਚਾ ਵਿਚ ਹਿੱਸਾ ਲੈ ਕੇ ਦਿੱਤਾ
ਜਾ ਸਕਦਾ ਹੈ। ਜਿਹੜੇ ਲੋਕ ਭਾਵਨਾਵਾਂ ਨੂੰ ਠੇਸ ਪਹੁੰਚਣ ਦਾ ਬਹਾਨਾ ਬਣਾ ਕੇ ਇਹ ਬੇਤੁਕੀਆਂ ਮੰਗਾਂ
ਕਰ ਰਹੇ ਹਨ, ਉਹ ਸਪਸ਼ਟ ਗੁਰਮਤਿ ਤੋਂ ਬਾਗੀ ਹੋ ਕੇ ਮਨਮਤ ਦੇ ਪੌਥੇ ਅਖੌਤੀ ਦਸਮ ਗ੍ਰੰਥ ਦੀ ਸੇਧ
(ਜਬੈ ਬਾਣ ਲਾਗਿਯੋ ਤਬੈ ਰੋਸ ਜਾਗਿਯੋ) ਵਿਚ ਤੁਰ ਰਹੇ ਹਨ। ਇਸ ਰਾਹੀਂ ਉਹ ਲੋਕਾਈ ਨੂੰ ਇਹ ਦਿਖਾ
ਰਹੇ ਹਨ ਕਿ ਸਿੱਖ 21ਵੀਂ ਸਦੀ ਵਿਚ ਰਹਿੰਦੇ ਹੋਏ ਵੀ ਮਾਨਸਿਕਤਾ ਪੱਖੋਂ 15 ਵੀਂ ਸਦੀ ਤੇ
ਪੁਜਾਰੀਵਾਦੀ ਜੁਗ ਵਿਚ ਹੀ ਜੀ ਰਹੇ ਹਨ। ਇਹ ਦੁਨੀਆਂ ਦੇ ਸਭ ਤੋਂ ਵਧੀਆ ਮੰਨੇ ਜਾਂਦੇ ਧਾਰਮਿਕ
ਫਲਸਫੇ ਦੀ ਤੌਹੀਨ ਹੈ, ਕਿਉਂਕਿ ਸਿੱਖ ਕੌਮ ਇਸ ਫਲਸਫੇ ਦੀ ਪੈਰੋਕਾਰ ਮੰਨੀ ਜਾਂਦੀ ਹੈ। ਜਿਹੜੀਆਂ
ਪੁਜਾਰੀਵਾਦੀ ਕੁਰੀਤੀਆਂ ਨੂੰ ਬ੍ਰਾਹਮਣੀ, ਇਸਲਾਮਿਕ ਅਤੇ ਈਸਾਈ ਸਮਾਜ (ਫਲਸਫੇ ਦਾ ਹਿੱਸਾ ਹੋਣ ਦੇ
ਬਾਵਜੂਦ) ਵੀ ਬਹੁਤ ਪਹਿਲਾਂ ਤਿਆਗ ਚੁੱਕੇ ਹਨ, ਸਿੱਖ ਉਨ੍ਹਾਂ ਗਲੀਆਂ-ਸੜੀਆਂ ਪੁਜਾਰੀਵਾਦੀ
ਪ੍ਰੰਪਰਾਵਾਂ ਨੂੰ 21ਵੀਂ ਸਦੀ ਵਿਚ ਗਲਵਕੜੀ ਪਾ ਰਹੇ ਹਨ (ਜਦੋਂ ਕਿ ਗੁਰਮਤਿ ਫਲਸਫਾ ਇਸ ਨੂੰ ਮਾਨਤਾ
ਨਹੀਂ ਦਿੰਦਾ)। ਇਸ ਤੋਂ ਨਮੋਸ਼ੀ ਦੀ ਗੱਲ ਹੋਰ ਕੀ ਹੋ ਸਕਦੀ ਹੈ?
ਡਾ. ਇਕਬਾਲ ਸਿੰਘ ਜੀ ਨੂੰ ‘ਅਕਾਲ ਤਖਤ’ ਤੇ ਸੱਦਣ ਦੀ ਧਮਕੀ ਅਤੇ ਮੰਗ ਵੈਸੇ
ਵੀ ਬਹੁਤ ਹਾਸੋਹੀਣੀ ਹੈ, ਕਿਉਂਕਿ ਜਿਹੜਾ ਸ਼ਖਸ ਅਕਾਲ ਤਖਤ ਅਤੇ ਉਸ ਦੇ ‘ਜਥੇਦਾਰ’ (ਪੁਜਾਰੀ) ਦੀ
ਹੋਂਦ ਤੋਂ ਹੀ ਮੁਨਕਰ ਹੈ, ਉਸ ਨੂੰ ਇਸ ਤੇ ਸੱਦਣ ਦਾ ਕੀ ਮਤਲਬ ਹੋਇਆ?
‘ਤੱਤ ਗੁਰਮਤਿ ਪਰਿਵਾਰ’ ਡਾ. ਇਕਬਾਲ ਸਿੰਘ ਜੀ ‘ਚੰਡੀਗੜ’ ਖਿਲਾਫ ਅਪਨਾਈ ਜਾ
ਰਹੀ ਇਸ ਗੁਰਮਤਿ ਵਿਰੋਧੀ ਪਹੁੰਚ ਦੀ ਪੁਰਜ਼ੋਰ ਨਿਖੇਧੀ ਕਰਦਾ ਹੈ। ਨਾਲ ਹੀ ਸਾਰੀਆਂ ਜਾਗਰੂਕ ਧਿਰਾਂ
ਅਤੇ ਸ਼ਖਸੀਅਤਾਂ ਨੂੰ (ਉਹ ਭਾਵੇਂ ਡਾ. ਇਕਬਾਲ ਸਿੰਘ ਜੀ ਦੇ ਵਿਚਾਰਾਂ ਨਾਲ ਸਹਿਮਤ ਹੋਣ ਜਾਂ
ਅਸਹਿਮਤ) ਬੇਨਤੀ ਕਰਦਾ ਹੈ ਕਿ ਇਸ ਘਟਨਾਕ੍ਰਮ ਨੂੰ ਪੁਜਾਰੀਵਾਦੀ ਤਾਕਤਾਂ ਵਲੋਂ ਜਾਗਰੂਕ ਪੰਥ ਖਿਲਾਫ
ਇਕ ਨਵੇਂ ਹਮਲੇ ਵਜੋਂ ਲਿਆ ਜਾਵੇ। ਸੰਪਰਦਾਈ ਤਾਕਤਾਂ ਵਲੋਂ ਮੰਦ ਭਾਵਨਾ ਹੇਠ ਕੀਤੇ ਜਾ ਰਹੇ ਇਸ
ਹਮਲੇ ਦੀ ਪੁਰਜ਼ੋਰ ਵਿਰੋਧਤਾ ਕੀਤੀ ਜਾਵੇ।
ਇਸ ਹਮਲੇ ਨੂੰ ਜਾਗਰੂਕ ਪੰਥ ਵਲੋਂ ਉਸ
ਤਰ੍ਹਾਂ ਹੀ ਨਾਕਾਮ ਕਰ ਦਿੱਤਾ ਜਾਵੇ, ਜਿਵੇਂ ਗੁਰਬਖਸ਼ ਸਿੰਘ ਜੀ ਕਾਲਾ ਅਫਗਾਨਾ, ਜੋਗਿੰਦਰ ਸਿੰਘ ਜੀ
ਸਪੋਕਸਮੈਨ, ਪ੍ਰੋ. ਦਰਸ਼ਨ ਸਿੰਘ ਜੀ ਖਾਲਸਾ ਦੇ ਖਿਲਾਫ ਹੋਏ ਹਮਲਿਆਂ ਨੂੰ ਪਛਾੜ ਦਿੱਤਾ ਗਿਆ ਸੀ।
ਵੀਰ ਹਰਦੇਵ ਸਿੰਘ ਜੀ ਜੰਮੂ, ਵੀਰ ਇੰਦਰਜੀਤ ਸਿੰਘ ਜੀ ਕਾਨਪੁਰ, ਸਰਬਜੀਤ ਸਿੰਘ ਜੀ ‘ਇੰਡੀਆ
ਅਵੈਅਰਨੈਸ’ (ਤੇ ਹੋਰ ਜੋ ਜਾਗਰੂਕ ਸਿੱਖ ਜੋ ਇਕਬਾਲ ਸਿੰਘ ਜੀ ਨਾਲ ਇਸ ਵਿਸ਼ੇ ਤੇ ਸਹਿਮਤ ਨਹੀਂ ਹਨ)
ਦਾ ਖਾਸ ਫਰਜ਼ ਬਣਦਾ ਹੈ ਕਿ ਇਸ ਹਮਲੇ ਦੀ ਨਿਖੇਧੀ ਬਾਰੇ ਜਨਤਕ ਬਿਆਨ ਦੇ ਕੇ ਇਹ ਦਰਸਾ ਦੇਣ ਕਿ
ਜਾਗਰੂਕ ਪੰਥ ‘ਵਿਚਾਰਕ ਅਸਹਿਮਤੀ’ ਨੂੰ ਦੁਸ਼ਮਣੀ ਨਹੀਂ ਮੰਨਦਾ ਅਤੇ ‘ਵਿਚਾਰਕ ਆਜ਼ਾਦੀ’ ਦੇ ਮੁੱਢਲੇ
ਹੱਕ ਲਈ ਵਚਨਬੱਧ ਹੈ। ਉਨ੍ਹਾਂ ਦੇ ਐਸੇ ਬਿਆਨਾਂ ਨਾਲ ਸੰਪਰਦਾਈਆਂ ਨੂੰ ਮਿਲ ਰਹੀ ਸ਼ਹਿ ਘੱਟ ਜਾਵੇਗੀ।
ਜਾਗਰੂਕ ਪੰਥਕ ਵੈਬਸਾਈਟਾਂ ਅਤੇ ਅਖਬਾਰਾਂ (ਰੋਜ਼ਾਨਾ ਸਪੋਕਸਮੈਨ, ਸਿੱਖ ਵੀਕਲੀ, ਪਹਿਰੇਦਾਰ ਆਦਿ)
ਨੂੰ ਵੀ ਇਸ ਹਮਲੇ ਵਿਰੁਧ ਸੁਚੇਤ ਅਤੇ ਹਾਂ-ਪੱਖੀ ਪਹੁੰਚ ਅਪਨਾਉਣੀ ਚਾਹੀਦੀ ਹੈ। ਡਾ. ਇਕਬਾਲ ਸਿੰਘ
ਜੀ ਨੂੰ ਵੀ ਬੇਨਤੀ ਹੈ ਕਿ ਉਹ ਪੁਜਾਰੀਆਂ ਅਤੇ ਉਨ੍ਹਾਂ ਦੇ ਪਿੱਛਲੱਗੂਆਂ ਦੀਆਂ ਧਮਕੀਆਂ ਨੂੰ
ਅਣਗੌਲਿਆਂ ਕਰ ਦੇਣ ਅਤੇ ਪੁਜਾਰੀਆਂ ਦੀ ਕਚਿਹਰੀ ਨੂੰ ਮਾਨਤਾ ਦੇਣ ਤੋਂ ਸਪਸ਼ਟ ਇਨਕਾਰ ਕਰ ਦੇਣ।
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
(28/04/11)
ਮਨਜੀਤ ਸਿੰਘ ਵਾਧਵਾ
ਤਸਵੀਰਾਂ ਦੀ ਜ਼ਬਾਨੀ-ਮਰਯਾਦਾ ਦੇ
ਸਿੱਖ ਅਤੇ ਗੁਰੂ ਦੇ ਸਿੱਖ ਨੂੰ ਦੇਖਣ ਸਮਝਣ ਲਈ ਇੱਥੇ ਕਲਿਕ ਕਰੋ।
ਮਨਜੀਤ ਸਿੰਘ ਵਾਧਵਾ
(28/04/11)
ਗੁਰਮੁਖ ਸਿੰਘ
ਵੀਰ ਮੱਖਣ ਸਿੰਘ ਜੀ,
ਡਾ ਇਕਬਾਲ ਸਿੰਘ ਹਰ ਮਾਮਲੇ ਵਿੱਚ ਦੂਸਰਿਆਂ ਨੂੰ ਮੂਰਖ ਸਮਝਦੇ ਹਨ। ਉਨ੍ਹਾਂ ਲਿਖਿਆ ਹੈ “ਕਿਸੇ
ਚੰਗੇ ਅੰਗਰੇਜ਼ੀ-ਪੰਜਾਬੀ ਸ਼ਬਦ-ਕੋਸ਼ ਵਿੱਚ
availability ਦੇ ਦੋ ਅਰਥ ਮਿਲਣਗੇ-ਉਪਯੋਗਤਾ
ਅਤੇ ਸੁਲੱਭਤਾ”। ਮੈਂ ਬਾਹਰ ਜਾਣ ਦੇ ਚੱਕਰਾਂ `ਚ ਕੁੱਝ ਸਮਾਂ ਅੰਗਰੇਜ਼ੀ ਸਿੱਖਣੀ ਸ਼ੁਰੂ ਕੀਤੀ ਸੀ।
ਡਾ. ਸਾਹਿਬ ਨੂੰ ਪੁਛਿਆ ਜਾ ਸਕਦਾ ਹੈ ਕਿ ਸ਼ਬਦ-ਕੋਸ਼ ਦੇ ਸੰਬੰਧ ਵਿੱਚ “ਚੰਗੇ” ਦੀ ਕੀ ਪਰਿਭਾਸ਼ਾ ਹੈ।
ਮੇਰੀ ਜਾਚੇ ਚੰਗਾ ਸ਼ਬਦ ਕੋਸ਼ ਅਸੀਂ ਉਸੇ ਨੂੰ ਕਹਿ ਸਕਦੇ ਹਾਂ ਜਿਹੜਾ ਕਿਸੇ ਜ਼ਿੰਮੇਦਾਰ ਅਦਾਰੇ ਵਲੋਂ
ਛਪਿਆ ਹੋਵੇ ਅਤੇ ਕਿਸੇ ਮਾਹਿਰ ਹਸਤੀ ਵਲੋਂ ਤਿਆਰ ਕੀਤਾ ਹੋਵੇ। ਇਸ ਲਿਹਾਜ਼ ਨਾਲ ਮੇਰੇ ਕੋਲ ਦੋ ਸ਼ਬਦ
ਕੋਸ਼ ਹਨ। ਇੱਕ ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟ-ਬੁੱਕ ਬੋਰਡ, ਚੰਡੀਗੜ੍ਹ ਦਾ ਛਪਿਆ ਹੋਇਆ ਅਤੇ
ਲੈਕਸੀਕੋਗ੍ਰਾਫ਼ੀ ਵਿੱਚ ਡੀ ਲਿਟ ਬਲਬੀਰ ਸਿੰਘ ਸੰਧੂ ਦੀ ਮੁੱਖ ਸੰਪਾਦਨਾ ਹੇਠ ਤਿਆਰ ਹੋਇਆ ਹੈ। ਇਸ
ਵਿੱਚ ਅਵੇਲੇਬਿਲਟੀ ਦੇ ਅਰਥ ਹਨ: “1. ਸੁਲਭਤਾ; 2. ਸੁਲਭ ਵਿਅਕਤੀ”। ਦੂਜੀ ਪਬਲੀਕੇਸ਼ਨ ਬਿਊਰੋ,
ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਛਪੀ ਹੋਈ ਅਤੇ ਅੰਗਰੇਜ਼ੀ ਪੰਜਾਬੀ ਦੇ ਸਮਰੱਥ ਵਿਦਵਾਨ ਡਾ ਅਤਰ
ਸਿੰਘ ਦੀ ਦੇਖ ਰੇਖ ਹੇਠ ਤਿਆਰ ਹੋਈ ਹੈ, ਜਿਸ ਵਿੱਚ ਅਵੇਲੇਬਿਲਟੀ ਦੇ ਇਹ ਅਰਥ ਲਿਖੇ ਹਨ:
“ਪ੍ਰਾਪਤੀ, ਸੁਲੱਭਤਾ; ਉਪਲਬਧੀ”। ਮੈਨੂੰ ਇੱਕ ਹੋਰ ਸ਼ਬਦ-ਕੋਸ਼ ਵੀ ਮਿਲਿਆ ਹੈ, ਜੋ ਪੰਜਾਬ
ਯੂਨੀਵਰਸਿਟੀ ਵਲੋ ਛਪਿਆ ਹੈ ਅਤੇ ਅੰਗਰੇਜ਼ੀ ਪੰਜਾਬੀ ਦੇ ਨਾਮਵਰ ਅਤੇ ਸਮਰੱਥ ਵਿਦਵਾਨ ਲਿਖਾਰੀ ਤੇਜਾ
ਸਿੰਘ ਨੇ ਖ਼ੁਦ ਤਿਆਰ ਕੀਤਾ ਹੈ, ਜਿਸਦਾ ਏ ਤੋਂ ਈ ਤੱਕ ਇਕੋ ਭਾਗ ਛਪਿਆ ਸੀ। ਇਸ ਵਿੱਚ ਅਵੇਲੇਬਿਲਟੀ
ਦੇ ਇਹ ਅਰਥ ਹਨ: “ਮੌਜੂਦਗੀ, ਚੀਜ਼ ਮਿਲਣ ਦੀ ਹਾਲਤ”।
ਪਰਦੀਪ ਪਬਲੀਕੇਸ਼ਨ ਵਗ਼ੈਰਾ ਵਲੋਂ ਛਾਪੀਆਂ ਵੀ ਕਈ ਅਣਅਧਿਕਾਰਤ ਡਿਕਸ਼ਨਰੀਆਂ ਬਜ਼ਾਰ `ਚ ਅਵੇਲੇਬਲ ਹਨ,
ਜਿਨ੍ਹਾਂ ਦੀ ਭਰੋਸੇਯੋਗਤਾ ਸ਼ੱਕੀ ਹੈ ਅਤੇ ਜਿਨ੍ਹਾਂ ਨੂੰ ਸੱਤਵੀਂ ਅੱਠਵੀਂ `ਚ ਪੜ੍ਹਦੇ ਅਣਜਾਣ ਬੱਚੇ
ਹੀ ਖ਼ਰੀਦਦੇ ਅਤੇ ਪੜ੍ਹਦੇ ਹਨ।
ਡਾਕਟਰ ਇਕਬਾਲ ਸਿੰਘ ਜੀ ਤਾਂ ਜ਼ਰੂਰ ਪੜ੍ਹੇ ਲਿਖੇ ਹੋਣਗੇ। ਉਨ੍ਹਾਂ ਨੂੰ ਅਣਅਧਿਕਾਰਤ ਲਿਖਤਾਂ ਦਾ
ਸਹਾਰਾ ਨਹੀਂ ਲੈਣਾ ਚਾਹੀਦਾ। ਸਿੱਖੀ ਵਿਕੀ ਦੇ ਸਹਾਰੇ ਖੋਜਾਂ ਨਹੀਂ ਹੁੰਦੀਆਂ।
ਮੇਰੀ ਇੱਕ ‘ਮਹਾਰਾਜ ਦੇ ਵਜ਼ੀਰ’ (ਭਾਈ) ਦੀ ਇਹ ਨਸੀਹਤ ਪੜ੍ਹ ਕੇ ਐਵੇਂ ਤੈਸ਼ ਵਿੱਚ ਨਾ ਆਉਣ। ਆਪਣੇ
ਸਰੋਤਾਂ ਦੀ ‘ਉਪਲਬਧੀ’ ਨਹੀਂ ‘ਉਪਯੋਗਤਾ’ ਚੈੱਕ ਕਰ ਲੈਣ। ਉਨ੍ਹਾਂ ਦੀ ਸਾਰੀ ਖੋਜ ਦਾ ਸੁਭਾਅ
ਤੱਤਭੜੱਤੀ ਕਿਸਮ ਦਾ ਹੈ
ਅਖੇ “ਸਿੱਖੀ ਵਿਕੀ ਦੇ ਸਰੋਤ ਬਾਰੇ ਉਸ ਵੈਬਸਾਈਟ ‘ਤੋਂ ਪੁੱਛਿਆ ਜਾ ਸਕਦਾ ਹੈ”। ਇਹ ਵਿਦਵਾਨਾ ਵਾਲਾ
ਰਵੱਈਆ ਨਹੀਂ ਹੈ। ਅਸਲ ਖੋਜੀ ਵਿਦਵਾਨ ਉਹੀ ਹੈ ਜੋ ਆਪਣੇ ਸਰੋਤ ਦੇ ਮੂਲ ਸਰੋਤ ਤੱਕ ਪੁੱਜ ਕੇ ਹੀ
ਕੋਈ ਨਿਰਣਾ ਕਰਦਾ ਹੈ। ਅਤੀ ਗੰਭੀਰ, ਨਾਜ਼ਕ ਅਤੇ ਮੁਕੱਦਸ ਮਾਮਲਿਆਂ ਬਾਬਤ ਨਿਰਣਾ ਕਰਨ ਲੱਗਿਆਂ
ਕਾਹਲੀ ਅਤੇ ਕੁਤਾਹੀ ਡਾਕਟਰ ਇਕਬਾਲ ਸਿੰਘ ਦੇ ਨਿਰਣਿਆ ਅਤੇ ਇਰਾਦਿਆਂ ਨੂੰ ਸ਼ੱਕ ਦੇ ਘੇਰੇ ਵਿੱਚ ਲੈ
ਆਉਂਦੀ ਹੈ। ਸਿੱਖ ਮਾਰਗ ਦੇ ਸਮੂਹ ਪਾਠਕ ਰਤਾ ਦੀਰਘ ਵਿਚਾਰ ਕਰ ਕੇ ਦੇਖ ਲੈਣ।
ਪਾਠਕ,
ਗੁਰਮੁਖ ਸਿੰਘ,
ਦੂਖ ਨਿਵਾਰਨ ਸਾਹਿਬ, ਪਟਿਆਲਾ
(27/04/11)
ਡਾ: ਇਕਬਾਲ ਸਿੰਘ ਢਿੱਲੋਂ
ਸ. ਜਸਬੀਰ ਸ਼ਿੰਘ ਕੈਲਗਿਰੀ ਜੀ, ਮੇਰੇ ਵੱਲੋਂ ਆਪ ਜੀ ਨੂੰ ਸਤਿ ਸ੍ਰੀ ਅਕਾਲ
ਪਰਵਾਨ ਹੋਵੇ ਜੀ।
ਆਪ ਜੀ ਦੇ ਸਿਖਮਾਰਗ ਵੈਬਸਾਈਟ ਤੇ ਆਏ 26. 04. 2011 ਦੇ ਪੱਤਰ ਲਈ ਆਪ ਜੀ
ਦਾ ਧੰਨਵਾਦ ਹੈ ਜੀ।
ਬੇਨਤੀ ਹੈ ਕਿ ਕਿਸੇ ਚੰਗੇ ਅੰਗਰੇਜ਼ੀ-ਪੰਜਾਬੀ ਸ਼ਬਦ-ਕੋਸ਼ ਵਿੱਚ
availability
ਦੇ ਦੋ ਅਰਥ ਮਿਲਣਗੇ – ਉਪਯੋਗਤਾ ਅਤੇ ਸੁਲੱਭਤਾ। ਸੋ ਉਪਯੋਗਤਾ ਲਈ ਉਪਲਭਦੀ ਸ਼ਬਦ ਵਰਤ ਕੇ ਮੈਂ ਕੋਈ
ਗਲਤੀ ਨਹੀਂ ਕੀਤੀ। ਨਾਲੇ ਮੈਂ ਸੰਦਰਭ ਅਨੁਸਾਰ ਉਪਯੋਗਤਾ ਦਾ ਅਰਥ ਦਿੱਤਾ ਹੈ— “ਗੁਰੂ ਜੀ ਵੱਲੋਂ
ਦਰਬਾਰ ਲਗਾਉਣ ਹਿਤ ਤਖਤ ਦੀ ਉਪਲਭਦੀ”। ਆਪ ਜੀ ਨੂੰ ਮੇਰਾ ਅਸਲੀ ਭਾਵ ਸਮਝਣ ਲਈ ਪੂਰੀ ਸਤਰ ਨੂੰ
ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਜ਼ਾਹਰ ਹੈ ਕਿ ਜਦੋਂ ਗੁਰੂ ਜੀ ਕੀਰਤਪੁਰ ਵਿਖੇ ਰਹਿ ਰਹੇ ਸਨ
ਤਾਂ ਉਹਨਾਂ ਨੂੰ ਉਥੇ ਦਰਬਾਰ ਲਗਾਉਣ ਹਿਤ ਅੰਮ੍ਰਿਤਸਰ ਵਾਲਾ ਤਖਤ ਉਪਲਭਦ ਨਹੀਂ ਸੀ। ਇਸ ਲਈ ਹੁਣ
ਉਹਨਾਂ ਲਈ ਅੰਮ੍ਰਿਤਸਰ ਵਾਲੇ ਤਖਤ ਦੀ ਉਪਯੋਗਤਾ ਨਹੀਂ ਰਹੀ ਸੀ। ਜੇਕਰ ਉਹ ਅੰਮ੍ਰਿਤਸਰ ਵਿਖੇ ਫਿਰ ਆ
ਜਾਂਦੇ ਤਾਂ ਉਹਨਾਂ ਲਈ ਇਸ ਤਖਤ ਦੀ ਉਪਯੋਗਤਾ ਫਿਰ ਤੋਂ ਹੋਂਦ ਵਿੱਚ ਆ ਜਾਣੀ ਸੀ। ਬਾਕੀ, ਮੈਂ
ਭਾਸ਼ਾ ਦੇ ਖੇਤਰ ਵਿੱਚ ਆਪ ਜੀ ਜਿਤਨਾ ਮਾਹਰ ਨਹੀਂ ਹਾਂ, ਇਸ ਲਈ ਮੇਰਾ ਭਾਵ ਸਮਝ ਲਿਆ ਜਾਵੇ ਅਤੇ
ਮੈਂਨੂੰ ਸ਼ਬਦ-ਜਾਲ ਵਿੱਚ ਹੋਰ ਨਾ ਉਲਝਾਇਆ ਜਾਵੇ।
ਛੇਵੇਂ ਗੁਰੂ ਜੀ ਦੇ ਤਖਤ ਦੇ ਅਲੋਪ ਹੋਣ ਦੇ ਸਮੇਂ ਬਾਰੇ ਨੁਕਤੇ ਨੂੰ ਆਪ ਜੀ
ਦੁਹਰਾ ਰਹੇ ਹੋ। ਇਸ ਸੰਦਰਭ ਵਿੱਚ ਮੇਰੇ ਵੱਲੋਂ ਪਹਿਲਾਂ ਦਿੱਤੇ ਗਏ ਸਪਸ਼ਟੀਕਰਨ ਨੂੰ ਅੰਤਿਮ ਸਮਝਿਆ
ਜਾਵੇ ਜੀ।
ਇਸੇ ਤਰ੍ਹਾਂ ਭਾਈ ਕਾਹਨ ਸਿੰਘ ਵੱਲੋਂ ‘ਮਹਾਨ ਕੋਸ਼’ ਵਿੱਚ ਕੀਤੀਆਂ ਐਂਟਰੀਆਂ
ਦਾ ਮੁੱਦਾ ਛੇੜ ਕੇ ਆਪ ਜੀ ਦੁਹਰਾ ਹੀ ਕਰ ਰਹੇ ਹੋ। ਇਸ ਦੁਹਰਾ ਤੋਂ ਬਚਣ ਦੀ ਲੋੜ ਹੈ।
ਸ. ਕੈਲਗਿਰੀ ਜੀ ਇਹ ਇੱਕ ਇਤਹਾਸਿਕ ਸਚਾਈ ਹੈ ਕਿ ਛੇਵੇਂ ਗੁਰੂ ਜੀ ਦਾ ਤਖਤ
ਅਲੋਪ ਹੋਇਆ ਅਤੇ ਉਸ ਦੀ ਥਾਂ ਤੇ ‘ਅਕਾਲ ਬੁੰਗਾ’ ਨਾਮੀਂ ਭਵਨ ਉਸਾਰਿਆ ਗਿਆ। (ਕੋਈ ਵੀ ਉਸਾਰੀ ਇਸ
ਦੇ ਢਾਏ ਜਾਣ ਨਾਲ ਹੀ ਅਲੋਪ ਹੋਵੇਗੀ।)
ਆਪ ਜੀ ਨੇ ਵਿਗੜੇ ਹਾਲਾਤ ਦੇ ਹਲ ਸਬੰਧੀ ਪੁਛਿੱਆ ਹੈ। ਹਲ ਬਾਰੇ ਤਾਂ ਦੱਸਿਆ
ਹੀ ਗਿਆ ਹੈ ਕਿ ਸਿੱਖਾਂ ਨੂੰ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣਾ ਚਾਹੀਦਾ ਹੈ। ਜੇਕਰ
ਹੋਰ ਕੋਈ ਇਸ ਸਬੰਧੀ ਕੁਤਾਹੀ ਕਰ ਰਿਹਾ ਹੈ ਤਾਂ ਸਾਨੂੰ ਉਸਦਾ ਫਿਕਰ ਛੱਡ ਕੇ ਆਪਣੇ ਆਪ ਨੂੰ ਹੀ ਠੀਕ
ਰਾਹ ਤੇ ਤੋਰੀ ਰੱਖਣ ਵੱਲ ਧਿਆਨ ਦੇਣਾ ਚਾਹੀਦਾ ਹੈ। ਇਹ ਦੋਖੀਆਂ ਦਾ ਝੂਠਾ ਪਰਚਾਰ ਹੈ ਕਿ ਸ੍ਰੀ
ਗੁਰੂ ਗ੍ਰੰਥ ਜੀ ਕੇਵਲ ਅਧਿਆਤਮਿਕ ਖੇਤਰ ਵਿੱਚ ਹੀ ਸੇਧ ਦੇ ਸਕਦੇ ਹਨ ਬਾਕੀ ਖੇਤਰਾਂ ਵਿੱਚ ਨਹੀਂ।
ਸਚਾਈ ਇਹ ਹੈ ਕਿ ਸ੍ਰੀ ਗੁਰੂ ਗ੍ਰੰਥ ਜੀ ਮਨੁੱਖ ਨੂੰ ਸਮੁੱਚੀ ਜੀਵਨ-ਜਾਚ ਲਈ ਸੇਧ ਦੇਣ ਦੇ ਸਮਰੱਥ
ਹਨ। ਛੇਵੇਂ ਗੁਰੂ ਜੀ ਦਾ ਤਖਤ ਸਿੱਖ ਮੱਤ ਵਿਚਲੇ ਮੀਰੀ ਦੇ ਪੱਖ ਨੂੰ ਉਜਾਗਰ ਕਰਨ ਹਿਤ ਗੁਰੂ ਜੀ
ਵੱਲੋਂ ਅਪਣਾਏ ਗਏ ਬਹੁਤ ਸਾਰੇ ਅੰਸ਼ਾਂ ਵਿਚੋਂ ਇੱਕ ਸੀ। ਬੱਸ ਇਹੀ ਇਸ ਦਾ ਮਕਸਦ ਸੀ, ਉਹ ਨਹੀਂ ਜੋ
ਆਮ ਕਰਕੇ ਪਰਚਾਰਿਆ ਜਾਂਦਾ ਹੈ।
1984 ਈਸਵੀ ਵਾਲੇ ਹਾਲਾਤ ਮੁੱਖ ਤੌਰ ਤੇ ਸਿੱਖ ਕੌਮ ਵਿਚਲੀਆਂ ਵੱਖ-ਵੱਖ
ਧਿਰਾਂ ਦੀਆਂ ਆਪਣੀਆਂ ਗਲਤੀਆਂ ਕਾਰਨ ਹੀ ਪੈਦਾ ਹੋਏ ਸਨ (ਭਾਵੇਂ ਕਈ ਬਾਹਰੀ ਅੰਸ਼ ਵੀ ਇਸਦੇ
ਹਿੱਸੇਦਾਰ ਕਰਾਰ ਦਿੱਤੇ ਜਾ ਸਕਦੇ ਹਨ)। ਅਜਿਹੇ ਹਾਲਾਤ ਦੁਬਾਰਾ ਤੋਂ ਪੈਦਾ ਨਾ ਹੋਣ ਇਸ ਲਈ ਕੋਈ
ਇੱਕ ਸ਼ਬਦ ਨਹੀਂ ਸਮੁਚਾ ਸ੍ਰੀ ਗ੍ਰੰਥ ਜੀ ਹੀ ਸੇਧ ਦਿੰਦਾ ਹੈ। ਇਸ ਦੇ ਲਈ ਪਹਿਲਾਂ ਤਾਂ ਵਾਪਰ
ਚੁੱਕੀਆਂ ਘਟਨਾਵਾਂ ਦਾ ਲੇਖਾ-ਜੋਖਾ ਕਰਨ ਦੀ ਲੋੜ ਪਵੇਗੀ ਅਤੇ ਸਵੈ-ਪੜਚੋਲ ਵੀ ਜ਼ਰੂਰੀ ਹੈ। ਜਿਹਨਾਂ
ਬਾਬਿਆਂ ਦੀ ਆਪ ਜੀ ਗੱਲ ਕਰਦੇ ਹੋ ਉਹਨਾਂ ਵਿੱਚੋਂ ਬਹੁਤੇ ਢੌਂਗੀ ਹਨ। ਸਾਨੂੰ ਸੁਹਿਰਦਤਾ ਨਾਲ ਕੇਵਲ
ਅਤੇ ਕੇਵਲ ਸ੍ਰੀ ਗੁਰੂ ਗ੍ਰੰਥ ਜੀ ਨੂੰ ਸਮਰਪਿਤ ਹੋਣਾ ਚਾਹੀਦਾ ਹੈ। ਸੁਹਿਰਦ ਸਿੱਖ ਸ਼ਰਧਾਲੂਆਂ
ਵਿੱਚੋਂ ਜਾਗਰੂਕ ਨੌਜਵਾਨ ਤਬਕਾ ਅੱਗੇ ਆ ਕੇ ਪ੍ਰਬਾਵਸ਼ਾਲੀ ਜਥੇਬੰਦੀ ਉਸਾਰ ਸਕਦਾ ਹੈ। ਅਜ
ਤਖਤਾਂ-ਤੋਪਾਂ ਦਾ ਜਾਂ ਦਿਖਾਵੇ ਦੀ ਗੱਤਕੇਬਾਜ਼ੀ ਦਾ ਸਮਾਂ ਤਾਂ ਰਿਹਾ ਨਹੀਂ। ਤਰਕ, ਵਿਵੇਕ ਅਤੇ
ਵਿਚਾਰ ਦੇ ਨਾਲ-ਨਾਲ ਕਲਮ ਦੀ ਸੁਚੱਜੀ ਵਰਤੋਂ ਰਾਹੀਂ ਸਭ ਕੁੱਝ ਸੰਭਵ ਹੈ। ਇਹੋ ਹੀ ਸ੍ਰੀ ਗੁਰੂ
ਗ੍ਰੰਥ ਜੀ ਦੀ ਸਿਖਿਆ ਦਾ ਨਿਚੋੜ ਹੈ।
ਆਪ ਜੀ ਨੇ ਮੇਰੇ ਵੱਲੋਂ ਦਿੱਤੇ ਗਏ ਕੁੱਝ ‘ਅਧੂਰੇ’ ਉੱਤਰਾਂ ਦਾ ਜ਼ਿਕਰ ਕੀਤਾ
ਹੈ। ‘ਸਿੱਖੀਵਿਕੀ’ ਵੈਬਸਾਈਟ ਦੇ ਸਰੋਤ ਬਾਰੇ ਉਸ ਵੈਬਸਾਈਟ ਤੋਂ ਪੁਛਿੱਆ ਜਾ ਸਕਦਾ ਹੈ। ਜਿਵੇਂ
ਪਹਿਲਾਂ ਵੀ ਜ਼ਿਕਰ ਹੋਇਆ ਹੈ, ਬਹੁਤੇ ਬਾਬਿਆਂ ਦੀ ਸ਼ਰਧਾ ਕੇਵਲ ਵਿਖਾਵਾ ਹੀ ਹੈ। ਮੈਂ ਸ੍ਰੀ ਗ੍ਰੰਥ
ਜੀ (ਸਿੱਖਾਂ ਦੀ ਧਾਰਮਿਕ ਪੁਸਤਕ) ਅਤੇ ਸ੍ਰੀ ਗੁਰੂ ਗ੍ਰੰਥ ਜੀ (ਗੁਰਬਾਣੀ ਦੀ ਸਿਖਿੱਆ) ਦੇ ਸੰਕਲਪ
ਦਾ ਮੁਦੱਈ ਹਾਂ। ਢੌਂਗੀ ਲੋਕ ਤਾਂ ਪੁਸਤਕ ਰੂਪ ਨੂੰ ਮੂਰਤੀ ਦੇ ਤੌਰ ਤੇ ਵਰਤ ਰਹੇ ਹਨ। ਪਰੰਤੂ
ਸੁਰਿਦ ਸਿੱਖਾਂ ਨੇ ਗੁਰਬਾਣੀ ਦੀ ਸਿੱਖਿਆ ਉੱਤੇ ਪੂਰੀ ਤਰ੍ਹਾਂ ਅਮਲ ਕਰਦੇ ਹੋਏ ਜੀਵਨ ਬਤੀਤ ਕਰਨਾ
ਹੈ। ਗੁਰੂ ਜੀ ਦਾ ਤਖਤ ਤਾਂ ਉਥੇ ਹੀ ਮੌਜੂਦ ਹੈ ਜਿੱਥੇ ਸੱਚੀ ਸ਼ਰਧਾ ਦਾ ਨਿਵਾਸ ਹੈ। ਇਸ ਤਰ੍ਹਾਂ
ਸ੍ਰੀ ਗੁਰੂ ਗ੍ਰੰਥ ਜੀ ਦਾ ਅਸਲੀ ਤਖਤ ਇੱਕ ਸੁਹਿਰਦ ਸ਼ਰਧਾਲੂ ਦੇ ਮਨ ਵਿੱਚ ਹੈ। ਛੇਵੇਂ ਗੁਰੂ ਜੀ ਨੇ
ਤਖਤ ਉਸਾਰਿਆ ਸੀ, ਕੋਈ ‘ਅਕਾਲ ਤਖਤ’ ਨਹੀਂ। ਗੁਰੂ ਜੀ ਦਾ ਉਹ ਤਖਤ ਅਸਲੀ ਸੀ ਭਾਵੇਂ ਕਿ ਉਹ ਕਾਫੀ
ਸਮਾਂ ਪਹਿਲਾਂ ਤੋਂ ਅਲੋਪ ਹੋ ਚੁੱਕਿਆ ਹੈ। ਜਿਸ ਨੂੰ ਆਪ ਜੀ ‘ਅਕਾਲ ਤਖਤ’ ਕਹਿੰਦੇ ਹੋ ਇਹ 1926
ਈਸਵੀ ਤੋਂ ਧੋਖੇ ਨਾਲ ਹੋਂਦ ਵਿੱਚ ਲਿਆਂਦਾ ਗਿਆ ਹੈ, ਇਸ ਕਰਕੇ ਇਹ ਨਕਲੀ ਹੈ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।
(27/04/11)
ਜਸਬੀਰ ਸਿੰਘ (ਕੈਲਗਰੀ)
ਸਿੱਖ ਮਾਰਗ ਦੇ ਪਾਠਕ ਸੱਜਣੋਂ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ॥
ਡਾ: ਇਕਬਾਲ ਸਿੰਘ ਢਿੱਲੋਂ ਜੀ!
ਆਪ ਜੀ ਦੇ ਨਾਮ ਮੇਰੇ 26-04-11 ਦੇ ਪੱਤਰ ਵਿੱਚ ਇੱਕ ਨੁਕਤਾ:
“ਆਪ ਜੀ ਦੇ ਇਸੇ ਪੱਤਰ ਵਿੱਚੋਂ ਦੋ ਆਪਾ ਵਿਰੋਧੀ ਹਵਾਲੇ ਪੇਸ਼ ਹਨ”
ਇਹ ਅਤੇ ਇਸ ਨਾਲ ਜੋ ਦੋ ਹਵਾਲੇ ਦਿੱਤੇ ਗਏ ਹਨ ਗ਼ਲਤੀ ਨਾਲ ਲਿਖੇ ਗਏ ਹਨ। ਆਪ ਜੀ ਪਾਸੋਂ ਅਤੇ
ਪਾਠਕਾਂ ਪਾਸੋਂ ਮੁਆਫ਼ੀ ਚਾਹੁੰਦਾ ਹਾਂ। ਧੰਨਵਾਦ।
ਜਸਬੀਰ ਸਿੰਘ (ਕੈਲਗਰੀ)
(27/04/11)
ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)
ਇੱਕ (੧) ਦੀ ਗੱਲ
ਜੇਕਰ ਇੱਕੋ ਗ੍ਰੰਥ ਦੇ ਨਾਲ ਜੁੜੀਏ ,
ਏਕਾ ਸਦਾ ਲਈ ਕੌਮ ਵਿੱਚ ਰਹਿ ਸਕਦਾ ।
ਗੁਰੂ ਬਾਬੇ ਦਾ ਫਲਸਫਾ ਸਮਝਣੇ ਲਈ ,
ਤਾਹੀਓਂ ਸਿੱਖ ਸੰਸਾਰ ਨੂੰ ਕਹਿ ਸਕਦਾ ।
ਗੁਰੂ ਨਾਨਕ ਦੇ ਇੱਕ(੧) ਦੀ ਗੱਲ ਅੱਜ ਕਲ ,
ਲਗਦਾ ਸਿੱਖਾਂ ਨੇ ਉੱਕਾ ਭੁਲਾ ਛੱਡੀ ,
ਵਰਨਾ ਗੁਰੂ ਗ੍ਰੰਥ ਦੀ ਛਾਂ ਥੱਲੇ ,
ਸਾਰਾ ਜਗਤ ਹੀ ਪਿਆਰ ਨਾਲ ਬਹਿ ਸਕਦਾ ।।
ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)
(27/04/11)
ਹਾਕਮ ਸਿੰਘ
ਸਤਿਕਾਰਯੋਗ ਪਾਠਕ ਸਜਣੋਂ,
ਮੇਰੇ ਵਲੋਂ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ।
ਡਾ. ਇਕਬਾਲ ਸਿੰਘ ਜੀ ਨੇ “ਅਕਾਲ ਤਖਤ” ਦੀ ਸਥਿਤੀ ਦੇ ਲੇਖ ਵਿੱਚ ਠੋਸ ਦਲੀਲਾਂ ਨਾਲ
ਇਹ ਆਧਾਰ ਤੱਤ ਪੇਸ਼ ਕੀਤਾ ਹੈ ਕਿ ਅਕਾਲ ਤਖਤ ਦਰਬਾਰ ਸਾਹਿਬ ਦੀ “ਮਹੱਤਤਾ ਨੂੰ ਘਟਾਉਣ ਲਈ ਐਨ
ਸਾਹਮਣੇ ਕਰ ਕੇ ਸਥਾਪਤ ਕੀਤਾ ਹੋਇਆ ਸ਼ਰੀਕ ਹੈ”। ਲੇਖਕ ਦਾ ਇਹ ਵਿਚਾਰ ਕਿ “ਸਿਆਸੀ ਤਾਕਤ ਹਾਸਲ
ਕਰਨਾਂ ਅਤੇ ਰਾਜ-ਭਾਗ ਦੀ ਪਰਾਪਤੀ ਕਦੀ ਵੀ ਸਿੱਖ ਮੱਤ ਦਾ ਟੀਚਾ ਨਹੀਂ ਰਿਹਾ …. ਸਿੱਖ ਸਿਧਾਂਤ
ਮੁਢਲੇ ਤੌਰ ਤੇ ਨਿਰੁਂਕਸ਼ ਰਾਜ (autocracy)
ਦੇ ਖਿਲਾਫ ਅਤੇ ਸਰਵ-ਸਾਂਝੇ ਰਾਜ ਦੀ ਪਰੋੜ੍ਹਤਾ ਕਰਦਾ
ਹੈ”, ਅਤੇ ਗੁਰੂ ਸਾਹਿਬਾਨ ਦੇ ਜੀਵਨ ਦਾ ਉੱਦੇਸ਼ ਅਤੇ ਮਨੋਰਥ ਕੇਵਲ ਅਧਿਆਤਮਕਤਾ ਅਤੇ ਨੈਤਿਕਤਾ ਸੀ
ਨਾ ਕਿ ਸੰਸਾਰਕ ਬਾਦਸ਼ਾਹੀ ਕਾਇਮ ਕਰਨਾ, ਗੰਭੀਰਤਾ ਨਾਲ ਵਿਚਾਰ ਦੀ ਮੰਗ ਕਰਦਾ ਹੈ। ਲੇਖਕ ਨੇ ਸ੍ਰੀ
ਗੁਰੂ ਹਰਗੋਬਿੰਦ ਸਾਹਿਬ ਜੀ ਵਲੋਂ ਉਸਾਰਿਆ ਤਖਤ ਮੀਰੀ ਪੀਰੀ ਦੇ ਸਿਧਾਂਤ ਨੂੰ ਅਭਿਵਿਅਕਤ ਕਰਨ ਵਾਲਾ
ਪਹਿਲਾ ਕਦਮ ਦਸਿਆ ਹੈ ਅਤੇ ਕਿਸੀ ਸਦੀਵੀ ਤਖਤ ਦੀ ਸਥਾਪਨਾ ਰਾਹੀਂ ਮੀਰੀ ਪੀਰੀ ਦੇ ਸਿਧਾਂਤ ਨੂੰ
ਮੂਰਤੀਮਾਨ ਕਰਨ ਦੇ ਵਿਚਾਰ ਨਾਲ ਸਹਿਮਤੀ ਪਰਗਟ ਨਹੀਂ ਕੀਤੀ ਹੈ।
ਮੇਰੀ ਜਾਚੇ ਡਾ. ਇਕਬਾਲ ਸਿੰਘ ਜੀ ਦੇ ਥਸਿਸ ਦੀ ਕੋਈ ਵੀ ਆਲੋਚਨਾਤਮਕ ਪ੍ਰਤੀਕਿਰਿਆ ਸੰਤੋਖਜਨਕ ਨਹੀਂ
ਹੈ। ਮੂਲ ਪ੍ਰਸ਼ਨ ਗੁਰਮਤਿ ਵਿੱਚ ਮੀਰੀ ਪੀਰੀ ਦੇ ਸਿਧਾਂਤ ਦੀ ਸਥਿਤੀ ਅਤੇ ਮਹਤੱਤਾ ਦਾ ਹੈ। ਇਹ
ਨਿਰਨਾ ਕਰਨ ਦੀ ਲੋੜ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਦਿੱਤੀ ਗੁਰਮਤਿ ਦੀ ਪੀਰੀ ਦੀ ਅਧਿਆਤਮਕ
ਵਿਚਾਰਧਾਰਾ ਵਿੱਚ ਮੀਰੀ ਦੀ ਸੰਸਾਰਕ ਧਾਰਨਾ ਦਾ ਕੀ ਸਥਾਨ ਅਤੇ ਕਰਤੱਵ ਬਣਦਾ ਹੈ। ਕੀ ਮੀਰੀ ਪੀਰੀ
ਦਾ ਸੰਕਲਪ ਮਾਨਵਤਾ ਵਿੱਚ ਧਾਰਮਕ ਸੁਤੰਤਰਤਾ ਦੇ ਅਧਿਕਾਰ ਦੀ ਰਖਿਆ ਕਰਨ ਲਈ ਪਰੇਰਨਾ ਦਾ ਸਰੋਤ ਹੈ,
ਜਾਂ ਫਿਰ ਸਵਾਧੀਨ ਰਾਜ ਸਥਾਪਤ ਕਰਨ ਦਾ ਆਦੇਸ਼ ਹੈ? ਇਹ ਨਿਸ਼ਚਤ ਕਰਨਾ ਵੀ ਜ਼ਰੂਰੀ ਹੈ ਕਿ ਕੀ ਮੀਰੀ
ਪੀਰੀ ਦਾ ਸਿਧਾਂਤ ਕਿਸੇ ਭਵਨ ਤੇ ਨਿਰਧਾਰਤ ਜਾਂ ਆਸਰਤ ਹੈ? ਜੇਕਰ ਹੈ, ਤਾਂ ਕਿਊਂ? ਧਰਮ ਦੇ
ਖੇਤਰ ਵਿੱਚ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਦੇ ਸੰਕਲਪ ਦਾ, ਜਿਸ ਨੂੰ
Theory of Two Swords
ਕਰ ਕੇ ਵੀ ਜਾਣਿਆ ਜਾਂਦਾ ਹੈ, ਬਹੁਤ ਪੁਰਾਣਾ ਲੰਮਾ ਇਤਹਾਸ ਹੈ। ਈਸਾਈ ਮੱਤ ਵਿੱਚ ਇਸ ਸੰਕਲਪ ਕਾਰਨ
ਗਿਆਰਵੀਂ ਸਦੀ ਵਿੱਚ ਪੋਪ ਗਰੈਗਰੀ ਸਤਵੇਂ ਦੇ ਸਮੇਂ ਤੋਂ ਪੋਪ ਦੇ ਬਾਦਸ਼ਾਹ ਚੁਨਣ ਅਤੇ ਉਹਨਾਂ ਨੂੰ
ਆਦੇਸ਼ ਜਾਰੀ ਕਰਨ ਦੇ ਅਧਿਕਾਰਾਂ ਨੂੰ ਲੈ ਕੇ ਛਿੜਿਆ ਵਿਵਾਦ ਤਕਰੀਬਨ ਪੰਜ ਸੌ ਸਾਲ ਚਲਦਾ ਰਿਹਾ ਸੀ।
ਗੁਰਮਤਿ ਦੇ ਧਾਰਨੀਆਂ ਵਿੱਚ ਇਸ ਸੰਕਲਪ ਬਾਰੇ ਅਸਪਸ਼ਟਤਾ ਹੋਣੀ ਸੁਭਾਵਕ ਹੈ ਕਿਊਂਕੇ ਗੁਰਬਾਣੀ
ਮਨੁੱਖੀ ਜੀਵਨ ਨੂੰ “ਮਿਲਨ ਕੀ ਬਰੀਆ” ਦੱਸਦੀ ਹੈ। ਗੁਰਬਾਣੀ ਵਿੱਚ ਜੀਵਨ ਦਾ ਮਨੋਰਥ ਰਾਜ ਸਥਾਪਤ
ਕਰਨਾ ਜਾਂ ਰਾਜ ਭਾਗ ਦਾ ਭਾਈਵਾਲ ਬਨਣਾ ਨਹੀਂ ਹੈ, ਬਲਕਿ ਭਾਣੇ ਵਿੱਚ ਰਹਿਣਾ ਹੈ। ਇਸ ਲਈ ਗੁਰਬਾਣੀ
ਦੀ ਰੋਸ਼ਨੀ ਵਿੱਚ ਮੀਰੀ ਪੀਰੀ ਦੇ ਸੰਕਲਪ ਦੀ ਮਨੁੱਖੀ ਜੀਵਨ ਵਿੱਚ ਕਾਰਜਮਾਤਕਤਾ ਬਾਰੇ ਸਪਸ਼ਟਤਾ ਹੋਣੀ
ਜ਼ਰੂਰੀ ਹੈ।
ਜੇਕਰ ਲੇਖਕ ਦੇ ਇਹ ਤੱਥ ਕਿ ਅਕਾਲ-ਤਖਤ ਨਾਂ ਦਾ ਵਰਨਨ ਪਹਿਲੀ ਵੇਰ 1925 ਦੇ ਗੁਰਦੁਆਰਾ ਐਕਟ ਵਿੱਚ
ਹੋਇਆ ਹੈ, ਅਤੇ ਅਕਾਲ ਬੁੰਗੇ ਦੀ ਉਸਾਰੀ ਅਤੇ ਨਾਮਕਰਣ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਨਹੀਂ ਕੀਤਾ
ਹੈ, ਸਹੀ ਹਨ ਤਾਂ ਇਹ ਸੰਭਾਵਨਾ ਬਣ ਜਾਂਦੀ ਹੈ ਕਿ ਗੁਰਦੁਆਰਾ ਐਕਟ ਵਿੱਚ ਅਕਾਲ ਤਖਤ ਨਾਂ ਦਾ ਪਰਯੋਗ
ਅੰਗ੍ਰੇਜ਼ਾਂ ਦੀ ਪਾੜੋ ਅਤੇ ਰਾਜ ਕਰੋ ਦੀ ਨੀਤੀ ਅਧੀਨ ਗੁਰੂ ਨਾਨਕ ਸਾਹਿਬ ਦੇ ਮਾਨਵਤਾ ਦੀ ਏਕਤਾ,
ਬਰਾਬਰਤਾ ਅਤੇ ਸਾਂਝੀਵਾਲਤਾ ਦੇ ਮਿਸ਼ਨ ਨੂੰ ਅਸਫਲ ਕਰਨ ਲਈ ਹੀ ਕੀਤਾ ਗਿਆ ਹੋਣਾ ਹੈ। 1925 ਦੇ ਐਕਟ
ਵਿੱਚ ਅਕਾਲ ਤਖਤ ਗੁਰਦੁਆਰੇ ਦਾ ਨਾਂ ਸਭ ਤੋਂ ਪਹਿਲੋਂ ਆਉਣਾ ਵੀ ਮਹੱਤਤਾ ਰਖਦਾ ਹੈ। ਅੰਗ੍ਰੇਜ਼ਾਂ ਦੀ
ਫਿਰਕਾਪਰਸਤੀ ਉਤਸ਼ਾਹਤ ਕਰਨ ਵਾਲੀ ਨੀਤੀ ਕਾਰਨ ਹੀ 1947 ਵਿੱਚ ਹਜ਼ਾਰਾਂ ਲੋਕਾਂ ਦੀ ਹਤਿਆ ਹੋਈ ਸੀ
ਅਤੇ ਕਰੋੜਾਂ ਲੋਕਾਂ ਦੇ ਘਰ ਉਜਾੜ ਕੇ ਉਹਨਾਂ ਨੂੰ ਘਰੋਂ ਬੇਘਰ ਕਰ ਦਿੱਤਾ ਗਿਆ ਸੀ। ਉਸੇ
ਫਿਰਕਾਪਰਸਤ ਨੀਤੀ ਦੇ ਅਧੀਨ 37 ਸਾਲ ਮਗਰੋਂ 1984 ਵਿੱਚ ਗੁਰਦੁਆਰਿਆਂ ਤੇ ਫੋਜੀ ਹਮਲੇ ਅਤੇ ਸਿਖਾਂ
ਦੀ ਨਸਲਕੁਸ਼ੀ ਦੀ ਕਾਰਵਾਈ ਇੰਦਰਾ ਗਾਂਧੀ ਸਰਕਾਰ ਨੇ ਕੀਤੀ ਸੀ। 1984 ਦੇ ਸੰਤਾਪ ਵਿੱਚ ਅਕਾਲ ਤਖਤ
ਨੇ ਸ਼ਿਰੋਮਣੀ ਅਦਾਕਾਰ ਦਾ ਰੋਲ ਨਿਭਿਾਇਆ ਸੀ।
ਅਕਾਲ ਤਖਤ ਦੇ ਸ਼ਰਧਾਲੂਆਂ ਵਿੱਚ ਬੁਹ-ਗਿਣਤੀ ਰਾਜ ਸ਼ਕਤੀ ਦੇ ਚਾਹਵਾਨਾਂ ਅਤੇ ਉਹਨਾਂ ਦੇ ਸਹਿਯੋਗੀਆਂ
ਅਤੇ ਅਨੁਯਾਈਆਂ ਦੀ ਹੈ। ਰਾਜ ਪਰਾਪਤੀ ਦੀ ਆਸ ਦੇ ਪਰਭਾਵ ਹੇਠ ਉਹਨਾਂ ਅਕਾਲ ਤਖਤ ਦੇ ਨਾਂ ਉਤੇ ਸਿੱਖ
ਪਰਭੁਤਾ ਦਾ ਮਿਥਹਾਸ ਰਚ ਛਡਿਆ ਹੈ। ਇਸੇ ਕਰਕੇ ਅਕਾਲ ਤਖਤ ਦਾ ਜ਼ਿਕਰ ਕਈ ਸਜਨਾਂ ਵਿੱਚ ਭਾਵਨਾਵਾਂ ਦਾ
ਹੜ੍ਹ ਲਿਆ ਦਿੰਦਾ ਹੈ। ਹੁਣ ਇਹ ਵਿਸ਼ਾ ਨਾਜ਼ੁਕ ਬਣ ਗਿਆ ਹੈ।
ਵਿਸ਼ਵ ਭਰ ਵਿੱਚ ਵਸ ਰਹੇ ਸਿੱਖ ਸ਼ਰਧਾਲੂ ਧਾਰਮਕ ਸੇਧ ਦੇ ਭਰੋਸੇਯੋਗ ਕੇਂਦਰ ਦੀ ਅਣਹੋਂਦ ਮਹਿਸੂਸ
ਕਰਦੇ ਆ ਰਹੇ ਹਨ। ਸਿੱਖ ਧਰਮ ਦੇ ਉਪਾਸ਼ਕਾਂ ਲਈ ਅੱਜ ਕੋਈ ਐਸੀ ਕੇਂਦਰੀ ਸੰਸਥਾ ਨਹੀਂ ਹੈ ਜਿਥੋਂ ਉਹ
ਗੁਰਮਤਿ ਬਾਰੇ ਭਰੋਸੇਯੋਗ ਜਾਣਕਾਰੀ, ਸਿਖਿਆ, ਸੇਧ ਜਾਂ ਅਗਵਾਈ ਲੈ ਸਕਣ। ਅਜਿਹੇ ਕੇਂਦਰ ਦੀ ਅਣਹੋਂਦ
ਕਾਰਨ ਹੀ ਕਈ ਸ਼ਰਧਾਲੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਅਧਿਆਤਮਕ ਸੇਧ ਦੀ ਆਸ ਕਰ ਬੈਠਦੇ
ਹਨ। ਪਰ ਇਹ ਕਮੇਟੀ ਤੇ ਖੁਦ ਕੁੱਝ ਚੋਣਵੇਂ ਗੁਰਦੁਆਰਿਆਂ ਦੇ ਪ੍ਰਬੰਧ ਲਈ ਚੁਣੀ ਸੰਸਥਾ ਹੈ ਅਤੇ
ਗੁਰਮਤਿ ਦੀ ਅਧਿਆਤਮਕ ਵਿਚਾਰਧਾਰਾ ਬਾਰੇ ਸੇਧ ਦੇਣ ਦੇ ਸਮਰਥ ਨਹੀਂ ਹੈ। ਇਸ ਕਮੇਟੀ ਦੇ ਅਧੀਨ ਅਕਾਲ
ਤਖਤ ਗੁਰਦੁਆਰਾ ਸਵੈਪਰਾਪਤ ਗੈਰਕਨੂੰਨੀ ਕਾਰਵਾਈਆਂ ਕਰਕੇ 1925 ਦੇ ਐਕਟ ਦੀ ਉਲੰਘਣਾ ਕਰੀ ਜਾ ਰਿਹਾ
ਹੈ।
ਅਕਾਲ ਤਖਤ ਬਾਰੇ ਭਰੋਸੇਯੋਗ ਪਰਮਾਣਕ ਜਾਣਕਾਰੀ ਪਰਾਪਤ ਕਰਕੇ ਇਸ ਦੀ ਵਾਸਤਵਿਕਤਾ ਦਾ ਨਿਰਨਾ
ਕਰਨਾ ਸਮੇਂ ਦੀ ਲੋੜ ਬਣ ਗਿਆ ਹੈ।
ਹਾਕਮ ਸਿੰਘ
(916) 682-3317
(27/04/11)
ਹਰਦੇਵ ਸਿੰਘ, ਜੰਮੂ
ਸਤਿਕਾਰ ਯੋਗ ਡਾ. ਇਕਬਾਲ ਸਿੰਘ ਜੀ,
ਸਤਿ ਸ਼੍ਰੀ ਅਕਾਲ!
ਜਿਵੇਂ ਕਿ ਆਸ ਸੀ, ਦਾਸ ਦੇ ਪੰਜ ਸਵਾਲਾਂ ਦਾ ਜਵਾਬ ਦੇਂਣ ਦੇ ਬਜਾਏ,
ਮੇਰੇ ਵਲੋਂ ਅਸਿੱਧੇ ਤੋਰ ਤੇ ਸਵਾਲ ਪੁੱਛਣ ਬਾਰੇ ਇਤਰਾਜ ਅਤੇ ਆਪ ਜੀ ਦੀ ਮੰਗ ਤੇ ਸੰਪਾਦਕ ਸਿੱਖ
ਮਾਰਗ. ਕਾਮ ਜੀ ਦੇ ਦਿੱਤੇ ਸੁਹਿਰਦ ਫ਼ੈਸਲੇ ਕਿ; “ਇਸ ਲਈ ਜਿਹੜੀਆਂ ਗੱਲਾਂ ਦਾ ਸੰਬੰਧ ਤੁਹਾਡੀ
ਲਿਖਤ ਨਾਲ ਹੈ ਉਨ੍ਹਾਂ ਦਾ ਜਵਾਨ ਤੁਹਾਨੂੰ ਦੇਣਾ ਚਾਹੀਦਾ ਹੈ” ਆਪ ਜੀ ਨੇ ‘ਯੂ ਟਰਨ`
( U Turn)
ਲੇ ਲਿਆ ਹੈ। ਵੈਸੇ ਦਾਸ ਨੇ ਆਪਣੇ ੨੬. ੦੪ ੨੦੧੧ ਦੇ ਪੱਤਰ
ਵਿੱਚ ਆਪ ਜੀ ਦੀ ਸਿੱਧੇ ਸਵਾਲ ਪੁੱਛਣ ਦੀ ਸ਼ਰਤ ਵੀ ਪੁਰੀ ਕਰ ਦਿੱਤੀ ਹੈ ਜੋ ਆਪ ਜੀ ਨੇ ਪੜ ਲਿਆ
ਹੋਣਾ ਹੈ।
ਹੁਣ ਆਪ ਜੀ ਨੇ ਨਵੀਂ ਸ਼ਰਤ ਰਖੀ ਹੈ:-
“ਇਸ ਸਬੰਧੀ ਪਹਿਲਾਂ ਮੈਂ ਆਪ ਜੀ ਤੋਂ ਇਹ ਜਾਣਨਾ ਚਾਹਾਂਗਾ ਕਿ ਕੀ ਆਪ ਜੀ
ਮੇਰੇ ਇਹਨਾਂ ਵਿਚਾਰਾਂ ਵਿਚੋਂ ਕਿਸੇ ਨਾਲ ਅਸਹਿਮਤ ਹੋ। ਆਪ ਜੀ ਵੱਲੋਂ ਇਹ ਜਾਣਕਾਰੀ ਮਿਲ ਜਾਣ
ਪਿੱਛੋਂ ਹੀ ਮੈਂ ਆਪ ਜੀ ਦੀ ਮੰਗ ਸਬੰਧੀ ਅਗਲੇਰੀ ਕਾਰਵਾਈ ਕਰ ਸਕਾਂਗਾ”
ਦਾਸ ਨੂੰ ਬੜੀ ਹੈਰਾਨਗੀ ਹੈ ਆਪ ਜੀ ਦੀ ਇਸ ਨਵੀਂ ਸ਼ਰਤ ਤੇ ਕਿ ਇਤਨੇ ਲੰਭੇ
ਸੰਵਾਦ ਤੋਂ ਬਾਦ ਆਪ ਜੀ ਨੂੰ ਇਹ ਨਹੀਂ ਪਤਾ ਕਿ ਦਾਸ ਆਪ ਜੀ ਨਾਲੋਂ ਕਿਹੜੇ ਨੁਕਤੇ ਤੇ ਅਸਹਿਮਤ ਹੈ।
ਦਰਅਸਲ ਆਪ ਜੀ ਪਾਸ ਉਨ੍ਹਾਂ ਪੰਜ ਸਵਾਲਾਂ ਦਾ ਜਵਾਬ ਤਾਂ ਹੈ ਪਰ ਨਿਰਸੰਦੇਹ ਆਪ ਜੀ ਦਾ ਜਵਾਬ ਆਪ ਜੀ
ਦੇ ਪੱਖ ਵਿੱਚ ਨਹੀਂ ਜਾਂਦਾ। ਅਗਰ ਮੈਂ ਗਲਤ ਹਾਂ ਤਾਂ, ਦਾਸ ਅੱਜੇ ਵੀ ਆਪ ਜੀ ਪਾਸ ਬੇਨਤੀ ਕਰਦਾ ਹੈ
ਕਿ ਆਪ ਜੀ ਆਪਣੇ ਵਲੋਂ ਪੇਸ਼ ਕੀਤੇ ਗਏ ‘ਸਹੀ ਤੱਥਾਂ` ਦਾ ਮੂਲ ਸਰੋਤ ਪਾਠਕਾਂ ਸ੍ਹਾਮਣੇ
ਰੱਖਣ ਦੀ ਕਿਰਪਾਲਤਾ ਕਰਦੇ ਉਨ੍ਹਾਂ ਪੰਜ ਸਵਾਲਾਂ ਦਾ ਜਵਾਬ ਦਿਉ। ਦਾਸ ਬੇਨਤੀ ਹੀ ਕਰ ਸਕਦਾ ਹੈ
ਜ਼ਬਰਦਸਤੀ ਕਦਾਚਿੱਤ ਨਹੀਂ।
ਉਹ ਪੰਜ ਸਵਾਲ ਅਕਾਦਮਿਕ ਪੱਧਰ ਦੀ ਖੋਜ ਨਾਲ ਸਬੰਧਤ ਹਨ ਜਿਨ੍ਹਾਂ ਦਾ ਜਵਾਬ
ਦੇਂਣ ਵਿੱਚ ਆਪ ਜੀ ਨੂੰ ਬੇਲੋੜੀਆਂ ਸ਼ਰਤਾਂ ਦਾ ਸਹਾਰਾ ਨਹੀਂ ਲੇਣਾ ਚਾਹੀਦਾ।
ਆਪ ਜੀ ਨੇ ਆਪਣੇ ਤਾਜ਼ਾ ਪੱਤਰ ਵਿੱਚ ਹੋਰ ਵੀ ਸ਼ਿਕਵੇ ਕੀਤੇ ਹਨ। ਦਾਸ ਨੇ
ਲਿਖਿਆ ਸੀ:
“ਇਸ ਬਾਰੇ ਬੇਨਤੀ ਹੈ ਕਿ ਆਪ ਜੀ ਨੇ ਹਰ ਜਗ੍ਹਾ ਇਹ ਪੁਰਾ ਸ਼ਬਦ ਜੋੜ ਨਹੀਂ
ਵਰਤਿਆ। ਆਪ ਪੜ ਕੇ ਵੇਖ ਲੋ! ਚਲੋ ਫ਼ਿਰ ਵੀ ਇਸੇ ਨੂੰ ਵਿਚਾਰ ਲਈਏ। ਹੁਣ ਧਿਆਨ ਦੇਣਾ ਕਿ ਆਪ ਜੀ ‘ਅਖੌਤੀ
ਅਕਾਲ-ਤਖਤ ਦੀ ਵਿਵਸਥਾ` ਵਰਤਦੇ ਹੋ ਨਾਂ ਕਿ ‘ਅਖੌਤੀ-ਤਖਤ ਵਿਵਸਥਾ`। ਦੋਹਾਂ ਵਿੱਚਕਾਰ
‘ਦੀ` ਸ਼ਬਦ ਦੀ ਵਰਤੋਂ ਕਰਕੇ ਮੂਲਭੂਤ ਅੰਤਰ ਹੈ। ਆਪ ਜੀ ਦੇ ਸ਼ਬਦ ਜੋੜ ਦਾ ਅਰਥ ਹੈ ਕਿ ਆਪ
ਜੀ ਆਪਣੇ ਸ਼ਬਦਾਂ ਵਿੱਚ ਇੱਕ “ਅਖੌਤੀ ਤਖਤ” ਦਾ ਜ਼ਿਕਰ ਕਰਦੇ ਉਸ ਤੇ ਚਲ ਰਹੀ
ਵਿਵਸਥਾ ਦੀ ਗੱਲ ਕਰ ਰਹੇ ਹੋ। ਆਪ ਜੀ ਤਖਤ ਨੂੰ ਅਖੌਤੀ ਕਹਿ ਰਹੇ ਹੋ ਨਾ ਕਿ ਵਿਵਸਥਾ
ਨੂੰ”
ਵੀਰ ਜੀ ਆਪ ਨੇ ਇਸ ਪੈਰੇ ਦੀ ਆਖਰੀ ਲਾਇਨ ਤੇ ਸ਼ਿਕਵਾ ਕੀਤਾ ਹੈ। ਜ਼ਰਾ ਗੌਰ
ਕਰਨਾ ਕਿ ਪੁਰੇ ਪੈਰੇ ਦੀ ਰਵਾਨਗੀ ਅਨੁਸਾਰ “ਆਪ ਜੀ ਤੱਖਤ ਨੂੰ ਅਖੌਤੀ ਕਹਿ ਰਹੇ ਹੋ ਨਾ ਕਿ
ਵਿਵਸਥਾ ਨੂੰ” ਲਾਈਨ ਵਿੱਚ ਦਾਸ ਦੀ ਆਖਰੀ ਲਈਨ ਦਾ ਸਪਸ਼ਟ ਭਾਵ “ਆਪ ਜੀ ਅਕਾਲ ਤਖਤ ਨੂੰ
ਅਖੌਤੀ ਕਹਿ ਰਹੇ ਹੋ ਨਾ ਕਿ ਵਿਵਸਥਾ ਨੂੰ` ਹੈ। ਇਸ ਸ਼ਿਕਵੇ ਵਿੱਚ ਆਪ ਜੀ ਨੂੰ ਗਲਤੀ ਲਗੀ ਹੈ
ਜਿਸ ਦੇ ਚਲਦੇ ਆਪ ਜੀ ਦੀ ਭਾਸ਼ਾ ਅਣਸੁਖਾਵੇਂ ਰੂਪ ਵਿੱਚ ਵਰਤਦੇ ਬੇ-ਬੁਨੀਯਾਦ ਸਿੱਟਿਆਂ ਵੱਲ ਤੁਰ ਪਈ
ਜਾਪਦੀ ਹੈ।
ਆਪਣੇ ਇੱਕ ਹੋਰ ਭੁੱਲੇਖੇ ਨੂੰ ਵੇਖੋ। ਆਪ ਜੀ ਨੇ ਲਿਖਿਆ ਹੈ:
“ਇੱਕ ਹੋਰ ਬੇਬੁਨਿਆਦ ਦੋਸ਼ ਆਪ ਜੀ ਨੇ ਮੇਰੇ ਸਿਰ ਮੜ੍ਹਿਆ ਹੈ ਕਿ ਮੈਂ
ਦਰਬਾਰ ਸਾਹਿਬ ਨੂੰ ਕਿਸੇ ਬੇਰੀ ਜਾਂ ਹੇਮ ਕੁੰਟ ਨਾਲ ਮਿਲਾਇਆ ਹੈ।
ਇਸੇ ਹੀ ਪੱਤਰ ਵਿੱਚ ਇਹ ਪੰਜਵਾਂ
ਬੇਬੁਨਿਆਦ ਇਲਜ਼ਾਮ ਹੈ ਜੋ ਆਪ ਜੀ ਮੇ ਉੱਤੇ ਪਾਠਕਾਂ ਨੂੰ ਮੇਰੇ ਖਿਲਾਫ ਭੜਕਾਉਣ ਲਈ ਲਗਾ ਰਹੇ ਹੋ।
ਆਪ ਜੀ ਲਿਖਦੇ ਹੋ:
“ਕਿਸੇ ਬੇਰੀ ਜਾਂ ਹੇਮਕੁੰਟ ਬਾਰੇ ਲੋਕਾਂ ਦੇ ਵਿਚਾਰ ਦਾ ਮਿਲਾਨ ਦਰਬਾਰ
ਸਾਹਿਬ ਜਾਂ ਅਕਾਲ ਤਖਤ ਵਿਵਸਥਾ ਨਾਲ ਨਹੀਂ ਕੀਤਾ ਜਾ ਸਕਦਾ”।
ਵੀਰ ਜੀ ਮੈਂ ਇਹ ਕਿੱਧਰੇ ਵੀ ਨਹੀਂ ਲਿਖਿਆ ਕਿ ਆਪ ਜੀ ਐਸਾ ਕਹਿ ਰਹੇ ਹੋ।
ਆਪ ਜੀ ਨੇ ਦਰਬਾਰ ਸਾਹਿਬ ਬਾਰੇ ਕਦੇ ਐਸਾ ਨਹੀਂ ਲਿਖਿਆ! ਮੇਰੇ ਉਪਰਲੀ ਲਿਖੀ ਲਾਈਨ ਤਾਂ
ਮੇਰੇ ਵਲੋਂ ਦਿੱਤੀ ਇੱਕ ਮਿਸਾਲ ਸੀ। ਜਿਸਦਾ ਸਪਸ਼ਟ ਭਾਵ ਇਹ ਦਰਸਾੳਂਣਾ ਸੀ ਕੱਲ ਨੂੰ ਕੋਈ
ਹੋਮਕੁੰਟ ਜਾਂ ਬੇਰੀ ਦੀ ਹੋਂਦ ਦੇ ਤਰਕ ਨੂੰ ਦਰਬਾਰ ਸਾਹਿਬ ਦੀ ਹੋਂਦ ਲਈ ਵਰਤਨ ਲਗੇ ਤਾਂ ਉਸ ਨੂੰ
ਸਵੀਕਾਰ ਨਹੀਂ ਕੀਤਾ ਜਾ ਸਕਦਾ। ਮੈਂ ਕਦੇ ਵੀ ਇਹ ਗੱਲ ਆਪ ਜੀ ਬਾਰੇ ਨਹੀਂ ਕਹੀ ਕਿ ਆਪ ਜੀ ਐਸਾ ਕਹਿ
ਰਹੇ ਹੋ।
ਆਪ ਜੀ ਕਈ ਵਾਰੀ ਕਾਹਲੀ ਵਿੱਚ ਪੜ ਜਾਂਦੇ ਹੋ ਅਤੇ ਗਲਤ ਸਿੱਟੇ ਕੱਡ ਲੇਂਦੇ
ਹੋ। ਬੇਨਤੀ ਹੈ ਕਿ ਆਪ ਜੀ ਐਸਾ ਨਾ ਕਰੀਆ ਕਰੋ। ਪਹਿਲਾਂ ਵੀ ਇੱਕ ਵਾਰੀ ਦਾਸ ਨੇ ਡਾ. ਪਿਆਰ
ਸਿੰਘ ਜੀ ਦੇ ਕਥਨਾ ਬਾਰੇ ਇੱਕ ਲੇਖ ਲਿਖਿਆ ਸੀ ਜਿਸ ਨੂੰ ਆਪ ਜੀ ਆਪਣੇ ਲਈ ਲਿਖਿਆ ਲੇਖ ਸਮਝ ਕੇ ਦਾਸ
ਦੇ ਲੇਖ ਬਾਰੇ ਵੱਡਾ ਭੁੱਲੇਖਾ ਖਾਦਾ ਸੀ। ਫ਼ਿਰ ਦਾਸ ਜੀ ਵਲੋਂ ਪਿਆਰ ਸਿੰਘ ਜੀ ਦਾ ਨਾਮ ਜਾਹਰ ਕਰਨ
ਤੋਂ ਬਾਦ ਆਪ ਜੀ ਨੇ ਚੁੱਪੀ ਧਾਰਦੇ ਆਪਣਾ ਭੁੱਲੇਖਾ ਸਵੀਕਾਰ ਕੀਤਾ ਸੀ। ਇਹ ਗੱਲ ਆਪ ਜੀ ਨੂੰ ਚੰਗੀ
ਤਰਾਂ ਯਾਦ ਹੈ! ਆਪ ਜੀ ਫ਼ਿਰ ਕਈ ਥਾਂ ਭੁੱਲੇਖੇ ਖਾ ਰਹੇ ਹੋ।
ਆਪ ਜੀ ਨਾਲ ਸੰਵਾਦ ਦਾ ਭਾਵ ਕਿਸੇ ਨੂੰ ਭਣਕਾੳਣਾ ਨਹੀਂ। ਦਾਸ ਦੀ ਨਜ਼ਰ ਵਿੱਚ
ਐਸਾ ਕਰਨਾ ਮੂਰਖਤਾ ਹੈ! ਆਪ ਜੀ ਨੇ ਅਕਾਲ ਤਖਤ ਬਾਰੇ ਜੋ ਕੁੱਝ ਵੀ ਲਿਖਿਆ ਹੈ ਉਹ ਪਾਠਕਾਂ ਦੇ
ਸਾੁਹਮਣੇ ਹੈ। ਪਾਠਕਾਂ ਨੇ ਇਸ ਨੂੰ ਪੜਿਆ ਹੈ। ਬੇਨਤੀ ਹੈ ਕਿ ਆਪ ਜੀ ਹੁਣ ਦੁਹਰਾਵ ਕਰਨ ਦੇ
ਬਜਾਏ ਜੇ ਦੇ ਸਕਦੇ ਹੋ ਤਾਂ ਪੰਜ ਸਵਾਲਾਂ ਦਾ ਜਵਾਬ ਦਿਉ ਤਾਂ ਕਿ ਸੰਵਾਦ ਵਧੇਰੇ ਸਾਰਥਕ ਹੋ ਸਕੇ।
ਨਹੀਂ ਤਾਂ, ਨਿਰਸੰਦੇਹ, ਇਹ ਆਪ ਜੀ ਦਾ ਹੱਕ ਹੈ ਕਿ ਆਪ ਜੀ ਜਿੱਧਰ ਮਰਜ਼ੀ ਯੂ ਟਰਨ ਲੇ
ਲਵੋ! ਮੇਰੇ ਵਿਚਾਰ ਵਿੱਚ ਪਾਠਕ ਇਸ ਸੰਵਾਦ ਬਾਰੇ ਜਿਗਿਆਸੂ ਜ਼ਰੂਰ ਹਨ ਪਰ ਵੇਹਲੇ ਨਹੀਂ ਕਿ ਉਨ੍ਹਾਂ
ਦਾ ਕੀਮਤੀ ਸਮਾਂ ਇੰਝ ਜ਼ਾਈਆ ਕੀਤਾ ਜਾਵੈ।
ਅਕਾਲ ਤਖਤ ਬਾਰੇ ਗੁਰੂ ਦਾ ਫ਼ਲਸਫ਼ਾ ਕਿਸੇ ਸਿੱਖ ਵਲੋਂ ਨਿਯਮਬੱਧਤਾ ਦੀ ਮੰਗ
ਦਾ ਮੁਹਤਾਜ ਨਹੀਂ। ਇਸ ਤੱਥ ਨੂੰ ਸਮਝਣ ਲਈ ਗੁਰਬਾਣੀ ਪੜਨ/ਸਮਝਣ ਦੀ ਲੋੜ ਹੈ। ਇਸ ਨੂੰ ਬੰਦਿਆਂ ਦੀ
ਕਾਰਜਸ਼ੈਲੀ ਤੋਂ ਹੱਟ ਕੇ ਵਿਚਾਰਣ ਦੀ ਲੋੜ ਹੈ। ਬੰਦਿਆਂ ਦੀ ਹੱਦ ਕੇਵਲ ਕੋਮੀ ਪ੍ਰਬੰਧ ਲਈ ਇਸ ਫ਼ਲਸਫ਼ੇ
ਨੂੰ ਵਰਤਨ ਦੀ ਹੱਦ ਤਕ ਹੀ ਹੈ ਜਿਸ ਨੂੰ ਜੇ ਕਰ ਉਹ ਨਾ ਸਮਝਣ ਤਾਂ ਗਲਤੀ ਉਨ੍ਹਾਂ ਦੀ ਹੈ। ਬੰਦੇ
ਅਕਾਲ ਤਖਤ ਦੇ ਫ਼ਲਸਫ਼ੇ ਨੂੰ ਨਿਯਮਬੱਧ ਨਹੀਂ ਕਰ ਸਕਦੇ ਕਿੳਂਕਿ ਇਹ ਗੁਰੂ ਦੇ ਅਧਿਕਾਰ ਖੇਤਰ ਦੀ ਗੱਲ
ਹੈ।
ਹਰਦੇਵ ਸਿੰਘ, ਜੰਮੂ
(27/04/11)
ਤਰਲੋਕ ਸਿੰਘ ‘ਹੁੰਦਲ`
‘ਹਰਿਮੰਦਰ ਸਾਹਿਬ ਨੂੰ ਸੈਰਗਾਹ ਨਾ ਬਣਾਇਆ ਜਾਏ`
ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਦੀ ਉਦਾਸੀ-ਭਰੀ ਆਵਾਜ਼ ਨਾਲ ਆਵਾਜ਼ ਮਿਲਾਉਂਦਿਆ ਅਤੇ ਕਲਮੀੰ
ਰੂਪ ਦੇਂਦਿਆਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੁਰ-ਜੋਰ ਅਪੀਲ ਕਰਨਾ ਚਾਹੁੰਦੇ ਹਾਂ ਕਿ
ਸਿੱਖ ਧਰਮ ਦੇ ਮੂਲ਼ ਅਗਵਾਈ ਸ੍ਰੋਤ ਹਰਿਮੰਦਰ ਸਾਹਿਬ ਨੂੰ ਲੀਲਾ ਰਸ ਮਾਨਣ ਖਾਤਰ ਸੈਰਗਾਹ ਨਾ ਬਣਾਇਆ
ਜਾਏ ਤਾਂ ਚੰਗਾ ਹੈ। ਹਰਿਮੰਦਰ ਸਾਹਿਬ-ਸ੍ਰੀ ਅੰਮ੍ਰਿਤਸਰ ਸਿੱਖਾਂ ਦਾ ਅਧਿਆਤਮਕ ਤ੍ਰਿਪਤੀ ਦਾ ਮਹਾਨ
ਕੇਂਦਰ ਹੈ। ਪਿੱਛਲੇ ਦਿੱਨੀਂ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੌਮਣੀ ਕਮੇਟੀ ਨੇ ਸ੍ਰੀ ਦਰਬਾਰ ਸਾਹਿਬ
ਦੇ ਸੁੰਦਰੀਕਰਨ ਦੇ ਢਕਵੰਜ ਹੇਠ, ਪਰਕਰਮਾ ਤੇ ਪਰਕਰਮਾਂ ਦੇ ਨਾਲ ਲਗਦੇ ਬਰਾਮਦਿਆਂ ਦੀਆਂ ਛੱਤਾਂ,
ਖੂੰਜਿਆਂ, ਖਰਲਿਆਂ ਅਤੇ ਇਮਾਰਤਾਂ ਉੱਤੇ ਗਮਲੇਦਾਰ ਸਜਾਵਟੀ ਫੁਲਦਾਰ ਬੂਟਿਆਂ ਅਤੇ ਮੌਸਮੀ
ਰੰਗ-ਬਰੰਗੇ ਪੌਦਿਆਂ ਨਾਲ ਭਰਨ ਦੀ ਵਿਅਰਥ ਜਹੀ ਯੋਜਨਾਂ ਨੂੰ ਅਮਲੀ ਰੂਪ ਦੇਣ ਲਈ “ਅਰਦਾਸ”ਕੀਤੀ ਹੈ।
ਫੁਲਵਾੜੀ ਦਾ ਇਹ ਕੰਮ ਕਾਰ-ਸੇਵਾ ਵਾਲੇ ਬਾਬਾ ਅਮਰੀਕ ਸਿੰਘ ਸ਼ੇਖਾ ਵਾਲਿਆਂ ਨੂੰ ਸੌਪਿਆ ਗਿਆ ਹੈ।
ਖੈਰ ਨਹੀਂ ਜੇ ਜਾਪਦੀ।
ਸ਼੍ਰੋਮਣੀ ਕਮੇਟੀ ਤੇ ਕਾਬਿਜ਼ ਕਮ-ਅਕਲੀ ਪ੍ਰਬੰਧਕੀ ਆਕਾਵਾਂ ਨੂੰ ਸ਼ਾਇਦ ਇਸ ਦੀ ਸੁੰਦਰਤਾ ਬਾਰੇ ਸ਼ੰਕੇ
ਹਨ। ਸਿੱਖ ਸੰਗਤ ਅਤੇ ਵਿਦੇਸ਼ੀ ਖੋਜੀ ਵਿਦਵਾਨਾਂ ਲਈ ਹਰਿਮੰਦਰ ਸਾਹਿਬ ਇੱਕ ਸੰਪੂਰਨ, ਅਦੁੱਤੀ ਅਤੇ
ਅਮੋਲਕ ਜਗ੍ਹਾ ਹੈ। ਇਸ ਦੇ ਦਰਸ਼ਨਾਂ ਉਪਰੰਤ ਅਮਰੀਕਾ ਦੇ ਮਿ: ਲਾਰਕੀਓਵ ਆਨਾ ਲਿਖਦੇ ਹਨ ਕਿ
‘ਖ਼ੂਬਸੂਰਤ, ਬਹੁਤ ਖ਼ੂਬਸੂਰਤ, ਬਹੁਤ ਹੀ ਖ਼ੂਬਸੂਰਤ। ਵਾਹ, ਵਾਹ`। ਅਸਟ੍ਰੇਲੀਆ ਤੋਂ ਆਏ ਮਿ:
ਵਾਚਤੀ ਤੇ ਗਿਰਲਾਰਡ ਦੇ ਸ਼ਬਦਾਂ ਵਿੱਚ ਇਹ ਅਸਥਾਨ ਇਤਨਾਂ ਸੁੰਦਰ ਹੈ ਕਿ ਇਸ ਦਾ ਵਰਨਣ ਕਰਨਾ
ਅਸੰਭਵ ਹੈ। ਇੰਗਲੈਂਡ ਦੇ ਮਾਰਗਰੇਟ ਗੁਡਵਿਲ ਨੇ ਤਾਂ ਇਥੌਂ ਤਕ ਕਹਿ ਦਿਤਾ ਹੈ ਕਿ ਮੈਂ ਹਾਲੇ ਤਕ ਜੋ
ਕੁੱਝ ਵੀ ਵੇਖਿਆ ਹੈ ਉਸ ਵਿੱਚੋਂ, ਇਸ ਅਸਥਾਨ ਨੇ ਮੈਨੂੰ ਸਭ ਤੋਂ ਵੱਧ ਅਕਰਸ਼ਕ ਅਤੇ ਪ੍ਰਭਾਵਤ ਕੀਤਾ
ਹੈ। ਅਜ ਤਕ ਜੇ ਕੋਈ ਉਂਗਲੀ ਉੱਠਾਈ ਗਈ ਹੈ ਤਾਂ ਸਿਰਫ ਇਸ ਦੇ ਨਿਕੰਮੇ ਇੰਤਜਾਮੀਆਂ ਢਾਂਚੇ ਤੇ ਉਸਦੀ
ਮਾੜੀ ਕਾਰਜ-ਵਿਧੀ ਉੱਤੇ ਹੀ ਕਿੰਤੂ-ਪ੍ਰੰਤੂ ਹੋਇਆ ਹੈ।
ਪੰਜਵੇਂ ਗੁਰੂ, ਸ੍ਰੀ ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਸਾਹਿਬ ਦੀ ਉਸਾਰੀ ਇੱਕ ਵਿਲੱਖਣ ਢੰਗ ਨਾਲ
ਕੀਤੀ ਹੈ। 1588 ਈ: ਵਿੱਚ ‘ਸਿਫਤੀ ਦੇ ਘਰ` ਦੀ ਨੀਂਹ ਮੁਸਲਮਾਨ ਦਰਵੇਸ਼ ਮੀਆਂ ਮੀਰ ਤੋਂ ਰਖਵਾਈ।
ਗੁਰੂ ਸਾਹਿਬਾਂਨ ਦੀ ਦੇਖ-ਰੇਖ`ਚ ਉਲਟੇ ਕੰਵਲ ਦੀ ਤਰਜ ਤੇ ਹਰਿਮੰਦਰ ਸਾਹਿਬ ਦੀ ਲਾਸਾਨੀ ਬੁਣ-ਬਣਤਰ
ਆਪਣੀ ਮਿਸਾਲ ਆਪ ਹੈ। ਇਸ ਦੇ ਉਦਾਲੇ ਧਰਾਤਲ ਤੋਂ 17 ਫੁੱਟ ਡੂੰਘੇ ਪਾਵਨ ਸਰੋਵਰ ਦੀਆਂ
ਆਮੋਂ-ਸਾਹਮਣੀਆਂ ਬਾਹੀਆਂ 490 ਤੇ 500 ਫੁਟ ਹਨ। ਦਰਸ਼ਨੀ ਡਿਉੜੀ ਤੋਂ 21 ਫੁਟ ਚੌੜਾ ਤੇ 240 ਫੁਟ
ਲੰਮਾ ਰਸਤਾ ਹੈ ਜਿਸ ਨੂੰ ਸ਼ਰਧਾਲੂ ਸਹਿਜ ਅਵਸਥਾ ਵਿੱਚ 84 ਕਦਮਾਂ ਨਾਲ ਤਹਿ ਕੇ ਇਸ ਦੇ ਨੂਰਾਨੀ
ਪ੍ਰਵੇਸ਼ ਦੁਆਰ ਤਕ ਪੁਹੰਚਦਾ ਹੈ। 1830 ਈ: `ਚ ਸੋਨਾ, ਮਹਾਰਾਜਾ ਰਣਜੀਤ ਸਿੰਘ ਨੇ ਚੜ੍ਹਵਾਇਆ। ਗੁਰੂ
ਕਾਲ ਵਿੱਚ ਨਿਰਮਾਣ ਤੋਂ ਅਜ ਤਕ, ਹਰਿਮੰਦਰ ਸਾਹਿਬ ਤੇ ਕਈ ਦੇਸੀ-ਵਿਦੇਸ਼ੀ ਹਮਲੇ ਹੋਏ, ਕਈ ਵਾਰ
ਢਾਹਿਆ ਅਤੇ ਮਿਟਾਇਆ ਗਿਆ। ਹਰ ਵਾਰ ਸਿੱਖ ਸੰਗਤਾਂ ਨੇ ਤਨੋਂ, ਮਨੋਂ, ਧਨੋਂ ਸੇਵਾ ਕਰਕੇ ਇਸ ਦੇ
ਪੁਨਰ-ਨਿਰਮਾਣ`ਚ ਕੋਈ ਢਿੱਲ ਨਾ ਵਿਖਾਈ। ਇਸੇ ਲਈ ਸਾਰੇ ਵਿਦਵਾਨ ਸਜੱਣਾਂ ਦੀ ਨਜ਼ਰ ਵਿੱਚ ਹਰਿਮੰਦਰ
ਸਾਹਿਬ ਜਿੰਦਗੀ ਹੈ। ਬਿਨ੍ਹਾ ਭੇਦ-ਭਾਵ, ਊਚ-ਨੀਚ ਦੇ ਹਰੇਕ ਪ੍ਰਾਣੀ ਨੂੰ ਇਥੋਂ ਅਧਿਆਤਮਕ ਸਕੂਨ ਤੇ
ਰੂਹ ਦੀ ਖ਼ੁਰਾਕ ਮਿਲਦੀ ਹੈ।
ਅਸਲ ਵਿਸ਼ੇ ਵਲ ਮੁੜੀਏ, ਸਾਡਾ ਇਤਰਾਜ ਹੈ ਕਿ ਸ੍ਰੀੂ ਹਰਿਮੰਦਰ ਸਾਹਿਬ ਦੀ ਪਰਕਰਮਾਂ ਅਤੇ ਇਸ ਦੇ
ਆਸ-ਪਾਸ ਫੁੱਲਾਂ ਵਾਲੇ ਗਮਲਿਆਂ ਦੀਆਂ ਡਾਰਾਂ ਬੰਨ੍ਹ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਸਿੱਖਾਂ ਨੂੰ ਆਖਿਰ ਕੀ ਸੰਦੇਸ਼ ਦੇਣਾ ਚਾਹੁੰਦੀ ਹੈ? ਇੱਕ ਵਾਰ ਪਹਿਲਾਂ ਵੀ ਸੰਨ 2006 ਵਿੱਚ ਇਸ ਨੇ
ਪਰਕਰਮਾਂ ਉਦਾਲੇ ਚਾਰ ਕੁ ਹਜ਼ਾਰ ਗਮਲਿਆਂ ਵਿੱਚ ਲਗੇ ਫੁੱਲਦਾਰ ਬੂਟਿਆਂ ਦੀਆਂ ਪਾਲਾਂ ਬਣਾਈਆਂ ਸਨ,
ਜੋ ਦੋ ਸਾਲ ਬਾਅਦ ਹਟਾ ਲਈਆਂ ਗਈਆਂ। ਹੁਣ ਫਿਰ ਕਿਸੇ ਲੁਕਵੇਂ ਮੰਤਵ ਦੀ ਪੂਰਤੀ ਲਈ ਨਵੇਂ ਸਿਰਿਉਂ
ਵਿਉਂਤਬੰਦੀ ਕੀਤੀ ਗਈ ਜਾਪਦੀ ਹੈ ਜਿਹੜੀ ਕਿ ਠੀਕ ਨਹੀਂ ਹੈ।
ਸਿੱਖਾਂ ਦੇ ਤਿਉਹਾਰ ਅਤੇ ਇਤਿਹਾਸਕ ਦਿਨਾਂ ਵਿੱਚ ਲੱਖਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਦੀ ਆਮਦ
ਨੂੰ ਜੇ ਸਾਂਭੇ ਰੱਖਕੇ ਗੱਲ ਕਰੀਏ ਤਾਂ ਹੁਨਾਲ ਦੇ ਆਮ ਦਿਨਾਂ`ਚ ਵੀ ਰੋਜਾਨਾ ਦਰਬਾਰ ਸਾਹਿਬ ਨਤਮਸਤਕ
ਹੋਣ ਲਈ ਲੱਖ-ਅੱਧਾ ਲੱਖ ਸੰਗਤ ਆਮ ਹੀ ਆ ਜਾਂਦੀ ਹੈ ਅਤੇ ਹਰੇਕ ਸ਼ਰਧਾਵਾਨ ਸਿੱਖ ਇਸ ਪਵਿੱਤਰ ਸਰੋਵਰ
ਵਿੱਚ ਇਸ਼ਨਾਨ ਕਰਨਾ ਲੋਚਦਾ ਹੈ। ਇਹ ਗਮਲਿਆਂ ਦੀਆਂ ਲੰਮੀਆਂ ਲੜੀਆਂ ਇਸ਼ਨਾਨ ਕਾਰਜ ਪ੍ਰਨਾਲੀ ਵਿੱਚ
ਵੱਡੀ ਰੁਕਾਵਟ ਦਾ ਕਾਰਨ ਬਣ ਜਾਣਗੀਆਂ ਅਤੇ ਸੁਭਾਵਕ ਹੀ ਭੀੜ-ਭੜੱਕਾ ਵੱਧ ਜਾਏਗਾ। ਸੰਗਤ ਬਹੁਤ ਤੰਗ
ਹੋਏਗੀ। ਇਸ ਨੂੰ ਚਿਤਾਵਨੀ ਵਜੋਂ ਲਿਆ ਜਾਣਾ ਚਾਹੀਦਾ ਹੈ।
ਗਮਲਿਆਂ ਵਿੱਚ ਲਗਾ ਕੇ ਅਤੇ ਪ੍ਰਕਰਮਾਂ ਵਿੱਚ ਰੱਖੇ ਹੋਏ ਫੁੱਲਾਂ/ਪੌਦਿਆਂ ਨਾਲ ਵਾਤਾਵਰਨ ਸ਼ੁਧ ਨਹੀਂ
ਯਕੀਨਨ ਅਸ਼ੁਧ ਹੋਏਗਾ। ਫੁੱਲਾਂ/ਬੂਟਿਆਂ ਦੀ ਖੁਰਾਕ ਲਈ ਗਮਲਿਆਂ ਅੰਦਰ ਭਰਿਆ ਢੇਰ/ਮਿੱਟੀ ਅਤੇ
ਰਸਾਇਣਕ ਖਾਦ ਪਦਾਰਥ ਆਪਣੀ ਬਦਬੂਦਾਰ ਗੰਧ ਨਾਲ ਵਾਤਾਵਰਨ ਪ੍ਰਦੂਸ਼ਤ ਕਰੇਗਾ। ਫੁੱਲ ਮੌਲਣਗੇ ਤਾਂ
ਮਧੂ-ਮੱਖੀਆਂ/ਡੂੰਮਣਾ ਮੱਖੀਆਂ ਨੂੰ ਸ਼ਰਤੀਆ ਅਕਰਸ਼ਕ ਕਰਨਗੇ। ਮਧੂ ਰਸ ਜੋੜਨ ਲਈ ਸ਼ਹਿਦ ਦੀਆਂ ਮੱਖੀਆਂ
ਪ੍ਰਕਰਮਾਂ ਦੇ ਨਾਲ ਖੂੰਦਰਾਂ ਵਿੱਚ ਹੀ ਘਰ-ਘਾਟ ਵੀ ਬਨਾਊਂਣਗੀਆਂ ਅਤੇ ਫਿਰ ਸੁਭਾਉ ਵੱਸ, ਦਰਸ਼ਨਾਂ
ਲਈ ਆਈਆਂ ਸੰਗਤਾਂ ਨੂੰ ਲੜਨ, ਡੰਗਣ ਅਤੇ ਬਿਪਤਾ ਖੜੀ ਕਰਨ ਤੋਂ ਕੌਣ ਰੋਕੇਗਾ? ਰੂੜੀ-ਢੇਰ ਦੀ
ਸਿਲ-ਸਿਲਾਬ ਕਾਰਨ ਮੱਛਰਾਂ ਦੀ ਫੌਜ ਵਧੇਗੀ ਕਾਲੇ/ਪੀਲੇ ਭਰਿੰਡ ਵੀ ਨਜ਼ਾਰੇ ਲੈ ਸਕਦੇ ਹਨ ਅਤੇ
ਸੱਚੀ-ਮੁੱਚੀਂ ਭਬੂ-ਕੁੱਤੇ ਵੀ ਆਉਂਣਗੇ। ਕਦੇ ਜਿਸ ਪਵਿੱਤਰ ਧਾਰਮਿਕ ਸਥਲ ਤੇ ਘਿਰਤ ਦੀ ਖਸ਼ਬੋਈ
ਫੈਲਦੀ ਸੀ ਹੁਣ ਓਹ ਪ੍ਰਦੂਸ਼ਤ ਤੇ ਦੁਰਗੰਧਤ ਫਿਜ਼ਾ ਵਿੱਚ ਬਦਲ ਜਾਏਗੀ। ਨਿਸ਼ਚੇ ਸੜ੍ਹਾਂਦ ਵੀ ਪੈਦਾ
ਹੋਏਗੀ। ਫੁੱਲਾਂ/ਪੌਦਿਆਂ ਵਾਲੇ ਗਮਲਿਆਂ ਨੂੰ ਪਾਣੀ ਪਾਉਣ ਉਪਰੰਤ ਵਾਧੂ ਪਾਣੀ ਦਾ ਵਹਾਓ ਪ੍ਰਕਰਮਾਂ
ਨੂੰ ਕਰੂਪ ਤੇ ਬਦਸੂਰਤ ਕਰੇਗਾ ਹੀ ਕਰੇਗਾ। ਜਿਥੇ ਫੁੱਲ, ਉਥੇ ਕੰਡੇ। ਕਈ ਸਰਧਾਲੂਆਂ ਲਈ ਇਹ
ਬਾਗਬਾਨੀ ਅਲਰਜੀ ਦਾ ਸਬੱਬ ਵੀ ਬਣ ਸਕਦੀ ਹੈ।
ਹੋ ਸਕਦਾ ਹੈ ਕਿ ਮੌਕੇ-ਮੇਲ ਦਾ ਲਾਭ ਉਠਾਂਦੇ ਹੋਏ ਕੁੱਝ ਬ੍ਰਾਹਮਣੀ ਮੱਤ ਦੇ ਲੋਕ ਇਨ੍ਹਾਂ ਪੌਦਿਆਂ
ਦੀ ਪੂਜਾ ਹੀ ਆਰੰਭ ਕਰ ਦੇਣ। ਵੈਦਕ ਪ੍ਰਮਾਣਿਤ ਤੁਲਸੀ ਵਗੈਰਾ ਵੀ ਲਗਾਈ ਅਤੇ ਪੂਜੀ/ਪੂਜਾਈ ਜਾ ਸਕਦੀ
ਹੈ। ਅਜ ਭਾਵੇ ਸਿੱਖ ਚੁੱਪ ਹੈ ਐਪਰ ਇਸ ਨੂੰ ਛੇਤੀ ਹੀ ਪਤਾ ਲਗ ਜਾਏਗਾ ਕਿ ਇਨ੍ਹਾਂ ਕਮੇਟੀ ਵਾਲਿਆਂ
ਨੇ ਸਰਬ-ਕਲਿਆਣੀ ਸਿੱਖ ਧਰਮ ਨਾਲ ਕਿੰਨੀਆਂ ਭਿੰਨ-ਭਿੰਨ ਬਲਾਈਂ ਚੰਬੇੜ ਦਿਤੀਆਂ ਨੇ।
ਫੁੱਲ-ਪੱਤੀਆਂ`ਚੋ ਦੇਵਤੇ ਝਾਕਣਗੇ ਤੇ ਕਰਮ-ਕਾਂਡੀਆਂ ਨੂੰ ਇੱਕ ਸੁਨੈਹਰੀ ਮੌਕਾ ਮਿਲ ਜਾਏਗਾ। ਸਿੱਖੀ
ਦੇ ਅਧਿਆਤਮਿਕ ਪੱਖ ਨੂੰ ਲੇਸ ਲਗੇਗੀ। ਪਲ-ਦੋ-ਪਲ ਜਾਂ ਕੁੱਝ ਜ਼ਿਆਦਾ ਉਮਰ ਭੋਗਣ ਵਾਲੇ ਫੁੱਲ, ਪੱਤੇ
ਠੰਢ ਨਾਲ ਕੁੰਗੜੀ ਬੁੱਢੀ ਵਾਂਗ ਸੁਕੜਣਗੇ ਤੇ ਮੁਰਝਾ ਕੇ ਝੜਨਗੇ, ਕੁੱਝ ਸਰੋਵਰ ਅਤੇ ਕੁੱਝ
ਪ੍ਰਕਰਮਾਂ ਨੂੰ ਗੰਧਲਾ ਕਰਨਗੇ। ਜਿਨ੍ਹਾਂ ਸਿੱਖਾਂ ਨੇ ਦਾਨ ਵਜੋਂ ਕਰੋੜਾਂ ਰੁਪੈ ਖਰਚ ਕੇ ਮਸ਼ੀਨੀਕਰਨ
ਨਾਲ ਸਰੋਵਰ ਦੇ ਜਲ਼ ਦੀ ਸਫਾਈ ਅਤੇ ਸਵੱਛਤਾ ਨੂੰ ਯਕੀਨੀ ਬਣਾਇਆ ਸੀ-ਓਹ ਕੀ ਸੋਚਣਗੇ? ਹਾਂ! ਇਕੋ
ਫਾਇਦਾ ਦਿਸਦਾ ਹੈ ਕਿ ਸੰਗਤ ਦੀ ਦਾਨ-ਰਾਸ਼ੀ ਨਾਲ ਮਾਲੀਆਂ, ਫੁਲੱਾਂ ਦੇ ਰੱਖਵਾਲਿਆਂ ਦੀ ਇੱਕ ਚਹੇਤੀ
ਫੌਜ ਭਰਤੀ ਹੋ ਜਾਏਗੀ।
ਅਧਿਆਤਮਕ ਅਤੇ ਸਿਧਾਂਤਕ ਪੱਖ ਤੋਂ, ਹਰਿਮੰਦਰ ਸਾਹਿਬ ਦੀ ਹਦੂਰ ਦੇ ਅੰਦਰ ਬੇਸਮਝੀ ਨਾਲ ਵਿਉਂਤੀ ਗਈ
ਇਹ ਫੁੱਲਾਂ ਦੀ ਬਾਗਾਤਿ ਨੂੰ ਅਸੀਂ ਭਾਰੀ ਨੁਕਸਾਨਦੇਹ ਸਮਝਦੇ ਹਾਂ। ਨਿਰਸੰਦੇਹ ਕਮੇਟੀ ਦੇ ਇਸ
ਕੁਚੱਜੇ ਉਪਰਾਲੇ ਨਾਲ ਗੁਰੂ ਦਰਸ਼ਨਾਂ ਲਈ ਆਈ ਸੰਗਤ ਨੂੰ ਗੁਰੂ ਨਾਲੋਂ ਤੋੜ ਕੇ ‘ਫੁੱਲਾਂ` ਦੀ ਨਗਰੀ
ਵਿੱਚ ਉਲਝਾਉਂਣ ਦਾ ਕੋਝਾ ਯਤਨ ਗਰਦਾਨਿਆ ਜਾ ਸਕਦਾ ਹੈ। ਦਰਬਾਰ ਸਾਹਿਬ ਦਾਖਲ ਹੁੰਦਿਆ-ਸਾਰ ਹੀ ਜਿਥੇ
ਸਿੱਖ ਹੱਥ ਜੋੜੀ ‘ਗੁਰੂ-ਕੀਰਤਨ ਦੀ ਧੁਨੀ` ਨਾਲ ਇੱਕ ਸੁਰ ਹੁੰਦਾ ਹੋਇਆ ਪ੍ਰਕਰਮਾਂ ਕਰਦਾ ਹੈ ਹੁਣ
ਫੁੱਲਾਂ ਦੀ ਚਹਿਲ-ਮਹਿਲ ਅਤੇ ਰੰਗ-ਬਰੰਗੀਆਂ ਤਿਤੱਲੀਆਂ ਦੀਆਂ ਉਡਾਰੀਆਂ ਵਿੱਚ ਉਲਝ ਕੇ ਰਹਿ
ਜਾਵੇਗਾ। ਚੰਚਲ ਬੱਚੇ ਮਨ-ਭਾਉਂਦੇ ਫੁੱਲਾਂ ਨੂੰ ਤੋੜਨ ਦੀ ਕੋਸ਼ਿਸ਼ ਕਰਨਗੇ, ਸੇਵਾਦਾਰ ਬਦ-ਕਲਾਮੀ
ਕਰਨਗੇ, ਮਾਤਾ-ਪਿਤਾ ਨੂੰ ਸ਼ਰਮਸ਼ਾਰ ਹੋਣਾ ਪੈ ਸਕਦਾ ਹੈ। ਮੁੱਕਦੀ ਗੱਲ, ਗੁਰੂ ਵਿਸਰ ਜਾਏਗਾ। ਸਿੱਖ
ਨੇ ਹਰਿਮੰਦਰ ਸਾਹਿਬ ਆ ਕੇ ਇਕਾਗਰ ਮਨ-ਚਿੱਤ ਨਾਲ ਜਿਥੇ ‘ਅਕਾਲ ਪੁਰਖ`ਨਾਲ ਇਕ-ਮਿਕ ਹੋਣਾ ਸੀ, ਓਹ
ਹੁਣ ‘ਭੌਰਿਆਂ ਵਾਂਗ ਸੋਹਣੇ-ਸੁਨੱਖੇ ਫੁੱਲਾਂ ਦੇ ਰੰਗ, ਰਸ ਤੇ ਸਰੇਸ਼ਟ ਵਾਸਨਾਵਾਂ ਵਿੱਚ ਭਰਮਤ੍ਰ ਕੇ
ਰਹਿ ਜਾਏਗਾ। ਸੱਚ ਜਾਣਿਓ! ਉਹ ਪ੍ਰੀਤਮ ਨਾਲੋਂ ਟੁੱਟ ਜਾਵੇਗਾ। ਅਜਾਦੀ ਤੋਂ ਬਾਅਦ ਉਭਰੇ ਧਾਰਮਿਕ ਤੇ
ਸਿਆਸੀ ਸਿੱਖ ਲੀਡਰਾਂ, ਸਿੱਖ ਸੰਪ੍ਰਦਾਵਾਂ, ਡੇਰਿਆਂ ਅਤੇ ਡੇਰੇਦਾਰਾਂ ਦੀ ਮਹਿਜ਼ ਇਹੋ ਰੁਚੀ ਹੈ।
ਸਾਡੇ ਪਾਸ ਬਦਲ ਹੈ ਅਤੇ ਬਹੁਤ ਸੋਹਣਾ ਬਦਲ ਹੈ ਕਿ ਹਰਿਮੰਦਰ ਸਾਹਿਬ ਦੀ ਗਲਿਆਰਾ ਯੋਜਨਾ ਅਧੀਨ ਜਮੀਨ
ਨੂੰ ਇਸ ਕੰਮ ਲਈ ਬਾਖ਼ੂਬੀ ਵਰਤਿਆ ਜਾ ਸਕਦਾ ਹੈ। ਸ਼੍ਰੋਮਣੀ ਕਮੇਟੀ ਦੀ ਇਸ ਹੁਰਮਤੀ-ਭਰਿਆ, ਕਮਲ ਦੀਨ,
ਖਤਰਨਾਕ, ਪ੍ਰਦੂਸ਼ਤ, ਅਵੈੜਾ, ਮੰਦ-ਭਾਗਾ ਤੇ ਘਾਟੇਵੰਦੇ ਪ੍ਰਯਤਨ ਨੂੰ ਠੱਲ ਪਾਉਣ ਲਈ ਅਸਾਨੂੰ
ਰਲ-ਮਿਲ ਕੇ ਯਤਨਸ਼ੀਲ ਹੋਣਾ ਚਾਹੀਦਾ ਹੈ ਤਾਂ ਜੋ ਹਰਿਮੰਦਰ ਸਾਹਿਬ ਨੂੰ ਮਨ ਪ੍ਰਚਾਵੇ ਲਈ ਤੁੱਛ
ਨਜ਼ਾਰਿਆਂ ਅਤੇ ਵਾਸ਼ਨਾਵਾਂ ਦੀ ਸੈਰ-ਗਾਹ ਬਣਨ ਤੋਂ ਰੋਕਿਆ ਜਾ ਸਕੇ। ਪੰਥ ਦਰਦੀਓ! ਇਹ ਚਾਣਕਿਯ
ਨੀਤੀਵਾਨ ਮੱਖਾਂ ਦੀਆਂ ਕਾਰਸ਼ਤਾਨੀਆਂ ਤੇ ਵਹਾਏ ਜਿਗਰ ਦੇ ਅੱਥਰੂ ਹਨ।
ਤਰਲੋਕ ਸਿੰਘ ‘ਹੁੰਦਲ`-ਟੋਰਾਂਟੋ ਫੂਨ:- (905) 794-2887
(27/04/11)
ਗੁਰਮੁਖ ਸਿੰਘ
ਸ. ਮੱਖਣ ਸਿੰਘ ਜੀ,
ਆਪ ਜੀ ਦੀ ਵੈਬ ਦੇਖਦਾ ਰਹਿੰਦਾ ਹਾਂ। ਸ. ਗੁਰਮੀਤ ਸਿੰਘ ਨਾਲ ਫ਼ੂਨ ਤੇ ਵੀ ਗੱਲ ਹੁੰਦੀ ਰਹਿੰਦੀ ਹੈ।
ਮੈਂ ਪਿਛਲੇ ਲੰਮੇ ਸਮੇਂ ਤੋਂ ਜਾਗਰੂਕ ਸੋਚ ਨਾਲ ਜੁੜਿਆ ਹੋਇਆ ਹਾਂ। ਮੈਂ ਇਥੇ ਆਪਣੇ ਗ੍ਰੰਥੀ ਭਾਈਆਂ
ਨਾਲ ਜਦ ਬਹਿਸ ਕਰਦਾ ਸੀ ਤਾਂ ਉਹ ਮੈਨੂੰ ਕਾਮਰੇਡ ਕਾਮਰੇਡ ਕਹਿ ਕੇ ਚਿੜਾਉਂਦੇ ਸਨ ਅਤੇ ਫਿਰ ਗੱਲ
ਨਹੀਂ ਸੀ ਕਰਦੇ। ਉਹ ਅਕਸਰ ਇਤਰਾਜ਼ ਕਰਦੇ ਸਨ ਕਿ ਤੁਸੀ ਦਸਮ ਗ੍ਰੰਥ ਦੇ ਬਹਾਨੇ ਕਰਦੇ ਕਰਦੇ ਸਾਰੀਆਂ
ਸਿੱਖ ਸੰਸਥਾਵਾਂ ਦਾ ਖ਼ਾਤਮਾ ਕਰੋਗੇ। ਮੈਨੂੰ ਉਦੋਂ ਉਨ੍ਹਾਂ ਦੀ ਗੱਲ ਤੇ ਬੇਹੱਦ ਗੁੱਸਾ ਆਉਂਦਾ ਸੀ
ਕਿ ਇਹ ਕਿਵੇਂ ਹੋ ਸਕਦਾ ਹੈ? ਠੀਕ ਹੈ ਕਿ ਸ਼ਰਧਾ ਅੰਨ੍ਹੀ ਵੀ ਨਹੀਂ ਹੋਣੀ ਚਾਹੀਦੀ, ਪਰ ਇਸ ਦਾ ਮਤਲਬ
ਇਹ ਤਾਂ ਨਹੀਂ ਕਿ ਸ਼ਰਧਾ ਬਿਲਕੁਲ ਹੋਣੀ ਹੀ ਨਹੀਂ ਚਾਹੀਦੀ? ਤੁਸੀ ਸਾਰਿਆਂ ਨੂੰ ਸਲਾਹਾਂ ਦਿੰਦੇ ਹੋ
ਕਿ ਇੱਕ ਦੂਜੇ ਲਈ ਸਹੀ ਭਾਸ਼ਾ ਦੀ ਵਰਤੋਂ ਕਰੋ। ਜਦ ਤੱਕ ਕਿਸੇ ਗੱਲ ਦਾ ਫ਼ੈਸਲਾ ਨਹੀਂ ਹੁੰਦਾ ਉਦ
ਤੱਕਣ ਠੀਕ ਭਾਸ਼ਾ ਦਾ ਉਪਯੋਗ ਹੋਣਾ ਜ਼ਰੂਰੀ ਹੈ। ਹੁਣ ਇਕਬਾਲ ਸਿੰਘ ਬਹਿਸ ਵਿਚੋਂ ਭੱਜਦਾ ਨਜ਼ਰ ਆਉਂਦਾ
ਹੈ। ਸਿੱਧਾ ਹੋ ਕੇ ਆਪਣੇ ਨਿਰਵਿਵਾਦ ਸਰੋਤਾਂ ਦਾ ਵੇਰਵਾ ਦੇਵੇ। ਇਕਬਾਲ ਸਿੰਘ ਦੱਸੇ ਕਿ ਕਿਹੜੇ ਮੂਲ
ਸਰੋਤ ਗੁਰਮਤਿ ਅਨੁਸਾਰੀ ਹਨ?
ਉਦਾਂ ਮੈਨੂੰ ਕਦੀ ਕਦੀ ਲਗਦਾ ਹੈ ਕਿ ਮੇਰੁ ਭਾਈ ਸਾਥੀ ਜੋ ਜਾਗਰੂਕਾਂ `ਤੇ ਕਾਮਰੇਡ ਹੋਣ ਦਾ ਸ਼ੱਕ
ਕਰਦੇ ਸਨ ਉਹ ਕਾਫ਼ੀ ਠੀਕ ਹੀ ਸਨ।
ਤੁਹਾਡਾ ਪਾਠਕ,
ਗੁਰਮੁਖ ਸਿੰਘ
ਦੂਖ ਨਿਵਾਰਨ ਸਾਹਿਬ, ਪਟਿਆਲਾ
(27/04/11)
ਕਿਰਪਾਲ ਸਿੰਘ ਬਠਿੰਡਾ
ਮਾਇਆ ਦੇ ਪ੍ਰਭਾਵ ਤੋਂ ਬਹੁ ਗਿਣਤੀ ਧਰਮ ਸਥਾਨ ਤੇ ਧਾਰਮਿਕ ਵਿਅਕਤੀ ਵੀ ਨਹੀਂ
ਬਚੇ: ਭਾਈ ਪੰਥਪ੍ਰੀਤ ਸਿੰਘ
ਬਠਿੰਡਾ, ੨੭ ਅਪ੍ਰੈਲ (ਕਿਰਪਾਲ ਸਿੰਘ): ਗੁਰਦੁਆਰਾ ਬੰਗਲਾ ਸਾਹਿਬ ਨਵੀਂ
ਦਿੱਲੀ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਚੱਲ ਰਹੀ ਕਥਾ ਦੌਰਾਨ ਗੁਰੂ ਗ੍ਰੰਥ ਸਾਹਿਬ ਜੀ ਦੇ
ਪੰਨਾ ਨੰ: ੪੮੫ `ਤੇ ਆਸਾ ਰਾਗ ਵਿੱਚ ਦਰਜ਼ ਭਗਤ ਨਾਮਦੇਵ ਜੀ ਦੇ ਸ਼ਬਦ
‘ਏਕ ਅਨੇਕ ਬਿਆਪਕ ਪੂਰਕ ਜਤ ਦੇਖਉ ਤਤ ਸੋਈ॥ ਮਾਇਆ ਚਿਤ੍ਰ ਬਚਿਤ੍ਰ ਬਿਮੋਹਿਤ ਬਿਰਲਾ ਬੂਝੈ ਕੋਈ॥
੧॥’ ਦੀ ਕਥਾ ਕਰਦਿਆਂ ਭਾਈ ਪੰਥਪ੍ਰੀਤ ਸਿੰਘ
ਖ਼ਾਲਸਾ ਭਾਈ ਬਖ਼ਤੌਰ ਵਾਲਿਆਂ ਨੇ ਕਿਹਾ ਭਗਤ ਜੀ ਇਸ ਸ਼ਬਦ ਵਿੱਚ ਸਮਝਾ ਰਹੇ ਹਨ ਕਿ ਇੱਕ ਪਰਮਾਤਮਾ
ਅਨੇਕ ਰੂਪ ਧਾਰ ਕੇ ਹਰ ਥਾਂ ਮੌਜੂਦ ਹੈ ਤੇ ਭਰਪੂਰ ਹੈ; ਮੈਂ ਜਿੱਧਰ ਤੱਕਦਾ ਹਾਂ, ਉਧਰ ਪਰਮਾਤਮਾ ਹੀ
ਮੌਜੂਦ ਹੈ। ਪਰ ਆਮ ਤੌਰ `ਤੇ ਜੀਵ ਮਾਇਆ ਦੇ ਰੰਗਾ-ਰੰਗ ਦੇ ਰੂਪਾਂ ਵਿੱਚ ਚੰਗੀ ਤਰ੍ਹਾਂ ਮੋਹੇ ਪਏ
ਹਨ ਇਸ ਕਾਰਣ ਇਸ ਭੇਤ ਨੂੰ ਕੋਈ ਵਿਰਲਾ ਬੰਦਾ ਹੀ ਸਮਝਦਾ ਹੈ, ਕਿ ਪਰਮਾਤਮਾ ਆਪਣੀ ਇਸ ਰਚੀ ਸ੍ਰਿਸ਼ਟੀ
ਵਿੱਚ ਹਰ ਥਾਂ ਮੌਜੂਦ ਹੈ। ਗੁਰੂ ਦੀ ਕਿਰਪਾ ਨਾਲ ਮਨੁੱਖ ਨੂੰ ਇਹ ਸੂਝ ਪੈਂਦੀ ਹੈ। ਉਨ੍ਹਾਂ ਕਿਹਾ
ਇਹ ਗੱਲ ਵੀ ਨਹੀਂ ਕਿ ਮਾਇਆ ਦੇ ਪ੍ਰਭਾਵ ਤੋਂ ਆਮ ਮਨੁਖ ਤੇ ਗ੍ਰਿਸਤੀ ਨਹੀਂ ਬਚੇ ਬਲਕਿ ਅਸਲੀਅਤ ਇਹ
ਹੈ ਕਿ ਬਹੁ ਗਿਣਤੀ ਧਰਮ ਸਥਾਨ ਤੇ ਧਾਰਮਿਕ ਵਿਅਕਤੀ ਵੀ ਨਹੀਂ ਬਚੇ। ਗੱਲ ਨੂੰ ਸਮਝਾਉਣ ਲਈ ਭਾਈ
ਪੰਥਪ੍ਰੀਤ ਸਿੰਘ ਨੇ ਇੱਕ ਸਾਖੀ ਸੁਣਾਈ ਕਿ ਇੱਕ ਪਾਦਰੀ ਨੇ ਸਿਨੇਮੇ ਦੇ ਮੈਨੇਜ਼ਰ ਨੂੰ ਫ਼ੋਨ ਕੀਤਾ ਕਿ
ਉਹ ਉਨ੍ਹਾਂ ਦੇ ਥੀਏਟਰ ਵਿੱਚ ਚੱਲ ਰਹੀ ਫਿਲਮ ਵੇਖਣੀ ਚਾਹੁੰਦੇ ਹਨ ਬਸ਼ਰਤੇ ਕਿ ਉਹ ਐਸਾ ਪ੍ਰਬੰਧ ਕਰ
ਦੇਣ ਕਿ ਕੋਈ ਵੀ ਮਰਦ ਜਾਂ ਔਰਤ ਉਨ੍ਹਾਂ (ਪਾਦਰੀ) ਨੂੰ ਫਿਲਮ ਵੇਖਦੇ ਹੋਏ ਨੂੰ ਨਾ ਵੇਖ ਸਕੇ।
ਕਿਉਂਕਿ ਉਹ ਇੱਕ ਧਾਰਮਿਕ ਵਿਅਕਤੀ ਹਨ ਤੇ ਲੋਕ ਉਨ੍ਹਾਂ ਨੂੰ ਫਾਦਰ ਕਹਿੰਦੇ ਹਨ ਇਸ ਲਈ ਉਹ ਨਹੀਂ
ਚਾਹੁੰਦੇ ਕਿ ਲੋਕ ਉਨ੍ਹਾਂ ਨੂੰ ਫਿਲਮ ਵੇਖਦੇ ਹੋਏ ਨੂੰ ਵੇਖ ਕੇ ਉਨ੍ਹਾਂ ਬਾਰੇ ਕੋਈ ਗਲਤ ਧਾਰਨਾ
ਬਣਾ ਲੈਣ। ਮੈਨੇਜਰ ਨੇ ਪਾਦਰੀ ਨੂੰ ਕਿਹਾ ਕਿ ਇਸ ਦਾ ਉਨ੍ਹਾਂ ਪਾਸ ਪੂਰਾ ਪ੍ਰਬੰਧ ਹੈ ਕਿਉਂਕਿ ਹੋਰ
ਵੀ ਬਹੁਤ ਸਾਰੇ ਧਾਰਮਿਕ ਸੰਤ ਬਾਬਿਆਂ ਦੀ ਇਸੇ ਤਰ੍ਹਾਂ ਦੀ ਮੰਗ ਆਉਂਦੀ ਰਹਿੰਦੀ ਹੈ, ਇਸ ਲਈ
ਉਨ੍ਹਾਂ ਵਾਸਤੇ ਵਿਸ਼ੇਸ਼ ਤੌਰ `ਤੇ ਬਾਲਕੋਨੀ ਬਣਾਈ ਹੈ ਜਿਸ ਦਾ ਗੇਟ ਪਿਛਲੇ ਪਾਸੇ ਹੈ ਜਿਥੋਂ ਕੋਈ ਵੀ
ਉਨ੍ਹਾਂ ਨੂੰ ਨਹੀਂ ਵੇਖ ਸਕਦਾ। ਅੱਜ ਉਸ ਬਾਲਕੋਨੀ ਦੀ ਕੋਈ ਬੁਕਿੰਗ ਨਹੀਂ ਹੋਈ, ਇਸ ਲਈ ਜੇ ਉਹ
ਚਾਹੁਣ ਤਾਂ ਉਹ ਸਕਦੇ ਹਨ। ਮੈਨੇਜਰ ਨੇ ਕਿਹਾ ਇਸ ਗੱਲ ਦੀ ਉਨ੍ਹਾਂ ਦੀ ਗ੍ਰੰਟੀ ਹੈ ਕਿ ਕੋਈ ਵੀ ਮਰਦ
ਜਾਂ ਔਰਤ ਤੁਹਾਨੂੰ ਫਿਲਮ ਵੇਖਦੇ ਨੂੰ ਨਹੀਂ ਵੇਖ ਸਕੇਗਾ ਪਰ ਇਸ ਦਾ ਪ੍ਰਬੰਧ ਤੁਸੀਂ ਖ਼ੁਦ ਕਰ ਲੈਣਾ
ਕਿ ਪ੍ਰਮਾਤਮਾ ਤੁਹਾਨੂੰ ਨਾ ਵੇਖ ਸਕੇ। ਪਾਦਰੀ ਨੇ ਉਸੇ ਸਮੇਂ ਮੈਨੇਜਰ ਅੱਗੇ ਸੀਸ ਝੁਕਾਇਆ ਕਿ
ਜਿਹੜੀ ਗੱਲ ਪਾਦਰੀ ਹੋ ਕੇ ਵੀ ਮੈਂ ਨਹੀਂ ਸਮਝ ਸਕਿਆ ਉਹ ਸਿਨੇਮਾ ਦਾ ਮੈਨੇਜਰ ਸਮਝੀ ਬੈਠਾ ਹੈ ਕਿ
ਪ੍ਰਮਾਤਮਾ ਹਰ ਥਾਂ ਹਾਜ਼ਰ ਨਾਜ਼ਰ ਹੈ ਤੇ ਉਸ ਤੋਂ ਕੁੱਝ ਵੀ ਛੁਪਾਇਆ ਨਹੀਂ ਜਾ ਸਕਦਾ। ਭਾਈ ਪੰਥਪ੍ਰੀਤ
ਸਿੰਘ ਨੇ ਕਿਹਾ ਇਹ ਮਾਇਆ ਦੇ ਚਿਤ੍ਰ ਬਚਿਤ੍ਰ ਹੀ ਹੈ ਕਿ ਪ੍ਰਮਾਤਮਾ ਨੂੰ ਹਰ ਥਾਂ ਹਾਜ਼ਰ ਨਾਜ਼ਰ ਨਹੀਂ
ਸਮਝਿਆ ਜਾ ਰਿਹਾ ਅਤੇ ਇਸੇ ਕਰਕੇ ਹੀ ਧਾਰਮਿਕ ਜਗਤ ਸਮੇਤ ਦੁਨੀਆਂ ਦੇ ਹਰ ਕੋਨੇ ਵਿੱਚ ਪਾਪ ਹੋ ਰਹੇ
ਹਨ। ਇਹੋ ਕਾਰਣ ਹੈ ਕਿ ਚਰਚਾਂ ਵਿੱਚ ਬੱਚਿਆਂ ਦੇ ਜਿਨਸੀ ਸ਼ੋਸ਼ਣ ਹੋ ਰਹੇ ਹਨ। ਪਿਛੇ ਜਿਹੇ ਇੱਕ ਟੀਵੀ
ਚੈਨਲ ਨੇ ਸਟਿੰਗ ਉਪ੍ਰੇਸ਼ਨ ਕੀਤਾ ਜਿਸ ਵਿੱਚ ਵਿਖਾਇਆ ਗਿਆ ਕਿ ਮੁਫ਼ਤੀ ੩ ਤੋਂ ੫ ਹਜ਼ਾਰ ਰੁਪਏ ਲੈ ਕੇ
ਉਨ੍ਹਾਂ ਦੀ ਮਰਜ਼ੀ ਅਨੁਸਾਰ ਫ਼ਤਵੇ ਜਾਰੀ ਕਰ ਰਿਹਾ ਹੈ। ਸਾਡੇ ਸਰਬ ਉੱਚ ਜਥੇਦਾਰ ਨੇ ਮਾਇਆ ਬਦਲੇ ਇੱਕ
ਬਲਾਤਕਾਰੀ ਸਾਧ ਨੂੰ ਦੋਸ਼ ਮੁਕਤ ਕਰਾਰ ਦੇ ਦਿੱਤਾ ਜਦੋਂ ਕਿ ਉਸੇ ਕੇਸ ਵਿੱਚ ਅਦਾਲਤ ਨੇ ਉਸ ਸਾਧ ਨੂੰ
ਦੋਸ਼ੀ ਪਾਇਆ ਤੇ ਉਸ ਨੂੰ ੧੦ ਸਾਲ ਦੀ ਸਜਾ ਹੋਈ। ਸ਼੍ਰੋਮਣੀ ਕਮੇਟੀ ਦੇ ਸੀਨੀਅਰ ਉਪ ਪ੍ਰਧਾਨ ਦੀ ਕਾਰ
ਦੁਰਘਟਨਾ ਵਿੱਚ ਮੌਤ ਹੋਈ ਜਿਸ ਦੀ ਕਾਰ ਵਿਚੋਂ ਸ਼ਰਾਬ ਦੀਆਂ ਬੋਤਲਾਂ ਤੇ ਇੱਕ ਅਣਪਛਾਤੀ ਔਰਤ ਦੀ ਲਾਸ਼
ਮਿਲੀ। ਉਸ ਪ੍ਰਧਾਨ ਦੇ ਭੋਗ ਸਮੇਂ ਰਾਗੀ ਸਿੰਘਾਂ ਨੇ ਸ਼ਬਦ ਪੜ੍ਹਿਆ, ਗ੍ਰੰਥੀ ਸਿੰਘ ਨੇ ਅਰਦਾਸ ਕੀਤੀ
‘ਗੁਰਮੁਖ ਜਨਮ ਸਵਾਰ ਦਰਗਹ
ਚਲਿਆ॥ ਸਚੀ ਦਰਗਹ ਜਾਇ ਸਚਾ ਪਿੜ ਮਲਿਆ॥’
ਸ਼੍ਰੋਮਣੀ ਕਮੇਟੀ ਵਲੋਂ ਸਿੱਖ ਇਤਿਹਾਸ ਹਿੰਦੀ ਦੀ ਪੁਸਤਕ ਛਪਵਾਈ ਜਿਸ ਵਿੱਚ ਗੁਰੂ ਸਾਹਿਬਾਨ ਦੇ
ਆਚਰਨ ਤੇ ਸਿੱਖ ਇਤਿਹਾਸ ਨੂੰ ਹੀ ਕਲੰਕਿਤ ਕੀਤਾ ਗਿਆ। ਜੇ ਧਾਰਮਿਕ ਜਗਤ ਦੇ ਉਕਤ ਸਾਰੇ ਹੀ
ਵਿਅਕਤੀਆਂ ਉੱਪਰ ਮਾਇਆ ਦਾ ਪ੍ਰਭਾਵ ਨਾਂ ਹੁੰਦਾ ਤੇ ਉਹ ਪ੍ਰਮਾਤਮਾ ਨੂੰ ਹਰ ਥਾਂ ਹਾਜ਼ਰ ਨਾਜ਼ਰ ਵੇਖਦੇ
ਹੁੰਦੇ ਤਾਂ ਕਦੀ ਵੀ ਉਹ ਅਜੇਹੇ ਪਾਪ ਨਾਂਹ ਕਰਦੇ। ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਕੋਈ ਵਿਰਲਾ
ਹੀ ਭਾਗਾਂ ਵਾਲਾ ਹੋਵੇਗਾ ਕਿ ਜਿਹੜਾ ਧਰਮ ਕਮਾਉਣ ਲਈ ਧਰਮ ਅਸਥਾਨਾਂ `ਤੇ ਆਉਂਦਾ ਹੋਵੇ ਨਹੀਂ ਤਾਂ
ਬਹੁ ਗਿਣਤੀ ਧਾਰਮਿਕ ਸਥਾਨਾਂ `ਤੇ ਆ ਕੇ ਵੀ ਮਾਇਆ ਦੇ ਪ੍ਰਭਾਵ ਹੇਠ ਹੀ ਰਹਿੰਦੇ ਹਨ ਤੇ ਮਾਇਆ
ਵਾਸਤੇ ਹੀ ਅਰਦਾਸਾਂ ਕਰਦੇ ਹਨ। ਰਾਗੀ ਢਾਡੀ ਤੇ ਪ੍ਰਚਾਰਕ ਪ੍ਰਚਾਰ ਕਰਨ ਤੋਂ ਪਹਿਲਾਂ ਮਾਇਆ ਦੇ ਹੀ
ਸੌਦੇ ਕਰਦੇ ਹਨ ਕਿ ਇੱਕ ਘੰਟਾ ਕੀਰਤਨ ਕਰਨ ਜਾਂ ਪ੍ਰਚਾਰ ਕਰਨ ਦੇ ਏਨੇ ਪੈਸੇ ਮਿਲਣੇ ਚਾਹੀਦੇ ਹਨ।
ਉਨ੍ਹਾਂ ਕਿਹਾ ਕਿ ਇਥੋਂ ਤੱਕ ਕਿ ਧਰਮ ਸਥਾਨ ਵੀ ਮਾਇਆ ਤੋਂ ਮੁਕਤ ਨਹੀਂ। ਇਸ ਦਾ ਜ਼ਿਕਰ ਗੁਰੂ ਗ੍ਰੰਥ
ਸਾਹਿਬ ਦੇ ਪੰਨਾ ਨੰ: ੩੮੫
`ਤੇ ਗੁਰੂ ਅਰਜੁਨ ਦੇਵ ਜੀ ਮਹਾਰਾਜ ਨੇ ਇਸ
ਤਰ੍ਹਾਂ ਕੀਤਾ ਹੈ: ‘ਤੀਰਥਿ
ਜਾਉ ਤ ਹਉ ਹਉ ਕਰਤੇ॥ ਪੰਡਿਤ ਪੂਛਉ ਤ ਮਾਇਆ ਰਾਤੇ॥ ੧॥ ਸੋ ਅਸਥਾਨੁ ਬਤਾਵਹੁ ਮੀਤਾ॥ ਜਾ ਕੈ ਹਰਿ
ਹਰਿ ਕੀਰਤਨੁ ਨੀਤਾ॥ ੧॥ ਰਹਾਉ॥ ਭਾਈ ਪੰਥਪ੍ਰੀਤ
ਸਿੰਘ ਨੇ ਕਿਹਾ ਕਿ ਸਾਨੂੰ ਅਕਾਲਪੁਰਖ਼ ਅੱਗੇ ਅਰਦਾਸ ਕਰਨੀ ਚਾਹੀਦੀ ਹੈ ਕਿ ਉਹ ਆਪ ਹੀ ਕ੍ਰਿਪਾ ਕਰਕੇ
ਸਾਨੂੰ ਮਾਇਆ ਦੇ ਚਿਤ੍ਰ ਬਚਿਤ੍ਰ ਤੋਂ ਬਚਾ ਲਵੇ ਤੇ ਅਸੀਂ ਅਕਾਲ ਪੁਰਖ਼ ਨੂੰ ਹਰ ਥਾਂ ਹਾਜ਼ਰ ਨਾਜ਼ਰ
ਸਮਝਣ ਦੇ ਸਮਰਥ ਹੋ ਕੇ ਸਹੀ ਮਾਹਨਿਆ ਵਿੱਚ ਧਰਮ ਕਮਾਉਣ ਦੀ ਜਾਚ ਸਿੱਖ ਸਕੀਏ।
(26/04/11)
ਗੁਰਇੰਦਰ ਸਿੰਘ ਪਾਲ
ਅਕਾਲ ਤਖ਼ਤ ਦੇ ਵਿਸ਼ੇ `ਤੇ ਚਲ ਰਹੀ ਬਹਿਸ ਦੇ ਸੰਬੰਧ ਵਿੱਚ:
ਇਕਬਾਲ ਸਿੰਘ ਢਿੱਲੋਂ ਜੀ ਦੇ ਲੇਖ ‘ਅਕਾਲ ਤਖ਼ਤ ਦੀ ਸਥਿਤਿ’ ਬਾਰੇ ਜੋ ਬਹਿਸ
ਚਲ ਰਹੀ ਹੈ ਉਸ ਦੇ ਸੰਬੰਧ ਵਿੱਚ
18/04/11
ਨੂੰ ਦਾਸ ਨੇ ਕੁੱਝ ਸ਼ੰਕੇ/ਸਵਾਲ ਵਿਦਵਾਨ ਪਾਠਕਾਂ/ਲੇਖਕਾਂ ਦੀ ਸੇਵਾ ਵਿੱਚ ਲਿਖ ਕੇ ਭੇਜੇ ਸਨ। ਸ:
ਚਰਨਜੀਤ ਸਿੰਘ ਜੀ ਦਾ 23/04/11
ਦਾ ਲਿਖਿਆ, ‘ਅਸਲੀ ਦੋਸ਼ੀ
ਕੌਣ? ਅਕਾਲ ਤਖ਼ਤ ਜਾਂ ਐਸ ਜੀ ਪੀ ਸੀ?
29/03/2000
ਨੂੰ ਤਖ਼ਤ ਵੱਲੋਂ ਐਸ ਜੀ ਪੀ ਸੀ ਨੂੰ ਹਦਾਇਤ’,
ਮੇਰੇ
ਉਨ੍ਹਾਂ ਹੀ ਸ਼ੰਕਿਆਂ ਦਾ ਇੱਕ ਆਂਸ਼ਿਕ ਮਾਤੱਰ ਉੱਤਰ ਹੈ। ਉਨ੍ਹਾਂ ਦੀ ਮਿਹਨਤ ਨਾਲ ਕੀਤੀ ਖੋਜ
ਮੁਤਾਬਿਕ ਮਾਰਚ, 2000
ਤਕ ਅਖਾਉਤੀ ਜਥੇਦਾਰ ਅਤੇ ਉਸ ਦੀ ‘ਸਰਵ-ਉੱਚ’ ਗਰਦਾਨੀ ਜਾਂਦੀ ਪਦਵੀ ਬਾਰੇ ਕੋਈ ਵੀ ਨਿਯਮ ਨਿਰਧਾਰਤ
ਨਹੀਂ ਸਨ; ਅਤੇ ਨਾਂ ਹੀ ਅੱਜ ਤੱਕ ਨਿਰਧਾਰਤ ਕੀਤੇ ਗਏ ਹਨ! ਇਸ ਤੱਥ ਤੋਂ ਦੋ ਹੋਰ ਕੌੜੇ ਸੱਚ
ਸਾਮ੍ਹਨੇ ਆਉਂਦੇ ਹਨ: ਪਹਿਲਾ, ਸਰਵ-ਉੱਚ ਨਿਯਮ-ਬੱਧ ਮਤਿ (ਗੁਰਮਤਿ) ਦੀ ਵਾਗ ਡੋਰ ਉਸ ਪਦਵੀ
(ਜਥੇਦਾਰ) ਦੇ ਅਧਿਕਾਰਾਧੀਨ ਹੈ ਜਿਸ ਦਾ ਆਪਣੇ ਵਾਸਤੇ ਕੋਈ ਵੀ ਨਿਯਮ ਨਿਸ਼ਚਿਤ ਨਹੀਂ! ਦੂਜਾ, ਇਹ
ਕੌਮ ਵਾਸਤੇ ਇੱਕ ਅਤਿਅੰਤ ਹਾਸੋਹੀਣਾਂ ਤੇ ਕੋਝਾ ਮਜ਼ਾਕ ਹੈ ਕਿ ਕਰਮਚਾਰੀ (ਜਥੇਦਾਰ ਤੇ ਗ੍ਰੰਥੀ)
ਆਪਣੇ ਨਿਯੁਕਤੀ ਅਧਿਕਾਰੀ (Appointing
Authority) ਐਸ: ਜੀ: ਪੀ: ਸੀ: ਨੂੰ ਹਦਾਇਤ ਕਰ
ਰਹੇ ਹਨ ਕਿ ਉਨ੍ਹਾਂ ਦੀ ਪਦਵੀ ਦੇ ਨਿਯਮ ਨਿਸ਼ਚਿਤ ਕੀਤੇ ਜਾਣ! ! ਇਸ ਹਦਾਇਤ ਨੂੰ ਐਸ: ਜੀ: ਪੀ: ਸੀ:
ਤੇ ‘ਪੰਥ’ ਨੇ ਅੱਜ ਤਕ ਗੌਲਿਆ ਤਕ ਨਹੀਂ? ਕੀ ਇਸ ਅਣਗਹਿਲੀ ਪਿੱਛੇ ਕੋਈ ਕੁਟਿਲਤਾ ਹੈ?
(ਨੋਟ:-ਪਾਠਕਾਂ/ਲੇਖਕਾਂ ਨੂੰ ਬਿਨਤੀ ਹੈ ਕਿ ਉਹ ਚਰਨਜੀਤ ਸਿੰਘ ਜੀ ਦਾ ਉਪਰੋਕਤ ਪੱਤਰ ਪੜ੍ਹ ਲੈਣ।)
ਜਥੇਦਾਰ ਤੇ ਗ੍ਰੰਥੀਆਂ ਦੇ
29/03/2000
ਦੇ ਮਤੇ ਅਨੁਸਾਰ 1925
ਦੇ ਐਕਟ ਵਿੱਚ ਕਈ ਤਰੁੱਟੀਆਂ ਹਨ! ਉਹ ਤਰੁੱਟੀਆਂ ਕਿਹੜੀਆਂ ਹਨ? ਅਤੇ ਕੀ ਉਹ ਤਰੁੱਟੀਆਂ ਕਿਸੇ
ਸਾਜ਼ਿਸ਼ਾਧੀਨ ਜਾਣ ਬੁਝ ਕੇ ਰੱਖੀਆਂ ਗਈਆਂ ਹਨ ਜਾਂ ਫਿਰ ਅਣਜਾਣੇ ਵਿੱਚ ਹੋਈਆਂ ਸਾਧਾਰਨ ਕੋਤਾਹੀਆਂ ਹੀ
ਹਨ? ਇਸ ਐਕਟ ਵਿੱਚ, ਦਾਸ ਦੀ ਜਾਣਕਾਰੀ ਮੁਤਾਬਿਕ, ਅਕਾਲ ਤਖ਼ਤ ਅਤੇ ਇਸ ਦੇ ਜਥੇਦਾਰ ਦਾ ਕੋਈ ਜ਼ਿਕਰ
ਨਹੀਂ! ! !
‘ਪੰਥ-ਪ੍ਰਵਾਣਿਤ’ ਰਹਿਤ ਮਰਯਾਦਾ ਵਿੱਚ ‘ਗੁਰਦੁਆਰੇ’ ਸਿਰਲੇਖ ਦੇ ਨੁਕਤਾ
ਨੰ: ‘ਟ’ ਵਿੱਚ ਪੰਜ ਤਖ਼ਤਾਂ ਦੇ ਸਿਰਫ਼ ਨਾਵਾਂ ਦਾ ਹੀ ਵਰਣਨ ਹੈ। ਰਹਿਤ ਮਰਯਾਦਾ ਦੇ ਅੰਤਿਮ ਨੁਕਤਾ
ਨੰ: ੫.’ਸਥਾਨਕ ਫੈਸਲਿਆਂ ਦੀ ਅਪੀਲ’ ਅਨੁਸਾਰ; ‘ਸਥਾਨਕ ਗੁਰ-ਸੰਗਤਾਂ ਦੇ ਫੈਸਲਿਆਂ ਦੀ ਅਪੀਲ ਸ੍ਰੀ
ਅਕਾਲ ਤਖ਼ਤ ਸਾਹਿਬ ਪਾਸ ਹੋ ਸਕਦੀ ਹੈ’ ; ਇਸ ਤੋਂ ਵੱਧ ਕੁੱਛ ਨਹੀਂ ਲਿਖਿਆ। ਸਾਰੀ ਰਹਿਤ ਮਰਯਾਦਾ
ਵਿੱਚ ਕਿਸੇ ਨਾਮ ਧਰੀਕ ਜਥੇਦਾਰ ਜਾਂ ਇਸ ਦੀ ਕਥਿਤ ਪਦਵੀ ਦਾ ਜ਼ਿਕਰ ਤਕ ਨਹੀਂ! ! !
ਦਾਸ ਦੇ
18/04/11
ਦੇ ਤੇ ਅਜ ਦੇ ਇਸ ਪੱਤਰ ਵਿੱਚ ਪ੍ਰਗਟਾਏ ਸ਼ੰਕਿਆਂ ਦੀ ਜੇ ਕੋਈ ਵਿਦਵਾਨ ਸਜਨ ਨਿਵਿਰਤੀ ਕਰ ਸਕੇ ਤਾਂ
ਉਸ ਦੀ ਬੜੀ ਮਿਹਰਬਾਨੀ ਹੋਵੇਗੀ।
ਗੁਰਇੰਦਰ ਸਿੰਘ ਪਾਲ
(26/04/11)
ਹਰਦੇਵ ਸਿੰਘ ਜੰਮੂ
ਸਤਿਕਾਰ ਯੋਗ ਸ. ਇਕਬਾਲ ਸਿੰਘ ਢਿੱਲੋਂ ਜੀ,
ਸਤਿ ਸ਼੍ਰੀ ਅਕਾਲ!
ਦਾਸ ਨੇ ੨੪. ੦੪. ੨੦੧੧ ਦੇ ਆਪਣੇ ਪੱਤਰ ਵਿੱਚ ਪਾਠਕਾਂ (ਆਪ ਜੀ ਪਾਠਕ ਵੀ
ਹੋ) ਨੂੰ ਸੰਬੋਧਿਤ ਕਰਦੇ ਵਿਚਾਰਾਂ ਰਾਹੀਂ ਆਪ ਜੀ ਦੇ ਸਨਮੁਖ ‘ਪੰਜ` ਸਵਾਲ ਰੱਖੇ ਸੀ। ਚਲੋ ਸਿੱਧੇ
ਤੌਰ ਤੇ ਆਪ ਜੀ ਪਾਸ ਬੇਨਤੀ ਹੈ ਕਿ ਆਪ ਜੀ ਉਨ੍ਹਾਂ ਸਵਾਲਾਂ ਦੇ ਜਵਾਬ ਦੇਂਣ ਦੀ ਕਿਰਪਾਲਤਾ
ਕਰਨੀ ਜੀ। ਮੈਂ ਇਸਦਾ ਜ਼ਿਕਰ ਆਪ ਜੀ ਨੂੰ ਲਿਖੇ ੨੫. ੦੪. ੨੦੧੧ ਦੇ ਪੱਤਰ ਦੇ ਆਰੰਭ ਵਿੱਚ ਹੀ
ਕਰ ਚੁੱਕਿਆ ਹਾਂ। ਚਲ ਰਹੀ ਚਰਚਾ ਇੱਕ ਸਾਂਝੀ ਚਰਚਾ ਹੈ। ਪਾਠਕ ਇਸ ਦਾ ਹਿੱਸਾ ਹਨ। ਜਿਸ ਵਿੱਚ ਕਈ
ਵਾਰ ਪਾਠਕਾਂ ਨੂੰ ਸੰਬੋਧਿਤ ਕਰਦੇ ਕੋਈ ਗੱਲ ਸਾਂਝੀ ਕਰਨ ਦੀ ਗੱਲ ਪਿੱਛੇ ਦਾਸ ਦੀ ਕੋਈ ਮਾੜੀ ਮੰਸ਼ਾ
ਨਹੀਂ। ਉਸ ਪੱਤਰ ਵਿੱਚ ਕੋਈ ਵੀ ਉਕਸਾਹਟ ਵਾਲੀ ਗੱਲ ਨਹੀਂ।
ਆਪ ਜੀ ਨੇ ਲਿਖਿਆ ਹੈ:-
“ਜਿਸ ਤਰ੍ਹਾਂ ਉਪਰੋਕਤ ਪੱਤਰਾਂ ਵਿੱਚੋਂ ਇੱਕ ਪੱਤਰ ਪੰਜ ਲੇਖਕਾਂ ਦਾ ਨਾਮ
ਲੈ ਕੇ ਭੇਜਿਆ ਗਿਆ ਹੈ ਉਸ ਤੋਂ ਇਹ ਜ਼ਾਹਰ ਹੁੰਦਾ ਹੈ ਕਿ ਸਿਖਮਾਰਗ ਵੈਬਸਈਟ ਨੂੰ ਗੁੱਟਬੰਦੀ ਪੈਦਾ
ਕਰਨ ਦੇ ਮਨਸ਼ੇ ਨਾਲ ਵੀ ਵਰਤਿਆ ਜਾ ਰਿਹਾ ਹੈ”
ਵੀਰ ਜੀ ਜੇਕਰ ਕਦੇ ਦਾਸ ਆਪ ਜੀ ਨੂੰ ਸੰਬੋਧਤ ਕਰਕੇ ਕੋਈ ਵਿਚਾਰ ਸਾਂਝਾ ਕਰੇ
ਤਾਂ ਕੀ ਉਸ ਦਾ ਅਰਥ ਇਹ ਹੋਵੇਗਾ ਕਿ ਅਸੀਂ ਦੋਹੇ ਕੋਈ ਗੁੱਟਬੰਦੀ ਕਰ ਰਹੇ ਹਾਂ? ਨਹੀਂ! ਇਹ ਤਾਂ
ਭਾਈਬੰਦੀ ਵਰਗੀ ਗੱਲ ਹੈ।
ਵੀਰ ਜੀ ਆਪ ਜੀ ਦਾ ਇਹ ਵਿਚਾਰ ਸਹੀ ਨਹੀ ਹੈ। ਮੈਂ ਨਹੀਂ ਸਮਝਦਾ ਕਿ
ਸਿੱਖਮਾਰਗ ਵੈਬਸਾਈਟ ਨੂੰ ਕੋਈ ਇੱਝ ਵਰਤ ਸਕਦਾ ਹੈ ਜਾਂ ਉਹ ਇੰਝ ਵਰਤੀ ਜਾ ਰਹੀ ਹੈ। ਮੇਰੀ ਥਾਂ
ਆਪ ਹੁੰਦੇ ਤਾਂ ਫ਼ੌਰਨ ਲਿਖ ਛੱਡਦੇ ਕਿ ਸ. ਜੰਮੂ ਜੀ ਮੇਰੇ ਤੇ ‘ਗੁੱਟਬਾਜ` ਹੋਣ ਦਾ ਅਰੋਪ
ਲਗਾਉਂਦੇ ਅਣਸੁਖਾਵੀਂ ਭਾਸਾ ਵਰਤ ਰਹੇ ਹਨ। ਪਰ ਦਾਸ ਐਸਾ ਨਹੀਂ ਸੋਚਦਾ।
ਸਤਿਕਾਰ ਯੋਗ ਸੰਪਾਦਕ ਜੀ ਨੇ ਵੀ ਸਪਸ਼ਟ ਕਰ ਦਿੱਤਾ ਹੈ ਕਿ ਸਿੱਖਮਾਰਗ
ਵੈਬਸਾਈਟ ਇੱਝ ਨਹੀਂ ਵਰਤੀ ਜਾਂਦੀ ਅਤੇ ਨਾ ਹੀ ਵਰਤੀ ਜਾਏਗੀ। ਆਪ ਜੀ ਭਰੋਸਾ ਰੱਖੋ।
ਹੁਣ ਮੈਂ ਵੀ ਬੇਨਤੀ ਕਰ ਚੁੱਕਾ ਹਾਂ ਅਤੇ ਸੰਪਾਦਕ ਜੀ ਨੇ ਵੀ ਸਪਸ਼ਟ ਕੀਤਾ
ਹੈ ਕਿ ਆਪ ਜੀ ਆਪਣੀ ਲਿਖਤਾਂ ਨਾਲ ਸਬੰਧਤ ਦਾਸ ਦੇ ਪੰਜ ਸਵਾਲਾਂ ਦਾ ਜਵਾਬ ਦੇਵੋ ਤਾਂ ਕਿ ਸਾਰੇ
ਪਾਠਕ ਆਉਂਣ ਵਾਲੀ ਜਾਣਕਾਰੀ ਦਾ ਲਾਭ ਉਠਾ ਸਕਣ।
ਹਰਦੇਵ ਸਿੰਘ ਜੰਮੂ
(26/04/11)
ਡਾ: ਇਕਬਾਲ ਸਿੰਘ ਢਿੱਲੋਂ
ਸਤਿਕਾਰਯੋਗ ਸ. ਹਰਦੇਵ ਸਿੰਘ ਜੰਮੂ ਜੀ, ਆਪ ਜੀ ਨੂੰ ਮੇਰੇ ਵੱਲੋਂ ਸਤਿ
ਸ੍ਰੀ ਅਕਾਲ ਪਰਵਾਨ ਹੋਵੇ ਜੀ।
ਆਪ ਜੀ ਦੇ ਸਿਖਮਾਰਗ ਵੈਬਸਾਈਟ ਤੇ 25. 04. 2011 ਨੂੰ ਆਏ ਪੱਤਰ ਲਈ ਆਪ ਜੀ
ਦਾ ਧੰਨਵਾਦ ਹੈ ਜੀ।
ਆਪ ਜੀ ਨੇ ਮੇਰੇ ਵੱਲੋਂ ਪਰਗਟ ਕੀਤੇ ਗਏ ਵਿਚਾਰਾਂ (ਜੋ ਆਪ ਜੀ ਵੱਲੋਂ ਆਪ
ਜੀ ਦੇ 24. 04. 2011 ਨੂੰ ਸਿਖ ਮਾਰਗ ਵੈਬਸਾਈਟ ਤੇ ਆਏ ਪੱਤਰ ਵਿੱਚ ਮੇਰੀਆਂ ਲਿਖਤਾਂ ਵਿੱਚੋਂ
ਲਈਆਂ ਗਈਆਂ ਟੂਕਾਂ ਰਾਹੀਂ ਪੇਸ਼ ਕੀਤੇ ਗਏ ਹਨ) ਦੇ ਮੂਲ ਸਰੋਤਾਂ ਬਾਰੇ ਜਾਣਕਾਰੀ ਹਾਸਲ ਕਰਨ ਦੀ ਮੰਗ
ਰੱਖੀ ਹੈ। ਇਸ ਸਬੰਧੀ ਪਹਿਲਾਂ ਮੈਂ ਆਪ ਜੀ ਤੋਂ ਇਹ ਜਾਣਨਾ ਚਾਹਾਂਗਾ ਕਿ ਕੀ ਆਪ ਜੀ ਮੇਰੇ ਇਹਨਾਂ
ਵਿਚਾਰਾਂ ਵਿਚੋਂ ਕਿਸੇ ਨਾਲ ਅਸਹਿਮਤ ਹੋ। ਆਪ ਜੀ ਵੱਲੋਂ ਇਹ ਜਾਣਕਾਰੀ ਮਿਲ ਜਾਣ ਪਿੱਛੋਂ ਹੀ ਮੈਂ
ਆਪ ਜੀ ਦੀ ਮੰਗ ਸਬੰਧੀ ਅਗਲੇਰੀ ਕਾਰਵਾਈ ਕਰ ਸਕਾਂਗਾ। ਇਥੇ ਮੈਂ ਆਪ ਜੀ ਨੂੰ ਇਹ ਦੱਸਣਾਂ ਚਾਹਾਂਗਾ
ਕਿ ਮੈਂ ਕੋਈ ਵੀ ‘ਅਕਾਲ ਤਖਤ’ ਵਿਰੋਧੀ ਲੇਖ ਨਹੀਂ ਲਿਖਿਆ ਜਿਵੇਂ ਕਿ
ਆਪ ਜੀ ਪਾਠਕਾਂ ਨੂੰ ਮੇਰੇ ਖਿਲਾਫ
ਭੜਕਾਉਣ ਹਿਤ ਦੱਸ ਰਹੇ ਹੋ। ਜਿਸ ਚੀਜ਼ ਦੀ ਮੈਂ
ਹੋਂਦ ਹੀ ਨਹੀਂ ਸਵੀਕਾਰ ਕਰਦਾ ਉਸ ਦੇ ‘ਵਿਰੋਧ’ ਵਿੱਚ ਮੈ ਕਿਵੇਂ ਲਿਖ ਸਕਦਾ ਹਾਂ? ਮੇਰੇ ਲੇਖਾਂ
ਵਿੱਚ ਮੇਰੇ ਵਿਚਾਰ ਉਸ ਫਰਜ਼ੀ ਵਿਵਸਥਾ ਨੂੰ ਨਕਾਰਦੇ ਹਨ ਜੋ ਸਿੱਖ ਹਿਤਾਂ ਨੂੰ ਹਾਨੀ ਪਹੁੰਚਾਉਣ ਦੇ
ਮਨਸ਼ੇ ਨਾਲ ਕਿਸੇ ਕਲਪਿਤ ‘ਅਕਾਲ ਤਖਤ’ ਦੇ ਨਾਮ ਹੇਠ ਅੰਮ੍ਰਿਤਸਰ ਵਿਖੇ ਦਰਬਾਰ ਸਾਹਿਬ ਦੇ ਨੇੜਿਓਂ
ਹੀ ਚਲਾਈ ਜਾ ਰਹੀ ਹੈ।
ਆਪ ਜੀ ਨੇ ਮੁਖਤਸਰ (
in short)
ਗੱਲ ਨਹੀਂ ਕੀਤੀ, ਬਹੁਤ ਲੰਬਾ ਪੱਤਰ ਭੇਜਿਆ ਹੈ। ਉੱਤਰ ਵੀ ਲੰਬਾ ਹੋ ਜਾਵੇਗਾ। ਕਿਰਪਾ ਕਰਕੇ ਸੰਖੇਪ
ਰਿਹਾ ਕਰੋ ਜੀ। ਵਾਰ-ਵਾਰ ਦੇ ਦੁਹਰਾ ਤੋਂ ਪਾਠਕ ਸੱਜਣ ਵੀ ਉਕਤਾ ਜਾਂਦੇ ਹਨ। ਜੇਕਰ ਆਪ ਜੀ ਮੇਰੇ
ਪੱਤਰ ਵਿੱਚ ਦਿੱਤੀ ਗਈ ਮੇਰੀ ਧਾਰਨਾਂ ਨੂੰ ਸਵੀਕਾਰਨਾ ਨਹੀਂ ਚਾਹੁੰਦੇ ਤਾਂ ਇਹ ਆਪ ਜੀ ਦੀ ਆਪਣੀ
ਮਰਜ਼ੀ ਹੈ। ਪਰੰਤੂ ਆਪ ਜੀ ਐਵੇਂ ਹੀ ਮੇਰੇ ਖਿਲਾਫ “ਅਕਾਲ ਤਖਤ ਇਦਾਰੇ ਨੂੰ ਬੰਦ ਕਰਵਾਉਣ ਦੀ ਮਨਸ਼ਾ”
ਰੱਖਣ ਦਾ ਇਲਜ਼ਾਮ ਨਾ ਲਗਾਵੋ ਜੀ।
ਇਹ ਬੇਬੁਨਿਆਦ ਇਲਜ਼ਾਮ ਪਾਠਕਾਂ ਨੂੰ
ਮੇਰੇ ਖਿਲਾਫ ਭੜਕਾਹਟ ਵਿੱਚ ਆਉਣ ਦਾ ਕਾਰਨ ਬਣ ਸਕਦਾ ਹੈ।
ਮੈਂ ਤਾਂ ਆਪ ਜੀ ਨੂੰ ਇਸ ਧਾਰਨਾਂ ਵਿੱਚੋਂ ਸਵੈ-ਵਿਰੋਧ
ਲੱਭਣ ਦੇ ਲਈ ਬੇਨਤੀ ਕੀਤੀ ਸੀ ਜੋ ਆਪ ਜੀ ਲੱਭ ਨਹੀਂ ਸਕੇ। ਆਪ ਜੀ ਨੇ ਉਲਟਾ ਮੇਰੇ ਤੇ ਇੱਕ ਹੋਰ
ਦੋਸ਼ ਲਗਾ ਦਿੱਤਾ ਹੈ ਕਿ ਮੈਂ “ਸਿੱਖਾਂ ਨੂੰ ਅਕਾਲ ਤਖਤ ਇਦਾਰੇ ਬਾਰੇ ਗੁਰਮਤਿ ਦੀ ਭਾਵਨਾਂ ਨੂੰ
ਛੱਡਣ ਲਈ ਆਪਣੀ ਧਾਰਨਾਂ ਪੇਸ਼ ਕਰ” ਰਿਹਾ ਹਾਂ।
ਇਹ ਅਨੁਚਿਤ ਟਿੱਪਣੀ ਵੀ ਪਾਠਕਾਂ ਨੂੰ
ਮੇਰੇ ਖਿਲਾਫ ਭੜਕਾਉਣ ਦੇ ਮਨਸ਼ੇ ਨਾਲ ਕੀਤੀ ਗਈ ਹੈ।
ਸ. ਜੰਮੂ ਜੀ ਮੈਂ ਕਦੀ ਵੀ ਛੇਵੇਂ ਗੁਰੂ ਜੀ ਦੇ ਤਖਤ ਨੂੰ ‘ਅਖੌਤੀ’ ਨਹੀਂ
ਕਿਹਾ। ਮੇਰੇ ਉੱਤੇ ਇਹ ਬੇਬੁਨਿਆਦ
ਇਲਜ਼ਾਮ ਵੀ ਆਪ ਜੀ ਪਾਠਕਾਂ ਨੂੰ ਮੇਰੇ
ਖਿਲਾਫ ਭੜਕਾਉਣ ਲਈ ਹੀ ਲਗਾ ਰਹੇ ਹੋ ਜਦੋਂ ਆਪ ਜੀ
ਕਹਿੰਦੇ ਹੋ:
“ਆਪ ਜੀ ਤਖਤ ਨੂੰ ਅਖੌਤੀ ਕਹਿੰਦੇ ਹੋ ਨਾ ਕਿ ਵਿਵਸਥਾ ਨੂੰ।
ਮੈਂ ਛੇਵੇਂ ਗੁਰੂ ਜੀ ਦੇ ਸਤਿਕਾਰਤ ਤਖਤ ਦੀ 1645 ਈਸਵੀ ਤਕ ਰਹੀ ਹੋਂਦ ਨੂੰ
ਸਦਾ ਹੀ ਸਵੀਕਾਰ ਕੀਤਾ ਹੈ। ਪਰੰਤੂ ਮੈਂ ਕਿਸੇ ਕਲਪਿਤ ‘ਅਕਾਲ-ਤਖਤ’ ਨੂੰ ਸਵੀਕਾਰ ਨਹੀਂ ਕਰਦਾ ਜੋ
ਕਿ 1926 ਈਸਵੀ ਤੋਂ ਲੈ ਕੇ ਹੋਂਦ ਵਿੱਚ ਆਇਆ ਹੋਇਆ ਹੈ ਅਤੇ ਜਿਸ ਦੇ ਨਾਮ ਥੱਲੇ ਇੱਕ ਅਜਿਹੀ
ਵਿਵਸਥਾ ਦੀ ਜੁਗਾੜਬੰਦੀ ਹੋਈ ਹੋਈ ਹੈ ਜਿਸਦਾ ਮਨਸ਼ਾ ਸਿੱਖ ਹਿਤਾਂ ਨੂੰ ਨੁਕਸਾਨ ਪਹੁੰਚਾਉਣ ਦਾ ਹੈ।
ਮੈਂ ਇਸ ਕਲਪਿਤ ‘ਅਕਾਲ-ਤਖਤ’ ਨੂੰ ਅਖੌਤੀ ਕਹਿੰਦਾ ਹਾਂ, ਨਾ ਹੀ ਕਿਸੇ ਵਿਸ਼ੇਸ਼ ‘ਤਖਤ’ ਨੂੰ ਅਤੇ ਨਾਂ
ਹੀ ਕਿਸੇ ਵਿਸ਼ੇਸ਼ ‘ਵਿਵਸਥਾ’ ਨੂੰ। ਮੈਂ ਫਿਰ ਦੁਹਰਾ ਦਿਆਂ ਕਿ ਅਖੌਤੀ ਅਕਾਲ-ਤਖਤ ਕੋਈ ਇਦਾਰਾ ਨਹੀਂ,
ਛੇਵੇਂ ਗੁਰੂ ਜੀ ਨੇ ਤਖਤ ਉਸਾਰਿਆ ਸੀ ਪਰ ਉਸਦਾ ਨਾਮ ‘ਅਕਾਲ’ ਤੇ ਨਹੀਂ ਸੀ ਰੱਖਿਆ। ਆਪ ਜੀ
‘ਵਿਵਸਥਾ’ ਅਤੇ ‘ਸੰਸਥਾ/ਸੰਸਥਾਨ’ ਦੋਵ੍ਹਾਂ ਦੇ ਅਰਥ ਸਹੀ ਨਹੀਂ ਕੱਢ ਰਹੇ। ਸੰਸਥਾ/ਸੰਸਥਾਨ ਹਮੇਸ਼ਾ
ਹੀ ਹਕੀਕਤ ਹੁੰਦੀ ਹੈ ਪਰੰਤੂ ਕੋਈ ਵਿਵਸਥਾ ਕਲਪਿਤ ਚੀਜ਼ਾਂ ਤੇ ਵੀ ਅਧਾਰਿਤ ਹੋ ਸਕਦੀ ਹੈ। ਵਿਵਸਥਾ
ਕੋਈ ਸਿਧਾਂਤ ਨਹੀਂ ਹੁੰਦੀ, ਇਹ ਕੇਵਲ ਇੱਕ ਸਥਿਤੀ (
a
state of being)
ਹੁੰਦੀ ਹੈ ਜਿਸ ਦੇ ਪਿੱਛੇ ਜ਼ਰੂਰੀ ਨਹੀਂ ਕਿ ਕੋਈ ਵਿਸ਼ੇਸ਼ ਸਿਧਾਂਤ ਕੰਮ ਕਰ ਰਿਹਾ ਹੋਵੇ। ਕਿਸੇ
ਸੰਸਥਾ ਨੂੰ ਰਜਿਸਟਰ ਕਰਵਾਉਣ ਲਈ ਪੇਸ਼ ਕੀਤੇ ਗਏ ਕਾਗਜ਼ਾਂ ਵਿੱਚ ਪ੍ਰਸਤਾਵ (proposal)
ਪੇਸ਼ ਕੀਤਾ ਜਾਂਦਾ ਹੈ ਨਾ ਕਿ ਵਿਵਸਥਾ। ਵਿਵਸਥਾ ਤਾਂ ਇਸ ਪ੍ਰਸਤਾਵ ਨੂੰ ਮਨਜ਼ੂਰੀ ਪਰਦਾਨ ਕਰ ਦਿੱਤੇ
ਜਾਣ ਤੋਂ ਪਿੱਛੋਂ ਹੀ ਹੋਂਦ ਵਿੱਚ ਆਉਣੀ ਹੁੰਦੀ ਹੈ।
ਛੇਵੇਂ ਗੁਰੂ ਜੀ ਨੇ ਤਖਤ ਦਾ ਨਿਰਮਾਣ ਸਿੱਖ ਮੱਤ ਵਿੱਚ ਮੀਰੀ ਦੇ ਪੱਖ ਦੀ
ਸ਼ਥਾਪਤੀ ਦੇ ਸੰਦਰਭ ਵਿੱਚ ਕੀਤਾ ਸੀ। ਸਿੱਖ ਕੌਮ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਰਵਉੱਚ ਹਨ
ਅਤੇ ਕੌਮ ਨੇ ਫੈਸਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜ਼ਰ-ਨਾਜ਼ਰ ਜਾਣ ਕੇ ਕਰਨੇ ਹਨ, ਕਿਸੇ
ਅਖੌਤੀ ਅਕਾਲ-ਤਖਤ ਦੇ ਸਨਮੁੱਖ ਨਹੀਂ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੌਮ ਨੂੰ ਸ੍ਰੀ ਗੁਰੂ
ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਸੀ, ਕਿਸੇ ਅਖੌਤੀ ਅਕਾਲ-ਤਖਤ ਦੇ ਨਹੀਂ। ਇੱਕ ਹੋਰ ਬੇਬੁਨਿਆਦ ਦੋਸ਼
ਆਪ ਜੀ ਨੇ ਮੇਰੇ ਸਿਰ ਮੜ੍ਹਿਆ ਹੈ ਕਿ ਮੈਂ ਦਰਬਾਰ ਸਾਹਿਬ ਨੂੰ ਕਿਸੇ ਬੇਰੀ ਜਾਂ ਹੇਮ ਕੁੰਟ ਨਾਲ
ਮਿਲਾਇਆ ਹੈ।
ਇਸੇ ਹੀ ਪੱਤਰ
ਵਿੱਚ ਇਹ ਪੰਜਵਾਂ ਬੇਬੁਨਿਆਦ ਇਲਜ਼ਾਮ ਹੈ ਜੋ ਆਪ ਜੀ ਮੇ ਉੱਤੇ ਪਾਠਕਾਂ ਨੂੰ ਮੇਰੇ ਖਿਲਾਫ ਭੜਕਾਉਣ
ਲਈ ਲਗਾ ਰਹੇ ਹੋ। ਆਪ ਜੀ ਲਿਖਦੇ ਹੋ:
“ਕਿਸੇ ਬੇਰੀ ਜਾਂ ਹੇਮਕੁੰਟ ਬਾਰੇ ਲੋਕਾਂ ਦੇ ਵਿਚਾਰ ਦਾ ਮਿਲਾਨ ਦਰਬਾਰ
ਸਾਹਿਬ ਜਾਂ ਅਕਾਲ ਤਖਤ ਵਿਵਸਥਾ ਨਾਲ ਨਹੀਂ ਕੀਤਾ ਜਾ ਸਕਦਾ”।
ਜਿਥੇ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਿੱਖ ਕੌਮ ਵਾਸਤੇ ਸਰਵਉੱਚ ਹਸਤੀ
ਮੰਨਦਾ ਹਾਂ ਉਥੇ ਮੈਂ ਦਰਬਾਰ ਸਾਹਿਬ ਨੂੰ ਸਿੱਖਾਂ ਦਾ ਸਰਵਉੱਚ ਧਾਰਮਿਕ ਸਥਾਨ ਮੰਨਦਾ ਹਾਂ। ਜਿਹਨਾਂ
ਨੂੰ ਆਪ ਜੀ ‘ਹਲਕੇ ਤਰਕ’ ਕਹਿੰਦੇ ਹੋ ਉਹ ਕੇਵਲ ‘ਅਕਾਲ ਬੁੰਗਾ’ ਵਰਗੇ ਭਵਨ ਅਤੇ ਅਖੌਤੀ ਅਕਾਲ-ਤਖਤ
ਵਰਗੀ ਵਿਵਸਥਾ ਲਈ ਹੀ ਹਨ। ਜੇਕਰ ਅਖੌਤੀ ਅਕਾਲ-ਤਖਤ ਦਾ ਫਲਸਫਾ ਬਾਣੀ ਵਿੱਚ ਮੌਜੂਦ ਹੈ ਤਾਂ ਸਾਂਨੂੰ
ਬਾਣੀ ਵਿੱਚ ਹੀ ਨਿਹਚਾ ਰੱਖਣਾ ਚਾਹੀਦਾ ਹੈ, ਅਖੌਤੀ ਅਕਾਲ-ਤਖਤ ਵਿਵਸਥਾ ਦੀ ਵਕਾਲਤ ਨਹੀਂ ਕਰਨੀ
ਚਾਹੀਦੀ। ਉਹਨਾਂ ਲੋਕਾਂ ਨੂੰ ਹੁਣ ‘ਥੜ੍ਹਾ-ਨੁਮਾ ਤਖਤ ‘ਤਲਾਸ਼ਣ ਦੀ ਕੀ ਲੋੜ ਹੈ ਜਿਹਨਾਂ ਦੇ ਹੱਥ
ਅਖੌਤੀ ਅਕਾਲ-ਤਖਤ ਦੀ ਸੋਨਾ ਉਗਲਣ ਵਾਲੀ ਵਿਵਸਥਾ ਲੱਗੀ ਹੋਈ ਹੈ ਜਿਸ ਦੀਆਂ ਜੜ੍ਹਾਂ ਵਿਦੇਸ਼ਾਂ ਵਿੱਚ
ਵੀ ਹੋ ਸਕਦੀਆਂ ਹਨ, ਦੇਸੀ ਕੱਟੜਵਾਦੀ ਸੰਸਥਾਵਾਂ ਵਿੱਚ ਵੀ ਅਤੇ ਸਰਕਾਰੀ ਥਰਡ-ਏਜੰਸੀਆਂ ਵਿੱਚ ਵੀ?
ਗੁਰੂ ਜੀ ਆਪਣਾ ਰੈਣ-ਬਸੇਰਾ ਆਪਣੇ ਮਹਿਲਾਂ ਵਿੱਚ ਕਰਦੇ ਸਨ ਨਾਂ ਕਿ ਕਿਸੇ
ਹੋਸਟਲ ਵਿਚ। ਪਹਿਲਾਂ ਗੁਰੂ ਜੀ ਦੇ ਤਖਤ ਨੂੰ ਅਲੋਪ ਕਰਕੇ ਉਸ ਥਾਂ ਤੇ ਬਹੁ-ਮੰਜ਼ਿਲਾ ਭਵਨ ਉਸਾਰ
ਦਿੱਤਾ ਗਿਆ ਅਤੇ ਹੁਣ ਭਵਨ ਦੀਆਂ ਕੰਧਾਂ ਉੱਤੇ ਸਿਧਾਂਤ ਲਟਕਾਏ ਜਾ ਰਹੇ ਹਨ। ਅਖੌਤੀ ਅਕਾਲ-ਤਖਤ
ਵਿਵਸਥਾ ਦਾ ਅਧਾਰ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਬਿਲਕੁਲ ਨਹੀਂ ਜਿਵੇਂ ਕਿ ਆਪ ਜੀ ਦਰਸਾ ਰਹੇ ਹੋ;
ਸਗੋਂ ਇਸਦਾ ਪ੍ਰਯੋਜਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰਸਤੇ ਤੋਂ ਹਟਾ ਕੇ ‘ਜਥੇਦਾਰ’ ਦੇ ਰੂਪ
ਵਿੱਚ ਇੱਕ ਸ਼ਖਸੀ ਗੁਰੂ ਕਾਇਮ ਕਰਨਾ ਹੈ। ਛੇਵੇਂ ਗੁਰੂ ਜੀ ਨੇ ਕੋਈ ‘ਅਕਾਲ’ ਨਾਮ ਦਾ ਤਖਤ ਨਹੀਂ ਸੀ
ਉਸਾਰਿਆ। ਜੇਕਰ ਆਪ ਜੀ ਦੇ ਕਲਪਿਤ ‘ਅਕਾਲ ਤਖਤ’ ਦਾ ਫਲਸਫਾ ਸ੍ਰੀ ਗ੍ਰੰਥ ਸਾਹਿਬ ਜੀ ਵਿੱਚ ਮੌਜੂਦ
ਹੈ ਤਾਂ ਆਪ ਜੀ ਸ੍ਰੀ ਗ੍ਰੰਥ ਸਾਹਿਬ ਨੂੰ ਛੱਡ ਕੇ ਇੱਕ ਕਲਪਿਤ ਅਤੇ ਦੂਸ਼ਿਤ ਵਿਵਸਥਾ ਦਾ ਆਸਰਾ ਕਿਉਂ
ਲੈ ਰਹੇ ਹੋ? ਆਪ ਜੀ ਮੁਤਾਬਿਕ ਮੈਂਨੂੰ ਤਾਂ ਗੁਰਬਾਣੀ ਦੀ ਸਮਝ ਨਹੀਂ
(ਇਸ ਟਿੱਪਣੀ ਵਿੱਚ ਵੀ ਪਾਠਕਾਂ ਨੂੰ
ਮੇਰੇ ਖਿਲਾਫ ਭੜਕਾਉਣ ਦੀ ਮਨਸ਼ਾ ਤਾਂ ਨਹੀਂ!)
ਪਰੰਤੂ ਛੇਵੇਂ ਗੁਰੂ ਜੀ ਨੂੰ ਗੁਰਬਾਣੀ ਦੀ ਸਮਝ ਹੈ ਸੀ ਤਾਹੀਓਂ ਹੀ ਉਹਨਾਂ ਨੇ ‘ਅਕਾਲ’ ਦੇ ਨਾਮ ਦਾ
ਕੋਈ ਤਖਤ ਨਹੀਂ ਸੀ ਉਸਾਰਿਆ ਕਿਉਂਕਿ ਉਹ ਜਾਣਦੇ ਸਨ ਕਿ ਅਕਾਲ-ਪੁਰਖ ਨੂੰ ਕਿਸੇ ਦੁਨਿਆਵੀ ਤਖਤ ਦੀ
ਲੋੜ ਨਹੀਂ ਅਤੇ ਗੁਰਬਾਣੀ ਦੇ ਹੁੰਦਿਆਂ-ਸੁੰਦਿਆਂ ਕਿਸੇ ਪ੍ਰਤੀਕ ਦੀ ਲੋੜ ਨਹੀਂ। ਹੁਣ ਆਪ ਜੀ
ਅਨੁਸਾਰ ਸਿੱਖ ਕੌਮ ਨੇ ਗੁਰੂ ਜੀ ਤੋਂ ਅਗਵਾਈ ਲੈਣੀ ਹੈ। ਇਸ ਮਕਸਦ ਦੀ ਪਰਾਪਤੀ ਲਈ ਤਾਂ ਕੌਮ ਸਿੱਧਾ
ਹੀ ਗੁਰੂ ਜੀ ਨੂੰ ਨਤਮਸਤਕ ਹੋੇਵੇ, ਐਵੇਂ ਕਿਸੇ ‘ਥਰਡ-ਏਜੰਸੀ’ ਨੂੰ ਵਿੱਚ ਕਿਉਂ ਲਿਆਂਦਾ ਜਾ ਰਿਹਾ
ਹੈ। ਸ੍ਰੀ ਗੁਰੂ ਗ੍ਰੰਥ ਸਹਿਬ ਜੀ ਸਿੱਖ ਕੌਮ ਨੂੰ ਹਰ ਅਵਸਥਾ ਸਬੰਧੀ ਅਗਵਾਈ ਦੇਣ ਦੇ ਸਮਰੱਥ ਹਨ।
ਗੁਰਬਾਣੀ ਅਨੁਸਾਰ ਕਿਸੇ ਅਖੌਤੀ ਅਕਾਲ-ਤਖਤ ਦੀ ਵਿਵਸਥਾ ਦੀ ਕੋਈ ਅਹਿਮੀਅਤ ਨਹੀਂ, ਐਵੇਂ ਹੀ ਇਸ
ਕਲਪਿਤ ਵਿਵਸਥਾ ਉੱਤੇ ਗੁਰਬਾਣੀ ਦੇ ਨਾਮ ਦੀ ਮੋਹਰ ਲਗਾ ਕੇ ਗੁਰਬਾਣੀ ਨੂੰ ਹੀ ਮੇਟ ਸੁੱਟਣ ਦੇ
ਬਾਨ੍ਹਣੂ ਬੰਨ੍ਹੇ ਜਾ ਰਹੇ ਹਨ।
ਅੰਤ ਵਿੱਚ ਸਿਖਮਾਰਗ ਵੈਬਸਾਈਟ ਦੇ ਸਤਿਕਾਰਯੋਗ ਸੰਪਾਦਕ ਜੀ ਨੂੰ ਬੇਨਤੀ ਹੈ
ਕਿ ਭੜਕਾਊ ਦੂਸ਼ਣਬਾਜ਼ੀ ਵਾਲੀਆਂ ਲਿਖਤਾਂ ਦਾ ਵਿਸ਼ੇਸ਼ ਨੋਟਿਸ ਲਿਆ ਜਾਵੇ ਜੀ ਕਿਉਂਕਿ ਅਜਿਹੀਆਂ ਲਿਖਤਾਂ
ਸੰਵੇਦਨਸ਼ੀਲ ਮੁਦਿੱਆਂ ਸਬੰਧੀ ਲਿਖਣ ਵਾਲਿਆਂ ਲਈ ਅਣਸੁਖਾਵੀਆਂ ਘਟਨਾਵਾਂ ਦਾ ਸਬੱਬ ਬਣ ਸਕਦੀਆਂ ਹਨ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।
(26/04/11)
ਜਸਬੀਰ ਸਿੰਘ (ਕੈਲਗਰੀ)
ਸਿੱਖ ਮਾਰਗ ਦੇ ਪਾਠਕ ਸੱਜਣੋਂ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ॥
ਡਾ: ਇਕਬਾਲ ਸਿੰਘ ਢਿੱਲੋਂ ਜੀ!
ਤੁਸੀਂ ਉਪਯੋਗਤਾ ਦੇ ਅਰਥ ਦੱਸੇ ਹਨ-
“ਉਪਯੋਗਤਾ: ਗੁਰੂ ਜੀ ਵੱਲੋਂ ਦਰਬਾਰ ਲਗਾਉਣ ਹਿਤ ਤਖਤ ਦੀ ‘ਉਪਲਭਦੀ (
Availability)”
ਡਾ: ਸਾਹਿਬ ਜੀ! ‘ਉਪਯੋਗਤਾ ਦਾ ਅਰਥ: ਉਪਲਭਦੀ’ ਨਹੀਂ ਹੈ ਜੀ। ‘ਉਪਯੋਗਤਾ
ਦਾ ਅਰਥ ਹੈ: ਪ੍ਰਯੋਗ ਕਰਨ ਦੀ ਸਥਿਤੀ (
Usability)।
ਅਰਥਾਤ ਪ੍ਰਯੋਗ ਕਰਨ ਦੇ ਕਾਬਲ ਹੋਣਾ ਜਾਂ ਨਾ ਹੋਣਾ’।
ਉਪਲਭਦੀ ਦਾ ਅਰਥ ਹੈ, ਉਪਲਭਦ ਹੋਣਾ ਅਰਥਾਤ ਗੁਰੂ ਸਾਹਿਬ ਤਾਂ ਉੱਥੇ
ਅੰਮ੍ਰਿਤਸਰ ਵਿੱਚ ਹੀ ਸੀ ਪਰ ਉੱਥੇ ‘ਤਖਤ’ ਉਪਲਭਦ ਨਹੀਂ ਸੀ।
ਉਪਯੋਗਤਾ ਨਾ ਰਹੀ ਲਫ਼ਜ਼ ਤੁਸੀਂ ਤਾਂ ਹੀ ਵਰਤ ਸਕਦੇ ਹੋ ਜੇ ਗੁਰੂ ਸਾਹਿਬਾਂ
ਦੇ ਉਸ ਇਲਾਕੇ ਵਿੱਚ ਹੀ ਰਹਿੰਦਿਆਂ ‘ਤਖਤ’ ‘ਪ੍ਰਯੋਗ’ ਕਰਨ ਦੇ ਕਾਬਲ ਨਾ ਰਹਿੰਦਾ, ਉਸ ਵਿੱਚ ਕੋਈ
ਖਰਾਬੀ ਆ ਜਾਂਦੀ।
ਦੂਸਰਾ- ਤਖਤ ਦਾ ਪ੍ਰਯੋਗ ਕਰਨ ਦਾ ਮੌਕਾ ਨਹੀਂ ਮਿਲਿਆ ਅਤੇ ‘ਤਖਤ’
ਵਰਤੋਂ ਵਿੱਚ ਲਿਆਉਣਾ ਛੱਡ ਦਿੱਤਾ ਸੀ। ਦੇ ਅਰਥਾਂ ਦਾ ਫਰਕ ਜੋ ਤੁਸੀਂ ਦੱਸਿਆ ਹੈ ਬਿਲਕੁਲ
ਠੀਕ ਹੈ। ਇਹ ਫਰਕ ਤੁਸੀਂ ਮੈਨੂੰ ਸਮਝਾ ਰਹੇ ਹੋ ਪਰ ਖੁਦ ਨਹੀਂ ਸਮਝ ਰਹੇ।
ਜੇ ਗੁਰੂ ਸਾਹਿਬ ਨੇ ਉੱਥੇ ਰਹਿੰਦਿਆਂ ਹੀ ਤਖਤ ਦਾ ਪ੍ਰਯੋਗ ਕਰਨਾ ਛੱਡ
ਦਿੱਤਾ ਹੁੰਦਾ ਤਾਂ ਹੀ ਤੁਸੀਂ ਇਹ ਲਫ਼ਜ਼ ਵਰਤ ਸਕਦੇ ਸੀ। ਵਰਤੋਂ ਵਿੱਚ ਨਾ ਲਿਆ ਸਕੇ ਨੂੰ ‘ਵਰਤੋਂ
ਵਿੱਚ ਲਿਆਉਣਾ ‘ਛੱਡ ਦਿੱਤਾ’ ਲਿਖ ਕੇ ਪਾਠਕਾਂ ਨੂੰ ਭੁਲੇਖੇ ਵਿੱਚ ਨਾ ਪਾਵੋ ਜੀ। ਇਸ ਇੱਕ
ਛੋਟੀ ਜਿਹੀ ਗੱਲ ਨਾਲ ਸਾਰੀ ਵਿਚਾਰ ਤੇ ਅਸਰ ਪੈ ਰਿਹਾ ਹੈ।
ਤੁਸੀਂ ਲਿਖਿਆ ਹੈ: “ਛੇਵੇਂ ਗੁਰੂ ਜੀ ਦੇ ਅੰਤਲੇ ਪੜਾ ਤੱਕ ਉਹ ਕਾਰਨ ਮੌਜੂਦ
ਨਹੀਂ ਰਹੇ, ਜਿਨ੍ਹਾਂ ਕਾਰਨਾ ਕਰਕੇ ਉਹਨਾਂ ਨੇ ਤਖਤ ਹੋਂਦ ਵਿੱਚ ਲਿਆਂਦਾ ਸੀ। (ਇਹ ਇੱਕ ਮੌਕਾ-ਮੇਲ
Co-incidence
ਹੀ ਸੀ ਕਿ ਇਨ੍ਹੀ ਦਿਨੀਂ ਹੀ ਛੇਵੇਂ ਗੁਰੂ ਜੀ ਦਾ ਤਖਤ
ਅਲੋਪ ਹੋ ਗਿਆ ਅਤੇ ਉਸ ਦੀ ਜਗਹ ਤੇ ਇੱਕ ਬੁੰਗਾ ਉੱਸਰ ਗਿਆ)”।
ਡਾ: ਸਾਹਿਬ ਜੀ! ਇਹ ਤਾਂ ਤੁਸੀਂ ਖਿਆਲੀ ਵੜੇ ਪਕਾ ਛੱਡੇ ਹਨ। ਹੁਣ ਤੱਕ ਤਾਂ
ਤੁਸੀਂ ਕਿਸੇ ਨਤੀਜੇ ਤੇ ਨਹੀਂ ਸੀ ਪਹੁੰਚੇ ਕਿ ਕਦੋਂ ‘ਤਖਤ’ ਢਾਇਆ ਗਿਆ ਅਤੇ ਇਸ ਦੇ ਥਾਂ ਤੇ
‘ਬੁੰਗਾ’ ਹੋਂਦ ਵਿੱਚ ਆ ਗਿਆ। ਪਿਛਲੀਆਂ ਲਿਖਤਾਂ ਵਿੱਚ ਤੁਸੀਂ ਲਿਖਿਆ ਹੈ:
“ਜੇ ਕਰ ਇਹ ਮੰਨ ਵੀ ਲਿਆ ਜਾਵੇ ਕਿ ਕਿਸੇ ਸਮੇਂ ਇਸ ਤਖਤ ਦੀ ਜਗਹ ਤੇ ਅਕਾਲ
ਬੁੰਗਾ ਨਾਮੀ ਦੋ ਮੰਜਿਲੇ ਭਵਨ ਦੀ ਉਸਾਰੀ ਸ੍ਰੀ ਗੁਰੂ ਹਰਗੋਬਿੰਦ ਜੀ ਦੀ ਆਗਿਆ ਨਾਲ ਹੋਈ ਸੀ ਤਾਂ
ਇਸ ਤੋਂ ਮਤਲਬ ਇਹ ਹੀ ਲਿਆ ਜਾ ਸਕਦਾ ਹੈ ਕਿ ਗੁਰੂ ਜੀ ਨੇ ਖੁਦ ਹੀ ਇਸ ਤਖਤ ਦਾ ਤਿਆਗ ਕਰਕੇ … ਇੱਕ
ਬੁੰਗੇ ਦਾ ਨਿਰਮਾਣ ਕਰਵਾ ਦਿੱਤਾ”।
ਅਰਥਾਤ ਆਪ ਜੀ ਮੁਤਾਬਕ ਇੱਕ ਸੰਭਾਵਨਾ ਇਹ ਹੈ ਕਿ ਗੁਰੂ ਹਰਗੋਬਿੰਦ ਸਾਹਿਬ
ਨੇ ਖੁਦ ਹੀ ਤਖਤ ਢਾਹ ਕੇ ਬੁੰਗੇ ਦਾ ਨਿਰਮਾਣ ਕਰਵਾਇਆ।
ਦੂਸਰੇ ਥਾਂ ਆਪ ਜੀ ਨੇ ਲਿਖਿਆ ਹੈ:
“1644 ਈ: ਵਿੱਚ ਛੇਵੇਂ ਗੁਰੂ ਜੀ ਦੇ ਇਸ ਸੰਸਾਰ ਵਿੱਚੋਂ ਚਲੇ ਜਾਣ ਦੇ
ਸਮੇਂ ਤੋਂ ਲੈ ਕੇ ਦਰਬਾਰ ਸਾਹਿਬ ਦੇ ਇਲਾਕੇ ਦਾ ਪ੍ਰਬੰਧ ਬਹੁਤਾ ਸਮਾਂ ਸਿੱਖ ਮੱਤ ਦੇ ਦੋਖੀਆਂ ਹੱਥ
ਹੀ ਰਿਹਾ। ਹੋ ਸਕਦਾ ਹੈ ਕਿ ਛੇਵੇਂ ਗੁਰੂ ਜੀ ਦਾ ਤਖਤ ਇਸੇ ਸਮੇਂ ਦੌਰਾਨ ਹੀ ਅਲੋਪ ਹੋਇਆ ਹੋਵੇ”।
ਅਰਥਾਤ ਆਪ ਜੀ ਮੁਤਾਬਕ ਗੁਰੂ ਹਰਗੋਬਿੰਦ ਸਾਹਿਬ ਤੋਂ ਮਗ਼ਰੋਂ 1644 ਈ: ਦੇ
ਨੇੜੇ ਤੇੜੇ ਕਿਸੇ ਸਮੇਂ ਤਖਤ ਨੂੰ ਢਾਇਆ ਗਿਆ। (ਇੱਥੇ ਇੱਕ ਗੱਲ ਨੋਟ ਕਰਨ ਵਾਲੀ ਹੈ ਕਿ ਮੀਰੀ ਦਾ
ਪੱਖ ਸਥਾਪਤ ਹੋਏ ਨੂੰ ਅਜੇ ਕੁੱਝਕੁ ਸਾਲ ਹੀ ਬੀਤੇ ਹੋਣਗੇ ਕਿ ਸਿੱਖ ਮੱਤ ਦੇ ਦੋਖੀ ਕਾਬਜ ਵੀ ਹੋ ਗਏ
ਅਤੇ ਉਨ੍ਹਾਂ ਨੇ ਗੁਰੂ ਸਾਹਿਬ ਦਾ ਤਖਤ ਢਾਹ ਦਿੱਤਾ। ਅਤੇ ਗੁਰੂ ਜੀ ਦੇ ਸਿੱਖ ਜਿਹੜੇ ਮੀਰੀ ਦੇ
ਸੰਕਲਪ ਵਿੱਚ ਹੁਣੇ ਹੁਣੇ ਪੱਕੇ ਹੋਏ ਸੀ ਉਨ੍ਹਾਂਨੇ ਐਸਾ ਹੋਣ ਦੇ ਦਿੱਤਾ)।
ਇੱਕ ਥਾਂ ਆਪ ਜੀ ਨੇ ਲਿਖਿਆ ਹੈ:
ਅਠਾਰ੍ਹਵੀਂ ਸਦੀ ਦੇ ਦੌਰਾਨ … ਬਿਦੇਸ਼ੀ ਹਮਲਾਵਰਾਂ ਨੇਂ ਜਿੱਥੇ ਦਰਬਾਰ
ਸਾਹਿਬ ਦੀ ਇਮਾਰਤ ਨੂੰ ਬਾਰੂਦ ਨਾਲ ਉਡਾ ਦੇਣ ਦੀ ਕਾਰਵਾਈ ਕਰ ਛੱਡੀ ਸੀ ਉਨ੍ਹਾਂ ਦੇ ਹੱਥੋਂ ‘ਗੁਰੂ
ਸਾਹਿਬ ਦੇ ਤਖਤ’ ਨੂੰ ਵੀ ਭਾਰੀ ਨੁਕਸਾਨ ਪੁੱਜਦਾ ਰਿਹਾ ਹੋਵੇਗਾ। ਅਰਥਾਤ ਆਪ ਜੀ ਮੁਤਾਬਕ ਹੋ ਸਕਦਾ
ਹੈ ‘ਗੁਰੂ ਸਾੁਹਬ ਦਾ ਤਖਤ’ ਅਠਾਰ੍ਹਵੀਂ ਸਦੀ ਵਿੱਚ ਢਾਇਆ ਗਿਆ ਹੋਵੇ।
ਹੁਣ ਤੱਕ ਆਪ ਜੀ ਕਿਸੇ ਨਤੀਜੇ ਤੇ ਨਹੀਂ ਸੀ ਪਹੁੰਚੇ ਕਿ ‘ਤਖਤ’ ਛੇਵੇਂ ਗਰੂ
ਜੀ ਦੇ ਸਮੇਂ ਹੀ ਢਾਇਆ ਗਿਆ, ਜਾਂ ਉਨ੍ਹਾਂ ਤੋਂ ਮਗ਼ਰੋਂ ਕਿਸੇ ਸਮੇਂ ਜਾਂ ਅਠਾਰ੍ਹਵੀਂ ਸਦੀ ਵਿੱਚ।
ਪਰ ਹੁਣ ਅਚਾਨਕ ਤੁਸੀਂ ਨਤੀਜੇ ਤੇ ਪਹੁੰਚ ਹੀ ਗਏ ਕਿ ‘ਛੇਵੇਂ ਗੁਰੂ ਜੀ ਦੇ ਜੀਵਨ ਕਾਲ ਦੇ ਅੰਤਲੇ
ਪੜਾ ਵੇਲੇ ਉਧਰੋਂ ‘ਮੀਰੀ’ ਦੇ ਪੱਖ ਦੀ ਸਥਾਪਨਾ ਦਾ ਕੰਮ ਮੁਕੰਮਲ ਹੋਇਆ ਅਤੇ ਉਧਰ ਛੇਵੇਂ ਗੁਰੂ ਜੀ
ਦਾ ਤਖਤ ਅਲੋਪ ਹੋ ਗਿਆ ਅਤੇ ਉਸ ਦੀ ਜਗਹ ਤੇ ਇੱਕ ਬੁੰਗਾ ਉੱਸਰ ਗਿਆ’। ਹਾਲਾਂ ਕਿ
ਇਸ ਖੋਜ ਦੇ ਸੰਬੰਧ ਵਿੱਚ ਆਪ ਜੀ ਨੇ ਕੋਈ ਸਬੂਤ ਨਹੀਂ ਪੇਸ਼ ਕੀਤਾ। ਪਰ ਆਪ ਜੀ ਦੇ ਹੱਥ ਕੋਈ ਸਬੂਤ
ਲੱਗਾ ਹੋਵੇਗਾ ਤਾਂ ਹੀ ਏਨੇਂ ਦ੍ਰਿੜ ਵਿਸ਼ਵਾਸ਼ ਨਾਲ ਇਹ ਗੱਲ ਕਹਿ ਰਹੇ ਹੋ। ਵੈਸੇ ਇੱਥੇ ਇਹ ਗੱਲ ਆਪ
ਜੀ ਨੇ ਸਾਫ ਲਫਜ਼ਾਂ ਵਿੱਚ ਨਹੀਂ ਲਿਖੀ ਕਿ- ਗੁਰੂ ਜੀ ਨੇ ਖੁਦ ਹੀ ਤਖਤ ਢਵਾ ਕੇ ਬੁੰਗੇ ਦਾ ਨਿਰਮਾਣ
ਕਰਵਾਇਆ ਸੀ ਜਾਂ ਆਪੇ ਹੀ ‘ਤਖਤ’ ਅਲੋਪ ਹੋ ਗਿਆ ਅਤੇ ਉਸ ਦੀ ਜਗਹ ਤੇ ਬੁੰਗਾ ਉੱਸਰ
ਗਿਆ?
ਆਪ ਜੀ ਦੇ ਇਸੇ ਪੱਤਰ ਵਿੱਚੋਂ ਦੋ ਆਪਾ ਵਿਰੋਧੀ ਹਵਾਲੇ ਪੇਸ਼ ਹਨ:
1- “ਤਖਤ ਦੀ ਬੁਨਿਆਦੀ ਜਰੂਰਤ (ਸਿੱਖ ਮੱਤ ਵਿੱਚ ਮੀਰੀ ਦੇ ਪੱਖ ਨੂੰ ਸਥਾਪਤ
ਕਰਨ ਵਿੱਚ ਤਖਤ ਦੀ ਭੂਮੀਕਾ) ਤਾਂ ਗੁਰੂ ਜੀ ਦੇ ਜੀਵਨ ਕਾਲ ਵਿੱਚ ਖਤਮ ਹੋ ਗਿਆ ਸੀ। ਦੂਸਰੇ ਲਫਜ਼ਾਂ
ਵਿੱਚ ਛੇਵੇਂ ਗੁਰੂ ਜੀ ਦੇ ਜੀਵਨ ਕਾਲ ਦੇ ਅੰਤਲੇ ਪੜਾ ਤੱਕ ਉਹ ਕਾਰਨ ਮੌਜੂਦ ਨਹੀਂ ਰਹੇ ਜਿਹਨਾਂ
ਕਾਰਨਾਂ ਕਰਕੇ ਉਹਨਾਂ ਨੇ ਤਖਤ ਹੋਂਦ ਵਿੱਚ ਲਿਆਂਦਾ ਸੀ। ਇਹ ਇੱਕ ਮੌਕਾ-ਮੇਲ (
Co-incidence)
ਹੀ ਹੈ ਕਿ ਇਨ੍ਹੀ ਦਿਨੀਂ ਹੀ ਛੇਵੇਂ
ਗੁਰੂ ਜੀ ਦਾ ਤਖਤ ਅਲੋਪ ਹੋ ਗਿਆ ਅਤੇ ਉਸ ਦੀ ਜਗਹ ਤੇ ਇੱਕ ਬੁੰਗਾ ਉੱਸਰ ਗਿਆ।
ਦੂਸਰੀ ਜਗ੍ਹਾ ਤੇ ਲਿਖਿਆ ਹੈ:
2- “ਛੇਵੇਂ ਗੁਰੂ ਜੀ ਦਾ ਤਖਤ ਤਾਂ ਦੋਖੀਆਂ ਵੱਲੋਂ ਸਤਾਰ੍ਹਵੀਂ ਸਦੀ
ਵਿੱਚ ਢਾ ਦਿੱਤਾ ਗਿਆ ਸੀ”।
ਭਾਈ ਕਾਨ੍ਹ ਸਿੰਘ ਨਾਭਾ ਜੀ ਦੀ ਜਿਸ ਲਿਖਤ ਨੂੰ ਤੁਸੀਂ ਅਸਪੱਸ਼ਟ, ਅਧੂਰੀ
ਜਾਣਕਾਰੀ, ਭੰਬਲਭੂਸਾ, …’ ਦੱਸਦੇ ਹੋ, ਉਸੇ ਬਾਰੇ ਤੁਸੀਂ ਖੁਦ ਕਿਸੇ ਨਤੀਜੇ ਤੇ ਨਹੀਂ ਪਹੁੰਚ ਸਕੇ।
ਭਾਈ ਕਾਨ੍ਹ ਸਿੰਘ ਨਾਭਾ ਦੀ ਲਿਖਤ ਬਾਰੇ ਅਤੇ ਹੋਰ ਕਈ ਨੁਕਤਿਆਂ ਤੇ ਦੁਹਰਾਉ
ਹੋਣ ਦਾ ਕਾਰਣ ਹੈ ਕਿ ਤੁਸੀਂ ਸਪੱਸ਼ਟੀਕਰਣ ਅਧੂਰਾ ਜਾਂ ਗ਼ਲਤ ਦੇ ਰਹੇ ਹੋ। ‘ਤਖਤ’ ਦੇ ਢਾਏ ਜਾਣ ਦੇ
ਸਮੇਂ ਬਾਰੇ ਅਤੇ ਇਸ ਨੂੰ ਕਿਸ ਨੇ ਢਾਇਆ ਬਾਰੇ ਤੁਸੀਂ ਕਿਸੇ ਇੱਕ ਨਤੀਜੇ ਤੇ ਨਹੀਂ ਪਹੁੰਚ ਰਹੇ।
ਮਿਹਰਬਾਨੀ ਕਰਕੇ ਸਾਫ ਲਫਜ਼ਾਂ ਵਿੱਚ ਇਸ ਗੱਲ ਤੇ ਚਾਨਣਾ ਪਾਵੋ। ਜਾਂ ਇਹ ਗੱਲ ਸਵਿਕਾਰ ਕਰੋ ਕਿ ਇਹ
ਤੁਹਾਡੇ ਆਪਣੇ ਮਨ ਦਾ ਵਿਚਾਰ ਹੀ ਹੈ ਕਿ “(ਅਕਾਲ) ਤਖਤ” ਨੂੰ ਢਾ ਕੇ ਉਸ ਥਾਂ “ਅਕਾਲ ਬੁੰਗਾ”
ਉਸਾਰਿਆ ਗਿਆ।
ਤੁਸੀਂ ਲਿਖਿਆ ਹੈ:
“ਸਿੱਖ ਕੌਮ ਦੇ ਸਨਮੁਖ ਅਜੋਕੇ ਸਮੇਂ ਦੇ ਵਿਗੜੇ ਹਾਲਾਤ ਬਾਹਰੀ ਕਾਰਨਾਂ
ਕਰਕੇ ਨਹੀਂ ਸਗੋਂ ਅੰਦਰੂਨੀ ਕਾਰਨਾਂ ਕਰਕੇ ਉਪਜੇ ਹਨ ਭਾਵ ਇਹ ਇਸ ਲਈ ਉਪਜੇ ਹਨ ਕਿ ਅਜੋਕੇ ਸਿੱਖ
ਸਤਾਰ੍ਹਵੀ-ਅਠਾਰ੍ਹਵੀਂ ਸਦੀ ਈ: ਵਾਲੇ ਸਿੱਖ ਨਹੀਂ ਰਹੇ। ਸਿੱਖ ਕੌਮ ਵਿਚਲੀ ਇਹ ਗਿਰਾਵਟ ਇਸ ਕਰਕੇ
ਹੈ ਕਿ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿਖਿਆਵਾਂ ਤੋਂ ਮੂੰਹ ਮੋੜੀ ਬੈਠੇ ਹਨ। ਅੱਜ
ਸਿੱਖਾਂ ਨੂੰ ਕਿਸੇ ਤਖਤ ਦੀ ਲੋੜ ਨਹੀਂ ਉਹਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਦੀ
ਲੋੜ ਹੈ”।
ਡਾ: ਸਾਹਿਬ ਜੀ! ਆਪ ਜੀ ਨੇ ਜੋ ਕਾਰਣ ਦੱਸਿਆ ਹੈ ਉਹ ਵੀ ਠੀਕ ਹੈ ਪਰ ਇਸ ਦਾ
ਹਲ ਕੀ ਹੈ?
ਤੁਸੀਂ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣ ਦੀ ਗੱਲ ਕਰ ਰਹੇ
ਹੋ। ਸ਼ਾਇਦ ਆਪ ਜੀ ਨੂੰ ਇਹ ਦੱਸਣ ਦੀ ਜਰੂਰਤ ਨਹੀਂ ਕਿ ਪੰਜਾਬ ਵਿੱਚ ਸੈਂਕੜੇ ਹੀ ਬਾਬੇ ਹਨ (ਜਾਂ
ਸ਼ਾਇਦ ਹਜਾਰਾਂ ਹੀ)। ਅਤੇ ਇਨ੍ਹਾਂ ਨੂੰ ਮੰਨਣ ਵਾਲਿਆਂ ਦੀ ਗਿਣਤੀ ਲੱਖਾਂ ਵਿੱਚ ਹੈ। ਕਿਸੇ ਵੀ ਬਾਬੇ
ਜਾਂ ਉਸ ਦੇ ਚੇਲੇ ਨੂੰ ਪੁੱਛ ਕੇ ਦੇਖੋ ਕਿ ਕੀ ਉਹ ਗੁਰੂ ਗ੍ਰੰਥ ਸਾਹਿਬ ਦੇ ਲੱੜ ਲੱਗਿਆ ਹੋਇਆ ਹੈ?
ਉਹ ਅੱਗੋਂ ਉਲਟਾ ਆਪ ਜੀ ਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣ ਦੀ ਜਰੂਰਤ ਦੱਸ ਦੇਵੇਗਾ।
ਤੁਸੀਂ ਲਿਖਿਆ ਹੈ:
“ਸਿੱਖ ਕੌਮ, ਸਾਂਝੀ ਸੇਧ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਪਰਾਪਤ ਕਰ ਸਕਦੀ
ਹੈ। ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਸ ਦੇ ਸਮਰੱਥ ਹਨ”।
ਡਾ: ਸਾਹਿਬ ਜੀ! (ਮੇਰੇ ਮੁਤਾਬਕ ਗੁਰੂ ਗ੍ਰੰਥ ਸਾਹਿਬ ਤੋਂ ਕੇਵਲ ਅਧਿਆਤਮਕ/
ਆਤਮਕ ਸੋਝੀ ਬਾਰੇ ਹੀ ਸੇਧ ਮਿਲਦੀ ਹੈ। ਸਿੱਖਾਂ ਦੇ ਹੋਰ ਆਪਸੀ ਅੰਦਰੂਨੀਂ ਮਸਲਿਆਂ ਬਾਰੇ, ਰਾਜਨੀਤਕ
ਜਾਂ ਇਸ ਨਾਲ ਜੁੜੇ ਮਸਲਿਆਂ ਬਾਰੇ ਨਹੀਂ) ਕੀ ਤੁਸੀਂ ਦੱਸਣ ਦੀ ਖੇਚਲ ਕਰੋਗੇ ਕਿ ਜੇ ਗੁਰੂ ਗ੍ਰੰਥ
ਸਾਹਿਬ ਤੋਂ ਹਰ ਕਿਸਮ ਦੀ ਸੇਧ ਮਿਲਦੀ ਹੈ ਤਾਂ ਗੁਰੂ ਹਰਗੋਬਿੰਦ ਸਾਹਿਬ ਨੂੰ ਦਰਬਾਰ ਸਾਹਿਬ ਤੋਂ
ਵੱਖਰਾ ਅਤੇ ਉਸ ਦੇ ਸਾਹਮਣੇ ‘ਤਖਤ’ ਉਸਾਰਨ ਦੀ ਕੀ ਜਰੂਰਤ ਸੀ?
ਇਸ ਗੱਲ ਤੇ ਵੀ ਚਾਨਣਾ ਪਾਵੋ ਕਿ ਜੇ ਸਨ 84 ਵਾਲੇ ਹਾਲਾਤ ਫੇਰ ਵਾਪਰ ਜਾਣ
ਤਾਂ ਉਸ ਸਥਿਤੀ ਬਾਰੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਕਿਹੜਾ ਸ਼ਬਦ ਸੇਧ ਦਿੰਦਾ ਹੈ ਅਤੇ ਕੀ ਸੇਧ
ਮਿਲਦੀ ਹੈ?
ਤੁਸੀਂ ਲਿਖਿਆ ਹੈ:
ਗੁਰੂ ਸਾਹਿਬ ਤਾਂ ਅੱਜ ਵੀ ਗੁਰੂ ਗ੍ਰੰਥ ਸਾਹਿਬ ਦੇ ਤੌਰ ਤੇ ਸਾਨੂੰ ਅਗਵਾਈ
ਦੇਣ ਹਿਤ ਸਾਡੇ ਵਿੱਚ ਮੌਜੂਦ ਹਨ। … ਆਪ ਜੀ ਜੱਥੇਬੰਦ ਤਾਂ ਹੋ ਕੇ ਵੇਖੋ”।
ਡਾ: ਸਾਹਿਬ ਜੀ! ਇਹ ਜੱਥੇਬੰਦ ਹੋਣ ਦਾ ਤਰੀਕਾ ਹੀ ਤਾਂ ਆਪ ਜੀ ਕੋਲੋਂ ਸਮਝਣ
ਦੀ ਜਰੂਰਤ ਹੈ। ਤੁਸੀਂ ਕਹਿੰਦੇ ਹੋ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੇ ਹੋਏ ਹੋ। ਬਾਬੇ
ਕਹਿੰਦੇ ਹਨ ਕਿ ਅਸੀਂ ਸਿੱਖਾਂ ਨੂੰ ਗੁਰੂ ਦੇ ਲੜ ਲਗਾ ਰਹੇ ਹਾਂ। ਜਦ ਕਿ ਮੈਨੂੰ ਪੱਕਾ ਯਕੀਨ ਹੈ ਕਿ
ਆਪ ਜੀ ਦੇ ਵਿਚਾਰ ਬਾਬਿਆਂ ਨਾਲ ਬਿਲਕੁਲ ਵੀ ਨਹੀਂ ਮਿਲਦੇ ਹੋਣਗੇ। ਫੇਰ ਦੱਸੋ ਕਿਸ ਤਰ੍ਹਾਂ
ਜੱਥੇਬੰਦ ਹੋਇਆ ਜਾਵੇ?
ਕੁਝ ਕੁ ਗੱਲਾਂ ਜਿਨ੍ਹਾਂ ਦੇ ਆਪ ਜੀ ਵੱਲੋਂ ਜਵਾਬ ਆਏ ਨਹੀਂ ਜਾਂ ਅਧੂਰੇ
ਜਵਾਬ ਆਏ ਹਨ:
ਡਾ: ਸਾਹਿਬ ਜੀ! ਤੁਸੀਂ ਲਿਖਿਆ ਹੈ ਕਿ ਭਾਈ ਕਾਨ੍ਹ ਸਿੰਘ ਨਾਭਾ ਨੇ ਆਪਣੀ
ਜਾਣਕਾਰੀ ਦਾ ਹਵਾਲਾ ਇਸ ਲਈ ਨਹੀ ਦਿੱਤਾ ਕਿਉਂਕਿ ਉਨ੍ਹਾਂ ਦੀ ਜਾਣਕਾਰੀ ਦਾ ਸਰੋਤ ਵਿਵਾਦਤ ਪੁਸਤਕ
‘ਗੁਰਬਿਲਾਸ ਪਾ: 6’ ਹੈ।
ਇਸ ਸੰਬੰਧ ਵਿੱਚ ਮੈਂ ਆਪ ਜੀ ਨੂੰ ਪੁੱਛਿਆ ਸੀ ਕਿ ਆਪ ਸੀ ਦੁਆਰਾ ‘ਸਿੱਖੀ
ਵਿਕੀ’ ਵਿਚਲੇ ਕੋਟ ਕੀਤੇ ਹਵਾਲੇ ਲਈ ‘ਸਿੱਖੀ ਵਿਕੀ’ ਵਾਲਿਆਂ ਦਾ ਕੀ ਸਰੋਤ ਹੈ? ਇਸ ਬਾਰੇ ਆਪ ਜੀ
ਨੇ ਕੋਈ ਜਾਣਕਾਰੀ ਨਹੀਂ ਦਿੱਤੀ।
ਤੁਸੀਂ ਲਿਖਿਆ ਸੀ:
“ਅੱਜ ਵੀ ਜਿੱਥੇ ਸਾਡਾ ਗੁਰੂ ਹੈ ਉੱਥੇ ਤਖਤ ਵੀ ਹੋਵੇਗਾ। ਪਰੰਤੂ ਹੁਣ ਦੇ
ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਸੋ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ
ਉੱਥੇ ਹੀ ਤਖਤ ਮੌਜੂਦ ਹੈ। ਗੁਰੂ ਜੀ ਨੂੰ ਕਿਸੇ ਨਕਲੀ ਤਖਤ ਦੀ ਲੋੜ ਨਹੀਂ”।
ਇਸ ਸੰਬੰਧ ਵਿੱਚ ਮੈਂ ਆਪ ਜੀ ਨੂੰ ਪੁੱਛਿਆ ਸੀ: ‘ਗੁਰੂ ਗ੍ਰੰਥ ਸਾਹਿਬ ਜੀ
ਦਾ ਪ੍ਰਕਾਸ਼ ਤਾਂ ਬਾਬਿਆਂ ਦੇ ਡੇਰਿਆ ਤੇ ਵੀ ਹੈ। ਤਾਂ ਕੀ ਬਾਬਿਆਂ ਦੇ ਡੇਰੇ ਵੀ ਸਿੱਖਾਂ ਦੇ ਤਖਤ
ਹਨ? ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਤਾਂ ਉਸ ਵੱਕਤ ਵੀ ਸੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਨੇ
“ਅਕਾਲ ਤਖਤ” (ਜਿਸ ਨੂੰ ਕਿ ਹੁਣ ਤੁਸੀ ਨਕਲੀ ਤਖਤ ਨਾਮ ਦਿੱਤਾ ਹੈ) ਤਾਂ ਫਿਰ ਗੁਰੂ ਸਾਹਿਬ
ਨੂੰ ਉਸ ‘ਨਕਲੀ ਤਖਤ’ ਦਾ ਨਿਰਮਾਣ ਕਰਵਾਉਣ ਦੀ ਕੀ ਜਰੂਰਤ ਸੀ? ਇਸ ਦਾ ਕੋਈ ਜਵਾਬ ਆਪ ਜੀ
ਨੇ ਨਹੀਂ ਦਿੱਤਾ।
ਜਸਬੀਰ ਸਿੰਘ (ਕੈਲਗਰੀ)
(26/04/11)
ਤੱਤ ਗੁਰਮਤਿ ਪਰਿਵਾਰ
ਕੁਝ ਚੇਤੰਨ ਅਖਵਾਉਂਦੀਆਂ ਧਿਰਾਂ ਵਲੋਂ ਦੂਜੀਆਂ ਚੇਤੰਨ
ਧਿਰਾਂ ਵਿਰੁਧ ‘ਪੰਥ ਵਿਰੋਧੀ ਤਾਕਤਾਂ’ਦੇ ਘੁਸਪੈਠੀਏ ਹੋਣ ਦੇ ਫਤਵਿਆਂ ਦੀ ਸਾਰਥਕਤਾ।
(ਨੋਟ:- ਤੱਤ ਗੁਰਮਤਿ ਵਾਲਿਆਂ ਦੀ ਇਹ ਲਿਖਤ ਕਾਫੀ
ਲੰਮੀ ਹੈ ਇਸ ਲਈ ਇਸ ਦਾ ਸਿੱਧਾ ਹੀ ਲਿੰਕ ਉਹਨਾ ਦੀ ਸਾਈਟ ਦਾ ਪਾ ਰਹੇ ਹਾਂ। ਸਿੱਖ ਮਾਰਗ ਦੇ ਪਾਠਕ
ਇਸ ਉਪਰ ਵਾਲੀ ਲਾਈਨ ਨੂੰ ਕਲਿਕ ਕਰਕੇ ਪੜ੍ਹ ਸਕਦੇ ਹਨ-ਸੰਪਾਦਕ)
(26/04/11)
ਕਿਰਪਾਲ ਸਿੰਘ ਬਠਿੰਡਾ
ਭਾਈ
ਪੰਥਪ੍ਰੀਤ ਸਿੰਘ ੨੭ ਅਪ੍ਰੈਲ ਤੋਂ ੧ ਮਈ ਤੱਕ ਆ ਰਹੇ ਹਨ ਚੜ੍ਹਦੀਕਲਾ ਟਾਈਮ ਟੀਵੀ 'ਤੇ
ਬਠਿੰਡਾ, ੨੬ ਅਪ੍ਰੈਲ (ਕਿਰਪਾਲ ਸਿੰਘ): ਮਿਲੀ ਜਾਣਕਾਰੀ ਅਨੁਸਾਰ ਗੁਰਮਤਿ ਦੇ ਨਿਸ਼ਕਾਮ ਪ੍ਰਚਾਰਕ
ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਭਾਈ ਬਖਤੌਰ ਵਾਲੇ ੨੭ ਅਪ੍ਰੈਲ ਤੋਂ ਪਹਿਲੀ ਮਈ ਤੱਕ ਲਗਾਤਾਰ ਪੰਜ ਦਿਨ
ਰੋਜ਼ਾਨਾ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਚਲ ਰਹੀ ਲੜੀਵਾਰ
ਕਥਾ ਕਰਨਗੇ ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀਕਲਾ ਟਾਈਮ ਟੀਵੀ ਸਵੇਰੇ ੭.੩੦ ਤੋਂ ੮.੩੦ ਵਜੇ ਤੱਕ
ਹੋਵੇਗਾ।
***********************************************
ਆਸਟ੍ਰੇਲੀਆ ਵਿੱਚ ਇੱਕ ਪੰਜਾਬੀ ਦੇ ਹੋਏ ਕਤਲ 'ਤੇ ਚਿੰਤਾ ਕਰਨ ਵਾਲੇ
ਸੁਖਬੀਰ ਨੂੰ ਆਪਣੀ ਹੀ ਪਾਰਟੀ ਦੇ ਮਨੁੱਖੀ ਅਧਿਕਾਰ ਸੰਗਠਨ ਦੇ ਮੁਖੀ ਜਸਵੰਤ ਸਿੰਘ ਖਾਲੜਾ ਦੇ
ਕਾਤਲਾਂ ਵਾਰੇ ਕੋਈ ਜਾਣਕਾਰੀ ਨਹੀਂ
ਕੇਂਦਰ ਸਰਕਾਰ ਵਿਦੇਸ਼ਾਂ ਵਿੱਚ ਆਪਣੇ ਸ਼ਹਿਰੀਆਂ ਦੀ ਸੁਰੱਖਿਆ ਕਰਨ'ਚ ਹੋਈ ਬੁਰੀ ਤਰ੍ਹਾਂ ਫੇਲ:
ਸੁਖਬੀਰ ਬਾਦਲ
ਝੋਨੇ ਦੀ ਪਰਾਲੀ ਨਾਲ ਚੱਲਣ ਵਾਲੇ ਬਿਜਲੀ ਪ੍ਰੋਜੈਕਟ ਲਾਏ ਜਾਣਗੇ
ਕਾਂਗਰਸੀ ਝੂਠ ਦੇ ਸਹਾਰੇ 'ਤੇ ਕਰ ਰਹੇ ਹਨ ਸਿਆਸਤ
ਪੰਜਾਬ ਦੀ ਆਰਥਿਕਤਾ ਕਾਂਗਰਸੀ ਰਾਜ ਵਾਲੇ ਸੂਬਿਆਂ ਨਾਲੋਂ ਬਿਹਤਰ
ਬਠਿੰਡਾ, ੨੬ ਅਪ੍ਰੈਲ (ਕਿਰਪਾਲ ਸਿੰਘ): ਆਸਟ੍ਰੇਲੀਆ ਵਿੱਚ ਇੱਕ ਪੰਜਾਬੀ ਦੇ ਹੋਏ ਕਤਲ 'ਤੇ ਚਿੰਤਾ
ਪ੍ਰਗਟ ਕਰਦੇ ਹੋਏ ਉਪ ਮੁਖ ਮੰਤਰੀ ਪੰਜਾਬ ਸ: ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇੰਝ ਪ੍ਰਤੀਤ ਹੋ
ਰਿਹਾ ਹੈ ਜਿਵੇਂ ਕੇਂਦਰ ਵਿੱਚ ਸਰਕਾਰ ਨਾਂ ਦੀ ਕੋਈ ਚੀਜ ਹੀ ਨਹੀਂ ਹੈ। ਪੰਜਾਬੀਆਂ ਦੇ ਕਾਤਲਾਂ ਨੂੰ
ਫੜਨ ਲਈ ਕੇਂਦਰ ਸਰਕਾਰ ਨੇ ਹੁਣ ਤੱਕ ਡਿਪਲੋਮੈਟਿਕ ਢੰਗ ਨਾਲ ਆਸਟ੍ਰੇਲੀਆਈ ਸਰਕਾਰ 'ਤੇ ਕੋਈ ਦਬਾਉ
ਨਹੀਂ ਪਾਇਆ। ਕੇਂਦਰ ਸਰਕਾਰ ਵਿਦੇਸ਼ਾਂ ਵਿੱਚ ਆਪਣੇ ਸ਼ਹਿਰੀਆਂ ਦੀ ਜਾਨ ਮਾਲ ਦੀ ਸੁਰੱਖਿਆ ਕਰਨ 'ਚ
ਬੁਰੀ ਤਰ੍ਹਾਂ ਫੇਲ ਹੋਈ ਹੈ। ਇਹ ਦਾਅਵਾ ਉਨ੍ਹਾਂ ਆਪਣੀ ਭੂਆ ਸਵ: ਹਰਪਾਲ ਕੌਰ ਪਤਨੀ ਸ: ਅਮਰਜੀਤ
ਸਿੰਘ ਖਾਨਾ ਇੰਚਾਰਜ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਭੋਗ ਅਤੇ ਅੰਤਿਮ ਅਰਦਾਸ ਤੋਂ ਵਾਪਸ
ਪ੍ਰਤਦਿਆਂ ਇਥੇ ਸਰਕਟ ਹਾਊਸ ਵਿਖੇ, ਪ੍ਰੈੱਸ ਨੂੰ ਸੁਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕੇਂਦਰ
ਸਰਕਾਰ ਹਰ ਫਰੰਟ 'ਤੇ ਫੇਲ ਹੋ ਚੁੱਕੀ ਹੈ ਤੇ ਇਹ ਘਪਲਿਆਂ ਦੀ ਸਰਕਾਰ ਬਣ ਕੇ ਰਹਿ ਗਈ ਹੈ। ਇਹ
ਸਰਕਾਰ ਹੁਣ ਤੱਕ ਦੀ ਸਭ ਤੋਂ ਨਿਕੰਮੀ ਸਰਕਾਰ ਸਾਬਤ ਹੋਈ ਹੈ ਜਿਸ ਨੇ ਵੱਡੇ ਭ੍ਰਿਸ਼ਟਾਚਾਰੀਆਂ ਤੇ
ਘਪਲੇਬਾਜ਼ਾਂ ਵਿਰੁਧ ਕੋਈ ਕਾਰਵਾਈ ਨਹੀਂ ਕੀਤੀ। ਜੋ ਹੁਣ ਕਾਰਵਾਈ ਕੀਤੀ ਜਾ ਰਹੀ ਹੈ ਉਹ ਸਰਕਾਰ ਵਲੋਂ
ਨਹੀਂ ਬਲਕਿ ਅਦਾਲਤ ਵਲੋਂ ਕੀਤੀ ਜਾ ਰਹੀ ਹੈ।
ਪੁੱਛਿਆ ਗਿਆ ਕਿ ਵਿਦੇਸ਼ਾਂ ਵਿੱਚ ਪੰਜਾਬੀਆਂ ਦੀ ਜਾਨ ਮਾਲ ਦੀ ਸੁਰੱਖਿਆ ਸਬੰਧੀ ਤੁਹਾਡੇ ਵਲੋਂ ਆਵਾਜ਼
ਉਠਾਉਣੀ ਤਾਂ ਸ਼ਾਲਾਘਾਯੋਗ ਹੈ ਪਰ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਮਨੁਖੀ ਅਧਿਕਾਰ ਵਿੰਗ ਦੇ
ਮੁਖੀ ਸਵ: ਜਸਵੰਤ ਸਿੰਘ ਖਾਲੜਾ ਸਮੇਤ ਕਿਤਨੇ ਹੀ ਹੋਰ ਸਿੱਖ ਨੌਜਵਾਨਾਂ ਨੂੰ ਘਰੋਂ ਚੁੱਕ ਕੇ ਖਪਾ
ਦਿੱਤਾ ਗਿਆ ਹੈ, ਜਿਨ੍ਹਾਂ ਦੀ ਅੱਜ ਤੱਕ ਕੋਈ ਉਘ ਸੁੱਘ ਨਹੀਂ ਨਿਕਲੀ। ਸਗੋਂ ਅੱਜ ਵੀ ਪੰਜਾਬ ਵਿੱਚ
ਨਿੱਤ ਦਿਹਾੜੇ ਕਤਲਾਂ ਤੋਂ ਇਲਾਵਾ ਹਿਰਾਸਤੀ ਮੌਤਾਂ ਵੀ ਹੋ ਰਹੀਆਂ ਹਨ। ਪੰਜਾਬ ਵਿੱਚ ਹੋ ਰਹੇ
ਪੰਜਾਬੀਆਂ ਦੇ ਕਤਲਾਂ ਦੇ ਕਾਤਲਾਂ ਨੂੰ ਪੰਜਾਬ ਸਰਕਾਰ ਨੇ ਹੁਣ ਤੱਕ ਕੀ ਸਜਾ ਦਿੱਤੀ ਹੈ? ਜਸਵੰਤ
ਸਿੰਘ ਦੇ ਕਤਲ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਦੋ ਵਾਰ ਸਰਕਾਰ ਬਣ ਚੁੱਕੀ ਹੈ। ਉਸ ਦੇ ਕਾਤਲਾਂ
ਦਾ ਪਤਾ ਕਰਨ ਅਤੇ ਉਨ੍ਹਾਂ ਨੂੰ ਸਜਾ ਦੇਣ ਲਈ ਪੰਜਾਬ ਸਰਕਾਰ ਨੇ ਹੁਣ ਤੱਕ ਕੀ ਕਾਰਵਾਈ ਕੀਤੀ ਹੈ?
ਇਸ ਸਬੰਧ 'ਚ ਸ: ਬਾਦਲ ਨੇ ਬਿਲਕੁਲ ਅਣਜਾਣਤਾ ਪ੍ਰਗਟ ਕੀਤੀ ਤਾਂ ਪੁੱਛਿਆ ਗਿਆ ਕਿ ਜਸਵੰਤ ਸਿੰਘ
ਖਾਲੜਾ ਜੀ ਤੁਹਾਡੀ ਹੀ ਪਾਰਟੀ ਦੇ ਮਨੁੱਖੀ ਅਧਿਕਾਰ ਵਿੰਗ ਦੇ ਮੁਖੀ ਸਨ। ਜੇ ਉਨ੍ਹਾਂ ਦੇ ਕੇਸ ਬਾਰੇ
ਵੀ ਤੁਹਾਨੂੰ ਕੋਈ ਜਾਣਕਾਰੀ ਨਹੀਂ ਹੈ ਤਾਂ ਆਮ ਪੰਜਾਬੀਆਂ ਦੀ ਜਾਨ ਮਾਲ ਕਿਤਨੀ ਕੁ ਸੁਰੱਖਿਅਤ
ਹੋਵੇਗੀ? ਇਸ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਹੁਣ ਉਹ ਇਸ ਸਬੰਧੀ ਜਰੂਰ ਜਾਣਕਾਰੀ ਪ੍ਰਾਪਤ
ਕਰਨਗੇ।
ਸ: ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਝੋਨੇ ਦੀ ਪ੍ਰਾਲ਼ੀ ਨਾਲ ਚੱਲਣ ਵਾਲੇ ੧੦ ਤੋਂ ੧੫
ਮੈਗਾਵਾਟ ਦੇ ਬਿਜਲੀ ਪ੍ਰੋਜੈਕਟ ਲਾ ਕੇ ੩ ਤੋਂ ੪ ਸੌ ਮੈਗਾਵਾਟ ਤੱਕ ਬਿਜਲੀ ਪੈਦਾ ਕੀਤੀ ਜਾਵੇਗੀ।
ਇਸ ਨਾਲ ਤਿੰਨ ਫਾਇਦੇ ਹੋਣਗੇ। ਪਹਿਲਾ ਫਾਇਦਾ ਇਹ ਹੋਵੇਗਾ ਕਿ ਕਿਸਾਨਾਂ ਵਲੋਂ ਸਾੜੀ ਜਾ ਰਹੀ
ਪ੍ਰਾਲ਼ੀ ਕਾਰਣ ਵਧ ਰਿਹਾ ਪ੍ਰਦੂਸ਼ਨ ਘਟੇਗਾ, ਦੂਜਾ ਫਾਇਦਾ ਇਹ ਹੋਵੇਗਾ ਕਿ ਹਰ ਕਿਸਾਨ ਨੂੰ ਦੋ ਤੋਂ
ਤਿੰਨ ਹਜਾਰ ਰੁਪਏ ਦੀ ਮੁਫਤ ਵਿੱਚ ਆਮਦਨ ਹੋਵੇਗੀ ਅਤੇ ਤੀਜਾ ਫਾਇਦਾ ਹੋਵੇਗਾ ਕਿ ਪੰਜਾਬ ਵਿੱਚ
ਬਿਜਲੀ ਦੀ ਥੁੜ ਪੂਰੀ ਹੋਵੇਗੀ
ਪੰਜਾਬ ਸਿਰ ਚੜ੍ਹੇ ਕਰਜ਼ੇ ਸਬੰਧੀ ਗੱਲ ਕਰਦਿਆਂ ਸ: ਬਾਦਲ ਨੇ ਕਿਹਾ ਕਿ ਕਾਂਗਰਸੀ ਝੂਠ ਦੇ ਸਹਾਰੇ
'ਤੇ ਸਿਆਸਤ ਕਰ ਰਹੇ ਹਨ। ਪਹਿਲਾਂ ਜਗਮੀਤ ਸਿੰਘ ਬਰਾੜ ਵੱਡਾ ਗੱਪੀ ਸੀ ਹੁਣ ਕਾਂਗਰਸ ਪ੍ਰਧਾਨ ਝੂਠ
ਮਾਰਨ ਵਿੱਚ ਉਨ੍ਹਾਂ ਤੋਂ ਵੀ ਅੱਗੇ ਨਿਕਲ ਗਿਆ ਹੈ। ਉਹ ਕਹਿ ਰਿਹਾ ਹੈ ਪੰਜਾਬ ਦੇ ਸਿਰ ਇੱਕ ਲੱਖ ੬੦
ਹਜ਼ਾਰ ਕਰੋੜ ਰੁਪਏ ਕਰਜ਼ਾ ਹੈ। ਸ: ਬਾਦਲ ਨੇ ਕਿਹਾ ਕਿ ਇਸ ਤਰ੍ਹਾਂ ਝੂਠ ਬੋਲ ਕੇ ਉਹ ਪੰਜਾਬ ਨੂੰ
ਬਦਨਾਮ ਕਰ ਰਿਹਾ ਹੈ। ਉਨ੍ਹਾਂ ਕਿਹਾ ਪੰਜਾਬ ਦੀ ਆਰਥਿਕਤਾ ਕਾਂਗਰਸੀ ਰਾਜ ਵਾਲੇ ਦੂਜੇ ਸੂਬਿਆਂ
ਨਾਲੋਂ, ਇਥੋਂ ਤੱਕ ਕਿ ਕੇਂਦਰ ਸਰਕਾਰ ਨਾਲੋਂ ਵੀ ਬਿਹਤਰ ਹੈ। ਪੰਜਾਬ ਸਿਰ ਜਿੰਨਾ ਕਰਜ਼ਾ ਕਾਂਗਰਸ
ਸਰਕਾਰ ਛੱਡ ਕੇ ਗਈ ਸੀ ਅੱਜ ਉਸ ਨਾਲੋਂ ਘੱਟ ਹੈ। ਕਾਂਗਰਸ ਪ੍ਰਧਾਨ, ਪੰਜਾਬ ਸਰਕਾਰ ਵਲੋਂ ਕਣਕ
ਖਰੀਦਣ ਲਈ ਕੇਂਦਰ ਸਰਕਾਰ ਤੋਂ ਲਈ ਗਈ ਪੇਸ਼ਗੀ ਰਕਮ ਨੂੰ ਵੀ ਕਰਜ਼ਾ ਦੱਸ ਰਿਹਾ ਹੈ ਜਦੋਂ ਕਿ ਇਹ ਤਾਂ
ਸਿਰਫ ਕੇਂਦਰ ਲਈ ਕਣਕ ਖ੍ਰੀਦਣ ਲਈ ਪੇਸ਼ਗੀ ਹੀ ਹੈ, ਤੇ ਇੰਨੀ ਰਕਮ ਦੀ ਕਣਕ ਖ੍ਰੀਦ ਕੇ ਕੇਂਦਰ ਨੂੰ
ਦੇ ਦਿੱਤੀ ਜਾਵੇਗੀ।
ਪੁੱਛਿਆ ਗਿਆ ਕਿ ਜੇ ਪੰਜਾਬ ਸਰਕਾਰ ਦੀ ਆਰਥਿਕਤਾ ਬਿਹਤਰ ਹੈ ਤਾਂ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਕਿਉਂ
ਨਹੀਂ ਦਿੱਤਾ ਜਾ ਰਿਹਾ? ਜਵਾਬ ਵਿੱਚ ਉਨ੍ਹਾਂ ਕਿਹਾ ਨਿਯਮਾਂ ਅਨੁਸਾਰ ਸਰਕਾਰ ਜਿੰਨੀ ਭਰਤੀ ਕਰ ਸਕਦੀ
ਹੈ ਉਹ ਕਰ ਲਈ ਗਈ ਹੈ। ਹੁਣ ਤੱਕ ਪੰਜਾਬ ਵਿੱਚ ਇੱਕ ਲੱਖ ਬੇਰੁਜ਼ਗਾਰਾਂ ਨੂੰ ਪਾਰਦਰਸ਼ੀ ਢੰਗ ਨਾਲ
ਰੁਜ਼ਗਾਰ ਦਿੱਤਾ ਜਾ ਚੁੱਕਾ ਹੈ, ਤੇ ਕੋਈ ਸਾਬਤ ਕਰੇ ਕਿ ਕਿਸੇ ਇੱਕ ਕੇਸ ਵਿੱਚ ਵੀ ਕੋਈ ਹੇਰਾਫੇਰੀ
ਹੋਈ ਹੈ।
ਇਹ ਦੱਸਣਯੋਗ ਹੈ ਕਿ ਬਹੁਤੇ ਸਵਾਲਾਂ ਤੋਂ ਬਚਣ ਲਈ ਸਰਕਟ ਹਾਊਸ ਵਿੱਚ ਆਡੀਓ ਸਿਸਟਮ ਦੇ ਸਪੀਕਰ ਠੀਕ
ਹਾਲਤ ਵਿੱਚ ਹੋਣ ਅਤੇ ਕਈ ਵਾਰ ਬੇਨਤੀ ਕੀਤੀ ਜਾਣ ਦੇ ਬਾਵਯੂਦ ਚਲਾਏ ਨਹੀਂ ਗਏ। ਪੱਤਰਕਾਰਾਂ ਨੇ
ਆਪਣੇ ਆਪਣੇ ਸਵਾਲ ਪੁੱਛਣ ਲਈ ਆਪਣੀਆਂ ਸੀਟਾਂ ਤੋ ਉੱਠ ਕੇ ਉਪ ਮੁਖ ਮੰਤਰੀ ਦੁਆਲੇ ਝੁਰਮਟ ਮਾਰ ਲਿਆ।
ਇਸ ਦਾ ਫਾਇਦਾ ਉਠਾਉਂਦਿਆ ਉਹ ਜਿਸ ਜਵਾਬ ਤੋਂ ਟਲਣਾ ਚਾਹੁੰਦੇ ਸਨ ਉਸ ਤੋਂ ਧਿਆਨ ਹਟਾ ਕੇ ਦੂਸਰੇ
ਪੱਤਰਕਾਰ ਦੇ ਸਵਾਲ ਦਾ ਜਵਾਬ ਦੇਣਾ ਸ਼ੁਰੂ ਕਰ ਦਿੰਦੇ ਸਨ। ਜਦੋਂ ਤਿੱਖੇ ਸਵਾਲ ਪੁੱਛੇ ਜਾਣ ਲੱਗੇ
ਤਾਂ ਉਨ੍ਹਾਂ ਮੀਡੀਆ ਪਰਸਨਜ਼ ਨੂੰ ਸਤਿ ਸ਼੍ਰੀ ਅਕਾਲ ਬੁਲਾਉਂਦਿਆਂ ਕਿਹਾ ਕਿ ਹੁਣ ਉਨ੍ਹਾਂ ਅਫ਼ਸਰਾਂ
ਨਾਲ ਵੀ ਗੱਲ ਕਰਨੀ ਹੈ। ਇਸ ਸਮੇਂ ਉਨ੍ਹਾਂ ਦੀ ਪਤਨੀ ਤੇ ਬਠਿੰਡਾ ਤੋਂ ਲੋਕ ਸਭਾ ਮੈਂਬਰ ਬੀਬੀ ਹਰ
ਸਿਮਰਤ ਕੌਰ ਬਾਦਲ ਤੋਂ ਇਲਾਵਾ ਬਠਿੰਡਾ ਵਿਧਾਨ ਸਭਾ ਹਲਕਾ ਇੰਚਾਰਜ਼ ਸ਼੍ਰੀ ਸਰੂਪ ਚੰਦ ਸਿੰਗਲਾ ਵੀ
ਹਾਜ਼ਰ ਸਨ।
(25/04/11)
ਡਾ: ਇਕਬਾਲ ਸਿੰਘ ਢਿੱਲੋਂ
ਸਿੱਖ ਮਾਰਗ ਵੈਬਸਾਈਟ ਦੇ ਸਤਿਕਾਰਯੋਗ ਸੰਪਾਦਕ ਜੀ, ਮੇਰੇ ਵੱਲੋਂ ਆਪ ਜੀ ਨੂੰ ਸਤਿ ਸ੍ਰੀ ਅਕਾਲ
ਪਰਵਾਨ ਹੋਵੇ ਜੀ।
ਸਿੱਖ ਮਾਰਗ ਵੈਬਸਾਈਟ ਤੇ 24. 04. 2011 ਨੂੰ ਸ. ਹਰਦੇਵ ਸਿੰਘ ਜੰਮੂ ਜੀ ਵੱਲੋਂ
ਭੇਜੇ ਦੋ ਪੱਤਰ ਪਾਏ ਗਏ ਹਨ। ਇਹਨਾਂ ਵਿੱਚੋਂ ਇੱਕ ਤਾਂ ‘ਪਾਠਕਾਂ’ ਨੂੰ ਸੰਬੋਧਿਤ ਹੈ ਅਤੇ ਦੂਸਰਾ
ਪੰਜ ਉਹਨਾਂ ਸੱਜਣਾਂ ਨੂੰ ਜਿਹਨਾਂ ਦੀਆਂ ਲਿਖਤਾਂ/ਚਿੱਠੀਆਂ ਇਸ ਵੈਬਸਾਈਟ ਤੇ ਅਕਸਰ ਆਉਂਦੀਆਂ
ਰਹਿੰਦੀਆਂ ਹਨ। ਇਹਨਾਂ ਦੋਵਾਂ ਪੱਤਰਾਂ ਵਿੱਚ ਸਾਰੇ ਮੁੱਦੇ ਅਸਿੱਧੇ ਤੌਰ ਤੇ ਮੇਰੇ ਨਾਲ ਹੀ ਉਠਾਏ
ਗਏ ਹਨ ਪਰੰਤੂ ਇਹਨਾਂ ਪੱਤਰਾਂ ਵਿੱਚ ਮੈਂਨੂੰ ਸੰਬੋਧਿਤ ਨਹੀਂ ਹੋਇਆ ਗਿਆ। ਮੈਂ ਸਮਝਦਾ ਹਾਂ ਕਿ ਇਹ
ਵਿਚਾਰ-ਚਰਚਾ ਦਾ ਸਹੀ ਢੰਗ ਨਹੀਂ ਹੈ। ਪੱਤਰਕਾਰਤਾ ਦੀ ਸਦਾਚਾਰ-ਨੀਤੀ ਅਨੁਸਾਰ ਚਾਹੀਦਾ ਤਾਂ ਇਹ ਹੈ
ਕਿ ਪੱਤਰਾਂ ਵਿੱਚ ਮੇਰੇ ਲੇਖਾਂ/ਪੱਤਰਾਂ ਵਿੱਚ ਪਰਗਟ ਕੀਤੇ ਗਏ ਮੇਰੇ ਵਿਚਾਰਾਂ ਬਾਰੇ ਸਪਸ਼ਟੀਕਰਨ
ਮੇਰੇ ਕੋਲੋਂ ਸਿੱਧੇ ਤੌਰ ਤੇ ਮੰਗਿਆ ਜਾਵੇ। ਮੇਰੇ ਵੱਲੋਂ ਕੇਵਲ ਅਜਿਹੇ ਪੱਤਰਾਂ ਦਾ ਹੀ ਜੁਆਬ ਦੇਣਾ
ਬਣਦਾ ਹੈ ਜਿਹਨਾਂ ਵਿੱਚ ਮੈਨੂੰ ਸਿੱਧੇ ਤੌਰ ਤੇ ਸੰਬੋਧਿਤ ਹੋਇਆ ਗਿਆ ਹੋਵੇ, ਜਾਂ ਫਿਰ ਪੱਤਰ
ਸੰਪਾਦਕ ਜੀ ਨੂੰ ਸੰਬੋਧਿਤ ਹੋਵੇ ਅਤੇ ਇਸ ਵਿੱਚ ਸਪਸ਼ਟ ਤੌਰ ਤੇ ਮੰਗ ਕੀਤੀ ਗਈ ਹੋਵੇ ਕਿ ਫਲਾਂ-ਫਲਾਂ
ਨੁਕਤੇ ਦਾ ਉੱਤਰ ਇਸ ਨਾਲ ਸਬੰਧਿਤ ਲੇਖਕ (ਜਿਸ ਦਾ ਨਾਮ ਅੰਕਿਤ ਕਰਨਾ ਜ਼ਰੂਰੀ ਹੈ) ਦੇਵੇ। ਹੁਣ,
ਜੇਕਰ ਮੈਂ ਉਪਰੋਕਤ ਪੱਤਰਾਂ ਵਿੱਚ ਉਠਾਏ ਗਏ ਮੇਰੇ ਨਾਲ ਸਬੰਧਿਤ ਨੁਕਤਿਆ ਦਾ ਉੱਤਰ ਨਹੀਂ ਦਿੰਦਾ
ਤਾਂ ਸ. ਜੰਮੂ ਜੀ ਇਹ ਕਹਿ ਸਕਦੇ ਹਨ ਕਿ ਮੈਂ ਵਿਚਾਰ-ਚਰਚਾ ਵਿੱਚੋਂ ਭੱਜ ਗਿਆ ਹਾਂ। ਇਸ ਤਰ੍ਹਾਂ
ਮੈਂ ਭਾਰੀ ਦੁਬਿਧਾ ਦੀ ਸਥਿਤੀ ਵਿੱਚ ਫਸਿਆ ਹੋਇਆ ਹਾਂ। ਦੂਸਰੇ ਪਾਸੇ ਇਸ ਵਿਸ਼ੇਸ਼ ਸ਼ੈਲੀ ਦੇ ਪੱਤਰ
ਵਿਚਾਰ-ਚਰਚਾ ਵਿੱਚ ਆ ਰਹੀ ਵਿਰੋਧੀ ਧਿਰ ਦੇ ਖਿਲਾਫ ਪ੍ਰਾਪੇਗੰਡਾ ਕਰਨ ਅਤੇ ਪਾਠਕਾਂ ਅਤੇ ਆਮ ਜਨਤਾ
ਨੂੰ ਉਸ ਦੇ ਵਿਰੁਧ ਭੜਕਾਉਣ ਦਾ ਕਾਰਜ ਵੀ ਕਰਦੇ ਹਨ (ਕੁਝ ਧਿਰਾਂ ਵੱਲੋਂ ਆਪਣਾ ਪੱਖ ਕਮਜ਼ੋਰ ਪੈ ਜਾਣ
ਤੇ ਵਿਚਾਰ-ਚਰਚਾ ਦੌਰਾਨ ਅਜਿਹਾ ਢੰਗ ਅਪਣਾ ਲਿਆ ਜਾਂਦਾ ਹੈ)। ਜਿਸ ਤਰ੍ਹਾਂ ਉਪਰੋਕਤ ਪੱਤਰਾਂ
ਵਿੱਚੋਂ ਇੱਕ ਪੱਤਰ ਪੰਜ ਲੇਖਕਾਂ ਦਾ ਨਾਮ ਲੈ ਕੇ ਭੇਜਿਆ ਗਿਆ ਹੈ ਉਸ ਤੋਂ ਇਹ ਜ਼ਾਹਰ ਹੁੰਦਾ ਹੈ ਕਿ
ਸਿਖਮਾਰਗ ਵੈਬਸਈਟ ਨੂੰ ਗੁੱਟਬੰਦੀ ਪੈਦਾ ਕਰਨ ਦੇ ਮਨਸ਼ੇ ਨਾਲ ਵੀ ਵਰਤਿਆ ਜਾ ਰਿਹਾ ਹੈ। ਪਹਿਲਾਂ ਵੀ
ਉਪਰੋਕਤ ਪੱਤਰਾਂ ਦੀ ਸ਼ੈਲੀ ਵਾਲੇ ਪੱਤਰ ਵੈਬਸਾਈਟ ਤੇ ਆਉਂਦੇ ਰਹੇ ਹਨ ਜਿਸ ਕਰਕੇ ਮੇਰੇ ਵੱਲੋਂ ਕੁੱਝ
ਸਮਾਂ ਪਹਿਲਾਂ ਉੱਪਰ ਬਿਆਨ ਕੀਤੀ ਗਈ ਸਮਸਿੱਆ ਆਪ ਜੀ ਦੇ ਧਿਆਨ ਵਿੱਚ ਲਿਆਂਦੀ ਗਈ ਸੀ।
ਸੰਪਾਦਕ ਜੀ, ਮੈਂ ਚਾਹੁੰਦਾ ਹਾਂ ਕਿ ਵੈਬਸਾਈਟ ਉੱਤੇ ਵਿਚਾਰ-ਚਰਚਾ ਸਹੀ ਢੰਗ ਨਾਲ ਹੀ ਚੱਲੇ। ਇਸ
ਸਬੰਧੀ ਫੈਸਲਾ ਤਾਂ ਆਪ ਜੀ ਦੇ ਹੱਥ ਵਿੱਚ ਹੀ ਹੈ। ਉਪਰੋਕਤ ਦੋਵ੍ਹਾਂ ਪੱਤਰਾਂ ਦਾ ਉੱਤਰ ਭੇਜਣ ਬਾਰੇ
ਅਗਲੀ ਕਾਰਵਾਈ ਆਪ ਜੀ ਵੱਲੋਂ ਉੱਪਰ ਬਿਆਨ ਕੀਤੀ ਗਈ ਸਥਿਤੀ ਬਾਰੇ ਆਪ ਜੀ ਵੱਲੋਂ ਲਏ ਜਾਣ ਵਾਲੇ
ਫੈਸਲੇ ਦੀ ਸੂਚਨਾ ਮਿਲ ਜਾਣ ਤੋਂ ਪਿੱਛੋਂ ਕੀਤੀ ਜਾਵੇਗੀ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।
(ਸੰਪਾਦਕੀ ਟਿੱਪਣੀ:- ਡਾ: ਇਕਬਾਲ ਸਿੰਘ ਜੀ ‘ਸਿੱਖ ਮਾਰਗ’ ਨੂੰ ਪੜ੍ਹਨ ਅਤੇ ਇੱਥੇ ਲਿਖਣ ਵਾਲੇ ਹਰ
ਲੈਵਲ ਦੇ ਪਾਠਕ/ਲੇਖਕ ਹਨ। ਜੇ ਕਰ ਤੁਸੀਂ ਇਹ ਸੋਚਦੇ ਹੋ ਕਿ ਜਿਸ ਤਰ੍ਹਾਂ ਦੀ ਹਰ ਇੱਕ ਲਈ ਚੰਗੀ
ਸਿੱਧੀ ਅਤੇ ਸਪਸ਼ਟ ਸ਼ਬਦਾਵਲੀ ਤੁਸੀਂ ਵਰਤ ਕੇ ਵਿਚਾਰ ਚਰਚਾ ਕਰਦੇ ਹੋ, ਤਾਂ ਬਾਕੀ ਸਾਰੇ ਵੀ ਇਸ
ਤਰ੍ਹਾਂ ਕਰਨ ਤਾਂ ਇਹ ਕੁੱਝ ਅਸੰਭਵ ਜਿਹੀ ਗੱਲ ਹੈ। ਤੁਹਾਡੇ ਵਿਚਾਰਾਂ ਨਾਲ ਕੋਈ ਸਹਿਮਤ ਹੋਵੇ ਤਾ
ਭਾਂਵੇਂ ਨਾ ਪਰ ਸਿਆਣੇ ਪਾਠਕ ਤੁਹਾਡੀ ਸੁਚੱਜੀ ਸ਼ਬਦਾਵਲੀ ਨਾਲ ਸਹਿਮਤ ਜ਼ਰੂਰ ਹਨ। ਇਸ ਬਾਰੇ ਕਈ ਪਾਠਕ
ਆਪਣੇ ਖਿਆਲ ਪ੍ਰਗਟ ਵੀ ਕਰ ਚੁੱਕੇ ਹਨ। ਹਰਦੇਵ ਸਿੰਘ ਜੰਮੂ ਜੀ ਪਹਿਲਾਂ ਵੀ 16 ਅਪ੍ਰੈਲ ਦੇ ਪੱਤਰ
ਵਿੱਚ ਇੱਕ ਪਾਠਕ ਨੂੰ ਸੰਬੋਧਿਤ, ਬਿਨਾ ਨਾਮ ਤੋਂ ਕਰ ਚੁੱਕੇ ਹਨ। ਦੂਸਰੇ ਦਿਨ ਉਸ ਦਾ ਨਾਮ ਲਿਖਿਆ
ਸੀ। ਇਹ ਕਾਹਲੀ ਵਿੱਚ ਹੁੰਦਾ ਹੈ ਜਾਂ ਜਾਣ ਬੁੱਝ ਕੇ ਕਰਦੇ ਹਨ ਇਹ ਤਾਂ ਉਹੀ ਦੱਸ ਸਕਦੇ ਹਨ।
ਜਿਹੜੀਆਂ ਗੱਲਾਂ ਕੱਲ 24 ਅਪ੍ਰੈਲ ਦੇ ਪੱਤਰ ਵਿੱਚ ਜੰਮੂ ਜੀ ਨੇ ਬਿਨਾ ਨਾਮ ਦੇ ਲਿਖੀਆਂ ਸਨ ਉਹਨਾ
ਵਿਚੋਂ ਕਈਆਂ ਦਾ ਦੁਹਰਾਓ ਅੱਜ ਤੁਹਾਡਾ ਨਾਮ ਲਿਖ ਕੇ ਕਰ ਦਿੱਤਾ ਹੈ। ਇਸ ਲਈ ਜਿਹੜੀਆਂ ਗੱਲਾਂ ਦਾ
ਸੰਬੰਧ ਤੁਹਾਡੀ ਲਿਖਤ ਨਾਲ ਹੈ ਉਹਨਾ ਦਾ ਜਵਾਬ ਤੁਹਾਨੂੰ ਦੇਣਾ ਚਾਹੀਦਾ ਹੈ, ਸਿਆਣੇ ਪਾਠਕ ਆਪੇ ਹੀ
ਸਮਝ ਜਾਣਗੇ। ਗੁੱਟਬੰਦੀ ਤੋਂ ਕੁੱਝ ਪਾਠਕ ਪ੍ਰਭਾਵਤ ਹੋ ਸਕਦੇ ਹਨ ਸਾਰੇ ਨਹੀਂ। ਜਿਹੜਾ ਵੀ ਕੋਈ
ਪਾਠਕ/ਲੇਖਕ ਗੁਰਬਾਣੀ ਗੁਰੂ, ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨ ਕੇ, ਕਿਸੇ ਵਿਸ਼ੇ
ਬਾਰੇ ਆਪਣੇ ਵਿਚਾਰ ਚੰਗੀ ਸ਼ਬਦਾਵਲੀ ਵਿੱਚ ਪ੍ਰਗਟ ਕਰਨਾ ਚਾਹੇ ਉਹ ਇੱਥੇ ਬੇ-ਖੌਫ ਕਰ ਸਕਦਾ ਹੈ।
ਇੱਥੇ ਕਿਸੇ ਵੀ ਅਖੌਤੀ ਜਥੇਦਾਰ, ਵਿਦਵਾਨ ਜਾਂ ਕਿਸੇ ਵੀ ਗੁੱਟ ਦਾ ਕੋਈ ਵੀ ਪ੍ਰਭਾਵ ਨਹੀਂ ਚੱਲਦਾ,
ਸਿਰਫ ਗੁਰਬਾਣੀ ਦਾ ਸੱਚ ਹੀ ਚੱਲਦਾ ਹੈ ਅਤੇ ਉਹ ਹੀ ਚੱਲਦਾ ਰਹੇਗਾ)
(25/04/11)
ਹਰਦੇਵ ਸਿੰਘ, ਜੰਮੂ
ਸਤਿਕਾਰ ਯੋਗ ਡਾ. ਇਕਬਾਲ ਸਿੰਘ ਜੀ
ਸਤਿ ਸ਼੍ਰੀ ਅਕਾਲ!
ਆਪ ਜੀ ਦਾ ਪੱਤਰ ਪੜਿਆ ਹੈ ਅਤੇ ਆਪ ਜੀ ਨੇ ਵੀ ਦਾਸ ਦਾ ਪੱਤਰ (੨੪. ੦੪.
੧੧) ਵੀ ਪੜ ਲਿਆ ਹੋਣਾ ਹੈ, ਜਿਸ ਵਿੱਚ ਜਵਾਬ ਭਾਲਦੇ ਪੰਜ ਸਵਾਲਾਂ ਦਾ ਜ਼ਿਕਰ ਹੈ। ਆਸ ਹੈ ਕਿ ਆਪ ਜੀ
ਆਪਣੀ ਜਾਣਕਾਰੀ ਅਨੁਸਾਰ ਉਨ੍ਹਾਂ ਅਵਿਵਾਦਤ ਸੂਲ ਸੋਮਿਆਂ
(Primary Sources)
ਬਾਰੇ ਜਾਣਕਾਰੀ ਦੇਵੋਗੇ ਜਿਨ੍ਹਾਂ ਦੀ ਵਰਤੋਂ ਆਪ ਜੀ ਨੇ ਅਕਾਲ ਤਖਤ ਵਿਰੋਧੀ ਆਪਣੇ ਲੇਖ ਵਿੱਚ ਕਈ
ਤੱਥ ਲਿਖਣ ਲਈ ਕੀਤੀ ਸੀ। ਇੱਥੇ ਸਿਰਫ਼ ਮੁਖ਼ਤਸਰ ਗੱਲ ਕਰਾਂਗਾ।
ਆਪ ਜੀ ਨੇ ਲਿਖਿਆ ਹੈ:-
“ਮੈਂ ਆਪਣੀ ਇਸ ਧਾਰਨਾਂ ਪ੍ਰਤੀ ਪੂਰੀ ਤਰ੍ਹਾਂ ਸਪਸ਼ਟ ਹਾਂ ਕਿ ਛੇਵੇਂ ਗੁਰੂ
ਜੀ ਨੇ ਅੰਮ੍ਰਿਤਸਰ ਵਿਖੇ ਆਪਣਾ ਤਖਤ ਉਸਾਰ ਕੇ ਉਸਦਾ ਨਾਮ ‘ਅਕਾਲ ਤਖਤ’ ਨਹੀਂ ਸੀ ਰਖਿੱਆ ਅਤੇ ਬਾਦ
ਵਿੱਚ ਕਿਸੇ ਧਿਰ ਵੱਲੋਂ ਤਖਤ ਨੂੰ ਅਲੋਪ ਕਰਕੇ ਪਹਿਲਾਂ ਇਸ ਦੀ ਜਗਹ ਤੇ ਕੀਤੀ ਗਈ ਨਜਾਇਜ਼ ਉਸਾਰੀ
(‘ਗੁਰਦੁਆਰਾ ਅਕਾਲ ਬੁੰਗਾ’) ਦਾ ਨਾਮ ਬਦਲ ਕੇ ‘ਗੁਰਦੁਆਰਾ ਸ੍ਰੀ ਅਕਾਲ ਤਖਤ’ ਰੱਖ ਦੇਣਾ ਅਤੇ ਫਿਰ
ਇਸ ਨਾਮ ਥੱਲੇ ਇੱਕ ਫਰਜ਼ੀ ਅਤੇ ਨੁਕਸਾਨਦੇਹ ਵਿਵਸਥਾ ਕਾਇਮ ਕਰ ਦੇਣੀ, ਸਿੱਖ ਕੌਮ ਨਾਲ ਸਰਾਸਰ ਧੋਖਾ
ਹੈ”
ਵੀਰ ਜੀ ਆਪ ਇਸ ਬਾਰੇ ਸੂਝਵਾਨ ਹੋ ਤਾਂ ਧਿਆਨ ਦੇਣਾ ਆਪ ਜੀ ਇੱਕ ਇਦਾਰੇ
ਬਾਰੇ ਇਤਹਾਸਕ ਤੱਖ ਨਹੀਂ ਬਲਕਿ ਆਪਣੀ ‘ਧਾਰਨਾ` ਪੇਸ਼ ਕਰ ਰਹੇ ਹੋ। ਇਤਹਾਸ ਵਿੱਚ ਲੇਖਕ ਦੀ
ਨਿਜੀ ਧਾਰਨਾ ਤੱਥ ਨਹੀਂ ਸਵੀਕਾਰੀ ਜਾਂਦੀ। ਆਪ ਜੀ ਆਪਣੀ ਧਾਰਨਾ ਨੂੰ ਇਤਹਾਸਕ ਤੱਥ ਨਾ ਸਮਝੋ।
ਆਪ ਜੀ ਨੇ ਸਵਾਲ ਪੁੱਛਿਆ ਹੈ:-
“ਹੁਣ ਆਪ ਜੀ ਹੀ ਇਹ ਦੱਸੋਗੇ ਕਿ ਉਪਰੋਕਤ ਧਾਰਨਾ ਵਿੱਚ ਸਵੈਵਿਰੋਧ ਕਿੱਥੇ
ਕੁ ਹੈ”
ਅਕਾਲ ਤਖਤ ਇਦਾਰੇ ਨੂੰ ਬੰਦ ਕਰਵਾਉਂਣ ਬਾਰੇ ਆਪ ਜੀ ਦੀ ਮੰਸ਼ਾ/ਧਾਰਨਾ ਸਪਸ਼ਟ
ਹੈ! ਪਰ ਆਪ ਜੀ ਵਲੋਂ ਆਪਣੀ ‘ਇਸ ਨਿਜੀ ਧਾਰਨਾ` ਦੀ ਪ੍ਰੋਢਤਾ ਲਈ ਦਿੱਤੇ ਗਏ ਤਰਕਾਂ ਵਿੱਚ
ਆਪਾ ਵਿਰੋਧ ਹੈ। ਜਿਨ੍ਹਾਂ ਦਾ ਵੇਰਵਾ ਇਸ ਬਾਰੇ ਹੋਏ ਸੰਵਾਦ ਵਿੱਚ ਕਈ ਵਾਰ ਆ ਚੁੱਕਿਆ ਹੈ। ਆਪ
ਸਿੱਖਾਂ ਨੂੰ ਅਕਾਲ ਤਖਤ ਇਦਾਰੇ ਬਾਰੇ ਗੁਰਮਤਿ ਦੀ ਭਾਵਨਾ ਨੂੰ ਛੱਡਣ ਲਈ ਆਪਣੀ ਧਾਰਨਾ ਪੇਸ਼ ਕਰ ਰਹੇ
ਹੋ। ਬਾਕੀ ਦਾ ਆਪਾ ਵਿਰੋਧ ਪੰਜ ਸਵਾਲਾਂ ਤੇ ਆਪ ਜੀ ਦੇ ਜਵਾਬ ਬਾਦ ਪਾਠਕ ਪੜ ਲੇਣ ਗੇ।
ਆਪ ਜੀ ਨੇ ਲਿਖਿਆ ਹੈ:-
“ਮੈਂ ਇਸ ਨੂੰ
‘ਅਖੌਤੀ
ਅਕਾਲ-ਤਖਤ ਦੀ ਵਿਵਸਥਾ’ ਕਰਕੇ ਲਿਖਦਾ ਹਾਂ”
ਇਸ ਬਾਰੇ ਬੇਨਤੀ ਹੈ ਕਿ ਆਪ ਜੀ ਨੇ ਹਰ ਜਗ੍ਹਾ ਇਹ ਪੁਰਾ ਸ਼ਬਦ ਜੋੜ ਨਹੀਂ
ਵਰਤਿਆ। ਆਪ ਪੜ ਕੇ ਵੇਖ ਲੋ! ਚਲੋ ਫ਼ਿਰ ਵੀ ਇਸੇ ਨੂੰ ਵਿਚਾਰ ਲਈਏ। ਹੁਣ ਧਿਆਨ ਦੇਣਾ ਕਿ ਆਪ ਜੀ ‘ਅਖੌਤੀ
ਅਕਾਲ-ਤਖਤ ਦੀ ਵਿਵਸਥਾ` ਵਰਤਦੇ ਹੋ ਨਾਂ ਕਿ ‘ਅਖੌਤੀ-ਤਖਤ ਵਿਵਸਥਾ`। ਦੋਹਾਂ ਵਿੱਚਕਾਰ
‘ਦੀ` ਸ਼ਬਦ ਦੀ ਵਰਤੋਂ ਕਰਕੇ ਮੂਲਭੂਤ ਅੰਤਰ ਹੈ। ਆਪ ਜੀ ਦੇ ਸ਼ਬਦ ਜੋੜ ਦਾ ਅਰਥ ਹੈ ਕਿ ਆਪ
ਜੀ ਆਪਣੇ ਸ਼ਬਦਾਂ ਵਿੱਚ ਇੱਕ “ਅਖੌਤੀ ਤਖਤ” ਦਾ ਜ਼ਿਕਰ ਕਰਦੇ ਉਸ ਤੇ ਚਲ ਰਹੀ
ਵਿਵਸਥਾ ਦੀ ਗੱਲ ਕਰ ਰਹੇ ਹੋ। ਆਪ ਜੀ ਤਖਤ ਨੂੰ ਅਖੌਤੀ ਕਹਿ ਰਹੇ ਹੋ ਨਾ ਕਿ ਵਿਵਸਥਾ
ਨੂੰ।
ਜੇ ਕਰ ਮੌਜੂਦ ਹੈ ਤਾਂ ਵਿਵਸਥਾ ਤਾਂ ਅਖੌਤੀ ਨਹੀਂ ਹੋ ਸਕਦੀ। ਹਾਂ ਉਹ ਸਹੀ
ਹਾਂ ਗਲਤ ਹੋ ਸਕਦੀ ਹੈ! ਜੇ ਕਰ ਵਿਵਸਥਾ ਅਖੌਤੀ ਹੈ ਅਤੇ ਵਾਸਤਵਿਕਤਾ ਵਿੱਚ ਉਹ ਚਲ ਹੀ ਨਹੀਂ ਰਹੀ
ਤਾਂ ਆਪ ਜੀ ਕਰ ਕੀ ਰਹੇ ਹੋ? ਆਪ ਜੀ ਕਿਸ ਵਿਵਸਥਾ ਦਾ ਵਿਰੌਧ ਕਰ ਰਹੇ ਸੀ? ਵਿਵਸਥਾ ਦਾ ਵਿਰੌਧ ਕਰਨ
ਲਈ ਪਹਿਲਾਂ (ਗਲਤ ਹੀ ਸਹੀ) ਵਿਵਸਥਾ ਦੀ ਹੋਂਦ ਨੂੰ ਲਿਖਤੀ ਸਵੀਕਾਰ ਤਾਂ ਕਰਦੇ। ਝਿਝੱਕ ਕਾਦੀ ਸੀ?
ਹੁਣ ਆਪ ਜੀ ਦਾ ਵਿਵਸਥਾ ਦੀ ਹੋਂਦ ਨੂੰ ਸਵੀਕਾਰ ਕਰਨਾ ਮੇਰਾ ਦਾਵਾ/ਖੁਸ਼ਫ਼ਹਮੀ ਨਹੀਂ ਬਲਕਿ ਇਹ ਆਪ ਜੀ
ਦੀ ਮਜਬੂਰੀ ਹੈ ਕਿਉਂਕਿ ਆਪ ਜੀ ਵਿਵਸਥਾ ਦੀ ਹੋਂਦ ਨੂੰ ਸਵੀਕਾਰ ਕੇ ਹੀ ਤਾਂ ਉਸਦੀ ਹੋਂਦ ਨੂੰ ਖਤਮ
ਕਰਨ ਦੀ ਗੱਲ ਕਰ ਸਕਦੇ ਹੋ। ਤਾਂ ਹੀ ਤਾਂ ਆਪ ਜੀ ਨੇ ਲਿਖਿਆ ਹੈ:
“ ਲੇਖ ਲਿਖਣ ਵੇਲੇ ਮੈਂ ਇਹ ਸ਼ਬਦ ਵਰਤਣਾਂ ਨਹੀਂ ਸੀ ਚਾਹਿਆ ਕਿਉਂਕਿ ਮੈਂ ਆਮ
ਪਾਠਕ ਦੀ ਸਹੂਲਤ ਹਿਤ ਸਾਦੀ ਭਾਸ਼ਾ ਵਿੱਚ ਹੀ ਆਪਣੇ ਵਿਚਾਰ ਦੇਣਾ ਚਾਹੁੰਦਾ ਸੀ; ਪਰੰਤੂ ਵਿਚਾਰ-ਚਰਚਾ
ਦੌਰਾਨ ਇਸ ਸ਼ਬਦ ਦੀ ਵਰਤੋਂ ਕਰਨਾ ਜ਼ਰੂਰੀ ਹੋ ਗਿਆ”
ਸਮਝ ਨਹੀਂ ਆਇਆ ਕਿ ਪਾਠਕਾਂ ਲਈ ‘ਵਿਵਸਥਾ` ਸ਼ਬਦ ਸਮਝਣਾ ਕਿਵੇਂ ਔਖਾ
ਸੀ ਕਿ ਆਪ ਜੀ ਨੂੰ ਉਨ੍ਹਾਂ ਦੀ ਸਹੂਲਿਅਤ ਦੀ ਚਿੰਤਾ ਸੀ। ਇੰਨੇ ਵੱਡੇ ਲੇਖ ਵਿੱਚ ਕੇਵਲ ਇਹੀ
ਸ਼ਬਦ ਪਾਠਕਾਂ ਲਈ ਔਖਾ ਸੀ?
ਆਪ ਜੀ ਲਿਖਦੇ ਹੋ:-
“ਬੇਸ਼ਕ ਹਰ ਵਿਵਸਥਾ ‘ਸੰਸਥਾ/ਸੰਸਥਾਨ’ ਨਹੀਂ ਹੁੰਦੀ ਜਦੋਂ ਕਿ ਹਰ
‘ਸੰਸਥਾ/ਸੰਸਥਾਨ’ ਇੱਕ ਵਿਵਸਥਾ ਹੀ ਹੁੰਦੀ ਹੈ। ਸੋ
‘ਅਖੌਤੀ
ਅਕਾਲ-ਤਖਤ ਦੀ ਵਿਵਸਥਾ’ ਕੋਈ ਸੰਸਥਾ/ਸੰਸਥਾਨ ਨਹੀਂ”
ਭਾਰਤ ਦਾ ਸੰਵਿਧਾਨ ਇੱਕ ਸੰਸਥਾ ਨਹੀਂ ਇੱਕ ਵਿਵਸਥਾ ਹੈ ਜਿਸ ਦੇ ਤਹਿਤ ਕਈ
ਸੰਸਥਾਨ ਕੰਮ ਕਰਦੇ ਹਨ। ਅਕਾਲ ਤਖਤ ਗੁਰਮਤਿ ਫ਼ਲਸਫ਼ੇ ਨਾਲ ਜੁੜੇ ਹੋਣ ਕਾਰਨ ਵੈਸਾ ਇਦਾਰਾ ਨਹੀਂ
ਜਿਵੇਂ ਕਿ ਸਰਕਾਰ ਰਿਜਿਸਟਰ ਕਰਦੀ ਹੈ। ਵਿਵਸਥਾ ਇੱਕ ਐਸਾ ਸਿਧਾਂਤ ਹੈ ਜਿਸ ਦੇ ਬਿਨਾਂ ਕੋਈ ਵੀ
ਸੰਸਥਾਨ ਨਹੀਂ ਹੋ ਸਕਦਾ। ਇਥੋਂ ਤਕ ਕਿ ਕਿਸੇ ਸੰਸਥਾਨ ਨੂੰ ਰਿਜਿਸਟਰ ਕਰਵਾਉਂਣ ਲਈ ਪਹਿਲਾਂ
ਉਸਦੀ ਲਿਖਤੀ ਵਿਵਸਥਾ ਪੇਸ਼ ਕਰਨੀ ਪੈਂਦੀ ਹੈ। ਸੰਸਥਾਨ ਕੇਵਲ ਕਾਗਜ਼ੀ ਵੀ ਹੋ ਕਸਦੇ ਹਨ ਜਦ ਕਿ
ਵਿਵਸਥਾ ਹਕੀਕਤ ਹੁੰਦੀ ਹੈ।
ਕੁਦਰਤ ਵਿਵਸਥਾ ਰਾਹੀਂ ਚਲਦੀ ਹੈ ਸੰਸਥਾਨਾਂ ਰਾਹੀਂ ਨਹੀਂ। ਗੁਰੂ ਹਰਗੋਬਿੰਦ
ਜੀ ਨੇ ਅਕਾਲ ਤਖਤ ਵਿਵਸਥਾ ਦਾ ਪ੍ਰਗਟਾਵਾ ਕਰਨ ਲਈ ਕੁਦਰਤੀ ਵਿਵਸਥਾ ਦੇ ਨਿਯਮ ਦਾ ਪਾਲਨ ਕੀਤਾ ਸੀ
ਨਾ ਕਿ ਸਰਕਾਰੀ ਰਜਿਸਟਰੇਸ਼ਨਾਂ ਦੇ ਨਿਯਮ ਦਾ। ਅਸੀਂ ਕੋਮੀ ਪ੍ਰਬੰਧ (ਵਿਵਸਥਾ
/Arrangement)
ਦੇ ਸੰਧਰਭ ਵਿੱਚ ਇਸ ਨੂੰ ਆਪਣਾ ਇੱਕ ਇਦਾਰਾ ਮੰਨਦੇ ਹਾਂ। ਤੁਸੀ ਇਸ ਨੂੰ ਇੱਕ ਵਿਵਸਥਾ ਕਹਿੰਦੇ ਹੋ
ਤਾਂ ਵੀ ਕੋਈ ਹਰਜ ਨਹੀਂ। ਅਕਾਲ ਤਖਤ ਦਾ ਸਿਧਾਂਤ ਗੁਰਮਤਿ ਅਨੁਸਾਰ ਹੈ ਜਿਸ ਨੂੰ ਬੰਦਿਆਂ ਦੀ ਕਾਰਜ
ਸ਼ੇਲੀ ਤੋਂ ਹੱਟ ਕੇ ਗੁਰਮਤਿ ਦੀ ਰੋਸ਼ਨੀ ਵਿੱਚ ਵੇਖਣ ਦੀ ਲੋੜ ਹੈ। ਸ਼ਬਦ ਦਾ ਵਿਰੌਧ ਕਰਨ ਤੋਂ ਪਹਿਲਾਂ
ਉਸ ਦੀ ਵਰਤੋਂ ਦਾ ਪਰਿਪੇਖ ਸਮਝ ਲੇਣਾ ਚਾਹੀਦਾ ਹੈ।
ਆਪ ਜੀ ਨੇ ਅਤਿ ਦੇ ਵਿਸ਼ਵਾਸ ਨਾਲ ਐਲਾਨ ਕੀਤਾ ਹੈ:-
“ਮੇਰਾ ਇਹ ਵਿਚਾਰ ਸੌ ਫੀ ਸਦੀ ਸਹੀ ਵੀ ਸੀ ਅਤੇ ਹੈ ਵੀ ਕਿ ਗੁਰੂ ਸਾਹਿਬਾਨ
ਨੇ ‘ਅਖੌਤੀ ਅਕਾਲ ਤਖਤ’ ਵਰਗੀ ਕੋਈ ਵਿਵਸਥਾ ਨਹੀਂ ਸੀ ਚਿਤਵੀ/ਸਿਰਜੀ”
ਵੀਰ ਜੀ ਆਪ ਆਪਣੇ ਵਿਚਾਰ ਅਨੁਸਾਰ ਵਿੱਚ ੧੦੦% ਅਭੁੱਲ ਲੇਖਕ ਹੋ ਪਰ ਮਾਫ਼
ਕਰਨਾ ਦਾਸ ਆਪ ਜੀ ਨੂੰ ਅਭੁੱਲ ਸਮਝਣ ਦੀ ਭੁੱਲ ਨਹੀਂ ਕਰ ਸਕਦਾ। ਧਿਆਨ ਰੱਖਣਾ ਕਿ ਕਈਂ ਪਾਠਕ
ਇਸ ਦਾਵੇ ਦੀ ਤਰਜ ਨੂੰ ‘ਚਿੰਤਨ ਦਾ ਘਮੰਡ` ਨਾ ਸਮਝ ਬੈਠਣ। ਦਾਸ ਦੇ ਇਸ ਸੰਵਾਦ ਦਾ ਮਕਸਦ
ਆਪ ਜੀ ਦੇ “ਸੌ ਫੀ ਸਦੀ ਸਹੀ ਵਿਚਾਰ” ਨੂੰ ਬਦਲਣਾ ਨਹੀਂ ਬਲਕਿ ਪਾਠਕਾਂ ਸ੍ਹਾਮਣੇ ਵਿਸ਼ਲੇਸ਼ਣ ਲਈ ਤੱਥ
ਅਤੇ ਤਰਕ ਪੇਸ਼ ਕਰਨਾ ਹੈ।
ਆਪ ਜੀ ਲਿਖਦੇ ਹੋ:-
“ਉਨਾਂ ਨੇ ਤਾਂ ਇੱਕ ਤਖਤ ਬਣਾਇਆ ਸੀ ਅਤੇ ਬਾਕੀ ਕਈ ਹੋਰ ਅੰਸ਼ਾਂ ਦੇ
ਨਾਲ-ਨਾਲ ਉਸ ਤਖਤ ਦਾ ਸਿੱਖ ਮੱਤ ਨੂੰ ਇੱਕ ਨਵਾਂ ਰੂਪ (ਮੀਰੀ ਦਾ ਰੂਪ) ਦੇਣ ਲਈ ਸਦਉਪਯੋਗ ਕੀਤਾ”
ਆਪ ਜੀ ਸਪਸ਼ਟ ਲਿਖ ਰਹੇ ਹੋ ਕਿ ਤਖਤ ਦੀ ਉਸਾਰੀ ਮੀਰੀ ਦੇ ਫ਼ਲਸਫ਼ੇ
ਨੂੰ ਵਰਤਣ ਵਾਸਤੇ ਕੀਤੀ ਗਈ ਸੀ। ਇਸ ਕਥਨ ਅਨੁਸਾਰ ਉਹ ਤਖਤ ਇੱਕ ਵਿਸ਼ੇਸ਼ ਫ਼ਲਸਫ਼ੇ ਨਾਲ ਜੁੜਿਆ ਹੀ ਸੀ।
ਵੀਰ ਜੀ, ਕੋਮ ਨੇ ਵੀ ਗੁਰਮਤਿ ਅਨੁਸਾਰ ਉਸਾਰੇ/ਵਰਤੇ ਉਸ ਤਖਤ ਤੋਂ ਮਿਲਦੀ ਸਿੱਖਿਆ ਦਾ ਸਦਉਪਯੋਗ
ਕਰਨਾ ਹੈ ਅਤੇ ਆਪਣੇ ਰੂਪ ਨੂੰ ਅੱਗੇ ਵੀ ਕਾਯਮ ਰੱਖਣਾ ਹੈ।
ਆਪ ਜੀ ਲਿਖਦੇ ਹੋ:-
“ਆਪ ਜੀ ਦੇ ‘ਨਿਯਮਾਵਲੀ’ ਵਾਲੇ ਨੁਕਤੇ ਸਬੰਧੀ ਮੈਂ ਆਪ ਜੀ ਨੂੰ ਇਹ ਦੱਸਣਾ
ਚਾਹਾਂਗਾ ਕਿ ਆਪ ਅਖੌਤੀ ਅਕਾਲ ਤਖਤ ਨੂੰ ਕੌਮੀ ਸਵੀਕ੍ਰਿਤੀ ਦੇ ਅਧਾਰ ਤੇ ‘ਇਦਾਰਾ’ ਨਾ ਕਹੋ। ਜੇ ਕਰ
ਸਿੱਖ ਕੌਮ ਦੁਖਭੰਜਨੀ ਬੇਰੀ ਜਾਂ ਹੇਮ ਕੁੰਟ ਨੂੰ ਸਵੀਕਾਰ ਕਰਦੀ ਹੈ ਤਾਂ ਇਸ ਨਾਲ ਉਹ ‘ਸੰਸਥਾਵਾਂ’
ਨਹੀਂ ਬਣ ਜਾਂਦੇ”
ਵੀਰ ਜੀ ਅਕਾਲ ਤਖਤ ਵਿਵਸਥਾ ਕੋਮ ਦੀ ਸਵੀਕ੍ਰਿਤੀ (
Sanction)
ਨਹੀਂ ਬਲਕਿ ਕੋਮ ਦੀ ਪਰਵਾਣਿਕਤਾ (Acceptance)
ਹੈ ਜਿਸ ਨੂੰ ਆਪ ਜੀ ਦੀ ਜਾਂ ਮੇਰੀ ਸਵੀਕ੍ਰਿਤੀ
(Sanction) ਦੀ ਲੋੜ ਨਹੀਂ ਅਤੇ ਨਾ ਹੀ ਸਰਕਾਰੀ
ਰਿਜਿਸਟਰੇਸ਼ਨ ਦੀ। ਆਪ ਜੀ ਗੁਰੂ ਦੇ ਉਸਾਰੇ ਤਖਤ ਦੇ ਸਿਧਾਂਤ ਨੂੰ ਪੰਜੀਕ੍ਰਿਤ ਸੰਸਥਾ ਦੇ ਦਾਈਰੇ
ਵਿੱਚ ਨਾ ਲਿਆਉ। ਕੋਮ ਨੇ ਆਪਣੇ ਫ਼ੈਸਲੇ ਕਿਸੇ ਦੇ ਬੁਹੇ ਬੈਠ ਕੇ ਲਹੀਂ ਕਰਨੇ। ਇਹ ਫ਼ੈਸਲੇ ਗੁਰੂ
ਦੇ ਅਕਾਲ ਤਖਤ ਦੇ ਫ਼ਲਸਫ਼ੇ ਦੀ ਭਾਵਨਾ ਨੂੰ ਹਾਜ਼ਰ-ਨਾਜ਼ਰ ਜਾਣ ਕੇ ਹੀ ਕੀਤੇ ਜਾਣੇ ਚਾਹੀਦੇ ਹਨ।
ਕਿਸੇ ਬੇਰੀ ਜਾਂ ਹੇਮਕੰਟ ਬਾਰੇ ਲੋਕਾਂ ਦੇ ਵਿਚਾਰ ਦਾ ਮਿਲਾਨ ਦਰਬਾਰ ਸਾਹਿਬ
ਜਾਂ ਅਕਾਲ ਤਖਤ ਵਿਵਸਥਾ ਨਾਲ ਨਹੀਂ ਕੀਤਾ ਜਾ ਸਕਦਾ। ਆਪ ਜੀ ਸੂਝਵਾਨ ਲੇਖਕ ਹੋ ਇਤਨੇ ਹਲਕੇ ਤਰਕ ਨਾ
ਵਰਤਿਆ ਕਰੋ। ਅਕਾਲ ਤਖਤ ਦਾ ਫ਼ਲਸਫ਼ਾ ਬਾਣੀ ਵਿੱਚ ਹੀ ਹੈ ਇਸ ਲਈ ਗੁਰੂ ਵਲੋਂ ਅਕਾਲ ਤਖਤ ਦੀ ਉਸਾਰੀ
ਗੁਰਮਤਿ ਅਨੁਸਾਰੀ ਹੀ ਹੈ। ਇਹ ਸਮਝਣ ਦੀ ਗੱਲ ਹੈ ਨਾ ਕਿ ਥੜਾਨੁਮਾਂ ਤਖਤ ਤਲਾਸ਼ਣ ਦੀ। ਗੁਰੂ ਸਾਹਿਬ
ਉਸ ਥਾਂ ਦਿਨ ਰਾਤ ਬਸੇਰਾ ਵੀ ਕਰਦੇ ਸੀ ਬੁੰਗੇ ਦੀ ਲੋੜ ਵੀ ਸੀ। ਕਾਲਾਂਤਰ ਭਵਨ ਉਸਾਰੀ ਵਿਕਸਤ ਹੋਈ
ਪਰ ਤਖਤ ਦਾ ਸਿਧਾਂਤ ਅਲੋਪ ਨਹੀਂ ਹੋਈਆ।
ਆਪ ਜੀ ਨੇ ਲਿਖਿਆ ਹੈ:
“ਸ਼ਬਦ-ਗੁਰੂ (ਸ੍ਰੀ ਗ੍ਰੰਥ ਸਾਹਿਬ) ਦਾ ਪਾਠ (
text)
ਤਾਂ ਆਪਣੇ ਆਪ ਵਿੱਚ ਹੀ ਇੱਕ ਅਣ-ਆਪੱਤੀਯੋਗ (unchallengable
) ਦਸਤਾਵੇਜ਼ ਹੈ”
ਆਪ ਜੀ ਦੇ ਇਸ ਕਥਨ ਤੋਂ ਦਾਸ ਨੂੰ ਡਾ, ਪਿਆਰ ਸਿੰਘ ਜੀ ਬਾਰੇ ਆਪ ਨਾਲ ਹੋਈ
ਚਰਚਾ ਅਤੇ ਉਨ੍ਹਾਂ ਦੀ ਵਿਵਾਦਤ ਪੁਸਤਕ ਬਾਰੇ ਆਪ ਜੀ ਦਾ ਪਿਆਰ ਯਾਦ ਆ ਗਿਆ ਹੈ। ਖ਼ੈਰ ਇਹ ਚਰਚਾ ਦਾ
ਵਿਸ਼ਾ ਨਹੀਂ। ਦਾਸ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ` ਦੀ ਦੇ ਫ਼ਲਸਫ਼ੇ ਨੂੰ ਹੀ ਅਕਾਲ ਤਖਤ
ਉਸਾਰੀ ਦਾ ਮੂਲ ਅਧਾਰ ਮੰਨਦਾ ਹੈ। ਸਿੱਖ ਗੁਰਮਤਿ ਨੂੰ ਨਿਯਮਬੱਧ ਨਹੀਂ ਕਰ ਸਕਦੇ। ਉਹ ਕੇਵਲ
ਗੁਰਮਤਿ ਅਨੁਸਾਰ ਆਪ ਨਿਯਮਬੱਧ ਹੋਣ ਦਾ ਸਫ਼ਲ/ਅਸਫ਼ਲ ਯਤਨ ਕਰਦੇ ਹਨ।
ਆਪ ਜੀ ਲਿਖਦੇ ਹੋ:-
“ਸਿੱਖ ਗੁਰੂ ਸਾਹਿਬਾਨ ਦਾ ਫਲਸਫਾ ਤਾਂ ਸ੍ਰੀ ਗ੍ਰੰਥ ਸਾਹਿਬ ਵਿੱਚ ਚੰਗੀ
ਤਰ੍ਹਾਂ ਨਿਯਮਬੱਧ ਕੀਤਾ ਹੋਇਆ ਹੈ। ਜੇਕਰ ਅਖੌਤੀ ਅਕਾਲ ਤਖਤ ਦਾ ਕੋਈ ਗੁਰਮੱਤ ਤੋਂ ਵੱਖਰਾ ਫਲਸਫਾ
ਕਿਤੇ ਅੰਕਿਤ ਹੈ ਤਾਂ ਆਪ ਜੀ ਪੇਸ਼ ਕਰ ਸਕਦੇ ਹੋ। ਜੇਕਰ ਨਹੀ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਨੂੰ ਛੱਡ ਕੇ ਅਸੀ ਕਿਸੇ ਫਰਜ਼ੀ ਅਤੇ ਮਨਮੱਤੀ ਵਿਵਸਥਾ ਨੂੰ ‘ਸਮਰਪਿਤ’ ਕਿਉਂ ਹੋਣਾ ਚਾਹੁੰਦੇ ਹਾਂ?
ਗੁਰਤਾ ਦੇ ਤਖਤ ਦਾ ਫ਼ਲਸਫ਼ਾ ਗੁਰਬਾਣੀ ਵਿੱਚ ਹੀ ਅੰਕਿਤ ਹੈ ਜਿਸਦਾ
ਪ੍ਰਤੀਕਾਤਮਕ ਪ੍ਰਗਟਾਵਾ ਗੁਰੂ ਹਰਗੋਬਿੰਦ ਜੀ ਨੇ ਅਕਾਲ ਤਖਤ ਦੀ ਉਸਾਰੀ ਰਾਹੀਂ ਕੀਤਾ ਸੀ। ਆਪ ਜੀ
ਇਸਦੀ ਵੱਖਰੀ ਰਜਿਸਟਰੇਸ਼ਨ ਭਾਲਦੇ ਹੋ। ਆਪ ਜੀ ਬਾਣੀ ਪੜੋ ਤਾਂ ਪਤਾ ਚਲ ਜਾਏਗਾ। ਗੁਰੂ ਹਰਗੋਬਿੰਦ ਜੀ
ਨੂੰ ਇਸਦਾ ਗਿਆਨ ਸੀ। ਉਹ ਹਰ ਕੰਮ ਬਾਣੀ ਅਨੁਸਾਰ ਕਰਦੇ ਸੀ। ਤਖਤ ਦੀ ਉਸਾਰੀ/ਵਰਤੋਂ ਵੀ ਬਾਣੀ
ਅਨੁਸਾਰੀ ਹੀ ਸੀ। ਅਸੀਂ ਗੁਰੂਆਂ ਦੇ ਕੀਤੇ ਤੇ ਸਮਰਪਿਤ ਹਾਂ ਨਾ ਕਿ ਕਿਸੇ ਹੋਰ ਦੀ ਧਾਰਨਾ ਤੇ।
ਸ਼ਬਦ ਗੁਰੂ ਦੀ ਅਗੁਵਾਈ ਦੀ ਪਛਾਂਣ ਕੋਮ ਨੇ ਮਿਲ ਬੈਠ ਕਰਨੀ ਹੈ। ਸ਼ਬਦ ਆਪ
ਵਰਤ ਨਹੀਂ ਸਕਦਾ ਸੀ ਇਸ ਲਈ ਗੁਰੂ ਉਸ ਨੂੰ ਵਰਤਾਉਂਦੇ ਸੀ। ਗੁਰੂ ਅਰਜਨ ਜੀ ਨੇ ਨਿਯਮਬੱਧ ਫ਼ਲਸਫ਼ਾ
ਲਿਖ ਦਿੱਤਾ ਸੀ ਤਾਂ ਬਾਕੀ ਗੁਰੂਆਂ ਦੀ ਵੀ ਕੀ ਲੋੜ ਸੀ? ਫ਼ਲਸਫ਼ਾ ਆਪ ਕਿਉਂ ਨਹੀਂ ਸੀ ਵਰਤਦਾ? ਵੀਰ
ਜੀ ਵਾਸਤਵਿਕਤਾ ਨੂੰ ਸਮਝੋ! ਗੁਰੂ ਸਰੀਰਕ ਰੂਪ ਵਿੱਚ ਨਹੀਂ ਹਨ ਤਾਂ ਕੋਮ ਨੇ ਹੀ ਮਿਲਜੁਲ ਬੈਠ ਕੇ
ਗੁਰੂ ਦੀ ਅਗੁਵਾਈ ਅਨੁਸਾਰ ਤੁਰਨ ਬਾਰੇ ਨਿਰਨੇ ਲੇਣੇ ਹਨ। ਅਕਾਲ ਤਖਤ ਵਿਵਸਥਾ ਇਸੇ ਲਈ ਹੈ ਜਿਸ
ਵਿੱਚ ਹੋਰ ਸੁਧਾਰ ਕੀਤੇ ਜਾ ਸਕਦੇ ਹਨ। ਆਪ ਵਿਵਸਥਾ ਦੀ ਲੋੜ ਤੋਂ ਇਨਕਾਰੀ ਨਹੀਂ ਹੋ ਸਕਦੇ।
“ਅੰਮ੍ਰਿਤਸਰ ਵਿਖੇ ਛੇਵੇਂ ਗੁਰੂ ਜੀ ਨੇ ਤਖਤ ਉਸਾਰਿਆ ਸੀ ਜਿਸ ਵਾਸਤੇ
‘ਅਕਾਲ’ ਸ਼ਬਦ ਦੀ ਵਰਤੋਂ ਗੁਰੂ ਜੀ ਨੇ ਨਹੀਂ ਕੀਤੀ ਸੀ। ਇਸ ਲਈ ਮੈਂਨੂੰ ਇਸ ਸੰਦਰਭ ਵਿੱਚ ਇਸ ਸ਼ਬਦ
ਦੀ ਵਰਤੋਂ ਤੇ ਸ਼ਖਤ ਇਤਰਾਜ਼ ਹੈ; ਇਹ ਕੇਵਲ ‘ਚਿੜ੍ਹ’ ਵਾਲੀ ਗੱਲ ਨਹੀਂ”
ਵੀਰ ਜੀ ਆਪ ਪਾਸ ੬ਵੇਂ ਗੁਰੂ ਜੀ ਦੀ ਕੋਈ ਲਿਖਤ ਤਾਂ ਹੈ ਨਹੀਂ ਕਿ ਆਪ ਜੀ
ਇਸਦਾ ਨਿਰਨਾ ਉਸ ਲਿਖਤ ਦੀ ਵਰਤੋਂ ਕਰਕੇ ਕਰ ਲੋ। ਆਪ ਜੀ ਦੇ ਲਿਖੇ ਅਨੁਸਾਰ, ਆਪ ਜੀ ਨੂੰ ਕੇਵਲ
‘ਚਿੜ` ਹੀ ਨਹੀਂ ‘ਸਖਤ` ਇਤਰਾਜ਼ ਵੀ ਹੈ। ਆਪ ਨੂੰ ਚਾਹੀਦਾ ਹੈ ਕਿ ਬਾਣੀ ਪੜੋ ਸ਼ਾਯਦ ਆਪ ਜੀ ਨੂੰ ਇਸ
ਫਲਸਫ਼ੇ ਦੇ ਸੰਕੇਤ ਲੱਬ ਜਾਣਗੇ। ਪਰ “੧੦੦ ਫੀ ਸਦੀ ਸਹੀ ਦੀ ਸਥਿਤੀ” ਵਿੱਚ ਇਸ ਦੀ ਸੰਭਾਵਨਾ
ਨਾ ਦੇ ਬਰਾਬਰ ਨਜ਼ਰ ਆਉਂਦੀ ਹੈ। ਦਾਸ ਲਈ ਬਾਣੀ ਦੇ ਸੰਕੇਤ ਸਪਸ਼ਟ ਹਨ ਜਿਨ੍ਹਾਂ ਰਾਹੀਂ ਅਕਾਲ ਤਖਤ
ਅਤੇ ਉਸਦੇ ਇਤਹਾਸ ਦੀ ਸਮਝ ਆਉਂਦੀ ਹੈ।
ਇੰਨੇ ਹੀ ਸ਼ਬਦਾ ਨਾਲ ਕਿਸੇ ਭੁੱਲ ਚੂਕ ਲਈ ਖਿਮਾਂ ਦਾ ਜਾਚਕ ਹਾਂ!
ਹਰਦੇਵ ਸਿੰਘ, ਜੰਮੂ
(25/04/11)
ਆਰ. ਐੱਸ. ਖ਼ਾਲਸਾ
ਇੰਟਰਨੈਸ਼ਨਲ ਠੱਗ ਬਾਬਾ ਦਲਜੀਤ ਸਿੰਘ ਸ਼ਿਕਾਗੋ ਵਾਲੇ ਵੱਲੋਂ ਅਮਰੀਕੀ ਤੇ ਭਾਰਤੀ ਅਦਾਲਤ ਨਾਲ ਕੀਤੀ
ਧੋਖੇ ਵਾਲੀ ਕਾਰਵਾਈ ਦੀ ਜਾਂਚ ਇੰਟਰਪੋਲ ਤੋਂ ਕਰਵਾਈ ਜਾਵੇ - ਸ਼੍ਰੋਮਣੀ ਖਾਲਸਾ ਪੰਚਾਇਤ
ਤਿੰਨ ਵਿਆਹ ਕਰਵਾਉਣ ਵਾਲਾ ਸ਼ਿਕਾਗੋ ਵਾਲਾ ਬਾਬਾ ਖੁਦ ਸਿੱਖ ਰਹਿਤ ਮਰਿਆਦਾ ਤੇ ਸਿਧਾਂਤਾਂ ਦੀਆਂ
ਧੱਜੀਆਂ ਉਡਾਉਣ `ਚ ਮੋਹਰੀ - ਭਾਈ ਚਰਨਜੀਤ ਸਿੰਘ ਖਾਲਸਾ
ਲੁਧਿਆਣਾ, 25 ਅਪ੍ਰੈਲ (ਆਰ. ਐੱਸ. ਖ਼ਾਲਸਾ) ਸ਼੍ਰੋਮਣੀ ਖਾਲਸਾ ਪੰਚਾਇਤ (ਰਜਿ.) ਦੇ ਪ੍ਰਮੁੱਖ ਆਗੂ
ਭਾਈ ਚਰਨਜੀਤ ਸਿੰਘ ਖਾਲਸਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਇੰਟਰਨੈਸ਼ਲ ਠੱਗ ਬਾਬਾ ਦਲਜੀਤ ਸਿੰਘ
ਸ਼ਿਕਾਗੋ ਵਾਲੇ ਨੂੰ ਆਪਣਾ ਜ਼ੋਰਦਾਰ ਨਿਸ਼ਾਨਾ ਬਣਾਉਂਦਿਆਂ ਹੋਇਆਂ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ
ਤੋਂ ਜਾਰੀ ਹੋਈ ਪੰਥ ਪ੍ਰਵਾਨਿਤ ਰਹਿਤ ਮਰਿਆਦਾ ਦੇ ਮੁਕਾਬਲੇ ਆਪਣੇ ਤੌਰ ਤੇ ਬਣਾਈ ਹੋਈ ਸਿੱਖ ਰਹਿਤ
ਮਰਿਆਦਾ ਤੇ ਸਿਧਾਤਾਂ ਦਾ ਜਿੱਥੇ ਉਹ ਪ੍ਰਚਾਰ ਕਰ ਰਿਹਾ ਹੈ, ਉਥੇ ਨਾਲ ਹੀ ਆਪਣੇ ਆਪਣੇ ਤੌਰ ਤੇ
ਬਣਾਈ ਹੋਈ ਸਿੱਖ ਰਹਿਤ ਮਰਿਆਦਾ ਨੂੰ ਖੁਦ ਆਪਣੇ ਪੈਰਾਂ ਥੱਲੇ ਰੋਲਣ `ਚ ਮੋਹਰੀ ਰੋਲ ਅਦਾ ਕਰ ਰਿਹਾ
ਹੈ। ਅੱਜ ਲੁਧਿਆਣਾ ਵਿਖੇ ਪੱਤਰਕਾਰਾਂ ਦੇ ਸਨਮੁੱਖ ਬਾਬਾ ਦਲਜੀਤ ਸਿੰਘ ਸ਼ਿਕਾਗੋ ਵਾਲੇ ਵੱਲੋਂ ਆਪਣੇ
ਤੌਰ ਤੇ ਬਣਾਈ ਗਈ ਸਿੱਖ ਰਹਿਤ ਮਰਿਆਦਾ ਦੀਆਂ ਕਾਪੀਆਂ ਨੂੰ ਦਿਖਾਉਂਦਿਆਂ ਹੋਇਆਂ ਭਾਈ ਖਾਲਸਾ ਨੇ
ਦੋਸ਼ ਲਗਾਇਆ ਕਿ ਦੂਜਿਆਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰ ਧਾਰਾ ਨਾਲ ਜੋੜਨ ਤੇ ਅਕਾਲ
ਪੁਰਖ ਦੀ ਬੰਦਗੀ ਕਰਨ ਦਾ ਉਪਦੇਸ਼ ਦੇਣ ਵਾਲਾ ਅਖੋਤੀ ਬਾਬਾ ਜਿੱਥੇ ਖੁਦ ਆਪਣੀ ਜਨਮ ਪੱਤਰੀ ਬਣਾ ਕੇ
ਕਰਮ ਕਾਂਡਾਂ ਵਿੱਚ ਉਲਝਿਆ ਫਿਰਦਾ ਹੈ, ਉਥੇ ਨਾਲ ਹੀ ਆਪਣੀ ਬਣਾਈ ਹੋਈ ਸਿੱਖ ਰਹਿਤ ਮਰਿਆਦਾ ਦੀ
ਪੁਸਤਕ ਦੇ ਪੰਨਾ ਨੰਬਰ 11 ਤੇ 13 ਅੰਦਰ ਖੁਦ ਲਿਖਦਾ ਹੈ ਕਿ ਕਿ ਗੁਰੂ ਦੇ ਸਿੱਖ ਨੂੰ ਕਿਸੇ ਵੀ ਗੈਰ
ਇਸਤਰੀ ਵੱਲ ਮਾੜੀ ਨਜ਼ਰ ਨਾਲ ਨਹੀਂ ਦੇਖਣਾ ਚਾਹੀਦਾ ਅਤੇ ਨਾ ਹੀ ਸਿੱਖ ਨੂੰ ਦਾਜ ਮੰਗਣਾ ਤੇ ਤਲਾਕ
ਲੈਣਾ ਚਾਹੀਦਾ ਹੈ। ਪਰ ਗਜ਼ਬ ਦੀ ਗੱਲ ਇਹ ਹੈ ਕਿ ਆਪਣੀ ਹੀ ਬਣਾਈ ਹੋਈ ਰਹਿਤ ਮਰਿਆਦਾ ਤੇ ਸਿਧਾਂਤਾਂ
ਦੀਆਂ ਧੱਜੀਆਂ ਵੱਡੇ ਪੱਧਰ ਤੇ ਖੁਦ ਪਿਛਲੇ ਅਰਸੇ ਦੌਰਾਨ ਬਾਬਾ ਦਲਜੀਤ ਸਿੰਘ ਸਿਕਾਗੋ ਵਾਲੇ ਨੇ
ਉਡਾਈਆਂ ਹਨ। ਜਿਸਦਾ ਜਿਉਂਦਾ ਜਾਗਦਾ ਸਬੂਤ 17-18 ਨਵੰਬਰ (ਸੰਨ 2005) ਦੀ ਰਾਤ ਨੂੰ ਮਕਾਡੋ ਮੋਟਲ
ਸ਼ਿਕਾਗੋ ਦੇ ਕਮਰਾ ਨੰਬਰ 5 ਤੋਂ ਦਲਜੀਤ ਸਿੰਘ ਸ਼ਿਕਾਗੋ ਵਾਲੇ ਦਾ ਮੀਨਾ ਸਿੰਘ ਨਾਮ ਦੀ ਲੜਕੀ ਦੇ ਨਾਲ
ਫੜੇ ਜਾਣਾ ਸੀ। ਇਸ ਦੌਰਾਨ ਭਾਈ ਖਾਲਸਾ ਨੇ ਪੱਤਰਕਾਰਾਂ ਨੂੰ ਸਮੁੱਚੇ ਸਬੂਤ ਦੀਆਂ ਕਾਪੀਆਂ
ਦਿਖਾਉਂਦਿਆਂ ਹੋਇਆਂ ਕਿਹਾ ਕਿ ਇੱਥੇ ਹੀ ਬੱਸ ਨਹੀਂ ਗੁਰਬਾਣੀ ਦੇ ਮਹਾਵਾਕ ਅਨੁਸਾਰ “ਘਰ ਕੀ ਨਾਰਿ
ਤਿਆਗੈ ਅੰਧਾ।। ਪਰ ਨਾਰੀ ਸਿਉ ਘਾਲੈ ਧੰਧਾ।।” ਨੂੰ ਪੂਰੀ ਤਰ੍ਹਾਂ ਨਕਾਰ ਕੇ ਉਕਤ ਠੱਗ ਬਾਬੇ ਨੇ
ਸੰਤਾਂ ਵਾਲੇ ਬਾਣੇ ਨੂੰ ਪੂਰਨ ਰੂਪ ਵਿੱਚ ਕਲੰਕਿਤ ਕਰਦਿਆਂ ਹੋਇਆਂ ਪਹਿਲਾਂ ਪੰਜਾਬ ਅੰਦਰ 1985
ਵਿੱਚ ਗੁਰਮਤਿ ਦੀ ਧਾਰਨੀ ਤੇ ਰਹਿਤ ਮਰਿਆਦਾ ਵਿੱਚ ਪਰਪੱਕ ਰਮਿੰਦਰ ਕੌਰ ਉਰਫ ਜਸਬੀਰ ਕੌਰ ਨਾਲ ਆਪਣਾ
ਵਿਆਹ ਕਰਵਾਇਆ। ਫਿਰ ਸ਼ਿਕਾਗੋ ਵਿਖੇ ਜਾ ਕੇ ਜਸਪਾਲ ਕੌਰ ਤੇ ਹੁਣ ਲਖਵਿੰਦਰ ਕੌਰ (ਨਿਵਾਸੀ
ਬਹਾਦਰਗੜ੍ਹ ਪਟਿਆਲਾ) ਦੇ ਨਾਲ ਵਿਆਹ ਕਰਵਾਇਆ। ਇਸਦੇ ਨਾਲ ਹੀ ਆਪਣੀ ਪਹਿਲੀ ਵਿਆਹੀ ਹੋਈ ਪਤਨੀ
ਰਮਿੰਦਰ ਕੌਰ ਕੋਲੋਂ ਤਲਾਕ ਲੈਣ ਲਈ ਉਕਤ ਬਾਬੇ ਨੇ ਪਹਿਲਾਂ ਰੋਪੜ ਦੀ ਫਾਸਟ ਟਰੈਕ ਅਦਾਲਤ ਅੰਦਰ
ਤਲਾਕ ਲਈ ਆਪਣੀ ਅਰਜ਼ੀ ਦਾਇਰ ਕੀਤੀ। ਪਰ ਅਡੀਸ਼ਨਲ ਸਿਵਲ ਜੱਜ ਬਲਾਚੋਰ ਨੇ 03. 05. 2004 ਨੂੰ ਤਲਾਕ
ਲਈ ਇੱਕ ਤਰਫਾ ਤੌਰ ਤੇ ਦਾਇਰ ਕੀਤੀ ਗਈ ਅਰਜ਼ੀ ਨੂੰ ਪੂਰੀ ਤਰ੍ਹਾਂ ਖਾਰਿਜ ਕਰ ਦਿੱਤਾ। ਪਰ ਇਸਦੇ
ਬਾਵਜੂਦ ਸ਼ਿਕਾਗੋ ਵਾਲੇ ਬਾਬੇ ਨੇ ਅਮਰੀਕੀ ਅਦਾਲਤ ਨਾਲ ਧੋਖੇਧੜੀ ਕਰਦਿਆਂ ਹੋਇਆਂ ਉਥੋਂ ਦੀ ਅਦਾਲਤ
ਵਿੱਚ ਬੀਬੀ ਰਮਿੰਦਰ ਕੌਰ ਕੋਲੋਂ ਆਪਣੇ ਤੌਰ ਤੇ ਇੱਕ ਤਰਫਾ ਤਲਾਕ ਲੈ ਲਿਆ ਅਤੇ ਤਲਾਕ ਸੰਬੰਧੀ ਸਾਰੇ
ਕਾਗਜ਼ ਪੱਤਰ ਉਹ ਆਪਣੇ ਬਲਾਚੋਰ ਦੇ ਨੇੜੇ ਸਥਿਤ ਖਾਲਸਾ ਫਾਰਮ ਹਾਊਸ ਵਿਖੇ ਭੇਜਦਾ ਰਿਹਾ। ਜਦਕਿ ਅਸਲ
ਸੱਚਾਈ ਤਾਂ ਇਹ ਹੈ ਕਿ ਬੀਬੀ ਰਮਿੰਦਰ ਕੌਰ ਉਰਫ ਜਸਬੀਰ ਕੌਰ ਬਲਾਚੋਰ ਦੀ ਥਾਂ ਪਿਛਲੇ ਕਈ ਸਾਲਾਂ
ਤੋਂ ਕੋਠੀ ਨੰਬਰ 505, ਫੇਸ -1, ਮੋਹਾਲੀ ਵਿਖੇ ਰਹਿ ਰਹੀ ਹੈ ਅਤੇ ਉਸ ਨੂੰ ਇਕਤਰਫਾ ਤਲਾਕ ਲੈਣ
ਸੰਬੰਧੀ ਕੋਈ ਜਾਣਕਾਰੀ ਵੀ ਨਹੀਂ ਹੈ ਜੋ ਕਿ ਸਿੱਧੇ ਰੂਪ ਵਿੱਚ ਅਮਰੀਕੀ ਅਦਾਲਤ ਤੇ ਭਾਰਤੀ ਅਦਾਲਤ
ਨਾਲ ਵੱਡੀ ਧੋਖੇ ਵਾਲੀ ਕਾਰਵਾਈ ਹੈ। ਇਸ ਦੌਰਾਨ ਭਾਈ ਖਾਲਸਾ ਨੇ ਸਪੱਸ਼ਟ ਰੂਪ ਵਿੱਚ ਕਿਹਾ ਕਿ ਇਸ
ਸਮੁੱਚੇ ਵੱਡੇ ਸਕੈਂਡਲ ਦਾ ਪਰਦਾ ਫਾਸ਼ ਕਰਨ ਦੇ ਲਈ ਜਿੱਥੇ ਸਾਡੇ ਜੱਥੇਬੰਦੀ ਦੇ ਮੈਂਬਰਾਂ ਦਾ ਇੱਕ
ਵਫਦ ਜਲਦੀ ਹੀ ਪ੍ਰੈਸ ਦੀ ਸਹਾਇਤਾ ਨਾਲ ਬਾਬਾ ਸ਼ਿਕਾਗੋ ਵਾਲੇ ਦੀ ਪਹਿਲੀ ਪਤਨੀ ਬੀਬੀ ਰਮਿੰਦਰ ਕੌਰ
ਨੂੰ ਮਿਲੇਗਾ ਅਤੇ ਨਾਲ ਹੀ ਅਮਰੀਕਾ ਤੇ ਭਾਰਤ ਸਰਕਾਰ ਦੇ ਅਧਿਕਾਰੀਆਂ ਤੋਂ ਜ਼ੋਰਦਾਰ ਅਪੀਲ ਕਰਾਂਗੇ
ਕਿ ਧੋਖਾਧੜੀ ਦੇ ਇਸ ਵੱਡੇ ਸਕੈਂਡਲ ਦੀ ਜਾਂਚ ਇੰਟਰਪੋਲ ਤੋਂ ਕਰਵਾਈ ਜਾਵੇ। ਉਥੇ ਨਾਲ ਹੀ ਸਾਡੀ
ਜੱਥੇਬੰਦੀ ਸਮੂਹ ਪੰਥਕ ਜੱਥੇਬੰਦੀਆਂ ਦੇ ਨਿੱਘੇ ਸਹਿਯੋਗ ਦੇ ਨਾਲ ਬਾਬਾ ਸ਼ਿਕਾਗੋ ਵੱਲੋਂ ਕੀਤੀਆਂ ਜਾ
ਰਹੀਆਂ ਲਗਾਤਾਰ ਠੱਗੀਆਂ ਤੇ ਗੁਰਮਤਿ ਰਹਿਤ ਮਰਿਆਦਾ ਦੀਆਂ ਉਡਾਈਆਂ ਜਾ ਰਹੀਆਂ ਧੱਜੀਆਂ ਦਾ ਸਮੁੱਚਾ
ਚਿੱਠਾ ਜਲਦੀ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਮੁੱਖ ਜੱਥੇਦਾਰ ਨੂੰ ਪੇਸ਼ ਕਰੇਗੀ ਅਤੇ ਜ਼ੋਰਦਾਰ ਮੰਗ
ਕਰੇਗੀ ਕਿ ਅਖੋਤੀ ਸ਼ਿਕਾਗੋ ਵਾਲੇ ਬਾਬੇ ਵੱਲੋਂ ਪਾਏ ਗਏ ਝੂਠੇ ਸੰਤੀ ਬਾਣੇ ਵਾਲੇ ਨਕਾਬ ਦਾ ਅਸਲੀ
ਚਿਹਰਾ ਸੰਗਤਾਂ ਦੇ ਸਾਹਮਣੇ ਪੇਸ਼ ਕੀਤਾ ਜਾਵੇ। ਇਸ ਮੌਕੇ ਤੇ ਉਨ੍ਹਾਂ ਦੇ ਨਾਲ ਭਾਈ ਜੁਗਿੰਦਰ ਸਿੰਘ
ਫੌਜੀ ਤਰਨਤਾਰਨ, ਹਰਵਿੰਦਰ ਸਿੰਘ ਹਰੀਏਵਾਲ, ਭਾਈ ਮਨਿੰਦਰ ਸਿੰਘ ਮੁਕਤਸਰ, ਭਾਈ ਭੁਪਿੰਦਰ ਸਿੰਘ
ਨਿਮਾਣਾ, ਭਾਈ ਮਨਜੀਤ ਸਿੰਘ ਝਬਾਲ ਸਮੇਤ ਸ਼੍ਰੋਮਣੀ ਖਾਲਸਾ ਪੰਚਾਇਤ ਦੇ ਕਈ ਪ੍ਰਮੁੱਖ ਆਗੂ ਵਿਸ਼ੇਸ਼
ਤੌਰ ਤੇ ਹਾਜ਼ਰ ਸਨ।
(25/04/11)
ਅਮਰ ਸਿੰਘ ਰਿਟਾ: ਐਸ.ਡੀ.ਓ
ਧਾਰਮਿਕ ਅੰਧ ਵਿਸ਼ਵਾਸ ਤੇ ਸਮਾਜਕ ਕੁਰੀਤੀਆਂ ਵਿਚ ਸੁੱਤੇ ਸਮਾਜ ਨੂੰ ਗੁਰ-ਸ਼ਬਦ ਦੀ ਵੀਚਾਰ ਰਾਂਹੀ
ਜਗਾਉਣ ਦੀ ਲੋੜ ਹੈ।:- ਪ੍ਰੋ: ਗੁਰਬਚਨ ਸਿੰਘ ਥਾਈਲੈਂਡ
ਗਾਲਿਬ ਕਲਾਂ :- (24-04-11) ਅਸੀ ਅਖੰਡ ਪਾਠ ਕਰਉਂਦੇ ਹਾਂ, ਨਗਰ ਕੀਰਤਨ ਕੱਢਦੇ ਹਾਂ,ਕੀਰਤਨ
ਦਰਬਾਰ ਅਤੇ ਮਹਾਂ ਕੀਰਤਨ ਦਰਬਾਰ ਧੜਾ ਧੜਾ ਕਰਾਈ ਜਾ ਰਹੇ ਹਾਂ, ਪਰ ਅੱਜ ਸਿੱਖ ਸਮਾਜ ਅੰਦਰ ਜਿਥੇ
ਧਾਰਮਿਕ ਅੰਧ ਵਿਸ਼ਵਾਸ ਆਪਣੀਆਂ ਜੜ੍ਹਾਂ ਫੈਲਾਂਈ ਬੈਠਾ ਹੈ ਉੱਥੇ ਸਮਾਜਿਕ ਕੁਰੀਤੀਆਂ ਵਿੱਚ ਵੀ ਸਮਾਜ
ਪੂਰੀ ਤਰ੍ਹਾਂ ਜਕੜਿਆ ਪਿਆ ਹੈ।"ਕਬੀਰ ਸੁਪਨੈ ਹੂ ਬਰੜਾਇ ਕੈ ਜਿਹ ਮੁਖਿ
ਨਿਕਸੈ ਰਾਮੁ॥ਤਾ ਕੇ ਪਗ ਕੀ ਪਾਨਹੀ ਮੇਰੇ ਤਨ ਕੋ ਚਾਮੁ ॥ 63॥"(ਪੰਨਾ 1367 ਗੁ.ਗੰ.ਸਾ)
ਦੇ ਸਲੋਕ ਦੀ ਵੀਚਾਰ ਕਰਦਿਆਂ ਅੰਤਰ-ਰਾਸ਼ਟਰੀ ਪ੍ਰਚਾਰਕ ਪ੍ਰੋ: ਗੁਰਬਚਨ ਸਿੰਘ ਜੀ ਥਾਈਲੈਂਡ ਵਾਲਿਆਂ
ਨੇ ਪਿੰਡ ਗਾਲਿਬ-ਕਲਾਂ (ਲੁਧਿਆਣਾ) ਦੇ ਗੁਰਦੁਆਰਾ ਸਾਹਿਬ ਦੇ ਭਰੇ ਇਕੱਠ ਵਿਚ ਕਹੇ। ਪਿੰਡ ਗਾਲਿਬ
ਕਲਾਂ ਵਿਖੇ ਭਾਈ ਨਿਰਮਲਜੀਤ ਸਿੰਘ ਯੂ.ਕੇ ਦੇ ਸਹਿਯੋਗ, ਸਿੰਘ ਸਭਾ ਇੰਟਰਨੈਸ਼ਨਲ ਕਨੇਡਾ ਅਤੇ ਗੁਰਮਤਿ
ਗਿਆਨ ਮਿਸ਼ਨਰੀ ਕਾਲਜ਼ ਲੁਧਿਆਣਾ ਵੱਲੋਂ ਚਲਾਏ ਜਾ ਰਹੇ ਗੁਰਮਤਿ ਪ੍ਰਚਾਰ ਕੇਂਦਰ ਦੇ ਕਮੇਟੀ ਮੈਂਬਰ
ਭਾਈ ਗੁਰਦੀਪ ਸਿੰਘ ਤੇ ਬੀਬੀ ਸੁਖਪ੍ਰੀਤ ਕੌਰ ਦੇ ਅਨੰਦ ਕਾਰਜ਼ ਉਪਰੰਤ ਦੂਸਰੇ ਦਿਨ ਪਿੰਡ ਦੇ
ਗੁਰਦੁਆਰਾ ਸਾਹਿਬ ਵਿਖੇ ਸ਼ੁਕਰਾਨੇ ਵਜੋਂ ਉਚੇਚੇ ਤੌਰ ਤੇ ਸਜਾਏ ਗਏ ਦੀਵਾਨ ਵਿਖੇ ਗੁਰਮਤ ਵੀਚਾਰਾਂ
ਕੀਤੀਆਂ ਗਈਆਂ।
ਅੱਜ ਸਾਡਾ ਸਾਰਾ ਸਿੱਖ ਸਮਾਜ ਜਿਥੇ ਡੇਰਾਵਾਦ ਦਾ ਸ਼ਿਕਾਰ ਹੋ ਗਿਆ ਹੈ,ਉਥੇ ਵਿੱਦਿਆ ਦੇ ਪੱਖੋਂ ਵੀ
ਅਸੀ ਪੱਛੜ ਗਏ ਹਾਂ।ਪਰ ਇਸ ਗੁਰਮਤਿ ਪ੍ਰਚਾਰ ਕੇਂਦਰ ਨਾਲ ਸਬੰਧ ਰੱਖਣ ਵਾਲੇ ਇਸ ਵੀਰ ਨੇ ਗੁਰਮਤਿ ਦੀ
ਸਿਖਿਆ ਜਾਣਦਿਆਂ ਹੋਇਆਂ, ਆਪਣਾ ਅਨੰਦ-ਕਾਰਜ਼ ਪੂਰਨ ਗੁਰ-ਮ੍ਰਯਾਦਾ ਅਨੁਸਾਰ ਕਰਵਾਇਆ। ਅਖੋਤੀ
ਸਭਿਆਚਾਰਕ ਪ੍ਰੋਗਰਾਮ ਦਾ ਖਹਿੜਾ ਛੱਡਦਿਆਂ ਸ਼ਬਦ ਦੀ ਵੀਚਾਰ ਸੁਣਨ ਨੂੰ ਅਪਣਾਇਆ।ਇਸ ਅਨੰਦ ਕਾਰਜ਼
ਸਮੇਂ ਕੋਈ ਸਮਾਜਕ ਕੁਰੀਤੀ ਨਹੀ ਕੀਤੀ ਗਈ ਤੇ ਨਾ ਹੀ ਕੋਈ ਧਾਰਮਕ ਅੰਧ-ਵਿਸ਼ਵਾਸ ਵਿੱਚ ਵਿਚਰ ਕੇ ਕੰਮ
ਕੀਤਾ ਗਿਆ ਹੈ।
ਪਿੰਡ ਗਾਲਿਬ ਕਲਾਂ ਦੇ ਗੁਰਦੁਆਰਾ ਵਿਖੇ ਅਨੰਦ ਕਾਰਜ਼ ਦੇ ਸ਼ੁਕਰਾਨੇ ਵਜੋਂ, ਇਸ ਸਮਾਗਮ ਵਿੱਚ ਪ੍ਰੋ:
ਗੁਰਬਚਨ ਸਿੰਘ ਥਾਈਲੈਂਡ ਵਾਲਿਆਂ ਨੇ ਇਕ ਸਮਾਜਕ ਕੁਰੀਤੀ ਵੱਲ ਸੰਗਤ ਦਾ ਧਿਆਨ ਦਿਵਾਇਆ। ਇਸ ਸਮੇਂ
ਗੁਰਦੁਆਰਾ ਸਾਹਿਬ ਦੇ ਪਰਧਾਨ ਜੀ ਨੇ ਆਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਡੇ ਪਿੰਡ,
ਗੁਰਮਤਿ ਗਿਆਨ ਮਿਸ਼ਨਰੀ ਕਾਲਜ਼ ਲੁਧਿਆਣਾ ਵੱਲੋਂ ਚਲ ਰਹੇ ਇਸ ਗੁਰਮਤਿ ਪ੍ਰਚਾਰ ਕੇਂਦਰ ਤੇ ਤੈਨਾਤ
ਪ੍ਰਚਾਰਕ, ਭਾਈ ਬਿਕਰਮਜੀਤ ਸਿੰਘ ਬਹੁਤ ਵਧੀਆ ਤਰੀਕੇ ਨਾਲ ਕਥਾ ਕਰਕੇ ਸੰਗਤਾਂ ਨੂੰ ਗੁਰ-ਸ਼ਬਦ ਦੀ
ਜਾਣਕਾਰੀ ਦੇ ਰਹੇ ਹਨ।ਬਾਕੀ ਗੱਲ੍ਹਾਂ ਸਾਰੀਆਂ ਸੱਚੀਆਂ ਹਨ, ਮੰਨਣਾ ਜਾਂ ਮੰਨਣਾ ਇਹ ਸਾਡੇ ਤੇ
ਨਿਰਭਰ ਕਰਦਾ ਹੈ।
ਪ੍ਰੋ: ਸਾਹਿਬ ਦੀ ਕਥਾ ਤੋਂ ਪ੍ਰਭਾਵਤ ਹੁੰਦਿਆਂ, ਗੁਰੂ ਨਾਨਕ ਪਬਲਿਕ ਸਕੂਲ ਬੱਸੀਆਂ, ਜਿੱਥੇ 1400
ਬੱਚੇ ਪੜਾਈ ਕਰਦੇ ਹਨ, ਦੇ ਡਾਇਰੇਕਟਰ ਅਤੇ ਪ੍ਰਿੰਸੀਪਲ ਜੋ ਇਸ ਪ੍ਰੋਗਰਾਮ ਵਿਚ ਸਾਮਲ ਹੋਣ ਲਈ
ਵਿਸ਼ੇਸ ਤੋਰ ਤੇ ਆਏ ਹੋਏ ਸਨ, ਨੇ ਆਪਣੇ ਸਕੂਲ ਵਿੱਚ ਗੁਰਮਤ ਕੈਂਪ ਲਗਵਾਉਣ ਦੀ ਬੇਨਤੀ ਕੀਤੀ, ਜੋ ਉਸ
ਵੇਲੇ ਹੀ ਪ੍ਰਵਾਨ ਕਰ ਲਈ ਗਈ।ਭਾਈ ਬਿਕਰਮਜੀਤ ਸਿੰਘ ਪ੍ਰਚਾਰਕ ਹਰ ਰੋਜ਼ ਦਸਤਾਰ ਸਿਖਾਉਣ ਲਈ ਬੱਸੀਆਂ
ਸਕੂਲ ਜਾਇਆ ਕਰਨਗੇ ਤੇ ਨਾਲੇ ਗੁਰਮਤ ਦੀਆਂ ਕਲਾਸਾਂ ਲਾਇਆ ਕਰਨਗੇ।
ਇਸ ਗੁਰਮਤ ਅਨੁਸਾਰ ਹੋਏ ਅਨੰਦ-ਕਾਰਜ਼ ਦੀ ਇਲਾਕੇ ਵਿੱਚ ਬਹੁਤ ਚਰਚਾ ਹੈ। ਆਈ ਸੰਗਤ ਮਹਿਸੂਸ ਕਰ ਰਹੀ
ਸੀ ਕਿ ਵਾਕਿਆ ਹੀ ਅਸੀ ਗੁਰਬਾਣੀ ਵਿਚਾਰ ਛੱਡ ਕੇ ਅਖੋਤੀ ਸਭਿਆਚਾਰ ਵਿੱਚ ਫੱਸ ਕੇ ਰਹਿ ਗਏ
ਹਾਂ।ਅੰਨੀ ਸ਼ਰਧਾਂ ਰੱਖਣ ਕਾਰਣ ਮਨਮਤੀਏ ਬਣਦੇ ਜਾ ਰਹੇ ਹਾਂ। ਇਸ ਤਰ੍ਹਾਂ ਦਾ ਗੁਰਮਤਿ ਸ਼ਬਦ ਵਿਚਾਰ
ਸੁਣਨ ਨਾਲ ਸੰਗਤ ਵਿਚ ਜਾਗਰਤਾ ਉਬਰਦੀ ਹੈ, ਕਿਉਂਕਿ ਅੱਜ ਤੱਕ ਕਿਸੇ ਕਥਾਵਾਚਕ, ਕੀਰਤਨੀਏ ਜਾਂ ਕਿਸੇ
ਗ੍ਰੰਥੀ ਨੇ ਇਹ ਸੰਗਤ ਨੂੰ ਦੱਸਣ ਦੀ ਕੋਸ਼ਿਸ ਨਹੀ ਕੀਤੀ।
ਅਮਰ ਸਿੰਘ ਰਿਟਾ: ਐਸ.ਡੀ.ਓ ਇੰਚਾ: ਗੁਰਮਤਿ ਪ੍ਰਚਾਰ ਕੇਂਦਰ (ਗੁਰਮਤਿ ਗਿਆਨ ਚੈ; ਟ੍ਰਸਟ)
ਲੁਧਿਆਣਾ
(25/04/11)
ਕਿਰਪਾਲ ਸਿੰਘ ਬਠਿੰਡਾ
ਗੁਰਬਾਣੀ ਦਾ ਪਾਠ ਇਸ ਢੰਗ ਨਾਲ ਕਰਨਾ ਚਾਹੀਦਾ ਹੈ ਜਿਵੇਂ ਸਾਹਮਣੇ ਬੈਠੇ ਗੁਰੂ ਜਾਂ ਅਕਾਲਪੁਰਖ਼ ਨਾਲ
ਗੱਲਾਂ ਕਰ ਰਹੇ ਹੋਈਏ: ਪ੍ਰੋ. ਮਨਿੰਦਰਪਾਲ ਸਿੰਘ
ਗੁਰਬਾਣੀ ਕੰਠ ਤੇ ਕੀਰਤਨ ਮੁਕਾਬਲਿਆਂ ਵਿੱਚ ਪਹਿਲੇ ਦੂਜੇ ਤੀਜੇ ਸਥਾਨ `ਤੇ ਆਉਣ ਵਾਲੇ ਬੱਚਿਆਂ ਨੂੰ
ਗੁਰਮਤ ਮਿਸ਼ਨਰੀ ਕਾਲਜ ਵਲੋਂ ਇਨਾਮ ਵੰਡੇ ਗਏ
ਬਠਿੰਡਾ, ੨੪ ਅਪ੍ਰੈਲ (ਕਿਰਪਾਲ ਸਿੰਘ): ਪੰਥ ਵਿੱਚ ਧਰਮ ਦੀ ਚੇਤਨਾ ਪੈਦਾ ਕਰਨ ਲਈ ਬਠਿੰਡਾ ਸ਼ਹਿਰ
ਦੀਆਂ ਧਾਰਮਿਕ ਜਥਬੰਦੀਆਂ ਅਤੇ ਸਭਾ ਸੁਸਾਇਟੀਆਂ ਦੇ ਸਹਿਯੋਗ ਨਾਲ, ਸਾਹਿਬਜ਼ਾਦਾ ਜੁਝਾਰ ਸਿੰਘ
ਗੁਰਮਤਿ ਮਿਸ਼ਨਰੀ ਕਾਲਜ ਚੌਤਾ ਕਲਾਂ ਦੇ ਸਰਕਲ ਬਠਿੰਡਾ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ
੩੦੦ ਸਾਲਾ ਗੁਰਤਾ ਗੱਦੀ ਨੂੰ ਸਮਰਪਿਤ ਗੁਰਮਤਿ ਤੇ ਸ਼ਬਦ ਗੁਰੂ ਪ੍ਰਚਾਰ ਸਮਾਗਮ ਪਿਛਲੇ ਇੱਕ ਹਫਤੇ
ਤੋਂ ਕਰਵਾਏ ਜਾ ਰਹੇ ਹਨ। ਇਹ ਸਮਾਗਮ ੧੭ ਅਪ੍ਰੈਲ ਤੋਂ ਸਵੇਰੇ ਅੰਮ੍ਰਿਤ ਵੇਲੇ ਅਤੇ ਸ਼ਾਮ ਨੂੰ
ਰਹਿਰਾਸ ਦੇ ਪਾਠ ਉਪ੍ਰੰਤ ਵੱਖ ਵੱਖ ਗੁਰਸਿੱਖਾਂ ਦੇ ਗ੍ਰਹਿ ਵਿਖੇ ਸਮਾਗਮ ਕੀਤੇ ਜਾ ਰਹੇ ਹਨ
ਜਿਨ੍ਹਾਂ ਵਿੱਚ ਕਾਲਜ ਦੇ ਵਿਦਵਾਨ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਗੁਰ ਸ਼ਬਦ ਨਾਲ ਜੋੜਨ ਦਾ ਯਤਨ
ਕਰਦੇ ਆ ਰਹੇ ਹਨ।
ਇਨਾਂ ਸਮਾਗਮਾਂ ਵਿੱਚ ਬੱਚਿਆਂ ਦੇ ਗੁਰਮਤਿ ਅਤੇ ਗੁਰਬਾਣੀ ਕੰਠ ਮੁਕਾਬਲੇ ੨੧ ਅਪ੍ਰੈਲ ਅਤੇ ਕੀਰਤਨ
ਮੁਕਾਬਲੇ ੨੨ ਅਪ੍ਰੈਲ ਨੂੰ ਕਰਵਾਏ ਗਏ ਜਿਸ ਵਿੱਚ ਪਹਿਲੇ ਦੂਜੇ ਅਤੇ ਤੀਜੇ ਦਰਜੇ `ਤੇ ਆਉਣ ਵਾਲੇ
ਬੱਚਿਆਂ ਨੂੰ ਅੱਜ ਪ੍ਰੋ: ਮਨਿੰਦਰਪਾਲ ਸਿੰਘ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਚੌਤਾ
ਕਲਾਂ ਰੋਪੜ ਵਲੋਂ ਸਨਮਾਨਤ ਕੀਤਾ ਗਿਆ। ਗੁਰਬਾਣੀ ਕੰਠ ਮੁਕਾਲਿਆਂ ਵਿੱਚ ਪਹਿਲਾ ਨੰਬਰ ਤ੍ਰਿਪਤਵੀਰ
ਸਿੰਘ ਪੁੱਤਰ ਲਖਵਿੰਦਰ ਸਿੰਘ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਦੂਜਾ ਸਥਾਨ `ਤੇ ਤਰਨਪ੍ਰੀਤ
ਸਿੰਘ ਪੁੱਤਰ ਗੁਰਪ੍ਰੀਤ ਸਿੰਘ, ਤੀਜਾ ਸਥਾਨ ਉਮੰਗਪ੍ਰੀਤ ਕੌਰ ਪੁੱਤਰੀ ਲਖਵਿੰਦਰ ਸਿੰਘ ਸੇਂਟ ਜੋਸਫ਼
ਕਾਨਵੈਂਟ ਸਕੂਲ, ਹਰਸ਼ਰਨ ਕੌਰ ਪੁੱਤਰੀ ਗੁਰਦਰਸ਼ਨ ਸਿੰਘ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ,
ਸੰਦੀਪ ਸਿੰਘ ਪੁੱਤਰ ਸੁਖਵੀਰ ਸਿੰਘ ਸਮਰਹਿਲ ਕਾਨਵੈਂਟ ਸਕੂਲ, ਚੌਥਾ ਸਥਾਨ ਗੁਰਤੇਜ ਸਿੰਘ ਪੁੱਤਰ
ਕੇਵਲ ਸਿੰਘ ਸਮਰਹਿਲ ਕਾਨਵੈਂਟ ਸਕੂਲ, ਗਗਨਦੀਪ ਕੌਰ ਪੁੱਤਰੀ ਜਸਵਿੰਦਰ ਸਿੰਘ ਸ੍ਰੀ ਗੁਰੂ
ਹਰਿਕ੍ਰਿਸ਼ਨ ਸਕੂਲ, ਕਵਿਤਾ ਗਾਇਣ ਵਿੱਚ ਵਿਸ਼ਸ਼ ਸਨਮਾਨ ਸੁਖਜੋਤ ਕੌਰ ਪੁੱਤਰੀ ਗੁਰਦਰਸ਼ਨ ਸਿੰਘ ਸੈਂਟ
ਜੋਸਫ਼ ਸਕੂਲ ੬ਵੀਂ ਕਲਾਸ ਦੀ ਵਿਦਿਆਰਥਣ ਅਤ ਕੀਰਤਨ ਮੁਕਾਬਲ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲਾ
ਸਕੂਲ ਗੁਰੂ ਨਾਨਕ ਦਵ ਪਬਲਿਕ ਸਕੂਲ ਕਮਲਾ ਨਹਿੂਰ ਨਗਰ ਬਠਿੰਡਾ ਦ ਬੱਚ ਪ੍ਰਭਜੀਤ ਸਿੰਘ, ਹਰਪ੍ਰੀਤ
ਕੌਰ, ਰਾਜਪ੍ਰੀਤ ਕੌਰ, ਨਿਧੀ ਖੁਰਾਣਾ, ਸੂਰਜ ਸੁੱਖਸੈਨਾ, ਸਹਿਜਦੀਪ ਚੌਹਾਨ, ਰਿਸੀਤਾ, ਅਨਮੋਲ
ਬਰਾੜ, ਦੁਜਾ ਸਥਾਨ ਸ੍ਰੀ ਗੁਰੂ ਹਰਿ ਕ੍ਰਿਸ਼ਨ ਪਬਲਿਕ ਸਕੂਲ ਹਰਸ਼ਰਨ ਕੌਰ ਅਤ ਤੀਜਾ ਸਥਾਨ ਤਲਵਿੰਦਰ
ਸਿੰਘ ਦਾ ਸਨਮਾਨ ਕੀਤਾ ਗਿਆ।
ਇਸ ਤੋਂ ਪਹਿਲਾਂ ਗੁਰਮਤਿ ਵੀਚਾਰਾਂ ਕਰਦਿਆਂ ਪ੍ਰੋ: ਮਨਿੰਦਰਪਾਲ ਸਿੰਘ ਨੇ ਕਿਹਾ ਕਿ ਗੁਰਬਾਣੀ ਦਾ
ਪਾਠ ਇੱਕ ਰਸਮ ਪੂਰਤੀ ਵਜੋਂ ਨਹੀਂ ਸਗੋਂ ਇਸ ਤਰ੍ਹਾਂ ਕਰਨਾ ਚਾਹੀਦਾ ਹੈ ਜਿਵੇਂ ਸਾਹਮਣੇ ਬੈਠੇ ਗੁਰੂ
ਜਾਂ ਅਕਾਲਪੁਰਖ਼ ਨਾਲ ਗੱਲਾਂ ਕਰ ਰਹੇ ਹੋਈਏ। ਉਨ੍ਹਾਂ ਕਿਹਾ ਕਿ ਰਹਿਰਾਸ ਦਾ ਪਾਠ ਕਰਦੇ ਸਮੇਂ ਜਦੋਂ
ਅਸੀਂ ਪੜ੍ਹਦੇ ਹਾਂ ‘ਸੋ ਦਰੁ ਤੇਰਾ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ
ਸਮਾਲੇ॥’ ਪ੍ਰਮਾਤਮਾਂ ਨੂੰ ਸਾਹਮਣੇ ਬੈਠਾ ਮਹਿਸੂਸ ਕਰਾਂਗੇ ਤਾਂ ਹੀ ਉਸ ਨੂੰ ਇਹ ਪੁਛ ਸਕਦੇ
ਹਾਂ ਕਿ ਹੇ ਅਕਾਲਪੁਰਖ਼ ਜੀ ਤੁਹਾਡਾ ਉਹ ਘਰ ਕੇਹੋ ਜਿਹਾ ਹੈ ਉਸ ਦਾ ਦਰ ਕੈਸਾ ਹੈ ਜਿਥੇ ਬੈਠ ਕੇ
ਤੁਸੀਂ ਸਭ ਦੀ ਪ੍ਰਤਿਪਾਲਣਾ ਕਰ ਰਹੇ ਹੋ। ਜਦੋਂ ਪੜ੍ਹਦੇ ਹਾਂ ‘ਹਰਿ ਕੇ
ਜਨ ਸਤਿਗੁਰ ਸਤਪੁਰਖਾ ਬਿਨਉ ਕਰਉ ਗੁਰ ਪਾਸਿ॥ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰਿ ਦਇਆ ਨਾਮੁ
ਪਰਗਾਸਿ॥ ੧॥’ ਜਿਸ ਦਾ ਅਰਥ ਹੈ:- ਹੇ ਮਹਾਂਪੁਰਖ ਗੁਰੂ! ਹੇ ਪ੍ਰਭੂ ਦੇ ਭਗਤ ਸਤਿਗੁਰੂ!
ਮੈਂ, ਹੇ ਗੁਰੂ! ਤੇਰੇ ਅੱਗੇ ਬੇਨਤੀ ਕਰਦਾ ਹਾਂ—ਕਿਰਪਾ ਕਰ ਕੇ (ਮੇਰੇ ਅੰਦਰ) ਪ੍ਰਭੂ ਦਾ ਨਾਮ-ਚਾਨਣ
ਪੈਦਾ ਕਰ। ਹੇ ਸਤਿਗੁਰੂ! ਮੈਂ ਨਿਮਾਣਾ ਤੇਰੀ ਸਰਨ ਆਇਆ ਹਾਂ। ੧।
ਤਾਂ ਇਹ ਗੱਲ ਅਸੀਂ ਤਾਂ ਹੀ ਕਹਿ ਸਕਦੇ ਹਾਂ ਜੇ ਅਸੀਂ ਇਹ ਮਹਿਸੂਸ ਕਰੀਏ ਕਿ ਸਤਿਗੁਰੂ ਜੀ ਸਾਡੇ
ਸਾਡੇ ਸਾਹਮਣੇ ਬੈਠੇ ਸਾਡੀ ਅਰਦਾਸ ਸੁਣ ਰਹੇ ਹਨ ਤੇ ਸਾਨੂੰ ਯਕੀਨ ਹੋਵੇ ਕਿ ਉਹ ਸਾਡੀ ਅਰਦਾਸ ਜਰੂਰ
ਪੂਰੀ ਕਰਨਗੇ। ਪ੍ਰੋ: ਮਨਿੰਦਰ ਸਿੰਘ ਨੇ ਕਿਹਾ ਕਿ ਆਮ ਤੌਰ ਤੇ ਪਾਠ ਕਰਦੇ ਸਮੇਂ ਗੁਰੂ ਨਾਲ ਗੱਲਾਂ
ਨਹੀਂ ਬਲਕਿ ਰਸਮ ਪੂਰਤੀ ਵਜੋਂ ਪਾਠ ਕਰਦੇ ਹਾਂ ਤੇ ਇਸ ਕਰਕੇ ਅਸੀਂ ਸਮਝ ਬੈਠਦੇ ਹਾਂ ਕਿ ਗੁਰੂ ਸਾਡੀ
ਕੀਤੀ ਅਰਦਾਸ ਪੂਰੀ ਨਹੀਂ ਕਰਦਾ।
ਸਮਾਪਤੀ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਹਫਤਾਵਾਰੀ ਸਮਾਰਮ ਦਾ ਅਖ਼ੀਰਲਾ ਦੀਵਾਨ
ਅੱਜ ਰਾਤ ੭ ਤੋਂ ੧੦ ਵਜੇ ਤੱਕ ਗੁਰਦੁਆਰਾ ਕਿਲਾ ਮੁਬਾਰਕ ਵਿਖੇ ਹੋਵੇਗਾ ਜਿਸ ਵਿੱਚ ਤਖ਼ਤ ਸ਼੍ਰੀ
ਦਮਦਮਾ ਸਾਹਿਬ ਦੇ ਮੁਖ ਸੇਵਾਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਵੀ ਪਹੁੰਚਣਗੇ।
(24/04/11)
ਡਾ: ਇਕਬਾਲ ਸਿੰਘ ਢਿੱਲੋਂ
ਸਤਿਕਾਰਯੋਗ ਸ. ਹਰਦੇਵ ਸਿੰਘ ਜੰਮੂ ਜੀ, ਮੇਰੇ ਵੱਲੋਂ ਆਪ ਜੀ ਨੂੰ ਸਤਿ
ਸ੍ਰੀ ਅਕਾਲ ਪਰਵਾਨ ਹੋਵੇ ਜੀ।
ਸਿੱਖਮਾਰਗ ਵੈਬਸਾਈਟ ਤੇ ਆਏ ਆਪ ਜੀ ਦੇ 23. 04. 2011 ਦੇ ਪੱਤਰ ਲਈ ਆਪ ਜੀ
ਦਾ ਧੰਨਵਾਦ ਹੈ ਜੀ।
ਆਪ ਜੀ ਨੇ ਡਾ. ਗੁਰਮੀਤ ਸਿੰਘ ਬਰਸਾਲ ਜੀ ਦੇ ਪੱਤਰ ਦਾ ਉੱਤਰ ਦਿੰਦੇ ਹੋਏ
ਮੇਰੇ ਵਿਚਾਰਾਂ ਪ੍ਰਤੀ ਕੁੱਝ ਨੁਕਤੇ ਉਠਾਏ/ਦੁਹਰਾਏ ਹਨ, ਇਸ ਲਈ ਮੈਂਨੂੰ ਇਹ ਪੱਤਰ ਲਿਖਣਾ ਪੈ ਰਿਹਾ
ਹੈ। ਆਪ ਜੀ ਦਾ ਇਹ ਕਹਿਣਾ ਸਹੀ ਨਹੀਂ ਕਿ ਮੇਰੇ ਵਿਚਾਰ ਸਵੈਵਿਰੋਧੀ ਹਨ। ਮੈਂ ਆਪਣੀ ਇਸ ਧਾਰਨਾਂ
ਪ੍ਰਤੀ ਪੂਰੀ ਤਰ੍ਹਾਂ ਸਪਸ਼ਟ ਹਾਂ ਕਿ ਛੇਵੇਂ ਗੁਰੂ ਜੀ ਨੇ ਅੰਮ੍ਰਿਤਸਰ ਵਿਖੇ ਆਪਣਾ ਤਖਤ ਉਸਾਰ ਕੇ
ਉਸਦਾ ਨਾਮ ‘ਅਕਾਲ ਤਖਤ’ ਨਹੀਂ ਸੀ ਰਖਿੱਆ ਅਤੇ ਬਾਦ ਵਿੱਚ ਕਿਸੇ ਧਿਰ ਵੱਲੋਂ ਤਖਤ ਨੂੰ ਅਲੋਪ ਕਰਕੇ
ਪਹਿਲਾਂ ਇਸ ਦੀ ਜਗਹ ਤੇ ਕੀਤੀ ਗਈ ਨਜਾਇਜ਼ ਉਸਾਰੀ (‘ਗੁਰਦੁਆਰਾ ਅਕਾਲ ਬੁੰਗਾ’) ਦਾ ਨਾਮ ਬਦਲ ਕੇ
‘ਗੁਰਦੁਆਰਾ ਸ੍ਰੀ ਅਕਾਲ ਤਖਤ’ ਰੱਖ ਦੇਣਾ ਅਤੇ ਫਿਰ ਇਸ ਨਾਮ ਥੱਲੇ ਇੱਕ ਫਰਜ਼ੀ ਅਤੇ ਨੁਕਸਾਨਦੇਹ
ਵਿਵਸਥਾ ਕਾਇਮ ਕਰ ਦੇਣੀ, ਸਿੱਖ ਕੌਮ ਨਾਲ ਸਰਾਸਰ ਧੋਖਾ ਹੈ। ਹੁਣ ਆਪ ਜੀ ਹੀ ਇਹ ਦੱਸੋਗੇ ਕਿ
ਉਪਰੋਕਤ ਧਾਰਨਾ ਵਿੱਚ ਸਵੈਵਿਰੋਧ ਕਿੱਥੇ ਕੁ ਹੈ।
ਆਪ ਜੀ ਮੇਰੇ ਵੱਲੋਂ ‘ਵਿਵਸਥਾ’ ਸ਼ਬਦ ਵਰਤੇ ਜਾਣ ਨੂੰ ਹੀ ਮੁੱਦਾ ਬਣਾ ਬੈਠੇ
ਹੋ। ਲੇਖ ਲਿਖਣ ਵੇਲੇ ਮੈਂ ਇਹ ਸ਼ਬਦ ਵਰਤਣਾਂ ਨਹੀਂ ਸੀ ਚਾਹਿਆ ਕਿਉਂਕਿ ਮੈਂ ਆਮ ਪਾਠਕ ਦੀ ਸਹੂਲਤ
ਹਿਤ ਸਾਦੀ ਭਾਸ਼ਾ ਵਿੱਚ ਹੀ ਆਪਣੇ ਵਿਚਾਰ ਦੇਣਾ ਚਾਹੁੰਦਾ ਸੀ; ਪਰੰਤੂ ਵਿਚਾਰ-ਚਰਚਾ ਦੌਰਾਨ ਇਸ ਸ਼ਬਦ
ਦੀ ਵਰਤੋਂ ਕਰਨਾ ਜ਼ਰੂਰੀ ਹੋ ਗਿਆ। ਆਪ ਜੀ ਨੂੰ ਪਤਾ ਹੀ ਹੈ ਕਿ ਮੈਂ ਕੇਵਲ ‘ਅਕਾਲ ਤਖਤ ਦੀ ਵਿਵਸਥਾ’
ਨਹੀਂ ਲਿਖਦਾ (ਜਿਵੇਂ ਕਿ ਆਪ ਜੀ ਜਾਣ-ਬੁਝ ਕੇ ਅਜਿਹਾ ਦਰਸਾ ਰਹੇ ਹੋ)। ਸਗੋਂ ਮੈਂ ਇਸ ਨੂੰ
‘ਅਖੌਤੀ
ਅਕਾਲ-ਤਖਤ ਦੀ ਵਿਵਸਥਾ’ ਕਰਕੇ ਲਿਖਦਾ ਹਾਂ। ਕਿਸੇ ਦੂਸਰੇ ਲੇਖਕ ਵੱਲੋਂ ਵਰਤੇ ਗਏ ਸ਼ਬਦਾਂ ਦਾ ਹਵਾਲਾ
ਦੇਣ ਵੇਲੇ ਮੈਂ ਉਹਨਾਂ ਨੂੰ ਪੁੱਠੇ ਕੌਮੇਂ ਪਾਕੇ ਲਿਖ ਦਿੰਦਾ ਹਾਂ ਜਿਵੇਂ ‘ਅਕਾਲ ਤਖਤ’। ਇਸ ਦਾ
ਮਤਲਬ ਹਰਗਿਜ਼ ਇਹ ਨਹੀਂ ਕਿ ਮੈਂ ‘ਅਕਾਲ ਤਖਤ’ ਦੀ ਹੋਂਦ ਨੂੰ ਸਵੀਕਾਰ ਕਰ ਲਿਆ ਹੈ। ਬੇਸ਼ਕ ਹਰ
ਵਿਵਸਥਾ ‘ਸੰਸਥਾ/ਸੰਸਥਾਨ’ ਨਹੀਂ ਹੁੰਦੀ ਜਦੋਂ ਕਿ ਹਰ ‘ਸੰਸਥਾ/ਸੰਸਥਾਨ’ ਇੱਕ ਵਿਵਸਥਾ ਹੀ ਹੁੰਦੀ
ਹੈ। ਸੋ ‘ਅਖੌਤੀ
ਅਕਾਲ-ਤਖਤ ਦੀ ਵਿਵਸਥਾ’ ਕੋਈ ਸੰਸਥਾ/ਸੰਸਥਾਨ ਨਹੀਂ ਪਰੰਤੂ ਸਿੱਖ ਕੌਮ ਲਈ ਇਹ ਇੱਕ ਨੁਕਸਾਨਦੇਹ
ਵਿਵਸਥਾ ਜ਼ਰੂਰ ਹੈ। ਇਸਦੇ ਇੱਕ ਹਾਨੀਕਾਰਕ ‘ਵਿਵਸਥਾ’ ਹੋਣ ਬਾਰੇ ਵਿਚਾਰ ਬਹੁਤ ਦੇਰ ਪਹਿਲਾਂ ਤੋਂ ਹੀ
ਮੇਰੇ ਮਨ ਵਿੱਚ ਮੌਜੂਦ ਸਨ ਅਤੇ ਇਸੇ ਕਰਕੇ ਹੀ ਮੈਂਨੂੰ ਇਸ ਵਿਸ਼ੇ ਤੇ ਲੇਖ ਲਿਖਣਾ ਪਿਆ। ਆਪ ਜੀ ਦਾ
ਇਹ ਦਾਵਾ ਸਹੀ ਨਹੀਂ ਕਿ ਇਸ ਬਾਰੇ ਮੇਰੇ ਮਨ ਵਿੱਚ ਵਿਚਾਰ ਆਪ ਜੀ ਦੇ ਵਿਚਾਰਾਂ ਨੂੰ ਪੜ੍ਹਨ ਉਪਰੰਤ
ਹੀ ਆਇਆ ਹੈ। ਆਪ ਜੀ ਇਸ ਖੁਸ਼ਫਹਿਮੀ ਵਿੱਚੋਂ ਜਿਤਨੀ ਜਲਦੀ ਬਾਹਰ ਨਿਕਲ ਆਵੋ ਚੰਗਾ ਹੀ ਹੈ। ਇਸੇ
ਤਰ੍ਹਾਂ ਆਪ ਜੀ ਮੱਲੋਜ਼ੋਰੀ ਮੇਰੇ
‘ਅਖੌਤੀ
ਅਕਾਲ-ਤਖਤ ਦੀ ਵਿਵਸਥਾ’ ਦੇ ਸੰਕਲਪ ਵਿੱਚੋਂ ਮੇਰੇ ਵੱਲੋਂ
‘ਅਖੌਤੀ
ਅਕਾਲ-ਤਖਤ’ ਨੂੰ ਸੰਸਥਾ/ਸੰਸਥਾਨ ਦੇ ਤੌਰ ਤੇ ਸਵੀਕਾਰੇ ਜਾਣ ਦੀ ਕਹਾਣੀ ਘੜ ਰਹੇ ਹੋ।
ਮੇਰਾ ਇਹ ਵਿਚਾਰ ਸੌ ਫੀ ਸਦੀ ਸਹੀ ਵੀ ਸੀ ਅਤੇ ਹੈ ਵੀ ਕਿ ਗੁਰੂ ਸਾਹਿਬਾਨ
ਨੇ ‘ਅਖੌਤੀ ਅਕਾਲ ਤਖਤ’ ਵਰਗੀ ਕੋਈ ਵਿਵਸਥਾ ਨਹੀਂ ਸੀ ਚਿਤਵੀ/ਸਿਰਜੀ। ਉਨਾਂ ਨੇ ਤਾਂ ਇੱਕ ਤਖਤ
ਬਣਾਇਆ ਸੀ ਅਤੇ ਬਾਕੀ ਕਈ ਹੋਰ ਅੰਸ਼ਾਂ ਦੇ ਨਾਲ-ਨਾਲ ਉਸ ਤਖਤ ਦਾ ਸਿੱਖ ਮੱਤ ਨੂੰ ਇੱਕ ਨਵਾਂ ਰੂਪ
(ਮੀਰੀ ਦਾ ਰੂਪ) ਦੇਣ ਲਈ ਸਦਉਪਯੋਗ ਕੀਤਾ। ਇਸ ਤਖਤ ਦੀ ਹੋਂਦ 1945 ਈਸਵੀ ਤਕ ਤਾਂ ਕਾਇਮ ਰਹੀ
ਪਰੰਤੂ ਉਸ ਪਿੱਛੋਂ ਇਹ ਤਖਤ ਅਲੋਪ ਹੋ ਗਿਆ ਅਤੇ ਕੁੱਝ ਦੋਖੀ ਧਿਰਾਂ ਵੱਲੋਂ ਇਸ ਤਖਤ ਦੀ ਜਗਹ ਤੇ
‘ਅਕਾਲ ਬੁੰਗਾ’ ਨਾਮੀ ਹੋਸਟਲ ਉਸਾਰ ਦਿੱਤਾ ਗਿਆ।
ਆਪ ਜੀ ਦੇ ‘ਨਿਯਮਾਵਲੀ’ ਵਾਲੇ ਨੁਕਤੇ ਸਬੰਧੀ ਮੈਂ ਆਪ ਜੀ ਨੂੰ ਇਹ ਦੱਸਣਾ
ਚਾਹਾਂਗਾ ਕਿ ਆਪ ਅਖੌਤੀ ਅਕਾਲ ਤਖਤ ਨੂੰ ਕੌਮੀ ਸਵੀਕ੍ਰਿਤੀ ਦੇ ਅਧਾਰ ਤੇ ‘ਇਦਾਰਾ’ ਨਾ ਕਹੋ। ਜੇ ਕਰ
ਸਿੱਖ ਕੌਮ ਦੁਖਭੰਜਨੀ ਬੇਰੀ ਜਾਂ ਹੇਮ ਕੁੰਟ ਨੂੰ ਸਵੀਕਾਰ ਕਰਦੀ ਹੈ ਤਾਂ ਇਸ ਨਾਲ ਉਹ ‘ਸੰਸਥਾਵਾਂ’
ਨਹੀਂ ਬਣ ਜਾਂਦੇ। ਸ੍ਰੀ ਗੁਰੂ ਨਾਨਕ ਦੇਵ ਜੀ ਧਾਰਮਿਕ ਰਹਿਬਰ ਸਨ। ਉਹਨਾਂ ਨੂੰ ‘ਇਦਾਰਾ/ਸੰਸਥਾ’
ਵਾਲੀ ਨਿਯਮਾਵਲੀ ਦੇ ਘੇਰੇ ਵਿੱਚ ਲਿਆਉਣ ਬਾਰੇ ਤਾਂ ਸੋਚਿਆ ਵੀ ਨਹੀਂ ਜਾ ਸਕਦਾ। ਅਖੌਤੀ ਅਕਾਲ ਤਖਤ
ਵਿਵਸਥਾ ਦਾ ਤਾਂ ਕੋਈ ਸਿਧਾਤ ਮੌਜੂਦ ਨਹੀਂ। ਇਸ ਦੀਆਂ ਕਾਰਵਾਈਆਂ ਹਮੇਸ਼ਾ ਹੀ ਗੁਰਮੱਤ ਦੇ ਵਿਪਰੀਤ
ਰਹੀਆਂ ਹਨ। ਸ਼ਬਦ-ਗੁਰੂ (ਸ੍ਰੀ ਗ੍ਰੰਥ ਸਾਹਿਬ) ਦਾ ਪਾਠ (
text)
ਤਾਂ ਆਪਣੇ ਆਪ ਵਿੱਚ ਹੀ ਇੱਕ ਅਣ-ਆਪੱਤੀਯੋਗ (unchallengable
) ਦਸਤਾਵੇਜ਼ ਹੈ। ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ
ਜੀ ਨੂੰ ਗਿਆਰ੍ਹਵੇਂ ਗੁਰੂ ਸਾਹਿਬ ਦੇ ਤੌਰ ਤੇ ਸਿੱਖ ਕੌਮ ਦੀ ਸਰਵਉੱਚ ਹਸਤੀ ਮੰਨਦਾ ਹਾਂ। ਮੈਂ
ਕਿਤੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਸ ਪਦਵੀ ਸਬੰਧੀ ਕੋਈ ਕਿੰਤੂ ਦਰਜ ਨਹੀਂ ਕਰਵਾਇਆ। ਮੈਂ
ਤਾਂ ਸਗੋਂ ਇਹ ਕਹਿਣਾ ਚਾਹਾਂਗਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਵਾਂਗ ਹੀ ਸਾਨੂੰ ਸ੍ਰੀ ਗੁਰੂ ਗ੍ਰੰਥ
ਸਾਹਿਬ ਜੀ ਨੂੰ ਵੀ (ਸਾਡੇ ਗਿਆਰ੍ਹਵੇਂ ਗੁਰੂ ਜੀ ਹੋਣ ਦੇ ਨਾਤੇ) ‘ਇਦਾਰਾ/ਸੰਸਥਾ’ ਵਾਲੀ ਨਿਯਮਾਵਲੀ
ਦੇ ਘੇਰੇ ਵਿੱਚ ਲਿਆਉਣ ਬਾਰੇ ਸੋਚਣਾ ਨਹੀਂ ਚਾਹੀਦਾ।
ਅਖੌਤੀ ਅਕਾਲ ਤਖਤ ਨੂੰ ‘ਗੁਰੂ ਦਾ ਅਧਿਕਾਰ’ ਤਾਂ ਪਰਾਪਤ ਨਹੀਂ।
ਪੰਥ-ਪ੍ਰਵਾਨਗੀ ਦਾ ਪੈਮਾਨਾ ਇਸ ਨੂੰ ਗੁਰਮੱਤ ਦੇ ਅਨੁਸਾਰੀ ਸਾਬਤ ਕਰਨ ਲਈ ਕਾਫੀ ਨਹੀਂ। ਸਿੱਖ ਗੁਰੂ
ਸਾਹਿਬਾਨ ਦਾ ਫਲਸਫਾ ਤਾਂ ਸ੍ਰੀ ਗ੍ਰੰਥ ਸਾਹਿਬ ਵਿੱਚ ਚੰਗੀ ਤਰ੍ਹਾਂ ਨਿਯਮਬੱਧ ਕੀਤਾ ਹੋਇਆ ਹੈ।
ਜੇਕਰ ਅਖੌਤੀ ਅਕਾਲ ਤਖਤ ਦਾ ਕੋਈ ਗੁਰਮੱਤ ਤੋਂ ਵੱਖਰਾ ਫਲਸਫਾ ਕਿਤੇ ਅੰਕਿਤ ਹੈ ਤਾਂ ਆਪ ਜੀ ਪੇਸ਼ ਕਰ
ਸਕਦੇ ਹੋ। ਜੇਕਰ ਨਹੀ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਅਸੀ ਕਿਸੇ ਫਰਜ਼ੀ ਅਤੇ
ਮਨਮੱਤੀ ਵਿਵਸਥਾ ਨੂੰ ‘ਸਮਰਪਿਤ’ ਕਿਉਂ ਹੋਣਾ ਚਾਹੁੰਦੇ ਹਾਂ?
ਦਰਬਾਰ ਸਾਹਿਬ ਅੰਮ੍ਰਿਤਸਰ ਬਾਰੇ ਆਪ ਜੀ ਨੇ ਸੁਆਲ ਕੀਤਾ ਹੈ। ਇਹ ਅਸਥਾਨ
ਮੇਰੇ ਵੱਲੋਂ ਗਿਣਾਏ ਗਏ ਗੁਰਦੁਆਰਿਆਂ ਦੀ ਸ਼੍ਰੇਣੀ ਵਿੱਚ ਨਹੀਂ ਆਉਂਦਾ। ਇਹ ਗੁਰੂ ਸਾਹਿਬਾਨ ਵੱਲੋਂ
ਸਿੱਖ ਕੌਮ ਲਈ ਉਸਾਰਿਆ ਸ੍ਰੋਮਣੀ ਅਤੇ ਕੇਂਦਰੀ ਧਾਰਮਿਕ ਅਸਥਾਨ ਹੈ। ਇਸ ਦੇ ਹੁੰਦਿਆਂ ਸਿੱਖ ਕੌਮ
ਨੂੰ ਕਿਸੇ ਅਖੌਤੀ ਅਕਾਲ ਤਖਤ ਵਰਗੀ ਵਿਵਸਥਾ ਦੀ ਲੋੜ ਹੀ ਨਹੀਂ।
ਅੰਮ੍ਰਿਤਸਰ ਵਿਖੇ ਛੇਵੇਂ ਗੁਰੂ ਜੀ ਨੇ ਤਖਤ ਉਸਾਰਿਆ ਸੀ ਜਿਸ ਵਾਸਤੇ
‘ਅਕਾਲ’ ਸ਼ਬਦ ਦੀ ਵਰਤੋਂ ਗੁਰੂ ਜੀ ਨੇ ਨਹੀਂ ਕੀਤੀ ਸੀ। ਇਸ ਲਈ ਮੈਂਨੂੰ ਇਸ ਸੰਦਰਭ ਵਿੱਚ ਇਸ ਸ਼ਬਦ
ਦੀ ਵਰਤੋਂ ਤੇ ਸ਼ਖਤ ਇਤਰਾਜ਼ ਹੈ; ਇਹ ਕੇਵਲ ‘ਚਿੜ੍ਹ’ ਵਾਲੀ ਗੱਲ ਨਹੀਂ।
ਅੰਤ ਵਿੱਚ ਆਪ ਜੀ ਨੇ ਵਿਚਾਰ-ਚਰਚਾ ਦੇ ਲੰਬੀ ਚਲੀ ਜਾਣ ਬਾਰੇ ਇਸ਼ਾਰਾ ਕੀਤਾ
ਹੈ। ਸੰਖੇਪ ਰਹਿ ਕੇ ਉਸਾਰੂ ਵਿਚਾਰ-ਚਰਚਾ ਚਲਦੀ ਰਹਿਣੀ ਚਾਹੀਦੀ ਹੈ, ਮੈਂ ਸਦਾ ਹੀ ਇਸ ਦਾ ਸਵਾਗਤ
ਕਰਾਂਗਾ।
ਸਤਿਕਾਰਯੋਗ ਸ. ਜਸਬੀਰ ਸਿੰਘ ਕੈਲਗਿਰੀ ਜੀ, ਮੇਰੇ ਵੱਲੋਂ ਆਪ ਜੀ ਨੂੰ ਸਤਿ
ਸ੍ਰੀ ਅਕਾਲ ਪਰਵਾਨ ਹੋਵੇ ਜੀ।
ਸਿੱਖਮਾਰਗ ਵੈਬਸਾਈਟ ਤੇ ਆਏ ਆਪ ਜੀ ਦੇ 23. 04. 2011 ਦੇ ਪੱਤਰ ਲਈ ਆਪ ਜੀ
ਦਾ ਧੰਨਵਾਦ ਹੈ ਜੀ।
ਤਖਤ ਦੇ ੳਪਯੋਗ ਬਾਰੇ ਮੈਂ ਪੂਰੀ ਤਰ੍ਹਾਂ ਨਾਲ ਆਪਣਾ ਸਪਸ਼ਟੀਕਰਨ ਦੇ ਚੁੱਕਾ
ਹਾਂ। ਮੈਂ ਸਪਸ਼ਟ ਕੀਤਾ ਸੀ ਕਿ ਤਖਤ ਦੀ ‘ਉਪਯੋਗਤਾ’ ਨਾ ਰਹਿਣ ਤੋਂ ਮੇਰਾ ਮਤਲਬ ਹੈ ਕਿ ਗੁਰੂ ਜੀ
ਵੱਲੋਂ ਦਰਬਾਰ ਲਗਾਉਣ ਲਈ ਇਸ ਤਖਤ ਦੀ ਜ਼ਰੂਰਤ ਨਾ ਰਹਿਣਾ। ਆਪ ਜੀ ਨੇ ਫਿਰ ਇਹ ਮੁੱਦਾ ਉਠਾ ਲਿਆ ਹੈ।
ਆਪ ਜੀ ਦੇ ਕਹਿਣ ਮੁਤਾਬਿਕ ਮੈਂ ਸਬੰਧਿਤ ਸਥਿਤੀਆਂ ਬਾਰੇ ਆਪਣੀ ਤੁੱਛ ਬੁੱਧੀ ਰਾਹੀਂ ਹੇਠ ਲਿਖੇ
ਅਨੁਸਾਰ ਫਿਰ ਤੋਂ ਸਪਸ਼ਟੀਕਰਨ ਦੇਣ ਦੀ ਕੋਸ਼ਿਸ਼ ਕਰਦਾ ਹਾਂ:
ਉਪਯੋਗਤਾ: ਗੁਰੂ ਜੀ ਵੱਲੋਂ ਦਰਬਾਰ ਲਗਾਉਣ ਹਿਤ ਤਖਤ ਦੀ ਉਪਲਭਦੀ (
availability)।
ਪ੍ਰਯੋਗ: ਗੁਰੂ ਜੀ ਵੱਲੋਂ ਦਰਬਾਰ ਲਗਾਉਣ ਹਿਤ ਤਖਤ ਦੀ ਕੀਤੀ
ਗਈ/ਜਾਂਦੀ ਵਰਤੋਂ।
ਤਖਤ ਦਾ ਪ੍ਰਯੋਗ ਕਰਨ ਦਾ ਮੌਕਾ ਨਹੀਂ ਮਿਲਿਆ: ਕਿਉਂਕਿ ਗੁਰੂ ਜੀ ਦਾ
ਅੰਮ੍ਰਿਤਸਰ ਜਾਣਾ ਸੰਭਵ ਨਹੀਂ ਸੀ ਹੋ ਸਕਿਆ।
(ਤਖਤ) ਵਰਤੋਂ ਵਿੱਚ ਲਿਆਉਣਾ ਛੱਡ ਦਿੱਤਾ ਸੀ। : ਕਿਉਂਕਿ ਗੁਰੂ ਜੀ ਨੇ
ਪੱਕੇ ਤੋਰ ਤੇ ਕੀਰਤਪੁਰ ਵਿਖੇ ਨਿਵਾਸ ਕਰ ਲਿਆ ਸੀ।
ਜਿੱਥੋਂ ਤਕ ‘ਤਖਤ’ ਦੀ ਬੁਨਿਆਦੀ ਜ਼ਰੂਰਤ ਦਾ ਸੰਬੰਧ ਹੈ ਇਹ ਛੇਵੇਂ ਗੁਰੂ ਜੀ
ਤਕ ਹੀ ਸੀਮਿਤ ਸੀ ਕਿਉਂਕਿ ਉਹਨਾਂ ਨੇ ਸਿੱਖ ਮੱਤ ਵਿੱਚ ਮੀਰੀ ਦੇ ਪੱਖ ਨੂੰ ਸਥਾਪਤ ਹਿਤ ਤਖਤ ਨੂੰ
ਇੱਕ ਅੰਸ਼ ਵਜੋਂ ਵਰਤੋਂ ਵਿੱਚ ਲਿਆਉਣਾ ਸੀ। ਸਿੱਖ ਮੱਤ ਵਿੱਚ ਮੀਰੀ ਦੇ ਪੱਖ ਨੂੰ ਸਥਾਪਤ ਦਾ ਟੀਚਾ
ਉਹਨਾਂ ਨੇ ਆਪਣੇ ਜੀਂਦੇ ਜੀ ਪਰਾਪਤ ਵੀ ਕਰ ਲਿਆ ਸੀ। ਇਸ ਦਾ ਭਾਵ ਇਹ ਹੈ ਕਿ ਤਖਤ ਦੀ ਬੁਨਿਆਦੀ
ਜ਼ਰੂਰਤ (ਸਿੱਖ ਮੱਤ ਵਿੱਚ ਮੀਰੀ ਦੇ ਪੱਖ ਨੂੰ ਸਥਾਪਤ ਕਰਨ ਵਿੱਚ ਤਖਤ ਦੀ ਭੁਮਿਕਾ) ਤਾਂ ਗੁਰੂ ਜੀ
ਦੇ ਜੀਵਨ ਕਾਲ ਵਿੱਚ ਖਤਮ ਹੋ ਗਈ ਸੀ। ਦੂਸਰੇ ਲਫਜ਼ਾਂ ਵਿੱਚ ਛੇਵੇਂ ਗੁਰੂ ਜੀ ਦੇ ਜੀਵਨ ਕਾਲ ਦੇ
ਅੰਤਲੇ ਪੜਾ ਤਕ ਉਹ ਕਾਰਨ ਮੌਜੂਦ ਨਹੀਂ ਰਹੇ ਜਿਹਨਾਂ ਕਾਰਨਾ ਕਰਕੇ ਉਹਨਾਂ ਨੇ ਤਖਤ ਹੋਂਦ ਵਿੱਚ
ਲਿਆਂਦਾ ਸੀ। (ਇਹ ਇੱਕ ਮੌਕਾ ਮੇਲ -
co-incidence-
ਹੀ ਹੈ ਕਿ ਇਨ੍ਹੀਂ ਦਿਨੀਂ ਹੀ ਛੇਵੇਂ ਗੁਰੂ ਜੀ
ਦਾ ਤਖਤ ਅਲੋਪ ਹੋ ਗਿਆ ਅਤੇ ਉਸ ਦੀ ਜਗਹ ਤੇ ਇੱਕ ਬੁੰਗਾ ਉਸੱਰ ਗਿਆ।) ਛੇਵੇਂ ਗੁਰੂ ਜੀ ਤੋਂ
ਪਿੱਛੋਂ ਹਾਲਾਤ ਵਿੱਚ ਫਰਕ ਇਹ ਪਿਆ ਕਿ ਪਹਿਲਾਂ ਸਿੱਖ ਕੌਮ ਕੋਲ ਮੀਰੀ ਦਾ ਪੱਖ ਮੌਜੂਦ ਨਹੀਂ ਸੀ
ਅਤੇ ਹੁਣ ਉਹਨਾਂ ਨੂੰ (ਛੇਵੇਂ ਗੁਰੂ ਜੀ ਦੀ ਬਦੌਲਤ) ਮੀਰੀ ਦਾ ਪੱਖ ਵੀ ਨਸੀਬ ਹੋ ਚੁੱਕਾ ਸੀ।
ਬਾਹਰੀ ਸਥਿਤੀ ਦੇ ਵਿਗੜੇ ਹੋਣ ਦੇ ਬਾਵਜੂਦ ਸਿੱਖ ਹੁਣ ਇਤਨੇ ਸਮਰੱਥ ਹੋ ਗਏ ਸਨ ਕਿ ਉਹ ਹਰ ਸਥਿਤੀ
ਦਾ ਬਾਖੂਬੀ ਮੁਕਾਬਲਾ ਕਰ ਸਕਦੇ ਸਨ (ਅਤੇ ਅਗਲੇ ਪੂਰੇ ਡੇਢ ਸੌ ਸਾਲਾਂ ਦੇ ਸੰਘਰਸ਼ ਦੌਰਾਨ ਗੁਰੂ
ਸਾਹਿਬਾਨ ਅਤੇ ਸਿੱਖ ਸ਼ਰਧਾਲੂਆਂ ਨੇ ਇਹ ਸੱਚ ਕਰ ਵਿਖਾਇਆ ਸੀ)।
ਸ. ਜਸਬੀਰ ਸਿੰਘ ਕੈਲਗਿਰੀ ਜੀ, ਸਿੱਖ ਕੌਮ ਦੇ ਸਨਮੁੱਖ ਅਜੋਕੇ ਸਮੇਂ ਦੇ
ਵਿਗੜੇ ਹਾਲਾਤ ਬਾਹਰੀ ਕਾਰਨਾਂ ਕਰਕੇ ਨਹੀਂ ਸਗੋਂ ਅੰਦਰੂਨੀ ਕਾਰਨਾਂ ਕਰਕੇ ਉਪਜੇ ਹਨ ਭਾਵ ਇਹ ਇਸ ਲਈ
ਉਪਜੇ ਹਨ ਕਿ ਅਜੋਕੇ ਸਿੱਖ ਸਤਾਰ੍ਹਵੀਂ-ਅਠਾਰ੍ਹਵੀਂ ਸਦੀ ਈਸਵੀ ਵਾਲੇ ਸਿੱਖ ਨਹੀਂ ਰਹੇ। ਸਿੱਖ ਕੌਮ
ਵਿਚਲੀ ਇਹ ਗਿਰਾਵਟ ਇਸ ਕਰਕੇ ਹੈ ਕਿ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿਖਿਆਵਾਂ ਤੋਂ
ਮ੍ਹੂੰਹ ਮੋੜੀ ਬੈਠੇ ਹਨ। ਅੱਜ ਸਿੱਖਾਂ ਨੂੰ ਕਿਸੇ ਤਖਤ ਦੀ ਲੋੜ ਨਹੀਂ, ਉਹਨਾਂ ਨੂੰ ਸ੍ਰੀ ਗੁਰੂ
ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਦੀ ਲੋੜ ਹੈ ਜਿਸ ਨੂੰ ਗਿਆਰ੍ਹਵੇਂ ਗੁਰੂ ਜੀ ਦਾ ਰੁਤਬਾ ਹਾਸਿਲ ਹੈ।
ਜੇਕਰ ਅਸੀਂ ਆਪਣੇ ਗੁਰੂ ਜੀ ਵੱਲੋਂ ਹੀ ਮੂੰਹ ਮੋੜ ਲਵਾਂਗੇ ਤਾਂ ਬਾਹਰੀ ਹਾਲਾਤ ਦਾ ਮੁਕਾਬਲਾ ਕਿੰਜ
ਕਰ ਸਕਾਂਗੇ? (ਉਂਜ ਸਿੱਖ ਕੌਮ ਲਈ ਅੱਜ ਦੇ ਬਾਹਰੀ ਹਾਲਾਤ ਸਤਾਰ੍ਹਵੀਂ-ਅਟਾਰ੍ਹਵੀਂ ਸਦੀ ਈਸਵੀ ਵਾਲੇ
ਹੈ ਵੀ ਨਹੀਂ।) ਆਪ ਜੀ ਨੇ ਸਿੱਖ ਕੌਮ ਲਈ ਸਾਂਝੀ ਸੇਧ ਦੀ ਜ਼ਰੂਰਤ ਬਾਰੇ ਜੋ ਗੱਲ ਕੀਤੀ ਹੈ,
ਬਿਲਕੁਲ ਵਾਜਿਬ ਹੈ। ਪਰੰਤੂ ਸਿੱਖ ਕੌਮ ਸਾਂਝੀ ਸੇਧ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਪਰਾਪਤ ਕਰ
ਸਕਦੀ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਸ ਦੇ ਸਮਰੱਥ ਹਨ। ਅਸੀਂ ਆਪ ਹੀ ਅਸਲੀ ਰਾਹ ਤੋਂ
ਭਟਕ ਗਏ ਹੋਏ ਹਾਂ। ਅਜ ਤਖਤਾਂ ਅਤੇ ਸ਼ਸਤਰਾਂ ਦਾ ਯੁਗ ਨਹੀਂ, ਅਜ ਵਿਚਾਰ ਅਤੇ ਕਲਮ ਦਾ ਯੁਗ ਹੈ।
ਗੁਰੂ ਸਾਹਿਬਾਨ ਨੇ ਸਾਨੂੰ ਹਰ ਪ੍ਰਸਥਿਤੀ ਲਈ ਤਿਆਰ ਕੀਤਾ ਸੀ। ਗੁਰੂ ਸਾਹਿਬ ਤਾਂ ਅੱਜ ਵੀ ਸ੍ਰੀ
ਗੁਰੂ ਗ੍ਰੰਥ ਸਾਹਿਬ ਦੇ ਤੌਰ ਤੇ ਸਾਨੂੰ ਅਗਵਾਈ ਦੇਣ ਹਿਤ ਸਾਡੇ ਵਿੱਚ ਮੌਜੂਦ ਹਨ ਪਰੰਤੂ ਇਹ ਅਸੀਂ
ਹੀ ਹਾਂ ਜਿਹਨਾਂ ਨੇ ਆਪਣੇ ਗੁਰੂ ਜੀ ਨੂੰ ਵਿਸਾਰ ਦਿੱਤਾ ਹੈ। ਸਿੱਖ ਕੌਮ ਦੇ ਹਰ ਪਰਕਾਰ ਦੇ ਮਸਲਿਆਂ
(ਅਧਿਆਤਮਕ ਅਤੇ ਦੂਸਰਿਆਂ) ਦੇ ਹਲ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੂਰੀ ਤਰ੍ਹਾਂ ਸਮਰੱਥ ਹਨ। ਆਪ
ਜੀ ਜਥੇਬੰਦ ਤਾਂ ਹੋ ਕੇ ਵੇਖੋ। ਛੇਵੇਂ ਗੁਰੂ ਜੀ ਨੇ ਤਖਤ ਕਿਉਂ ਤਿਆਰ ਕਰਵਾਇਆ ਸੀ ਇਹ ਉੱਪਰ ਦੱਸਿਆ
ਜਾ ਚੁੱਕਾ ਹੈ। ਪੰਜੇਵੇਂ ਗੁਰੂ ਜੀ ਦੇ ਸਮੇਂ ਤਕ ਆਦਿ ਗ੍ਰੰਥ ਨੂੰ ਹਾਲੇ ਗੁਰੂ ਦੀ ਪਦਵੀ ਨਹੀਂ ਸੀ
ਮਿਲੀ। 1606 ਈਸਵੀ ਤੋਂ ਅਗਲੇ ਸੌ ਸਾਲਾਂ ਦੇ ਸਮੇਂ ਵਿੱਚ ਸਿੱਖ ਕੌਮ ਨੇ ਮੀਰੀ ਦਾ ਪੱਖ ਵੀ ਪੂਰੀ
ਤਰ੍ਹਾਂ ਗ੍ਰਹਿਣ ਕਰ ਲਿਆ ਸੀ ਅਤੇ ਇਸੇ ਸਮੇਂ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੀ ਗਿਆਰ੍ਹਵੇਂ
ਗੁਰੂ ਜੀ ਦੇ ਤੋਰ ਤੇ ਸਿੱਖ ਕੌਮ ਨੂੰ ਹਰ ਖੇਤਰ ਵਿੱਚ ਅਗਵਾਈ ਦੇਣ ਲਈ ਪਰਗਟ ਹੋ ਗਏ ਸਨ। ਅਜੋਕੇ
ਸਮੇਂ ਅੰਦਰ ਸਿੱਖ ਕੌਮ ਨੂੰ ਆਪਣੇ ਸਾਂਝੇ ਮਸਲਿਆਂ ਦੇ ਹਲ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਟੇਕ
ਰੱਖਣੀ ਚਾਹੀਦੀ ਹੈ ਨਾ ਕਿ ਕਿਸੇ ‘ਤਖਤ’ ਤੇ। ਪਰੰਤੂ ਕਿਸੇ ‘ਤਖਤ’ ਨੂੰ ਢਾਉਣ ਦੀ ਗੱਲ ਮੈਂ ਤਾਂ
ਨਹੀਂ ਕੀਤੀ ਨਹੀਂ। ਤਖਤ ਦਾ ਢਾਇਆ ਜਾਣਾਂ ਤਾਂ ਉਸ ਵਕਤ ਹੀ ਸੰਭਵ ਹੈ ਜੇਕਰ ਤਖਤ ਮੌਜੂਦ ਹੋਵੇ।
ਛੇਵੇਂ ਗੁਰੂ ਜੀ ਦਾ ਤਖਤ ਤਾਂ ਦੋਖੀਆਂ ਵੱਲੋਂ ਸਤਾਰ੍ਹਵੀਂ ਸਦੀ ਵਿੱਚ ਢਾ ਦਿੱਤਾ ਗਿਆ ਸੀ। ਅਜ ਜਿਸ
ਨੂੰ ਆਪ ਜੀ ‘ਅਕਾਲ ਤਖਤ’ ਕਹਿੰਦੇ ਹੋ ਉਹ ਤਾਂ ਅਕਾਲ ਬੁੰਗਾ ਇਮਾਰਤ ਹੈ। ਸਿੱਖ ਕੌਮ ਲਈ ਮਸਲਾ ਇਹ
ਨਹੀਂ ਕਿ ਉਹਨਾਂ ਨੂੰ ਕਿਸੇ ਤਖਤ ਦੀ ਜ਼ਰੂਰਤ ਹੈ। ਅਜ ਸਿੱਖ ਕੌਮ ਲਈ ਮਸਲਾ ਇਹ ਹੈ ਕਿ ਛੇਵੇਂ ਗੁਰੂ
ਜੀ ਦੇ ਤਖਤ ਦੀ ਜਗਹ ਤੇ ਉਸਰੇ ਭਵਨ ਵਿੱਚ ਅਖੌਤੀ ਅਕਾਲ ਤਖਤ ਦੀ ਜੋ ਵਿਵਸਥਾ 1926 ਈਸਵੀ ਤੌਂ ਚਲਾਈ
ਜਾ ਰਹੀ ਹੈ ਉਸ ਨੂੰ ਸਮਾਪਤ ਕੀਤਾ ਜਾਵੇ ਤਾਂ ਜੋ ਅਕਾਲ ਬੁੰਗਾ ਇਮਾਰਤ ਦਾ ਜੋ ਦੁਰਉਪਯੋਗ ਇਸ
ਵਿਵਸਥਾ ਰਾਹੀਂ ਕੀਤਾ ਜਾ ਰਿਹਾ ਹੈ ਉਸ ਨੂੰ ਰੋਕਿਆ ਜਾ ਸਕੇ। ਇਸ ਇਮਾਰਤ ਦਾ ਸਦਉਪਯੋਗ ਕਰਨ ਲਈ ਤਾਂ
ਕਈ ਹੋਰ ਤਰੀਕੇ ਉਪਲਭਦ ਹਨ।
ਆਖਰ ਵਿਚ, ਵਿਸ਼ੇ ਸਬੰਧੀ ਭਾਈ ਕਾਹਨ ਸਿੰਘ ਨਾਭਾ ਵੱਲੋਂ ‘ਮਹਾਨ ਕੋਸ਼’ ਵਿੱਚ
ਕੀਤੀਆਂ ਐਂਟਰੀਆਂ ਬਾਰੇ ਆਪ ਜੀ ਆਪਣੀਆਂ ਦਲੀਲਾਂ ਦਾ ਦੁਹਰਾ ਹੀ ਕਰ ਰਹੇ ਹੋ। ਇਸ ਸਬੰਧੀ ਮੇਰੇ
ਵੱਲੋਂ ਪਹਿਲਾਂ ਦਿੱਤੇ ਗਏ ਸਪਸ਼ਟੀਕਰਨ ਨੂੰ ਹੀ ਅੰਤਿਮ ਸਮਝਿਆ ਜਾਵੇ। ਹੋਰ ਵਿਚਾਰ-ਚਰਚਾ ਦੀ ਲੋੜ
ਸਮਝੋ ਤਾਂ ਆਪ ਜੀ ਫੋਨ ਤੇ ਗੱਲ ਕਰ ਸਕਦੇ ਹੋ ਜੀ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।
(24/04/11)
ਹਰਦੇਵ ਸਿੰਘ, ਜੰਮੂ
ਸਤਿਕਾਰ ਯੋਗ ਪਾਠਕ ਸੱਜਣੋਂ
ਸਤਿ ਸ਼੍ਰੀ ਅਕਾਲ!
ਅਕਾਲ ਤਖਤ ਸਬੰਧੀ ਚਰਚਾ ਆਪਣੇ ਵਿਸਤਾਰ ਉਪਰੰਤ ਇੱਕ ਐਸੇ ਮੁਕਾਮ ਤੇ ਆ
ਪਹੁੰਚ ਗਈ ਹੈ ਜਿਸ ਤੇ ਕੁੱਝ ਸਹਿਮਤਿਆਂ/ਅਸਹਿਮਤਿਆਂ ਵੀ ਸਪਸ਼ਟ ਰੂਪ ਵਿੱਚ ਸਾਹਮਣੇ ਆ ਚੁੱਕਿਆਂ ਹਨ।
ਅਕਾਲ ਤਖਤ ਇਦਾਰੇ ਦੀ ਹੋਂਦ ਬਾਰੇ ਇਸਹਾਸਕ ਤੱਥਾਂ ਤੋਂ ਇਨਕਾਰ ਦਾ ਅਧਾਰ ਮੁੱਖ ਰੂਪ ਵਿੱਚ ਇਸ ਤਰਕ
ਤੇ ਆ ਪਹੁੰਚਿਆ ਹੈ ਕਿ ਅਕਾਲ ਤਖਤ ਦੀ ਹੋਂਦ ਦੇ ਜ਼ਿਕਰ ਬਾਰੇ
1716 ਦੇ
ਆਸਪਾਸ ਜਾਂ ਬਾਦ ਵਿੱਚ ਲਿਖੇ ਹਵਾਲੇ ਵਿਵਾਤਦ ਅਤੇ ਸ਼ਰਾਰਤ ਪੁਰਨ ਹਨ ਜਿਨ੍ਹਾਂ ਨੂੰ, ਵਿਵਾਦਤ ਹੋਂਣ
ਕਾਰਨ, ‘ਅਕਾਲ ਤਖਤ` ਸ਼ਬਦ-ਜੋੜ ਦੀ ਹੋਂਦ ਦੀ ਪ੍ਰੋਢਤਾ ਤਕ ਲਈ ਵੀ ਚਰਚਾ ਵਿੱਚ ਪੇਸ਼ ਨਹੀ
ਕੀਤਾ ਜਾ ਸਕਦਾ! ਦਾਸ ਤਾਂ ਕਈ ਵਾਰ ਇਹ ਲਿਖਦਾ ਰਿਹਾ ਕਿ ਇਤਹਾਸਕ ਸੋਮੇਂ ਉਪਰੋਕਤ ਤਰਕ ਦੇ ਅਧਾਰ ਤੇ
ਪੁਰਨ ਰੂਪ ਵਿੱਚ ਰੱਦ ਨਹੀਂ ਕੀਤੇ ਜਾ ਸਕਦੇ। ਦਾਸ ਦੇ ਇਸ ਤਰਕ/ਬੇਨਤੀ ਨੂੰ ਅਸਹਿਮਤਿ ਪੱਖ ਵਲੋਂ
ਸਵੀਕਾਰ ਨਹੀਂ ਕੀਤਾ ਗਿਆ।
ਖ਼ੈਰ ਜਿਨ੍ਹਾਂ ਤੱਥਾਂ (
Facts)
ਤੋਂ ਅਕਾਲ ਤਖਤ ਇਦਾਰੇ ਵਿਰੋਧੀ ਸੱਜਣ ਸਹਿਮਤਿ ਹਨ ਉਨ੍ਹਾਂ ਵਿੱਚੋਂ ਲਿਖਤੀ ਰੂਪ ਵਿੱਚ ਸਵੀਕਾਰ/ਪੇਸ਼
ਕੀਤੇ ਗਏ ਕੁੱਝ ਤੱਥ ਇਸ ਪ੍ਰਕਾਰ ਹਨ:
“ਉਪਰੋਕਤ ਤਖਤ ਨਾਮੀਂ ਇਸ ਥੜ੍ਹੇ ਦੀ ਗੁਰੂ ਸਾਹਿਬਾਨ ਵੱਲੋਂ ਕੀਤੀ ਗਈ
ਵਰਤੋਂ ਬਾਰੇ ਗੱਲ ਕੀਤੀ ਜਾਵੇ ਤਾਂ ਪਹਿਲਾ ਤੱਥ ਇਹ ਸਾਹਮਣੇ ਆਉਂਦਾ ਹੈ ਕਿ ਛੇਵੇਂ ਗੁਰੂ ਸਾਹਿਬ
ਸ੍ਰੀ ਗੁਰੂ ਹਰਗੋਬਿੰਦ ਜੀ ਨੂੰ ਗੁਰਗੱਦੀ ਪਰਦਾਨ ਕਰਨ ਦੀ ਰਸਮ ਇਸ ਤਖਤ ਉਤੇ ਹੀ ਨਿਭਾਈ ਗਈ।
ਗੁਰਗੱਦੀ ਪਰਾਪਤ ਕਰਨ ਉਪਰੰਤ ਛੇਵੇਂ ਗੁਰੂ ਜੀ ਇਸ ਤਖਤ ਉਤੇ ਦਰਬਾਰ ਲਗਾ ਕੇ ਸਿੱਖ ਭਾਈਚਾਰੇ ਨਾਲ
ਸਬੰਧਿਤ ਮਸਲਿਆਂ ਦਾ ਨਿਬੇੜਾ ਕਰਿਆ ਕਰਦੇ ਸਨ। ਉਹ ਦੁਪਹਿਰ ਤੋਂ ਪਿੱਛੋਂ ਇਸ ਤਖਤ ਉਤੇ ਦਰਬਾਰ
ਲਗਾਉਂਦੇ ਅਤੇ ਰਾਤ ਨੂੰ ਇਥੇ ਬੈਠ ਕੇ ਹੀ ਢਾਡੀਆਂ ਤੋਂ ਜੋਸ਼ੀਲੀਆਂ ਵਾਰਾਂ ਸੁਣਦੇ। ਉਹਨਾਂ ਨੇ ਇਸ
ਤਖਤ ਤੋਂ ਦੂਰ-ਦੁਰਾਡੇ ਦੀਆਂ ਸਿੱਖ ਸੰਗਤਾਂ ਦੇ ਨਾਮ ਹੁਕਮਨਾਮੇ ਵੀ ਜਾਰੀ ਕੀਤੇ ਵਿਸ਼ੇਸ਼ ਕਰਕੇ ਉਹ
ਜਿਹਨਾਂ ਵਿੱਚ ਸੰਗਤਾਂ ਨੂੰ ਭੇਟਾ ਵਿੱਚ ਧਨ ਆਦਿਕ ਦੀ ਜਗਹ ਤੇ ਘੋੜੇ ਅਤੇ ਸ਼ਸਤਰ ਲੈ ਕੇ ਆਉਣ ਦੀ
ਹਦਾਇਤ ਕੀਤੀ ਗਈ ਸੀ.......” (ਡਾ. ਇਕਬਾਲ ਸਿੰਘ ਦਿੱਲੋਂ ਜੀ)
“ਉਹ ਤਕਰੀਬਨ ਛੇ ਸਾਲ ਗਵਾਲੀਅਰ ਵਿੱਚ ਕੈਦ ਰਹੇ, ਉਹ ਦੂਰ-ਦੁਰਾਡੇ
ਯਾਤਰਾਵਾਂ ਤੇ ਜਾਂਦੇ ਰਹੇ, ਉਹਨਾਂ ਦਾ ਨਿਵਾਸ ਡਰੋਲੀ ਕਲਾਂ, ਗੋਇੰਦਵਾਲ, ਕਰਤਾਰਪੁਰ ਅਤੇ
ਹਰਗੋਬਿੰਦਪੁਰ ਵਿੱਚ ਵੀ ਰਿਹਾ, ਉਹਨਾਂ ਨੇ ਚਾਰ ਯੁੱਧ ਕੀਤੇ ਅਤੇ 1635 ਤੋਂ ਲੈ ਕੇ ਉਹ ਪੱਕੇ ਤੌਰ
ਤੇ ਕੀਰਤਪੁਰ ਵਿਖੇ ਚਲੇ ਗਏ। ਉਹਨਾਂ ਤੋਂ ਪਿੱਛਲੇ ਚਾਰ ਗੁਰੂ ਸਾਹਿਬਾਨ ਵਿਚੋਂ ਕਿਸੇ ਨੇ ਵੀ ਇਸ
ਤਖਤ ਉਤੇ ਕਦੀ ਫੇਰਾ ਨਹੀਂ ਪਾਇਆ ਹਾਲਾਂਕਿ ਛੇਵੇਂ ਗੁਰੂ ਜੀ ਅਤੇ ਬਾਦ ਵਾਲੇ ਸਾਰੇ ਗੁਰੂ ਸਾਹਿਬਾਨ
ਜਿੱਥੇ ਵੀ ਹੁੰਦੇ ਸਨ ਸਨ ਤਖਤ ਉਤੇ ਬਿਰਾਜਮਾਨ ਹੋ ਕੇ ਦਰਬਾਰ ਲਗਾਇਆ ਕਰਦੇ ਸਨ, ਭਾਵ ਜਿੱਥੇ ਕਿਤੇ
ਵੀ ਗੁਰੂ ਜੀ ਬਸੇਰਾ ਕਰਦੇ ਸਨ ਉਥੇ ਉਨ੍ਹਾਂ ਦਾ ਤਖਤ ਵੀ ਜ਼ਰੂਰ ਹੁੰਦਾ ਸੀ.......” (ਡਾ.
ਇਕਬਾਲ ਸਿੰਘ ਦਿੱਲੋਂ ਜੀ)
“ਪਿਛਲੇ ਪੰਜ ਗੁਰੂ ਸਾਹਿਬਾਨ ਨਾਲ ਸਬਧਿਤ ਤਖਤਾਂ ਦੀ ਲੰਬੀ ਸੂਚੀ
ਹੈ.......” (ਡਾ. ਇਕਬਾਲ ਸਿੰਘ ਢਿੱਲੋਂ ਜੀ)
“ਇਸ ਉਪਰੰਤ ਜੂਨ 1606 ਵਿੱਚ ਦਰਬਾਰ ਸਾਹਿਬ ਦੇ ਸਾਹਮਣੇ ਕਰਕੇ ਦਰਸ਼ਨੀ
ਡਿਉਢੀ ਦੇ ਨੇੜੇ ਹੀ ਇੱਕ ਤਖਤਨੁਮਾ ਥੜ੍ਹੇ ਦੀ ਉਸਾਰੀ ਕਰ ਲਈ ਗਈ ਅਤੇ ਸ੍ਰੀ ਗੁਰੂ ਹਰਗੋਬਿੰਦ ਜੀ
ਨੂੰ 11 ਜੂਨ 1606 ਦੇ ਦਿਨ ਗੁਰਗੱਦੀ ਦਿੱਤੇ ਜਾਣ ਦੀ ਰਸਮ ਇਸ ਤਖਤ ਦੇ ਉਤੇ ਹੀ ਸੰਪੂਰਨ ਕੀਤੀ ਗਈ
ਸੀ (ਜੂਨ ਮਹੀਨੇ ਹੋਈ ਇਸ ਗੁਰਗੱਦੀ ਰਸਮ ਦੀ ਤਾਰੀਖ ਬਾਰੇ ਮੱਤ-ਭੇਦ ਹਨ)। ਪਰਤੱਖ ਹੈ ਕਿ ਇਸ
ਤਖਤ ਦਾ ਨਿਰਮਾਣ ਸਾਹਿਬਜ਼ਾਦਾ ਹਰਗੋਬਿੰਦ ਜੀ ਦੇ ਛੇਵੇਂ ਗੁਰੂ ਬਣਨ ਤੋਂ ਪਹਿਲਾਂ ਪੂਰਾ ਹੋ ਚੁੱਕਾ
ਸੀ ਅਤੇ ਇਹ ਕਾਰਜ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਹੀ ਚਿਤਵਿਆ ਗਿਆ ਸੀ।ਪਰੰਤੂ ਇਸ ਤਖਤ ਦੇ
ਨਿਰਮਾਣ ਤੋਂ ਬਾਦ ਇਸ ਦਾ ਕੋਈ ਨਾਮ ਨਹੀਂ ਰਖਿਆ ਗਿਆ ਸੀ। ਭਾਈ ਗੁਰਦਾਸ ਜੀ ਨੇ ਖੁਦ ਇਸ ਦੀ ਉਸਾਰੀ
ਵਿੱਚ ਹਿੱਸਾ ਲਿਆ.....” (ਡਾ. ਇਕਬਾਲ ਸਿੰਘ ਢਿੱਲੋਂ ਜੀ)
“ਪੰਜਵੇਂ ਗੁਰੂ ਜੀ ਤਕ ਤਾਂ ਸਿੱਖ ਮੱਤ ਦਾ ਮੁੱਖ ਸਿਧਾਂਤ ਪੀਰੀ ਤੇ
ਅਧਾਰਤ ਸੀ। ਪੰਜਵੇਂ ਗੁਰੂ ਜੀ ਨੇ ਬਦਲੇ ਹੋਏ ਹਾਲਾਤ ਅਨੁਸਾਰ ਛੇਵੇਂ ਗੁਰੂ ਜੀ ਨੂੰ ਸਿੱਖ ਮੱਤ
ਵਿੱਚ ਮੀਰੀ ਦਾ ਸਿਧਾਂਤ ਸ਼ਾਮਲ ਕਰਨ ਦੀ ਜ਼ਿੰਮੇਵਾਰੀ ਲਾ ਦਿੱਤੀ। ਇਸ ਮਕਸਦ ਲਈ ਛੇਵੇਂ ਗੁਰੂ ਜੀ ਨੇ
ਪਹਿਲੇ ਗੁਰੂ ਸਾਹਿਬਾਨ ਵੱਲੋਂ ਅਪਣਾਈ ਹੋਈ ਰਵਾਇਤੀ ਮਨੁੱਖੀ ਜੀਵਨ-ਜਾਚ ਵਿੱਚ ਤਬਦੀਲੀ ਲੈ ਆਂਦੀ।
ੳਹਨਾਂ ਨੇ ਰਾਜਿਆਂ ਵਾਲਾ ਲਿਬਾਸ (ਐਚਕਨ ਅਤੇ ਦਸਤਾਰ) ਧਾਰਨ ਕੀਤਾ, ਕਲਗੀ ਲਗਾਈ, ਕਿਰਪਾਨ ਪਹਿਨੀ,
ਘੋੜੇ ਦੀ ਸਵਾਰੀ ਅਰੰਭ ਕੀਤੀ, ਬਾਜ ਪਾਲਿਆ, ਸਿਰ ਤੇ ਛੱਤਰ ਝੁਲਵਾਇਆ, ਨਗਾਰਾ ਵਜਵਾਇਆ, ਝੰਡਾ
ਗੱਡਿਆ, ਫੌਜ ਖੜੀ ਕੀਤੀ, ਤਖਤ ਬਣਵਾਇਆ ਇਤਿਆਦਿ। ਉਪਰੋਕਤ ਸਾਰੇ ਚਿੰਨਾਂ ਦੇ ਸੁਮੇਲ ਰਾਹੀਂ ਉਨਾਂ
ਨੇ ਮੀਰੀ ਦੇ ਸਿਧਾਂਤ ਨੂੰ ਬਾਖੂਬੀ ਸਾਕਾਰ ਕੀਤਾ ਅਤੇ ਜੰਗ ਦੇ ਮੈਦਾਨ ਵਿੱਚ ਸਿੱਖ ਮੱਤ ਦੀ ਬਦਲੀ
ਹੋਈ ਨੁਹਾਰ ਦਾ ਲੋਹਾ ਮੰਨਵਾਇਆ। ਪਰੰਤੂ ਤਖਤ ਤਾਂ ਮੀਰੀ ਦੇ ਇਹਨਾਂ ਬਹੁਤ ਸਾਰੇ ਚਿੰਨਾਂ ਵਿੱਚੋਂ
ਇੱਕ ਸੀ......” (ਡਾ. ਇਕਬਾਲ ਸਿੰਘ ਦਿੱਲੋਂ ਜੀ)
ਇਹ ਕੇਵਲ ਕੁੱਝ ਤੱਥ ਹਨ ਜਿਨ੍ਹਾਂ ਤੋਂ ਇਲਾਵਾ ਲੇਖਕ ਜੀ ਨੇ ਹੋਰ ਕਈ ਤੱਥ
ਪੇਸ਼ ਕੀਤੇ ਹਨ ਜਿਵੇਂ ਕਿ ਗੁਰੂ ਅਰਜਨ ਜੀ ਬਾਰੇ, ਗੁਰੂ ਹਰਗੋਬਿਂਦ ਜੀ ਵਲੋਂ ਤਖਤ ਉਸਾਰੀ ਬਾਰੇ,
ਉਨ੍ਹਾਂ ਦਿਆਂ ਲੜਾਇਆਂ ਬਾਰੇ, ੳਨ੍ਹਾਂ ਦੇ ਅਮ੍ਰਿਤਸਰ ਰਹਿਣ ਅਤੇ ਛੱਡ ਜਾਣ ਬਾਰੇ ਆਦਿ!
ਇਹ ਸਾਰੇ ਤੱਥ ਭਾਈ ਗੁਰਦਾਸ ਜੀ ਦੀ ਰਚਨਾ ਵਿੱਚ ਨਹੀਂ ਹਨ ਇਸ ਲਈ ਉਪਰੋਕਤ
ਤੱਥਾਂ ਨੂੰ ਸਵੀਕਾਰ ਕਰਨ ਵਾਲੇ ਲੇਖਕ ਜੀ ਹੁਣ ਪਾਠਕਾਂ ਨੂੰ ‘ਪੰਜ` ਆਸਾਨ ਜਿਹੇ, ਪਰ ਮਹੱਤਵ ਪੁਰਨ
ਸਵਾਲਾਂ ਦਾ ਜੁਆਬ ਦੇਂਣ। ਉਹ ਪੰਜ ਸਵਾਲ ਇਸ ਪ੍ਰਕਾਰ ਹਨ:-
(1) ‘ਉਪਰੋਕਤ ਲਿਖੇ ਜਿਹੜੇ ਤੱਥਾਂ` ਨੂੰ, ਪੁਰੀ ਚਰਚਾ ਦੋਰਾਨ,
ਬਾਰ-ਬਾਰ ਸਵੀਕਾਰ ਕੀਤਾ ਹੈ, ਉਨ੍ਹਾਂ ਤੱਥਾਂ ਦੇ ‘ਮੂਲ ਇਤਹਾਸਕ ਸੋਮੇਂ` ਕਿਹੜੇ ਹਨ? ਲੇਖਕ
ਸੱਜਣ, ਸਿੱਖ ਮਾਰਗ. ਕਾਮ ਤੇ ਇਨ੍ਹਾਂ ਤੱਥਾਂ ਦੇ ‘ਮੂਲ ਸਰੋਤਾਂ` ਦੇ ਨਾਮ ਜਾਹਰ ਕਰਨ ਦੀ
ਕਿਰਪਾਲਤਾ ਕਰਨ!
(2) ਜੇਕਰ ਉਹ ਤੱਥ ਇਤਹਾਸਕਾਰਾਂ ਦਿਆਂ ਕਿਤਾਬਾਂ/ਇਨਟਰਨੇਟ ਤੋਂ ਲਏ ਗਏ
ਹਨ ਤਾਂ ਵੀ ਉਹ ਪਾਠਕਾਂ ਨੂੰ ਇਸ ਦੱਸਣ ਕਿ ਇਤਹਾਸਕਾਰਾਂ ਵਲੋਂ ਲਿਖਿਆਂ ਕਿਤਾਬਾਂ ਦੇ ‘ਫ਼ੁੱਟ
ਨੋਟਾਂ` ਆਦਿ ਵਿੱਚ, ਇਨ੍ਹਾਂ ਤੱਥਾਂ ਬਾਰੇ, ‘ਕਿਹੜੇ-ਕਿਹੜੇ ਮੂਲ ਸਰੋਤਾਂ` ਦਾ ਹਵਾਲਾ
ਹੈ?
(3) ਫ਼ਿਰ ਕੀ ਉਹ ‘ਮੂਲ ਸਰੋਤ` ਪੂਰਨ ਤੌਰ ਤੇ ‘ਗੁਰਮਤਿ ਅਤੇ
ਤੱਥ ਅਧਾਰਤ` ਹਨ ਜਾਂ ਉਹ ਵੀ ਕਈ ਪੱਖੋਂ ਵਿਵਾਦਤ ਹਨ?
(4) ਜੇਕਰ ਉਹ ਮੂਲ ਸਰੋਤ ਵੀ ਕਈ ਪੱਖੋਂ ਵਿਵਾਦਤ ਹਨ ਤਾਂ ਅਕਾਲ
ਤਖਤ ਇਦਾਰੇ ਦੇ ਕਾਨਸੇਪਟ ਦਾ ਵਿਰੋਧ ਕਰਨ ਵਾਲੇ ਸੱਜਣਾਂ ਨੇ ਉਨ੍ਹਾਂ ਵਿਵਾਦਤ ਸਰੋਤਾਂ ਦੀ ਕਿਸੇ ਵੀ
ਗੱਲ ਨੂੰ ਬਾ-ਤੋਰ ਹਵਾਲਾ ਕਿਉਂ ਵਰਤਿਆ ਅਤੇ ਕਬੂਲ ਕੀਤਾ ਹੈ?
(5) ਜੇਕਰ ਵਿਵਾਦਤ ਸਰੋਤ ਸਿਰੇ ਤੋਂ ਹੀ ਰੱਧ ਕੀਤੇ ਜਾਣੇ ਚਾਹੀਦੇ ਹਨ ਤਾਂ
ਵਿਰੋਧ ਕਰਨ ਵਾਲੇ ਸੱਜਣ ਜੀ ਦੀ ਜਾਣਕਾਰੀ ਕਿਹੜੇ ‘ਨਿਰੋਲ ਅਤੇ ਅਵਿਵਾਦਤ` ਮੂਲ ਸਰੋਤਾਂ ਤੇ
ਅਧਾਰਤ ਹੈ?
ਸਾਰੇ ਪਾਠਕਾਂ ਦੀ ਜਾਣਕਾਰੀ ਲਈ ਇਹ ਸਪਸ਼ਟ ਕਰ ਦੇਵਾਂ ਕਿ ਸਵਾਲਾਂ ਵਿੱਚ ‘ਮੂਲ
ਸਰੋਤ/ਸੋਮਿਆਂ` ਤੋਂ ਦਾਸ ਦਾ ਭਾਵ ‘ਉਹ ਸਰੋਤ` ਹਨ ਜਿਨ੍ਹਾਂ ਦੇ ਅਧਾਰ ਤੇ
ਇਤਹਾਸਕਾਰਾਂ ਨੇ ਸਿੱਖ ਇਤਹਾਸ ਲਿਖਿਆ ਹੈ। ਇਤਹਾਸਕਾਰ ਇਨਾਂ ਦਾ ਜ਼ਿਕਰ ਆਪਣੀ ਕਿਤਾਬ ਵਿੱਚ ‘ਫ਼ੁੱਟ
ਨੋਟ` ਆਦਿ ਮਾਰਫ਼ਤ ਕਰਦੇ ਆਪਣਾ ਵਿਸ਼ਲੇਸ਼ਣ ਲਿਖਦੇ ਜਾਂਦੇ ਹਨ।
ਪਾਠਕ ਸੱਜਣੋਂ! ਇਨਾਂ ਪੰਜ ਸਵਾਲਾਂ ਦੇ ਜਵਾਬ ਜ਼ਰੂਰੀ ਬਣ ਗਏ
ਹਨ ਤਾਂ ਕਿ ਇਹ ਪਤਾ ਚਲ ਸਕੇ ਕਿ ਜਿਹੜੇ-ਜਿਹੜੇ ਤੱਥਾਂ (
Facts)
ਨੂੰ, ਇਤਹਾਸਕ ਤੱਥ ਸਵੀਕਾਰ ਕਰਦੇ ਹੋਏ, ਵਿਚਾਰ ਚਰਚਾ ਆਰੰਭ ਕਰਨ ਵਾਲੇ ਸੱਜਣ ਨੇ ਪੇਸ਼ ਕੀਤਾ ਹੈ,
ਉਹ ਤੱਥ ਕਿਹੜੇ-ਕਿਹੜੇ ਨਿਰੋਲ ‘ਅਵਿਵਾਦਤ ਅਤੇ ਤੱਥ ਅਧਾਰਤ` ਮੂਲ ਸੋਮਿਆਂ ਤੋਂ ਲਏ ਗਏ ਹਨ,
ਤਾਂ ਕਿ ਸਿੱਖ ਜਗਤ ਹੁਣ ਸਾਰੇ ਮਿਲਾਵਟੀ/ਵਿਵਾਦਤ ਸੋਮੇਂ ਛੱਡ ਕੇ ਉਨਾਂ ਵਲੋਂ ਵਰਤੇ ਗਏ
ਨਿਰੋਲ/ਅਵਿਵਾਦਤ ਮੂਲ ਸੋਮਿਆਂ ਤੇ ਹੀ ਭਰੋਸਾ ਕਰਦੇ ਤੁਰੇ। ਇਸ ਸੰਵਾਦ ਦੇ ਪਾਠਕਾਂ ਲਈ ਇਹ ਵੀ
ਸਪਸ਼ਟ ਹੋਣਾ ਚਾਹੀਦਾ ਹੈ ਕਿ ਕਿੱਧਰੇ ਸਵੀਕਾਰੇ ਗਏ ਤੱਥਾਂ ਵਿੱਚੋਂ ਕੁੱਝ ਜਾਂ ਜ਼ਿਆਦਾ ‘ਗੁਰਬਿਲਾਸ
੬` ਜਾਂ ‘ਹੋਰ` ਵਿਵਾਦਤ ਸੋਮਿਆਂ ਤੇ ਅਧਾਰਤ ਤਾਂ ਨਹੀਂ? ਜੋ ਭਾਈ ਗੁਰਦਾਸ ਜੀ ਨੇ ਲਿਖਿਆ ਹੈ ਉਹ
ਤਾਂ ਸਭ ਨੂੰ ਪਤਾ ਚਲ ਸਕਦਾ ਹੈ ਬਾਕੀ ਤੱਥਾਂ ਦੇ ‘ਮੂਲ ਸਰੋਤ` ਜਾਣਨ ਦੀ ਲੋੜ ਬਣ ਆਈ ਹੈ।
ਵਿਵਾਦਤ ਸੋਮਿਆਂ ਨੂੰ ਕਿਸੇ ਵੀ ਰੂਪ ਵਿੱਚ ਹਵਾਲਾ ਨਾ ਸਵੀਕਾਰ ਕਰਨ ਵਾਲੇ
ਸੱਜਣ ਜੀ ਨੇ ਆਪਣੇ ਲੇਖ ਵਿੱਚ ਤੱਥ ਪੇਸ਼ ਕਰਨ ਲਈ, ਆਪ ਜ਼ਰੂਰ ਕਿਸੇ ਗੁਰਮਤਿ ਅਤੇ ਤੱਥ ਅਧਾਰਤ ਨਿਰੋਲ
ਮੂਲ ਸਰੋਤਾਂ ਦਾ ਹੀ ਇਸਤੇਮਾਲ ਕੀਤਾ ਹੋਣਾ ਹੈ। ਕਿਉਂਕਿ ਉਹ ਬਾਕੀ ਲੇਖਕਾਂ ਅਤੇ ਪਾਠਕਾਂ ਨੂੰ
ਵਿਵਾਦਤ ਸੋਮਿਆਂ ਦੀ ਗੱਲ ਤੇ ਯਕੀਨ ਨਾ ਕਰਨ ਦੀ ਨਸੀਹਤ ਲਗਾਤਾਰ ਦਿੰਦੇ ਆ ਰਹੇ ਹਨ। ਉਹ ਆਪ ਤਾਂ
ਜ਼ਰੂਰ ਪਾਬੰਧ ਹੋਣ ਗੇ ਆਪਣੀ ਨਸੀਹਤ ਦੇ! ਇੱਥੇ ਤਾਂ ‘ਔਰੋਂ ਕੋ ਨਸੀਹਤ, ਖ਼ੁਦ ਮਿਆਂ ਵਸੀਅਤ` ਵਰਗੀ
ਗੱਲ ਨਹੀਂ ਹੋਣੀ ਹੀ ਨਹੀਂ ਚਾਹੀਦੀ!
ਸੰਪਾਦਕ ਜੀ ਨੇ ਅਤੇ ਪਾਠਕਾਂ ਨੇ ਇਸ ਸੰਵਾਦ ਨੂੰ ਆਪਣਾ ਕੀਮਤੀ ਸਮਾਂ ਦਿੱਤਾ
ਹੈ! ਇਸ ਲਈ ਇਨ੍ਹਾਂ ਸਵਾਲਾਂ ਦਾ ਜਵਾਬ ਦੇਣਾ, ਅਕਾਲ ਤਖਤ ਇਦਾਰੇ ਦੇ ਕਾਨਸੇਪਟ ਤੋਂ ਅਸਹਿਮਤਿ ਪੱਖ
ਦਾ ਫ਼ਰਜ਼ ਬਣਦਾ ਹੈ।
ਅਕਾਲ ਤਖਤ ਇਦਾਰੇ ਦਾ ਕਾਨਸੇਪਟ (
Concept)
ਤਾਂ ਆਪਣੀ ਜਗ੍ਹਾ ਖੜਾ ਹੀ ਹੈ ਪਰ ਵੇਖਣ ਵਾਲੀ ਗੱਲ ਇਹ ਹੈ ਕਿ ਹੁਣ ਕੋਂਣ ਕਿਵੇਂ ਪਾਸਾ ਵੱਟਦਾ ਹੈ,
ਪਾਠਕ ਜਾਂ ਲੇਖਕ?
ਹਰਦੇਵ ਸਿੰਘ, ਜੰਮੂ
*************************************************************
ਸਤਿਕਾਰ ਯੋਗ,
ਸ. ਅਮਰਜੀਤ ਸਿੰਘ ਚੰਦੀ, ਜਸਬੀਰ ਸਿੰਘ ਕੈਲਗਰੀ
ਜੀ, ਡਾ. ਗੁਰਮੀਤ ਸਿੰਘ ਬਰਸਾਲ ਜੀ, ਸ. ਚਰਨਜੀਤ ਬੈਰਮਪਟਨ ਜੀ, ਸ. ਸੰਤ ਸਿੰਘ ਬਰਲਿੰਗਟਨ ਜੀ,
ਸਤਿ ਸ਼੍ਰੀ ਅਕਾਲ!
ਭਾਈ ਗੁਰਦਾਸ ਜੀ ਦੇ ਗੁਰੂ ਗਰਗੋਬਿੰਦ ਜੀ ਬਾਰੇ ਲਿਖਦੇ ਹਨ:-
ਗੁਰ ਗੋਵਿੰਦ ਖੁਦਾਇ ਪੀਰ ਗੁਰੁ ਚੇਲਾ ਚੇਲਾ ਗੁਰ ਹੋਆ।
ਨਿਰੰਕਾਰ ਆਕਾਰੁ ਕਰਿ ਏਕੰਕਾਰੁ ਅਕਾਰ ਪਛੋਆ।
ਸੰਖੇਪ ਅਰਥ:- ਸ਼੍ਰੀ ਗੁਰੂ ਹਰਗੋਬਿਂਦ ਪੀਰ, ਖੁਦਾ ਦਾ ਰੂਪ ਹੈ,
ਕਿਉਂਕਿ ਉਹ ਗੁਰੂ ਅਰਜਨ ਦਾ ਚੇਲਾ ਬਣ ਕੇ ਗੁਰੂ ਬਣਿਆ ਹੈ। ਨਿਰੰਕਾਰ ਨੇ ਪਹਿਲੇ ਇਕਾੰਗ ਰਚ ਕੇ
ਪਿੱਛੇਂ ਗੁਰੂ ਦਾ ਅਕਾਰ ਬਣਾਇਆ ਹੈ। ਭਾਵਅਰਥ ਕਿ ਗੁਰੂ ਹਰਗੋਬਿਂਦ ਨਿਰੰਕਾਰ ਅਕਾਲ ਪੁਰਖ ਦਾ ਰੂਪ
ਹੈ।
ਭਾਈ ਗੁਰਦਾਸ ਨੇ ਗੁਰੂ ਹਰਗੋਬਿਂਦ ਦੀ ਤੁਲਨਾ ਪਰਮਾਤਮਾ ਦੇ ਗੁਣਾਂ ਨਾਲ
ਕੀਤੀ ਹੈ ਜਿਨ੍ਹਾਂ ਧਾਰਨੀ ਹੋਣ ਕਾਰਨ ਉਹ ਅਕਾਲ ਵਰਗੇ ਹਨ। ਧਿਆਨ ਰੱਖਣ ਯੋਗ ਗੱਲ ਹੈ ਕਿ ਵਰਗਾ
ਹੋਣਾਂ ਹੂ-ਬਾ-ਹੂ ਹੋਣ ਨਾਲੋਂ ਵੱਖਰੀ ਗੱਲ ਹੁੰਦੀ ਹੈ। ਇਸੀ ਤਰਜ ਤੇ ਬਾਣੀ ਵਿੱਚ ਕਈ
ਥਾਂ ਅਕਾਲ ਦੇ ਗੁਣਾਂ ਦੇ ਰੰਗ ਵਿੱਚ ਰੰਗੇ ਮਨੁੱਖ ਨੂੰ ਪਰਮਾਤਮਾ ਵਰਗਾ ਕਿਹਾ ਗਿਆ ਹੈ।
ਹੋਰ ਵੇਖੀਏ ‘ਤੋਸੀਫ਼ੋ ਸਨਾ` ਵਿੱਚ ਭਾਈ ਨੰਦ ਲਾਲ ਜੀ ਗੁਰੂ
ਹਰਗੋਬਿੰਦ ਜੀ ਬਾਰੇ ਲਿਖਦੇ ਹਨ:-
‘ਫ਼ਜ਼ਾਲੋ ਕਰਾਮਸ਼ ਫ਼ਜ਼ੂੰ ਅਜ਼ ਹਿਸਾ।। ਸ਼ਕੋਹਸ਼ ਹਮਾ ਫ਼ੱਰਾਇ ਕਿਬਰੀਯਾ`
ਸੰਖੇਪ ਅਰਥ:- ਉਸ ਦੀ (ਗੁਰੂ ਹਰਗੋਬਿੰਦ ਜੀ ਦੀ) ਬਜ਼ੁਰਗੀ ਤੇ ਕਰਾਮਾਤ
ਬੇਅੰਤ ਹੈ ਅਤੇ ਉਸਦਾ ਸਾਰਾ ਦਬਦਬਾ ਇਲਾਹੀ ਹੈ।
ਭਾਈ ਨੰਦ ਲਾਲ ਜੀ ਗੁਰੂ ਗੋਬਿੰਦ ਜੀ ਦੇ ਸਮਕਾਲੀ ਸਨ ਫ਼ਿਰ ਗੁਰੂ ਹਰਗੋਬਿੰਦ
ਜੀ ਬਾਰੇ ਕਿੳਂ ਲਿਖਦੇ ਸੀ? ਨਿਰਸੰਦੇਹ ਗੁਰੂਘਰ ਪਹਿਲੇ ਗੁਰੂਆਂ ਦੇ ਪਿੱਛੋਕੜ ਨੂੰ ਨਾਲ ਨਾਲ ਲੇ
ਤੁਰਦਾ ਸੀ। ਇਹ ਲਿਖਾਰੀ ਕਈ ਗੱਲਾਂ ਲਿਖਦੇ ਸੀ ਅਤੇ ਕਈ ਨਹੀਂ ਵੀ। ਮਿਸਾਲ ਦੇ ਤੋਰ ਤੇ ਇਨਾਂ
ਲਿਖਾਰੀਆਂ ਨੇ ਆਪਣੀਆਂ ਰਚਨਾਵਾਂ ਵਿੱਚ ਗੁਰੂਆਂ ਦੇ ਜਨਮ-ਅਕਾਲ ਚਲਾਣੇ ਦਿਆਂ ਤਿੱਥੀਆਂ ਨਹੀਂ
ਲਿਖਿਆਂ। ਹੁਣ ਇਹ ਗੱਲ ਨਾ ਲਿਖਣ ਤੇ ਕਿਸੇ ਦਾ ਕੀ ਜੋਰ ਹੈ?
ਦਾਸ ਨੇ ਇਥੇ ਕੇਵਲ ਦੋ ਉਦਾਹਰਣ ਦਿੱਤੇ ਹਨ। ਪਾਠਕ ਸੱਜਣ ਵਿਚਾਰ ਕਰਨ ਕਿ ਜੇ
ਕਰ ਗੁਰੂ ਪ੍ਰਤੀਕਾਤਮਕ ਰੂਪ ਵਿੱਚ ਅਕਾਲ ਪੁਰਖ ਦੇ ਗੁਣਾਂ ਦਾ ਧਾਰਨੀ ਹੋਣ ਕਾਰਣ ਅਕਾਲ ਸਵਰੂਪ ਹੈ
ਤਾਂ ਉਸਦੀ ਗੁਰਤਾ ਦਾ ਤਖਤ ਪ੍ਰਤੀਕਾਤਮਕ ਰੂਪ ਵਿੱਚ ਅਕਾਲ ਦੇ ਤਖਤ ਸਵਰੂਪ ਨਹੀਂ ਸੀ?
ਜੇਕਰ ਗੁਰੂ ਦਾ ਦਬਦਬਾ (ਪ੍ਰਭਾਵ) ਪਰਮਾਤਮਾ ਦੇ ਗੁਣਾਂ ਨਾਲ ਭਰਪੂਰ ਹੋਣ
ਕਾਰਨ ਇਲਾਹੀ ਹੈ ਤਾਂ ਕੀ ਉਸ ਗੁਰੂ ਦਾ ਤਖਤ ਇਲਾਹੀ ਸਵਰੂਪ ਨਹੀਂ ਸੀ?
ਇਹੀ ਗੁਰਤਾ ਦੇ ਤਖਤ ਅਤੇ ਸਮਕਾਲੀ ਰਾਜਸੀ ਤਖਤਾਂ ਵਿਚਲਾ ਅੰਤਰ ਸੀ ਜਿਨ੍ਹਾਂ
ਤੇ ਬੈਠੇ ਤਾਨਾਸ਼ਾਹ ਆਪਣੇ ਆਪ ਨੂੰ ਪਰਮਾਤਮਾ ਦੀ ਰੋਸ਼ਨੀ ਕਹਿੰਦੇ ਸੀ ਅਤੇ ਆਪਣੇ ਕੀਤੇ ਹਰ ਸਿਆਸੀ
ਕੰਮ ਨੂੰ ਇਲਾਹੀ ਇਨਸਾਫ਼!
ਸਪਸ਼ਟ ਰੂਪ ਵਿੱਚ ਭਾਈ ਨੰਦ ਨਾਲ ਜੀ ਦਾ ਗੁਰੂ (ਗੁਰੂਗੱਦੀ ਦੇ ਵਿਰਾਜਮਾਨ
ਗੁਰੂ) ਨੂੰ ‘ਇਲਾਹੀ` ਕਹਿਣਾ ਇਹ ਸਥਾਪਤ ਕਰਦਾ ਹੈ ਕਿ ਗੁਰੂ ਨਾਨਕ ਤੋਂ ਹੀ ‘ਗੁਰਤਾ ਦਾ
ਤਖਤ` ਹਮੇਸ਼ਾ ਅਕਾਲ ਦੇ ਤਖਤ ਵਾਂਗ ਸੀ ਜਿਸ ਦਾ ਪ੍ਰਤੀਕਾਤਮਕ ਪ੍ਰਗਟਾਵਾ (ਅਕਾਲ ਤਖਤ) ਗੁਰੂ
ਹਰਗੋਬਿੰਦ ਜੀ ਨੇ ਸੰਸਾਰ ਦੇ ਸ੍ਹਾਮਣੇ ਸਿੱਖਿਆ ਸਵਰੂਪ ਉਸਾਰੀ ਰਾਹੀਂ ਪ੍ਰਗਟ ਕੀਤਾ। ਸਿੱਖਾ ਨੂੰ
ਹਮੇਸ਼ਾ ਇਸ ਸਿੱਖਿਆ ਨੂੰ ਯਾਦ ਰੱਖਣਾ ਚਾਹੀਦਾ ਹੈ। ਗੁਰੂ ਸੰਸਾਰ ਤੋਂ ਚਲੇ ਗਏ ਪਰ ਉਨ੍ਹਾਂ ਦੀ
ਸਿੱਖਿਆ ਬਾਣੀ ਅਤੇ ਉਨ੍ਹਾਂ ਦੇ ਕੀਤੇ ਕੰਮਾਂ ਰਾਹੀਂ ਹਮੇਸ਼ਾ ਬਣੀ ਰਹੇਗੀ। ਅਕਾਲ ਤਖਤ ਦੀ ਉਸਾਰੀ
ਰਾਹੀਂ ਦਿੱਤੀ ਗੁਰੂ ਦੀ ਸਿੱਖਿਆ 8, 22 ਜਾਂ 28 ਸਾਲ ਵਰਤਣ ਲਈ ਨਹੀਂ ਸੀ ਬਲਕਿ ਇਹ ਸਦਾ ਲਈ ਹੈ।
ਕੀ ਛੋਟੇ ਸਾਹਿਬਜਾਦਿਆਂ ਦੀ ਸ਼ਹੀਦੀ ਤੋਂ ਮਿਲੀ ਸਿੱਖਿਆ ਕੇਵਲ ਉਸ ‘ਇੱਕ ਦਿਨ` ਲਈ ਸੀ ਜਿਸ
ਦਿਨ ਉਹ ਦਿਵਾਰਾਂ ਵਿੱਚ ਖੜੇ/ਸ਼ਹੀਦ ਕੀਤੇ ਗਏ ਸੀ? ਨਿਰਸੰਦੇਹ ਨਹੀਂ! ਇਹ ਸਭ ਗੁਰੂਘਰ ਦਿਆਂ
ਸਿੱਖਿਆਵਾਂ ਹਨ ਜੋ ‘ਇਸਤੇਮਾਲ ਕਰੋ ਅਤੇ ਸੁੱਟੋ ਦੇ ਸਿਧਾਂਤ` ਦੇ ਦਾਈਰੇ ਵਿੱਚ ਨਹੀਂ
ਰੱਖੀਆਂ ਜਾ ਸਕਦੀਆਂ। ਅਕਾਲ ਤਖਤ ਦੀ ਉਸਾਰੀ ਅਤੇ ਵਰਤੋਂ ਨੂੰ ਉਸ ਤਲਵਾਰ ਜਾਂ ਦਾਤਨ ਨਾਲ ਨਹੀਂ
ਮਿਲਾਈਆ ਜਾ ਸਕਦਾ ਜੋ ਟੁੱਟ ਜਾਣ ਜਾਂ ਕਰ ਲੇਂਣ ਤੇ ਗੁਰੂ ਨੇ ਸੁੱਟ ਦਿੱਤੀ ਹੋਵੇ। ਐਸਾ ਤਰਕ ਤਾਂ
ਇੱਕ ਬੇਦਮ ਤਰਕ ਹੋਵੇਗਾ।
ਸਿੱਖੀ ਦੇ ਦਰਸ਼ਨ ਵਿੱਚ ਉਸ ਪ੍ਰਤੀਕਾਤਮਕ ਤਖਤ ਦੇ ਬੈਠ ਕੇ ਆਪਣੇ ਫ਼ੈਸਲੇ ਕਰਨ
ਦਾ ਅਰਥ ਤਖਤ ਤੇ ਬੈਠਣ ਦਾ ਨਹੀਂ ਬਲਕਿ ਉਸ ਤਖਤ ਦੀ ਭਾਵਨਾ ਨੂੰ ਹਾਜ਼ਰ ਨਾਜ਼ਰ ਸਮਝਣ ਵਿੱਚ ਹੈ,
ਇਹ ਵਿਚਾਰ ਕੇ ਤੁਰਨ ਲਈ, ਕਿ ਜੇਕਰ ਗੁਰੂ ਆਪ ਹੁੰਦੇ ਤਾਂ ਉਹ ਆਪਣੇ ‘ਸ਼ਬਦ` ਗਿਆਨ ਅਨੁਸਾਰ, ਕਿਸੀ
ਵੀ ਦਰਪੇਸ਼ ਸਥਿਤੀ ਵਿੱਚ, ਕੀ ਫ਼ੈਸਲਾ ਲੇਂਦੇ? ਕੋਈ ਇਸ ਭਾਵਨਾ/ਜਿੰਮੇਦਾਰੀ ਨੂੰ ਕਿਨਾਂ ਸਮਝਦਾ
ਵਰਤਦਾ ਹੈ ਇਹ ਵੱਖਰੀ ਗੱਲ ਹੈ।
ਗੁਰੂਆਂ ਦਾ ਕੀਤਾ ਹਰ ਕੰਮ ਸਿੱਖਿਆ ਦੇਣ ਲਈ ਹੀ ਹੁੰਦਾ ਸੀ। ਗੁਰੂ ਦੇ
ਸਿੱਖਾਂ ਨੂੰ ਇਹ ਜੁਗਤ ਸਮਝਣ ਦੀ ਲੋੜ ਹਮੇਸ਼ਾ ਬਣੀ ਰਹੇਗੀ।
ਹਰਦੇਵ ਸਿੰਘ, ਜੰਮੂ
(24/04/11)
ਚਰਨਜੀਤ ਸਿੰਘ ਬਰੈਂਮਪਟਨ
20ਵੀਂ ਸਦੀ ਵਿੱਚ ਅਕਾਲ ਤਖਤ ਤੋਂ ਜਾਰੀ ਕੁੱਝ ਆਦੇਸ਼ ਸੰਦੇਸ਼
ਇਹ ਸਾਰੇ ਆਦੇਸ਼ ਸੰਦੇਸ਼ ਐਸ ਜੀ ਪੀ ਸੀ ਦੀ ਧਾਰਮਿਕ ਕਮੇਟੀ ਵਲੋਂ ਕੀਤੇ ਗਏ
ਹਨ ਜਿਸ ਵਿੱਚ ਅਕਾਲ ਤਖਤ ਦਾ ਜਥੇਦਾਰ ਵੀ ਇੱਕ ਮੈਂਬਰ ਹੁੰਦਾ ਸੀ। ਹੁਣ ਤੇ ਪਹਿਲਾਂ ਵਿੱਚ ਅੰਤਰ ਇਹ
ਹੈ ਕਿ ਪਹਿਲਾਂ ਧਾਰਮਿਕ ਕਮੇਟੀ ਦੇ ਮੈਂਬਰਾਂ ਵਿੱਚ ਵਿਦਵ੍ਹਾਨ, ਕਾਲਜਾਂ ਦੇ ਪ੍ਰਿਸੀਪਲ ਅਤੇ
ਬੁਧੀਜੀਵੀ ਹੁੰਦੇ ਸਨ। ਅਕਾਲ ਤਖਤ ਦਾ ਜਥੇਦਾਰ ਇਨ੍ਹਾਂ ਸਾਰਿਆਂ ਨਾਲ ਮਿਲ ਕੇ ਫੈਸਲੇ ਲੈਂਦਾ ਸੀ।
ਇਹ ਸਾਰੇ ਵਿਦਵ੍ਹਾਨ ਬਾਹਰੋਂ ਜਾਣਕਾਰੀ ਇਕੱਤਰ ਕਰ ਕੇ ਲਿਆਂਦੇ ਸਨ। ਜਿੰਨ੍ਹੀ ਜਿਆਦਾ ਜਾਣਕਾਰੀ
ਹੁੰਦੀ ਸੀ, ੳ੍ਹੁਨੇ ਚੰਗੇ ਫੈਸਲੇ ਲੀਤੇ ਜਾਂਦੇ ਸਨ। ਹੁਣ ਇਹ ਵਿਦਵਾਨਾਂ ਦੀ ਸਪਲਾਈ ਲਾਈਨ ਖਤਮ ਕਰ
ਦਿੱਤੀ ਗਈ ਹੈ। ਅਕਾਲ ਤਖਤ ਨੂੰ ਅਲਗ ਥਲਗ ਕਰ ਦਿੱਤਾ ਗਿਆ ਹੈ। ਅਕਾਲ ਤਖਤ ਦੇ ਜਥੇਦਾਰ ਜਾਂ ਹੋਰ
ਗ੍ਰੰਥੀਆਂ ਨੂੰ ਲੋੜੀਂਦੀ ਜਾਣਕਾਰੀ ਦੇਣ ਲਈ ਕੋਈ ਨਹੀਂ ਹੈ। ਮੇਰਾ ਕਹਿਣ ਤੋਂ ਭਾਵ ਇਹ ਹੈ ਕਿ ਜੇ
ਜਥੇਦਾਰਾਂ ਦੀ ਨੀਯਤ ਚੰਗੀ ਵੀ ਹੋਵੇ ਤਾਂ ਵੀ ਉਹ ਚੰਗਾ
informed decision ਲੈਣ ਵਿੱਚ ਅਸਮਰਥ ਹੀ
ਰਹਿਣਗੇ। ਅੱਗੇ ਚਲ ਕੇ ਮੈਂ ਇਹ ਵੀ ਸਾਬਿਤ ਕਰਨ ਦੀ ਕੋਸ਼ੀਸ਼ ਕਰਾਂਗਾ ਕਿ ਸਿਰਫ ਐਸ ਜੀ ਪੀ ਸੀ ਜਾਂ
ਜਥੇਦਾਰ ਹੀ ਕਸੂਰਵਾਰ ਨਹੀਂ, ਸਗੋਂ ਆਮ ਸਿੱਖ ਵੀ ਜਿੰਮੇਵਾਰ ਹੈ ਇਸ ਨਿਘਾਰ ਲਈ। ਸਭ ਤੋਂ ਸੌਖਾ ਕੰਮ
ਹੈ ਕਿ ਆਪਣੀਆਂ ਕੰਮਜ਼ੋਰੀਆਂ ਤੇ ਪਰਦਾ ਪਾਉਣ ਲਈ ਸਾਰਾ ਦੋਸ਼ ਦੂਜੇ ਤੇ ਪਾ ਦੇਵੋ।
1. 20/02/1934
ਦਸਮ-ਗ੍ਰੰਥ ਪ੍ਰਕਾਸ਼ ਤੇ ਪਾਠ
ਸਿੰਘ ਸਭਾ ਯੂਗੰਡਾ ਦੀ ਚਿੱਠੀ ਪੇਸ਼ ਹੋ ਕੇ ਫੈਸਲਾ ਹੋਇਆ ਕਿ ਦਸਮ ਗ੍ਰੰਥ ਦਾ
ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤੁਲ ਨਹੀਂ ਹੋ ਸਕਦਾ ਅਤੇ ਨਾ ਹੀ ਗੁਰੂ ਗ੍ਰੰਥ ਸਾਹਿਬ ਵਾਂਗ
ਇਸਦਾ ਭੋਗ ਪਾਇਆ ਜਾ ਸਕਦਾ ਹੈ। ਕੇਵਲ ਆਪਣੀ ਵਾਕਫੀਅਤ ਅਥਵਾ ਵਿਚਾਰ ਅਤੇ ਖੋਜ ਲਈ ਪ੍ਰਕਾਸ਼ ਕਰਕੇ
ਪਾਠ ਕੀਤਾ ਅਥਵਾ ਭੋਗ ਪਾਇਆ ਜਾ ਸਕਦਾ ਹੈ।
ਪ੍ਰੋ ਜੋਧ ਸਿੰਘ ਜੀ
ਪ੍ਰੋ ਤੇਜਾ ਸਿੰਘ ਜੀ
ਜਥੇਦਾਰ ਮੋਹਣ ਸਿੰਘ ਜੀ
ਭਾਈ ਧਰਮਾਨਂਤ ਸਿੰਘ ਜੀ
ਭਾਈ ਕਾਹਣ ਸਿੰਘ ਨਾਭਾ ਜੀ
2. 25/04/1935
ਗੁਰੂ ਪ੍ਰਕਾਸ਼ ਤੇ ਕੁਰਸੀਆਂ
ਯੂਰਪ ਜਾਂ ਅਮਰੀਕਾ ਆਦਿ ਦੇਸ਼ਾਂ ਵਿੱਚ ਜਿੱਥੇ ਕਿ ਧਾਰਮਿਕ ਅਸਥਾਨਾਂ ਵਿੱਚ
ਕੁਰਸੀਆਂ ਤੇ ਬੈਠਣ ਦਾ ਰਿਵਾਜ ਹੈ ਐਸੀ ਥਾਈਂ ਜੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਉੱਚੀ ਥਾਂ ਕਰਕੇ
ਜੋ ਹੇਠਾਂ ਕੁਰਸੀਆਂ ਤੇ ਬੈਠਿਆ ਜਾਏ ਤਾਂ ਕੋਈ ਹਰਜ ਨਹੀਂ।
ਪ੍ਰੋ ਜੋਧ ਸਿੰਘ ਜੀ
ਪ੍ਰੋ ਤੇਜਾ ਸਿੰਘ ਜੀ
ਜਥੇਦਾਰ ਮੋਹਣ ਸਿੰਘ ਜੀ
ਪ੍ਰੋ ਗੰਗਾ ਸਿੰਘ ਜੀ
ਭਾਈ ਕਾਹਣ ਸਿੰਘ ਨਾਭਾ ਜੀ
3. 09/03/1940
ਹਰਿਮੰਦਰ ਤੇ ਬੀਬੀਆਂ ਦਾ ਕੀਰਤਨ
ਸ੍ਰੀ ਹਰਿਮੰਦਰ ਸਾਹਿਬ ਵਿਖੇ ਬੀਬੀਆਂ ਦੇ ਕੀਰਤਨ ਕਰਨ ਬਾਰੇ ਮਾਮਲਾ ਪੇਸ਼ ਹੋ
ਕੇ ਵਿਚਾਰ ਉਪਰੰਤ ਪ੍ਰਵਾਨ ਹੋਇਆ ਕਿ ਬੀਬੀਆਂ ਨੂੰ ਵੀ ਕੀਰਤਨ ਦੀ ਉਹੋ ਜਿਹੀ ਖੁੱਲ੍ਹ ਹੋਣੀ ਚਾਹੀਦੀ
ਹੈ ਜਿਹੋ ਜਿਹੀ ਕਿ ਪੁਰਸ਼ਾਂ ਨੂੰ ਹੈ।
ਭਾਈ ਲਾਭ ਸਿੰਘ ਜੀ ਗ੍ਰੰਥੀ
ਪ੍ਰੋ ਤੇਜਾ ਸਿੰਘ ਜੀ
ਜਥੇਦਾਰ ਮੋਹਣ ਸਿੰਘ ਜੀ
ਪ੍ਰੋ ਗੰਗਾ ਸਿੰਘ ਜੀ
4. 07/03/1942
ਅਖੰਡ ਪਾਠ ਨਾਲ ਜਪੁਜੀ
8) ਗੁ: ਕ: ਦਿੱਲੀ ਦੀ ਪ੍ਰਤਿਕਾ ਨ: 1996/44 ਮਿਤੀ 29/11/1940 ਪੇਸ਼
ਹੋ ਕੇ ਪ੍ਰਵਾਨ ਹੋਇਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਨਾਲ -ਨਾਲ ਜਪੁਜੀ
ਸਾਹਿਬ ਦਾ ਪਾਠ ਜਾਰੀ ਰਖਣਾ ਮੱਨਮਤ ਹੈ।
ਬਾਬਾ ਸ੍ਰੀ ਚੰਦ ਜਨਮ ਉਤਸਵ
9) ਪਰਧਾਨ ਸਾਹਿਬ ਸ੍ਰੀ ਗੁਰੂ ਸਿੰਘ ਸਭਾ ਗੁਰਦਾਸਪੁਰ ਦੀ ਪੱਤ੍ਰਿਕਾ
ਨੰ: 28 ਮਿਤੀ 4-9-40 ਪੇਸ਼ ਹੋ ਕੇ ਪਰਵਾਨ ਹੋਇਆ ਕਿ ਉਹ ਬਾਬਾ ਸ੍ਰੀ ਚਮਦ ਜੀ ਦਾ ਜਨਮ ਉਤਸਵ ਮਨਾ
ਸਕਦੇ ਹਨ ਪਰੰਤੂ ਉਸਨੂੰ ਗੁਰਪੂਰਬ ਨਹੀਂ ਕਹਿਣਾ ਚਾਹੀਦਾ।
ਸੰਪਟ ਪਾਠ
10) ਸਕੱਤਰ ਸਾਹਿਬ ਸ੍ਰੀ ਸ੍ਰੀ ਗੁਰੂ ਨਾਨਕ ਸਤ ਸੰਗ ਸਭਾ ਮਹਲਾ
ਕਰਤਾਰਪੁਰਾ ਰਾਵਲਪਿੰਡੀ ਦੀ ਪਤ੍ਰਿਕਾ ਮਿਤੀ 3-9-40 ਪੇਸ਼ ਹੋ ਕੇ ਪ੍ਰਵਾਨ ਹੋਇਆ ਕਿ ਧਾਰਮਿਕ
ਸਲਾਹਕਾਰ ਕਮੇਟੀ ਦੀ ਰਾਏ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪਟ ਪਾਠ ਨਹੀਂ ਹੋਣਾ ਚਾਹੀਦਾ।
ਇੱਥੇ ਮੈਂ ਇੱਕ ਗੱਲ ਪੁਛਣਾ ਚਾਹੁੰਦਾ ਹਾਂ ਕਿ ਉਪਰਲੀ ਤਿੰਨ ਹਦਾਇਤਾਂ ਤੇ
ਸਬ ਤੋਂ ਚੰਗਾ ਪਹਿਰਾ ਦੇਣ ਦੀ ਸਥਿਤੀ ਵਿੱਚ ਕੌਣ ਸੀ? ਜਥੇਦਾਰ, ਐਸ ਜੀ ਪੀਸੀ ਜਾਂ ਆਮ ਸਿੱਖ। ਕੀ
ਵਿਦਵਾਨਾਂ, ਪੱਤਰਕਾਰਾਂ ਜਾਂ ਹੋਰ ਬੁਧੀਜੀਵੀਆਂ ਦਾ ਇਹ ਫਰਜ ਨਹੀਂ ਸੀ ਕਿ ਉਹ ਇਨ੍ਹਾਂ ਹਦਾਇਤਾਂ ਦਾ
ਚੰਗੀ ਤਰਾਂ ਸਿੱਖਾਂ ਵਿੱਚ ਪ੍ਰਚਾਰ ਕਰਦੇ ਅਤੇ ਸਿੱਖ ਆਪਣੇ ਲੋਕਲ ਗੁਰਦੁਆਰਿਆਂ ਵਿੱਚ ਇਸ ਤੇ ਪਹਿਰੇ
ਦਿੰਦੇ?
5. 16/11/1942
ਮਨਮਤ ਧਾਰਨਾਂ ਸ਼ਬਦਾਂ ਨਾਲ
ਸ਼੍ਰੋਮਣੀ ਕਮੇਟੀ ਦੀ ਜਨਰਲ ਕਮੇਟੀ ਦੀ ਇਕੱਤਰਤਾ 6-11-42 ਦਾ ਮਤਾ ਨੰ: 22
ਪੇਸ਼ ਹੋ ਕੇ ਪ੍ਰਵਾਨ ਹੋਇਆ ਕਿ ਧਾਰਮਿਕ ਸਲਾਹਕਾਰ ਕਮੇਟੀ ਸ: ਕਪੂਰ ਸਿੰਘ ਦੀ ਇਸ ਰਾਏ ਨਾਲ ਸਹਿਮਤ
ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦਿ ਪਵਿੱਤਰ ਬਾਣੀ ਨਾਲ ਮਨਘੜਤ ਤੁਕਾਂ ਤੇ ਬਾਹਰਲੀਆਂ ਧਾਰਨਾਂ ਨਹੀਂ
ਲਾਣੀਆਂ ਚਾਹੀਦੀਆਂ ਹਨ।
ਕੀ ਇਸ ਤੇ ਪਹਿਰਾ ਦੇਣ ਜਥੇਦਾਰ ਹਰ ਥਾਂ ਤੇ ਪਹੁੰਚ ਸਕਦੇ ਸਨ? ਕੀ ਆਮ ਸਿੱਖ
ਦਾ ਕੋਈ ਫਰਜ ਨਹੀਂ ਸੀ?
6. 13/5/1945
ਮੱਛੀ ਖਾਣੀ
ਗੁ; ਕਮੇਟੀ ਦਿੱਲੀ ਦੀ ਪਤ੍ਰਿਕਾ ਮਿਤੀ 13/12/44 ਜਿਸ ਵਿੱਚ ਉਨਹਾਂ ਪੁਛਿਆ
ਸੀ ਕਿ ਕੀ ਵੇਲ ਮਛਲੀ ਸਿੱਖਾਂ ਲਈ ਖਾਣੀ ਜਾਇਜ ਹੈ ਜਾਂ ਨਹੀਂ ਪੇਸ਼ ਹੋ ਕੇ ਪ੍ਰਵਾਨ ਹੋਇਆ ਕਿ ਇਹ
ਮਛਲੀ ਖਾਣੀ ਇਤਰਾਜ ਵਾਲੀ ਗੱਲ ਨਹੀਂ।
7. 18/4/2001
ਪੰਜ ਸਿੰਘ ਸਾਹਿਬਾਨ ਵੱਲੋਂ ਕੌਮ ਦੇ ਨਾਮ ਸੰਦੇਸ਼
ਸਿੱਖ ਧਰਮ ਇੱਕ ਵਿਗਿਆਨਕ ਅਤੇ ਸਰਬੱਤ ਦੇ ਭਲੇ ਦੇ ਅਗਾਂਹ -ਵਧੂ ਫਲਸਫੇ
ਵਾਲਾ ਧਰਮ ਹੋਣ ਕਰਕੇ ਗੁਰੂ ਸਾਹਿਬਾਨ ਨੇ ਇਸਤਰੀ ਜਾਤੀ ਨੂੰ ਮਨੁੰਖੀ ਸਮਾਜ ਵਿੱਚ ਅਤਿ ਸੀਤਕਾਰ
ਭਰਿਆ ਰੁਤਬਾ ਬਖਸ਼ਿਆ ਹੈ। ਇਸਤਰੀ ਜਾਤੀ ਨਾਲ ਹੁੰਦੇ ਵਿਤਕਰੇ ਤੇ ਨਿਰਾਦਰ ਨੂੰ ਵੇਖ ਕੇ ਹੀ ਗੁਰੂ
ਨਾਨਕ ਦੇਵ ਜੀ ਨੇ ਬੁਲੰਦ ਆਵਾਜ ਵਿੱਚ “ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ” ਦਾ ਫੁਰਮਾਨ
ਕੀਤਾ ਸੀ। ਸਿੱਖ ਇਤਿਹਾਸ ਵਿੱਚ ਇਸੇ ਵਿਚਾਰ ਦਾ ਹੀ ਅਸਲੀ ਰੂਪ ਮਾਤਾ ਖੀਵੀ ਜੀ ਵਲੋਂ ਲੰਗਰ ਦੀ
ਜਿੰਮੇਵਾਰੀ ਅਤੇ ਖਾਲਸਾ ਸਾਜਨਾ ਸਮੇਂ ਮਾਤਾ ਸਾਹਿਬ ਕੌਰ ਜੀ ਵਲੋਂ ਅੰਮ੍ਰਿਤ ਦੇ ਬਾਟੇ ਵਿੱਚ ਪਤਾਸੇ
ਪਾਉਣ ਦੇ ਕੌਤਕ ਰਾਹੀਂ ਨਜਰ ਆਉਂਦਾ ਹੈ।
ਸਿੱਖ ਰਹਿਤਨਾਮਿਆਂ ਅਤੇ ਸਿੱਖ ਰਹਿਤ ਮਰਯਾਦਾ ਵਿੱਚ ਕੁੜੀ-ਮਾਰ ਨਾਲ
ਰੋਟੀ-ਬੇਟੀ ਦੀ ਸਾਂਝ ਨਾ ਰੱਖਣ ਦਾ ਆਦੇਸ਼ ਵੀ ਇਸੇ ਵਿਚਾਰਧਾਰਾ ਦਾ ਹੀ ਹਿੱਸਾ ਹੈ। ਅੱਜ ਗਰਭ ਵਿੱਚ
ਪਲ ਰਹੇ ਬੱਚੇ ਦੀ ਤੰਦਰੁਸਤੀ ਜਾਚਣ ਲਈ ਸਿਹਤ ਵਿਗਿਆਨੀਆਂ ਵੱਲੋਂ ਕੀਤੀ ਖੋਜ ਦੀ ਦੁਰਵਰਤੋਂ ਕਰ ਕੇ
ਗਰਭ ਟੈਸਟ ਰਾਹੀਂ ਲੜਕੀ ਦਾ ਪਤਾ ਲੱਗਣ ਤੇ ਬਹੁਤ ਸਾਰੇ ਨਾ-ਸਮਝ ਲੋਕਾਂ ਵਲੋਂ ਭਰੂਣ ਹੱਤਿਆ ਕਰ
ਦਿੱਤੀ ਜਾਂਦੀ ਹੈ। ਇਸ ਰੁਝਾਨ ਦੇ ਦਿਨੋ-ਦਿਨ ਵਧਣ ਕਰਕੇ ਜਿਥੇ ਮਨੂੰਖੀ ਰੂਹ ਦੇ ਇਸਤਰੀ ਜਾਮੇ ਦਾ
ਅਪਮਾਨ ਕੀਤਾ ਜਾ ਰਿਹਾ ਹੈ, ਉਥੇ ਨਾਲ ਹੀ ਪੁਰਖਾਂ ਦੇ ਮੁਕਾਬਲੇ ਇਸਤਰੀਆਂ ਦੀ ਨਿਤਾ ਪ੍ਰਤੀ ਘੱਟ
ਰਹੀ ਗਿਣਤੀ ਕਾਰਨ ਅਣਸੁਖਾਵੀਂ ਸਮਾਜਿਕ ਸਥਿਤੀ ਬਣਦੀ ਜਾ ਰਹੀ ਹੈ। ਸਿੱਖ ਸੰਗਤਾਂ ਅਤੇ ਵਿਚਾਰਵਾਨਾਂ
ਵੱਲੋਂ ਇਸ ਸੰਬੰਧੀ ਚਿੰਤਾ ਪ੍ਰਗਟ ਕਰਨ ਵਾਲੇ ਪੱਤਰ ਸਿੰਘ ਸਾਹਿਬਾਨ ਪਾਸ ਨਿਰੰਤਰ ਪਹੁੰਚ ਰਹੇ ਹਨ।
ਇਸ ਅਣਮਨੁੱਖੀ, ਅਨੈਤਿਕ ਅਤੇ ਅਧਾਰਮਿਕ ਬਿਰਤੀ ਨੂੰ ਠੱਲ੍ਹ ਪਾਉਣ ਲਈ ਪੰਜ ਸਿੰਘ ਸਾਹਿਬਾਨ ਵੱਲੋਂ
ਗੁਰਮਤਿ ਵਿਚਾਰਧਾਰਾ ਦੀ ਰੋਸ਼ਨੀ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਮੁੱਚੇ ਗੁਰੂ ਨਾਨਕ ਨਾਮ ਲੇਵਾ
ਗੁਰਸਿੱਖਾਂ ਨੂੰ ਇਹ ਆਦੇਸ਼ ਦਿੱਤਾ ਜਾਂਦਾ ਹੈ ਕਿ ਕੋਈ ਵੀ ਗੁਰਸਿੱਖ ਮਾਈ ਭਾਈ ਮਾਤਾ ਦੇ ਗਰਭ ਵਿੱਚ
ਲੜਕੀ ਦਾ ਪਤਾ ਲੱਗਣ ਤੇ ਭਰੂਣ ਹਤਿੱਆ ਦਾ ਮਨਮੁਖੀ ਕਾਰਾ ਨਾ ਕਰੇ। ਸਿੱਖ ਰਹਿਤ ਮਰਯਾਦਾ ਅਨੁਸਾਰ
ਐਸਾਕਰਨ ਵਾਲਾ ਵਿਅਕਤੀ ਤਨਖਾਹੀਆ ਹੈ। ਬਾਕੀ ਮੱਨੁਖੀ ਭਾਈਚਾਰੇ ਨੂੰ ਵੀ ਸਾਡਾ ਇਹੋ ਹੀ ਸੰਦੇਸ਼ ਹੈ
ਕਿ ਅਸੀਂ ਸਾਰੇ ਆਪਣੇ ਪ੍ਰਭੂ ਪਿਤਾ ਦੇ ਸਾਜੇ ਹੋਏ ਮਨੁੱਖੀ ਸਰੀਰਕ ਜਾਮਿਆਂ ਦਾ ਇਸਤਰੀ ਪੁਰਸ਼ ਦੇ
ਵਖਰੇਵੇਂ ਤੋਂ ਉਪਰ ਉਠ ਕੇ ਇਕੋ ਜਿਹਾ ਮਾਨ-ਸਤਿਕਾਰ ਕਰੀਏ।
ਜੋਗਿੰਦਰ ਸਿੰਘ
ਜਥੇਦਾਰ, ਸ੍ਰੀ ਅਕਾਲ ਤਖਤ ਸਾਹਿਬ
ਜਿਵੇਂ ਕਿ ਮੈਂ ਸ਼ੁਰੂ ਵਿੱਚ ਜਿਕਰ ਕੀਤਾ ਸੀ, ਪਹਿਲਾਂ ਤੇ ਹੁਣ ਦੇ
ਹੁਕਮਨਾਮੇ ਆਹਮੋ ਸਾਹਮਣੇ ਰੱਖ ਕੇ ਜੇ ਵਿਚਾਰ ਕੀਤਾ ਜਾਵੇ ਤੇ ਸੱਮਸਿਆ ਸਮਝਣੀ ਥੋੜੀ ਹੋਰ ਆਸਾਨ ਹੋ
ਜਾਂਦੀ ਹੈ। ਪਹਿਲੀ ਗੱਲ ਤੇ ਇਹ ਕਿ ਅਕਾਲ ਤਖਤ ਤੋਂ ਸਭ ਕੁੱਝ ਗਲਤ ਹੀ ਨਹੀਂ ਨਿਕਲਦਾ ਰਿਹਾ। ਦੂਸਰਾ
ਇਹ ਕਿ ਜਥੇਦਾਰਾਂ ਨਾਲੋਂ ਕਿਤੇ ਜਿਆਦਾ ਕਸੂਰ ਐਸ ਜੀ ਪੀ ਸੀ ਦਾ ਹੈ। ਬੁਧੀਜੀਵੀਆਂ ਅਤੇ ਆਮ ਸਿੱਖਾਂ
ਨੂੰ ਵੀ ਕਾਫੀ ਹੱਦ ਤੱਕ ਜਿੰਮੇਦਾਰ ਠਹਿਰਾਇਆ ਜਾ ਸਕਦਾ ਹੈ। ਕੁਲ ਮਿਲਾ ਕੇ ਅਸੀ ਸਾਰੇ ਹੀ
ਜਿੰਮੇਦਾਰ ਹਾਂ। ਲੋੜ ਹੈ ਕਿ ਅਕਾਲ ਤਖਤ ਤੇ ਯੋਗ ਬੰਦਿਆਂ ਨੂੰ ਬੈਠਾਉਣ ਦੇ ਨਾਲ ਨਾਲ ਉਹਨਾਂ ਨੂੰ
ਚੰਗੇ ਸਲਾਹਕਾਰ ਵੀ ਪ੍ਰਦਾਨ ਕੀਤੇ ਜਾਣ ਦੀ। ਆਪਣੇ ਦੁਸ਼ਮਣ ਨੂੰ ਅਲਗ ਥਲਗ ਕਰ ਕੇ, ਫਿਰ ਉਸ ਨੂੰ
ਬਦਨਾਮ ਕਰ ਕੇ ਉਸ ਨੂੰ ਖਤਮ ਕਰਨਾ ਬੜਾ ਆਸਾਨ ਹੋ ਜਾਂਦਾ ਹੈ। ਪੰਥ ਦੇ ਦੁਸ਼ਮਨ ਅਕਾਲ ਤਖਤ ਨਾਲ ਏਹੀ
ਕਰ ਰਹੇ ਹਨ। 80 ਦੇ ਦਸ਼ਕ ਵਿੱਚ ਸਿੱਖਾਂ ਨਾਲ ਵੀ ਏਹੀ ਕੀਤਾ ਗਿਆ ਸੀ। ਪਹਿਲਾਂ ਸਿੱਖਾਂ ਨੂੰ ਅਲਗ
ਥਲਗ
(Isolate)
ਕੀਤਾ ਗਿਆ। ਫਿਰ ਸਿੱਖਾਂ ਨੂੰ ਰੱਜ ਕੇ ਬਦਨਾਮ ਕੀਤਾ ਗਿਆ ਤੇ ਫਿਰ ਸਿੱਖਾਂ ਦਾ ਘਾਣ ਕੀਤਾ ਗਿਆ।
ਚਰਨਜੀਤ ਸਿੰਘ
ਬਰੈਂਮਪਟਨ
(23/04/11)
ਰਾਜਿੰਦਰ ਸਿੰਘ, ਸ਼੍ਰੋਮਣੀ ਖਾਲਸਾ ਪੰਚਾਇਤ ਅਤੇ ਹੋਰ ਹਮਖਿਆਲੀ
ੴਸਤਿਗੁਰਪ੍ਰਸਾਦਿ॥
ਸ੍ਰ. ਤਰਸੇਮ ਸਿੰਘ ਅਟਵਾਲ ਜੀ ਨੂੰ ਅਪੀਲ਼
ਸ੍ਰ. ਤਰਸੇਮ ਸਿੰਘ ਅਟਵਾਲ ਜੀ ਨੂੰ ਅਕਾਲ ਤਖਤ ਸਾਹਿਬ ਦੇ ਨਾਂ ਤੇ ਆਇਆ ਪੇਸ਼ੀ ਦਾ
ਹੁਕਮ ਅਤੇ ਉਨ੍ਹਾਂ ਦਾ ਪ੍ਰਤੀਕਰਮ ਪੜ੍ਹਿਆ। ਸਭ ਤੋਂ ਵੱਧ ਖੁਸ਼ੀ ਇਹ ਹੋਈ ਕਿ ਵੀਰ ਤਰਸੇਮ ਸਿੰਘ ਜੀ
ਸੱਚ ਤੇ ਕਾਇਮ ਰਹਿਣ ਲਈ ਦ੍ਰਿੜ ਹਨ। ਉਨ੍ਹਾਂ ਦੀ ਇਹ ਗੱਲ ਵੀ ਬਹੁਤ ਤਾਰੀਫ ਦੇ ਕਾਬਲ ਹੈ ਕਿ ਉਹ
ਪ੍ਰੋ ਦਰਸ਼ਨ ਸਿੰਘ ਦੇ ਸਰੀਰ ਨਾਲ ਨਹੀਂ ਬਲਕਿ ਸੱਚ ਤੇ ਪਹਿਰਾ ਦੇਣ ਦੇ ਸਿਧਾਂਤ ਨਾਲ ਖੜ੍ਹੇ ਹਨ।
ਉਨ੍ਹਾਂ ਦੇ ਪ੍ਰਤੀਕਰਮ ਵਿੱਚੋਂ ਅਕਾਲ ਤਖਤ ਸਾਹਿਬ ਵਾਸਤੇ ਸਤਿਕਾਰ ਅਤੇ ਸ਼ਰਧਾ ਛਲਕ ਛਲਕ ਪੈਂਦੇ ਹਨ,
ਜੋ ਇੱਕ ਕੌਮ ਪ੍ਰਸਤ ਸੱਚੇ ਸਿੱਖ ਦੇ ਜੀਵਨ ਵਿੱਚ ਹੋਣਾ ਵੀ ਚਾਹੀਦਾ ਹੈ।
ਇਕ ਗੱਲ ਦੀ ਥੋੜ੍ਹੀ ਜਿਹੀ ਹੈਰਾਨਗੀ ਵੀ ਹੋਈ, ਜੋ ਉਨ੍ਹਾਂ ਅਖੌਤੀ ਜਥੇਦਾਰਾਂ ਅੱਗੇ ਪੇਸ਼ ਹੋਣ ਦਾ
ਮਨ ਬਣਾਇਆ ਹੈ। ਸ਼ਾਇਦ ਉਨ੍ਹਾਂ ਦੇ ਮਨ ਵਿੱਚ ਅਜੇ ਵੀ ਅਕਾਲ ਤਖਤ ਸਾਹਿਬ ਅਤੇ ਅਖੌਤੀ ਜਥੇਦਾਰ ਬਾਰੇ
ਕੁੱਝ ਭੁਲੇਖਾ ਹੈ। ਬਹੁਤੇ ਸਿੱਖਾਂ ਦੀ ਤਰ੍ਹਾਂ ਉਹ ਦੋਨਾਂ ਵਿੱਚ ਫਰਕ ਨਹੀਂ ਕਰ ਸਕੇ। ਪਹਿਲਾਂ ਤਾਂ
ਅਕਾਲ ਤਖਤ ਸਾਹਿਬ ਇੱਕ ਸਿਧਾਂਤ ਹੈ ਅਤੇ ਸਿਧਾਂਤ ਦਾ ਕੋਈ ਜਥੇਦਾਰ ਨਹੀਂ ਹੁੰਦਾ। ਸਿੱਖ ਦੇ ਮਨ
ਵਿੱਚ ਸਤਿਕਾਰ ਉਸ ਸਿਧਾਂਤ ਦਾ ਹੋਣਾ ਚਾਹੀਦਾ ਹੈ, ਇਸ ਬਹਾਨੇ ਕਿਸੇ ਵਿਅਕਤੀ ਨੂੰ ਸਰਵਉਚ ਹੋਣ ਦੀ
ਮਾਨਤਾ ਦੇਣੀ, ਕੌਮ ਲਈ ਬਹੁਤ ਘਾਤਕ ਹੁੰਦਾ ਹੈ ਅਤੇ ਕੌਮ ਪਹਿਲਾਂ ਹੀ ਇਸ ਦਾ ਵੱਡਾ ਸੰਤਾਪ ਭੋਗ ਰਹੀ
ਹੈ।
ਇਸ ਸੰਸਥਾ ਦੀ ਗੱਲ ਵੀ ਕਰੀਏ ਤਾਂ ਇਹ ਸਮਝ ਲੈਣਾ ਜ਼ਰੂਰੀ ਹੈ ਕਿ ਅੱਜ ਇਸ ਸੰਸਥਾ ਤੇ ਪੰਥ ਅਤੇ
ਗੁਰਮਤਿ ਦੇ ਦੋਖੀ ਕਾਬਜ਼ ਹਨ। ਲਾਲ ਕਿਲਾ ਆਪਣੇ ਹੋਂਦ ਵਿੱਚ ਆਉਣ ਤੋਂ ਹੀ ਭਾਰਤ ਦੀ ਸਤਾ ਦਾ ਪ੍ਰਤੀਕ
ਰਿਹਾ ਹੈ। 15 ਅਗਸਤ, ਸੰਨ 1947 ਤੋਂ ਪਹਿਲਾਂ ਭਾਰਤ ਵਿੱਚ ਅੰਗ੍ਰੇਜ਼ਾਂ ਦਾ ਰਾਜ ਸੀ ਅਤੇ ਲਾਲ ਕਿਲੇ
ਤੇ ਯੂਨੀਅਨ ਜੈਕ ਝੂਲਦਾ ਸੀ। ਕੋਈ ਵੀ ਕੌਮ ਪ੍ਰਸਤ ਭਾਰਤੀ ਉਸ ਵੇਲੇ, ਲਾਲ ਕਿਲੇ ਅੱਗੇ ਸਿਰ ਨਹੀਂ
ਸੀ ਝੁਕਾਉਂਦਾ। ਹਾਂ ਕੁੱਝ ਝੋਲੀ ਚੁੱਕ ਕਿਸਮ ਦੇ ਘਟੀਆ ਲੋਕ ਤਾਂ ਆਪਣੇ ਸੁਆਰਥਾਂ ਲਈ, ਹਰ ਕਿਸੇ
ਅੱਗੇ ਝੁਕਦੇ ਹੀ ਰਹਿੰਦੇ ਹਨ। ਸੱਚੇ ਦੇਸ਼ ਭਗਤ ਉਸ ਸਮੇਂ ਅੰਗਰੇਜ਼ੀ ਰਾਜ ਖਿਲਾਫ, ਅਜ਼ਾਦੀ ਲਈ ਸੰਘਰਸ਼
ਕਰਦੇ ਸਨ। ਉਨ੍ਹਾਂ ਕੌਮ ਪ੍ਰਸਤਾਂ ਦੀਆਂ ਕੁਰਬਾਨੀਆਂ ਸਦਕਾ, 15 ਅਗਸਤ, ਸੰਨ 1947 ਨੂੰ ਭਾਰਤ ਅਜ਼ਾਦ
ਹੋ ਗਿਆ, ਲਾਲ ਕਿਲੇ ਤੇ ਭਾਰਤ ਦਾ ਝੰਡਾ ਝੁਲ ਗਿਆ, ਅੱਜ ਭਾਰਤੀ ਲੋਕ ਉਸ ਦਾ ਸਨਮਾਨ ਕਰਨ ਵਿੱਚ ਫਖ਼ਰ
ਮਹਿਸੂਸ ਕਰਦੇ ਹਨ।
ਬੇਸ਼ਕ ਅਕਾਲ ਤਖ਼ਤ ਸਾਹਿਬ ਪੰਥ ਦਾ ਹੈ, ਪਰ ਅੱਜ ਉਥੇ ਅਸਿੱਧੇ ਰੂਪ ਵਿੱਚ ਪੰਥ ਦੋਖੀ ਸ਼ਕਤੀਆਂ ਦਾ
ਕਬਜ਼ਾ ਹੈ। ਉਨ੍ਹਾਂ ਦੇ ਹੱਥ ਠੋਕੇ ਅਖੌਤੀ ਜਥੇਦਾਰਾਂ ਅੱਗੇ ਪੇਸ਼ ਹੋਣਾ, ਉਨ੍ਹਾਂ ਪੰਥ ਦੋਖੀ ਸ਼ਕਤੀਆਂ
ਅੱਗੇ ਸਿਰ ਨਿਵਾਉਣ ਬਰਾਬਰ ਹੈ। ਅੱਜ ਉਨ੍ਹਾਂ ਅਗੇ ਝੁਕਣ ਦੀ ਨਹੀਂ, ਉਨ੍ਹਾਂ ਕੋਲੋਂ ਅਕਾਲ ਤਖਤ
ਸਾਹਿਬ ਨੂੰ ਅਜ਼ਾਦ ਕਰਾਉਣ ਦੀ ਲੋੜ ਹੈ।
ਵੀਰ ਤਰਸੇਮ ਸਿੰਘ ਅਟਵਾਲ ਜੀ ਨੇ ਬੜੀ ਸੱਚੀ ਸੁੱਚੀ ਭਾਵਨਾ ਅਧੀਨ ਲਿਖਿਆ ਹੈ ਕਿ ਉਹ ਉਥੇ ਸੱਚ
ਬੋਲਣਗੇ ਵੀ ਅਤੇ ਸੱਚ ਤੇ ਕਾਇਮ ਵੀ ਰਹਿਣਗੇ। ਮੁਬਾਰਕ ਹੈ, ਵਾਹਿਗੁਰੂ ਸੱਚ ਤੇ ਕਾਇਮ ਰਹਿਣ ਦੀ
ਤਾਕਤ ਅਤੇ ਸਮਰੱਥਾ ਬਖਸ਼ੇ ਪਰ ਉਨ੍ਹਾਂ ਦਾ ਸੱਚ ਬੋਲਿਆ ਸੁਣੇਗਾ ਕੌਣ? ਜਿਨ੍ਹਾਂ ਨੂੰ ਸੁਨਾਉਣ ਚੱਲੇ
ਹਨ, ਉਨ੍ਹਾਂ ਦੇ ਕੰਨ ਤਾਂ ਉਨ੍ਹਾਂ ਦੇ ਰਾਜਸੀ ਆਕਾਵਾਂ ਤੋਂ ਸਿਵਾ ਹੋਰ ਕਿਸੇ ਦੀ ਗੱਲ ਸੁਣਦੇ ਹੀ
ਨਹੀਂ। ਬੰਦ ਕਮਰੇ ਵਿੱਚ ਹੋਰ ਕਿਸ ਨੂੰ ਸੁਨਾਉਣਗੇ। ਉਨ੍ਹਾਂ ਦੇ ਬਾਹਰ ਅਕਾਲ ਤਖਤ ਸਾਹਿਬ ਤੇ ਆਉਣ
ਦਾ ਤਾਂ ਸੁਆਲ ਹੀ ਨਹੀਂ, ਇਹ ਅਸੀਂ ਪ੍ਰੋ. ਦਰਸ਼ਨ ਸਿੰਘ ਹੋਰਾਂ ਦੇ ਕੇਸ ਵਿੱਚ ਵੇਖ ਹੀ ਬੈਠੇ ਹਾਂ।
ਸਿਵਾਏ ਇਸ ਦੇ ਕਿ ਤਰਸੇਮ ਸਿੰਘ ਅਟਵਾਲ ਜੀ ਨੂੰ ਬੰਦ ਕਮਰੇ ਵਿੱਚ ਰੱਜ ਕੇ ਜ਼ਲੀਲ ਕਰਨ, ਇਸ ਤੋਂ
ਸਿਵਾ, ਹੋਰ ਕੁੱਝ ਪੱਲੇ ਨਹੀਂ ਪੈਣਾ।
ਤਰਸੇਮ ਸਿੰਘ ਅਟਵਾਲ ਜੀ ਨੇ ਅਤਿ ਨਿਮਰਤਾ ਵਾਲੀ ਅਵਸਥਾ ਵਿੱਚ ਲਿਖਿਆ ਹੈ ਕਿ ਉਹ ਨਾ ਤਾਂ ਕੋਈ
ਸਿਆਸੀ ਆਗੂ ਹਨ ਅਤੇ ਨਾ ਹੀ ਧਾਰਮਿਕ। ਅਸੀਂ ਤਰਸੇਮ ਸਿੰਘ ਅਟਵਾਲ ਜੀ ਨੂੰ ਬੇਨਤੀ ਕਰਨਾ ਚਾਹੁੰਦੇ
ਹਾਂ ਕਿ ਸਤਿਗੁਰੂ ਨੇ ਉਨ੍ਹਾਂ ਨੂੰ ਅਕਾਲ ਤਖ਼ਤ ਸਾਹਿਬ ਦੀ ਅਜ਼ਾਦੀ ਵਾਸਤੇ ਚਲ ਰਹੇ ਸੰਘਰਸ਼ ਦਾ ਇੱਕ
ਥੰਮ ਬਣਨ ਦਾ ਸੁਭਾਗ ਬਖਸ਼ਿਆ ਹੈ, ਬਸ ਲੋੜ ਇਹ ਹੈ ਕਿ ਥੰਮ ਆਪਣੀ ਜਗ੍ਹਾ ਤੇ ਕਾਇਮ ਰਹੇ। ਇਸ ਸੱਚ ਦੀ
ਲੜਾਈ ਵਿੱਚ ਤਰਸੇਮ ਸਿੰਘ ਅਟਵਾਲ ਜੀ ਇਕਲੇ ਨਹੀਂ, ਹਰ ਪੰਥ ਪ੍ਰਸਤ ਸੱਚਾ ਸਿੱਖ ਉਨ੍ਹਾਂ ਦੇ ਨਾਲ ਹੈ
ਅਤੇ ਹਰ ਹਾਲਾਤ ਵਿੱਚ ਉਨ੍ਹਾਂ ਦੇ ਨਾਲ ਖੜੇ ਰਹਾਂਗੇ।
ਰਾਜਿੰਦਰ ਸਿੰਘ, (ਮੁੱਖ ਸੇਵਾਦਾਰ)
ਸ਼੍ਰੋਮਣੀ ਖਾਲਸਾ ਪੰਚਾਇਤ,
ਟੈਲੀਫੋਨ: +919876104726
ਕਰਨਲ ਗੁਰਦੀਪ ਸਿੰਘ
ਸ਼੍ਰੋਮਣੀ ਸਿੱਖ ਸਮਾਜ
ਟੈਲੀਫੋਨ: +919465447897
ਜਸਬਿੰਦਰ ਸਿੰਘ ਖਾਲਸਾ
ਭਾਈ ਲਾਲੋ ਫਾਉਂਡੇਸ਼ਨ
ਟੈਲੀਫੋਨ: +919872544016
ਗੁਰਚਰਨ ਸਿੰਘ
ਗੁਰਮਤਿ ਮਿਸ਼ਨ ਟਰੱਸਟ
ਟੈਲੀਫੋਨ: +919569629442
(ਸਿੱਖ ਮਾਰਗ ਦੇ ਪਾਠਕਾਂ ਦੀ ਜਾਣਕਾਰੀ
ਲਈ-ਸੰਪਾਦਕੀ ਨੋਟ)
ਕੱਲ 22 ਅਪ੍ਰੈਲ 2011 ਨੂੰ
ਅਸੀਂ ਆਪਣੇ ਕੁੱਝ ਨਿੱਜੀ ਕੰਮ ਲਈ, ਪਰਿੰਸ ਜੌਰਜ਼ ਸ਼ਹਿਰ ਗਏ ਸੀ ਜੋ ਕਿ ਸਾਡੇ ਸ਼ਹਿਰ ਤੋਂ ਕੋਈ 75
ਮੀਲ ਨੌਰਥ ਵੱਲ ਹੈ। ਉਥੇ ‘ਸਿੱਖ ਮਾਰਗ’ ਦੇ ਕਈ ਪਾਠਕ ਵੀ ਹਨ ਅਤੇ ਉਹਨਾ ਵਿਚੋਂ ਇੱਕ ਗੁਰਦੁਆਰੇ
ਸੇਵਾ ਕਰਨ ਵਾਲੇ ਵਿਦਵਾਨ ਸੱਜਣ ਵੀ ਹਨ। ਕੁੱਝ ਹਫਤੇ ਪਹਿਲਾਂ ਉਹਨਾ ਨੇ ਪੰਜਾਬੀ ਵਿੱਚ ਟਾਈਪ ਕਰਨ
ਬਾਰੇ ਪੁੱਛਿਆ ਸੀ ਜੋ ਕਿ ਉਹਨਾ ਨੂੰ ਫੂਨ ਤੇ ਹੀ ਫੌਂਟਸ ਇਨਸਟਾਲ ਕਰਵਾ ਕਿ ਟਾਈਪ ਕਰਨ ਬਾਰੇ ਸੰਖੇਪ
ਜਿਹੀ ਜਾਣਕਾਰੀ ਦੇ ਦਿੱਤੀ ਸੀ। ਉਹਨਾ ਨੇ ਤਾਗੀਦ ਕੀਤੀ ਸੀ ਕਿ ਜਦੋਂ ਵੀ ਇੱਥੇ ਆਏ ਤਾਂ ਜ਼ਰੂਰ ਮਿਲ
ਕੇ ਜਾਇਓ। ਜਦੋਂ ਗੁਰਦੁਆਰੇ ਗਏ ਤਾਂ ਉਥੇ ਵੀਰ ਭੁਪਿੰਦਰ ਸਿੰਘ ਜੀ ਕਥਾ ਕਰ ਰਹੇ ਸਨ। ਕਥਾ ਤੋਂ
ਬਾਅਦ ਉਹਨਾ ਨਾਲ ਕਾਫੀ ਦੇਰ ਗੁਰਮਤਿ ਵਿਚਾਰਾਂ ਕਰਦੇ ਰਹੇ। ਇਸ ਲਈ ਆਉਣ ਲਈ ਲੇਟ ਹੋ ਗਏ ਤੇ ‘ਸਿੱਖ
ਮਾਰਗ’ ਅੱਪਡੇਟ ਨਹੀਂ ਕਰ ਸਕਿਆ। ਉਂਜ ਜੇ ਕਰ ਕਿਸੇ ਤਕਨੀਕੀ ਨੁਕਸ ਤੋਂ ਬਿਨਾ ਅੱਪਡੇਟ ਨਾ ਹੋ ਸਕੇ
ਤਾਂ ਮੈਂ ਪਹਿਲਾਂ ਹੀ ਇੱਥੇ ਨੋਟ ਪਾ ਕੇ ਜਾਣਕਾਰੀ ਦੇ ਦਿੰਦਾ ਹਾਂ।
ਕੱਲ 24 ਅਪ੍ਰੈਲ ਤੱਕ ਵੀਰ ਭੁਪਿੰਦਰ ਸਿੰਘ ਜੀ ਵੈਨਕੂਵਰ ਦੇ ਇਲਾਕੇ ਵਿੱਚ ਕੁੱਝ ਗੁਰਦੁਰਿਆਂ ਵਿੱਚ
ਅਤੇ ਰੇਡੀਓ ਤੇ ਆਪਣੇ ਵਿਚਾਰ ਸਾਂਝੇ ਕਰਨਗੇ। ਪ੍ਰੋ: ਗੁਰਬਚਨ ਸਿੰਘ ਜੀ ਥਾਈਲੈਂਡ ਵਾਲੇ, ਰੇਡੀਓ
ਅਪਣਾ ਵਿਨੀਪੈੱਗ ਤੇ ਸ਼ਾਮ 5 ਵਜੇ ਦਿਨ ਸ਼ਨਿੱਚਰਵਾਰ, ਵੈਨਕੂਵਰ ਦੇ ਸਮੇਂ ਮੁਤਾਬਕ, ਵਿਚਾਰ ਸਾਂਝੇ
ਕਰਿਆ ਕਰਨਗੇ।
(23/04/11)
ਡਾ: ਇਕਬਾਲ ਸਿੰਘ ਢਿੱਲੋਂ
ਸ.
ਚਰਨਜੀਤ ਸਿੰਘ ਬਰੈਮਪਟਨ ਜੀ, ਮੇਰੇ ਵੱਲੋਂ ਆਪ ਜੀ ਨੂੰ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ।
ਸਿਖਮਾਰਗ ਵੈਬਸਾਈਟ ਤੇ ਆਏ ਆਪ ਜੀ ਦੇ 21. 04. 2011 ਦੇ ਪੱਤਰ ਲਈ ਆਪ ਜੀ ਦਾ ਧੰਨਵਾਦ ਹੈ ਜੀ।
ਇਸ ਪੱਤਰ ਵਿੱਚ ਆਪ ਜੀ ਨੇ ਮੇਰੇ ਵੱਲੋਂ ਪਹਿਲਾਂ ਲਿਖੀ ਇਹ ਗੱਲ ਕਿ ਛੇਵੇਂ ਗੁਰੂ ਜੀ ਦੇ ਤਖਤ ਨੂੰ
ਅਲੋਪ ਕਰਕੇ ਉਸ ਜਗਹ ਤੇ ਇੱਕ ਰਿਹਾਇਸ਼ਗਾਹ ਉਸਾਰਨ ਨੂੰ ਗੁਰੂ ਜੀ ਦੇ ਨਿਰਾਦਰ ਦੇ ਤੌਰ ਤੇ ਲੈਣਾ
ਚਾਹੀਦਾ ਹੈ, ਨੂੰ ਗਲਤ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਹੈ। ਇਹ ਠੀਕ ਹੈ ਕਿ ਦਰਬਾਰ ਸਾਹਿਬ ਦੇ ਇਲਾਕੇ
ਵਿੱਚ ਸਮੇਂ-ਸਮੇਂ ਅਨੇਕਾਂ ਬੁੰਗੇ ਹੋਂਦ ਵਿੱਚ ਆਏ। ਪਰੰਤੂ ਇਹਨਾਂ ਸਭ ਬੁੰਗਿਆਂ ਦਾ ਮੰਤਵ ਕੇਵਲ
ਅਤੇ ਕੇਵਲ ਰਿਹਾਇਸ਼ ਪਰਦਾਨ ਕਰਨਾ ਹੀ ਸੀ। ਇਹ ਸਹੀ ਨਹੀਂ ਕਿ ਅਜਿਹੇ ਬੁੰਗੇ ਕੋਈ ਸੰਸਥਾਵਾਂ ਸਨ।
ਜਿਹੜੇ ਬੁੰਗਿਆਂ ਵਿੱਚ ਸੰਗੀਤ, ਕੀਰਤਨ, ਗੁਰਬਾਣੀ-ਲੇਖਨ, ਅਧਿਆਤਮਿਕ ਅਧਿਐਨ, ਸ਼ਸਤਰ ਆਦਿਕ ਦੀ
ਸਿਖਲਾਈ ਦਾ ਕੋਈ ਪਰਬੰਧ ਕੀਤਾ ਜਾਂਦਾ ਸੀ ਇਹ ਕੇਵਲ ਵਕਤੀ ਤੌਰ ਤੇ ਹੁੰਦਾ ਸੀ ਅਤੇ ਸਬੰਧਿਤ
ਸਿਖਿਆਰਥੀ ਸੀਮਿਤ ਸਮੇਂ ਲਈ ਹੀ ਇਥੇ ਆ ਕੇ ਰੁਕਦੇ ਸਨ। ਇਸ ਤਰ੍ਹਾਂ ਇਹ ਬੁੰਗੇ ਕੈੰਪ ਸਥਾਨ
(camping sites) ਜਾਂ ਹੋਸਟਲਾਂ ਦੇ ਤੌਰ ਤੇ
ਵਰਤੇ ਜਾਂਦੇ ਸਨ ਨਾ ਕਿ ਕੋਈ ਸੰਸਥਾ ਚਲਾਉਣ ਦੇ ਮਕਸਦ ਲਈ। ਪਰੰਤੂ ਇਹ ਗੱਲ ਤਾਂ ਸਪਸ਼ਟ ਹੈ ਕਿ ਗੁਰੂ
ਜੀ ਦਾ ਨਿਰਾਦਰ ਕੋਈ ਬੁੰਗਾ ਉਸਾਰਨ ਵਿੱਚ ਨਹੀਂ, ਇਹ ਗੁਰੂ ਜੀ ਦਾ ਤਖਤ ਅਲੋਪ ਕਰਕੇ ਉਸੇ ਜਗਹ ਤੇ
ਇੱਕ ਬੁੰਗਾ ਉਸਾਰਨ ਵਿੱਚ ਹੈ।
ਛੇਵੇਂ ਗੁਰੂ ਜੀ ਦਾ ਤਖਤ ਇੱਕ ਛੋਟੇ ਅਕਾਰ ਦਾ ਥੜ੍ਹਾ ਹੀ ਸੀ ਜਿਸ ਉਤੇ ਕੋਈ ਛੱਤ ਨਹੀਂ ਸੀ।
ਘਟੋ-ਘਟ ਛੇਵੇਂ ਗੁਰੂ ਜੀ ਤਾਂ ਉਸ ਜਗਹ ਤੇ ਇੱਕ ਵੱਡਾ ਸਾਰਾ ਭਵਨ (ਭਾਵੇਂ ਉਹ ਇੱਕ ਮੰਜ਼ਿਲਾ ਹੀ
ਹੁੰਦਾ) ਨਹੀਂ ਸਨ ਉਸਾਰਨ ਲੱਗੇ ਕਿਉਂਕਿ ਦਰਬਾਰ ਸਾਹਿਬ ਦੇ ਅਮਦਰਵਾਰ ਸੰਗਤਾਂ ਦੇ ਬੈਠਣ ਵਾਸਤੇ ਜਗਹ
ਕਾਫੀ ਨਹੀਂ ਸੀ ਅਤੇ ਸੰਗਤਾਂ ਆ ਕੇ ਦਰਬਾਰ ਸਾਹਿਬ ਦੇ ਸਾਹਮਣੇ ਪਈ ਖਾਲੀ ਜਗਹ ਤੇ ਹੀ ਬੈਠਦੀਆਂ ਸਨ।
ਇੱਕ ਛੋਟਾ ਥੜ੍ਹਾ ਤਾਂ ਇਸ ਖਾਲੀ ਜਗਹ ਤੇ ਸਮਾ ਸਕਦਾ ਸੀ ਪਰੰਤੂ ਗੁਰੂ ਜੀ ਇਥੇ ਤੇ ਇੱਕ ਇਮਾਰਤ
ਉਸਾਰਨ ਬਾਰੇ ਨਹੀਂ ਸੋਚ ਸਕਦੇ ਸਨ ਜਦੋਂ ਕਿ ਉਹਨਾਂ ਦੇ ਸਮੇਂ ਹੋਰਨਾਂ ਪਾਸਿਆਂ ਤੇ ਇਸ ਮਕਸਦ ਲਈ
ਕਾਫੀ ਖੁਲ੍ਹੀ ਥਾਂ ਉਪਲਭਦ ਸੀ। ਉਹਨਾਂ ਨੇ 28-29 ਸਾਲਾਂ ਵਿਚੋਂ ਥੋੜ੍ਹਾ ਸਮਾਂ (ਕੁੱਲ ਮਿਲਾ ਕੇ
ਅੱਠ ਕੁ ਸਾਲ) ਤਖਤ ਦੀ ਵਰਤੋਂ ਕੀਤੀ ਸੀ। ਅੰਮ੍ਰਿਤਸਰ ਵਿੱਚ ਗੁਰੂ ਜੀ ਦੀ ਅਲੱਗ ਰਿਹਾਇਸ਼ ਮੌਜੂਦ
ਸੀ। ਉਹਨਾਂ ਵੱਲੋਂ ਬੁੰਗਾ ਉਸਾਰੇ ਜਾਣ ਦੀ ਗੱਲ ਕੇਵਲ ਇੱਕ ਮਨਘੜਤ ਕਹਾਣੀ ਹੀ ਪਰਤੀਤ ਹੁੰਦੀ ਹੈ।
ਇਹ ਵੀ ਸੋਚਣ ਵਾਲੀ ਗੱਲ ਹੈ ਕਿ ਗੁਰੂ ਸਾਹਿਬਾਨ ਦੇ ਅੰਮ੍ਰਿਤਸਰ ਤੋਂ ਬਾਹਰ ਵਾਲੇ ਤਖਤਾਂ ਦੇ ਉੱਪਰ
ਵੀ ਬੁੰਗੇ ਉਸਾਰੇ ਗਏ ਸਨ ਕਿ ਨਹੀਂ।
ਆਪ ਜੀ ਬੁੰਗਾ ਦਾ ਅਰਥ ਰਿਹਾਇਸ਼ਗਾਹ ਦੱਸ ਕੇ ਇਸ ਦਾ ‘ਗੌਣ’ ਅਰਥ ‘ਇਦਾਰਾ ਜਾਂ ਸੰਸਥਾ’ ਦੱਸਦੇ ਹੋ
ਜੋ ਕਿ ਸਰਾਸਰ ਅਤਿਕਥਨੀ ਹੈ। ਆਪ ਜੀ ਪੰਜਾਬੀ ਦਾ ਕੋਈ ਵੀ ਅਜਿਹਾ ਸ਼ਬਦ-ਕੋਸ਼ ਨਹੀਂ ਵਿਖਾ ਸਕਦੇ ਜਿਸ
ਵਿੱਚ ਬੁੰਗਾ ਦਾ ਅਰਥ ‘ਇਦਾਰਾ ਜਾਂ ਸੰਸਥਾ’ ਵੀ ਦਰਸਾਇਆ ਗਿਆ ਹੋਵੇ। ਪੰਜਾਬੀ ਦਾ ‘ਬੁੰਗਾ’ ਸ਼ਬਦ
ਫਾਰਸੀ ਦੇ ‘ਬੁਨਗਾਹ’ ਸ਼ਬਦ ਤੋਂ ਬਣਿਆਂ ਹੈ ਅਤੇ ਫਾਰਸੀ ਦੇ ਇਸ ਸ਼ਬਦ ਦਾ ਵੀ ਕਿਤੇ ਗੌਣ ਅਰਥ ਇਦਾਰਾ
ਨਹੀਂ ਦਿੱਤਾ ਹੋਇਆ ( ‘ਤੰਬੂ’ ਵਾਸਤੇ ਫਾਰਸੀ ਦਾ ਇੱਕ ਅਲੱਗ ਸ਼ਬਦ ‘ਬਿਨਗਾਹ’ ਮੌਜੂਦ ਹੈ)।
ਚਰਨਜੀਤ ਸਿੰਘ ਜੀ, ਆਪ ਜੀ ਦੇ ਸੰਪਾਦਕ ਜੀ ਸਿਖਮਾਰਗ ਵੈਬਸਾਈਟ ਦੇ ਨਾਮ ਭੇਜੇ 20. 04. 2011
ਦੇ ਪੱਤਰ ਵਿੱਚ ਆਪ ਜੀ ਨੇ ਇੱਕ ਇਨਸਾਈਕਲੋਪੀਡੀਆ ਦਾ ਹਵਾਲਾ ਦਿੰਦੇ ਹੋਏ ਖੁਦ ਹੀ ਮੰਨਿਆਂ ਹੈ ਕਿ
ਵਿਸ਼ੇ ਸਬੰਧੀ ਇਸ ਵਿਚਲੀ ਜਾਣਕਾਰੀ ‘ਗੁਰਬਿਲਾਸ ਪਤਸ਼ਾਹੀ 6’ ਤੇ ਅਧਾਰਿਤ ਹੈ। ਫਿਰ ਆਪਾਂ ਇਸ
ਜਾਣਕਾਰੀ ਨੂੰ ਪ੍ਰਮਾਣਿਕ ਕਿਵੇਂ ਮੰਨ ਸਕਦੇ ਹਾਂ। ‘ਬਚਿੱਤਰ ਨਾਟਕ’ ਦੀ ਤਰਜ਼ ਤੇ ਬਣੀ ਹੋਈ ਇਸ
ਕੂੜ-ਕਿਤਾਬ ਵਿਚਲੀ ਜਾਣਕਾਰੀ ਘਟੋ-ਘਟ ਸਿੱਖ ਇਤਹਾਸ/ਸਿਧਾਂਤ ਨਾਲ ਸਬੰਧਤ ਕਿਸੇ ਵਾਦ-ਵਿਵਾਦ ਵਿੱਚ
ਸਬੂਤ ਦੇ ਤੌਰ ਤੇ ਪੇਸ਼ ਕੀਤੇ ਜਾਣ ਦਾ ਹੱਕ ਨਹੀਂ ਰੱਖਦੀ। ਦੂਸਰਾ ਆਪ ਜੀ ਇੱਕ ਹੋਰ ਅਤਿਕਥਨੀ
ਪੇਸ਼ ਕਰ ਰਹੇ ਹੋ ਕਿ ‘ਅਕਾਲ ਤਖਤ’ ਨਾਮ ਛੇਵੇਂ ਗੁਰੂ ਜੀ ਵੱਲੋਂ ਆਪ ਦਿੱਤਾ ਗਿਆ ਸੀ ਜਦ ਕਿ ਆਪ ਜੀ
ਆਪਣੇ ਇਸ ਦਾਵੇ ਦੀ ਪੁਸ਼ਟੀ ਲਈ ਕੋਈ ਵੀ ਹਵਾਲਾ ਪੇਸ਼ ਨਹੀਂ ਕਰ ਸਕਦੇ। ਕੇਵਲ ਸਿਖਮਾਰਗ ਵੈਬਸਾਈਟ ਤੇ
ਸ. ਹਰਦੇਵ ਸਿੰਘ ਜੰਮੂ ਜੀ ਵੱਲੋਂ ਆਪ ਜੀ ਦੇ ਇਸ ਕਥਨ ਉਤੇ ਮੋਹਰ ਲਾ ਦੇਣ ਨਾਲ ਆਪ ਜੀ ਦਾ ਇਹ ਦਾਵਾ
ਸਹੀ ਸਾਬਤ ਨਹੀਂ ਹੋ ਜਾਂਦਾ (ਵੇਖੋ ਸ. ਜੰਮੂ ਜੀ ਦਾ 21. 04. 2011 ਦਾ ਪੱਤਰ)। ਇੱਕ ਹੋਰ
ਅਤਿਕਥਨੀ, ਭਾਈ ਗੁਰਦਾਸ ਜੀ ਇੱਕ ਥੜ੍ਹਾ-ਨੁਮਾ ਤਖਤ ਦੇ ਪੁਜਾਰੀ ਕਿਵੇਂ ਨਿਯੁਕਤ ਹੋ ਸਕਦੇ ਸਨ ਜਦੋਂ
ਕਿ ਇਹ ਤਖਤ ਕੋਈ ਪੂਜਾ ਅਸਥਾਨ ਦੇ ਤੌਰ ਤੇ ਨਹੀਂ ਸੀ ਬਣਵਾਇਆ ਗਿਆ? ਇਸ ਤੋਂ ਅਗਲੀ ਅਤਿਕਥਨੀ ਸ.
ਗੁਰਬਖਸ਼ ਸਿੰਘ ਦੀ ਸ਼ਹੀਦੀ ਬਾਰੇ ਹੈ। ਸ. ਗੁਰਬਖਸ਼ ਸਿੰਘ ਜੀ ਨੇ 1765 ਈਸਵੀ ਵਿੱਚ ਆਪਣੇ ਤੀਹ
ਸਾਥੀਆਂ ਸਮੇਤ ਸਮੂਹ ਦਰਬਾਰ ਸਾਹਿਬ ਇਲਾਕੇ ਦੀ ਰਾਖੀ ਕਰਦਿਆਂ ਸ਼ਹੀਦੀ ਪਰਾਪਤ ਕੀਤੀ ਸੀ ਨਾ ਕਿ ਕੇਵਲ
‘ਤਖਤ’ ਦੀ ਰਾਖੀ ਲਈ। ਸਿੱਖ ਇਤਹਾਸ ਦੇ ਸਾਰੇ ਭਰੋਸੇਯੋਗ ਸਰੋਤਾਂ ਵਿੱਚ ਇਹ ਹੀ ਦਰਜ ਹੈ। ਆਪ ਜੀ
ਨੂੰ ਸਿੱਖ ਇਤਹਾਸ ਨਾਲ ਜੁੜੇ ਇਤਨੇ ਮਹੱਤਵਪੂਰਨ ਪ੍ਰਸੰਗ ਨੂੰ ਇਸ ਤਰ੍ਹਾਂ ਵਿਗਾੜ ਕੇ ਪੇਸ਼ ਨਹੀਂ ਸੀ
ਕਰਨਾ ਚਾਹੀਦਾ। ਇਸੇ ਤਰ੍ਹਾਂ ਸਰਬੱਤ ਖਾਲਸਾ ਸਬੰਧੀ ਸਹੀ ਸਥਿਤੀ ਇਹ ਹੈ ਕਿ ਹਰ ਸਰਬੱਤ ਖਾਲਸਾ ਸਿੱਖ
ਕੌਮ ਦੇ ਕੇਂਦਰੀ ਅਸਥਾਨ ਦਰਬਾਰ ਸਾਹਿਬ ਦੇ ਸਾਹਮਣੇ ਹੁੰਦਾ ਰਿਹਾ ਹੈ, ਤਖਤ ਦੇ ਸਾਹਮਣੇ ਨਹੀਂ
ਭਾਵੇਂ ਉਸ ਵਕਤ ਇਹ ਤਖਤ ਆਪਣੇ ਮੁੱਢਲੇ ਰੂਪ ਵਿੱਚ ਕਾਇਮ ਸੀ ਜਾਂ ਨਹੀਂ। ਆਪ ਜੀ ਅੰਗਰੇਜ਼ੀ ਸ਼ਬਦ
subsequently
ਦੇ ਅਰਥ ਵੀ ਗਲਤ ਕੱਢ ਰਹੇ ਹੋ। ਆਪ ਜੀ ਵੱਲੋਂ ਅੰਗਰੇਜ਼ੀ ਵਿੱਚ ਪੇਸ਼ ਕੀਤੀ ਗਈ ਟੂਕ ਦੇ ਸੰਦਰਭ ਵਿੱਚ
ਇਸ ਸ਼ਬਦ ਦੇ ਅਰਥ ‘ਬਾਦ ਵਿਚ’ ਬਣਦੇ ਹਨ, ‘ਪਰਿਣਾਮਸਰੂਪ’ ਨਹੀਂ (ਇਹ ਜ਼ਰੂਰੀ ਨਹੀਂ ਕਿ ਜੇਕਰ ਕੋਈ
ਤਖਤ ਹੋਂਦ ਵਿੱਚ ਆ ਜਾਂਦਾ ਹੈ ਤਾਂ ਉਸ ਦੇ ਉਤੇ ਇੱਕ ਬੁੰਗਾ ਵੀ ਬਣੇਗਾ ਹੀ ਜਾਂ ਫਿਰ ਹਰੇਕ ਬੁੰਗਾ
ਕਿਸੇ ਨਾ ਕਿਸੇ ਤਖਤ ਦੇ ਉਤੇ ਹੀ ਉਸਰਿਆ ਹੋਇਆ ਸੀ)। ਜੋ ਗੱਲ ਆਪ ਜੀ ਨੇ ਅੰਤ ਵਿੱਚ ਅਖੌਤੀ
ਅਕਾਲ-ਤਖਤ ਦੀ ਧਾਰਮਿਕ ਭੁਮਿਕਾ ਅਤੇ ਅਧਿਕਾਰ ਖੇਤਰ ਬਾਰੇ ਕੀਤੀ ਹੈ ਉਹ ਵਿਵਾਦਤ ਹੈ।
ਚਰਨਜੀਤ ਸਿੰਘ ਜੀ, ਆਪ ਜੀ ਦਾ ਧੰਨਵਾਦ ਹੈ ਕਿ ਆਪ ਜੀ ਨੇ 20. 04. 2011 ਦੇ ਆਪਣੇ ਇਸ ਪੱਤਰ ਵਿੱਚ
ਮੇਰੇ ਵਰਗੇ ਤੁੱਛ ਇਨਸਾਨ ਲਈ ਕੁੱਝ ਹੌਸਲਾ-ਅਫਜ਼ਾਈ ਦੇ ਸ਼ਬਦ ਅੰਕਿਤ ਕੀਤੇ ਹਨ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।
(23/04/11)
ਹਰਦੇਵ ਸਿੰਘ, ਜੰਮੂ
ਸਤਿਕਾਰ ਯੋਗ ਡਾ. ਇਕਬਾਲ ਸਿੰਘ ਜੀ,
ਸਤਿ ਸ਼੍ਰੀ ਅਕਾਲ!
ਆਪ ਜੀ ਦਾ ਪੱਤਰ ਪੜਿਆ ਹੈ। ਬਰਸਾਲ ਸਾਹਿਬ ਨੇ ਜੋ ਵਿਚਾਰ ਰੱਖੇ ਸੀ ਦਾਸ ਨੇ
ਉਸਦਾ ਜਵਾਬ ਦਿੱਤਾ ਸੀ। ਮੇਰੇ ਵਿਚਾਰ ਨਾਲ ਅਸੀਂ ਆਪਸ ਵਿੱਚ ਵਿਸਤਾਰ ਸੰਵਾਦ ਕਰ ਚੁੱਕੇ ਹਾਂ। ਮੇਰੇ
ਜੁਆਬਾਂ ਵਿੱਚੋਂ ਜੇਕਰ ਆਪ ਜੀ ਕੁੱਝ ਨੁੱਕਤਿਆਂ ਨੂੰ ਭੁੱਲ ਚੁਕੇ ਹੋ ਤਾਂ ਦੁਬਾਰਾ ਪੜਣ ਦੀ
ਕਿਰਪਾਲਤਾ ਕਰਨਾ। ਆਪ ਜੀ ਨੇ ਦਾਸ ਨੂੰ ਸਮਝਾਉਂਦੇ ਲਿਖਿਆ ਹੈ:-
“ ਗੁਰੂ ਜੀ ਦਾ ਤਖਤ, ਅਕਾਲ ਬੁੰਗਾ ਗੁਰਦੁਆਰਾ ਅਤੇ ਅਖੌਤੀ ਅਕਾਲ-ਤਖਤ ਦੀ
ਵਿਵਸਥਾ -- ਨੂੰ ਆਪਸ ਵਿੱਚ ਰਲ-ਗੱਢ ਕਰਨਾ ਛੱਡ ਦੇਵੋ”
ਵੀਰ ਜੀ, ਆਪ ਜੀ ਦਾ ਪਹਿਲਾ ਲੇਖ ਹੀ ਇਨ੍ਹਾਂ ਤਿੰਨ੍ਹਾਂ ਗੱਲਾਂ ਤੇ ਅਧਾਰਤ
ਸੀ ਤਾਂ ਦਾਸ ਲਈ ਇਹ ਜ਼ਰੁਰੀ ਸੀ ਕਿ ਇਹ ਤਿੰਨ ਨੁੱਕਤੇ ਵਿਚਾਰੇ ਜਾਂਣ। ਹੁਣ ਆਪ ਜੀ ਇਸ ਨੂੰ ਰੱਲਗਡ
ਕਹਿ ਰਹੇ ਹੋ। ਹਾਂ ਆਪ ਜੀ ਨੇ ਹੁਣ ਆਪਣੀਆਂ ਲਿਖਤਾਂ ਵਿੱਚ ਇੱਕ ਨਵੀਂ ਗੱਲ ਲਿਖਣੀ ਸ਼ੁਰੀ ਕੀਤੀ ਹੈ।
ਉਹ ਗੱਲ ਹੈ “ਅਕਾਲ ਤਖਤ ਦੀ ਵਿਵਸਥਾ”! ਆਪ ਜੀ ਨੇ ਪਹਿਲਾਂ ਲੇਖ ਵਿੱਚ ਵਿਵਸਥਾ ਸ਼ਬਦ ਨਹੀਂ ਸੀ
ਵਰਤਿਆ। ਹੁਣ ਆਪ ਜੀ ਇੱਕ ਵਿਵਸਥਾ ਦੀ ਹੋਂਦ ਸਵੀਕਾਰ ਕਰ ਰਹੇ ਹੋ।
ਵੇਖੋ ਆਪ ਜੀ ਨੇ ਆਪਣੇ ਤਾਜ਼ਾ ਪੱਤਰ ਵਿੱਚ ਹੁਣ ਕਿੰਨੀ ਵਾਰ ਅਕਾਲ ਤਖਤ ਨੂੰ
ਵਿਵਸਥਾ ਸਵੀਕਾਰਿਆ ਹੈ:-
(1) “ਜਿਸ ਵਿਵਸਥਾ ਨੂੰ ਆਪ ਜੀ ‘ਅਕਾਲ ਤਖਤ’ ਕਹਿ ਰਹੇ ਹੋ ਉਹ ਧੋਖੇ ਨਾਲ
ਪੈਦਾ ਕੀਤੀ ਗਈ ਹੋਈ ਹੈ”
(2) “ਮੈਂ ‘ਅੱਡਾ’ ਸ਼ਬਦ ਉਸ ਨਿੰਦਣਯੋਗ ਵਿਵਸਥਾ ਲਈ ਵਰਤਿਆ ਹੈ”
(3) “ਇਹ ਇੱਕ ਅਜਿਹੀ ਵਿਵਸਥਾ ਹੈ ਜੋ ਇਸ ਗੁਰਦੁਆਰੇ ਦੇ ਭਵਨ ਦੇ ਨਾਲ ਹੀ
ਸਥਿਤ ਦਫਤਰੀ ਕਮਰਿਆਂ ( ‘ਸੈਕਟਰੀਏਟ’ ) ਵਿੱਚੋਂ ਫਰਜ਼ੀ ਨਾਮ ‘ਅਕਾਲ ਤਖਤ’ ਹੇਠ ਚਲਾਈ ਜਾ ਰਹੀ ਹੈ”
ਅਗਰ ਆਪ ਅਕਾਲ ਤਖਤ ਦੀ ਮੋਜੂਦਾ ਵਿਵਸਥਾ ਨੂੰ ਬਾਰ-ਵਿਵਸਥਾ ਕਹਿ ਰਹੇ ਹੋ
ਤਾਂ ਵਿਵਸਥਾ ਦੇ ਅਰਥ ਨੂੰ ਵੀ ਸਮਝੋ। ਵਿਵਸਥਾ ਦਾ ਅਰਥ ਹੁੰਦਾ ਹੈ
Arrangement,
ਯਾਨੀ ਕਿ ਪ੍ਰਬੰਧ/ਸਿਸਟਮ। ਜੇ ਕਰ ਆਪ ਜੀ ਇਹ ਕਹੋ ਕਿ ਇਹ ਵਿਵਸਥਾ ਠੀਕ ਨਹੀਂ ਤਾਂ ਆਪ ਜੀ ਦਾ ਬਿਆਨ
ਆਪਣੀ ਸਮਝ ਅਨੁਸਾਰ ਵਿੱਚ ਠੀਕ ਹੋਵੇਗਾ। ਪਰ ਜੇ ਕਰ ਉਸ ਨੂੰ ਵਿਵਸਥਾ ਮੰਨਦੇ ਹੋਏ ਆਪ ਇਹ ਕਹੋ ਕਿ
ਉਹ ਕੋਈ ਵਿਵਸਥਾ ਹੈ ਹੀ ਨਹੀਂ ਤਾਂ ਆਪ ਜੀ ਦਾ ਇਹ ਬਿਆਨ ਸਵੈਵਿਰੋਧੀ ਹੋਵੇਗਾ। ਆਪ ਜੀ ਆਪਣੇ ਇਸ
ਆਪਾ ਵਿਰੋਧ ਨੂੰ ਸਮਝਣ ਦਾ ਯਤਨ ਕਰੋ।
ਆਪ ਜੀ ਇਸ ਨੂੰ
1926
ਤੋਂ ਲਾਗੂ ਵਿਵਸਥਾ ਕਹਿ ਰਹੇ ਹੋ। ਅਗਰ ਕਹਿ ਰਹੇ ਹੋ ਤਾਂ ਆਪ ਜੀ ਨੂੰ ਸਵੀਕਾਰ ਕਰਨਾ ਪਵੇਗਾ ਕਿ ਇਹ
ਵਿਵਸਥਾ ਇਸ ਵਕਤ ਮੋਜੂਦ ਹੈ ਅਤੇ ਕੋਮ ਇਸ ਵਿਵਸਥਾ ਨੂੰ ਸਵੀਕਾਰ ਕਰਦੇ ਤੁਰ ਰਹੀ ਹੈ। ਆਪ ਸੰਸਥਾਨ
ਤੋਂ ਅਸਿਹਮਤ ਹੋਂਣ ਦਾ ਵਿਚਾਰ ਦੇ ਸਕਦੇ ਹੋ ਪਰ ਸੰਸਥਾਨ ਦੀ ਹੋਂਦ ਤੋਂ ਇਨਕਾਰੀ ਨਹੀਂ ਹੋ ਸਕਦੇ।
ਹੁਣ ਆਪ ਜੀ ਵਿਵਸਥਾ
(Arrangement) ਨੂੰ ਸੰਸਥਾਨ
(Institution)
ਨਾਲੋਂ ਵੱਖਰਾ ਕਹਿੰਦੇ ਦੁਹਰਾਉ ਗੇ:-
“ਕਿਸੇ ਸੰਸਥਾ ਦੀ ਸਥਾਪਤੀ ਦੀ ਮਨਜ਼ੂਰੀ (
sanction)
ਦਾ ਰਿਕਾਰਡ ਹੁੰਦਾ ਹੈ, ਇਸ ਦੇ ਠੋਸ ਉਦੇਸ਼ਾਂ ਅਤੇ ਪ੍ਰੋਗਰਾਮਾਂ ਦਾ ਵੇਰਵਾ ਬਣਿਆ ਹੁੰਦਾ ਹੈ, ਇਸ
ਦੀ ਆਪਣੀ ਨਿਯਮਾਵਲੀ ਜਾਂ ਵਿਧਾਨ ਹੁੰਦਾ ਹੈ, ਇਹ ਕਿਸ ਨਿਸਚਤ ਪ੍ਰਬੰਧਕ ਢਾਂਚੇ ਹੇਠ ਚਲਦੀ ਹੈ;
ਕਥਿਤ “ਅਕਾਲ ਤਖਤ” ਸਬੰਧੀ ਇਸ ਵਿੱਚੋਂ ਕਦੀ ਕੁੱਝ ਵੀ ਮੌਜੂਦ ਨਹੀਂ ਰਿਹਾ”
ਵੀਰ ਜੀ ਵਿਵਸਥਾ ਦਾ ਮਤਲਭ ਹੀ ਇੱਕ ਵਿਸ਼ੇਸ਼ ਤਰਤੀਬ/ਪ੍ਰਬੰਧ ਹੁੰਦਾ ਹੈ।
ਇਥੋਂ ਤਕ ਕਿ ‘ਇੰਸਟੀਚਿਯੁਸ਼ਨ` ‘ਵਿਵਸਥਾ` ਦੇ ਘੇਰੇ ਵਿੱਚ ਆਉਂਦੇ ਹਨ ਜਦ ਕਿ ਵਿਵਸਥਾ
ਜ਼ਿਆਦਾ ਅਸਰਦਾਰ ਸਥਿਤੀ ਹੁੰਦੀ ਹੈ ਜਿਸ ਦੇ ਘੇਰੇ ਵਿੱਚ ਇੱਕ ਨਹੀਂ ਕਈ ਇੰਸਟੀਚਿਯੁਸ਼ਨ ਹੋ ਸਕਦੇ ਹਨ।
ਆਪ ਜੀ ਤਾਂ ਹੁਣ ਜ਼ਿਆਦਾ ਜੋਰਦਾਰ ਸ਼ਬਦ ਵਰਤਣ ਲਗ ਪਏ ਹੋ।
ਆਪ ਜੀ ਦੇ ਪਹਿਲੇ ਲੇਖ ਬਾਦ ਦਾਸ ਨੇ ਵਿਚਾਰ ਰਾਹੀਂ ਆਪ ਜੀ ਦਾ ਧਿਆਨ ਆਪ ਜੀ
ਵਲੋਂ ‘ਗੁਰੂਦੁਆਰਾ ਐਕਟ ਦੀ ਨਿਯਮਾਵਲੀ ਵਿੱਚ ਅਕਾਲ ਤਖਤ ਦੇ ਮੁੱਖ ਸੇਵਾਦਾਰ
(Head
Minister) ਦੀ
ਪੋਸਟ ਦੀ ਹੋਂਦ
ਵੱਲ ਦਵਾਉਂਦਿਆਂ ਲਿਖਿਆ ਸੀ ਕਿ ਅਕਾਲ ਤਖਤ ਇਦਾਰੇ
ਦੀ ਹੋਂਦ (ਭਾਵੇਂ ਆਪ ਜੀ ਅਨੁਸਾਰ 1926
ਤੋਂ ਹੀ ਅੱਗੇ ਤੁਰੀਏ) ਤੋਂ ਇਨਕਾਰੀ ਹੋਣਾ ਗਲਤ ਬਿਆਨੀ ਹੈ ਜਦ ਕਿ ਉਸ ਇਦਾਰੇ ਦੀ ਹੋਂਦ ਕਈ ਲਿਖਤੀ
ਸੋਮਿਆਂ (ਇਤਹਾਸ/ਵਰਤਮਾਨ) ਵਿੱਚ ਦਰਜ ਹੋ ਚੁਕੀ ਹੈ। ਇਤਹਾਸ ਤੋਂ ਕੋਈ ਅਸਹਿਮਤਿ ਵੀ ਹੋਵੇ ਪਰ
ਵਰਤਮਾਨ ਵਿੱਚ ਇਹ ਇਦਾਰਾ ਇੱਕ ਹਕੀਕਤ ਹੈ ਹੀ। ਇਸ ਤੱਥ ਤੋਂ ਕੋਈ ਇਨਕਾਰੀ ਕਿਵੇਂ ਹੋ ਸਕਦਾ ਹੈ?
ਲੇਕਿਨ ਆਪ ਜੀ ਨੇ ਇਸਦੀ ਵਰਤਮਾਨ ਹੋਂਦ ਨੂੰ ਵੀ ਨਹੀਂ ਸਵੀਕਾਰਿਆ ਤਾਂ ਆਪ ਜੀ ਤੋਂ ਇਸ ਇਦਾਰੇ ਦੇ
ਇਤਹਾਸ ਦੇ ਸਹੀ ਵਿਸ਼ਲੇਸ਼ਣ ਦੀ ਉਮੀਦ ਨਹੀਂ ਬੱਚਦੀ।
ਆਪ ਜੀ ਨੇ ਦਾਸ ਦੇ ਵਿਚਾਰ ਪੜਨ ਉਪਰੰਤ ਅਕਾਲ ਤਖਤ ਦੀ ‘ਵਿਵਸਥਾ`
ਦੀ ਹੋਂਦ ਨੂੰ ਸਵੀਕਾਰ ਕਰਨਾ ਆਰੰਭ ਕੀਤਾ ਹੈ। ਇਹ ਚੰਗੀ ਗੱਲ ਹੈ ਕਿ ਆਪ ਜੀ ਨੂੰ ਦੇਰ ਨਾਲ ਸਹੀ
ਪਰ ਗੱਲ ਤਾਂ ਸਮਝ ਆਈ ਕਿ ਅੱਜ ਅਕਾਲ ਤਖਤ ਸੱਚਮੁੱਚ ਇੱਕ ਵਿਵਸਥਾ ਹੈ ਜਿਸ ਦਾ ਵਿਰੌਧ ਆਪ ਕਰ ਰਹੇ
ਹੋ! ਇਹੀ ਗੱਲ ਮੈਂ ਪੁੱਛ ਰਿਹਾ ਸੀ ਕਿ ਜੇ ਕਰ ਵਿਵਸਥਾ ਹੈ ਹੀ ਨਹੀਂ ਤਾਂ ਵਿਰੋਧ ਕਿਸ ਚੀਜ਼ ਦਾ
ਹੋ ਰਿਹਾ ਹੈ? ਜੋ ਕਰ ਕੋਮ ਦੇ ਅੰਦਰ ਅਕਾਲ ਤਖਤ ਇੱਕ ਸਵੀਕਾਰਿਆ ਹੋਈਆਂ ਪ੍ਰਬੰਧ ਹੈ ਹੀ ਨਹੀਂ ਤਾਂ
ਕੋਮ ਨੂੰ ਇਸ ਦੇ ਜੂਲੇ ਵਿੱਚੋਂ ਬਾਹਰ ਕੱਡਣ ਦੀ ਚੇਸ਼ਟਾ ਲਿਖਤਾਂ ਰਾਹੀਂ ਕਿਉਂ ਕੀਤੀ ਜਾ ਰਹੀ ਹੈ?
ਆਪ ਇਸਦਾ ਜਵਾਬ ਨਹੀਂ ਸੀ ਦੇ ਰਹੇ।
ਜੇਕਰ ਆਪ ਜੀ ਦਾ ਵਿਚਾਰ ਸਿਰਫ਼ ਇਸ ਗੱਲ ਤਕ ਰਹਿੰਦਾ ਕਿ ਇਹ ਇਦਾਰਾ ਗਲਤ ਹੈ
ਤਾਂ ਗੱਲ ਕੁੱਝ ਹੋਰ ਸੀ। ਪਰ ਆਪ ਜੀ ਨੇ ਅਕਾਲ ਤਖਤ ਇਦਾਰੇ ਦੀ ਹੋਂਦ ਨੂੰ ਹੀ ਨੱਕਾਰ ਦਿੱਤਾ ਕਿ ਉਹ
ਹੈ ਹੀ ਨਹੀਂ। ਨਾ
1925
ਤੋਂ ਪਹਿਲਾਂ ਨਾ ਬਾਦ ਵਿੱਚ! ਇਹ ਇੱਕ ਸਹੀ ਵਿਚਾਰ ਨਹੀ ਸੀ!
ਆੁੳ ਜ਼ਰਾ ਹੁਣ ਜ਼ਰਾ ਆਪ ਜੀ ਦਾ ਨਿਯਮਾਵਲੀ ਸਬੰਧੀ ਤਰਕ ਵੀ
ਵਿਚਾਰੀਏ। ਵੀਰ ਜੀ ਵਿਚਾਰ ਕਰਨਾ ਕਿ ਅਕਾਲ ਤਖਤ ਇਦਾਰੇ ਦੀ ਹੋਂਦ ਨੂੰ ਕੋਮ ਸਵੀਕਾਰ ਕਰਦੀ ਹੈ ਅਤੇ
ਇਹੀ ਸਭ ਤੋਂ ਵੱਡਾ ਨਿਯਮ ਹੈ ਉਸ ਕੋਮੀ ਇਦਾਰੇ ਦੀ ਹੋਂਦ ਦਾ। ਗੁਰੂ ਨਾਨਕ ਨੂੰ ਕਿਹੜੀ ਲਿਖਤੀ
ਨਿਯਮਾਵਲੀ ਅਨੁਸਾਰ ਲੋਗਾਂ ਨੇ ਗੁਰੂ ਸਵੀਕਾਰ ਕੀਤਾ ਸੀ? ਕੀ ਆਪ ਜੀ ਪਾਸ ਉਸਦਾ ਵੱਖਰਾ ਲਿਖਤੀ
ਰਿਕਾਰਡ ਹੈ? ਨਿਰਸੰਦੇਹ ਗੁਰੂ ਨੂੰ ਗੁਰੂ ਸਵੀਕਾਰ ਕਰਨ ਲਈ ਚੇਲਿਆਂ ਦੀ ਪਰਵਾਣਗੀ ਹੀ ਇੱਕ
ਸੁਭਾਵਕ ਨਿਯਮ ਸੀ ਜਿਸ ਨਾਲ ਗੁਰੂ ਦਾ ਇਦਾਰਾ ਹੋਂਦ ਰੱਖਦਾ ਸੀ ਅਤੇ ਅੱਜ ਵੀ ਇਸੇ ਨਿਯਮ ਨਾਲ ਹੋਂਦ
ਰੱਖਦਾ ਹੈ। ਸਿੱਖ ਗੁਰਤਾ ਦੀ ਹੋਂਦ ਦਾ ਨਿਯਮ ਨਹੀਂ ਲਿਖ ਸਕਦੇ। ਇਹ ਇਦਾਰਾ ਕੇਵਲ ਸਵੀਕਾਰ
ਕਰਨ ਦੀ ਗੱਲ ਹੈ। ਅਕਾਲ ਤਖਤ ਬਾਰੇ ਗੁਰਮਤਿ ਦੇ ਫ਼ਲਸਫ਼ੇ ਨੂੰ ਸਿੱਖ ਸਵੀਕਾਰ ਕਰਦੇ ਹਨ। ਇਸ ਲਈ ਕਿਸੇ
ਥਾਂ ਇਸਦੀ ਰਜਿਸਟਰੇਸ਼ਨ ਦੀ ਲੋੜ ਨਹੀਂ। ਇਸ ਨੂੰ ਕੋਮ ਆਪਣੇ ਚੁਣੇ ਹੋਏ ਪ੍ਰਤੀਨਿਧਿਆਂ ਦੀ ਮਾਰਫ਼ਤ
ਚਲਾਉਂਦੀ ਹੈ ਵਿਸ਼ੇਸ਼ ਕੋਮੀ ਨਿਰਨਿਆਂ ਲਈ।
ਸ਼ਬਦ ਗੁਰੂ ਗ੍ਰੰਥ ਸਾਹਿਬ ਇਸ ਲਈ ਸਰਵੌਚ ਹੈ ਕਿ ਉਹ ਗੁਰੂ ਦਾ ਨਿਰਨਾ ਅਤੇ
ਸਿੱਖਾਂ ਦੀ ਪਰਵਾਣਗੀ ਹੈ। ਕੀ ਸ਼ਬਦ ਗੁਰੂ ਦਾ ਇਦਾਰਾ ਕਿਸੇ ਵੱਖਰੀ ਨਿਯਮਾਵਲੀ ਕਾਰਨ ਹੋਂਦ ਵਿੱਚ
ਹੈ? ਨਿਰਸੰਦੇਹ ਨਹੀਂ! ਗੁਰੂ ਦਾ ਇਦਾਰਾ ਕੇਵਲ ਇਸ ਲਈ ਹੈ ਕਿ ਸਿੱਖ ਕੇਵਲ ਉਸੀ ਨੂੰ ਸਦੀਆਂ ਤੋਂ
ਗੁਰੂ ਸਵੀਕਾਰ ਕਰਦੇ ਹਨ ਅਤੇ ਉਹ ਤਦ ਤਕ ਹੋਂਦ ਵਿੱਚ ਰਹੇਗਾ ਜਦ ਤਕ ਇੱਕ ਵੀ ਸਿੱਖ ਮੋਜੂਦ ਹੈ ਉਸ
ਨੂੰ ਗੁਰੂ ਸਵੀਕਾਰਦੇ ਹੋਏ। ਆਪ ਜੀ ਇਸ ਸਵੀਕਾਰ ਕਰਨ ਦੇ ਭਾਵ ਨੂੰ ਕਿਸੇ ਬੇਰੀ ਜਾਂ ਹੇਮਕੁੰਟ ਨਾਲ
ਨਹੀਂ ਰਲਾ ਕੇ ਵੇਖ ਸਕਦੇ। ਕੋਈ ਇਹ ਤਰਕ ਨਹੀਂ ਦੇ ਸਕਦਾ ਕਿ ਜਿਵੇਂ ਸਿੱਖਾਂ ਨੇ ਬੇਰੀ ਜਾਂ
ਹੇਮਕੁੰਟ ਨੂੰ ਸਵੀਕਾਰ ਕਰ ਲਿਆ ਉਂਝ ਹੀ ਸ਼ਬਦ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਸਵੀਕਾਰ ਕਰ ਲਿਆ ਗਿਆ
ਹੈ।
ਅੱਜ ਆਪ ਜੀ ਪੰਥਕ ਦਰਦ ਵਿੱਚ ਆ ਕੇ ਕੋਈ ਰਜੀਸਟਰਡ ਸੰਸਥਾਨ ਖੋਲ ਲਵੋ ਤਾਂ
ਕੋਮ ਉਸ ਨੂੰ ਸਵੀਕਾਰ ਹੀ ਨਾ ਕਰੇ ਤਾਂ ਆਪ ਜੀ ਦੇ ਉਹ ਰਜੀਸਟਰਡ ਸੰਸਥਾਨ ਦਾ ਕੋਮ ਦੀ ਨਿਗਾਹ ਵਿੱਚ
ਕੀ ਮੁੱਲ ਹੋਵੇਗਾ? ਨਿਰਸੰਦੇਹ ਕੋਈ ਮੁੱਲ ਨਹੀਂ! ਅਕਾਲ ਤਖਤ ਦੇ ਵਿਵਸਥਾ ਨੂੰ ਕਾਯਮ ਕਰਨ ਲਈ
ਇੱਕੋ-ਇੱਕ ਨਿਯਮ ਨੇ ਕੰਮ ਕੀਤਾ ਸੀ ਉਹ ਨਿਯਮ ਸੀ ਗੁਰੂ ਦਾ ਅਧਿਕਾਰ ਅਤੇ ਸਿੱਖਾਂ ਦੀ ਪਰਵਾਣਗੀ।
ਗੁਰੂ ਨੂੰ ਗੁਰਮਤਿ ਦੀ ਸਮਝ ਸਾਡੇ ਸਾਰਿਆ ਨਾਲੋਂ ਜ਼ਿਆਦਾ ਸੀ। ਅੱਜ ਵੀ ਅਕਾਲ ਤਖਤ ਇਦਾਰੇ ਦੀ ਹੋਂਦ
ਦੇ ਪਿੱਛੇ ਦਾ ਮੂਲ ਨਿਯਮ ਸਿੱਖਾਂ ਦੀ ਪਰਵਾਨਗੀ ਹੈ ਅਤੇ ਇਸ ਕੋਮੀ ਵਿਵਸਥਾ ਨੂੰ ਸਿੱਖ ਇਤਹਾਸਕ
ਤੱਥਾਂ ਕਾਰਨ ਗੁਰੂ ਦਾ ਉਸਾਰਿਆ ਮੰਨਦੇ ਹਨ ਅਤੇ ਉਸਦਾ ਅਨੁਸਰਨ ਕਰਦੇ ਹਨ।
ਵੀਰ ਜੀ ਚੇਤੇ ਰੱਖਣ ਵਾਲੀ ਗੱਲ ਹੈ ਕਿ ਗੁਰੂ ਦਾ ਫ਼ਲਸਫ਼ੇ ਨੂੰ ਕੋਮ ਨਿਯਮਬੱਧ
ਨਹੀਂ ਕਰ ਸਕਦੀ ਸੀ ਅਤੇ ਨਾ ਹੀ ਕਰ ਸਕਦੀ ਹੈ। ਗੁਰੂ ਨੇ ਪੰਜ ਪਿਆਰੇ ਦਾ ਇਦਾਰਾ ਵੀ ਦਿੱਤਾ ਤਾਂ ਕਿ
ਕਿਸੇ ਵੇਲੇ ਸਿੱਖ ਮਿਲ ਬੈਠ ਸਾਂਝਾ ਫ਼ੈਸਲਾ ਲੇਂਣ। ਇਸ ਇਦਾਰੇ ਦੀ ਵੀ ਵਰਤੋਂ-ਦੁਰਵਰਤੋਂ ਹੋਈ।
ਲੇਕਿਨ ਦੁਰਵਰਤੋਂ ਦੇ ਤਰਕ ਨਾਲ ਪੰਜ ਪਿਆਰਿਆਂ ਬਾਰੇ ਗੁਰੂਮਤਿ ਦੇ ਨੁਕਤੇ ਤੋਂ ਇਨਕਾਰੀ ਨਹੀਂ ਹੋਈਆ
ਜਾ ਸਕਦਾ ਅਤੇ ਨਾ ਹੀ ਪੰਜਾਂ ਦੇ ਕਾਨਸੈਪਟ ਨੂੰ ਦੋਸ਼ੀ ਕਰਾਰ ਦਿੱਤਾ ਜਾ ਸਕਦਾ ਹੈ।
ਅਕਾਲ ਤਖਤ ਦੀ ਸਥਾਪਨਾ ਇੱਕ ਫ਼ਲਸਫ਼ੇ ਦਾ ਪ੍ਰਗਟਾਵਾ ਸੀ ਜਿਸ ਨੂੰ ਸਿੱਖ
ਨਿਯਮਬੱਧ ਰੂਪ ਵਿੱਚ ਆਪ ਸਥਾਪਤ ਨਹੀ ਸੀ ਕਰ ਸਕਦੇ। ਸਿੱਖਾਂ ਨੇ ਕੇਵਲ ਗੁਰਮਤਾ ਪਰੰਪਰਾ ਦਾ ਪਾਲਨ
ਕਰਦੇ ਕੋਮੀ ਨਿਰਨਿਆਂ ਲਈ ਗੁਰੂ ਵਲੋਂ ਉਸਾਰੇ ਤਖਤ ਦੇ ਫ਼ਲਸਫ਼ੇ ਦਾ ਅਤੇ ਉਸਦੇ ਪ੍ਰਤੀਕ (ਅਕਾਲ ਤਖਤ)
ਦਾ ਇਸਤੇਮਾਲ ਕੀਤਾ। ਇਹ ਇਦਾਰਾ ਸਦਾ ਕਾਈਮ ਰਹੇਗਾ, ਜਿਸ ਦੇ ਪਿੱਛੇ ਗੁਰਮਤਿ ਫ਼ਲਸਫ਼ੇ ਦੀ ਮੂਲ ਭਾਵਨਾ
ਦੇ ਸਕਦੇ, ਸਿੱਖ ਆਪਣੇ ਅਤੇ ਸਰਬਤ ਦੇ ਭਲੇ ਲਈ ਆਪਣੀ ਭੁਮਿਕਾ ਨਿਭਾਉਣ ਦੀ ਕੋਸ਼ਿਸ਼ ਕਰਦੇ ਰਹਿਣ ਗੇ।
ਬੰਦੇ ਕੀ ਕਰਦੇ ਹਨ ਅਤੇ ਕੀ ਨਹੀਂ ਇਸ ਬਹਿਸ ਤੋਂ ਪਰੇ ਅਕਾਲ ਤਖਤ ਹਮੇਸ਼ਾ
ਗੁਰਮਤਿ ਦੇ ਇਸ ਵਿਚਾਰ ਦਾ ਪ੍ਰਤੀਕ ਬਣਿਆ ਰਹੇਗਾ ਕਿ ਹਰ ਮਨੁੱਖ ਨੂੰ ਪਰਮਾਤਮਾ ਦੇ ਇਨਸਾਫ਼ ਦੇ
ਨਿਯਮ ਅਨੁਸਾਰ ਹੀ ਆਪਣਾ ਹੱਕ ਮੰਗਣਾ ਅਤੇ ਦੂਜੇ ਦੇ ਹੱਕ ਨੂੰ ਤਸਲੀਮ ਕਰਨਾ ਚਾਹੀਦਾ ਹੈ। ਕੋਈ
ਕਿੰਨੀ ਵੀ ਕੋਸ਼ਿਸ਼ ਕਰ ਲੇਵੇ ਆਖਰ ਇਸ ਨਿਯਮ ਤੇ ਕਿਸੇ ਦਾ ਜੋਰ ਨਹੀਂ ਚਲ ਸਕਦਾ।
ਜ਼ਜਬਾਤਾਂ ਵਿੱਚ ਤਲਖੀ/ਉਕਸਾਹਟ/ਪਾਗਲਪਮ ਆਦਿ ਨਾ ਹੋਣ ਬਾਰੇ ਕੀਤੀ ਗੱਲ ਨੂੰ
ਦੂਬਾਰਾ ਪੜਨ ਦੀ ਖੇਚਲ ਕਰਨੀ ਉਹ ਆਪ ਜੀ ਲਈ ਨਹੀਂ ਸੀ। ਉਸ ਦਾ ਸੰਧਰਭ ਬਰਸਾਲ ਜੀ ਦੇ ਪੱਤਰ ਵਿੱਚ
ਉਨ੍ਹਾਂ ਵਲੋਂ ਦਿੱਤੇ ਸੁਝਾਵ ਅਤੇ ਆਮ ਸੰਵਾਦਕ ਸ਼ਿਸ਼ਟਾਚਾਰ ਬਾਰੇ ਸੀ। ਆਪ ਜੀ ਅੱਗੇ ਬੇਨਤੀ ਹੈ ਕਿ
ਆਪ ਜੀ ਇੰਝ ਗੱਲਾਂ ਨੂੰ ਆਪਣੇ ਵੱਲ ਨਾ ਖਿੱਚਿਆ ਕਰੋ।
ਗੁਰੂਦੁਆਰਿਆਂ ਬਾਰੇ ਆਪ ਜੀ ਨੇ ਲਿਖਿਆ ਹੈ:-
“ਕਿੰਨੇ ਗੁਰਦੁਆਰੇ ਹਨ ਜਿਥੇ ਸ੍ਰੀ ਗ੍ਰੰਥ ਸਾਹਿਬ ਦਾ ਰੁਤਬਾ ਉਥੋਂ ਦੇ
ਕਾਬਜ਼ ਸੰਤ ਤੋਂ ਥੱਲੇ ਹੈ, ਕਿੰਨੇ ਗੁਰਦੁਆਰੇ ਹਨ ਜਿਹੜੇ ਕੇਵਲ ਧਨ ਇਕੱਠਾ ਕਰਨ ਦੇ ਮਕਸਦ ਨਾਲ ਬਣਾਏ
ਹੋਏ ਹਨ, ਕਿੰਨੇ ਗੁਰਦੁਆਰੇ ਹਨ ਜਿੱਥੋਂ ਸ੍ਰੀ ਗ੍ਰੰਥ ਸਾਹਿਬ ਦੀ ਬੀੜ ਉਥੋਂ ਦੀਆਂ ਮਨਮੱਤਾਂ ਕਰਕੇ
ਉਠਾਉਣੀ ਪੈਂਦੀ ਰਹੀ ਹੈ। ਅਸੀਂ ਉਹਨਾਂ ‘ਗੁਰਦੁਆਰਿਆਂ’ ਨੂੰ ਮਨਮੱਤ ਦੇ ਅੱਡੇ ਨਹੀਂ ਕਹਾਂਗੇ
ਤਾਂ ਹੋਰ ਕੀ ਕਹਾਂਗੇ?”
ਆਪਣੇ ਇਸ ਸਵਾਲ ਦੀ ਰੋਸ਼ਨੀ ਵਿੱਚ ਆਪ ਜੀ ਦਾ ਦਰਬਾਰ ਸਾਹਿਬ ਬਾਰੇ ਕੀ ਵਿਚਾਰ
ਹੈ? ਇਸ ਸਵਾਲ ਬਾਰੇ ਆਪ ਕੇਵਲ ਸਵੈਪੜਚੋਲ ਹੀ ਕਰਨ ਦੀ ਕਿਰਪਾਲਤਾ ਕਰਨੀ।
ਬੇਨਤੀ ਹੈ ਕਿ ਆਪ ਜੀ “ਅੱਡੇ” ਸ਼ਬਦ ਬਾਰੇ ਮੇਰੀ ਟਿੱਪਣੀਆਂ ਤੇ ਗ਼ੈਰ ਕਰਨਾ
ਜੋ ਕਿ ਦਾਸ ਨੇ ਕੇਵਲ ਉਸ ਤੋਂ ਬਾਦ ਕੀਤੀਆਂ ਸਨ ਜਿਸ ਵੇਲੇ ਆਪ ਜੀ ਨੇ “ਝੂਠ” ਸ਼ਬਦ ਤੇ ਇਤਰਾਜ਼
ਜਤਾਈਆ ਸੀ। ਆਪ ਜੀ ਨੂੰ ਸੰਵੇਦਨਸ਼ੀਲ ਹੋਣ ਦਾ ਹੱਕ ਹੈ ਤਾਂ ਆਪ ਜੀ ਨੂੰ ਦੂਜੀਆਂ ਦੇ ਹੱਕ ਬਾਰੇ ਵੀ
ਸੁਚੇਤ ਹੋਂਣਾ ਚਾਹੀਦਾ ਹੈ।” ਅੱਡੇ” ਸ਼ਬਦ ਦੀ ਵਰਤੋਂ ਨਾਲ ਮੈਂਨੂ ਚਿੜ ਨਹੀਂ ਇਹ ਤਾਂ ਆਪ ਜੀ ਦੀ
ਲੇਖਨ ਸ਼ੈਲੀ ਹੈ। ਪਰ ਆਪ ਜੀ ਨੇ ਐਸਾ ਨਾ ਕਰਨ ਬਾਰੇ ਮੇਰੀ ਬੇਨਤੀ ਨੂੰ ਮੇਰੀ ਚਿੜ ਦੇ ਰੂਪ ਵਿੱਚ
ਲਿਆ ਹੈ। ਜੇਕਰ ਆਪ ਜੀ ਦੇ ਸੋਚਣ ਦੇ ਇਸ ਢੰਗ ਨੂੰ ਸਵੀਕਾਰ ਕਰ ਲਿਆ ਜਾਏ ਤਾਂ ਆਪ ਜੀ ਦਾ ਅਕਾਲ
ਤਖਤ ਸਬੰਧੀ ਲੇਖ ਖੋਜ ਅਧਾਰਤ ਨਹੀਂ ਬਲਕਿ ‘ਚਿੜ` ਅਧਾਰਤ ਹੈ। ਵੀਰ ਜੀ ਫ਼ਿਰ ਤਾਂ ਲੇਖ ਤੱਥ ਅਤੇ
ਤਰਕ ਅਧਾਰਤ ਹੋਣੇ ਚਾਹੀਦੇ ਹਨ ਨਾ ਕਿ ਚਿੜ ਅਧਾਰਤ! ਇਸ ਹਿਸਾਬ ਨਾਲ ਤਾਂ ਆਪ ਜੀ ਕੋਈ ਵੀ
ਲਕਬ ਵਰਤ ਲਵੋ ‘ਅਕਾਲ ਤਖਤ ਇਦਾਰਾ` ਆਪ ਜੀ ਦਾ ਦਿਲ ਦੁਖਾਉਂਦਾ ਹੀ ਰਹੇਗਾ ਜਿਸ ਨੂੰ ਗੁਰੂ
ਹਰਗੋਬਿਂਦ ਜੀ ਨੇ ਉਸਾਰਿਆ ਅਤੇ ਦਿਨ ਰਾਤ ਉਸਦੀ ਵਰਤੋਂ ਕੀਤੀ। ਇਸ ਨੇ ਕਈਆਂ ਦੇ ਦਿਲ ਦੁਖਾਏ ਸਨ!
ਅੰਤ ਵਿੱਚ ਇਹੀ ਕਹਿਣਾ ਚਾਹੁੰਦਾ ਹਾਂ ਕਿ ਮੇਰੇ ਵਿਚਾਰ ਨਾਲ ਅਸੀਂ ਇਸ ਬਾਰੇ
ਬਹੁਤ ਆਪਸੀ ਸੰਵਾਦ ਕਰ ਚੁਕੇ ਹਾਂ।
ਆਪ ਜੀ ਦਾ ਬਹੁਤ ਧਨਵਾਦ।
ਹਰਦੇਵ ਸਿੰਘ, ਜੰਮੂ
(23/04/11)
ਜਸਬੀਰ ਸਿੰਘ (ਕੈਲਗਰੀ)
ਸਿੱਖ ਮਾਰਗ ਦੇ ਪਾਠਕ ਸੱਜਣੋਂ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ॥
ਡਾ: ਇਕਬਾਲ ਸਿੰਘ ਢਿੱਲੋਂ ਜੀ!
ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਜੇ ਆਪ ਜੀ ਨੂੰ ‘ਅਕਾਲ ਤਖਤ’
ਨਾਲ ‘ਅਕਾਲ’ ਸ਼ਬਦ ਲਿਖਿਆ ਜਾਣਾ ਪਸੰਦ ਨਹੀਂ ਤਾਂ ਤੁਸੀਂ ਇਸ ਨੂੰ ਜਿਸ ਤਰ੍ਹਾਂ ਮਰਜੀ ਲਿਖ ਸਕਦੇ
ਹੋ, ਪਰ ਮੈਂ ਇਸ ਨੂੰ ‘ਅਕਾਲ ਤਖਤ’ ਲਿਖਿਆ ਜਾਣਾ ਹੀ ਪਸੰਦ ਕਰਦਾ ਹਾਂ, ਇਸ ਲਈ ਆਪਣੇ ਵਿਚਾਰਾਂ
ਵਿੱਚ ਮੈਂ ਸ਼ਬਦ ‘ਅਕਾਲ ਤਖਤ’ ਦਾ ਹੀ ਪ੍ਰਯੋਗ ਕਰ ਰਿਹਾ ਹਾਂ ਜੀ।
‘ਗੁਰਗੱਦੀ ਦੀ ਰਸਮ ਤਾਂ ਗੁਰੂ ਹਰਗੋਬਿੰਦ ਸਾਹਿਬ ਤੋਂ ਪਹਿਲਾਂ ਵੀ ਅਦਾ
ਹੁੰਦੀ ਸੀ ਫਿਰ ਤਖਤ ਦੀ ਕੀ ਜਰੂਰਤ ਸੀ? ਇਸ ਦੇ ਜਵਾਬ ਵਿੱਚ ਆਪ ਜੀ ਨੇ ਲਿਖਿਆ ਹੈ ਕਿ “ਬਦਲੇ ਹੋਏ
ਹਾਲਾਤ ਵਿੱਚ ਗੁਰੂ ਅਰਜਨ ਦੇਵ ਜੀ ਦੇ ਆਦੇਸ਼ ਤਹਿਤ ਸਿੱਖ ਮੱਤ ਵਿੱਚ ਮੀਰੀ ਦਾ ਪੱਖ ਜੋੜਨ ਵਾਸਤੇ
ਗੁਰਗੱਦੀ ਪਰਦਾਨ ਕਰਨ ਦੀਆਂ ਪਹਿਲਾਂ ਵੇਲੇ ਦੀਆਂ ਰਸਮਾਂ ਬਦਲ ਦਿੱਤੀਆਂ ਗਈਆਂ ਸਨ …। …. ਅਗਲੇ ਚਾਰ
ਗੁਰੂ ਸਾਹਿਬਾਨ ਵਿੱਚੋਂ ਕੋਈ ਵੀ ਕਦੀ ਇਸ ਅੰਮ੍ਰਿਤਸਰ ਵਾਲੇ ਤਖਤ ਉੱਤੇ ਆ ਕੇ ਨਹੀਂ ਬੈਠਾ”।
ਡਾ: ਸਾਹਿਬ ਜੀ! ਬਦਲੇ ਹੋਏ ਹਾਲਾਤ ਅਨੁਸਾਰ ਜੋ ਤਬਦੀਲੀਆਂ ਆਈਆਂ ਉਹ
ਹਮੇਸ਼ਾਂ ਲਈ ਸਨ, ਵਕਤੀ ਤੌਰ ਲਈ ਨਹੀਂ ਸਨ। ਅਗਲੇ ਚਾਰ ਗੁਰੂ ਸਾਹਿਬਾਨ ਜੇ ਉਸ ਇਲਾਕੇ ਵਿੱਚ ਹੀ
ਰਹਿੰਦੇ ਹੋਏ ‘ਅਕਾਲ ਤਖਤ’ ਦਾ ਪ੍ਰਯੋਗ ਨਾ ਕਰਦੇ ਤਾਂ ਆਪ ਜੀ ਦੀ ਇਹ ਗੱਲ ਦਰੁਸਤ ਮੰਨੀ ਜਾਣੀ ਸੀ
ਕਿ ‘ਅਕਾਲ ਤਖਤ’ ਦੀ ਉਪਯੋਗਤਾ ਨਹੀਂ ਰਹੀ ਪਰ ਜੇ ਬਾਅਦ ਵਿੱਚ ਕਿਸੇ ਗੁਰੂ ਸਾਹਿਬ ਦਾ ਉਧਰ ਜਾਣ ਦਾ
ਮੌਕਾ ਹੀ ਨਹੀਂ ਬਣਿਆਂ ਤਾਂ ‘ਅਕਾਲ ਤਖਤ’ ਦੀ ਉਪਯੋਗਤਾ ਖਤਮ ਹੋਈ ਨਹੀਂ ਕਿਹਾ ਜਾ ਸਕਦਾ। ਇਸ ਲਈ ਇਹ
ਕਹਿਣਾ ਗ਼ਲਤ ਹੈ ਕਿ ‘ਤਖਤ’ ਦੀ ਉਪਯੋਗਤਾ ਨਹੀਂ ਰਹੀ। ਪ੍ਰਯੋਗ ਨਾ ਹੋਣਾ ਵੱਖਰੀ ਗੱਲ ਹੈ, ਉਪਯੋਗਤਾ
ਖਤਮ ਹੋਣੀਂ ਵੱਖਰੀ।
ਇਹ ਗੱਲ ਤੁਸੀਂ ਖੁਦ ਵੀ ਕਹਿ ਰਹੇ ਹੋ ਕਿ “1635 ਈ: ਤੋਂ ਲੈ ਕੇ
ਅੰਮ੍ਰਿਤਸਰ ਵਾਲੇ ਤਖਤ ਦੀ ਉਪਯੋਗਤਾ ਇਸ ਕਰਕੇ ਨਹੀਂ ਰਹੀ ਕਿਉਂਕਿ ਗੁਰੂ ਜੀ ਦੇ ਪੱਕੇ ਤੌਰ ਤੇ
ਕੀਰਤਪੁਰ ਚਲੇ ਜਾਣ ਕਰਕੇ ਉਨ੍ਹਾਂ ਵੱਲੋਂ ਇਸ ਦੇ ਪ੍ਰਯੋਗ ਹੋਣ ਦੀ ਸਥਿਤੀ ਖ਼ਤਮ ਹੋ ਗਈ ਸੀ। ਜੇਕਰ
ਗੁਰੂ ਜੀ ਅੰਮ੍ਰਿਤਸਰ ਹੀ ਟਿਕੇ ਰਹਿੰਦੇ ਤਾਂ ਇਸ ਤਖਤ ਦੀ ਉਪਯੋਗਤਾ ਵੀ ਬਣੀ ਰਹਿਣੀ ਸੀ। ਉਪਯੋਗਤਾ
ਨਾ ਰਹਿਣ ਦਾ ਮਤਲਬ ਇਹ ਨਹੀਂ ਕਿ ਇਹ ਤਖ਼ਤ ਬੇਕਾਰ ਹੋ ਗਿਆ ਸੀ। ਜਾਂ ਗੁਰੂ ਨੇ ਤਖਤ ਦਾ ਸੰਕਲਪ ਤਿਆਗ
ਦਿੱਤਾ ਸੀ। ਮਤਲਬ ਸਿਰਫ ਇਤਨਾ ਹੈ ਕਿ ਗੁਰੂ ਜੀ ਨੇ ਇਸ ਨੂੰ ਵਰਤੋਂ ਵਿੱਚ ਲਿਆਉਣਾ ਛੱਡ ਦਿੱਤਾ
ਸੀ”।
ਡਾ: ਸਾਹਿਬ! ਮੇਰਾ ਵੀ ਇਹੀ ਕਹਿਣਾ ਹੈ ਕਿ ਕਿਸੇ ਕਾਰਣ ਪ੍ਰਯੋਗ ਨਹੀਂ ਹੋਇਆ
ਤਾਂ ਇਸ ਦਾ ਮਤਲਬ ਇਹ ਨਹੀਂ ਕਿ ਇਸ ਦੀ ਉਪਯੋਗਤਾ ਖਤਮ ਹੋ ਗਈ।
ਪਰ ਡਾ: ਸਾਹਿਬ ਜੀ! ਤੁਸੀਂ ਗੱਲ ਨੂੰ ਥੋੜ੍ਹਾ ਘੁਮਾ ਦਿੰਦੇ ਹੋ। ਉੱਪਰ
ਵਾਲੇ ਪਹਿਰੇ ਵਿੱਚ ਤੁਸੀਂ ਮੰਨਦੇ ਹੋ ਕਿ ਜੇਕਰ ਗੁਰੂ ਜੀ ਅੰਮ੍ਰਿਤਸਰ ਹੀ ਟਿਕੇ ਰਹਿੰਦੇ ਤਾਂ
ਇਸ ਤਖਤ ਦੀ ਉਪਯੋਗਤਾ ਵੀ ਬਣੀ ਰਹਿਣੀ ਸੀ। ਪਰ ਇਸੇ ਪਹਿਰੇ ਵਿੱਚ ਨਾਲ ਹੀ ਤੁਸੀਂ ਲਿਖ ਦਿੱਤਾ ਹੈ “ਵਰਤੋਂ
ਵਿੱਚ ਲਿਆਉਣਾ ਛੱਡ ਦਿੱਤਾ ਸੀ”। ‘ਵਰਤੋਂ ਵਿੱਚ ਲਿਆਉਣਾ ਛੱਡ ਦਿੱਤਾ ਸੀ’ ਦਾ ਅਰਥ
ਬਣਦਾ ਹੈ ਕਿ ਉੱਥੇ ਰਹਿੰਦਿਆਂ ਹੀ ਗੁਰੂ ਸਾਹਿਬ ਨੇ ਤਖਤ ਦਾ ਪ੍ਰਯੋਗ ਕਰਨਾ ਛੱਡ ਦਿੱਤਾ ਸੀ।
ਮਿਹਰਬਾਨੀ ਕਰਕੇ ‘ਉਪਯੋਗਤਾ’ ਅਤੇ ‘ਪ੍ਰਯੋਗ’ ਦਾ ਫਰਕ, ਅਤੇ
‘ਤਖਤ ਦਾ ਪ੍ਰਯੋਗ ਕਰਨ ਦਾ ਮੌਕਾ ਨਹੀਂ ਮਿਲਿਆ’ ਜਾਂ ‘ਵਰਤੋਂ ਵਿੱਚ
ਲਿਆਉਣਾ ਛੱਡ ਦਿੱਤਾ ਸੀ’ ਇਨ੍ਹਾਂ ਫਰਕਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ ਜੀ।
ਦੂਸਰਾ- ‘ਅਕਾਲ ਤਖਤ’ ਦੇ ਬੁਨਿਆਦੀ ਹੋਂਦ ਵਿੱਚ ਆਉਣ ਅਤੇ ਇਸ ਦੀ ਮੌਜੂਦਾ
ਸਥਿਤੀ ਦੇ ਫਰਕ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰੋ ਜੀ। ਮੌਜੂਦਾ ਸਥਿਤੀ ਵਿਗੜੀ ਹੋਣ ਨਾਲ ਬੁਨਿਆਦੀ
ਜਰੂਰਤ ਖਤਮ ਨਹੀਂ ਹੋ ਗਈ।
ਤੁਸੀਂ ਉਪਯੋਗਤਾ ਨੂੰ ‘ਵਰਤੋਂ ਦੀ ਜਰੂਰਤ’ ਦੇ ਅਰਥਾਂ ਵਿੱਚ ਲਿਆ ਹੈ।
ਡਾ: ਸਾਹਿਬ ਜੀ! ਗੁਰੂ ਸਾਹਿਬ ਨੂੰ ‘ਅਕਾਲ ਤਖਤ’ ਦਾ ਪ੍ਰਯੋਗ ਕਰਨ ਦਾ ਮੌਕਾ
ਨਹੀਂ ਮਿਲਿਆ ਇਸ ਲਈ ਪ੍ਰਯੋਗ ਨਹੀਂ ਕਰ ਸਕੇ। ਪਰ ਜਿਨ੍ਹਾਂ ਕਾਰਣਾਂ ਕਰਕੇ ‘ਅਕਾਲ ਤਖਤ’ ਹੋਂਦ ਵਿੱਚ
ਆਇਆ ਸੀ, ਕੀ ਉਨ੍ਹਾਂ ਵਿੱਚੋਂ ਕੋਈ ਇੱਕ ਵੀ ਕਾਰਣ ਖ਼ਤਮ ਹੋ ਗਿਆ ਸੀ, ਜਿਸ ਕਾਰਣ ‘ਅਕਾਲ ਤਖਤ’ ਦੀ
ਜਰੂਰਤ ਨਹੀਂ ਰਹੀ? ਜੇ ਉਹ ਸਾਰੇ ਕਾਰਣ ਗੁਰੂ ਸਾਹਿਬਾਂ ਤੋਂ ਮੱਗ਼ਰੋਂ ਅੱਜ ਤੱਕ ਵੀ ਉਸੇ ਤਰ੍ਹਾਂ
ਮੌਜੂਦ ਹਨ ਤਾਂ ਵਰਤੋਂ ਦੀ ‘ਜਰੂਰਤ’ ਕਿਸ ਤਰ੍ਹਾਂ ਖ਼ਤਮ ਹੋ ਗਈ? ਕੀ ਅੱਜ ਸਿੱਖਾਂ ਦੇ ਕੋਈ ਮਸਲੇ
ਨਹੀਂ ਹਨ? ਕੀ ਅੱਜ ਸਿੱਖਾਂ ਨੂੰ ਇੱਕ ਸਾਂਝੀ ਸੇਧ ਦੀ ਜਰੂਰਤ ਨਹੀਂ? ਜੇ ਹੈ ਤਾਂ ਆਪ ਜੀ ਮੁਤਾਬਕ
ਉਹ ਸੇਧ ਕਿੱਥੋਂ ਮਿਲ ਸਕਦੀ ਹੈ? ਕੀ ਸਿਖ ਸੰਬੰਧੀ ਮਸਲਿਆਂ ਦੀਆਂ ਵਿਚਾਰਾਂ ਲਈ ਇੱਕ ਕੇਂਦਰੀ ਧੁਰਾ
ਨਹੀਂ ਹੋਣਾ ਚਾਹੀਦਾ? ਇਸ ਸੰਬੰਧ ਵਿੱਚ ਆਪ ਜੀ ਦਾ ਕਹਿਣਾ ਸ਼ਾਇਦ ਇਹ ਹੈ ਕਿ ਸਿੱਖਾਂ ਨੂੰ ਸੇਧ ਦੇਣ
ਲਈ ‘ਗੁਰੂ ਗ੍ਰੰਥ ਸਾਹਿਬ’ ਹੈ। ਪਰ ਡਾ: ਸਾਹਿਬ ਜੀ! ‘ਗੁਰੂ ਗ੍ਰੰਥ ਸਾਹਿਬ’ ਤੋਂ ਆਤਮਕ ਸੋਝੀ ਲਈ
ਹੀ ਸੇਧ ਮਿਲ ਸਕਦੀ ਹੈ, ਸਮਾਜਕ ਅਤੇ ਰਾਜਨੀਤਕ, ਬਾਹਰੀ ਅਤੇ ਸਿੱਖਾਂ ਦੇ ਆਪਣੇ ਅੰਦਰੂਨੀ ਮਸਲਿਆਂ
ਬਾਰੇ ਨਹੀਂ। ਜੱਥੇਬੰਦਕ ਅਤੇ ਪੰਥਕ ਰੂਪ ਵਿੱਚ ਇਕੱਠੇ ਹੋ ਕੇ ਰਾਜਸੀ, ਸਮਾਜਕ ਅਤੇ ਹੋਰ ਮਸਲਿਆਂ
ਬਾਰੇ ਵਿਚਾਰ ਵਟਾਂਦਰੇ ਅਤੇ ਗੁਰਮਤੇ ਕਰਨੇ ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਵੱਖਰੇ ਵਿਸ਼ੇ
ਹਨ। ਇਸੇ ਲਈ ਗੁਰੂ ਹਰਗੋਬਿੰਦ ਸਾਹਿਬ ਨੂੰ ਦਰਬਾਰ ਸਾਹਿਬ ਤੋਂ ਵੱਖਰਾ, ਇਸ ਦੇ ਸਾਹਮਣੇ ਅਤੇ ਇਸ
ਨਾਲ ਜੁੜਿਆ ਹੋਇਆ ਵੱਖਰਾ ‘ਤਖਤ’ ਹੋਂਦ ਵਿੱਚ ਲਿਆਉਣਾ ਪਿਆ ਸੀ। ਗੁਰੂ ਗ੍ਰੰਥ ਸਾਹਿਬ ਤਾਂ ਉਸ ਵਕਤ
ਵੀ ਮੌਜੂਦ ਸੀ, ਜਦੋਂ ਗੁਰੂ ਹਰਗੋਬਿੰਦ ਸਾਹਿਬ ਨੇ ‘ਤਖਤ’ ਦਾ ਨਿਰਮਾਣ ਕਰਾਇਆ ਸੀ।
ਇਹ ਠੀਕ ਹੈ ਕਿ ਅੱਜ ਸਿੱਖਾਂ ਨੂੰ ਸੇਧ ਦੇਣ ਲਈ ਅਤੇ ‘ਤਖਤ’ ਦਾ ਪ੍ਰਯੋਗ
ਕਰਨ ਲਈ ਗੁਰੂ ਸਾਹਿਬ ਆਪ ਸਰੀਰਕ ਤੌਰ ਤੇ ਮੌਜੂਦ ਨਹੀਂ ਹਨ। ਪਰ ਸਿੱਖਾਂ ਦੇ ਮਸਲੇ ਤਾਂ ਉਸੇ
ਤਰ੍ਹਾਂ ਹੀ ਹਨ। ਸ਼ਾਇਦ ਪਹਿਲਾਂ ਨਾਲੋਂ ਜਿਆਦਾ ਹਨ। ਉਸ ਵਕਤ ਸਿੱਖ ਆਪਸ ਵਿੱਚ ਨਹੀਂ ਸੀ ਲੜਦੇ, ਪਰ
ਅੱਜ ਸਿੱਖਾਂ ਦੀਆਂ ਆਪਸੀ ਲੜਾਈਆਂ ਹੀ ਨਹੀਂ ਮੁਕਦੀਆਂ। ਜੇ ਗੁਰੂ ਸਾਹਿਬ ਨੂੰ ਸਿੱਖਾਂ ਦੇ ਮਸਲਿਆਂ
ਨਾਲ ਨਜਿੱਠਣ ਲਈ ‘ਅਕਾਲ ਤਖਤ’ ਹੋਂਦ ਵਿੱਚ ਲਿਆਉਣਾ ਪਿਆ ਸੀ ਤਾਂ ਅੱਜ ਵੀ ਉਸ ‘ਅਕਾਲ ਤਖਤ’ ਦੀ
ਜਰੂਰਤ ਉਤਨੀ ਹੀ ਹੈ। ਇਹ ਵੀ ਠੀਕ ਹੈ ਕਿ ‘ਅਕਾਲ ਤਖਤ’ ਦਾ ਮੌਜੂਦਾ ਪ੍ਰਬੰਧ ਅਤੇ ਇਸ ਦੀ ਵਰਤੋਂ
ਸਿੱਖਾਂ ਨੂੰ ਕੋਈ ਸਹੀ ਸੇਧ ਦੇਣ ਦੀ ਬਜਾਏ ਸਿਖ ਵਿਰੋਧੀ ਰਾਜਨੀਤੀ ਹੀ ਇਸ ਤੇ ਹਾਵੀ ਹੋਈ ਪਈ ਹੈ।
ਪਰ ਇਸ ਦੇ ਸੁਧਾਰ ਬਾਰੇ ਸੋਚਣ ਦੀ ਜਰੂਰਤ ਹੈ। ‘ਅਕਾਲ ਤਖਤ’ ਨੂੰ ਢਾਉਣ ਬਾਰੇ ਸੋਚਣ ਦਾ ਕੰਮ ਸਿੱਖ
ਵਿਰੋਧੀ ਤਾਕਤਾਂ ਤੇ ਛੱਡ ਦਿੱਤਾ ਜਾਵੇ। ਸਿੱਖਾਂ ਨੂੰ ਇਸ ਨੂੰ ਢਾਏ ਜਾਣ ਤੋਂ ਬਚਾਉਣ ਬਾਰੇ ਸੋਚਣਾ
ਚਾਹੀਦਾ ਹੈ।
ਭਾਈ ਕਾਨ੍ਹ ਸਿੰਘ ਨਾਭਾ ਜੀ ਦੀ ਲਿਖਤ ਬਾਰੇ:
ਡਾ: ਸਾਹਿਬ ਜੀ! ਤੁਸੀਂ ਵਾਰ ਵਾਰ ਇਹ ਗੱਲ ਦੁਹਰਾ ਰਹੇ ਹੋ ਕਿ ਭਾਈ ਕਾਨ੍ਹ
ਸਿੰਘ ਨਾਭਾ ਨੇ ਅਸਪੱਸ਼ਟ ਗੱਲ ਕੀਤੀ ਹੈ।
ਜੇ ਆਪ ਜੀ ਨੂੰ ਭਾਈ ਸਾਹਿਬ ਦੀ ਲਿਖਤ ਅਸਪੱਸ਼ਟ ਲੱਗਦੀ ਹੈ ਤਾਂ ਤੁਸੀਂ ਇਸ
ਨੂੰ ਛੱਡ ਦਿਉ। ਪਰ ਇਸ ਨੂੰ ਛੱਡ ਕੇ ਤੁਸੀਂ ਆਪ ਹੀ ਭੰਬਲ-ਭੂਸੇ ਵਿੱਚ ਪਏ ਹੋਏ ਹੋ। ਤੁਸੀਂ ਇਹ ਤੈਅ
ਨਹੀਂ ਕਰ ਪਾ ਰਹੇ ਕਿ ‘ਅਕਾਲ ਤਖਤ’ ਨੂੰ ਕਦੋਂ ਅਤੇ ਕਿਸ ਨੇ ਢਾਇਆ ਅਤੇ ਇਸ ਦੇ ਥਾਂ ਤੇ ‘ਅਕਾਲ
ਬੁੰਗਾ’ ਕਦੋਂ ਹੋਂਦ ਵਿੱਚ ਆਇਆ। ਭਾਈ ਕਾਨ੍ਹ ਸਿੰਘ ਨਾਭਾ ਨੇ ‘ਤਖਤ’ ਦਾ ਨਾਮ ‘ਅਕਾਲ ਬੁੰਗਾ’
ਦੱਸਿਆ ਹੈ। ਤੁਸੀਂ ਇਸ ਗੱਲ ਨੂੰ ਗ਼ਲਤ ਕਰਾਰ ਦਿੰਦੇ ਹੋ। ਪਰ ਜੇ ਤੁਸੀਂ ਕਿਸੇ ਵੀ ਵਿਦਵਾਨ ਦੀ ਗੱਲ
ਨੂੰ ਗ਼ਲਤ ਕਰਾਰ ਦਿੰਦੇ ਹੋ ਤਾਂ ਤੁਹਾਨੂੰ ਕੋਈ ਠੋਸ ਸਬੂਤ ਪੇਸ਼ ਕਰਨੇ ਚਾਹੀਦੇ ਹਨ। ਤੁਸੀਂ ਭਾਈ
ਕਾਨ੍ਹ ਸਿੰਘ ਨਾਭਾ ਤੇ ਦੋਸ਼ ਉਸ ਵਕਤ ਲਗਾ ਰਹੇ ਹੋ ਜਦੋਂ ਉਹ ਆਪ ਸਫ਼ਾਈ ਦੇਣ ਲਈ ਹਾਜਰ ਨਹੀਂ ਹੋ
ਸਕਦੇ। ਪਰ ਹੁਣ ਵੀ ਤੁਹਾਡੀ ਗੱਲ ਸਹੀ ਅਤੇ ਭਾਈ ਸਾਹਿਬ ਦੀ ਗੱਲ ਗ਼ਲਤ ਤਾਂ ਹੀ ਮੰਨੀਂ ਜਾ ਸਕਦੀ ਹੈ
ਜੇ ਤੁਸੀਂ ਖੁਦ ਕਿਸੇ ਇੱਕ ਨਤੀਜੇ ਤੇ ਪਹੁੰਚੇ ਹੋਵੋ। ਅਤੇ ਆਪ ਜੀ ਪਾਸ ਆਪਣੀ ਗੱਲ ਸਹੀ ਸਾਬਤ ਕਰਨ
ਲਈ ਕੋਈ ਪੁਖਤਾ ਸਬੂਤ ਹੋਣ।
ਆਪ ਜੀ ਮੁਤਾਬਕ ਭਾਈ ਕਾਨ੍ਹ ਸਿੰਘ ਨਾਭਾ ਨੇ ਹਵਾਲੇ ‘ਗੁਰਬਿਲਾਸ ਪਾ: 6’
ਵਿੱਚੋਂ ਲਏ ਹਨ, ਪਰ ਤੁਸੀਂ ਇਹ ਨਹੀਂ ਦੱਸਦੇ ਕਿ, ਤੁਹਾਨੂੰ ਕਿਸ ਤਰ੍ਹਾਂ ਪਤਾ ਹੈ ਕਿ ਉਨ੍ਹਾਂਨੇ
ਹਵਾਲੇ ਗੁ: ਬਿ: ਪਾ: 6 ਵਿੱਚੋਂ ਹੀ ਲਏ ਹਨ। ਜੇ ਆਪ ਜੀ ਕੋਲ ਸਿਰਫ਼ ‘ਗੁਰਬਿਲਾਸ’ ਹੀ ਹਵਾਲੇ ਵਜੋਂ
ਮੌਜੂਦ ਹੈ ਤਾਂ ਇਸ ਦਾ ਇਹ ਮਤਲਬ ਨਹੀਂ ਕਿ ਭਾਈ ਸਾਹਿਬ ਕੋਲ ਵੀ ਬੱਸ ਇਹੀ ਸਰੋਤ ਮੌਜੂਦ ਸੀ। ਤੁਸੀਂ
ਜਿਹੜਾ ‘ਸਿੱਖੀ ਵਿਕੀ’ ਵਿੱਚੋਂ ਹਵਾਲਾ ਦਿੱਤਾ ਹੈ, ਉਹ ‘ਸਿੱਖੀ ਵਿਕੀ’ ਵਾਲਿਆਂ ਨੂੰ ਕਿੱਥੋਂ
ਉਪਲਭਦ ਹੋਇਆ ਹੈ? ਇਸ ਬਾਰੇ ਜਾਣਕਾਰੀ ਦਿਉ ਤਾਂ ਹੀ ਤੁਸੀਂ ਭਾਈ ਸਾਹਿਬ ਤੇ ਕੋਈ ਦੋਸ਼ ਲਗਾਵੋ। ਭਾਈ
ਸਾਹਿਬ ਦੀ ਲਿਖਤ ਨੂੰ ਗ਼ਲਤ ਕਰਾਰ ਦੇਣ ਲਈ ਆਪ ਜੀ ਦਾ ਏਨਾ ਕਹਿਣਾ ਹੀ ਕਾਫੀ ਨਹੀਂ ਹੈ ਕਿ ਇਤਿਹਾਸ
ਵਿੱਚ ਹਵਾਲੇ ਮੌਜੂਦ ਨਹੀਂ ਹਨ।
ਤੁਸੀਂ ਲਿਖਿਆ ਹੈ- ‘ਮੈਂ ਗੁਰਬਿਲਾਸ ਪਾ: 6 ਵਿੱਚ ਆਏ ‘ਅਕਾਲ ਬੁੰਗਾ’ ਸ਼ਬਦ
ਜੁੱਟ ਨੂੰ ਮਾਨਤਾ ਨਹੀਂ ਦਿੰਦਾ ਮੈਂ ਤਾਂ ਸਗੋਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਸਾਡੇ ਕੋਲ ਇਸ
ਸ਼ਬਦ-ਜੁੱਟ ਦੀ ਵਰਤੋਂ ਦਾ ਕੋਈ ਭਰੋਸੇਯੋਗ ਵਸੀਲਾ ਨਹੀਂ ਹੈ। ਜੇ ਹੈ ਤਾਂ ਗੁ: ਬਿ: ਪਾ: 6 ਵਰਗੀ
ਵਿਵਾਦਤ ਪੁਸਤਕ। ਇਸ ਕਰਕੇ ਸਾਨੂੰ ਇਸ ਸੰਦਰਭ ਵਿੱਚ ‘ਅਕਾਲ’ ਸ਼ਬਦ ਦੀ ਵਰਤੋਂ ਬਾਰੇ ਸੁਚੇਤ ਹੋਣ ਦੀ
ਲੋੜ ਹੈ”।
ਡਾ: ਸਾਹਿਬ ਜੀ ਇਸ ਸੰਬੰਧ ਵਿੱਚ ਆਪ ਜੀ ਦੀ ਹੀ ਇੱਕ ਹੋਰ ਲਿਖਤ ਪੇਸ਼ ਹੈ-
“ਅਕਾਲ ਬੁੰਗੇ ਲਈ ਵਰਤਿਆ ਗਿਆ ‘ਅਕਾਲ’ ਸ਼ਬਦ ਇਸ ਬੁੰਗੇ ਨੂੰ ਕੇਵਲ
ਵਿਸ਼ੇਸ਼ ਨਾਮ ਦੇਣ ਖਾਤਰ ਹੀ ਵਰਤਿਆ ਗਿਆ ਸੀ ਅਤੇ ਇਸ ਦਾ ਸਿੱਧੇ ਤੌਰ ਤੇ ‘ਅਕਾਲ ਪੁਰਖ’
ਪਰਮਾਤਮਾ ਨਾਲ ਕੋਈ ਸੰਬੰਧ ਨਹੀਂ ਸੀ”।
ਡਾ: ਸਾਹਿਬ ਜੀ! ਆਪ ਜੀ ਦੀਆਂ ਦੋਨੋਂ ਲਿਖਤਾਂ ਮੌਜੂਦ ਹਨ, ਫੈਸਲਾ ਵੀ ਆਪ
ਜੀ ਦੇ ਹੱਥ ਹੈ।
ਤੁਸੀਂ ਲਿਖਿਆ ਹੈ ਕਿ ਭਾਈ ਕਾਨ੍ਹ ਸਿੰਘ ਨਾਭਾ ਨੇ ਆਪਣੀ ਜਾਣਕਾਰੀ ਦੇ ਸਰੋਤ
ਦਾ ਕੋਈ ਹਵਾਲਾ ਇਸ ਲਈ ਨਹੀਂ ਦਿੱਤਾ ਕਿਉਂ ਕਿ ਉਹ ਆਪਣੀ ਜਾਣਕਾਰੀ ਵਿਵਾਦਿਤ ਪੁਸਤਕ ਵਿੱਚੋਂ ਲੈ
ਰਹੇ ਹਨ।
ਡਾ: ਸਾਹਿਬ ਜੀ! ਕੀ ਇਹ ਜਰੂਰੀ ਹੈ ਕਿ ਕੋਈ ਡਿਕਸ਼ਨਰੀ/ ਕੋਸ਼ ਲਿਖਣ ਵਾਲਾ
ਜਰੂਰ ਇਹ ਵੀ ਦੱਸੇ ਕਿ ਉਸ ਨੇ ਕੋਈ ਹਵਾਲਾ ਕਿੱਥੋਂ ਲਿਆ? ਕੀ ‘ਸਿਖੀ ਵਿਕੀ’ ਵਿੱਚ ਸਰੋਤਾਂ ਦੇ
ਸਾਰੇ ਹਵਾਲੇ ਦਿੱਤੇ ਗਏ ਹਨ?
ਭਾਈ ਸਾਹਿਬ ਵੱਲੋਂ ‘ਅਕਾਲ ਤਖਤ’ ਨੂੰ ‘ਗੁਰਦੁਆਰਾ’ ਕਹੇ ਜਾਣ ਬਾਰੇ-
ਡਾ: ਸਾਹਿਬ! ਗੁਰੂ ਸਾਹਿਬਾਂ ਨਾਲ ਸੰਬੰਧਤ ਹਰ ਸਥਾਨ ਨੂੰ ‘ਗੁਰਦੁਆਰਾ’ ਹੀ
ਕਿਹਾ ਜਾਂਦਾ ਹੈ। ਆਪ ਜੀ ਮੁਤਾਬਕ ਹੀ ਗੁਰੂ ਸਾਹਿਬ ‘ਤਖਤ’ ਤੇ ਢਾਡੀਆਂ ਦੀਆਂ ਵਾਰਾਂ ਸੁਣਿਆਂ ਕਰਦੇ
ਸੀ। ਆਪ ਜੀ ਨੂੰ ਇਹ ਵੀ ਪਤਾ ਹੋਣਾ ਹੈ ਕਿ ਉਸ ਵਕਤ ਤੱਕ ‘ਗੁਰੂ ਗ੍ਰੰਥ ਸਾਹਿਬ’ ਦੇ 22 ਹੋਰ ਉਤਾਰੇ
ਵੀ ਹੋ ਚੁੱਕੇ ਸੀ। ਜਰੂਰੀ ਗੱਲ ਹੈ ਕਿ ‘ਗੁਰੂ ਗ੍ਰੰਥ ਸਾਹਿਬ’ ਦੀ ਇੱਕ ਬੀੜ ਦਾ ਪ੍ਰਕਾਸ਼ ਉੱਥੇ
‘ਅਕਾਲ ਤਖਤ’ ਤੇ ਵੀ ਹੋਇਆ ਹੋਵੇਗਾ।
ਤਾਂ ਫੇਰ ਜੇ ਭਾਈ ਸਾਹਿਬ ਨੇ ‘ਗੁਰਦੁਆਰਾ’ ਸ਼ਬਦ ਲਿਖਿਆ ਹੈ ਤਾਂ ਇਸ ਵਿੱਚ
ਕੀ ਗ਼ਲਤ ਹੈ?
ਤੁਸੀਂ ਲਿਖਿਆ ਹੈ “ਤਖਤ ਢਾਹ ਦਿੱਤੇ ਜਣ ਦਾ ਸਭ ਤੋਂ ਵੱਡਾ ਸਬੂਤ ਇਸ ਦੀ
ਗੈਰ ਮੌਜੂਦਗੀ ਹੈ”।
ਡਾ: ਸਾਹਿਬ ਜੀ! ਜੇ ‘ਤਖਤ’ ਅੱਜ ਪਹਿਲਾਂ ਵਾਲੀ ਸਥਿਤੀ ਵਿੱਚ ਨਹੀਂ ਹੈ ਤਾਂ
ਇਸ ਨਾਲ ਕੀ ਫਰਕ ਪੈਂਦਾ ਹੈ? ਆਖਿਰ ਤਾਂ ਇਹ ਸਮੇਂ ਦੀ ਬਦਲੀ ਹੋਈ ਸਥਿਤੀ ਵਜੋਂ ਹੋਂਦ ਵਿੱਚ ਆਇਆ
ਸੀ। ਢਾਡੀਆਂ ਦੀਆਂ ਵਾਰਾਂ ਸੁਣਨੀਆਂ, ਗੁਰਮਤੇ ਕਰਨੇ, ਹੋਰ ਵੀ ਜੋ ਜੋ ਗਤੀ ਵਿਧੀਆਂ ਆਪ ਜੀ ਨੇ
ਬਿਆਨ ਕੀਤੀਆਂ ਹਨ। ਉਹ ਸਾਰੀਆਂ ਦੀ ਅੱਜ ਵੀ ਓਨੀਂ ਹੀ ਜਰੂਰਤ ਹੈ। ਕੋਈ ਵੀ ਗਤੀ ਵਿਧੀ ਗ਼ੈਰ ਜਰੂਰੀ
ਨਹੀਂ ਹੈ। ਅਕਾਲ ਤਖਤ ਤੋਂ ਹੁਕਮਨਾਮੇ ਗੁਰੂ ਸਾਹਿਬ ਦੇ ਸਮੇਂ ਉਹ ਖੁਦ ਜਾਰੀ ਹੋਇਆ ਕਰਦੇ ਸੀ, ਹੁਣ
ਪੰਥ ਦੇ ਸੂਝਵਾਨ ਵਿਦਵਾਨ ਸੱਜਣ ਰਲ ਬੈਠ ਕੇ ਫੈਸਲੇ ਕਰ ਸਕਦੇ ਹਨ। ਸਿੱਖ ਪੰਥ ਨੂੰ ਇੱਕ ਸੋਚ ਦਾ
ਧਾਰਣੀ ਕਿਵੇਂ ਬਣਾਇਆ ਜਾ ਸਕਦਾ ਹੈ, ਸਾਰਾ ਸਿੱਖ ਪੰਥ ਇੱਕ ਝੰਡੇ ਥੱਲੇ ਕਿਵੇਂ ਆਵੇ ਆਦਿ ਗੱਲਾਂ
ਬਾਰੇ ਵਿਚਾਰਾਂ ਸਿੱਖ ਪੰਥ ਨੇ ਖੁਦ ਕਰਨੀਆਂ ਹਨ। ਮੈਂ ਇਹ ਗੱਲ ਮੰਨਦਾ ਹਾਂ ਕਿ ‘ਅਕਾਲ ਤਖਤ’ ਦਾ
ਮੌਜੂਦਾ ਪ੍ਰਬੰਧ ਬਿਲਕੁਲ ਨਕਾਰਾ ਅਤੇ ਸਿੱਖ ਵਿਰੋਧੀ ਹੈ। ਪਰ ਇਸ ਲਈ ‘ਅਕਾਲ ਤਖਤ’ ਦੇ ਖਾਤਮੇ ਦੀ
ਗੱਲ ਸੋਚਣ ਦੀ ਬਜਾਇ ਇਸ ਦੇ ਸੁਧਾਰ ਬਾਰੇ ਵਿਚਾਰਾਂ ਕਰਨੀਆਂ ਚਾਹੀਦੀਆਂ ਹਨ। ਜੇ ਕਿਸੇ ਸਮੇਂ ਦਰਬਾਰ
ਸਾਹਿਬ ਅੰਮ੍ਰਿਤਸਰ ਚੋਂ ਮੂਰਤੀਆਂ ਚੁਕਾਈਆਂ ਜਾ ਸਕਦੀਆਂ ਸੀ ਤਾਂ ਅੱਜ ‘ਅਕਾਲ ਤਖਤ’ ਦੀ ਕਾਰਜ
ਪ੍ਰਣਾਲੀ ਵਿੱਚ ਸੁਧਾਰ ਵੀ ਲਿਆਂਦਾ ਜਾ ਸਕਦਾ ਹੈ। ਪਰ ਇਹ ਤਾਂ ਹੀ ਸੰਭਵ ਹੈ ਜੇ ਆਪ ਜੀ ਵਰਗੇ
ਪੜ੍ਹੇ ਲਿਖੇ ਵਿਦਵਾਨ ਏਸ ਪਾਸੇ ਵੱਲ ਸੋਚਣ।
ਆਪ ਜੀ ਨੇ ਲਿਖਿਆ ਹੈ: ਗੁਰੂ ਸਾਹਿਬ ਨੇ ਤਖਤ ਦਾ ਨਾਮ ਬੁੰਗਾ ਨਹੀਂ ਰੱਖਿਆ
ਇਸ ਦਾ ਸਬੂਤ ਭਾਈ ਗੁਰਦਾਸ ਜੀ ਦੀਆਂ ਲਿਖਤਾਂ ਵਿੱਚ ‘ਅਕਾਲ ਬੁੰਗਾ’ ਜਾਂ ‘ਅਕਾਲ ਤਖਤ’ ਬਾਰੇ ਕੋਈ
ਵੇਰਵਾ ਨਾ ਹੋਣ ਤੋਂ ਵੱਧ ਹੋਰ ਕੀ ਹੋ ਸਕਦਾ ਹੈ?
ਡਾ: ਸਾਹਿਬ ਜੀ! ਇਹ ਤਾਂ ਤੁਸੀਂ ਵੀ ਮੰਨਦੇ ਹੋ ਕਿ ‘ਤਖਤ’ ਹੋਂਦ ਵਿੱਚ ਆਇਆ
ਸੀ। ਪਰ ਭਾਈ ਗੁਰਦਾਸ ਜੀ ਨੇ ਤਾਂ ‘ਤਖਤ’ ਉਸਾਰੇ ਜਾਣ ਦਾ ਵੀ ਜਿਕਰ ਨਹੀਂ ਕੀਤਾ।
ਤੁਸੀਂ ਲਿਖਿਆ ਹੈ- “ਅੱਜ ਵੀ ਜਿੱਥੇ ਸਾਡਾ ਗੁਰੂ ਹੈ ਉੱਥੇ ਤਖਤ ਵੀ
ਹੋਵੇਗਾ। ਪਰੰਤੂ ਹੁਣ ਦੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਸੋ ਜਿੱਥੇ ਸ੍ਰੀ ਗੁਰੂ ਗ੍ਰੰਥ
ਸਾਹਿਬ ਜੀ ਦਾ ਪ੍ਰਕਾਸ਼ ਹੈ ਉੱਥੇ ਹੀ ਤਖਤ ਮੌਜੂਦ ਹੈ। ਗੁਰੂ ਜੀ ਨੂੰ ਕਿਸੇ ਨਕਲੀ ਤਖਤ ਦੀ ਲੋੜ
ਨਹੀਂ”।
ਡਾ: ਸਾਹਿਬ ਜੀ! ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਤਾਂ ਉਸ ਵਕਤ ਵੀ ਸੀ
ਜਦੋਂ ਗੁਰੂ ਹਰਗੋਬਿੰਦ ਸਾਹਿਬ ਨੇ ਦਰਬਾਰ ਸਾਹਿਬ ਦੇ ਸਾਹਮਣੇ ‘… ਤਖਤ’ ਦਾ ਨਿਰਮਾਣ ਕੀਤਾ ਸੀ, ਜਿਸ
ਦਾ ਕਿ ਹੁਣ ਆਪ ਜੀ ਮੁਤਾਬਕ ਅਰਥ ਬਣਦਾ ਹੈ ‘ਨਕਲੀ ਤਖਤ’। ਗੁਰੂ ਗ੍ਰੰਥ ਸਾਹਿਬ ਜੀ ਦਾ
ਪ੍ਰਕਾਸ਼ ਤਾਂ ਬਾਬਿਆਂ ਦੇ ਡੇਰਿਆਂ ਤੇ ਵੀ ਹੁੰਦਾ ਹੈ। ਇੱਕੋ ਹੀ ਗੁਰੂ (ਗੁਰੂ ਗ੍ਰੰਥ ਸਾਹਿਬ) ਦੀ
ਬਾਣੀ ਦੇ ਕੋਈ ਕੁੱਝ ਅਰਥ ਸਮਝਦਾ ਹੈ ਕੋਈ ਕੁਝ। ਤਾਂ ਕੀ ਹਰ ਗੁਰਸਿੱਖ ਦਾ ਵੱਖਰਾ ‘ਤਖਤ’ ਹੈ?
‘ਸਿਖੀ ਵਿਕੀ’ ਵਾਲੇ ਆਪ ਜੀ ਦੇ ਨੋਟ ਬਾਰੇ-
ਡਾ: ਸਾਹਿਬ ਜੀ ਆਪ ਜੀ ਦੇ ਮੁਤਾਬਕ ਹੀ ਵਿਵਾਦਤ ਪੁਸਤਕ ‘ਗੁਰ ਬਿਲਾਸ. .’
ਤੋਂ ਇਲਾਵਾ ਇਤਿਹਾਸ ਵਿੱਚ ਪੂਰੇ ਹਵਾਲੇ ਨਹੀਂ ਮਿਲਦੇ, ਤਾਂ ਫਿਰ ‘ਸਿਖੀ ਵਿਕੀ’ ਵਾਲਿਆਂ ਨੂੰ ਇਹ
ਹਵਾਲਾ ਕਿੱਥੋਂ ਉਪਲਭਦ ਹੋ ਗਿਆ ਕਿ ਕਿਸੇ ਸਿੱਖ ਦੇ ਜਰੀਏ ਗੁਰੂ ਅਰਜਨ ਦੇਵ ਜੀ ਨੇ ‘ਤਖਤ’ ਬਣਾਉਣ
ਲਈ ਸੁਨੇਹਾਂ ਭੇਜਿਆ ਸੀ?
ਨੋਟ: ਅੱਜ ਕਲ੍ਹ ਕੰਮ ਤੇ ਡਿਊਟੀ ਦਾ ਸਮਾਂ ਵਧ ਜਾਣ ਕਰਕੇ ਅਤੇ ਕੁੱਝ ਹੋਰ
ਰੁਝੇਵੇਂ ਹੋਣ ਕਰਕੇ ਸਿਖ ਮਾਰਗ ਤੇ ਵਿਚਾਰ ਸਾਂਝੇ ਕਰਨ ਲਈ ਸਮਾਂ ਬਹੁਤ ਘੱਟ (ਤਕਰੀਬਨ ਨਾ ਬਰਾਬਰ
ਹੀ) ਮਿਲਦਾ ਹੈ। ਇਸ ਲਈ ਪੱਤਰਾਂ ਦਾ ਜਵਾਬ ਦੇਣ ਵਿੱਚ ਦੇਰੀ ਹੋ ਜਾਂਦੀ ਹੈ। ਪਾਠਕਾਂ ਪਾਸੋਂ ਮੁਆਫ਼ੀ
ਚਾਹੁੰਦਾ ਹਾਂ। ਧੰਨਵਾਦ।
ਜਸਬੀਰ ਸਿੰਘ (ਕੈਲਗਰੀ)
(23/04/11)
ਚਰਨਜੀਤ ਸਿੰਘ ਬਰੈਂਮਪਟਨ
ਅਸਲੀ ਦੋਸ਼ੀ ਕੌਣ?
ਅਕਾਲ ਤਖਤ ਜਾਂ ਐਸ ਜੀ ਪੀ ਸੀ
29/03/2000 ਨੂੰ ਅਕਾਲ ਤਖਤ ਵਲੋਂ ਐਸ ਜੀ ਪੀ ਸੀ ਨੂੰ ਹਦਾਇਤ।
ਅੰਤ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ:
1. ਜਲਦੀ ਤੋਂ ਜਲਦੀ ਗੁਰਮਤਿ ਸੋਚ ਵਾਲੇ ਮਾਹਿਰਾਂ ਦੀ ਕਮੇਟੀ ਦੀ ਸਥਾਪਨਾ ਕਰ ਕੇ ਤਖਤ ਸਾਹਿਬਾਨ ਦੇ
ਜਥੇਦਾਰ ਅਤੇ ਮੁੱਖ ਗ੍ਰੰਥੀ ਸਾਹਿਬਾਨ ਦੇ ਸੇਵਾ ਨਿਯਮ, ਜਿਵੇਂ ਨਿਯੁਕਤੀ ਲਈ ਯੋਗਤਾਵਾਂ, ਉਨਾਂ ਦਾ
ਕਾਰਜ ਖੇਤਰ, ਕਾਰਜ ਵਿਧੀ, ਅਧਿਕਾਰ ਅਤੇ ਜਿੰਮੇਵਾਰੀਆਂ, ਸੇਵਾ ਮੁਕਤੀ ਆਦਿ ਦੇ ਨਿਯਮ ਨਿਰਧਾਰਤ
ਕੀਤੇ ਜਾਣ ਅਤੇ ਇਸ ਦੇ ਨਾਲ ਹੀ ਸਮੇਂ ਸਮੇਂ ਪੇਸ਼ ਆਉਣ ਵਾਲੀਆਂ ਪੰਥਕ ਸਮੱਸਿਆਵਾਂ ਦੇ ਸਮਾਧਾਨ ਅਤੇ
ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਕੀਤੇ ਜਾਣ ਦਾ ਸਪਸ਼ਟ ਵਿਧੀ ਵਿਧਾਨ ਸੁਨਿਸਚਿਤ ਕੀਤਾ
ਜਾਵੇ ਤਾਂ ਜੋ ਭਵਿੱਖ ਵਿੱਚ ਕਿਸੇ ਵੱਲੋਂ ਅਕਾਲ ਤਖਤ ਸਾਹਿਬ ਜੀ ਦੀ ਨਿੱਜੀ ਹਿੱਤਾਂ ਲਈ ਵਰਤੋਂ ਦੀ
ਸੰਭਾਵਨਾ ਹੀ ਨਾ ਰਹੇ ਅਤੇ ਖਾਲਸਾ ਪੰਥ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਮੇਂ ਸਮੇਂ ਜਾਰੀ
ਹੁਕਮਨਾਮਿਆਂ ਦੀ ਮਾਨਤਾ ਅਤੇ ਪਵਿੱਤਰਤਾ ਕਾਇਮ ਰਵ੍ਹੇ।
2. ਗੁਰਦੁਆਰਾ ਐਕਟ ਨੂੰ ਬਣਿਆ ਹੋਇਆ ਪੌਣੀ ਸਦੀ ਹੋ ਚੁਕੀ ਹੈ। ਸਮੇਂ ਦੀ ਪ੍ਰਬਲ ਲੌੜ ਹੈ ਕਿ
ਗੁਰਦੁਆਰਾ ਪ੍ਰਬੰਧ ਨੂੰ ਪੰਥਕ ਯੁਕਤ ਦੇ ਅਨੁਸਾਰੀ ਬਣਾਉਣ ਲਈ ਇਸ ਤੈਕਟ ਅਧੀਨ ਬੀਤੇ ਸਮੇਂ ਵਿੱਚ
ਲਾਭ ਹਾਨੀ ਦਾ ਲੇਖਾ ਜੋਖਾ ਕੀਤਾ ਜਾਵੇ ਅਤੇ ਐਕਟ ਵਿੱਚ ਪੰਥਕ ਹਿੱਤਾਂ ਤੋਂ ਉਲਟ ਜੋ ਕੋਈ ਧਾਰਾ ਹੈ
ਤਾਂ ਉਸ ਦੀ ਸੋਧ ਲਈ ਉਪਰਾਲਾ ਕੀਤਾ ਜਾਵੇ।
3. ਗੁਰਦੁਆਰਾ ਪ੍ਰਬੰਧ ਨੂੰ ਸਿਆਸਤ ਦੀ ਕੁਟਲਤਾ ਦੇ ਪ੍ਰਭਾਵ ਤੋਂ ਪਾਕ ਰੱਖਣ ਨੂੰ ਯਕੀਨੀ ਬਣਾਇਆ
ਜਾਵੇ।
4. ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅਕਾਲ ਤਖਤ ਸਾਹਿਬ ਅਤੇ ਬਾਕੀ ਤਖਤ ਸਾਹਿਬਾਨ ਆਪੋ
ਆਪਣੀ ਥਾਵੇਂ ਪੰਥ ਦੀਆਂ ਗੌਰਵਸ਼ੀਲ ਸੰਸਥਾਵਾਂ ਹਨ। ਇਨ੍ਹਾਂ ਸੰਸਥਾਵਾਂ ਦੇ ਸੇਵਾਦਾਰਾਂ ਨੂੰ ਗੁਰੂ
ਪੰਥ ਵਲੋਂ ਸੌਂਪੀ ਹੋਈ ਜਿੰਮੇਵਾਰੀ ਪਰਸਪਰ ਪਿਆਰ, ਸਤਿਕਾਰ ਅਤੇ ਮਿਲਵਰਤਣ ਦੀ ਭਾਵਨਾ ਅਧੀਨ ਨਿਭਾ
ਕੇ ਗੁਰੂ ਪੰਥ ਵੱਲੋਂ ਸੁਰਖਰੂ ਹੋਣਾ ਚਾਹੀਦਾ ਹੈ।
ਮੋਹਣ ਸਿੰਘ, ਹੈਡ ਗ੍ਰੰਥੀ, ਸ੍ਰੀ ਦਰਬਾਰ ਸਾਹਿਬ
ਜੋਗਿੰਦਰ ਸਿੰਘ, ਜਥੇਦਾਰ, ਸ੍ਰੀ ਅਕਾਲ ਤਖਤ ਸਾਹਿਬ
ਚਰਨ ਸਿੰਘ, ਗ੍ਰੰਥੀ, ਸ੍ਰੀ ਦਰਬਾਰ ਸਾਹਿਬ
ਰਵੇਲ ਸਿੰਘ, ਗ੍ਰੰਥੀ, ਸ੍ਰੀ ਅਕਾਲ ਤਖਤ ਸਾਹਿਬ
ਗੁਰਬਚਨ ਸਿੰਘ, ਗ੍ਰੰਥੀ, ਸ੍ਰੀ ਦਰਬਾਰ ਸਾਹਿਬ
ਹਵਾਲਾ: ਗੁਰੂ ਪੰਥ ਖ਼ਾਲਸੇ ਕੇ ਹੁਕਮਨਾਮੇ (ਗੁਰੂ ਕਾਲ ਤੋਂ ਆਧੁਨਿਕ ਸਮੇਂ ਤੱਕ), ਡਾ। ਰਾਏਜਸਬੀਰ
ਸਿੰਘ
ਚਰਨਜੀਤ ਸਿੰਘ
ਬਰੈਂਮਪਟਨ
(23/04/11)
ਕਿਰਪਾਲ ਸਿੰਘ ਬਠਿੰਡਾ
ਜਦੋਂ ਬੰਦਾ ਗੁਰੂ ਦਾ ਗੁਲਾਮ ਬਣ ਜਾਂਦਾ ਹੈ ਤਾਂ ਉਸ ਦੀਆਂ ਹੋਰ ਸਭ ਗੁਲਾਮੀਆਂ ਟੁੱਟ ਜਾਂਦੀਆਂ ਹਨ:
ਗਿਆਨੀ ਹਰਿਭਜਨ ਸਿੰਘ
*ਜਿਹੜਾ ਵੀ ਮਨੁਖ ਸ਼ਬਦ ਗੁਰੂ ਦਾ ਗੁਲਾਮ ਬਣ ਗਿਆ ਉਹ, ਨਾ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦਾ ਗੁਲਾਮ
ਬਣਦਾ ਹੈ ਤੇ ਨਾ ਹੀ ਉਸ ਨੂੰ ਕਿਸੇ ਦੇਹਧਾਰੀ ਗੁਰੂ ਦੀ ਗੁਲਾਮੀ ਕਰਨ ਦੀ ਲੋੜ ਰਹਿੰਦੀ ਹੈ
*ਜਿਹੜੇ ਅਖੌਤੀ ਸੰਤ ਬਾਬੇ ਗਿਣਤੀ ਮਿਣਤੀ ਦੇ ਪਾਠਾਂ ਵਿੱਚ ਪਾ ਕੇ ਕਹਿੰਦੇ ਹਨ ਕਿ ਗੁਰਬਾਣੀ ਅਗਾਧ
ਬੋਧ ਹੈ ਇਸ ਦੇ ਅਰਥ ਸਮਝਣੇ ਮਨੁੱਖ ਦੇ ਵੱਸ ਨਹੀਂ, ਇਸ ਲਈ ਇੰਨੇ ਪਾਠ ਕਰੋ ਤਾਂ ਇਸ ਦਾ ਇਹ ਫ਼ਲ
ਮਿਲੇਗਾ, ਇਸ ਤਰ੍ਹਾਂ ਕਰਕੇ ਉਹ ਸ਼ਬਦ ਗੁਰੂ ਨਾਲ ਤੋੜਨ ਦਾ ਕੰਮ ਕਰ ਰਹੇ ਹਨ ਜਿੰਨ੍ਹਾਂ ਤੋਂ ਸੁਚੇਤ
ਹੋਣ ਦੀ ਲੋੜ ਹੈ।
ਬਠਿੰਡਾ, ੨੩ ਅਪ੍ਰੈਲ (ਕਿਰਪਾਲ ਸਿੰਘ): ਜਦੋਂ ਬੰਦਾ ਗੁਰੂ ਦਾ ਗੁਲਾਮ ਬਣ ਜਾਂਦਾ ਹੈ ਤਾਂ ਉਸ ਦੀਆਂ
ਹੋਰ ਸਭ ਗੁਲਾਮੀਆਂ ਟੁੱਟ ਜਾਂਦੀਆਂ ਹਨ। ਇਹ ਸ਼ਬਦ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ
ਚੌਤਾ ਕਲਾ ਦੇ ਵਾਈਸ ਪ੍ਰਿੰਸੀਪਲ ਗਿਆਨੀ ਹਰਿਭਜਨ ਸਿੰਘ ਨੇ ਬਠਿੰਡਾ ਸ਼ਹਿਰ ਵਿੱਚ ਕਾਲਜ ਵਲੋਂ ਚੱਲ
ਰਹੇ ਲੜੀਵਾਰ ਹਫ਼ਤਾ ਭਰ ਦੇ ਪ੍ਰੋਗਰਾਮ ਦੌਰਾਨ ਅੱਜ ਸਵੇਰ ਦੇ ਸਮਾਗਮ ਵਿੱਚ ਸੱਜਨ ਸਿੰਘ ਦੇ ਗ੍ਰਹਿ
ਵਿਖੇ ਕੀਰਤਨ ਕਰਦਿਆਂ ਕਹੇ। ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ ੧੭੦ 'ਤੇ ਗਉੜੀ ਰਾਗ ਵਿੱਚ
ਚੌਥੇ ਪਾਤਸ਼ਾਹ ਗੁਰੂ ਰਾਮ ਦਾਸ ਜੀ ਦੇ ਉਚਾਰਨ ਕੀਤੇ ਸ਼ਬਦ ਦਾ ਕੀਰਤਨ ਕਰਦਿਆਂ ਉਨ੍ਹਾਂ ਵਿਸਥਾਰ ਸਹਿਤ
ਸਮਝਾਇਆ ਕਿ ਇਸ ਸ਼ਬਦ ਦੀ ਰਹਾਉ ਦੀ ਤੁਕ ਹੈ 'ਰਾਮ ਹਮ ਸਤਿਗੁਰ ਲਾਲੇ ਕਾਂਢੇ ॥੧॥ ਰਹਾਉ ॥' ਇਸੇ ਲਈ
ਕੀਰਤਨ ਦੌਰਾਨ ਇਸ ਨੂੰ ਸਥਾਈ ਬਣਾ ਕੇ ਹਰ ਪਦੇ ਦੇ ਨਾਲ ਵਾਰ ਵਾਰ ਇਸ ਦਾ ਗਾਇਨ ਕੀਤਾ ਗਿਆ ਹੈ ਤਾਂ
ਕਿ ਸਾਰੇ ਸ਼ਬਦ ਦੇ ਅਰਥ ਜੋ ਸਤਿਗੁਰੂ ਜੀ ਸਾਨੂੰ ਸਮਝਾਉਣਾ ਚਾਹੁੰਦੇ ਹਨ, ਉਹ ਸਾਨੂੰ ਚੰਗੀ ਤਰ੍ਹਾਂ
ਸਮਝ ਵਿੱਚ ਆ ਜਾਣ। ਇਸ ਰਹਾਉ ਵਾਲੀ ਤੁਕ ਦੇ ਅਰਥ ਹਨ- ਹੇ ਰਾਮ! ਮੈਂ ਗੁਰੂ ਦਾ ਗ਼ੁਲਾਮ ਅਖਵਾਉਂਦਾ
ਹਾਂ। ਗਿਆਨੀ ਹਰਿਭਜਨ ਸਿੰਘ ਨੇ ਕਿਹਾ ਕਿ ਗੁਲਾਮ ਦਾ ਅਰਥ ਹੀ ਇਹ ਹੁੰਦਾ ਹੈ ਕਿ ਉਸ ਦੀ ਆਪਣੀ ਮਰਜ਼ੀ
ਨਹੀਂ ਬਲਕਿ ਹਮੇਸ਼ਾਂ ਉਸ ਦੇ ਮਾਲਕ ਦੀ ਮਰਜ਼ੀ ਚਲਦੀ ਹੈ। ਆਪਣੀ ਮਰਜ਼ੀ ਅਨੁਸਾਰ ਕੰਮ ਕੀਤਿਆਂ ਬੰਦਾ
ਕਦੀ ਵੀ ਵਿਕਾਰਾਂ 'ਤੇ ਕਾਬੂ ਨਹੀਂ ਪਾ ਸਕਦਾ ਜਿਸ ਕਾਰਣ ਉਸ ਦਾ ਮਨ ਹਮੇਸ਼ਾਂ ਭੜਕਣਾਂ ਵਿੱਚ ਪਿਆ
ਰਹਿੰਦਾ ਹੈ ਤੇ ਕਦੀ ਵੀ ਟਿਕਾਉ ਵਿੱਚ ਨਹੀਂ ਆ ਸਕਦਾ। ਭਾਵ ਵਿਸ਼ੇ ਵਕਾਰ ਭੋਗਦਾ ਹੋਇਆ ਬੰਦਾ ਕਾਮ,
ਕਰੋਧ, ਲੋਭ ਮੋਹ, ਹੰਕਾਰ ਦਾ ਗੁਲਾਮ ਬਣਿਆ ਰਹਿੰਦਾ ਹੈ। ਪਰ ਜਦੋਂ ਹੀ ਉਹ ਸ਼ਬਦ ਗੁਰੂ ਦਾ ਗੁਲਾਮ ਬਣ
ਗਿਆ ਤਾਂ ਉਹ ਆਪਣੀ ਮਰਜ਼ੀ ਨਾਲ ਇਹ ਵਕਾਰ ਨਹੀਂ ਭੋਗ ਸਕਦਾ ਤੇ ਹਮੇਸ਼ਾਂ ਗੁਰੂ ਦੀ ਮੱਤ ਅਨੁਸਾਰ ਚੱਲਣ
ਦਾ ਪਾਬੰਦ ਹੋ ਜਾਂਦਾ ਹੈ। ਤਰਤੀਬਵਾਰ ਹਰ ਪਦੇ ਦੇ ਅਰਥ ਸਮਝਾਉਂਦੇ ਹੋਏ ਗਿਆਨੀ ਹਰਿਭਜਨ ਸਿੰਘ ਨੇ
ਕਿਹਾ ਕਿ ਹਰ ਪਦੇ ਦੀ ਇੱਕ ਤੁਕ ਵਿੱਚ ਉਸ ਸਥਿਤੀ ਦਾ ਵਰਨਣ ਕੀਤਾ ਗਿਆ ਹੈ ਜਦੋਂ ਗੁਰੂ ਧਾਰਨ ਨਹੀਂ
ਸੀ ਕੀਤਾ ਅਤੇ ਦੂਸਰੀ ਤੁਕ ਵਿੱਚ ਉਸ ਸਥਿਤੀ ਦਾ ਵਰਨਣ ਕੀਤਾ ਗਿਆ ਹੈ ਜਦੋਂ ਸ਼ਬਦ ਗੁਰੂ ਦੇ ਗਿਆਨ
ਨੂੰ ਗੁਰੂ ਧਾਰਨ ਕਰਕੇ ਉਸ ਦਾ ਗੁਲਾਮ ਬਣ ਗਿਆ।
'ਇਹੁ ਮਨੂਆ ਖਿਨੁ ਨ ਟਿਕੈ ਬਹੁ ਰੰਗੀ, ਦਹ ਦਹ ਦਿਸਿ ਚਲਿ ਚਲਿ ਹਾਢੇ ॥'
ਇਸ ਤੁੱਕ ਵਿੱਚ ਗੁਰੂ ਧਾਰਨ ਕੀਤੇ ਜਾਣ ਤੋਂ ਪਹਿਲਾਂ ਦਾ ਵਰਨਣ ਕੀਤਾ ਹੈ ਕਿ (ਮੇਰਾ) ਇਹ ਅੰਞਾਣ ਮਨ
ਬਹੁਤ ਰੰਗ-ਤਮਾਸ਼ਿਆਂ ਵਿਚ (ਫਸ ਕੇ) ਰਤਾ ਭਰ ਭੀ ਟਿਕਦਾ ਨਹੀਂ, ਦਸੀਂ ਪਾਸੀਂ ਦੌੜ ਦੌੜ ਕੇ ਭਟਕਦਾ
ਹੈ । ਦੂਸਰੀ ਤੁਕ ਵਿੱਚ ਦੱਸਿਆ ਗਿਆ ਹੈ 'ਗੁਰੁ ਪੂਰਾ ਪਾਇਆ ਵਡਭਾਗੀ,
ਹਰਿ ਮੰਤ੍ਰੁ ਦੀਆ, ਮਨੁ ਠਾਢੇ ॥੧॥' (ਪਰ ਹੁਣ) ਵੱਡੇ ਭਾਗਾਂ ਨਾਲ (ਮੈਨੂੰ) ਪੂਰਾ ਗੁਰੂ
ਮਿਲ ਪਿਆ ਹੈ, ਉਸ ਨੇ ਪ੍ਰਭੂ (-ਨਾਮ ਸਿਮਰਨ ਦਾ) ਉਪਦੇਸ਼ ਦਿੱਤਾ ਹੈ (ਜਿਸ ਦੀ ਬਰਕਤਿ ਨਾਲ) ਮਨ
ਸ਼ਾਂਤ ਹੋ ਗਿਆ ਹੈ ।੧।
ਇਸੇ ਤਰ੍ਹਾਂ ਦੂਸਰੇ ਪਦੇ ਵਿਚ ਸਮਝਾਇਆ ਗਿਆ ਹੈ 'ਹਮਰੈ ਮਸਤਕਿ ਦਾਗੁ
ਦਗਾਨਾ, ਹਮ ਕਰਜ ਗੁਰੂ ਬਹੁ ਸਾਢੇ ॥' (ਗੁਰੂ ਦੇ ਉਪਕਾਰ ਦਾ ਇਹ) ਬਹੁਤ ਕਰਜ਼ਾ ਮੇਰੇ ਸਿਰ
ਉਤੇ ਇਕੱਠਾ ਹੋ ਗਿਆ ਹੈ (ਇਹ ਕਰਜ਼ਾ ਉਤਰ ਨਹੀਂ ਸਕਦਾ, ਉਸ ਦੇ ਇਵਜ਼ ਵਿੱਚ ਮੈਂ ਗੁਰੂ ਦਾ ਗ਼ੁਲਾਮ ਬਣ
ਗਿਆ ਹਾਂ, ਤੇ) ਮੇਰੇ ਮੱਥੇ ਉਤੇ (ਗ਼ੁਲਾਮੀ ਦਾ) ਨਿਸ਼ਾਨ ਦਾਗਿਆ ਗਿਆ ਹੈ।
'ਪਰਉਪਕਾਰੁ ਪੁੰਨੁ ਬਹੁ ਕੀਆ, ਭਉ ਦੁਤਰੁ ਤਾਰਿ ਪਰਾਢੇ ॥੨॥' (ਪੂਰੇ ਗੁਰੂ ਨੇ ਮੇਰੇ ਉਤੇ)
ਬਹੁਤ ਪਰਉਪਕਾਰ ਕੀਤਾ ਹੈ ਭਲਾਈ ਕੀਤੀ ਹੈ, ਮੈਨੂੰ ਉਸ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦਿੱਤਾ ਹੈ
ਜਿਸ ਤੋਂ ਪਾਰ ਲੰਘਣਾ ਬਹੁਤ ਔਖਾ ਸੀ॥੨।
'ਜਿਨ ਕਉ ਪ੍ਰੀਤਿ ਰਿਦੈ ਹਰਿ ਨਾਹੀ, ਤਿਨ ਕੂਰੇ ਗਾਢਨ ਗਾਢੇ ॥' ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ
ਪਰਮਾਤਮਾ ਦਾ ਪਿਆਰ ਨਹੀਂ ਹੁੰਦਾ (ਜੇ ਉਹ ਬਾਹਰ ਲੋਕਾਚਾਰੀ ਪਿਆਰ ਦਾ ਕੋਈ ਵਿਖਾਵਾ ਕਰਦੇ ਹਨ, ਤਾਂ)
ਉਹ ਝੂਠੇ ਗੰਢ-ਤੁਪ ਹੀ ਕਰਦੇ ਹਨ। 'ਜਿਉ ਪਾਣੀ ਕਾਗਦੁ ਬਿਨਸਿ ਜਾਤ ਹੈ,
ਤਿਉ ਮਨਮੁਖ ਗਰਭਿ ਗਲਾਢੇ ॥੩॥' ਜਿਵੇਂ ਪਾਣੀ ਵਿਚ (ਪਿਆ) ਕਾਗਜ਼ ਗਲ ਜਾਂਦਾ ਹੈ ਤਿਵੇਂ
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਪ੍ਰਭੂ-ਪ੍ਰੀਤਿ ਤੋਂ ਸੱਖਣੇ ਹੋਣ ਕਰਕੇ) ਜੂਨਾਂ ਦੇ ਗੇੜ
ਵਿਚ (ਆਪਣੇ ਆਤਮਕ ਜੀਵਨ ਵਲੋਂ) ਗਲ ਜਾਂਦੇ ਹਨ ।੩।
'ਹਮ ਜਾਨਿਆ ਕਛੂ ਨ ਜਾਨਹ ਆਗੈ, ਜਿਉ ਹਰਿ ਰਾਖੈ, ਤਿਉ ਠਾਢੇ ॥' (ਪਰ ਸਾਡੀ ਜੀਵਾਂ ਦੀ ਕੋਈ ਚਤੁਰਾਈ
ਸਿਆਣਪ ਕੰਮ ਨਹੀਂ ਕਰ ਸਕਦੀ) ਨਾਹ (ਹੁਣ ਤਕ) ਅਸੀ ਜੀਵ ਕੋਈ ਚਤੁਰਾਈ-ਸਿਆਣਪ ਕਰ ਸਕੇ ਹਾਂ, ਨਾਹ ਹੀ
ਅਗਾਂਹ ਨੂੰ ਹੀ ਕਰ ਸਕਾਂਗੇ । ਜਿਵੇਂ ਪਰਮਾਤਮਾ ਸਾਨੂੰ ਰੱਖਦਾ ਹੈ ਉਸੇ ਹਾਲਤ ਵਿਚ ਅਸੀਂ ਟਿਕਦੇ
ਹਾਂ। 'ਹਮ ਭੂਲ ਚੂਕ ਗੁਰ ਕਿਰਪਾ ਧਾਰਹੁ, ਜਨ ਨਾਨਕ ਕੁਤਰੇ ਕਾਢੇ
॥੪॥੭॥੨੧॥੫੯॥' ਹੇ ਦਾਸ ਨਾਨਕ! (ਉਸ ਦੇ ਦਰ ਤੇ ਅਰਦਾਸ ਹੀ ਫਬਦੀ ਹੈ । ਅਰਦਾਸ ਕਰੋ ਤੇ
ਆਖੋ) ਹੇ ਗੁਰੂ! ਸਾਡੀਆਂ ਭੁੱਲਾਂ ਚੁੱਕਾਂ (ਅਣਡਿੱਠ ਕਰ ਕੇ ਸਾਡੇ ਉਤੇ) ਮਿਹਰ ਕਰੋ, ਅਸੀਂ
(ਤੁਹਾਡੇ ਦਰ ਦੇ) ਕੂਕਰ (ਕਤੂਰੇ) ਅਖਵਾਂਦੇ ਹਾਂ
ਗਿਆਨੀ ਹਰਿਭਜਨ ਸਿੰਘ ਨੇ ਕੀਰਤਨ ਉਪ੍ਰੰਤ ਵਿਆਖਿਆ ਕਰਦਿਆਂ ਪਦਅਰਥ ਦੱਸਕੇ ਉਚਾਰਣ ਵੱਲ ਵੀ ਉਚੇਚਾ
ਧਿਆਨ ਦਿਵਾਇਆ ਕਿ 'ਕਾਂਢੇ' ਰਹਾਉ ਦੀ ਤੁਕ ਵਿੱਚ ਬਿੰਦੀ ਸਹਿਤ ਅਤੇ ਅਖੀਰਲੀ ਤੁਕ ਵਿੱਚ ਬਿਨਾਂ
ਬਿੰਦੀ ਤੋਂ ਆਇਆ ਹੈ ਪਰ ਇਸ ਦਾ ਉਚਾਰਣ ਦੋਵੇਂ ਥਾਂ ਬਿੰਦੀ ਸਹਿਤ ਹੀ ਕਰਨਾ ਹੈ ਅਤੇ ਇਸ ਦਾ ਅਰਥ
ਹੈ-ਅਖਵਾਂਦੇ ਹਾਂ। ਜੇ ਬਿੰਦੀ ਤੋਂ ਬਿਨਾਂ ਉਚਾਰਣ ਕੀਤਾ ਤਾਂ ਇਸ ਦਾ ਅਰਥ ਬਣ ਜਾਵੇਗਾ 'ਕੱਢੇ'
ਜਿਵੇਂ ਕਿ 'ਬਾਹ ਪਕਰਿ, ਪ੍ਰਭਿ ਆਪੇ ਕਾਢੇ ॥'
ਸਾਢੇ ਦਾ ਅਰਥ ਹੈ ਸਾਂਢੇ (ਸੰਢ ਲਿਆ), ਇਕੱਠਾ ਕਰ ਲਿਆ। ਇਸ ਦਾ ਉਚਾਰਣ ਨਾਸਕੀ ਹੋਵੇਗਾ। ਜੇ ਇਸ ਦਾ
ਉਚਾਰਣ ਬਿਨਾਂ ਬਿੰਦੀ ਤੋਂ ਕਰ ਦਿੱਤਾ ਤਾ ਇਸ ਦਾ ਅਰਥ ਬਦਲ ਜਾਵੇਗਾ, ਜਿਵੇਂ ਕਿ- 'ਗਜ ਸਾਢੇ ਤੈ ਤੈ
ਧੋਤੀਆ ਤਿਹਰੇ ਪਾਇਨਿ ਤਗ ॥' ਤੁਕ ਵਿੱਚ ਅਰਥ ਹੈ ਸਾਢੇ ਤਿੰਨ ਤਿੰਨ ਗਜ। ਪਰ ਠਾਢੇ ਦਾ ਉਚਾਰਣ
ਬਿਨਾਂ ਬਿੰਦੀ ਤੋਂ ਹੈ ਤੇ ਇਸ ਦਾ ਦਾ ਅਰਥ ਹੈ ਖਲੋ ਗਿਆ ਹੈ। ਬਿੰਦੀ ਸਹਿਤ 'ਠਾਂਢੇ' ਉਚਾਰਣ ਕਰਨ
ਨਾਲ ਇਸ ਦਾ ਅਰਥ ਬਣ ਜਾਵੇਗਾ 'ਠੰਢੇ'। ਇਸੇ ਤਰ੍ਹਾਂ ਪਰਾਢੇ ਦਾ ਅਰਥ ਹੈ ਪਾਰ ਕਰ ਦਿੱਤਾ ਹੈ ਤੇ
ਗਲਾਢੇ ਦਾ ਅਰਥ ਹੈ ਗਲਦੇ ਹਨ ਤੇ ਇਨ੍ਹਾਂ ਦਾ ਉਚਾਰਣ ਬਿਨਾਂ ਬਿੰਦੀ ਤੋਂ ਕਰਮਵਾਰ 'ਪਰਾਢੇ' ਤੇ
'ਗਲਾਢੇ' ਹੋਵੇਗਾ। ਪਰ ਗਾਢਨ ਗਾਢੇ ਦਾ ਨਾਸਕੀ ਉਚਾਰਣ 'ਗਾਂਢਨ ਗਾਂਢੇ' ਕਰਨਾ ਪਵੇਗਾ ਕਿਉਂਕਿ ਇਸ
ਦਾ ਅਰਥ ਹੈ ਗੰਢ-ਤੁਪ ਕਰਨਾ, ਗੰਢਨਾ।
ਗਿਆਨੀ ਹਰਿਭਜਨ ਸਿੰਘ ਨੇ ਕਿਹਾ ਕਿ ਗੁਰਬਾਣੀ ਦਾ ਪਾਠ, ਅਰਥ ਭਾਵ ਨੂੰ ਵੀਚਾਰ ਕੇ ਕਰਨਾ ਹੈ ਤਾ ਕਿ
ਪੜ੍ਹ ਸੁਣ ਕੇ ਗੁਰਬਾਣੀ ਦੇ ਅਰਥ ਸਮਝ ਕੇ ਆਪਣੇ ਜੀਵਨ ਵਿੱਚ ਅਪਣਾਏ ਜਾ ਸਕਣ, ਭਾਵ ਗੁਰੂ ਦੇ ਗੁਲਾਮ
ਬਣ ਸਕੀਏ। ਉਨ੍ਹਾਂ ਕਿਹਾ ਕਿ ਜਿਹੜਾ ਵੀ ਮਨੁਖ ਸ਼ਬਦ ਗੁਰੂ ਦਾ ਗੁਲਾਮ ਬਣ ਗਿਆ ਉਹ ਨਾ ਕਾਮ ਕ੍ਰੋਧ
ਲੋਭ ਮੋਹ ਅਹੰਕਾਰ ਦਾ ਗੁਲਾਮ ਬਣਦਾ ਹੈ ਤੇ ਨਾ ਹੀ ਉਸ ਨੂੰ ਕਿਸੇ ਦੇਹਧਾਰੀ ਗੁਰੂ ਦੀ ਗੁਲਾਮੀ ਕਰਨ
ਦੀ ਲੋੜ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਅਖੌਤੀ ਸੰਤ ਬਾਬੇ ਗਿਣਤੀ ਮਿਣਤੀ ਦੇ ਪਾਠਾਂ ਵਿੱਚ
ਪਾ ਕੇ ਕਹਿੰਦੇ ਹਨ ਕਿ ਗੁਰਬਾਣੀ ਅਗਾਧ ਬੋਧ ਹੈ, ਇਸ ਦੇ ਅਰਥ ਸਮਝਣੇ ਮਨੁੱਖ ਦੇ ਵੱਸ ਨਹੀਂ, ਇਸ ਲਈ
ਇੰਨੇ ਪਾਠ ਕਰੋ ਤਾਂ ਇਸ ਦਾ ਇਹ ਫ਼ਲ ਮਿਲੇਗਾ, ਇਸ ਤਰ੍ਹਾਂ ਕਰਕੇ ਉਹ ਸ਼ਬਦ ਗੁਰੂ ਨਾਲ ਤੋੜਨ ਦਾ ਕੰਮ
ਕਰ ਰਹੇ ਹਨ ਜਿੰਨ੍ਹਾਂ ਤੋਂ ਸੁਚੇਤ ਹੋਣ ਦੀ ਲੋੜ ਹੈ।
(23/04/11)
ਸੁਖਬੀਰ ਸਿੰਘ ਫਰੀਦਕੋਟ
ਬਜੰਰਗ ਸਿੰਘ ਦੀ ਕੁਰਬਾਨੀ ਵਾਲਾ
ਮੇਰਾ ਲੇਖ ਸਪੋਕਸਮੈਨ ਵਿੱਚ 23 ਮਾਰਚ ਨੂੰ ਛਪਣ ਤੋਂ ਬਾਅਦ ਕਾਫੀ ਵਿਅਕਤੀਆਂ ਦੇ ਫੋਨ ਆਏ ਕਿ
ਪਰਿਵਾਰ ਲਈ ਰਲ ਕੇ ਹੰਭਲਾ ਮਾਰੀਏ ਅਤੇ ਪਰਿਵਾਰ ਨੂੰ ਸਭ ਨਾਲ ਮਿਲਾਇਆ ਜਾਵੇ। ਲਗਭੱਗ 60 ਤੋਂ ਵੱਧ
ਫੋਨ ਆਏ ਸਨ। ਕਈਆਂ ਦੇ ਕਹਿਣ ਤੇ ਪੰਜਾਬ ਦੇ ਕੇਂਦਰੀ ਸਹਿਰ ਲੁਧਿਆਣਾ ਵਿੱਚ ਗੁਰਦੁਆਰਾ ਸਿੰਘ ਸਭਾ
ਮਾਡਲ ਟਾਊਨ ਐਕਸ਼ਟੈਨਸ਼ਨ ਵਿਖੇ ਪਰਿਵਾਰ ਨਾਲ 12 ਅਪ੍ਰੈਲ ਨੂੰ ਮੀਟਿੰਗ ਰੱਖੀ ਗਈ। ਪਰਿਵਾਰ ਦੇ ਤਿੰਨ
ਮੈਂਬਰ ਤੇ ਫਰੀਦਕੋਟ ਤੋਂ ਗਏ 4 ਵਿਅਕਤੀਆਂ ਨੂੰ ਛੱਡ ਕੇ ਮੀਟਿੰਗ ਵਿੱਚ 7 ਕੁ ਵਿਅਕਤੀ ਹੀ ਸਾਮਿਲ
ਹੋਏ। ਅਫਸੋਸ ਵੀ ਹੋਇਆ ਕਿ ਗਿਣਤੀ ਬਹੁਤ ਘੱਟ ਸੀ। ਅਸੀ ਗੱਲਾਂ ਜਜਬਾਤ ਵਿੱਚ ਆ ਕੇ ਜਿਆਦਾ ਕਰ
ਦਿੰਦੇ ਹਾਂ, ਪਰ ਜਦੋ ਕੋਈ ਸਾਰਥਿਕ ਕੰਮ ਕਰਨਾ ਹੁੰਦਾ ਹੈ ਤਾਂ ਆਨੇ ਬਹਾਨੇ ਲਾ ਕੇ ਖਿਸਕ ਜਾਂਦੇ
ਹਨ। ਪਰਿਵਾਰ ਵੱਲੋਂ ਕਿਹਾ ਗਿਆ ਹੈ ਕਿ ਕਰਜਾ ਉਤਾਰਨ ਲਈ ਕਿਸੇ ਵੀ ਨਿਜੀ ਵਿਅਕਤੀ ਤੋਂ ਕੋਈ ਪੈਸਾ
ਨਹੀ ਲਿਆ ਜਾਵੇਗਾ। ਜੇਕਰ ਪੰਜਾਬ ਐਂਡ ਸਿੰਧ ਬੈਂਕ ਜਾਂ ਸਰਕਾਰ ਕਰਜਾ ਮੁਆਫ ਕਰਦੀ ਹੈ ਤਾਂ ਠੀਕ ਹੈ।
ਪਰਿਵਾਰਿਕ ਮੈਂਬਰਾਂ ਦੀ ਸਹਿਮਤੀ ਨਾਲ ਇਹ ਫੈਸਲਾ ਕੀਤਾ ਗਿਆ ਕਿ ਸ੍ਰੀ ਬਜਰੰਗ ਸਿੰਘ ਦੀ ਯਾਦ ਵਿੱਚ
ਉਹਨਾਂ ਦੇ ਜੱਦੀ ਪਿੰਡ ਚਿੜੀ ਜਿਲਾ ਰੋਹਤਕ ਵਿੱਚ ਉਹਨਾਂ ਦੀ ਯਾਦ ਨੂੰ ਜਿਉਦਾ ਰੱਖਣ ਲਈ ਕੋਈ
ਯਾਦਗਾਰ ਬਣਾਈ ਜਾਵੇ। ਪਰਿਵਾਰ ਨੇ ਵੀ ਕਿਹਾ ਹੈ ਕਿ ਜੇਕਰ ਉਨ੍ਹਾਂ ਦੀ ਯਾਦ ਵਿੱਚ ਸਕੂਲ ਬਣਾਇਆ
ਜਾਂਦਾ ਹੈ ਤਾਂ ਉਹ ਆਪਣੀ ਪਿੰਡ ਵਾਲੀ ਜਮੀਨ ਦੇਣ ਲਈ ਤਿਆਰ ਹਨ। ਮੌਕੇ ਤੇ ਹੀ ਸ੍ਰੀ ਬਜਰੰਗ ਸਿੰਘ
ਯਾਦਗਾਰੀ ਫਾਊਡੇਸ਼ਨ ਦੀ ਸਥਾਪਨਾ ਦਾ ਐਲਾਨ ਕੀਤਾ ਗਿਆ। ਅਸੀਂ ਆਪ ਸਭ ਤੋਂ ਇਹ ਸਲਾਹ ਮੰਗਦੇ ਹਾਂ ਕਿ
ਸਾਨੂੰ ਉਨ੍ਹਾਂ ਦੀ ਯਾਦ ਵਿੱਚ ਸਕੂਲ ਜਾਂ ਹੋਰ ਕਿਸੇ ਸੰਸਥਾ ਦੀ ਸਥਾਪਨਾ ਕਰਨੀ ਚਾਹੀਦੀ ਹੈ ਜਾਂ
ਨਹੀ? ਕੀ ਅਸੀ ਅਜਿਹਾ ਕਰਨ ਦੇ ਸਮਰੱਥ ਵੀ ਹਾਂ ਜਾਂ ਨਹੀ? ਕਿਤੇ ਅਜਿਹਾ ਨਾ ਹੋਵੇ ਕਿ ਕੰਮ ਸੁਰੂ ਕਰ
ਦਿੱਤਾ ਜਾਵੇ ਤੇ ਫਿਰ ਨੇਪਰੇ ਨਾ ਚੜ ਸਕੇ? ਕ੍ਰਿਪਾ ਕਰਕੇ ਆਪਣੇ ਸੁਝਾਅ ਉਪਰੋਕਤ ਫੋਨ ਨੰਬਰ ਜਾਂ
ਈਮੇਲ ਤੇ ਭੇਜੇ ਜਾਣ। ਅਗਲੀ ਮੀਟਿੰਗ 15 ਮਈ ਤੋਂ ਬਾਅਦ ਕਿਸੇ ਵੀ ਦਿਨ ਰੱਖੀ ਜਾਵੇਗੀ। ਆਪ ਸਭ ਨੂੰ
ਇਸ ਵਿੱਚ ਆਉਣ ਦਾ ਖੁੱਲਾ ਸੱਦਾ ਦਿੱਤਾ ਜਾਂਦਾ ਹੈ। ਜਿਹੜੇ ਵੀ ਵਿਅਕਤੀ ਇਸ ਮਹਾਨ ਕਾਰਜ ਨੂੰ ਕਰਨਾ
ਚਾਹੁੰਦੇ ਹਨ ਅਤੇ ਖੁੱਲਾ ਸਮਾਂ ਦੇ ਸਕਦੇ ਹਨ, ਉਹਨਾਂ ਸਭਨਾਂ ਦਾ ਹੀ ਸਵਾਗਤ ਕੀਤਾ ਜਾਵੇਗਾ। ਇਹ ਵੀ
ਫੈਸਲਾ ਕੀਤਾ ਗਿਆ ਕਿ ਜਿਹੜੇ ਵਿਅਕਤੀਆਂ ਨੂੰ ਅਜੇ ਤੱਕ ਸ੍ਰੀ ਬਜੰਰਗ ਸਿੰਘ ਦੀ ਕੁਰਬਾਨੀ ਦਾ ਪਤਾ
ਨਹੀ ਲੱਗਾ, ਉਹਨਾਂ ਨੂੰ ਵੀ ਦੱਸਿਆ ਜਾਵੇ, ਇਸ ਲਈ ਬਕਾਇਦਾ ਇੱਕ ਮਹੀਨਾ ਇਸ ਸਬੰਧੀ ਪ੍ਰਚਾਰ ਕੀਤਾ
ਜਾਵੇਗਾ। ਇਸ ਸਬੰਧੀ ਪੋਸਟਰ ਵੀ ਜਲਦ ਹੀ ਛਪਵਾਏ ਜਾ ਰਹੇ ਹਨ। ਇਹ ਲੇਖ ਅਤੇ ਬੇਨਤੀ ਨੂੰ ਅੱਗੇ ਵੀ
ਵੱਡੀ ਪੱਧਰ ਤੇ ਪਹੁੰਚਾਉਣ ਦੀ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ।
ਸੁਖਬੀਰ ਸਿੰਘ ਫਰੀਦਕੋਟ 98144-98298
(21/04/11)
ਡਾ: ਇਕਬਾਲ ਸਿੰਘ ਢਿੱਲੋਂ
ਸ.
ਹਰਦੇਵ ਸਿੰਘ ਜੰਮੂ ਜੀ, ਆਪ ਜੀ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ।
ਆਪ ਜੀ ਨੇ ਡਾ. ਗੁਰਮੀਤ ਸਿੰਘ ਬਰਸਾਲ ਜੀ ਦੇ ਸਿਖਮਾਰਗ ਵੈਬਸਾਈਟ ਤੇ 19. 04. 2011 ਨੂੰ ਆਏ ਪੱਤਰ
ਦੇ ਉੱਤਰ ਵਿੱਚ ਜੋ 20. 04. 2011 ਦਾ ਆਪਣਾ ਜਵਾਬ ਭੇਜਿਆ ਹੈ ਉਸ ਵਿੱਚ ਮੁੱਖ ਤੌਰ ਤੇ ਮੇਰੇ
ਹਵਾਲੇ ਨਾਲ ਹੀ ਗੱਲ ਕੀਤੀ ਹੈ। ਇਹ ਹਵਾਲਾ ਦਿੰਦਿਆਂ ਆਪ ਜੀ ਨੇ ਮੇਰੇ ਵੱਲੋਂ ਸ਼ਬਦ ‘ਅੱਡਾ’ ਵਰਤਣ
ਉਤੇ ਭਾਰੀ ਇਤਰਾਜ਼ ਜਤਾਇਆ ਹੈ। ਮੈਂ ਸਦਾ ਹੀ ਆਪ ਜੀ ਵੱਲੋਂ ਉਠਾਏ ਗਏ ਹਰ ਨੁਕਤੇ ਦਾ ਆਪਣੀ ਤੁੱਛ
ਬੁੱਧੀ ਅਨੁਸਾਰ ਉੱਤਰ ਦੇਣ ਦਾ ਯਤਨ ਕੀਤਾ ਹੈ। ਜੇਕਰ ਆਪ ਜੀ ਇਹ ਨੁਕਤਾ ਪਹਿਲਾਂ ਹੀ ਮੇਰੇ ਨਾਲ
ਸਿੱਧੇ ਤੌਰ ਤੇ ਉਠਾ ਲੈਂਦੇ ਤਾਂ ਚੰਗਾ ਹੁੰਦਾ। ਫਿਰ ਵੀ ‘ਦੀਰ ਆਯਦ ਦਰੁਸਤ ਆਯਦ’। ਮੈਂ ਇਸ ਪੱਤਰ
ਰਾਹੀਂ ਆਪ ਜੀ ਦੇ ਇਸ ਨੁਕਤੇ ਬਾਰੇ ਆਪਣਾ ਪੱਖ ਪੇਸ਼ ਕਰਨ ਦੀ ਗੁਸਤਾਖੀ ਕਰ ਰਿਹਾ ਹਾਂ।
ਪਹਿਲਾਂ ਤਾਂ ਆਪ ਜੀ ਨੇ ਆਪ ਜੀ ਦੇ ਉਪਰੋਕਤ ਪੱਤਰ ਵਿੱਚ ਮੇਰੇ ਪਹਿਲਾਂ ਭੇਜੇ ਗਏ ਇੱਕ ਉੱਤਰ
ਵਿੱਚੋਂ ਟੂਕ ਦੇਣ ਵੇਲੇ ਇਸ ਟੂਕ ਤੋਂ ਅਗਲਾ ਮਹੱਤਵਪੂਰਨ ਹਿੱਸਾ ਪੇਸ਼ ਨਹੀਂ ਕੀਤਾ ਜੋ ਮੈਨੂੰ ਹੇਠਾਂ
ਸੰਖੇਪ ਰੂਪ ਵਿੱਚ (cut-short
ਕਰਕੇ) ਦੁਹਰਾਉਣਾ ਪੈ ਰਿਹਾ ਹੈ:
“ਇਥੇ ਮੈਂ ਉਪਰੋਕਤ ਸਵਾਲ ਵਿੱਚ ਸ਼ਾਮਲ ਦੋ ਗੱਲਾਂ ਵੱਲ ਆਪ ਜੀ ਦਾ ਧਿਆਨ ਦੁਆਉਣਾ ਚਾਹਾਂਗਾ ਜੋ ਇਸ
ਪਰਕਾਰ ਹਨ:
1. ਆਪ ਜੀ ਨੇ ਅਕਾਲ ਬੁੰਗਾ ਅਤੇ ਕਥਿਤ ‘ਅਕਾਲ ਤਖਤ’ ਨੂੰ ਇੱਕ ਕਰ ਦਿੱਤਾ ਹੈ ਜੋ ਸਹੀ ਨਹੀਂ ….
…………………. .
2. ਆਪ ਜੀ ਨੇ ਕਥਿਤ ‘ਅਕਾਲ ਤਖਤ’ ਨੂੰ ‘ਸੰਸਥਾਨ’ ਭਾਵ
institution ਕਿਹਾ ਹੈ ਜੋ ਸਹੀ ਨਹੀਂ।…
………………………………………………………………………………………”
ਆਪ ਜੀ ਨੇ ਅੱਜ ਤਕ ਆਪਣੀਆਂ ਉਪਰੋਕਤ ਦੋਵਾਂ ਗਲਤੀਆਂ ਵਿੱਚੋਂ ਕੋਈ ਵੀ ਨਹੀਂ ਸੁਧਾਰੀ। ਆਪ ਜੀ ਅਕਾਲ
ਬੁੰਗੇ ਭਾਵ ਇੱਕ ਬਹੁਮੰਜ਼ਿਲੀ ਇਮਾਰਤ ਨੂੰ ਇੱਕ ਤਖਤ ਭਾਵ ਛੱਤ ਤੋਂ ਬਗੈਰ ਇੱਕ ਉੱਚਾ ਥੜ੍ਹਾ ਕਹਿ
ਰਹੇ ਹੋ। ਦੂਸਰੇ ਪਾਸੇ ਆਪ ਜੀ ਇੱਕ ਕਲਪਿਤ ਅਤੇ ਅਖੌਤੀ ਅਕਾਲ-ਤਖਤ ਵਿਵਸਥਾ ਨੂੰ ਇੱਕ ਇਦਾਰਾ
(ਸੰਸਥਾ) ਗਰਦਾਨਦੇ ਹੋ। ਪਰੰਤੂ ਇਹ ਦੋਵ੍ਹੇਂ ਗੱਲਾਂ ਅਸਲੀਅਤ ਤੋਂ ਚੋਖੀ ਦੂਰ ਹਨ ਅਤੇ ਆਪ ਜੀ
ਇਹਨਾਂ ਵਿੱਚੋਂ ਕਿਸੇ ਨੂੰ ਵੀ ਕਦੀ ਸਾਬਤ ਨਹੀਂ ਕਰ ਸਕੋਗੇ ਜਿਵੇਂ ਆਪ ਜੀ ਇਹ ਸਾਬਤ ਨਹੀਂ ਕਰ ਸਕਦੇ
ਕਿ ਅਖੌਤੀ ਅਕਾਲ-ਤਖਤ ਵਿਵਸਥਾ 1926 ਈਸਵੀ ਵਿੱਚ ਗੁਰੂ ਸਾਹਿਬਾਨ ਵਿੱਚੋਂ ਕਿਸੇ ਨੇ ਸਥਾਪਤ ਕੀਤੀ
ਸੀ। ਕਿੰਨਾ ਚੰਗਾ ਹੋਵੇ ਜੇਕਰ ਆਪ ਜੀ ਇਹਨਾਂ ਤਿੰਨਾਂ ਗੱਲਾਂ -- ਗੁਰੂ ਜੀ ਦਾ ਤਖਤ, ਅਕਾਲ ਬੁੰਗਾ
ਗੁਰਦੁਆਰਾ ਅਤੇ ਅਖੌਤੀ ਅਕਾਲ-ਤਖਤ ਦੀ ਵਿਵਸਥਾ -- ਨੂੰ ਆਪਸ ਵਿੱਚ ਰਲ-ਗੱਢ ਕਰਨਾ ਛੱਡ ਦੇਵੋ।
ਆਪ ਜੀ ਦਾ ਵੱਡਾ ਇਤਰਾਜ਼ ਮੇਰੇ ਵੱਲੋਂ ‘ਅੱਡਾ’ ਸ਼ਬਦ ਵਰਤੇ ਜਾਣ ਤੇ ਹੈ। ਅੱਜ ਛੇਵੇਂ ਗੁਰੂ ਜੀ ਦਾ
ਅੰਮ੍ਰਿਤਸਰ ਵਾਲਾ ਤਖਤ ਤਾਂ ਮੌਜੂਦ ਹੀ ਨਹੀਂ ਕਿਉਂਕਿ ਇਹ ਤਾਂ ਤਕਰੀਬਨ ਸਾਢੇ ਤਿੰਨ ਸੌ ਸਾਲ ਤੋਂ
ਵੱਧ ਸਮਾਂ ਪਹਿਲਾਂ ਦਾ ਅਲੋਪ ਹੋ ਚੁੱਕਾ ਹੈ। ਸੋ ਜ਼ਾਹਰ ਹੈ ਕਿ ਮੈਂ ‘ਅੱਡਾ’ ਸ਼ਬਦ ਉਸ ਸਤਿਕਾਰਿਤ
ਤਖਤ ਲਈ ਨਹੀਂ ਵਰਤ ਰਿਹਾ। ਜਿਸ ਵਿਵਸਥਾ ਨੂੰ ਆਪ ਜੀ ‘ਅਕਾਲ ਤਖਤ’ ਕਹਿ ਰਹੇ ਹੋ ਉਹ ਧੋਖੇ ਨਾਲ
ਪੈਦਾ ਕੀਤੀ ਗਈ ਹੋਈ ਹੈ ਅਤੇ ਇਸ ਦਾ ਮਕਸਦ ਹੀ ਸਿੱਖ ਕੌਮ ਦੇ ਕੇਂਦਰੀ ਅਤੇ ਸਰਵਉੱਚ ਸਮਝੇ ਜਾਂਦੇ
ਸਥਾਨ ਦਰਬਾਰ ਸਾਹਿਬ ਦੇ ਐਨ ਸਾਹਮਣੇ ਮਨਮੱਤ ਦੀਆਂ ਕਾਰਵਾਈਆਂ ਚਲਾਉਣਾ ਹੈ। ਮੈਂ ‘ਅੱਡਾ’ ਸ਼ਬਦ ਉਸ
ਨਿੰਦਣਯੋਗ ਵਿਵਸਥਾ ਲਈ ਵਰਤਿਆ ਹੈ। ਉਂਜ ਸ਼ਬਦ-ਕੋਸ਼ ਖੋਲ੍ਹ ਕੇ ਵੇਖੋ ਤਾਂ ‘ਅੱਡਾ’ ਸ਼ਬਦ ਆਪਣੇ-ਆਪ
ਵਿੱਚ ਇਤਰਾਜ਼ਯੋਗ ਹੈ ਵੀ ਨਹੀਂ। ‘ਅੱਡਾ’ ਦਾ ਅਰਥ ਹੈ ਅਧਾਰ-ਸਥੱਲ ਭਾਵ ਉਹ ਸਥਾਨ ਜਿੱਥੋਂ ਕੋਈ
ਵਿਸ਼ੇਸ਼ ਕਾਰਵਾਈ ਚਲਾਈ ਜਾ ਰਹੀ ਹੋਵੇ। ਹੁਣ ਕਾਰਵਾਈ ਚੰਗੀ ਹੈ ਤਾਂ ਅੱਡਾ ਵੀ ਚੰਗਾ ਹੈ ਜਿਵੇਂ
ਬੱਸਾਂ ਦਾ ਅੱਡਾ, ਜੇਕਰ ਕਾਰਵਾਈ ਮਾੜੀ ਹੈ ਤਾਂ ਅੱਡਾ ਵੀ ਮਾੜਾ ਹੈ ਜਿਵੇਂ ਜੂਏਬਾਜ਼ਾਂ ਦਾ ਅੱਡਾ।
ਇਹ ਤਾਂ ਆਪ ਜੀ ਵੀ ਮੰਨਦੇ ਹੋ ਕਿ ਪਿਛਲੇ ਅੱਸੀ ਸਾਲਾਂ ਤੋਂ ਛੇਵੇਂ ਗੁਰੂ ਜੀ ਦੇ ਤਖਤ ਦੀ ਜਗਹ ਤੇ
ਬਣੇ ਭਵਨ ਦੇ (ਫਰਜ਼ੀ) ਨਾਮ ਤੇ ਸਿੱਖ ਕੌਮ ਪ੍ਰਤੀ ਨਾਂਹ-ਪੱਖੀ ਕਾਰਵਾਈਆਂ ਹੋ ਰਹੀਆਂ ਹਨ ਜਿਹਨਾਂ
ਨੂੰ ਸੂਝਵਾਨ ਸਿੱਖ ਮਨਮੱਤ ਵੀ ਕਹਿ ਦਿੰਦੇ ਹਨ। ਫਿਰ ਇਸ ਜਗਹ ਤੋਂ ਛੇਵੇਂ ਗੁਰੂ ਜੀ ਦਾ ਤਖਤ ਅਲੋਪ
ਕਰਕੇ ਉਥੇ ਕਿਹੋ ਜਿਹਾ ਅੱਡਾ ਸਥਾਪਤ ਕੀਤਾ ਗਿਆ ਹੋਇਆ ਹੈ ਆਪ ਜੀ ਖੁਦ ਹੀ ਦੱਸ ਦਿਓ। ਇਥੇ ਆਪ ਜੀ
ਦੋ ਨੁਕਤੇ ਪੇਸ਼ ਕਰੋਗੇ ਜੋ ਹੇਠ ਦਿੱਤੇ ਅਨੁਸਾਰ ਹਨ:
1. ਆਪ ਜੀ ਦਾ ਪਹਿਲਾ ਨੁਕਤਾ ਹੋਵੇਗਾ ਕਿ ਇਹਨਾਂ ਮਨਮੱਤੀ ਕਾਰਵਾਈਆਂ ਲਈ ‘ਵਿਅਕਤੀ’ ਜ਼ਿੰਮੇਵਾਰ ਹਨ।
ਪਰੰਤੂ ਆਪ ਜੀ ਦਾ ਇਹ ਦਾਵਾ ਤੱਥਾਂ ਦੇ ਮੁਤਾਬਿਕ ਨਹੀਂ। ਲਗ-ਭਗ 1645 ਈਸਵੀ ਤੋਂ ਲੈ ਕੇ ਹੀ ਇਹ
ਜਗਹ ਮਨਮੱਤੀ ਕਾਰਵਾਈਆਂ ਦਾ ਅੱਡਾ ਬਣੀ ਹੋਈ ਹੈ (ਸਰਬੱਤ ਖਾਲਸਾ ਇਕੱਠ ਦਰਬਾਰ ਸਾਹਿਬ ਦੇ ਸਾਹਮਣੇ
ਹੁੰਦੇ ਰਹੇ ਹਨ, ਛੇਵੇਂ ਗੁਰੂ ਜੀ ਦਾ ਤਖਤ ਅਲੋਪ ਕਰਕੇ ਬਣਾਏ ਭਵਨ ਅਕਾਲ ਬੁੰਗੇ ਦੇ ਸਾਹਮਣੇ
ਨਹੀਂ)। 1626 ਤੋਂ ਲੈਕੇ ਬਣੀ ਅਖੌਤੀ ਅਕਾਲ-ਤਖਤ ਦੀ ਵਿਵਸਥਾ ਦਾ ਉਤਪਤੀ-ਕਾਂਡ
(genesis) ਹੀ
ਮਨਮੱਤੀ ਕਾਰਵਾਈਆਂ ਕਰਨ ਦੇ ਮਨਸ਼ੇ ਵਿੱਚੋਂ ਹੈ। ਇੱਥੇ ਇਹ ਗੱਲ ਵਿਸ਼ੇਸ਼ ਧਿਆਨ ਮੰਗਦੀ ਹੈ।
2. ਆਪ ਜੀ ਦਾ ਦੂਸਰਾ ਨੁਕਤਾ ਹੋਵੇਗਾ ਕਿ ਅਕਾਲ ਬੁੰਗੇ ਤੋਂ ਗੁਰਦੁਆਰਾ ਬਣੇ ਇਸ ਭਵਨ ਵਿੱਚ ਸ੍ਰੀ
ਗ੍ਰੰਥ ਸਾਹਿਬ ਦਾ ਪਰਕਾਸ਼ ਹੈ ਇਸ ਲਈ ਇਸ ਨੂੰ ‘ਅੱਡਾ’ ਨਹੀਂ ਸੀ ਕਹਿਣਾ ਚਾਹੀਦਾ। ਕਿੰਨੇ ਗੁਰਦੁਆਰੇ
ਹਨ ਜੋ ਜ਼ਮੀਨ ਉੱਤੇ ਨਜਾਇਜ਼ ਕਬਜ਼ਾ ਕਰਨ ਲਈ ਬਣੇ ਹੋਏ ਹਨ, ਕਿੰਨੇ ਗੁਰਦੁਆਰੇ ਹਨ ਜਿਥੇ ਸ੍ਰੀ ਗ੍ਰੰਥ
ਸਾਹਿਬ ਦਾ ਰੁਤਬਾ ਉਥੋਂ ਦੇ ਕਾਬਜ਼ ਸੰਤ ਤੋਂ ਥੱਲੇ ਹੈ, ਕਿੰਨੇ ਗੁਰਦੁਆਰੇ ਹਨ ਜਿਹੜੇ ਕੇਵਲ ਧਨ
ਇਕੱਠਾ ਕਰਨ ਦੇ ਮਕਸਦ ਨਾਲ ਬਣਾਏ ਹੋਏ ਹਨ, ਕਿੰਨੇ ਗੁਰਦੁਆਰੇ ਹਨ ਜਿੱਥੋਂ ਸ੍ਰੀ ਗ੍ਰੰਥ ਸਾਹਿਬ ਦੀ
ਬੀੜ ਉਥੋਂ ਦੀਆਂ ਮਨਮੱਤਾਂ ਕਰਕੇ ਉਠਾਉਣੀ ਪੈਂਦੀ ਰਹੀ ਹੈ। ਅਸੀਂ ਉਹਨਾਂ ‘ਗੁਰਦੁਆਰਿਆਂ’ ਨੂੰ
ਮਨਮੱਤ ਦੇ ਅੱਡੇ ਨਹੀਂ ਕਹਾਂਗੇ ਤਾਂ ਹੋਰ ਕੀ ਕਹਾਂਗੇ? ਜੇਕਰ ਅਕਾਲ ਬੁੰਗੇ ਦੀ ਜਗਹ ਤੇ ਇੱਕ
ਸਤਿਕਾਰਿਤ ਗੁਰਦੁਆਰਾ ਰੱਖਣਾ ਹੈ ਤਾਂ ਇਸ ਜਗਹ ਤੋਂ ਚੱਲ ਰਹੀ ਮਨਮੱਤੀ ਕਾਰਵਾਈਆਂ ਵਾਲੀ ਅਖੌਤੀ
ਅਕਾਲ-ਤਖਤ ਵਿਵਸਥਾ ਫੋਰਨ ਬੰਦ ਕਰਨੀ ਪਵੇਗੀ। ਇਸ ਤੋਂ ਅੱਗੇ ਇਹ ਵੀ ਫੈਸਲਾ ਕਰਨਾ ਪਵੇਗਾ ਕਿ ਦਰਬਾਰ
ਸਾਹਿਬ ਦੇ ਇਤਨੇ ਨੇੜੇ ਇੱਕ ਹੋਰ ਗੁਰਦੁਆਰੇ ਦੀ ਲੋੜ ਹੈ ਵੀ ਕਿ ਨਹੀਂ। ਅਕਾਲ ਬੁੰਗਾ ਇਮਾਰਤ ਦਾ
ਸਦਉਪਯੋਗ ਕਰਨ ਦੇ ਕਈ ਹੋਰ ਤਰੀਕੇ ਉਪਲਭਦ ਹਨ।
ਅਸਲ ਵਿੱਚ ਅਖੌਤੀ ਅਕਾਲ-ਤਖਤ ਦੀ ਵਿਵਸਥਾ ਅਕਾਲ ਬੁੰਗਾ ਗੁਰਦੁਆਰੇ (ਜਿਸ ਦਾ ਨਾਮ ਸ਼੍ਰੋਮਣੀ ਕਮੇਟੀ
ਦੇ ਰਿਕਾਰਡ ਵਿੱਚ 1926 ਈਸਵੀ ਤੋਂ ਲੈ ਕੇ ਧੋਖੇ ਨਾਲ ‘ਗੁਰਦੁਆਰਾ ਸ੍ਰੀ ਅਕਾਲ ਤਖਤ’ ਰੱਖ ਲਿਆ ਗਿਆ
ਹੋਇਆ ਹੈ) ਨਾਲ ਜੁੜੀ ਹੋਈ ਵੀ ਨਹੀਂ। ਇਹ ਇੱਕ ਅਜਿਹੀ ਵਿਵਸਥਾ ਹੈ ਜੋ ਇਸ ਗੁਰਦੁਆਰੇ ਦੇ ਭਵਨ ਦੇ
ਨਾਲ ਹੀ ਸਥਿਤ ਦਫਤਰੀ ਕਮਰਿਆਂ ( ‘ਸੈਕਟਰੀਏਟ’ ) ਵਿੱਚੋਂ ਫਰਜ਼ੀ ਨਾਮ ‘ਅਕਾਲ ਤਖਤ’ ਹੇਠ ਚਲਾਈ ਜਾ
ਰਹੀ ਹੈ ( ‘ਅਕਾਲ ਤਖਤ’ ਸ਼ਬਦ-ਜੁੱਟ ਕਿਸੇ ਗੁਰੂ ਸਾਹਿਬ ਵੱਲੋਂ ਨਹੀਂ ਦਿੱਤਾ ਹੋਇਆ)। ਇਸ ਵਿਵਸਥਾ
ਦੇ ਸਿੱਖ ਕੌਮ ਵਿਰੋਧੀ ਮਨਸੂਬੇ ਅਤੇ ਇਸ ਦੀਆਂ ਮਨਮੱਤੀ ਕਾਰਵਾਈਆਂ ਵੇਖ ਕੇ ਇਸ ਨੂੰ ਮਨਮੱਤ ਦਾ
ਅੱਡਾ ਕਹਿਣਾ ਤਾਂ ਕੋਈ ਇਤਰਾਜ਼ਯੋਗ ਗੱਲ ਨਹੀਂ ਹੋਣੀ ਚਾਹੀਦੀ। ਜੇਕਰ ਆਪ ਜੀ ਨੂੰ ‘ਅੱਡਾ’ ਸ਼ਬਦ
ਨਾਲ ਇਤਨੀ ਹੀ ਚਿੜ੍ਹ ਹੋ ਚੁੱਕੀ ਹੈ ਤਾਂ ਇਸ ਵਿਵਸਥਾ ਲਈ ਕੋਈ ਹੋਰ ਸੁਹਾਵਣਾ ਲਕਬ ਵੀ ਵਰਤਿਆ ਜਾ
ਸਕਦਾ ਹੈ ਜਿਵੇਂ ਅਸੀਂ ਇਸ ਨੂੰ ਮਨਮੱਤ ਦੀ ਫੁੱਲਵਾੜੀ ਕਹਿ ਸਕਦੇ ਹਾਂ, ਮਨਮੱਤ ਦਾ ਪੰਘੂੜਾ ਵੀ ਕਹਿ
ਸਕਦੇ ਹਾਂ, ਮਨਮੱਤ ਦੀ ਟਕਸਾਲ ਵੀ ਕਹਿ ਸਕਦੇ ਹਾਂ ਜਾਂ ਮਨਮੱਤ ਦੀ ਯੂਨੀਵਰਸਟੀ ਵੀ ਕਹਿ ਸਕਦੇ ਹਾਂ।
ਅਖੌਤੀ ਅਕਾਲ-ਤਖਤ ਵਿਵਸਥਾ ਕਿਸੇ ਤਰ੍ਹਾਂ ਵੀ ਗੁਰਮੱਤ ਦਾ ਹਿੱਸਾ ਨਹੀਂ, ਇਹ ਜੋ ਕੁੱਝ ਵੀ ਹੈ ਕੇਵਲ
ਮਨਮੱਤ ਹੀ ਹੈ।
ਸ. ਜੰਮੂ ਜੀ, ਆਪ ਜੀ ਨੇ ਮੇਰੇ ਵਿਚਾਰਾਂ ਲਈ ਪਹਿਲਾਂ ‘ਝੂਠ’ ਸ਼ਬਦ ਦੀ ਵਰਤੋਂ ਕੀਤੀ ਸੀ ਅਤੇ ਹੁਣ
ਉਕਸਾਹਟ, ਤਲਖੀ, ਪਾਗਲਪਨ, ਬਦਸਲੂਕੀ ਆਦਿਕ ਵਰਗੇ ਸ਼ਬਦ ਵੀ ਵਰਤ ਲਏ ਹਨ। ਆਪ ਜੀ ਦਾ ਬਹੁਤ ਧੰਨਵਾਦ
ਹੈ ਜੀ!
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।
(21/04/11)
ਹਰਦੇਵ ਸਿੰਘ, ਜੰਮੂ
‘ਅਕਾਲ
ਤਖਤ ਬਾਰੇ ਵਿਚਾਰਨ ਯੋਗ ਕੁੱਝ ਤੱਥ`
ਚਰਨਜੀਤ ਸਿੰਘ ਬੈਰਮਪਟਨ ਜੀ,
ਸਤਿ ਸ਼੍ਰੀ ਅਕਾਲ!
ਆਪ ਜੀ ਦਾ ਧਨਵਾਦ! ਆਪ ਜੀ ਦੇ ਪਿੱਛਲੇ ਪੱਤਰ ਵਿੱਚ ਕਈ ਚੰਗੇ ਹਵਾਲਿਆਂ ਦੀ
ਜਾਣਕਾਰੀ ਮਿਲੀ ਹੈ। ਉਨ੍ਹਾਂ ਤੋਂ ਇਲਾਵਾ ਆਪ ਜੀ ਨੇ ਲਿਖਿਆ ਹੈ ਕਿ:-
“6ਵੇਂ ਗੁਰੂ ਦੀ ਰਸਮ ਵਾਸਤੇ ਇਸ ਤਖਤ ਦੀ ਨੀਂਹ ਗੁਰੂ ਸਾਹਿਬ ਨੇ ਆਪ
ਰੱਖੀ ਸੀ। ਉਸ ਤੋਂ ਬਾਅਦ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਮਿਲ ਕੇ ਇਹ ਤਖਤ ਤਿਆਰ ਕੀਤਾ
ਸੀ। ਇਸ ਤੋਂ ਇਲਾਵਾ ਹੋਰ ਕਿਸੇ ਦੀ ਮਦਦ ਨਹੀਂ ਲਈ ਗਈ ਸੀ। ਗੁਰੂ ਸਾਹਿਬ ਨੇ ਆਪ ਇਸ ਨੂੰ “ਅਕਾਲ
ਤਖਤ” ਨਾਮ ਦਿੱਤਾ ਸੀ”
ਮੈਂ ਇਸ ਬਾਬਤ, ਪਾਠਕਾਂ ਦੀ ਜਾਣਕਾਰੀ ਲਈ ਵੀ ਦੋ ਹੋਰ ਗੱਲਾਂ ਸਪਸ਼ਟ ਕਰਨਾ
ਚਾਹੁੰਦਾ ਹਾਂ!
ਪਹਿਲੀ ਗੱਲ:-
ਪਹਿਲਾਂ ‘ਤਖਤ` ਦੀ ਨੀਂਹ ਨਿਰਸੰਦੇਹ ਗੁਰ ਸਾਹਿਬ ਨੇ ਆਪ ਆਪਣੀ
ਹੱਥੀ ਰੱਖੀ ਸੀ ਅਤੇ ਬਾਬਾ ਬੁੱਡਾ ਜੀ ਅਤੇ ਭਾਈ ਗੁਰਦਾਸ ਜੀ ਨੇ ਨਾਲ ਮਿਲ ਕੇ, ਬਿਨਾ ਕਿਸੀ ਮਿਸਤਰੀ
ਦੀ ਮਦਦ ਦੇ ਇਸ ਨੂੰ ਬਣਾਇਆ ਸੀ। ਗੁਰਬਿਲਾਸ
6
ਵਿੱਚ “ਕਿਸੀ ਰਾਜ ਨਹਿ ਹਾਥ ਲਗਾਯੋ, ਬੁੱਢ ਔ ਗੁਰਦਾਸ ਬਨਾਯੋ। (੧੫੦/੫੧) ਲਿਖਿਆ ਗਿਆ ਹੈ।
ਇਸ ਲਈ ਉਸ ਹਵਾਲੇ ਵਿੱਚ ਸਪਸ਼ਟ ਹੈ ਕਿ ਕਿਸੇ ਹੋਰ ‘ਮਿਸਤਰੀ` (ਰਾਜ) ਦੀ ਮਦਦ ਨਹੀਂ ਸੀ ਲਈ
ਗਈ। ਇਥੇ ਇਸ ਪੰਗਤੀ ਵਿੱਚ ਇਹ ਨਹੀਂ ਕਿਹਾ ਗਿਆ ਕਿ ਕਿਸੇ ਹੋਰ ਸਿੱਖ ਨੇ ਅਕਾਲ ਤਖਤ ਦੀ ‘ਮੁੱਡਲੀ
ਉਸਾਰੀ` ਦੀ ਸੇਵਾ ਵਿੱਚ ਹੱਥ ਤਕ ਨਹੀਂ ਸੀ ਲਗਾਇਆ। ‘ਰਾਜ` ਸ਼ਬਦ ਨਾਲ ‘ਮਿਸਤਰੀ`
ਸ਼ਬਦ ਕਾਵਯ ਬੰਦਸ਼ ਕਾਰਨ ਨਹੀਂ ਵਰਤਿਆ ਗਿਆ ਜਦ ਕੀ ਇਸਦਾ ਸਪਸ਼ਟ ਅਰਥ ਰਾਜ-ਮਿਸਤਰੀ ਹੀ ਹੈ। ਸੰਗਤ
ਨੇ ਹੋਰ ਸੇਵਾ ਜਰੂਰ ਕੀਤੀ ਹੋਣੀ ਹੈ ਪਰ ਉਸ ਪਹਿਲੇ ਵਿਸ਼ੇਸ਼ ਮੌਕੇ ਤੇ ਰਾਜ ਮਿਸਤਰੀ ਵਰਗਾ ਕੰਮ ਬਾਬਾ
ਬੁੱਡਾ ਜੀ ਅਤੇ ਭਾਈ ਗੁਰਦਾਸ ਜੀ ਨੇ ਗੁਰੂ ਨਿਰਦੇਸ਼ ਅਨੁਸਾਰ ‘ਮੁੱਢਲੀ ਉਸਾਰੀ` (ਥੜਾਨੁਮਾ ਤਖਤ) ਲਈ
ਆਪ ਕੀਤਾ ਸੀ।
ਇਸ ਤਰਾਂ ਇਸ ਦੀ ਉਸਰੀ ਬਾਰੇ “ਤਖਤ ਬਨਾਇੳ ਸ਼੍ਰੀ ਗੁਰੂ ਆਪਣੇ ਹਾਥ”
(੧੫੧) ਵੀ ਲਿਖਿਆ ਮਿਲਦਾ ਹੈ। ਇਸ ਦਾ ਭਾਵ ਕੇਵਲ ਇਹੀ ਹੈ ਕਿ ਅਕਾਲ ਤਖਤ ਗੁਰੂ ਨੇ ਆਪਣੇ
ਹੱਥੀ, ਆਪਣੀ ਦੇਖਰੇਖ ਵਿੱਚ ਬਣਵਾਇਆ ਸੀ। ਜਿਵੇਂ ਕਿ ਅੱਜ ਵੀ ਅਸੀਂ ਅਕਸਰ ਕਿਸੇ ਨੂੰ
ਕਹਿੰਦੇ-ਸੁਣਦੇ ਹਾਂ ਕਿ “ਇਹ ਮਕਾਨ ਸਾਡੇ ਪਿਤਾ ਜੀ ਨੇ ਆਪਣੇ ਹੱਥੀ ਬਨਵਾਇਆ ਸੀ”। ਇਸ ਦਾ ਮਾਈਨਾ
ਇਹ ਨਹੀਂ ਹੁੰਦਾ ਕਿ ਕਿਸੇ ਹੋਰ ਨੇ ਹੱਥ ਹੀ ਨਹੀਂ ਸੀ ਲਾਇਆ।
ਹਾਂ ਬਾਦ ਵਿੱਚ, ਕਾਲਾਂਤਰ ਹੋਈ ਵਿਸਤ੍ਰਤ ਉਸਾਰੀ (ਤਖਤ ਦੀ ਮੁੱਢਲੀ ਉਸਾਰੀ
ਤੋਂ ਬਾਦ ਭਵਨ) ਵਿੱਚ ਤਜੁਰਬੇ ਕਾਰਾਂ ਦੀ ਸੇਵਾ ਵੀ ਲਈ ਗਈ ਹੋਣੀ ਹੈ ਕਿੳਂਕਿ ਇਹ ਕੰਮ ਮਿਸਤਰੀਆਂ
ਬਿਨਾ ਸੰਭਵ ਨਹੀਂ ਹੁੰਦਾ।
ਦੂਜੀ ਗੱਲ:-
ਮੈਂ ਪਹਿਲਾਂ ਵੀ ਇੱਕ ਪੱਤਰ ਵਿੱਚ ਲਿਖ ਚੁੱਕਾ ਹਾਂ ਕਿ ਜੇ ਕਰ ਪਹਿਲੀ
ਉਸਾਰੀ ‘ਤਖਤ` ਸੀ ਤਾਂ ਨਿਰਸੰਦੇਹ ‘ਅਕਾਲ` ਸ਼ਬਦ ਦੀ ਵਰਤੋਂ ਵੀ ਪਹਿਲਾਂ ‘ਤਖਤ`
ਨਾਲ ਹੀ ਸੀ ਨਾ ਕਿ ‘ਬੁੰਗੇ` ਨਾਲ ਜੋ ਕਿ ਗੁਰੂ ਨੇ ਬਾਦ ਵਿੱਚ ਉਸਰਿਆ। ਇਸ ਲਈ ‘ਅਕਾਲ
ਤਖਤ` ਸ਼ਬਦ ਜੋੜ ਦੀ ਵਰਤੋਂ ‘ਅਕਾਲ ਬੁੰਗਾ` ਸ਼ਬਦ ਜੋੜ ਦੀ ਵਰਤੋਂ ਨਾਲੋਂ ਪਹਿਲਾਂ ਦੀ
ਬਣਦੀ ਹੈ ਨਾ ਕਿ ਬਾਦ ਦੀ। ਤਖਤ ਦੇ ਸਥਾਨ ਤੇ ਬੁੰਗਾ ਵੀ ਉਸਰਿਆ ਅਤੇ ਇਸ ਨੂੰ ਅਕਾਲ ਬੁੰਗਾ ਵੀ
ਕਿਹਾ ਜਾਣ ਲਗਾ। ਇਸ ਵਿੱਚ ਸ਼ੱਕ ਨਹੀਂ ਜਾਪਦਾ ਕਿ ਗੁਰੂ ਸਾਹਿਬ ਉਸ ਬੁੰਗੇ ਵਿੱਚ ਲੋੜ ਅਨੁਸਾਰ
ਮੁਕਾਮ ਵੀ ਕਰਦੇ ਸੀ ਅਤੇ ਦਿਨ-ਰਾਤ ਪੰਥਕ ਗਤਵੀਧੀਆਂ ਚਲਾਉਂਦੇ ਸੀ ਇਸ ਲਈ ਬੁੰਗਾ ਨੁਮਾਂ ਭਵਨ ਦੀ
ਲੋੜ ਸੁਭਾਵਕ ਜਿਹੀ ਗੱਲ ਹੋ ਸਕਦੀ ਹੈ। ਇਹ ਸਮੁੱਚੀ ਉਸਾਰੀ ਹੀ ਤਖਤ ਵਾਂਗ ਵਰਤੀ ਗਈ ਸੀ ਜਿਸ
ਦੇ ਪਿੱਛੇ ਗੁਰਮਤਿ ਸਿਧਾਂਤ ਸੀ ਨਾ ਕਿ ਮਿੱਟੀ ਗਾਰੇ ਦੀ ਵਰਤੋਂ ਮਾਤਰ।
ਧਿਆਨ ਦੇਂਣ ਯੋਗ ਗੱਲ ਇਹ ਹੈ ਕਿ
1606
ਦੇ ਆਸਪਾਸ ਗੁਰੂ ਬਣਨ ਤੋਂ ਬਾਦ, ਗੁਰੂ ਹਰਗੋਬਿਂਦ ਜੀ ਨੇ 1628
ਵਿੱਚ (ਗੁਰੂ ਬਣਨ ਤੋਂ ਲਗਭਗ 22
ਸਾਲ ਬਾਦ) ਅੰਮ੍ਰਿਤਸਰ ਛੱਡਿਆ ਸੀ ਅਤੇ ਇਹ ਗੁਰੂ ਵਲੋਂ ਅਕਾਲ ਤਖਤ ਦੇ ਸਥਾਨ ਦੀ ਵਰਤੋਂ ਦਾ ਇੱਕ
ਵੱਡਾ ਸਮਾਂ ਸੀ, ਜਿਸ ਵਿੱਚ, ਅਕਾਲ ਤਖਤ ਨੇ ਭਨਵ ਉਸਾਰੀ ਦੇ ਚਲਦੇ ਬੁੰਗੇ ਦਾ ਰੂਪ ਵੀ ਲਿਆ ਸੀ। ਇਸ
ਤਰਾਂ ਇਸ ਭਵਨ ਦੀ ਬਣਤਰ ਵਿੱਚ ਕਾਲਾਂਤਰ ਬਦਲਾਵ ਆਉਂਦੇ ਰਹੇ ਅਤੇ ਇਸ ਥਾਂ ਬਾਦ ਵਿੱਚ ਗੁਰੂ ਗ੍ਰੰਥ
ਸਾਹਿਬ ਜੀ ਦਾ ਪ੍ਰਕਾਸ਼ ਵੀ ਹੋਣ ਲਾਗਾ ਸੀ।
ਇਸ ਲਈ ਆਪ ਜੀ ਦੀ ਜਾਣਕਾਰੀ ਠੀਕ ਹੈ ਕਿ ‘ਅਕਾਲ ਤਖਤ` ਸ਼ਬਦ ਜੋੜ
ਗੁਰੂ ਹਰਗੋਬਿਂਦ ਜੀ ਨੇ ਆਪ ਇਸ ਲਈ ਵਰਤਿਆ ਸੀ।
ਆਪ ਜੀ ਵਲੋਂ ਹੋਰ ਜਾਣਕਾਰੀ ਦਾ ਧਨਵਾਦ!
ਹਰਦੇਵ ਸਿੰਘ, ਜੰਮੂ
94191-84990
(21/04/11)
ਚਰਨਜੀਤ ਸਿੰਘ ਬਰੈਂਮਪਟਨ
ਡਾ:
ਇਕਬਾਲ ਸਿੰਘ ਢਿੱਲੋਂ ਜੀ
ਤੁਸੀ ਆਪਣੇ 19/04/11 ਦੇ ਪੱਤਰ ਵਿੱਚ ਲਿਖਿਆ ਹੈ।
ਗੁਰੂ ਸਾਹਿਬਾਨ ਨੇ ਕੇਵਲ ਤਖਤ ਹੀ ਹੋਂਦ ਵਿੱਚ ਲਿਆਂਦਾ ਸੀ, ਕੋਈ ਭਵਨ ਨਹੀਂ। ਉਸ ਤਖਤ ਨੂੰ ਅਲੋਪ
ਕਰਕੇ ਅਤੇ ਉਸ ਦੀ ਜਗਹ ਤੇ ਇੱਕ ਹੋਸਟਲ (ਬੁੰਗਾ) ਉਸਾਰ ਕੇ ਤਾਂ ਗੁਰੂ ਸਾਹਿਬਾਨ ਦਾ ਘੋਰ ਨਿਰਾਦਰ
ਕੀਤਾ ਗਿਆ ਹੈ।
1606 ਈ: ਵਿੱਚ ਗੁਰੂ ਸਾਹਿਬ ਨੇ ਥੜਾ ਬਣਵਾਇਆ ਸੀ। 1635 ਵਿੱਚ ਗੁਰੂ ਸਾਹਿਬ ਅਮ੍ਰਿੰਤਸਰ ਤੋਂ
ਕੀਰਤਪੁਰ ਚਲੇ ਗਏ ਸਨ। ਇਹ ਗੱਲ ਮੰਨਣ ਯੋਗ ਨਹੀਂ ਹੈ ਕਿ 29 ਸਾਲ ਗੁਰੂ ਸਾਹਿਬ ਥੜੇ ਤੇ ਬਹਿ ਕੇ
ਖੁੱਲੇ ਅਸਮਾਨ ਵਿੱਚ ਦੀਵਾਨ ਲਗਾਉਂਦੇ ਰਹੇ। ਜੇ ਛੇਵੇਂ ਗੁਰੂ ਨੇ ਦੀਵਾਨ ਖੁੱਲੇ ਅਸਮਾਨ ਹੇਠਾਂ ਹੀ
ਲਗਾਉਣਾ ਸੀ ਤੇ ਪਹਿਲੇ ਪੰਜ ਗੁਰੂਆਂ ਦਾ ਇਨ੍ਹੀ ਕੰਸਟਰਕਸ਼ਨ ਕਰਵਾਉਣ ਦਾ ਕੀ ਮਤਲਬ ਰਹਿ ਜਾਂਦਾ ਹੈ?
ਜਸਵੰਤ ਸਿੰਘ ਨੇਕੀ ਨੇ “ਅਰਦਾਸ” ਨਾਮ ਦੀ ਇੱਕ ਕਿਤਾਬ ਲਿਖੀ ਹੈ। ਆਉ, ਜਰਾ ਵੇਖੀਏ ਕਿ ਬੁੰਗਾ ਕਿਸ
ਨੂੰ ਕਿਹਾ ਜਾਂਦਾ ਸੀ। ਜਰਾ ਵੇਖੀਏ ਕਿ ਇੱਥੇ ਗੁਰੂ ਸਾਹਿਬਾਂ ਦਾ ਨਿਰਾਦਰ ਹੁੰਦਾ ਸੀ ਜਾਂ ਉਹਨਾਂ
ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਜਾਂਦੀਆਂ ਸਨ।
ਬੁੰਗਾ (ਫਾਰਸੀ ਬੁੰਗਾਹ) ਦਾ ਅਰਥ ਹੈ ਰਿਹਾਇਸ਼ੀ ਥਾਂ-ਇਮਾਰਤ, ਤੰਬੂ ਆਦਿ। ਇਸ ਦਾ ਗੌਣ ਅਰਥ ਹੈ
ਇਦਾਰਾ ਜਾਂ ਸੰਸਥਾ। ਗੁਰਦੁਆਰਿਆਂ ਦੇ ਨਾਲ ਲਗਵੇਂ ਉਹ ਰਿਹਾਇਸ਼ੀ ਅਸਥਾਨ ਜਾਂ ਟਿਕਾਣੇ, ਜਿੱਥੇ ਕੌਮੀ
ਰਵਾਇਤਾਂ ਦੀ ਬਰਕਰਾਰੀ ਲਈ ਸੰਸਥਾਵਾਂ ਕਾਇਮ ਕੀਤੀਆਂ ਗਈਆਂ, ਜਾਂ ਯਾਤ੍ਰੀਆਂ ਦੇ ਰਹਿਣ ਲਈ ਬੰਦੋਬਸਤ
ਕੀਤਾ ਗਿਆ, ਸਿੱਖ ਸ਼ਬਦਾਵਲੀ ਵਿੱਚ ਬੁੰਗੇ ਅਖਵਾਏ।
ਸਿੱਖ ਸੰਪ੍ਰਦਾਵਾਂ ਤੇ ਸਿੱਖ ਰਵਾਇਤਾਂ ਦੇ ਕੇਂਦਰ, ਸ੍ਰੀ ਅਮ੍ਰਿਤਸਰ ਵਿਖੇ ਛੇ ਪ੍ਰਕਾਰ ਦੇ ਬੁੰਗੇ
ਮਿਲਦੇ ਹਨ, ਇਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ:
1. ਗਿਆਨੀਆਂ ਦੇ ਬੁੰਗੇ
ਇਹ ਬੁੰਗੇ ਗੁਰਬਾਣੀ ਦੇ ਅਧਿਅਨ ਦੇ ਬੁੰਗੇ ਸਨ। ਇੱਥੇ ਗੁਰਬਾਣੀ ਅੱਖਰਾਂ ਦਾ ਬੋਧ ਕਰਾਇਆ
ਜਾਂਦਾ…………………ਇਹਨਾਂ ਬੁੰਗਿਆਂ ਵਿੱਚ ਗ੍ਰੰਥੀ ਸਾਹਿਬਾਂ ਦੀ ਸਿਖਲਾਈ ਹੁੰਦੀ, ਤਾਂ ਜੁ ਉਹ ਵਿਦਵਤਾ
ਵਾਲੇ ਤੇ ਸੁੱਚੇ ਆਚਰਨ ਵਾਲੇ ਮਨੁੱਖ ਹੋਣ ਤੇ ਗੁਰੂ ਸਾਹਿਬ ਦਾ ਵਜੀਰ ਹੋਣ ਦੇ ਫਰਜ ਯੋਗਤਾ ਤੇ
ਗੰਭੀਰਤਾ ਨਾਲ ਨਿਭਾ ਸਕਣ। ਛਾਪਾਖਾਨਾ ਚਲਣ ਤੋਂ ਪਹਿਲਾਂ ਇਨ੍ਹਾ ਬੁੰਗਿਆਂ ਵਿੱਚ ਗੁਰਬਾਣੀ ਦੀਆਂ
ਪੋਥੀਆਂ ਲਿਖਣ ਲਈ ਖੁਸ਼ਨਵੀਸੀ ਦੀ ਸਿਖਲਾਈ ਵੀ ਹੁੰਦੀ ਸੀ।
2. ਰਾਗੀਆਂ ਦੇ ਬੁੰਗੇ
ਇਹਨਾਂ ਬੁੰਗਿਆਂ ਵਿੱਚ ਕੀਰਤਨ ਸਿਖਾਇਆ ਜਾਂਦਾ ਸੀਗੁਰਮਤਿ ਰਾਗਾਂ ਦਾ ਗਿਆਨ, ਪੁਰਾਣੀਆਂ ਰੀਤਾਂ
ਦੀ ਸੰਭਾਲ, ਗੁਰ ਆਦੇਸ਼ਾਂ ਕੀਰਤਨ ਦੀ ਗਾਇਕੀ ਆਦਿ ਇਹਨਾਂ ਬੁੰਗਿਆਂ ਦਾ ਕਿਰਦਾਰ ਸੀ। ਕੀਰਤਨ ਦੀ
ਪਰੰਪਰਾ ਨੂੰ ਸਾਂਭਣਾ, ਇਸ ਦਾ ਵਿਗਾਸ ਕਰਣਾ ਤੇ ਅੱਗੇ ਚਲਾਉਣਾ ਇਹਨਾਂ ਬੁੰਗਿਆਂ ਦਾ ਯੋਗਦਾਨ ਸੀ।
3. ਅਕਾਲੀਆਂ ਦੇ ਬੁੰਗੇ
ਇਹਨਾਂ ਬੁੰਗਿਆਂ ਵਿੱਚ ਸ਼ਸਤ੍ਰ ਅਸਤ੍ਰ ਦੀ ਸਿਖਲਾਈ ਤੇ ਅਭਿਆਸ ਕਰਵਾਇਆ ਜਾਂਦਾ ਤੇ ਫੌਜੀ
ਸਿਖਲਾਈ ਦਿੱਤੀ ਜਾਂਦੀ ਸੀ
4. ਸੰਪ੍ਰਦਾਈ ਬੁੰਗੇ
ਇਹ ਬੁੰਗੇ ਉਦਾਸੀ, ਨਿਰਮਲੇ ਆਦਿ ਸੰਪ੍ਰਦਾਵਾਂ ਨੇ ਸਥਾਪਿਤ ਕੀਤੇ ਤੇ ਇੱਥੇ ਇਹਨਾਂ
ਸੰਪ੍ਰਦਾਵਾਂ ਦੇ ਆਤਮਕ ਅਖਾੜੇ ਚਲਦੇ ਸਨ।
5. ਸਰਦਾਰਾਂ ਦੇ ਬੁੰਗੇ
ਇਹ ਬੁੰਗੇ ਮਿਸਲਾਂ ਦੇ ਮੁਖੀਆਂ ਤੇ ਹੋਰ ਉਘੇ ਸਰਦਾਰਾਂ ਨੇ ਬਣਵਾਏ। ਇਹਨਾਂ ਵਿੱਚ ਉਹਨਾਂ ਦੇ
ਇਲਾਕੇ ਦੀਆਂ ਸੰਗਤਾਂ ਆ ਕੇ ਟਿਕਾਣਾ ਕਰਦੀਆਂ ਸਨ।
6. ਧਰਮ ਬੁੰਗੇ
ਇਹਨਾਂ ਵਿੱਚ ਅਕਾਲ ਬੁੰਗਾ, ਝੰਡਾ ਬੁੰਗਾ, ਕੋਠੜੀ ਸਾਹਿਬ, ਬੁੰਗਾ ਦੁਖ ਭੰਜਨ ਸਾਹਿਬ ਸ਼ਾਮਿਲ
ਸਨ।
ਇਹਨਾਂ ਬੁੰਗਿਆਂ ਦੀ ਸਾਹਿਤੱਕ, ਸਭਿਆਚਾਰਕ ਤੇ ਵਿਦਿਅਕ ਦੇਣ ਬੜੀ ਵੱਡੀ
ਹੈ…………………………………ਸਿੰਘਪੁਰੀ ਮਿਸਲ ਦੇ ਬੁੰਗਾ ਸ਼ਿਆਮ ਸਿੰਘ ਦੇ ਰਤਨ ਸਿੰਘ ਭੰਗੂ ਨੇ “ਪ੍ਰਾਚੀਨ ਪੰਥ
ਪ੍ਰਕਾਸ਼” ਦੀ ਰਚਨਾ ਕੀਤੀ। ਗੁਰ ਪ੍ਰਤਾਪ ਸੂਰਜ ਦੇ ਕਰਤਾ ਭਾਈ ਸੰਤੋਖ ਸਿੰਘ ਜੀ ਗਿਆਨੀਆਂ ਦੇ ਬੁੰਗੇ
ਦੀ ਦੇਣ ਸਨ…………………………………।। ਕਪੂਰਥਲੇ ਦੇ ਬੁੰਗੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਟੀਕੇ ਦੀ ਯੋਜਨਾ
ਬਣਾਈ ਗਈ ਜਿਸ ਦੇ ਫਲ-ਸਰੂਪ “ਫਰੀਦਕੋਟ ਵਾਲਾ ਟੀਕਾ” ਹੋਂਦ ਵਿੱਚ ਆਇਆ।
ਹਰੇਕ ਬੁੰਗੇ ਦੀ ਆਪਣੀ ਪਰੰਪਰਾ ਸੀ ਤੇ ਸਿਖਲਾਈ ਸੰਪ੍ਰਦਾਈ ਤਰੀਕਿਆਂ ਨਾਲ ਕੀਤੀ ਜਾਂਦੀ ਸੀ। ਕਿਸੇ
ਪਾਸੋਂ ਕੋਈ ਫੀਸ ਨਹੀਂ ਸੀ ਲਈ ਜਾਂਦੀ। ਸਗੋਂ ਸਿਖਿਆਰਥੀਆਂ ਦੀ ਰਿਹਾਇਸ਼ ਤੇ ਲੰਗਰ ਆਦਿ ਦਾ ਮੁਫਤ
ਪ੍ਰਬੰਧ ਕੀਤਾ ਜਾਂਦਾ ਸੀ। ਦਾਖਲਾ ਬਿਨਾ ਕਿਸੇ ਵਿਤਕਰੇ ਦੇ ਹਰ ਕਿਸੇ ਲਈ ਖੁਲ੍ਹਾ ਹੁੰਦਾ ਸੀ।
ਇਉਂ ਇਹ ਬੁੰਗੇ ਸਿੱਖ ਰਵਾਇਤਾਂ ਦੇ ਸੰਪ੍ਰਦਾਈ ਨਿਗਾਹਬਾਨ ਸਨ। ਇਸੇ ਸੇਵਾ ਸਦਕਾ ਅਰਦਾਸ ਵਿੱਚ
ਬੁੰਗਿਆਂ ਦੀ ਅੱਟਲਤਾ ਮੰਗੀ ਜਾਂਦੀ ਹੈ। ਬੁੰਗਿਆਂ ਦੀ ਅੱਟਲਤਾ ਮੰਗਣ ਦਾ ਅਰਥ ਵਿਦਵਤਾ ਦੇ ਸੋਮਿਆਂ
ਦੀ ਅੱਟਲਤਾ ਦੀ ਯਾਚਨਾ ਕਰਨਾ ਹੈ।
ਚਰਨਜੀਤ ਸਿੰਘ
ਬਰੈਂਮਪਟਨ
(21/04/11)
ਤੱਤ ਗੁਰਮਤਿ ਪਰਿਵਾਰ
ਪੰਥਕ ਖਬਰ ਤਰਾਸ਼ੀ
(1)ਖਬਰ:- ਮੱਕੜ ਨੇ ਸ਼੍ਰੋਮਣੀ ਕਮੇਟੀ ’ਤੇ ਅਕਾਲੀ ਦਲ ਦੇ ਪ੍ਰਭਾਵ ਦੀ ਗੱਲ ਕਬੂਲੀ: ਇਕ ਖਬਰ
ਟਿੱਪਣੀ:- ਇਹ ਗੱਲ ਤਾਂ ਪਹਿਲਾਂ ਹੀ ਜਗਜ਼ਾਹਿਰ ਹੈ, ਮੱਕੜ ਜੀ ਦੇ ਮੰਨਣ ਜਾਂ ਨਾ ਮੰਨਣ ਨਾਲ
ਬਹੁਤਾ ਫਰਕ ਨਹੀਂ ਪੈਂਦਾ। ਕਮੇਟੀ ਤਾਂ ਹਮੇਸ਼ਾ ਹੀ ਅਕਾਲੀ ਦਲ ਦੇ ਪ੍ਰਭਾਵ ਹੇਠਾਂ ਰਹੀ ਹੈ। ਪਰ ਇਸ
ਵੇਲੇ ਤਾਂ ਇਹ ਅਕਾਲੀ ਦਲ ਬਾਦਲ ਦਾ ਇਕ ‘ਕਮਾਊ ਪੁੱਤ’ ਬਣੀ ਹੋਈ ਲਗਦੀ ਹੈ। ਇਹ ਬਾਦਲ ਦਲ ਦੇ
ਦੁਮਛੱਲੇ ਵਾਂਗੂ ਹੀ ਕੰਮ ਕਰਦੀ ਜਾਪਦੀ ਹੈ।
(2)ਖਬਰ:- ਖਾਲਸਾ ਕਾਲਜ ਕੌਮ ਦੀ ਵੱਡਮੁੱਲੀ ਵਿਰਾਸਤ: ਗਿਆਨੀ ਗੁਰਬਚਨ ਸਿੰਘ
ਟਿੱਪਣੀ:- ਮੁੱਖ ਪੁਜਾਰੀ ਜੀ! ਤੁਹਾਡੀ ਤਾਂ ਕੋਈ ਹੈਸੀਅਤ ਹੀ ਨਹੀਂ ਲਗਦੀ ਐਸੇ ਬਿਆਨ ਦੇਣ ਦੀ।
ਕੱਲ ਨੂੰ ਉਪਰੋਂ ਜੇ ਘੁੱਰਕੀ ਆ ਗਈ ਤਾਂ ਇਹ ਕਾਲਜ ਤੁਹਾਡੇ ਲਈ ਵਿਰਾਸਤ ਨਹੀਂ ਰਹਿਣਾ, ਬਲਕਿ
ਤੁਹਾਡਾ ਇਹ ਬਿਆਨ ਤੁਹਾਡੇ ਗਲੇ ਦੀ ਫਾਂਸ ਬਣ ਜਾਣਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤਾਂ ਇਸ
ਮਸਲੇ ’ਤੇ ਬਜਟ ਇਜਲਾਸ ਵਿਚ ਹਿਮਾਇਤ ਕਰਨ ਤੋਂ ਬਾਅਦ ਵੀ ਸਪਸ਼ਟ ਮੁੱਕਰ ਹੀ ਗਏ ਹਨ। ਤੁਹਾਡਾ ਵੀ ਕੀ
ਭਰੋਸਾ ਹੈ। ਸੌਧਾ ਸਾਧ ਦੇ ਮਸਲੇ ’ਤੇ ਜਾਰੀ ਹੋਏ ਅਖੌਤੀ ਹੁਕਮਾਨਾਮੇ ਦਾ ਹਸ਼ਰ ਤਾਂ ਸਭ ਦੇ ਸਾਹਮਣੇ
ਹੈ ਜੀ। ਗੁਲਾਮ ਜ਼ਮੀਰ ਵਾਲਿਆਂ ਦੀ ਸੋਚ ਕਦੇ ਆਜ਼ਾਦ ਨਹੀਂ ਹੁੰਦੀ।
(3)ਖਬਰ:- ਮਨਪ੍ਰੀਤ ਬਾਦਲ ਲੁੱਕਵਾਂ ਕਮਉਨਿਸਟ ਏਜੰਡਾ ਲਾਗੂ ਕਰਨ ਦੀ ਤਾਕ ਵਿਚ: ਬਿਕਰਮ ਸਿੰਘ
ਮਜੀਠੀਆ
ਟਿੱਪਣੀ:- ਮਜੀਠੀਆ ਜੀ! ਮਨਪ੍ਰੀਤ ਸਿੰਘ ਬਾਦਲ ਵਲੋਂ ਤਾਂ ਕਮਿਉਨਿਸਟ ਏਜੰਡਾ ਅਪਨਾਏ ਜਾਣ ਦੀ
(ਤੁਹਾਡੇ ਅਨੁਸਾਰ) ਸਿਰਫ ਸੰਭਾਵਨਾ ਮਾਤਰ ਹੈ, ਪਰ ਤੁਹਾਡਾ ਅਕਾਲੀ ਦਲ ਬਾਦਲ ਤਾਂ ਸਿੱਖਾਂ ਦੇ
ਬ੍ਰਾਹਮਣੀਕਰਨ ਦਾ ਏਜੰਡਾ ਸਪਸ਼ਟ ਅਪਣਾਈ ਬੈਠਾ ਹੈ। ਪੰਥ ਵਿਰੋਧੀ ਤਾਕਤਾਂ ਦਾ ਹੱਥਠੋਕਾ ਬਣ ਕੇ
ਅਕਾਲੀ ਦਲ ਬਾਦਲ ਵਲੋਂ ਅਪਣਾਏ ਇਸ ਏਜੰਡੇ ਬਾਰੇ ਵੀ ਕਦੀਂ ਸਵੈ-ਪੜਚੋਲ ਕਰਨ ਦਾ ਜਤਨ ਕਰ ਲਿਆ ਕਰੋ
ਜੀ।
(4)ਖਬਰ:- ਨਿਹੰਗ ਧਰਮ ਸਿੰਘ ਬਾਰੇ ਸੀ. ਬੀ. ਆਈ. ਤੋਂ ਜਾਂਚ ਕਰਾਈ ਜਾਵੇ: ਭਾਈ ਰਤਨ ਸਿੰਘ
ਬਠਿੰਡਾ
ਟਿੱਪਣੀ:- ਵੀਰ ਜੀ! ਕੋਈ ਮੰਗ ਕਰਨ ਤੋਂ ਪਹਿਲਾਂ ਸੋਚਣਾ ਬਣਦਾ ਹੈ ਕਿ ਉਸ ਦੇ ਨਤੀਜੇ ਕੀ ਨਿਕਲ
ਸਕਦੇ ਹਨ। ਅਖੌਤੀ ਨਿਹੰਗ ਧਰਮ ਸਿੰਘ ਕੂੜ ਗ੍ਰੰਥ ਬਚਿਤ੍ਰ ਨਾਟਕ ਦੀ ਪੁਰਜ਼ੋਰ ਹਿਮਾਇਤ ਕਰਦਾ ਹੈ ਅਤੇ
‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਬਾਰੇ ਮਾਰੂ ਟਿੱਪਣੀਆਂ। ਕੀ ਇਸ ਉਪਰੰਤ ਵੀ ਕੋਈ ਸ਼ੱਕ ਰਹਿ ਜਾਂਦਾ
ਹੈ ਕਿ ਉਹ ਕਿਸ ਦੇ ਇਸ਼ਾਰੇ ਤੇ ਕੰਮ ਕਰ ਰਿਹਾ ਹੈ? ਸੀ. ਬੀ. ਆਈ. ਦੀ ਵਿਸ਼ਵਸਨੀਅਤਾ ਕੈਸੀ ਹੈ ਹਰ
ਸੁਚੇਤ ਮਨੁੱਖ ਜਾਣਦਾ ਹੈ। ਸਰਕਾਰ ਦੇ ਪ੍ਰਭਾਵ ਹੇਠ ਵਿਚਰ ਰਹੀਆਂ ਇਨ੍ਹਾਂ ਏਜੰਸੀਆਂ ਨੇ 84 ਦੇ
ਕਤਲੇਆਮ, ਸੌਦਾ ਸਾਧ ਦੇ ਮਾਮਲੇ ਵਿਚ ਹਾਲਾਂ ਤੱਕ ਕਿਤਨੀ ਠੀਕ ਕਾਰਵਾਈ ਕੀਤੀ ਹੈ, ਅਸੀਂ ਸਾਰੇ
ਜਾਣਦੇ ਹਾਂ। ਜੇ ਕੱਲ ਨੂੰ ਤੁਹਾਡੀ ਮੰਗ ’ਤੇ ਜਾਂਚ ਕਰਕੇ ਇਸ ਏੇਜੰਸੀ ਨੇ ਉਸ ਅਖੌਤੀ ਨਿਹੰਗ ਨੂੰ
ਕਲੀਨ ਚਿੱਟ ਦੇ ਦਿਤੀ ਤਾਂ ਫੇਰ ਕੀ ਹੋਵੇਗਾ? ਕੁਝ ਇਹੀ ਸਵਾਲ ਉਨ੍ਹਾਂ ਸਿੱਖਾਂ ਨੂੰ ਅਪਣੇ ਆਪ ਤੋਂ
ਪੁੱਛਣਾ ਚਾਹੀਦਾ ਹੈ, ਜੋ ਪੁਜਾਰੀਆਂ ਕੋਲੋਂ ਵਾਰ-ਵਾਰ ਮੰਗ ਕਰ ਰਹੇ ਹਨ ਕਿ ਇਸ ਨੂੰ ‘ਅਕਾਲ ਤਖਤ’
’ਤੇ ਸੱਦਿਆ ਜਾਵੇ।
ਦੂਜਿਆਂ ਦੀ ਕੂੜਤਾ ਦੇ ਨਾਂ ’ਤੇ ਅਪਣੀਆਂ ਗਲਤੀਆਂ ਤੋਂ ਮੁੰਹ ਫੇਰ ਲੈਣ ਵਾਲੀ ਦੀ ਸੋਚ ਵੀ ਗੁਰਮਤਿ
ਅਨੁਸਾਰੀ ਨਹੀਂ। ਜੇ ਕੋਈ ਕੂੜ ਖਿਲਾਰ ਰਿਹਾ ਹੈ ਤਾਂ ਅਪਣੀਆਂ ਗਲਤੀਆਂ ਵਿਚ ਸੁਧਾਰ ਦੀ ਸਲਾਹ ਦੇ
ਰਹੇ ਸੁਚੇਤ ਸਿੱਖਾਂ ਨੂੰ ਇਹ ਤਾਅਨਾ ਦੇਣਾ ਕਿ ਉਹ ਸਲਾਹ ਕਿਉਂ ਦੇ ਰਹੇ ਹਨ, ਕਿਵੇਂ ਜ਼ਾਇਜ਼ ਹੈ?
(5)ਖਬਰ:- ਜਿਹੜੇ ਅਕਾਲ ਤਖਤ ਦੀ ਮਰਿਆਦਾ ਨੂੰ ਨਹੀਂ ਮੰਨਦੇ, ਉਹਨਾਂ ਨੂੰ ‘ਤਖਤਾਂ’ ’ਤੇ
ਗੁਰਮਤਿ ਸਮਾਗਮ ਕਰਨ ਦਾ ਕੋਈ ਅਧਿਕਾਰ ਨਹੀਂ ਹੈ: ਗੁਰਬਚਨ ਸਿੰਘ
ਟਿੱਪਣੀ:- ਪੁਜਾਰੀ ਜੀ! ਗੱਲ ਤਾਂ ਤੁਹਾਡੀ ਕਾਫੀ ਠੀਕ ਹੈ ਪਰ ਸਾਨੂੰ ਪਤੈ, ਇਹ ਗੱਲ ਸਿਰਫ
ਬਿਆਨ ਲਈ ਹੈ, ਅਮਲ ਕਰਨਾ ਜਾਂ ਕਰਵਾਉਣਾ ਤੁਹਾਡੀ ਚਾਹਤ ਨਹੀਂ ਜਾਂ ਤੁਹਾਡੇ ਵੱਸ ਤੋਂ ਬਾਹਰ ਦੀ ਗੱਲ
ਹੈ। ਕਿਉਂਕਿ ਤੁਹਾਡੀ ਇਸ ਕਸਵੱਟੀ ’ਤੇ ਤੁਹਾਡੇ ਪੁਜਾਰੀਆਂ ਸਮੇਤ ਸ਼੍ਰੋਮਣੀ ਕਮੇਟੀ ਤੇ ਹੋਰ ਸਾਰੇ
ਡੇਰੇਦਾਰ ਰੱਦ ਹੋ ਜਾਂਦੇ ਹਨ। ਐਸੀ ਹਾਲਤ ਵਿਚ ਤਾਂ ਸਭ ਤੋਂ ਪਹਿਲਾਂ ਤੁਹਾਨੂੰ ‘ਤਖਤਾਂ’ ਤੋਂ ਕਬਜ਼ਾ
ਛੱਡ ਦੇਣਾ ਚਾਹੀਦਾ ਹੈ ਅਤੇ ਮੌਜੂਦਾ ਸ਼੍ਰੋਮਣੀ ਕਮੇਟੀ ਰੱਦ ਹੋਣੀ ਚਾਹੀਦੀ ਹੈ, ਕਿਉਂਕਿ ਇਹ ਆਪ ਹੀ
ਮਰਿਯਾਦਾ ਤੋਂ ਉਲਟ ਚਲ ਰਹੇ ਹਨ। ਪਰ ਹਰ ਸੁਚੇਤ ਸਿੱਖ ਜਾਣਦਾ ਹੈ ਕਿ ਪੁਜਾਰੀਆਂ ਵਾਂਗ ਤੁਹਾਡਾ ਇਹ
ਬਿਆਨ ‘ਹਾਥੀ ਦੇ ਦੰਦ ਖਾਣ ਦੇ ਹੋਰ, ਵਿਖਾਉਣ ਦੇ ਹੋਰ’ ਵਾਲੀ ਗੱਲ ਹੀ ਹੈ।
(21/04/11)
ਗੁਰਜੰਟ ਸਿੰਘ ਰੂਪੋਵਾਲੀ
ਵਾਹਿਗੁਰੂ ਜੀ ਕਾ ਖਾਲਸਾ, ਵਾਹਗੁਰੂ ਜੀ ਕੀ ਫਤਹਿ।
ਆਪ ਜੀ ਨੂੰ ਗੁਰਬਾਣੀ ਸੇਧ,ਅਭਿਆਸ, ਗੁਰਬਾਣੀ ਸਬੰਧੀ ਪਾਏ ਗਏ
ਭਰਮ-ਭੁਲੇਖੇ, ਗੁਰਬਾਣੀ ਵਿਆਕਰਣ ਅਤੇ ਉਚਾਰਣ ਸੇਧਾਂ ਦੇ ਵਿਸ਼ੇ ਤੇ ਗੁਰਮਤਿ ਗਿਆਨ ਮਿਸ਼ਨਰੀ
ਕਾਲਜ, ਲੁਧਿਆਣਾ ਵੱਲੋਂ ਵੀਚਾਰ-ਚਰਚਾ ਦੇ ਵੀਡੀਓ ਲਿੰਕ ਭੇਜੇ ਗਏ ਹਨ। ਸੋ ਵੀਰ ਜੀ ਖੇਚਲ ਕਰਕੇ
ਸਾਈਟ ਪਾਉਣ ਦੀ ਕ੍ਰਿਪਾਲਤਾ ਕਰਨੀ ਜੀ
ਗੁਰਜੰਟ ਸਿੰਘ ਰੂਪੋਵਾਲੀ
8872667050
http://www.youtube.com/watch?v=zh3ACv2SYHc
http://www.youtube.com/watch?v=tlJScll18_Q
http://www.youtube.com/watch?v=stmzA4AkJhU
http://www.youtube.com/watch?v=fx4jWqNhMBA
***************************************************************************
ਗੁਰਮਤਿ ਕੈਂਪ 2011 ਲਗਾਉਣ ਸਬੰਧੀ ਸੂਚਨਾ
ਕੌਮੀ ਪਨੀਰੀ
ਨੂੰ ਸੰਭਾਲਣ ਲਈ ਵੱਡੇ ਪੱਧਰ ਤੇ ਪ੍ਰਚਾਰਕਾਂ ਤੇ ਪ੍ਰਚਾਰ ਦੀ ਲੋੜ ਹੈ। ਪ੍ਰਚਾਰਕਾਂ ਦੀ ਘਾਟ ਕਾਰਨ
ਹਾਲ ਦੀ ਘੜੀ ਸਮਰ ਕੈਂਪ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵੱਡੇ ਪੱਧਰ ਤੇ ਆਯੋਜਿਤ ਕਰਨ ਦਾ ਪ੍ਰਬੰਧ
ਕੀਤਾ ਗਿਆ ਹੈ।
ਪਿਛਲੇ ਸਾਲ 80 ਗੁਰਮਤਿ ਟ੍ਰੇਨਿੰਗ ਕੈਂਪ ਲਗਾ ਕੇ ਲੱਗਪੱਗ 20 ਹਜ਼ਾਰ ਬੱਚਿਆਂ ਨਾਲ ਸੰਪਰਕ ਸਥਾਪਤ
ਕੀਤਾ ਗਿਆ ਸੀ। (ਪਿਛਲੇ ਸਾਲ ਲਗਾਏ ਕੈਂਪਾਂ ਦਾ ਵੇਰਵਾ ਕਾਲਜ ਦੀ ਵੈਬਸਾਈਟ
www.gurmatgian.com
ਤੇ ਵੇਖਿਆ ਜਾ ਸਕਦਾ ਹੈ)
ਕਾਲਜ ਵੱਲੋਂ ਸੀਮਤ ਸਾਧਨਾਂ ਰਾਹੀਂ ਸਭ ਤੋਂ ਵੱਧ ਕੈਂਪ ਲਗਾਏ ਜਾ ਰਹੇ ਹਨ। ਇਸ ਸਾਲ 100 ਕੈਂਪਾਂ
ਦਾ ਟੀਚਾ ਮਿਥ ਕੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ ਅੱਗੇ ਵੱਧ ਰਿਹਾ ਹੈ। ਆਸ ਹੈ ਕਿ
ਸੰਗਤਾਂ ਦੇ ਸਹਿਯੋਗ ਨਾਲ ਸਫਲਤਾ ਪ੍ਰਾਪਤ ਹੋਵੇਗੀ।
ਜਿਹੜੇ ਸਕੂਲ,
ਪਿੰਡ ਆਪਣੇ ਇਲਾਕਿਆਂ ਵਿਚ ਕੈਂਪ ਲਗਾਉਣਾ ਚਾਹੁੰਦਾ ਹੋਣ ਜਾਂ ਸਹਿਯੋਗ ਕਰਨਾ ਚਾਹੁੰਦੇ ਹਨ ਉਹ
ਤੁਰੰਤ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰਨ ਦੀ ਕ੍ਰਿਪਾਲਤਾ ਕਰਨ ਜੀ। 9855598855,
8872667050, 9915529725, 9316806544, 9855598833
(20/04/11)
ਹਰਦੇਵ ਸਿੰਘ, ਜੰਮੂ
ਸਤਿਕਰ ਯੋਗ ਡਾ. ਗੁਰਮੀਤ ਸਿੰਘ ਬਰਸਾਲ ਜੀ,
ਸਤਿ ਸ਼੍ਰੀ ਅਕਾਲ!
ਆਪ ਜੀ ਨੂੰ ਪੱਤਰ ਲਿਖਣ ਦਾ ਸਬਬ ਬਣਿਆ ਹੈ ਇਸ ਲਈ ਸਭ ਤੋਂ ਪਹਿਲਾਂ ਆਪ ਜੀ
ਦਾ ਧਨਵਾਦ! ਵਿਸ਼ੇਸ਼ ਕਰ ਕੇ ਆਪ ਜੀ ਦੇ ਇੱਕ ਲੇਖ “ਆਉ ਦੂਰੀਆਂ ਵਧਾਈਏ … (ਇੱਕ ਵਿਅੰਗ) ਲਈ!
ਉਸ ਲੇਖ ਵਿੱਚ ਜਾਗਰੁਕ ਧਿਰਾਂ (ਸਾਰਿਆਂ ਨਹੀਂ) ਦੀ ਕਾਰਜਸ਼ੈਲੀ ਬਾਰੇ ਵਿੰਅਗਾਤਮਕ ਪਰ ਵਾਸਤਵਕ
ਟਿੱਪਣੀ ਸੀ ਜਿਸ ਵਿੱਚ ਉਨ੍ਹਾਂ ਨੂੰ ਆਪਣਾ ਅਕਸ ਦੇਖਣ ਦੀ ਲੋੜ ਹੈ।
ਹੁਣ ਆਪ ਜੀ ਦੇ ਪੱਤਰ ਬਾਰੇ! ਆਪ ਜੀ ਨੇ ਲਿਖਿਆ ਹੈ:
“ਕੇਵਲ ਇਕ ਗਲ ਹੀ ਕਹਿਣੀ ਚਾਹਾਂਗਾ ਕਿ ਸਾਨੂੰ ਕਿਸੇ ਵੀ
ਵਿਚਾਰ-ਵਟਾਂਦਰੇ ਦੇ ਦੋਵੇਂ ਪੱਖਾਂ ਨੂੰ ਸ਼ੁਹਿਰਦਤਾ ਨਾਲ ਵਿਚਾਰਨਾ ਚਾਹੀਦਾ ਹੈ ਨਾਂ ਕਿ ਇਹ ਕਹਿਕੇ
ਸਮੁੱਚੀ ਵਿਚਾਰ-ਚਰਚਾ ਦਾ ਹੀ ਰੁਖ ਬਦਲਨ ਜਾਂ ਵਿਰੋਧ ਕਰਨ ਲਗ ਜਾਈਏ ਕਿ ਦੇਖੋ ਇਹ ਅਕਾਲ-ਤਖਤ ਜਾਂ
ਪਰੰਪਰਾਵਾਂ ਨੂੰ ਰੱਦ ਕਰ ਰਹੇ ਹਨ । ਜੇਕਰ ਕੱਲ ਨੂੰ ਗੁਰਦਵਾਰਿਆਂ ਦੀ ਹਾਲਤ ਤੇ ਵਿਚਾਰ-ਚਰਚਾ ਹੋਈ
ਤਾਂ ਇਹ ਨਾ ਕਿਹਾ ਜਾਵੇ ਕਿ ਲਓ ਹੁਣ ਗੁਰਦਵਾਰੇ ਵੀ ਰੱਦ ਹੋਣ ਜਾ ਰਹੇ ਹਨ ਇਸ ਤਰਾਂ ਉਕਸਾਹਟ ਦਾ
ਮਾਹੌਲ ਪੈਦਾ ਕਰਨਾ ਵਿਚਾਰਾਂ ਤੋਂ ਪਾਸਾ ਵਟਣਾ ਅਖਵਾਉਂਦਾ ਹੈ ਜਾਂ ਫਿਰ ਹਰ ਤਰਾਂ ਦੀ ਵਿਚਾਰ ਦਾ
ਵਿਰੋਧ ਇਹ ਕਹਿ ਕੇ ਨਾ ਕੀਤਾ ਜਾਵੇ ਕਿ ਸਿਧਾਂਤ ਖਤਮ ਕੀਤੇ ਜਾਂ ਬਦਲੇ ਜਾ ਰਹੇ ਹਨ”
ਆਪ ਜੀ ਨੇ ਬਿਲਕੁਲ ਸਹੀ ਲਿਖਿਆ ਹੈ! ਪਰ ਵੀਰ ਜੀ ਜੇ ਕਰ ਕੋਈ ਸੱਜਣ
ਗੁਰਦੂਆਰਿਆਂ/ਇਦਾਰਿਆਂ ਦੀ ਹਾਲਤ ਤੇ ਵਿਚਾਰ ਚਰਚਾ ਕਰਦੇ ਆਪ ਹੀ ਇਹ ਬਿਆਨ ਦੇਵੇ ਕਿ ਗੁਰਦੁਆਰੇ
ਵਰਗੇ ਇਦਾਰੇ “ਮਨਮਤਿ ਦੇ ਅੱਡੇ” ਬਣ ਚੁੱਕੇ ਹਨ ਅਤੇ ਬੰਦ ਹੋਣੇ ਚਾਹੀਦੇ ਹਨ ਤਾਂ ਇਸ ਉਕਸਾਹਟ ਦੀ
ਜਿੰਮੇਦਾਰੀ ਕਿਸ ਤੇ ਪਾਉਗੇ? ਬਿਆਨ ਦੇਣ ਵਾਲੇ ਤੇ ਜਾਂ ਬਿਆਨ ਤੋਂ ਅਸਹਿਮਤਿ ਹੋਣ ਵਾਲੇ ਤੇ?
ਨਿਰਸੰਦੇਹ ਆਪ ਜੀ ਵਰਗਾ ਸੁਝਵਾਨ ਬੰਦਾ ਇਸਦੀ ਜਿੰਮੇਵਾਰੀ ਬਿਆਨ ਦੇਣ ਵਾਲੇ ਤੇ ਪਾਏਗਾ ਕਿੳਂਕਿ ਕੋਈ
ਮਨਮਤਿ ਹੀ ਕਿਉਂ ਨਾ ਹੁੰਦੀ ਹੇਵੋ ਫ਼ਿਰ ਵੀ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ` ਦੀ ਹਜ਼ੁਰੀ ਉਸ
ਸਥਾਨ ਨੂੰ ਸਤਿਕਾਰ ਨਿਵਾਜਦੀ ਹੈ। ਸਿਧਾਂਤਕ ਤੋਰ ਤੇ ਉਸ ਸਥਾਨ ਨੂੰ “ਅੱਡਾ” ਨਹੀਂ ਕਿਹਾ ਜਾ ਸਕਦਾ।
ਡਾ. ਇਕਬਾਲ ਸਿੰਘ ਜੀ ਨੇ ਉਸ ਥਾਂ ਤੇ ‘ਅਕਾਲ ਬੰਗਾ ਗੁਰਦੂਆਰਾ` ਹੋਣ ਦੀ
ਗੱਲ ਵੀ ਲਿਖੀ ਸੀ ਅਤੇ ਅੱਜ ਵੀ ਉਸ ਥਾਂ ‘ਸ਼ਬਦ ਗੁਰੂ ਗ੍ਰੰਥ ਸਾਹਿਬ` ਜੀ ਦਾ ਪ੍ਰਕਾਸ਼ ਹੈ ਜਿਸ ਕਾਰਣ
ਸਿਧਾਂਤਕ ਤੋਰ ਤੇ ਉਹ ਸਥਾਨ ਗੁਰੂਦੂਆਰਾ ਵੀ ਹੈ। ਕੀ ਕੋਈ ਗੁਰੂਦੂਆਰਿਆਂ ਪ੍ਰਤੀ “ਅੱਡੇ” ਵਰਗੇ ਸ਼ਬਦ
ਵਰਤਦਾ ਹੈ? ਡਾ. ਸਾਹਿਬ ਨੂੰ ਮੇਰਾ ਵਰਤਿਆ ਇੱਕ ਸ਼ਬਦ “ਝੂਠ” ਆਪਣੇ ਲਈ ਬੁਰਾ ਲੱਗਾ ਸੀ ਤਾਂ ਦਾਸ ਨੇ
ਝੱਟ ਆਪਣਾ ਫ਼ਰਜ਼ ਸਮਝਦੇ ਖਿਮਾ ਮੰਗ ਲਈ ਸੀ। ਕੀ ਕਿਸੇ ਬੰਦੇ ਨੂੰ ਕਿਸੇ ਅਸਹਿਮਤਿ ਕਾਰਨ ਅਕਾਲ ਤਖਤ
ਵਰਗੇ ਪੰਥਕ ਇਦਾਰੇ ਪ੍ਰਤੀ ਸ਼ਿਸ਼ਟਾਚਾਰੀ ਹੱਦਾ ਦਾ ਵੀ ਖਿਆਲ ਨਹੀਂ ਕਰਨਾ ਚਾਹੀਦਾ? ਆਪਣੀ ਇੱਜ਼ਤ ਦਾ
ਇਨ੍ਹਾਂ ਖਿਆਲ ਤੇ ਸਿੱਖਾਂ ਦਿਆਂ ਭਾਵਨਾਵਾਂ ਦਾ ਕੋਈ ਲਿਹਾਜ਼ ਨਹੀਂ? ਅਕਾਲ ਤਖਤ ਇਦਾਰੇ ਨੂੰ ਇੱਕ
ਬੇਰੀ ਨਾਲ ਮੇਲਣ ਦਾ ਤਰਕ ਦਿੱਤਾ ਗਿਆ।
ਅਕਾਲ ਤਖਤ ਇਦਾਰੇ ਬਾਰੇ ਪੇਸ਼ ਕੀਤੀ ਗਈ ਕਥਿਤ “ਨਵੀ ਸਥਿਤੀ” ਤੇ ਚਰਚਾ ਆਰੰਭ
ਹੋਂਣ ਤੋਂ ਪਹਿਲਾਂ ਹੀ ਦਾਸ ਨੇ ਡਾ. ਇਕਬਾਲ ਸਿੰਘ ਜੀ ਤੋਂ
29.03.2011
ਦੇ ਪੱਤਰ ਰਾਹੀਂ ਇਸ ਬਾਰੇ ਹੋਰ ਸਪਸ਼ਟਤਾ ਲਈ ਇਹ ਸਿੱਧਾ ਸਵਾਲ ਪੁੱਛਿਆ ਸੀ:-
“ਕੀ ਆਪ ਜੀ ਦਾ ਇਹ ਕਹਿਣਾ ਹੈ ਕਿ ਅਕਾਲ ਤਖਤ (ਅਕਾਲ ਬੁੰਗਾ) ਨੂੰ ਬਾ-ਤੋਰ
ਇੱਕ ਸੰਸਥਾਨ ਬੰਦ (
abolish)
ਕਰ ਦੇਣਾ ਚਾਹੀਦਾ ਹੈ?”
ਡਾ. ਸਾਹਿਬ ਨੇ ਅਗਲੇ ਹੀ ਦਿਨ
30.03.2011
ਨੂੰ ਇਸਦਾ ਜਵਾਬ ਇੰਝ ਦਿੱਤਾ ਸੀ:-
“ਆਪ ਜੀ ਦੇ ਸਿੱਖਮਾਰਗ ਤੇ ਆਏ 29. 03. 2011 ਦੇ ਪੱਤਰ ਵਿੱਚ ਆਪ ਜੀ
ਨੇ ਮੇਰੇ ਲੇਖ ਸਬੰਧੀ ਹੇਠ ਦਿੱਤਾ ਸਵਾਲ ਕੀਤਾ ਹੈ:
“ਕੀ ਆਪ ਜੀ ਦਾ ਇਹ ਕਹਿਣਾ ਹੈ ਕਿ ਅਕਾਲ ਤਖਤ (ਅਕਾਲ ਬੁੰਗਾ) ਨੂੰ ਬਾ-ਤੋਰ
ਇੱਕ ਸੰਸਥਾਨ ਬੰਦ (
abolish)
ਕਰ ਦੇਣਾ ਚਾਹੀਦਾ ਹੈ?”
ਇਸ ਸਬੰਧੀ ਮੇਰਾ ਉਤੱਰ ਹੈ:
“ਹਾਂ, ਜ਼ਰੂਰ; ਮੇਰਾ ਕਹਿਣਾ ਹੈ ਕਿ ਜਿੰਨੀ ਜਲਦੀ ਹੋ ਸਕੇ ਸਿੱਖ ਕੌਮ ਨੂੰ
ਅਖੌਤੀ ‘ਅਕਾਲ ਤਖਤ’ ਤੋਂ ਛੁਟਕਾਰਾ ਮਿਲਣਾ ਚਾਹੀਦਾ ਹੈ”। (ਡਾ. ਇਕਬਾਲ ਸਿੰਘ ਢਿੱਲੋਂ ਜੀ)
ਵੀਰ ਜੀ ਇਸ ਬਾਰੇ ਆਪ ਜੀ ਦਾ ਕੀ ਵਿਚਾਰ ਹੈ ਕਿ ਅਕਾਲ ਤਖਤ ਇਦਾਰੇ ਦੇ
ਖਾਤਮੇ ਦੀ ਗੱਲ ਡਾ. ਇਕਬਾਲ ਸਿੰਘ ਜੀ ਨੇ ਨਹੀਂ ਕਹੀ ਬਲਕਿ ਪਾਠਕਾਂ ਅਤੇ ਮੇਰੇ ਵਰਗੇ ਅਸਹਿਮਤਿ
ਸੱਜਣਾ ਨੇ ਕਹੀ ਹੈ?
ਵੀਰ ਜੀ, ਡਾ. ਇਕਬਾਲ ਸਿੰਘ ਜੀ ਦੇ ਉੱਪਰ ਲਿਖੇ ਜਵਾਬ ਨੂੰ ਵਿਚਾਰਣ ਦੀ
ਕਿਰਪਾਲਤਾ ਕਰਨਾ ਜੋ ਕਿ ਸਪਸ਼ਟ ਰੂਪ ਵਿੱਚ ਉਨ੍ਹਾਂ ਵਲੋਂ ‘ਉਕਸਾਹਟ ਦਾ
ਮਾਹੌਲ’ ਪੈਦਾ ਕਰਨ ਵਰਗੀ ਗੱਲ ਸੀ ਜਿਸ ਵਿੱਚ ਉਨ੍ਹਾਂ ਨੇ ਅਕਾਲ ਤਖਤ ਇਦਾਰੇ ਦੇ
ਖਾਤਮੇ (
Abolish) ਦੀ
ਗੱਲ ਕਹੀ ਸੀ। ਵੀਰ ਜੀ ਹੁਣ ਆਪ ਜੀ ਖ਼ੁਦ ਹੀ ਗੁਰਦੂਆਰਿਆਂ ਦੀ ਚਰਚਾ ਬਾਰੇ ਉੱਪਰ ਲਿਖੀ ਆਪਣੇ
ਪੱਤਰ ਦੀ ਗੱਲ/ਸੁਝਾਉ ਨੂੰ ਡਾ. ਸਾਹਿਬ ਦੇ ਉਪਰਲੇ ਬਿਆਨ ਨਾਲ ਮਿਲਾ ਕੇ ਵੇਖੋ। ਦਾਸ ਨੇ ਡਾ.
ਸਾਹਿਬ ਦੇ ਇਸੇ ਵਿਵਾਦਤ ਪੱਖ ਤੇ ਹੀ ਸੰਵਾਦ ਕੀਤਾ ਸੀ।
ਡਾ. ਸਾਹਿਬ ਜੇ ਕਰ ਆਪ ਅਕਾਲ ਤਖਤ ਦੀ ਹੋਂਦ ਨੂੰ ਰੱਦ ਕਰਨ ਦਾ ਬਾ-ਜਿੱਦ
ਜਿਹਾ ਵਿਚਾਰ/ਸਪਸ਼ਟੀਕਰਨ ਦਿੰਦੇ ਹਨ ਤਾਂ ਇਸ ਵਿੱਚ ਚਰਚਾ ਦਾ ‘ਰੂਖ ਬਦਲਣ` ਜਾਂ ‘ਪਾਸਾ
ਵਟਣ` ਦਾ ਇਲਜ਼ਾਮ ਡਾ. ਸਾਹਿਬ ਤੋਂ ਅਸਿਹਿਮਤ ਲੇਖਕਾਂ/ਪਾਠਕਾਂ ਤੇ ਨਹੀਂ ਬਣਦਾ।
ਜੇਕਰ ਡਾ. ਇਕਬਾਲ ਸਿੰਘ ਜੀ ਆਪ ਅਕਾਲ ਤਖਤ ਸੰਸਥਾਨ ਦੇ ਖਾਤਮੇ ਦਾ ਸੁਝਾਉ
ਏਲਾਨਦੇ/ਸਵੀਕਾਰਦੇ ਹਨ ਤਾਂ ਪੜ੍ਹਨ ਵਾਲੇ ਪਾਠਕ ਅਨਪੜ ਤਾਂ ਨਹੀਂ ਕਿ ਉਹ ਪੜ/ਸਮਝ ਨਾ ਸਕਣ। ਉਹ
ਸੱਚਮੁੱਚ ਨਿਰਸੰਕੋਚ ਅਕਾਲ ਤਖਤ ਇਦਾਰੇ ਦੀ ਹੋਂਦ ਰੱਧ ਕਰਨ ਦੀ ਗੱਲ ਕਰ ਰਹੇ ਹਨ।
ਵੀਰ ਜੀ ਜੇਕਰ ਸਾਡੇ ਦਿਲ ਵਿੱਚ ਪੰਥ ਪ੍ਰਤੀ ਦਰਦ ਹੈ ਤਾਂ ਇਸ ਦਾ ਮਤਲਭ ਇਹ
ਨਹੀਂ ਕਿ ਅਸੀਂ ਸ਼ਿਸ਼ਟਾਚਾਰ ਦਿਆਂ ਸਾਰਿਆਂ ਹੱਦ ਟੱਪਦੇ ਅਕਾਲ ਤਖਤ ਨੂੰ ਇੱਕ “ਅੱਡਾ” ਐਲਾਨਦੇ ਉਸ
ਇਦਾਰੇ ਦੇ ਖਾਤਮੇ ਦੀ ਗੱਲ ਕਰੀਏ।
ਵੀਰ ਜੀ ਮਨਮਤਿ ਦਾ ਵਿਰੋਧ ਹੋਰ ਗੱਲ ਹੈ ਲਕਿਨ ਇਸ ਗੱਲ ਤੋਂ ਕੋਈ ਇਨਕਾਰੀ
ਨਹੀਂ ਹੋ ਸਕਦਾ ਕਿ ਅਕਾਲ ਤਖਤ ਦਾ ਇਦਾਰਾ ਕੋਮ ਵਿੱਚ ਇੱਕ ਪ੍ਰਵਾਣਿਤ ਇਦਾਰਾ ਹੈ ਜਿਸ ਦਾ ਅਧਾਰ
ਗੁਰਮਤਿ ਦਾ ਸਿਧਾਂਤ ਹੈ। ਉਸ ਗੁਰਮਤਿ ਸਿਧਾਂਤ ਨੂੰ ਜੇਕਰ ਕੁੱਝ ਬੰਦੇ ਸਹੀ ਢੰਗ ਨਾਲ ਨਾ
ਸਮਝਣ/ਵਰਤਨ ਤਾਂ ਇਸਦਾ ਮਤਲਭ ਇਹ ਨਹੀਂ ਕਿ ਅਸੀਂ ਗੁਰਮਤਿ ਅਧਾਰਤ ਉਸ ਇਦਾਰੇ ਦੀ ਹੋਂਦ ਤੇ ਹੀ ਹਮਲਾ
ਬੋਲ ਦੇਈਏ।
ਵੀਰ ਜੀ ਜ਼ਜਬਾਤ ਬਿਨਾਂ ਬੰਦਾ ਬੇਹੋਸ਼ ਹੁੰਦਾ ਹੈ। ਹੋਸ਼ ਵਿੱਚ ਰਹਿਣ ਵਾਲੇ ਦੇ
ਜਜ਼ਬਾਤ ਹੁੰਦੇ ਹਨ। ਪਰ ਕਿਸੇ ਨੂੰ ਵੀ ਸੰਵਾਦ ਵਿੱਚ ਜਜ਼ਬਾਤੀ ਹੋ ਕੇ ਤਲਖੀ/ਬਦਸਲੂਕੀ/ਪਾਗਲਪਨ
ਵਿੱਚ ਨਹੀਂ ਆਉਣਾ ਚਾਹੀਦਾ। ਵਿਚਾਰ ਕਰਨਾ ਕਿ ਸਿੱਖੀ ਦੇ ਫ਼ਲਸਫ਼ੇ ਨੂੰ ਬਚਾਉਣ ਦੇ ਉਪਰਾਲਿਆਂ
ਵਿੱਚ ਜੋ ਮੂਲ ਗੱਲ ਹੈ ਉਹ ‘ਜਜ਼ਬਾਤ` ਹੀ ਹਨ। ਆਪ ਜੀ ਦੇ ਉਮਦਾ ਲੇਖ “ਆਉ ਦੂਰੀਆਂ
ਵਧਾਈਏ … ਆਪ ਜੀ ਦੇ ਜਜ਼ਬਾਤਾਂ ਦਾ ਹੀ ਸੁਚੱਜਾ ਪ੍ਰਗਟਾਵਾ ਸੀ। ਇਸ ਲਈ ਗੁਰਮਤਿ ਦੇ ਫ਼ਲਸ਼ਫ਼ੇ ਤੇ
ਅਧਾਰਤ ਅਕਾਲ ਤਖਤ ਇਦਾਰੇ ਪ੍ਰਤੀ ਸਿੱਖਾਂ ਤੇ ਜਜ਼ਬਾਤਾਂ ਨੂੰ ਧਿਆਨ ਵਿੱਚ ਰੱਖਣ ਦੀ ਲੋਣ ਹੈ।
ਅਕਾਲ ਤਖਤ ਇਦਾਰੇ ਦਾ ਫ਼ਲਸਫ਼ਾ ਗੁਰਮਤਿ ਦੇ ਫ਼ਲਸਫ਼ੇ ਦੇ ਅੰਦਰ ਹੀ ਹੈ। ਉਹ
ਗੁਰਮਤਿ ਤੋਂ ਉਪਰ ਨਹੀਂ ਬਲਕਿ ਉਸ ਦਾ ਇੱਕ ਹਿੱਸਾ ਮਾਤਰ ਹੈ। ਇਸ ਮੱਹਤਵਪੁਰਨ ਗੱਲ ਨੂੰ
ਅਸਹਿਮਤਿ ਧਿਰ ਸਮਝਣ ਤੋਂ ਫ਼ਿਲਹਾਲ ਅਸਮਰਥ ਹੈ।
ਕਿਸੇ ਭੁੱਲ ਚੂਕ ਲਈ ਖਿਮਾ ਦਾ ਜਾਚਕ ਹਾਂ!
ਹਰਦੇਵ ਸਿੰਘ, ਜੰਮੂ
(20/04/11)
ਚਰਨਜੀਤ ਸਿੰਘ ਬਰੈਂਮਪਟਨ
ਸਿੱਖ ਮਾਰਗ ਦੇ ਪਾਠਕ ਅਤੇ ਲਿਖਾਰੀਆਂ ਨੂੰ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
ਫਤਿਹ
ਐਨਸਾੲਕਲੋਪੀਡੀਆ ਆਫ ਸਿਖਇਸਮ ਵਿੱਚ ਅਕਾਲ ਤਖਤ ਬਾਰੇ ਸਾਡੇ ਤਿੰਨ ਪੰਨੇ ਹਨ।
ਉਸ ਵਿੱਚ ਬੜੀ ਕੀਮਤੀ ਜਾਣਕਾਰੀ ਲਿਖੀ ਹੈ। ਪਰ ਇਹ ਅੰਗਰੇਜੀ ਵਿੱਚ ਹੈ। ਮੇਰੇ ਵਾਸਤੇ ਸਾਡੇ ਤਿੰੱਨ
ਪੰਨਿਆਂ ਨੁੰ ਪੰਜਾਬੀ ਵਿੱਚ ਟਰਾਂਸਲੇਟ ਕਰਨਾ ਮੁਸ਼ਕਿਲ ਹੈ। ਵੈਸੇ ਵੀ ਏਨਾਂ ਟਰਾਂਸਲੇਟ ਕਰਦੇ ਬਹੁਤ
ਸਮਾਂ ਲਗ ਜਾਣਾ ਹੈ। ਜੇ ਮੱਖਣ ਸਿੰਘ ਜੀ ਇਹ ਤਿੰਨ ਪੰਨੇ ਅੰਗਰੇਜੀ ਵਿੱਚ ਹੀ ਪਾਉਣ ਦੀ ਇਜਾਜਤ ਦੇਣ
ਤਾਂ ਠੀਕ ਹੈ। ਜੇ ਨਹੀਂ ਤਾ ਮੈਂ ਸਕੈਨ ਕਰ ਕੇ ਵੀ ਭੇਜ ਸਕਦਾ ਹਾਂ। ਸਕੈਨਡ ਕਾਪੀ ਹੀ ਸਾਇਟ ਤੇ ਪਾ
ਦੇਣ। ਜਾਂ ਕਿਸੇ ਕੋਲ ਸਮਾਂ ਹੋਵੇ ਤੇ ਉਸ ਸੱਜਣ ਨੂੰ ਵੀ ਟਰਾਂਸਲੇਸ਼ਨ ਲਈ ਭੇਜ ਸਕਦਾ ਹਾਂ। ਪਰ ਮੈਂ
ਚਾਹੁਦਾਂ ਹਾਂ ਕਿ ਇਹ ਪਾਠਕਾਂ ਤੱਕ ਜਰੂਰ ਪਹੁੰਚੇ।
ਇਸ ਵਿਚੋ ਅਕਾਲ ਤਖਤ ਤੋਂ ਜਾਰੀ ਹੋਏ ਕੁੱਝ ਹੁਕਮਨਾਮੇ ਹਨ।
ਇਸ ਥਾਂ ਤੇ ਪਾਸ ਹੋਏ ਕੁੱਝ ਮੱਹਤਵਪੂਰਣ ਗੁਰਮਤੇ ਹਨ।
ਜਿਹਨਾਂ ਨੂੰ ਪੰਥ ਵਿਚੋਂ ਛੇਕਿਆ ਗਿਆ, ਉਹਨਾਂ ਦਾ ਜਿਕਰ ਹੈ, ਜਿਹਨਾਂ
ਵਿਚੋਂ ਸੰਤਾ ਸਿੰਘ ਵੀ ਸ਼ਾਮਿਲ ਹੈ।
ਇਸ ਵਿੱਚ ਉਹਨਾਂ ਦਾ ਵੀ ਜਿਕਰ ਹੈ ਜਿਹਨਾਂ ਨੂੰ ਇੱਥੋਂ ਸਨਮਾਨਿਤ ਕੀਤਾ
ਗਿਆ।
ਇਸ ਵਿੱਚ ਮਹਾਰਾਜਾ ਰਣਜੀਤ ਸਿੰਘ ਨੂੰ ਦੰਡ ਦੇਣ ਦਾ ਵੀ ਜਿਕਰ ਹੈ।
ਪਰ ਜੋ ਇਸ ਵਿੱਚ ਮੁੱਖ ਗੱਲਾਂ ਹਨ, ਉਹ ਇਸ ਪ੍ਰਕਾਰ ਹਨ।
1. 6ਵੇਂ ਗੁਰੂ ਦੀ ਰਸਮ ਵਾਸਤੇ ਇਸ ਤਖਤ ਦੀ ਨੀਂਹ ਗੁਰੂ ਸਾਹਿਬ ਨੇ ਆਪ
ਰੱਖੀ ਸੀ। ਉਸ ਤੋਂ ਬਾਅਦ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਮਿਲ ਕੇ ਇਹ ਤਖਤ ਤਿਆਰ ਕੀਤਾ
ਸੀ। ਇਸ ਤੋਂ ਇਲਾਵਾ ਹੋਰ ਕਿਸੇ ਦੀ ਮਦਦ ਨਹੀਂ ਲਈ ਗਈ ਸੀ।
ਗੁਰੂ ਸਾਹਿਬ ਨੇ ਆਪ ਇਸ ਨੂੰ
“ਅਕਾਲ ਤਖਤ” ਨਾਮ ਦਿੱਤਾ ਸੀ। ਇਥੋਂ ਗੁਰੂ
ਸਾਹਿਬ ਨੇ ਸੰਗਤਾਂ ਨੂੰ ਹੁਕਮ ਭੇਜਿਆ ਸੀ ਕਿ ਹੁਣ ਤੋਂ ਹਥਿਆਰ ਅਤੇ ਘੋੜੇ ਭੇਟਾ ਕਰਨੇ ਹਨ। ਗੁਰੂ
ਸਾਹਿਬ ਨੇ ਆਪ ਭਾਈ ਗੁਰਦਾਸ ਨੂੰ ਇਸ ਦਾ officiant
ਥਾਪਿਆ ਸੀ। (ਡਿਕਸ਼ਨਰੀ ਵਿੱਚ
officiant ਦੇ
ਅਰਥ ਹਨ, ਪਾਦਰੀ, ਪੁਰੋਹਿਤ, ਪੁਜਾਰੀ, ਧਾਰਮਿਕ ਰਸਮ ਕਰਵਾਉਣ ਵਾਲਾ) ਇਸ ਤੋਂ ਬਾਅਦ ਇਸ ਉੱਤੇ
ਬੁੰਗਾ ਬਣਾ ਦਿੱਤਾ ਗਿਆ।
Bhai Gurdas was named officiant in charge of Akal Takhat.A
building subsequently raised over the Takhat was called Akal Bunga(house) so
that the Takhat is now officially known as Takhat sri Akal Bunga although its
popular name Akal Takhat is more in common use.
ਡਿਕਸ਼ਨਰੀ ਵਿੱਚ
Subsequently
ਦਾ ਅਰਥ “ਪਰਿਣਾਮਸਰੂਪ” ਹੈ। ਸਪਸ਼ਟ ਹੈ ਕਿ ਗੁਰੂ
ਸਾਹਿਬ ਨੇ ਥੜਾ ਸਿਰਫ ਗੁਰੂਤਾ ਗੱਦੀ ਦੀ ਰਸਮ ਲਈ ਬਨਵਾਇਆ ਸੀ। ਉਸ ਤੋਂ ਬਾਅਦ ਗੁਰੂ ਸਾਹਿਬ ਨੇ ਆਪ
ਬੁੰਗਾ ਬਨਵਾਇਆ ਸੀ। ਅਤੇ ਬੁੰਗਾ ਬਣਨ ਤੋਂ ਬਾਅਦ
officially ਇਸ ਦਾ ਨਾਮ ਤਖਤ ਸ੍ਰੀ ਅਕਾਲ ਬੁੰਗਾ
ਪਿਆ ਜਿਸ ਦਾ ਆਮ ਲੋਕਾਂ ਵਿੱਚ ਨਾਮ ਅਕਾਲ ਤਖਤ ਪ੍ਰਚਲਿਤ ਹੋਇਆ।
ਇਹ ਸਭ ਕੁੱਝ ਗੁਰ ਬਿਲਾਸ ਪਾਤਸ਼ਾਹੀ ਛੇਵੀਂ
ਦੇ ਹਵਾਲੇ ਨਾਲ ਹੀ ਲਿਖੀਆ ਗਿਆ ਹੈ। ਗੁਰ ਬਿਲਾਸ ਪਾਤਸ਼ਾਹੀ ਛੁਵੀਂ ਬਾਰੇ ਇਹ ਲਿਖੀਆ ਹੈ।
According to Gurbilas Chhevin Patshahi, a detailed versified
and going by the year of composition recorded in the text/colophon,the oldest
account of Guru Hargobind’s life,
ਕਾਮਨ ਸੈਂਸ ਵੀ ਏਹੀ ਕਹਿੰਦੀ ਹੈ ਕਿ ਸਿਰਫ ਇੱਕ ਥੜੇ ਦੀ ਦੇਖਰੇਖ ਵਾਸਤੇ
ਭਾਈ ਗੁਰਦਾਸ ਨੂੰ
officiant
ਨਹੀਂ ਥਾਪਿਆ ਜਾ ਸਕਦਾ। ਵੈਸੇ ਵੀ ਤਖਤ ਇੱਕ ਭਵਨ ਦੇ ਅੰਦਰ
ਹੀ ਹੁੰਦਾ ਹੈ। ਰਸਮ ਜਰੂਰ ਖੁੱਲੇ ਅਸਮਾਨ ਥੱਲੇ ਹੋ ਸਕਦੀ ਹੈ।
2. 1635 ਤੋਂ 1699 ਤਿੱਕ, 6ਵੇਂ ਗੁਰੂ ਦੇ ਕਿਰਤਪੁਰ ਚਲੇ ਜਾਣ ਮਗਰੋਂ,
ਹਰਿਮੰਦਰ ਅਤੇ ਅਕਾਲ ਤਖਤ ਤੇ ਪ੍ਰਿਥੀਚੰਦ ਦੇ ਪੋਤਰੇ ਹਰਿਜੀ ਦਾ ਹੋ ਗਿਆ। 1699 ਦੀ ਵੈਸਾਖੀ ਤੋਂ
ਬਾਅਦ 10ਵੇਂ ਗੁਰੂ ਨੇ ਭਾਈ ਮਨੀ ਸਿੰਘ ਨੂੰ ਅਕਾਲ ਤਖਤ ਅਤੇ ਹਰਿਮੰਦਰ ਨੂੰ ਆਪਣੀ ਦੇਖ ਰੇਖ ਵਿੱਚ
ਲੈਣ ਲਈ ਭੇਜਿਆ।
3. 1762 ਵਿੱਚ ਅਹਮਦ ਸ਼ਾਹ ਅਬਦਾਲੀ ਨੈ ਹਰਿਮੰਦਰ ਦੇ ਨਾਲ ਅਕਾਲ ਤਖਤ ਨੂੰ
ਢਾਹਿਆ। 1764 ਵਿੱਚ ਦੁਬਾਰਾ ਫਿਰ ਅਹਮਦ ਸ਼ਾਹ ਅਬਦਾਲੀ ਨੇ ਢਾਹਿਆ। ਇਸ ਮੌਕੇ ਤੇ ਨਿਹੰਗ ਗੁਰਬਖਸ਼
ਸਿੰਘ ਨੇ 30 ਸਿੱਖਾਂ ਦੇ ਨਾਲ ਆਪਣੀ ਸ਼ਹਾਦਤ ਦਿੱਤੀ। ਫਿਰ ਵੀ ਇਸ ਢੱਠੇ ਅਕਾਲ ਤਖਤ ਦੇ ਸਾਹਮਣੇ
ਸਰਬਤ ਖਾਲਸਾ ਹੁੰਦਾ ਰਿਹਾ। 10/04/1765 ਨੂੰ ਇਸ ਨੂੰ ਹਰਿਮੰਦਰ ਦੇ ਨਾਲ ਹੀ ਮੁੜ ਉਸਾਰਣ ਦਾ
ਫੈਸਲਾ ਲਿਆ ਗਿਆ। ਅਤੇ ਸੇਵਾ ਭਾਈ ਦੲਸਰਾਜ ਨੂੰ ਸੌਂਪੀ ਗਈ। ਅਕਾਲ ਬੁੰਗੇ ਦੀ ਗਰਾਉਂਡ ਫਲੌਰ 1774
ਵਿੱਚ ਤਿਆਰ ਹੋਈ। ਬਾਕੀ ਦਿਆਂ ਮੰਜਿਲਾਂ ਮਹਾਰਾਜਾ ਰਣਜੀਤ ਸਿੰਘ ਦੇ ਸਮਾਂ ਬਨਿਆਂ। ਉਪਰ ਗੁੰਬਦ ਹਰਿ
ਸਿੰਘ ਨਲਵੇ ਨੇ ਆਪਣੇ ਪੈਸੇ ਨਾਲ ਚੜਾਇਆ।
4. ਕੁਝ ਪੰਕਤੀਆਂ ਅਕਾਲ ਤਖਤ ਦੇ ਅਧਿਕਾਰ ਖੇਤਰ ਨਾਲ ਜੋ ਬੜੀ ਮਹੱਤਵਪੂਰਣ
ਹਨ, ਉਹ ਵੀ ਮੈਂ ਅੰਗਰੇਜੀ ਵਿੱਚ ਹੀ ਹੂ ਬੁ ਹੂ ਲਿਖ ਰਿਹਾ ਹਾਂ।
Akal Takhat is the primary seat of sikh religious authority
and central altar for sikh political authority.Through hukamnamas,edicts or
writs it may issue decretals providing guidance or clarification on any point of
sikh doctrine or practice referred to it,may lay under personages charged with
violation of religious discipline or with activity prejudicial to sikh interests
or solidarity or may place on record its appreciation of outstanding services
rendered opr sacrifices made by individuals espousing the cause of sikhism or of
the sikhs.
5. ਪੰਨਾ ਨੰਬਰ 58 ਤੇ ਇੱਕ ਹੋਰ ਬੜੀ ਮੱਹਤਵਪੂਰਣ ਗੱਲ ਲਿਖੀ ਹੈ।
Akal Takhat discharges no divine dispensation.It remits no
sins,nor does it invoke God’s wrath upon anyone.
ਜਿੱਥੇ ਤੱਕ ਮੇਰਾ ਆਪਣਾ ਸਵਾਲ ਹੈ, ਮੈ ਮੈਨੂੰ ਉਪਰ ਲਿਖੈ ਤੋਂ ਤੱਸਲੀ ਹੈ।
ਮੈਨੂੰ ਤੇ ਯਕੀਨ ਹੋ ਗਿਆ ਹੈ ਕਿ ਗੁਰੂ ਸਾਹਿਬ ਨੇ ਇਸ ਤਖਤ ਦੀ ਉਸਾਰੀ ਸਿਰਫ ਰਸਮ ਅਦਾਇਗੀ ਲਈ ਜਾਂ
ਸਿਰਫ ਪ੍ਰਤੀਕ ਵਜੋਂ ਹੀ ਨਹੀਂ, ਸਗੋਂ ਆਪਣੀ ਸੋਵਰਨੀਟੀ ਦੀ ਹੋਂਦ ਨੂੰ ਅਮਲੀ ਰੂਪ ਦਿੱਤਾ ਸੀ।
ਦੁਨੀਆ ਵਾਸਤੇ ਇਹ ਪ੍ਰਤੀਕ ਹੋ ਸਕਦਾ ਹੈ ਪਰ ਸਿੱਖ ਤੇ ਇੱਥੇ ਠੋਸ ਫੈਸਲੇ ਕਰਦੇ ਰਹੇ ਹਨ। ਡਾ:
ਇਕਬਾਲ ਸਿੰਘ ਢਿੱਲੋਂ ਜੀ ਦਾ ਧੰਨਵਾਦ ਹੈ ਕਿ ਉਹ ਇਸ ਟੌਪਿਕ ਨੂੰ ਲੈ ਕਿ ਆਏ ਜੋ ਮੇਰੇ ਵਾਸਤੇ ਇਸ
ਸੰਬਧੀ ਹੋਰ ਜਾਣਕਾਰੀ ਇੇਕੱਤਰ ਕਰਣ ਦਾ ਸਬਬ ਬਣਿਆ। ਜ੍ਹਿਨਾ ਗਿਆਨ ਵਿੱਚ ਵਾਧਾ ਹੋਇਆ, ਉਨੀ ਆਪਣੇ
ਗੁਰੂ ਅਤੇ ਆਪਣੇ ਵਿਰਸੇ ਪ੍ਰਤੀ ਹੋਰ ਸ਼ਰਧਾ ਉਤਪੰਨ ਹੋਈ। ਕੁੱਝ ਹੋਰ ਭਰਮ ਟੁੱਟੇ।
ਚਰਨਜੀਤ ਸਿੰਘ
ਬਰੈਂਮਪਟਨ
(20/04/11)
ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)
ਗੁਰੂ ਗ੍ਰੰਥ ਦਾ ਪੰਥ
ਤਾਣੀ ਸਦੀਆਂ ਤੋਂ ਉਲਝੀ ਹੈ ਪਈ ਜਿਹੜੀ ,
ਇਹਨੂੰ ਬਹਿਕੇ ਸੁਲਝਾਉਣ ਦਾ ਹੱਲ ਕਰੀਏ ।
ਡੇਰੇਦਾਰਾਂ ਦੇ ਪੰਥਾਂ ਨੂੰ ਛੱਡ ਕੇ ਤੇ ,
ਗੁਰੂ ਗ੍ਰੰਥ ਦੇ ਪੰਥ ਦੀ ਗੱਲ ਕਰੀਏ ।
ਕਿਸੇ ਹੋਰ ਗ੍ਰੰਥ ਜਾਂ ਦੇਹਧਾਰੀ ,
ਸੰਪਰਦਾਵਾਂ ਨੂੰ ਸਿੱਖੀ ਤੋਂ ਬਾਹਰ ਕਰਕੇ ;
ਆਖਿਰ ਇੱਕ ਦਾ ਹੋਣ ਤੇ ਗੱਲ ਬਣਨੀ ,
ਭਾਵੇਂ ਅੱਜ ਕਰੀਏ ਭਾਵੇਂ ਕੱਲ੍ਹ ਕਰੀਏ ।।
ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)
(20/04/11)
ਗੁਰਮਤਿ ਸੰਚਾਰ ਸਭਾ ਜਰਮਨੀ
ਗੁਰਦੁਆਰਿਆਂ ਦੀ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ।
ਸਿੱਖ ਦੇ ਜੀਵਨ ਵਿੱਚ ਸਭ ਤੋਂ ਵੱਧ ਕੀਤੀ ਜਾਣ ਵਾਲੀ ਧਾਰਮਿਕ ਪ੍ਰਕਿਰਿਆ ਅਰਦਾਸ ਹੈ ਅਤੇ ਅਰਦਾਸ
ਵਿੱਚ ਕੋਈ ਵੀ ਬੇਲੋੜੀ ਮੰਗ ਨਹੀਂ ਹੈ, ਜੋ ਪ੍ਰਕਿਰਤੀ ਦੇ ਅਨੁਕੂਲ ਨਾ ਹੋਵੇ। ਅਰਦਾਸ ਵਿੱਚ ਇੱਕ
ਅਹਿਮ ਮੰਗ ਕੁੱਝ ਇਸ ਤਰਾਂ ਹੈ: ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ! ਸ੍ਰੀ
ਨਨਕਾਣਾ ਸਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ,
ਖੁਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਇਹ ਗੱਲ ਤਾਂ ਹੋਈ ਉਹਨਾਂ
ਗੁਰਦੁਆਰਿਆਂ ਦੀ ਜਿਨ੍ਹਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਹੈ। ਪਰ ਜਿਹੜੇ ਗੁਰਦੁਆਰੇ ਪੰਥ ਤੋਂ
ਵਿਛੋੜੇ ਨਹੀਂ ਹੋਏ, ਉਹਨਾਂ ਦਾ ਪ੍ਰਬੰਧ ਕਿਸ ਕੋਲ ਹੋਣਾ ਚਾਹੀਦਾ ਹੈ? ਇਹ ਸਵਾਲ ਵਿਚਾਰ ਦੀ ਮੰਗ
ਕਰਦਾ ਹੈ।
ਸਿੱਖ ਦੀ ਨਿਤਾ ਪ੍ਰਤੀ ਅਰਦਾਸ ਦਾ ਪੰਥ ਪ੍ਰਵਾਨਤ ਨਮੂਨਾ ਸਿੱਖ ਰਹਿਤ ਮਰਯਾਦਾ ਵਿੱਚ ਦਰਜ਼ ਹੈ, ਤਾਂ
ਕਿ ਹਰ ਥਾਂਹ ਅਤੇ ਹਰ ਵਲੋਂ ਅਰਦਾਸ ਕਰਨ ਵਿੱਚ ਵਖਰੇਵਾਂ ਨਾ ਆਵੇ ਜਾਂ ਭਿਨਤਾ ਨਾ ਹੋਵੇ। ਹੋਰ ਤਾਂ
ਹੋਰ ਸਿੱਖ ਰਹਿਤ ਮਰਯਾਦਾ ਵਿੱਚ ਕੜਾਹ ਪ੍ਰਸ਼ਾਦ ਤਿਆਰ ਕਰਨ ਦੀ ਵਿਧੀ ਵੀ ਲਿਖੀ ਹੋਈ ਹੈ ਤਾਂ ਕਿ ਹਰ
ਗੁਰਦੁਆਰੇ ਵਿੱਚ ਕੜਾਹ ਪ੍ਰਸ਼ਾਦ ਵੀ ਇੱਕੋ ਜਿਹਾ ਤਿਆਰ ਹੋਵੇ ਅਤੇ ਵਰਤੇ।
ਹੁਣ ਆਪਾਂ ਵਿਚਾਰ ਕਰਦੇ ਹਾਂ ਖਾਲਸਾ ਪੰਥ ਦੇ ਪ੍ਰਬੰਧ ਦੀ। ਉੱਪਰ ਲਿਖੇ ਅਸੂਲ ਅਨੁਸਾਰ ਹਰ ਇੱਕ
ਪੰਥਕ ਅਦਾਰੇ ਦੇ ਪ੍ਰਬੰਧ ਦੀ ਵਿਵਸਥਾ ਪੰਥਕ ਅਕੀਦੇ ਨਾਲ ਹੀ ਹੋਣੀ ਚਾਹੀਦੀ ਹੈ ਭਾਵ ਸਿੱਖ ਰਹਿਤ
ਮਰਯਾਦਾ ਮੁਤਾਬਕ। ਖਾਲਸਾ ਪੰਥ ਸਭ ਧਰਮਾਂ ਤੋਂ ਨਿਆਰਾ ਹੈ ਇਸ ਲਈ ਇਸਦੀ ਪ੍ਰਬੰਧਕ ਵਿਵਸਥਾ ਵੀ
ਨਿਆਰੀ ਹੋਣੀ ਚਾਹੀਦੀ ਹੈ। ਸਿੱਖ ਆਪਣੀ ਪ੍ਰਬੰਧਕ ਵਿਵਸਥਾ ਤੋਂ ਦੂਰ ਜਾ ਕੇ ਕਦੀ ਵੀ ਪੰਥ ਦਾ ਅੰਗ
ਹੋਣ ਦਾ ਹੱਕ ਨਹੀਂ ਰੱਖ ਸਕਦਾ, ਇਸ ਤਰਾਂ ਕਰਕੇ ਉਹ ਆਪਣੇ ਧਾਰਮਿਕ ਅਕੀਦੇ ਤੋਂ ਵੀ ਗਿਰ ਜਾਂਦਾ ਹੈ।
ਮਿਸਾਲ ਲੈਂਦੇ ਹਾਂ ਹੁਣੇ ਹੁਣੇ ਖਾਲਸਾ ਪੰਥ ਵਲੋਂ ਮਨਾਏ ਗਏ ਵਿਸਾਖੀ ਦੇ ਸ਼ੁਭ ਦਿਹਾੜੇ ਦੀ, ਕੁੱਝ
ਇੱਕ ਗੁਰਦੁਆਰਿਆਂ ਨੂੰ ਛਡ ਕੇ ਬਹੁਤੇ ਗੁਰਦੁਆਰਿਆਂ ਨੂੰ ਅਤੇ ਨਿਸ਼ਾਨ ਸਾਹਬ ਦਾ ਚੋਲਾ ਬਦਲਣ ਵੇਲੇ
ਨਿਸ਼ਾਨ ਸਾਹਬ ਦੇ ਪੋਲ ਨੂੰ ਕੱਚੀ ਲੱਸੀ ਨਾਲ ਧੋਤਾ ਗਿਆ, ਜੋ ਕਿ ਪੰਥਕ ਅਕੀਦੇ ਦੇ ਖਿਲਾਫ ਹੈ ਅਤੇ
ਗੁਆਂਢੀਆਂ ਦੇ ਪਾਖੰਡ ਦੀ ਨਕਲ। ਇਹ ਤਾਂ ਇਸ ਤਰਾਂ ਕਰਨ ਵਾਲੇ ਹੀ ਦਸ ਸਕਦੇ ਹਨ ਕਿ ਇਹ ਸਫਾਈ ਕਰਨਾ
ਹੈ ਜਾਂ ਪਵਿਤਰ ਕਰਨਾ। ਹੁਣ ਇਥੇ ਇਹ ਪੁੱਛਣਾ ਬਣਦਾ ਹੈ ਕਿ ਅਗਰ ਇਸ ਤਰਾਂ ਕਰਨ ਵਾਲੇ ਇਸਨੂੰ ਸਫਾਈ
ਜਾਂ ਪਵਿਤਰਤਾ ਮੰਨਦੇ ਹਨ ਤਾਂ, ਕੀ ਉਹ ਦਸਣਗੇ ਕਿ ਉਹਨਾਂ ਨੇ ਆਪਣੇ ਸਰੀਰ ਨੂੰ ਵੀ ਕੱਚੀ ਲੱਸੀ ਨਾਲ
ਇਸ ਤਰਾਂ ਸਾਫ ਜਾਂ ਪਵਿਤਰ ਕੀਤਾ ਸੀ? ਅਗਰ ਕੱਚੀ ਲੱਸੀ ਨਾਲ ਇਸ਼ਨਾਨ ਨਹੀਂ ਕੀਤਾ ਤਾਂ ਕੀ ਉਹਨਾਂ ਦਾ
ਸਰੀਰ ਭਿੱਟਿਆ ਹੋਇਆ ਰਹਿ ਗਿਆ? ਜਾਂ ਕੱਚੀ ਲੱਸੀ ਨਾਲ ਧੋਤਾ ਹੋਇਆ ਗੁਰੂ ਦਰਬਾਰ ਜਾਂ ਨਿਸ਼ਾਨ ਸਾਹਬ
ਭਿੱਟਿਆ ਹੋਇਆ ਰਹਿ ਗਿਆ? ਇਹਨਾਂ ਦੋਨਾਂ ਵਿੱਚੋਂ ਇੱਕ ਤਰੀਕਾ, ਜਾਣੀ ਕੱਚੀ ਲੱਸੀ ਵਾਲਾ ਜਾਂ ਸਾਦੇ
ਪਾਣੀ ਨਾਲ ਸਫਾਈ ਵਾਲਾ, ਤਾਂ ਗ਼ਲਤ ਹੋਵੇਗਾ ਹੀ। ਕੀ ਪ੍ਰਬੰਧਕ ਸਜਣ ਕ੍ਰਿਪਾ ਕਰਕੇ ਇਹ ਦਸਣ ਦੀ
ਕ੍ਰਿਪਾਲਤਾ ਕਰਨਗੇ ਕਿ ਸਫਾਈ ਕਰਨ ਦਾ ਕਿਹੜਾ ਢੰਗ ਠੀਕ ਹੈ ਅਤੇ ਕਿਉਂ?
ਮਨਿ ਮੈਲੈ ਸਭੁ ਕਿਛੁ ਮੈਲਾ…… (੫੫੮) ਜਾਂ ਫਿਰ
ਖਸਮੁ ਛੋਡਿ ਦੂਜੈ ਲਗੇ ਡੁਬੇ ਸੇ ਵਣਜਾਰਿਆ॥ …… (੪੭੦)
ਦੂਜਿਆਂ ਦੀ ਨਕਲ ਕਰਾਂਗੇ ਤਾਂ ਨਕਲਚੀ ਬਣਾਂਗੇ ਗੁਰੁ ਕੇ ਸਿੱਖ ਨਹੀਂ।
ਕੀ ਬਿਪਰਵਾਦੀਆਂ ਦੀ ਨਕਲ ਮਾਰਨਾ ਹੀ ਸਿੱਖ ਦਾ ਮਨੋਰਥ ਰਹਿ ਗਿਆ ਹੈ? ਕੀ ਇਸ ਤਰਾਂ ਦੇ ਨਕਲਚੀ
ਮਨੁੱਖ, ਖਾਲਸਾ ਤਾਂ ਬਹੁਤ ਦੂਰ ਦੀ ਗਲ ਹੈ, ਸਿੱਖ ਅਖਵਾਉਣ ਦੇ ਹੱਕਦਾਰ ਵੀ ਹਨ?
ਗੁਰਮਤਿ ਸੰਚਾਰ ਸਭਾ ਜਰਮਨੀ
(19/04/11)
ਡਾ ਗੁਰਮੀਤ ਸਿੰਘ ਬਰਸਾਲ
ਅਕਾਲ ਤਖਤ ਦੀ ਵਿਚਾਰ ਸਬੰਧੀ
ਸਿੱਖ ਮਾਰਗ ਦੇ ਸਤਿਕਾਰਯੋਗ ਪਾਠਕ ਜਨੋਂ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ!!
ਅਕਾਲ ਤਖਤ ਵਾਰੇ ਬਹੁਤ ਹੀ ਪ੍ਰਭਾਵਸ਼ਾਲੀ ਵਿਚਾਰ-ਚਰਚਾ ਚਲ ਰਹੀ ਹੈ । ਭਾਵਨਾ ਵਸ ਕਿਸੇ ਦੀ ਤਰਫਦਾਰੀ
ਕਰਨ ਦੀ ਜਗਾ ਸਿਖਿਆਰਥੀ ਵਜੋਂ ਦੋਹਾਂ ਧਿਰਾਂ ਦੇ ਵਿਚਾਰਾਂ ਨੂੰ ਸਮਝਣ ਦੀ ਕੋਸ਼ਿਸ ਲਾਭਦਾਈਕ ਹੁੰਦੀ
ਹੈ । ਡਾ ਇਕਬਾਲ ਸਿੰਘ ਜੀ ਦੇ ਵਿਚਾਰ ਬਹੁਤ ਹੀ ਸਪਸ਼ਟ ਹਨ ਜਦ ਕਿ ਹਰਦੇਵ ਸਿੰਘ ਜੰਮੂ ਜੀ ਦੇ ਵਿਚਾਰ
ਸਧਾਰਣ ਸੂਝ ਵਾਲੇ ਪਾਠਕਾਂ ਦੇ ਘੇਰੇ ਤੋਂ ਪਰੇ ਜਾਪਦੇ ਹਨ ਜੇ ਓਹ ਸੋਖੀ ਭਾਸ਼ਾ ਅਤੇ ਸ਼ਬਦ ਵਰਤਣ ਤਾਂ
ਉਹਨਾਂ ਦੀ ਸਥਿਤੀ ਸਭ ਪਾਠਕਾਂ ਨੂੰ ਜਿਆਦਾ ਸਪਸ਼ਟ ਹੋ ਸਕਦੀ ਹੈ ।
ਕੇਵਲ ਇਕ ਗਲ ਹੀ ਕਹਿਣੀ ਚਾਹਾਂਗਾ ਕਿ ਸਾਨੂੰ ਕਿਸੇ ਵੀ ਵਿਚਾਰ-ਵਟਾਂਦਰੇ ਦੇ ਦੋਵੇਂ ਪੱਖਾਂ ਨੂੰ
ਸ਼ੁਹਿਰਦਤਾ ਨਾਲ ਵਿਚਾਰਨਾ ਚਾਹੀਦਾ ਹੈ ਨਾਂ ਕਿ ਇਹ ਕਹਿਕੇ ਸਮੁੱਚੀ ਵਿਚਾਰ-ਚਰਚਾ ਦਾ ਹੀ ਰੁਖ ਬਦਲਨ
ਜਾਂ ਵਿਰੋਧ ਕਰਨ ਲਗ ਜਾਈਏ ਕਿ ਦੇਖੋ ਇਹ ਅਕਾਲ-ਤਖਤ ਜਾਂ ਪਰੰਪਰਾਵਾਂ ਨੂੰ ਰੱਦ ਕਰ ਰਹੇ ਹਨ । ਜੇਕਰ
ਕੱਲ ਨੂੰ ਗੁਰਦਵਾਰਿਆਂ ਦੀ ਹਾਲਤ ਤੇ ਵਿਚਾਰ-ਚਰਚਾ ਹੋਈ ਤਾਂ ਇਹ ਨਾ ਕਿਹਾ ਜਾਵੇ ਕਿ ਲਓ ਹੁਣ
ਗੁਰਦਵਾਰੇ ਵੀ ਰੱਦ ਹੋਣ ਜਾ ਰਹੇ ਹਨ ਇਸ ਤਰਾਂ ਉਕਸਾਹਟ ਦਾ ਮਾਹੌਲ ਪੈਦਾ ਕਰਨਾ ਵਿਚਾਰਾਂ ਤੋਂ ਪਾਸਾ
ਵਟਣਾ ਅਖਵਾਉਂਦਾ ਹੈ ਜਾਂ ਫਿਰ ਹਰ ਤਰਾਂ ਦੀ ਵਿਚਾਰ ਦਾ ਵਿਰੋਧ ਇਹ ਕਹਿ ਕੇ ਨਾ ਕੀਤਾ ਜਾਵੇ ਕਿ
ਸਿਧਾਂਤ ਖਤਮ ਕੀਤੇ ਜਾਂ ਬਦਲੇ ਜਾ ਰਹੇ ਹਨ । ਵਿਚਾਰ ਦਾ ਜਵਾਬ ਵਿਚਾਰ ਨਾਲ ਹੋਣਾ ਚਾਹੀਦਾ ਹੈ ਨਾ
ਕਿ ਕਿਸੇ ਨਿੱਜੀ ਇਲਜਾਮਵਾਦੀ ਨਜਰੀਏ ਨਾਲ ।
ਸਿਧਾਂਤ ਵਾਰੇ ਇਨਾ ਹੀ ਕਹਾਂਗਾ ਕਿ ਜਿਸ ਤਰਾਂ ਕੁਦਰਤਿ ਦੇ ਸਿਧਾਂਤ ਸਥਿਰ ਹਨ ਜਿਵੇਂ ਸੂਰਜ ਦਾ ਪੂਰਬ
ਵਿੱਚੋਂ ਨਿਕਲਕੇ ਪੱਛਮ ਵਿੱਚ ਛੁਪਨਾ,ਧਰਤੀ ਦੀ ਗਰੂਤਾ ਖਿੱਚ , ਚੁੰਬਕੀ ਸ਼ਕਤੀ,ਕਿਸੇ ਵੀ ਤਰਾਂ ਦੀ
ਅਨਰਜੀ ਦੇ ਨਿਯਮ, ਪਾਣੀ ਜਾਂ ਜੀਵਨ ਦਾ ਸਰਕਲ ਜਾਂ ਕੋਈ ਵੀ ਵਿਗਿਆਨਿਕ ਨਿਯਮ, ਉਸੇ ਤਰਾਂ ਗੁਰਮਤਿ
ਦੇ ਸਿਧਾਂਤ ਵੀ ਸਦਾ ਥਿਰ ਰਹਿਣ ਵਾਲੇ ਹਨ ਕਿਓਂਕਿ ਗੁਰਮਤਿ ਦਾ ਰੱਬ ਵੀ ਕੁਦਰਤ ਤੋਂ ਵੱਖਰਾ ਨਹੀਂ
ਸਗੋਂ ਇੱਕ-ਮਿਕ ਹੈ ਕੁਦਰਤਿ ਅਨੁਸਾਰੀ ਜੀਣਾ ਹੀ ਵਾਹਿਗੁਰੂ ਦਾ ਹੁਕਮ ਮੰਨਿਆਂ ਜਾਂਦਾ ਹੈ । ਸੋ
ਗੁਰਮਿਤ ਦੇ ਸਿਧਾਂਤ ਨੂੰ ਕੋਈ ਨਹੀਂ ਬਦਲ ਸਕਦਾ ਜਦ ਕਿ ਸਿਧਾਂਤ ਦੀ ਸਮਝ ਜਾਂ ਲਾਗੂ ਕਰਨ ਦੀ ਵਿੱਧੀ
ਦਾ ਹੀ ਬਦਲਾਵ ਹੁੰਦਾ ਰਹਿੰਦਾ ਹੈ । ਗੁਰਮਤਿ ਕਿਸੇ ਰੱਬ ਨੂੰ ਲੱਭਣ ਦੀ ਗੱਲ ਨਹੀ ਕਰਦੀ ਸਗੋਂ
ਪਹਿਚਾਨਣ ਦੀ ਗੱਲ ਕਰਦੀ ਹੈ ।
ਸੋ ਆਓ ਗੁਰਮਤਿ ਵਿਚਾਰਾਂ ਨੂੰ ਵਿਵਾਦ ਕਹਿਣ ਦੀ ਜਗਾ ਸੰਵਾਦ ਬਣਾ ਉਸਾਰੂ ਭੂਮੀਕਾ ਨਿਭਾਉਣ ਦਾ ਯਤਨ
ਕਰੀਏ।
ਡਾ ਗੁਰਮੀਤ ਸਿੰਘ ਬਰਸਾਲ
(19/04/11)
ਡਾ: ਇਕਬਾਲ ਸਿੰਘ ਢਿਲੋਂ
ਸ. ਚਰਨਜੀਤ ਸਿੰਘ ਬਰੈਮਪਟਨ ਜੀ, ਆਪ ਜੀ ਨੂੰ ਮੇਰੇ ਵੱਲੋਂ ਸਤਿ ਸ੍ਰੀ
ਅਕਾਲ ਪਰਵਾਨ ਕਰੋ ਜੀ।
ਆਪ ਜੀ ਦੇ ਮਿਤੀ 18. 04. 2011 ਵਾਲੇ ਪੱਤਰ ਦਾ ਸਵਾਗਤ ਹੈ ਜੀ। ਆਪ ਜੀ
ਵੱਲੋਂ ਇਸ ਪੱਤਰ ਵਿੱਚ ਉਠਾਏ ਗਏ ਨੁਕਤਿਆਂ ਬਾਰੇ ਮੇਰਾ ਸਿਲਸਲੇਵਾਰ ਉਤਰ ਹੇਠ ਦਿੱਤੇ ਅਨੁਸਾਰ ਹੈ:
1.
ਆਪ ਜੀ ਨੇ ਮੇਰੇ
ਵੱਲੋਂ ਸਿਖੀਵਿਕੀ ਵੈਬਸਾਈਟ ਵਿੱਚੋਂ ਹਵਾਲਾ ਲੈਣ ਤੇ ਇਹ ਕਹਿੰਦੇ ਹੋਏ ਇਤਰਾਜ਼ ਕੀਤਾ ਹੈ ਕਿ
ਖੋਜ-ਕਾਰਜ ਲਈ ਅਜਿਹੇ ਸਾਈਟ ਤੁੱਛ ਹਨ। ਅੱਜ-ਕੱਲ ਵੱਖ-ਵੱਖ ਇੰਟਰਨੈਟ ਸਾਈਟਾਂ ਤੇ ਢੇਰ ਸਾਰੀ
ਜਾਣਕਾਰੀ ਉਪਲਭਦ ਹੈ। ਹਰ ਇੱਕ ਹਵਾਲਾ ਮਹੱਤਵਪੂਰਨ ਹੈ ਜਿੰਨਾਂ ਚਿਰ ਵਿਰੋਧੀ ਧਿਰ ਉਸ ਦੀ ਪ੍ਰਸੰਗਤਾ
ਨੂੰ ਨਾਵਾਜਬ ਸਾਬਤ ਨਹੀਂ ਕਰ ਦਿੰਦੀ।
2.
ਉਧਰ ਆਪ ਜੀ ਖੁਦ ਹੀ
ਸਿਖੀਵਿਕੀ ਸਾਈਟ ਵਿਚੋਂ ਹਵਾਲਾ ਦੇ ਰਹੇ ਹੋ ਅਤੇ ਨਾਲ ਹੀ ਹੋਰ ਸਾਈਟਾਂ (ਸ੍ਰੀਗ੍ਰੰਥ ਅਤੇ ਲੌਬਿਸ)
ਵਿੱਚੋਂ ਵੀ ਹਵਾਲੇ ਦੇ ਰਹੇ ਹੋ।
3.
ਕੱਕਾਰ ਦੇ ਤੌਰ ਤੇ
ਕੇਸਾਂ ਦੀ ਮਹੱਤਤਾ ਅਤੇ ਅਖੌਤੀ ਅਕਾਲ-ਤਖਤ ਦਾ ਆਪਸ ਵਿੱਚ ਮੁਕਾਬਲਾ ਨਹੀਂ ਹੋ ਸਕਦਾ। ਅਖੌਤੀ
ਅਕਾਲ-ਤਖਤ ਨੂੰ ਸਿੱਖਾਂ ਦੀ ਧਾਰਮਿਕ ਚੇਤਨਤਾ (sikh
religious consciousness) ਦਾ ਹਿੱਸਾ ਉਸੇ
ਤਰ੍ਹਾਂ ਹੀ ਬਣਾ ਦਿੱਤਾ ਗਿਆ ਹੈ ਜਿਵੇਂ ਦੁਖ-ਭੰਜਨੀ ਬੇਰੀ ਜਾਂ ਹੇਮ-ਕੁੰਟ ਬਣਾ ਦਿੱਤੇ ਗਏ ਹਨ।
4.
ਇਸ ਤੋਂ ਅੱਗੇ ਆਪ ਜੀ
ਨੇ sikh religious consciousness
ਨੂੰ
ਪ੍ਰਭੁਤਾ
(sovereignty) ਨਾਲ ਰਲਗੱਢ ਕਰਨ ਦੀ ਕੋਸ਼ਿਸ਼
ਕੀਤੀ ਹੈ। ਸਿੱਖ ਮੱਤ ਵਿੱਚ sovereignty
ਦਾ
ਕੋਈ
ਸੰਕਲਪ ਮੌਜੂਦ ਨਹੀਂ। ਪ੍ਰਭੁਤਾ ਦੇ ਦੋ ਅਰਥ ਕੱਢੇ ਜਾ
ਸਕਦੇ ਹਨ।
ੳ. ਵਿਅਕਤੀ ਜਾਂ ਫਿਰਕੇ ਦੇ ਤੌਰ ਤੇ ਸਵੈ-ਸੰਪੰਨ (
independent)
ਹੋਣਾ।
ਅ. ਦੂਸਰੇ ਸਾਰੇ ਵਿਅਕਤੀਆਂ/ਫਿਰਕਿਆਂ ਤੋਂ ਉੱਪਰ (
superior-most)
ਹੋਣਾ।
ਗੁਰਮੱਤ ਸੰਸਾਰ ਦੇ ਸਾਰੇ ਵਿਅਕਤੀਆਂ/ਫਿਰਕਿਆਂ ਲਈ ਮਨੁੱਖੀ ਅਜ਼ਾਦੀ ਦੀ
ਕਾਮਨਾ ਕਰਦੀ ਹੈ ਕੇਵਲ ਸਿੱਖਾਂ ਲਈ ਹੀ ਨਹੀਂ ਅਤੇ ਗੁਰਮੱਤ ਕਿਸੇ ਨੂੰ ਕਿਸੇ ਹੋਰ ਤੋਂ ਉੱਪਰ ਹੋਣ
ਦੀ ਗੱਲ ਵੀ ਸਵੀਕਾਰ ਨਹੀਂ ਕਰਦੀ।
5.
ਸਿੱਖ ਮੱਤ ਵਿੱਚ ਨਾ
ਅਖੌਤੀ ਅਕਾਲ-ਤਖਤ ਦੀ ਕੋਈ ਹੋਂਦ ਹੈ ਅਤੇ ਨਾ ਪ੍ਰਭੁਤਾ
ਦੇ
ਸੰਕਲਪ ਦੀ। ਇਹਨਾਂ ਦੋਵਾਂ ਨੂੰ
consciousness
ਅਤੇ sovereignty
ਵਰਗੇ
ਸ਼ਬਦਾਂ
ਦੀ
ਅਪ੍ਰਸੰਗਕ ਵਰਤੋਂ ਕਰਦੇ ਹੋਏ
ਆਪਸ ਵਿੱਚ ਜੋੜੀ ਜਾਣ ਦਾ ਕੋਈ ਲਾਭ ਨਹੀਂ ਹੋਣ
ਲੱਗਾ। ਇਹ ਆਪ ਜੀ ਦਾ ਵਹਿਮ ਹੀ ਹੈ ਕਿ ਸਿੱਖਾਂ ਨੇ ਪ੍ਰਭੁਤਾ ਦੀ ਚੇਤਨਤਾ ਰਾਹੀਂ ਮੱਲਾਂ ਮਾਰੀਆਂ
ਹਨ ਜਾਂ ਸਰਕਾਰਾਂ ਸਿੱਖਾਂ ਦੀ ਇਸ ਚੇਤਨਤਾ ਕਰਕੇ ਸਿੱਖਾਂ ਕੋਲੋਂ ਡਰਦੀਆਂ ਰਹੀਆਂ ਹਨ।
6.
ਇਹ ਤਾਂ ਕਿਸੇ ਨੂੰ ਵੀ
ਨਹੀਂ ਪਤਾ ਕਿ ‘ਅਕਾਲ ਬੁੰਗਾ’ ਕਦੋਂ ਬਣਿਆ ਅਤੇ ਇਸ ਨੂੰ ਕਿਸ ਨੇ ਬਣਵਾਇਆ ਕਿਉਂਕਿ ਇਸ ਸਬੰਧੀ ਕੋਈ
ਭਰੋਸੇਯੋਗ ਹਵਾਲਾ ਮੌਜੂਦ ਨਹੀਂ। ਆਪ ਜੀ ਤਾਂ ਮੇਰੇ ਨਾਲੋਂ ਕਿਤੇ ਵਧੇਰੇ ਕੁਸ਼ਲ ਖੋਜੀ ਹੋ। ਆਪ ਜੀ
ਕੋਲ ਇਸ ਸਬੰਧੀ ਕਿਸੇ ਭਰੋਸੇਯੋਗ ਵਸੀਲੇ ਤੋਂ ਹਾਸਲ ਕੀਤੀ ਹੋਈ ਪੁਖਤਾ ਜਾਣਕਾਰੀ ਮੌਜੂਦ ਹੈ ਤਾਂ
ਪਾਠਕਾਂ ਨਾਲ ਜ਼ਰੂਰ ਸਾਂਝੀ ਕਰੋ।
7.
ਸ਼੍ਰੋਮਣੀ ਕਮੇਟੀ ਦਾ
ਫਰਜ਼ ਸੀ ਕਿ ਪਹਿਲਾਂ ਹੋ ਚੁੱਕੀ ਇਤਹਾਸਿਕ ਗਲਤੀ ਨੂੰ ਸੁਧਾਰਦੀ ਨਾ ਕਿ ਇੱਕ ਹੋਰ ਗਲਤੀ ਕਰਕੇ ਸਿੱਖ
ਮਾਨਸਿਕਤਾ ਨਾਲ ਧੋਖਾ ਕਰਦੀ।
8.
ਸਿਖੀਵਿਕੀ ਸਾਈਟ
ਵਿੱਚੋਂ ਜਿਹੜੀ ਟੂਕ (ਅੰਗਰੇਜ਼ੀ ਵਿਚ) ਆਪ ਜੀ ਨੇ ਪੇਸ਼ ਕੀਤੀ ਹੈ ਉਹ ਛੇਵੇਂ ਗੁਰੂ ਜੀ ਦੇ ਤਖਤ ਦੇ
ਭਵਨ-ਨਿਰਮਾਣਿਕ ਪੱਖ ਬਾਰੇ ਹੈ। ਇਸ ਸਬੰਧੀ ਸਹੀ ਤਸਵੀਰ ਇਸ ਸਾਈਟ ਵਿੱਚੋਂ ਪੂਰੇ ਸੰਦਰਭ ਦਾ ਅਧਿਐਨ
ਕਰ ਕੇ ਹੀ ਪਰਾਪਤ ਕੀਤੀ ਜਾ ਸਕਦੀ ਹੈ ਅਤੇ ਇਸ ਟੂਕ ਦੀ ਵਿਸ਼ੇ ਸਬੰਧੀ ਪ੍ਰਸੰਗਤਾ ਵੱਲ ਆਪ ਜੀ ਨੇ
ਕੋਈ ਇਸ਼ਾਰਾ ਵੀ ਨਹੀਂ ਕੀਤਾ।
9.
ਗੁਰੂ ਸਾਹਿਬਾਨ ਨੇ
ਕੇਵਲ ਤਖਤ ਹੀ ਹੋਂਦ ਵਿੱਚ ਲਿਆਂਦਾ ਸੀ, ਕੋਈ ਭਵਨ ਨਹੀਂ। ਉਸ ਤਖਤ ਨੂੰ ਅਲੋਪ ਕਰਕੇ ਅਤੇ ਉਸ ਦੀ
ਜਗਹ ਤੇ ਇੱਕ ਹੋਸਟਲ (ਬੁੰਗਾ) ਉਸਾਰ ਕੇ ਤਾਂ ਗੁਰੂ ਸਾਹਿਬਾਨ ਦਾ ਘੋਰ ਨਿਰਾਦਰ ਕੀਤਾ ਗਿਆ ਹੈ।
ਸਾਨੂੰ ਤਾਂ ਸਗੋਂ ਇਸ ਹੋ ਚੁੱਕੀ ਮੰਦਭਾਗੀ ਕਾਰਵਾਈ ਤੇ ਸ਼ਰਮਸਾਰ ਹੋਣਾ ਚਾਹੀਦਾ ਹੈ। ਆਪ ਜੀ ਉਸ
ਹੋਸਟਲ ਦੀ ਬਿਲਡਿੰਗ ਨੂੰ ਤਖਤ ਦਾ ਦਰਜਾ ਦੇਣ ਦੀ ਸਿਫਾਰਸ਼ ਕਰ ਰਹੇ ਹੋ। ਇਸ ਤੋਂ ਅੱਗੇ ਉਸ ਹੋਸਟਲ
ਵਿੱਚ ਸ੍ਰੀ ਗ੍ਰੰਥ ਸਾਹਿਬ ਦੀ ਬੀੜ ਰੱਖ ਕੇ ਉਸ ਨੂੰ ਇੱਕ ਗੁਰਦੁਆਰੇ ਵਿੱਚ ਤਬਦੀਲ ਕਰ ਦਿੱਤਾ ਗਿਆ,
ਫਿਰ ਇਸ ਗੁਰਦੁਆਰੇ ਦਾ ਨਾਮ ਬਦਲ ਕੇ ਇਸ ਨੂੰ ‘ਸ੍ਰੀ ਅਕਾਲ ਤਖਤ’ ਦਾ ਲਕਬ ਦੇ ਦਿੱਤਾ ਗਿਆ, ਫਿਰ
ਦਰਬਾਰ ਸਾਹਿਬ ਤੋਂ ਥੋੜ੍ਹੇ ਹੀ ਗਜ਼ਾਂ ਦੀ ਦੂਰੀ ਤੇ ਇਸ ਗੁਰਦੁਆਰੇ ਦੇ ਭਵਨ ਦੀ ਵੱਖੀ ਵਿੱਚ ਖੋਲ੍ਹੇ
ਹੋਏ ਦਫਤਰ (‘ਸੈਕਰੀਟੇਰੀਅਟ’) ਵਿੱਚ ਇਸ ਗੁਰਦੁਆਰੇ ਦੇ ਨਵੇਂ ਲਕਬ ਦੇ ਨਾਮ ਤੇ ਠੱਗੀ-ਠੋਰੀ ਅਤੇ
ਮਨਮੱਤ ਦਾ ਅੱਡਾ ਸਥਾਪਤ ਕਰ ਦਿੱਤਾ ਗਿਆ ਜੋ ਕਿਸੇ ਬਾਹਰੀ ਦੋਖੀ ਏਜੰਸੀ ਦੀ ਸ਼ਾਖ ਦੇ ਤੌਰ ਤੇ ਸਿੱਖ
ਹਿਤਾਂ ਦੇ ਖਿਲਾਫ ਕੰਮ ਕਰ ਰਿਹਾ ਹੈ। ਸਾਨੂੰ ਤਾਂ ਗੁਰੂ ਸਾਹਿਬਾਨ ਦੇ ਤਖਤ ਵਾਲੀ ਜਗਹ ਦੀ ਇਤਨੀ
‘ਸੁਚੱਜੀ’ ਅਤੇ ‘ਲਾਹੇਵੰਦ’ ਵਰਤੋਂ ਤੇ ਮਾਣ ਹੋਣਾ ਚਾਹੀਦਾ ਹੈ!
10.
ਛੇਵੇਂ ਗੁਰੂ ਜੀ ਦੇ
ਤਖਤ ਨਾਲ ਜੋ ਬੀਤੀ ਸੋ ਬੀਤੀ, ਅਕਾਲ ਬੁੰਗੇ ਦੇ ਨਾਮ ਤੇ ਬਣੇ ਭਵਨ ਨੂੰ ਹੁਣ ਤੋੜਨ ਦੀ ਲੋੜ ਨਹੀਂ।
ਇਸ ਨੂੰ ਇੱਕ ਅਜਾਇਬਘਰ, ਲਾਇਬਰੇਰੀ ਜਾਂ ਗੁਰਮੱਤ ਸਿਖਲਾਈ ਕੇਂਦਰ ਵਿੱਚ ਬਦਲਿਆ ਜਾ ਸਕਦਾ ਹੈ।
ਦਰਬਾਰ ਸਾਹਿਬ ਦੇ ਇਤਨੇ ਸਮੀਪ ਇੱਕ ਹੋਰ ਗੁਰਦੁਆਰੇ ਦੀ ਉੱਕਾ ਹੀ ਲੋੜ ਨਹੀਂ।
11.
ਸ਼ਬਦ ‘ਅਕਾਲ’ ਦੇ
ਕੇਵਲ ਦੋ ਹੀ ਅਰਥ ਹਨ: ਇੱਕ ਨਾਂਵ-ਰੂਪ ‘ਪਰਮਾਤਮਾ’ ਅਤੇ ਦੂਸਰਾ ਵਿਸ਼ੇਸ਼ਣ-ਰੂਪ ‘ਸਦੀਵੀ’। ਇਸ ਸ਼ਬਦ
ਦੇ ਜਾਂ ‘ਅਕਾਲ ਤਖਤ’ ਦੇ ਜੋ ਅਰਥ ਆਪ ਜੀ ਕੱਢ ਰਹੇ ਹੋ, ਸਹੀ ਨਹੀਂ।
12.
ਮੇਰੇ ਵਿਚਾਰ ਦੇ
ਅਧਾਰ ਬਾਰੇ ਜਾਨਣ ਲਈ ਆਪ ਜੀ ਸਿਖਮਾਰਗ ਤੇ ਇਸ ਵਿਸ਼ੇ ਤੇ ਆਏ ਹੋਏ ਮੇਰੇ ਦੋ ਲੇਖਾਂ ਨੂੰ ਪੜ੍ਹ ਸਕਦੇ
ਹੋ। ਸਾਰੇ ਕੁੱਝ ਨੂੰ ਇੱਥੇ ਦੁਹਰਾਇਆ ਨਹੀਂ ਜਾ ਸਕਦਾ।
14.
ਆਪ ਜੀ ਦਾ ਸਵਾਲ ਹੈ,
“ਤੁਹਾਡੇ ਮੁਤਾਬਿਕ ਗੁਰਬਾਣੀ ਦਾ ਕੀ ਕੰਨਸੈਪਟ ਹੈ?” ਇਸ ਸਵਾਲ ਦਾ ਉੱਤਰ ਕਾਫੀ ਵਿਸਥਾਰ ਮੰਗਦਾ ਹੈ
ਅਤੇ ਵਿਸ਼ੇ ਨਾਲ ਇਸਦਾ ਸਿੱਧਾ ਸਬੰਧ ਵੀ ਨਹੀਂ ਬਣਦਾ। ਇਸ ਸਵਾਲ ਦਾ ਉੱਤਰ ਤਾਂ ਕਿਸੇ ਵੇਲੇ ਵੱਖਰੇ
ਤੌਰ ਤੇ ਹੀ ਦਿੱਤਾ ਜਾ ਸਕਦਾ ਹੈ।
15.
ਆਪ ਜੀ ਦਾ ਅਗਲਾ
ਸਵਾਲ ਹੈ, “ਕੀ ਭਵਿਖ ਦਾ ਕੰਟਰੋਲ ਆਪਣੇ ਹੱਥੀਂ ਰੱਖਣਾ ਗੁਰਮਤਿ ਦਾ ਕੰਨਸੈਪਟ ਨਹੀਂ ਹੈ?” ਆਪ ਜੀ
ਦਾ ਇਹ ਸਵਾਲ ਸਪਸ਼ਟ ਨਹੀਂ। ਸਪਸ਼ਟ ਕਰਕੇ ਲਿਖੋਗੇ ਤਾਂ ਉੱਤਰ ਅਵੱਸ਼ ਦਿੱਤਾ ਜਾਵੇਗਾ।
16. ਆਪ ਜੀ ਦਾ ਇੱਕ ਹੋਰ ਸਵਾਲ ਹੈ,
“ਅਕਾਲ ਤਖਤ ਨੇ ਅੱਜ ਤੱਕ ਕੀ ਨੁਕਸਾਨ ਕੀਤਾ ਹੈ?” ‘ਅਕਾਲ
ਤਖਤ’ ਨਾਮ ਦੀ ਤਾਂ ਕੋਈ ਚੀਜ਼ ਹੈ ਹੀ ਨਹੀਂ ਜਿਸ ਤੋਂ ਹੋਏ ਨੁਕਸਾਨ ਦੀ ਗੱਲ ਕੀਤੀ ਜਾਵੇ। ਜੋ
ਨੁਕਸਾਨ ਕੀਤਾ ਹੈ ਅਖੌਤੀ ਅਕਾਲ-ਤਖਤ ਦੀ ਮਿੱਥ ਪਰਚਲਤ ਕਰਨ ਵਾਲਿਆਂ ਨੇ ਕੀਤਾ ਹੈ।
17.
ਆਪ ਜੀ ਸ. ਹਰਦੇਵ
ਸਿੰਘ ਜੰਮੂ ਜੀ ਦੇ ਕਥਨ “ਪ੍ਰਤੀਕ ਵੀ ਬੋਲਦੇ ਹਨ। ਸਿਰਫ ਸੁਣਨ ਵਾਲੇ ਕੰਨ ਚਾਹੀਦੇ ਹਨ”। ਨਾਲ
ਸਹਿਮਤ ਹੋ। ਵਿਸ਼ੇ ਦੇ ਸੰਦਰਭ ਵਿੱਚ ਕਿਹੜੇ ਪ੍ਰਤੀਕ ਨੇ ਕੀ ਬੋਲਿਆ ਕਿਸੇ ਵੇਲੇ ਲਿਖ ਕੇ ਸਮਝਾਉਣ ਦੀ
ਖੇਚਲ ਕਰਨਾ। ਇੰਤਜ਼ਾਰ ਰਹੇਗੀ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।
(19/04/11)
ਚਰਨਜੀਤ ਸਿੰਘ ਬਰੈਂਮਪਟਨ
ਸ:
ਮੱਖਣ ਸਿੰਘ ਜੀ
ਤੁਸੀ ਲਿਖੀਆ ਹੈ
ਹੁਣ ਤੁਹਾਡੀ ਇੱਕ ਲਾਈਨ ਦਾ ਜਵਾਬ ਦਿੰਦਾ ਹਾਂ ਉਹ ਇਹ ਹੈ ਕਿ ਅਕਾਲ ਤਖ਼ਤ ਦੇ ਨਾਮ ਤੇਂ ਹੱਦੋਂ
ਵੱਧ ਗੁੰਡਾਗਰਦੀ ਹੋਈ ਹੈ ਅਤੇ ਹਾਲੇ ਵੀ ਹੋ ਰਹੀ ਹੈ। ਸਿੱਖੀ ਭੇਸ ਵਿਚਲੇ ਗੁੰਡੇ ਅਕਾਲ ਤਖ਼ਤ ਦੇ
ਫਤਵਿਆਂ ਦੇ ਨਾਮ ਤੇ ਕਿਤਨੇ ਗੁਰਦੁਆਰਿਆਂ ਵਿੱਚ ਗੁੰਡਾਗਰਦੀ ਕਰ ਚੁੱਕੇ ਹਨ।
ਦੁਨੀਆ ਭਰ ਦੇ ਵਿਦਵਾਨ ਕਹਿੰਦੇ ਹਨ ਕਿ ਕ੍ਹਿਨਾ ਕਤਲੋਗਾਰਤ, ਗੁੰਦਾਗਰਦੀ ਅਤੇ ਬੇਇਨਸਾਫੀ ਧਰਮ
ਦੇ ਨਾਮ ਹੇਠ ਹੋਈ ਹੈ, ਉਨੀ ਕਿਸੇ ਹੋਰ ਕਾਰਨ ਨਹੀਂ ਹੋਈ। ਕੀ ਫਿਰ ਹੁਣ ਗੁਰੂ ਗ੍ਰੰਥ ਸਾਹਿਬ ਨੂੰ
ਪਾਸੇ ਕਰ ਦੇਣਾ ਚਾਹੀਦਾ ਹੈ?
ਤੁਸੀ ਲਿਖੀਆ ਹੈ
ਮੈਂ ਸਿਰਫ ਇੱਕ ਲਾਈਨ ਦਾ ਹੀ ਜਵਾਬ ਦੇਣਾ ਹੈ ਉਹ ਵੀ ਤਾਂ ਦੇਣਾ ਪਿਆ ਹੈ ਕਿਉਂਕਿ ਕਈ ਹੋਰਨਾਂ
ਨੇ ਵੀ ਹੋਰ ਕਈ ਥਾਈਂ ਅਕਾਲ ਤਖ਼ਤ ਦੇ ਨਾਮ ਤੇ ਜ਼ਹਿਰ ਉਗਲਣੀ ਸ਼ੁਰੂ ਕਰ ਦਿੱਤੀ ਹੈ। ਕਈ ਖੁਦ ਆਪ ਪਤਾ
ਨਹੀਂ ਕਿਹੜੀ ਥਰਡ ਏਜੰਸੀ ਦੇ ਏਜੰਟ ਹਨ ਜਾਂ ਕਿਸੇ ਬ੍ਰਾਹਮਣਵਾਦੀ ਏਜੰਸੀ ਦੇ ਜਿਹੜੇ ਦੂਸਰਿਆਂ ਤੇ
ਇਹ ਇਲਜ਼ਾਮ ਲਾਉਂਦੇ ਹਨ। ਇਹਨਾ ਨੂੰ ਮੈਂ ਇਤਨਾ ਹੀ ਕਹਿਣਾ ਚਾਹੁੰਦਾ ਹਾਂ ਕਿ ਤੁਹਾਡੇ ਵਰਗੇ ਜਿਹੜੇ
ਹੋਰ ਵੀ ਦੇਖਣ ਨੂੰ ਸ਼ਕਲੋਂ ਸੂਰਤ ਸਿੱਖ ਲਗਦੇ ਸਨ ਉਹਨਾ ਨੇ ਪਹਿਲੇ ਦਿਨ ਤੋਂ ਹੀ ‘ਸਿੱਖ ਮਾਰਗ’ ਦੀ
ਵਿਰੋਧਤਾ ਸ਼ੁਰੂ ਕੀਤੀ ਹੋਈ ਹੈ। ਕਾਲੇ ਅਫਗਾਨੇ ਬਾਰੇ ਉਹਨਾ ਨੇ ਕੀ-ਕੀ ਜ਼ਹਿਰ ਨਹੀਂ ਉਗਲਿਆ ਸੀ ਜਦੋਂ
ਉਹਨਾ ਦੀਆਂ ਲਿਖਤਾ ਇੱਥੇ ਛਪਣੀਆਂ ਸ਼ੁਰੂ ਹੋਈਆਂ ਸਨ, ਜਿਸ ਤਰ੍ਹਾਂ ਦਾ ਤੁਸੀਂ ਹੁਣ ਇੱਥੇ ਲਿਖਣ
ਵਾਲਿਆਂ ਬਾਰੇ ਉਗਲ ਰਹੇ ਹੋ।
ਮੈਂ ਕਾਫੀ ਵਿਚਾਰ ਕੀਤਾ ਇਸ ਸਸੋਪੰਜ ਚੋਂ ਨਿਕਲਣ ਲਈ ਕਿ ਇਹ ਜੋ ਤੁਸੀ ਲਿਖੀਆ ਹੈ, ਉਹ ਗੱਲ ਮੇਰੇ
ਨਾਲ ਕੀਤੀ ਗਈ ਹੈ ਤੇ ਸੁਣਾਇਆ ਕਿਸੇ ਹੋਰ ਨੂੰ ਗਿਆ ਹੈ ਜਾਂ ਗੱਲ ਕਿਸੇ ਨਾਲ ਕੀਤੀ ਗਈ ਹੈ ਤੇ
ਸੁਣਾਇਆ ਮੈਨੂੰ ਗਿਆ ਹੈ। ਦੋ ਗਲਾਂ ਵੱਲ ਧਿਆਨ ਗਿਆ। ਇੱਕ ਤੇ ਇਹ ਤੁਸੀ ਮੇਰਾ ਨਾਮ ਵਰਤਿਆ ਹੈ ਅਤੇ
ਲਿਖੀਆ ਵੀ ਠੀਕ ਮੇਰੀ ਪੋਸਟ ਦੇ ਹੇਠਾਂ ਹੈ।
ਫਿਰ ਮੇਰਾ ਧਿਆਣ ਜਨਵਰੀ ਮਹੀਨੇ ਦੀ ਮੰਗਲਾਚਰਣ ਦੀ ਵਿਚਾਰ ਵਿੱਚ 9/01/11 ਦੀ ਤੁਹਾਡੀ ਟਿਪਣੀ ਵੱਲ
ਗਿਆ ਜੋ ਉਦੋਂ ਵੀ ਠੀਕ ਮੇਰੀ ਪੋਸਟ ਦੇ ਹੇਠਾਂ ਸੀ। ਤੁਸੀ ਲਿਖੀਆ ਸੀ
ਐਵੇਂ ਹੀ ਤੀਰ-ਤੁੱਕੇ ਲਉਣੇ ਅਤੇ ਸਾਧਾਂ ਮਗਰ ਲੱਗ ਕੇ ਰੌਲੀ ਪਉਣੀ ਕੋਈ ਸਿਆਣਪ ਵਾਲੀ ਗੱਲ ਨਹੀਂ
ਹੈ।
ਮੈਂ ਉਦੋਂ ਵੀ ਤੁਹਾਡੀ ਟਿਪਣੀ ਦਾ ਇਤਰਾਜ ਕੀਤਾ ਸੀ ਤੇ ਤੁਸੀ ਸਪਸ਼ਟੀਕਰਣ ਦਿੱਤਾ ਸੀ। ਅਤੇ ਗੱਲ ਖਤਮ
ਹੋ ਗਈ ਸੀ। ਉਦੋਂ ਵੀ ਮੇਰੇ ਵਿਚਾਰ ਤੁਹਾਡੇ ਤੋਂ ਉਲਟ ਸਨ ਤੇ ਅਕਾਲ ਤਖਤ ਬਾਰੇ ਵੀ ਤੁਹਾਡੇ ਤੋਂ
ਉਲਟ ਹਨ।
ਤੁਹਾਡੀ ਕੱਲ ਦੀ ਟਿਪਣੀ ਨੇ ਮੈਨੂੰ ਮਹਿਸੂਸ ਕਰਾਇਆ ਹੈ ਕਿ ਕਿਤੇ ਨਾ ਕਿਤੇ ਤੁਸੀ ਮੈਨੂੰ ਕਿਸੇ ਸਾਧ
ਦਾ ਚੇਲਾ ਜਾਂ ਕਿਸੇ ਏਜੰਸੀ ਦਾ ਏਜੰਟ ਸਮਝਦੇ ਹੋ। ਮੈਨੂੰ ਨਹੀਂ ਪਤਾ ਤੁਸੀ ਇਹ ਕਿਸ ਆਧਾਰ ਤੇ
ਸਮਝਿਆ ਹੈ।
ਜੇ ਮੇਰੇ ਵਿਚਾਰ ਤੁਹਾਡੀ ਸਾਇਟ ਦੇ ਮਿਆਰ ਦੇ ਨਹੀਂ ਹਨ ਜਾਂ ਕਿਸੇ ਵੀ ਹੋਰ ਕਾਰਨ ਮੈਂ ਇੱਥੇ ਵੈਲਕਮ
ਨਹੀਂ ਹਾਂ ਤੇ ਸਾਫ ਲਿਖਦੇਵੋ। ਜਾਂ ਲਿਖਣ ਦੀ ਵੀ ਜਰੂਰਤ ਨਹੀਂ ਹੈ। ਮੇਰੀਆਂ ਲਿਖਤਾਂ ਪਾਉਣੀਆਂ ਬੰਦ
ਕਰ ਦੇਵੋ। ਮੈਂ ਆਪੇ ਸਮਝ ਜਾਵਾਂਗਾ।
ਪਰ ਕਿਰਪਾ ਕਰ ਕੇ ਮੈਨੂੰ ਗੁੰਡਾ, ਸਾਧਲਾਣੇ ਦਾ ਚੇਲਾ ਜਾਂ ਕਿਸੇ ਏਜੰਸੀ ਦਾ ਏਜੰਟ ਨਾ ਕਹੋ।
ਜੇ ਮੈਂ ਤੁਹਾਡੀ ਲਿਖਤ ਦਾ ਗਲਤ ਅੰਦਾਜਾ ਲਾਇਆ ਹੈ ਤਾਂ ਖਿਮਾ ਚਾਹੁੰਦਾ ਹਾਂ।
ਚਰਨਜੀਤ ਸਿੰਘ
ਬਰੈਂਮਪਟਨ
(ਸੰਪਾਦਕ
ਟਿੱਪਣੀ:- ਚਰਨਜੀਤ ਸਿੰਘ ਜੀ ਤੁਹਾਨੂੰ ਸਾਡੀ ਟਿੱਪਣੀ ਸਮਝਣ ਵਿੱਚ ਪਹਿਲਾਂ ਵੀ ਮੁਸ਼ਕਲ ਆਈ ਸੀ ਅਤੇ
ਹੁਣ ਵੀ ਆਈ ਹੈ। ਟਿੱਪਣੀ ਦੀਆਂ ਇਹ ਅਗਲੀਆਂ ਲਾਈਨਾ ਧਿਆਨ ਨਾਲ ਪੜ੍ਹੋ,
“ਮੈਂ ਸਿਰਫ ਇੱਕ ਲਾਈਨ ਦਾ ਹੀ ਜਵਾਬ ਦੇਣਾ ਹੈ ਉਹ ਵੀ ਤਾਂ
ਦੇਣਾ ਪਿਆ ਹੈ ਕਿਉਂਕਿ ਕਈ ਹੋਰਨਾਂ ਨੇ ਵੀ ਹੋਰ ਕਈ ਥਾਈਂ ਅਕਾਲ ਤਖ਼ਤ ਦੇ ਨਾਮ ਤੇ ਜ਼ਹਿਰ ਉਗਲਣੀ
ਸ਼ੁਰੂ ਕਰ ਦਿੱਤੀ ਹੈ” । ਇੱਥੇ ਤੁਹਾਡੀ ਇੱਕ
ਲਾਈਨ ਦੇ ਜਵਾਬ ਦੀ ਗੱਲ ਹੈ, ਇਹ ਲਾਈਨ, ਹੁਣ
ਮੈਂ ਤੁਹਾਡੀ ਇੱਕ ਲਾਈਨ ਦਾ ਜਵਾਬ ਦਿੰਦਾ ਹਾਂ ਤੋਂ ਸ਼ੁਰੂ ਹੁੰਦੀ ਹੈ ਅਤੇ ਕਈ ਹੋਰਨਾ ਨੇ ਵੀ ਹੋਰ
ਕਈ ਥਾਂਈ, ਇਹ ਦੂਸਰਿਆਂ ਦੀ ਗੱਲ ਹੈ ਜਿਹੜੇ
ਇੱਥੇ ਲਿਖਣ ਵਾਲੇ ਕਈ ਲੇਖਕਾਂ ਤੇ ਝੂਠ ਦੀ ਜ਼ਹਿਰ ਉਗਲਦੇ ਹਨ ਅਤੇ ਕੁੱਝ ਦਿਨ ਪਹਿਲਾਂ ਉਗਲ ਕੇ ਹਟੇ
ਹਨ। ਤੁਸੀਂ ਕਿਸੇ ਨੂੰ ਸਰਕਾਰੀ ਏਜੰਟ ਨਹੀਂ ਕਿਹਾ ਅਤੇ ਨਾ ਹੀ ਤੁਹਾਨੂੰ ਕਿਸੇ ਨੇ ਸਰਕਾਰੀ ਏਜੰਟ
ਜਾਂ ਸਾਧ ਦਾ ਚੇਲਾ ਕਿਹਾ ਹੈ। ਖਿਆਲਾਂ ਦਾ ਵੱਖਰਾ ਹੋਣਾ ਕੋਈ ਮਾੜੀ ਗੱਲ ਨਹੀਂ। ਨਾ ਤਾਂ ਮੈਂ ਆਪਣੇ
ਵਿਚਾਰ ਧੱਕੇ ਨਾਲ ਕਿਸੇ ਤੇ ਥੋਸਦਾ ਹਾਂ ਅਤੇ ਨਾ ਹੀ ਕਿਸੇ ਦੇ ਧੱਕੇ ਵਾਲੇ ਗੁਰਮਤਿ ਅਤੇ ਤੱਥਾਂ
ਤੋਂ ਸੱਖਣੇ ਵਿਚਾਰ ਕਬੂਲਦਾ ਹਾਂ। ਧਰਮ ਦੇ ਨਾਮ ਤੇ ਕਤਲੋ ਗਾਰਤ ਦੀ ਗੱਲ ਠੀਕ ਹੈ ਪਰ ਹਾਲੇ ਤੱਕ
ਸ਼ਾਇਦ ਹੀ ਕਿਸੇ ਸਿੱਖੀ ਭੇਸ ਵਿਚਲੇ ਕਿਸੇ ਗੁੰਡੇ ਅਨਸਰ ਨੇ ਕਿਸੇ ਸਿੱਖ ਤੇ ਇਹ ਕਹਿ ਕੇ ਹਮਲਾ ਕੀਤਾ
ਹੋਵੇ ਕਿ ਤੂੰ ਗੁਰੂ ਗ੍ਰੰਥ ਸਾਹਿਬ ਦਾ ਆਹ ਹੁਕਮ ਕਿਉਂ ਨਹੀਂ ਮੰਨਦਾ, ਇਸ ਲਈ ਤੁਹਾਡੀ ਇਹ ਗੁਰੂ
ਗ੍ਰੰਥ ਸਾਹਿਬ ਨੂੰ ਪਾਸੇ ਕਰਨ ਵਾਲੀ ਦਲੀਲ ਬਿੱਲਕੁੱਲ ਨਹੀਂ ਢੁਕਦੀ। ਉਂਜ ਵੀ ਵਿਚਾਰ ਤਾਂ ਕੋਈ ਹੋਰ
ਚੱਲ ਰਹੀ ਸੀ ਅਤੇ ਤੁਸੀਂ ਇਸ ਨੂੰ ਨੁਕਸਾਨ ਦੇ ਸਵਾਲ ਵੱਲ ਲੈ ਤੁਰੇ ਸੀ। ਜਿਹੜਾ ਵੀ ਕੋਈ ਲੇਖਕ
ਇੱਥੇ ਲਿਖਣ ਵਾਲੇ ਦੂਸਰਿਆਂ ਲਈ ਚੰਗੀ ਸ਼ਬਦਾਵਲੀ ਦੀ ਵਰਤੋਂ ਕਰਦਾ ਹੈ, ਦਸਮ ਗ੍ਰੰਥ ਅਤੇ ਰਾਗਮਾਲਾ
ਨੂੰ ਗੁਰੂ ਕ੍ਰਿਤ ਨਹੀਂ ਮੰਨਦਾ ਅਤੇ ਦਲੀਲ ਨਾਲ ਠਰੰਮੇ ਵਿੱਚ ਰਹਿ ਕੇ ਗੱਲ ਕਰਦਾ ਹੈ, ਮੈਂ ਉਸ ਨੂੰ
ਕਦੀ ਵੀ ਨਾ ਲਿਖਣ ਲਈ ਨਹੀਂ ਕਿਹਾ ਅਤੇ ਨਾ ਹੀ ਕਹਾਂਗਾ। ਹਾਂ, ਜੇ ਕਰ ਤੁਸੀਂ ਰਾਗਮਾਲਾ ਅਤੇ ਦਸਮ ਗ੍ਰੰਥ ਨੂੰ ਗੁਰੂ ਕ੍ਰਿਤ ਮੰਨਦੇ
ਹੋ ਤਾਂ ਕਿਰਪਾ ਕਰਕੇ ਅਗਾਂਹ ਤੋਂ ਨਾ ਲਿਖਣਾ ਅਤੇ ਹੋਰ ਵੀ ਜਿਹੜੇ ਇਹਨਾ ਨੂੰ ਮੰਨਦੇ ਲਿਖਦੇ ਰਹੇ ਹਨ ਉਹ ਵੀ ਕਿਰਪਾ ਕਰਕੇ ਨਾ ਲਿਖਣ।
ਜਿਹਨਾ ਨੇ ਇੱਥੇ ਲਿਖਣਾ ਆਪ ਹੀ ਬੰਦ ਕੀਤਾ ਜਾਂ ਕਈਆਂ ਦਾ ਕਰਨਾ ਪਿਆ ਉਹ ਗੱਲ ਸਰਿਆਂ ਦੇ ਸਾਹਮਣੇ ਹੋਈ ਹੈ ਕਿਸੇ ਤੋਂ ਲੁਕ ਛੁਪ ਕੇ ਨਹੀਂ ਹੋਈ।
ਤੁਹਾਡੀ ਜਾਣਕਾਰੀ ਲਈ ਕੁੱਝ ਹੋਰ ਸਪਸ਼ਟੀਕਰਨ: ਕੁੱਝ ਹਫਤੇ ਪਹਿਲਾਂ ਉਹਨਾ ਕੁੱਝ ਪੰਥ ਦਰਦੀਆਂ ਨੇ, ਜਿਹੜੇ ਕਿ ਆਪਣੀਆਂ ਲਿਖਤਾਂ ਸਾਰੀਆਂ ਹੀ ਉਹਨਾ ਪੰਥਕ ਸਾਈਟਾਂ ਨੂੰ ਭੇਜਦੇ ਹਨ ਜਿਹੜੀਆਂ ਕਿ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹਨ, ਨੇ ਇੱਕ ਸੁਝਾਓ ਸਾਰਿਆਂ ਲਈ ਰੱਖਿਆ ਸੀ ਕਿ ਉਹ ਲਿਖਤਾਂ ਨਾ ਛਾਪੀਆਂ ਜਾਣ ਜਿਹਨਾ ਦੇ ਛਪਣ ਨਾਲ ਆਪਸ ਵਿੱਚ ਤਲਖੀ ਵਧੇ। ਅਸੀਂ ਵੀ ਉਹਨਾ ਦੇ ਇਸ ਸੁਝਾਓ ਨਾਲ ਸਹਿਮਤੀ ਦੇ ਦਿੱਤੀ ਸੀ ਅਤੇ ਕਈ ਉਹ ਲਿਖਤਾਂ ਨਹੀਂ ਛਾਪੀਆਂ ਜਾਂ ਐਡਿਟ ਕਰਕੇ ਪਾਈਆਂ, ਜਿਹੜੀਆਂ ਕਿ ਇਹਨਾ ਸਾਈਟਾਂ ਦੇ ਸੰਚਾਲਕਾਂ ਜਾਂ ਲੇਖਕਾਂ ਨਾਲ ਸੰਬੰਧਿਤ, ਨੁਕਤਾਚੀਨੀ ਜਾਂ ਮਾੜੀ ਅਤੇ ਸਖ਼ਤ ਸ਼ਬਾਦਵਲੀ ਵਾਲੀਆਂ ਸਨ। ਪਰ ਕਈਆਂ ਨੇ ਕਹਿ ਕਿ ਵੀ ਇਸ ਤੇ ਬਹੁਤਾ ਚਿਰ ਅਮਲ ਨਹੀਂ ਕੀਤਾ। ਅਸੀਂ ਅੱਜ ਤੱਕ ਕਦੀ ਵੀ ਆਪਣੇ ਵਲੋਂ ਪਹਿਲ ਦੇ ਅਧਾਰ ਤੇ ਇਹਨਾ ਪੰਥਕ ਸਾਈਟਾਂ/ਅਖ਼ਬਾਰਾਂ/ਰਸਾਲਿਆਂ ਦੇ ਸੰਚਾਲਕਾਂ ਜਾਂ ਉਥੇ ਲਿਖਣ ਵਾਲੇ ਹੋਰ ਲੇਖਕਾਂ ਤੇ ਇਸ ਤਰਾਂ ਦੇ ਇਲਜਾਮ ਨਹੀਂ ਲਾਏ ਜਿਸ ਤਰ੍ਹਾਂ ਦੇ ਉਹ ਇੱਥੇ ਲਿਖਣ ਵਾਲਿਆਂ ਤੇ ਲਉਂਦੇ ਹਨ। ਅਤੇ ਨਾ ਹੀ ਕਦੀ ਇਹ ਦਖਲ ਦਿੱਤਾ ਹੈ ਕਿ ਉਹ ਕਿਸ ਤਰ੍ਹਾਂ ਦੇ ਵਿਚਾਰ ਜਾਂ ਲੇਖ ਛਾਪਦੇ ਹਨ। ਅਸੀਂ ਇੱਥੇ ਹਰ ਇੱਕ ਦੀ ਲਿਖਤ ਸੰਬੰਧੀ ਪਾਠਕਾਂ/ਲੇਖਕਾਂ ਨੂੰ ਚੰਗੀ ਸਭਿਅਕ ਬੋਲੀ ਵਿੱਚ ਆਪਣੇ ਵਿਚਾਰ ਰੱਖਣ ਦੀ ਖੁੱਲ ਦਿੱਤੀ ਹੋਈ ਹੈ ਪਰ ਫਿਰ ਵੀ ਪਤਾ ਨਹੀਂ ਕਈਆਂ ਨੂੰ ਆਪਣੇ ਆਪ ਨੂੰ ਕਿਸੇ ਖਿਆਲੀ ਥਾਣੇਦਾਰੀ ਦੇ ਰੂਪ ਵਿੱਚ ਬਾਕੀਆਂ ਨਾਲੋਂ ਕੋਈ ਉਤਮ ਹੋਣ ਦਾ ਵਹਿਮ ਕਿਉਂ ਪਿਆ ਹੋਇਆ ਹੈ ਕਿ ਜੋ ਉਹ ਸੋਚਦੇ ਅਤੇ ਲਿਖਦੇ ਹਨ ਉਹੀ ਠੀਕ ਹੈ ਬਾਕੀਆਂ ਨੂੰ ਤਾਂ ਕੁੱਝ ਪਤਾ ਹੀ ਨਹੀਂ। ਜਿਹਨਾ ਸਾਈਟਾਂ ਤੇ ਛਪੇ ਲੇਖ ਸੰਬੰਧੀ ਅਸੀਂ ਜੋ ਟਿੱਪਣੀ ਕੀਤੀ ਸੀ ਉਹਨਾ ਦਾ ਨਾਮ ਇਸ ਲਈ ਨਹੀਂ ਸੀ ਲਿਖਿਆ ਤਾਂ ਕਿ ਗੱਲ ਹੋਰ ਅਗਾਂਹ ਨਾ ਵਧੇ ਅਤੇ ਸਮਝਣ ਵਾਲੇ ਸਮਝ ਵੀ ਜਾਣ ਅਤੇ ਜਿਹਨਾਂ ਨੇ ਇਹ ਸੁਝਾਓ ਦਿੱਤਾ ਸੀ ਉਹਨਾ ਨੂੰ ਵੀ ਪਤਾ ਲੱਗ ਜਾਵੇ ਕਿ ਕੌਣ ਕੋਈ ਕਿਤਨਾ ਕੁ ਉਹਨਾ ਦੇ ਸੁਝਾਓ ਤੇ ਅਮਲ ਕਰਦਾ ਹੈ। ਜਦੋਂ ਕਿਸੇ ਗੱਲ ਦੀ ਹੱਦ ਹੋ ਜਾਵੇ ਤਾਂ ਫਿਰ ਅਸੀਂ ਕਿਸੇ ਨਾਲ ਵੀ ਨਾ ਤਾਂ ਕੋਈ ਲਿਹਾਜ ਕੀਤਾ ਹੈ ਅਤੇ ਨਾ ਹੀ ਕਰਨਾ ਹੈ। ਪਰ ਅਗਲੇ ਨੂੰ ਸਮਝਣ ਦਾ ਮੌਕਾ ਜਰੂਰ ਦੇਣਾ ਚਾਹੁੰਦੇ ਹਾਂ))
(18/04/11)
ਅਵਤਾਰ ਸਿੰਘ ਲੰਡਨ
ਸਿੱਖ ਮਾਰਗ ਦੇ ਪਾਠਕ ਸੱਜਣੋਂ
ਅਕਾਲ ਤਖ਼ਤ ਬਾਰੇ ਚੱਲ ਰਹੀ ਚਰਚਾ ਬੜੀ ਮਹੱਤਵ ਪੂਰਨ ਅਤੇ ਸਮੇਂ ਦੀ ਲੋੜ ਅਨੁਸਾਰ ਹੈ। ਸਿੱਖ
ਵਿੱਦਵਾਨ ਕਈ ਵਾਰ ਅਜਿਹੇ ਵਿਸ਼ੇ ਤੇ ਲਿਖਦਿਆਂ ਬੇਲੋੜੇ ਹੀ ਭਾਵਕ ਹੋ ਜਾਂਦੇ ਹਨ ਜਿਸ ਸੱਦਕਾ ਮੁੱਖ
ਮੰਤਵ ਤੋਂ ਸੁਭਾਵੁਕ ਹੀ ਦੂਰ ਹੋ ਜਾਂਦੇ ਹਨ। ਗੋਰੀ ਜਾਤੀ ਦੇ ਕਿਸੇ ਵਿਅਕਤੀ ਨਾਲ ਗੱਲ ਕਰਦੇ ਸਮੇਂ
ਉਸ ਨੂੰ ਜੀਸਸ ਜਾਂ ਉਸ ਦੀ ਮਾਂ ਬਾਰੇ ਕੁੱਝ ਵੀ ਕਹੋ ਉਹ ਤੁਹਾਡੇ ਨਾਲ ਤੱਥਾਂ ਦੇ ਆਧਾਰ ਤੇ ਹੀ ਗੱਲ
ਕਰੇਗਾ ਤੇ ਅਪਣਾਂ ਪੱਖ ਬੜੇ ਸੁਚੱਜੇ ਢੰਗ ਨਾਲ ਪੇਸ਼ ਕਰੇਗਾ। ਕੀ ਅਸੀਂ ਇਸ ਵਿਸ਼ੇ ਤੇ ਭਾਵੁਕਤਾ ਨੂੰ
ਛੱਡ ਕੇ ਤੱਥਾਂ ਦੇ ਆਧਾਰ ਤੇ ਵਿਚਾਰ ਵਟਾਂਦਰਾ ਕਰ ਸਕਾਂਗੇ?
ਡਾ. ਇਕਬਾਲ ਸਿੰਘ ਢਿਲੋਂ ਨੇ ਇਸ ਬਾਰੇ ਅਪਣੇ ਵਿਚਾਰ ਅਤਿ ਸੁਚੱਜੇ ਢੰਗ ਨਾਲ ਪੇਸ਼ ਕੀਤੇ ਹਨ।
ਉਨ੍ਹਾਂ ਦੀ ਲਿਖਤ ਵਿੱਚ ਦਲੀਲ ਅਤੇ ਠਰ੍ਹੰਮਾਂ ਹੈ। ਉਹ ਅਸਲ ਨੁਕਤੇ ਤੇ ਰਹਿ ਕੇ ਹੀ ਅਪਣੇ ਵਿਚਾਰ
ਬੇਲਾਗ ਨਿਧੱੜਕਤਾ ਨਾਲ ਪੇਸ਼ ਕਰਦੇ ਦਿਸਦੇ ਹਨ। ਗੱਲ ਨੂੰ ਗੋਲ ਮੋਲ ਕਰਕੇ ਨਿਕਲਣ ਦਾ ਯਤਨ ਵੀ ਨਹੀਂ
ਕਰਦੇ ਦਿਸਦੇ। ਅਕਾਲ ਤਖ਼ਤ ਬਾਰੇ ਮੇਰਾ ਅਪਣਾਂ ਗਿਆਂਨ ਅਧੂਰਾ ਹੈ ਇਸ ਲਈ ਮੈਂ ਕਿਸੇ ਲੇਖਕ ਦੀ ਲਿਖ਼ਤ
ਨਾਲ ਸਮਿਤ ਜਾਂ ਅਸਹਿਮਤ ਹੋਣ ਦੀ ਸਤਿਥੀ ਵਿੱਚ ਨਹੀਂ ਹਾਂ। ਆਸ ਕਰਦਾ ਹਾਂ ਵਿਚਾਰ ਵਟਾਂਦਰਾ ਉਸਾਰੂ
ਢੰਗ ਨਾਲ ਚਲਦਾ ਰਹੇਗਾ।
ਅਵਤਾਰ ਸਿੰਘ ਲੰਡਨ
(18/04/11)
ਡਾ: ਇਕਬਾਲ ਸਿੰਘ ਢਿੱਲੋਂ
ਸ. ਗੁਰਇੰਦਰ ਸਿੰਘ ਪਾਲ ਜੀ ਨੇ
ਆਪਣੇ ਲੇਖ ‘ਗੁਰਮਤਿ ਬਨਾਮ ਪੰਥ-ਪ੍ਰਵਾਣਿਕਤਾ’ ਰਾਹੀਂ ਸਿੱਖ ਮੱਤ ਨਾਲ ਸਬੰਧਿਤ ਇੱਕ ਮਹੱਤਵਪੂਰਨ
ਮੁੱਦੇ ਦਾ ਬਾਖੂਬੀ ਵਿਸ਼ਲੇਸ਼ਣ ਕੀਤਾ ਹੈ। ਕੁੱਝ ਧਿਰਾਂ ‘ਪੰਥ-ਪ੍ਰਵਾਣਿਕਤਾ’ ਦੇ ਜੁਗਾੜ ਨੂੰ ਪਰੰਪਰਾ
ਦਾ ਨਾਮ ਵੀ ਦੇ ਰਹੀਆਂ ਹਨ। ਦਾਰਸ਼ਨਿਕ ਪੱਖੋਂ ਇਹਨਾਂ ਧਿਰ ਦੀ ਅਜਿਹੀ ਮਾਨਸਿਕਤਾ ਪਿਛਾਂਹ-ਖਿੱਚੂ
(reactionary)
ਹੀ ਕਹਿਲਾਉਂਦੀ ਹੈ। ਲੇਖਕ ਦਾ ਇਹ ਕਹਿਣਾ ਸੌ ਫੀ ਸਦੀ ਸਹੀ ਹੈ ਕਿ ਅੱਜ ਸਿੱਖ ਮੱਤ ਦੇ ਲਗ-ਭਗ ਹਰ
ਪਹਿਲੂ ਤੇ ‘ਪੰਥ-ਪ੍ਰਵਾਣਿਕਤਾ’ ਦੇ ਮੁਦੱਈਆਂ ਨੇ ਕਬਜ਼ਾ ਕੀਤਾ ਹੋਇਆ ਹੈ। ਸਿੱਟੇ ਦੇ ਤੌਰ ਤੇ ਸਿੱਖ
ਸ਼ਰਧਾਲੂ ਮਨਮੱਤ ਨੂੰ ਵੀ ਗੁਰਮੱਤ ਸਮਝ ਕੇ ਪਰਵਾਨ ਕਰੀ ਜਾ ਰਹੇ ਹਨ। ਇਸ ਰੁਝਾਨ ਕਰ ਕੇ ਜਾਂ ਤਾਂ ਉਹ
ਦੂਸਰੇ ਮੱਤਾਂ ਵਲ ਖਿੱਚੇ ਜਾ ਰਹੇ ਹਨ ਜਾਂ ਫਿਰ ਹੋਰ ਮੱਤਾਂ ਤੋਂ ਕੁੱਝ ਕੁਰਹਿਤਾਂ ਸਿੱਖ ਕੇ ਆਪਣੇ
ਮੱਤ ਵਿੱਚ ਸ਼ਾਮਲ ਕਰਨ ਵਿੱਚ ਲੱਗੇ ਹੋਏ ਹਨ। ਇਸ ਰੁਝਾਨ ਦਾ ਅਗਲੀਆ ਪੀੜ੍ਹੀਆਂ ਤੇ ਬਹੁਤ ਮਾੜਾ ਅਸਰ
ਪੈ ਰਿਹਾ ਹੈ ਅਤੇ ਉਹ ਦਿਨਬਦਿਨ ਗੁਰਮੱਤ ਤੋਂ ਦੂਰ ਹੁੰਦੀਆਂ ਜਾ ਰਹੀਆਂ ਹਨ। ਸਿੱਖ ਸਭਿਆਚਾਰ ਦੇ ਇਸ
ਨਾਂਹ-ਪੱਖੀ ਪਹਿਲੂ ਦਾ ਦੋਖੀ ਧਿਰਾਂ ਵੀ ਪੂਰਾ ਲਾਭ ਲੈ ਰਹੀਆਂ ਹਨ। ਲੇਖਕ ਨੇ ਪੂਰੀ ਸਫਲਤਾ ਨਾਲ ਇਹ
ਸਮਝਾਉਣ ਦਾ ਯਤਨ ਕੀਤਾ ਹੈ ਕਿ ‘ਪੰਥ-ਪ੍ਰਵਾਣਿਕਤਾ’ ਦੇ ਨਾਮ ਥੱਲੇ ਮਨਮੱਤ ਨੂੰ ਗੁਰਮੱਤ ਬਣਾ ਕੇ
ਪੇਸ਼ ਕਰਨਾ ਗੁਰਬਾਣੀ ਦੀ ਸਿਖਿਆ ਤੋਂ ਉਲਟ ਜਾਂਦਾ ਹੈ ਭਾਵ ਇਹ ਸਾਡੇ ਗਿਆਰ੍ਹਵੇਂ ਗੁਰੂ ਸਾਹਿਬ ਦੀ
ਅਵੱਗਿਆ ਦੇ ਸਮਾਨ ਹੈ। ਪਰੰਪਰਾ ਦੀ ਦੁਹਾਈ ਦੇਣ ਵਾਲੀਆਂ ਧਿਰਾਂ ਨੂੰ ਇਸ ਲੇਖ ਤੋਂ ਸੇਧ ਲੈਣੀ
ਚਾਹੀਦੀ ਹੈ। ਪਰੰਤੂ ਸੋਚਣ ਵਾਲੀ ਗੱਲ ਇਹ ਹੈ ਕਿ ਇਸ ਸਮੱਸਿਆ ਦਾ ਪੱਕਾ ਹਲ ਕੀ ਹੈ।
‘ਪੰਥ-ਪ੍ਰਵਾਣਿਕਤਾ’ ਦੀ ਇਸ ਜਿਲ੍ਹਣ ਵਿਚੋਂ ਨਿਕਲਣ ਦਾ ਰਸਤਾ ਕਿਵੇਂ ਲਭਿਆ ਜਾ ਸਕਦਾ ਹੈ, ਲੇਖਕ
ਨੂੰ ਇਸ ਸਬੰਧੀ ਵੀ ਕੁੱਝ ਸੁਝਾਅ ਦੇਣੇ ਚਾਹੀਦੇ ਸਨ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।
(18/04/11)
ਸੁਖਵਿੰਦਰਜੀਤ ਸਿੰਘ ਆਸਟਰੇਲਿਆ
ਅਕਾਲ ਤਖਤ ਬਾਰੇ ਚਰਚਾ: ਕੁੱਝ ਬੇਨਤੀਆਂ
ਸਿੱਖ ਮਾਰਗ ਦੇ ਸੂਝਵਾਣ ਪਾਠਕੋ ਅਤੇ ਵਿਦਵਾਨ ਸੱਜਣੋ!
ਸਤਿ ਸ੍ਰੀ ਅਕਾਲ
ਪਿਛਲੇ ਕੁੱਝ ਸਮੇਂ ਤੋਂ ‘ਅਕਾਲ ਤਖਤ’ ਸੰਬੰਧੀ ਚਰਚਾ ਚਲ ਰਹੀ ਹੈ। ਇਸ ਵਿਚਾਰ ਚਰਚਾ
ਵਿਚੋਂ ਜਿਥੇ ਕੁੱਝ ਲਾਹੇਵੰਦ ਅਤੇ ਦਿਲਚਸਪ ਜਾਨਕਾਰੀ ਮਿਲ ਰਹੀ ਹੈ, ਉਥੇ ਹੀ ਇਹ ਵਿਚਾਰ ‘ਤਕਰਾਰ’
ਦਾ ਰੂਪ ਧਾਰਨ ਕਰਦੀ ਵੀ ਜਾਪਦੀ ਹੈ, ਜੋ ਅਫਸੋਸਜਨਕ ਹੈ। ਵਿਚਾਰ ਦਾ ਮਕਸਦ ਗੁਰਮਤਿ ਦੀ ਰੋਸ਼ਨੀ ਵਿੱਚ
ਕਿਸੇ ਨਤੀਜੇ ਤੇ ਪਹੁੰਚਨਾ ਹੋਣਾ ਚਾਹੀਦਾ ਹੈ, ਪਰ ਵਿਦਵਾਨ ਇਸ ਨੂੰ ਅਪਣੀ ਵਿਦਵਤਾ ਵਾਲੀ ‘ਮੁੱਛ ਦਾ
ਸਵਾਲ’ ਬਣਾ ਰਹੇ ਲਗਦੇ ਹਨ। ਸਾਰੇ ਵਿਦਵਾਨ, ਵਿਚਾਰਕ ਸੱਜਣਾਂ ਨੂੰ ਬੇਨਤੀ ਹੈ
ਸੱਜਣੋ! ਬੜੀ ਚੰਗੀ ਲਗਦੀ ਹੈ ਜੀ ਵਿਚਾਰ
ਗੁਰਮਤਿ ਰਾਹੀਂ ਕਰ ਬੇੜਾ ਲੰਘਾਈਏ ਪਾਰ
ਬਣਾਵੋ ਨਾ ਇਸ ਨੂੰ ਅਪਣੀ ਜਿਤ ਜਾਂ ਹਾਰ
ਚੇਤੇ, ਵਿਚਾਰ ਬਣ ਨਾ ਜਾਵੇ ਇੱਕ ਤਕਰਾਰ
ਸੰਪਾਦਕ ਮੱਖਣ ਸਿੰਘ ਜੀ ਨੇ ਇੱਕ ਸੁਚੱਜੇ ‘ਮੋਡਰੇਟਰ’ ਦਾ ਫਰਜ਼ ਨਿਬਾਹੁੰਦੇ ਹੋਏ, ਇਧਰ ਉਧਰ ਦੀ
ਗੱਲਾਂ ਵਿੱਚ ਭਟਕ ਰਹੀ ਚਰਚਾ ਨੂੰ, ਕੂਝ ਸਪਸ਼ਟ ਨੁਕਤਿਆਂ ਦੀ ਪਹਿਚਾਨ ਕਰਾਕੇ, ਲੀਹ ਤੇ ਲਿਆਉਣ ਦਾ
ਜਤਨ ਕੀਤਾ ਹੈ। ਵਿਚਾਰ ਵਿੱਚ ਹਿੱਸਾ ਲੈਣ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਵਿਚਾਰ ਨੂੰ ਇਹਨਾਂ
ਨੁਕਤਿਆਂ ਦੇ ਇਰਦ-ਗਿਰਦ ਹੀ ਰੱਖਣ ਦਾ ਜਤਨ ਕੀਤਾ ਜਾਵੇ, ਇੱਕ ਦੂਜੇ ਦੀਆਂ ਦੀ ਗੱਲਾਂ ਕਟਨ ਦਾ
ਇਕੋ-ਇਕ ਮਕਸਦ ਧਾਰ ਕੇ ਨਹੀਂ।
ਇਸ ਤੋਂ ਇਲਾਵਾ ਉਹਨਾਂ ਕੁੱਝ ਕੁ ਵਿਦਵਾਨਾਂ ਨੂੰ ਵੀ ਇਸ ਚਰਚਾ ਵਿੱਚ ਅਪਣੇ ਕੀਮਤੀ ਵਿਚਾਰ ਦੇਣ ਦੀ
ਬੇਨਤੀ ਹੈ, ਜਿਹਨਾਂ ਨੇ ਅਕਾਲ ਤਖਤ ਦੇ ਵਿਸ਼ੇ ਤੇ ਵਿਸ਼ੇਸ਼ ਕੰਮ ਕੀਤਾ ਹੈ। ਮਿਸਾਲ ਲਈ ਰਾਜਿੰਦਰ ਸਿੰਘ
ਚੰਡੀਗੜ, ਖਾਲਸਾ ਪੰਚਾਇਤ ਦੀਆਂ ਇਸ ਵਿਸ਼ੇ ਵਿੱਚ ਪੁਸਤਕਾਂ ਛਪ ਚੁਕੀਆਂ ਹਨ। ਉਹਨਾਂ ਨੇ ਇਸ ਵਿਸ਼ੇ
ਵਿੱਚ ਵਿਚਾਰ ਜ਼ਰੁਰ ਦੇਣੇ ਚਾਹੀਦੇ ਹਨ। ਹੋਰ ਵੀ ਸੂਝਵਾਣ ਸ਼ਖਸੀਅਤਾਂ ਅਤੇ ਧਿਰਾਂ ਨੂੰ ਇਸ ਚਰਚਾ
ਵਿੱਚ ਅਪਣੇ ਵਿਚਾਰ ਦੇਣੇ ਚਾਹੀਦੇ ਹਨ।
ਸੁਚੱਜੀ ਵਿਚਾਰ ਚਰਚਾ ਦੀ ਆਸ ਵਿਚ
ਇਕ ਨਿਮਾਣਾ ਵੀਰ,
ਸੁਖਵਿੰਦਰਜੀਤ ਸਿੰਘ ਆਸਟਰੇਲਿਆ
(18/04/11)
ਗੁਰਇੰਦਰ ਸਿੰਘ ਪਾਲ
‘ਅਕਾਲ ਤਖ਼ਤ’ ਦੇ ਵਿਸ਼ੇ `ਤੇ ਚਲ ਰਹੀ ਬਹਿਸ ਦੇ ਸੰਬੰਧ ਵਿੱਚ……
ਡਾ: ਇਕਬਾਲ ਸਿੰਘ ਢਿੱਲੋਂ ਜੀ ਦੇ ਲੇਖ, ‘ਅਕਾਲ ਤਖ਼ਤ ਦੀ ਸਥਿਤਿ’ ਦੇ ਸੰਬੰਧ ਵਿੱਚ ਪਾਠਕਾਂ/ਲੇਖਕਾਂ
ਵੱਲੋਂ ਜੋ ਬਹਿਸ ਚਲ ਰਹੀ ਹੈ ਉਸ ਲਈ ਦਾਸ ਦੀ ਇੱਕ ਨਿਮਾਣੀ ਜਿਹੀ ਬਿਨਤੀ ਹੈ ਕਿ ਸਾਰੇ ਜ਼ਹੀਨ ਲੇਖਕ
ਆਪਣੇ ਵਿਚਾਰ ਸੰਖੇਪ ਸਰਲ ਤੇ ਸਪਸ਼ਟ ਸ਼ਬਦਾਂ ਵਿੱਚ ਦੇਣ ਤਾਂ ਜੋ ਸਾਡੇ ਵਰਗੇ ਹਲਕੀ ਅਕਲ ਵਾਲੇ ਪਾਠਕ
ਵੀ ਸਮਝ ਸਕਣ।
ਦਾਸ ਦੇ ਕੁੱਝ ਸ਼ੰਕੇ ਵੀ ਹਨ ਜੇ ਕੋਈ ਸੁਹਿਰਦ ਵਿਦਵਾਨ ਲੇਖਕ ਇਨ੍ਹਾਂ ਬਾਰੇ ਸਰਲ ਤੇ ਸੰਖੇਪ
ਸਪਸ਼ਟੀਕਰਨ ਦੇ ਸਕੇ ਤਾਂ ਬੜੀ ਮਿਹਰਬਾਨੀ ਹੋਵੇਗੀ।
ਪਹਿਲਾ, ਜਥੇਦਾਰ ਦੇ ਸ਼ਬਦ-ਅਰਥ ਕੀ ਹਨ? ਜਥੇਦਾਰ ਦੀ ਪਦਵੀ ਕਿਸ ਨੇ, ਕਦੋਂ ਬਣਾਈ? ਜਿਸ ਕਿਸੇ ਨੇ ਵੀ
ਇਸ ਪਦਵੀ ਦਾ ਅਵਿਸ਼ਕਾਰ ਕੀਤਾ, ਕੀ ਉਸ ਨੇ ਇਸ ਪਦਵੀ ਉੱਤੇ ਬੈਠਣ ਵਾਲੇ ‘ਭੱਦਰ ਪੁਰਸ਼’ ਦੀਆਂ
ਯੋਗਤਾਵਾਂ, ਕਰਤੱਵਯ ਤੇ ਫ਼ਰਜ਼ਾਂ ਦਾ ਖ਼ੁਲਾਸਾ ਵੀ ਕੀਤਾ ਸੀ? ਜਥੇਦਾਰ ਦੀ ਪਦਵੀ ਦੇ ਅਧਿਕਾਰ-ਖੇਤਰ ਦੀ
ਸੀਮਾ ਕਿਹੜੀ ਹੈ? ਕੀ ਜਥੇਦਾਰ ਦੀ ਨਿਯੁਕਤੀ ਦਾ ਕੋਈ ਨਿਯਮ ਨਿਰਧਾਰਤ ਹੈ? ਕੀ ਅਕਾਲ ਬੁੰਗੇ ਦੀ
ਜਥੇਦਾਰੀ ਗੁਰੂਆਂ ਦੇ ਸਮੇ ਸੀ ਜਾਂ ਫ਼ਿਰ, ਕਈ ਹੋਰ ਗੁਰਮਤਿ ਵਿਰੋਧੀ ਕਾਢਾਂ ਵਾਂਗ, 20ਵੀਂ ਸਦੀ ਦੀ
ਹੀ ਕਾਢ ਹੈ?
ਦੂਜਾ, ਅਕਾਲ ਤਖ਼ਤ (ਬੂੰਗੇ) ਦੀ ਉਸਾਰੀ ਨੂੰ ਪੰਜਵੇਂ ਤੇ ਛੇਵੇਂ ਗੁਰੁ ਜੀ ਦੀ ਦੇਣ ਕਿਹਾ ਜਾਂਦਾ
ਹੈ। ਬਾਕੀ ਦੇ ਚਾਰ ਤਖ਼ਤ ਕਿਹੜੇ ਗੁਰਾਂ ਦੀ ਦੇਣ ਹਨ? ਕੀ ਇਨ੍ਹਾਂ ਤਖ਼ਤਾਂ ਤੇ ਇਨ੍ਹਾਂ ਦੇ ਜਥੇਦਾਰਾਂ
ਦਾ ਰੁਤਬਾ ਵੀ ਓਹੀ ਹੈ ਜਿਹੜਾ ਅਕਾਲ ਤਖ਼ਤ ਤੇ ਇਸ ਦੇ ਜਥੇਦਾਰ ਦਾ?
ਤੀਜਾ, ਬਹਿਸ ਵਿੱਚ ਅਕਾਲ ਤਖ਼ਤ ਨੂੰ ‘ਸਿਧਾਂਤ’ ਤੇ ‘ਫ਼ਿਲੌਸਫ਼ੀ’ ਕਿਹਾ ਗਿਆ ਹੈ। ਕ੍ਰਿਪਾ ਕਰਕੇ ਕੋਈ
ਵਿਦਵਾਨ ਸਜਨ ਇਹ ਸਪਸ਼ਟ ਕਰਨ ਦੀ ਖੇਚਲ ਕਰੇ ਕਿ ‘ਸਿਧਾਂਤ’ ਤੇ ‘ਫ਼ਿਲੌਸਫ਼ੀ’ ਦੇ ਕੀ ਅਰਥ ਹਨ? ਅਤੇ,
ਕੀ ਇਨ੍ਹਾਂ ਅਰਥਾਂ ਮੁਤਾਬਿਕ ਇੱਕ ਥੜ੍ਹੇ/ਤਖ਼ਤ ਜਾਂ ਭਵਨ ਨੂੰ ਸਿਧਾਂਤ ਜਾਂ ਫ਼ਿਲੌਸਫ਼ੀ ਕਹਿਣਾ ਸਹੀ
ਹੈ?
ਚੌਥਾ, “ਅਕਾਲ ਤਖ਼ਤ ਇੱਕ ਸਿਧਾਂਤ ਹੈ। ਦਰਬਾਰ ਸਾਹਿਬ ਸਿਰਫ ਤੇ ਸਿਰਫ ਅਧਿਆਤਮਕ ਸੇਧ ਦੇਣ ਦਾ ਜ਼ਰੀਆ
ਹੈ”। ਇਸ ਕਥਨ ਵਿੱਚ ‘ਦਰਬਾਰ ਸਾਹਿਬ’ ਕੋਈ ਵਿਸ਼ੇਸ਼ ਦਰਬਾਰ ਹੈ ਜਾਂ ਕਿਸੇ ਵੀ ਗੁਰੂਦ੍ਵਾਰੇ ਲਈ ਇਹ
ਪਦ ਵਰਤਿਆ ਗਿਆ ਹੈ? ਕੀ ਬਾਕੀ ਦੇ ਚਾਰ ਤਖ਼ਤ ਵੀ ‘ਸਿਧਾਂਤ’ ਤੇ ‘ਫ਼ਿਲੌਸਫੀ’ ਹਨ? ਦਾਸ ਦੀ ਤੁੱਛ
ਬੁੱਧਿ ਅਨੁਸਾਰ ਅਧਿਆਤਮਕ ਸੇਧ ਤਾਂ ਅਧਿਆਤਮਵਾਦੀ ਗੁਰੂ ਤੋਂ ਮਿਲਦੀ ਹੈ, ਕਿਸੇ ‘ਦਰਬਾਰ ਸਾਹਿਬ’
ਤੋਂ ਨਹੀਂ!
ਇਕ ਵਾਰ ਫਿਰ ਬੇਨਤੀ ਹੈ ਕਿ ਸਪਸ਼ਟੀਕਰਣ ਸੰਖੇਪ, ਸਰਲ ਤੇ ਸਪਸ਼ਟ ਸ਼ਬਦਾਂ ਵਿੱਚ ਦੇਣਾ ਜੀ!
ਆਪਣੀ ਕਮਅਕਲੀ ਲਈ ਖਿਮਾ ਦਾ ਜਾਚਕ,
ਗੁਰਇੰਦਰ ਸਿੰਘ ਪਾਲ
(18/04/11)
ਅਮਰ ਸਿੰਘ (ਰਿਟਾਇਰ ਐਸ.ਡੀ.ੳ.)
ਜੇ
"ਗੁਰ ਸਿਮਰ ਮਨਾਈ ਕਾਲਕਾ......" ਗਾ ਕੇ ਵਿਸਾਖੀ ਪੁਰਬ ਮਨਾਉਣਾ ਹੈ ਤਾਂ ਫਿਰ ਵਿਸਾਖੀ ਨਾਂਹ ਹੀ
ਮਨਾਈ ਜਾਏ ਤਾਂ ਚੰਗਾ ਹੈ ।:- ਪ੍ਰੋ. ਗੁਰਬਚਨ ਸਿੰਘ ਥਾਈਲੈਂਡ
ਗਾਜੀਆਬਾਦ :- ਗੁਰਦੁਆਰਾ ਭੋਰਾ ਸਾਹਿਬ ਸ਼ਿਬਨ ਪੁਰਾ ਵਿਖੇ ਸੰਗਤਾਂ ਵੱਲੋਂ ਐਤਵਾਰ ਨੂੰ
ਵਿਸਾਖੀ ਦਾ ਪੁਰਬ ਬਹੁਤ ਸ਼ਰ ਭਾਵਨਾ ਨਾਲ ਮਨਾਇਆ ਗਿਆ।ਦੁੱਖ ਇਸ ਗੱਲ ਦਾ ਹੋਇਆ ਕਿ ਰਾਗੀ ਸਿੰਘਾਂ ਨੇ
ਗੁਰ ਸਿਮਰ ਮਨਾਈ ਕਾਲਕਾ ਦਾ ਖੁੱਲ ਕੇ ਕੀਰਤਨ ਕੀਤਾ ਗਿਆ।ਵਾਰ ਵਾਰ ਗੁਰੂ ਗੋਬਿੰਦ ਸਿੰਘ ਜੀ ਨੂੰ
ਹੇਮ-ਕੁੰਟ ਦਾ ਵਾਸੀ ਕਿਹਾ ਗਿਆ।
ਪ੍ਰਬੰਧਕ ਕਮੇਟੀ ਵੱਲੋਂ ਸੱਦੇ ਸਿੱਖ ਕੌਮ ਦੇ ਨਾਮਵਾਰ ਪ੍ਰਚਾਰਕ ਪ੍ਰੋ. ਗੁਰਬਚਨ ਸਿੰਘ ਥਾਈਲੈਂਡ
ਵਾਲਿਆਂ ਨੇ ਸੰਗਤਾਂ ਨੂੰ ਗੁਰਬਾਣੀ ਦੀਆਂ ਉਦਾਹਰਣਾਂ ਦੇ ਕੇ ਸਮਝਾਇਆ ਕਿ ਗੁਰੂ ਗੋਬਿੰਦ ਸਿੰਘ ਜੀ
ਨੇ ਕਿਸੇ ਦੇਵੀ ਦੀ ਅਰਾਧਨਾ ਨਹੀ ਕੀਤੀ ਤੇ ਨਾ ਹੀ ਹੇਮ-ਕੁੰਟ ਤੇ ਬੈਠ ਕੇ ਕੋਈ ਤਪ ਸਾਧਿਆ ਹੈ।ਪੰਥਕ
ਰਹਿਤ ਮਰਯਾਦਾ ਅਨੁਸਾਰ ਵੀ ਕਿਸੇ ਚੌਥੀ ਰਚਨਾ ਦਾ ਕੀਰਤਨ ਨਹੀ ਹੋ ਸਕਦਾ।ਉਨ੍ਹਾਂ ਦੱਸਿਆ ਕਿ ਖਾਲਸੇ
ਦੀ ਸਿਰਜਣਾ ਦੀ ਅਧਾਰ ਸ਼ਿਲਾ ਗੁਰੂ ਨਾਨਕ ਸਾਹਿਬ ਜੀ ਨੇ ਰੱਖੀ ਸੀ ਤੇ ਵਿਸਥਾਰ ਨੌ ਗੁਰੂ ਸਾਹਿਬਾਨ
ਨੇ ਕੀਤਾ, ਤੇ ਗੁਰੂ ਗੋਬਿੰਦ ਸਿੰਘ ਜੀ ਨੇ ਨਾਨਕਈ ਫਲਸਫੇ ਨੂੰ ਸਿਖਰ ਤੇ ਪਹੁੰਚਉਂਦਿਆਂ ਹੋਇਆ
ਵਿਸਾਖੀ ਦੇ ਪੁਰਬ ਉੱਤੇ ਸੰਗਤਾਂ ਦੇ ਜੁੜੇ ਭਰਵੇਂ ਇਕੱਠ,ਵਿੱਚ ਹਲੇਮੀ ਰਾਜ ਨੂੰ ਖਾਲਸੇ ਦੇ ਰੂਪ
ਵਿਚ ਪਰਗਟ ਕਰ ਦਿੱਤਾ।
ਭਰੇ ਦੀਵਾਨ ਵਿੱਚ ਇਕ ਬੱਚੇ ਦੇ ਗੁੱਟ ਉੱਤੇ ਮੌਲੀ ਬੰਨੀ ਦੇਖ ਕੇ, ਪ੍ਰੋ. ਸਾਹਿਬ ਜੀ ਨੇ ਉਸ ਬੱਚੇ
ਨੂੰ ਸੰਗਤ ਵਿੱਚ ਹੀ ਬੜੇ ਪਿਆਰ ਨਾਲ ਸਮਝਾਇਆ ਤਾਂ ਬੱਚੇ ਨੇ ਮੌਲੀ ਲਾਹ ਦਿੱਤੀ। ਸੰਗਤਾ ਨੇ
ਜੈਕਾਰਿਆਂ ਨਾਲ ਸਵਾਗਤ ਕੀਤਾ।ਇਸ ਗੁਰਦੁਆਰੇ ਵਿੱਚ ਸੰਪਟ ਪਾਠਾਂ ਦੇ ਹੋਣ ਬਾਰੇ, ਪ੍ਰੋ. ਸਾਹਿਬ ਨੂੰ
ਪਤਾ ਲੱਗਿਆ ਤਾਂ ਉਨ੍ਹਾਂ ਨੇ ਸੰਗਤਾਂ ਨੂੰ ਸਵਾਲ ਕੀਤਾ ਕਿ ਕੀ ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚ
ਆਪਣੀ ਮਰਜ਼ੀ ਨਾਲ ਕਿਸੇ ਸ਼ਬਦ ਦਾ ਵਾਧਾ ਘਾਟਾ ਕਰ ਸਕਦੇ ਹਾਂ? ਨਹੀ ਕਰ ਸਕਦੇ ਨਾ। ਇਸ ਲਈ ਸ਼ੰਪਟ ਪਾਠ
ਕਰਨੇ ਕਰਾਉਣੇ ਗੁਰੂ ਸਾਹਿਬ ਦੀ ਬੇ-ਅਦਬੀ ਕਰਨ ਤੁੱਲ ਹੈ।ਜੇ ਅਜੇਹੇ ਇਕੱਠਾਂ ਵਿੱਚ ਗੁਰਮਤ ਨ ਸਮਝਾਈ
ਗਈ ਤਾਂ ਸਾਡੇ ਬੱਚੇ ਕਦੇ ਵੀ ਸਿੱਖੀ ਵੱਲ ਨਹੀ ਪਰਤਣਗੇ। ਅੱਜ ਕੇਵਲ ਲੰਗਰ ਪਕਾਉਣਾ ਅਤੇ ਛਕਣਾ ਹੀ
ਅਸਾਂ ਸਮਝ ਲਿਆ ਹੈ ਕਿ ਗੁਰਪੁਰਬ ਮਨਾਇਆ ਗਿਆ ਹੈ। ਕਿੰਨ੍ਹਾ ਚੰਗਾ ਹੁੰਦਾ ਕੇ ਅਜੇਹੇ ਮੌਕਿਆ ਤੇ
ਗੁਰਬਾਣੀ ਸੈਮੀਨਾਰ ਹੁੰਦੇ।
ਇਸ ਸਮੇਂ ਨੋਇਡਾ ਤੋਂ ਸ੍ਰ. ਦਲਜੀਤ ਸਿੰਘ ਜੀ ਨੇ ਉਚੇਚੇ ਤੌਰ ਤੇ ਹਾਜ਼ਰੀ ਭਰੀ ਤੇ ਪ੍ਰਬੰਧਕਾਂ ਨੂੰ
ਬੇਨਤੀ ਕਰਦਿਆਂ ਕਿਹਾ ਕਿ ਜੇ ਤੁਸਾਂ ਬੱਚਿਆਂ ਦੀਆਂ ਧਾਰਮਿਕ ਕਲਾਸਾਂ ਲਗਵਾਂਉਗੇ ਤਾਂ ਮੈਂ ਤੂਹਾਨੂੰ
ਪੂਰਾ ਸਹਿਯੋਗ ਦਿਆਗਾਂ।ਸੰਗਤਾਂ ਨੇ ਕਮੇਟੀ ਪਾਸ ਪੁਰ ਜ਼ੋਰ ਮੰਗ ਕੀਤੀ ਕੇ ਅੱਗੇ ਤੋਂ ਅਜੇਹੇ ਪਰਚਾਰਕ
ਹੀ ਬਲਾਓ ਜੋ ਖਰੀਆਂ ਖਰੀਆਂ ਸੁਣਾਉਂਦੇ ਹਨ ਤੇ ਨਿਰੋਲ ਗੁਰਬਾਣੀ ਸਬਦ ਦੀ ਵਿਚਾਰ ਕਰਦੇ ਹਨ।
ਅਮਰ ਸਿੰਘ (ਰਿਟਾਇਰ ਐਸ.ਡੀ.ੳ.) ਇੰਚਾ.ਗੁਰਮਤਿ ਪ੍ਰਚਾਰ ਕੇਂਦਰ /
ਗੁਰਮਤਿ ਗਿਆਨ ਮਿਸ਼ਨਰੀ ਕਾਲਜ਼ ਲੁਧਿਅਣਾ.
(18/04/11)
ਚਰਨਜੀਤ ਸਿੰਘ ਬਰੈਂਮਪਟਨ
ਡਾ: ਇਕਬਾਲ ਸਿੰਘ ਢਿੱਲੋ ਜੀ
ਤੁਸੀ 16. 04. 11 ਦੇ ਪੱਤਰ ਵਿੱਚ ਜਸਬੀਰ ਸਿੰਘ ਕੈਲਗਰੀ ਜੀ ਨੂੰ sikhiwiki ਦਾ ਰੈਫਰੈਂਸ ਦਿੱਤਾ
ਸੀ। ਜਦੌਂ ਏਡੇ ਵੱਡੇ ਵਿਸ਼ੇ ਤੇ ਆਪਣਾ ਫੈਸਲਾ ਦਿੱਤਾ ਹੋਵੇ ਤਾਂ ਰੈਫਰੈਂਸ sikhiwiki ਦਾ ਨਹੀਂ
ਚਲਦਾ। Sikhiwiki ਜ੍ਹਿਨੀ ਮਰਜੀ ਚੰਗੀ ਸਾਇਟ ਹੋਵੇ, ਪੲ ਏਸੇ ਮਸਲਿਆਂ ਵਿੱਚ ਰੈਫਰੈਂਸ ਪ੍ਰਮਾਨਿਤ
ਕਿਤਾਬਾਂ ਜਾਂ ਲੇਖਕਾਂ ਵਿਚੌਂ ਲਭਣੇ ਪੈਂਦੇ ਹਨ। ਮੈਂ ਵੀ ਤੇ ਤੁਸੀ ਵੀ ਗੁਰਲੀਨ ਕੌਰ ਦੇ ਕੇਸ ਦੇ
ਉਦਾਹਰਣ ਦਿੱਤੇ ਹਨ। ਤੁਸੀ ਤੇ ਆਪਣੇ ਸਹਜਧਾਰੀ ਵਾਲੇ ਲੇਖ ਵਿੱਚ ਵੀ ਉਸ ਕੇਸ ਦਾ ਹਵਾਲਾ ਦਿੱਤਾ ਹੈ।
ਜਰਾ ਗੌਰ ਕਰੀਏ ਕਿ “ਕੇਸਾਂ” ਬਾਰੇ ਜੋ ਕਿ ਅਕਾਲ ਤਖਤ ਜਿਤਨਾ ਹੀ ਮਹੱਤਵਪੂਰਣ ਵਿਸ਼ਾ ਹੈ, ਜਜਾਂ ਨੇ
ਫੈਸਲਾ ਦੇਣ ਲਈ ਕਿਤਨੀ ਮੇਹਨਤ ਕੀਤੀ ਹੈ। ਮੈਂ ਇਹ ਇਸ ਲਈ ਲਿਖ ਰਿਹਾਂ ਹਾਂ ਤਾ ਕਿ ਦੋ ਵਿਸ਼ਾਂ ਦੀ
ਤੁਲਨਾ ਕਰ ਕੇ ਗੱਲ ਹੋਰ ਸਪਸ਼ਟ ਹੋ ਜਾਵੇਗੀ।
ਜਜਾਂ ਨੇ ਗੁਰੂ ਗ੍ਰੰਥ ਸਾਹਿਬ ਵਿਚੋਂ ਕੇਸਾਂ ਦੇ ਹਕ ਵਿੱਚ ਅਤੇ ਵਿਰੋਧ ਵਿੱਚ ਤੁਕਾਂ ਸੁਣਿਆਂ।
ਸਿੱਖ ਰਹਿਤ ਮਰਿਆਦਾ ਨੂੰ ਵਾਚਿਆ। ਸਕੋਲਰਸ ਦੇ ਵਿਚਾਰ ਸੁਣੇ। ਗੁਰੂਦਵਾਰਾ ਐਕਟ ਨੂੰ ਵਾਚਿਆ।
ਗੁਰੂਦਵਾਰਾ ਐਕਟ ਦਾ ਪਿਛੋਕੜ ਵਾਚਿਆ। ਇਤਹਿਾਸ ਨੂੰ ਵਾਚਿਆ। ਸਿੱਖ ਅਤੇ ਗੈਰ ਸਿੱਖਾਂ ਦੀਆਂ ਕਿਆਬਾਂ
ਦੇ ਹਵਾਲੇ ਲਏ। 1699 ਦੀ ਵੈਸਾਖੀ ਬਾਰੇ ਸੁਣਿਆ। ਦੁਨਿਆ ਦੇ ਮਸ਼ਹੂਰ ਵਿਚਾਰਵਾਨਾਂ ਨੂੰ quote
ਕੀਤਾ। ਧਾਰਮਿਕ ਮਾਮਲਿਆਂ ਵਿੱਚ ਲੋਕਾਂ ਦੇ ਜ਼ਜ਼ਬਿਆਂ ਦਾ ਖਿਆਲ ਕਤਿਾ। ਅਦਾਲਤਾਂ ਵਿੱਚ ਹੋਏ ਪੁਰਾਣੇ
ਫੈਸਲਿਆਂ ਨੂੰ ਵਾਚਿਆ। ਅਰਦਾਸ ਸੁਣੀ। ਫਿਰ ਕਿਤੇ ਜਾ ਕੇ ਉਹਨਾਂ ਆਪਣਾ ਫੈਸਲਾ ਸੁਣਾਇਆ।
ਤਿੱਨ ਜਜਾਂ ਵਿਚੋਂ ਦੋ ਸਿੱਖ ਸਨ। ਉਹਨਾਂ ਨੇ ਫੈਸਲੇ ਵਿੱਚ ਇਹ ਵੀ ਲਿਖੀਆ ਹੈ ਕਿ ਉਹਨਾਂ ਨੂੰ ਇਸ
ਕੇਸ ਤੋਂ ਪਹਿਲਾਂ ਸਿੱਖੀ ਬਾਰੇ ਕ੍ਹਿਨੀ ਘਟ ਜਾਨਕਾਰੀ ਸੀ। ਪਰ ਫਿਰ ਵੀ ਉਹਨਾਂ ਨੂੰ ਗੁਰਬਾਣੀ
ਵਿਚੋਂ “ਕੇਸਾਂ” ਬਾਰੇ ਆਪਣੇ ਮਤਲਬ ਦੀਆਂ ਤੁਕਾਂ ਪੜ ਕੇ ਤੇ ਆਪਣੇ ਅਰਥ ਕਰ ਕੇ ਰਿਝਾਇਆ ਨਹੀਂ ਜਾ
ਸਕਿਆ। ਉਹ ਇਹ ਗਲ ਸਮਝ ਗਏ ਕਿ ਗੁਰਬਾਣੀ ਵਿੱਚ ਜਿਸ ਸਂਦਰਭ ਵਿੱਚ ਕੇਸਾਂ ਦਾ ਜਿਕਰ ਆਇਆ ਹੈ, ਉਸ ਦਾ
ਇਸ ਕੇਸ ਨਾਲ ਕੋਈ ਵੀ ਸੰਬਧ ਨਹੀਂ ਹੈ। ਉਹਨਾਂ ਨੇ ਫੈਸਲੇ ਵਿੱਚ ਇਹ ਵੀ ਨਹੀਂ ਲਿਖੀਆ ਕਿ 1699 ਦੀ
ਵੈਸਾਖੀ ਨੂੰ ਦਸਵੇਂ ਗੁਰੂ ਦਾ ਕੇਸ ਰਖਣ ਬਾਰੇ ਹੁਕਮ ਸੀ। ਹਰ ਕੋਈ ਆਪਣੇ ਵਿਸ਼ਵਾਸ ਅਤੇ ਸੋਚ ਨਾਲ
ਗੱਲ ਕਰੀ ਜਾ ਰਿਹਾ ਹੈ ਜੋ ਕਿ ਜਰੂਰੀ ਨਹੀਂ ਕਿ ਸੱਚ ਹੋਵੇ। ਪਰ ਇੱਕ ਗੱਲ ਜਿਸ ਨੂੰ ਕੋਈ ਵੀ ਨਹੀਂ
ਝੁਠਲਾ ਸਕਿਆ, ਉਹੀ ਉਹਨਾਂ ਨੇ ਆਪਣੇ ਫੈਸਲੇ ਵਿੱਚ ਲਿਖ ਦਿੱਤਾ। ਉਹ ਇਹ ਕਿ ਕੇਸ “sikh
religious consciousness” ਦਾ ਬੜੇ ਲੰਮੇ
ਸਮਾਂ ਤੋਂ ਹਿੱਸਾ ਹੈ। (ਵੇਖੋ ਪੈਰਾਗਰਾਫ 127)
ਇਸ ਸ਼ਬਦ, sikh religious consciousness ਤੇ ਗੌਰ ਕਰੋ। ਬਹੁਤ ਕੀਮਤੀ ਸ਼ਬਦ ਹੈ। ਇਸੇ ਸ਼ਬਦ ਵਿੱਚ
ਹੀ “ਅਕਾਲ ਤਖਤ” ਸੰਬਧੀ ੳੱਤਰ ਹੈ। ਕੇਸਾਂ ਵਾੰਗ “ਅਕਾਲ ਤਖਤ” ਵੀ sikh religious
consciousness ਦਾ ਹਿੱਸਾ ਹੈ। ਸੋਵਰਨੀਟੀ ਸਾਡੀ consciousness ਦਾ ਹਿੱਸਾ ਹੈ। ਸਿੱਖਾਂ ਦੀ
ਇਸੇ consciousness ਤੋਂ ਹੁਕੂਮਤਾਂ ਸਦਾ ਡਰਦੀਆਂ ਰਹੀਆਂ ਹਨ। 18ਵੀ ਸਦੀ ਵਿੱਚ ਇਸੇ ਇਸੇ
consciousness ਦੀ ਵਜਹ ਨਾਲ ਸਿੱਖਾਂ ਨੇ ਮੱਲਾਂ ਮਾਰੀਆਂ ਸਨ। ਗੁਰਬਾਣੀ ਸਮਝਣ ਸਮਝਾਉਣ ਦੇ ਤੇ
ਉਦੋਂ ਹਾਲਾਤ ਹੀ ਨਹੀਂ ਸਨ। ਅੰਗਰੇਜਾਂ ਦਾ ਭਾਰਤ ਤੇ ਪੂਰੀ ਤਰਾਂ ਬਾਬਿਜ ਹੋਣ ਤੋਂ ਬਾਅਦ ਜਦੋਂ
ਲੜਾਈ ਝਗੜੇ ਮੁੱਕੇ, ਉਸ ਤੌਂ ਬਾਅਦ ਗੁਰਬਾਣੀ ਸਮਝਣ ਦਾ ਸਿਲਸਿਲਾ ਸ਼ੁਰੂ ਹੋਇਆ। consciousness ਦੀ
ਵਜਹ ਤੋਂ ਅਸੀ ਹਾਰ ਕੇ ਵੀ ਨਹੀਂ ਡਰੇ ਪਰ ਅੰਗਰੇਜ ਜਿੱਤ ਕੇ ਵੀ ਸਾਡੇ ਤੋਂ ਖੌਫ ਖਾਂਦੇ ਰਹੇ। ਇਸ
ਸੋਵਰਨੀਟੀ ਨੂੰ ਅਸੀ ਅਕਾਲ ਤਖਤ ਨਾਲ ਜੋੜਦੇ ਹਾਂ।
ਇਹ ਤੁਸੀ ਮੰਨਦੇ ਹੋ ਕਿ ਤਖਤ ਗੁਰੂ ਸਾਹਿਬ ਨੇ ਆਪ ਬਨਾਇਆ ਸੀ। ਇਹ ਤੁਹਾਨੂੰ ਪਤਾ ਨਹੀਂ ਕਿ ਤਖਤ
ਤੋਂ ਬੂੰਗਾ ਕਦੋਂ ਬਣਅਿਾ ਤੇ ਕਿਹਨੇ ਬਨਾਇਆ। ਆਪਣਾ ਫੈਸਲਾ ਦੇਣ ਤੋਂ ਪਹਿਲਾਂ ਆਪਣੀ ਖੋਜ ਤੇ
ਮੁੰਕਮਲ ਕਰ ਲਵੋ।
ਤੁਸੀ 17/4/11 ਨੂੰ ਲਿਖੀਆ ਹੈ।
ਅਸਲ ਵਿੱਚ ਕਿਸੇ ਵੇਲੇ ਮੰਦਭਾਵਨਾ ਨਾਲ ਛੇਵੇਂ ਗੁਰੂ ਜੀ ਦੇ ਤਖਤ ਦੀ ਜਗਹ ਤੇ ‘ਅਕਾਲ ਬੁੰਗਾ’ ਨਾਮੀ
ਭਵਨ ਬਣਾ ਦਿੱਤਾ ਗਿਆ ਸੀ ਜਿਸ ਨੂੰ ਬਾਦ ਵਿੱਚ ਗੁਰਦੁਆਰਾ ਅਕਾਲ ਬੁੰਗਾ ਵਿੱਚ ਤਬਦੀਲ ਕਰ ਦਿੱਤਾ
ਗਿਆ। ਇਸ ਗੁਰਦੁਆਰੇ ਦਾ ਨਾਮ 1926 ਈਸਵੀ ਵਿੱਚ ਧੋਖੇ ਨਾਲ ਸ਼੍ਰੋਮਣੀ ਕਮੇਟੀ ਦੇ ਨਿਯਮਾਂ ਵਿੱਚ
‘ਸ੍ਰੀ ਅਕਾਲ ਤਖਤ’ ਗੁਰਦੁਆਰਾ ਕਰਕੇ ਅੰਕਿਤ ਕਰ ਦਿੱਤਾ ਗਿਆ ਸੀ।
ਜੇ ਅਕਾਲ ਬੁੰਗਾ ਮੰਦਭਾਵਨਾ ਨਾਲ ਬਨਾਇਆ ਗਿਆ ਸੀ, ਤੇ ਫਿਰ ਐਸ ਜੀ ਪੀ ਸੀ ਨੇ ਕੀ ਬੁਰਾ ਕੀਤਾ ਜੇ
ਇਸ ਦੇ ਨਾਮ ਨਾਲ ਮੁੜ ਤਖਤ ਲਾ ਦਿੱਤਾ।
ਦੂਸਰੀ ਗੱਲ ਇਹ ਕਿ ਮੈਂ ਸੁਣਿਆ ਹੈ ਕਿ ਹਰਿਮੰਦਰ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਤੇ ਬੈਠੇ
ਗ੍ਰੰਥੀ ਨੂੰ ਅਕਾਲ ਤਖਤ ਨਜ਼ਰ ਨਹੀਂ ਆਉSਦਾ ਪਰ ਅਕਾਲ ਤਖਤ ਵਿੱਚ ਤਾਬਿਆ ਤੇ ਬੈਠੇ ਗ੍ਰੰਥੀ ਨੂੰ
ਹਰਿਮੰਦਰ ਨਜ਼ਰ ਆਉSਦਾ ਹੈ। ਇਹ design ਇਸ ਗੱਲ ਦਾ ਸੂਚਕ ਹੈ ਕਿ ਧਰਮ ਹੇਠ ਰਾਜ ਰਹੇ ਨਾ ਕਿ ਰਾਜ
ਹੇਠ ਧਰਮ। ਝੇ ਇਹ ਸੱਚ ਹੈ ਤਾਂ ਇਹ ਗੱਲ ਮੰਣਨ ਯੋਗ ਨਹੀਂ ਹੈ ਕਿ ਇਹੋ ਜਿਹਾ design ਕੋਈ
ਮੰਦਭਾਵਨਾ ਵਾਲਾ ਬਨਾ ਸਕਦਾ ਹੈ।
ਜਿਸ sikhiwiki ਦਾ ਤੁਸੀ ਹਵਾਲਾ ਦਿੱਤਾ ਹੈ, ਉਸੀ sikhiwiki ਵਿਚ ਇਹ ਵੀ ਲਿਖੀਆ ਹੈ।
However, recent restoration work has
uncovered a layer of lime plaster, with painted decoration, that may have been
part of the original Takhat. That plinth was far higher than the plinth of the
Harimandir; yet the absence of a superstructure kept the original Akal Takhat at
a level lower than the shrine.
http://www.sikhiwiki.org/index.php/Akal_Takhat#Architecture
ਜੇ ਇਸ ਗੱਲ ਤੇ ਸਾਰੇ ਸਹਿਮਤ ਹਨ ਕਿ ਗੁਰੁ ਸਾਹਿਬ
ਨੇ ਆਪ ਇਸ ਜਗਹ ਤੇ ਤਖਤ ਬਣਾਇਆ ਸੀ ਤੇ ਕਿ ਇਤਨਾ ਕਾਫੀ ਨਹੀਂ ਇਸ ਭਵਨ ਨੂੰ ਅਸੀ ਤਖਤ ਦਾ ਦਰਜਾ ਹੀ
ਦੇਇਏ। ਭਵਨ ਨੂੰ ਤੋੜ ਕੇ ਅਸਲ ਤਖਤ ਵਾਪਸ ਤੇ ਨਹੀਂ ਮਿਲਣ ਲੱਗਾ। ਅਜੇ ਤੇ ਇਹ ਵੀ ਪੱਕਾ ਨਹੀਂ ਪਤਾ
ਕਿ ਇਹ ਭਵਨ ਵੀ ਗੁਰੁ ਸਾਹਿਬ ਦੀ ਦੇਖਰੇਖ ਵਿੱਚ ਬਨਿਆ ਸੀ ਕਿ ਨਹੀਂ।
ਜਿੱਥੇ ਤੱਕ “ਅਕਾਲ” ਲਫਹ ਦੀ ਗੱਲ ਹੈ, ਗੁਰਬਾਣੀ ਵਿੱਚ ਅਕਾਲ ਲਫਜ ਸਿਰਫ ਰੱਬ ਵਾਸਤੇ ਨਹੀਂ ਆਇਆ।
“ਅਕਾਲ” ਦਾ ਇੱਕ ਅਰਥ ਹੈ “ਮਾੜੇ ਹਾਲਾਤਾਂ ਵਿੱਚ ਵੀ ਮਾੜੇ ਨਾ ਬਣਨਾਂ”
ਸੰਤ ਤੁਮਾਰੇ ਤੁਮਰੇ ਪ੍ਰੀਤਮ ਤਿਨ ਕਉ ਕਾਲ ਨ ਖਾਤੇ ॥(529)
ਗੁਰਬਾਣੀ ਵਿੱਚ ਸੰਗਤ ਨੂਂ ਵੀ ਇੱਕ ਠੀਕਾਣਾ ਕਿਹਾ ਗਿਆ ਹੈ ਜਿੱਥੇ ਅਕਾਲ ਦੇ ਦਰਸ਼ਨ ਹੁੰਦੇ ਹਨ
ਅਕਾਲ ਮੂਰਤਿ ਹੈ ਸਾਧ ਸੰਤਨ ਕੀ ਠਾਹਰ ਨੀਕੀ ਧਿਆਨ ਕਉ ॥੧॥(1208)
ਇਸ ਹਿਸਾਬ ਨਾਲ “ਅਕਾਲ ਤਖਤ” ਦਾ ਅਰਥ ਬਨਦਾ ਹੈ “ਸੰਗਤ ਦਾ ਤਖਤ” ਜਾਂ ਕਹਿ ਲਵੋ “ਸੰਗਤ ਦਾ
ਠੀਕਾਣਾ”।
ਅੰਗਰੇਜੀ ਵਿੱਚ ਇਸ ਦੇ ਅਰਥ srigranth,org ਤੇ ਇਹ ਕੀਤੇ ਹਨ
The Being of Immortal Manifestation is
found in the Saadh Sangat, the Company of the Holy. Meditate on Him in that most
sublime place. ||1||
ਤੁਸੀ ਲਿਖੀਆ ਹੈ।
ਮੇਰੇ ਵਿਚਾਰ ਵਿੱਚ ਸਿੱਖ ਮੱਤ ਵਿੱਚ ‘ਅਕਾਲ ਤਖਤ’ ਦਾ ਕੋਈ ਸੰਕਲਪ (concept) ਮੌਜੂਦ ਨਹੀਂ ਹੈ।
ਇਹ ਸੰਕਲਪ ਸਿੱਖ ਮੱਤ ਵਿੱਚ ਮਨਮੱਤ ਫੈਲਾਉਣ ਲਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰੁਤਬਾ
ਘਟਾਉਣ ਲਈ ਪਲਾਂਟ (plant) ਕੀਤਾ ਗਿਆ ਹੋਇਆ ਹੈ।
ਤੁਹਾਡੇ ਵਿਚਾਰ ਦਾ ਆਧਾਰ ਕੀ ਹੈ? ਤੁਹਾਡੇ ਮੁਤਾਬਿਕ ਗੁਰਬਾਣੀ ਦਾ ਕੀ ਕੰਨਸੈਪਟ ਹੈ? ਕੀ ਆਪਣੇ
ਭਵਿਖ ਦਾ ਕੰਟਰੋਲ ਆਪਣੇ ਹੱਥੀ ਰੱਖਣਾ ਗੁਰਮਤਿ ਦਾ ਕੰਨਸੈਪਟ ਨਹੀਂ ਹੈ? ਅਕਾਲ ਤਖਤ ਨੇ ਅੱਜ ਤੱਕ ਕੀ
ਨੁਕਸਾਨ ਕੀਤਾ ਹੈ?
ਮੈਂ ਹਰਦੇਵ ਸਿੰਘ ਜੰਮੂ ਜੀ ਨਾਲ ਪੂਰੀ ਤਰਾਂ ਸਹਮਤਿ ਹਾਂ ਕਿ ਪ੍ਰਤੀਕ ਵੀ ਬੋਲਦੇ ਹਨ। ਸਿਰਫ ਸੁਣਨ
ਵਾਲੇ ਕੰਨ ਚਾਹਿਦੇ ਹਨ।
ਚਰਨਜੀਤ ਸਿੰਘ
ਬਰੈਂਮਪਟਨ
(ਸੰਪਾਦਕੀ ਟਿੱਪਣੀ:-
ਚਰਨਜੀਤ ਸਿੰਘ ਜੀ ਤੁਹਾਡੇ ਸਵਾਲਾਂ ਦਾ ਜਵਾਬ ਤਾਂ ਡਾ: ਇਕਬਾਲ ਸਿੰਘ ਜੀ ਹੀ ਦੇਣਗੇ ਜਿਤਨਾ ਕੁ ਉਹ
ਦੇਣਾ ਚਾਹੁੰਦੇ ਹੋਣਗੇ। ਮੈਂ ਸਿਰਫ ਇੱਕ ਲਾਈਨ ਦਾ ਹੀ ਜਵਾਬ ਦੇਣਾ ਹੈ ਉਹ ਵੀ ਤਾਂ ਦੇਣਾ ਪਿਆ ਹੈ
ਕਿਉਂਕਿ ਕਈ ਹੋਰਨਾਂ ਨੇ ਵੀ ਹੋਰ ਕਈ ਥਾਈਂ ਅਕਾਲ ਤਖ਼ਤ ਦੇ ਨਾਮ ਤੇ ਜ਼ਹਿਰ ਉਗਲਣੀ ਸ਼ੁਰੂ ਕਰ ਦਿੱਤੀ
ਹੈ। ਕਈ ਖੁਦ ਆਪ ਪਤਾ ਨਹੀਂ ਕਿਹੜੀ ਥਰਡ ਏਜੰਸੀ ਦੇ ਏਜੰਟ ਹਨ ਜਾਂ ਕਿਸੇ ਬ੍ਰਾਹਮਣਵਾਦੀ ਏਜੰਸੀ ਦੇ
ਜਿਹੜੇ ਦੂਸਰਿਆਂ ਤੇ ਇਹ ਇਲਜ਼ਾਮ ਲਾਉਂਦੇ ਹਨ। ਇਹਨਾ ਨੂੰ ਮੈਂ ਇਤਨਾ ਹੀ ਕਹਿਣਾ ਚਾਹੁੰਦਾ ਹਾਂ ਕਿ
ਤੁਹਾਡੇ ਵਰਗੇ ਜਿਹੜੇ ਹੋਰ ਵੀ ਦੇਖਣ ਨੂੰ ਸ਼ਕਲੋਂ ਸੂਰਤ ਸਿੱਖ ਲਗਦੇ ਸਨ ਉਹਨਾ ਨੇ ਪਹਿਲੇ ਦਿਨ ਤੋਂ
ਹੀ ‘ਸਿੱਖ ਮਾਰਗ’ ਦੀ ਵਿਰੋਧਤਾ ਸ਼ੁਰੂ ਕੀਤੀ ਹੋਈ ਹੈ। ਕਾਲੇ ਅਫਗਾਨੇ ਬਾਰੇ ਉਹਨਾ ਨੇ ਕੀ-ਕੀ ਜ਼ਹਿਰ
ਨਹੀਂ ਉਗਲਿਆ ਸੀ ਜਦੋਂ ਉਹਨਾ ਦੀਆਂ ਲਿਖਤਾ ਇੱਥੇ ਛਪਣੀਆਂ ਸ਼ੁਰੂ ਹੋਈਆਂ ਸਨ, ਜਿਸ ਤਰ੍ਹਾਂ ਦਾ
ਤੁਸੀਂ ਹੁਣ ਇੱਥੇ ਲਿਖਣ ਵਾਲਿਆਂ ਬਾਰੇ ਉਗਲ ਰਹੇ ਹੋ। ਸੱਚ ਨੇ ਸਦਾ ਹੀ ਸੱਚ ਰਹਿਣਾ ਹੈ ਇਹ ਪਿਛਲੇ
ਪੰਦਰਾਂ ਕੁ ਸਾਲਾਂ ਤੋਂ ਕਾਫੀ ਹੱਦ ਤੱਕ ਪ੍ਰਗਟ ਹੋ ਹੀ ਚੁੱਕਾ ਹੈ ਅਤੇ ਅਗਾਂਹ ਵੀ ਇਸੇ ਤਰ੍ਹਾਂ
ਪ੍ਰਗਟ ਹੁੰਦੇ ਰਹਿਣਾ ਹੈ। ਹਾਲ ਦੀ ਘੜੀ ਉਹਨਾ ਬਾਰੇ ਹੋਰ ਹਾਲੇ ਬਹੁਤਾ ਕੁੱਝ ਨਹੀਂ ਲਿਖਦਾ। ਹੁਣ
ਤੁਹਾਡੀ ਇੱਕ ਲਾਈਨ ਦਾ ਜਵਾਬ ਦਿੰਦਾ ਹਾਂ ਉਹ ਇਹ ਹੈ ਕਿ ਅਕਾਲ ਤਖ਼ਤ ਦੇ ਨਾਮ ਤੇਂ ਹੱਦੋਂ ਵੱਧ
ਗੁੰਡਾਗਰਦੀ ਹੋਈ ਹੈ ਅਤੇ ਹਾਲੇ ਵੀ ਹੋ ਰਹੀ ਹੈ। ਸਿੱਖੀ ਭੇਸ ਵਿਚਲੇ ਗੁੰਡੇ ਅਕਾਲ ਤਖ਼ਤ ਦੇ ਫਤਵਿਆਂ
ਦੇ ਨਾਮ ਤੇ ਕਿਤਨੇ ਗੁਰਦੁਆਰਿਆਂ ਵਿੱਚ ਗੁੰਡਾਗਰਦੀ ਕਰ ਚੁੱਕੇ ਹਨ। ਤੁਹਾਡੇ ਗੁਆਂਢ ਸਿੱਖ ਲਹਿਰ
ਗੁਰਦੁਆਰੇ ਵਿੱਚ ਪਿਛਲੇ ਸਾਲ ਕੀ ਕੁੱਝ ਹੋ ਕਿ ਹਟਿਆ ਹੈ, ਕੀ ਉਸ ਦਾ ਚੇਤਾ ਭੁੱਲ ਗਿਆ ਹੈ? ਕਿਸ
ਤਰ੍ਹਾਂ ਢਿਡਾਂ ਵਿੱਚ ਕਿਰਪਾਨਾਂ ਖੋਭ ਕੇ ਲਹੂ ਲੁਹਾਣ ਕੀਤਾ ਗਿਆ ਸੀ। ਗੁਰੂ ਕੀ ਨਿੰਦਾ ਵਾਲੇ ਲੰਗਰ
ਵਾਲੇ ਹੁਕਮਨਾਮੇ ਤੇ ਬੀ ਸੀ ਦੇ ਗੁਰਦੁਰਿਆਂ ਵਿੱਚ ਰੱਜ ਕੇ ਗੁੰਡਾ ਗਰਦੀ ਕੀਤੀ ਗਈ ਸੀ। ਜਦੋਂ ਤਖ਼ਤ
ਤੇ ਬੈਠੇ ਪੁਜਾਰੀ ਘਟੌੜੇ ਨੇ ਗੁਰਦੁਰਿਆਂ ਵਿਚੋਂ ਜਬਰਦਸਤੀ ਕੁਰਸੀਆਂ ਚੁੱਕਣ ਲਈ ਕਹਿ ਦਿੱਤਾ ਤਾਂ
ਸਭ ਤੋਂ ਪਹਿਲੇ ਅਤੇ ਵੱਡੇ ਗੁਰਦੁਆਰੇ, ਜਿਸ ਵਿੱਚ ਕਿ ਹੁਣ ਕੁੱਝ ਦਿਨ ਪਹਿਲਾਂ ਪ੍ਰੋ: ਦਰਸ਼ਨ ਸਿੰਘ
ਜੀ ਕੀਰਤਨ ਕਰਕੇ ਹਟੇ ਹਨ, ਇਹਨਾ ਸਿੱਖੀ ਭੇਸ ਵਿਚਲੇ ਗੁੰਡੇ ਅਨਸਰਾ ਵਲੋਂ ਕੁਰਸੀਆਂ ਜਬਰੀ ਚੁੱਕਣ
ਦੀ ਯੋਜਨਾ ਬਣਾਈ ਸੀ ਤਾਂ ਨਾ ਚੁੱਕਣ ਵਾਲਿਆਂ ਨੂੰ ਵੀ ਪਤਾ ਲੱਗ ਗਿਆ। ਫਿਰ ਕਨੇਡਾ ਦੇ ਸਾਰੇ ਮੀਡੀਏ
ਦੇ ਸਾਹਮਣੇ ਆਪਸ ਵਿੱਚ ਜੋ ਗਾਲੀ ਗਲੋਚ ਹੋਇਆ ਅਤੇ ਮੀਡੀਏ ਨੇ ਸਾਰੀ ਦੁਨੀਆਂ ਵਿੱਚ ਸਿੱਖਾਂ ਦੀ ਅਕਲ
ਨੂੰ ਛੱਜ ਪਾ ਕਿ ਛੱਟਿਆ ਸੀ ਉਹ ਕਿਸੇ ਤੋਂ ਭੁੱਲਾ ਹੋਇਆ ਨਹੀਂ ਹੈ। ਹਰ ਤੀਸਰੇ ਦਿਨ ਪ੍ਰੋ: ਦਰਸ਼ਨ
ਸਿੰਘ ਦਾ ਕੀਰਤਨ ਬੰਦ ਕਰਾਉਣ, ਹਮਲੇ ਕਰਨ ਜਾਂ ਹੋਰ ਹੁੱਲੜਬਾਜੀ ਕਰਨ ਦੀ ਕਿਸ ਦੇ ਨਾਮ ਦੀ ਵਰਤੋਂ
ਕੀਤੀ ਜਾ ਰਹੀ ਹੈ?)
(18/04/11)
ਹਰਦੇਵ ਸਿੰਘ, ਜੰਮੂ
ਸਤਿਕਾਰ ਯੋਗ ਪਾਠਕ ਸੱਜਣੋਂ
ਸਤਿ ਸ਼੍ਰੀ ਅਕਾਲ!
ਗੁਰੂਮਤਿ ਦਾ ਸੰਖੇਪ ਅਰਥ ਹੈ ਗੁਰੂ ਦੀ ਸਿੱਖਿਆ! ਨਿਰਸੰਦੇਹ ਗੁਰਮਤਿ
ਸਰਵੋੱਚ ਹੈ! ਗੁਰੂ ਦੀ ਹੋਂਦ ਚੇਲੇ ਦੀ ਪਰਵਾਣਗੀ (ਗੁਰਤਾ ਸਵੀਕਾਰ ਕਰਨਾ) ਹੈ ਅਤੇ ਚੇਲਾ ਬਿਨਾ
ਗੁਰੂ ਦੇ ਨਹੀਂ ਹੋ ਸਕਦਾ। ਗੁਰੂ ਨੂੰ ਵੀ ਉਹ ਲੋਗ ਭਾਉਂਦੇ ਹਨ ਜੋ ਉਸਦੀ ਸਿੱਖਿਆ ਨੂੰ ਪਰਵਾਣ
(ਸਵੀਕਾਰ) ਕਰਦੇ ਹਨ। ਪਰ ਚੇਲੇ ਦੀ ਪਰਵਾਣਿਕਤਾ
(Acceptance) ਕਈ ਗੱਲਾਂ ਵਿੱਚ ਮਨਮਤਿ ਦਾ ਰੂਪ
ਲੈ ਵੀ ਸਕਦੀ ਹੈ ਜਿਵੇਂ ਕਿ ਅਕਸਰ ਵੇਖਣ ਨੂੰ ਮਿਲਦਾ ਹੈ। ਇਸ ਲਈ ਪਰਵਾਣਿਕਤਾ ਹਮੇਸ਼ਾ ਗੁਰਮਤਿ ਦੇ
ਅਧੀਨ ਸਮਝੀ ਜਾਣੀ ਚਾਹੀਦੀ ਹੈ। ਪੰਥ-ਪਰਵਾਣਿਕਤਾ
(Acceptance
by Panth)
ਦਾ ਅਰਥ ‘ਸਵੀਕਾਰ` ਕਰਨਾ ਹੈ ਨਾ ਕਿ ‘ਸਵਕ੍ਰਤੀ/ਅਨੁਮਤਿ`
(Sanction)
ਦੇਣਾ। ਗੁਰੂ ਹੁਕਮ ਦੇਣ ਵਾਲਾ ਹੈ ਇਸ ਲਈ
ਇਸਦੀ ਬਰਾਬਰੀ ਗੁਰਮਤਿ ਨਾਲ ਨਹੀਂ ਕੀਤੀ ਜਾ ਸਕਦੀ। ਪਰ ਨਾਲ ਹੀ ਇਹ ਕ੍ਰਿਆ (Process)
ਜ਼ਰੁਰੀ ਹੈ ਜਿਸ ਰਾਹੀਂ ਪੰਥ ਨੂੰ ਆਪਣੇ ਅਤੇ ਮਨੁੱਖੀ ਹਿਤ ਲਈ ਗੁਰੂ ਦੀ ਸਿੱਖਿਆ ਨੂੰ ਪਰਵਾਣ
(Accept)
ਕਰ ਸਕਦਾ ਹੈ। ਬਾਣੀ ਦੀ ਸਪਸ਼ਟ ਤਾਕੀਦ ਹੈ;
ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ ॥ (ਗੁਰੂ ਨਾਨਕ,
ਜਪੁ)
ਸੰਖੇਪ ਅਰਥ:-ਜੇ ਸਤਿਗੁਰੂ ਦੀ ਇੱਕ ਸਿੱਖਿਆ ਪਰਵਾਣ (ਅੰਗੀਕਾਰ/ਕਬੂਲ)
ਕਰ ਲਈ ਜਾਏ, ਤਾਂ ਮਨੁੱਖ ਦੀ ਬੁੱਧ-ਵਿਵੇਕ ਦੇ ਅੰਦਰ ਰਤਨ, ਜਵਾਹਰ ਤੇ ਮੌਤੀ ਉਪਜ ਪੈਂਦੇ ਹਨ, ਭਾਵ,
ਪਰਮਾਤਮਾ ਦੇ ਗੁਣ ਪੈਦਾ ਹੋ ਜਾਂਦੇ ਹਨ। ਨਿਰਸੰਦੇਹ ਸ਼ਬਦ ‘ਸੁਣੀ` ਦਾ ਭਾਵ ਕੰਨਾਂ ਨਾਲ
ਸੁਣਨ ਦੀ ਕ੍ਰਿਆ ਨਹੀਂ ਬਲਕਿ ਇਹ ਵਿਵਹਾਰਕ ਰੂਪ ਵਿੱਚ ਪਰਵਾਣ ਕਰਨ ਦਾ ਭਾਵ ਹੈ।
ਗੁਰੂ ਗੋਬਿਂਦ ਸਿੰਘ ਜੀ ਤੋਂ ੳਪਰੰਤ ਗੁਰਮਤਿ ਆਪਣੇ ਆਪ ਕਿਵੇਂ ਲਾਗੂ ਨਹੀਂ
ਹੋਈ ਅਤੇ ਉਹ ਅੱਜ ਵੀ ਆਪਣੇ ਆਪ ਲਾਗੂ ਕਿਉਂ ਨਹੀਂ ਹੁੰਦੀ? ਇਹ ਸਵਾਲ ਬੜਾ ਅਹਿਮ ਹੈ। ਨਿਰਸੰਦੇਹ
ਗੁਰਮਤਿ ਸਰਵੋੱਚ ਹੈ! ਫ਼ਿਰ ਕੀ ਕਾਰਣ ਹੈ ਕਿ ਸਰਵੋਚਤਾ ਆਪਣੇ-ਆਪ ਪੁਰੀ ਤਰਾਂ ਪੰਥ ਵਿੱਚ (ਅਪਵਾਦ
ਛੱਡ ਕੇ) ਨਹੀਂ ਵਾਪਰ ਰਹੀ? ਕਾਰਨ ਸਪਸ਼ਟ ਹੈ, ਇਸ ਕੋਤਾਹੀ ਲਈ ਚੇਲੇ ਜਿੰਮੇਵਾਰ ਹਨ ਜਿਨ੍ਹਾਂ ਤੇ
ਗੁਰੂ ਨੇ ਇਸਦੀ ਜ਼ਿੰਮੇਵਾਰੀ ਪਾਈ ਸੀ। ਜੇਕਰ ਚੇਲੇ ਗੁਰਮਤਿ ਨਾ ਵਾਪਰਣ ਦੇ ਜਿੰਮੇਵਾਰ ਹਨ ਤਾਂ
ਨਿਰਸੰਦੇਹ ਗੁਰਮਤਿ ਲਾਗੂ ਕਰਨ ਦੀ ਜਿੰਮੇਵਾਰੀ ਵੀ ਉਨ੍ਹਾਂ ਦੇ ਸਿਰ ਹੈ। ਉਨ੍ਹਾਂ ਨੂੰ ਹੀ ਪਰਵਾਣ
ਕਰਨਾ ਪਵੇਗਾ ਗੁਰਮਤਿ ਨੂੰ ਜੋ ਕਿ ਸਰਵੋੱਚ ਹੈ। ਜੁਆ-ਸ਼ਰਾਬ ਨੂੰ ਜ਼ਿੰਦਗੀ ਦੇ ਆਨੰਦ ਦੇ ਰੂਪ ਵਿੱਚ
ਪਰਵਾਣ ਕਰਨ ਵਾਲਾ ਬੰਦਾ ਜੇਕਰ ਗੁਰਮਤਿ ਪਰਵਾਣ ਕਰ ਲਵੇ ਤਾਂ ਨੁਕਸਾਨ ਦੇਹ “ਆਨੰਦ” ਤੋਂ ਛੁੱਟਕਾਰਾ
ਮਿਲ ਸਕਦਾ ਹੈ। ਚੰਗੇ ਬੁਰੇ ਦੀ ਚੋਂਣ ਵਿੱਚ ‘ਪਰਵਾਣਗੀ ਦਾ ਸਿਧਾਂਤ` ਕੰਮ ਕਰਦਾ ਹੈ। ਇਹ
ਕੁਦਰਤੀ ਨਿਯਮ ਹੈ! ਇਸੇ ਨਿਯਮ ਰਾਹੀਂ ਗੁਰੂ ਨਾਨਕ ਦਾ ਫ਼ਲਸਫ਼ਾ ਅੱਗੇ ਤੁਰਿਆ ਸੀ ਅਤੇ ਤੁਰੇਗਾ।
ਸਿੱਖ ਨੂੰ ਗੁਰੂ ਦੀ ਸਿੱਖਿਆ ਪੜਨੀ/ਸੁਣਨੀ ਚਾਹੀਦੀ ਹੈ ਇਹ ਠੀਕ ਹੈ ਪਰ ਗੱਲ
ਪੁਰੀ ਨਹੀਂ ਹੁੰਦੀ ਕਿਉਂਕਿ ਸਮਝਣਾ ਲਾਜ਼ਮੀ ਹੈ। ਹੁਣ ਸਿੱਖ ਨੂੰ ਗੁਰੂ ਦੇ ਲਿਖੇ ਨੂੰ ਸਮਝਣਾ
ਚਾਹੀਦਾ ਹੈ ਪਰ ਗੱਲ ਫ਼ਿਰ ਵੀ ਪੁਰੀ ਨਹੀਂ ਹੁੰਦੀ ਕਿੳਂਕਿ ਪਰਵਾਣਗੀ ਲਾਜ਼ਮੀ ਹੈ! ਬੰਦਾ ਪੜ ਵੀ ਲੇ,
ਸੁਣ ਵੀ ਲੇ, ਸਮਝ ਵੀ ਲੇ ਪਰ ਪਰਵਾਣ (ਕਬੂਲ/ਅੰਗੀਕਾਰ) ਨਾ ਕਰੇ ਤਾਂ ਅਧੂਰਾਪਨ ਹੈ।
ਗੁਰਮਤਿ ਦਾ ਮਨੋਰਥ ਮਨੱਖ ਨੂੰ ਸੱਚੀਆਰਾ ਬਨਾਉਂਣਾ ਹੈ। ਗੁਰੂ ਇਸ ਮਨੋਰਥ ਦੀ
ਪ੍ਰਾਪਤੀ ਲਈ ਉਪਦੇਸ਼ਦਾ ਹੈ ਇਸ ਤਾਕੀਦ ਦੇ ਨਾਲ ਕਿ ਮਨੁੱਖ ਗੁਰੂ ਦੇ ਉਪਦੇਸ਼ ਨੂੰ ‘ਪਰਵਾਣ`
ਕਰੇ। ਪਰਵਾਣਿਕਤਾ
(Acceptance)
ਗੁਰੂ ਅਤੇ ਚੇਲੇ ਦੇ ਸਬੰਧ ਦੀ ਪਹਿਲੀ ਸ਼ਰਤ ਹੈ। ਜੇ ਪਰਵਾਣਿਕਤਾ ਨਹੀਂ ਤਾਂ ਚੇਲਾ, ਚੇਲਾ ਨਹੀਂ
ਸਰੋਤਾ ਜਾਂ ਪੜਨ ਵਾਲਾ ਹੈ ਜਾਂ ਇੰਝ ਕਹਿ ਲਈਏ ਕਿ ਉਹ ਅਧੂਰਾ ਹੈ।
ਕਿਸੇ ਵਿਸ਼ੇ ਤੇ ਗੁਰੂ ਦੀ ਮਤਿ (ਉਪਦੇਸ਼) ਦੀ ਗਲਤ ਸਮਝ, ਉਸ ਵਿਸ਼ੇ ਬਾਰੇ
ਚੇਲੇ ਦੀ ਪਰਵਾਣਿਕਤਾ ਨੂੰ ਮਨਮਤਿ ਵਿੱਚ ਬਦਲ ਦਿੰਦੀ ਹੈ। ਪਰ ਨਾਲ ਹੀ ਧਿਆਨ ਦੇਂਣ ਯੋਗ ਗੱਲ ਇਹ ਹੈ
ਕਿ ਇਸ ਨਾਲ ‘ਪਰਵਾਣਿਕਤਾ ਦੀ ਲੋੜ` ਸਮਾਪਤ ਹੋਈ ਨਹੀਂ ਕਹੀ ਜਾ ਸਕਦੀ ਕਿਉਂਕਿ ਮਨਮਤਿ ਨੂੰ
ਪਲਟਣ ਲਈ ਫ਼ਿਰ ਗੁਰੂ ਦੇ ਉਪਦੇਸ਼ ਨੂੰ ਉਸ ਦੇ ਸਹੀ ਪਰਿਪੇਖ ਵਿੱਚ ‘ਪਰਵਾਣ ਕਰਨ ਦੀ ਲੋੜ`
ਬਣੀਂ ਰਹਿੰਦੀ ਹੈ। ਪੰਥ-ਪਰਵਾਣਿਕਤਾ ਦਾ ਵੀ ਇਹੀ ਸਥਾਨ ਹੈ।
ਪੰਥ ਪਰਵਾਣਿਕਤਾ ਗੁਰਮਤਿ ਤੋਂ ਕਦੇ ਵੀ ਉੱਪਰ ਨਹੀਂ ਹੋ ਸਕਦੀ ਉਹ ਕੇਵਲ
ਸਾਮੂਹਕ ਤੋਰ ਤੇ ਗੁਰੂਮਤਿ ਅਨੁਸਾਰੀ ਹੋਂਣ ਦਾ ਜ਼ਰੂਰੀ ਉਪਰਾਲਾ ਹੈ। ਜਿਵੇਂ ਕਿ ਆਰੰਭ ਵਿੱਚ ਹੀ
ਵਿਚਾਰ ਆਏ ਹਾਂ ਪਰਵਾਣਿਕਤਾ ਦਾ ਅਰਥ ਸਵੀਕਾਰ ਕਰਨਾ ਹੈ ਨਾ ਕਿ ਸਵਕ੍ਰਤੀ/ਅਨੁਮਤਿ ਦੇਣਾ। ਜੇਕਰ
ਪੰਥ ਨੂੰ ਗਲਤ ਸਮਝ ਛੱਡ ਕੇ ਗੁਰੂ ਦੀ ਮਤਿ ਨੂੰ ਪਰਵਾਣ ਕਰਨ ਦੀ ਲੋੜ ਹੈ। ਇਸ ਕਾਰਜ ਲਈ ਵੀ ਕੇਵਲ
ਅਤੇ ਕੇਵਲ ਪ੍ਰਵਾਣਿਕਤਾ ਹੀ ਇੱਕ ਮਾਤਰ ਸਾਧਨ ਹੈ। ਬਿਨਾ ਪਰਵਾਣ ਕੀਤੇ ਸਿੱਖ ਲਈ ਗੁਰੂ ਦੀ ਸਿੱਖਿਆ
ਕਿਵੇਂ ਗੁਰੂ ਹੋ ਸਕਦੀ ਹੈ? ਇਥੇ ਗੱਲ ਹੁਣ ਇੱਕ ਸਿੱਖ ਦੀ ਨਹੀਂ ਬਲਕਿ ਸਿੱਖਾਂ ਦੀ ਹੈ! ਇਹ ਵਿਸ਼ਾ
ਨਿਜੀ ਨਹੀਂ ਕੋਮੀ ਹੈ। ਇਹ ਪੰਥ-ਪਰਵਾਣਿਕਤਾ ਗੁਰਮਤਿ ਦੀ ਪਰਖ ਨਹੀਂ ਬਲਕਿ ਸਾਮੂਹਕ ਰੂਪ ਵਿੱਚ
ਗੁਰਮਤਿ ਅਤੇ ਉਸ ਅਨੁਸਾਰ ਕੋਮੀ ਪ੍ਰਬੰਧ ਨੂੰ ਅੱਗੇ ਤੋਰਨ ਦਾ ਇੱਕ ਮਾਤਰ ਸਾਧਨ ਹੈ। ਇਸ ਸਾਧਨ
ਦੀ ਦੁਰਵਤੋਂ ਨਹੀਂ ਹੋਣੀ ਚਾਹੀਦੀ ਕਿ ਇਸ ਨੂੰ ਗੁਰਮਤਿ ਦੀ ਪਰਖ ਦੇ ਰੂਪ ਵਿੱਚ
ਪ੍ਰਚਾਰਿਆ/ਸਵੀਕਾਰਿਆ ਜਾਏ।
ਇੱਕ ਮਨੁੱਖ ਨਿਜੀ ਰੂਪ ਵਿੱਚ ਗੁਰੂ ਦੀ ਸਿੱਖਿਆ ਦੇ ਭਾਵ ਨੂੰ ਆਪਣੀ ਸਮਝ
ਅਨੁਸਾਰ ਸਮਝਦਾ ਅਤੇ ਪਰਵਾਣ ਕਰਦਾ ਹੈ। ਲੇਕਿਨ ਸਾਮੂਹਕ ਰੂਪ ਵਿੱਚ ਚੁੰਕਿ ਸੰਧਰਭ ਬਦਲ ਜਾਂਦਾ ਹੈ,
ਇਸ ਲਈ ਉਸ ਵੇਲੇ ਸਾਂਝੇ ਫ਼ੈਸਲਿਆਂ/ਪ੍ਰਬੰਧਾਂ ਬਾਰੇ ਵੱਖੋ-ਵੱਖ ਪਰਵਾਣਿਗੀਆਂ (ਗੁਰਮਤਿ ਬਾਰੇ ਨਿਜੀ
ਪਰਵਾਣਿਗਿਆਂ) ਸੰਵਾਦ ਅਤੇ ਵਿਵਹਾਰ ਦੇ ਤਲ ਤੇ, ਵੱਖੋ-ਵੱਖ ਦਾਵੇਆਂ ਦੇ ਰੂਪ ਵਿੱਚ ਪ੍ਰਗਟ ਹੁੰਦਿਆਂ
ਹਨ। ਇਸ ਸੂਰਤ ਵਿੱਚ, ਗੁਰਮਤਿ ਨੂੰ ਪਰਵਾਣ ਕਰਨ ਲਈ ਉਪਰਾਲੇ ਹੁੰਦੇ ਹਨ ਤਾਂ ਕਿ ਗੁਰੂ ਦੀ ਮਤਿ ਨੂੰ
ਪਰਵਾਣ ਕਰਦੇ ਸਾਂਝੇ ਤੋਰ ਤੇ ਚਲਿਆ ਜਾਏ। ਇਸ ਉਪਰਾਲੇ ਨੂੰ ‘ਪੰਥ-ਪਰਵਾਣਿਕਤਾ`
(Process
of Acceptance by Panth ਕਿਹਾ ਜਾਂਦਾ
ਹੈ ਜੋ ਕਿ, ਨਿਰਸੰਦੇਹ, ਜ਼ਰੂਰੀ ਨਹੀਂ ਕਿ ਹਰ ਪੱਖੋਂ ਗੁਰਮਤਿ ਅਨੁਸਾਰੀ ਹੀ ਹੋ ਜਾਏ। ਜੇਕਰ ਆਪ
ਬੰਦਾ ਗੁਰਮਤਿ ਬਾਰੇ ਜ਼ਿਆਦਾ ਸਮਝ ਦੀ ਸਮਰਥਾ ਨਾ ਰੱਖਦਾ ਹੋਵੇ ਤਾਂ ਉਹ ਵਿੱਦਵਾਨਾਂ ਰਾਹੀਂ ਸੁਝਾਈ
ਪਰਵਾਣਿਕਤਾ ਨੂੰ ਪਰਵਾਣ ਕਰਦੇ ਤੁਰ ਪੇਂਦਾ ਹੈ ਭਾਵੇਂ ਉਸ ਵਿੱਚ ਕੋਈ ਕਮੀ ਹੀ ਕਿਉਂ ਨਾ ਹੋਵੇ।
ਹੁਣ ਜੇਕਰ ਪੰਥ ਸਾਮੁਹਕ ਰੂਪ ਵਿੱਚ ਗੁਰਮਤਿ ਦੇ ਅਸਲ ਭਾਵ ਨੂੰ ਪਰਵਾਣ ਕਰਨ
ਵਿੱਚ ਅਸਮਰਥ ਰਿਹਾ ਹੋਵੇ ਤਾਂ ਵੀ ਪਰਵਾਣਿਕਤਾ ਦਾ ਸਿਧਾਂਤ ਅਪ੍ਰਸੰਗਿਕ ਨਹੀਂ ਹੁੰਦਾ ਕਿਉਂਕਿ
ਸੁਧਾਰ ਲਈ ਇੱਕ ਵਾਰ ਫ਼ਿਰ ਮਨਮਤਿ ਦੇ ਤਿਆਗ ਲਈ ‘ਪੰਥ-ਪਰਵਾਣਿਕਤਾ` ਦਾ ਸਿਧਾਂਤ ਹੀ ਚੁਣਨਾ
ਪਵੇਗਾ ਕਿੳਂਕਿ ਕੋਮ ਦੇ ਵੱਡੇ ਵਿਸਤਾਰ ਕਾਰਨ ਬਹੁਤ ਸਾਰੀਆਂ ਗੱਲਾਂ ਦਾ ਸਬੰਧ ਸਾਂਝੇ ਪ੍ਰਬੰਧਾਂ
(Code of conduct)
ਨਾਲ ਵੀ ਹੈ ਅਤੇ ਇਹ ਕੰਮ ਕਰਨ ਦਾ ਅਧਿਕਾਰ/ਜਿੰਮਾਂ ਇੱਕ-ਦੋ ਬੰਦਿਆਂ ਦੀ ਸਮਝ, ਮਰਜ਼ੀ, ਸ਼ਰਤ,
ਮੰਸ਼ਾ ਜਾਂ ਸਹੂਲਿਅਤ ਤੇ ਨਹੀਂ ਛੱਡਿਆ ਜਾ ਸਕਦਾ। ਇਸ ਦਾ ਢੰਗ ਕੇਵਲ ਗੁਰਮਤਿ ਦੇ ਚਾਨਣ ਵਿੱਚ
‘ਪੰਥਕ ਜੁਗਤ` ਹੀ ਹੋ ਸਕਦਾ ਹੈ। ਇਹੀ ਪੰਥ-ਪਰਵਾਣਿਕਤਾ ਦਾ ਭਾਵਅਰਥ ਹੈ!
ਮਿਸਾਲ ਦੇ ਤੋਰ ਤੇ ਕਿਸੇ ਗੁਰਦੂਆਰੇ ਦੇ ਸੰਗਤੀ ਦਿਵਾਨ ਵਿੱਚ
200 ਦੀ ਸੰਗਤ ਜੁੜਦੀ ਹੈ। ਆਸਾ
ਦੀ ਵਾਰ ਪੜੀ ਜਾਂਦੀ ਹੈ। ਗੁਰਦੂਆਰਾ ਇੱਕਲੇ ਕਿਸੇ ਬੰਦੇ ਲਈ ਹੁੰਦਾ ਤਾਂ ਵਿਚਾਰ ਦੀ ਲੋੜ ਹੀ ਨਹੀਂ।
ਆਪਣੀ-ਆਪਣੀ ਸਮਝ ਲਾਗੂ ਹੋ ਸਕਦੀ ਹੈ। ਕੋਮ ਵਿੱਚ ਗੁਰਮਤਿ ਪ੍ਰਚਾਰ ਦਾ ਮੂਲ ਕਾਰਨ ਹੀ ਇਸ ਅਧਾਰ ਤੇ
ਹੈ ਕਿ ਅਸੀਂ ‘ਇੱਕ ਗੁਰੂ` ਨਾਲ ਜੁੜੀ ਕੋਮ ਹਾਂ ਅਤੇ ਇਸੇ ਲਈ ਸੁਧਾਰ ਸਾਡਾ ‘ਸਾਂਝਾ
ਸਰੋਕਾਰ` ਹੈ। ਨਹੀਂ ਤਾਂ ਜਿਸ ਨੂੰ ਸਮਝ ਆ ਚੁੱਕੀ ਹੈ ਉਹ ਸਮਝ ਕੇ ਚੁਪ ਹੋ ਜਾਏ ਉਸ ਨੂੰ
ਬਾਕੀਆਂ ਨਾਲ ਕੀ ਵਾਸਤਾ? ਲ਼ੇਕਿਨ ਐਸਾ ਨਹੀਂ ਹੈ। ਸਾਂਝ ਤਾਂ ਹੈ ਹੀ ਜਿਸ ਵਿੱਚ ਅਸੀਂ ਇੱਕਠੇ
ਹੋਕੇ ਆਪਣੇ ਅਤੇ ਮਨੁੱਖੀ ਭਲੇ ਲਈ ਤੁਰਨਾ ਹੈ।
ਹੁਣ
200
ਵਿੱਚੋਂ ਇੱਕ ਚਾਹੁੰਦਾ ਹੈ (ਮਿਸਾਲ ਦੇ ਤੋਰ ਤੇ) ਕਿ ਹੋਰ ਕੋਈ ਸ਼ਬਦ ਪੜਿਆ ਜਾਵੇ। ਦੁਸਰੇ ਦੀ ਮੰਸ਼ਾ
ਕਿਸੇ ਹੋਰ ਸ਼ਬਦ ਨੂੰ ਸੁਣਨ ਦੀ ਹੈ ਤੀਸਰੇ ਦਾ ਮਨ ਕਿਸੇ ਹੋਰ ਸ਼ਬਦ ਨੂੰ ਸੁਣਨ ਤੇ ਹੈ। ਇੱਕ ਸੋਚਦਾ
ਹੈ ਕਿ ਮੇਰੇ ਪਾਸ ਸਮਾਂ ਨਹੀਂ ਇਸ ਲਈ ਚਾਹੁੰਦਾ ਹੈ ਕਿ ਕੀਰਤਨ ਹੁਣੇ ਹੀ ਬੰਦ ਹੋਵੇ ਤਾਂ ਕੜਾਹ ਦੀ
ਦੇਗ ਵਰਤੇ ਤੇ ਚਲਦਾ ਬਣਾ! ਹੁਕਮਨਾਮਾ ਸੁਣਨ ਵੇਲੇ ਵੀ ਵੱਖ-ਵੱਖ ਇੱਛਾਵਾਂ ਹਨ ਕਿੳਂਕਿ ਕੋਈ ਖੂਸ਼ ਹੈ
ਕੋਈ ਗਮਜ਼ਦਾ। ਐਸੀਆਂ ਸਮੱਸਿਆਵਾਂ ਨੂੰ ਨਜਿੱਠਣ ਲਈ ਇੱਕ ਅਨੁਸ਼ਾਸਨ ਦੀ ਲੋੜ ਨੂੰ ਵੇਖਦੇ, ਪੰਥ
ਗੁਰਮਤਿ ਦੀ ਰੋਸ਼ਨੀ ਵਿੱਚ ਇਸ ਬਾਰੇ ਇੱਕ ਸਾਂਝਾ ਨਿਰਨਾ ਲੇਂਦਾ ਹੈ ਅਤੇ ਸਮੇਂ ਸਾਰਨੀ ਸਥਾਨਕ
ਪ੍ਰਬੰਧਕੀ ਸੱਜਣਾ ਤੇ ਛੱਡਦੇ ਇੱਕ ਅਨੁਸ਼ਾਸਨ ਨੂੰ ਪਰਵਾਣ ਕਰ ਲਿਆ ਜਾਂਦਾ ਹੈ। ਜੇ ਕਰ ਇਸ ਵਿੱਚ ਵੀ
ਕੋਈ ਸਿਧਾਂਤ ਭੰਗ ਹੁੰਦਾ ਨਜ਼ਰ ਆਏ ਤਾਂ ਗੁਰਮਤਿ ਅਨੁਸਾਰੀ ਇੱਕ ਨਵੇਂ ਅਨੁਸ਼ਾਸਨ ਦੀ ਲੋੜ ਪੈ ਸਕਦੀ
ਹੈ ਜਿਸ ਨੂੰ ਸਥਾਪਤ ਕਰਨ ਦਾ ਢੰਗ ਮੁੜ ਇੱਕ ਸਾਂਝੇ ਨਿਰਨੇ ਰਾਹੀਂ ਹੀ ਨਿਕਲਦਾ ਹੈ। ਉਸ ਨਵੇਂ
ਨਿਰਨੇ ਨੂੰ ਵੀ ਪੰਥ- ਪਰਵਾਣਿਕਤਾ ਕਿਹਾ ਜਾਏਗਾ। ਇਹ ਗੁਰਮਤਿ ਤੋਂ ਕਦੇ ਵੀ ਉਪਰ ਨਹੀਂ ਪਰ ਗੁਰਮਤਿ
ਲਾਗੂ ਕਰਨ ਲਈ ਕਦੇ ਵੀ ਅਪ੍ਰਸੰਗਿਕ ਨਹੀਂ।
ਪਰਵਾਣਿਕਤਾ ਗੁਰਮਤਿ ਤੋਂ ਨੀਵੀਂ ਗੱਲ ਹੈ ਹੁਕਮ ਦੀ ਤਾਮੀਲ ਵਰਗੀ ਪਰ ਇਹ
ਗੁਰੂ ਦੀ ਸਿੱਖਿਆ ਨੂੰ ਗ੍ਰਹਣ ਕਰਨ ਦਾ ਮੂਲ ਸਿਧਾਂਤ ਹੈ। ਗੁਰਮਤਿ ਮਾਰਗ ਹੈ ਪ੍ਰਵਾਣਿਕਤਾ ਉਸ ਤੇ
ਚਲਣ ਦੀ ਸ਼ਰਤ ਹੈ। ਅਸੀਂ ਗੁਰੂ ਦੇ ਉਪਦੇਸ਼ ਨੂੰ ਗਲਤ ਢੰਗ ਨਾਲ ਸਮਝਦੇ ਹੋਏ ਕੀਤੀ ਜਾ ਰਹੀ ਗਲਤ
ਗੱਲ ਨੂੰ ਪਰਵਾਣ ਨਹੀਂ ਕਰਨਾ ਚਾਹੁੰਦੇ ਤਾਂ ਇਸ ਲਈ ਸਾਨੂੰ ਫ਼ਿਰ ‘ਪਰਵਾਣਿਕਤਾ ਦੇ ਸਿਧਾਂਤ`
ਦਾ ਹੀ ਪਾਲਨ ਕਰਨਾ ਪਵੇਗਾ ਤਾਂ ਕਿ ਪੰਥ ਗੁਰਮਤਿ ਨੂੰ ਉਸਦੇ ਠੀਕ ਪਰਿਪੇਖ ਵਿੱਚ ਪਰਵਾਣ ਕਰਦੇ
ਤੁਰੇ। ਪੰਥ ਜੇਕਰ ਕਿਸੇ ਗਲਤੀ ਨੂੰ ਠੀਕ ਕਰਨਾ ਚਾਹੁੰਦਾ ਹੈ ਤਾਂ ਪੰਥ ਨੂੰ ਗਲਤ ਸਮਝ ਤਿਆਗ ਕੇ ਸਹੀ
ਗੱਲ ਨੂੰ ਪਰਵਾਣ ਕਰਨਾ ਪਵੇਗਾ ਅਤੇ ਜੇ ਕਰ ਉਹ ਐਸਾ ਕਰਦਾ ਹੈ ਤਾਂ ਉਸ ਵੇਲੇ ਉਹ ਬਦਲਾਵ ਵੀ ‘ਪੰਥ-ਪਰਵਾਣਿਕਤਾ`
ਕਹਿਲਾਏਗਾ।
ਕੁਦਰਤ ਦੀ ਖੇਡ ਹੀ ਹੈ ਕਿ ਕੋਮੀ ਪ੍ਰਬੰਧਾਂ ਦੇ ਪਰਿਪੇਖ ਵਿੱਚ, ਪਰਖ ਦੇ
ਪੈਮਾਨੇ (ਗੁਰਮਤਿ ਦੀ ਕਸਵਟੀ) ਦਾ ਇਸਤੇਮਾਲ ਮਨੁੱਖਾਂ ਦੇ ਹੱਥ ਹੈ ਜੋ ਅਕਸਰ ਆਪਣੇ ਹੱਖ ਵਿੱਚ ਫ਼ੜੇ
ਹਰ ਪੈਮਾਨੇ ਨੂੰ ਗੁਰਮਤਿ ਦੀ ਕਸਵਟੀ ਕਰਕੇ ਪ੍ਰਚਾਰਦੇ ਹਨ। ਐਸੇ ਵੱਖੋ-ਵੱਖ ਦ੍ਰਿਸ਼ਟੀਕੋਣਾ ਦੇ ਇਸ
ਦਾਵੇ ਦੀ ਪਰਖ ਜ਼ਰੂਰੀ ਹੈ ਕਿ ਉਹ ਹੀ ਸੱਚਮੁੱਚ ਗੁਰਮਤਿ ਦੀ ਕਸਵਟੀ ਦੇ ਗਿਆਤਾ ਹਨ। ‘ਪੰਥ-ਪ੍ਰਵਾਣਿਕਤਾ`
ਅਤੇ ‘ਬੰਦਾ-ਪ੍ਰਵਾਣਿਕਤਾ` ਦੋਹਾਂ ਵਿੱਚ ਬਦਲਾਵ ਦੀ ਲੋੜ ਹੋ ਸਕਦੀ ਹੈ। ਅਤੇ ਇਸ
ਬਦਵਾਲ ਲਈ ਗੁਰਮਤਿ ਨੂੰ ਪਰਵਾਣ ਕਰਨ ਲਈ ਤਿਆਰ ਰਹਿਣ ਦੀ ਲੋੜ ਹੈ। ਜਿਸ ਦਾ ਢੰਗ ਗੁਰਮਤਿ ਦੇ ਚਾਨਣ
ਵਿੱਚ ਪੰਥਕ ਜੁਗਤ ਹੀ ਹੋ ਸਕਦਾ ਹੈ
ਗਲਤ ‘ਪੰਥ-ਪਰਵਾਣਿਕਤਾ` ਦੇ ਤਿਆਗ ਲਈ ਗੁਰਮਤਿ ਦੀ ਰੋਸ਼ਨੀ ਵਿੱਚ
ਸਹੀ ‘ਪੰਥ-ਪਰਵਾਣਿਕਤਾ` ਦੇ ਸਿਧਾਂਤ ਦਾ ਪਾਲਨ ਕਰਨਾ ਪਵੇਗਾ ਕਿੳਂਕਿ ਇਹ ਕੁਦਰਤੀ ਨੇਮ ਹੈ
ਚੰਗੇ ਨੂੰ ਅੰਗੀਕਾਰ ਕਰਨ ਦਾ। ਹਾਂ ਜੇਕਰ ਗੁਰਮਤਿ ਸਥਾਪਤ ਕਰਨਾ ਪੰਥਕ/ਮਨੁੱਖੀ ਸਾਰੋਕਾਰ ਨਹੀਂ ਤਾਂ
ਸਮਝਦਾਰ, ਸਮਝ ਕੇ ਨਿਜੀ ਰੂਪ ਵਿੱਚ ਲਾਗੂ ਕਰ ਲੇ ਚਿੰਤਾ ਦੀ ਕੋਈ ਲੋੜ ਹੀ ਨਹੀਂ। ਨਿਰਸੰਦੇਹ
ਸੁਹਿਰਦ ਲੋਗਾਂ ਲਈ ਇਹ ਪੰਥਕ/ਮਨੁੱਖੀ ਸਰੋਕਾਰ ਹੀ ਹੈ ਨਾ ਕਿ ‘ਨਿਜੀ` ਮਾਤਰ।
ਹਰਦੇਵ ਸਿੰਘ, ਜੰਮੂ
(17/04/11)
ਸਰਵਜੀਤ ਸਿੰਘ
ਸਤਿਕਾਰ ਯੋਗ ਸੰਪਾਦਕ ਜੀ ਅਤੇ ਪਾਠਕੋ,
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਿਹ।
ਪਿਛਲੇ ਕਈ ਦਿਨਾਂ ਤੋਂ ਅਕਾਲ ਤਖਤ ਸਾਹਿਬ ਬਾਰੇ ਚੱਲ ਰਹੀ ਵਿਚਾਰ ਚਰਚਾ ਸਬੰਧੀ ਬੇਨਤੀ ਹੈ ਕਿ ਡਾ
ਇਕਬਾਲ ਸਿੰਘ ਜੀ ਦਾ ਲੇਖ, ‘ਅਕਾਲ ਤਖਤ ਦੀ ਸਥੀਤੀ’ ਨੂੰ ਪੜ੍ਹਨ ਉਪ੍ਰੰਤ ਜੇ ਮੈ ਪੂਰੀ ਤਰ੍ਹਾਂ ਹਿਲਿਆ ਨਹੀਂ
ਤਾਂ ਘੱਟੋ-ਘੱਟ ਸੋਚੀ ਜਰੂਰ ਪੈ ਗਿਆ ਸੀ। ਜਿਸ ਅਕਾਲ ਤਖਤ ਸਾਹਿਬ ਬਾਰੇ ਸੁਰਤ ਸੰਭਾਲਣ ਤੋਂ ਲੈ ਕੇ
ਅੱਜ ਤਾਈ, ਖਾਸ ਤੌਰ ਤੇ 1984 ਤੋਂ ਪਿਛੋਂ ਇਹ ਸੁਣਦੇ ਰਹੇ ਹਾਂ ਕਿ ਇਸ ਨੂੰ ਗੁਰੂ ਹਰਗੋਬਿੰਦ
ਸਾਹਿਬ ਜੀ ਨੇ ਹੱਥੀ ਉਸਾਰਿਆ ਸੀ, ਅਚਾਨਕ ਇਹ ਪੜ੍ਹ ਕੇ “ਸੁਹਿਰਦ ਵਿਦਵਾਨਾਂ ਅਤੇ ਜਾਗਰੂਕ ਸਿੱਖ
ਸ਼ਰਧਾਲੂਆਂ ਨੂੰ ਚਾਹੀਦਾ ਹੈ ਕਿ ਉਹ ਸਿੱਖ ਮਾਨਸਿਕਤਾ ਅਤੇ ਸਿੱਖ ਇਤਹਾਸ ਨੂੰ ਕਥਿਤ “ਅਕਾਲ ਤਖਤ” ਦੇ
ਜੂਲੇ ਹੇਠੋਂ ਕੱਢਣ ਦਾ ਉਪਰਾਲਾ ਕਰਨ ਤਾਂ ਕਿ ਸਿੱਖ ਮੱਤ ਦਾ ਭਵਿਖ ਸੁਰਖਿਅਤ ਹੋ ਸਕੇ”। ਘੱਟੋ ਘੱਟ
ਮੇਰੇ ਲਈ ਤਾਂ ਹਜਮ ਕਰਨਾ ਸੌਖਾ ਨਹੀਂ ਸੀ। ਵੱਖ ਵੱਖ ਵਿਦਿਵਾਨਾਂ ਦੇ ਵਿਚਾਰ ਪੜ੍ਹਨ ਪਿਛੋਂ, ਹੁਣ
ਅਸਲ ਗੱਲ ਦੀ ਕੁਝ-ਕੁਝ ਸਮਝ ਆਉਣ ਲੱਗੀ ਹੈ।
ਅਮਰਜੀਤ ਸਿੰਘ ਚੰਦੀ ਜੀ ਵਲੋਂ, “ਇਨ੍ਹਾਂ ਦਾ ਨਿਰਣਾ ਫਿਲਹਾਲ ਸੂਝਵਾਨ ਪਾਠਕਾਂ ਤੇ ਛੱਡਦਾ ਹਾਂ।”
ਲਿਖਣ ਅਤੇ ਸ: ਮੱਖਣ ਸਿੰਘ ਜੀ ਦੇ ਸੰਪਾਦਕੀ ਨੋਟ ਪੜ੍ਹਨ ਪਿਛੋ ਮੈਂ ਇਕ ਬੇਨਤੀ ਕਰਨੀ ਚਹੁੰਦਾ ਹਾਂ।
ਉਹ ਇਹ ਕਿ ਇਥੇ ਤਾਂਈ ਤਾਂ ਸਾਰੇ ਸਹਿਮਤ ਹਨ ਕਿ ਥੜਾਂ/ਤਖਤ ਦੀ ਉਸਾਰੀ ਗੁਰੂ ਜੀ ਨੇ ਕੀਤੀ ਸੀ। ਉਸ
ਦੀ ਉਸਾਰੀ 1606 ਵਿਚ ਕੀਤੀ ਗਈ ਸੀ ਜਾਂ 1608 ਇਹ ਵੀ ਕੋਈ ਵੱਡਾ ਮਸਲਾ ਨਹੀ ਹੈ, ਉਸਰੀ ਸਿਰਫ ਗੁਰੂ
ਜੀ, ਭਾਈ ਗੁਰਦਾਸ ਜੀ ਅਤੇ ਬਾਬਾ ਬੁੱਢਾ ਜੀ ਨੇ ਕੀਤੀ ਸੀ ਜਾਂ ਸੰਗਤ ਵੀ ਸ਼ਾਮਲ ਸੀ, ਇਸ ਬਾਰੇ ਜੇ
ਸਹਿਮਤੀ ਨਾ ਹੋਵੇ ਤਾਂ ਵੀ ਕੰਮ ਚੱਲ ਸਕਦਾ ਹੈ। ਮੁਖ ਮੁੱਦਾ ਤਾਂ ਹੈ, ਕੀ ਅੱਜ ਵਾਲਾ ਅਕਾਲ ਤਖਤ
ਸਾਹਿਬ ਗੁਰੂ ਜੀ ਨੇ ਉਸਾਰਿਆ ਸੀ ਜਾਂ ਨਹੀ? ਜੇ ਨਹੀ ਤਾਂ ਵਿਦਿਵਾਨਾਂ ਨੂੰ ਇਹ ਖੋਜ-ਪੜਤਾਲ ਕਰਨੀ
ਚਾਹੀਦੀ ਹੈ ਕਿ ਥੜੇ ਤੋਂ ਅਕਾਲ ਤਖਤ ਸਾਹਿਬ, ਇਸ ਤੋਂ ਵੀ ਅੱਗੇ ਸਕੱਤਰਰੇਤ ਤੱਕ ਦਾ ਸਫਰ ਕਿਵੇਂ
ਤਹਿ ਕੀਤਾ ਗਿਆ ਹੈ?
ਵਿਦਿਵਾਨਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਜਿਵੇ ਸ: ਮੱਖਣ ਸਿੰਘ ਜੀ ਨੇ ਵੀ ਲਿਖਿਆ ਹੈ ਕਿ,
“ਤਖ਼ਤ ਅਤੇ ਅਕਾਲ ਤਖ਼ਤ ਬਾਰੇ ਜੋ ਵਿਚਾਰ ਚੱਲ ਰਹੀ ਹੈ ਉਸ ਨੂੰ ਕੁੱਝ ਨੁਕਤਿਆਂ ਉਪਰ ਹੀ ਕੇਂਦਰਤ ਕਰਨ
ਦੀ ਲੋੜ ਹੈ ਤਾਂ ਕਿ ਐਵੇਂ ਹੀ ਪਾਣੀ ਵਿੱਚ ਮਧਾਣੀ ਦੇ ਮੁਹਾਵਰੇ ਵਾਂਗ ਇਧਰਲੀਆਂ ਉਧਰਲੀਆਂ ਵਾਧੂ
ਗੱਲਾਂ ਵਿੱਚ ਸਮਾਂ ਨਸ਼ਟ ਨਾ ਹੋਵੇ” ਤੇ ਵੀ ਗੌਰ ਕੀਤਾ ਜਾਵੇ। ਡਾਂ ਇਕਬਾਲ ਸਿੰਘ ਜੀ ਦੇ ਵਿਚਾਰਾਂ
ਨਾਲ ਕੋਈ ਸਹਿਮੱਤ ਹੋਵੇ ਜਾਂ ਨਾਂ ਪਰ ਇਕ ਗੱਲ ਉਨ੍ਹਾਂ ਦੇ ਹੱਕ ਵਿਚ ਜਰੂਰ ਜਾਂਦੀ ਹੈ, ਉਹ ਇਹ ਕਿ
ਉਨ੍ਹਾਂ ਦੀ ਲਿਖਤ ਬੁਹਤ ਹੀ ਸਪੱਸ਼ਟ ਹੁੰਦੀ ਹੈ। ਦੂਜੇ ਵਿਦਿਵਾਨ ਵੀ ਜੇ ਗੱਲ ਦਾ ਦੁਹਰਾਓ ਕਰਨ, ਬੇ
ਲੋੜਾ ਵਿਸਥਾਰ ਕਰਨ ਜਾਂ ਵਾਲ ਦੀ ਖੱਲ ਲਾਉਣ ਤੋ ਸੰਕੋਚ ਕਰਦੇ ਹੋਏ ਤੱਥਾ ਤੇ ਅਧਾਰਿਤ ਸੰਖੇਪ ਤੇ
ਸਪੱਸ਼ਟ ਲਿਖਣ ਤਾਂ ਮੈਨੁੰ ਪੂਰੀ ਆਸ ਹੈ ਕਿ ਕਿਸੇ ਸੁਖਾਵੇਂ ਨਤੀਜੇ ਤੇ ਪੁਜਿਆ ਜਾਂ ਸਕਦਾ ਹੈ।
ਧੰਨਵਾਦ ਸਹਿਤ
ਸਰਵਜੀਤ ਸਿੰਘ
(17/04/11)
ਜਸਬੀਰ ਸਿੰਘ (ਕੈਲਗਰੀ)
ਸਿੱਖ ਮਾਰਗ ਦੇ ਪਾਠਕ ਸੱਜਣੋਂ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂਜੀ ਕੀ ਫ਼ਤਹਿ॥
ਸੰਪਾਦਕ ਸ: ਮੱਖਣ ਸਿੰਘ ਜੀ ਵੱਲੋਂ ਉਠਾਏ ਕੁੱਝ ਨੁਕਤਿਆਂ ਬਾਰੇ।
ਅਕਾਲ ਤਖਤ ਸਿਰਫ ਬਿਲਡਿੰਗ ਹੀ ਨਹੀਂ ਇੱਕ ਫਲੌਸਫੀ ਹੈ। ‘ਅਕਾਲ ਤਖਤ’ ਦੀ
ਬਿਲਡਿੰਗ ਜਾਂ ਤਖਤ ਦੇ ਥੜ੍ਹੇ ਢਾਏ ਜਾਣ ਨਾਲ ਜਾਂ ਬਿਲਡਿੰਗ ਨੂੰ ਨਵੇਂ ਸਿਰੇ ਬਣਾਏ ਜਾਣ ਨਾਲ ਕੋਈ
ਫਰਕ ਨਹੀਂ ਹੈ। ਮੁਖ ਤੌਰ ਤੇ ਇਸ ਵਿਚਲੀ ਫਲੌਸਫੀ ਮਹਿਨੇ ਰੱਖਦੀ ਹੈ।
ਬਿਲਡਿੰਗ ਦਾ ਨਾਮ ‘ਅਕਾਲ ਬੁੰਗਾ’ ‘ਅਕਾਲ ਤਖਤ’ ਜਾਂ ਕੋਈ ਵੀ ਹੋਰ ਨਾਮ
ਹੁੰਦਾ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ।
ਬਿਲਡਿੰਗ ਨਾਲ ਨਾਮ ‘ਅਕਾਲ’ ਜੁੜੇ ਹੋਣ ਦਾ ਮਤਲਬ ਇਹ ਨਹੀ ਕਿ ਇਹ ਪਰਮਾਤਮਾ
ਦੇ ਬੈਠਣ ਦਾ ਤਖਤ ਹੈ।
ਅਕਾਲ ਤਖਤ ਇੱਕ ਸਿਧਾਂਤ ਹੈ। ਦਰਬਾਰ ਸਾਹਿਬ ਸਿਰਫ ਅਤੇ ਸਿਰਫ ਅਧਿਆਤਮਕ ਸੇਧ
ਦੇਣ ਦਾ ਜਰੀਆ ਹੈ। ਇਸ ਦਾ ਨਾ ਤਾਂ ਕਿਸੇ ਸਿਆਸੀ ਜਾਂ ਸਰਕਾਰੀ ਦਖਲ ਨਾਲ ਕੋਈ ਸੰਬੰਧ ਹੈ ਅਤੇ ਨਾ
ਹੀ ਇਸ ਵਿੱਚ ਬਾਹਰੋਂ ਕੋਈ ਸਿਆਸੀ ਜਾਂ ਸਰਕਾਰੀ ਦਖਲ ਬਾਹਰੋਂ ਹੋਣਾ ਚਾਹੀਦਾ ਹੈ। ਪਰ ਗੁਰੂ ਅਰਜਨ
ਦੇਵ ਜੀ ਦੇ ਸਮੇਂ ਸਰਕਾਰੀ ਦਖਲ ਸ਼ੁਰੂ ਹੋ ਗਿਆ ਸੀ। ਇਸ ਲਈ ਭਵਿੱਖ ਵਿੱਚ ਇਸ ਤਰ੍ਹਾਂ ਦੀਆਂ ਹੋਰ
ਦਖਲ-ਅੰਦਾਜੀਆਂ ਨਾਲ ਨਿਬਟਨ ਅਤੇ ਪੰਥਕ ਮਸਲਿਆਂ ਬਾਰੇ ਵਿਚਾਰਾਂ ਕਰਨ ਲਈ ਗੁਰੂ ਹਰਗੋਬਿੰਦ ਸਾਹਿਬ
ਨੇ ਦਰਬਾਰ ਸਾਹਿਬ ਤੋਂ ਵੱਖਰਾ ਪਰ ਇਸ ਦੇ ਨਾਲ ਜੁੜਿਆ ‘ਤਖਤ’ ਦਾ ਸਿਧਾਂਤ ਹੋਂਦ ਵਿੱਚ ਲਿਆਂਦਾ।
ਜਿੱਥੋਂ ਗੁਰਮਤਿ ਨਾਲ ਜੁੜੇ ਸਿੱਖਾਂ ਨੂੰ/ਸਿੱਖ ਪੰਥ ਨੂੰ ਸਰਕਾਰੀ ਜਾਂ ਬਾਹਰਲੇ ਹੋਰ ਕਿਸੇ ਕਿਸਮ
ਦੇ ਦਖਲ ਨਾਲ ਨਿਪਟਨ ਲਈ ਸੇਧ ਮਿਲਣ ਲੱਗੀ। ਮੁੱਖ ਤੌਰ ਤੇ ਅਕਾਲ ਤਖਤ ਦਾ ਇਹੀ ਸਿਧਾਂਤ ਹੈ।
ਦੁਨਿਆਵੀ ਮਸਲੇ ਗੁਰੂ ਸਾਹਿਬਾਂ ਦੇ ਸਮੇਂ ਵੀ ਸੀ ਅਤੇ ਅੱਜ ਵੀ ਹਨ। ਇਸ ਲਈ
‘ਤਖਤ’ ਵਾਲੇ ਸਿਧਾਂਤ ਦੀ ਉਸ ਵਕਤ ਵੀ ਜਰੂਰਤ ਸੀ ਅਤੇ ਹੁਣ ਵੀ ਹੈ ਅਤੇ ਹਮੇਸ਼ਾਂ ਹੀ ਰਹੇਗੀ।
ਕਿਉਂ ਕਿ ਗੁਰਮਤਿ ਅਤੇ ਪੰਥਕ ਸੇਧ ਦੇਣ ਲਈ ਸਰੀਰਕ ਤੌਰ ਤੇ ਗੁਰੂ ਸਾਹਿਬ
ਮੌਜੂਦ ਨਹੀਂ। ਪਰ ਪੰਥਕ ਸੇਧ ਤਾਂ ਸਿੱਖਾਂ ਨੂੰ ਹੁਣ ਵੀ ਚਾਹੀਦੀ ਹੀ ਹੈ। ਅਕਾਲ ਤਖਤ ਤੋਂ ਜੋ ਵੀ
ਹੁਕਮ/ ਫਤਵੇ ਜਾਰੀ ਹੁੰਦੇ ਹਨ ਉਹ ਸਿੱਖ ਪੰਥ ਨਾਲ ਸੰਬੰਧਤ ਹੋਣੇ ਚਾਹੀਦੇ ਹਨ। ਉਨ੍ਹਾਂ ਫੈਸਲਿਆਂ
ਦਾ ਗੁਰਮਤਿ ਨਾਲ ਸਿੱਧੇ ਤੌਰ ਤੇ ਕੋਈ ਸੰਬੰਧ ਨਹੀਂ, ਪਰ ਇੱਥੋਂ ਜੋ ਵੀ ਫੈਸਲਾ ਹੋਣਾ ਹੈ ਉਹ
ਗੁਰਮਤਿ ਤੋਂ ਉਲਟ ਨਹੀਂ ਹੋਣਾ ਚਾਹੀਦਾ।
ਕਿਉਂਕਿ ਪੰਥ ਨੂੰ ਸਹੀ ਸੇਧ ਦੇਣ ਲਈ ਕੋਈ ਤਾਂ ਆਗੂ ਹੋਣਾ ਹੀ ਚਾਹੀਦਾ ਹੈ।
ਇਸ ਲਈ ਸਿੱਖਾਂ ਦੁਆਰਾ ਇਕੱਠੇ ਹੋ ਕੇ ਗੁਰਮਤੇ ਪਾਸ ਕਰਨ ਦਾ ਤਰੀਕਾ ਅਪਨਾਇਆ ਗਿਆ। ਜੋ ਕਿ ਮੇਰੇ
ਵਿਚਾਰ ਅਨੁਸਾਰ ਬਿਲਕੁਲ ਠੀਕ ਸੀ। ਕੋਈ ਵੀ ਗੁਰਮਤਾ ਪਾਸ ਕਰਕੇ ਉਸ ਫੈਸਲੇ ਨੂੰ ਜੱਥੇਦਾਰ ਦੁਆਰਾ
ਸਿੱਖ ਸੰਗਤਾਂ ਲਈ ਜਾਰੀ ਕਰਨ ਦਾ ਕੰਮ ਵੀ ਆਪਣੇ ਆਪ ਵਿੱਚ ਕੋਈ ਮਾੜਾ ਨਹੀਂ ਹੈ ( ‘ਜੱਥੇਦਾਰ’ ਨਾਮ
ਠੀਕ ਨਹੀਂ ਜਾਪਦਾ)। ਮੁਖ ਉਦੇਸ਼ ਤਾਂ ਸਿੱਖ ਪੰਥ ਨੂੰ ਮਸਲਿਆਂ ਨਾਲ ਨਜਿੱਠਣ ਲਈ ਸਹੀ ਸੇਧ ਦੇਣਾ ਹੀ
ਹੈ। ਪਰ ਅਜੋਕੇ ਸਮੇਂ ਵਿੱਚ ਅਕਾਲ ਤਖਤ ਤੇ ਨਾ ਕੇਵਲ ਸਰਕਾਰੀ ਦੱਖਲ ਹੀ ਸ਼ੁਰੂ ਹੋ ਗਿਆ ਹੈ ਬਲਕਿ
ਅਕਾਲ ਤਖਤ ਤੇ ਰਾਜਨੀਤਕ ਜਾਂ ਸਿਆਸੀ ਬੰਦਿਆਂ ਹੱਥੀਂ ਵਿਕੇ ਹੋਏ ਪ੍ਰਬੰਧਕ ਹੀ ਕਾਬਜ ਹਨ। ਚਾਹੇ
ਸਿੱਖਾਂ ਦੀ ਕਹੀ ਜਾਂਦੀ ਹਮਾਇਤੀ ਸਰਕਾਰ ਹੋਵੇ ਜਾਂ ਸਿੱਖ ਵਿਰੋਧੀ, ਇਸ ਨਾਲ ਕੋਈ ਫਰਕ ਨਹੀਂ ਹੈ।
ਬਲਕਿ ਜਦੋਂ ਸਿੱਖਾਂ ਦੀ ਕਹੀ ਜਾਂਦੀ ਹਮਾਇਤੀ ਸਰਕਾਰ ਹੁੰਦੀ ਹੈ ਉਸ ਵਕਤ ਸਿੱਖ ਵਿਰੋਧੀ ਗਤੀਵਿਧੀਆਂ
ਜਿਆਦਾ ਹੁੰਦੀਆਂ ਹਨ।
ਹੋਣਾ ਤਾਂ ਇਹ ਚਾਹੀਦਾ ਸੀ ਕਿ ਅਕਾਲ ਤਖਤ ਤੋਂ ਜਾਰੀ ਹੋਇਆ ਹਰ ਛੋਟਾ ਵੱਡਾ
ਫੈਸਲਾ ਰੱਬੀ ਹੁਕਮ ਵਾਂਙੂੰ ਹੋਣਾ ਅਤੇ ਮੰਨਿਆ ਜਾਣਾ ਚਾਹੀਦਾ ਸੀ (ਅਤੇ ਬਹੁਤ ਸਾਰੇ ਅਜੇ ਵੀ ਇਸੇ
ਤਰ੍ਹਾਂ ਮੰਨਦੇ ਵੀ ਹਨ) ਪਰ ਅਸਲ ਵਿੱਚ ਇੱਥੋਂ ਜਾਰੀ ਹੁੰਦੇ ਫਤਵੇ ਸਿੱਖ ਵਿਰੋਧੀ ਅਤੇ ਸਿੱਖ ਮਾਰੂ
ਹੁੰਦੇ ਹਨ।
ਕਿਉਂਕਿ ਅਕਾਲ ਤਖਤ ਗੁਰਮਤਿ ਸਿਧਾਂਤ ਦੀ ਰਾਖੀ ਲਈ ਹੋਂਦ ਵਿੱਚ ਆਇਆ ਸੀ। ਪਰ
ਜੇ ਇੱਥੋਂ ਹੀ ਫੈਸਲੇ ਗੁਰਮਤਿ ਵਿਰੋਧੀ ਅਤੇ ਸਿੱਖ ਮਾਰੂ ਨੀਤੀ ਤੇ ਆਧਾਰਿਤ ਹੋਣ ‘ਤਾਂ ਇਨ੍ਹਾਂ
ਨੂੰ ਮੰਨਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ’। ਸਿੱਖ ਮੱਤ ਸੋਝੀ ਨਾਲ ਚੱਲਣ ਵਾਲਾ ਮੱਤ ਹੈ ਕੋਈ
ਅੱਖਾਂ ਮੀਚ ਕੇ ਚੱਲਣ ਨਾ ਨਾਮ ਸਿੱਖ ਮੱਤ ਨਹੀਂ। ਜੇ ਵਾੜ ਹੀ ਖੇਤ ਨੂੰ ਖਾਣ ਲੱਗ ਜਾਵੇ ਤਾਂ ਇਸ
ਤੋਂ ਬਚਣ ਦੀ ਜਰੂਰਤ ਹੈ। ਪਰ ਇਹ ਗੱਲ ਪੱਕੇ ਤੌਰ ਤੇ ਜ਼ਹਨ ਵਿੱਚ ਰੱਖਣ ਦੀ ਜਰੂਰਤ ਹੈ ਕਿ ਵਾੜ ਖੇਤ
ਦੀ ਰਾਖੀ ਲਈ ਹੁੰਦੀ ਹੈ। ਜੇ ਇਸ ਵਿੱਚ ਕਿਸੇ ਕਾਰਣ ਖਰਾਬੀ ਆ ਜਾਵੇ ਤਾਂ ਉਸ ਵਿੱਚ ਸੁਧਾਰ ਲਿਆਉਣ
ਬਾਰੇ ਸੋਚਣਾ ਚਾਹੀਦਾ ਹੈ। ਖੇਤ ਨੂੰ ਵਾੜ ਕਰਨ ਦਾ ਸਿਧਾਂਤ ਆਪਣੇ ਆਪ ਵਿੱਚ ਗ਼ਲਤ ਨਹੀਂ ਹੈ। ਗੁਰੂ
ਸਾਹਿਬ ਨੇਂ ਗੁਰੂ ਗ੍ਰੰਥ ਅਤੇ ਗੁਰੂ ਪੰਥ ਦੀ ਰਾਖੀ ਲਈ ਅਕਾਲ ਤਖਤ ਦਾ ਸਿਧਾਂਤ ਲਿਆਂਦਾ ਸੀ ਜੋ ਕਿ
ਸੌ ਪ੍ਰਤੀਸ਼ਤ ਸਹੀ ਸੀ ਅਤੇ ਹੈ। ਪਰ ਜੇ ਇਸ ਵਿੱਚ ਖਰਾਬੀ ਆ ਚੁੱਕੀ ਹੈ ਤਾਂ ਇਸ ਵਿੱਚ ਸੁਧਾਰ ਲਈ
ਸੋਚਣ ਦੀ ਜਰੂਰਤ ਹੈ। ਨਾ ਕਿ ਤਖਤ (ਤਖਤ ਵਾਲੇ ਸਿਧਾਂਤ) ਤੋਂ ਛੁਟਕਾਰਾ ਪਾਉਣ ਦੀ। ਯਾਦ ਰਹੇ ਕਿ
‘ਅਕਾਲ ਤਖਤ’ ਦੇ ਪ੍ਰਬੰਧ ਵਿੱਚ ਖਰਾਬੀ ਆਈ ਹੈ, ਇਸ ਦੇ ਬੁਨਿਆਦੀ ਸਿਧਾਂਤਾਂ ਵਿੱਚ ਨਹੀਂ।
ਅਕਾਲ ਤਖਤ ਦੇ ਪ੍ਰਬੰਧ ਵਿੱਚ ਆਏ ਨਿਘਾਰ ਵਿੱਚ ਸੁਧਾਰ ਲਿਆਂਦਾ ਜਾਣਾ
ਮੁਸ਼ਕਿਲ ਹੀ ਨਹੀਂ ਬਲਕਿ ਨਾ-ਮੁਮਕਿਨ ਜਿਹਾ ਲੱਗਦਾ ਹੈ। ਪਰ ਅਕਾਲ ਤਖਤ ਦੇ ਅਜੋਕੇ ਸਿੱਖ ਮਾਰੂ
ਪ੍ਰਬੰਧ ਨੂੰ ਦੇਖ ਕੇ ਜਿੱਥੇ ਆਪਣੇ ਹੀ ਕੁੱਝ ਪੜ੍ਹੇ ਲਿਖੇ ਵਿਦਵਾਨ ਭਰਾ ਇਸ ਨੂੰ ਖਤਮ ਹੋਇਆ ਲੋਚਣ
ਲੱਗ ਪਏ ਹਨ, ਉੱਥੇ ਬਹੁਤ ਸਾਰੇ ਵਿਦਵਾਨ ਇਸ ਦੀ ਹਿਫਾਜਤ ਅਤੇ ਸੁਧਾਰ ਲਈ ਵੀ ਸੰਘਰਸ਼ ਵਿੱਚ ਲੱਗੇ
ਹੋਏ ਹਨ। ਜੇ ਅਕਾਲ ਤਖਤ ਦਾ ਪ੍ਰਬੰਧ ਅੱਜ ਕੁੱਝ ਵਿਕੇ ਹੋਏ ਲੋਕਾਂ ਦੇ ਹੱਥਾਂ ਵਿੱਚ ਹੈ ਤਾਂ ਕਲ੍ਹ
ਨੂੰ ਕਿਸੇ ਸੁਚੱਜੇ ਹੱਥਾਂ ਵਿੱਚ ਵੀ ਆ ਸਕਦਾ ਹੈ। ਸਨ 84 ਵੇਲੇ ਸਿੱਖਾਂ ਨੂੰ ਸਹੀ ਸੇਧ ਦੇਣ ਲਈ ਜੇ
ਕੁੱਝ ਚਿਰ ਲਈ ਅਕਾਲ ਤਖਤ ਦਾ ਪ੍ਰਬੰਧ ਸੁਚੱਜੇ ਹੱਥਾਂ ਵਿੱਚ ਆਇਆ ਸੀ ਤਾਂ ਅੱਗੋਂ ਵੀ ਇਸ ਦੀ ਉਮੀਦ
ਰੱਖਣੀ ਚਾਹੀਦੀ ਹੈ। ਭੁੱਲ ਚੁਕ ਲਈ ਮੁਆਫੀ ਚਾਹੁੰਦਾ ਹਾਂ।
ਸਮੇਂ ਦੀ ਕਮੀਂ ਕਰਕੇ ਅਤੇ
ਡਾ: ਇਕਬਾਲ ਸਿੰਘ ਢਿੱਲੋਂ ਜੀ
ਨਾਲ ਵਿਚਾਰ ਸਿਰਫ ਬਹਿਸ ਦਾ ਰੂਪ ਧਾਰਣ ਕਰ ਗਈ ਹੈ ਇਸ ਲਈ ਫਿਲਹਾਲ ਉਨ੍ਹਾਂ ਦੇ ਪੱਤਰ ਦਾ ਜਵਾਬ
ਨਹੀਂ ਦਿੱਤਾ ਜਾ ਰਿਹਾ। ਸਮਾਂ ਮਿਲਣ ਤੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ)। ਧੰਨਵਾਦ।
ਜਸਬੀਰ ਸਿੰਘ (ਕੈਲਗਰੀ)
******************************************************
ਸਿੱਖ ਮਾਰਗ ਦੇ ਪਾਠਕ ਸੱਜਣੋਂ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ॥
ਸ: ਚਰਨਜੀਤ ਸਿੰਘ ਬਰੈਂਪਟਨ ਜੀ!
ਆਪ ਜੀ ਦੇ 08-04-11 ਦੇ ਪੱਤਰ ਦੇ ਸਬੰਧ ਵਿੱਚ-
ਤੁਸੀਂ ਲਿਖਿਆ ਹੈ: ਜਿਆਦਾ ਮਹਤਵਪੂਰਣ ਇਹ ਹੈ ਕਿ ਸਾਰੇ ਸ਼ਬਦ ਦਾ ਨਿਚੋੜ ਕੀ
ਕੱਢਿਆ ਗਿਆ ਹੈ, ਨਾ ਕਿ ਇਹ ਕਿ ਇੱਕਲੇ ਇਕੱਲੇ ਅੱਖਰ ਦਾ ਸਹੀ ਅਰਥ ਹੈ ਜਾਂ ਨਹੀਂ”।
ਵੀਰ ਜੀ! ਸ਼ਬਦ ਦਾ ਨਿਚੋੜ ਕਿੱਥੋਂ ਆਉਣਾ ਹੈ? ਸ਼ਬਦ ਦੇ ਅਰਥਾਂ ਵਿੱਚੋਂ। ਜੇ
ਅਰਥ ਹੀ ਸਹੀ ਨਹੀਂ ਤਾਂ ਨਿਚੋੜ ਸਹੀ ਕਿੱਥੋਂ ਆਉਣਾ ਹੈ? ਪਰ ਗੁਰਬਾਣੀ ਵਿੱਚ ਕਈ ਸ਼ਬਦ ਐਸੇ ਹਨ
ਜਿਨ੍ਹਾਂ ਦੇ ਸਿੱਧੇ ਅਰਥ ਕੀਤੇ ਹੀ ਨਹੀਂ ਜਾ ਸਕਦੇ ਜਾਂ ਕਈ ਵਾਰੀਂ ਸਹੀ ਅਰਥਾਂ ਨੂੰ ਛੱਡ ਕੇ
ਭਾਵਾਰਥ ਹੀ ਲੈਣੇ ਪੈਂਦੇ ਹਨ। ਪਰ ਇਸ ਤਰ੍ਹਾਂ ਭਾਵਾਰਥ ਕਰਨ ਲਈ ਵੀ ਕਿਸੇ ਹੱਦ ਬੰਦੀ ਵਿੱਚ ਰਹਿੰਣਾ
ਪੈਂਦਾ ਹੈ। ਕਿਸੇ ਸ਼ਬਦ ਵਿੱਚ ਕਿਹੜੇ ਭਾਵਾਰਥ ਸਹੀ ਹੋ ਸਕਦੇ ਹਨ ਅਤੇ ਕਿਉਂ ਇਸ ਗੱਲ ਦਾ ਧਿਆਨ
ਰੱਖਣਾ ਪੈਂਦਾ ਹੈ। ਪਰ ਸ: ਬਲਦੇਵ ਸਿੰਘ ਜੀ ਨੇ ਕੀਤਾ ਇਹ ਹੈ ਕਿ ਪ੍ਰੋ: ਸਾਹਿਬ ਸਿੰਘ ਦੁਆਰਾ ਕੀਤੇ
ਅਰਥਾਂ ਨਾਲ ਜੋ ਕਹਾਣੀ ਸਾਮ੍ਹਣੇ ਆਉਂਦੀ ਹੈ ਉਸ ਨੂੰ ਰੱਦ ਕਰਨਾ ਹੀ ਮੁਖ ਮਕਸਦ ਰੱਖਿਆ ਗਿਆ ਹੈ।
ਏਧਰੋਂ ਓਧਰੋਂ ਪਦਾਂ ਦੇ ਅਰਥ ਲੱਭ ਕੇ ਸ਼ਬਦ ਦੇ ਅਰਥ ਕਰ ਦਿੱਤੇ ਗਏ ਹਨ। ਇਸ ਤਰ੍ਹਾਂ ਕੀਤੇ ਹੋਏ ਅਰਥ
ਕਿਤੇ ਸਹੀ ਬੈਠਦੇ ਵੀ ਹਨ ਜਾਂ ਨਹੀਂ ਇਸ ਦੀ ਵੀ ਪਰਵਾਹ ਨਹੀਂ ਕੀਤੀ ਗਈ। ਅੱਧੀ ਤੁਕ ਕਿਤੋਂ ਅਤੇ
ਅਧੀ ਕਿਤੋਂ ਲੈ ਕੇ ਜੋੜ ਤੋੜ ਕਰਕੇ ਵਾਕ ਪੂਰੇ ਕੀਤੇ ਗਏ ਹਨ।
ਸ: ਬਲਦੇਵ ਸਿੰਘ ਜੀ ਨੇ ਪ੍ਰਚੱਲਤ ਸਾਖੀ ਜਰੂਰ ਰੱਦ ਕਰ ਦਿੱਤੀ ਹੈ ਪਰ ਆਪਣੀ
ਇੱਕ ਹੋਰ ਕਹਾਣੀ ਪੇਸ਼ ਕਰ ਦਿੱਤੀ ਹੈ। ਬਲਦੇਵ ਸਿੰਘ ਜੀ ਦੀ ਕਹਾਣੀ ਦੇ ਪਾਤਰਾਂ ਨੂੰ ਤੁਸੀਂ ਕਿਸੇ
ਨਾ ਕਿਸੇ ਚੀਜ ਦਾ ਪ੍ਰਤੀਕ ਦੱਸਿਆ ਹੈ। ਹਾਂ ਜੇ ਸ਼ਬਦ ਵਿੱਚ ਕਿਸੇ ਪ੍ਰਤੀਕ ਬਾਰੇ ਜਿਕਰ ਹੈ ਫੇਰ ਤਾਂ
ਠੀਕ ਹੈ ਪਰ ਜੇ ਸ਼ਬਦ ਵਿੱਚ ਐਸਾ ਕੁੱਝ ਵੀ ਨਹੀਂ ਹੈ ਤਾਂ ਆਪਣੇ ਆਪ ਇਸ ਤਰ੍ਹਾਂ ਕਿਵੇਂ ਕੀਤਾ ਜਾ
ਸਕਦਾ ਹੈ? ਉਨ੍ਹਾਂ ਪ੍ਰਤੀਕਾਂ ਨਾਲ ਮੇਰੀ ਸਹਿਮਤੀ ਹੈ ਜਾਂ ਨਹੀਂ ਸਵਾਲ ਇਹ ਨਹੀਂ ਹੈ। ਸਵਾਲ ਇਹ ਹੈ
ਕਿ ਕੀ ਸ਼ਬਦ ਵਿੱਚ ਕਿਤੇ ਇਨ੍ਹਾਂ ਪ੍ਰਤੀਕਾਂ ਦਾ ਜ਼ਿਕਰ ਹੈ?
ਮੈਂ ਤਾਂ ਲੜਾਈ ਵਾਲੀ ਕੋਈ ਗੱਲ ਹੀ ਨਹੀਂ ਕੀਤੀ। ਬਲਦੇਵ ਸਿੰਘ ਜੀ ਨੇ ਆਪਣੇ
ਅਰਥ ਲਿਖੇ ਹਨ। ਮੈਨੂੰ ਉਹ ਗ਼ਲਤ ਲਗਦੇ ਹਨ ਇਸ ਲਈ ਮੈਂ ਆਪਣੇ ਵਿਚਾਰ ਦੇ ਦਿੱਤੇ ਹਨ। ਹੁਣ ਜੇ
ਤੁਹਾਨੂੰ ਜਾਂ ਕਿਸੇ ਹੋਰ ਨੂੰ ਮੇਰੇ ਵਿਚਾਰ ਗ਼ਲਤ ਲੱਗਦੇ ਹਨ ਤਾਂ ਉਹ ਆਪਣੇ ਵਿਚਾਰ ਦੇ ਦੇਵੇਗਾ। ਇਸ
ਵਿੱਚ ਲੜਾਈ ਵਾਲੀ ਕੀ ਗੱਲ ਹੈ?
ਬਲਦੇਵ ਸਿੰਘ ਜੀ ਨੇ ‘ਸੁਲਤਾਨ’ ਨੂੰ ਰੱਬ ਦਾ ਪ੍ਰਤੀਕ ਮੰਨਿਆ ਹੈ, ਤੁਸੀਂ
ਇਸ ਨੂੰ ‘ਮਨ’ ਦਾ ਪ੍ਰਤੀਕ ਮੰਨਿਆ ਹੈ। ਰੱਬ ਦਾ ਅਰਥ ਤਾਂ ਮਨ ਨਹੀਂ ਹੈ। ਇਸ ਲਈ ਜਰੂਰੀ ਗੱਲ ਹੈ ਕਿ
ਦੋਨਾਂ ਵਿੱਚੋਂ ਇੱਕ ਹੀ ਪ੍ਰਤੀਕ ਠੀਕ ਹੋ ਸਕਦਾ ਹੈ। ਸੋ ਇਹ ਆਪਣੀ ਆਪਣੀ ਸੋਚ ਦੀ ਗੱਲ ਹੈ।
ਮੇਰੀ ਆਪਣੀ ਵਿਚਾਰ ਮੁਕੰਮਲ ਸ਼ਬਦ ਬਾਰੇ ਪ੍ਰੋ: ਸਾਹਿਬ ਸਿੰਘ ਜੀ ਤੋਂ ਵੱਖਰੀ
ਨਹੀਂ ਹੈ। ਜੇ ਵਿਚਾਰ ਜਾਰੀ ਰੱਖਣੀ ਚਾਹੋਗੇ ਤਾਂ ਦੱਸ ਦੇਣਾ ਪ੍ਰੋ: ਸਾਹਿਬ ਦੇ ਅਰਥਾਂ ਦੀ
Copy-paste
ਲਗਾ ਦਿੱਤੀ ਜਾਵੇਗੀ। 27-03-11 ਨੂੰ ਇੱਕ ਸੱਜਣ ਜੀ ਨੇ ‘ਸੁਲਤਾਨ’ ਸ਼ਬਦ ਸੰਬੰਧੀ ਕੁੱਝ ਸਵਾਲ
ਪੁੱਛੇ ਸੀ ਉਹਨਾਂ ਦੇ ਜਵਾਬ ਦੇ ਕੇ ਵਿਚਾਰ ਚਰਚਾ ਸ਼ੁਰੂ ਕਰ ਸਕਦੇ ਹੋ।
ਤੁਸੀਂ ਲਿਖਿਆ ਹੈ: “ਪ੍ਰੋ: ਸਾਹਿਬ ਸਿੰਘ ਨੇ ਅਖੀਰ ਵਿੱਚ ਸ਼ਬਦ ਦਾ ਭਾਵਾਰਥ
ਹੀ ਕੱਢਿਆ ਹੈ। ਫਰਕ ਸਿਰਫ਼ ਇਤਨਾ ਹੀ ਹੈ ਕਿ ਪ੍ਰੋ: ਸਾਹਿਬ ਨੇ ਸਾਖੀ ਨੂੰ ਸੱਚ ਮੰਨਕੇ ਕਢਿਆ ਹੈ।
ਬਲਦੇਵ ਸਿੰਘ ਜੀ ਨੇ ਸਾਖੀ ਨੂੰ ਰੱਦ ਕਰਕੇ”।
ਸ: ਚਰਨਜੀਤ ਸਿੰਘ ਜੀ! ਪ੍ਰੋ: ਸਾਹਿਬ ਸਿੰਘ ਜੀ ਨੇ ਕਹਾਣੀ ਨੂੰ ਕੋਈ ਸੱਚ
ਜਾਂ ਝੂਠ ਨਹੀਂ ਕਿਹਾ। ਭਗਤ ਜੀ ਨੇ ਸ਼ਬਦ ਜਿਸ ਤਰ੍ਹਾਂ ਲਿਖਿਆ ਹੈ ਉਸੇ ਤਰ੍ਹਾਂ ਅਰਥ ਕੀਤੇ ਗਏ ਹਨ।
ਭਗਤ ਜੀ ਨੇ ਕਹਾਣੀ ਵਿੱਚ ਕੀ ਸੁਨੇਹਾਂ ਦਿੱਤਾ ਹੈ ਪ੍ਰੋ: ਸਾਹਿਬ ਨੇ ਸ਼ਬਦ ਦੇ ਅਰਥ ਕਰਕੇ ਉਹੀ
ਭਾਵਾਰਥ ਬਿਆਨ ਕੀਤੇ ਹਨ। ਬਲਦੇਵ ਸਿੰਘ ਜੀ ਨੇ ਸਾਖੀ ਦਾ ਖੰਡਣ ਨਹੀਂ ਕੀਤਾ ਬਲਕਿ ਕਹਾਣੀ ਬਦਲ
ਦਿੱਤੀ ਹੈ। ਬਲਦੇਵ ਸਿੰਘ ਜੀ ਦੀ ਕਹਾਣੀ ਵਿੱਚ ਕੌਣ ਕਿਸੇ ਨੂੰ ਕੀ ਕਹਿ ਰਿਹਾ ਹੈ ਕੁੱਝ ਪਤਾ ਨਹੀਂ
ਲੱਗ ਰਿਹਾ। ਇਹ ਪਤਾ ਲਗਾਉਣ ਦੀ ਕੋਸ਼ਿਸ਼ ਵਿੱਚ ਸ: ਬਲਦੇਵ ਸਿੰਘ ਜੀ ਖੁਦ ਹੀ ਚੱਕਰ ਵਿੱਚ ਪੈ ਗਏ ਹਨ।
ਤੁਸੀਂ ਕੋਸ਼ਿਸ਼ ਕਰ ਕੇ ਦੇਖ ਸਕਦੇ ਹੋ।
ਮਿਸਾਲ ਦੇ ਤੌਰ ਤੇ, ਇੱਕ ਤੁਕ ਦੇ ਕੀਤੇ ਗਏ ਅਰਥਾਂ ਬਾਰੇ ਮੈਂ ਸ: ਬਲਦੇਵ
ਸਿੰਘ ਜੀ ਨੂੰ ਕੁੱਝ ਸਵਾਲ ਪੁੱਛੇ ਸਨ। ਅਰਥ ਹਨ “ਇਹ ਸੁਣੋਂ ਇਹ ਤਾਂ ਕਹਿੰਦੇ ਹੋ. .” ਇਨ੍ਹਾਂ
ਅਰਥਾਂ ਬਾਰੇ ਮੈਂ ਪੁੱਛਿਆ ਸੀ ਇਹ ਲਫਜ਼ ਕੌਣ ਕਿਸ ਨੂੰ ਕਹਿ ਰਿਹਾ ਹੈ? ਇਸ ਦੇ ਜਵਾਬ ਵਿੱਚ ਬਲਦੇਵ
ਸਿੰਘ ਜੀ ਨੇ ਲਿਖਿਆ ਹੈ: “‘ਸੁਣੋ’ ਸ਼ਬਦ ਉਹਨਾਂ ਲਈ ਵਰਤਿਆ ਹੈ ਜਿਨ੍ਹਾਂ ਨਾਲ
ਇਹ ਵਾਰਤਾਲਾਪ ਹੋ ਰਹੀ ਹੈ ਨਾਮਦੇਵ ਜੀ ਹੋਰਾਂ ਦੀ, ਕਾਜੀ ਮੁੱਲਾਂ, ਅਤੇ ਹਿੰਦੂ ਨਾਲ।
ਜਿਹੜੇ ਇਸ ‘ਵਾਰਤਾਲਾਪ’ ਦੇ ਪਾਤਰ ਹਨ”। (ਨੋਟ ਕਰੋ: ਵਾਰਤਾਲਾਪ ਹੋ ਰਹੀ ਹੈ ਦਾ ਸਾਫ ਮਤਲਬ ਹੈ ਕਿ
ਇਹ ਕਹਾਣੀ ਹੈ, ਕੋ ਕਿ ਸ: ਬਲਦੇਵ ਸਿੰਘ ਜੀ ਨੇ ਪੇਸ਼ ਕੀਤੀ ਹੈ)।
ਸ: ਚਰਨਜੀਤ ਸਿੰਘ ਜੀ! ਹੁਣ ਜ਼ਰਾ ਗ਼ੋਰ ਕਰੋ- ਬਲਦੇਵ ਸਿੰਘ ਜੀ ਦੇ ਕਹਿਣ
ਮੁਤਾਬਕ ਇਹ ਲਫਜ਼ ‘ਕਾਜੀ-ਮੁੱਲਾਂ ਅਤੇ ਹਿੰਦੂ ‘ਲਈ’ ਕਹੇ ਗਏ ਹਨ। ਅਤੇ ਇਹ ਗੱਲ, ਕਹਿਣ ਵਾਲੇ ਹਨ
‘ਨਾਮਦੇਵ ਜੀ’। ਹੁਣ ਜਰਾ ਇਸ ਤੋਂ ਅੱਗੇ ਵਧੋ। ਅਰਥ ਹਨ- “ਇਹ ਸੁਣੋ ਇਹ ਤਾਂ ਕਹਿੰਦੇ ਹੋ ਕਿ ਇੱਕ
ਦਿਨ ਸੁਲਤਾਨ ਵਾਹਿਗੁਰੂ ਵੱਲੋਂ (ਪੁਛੈ) ਪੁੱਛਿਆ ਜਾਣਾ ਹੈ”।
ਹੁਣ ਸਾਰੀ ਪੰਗਤੀ ਤੇ ਵਿਚਾਰ ਕਰਕੇ ਦੇਖੋੇ- ਨਾਮਦੇਵ ਜੀ ਕਾਜੀ, ਮੁੱਲਾਂ
ਅਤੇ ਹਿੰਦੂ ਨੂੰ ਕਹਿ ਰਹੇ ਹਨ- ਇਹ ਸੁਣੋਂ ‘ਇਹ ਤਾਂ ਕਹਿੰਦੇ ਹੋ’ ਕਿ ਇੱਕ ਦਿਨ ਸੁਲਤਾਨ
ਵਾਹਿਗੁਰੂ ਵੱਲੋਂ (ਪੁਛੈ) ਪੁੱਛਿਆ ਜਾਣਾ ਹੈ। ਜਾਣੀ ਕਿ ਕਾਜੀ ਮੁੱਲਾਂ ਅਤੇ ਹਿੰਦੂ ਤਾਂ ਕਹਿ ਰਹੇ
ਹਨ ਕਿ ਸੁਲਤਾਨ ਵਾਹਿਗੁਰੂ ਵੱਲੋਂ ਪੁਛਿਆ ਜਾਣਾ ਹੈ ਪਰ ਨਾਮਦੇਵ ਜੀ ਨੂੰ ਸ਼ਾਇਦ ਉਨ੍ਹਾਂਦੀ ਇਸ ਗੱਲ
ਨਾਲ ਇੱਤਫ਼ਾਕ ਨਹੀਂ ਲੱਗਦਾ ਹੈ, ਤਾਂ ਹੀ ਉਹ ਅੱਗੋਂ ਕਹਿ ਰਹੇ ਹਨ- ‘ਸੁਣੋਂ ਇਹ ਤਾਂ ਕਹਿੰਦੇ ਹੋ…’।
ਪਰ ਨਾਮਦੇਵ ਜੀ ਅੱਗੋਂ ਕੀ ਫਲੌਸਫੀ ਦੇਣੀ ਚਾਹੁੰਦੇ ਹਨ, ਇਸ ਗੱਲ ਦਾ ਕੁੱਝ ਪਤਾ ਨਹੀਂ (? ? ?)।
ਜੇ ਆਪ ਜੀ ਨੂੰ ਪਤਾ ਲੱਗਦਾ ਹੈ ਤਾਂ ਜਰੂਰ ਦੱਸਣ ਦੀ ਖੇਚਲ ਕਰੋ ਜੀ।
(ਪਾਠਕਾਂ ਅਗੇ ਬੇਨਤੀ- ਮੇਰੇ ਪੱਤਰ ਲੰਬੇ ਹੋਣ ਦਾ ਇਹ ਵੀ ਕਾਰਣ ਹੈ ਕਿ ਬੜੀ
ਸਿੱਧੀ ਜਿਹੀ ਗੱਲ ਨੂੰ ਬੜੇ ਵਿਸਥਾਰ ਨਾਲ ਸਮਝਾਉਣਾ ਪੈਂਦਾ ਹੈ। ਪਤਾ ਨਹੀਂ ਵਿਰੋਧੀ ਵਿਚਾਰਾਂ
ਵਾਲਿਆਂ ਨੂੰ ਸਿੱਧੀ ਅਤੇ ਥੋੜ੍ਹੇ ਲਫ਼ਜ਼ਾਂ ਵਿੱਚ ਕਹੀ ਹੋਈ ਗੱਲ ਸਮਝ ਕਿਉਂ ਨਹੀਂ ਆਉਂਦੀ? ਇੱਕ
ਵਿਚਾਰ ਨੂੰ ਬਾਰ ਬਾਰ ਦੁਹਰਾਉਣਾ ਪੈਂਦਾ ਹੈ। ਇਹ ਵਿਚਾਰ ਮੈਂ ਪਹਿਲਾਂ ਵੀ ਲਿਖ ਚੁੱਕਾ ਹਾਂ ਪਤਾ
ਨਹੀਂ ਕਿਉਂ ਸ: ਚਰਨਜੀਤ ਸਿੰਘ ਜੀ ਪੜ੍ਹ ਨਹੀਂ ਸਕੇ)।
ਚਰਨਜੀਤ ਸਿੰਘ ਜੀ! ਤੁਸੀਂ ਲਿਖਿਆ ਹੈ- “ਸ਼ਬਦਾਰਥ ਅਤੇ ਭਾਵਾਰਥ ਤੋਂ ਵੀ
ਜਿਆਦਾ ਕੀਮਤੀ ਹੈ “ਗੁਰਬਾਣੀ ਦਾ ਰਸ”।
ਵੀਰ ਜੀ! ਜਿਹੜੀ ਤੁਸੀਂ ਰਸ ਦੀ ਗੱਲ ਕਰ ਰਹੇ ਹੋ, ਇਹ ਆਪਣੇ ਆਪਣੇ ਮਹਿਸੂਸ
ਕਰਨ ਦਾ ਵਿਸ਼ਾ ਹੈ। ਆਪ ਜੀ ਨੂੰ ਸਿਰਫ ਲਫ਼ਜ਼ਾਂ ਨਾਲ ਹੀ ਰਸ ਆਉਂਦਾ ਹੈ। ਪਰ ਮੈਨੂੰ ਸ਼ਬਦਾਂ ਦੇ ਜਰੀਏ
ਗੁਰੂ ਸਾਹਿਬ ਜਾਂ ਭਗਤ ਜੀ ਕੀ ਸੁਨੇਹਾਂ ਦੇਣਾ ਚਾਹੁੰਦੇ ਹਨ ਉਸ ਨੂੰ ਸਹੀ ਅਰਥਾਂ ਵਿੱਚ ਸਮਝਣ ਨਾਲ
ਰਸ ਆਉਂਦਾ ਹੈ। ਤੁਸੀਂ ਲਿਖਿਆ ਹੈ “ਮੈਨੂੰ ਯਾਦ ਹੈ ਬਚਪਣ ਵਿੱਚ ਜਦੋਂ ਝਿਮਿ ਝਿਮਿ ਵਾਲਾ ਸ਼ਬਦ ਸੁਣੀ
ਦਾ ਸੀ ਤਾਂ ਅਰਥ ਭਾਵੇਂ ਸਮਝ ਨਹੀਂ ਸਨ ਲਗਦੇ ਪਰ “ਝਿਮਿ ਝਿਮਿ” ਬੜਾ ਪਿਆਰਾ ਲੱਗਦਾ ਸੀ”।
ਵੀਰ ਜੀ! ਇਹ ਗੱਲ ਆਪ ਜੀ ਦੀ ਬਿਲਕੁਲ ਦਰੁਸਤ ਹੈ, ਬਚਪਨ ਵਿੱਚ ਜਦੋਂ ਸੋਝੀ
ਨਹੀਂ ਸੀ ਉਸ ਵਕਤ ਲਫ਼ਜ਼ ਪਿਆਰੇ ਲੱਗਣ ਵਿੱਚ ਹੀ ਆਨੰਦ ਸੀ। ਪਰ ਹੁਣ ਜਦੋਂ ਪਤਾ ਲੱਗ ਗਿਆ ਹੈ ਕਿ
ਇਨ੍ਹਾਂ ਲਫ਼ਜ਼ਾਂ ਦੇ ਜਰੀਏ ਗੁਰੂ ਸਾਹਿਬ ਕੁੱਝ ਸੁਨੇਹਾਂ ਵੀ ਦੇਣਾ ਚਾਹੁੰਦੇ ਹਨ। ਤਾਂ ਲਫ਼ਜ਼ਾਂ ਦੇ
ਉਚਾਰਣ ਅਤੇ ਸੁਣਨ ਨਾਲੋਂ ਅਰਥਾਂ ਦਾ ਮਹਤਵ ਵਧ ਜਾਂਦਾ ਹੈ। ਪਰ ਜਦੋਂ ਇਹ ਪਤਾ ਲੱਗਦਾ ਹੈ ਕਿ
ਇਨ੍ਹਾਂ ਸ਼ਬਦਾਂ ਦੇ ਜਰੀਏ ਗੁਰੂ ਸਾਹਿਬ ਕੁੱਝ ਸੁਨੇਹਾਂ ਦੇ ਰਹੇ ਹਨ, ਅਤੇ ਉਸ ਸੁਨੇਹੇ ਦੀ ਗਹਿਰਾਈ
ਦਾ ਪਤਾ ਲੱਗਦਾ ਹੈ ਤਾਂ ਰਸ ਦੁਗਣਾ ਨਹੀਂ ਬਲਕਿ ਕਈ ਗੁਣਾ ਹੋ ਜਾਂਦਾ ਹੈ। (ਇਹ ਮੇਰੀ ਨਿਜੀ ਸੋਚ
ਹੈ, ਹੋਰ ਪਾਠਕਾਂ ਦੀ ਵੱਖਰੀ ਸੋਚ ਹੋ ਸਕਦੀ ਹੈ, ਇਸ ਲਈ ਇਸ ਨੁਕਤੇ ਤੇ ਕੋਈ ਵਿਚਾਰ ਵਟਾਂਦਰਾ ਨਹੀਂ
ਪਲੀਜ਼)।
(ਅੱਜ-ਕਲ੍ਹ ਸਮੇਂ ਦੀ ਕਮੀਂ ਹੋਣ ਕਰਕੇ ਪੱਤਰ ਦਾ ਜਵਾਬ ਦੇਣ ਵਿੱਚ ਦੇਰੀ ਹੋ
ਗਈ ਹੈ ਅਤੇ ਅੱਗੋਂ ਤੋਂ ਵੀ ਦੇਰੀ ਹੋ ਜਾਇਆ ਕਰੇਗੀ ਮੁਆਫ਼ੀ ਚਾਹੁੰਦਾ ਹਾਂ)। ਧੰਨਵਾਦ।
ਜਸਬੀਰ ਸਿੰਘ (ਕੈਲਗਰੀ)
(17/04/11)
ਡਾ: ਇਕਬਾਲ ਸਿੰਘ ਢਿੱਲੋਂ
ਸਤਿਕਾਰਯੋਗ ਸ. ਅਮਰਜੀਤ ਸਿੰਘ ਚੰਦੀ ਜੀ, ਮੇਰੇ ਵੱਲੋਂ ਆਪ ਜੀ ਨੂੰ ਸਤਿ
ਸ੍ਰੀ ਅਕਾਲ ਪਰਵਾਨ ਹੋਵੇ ਜੀ।
ਆਪ ਜੀ ਦੇ 16. 04. 2011 ਨੂੰ ਸਿਖਮਾਰਗ ਤੇ ਆਏ ਪੱਤਰ ਲਈ ਆਪ ਜੀ ਦਾ
ਧੰਨਵਾਦ ਹੈ ਜੀ। ਆਪ ਜੀ ਦੀ ਸਲਾਹ ਲਈ ਧੰਨਵਾਦ ਪਰੰਤੂ ਕਥਿਤ ‘ਵਾਕ ਜਾਲ’ ਵਿੱਚ ਖੁਦ ਆਪ ਜੀ ਹੀ ਉਲਝ
ਗਏ ਹੋ। 14. 04. 2011 ਦੇ ਪੱਤਰ ਵਿੱਚ ਉਸੇ ਲਿਖਤ ਨੂੰ ‘ਚਿੱਠੀ’ ਦੱਸਦੇ ਹੋ ਅਤੇ 16. 04. 2011
ਵਾਲੇ ਪੱਤਰ ਵਿੱਚ ਉਸੇ ਲਿਖਤ ਨੂੰ ‘ਲੇਖ’ ਦੱਸਦੇ ਹੋ। ਹੁਣ, ਜੇਕਰ ਸਿਖਮਾਰਗ ਵੈਬਸਾਈਟ ਕਿਸੇ
ਤਕਨੀਕੀ ਕਾਰਨ ਜਾਂ ਸੰਪਾਦਕ ਦੀ ਕਿਸੇ ਜਾਤੀ ਮਜਬੂਰੀ ਕਾਰਨ ਕੁੱਝ ਸਮਾਂ ਅੱਪਡੇਟ ਨਾ ਹੋ ਸਕਦਾ
(ਜਿਵੇਂ ਕਿ ਕਈ ਵਾਰੀ ਅਜਿਹਾ ਹੋਇਆ ਵੀ ਹੈ) ਤਾਂ ਆਪ ਜੀ ਦੀ ਲਿਖਤ ਇਸ ਉਤੇ ਨਹੀਂ ਸੀ ਆ ਸਕਣੀ।
ਨਾਲੇ ਸਵਾਲ ਸਦਾਚਾਰ-ਨੀਤੀ ਦਾ ਵੀ ਹੈ। ਜਿਹੜਾ ਖੇਤਰ ਜਨਤਕ ਜੀਵਨ ਨਾਲ ਸਬੰਧ ਰੱਖਦਾ ਹੈ ਉਸ ਦੀ
ਸਦਾਚਾਰ-ਨੀਤੀ ਪਹਿਲਾਂ ਹੀ ਬਣੀ ਹੋਈ ਹੁੰਦੀ ਹੈ ਜਿਸ ਦਾ ਪਾਲਣ ਉਸ ਵਿੱਚ ਵਿਚਰਨ ਵਾਲੇ ਨੇ ਕਰਨਾ ਹੀ
ਹੁੰਦਾ ਹੈ। ਆਪ ਜੀ ਇਸ ਨੂੰ ਨਹੀਂ ਮਾਨਤਾ ਨਹੀਂ ਦੇਣਾ ਚਾਹੁੰਦੇ ਤਾਂ ਆਪ ਜੀ ਦੀ ਮਰਜ਼ੀ ਹੈ। ਲਿਖਤ
ਦਾ ਹਵਾਲਾ ਦੇਣ ਸਬੰਧੀ ਸਥਿਤੀ ਵੀ ਅਜਿਹੀ ਹੀ ਹੈ। ਆਪ ਜੀ ਨੂੰ ਆਪਣੀ ਵਿਚਾਰ-ਅਧੀਨ ਲਿਖਤ ਤਿਆਰ ਕਰਨ
ਦਾ ਵਿਚਾਰ ਮੇਰੇ ਵੱਲੋਂ ਉਠਾਏ ਗਏ ਮੁੱਦੇ ਕਰਕੇ ਹੀ ਆਇਆ (ਕਿਉਂਕਿ ਸਿੱਖ ਇਤਹਾਸ ਵਿੱਚ ਇਹ ਮੁੱਦਾ
ਪਹਿਲੀ ਵਾਰ ਹੀ ਉਠਾਇਆ ਗਿਆ ਸੀ) ਅਤੇ ਆਪ ਜੀ ਨੇ ਇਸ ਮੁੱਦੇ ਤੋਂ ਉਪਜੀ ਸਥਿਤੀ ਉੱਤੇ ਆਪਣੀ ਲਿਖਤ
ਰਾਹੀਂ ਆਪਣੇ ਵਿਚਾਰ ਪਰਗਟ ਕੀਤੇ। ਸਦਾਚਾਰ-ਨੀਤੀ ਹੀ ਇਹ ਕਹਿੰਦੀ ਹੈ ਕਿ ਆਪ ਜੀ ਨੂੰ ਆਪਣੀ ਲਿਖਤ
ਵਿੱਚ ਇਸ ਮੁੱਦੇ (ਭਾਵੇਂ ਆਪ ਜੀ ਇਸ ਨੂੰ ‘ਨਾਵਾਜਿਬ’ ਵੀ ਗਰਦਾਨਦੇ ਹੋਵੋ) ਦੇ ਸਰੋਤ ਦਾ ਹਵਾਲਾ
ਜ਼ਰੂਰ ਦੇਣਾ ਚਾਹੀਦਾ ਸੀ। ਆਪ ਜੀ ਨੂੰ ਟੂਕਾਂ ਵਿਚਲੇ ਮੇਰੇ ਵਿਚਾਰਾਂ ਦੇ ਆਪਾ-ਵਿਰੋਧੀ ਹੋਣ ਦਾ ਦੋਸ਼
ਲਾਉਣ ਸਮੇਂ ਇਸ ਦੀਆਂ ਕੁੱਝ ਉਦਾਹਰਣਾਂ ਤਾਂ ਦੇਣੀਆਂ ਹੀ ਚਾਹੀਦੀਆਂ ਸਨ। ਇਹ ਵੀ ਸਦਾਚਾਰ-ਨੀਤੀ ਦੀ
ਹੀ ਮੰਗ ਹੈ। ਜਿਹੜੇ ਮੇਰੇ ਲਫਜ਼ਾਂ ਨੂੰ ਆਪ ਜੀ ਵਾਰ-ਵਾਰ ਦੁਹਰਾਉਂਦੇ ਹੋ ਕਿਰਪਾ ਕਰਕੇ ਉਹਨਾਂ ਨੂੰ
ਸੰਦਰਭ ਸਹਿਤ ਪੇਸ਼ ਕਰੋ ਤਾਂ ਕਿ ਮੈਂ ਆਪਣਾ ਪੇਸ਼ ਕੀਤਾ ਹੋਇਆ ਤਰਕ ਦੁਹਰਾ ਸਕਾਂ। ਇਹ ਵੀ
ਸਦਾਚਾਰ-ਨੀਤੀ ਦੀ ਮੰਗ ਹੈ।
ਸ. ਚੰਦੀ ਜੀ, ਆਪ ਜੀ ਸਦਾਚਾਰ-ਨੀਤੀ ਦੇ ਸੰਕਲਪ ਨੂੰ ਨਹੀਂ ਮੰਨਣਾ ਚਾਹੁੰਦੇ
ਤਾਂ ਆਪ ਜੀ ਦੀ ਮਰਜ਼ੀ ਹੈ, ਆਪ ਜੀ ਦਾ ਕੋਈ ਕੀ ‘ਵਿਗਾੜ’ ਸਕਦਾ ਹੈ।
ਮੈਂ ਆਪਣੇ ਵਿਚਾਰਾਂ ਤੇ ਕਾਇਮ ਹਾਂ ਕਿਉਂਕਿ ਉਹ ਤਰਕ ਅਤੇ ਤੱਥ ਤੇ ਅਧਾਰਿਤ
ਹਨ। ਇਸੇ ਲਈ ਹੀ ਮੈਂਨੂੰ ਵਿਚਾਰ-ਚਰਚਾ ਵਿੱਚੋਂ ਭੱਜਣ ਦਾ ਕੋਈ ਬਹਾਨਾ ਢੂੰਡਣ ਦੀ ਲੋੜ ਨਹੀਂ ਪੈ
ਰਹੀ।
ਸਤਿਕਾਰਯੋਗ ਚਰਨਜੀਤ ਸਿੰਘ ਬਰੈਮਪਟਨ ਜੀ, ਆਪ ਜੀ ਨੂੰ ਮੇਰੇ ਵੱਲੋਂ ਸਤਿ
ਸ੍ਰੀ ਅਕਾਲ ਪਰਵਾਨ ਹੋਵੇ ਜੀ।
ਆਪ ਜੀ ਦੇ 16. 04. 2011 ਨੂੰ ਸਿਖਮਾਰਗ ਵੈਬਸਾਈਟ ਤੇ ਆਏ ਪੱਤਰ ਲਈ ਆਪ ਜੀ
ਦਾ ਧੰਨਵਾਦ ਹੈ ਜੀ। ਆਪ ਜੀ ਦੇ ਸਵਾਲ ਨਾਲ ਸਬੰਧਿਤ ਨੁਕਤਿਆਂ ਦਾ ਸਿਲਸਿਲੇਵਾਰ ਉੱਤਰ ਹੇਠ ਦਿੱਤੇ
ਅਨੁਸਾਰ ਹੈ:
ਅਕਾਲ ਤਖਤ ਦਾ ਕੱਨਸੈਪਟ:
ਮੇਰੇ ਵਿਚਾਰ ਵਿੱਚ ਸਿੱਖ ਮੱਤ ਵਿੱਚ ‘ਅਕਾਲ ਤਖਤ’ ਦਾ ਕੋਈ ਸੰਕਲਪ (
concept)
ਮੌਜੂਦ ਨਹੀਂ ਹੈ। ਇਹ ਸੰਕਲਪ ਸਿੱਖ ਮੱਤ ਵਿੱਚ ਮਨਮੱਤ ਫੈਲਾਉਣ ਲਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ
ਜੀ ਦਾ ਰੁਤਬਾ ਘਟਾਉਣ ਲਈ ਪਲਾਂਟ (plant)
ਕੀਤਾ ਗਿਆ ਹੋਇਆ ਹੈ।
ਅਕਾਲ ਤਖਤ ਦੇ ਜਥੇਦਾਰ ਦਾ ਪਦ:
ਜੇਕਰ ਕੋਈ ਅਕਾਲ ਤਖਤ ਹੀ ਮੌਜੂਦ ਨਹੀਂ ਤਾਂ ਉਸ ਕਲਪਿਤ ਵਿਵਸਥਾ ਦੇ
‘ਜਥੇਦਾਰ’ ਦਾ ਪਦ ਵੀ ਮੌਜੂਦ ਨਹੀਂ। ਜਿਸ ਨੂੰ ਆਪ ਜੀ ‘ਜਥੇਦਾਰ’ ਦਾ ਪਦ ਗਿਣਦੇ ਹੋ ਅਸਲ ਵਿੱਚ ਉਹ
ਪਦ ‘ਅਕਾਲ ਬੁੰਗਾ’ (ਬਦਲਿਆ ਹੋਇਆ ਨਾਮ ਗੁਰਦੁਆਰਾ ‘ਅਕਾਲ ਤਖਤ’ ) ਗੁਰਦੁਆਰੇ ਦੇ ਗ੍ਰੰਥੀ ਦਾ ਹੈ।
ਇਸ ਰੋਲ-ਘਚੋਲੇ ਵਾਲੀ ਸਥਿਤੀ ਤੇ ਮੈਂਨੂੰ ਇਤਰਾਜ਼ ਹੈ।
ਅਕਾਲ ਤਖਤ ਦਾ ਮੌਜੂਦਾ ਜਥੇਦਾਰ:
ਜਿਸ ਸ਼ਖਸ ਵਿਸ਼ੇਸ਼ ਨੂੰ ਆਪ ਜੀਂ ‘ਅਕਾਲ ਤਖਤ ਦਾ ਮੌਜੂਦਾ ਜਥੇਦਾਰ’ ਕਹਿ ਰਹੇ
ਹੋ ਉਸ ਦਾ ਕਿਰਦਾਰ ਕਿਸੇ ਤੋਂ ਗੁੱਝਾ ਹੋਇਆ ਨਹੀਂ। ਉਸ ਦੀ ਕਾਰਗੁਜ਼ਾਰੀ ਤੋਂ ਹਰ ਸੋਚਵਾਨ ਅਤੇ
ਜਾਗਰੂਕ ਸਿੱਖ ਦੁਖੀ ਹੈ। ਇੱਕ ਸੋਚਵਾਨ ਅਤੇ ਜਾਗਰੂਕ ਸਿੱਖ ਹੁੰਦਿਆਂ ਹੋਇਆਂ ਮੈਂਨੂੰ ਇਸ
ਕਾਰਗੁਜ਼ਾਰੀ ਨਾਲੋਂ ਉਸ ਵਿਵਸਥਾ ਤੇ ਜ਼ਿਆਦਾ ਇਤਰਾਜ਼ ਹੈ ਜਿਸ ਦਾ ਨਾਜਾਇਜ਼ ਫਾਇਦਾ ਇਹ ਸ਼ਖਸ ਉਠਾ ਰਿਹਾ
ਹੈ ਅਤੇ ਜਿਸ ਕਰਕੇ ਉਸ ਨੂੰ ਸਿੱਖ ਕੌਮ ਦੇ ਹਿਤਾਂ ਦੇ ਖਿਲਾਫ ਵਰਤਿਆ ਵੀ ਜਾ ਰਿਹਾ ਹੈ।
ਜਥੇਦਾਰ ਨਿਯੁਕਤੀ ਦੀ ਵਿਧੀ:
ਅਖੌਤੀ ‘ਜਥੇਦਾਰ’ ਦੀ ਨਿਯੁਕਤੀ ਨਹੀਂ ਹੁੰਦੀ ਸਗੋਂ ਅਕਾਲ ਬੁੰਗਾ ਗੁਰਦੁਆਰੇ
(ਬਦਲਿਆ ਹੋਇਆ ਨਾਮ ਗੁਰਦੁਆਰਾ ‘ਅਕਾਲ ਤਖਤ’ ) ਵਿੱਚ ਨਿਯੁਕਤ ਕੀਤੇ ਗਏ ਗ੍ਰੰਥੀ ਨੂੰ ਹੀ ਧੋਖੇ ਨਾਲ
ਅਖੌਤੀ ਜਥੇਦਾਰ ਐਲਾਨ ਦਿੱਤਾ ਜਾਂਦਾ ਹੈ। ਨਿਯੁਕਤੀ ਦੀ ਇਸ ਵਿਧੀ ਉਤੇ ਮੈਂਨੂੰ ਇਤਰਾਜ਼ ਹੈ।
ਇਸ ਨਾਲ ਜੁੜੀ ਇਤਹਾਸਿਕਤਾ:
ਸਿੱਖ ਇਤਹਾਸ ਵਿੱਚ ਸਮੁੱਚੀ ਸਿੱਖ ਕੌਮ ਲਈ ਕਿਸੇ ‘ਜਥੇਦਾਰ’ ਦੀ ਕੋਈ
ਪਰੰਪਰਾ ਨਹੀਂ ਰਹੀ। ਅਠਾਰ੍ਹਵੀਂ ਸਦੀ ਵਿੱਚ ਵੱਖ-ਵੱਖ ਸਿੱਖ ਮਿਸਲਾਂ ਦੇ ਜੱਥਿਆਂ ਦੇ ਮੁਖੀਆਂ ਨੂੰ
ਜਥੇਦਾਰ ਕਹਿਣ ਦੀ ਪਰੰਪਰਾ ਜ਼ਰੂਰ ਰਹੀ ਹੈ ਜੋ ਮਿਸਲਾਂ ਦੇ ਖਤਮ ਹੋਣ ਨਾਲ ਉਦੋਂ ਹੀ ਖਤਮ ਹੋ ਗਈ ਸੀ।
ਅਕਾਲ ਤਖਤ ਦਾ ਨਾਮ:
ਅਸਲ ਵਿੱਚ ਕਿਸੇ ਵੇਲੇ ਮੰਦਭਾਵਨਾ ਨਾਲ ਛੇਵੇਂ ਗੁਰੂ ਜੀ ਦੇ ਤਖਤ ਦੀ ਜਗਹ
ਤੇ ‘ਅਕਾਲ ਬੁੰਗਾ’ ਨਾਮੀ ਭਵਨ ਬਣਾ ਦਿੱਤਾ ਗਿਆ ਸੀ ਜਿਸ ਨੂੰ ਬਾਦ ਵਿੱਚ ਗੁਰਦੁਆਰਾ ਅਕਾਲ ਬੁੰਗਾ
ਵਿੱਚ ਤਬਦੀਲ ਕਰ ਦਿੱਤਾ ਗਿਆ। ਇਸ ਗੁਰਦੁਆਰੇ ਦਾ ਨਾਮ 1926 ਈਸਵੀ ਵਿੱਚ ਧੋਖੇ ਨਾਲ ਸ਼੍ਰੋਮਣੀ
ਕਮੇਟੀ ਦੇ ਨਿਯਮਾਂ ਵਿੱਚ ‘ਸ੍ਰੀ ਅਕਾਲ ਤਖਤ’ ਗੁਰਦੁਆਰਾ ਕਰਕੇ ਅੰਕਿਤ ਕਰ ਦਿੱਤਾ ਗਿਆ ਸੀ। ਇਸ
ਗੁਰਦੁਆਰੇ ਦੇ ਅਧਾਰ ਤੇ ਹੀ ‘ਅਕਾਲ ਤਖਤ’ ਦੀ ਮਨਮੱਤੀ ਵਿਵਸਥਾ ਕਲਪ ਲਈ ਗਈ ਅਤੇ ਅਣਅਧਿਕਾਰਤ ਤੌਰ
ਤੇ ‘ਅਕਾਲ ਤਖਤ’ ਨੂੰ ਅਤੇ ਉਸ ਰਾਹੀਂ ਅਖੌਤੀ ਜਥੇਦਾਰ ਨੂੰ ਸਿੱਖ ਕੌਮ ਦੀ ਸਰਵਉੱਚ ਅਥੌਰਿਟੀ ਦੇ
ਤੌਰ ਤੇ ਪਰਚਾਰਿਆ ਜਾਂਦਾ ਹੈ। ਇਹ ਸੰਕਲਪ ਅਖੌਤੀ ਅਕਾਲ-ਤਖਤ ਨੂੰ ਗੁਰਦੁਆਰਾ ਅਕਾਲ ਬੁੰਗਾ (ਬਦਲਿਆ
ਹੋਇਆ ਨਾਮ ਗੁਰਦੁਆਰਾ ‘ਅਕਾਲ ਤਖਤ’ ) ਨਾਲੋਂ ਭਿੰਨ ਕਰ ਕੇ ਪੇਸ਼ ਕਰਦਾ ਹੈ। ਇਸ ਚਲਾਕੀ ਨੂੰ ਆਮ
ਸ਼ਰਧਾਲੂ ਸਿੱਖ (ਅਤੇ ਬਹੁ-ਗਿਣਤੀ ਵਿੱਚ ਜਾਗਰੂਕ ਸਿੱਖ ਵੀ) ਸਮਝ ਨਹੀਂ ਸਕੇ।
ਅਕਾਲ ਤਖਤ ਦੀ ਇਮਾਰਤ:
ਅਖੌਤੀ ਅਕਾਲ-ਤਖਤ ਦੀ ਕੋਈ ਇਮਾਰਤ ਹੋ ਨਹੀਂ ਸਕਦੀ ਕਿਉਂਕਿ ਇਹ ਤਾਂ ਇੱਕ
ਖਿਆਲੀ ਵਿਵਸਥਾ ਹੀ ਹੈ। ਛੇਵੇਂ ਗੁਰੂ ਜੀ ਦੇ ਤਖਤ ਦੀ ਜਗਹ ਤੇ ਕਿਸੇ ਵੇਲੇ ਅਕਾਲ ਬੁੰਗਾ ਨਾਮੀ
ਇਮਾਰਤ ਉਸਾਰ ਦਿੱਤੀ ਗਈ ਸੀ ਜਿਸ ਵਿੱਚ ਅੱਗੇ ਜਾ ਕੇ ਇਸੇ ਨਾਮ ਦਾ ਗੁਰਦੁਆਰਾ ਸਥਾਪਤ ਕਰ ਦਿੱਤਾ
ਗਿਆ। ਅਕਾਲ ਬੁੰਗਾ ਗੁਰਦੁਆਰੇ ਦੀ ਇਮਾਰਤ ਨੂੰ ਹੀ ਵਿਖਾਵੇ ਦੇ ਤੌਰ ਤੇ ਅਖੌਤੀ ਅਕਾਲ-ਤਖਤ ਦੀ
ਇਮਾਰਤ ਵਜੋਂ ਪਰਚਾਰਿਆ ਜਾ ਰਿਹਾ ਹੈ। ਪਰੰਤੂ ਇਹ ਫਰਜ਼ੀ ਵਿਵਸਥਾ ਨੇੜੇ ਹੀ ਸਥਿਤ ਦਫਤਰ ਦੇ ਕਮਰਿਆਂ
ਵਿੱਚੋਂ ਚਲਾਈ ਜਾ ਰਹੀ ਹੈ।
ਅਕਾਲ ਤਖਤ ਦਾ ਸਬੰਧ ਸਿੱਖ ਨੇਸ਼ਨ ਨਾਲ ਜਾਂ ਇੰਡੀਅਨ ਸਟੇਟ ਨਾਲ:
ਂਅਖੌਤੀ ਅਕਾਲ-ਤਖਤ ਦਾ ਸਬੰਧ ਨਾ ਸਿੱਖ ਕੌਮ ਨਾਲ ਹੈ ਅਤੇ ਨਾ ਹੀ ਇੰਡੀਅਨ
ਸਟੇਟ ਨਾਲ। ਜੋ ਵਿਵਸਥਾ ਅਣਅਧਿਕਾਰਤ ਹੈ ਉਸ ਦਾ ਕਿਸੇ ਨਾਲ ਕੀ ਸਬੰਧ ਹੋ ਸਕਦਾ ਹੈ। ਇਹ ਵਿਵਸਥਾ
ਅੱਗੇ ਕਿਸ ਏਜੰਸੀ ਦੀ ਸ਼ਾਖ ਹੈ, ਇਹ ਇੱਕ ਭੇਦ ਹੈ।
ਜਥੇਦਾਰ ਦਾ ਪਦ ਅਤੇ ਕਾਨੂੰਨੀ ਉਲੰਘਣਾ:
ਅਖੌਤੀ ਜਥੇਦਾਰ ਦਾ ਪਦ ਸਿੱਖ ਗੁਰਦੁਆਰਾ ਐਕਟ ਅਤੇ ਇਸ ਦੇ ਅਧੀਨ ਬਣੀ
ਸ਼੍ਰੋਮਣੀ ਕਮੇਟੀ ਦੇ ਸੇਵਾ ਨਿਯਮਾਂ ਦੀ ਉਲੰਘਣਾ ਕਰ ਕੇ ਬਣਾਇਆ ਹੋਇਆ ਹੈ।
ਗੁਰੂ ਦੀ ਝਲਕ:
ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪੂਰੀ ਤਰ੍ਹਾਂ ਸਪਰਪਿਤ ਹੋਣ ਨਾਲ ਹਰ ਸਿੱਖ
ਆਪਣੇ ਆਪ ਵਿੱਚ ਗੁਰੂ ਦੀ ਝਲਕ ਪੈਦਾ ਕਰ ਸਕਦਾ ਹੈ। ਗੁਰੂ ਹਰ ਮਨੁੱਖ ਨੂੰ ਇੱਕ ਆਦਰਸ਼ਕ ਜੀਵ ਦੇ ਤੌਰ
ਤੇ ਵੇਖਣਾ ਚਾਹੁੰਦਾ ਹੈ ਅਤੇ ਗੁਰਬਾਣੀ ਇਸ ਦਾ ਰਸਤਾ ਵਿਖਾਉਂਦੀ ਹੈ। ਇਹ ਅਸੀਂ ਵੇਖਣਾ ਹੈ ਕਿ ਆਪਣੇ
‘ਅਧੂਰੇਪਣ’ ਨੂੰ ਕਿਵੇਂ ਦੂਰ ਕਰਨਾ ਹੈ।
ਅਖੌਤੀ ਅਕਾਲ-ਤਖਤ ਦੀ ਵਿਵਸਥਾ ਸਾਨੂੰ ਇਸ ਪਾਸੇ ਕੋਈ ਸੇਧ ਨਹੀਂ ਦੇ ਸਕਦੀ।
ਸਾਡਾ ਲ਼ੀਡਰ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ। ਸ਼ਖਸੀ ਲੀਡਰਾਂ ਦਾ ਸਿੱਖ ਮੱਤ ਵਿੱਚ ਸੰਕਲਪ ਹੀ ਮੌਜੂਦ
ਨਹੀਂ।
ਸ਼੍ਰੋਮਣੀ ਕਮੇਟੀ ਦੀ ਚੋਣ:
ਸਿੱਖ ਗੁਰਦੁਆਰਾ ਐਕਟ, ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਦਾ ਚੋਣ
ਸਿਸਟਮ ਸਿੱਖ ਕੌਮ ਦੇ ਹਿਤਾਂ ਦੀ ਪੂਰਤੀ ਲਈ ਨਹੀਂ ਬਣੇ ਹੋਏ। ਇਹਨਾਂ ਪਿਛਲੀ ਅਸਲੀਅਤ ਕੁੱਝ ਹੋਰ ਹੀ
ਹੈ। ਇਸ ਬਾਰੇ ਵਿਸਥਾਰ ਵਿੱਚ ਪੈਣ ਨਾਲ ਵਿਸ਼ੇ ਤੋਂ ਬਾਹਰ ਚਲੇ ਜਾਵਾਂਗੇ।
ਵਿਧਾਨ ਸਭਾ ਅਤੇ ਲੋਕ ਸਭਾ ਬਾਰੇ:
ਵਿਧਾਨ ਸਭਾ/ਲੋਕ ਸਭਾ ਦੀ ਵਿਵਸਥਾ ਭਾਰਤ ਦੀ ਜਨਤਾ ਦੀ ਆਪਣੀ ਚੋਣ ਹੈ ਅਤੇ
ਇਸ ਦੀ ਸਥਾਪਤੀ ਦਾ ਮਨਸ਼ਾ ਲੋਕਹਿਤ ਹੈ। ਸੋ ਅਜਿਹੀ ਵਿਵਸਥਾ ਚਲਦੀ ਰਹਿਣੀ ਚਾਹੀਦੀ ਹੈ ਜਿੰਨਾ ਚਿਰ
ਇਸ ਦੇ ਸੁਧਾਰ ਦੀ ਪ੍ਰੀਕਿਰਿਆ ਪੂਰੀ ਤਰ੍ਹਾਂ ਡਾਵਾਂ-ਡੋਲ ਨਹੀਂ ਹੋ ਜਾਂਦੀ ਅਤੇ ਇਹ ਆਪਣੇ-ਆਪ ਹੀ
ਖਿੱਲਰ ਨਹੀਂ ਜਾਂਦੀ। ਦੂਸਰੇ ਪਾਸੇ ਅਖੌਤੀ ਅਕਾਲ-ਤਖਤ ਸਿੱਖ ਕੌਮ ਉੱਤੇ ਮੰਦ-ਭਾਵਨਾ ਨਾਲ ਠੋਸੀ ਹੋਈ
ਵਿਵਸਥਾ ਹੈ। ਇਸ ਦੇ ਸੁਧਾਰ ਬਾਰੇ ਸੋਚਣ ਦੀ ਬਜਾਇ ਇਸ ਤੋਂ ਖਹਿੜਾ ਛੁਡਾ ਲੈਣਾ ਹੀ ਚੰਗੀ ਗੱਲ ਹੈ।
ਸਿੱਖਾਂ ਦਾ ਇਕੱਠੇ ਹੋਣਾ:
ਅਖੌਤੀ ਅਕਾਲ-ਤਖਤ ਵਰਗੀਆਂ ਵਿਵਸਥਾਵਾਂ ਤਾਂ ਸਿੱਖਾਂ ਨੂੰ ਖੇਰੂੰ-ਖੇਰੂੰ
ਕਰਨ ਲਈ ਯਤਨਸ਼ੀਲ ਰਹਿਣਗੀਆਂ ਹੀ। ਸਿੱਖਾਂ ਲਈ ਇਕੱਠੇ ਹੋ ਕੇ ਚੱਲਣਾ ਤਾਂ ਹੀ ਸੰਭਵ ਹੈ ਜੇਕਰ ਹਰ
ਸਿੱਖ ਕੇਵਲ ਅਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਹੋ ਕੇ ਜੀਣਾ ਸਿਖ ਲਵੇ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।
(17/04/11)
ਹਰਦੇਵ ਸਿੰਘ, ਜੰਮੂ
ਸਤਿਕਾਰ ਯੋਗ ਸੰਪਾਦਕ ਜੀਉ
ਅਤੇ ਪਾਠਕ ਸੱਜਣੋਂ,
ਸਤਿ ਸ਼੍ਰੀ ਅਕਾਲ!
ਸੰਪਾਦਕ ਜੀ, ਸਭ ਤੋਂ ਪਹਿਲਾਂ ਆਪ ਜੀ ਦਾ ਬਹੁਤ ਧਨਵਾਦ ਕਿ ਆਪ ਜੀ ਨੇ ਬਹੁਤ
ਸਾਰਿਆਂ ਪਾਠਕਾਂ ਦੇ ਸਵਾਲ ਸ੍ਹਾਮਣੇ ਰੱਖੇ ਹਨ।
ਪਾਠਕ ਸੱਜਣੋਂ ਆਪ ਜੀ ਦੇ ਸਵਾਲਾਂ ਦਾ ਵੀ ਬਹੁਤ ਧਨਵਾਦ! ਚਲ ਰਹੇ
ਸੰਵਾਦ ਦਾ ਵਿਸ਼ਾ ਕੇਵਲ ਅਕਾਲ ਤਖਤ ਇਦਾਰੇ ਦੀ ਹੋਂਦ ਅਤੇ ਉਸ ਦੇ ਖਾਤਮੇ ਲਈ ਵਕਾਲਤ ਦੀ ਪਹਿਲ ਬਾਰੇ
ਹੈ ਨਾ ਕਿ ਬੰਦਿਆਂ ਦੀ ਕਾਰਜਸ਼ੈਲੀ ਜਾਂ ਫ਼ੈਸਲਿਆਂ ਦੇ ਗੁਣ ਦੋਸ਼ ਬਾਰੇ। ਇਹ ਗੱਲ ਪਾਠਕਾਂ ਨੂੰ
ਪਹਿਲਾਂ ਹੀ ਬਾਰ-ਬਾਰ ਸਪਸ਼ਟ ਕੀਤੀ ਜਾ ਚੁੱਕੀ ਸੀ ਤਾਂ ਕਿ ਸੰਵਾਦ ਦੀ ਨਿਗਾਹ ‘ਨੁੱਕਤੇ` ਤੋਂ ਨਾ
ਹੱਟੇ।
ਕੁੱਝ ਸਵਾਲਾਂ ਤੋਂ ਇੰਝ ਜਾਪਦਾ ਹੈ ਕਿ ਉਹ ਚਲ ਰਹੀ ਵਿਚਾਰ ਚਰਚਾ ਦੇ ਵਿਸ਼ੇ
ਤੋਂ ਹੱਟ ਕੇ ਹਨ ਅਤੇ ਸ਼ਾਯਦ ਕੁੱਝ ਸਵਾਲਾਂ ਦੇ ਜਵਾਬਾਂ ਵੱਲ ਪਾਠਕ ਧਿਆਨ ਨਹੀਂ ਸਕੇ ਜੋ ਕਿ ਪਹਿਲਾਂ
ਹੀ ਚਲ ਰਹੇ ਸੰਵਾਦ ਵਿੱਚ ਦਿੱਤੇ ਜਾ ਚੁਕੇ ਹਨ। ਹੁਣ ਸੰਪਾਦਕ ਜੀ ਮਾਰਫ਼ਤ ਪਹੁੰਚੇ ਬਹੁਤ ਸਾਰੇ ਸਵਾਲ
ਅਕਾਲ ਤਖਤ ਇਦਾਰੇ ਨਾਲ ਜੁੜੇ ਬੰਦਿਆਂ ਦੀ ਕਾਰਜਸ਼ੈਲੀ ਪ੍ਰਤੀ ਹਨ ਜੋ ਕਿ ਇਸ ਚਰਚਾ ਦਾ ਵਿਸ਼ਾ ਹੀ
ਨਹੀਂ ਸੀ। ਖ਼ੈਰ ਦਾਸ ਪਾਠਕਾਂ ਦੀ ਸੁਹਿਰਦ ਭਾਵਨਾ ਸਦਕੇ ਉਨ੍ਹਾਂ ਸਵਾਲਾਂ ਬਾਰੇ ਆਪਣੇ ਵਿਚਾਰ ਦੇਣ
ਦਾ ਯਤਨ ਕਰੇਗਾ।
ਅੱਗੇ ਤੁਰਨ ਤੋਂ ਪਹਿਲਾਂ ਸਵਾਲ ਕਰਨ ਵਾਲੇ ਸੁਹਿਰਦ ਪਾਠਕਾਂ ਨਾਲ ਇੱਕ
ਵਿਚਾਰ ਜ਼ਰੁਰੀ ਹੈ। ਮੁੱਖ ਰੂਪ ਵਿੱਚ ਸਮਾਜ ਦਾ ਨੁਕਸਾਨ ਸ਼ਬਦ ਗੁਰੂ ਗ੍ਰੰਥ ਸਾਹਿਬ ਪ੍ਰਤੀ ਸਿੱਖਾਂ
ਦੇ ਸਤਿਕਾਰ ਦੀ ਭਾਵਨਾਵਾਂ ਦਾ ਲਾਭ ਉਠਾਉਂਦੇ ਹੋ ਰਿਹਾ ਹੈ ਨਾ ਕਿ ਅਕਾਲ ਤਖਤ ਕਾਰਣ। ਅਕਾਲ ਤਖਤ
ਤਾਂ ਆਪ ਗੁਰੂ ਦੇ ਨਾਮ ਤੇ ਹੀ ਹੋਂਦ ਵਿੱਚ ਹੈ। ਅਕਾਲ ਤਖਤ ਦਾ ਪ੍ਰਤੀਕ ਤਾਂ ਇੱਕ ਥਾਂ ਹੈ ਜਦ
ਕਿ ਸ਼ਬਦ ਗੁਰੂ ਗ੍ਰੰਥ ਸਾਹਿਬ ਸੰਸਾਰ ਦੇ ਹਰ ਗੁਰੂਦੁਆਰੇ ਵਿੱਚ ਹੈ। ਇਹ ਹੈ ਪਹਿਲੀ ਗੱਲ!
ਅਸੀਂ ਜਾਣਦੇ ਹਾਂ ਕਿ ਮੌਜੂਦਾ ਦੋਰ ਵਿੱਚ ਸ਼ਬਦ ਗੁਰੂ ਗ੍ਰੰਥ ਜੀ ਦੀ ਅਗਵਾਈ
ਨੂੰ ਸਾਰੇ ਸਵੀਕਾਰ ਕਰਦੇ ਹਨ ਅਤੇ ਗੁਰੂ ਨੂੰ ਹੀ ਕੇਂਦਰ ਸਵੀਕਾਰ ਕੇ ਹਰ ਗੁਰੂਦੁਆਰਾ ਹਰ ਸੰਸਥਾਨ
ਚਲਦਾ ਹੈ। ਇਥੋਂ ਤਕ ਕਿ ਡੇਰੇ ਵੀ। ਲ਼ੇਕਿਨ ਫ਼ਿਰ ਵੀ ਗੁਰੂ ਦੀ ਸਥਾਪਨਾ ਦਾ ਇਸਤੇਮਾਲ ਕਰਦੇ ਹੋਏ,
ਗੁਰੂ ਦੇ ਹੀ ਨਾਮ ਤੇ ਵੱਡੇ ਪੱਧਰ ਤੇ ਮਨਮਤਿ/ਰਾਜਨੀਤੀ ਹੋ ਰਹੀ ਹੈ। ਬਹੁਤੇ ਤਾਂ ਗੁਰੂ ਦੇ ਸਵਰੂਪ
ਮਾਤਰ ਨਾਲ ਹੀ ਜੂੜੇ ਹਨ। ਇਹ ਹੈ ਦੂਜੀ ਗੱਲ!
ਹੁਣ ਕੀ ਗੁਰੂ ਦੇ ਨਾਮ ਤੇ ਖੜੀ ਮਨਮਤਿ ਦਾ ਕਾਰਣ ਸ਼ਬਦ ਗੁਰੂ ਗ੍ਰੰਥ ਸਾਹਿਬ
ਜੀ ਦੀ ਮੌਜੂਦਗੀ ਹੈ? ਜੇ ਹਰ ਥਾਂ ਮਨਮਤਿ ਹੈ ਤਾਂ ਉਸਦਾ ਹੱਲ ਕੀ ਹੈ? ਹੱਲ ਤਾਂ ਮਨਮਤਿ ਨੂੰ
ਨਜਿੱਠਣ ਦੀ ਹੋ ਸਕਦੀ ਹੈ। ਕਥਨੀ ਵਿੱਚ ਹੀ ਸਹੀ ਅਕਾਲ ਤਖਤ ਵੀ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਅਧਾਰ
ਬਣਾ ਕੇ ਚਲਦਾ ਹੈ। ਫ਼ਿਰ ਕੀ ਸਾਰੀ ਮਨਮਤਿ ਅਤੇ ਰਾਜਨੀਤੀ ਦਾ ਠੀਕਰਾ ਅਧਾਰਾਂ ਤੇ ਹੀ ਤੋੜਿਆ ਜਾਵੈ
ਉਹ ਵੀ ਇਸ ਤਰਕ ਨਾਲ ਕਿ ਜੇਕਰ ਉਹ ਹੁੰਦਾ ਹੀ ਨਾ ਤਾਂ ਮਨਮਤਿ/ਰਾਜਨੀਤੀ ਹੀ ਨਾ ਹੁੰਦੀ? ਨਿਰਸੰਦੇਹ
ਅਕਾਲ ਤਖਤ ਦੇ ਖਾਤਮੇ ਦੀ ਖ਼ਵਾਈਸ਼ ਬੜੇ ਹੀਨ ਤਰਕ ਤੇ ਖੜੀ ਹੈ। ਭਵਨ ਅਤੇ ਉਸਦੇ ਨਾਮ ਤੇ ਵਿਵਾਦ ਖੜਾ
ਕਰਨ ਦੇ ਬਜਾਏ ਉਸ ਤਖਤ ਦੇ ਪਿੱਛੇ ਗੁਰਮਤਿ ਦੀ ਭਾਵਨਾ ਨੂੰ ਸਮਝਣ ਦੀ ਲੋੜ ਹੈ।
ਇਹ ਵੀ ਕਿਹਾ ਜਾਂਦਾ ਹੈ ਕਿ
99%
ਮਨਮਤਿ ਕਰਦੇ ਹਨ। ਠੀਕ ਹੈ! ਹੁਣ 99%
ਵਿੱਚੋ ਮਨਮਤਿ ਦੂਰ ਕਰੀਏ ਜਾਂ 99%
ਦੀ ਹੋਂਦ ਤੋਂ ਇਨਕਾਰੀ ਹੋ ਜਾਈਏ? ਨਾ ਰਹੇ ਬਾਂਸ ਤੇ ਨਾ ਵਜੇ ਬਾਂਸੁਰੀ! ਇਹ ਕੋਈ ਹੱਲ ਹੈ ਐਸੀਆਂ
ਗੱਲਾਂ ਦਾ? ਪੰਥ ਨੇ ਅੱਜ ਤੇ ਵਿਚਾਰਕਾਂ ਤੋਂ ਬਾਦ ਵੀ ਤੁਰਨਾ ਹੈ ਜਾਂ ਨਹੀਂ?
ਧਰਮ ਗ੍ਰੰਥਾਂ/ਗੁਰੂਆਂ ਦੇ ਵਿਰੋਧ ਵਿੱਚ ਨਾਸਤਕ ਤਾਂ ਇਹੀ ਤਰਕ ਦਿੰਦੇ ਹਨ
ਕਿ ਸਾਰੇ ਪੁਆੜੇ ਦੀ ਜੜ ਧਰਮ ਹੀ ਹੈ। ਕੀ ਉਨ੍ਹਾਂ ਦੀ ਗੱਲ ਮੰਨਣੀ ਚਾਹੀਦੀ ਹੈ? ਵਾਸਤਵ ਵਿੱਚ ਸਮਾਜ
ਦਾ ਨੁਕਸਾਨ ਬੰਦੇ ਕਰਦੇ ਹਨ, ਗੁਰੂ ਜਾਂ ਗੁਰੂ ਦੇ ਉਸਾਰੇ ਪ੍ਰਤੀਕ ਨਹੀ! ਆਸ ਹੈ ਕਿ ਪਾਠਕ ਇਨ੍ਹਾਂ
ਵਿਚਾਰਾਂ ਦੇ ਪਰਿਪੇਖ ਵਿੱਚ ਹੀ ਕਿਸੇ ਇਦਾਰੇ ਦੀ ਵਰਤੋਂ-ਦੁਰਵਰਤੋਂ ਦੀ ਗੱਲ ਨੂੰ ਸਮਝਣ ਦਾ ਯਤਨ
ਕਰਨ ਗੇ।
ਹੁਣ ਸਵਾਲਾਂ ਵੱਲ ਤੁਰਦੇ ਹਾਂ:
ਸਵਾਲ; ਕੀ ਅਕਾਲ ਤਖ਼ਤ ਇੱਕ ਬਿੰਲਡਿੰਗ ਦਾ ਨਾਮ ਹੈ ਜਾਂ ਸਿਧਾਂਤ ਦਾ? ਜੇ ਕਰ
ਬਿੰਲਡਿੰਗ ਦਾ ਨਾਮ ਹੈ ਤਾਂ ਫਿਰ ਇਸ ਦਾ ਅਰਥ ਕੀ ਸਮਝਦੇ ਹੋ?
ਜਵਾਬ:- ਅਕਾਲ ਤਖਤ ਇੱਕ ਫ਼ਲਸਫ਼ੇ ਦਾ ਨਾਮ ਹੈ ਜਿਸ ਨੂੰ ਇੱਕ ਪ੍ਰਤੀਕ
(ਦਰਬਾਰ ਸਾਹਿਬ ਸ੍ਹਾਮਣੇ ਗੁਰੂ ਉਸਾਰਿਆ ਤਖਤ) ਰਾਹੀਂ ਮਨੁੱਖਤਾ ਨੂੰ ਮਝਾਇਆ ਗਿਆ ਹੈ। ਪ੍ਰਤੀਕਾਂ
ਦੀ ਵੀ ਇੱਕ ਬੇਹਦ ਪੁਖ਼ਤਾ ਜੁਬਾਨ ਹੁੰਦੀ ਹੈ ਜਿਸ ਰਾਹੀਂ ਉਹ ਬਹੁਤ ਕੁੱਝ ਬਿਆਬ ਕਰਦੇ ਹਨ। ਇਹ ਗੱਲ
ਸ਼ਬਦ ਗੁਰੂ ਦੇ ਗ੍ਰੰਥ ਸਵਰੂਪ ਤੋਂ ਸਮਝੀ ਜਾ ਸਕਦੀ ਹੈ। ਸ਼ਬਦ ਗੁਰੂ ਫ਼ਲਸਫ਼ਾ ਹੈ ਜਿਸ ਦਾ
ਪ੍ਰਗਟਾਵਾ/ਨਿਸ਼ਾਨਦੇਹੀ ਇੱਕ ਗ੍ਰੰਥ ਸਵਰੂਪ ਦੇ ਪ੍ਰਤੀਕ ਦੀ ਵਰਤੋਂ ਰਾਹੀਂ ਹੁੰਦੀ ਹੈ।
ਗ੍ਰੰਥ ਸਵਰੂਪ ਲਾਜ਼ਮੀ ਪ੍ਰਤੀਕ ਹੈ ਫ਼ਲਸਫ਼ਾ ਨਹੀਂ। ਅਕਾਲ ਤਖਤ ਦੀ ਬਿਲਡਿੰਗ ਲਾਜ਼ਮੀ ਪ੍ਰਤੀਕ ਹੈ
ਫ਼ਲਸਫ਼ਾ ਨਹੀਂ। ਗੁਰੂ ਦੀ ਸਿੱਖਿਆ ਹੈ ਕਿ ਅਕਾਲ ਦੇ ਇਨਸਾਫ਼ ਦਾ ਤਖਤ ਸਾਰੇ ਸੰਸਾਰਕ ਤਖਤਾਂ ਨਾਲੋਂ
ਸਰਵੱੋਚ ਹੈ ਅਤੇ ਮਨੁੱਖ ਨੂੰ ਰੱਬੀ ਇਨਸਾਫ਼ ਦੀ ਲੀਹਾਂ ਤੇ ਹੀ ਹੱਕ ਮੰਗਣ ਅਤੇ ਹੱਕ ਦੇਣ ਬਾਰੇ ਸੇਧ
ਲੇਣੀ ਚਾਹੀਦੀ ਹੈ। ਇਹੀ ਫ਼ਲਸਫ਼ਾ ਗੁਰਮਤਾ ਇਦਾਰੇ ਦਾ ਅਧਾਰ ਹੈ।
ਸਵਾਲ: ਅਕਾਲ ਪੁਰਖ ਦੇ ਬੈਠਣ ਦਾ ਤਖ਼ਤ ਜਾਂ ਅਕਾਲ ਪੁਰਖ ਨੂੰ ਮੰਨਣ ਵਾਲਿਆਂ
ਦਾ ਤਖ਼ਤ?
ਜਵਾਬ:- ਗੁਰਬਾਣੀ ਨਿਰਨਾ ਹੈ ਕਿ ਅਕਾਲ ਪੁਰਖ ਸਰਬ ਵਿਆਪਕ ਹੈ। ਸਮੁੱਚੀ
ਹੋਂਦ ਉਸਦਾ ਤਖਤ ਹੈ ਨਾ ਕਿ ਇੱਕੋ ਥਾਂ। ਉਹ ਅਕਾਲ ਤਖਤ ਸਮੇਤ ਹਰ ਥਾਂ ਹੈ! ਗੁਰੂ ਨੇ ਮਨੁੱਖਾ ਜੀਵਨ
ਵਿੱਚ ਪਰਮਾਤਮਾ ਦੇ ਤਖਤ (ਪਰਮਾਤਮਾ) ਦੇ ਇਨਸਾਫ਼ ਦੀ ਸੱਚਾਈ ਨੂੰ ਇੱਕ ਪ੍ਰਤੀਕ (ਅਕਾਲ ਤਖਤ)
ਦਾ ਇਤਸੇਮਾਲ ਕਰਦੇ ਇਹ ਗੱਲ ਸਮਝਾਉਂਣ ਦਾ ਸੰਸਾਰ ਵਿੱਚ ਪਹਿਲਾ ਉਪਰਾਲਾ ਕੀਤਾ ਸੀ ਤਾਂ ਕਿ ਆਮ ਬੰਦੇ
ਦੇ ਨਾਲ-ਨਾਲ ਮਨੁੱਖੀ ਤਖਤਾਂ ਤੇ ਬੈਠੀ ਨਿਰਕੁੰਸ਼ ਮਾਨਸਿਕਤਾ ਵੀ ਇਸ ਗੱਲ ਨੂੰ ਸਮਝ ਸਕੇ। ਇਹ ਗੱਲ
ਅਕਾਲ ਤਖਤ ਇਦਾਰੇ ਵਿੱਚ ਨਿਯੁਕਤ ਬੰਦਿਆਂ ਤੇ ਵੀ ਲਾਗੂ ਹੁੰਦੀ ਹੈ। ਕੋਮੀ ਮਸਲਿਆਂ ਲਈ ਇਹ ਪ੍ਰਤੀਕ
ਵਿਸ਼ੇਸ਼ ਸਥਿਤੀ ਵਿੱਚ ‘ਗੁਰਮਤਿ ਅਨੁਸਾਰ ਫ਼ੈਸਲੇ ਕਰਨ` ਦਾ ਸਵਕ੍ਰਿਤ ਇਦਾਰਾ ਹੈ। ਬਾਕੀ ਕੋਈ
ਕਿਨ੍ਹਾਂ ਅਤੇ ਕੀ ਸਮਝ ਪਾਉਂਦਾ ਹੈ ਇਹ ਵੱਖਰੀ ਗੱਲ ਹੈ। ਬੰਦਿਆਂ ਦੀ ਕਾਰਗੁਜ਼ਾਰੀ ਨੂੰ ਗੁਰੂ ਦੀ
ਮੰਸ਼ਾ ਨਾਲ ਰੱਲਗਡ ਕਰਨਾ ਤਰਕ ਤੋਂ ਨੱਸਣ ਵਾਲੀ ਗੱਲ ਹੈ ਤਰਕ ਤੇ ਖੜੇ ਰਹਿਣ ਦੀ ਨਹੀਂ।
ਜੇ ਕਰ ਅਕਾਲ ਤਖ਼ਤ, ਅਕਾਲ ਪੁਰਖ ਦੇ ਬੈਠਣ ਦਾ ਤਖ਼ਤ ਹੈ ਤਾਂ ਕੀ ਤੁਸੀਂ
ਗੁਰਬਾਣੀ ਅਨੁਸਾਰ ਇਹ ਸਿੱਧ ਕਰ ਸਕਦੇ ਹੋ ਕਿ ਅਕਾਲ ਪੁਰਖ ਇੱਥੇ ਹੀ ਆ ਕਿ ਬਹਿੰਦਾ ਅਤੇ ਰਹਿੰਦਾ ਹੈ
ਹੋਰ ਕਿਤੇ ਨਹੀਂ?
ਜਵਾਬ; ਇਸ ਸਵਾਲ ਦਾ ਜਵਾਬ ੳੱਪਰ ਦੇ ਸਵਾਲ-ਜਵਾਬ ਵਿੱਚ ਹੀ ਹੈ।
ਸਵਾਲ; ਜੇ ਕਰ ਇਹ ਅਰਥ ਕਰਦੇ ਹੋ ਕਿ ਇਹ ਅਕਾਲ ਪੁਰਖ ਨੁੰ ਮੰਨਣ ਵਾਲਿਆਂ ਦਾ
ਤਖ਼ਤ ਹੈ ਤਾਂ ਫਿਰ ਹੋਰ ਵੀ ਜਿਹੜੇ ਬਾਕੀ ਧਰਮਾਂ ਵਾਲੇ ਅਕਾਲ ਪੁਰਖ ਨੂੰ ਮੰਨਦੇ ਹਨ ਭਾਵੇਂ ਕਿ ਉਹ
ਆਪਣੇ ਰਹਿਬਰ ਨੂੰ ਵੀ ਇਸ ਤੋਂ ਦੂਜੇ ਨੰਬਰ ਤੇ ਮੰਨਦੇ ਹਨ, ਫਿਰ ਤਾਂ ਉਹਨਾ ਦਾ ਵੀ ਉਨਾਂ ਹੀ ਹੋਇਆ।
ਜਵਾਬ:- ਦਾਸ ਅਕਾਲ ਤਖਤ ਦੇ ਅਰਥ ਉਪਰ ਦੇ ਚੁੱਕਾ ਹੈ। ਜਿਹੜਾ ਬੰਦਾ ਵੀ
ਇਸ ਪ੍ਰਤੀਕ ਤੋਂ ਕੁੱਝ ਇਬਰਤ ਹਾਸਲ ਕਰ ਲੇਵੇ ਤਾਂ ਉਸ ਲਈ ਇਹ ਲਾਹੇਵੰਦ ਹੈ। ਇਹ ਤਾਂ ਸਵੀਕਾਰ ਕਰਨ
ਦਾ ਭਾਵ ਹੈ ਕਿਸੇ ਤੇ ਆਪਣਾ ਦਾਵਾ ਠੋਕਣ ਦਾ ਨਹੀਂ। ਅਸੀਂ ਕਹਿੰਦੇ ਹਾਂ ਕਿ ਸ਼ਬਦ ਗੁਰੂ ਦੀ ਸਿੱਖਿਆ
ਮਨੁੱਖਤਾ ਲਈ ਹੈ, ਗੁਰੂ ਦੇ ਪ੍ਰਤੀਕਾਤਮਕ ਸੰਦੇਸ਼ ਮਨੁੱਖਤਾ ਲਈ ਹਨ ਪਰ ਇਹ ਗੱਲ ਸਵੀਕਾਰ ਕਰਨੀ ਜਾਂ
ਨਾ ਕਰਨੀ ਮਨੁੱਖਾਂ ਦੇ ਆਪਣੀ ਮਾਨਤਾ ਤੇ ਨਿਰਭਰ ਕਰਦੀ ਹੈ। ਸ਼ਬਦ ਗੁਰੂ ਗ੍ਰੰਥ ਸਾਹਿਬ ਵੀ ਤਾਂ
ਉਪਲੱਬਦ ਹੈ ਮਨੁੱਖਤਾ ਲਈ ਜੋ ਕੋਈ ਸਵੀਕਾਰ ਤਾਂ ਠੀਕ ਜੇ ਨਾ ਕਰੇ ਤਾਂ ਜੋਰ ਨਹੀਂ।
ਸਵਾਲ: ਜੇ ਕਰ ਅਕਾਲ ਤਖ਼ਤ ਇੱਕ ਸਿਧਾਂਤ ਦਾ ਨਾਮ ਹੈ ਤਾਂ ਫਿਰ ਉਹ ਸਿਧਾਂਤ
ਕਿਹੜਾ ਹੈ? ਗੁਰਬਾਣੀ ਵਿਚਲਾ ਜਾਂ ਕਿ ਫਿਰ ਕੋਈ ਹੋਰ?
ਜਵਾਬ:- ਦਾਸ ਇਸ ਬਾਰੇ ਪਹਿਲਾਂ ਹੀ ਵਿਸਤਾਰ ਲਿਖ ਚੁੱਕਿਆ ਹੈ ਕਿ
ਅਕਾਲ ਤਖਤ ਸ਼ਬਦ ਗੁਰੂ ਦੀ ਇਸ ਸਿੱਖਿਆ ਦਾ ਪ੍ਰਤੀਕਾਤਮਕ ਪ੍ਰਗਟਾਵਾ ਹੈ ਕਿ ਅਕਾਲ ਦੇ ਤਖਤ
(ਪਰਮਾਤਮਾ) ਦਾ ਇਨਸਾਫ਼ ਹੀ ਸਰਵੋੱਚ ਹੈ ਜਿਸ ਦੇ ਅਨੁਰੂਪ ਹੀ ਮਨੁੱਖ ਨੂੰ ਹੱਕ ਮੰਗਣਾ ਅਤੇ ਹੱਕ
ਦੇਣਾ ਚਾਹੀਦਾ ਹੈ ਨਾਲ ਹੀ ਇਹ ਗੱਲ ਹਰ ਨਿਰੰਕੁਸ਼ ਮਾਨਸਿਕਤਾ ਨੂੰ ਸਮਝਣੀ ਚਾਹੀਦੀ ਹੈ। ਛੇਵੇਂ
ਗੁਰੂ ਨੇ ਇਸੇ ਬਾਣੀ ਸਿਧਾਂਤ ਹੋਠ ਅਕਾਲ ਤਖਤ ਪ੍ਰਤੀਕ ਦੀ ਵਰਤੋਂ ਕੀਤੀ ਸੀ। ਜਿਸ ਦਾ ਅਨੁਸਰਨ
ਕਾਲਾਂਤਰ ਸਿੱਖਾਂ ਨੇ ਵੀ ਕੋਮੀ ਪ੍ਰਬੰਧ ਚਲਾਉਂਣ ਲਈ ਵੀ ਕੀਤਾ। ਸਿੱਖ ਗੁਰੂ ਕੋਲੋਂ ਨਹੀਂ ਸਿੱਖਦੇ
ਤਾਂ ਕਿਸ ਕੋਲੋਂ ਸਿੱਖਦੇ? ਨਿਰਸੰਦੇਹ ਅਕਾਲ ਤਖਤ ਉਸਾਰੀ ਦੇ ਪਿੱਛੇ ਦੀ ਵਿਚਾਰਧਾਰਾ ਬਾਣੀ
ਅਨੁਰੂਪ ਹੀ ਸੀ। ਪਾਠਕ ਸ਼ਬਦ ਗੁਰੂ ਵਿੱਚ ਦਰਸਾਏ ਇਸ ਸਿਧਾਂਤ ਦੇ ਪ੍ਰਤੀਕਾਤਮਕ ਪ੍ਰਗਟਾਵੇ ਦਾ
ਪਰਿਪੇਖ ਇੱਕ ਵਾਰ ਦੁਬਾਰਾ ਪੜ ਲੋਣ। ਦਾਸ ਨੇ ਲਿੱਖਿਆ ਸੀ;
“ਗੁਰਤਾ ਦੇ ਤਖਤ ਦੇ ਵਿਰਾਜਮਾਨ ਗੁਰੂਆਂ ਨੇ ਪ੍ਰਤੀਕਾਤਮਕ ਰੂਪ ਵਿੱਚ
‘ਤਖਤ` ਦੀ ਉਸਾਰੀ ਕਿਉਂ ਕੀਤੀ? ਇਹ ਸਵਾਲ ਦਿਲਚਸਪ ਹੈ। ਇਸ ਨੂੰ ਸਮਝਣ ਲਈ ਸਾਨੂੰ ਉਸ ਇਤਹਾਸਕ
ਪਰਿਪੇਖ ਨੂੰ ਸਮਝਣਾ ਪਵੇਗਾ ਜਿਸ ਨਾਲ ਉਸ ਵੇਲੇ ਗੁਰੂਘਰ ਦਾ ਟਕਰਾਵ ਹੋ ਚੁੱਕਾ ਸੀ। ਇਹ ਟਕਰਾਵ
ਸਾਮਕਾਲੀ ‘ਰਾਜਸੀ ਤਖਤ` ਦੇ ਫ਼ਲਸਫ਼ੇ ਨਾਲ ਸੀ ਨਾ ਕਿ ਮਨੁੱਖਾਂ ਨਾਲ। ਆਉ ਜ਼ਰਾ ਉਸ ਸਮੇਂ ਦੇ ਰਾਜਸੀ
ਤਖਤਾਂ ਦੇ ਫ਼ਲਸਫ਼ੇ ਨੂੰ ਥੋੜਾ ਸਮਝ ਲਈਏ;
ਬਲਬਨ ‘ਦਾਸ ਵੰਸ਼` ਦਾ ਇੱਕ ਵੱਡਾ ਪ੍ਰਭਾਵਸ਼ਾਲੀ ਤਾਨਾਸ਼ਾਹ ਰਾਜਾ ਸੀ।
ਰਾਜਸੀ ਤਖਤ ਤੇ ਬੈਠੇ ਇਸ ਰਾਜੇ ਨੇ
Devine Theory of
Kingship (ਰਾਜਦਾਰੀ
ਦਾ ਇਲਾਹੀ ਸਿਧਾਂਤ) ਨੂੰ ਨਵਾਂ ਅਯਾਮ ਦਿੰਦੇ ਇਹ ਐਲਾਨ ਕੀਤਾ ਸੀ ਕਿ ਬਾਦਸ਼ਾਹ ਸਿੱਦਾ ਈਸ਼ਵਰ ਦਾ
ਭੇਜਿਆ ਹੋਈਆ ‘ਨੁਮਾਇਂਦਾ` ਹੈ ਅਤੇ ਕੇਵਲ ਉਸੀ ਦਾ ਇਨਸਾਫ਼ ‘ਇਲਾਹੀ` ਹੈ। ਉਸ ਨੇ ਆਪਣੇ ਇਸ
ਪ੍ਰਭਾਵ ਨੂੰ ਦ੍ਰਿੜ ਕਰਵਾਉਂਣ ਲਈ ਰਾਜਦਰਬਾਰ ਦੀ ਕਾਰਜਸ਼ੈਲੀ ਅੰਦਰ ਕੁੱਝ ਵਿਸ਼ੇਸ ਨਿਯਮ ਵੀ ਲਾਗੂ
ਕੀਤੇ ਸੀ। ਮਸਲਨ ਕਿਸੇ ਵੀ ਸਰਦਾਰ/ਧਾਰਮਕ ਉਹਦੇਦਾਰ ਲਈ ਇਹ ਜ਼ਰੂਰੀ ਸੀ ਕਿ ਉਹ ਦਰਬਾਰ ਦੇ ਅੰਦਰ “ਇਲਾਹੀ
ਤਖਤ ਤੇ ਨਸ਼ੀਨ ਰਾਜੇ” ਦੇ ਅੱਗੇ ਦੰਢਵੱਤ (ਪੁਰਾ ਲੇਟ ਕੇ) ਸਿਜਦਾ ਕਰੇ। ਇਸ ਰਸਮ ਨੂੰ ‘ਪੈਬੋਸ`
(ਪੈਰਾਂ ਨੂੰ ਚੁੱਮਦੇ ਹੋਏ ਸਿਜਦਾ ਕਰਨਾ) ਕਿਹਾ ਜਾਂਦਾ ਸੀ।
ਇਸਦੇ ਨਾਲ ਹੀ ਉਸ ਨੇ ਆਪਣੇ ਆਪ ਲਈ ‘ਜਿੱਲ-ਏ-ਇਲਾਹੀ`
(Shadow of God)
ਯਾਨੀ ‘ਪਰਮਾਤਮਾ ਦਾ ਸਾਯਾ` ਕਹਾਉਂਣਾ ਆਰੰਭ ਕੀਤਾ ਜੋ ਕਿ ਦਰਅਸਲ ਇਸਲਾਮੀ ਸ਼ਰੀਅਤ ਦੇ
ਇਸ ਅਸੂਲ ਦੇ ਖ਼ਿਲਾਫ਼ ਸੀ ਕਿ ਕੋਈ ਇਨਸਾਨ ਸਿਯਾਸੀ ਤੋਰ ਤੇ ਆਪਣੇ ਆਪ ਨੂੰ ਸਿੱਦੇ ਤੋਰ ਤੇ ‘ਅੱਲਾਹ`
ਦੇ ਬਰਾਬਰ ਨਹੀਂ ਕਹਿ ਸਕਦਾ।
ਮੁਗ਼ਲ ਕਾਲ ਦੇ ਵਿੱਚ ਰਾਜਦਾਰੀ ਦੇ ਇਸ ਸਿਧਾਂਤ ਦੀ ਚਰਮ ਸੀਮਾ ਵੇਖਣ ਨੂੰ
ਮਿਲੀ। ਰਾਜਸੀ ਬਾਦਸ਼ਾਹਤ ਨੇ ਹੁਣ ਆਪਣੇ ਆਪ ਨੂੰ ‘ਫ਼ਰ-ਏ ਇਜ਼ਦੀ`
(Light of God) ਯਾਨੀ
‘ਅੱਲਾਹ ਦੀ ਰੋਸ਼ਨੀ` ਅਖਵਾਉਂਣਾ ਆਰੰਭ ਕਰ ਦਿੱਤਾ ਸੀ ਯਾਨੀ ਸਾਯੇ ਤੋਂ ਕਈ ਕਦਮ ਅੱਗੇ ਹੁਣ
ਬਾਦਸ਼ਾਹ ਪਰਮਾਤਮਾ ਦਾ ਪ੍ਰਕਾਸ਼ ਬਣਨ ਦੀ ਘੋਸ਼ਨਾ ਕਰਦਾ ਸੀ। ਇਹ ਧਾਰਮਕ ਇਦਾਰਿਆਂ ਤੇ ਇੱਕ ਰਾਜਸੀ
ਦਬਾਉ ਦਾ ਵਸੀਲਾ ਵੀ ਸੀ। ਇਸ ਰਾਹੀਂ ਰਾਜਸੀ ਹੁਕਮਾਂ ਨੂੰ ਇਲਾਹੀ ਫ਼ੁਰਮਾਨ ਰੰਗ ਦਿੱਤਾ ਗਿਆ ਸੀ।
ਧਾਰਮਕ ਆਗੂ ਇਸ ਦਬਾਅ ਅੱਗੇ ਨਤਮਸਤਕ ਹੋ ਚੁੱਕੇ ਸਨ। ਐਸਾ ਨਹੀਂ ਸੀ ਕਿ ਉਸ ਸਮੇਂ ਦੇ ਬਾਦਸ਼ਾਹ ਕੇਵਲ
ਜ਼ੁਲਮੀ ਫ਼ੁਰਮਾਨ ਹੀ ਜਾਰੀ ਕਰਦੇ ਸੀ ਅਤੇ ਇਨਸਾਫ਼ ਦੀ ਕੋਈ ਗੱਲ ਹੀ ਨਹੀਂ ਸੀ ਪਰ ਵਾਸਵਿਕਤਾ ਇਹ ਸੀ
ਕਿ ਹਰ ਫ਼ੁਰਮਾਨ ‘ਇਲਾਹੀ ਫ਼ੁਰਮਾਨ`ਸੀ ਭਾਵੇਂ ਉਹ ਜ਼ੁਲਮ ਹੀ ਕਿਉਂ ਨਾ ਹੋਵੇ। ਐਸੇ ਹੀ ਇੱਕ
‘ਕਥਿਤ ਇਲਾਹੀ ਫ਼ੁਰਮਾਨ` ਨੇ ਗੁਰੂ ਅਰਜਨ ਜੀ ਦੀ ਸ਼ਹੀਦੀ ਨੂੰ ਅੰਜਾਮ ਦਿੱਤਾ ਸੀ। ਗੁਰਤਾ ਦੇ ਤਖਤ
ਦਾ ਫ਼ਲਸਫ਼ਾ ਤਾਂ ਨਹੀਂ ਸੀ ਬਦਲਿਆ ਪਰ ਹੁਣ ਹਾਲਾਤ ਬਦਲ ਚੁੱਕੇ ਸੀ।
ਉਨ੍ਹਾਂ ਦੀ ਸ਼ਹੀਦੀ ਉਪਰੰਤ ਗੁਰੂ ਹਰਗੋਬਿਂਦ ਜੀ ਨੇ ਗੁਰਤਾ ਦੇ ਤਖਤ ਤੇ
ਬੈਠਣ ਦੇ ਬਾਦ ਉਸ ਤਖਤ ਨੂੰ ਇੱਕ ਪ੍ਰਤੀਕਾਤਮਕ ਰੂਪ ਵਿੱਚ ਸਥਾਪਤ ਕਰਨ ਦਾ ਉਪਰਾਲਾ ਕੀਤਾ”
ਅਗਲੀ ਸਵਾਲ ਲੜੀ:
ਜੇ ਕਰ ਗੁਰਬਾਣੀ ਵਿਚਲਾ ਸਿਧਾਂਤ ਹੈ ਤਾਂ ਕੀ ਫਿਰ ਉਥੋਂ ਜੋ ਫ਼ਤਵੇ ਜ਼ਾਰੀ
ਹੁੰਦੇ ਹਨ, ਕੀ ਉਹ ਗੁਰਬਾਣੀ ਅਨੁਸਾਰ ਹੀ ਹੁੰਦੇ ਹਨ? ਜੇ ਕਰ ਗੁਰਬਾਣੀ ਅਨੁਸਾਰ ਹੀ ਹੁੰਦੇ ਹਨ ਤਾਂ
ਕੀ ਹੁਣ ਤੱਕ ਸਾਰਿਆਂ ਨੂੰ ਤੁਸੀਂ ਠੀਕ ਸਮਝਦੇ ਹੋ? ਜੇ ਕਰ ਨਹੀਂ ਤਾਂ ਕੀ ਸਾਰੇ ਜਾਂ ਬਹੁਤੇ ਜਿਹੜੇ
ਗੁਰਬਾਣੀ ਅਨੁਸਾਰ ਨਹੀਂ ਤੁਸੀਂ ਉਹਨਾ ਸਾਰਿਆਂ ਨੂੰ ਰੱਦ ਕਰਦੇ ਹੋ। ਜੇ ਨਹੀਂ ਤਾਂ ਕਿਉਂ ਨਹੀਂ? ਜੇ
ਕਰ ਗੁਰਬਾਣੀ ਦੇ ਸਿਧਾਂਤ ਨੂੰ ਤੁਸੀਂ ਨਹੀਂ ਮੰਨਦੇ ਤਾਂ ਕੀ ਤੁਸੀਂ ਕਿਸੇ ਹੋਰ ਸਿਧਾਂਤ ਨੂੰ ਮੰਨਦੇ
ਹੋ ਜਿਹੜਾ ਕਿ ਰਾਜਨੀਤਕ ਲੋਕਾਂ ਰਾਹੀਂ ਜਾਂ ਫਿਰ ਕੁੱਝ ਡੇਰਿਆਂ ਅਤੇ ਟੋਲਿਆਂ ਰਾਂਹੀਂ ਇੱਥੋਂ ਲਾਗੂ
ਹੁੰਦਾ ਹੈ, ਤੁਸੀਂ ਉਸ ਨੂੰ ਮੰਨਦੇ ਹੋ? ਜੇ ਕਰ ਮੰਨਦੇ ਹੋ ਤਾਂ ਕੀ ਇਹਨਾ ਵਲੋਂ ਸੁਝਾਇਆ ਕੋਈ
ਸਿਧਾਂਤ ਜਾਂ ਕਹੀ ਹੋਈ ਕੋਈ ਗੱਲ ਤਖ਼ਤਾਂ ਦੇ ਪੁਜਾਰੀਆਂ ਰਾਹੀਂ ਅਕਾਲ ਤਖ਼ਤ ਦੇ ਪੈਡ ਤੇ ਕੋਈ ਲਿਖੀ
ਹੋਈ ਗੱਲ ਛੂ-ਮੰਤਰ ਕਰਕੇ ਰੱਬੀ ਹੁਕਮ ਬਣ ਜਾਂਦੀ ਹੈ?
ਜਵਾਬ:- ਪਾਠਕ ਸੱਜਣੋਂ ਇਹ ਸਵਾਲ ਲੜੀ ਹੁਣ ਅਕਾਲ ਤਖਤ ਪ੍ਰਤੀਕ ਨੂੰ
ਉਸਾਰਨ ਬਾਰੇ ਗੁਰੂ ਦੀ ਮੰਸ਼ਾ ਅਤੇ ਅਕਾਲ ਤਖਤ ਦੇ ਅਸਲ ਫ਼ਲਸਫ਼ੇ ਨਾਲ ਨਹੀਂ ਬਲਕਿ ਉਸ ਸੰਸਥਾਂਨ ਤੇ
ਵਿਚਰਨ ਵਾਲੇ ਬੰਦਿਆਂ ਨਾਲ ਸਬੰਧਤ ਹੈ। ਇਹ ਚਲ ਰਹੇ ਸੰਵਾਦ ਦਾ ਵਿਸ਼ਾ ਹੀ ਨਹੀਂ ਹੈ। ਖ਼ੈਰ ਆਪ ਜੀ ਦੇ
ਇਨ੍ਹਾਂ ਸਵਾਲਾਂ ਨੂੰ ਵੀ ਵਿਚਾਰ ਲਈਏ।
ਅਕਾਲ ਤਖਤ ਤੇ ਕਹੀ/ਲਿਖੀ ਗਈ ਗੱਲ ਤਾਂ ਹੀ ਗੁਰੂ ਦਾ ਹੁਕਮ ਹੋਵੇਗੀ ਜੇ ਕਰ
ਉਹ ਗੁਰਮਤਿ ਅਨੁਸਾਰੀ ਹੋਵੇ। ਜੇ ਕੋਈ ਉਸ ਵਿਵਸਥਾ ਵਿੱਚ ਗੁਰਮਤਿ ਅਨੁਸਾਰੀ ਗੱਲ ਨਹੀਂ ਕਹਿਂਦਾ ਤਾਂ
ਉਹ ਮਨਮਤਿ ਹੀ ਹੋਵੇਗੀ। ਉਸਦਾ ਵਿਰੋਧ ਵੀ ਕੀਤਾ ਜਾਂਦਾ ਹੈ। ਮਨਮਤਿ ਦਾ ਵਿਰੋਧ ਅਦਬ ਦੇ ਦਾਈਰਿਆਂ
ਵਿੱਚ ਹੋਣਾਂ ਹੀ ਚਾਹੀਦਾ ਹੈ। ਪਰ ਨਾਲ ਹੀ ਉਸ ਮਨਮਤਿ ਦਾ ਠੀਕਰਾ ਗੁਰੂ ਦੇ ਦਿੱਤੇ ਉਸ ਪ੍ਰਬੰਧ ਤੇ
ਨਹੀਂ ਤੋੜਨਾ ਚਾਹੀਦਾ ਜਿਸ ਕਰਕੇ ਉਸ ਦੀ ਹੋਂਦ ਹੈ। ਸਿਵਾਏ ਗੁਰਮਤਿ ਦੇ ਕੋਈ ਗੱਲ ਹੁਕਮ ਨਹੀਂ।
ਬਾ-ਵਜੂਦ ਇਸ ਦੇ ਪ੍ਰਬੰਧਕੀ ਇਦਾਰੇ ਦੀ ਲੋੜ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ।
ਸਰਕਾਰਾਂ ਵੀ ਗਲਤ ਫ਼ੈਸਲੇ ਲੇਂਦਿਆਂ ਹਨ ਲੋਗ ਸਰਕਾਰ ਦੇ ਪ੍ਰਬੰਧ ਨੂੰ
ਸਤਿਕਾਰਦੇ ਹਨ ਪਰ ਫ਼ੈਸਲਿਆਂ ਦਾ ਵਿਰੋਧ ਵੀ ਹੁੰਦਾ ਹੈ। ਲੋਗ ਸੁਚੇਤ ਹੋਣ ਤਾਂ ਪ੍ਰਬੰਧ ਰਾਹੀਂ ਹੀ
ਸਰਕਾਰਾਂ ਬਦਲ ਜਾਂਦਿਆਂ ਹਨ। ਕੋਈ ਸ਼ਬਦ ਗੁਰੂ ਦੇ ਅਰਥ ਸਹੀ ਕੱਡਦਾ ਹੈ ਕੋਈ ਗਲਤ ਕੱਡਦਾ ਹੈ। ਇਸ
ਸਹੀ ਗਲਤ ਦੇ ਚੱਕਰ ਵਿੱਚ ਗੁਰੂ ਦੀ ਹੋਂਦ ਨੂੰ ਨਹੀਂ ਮੁੱਧਾ ਬਣਾਈਆ ਜਾ ਸਕਦਾ।
ਨਿਰਸੰਦੇਹ ਮਨਮਤਿ ਦੀ ਗੱਲ ਤਾਂ ਹਰ ਰੋਜ਼ ਗੁਰੂ ਦੇ ਨਾਮ ਤੇ ਸਭ ਤੋਂ ਜ਼ਿਆਦਾ
ਹੈ। ਇਸ ਦਾ ਇਲਾਜ ਕੀ ਹੈ? ਸਵੈਸੁਧਾਰ ਜਾਂ ਫ਼ਿਰ ਗੁਰੂ ਦੀ ਹੋਂਦ ਨੂੰ ਹੀ ਹੋਣ ਵਾਲੀ ਮਨਮਤਿ ਦਾ
ਕਾਰਨ ਐਲਾਨਦੇ ਹੋਏ ਝਗੜੇ ਵਿੱਚ ਪਾਈਆ ਜਾਏ? ਕੀ ਅਸੀਂ ਇਹ ਤਰਕ ਦੇ ਸਕਦੇ ਹਾਂ ਕਿ ਜੇਕਰ ਸਿੱਖ ਮਤ
ਹੁੰਦਾ ਹੀ ਨਾ ਤੇ ਅੱਜ ਸਿੱਖਮਤ ਦੇ ਨਾਮ ਤੇ ਮਨਮਤਿ/ਰਾਜਨੀਤੀ ਹੀ ਨਾ ਹੁੰਦੀ? ਜਿਗਿਆਸੂ ਪਾਠਕ
ਇਸ ਗੱਲ ਤੇ ਵਿਚਾਰ ਕਰਨ।
ਧਰਮ ਦੇ ਨਾਮ ਤੇ ਰਾਜਨੀਤੀ ਅੱਜ ਦੀ ਨਹੀਂ ਬੜੀ ਪੁਰਣੀ ਜੁਗਤ ਹੈ। ਤਰਕਸ਼ੀਲ
ਬਣੇ ਨਾਸਤਕ ਧਰਮ ਨੂੰ ਹੀ ਇਸ ਸਾਰੇ ਪੁਆੜੇ ਦੀ ਜੜ ਦੱਸਦੇ ਲੋਕਾਂ ਨੂੰ ਧਰਮ/ਧਾਰਮਕ ਪੁਸਤਕਾਂ/ਧਾਰਮਕ
ਰਹਿਬਰਾਂ ਦੇ ਕਥਿਤ “ਜੂਲੇ” ਹੇਠੋਂ ਕੱਡਣ ਦਾ ਉਪਰਾਲਾ ਕਰਦੇ ਹਨ ਪਰ ਧਰਮ ਦੀ ਸਮਝ ਰੱਖਣ ਵਾਲੇ ਅਸਲ
ਧਰਮ ਅਤੇ ਉਸਦੀਆਂ ਉਸਾਰ ਪਰੰਪਰਾਵਾਂ ਦੀ ਪੁਨਰਸਥਾਪਨਾ ਦਾ ਉਪਰਾਲਾ ਕਰਦੇ ਰਹਿੰਦੇ ਹਨ।
ਜਾਗਰੂਕ ਸਿੱਖ ਗੁਰੂਆਂ ਦੀਆਂ ਸਿੱਖਿਆਤਮਕ ਭਾਵਨਾਵਾਂ ਨੂੰ ਧਿਆਨ ਵਿੱਚ
ਰੱਖਦੇ ਦਰਬਾਰ ਸਾਹਿਬ/ਅਕਾਲ ਤਖਤ ਦੇ ਦਿਦਾਰ ਕਰਨ ਜਾਂਦੇ ਹਨ ਨਾ ਕਿ ਮਨਤਿਆਂ ਦਿਆਂ ਭਾਵਨਾਵਾਂ ਜਾਂ
ਇਸ ਬਾਰੇ ਲੋਕਾਂ ਦੀ ਅਗਿਆਨਤਾ ਨੂੰ ਮੁੱਖ ਰੱਖਦੇ।
ਸਵਾਲ ਕਰਨ ਵਾਲੇ ਪਾਠਕਾਂ ਲਈ ਇਹ ਵੀ ਸਮਝਣਾ ਜ਼ਰੂਰੀ ਹੈ ਕਿ ਪ੍ਰਬੰਧ
ਬਿਨ੍ਹਾਂ ਇੱਕ ਘਰ ਵੀ ਨਹੀਂ ਚਲ ਸਕਦਾ ਕੋਮ ਤਾਂ ਬਹੁਤ ਵੱਡੀ ਗੱਲ ਹੈ। ਪ੍ਰਬੰਧ ਬਿਨ੍ਹਾਂ ਚਲਣ ਦਾ
ਖਿਆਲ ਹੀ ਬਚਕਾਨਾ ਹੈ। ਲੇਖ ਉਲੀਕਣੇ ਸੋਖੇ ਹਨ ਪਰ ਸਵਕ੍ਰਤ ਸੰਸਥਾਨ ਬੜੀ ਘਾਲਣਾ ਨਾਲ ਉਸਰਦੇ
ਅਤੇ ਸਵਕ੍ਰਿਤ ਹੁੰਦੇ ਹਨ।
ਸੰਸਾਰ ਦੇ ਵੱਡੇ ਤੋਂ ਵੱਡੇ ਮੁਲਕ ਵੀ ਕਾਨੂਨ ਰਾਹੀਂ ਚਲਦੇ ਹਨ ਜਿਨ੍ਹਾਂ
ਨੂੰ ਵਲਾਉਂਣ ਲਈ ਆਖ਼ਰ ਬੰਦਿਆਂ ਤੇ ਹੀ ਭਰੋਸਾ ਕਰਨਾ ਪੈਂਦਾ ਹੈ। ਗੁਰਮਤਿ ਜੇਕਰ ਸਾਡਾ ਧਾਰਮਕ ਕਾਨੂਨ
ਹੈ ਤਾਂ ਉਸ ਦੀ ਵਰਤਨ ਲਈ ਬੰਦਿਆਂ ਤੇ ਹੀ ਭਰੋਸਾ ਕਰਨਾ ਪਵੇਗਾ ਅਤੇ ਜੇਕਰ ਬੰਦੇ ਮਨਮਤਿ ਕਰਦੇ ਹਨ
ਤਾਂ ਹਰ ਸਿੱਖ ਨੂੰ ਸੁਚੇਤ ਹੋ ਕੇ ਸਹੀ ਸੱਜਣਾ ਨੂੰ ਆਪਣਾ ਪ੍ਰਤੀਨਿਧੀ ਚੁਣਨਾ ਪਵੇਗਾ। ਐਸਾ ਕਰਨ ਦੀ
ਤਾਕਤ ਕੇਵਲ ਸਿੱਖਾਂ ਦੇ ਆਪਣੇ ਪਾਸ ਹੀ ਹੈ।
ਪਾਠਕ ਸੱਜਣੋਂ ਦਾਸ ਕੋਈ ਵੱਡਾ ਵਿਚਾਰਕ ਨਹੀਂ ਹੈ ਪਰ ਇੱਕ ਗੱਲ ਪੱਕੀ ਹੈ ਕਿ
ਗੁਰੂਆਂ ਦੇ ਸਤਿਕਾਰ ਤੇ ਕਿੰਤੂ ਕਰਦੇ, ਸ਼ਬਦ ਗੁਰੂ ਗ੍ਰੰਥ ਸਾਹਿਬ ਤੇ ਕਿੰਤੂ ਕਰਦੇ ਦਰਬਾਰ
ਸਾਹਿਬ/ਅਕਾਲ ਤਖਤ ਵਰਦੇ ਇਦਾਰਿਆਂ ਦੀ ਹੋਂਦ ਤੇ ਕਿੰਤੂ ਕਰਦੇ ਅਸੀਂ “ਨਵੇਂ ਚਿੰਤਨ” ਦਾ ਸ਼ੋਕ
ਪੁਰਾ ਕਰ ਸਕਦੇ ਹਾਂ ਪਰ ਆਮ ਸਿੱਖ ਨੂੰ ਸੁਚੇਤ ਨਹੀਂ ਕਰ ਸਕਦੇ। ਉਹ ਸਾਡੇ ਤੋਂ ਛਿੱਟਕ ਕੇ ਦੂਰ ਚਲਾ
ਜਾਏਗਾ। ਆਮ ਸਿੱਖ ਮਨਮਤਿ ਦਾ ਵਿਰੋਧ ਸਮਝ ਸਕਦਾ ਹੈ ਪਰ ਉਹ ਆਪਣੇ ਗੁਰੂ, ਆਪਣੇ ਵਿਰਸ ਦੇ
ਪ੍ਰਤੀਕਾਂ ਦੀ ਤੋਹੀਨ ਵਰਗੀ ਬਜਰ ਮਨਮਤਿ ਕਰੇ ਨਹੀਂ ਸਵੀਕਾਰ ਕਰ ਸਕਦਾ।
ਅੰਤ ਵਿੱਚ ਇੱਕ ਵਾਰ ਫ਼ਿਰ ਸਤਿਕਾਰ ਯੋਗ ਸੰਪਾਦਕ ਜੀ ਦਾ ਧਨਵਾਦ ਕਰਦਾ ਹਾਂ
ਕਿ ਉਨ੍ਹਾਂ ਨੇ ਪਾਠਕਾਂ ਦੇ ਸਵਾਲ ਸੰਵਾਦ ਦੀ ਸਤਿਹ ਤੇ ਪ੍ਰਗਟ ਕੀਤੇ ਹਨ। ਆਸ ਹੈ ਇਨ੍ਹਾਂ ਰਾਹੀਂ
ਬਹੁਤ ਕੁੱਝ ਸਪਸ਼ਟ ਹੋ ਗਿਆ ਹੋਵੇਗਾ।
ਪਾਠਕ ਸੱਜਣੋਂ ਕਿਸੇ ਭੁੱਲ ਚੂਕ ਲਈ ਖਿਮਾ ਦਾ ਜਾਚਕ ਹਾਂ
ਹਰਦੇਵ ਸਿੰਘ, ਜੰਮੂ
**************************************
ਸਤਿਕਾਰ ਯੋਗ ਸ. ਸੰਤ ਸਿੰਘ,
ਬਰਲਿੰਗਟਨ ਜੀ,
ਸਤਿ ਸ਼੍ਰੀ ਅਕਾਲ!
ਸਿੱਖ ਮਾਰਗ. ਕਾਮ ਤੇ 16. 04 2011 ਨੂੰ ਛੱਪਿਆ ਦਾਸ ਦਾ ਪੱਤਰ ਆਪ ਜੀ ਨੂੰ ਸੰਬੋਧਿਤ ਸੀ। ਭੁੱਲ
ਵਸ਼ ਮੈਂ ਆਪ ਜੀ ਦਾ ਨਾਮ ਨਹੀਂ ਟਾਈਪ ਕੀਤਾ। ਖਿਮਾ ਦਾ ਜਾਚਕ ਹਾਂ!
ਹਰਦੇਵ ਸਿੰਘ, ਜੰਮੂ
(17/04/11)
ਤੱਤ ਗੁਰਮਤਿ ਪਰਿਵਾਰ
ਸਾਜਨਾ ਦਿਵਸ ਜਾਂ ਪਰਖ
ਦਿਵਸ ?
ਸਿੱਖ ਸਮਾਜ ਵਿਚ ਬਹੁਤੀਆਂ ਮਾਨਤਾਵਾਂ ਗੁਰੂ ਆਸ਼ੇ (ਗੁਰਮਤਿ) ਤੋਂ ਉਲਟ
ਪ੍ਰਚਲਿਤ ਹੋ ਚੁੱਕੀਆਂ ਹਨ। ਬਾਬਾ ਨਾਨਕ ਜੀ ਵਲੋਂ ਸੁਚੇਤ ਹੋ ਕੇ ਤਰਕ ਆਧਾਰਿਤ (
ਜਿਵੇਂ
ਜਨੇਉ ਦੀ ਰਸਮ ਵਾਲਾ ਕੌਤਕ)
ਫੈਸਲੇ ਲੈਣ ਦੀ ਪਹੁੰਚ ਨੂੰ ਦਸਵੇਂ ਪਾਤਸ਼ਾਹ ਜੀ ਵੇਲੇ ਤੱਕ
‘ਦਾਦੂ ਦੀ ਕਬਰ ’ਤੇ ਨਮਸਕਾਰ ਵਾਲੇ
ਕੌਤਕ’ ਦੀ ਮਿਸਾਲ ਦੇ ਰੂਪ
ਵਿਚ ਸੰਜੋਅ ਕੇ ਰੱਖਿਆ ਮਿਲਦਾ ਹੈ। ਪਰ ਉਸ ਤੋਂ ਬਾਅਦ ਤਕਰੀਬਨ 100 ਸਾਲਾਂ ਤੱਕ ਬਿਖੜੇ ਕੌਮੀ
ਹਾਲਾਤਾਂ ਦਾ ਫਾਇਦਾ ਚੁੱਕ ਕੇ ਪੁਜਾਰੀਵਾਦੀ ਸ਼੍ਰੇਣੀ ਨਿਰਮਲੇ ਅਤੇ ਉਦਾਸੀਆਂ ਦੇ ਭੇਖ ਵਿਚ
‘ਗੁਰਧਾਮਾਂ’ ’ਤੇ ਛਾ ਗਈ। ਇਸ ਸ਼੍ਰੇਣੀ ਨੇ ਹੋਲੀ-ਹੋਲੀ ਗੁਰਬਾਣੀ ਨੂੰ ਸਮਝ ਵਿਚਾਰ ਕੇ ਪੜ੍ਹਣ ਦੀ
ਰੁਚੀ ਘਟਾ ਕੇ, ਵਿਚਾਰ-ਰਹਿਤ ਰਟਨ ਦੀ ਬਿਰਤੀ ਨੂੰ ਵਧਾਇਆ। ਅਖੰਡ ਪਾਠ ਦੀ ਰਸਮ ਦੀ ਸ਼ੁਰੂਆਤ ਇਸੇ
ਮਕਸਦ ਲਈ ਕੀਤੀ, ਇਕ ਰਸਮ ਸੀ। ਇਸ ਤਰ੍ਹਾਂ ਬੁਧੀ/ਤਰਕ ਆਧਾਰਿਤ ਫੈਸਲੇ ਲੈਣ ਦੀ ਰੂੱਚੀ ਘਟਾ ਕੇ,
ਸ਼ਰਧਾ ਅਤੇ ਭਾਵਨਾਵਾਂ ਦੇ ਆਧਾਰ ’ਤੇ ਫੈਸਲੇ ਲੈਣ ਦੀ ਪ੍ਰਵਿਰਤੀ ਨੂੰ ਵਧਾਇਆ ਗਿਆ। ਇਸ ਦੀ ਮਿਸਾਲ
ਇਤਿਹਾਸ ਵਿਚ ਦਸਮ ਗ੍ਰੰਥ ਅਤੇ ਰਾਗਮਾਲਾ ਸੰਬੰਧੀ ਲਏ ਫੈਸਲਿਆਂ ਤੋਂ ਮਿਲਦੀ ਹੈ। ਦਸਮ ਗ੍ਰੰਥ ਦੀ
ਬੀੜ ਇਕੱਠੀ ਰੱਖਣ ਬਾਰੇ ਫੈਸਲਾ ਬਿਬੇਕ ਦੀ ਥਾਂ ਇਹ ਸ਼ਰਤ ’ਤੇ ਕੀਤਾ ਗਿਆ ਕਿ ਸੁੱਖਾ ਸਿੰਘ ਮਹਿਤਾਬ
ਸਿੰਘ ਮੱਸੇ ਰੰਘੜ ਦਾ ਸਿਰ ਵੱਡ ਕੇ ਲਿਆਉਣ ਵਿਚ ਸਫਲ ਹੁੰਦੇ ਹਨ ਜਾਂ ਅਸਫਲ? ‘ਰਾਗਮਾਲਾ’ ਦੇ
ਗੁਰਬਾਣੀ ਹੋਣ ਜਾਂ ਨਾ ਹੋਣ ਬਾਰੇ ਫੈਸਲਾ ਕਰਨ ਲਈ ਬਿਬੇਕ ਨੂੰ ਪਹਿਲ ਦੇਣ ਦੀ ਥਾਂ ‘ਸਰੋਵਰ ਵਿਚ
ਪਰਚੀਆਂ ਪਾਉਣ’ ਦਾ ਢੰਗ ਅਪਨਾਇਆ ਗਿਆ। ਇਸੇ ਸ਼੍ਰੇਣੀ ਨੇ ਅਖੌਤੀ ਸ਼ਰਧਾ ਨੂੰ ਬੜ੍ਹਾਵਾ ਦੇ ਕੇ ਤਰਕ
ਕਰਨ ਦੀ ਰੁਚੀ (ਕਿੰਤੂ-ਪ੍ਰੰਤੂ) ਨੂੰ ‘ਧਰਮ ਵਿਰੋਧੀ’ ਕੰਮ ਪ੍ਰਚਾਰਿਆ ਗਿਆ। ਅੱਜ ਦੇ ਸਮੇਂ ਵੀ ਇਸ
ਦਾ ਸਪਸ਼ਟ ਪ੍ਰਭਾਵ ਦੇਖਿਆ ਜਾ ਸਕਦਾ ਹੈ। ਜੇ ਕਿਸੇ ਆਮ ਸਿੱਖ ਨੂੰ ਗੁਰਮਤਿ ਵਿਰੁਧ ਹੁੰਦੇ ਕਰਮਕਾਂਡ
ਬਾਰੇ ਸੱਚ ਸਮਝਾਉਣ ਦਾ ਜਤਨ ਕੀਤਾ ਜਾਵੇ ਤਾਂ ਉਸ ਦਾ ਜਵਾਬ ਹੁੰਦਾ ਹੈ ਕਿ ਕਿੰਤੂ-ਪ੍ਰੰਤੂ ਕਰਨਾ
ਚੁੰਚ-ਗਿਆਨੀਆਂ ਦਾ ਕੰਮ ਹੈ, ਧਰਮੀ ਲੋਕਾਂ ਦਾ ਨਹੀਂ। ਐਸੇ ਮਾਹੌਲ ਵਿਚ ਜ਼ਿਆਦਾਤਰ ਪ੍ਰਚਾਰਕ ਤਾਂ
ਗਲਤ ਪ੍ਰਚਲਿਤ ਰਸਮਾਂ ਦੀ ਪੜਚੋਲ ਕਰਨ ਤੋਂ ਕਿਨਾਰਾ ਕਰ ਜਾਂਦੇ ਹਨ ਜਾਂ ਉਸ ਬਾਰੇ ਸੱਚ ਪੇਸ਼ ਕਰਨ
ਤੋਂ ਸੰਕੋਚ ਕਰਦੇ ਹਨ। ਜੇ ਕੁਝ ਇਮਾਨਦਾਰੀ ਨਾਲ ਥੋੜਾ ਬਹੁਤ ਸੱਚ ਪੇਸ਼ ਕਰਨ ਵੀ ਤਾਂ ਉਹ ਪਹਿਲਾਂ ਹੀ
ਘਰ ਕਰ ਚੁੱਕੀਆਂ ਧਾਰਨਾਵਾਂ ਦੇ ਪ੍ਰਭਾਵ ਅਤੇ ਮਜ਼ਬੂਰੀਆਂ ਵੱਸ ਹੋ ਕੇ ਖਰਾ ਅਤੇ ਖੁੱਲ ਕੇ ਸੱਚ ਪੇਸ਼
ਨਹੀਂ ਕਰਦੇ। ਹੁਣ ਤਾਂ ਸੁਚੇਤ ਧਿਰਾਂ ਵਿਚ ਵੀ ਕੁਝ ਲੋਕ ਐਸੇ ਸ਼ਾਮਲ ਹੋ ਗਏ ਹਨ, ਜੋ ਕਿਸੇ ਪ੍ਰਚਲਿਤ
ਮਾਨਤਾ ਦੀ ਪੜਚੋਲ ਕਰਨ ’ਤੇ ਭਾਵਨਾਵਾਂ ਅਤੇ ਸ਼ਰਧਾ ਨੂੰ ਠੇਸ ਪਹੁੰਚਣ ਦੀ ਦੁਹਾਈ ਦੇਣ ਲਗ ਪਏ ਹਨ।
ਇਨ੍ਹਾਂ ਸਭ ਹਾਲਾਤਾਂ ਨੂੰ ਇਕ ਕਿਨਾਰੇ ਰੱਖ ਕੇ, ਅੱਜ ਅਸੀਂ ਇਕ ਪੁਰਾਤਨ
ਮਾਨਤਾ ਦੀ ਪੜਚੋਲ ਗੁਰਮਤਿ ਅਤੇ ਦਲੀਲ ਦੀ ਰੋਸ਼ਨੀ ਵਿਚ ਕਰਨ ਦਾ ਯਤਨ ਕਰਾਂਗੇ। ਇਹ ਮਾਨਤਾ 1699 ਦੀ
ਵੈਸਾਖੀ ਵਾਲੇ ਦਿਹਾੜੇ ’ਤੇ ਦਸ਼ਮੇਸ਼ ਜੀ ਵਲੋਂ ਕੀਤੇ ਕੌਤਕ ਦੀ ਯਾਦ ਨਾਲ ਸੰਬੰਧਿਤ ਹੈ। ਕੌਮ ਵਲੋਂ
ਹਰ ਸਾਲ ਇਸ ਦਿਨ ਦੀ ਯਾਦ ਨੂੰ
‘ਖਾਲਸੇ ਦਾ ਸਾਜਨਾ/ਸਿਰਜਣਾ/ਜਨਮ
ਦਿਵਸ’ ਕਰ ਕੇ ਮਨਾਇਆ ਜਾਂਦਾ
ਹੈ। ਇੱਥੇ ਅਸੀਂ ਦਿਹਾੜੇ ਮਨਾਉਣ ਦੇ ਗਲਤ ਪ੍ਰਚਲਿਤ ਤਰੀਕੇ ਬਾਰੇ ਚਰਚਾ ਨਹੀਂ ਕਰਾਂਗੇ, ਉਹ ਵੱਖਰਾ
ਵਿਸ਼ਾ ਹੈ। ਸਿਰਫ ਦਿਹਾੜੇ ਦੇ ਪ੍ਰਚਲਿਤ ਨਾਂ ਦੀ ਪੜਚੋਲ ਕਰਨ ਦਾ ਯਤਨ ਕਰਾਂਗੇ। ਇਸ ਦਿਨ
‘ਖਾਲਸੇ ਦੇ ਜਨਮ ਦਿਨ ਦੀਆਂ ਵਧਾਈਆਂ
ਹੋਣ’ ਵਰਗੇ ਸੁਨੇਹੇ ਆਮ
ਪੜ੍ਹਣ/ਵੇਖਣ/ਸੁਨਣ ਨੂੰ ਮਿਲ ਜਾਂਦੇ ਹਨ।
ਪਹਿਲਾ ਸਵਾਲ,
ਖੜਾ ਹੁੰਦਾ ਹੈ ਕਿ 1699 ਦੀ ਵੈਸਾਖੀ ਤੋਂ ਪਹਿਲਾਂ
‘ਖਾਲਸਾ’
ਹੋਂਦ ਵਿਚ ਨਹੀਂ ਸੀ?
ਦੂਜਾ ਸਵਾਲ,
ਕੀ ਗੁਰਮਤਿ ਵਿਚ ਖਾਲਸਾ ਵਿਸ਼ੇਸ਼ਣ ਉਸ ਤੋਂ ਪਹਿਲਾਂ ਵਰਤਿਆ ਨਹੀਂ ਮਿਲਦਾ?
ਦੂਜੇ ਸਵਾਲ ਦਾ ਸਪਸ਼ਟ ਜਵਾਬ, ਇਸ ਗੁਰਬਾਣੀ ਹਵਾਲੇ ਵਿਚੋਂ ਮਿਲਦਾ ਹੈ।
“ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਨ ਜਾਨੀ॥” (ਪੰਨਾ 655)
ਭਾਵ
‘ਖਾਲਸਾ’ ਵਿਸ਼ੇਸ਼ਣ
‘ਗੁਰਮਤਿ ਇਨਕਲਾਬ’
ਦੀ ਸ਼ੁਰੂਆਤ ਵਿਚ ਵੀ ਮਿਲਦਾ ਹੈ। ਇਸ ਗੁਰਵਾਕ ਅਨੁਸਾਰ ‘ਖਾਲਸਾ’ ਉਹ ਮਨੁੱਖ ਹੈ, ਜਿਸ ਨੇ
ਪ੍ਰੇਮਾ-ਭਗਤੀ ਨੂੰ ਸਮਝ ਕੇ ਅਪਣਾ ਲਿਆ ਹੈ।
‘ਖਾਲਸਾ’ ਲਫਜ਼ ਦਾ ਸ਼ਬਦਿਕ ਅਰਥ ‘ਸ਼ੁਧ’
(ਖਾਲਸ) ਵੀ ਹੁੰਦਾ ਹੈ। ਇਕ ਹੋਰ ਅਰਥ ਇਹ ਵੀ ਹੈ ਕਿ ਉਹ ਜ਼ਮੀਨ ਜੋ ਸਿੱਧੀ ਬਾਦਸ਼ਾਹ ਦੇ ਅਧੀਨ ਹੋਵੇ।
ਸਿੱਖਾਂ ਲਈ ‘ਗੁਰਵਾਕ’ ਵਿਚ
ਸਮਝਾਏ ਅਰਥ ਹੀ ਪਹਿਲਾਂ ਹਨ। ਇਸ ਕਸਵੱਟੀ ਅਨੁਸਾਰ ਸੱਚ ਨਾਲ ਜੁੜੇ, ਪ੍ਰੇਮਾ ਭਗਤੀ ਵਾਲੇ ਸਾਰੇ ਜਨ
ਹੀ ‘ਖਾਲਸਾ’ ਹਨ। ਭਾਈ ਮਰਦਾਨਾ ਜੀ ਵੀ ਖਾਲਸੇ ਸਨ। ਗੁਰਮਤਿ ਇਨਕਲਾਬ ਦੀ ਸ਼ੁਰੂਆਤ ਤੋਂ ਲੈ ਕੇ
ਦਸ਼ਮੇਸ਼ ਪਾਤਸ਼ਾਹ ਜੀ ਵੇਲੇ ਤੱਕ ਸਿੱਖ ‘ਖਾਲਸਾ’ ਹੀ ਸਨ।
ਦੂਜੇ ਸਵਾਲ ਦੇ ਜਵਾਬ ਨਾਲ ਹੀ ਪਹਿਲੇ ਸਵਾਲ ਦੀ ਤੰਦ ਵੀ ਜੁੜ ਜਾਂਦੀ ਹੈ।
ਜੇ 1699 ਦੀ ਵੈਸਾਖੀ ਵਾਲੇ ਦਿਨ ਤੋਂ ਪਹਿਲਾਂ ਹੀ ‘ਖਾਲਸਾ’ ਮੌਜੂਦ ਸੀ ਤਾਂ ਉਸ ਦਿਨ ਨੂੰ
‘ਖਾਲਸੇ ਦਾ ਜਨਮ ਦਿਨ’
ਮੰਨਣਾ ਸਹੀ ਨਹੀਂ। ਇਹ ਨਾਂ ਇਕ ਅਣਗਹਿਲੀ/ਨਾਸਮਝੀ ਜਾਂ ਸਾਜਿਸ਼ ਦੇ ਹਿੱਸੇ ਵਜੋਂ ਪ੍ਰਚਾਰਿਆ ਗਿਆ
ਅਤੇ ਪੰਥ ਨੇ ਸ਼ਰਧਾ ਦੇ ਪ੍ਰਭਾਵ ਹੇਠ ਇਸ ਨੂੰ ਭੁਲੇਖੇ ਵਿਚ ਅਪਣਾ ਲਿਆ।
ਗੁਰਮਤਿ ਇਨਕਲਾਬ ਵਿਚ ਖਾਲਸੇ ਦੀ ਸਿਰਜਣਾ ਬਾਬਾ ਨਾਨਕ ਜੀ ਵਲੋਂ ਹੀ ਕੀਤੀ
ਗਈ ਸੀ, ਕਿਉਂਕਿ ਉਹੀ ਇਸ ਇਨਕਲਾਬ ਦੇ ਮੋਢੀ ਸਨ। ਬਾਬਾ ਨਾਨਕ ਜੀ ਨੂੰ ਵਿਸਾਰ ਕੇ ਲਗਭਗ 250 ਸਾਲ
ਬਾਅਦ ਦਸ਼ਮੇਸ਼ ਜੀ ਨੂੰ ਖਾਲਸੇ ਦਾ ‘ਸਿਰਜਣਹਾਰ’ ਮੰਨਣਾ ਇਕ ਸਾਜਿਸ਼ ਦੇ ਪ੍ਰਭਾਵ ਹੇਠ ਪਿਆ ਭੁਲੇਖਾ ਹੀ
ਹੈ। ਇਸ ਸਾਜਿਸ਼ ਦੇ ਤਾਰ ਅਖੌਤੀ ਦਸਮ ਗ੍ਰੰਥ ਨਾਲ ਜੁੜਦੇ ਹਨ। ਦਸਮ ਗ੍ਰੰਥ ਦੀ ਰਚਨਾ ਪਿੱਛੇ ਭਾਵਨਾ
ਇਹ ਦਰਸਾਉਣ ਦੀ ਵੀ ਸੀ ਕਿ ਦਸਮ ਪਾਤਸ਼ਾਹ ਜੀ ਨਾਨਕ ਰਹਿਬਰ ਲੜੀ ਦੀ ਦਸਵੀਂ ਕੜੀ ਨਹੀਂ ਸਨ, ਬਲਕਿ ਉਸ
‘ਨਾਨਕ ਜੋਤ’ ਤੋਂ ਵੱਖਰੇ ਸਨ। ਇਹ ਗ੍ਰੰਥ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੀ ਕਾਟ ਕਰਨ ਦੇ ਮਕਸਦ
ਨਾਲ ਹੀ ਰਚਿਆ ਗਿਆ ਸੀ।
ਦਸਮ ਗ੍ਰੰਥ ਅਤੇ ਖਾਲਸੇ ਦਾ ਜਨਮ ਦਿਹਾੜਾ
ਦਸਮ ਗ੍ਰੰਥ ਨੂੰ ਦਸ਼ਮੇਸ਼ ਪਾਤਸ਼ਾਹ ਜੀ ਦੀ ਰਚਨਾ ਦਰਸਾਉਣ ਦਾ ਇਕ ਮਕਸਦ ਇਹ ਵੀ
ਸੀ ਕਿ ਉਹ
‘ਨਾਨਕ ਛਾਪ’
ਦਾ ਤਿਆਗ ਕਰਕੇ ਬਾਣੀ ਰਚਣ ਵਾਲੇ ਹਨ। ਇਸ ਰਾਹੀਂ ਉਹ ‘ਨਾਨਕ ਜੋਤ’ ਤੋਂ ਵੱਖਰੇ ਜੋ ਸਾਬਿਤ ਕਰਨੇ
ਸਨ, ਕਿਉਂਕਿ ਇਸ ਤੋਂ ਪਹਿਲਾਂ ਇਸ ਲੜੀ ਦੇ ਕਿਸੇ ਵੀ ਰਹਿਬਰ ਨੇ ‘ਨਾਨਕ ਛਾਪ’ ਤੋਂ ਵੱਖਰੀ ਬਾਣੀ
ਨਹੀਂ ਰਚੀ। ਨਾ ਹੀ ਕਿਸੇ ਰਹਿਬਰ ਵਲੋਂ ਅਪਣੀ ਗੁਰਮਤਿ ਫਲਸਫੇ ਨੂੰ ਨਕਾਰਦੀ ‘ਜਨਮ-ਕਥਾ’ ਲਿਖਣ ਦੀ
ਲੋੜ ਭਾਸੀ। ਅਖੌਤੀ ਦਸਮ ਗ੍ਰੰਥ ਦੀਆਂ ਪਹਿਲੀਆਂ ਰਚਨਾਵਾਂ ਵਿਚੋਂ ਇਕ ‘ਬਚਿਤ੍ਰ ਨਾਟਕ’ ਦੇ ਕੁਝ ਅੰਸ਼
ਵਿਚਾਰੋ:
ਹੇਮਕੁੰਟ ਪਰਬਤ ਹੈ ਜਹਾਂ ਸਪਤ ਸ੍ਰਿੰਗ ਸੋਭਤ ਹੈ ਤਹਾਂ॥
ਸਪਤ ਸਿੰਰਗ ਤੇ ਨਾਮ ਕਹਾਵਾ, ਪੰਡਰਾਜ ਤਹਿਂ ਜੋਗ ਕਮਾਵਾ॥
ਤਹਿਂ ਹਮ ਅਧਿਕ ਤਪਸਿਆ ਸਾਧੀ, ਮਹਾਕਾਲ ਕਾਲਕਾ ਆਰਾਧੀ॥……….
ਅਕਾਲ ਪੁਰਖ ਬਾਚ॥
ਮੈਂ ਅਪਣਾ ਪੁਤ ਤੋਹਿ ਨਿਵਾਜਾ, ਪੰਥ ਪ੍ਰਚੂਰ ਕਰਬੇ ਕੋ ਸਾਜਾ॥
ਜਹਾ ਤਹਾ ਤੈ ਧਰਮ ਚਲਾਏ, ਕੁਬੁਧਿ ਕਰਨ ਤੇ ਲੋਕ ਹਟਾਏ॥……..
ਹਮ ਇਹ ਕਾਜ ਜਗਤ ਮੋਹਿ ਆਏ, ਧਰਮਹੇਤ ਗੁਰਦੇਵ ਪਠਾਏ॥
ਜਹਾਂ ਜਹਾਂ ਤੁਮ ਧਰਮ ਬਿਥਾਰੋ, ਦੁਸਟ ਦੋਖਿਅਨ ਕੋ ਪਕਰ ਪਛਾਰੋ॥……….
ਯਾਹੀ ਕਾਜ ਧਰਾ ਹਮ ਜਨਮੰ, ਸਮਝ ਲੇਹੁ ਸਾਧੂ ਸਭ ਮਰਮੰ॥
ਧਰਮ ਚਲਾਵਨ ਸੰਤ ਉਬਾਰਨ, ਦੁਸਟ ਸਭਨ ਕੋ ਮੂਲ਼ ਉਪਾਰਨ॥……….
ਉਪਰੋਕਤ ਕੁਝ ਬੰਦ ਸਪਸ਼ਟ ਕਰ ਰਹੇ ਹਨ ਕਿ ਇਸ ਰਚਨਾ ਅਨੁਸਾਰ ਦਸ਼ਮੇਸ਼ ਪਾਤਸ਼ਾਹ
ਜੀ ਨੂੰ (ਬ੍ਰਾਹਮਣ ਦੇ ਥਾਪੇ) ਪ੍ਰਮਾਤਮਾ ਵਲੋਂ ‘ਖਾਲਸਾ’ ਦੀ ਸਿਰਜਣਾ ਕਰਨ ਲਈ ਖਾਸ ਤੌਰ ’ਤੇ
ਭੇਜਿਆ ਗਿਆ ਸੀ, ਕਿਉਂਕਿ ਪਹਿਲਾਂ ਹੋਏ ਸਾਰੇ ਰਹਿਬਰਾਂ, ਭਗਤਾਂ ਆਦਿ ਨੇ ‘ਪ੍ਰਮਾਤਮਾ’ ਦੀ ਥਾਂ
ਅਪਣਾ ਨਾਂ ਜਪਾਉਣਾ ਸ਼ੁਰੂ ਕਰ ਦਿੱਤਾ ਸੀ। ਇਸ ਰਚਨਾ ਰਾਹੀਂ ਇਹੀ ਦਰਸਾਇਆ ਗਿਆ ਹੈ ਕਿ ਦਸਵੇਂ
ਪਾਤਸ਼ਾਹ ਜੀ ਦਸਵੀਂ ਕੜੀ ਵਜੋਂ ਨਹੀਂ ਬਲਕਿ ਸਿੱਧੇ ਹੀ ‘ਪ੍ਰਮਾਤਮਾ’ ਤੋਂ ਬਖਸ਼ਿਸ਼ਾਂ ਲੈ ਕੇ ‘ਖਾਲਸਾ’
ਸਾਜਣ ਆਏ ਸਨ।
ਉਪਰੋਕਤ ਵਿਚਾਰ ਤੋਂ ਸਪਸ਼ਟ ਹੈ ਕਿ 1699 ਦੀ ਵਿਸਾਖੀ ਵਾਲੇ ਕੌਤਕ ਨੂੰ
ਖਾਲਸੇ ਦਾ ਜਨਮ/ਸਿਰਜਣਾ ਦਿਹਾੜਾ ਕਹਿਣ ਦੀ ਮਾਨਤਾ ਇਕ ਸਾਜਿਸ਼ ਹੇਠ ਪ੍ਰਚਾਰੀ ਗਈ। ਹੋਰ ਕੁਰੀਤੀਆਂ
ਅਤੇ ਮਾਨਤਾਵਾਂ ਵਾਂਗੂ ਕੌਮ ਨੇ ਇਸ ਗਲਤ ਮਾਨਤਾ ਨੂੰ ਵੀ ਅਪਣਾ ਲਿਆ। ਜੇ ਇਸ ਦਿਨ ਨੂੰ ਖਾਲਸੇ ਦਾ
ਜਨਮ ਦਿਨ ਮੰਨ ਲਇਆ ਜਾਵੇ ਤਾਂ ਇਹ ਵੀ ਮੰਨਣਾ ਪਵੇਗਾ ਕਿ ਉਸ ਦਿਨ ਤੋਂ ਪਹਿਲਾਂ ਕੋਈ ‘ਖਾਲਸਾ’
(ਸ਼ੁਧ) ਨਹੀਂ ਸੀ। ਕਿਤਨੀ ਹੈਰਾਨੀ ਦੀ ਗੱਲ ਹੈ ਕਿ ਐਸੀ ਮਾਨਤਾ ਨੂੰ ਅਪਨਾਉਣ ਵੇਲੇ ਜਾਂ ਬਾਅਦ ਵੀ
ਕਿਸੇ ਸਮੇਂ ਕੌਮ ਨੇ ਇਸ ਬਾਰੇ ਸੋਚਿਆ ਨਹੀਂ। ਵੈਸੇ ਵੀ ਸੋਚਣ ਦੀ ਅਤੇ ਪੜਚੋਲ ਕਰਨ ਦੀ ਰੁਚੀ ਤਾਂ
ਇਸ ਸਾਜਿਸ਼ ਰਾਹੀਂ ਘਟਾ ਹੀ ਦਿੱਤੀ ਗਈ ਸੀ। ਕਿਸੇ ਵੀ ਗਲਤ ਰਸਮ ਦੀ ਪੜਚੋਲ ਕਰਨ ਵਾਲੇ ਮਨੁੱਖ ਆਮ
ਤੋਰ ’ਤੇ ‘ਚੁੰਚ ਗਿਆਨੀ’, ‘ਨਾਸਤਕ’ ਆਦਿ ਮੰਨੇ ਜਾਂਦੇ ਹਨ। ਸ਼ਰਧਾ ਅਤੇ ਭਾਵਨਾਵਾਂ ਨੂੰ ਠੇਸ
ਪਹੁੰਚਣ ਦੇ ਬਹਾਨੇ ਬਣਾ ਕੇ ਐਸੇ ਯਤਨਾਂ ਨੂੰ ਦਬਾ ਦਿਤਾ ਜਾਂਦਾ ਹੈ। ਜੇ ਕੋਈ ਬਹੁਤਾ ‘ਸ਼ੇਰ-ਦਿਲ’
ਬਣ ਕੇ ਇਸ ਦਬਾਅ ਵਿਚ ਨਾ ਆਵੇ ਤਾਂ ‘ਅਕਾਲ ਤਖਤ’ ਦਾ ਹਉਆ ਵਰਤ ਕੇ ਪੁਜਾਰੀਆਂ ਵਲੋਂ ਛੇਕ ਦਿਤਾ
ਜਾਂਦਾ ਹੈ।
ਹੁਣ ਜੇ ਇਹ ਸਪਸ਼ਟ ਹੋਣ ਉਪਰੰਤ ਕਿ ‘ਖਾਲਸੇ ਦਾ ਜਨਮ/ਸਿਰਜਣਾ ਦਿਵਸ’ ਮੰਨਣ
ਦੀ ਮਾਨਤਾ ਗਲਤ ਹੈ, ਸਵਾਲ ਉਠਦਾ ਹੈ ਕਿ ਇਸ ਦਿਹਾੜੇ ਦਾ ਢੁੱਕਵਾਂ ਨਾਂ ਕੀ ਹੋਣਾ ਚਾਹੀਦਾ ਹੈ?
ਇਤਨਾ ਤਾਂ ਸਪਸ਼ਟ ਹੈ ਕਿ ਉਸ ਦਿਨ ਦਸ਼ਮੇਸ਼ ਪਾਤਸ਼ਾਹ ਜੀ ਨੇ ਆਨੰਦਪੁਰ ਵਿਖੇ ਕੋਈ ਕੌਤਕ ਰਚਿਆ ਸੀ। ਇਸ
ਲਈ ਨਾਮਕਰਨ ਲਈ ਉਸ ਕੌਤਕ ਨੂੰ ਧਿਆਨ ਵਿਚ ਰੱਖਣਾ ਬਹੁਤ ਜ਼ਰੂਰੀ ਹੈ। ਕੁਝ ਸੁਹਿਰਦ ਗੁਰਮੁਖਾਂ/ਧਿਰਾਂ
ਵਲੋਂ ਇਸ ਗਲਤ ਨਾਮ ਤੋਂ ਛੁਟਕਾਰਾ ਪਾਉਣ ਦੇ ਮਕਸਦ ਨਾਲ ਇਸ ਲਈ ‘ਖਾਲਸਾ ਪ੍ਰਗਟ/ਪ੍ਰਕਟ ਦਿਵਸ’ ਨਾਮ
ਵਰਤਿਆ ਜਾਣ ਲਗ ਪਿਆ ਹੈ। ਬੇਸ਼ਕ ਇਹ ਚੰਗੀ ਭਾਵਨਾ ਹੇਠ ਕੀਤਾ ਗਿਆ ਉਪਰਾਲਾ ਹੈ। ਪਰ ਜ਼ਰੂਰੀ ਹੈ ਕਿ
ਜਦੋਂ ਅਸੀਂ ਕਿਸੇ ਗਲਤ ਮਾਨਤਾ ਨੂੰ ਬਦਲ ਕੇ ਉਸ ਵਿਚ ਸੁਧਾਰ ਕਰਨ ਦਾ ਜਤਨ ਕਰੀਏ ਤਾਂ ਉਸ ਨਵੀਂ
(ਸੋਧੀ ਹੋਈ) ਮਾਨਤਾ ਬਾਰੇ ਹਰ ਪੱਖੋਂ ਵਿਚਾਰ ਕਰ ਲਈਏ। 1699 ਦੀ ਵੈਸਾਖੀ ਵਾਲੇ ਇਸ ਕੌਤਕ ਨੂੰ
‘ਖਾਲਸਾ ਪ੍ਰਕਟ ਦਿਵਸ’
ਨਾਮ ਦੇਣ ਨਾਲ ਇਹ ਸਵਾਲ ਖੜਾ ਹੋ ਜਾਂਦਾ ਹੈ ਕਿ ਕੀ ਇਸ ਦਿਨ ਤੋਂ ਪਹਿਲਾਂ ਖਾਲਸਾ ਛੁਪਿਆ ਹੋਇਆ ਸੀ?
ਕੀ ਕੁਝ ਸਮਾਂ ਪਹਿਲਾਂ ਹੀ ਨੌਵੇਂ ਪਾਤਸ਼ਾਹ ਜੀ ਨਾਲ ਕੁਝ ਸਿੰਘਾਂ ਵਲੋਂ ਸ਼ਹੀਦੀ ਪ੍ਰਾਪਤ ਕਰਨ ਦੀ
ਘਟਨਾ ਖਾਲਸੇ ਦੇ ਪ੍ਰਕਟ ਹੋਣ ਦੀ ਇਕ ਮਿਸਾਲ ਨਹੀਂ ਹੈ? 1699 ਦੀ ਵਿਸਾਖੀ ਤੋਂ ਪਹਿਲਾਂ ਅਨੇਕਾਂ
ਐਸੀਆਂ ਮਿਸਾਲਾਂ ਮਿਲਦੀਆਂ ਹਨ। ਸੋ ਇਹ ਨਾਮ ਵੀ ਢੁੱਕਵਾਂ ਨਹੀਂ ਲਗਦਾ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਇਸ ਕੌਤਕ ਬਾਰੇ ਮਿਲਦੇ ਵੱਖਰੇ-ਵੱਖਰੇ ਇਤਹਾਸਿਕ
ਹਵਾਲਿਆਂ ਕਾਰਨ ਇਸ ਕੌਤਕ ਦੇ ਪੂਰਨ ਸਵਰੂਪ ਬਾਰੇ ਸਪਸ਼ਟਤਾ ਹੋਣ ਦੀ ਥਾਂ ਭੁਲੇਖੇ ਹਨ। ਪਰ ਇਸ ਨੁਕਤੇ
’ਤੇ ਤਾਂ ਲਗਭਗ ਸਾਰੇ ਹਵਾਲੇ ਸਹਿਮਤ ਹਨ ਕਿ ਉਸ ਦਿਨ ਦਸ਼ਮੇਸ਼ ਜੀ ਵਲੋਂ ਆਨੰਦਪੁਰ ਵਿੱਖੇ ਸਿੱਖਾਂ ਦੀ
ਪ੍ਰੀਖਿਆ ਲਈ ਗਈ। ਪੰਜ ਕਕਾਰੀ ਵਰਦੀ ਬਾਰੇ ਬਣੀ ਧਾਰਨਾ ਬਾਰੇ ਕਿਹਾ ਜਾ ਸਕਦਾ ਹੈ ਕਿ ਹੋ ਸਕਦਾ ਹੈ
ਕਿ ਉਸ ਦਿਨ ਪੰਜ ਕਕਾਰੀ ਵਰਦੀ ਨੂੰ ਪੱਕਿਆਂ ਕਰਨ ਦੀ ਗੱਲ ਕੀਤੀ ਗਈ ਹੋਵੇ, ਪਰ ਇਹ ਨਹੀਂ ਕਿਹਾ
ਸਕਦਾ ਕਿ ਇਨ੍ਹਾਂ ਪੰਜ ਕਕਾਰਾਂ ਦੀ ਗੱਲ ਪਹਿਲੀ ਵਾਰ ਉਸੇ ਦਿਨ ਕੀਤੀ ਗਈ ਸੀ। ਸਿੱਖ ਇਤਿਹਾਸ ਬਾਰੇ
ਆਮ ਸੂਝ ਵਾਲਾ ਬੰਦਾ ਵੀ ਇਹ ਸਹਿਜੇ ਹੀ ਪਛਾਣ ਸਕਦਾ ਹੈ ਕਿ 1699 ਦੀ ਵੈਸਾਖੀ ਤੋਂ ਪਹਿਲਾਂ ਵੀ
ਸਿੱਖ ਕੇਸ ਰੱਖਦੇ ਸਨ (ਪਹਿਲਾ ਕਕਾਰ), ਉਨ੍ਹਾਂ ਦੀ ਸੰਭਾਲ ਲਈ ਕੰਘਾ ਵੀ ਵਰਤਦੇ ਹੋਣਗੇ, ਕਛਹਿਰਾ
ਵੀ ਜ਼ਰੂਰ ਪਹਿਣਦੇ ਹੋਣਗੇ, ਹਥਿਆਰ (ਕਿਰਪਾਨ) ਦੀ ਵਰਤੋਂ ਵੀ ਕਰਦੇ ਰਹੇ ਸਨ।
ਇਹ ਵੀ ਨਹੀਂ ਹੈ ਕਿ ਪ੍ਰੀਖਿਆ ਲੈਣ ਦੀ ਜੁਗਤ ਪਹਿਲੀ ਵਾਰ ਦਸ਼ਮੇਸ਼ ਜੀ ਨੇ
1699 ਦੀ ਵੈਸਾਖੀ ਵਾਲੇ ਦਿਨ ਹੀ ਵਰਤੀ ਹੈ। ਨਾਨਕ ਪਾਤਸ਼ਾਹ ਜੀ ਵਲੋਂ ਉਧਰਾਧਿਕਾਰੀ ਥਾਪਣ ਵੇਲੇ
ਸਿੱਖਾਂ ਦੀਆਂ ਕੁਝ ਪ੍ਰੀਖਿਆਵਾਂ ਲੈਣ ਦੇ ਹਵਾਲੇ ਇਤਿਹਾਸ ਵਿਚ ਮਿਲਦੇ ਹਨ।
‘ਦਾਦੂ ਦੀ ਕਬਰ ’ਤੇ ਤੀਰ ਨਾਲ ਨਮਸਕਾਰ
ਕਰਨ’ ਵਾਲਾ ਕੌਤਕ ਵੀ ਐਸੀ
ਪ੍ਰੀਖਿਆ ਦੀ ਇਕ ਮਿਸਾਲ ਹੈ, ਜਿਸ ਰਾਹੀਂ ਸਿੱਖਾਂ ਦੀ
‘ਸੁਚੇਤਤਾ’
ਦੀ ਪਰਖ ਕੀਤੀ ਗਈ ਸੀ। 1699 ਦੀ ਵੈਸਾਖੀ ਵਾਲਾ ਕੌਤਕ ਵੀ ਇਸੇ ਤਰਜ਼ ਦੀ ਇਕ ਪ੍ਰੀਖਿਆ ਸੀ। ਬੇਸ਼ਕ ਇਸ
ਪ੍ਰੀਖਿਆ ਦਾ ਪੱਧਰ ਅਤੇ ਮਕਸਦ ਵੱਡਾ ਅਤੇ ਖਾਸ ਸੀ। ਇਹ ਪਰਖ ਇਸ ਗੱਲ ਨੂੰ ਜ਼ਹਿਨ ਵਿਚ ਰੱਖ ਕੇ ਲਈ
ਗਈ ਸੀ ਕਿ ਨਿਕਟ ਭਵਿੱਖ ਵਿਚ ਹੀ ਪਾਤਸ਼ਾਹ ਜੀ ਵਲੋਂ
‘ਸ਼ਖਸੀ ਅਗਵਾਈ’
ਦੀ ਪਿਰਤ ਨੂੰ ਬਦਲੇ ਹਾਲਾਤਾਂ ਕਾਰਨ ਬੰਦ ਕਰਨਾ ਸੀ।
ਇਸ ਦਿਹਾੜੇ ਦਾ ਨਾਮਕਰਨ ਰੱਖਣ ਵਾਸਤੇ ਉਪਰੋਕਤ ਨੁਕਤਿਆਂ ਅਤੇ ਤੱਥਾਂ ਨੂੰ
ਸਾਹਮਣੇ ਰੱਖਣਾ ਬਹੁਤ ਜ਼ਰੂਰੀ ਹੈ। ਸਿੱਖ ਇਤਿਹਾਸ ਵਿਚ ਅਨੇਕਾਂ ਅਦਾਰਿਆਂ, ਦਿਹਾੜਿਆਂ ਦੇ ਨਾਮਕਰਨ
ਵੇਲੇ ਅਣਗਹਿਲੀ ਅਤੇ ਸਾਜਿਸ਼ ਕਾਰਨ ਗੁਰਮਤਿ ਅਤੇ ਦਲੀਲ ਤੋਂ ਉਲਟ ਨਾਮਕਰਨ ਕਰ ਦਿੱਤੇ ਗਏ। ਕਿਸੇ
ਬੰਦੇ ਦੇ ਨਾਮਕਰਨ ਵੇਲੇ ਅਣਗਹਿਲੀ ਵਰਤੀ ਜਾਵੇ ਤਾਂ ਇਤਨਾ ਨੁਕਸਾਨ ਨਹੀਂ ਹੈ ਪਰ ਕੌਮੀ ਅਦਾਰਿਆਂ
ਅਤੇ ਦਿਹਾੜਿਆਂ ਦੇ ਨਾਮਕਰਨ ਵੇਲੇ ਐਸੀ ਅਣਗਹਿਲੀ ਕਾਫੀ ਨੁਕਸਾਨਦਾਇਕ ਅਤੇ ਅਫਸੋਸਜਨਕ ਹੈ।
ਦਸ਼ਮੇਸ਼ ਜੀ ਦੇ ਉਸ ਕੌਤਕ ਦੀ 312ਵੀਂ ਇਤਿਹਾਸਕ ਯਾਦ ਵੇਲੇ ਜਾਗਰੂਕ ਧਿਰਾਂ
ਨੂੰ ਯਤਨ ਕਰਨਾ ਚਾਹੀਦਾ ਹੈ ਕਿ ਗੁਰਮਤਿ ਅਤੇ ਦਲੀਲ ਦੀ ਰੋਸ਼ਨੀ ਵਿਚ ਆਪਸੀ ਵਿਚਾਰ ਰਾਹੀਂ ਇਸ
ਦਿਹਾੜੇ ਦੇ ਪ੍ਰਚਲਿਤ ਨਾਮ ਦੀ ਪੜਚੋਲ ਕਰ ਕੇ ਕੋਈ ਢੁੱਕਵਾਂ/ਸਹੀ ਨਾਂ ਅਪਣਾਉਣ ਲਈ ਗੰਭੀਰ ਯਤਨ
ਕੀਤੇ ਜਾਣ। ‘ਤੱਤ ਗੁਰਮਤਿ ਪਰਿਵਾਰ’ ਦੇ ਵਿਚਾਰ ਅਨੁਸਾਰ ਇਸ ਦਿਹਾੜੇ ਦਾ ਨਾਂ
‘ਪਰਖ/ਪ੍ਰੀਖਆ ਦਿਵਸ’
ਢੁੱਕਵਾਂ ਹੋ ਸਕਦਾ ਹੈ।
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
(17/04/11)
ਕਿਰਪਾਲ ਸਿੰਘ ਬਠਿੰਡਾ
ਸਿੰਘ ਸਹਿਬ ਨੇ ਮਾਰੀ ਫੋਕੀ ਬੜ੍ਹਕ
ਅਖੇ ਮੈਂ ਰਹਾਂ ਜਾਂ ਨਾਂ ਰਹਾਂ, ਕਿਸੇ ਗੁਰਮਤਿ ਵਿਰੋਧੀ ਕੰਮ ਕਰਨ ਵਾਲੇ ਨੂੰ ਬਖ਼ਸ਼ਿਆ ਨਹੀਂ
ਜਾਵੇਗਾ, ਬੇਸ਼ੱਕ ਉਹ ਕਿਸੇ ਵੀ ਪਾਰਟੀ ਨਾਲ ਸਬੰਧਤ ਹੋਵੇ
*ਭਾਈ ਸਿਰਸਾ ਨੇ ਸਬੂਤ ਵਿਖਾਏ ਕਿ ਬੀਬੀ ਹਰਸਿਮਰਤ ਕੌਰ ਬਾਦਲ ਸ਼ਿਵਲਿੰਗ ਪੂਜਾ ਕਰ ਰਹੀ ਹੈ,
ਸੁਰਿੰਦਰ ਕੌਰ ਬਾਦਲ ਉਨ੍ਹਾਂ ਥਾਵਾਂ 'ਤੇ ਅਖੰਡਪਾਠ ਕਰਵਾ ਰਹੀ ਹੈ ਜਿਥੇ ਗੁਰੂ ਗ੍ਰੰਥ ਸਾਹਿਬ ਜੀ
ਦਾ ਪ੍ਰਕਾਸ਼ ਕਰਨ ਦੀ ਅਕਾਲ ਤਖ਼ਤ ਸਾਹਿਬ ਵਲੋਂ ਮਨਾਹੀ ਕੀਤੀ ਹੋਈ ਹੈ, ਪ੍ਰਕਾਸ਼ ਸਿੰਘ ਬਾਦਲ ਮੁਕਟ
ਪਹਿਨ ਕੇ ਹਵਨ ਕਰਾ ਰਿਹਾ ਹੈ, ਸ਼੍ਰੋਮਣੀ ਕਮੇਟੀ ਵਲੋਂ ਸਿੱਖ ਇਤਿਹਾਸ ਨੂੰ ਕਲੰਲਤ ਕਰਨ ਵਾਲੀਆਂ
ਪੁਸਤਕਾਂ ਛਪਵਾਈਆਂ, ਪਰ ਕਿਸੇ 'ਤੇ ਕੋਈ ਕਾਰਵਾਈ ਨਹੀਂ ਹੋਈ
*ਪ੍ਰੋ ਦਰਸ਼ਨ ਸਿੰਘ ਦਾ ਕੀਰਤਨ ਰੋਕਣ ਲਈ ਤਾਂ ਤੁਸੀਂ ਮਹਾਂਰਾਸ਼ਟਰ ਦੇ ਡੀਜੀਪੀ ਤੇ ਗ੍ਰਹਿ ਸਕੱਤਰ
ਨੂੰ ਲੇਲੜੀਆਂ ਕਢਦਾ ਬੇਨਤੀ ਪੱਤਰ ਲਿਖ ਦਿੱਤਾ, ਪਰ ਪੰਜਾਬ ਵਿੱਚ ਸੌਦਾ ਸਾਧ ਦੀਆਂ ਨਾਮਚਰਚਾਵਾਂ
ਸਰਕਾਰੀ ਸੁਰੱਖਿਆ ਅਧੀਨ ਕਰਵਾਉਣ, ਸਿੱਖਾਂ ਦੀ ਸ਼ਰੇਆਮ ਪੱਗ ਉਤਾਰਨ ਅਤੇ ਭਾਈ ਦਲਜੀਤ ਸਿੰਘ ਬਿੱਟੂ
ਸਮੇਤ ਹੋਰਨਾਂ ਬੇਕਸੂਰ ਸਿੰਘਾਂ ਨੂੰ ਝੂੱਠੇ ਮੁਕੱਦਮਿਆਂ ਦੀ ਆੜ ਹੇਠ ਲੰਬੇ ਸਮੇਂ ਤੋਂ ਜੇਲ੍ਹਾਂ
ਵਿੱਚ ਬੰਦ ਰੱਖਣ ਵਿਰੁੱਧ ਤੁਸੀਂ ਕਿਸੇ ਨੂੰ ਕੋਈ ਪੱਤਰ ਨਹੀਂ ਲਿਖਿਆ: ਭਾਈ ਸਿਰਸਾ
*ਉਕਤ ਸਾਰੇ ਸਵਾਲਾਂ ਦੇ ਜਵਾਬ ਦੇਣ ਸਮੇਂ ਜਥੇਦਾਰ ਨੇ 'ਜੱਟ ਮਚਲਾ ਖ਼ੁਦਾ ਨੂੰ ਲੈ ਗਏ ਚੋਰ' ਵਾਲੀ
ਨੀਤੀ ਧਾਰਨ ਕੀਤੀ
*ਜੇ ਪ੍ਰੇਮੀਆਂ ਨੂੰ ਗ੍ਰਿਫ਼ਤਾਰ ਕੀਤਾ ਤਾਂ ਸਿੰਘਾਂ ਨੂੰ ਵੀ ਗ੍ਰਿਫ਼ਤਾਰ ਕਰਨਾ ਪੈਣਾ ਹੈ ਦੀ ਦਲੀਲ
ਦੇਣ ਵਾਲਾ ਗਿਆਨੀ ਗੁਰਬਚਨ ਸਿੰਘ ਇਹ ਕਿਉਂ ਨਹੀਂ ਮੰਨਦਾ ਕਿ ਜੇ ਉਸ ਨੇ ਬੀਬੀ ਜੰਗੀਰ ਕੌੋਰ ਤੇ
ਹੋਰਨਾਂ ਵਿਰੁੱਧ ਗਿਆਨੀ ਪੂਰਨ ਸਿੰਘ ਵਲੋਂ ਜਾਰੀ ਹੋਏ ਹੁਕਨਾਮੇ ਰੱਦ ਕਰਨ ਵਾਲੇ ਹੁਕਮਨਾਮੇ 'ਤੇ
ਦਸਤਖ਼ਤ ਕੀਤੇ ਸਨ ਤਾਂ ਹੁਣ ਵੀ ਗਲਤ ਹੁਕਮਨਾਮੇ ਰੱਦ ਕੀਤੇ ਜਾ ਸਕਦੇ ਹਨ
*ਜਿੰਨਾਂ ਜੋਰ ਪ੍ਰੋ: ਦਰਸ਼ਨ ਸਿੰਘ ਵਿਰੁੱਧ ਜਾਰੀ ਹੁਕਮਨਾਮਾ ਲਾਗੂ ਕਰਵਾਉਣ ਲਈ ਲਾਇਆ ਜਾ ਰਿਹਾ ਹੈ
ਉਤਨਾ ਜੋਰ ੧੭ ਮਈ ੨੦੦੭ ਨੂੰ ਸੌਦਾ ਸਾਧ ਵਿਰੁੱਧ ਜਾਰੀ ਹੋਇਆ ਹੁਕਮਨਾਮਾ ਅਤੇ ੬ ਜੂਨ ੨੦੦੮ ਨੂੰ
ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਨਾ ਕਰਨ ਵਾਲਾ ਹੁਕਮਨਾਮਾ ਲਾਗੂ ਕਰਵਾਉਣ ਲਈ ਵੀ ਲਾਉਣਾ
ਚਾਹੀਦਾ ਹੈ: ਭਾਈ ਰਤਨ ਸਿੰਘ
ਬਠਿੰਡਾ, ੧੭ ਅਪ੍ਰੈਲ (ਕਿਰਪਾਲ ਸਿੰਘ): ਮੈਂ ਰਹਾਂ ਜਾਂ ਨਾਂ ਰਹਾਂ, ਕਿਸੇ ਗੁਰਮਤਿ ਵਿਰੋਧੀ ਕੰਮ
ਕਰਨ ਵਾਲੇ ਨੂੰ ਬਖ਼ਸ਼ਿਆ ਨਹੀਂ ਜਾਵੇਗਾ, ਬੇਸ਼ੱਕ ਉਹ ਕਿਸੇ ਵੀ ਪਾਰਟੀ ਨਾਲ ਸਬੰਧਤ ਹੋਵੇ। ਇਹ ਸ਼ਬਦ
ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਵਿਸ਼ੇਸ਼
ਸਕੱਤਰ ਭਾਈ ਬਲਦੇਵ ਸਿੰਘ ਸਿਰਸਾ ਦੀ ਅਗਵਾਈ ਹੇਠ ਪਿਛਲੇ ਦਿਨੀਂ ਮਿਲੇ ਡੈਲੀਗੇਸ਼ਨ ਨਾਲ ਗੱਲ ਕਰਦਿਆਂ
ਕਹੇ। ਜਥੇਦਾਰ ਜੀ ਦਾ ਇਹ ਬਿਆਨ ਤਾਂ ਹੈਰਾਨੀਜਨਕ ਲੱਗ ਰਿਹਾ ਸੀ ਪਰ ਉਸ ਮੀਟਿੰਗ ਦੀ ਵੀਡੀਓ ਵੇਖਣ
ਤੋਂ ਪਤਾ ਲਗਦਾ ਹੈ ਕਿ ਭਾਈ ਸਿਰਸਾ ਵਲੋਂ ਅਖ਼ਬਾਰਾਂ ਵਿੱਚ ਛਪੀਆਂ ਫ਼ੋਟੋ ਸਹਿਤ ਖ਼ਬਰਾਂ ਤੇ ਸ਼੍ਰੋਮਣੀ
ਕਮੇਟੀ ਵਲੋਂ ਛਾਪੀਆਂ ਪੁਸਤਕਾਂ 'ਚ ਗੁਰਮਤਿ ਤੇ ਸਿੱਖ ਇਤਿਹਾਸ ਦੀਆਂ ਧੱਜੀਆਂ ਉਡਾਉਣ ਦੀਆਂ ਤੱਥਾਂ
ਸਹਿਤ ਮਿਸਾਲਾਂ ਦਿੱਤੀਆਂ ਤਾਂ ਉਕਤ ਸਾਰੇ ਸਵਾਲਾਂ ਦੇ ਜਵਾਬ ਦੇਣ ਸਮੇਂ ਜਥੇਦਾਰ ਨੇ 'ਜੱਟ ਮਚਲਾ
ਖ਼ੁਦਾ ਨੂੰ ਲੈ ਗਏ ਚੋਰ' ਵਾਲੀ ਨੀਤੀ ਧਾਰਨ ਕਰਦਿਆਂ ਸਿਰਫ ਆਪਣੀ ਸਥਿਤੀ ਹੀ ਹਾਸੋਹੀਣੀ ਨਹੀਂ ਬਣਾਈ
ਸਗੋਂ ਅਕਾਲ ਤਖ਼ਤ ਵਰਗੀ ਉੱਚ ਸੰਸਥਾ ਦੇ ਮਹਾਨ ਅਹੁਦੇ ਦਾ ਰੁਤਬਾ ਵੀ ਪੈਰਾਂ ਵਿੱਚ ਰੋਲਿਆ।
ਡੈਲੀਗੇਸ਼ਨ ਨਾਲ ਹੋਈ ਗੱਲਬਾਤ ਦੇ ਵੰਨਗੀਮਾਤਰ ਕੁਝ ਅੰਸ਼ ਇੱਥੇ ਦਿੱਤੇ ਜਾ ਰਹੇ ਹਨ:-
ਭਾਈ ਸਿਰਸਾ ਨੇ ਅਖ਼ਬਾਰਾਂ ਤੇ ਰਸਾਲਿਆਂ ਵਿੱਚ ਫ਼ੋਟੋ ਸਮੇਤ ਛਪੀਆਂ ਖ਼ਬਰਾਂ ਦੀਆਂ ਕਤਾਰਾਂ ਵਿਖਾਉਂਦੇ
ਹੋਏ ਕਿਹਾ ਕਿ ਬੀਬੀ ਹਰਸਿਮਰਤ ਕੌਰ ਬਾਦਲ ਸ਼ਿਵਲਿੰਗ ਪੂਜਾ ਕਰ ਰਹੀ ਹੈ, ਸੁਰਿੰਦਰ ਕੌਰ ਬਾਦਲ
ਉਨ੍ਹਾਂ ਥਾਵਾਂ 'ਤੇ ਅਖੰਡਪਾਠ ਕਰਵਾ ਰਹੀ ਹੈ ਜਿਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਦੀ
ਅਕਾਲ ਤਖ਼ਤ ਸਾਹਿਬ ਵਲੋਂ ਮਨਾਹੀ ਕੀਤੀ ਹੋਈ ਹੈ, ਪ੍ਰਕਾਸ਼ ਸਿੰਘ ਬਾਦਲ ਬਿਆਨ ਦੇ ਰਿਹਾ ਹੈ ਕਿ ਜਿੰਨੀ
ਸ਼ਾਤੀ ਉਨ੍ਹਾਂ ਨੂੰ ਗਊਸ਼ਾਲਾ ਵਿੱਚ ਜਾ ਕੇ ਮਿਲੀ ਹੈ ਇਤਨੀ ਹੋਰ ਕਿਸੇ ਧਾਰਮਿਕ ਸਥਾਨ 'ਤੇ ਜਾ ਕੇ
ਨਹੀਂ ਮਿਲਦੀ। ਇਸ ਦਾ ਭਾਵ ਇਹ ਹੈ ਕਿ ਉਸ ਨੂੰ ਸ਼੍ਰੀ ਹਰਿੰਦਰ ਸਾਹਿਬ ਅੰਮ੍ਰਿਤਸਰ, ਅਨੰਦਪੁਰ ਸਾਹਿਬ
ਤੇ ਦਮਦਮਾ ਸਾਹਿਬ ਜਾ ਕੇ ਉਹ ਸ਼ਾਂਤੀ ਨਹੀਂ ਮਿਲਦੀ ਜੋ ਉਸ ਨੂੰ ਗਊਸ਼ਾਲਾ ਵਿੱਚ ਜਾ ਜਾ ਕੇ ਮਿਲੀ।
ਗਿਆਨੀ ਗੁਰਬਚਨ ਸਿੰਘ ਨੇ ਸ਼੍ਰੀ ਬਾਦਲ ਦਾ ਬਚਾਓ ਕਰਦੇ ਹੋਏ ਕਿਹਾ ਕਿ ਕਈ ਵਾਰ ਨੇਤਾ ਬਿਆਨ ਕੁਝ
ਦਿੰਦਾ ਹੈ ਪਰ ਅਖ਼ਬਾਰਾਂ ਵਾਲੇ ਉਸ ਦੇ ਬਿਆਨ ਨੂੰ ਤੋੜ ਮਰੋੜ ਕੇ ਜੁਝ ਹੋਰ ਬਣਾ ਦਿੰਦੇ ਹਨ। ਭਾਈ
ਸਿਰਸਾ ਨੇ ਕਿਹਾ ਕਿ ਜੇ ਐਸੀ ਗੱਲ ਸੀ ਤਾਂ ਅਗਲੇ ਦਿਨ ਉਸ ਨੂੰ ਉਸ ਖ਼ਬਰ ਦਾ ਖੰਡਨ ਕਰਨਾ ਚਾਹੀਦਾ ਸੀ
ਕਿ ਉਸ ਨੇ ਇੱਦਾਂ ਨਹੀਂ ਇਸ ਤਰ੍ਹਾਂ ਕਿਹਾ ਸੀ। ਚਲੋ ਇਸ ਖ਼ਬਰ ਨੂੰ ਛੱਡ ਵੀ ਦਿੰਦੇ ਹਾਂ ਇਸ ਫ਼ੋਟੋ
ਵਿੱਚ ਬਾਦਲ ਸਾਹਿਬ ਮੁਕਟ ਪਹਿਨ ਕੇ ਹਵਨ ਕਰ ਰਿਹਾ ਹੈ ਇਹ ਫ਼ੋਟੋ ਤਾਂ ਅਖ਼ਬਾਰਾਂ ਵਾਲਿਆਂ ਨੇ ਤੋੜ
ਮਰੋੜ ਕੇ ਨਹੀਂ ਛਾਪੀ। ਇੱਕ ਕਿਤਾਬ ਵਿਖਾਉਂਦਿਆਂ ਕਿਹਾ ਇਹ ਕਿਤਾਬ ਸ਼੍ਰੋਮਣੀ ਕਮੇਟੀ ਵਲੋਂ ਛਪਵਾਈ
ਗਈ ਹੈ ਇਸ ਵਿੱਚ ਲਿਖਿਆ ਹੈ ਕਿ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ
ਦਸੇ ਗੁਰੂ, ਕ੍ਰਿਸ਼ਨ ਜੀ ਦੇ ਅਵਤਾਰ ਹਨ। ਆਹ ਦੂਸਰੀ ਕਿਤਾਬ ਸਿੱਖ ਇਤਿਹਾਸ ਹਿੰਦੀ ਵਿੱਚ ਸਿੱਖ
ਇਤਿਹਾਸ ਤੇ ਗੁਰੂ ਸਾਹਿਬਾਨ ਦੇ ਆਚਰਣ ਨੂੰ ਕਲੰਕਤ ਕੀਤਾ ਗਿਆ ਹੈ। ਗਿਆਨੀ ਗੁਰਬਚਨ ਸਿੰਘ ਨੇ ਕਿਹਾ
ਇਹ ਕਿਤਾਬ ਵਾਪਸ ਲੈ ਲਈ ਗਈ ਹੈ। ਭਾਈ ਸਿਰਸਾ ਨੇ ਕਿਹਾ ਕਿ ਸਪੋਕਸਮੈਨ ਨੇ ਵੀ ੧੬ ਮਾਰਚ ੨੦੧੦ ਵਾਲਾ
ਛਪਿਆ ਆਪਣਾ ਲੇਖ ਵਾਪਸ ਲੈ ਲਿਆ ਸੀ ਜਿਸ ਤਰ੍ਹਾਂ ਉਹ ਇਤਰਾਜਯੋਗ ਲੇਖ ਵਾਪਸ ਲੈਣ ਪਿੱਛੋਂ ਵੀ ਉਸ
ਵਿਰੁਧ ਕੇਸ ਦਰਜ਼ ਕੀਤਾ ਗਿਆ ਹੈ ਤੇ ਉਸ ਨੂੰ ਕਈ ਵਾਰ ਤਫ਼ਤੀਸ਼ ਲਈ ਪੁਲਿਸ ਨੇ ਅੰਮ੍ਰਿਤਸਰ ਬੁਲਾਇਆ ਹੈ
ਉਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਵਿਰੁੱਧ ਕਾਰਵਾਈ ਕਿਉਂ ਨਹੀਂ ਕੀਤੀ ਗਈ? ਗਿਆਨੀ ਗੁਰਬਚਨ ਸਿੰਘ ਨੇ
ਕਿਹਾ ਕਿ ਇਹ ਕੇਸ ਤੁਸੀਂ ਅਦਾਲਤ ਵਿੱਚ ਲੈ ਗਏ ਹੋ। ਜੇ ਤੁਸੀਂ ਚਾਹੁੰਦੇ ਹੋ ਕਿ ਕਮੇਟੀ ਵਿਰੁੱਧ
ਧਾਰਮਿਕ ਤੌਰ 'ਤੇ ਕਾਰਵਾਈ ਹੋਵੇ ਤਾਂ ਤੁਸੀਂ ਅਦਾਲਤ ਵਿੱਚੋਂ ਕੇਸ ਵਾਪਸ ਲੈ ਕੇ ਸਾਨੂੰ ਦੇਵੋ ਅਸੀਂ
ਕਾਰਵਾਈ ਕਰਾਂਗੇ। ਗਿਆਨੀ ਗੁਰਬਚਨ ਸਿੰਘ ਨੇ ਕਿਹਾ ਮੇਰੇ ਸਮੇਂ ਤੋਂ ਪਹਿਲਾਂ ਜੋ ਹੋ ਗਿਆ ਉਸ ਲਈ
ਮੈਂ ਜਿੰਮੇਵਾਰ ਨਹੀਂ, ਆਪਣੇ ਸਮੇਂ 'ਚ ਹੁਣ 'ਕਿਸੇ ਨੂੰ ਟੰਗਤਾ ਤੇ ਕਿਸੇ ਨੂੰ ਛਡਤਾ' ਵਾਲੀ ਨੀਤੀ
ਨਹੀਂ ਅਪਨਾਉਣਗੇ। ਹੁਣ ਸਾਡੇ ਪਾਸ ਕੀਤੂ ਦੀ ਸ਼ਿਕਾਇਤ ਆਈ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਮੈਂ ਉਸ
ਨੂੰ ਸਿੱਖ ਹੀ ਨਹੀਂ ਮੰਨਦਾ ਕਿਉਂਕਿ ਉਹ ਦਾਹੜੀ ਕੱਟਦਾ ਹੈ। ਜੇ ਕਿਸੇ ਕੇਸਾਧਾਰੀ ਸਿੱਖ ਦੀ ਸ਼ਿਕਾਇਤ
ਆਈ ਤਾਂ ਉਸ ਵਿਰੁਧ ਜਰੂਰ ਕਾਰਵਾਈ ਹੋਵੇਗੀ।
ਭਾਈ ਸਿਰਸਾ ਨੇ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਕੇਸ ਤਾਂ ਅਦਾਲਤ ਵਿੱਚ ਨਹੀਂ ਗਿਆ, ਉਸ
ਵਿੱਚ ਬਾਦਲ ਦੀ ਪੰਥਕ ਸਰਕਾਰ ਨੇ 'ਸਤਿਗੁਰੂ ਰਾਮ ਸਿੰਘ ਚੇਅਰ' ਸਥਾਪਤ ਕੀਤੀ, ਬਾਦਲ ਉਨ੍ਹਾਂ ਦੇ
ਸਮਾਗਮਾਂ ਵਿੱਚ ਜਾ ਕੇ ਨਾਮਧਾਰੀਆਂ ਦੇ ਗੁਰੂ ਨੂੰ ਸਤਿਗੁਰੂ ਜਗਜੀਤ ਸਿੰਘ ਕਹਿ ਕੇ ਸੰਬੋਧਨ ਕਰਦਾ
ਹੈ। ਕੀ ਕੋਈ ਸਿੱਖ ੧੦ ਗੁਰੂਆਂ ਤੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਹੋਰ ਕਿਸੇ ਗੰਥ ਜਾਂ
ਵਿਅਕਤੀ ਨੂੰ ਗੁਰੂ ਕਹਿ ਸਕਦਾ ਹੈ। ਗਿਆਨੀ ਗੁਰਬਚਨ ਸਿੰਘ ਨੇ ਕਿਹਾ ਹੁਣ ਤਾਂ ਸਾਰੇ ਹੀ ਕਹਿ ਰਹੇ
ਹਨ। ਭਾਈ ਸਿਰਸਾ ਨੇ ਕਿਹਾ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਸਿਰਫ ਪੰਥਕ ਆਗੂਆਂ ਦੀ ਗੱਲ ਕਰਦਾ
ਹਾਂ। ਗਿਅਨੀ ਗੁਰਬਚਨ ਸਿੰਘ ਨੇ ਕਿਹਾ ਇਹ ਜਿਹੜੇ ਸਿਆਸੀ ਆਗੂ ਹੁੰਦੇ ਹਨ ਇਨ੍ਹਾਂ ਦੇ ਕਈ ਤਰ੍ਹਾਂ
ਦੇ ਵੀਚਾਰ ਹੁੰਦੇ ਹਨ, ਇਨ੍ਹਾਂ ਨੂੰ ਕਈ ਥਾਵਾਂ 'ਤੇ ਜਾਣਾ ਪੈਂਦਾ ਹੈ ਤੇ ਉਥੇ ਕਈ ਕੁਝ ਕਹਿਣਾ ਪੈ
ਜਾਂਦਾ ਹੈ। ਇਹ ਜੇ ਰਵਿਦਾਸੀਆਂ ਦੇ ਸਮਾਗਮ ਵਿੱਚ ਜਾਣਗੇ ਤਾਂ ਉਨ੍ਹਾਂ ਦੀ ਬੋਲੀ ਬੋਲਣਗੇ ਜੇ
ਨਾਮਧਾਰੀਆਂ ਦੇ ਜਾਣਗੇ ਤਾਂ ਉਨ੍ਹਾਂ ਦੀ ਬੋਲੀ ਬੋਲਣਗੇ। ਜਰੂਰੀ ਨਹੀਂ ਜੋ ਕਿਸੇ ਨੇ ਕਹਿ ਦਿੱਤਾ ਉਹ
ਉਸ ਨੇ ਮੰਨ ਹੀ ਲਿਆ। ਦੂਸਰੀ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਨਿਰੋਲ ਪੰਥਕ ਪਾਰਟੀ ਨਹੀਂ ਹੈ, ਇਸ
ਵਿੱਚ ਸਿੱਖ ਵੀ ਹਨ, ਹਿੰਦੂ ਵੀ ਹਨ, ਮੁਸਲਮਾਨ ਵੀ ਹਨ, ਈਸਾਈ ਵੀ ਹੋ ਸਕਦਾ ਹੈ। ਭਾਈ ਸਿਰਸਾ ਸਮੇਤ
ਹੋਰਨਾਂ ਕਈਆਂ ਨੇ ਕਿਹਾ ਕਿ ਅਸੀਂ ਤੁਹਾਡੀ ਗੱਲ ਮੰਨ ਲੈਂਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਪੰਥਕ
ਪਾਰਟੀ ਨਹੀਂ ਹੈ ਪਰ ਬਾਦਲ ਕੀਤੂ ਵਰਗਿਆਂ ਨੂੰ ਟਿਕਟ ਦਿੰਦਾ ਹੈ ਤੇ ਸਟੇਜਾਂ 'ਤੇ ਕਹਿੰਦਾ ਹੈ ਇਹ
ਪੰਥਕ ਉਮੀਦਵਾਰ ਹੈ ਸਾਰਾ ਪੰਥ ਇਸ ਨੂੰ ਵੋਟਾਂ ਪਾਵੇ। ਹੁਣ ਤੁਸੀਂ ਸਾਡੀ ਇੱਕ ਗੱਲ ਮੰਨ ਕੇ ਇਹ
ਐਲਾਨ ਕਰ ਦੇਵੋ ਕਿ ਸ਼੍ਰੋਮਣੀ ਅਕਾਲੀ ਦਲ ਪੰਥਕ ਪਾਰਟੀ ਨਹੀਂ ਹੈ, ਬਾਦਲ ਇਸ ਨਾਲ ਪੰਥਕ ਸ਼ਬਦ ਦੀ
ਵਰਤੋਂ ਕਰਕੇ ਪੰਥ ਨੂੰ ਗੁਮਰਾਹ ਨਾ ਕਰੇ। ਜੇ ਤੁਸੀਂ ਇਹ ਐਲਾਨ ਕਰ ਦੇਵੋ ਤਾਂ ਅਸੀਂ ਤੁਹਾਡੇ ਕੋਲ
ਕੋਈ ਸ਼ਿਕਾਇਤ ਲੈ ਕੇ ਨਹੀਂ ਆਵਾਂਗੇ। ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਜੇ ਉਹ ਪੰਥਕ ਨਹੀਂ ਤਾਂ
ਤੁਸੀਂ ਉਨ੍ਹਾਂ ਨੂੰ ਵੋਟਾਂ ਨਾ ਪਾਓ। ਡੈਲੀਗੇਸ਼ਨ ਵਿਚੋਂ ਕਈਆਂ ਦੀ ਆਵਾਜ਼ ਆਉਂਦੀ ਹੈ ਸਿੱਖਾਂ ਦੀ
ਤਾਂ ਵੋਟ ਹੀ ਨਹੀਂ ਬਣਦੀ, ਵੋਟ ਤਾਂ ਬਣਦੀ ਹੈ ਦਾੜ੍ਹੀ ਕੇਸ ਕੱਟਣ ਵਾਲਿਆਂ ਦੀ, ਸ਼ਰਾਬਾਂ ਪੀਣ
ਵਾਲਿਆਂ ਦੀ। ਆਹ ਤੁਹਾਡੇ ਕੋਲ ਜੋ ਆਏ ਹਨ ਪੁੱਛੋ ਇਨ੍ਹਾਂ ਵਿੱਚੋਂ ਕਿਸੇ ਦੀ ਸ਼੍ਰੋਮਣੀ ਕਮੇਟੀ ਦੀ
ਵੋਟ ਬਣੀ ਹੈ? ਗਿਆਨੀ ਗੁਰਬਚਨ ਸਿੰਘ ਨੇ ਕਿਹਾ ਫਿਰ ਤੁਸੀਂ ਵੋਟਾਂ ਬਣਾਈਆਂ ਕਿਉਂ ਨਹੀਂ? ਭਾਈ
ਬਲਦੇਵ ਸਿੰਘ ਨੇ ਕਿਹਾ ਸਾਡੀਆਂ ਵੋਟਾਂ ਬਣਦੀਆਂ ਹੀ ਕਿੱਥੇ ਹਨ? ਆਹ ਵੇਖੋ ਮੈਂ ਹਾਈ ਕੋਰਟ ਵਿੱਚ
ਰਿਟ ਕੀਤੀ ਤੇ ਸੂਚੀ ਦੇ ਕੇ ਦੱਸਿਆ ਕਿ ਆਹ ਬੰਦੇ ਗੈਰ ਸਿੱਖ ਹਨ, ਇਨ੍ਹਾਂ ਦੇ ਸਿਰ ਮੂੰਹ ਮੁੰਨੇ
ਹੋਏ ਹਨ, ਇਹ ਸ਼ਰਾਬ ਪੀਂਦੇ ਹਨ, ਇਨ੍ਹਾਂ ਸਾਰਿਆਂ ਦੀਆਂ ਤਾਂ ਵੋਟਾਂ ਬਣ ਗਈਆਂ ਹਨ ਪਰ ਆਹ ਸੂਚੀ
ਕੇਸਾਧਾਰੀ ਪੂਰਨ ਗੁਰਸਿੱਖਾਂ ਦੀ ਹੈ ਇਨ੍ਹਾਂ ਵਿਚੋਂ ਕਿਸੇ ਦੀ ਵੋਟ ਨਹੀਂ ਬਣੀ। ਹਾਈ ਕੋਰਟ ਨੇ
ਡੀਸੀ ਨੂੰ ਹੁਕਮ ਕੀਤਾ ਕਿ ਯੋਗ ਵੋਟਾਂ ਬਣਾਈਆਂ ਜਾਣ ਤੇ ਅਯੋਗ ਵੋਟਾਂ ਕੱਟੀਆਂ ਜਾਣ। ਡੀਸੀ ਨੇ ਉਸ
ਦਾ ਗੋਲ ਮੋਲ ਜਵਾਬ ਦੇ ਦਿੱਤਾ। ਮੈਂ ਯੋਗ ਵੋਟਰਾਂ ਲੈ ਕੇ ਡੀਸੀ ਕੋਲ ਗਿਆ ਕਿ ਤੁਸੀਂ ਜਵਾਬ ਗੋਲਮੋਲ
ਦਿੱਤਾ ਹੈ, ਦੱਸੋ ਇਨ੍ਹਾਂ ਯੋਗ ਵੋਟਰਾਂ ਦੀਆਂ ਵੋਟਾਂ ਕਿਉਂ ਨਹੀਂ ਬਣੀਆਂ? ਡੀਸੀ ਨੇ ਹੱਥ ਖੜ੍ਹੇ
ਕਰ ਦਿੱਤੇ ਕਿ ਉਪਰੋਂ ਹੁਕਮ ਹੈ ਮੈਂ ਇਹ ਯੋਗ ਵੋਟਾਂ ਨਹੀਂ ਬਣਾ ਸਕਦਾ। ਬੇਸ਼ਰਮੀ ਵਾਲੀ ਹਾਸੀ
ਹੱਸਦਿਆਂ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਜੇ ਜਿਲ੍ਹੇ ਦੇ ਮਾਲਕ ਡੀਸੀ ਨੇ ਹੱਥ ਖੜ੍ਹੇ ਕਰ
ਦਿੱਤੇ ਤਾਂ ਮੈਂ ਦੱਸੋ ਕੀ ਕਰ ਸਕਦਾ ਹਾਂ? ਨਾਲੇ ਤੁਸੀਂ ਇਹ ਦੱਸੋ ਕਿ ਉਸ ਨੇ ਅਯੋਗ ਵੋਟਾਂ ਕਿਉਂ
ਬਣਾ ਦਿਤੀਆਂ? ਡੈਲੀਗੇਸ਼ਨ ਵਿੱਚੋਂ ਅਵਾਜ਼ ਆਈ ਕਿ ਸਤਾਧਾਰੀ ਪਾਰਟੀ ਸਾਡੀਆਂ ਵੋਟਾਂ ਤਾਂ ਬਣਨ ਹੀ
ਨਹੀਂ ਦਿੰਦੀ, ਸਿਰਫ ਉਨ੍ਹਾਂ ਦੀ ਵੋਟਾਂ ਬਣਾਉਂਦੀ ਹੀ ਹੈ ਜਿਨ੍ਹਾਂ ਦਾ ਉਨ੍ਹਾਂ ਨੂੰ ਪਤਾ ਹੋਵੇ ਕਿ
ਇਹ ਵੋਟਾਂ ਉਨ੍ਹਾਂ ਨੂੰ ਹੀ ਪਾਉਣਗੇ। ਅਖੌਤੀ ਸਰਬਉੱਚ ਜਥੇਦਾਰ ਦੇ ਬਚਨ ਸੁਣੋ! ਕਹਿੰਦਾ ਬਈ ਜਿਸ ਨੇ
ਵੋਟਾਂ ਬਣਾਈਆਂ ਉਨ੍ਹਾਂ ਨੂੰ ਹੀ ਪਾਉਣੀਆਂ ਹਨ। ਤੁਸੀਂ ਪਵਾਉਣੀਆਂ ਹਨ ਤਾਂ ਆਪਣੀਆਂ ਵੋਟਾਂ ਆਪ
ਬਣਵਾਓ।
ਦੂਸਰਾ ਸਵਾਲ ਪੁੱਛਿਆ ਗਿਆ ਕਿ ਪ੍ਰੋ ਦਰਸ਼ਨ ਸਿੰਘ ਦਾ ਕੀਰਤਨ ਰੋਕਣ ਲਈ ਤਾਂ ਤੁਸੀਂ ਮਹਾਂਰਾਸ਼ਟਰ ਦੇ
ਡੀਜੀਪੀ ਤੇ ਗ੍ਰਹਿ ਸਕੱਤਰ ਨੂੰ ਲੇਲੜੀਆਂ ਕਢਦਾ ਬੇਨਤੀ ਪੱਤਰ ਲਿਖ ਦਿੱਤਾ, ਪਰ ਪੰਜਾਬ ਵਿੱਚ ਸੌਦਾ
ਸਾਧ ਦੀਆਂ ਨਾਮਚਰਚਾਵਾਂ ਸਰਕਾਰੀ ਸੁਰੱਖਿਆ ਅਧੀਨ ਕਰਵਾਉਣ, ਸਿੱਖਾਂ ਦੀ ਸ਼ਰੇਆਮ ਪੱਗ ਉਤਾਰਨ ਅਤੇ
ਭਾਈ ਦਲਜੀਤ ਸਿੰਘ ਬਿੱਟੂ ਸਮੇਤ ਹੋਰਨਾਂ ਬੇਕਸੂਰ ਸਿੰਘਾਂ ਨੂੰ ਝੂੱਠੇ ਮੁਕੱਦਮਿਆਂ ਦੀ ਆੜ ਹੇਠ
ਲੰਬੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਰੱਖਣ ਵਿਰੁੱਧ ਤੁਸੀਂ ਕਿਸੇ ਨੂੰ ਕੋਈ ਪੱਤਰ ਨਹੀਂ ਲਿਖਿਆ।
ਗਿਆਨੀ ਗੁਰਬਚਨ ਸਿੰਘ ਦਾ ਜਵਾਬ ਸੀ ਜੇ ਮੈਂ ਪੰਜਾਬ ਦੇ ਡੀਜੀਪੀ ਨੂੰ ਚਿੱਠੀ ਲਿਖ ਦਿੱਤੀ ਤਾਂ ਫਿਰ
ਤੁਸੀਂ ਕਹਿਣਾ ਹੈ ਕਿ ਚਿੱਠੀ ਕਿਉਂ ਲਿਖੀ? ਅੱਗੇ ਮੈਨੂੰ ਕਿੰਨੇ ਹੀ ਫ਼ੋਨ ਤੇ ਚਿੱਠੀਆਂ ਆਈਆਂ ਕਿ
ਮਹਾਂਰਾਸ਼ਟਾਰ ਦੇ ਡੀਜੀਪੀ ਨੂੰ ਚਿੱਠੀ ਕਿਉਂ ਲਿਖੀ? ਡੈਲੀਗੇਸ਼ਨ ਵਿਚੋਂ ਆਵਾਜ਼ਾਂ ਆਈਆਂ ਕਿ ਸਾਡੇ
ਵਿਚੋਂ ਤਾਂ ਕਿਸੇ ਨੇ ਅਖ਼ਬਾਰਾਂ ਵਿੱਚ ਤੁਹਾਡਾ ਖੰਡਨ ਨਹੀਂ ਕੀਤਾ। ਗੁਰਬਚਨ ਸਿੰਘ ਨੇ ਕਿਹਾ
ਤੁਹਾਨੂੰ ਉਨ੍ਹਾਂ ਦਾ ਖੰਡਨ ਕਰਨਾ ਚਾਹੀਦਾ ਸੀ ਜਿਹੜੇ ਮੈਨੂੰ ਗਲਤ ਕਹਿੰਦੇ ਹਨ, ਤੁਹਾਨੂੰ ਕਹਿਣਾ
ਚਾਹੀਦਾ ਸੀ ਕਿ ਜਥੇਦਾਰ ਸਾਹਿਬ ਨੇ ਜੋ ਕੀਤਾ ਉਹ ਠੀਕ ਹੈ, ਇਨ੍ਹਾਂ ਦੀ ਅਲੋਚਨਾ ਕਰਨ ਵਾਲੇ ਗਲਤ
ਹਨ। ਭਾਈ ਸਿਰਸਾ ਨੇ ਪ੍ਰੇਮੀ ਲਿੱਲੀ ਕੁਮਾਰ ਕਤਲ ਕੇਸ ਦਾ ਹਵਾਲਾ ਦੇ ਕੇ ਦੱਸਿਆ ਕਿ ਉਸ ਨੂੰ ਪਿੰਡ
ਦੇ ਬੰਦਿਆਂ ਨੇ ਮਾਰਿਆ, ਮ੍ਰਿਤਕ ਦੇ ਭਰਾ ਨੇ ਉਨ੍ਹਾਂ ਵਿਰੁੱਧ ਕੇਸ ਦਰਜ਼ ਕਰਵਾਇਆ ਪਰ ਪੰਜਾਬ ਸਰਕਾਰ
ਨੇ ਉਹ ਐੱਫਆਈਆਰ ਰੱਦ ਕਰਕੇ ਭਾਈ ਦਲਜੀਤ ਸਿੰਘ ਤੇ ਹੋਰਨਾਂ ਸਿੰਘਾਂ ਤੇ ਕੇਸ ਦਰਜ਼ ਕਰਕੇ ਉਨ੍ਹਾਂ
ਨੂੰ ਜੇਲ੍ਹਾਂ ਵਿੱਚ ਬੰਦ ਕੀਤਾ ਹੋਇਆ ਹੈ। ਜਦੋਂ ਕਿ ਮ੍ਰਿਤਕ ਦਾ ਭਰਾ ਜੱਜ ਦੇ ਸਾਹਮਣੇ ਗਵਾਹੀ ਦੇ
ਰਿਹਾ ਹੈ ਕਿ ਮੇਰੇ ਭਰਾ ਦੇ ਕਾਤਲ ਇਹ ਨਹੀਂ, ਕਾਤਲ ਤਾਂ ਉਹ ਹਨ ਜਿਨ੍ਹਾਂ ਵਿਰੁੱਧ ਉਸ ਨੇ ਐੱਫਆਈਆਰ
ਦਰਜ਼ ਕਰਵਾਈ ਹੈ। ਭਾਈ ਸਿਰਸਾ ਨੇ ਕਿਹਾ ਕਿਹਾ ਕਿ ਜੇ ਤੁਸੀਂ ਡੀਜੀਪੀ ਪੰਜਾਬ ਨੂੰ ਭਾਈ ਦਲਜੀਤ ਸਿੰਘ
ਅਤੇ ਸਿਰਸਾ ਸਾਧ ਦੇ ਸਬੰਧ ਵਿੱਚ ਝੂਠੇ ਕੇਸਾਂ ਵਿਚ ਬੰਦ ਕੀਤੇ ਨੌਜਵਾਨਾਂ ਨੂੰ ਰਿਹਾ ਕਰਨ ਸਬੰਧੀ
ਡੀਜੀਪੀ ਪੰਜਾਬ ਨੂੰ ਚਿੱਠੀ ਲਿਖਦੇ ਹੋ ਤਾਂ ਸਾਡੇ ਵਿੱਚੋਂ ਕੋਈ ਵੀ ਇਸ ਦਾ ਵਿਰੋਧ ਨਹੀਂ ਕਰੇਗਾ।
ਗਿਆਨੀ ਗੁਰਬਚਨ ਸਿੰਘ ਨੇ ਕਿਹਾ ਸਟੇਜਾਂ 'ਤੇ ਤਾਂ ਅਸੀਂ ਕਹਿੰਦੇ ਹੀ ਰਹਿੰਦੇ ਹਾਂ ਕਿ ਸਾਰੇ ਝੂਠੇ
ਕੇਸ ਵਾਪਸ ਲੈ ਲਏ ਜਾਣ। ਅਸੀਂ ਤਾਂ ਸਿਰਫ ਕਹਿ ਹੀ ਸਕਦੇ ਹਾਂ ਇਹ ਤਾਂ ਉਨ੍ਹਾਂ ਨੇ ਵੇਖਣਾ ਹੈ ਕਿ
ਉਹ ਕਿੰਨੀ ਕੁ ਗੰਭੀਰਤਾ ਨਾਲ ਇਸ ਨੂੰ ਲੈਂਦੇ ਹਨ। ਹੁਣ ਇਸ ਨੂੰ ਪੰਜਾਂ ਸਿੰਘਾਂ ਦੀ ਮੀਟਿੰਗ ਵਿੱਚ
ਵੀ ਵੀਚਾਰ ਲਵਾਂਗੇ।
ਧੱਲੇਕਾ ਪਿੰਡ ਤੋਂ ਆਏ ਇੱਕ ਵਿਅਕਤੀ ਨੇ ਕਿਹਾ ਕਿ ਧੱਲੇਕਾ ਕੇਸ ਵਿੱਚ ਜਿਨ੍ਹਾਂ ਪ੍ਰੇਮੀਆਂ ਤੇ
ਸਿੰਘਾਂ ਨੂੰ ਜਖ਼ਮੀ ਕਰਨ ਦਾ ਕੇਸ ਹੈ ਉਹ ਤਾਂ ਦਨਦਨਾਉਂਦੇ ਫਿਰਦੇ ਹਨ, ਉਨ੍ਹਾਂ ਨੂੰ ਤਾਂ ਕੋਈ ਨਹੀਂ
ਪੁਛਦਾ ਸਾਡੇ ਮੁੰਡਿਆਂ ਨੂੰ ਗ੍ਰਿਫ਼ਤਾਰ ਕਰਨ ਲਈ ਹਰ ਰੋਜ਼ ਹੀ ਛਾਪੇ ਮਾਰੇ ਜਾਂਦੇ ਹਨ। ਜੇ ਚਾਰ ਸਿੱਖ
ਗੁਰਦੁਆਰਾ ਸਾਹਿਬ ਅੱਗੇ ਖੜ੍ਹੇ ਹੋ ਜਾਣ ਤਾਂ ਉਨ੍ਹਾਂ ਨੂੰ ਤਾਂ ਪੁਲਿਸ ਵਾਲੇ ਖੜ੍ਹਨ ਨਹੀਂ ਦਿੰਦੇ,
ਪਰ ਪ੍ਰੇਮੀ ਰੋਜ਼ ਆਪਣੇ ਘਰਾਂ ਵਿੱਚ ਨਾਮ ਚਰਚਾ ਕਰਦੇ ਹਨ ਤੇ ਪੁਲਿਸ ਉਨ੍ਹਾਂ ਦੀ ਰਾਖੀ ਕਰਦੀ ਹੈ।
ਕੀ ਪੁਲਿਸ ਸਾਨੂੰ ਕੰਟਰੋਲ ਕਰਨ ਵਾਸਤੇ ਹੀ ਹੈ? ਕੀ ਸਿੱਖ ਗੁਰਦੁਆਰੇ ਵੀ ਨਹੀਂ ਜਾ ਸਕਦੇ ਤਾਂ ਹੋਰ
ਕਿਥੇ ਜਾਣ? ਗਿਆਨੀ ਗੁਰਬਚਨ ਸਿੰਘ ਨੇ ਕਿਹਾ ਜੇ ਪੁਲਿਸ ਸਾਡੀ ਹੈ ਕੰਟਰੋਲ ਵੀ ਸਾਨੂੰ ਹੀ ਕਰਨਾ
ਹੋਇਆ। ਨਾਲੇ ਅਦਾਲਤ ਦਾ ਵੀ ਹੁਕਮ ਹੈ ਕਿ ਆਪਣੇ ਘਰ ਵਿੱਚ ਕੋਈ ਵੀ ਆਪਣੇ ਧਰਮ ਦੀ ਗੱਲ ਕਰ ਸਕਦਾ ਹੈ
ਪਰ ਗੁਰਦੁਆਰੇ ਸਾਂਝੀ ਥਾਂ ਹੈ ਇਸ ਲਈ ਉੱਥੋਂ ਰੋਕਦੇ ਹਨ ਤੁਸੀਂ ਆਪਣੇ ਘਰ ਕੋਈ ਵੀ ਪ੍ਰੋਗਰਾਮ ਰੱਖੋ
ਤੁਹਾਨੂੰ ਕੋਈ ਨਹੀਂ ਰੋਕੇਗਾ। ਉਨ੍ਹਾਂ ਹੋਰ ਦਲੀਲ ਦਿੱਤੀ ਕਿ ਸਿੰਘਾਂ 'ਤੇ ਜੋ ਕੇਸ ਹਨ ਉਹ ੩੦੭ ਦੇ
ਹੋਣ ਕਰਕੇ ਜਿਆਦਾ ਗੰਭੀਰ ਹਨ। ਪਰ ਪ੍ਰੇਮੀਆਂ ਵਿਰੁਦ ਮਾਮੂਲੀ ਧਾਰਾਵਾਂ ਲਗੀਆਂ ਹਨ। ਇਸ ਲਈ ਜੇ
ਪ੍ਰੇਮੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਂਦਾ ਹੈ ਤਾ ਸਿੰਘ ਵੀ ਕਰਨੇ ਪੈਣਗੇ। ਇਸ ਲਈ ਅਸੀਂ ਇਸ ਸੁਝਾਅ
'ਤੇ ਵੀ ਵੀਚਾਰ ਕੀਤਾ ਜਾ ਰਿਹਾ ਹੈ ਕਿ ਦੋਵਾਂ ਧਿਰਾਂ 'ਤੇ ਦਰਜ਼ ਕੇਸ ਹੀ ਵਾਪਸ ਲੈ ਲਏ ਜਾਣ। ਭਾਈ
ਸਿਰਸਾ ਨੇ ਕਿਹਾ ਕਿ ਜੇ ਤੁਸੀਂ ਕੁਝ ਵੀ ਨਹੀਂ ਕਰ ਸਕਦੇ ਤਾਂ ਸੌਦਾ ਸਾਧ ਵਿਰੁਧ ਜਾਰੀ ਹੋਇਆ
ਹੁਕਮਨਾਮਾ ਹੀ ਵਾਪਸ ਲੈ ਲਵੋ, ਕਿਉਂਕਿ ਇਸ ਹੁਕਮਨਾਮੇ ਕਾਰਣ ਹੀ ਸਿੱਖ ਪ੍ਰੇਮੀਆਂ ਦਾ ਵਿਰੋਧ ਕਰਦੇ
ਸ਼ਹੀਦੀਆਂ ਪਾ ਰਹੇ ਹਨ ਤੇ ਜੇਲ੍ਹਾਂ ਵਿੱਚ ਬੰਦ ਹਨ। ਢੀਠਪੁਣੇ ਦੀ ਹਦ ਵੇਖੋ ਗਿਆਨੀ ਗੁਰਬਚਨ ਸਿੰਘ
ਜੀ ਕਹਿ ਰਹੇ ਹਨ ਮੈਂ ਤੁਹਾਨੂੰ ਕਦੋਂ ਕਿਹਾ ਕਿ ਉਸ ਦਾ ਵਿਰੋਧ ਨਾ ਕਰੋ। ਇਸ ਤਰ੍ਹਾਂ ਦੇ ਹੋਰ ਵੀ
ਕਈ ਗੰਭੀਰ ਮੁੱਦੇ ਉਠਾਏ ਪਰ ਜਥੇਦਾਰ ਜੀ ਨੇ ਕਿਸੇ ਦੇ ਪੱਲੇ ਕੱਖ ਨਹੀਂ ਪਾਇਆ। ਇਸ ਡੈਲੀਗੇਸ਼ਨ ਵਿੱਚ
ਭਾਈ ਸਿਰਸਾ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਹਰਿਆਣਾ ਦੇ ਭਾਈ ਸੁਖਵਿੰਦਰ ਸਿੰਘ,
ਦਮਦਮੀ ਟਕਸਾਲ ਦੇ ਭਾਈ ਅਮਰੀਕ ਸਿੰਘ, ਏਕ ਨੂਰ ਖ਼ਾਲਸਾ ਫੌਜ ਦੇ ਭਾਈ ਬਲਜਿੰਦਰ ਅਤੇ ਭਾਈ ਜਤਿੰਦਰ
ਸਿੰਘ ਈਸੜੂ, ਮਨਜੀਤ ਝਬਾਲ, ਪ੍ਰੀਤਮ ਸਿੰਘ ਧੱਲੇਕੇ, ਸੂਬੇਦਾਰ ਜਤਿੰਦਰ ਸਿੰਘ ਬਾਬਾ ਬੁੱਢਾ ਜੀ
ਗੁਰਮਤਿ ਗ੍ਰੰਥੀ ਸਭਾ ਸਮੇਤ ੧੦੦ ਤੋਂ ਵੱਧ ਗੁਰਸਿਖ ਸ਼ਾਮਲ ਸਨ।
ਖ਼ਾਲਸਾ ਗੁਰਦੁਆਰਾ ਪ੍ਰਬੰਧ ਸੁਧਾਰ ਜਥੇ ਦੇ ਪ੍ਰਧਾਨ ਭਾਈ ਰਤਨ ਸਿੰਘ ਨੇ ਉਕਤ ਸੀਡੀ ਵੇਖਣ ਉਪ੍ਰੰਤ
ਕਿਹਾ ਸਾਰੇ ਸਵਾਲਾਂ ਦੇ ਜਵਾਬ ਦੇਣ ਸਮੇਂ ਜਥੇਦਾਰ ਨੇ 'ਜੱਟ ਮਚਲਾ ਖ਼ੁਦਾ ਨੂੰ ਲੈ ਗਏ ਚੋਰ' ਵਾਲੀ
ਨੀਤੀ ਧਾਰਨ ਕੀਤੀ ਹੈ। ਜੇ ਪ੍ਰੇਮੀਆਂ ਨੂੰ ਗ੍ਰਿਫ਼ਤਾਰ ਕੀਤਾ ਤਾਂ ਸਿੰਘਾਂ ਨੂੰ ਵੀ ਗ੍ਰਿਫ਼ਤਾਰ ਕਰਨਾ
ਪੈਣਾ ਹੈ ਦੀ ਦਲੀਲ ਦੇਣ ਵਾਲਾ ਗਿਆਨੀ ਗੁਰਬਚਨ ਸਿੰਘ ਇਹ ਕਿਉਂ ਨਹੀਂ ਮੰਨਦਾ ਕਿ ਜੇ ਉਸ ਨੇ ਬੀਬੀ
ਜੰਗੀਰ ਕੌੋਰ ਤੇ ਹੋਰਨਾਂ ਵਿਰੁੱਧ ਗਿਆਨੀ ਪੂਰਨ ਸਿੰਘ ਵਲੋਂ ਜਾਰੀ ਹੋਏ ਹੁਕਨਾਮੇ ਰੱਦ ਕਰਨ ਵਾਲੇ
ਹੁਕਮਨਾਮੇ 'ਤੇ ਦਸਤਖ਼ਤ ਕੀਤੇ ਸਨ ਤਾਂ ਹੁਣ ਵੀ ਉਹ ਹੁਕਮਨਾਮੇ ਜੋ ਉਹ ਲਾਗੂ ਨਹੀਂ ਕਰਵਾ ਸਕਦਾ ਉਹ
ਰੱਦ ਕੀਤੇ ਜਾ ਸਕਦੇ ਹਨ। ਜਿੰਨਾਂ ਜੋਰ ਪ੍ਰੋ: ਦਰਸ਼ਨ ਸਿੰਘ ਵਿਰੁੱਧ ਜਾਰੀ ਹੁਕਮਨਾਮਾ ਲਾਗੂ ਕਰਵਾਉਣ
ਲਈ ਲਾਇਆ ਜਾ ਰਿਹਾ ਹੈ ਉਤਨਾ ਜੋਰ ੧੭ ਮਈ ੨੦੦੭ ਨੂੰ ਸੌਦਾ ਸਾਧ ਵਿਰੁੱਧ ਜਾਰੀ ਹੋਇਆ ਹੁਕਮਨਾਮਾ
ਅਤੇ ੬ ਜੂਨ ੨੦੦੮ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਨਾ ਕਰਨ ਵਾਲਾ ਹੁਕਮਨਾਮਾ ਲਾਗੂ
ਕਰਵਾਉਣ ਲਈ ਵੀ ਲਾਉਣਾ ਚਾਹੀਦਾ ਹੈ।
ਨੋਟ: ਜਥੇਦਾਰ ਨਾਲ ਹੋਈ ਗੱਲਬਾਤ ਦੀ ਵੀਡੀਓ ਸੀਡੀ
sendspace.com ਰਾਹੀਂ ਭੇਜੀ ਜਾ ਰਹੀ ਹੈ
(17/04/11)
ਜਸਵੰਤ ਸਿੰਘ ਅਜੀਤ
ਨਵੀਂ ਦਿੱਲੀ: (17, ਅਪ੍ਰੈਲ,
2011)
ਨਵੰਬਰ-84 ਦੇ ਸਿੱਖ ਹਤਿਆਕਾਂਡ ਦੌਰਾਨ ਦਿੱਲੀ ਦੇ ਵੱਖ-ਵੱਖ ਹਿਸਿਆਂ ਵਿੱਚ ਸਥਿਤ ਗੁਰਦੁਆਰਿਆਂ ਨੂੰ
ਪੁਜੇ ਨੁਕਸਾਨ ਦੇ ਮੁੱਦੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਦਿੱਲੀ ਸਿੱਖ ਗੁਰਦੁਆਰਾ
ਪ੍ਰਬੰਧਕ ਕਮੇਟੀ, ਉਸਦੇ ਪ੍ਰਧਾਨ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ
ਇਨ੍ਹਾਂ ਗੁਰਦੁਆਰਿਆਂ ਦੀ ਸਾਰ ਨਾ ਲਏ ਜਾਣ ਦਾ ਦੋਸ਼ ਲਾਂਦਿਆਂ, ਉਨ੍ਹਾਂ ਦੀ ਨਿਖੇਧੀ ਕਰਨਾ ਰਾਜਨੀਤਕ
ਦੁਰਭਾਵਨਾ ਤੋਂ ਪ੍ਰੇਰਿਤ ਹੈ।
ਇਹ ਵਿਚਾਰ ਦਿੱਲੀ ਹਾਈਕੋਰਟ ਦੇ ਸਾਬਕਾ ਜੱਜ, ਜਸਟਿਸ ਆਰ ਐਸ ਸੋਢੀ ਨੇ ਇੱਥੇ ਜਾਰੀ ਇੱਕ ਬਿਆਨ ਵਿੱਚ
ਪ੍ਰਗਟ ਕੀਤੇ। ਉਨ੍ਹਾਂ ਆਪਣੇ ਬਿਆਨ ਵਿੱਚ ਕਿਹਾ ਕਿ ਇਸ ਵਿੱਚ ਕੋਈ ਸ਼ਕ ਨਹੀਂ ਕਿ ਦਿੱਲੀ ਗੁਰਦੁਆਰਾ
ਪ੍ਰਬੰਧਕ ਕਮੇਟੀ ਦੇ ਵਰਤਮਾਨ ਮੁੱਖੀ ਇਨ੍ਹਾਂ ਨੁਕਸਾਨੇ ਗੁਰਦੁਆਰਿਆਂ ਦੀ ਸਾਰ ਨਾ ਲਏ ਜਾਣ ਦੇ ਦੋਸ਼ੀ
ਗਰਦਾਨੇ ਜਾ ਸਕਦੇ ਹਨ, ਪਰ ਇਸਦੇ ਨਾਲ ਹੀ ਇਹ ਸੁਆਲ ਵੀ ਉਠਦਾ ਹੈ ਕਿ ਬੀਤੇ 26 ਵਰ੍ਹਿਆਂ ਵਿੱਚ ਕਈ
ਵਰ੍ਹੇ ਬਾਦਲ ਅਕਾਲੀ ਦਲ ਨਾ ਕੇਵਲ ਦਿੱਲੀ ਗੁਰਦੁਆਰਾ ਕਮੇਟੀ ਦੀ ਸੱਤਾ ਪੁਰ ਕਾਬਜ਼ ਰਿਹਾ ਹੈ, ਸਗੋਂ
ਉਹ ਕੇਂਦਰੀ ਸੱਤਾ ਵਿੱਚ ਭਾਈਵਾਲ ਅਤੇ ਪੰਜਾਬ ਦੀ ਸੱਤਾ ਪੁਰ ਵੀ ਕਾਬਜ਼ ਰਿਹਾ ਹੈ, ਇਹੀ ਨਹੀਂ ਦਿੱਲੀ
ਵਿੱਚ ਵੀ ਉਸਦੀ ਭਾਈਵਾਲ ਭਾਜਪਾ ਦੀ ਸੱਤਾ ਰਹੀ ਹੈ, ਹੁਣ ਵੀ ਬੀਤੇ ਚਾਰ ਸਾਲਾਂ ਤੋਂ ਦਿੱਲੀ ਨਗਰ
ਨਿਗਮ ਪੁਰ ਭਾਜਪਾ ਕਾਬਜ਼ ਚਲੀ ਆ ਰਹੀ ਹੈ ਅਤੇ ਇਸ ਸੱਤਾ ਵਿੱਚ ਬਾਦਲ ਅਕਾਲੀ ਦਲ ਵੀ ਭਾਈਵਾਲ ਹੈ।
ਸੁਆਲ ਉਠਦਾ ਹੈ ਕਿ ਇਸ ਸਮੇਂ ਦੌਰਾਨ ਸ਼੍ਰੋਮਣੀ ਅਕਾਲੀ ਦਲ (ਬਾਦਲ), ਉਸਦੇ ਕੇਂਦਰੀ ਮੁੱਖੀਆਂ ਅਤੇ
ਉਸਦੀ ਦਿੱਲੀ ਇਕਾਈ ਦੇ ਮੁੱਖੀਆਂ ਨੇ ਇਨ੍ਹਾਂ ਨੁਕਸਾਨੇ ਗੁਰਦੁਆਰਿਆਂ ਦੀ ਸੰਭਾਲ ਵਲ ਧਿਆਨ ਕਿਉਂ
ਨਹੀਂ ਦਿਤਾ?
ਜਸਟਿਸ ਸੋਢੀ ਨੇ ਆਪਣੇ ਬਿਆਨ ਵਿੱਚ ਪੁਛਿਆ ਕਿ ਬੀਤੇ 26 ਵਰ੍ਹੇ ਬੀਤ ਜਾਣ ਤੇ ਵੀ ਦੇਸ਼ ਦੇ ਵੱਖ-ਵੱਖ
ਹਿਸਿਆਂ ਤੋਂ ਬੇਘਰ ਹੋਏ, ਜੋ ਪੀੜਤ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਜਾ ਟਿਕੇ ਹੋਏ, ਆਪਣੇ
ਮੁੜ-ਵਸੇਬੇ ਲਈ ਅੱਜਤਕ ਸੰਘਰਸ਼ ਕਰਦੇ ਚਲੇ ਆ ਰਹੇ ਹਨ, ਸ. ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਉਨ੍ਹਾਂ
ਦੀ ਸਾਰ ਕਿਉਂ ਨਹੀਂ ਲੈ ਰਹੀ ਅਤੇ ਕਿਉਂ ਨਹੀਂ ਕੇਂਦਰ ਸਰਕਾਰ ਵਲੋਂ ਭੇਜੀ ਸਹਾਇਤਾ ਉਨ੍ਹਾਂ ਤਕ
ਨਹੀਂ ਪੁਜਦੀ ਕੀਤੀ ਜਾ ਰਹੀ? ਉਨ੍ਹਾਂ ਇਹ ਵੀ ਪੁਛਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਵਲੋਂ ਉਨ੍ਹਾਂ ਦੀ ਕੀ ਮਦੱਦ ਕੀਤੀ ਜਾ ਰਹੀ ਹੈ?
ਜਸਟਿਸ ਸੋਢੀ ਨੇ ਆਪਣੇ ਬਿਆਨ ਵਿੱਚ ਸਪਸ਼ਟ ਕੀਤਾ ਕਿ ਉਹ ਬਾਦਲ ਅਕਾਲੀ ਦਲ ਅਤੇ ਉਸਦੇ ਮੁੱਖੀਆਂ ਨੂੰ
ਕਟਹਿਰੇ ਵਿੱਚ ਖੜਿਆਂ ਕਰਕੇ, ਦਿੱਲੀ ਕਮੇਟੀ ਦੇ ਮੁੱਖੀਆਂ ਨੂੰ ਦੋਸ਼-ਮੁਕਤ ਨਹੀਂ ਕਰ ਰਹੇ। ਉਨ੍ਹਾਂ
ਦਾ ਕਹਿਣਾ ਹੈ ਕਿ ਬਾਦਲ ਅਕਾਲੀ ਦਲ ਦੇ ਮੁੱਖੀਆਂ ਨੂੰ ਚਾਹੀਦਾ ਹੈ ਕਿ ਦੂਸਰਿਆਂ ਪੁਰ ਦੋਸ਼ ਲਾਉਣ
ਤੋਂ ਪਹਿਲਾਂ ਆਪਣੇ ਕਿਰਦਾਰ ਵਲ ਵੀ ਝਾਂਕ ਲਿਆ ਕਰਨ।
(16/04/11)
ਡਾ: ਇਕਬਾਲ ਸਿੰਘ ਢਿੱਲੋਂ
ਸ. ਜਸਬੀਰ ਸਿੰਘ ਕੈਲਗਰੀ ਜੀ, ਮੇਰੇ ਵੱਲੋਂ ਆਪ ਜੀ ਨੂੰ ਸਤਿ ਸ੍ਰੀ
ਅਕਾਲ ਪਰਵਾਨ ਹੋਵੇ ਜੀ!
ਸਿਖਮਾਰਗ ਵੈਬਸਾਈਟ ਤੇ ਆਏ ਆਪ ਜੀ ਦੇ 15. 04. 2011 ਦੇ ਪੱਤਰ ਲਈ ਆਪ ਜੀ
ਦਾ ਧੰਨਵਾਦ ਹੈ ਜੀ। ਆਪ ਜੀ ਦੇ ਨੁਕਤੇ ਬੜੇ ਹੀ ਦਿਲਚਸਪ ਹਨ। ਹੇਠਾਂ ਇੱਕ-ਇੱਕ ਕਰਕੇ ਉੱਤਰ ਦੇਣ ਦੀ
ਕੋਸ਼ਿਸ਼ ਕਰ ਰਿਹਾ ਹਾਂ।
ਨੁਕਤਾ 1
:
ਗੁਰਗੱਦੀ ਦੀ ਰਸਮ ਤਾਂ ਗੁਰੂ
ਹਰਗੋਬਿੰਦ ਸਾਹਿਬ ਤੋਂ ਪਹਿਲਾਂ ਵੀ ਅਦਾ ਹੁੰਦੀ ਸੀ ਫਿਰ ‘ਤਖਤ’ ਦੀ ਕੀ ਜਰੂਰਤ ਸੀ?
ਉੱਤਰ:
ਬਦਲੇ ਹੋਏ ਹਾਲਾਤ
ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਆਦੇਸ਼ ਤਹਿਤ ਸਿੱਖ ਮੱਤ ਵਿੱਚ ਮੀਰੀ ਦਾ ਪੱਖ ਜੋੜਨ ਵਾਸਤੇ
ਗੁਰਗੱਦੀ ਪਰਦਾਨ ਕਰਨ ਦੀਆਂ ਪਹਿਲਾਂ ਵੇਲੇ ਦੀਆਂ ਰਸਮਾਂ ਬਦਲ ਦਿੱਤੀਆਂ ਗਈਆਂ ਸਨ ਜਿਵੇਂ ਸੇਲ੍ਹੀ
ਦੀ ਜਗਹ ਤੇ ਕਿਰਪਾਨ ਪਹਿਨਣੀ, ਰਾਜਿਆਂ ਵਾਂਗੂ ਦਸਤਾਰ ਸਜਾ ਕੇ ਉੱਪਰ ਕਲਗੀ ਸਜਾਉਣੀ, ਪੀਰਾਂ ਵਾਲਾ
ਸਾਦਾ ਚੋਲਾ ਛੱਡ ਕੇ ਰਾਜਿਆਂ ਵਾਲੀ ਐਚਕਨ ਪਹਿਨਣੀ ਆਦਿਕ। ਇਸੇ ਲੜੀ ਵਿੱਚ ਰਸਮ ਵੇਲੇ ਸਾਦੀ ਜਗਹ ਤੇ
ਬੈਠਣ ਨਾਲੋਂ ਤਖਤ ਉੱਤੇ ਬੈਠਣ ਦਾ ਵੀ ਆਦੇਸ਼ ਸੀ।
ਨੁਕਤਾ 2: …………… ‘ਤਖਤ’ ਦੀ ਉਪਯੋਗਤਾ ਕਿਵੇਂ ਖਤਮ ਹੋ ਗਈ ਸੀ?
ਉੱਤਰ:
ਇਥੇ ਅੰਮ੍ਰਿਤਸਰ
ਵਾਲੇ ਤਖਤ ਦੀ ਗੱਲ ਹੋ ਰਹੀ ਹੈ। ਇਸ ਤਖਤ ਦੀ ਉਪਯੋਗਤਾ ਗੁਰੂ ਜੀ ਦੇ ਅੰਮ੍ਰਿਤਸਰ ਵਿੱਚ ਉਪਸਥਿਤ
ਰਹਿਣ ਤੇ ਹੀ ਨਿਰਭਰ ਕਰਦੀ ਸੀ। ਜਦੋਂ ਗੁਰੂ ਜੀ ਪੱਕੇ ਤੌਰ ਤੇ ਅੰਮ੍ਰਿਤਸਰ ਤੋਂ ਕੀਰਤਪੁਰ ਚਲੇ ਗਏ
ਤਾਂ ਅੰਮ੍ਰਿਤਸਰ ਵਾਲੇ ਤਖਤ ਦੀ ਉਪਯੋਗਤਾ ਖਤਮ ਹੋ ਜਾਂਦੀ ਹੈ। ਇਹ ਵੱਖਰੀ ਗੱਲ ਹੈ ਕਿ ਗੁਰੂ ਜੀ
ਕੀਰਤਪੁਰ ਵਿਖੇ ਵੀ ਤਖਤ ਤੇ ਬੈਠ ਕੇ ਦਰਬਾਰ ਲਗਾਉਂਦੇ ਸਨ ਅਤੇ ਸ਼ਰਥਾਲੂ ਆਪਣੇ ਮਸਲੇ ਲੈ ਕੇ ਉਥੇ
ਹਾਜ਼ਰ ਹੋ ਜਾਂਦੇ ਸਨ। ਅਗਲੇ ਚਾਰ ਗੁਰੂ ਸਾਹਿਬਾਨ ਵਿੱਚੋਂ ਕੋਈ ਵੀ ਕਦੀ ਇਸ ਅੰਮ੍ਰਿਤਸਰ ਵਾਲੇ ਤਖਤ
ਉਤੇ ਆ ਕੇ ਨਹੀਂ ਬੈਠਾ। ਇਸ ਲਈ ਇਸ ਦੀ ਤਖਤ ਉਪਯੋਗਤਾ 1635 ਈਸਵੀ ਦੇ ਸਮੇਂ ਤਕ ਹੀ ਰਹੀ ਹੈ।
ਨੁਕਤਾ 3 ਢਾਡੀਆਂ ਦੀਆਂ ਵਾਰਾਂ ਬਾਰੇ।
ਉੱਤਰ:
ਮੈਂ ਤਾਂ ਇਹ ਕਿਤੇ
ਨਹੀਂ ਕਿਹਾ ਕਿ ਢਾਡੀਆਂ ਦੀਆਂ ਵਾਰਾਂ ਸੁਣਨ ਦੀ ਜਰੂਰਤ ਨਹੀਂ ਸੀ ਰਹੀ। ਗੁਰੂ ਜੀ ਜਿੱਥੇ ਕਿਤੇ
ਹੁੰਦੇ ਸਨ ਵਾਰਾਂ ਵੀ ਜ਼ਰੂਰ ਸੁਣਦੇ ਹੋਣਗੇ। ਉਂਜ ਵੀ ਪਿਛਲੇ ਪੱਚੀ-ਤੀਹ ਸਾਲਾਂ ਦੇ ਅਰਸੇ ਦੌਰਾਨ ਇਹ
ਪਰੰਪਰਾ ਤਾਂ ਸਗੋਂ ਪਰਪੱਕ ਹੋ ਗਈ ਹੋਵੇਗੀ ਅਤੇ ਇਹ ਪਰੰਪਰਾ ਅੱਜ ਤਕ ਕਾਇਮ ਹੈ।
ਨੁਕਤਾ 4: ਹੁਕਮਨਾਮੇ ਅਤੇ ਉਪਯੋਗਤਾ।
ਉੱਤਰ:
ਫਿਰ ਦੁਹਰਾਉਣਾ ਪੈ
ਰਿਹਾ ਹੈ ਕਿ ਉਪਯੋਗਤਾ ਦੀ ਗੱਲ ਕੇਵਲ ਅੰਮ੍ਰਿਤਸਰ ਵਾਲੇ ਤਖਤ ਦੇ ਸਬੰਧ ਵਿੱਚ ਹੀ ਕੀਤੀ ਗਈ ਹੈ।
ਨੁਕਤਾ 5: ਉਪਯੋਗਤਾ ਅਤੇ ਪ੍ਰਯੋਗ।
ਉੱਤਰ:
1635 ਈਸਵੀ ਤੋਂ
ਲੈ ਕੇ
ਅੰਮ੍ਰਿਤਸਰ ਵਾਲੇ ਤਖਤ ਦੀ ਉਪਯੋਗਤਾ ਇਸ ਕਰਕੇ ਨਹੀਂ ਰਹੀ
ਕਿਉਂਕਿ ਗੁਰੂ ਜੀ ਦੇ ਪੱਕੇ ਤੌਰ ਤੇ ਕੀਰਤਪੁਰ ਚਲੇ ਜਾਣ ਕਰਕੇ ਉਹਨਾਂ ਵੱਲੋਂ ਇਸ ਦੇ ਪ੍ਰਯੋਗ ਹੋਣ
ਦੀ ਸਥਿਤੀ ਖਤਮ ਹੋ ਗਈ ਸੀ। ਜੇਕਰ ਗੁਰੂ ਜੀ ਅੰਮ੍ਰਿਤਸਰ ਹੀ ਟਿਕੇ ਰਹਿੰਦੇ ਤਾਂ ਇਸ ਤਖਤ ਦੀ
ਉਪਯੋਗਤਾ ਵੀ ਬਣੀ ਰਹਿਣੀ ਸੀ। ਉਪਯੋਗਤਾ ਨਾ ਰਹਿਣ ਦਾ ਮਤਲਬ ਇਹ ਨਹੀਂ ਕਿ ਇਹ ਤਖਤ ਬੇਕਾਰ ਹੋ ਗਿਆ
ਸੀ ਜਾਂ ਗੁਰੂ ਨੇ ਤਖਤ ਦਾ ਸੰਕਲਪ ਤਿਆਗ ਦਿੱਤਾ ਸੀ। ਮਤਲਬ ਸਿਰਫ ਇਤਨਾ ਹੈ ਕਿ ਗੁਰੂ ਜੀ ਨੇ ਇਸ
ਨੂੰ ਵਰਤੋਂ ਵਿੱਚ ਲਿਆਉਣਾ ਛੱਡ ਦਿੱਤਾ ਸੀ। ਗੁਰੂ ਜੀ ਤੋਂ ਬਿਨਾਂ ਕਿਸੇ ਹੋਰ ਨੂੰ ਤਾਂ ਇਸ ਦੀ
ਵਰਤੋਂ ਕਰਨ ਦਾ ਅਧਿਕਾਰ ਨਹੀਂ ਸੀ। ਸੋ ਇਥੇ ਉਪਯੋਗਤਾ ਦੇ ਅਰਥ “ਵਰਤੋਂ ਦੀ ਜ਼ਰੂਰਤ” ਤੋਂ ਲਏ ਗਏ
ਹਨ।
ਨੁਕਤਾ 6: ਮਜਬੂਰੀ ਬਾਰੇ।
ਉੱਤਰ:
ਆਪ ਜੀ ‘ਮਜਬੂਰੀ’
ਕਹਿ ਲਵੋ ਆਪ ਜੀ ਦੀ ਮਰਜ਼ੀ ਹੈ। ਮੇਰਾ ਤਾਂ ਇਹ ਦੱਸਣ ਦਾ ਯਤਨ ਹੈ ਕਿ 1635 ਈਸਵੀ ਤੋਂ ਪਹਿਲਾਂ ਵੀ
ਜਿਹੜੇ ਸਮੇਂ ਵਿੱਚ ਗੁਰੂ ਜੀ ਕਿਸੇ ਕਾਰਨ ਅੰਮ੍ਰਿਤਸਰ ਤੋਂ ਬਾਹਰ ਰਹੇ ਉਸ ਸਮੇਂ ਉਹਨਾਂ ਨੇ ਇਸ ਤਖਤ
ਦਾ ਪ੍ਰਯੋਗ ਨਹੀਂ ਕੀਤਾ।
ਨੁਕਤਾ 7: ਭਾਈ ਕਾਹਨ ਸਿੰਘ ਨਾਭਾ ਅਤੇ ਤਖਤ ਦੇ ਢਾਏ ਜਾਣ ਬਾਰੇ।
ਉੱਤਰ:
ਮੈਂ ਭਾਈ ਕਾਹਨ
ਸਿੰਘ ਨਾਭਾ ਦੀ ਲਿਖਤ ਵਿਚਲੀ ਅਸਪਸ਼ਟਤਾ ਨੂੰ ਜ਼ਾਹਰ ਕੀਤਾ ਹੈ। ਕਿਸੇ ਸ਼ਬਦ-ਕੋਸ਼ ਵਿੱਚ ਕਿਸੇ ਐਂਟਰੀ
ਥੱਲੇ ਦਿੱਤੀ ਅਧੂਰੀ ਜਾਣਕਾਰੀ ਭੰਬਲਭੂਸਾ ਹੀ ਪੈਦਾ ਕਰੇਗੀ। ਜੇਕਰ ਅਜਿਹੀ ਵਿਆਖਿਆ ਨੂੰ ਰੱਦ ਨਹੀਂ
ਕਰੋਗੇ ਤਾਂ ਇਸ ਦੀ ਵਰਤੋਂ ਵੀ ਕਿਸ ਅਧਾਰ ਤੇ ਕਰੋਗੇ। ਇਕੋ ਇੱਕ ਰਸਤਾ ਤਰਕ ਨੂੰ ਅਪਣਾਉਣ ਦਾ ਹੈ।
ਤਖਤ ਦੇ ਢਾਹ ਦਿੱਤੇ ਜਾਣ ਦਾ ਸਭ ਤੋਂ ਵੱਡਾ ਸਬੂਤ ਇਸ ਦੀ ਗੈਰ-ਮੌਜੂਦਗੀ
ਹੈ। ਜੇਕਰ ਇਹ ਤਖਤ ਢਾਇਆ ਨਾ ਗਿਆ ਹੁੰਦਾ ਤਾਂ ਇਹ ਆਪਣੀ ਹਾਲਤ ਵਿੱਚ ਅੱਜ ਵੀ ਮੌਜੂਦ ਹੁੰਦਾ।
ਸੰਸਾਰ ਦੇ ਹਰ ਕੋਨੇ ਵਿੱਚ 1600 ਈਸਵੀ ਤੋਂ ਪਹਿਲਾਂ ਦੀਆਂ ਉਸਾਰੀਆਂ ਆਮ ਹੀ ਮਿਲਦੀਆਂ ਹਨ ਜੇਕਰ ਉਹ
ਢਾਏ ਜਾਣ ਤੋਂ ਬਚੀਆਂ ਰਹੀਆਂ ਹਨ। ਇਹ ਵੱਖਰੀ ਗੱਲ ਹੈ ਕਿ ਇਸ ਤਖਤ ਨੂੰ ਢਾਉਣ ਵਾਲੇ ਦੇ ਨਾਮ, ਇਸ
ਦੇ ਢਾਏ ਜਾਣ ਦੇ ਸਮੇਂ ਅਤੇ ਇਸ ਦੇ ਨਵ-ਨਿਰਮਾਣ ਕੀਤੇ ਜਾਂ ਨਾ ਕੀਤੇ ਜਾਣ ਬਾਰੇ ਇਤਹਾਸ ਚੁੱਪ ਹੈ।
ਇਹ ਤਖਤ ਤਾਂ ਛੱਤ ਤੋਂ ਬਿਨਾਂ ਥੋੜ੍ਹੇ ਹੀ ਦਿਨ੍ਹਾਂ ਵਿੱਚ ਉਸਾਰਿਆ ਹੋਇਆ
ਇੱਕ ਸਾਦਾ ਜਿਹਾ ਥੜ੍ਹਾ ਸੀ ਅਤੇ ਬੁੰਗਾ ਇੱਕ ਰਿਹਾਇਸ਼ਗਾਹ ਸੀ ਜਿਸ ਵਿੱਚ ਕੁੱਝ ਕਮਰੇ ਸ਼ਾਮਲ ਸਨ (ਦੋ
ਮੰਜ਼ਿਲਾ ਹੋਣ ਕਰਕੇ)। ਬੁੰਗੇ ਦੀ ਇਮਾਰਤ ਬਣਨ ਤੇ ਤਖਤ ਅਲੋਪ ਹੋ ਗਿਆ। ਦੋ ਹੀ ਸੰਭਾਵਨਾਵਾਂ ਬਣਦੀਆਂ
ਹਨ: ਜਾਂ ਤਾਂ ਬੁੰਗਾ ਉਸਾਰਨ ਵੇਲੇ ਤਖਤ ਨੂੰ ਢਾ ਦਿੱਤਾ ਗਿਆ ਜਾਂ ਤਖਤ ਇਸ ਤੋਂ ਪਹਿਲਾਂ ਹੀ ਢਾਇਆ
ਜਾ ਚੁੱਕਾ ਸੀ ਅਤੇ ਪੱਧਰੀ ਜਗਹ ਤੇ ਬੁੰਗਾ ਉਸਾਰ ਦਿੱਤਾ ਗਿਆ।
ਇਹ ਸਾਦੀ ਸੋਚ ਦੀ ਗੱਲ ਹੈ ਕਿ ਬੁੰਗਾ ਇੱਕ ਦੋ-ਮੰਜ਼ਿਲਾ ਭਵਨ ਹੈ ਅਤੇ ਤਖਤ
ਛੱਤ ਤੋਂ ਬਗੈਰ ਇੱਕ ਥੜ੍ਹਾ ਹੈ। ਫਿਰ ਤਖਤ ਦਾ ਨਾਮ ‘ਬੁੰਗਾ’ ਕਿਵੇਂ ਰੱਖਿਅ ਜਾ ਸਕਦਾ ਸੀ। ਇਹ ਤਾਂ
ਚੌਂਕੇ ਨੂੰ ਡਿਉਢੀ ਕਹਿਣ ਵਾਲੀ ਗੱਲ ਹੋ ਗਈ। ਕੀ ਗੁਰੂ ਜੀ ਅਜਿਹੀ ਗਲਤੀ ਕਰ ਸਕਦੇ ਸੀ? ਇਹ ਤਾਂ
ਸਪਸ਼ਟ ਹੈ ਕਿ ਬੁੰਗਾ ਉਸਾਰ ਦਿੱਤੇ ਜਾਣ ਤੇ ਤਾਂ ਤਖਤ ਅਲੋਪ ਹੀ ਹੋ ਗਿਆ, ਫਿਰ ਬੁੰਗੇ ਦੇ ਕਿਸੇ ਨਾਮ
ਵਿੱਚ ‘ਤਖਤ’ ਸ਼ਬਦ ਆਉਣ ਦੀ ਸੰਭਾਵਨਾਂ ਨਹੀਂ ਬਣਦੀ। ਹੋਇਆ ਵੀ ਇਸੇ ਤਰ੍ਹਾਂ ਹੀ ਹੈ। ਉਨ੍ਹੀਵੀਂ ਸਦੀ
ਦੇ ਅੰਤ ਤਕ ਇਸ ਭਵਨ ਦਾ ਨਾਮ ‘ਅਕਾਲ ਬੁੰਗਾ’ ਹੀ ਰਿਹਾ। ਇਸ ਨਾਮ ਵਿੱਚ ‘ਅਕਾਲ’ ਸ਼ਬਦ ਕਿਸੇ ਗੁਰੂ
ਸਾਹਿਬ ਦਾ ਦਿੱਤਾ ਹੋਇਆ ਨਹੀਂ। ਕਿਸ ਨੇ ਦਿੱਤਾ ਇਸ ਬਾਰੇ ਇਤਹਾਸ ਚੁੱਪ ਹੈ। ਜ਼ਾਹਰ ਹੈ ਇਹ ਕਾਰਜ ਉਸ
ਦੋਖੀ ਨੇ ਹੀ ਕੀਤਾ ਜਿਸ ਨੇ ਗੁਰੂ ਜੀ ਦਾ ਤਖਤ ਅਲੋਪ ਕਰਕੇ ਬੁੰਗਾ ਉਸਾਰਿਆ। ਉਸ ਵੱਲੋਂ ‘ਅਕਾਲ’
ਸ਼ਬਦ ਦੀ ਵਰਤੋਂ ਕਿਸ ਭਾਵਨਾ ਨਾਲ ਕੀਤੀ ਗਈ ਇਹ ਉਹ ਹੀ ਜਾਣੇ। ਪਰੰਤੂ ਉਸ ਦੇ ਮਨਸ਼ੇ ਬਾਰੇ ਕੋਈ
ਭੁਲੇਖਾ ਨਹੀਂ ਰਹਿੰਦਾ। ਗੁਰੂ ਸਾਹਿਬ ਨੇ ਤਖਤ ਦਾ ਨਾਮ ਬੁੰਗਾ ਨਹੀਂ ਰੱਖਿਆ, ਇਸ ਦਾ ਸਬੂਤ ਭਾਈ
ਗੁਰਦਾਸ ਦੀਆਂ ਲਿਖਤਾਂ ਵਿੱਚ ‘ਅਕਾਲ ਬੁੰਗਾ’ ਜਾਂ ‘ਅਕਾਲ ਤਖਤ’ ਬਾਰੇ ਕੋਈ ਵੇਰਵਾ ਨਾ ਹੋਣ ਤੋਂ
ਵੱਧ ਹੋਰ ਕੀ ਹੋ ਸਕਦਾ ਹੈ?
ਨੁਕਤਾ 8: ‘ਗੁਰਬਿਲਾਸ ਪਾਤਸ਼ਾਹੀ 6’ ਬਾਰੇ।
ਉੱਤਰ:
ਮੈਂ
‘ਗੁਰਬਿਲਾਸ ਪਾਤਸ਼ਾਹੀ 6’ ਵਿੱਚ ਆਏ ‘ਅਕਾਲ
ਬੁੰਗਾ’ ਸ਼ਬਦ-ਜੁੱਟ ਨੂੰ ਮਾਨਤਾ ਨਹੀਂ ਦਿੰਦਾ। ਮੈਂ ਤਾਂ ਸਗੋਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ
ਸਾਡੇ ਕੋਲ ਇਸ ਸ਼ਬਦ-ਜੁੱਟ ਦੀ ਵਰਤੋਂ ਦਾ ਕੋਈ ਭਰੋਸੇਯੋਗ ਵਸੀਲਾ ਨਹੀਂ ਹੈ। ਜੇ ਹੈ ਤਾਂ ਕੇਵਲ
‘ਗੁਰਬਿਲਾਸ ਪਾਤਸ਼ਾਹੀ 6’ ਵਰਗੀ ਵਿਵਾਦਤ ਪੁਸਤਕ। ਇਸ ਕਰਕੇ ਸਾਨੂੰ ਇਸ ਸੰਦਰਭ ਵਿੱਚ ‘ਅਕਾਲ’ ਸ਼ਬਦ
ਦੀ ਵਰਤੋਂ ਬਾਰੇ ਸੁਚੇਤ ਹੋਣ ਦੀ ਲੋੜ ਹੈ। ਮੇਰੀ ਕੋਸ਼ਿਸ਼ ਇਹ ਦੱਸਣ ਦੀ ਵੀ ਹੈ ਕਿ
ਅਠਾਰ੍ਹਵੀਂ/ਉਨ੍ਹੀਵੀਂ ਸਦੀ ਵਿੱਚ ਪਰਚਲਤ ਹੋਇਆ ਨਾਮ ‘ਅਕਾਲ ਬੁੰਗਾ’ ਇਸੇ ਪੁਸਤਕ ਦੀ ਹੀ ਦੇਣ ਹੋ
ਸਕਦਾ ਹੈ ਜਿਸ ਕਰਕੇ ਇਸ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਨਹੀਂ। ਬੁੰਗਾ ਤਾਂ ਬੁੰਗਾ ਹੀ ਸੀ ਭਾਵੇਂ
ਇਸਦਾ ਨਾਮ ‘ਅਕਾਲ ਬੁੰਗਾ’ ਹੁੰਦਾ ਜਾਂ ‘ਕਰਤਾਰ ਬੁੰਗਾ’। ਬਾਕੀ ਰਹੀ ਤਖਤ ਦੀ ਗੱਲ, ਮੈਂ ਛੇਵੇਂ
ਗੁਰੂ ਜੀ ਵੱਲੋਂ ਉਸਾਰੇ ਅਤੇ ਵਰਤੋਂ ਵਿੱਚ ਲਿਅਦੇ ਗਏ ਤਖਤ ਨੂੰ ਪੂਰੀ ਮਾਨਤਾ ਅਤੇ ਸਤਿਕਾਰ ਦਿੰਦਾ
ਹਾਂ ਪਰੰਤੂ 1926 ਈਸਵੀ ਤੋਂ ਅਕਾਲ ਬੁੰਗਾ ਗੁਰਦੁਆਰੇ ਦੀ ਜਗਹ ਤੇ ਧੋਖੇ ਨਾਲ ਸਥਾਪਤ ਕੀਤੀ ਗਈ
ਅਖੌਤੀ ਅਕਾਲ-ਤਖਤ ਦੀ ਵਿਵਸਥਾ ਨੂੰ ਮੈਂ ਮਾਨਤਾ ਨਹੀਂ ਦਿੰਦਾ।
ਭਾਈ ਕਾਹਨ ਸਿੰਘ ਨਾਭਾ ਨੇ ਆਪਣੀ ਜਾਣਕਾਰੀ ਦਾ ਕੋਈ ਹਵਾਲਾ ਨਹੀਂ ਦਿੱਤਾ।
ਇਹ ਇਸ ਕਰਕੇ ਹੈ ਕਿ ਉਹ ਜਾਣਕਾਰੀ ਤਾਂ ਇੱਕ ਹੀ ਸਰੋਤ ਤੋਂ ਲੈ ਰਹੇ ਹਨ ਪਰੰਤੂ ਇਹ ਸਰੋਤ ਵਿਵਾਦਤ
ਹੋਣ ਕਰਕੇ ਉਹ ਇਸ ਦਾ ਹਵਾਲਾ ਵੀ ਨਹੀਂ ਦੇਣਾ ਚਾਹੁੰਦੇ। ਜੇਕਰ ਉਹਨਾਂ ਕੋਲ ਜਾਣਕਾਰੀ ਦਾ ਕੋਈ ਹੋਰ
ਸਰੋਤ ਹੁੰਦਾ ਤਾਂ ਉਹਨਾਂ ਨੂੰ ਇਸ ਦਾ ਹਵਾਲਾ ਦੇਣ ਤੋਂ ਕੋਈ ਝਿਜਕ ਨਹੀਂ ਸੀ ਹੋਣੀ। ਉਂਜ ਉਹ ਅਕਾਲ
ਬੁੰਗਾ ਨੂੰ ਤਖਤ (ਬਗੈਰ ‘ਅਕਾਲ’ ਸ਼ਬਦ ਜੋੜੇ) ਅਤੇ ਗੁਰਦੁਆਰਾ ਵੀ ਕਹਿ ਰਹੇ ਹਨ। ਇਸੇ ਸ਼ਸੋਪੰਜ ਵਿੱਚ
ਉਹਨਾਂ ਨੇ ‘ਅਕਾਲ ਤਖਤ’ ਦੀ ਵੱਖਰੀ ਐਂਟਰੀ ਨਹੀਂ ਬਣਾਈ। ਭਾਈ ਨਾਭਾ ਵੱਲੋਂ ਅਕਾਲ ਬੁੰਗੇ ਨੂੰ ਪੰਥਕ
ਜਥੇਬੰਦੀ ਦਾ ‘ਕੇਂਦ੍ਰ’ ਕਹਿਣਾ ਤਾਂ ਉਂਜ ਹੀ ਸਿਧਾਂਤਕ ਤੌਰ ਵਾਜਬ ਨਹੀਂ ਕਿਉਂਕਿ ਸਿੱਖਾਂ ਦਾ
ਕੇਂਦਰੀ ਸਥਾਨ ਤਾਂ ਦਰਬਾਰ ਸਾਹਿਬ ਹੈ ਅਤੇ ਇਸ ਦੇ ਸਾਹਮਣੇ ਹੀ ਗੁਰਮਤੇ ਹੁੰਦੇ ਰਹੇ ਹਨ। ਕਈ
ਗੁਰਮਤੇ ਅੰਮ੍ਰਿਤਸਰ ਤੋਂ ਬਾਹਰ ਵੀ ਕੀਤੇ ਗਏ ਹੋਏ ਹਨ। ਭਾਈ ਬੋਤਾ ਸਿੰਘ ਅਤੇ ਭਾਈ ਗਰਜਾ ਸਿੰਘ ਨੇ
ਤਾਂ ਝਾੜੀਆਂ ਦੀ ਓਟ ਵਿੱਚ ਬੈਠੇ-ਬੈਠੇ ਹੀ ਗੁਰਮਤਾ ਕਰ ਲਿਆਂ ਸੀ ਅਤੇ ਸੰਸਾਰ ਦੇ ਇਤਹਾਸ ਵਿੱਚ ਇੱਕ
ਅਨੋਖੀ ਜੰਗ ਲੜੀ ਸੀ। ਭਾਈ ਨਾਭਾ ਜੀ ਵੱਲੋਂ ਇਹ ਕਹਿਣਾ ਕਿ ਛੇਵੇਂ ਗੁਰੂ ਜੀ ਨੇ 1608 ਈਸਵੀ ਵਿੱਚ
ਅਕਾਲ ਬੁੰਗਾ ਉਸਾਰਿਆ ਸੀ ਸਹੀ ਨਹੀਂ ਕਿਹਾ ਜਾ ਸਕਦਾ। ਗੁਰੂ ਜੀ ਨੇ ਤਾਂ ਤਖਤ ਉਸਾਰਿਆ ਸੀ ਜਿਸ ਦਾ
ਕੋਈ ਨਾਮ ਨਹੀਂ ਸੀ ਰਖਿੱਆ ਗਿਆ। ਇਸ ਉਸਾਰੀ ਦਾ ਸਾਲ 1606 ਈਸਵੀ ਵੀ ਦੱਸਿਆ ਜਾਂਦਾ ਹੈ ਅਤੇ 1608
ਈਸਵੀ ਵੀ। ਜੇਕਰ ਛੇਵੇਂ ਗੁਰੂ ਜੀ ਨੇ ਬੁੰਗਾ ਉਸਾਰਿਆ ਹੋਵੇ ਤਾਂ ਉਹ ਬਹੁਤ ਪਿੱਛੋਂ ਜਾ ਕੇ ਹੋਇਆ
ਹੋਵੇਗਾ ਜਦੋਂ ਉਹਨਾਂ ਨੇ ਇਸ ਤਖਤ ਦੀ ਵਰਤੋਂ ਨਾ ਕਰਨ ਦਾ ਮਨ ਬਣਾ ਲਿਆ ਹੋਵੇ ਜਿਸ ਦੀ ਸੰਭਾਵਨਾ
ਲਗਦੀ ਨਹੀਂ। ਭਾਈ ਨਾਭਾ ਜੀ ‘ਤਖਤ’ ਅਤੇ ‘ਬੁੰਗਾ’ ਵਿਚਲੇ ਫਰਕ ਨੂੰ ਵੀ ਸਪਸ਼ਟ ਨਹੀਂ ਕਰਦੇ।
‘ਭੁਲੇਖਾ’ ਦਾ ਅਰਥ ਰਲ-ਗੱਢ ਕਰਨ (
confuse)
ਤੋਂ ਹੈ। ਕਿਸੇ ਵਿਸ਼ੇ ਸਬੰਧੀ ਕੋਈ ਇਤਹਾਸਿਕ ਹਵਾਲਾ ਉਪਲਭਦ ਨਾ ਹੋਣਾ ਜਾਣਕਾਰੀ (information)
ਦੀ ਘਾਟ ਹੀ ਹੋਵੇਗੀ।
ਭਾਈ ਨਾਭਾ ਜੀ ਕਿਸੇ ਵੀ ਸਥਿਤੀ ਨੂੰ ਸਪਸ਼ਟ ਨਹੀਂ ਕਰਦੇ ਅਤੇ ਜਾਣਕਾਰੀ ਦੇ
ਸਰੋਤ ਨਾ ਉਪਲਭਦ ਹੋਣ ਦੀ ਗੱਲ ਵੀ ਨਹੀਂ ਮੰਨਦੇ। ਉਹਨਾਂ ਨੇ ਆਪਣੇ ਸਮੇਂ ਦੀਆਂ ਸਾਰੀਆਂ ਉਪਲਭਦ
ਮਾਨਤਾਵਾਂ ਨੂੰ ਇਕੱਠੀਆਂ ਕਰਕੇ ਇੱਕ ਐਂਟਰੀ ਥੱਲੇ ਦੇ ਦਿੱਤਾ ਹੈ, ਸਪਸ਼ਟ ਸਿੱਟਾ ਕੋਈ ਵੀ ਨਹੀਂ
ਕਢਦੇ। ਭਾਈ ਨਾਭਾ ਜੀ ਦੀ ਇਸ ਵਿਆਖਿਆ ਨੂੰ ਗਲਤ ਕਹਿਣ ਦੀ ਬਜਾਇ ਅਧੂਰੀ ਕਹਿਣਾ ਵਧੇਰੇ ਉਚਿਤ ਹੈ
ਅਤੇ ਇਸ ਵਿਚਲੀ ਅਸਪਸ਼ਟਤਾ ਹੀ ਇਸ ਦਾ ਪੁਖਤਾ ਸਬੂਤ ਹੈ।
ਨੁਕਤਾ 9: ਮਨੋਰਥ ਅਤੇ ਤਿਆਗ
ਉੱਤਰ:
ਅਸਲ ਵਿੱਚ ਆਪ ਜੀ
ਅੰਮ੍ਰਿਤਸਰ ਵਿਚਲੇ ਤਖਤ ਅਤੇ ਪੰਜਵੇਂ ਅਤੇ ਛੇਵੇਂ ਗੁਰੂ ਸਾਹਿਬਾਨ ਵੱਲੋਂ ਦਿੱਤੇ ਤਖਤ ਦੇ ਸੰਕਲਪ
ਨੂੰ ਰਲ-ਗੱਢ ਕਰ ਰਹੇ ਹੋ। ਛੇਵੇਂ ਗੁਰੂ ਜੀ ਦਾ ਤਖਤ ਇੱਕ ਅੰਸ਼ ਸੀ ਜਿਸ ਨੇ ਕੁੱਝ ਹੋਰ ਅੰਸ਼ਾਂ ਨਾਲ
ਮਿਲਕੇ ਸਿੱਖ ਮੱਤ ਵਿੱਚ ਮੀਰੀ ਦੇ ਪੱਖ ਨੂੰ ਸਥਾਪਤ ਕਰਨ ਵਿੱਚ ਯੋਗਦਾਨ ਦੇਣਾ ਸੀ। ਛੇਵੇਂ ਗੁਰੂ ਜੀ
ਦੇ ਜੀਵਨ ਕਾਲ ਵਿੱਚ ਮੀਰੀ ਦੇ ਪੱਖ ਦੀ ਸਥਾਪਤੀ ਦਾ ਇਹ ਮਨੋਰਥ ਪੂਰਾ ਹੋ ਜਾਂਦਾ ਹੈ। 1635 ਈਸਵੀ
ਵਿੱਚ ਉਹ ਇਸ ਤਖਤ ਨੂੰ ਤਿਆਗ ਵੀ ਦਿੰਦੇ ਹਨ ਭਾਵ ਇਸ ਦੀ ਵਰਤੋਂ ਬੰਦ ਕਰ ਦਿੰਦੇ ਹਨ ਅਤੇ ਕੀਰਤਪੁਰ
ਵਿਖੇ ਇੱਕ ਨਵਾਂ ਤਖਤ ਜਾ ਬਣਾਉਂਦੇ ਹਨ ਕਿਉਂਕਿ ਹੁਣ ਤਕ ਤਖਤ ਦਾ ਸੰਕਲਪ ਗੁਰੂ ਜੀ ਦੀ ਮਨੁੱਖੀ
ਜੀਵਨ ਸ਼ੈਲੀ ਦਾ ਹਿੱਸਾ ਬਣ ਚੁੱਕਾ ਸੀ। ਜਿਥੇ ਗੁਰੂ ਜੀ ਹੁੰਦੇ ਸਨ ਉਥੇ ਤਖਤ ਵੀ ਹੁੰਦਾ ਸੀ। ਅੱਜ
ਵੀ ਜਿੱਥੇ ਸਾਡਾ ਗੁਰੂ ਹੈ ਉਥੇ ਤਖਤ ਵੀ ਹੋਵੇਗਾ। ਪਰੰਤੂ ਹੁਣ ਦੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ
ਜੀ ਹਨ। ਸੋ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਰਕਾਸ਼ ਹੈ ਉਥੇ ਹੀ ਤਖਤ ਮੌਜੂਦ ਹੈ। ਗੁਰੂ
ਜੀ ਨੂੰ ਕਿਸੇ ਨਕਲੀ ਤਖਤ ਦੀ ਲੋੜ ਨਹੀਂ। (ਅਕਾਲ ਬੁੰਗਾ ਗੁਰਦੁਆਰੇ ਵਿੱਚ ਸ੍ਰੀ ਗੁਰੂ ਗ੍ਰੰਥ
ਸਾਹਿਬ ਜੀ ਦਾ ਦੂਸਰੀ ਮੰਜ਼ਿਲ ਤੇ ਬਣਿਆਂ ਤਖਤ ਛੇਵੇਂ ਗੁਰੂ ਜੀ ਵਾਲਾ ਤਖਤ ਨਹੀਂ, ਨਾਂ ਹੀ ਇਸ ਦਾ
1926 ਵਿੱਚ ਬਣੀ ਅਖੌਤੀ ਅਕਾਲ-ਤਖਤ ਦੀ ਵਿਵਸਥਾ ਨਾਲ ਕੋਈ ਸਬੰਧ ਹੈ।)
ਨੁਕਤਾ 10: ਜਗਹ ਦਾ ਅਲੋਪ ਹੋਣਾ।
ਉੱਤਰ:
ਅਕਾਲ ਬੁੰਗਾ ਵਾਲਾ
ਭਵਨ ਤਾਂ ਬਹੁਤ ਵੱਡਾ ਹੈ ਅਤੇ ਛੇਵੇਂ ਗੁਰੂ ਜੀ ਵਾਲਾ ਤਖਤ ਇਤਨਾ ਵੱਡ-ਅਕਾਰੀ ਨਹੀਂ ਸੀ ਹੋ ਸਕਦਾ।
ਅੱਜ ਅਸੀਂ ਉਸ ਜਗਹ ਦੀ ਪਛਾਣ ਕਿਵੇਂ ਕਰ ਸਕਾਂਗੇ ਜਿਸ ਜਗਹ ਤੇ ਉਹ ਤਖਤ ਹੋਇਆ ਕਰਦਾ ਸੀ? ਕੀ ਅਜ
ਕੋਈ ਅਜਿਹਾ ਨਕਸ਼ਾ (site-plan)
ਤਿਆਰ ਕੀਤਾ ਜਾ ਸਕਦਾ ਹੈ ਜਿਸ ਵਿੱਚ ਛੇਵੇਂ ਗੁਰੂ ਜੀ ਵਾਲੇ ਤਖਤ ਦੀ ਨਿਸ਼ਾਨਦੇਹੀ ਕੀਤੀ ਹੋਈ ਵਿਖਾਈ
ਗਈ ਹੋਵੇ? ਮੇਰਾ ਖਿਆਲ ਹੈ ਕਿ ਨਹੀਂ। ਤਖਤ ਦੀ ਜਗਹ ਦੇ ਅਲੋਪ ਹੋਣ ਦਾ ਮਤਲਬ ਬੱਸ ਇਹੀ ਹੈ। ਮੈਂ ਇਸ
ਮੱਤ ਦੀ ਪਰੋੜਤਾ ਨਹੀਂ ਕਰਦਾ ਕਿ ਅਕਾਲ ਬੁੰਗਾ ਛੇਵੇਂ ਗੁਰੂ ਜੀ ਨੇ ਉਸਾਰਿਆ ਹੋਵੇਗਾ।
ਨੁਕਤਾ11: ਤਖਤ ਅਤੇ ਬੁੰਗਾ ਲਈ ‘ਅਕਾਲ’ ਸ਼ਬਦ ਦੀ ਵਰਤੋਂ।
ਉੱਤਰ:
ਮੈਂ ਇਸ ਧਾਰਨਾ ਦੀ
ਹੀ ਪਰੋੜਤਾ ਕਰਦਾ ਆ ਰਿਹਾ ਹਾਂ ਕਿ ਗੁਰੂ ਸਾਹਿਬਾਨ ਨੇ ਤਖਤ ਵਾਸਤੇ ‘ਅਕਾਲ’ ਸ਼ਬਦ ਦੀ ਵਰਤੋਂ ਨਹੀਂ
ਸੀ ਕਰਨੀ। ਅਕਾਲ ਬੁੰਗਾ ਤਾਂ ਗੁਰੂ ਸਾਹਿਬਾਨ ਤੋਂ ਬਾਦ ਵਿੱਚ ਕਿਤੇ ਜਾ ਕੇ ਮੰਦਭਾਵਨਾ ਨਾਲ ਉਸਾਰਿਆ
ਗਿਆ ਭਵਨ ਹੈ। ਜੇਕਰ ਕਿਸੇ ਨੇ ਇਸ ਦੇ ਨਾਮ ਵਿੱਚ ‘ਅਕਾਲ’ ਸ਼ਬਦ ਵਰਤ ਲਿਆ ਹੈ ਤਾਂ ਸਾਨੂੰ ਇਸ ਬਾਰੇ
ਸੁਚੇਤ ਹੋਣ ਦੀ ਲੋੜ ਹੈ ਨਾ ਕਿ ਸ਼ਰਧਾ-ਭਾਵਨਾਂ ਦੇ ਵੇਗ ਵਿੱਚ ਘੋੜਿਆਂ ਦੀ ਲਿੱਦ ਛਕਣ ਵਾਂਗ ਅਸਲੀਅਤ
ਨੂੰ ਹੀ ਭੁੱਲ ਜਾਈਏ।
ਨੁਕਤਾ 12: ਬ੍ਰੈਕਟ ਵਿੱਚ ਦਿੱਤਾ ਆਪ ਜੀ ਦਾ ਖਿਆਲ।
ਉੱਤਰ:
ਆਪ ਜੀ ਮੱਲੋ-ਜ਼ੋਰੀ
ਛੇਵੇਂ ਗੁਰੂ ਜੀ ਦੇ ਤਖਤ ਨੂੰ ‘ਅਕਾਲ ਬੁੰਗਾ’ ਵੀ ਕਹਿਣਾ ਚਾਹੁੰਦੇ ਹੋ ਅਤੇ ‘ਅਕਾਲ ਤਖਤ’ ਨੂੰ ਇਸ
ਨਾਮ ਦੇ ਵਿਕਲਪ ਦੇ ਤੌਰ ਤੇ ਵੀ ਵਰਤਣਾ ਚਾਹੁੰਦੇ ਹੋ ਤਾਂ ਇਹ ਆਪ ਜੀ ਦੀ ਮਰਜ਼ੀ ਹੈ ਪਰੰਤੂ ਤੱਥ ਇਹ
ਸਾਬਤ ਨਹੀਂ ਕਰਦੇ।
ਨੋਟ:
ਸ. ਕੈਲਗਰੀ ਜੀ, ਆਪ
ਜੀ ਦੇ ਪਿਛਲੇ ਪੱਤਰ ਵਿੱਚ ਉਠਾਏ ਗਏ ਇੱਕ ਨੁਕਤੇ ਦਾ ਮੈਂ ਉੱਤਰ ਨਹੀਂ ਸੀ ਦੇ ਸਕਿਆ। ਆਪ ਜੀ ਨੇ
ਚਾਹਿਆ ਸੀ ਕਿ ਪੰਜਵੇਂ ਗੁਰੂ ਜੀ ਵੱਲੋਂ ਲਹੌਰ ਦੀ ਕੈਦ ਵਿੱਚੋਂ ਸੰਦੇਸ਼ ਭੇਜਣ ਬਾਰੇ ਹਵਾਲਾ ਦਿੱਤਾ
ਜਾਵੇ। ਮੈਂ ਇਥੇ ਇਹ ਦੱਸਣਾ ਚਾਹੁੰਦਾ ਹਾਂ ਕਿ ਮੈਂ ਇਹ ਜਾਣਕਾਰੀ ਇੰਟਰਨੈਟ ਤੋਂ
SikhiWiki Sikh Encyclopaedia
ਵੈਬਸਾਈਟ
ਵਿੱਚੋਂ ਪਰਾਪਤ ਕੀਤੀ ਸੀ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।
ਸ. ਸੰਤ ਸਿੰਘ ਬਰਲਿੰਗਟਨ ਜੀ, ਮੇਰੇ ਵੱਲੋਂ ਸਤਿ ਸ੍ਰੀ ਅਕਾਲ ਪਰਵਾਨ ਹੋਵੇ
ਜੀ।
ਆਪ ਜੀ ਵੱਲੋਂ ਸ. ਹਰਦੇਵ ਸਿੰਘ ਜੰਮੂ ਜੀ ਨੂੰ ਸੰਬੋਧਿਤ ਹੋ ਕੇ ਭੇਜੇ ਪੱਤਰ
(ਜੋ ਸਿਖਮਾਰਗ ਵੈਬਸਾਈਟ ਤੇ 15. 04. 2011 ਨੂੰ ਆਇਆ ਹੈ) ਵਿੱਚ ਆਪ ਜੀ ਨੇ ਮੇਰੇ ਹਵਾਲੇ ਨਾਲ
ਟਿੱਪਣੀ ਕੀਤੀ ਹੈ। ਇਸ ਸਬੰਧੀ ਮੈਂ ਆਪ ਜੀ ਨੂੰ ਇਹ ਦੱਸਣਾ ਚਾਹਾਂਗਾ ਕਿ ਸਥਿਤੀ ਉਹ ਨਹੀਂ ਜੋ ਆਪ
ਜੀ ਨੇ ਕਲਪੀ ਹੋਈ ਹੈ। ਆਪਣੇ ਝੋਟੇ ਨੂੰ ਤਾਂ ਅਸੀਂ ਜੂਆਂ ਤੋਂ ਛੁਟਕਾਰਾ ਦਿਵਾਉਣ ਦਾ ਉਪਰਾਲਾ ਹੀ
ਕਰਾਂਗੇ ਪਰੰਤੂ ਜੇਕਰ ਸਾਡਾ ਕੋਈ ਦੋਖੀ ਸ਼ਰੀਕ ਆਪਣਾ ਮੂੰਹ-ਖੁਰ ਦੀ ਬਿਮਾਰੀ ਨਾਲ ਪੀੜਤ ਝੋਟਾ ਸਾਡੇ
ਪਸ਼ੂਆਂ ਦੇ ਵਾੜੇ ਵਿੱਚ ਛੱਡ ਦੇਵੇ ਤਾਂ ਕੀ ਅਸੀਂ ਉਸ ਝੋਟੇ ਨੂੰ ਡੰਡਾ ਮਾਰ ਕੇ ਵਾੜੇ ਵਿਚੋਂ ਬਾਹਰ
ਨੂੰ ਭਜਾਵਾਂਗੇ ਕਿ ਵਾੜੇ ਵਿੱਚ ਖੁਰਲੀ ਤੇ ਬੰਨ੍ਹ ਕੇ ਉਸਨੂੰ ਵੰਡ-ਵੜੇਵਾਂ ਚਾਰਾਂਗੇ?
ਨੋਟ: ਪਸ਼ੂਆਂ ਦੀ ਮੂੰਹ-ਖੁਰ ਦੀ ਬਿਮਾਰੀ ਤੇਜ਼ੀ ਨਾਲ ਫੈਲਣ ਵਾਲੀ ਛੂਤ ਦੀ
ਬਿਮਾਰੀ ਹੈ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।
(16/04/11)
ਅਮਰ ਜੀਤ ਸਿੰਘ ਚੰਦੀ
ਸਤਿਕਾਰ ਯੋਗ, ਡਾ. ਇਕਬਾਲ ਸਿੰਘ ਢਿਲੋਂ ਜੀ,
ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ
ਸਿੱਖ ਮਾਰਗ ਤੇ, ਮੇਰੇ ਨਾਮ ਲਿਖਿਆ ਤੁਹਾਡਾ ਪੱਤਰ ਪੜ੍ਹਨ ਦਾ ਸੁਭਾਗ ਪਰਾਪਤ ਹੋਇਆ।
ਹਾਲਾਂਕਿ ਮੈਂ ਆਪਣੇ ਪਹਿਲੇ ਪੱਤਰ ਵਿੱਚ ਹੀ, ਆਪ ਜੀ ਨਾਲ ਵਿਚਾਰ ਚਰਚਾ ਤੋਂ ਅਸਮਰਥਤਾ ਪਰਗਟ ਕਰ
ਚੁੱਕਾ ਹਾਂ। ਮੈਂ ਇਹ ਵੀ ਜਾਣਦਾ ਹਾਂ ਕਿ ਆਪ, ਬਹੁਤ ਚੰਗਾ ਵਾਕ-ਜਾਲ ਬੁਣ ਲੈਂਦੇ ਹੋ, ਪਰ ਕਈ ਵਾਰੀ
ਇਹ ਹੁੰਦਾ ਹੈ ਕਿ ਬੰਦਾ, ਆਪਣੇ ਵਾਕ-ਜਾਲ ਵਿੱਚ ਆਪ ਹੀ ਉਲਝ ਜਾਂਦਾ ਹੈ। ਮੇਰੀ ਸਨਿਮਰ ਸਲਾਹ ਹੈ
ਕਿ, ਇਸ ਤੋਂ ਬਚੋ। ਹੁਣ ਇਸ ਪੱਤਰ ਵਿੱਚ ਵੀ, ਖਾਲਸਾ ਨਿਊਜ਼ ਵਿੱਚ ਮੇਰਾ ਪੱਤਰ ਛਪੇ ਹੋਣ ਦੀ
ਜਾਣਕਾਰੀ ਦੇਣ ਨੂੰ ਜਾਇਜ਼ ਠਹਰਾਉਣ ਲਈ, ਤੁਸੀਂ ਮੈਨੂੰ ਪੱਤਰਕਾਰਤਾ ਦੀ ਸਦਾਚਾਰ-ਨੀਤੀ ਦਾ ਪਾਠ
ਪੜ੍ਹਾਉਂਦਿਆਂ ਕਹਿ ਰਹੇ ਹੋ ਕਿ “ਵਿਸ਼ੇਸ਼ ਪ੍ਰਕਾਸ਼ਨ ਵਿੱਚ ਛਪੀ ਰਚਨਾ ਸਬੰਧੀ ਟਿਪਣੀ, ਓਸੇ ਪ੍ਰਕਾਸ਼ਨ
ਵਿੱਚ ਹੀ ਭੇਜੀ ਜਾਣੀ ਚਾਹੀਦੀ ਹੈ, ਕਿਸੇ ਹੋਰ ਵਿੱਚ ਨਹੀਂ। ਲੇਖਕ ਆਪਣੀ ਲਿਖਤ ਵਾਲੀ ਪ੍ਰਕਾਸ਼ਨਾ
ਵਿੱਚ ਆਈਆਂ ਟਿਪਣੀਆਂ ਸਬੰਧੀ ਸਪਸ਼ਟੀਕਰਨ ਦੇਣ ਦਾ ਹੀ ਪਾਬੰਦ ਹੋ ਸਕਦਾ ਹੈ। ਹੋ ਸਕਦਾ ਹੈ ਕਿ ਹੋਰ
ਕਿਸੇ ਪ੍ਰਕਾਸ਼ਨ ਵਿੱਚ ਛਪੀ ਟਿਪਣੀ ਬਾਰੇ ਉਸ ਨੂੰ ਪਤਾ ਹੀ ਨਾ ਲੱਗੇ।
ਵੀਰ ਜੀ ਇਹ ਗੱਲ ਤਾਂ ਉਸ ਹਾਲਤ ਵਿੱਚ ਹੀ ਠੀਕ ਮੰਨੀ ਜਾ ਸਕਦੀ ਸੀ ਜੇ ਉਹ ਟਿਪਣੀ, ਸਿੱਖ ਮਾਰਗ ਤੇ
ਨਾ ਛਪੀ ਹੁੰਦੀ। ਤੁਹਾਡੇ ਜਾਂ ਮੇਰੇ ਵਿਅਕਤੀਗਤ ਵਿਚਾਰਾਂ ਨਾਲ, ਨਾ ਪੱਤਰਕਾਰਤਾ ਦੀਆਂ ਨੀਤੀਆਂ
ਬਣਦੀਆਂ ਹਨ, ਨਾ ਹੀ ਉਨ੍ਹਾਂ ਵਿੱਚ ਕੋਈ ਸੋਧ ਹੁੰਦੀ ਹੈ। ਤੁਸੀਂ ਲਿਖਦੇ ਹੋ ਕਿ ਕਿਸੇ ਲੇਖਕ ਦੇ
ਵਿਚਾਰਾਂ ਤੇ ਟਿਪਣੀ ਦਿੰਦੇ ਸਮੇ ਉਸ ਦੀ ਲਿਖਤ ਦਾ ਹਵਾਲਾ ਜ਼ਰੂਰ ਦਿੱਤਾ ਜਾਣਾ ਚਾਹੀਦਾ ਹੈ ਤਾਂ ਕਿ
ਉਹ ਇਸ ਸਬੰਧੀ ਆਪਣਾ ਸਪਸ਼ਟੀਕਰਨ ਦੇ ਸਕੇ। ਅਸਿੱਧੇ ਰੂਪ ਵਿੱਚ ਟਿਪਣੀ ਕਰਨਾ, ਖੁਲ੍ਹੀ ਖੇਡ ਨਹੀਂ,
ਲੁਕਵੀਂ ਗੱਲ ਬਣ ਜਾਂਦੀ ਹੈ। ਵੀਰ ਜੀ, ਮੈਂ ਬਿਨਾ ਕਿਸੇ ਦਾ ਨਾਮ ਲਏ ਅਕਾਲ-ਤਖਤ ਸਬੰਧੀ ਇੱਕ ਲੇਖ
ਲਿਖਿਆ ਸੀ, ਜਿਸ ਵਿੱਚ ਸਿੱਖਾਂ ਦੀਆਂ ਸੰਸਥਾਵਾਂ ਵਿੱਚ ਆਏ ਨਿਘਾਰ ਦਾ ਜ਼ਿਕਰ ਕਰਦਿਆਂ, ਇਹ ਸਵਾਲ
ਉਠਾਇਆ ਗਿਆ ਸੀ ਕਿ, ਕੀ ਇਹ ਸਾਰੀਆਂ ਸੰਸਥਾਵਾਂ ਖੰਥ ਵਿਚੋਂ ਖਤਮ ਕਰ ਦੇਣੀਆਂ ਚਾਹੀਦੀਆਂ ਹਨ?
ਕਿਉਂਕਿ ਤੁਸੀਂ ਅਕਾਲ-ਤਖਤ ਦੀ ਸੰਸਥਾ ਨੂੰ ਅਬਾਲਿਸ਼ ਕਰਨ ਬਾਰੇ ਨੁਕਤਾ ਉਠਾਇਆ ਸੀ, ਅਤੇ ਮੈਂ ਇਸ
ਆਧਾਰ ਤੇ ਹੀ, ਸਿੱਖਾਂ ਸਾਹਵੇਂ ਇਹ ਨੁਕਤਾ ਰੱਖਿਆ ਸੀ। ਚਾਹੀਦਾ ਤਾਂ ਇਹ ਸੀ ਕਿ ਤੁਸੀਂ ਵੀ ਇਸ
ਬਾਰੇ ਵਿਚਾਰ ਕਰਦੇ, ਉਲਟਾ ਤੁਸੀਂ ਆਪਣੀ ਆਦਤ ਮੁਤਾਬਕ, ਮੈਨੂੰ ਵੀ ਇਸ ਵਿੱਚ ਉਲਝਾਉਣ ਦਾ ਉਪਰਾਲਾ
ਕੀਤਾ। ਮੈਂ ਕਿਸੇ ਦੀ ਲਿਖਤ ਤੇ ਟਿਪਣੀ ਨਹੀਂ ਕੀਤੀ ਸੀ, (ਜਿਵੇਂ ਕਿ ਪਿਛਲੀ ਅਤੇ ਇਸ ਚਿੱਠੀ ਵਿੱਚ
ਕਰ ਰਿਹਾ ਹਾਂ) ਸਿੱਖ ਪੰਥ ਨੂੰ, ਉਠਾਏ ਗਏ, ਇੱਕ ਨਾਵਾਜਿਬ ਮੁੱਦੇ ਦੀ ਗੰਭੀਰਤਾ ਤੋਂ ਜਾਣੂ ਕਰਵਾਇਆ
ਸੀ, ਜਿਸ ਨੂੰ ਸਿੱਖ ਮਾਰਗ ਤੋਂ ਇਲਾਵਾ, ਹੋਰ ਪੰਥਿਕ ਵੈਬਸਾਈਟਾਂ ਤੇ ਪਾਉਣ ਨੂੰ ਤੁਸੀ, ਲੁਕਵੀਂ
ਖੇਡ ਕਹਿ ਰਹੇ ਹੋ। ਤਾਂ ਕੀ ਇਸ ਪੰਥਿਕ ਮੁੱਦੇ ਨੂੰ, ਸਿਰਫ ਸਿੱਖ ਮਾਰਗ ਤਕ ਸੀਮਿਤ ਕਰਨ ਨੂੰ ਹੀ
(ਜਿਵੇਂ ਕਿ ਤੁਸੀਂ ਚਾਹੁੰਦੇ ਹੋ) ਖੁਲ੍ਹੀ ਖੇਡ ਕਿਹਾ ਜਾਵੇਗਾ ? ਤੁਸੀਂ ਇਹ ਵੀ ਲਿਖਿਆ ਹੈ ਕਿ “ਆਪ
ਜੀ ਨੇ ਮੇਰੀ ਲਿਖਤ ਵਿਚੋਂ, ਕਾਫੀ ਸਾਰੀਆਂ ਟੂਕਾਂ ਦੇ ਕੇ, ਮੇਰੇ ਵਿਚਾਰਾਂ ਦੇ ਆਪਾ ਵਿਰੋਧੀ ਹੋਣ
ਦਾ ਫਤਵਾ ਵੀ ਦਿੱਤਾ ਹੈ। ਅਤੇ ਨਾਲ ਹੀ ਮੈਨੂੰ, ਸਵੈ ਪੜਚੋਲ ਕਰਨ ਲਈ ਸੁਝਾਅ ਦਿੰਦੇ ਹੋਏ, ਇਹ ਵੀ
ਕਹਿ ਦਿੱਤਾ ਹੈ ਕਿ “ਇਨ੍ਹਾਂ ਦਾ ਨਿਰਣਾ ਫਿਲਹਾਲ ਸੂਝਵਾਨ ਪਾਠਕਾਂ ਤੇ ਛੱਡਦਾ ਹਾਂ।”
ਵੀਰ ਜੀ, ਉਨ੍ਹਾਂ ਟੂਕਾਂ ਨੂੰ ਪੜ੍ਹ ਕੇ, ਆਪ ਹੀ ਨਿਰਣਾ ਕਰੋ ਕਿ ਉਹ ਆਪਾ-ਵਿਰੋਧੀ ਹਨ ਕਿ ਨਹੀਂ?
ਤੁਹਾਡਾ ਮੇਰੇ ਉਠਾਏ ਨੁਕਤੇ ਤੇ ਵਿਚਾਰ ਨਾ ਕਰਨਾ ਅਤੇ ਲੰਮੇ ਸਮੇ ਤੁਹਾਡੀ ਸ੍ਰ. ਹਰਦੇਵ ਸਿੰਘ ਜੀ
ਜੰਮੂ ਨਾਲ ਵਿਚਾਰ ਚਰਚਾ ਤੋਂ ਇਹ ਸਾਫ ਸੀ ਕਿ ਤੁਸੀਂ ਸਵੈ ਪੜਚੋਲ ਨਹੀਂ ਕਰੋਗੇ, (ਜਿਸ ਨੂੰ ਤੁਸੀਂ
ਆਪਣੀ ਲਿਖਤ ਵਿੱਚ ਮੰਨਿਆ ਵੀ ਹੈ) ਇਸ ਤਰ੍ਹਾਂ ਅੰਤ ਨੂੰ ਨਿਰਣਾ ਸੂਝਵਾਨ ਪਾਠਕਾਂ ਨੇ ਹੀ ਕਰਨਾ ਹੈ।
ਤੁਸੀਂ ਆਪ ਹੀ ਮੰਨਦੇ ਹੋ ਕਿ, ਉਸਾਰੂ ਵਿਚਾਰ ਚਰਚਾ ਦੇ ਆਧਾਰ ਸਤੰਭ ਤਰਕ ਅਤੇ ਤੱਥ ਹੋਣੇ ਚਾਹੀਦੇ
ਹਨ। ਜਦ ਕਿ ਅੱਜ ਤਕ ਦੇ ਤੁਹਾਡੀ ਚਰਚਾ ਦੇ ਆਧਾਰ ਸਤੰਭ, ਇਨ੍ਹਾਂ ਲਫਜ਼ਾਂ ਤੇ ਹੀ ਟਿਕੇ ਹੋਏ ਹਨ,
ਮੈਂ ਇਹ ਮੰਨਦਾ ਹਾਂ, ਜਾਪਦਾ ਹੈ, ਸੰਭਵ ਹੈ, ਮੇਰੀ ਧਾਰਨਾ ਇਹ ਹੈ, ਹੋ ਸਕਦਾ ਹੈ। ਕੀ ਇਨ੍ਹਾਂ
ਲਫਜ਼ਾਂ ਨੂੰ ਤਰਕ ਅਤੇ ਤੱਥਾਂ ਦੀ ਕੋਈ ਨਵੀਂ ਭਾਸ਼ਾ ਸਮਝਿਆ ਜਾਵੇ ? ਆਪ ਜੀ ਨੇ ਤਾਂ ਇਹ ਵੀ ਲਿਖਿਆ
ਹੈ ਕਿ, ਸਵੈ-ਪੜਚੋਲ ਉਨ੍ਹਾਂ ਨੂੰ ਕਰਨ ਦੀ ਲੋੜ ਹੈ, ਜੋ ਸਿਹਤਮੰਦ ਵਿਚਾਰ-ਚਰਚਾ ਵਿਚੋਂ ਖਿਸਕਣਾ
ਚਾਹੁੰਦੇ ਹਨ। ਮੈਂ ਆਪਣੇ ਵਿਚਾਰਾਂ ਤੇ ਕਾਇਮ ਹਾਂ। ਵੀਰ ਜੀਉ, ਪਹਿਲੀ ਗੱਲ ਤਾਂ ਇਹ ਹੈ ਕਿ ਮੈਨੂੰ
ਇਹ ਨਹੀਂ ਪਤਾ ਸੀ ਕਿ ਮੇਰਾ ਵਾਹ ਕਿਸੇ, ਅਭੁੱਲ, ਸਮਰੱਥ ਪੁਰਸ਼ ਨਾਲ ਪਿਆ ਹੈ, ਜਿਸ ਨੂੰ ਸਵੈ-ਪੜਚੋਲ
ਦੀ ਲੋੜ ਨਹੀਂ ਹੈ। ਮੇਰੀ ਤਾਂ, ਅਜੇ ਗੁਰਬਾਣੀ ਦੀ ਇਸ ਤੁਕ ਤਕ ਪਹੁੰਚ ਹੀ ਮਸਾਂ ਹੋਈ ਹੈ,
ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ॥ (੭੨੭) ਦੂਸਰੀ ਗੱਲ ਇਹ ਕਿ ਤੁਸੀਂ
ਆਪਣੇ ਵਿਚਾਰਾਂ ਤੇ ਕਾਇਮ ਹੋ। ਵੀਰ ਜੀ, ਬੜੀ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਆਪਣੇ ਵਿਚਾਰਾਂ ਤੇ
ਕਾਇਮ ਹੋ, ਅਤੇ ਇਹ ਵੀ ਜਾਪਦਾ ਹੈ ਕਿ ਤੁਸੀਂ ਭਵਿੱਖ ਵਿੱਚ ਵੀ ਉਨ੍ਹਾਂ ਵਿਚਾਰਾਂ ਤੇ ਕਾਇਮ ਹੀ
ਰਹੋਗੇ। ਇਸ ਹਾਲਤ ਵਿੱਚ ਭਲਾ ਮੈਂ ਤੁਹਾਡਾ ਕੀ ਵਿਗਾੜ ਸਕਦਾ ਹਾਂ? ਈਸਾ ਜੀ ਵਰਗੇ ਮਹਾਨ ਪੁਰਸ਼,
ਜਿਨ੍ਹਾਂ ਦੇ ਚੇਲਿਆਂ ਦੀ ਗਿਣਤੀ, ਦੁਨੀਆ ਦੀ ਆਬਾਦੀ ਦੇ ਅੱਧ ਨਾਲੋਂ ਵੀ ਵੱਧ ਹੈ, ਉਹ ੧੭ ਸਦੀਆਂ
ਤਕ ਇਹੀ ਮੰਨਦੇ ਰਹੇ ਕਿ ਦੁਨੀਆ ਚਪਟੀ ਹੈ, ਉਨ੍ਹਾਂ ਦਾ ਕਿਸੇ ਨੇ ਕੀ ਵਿਗਾੜ ਲਿਆ। ਜਾ ਲੱਖਾਂ ਸਾਲ
ਤਕ ਇੰਸਾਨ ਇਹ ਮੰਨਦਾ ਰਿਹਾ ਕਿ ਸੂਰਜ ਧਰਤੀ ਦੁਆਲੇ ਘੁੰਮਦਾ ਹੈ, ਤਾਂ ਉਨ੍ਹਾਂ ਦਾ ਕਿਸੇ ਨੇ ਕੀ
ਵਿਗਾੜ ਲਿਆ ? ਮੈਂ ਤਾਂ ਪਹਿਲਾਂ ਹੀ ਹੱਥ ਖੜੇ ਕਰ ਚੁੱਕਾ ਹਾਂ। ਵੀਰ ਜੀ ਜੇ ਬੁਰਾ ਨਾ ਮੰਨੋ ਤਾਂ
ਮੇਰਾ ਇੱਕ ਸੁਹਿਰਦ ਸੁਝਾਉ ਹੈ, ਤੁਸੀਂ ਅਤੇ ਜੰਮੂ ਵਾਲੇ ਸ੍ਰ. ਹਰਦੇਵ ਸਿੰਘ ਜੀ, ਆਪਸੀ ਵਿਚਾਰ
ਚਰਚਾ ਦੁਆਰਾ ਕੋਈ ਫੇਸਲਾ ਕਰ ਲਵੋ। ਜੋ ਵੀ ਫੇਸਲਾ ਤੁਸੀਂ ਕਰੋ, ਉਸ ਨੂੰ ਸਿੱਖ ਮਾਰਗ ਤੇ ਪਾ ਦੇਵੋ,
ਪਾਠਕ ਆਪੇ ਹੀ ਉਸ ਨੂੰ ਮੰਨ ਲੈਣਗੇ।
ਹਿਤੂ ਅਮਰ ਜੀਤ ਸਿੰਘ ਚੰਦੀ
(ਚੱਲ ਰਹੀ ਵਿਚਾਰ ਚਰਚਾ
ਬਾਰੇ ਕੁੱਝ ਸੰਪਾਦਕੀ ਸੁਝਾਓ)
ਤਖ਼ਤ ਅਤੇ
ਅਕਾਲ ਤਖ਼ਤ ਬਾਰੇ ਜੋ ਵਿਚਾਰ ਚੱਲ ਰਹੀ ਹੈ ਉਸ ਨੂੰ ਕੁੱਝ ਨੁਕਤਿਆਂ ਉਪਰ ਹੀ ਕੇਂਦਰਤ ਕਰਨ ਦੀ ਲੋੜ
ਹੈ ਤਾਂ ਕਿ ਐਵੇਂ ਹੀ ਪਾਣੀ ਵਿੱਚ ਮਧਾਣੀ ਦੇ ਮੁਹਾਵਰੇ ਵਾਂਗ ਇਧਰਲੀਆਂ ਉਧਰਲੀਆਂ ਵਾਧੂ ਗੱਲਾਂ
ਵਿੱਚ ਸਮਾਂ ਨਸ਼ਟ ਨਾ ਹੋਵੇ। ਹੁਣ ਤੱਕ ਜੋ ਵਿਚਾਰ ਹੋਈ ਹੈ ਉਸ ਨੂੰ ਜੇ ਸੰਖੇਪ ਵਿੱਚ ਵਰਨਣ ਕਰਨਾ
ਹੋਵੇ ਤਾਂ ਕਹਿ ਸਕਦੇ ਹਾਂ ਕਿ ਡਾ: ਇਕਬਾਲ ਸਿੰਘ ਢਿੱਲੋਂ ਗੁਰੂ ਵਲੋਂ ਉਸਾਰੇ ਤਖ਼ਤ ਨਾਲ ਸਹਿਮਤ ਹੈ
ਪਰ ਉਹ ਅਕਾਲ ਤਖ਼ਤ ਦੇ ਨਾਮ ਅਤੇ ਇਸ ਦੀ ਵਰਤੋਂ ਨਾਲ ਸਹਿਮਤ ਨਹੀਂ। ਦੂਸਰੇ ਪਾਸੇ ਵਾਲੇ ਹੋਰ ਪਾਠਕ
ਅਕਾਲ ਤਖ਼ਤ ਦੇ ਨਾਮ ਨਾਲ ਸਹਿਮਤ ਹਨ ਪਰ ਇਸ ਦੀ ਵਰਤੋਂ ਜਿਸ ਢੰਗ ਨਾਲ ਹੋ ਰਹੀ ਹੈ ਉਸ ਨਾਲ ਉਹ ਵੀ
ਪੂਰੇ ਸਹਿਮਤ ਨਹੀਂ। ਡਾ: ਢਿੱਲੋਂ ਅਨੁਸਾਰ ਅਕਾਲ ਤਖ਼ਤ ਦੇ ਨਾਮ ਤੇ ਜੋ ਕੁੱਝ ਹੁਣ ਤੱਕ ਹੋਇਆ ਹੈ ਉਸ
ਨਾਲ ਸਿੱਖੀ ਦਾ ਭਲਾ ਘੱਟ ਅਤੇ ਨੁਕਸਾਨ ਜ਼ਿਆਦਾ ਹੋਇਆ ਹੈ ਅਤੇ ਇਸ ਵਿੱਚ ਸੁਧਾਰ ਦੀ ਕੋਈ ਆਸ ਨਹੀਂ
ਇਸ ਲਈ ਇਸ ਤੋਂ ਖਹਿੜਾ ਛੁਡਾਉਣਾ ਹੀ ਸਿੱਖੀ ਦੇ ਭਲੇ ਵਿੱਚ ਹੈ। ਦੂਸਰੇ ਪਾਠਕ ਅਕਾਲ ਤਖ਼ਤ ਦੇ ਨਾਮ
ਤੇ ਸਿੱਖੀ ਦੇ ਭਲੇ ਅਤੇ ਨੁਕਸਾਨ ਬਾਰੇ ਜਾਂ ਤਾਂ ਚੁੱਪ ਹਨ ਅਤੇ ਜਾਂ ਫਿਰ ਅੰਦਰੋਂ ਇਹ ਮੰਨਦੇ ਹਨ
ਕਿ ਹੋ ਤਾਂ ਭਾਵੇਂ ਉਥੇ ਬਹੁਤਾ ਕੁੱਝ ਗਲਤ ਹੀ ਰਿਹਾ ਹੈ ਪਰ ਉਹ ਇਸ ਵਿੱਚ ਪੂਰੀ ਸੁਧਾਰ ਦੀ ਆਸ
ਰੱਖਦੇ ਹਨ ਅਤੇ ਉਹ ਇਹ ਵੀ ਮੰਨਦੇ ਹਨ ਕਿ ਇਹ ਗੁਰੂਆਂ ਵਲੋਂ ਦਿੱਤੀ ਇੱਕ ਮਹਾਨ ਦੇਣ ਹੈ ਅਤੇ ਸਾਰੀ
ਦੁਨੀਆਂ ਦੇ ਜ਼ਜ਼ਬਾਤ ਇਸ ਨਾਲ ਜੁੜੇ ਹੋਏ ਹਨ। ਇਸ ਨੂੰ ਖਤਮ ਕਰਨਾ ਸਿੱਖੀ ਦੇ ਭਲੇ ਵਿੱਚ ਬਿੱਲਕੁੱਲ
ਨਹੀਂ ਹੈ। ਸਿੱਖ ਮਾਰਗ ਦੇ ਹਜ਼ਾਰਾਂ ਹੀ ਪਾਠਕ ਹਨ ਅਤੇ ਸੈਂਕੜੇ ਇੱਥੇ ਲਿਖਣ ਵਾਲੇ ਲੇਖਕ ਹਨ। ਅਕਾਲ
ਤਖ਼ਤ ਬਾਰੇ ਪਹਿਲਾਂ ਵੀ ਕਈ ਲੇਖਕ ਆਪਣੇ ਖਿਆਲ ਇੱਥੇ ਲਿਖ ਚੁੱਕੇ ਹਨ। ਹਾਲੇ ਕੁੱਝ ਹਫਤੇ ਪਹਿਲਾਂ ਹੀ
ਖ਼ਾਲਸਾ ਪੰਚਾਇਤ ਦੇ ਰਜਿੰਦਰ ਸਿੰਘ ਦੇ ਇਸ ਬਾਰੇ 6 ਕਿਸ਼ਤਾਂ ਵਿੱਚ ਲੇਖ ਛਪੇ ਸਨ। ਸੋ ਜਿਹੜੇ ਮੰਨਦੇ
ਹਨ ਉਨਾ ਨੂੰ ਇੱਕ ਮੱਤ ਹੋ ਕਿ ਦਲੀਲ ਨਾਲ ਬਾਕੀ ਸਾਰਿਆਂ ਨੂੰ ਕਾਇਲ ਕਰਨਾ ਚਾਹੀਦਾ ਹੈ। ਉਹ ਜੇ ਕਰ
ਇਹਨਾ ਅਗਲੇ ਕੁੱਝ ਨੁਕਤਿਆਂ ਬਾਰੇ ਸਿੱਧੀ ਅਤੇ ਸਪਸ਼ਟ ਗੱਲ ਕਰਨ ਤਾਂ ਬਹੁਤ ਸਾਰੇ ਉਹਨਾ ਨਾਲ ਸਹਿਮਤ
ਹੋ ਸਕਦੇ ਹਨ।
ਕੀ ਅਕਾਲ ਤਖ਼ਤ ਇੱਕ ਬਿੰਲਡਿੰਗ ਦਾ ਨਾਮ ਹੈ ਜਾਂ ਸਿਧਾਂਤ ਦਾ? ਜੇ ਕਰ ਬਿੰਲਡਿੰਗ ਦਾ ਨਾਮ ਹੈ ਤਾਂ
ਫਿਰ ਇਸ ਦਾ ਅਰਥ ਕੀ ਸਮਝਦੇ ਹੋ? ਅਕਾਲ ਪੁਰਖ ਦੇ ਬੈਠਣ ਦਾ ਤਖ਼ਤ ਜਾਂ ਅਕਾਲ ਪੁਰਖ ਨੂੰ ਮੰਨਣ
ਵਾਲਿਆਂ ਦਾ ਤਖ਼ਤ? ਜੇ ਕਰ ਅਕਾਲ ਤਖ਼ਤ, ਅਕਾਲ ਪੁਰਖ ਦੇ ਬੈਠਣ ਦਾ ਤਖ਼ਤ ਹੈ ਤਾਂ ਕੀ ਤੁਸੀਂ ਗੁਰਬਾਣੀ
ਅਨੁਸਾਰ ਇਹ ਸਿੱਧ ਕਰ ਸਕਦੇ ਹੋ ਕਿ ਅਕਾਲ ਪੁਰਖ ਇੱਥੇ ਹੀ ਆ ਕਿ ਬਹਿੰਦਾ ਅਤੇ ਰਹਿੰਦਾ ਹੈ ਹੋਰ
ਕਿਤੇ ਨਹੀਂ? ਜੇ ਕਰ ਇਹ ਅਰਥ ਕਰਦੇ ਹੋ ਕਿ ਇਹ ਅਕਾਲ ਪੁਰਖ ਨੁੰ ਮੰਨਣ ਵਾਲਿਆਂ ਦਾ ਤਖ਼ਤ ਹੈ ਤਾਂ
ਫਿਰ ਹੋਰ ਵੀ ਜਿਹੜੇ ਬਾਕੀ ਧਰਮਾਂ ਵਾਲੇ ਅਕਾਲ ਪੁਰਖ ਨੂੰ ਮੰਨਦੇ ਹਨ ਭਾਵੇਂ ਕਿ ਉਹ ਆਪਣੇ ਰਹਿਬਰ
ਨੂੰ ਵੀ ਇਸ ਤੋਂ ਦੂਜੇ ਨੰਬਰ ਤੇ ਮੰਨਦੇ ਹਨ, ਫਿਰ ਤਾਂ ਉਹਨਾ ਦਾ ਵੀ ਉਨਾਂ ਹੀ ਹੋਇਆ। ਜੇ ਕਰ ਅਕਾਲ
ਤਖ਼ਤ ਇੱਕ ਸਿਧਾਂਤ ਦਾ ਨਾਮ ਹੈ ਤਾਂ ਫਿਰ ਉਹ ਸਿਧਾਂਤ ਕਿਹੜਾ ਹੈ? ਗੁਰਬਾਣੀ ਵਿਚਲਾ ਜਾਂ ਕਿ ਫਿਰ
ਕੋਈ ਹੋਰ? ਜੇ ਕਰ ਗੁਰਬਾਣੀ ਵਿਚਲਾ ਸਿਧਾਂਤ ਹੈ ਤਾਂ ਕੀ ਫਿਰ ਉਥੋਂ ਜੋ ਫ਼ਤਵੇ ਜ਼ਾਰੀ ਹੁੰਦੇ ਹਨ, ਕੀ
ਉਹ ਗੁਰਬਾਣੀ ਅਨੁਸਾਰ ਹੀ ਹੁੰਦੇ ਹਨ? ਜੇ ਕਰ ਗੁਰਬਾਣੀ ਅਨੁਸਾਰ ਹੀ ਹੁੰਦੇ ਹਨ ਤਾਂ ਕੀ ਹੁਣ ਤੱਕ
ਸਾਰਿਆਂ ਨੂੰ ਤੁਸੀਂ ਠੀਕ ਸਮਝਦੇ ਹੋ? ਜੇ ਕਰ ਨਹੀਂ ਤਾਂ ਕੀ ਸਾਰੇ ਜਾਂ ਬਹੁਤੇ ਜਿਹੜੇ ਗੁਰਬਾਣੀ
ਅਨੁਸਾਰ ਨਹੀਂ ਤੁਸੀਂ ਉਹਨਾ ਸਾਰਿਆਂ ਨੂੰ ਰੱਦ ਕਰਦੇ ਹੋ। ਜੇ ਨਹੀਂ ਤਾਂ ਕਿਉਂ ਨਹੀਂ? ਜੇ ਕਰ
ਗੁਰਬਾਣੀ ਦੇ ਸਿਧਾਂਤ ਨੂੰ ਤੁਸੀਂ ਨਹੀਂ ਮੰਨਦੇ ਤਾਂ ਕੀ ਤੁਸੀਂ ਕਿਸੇ ਹੋਰ ਸਿਧਾਂਤ ਨੂੰ ਮੰਨਦੇ ਹੋ
ਜਿਹੜਾ ਕਿ ਰਾਜਨੀਤਕ ਲੋਕਾਂ ਰਾਹੀਂ ਜਾਂ ਫਿਰ ਕੁੱਝ ਡੇਰਿਆਂ ਅਤੇ ਟੋਲਿਆਂ ਰਾਂਹੀਂ ਇੱਥੋਂ ਲਾਗੂ
ਹੁੰਦਾ ਹੈ, ਤੁਸੀਂ ਉਸ ਨੂੰ ਮੰਨਦੇ ਹੋ? ਜੇ ਕਰ ਮੰਨਦੇ ਹੋ ਤਾਂ ਕੀ ਇਹਨਾ ਵਲੋਂ ਸੁਝਾਇਆ ਕੋਈ
ਸਿਧਾਂਤ ਜਾਂ ਕਹੀ ਹੋਈ ਕੋਈ ਗੱਲ ਤਖ਼ਤਾਂ ਦੇ ਪੁਜਾਰੀਆਂ ਰਾਹੀਂ ਅਕਾਲ ਤਖ਼ਤ ਦੇ ਪੈਡ ਤੇ ਕੋਈ ਲਿਖੀ
ਹੋਈ ਗੱਲ ਛੂ-ਮੰਤਰ ਕਰਕੇ ਰੱਬੀ ਹੁਕਮ ਬਣ ਜਾਂਦੀ ਹੈ? ਜਿਵੇਂ ਆਮ ਹੀ ਕਿਹਾ ਜਾਂਦਾ ਹੈ ਕਿ ਅਕਾਲ
ਤਖ਼ਤ ਦੇ ਹੁਕਮਨਾਮੇ ਰੱਬੀ ਹੁਕਮ ਹੁੰਦੇ ਹਨ, ਇਸ ਤਰ੍ਹਾਂ ਕਹਿਣ ਵਾਲਿਆਂ ਵਿੱਚ ਆਮ ਸਿੱਖ ਸ਼ਰਧਾਲੂ
ਤੋਂ ਲੈ ਕੇ ਕਈ ਪੀ. ਐੱਚ. ਡੀ. ਵੀ ਸ਼ਾਮਲ ਹੁੰਦੇ ਹਨ। ਇਸ ਬਾਰੇ ਜੇ ਕਰ ਤੁਸੀਂ ਸਾਰੇ ਹੀ ਇਕਮੱਤ ਹੋ
ਕਿ ਲਿਖ ਸਕਦੇ ਹੋ ਤਾਂ ਲਿਖੋ। ਇਹ ਨੁਕਤੇ ਭਾਵੇਂ ਲਿਖੇ ਮੈਂ ਹਨ ਅਤੇ ਸ਼ਬਦਾਵਲੀ ਵੀ ਭਾਂਵੇਂ ਮੇਰੀ
ਹੈ ਪਰ ਇਹ ਹੋਰ ਵੀ ਬਹੁਤ ਸਾਰਿਆਂ ਪਾਠਕਾਂ ਦੇ ਸਵਾਲ ਹਨ ਅਤੇ ਹੁਣ ਤੱਕ ਹੋ ਚੁੱਕੀ ਗੱਲ-ਬਾਤ ਦਾ
ਨਿਚੋੜ ਹੈ।
(16/04/11)
ਹਰਦੇਵ ਸਿੰਘ, ਜੰਮੂ
ਸਤਿਕਾਰ ਯੋਗ ਜੀ
ਸਤਿ ਸ਼੍ਰੀ ਅਕਾਲ!
ਆਪ ਜੀ ਦੇ ਪੱਤਰ ਦਾ ਧਨਵਾਦ।
ਆਪ ਜੀ ਦਾ ਵਿਚਾਰ ਠੀਕ ਹੈ। ਅਕਾਲ ਤਖਤ ਇਦਾਰੇ ਦੇ ਵਿਰੋਧ ਵਿੱਚ ਇਹ ਗੱਲ
ਵੀ ਕਹੀ ਗਈ ਸੀ ਕਿ ਇਹ ਇਦਾਰਾ ਹੈ ਹੀ ਨਹੀਂ! ਦਾਸ ਨੇ ਇਸ ਬਿਆਨ ਨੂੰ ਗਲਤ ਕਿਹਾ ਸੀ ਕਿਉਂਕਿ
ਇਹ ਸੀ ਹੀ ਸਰਾਸਰ ਗਲਤ।
ਨਾਲ ਹੀ ਵਿਚਾਰਣ ਦੀ ਲੋੜ ਹੈ ਕਿ ਕੋਈ ਕੌਮ ਆਪਣੇ ਪਹਿਲਾਂ ਹੋਏ ਕੌਮੀ ਕੰਮਾਂ
ਨੂੰ ਕਿਵੇਂ
Disown
ਕਰ ਸਕਦੀ ਹੈ ਕਿ ਉਹ ਹੋਏ ਹੀ ਨਹੀ? ਉਨ੍ਹਾਂ ਕੰਮਾਂ ਦਾ
ਵਿਸ਼ਲੇਸ਼ਣ ਹੋ ਸਕਦਾ ਹੈ ਪਰ ਕੀਤੇ ਗਏ ਕੰਮਾਂ ਦੀ ਇਤਹਾਸਕ ਹੋਂਦ ਤੋਂ ਇਨਕਾਰੀ ਨਹੀਂ ਹੋਈਆ ਜਾ ਸਕਦਾ।
ਅਸੀਂ ਪੜ ਕੇ ਵੇਖ ਲਈਏ 86
ਸਾਲ ਪਹਿਲਾਂ ਤੋਂ ਕਈ ਫ਼ੈਸਲਿਆਂ/ਪਰੰਪਰਾਵਾਂ ਦੀ ਹੋਂਦ ਦੇ ਸਬੂਤ ਲਿਖਤੀ ਹਨ ਜਿਨ੍ਹਾਂ ਜੋ ਦੁਨਿਆਂ
ਭਰ ਵਿੱਚ ਪੜਨ ਨੂੰ ਮਿਲ ਸਕਦੇ ਹਨ। ਅਸੀਂ ਉਨ੍ਹਾਂ ਬਾਰੇ ਸਹੀ-ਗਲਤ ਦੀ ਟਿੱਪਣੀ ਕਰ ਸਕਦੇ ਹਾਂ ਪਰ
ਅੱਜ ਉਨ੍ਹਾਂ ਦੀ ਹੋਂਦ ਤੋਂ ਇਨਕਾਰੀ ਹੋਣਾ ਇੱਕ ਨਿਰੋਲ ਗਲਤ ਬਿਆਨਬਾਜ਼ੀ ਹੀ ਕਹੀ ਜਾਵੇਗੀ। ਜੇਕਰ ਉਹ
ਹੈ ਹੀ ਨਹੀਂ ਤਾਂ ਵਿਰੋਧ ਕਿਸਦਾ ਹੈ?
ਅਸੀਂ ਇਤਹਾਸਕ ਤੱਥਾਂ ਤੋਂ ਮੁਨਕਰ ਨਹੀਂ ਹੋ ਸਕਦੇ। ਕੋਈ ਕਿਨਾਂ ਵੀ ਜੋਰ
ਲਗਾ ਲੇ, ਲਗਭਗ ਪਿੱਛਲੇ ੧੦੦ ਸਾਲਾਂ ਤੋਂ ਉਹ ਇਦਾਰਾ ਲਿਖਤੀ ਸਬੂਤਾਂ ਅਤੇ ਸਾਡੀਆਂ ਅੱਖੀ ਦੇਖਿਆਂ
ਘਟਵਾਵਾਂ ਵਿੱਚ ਸਪਸ਼ਟ ਸਥਾਪਤ ਅਤੇ ਪ੍ਰਵਾਣਤ ਹੈ। ਉਸਦੀ ਤੁਲਨਾ ਕਿਸੇ ਬੇਰੀ ਨਾਲ ਕਰਨਾ ਬੜਾ ਹਲਕਾ
ਤਰਕ ਹੈ। ਕਦੇ ਕੋਈ ਵਿਦੇਸ਼ੀ ਹਮਲਾਵਰ ਵੀ ਕਿਸੇ ਬੇਰੀ ਨੂੰ ਕੱਟਣ ਦਰਬਾਰ ਸਾਹਿਬ ਨਹੀਂ ਆਇਆ।
ਹਮੇਸ਼ਾ ਮੀਰੀ ਤੇ ਪੀਰੀ ਤੇ ਪ੍ਰਤੀਕਾਂ ਨੂੰ ਮਿਟਾਂਊਣ ਦੀ ਕੋਸ਼ਿਸ਼ ਹੋਈ। ਕਿੳਂਕਿ ਇਹ ਪ੍ਰਤੀਕਾਂ
ਰਾਹੀਂ ਸਿੱਖ ਮਾਨਸਿਕਤਾ ਵਿੱਚ ਉਸਾਰੇ ਗਏ ਸਤਿਕਾਰ ਯੋਗ ਇਦਾਰੇ ਸੀ ਇਸ ਲਈ ਇਹ ਕਦੇ ਨਹੀਂ ਮਿਟ ਸਕੇ।
ਹੁਣ ਮਾਨਸਿਕਤਾ ਤੋਂ ਹਟਾਉਂਣ ਲਈ ਜੋਰ ਹੈ।
ਜਿਸ ਵੇਲੇ ਗੁਰੂ ਨੇ ਤਖਤ ਉਸਾਰਿਆ ਸੀ ੳਦੋਂ ਤੋਂ ਹੀ ਉਹ ਸਿੱਖ ਮਾਨਸਿਕਤਾ
ਵਿੱਚ ਵੀ ਉਸਰ ਗਿਆ ਸੀ। ਗੁਰੂਆਂ ਤੇ ਕੀਤੇ ਹਰ ਕੰਮ ਵਿੱਚ ਇੱਕ ਵਿਸ਼ੇਸ਼ ਮਕਸਦ ਇੱਕ ਵਿਸ਼ੇਸ਼ ਸਿਖਿਆ
ਹੁੰਦੀ ਸੀ। ‘ਮੋਹਸਿਨ ਫ਼ਾਨੀ` ਜੰਗ ਦੇ ਮੈਦਾਨ ਵਿੱਚ ਗੁਰੂ ਹਰਗੋਬਿਂਦ ਜੀ ਵਲੋਂ ਇੱਕ ਹਮਲਾਵਰ ਤੇ
ਤਲਵਾਰ ਦੇ ਵਾਰ ਦੀ ਘਟਨਾ ਦਾ ਜ਼ਿਕਰ ਕਰਦੇ ਲਿਖਦਾ ਹੈ ਕਿ ਗੁਰੂ ਤਲਵਾਰ ਦੇ ਵਾਰ ਰਾਹੀਂ ਵੀ
ਸਿਖਿਆਉਂਦਾ ਹੈ ਕਿ ਵਾਰ ਕਿਦਾਂ ਹੁੰਦਾ ਹੈ। ਇਸ ਘਟਨਾ ਬਾਰੇ ਸਾਰੇ ਜਾਣਕਾਰ ਜਾਣਦੇ ਹਨ। ਗੁਰੂ ਦੇ
ਉਸਾਰੇ ਅਕਾਲ ਤਖਤ ਵਿੱਚ ਸੰਸਾਰ ਲਈ ਇੱਕ ਸਿੱਖਿਆ ਹੈ।
ਬਹੁਤੇ ਲੋਗ ਸਿਰਫ਼ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਸਵਰੂਪ ਨੂੰ ਹੀ ਮਾਨਤਾ
ਦਿੰਦੇ ਹਨ ਪਰ ਉਸਦੇ ਫ਼ਲਸਫ਼ੇ ਦੀ ਸੂਝ ਨਹੀਂ ਰੱਖਦੇ। ਇਸ ਦਾ ਮਤਲਭ ਇਹ ਨਹੀਂ ਨਿਕਲਦਾ ਕਿ ਅਸੀਂ ਇਸ
ਲਈ ਗ੍ਰੰਥ ਸਵਰੂਪ ਨੂੰ ਕਸੂਰਵਾਰ ਠਹਿਰਾਈਏ। ਅਕਾਲ ਤਖਤ ਬਾਰੇ ਕੋਈ ਕਿਸ ਢੰਗ ਨਾਲ ਜੁੜਿਆ ਹੈ ਇਹ
ਵਿਸ਼ਾ ਅਲਗ ਹੈ ਪਰ ਇਸ ਵਿੱਚ ਰੱਤੀ ਭਰ ਵੀ ਸ਼ੱਕ ਨਹੀਂ ਕਿ ਬੰਦਿਆਂ ਦੀ ਕਾਰਜਸ਼ੈਲੀ ਤੋਂ ਅਲਗ ਅਕਾਲ
ਤਖਤ ਆਪਣੇ ਫ਼ਸਸਫ਼ੇ ਕਾਰਨ ਇੱਕ ਪ੍ਰਮਾਣਤ ਇਦਾਰਾ ਹੈ ਜਿਸ ਨੂੰ ਗੁਰੂ ਨੇ ਆਪ ਇੱਕ ਪ੍ਰਤੀਕ ਵਜੋਂ
ਉਸਾਰਿਆ ਸੀ। ਕੌਮ ਇਸ ਨੂੰ ਸਵੀਕਾਰੀ ਹੈ।
ਹਰਦੇਵ ਸਿੰਘ, ਜੰਮੂ
(16/04/11)
ਚਰਨਜੀਤ ਸਿੰਘ ਬਰੈਂਮਪਟਨ
ਡਾ:
ਇਕਬਾਲ ਸਿੰਘ ਢਿੱਲੋਂ ਜੀ
ਮੈਂ ਇੱਕ ਵਾਰ ਫਿਰ ਦੁਬਿਧਾ ਵਿੱਚ ਫਸ ਗਿਆ ਹਾਂ। ਜਾਂ ਤੇ ਤੁਸੀ ਸਮਝਾਉਣ ਵਿੱਚ ਅਸਫਲ
ਹੋ ਜਾਂ ਮੈਂ ਸਮਝਣ ਵਿਚ। ਤੁਹਾਨੂੰ ਕਿਸ ਚੀਜ ਨਾਲ ਇਤਰਾਜ ਹੈ?
ਅਕਾਲ ਤਖਤ ਦਾ ਕੱਨਸੈਪਟ ਜਾਂ
ਅਕਾਲ ਤਖਤ ਦੇ ਜਥੇਦਾਰ ਦਾ ਪਦ ਜਾਂ
ਅਕਾਲ ਤਖਤ ਦਾ ਮੌਜੂਦਾ ਜਥੇਦਾਰ ਜਾਂ
ਜਥੇਦਾਰ ਨਿਯੂਕਤੀ ਦੀ ਵਿਧੀ ਜਾਂ
ਇਸ ਨਾਲ ਜੁੜੀ ਇਤਿਹਾਸਕਤਾ ਜਾਂ
ਅਕਾਲ ਤਖਤ ਦੇ ਨਾਮ ਜਾਂ
ਅਕਾਲ ਤਖਤ ਦੀ ਈਮਾਰਤ ਨਾਲ।
ਤੁਹਾਡੇ ਭਾਣੇ ਅਕਾਲ ਤਖਤ ਦਾ ਸੰਬਧ ਸਿੱਖ ਨੇਸ਼ਨ ਨਾਲ ਹੈ ਜਾਂ ਇੰਡਿਅਨ ਸਟੇਟ ਨਾਲ।
ਜਥੇਦਾਰ ਦਾ ਪਦ ਕਿਹੜੇ ਕਾਨੂਨ ਦੀ ਉਲੰਘਨਾ ਕਰਦਾ ਹੈ?
ਜਥੇਦਾਰ ਗੁਰੂ ਨਹੀਂ ਹੈ। ਪਰ ਸਿੱਖ ਵੀ ੳਦੋਂ ਤੱਕ ਅਧੂਰਾ ਹੈ ਜਦੋਂ ਤੱਕ ਉਸ ਵਿਚੋਂ ਗੁਰੂ ਦੀ ਝਲਕ
ਨਾ ਪਵੇ। ਗੁਰੂ ਦਾ ਫੁਰਮਾਨ ਇਹ ਵੀ ਹੈ ਕਿ
ਕਬੀਰ ਤੂੰ ਤੂੰ ਕਰਤਾ ਤੂ ਹੂਆ ਮੁਝ ਮਹਿ ਰਹਾ ਨ ਹੂੰ ॥ (1375)
ਜੇ ਅਸੀ ਯੋਗ ਬੰਦਿਆਂ ਨੂੰ ਆਪਣੇ ਲੀਡਰ ਨਹੀਂ ਬਨਾ ਪਾ ਰਹੇ, ਜਿਸ ਵਿੱਚ ਮੈਂ ਤੇ ਤੁਸੀ ਵੀ
ਸ਼ਾਮਿਲ ਹੋ, ਤਾਂ ਇਹ ਸਾਡਾ ਵੀ ਕਸੂਰ ਹੈ ਨਾ ਕਿ ਅਕਾਲ ਤਖਤ ਦਾ।
ਜੇ ਜਥੇਦਾਰ ਐਸ ਜੀ ਪੀ ਸੀ ਦਾ ਤਮਖਾਹਦਾਰ ਮੁਲਾਜਿਮ ਹੈ ਤਾ ਐਸ ਜੀ ਪੀ ਸੀ ਕਿਸ ਦੀ ਚੁਣੀ ਹੋਈ ਹੈ?
ਸਰਕਾਰ ਦੀ ਜਾਂ ਸਿੱਖਾਂ ਦੀ? ਜਿਵੇਂ ਸਾਨੂੰ ਵਿਧਾਨ ਸਭਾ ਅਤੇ ਲੋਕ ਸਭਾ ਦੇ ਮੈਂਬਰ ਚੁਣਨੇ ਨਹੀਂ
ਆਏ, ਉਂਵੇ ਹੀ ਸਾਨੂੰ ਐਸ ਜੀ ਪੀ ਸੀ ਦੇ ਮੈਂਬਰ ਚੁਣਨੇ ਨਹੀਂ ਆਏ। ਵਿਧਾਨ ਸਭਾ ਅਤੇ ਲੋਕ ਸਭਾ ਦੀ
ਕੁਰਸੀਆਂ ਤੇ ਬਹਿ ਕੇ ਲੋਕਾਂ ਦੇ ਨੁਮਾਂਇਦਆਂ ਨੇ ਲੋਕਾਂ ਨੂੰ ਲੁਟਿਆ ਹੈ, ਕੀ ਵਿਧਾਨ ਸਭਾ ਅਤੇ ਲੋਕ
ਸਭਾ ਨੂੰ ਵੀ ਤੁਸੀ ਢਾਉਣ ਦੀ ਵਕਾਲਤ ਇਸ ਤਰਾਂ ਸਰੇਆਮ ਕਰੋਗੇ?
ਸਿੱਖਾਂ ਦੀ ਇੱਕ ਵੱਡੀ ਸਮਸਿਆ ਜੋ 18ਵੀਂ ਸਦੀ ਵਿੱਚ ਸੀ, ਉਹੀ ਅੱਜ ਵੀ ਹੈ। ਜੇ ਅਕਾਲ ਤਖਤ ਨੂੰ
ਢਾਹ ਵੀ ਦੇਵੋ ਤਾਂ ਸਮਸਿਆ ਉਹੀ ਰਹਿਣੀ ਹੈ। ਉਹ ਇਹ ਕਿ ਇੱਕ ਸਿੱਖ ਦੂਸਰੇ ਸਿੱਖ ਨੂੰ ਆਪਣਾ ਲੀਡਰ
ਮੰਨਣ ਨੂੰ ਤਿਆਰ ਨਹੀਂ ਹੈ। ਪਹਿਲਾਂ ਵੀ ਏਹੀ ਸਮਸਿਆ ਸੀ ਕਿ ਜਿੰਨੇ ਸਿੱਖ, ਉਹਨੇ ਸਰਦਾਰ ਤੇ ਅੱਜ
ਵੀ ਏਹੀ ਹੈ। ਜੇ ਅਸੀ ਗੁਰਬਾਣੀ ਦੇ ਦਵਾਲੇ ਇੱਕਠੇ ਨਹੀਂ ਹੋ ਸਕੇ, ਜੇ ਅਸੀ ਅਕਾਲ ਤਖਤ ਦੇ ਦਵਾਲੇ
ਇੱਕਠੇ ਨਹੀਂ ਹੋ ਸਕੇ ਤਾਂ ਯਕੀਨ ਜਾਣਿਉ, ਅਸੀ ਹੋਰ ਕਿਸੇ ਸੰਸਥਾ ਦੇ ਦਵਾਲੇ ਵੀ ਇੱਕਠੇ ਨਹੀਂ ਹੋ
ਸਕਦੇ।
ਚਰਨਜੀਤ ਸਿੰਘ
ਬਰੈਂਮਪਟਨ
(15/04/11)
ਡਾ: ਇਕਬਾਲ ਸਿੰਘ ਢਿੱਲੋਂ
ਸਤਿਕਾਰਯੋਗ ਸ. ਅਮਰਜੀਤ ਸਿੰਘ ਚੰਦੀ ਜੀ, ਆਪ ਜੀ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਪਰਵਾਨ ਹੋਵੇ
ਜੀ!
14. 04. 2011 ਨੂੰ ਆਪ ਜੀ ਦਾ ਸੰਪਾਦਕ ਸਿਖਮਾਰਗ ਦੇ ਨਾਮ ਇੱਕ ਪੱਤਰ ਵੈਬਸਾਈਟ ਤੇ
ਆਇਆ ਹੈ ਜਿਸ ਵਿੱਚ ਆਪ ਜੀ ਦੀਆਂ ਮੇਰੇ 13. 04. 2011 ਦੇ ਪੱਤਰ ਬਾਰੇ ਟਿੱਪਣੀਆਂ ਸ਼ਾਮਲ ਹਨ। ਇਸ
ਲਈ ਮੈਂ ਆਪ ਜੀ ਵੱਲੋਂ ਉਠਾਏ ਗਏ ਕੁੱਝ ਨੁਕਤਿਆਂ ਬਾਰੇ ਆਪਣਾ ਸਪਸ਼ਟੀਕਰਨ ਇਸ ਪੱਤਰ ਰਾਹੀਂ ਦੇ
ਰਿਹਾਂ ਹਾਂ ਜੀ।
ਖਾਲਸਾਨਿਊਜ਼ ਉੱਤੇ ਆਈ ਆਪ ਜੀ ਦੀ ਲਿਖਤ ਬਾਰੇ ਮੇਰੇ ਵੱਲੋਂ ਦਿੱਤੇ ਹਵਾਲੇ ਦਾ ਆਪ ਜੀ ਨੇ ਉਲਟਾ ਅਰਥ
ਕੱਢ ਲਿਆ ਹੈ। ਪੱਤਰਕਾਰਤਾ ਦੀ ਸਦਾਚਾਰ-ਨੀਤੀ
(ethics) ਅਨੁਸਾਰ ਕਿਸੇ ਵਿਸ਼ੇਸ਼ ਪ੍ਰਕਾਸ਼ਨ ਵਿੱਚ
ਛਪੀ ਰਚਨਾ ਸਬੰਧੀ ਟਿੱਪਣੀ ਉਸੇ ਪ੍ਰਕਾਸ਼ਨ ਵਿੱਚ ਹੀ ਭੇਜੀ ਜਾਣੀ ਚਾਹੀਦੀ ਹੈ, ਕਿਸੇ ਹੋਰ ਵਿੱਚ
ਨਹੀਂ। ਸੋ ਮੇਰੇ ਵਿਚਾਰ ਵਿੱਚ ਸਿਖਮਾਰਗ ਤੇ ਆਈਆਂ ਰਚਨਾਵਾਂ ਬਾਰੇ ਆਪ ਜੀ ਦੀਆਂ ਟਿੱਪਣੀਆਂ ਕੇਵਲ
ਅਤੇ ਕੇਵਲ ਇਸੇ ਵੈਬਸਾਈਟ ਤੇ ਹੀ ਆਉਣੀਆਂ ਚਾਹੀਦੀਆਂ ਹਨ। ਇਹੋ ਨਿਯਮ ਦੂਸਰੇ ਵੈਬਸਾਈਟਾਂ ਤੇ ਆਈਆਂ
ਲਿਖਤਾਂ ਬਾਰੇ ਆਪ ਜੀ ਦੀਆਂ ਟਿੱਪਣੀਆਂ ਤੇ ਲਾਗੂ ਹੁੰਦਾ ਹੈ। ਲੇਖਕ ਆਪਣੀ ਲਿਖਤ ਵਾਲੀ ਪ੍ਰਕਾਸ਼ਨ
ਵਿੱਚ ਆਈਆਂ ਟਿੱਪਣੀਆਂ ਸਬੰਧੀ ਸਪਸ਼ਟੀਕਰਨ ਦੇਣ ਦਾ ਹੀ ਪਾਬੰਦ ਹੋ ਸਕਦਾ ਹੈ। ਹੋ ਸਕਦਾ ਹੈ ਹੋਰ
ਕਿਸੇ ਪ੍ਰਕਾਸ਼ਨ ਵਿੱਚ ਛਪੀ ਟਿੱਪਣੀ ਬਾਰੇ ਉਸ ਨੂੰ ਪਤਾ ਹੀ ਨਾ ਲੱਗੇ। ਦੂਸਰਾ, ਕਿਸੇ ਲੇਖਕ ਦੇ
ਵਿਚਾਰਾਂ ਤੇ ਟਿੱਪਣੀ ਦਿੰਦੇ ਸਮੇਂ ਉਸ ਦੀ ਲਿਖਤ ਦਾ ਹਵਾਲਾ ਜ਼ਰੂਰ ਦਿੱਤਾ ਜਾਣਾ ਚਾਹੀਦਾ ਹੈ ਤਾਂ
ਕਿ ਉਹ ਇਸ ਸਬੰਧੀ ਆਪਣਾ ਸਪਸ਼ਟੀਕਰਨ ਭੇਜ ਸਕੇ। ਅਸਿੱਧੇ ਰੂਪ ਵਿੱਚ ਟਿੱਪਣੀ ਕਰਨਾ ‘ਖੁਲ੍ਹੀ ਖੇਡ’
ਨਹੀਂ ਰਹਿੰਦੀ ਅਤੇ ‘ਲੁੱਕਵੀਂ ਗੱਲ’ ਬਣ ਜਾਂਦੀ ਹੈ। ਆਸ ਹੈ ਕਿ ਆਪ ਜੀ ਮੇਰੇ ਉਪਰੋਕਤ ਸੁਝਾਵਾਂ
ਉੱਤੇ ਗੌਰ ਫੁਰਮਾਓਗੇ।
ਆਪ ਜੀ ਨੇ ਮੇਰੀਆਂ ਲਿਖਤਾਂ ਵਿੱਚੋਂ ਕਾਫੀ ਸਾਰੀਆਂ ਟੂਕਾਂ ਦੇ ਕੇ ਮੇਰੇ ਵਿਚਾਰਾਂ ਦੇ
‘ਆਪਾ-ਵਿਰੋਧੀ’ ਹੋਣ ਦਾ ਫਤਵਾ ਵੀ ਦੇ ਦਿੱਤਾ ਹੈ ਅਤੇ ਨਾਲ ਹੀ ਮੈਨੂੰ ਸਵੈ-ਪੜਚੋਲ ਕਰਨ ਲਈ ਸੁਝਾ
ਦਿੰਦੇ ਹੋਏ ਇਹ ਵੀ ਕਹਿ ਦਿੱਤਾ ਹੈ ਕਿ “ਇਨ੍ਹਾਂ ਦਾ ਨਿਰਣਾ ਫਿਲਹਾਲ ਸੂਝਵਾਨ ਪਾਠਕਾਂ ਤੇ ਛਡਦਾ
ਹਾਂ”। ਆਪ ਜੀ ਇੱਕ ਹੀ ਰਸਤਾ ਅਪਣਾਉਂਦੇ ਤਾਂ ਚੰਗਾ ਸੀ, ਅਤੇ ਸਭ ਤੋਂ ਚੰਗਾ ਰਸਤਾ ਤਾਂ ਸਿਹਤਮੰਦ
ਵਿਚਾਰ-ਚਰਚਾ ਦਾ ਹੀ ਹੈ। ਇੱਥੇ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਮੈਂ ਆਪਣੇ ਵਿਚਾਰਾਂ ਤੇ ਕਾਇਮ
ਹਾਂ ਅਤੇ ਇਹਨਾਂ ਬਾਰੇ ਕਿਸੇ ਵੀ ਵਿਚਾਰ-ਚਰਚਾ ਦਾ ਸਵਾਗਤ ਕਰਦਾ ਹਾਂ। ਅਸਲ ਵਿੱਚ ਸਵੈ-ਪੜਚੋਲ
ਉਹਨਾਂ ਨੂੰ ਕਰਨ ਦੀ ਲੋੜ ਹੈ ਜੋ ਸਿਹਤਮੰਦ ਵਿਚਾਰ-ਚਰਚਾ ਵਿੱਚੋਂ ਖਿਸਕਣਾ ਚਾਹੁੰਦੇ ਹਨ।
ਸੰਪਾਦਕੀ ਟਿੱਪਣੀ ਬਾਰੇ ਆਪਣੇ ਵਿਚਾਰ ਦੇਣ ਤੋਂ ਪਿੱਛੋਂ ਆਪ ਜੀ ਇੱਕ ਵਾਰ ਫਿਰ ਮੇਰੇ ਤੇ ਵਰ੍ਹ ਪਏ
ਹੋ ਅਤੇ ਮੇਰੇ ਵੱਲੋਂ ਵਰਤੀ ਗਈ ਭਾਸ਼ਾਈ-ਬੁਣਤਰ ਤੇ ਇਤਰਾਜ਼ ਜਤਾਇਆ ਹੈ। ਹੋ ਸਕਦਾ ਹੈ ਕਿ ਮੈਂਨੂੰ
ਭਾਸ਼ਾ ਤੇ ਆਬੂਰ ਹਾਸਿਲ ਨਾ ਹੋਵੇ ਜਾਂ ਦਲੀਲ ਪੱਖੋਂ ਮੈਂ ਕਮਜ਼ੋਰ ਹੋਵਾਂ ਪਰੰਤੂ ਮੈਂ ਸਦਾ ਹੀ ਇਸ
ਗੱਲ ਤੇ ਜ਼ੋਰ ਦਿੰਦਾ ਆਇਆ ਹਾਂ ਕਿ ਉਸਾਰੂ ਵਿਚਾਰ-ਚਰਚਾ ਦੇ ‘ਆਧਾਰ-ਸਤੰਭ’ ਤਰਕ ਅਤੇ ਤੱਥ ਹੋਣੇ
ਚਾਹੀਦੇ ਹਨ, ਭਾਵੁਕਤਾ ਅਤੇ ਧੱਕੜਸ਼ਾਹੀ ਨਹੀਂ। ਤਰਕ ਅਤੇ ਤੱਥ ਅਧਾਰਤ ਵਿਚਾਰ-ਚਰਚਾ ਲਈ ਆਪ ਜੀ ਦਾ
ਹਮੇਸ਼ਾ ਸਵਾਗਤ ਰਹੇਗਾ।
ਸ. ਚੰਦੀ ਜੀ, ਸੰਪਾਦਕੀ ਟਿੱਪਣੀ ਸਬੰਧੀ ਵਿਚਾਰ ਦਿੰਦੇ ਹੋਏ ਆਪ ਜੀ ਇਹ ਸਾਬਤ ਕਰ ਰਹੇ ਹੋ ਕਿ
ਪੰਜਵੇਂ ਗੁਰੂ ਜੀ ਤਕ ਗੁਰੂ ਸਾਹਿਬਾਨ ਰੂਹਾਨੀਅਤ ਦੇ ਤਖਤ ਤੇ ਬੈਠੇ ਹੋਏ ਵਿਖਾਈ ਦਿੰਦੇ ਹਨ। ਇੱਥੋਂ
ਤਕ ਤਾਂ ਠੀਕ ਹੈ ਪਰੰਤੂ ਆਪ ਜੀ ਛੇਵੇਂ ਗੁਰੂ ਜੀ ਵੱਲੋਂ ਦੁਨਿਆਵੀ ਤਖਤ ਸਥਾਪਤ ਕਰਨ ਦੀ ਗੱਲ ਅਤੇ
ਮੇਰੇ ਵੱਲੋਂ ਕਿਸੇ ‘ਤਖਤ’ ਤੋਂ ਪਿੱਛਾ ਛੁਡਾਉਣ ਦੀ ਗੱਲ, ਇਹ ਦੋਵੇਂ ਗੱਲਾਂ ਰਲ-ਗੱਢ ਕਰ ਗਏ ਹੋ।
ਕਿਰਪਾ ਕਰ ਕੇ ਇਹ ਦੋਵੇਂ ਗੱਲਾਂ ਸਪਸ਼ਟ ਕਰ ਕੇ ਦੁਹਰਾ ਦੇਣਾ ਤਾਂ ਕਿ ਮੈਂ ਇਹਨਾਂ ਬਾਰੇ ਆਪਣਾ ਪੱਖ
ਠੀਕ ਤਰ੍ਹਾਂ ਪੇਸ਼ ਕਰ ਸਕਾਂ।
ਸਤਿਕਾਰਯੋਗ ਸ. ਚਰਨਜੀਤ ਸਿੰਘ ਬਰੈਮਪਟਨ ਜੀ, ਆਪ ਜੀ ਨੂੰ ਮੇਰੇ
ਵੱਲੋਂ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ!
ਆਪ ਜੀ ਦੇ 14. 04. 2011 ਨੂੰ ਸਿਖਮਾਰਗ ਤੇ ਆਏ ਪੱਤਰ ਲਈ ਆਪ ਜੀ ਦਾ ਧੰਨਵਾਦ ਹੈ
ਜੀ!
ਆਪ ਜੀ ਦੇ ਵਿਚਾਰਾਂ ਨੂੰ ਸਾਹਮਣੇ ਰੱਖ ਕੇ ਮੈਂ ਇਹ ਕਹਿਣਾ ਚਾਹਾਂਗਾ ਕਿ ਅਖੌਤੀ ਅਕਾਲ-ਤਖਤ ਦਾ
‘ਜਥੇਦਾਰ’ ਇੱਕ ਆਮ ਬੰਦਾ ਹੈ (ਨੌਕਰੀ-ਪੇਸ਼ੇ ਵਜੋਂ ਉਹ ਗ੍ਰੰਥੀ ਪੱਧਰ ਦਾ ਸ਼੍ਰੋਮਣੀ ਕਮੇਟੀ ਦਾ
ਤਨਖਾਹਦਾਰ ਮੁਲਾਜ਼ਮ ਹੈ)। ਇਹ ‘ਜਥੇਦਾਰ’ ਭਾਰਤ ਦਾ ਨਾਗਰਿਕ ਹੈ (ਇਸ ਦੇ ਕੋਲ ਭਾਰਤ ਸਰਕਾਰ ਵੱਲੋਂ
ਜਾਰੀ ਕੀਤਾ ਵੋਟਰ-ਕਾਰਡ ਅਤੇ ਪਾਸਪੋਰਟ ਹੈ) ਅਤੇ ਆਮ ਨਾਗਰਿਕ ਵਾਲੇ ਸਾਰੇ ਕਾਨੂੰਨ ਉਸ ਉੱਤੇ ਵੀ
ਲਾਗੂ ਹੁੰਦੇ ਹਨ। ਜੇਕਰ ਉਹ ਕੋਈ ਕਾਨੂੰਨੀ ਉਲੰਘਣਾ ਕਰਦਾ ਹੈ ਤਾਂ ਉਸ ਉਤੇ ਕਾਨੂੰਨੀ ਕਾਰਵਾਈ ਵੀ
ਹੋਵੇਗੀ ਹੀ। ‘ਜਥੇਦਾਰ’ ਦੀ ਇਹ ਪਦ-ਸੰਗਿਆ
(designation) ਕਾਨੂੰਨ ਦੀ ਉਲੰਘਣਾ ਕਰ ਕੇ
ਬਣਾਈ ਹੋਈ ਹੈ ਅਤੇ ਕਿਸੇ ਦਿਨ ਇਸ ਸਬੰਧੀ ਵੀ ਕਾਨੂੰਨੀ ਚਾਰਾਜੋਈ ਹੋ ਸਕਦੀ ਹੈ। ਆਪ ਜੀ ਨੂੰ ਇਹ
ਪਤਾ ਹੀ ਹੋਵੇਗਾ ਕਿ ਹਵਾਈ ਜਹਾਜ ਵਿੱਚ ਸਫਰ ਕਰਦੇ ਸਮੇਂ ਇਸ ‘ਜਥੇਦਾਰ’ ਨੂੰ ਵੀ (ਹੋਰਨਾਂ
‘ਸਿੰਘਾਂ’ ਵਾਂਗ) ਆਪਣੀ ਕਿਰਪਾਨ ਉਤਾਰ ਕੇ ਅਧਿਕਾਰੀਆਂ ਦੇ ਟਰੰਕ ਵਿੱਚ ਰੱਖਣੀ ਪੈਂਦੀ ਹੈ ਅਤੇ
ਉਤਰਨ ਵੇਲੇ ਉਹ ਇਸ ਨੂੰ ਫਿਰ ਲਟਕਾ ਲੈਂਦਾ ਹੈ। ਦੂਜੇ ਪਾਸੇ ਆਪ ਜੀ ਇਸ ‘ਜਥੇਦਾਰ’ ਨੂੰ ਛੇਵੇਂ
ਗੁਰੂ ਜੀ ਦੇ ਬਰਾਬਰ ਕਰ ਕੇ ਵੇਖ ਰਹੇ ਹੋ। ਇਹ ਆਪ ਜੀ ਦੀ ਵੱਡੀ ਭੁੱਲ ਹੈ। ਗੁਰੂ ਸਾਹਿਬਾਨ ਨੂੰ
ਤਾਂ ਮਨੁੱਖੀ ਹੱਕਾਂ ਦੀ ਰਾਖੀ ਦੇ ਸਿਧਾਂਤ ਤੇ ਚਲਦਿਆਂ ਕੁਰਬਾਨੀਆਂ ਦੇਣੀਆਂ ਪਈਆਂ ਸਨ। ਪਰੰਤੂ
ਅਖੌਤੀ ਅਕਾਲ-ਤਖਤ ਦੇ ‘ਜਥੇਦਾਰ’ ਨਿੱਜੀ ਸਵਾਰਥ ਹਿਤ ਗੁਰੂ ਸਾਹਿਬਾਨ ਦੇ ਸਿਧਾਂਤ ਦੀ ਕੁਰਬਾਨੀ ਦੇਣ
ਤੋਂ ਵੀ ਗੁਰੇਜ਼ ਨਹੀਂ ਕਰਦੇ। ਕਸੂਰ ਉਹਨਾਂ ਦਾ ਨਹੀਂ, ਵਿਵਸਥਾ ਦਾ ਹੈ ਜਿਸ ਕਰਕੇ ਆਪ ਜੀ ਵਰਗੇ
ਸ਼ਰਧਾਲੂ ਸੱਜਣ ਅਜਿਹੇ ‘ਜਥੇਦਾਰਾਂ’ ਨੂੰ ਵੀ ਗੁਰੂ ਸਾਹਿਬਾਨ ਦੇ ਤੁੱਲ ਕਰਦੇ ਹੋਏ ਸ਼ਖਸੀ ਗੁਰੂਆਂ ਦੇ
ਰੂਪ ਵਿੱਚ ਵੇਖ ਰਹੇ ਹਨ। ਅਖੌਤੀ ਅਕਾਲ-ਤਖਤ ਦੇ ਇੱਕ ਵੱਡੇ ਨਾਂਹ-ਪੱਖੀ ਅੰਸ਼ ਦੀ ਝਲਕ ਆਪ ਜੀ ਦੀ ਇਸ
ਸੋਚ ਵਿੱਚੋਂ ਹੀ ਮਿਲ ਜਾਂਦੀ ਹੈ।
ਉਧਰ ਜਹਾਂਗੀਰ ਵਰਗੀਆਂ ਸ਼ਖਸੀਅਤਾਂ ਨਾਲ ਗੁਰੂ ਸਾਹਿਬਾਨ ਦਾ ਮੁਕਾਬਲਾ ਕਰਨਾ ਵੀ ਨਿਰੋਲ ਭਾਵੁਕਤਾ
ਹੈ। ਅਜਿਹੇ ਮੁਕਾਬਲੇ ਦੇ ਨਾਲ ਕਿਸੇ ਤਰ੍ਹਾਂ ਵੀ ਗੁਰੂ ਸਾਹਿਬਾਨ ਦੇ ਸਤਿਕਾਰ ਵਿੱਚ ਵਾਧਾ ਨਹੀਂ
ਹੁੰਦਾ (ਸਤਿਕਾਰ ਘਟਦਾ ਜ਼ਰੂਰ ਹੈ), ਅਜਿਹੀ ਭਾਵੁਕਤਾ ਤੋਂ ਬਚਣਾ ਹੀ ਚਾਹੀਦਾ ਹੈ।
ਅਦਾਲਤ ਵੱਲੋਂ ਇਸ ਵਿਸ਼ੇ ਤੇ ਫੈਸਲਾ ਦੇਣਾ ਕਿ ਇੱਕ ਸਿੱਖ ਲਈ ਕੇਸ ਰੱਖਣੇ ਜ਼ਰੂਰੀ ਹਨ ਕਿ ਨਹੀਂ,
ਸਿੱਖ ਦੀ ਪਰਿਭਾਸ਼ਾ ਦਾ ਮਸਲਾ ਨਹੀਂ ਤਾਂ ਹੋਰ ਕੀ ਹੈ? ਹਾਈ ਕੋਰਟ ਵਿੱਚ ਤਾਂ ਕੇਸ ਗੁਰਲੀਨ ਕੌਰ
ਨੇ ਪਾਇਆ ਸੀ ਭਾਵੇਂ ਕਿ ਜਿੱਤ ਸ਼੍ਰੋਮਣੀ ਕਮੇਟੀ ਦੀ ਹੋ ਗਈ। ਜੇਕਰ ਹਾਈ ਕੋਰਟ ਦਾ ਫੈਸਲਾ
ਗੁਰਲੀਨ ਕੌਰ ਦੇ ਹੱਕ ਵਿੱਚ ਹੋ ਜਾਂਦਾ ਤਾਂ ਸ਼੍ਰੋਮਣੀ ਕਮੇਟੀ ਨੇ ਅਪੀਲ ਲਈ ਸੁਪਰੀਮ ਕੋਰਟ ਦਾ
ਦਰਵਾਜ਼ਾ ਖੜਕਾਉਣਾ ਸੀ। ਕੀ ਇਹ ਕਾਰਵਾਈ ਅਦਾਲਤ ਨੁੰ ਸਿੱਖ ਦੀ ਪਰਿਭਾਸ਼ਾ ਘੜਨ ਦਾ ਹੱਕ ਦੇਣ ਵਾਲੀ
ਗੱਲ ਨਾ ਹੁੰਦੀ? ਹਾਈ ਕੋਰਟ ਦੇ ਫੈਸਲੇ ਵਿੱਚੋਂ ਲੈ ਕੇ ਆਪ ਜੀ ਵੱਲੋਂ ਅੰਗਰੇਜ਼ੀ ਵਿੱਚ ਪੇਸ਼ ਕੀਤੀ
ਟੂਕ ਵਿੱਚ ਧਾਰਮਿਕ ਰਹੁ-ਰੀਤਾਂ (rites and
ceremonies) ਦੀ ਗੱਲ ਕੀਤੀ ਹੋਈ ਹੈ, ਸਿੱਖ ਦੀ
ਪਰਿਭਾਸ਼ਾ ਦੀ ਨਹੀਂ।
ਛੇਵੇਂ ਗੁਰੂ ਜੀ ਦੇ ਤਖਤ ਦੀ ਵਰਤੋਂ ਸਬੰਧੀ ਮੇਰੀ ਧਾਰਨਾਂ ਦੀ ਗੱਲ ਕਰਦੇ ਹੋਏ ਆਪ ਜੀ ਪੁੱਛਦੇ ਹੋ
ਕਿ ਕੀ ਗੁਰੂ ਸਾਹਿਬਾਨ ਦੇ ਪਿੱਛੋਂ ‘ਹਰਮੰਦਰ ਸਾਹਿਬ’ ਨੂੰ ਢਾ ਦੇਣਾ ਚਾਹੀਦਾ ਹੈ। ਮੈਂ ਤਾਂ
ਛੇਵੇਂ ਗੁਰੂ ਜੀ ਦੇ ਤਖਤ ਦੇ ਅਲੋਪ ਹੋਣ ਨੂੰ ਜਾਇਜ਼ ਨਹੀਂ ਠਹਿਰਾਇਆ। ਮੇਰਾ ਤਾਂ ਸਗੋਂ ਇਹ ਕਹਿਣਾ
ਹੈ ਕਿ ਉਸ ਤਖਤ ਨੂੰ ਸਿੱਖਾਂ ਦੀ ਗੋਰਵਮਈ ਵਿਰਾਸਤ ਦੇ ਹਿੱਸੇ ਦੇ ਤੌਰ ਤੇ ਮੁਢੱਲੀ ਹਾਲਤ ਵਿੱਚ
ਸਾਂਭ ਲਿਆ ਜਾਣਾ ਚਾਹੀਦਾ ਸੀ। ਬਾਕੀ, ਛੇਵੇਂ ਗੁਰੂ ਜੀ ਦੇ ਤਖਤ ਅਤੇ ਦਰਬਾਰ ਸਾਹਿਬ ਦਾ ਫਰਕ
ਇਹ ਹੈ ਕਿ ਇਹ ਤਖਤ ਕੇਵਲ ਅਤੇ ਕੇਵਲ ਗੁਰੂ ਸਾਹਿਬਾਨ ਦੇ ਆਪਣੇ ਬੈਠਣ ਵਾਸਤੇ ਉਸਾਰਿਆ ਗਿਆ ਸੀ
ਪਰੰਤੂ ਦਰਬਾਰ ਸਾਹਿਬ ਸਾਰੇ ਸਿੱਖ ਸ਼ਰਧਾਲੂਆਂ ਦੇ ਕੇਂਦਰੀ ਸਥਾਨ ਦੇ ਤੌਰ ਤੇ, ਉਹਨਾਂ ਦੀ ਸ਼ਰਧਾ
ਭਾਵਨਾਂ ਨੂੰ ਵਿਅਕਤ ਕਰਨ ਦੇ ਵਸੀਲੇ ਵਜੋਂ ਅਤੇ ਗੁਰਬਾਣੀ ਦੇ ਫਲਸਫੇ ਨੂੰ ਪਰਚਾਰਨ ਹਿਤ ਹੋਂਦ ਵਿੱਚ
ਲਿਆਂਦਾ ਗਿਆ ਹੋਇਆ ਹੈ। ਸਿੱਖਾਂ ਦੇ ਗਿਆਰ੍ਹਵੇਂ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਵੀ ਇਥੇ ਸਦੀਵੀ
ਤੌਰ ਤੇ ਹਾਜ਼ਰ ਹਨ। ਇਸ ਲਈ ਇਸ ਦੀ ਹੋਂਦ ਸਦਾ ਰਹਿਣ ਵਾਲੀ ਹੈ। ਜਦੋਂ ਛੇਵੇਂ ਗੁਰੂ ਜੀ ਦੇ ਤਖਤ ਦੀ
ਗੁਰੂ ਸਾਹਿਬਾਨ ਵੱਲੋਂ ਵਰਤੋਂ ਬੰਦ ਹੋ ਗਈ ਤਾਂ ਇਹ ਕਿਸੇ ਸਮੇਂ ਅਲੋਪ ਹੀ ਕਰ ਦਿੱਤਾ ਗਿਆ ਅਤੇ ਅੱਜ
ਇਸ ਦੇ ਨਿਸ਼ਾਨ ਵੀ ਨਹੀਂ ਮਿਲਦੇ। ਦੂਸਰੇ ਪਾਸੇ ਮੈਂ 1926 ਤੌ ਲੈ ਕੇ ਧੋਖੇ ਨਾਲ ਪੈਦਾ ਕੀਤੀ ਗਈ
ਅਖੌਤੀ ਅਕਾਲ-ਤਖਤ ਦੀ ਵਿਵਸਥਾ ਨੂੰ ਬੰਦ ਕਰਵਾਉਣ ਦਾ ਹੋਕਾ ਦਿੱਤਾ ਹੈ। ਇਸ ਸਥਿਤੀ ਨੂੰ ਚੰਗੀ
ਤਰ੍ਹਾਂ ਸਮਝਣ ਲਈ ਆਪ ਜੀ ਨੂੰ ਛੇਵੇਂ ਗੁਰੂ ਜੀ ਦੇ ਤਖਤ ਅਤੇ 1926 ਈਸਵੀ ਤੋਂ ਲੈ ਕੇ ਹੋਂਦ ਵਿੱਚ
ਆਈ ਅਖੌਤੀ ਅਕਾਲ ਤਖਤ ਦੀ ਵਿਵਸਥਾ ਵਿਚਕਾਰਲੇ ਫਰਕ ਨੂੰ ਸਮਝਣ ਦੀ ਲੋੜ ਹੈ।
ਦਰਬਾਰ ਸਾਹਿਬ ਇਲਾਕੇ ਵਿੱਚ 1984 ਈਸਵੀ ਵਿੱਚ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜੀ ਦੀ
ਅਗਵਾਈ ਵਾਲੀ ਭਾਰਤ ਸਰਕਾਰ ਵੱਲੋਂ ਕੀਤੀ ਗਈ ਕਾਰਵਾਈ ਅਤੀ ਨਿੰਦਣਯੋਗ ਹੈ ਕਿਉਂਕਿ ਕਿਸੇ ਨੂੰ ਵੀ
ਕਿਸੇ ਫਿਰਕੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੋਈ ਹੱਕ ਨਹੀਂ; ਉਹਨਾਂ ਭਾਵਨਾਵਾਂ
ਦਾ ਸਿਧਾਂਤਕ ਤੌਰ ਤੇ ਉਚਿਤ ਹੋਣਾ ਜਾਂ ਅਨੁਚਿੱਤ ਹੋਣਾ ਉਸ ਫਿਰਕੇ ਦਾ ਅੰਦਰੂਨੀ ਮਾਮਲਾ ਹੁੰਦਾ ਹੈ।
ਉਂਜ ਇਸ ਮੰਦਭਾਗੀ ਘਟਨਾਂ ਲਈ ਕੇਂਦਰੀ ਸਰਕਾਰ ਤੋਂ ਇਲਾਵਾ ਕੁੱਝ ਹੋਰ ਧਿਰਾਂ ਉੱਤੇ ਵੀ ਜ਼ਿੰਮੇਵਾਰੀ
ਆਉਂਦੀ ਹੈ ਜਿਸ ਦੇ ਵਿਸਥਾਰ ਵਿੱਚ ਜਾਣਾ ਇਥੇ ਸੰਭਵ ਨਹੀਂ।
ਭਾਈ ਕਾਹਨ ਸਿੰਘ ਨਾਭਾ ਨੇ ‘ਮਹਾਨ ਕੋਸ਼’ ਵਿੱਚ ‘ਅਕਾਲ ਬੁੰਗਾ’/‘ਅਕਾਲ ਤਖਤ’ ਦੀ ਐਂਟਰੀ ਥੱਲੇ ਸਪਸ਼ਟ
ਵਿਆਖਿਆ ਦੇਣ ਦੀ ਥਾਂ ਗੱਲ ਗੋਲ-ਮੋਲ ਕਰ ਦਿੱਤੀ ਹੋਈ ਹੈ ਜੋ ਆਪ ਜੀ ਵੱਲੋਂ ਦਿੱਤੀ ਟੂਕ ਵਿੱਚੋਂ
ਭਲੀ-ਭਾਂਤ ਨਜ਼ਰੀਂ ਪੈਂਦਾ ਹੈ। ਭਾਈ ਨਾਭਾ ਜੀ ਅਕਾਲ ਬੁੰਗੇ ਨੂੰ ‘ਬੁੰਗਾ’ ਵੀ ਕਹਿ ਰਹੇ ਹਨ,
‘ਗੁਰਦੁਆਰਾ’ ਵੀ ਕਹਿ ਰਹੇ ਹਨ ਅਤੇ ‘ਤਖਤ’ ਵੀ। 1635 ਈਸਵੀ ਤੋਂ ਬਾਦ ਜਦੋਂ ਛੇਵੇਂ ਗੁਰੂ ਜੀ ਦਾ
ਤਖਤ ਅਲੋਪ ਹੋ ਗਿਆ ਉਸ ਥਾਂ ਤੇ ਬਣੀ ਰਿਹਾਇਸ਼ਗਾਹ ਨੂੰ ਅਕਾਲ ਬੁੰਗਾ ਕਿਹਾ ਗਿਆ ਅਤੇ ਫਿਰ ਇਸ ਨੂੰ
ਗੁਰਦੁਆਰੇ ਵਿੱਚ ਤਬਦੀਲ ਕਰ ਦਿੱਤਾ ਗਿਆ। ਇਸੇ ਗੁਰਦੁਆਰੇ ਨੂੰ ਸ਼੍ਰੋਮਣੀ ਕਮੇਟੀ ਦੇ ਨਿਯਮਾਂ ਵਿੱਚ
‘ਸ੍ਰੀ ਅਕਾਲ ਤਖਤ’ ਦਾ ਨਾਮ ਦੇ ਦਿੱਤਾ ਗਿਆ। ਕੇਵਲ ਨਾਮ ਦੇਣ ਨਾਲ ਹੀ ਇਹ ਜਗਹ ‘ਤਖਤ’ ਕਿਵੇਂ ਬਣ
ਗਈ ਜਦੋਂ ਕਿ ਛੇਵੇਂ ਗੁਰੂ ਜੀ ਦਾ ਤਖਤ ਤਾਂ ਇਸ ਥਾਂ ਤੋਂ ਲਗ-ਭਗ ਪੌਣੇ ਤਿੰਨ ਸੌ ਸਾਲ ਪਹਿਲਾਂ ਦਾ
ਅਲੋਪ ਹੋ ਚੁਕਿੱਆ ਹੋਇਆ ਸੀ?
ਸ. ਚਰਨਜੀਤ ਸਿੰਘ ਜੀ, ਸੰਪਾਦਕ ਜੀ ਨੂੰ ਸੰਬੋਧਿਤ ਹੋ ਕੇ ਜੋ ਵਿਚਾਰ ਆਪ ਜੀ ਨੇ ਦਿੱਤੇ ਹਨ ਉਹਨਾਂ
ਸਬੰਧੀ ਮੈਂ ਇਹ ਕਹਿਣਾ ਚਾਹਾਂਗਾ ਕਿ ਦਰਬਾਰ ਸਾਹਿਬ ਨੂੰ ਉਸਾਰਨ ਦਾ ਮੰਤਵ ਸਿੱਖ ਸ਼ਰਧਾਲੂਆਂ ਦਾ ਇੱਕ
ਕੇਂਦਰੀ ਸਥਾਨ ਸਥਾਪਿਤ ਕਰਨ ਦਾ ਸੀ ਜਿਥੋਂ ਗੁਰਬਾਣੀ ਦਾ ਫਲਸਫਾ ਵੀ ਸ਼ਰਧਾਲੂਆਂ ਅਤੇ ਬਾਕੀ ਲੋਕਾਈ
ਤਕ ਪਹੁੰਚਾਇਆ ਜਾਣਾ ਸੀ। ਬਾਕੀ, ਫਲਸਫਾ ਅਮਲ ਕਰਨ ਲਈ ਹੁੰਦਾ ਹੈ, ਤਾਕਤ ਵਿੱਚ ਤਬਦੀਲ ਕਰਨ ਲਈ
ਨਹੀਂ। ਤਾਕਤ ਦਾ ਵਿਖਾਵਾ ਕਰਨਾ ਅਤੇ ਇਸ ਦੇ ਲਈ ਅਡੰਬਰ ਰਚਣੇ ਗੁਰਮੱਤ ਦੇ ਅਨੁਸਾਰ ਨਹੀਂ। ਗੁਰਬਾਣੀ
ਸਾਨੂੰ ਨਿਮਰਤਾ ਅਤੇ ਹਲੀਮੀ ਦਾ ਪਾਠ ਪੜ੍ਹਾਉਂਦੀ ਹੈ। ਆਪਣਾ ਬਚਾਅ ਕਰਨ ਦੇ ਯੋਗ ਹੋਣਾ ਹੋਰ ਗੱਲ ਹੈ
ਅਤੇ ਤਾਕਤ ਦਾ ਵਿਖਾਵਾ ਕਰਨਾ ਹੋਰ ਗੱਲ। ਤਾਕਤ ਦਾ ਵਿਖਾਵਾ ਕਰਦਿਆਂ ਸਿੱਖ ਕੌਮ ਨੇ ਭਾਰੀ ਨੁਕਸਾਨ
ਉਠਾ ਲਏ ਹਨ। ਗੁਰਬਾਣੀ ਤਾਂ ਕਰਮ ਨੂੰ ਫਲਸਫੇ ਅਨੁਸਾਰ ਢਾਲਣ ਅਤੇ ਭਾਣਾ ਮੰਨਣ ਦੀ ਹੀ ਸਿਖਿੱਆ
ਦਿੰਦੀ ਹੈ। ਗੁਰੂ ਸਾਹਿਬਾਨ ਅਤੇ ਉਹਨਾਂ ਦੇ ਸੱਚੇ-ਸੁੱਚੇ ਸ਼ਰਧਾਲੂਆਂ ਨੇ ਖੁਦ ਇਹ ਕਰ ਕੇ ਵਿਖਾਇਆ
ਹੈ। ਜੇਕਰ ਅਸੀਂ ਗੁਰਬਾਣੀ ਦੇ ਫਲਸਫੇ ਅਤੇ ਗੁਰੂ ਸਾਹਿਬਾਨ ਅਤੇ ਉਹਨਾਂ ਦੇ ਇਹਨਾਂ ਸ਼ਰਧਾਲੂਆਂ ਦੇ
ਜੀਵਨ ਤੋਂ ਸਿਖਿੱਆ ਨਹੀਂ ਲੈਣਾ ਚਾਹੁੰਦੇ ਤਾਂ ਅਖੌਤੀ ਅਕਾਲ ਤਖਤ ਵਰਗੀਆਂ ਭਰਿਸ਼ਟ ਵਿਵਸਥਾਵਾਂ ਸਦਾ
ਹੀ ਸਾਡੇ ਉੱਤੇ ਹਾਵੀ ਰਹਿਣਗੀਆਂ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।
(15/04/11)
ਜਸਬੀਰ ਸਿੰਘ (ਕੈਲਗਰੀ)
ਸਿੱਖ ਮਾਰਗ ਦੇ ਪਾਠਕ ਸੱਜਣੋਂ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਹਿ॥
ਡਾ: ਇਕਬਾਲ ਸਿੰਘ ਢਿੱਲੋਂ ਜੀ!
‘… ਤਖਤ’ ਦੀ ਉਪਯੋਗਤਾ ਬਾਰੇ ਆਪ ਜੀ ਨੇ ਲਿਖਿਆ ਹੈ:
“ਛੇਵੇਂ ਗੁਰੂ ਜੀ ਦੇ ਤਖਤ ਦੀ ਉਪਯੋਗਤਾ 1635 ਈ: ਤੱਕ ਹੀ ਬਣਦੀ ਹੈ
ਕਿਉਂਕਿ ਇਸ ਤੋਂ ਪਿੱਛੋਂ ਕਿਸੇ ਗੁਰੂ ਸਾਹਿਬਾਨ ਨੇ ਇਸ ਦਾ ਉਪਯੋਗ ਨਹੀਂ ਕੀਤਾ। …ਕਿਉਂਕਿ ਉਦੋਂ
ਤੱਕ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਮੀਰੀ ਦੇ ਪੱਖ ਨੂੰ ਸਫਲਤਾ ਨਾਲ ਸਥਾਪਤ ਕਰ ਲਿਆ ਸੀ”।
“ਛੇਵੇਂ ਗੁਰੂ ਹਰਗੋਬਿੰਦ ਜੀ ਨੂੰ ਗੁਰਗੱਦੀ ਪਰਦਾਨ ਕਰਨ ਦੀ ਰਸਮ ਇਸ ਤਖਤ
ਉੱਤੇ ਹੀ ਨਿਭਾਈ ਗਈ।
ਗੁਰਗੱਦੀ ਪਰਾਪਤ ਕਰਨ ਉਪਰੰਤ ਗੁਰੂ ਸਾਹਿਬ ਇਸ ਤਖਤ ਉੱਤੇ ਦਰਬਾਰ ਲਗਾ ਕੇ
ਸਿੱਖ ਭਾਈਚਾਰੇ ਨਾਲ ਸਬੰਧਿਤ ਮਸਲੇ ਦਾ ਨਿਬੇੜਾ ਕਰਿਆ ਕਰਦੇ ਸਨ।
ਗੁਰੂ ਸਾਹਿਬ ਦੁਪਹਿਰ ਤੋਂ ਪਿੱਛੋਂ ਇਸ ਤਖਤ ਉੱਤੇ ਦਰਬਾਰ ਲਗਾਉਂਦੇ ਅਤੇ
ਰਾਤ ਨੂੰ ਇੱਥੇ ਬੈਠ ਕੇ ਹੀ ਢਾਡੀਆਂ ਤੋਂ ਜੋਸ਼ੀਲੀਆਂ ਵਾਰਾਂ ਸੁਣਦੇ ਸਨ।
ਉਨ੍ਹਾਂਨੇ ਦੂਰ-ਦੁਰਾਡੇ ਦੀਆਂ ਸਿੱਖ ਸੰਗਤਾਂ ਦੇ ਨਾਮ ਹੁਕਮਨਾਮੇ ਵੀ ਜਾਰੀ
ਕੀਤੇ।
ਪਰੰਤੂ ਸਿੱਖ ਮੱਤ ਨੂੰ ਨਵਾਂ ਰੂਪ ਦੇਣ ਦਾ ਪਹਿਲਾ ਪੜਾ ਇਸ ਤਖਤ ਦੀ ਸਥਾਪਤੀ
ਅਤੇ ਛੇਵੇਂ ਗੁਰੂ ਜੀ ਵੱਲੋਂ ਕੀਤੀ ਇਸ ਦੀ ਵਰਤੋਂ ਵਿੱਚ ਭਲੀ ਭਾਂਤ ਪੂਰਾ ਹੋ ਜਾਂਦਾ ਹੈ”।
ਵਿਚਾਰ-
ਗੁਰਗੱਦੀ ਦੀ ਰਸਮ ਬਾਰੇ-
ਗੁਰਗੱਦੀ ਦੀ ਰਸਮ ਤਾਂ ਗੁਰੂ ਹਰਗੋਬਿੰਦ ਸਾਹਿਬ ਤੋਂ ਪਹਿਲਾਂ ਵੀ ਅਦਾ
ਹੁੰਦੀ ਸੀ, ਫੇਰ ‘ਤਖਤ’ ਦੀ ਕੀ ਜਰੂਰਤ ਸੀ?
ਦਰਬਾਰ ਲਗਾਕੇ ਸਿੱਖ ਮਸਲਿਆਂ ਸਬੰਧੀ ਨਿਬੇੜੇ ਕਰਨੇ-
ਸਿੱਖ ਸਬੰਧੀ ਮਸਲੇ ਤਾਂ ਉਸ ਵਕਤ ਵੀ ਉਸੇ ਤਰ੍ਹਾਂ ਮੌਜੂਦ ਰਹੇ ਹੋਣਗੇ ਜਦੋਂ
ਅੰਮ੍ਰਿਤਸਰ ਦਾ ਇਲਾਕਾ ਗੁਰੂ ਸਾਹਿਬ ਨੇ ਛੱਡਿਆ, ਉਹ ਮਸਲੇ ਅੱਜ ਤੱਕ ਵੀ ਮੌਜੂਦ ਹਨ ਤਾਂ ਫੇਰ ‘…
ਤਖਤ’ ਦੀ ਉਪਯੋਗਿਤਾ ਕਿਵੇਂ ਖ਼ਤਮ ਹੋ ਗਈ?
ਢਾਡੀਆਂ ਦੀਆਂ ਵਾਰਾਂ ਸੁਣਨੀਆਂ।
ਗੁਰੂ ਸਾਹਿਬ ਦੇ ਅੰਮ੍ਰਿਤਸਰ ਛੱਡਣ ਤੋਂ ਮਗ਼ਰੋਂ ਐਸਾ ਕੀ ਹੋ ਗਿਆ ਕਿ
ਢਾਡੀਆਂ ਦੀਆਂ ਵਾਰਾਂ ਸੁਣਨ ਦੀ ਜਰੂਰਤ ਨਾ ਰਹੀ? (ਜਾਂ ਢਾਡੀਆਂ ਦੀਆਂ ਵਾਰਾਂ ਸੁਣਨ ਦੀ ਜਰੂਰਤ ਨਾ
ਰਹੀ ਇਸ ਲਈ ਤਖਤ ਦਾ ਤਿਆਗ ਕਰ ਦਿੱਤਾ)।
ਹੁਕਮਨਾਮੇ ਜਾਰੀ ਹੋਣ ਸੰਬੰਧੀ -
ਆਪ ਜੀ ਮੁਤਾਬਕ ਵੀ ਅੰਮ੍ਰਿਤਸਰ ਦਾ ਇਲਾਕਾ ਛੱਡਣ ਤੋਂ ਮਗ਼ਰੋਂ ਵੀ ਗੁਰੂ
ਸਾਹਿਬ ਜਿੱਥੇ ਵੀ ਹੁੰਦੇ ‘ਤਖਤ’ ਤੇ ਬਿਰਾਜਮਾਨ ਹੁੰਦੇ ਰਹੇ ਅਤੇ ਉੱਥੋਂ ਹੁਕਮਨਾਮੇ ਜਾਰੀ ਕਰਦੇ
ਰਹੇ। ਅਤੇ ਇਸ ਤਖਤ ਤੋਂ ਮਗ਼ਰੋਂ ਹੋਰ ਵੀ ਕਈ ਤਖਤ ਹੋਂਦ ਵਿੱਚ ਆਏ ਤਾਂ ਫੇਰ ਇਹ ਕਿਸ ਤਰ੍ਹਾਂ ਕਿਹਾ
ਜਾ ਸਕਦਾ ਹੈ ਕਿ ‘ਮੀਰੀ’ ਦਾ ਪਹਿਲਾ ਪੜਾਵ ਸਫ਼ਲਤਾ ਪੂਰਵਕ ਸਮਾਪਤ ਹੋ ਗਿਆ ਸੀ ਅਤੇ ‘… ਤਖਤ’ ਦੀ
ਉਪਯੋਗਿਤਾ ਖ਼ਤਮ ਹੋ ਗਈ ਸੀ।
ਡਾ: ਸਾਹਿਬ ਜੀ! ‘ਤਖਤ’ ਦੀ ‘ਉਪਯੋਗਿਤਾ’ ਨਹੀਂ ਰਹੀ ਜਾਂ ਕਿਸੇ ਕਾਰਣ
‘ਪ੍ਰਯੋਗ’ ਨਹੀਂ ਹੋਇਆ? ਦੋਨਾਂ ਵਿੱਚੋਂ ਕਿਹੜੀ ਗੱਲ ਠੀਕ ਹੈ?
ਉਪਯੋਗਿਤਾ ਨਾ ਰਹੀ ਦਾ ਤਾਂ ਅਰਥ ਇਹ ਬਣਦਾ ਹੈ ਕਿ ਉਪਯੋਗ ਕਰਨ ਦੇ ਕਾਬਲ
ਨਹੀਂ ਰਿਹਾ। ਜੇ ‘ਉਪਯੋਗਿਤਾ’ ਨਹੀਂ ਰਹੀ ਤਾਂ ਕੀ ਗੁਰੂ ਸਾਹਿਬ ਨੇ ਆਪ ਅੰਮ੍ਰਿਤਸਰ ਦੇ
ਇਲਾਕੇ ਵਿੱਚ ਰਹਿੰਦਿਆਂ ਇਸ ਦਾ ਪ੍ਰਯੋਗ ਛੱਡ ਦਿੱਤਾ ਸੀ। ਜੇ ਕਿਸੇ ਹੋਰ ਕਾਰਣ ਕਰਕੇ ‘ਪ੍ਰਯੋਗ’
ਨਹੀਂ ਕਰ ਸਕੇ ਤਾਂ ਇਸ ਨੂੰ ‘ਉਪਯੋਗਿਤਾ ਖ਼ਤਮ ਹੋ ਗਈ’ ਕਿਸ ਤਰ੍ਹਾਂ ਕਿਹਾ ਜਾ ਸਕਦਾ ਹੈ?
ਆਪ ਜੀ ਨੇ ਲਿਖਿਆ ਹੈ:- “ਮੈਂ ਕਿਤੇ ਵੀ ਗੁਰੂ ਸਾਹਿਬ ਦੀ ਕਿਸੇ ‘ਮਜਬੂਰੀ’
ਦਾ ਜ਼ਿਕਰ ਨਹੀਂ ਕੀਤਾ”।
ਡਾ: ਸਾਹਿਬ ਜੀ! ਆਪ ਜੀ ਨੇ ਕਿਤੇ ‘ਮਜਬੂਰੀ’ ‘ਲਫ਼ਜ਼’ ਦਾ ਜ਼ਿਕਰ ਨਹੀਂ ਕੀਤਾ
ਪਰ ‘ਮਜਬੂਰੀ’ ਦਾ ਜ਼ਿਕਰ ਕੀਤਾ ਹੈ। ਆਪ ਜੀ ਨੇ ਲਿਖਿਆ ਹੈ- “. . ਪਰੰਤੂ ਗੁਰੂ ਜੀ ਵੱਲੋਂ ਇਸ ਤਖਤ
ਦੀ ਵਰਤੋਂ ਲੰਬੇ ਅਰਸੇ ਲਈ ਨਹੀਂ ਕੀਤੀ ਗਈ
ਕਿਉਂਕਿ ਉਨ੍ਹਾਂਨੂੰ ਬਹੁਤ ਸਮਾਂ
ਅੰਮ੍ਰਿਤਸਰ ਤੋਂ ਬਾਹਰ ਬਿਤਾਉਣਾ ‘ਪਿਆ’।
ਉਹ ਤਕਰੀਬਨ
ਛੇ ਸਾਲ ਗਵਾਲੀਅਰ ਵਿੱਚ ਕੈਦ ਰਹੇ
…”।
‘ਬਿਤਾਉਣਾ ਪਿਆ’
ਅਤੇ
‘ਕੈਦ ਰਹੇ’
ਇਹ ‘…. ਤਖਤ’ ਦਾ ਇਸਤੇਮਾਲ ਨਾ ਕਰ ਸਕਣ ਦੀ ਮਜਬੂਰੀ ਹੀ
ਸੀ, ਲਫ਼ਜ਼ ਜੋ ਮਰਜੀ ਵਰਤੇ ਗਏ ਹੋਣ।
ਮਹਾਨ ਕੋਸ਼ ਬਾਰੇ ਆਪ ਨੇ ਲਿਖਿਆ ਹੈ- “ਭਾਈ ਨਾਭਾ ਜੀ ਦੀ ਜਾਣਕਾਰੀ ਦੇ ਕੋਈ
ਭਰੋਸੇਯੋਗ ਵਸੀਲੇ ਦੀ ਅਣਹੋਂਦ ਜਾਂ ਉਨ੍ਹਾਂ ਦੀ ਆਪਣੀ ਨੀਤੀ ਕਰਕੇ ਕੋਈ ਮਜਬੂਰੀ ਹੋ ਸਕਦੀ ਹੈ
ਪਰੰਤੂ ਸਾਨੂੰ ਤਾਂ ਇਸ ਗੋਲ਼-ਮੋਲ਼ ਵਿਆਖਿਆ ਦੀ ਵਰਤੋਂ ਕਰਨ ਵੇਲੇ ਤਰਕ ਅਧਾਰਤ ਪਹੁੰਚ ਅਪਣਾਉਣੀ
ਚਾਹੀਦੀ ਹੈ”।
ਆਪ ਭਾਈ ਸਾਹਿਬ ਦੇ ਭਰੋਸੇ ਯੋਗ ਵਸੀਲੇ ਅਤੇ ਨੀਤੀ ਦੀ ਗੱਲ ਕਰਦੇ ਹੋ।
ਪਰ ਡਾ: ਸਾਹਿਬ ਜੀ! ਆਪ ਜੀ ਦੀ ਤਰਕ ਅਧਾਰਤ ਪਹੁੰਚ ਕੀ ਇਹੀ ਹੈ ਕਿ: ‘ਕਦੇ
ਕਿਸੇ ਵਕਤ ‘ਤਖਤ’ ਨੂੰ ਢਾਹ ਦਿੱਤਾ ਹੋਣਾ ਹੈ। ‘ਅਕਾਲ ਬੁੰਗਾ ਉਸਾਰ ਦਿੱਤਾ
ਹੋਣਾ ਹੈ। ਕੀ ਆਪ ਜੀ ਕੋਲ ਕੋਈ ਠੋਸ ਸਬੂਤ ਹੈ ਕਿ ‘… ਤਖਤ’ ਢਾਹ ਕੇ ‘ਅਕਾਲ ਬੁੰਗਾ’ ਹੋਂਦ
ਵਿੱਚ ਆਇਆ? ਜੇ ਤੁਸੀਂ ਕੋਈ ਭਰੋਸੇਯੋਗ ਸਬੂਤ ਨਹੀਂ ਪੇਸ਼ ਕਰਦੇ ਤਾਂ ਭਾਈ ਕਾਨ੍ਹ ਸਿੰਘ ਨਾਭਾ ਦੀ
ਲਿਖਤ ਨੂੰ ਕਿਸ ਅਧਾਰ ਤੇ ਰੱਦ ਕਰ ਸਕਦੇ ਹੋ?
ਤੁਸੀਂ ਲਿਖਿਆ ਹੈ- “ਪਰੰਤੂ ਸਾਨੂੰ ਤਾਂ ਇਸ ਗੋਲ਼-ਮੋਲ਼ ਵਿਆਖਿਆ ਦੀ ਵਰਤੋਂ
ਕਰਨ ਵੇਲੇ ਤਰਕ ਅਧਾਰਤ ਪਹੁੰਚ ਅਪਣਾਉਣੀ ਚਾਹੀਦੀ ਹੈ”।
ਕੀ ਐਸਾ ਹੋਣਾ ਸੰਭਵ ਨਹੀਂ ਕਿ ਗੁਰੂ ਸਾਹਿਬ ਨੇ ਤਖਤ ਤਿਆਰ ਕਰਕੇ ਉਸ ਦਾ
ਨਾਮ ‘ਅਕਾਲ ਬੁੰਗਾ’ ਰੱਖ ਦਿੱਤਾ ਹੋਵੇ। ਕਿਉਂ ਕਿ ਇਹ ‘ਤਖਤ’ ਹੋਣ ਕਰਕੇ ਆਮ ‘ਅਕਾਲ ਬੁੰਗਾ’ ਤੋਂ
‘ਅਕਾਲ ਤਖਤ’ ਸੰਬੋਧਨ ਵੀ ਪ੍ਰਚੱਲਤ ਹੋ ਗਿਆ ਹੋਵੇ?
ਆਪ ਨੇ ਲਿਖਿਆ ਹੈ: “ਇਸ ਅਕਾਲ ਬੁੰਗੇ ਦਾ ਸਭ ਤੋਂ ਪਹਿਲਾਂ ਹਵਾਲਾ ਵਿਵਾਦਤ
ਅਤੇ ਬਦਨਾਮ ਪੁਸਤਕ ‘ਗੁਰਬਿਲਾਸ ਪਾਤਸ਼ਾਹੀ 6’ ਵਿੱਚ ਹੀ ਮਿਲਦਾ ਹੈ”।
ਡਾ: ਸਾਹਿਬ ਜੀ! ਕੀ ਕਾਰਣ ਹੈ ਕਿ ‘ਵਿਵਾਦਤ ਅਤੇ ਬਦਨਾਮ’ ਪੁਸਤਕ ਵਿਚਲੇ
‘ਅਕਾਲ ਬੁੰਗੇ’ ਨਾਮ ਨੂੰ ਤੁਸੀਂ ਮਾਨਤਾ ਦਿੰਦੇ ਹੋ ਅਤੇ ‘ਅਕਾਲ ਤਖਤ’ ਨੂੰ ਨਹੀਂ?
ਡਾ: ਸਾਹਿਬ ਜੀ! ਆਪ ਜੀ ਕਿਸ ਆਧਾਰ ਤੇ ਕਹਿ ਰਹੇ ਹੋ ਕਿ ਭਾਈ ਸਾਹਿਬ ਨੇ
‘ਅਕਾਲ ਤਖਤ’ ਸਬੰਧੀ ਹਵਾਲਾ ‘ਗੁਰ ਬਿਲਾਸ’ ਤੋਂ ਹੀ ਲਿਆ ਹੈ, ਅਤੇ ਉਨ੍ਹਾਂ ਕੋਲ ਇਸ ਵਿਸ਼ੇ ਸੰਬੰਧੀ
ਹੋਰ ਕੋਈ ਵਸੀਲਾ ਨਹੀਂ ਸੀ?
ਆਪ ਜੀ ਨੇ ਲਿਖਿਆ ਹੈ: “ਇਹ ਤਾਂ ਸਹੀ ਹੈ ਕਿ ਇਸ ਤਖਤ ਨੂੰ ਕਿਸੇ ਸਮੇਂ ਕੀ
ਨੁਕਸਾਨ ਪੁੱਜਾ ਇਸ ਦਾ ਇਤਹਾਸ ਵਿੱਚ ਹਵਾਲਾ ਨਹੀਂ ਮਿਲਦਾ। ਇਸ ਨੂੰ ‘ਭੁਲੇਖਾ’ ਨਹੀਂ ਜਾਣਕਾਰੀ ਦੀ
ਅਣਹੋਂਦ ਕਿਹਾ ਜਾਣਾ ਚਾਹੀਦਾ ਹੈ”।
ਡਾ: ਸਾਹਿਬ! ਕਿਸੇ ਸਮੇਂ ‘… ਤਖਤ’ ਨੂੰ ਢਾਹ ਕੇ ਉਸ ਦੇ ਥਾਂ ਤੇ ‘ਅਕਾਲ
ਬੁੰਗਾ’ ਉਸਾਰੇ ਜਾਣ ਦੀ ਗੱਲ ਤੁਸੀਂ ਖੁਦ ਹੀ ਕੀਤੀ ਹੈ। ਤੁਸੀਂ ਇਹ ਗੱਲ ਕਿਸ ਆਧਾਰ ਤੇ ਕਹਿੰਦੇ
ਹੋ? ਭਾਈ ਕਾਨ੍ਹ ਸਿੰਘ ਨਾਭਾ ਨੇ ‘ਅਕਾਲ ਬੁੰਗਾ’ ਨੂੰ ਹੀ ‘ਅਕਾਲ ਤਖਤ’ ਦੱਸਿਆ ਹੈ। ਤੁਸੀਂ ਭਾਈ
ਸਾਹਿਬ ਦੀ ਲਿਖਤ ਨੂੰ ਇਤਿਹਾਸਕ ਪੱਖੋਂ ਗ਼ਲਤ ਦੱਸ ਰਹੇ ਹੋ ਤਾਂ ਕੀ ਆਪ ਜੀ ਨੂੰ ਉਨ੍ਹਾਂ ਦੀ ਗੱਲ
ਗ਼ਲਤ ਸਾਬਤ ਕਰਨ ਲਈ ਸਬੂਤ ਨਹੀਂ ਪੇਸ਼ ਕਰਨੇਂ ਚਾਹੀਦੇ? ਭਾਈ ਸਾਹਿਬ ਦੀ ਲਿਖਤ ਨੂੰ ਗ਼ਲਤ ਸਾਬਤ ਕਰਨ
ਲਈ ਇਹ ਤਾਂ ਕੋਈ ਦਲੀਲ ਨਾ ਹੋਈ ਕਿ ਕਿਸੇ ਸਮੇਂ ਪਹਿਲਾਂ ਕੋਠਾ ਉਸਾਰ ਦਿੱਤਾ ਹੋਵੇਗਾ। ….
ਉਪਰ ‘ਬੁੰਗਾ ਖੜਾ ਕਰ ਦਿੱਤਾ ਹੋਵੇਗਾ। ਜਾਂ ਬਿਦੇਸ਼ੀ ਹਮਲੇ ਹੁੰਦੇ ਰਹੇ ਉਸ ਸਮੇਂ ‘…ਤਖਤ’
ਨੂੰ ਨੁਕਸਾਨ ਪੁੱਜਾ ਹੋਵੇਗਾ ਆਦਿ। ਜੇ ਭਾਈ ਸਾਹਿਬ ਦੀ ਲਿਖਤ ਨੂੰ ਗ਼ਲਤ ਸਾਬਤ ਕਰਨਾ ਹੈ
ਤਾਂ ਆਪ ਜੀ ਨੂੰ ਕੋਈ ਪੁਖ਼ਤਾ ਸਬੂਤ ਪੇਸ਼ ਕਰਨੇ ਚਾਹੀਦੇ ਹਨ।
ਆਪ ਜੀ ਨੇ ਲਿਖਿਆ ਹੈ- “ਪਰ ਇਹ ਧਿਆਨ ਦੇਣ ਵਾਲੀ ਗੱਲ ਹੈ ਕਿ ਤਖਤ ਮੀਰੀ ਦੇ
ਪੱਖ ਨੂੰ ਸਥਾਪਤ ਕਰਨ ਵਾਲੇ ਬਹੁਤ ਸਾਰੇ ਅੰਸ਼ਾਂ ਵਿੱਚੋਂ ਇੱਕ ਸੀ। ਇਸੇ ਲਈ ਹੀ ਇਸ ਤਖਤ ਦੀ ਉਸਾਰੀ
ਅਤੇ ਇਸ ਦੀ ਥੋੜ੍ਹ-ਚਿਰੀ ਵਰਤੋਂ ਮੀਰੀ ਦੇ ਪੱਖ ਨੂੰ ਸਥਾਪਤ ਕਰਨ ਦੇ ਵੱਡ-ਅਕਾਰੀ ਕਾਰਜ ਵੱਲੋਂ
ਪਹਿਲਾ ਕਦਮ ਸੀ”। ਇੱਕ ਥਾਂ ਆਪ ਜੀ ਨੇ ਲਿਖਿਆ ਹੈ: “. . ਇਸ ਤਰ੍ਹਾਂ ਸ੍ਰੀ ਗੁਰੂ
ਹਰਗੋਬਿੰਦ ਜੀ ਦੇ ਜੀਵਨ ਕਾਲ ਤੱਕ ਦੇ ਸਮੇਂ ਵਿੱਚ ਇਸ ਤਖਤ ਦੀ ਸਥਾਪਤੀ ਦਾ ਮਨੋਰਥ ਪੂਰਾ ਹੋ ਜਾਂਦਾ
ਹੈ ਅਤੇ ਇਸ ਦੇ ਨਾਲ ਹੀ ਇਸ ਤਖਤ ਦਾ ਇਤਹਾਸ ਵੀ ਸਮਾਪਤ ਹੀ ਜਾਂਦਾ ਹੈ”।
ਪਰ ਦੂਸਰੀ ਜਗ੍ਹਾ ਤੇ ਆਪ ਜੀ ਨੇ ਲਿਖਿਆ ਹੈ:
“ਹਾਲਾਂ ਕਿ ਛੇਵੇਂ ਗੁਰੂ ਜੀ ਅਤੇ ਬਾਦ ਵਾਲੇ ਸਾਰੇ ਗੁਰੂ ਸਾਹਿਬਾਨ ਜਿੱਥੇ
ਵੀ ਹੁੰਦੇ ਸਨ ਤਖਤ ਉੱਤੇ ਬਿਰਾਜਮਾਨ ਹੋ ਕੇ ਦਰਬਾਰ ਲਗਾਇਆ ਕਰਦੇ ਸਨ, ਭਾਵ ਜਿੱਥੇ ਕਿਤੇ ਵੀ ਗੁਰੂ
ਜੀ ਬਸੇਰਾ ਕਰਦੇ ਸਨ ਉਥੇ ਉਨ੍ਹਾਂ ਦਾ ਤਖਤ ਵੀ ਹੁੰਦਾ ਸੀ। ਪਿਛਲੇ ਪੰਜ ਗੁਰੂ ਸਾਹਿਬਾਨ ਨਾਮ
ਸਬੰਧਿਤ ਤਖਤਾਂ ਦੀ ਲੰਬੀ ਸੂਚੀ ਹੈ”।
ਡਾ: ਸਾਹਿਬ ਜੀ! ਜੇ ਗੁਰੂ ਸਾਹਿਬ ਜਿੱਥੇ ਵੀ ਹੁੰਦੇ ਸਨ ਉੱਥੇ ਹੀ ਤਖਤ ਤੇ
ਬਿਰਾਜਮਾਨ ਹੁੰਦੇ ਸੀ ਅਤੇ ਹੁਕਮਨਾਮੇ ਵੀ ਭੇਜਿਆ ਕਰਦੇ ਸੀ ਤਾਂ ‘ਤਖਤ’ ਦੀ ਸਥਾਪਤੀ ਦਾ ਮਨੋਰਥ ਕਿਸ
ਤਰ੍ਹਾਂ ਪੂਰਾ ਹੋ ਗਿਆ ਕਹਿ ਸਕਦੇ ਹੋ? ਅਤੇ ‘… ਤਖਤ’ ਦਾ ‘ਤਿਆਗ’ ਲਫ਼ਜ਼ ਕਿਉਂ ਵਰਤਦੇ ਹੋ?
ਆਪ ਜੀ ਨੇ ਲਿਖਿਆ ਹੈ: “ਇਹ ਧਿਆਨ ਦੇਣ ਵਾਲੀ ਗੱਲ ਹੈ ਕਿ ਆਸ਼ੇ ਦੀ ਪਰਾਪਤੀ
ਹੋ ਜਾਣ ਮਗ਼ਰੋਂ ਜਲਦੀ ਹੀ ਗੁਰੂ ਸਾਹਿਬਾਨ ਵੱਲੋਂ ਤਖਤ ਨੂੰ ਤਿਆਗ ਦਿੱਤਾ ਗਿਆ ਸੀ ਅਤੇ ਇਸ ਦੀ ਜਗਹ
ਤੇ ‘ਬੁੰਗਾ’ ਹੋਂਦ ਵਿੱਚ ਆ ਗਿਆ ਸੀ ਜਿਸ ਦਾ ਨਾਮ ‘ਅਕਾਲ ਬੁੰਗਾ’ ਰੱਖਿਆ ਗਿਆ ਸੀ”।
ਡਾ: ਸਾਹਿਬ ਜੀ! ਆਪ ਜੀ ਨੇ ਸ਼ਬਦਾਂ ਦਾ ਪ੍ਰਯੋਗ ਬੜੇ ਢੰਗ ਨਾਲ ਕੀਤਾ ਹੈ।
ਪੜ੍ਹਨ ਵਾਲੇ ਨੂੰ ਭੁਲੇਖਾ ਅਤੇ ਪ੍ਰਭਾਵ ਪੈ ਸਕੇ ਕਿ ਗੁਰੂ ਸਾਹਿਬ ਨੇਂ ਆਸ਼ੇ ਦੀ ਪਰਾਪਤੀ ਕਰ ਕੇ
(ਉਥੇ ਰਹਿੰਦਿਆਂ ਹੋਇਆਂ ਹੀ) ਜਲਦੀ ਹੀ ਤਖਤ ਨੂੰ ਤਿਆਗ ਦਿੱਤਾ ਅਤੇ ਆਪਣੇ ਸਾਮ੍ਹਣੇ ਉਸ ਥਾਂ ਤੇ
‘ਰਿਹਾਇਸ਼ਗਾਹ’ ਤਿਆਰ ਕਰਵਾ ਦਿੱਤੀ ਸੀ?
ਆਪ ਜੀ ਨੇ ਲਿਖਿਆ ਹੈ: “ਪੰਜਾਬ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ
ਅਕਾਲ ਬੁੰਗੇ ਦੀ ਇਮਾਰਤ ਹੋਰ ਉੱਚੀ ਕਰ ਦਿੱਤੀ ਗਈ ਅਤੇ ਇਸ ਦੇ ਗੁੰਬਦ ਉੱਤੇ ਸੋਨਾ ਵੀ ਲੇਪ ਦਿੱਤਾ
ਗਿਆ। ਭਾਵੇਂ ਕਿ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਤਖਤ ਵਾਲੀ ਜਗਹ ‘ਅਲੋਪ’ ਹੋ ਗਈ ਸੀ”।
“ਅਕਾਲ ਬੁੰਗੇ ਦੀ ਪਰੰਪਰਾ ਦਾ ਸਿੱਖ ਇਤਹਾਸ ਵਿੱਚ ਇਹ ਯੋਗਦਾਨ ਜ਼ਰੂਰ ਹੈ ਕਿ
ਇਸ ਭਵਨ ਦੇ ਬਣਨ ਨਾਲ ਛੇਵੇਂ ਗੁਰੂ ਜੀ ਦਾ ਤਖਤ ਅਤੇ ਇਸ ਦੀ ‘ਜਗਹ’ ਸਦਾ ਵਾਸਤੇ
‘ਅਲੋਪ’ ਹੋ ਗਈ”।
ਡਾ: ਸਾਹਿਬ ਜੀ! ਕੀ ਕਦੇ ਕੋਈ ‘ਜਗਹ, ਅਲੋਪ’ ਹੋ ਸਕਦੀ ਹੈ? ਆਪ ਜੀ
ਦੇ ਕਹਿਣ ਮੁਤਾਬਕ ਹੀ, ਤਖਤ ਢਾ ਕੇ (/ਢੈ ਜਾਣ ਤੇ) ਉਸ ਜਗਹ ‘ਅਕਾਲ ਬੁੰਗਾ’ ਹੋਂਦ ਵਿੱਚ ਆਇਆ।
ਆਪ ਜੀ ਨੇ ਲਿਖਿਆ ਹੈ: “ਉਂਜ ਗੁਰੂ ਸਾਹਿਬ ਨੇ ਇਸ ਤਖਤ ਦਾ ਨਾਮ ‘ਅਕਾਲ
ਤਖਤ’ ਰੱਖਣਾ ਵੀ ਨਹੀਂ ਸੀ। ਜਿਵੇਂ ਸਭ ਜਾਣਦੇ ਹਨ ‘ਅਕਾਲ’ ਦਾ ਅਰਥ ਹੈ ਪਰਮਾਤਮਾ। ਇਸ ਤਰ੍ਹਾਂ
‘ਅਕਾਲ ਤਖਤ’ ਦਾ ਅਰਥ ਹੋਇਆ ਪਰਮਾਤਮਾ ਦਾ ਤਖਤ”।
ਦੂਸਰੇ ਥਾਂ ਆਪ ਜੀ ਨੇ ਲਿਖਿਆ ਹੈ: “ਇਸ ਤਖਤ ਦੀ ਜਗਹ ਤੇ ਬਣੇ ਬੁੰਗੇ ਦਾ
ਨਾਮ ‘ਅਕਾਲ ਬੁੰਗਾ’ ਇੰਜ ਹੀ ਰੱਖਿਆ ਗਿਆ ਜਿਵੇਂ ਦਰਬਾਰ ਸਾਹਿਬ ਦੇ ਇਲਾਕੇ ਵਿੱਚ ਰਿਹਾਇਸ਼ਗਾਹਾਂ ਦੇ
‘ਗੁਰੂ ਨਾਨਕ ਨਿਵਾਸ, ਗੁਰੂ ਰਾਮਦਾਸ ਸਰਾਂ, ਅਤੇ ਅਕਾਲ ਰੈਸਟ ਹਾਉਸ’ ਵਰਗੇ ਨਾਮ ਰੱਖੇ ਹੋਏ ਹਨ।
ਡਾ: ਸਾਹਿਬ ਜੀ! ਜ਼ਰਾ ਸਮਝਾਉਣ ਦੀ ਖੇਚਲ ਕਰਨੀ ਜੀ ਕਿ ਜੇ ‘ਤਖਤ’ ਦਾ ਨਾਮ
‘ਅਕਾਲ ਤਖਤ’ ਰੱਖਿਆ ਜਾਂਦਾ ਹੈ ਤਾਂ ਇਸ ਦਾ ਅਰਥ ਹੈ ‘ਪਰਮਾਤਮਾ ਦਾ ਤਖਤ’ ਪਰ ਜੇ ਬੁੰਗੇ ਦਾ ਨਾਮ
‘ਅਕਾਲ ਬੁੰਗਾ’ ਰੱਖਿਆ ਜਾਂਦਾ ਹੈ ਤਾਂ ਇਸ ਦਾ ਅਰਥ ਪਰਮਾਤਮਾ ਦਾ ਬੁੰਗਾ ਨਹੀਂ ਬਣਦਾ। ਇਸ ਤਰ੍ਹਾਂ
ਕਿਉਂ?
(ਵੈਸੇ ਮੇਰੀ ਸਮਝ ਮੁਤਾਬਕ ‘ਤਖਤ’ ਦਾ ਨਾਮ ‘ਅਕਾਲ ਬੁੰਗਾ’ ਰੱਖਿਆ ਗਿਆ
ਹੋਵੇਗਾ। ਪਰ ‘ਅਕਾਲ ਤਖਤ’ ਨਾਮ ਵੀ ਨਾਲ- ਨਾਲ ਪ੍ਰਚੱਲਤ ਹੋ ਗਿਆ ਹੋਵੇਗਾ)।
ਧੰਨਵਾਦ।
ਜਸਬੀਰ ਸਿੰਘ (ਕੈਲਗਰੀ)
(15/04/11)
ਸੰਤ ਸਿੰਘ ਬਰਲਿੰਗਟਨ
ਸ:
ਹਰਦੇਵ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਿਹ॥
ਆਪ ਜੀ ਦੇ ਅਕਾਲ ਤਖਤ ਸਾਹਿਬ ਬਾਰੇ ਲੇਖ ਬਹੁਤ ਹੀ ਖੋਜ ਭਰਪੂਰ ਅਤੇ ਵਿਸ਼ਾਲ ਜਾਣਕਾਰੀ ਵਾਲੇ ਸਨ। ਇਹ
ਸਭ ਕੁੱਝ ਤੁਸੀਂ ਪਿਛੋਕੜ ਬਾਰੇ ਜਾਣਕਾਰੀ ਦਿਤੀ ਹੈ। ਇਹ ਬਹੁਤ ਹੀ ਸ਼ਲਾਘਾਯੋਗ ਸੀ। ਪਰ ਮੈ ਤੁਹਾਡਾ
ਧਿਆਨ ਅਕਾਲ ਤਖਤ ਸਾਹਿਬ ਦੇ ਵਰਤਮਾਨ ਇਤਿਹਾਸ ਬਾਰੇ ਦੁਆਉਣਾ ਚਾਹੁੰਦਾ ਹਾਂ। 1984 ਵਿੱਚ ਹਮਲੇ ਤੋਂ
ਬਾਅਦ ਅਕਾਲ ਤਖਤ ਸਾਹਿਬ ਦਾ ਨਾਂ ਹਰ ਸਿੱਖ ਦੇ ਹਿਰਦੇ ਵਿੱਚ ਵਸ ਗਿਆ। ਹੁਣੇ ਹੀ ਇੱਕ ਮਹੀਨੇ ਨੂੰ
ਢੱਠੇ ਹੋਏ ਅਕਾਲ ਤਖਤ ਸਾਹਿਬ ਦੀ ਫੋਟੋ ਸਭ ਅਖਬਾਰਾਂ ਵਿੱਚ ਛਪੇਗੀ ਅਤੇ ਸਿੱਖ ਕੌਮ ਇੱਕ ਹਫਤਾ ਸੋਗ
ਮਨਾਇਗੀ। ਇਹ ਹੁਣ ਸਿੱਖ ਇਤਿਹਾਸ ਦੇ ਦੁਖਦਾਈ ਹਿਸੇ ਬਹੁਤ ਵਡਾ ਅਧਿਆਏ ਬਣ ਗਿਆ ਹੈ। ਇਸ ਨੂੰ
ਸਿੱਖਾਂ ਦੇ ਮਨਾ ਵਿੱਚੋਂ ਕਢਣਾ ਬਹੁਤ ਮੁਸ਼ਕਲ ਹੈ। ਕੋਈ ਵੀ ਸੰਸਥਾ ਮਾੜੀ ਨਹੀ ਹੁੰਦੀ ਉਸਦੇ
ਪ੍ਰਬੰਧਕ ਮਾੜੇ ਹੋ ਸਕਦੇ ਹਨ। ਮੈਨੂੰ ਤਾਂ ਕੋਈ ਵੀ ਸੰਸਥਾ ਐਸੀ ਨਹੀ ਦਿਸਦੀ ਜਿਸ ਦੇ ਪ੍ਰਬੰਧ ਵਿੱਚ
ਨਿਘਾਰ ਨਾ ਆਇਆ ਹੋਵੇ। ਸਭ ਸੰਸਥਾਵਾਂ ਨੂੰ ਖਤਮ ਕਰਕੇ ਫਿਰ ਕੀ ਕਰਨ ਦਾ ਇਰਾਦਾ ਹੈ। ਜਿਸ ਵੀ ਸਿੱਖ
ਦੇ ਇੱਕ ਹੀ ਹੁਕਮਨਾਮਾ ਮਾਫਕ ਨਹੀ ਆਇਆ ਉਹ ਹੀ ਇਸ ਨੂੰ ਮਿਟਾਉਣ ਦੀਆਂ ਦਲੀਲਾਂ ਦੇਣ ਲਗ ਪਿਆ ਹੈ।
ਬਾਕੀ ਡਾ: ਇਕਬਾਲ ਸਿੰਘ ਦਾ ਸੁਝਾ ਕੇ ਜੇ ਝੋਟੇ ਦੇ ਜੂੰਆਂ ਜਿਆਦਾ ਪੈ ਗਈਆਂ ਹਨ ਤਾਂ ਝੋਟੇ ਨੂੰ
ਮਾਰਨ ਤੋਂ ਬਿਨਾ ਹੋਰ ਕੋਈ ਇਲਾਜ ਨਹੀ ਕੋਈ ਬਹੁਤਾ ਵਧੀਆ ਸੁਝਾ ਨਹੀ।
ਸੰਤ ਸਿੰਘ ਬਰਲਿੰਗਟਨ
(15/04/11)
ਨਿਰਭੈ ਸਿੰਘ
ਅੰਮ੍ਰਿਤ ਕਿ ਪਹੁਲ ਸੰਸਕਾਰ!
(ਗੁਰੂ ਨਾਨਕ ਦੀ ਆਮਦ ਅਤੇ ਵਿਸਾਖੀ ਤੇ ਵਿਸ਼ੇਸ਼)
ਜਦੋਂ ਅਸੀਂ ਆਮ ਪ੍ਰਚਲਤ ਪੰਥ ਪ੍ਰਵਾਣਤ ਸਿੱਖ ਰਹਤਿ ਮਰਿਯਾਦਾ ਪੜ੍ਹਦੇ ਹਾਂ ਤਾਂ ਸਾਡੇ ਧਿਆਨ ਵਿੱਚ
ਪੰਥਕ ਰਹਿਣੀ ਹੇਠ ਇੱਕ ਸਿਰਲੇਖ ਹੈ ਅੰਮ੍ਰਿਤ ਸੰਸਕਾਰ। ਆਓ ਵੇਖਦੇ ਹਾਂ ਇਹ ਸਿਰਲੇਖ ਕਿੰਨਾਂ ਕੁ
ਢੁਕਵਾਂ, ਸਾਰਥਿਕ ਜਾਂ ਠੀਕ ਹੈ। ਗੁਰਬਾਣੀ ਦੀ ਨਸੀਹਤ - ਨਾਨਕ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ
ਨਾਹਿ (ਪੰਨਾ ੧੨੩੮) ਅਨੁਸਾਰ ਤਾਂ ਅੰਮ੍ਰਿਤ ਸਿਰਫ ਇੱਕ ਹੀ ਹੈ (ਅੰਮ੍ਰਿਤ ਏਕੋ ਸਬਦ ਹੈ ਨਾਨਕ
ਗੁਰਮੁਖਿ ਪਾਇਆ - ਪੰਨਾ ੬੪੪) ਹੋਰ ਕੋਈ ਇਸ ਦੀ ਕਿਸਮ ਨਹੀਂ, ਜਿਸ ਦੀ ਪ੍ਰਾਪਤੀ ਲਈ ਗੁਰਬਾਣੀ ਵਿੱਚ
ਧਿਆਨ ਜੋੜ ਕੇ ਇਸਦਾ ਅਧਿਅਨ ਕਰਨ ਨਾਲ ਤੁਹਾਨੂੰ ਸੇਧ ਮਿਲ ਸਕਦੀ ਹੈ। ਗੁਰ ਕਾ ਸਬਦ ਅੰਮ੍ਰਿਤ ਹੈ
ਬਾਣੀ॥ (ਪੰਨਾ ੧੦੫੭)। ਕੀ ਅੰਮ੍ਰਿਤ ਤਿਆਰ ਕਰਨ ਦਾ ਕੋਈ ਤਰੀਕਾ ਗੁਰਬਾਣੀ ਵਿੱਚ ਦਰਜ਼ ਵੀ ਹੈ?
ਨਹੀਂ, ਹਾਂ ਅੰਮ੍ਰਿਤ ਪਾਉਣ ਜਾਂ ਪ੍ਰਾਪਤ ਕਰਨ ਦਾ ਤਰੀਕਾ ਗੁਰਬਾਣੀ ਵਿੱਚ ਪ੍ਰਭੂ ਦੇ ਨਾਮ ਸਿਮਰਨ
ਰਾਹੀਂ ਜ਼ਰੂਰ ਦਰਜ਼ ਹੈ (ਅੰਮ੍ਰਿਤ ਬਚਨ ਸਤਿਗੁਰ ਕੀ ਬਾਣੀ ਜੋ ਬੋਲੈ ਸੋ ਮੁਖਿ ਅੰਮ੍ਰਿਤੁ ਪਾਵੈ -
ਪੰਨਾ ੪੯੪)। ਦਰਅਸਲ ਜੋ ਵਿਧੀ ਜਾਂ ਤਰੀਕਾ ਸਿੱਖ ਰਹਤਿ ਮਰਿਯਾਦਾ ਦੇ ਇਸ ਸਿਰਲੇਖ ਹੇਠ ਦਿੱਤਾ ਗਿਆ
ਹੈ ਉਹ ਖੰਡੇ ਬਾਟੇ ਦੀ ਪਹੁਲ ਤਿਆਰ ਕਰਨ ਦਾ ਤਰੀਕਾ ਹੈ ਨਾਂਹ ਕਿ ਅੰਮ੍ਰਿਤ ਤਿਆਰ ਕਰਨ ਦਾ ਕੋਈ
ਢੰਗ। ਅਨੇਕਾਂ ਪੁਰਾਤਨ ਰਹਿਤਨਾਮਿਆਂ ਵਿੱਚ ਵੀ ਖੰਡੇ ਬਾਟੇ ਦੀ ਪਹੁਲ ਵਾਰੇ ਅਤੇ ਇਸਨੂੰ ਤਿਆਰ ਕਰਨ
ਦੀ ਵਿਧੀ ਵਾਰੇ ਜ਼ਿਕਰ ਤਾਂ ਮਿਲਦਾ ਹੈ ਪਰ ਅੰਮ੍ਰਿਤ ਤਿਆਰ ਕਰਨ ਵਾਰੇ ਜ਼ਿਕਰ ਕਿਧਰੇ ਨਹੀਂ ਮਿਲਦਾ।
ਪੁਰਾਣਿਕ ਕਹਾਣੀਆਂ ਵਿੱਚ ਤਾਂ ਅੰਮ੍ਰਿਤ ਤਿਆਰ ਕਰਨ ਲਈ ਸਮੁੰਦਰ ਨੂੰ ਪਹਾੜ ਦੀ ਮਧ੍ਹਾਣੀ ਬਣਾ ਕੇ
ਸ਼ੇਸ਼ਨਾਗ ਦੀ ਰੱਸੀ ਨਾਲ ਰਿੜਕਣ ਦਾ ਗਪੌੜ ਵੀ ਆਮ ਸੁਣੀਂਦਾ ਹੈ ਜੋ ਕਿ ਅਸੰਭਵ ਹੈ। ਇਹਨਾਂ ਜਬਲੀਆਂ
ਮੁਤਾਬਿਕ ਆਮ ਪ੍ਰਚਲਿਤ ਧਾਰਨਾ ਸੀ ਕਿ ਅੰਮ੍ਰਿਤ ਇੱਕ ਤਰਾਂ ਦਾ ਐਸਾ ਤਿਆਰ ਕੀਤਾ ਹੋਇਆ ਤਰਲ ਪਦਾਰਥ
ਹੈ ਜਿਸ ਨੂੰ ਪੀਣ ਨਾਲ ਮੌਤ ਨਹੀਂ ਹੁੰਦੀ ਭਾਵ ਪੀਅ ਕੇ ਅਮਰ ਹੋਇਆ ਜਾ ਸਕਦਾ ਹੈ। ਕੀ ਅੱਜ ਤਿੱਕਰ
ਕੋਈ ਵਿਅਕਤੀ ਜਾਂ ਐਸੀ ਮਿਸਾਲ ਹੈ ਜਿਸ ਨੇ ਅਖੌਤੀ ਅੰਮ੍ਰਿਤ ਪੀਤਾ ਹੋਵੇ ਅਤੇ ਮਰਿਆ ਨਾਂਹ ਹੋਵੇ?
ਇਸ ਵਿਚਾਰ ਪੱਖੋਂ ਇਹ ਅਮਰ ਹੋਣ ਵਾਲ਼ੀ ਧਾਰਨਾ ਅੰਮ੍ਰਿਤ ਵਾਰੇ ਠੀਕ ਨਹੀਂ ਜਾਪਦੀ। ਪਰ ਜੋ ਮਨੁੱਖ
ਇਕਾਗਰ ਮਨ ਇੱਕ-ਚਿਤ ਹੋ ਕੇ ਗੁਰਬਾਣੀ ਦੀ ਵੀਚਾਰ ਨਾਲ ਜੁੜਦਾ ਹੈ ਉਸਨੂੰ ਅੰਮ੍ਰਿਤ ਦੀ ਸਾਰ ਬਾਰੇ
ਸਹਜਿ ਸੁਭਾਅ ਹੀ ਪਤਾ ਲੱਗ ਜਾਂਦਾ ਹੈ (ਗੁਰਮੁਖਿ ਸਬਦ ਅੰਮ੍ਰਤਿ ਹੈ ਸਾਰ - ਪੰਨਾ ੯੩੨) ਜਦੋਂ
ਮਨੁੱਖ ਨੇ ਆਪਣੀ ਹਉਮੈ ਮਾਰ ਕੇ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਰੂਪੀ ਸਭ ਵਿਕਾਰੀ
ਤ੍ਰਿਸ਼ਨਾਵਾਂ ਉੱਪਰ ਕਾਬੂ ਪਾ ਲਿਆ (ਗੁਰ ਕਾ ਸਬਦੁ ਅੰਮ੍ਰਿਤ ਹੈ ਸਭ ਤ੍ਰਿਸਨਾ ਭੁਖ ਗਵਾਏ - ਪੰਨਾ
੮੫੦) ਤਾਂ ਸਮਝੋ ਉਸ ਇੰਨਸਾਨ ਨੇ ਅੰਮ੍ਰਿਤ ਦੀ ਪ੍ਰਾਪਤੀ ਵਲ ਪਹਿਲੀ ਪੁਲਾਂਘ ਪੁਟ ਲਈ ਹੈ।
ਦਸਮ ਨਾਨਕ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ੧੬੯੯ ਦੀ ਵਿਸਾਖੀ ਵਾਲੇ ਦਿਨ ਸੱਦੇ ਹੋਏ ਇੱਕਠ ਨੂੰ
ਵੰਗਾਰ ਪਾਉਂਦੇ ਹੋਏ ਅਚਾਨਕ ਜਦੋਂ ਇੱਕ ਸੀਸ ਦੀ ਮੰਗ ਕੀਤੀ ਤਾਂ ਸਾਰੇ ਪਾਸੇ ਚੁੱਪ ਵਰਤ ਗਈ ਸੀ।
ਦੂਸਰੀ ਵੇਰ ਫਿਰ ਸਤਿਗੁਰਾਂ ਕੜਕਮੀਂ ਆਵਾਜ਼ ਵਿੱਚ ਆਪਣੀ ਮੰਗ ਦੁਹਰਾਈ ਪਰ ਕੋਈ ਹਲਿਜੁਲ ਨਾਂਹ ਹੋਈ।
ਤੀਸਰੀ ਵੇਰਾਂ ਗੁਰੂ ਜੀ ਦੀ ਗਰਜਵੀਂ ਆਵਾਜ਼ ਫਿਰ ਗੂੰਜੀ ਕਿ ਹੈ ਕੋਈ ਸੂਰਮਾ ਜੋ ਆਪਣਾ ਸੀਸ ਨਾਨਕ ਦੇ
ਦਰ ਤੇ ਧੁਰ ਕੀ ਬਾਣੀ ਵਲੋਂ ਦਰਸਾਈ ਵਿਚਾਰਧਾਰਾ ਦੀ ਤਾਜ਼ਗੀ ਦੇ ਸੁੱਚੇ ਸੱਚ ਨੂੰ ਕਾਇਮ-ਦਾਇਮ ਰੱਖਣ
ਅਤੇ ਜ਼ੁਲਮ ਨੂੰ ਮਿਟਾਉਣ ਲਈ ਅਰਪਣ ਕਰ ਸਕੇ? ਇਸ ਵੇਰ ਇੱਕਠ ਵਿੱਚੋਂ ਇੱਕ ਸਿੱਖ ਗਲ਼ ਵਿੱਚ ਪੱਲਾ ਪਾਈ
ਉੱਠ ਖਲੋਤਾ ਅਤੇ ਸਤਿਗੁਰਾਂ ਅੱਗੇ ਆ ਹਾਜ਼ਿਰ ਹੋਇਆ ਤੇ ਆਖਿਆ ਸੱਚੇ ਪਾਤਸ਼ਾਹ ਗੁਰੂ ਨਾਨਕ ਦੇ ਦਰ ਦੇ
ਕੂਕਰ ਦਾ ਸੀਸ ਹਾਜ਼ਿਰ ਹੈ। ਗੁਰੂ ਜੀ ਉਸ ਨੂੰ ਨਾਲ ਲੱਗੇ ਹੋਏ ਤੰਬੂ ਵਿੱਚ ਲੈ ਗਏ। ਝਟ ਮਗਰੋਂ ਗੁਰੂ
ਜੀ ਨੇ ਬਾਹਰ ਆ ਕੇ ਲਹੂ ਭਿੱਜੀ ਕ੍ਰਿਪਾਨ ਨੂੰ ਦੁਬਾਰਾ ਲਹਿਰਾਉਂਦੇ ਹੋਏ ਫਿਰ ਸੀਸ ਦੀ ਮੰਗ ਕੀਤੀ।
ਜਿਵੇਂ ਅਸੀਂ ਸਾਰੇ ਜਾਣਦੇ ਹਾਂ ਕਿ ਇਸ ਤਰਾਂ ਵਾਰੋ-ਵਾਰੀ ਪੰਜ ਸਿੱਖਾਂ ਨੇ ਗੁਰੂ ਜੀ ਵਲੋਂ ਹਰੇਕ
ਵਾਰੀ ਮੰਗ ਕਰਨ ਉੱਪ੍ਰੰਤ ਆਪਣੇ ਆਪ ਨੂੰ ਪੇਸ਼ ਕੀਤਾ। ਜਿਹਨਾਂ ਦੇ ਨਾਮ ਤਰਤੀਬਵਾਰ ਇਸ ਤਰਾਂ ਸਨ ਦਯਾ
ਰਾਮ, ਧਰਮ ਦਾਸ, ਹਿੰਮਤ ਰਾਏ, ਮੋਹਕਮ ਚੰਦ ਅਤੇ ਸਹਿਬ ਚੰਦ। ਸਭ ਨੂੰ ਗੁਰੂ ਸਹਿਬ ਪਹਿਲਾਂ ਨਾਲ
ਲੱਗੇ ਹੋਏ ਤੰਬੂ ਵਿੱਚ ਲਿਜਾਂਦੇ ਗਏ ਅਤੇ ਬਾਅਦ ਵਿੱਚ ਪੰਜਾਂ ਨੂੰ ਹੀ ਪੰਜ ਕਕਾਰਾਂ ਵਿੱਚ ਸਜਾ ਕੇ
ਇੱਕੋ ਜੇਹੀ ਬਸੰਤੀ ਲਿਬਾਸ ਅਤੇ ਸੁਰਮਈ ਕਮਰਕੱਸਿਆਂ ਵਿੱਚ ਸੰਗਤ ਦੇ ਰੂਬਰੂ ਕੀਤਾ। ਸੰਗਤ ਦੇ
ਸਾਹਮਣੇ ਹੀ ਗੁਰੂ ਸਹਿਬ ਆਪ ਸਰਬ ਲੋਹ ਦੇ ਬਾਟੇ ਵਿੱਚ ਜਲ ਪਾ ਕੇ ਵੀਰ-ਆਸਣ ਵਿੱਚ ਸਾਵਧਾਨ ਹੋ ਬਾਣੀ
ਪੜ੍ਹਦੇ ਹੋਏ ਦੋਧਾਰੀ ਖੰਡਾ ਪਾਣੀ ਵਿੱਚ ਲਗਾਤਾਰ ਫੇਰਦੇ ਰਹੇ ਉਪ੍ਰੰਤ ਇਸ ਵਿਧੀ ਨਾਲ ਤਿਆਰ ਹੋਏ
ਮਿਸ਼ਰਤ ਨੂੰ ਖੰਡੇ-ਬਾਟੇ ਦੀ ਪਹੁਲ ਦਾ ਨਾਂਮ ਦਿੱਤਾ ਅਤੇ ਪੰਜਾਂ ਹੀ ਸਿਰ ਤਲ਼ੀ ਤੇ ਧਰ ਕੇ ਨਿੱਤਰੇ
ਹੋਏ ਸਿੱਖਾਂ ਨੂੰ ਪਹੁਲ ਛਕਾ ਕੇ ਉਹਨਾਂ ਦੇ ਪਹਿਲੇ ਨਾਮਾਂ ਦੇ ਪਿੱਛੇ ਲਫਜ਼ਾਂ ਦੀ ਥਾਂਹ ਸਿੰਘ ਲਫਜ਼
ਦਾ ਲਕਬ ਲਗਾ ਕੇ ਉਹਨਾਂ ਨੂੰ ਗੁਰੂ ਕੇ ਪੰਜ ਪਿਆਰੇ ਦੇ ਸਤਿਕਾਰ ਨਾਲ ਨਿਵਾਜ ਕੇ ਖ਼ਾਲਸਾ ਪ੍ਰਗਟ ਕਰ
ਦਿੱਤਾ। ਇਸ ਉਪ੍ਰੰਤ ਗੁਰੂ ਜੀ ਨੇ ਪੰਜਾਂ ਪਿਆਰਿਆਂ ਪਾਸੋਂ ਆਪ ਖੰਡੇ ਬਾਟੇ ਦੀ ਪਹੁਲ ਛਕੀ ਅਤੇ ਆਪ
ਵੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣੇ। ਅੱਗੋਂ ਵਾਸਤੇ ਹਰ ਗੁਰੂ ਕੇ, ਪਹੁਲ ਛਕਣ ਵਾਲੇ, ਸਿੱਖ
ਲਈ ਸਿੰਘ ਅਤੇ ਪਹੁਲ ਛਕਣ ਵਾਲੀ ਬੀਬੀ ਲਈ ਕੌਰ ਦਾ ਲਕਬ ਲਾਜ਼ਮੀ ਕਰ ਦਿੱਤਾ ਗਿਆ। ਇਸ ਤਰਾਂ ਗੁਰੂ ਜੀ
ਵਲੋਂ ਖਾਲਸਾ ਪੰਥ ਦੀ ਨੀਂਹ ਰੱਖ ਦਿੱਤੀ ਗਈ ਅਤੇ ਖ਼ਾਲਸੇ ਨੂੰ ਚਾਰ ਬੱਜਰ ਕੁਰਹਿਤਾਂ ਤੋਂ ਹਰ ਹਾਲਤ
ਵਿੱਚ ਬਚਣ ਦੀ ਸਖ਼ਤ ਹਦਾਇਤ ਕੀਤੀ ਗਈ। ਖ਼ਾਲਸੇ ਨੂੰ ਖ਼ਬਰਦਾਰ ਕਰਨ ਲਈ ਇੱਕ ਖ਼ਾਸ ਨਸੀਹਤ ਕੀਤੀ ਕਿ ਜਦ
ਤਿੱਕਰ ਖ਼ਾਲਸਾ ਬਿਪਰਨ ਦੀਆਂ ਰੀਤਾਂ ਤੋਂ ਬਚਿਆ ਰਹੇਗਾ ਚੜ੍ਹਦੀ ਕਲਾ ਵਿੱਚ ਰਹੇਗਾ ਅਗਰ ਇਸ ਨੇ ਭੁਲ
ਕੇ ਰੱਤੀ ਭਰ ਵੀ ਬਿੱਪਰ ਦੀ ਰੀਤ ਅਪਣਾਈ ਤਾਂ ਮੇਰੀ ਪ੍ਰਤੀਤ ਤੋਂ ਵਾਂਝਾ ਹੋ ਜਾਏਗਾ ਅਤੇ
ਗੁਰਮੁੱਖਾਂ ਵਾਲਾ ਤੇਜ ਪ੍ਰਤਾਪ ਗੁਆ ਬੈਠੇਗਾ।
ਸਮੇਂ ਦੇ ਬੀਤਣ ਨੇ ਇਹ ਸੱਚ ਜਗ ਜ਼ਾਹਿਰ ਕਰ ਦਿੱਤਾ ਹੈ ਕਿ ਖੰਡੇ-ਬਾਟੇ ਦੀ ਪਹੁਲ ਵਾਲੀ ਰਸਮ ਨੂੰ
ਅੰਮ੍ਰਿਤ ਸੰਸਕਾਰ ਦਾ ਨਾਮ ਦੇ ਕੇ ਸਾਡੇ ਸਤਿਕਾਰਯੋਗ ਬਜ਼ੁਰਗਾਂ ਨੇ ਵਡੀ ਭੁਲ ਕੀਤੀ ਹੈ। ਜਿਸ ਕਰਕੇ
ਸਿੱਖ ਸੰਗਤਾਂ ਅੰਮ੍ਰਿਤ ਦੇ ਸਬੰਧ ਵਿੱਚ ਦੁਬਿਧਾ ਦਾ ਸ਼ਿਕਾਰ ਹੋਈਆਂ ਹਨ। ਗੁਰਬਾਣੀ ਅਤੇ ਖੰਡੇ-ਬਾਟੇ
ਦੀ ਪਹੁਲ ਵਿੱਚ ਸ਼ਰਧਾ ਅਤੇ ਸਤਿਕਾਰ ਘਟਿਆ ਹੈ। ਸਿੱਟੇ ਵਜੋਂ ਉਹਨਾਂ ਦੀ ਖੰਡੇ-ਬਾਟੇ ਦੀ ਪਹੁਲ ਲੈਣ
ਜਾਂ ਛਕਣ ਵਾਸਤੇ ਚਾਹਤ ਵਿੱਚ ਕਮੀਂ ਆਈ ਹੈ ਭਾਵੇ ਰਹਿਤਨਾਮੇਂ ਇਸ ਕ੍ਰਿਆ ਨੂੰ ਸਿੱਖ ਵਾਸਤੇ ਪਹਿਲੀ
ਸ਼ਰਤ ਦਸ ਰਹੇ ਹਨ (ਪ੍ਰਥਮ ਰਹਿਤ ਯਹਿ ਜਾਨ, ਖੰਡੇ ਕੀ ਪਾਹੁਲ ਛਕੇ। - ਰਹਿਤਨਾਮਾ ਭਾ. ਦੇਸਾ ਿਸੰਘ)।
ਕਿਉਂ ਕਿ ਹਰ ਜਗ੍ਹਾ ਮਿਲ਼ ਰਹੇ ਅਖੌਤੀ ਤਿਆਰ (ਰੈਡੀ ਮੇਡ) ਅੰਮ੍ਰਿਤ ਨੇ ਇਸ ਪਹਿਲੀ ਸ਼ਰਤ ਦੀ ਜਖਣਾ
ਪਟ ਦਿੱਤੀ ਹੈ। ਇਸ ਦੁਬਿਧਾ ਕਾਰਨ ਹੀ ਸਿੱਖ ਸੰਗਤ ਹਰ ਸਰੋਵਰ/ਚੁਬੱਚੇ ਜਾਂ ਗੁਰਬਾਣੀ ਦਾ ਪਾਠ ਕਰਨ
ਵੇਲੇ, ਗੁਰਮਤਿ ਤੋਂ ਉਲਟ, ਭਰ ਕੇ ਰੱਖੇ ਹੋਏ ਘੜੇ ਵਿੱਚੋਂ ਪਾਣੀ ਨੂੰ ਅੰਮ੍ਰਿਤ ਸਮਝਣ ਦੀ ਭੁਲ ਕਰ
ਰਹੀਆਂ ਹਨ ਅਤੇ ਐਸੇ ਪਾਣੀ ਦੀਆਂ ਚੂਲ਼ੀਆਂ ਭਰ ਭਰ ਪੀਅ ਰਹੀਆਂ ਹਨ ਅਤੇ ਬੋਤਲਾਂ ਵਿੱਚ ਭਰ ਕੇ ਇਸ
ਪਾਣੀ ਨਾਲ਼ ਘਰਾਂ ਵਿੱਚ ਛਿੱਟੇ ਦੇਣ ਦੇ ਕਰਮਕਾਂਡ ਵਿੱਚ ਫਸ ਕੇ ਅਕਾਲ ਪੁਰਖ ਦੇ ਨਾਮ ਰੂਪੀ ਅਸਲ
ਅੰਮ੍ਰਿਤ ਤੋਂ ਬਿਲਕੁਲ ਅਵੇਸਲੀਆਂ ਹੋ ਚੁੱਕੀਆਂ ਹਨ। ਇਸਦੀ ਮਹੱਤਤਾ ਨੂੰ ਲਗ-ਪਗ ਭੁਲ ਕੇ ਇਸ ਤੋਂ
ਟੁੱਟ ਚੁੱਕੀਆਂ ਹਨ। ਇਸ ਤਰਾਂ ਗੁਰਬਾਣੀ ਵਿੱਚਲੇ ਅੰਮ੍ਰਿਤ (ਅੰਮ੍ਰਿਤੁ ਨਾਮੁ ਨਿਧਾਨੁ ਹੈ - ਪੰਨਾ
੩੧੮) ਦੀ, ਭੁਲੇਖਾ ਖਾਣ ਕਰਕੇ, ਬੇਕਦਰੀ ਅਤੇ ਨਿਰਾਦਰੀ ਹੋਈ ਹੈ। ਦਰਅਸਲ ਇਸ ਸੰਸਕਾਰ ਦਾ ਨਾਮ ਪਹੁਲ
ਸੰਸਕਾਰ (ਜਾਂ ਖੰਡੇ-ਬਾਟੇ ਦੀ ਪਹੁਲ ਸੰਸਕਾਰ) ਹੋਣਾ ਚਾਹੀਦਾ ਸੀ ਤਾਂ ਕਿ ਸਿੱਖ ਸੰਗਤਾਂ ਗੁਰਬਾਣੀ
ਵਿੱਚ ਦਰਜ਼ ਅੰਮ੍ਰਿਤ ਦੀ ਪ੍ਰੀਭਾਸ਼ਾ ਅਤੇ ਅਹਿਮੀਅਤ ਤੋਂ ਬੇਖ਼ਬਰ ਨਾਂਹ ਹੁੰਦੀਆਂ। ਜਾਣੇ ਜਾਂ ਅਣਜਾਣੇ
ਵਿੱਚ ਹੋਈ ਇਸ ਗ਼ਲਤੀ ਦਾ ਪੂਰਾ ਫਾਇਦਾ ਗ੍ਰਿਸਤੀ ਜੀਵਨ ਤੋਂ ਭਗੌੜੇ ਅਤੇ ਵ੍ਹੇਲੜ ਅਖੌਤੀ ਸਾਧ ਲਾਣੇ
ਨੇ ਉਠਾਇਆ ਹੈ ਜਿਹਨਾਂ ਨੇ ਸਿੱਖ ਸੰਗਤਾਂ ਨੂੰ ਸ਼ੀਸ਼ੀ ਜਾਂ ਬੋਤਲ-ਅੰਮ੍ਰਤਿ ਕਲਚਰ ਦੇ ਫੋਕਟ ਭਰਮਜਾਲ
ਵਿੱਚ ਫਸਾ ਕੇ ਸੌਖਿਆਂ ਹੀ ਆਪਣਾ ਸ਼ਿਕਾਰ ਬਣਾ ਕੇ ਆਪਣੇ ਪਿੱਛਲਗ ਬਣਾ ਲਿਆ ਹੈ। ਏਥੇ ਹੀ ਬਸ ਨਹੀਂ
ਸਾਧ ਡੇਰਿਆਂ (ਜਿਹਨਾਂ ਦਾ ਪਿਛੋਕੜ ਕਿਸੇ ਨਾ ਕਿਸੇ ਤਰਾਂ ਬ੍ਰਾਹਮਣੀ ਸੋਚ ਨੂੰ ਸਮਰਪਤਿ ਹੈ) ਵਲੋਂ
ਤਿਆਰ ਕੀਤੇ ਹੋਏ (ਗੁਰਮਤਿ ਪੱਖੋਂ ਅਣਸਿੱਖਿਅਤ) ਅਣਪੜ੍ਹ ਪ੍ਰਚਾਰਕ ਸਨਾਤਨੀ ਮਿਥਿਹਾਸਿਕ ਗਾਥਾਵਾਂ
ਦੀ ਨਕਲ ਕਰਦੇ ਹੋਏ ਅੰਮ੍ਰਤਿ ਸੰਸਕਾਰ ਦੀ ਰਸਮ ਨੂੰ ਕਰਾਮਾਤੀ ਦਰਸਾਉਣ ਲਈ ਆਪਣੀ ਪੂਰੀ ਟਿੱਲ ਲਗਾ
ਰਹੇ ਹਨ। ਅਸੀਂ ਸਾਰੇ ਜਾਣਦੇ ਹਾਂ ਕਿ ਕਈ ਪੁਰਾਣਿਕ ਸਾਖੀਆਂ ਵਿੱਚ ਅਖੌਤੀ ਅੰਮ੍ਰਿਤ ਛਿੜਕਣ ਨਾਲ
ਜਾਂ ਪਲ਼ਾਉਣ ਨਾਲ ਬੇ-ਸੁਰਤ ਨੂੰ ਸੁਰਤ ਵਿੱਚ ਲਿਆਉਣ, ਏਥੋਂ ਤਿੱਕਰ ਕਿ ਮਰੇ ਹੋਏ ਨੂੰ ਜਿਊਂਦਾ ਕਰਨ
ਵਾਰੇ ਅੰਮ੍ਰਿਤ ਦੀ ਵਰਤੋਂ ਕਰਨ ਦੇ ਗਪੌੜ ਭੀ ਸੁਣਨ ਨੂੰ ਮਿਲਦੇ ਹਨ, ਜੋ ਅਪਾਹਿਜ-ਬੁੱਧੀ ਵਾਲੇ
ਲੋਕਾਂ ਨੂੰ ਬੇਵਕੂਫ ਬਣਾਉਨ ਤੋਂ ਇਲਾਵਾ ਕੁੱਝ ਨਹੀਂ। ਕਿਸੇ ਕਾਰਨ ਹੋਈ ਭਿੱਟ ਨੂੰ ਦੂਰ ਕਰਨ ਲਈ ਭੀ
ਅੰਮ੍ਰਿਤ ਤਰੌਂਕਣ ਦੀਆਂ ਮਿਥਿਹਾਸਿਕ ਕਹਾਣੀਆਂ ਪ੍ਰਚਲਤ ਹਨ। ਸ਼ਾਇਦ ਇਸੇ ਕਰਕੇ ਹੀ ਸਾਡੇ ਵਿੱਚ ਕਈ
ਟੋਲੇ ਸੁੱਚ ਭਿੱਟ ਦਾ ਬਹੁਤ ਹੀ ਖੇਖਣ ਕਰਦੇ ਹਨ ਅਤੇ ਇਸ ਅੰਮ੍ਰਿਤ ਸੰਸਕਾਰ ਦੀ ਰਸਮ ਤੋਂ ਬਾਅਦ
ਕਾਇਆ ਕਲਪ ਹੋ ਜਾਣ ਦੀ ਝੂਠੀ ਫੜ੍ਹ ਵੀ ਮਾਰਦੇ ਹਨ। ਜਦ ਕਿ ਖੰਡੇ-ਬਾਟੇ ਦੀ ਪਹੁਲ ਛਕਣਾ ਤਾਂ ਗੁਰੂ
ਜੀ ਨਾਲ ਅਹਿਦ ਕਰਨਾ ਹੈ ਕਿ ਮੈਂ (ਪਹੁਲ ਛਕਣ ਵਾਲਾ/ਵਾਲੀ) ਅੱਜ ਤੋਂ ਗੁਰੂ ਜੀ ਵਲੋਂ ਗੁਰਬਾਣੀ
ਵਿੱਚ ਦਰਜ਼ ਸੱਚੀ ਰਹਿਤ (ਆਤਮਕ), ਅਕਾਲ ਪੁਰਖ ਨੂੰ ਸਮਰਪਤਿ ਹੋ ਕੇ ਅਤੇ ਪੰਜ ਕਕਾਰੀ ਰਹਿਤ (ਸਰੀਰਕ)
ਨੂੰ ਦ੍ਰਿੜਤਾ ਅਤੇ ਸਿਰੜ ਨਾਲ ਨਿਭਾਵਾਂਗਾ। ਨਿੱਤ ਗੁਰਬਾਣੀ ਨੂੰ ਵਿਚਾਰ ਕੇ ਪ੍ਰੇਮ-ਭਾਵ ਨਾਲ
ਪੜ੍ਹਨਾਂ, ਸੁਣਨਾ, ਗਉਣਾ, ਪ੍ਰਚਾਰਨਾ, ਜੀਵਨ ਨੂੰ ਬਾਣੀ ਦੇ ਆਸ਼ੇ ਅਨੁਸਾਰ ਚਲਾਉਣਾ ਅਤੇ ਨਾਮ ਸਿਮਰਨ
ਵਿੱਚ ਗੜੁਚ ਭਾਵ ਹਰ ਵੇਲੇ ਪ੍ਰਭੂ ਦੀ ਯਾਦ ਨਾਲ ਜੁੜੇ ਰਹਿਣਾ ਹੀ ਆਤਮਕ ਰਹਤਿ ਹੈ। ਖੰਡੇ ਬਾਟੇ ਦੀ
ਪਹੁਲ ਛਕਣ ਤੋਂ ਬਾਅਦ ਖ਼ਾਲਸੇ ਨੇ ਧਰਮ, ਲਿੰਗ, ਜ਼ਾਤ-ਗੋਤ, ਰੰਗ, ਨਸਲ ਦੇਸ ਅਤੇ ਕੌਮਵਾਦ ਤੋਂ ਉੱਪਰ
ਉੱਠ ਕੇ ਹਰ ਇੰਨਸਾਨ ਨੂੰ ਬਰਾਬਰ ਸਮਝਣਾ, ਸੁੱਚ-ਭਿੱਟ ਨਾਂਹ ਕਰਨਾ ਹਾਂ ਸਵੱਛਤਾ ਨੂੰ ਜ਼ਰੂਰ
ਅਹਿਮੀਅਤ ਦੇਣਾ, ਮਜ਼ਲੂਮ ਦੀ ਰੱਖਿਆ ਕਰਨੀ, ਸੱਚੀ ਕਿਰਤ-ਕਮਾਈ ਕਰਨੀ ਜਿਸ ਵਿੱਚੋਂ ਬਣਦਾ-ਸਰਦਾ ਬਚਾ
ਕੇ, ਜਿਸਨੂੰ ਦਸਵੰਧ ਆਖਦੇ ਹਨ, ਗ਼ਰੀਬ-ਗ਼ੁਰਬੇ ਦੀ ਮਦਦ ਕਰਨੀ ਖ਼ਾਲਸੇ ਦੀ ਅਸਲੀ ਕਰਮ-ਭੂਮੀਂ ਹੈ।
ਖ਼ਾਲਸੇ ਨੇ ਤਾਂ ਹਰ ਵੇਲੇ ਇਹ ਅਰਦਾਸ ਕਰਦੇ ਰਹਣਾ ਹੈ ਕਿ ਹੇ ਅਕਾਲ ਪੁਰਖ ਜੀ ਮੈਨੂੰ ਅੰਮ੍ਰਿਤ ਰੂਪੀ
ਨਾਮ ਧੰਨ ਨਾਲ ਨਿਵਾਜੋ (ਮੈ ਧਨੁ ਦੀਜੈ ਹਰਿ ਅੰਮ੍ਰਤਿ ਨਾਮੁ - ਪੰਨਾ ੨੨੭)। ਇਸ ਤਰਾਂ ਇੰਨਸਾਨ
ਆਤਮਕ ਤੌਰ ਤੇ ਰੁਹਾਨੀਅਤ ਦਾ ਰਾਹਗੀਰ ਬਣ ਜਾਂਦਾ ਹੈ। ਖੰਡੇ-ਬਾਟੇ ਦੀ ਪਹੁਲ ਛਕਣ ਦਾ ਰੁਹਾਨੀਅਤ
ਨਾਲ ਕੋਈ ਸਿਧਾ ਸਬੰਧ ਨਹੀਂ ਹੈ, ਹਾਂ ਗੁਰਮਤਿ ਜ਼ਬਤ ਵਿੱਚ ਰਹਿਣ ਦੀ ਪਾਬੰਦੀ ਜ਼ਰੂਰ ਹੈ ਅਤੇ ਇਸ ਨਾਲ਼
ਖ਼ਾਲਸੇ ਦੇ ਗੁਰੂ ਨਾਲ਼ ਕੀਤੇ ਇਕਰਾਰ ਮੁਤਾਬਕ ਸ਼ਰਧਾਵਾਨ ਪਹੁਲਧਾਰੀ ਵਲੋਂ ਗੁਰਬਾਣੀ ਅਸੂਲਾਂ ਅਨੁਸਾਰ
ਜੀਵਨ ਢਾਲ੍ਹ ਕੇ ਵਿਚਰਨਾ ਹੀ ਰੱਬੀ ਨਦਰ ਪ੍ਰਾਪਤੀ ਦਾ ਇੱਕ ਮਾਤਰ ਸਾਧਨ ਹੈ। ਅਗਰ ਸਿਰਫ ਖੰਡੇ ਬਾਟੇ
ਦੀ ਪਹੁਲ ਛਕਣਾਂ ਹੀ ਰੁਹਾਨੀਅਤ ਹੁੰਦੀ ਤਾਂ ਹਜ਼ਾਰਾਂ/ਲੱਖਾਂ ਹੀ ਹਰ ਸਾਲ ਵੱਖ ਵੱਖ ਥਾਵਾਂ ਤੋਂ
ਖੰਡੇ ਬਾਟੇ ਦੀ ਪਹੁਲ ਛਕ ਰਹੇ ਅਲੋਪ ਨਾਂਹ ਹੋ ਜਾਇਆ ਕਰਦੇ। ਪਰ ਅੱਜ ਦੇਸ ਪੰਜਾਬ ਵਿੱਚ ਦੇਖਣ ਨੂੰ
ਕੋਈ ਵਿਰਲਾ ਹੀ ਗੁਰੂ ਕਾ ਖ਼ਾਲਸਾ ਨਜ਼ਰੀਂ ਪੈਂਦਾ ਹੈ ਜੋ ਗੁਰੂ ਦੀ ਕ੍ਰਿਪਾ ਦਾ ਪਾਤਰ ਬਣਿਆਂ ਹੋਵੇ।
ਸਿੱਖੀ ਸਰੂਪ ਅਤੇ ਦਸਤਾਰ ਤਾਂ ਪੰਜਾਬ ਵਿੱਚੋਂ ਗ਼ਾਇਬ ਹੋ ਰਹੀ ਹੈ। ਵੈਸੇ ਭੇਖੀ ਗਾਤਰੇਧਾਰੀ ਸਿੱਖ
ਬਥੇਰੇ ਹਰਲ ਹਰਲ ਕਰਦੇ ਫਿਰ ਰਹੇ ਹਨ ਜੋ ਦੂਸਰੇ ਮਨੁੱਖਾਂ ਨੂੰ ਮਨੁੱਖ ਹੀ ਨਹੀਂ ਸਮਝਦੇ ਅਤੇ
ਗੁਰਦੁਆਰਿਆਂ ਦੀਆਂ ਗੋਲਕਾਂ ਉੱਪਰ ਕਬਜ਼ੇ ਲਈ ਕਿਸੇ ਵੀ ਹੱਦ ਤਿੱਕਰ ਜਾਣ ਨੂੰ ਤਿਆਰ ਰਹਿੰਦੇ ਹਨ।
ਪਿੱਛੇ ਦੇਸ ਪੰਜਾਬ ਵਿੱਚ ਬਾਦਲ ਪ੍ਰਵਾਰ ਇਸਦੀ ਜ਼ਾਹਰਾ ਮਿਸਾਲ ਹੈ। ਹਾਂ ਜਿਹਨਾਂ ਨੇ ਗੁਰਬਾਣੀ ਰੂਪੀ
ਨਾਮ-ਅੰਮ੍ਰਿਤ ਚੱਖਿਆ ਹੋਵੇ ਉਹ ਤਾਂ ਤੇਰ-ਮੇਰ ਉੱਕਾ ਹੀ ਨਹੀਂ ਕਰਦੇ (ਅੰਮ੍ਰਿਤੁ ਪੀਆ ਸਤਿਗੁਰ ਦੀਆ
ਅਵਰੁ ਨ ਜਾਣਾ ਦੂਆ ਤੀਆ - ਪੰਨਾ ੧੦੩੪) ਅਤੇ ਹਰ ਮਨੁੱਖ ਨੂੰ ਆਪਣਾ ਭਾਈ ਸਮਝ ਕੇ ਸਦਭਾਵਨਾ ਵਾਲਾ
ਜੀਵਨ ਬਤੀਤ ਕਰਦੇ ਹਨ।
ਜਿਹੜੇ ਸਾਡੇ ਵੀਰ ਅੰਮ੍ਰਿਤ ਨੂੰ ਕਰਾਮਾਤੀ ਸਮਝਦੇ ਜਾਂ ਪ੍ਰਚਾਰਦੇ ਹਨ ਉਹ ਆਪ ਭੁਲੇਖੇ ਵਿੱਚ ਹਨ
ਅਤੇ ਹੋਰਨਾਂ ਨੂੰ ਗੁਮਰਾਹ ਕਰ ਰਹੇ ਹਨ। ਛੇਵੇਂ ਨਾਨਕ ਗੁਰੂ ਹਰਗੋਬਿੰਦ ਪਾਤਸ਼ਾਹ ਸੰਤ-ਸਿਪਾਹੀ,
ਮੀਰੀ ਪੀਰੀ ਦੇ ਮਾਲਕ ਨੇ ਚਾਰ ਜੰਗਾਂ ਮੁਗਲਾਂ ਨਾਲ ਲੜੀਆਂ ਅਤੇ ਜ਼ਾਲਮਾਂ ਨੂੰ ਭਾਜੜਾਂ ਪੁਆ ਕੇ
ਜਿੱਤਾਂ ਪ੍ਰਾਪਤ ਕੀਤੀਆਂ ਏਸੇ ਤਰਾਂ ਦਸਮ ਪਾਤਸ਼ਾਹ ਨੇ ਭੀ ਮੁੱਠੀ ਭਰ ਸਿੱਖਾਂ ਨਾਲ ਸੰਨ ੧੬੯੯ ਦੀ
ਵਿਸਾਖੀ ਵੇਲੇ ਖੰਡੇ ਬਾਟੇ ਦੀ ਪਹੁਲ ਛਕਾਉਣ ਤੋਂ ਪਹਿਲਾਂ ਭਾਵ ਖ਼ਾਲਸਾ ਪ੍ਰਗਟ ਕਰਨ ਤੋਂ ਪਹਿਲਾਂ
ਹਿੰਦੂ ਪਹਾੜੀ ਰਾਜਿਆਂ ਵਲੋਂ ਕੀਤੇ ਸਾਰੇ ਹਮਲਿਆਂ ਨੂੰ ਸਫਲਤਾ ਪੂਰਵਕ ਪਛਾੜਿਆ ਸੀ। ਇਹ ਇਤਹਾਸਕ
ਤੱਥ ਸਾਬਤ ਕਰਦੇ ਹਨ ਕਿ ਇਹ ਸਾਰੀਆਂ ਜਿੱਤਾਂ ਗੁਰੂ ਕੇ ਸਿੱਖਾਂ ਵਲੋਂ ਗੁਰਬਾਣੀ ਨੂੰ ਸਮਝ ਕੇ ਅਕਾਲ
ਪੁਰਖੀ ਨਾਮ ਰੂਪੀ ਅੰਮ੍ਰਿਤ ਦੀ ਬਰਕਤ ਸਦਕਾ ਹੀ ਹਾਸਿਲ ਕੀਤੀਆਂ ਗਈਆਂ ਸਨ। ਇਹ ਅੰਮ੍ਰਿਤ ਦੀ ਬਖਸ਼ਿਸ਼
ਗੁਰੂ ਨਾਨਕ ਜੀ ਦੇ ਵੇਲੇ ਤੋਂ ਹੀ ਉਹਨਾਂ ਗੁਰਸਿੱਖਾਂ ਵਿੱਚ ਪਣ੍ਹਪਦੀ ਆ ਰਹੀ ਸੀ ਜੋ ਗੁਰਬਾਣੀ ਨੂੰ
ਸਮਝਣ ਦੀ ਜਾਚ ਸਿੱਖ ਰਹੇ ਸਨ।
ਮਨੁੱਖ ਨੂੰ ਸਹਿਜ ਸਹਿਜ ਸੰਵਾਰਨ ਦਾ ਜੋ ਉਪਰਾਲਾ ਗੁਰੂ ਬਾਬੇ ਨਾਨਕ ਜੀ ਨੇ ਸ਼ੁਰੂ ਕੀਤਾ ਸੀ ਉਸ ਦੀ
ਸੰਪੂਰਨਤਾ ਗੁਰੂ ਨਾਨਕ ਦੇ ਦਸਵੇਂ ਰੂਪ ਵਿੱਚ ਹੋਈ। ਇਸੇ ਕਰਕੇ ਦਸਵੇਂ ਪਿਤਾ ਗੁਰੂ ਗੋਬਿੰਦ ਸਿੰਘ
ਜੀ ਨੇ ਸਿੱਖ ਨੂੰ ਆਤਮਿਕ ਰਹਿਤ ਦੇ ਨਾਲ ਨਾਲ ਸਰੀਰਕ ਰਹਿਤ ਵਿੱਚ ਵੀ ਪਰਪੱਕ ਕਰਨ ਲਈ ਮਨੁੱਖ ਨੂੰ
ਸੰਪੂਰਨਤਾ ਨਾਲ ਨਿਵਾਜ਼ ਕੇ ਖ਼ਾਲਸੇ ਵਜੋਂ ਪ੍ਰਗਟ ਕੀਤਾ। ਖ਼ਾਲਸੇ ਨੂੰ ਅਕਾਲ ਪੁਰਖ ਦੀ ਫੌਜ ਹੋਣ ਦਾ
ਮਾਣ ਬਖਸ਼ ਕੇ ਆਪਣੇ ਆਪ ਵਿੱਚ ਸੁਤੰਤਰ ਅਤੇ ਸਿਰਫ ੧ (ਇੱਕ) ਅਕਾਲ ਪੁਰਖ ਨੂੰ ਸਮਰਪਤਿ ਰਹਿਣ ਦੀ
ਤਾਕੀਦ ਕੀਤੀ। ਹੁਣ ਇਹ ਖ਼ਾਲਸੇ ਦਾ ਫਰਜ਼ ਹੈ ਕਿ ਇਹ ਆਪਣੇ ਜ਼ਿੰਮੇ ਲਾਈ ਹੋਈ ਜ਼ਿੰਮੇਵਾਰੀ ਨੂੰ ਕਿਵੇਂ
ਨਿਭਾਉਂਦਾ ਹੈ! ਖ਼ਾਲਸੇ ਨੂੰ ਇਹ ਉੱਕਾ ਹੀ ਨਹੀਂ ਭੁਲਣਾ ਚਾਹੀਦਾ ਕਿ ਇਸਦੀ ਸਾਬਤ ਸੂਰਤ ਦਸਤਾਰ ਵਾਲੀ
ਨਿਆਰੀ ਸੂਰਤ, ਨਿਰਾਲੇ ਅਤੇ ਵਿਲੱਖਣ ਖ਼ਾਲਸਾਈ ਆਚਰਨ ਵਿੱਚ ਹੀ ਸਿੱਖੀ ਦਾ ਭਵਿੱਖ ਛੁਪਿਆ ਹੋਇਆ ਹੈ।
ਜਿਸ ਦਿਨ ਇਹ ਗੁਰੂ ਬਖਸ਼ੇ ਨਿਆਰੇਪਣ ਤੋਂ ਅਵੇਸਲਾ ਹੋਵੇਗਾ ਇਸ ਦੇ ਨਿਘਾਰ ਦੀ ਸ਼ੁਰੂਆਤ ਹੋਵੇਗੀ। ਜੋ
ਸਾਡੀ ਅਣਗਹਿਲੀ ਕਾਰਨ ਪ੍ਰਤੱਖ ਨਜ਼ਰ ਆ ਰਹੀ ਹੈ। ਸ਼ਹੀਦ ਸਰਦਾਰ ਅਜੀਤ ਸਿੰਘ (ਸ਼ਹੀਦ ਸਰਦਾਰ ਭਗਤ ਸਿੰਘ
ਦੇ ਚਾਚਾ ਜੀ) ਦੇ ਪਗੜੀ ਸੰਭਾਲ ਵਾਲੇ ਨਾਅਰੇ ਵਾਂਗੂੰ ਸਰੂਪ ਸੰਭਾਲ ਓ ਸਿੱਖਾ ਦਾ ਨਾਅਰਾ ਹਰ ਸਿੱਖ
ਘਰ ਅਤੇ ਗੁਰਦੁਆਰੇ ਵਿੱਚ ਬੁਲੰਦ ਕਰਨਾ ਚਾਹੀਦਾ ਹੈ ਤਾਂ ਕਿ ਅਸੀਂ ਬੇਹੋਸ਼ੀ ਦੀ ਹਾਲਤ ਵਿੱਚੋਂ ਉੱਠ
ਸਕੀਏ। ਖ਼ਾਸਕਰ ਪੁੰਗਰ ਰਹੀ ਨਵੀਂ ਸਿੱਖ ਪਨੀਰੀ ਨੂੰ ਆਪਣੇ ਗੌਰਵ ਭਰੇ ਅਤੇ ਮਾਣਮੱਤੇ ਇਤਹਾਸਕ
ਵਿਰਸੇ, ਨਿਵੇਕਲੀ ਜੀਵਨ ਜਾਚ ਅਤੇ ਨਿਆਰੇਪਣ ਦੇ ਵਜੂਦ ਖੰਡੇ ਬਾਟੇ ਦੀ ਪਹੁਲ ਵਾਰੇ ਹਰ ਉਮਰ ਦੇ ਬਸ਼ਰ
ਨੂੰ ਹਰ ਤਰਾਂ ਦੀ ਜਾਣਕਾਰੀ ਉਪਲਭਦ ਕਰਾਉਣੀ ਚਾਹੀਦੀ ਹੈ ਤਾਂ ਕਿ ਖੁਸਦਾ ਜਾ ਰਿਹਾ ਅੱਜ ਤੋਂ ਬਾਅਦ
ਔਣ ਵਾਲਾ, ਰੱਬ ਖੈਰ ਕਰੇ, ਕਲ੍ਹ ਆਪਣਾ ਹੋ ਕੇ ਸੰਵਰ ਸਕੇ।
ਸਮੂਹ ਖ਼ਾਲਸਾ ਪੰਥ ਨੂੰ ਗੁਰੂ ਨਾਨਕ ਦੀ ਆਮਦ, ਨਾਨਕ ਸ਼ਾਹੀ ਕਲੰਡਰ ਦੀ ਅਰੰਭਤਾ (ਗੁਰੂ ਨਾਨਕ ਦੇ
ਆਗਮਨ ਤੋਂ ਇਸਦੀ ਸ਼ੁਰੂਆਤ ਹੋਣੀ ਚਾਹੀਦੀ ਹੈ) ਅਤੇ ਖ਼ਾਲਸੇ ਦੇ ੩੧੨ਵੇਂ ਪ੍ਰਗਟ ਦਿਹਾੜੇ ਦੀ ਹਾਰਦਿਕ
ਵਧਾਈ। ਅਕਾਲ ਸਹਾਏ।
ਨਿਰਭੈ ਸਿੰਘ
ਚੇਤ/ਅਪਰੈਲ ੨੦੧੧
(ਸੰਪਾਦਕੀ ਨੋਟ:- ਇਹ ਲੇਖ
ਹੋਰ ਸਾਈਟਾਂ ਤੇ ਛਪ ਚੁੱਕਾ ਹੈ ਇਸ ਲਈ ਇਸ ਨੂੰ ਮੁੱਖ ਪੰਨੇ ਤੇ ਪਉਣ ਦੀ ਬਿਜਾਏ ਇੱਥੇ ਪਾਠਕਾਂ ਦੇ
ਪੰਨੇ ਤੇ ਪਾਇਆ ਜਾ ਰਿਹਾ ਹੈ)
(15/04/11)
ਅਵਤਾਰ ਸਿੰਘ ਮਿਸ਼ਨਰੀ/ਤਰਲੋਚਨ ਸਿੰਘ ਦੁਪਾਲਪੁਰ
ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਨਵੀਨ ਪ੍ਰਚਾਰ ਢੰਗ ਦੀ ਸ਼ਲਾਘਾ!
(ਅਵਤਾਰ ਸਿੰਘ ਮਿਸ਼ਨਰੀ/ਤਰਲੋਚਨ ਸਿੰਘ ਦੁਪਾਲਪੁਰ) ਗੁਰੂ ਦੀ ਮਤਿ (ਸਿਖਿਆ) ਦਾ ਗਿਆਨ ਦੇਣ ਵਾਲੇ
''ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਨਾ" ਨੇ ਥੋੜੇ ਹੀ ਸਮੇਂ ਚ' ਪ੍ਰਚਾਰ ਖੇਤਰ ਵਿੱਚ ਵੱਡੀਆਂ
ਮੱਲਾਂ ਮਾਰੀਆਂ ਹਨ। ਜਿਵੇਂ ਕਾਲਜ ਵਿਖੇ ਪੜ੍ਹੇ-ਲਿਖੇ ਵਿਦਿਆਰਥੀ ਦਾਖਲ ਕਰ, ਗੁਰਮਤਿ ਦੀ ਉੱਚ
ਵਿਦਿਆ ਦੇ ਕੇ, ਟ੍ਰੇਂਡ ਮਿਸ਼ਨਰੀ ਪ੍ਰਚਾਰਕ ਤਿਆਰ ਕੀਤੇ ਅਤੇ ਕਰ ਰਹੇ ਹਨ। ਪੰਜਾਬ ਜੋ ਰੱਬੀ ਭਗਤਾਂ,
ਗੁਰੂਆਂ ਅਤੇ ਸਿੰਘ ਸੂਰਮਿਆਂ ਦੀ ਧਰਤੀ ਹੈ, ਜਿੱਥੇ ਅੱਜ ਪਿੰਡ-ਪਿੰਡ ਭੇਖੀ-ਪਾਖੰਡੀ ਸਾਧਾਂ ਅਤੇ
ਦੇਹਧਾਰੀ ਗੁਰੂਆਂ ਦੇ ਡੇਰੇ ਖੁੱਲ੍ਹੇ ਅਤੇ ਧੜਾ-ਧੜ ਹੋਰ ਖੁੱਲ੍ਹ ਰਹੇ ਹਨ। ਪੰਜਾਬ ਦੀ ਜਵਾਨੀ ਮਾਰੂ
ਨਸ਼ਿਆਂ ਵਿੱਚ ਗਰਕ ਹੋ ਰਹੀ ਹੈ। ਸਰਕਾਰ, ਸਾਧ, ਸੰਪ੍ਰਦਾਵਾਂ ਅਤੇ ਸ੍ਰੋਮਣੀ ਕਮੇਟੀ ਵਰਗੀਆਂ ਧਾਰਮਿਕ
ਸੰਸਥਾਵਾਂ ਜਿੱਥੇ ਮਾਇਆਧਾਰੀ ਅਤੇ ਹੰਕਾਰੀ ਲੋਕ ਕਾਬਜ਼ ਹੋ ਗਏ ਹਨ ਸਭ ''ਚੋਰ ਤੇ ਕੁੱਤੀ ਰਲ ਕੇ"
ਪੰਜਾਬੀਆਂ ਖਾਸ ਕਰਕੇ ਸਿੱਖਾਂ ਨੂੰ ਲੁੱਟ ਰਹੀਆਂ ਹਨ। ਪਹਿਲੇ ਵੀ ਮਿਸ਼ਨਰੀ ਕਾਲਜ ਵੱਖ-ਵੱਖ ਰੂਪਾਂ
ਵਿੱਚ ਗੁਰਮਤਿ ਕਲਾਸਾਂ, ਰੈਗੂਲਰ ਕੋਰਸ, ਲਿਟ੍ਰੇਚਰ ਅਤੇ ਕਥਾਵਾਚਕ ਪ੍ਰਚਾਰਕਾਂ ਰਾਹੀਂ ਸੇਵਾ ਕਰਦੇ
ਆ ਰਹੇ ਹਨ। ਹੁਣ ਜੋ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਸੁਘੜ ਪ੍ਰਬੰਧਕਾਂ, ਅਧਿਆਪਕਾਂ ਅਤੇ ਸਿੰਘ
ਸਭਾ ਇੰਟ੍ਰਨੈਸ਼ਨਲ ਦੇ ਸਹਿਯੋਗ ਨਾਲ ਪੰਜਾਬ ਵਿੱਚ ਕਰੀਬ 60 ਗੁਰਮਤਿ ਪ੍ਰਚਾਰ ਸੈਂਟਰ ਕਰੀਬ ਦਸਾਂ
ਪਿੰਡਾਂ ਦਾ ਇੱਕ ਸੈਂਟਰ ਬਣਾ ਕੇ ਕੋਈ 600 ਪਿੰਡ ਕਵਰ ਕੀਤੇ ਹਨ ਜਿੱਥੇ ਮਿਸ਼ਨਰੀ ਕਾਲਜ ਦੇ ਟ੍ਰੇਂਡ
ਪ੍ਰਚਾਰਕ ਗੁਰਮਤਿ ਪ੍ਰਚਾਰ ਦੀ ਸੇਵਾ ਨਿਭਾ ਰਹੇ ਹਨ, ਜਿਸ ਨਾਲ ਡੇਰਾਵਾਦ ਨੂੰ ਠੱਲ੍ਹ ਪੈ ਰਹੀ ਹੈ।
ਨਵੀਂ ਪ੍ਰਚਾਰ ਨੀਤੀ ਵਿਚਾਰ ਗੋਸਟੀਆਂ ਕੀਤੀਆਂ ਜਾ ਰਹੀਆਂ ਹਨ। ਕਾਲਜ ਦੇ ਸਿਖਿਆਰਥੀ ਇਕੱਠੇ ਹੋ ਕੇ
ਗੁਰਮਤਿ ਦੇ ਕਿਸੇ ਨਾਂ ਕਿਸੇ ਵਿਸ਼ੇ (ਟੌਪਕ) ਤੇ ਟੇਬਲ-ਟਾਕ ਕਰਦੇ ਅਤੇ ਉਸ ਦੀਆਂ ਵੀਡੀਓ ਸੀਡੀਆਂ
ਇੰਟ੍ਰਨੈੱਟ ਰਾਹੀਂ ਵੱਖ-ਵੱਖ ਵੈਬਸਾਈਟਾਂ ਜਿਵੇਂ ਸਿੱਖ ਮਾਰਗ ਡਾਟ ਕਾਮ, ਖਾਲਸਾ ਨਿਊਜ਼ ਡਾਟ
ਓ.ਆਰ.ਜੀ, ਸਿੰਘ ਸਭਾ ਕਨੇਡਾ ਡਾਟ ਕਾਮ, ਸਿੰਘ ਸਭਾ ਯੂਐਸਏ ਡਾਟ ਕਾਮ, ਗੁਰੂ ਪੰਥ ਡਾਟ ਕਾਮ, ਸਿੱਖ
ਅਫੇਅਰਸ ਡਾਟ ਕਾਮ, ਤੱਤ ਗੁਰਮਤਿ ਪ੍ਰਵਾਰ ਡਾਟ ਕਾਮ, ਪੰਜਾਬੀ ਲੇਖਕ ਡਾਟ ਕਾਮ, ਏ ਟੂ ਜੈਡ ਪੰਜਾਬ
ਡਾਟ ਕਾਮ, ਸਿੱਖ ਵੀਕਲੀ ਡਾਟ ਕਾਮ ਅਤੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੀ ਵੈਬਸਾਈਟ, ਫੇਸ ਬੁੱਕ ਅਤੇ
ਯੂ ਟਿਊਬ ਆਦਿਕ ਤੇ ਪਾ ਰਹੇ ਹਨ। ਅੱਜ ਮੀਡੀਏ ਦਾ ਜੁੱਗ ਹੈ ਬਾਕੀ ਸਾਰਾ ਸੰਸਾਰ ਮੀਡੀਏ ਰਾਹੀਂ
ਪ੍ਰਚਾਰ ਕਰ ਰਿਹਾ ਹੈ। ਸਿੱਖਾਂ ਨੂੰ ਵੀ ਮੀਡੀਏ ਦੀ ਯੋਗ ਵਰਤੋਂ ਕਰਨੀ ਚਾਹੀਦੀ ਹੈ। ਰੱਬੀ ਸੱਚ ਜੋ
ਭਗਤਾਂ ਅਤੇ ਗੁਰੂਆਂ ਰਾਹੀਂ ਸੰਸਾਰ ਦੀ ਕਲਿਆਣ ਵਾਸਤੇ ਦਿੱਤਾ ਗਿਆ ਜੋ ''ਗੁਰੂ ਗ੍ਰੰਥ ਸਾਹਿਬિ ਜੀ
ਦੇ ਰੂਪ ਵਿੱਚ ਸੁਭਾਇਮਾਨ ਹੈ, ਉਸ ਦਾ ਹੀ ਕਾਲਜ ਦੇ ਵਿਦਵਾਨ ਸਿੰਘ ਬੜੀ ਦ੍ਰਿੜਤਾ ਨਾਲ ਪ੍ਰਚਾਰ ਕਰ
ਰਹੇ ਹਨ। ਕਾਲਜ ਵੱਲੋਂ ਗਿਆਨ ਭਰਪੂਰ ਗੁਰਬਾਣੀ ਅਰਥਾਂ ਵਾਲੀਆਂ ਪੁਸਤਕਾਂ, ਸੀਡੀਆਂ ਅਤੇ ਵੀਡੀਓ
ਸੀਡੀਆਂ ਵੀ ਤਿਆਰ ਕੀਤੀਆਂ ਗਈਆਂ ਹਨ, ਜੋ ਅਸੀਂ ਅਜੋਕੇ ਰੁਜੇਵਿਆਂ ਭਰੇ ਸਮੇਂ ਵਿੱਚ ਚਲਦੇ-ਫਿਰਦੇ
ਵੀ ਸੁਣ ਕੇ ਗੁਰੂ ਦਾ ਗਿਆਨ ਹਾਸਲ ਕਰ ਸਕਦੇ ਹਾਂ। ਆਪ ਇਹ ਸਾਰਾ ਕੁਛ ਗੁਰਮਤਿ ਗਿਆਨ ਮਿਸ਼ਨਰੀ ਕਾਲਜ
ਦੀ ਵੈਬਸਾਈਟ www.gurmatgian.org
ਤੇ ਜਾ ਕੇ ਵੀ ਪ੍ਰਾਪਤ ਕਰ ਸਕਦੇ ਹੋ, ਸੰਪ੍ਰਕ ਲਈ ਕਾਲਜ
ਦੇ ਨੰਬਰ ਹਨ-(91-161-2521700, 91-161-5004081) ਇਸ ਤਰੀਕੇ ਨਾਲ ਪ੍ਰਚਾਰ ਕਰ ਰਹੇ ਸਿੰਘਾਂ ਦੀ
ਜਿਨੀ ਵੀ ਤਾਰੀਫ ਕੀਤੀ ਜਾਵੇ ਥੋੜੀ ਹੈ। ਅਸੀਂ ਸਾਰੇ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ ਸਭ
ਵੱਧ-ਚੜ੍ਹ ਕੇ ਇਨ੍ਹਾਂ ਪ੍ਰਚਾਰਕ ਸਿੰਘਾਂ ਦਾ ਸਹਿਯੋਗ ਦਿਓ ਜੀ, ਤਾਂ ਕਿ ਚੰਗੇ ਜੀਵਨ ਵਾਲੇ ਵਿਦਵਾਨ
ਪ੍ਰਚਾਰਕ ਉਤਸ਼ਾਹ ਨਾਲ ਗੁਰਮਤਿ ਦਾ ਪ੍ਰਚਾਰ ਅਤੇ ਪਾਸਾਰ ਕਰ ਸੱਕਣ!
ਅਵਤਾਰ ਸਿੰਘ ਮਿਸ਼ਨਰੀ, ਹਰਸਿਮਰਤ ਕੌਰ ਖਾਲਸਾ, ਗੁਰਮੀਤ ਸਿੰਘ ਬਰਸਾਲ, ਸ੍ਰ. ਤਰਲੋਚਨ ਸਿੰਘ
ਦੁਪਾਲਪੁਰ, ਪ੍ਰੋ. ਮੱਖਨ ਸਿੰਘ ਅਤੇ ਸਰਬਜੀਤ ਸਿੰਘ ਸੈਕਰਾਮੈਂਟੋ, ਭਾ. ਰਣਜੀਤ ਸਿੰਘ ਮਸਕੀਨ, ਸ੍ਰ.
ਜਸਮਿਤਰ ਸਿੰਘ ਮੁਜਫਰਪੁਰ, ਇੰਦ੍ਰਜੀਤ ਸਿੰਘ ਓਮਪੁਰੀ, ਪ੍ਰਿੰਸੀਪਲ ਜਸਬੀਰ ਸਿੰਘ ਅਤੇ ਸ੍ਰ. ਅਮਰਦੀਪ
ਸਿੰਘ ਨਾਵਲਕਾਰ ਇੰਡਿਆਨਾ, ਬਾਬਾ ਨੰਦਨ ਸਿੰਘ, ਬਾਬਾ ਪਿਆਰਾ ਸਿੰਘ, ਗੁਰਮੀਤ ਸਿੰਘ ਐਲੇ, ਬਲਕਾਰ
ਸਿੰਘ ਬਿਕਰਸਫੀਲਡ ਅਤੇ ਸ੍ਰ. ਕੁਲਵੰਤ ਸਿੰਘ ਮਿਸ਼ਨਰੀ ਸੈਨਹੋਜੇ
ਸਾਡੇ ਨਾਲ ਸੰਪਰਕ ਲਈ ਨੰਬਰ ਹਨ (5104325827, 4082097072, 4089039952)
(14/04/11)
ਹਰਦੇਵ ਸਿੰਘ, ਜੰਮੂ
ਸਤਿਕਾਰ ਯੋਗ ਸੰਪਾਦਕ ਜੀ
ਅਤੇ ਪਾਠਕ ਸੱਜਣੋਂ
ਸਤਿ ਸ਼੍ਰੀ ਅਕਾਲ!
ਸ. ਮੱਖਣ ਸਿੰਘ ਜੀਉ, ਆਪ ਜੀ ਦੇ ਵੱਡਮੁੱਲੇ ਵਿਚਾਰ ਪੜਨ ਨੂੰ ਮਿਲੇ।
ਆਪ ਜੀ ਦੇ ਸਵਾਲ ਮਨਮਤਿ ਅਤੇ ਅਗਿਆਨਤਾ ਦੇ ਪਰਿਪੇਖ ਵਿੱਚ ਨਿਰਪੱਖ ਅਤੇ ਮਹੱਤਵਪੁਰਨ ਹਨ ਜਿਨ੍ਹਾਂ
ਵਿੱਚੋਂ ਕੁੱਝ ਬਾਰੇ ਆਪਣੀ ਟਿੱਪਣੀ ਉਹੀ ਕਰ ਸਕਦੇ ਹਨ ਜੋ ਗੁਰੂ ਦੇ ਹੁਕਮ ਨਾਲੋਂ ਕਿਸੇ ਸੰਸਥਾ ਦੇ
ਹੁਕਮ ਨੂੰ ਵੱਡਾ ਕਰਕੇ ਸਥਾਪਤ ਕਰਦੇ ਹੋਣ। ਦਾਸ ਉਨ੍ਹਾਂ ਵਿੱਚੋਂ ਇੱਕ ਨਹੀਂ ਹੈ। ਮੇਰੀ
ਸੋਚ ਅਨੁਸਾਰ ਕਿਸੇ ਵੀ ਕੋਮੀ ਫ਼ੈਸਲੇ ਦੀ ਕਸਵਟੀ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਹਨ ਅਤੇ ਹਮੇਸ਼ਾ
ਰਹਿਣ ਗੇ। ਇਸ ਬਾਰੇ ਮੈਂ ਆਪ ਜੀ ਦੀ ਸੋਚ ਨਾਲ ਸਹਮਤਿ ਹਾਂ।
ਗੁਰੂਆਂ ਨੇ ਬਾਣੀ ਉਚਾਰੀ, ਲਿਖੀ ਅਤੇ ਸਮਝਾਈ ਵੀ। ਵੱਡੇ ਪੱਧਰ ਤੇ ਸਮਝਾਉਂਣ
ਲਈ ਪ੍ਰਚਾਰਕ ਵੀ ਥਾਪੇ ਤਾਂ ਕਿ ਲੋਗ ਬਾਣੀ ਅਨੁਸਾਰੀ ਅਰਥ ਵੀ ਸਮਝ ਸਕਣ। ਸੁਭਾਵਕ ਹੈ ਕਿ ਹਰ ਇੱਕ
ਲਈ ਆਪ ਸਮਝਣਾ ਔਖਾ ਸੀ। ਗੁਰੂਆਂ ਪਾਸੋਂ ਬਾਣੀ ਦੀ ਵਿਆਖਿਆ ਅਤੇ ਹਰ ਨਿਰਨਾ ਬਾਣੀ ਅਨੁਸਾਰੀ ਹੀ
ਹੁੰਦਾ ਸੀ। ਮਤਿਭੇਦ ਨਹੀਂ ਸੀ ਹੁੰਦਾ। ਗੁਰੂ ਦੇ ਕਹੇ ਤੇ ਹੀ ਵਿਸ਼ਵਾਸ ਦਾ ਬੋਲਬਾਲਾ ਸੀ। ਅੱਜ
ਕੇਵਲ ਸ਼ਬਦ ਗੁਰੂ ਦੀ ਅਗਵਾਈ ਦੀ ਗੱਲ ਤਾਂ ਬਰਕਰਾਰ ਹੈ ਪਰ ਅਸਲ ਅਗਵਾਈ ਹੈ ਕੀ, ਇਸ ਸਵਾਲ ਤੇ
ਜਾਗਰੂਕਤਾ ਦਰਮਿਆਨ ਥਾਂ ਪਰ ਥਾਂ ਤਕਰਾਰ ਹੈ ਅਤੇ ਕਈ ਵਾਰ ਬੇਲੋੜੇ ਵਿਵਾਦ ਵੀ।
ਗੁਰੂਆਂ ਦੇ ਉਪਰੰਤ ਇਹ ਸੁਭਾਵਕ ਸਵਾਲ ਸਨ ਕਿ ਭਵਿੱਖ ਵਿੱਚ ਸਿੱਖ ਲੋੜ ਪੇਣ
ਤੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮ/ਵਿਆਖਿਆ/ਅਗਵਾਈ ਨੂੰ ਕਿਵੇਂ ਸਮਝਣ ਗੇ ਵਿਸ਼ੇਸ਼ ਤੋਰ ਤੇ
ਉਸ ਵੇਲੇ ਜਿਸ ਵੇਲੇ ਕਿ ਉਹ ਕਿਸੇ ਸੰਸਾਰਕ ਜਾਂ ਆਪਸੀ ਸਮੱਸਿਆ ਦੇ ਦਰਪੇਸ਼ ਹੋਂਣਗੇ? ਕਿਸ ਨੂੰ
ਜਿੰਮੇਦਾਰੀ ਸੋਂਪੀ ਜਾਏ ਜੋ ਕਿ ਉਸ ਵਿਸ਼ੇਸ਼ ਸਥਿਤੀ ਵਿੱਚ ਸਮੁੱਚੇ ਸਿੱਖ ਭਾਈਚਾਰੇ ਨੂੰ ਗੁਰੂ ਦੇ
ਹੁਕਮ ਦਾ ਸੁਨੇਹਾ ਦੇ ਸਕੇ? ਨਿਰਸੰਦੇਹ ਇਸ ਲਈ ਕੋਈ ਪ੍ਰਬੰਧ ਚਾਹੀਦਾ ਸੀ! ਗੁਰੂ ਨੇ ਇਹ ਪ੍ਰਬੰਧ
ਪੰਥ ਦੇ ਹਵਾਲੇ ਕੀਤਾ ਸੀ ਕਿ ਪੰਥ ‘ਗੁਰਮਤਿ ਅਨੁਸਾਰ` ਫ਼ੈਸਲੇ ਲਵੇਗਾ।
ਭਾਰਤ ਸਰਕਾਰ ਨੇ ਕਾਨੂਨ ਨੂੰ ਸਮਝਣ ਅਤੇ ਉਸਦੀ ਦੀ ਵਰਤੋਂ ਲਈ ਜੱਜ ਬਿਠਾ
ਛੱਡੇ ਜੋ ਕਿ ਕਿਸੇ ਵਿਸ਼ੇਸ਼ ਮਸਲੇ ਵਿੱਚ ਕਾਨੂਨ ਦੇ ਤਕਾਜ਼ੇ ਨੂੰ ਲਾਗੂ ਕਰਦੇ ਹਨ। ਕਾਨੂਨ ਤਾਂ
ਸਰਵੋੱਚ ਹੈ ਹੀ ਇਸੇ ਲਈ ਜੱਜ ਲਾਜ਼ਮੀ ਹਨ ਕਾਨੂਨ ਦੀ ਸਰਵੋੱਚਤਾ ਦੀ ਬਹਾਲੀ ਲਈ ਤਾਂ ਕਿ ਲੋਗ ਉਸ
ਕਾਨੂਨ ਦੇ ਮੁਤਾਬਕ ਚਲ ਸਕਣ ਅਤੇ ਧਿਰਾਂ/ਧੜਿਆਂ ਵਿੱਚਕਾਰ ਕਿਸੇ ਤਨਾਜ਼ੇ ਬਾਰੇ ਕਾਨੂਨ ਮੁਤਾਬਕ
ਨਿਰਨਾ ਹੋ ਸਕੇ। ਇਦਾਰੇ ਕਾਨੂਨ ਦੀ ਆਪਣੀ ਮੰਗ ਹਨ, ਉਸਦੀ ਲੋੜ ਹਨ। ਇਹ ਤਾਂ ਹੋ ਹੀ ਨਹੀਂ ਸਕਦਾ ਕਿ
ਕਾਨੂਨ ਆਪ ਹੀ ਲਾਗੂ ਹੋਣਾ ਆਰੰਭ ਹੋ ਜਾਏ ਬਿਨਾਂ ਇਦਾਰਿਆਂ ਦੇ। ਇਥੋਂ ਤਕ ਕਿ ਸਪਸ਼ਟ ਰੂਪ ਵਿੱਚ
ਲਿਖਿਆਂ ਕਾਨੂਨ ਦੀ ਧਾਰਾਵਾਂ ਨੂੰ ਵੀ, ਉਸਰਣ ਵਾਲੀ ਕਿਸੇ ਵਿਸ਼ੇਸ਼ ਅਵਸਥਾ ਦੇ ਪਰਿਪੇਖ ਵਿੱਚ, ਸਮਝਣ
ਲਈ ਸੁਪਰੀਮ ਕੋਰਟ ਦੇ ਵੱਡੇ ਬੈਂਚਾਂ
(Constitutional Bench)
ਵਲੋਂ ਵਿਆਖਿਆ ਦੀ ਲੋੜ ਕਈ ਵਾਰ ਪੈਂਦੀ ਹੈ।
ਕਾਨੂਨ ਦੀ ਜਾਣਕਾਰੀ ਨਾਲ ਹੀ ਸਭ ਕੁੱਝ ਠੀਕ ਨਹੀਂ ਹੋ ਜਾਂਦਾ। ਚੋਰ/ਕਾਤਲ
ਕਾਨੂਨ ਜਾਣਦੇ ਹੋਏ ਵੀ ਕਾਨੂਨ ਤੋੜਦੇ ਹਨ ਅਤੇ ਜਿਸ ਵੇਲੇ ਕਾਨੂਨ ਟੁੱਟਦਾ ਹੈ ਤਾਂ ਕਾਨੂਨ ਵਰਤਨ ਦੀ
ਲੋੜ ਉੱਤਪੰਨ ਹੁੰਦੀ ਹੈ ਜਿਸ ਲਈ ਪੋਲਿਸ ਇਦਾਰੇ ਤੋਂ ਲੇਕੇ ਅਦਾਲਤੀ ਇਦਾਰਿਆਂ ਤਕ ਦੀ ਲੋੜ ਹੁੰਦੀ
ਹੈ ਜੋ ਕਿ ਬੰਦਿਆਂ ਨਾਲ ਹੀ ਤੁਰਦੇ ਹਨ। ਐਸੇ ਕਾਨੂੰਨ ਦੀ ਸਰਵਉਚਤਾ ਦੀ ਬਹਾਲੀ ਲਈ ਕੀਤਾ ਜਾਂਦਾ
ਹੈ ਨਾ ਕਿ ਬੰਦਿਆਂ ਦੀ ਸਰਵਉਚਤਾ ਦੀ ਬਹਾਲੀ ਲਈ। ਆਮ ਤੋਰ ਤੇ ਬੰਦਾ ਇਹੀ ਕਹੇਗਾ ਕਿ ਮੈਨੂੰ
ਕਾਨੂਨ ਤੇ ਭਰੋਸਾ ਹੈ! ਇਸਦਾ ਅਰਥ ਕਿਸੇ ਅਦਾਲਤ ਵਿੱਚ ਬੈਠੇ ਬੰਦੇ ਤੇ ਭਰੋਸੇ ਦਾ ਭਾਵ ਨਹੀਂ
ਹੁੰਦਾ। ਵਾਜਬ ਕਾਨੂਨ ਨੂੰ ਵਰਤਨ ਵਿੱਚ ਜੱਜ ਭ੍ਰਸ਼ਟ ਹੋ ਜਾਏ ਤਾਂ ਕਾਨੂਨ ਭ੍ਰਸ਼ਟ ਨਹੀਂ ਮੰਨਿਆਂ
ਜਾਂਦਾ ਬਲਕਿ ਜੱਜ ਨੂੰ ਬਦਲਨਾ ਚਾਹੀਦਾ ਹੈ।
ਗਰੂ ਗੋਬਿਂਦ ਸਿੰਘ ਜੀ ਨੇ ਆਪਣੇ ਅਤੇ ਸਰਬਤ ਦੇ ਭਲੇ ਲਈ ਗੁਰਮਤਿ ਲਾਗੂ ਕਰਨ
ਦਾ ਜਿੰਮਾਂ ਪੰਥ ਤੇ ਛੱਡਿਆ ਸੀ। ਜਿਸ ਦਾ ਪਾਲਨ ਨੂੰ ਸਿੱਖ ਧਿਰਾਂ ਨੇ ਮਿਲ ਬੈਠ ਆਪਸੀ ਵਿਚਾਰ ਕਰਦੇ
ਗੁਰਮਤਿ ਅਨੁਸਾਰ ਕਰਨਾ ਸੀ। ਇਹ ਇਦਾਰਾ ਗੁਰਮਤਾ ਕਰਨ ਦਾ ਹੀ ਸੀ ਜੋਕਿ ਕਾਲਾਂਤਰ ਸਮੇਂ ਦੀ ਲੋੜ
ਮੁਤਾਬਕ ਦਰਬਾਰ ਸਾਹਿਬ ਦੇ ਸ੍ਹਾਹਮਣੇ ਹੁੰਦਾ ਸੀ ਅਤੇ ਕਈ ਵਾਰ ਹੋਰ ਥਾਂ ਵੀ। ਖ਼ੈਰ ਇਸ ਇਦਾਰੇ ਦੇ
ਵਿਕਾਸ ਸੱਦੁਪਿਯੋਗ/ਦੁਰਪਿਯੋਗ ਦੀ ਦਾਸਤਾਨ ਸਾਡੇ ਸ੍ਹਾਮਣੇ ਹੈ।
ਵੱਡੇ ਤੋਂ ਵੱਡਾ ਕਾਨੂਨ ਬੰਦਿਆਂ ਲਈ ਹੀ ਹੁੰਦਾ ਹੈ ਅਤੇ ਬੰਦਿਆਂ ਰਾਹੀਂ ਹੀ
ਵਰਤਦਾ ਹੈ। ਹਾਂ ਜੇਕਰ ਕੋਈ ਸਾਂਝੀ ਗੱਲ ਨਾ ਹੋਵੇ ਤਾਂ ਕੋਈ ਬੰਦਾ ਨਿਜੀ ਰੂਪ ਵਿੱਚ ਉਸ ਕਾਨੂਨ ਨੂੰ
ਇੱਕਲੇ ਪੜ ਹੀ ਸਕਦਾ ਹੈ ਤੇ ਨਿੱਜਤਾ ਵਿੱਚ ਉਸਦਾ ਪਾਲਨ ਵੀ ਕਰ ਸਕਦਾ ਹੈ। ਪਰਮਾਤਮਾ ਦੇ ਇਨਸਾਫ਼ ਦਾ
ਤਾਂ ਕੋਈ ਵਿਸ਼ੇਸ਼ ਥਾਂ ਨਹੀਂ। ਜੇਕਰ ਇੱਥੇ ਬ੍ਰਾਮੰਡ ਦੀ ਗੱਲ ਨਾ ਵੀ ਕਰੀਏ ਤਾਂ ਸਮੁੱਚੀ ਧਰਤੀ ਰੂਪ
ਧਰਮਸਾਲ ਵਿੱਚ ਉਸਦਾ ਹੁਕਮ ਆਪ ਵਰਤਦਾ ਹੈ। ਲੇਕਿਨ ਉਸ ਹੁਕਮ ਦੀ ਰਜ਼ਾ ਨੂੰ ਸਮਝਣ ਲਈ ਅਸੀਂ
ਮਨੁੱਖ ਗੁਰੂ ਦੇ ਹੁਕਮ (ਸਿੱਖਿਆ) ਦੇ ਮੁਹਤਾਜ ਹਾਂ। ਗੁਰੂ ਨਾਨਕ ਜੀ ਨੇ ਬੇੱਸ਼ਕ ਹੁਕਮ ਵਿੱਚ ਚਲਣ
ਦੀ ਤਾਕੀਦ ਕੀਤੀ ਪਰ ਅਸਲ ਭਾਵ ਤਾਂ ਹੁਕਮ ਬੂਝਦੇ ਚਲਣ ਦਾ ਸੀ। ਤੁਰਦੇ ਤਾਂ ਸਾਰੇ ਹੁਕਮ ਵਿੱਚ ਹੀ
ਹਨ ਹੁਕਮ ਤੋਂ ਬਾਹਰ ਕੋਈ ਨਹੀ ਤੁਰ ਸਕਦਾ। ਗੱਲ ਸਮਝ ਕੇ ਤੁਰਨ ਦੀ ਹੈ। ਗੁਰੂਆਂ ਨੇ ਪ੍ਰਚਾਰਕ
ਥਾਪਣ ਦਾ ਪ੍ਰਬੰਧ ਕੀਤਾ ਪਰ ਕਈ ਸਮਾਂ ਪਾ ਕੇ ਮਨਮਤੀਏ ਹੋ ਗਏ। ਗੁਰੂਆਂ ਨੇ ਪ੍ਰਚਾਰ ਇਦਾਰਾ ਨਹੀਂ
ਬਦਲਿਆ ਬਲਕਿ ਉਸਦੀ ਕਾਰਜਸ਼ੈਲੀ ਬਦਲੀ। ਬੰਦੇ ਗੁਰਮਤੀਏ ਤੇ ਮਨਮਤਿਏ ਹੁੰਦੇ ਹੀ ਰਹੇ।
ਅਕਾਲ ਤਖਤ ਕਿਸੇ ‘ਅਮਰ ਭਵਨ` ਦਾ ਕਾਨਸੈਪਟ ਨਹੀਂ। ਉਹ ਕੇਵਲ ਇੱਕ ਫ਼ਲਸਫ਼ੇ ਦਾ
ਪ੍ਰਤੀਕ ਹੈ ਇਹ ਦਰਸਾਉਂਣ ਲਈ ਕਿ ਪਰਮਾਤਮਾ ਦਾ ਇਨਸਾਫ਼ (
Natural
Justice) ਪਰਮਾਤਮਾ ਦੇ ਤਖਤ ਦਾ ਇਨਸਾਫ਼ ਹੈ ਜਿਸ
ਅਨੁਸਾਰ ਹੀ ਮਨੁੱਖ ਨੂੰ ਹੱਕ ਦੇਣਾ ਅਤੇ ਹੱਕ ਮੰਗਣਾ ਚਾਹੀਦਾ ਹੈ। ਇਹ ਪ੍ਰਤੀਕਾਤਮਕ ਸੰਦੇਸ਼ ਗੁਰੂ
ਵਲੋਂ ਸਮੁੱਚੀ ਮੱਨੁਖਤਾ ਲਈ ਹੈ। ਅਕਾਲ ਤਖਤ Natural Justice
ਦੇ ਸਿਧਾਂਤ ਦਾ ਪਹਿਲਾ ਸੰਸਾਰਕ ਪ੍ਰਤੀਕ ਹੈ
ਜਿਸ ਦੀ ਉਸਾਰੀ ਦੀ ਲੋੜ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ
ਦੇ ਬਾਦ ਗੁਰੂਘਰ ਨੇ ਮਹਸੂਸ ਕੀਤੀ ਸੀ। ਪਹਿਲਾਂ ਇਸ ਕਦਮ ਨੂੰ ਸਮਝਣ ਦੀ ਲੋੜ ਹੈ। ਬੰਦਿਆਂ ਦੀ
ਕਾਰਜਸ਼ੈਲੀ ਵੱਖਰੀ ਗੱਲ ਹੈ।
ਗੁਰੂ ਦਾ ਸ਼ਬਦ (ਬਾਣੀ) ਵੀ ਫ਼ਲਸਫ਼ਾ ਹੈ ਜਿਸ ਨੂੰ ਗ੍ਰੰਥ ਸਵਰੂਪ ਦੇ ਪ੍ਰਤੀਕ
ਵਿੱਚ ਪ੍ਰਗਟ ਕੀਤਾ ਗਿਆ ਹੈ। ਸ਼ਬਦ ਦੇ ਇਸ ਪ੍ਰਤੀਕ ਦੀ ਆਪਣੀ ਅਹਮਿਅਤ ਹੈ। ਗੱਲ ਸਮਝਾਉਂਣ ਲਈ
ਪ੍ਰਤੀਕ ਵਰਤੇ ਗਏ ਸੀ। ਗੁਰਮਤਿ ਅਨੁਸਾਰ ਫ਼ੈਸਲਾ ਕਿਸੇ ਥਾਂ ਵੀ ਬੈਠ ਕੇ ਲਿਆ ਜਾ ਸਕਦਾ ਹੈ।
ਲੇਕਿਨ ਫ਼ੈਸਲੇ ਲੈਣ ਵੇਲੇ ਅਕਾਲ ਦੇ ਤਖਤ (ਰੱਬੀ ਇਨਸਾਫ਼) ਦੇ ਇਨਸਾਫ਼ ਨੂੰ ਜਹਿਨ ਵਿੱਚ ਰੱਖਣ ਲਈ
ਗੁਰੂ ਦਾ ਉਸਾਰੇ ਅਕਾਲ ਤਖਤ ਦਾ ਫ਼ਲਸਫ਼ਾ ਜਹਿਨ ਵਿੱਚ ਰਹਿਣਾ ਚਾਹੀਦਾ ਹੈ ਇਹੀ ਗੁਰੂ ਦਾ ਸੰਦੇਸ਼ ਸੀ।
ਬੰਦਿਆਂ ਦੇ ਫ਼ੈਸਲਾ ਕਰਨ ਦਾ ਭਾਵ ਗੁਰਮਤਿ ਅਨੁਸਾਰ ਫ਼ੈਸਲਾ ਕਰਨਾ ਹੈ।
ਇੱਕ ਗੱਲ ਸਪਸ਼ਟ ਹੈ ਕਿ ਵਿਸ਼ੇਸ਼ ਪਰਿਸਥਿਤੀਆਂ ਲਈ ਇੱਕ ਸੰਸਥਾਨ ਤਾਂ ਚਾਹੀਦਾ
ਹੀ ਹੈ ਜੋ ਕਿ ਉਨ੍ਹਾਂ ਹਾਲਾਤਾਂ ਦੇ ਮੱਧੇ-ਨਜ਼ਰ ਗੁਰਮਤਿ ਅਨੁਸਾਰੀ ਸੇਧ ਦੇ ਸਕੇ। ਅਗਰ ਐਸੇ
ਸੰਸਥਾਨ ਤੇ ਬੈਠੇ ਲੋਗ ਆਪਣੀ ਜਿੰਮੇਵਾਰੀ (ਕਿ ਗੁਰਮਤਿ ਅਨੁਸਾਰ ਫ਼ੈਸਲਾ ਲੇਣਾ ਹੈ) ਸਮਝ ਕੇ ਨਿਰੋਲ
ਗੁਰਮਤਿ ਅਨੁਸਾਰੀ ਕੋਈ ਫ਼ੈਸਲਾ ਲੈਂਦੇ ਹਨ ਤਾਂ ਉਹ ਫ਼ੈਸਲਾ ਗੁਰੂ ਦਾ ਹੁਕਮ ਹੀ ਕਿਹਾ ਜਾਏਗਾ ਨਹੀਂ
ਤਾ ਮਨਮਤਿ।
ਅੱਜ ਕਈ ਸੰਸਥਾਗਤ ਧਿਰਾਂ ਉਸਰਿਆਂ ਹਨ। ਜੇਕਰ ਉਨ੍ਹਾਂ ਨੂੰ ਉਸਾਰਣ ਦਾ ਹੱਕ
ਅਤੇ ਲੋੜ ਵਾਜਬ ਹੈ ਤਾਂ ਕੋਮੀ ਪੱਧਰ ਤੇ ਸਾਡੇ ਕੁੱਝ ਸਿਆਣੇ ਪੁਰਵਜਾਂ ਵਲੋਂ ਉਸਾਰਿਆਂ ਸੰਸਥਾਵਾਂ
ਦੀ ਲੋੜ ਕਿਉਂ ਨਹੀਂ? ਕੀ ਉਨਾਂ ਨੂੰ ਵੱਡੀ ਗੁਰਦੂਆਰਾ ਸੁਧਾਰ ਲਹਿਰ ਅਤੇ ਵੱਡੇ ਕੋਮੀ ਸਮਰਥਨ ਵਿੱਚ
ਸੰਸਥਾਨ ਉਸਾਰਣ ਦੀ ਲੋੜ ਅਤੇ ਹੱਕ ਨਹੀਂ ਸੀ? ਨਿਰਸੰਦਹ ਸੀ! ਉਹ ਕੋਮੀ ਨਿਰਨੇ ਸਨ ਜਿਨ੍ਹਾਂ ਦਾ
ਵਿਸ਼ਲੇਸ਼ਣ ਹੋ ਸਕਦਾ ਹੈ ਪਰ ਉਨ੍ਹਾਂ ਦੀ ਹੋਂਦ ਤੋਂ ਇਨਕਾਰੀ ਨਹੀਂ ਹੋਈਆ ਜਾ ਸਕਦਾ।
ਅਸੀਂ ਉਸਰੇ ਹੋਏ ਸੰਸਥਾਨ ਦਾ ਸਹੀ ਇਸਤੇਮਾਲ ਕਰੀਏ ਜਾਂ ਫ਼ਿਰ ਉਸ ਨੂੰ ਰੱਦ
ਕਰਦੇ ਨਵਾਂ ਉਸਾਰ ਲਈਏ ਸੰਸਥਾਨ ਤਾਂ ਚਾਹੀਦਾ ਹੀ ਹੈ ਗੁਰੂ ਦੀ ਸੋਂਪੀ ਜਿੰਮੇਵਾਰੀ ਨੂੰ ਨਿਭਾਉਂਣ
ਲਈ। ਜੇਕਰ ਕੋਈ ਨਵਾਂ ਸੰਸਥਾਨ ਉਸਰਦਾ ਵੀ ਹੈ ਤਾਂ ਇਹ ਤਰਕ ਬੇਮਾਨੀ ਹੋਵੇਗਾ ਕਿ ਉਹ ਤਾਂ ਪਹਿਲਾਂ
ਇਤਹਾਸ ਵਿੱਚ ਸੀ ਹੀ ਨਹੀਂ! ਲੋੜ ਸੁਧਾਰ ਦੀ ਹੈ।
ਹਰਦੇਵ ਸਿੰਘ, ਜੰਮੂ
(14/04/11)
ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ)
ੴ
ਸਤਿਗੁਰ ਪ੍ਰਸਾਦਿ॥
ਗੁਰੂ ਗਰੰਥ ਸਾਹਿਬ - ਪੀਰੀ-ਮੀਰੀ ਦਾ ਸਿਧਾਂਤ! !
ਸਾਰੇ ਸਿੱਖਾਂ ਨੂੰ ਇਹ ਸੋਝੀ ਪਰਾਪਤ ਹੈ ਕਿ ਗੁਰੂ ਅਰਜਨ ਸਾਹਿਬ ਨੇ ਭਾਈ ਗੁਰਦਾਸ ਜੀ
ਤੋਂ ਲਿਖਵਾ ਕੇ ਇੱਕ ਗਰੰਥ ਤਿਆਰ ਕੀਤਾ, ਜਿਸ ਨੂੰ ਉਸ ਸਮੇਂ “ਪੋਥੀ ਸਾਹਿਬ ਜਾਂ ਗਰੰਥ ਸਾਹਿਬ”
ਕਿਹਾ ਜਾਂਦਾ ਸੀ ਅਤੇ ਉਸ ਦਾ ਪਹਿਲਾ ਪ੍ਰਕਾਸ਼ ਦਰਬਾਰ ਸਾਹਿਬ ਵਿਖੇ ੧੬ ਅਗਸਤ ੧੬੦੪ ਨੂੰ ਕੀਤਾ ਗਿਆ।
ਭਾਵੇਂ ਇਸ ਤੋਂ ਪਹਿਲਾਂ ਹੀ ਸ਼ਬਦ-ਗੁਰੂ ਦਾ ਪ੍ਰਚਾਰ ਕੀਤਾ ਜਾਂਦਾ ਸੀ, ਪਰ ਉਸ ਦਿਨ ਤੋਂ ਦਰਬਾਰ
ਸਾਹਿਬ, ਅੰਮ੍ਰਿਤਸਰ ਵਿਖੇ ਸਿੱਖਾਂ ਦਾ ਇੱਕ ਉਚੇਚਾ ਕੇਂਦਰ ਬਣ ਗਿਆ ਸੀ, ਜਿਥੇ ਹਰ ਰੋਜ਼ ਦਰਬਾਰ
ਸੱਜਦਾ ਅਤੇ ਸਤਿ-ਸੰਗ ਹੁੰਦਾ। ਇਵੇਂ ਹੀ ਸਿੱਖਾਂ ਨੂੰ ਭਗਤੀ-ਸ਼ਕਤੀ, ਇਲਾਹੀ-ਸੰਸਾਰੀ, ਪੀਰੀ-ਮੀਰੀ
ਬਾਰੇ ਗਿਆਨ ਪਰਾਪਤ ਹੁੰਦਾ। ਇਸੀ ਸਿਧਾਂਤ ਦਾ ਪਰਚਾਰ ਬਾਕੀ ਗੁਰੂ ਸਾਹਿਬਾਨ ਨੇ ਕੀਤਾ ਅਤੇ ਫਿਰ,
ਗੁਰੂ ਗੋੰਿਬੰਦ ਸਿੰਘ ਸਾਹਿਬ ਨੇ ਫੁਰਮਾਨ ਕੀਤਾ:
“ਸੱਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨੀਯੋ ਗਰੰਥ” (੭ ਅਕਤੂਬਰ ੧੭੦੮)
ਇਸ ਲਈ, ਸਾਰੀ ਦੁੱਨੀਆ ਵਿਖੇ ਵਿਚਰਦੇ ਸਿੱਖ, ਗੁਰੂ ਗਰੰਥ ਸਾਹਿਬ ਦੇ ਉਪਦੇਸ਼ਾਂ ਦੁਆਰਾ ਹੀ ਜੀਵਨ
ਬਤੀਤ ਕਰਦੇ ਆ ਰਹੇ ਹਨ। ਪਰ, ਕਾਫੀ ਸਮੇਂ ਤੋਂ ਅਸੀਂ ਕਈ ਝੰਝਟਾਂ ਵਿੱਚ ਪੈ ਕੇ ਉਲਝ ਰਹੇ ਹਾਂ
ਜਿਵੇਂ ਰਾਗ ਮਾਲਾ, ਦਸਮ ਗਰੰਥ ਜਾਂ ਪੰਜਾ ਤੱਖਤਾਂ ਦੇ ਜਥੇਦਾਰ, ਆਦਿਕ! ਇੰਜ, ਅਸੀਂ ਆਪਸ ਵਿੱਚ
ਝਗੜਦੇ ਝਗੜਦੇ, ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਉਪਦੇਸ਼ਾਂ ਨੂੰ ਅਲੋਪ ਹੀ ਕਰ ਛਡਿਆ ਅਤੇ ਖੁਆਰੀ ਦਾ
ਰਾਹ ਫੜ ਲਿਆ ਹੋਇਆ ਹੈ! ਹੁਣ ਤਾਂ ਅਸੀਂ ਸੱਭ ਗੁਰੂ ਸਾਹਿਬਾਨ ਨੂੰ ਭੀ ਇੱਕ ਜੋਤਿ ਨਹੀਂ ਸਮਝਦੇ।
ਗੁਰੂ ਗਰੰਥ ਸਾਹਿਬ, ਪੰਨਾ ੯੬੬ ਵਿਖੇ ਸਾਨੂੰ ਉਪਦੇਸ਼ ਹੈ:
ਲਹਣੇ ਦੀ ਫੇਰਾਈਐ ਨਾਨਕਾ ਦੋਹੀ ਖਟੀਐ॥
ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ॥
ਝੁਲੈ ਸੁ ਛਤੁ ਨਿਰੰਜਨੀ ਮਲਿ ਤਖਤੁ ਬੈਠਾ ਗੁਰ ਹਟੀਐ॥
ਕਰਹਿ ਜਿ ਗੁਰ ਫੁਰਮਾਇਆ ਸਿਲ ਜੋਗੁ ਅਲੂਣੀ ਚਟੀਐ॥ …
ਇੰਜ ਹੀ, ਪੀਰੀ-ਮੀਰੀ ਦਾ ਸਿਧਾਂਤ ਭੀ ਗੁਰੂ ਗਰੰਥ ਸਾਹਿਬ ਵਿੱਚ ਦਰਸਾਇਆ ਹੋਇਆ ਹੈ, ਜਿਵੇਂ
ਮਰਣੈ ਕੀ ਚਿੰਤਾ ਨਹੀ ਜੀਵਣ ਕੀ ਨਹੀ ਆਸ॥ {ਮਹਲਾ ੧ - ਪੰਨਾ ੨੦}
ਸੋ ਜੀਵਿਆ ਜਿਸੁ ਮਨਿ ਵਸਿਆ ਸੋਇ॥ ਨਾਨਕ ਅਵਰੁ ਨ ਜੀਵੈ ਕੋਇ॥
ਜੇ ਜੀਵੈ ਪਤਿ ਲਥੀ ਜਾਇ॥ ਸਭੁ ਹਰਾਮੁ ਜੇਤਾ ਕਿਛੁ ਖਾਇ॥
ਰਾਜਿ ਰੰਗੁ ਮਾਲਿ ਰੰਗੁ॥ ਰੰਗਿ ਰਤਾ ਨਚੈ ਨੰਗੁ॥
ਨਾਨਕ ਠਗਿਆ ਮੁਠਾ ਜਾਇ॥ ਵਿਣੁ ਨਾਵੈ ਪਤਿ ਗਇਆ ਗਵਾਇ॥ (ਮਹਲਾ ੧, ਪੰਨਾ ੧੪੨)
ਮਰਣੁ ਮੁਣਸਾ ਸੂਰਿਆ ਹਕੁ ਹੈ ਜੋ ਹੋਇ ਮਰਨਿ ਪਰਵਾਣੋ॥ (ਮਹਲਾ ੧, ਪੰਨਾ ੫੭੯)
ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ॥ (ਮਹਲਾ ੧, ਪੰਨਾ ੧੪੧੨)
ਹੁਣਿ ਹੁਕਮੁ ਹੋਆ ਮਿਹਰਵਾਣ ਦਾ॥ ਪੈ ਕੋਇ ਨ ਕਿਸੈ ਰਞਾਣਦਾ॥
ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ॥ (ਮਹਲਾ ੫, ਪੰਨਾ ੭੪)
ਰਾਜੁ ਨ ਚਾਹਉ ਮੁਕਤਿ ਨ ਚਾਹਉ ਮਨਿ ਪ੍ਰੀਤਿ ਚਰਨ ਕਮਲਾਰੇ॥
ਬ੍ਰਹਮ ਮਹੇਸ ਸਿਧ ਮੁਨਿ ਇੰਦ੍ਰਾ ਮੋਹਿ ਠਾਕੁਰ ਹੀ ਦਰਸਾਰੇ॥ (ਮਹਲਾ ੫, ਪੰਨਾ ੫੩੪)
ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ॥
ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ॥ (ਮਹਲਾ ੫, ਪੰਨਾ ੧੧੦੨)
ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ॥ ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ॥ ੧੬॥
(ਮਹਲਾ ੯, ਪੰਨਾ ੧੪੨੭)
ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ॥ ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ॥ ੧॥
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥ ੨॥
(ਭਗਤ ਕਬੀਰ ਜੀ, ਪੰਨਾ ੧੧੦੫)
ਬੇਗਮ ਪੁਰਾ ਸਹਰ ਕੋ ਨਾਉ॥ ਦੂਖੁ ਅੰਦੋਹੁ ਨਹੀ ਤਿਹਿ ਠਾਉ॥
ਨਾਂ ਤਸਵੀਸ ਖਿਰਾਜੁ ਨ ਮਾਲੁ॥ ਖਉਫੁ ਨ ਖਤਾ ਨ ਤਰਸੁ ਜਵਾਲੁ॥ (ਭਗਤ ਰਵਿਦਾਸ ਜੀ, ਪੰਨਾ ੩੪੫)
ਇੰਜ ਹੀ, ਸ਼ਬਦ “ਤਖਤੁ” ਬਾਰੇ ਉਪਦੇਸ਼ ਦਿੱਤੇ ਹੋਏ ਹਨ ਅਤੇ ਮੱਕੇ ਵਾਲੀ ਸਾਖੀ ਭੀ ਸਾਨੂੰ ਜਾਣਕਾਰੀ
ਦਿੰਦੀ ਹੈ ਕਿ ਅਕਾਲ ਪੁਰਖ ਤਾਂ ਸਾਰੀ ਸ੍ਰਿਸ਼ਟੀ ਵਿਖੇ ਵਿਚਰਦਾ ਹੈ। ਇਸ ਲਈ, ਉਸ ਦਾ ਤਖਤੁ ਇਨਸਾਨ
ਦੀ ਪਹੁੰਚ ਤੋਂ ਬਾਹਰ ਹੈ। ਜਾਂ ਇੰਜ ਕਹਿ ਲਵੋ ਕਿ ਗੁਰੂ ਨਾਨਕ ਸਾਹਿਬ ਤੋਂ ਗੁਰੂ ਅਰਜਨ ਸਾਹਿਬ
ਤੱਕ, ਉਨ੍ਹਾਂ ਨੂੰ ਅਕਾਲ ਤਖਤੁ ਦੀ ਲੋੜ ਨਹੀਂ ਪਈ ਅਤੇ ਉਨ੍ਹਾਂ ਤੋਂ ਪਹਿਲਾਂ ਭੀ ਸਾਰੀ ਦੁੱਨੀਆ
ਨੂੰ ਅਕਾਲ ਤਖਤ ਕਾਇਮ ਕਰਨ ਦਾ ਖਿਆਲ ਨਾਹ ਆਇਆ? ਹੁਣ, ਸਿੱਖ ਕੌਮ ਪਾਸ ਪੰਜ ਤਖਤ ਹਨ ਪਰ, ਆਪਣਾ ਇੱਕ
ਪਿੰਡ ਭੀ ਆਜ਼ਾਦ ਨਹੀਂ?
ਸਿਰੀਰਾਗੁ ਮਹਲਾ ੧॥ ਗੁਰੂ ਗਰੰਥ ਸਾਹਿਬ - ਪੰਨਾ ੧੪॥ ਸੁਲਤਾਨ ਹੋਵਾ ਮੇਲਿ ਲਸਕਰ ਤਖਤਿ ਰਾਖਾ ਪਾਉ॥
ਹੁਕਮੁ ਹਾਸਲੁ ਕਰੀ ਬੈਠਾ ਨਾਨਕਾ ਸਭ ਵਾਉ॥ ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨਾ ਆਵੈ ਨਾਉ॥ ੪॥
੧॥
ਆਸਾ ਮਹਲਾ ੧॥ ਪੰਨਾ ੩੫੫॥ ਸਚੈ ਤਖਤਿ ਬੁਲਾਵੈ ਸੋਇ॥ ਦੇ ਵਡਿਆਈ ਕਰੇ ਸੁ ਹੋਇ॥ ੨॥
ਰਾਗੁ ਆਸਾ ਮਹਲਾ ੧॥ ਪੰਨਾ ੪੧੧॥ ਰਸਿ ਰਸਿਆ ਮਤਿ ਏਕੈ ਭਾਇ॥ ਤਖਤ ਨਿਵਾਸੀ ਪੰਚ ਸਮਾਇ॥ ੬॥
ਵਡਹੰਸੁ ਮਹਾਲ ੧॥ ਪੰਨਾ ੫੮੦॥ ਖਾਣੀ ਬਾਣੀ ਤੇਰੀਆ ਦੇਹਿ ਜੀਆ ਆਧਾਰੋ॥
ਕੁਦਰਤਿ ਤਖਤੁ ਰਚਾਇਆ ਸਚਿ ਨਿਬੇੜਣਹਾਰੋ॥ ੨॥
ਬਿਲਾਵਲੁ ਮਹਲਾ ੧॥ ਪੰਨਾ ੮੪੦॥ ਡਰ ਮਹਿ ਘਰੁ ਘਰ ਮਹਿ ਡਰੁ ਜਾਣੈ॥
ਤਖਤਿ ਨਿਵਾਸੁ ਸਚੁ ਮਨਿ ਭਾਣੈ॥ ੧੭॥
ਰਾਮਕਲੀ ਮਹਲਾ ੧॥ ਪੰਨਾ ੯੦੭॥ ਸਚੈ ਤਖਤਿ ਸਚ ਮਹਲੀ ਬੈਠੇ ਨਿਰਭਉ ਤਾੜੀ ਲਾਈ॥ ੮॥
ਮਾਰੂ ਮਹਲਾ ੧॥ ਪੰਨਾ ੯੯੨॥ ਰਾਜਾ ਤਖਤਿ ਵਿਕੈ ਗੁਣੀ ਭੈ ਪੰਚਾਇਣ ਰਤੁ॥ ੧॥
ਮਾਰੂ ਮਹਲਾ ੧॥ ਪੰਨਾ ੧੦੨੨॥ ਤਖਤਿ ਬਹੈ ਅਦਲੀ ਪ੍ਰਭੁ ਆਪੇ ਭਰਮੁ ਭੇਦੁ ਭਉ ਜਾਈ ਹੇ॥ ੧੦॥
ਮਾਰੂ ਮਹਲਾ ੧॥ ਪੰਨਾ ੧੦੨੩॥ ਸਾਚੀ ਨਗਰੀ ਤਖਤੁ ਸਚਾਵਾ॥ ਗੁਰਮੁਖਿ ਸਾਚੁ ਮਿਲੈ ਸੁਖੁ ਪਾਵਾ॥
ਸਾਚੇ ਸਾਚੈ ਤਖਤਿ ਵਡਾਈ ਹਉਮੈ ਗਣਤ ਗਵਾਈ ਹੇ॥ ੧੧॥
ਮਾਰੂ ਮਹਲਾ ੧॥ ਪੰਨਾ ੧੦੨੩॥ ਸਚੁ ਨਾਮੁ ਸਚੀ ਵਡਿਆਈ ਸਾਚੈ ਤਖਤਿ ਵਡਾਈ ਹੇ॥ ੨॥
ਮਾਰੁ ਮਹਲਾ ੧॥ ਪੰਨਾ ੧੦੩੯॥ ਕਾਇਆ ਗੜ ਮਹਲ ਮਹਲੀ ਪ੍ਰਭ ਸਾਚਾ ਸਚੁ ਸਾਚਾ ਤਖਤੁ ਰਚਾਇਆ॥ ੧੨॥
ਤਖਤਿ ਬਹੈ ਤਖਤੈ ਕੀ ਲਾਇਕ॥ ਪੰਚ ਸਮਾਏ ਗੁਰਮਤਿ ਪਾਇਕ॥ ਆਦਿ ਜੁਗਾਈ ਹੈ ਭੀ ਹੋਸੀ ਸਹਸਾ ਭਰਮੁ
ਚੁਕਾਇਆ॥ ੧੪॥ ਤਖਤਿ ਸਲਾਮੁ ਹੋਵੈ ਦਿਨੁ ਰਾਤੀ॥ ਇਹੁ ਸਾਚੁ ਵਡਾਈ ਗੁਰਮਤਿ ਲਿਵ ਜਾਤੀ॥ ੧੫॥
ਬਸੰਤ ਮਹਲਾ ੧॥ ਪੰਨਾ ੧੧੮੮॥ ਏਕੋ ਤਖਤੁ ਏਕੋ ਪਾਤਿਸਾਹੁ॥ ਸਰਬੀ ਥਾਈ ਵੇਪਰਵਾਹੁ॥
ਵਾਰ ਮਲਾਰ ਕੀ ਮਹਲਾ ੧॥ ਪਉੜੀ॥ ਪੰਨਾ ੧੨੭੯॥ ਸਚੈ ਤਖਤਿ ਨਿਵਾਸੁ ਹੋਰ ਆਵਣ ਜਾਣਿਆ॥ ੧॥
ਪਉੜੀ॥ ਪੰਨਾ ੧੨੮੦॥ ਸਚੀ ਕੀਮਤਿ ਪਾਇ ਤਖਤੁ ਰਚਾਇਆ॥ ਦੁਨੀਆ ਧੰਧੈ ਲਾਇ ਆਪੁ ਛਪਾਇਆ॥
ਗੂਜਰੀ ਕੀ ਵਾਰ ਮਹਲਾ ੩॥ ਪਉੜੀ॥ ਪੰਨਾ ੫੧੫॥ ਹਰਿ ਕੈ ਤਖਤਿ ਬਹਾਲੀਐ ਨਿਜ ਘਰਿ ਸਦਾ ਵਸੀਜੈ॥
ਹਰਿ ਕਾ ਭਾਣਾ ਤਿਨੀ ਮੰਨਿਆ ਜਿਨਾ ਗੁਰੂ ਮਿਲੀਜੈ॥ ੧੬॥
ਵਾਰ ਸੂਹੀ ਮਹਲਾ ੩॥ ਪਉੜੀ॥ ਪੰਨਾ ੭੮੫॥ ਆਪੇ ਤਖਤੁ ਰਚਾਇਓਨੁ ਆਕਾਸ ਪਤਾਲਾ॥
ਹੁਕਮੇ ਧਰਤੀ ਸਾਜੀਅਨੁ ਸਚੀ ਧਰਮਸਾਲਾ॥
ਰਾਮਕਲੀ ਕੀ ਵਾਰ ਮਹਲਾ ੩॥ ਪਉੜੀ॥ ਪੰਨਾ ੯੪੭॥ ਸਚੈ ਤਖਤੁ ਰਚਾਇਆ ਬੈਸਣ ਕਉ ਜਾਂਈ॥
ਸਭੁ ਕਿਛੁ ਆਪੇ ਆਪਿ ਹੈ ਗੁਰ ਸਬਦਿ ਸੁਣਾਈ॥
ਪਉੜੀ॥ ਪੰਨਾ ੯੪੯॥ ਸਚਾ ਆਪਿ ਤਖਤੁ ਸਚਾ ਬਹਿ ਸਚਾ ਕਰੇ ਨਿਆਉ॥
ਸਭੁ ਸਚੋ ਸਚੁ ਵਰਤਦਾ ਗੁਰਮੁਖਿ ਅਲਖੁ ਲਖਾਈ॥ ੬॥
ਮਾਰੂ ਵਾਰ ਮਹਲਾ ੩॥ ਪਉੜੀ॥ ਪੰਨਾ ੧੦੮੭॥ ਸਚੈ ਤਖਤਿ ਬੈਠਾ ਨਿਆਉ ਕਰਿ ਸਤਸੰਗਤਿ ਮੇਲਿ ਮਿਲਾਈ॥
ਪਉੜੀ॥ ਪੰਨਾ ੧੦੮੮॥ ਤਖਤਿ ਰਾਜਾ ਸੋ ਬਹੈ ਜਿ ਤਖਤੈ ਲਾਇਕ ਹੋਈ॥
ਪਉੜੀ॥ ਪੰਨਾ ੧੦੯੨॥ ਅੰਦਰਿ ਰਾਜਾ ਤਖਤੁ ਹੈ ਆਪੇ ਕਰੇ ਨਿਆਉ॥
ਸਵਈਏ ਮਹਲੇ ਚਉਥੇ ਕੇ ੪॥ ਪੰਨਾ ੧੩੯੯॥ ਰਾਜੁ ਜੋਗੁ ਤਖਤੁ ਦੀਅਨੁ ਗੁਰ ਰਾਮਦਾਸ॥
ਸਭ ਬਿਧਿ ਮਾਨ੍ਹਿਉ ਮਨੁ ਤਬ ਹੀ ਭਯਉ ਪ੍ਰਸੰਨੁ ਰਾਜੁ ਜੋਗੁ ਤਖਤੁ ਦੀਅਨੁ ਗੁਰ ਰਾਮਦਾਸ॥ ੪॥
ਗਉੜੀ ਗੁਆਰੇਰੀ ਮਹਲਾ ੫॥ ਪੰਨਾ ੧੭੯॥ ਤਖਤੁ ਸਭਾ ਮੰਡਨ ਦੋਲੀਚੇ॥ ਸਗਲ ਮੇਵੇ ਸੁੰਦਰ ਬਾਗੀਚੇ॥ ੩॥
ਵਡਹੰਸੁ ਮਹਲਾ ੫॥ ਪੰਨਾ ੫੬੨॥ ਸਚੁ ਹੁਕਮੁ ਤੁਮਾਰਾ ਤਖਤਿ ਨਿਵਾਸੀ॥
ਆਇ ਨ ਜਾਵੈ ਮੇਰਾ ਪ੍ਰਭੁ ਅਬਿਨਾਸੀ॥ ੩॥
ਜੈਤਸਰੀ ਮਹਲਾ ੫ ਵਾਰ ਸਲੋਕ॥ ਪੰਨਾ ੭੦੭॥ ਅਨਿਕ ਲੀਲਾ ਰਾਜ ਰਸ ਰੂਪੰ ਛਤ੍ਰ ਚਮਰ ਤਖਤ ਆਸਨੰ॥
ਰਚੰਤਿ ਮੂੜ ਅਗਿਆਨ ਅੰਧਹ ਨਾਨਕ ਸੁਪਨ ਮਨੋਰਥ ਮਾਇਆ॥ ੧॥
ਰਾਮਕਲੀ ਮਹਲਾ ੫॥ ਪੰਨਾ ੯੨੪॥ ਕਹੁ ਨਾਨਕ ਥਿਰੁ ਤਖਤਿ ਨਿਵਾਸੀ ਸਚੁ ਤਿਸੈ ਦੀਬਾਣੋ॥ ੩॥
ਰਾਮਕਲੀ ਕੀ ਵਾਰ ਮਹਲਾ ੫॥ ਪਉੜੀ॥ ਪੰਨਾ ੯੬੪॥ ਵਡਾ ਤੇਰਾ ਦਰਬਾਰੁ ਸਚਾ ਤੁਧੁ ਤਖਤੁ॥
ਸਿਰਿ ਸਾਹਾ ਪਾਤਿਸਾਹੁ ਨਿਹਚਲੁ ਚਉਰੁ ਛਤੁ॥
ਮਾਰੂ ਸੋਲਹੇ ਮਹਲਾ ੫॥ ਪੰਨਾ ੧੦੭੩॥ ਸਾਚਾ ਤਖਤੁ ਸਚੀ ਪਾਤਿਸਾਹੀ॥ ਸਚੁ ਖਜੀਨਾ ਸਾਚਾ ਸਾਹੀ॥ ੪॥
ਰਾਮਕਲੀ ਕੀ ਵਾਰ ਰਾਇ ਬਲਵੰਡਿ ਤਥਾ ਸਤੈ ਡੂਮਿ ਆਖੀ॥
ਪੰਨਾ ੯੬੬॥ ਝੁਲੈ ਸੁ ਛਤੁ ਨਿਰੰਜਨੀ ਮਲਿ ਤਖਤੁ ਬੈਠਾ ਗੁਰ ਹਟੀਐ॥
ਪੰਨਾ ੯੬੮॥ ਤਖਤਿ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ॥
*****
ਇਸ ਲਈ, ਸਿੱਖ ਕੌਮ ਨੂੰ ਸੋਚਣਾ ਪਏਗਾ ਕਿ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਦੇ ਪੁਜਾਰੀ, ਕਿਸ
“ਸ਼ਬਦੁ ਗੁਰੂ” ਅਨੁਸਾਰ ਤੱਖਤਾਂ ਉੱਪਰ ਬੈਠ ਕੇ, ਕਿਵੇਂ ਹੁਕਮ ਕਰ ਰਹੇ ਹਨ ਜਦੋਂ ਕਿ “ਤਖਤੁ” ਦੀ
ਧਾਰਨਾ ਤਾਂ ਗੁਰਬਾਣੀ ਦੁਆਰਾ ਪਹਿਲਾਂ ਹੀ ਦਰਸਾਈ ਹੋਈ ਹੈ? ਕੀ ਸਿੱਖਾਂ ਨੇ ਕਦੀ ਸ਼ਬਦ ਗੁਰੂ ਦੀ
ਵਿਚਾਰ ਕਰਕੇ, ਇਹ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਗੁਰਬਾਣੀ ਕੀ ਸੇਧ ਦਿੰਦੀ ਹੈ? ਅਕਾਲ ਪੁਰਖ ਤਾਂ
ਸਾਰੀ ਸ੍ਰਿਸ਼ਟੀ ਵਿਖੇ ਵਿਆਪਕ ਹੈ ਅਤੇ ਉਹੀ ਜਾਣਦਾ ਹੈ ਕਿ ਉਸ ਦਾ ਦਰੁ, ਘਰੁ, ਦਰਬਾਰੁ ਅਤੇ ਤਖਤੁ
ਕਿੱਥੇ ਹੈ?
ਹੋਰ ਦੇਖੋ! ਪ੍ਰੋਫੈਸਰ ਗੁਰਮੁਖ ਸਿੰਘ (੧੮ ਮਾਰਚ ੧੮੮੭ ਸਮੇਂ ਅਕਾਲ ਤਖਤ ਸਾਹਿਬ ਅਤੇ ਜਥੇਦਾਰ ਦੀ
ਹੋਂਦ ਨਹੀਂ ਸੀ), ਤੋਂ ਲੈ ਕੇ ਪ੍ਰੋਫੈਸਰ ਦਰਸ਼ਨ ਸਿੰਘ ਤੱਕ, ਕੋਈ ਜਾਣਕਾਰੀ ਨਹੀਂ ਕਿ ਉਨ੍ਹਾਂ ਨੇ
ਕਿਸ ਗੁਰੂ ਗਰੰਥ ਸਾਹਿਬ ਦੇ ਸ਼ਬਦ ਦੀ ਉਲੰਘਣਾ ਕੀਤੀ ਸੀ, ਜਾਂ ਕਿਸ ਲੀਗਲ ਐਕਟ ਅਨੁਸਾਰ ਸਿੱਖ ਪੰਥ
ਵਿਚੋਂ ਛੇਕੇ ਗਏ ਅਤੇ ਐਸੇ ਹੁਕਮਨਾਮੇ ਜ਼ਾਰੀ ਕਰਨ ਲਈ ਜਥੇਦਾਰਾਂ ਨੂੰ ਕਿਸ ਨੇ ਅਧਿਕਾਰ ਦਿੱਤਾ?
ਖਿਮਾ ਦਾ ਜਾਚਕ,
ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ) ੧੪ ਅਪ੍ਰੈਲ ੨੦੧੧
(14/04/11)
ਅਮਰ ਜੀਤ ਸਿੰਘ ਚੰਦੀ
ੴ ਸਤਿ ਗੁਰ
ਪ੍ਰਸਾਦਿ
ਵੀਰ ਮੱਖਣ ਸਿੰਘ ਪੁਰੇਵਾਲ ਜੀਉ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਡਾ. ਇਕਬਾਲ ਸਿੰਘ ਜੀ ਢਿਲੋਂ ਦੀ, ਮੇਰੇ ਨਾਮ ਦੀ ਲਿਖਤ ਸਿੱਖ ਮਾਰਗ ਤੇ ਪੜ੍ਹੀ, ਜਿਸ
ਤੋਂ ਉਨ੍ਹਾਂ ਦੀ ਬਹੁ-ਪੱਖੀ ਕਾਬਲੀਅਤ ਭਰੀ ਸ਼ਖਸੀਅਤ ਬਾਰੇ ਗਿਆਨ ਹੋਇਆ। ਉਸ ਦਾ ਪਹਿਲਾ ਪੈਰਾ ਤਾਂ
ਨਰੋਲ ਆਪ ਜੀ ਦੇ ਨਾਮ ਹੈ। ਆਪ ਨੇ ਸ਼ਾਇਦ ਉਨ੍ਹਾਂ ਦੇ ਇਸ਼ਾਰੇ ਵੱਲ ਧਿਆਨ ਨਹੀਂ ਦਿੱਤਾ। ਉਨ੍ਹਾਂ
ਲਿਖਿਆ ਹੈ ਕਿ “ਇਹੋ ਲਿਖਤ ਉਨ੍ਹਾਂ (ਚੰਦੀ) ਨੇ ਖਾਲਸਾ ਨਿਊਜ਼ ਵੈਬਸਾਈਟ ਉਤੇ ਵੀ ਲਗਵਾਈ ਹੋਈ ਹੈ।”
ਇਸ਼ਾਰਾ ਸਾਫ ਹੈ ਕਿ ਦੂਸਰੀਆਂ ਵੈਬਸਾਈਟਾਂ ਤੇ ਛਪੀ ਲਿਖਤ, ਸਿੱਖ ਮਾਰਗ ਤੇ ਨਹੀਂ ਛਪਣੀ ਚਾਹੀਦੀ ਸੀ।
ਉਨ੍ਹਾਂ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਚੰਦੀ ਹਮੇਸ਼ਾ ਖੁਲ੍ਹਾ ਖੇਲ ਖੇਲਦਾ ਹੈ, ਕੋਈ ਲੁਕਵੀਂ ਗੱਲ
ਨਹੀਂ ਕਰਦਾ। ਸਪਤਾਹਿਕੀ ਲੇਖ, ਸਿਰਫ ਸਿੱਖ ਮਾਰਗ ਲਈ ਹੁੰਦੇ ਹਨ। ਪਾਠਕਾਂ ਦੀਆਂ ਚਿੱਠੀਆਂ ਵਾਲੀ
ਸਮਗਰੀ, ਇਕੋ ਵੇਲੇ, ਸਿੱਖੀ ਨਾਲ ਸਬੰਧਤ ਵੈਬਸਾਈਟਾਂ ਨੂੰ ਭੇਜਦਾ ਹਾਂ, ਇਹ ਉਨ੍ਹਾਂ ਦੀ ਮਰਜ਼ੀ ਹੈ
ਕਿ ਉਹ ਆਪਣੀ ਸੁਵਿਧਾ ਅਨੁਸਾਰ ਕਦ ਛਾਪਣ। ਫਿਰ ਵੀ ਤੁਸੀਂ ਉਨ੍ਹਾਂ ਦੀ ਗੱਲ ਤੇ ਧਿਆਨ ਜ਼ਰੂਰ ਦੇਣਾ,
ਕਿਤੇ ਵਿਚਾਰੇ ਤੁਹਾਡੇ ਵਲੋਂ ਨਿਰਾਸ ਨਾ ਹੋ ਜਾਣ।
ਉਨ੍ਹਾਂ ਦਾ ਲੇਖ ਕਾਫੀ ਲੰਬਾ ਹੈ। ਪਿਛਲੇ ਦਿਨੀਂ ਮੇਰਾ ਕੰਪਿਊਟਰ ਖਰਾਬ ਹੋਣ ਕਾਰਨ ਅਤੇ ਕੁੱਝ
ਘਰੇਲੂ ਪਰੇਸ਼ਾਨੀਆਂ ਕਾਰਨ, ਮੇਰਾ ਕੰਮ ਕਾਫੀ ਪੱਛੜਿਆ ਹੋਇਆ ਹੈ, ਇਸ ਲਈ ਮੇਰੇ ਕੋਲ ਸਮੇ ਦੀ ਘਾਟ
ਹੈ। ਜੇ ਉਨ੍ਹਾਂ ਨੇ ਮੇਰੇ ਨਾਮ ਦਾ ਹਵਾਲਾ ਨਾ ਦੇ ਕੇ ਖਾਲੀ ਸਿਧਾਂਤ ਜਾਂ ਇਤਿਹਾਸ ਦੀ ਗੱਲ ਕੀਤੀ
ਹੁੰਦੀ, ਤਾਂ ਸ਼ਾਇਦ ਮੈਂ ਇਹ ਚਿੱਠੀ ਨਾ ਲਿਖਦਾ, ਪਰ ਹੁਣ ਉਨ੍ਹਾਂ ਦੇ ਨੁਕਤਿਆਂ ਦਾ ਜਵਾਬ ਦੇਣਾ,
ਮੇਰਾ ਫਰਜ਼ ਬਣਦਾ ਹੈ, ਜਿਸ ਨੂੰ ਮੈਂ ਆਉਣ ਵਾਲੇ ਸਮੇ ਵਿਚ, ੪-੫ ਕਿਸਤਾਂ ਵਿੱਚ ਹੀ ਪੂਰਾ ਕਰ
ਸਕਾਂਗਾ, ਇਸ ਮਜਬੂਰੀ ਲਈ ਖਿਮਾ ਚਾਹੁੰਦਾ ਹਾਂ।
ਅੱਜ ਤਾਂ ਉਨ੍ਹਾਂ ਦੀ ਸੇਵਾ ਵਿੱਚ ਸਿਰਫ ਏਨਾ ਹੀ ਕਹਿਣਾ ਚਾਹਾਂਗਾ ਕਿ, ਉਨ੍ਹਾਂ ਦਾ ਆਪਣਾ ਹੀ
ਕਹਿਣਾ ਹੈ ਕਿ ਵਿਰਾਸਤ ਉਹੀ ਸਾਂਭਣਯੋਗ ਹੁੰਦੀ ਹੈ, ਜਿਸ ਦਾ ਸੰਕਲਪ ਹਾਂ-ਪੱਖੀ ਹੋਵੇ, ਅਤੇ ਜਿਸ ਦੀ
ਭੁਮਕਾ ਗੌਰਵ-ਮਈ ਰਹੀ ਹੋਵੇ। ੧੯੨੬ ਤੋਂ ਹੋਂਦ ਵਿੱਚ ਆਏ ਅਕਾਲ-ਤਖਤ ਦਾ ਨਾ ਤਾਂ ਸੰਕਲਪ ਹਾਂ-ਪੱਖੀ
ਹੈ ਤੇ ਨਾ ਹੀ ਭੁਮਕਾ ਗੌਰਵ-ਮਈ ਹੈ। ਐਵੇਂ ਇਸ ਨਾਲ ਗੁਰੂ ਸਾਹਿਬਾਨ ਦੇ ਨਾਮ ਨੂੰ ਜੋੜ ਕੇ ਸ਼ਰਧਾਲੂ
ਸਿੱਖਾਂ ਦੀ ਸ਼ਰਧਾ-ਭਾਵਨਾ ਦਾ ਸ਼ੋਸ਼ਣ ਕਰਨਾ ਸੁਹਿਰਦਤਾ ਨਹੀਂ। ਅਖੌਤੀ ਅਕਾਲ-ਤਖਤ ਦਾ ਫਲਸਫਾ ਤਾਂ
ਮਨਮੱਤ ਹੈ। ਅਜਿਹਾ ਫਲਸਫਾ ਕਿਸੇ ਨਾਨਕ ਜੋਤ ਤੋਂ ਮਿਲਿਆ ਹੋਇਆ ਨਹੀਂ ਹੋ ਸਕਦਾ। ਉਹ ਇਹ ਵੀ ਲਿਖਦੇ
ਹਨ ਕਿ, “ ਛੇਵੇਂ ਗੁਰੂ ਜੀ ਦਾ ਤਖਤ, ਸਤਾਰ੍ਹਵੀਂ ਸਦੀ ਦੇ ਆਰੰਭ ਵਿਚ, ਹੋਂਦ ਵਿੱਚ ਆਇਆ ਸੀ। ਅਕਾਲ
ਤਖਤ, ਵੀਹਵੀਂ ਸਦੀ ਦੇ ਤੀਸਰੇ ਦਹਾਕੇ ਵਿੱਚ ਹੋਂਦ ਵਿੱਚ ਆਇਆ ਸੀ”। ਅਤੇ, “ਮੈਂ ਸ੍ਰੀ ਗੁਰੂ ਅਰਜਨ
ਦੇਵ ਜੀ ਦੇ ਆਦੇਸ਼ ਤੇ ਛੇਵੇਂ ਗੁਰੂ ਜੀ ਵਲੋਂ, ਅੰਮ੍ਰਿਤਸਰ ਵਿਖੇ ਉਸਾਰੇ ਤਖਤ ਨੂੰ ਗੁਰੂ ਸਾਹਿਬ ਦੀ
ਦੇਣ ਮੰਨਦਾ ਹਾਂ ਅਤੇ ਕਿਸੇ ਅਖੌਤੀ ਅਕਾਲ-ਤਖਤ ਨੂੰ ਗੁਰੂ ਸਾਹਿਬ ਦੀ ਦੇਣ ਨਹੀਂ ਮੰਨਦਾ।” ਅਤੇ,
“ਇਹ ਧਿਆਨ ਦੇਣ ਵਾਲੀ ਗੱਲ ਹੈ ਕਿ ਇਹ ਤਖਤ, ਮੀਰੀ ਦੇ ਪੱਖ ਨੂੰ ਸਥਾਪਤ ਕਰਨ ਦੇ ਵਡ-ਅਕਾਰੀ ਕਾਰਜ
ਵੱਲ ਪਹਿਲਾ ਕਦਮ ਸੀ। ਬਾਕੀ ਬਹੁਤ ਕੁੱਝ ਬਾਅਦ ਵਿੱਚ ਵਾਪਰਿਆ ਸੀ, ਜਿਸ ਦਾ ਵੇਰਵਾ ਏਥੇ ਨਹੀਂ
ਦਿੱਤਾ ਜਾ ਸਕਦਾ।” ਉਹ ਇਹ ਵੀ ਲਿਖਦੇ ਹਨ, “ਮੈਂ ਅਖੌਤੀ ਅਕਾਲ-ਤਖਤ ਦੀ ਉਤਪਤੀ ਨੂੰ ਹੀ ਗੈਰ
ਸਿਧਾਂਤਕ ਅਤੇ ਗੁਰੂ ਆਸ਼ੇ ਦੇ ਵਿਪਰੀਤ ਮੰਨਦਾ ਹਾਂ।” ਅਤੇ, “ਜਿਹੜੀ ਵਿਵਸਥਾ ਗੁਰੂ ਆਸ਼ੇ ਅਨੁਸਾਰ
ਨਹੀਂ, ਜਿਹੜੀ ਵਿਵਸਥਾ ਧੋਖੇ ਨਾਲ ਹੋਂਦ ਵਿੱਚ ਲਿਆਂਦੀ ਗਈ ਹੋਵੇ, ਜਿਸ ਵਿਵਸਥਾ ਦਾ ਪਿਛਲੇ ਲਗ-ਭਗ
ਇੱਕ ਸਦੀ ਤੋਂ, ਦੁਰ-ਉਪਯੋਗ ਹੋ ਰਿਹਾ ਹੋਵੇ, ਉਸ ਤੋਂ ਛੁਟਕਾਰਾ ਪਾਉਣ ਵਿੱਚ ਹੀ ਭਲਾ ਹੈ।” ਇਨ੍ਹਾਂ
ਆਪਾ ਵਿਰੋਧੀ ਗੱਲਾਂ ਤੇ, ਮੈਂ ਫਿਲਹਾਲ ਕੋਈ ਟਿਪਣੀ ਨਹੀਂ ਕਰ ਰਿਹਾ। ਉਮੀਦ ਹੈ ਇਨ੍ਹਾਂ ਬਾਰੇ
ਢਿਲੋਂ ਸਾਹਿਬ, ਸਵੈ ਪੜਚੋਲ ਕਰਨ ਗੇ। ਬਾਕੀ ਇਨ੍ਹਾਂ ਦਾ ਨਿਰਣਾ ਫਿਲਹਾਲ ਸੂਝਵਾਨ ਪਾਠਕਾਂ ਤੇ ਛਡਦਾ
ਹਾਂ। ਫਿਲਹਾਲ ਸੰਪਾਦਕ ਸਾਹਿਬ ਦੀ ਸੰਪਾਦਕੀ ਟਿਪਣੀ ਵਿੱਚ ਉਠਾਏ ਨੁਕਤਿਆਂ ਦੇ ਸੰਧਰਭ ਵਿੱਚ ਕੁੱਝ
ਤੱਥ ਪੇਸ਼ ਕਰਨ ਦਾ ਉਪਰਾਲਾ ਕਰਾਂਗਾ। ਗੁਰੂ ਗਰੰਥ ਸਾਹਿਬ ਜੀ ਫਰਮਾਉਂਦੇ ਹਨ,
ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ॥ (੯੬੬) ਨਾਨਕ ਜੀ ਨੇ ਪੱਕੀ, ਤਾਣ ਵਾਲੀ, ਮਜ਼ਬੂਤ
ਨੀਂਹ ਰੱਖ ਕੇ ਉਸ ਤੇ, ਸੱਚ ਰੂਪੀ ਕਿਲ੍ਹਾ ਬਣਾ ਕੇ, ਉਸ ਵਿਚੋਂ ਰਾਜ ਚਲਾਇਆ ਹੈ। ਕੀ ਇਸ ਵਿੱਚ
ਕੰਕਰੀਟ ਦੀਆਂ ਬਹੁਤ ਮਜ਼ਬੂਟ ਨੀਹਾਂ ਰੱਖੀਆਂ ਸਨ? ਕੀ ਉਨ੍ਹਾਂ ਨੀਹਾਂ ਤੇ ਚੌੜੀਆਂ-ਚੌੜੀਆਂ ਕੰਧਾਂ
ਵਾਲਾ ਕਿਲ੍ਹਾ ਉਸਾਰਿਆ ਸੀ ? ਕੀ ਉਸ ਵਿਚੋਂ ਆਪਣਾ ਰਾਜ ਚਲਾਇਆ ਸੀ ? ਨਹੀਂ ਬਾਬਾ ਨਾਨਕ ਜੀ ਨੇ
ਸਿਧਾਂਤਾਂ ਦੀਆਂ ਮਜ਼ਬੂਤ ਨੀਹਾਂ ਤੇ, ਸੱਚ ਦਾ, ਪਰਮਾਤਮਾ ਦੇ ਨਾਮ ਦਾ, ਉਸ ਦੀ ਰਜ਼ਾ ਦਾ ਕਿਲ੍ਹਾ
ਉਸਾਰਿਆ ਸੀ। ਜਿਸ ਵਿਚੋਂ ਵਾਹਿਗੁਰੂ ਦੇ ਹੁਕਮ ਦਾ ਰਾਜ ਚਲਾਇਆ ਸੀ। ਇਹ ਅਕਾਲ ਦੇ ਰਾਜ ਦੀ ਸਿਧਾਂਤਕ
ਵਿਵਸਥਾ ਸੀ। ਦੂਜੇ ਨਾਨਕ ਜੀ ਬਾਰੇ ਗੁਰਬਾਣੀ ਕਹਿੰਦੀ ਹੈ,
ਝੁਲੈ ਸੁ ਛਤੁ ਨਿਰੰਜਨੀ ਮਲਿ ਤਖਤੁ ਬੈਠਾ ਗੁਰ ਹਟੀਐ॥ ਕਰਹਿ ਜਿ ਗੁਰ ਫੁਰਮਾਇਆ ਸਿਲ ਜੋਗੁ ਅਲੂਣੀ
ਚਟੀਐ॥ (੯੬੬) ਬਾਬਾ ਲਹਿਣਾ ਜੀ ਦੇ ਸਿਰ ਤੇ ਸੁੰਦਰ, ਰੱਬੀ ਛਤਰ ਝੁੱਲ ਰਿਹਾ ਹੈ। ਸ਼ਬਦ ਗੁਰੂ ਦੀ
ਹੱਟੀ ਵਿਚ, ਦੁਕਾਨ ਵਿੱਚ ਬਾਬਾ ਲਹਿਣਾ ਤਖਤ ਮੱਲ ਕੇ ਬੈਠਾ ਹੈ। ਦੂਜੇ ਨਾਨਕ ਜੀ ਸ਼ਬਦ ਵਿਚਾਰ ਵਿਚੋਂ
ਮਿਲੇ ਗਿਆਨ ਦੀ ਪਾਲਣਾ ਕਰ ਰਹੇ ਹਨ। ਇਹ ਸ਼ਬਦ ਦੇ ਗਿਆਨ ਨਾਲ ਜੋਗ, ਜੁੜਨ ਦੀ ਕਮਾਈ ਅਲੂਣੀ ਸਿਲ
ਚੱਟਣ ਵਾਙ, ਬੜੀ ਕਰੜੀ ਘਾਲ ਹੈ, ਕਮਾਈ ਹੈ। ਅਤੇ,
ਨਾਨਕੁ ਕਾਇਆ ਪਲਟੁ ਕਰਿ ਮਲਿ ਤਖਤੁ ਬੈਠਾ ਸੈ ਡਾਲੀ॥ (੯੬੭) ਕੀ ਬਾਬਾ ਲਹਿਣਾ ਜੀ ਨੇ ਵੀ ਕੋਈ ਤਖਤ
ਬਣਾਇਆ ਸੀ ? ਗੁਰਬਾਣੀ ਪੰਜਵੇਂ ਨਾਨਕ ਜੀ ਬਾਰੇ ਵੀ ਕੁੱਝ ਇਵੇਂ ਕਹਿੰਦੀ ਹੈ,
ਸਭ ਉਮਤਿ ਆਵਣ ਜਾਵਣੀ ਆਪੇ ਹੀ ਨਵਾ ਨਿਰੋਆ॥ ਤਖਤਿ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ॥
(੯੬੮) ਸਭ ਸ੍ਰਿਸ਼ਟੀ ਤਾਂ ਜਨਮ-ਮਰਨ ਦੇ ਗੇੜ ਵਿੱਚ ਹੈ, ਪਰ ਪ੍ਰਭੂ ਆਪ ਹਮੇਸ਼ਾ ਨਵਾਂ ਅਤੇ ਨਿਰੋਇਆ
ਹੈ। ਓਸੇ ਨਵੇਂ ਅਤੇ ਨਿਰੋਏ ਪ੍ਰਭੂ ਦੇ ਬਖਸ਼ੇ ਤਖਤ ਉਤੇ ਅਰਜਨ, ਗੁਰੂ ਬਣ ਕੇ ਬੈਠਾ ਹੈ। ਸਤਿਗੁਰ,
ਸ਼ਬਦ ਗੁਰੂ ਦੇ ਗਿਆਨ ਦਾ ਪਰਕਾਸ਼ ਸਭ ਪਾਸੇ ਚਮਕ ਰਿਹਾ ਹੈ। ਹੁਣ ਕੀ ਕਿਹਾ ਜਾਵੇਗਾ ਕਿ ਪੰਜਵੇਂ ਨਾਨਕ
ਜੀ ਨੇ ਵੀ ਤਖਤ ਬਣਾਇਆ ਹੋਇਆ ਸੀ? ਜੇ ਨਹੀਂ ਤਾਂ ਛੇਵੇਂ ਨਾਨਕ ਜੀ ਨੂੰ ਦੁਨਿਆਵੀ ਤਖਤ ਬਨਾਉਣ ਦੀ
ਲੋੜ ਕਿਉਂ ਪਈ? ਕੀ ਛੇਵੇਂ ਨਾਨਕ ਨੇ ਕੋਈ ਰਾਜ ਸਥਾਪਤ ਕੀਤਾ ਸੀ ? ਜੋ ਤਖਤ ਬਨਾਉਣ ਦੀ ਲੋੜ ਪਈ? ਜੇ
ਨਹੀਂ ਤਾਂ ਇਹ ਓਸੇ ਤਖਤ ਦੀ ਗੱਲ ਹੋ ਰਹੀ ਹੈ ਜਿਸ ਤੋਂ ਪਿੱਛਾ ਛੁਡਾਉਣ ਦੀ ਹੀ ਡਾ. ਢਿਲੋਂ ਜੀ
ਨਸੀਹਤ ਕਰ ਰਹੇ ਹਨ। ਸੱਚੇ ਧਰਮ ਬਾਰੇ ਇਫ ਐਂਡ ਬੱਟ ਤੇ ਆਧਾਰਿਤ ਚਰਚਾ ਸੁਹਰਦ ਨਹੀਂ ਹੋ ਸਕਦੀ। ਡਾ.
ਢਿਲੋਂ ਜੀ ਦੇ ਇਹ ਲਫਜ਼, ਮੈਂ ਇਹ ਮੰਨਦਾ ਹਾਂ, ਜਾਪਦਾ ਹੈ, ਸੰਭਵ ਹੈ, ਮੇਰੀ ਧਾਰਨਾ ਇਹ ਹੈ, ਹੋ
ਸਕਦਾ ਹੈ। ਵਿਚਾਰ ਸਾਂਝ ਦੇ ਆਧਾਰ ਸਤੰਭ ਨਹੀਂ ਹੋ ਸਕਦੇ। ਇਸ ਲਈ ਵਿਚਾਰ ਸਾਂਝ ਨਹੀਂ ਕੀਤੀ
ਜਾਵੇਗੀ। ਬਸ ਮਜਬੂਰੀ ਵੱਸ ਡਾ. ਢਿਲੋਂ ਜੀ ਦੀ ਚਿੱਠੀ ਦਾ ਜਵਾਬ ਦਿੱਤਾ ਜਾਵੇਗਾ।
ਅਮਰ ਜੀਤ ਸਿੰਘ ਚੰਦੀ
(14/04/11)
(ਸੁਮੀਤ ਟੰਡਨ
ਗੁਰਸਿੱਖੀ ਵਿੱਚ ‘ਦਸਤਾਰ’ ਮਨੁੱਖ ਦੇ ਸਾਬਿਤ-ਸੂਰਤ ਤੇ ਪਤਵੰਤਾ ਹੋਣ ਦੀ ਨਿਸ਼ਾਨੀ ਹੈ: ਗਿਆਨੀ ਜਾਚਕ
9 ਅਪ੍ਰੈਲ ਮੈਲਬੌਰਨ (ਸੁਮੀਤ ਟੰਡਨ) ਦਸਤਾਰ ਅਥਵਾ ਪੱਗੜੀ ਭਾਵੇਂ ਮਨੁੱਖੀ ਸਭਿਅਤਾ ਦੇ
ਮੁੱਢ ਤੋਂ ਹੀ ਮਨੁੱਖ ਦੀ ਆਨ, ਸ਼ਾਨ, ਇਜ਼ਤ, ਮੈਤਰੀ-ਸਾਂਝ, ਜ਼ਿਮੇਂਵਾਰੀ ਤੇ ਸਿਰਦਾਰੀ ਦੀ ਪ੍ਰਤੀਕ
ਮੰਨੀ ਆ ਰਹੀ ਹੈ। ਪਰ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਖਵਾਕ ‘ਸਾਬਿਤ ਸੂਰਤ ਦਸਤਾਰ ਸਿਰਾ’
ਮੁਤਾਬਿਕ ਕਿਸੇ ਵੀ ਵਿਅਕਤੀ ਦੇ ਸਿਰ `ਤੇ ਸਜਾਈ ਹੋਈ ‘ਦਸਤਾਰ’ ਰੱਬੀ ਰਜ਼ਾ ਅਨੁਸਾਰ ਜੀਵਨ
ਗੁਜ਼ਾਰਦਿਆਂ ਉਸ ਦੇ ਸਾਬਿਤ-ਸੂਰਤ ਤੇ ਪਤਵੰਤਾ ਹੋਣ ਦੀ ਪ੍ਰਮੁਖ ਨਿਸ਼ਾਨੀ ਹੈ। ਇਹੀ ਕਾਰਨ ਹੈ ਕਿ
ਪੰਥਕ ਵਿਧਾਨ ਵਿੱਚ ਵੀ ‘ਦਸਤਾਰ’ ਸਿੱਖੀ ਪੁਸ਼ਾਕ ਦਾ ਮੁੱਖ ਅੰਗ ਮੰਨੀ ਗਈ ਹੈ। ਗਿਆਨੀ ਜਗਤਾਰ ਸਿੰਘ
ਜਾਚਕ ਜੀ ਨੇ ਇਹ ਵਿਚਾਰ ਮੈਲਬੌਰਨ ਵਿਖੇ ਟਾਰਨੈਟ ਇਲਾਕੇ ਦੇ ਸਿੱਖ ਨੌਜਾਵਨਾਂ ਦੀ ਇੱਕ ਵਿਸ਼ੇਸ਼
ਇਕੱਤ੍ਰਤਾ ਵਿੱਚ ਕਹੇ।
ਜਾਚਕ ਜੀ ਨੇ ਆਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਸ਼ਟ ਗੁਰੂ ਮੰਨ ਕੇ ਸੀਸ ਝਕਾਉਣ ਵਾਲੇ
ਸਿੱਖ ਭਾਈਚਾਰੇ ਦਾ ਕੋਈ ਵੀ ਮੈਂਬਰ, ਜਦੋਂ ਦਾੜੀ ਕੇਸ਼ ਕਟਾ ਕੇ ਆਪਣੀ ਸਾਬਿਤ ਸੂਰਤ ਵਿਗਾੜ ਲੈਂਦਾ
ਹੈ। ਤਾਂ ਸਮਝੋ ਲਓ ਕਿ ਉਹ ਭੁੱਲੜ ਵੀਰ ਆਪਣੀ ਪੱਗ ਆਪਣੇ ਹੱਥੀਂ ਲਾਹ ਰਿਹਾ ਹੁੰਦਾ ਹੈ। ਇਸ ਲਈ
ਕਿਸੇ ਅਜਿਹੇ ਰਾਜਸੀ ਨੇਤਾ ਜਾਂ ਅਧਿਕਾਰੀ ਤੋਂ ਆਸ ਨਹੀ ਰੱਖੀ ਜਾ ਸਕਦੀ ਕਿ ਉਹ ਸਿੱਖ ਦੀ ਦਸਤਾਰ ਦਾ
ਰਖਵਾਲਾ ਬਣੇਗਾ। ਯਾਦ ਰੱਖੋ! ਦੇਸ਼ ਵਿਦੇਸ਼ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਮੰਨ ਕੇ
ਹੀ ‘ਦਸਤਾਰ’ ਦੀ ਸ਼ਾਨ ਬਹਾਲ ਰੱਖੀ ਜਾ ਸਕਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇ ਕੁੱਝ ਸੱਤਾਧਾਰੀ
ਪ੍ਰਵਾਰ ਆਪਣੇ ਸੁਆਰਥ ਅਤੇ ਪੰਥ ਵਿਰੋਧੀ ਸ਼ਾਕਤੀਆਂ ਦੀ ਸ਼ਹਿ `ਤੇ ਖ਼ਾਲਸਾ ਕਾਲਜ ਸ੍ਰੀ ਅਮ੍ਰਿਤਸਰ ਨੂੰ
ਹੜੱਪਣ ਦੇ ਯਤਨ ਕਰ ਰਹੇ ਹਨ। ਤਾਂ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਉਹ ਕੌਮ ਦੀ ਪੱਗ ਨੂੰ ਹੱਥ ਪਾ
ਰਹੇ ਹਨ। ਕਿਉਂਕ, ਕਾਲਜ ਸਿੱਖ ਕੌਮ ਦੀ ਵਿਰਾਸਤੀ ਸ਼ਾਨ ਹੈ।
ਇਸ ਲਈ ਕਾਲਜ ਦੀ ਕੌਮੀ ਸੰਪਤੀ ਨੂੰ ਪ੍ਰਵਾਰਕ ਸੰਪਤੀ ਬਨਾਉਣ ਵਾਲੇ ਭੈੜੇ ਮਨਸੂਬਿਆਂ ਨੂੰ ਅਸਫਲ
ਬਣਾਉਣ ਲਈ ਸਮੁੱਚੇ ਪੰਥ ਨੂੰ ਇੱਕ-ਜੁੱਟ ਹੋ ਕੇ ਓਵੇਂ ਹੀ ਸਘੰਰਸ਼ ਕਰਨ ਦੀ ਲੋੜ ਹੈ। ਜਿਵੇਂ, ਇੱਕ
ਸਿੱਖ ਨੌਜਵਾਨ ਦੀ ਦਸਤਾਰ ਉਤਾਰਨ ਦਾ ਮਸਲਾ ਲੈ ਕੇ ਪੰਜਾਬ ਪੁਲੀਸ ਦੇ ਵਰਤਾਰੇ ਦੀ ਨਿਖੇਧੀ ਕਰਦਿਆਂ
ਜ਼ਿਮੇਵਾਰ ਅਧਿਕਾਰੀਆਂ ਨੂੰ ਸਜ਼ਾ ਦੇਣ ਦੀ ਜ਼ੋਰਦਾਰ ਮੰਗ ਉਠਾਈ ਗਈ। ਜਿਸ ਦੇ ਸਿੱਟੇ ਵਜੋਂ ਰਾਜਸੀ ਮੱਦ
ਵਿੱਚ ਅੰਧੀ ਬੋਲ਼ੀ ਹੋਈ ਪੰਜਾਬ ਸਰਕਾਰ ਨੂੰ ਜ਼ਿਮੇਂਵਾਰ ਪੁਲੀਸ ਅਧਿਕਾਰੀਆਂ ਵਿਰੁਧ ਸ਼ਕਾਇਤੀ ਪਰਚਾ
ਦਰਜ਼ ਕਰਨ ਦਾ ਫੈਸਲਾ ਲੈਣਾ ਪਿਆ ਹੈ।
(14/04/11)
ਚਰਨਜੀਤ ਸਿੰਘ ਬਰੈਂਮਪਟਨ
ਇਕਬਾਲ ਸਿੰਘ ਢਿੱਲੋਂ ਜੀ
ਬੇਸ਼ਕ, ਸਰਕਾਰ ਕੋਲ ਤਾਕਤ ਹੈ। ਉਹ ਜ਼ੋਰ ਨਾਲ ਆਪਣਾ ਕਾੰਨੂਨ ਲਾਗੂ ਕਰਵਾ ਸਕਦੀ
ਹੈ। ਜਥੇਦਾਰ ਨੂੰ ਕੈਦ ਕਰ ਸਕਦੀ ਹੈ। ਅਕਾਲ ਤਖਤ ਨੂੰ ਢਾਹ ਸਕਦੀ ਹੈ। ਪਰ ਇਹ ਕੰਮ ਤੇ ਜਹਾਂਗੀਰ ਨੇ
ਵੀ ਕੀਤਾ ਸੀ। 6ਵੇਂ ਗੁਰੂ ਦੇ ਥਵ੍ਹੇ ਬਨਾਉਣ ਤੋਂ ਬਾਅਦ ਹੀ ਗੁਰੂ ਸਾਹਿਬ ਨੂੰ ਕੈਦ ਕੀਤਾ ਸੀ।
ਉਦੋਂ ਜਹਾਂਗੀਰ ਤਖਤ ਤੇ ਬੈਠਾ ਸੀ। ਅੱਜ ਕਿੱਥੇ ਗਿਆ ਜਹਾਂਗੀਰ ਦਾ ਤਖਤ? ਗੁਰੂ ਦਾ ਥੜਾ ਤੇ ਤਖਤ
ਬੰਨ ਚੁਕਾ ਹੈ। ਤੁਸੀ ਨਹੀਂ ਮੰਨਦੇ ਤੇ ਇਹ ਤੁਹਾਡੀ ਮਰਜੀ। ਦੁਨਿਆ ਤਾਂ ਇਸ ਨੂੰ ਸਜਦੇ ਕਰਦੀ ਹੈ।
ਜਦੋਂ ਗੁਰੂ ਕੈਦ ਵਿੱਚ ਸੀ, ਜਹਾਂਗੀਰ ਨੂੰ ਪਾਤਸ਼ਾਹ ਕਿਹਾ ਜਾਂਦਾ ਸੀ। ਅੱਜ ਕੌਣ ਹੈ ਉਹਨੂੰ ਪਾਤਸ਼ਾਹ
ਕਹਿਣ ਵਾਲਾ। ਸਿਰਫ ਜਹਾਂਗੀਰ ਜਾਂ ਬਾਦਸ਼ਾਹ (ਬਦੀ ਦਾ ਸ਼ਾਹ) ਜਹਾਂਗੀਰ। ਮੇਰੇ ਗੁਰੂ ਨੂੰ ਤੇ ਅੱਜ
400 ਸਾਲ ਬਾਅਦ ਵੀ ਸੱਚਾ ਪਾਤਸ਼ਾਹ ਕਿਹਾ ਜਾਂਦਾ ਹੈ। ਜਦੋਂ ਗੁਰੂ ਕੈਦ ਵਿੱਚ ਸੀ, ਜਹਾਂਗੀਰ ਦਾ
ਦਰਬਾਰ ਲਗਦਾ ਸੀ। ਕਿੱਥੇ ਗਿਆ ਉਹਦਾ ਦਰਬਾਰ। ਮੇਰੇ ਗੁਰੂ ਦਾ ਦਰਬਾਰ ਤੇ ਅੱਜ ਵੀ ਲਗਦਾ ਹੈ।
ਗੁਰਲੀਨ ਕੌਰ ਵਾਲੇ ਕੇਸ ਵਿੱਚ ਫੈਸਲਾ ਇਹਦਾ ਹੋਣਾ ਸੀ ਕਿ “ਕੀ ਸਿੱਖ ਦੀ
ਪਰਿਭਾਸ਼ਾ ਵਿੱਚ ਸਿੱਖ ਵਾਸਤੇ ਕੇਸ ਰਖਣੇ ਜਰੂਰੀ ਹਨ ਜਾਂ ਨਹੀਂ”। ਜੱਜਾਂ ਨੇ ਇਹ ਤੇ ਕਿਹਾ ਹੈ ਕਿ
ਧਾਰਮਿਕ ਮਾਮਲਿਆਂ ਵਿੱਚ ਫੈਸਲਾ ਦੇਣ ਦਾ ਅਧਿਕਾਰ ਅਦਾਲਤ ਨੂੰ ਹੈ ਪਰ ਇਹ ਕਿਤੇ ਵੀ ਨਹੀਂ ਕਿਹਾ ਕਿ
ਅਦਾਲਤ ਨੂੰ “ਸਿੱਖ ਦੀ ਪਰਭਿਾਸ਼ਾ” ਘੜਣ ਦਾ ਵੀ ਅਧਿਕਾਰ ਹੈ। ਅਤੇ ਨਾ ਹੀ ਉਹਨਾਂ ਨੇ ਘੜਣ ਦੀ ਕੋਸ਼ਿਸ਼
ਕੀਤੀ ਹੈ। ਫੈਸਲਾ ਕਰਣ ਵਿੱਚ ਅਤੇ ਪਰਿਭਾਸ਼ਾ ਘੜਣ ਵਿੱਚ ਜਮੀਨ ਅਸਮਾਨ ਦਾ ਅੰਤਰ ਹੈ। ਇਸੇ ਫੈਸਲੇ
ਵਿਚੋਂ ਹੇਠਾਂ ਲਿਖੀਆ ਆਪ ਪੜ ਲਵੋ।
“…freedom of religion in our Constitution is not
confined to religious beliefs only; it extends to religious practices as well
subject to the restrictions which the Constitution itself has laid down. Under
Article 26(b), therefore, a religious denomination or organization enjoys
complete autonomy in the matter of deciding as to what rites and ceremonies are
essential according to the tenets of the religion they hold and no outside
authority has any jurisdiction to interfere with their decision in such
matters.”
ਤੁਸੀ ਆਪਣੇ ਲੈਖ ਵਿੱਚ ਲਿਖੀਆ ਹੈ:
ਬੇਸ਼ਕ ਛੇਵੇਂ ਗੁਰੂ ਜੀ ਨੇ ਮੀਰੀ ਦੇ ਪੱਖ ਨੂੰ ਪੂਰੀ ਸ਼ਫਲਤਾ ਨਾਲ ਸਫਲ ਬਣਾਇਆ
ਅਤੇ ਸਿੱਖ ਮੱਤ ਨੂੰ ਇੱਕ ਨਵਾਂ ਰੂਪ ਪਰਦਾਨ ਕੀਤਾ, ਅੰਮ੍ਰਿਤਸਰ ਵਿਖੇ ਉਸਾਰੇ ਗਏ ਇਸ ਤਖਤ ਦੀ
ਉਹਨਾਂ ਨੇ ਸੀਮਿਤ ਸਮੇਂ ਲਈ ਹੀ ਵਰਤੋਂ ਕੀਤੀ। 1635 ਈਸਵੀ ਵਚ ਉਹ ਕੀਰਤਪੁਰ ਜਾ ਬਿਰਾਜੇ ਅਤੇ ਉਸ
ਤੋਂ ਪਿੱਛੋਂ ਉਹਨਾਂ ਆਪ ਜਾਂ ਉਹਨਾਂ ਤੋਂ ਬਾਦ ਵਾਲੇ ਚਾਰ ਗੁਰੂ ਸਾਹਿਬਾਨ ਵਿੱਚੋਂ ਕਿਸੇ ਨੇ ਇਸ
ਤਖਤ ਦੀ ਵਰਤੋਂ ਨਹੀਂ ਕੀਤੀ।
ਪਰ ਇਹ ਗੱਲ ਤੇ ਹਰਿਮੰਦਰ ਤੇ ਵੀ ਲਾਗੂ ਹੁੰਦੀ ਹੈ। ਕੀ ਹਰਿਮੰਦਰ ਨੂੰ ਵੀ
ਢਾਹ ਦੇਣਾ ਚਾਹਿਦਾ ਹੈ?
1984 ਵਿੱਚ ਜਦੋਂ ਇੰਦਰਾ ਗਾਂਧੀ ਨੇ ਅਕਾਲ ਤਖਤ ਢਾਹਿਆ ਸੀ ਤੇ ਕੀ ਉਦੋਂ
ਸਿੱਖਾਂ ਨੂੰ ਉਸਦਾ ਧੰਨਵਾਦ ਕਰਨਾ ਚਾਹੀਦਾ ਸੀ?
ਉਦੋਂ ਜਦੋਂ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਸਨ, ਕੀ ਉਹ ਸਿਰਫ ਮੂਰਖਤਾ ਦੀ
ਨਿਸ਼ਾਨੀ ਸੀ?
ਕੀ ਸਿੱਖਾਂ ਨੂੰ ਖੁਸ਼ ਹੋਣਾ ਚਾਹੀਦਾ ਸੀ ਕਿ ਹਰਿਮੰਦਰ ਦਾ ਸ਼ਰੀਕ ਢਾਹ ਦਿੱਤਾ
ਗਿਆ ਹੈ?
ਤੁਸੀ ਭਾਈ ਕਾਹਣ ਸਿੰਘ ਨਾਭਾ ਦੀ “ਅਕਾਲ ਬੁੰਗੇ” ਦੀ ਐਂਟਰੀ ਦਾ ਹਵਾਲਾ
ਦਿੱਤਾ ਹੈ ਜੋ ਇਸ ਤਰਾਂ ਹੈ।
ਅਕਾਲ ਬੁੰਗਾ: ਸ਼੍ਰੀ ਗੁਰੂ ਹਰਗੋਬਿੰਦ ਸਾਹਿਬ
ਨੇ ਸੰਮਤ 1665 ਵਿੱਚ ਸ਼੍ਰੀ ਅੰਮ੍ਰਿਤਸਰ ਹਰਿਮੰਦਿਰ ਦੇ ਸਾਮ੍ਹਣੇ ਇੱਕ ਉੱਚਾ ਰਾਜ ਸਿੰਘਾਸਨ (ਸ਼ਾਹੀ
ਤਖਤ) ਤਿਆਰ ਕਰਵਾ ਕੇ ਉਸ ਦਾ ਨਾਉਂ “ਅਕਾਲ ਬੁੰਗਾ” ਰੱਖਿਆ, ਜਿਸ ਥਾਂ ਸਵੇਰੇ ਅਤੇ ਸੰਝ ਨੂੰ ਦੀਵਾਨ
ਲਗਾ ਕੇ ਸੰਗਤਾਂ ਨੂੰ ਨਿਹਾਲ ਕਰਦੇ ਸਨ. ਅਕਾਲ ਬੁੰਗਾ ਪੰਥਕ ਜਥੇਬੰਦੀ ਦਾ ਕੇਂਦ੍ਰ ਹੈ. ਪੰਥ ਇਸ
ਥਾਂ ਮੁੱਢ ਤੋਂ ਗੁਰੁਮਤੇ ਸੋਧਦਾ ਆਇਆ ਹੈ. ਇਹ ਗੁਰਦਵਾਰਾ ਸਿੱਖਾਂ ਦਾ ਪਹਿਲਾ ਤਖਤ ਹੈ. ਇਥੇ ਗੁਰੂ
ਸਾਹਿਬਾਨ ਅਤੇ ਧਰਮਵੀਰ ਸ਼ਹੀਦਾਂ ਦੇ ਇਹ ਸ਼ਸਤ੍ਰ ਹਨ
ਇਸ ਦੇ ਹੇਠਾਂ ਤੁਸੀ ਆਪਣੇ ਤੌਰ ਤੇ ਲਿਖੀਆ ਹੈ।
ਉਪਰੋਕਤ ਤੋਂ ਸਪਸ਼ਟ ਹੈ ਕਿ ਭਾਈ ਨਾਭਾ ਨੇ ‘ਮਹਾਨ ਕੋਸ਼’ ਵਿੱਚ ਅਕਾਲ ਬੁੰਗੇ
ਨੂੰ ਕੇਵਲ ਇੱਕ ਗੁਰਦੁਆਰੇ ਦੇ ਤੌਰ ਤੇ ਹੀ ਦਰਸਾਇਆ ਹੈ।
ਭਾਈ ਨਾਭਾ ਨੇ ਸਾਫ ਤਾਂ ਲਿਖੀਆ ਹੈ ਕਿ ਇਹ ਪੰਥਕ ਜਥੇਬੰਦੀ ਦਾ ਕੇਂਦ੍ਰ ਹੈ।
ਇੱਥੇ ਮੁੱਢ ਤੋਂ ਗੁਰਮਤੇ ਸੋਧੇ ਜਾਂਦੇ ਰਹੇ ਹਨ ਅਤੇ ਇਹ ਗੁਰੂਦਵਾਰਾ ਸਿੱਖਾਂ ਦਾ ਪਹਿਲਾ ਤਖਤ ਹੈ।
ਸ: ਮੱਖਣ ਸਿੰਘ ਜੀ
ਤੁਸੀ ਲਿਖੀਆ ਹੈ
ਪਰ ਮੇਰਾ ਸਵਾਲ ਤਾਂ ਇਹ ਹੈ ਕਿ ਜੇ ਕਰ ਮੈਂ ਸਾਰੀ ਸੇਧ ਗੁਰਬਾਣੀ ਤੋਂ ਲੈ
ਰਿਹਾ ਹਾਂ ਤਾਂ ਮੇਰਾ ਕੀ ਨੁਕਸਾਨ ਹੈ ਅਤੇ ਮੈਂ ਕਿਸ ਗੱਲ ਤੋਂ ਅਧੂਰਾ ਹਾਂ? ਕੀ ਗੁਰੂ ਜੀ ਸਾਨੂੰ
ਅਧੂਰੇ ਗੁਰੂ ਦੇ ਲੜ ਲਾ ਕੇ ਗਏ ਸਨ?
ਗੁਰੂ ਅਰਜਨ ਸਾਹਿਬ ਨੇ ਬਾਣੀ ਦਾ ਸੰਕਲਨ ਕੀਤਾ। ਪਰ ਸੰਕਲਨ ਤੋਂ ਪਹਿਲਾਂ
ਹਰਿਮੰਦਰ ਕਿਉਂ ਉਸਾਰਿਆ? ਕੀ ਲੋੜ ਪਈ ਸੀ? ਉਤਾਰੇ ਕਰਨ ਵਾਲੇ ਬਿਠਾਉSਦੇ ਅਤੇ ਆਦਿ ਗ੍ਰੰਥ ਦੇ
ਉਤਾਰੇ ਘਰੋ ਘਰੀ ਵੰਡੀ ਜਾਂਦੇ।
ਉਹ ਇਸ ਲਈ ਕਿ ਫਲਸਫੇ ਨੂੰ ਤਾਕਤ ਵਿੱਚ ਤਬਦੀਲ ਕਰਨ ਲਈ ਕੋਈ ਆਡੰਬਰ ਕਰਨ ਦੀ
ਲੋੜ ਹੁੰਦੀ ਹੈ। ਗੁਰਬਾਣੀ ਦਾ ਫੁਰਮਾਨ ਹੈ।
ਆਪਣੀ ਖੇਤੀ ਰਖਿ ਲੈ ਕੂੰਜ ਪੜੈਗੀ ਖੇਤਿ ॥੧॥ (34)
ਖੇਤਿ ਮਿਆਲਾ ਉਚੀਆ ਘਰੁ ਉਚਾ ਨਿਰਣਉ ॥(517)
ਤੈ ਸਹਿ ਦਿਤੀ ਵਾੜਿ ਨਾਨਕ ਖੇਤੁ ਨ ਛਿਜਈ
॥੨॥ (521)
ਰਾਖਹੁ ਖੇਤੀ ਹਰਿ ਗੁਰ ਹੇਤੀ ਜਾਗਤ ਚੋਰੁ ਨ ਲਾਗੈ
॥ (1110)
ਗੁਰਬਾਣੀ ਦੇ ਅਸੀ ਸਿਰਫ ਲੜ ਹੀ ਨਹੀਂ ਲੱਗਣਾ, ਇਸ ਨੂੰ ਬਚਾ ਕੇ ਵੀ ਰੱਖਣਾ
ਹੈ ਅਤੇ ਇਸ ਨੂੰ ਹੋਰਾਂ ਤੱਕ ਪਹੁੰਚਾਉਣਾ ਵੀ ਹੈ। ਜਿਵੇਂ ਗੁਰਬਾਣੀ ਵਿੱਚ ਅੰਕਾਂ ਅਤੇ ਸਿਰਲੇਖਾਂ
ਦੇ ਰਾਹੀ ਗੁਰੂ ਸਾਹਿਬ ਨੇ ਇੱਕ ਵਾੜ ਕੀਤੀ ਹੈ ਕਿ ਜਿੱਥੇ ਬਾਣੀ ਸਮਝਣ ਵਿੱਚ ਆਸਾਨੀ ਰਹੇ, ਉੱਥੇ ਇਸ
ਵਿੱਚ ਕੋਈ ਰਲਾ ਵੀ ਨਾ ਪਾ ਸਕੇ। ਆਡੰਬਰ ਕਰਨਾ ਵੀ ਇੱਕ ਤਰਾਂ ਦੀ ਵਾੜ ਕਰਨਾ ਹੀ ਹੁੰਦਾ ਹੈ। ਅਸੀ
ਨਗਰ ਕੀਰਤਨ ਕਿਉਂ ਜਾਂਦੇ ਹਾਂ? ਭਾਵੇਂ ਬਹੁਤਾਤ ਸਿੱਖਾਂ ਨੂੰ ਇਸ ਵਿੱਚ ਕੋਈ ਪ੍ਰਾਪਤੀ ਨਜਰ ਨਾ
ਆਉਂਦੀ ਹੋਵੇ, ਪਰ ਅਸੀ ਆਪਣੀ “show of strength” ਤਾ ਕਰ ਹੀ
ਆਉਂਦੇ ਹਾਂ ਜੋ ਕਿ ਜਰੂਰੀ ਹੈ। ਅਸੀ ਬੜਾ ਵੱਧ ਚੜ ਕੇ ਕਹਿੰਦੇ ਹਾਂ ਕਿ ਸਾਡੇ ਗੁਰੂ ਨੇ ਦੁਨਿਆਦਾਰੀ
ਨਿਭਾਉਂਦੇ ਹੋਏ ਹੀ ਧਰਮ ਕਮਾਉਣਾ ਸਿਖਾਇਆ ਹੈ। ਤੇ ਦੁਨਿਆ ਦੀ ਇਹ ਇੱਕ ਹਕੀਕਤ ਹੈ ਕਿ ਦੁਨਿਆ ਵਾੜਾਂ
ਵਿੱਚ ਹੀ ਰਹਿੰਦੀ ਹੈ। ਨਾ ਚਾਹੁੰਦੇ ਹੋਏ ਵੀ ਇਹ ਸਭ ਕੁੱਝ ਜਰੂਰੀ ਹੈ। ਹਾਂ, ਜਿਹਨਾਂ ਨੇ ਜੰਗਲਾਂ
ਵਿੱਚ ਭਗਤੀ ਕਰਨੀ ਹੈ, ਉਹਨਾਂ ਨੂੰ ਕੋਈ ਲੋੜ ਨਹੀਂ। ਫਲਸਫਾ ਜਦੋਂ ਕਰਮ ਵਿੱਚ ਤਬਦੀਲ ਹੁੰਦਾ ਹੈ ਤਾ
ਉਸ ਕਰਮ ਵਿੱਚ ਕੁੱਝ ਨਾ ਕੁੱਝ ਐਸਾ ਜਰੂਰ ਹੁੰਦਾ ਹੈ ਜੋ ਉਸ ਫਲਸਫੇ ਤੇ ਪੂਰਾ ਨਹੀਂ ਉਤਰਦਾ। ਇਹੀ
ਵਿਕਾਸ ਦਾ ਸੂਤਰ ਹੈ। ਸਾਡੀ ਰਹਿਣੀ ਬਹਿਣੀ, ਸਾਡੀ ਰਹਿਤ ਮਰਯਾਦਾ, ਸਾਡੀ ਸੰਸਥਾਵਾਂ, ਸਾਡੇ ਆਡੰਬਰ,
ਕੁੱਝ ਵੀ ਐਸਾ ਨਹੀਂ ਹੈ ਜੋ ਗੁਰਬਾਣੀ ਤੇ 100% ਪੂਰਾ ੳਤਰਦਾ ਹੋਵੇ ਅਤੇ ਨਾ ਹੀ ਹੋ ਸਕਦਾ ਹੈ।
ਚਰਨਜੀਤ ਸਿੰਘ ਬਰੈਂਮਪਟਨ
(13/04/11)
ਡਾ: ਇਕਬਾਲ ਸਿੰਘ ਢਿੱਲੋਂ
ਮਾਨਯੋਗ ਸੰਪਾਦਕ ਜੀ, ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ!
‘ਅਕਾਲ ਤਖਤ’ ਦੇ ਵਿਸ਼ੇ ਤੇ ਸ. ਅਮਰਜੀਤ ਸਿੰਘ ਚੰਦੀ ਜੀ ਦੀ ਲਿਖਤ (12. 04. 2011)
ਇਸੇ ਵਿਸ਼ੇ ਉਤੇ ਵੈਬਸਾਈਟ ਉੱਤੇ ਹੁਣੇ ਜਿਹੇ ਆਏ ਮੇਰੇ ਦੋ ਲੇਖਾਂ ਦੇ ਪ੍ਰਤੀਕਰਮ ਵਜੋਂ ਭੇਜੀ ਗਈ ਹੈ
ਭਾਵੇਂ ਕਿ ਉਹਨਾਂ ਨੇ ਮੈਨੂੰ ਸਿੱਧੇ ਤੌਰ ਤੇ ਸੰਬੋਧਨ ਨਹੀਂ ਕੀਤਾ। ਕਰ ਲੈਂਦੇ ਤਾਂ ਚੰਗਾ ਸੀ, ਐਨੀ
ਵੀ ਕਾਹਦੀ ਨਰਾਜ਼ਗੀ। ਇਹੋ ਲਿਖਤ ਉਨਾਂ ਨੇ ‘ਖਾਲਸਾਨਿਊਜ਼’ ਵੈਬਸਾਈਟ ਉੱਤੇ ਵੀ ਲਗਵਾਈ ਹੋਈ ਹੈ।
ਸ. ਚੰਦੀ ਜੀ ਨੇ ਵਿਰਾਸਤ ਦੀ ਗੱਲ ਕੀਤੀ ਹੈ ਜੋ ਸਿਧਾਂਤਕ ਰੂਪ ਵਿੱਚ ਸਹੀ ਭਾਸਦੀ ਹੈ। ਪਰੰਤੂ
ਵਿਰਾਸਤ ਉਹੀ ਸਾਂਭਣਯੋਗ ਹੁੰਦੀ ਹੈ ਜਿਸਦਾ ਸੰਕਲਪ ਹਾਂ-ਪੱਖੀ ਹੋਵੇ ਅਤੇ ਜਿਸਦੀ ਭੂਮਿਕਾ ਗੌਰਵਮਈ
ਰਹੀ ਹੋਵੇ। 1926 ਤੋਂ ਹੋਂਦ ਵਿੱਚ ਆਏ ਅਖੌਤੀ ਅਕਾਲ–ਤਖਤ ਦਾ ਨਾ ਤਾਂ ਸੰਕਲਪ ਹਾਂ-ਪੱਖੀ ਹੈ ਤੇ ਨਾ
ਹੀ ਭੂਮਿਕਾ ਗੌਰਵਮਈ ਹੈ। ਐਵੇਂ ਇਸ ਨਾਲ ਗੁਰੂ ਸਹਿਬਾਨ ਦੇ ਨਾਮ ਨੂੰ ਜੋੜ ਕੇ ਸ਼ਰਧਾਲੂ ਸਿੱਖਾਂ ਦੀ
ਸ਼ਰਧਾ-ਭਾਵਨਾ ਦਾ ਸ਼ੋਸ਼ਣ ਕਰਨਾ ਸੁਹਿਰਦਤਾ ਨਹੀਂ। ਅਖੌਤੀ ਅਕਾਲ-ਤਖਤ ਦਾ ਫਲਸਫਾ ਤਾਂ ਮਨਮੱਤ ਹੈ।
ਅਜਿਹਾ ਫਲਸਫਾ ਕਿਸੇ ਨਾਨਕ ਜੋਤ ਤੋਂ ਮਿਲਿਆ ਹੋਇਆ ਨਹੀਂ ਹੋ ਸਕਦਾ।
ਸਿੱਖਾਂ ਵਾਸਤੇ ਇਸ਼ਟ ਦੇ ਤੌਰ ਤੇ ਸ੍ਰੀ ਗ੍ਰੰਥ ਸਾਹਿਬ ਸਰਵਉੱਚ ਰਿਹਾ ਹੈ ਅਤੇ ਦਰਬਾਰ ਸਾਹਿਬ
ਕੇਂਦਰੀ ਅਸਥਾਨ ਰਿਹਾ ਹੈ। ਸਿੱਖ ਸਮੇਂ-ਸਮੇਂ ਦਰਬਾਰ ਸਾਹਿਬ ਦੇ ਸਾਹਮਣੇ ਖਾਲੀ ਜਗਹ ਤੇ ਜੁੜਦੇ ਰਹੇ
ਹਨ ਨਾ ਕਿ ਕਿਸੇ ਅਖੌਤੀ ਅਕਾਲ ਤਖਤ ਦੇ ਸਨਮੁਖ। ਹਾਂ ਛੇਵੇਂ ਗੁਰੂ ਜੀ ਦੇ ਤਖਤ ਦੀ ਜਗਹ ਜ਼ਰੂਰ ਨੇੜੇ
ਹੀ ਸੀ। ਉਸ ਤੋਂ ਵੀ ਉਹਨਾਂ ਨੂੰ ਪ੍ਰੇਰਣਾ ਮਿਲਦੀ ਰਹਿੰਦੀ ਸੀ।
ਅਖੌਤੀ ਅਕਾਲ-ਤਖਤ ਦਾ ਕੋਈ ਫਲਸਫਾ ਜਾਂ ਸਿਧਾਂਤ ਹੈ ਹੀ ਨਹੀਂ। ਇਹ ਕਿਹੋ ਜਿਹਾ ਸਿਧਾਂਤ ਹੈ, ਕਿਸ
ਗੁਰੂ ਜੀ ਨੇ ਦਿੱਤਾ ਹੈ ਅਤੇ ਕਿਥੇ ਅੰਕਿਤ ਹੈ, ਇਹ ਸਾਰਾ ਕੁੱਝ ਸਪਸ਼ਟ ਕਿਉਂ ਨਹੀਂ ਦੱਸਿਆ ਜਾਂਦਾ?
ਪੰਜਵੇਂ ਗੁਰੂ ਜੀ ਤਕ ਤਾਂ ਸਿੱਖ ਮੱਤ ਦਾ ਮੁੱਖ ਸਿਧਾਂਤ ਪੀਰੀ ਤੇ ਅਧਾਰਤ ਸੀ। ਪੰਜਵੇਂ ਗੁਰੂ ਜੀ
ਨੇ ਬਦਲੇ ਹੋਏ ਹਾਲਾਤ ਅਨੁਸਾਰ ਛੇਵੇਂ ਗੁਰੂ ਜੀ ਨੂੰ ਸਿੱਖ ਮੱਤ ਵਿੱਚ ਮੀਰੀ ਦਾ ਸਿਧਾਂਤ ਸ਼ਾਮਲ ਕਰਨ
ਦੀ ਜ਼ਿੰਮੇਵਾਰੀ ਲਾ ਦਿੱਤੀ। ਇਸ ਮਕਸਦ ਲਈ ਛੇਵੇਂ ਗੁਰੂ ਜੀ ਨੇ ਪਹਿਲੇ ਗੁਰੂ ਸਾਹਿਬਾਨ ਵੱਲੋਂ
ਅਪਣਾਈ ਹੋਈ ਰਵਾਇਤੀ ਮਨੁੱਖੀ ਜੀਵਨ-ਜਾਚ ਵਿੱਚ ਤਬਦੀਲੀ ਲੈ ਆਂਦੀ। ੳਹਨਾਂ ਨੇ ਰਾਜਿਆਂ ਵਾਲਾ ਲਿਬਾਸ
(ਐਚਕਨ ਅਤੇ ਦਸਤਾਰ) ਧਾਰਨ ਕੀਤਾ, ਕਲਗੀ ਲਗਾਈ, ਕਿਰਪਾਨ ਪਹਿਨੀ, ਘੋੜੇ ਦੀ ਸਵਾਰੀ ਅਰੰਭ ਕੀਤੀ,
ਬਾਜ ਪਾਲਿਆ, ਸਿਰ ਤੇ ਛੱਤਰ ਝੁਲਵਾਇਆ, ਨਗਾਰਾ ਵਜਵਾਇਆ, ਝੰਡਾ ਗੱਡਿਆ, ਫੌਜ ਖੜੀ ਕੀਤੀ, ਤਖਤ
ਬਣਵਾਇਆ ਇਤਿਆਦਿ। ਉਪਰੋਕਤ ਸਾਰੇ ਚਿੰਨਾਂ ਦੇ ਸੁਮੇਲ ਰਾਹੀਂ ਉਨਾਂ ਨੇ ਮੀਰੀ ਦੇ ਸਿਧਾਂਤ ਨੂੰ
ਬਾਖੂਬੀ ਸਾਕਾਰ ਕੀਤਾ ਅਤੇ ਜੰਗ ਦੇ ਮੈਦਾਨ ਵਿੱਚ ਸਿੱਖ ਮੱਤ ਦੀ ਬਦਲੀ ਹੋਈ ਨੁਹਾਰ ਦਾ ਲੋਹਾ
ਮੰਨਵਾਇਆ। ਪਰੰਤੂ ਤਖਤ ਤਾਂ ਮੀਰੀ ਦੇ ਇਹਨਾਂ ਬਹੁਤ ਸਾਰੇ ਚਿੰਨਾਂ ਵਿੱਚੋਂ ਇੱਕ ਸੀ। ਇਹਨਾਂ ਸਾਰੇ
ਚਿੰਨਾਂ ਵਿਚੋਂ ਕੇਵਲ ਇੱਕ ਵਿਸ਼ੇਸ਼ ਚਿੰਨ ਨੂੰ ਕੋਈ ਨਾਮ ਦੇਣ ਦੀ ਜ਼ਰੂਰਤ ਹੀ ਨਹੀਂ ਸੀ। ਇਸ ਤਰ੍ਹਾਂ
ਤਾਂ ਉਹਨਾਂ ਨੂੰ ਬਾਕੀ ਚਿੰਨਾਂ ਦੇ ਨਾਮ ਵੀ ਰੱਖਣੇ ਚਾਹੀਦੇ ਸਨ ਜਿਵੇਂ ਅਕਾਲ ਕਲਗੀ, ਅਕਾਲ
ਕਿਰਪਾਨ, ਅਕਾਲ ਛੱਤਰ, ਅਕਾਲ ਐਚਕਨ, ਅਕਾਲ ਨਗਾਰਾ, ਅਕਾਲ ਝੰਡਾ, ਅਕਾਲ ਘੋੜਾ, ਅਕਾਲ ਬਾਜ ਆਦਿਕ
(ਉਂਜ ਕੁੱਝ ਚਿੰਨਾਂ ਦੇ ‘ਅਕਾਲ’ ਤੋਂ ਵੱਖਰੇ ਨਾਮ ਵੀ ਹੋ ਸਕਦੇ ਸਨ।)। ਉਹਨਾਂ ਨੂੰ ਕੇਵਲ ਇੱਕ
ਚਿੰਨ ਦਾ ‘ਅਕਾਲ’ ਅਧਾਰਤ ਨਾਮ ਰੱਖਣ ਦੀ ਕੀ ਲੋੜ ਸੀ। ਬਾਕੀ ਚਿੰਨਾਂ ਵਾਂਗ ਛੇਵੇਂ ਗੁਰੂ ਜੀ ਦੇ
ਤਖਤ ਦਾ ਸਿਧਾਂਤ ਵੀ ਮੀਰੀ ਨੂੰ ਰੂਪਮਾਨ ਕਰਨਾ ਸੀ, ਇਸ ਤੋਂ ਵੱਧ ਕੁੱਝ ਨਹੀਂ।
ਗੁਰੂ ਜੀ ਇੱਕ ਦੁਨਿਆਵੀ ਤਖਤ ਦਾ ਨਾਮ ਪਰਮਾਤਮਾਂ ਦੇ ਨਾਮ ( ‘ਅਕਾਲ’ ਦਾ ਨਾਂਵ ਰੂਪ) ਨਾਲ ਜੋੜ ਵੀ
ਨਹੀਂ ਸਕਦੇ ਸਨ ਕਿਉਂਕਿ ਇਸ ਉਤੇ ਉਹਨਾਂ ਨੇ ਆਪ ਬੈਠਣਾ ਸੀ। ਉਧਰ ਪਰਮਾਤਮਾਂ ਨੂੰ ਕਿਸੇ ਦੁਨਿਆਵੀ
ਤਖਤ ਦੀ ਲੋੜ ਨਹੀਂ ਕਿਉਂਕਿ ਸਾਰਾ ਬ੍ਰਹਿਮੰਡ ਹੀ ਉਸਦਾ ਤਖਤ ਹੈ। ‘ਅਕਾਲ’ ਦੇ ਵਿਸ਼ੇਸ਼ਣ ਰੂਪ ਦਾ ਅਰਥ
ਹੈ ‘ਅਮਰ’ ਜਾਂ ‘ਸਦੀਵੀ’। ਜੇਕਰ ਛੇਵੇਂ ਗੁਰੂ ਜੀ ਦਾ ਤਖਤ ‘ਸਦੀਵੀ’ ਸੀ ਤਾਂ ਇਹ ਅਲੋਪ ਕਿਉਂ ਹੋਇਆ
ਅਤੇ ਉਸ ਦੇ ਉਤੇ ਇੱਕ ਰਿਹਾਇਸ਼ਗਾਹ ਕਿਵੇਂ ਉਸੱਰ ਗਈ। ਹੁਣ ਸ. ਚੰਦੀ ਜੀ ਕਹਿਣਗੇ ਕਿ ਬਿਲਡਿੰਗ ਨਹੀਂ
ਸਿਧਾਂਤ ਸਦੀਵੀ ਹੈ। ਪਰੰਤੂ ਛੇਵੇਂ ਗੁਰੂ ਜੀ ਦੇ ਤਖਤ ਨਾਲ ਸਬੰਧਤ ਸਿਧਾਂਤ ਮੀਰੀ ਦਾ ਹੈ, ਉਹ ਨਹੀਂ
ਜੋ ਸ. ਚੰਦੀ ਜੀ ਪਰਚਾਰਦੇ ਫਿਰ ਰਹੇ ਹਨ। (ਬਾਕੀ ਪਹਿਲਾਂ ਤਾਂ ਇਹ ਫੈਸਲਾ ਕਰਨਾ ਵੀ ਬਾਕੀ ਹੈ ਕਿ
‘ਅਕਾਲ ਤਖਤ’ ਵਿੱਚ ਵਰਤਿਆ ਜਾਂਦਾ ‘ਅਕਾਲ’ ਸ਼ਬਦ ਨਾਂਵ ਹੈ ਜਾਂ ਕਿ ਵਿਸ਼ੇਸ਼ਣ।)
ਸਿੱਖਾਂ ਦੀ ਟੱਕਰ ਕੇਵਲ ਜ਼ੁਲਮ ਨਾਲ ਰਹੀ ਹੈ। ਆਪਣੀ ਕਿਸੇ ਵਿਸ਼ੇਸ਼ ਜਗਹ/ਇਮਾਰਤ ਨੂੰ ਆਪਹੁੱਦਰੇ ਤੌਰ
ਤੇ ਪਰਮਾਤਮਾ ਦਾ ਤਖਤ ਕਹਿ ਕੇ ਇਸ ਦਾ ਸੰਸਾਰ ਦੇ ਰਾਜਾਂ/ਰਾਜਿਆਂ ਨਾਲ ਮੁਕਾਬਲਾ ਕਰਨਾ ਸਿੱਖ
ਸਿਧਾਂਤ ਦੇ ਵਿਪਰੀਤ ਜਾਂਦਾ ਹੈ। ਗੁਰੂ ਸਾਹਿਬਾਨ ਨੇ ਸਾਨੂੰ ਨਿਮਰਤਾ ਅਤੇ ਹਲੀਮੀ ਦਾ ਪਾਠ ਪੜ੍ਹਾਇਆ
ਹੈ, ਸਭ ਨੂੰ ਬਰਾਬਰ ਸਮਝਦਿਆਂ ਹੋਇਆਂ ਸਮੁੱਚੀ ਮਾਨਵਤਾ ਦੇ ਮਨੁੱਖੀ ਹੱਕਾਂ ਲਈ ਜੂਝਣ ਅਤੇ ਸਰਬੱਤ
ਦਾ ਭਲਾ ਮੰਗਣ ਦੀ ਸਿਖਿਆ ਦਿੱਤੀ ਹੈ। ਆਪਣੇ ਕੋਲੋਂ ਹੀ ‘ਅਕਾਲ’ ਸ਼ਬਦ ਨੂੰ ‘ਤਖਤ’ ਨਾਲ ਜੋੜਦੇ ਹੋਏ
ਅਖੌਤੀ ਅਕਾਲ-ਤਖਤ ਖੜ੍ਹਾ ਕਰ ਕੇ ਇਸ ਨੂੰ ਵਿਸ਼ਵ ਵਿੱਚ ਸਰਵਉੱਚ ਹੋਣ ਦੀ ਫੜ੍ਹ ਮਾਰ ਕੇ ਅਸੀਂ ਆਪਣਾ
ਹੋਛਾਪਣ ਹੀ ਜ਼ਾਹਰ ਕਰਦੇ ਹਾਂ। ਆਪ ਤਾਂ ਅਸੀਂ ਸ੍ਰੀ ਗ੍ਰੰਥ ਸਾਹਿਬ ਨੂੰ ਸਰਵਉੱਚ ਨਹੀਂ ਮੰਨਣਾ
ਚਾਹੁੰਦੇ (ਉਸ ਦੇ ਸਾਹਮਣੇ ਧੋਖੇ ਨਾਲ ਹੋਂਦ ਵਿੱਚ ਲਿਆਂਦੀ ਅਖੌਤੀ ਅਕਾਲ-ਤਖਤ ਦੀ ਵਿਵਸਥਾ ਨੂੰ
‘ਸਰਵਉੱਚ’ ਅਤੇ ‘ਸਦੀਵੀ’ ਗਰਦਾਨਦੇ ਹੋਏ)। ਸ੍ਰੀ ਗੁਰੂ ਨਾਨਕ ਜੀ ਦਾ ਜੋ ਵੀ ਫਲਸਫਾ ਸੀ ਉਸ ਨੂੰ
ਸ੍ਰੀ ਗ੍ਰੰਥ ਜੀ ਨਾਲ ਜੋੜਨ ਦੀ ਬਜਾਇ ਅਖੌਤੀ ਅਕਾਲ-ਤਖਤ ਵਰਗੀ ਇੱਕ ਫਰਜ਼ੀ ਅਤੇ ਮਨਮੱਤੀ ਵਿਵਸਥਾ
ਨਾਲ ਜੋੜ ਕੇ ਸ. ਚੰਦੀ ਜੀ ਕਿਹੜੀ ਗੁਰਮੱਤ ਦਾ ਪਰਚਾਰ ਕਰ ਰਹੇ ਹਨ?
ਸਿੱਖਾਂ ਦੇ ਮੀਰੀ ਪੱਖ ਸਬੰਧੀ ਸਫਲਤਾ ਇਹ ਸੀ ਕਿ ਉਹ ਜਰਵਾਣਿਆਂ ਦੇ ਖਿਲਾਫ ਬੇਖੌਫ ਹੋ ਕੇ ਜੂਝ ਰਹੇ
ਸਨ ਅਤੇ ਉਹਨਾਂ ਦੇ ਪੀਰੀ ਦੇ ਪੱਖ ਸਬੰਧੀ ਸਫਲਤਾ ਇਹ ਸੀ ਕਿ ਉਹ ਸ੍ਰੀ ਗ੍ਰੰਥ ਸਾਹਿਬ ਜੀ ਦੀ
ਸਥਾਪਤੀ ਦੀ ਜਗਹ ਅਤੇ ਸਿੱਖਾਂ ਦੇ ਕੇਂਦਰੀ ਅਸਥਾਨ ਦਰਬਾਰ ਸਾਹਿਬ ਦੇ ਸਾਹਮਣੇ ਆ ਜੁੜਦੇ ਸਨ। ਇਹ
ਤਾਂ ਸਿੱਖ ਕੌਮ ਦੇ ਦੋਖੀਆਂ ਦੀ ਸਾਜ਼ਿਸ਼ ਸੀ ਕਿ ਉਹਨਾਂ ਨੇ ਸਿੱਖਾਂ ਅਤੇ ਉਹਨਾਂ ਦੇ ਕੇਂਦਰੀ ਅਸਥਾਨ
ਦੇ ਵਿਚਾਲੇ ਪਹਿਲਾਂ ਅਕਾਲ ਬੁੰਗਾ ਅਤੇ ਫਿਰ ਅਖੌਤੀ ਅਕਾਲ-ਤਖਤ ਲਿਆ ਖੜ੍ਹਾ ਕੀਤਾ। ਜਦੋਂ ਅਗਵਾਈ
ਲੈਣ ਲਈ ਸਿੱਖਾਂ ਕੋਲ ਸ੍ਰੀ ਗ੍ਰੰਥ ਸਾਹਿਬ ਹੈ ਸਿਸ ਨੂੰ ਗਿਆਰ੍ਹਵੇਂ ਗੁਰੂ ਜੀ ਦਾ ਦਰਜਾ ਹਾਸਲ ਹੈ
ਅਤੇ ਕੇਂਦਰੀ ਅਸਥਾਨ ਸ੍ਰੀ ਦਰਬਾਰ ਸਾਹਿਬ ਮੌਜੂਦ ਹੈ ਤਾਂ ਅਖੌਤੀ ਅਕਾਲ-ਤਖਤ ਵਰਗੀ ਵਿਵਸਥਾ ਦੀ ਤਾਂ
ਸਿੱਖ ਮੱਤ ਵਿੱਚ ਕੋਈ ਭੂਮਿਕਾ ਹੀ ਨਹੀਂ ਰਹਿ ਜਾਂਦੀ। ਦੂਸਰਿਆਂ ਉਤੇ ‘ਸੰਸਥਾਵਾਂ’ ਨੂੰ ਖਤਮ ਕਰਨ
ਦਾ ਇਲਜ਼ਾਮ ਲਗਾ ਕੇ ਸ. ਚੰਦੀ ਜੀ ਆਪ ਮਨਮੱਤੀ ਸੰਸਥਾਵਾਂ ਦੀ ਪਰੋੜਤਾ ਕਰਨ ਦੇ ਇਲਜ਼ਾਮ ਤੋਂ ਨਹੀਂ ਬਚ
ਸਕਦੇ।
ਸਵੈਪੜਚੋਲ ਰਾਹੀਂ ਆਪਣੀਆਂ ਖਾਮੀਆਂ ਤੋਂ ਸੁਚੇਤ ਹੋਣ ਦਾ ਸੁਹਿਰਦ ਯਤਨ ਕਰਨਾ ਕੋਈ ਦੁਬਿਧਾ ਜਾਂ
ਭੰਬਲਭੂਸਾ ਖੜਾ ਕਰਨ ਵਾਲੀ ਗੱਲ ਨਹੀਂ ਹੁੰਦੀ। ਫਿਰ ਤਾਂ ਗੁਰੂ ਨਾਨਕ ਦੇਵ ਜੀ ਨੂੰ ਵੀ ਚੁਪ-ਚਾਪ
ਜਨੇਊ ਪਹਿਨ ਲੈਣਾ ਚਾਹੀਦਾ ਸੀ, ਨਾਂਹ ਕਰਕੇ ਕੋਈ ‘ਦੁਬਿਧਾ’ ਜਾਂ ‘ਭੰਬਲਭੂਸਾ’ ਨਹੀਂ ਸੀ ਖੜਾ ਕਰਨਾ
ਚਾਹੀਦਾ। ਅਖੌਤੀ ਅਕਾਲ-ਤਖਤ ਤੋਂ ਖਹਿੜਾ ਛੁਡਵਾਉਣ ਦਾ ਸੁਝਾਓ ਮਨਮੱਤੀ ‘ਸੰਸਥਾਵਾਂ’ ਅਤੇ ਸਵਾਰਥੀ
ਲੋਕਾਂ ਵੱਲੋਂ ਖਿਲਾਰੇ ਕੂੜਾ-ਕਰਕਟ ਨੂੰ ਸਾਫ ਕਰਨ ਦਾ ਹੀ ਸੁਝਾਓ ਹੈ। ਸ. ਚੰਦੀ ਜੀ ਨੂੰ ਚਾਹੀਦਾ
ਹੈ ਕਿ ਉਹ ਸਫਾਈ ਦੇ ਇਸ ਕਾਰਜ ਵਿੱਚ ਸਹਿਯੋਗ ਦੇਣ ਲਈ ਅੱਗੇ ਆਉਣ ਨਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ
ਦਾ ਅਨੁਸਰਨ ਕਰਨ ਵਾਲਿਆਂ ਨੂੰ “ਮੂੰਹ ਬੰਦ” ਰੱਖਣ ਦੀ ਧਮਕੀ ਭਰੀ ਸਲਾਹ ਦੇਕੇ ਆਪ ਪਾਸਾ ਵੱਟ ਦੇਣ।
ਸ. ਚੰਦੀ ਜੀ ਅਖੌਤੀ ਅਕਾਲ-ਤਖਤ ਨੂੰ ਇੱਕ ਗੁਰੂ ਆਸ਼ੇ ਅਨੁਸਾਰ ਸਥਾਪਤ ਹੋਈ ਸਿਧਾਂਤਕ ਵਿਵਸਥਾ ਮੰਨਦੇ
ਹਨ ਜਿਸ ਵਿੱਚ ਆਏ ਵਿਗਾੜ ਨੂੰ ਸਵੀਕਾਰਦੇ ਹੋਏ ਇਸ ਦੀ ਜ਼ਿੰਮੇਵਾਰੀ ਕੁੱਝ ਵਿਅਕਤੀਆਂ ਤੇ ਸੁੱਟਦੇ ਹਨ
ਜਦ ਕਿ ਮੈਂ ਅਖੌਤੀ ਅਕਾਲ-ਤਖਤ ਦੀ ਉਤਪਤੀ ਨੂੰ ਹੀ ਗੈਰ-ਸਿਧਾਂਤਕ ਅਤੇ ਗੁਰੂ ਆਸ਼ੇ ਦੇ ਵਿਪਰੀਤ
ਮੰਨਦਾ ਹਾਂ ਅਤੇ ਇਸ ਦੀ ਨਾਂਹ-ਪੱਖੀ ਭੂਮਿਕਾ ਨੂੰ ਇਸ ਦੀ ਉਤਪਤੀ ਦੇ ਮਨਸ਼ੇ ਨਾਲ ਜੋੜਦਾ ਹਾਂ। ਸੋ
ਅਸਲੀ ਮੁੱਦਾ ਹੈ, “ਕੀ ਅਖੌਤੀ ਅਕਾਲ ਤਖਤ ਗੁਰੂ ਆਸ਼ੇ ਅਨੁਸਾਰ ਹੋਂਦ ਵਿੱਚ ਆਈ ਸਿਧਾਤਕ ਵਿਵਸਥਾ ਹੈ
ਜਾਂ ਕਿ ਇਹ ਗੁਰੂ ਆਸ਼ੇ ਦੇ ਵਿਪਰੀਤ ਹੋਂਦ ਵਿੱਚ ਆਈ ਗੈਰ-ਸਿਧਾਂਤਕ ਵਿਵਸਥਾ ਹੈ?” ਸੋ ‘ਅਕਾਲ ਤਖਤ’
ਦੇ ਉਤਪਤੀ-ਕਾਂਡ (genesis)
ਨੂੰ ਮੁਢਲਾ ਵਿਸ਼ਾ ਬਣਾ ਕੇ ਇਸ ਉੱਤੇ ਵਿਚਾਰ-ਚਰਚਾ ਚਲਦੀ ਰਹਿਣੀ ਚਾਹੀਦੀ ਹੈ। ਸਾਰੇ ਵਿਦਵਾਨਾਂ ਨੂੰ
ਇਸ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਣਾ ਚਾਹੀਦਾ ਹੈ।
ਅੱਜ ਤਖਤ ਅਤੇ ਸ਼ਸਤਰਾਂ ਦਾ ਜ਼ਮਾਨਾ ਨਹੀ, ਅੱਜ ਵਿਚਾਰ ਅਤੇ ਕਲਮ ਦਾ ਜ਼ਮਾਨਾ ਹੈ। ਇਹ ਯਾਦ ਰੱਖਣਾ
ਚਾਹੀਦਾ ਹੈ ਕਿ ਹੁਣ ਕਦੀ ਵੀ ਕੋਈ ਸਰਬੱਤ ਖਾਲਸਾ ਨਹੀਂ ਹੋਣਾ। ਹੁਣ ਅਸੀਂ ਮੀਡੀਆ ਰਾਹੀਂ ਹੀ ਵਿਚਾਰ
ਸਾਂਝੇ ਕਰਨੇ ਹਨ। ਪਰੰਤੂ ਇਹ ਵਿਚਾਰ ਤਰਕ ਅਧਾਰਤ ਹੋਣੇ ਚਾਹੀਦੇ ਹਨ, ਭਾਵੁਕਤਾ ਅਧਾਰਤ ਨਹੀਂ।
ਵਿਚਾਰ-ਚਰਚਾ ਦੀ ਭਾਸ਼ਾ ਵੀ ਸਭਿਅਕ ਹੋਣੀ ਚਾਹੀਦੀ ਹੈ। ਕਿਸੇ ਵਿਸ਼ੇ ਤੇ ਮਤ-ਭੇਦ ਹੋ ਸਕਦੇ ਹਨ,
ਪਰੰਤੂ ਹਰ ਗੱਲ ਸਹਿਣਸ਼ੀਲਤਾ ਅਤੇ ਪਿਆਰ ਦੇ ਮਾਹੌਲ ਵਿੱਚ ਕੀਤੀ ਜਾਣੀ ਚਾਹੀਦੀ ਹੈ। ਵਿਚਾਰ-ਚਰਚਾ
ਰਾਹੀਂ ਸਵੈ-ਪੜਚੋਲ ਤੋਂ ਬਾਦ ਹੀ ਅਸੀਂ ਸਿੱਖ ਮੱਤ ਨੂੰ ਦੋਖੀਆਂ ਦੀਆਂ ਚਾਲਾਂ ਤੋਂ ਸੁਰਖਿਅਤ ਕਰ
ਸਕਦੇ ਹਾਂ ਅਤੇ ਇੱਕੀਵੀਂ ਸਦੀ ਦੇ ਸੰਸਾਰ ਦੇ ਸਾਹਵੇਂ ਅਸੀਂ ਇਸ ਨੂੰ ਇੱਕ ਨਵੀਨਤਮ ਮੱਤ ਦੇ ਤੌਰ ਤੇ
ਪੇਸ਼ ਕਰ ਸਕਦੇ ਹਾਂ।
ਸ. ਜਸਬੀਰ ਸਿੰਘ ਕੈਲਗਰੀ ਜੀ, ਮੇਰੇ ਵੱਲੋਂ ਸਤਿ ਸ੍ਰੀ ਅਕਾਲ ਪਰਵਾਨ
ਹੋਵੇ ਜੀ!
‘ਅਖੌਤੀ ਅਕਾਲ-ਤਖਤ’ ਸਬੰਧੀ ਸਿਖਮਾਰਗ ਤੇ ਆਏ ਮੇਰੇ ਲੇਖਾਂ ਅਤੇ ਪੱਤਰਾਂ ਸਬੰਧੀ ਭੇਜੇ
ਆਪ ਜੀ ਦੇ 12. 04. 2911 ਦੇ ਪੱਤਰ ਲਈ ਆਪ ਜੀ ਦਾ ਧੰਨਵਾਦ ਹੈ ਜੀ।
ਆਪ ਜੀ ਦਾ ਪਹਿਲੇ ਨੁਕਤੇ ਸਬੰਧੀ ਮੇਰਾ ਉੱਤਰ ਹੈ ਕਿ ਮੈਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਆਦੇਸ਼ ਤੇ
ਛੇਵੇਂ ਗੁਰੂ ਜੀ ਵੱਲੋਂ ਅੰਮ੍ਰਿਤਸਰ ਵਿਖੇ ਉਸਾਰੇ ਤਖਤ ਨੂੰ ਗੁਰੂ ਸਾਹਿਬਾਨ ਦੀ ਦੇਣ ਮੰਨਦਾ ਹਾਂ
ਅਤੇ ਕਿਸੇ ਅਖੌਤੀ ਅਕਾਲ-ਤਖਤ ਨੂੰ ਗੁਰੂ ਸਾਹਿਬਾਨ ਦੀ ਦੇਣ ਨਹੀਂ ਮੰਨਦਾ। ਸੋ ਜਿੱਥੇ ਮੈਂ ਕੇਵਲ
‘ਤਖਤ’ ਸ਼ਬਦ ਦਾ ਪਰਯੋਗ ਕੀਤਾ ਹੈ ਆਪ ਜੀ ਆਪਣੇ ਵੱਲੋਂ ਉਸ ਨਾਲ ‘ਅਕਾਲ’ ਸ਼ਬਦ ਦਾ ਪਰਯੋਗ ਨਾ ਕਰੋ
ਜੀ।
ਆਪ ਜੀ ਦੇ ਦੂਸਰੇ ਨੁਕਤੇ ਦਾ ਉੱਤਰ ਇਹ ਹੈ ਕਿ ਅਕਾਲ ਬੁੰਗੇ ਦਾ ਨਾਮ ਗੁਰੂ ਸਾਹਿਬਾਨ ਨੇ ਨਹੀਂ
ਰੱਖਿਆ, ਇਹ ਨਾਮ ਉਹਨਾਂ ਨੇ ਰੱਖਿਆ ਹੈ ਜਿਹਨਾਂ ਨੇ ਬਾਦ ਵਿੱਚ ਕਿਸੇ ਸਮੇਂ ਛੇਵੇਂ ਗੁਰੂ ਜੀ ਦੇ
ਤਖਤ ਅਤੇ ਇਸ ਦੀ ਜਗਹ ਨੂੰ ਅਲੋਪ ਕਰਨ ਖਾਤਰ ਇੱਕ ਰਿਹਾਇਸ਼ਾਗਾਹ ਉਸਾਰੀ ਸੀ। ਉਹਨਾਂ ਨੇ ਇਹੀ ਨਾਮ
ਕਿਉਂ ਚੁਣਿਆਂ ਇਹ ਤਾਂ ਉਹ ਹੀ ਜਾਨਣ। ਜਾਪਦਾ ਇਹ ਹੈ ਕਿ ਦਰਬਾਰ ਸਾਹਿਬ ਦੇ ਐਨ ਸਾਹਮਣੇ ਬੁੰਗੇ
ਵਿੱਚ ਹੋਣ ਵਾਲੀਆਂ ਮਨਮੱਤਾਂ ਤੇ ਪਰਦਾ ਪਾਉਣ ਲਈ ਪਰਮਾਤਮਾਂ ਦਾ ਨਾਮ ਵਰਤ ਲਿਆ ਗਿਆ ਜਿਵੇਂ ਕਿ
ਡੇਰਾ ‘ਸੱਚਾ ਸੌਦਾ’ ਦਾ ਨਾਮ ਬਣਾਇਆ ਗਿਆ ਹੈ। ਛੇਵੇਂ ਗੁਰੂ ਜੀ ਦੇ ਤਖਤ ਦੇ ਸਿੱਖ ਸਿਧਾਂਤ ਨਾਲ
ਸਬੰਧ ਬਾਰੇ ਸ. ਅਮਰਜੀਤ ਸਿੰਘ ਚੰਦੀ ਜੀ ਦੀ ਲਿਖਤ ਸਬੰਧੀ ਦਿੱਤੇ ਗਏ ਸਪਸ਼ਟੀਕਰਨ ਵਿਚੋਂ (ਪੈਰਾ 4)
ਪੜ੍ਹ ਲਵੋ ਜੀ।
ਆਪ ਜੀ ਦਾ ਤੀਸਰਾ ਨੁਕਤਾ ਛੇਵੇਂ ਗੁਰੂ ਜੀ ਦੇ ਤਖਤ ਨੂੰ ਢਾਉਣ ਬਾਰੇ ਹੈ। 1635 ਈਸਵੀ ਵਿੱਚ ਛੇਵੇਂ
ਗੁਰੂ ਜੀ ਦੇ ਕੀਰਤਪੁਰ ਪੱਕੇ ਤੌਰ ਤੇ ਨਿਵਾਸ ਕਰਨ ਦੇ ਸਮੇਂ ਤਕ ਤਾਂ ਇਹ ਤਖਤ ਕਾਇਮ ਰਿਹਾ। ਉਸ ਤੋਂ
ਪਿੱਛੋਂ ਦਰਬਾਰ ਸਾਹਿਬ ਇਲਾਕੇ ਦਾ ਪ੍ਰਬੰਧ ਸਿੱਖ ਪੰਥ ਦੇ ਦੋਖੀ ਮੀਣੇ (ਪਿਰਥੀ ਚੰਦ ਜੀ ਦੇ)
ਪਰਿਵਾਰ ਕੋਲ ਰਿਹਾ। ਸੰਭਵ ਹੈ ਕਿ ਇਸੇ ਸਮੇਂ ਹੀ ਛੇਵੇਂ ਗੁਰੂ ਜੀ ਦਾ ਤਖਤ ਅਲੋਪ ਹੋਇਆ ਅਤੇ ਇਸ
ਜਗਹ ਤੇ ਦੋ ਮੰਜ਼ਿਲਾ ਅਕਾਲ ਬੁੰਗਾ ਉਸਾਰ ਦਿੱਤਾ ਗਿਆ। ਇਹ ਗੱਲ ਮੈਂ ਆਪਣੇ ਲੇਖ ਵਿੱਚ ਸ਼ਾਮਲ ਕੀਤੀ
ਹੋਈ ਹੈ। ਜੇਕਰ ਇਤਹਾਸ ਵਿੱਚ ਅਕਾਲ ਬੁੰਗਾ ਉਸਾਰੇ ਜਾਣ ਦੀ ਪੱਕੀ ਤਾਰੀਖ ਨਹੀਂ ਮਿਲਦੀ ਤਾਂ ਮੈਂ ਇਸ
ਬਾਰੇ ਦਾਵੇ ਨਾਲ ਕੀ ਕਹਿ ਸਕਦਾ ਹਾਂ। ਇਸ ਨੂੰ ਆਪ ਜੀ ਭਾਵੇਂ ‘ਭੁਲੇਖਾ’ ਕਹਿ ਲਵੋ।
ਆਪ ਜੀ ਦਾ ਚੌਥਾ ਨੁਕਤਾ ਛੇਵੇਂ ਗੁਰੂ ਜੀ ਦੇ ਤਖਤ ਦੀ ਉਪਯੋਗਤਾ ਬਾਰੇ ਹੈ ਜੋ 1635 ਈਸਵੀ ਤਕ ਹੀ
ਬਣਦੀ ਹੈ ਕਿਉਂਕਿ ਇਸ ਤੋਂ ਪਿੱਛੋਂ ਕਿਸੇ ਗੁਰੂ ਸਾਹਿਬ ਨੇ ਇਸ ਦਾ ਉਪਯੋਗ ਨਹੀਂ ਕੀਤਾ। ਇਹ ਗੱਲ
ਅਕਾਲ ਬੁੰਗੇ ਦੇ ਉਸਾਰੇ ਜਾਣ ਬਾਰੇ ਵੱਖ-ਵੱਖ ਧਾਰਨਾਵਾਂ ਨੂੰ ਸਨਮੁੱਖ ਰੱਖ ਕੇ ਕੀਤੀ ਗਈ ਹੈ ਕਿ
ਅਕਾਲ ਬੁੰਗੇ ਦਾ ਨਿਰਮਾਣ ਭਾਵੇਂ ਕਿਵੇਂ ਵੀ ਹੋਇਆ ਹੋਵੇ ਛੇਵੇਂ ਗੁਰੂ ਜੀ ਦੇ ਤਖਤ ਦੀ ਉਪਯੋਗਤਾ
1635 ਈਸਵੀ ਤਕ ਸਮਾਪਤ ਹੋ ਗਈ ਸੀ ਕਿਉਂਕਿ ਉਦੋਂ ਤਕ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਮੀਰੀ ਦੇ ਪੱਖ
ਨੂੰ ਸਫਲਤਾ ਨਾਲ ਸਥਾਪਤ ਕਰ ਲਿਆ ਸੀ ਅਤੇ ਉਸ ਪਿੱਛੋਂ ਉਹ ਆਪ ਜਾਂ ਕੋਈ ਹੋਰ ਗੁਰੂ ਸਾਹਿਬ ਇਸ ਤਖਤ
ਉਤੇ ਨਹੀਂ ਬੈਠੇ।
ਆਪ ਜੀ ਦਾ ਪੰਜਵਾਂ ਨੁਕਤਾ ਛੇਵੇਂ ਗੁਰੂ ਜੀ ਵੱਲੋਂ ਤਖਤ ਦੀ ਵਰਤੋਂ ਬਾਰੇ ਹੈ। ਛੇਵੇਂ ਗੁਰੂ ਜੀ
ਵੱਲੋਂ ਤਖਤ ਨੂੰ ਤਿਆਗਣ ਦੀ ਗੱਲ 1635 ਈਸਵੀ ਤੋਂ ਬਾਦ ਦੇ ਸਮੇਂ ਤੇ ਲਾਗੂ ਹੁੰਦੀ ਹੈ। ਮੈਂ ਕਿਤੇ
ਵੀ ਗੁਰੂ ਸਾਹਿਬ ਦੀ ਕਿਸੇ ‘ਮਜਬੂਰੀ’ ਦਾ ਜ਼ਿਕਰ ਨਹੀਂ ਕੀਤਾ। ਮੇਰਾ ਸਬੰਧਤ ਲੇਖ ਇੱਕ ਵਾਰ ਦੁਬਾਰਾ
ਧਿਆਨ ਨਾਲ ਪੜ੍ਹੋ ਜੀ।
ਆਪ ਜੀ ਦਾ ਛੇਵਾਂ ਨੁਕਤਾ ਭਾਈ ਕਾਹਨ ਸਿੰਘ ਨਾਭਾ ਜੀ ਵੱਲੋਂ ‘ਮਹਾਨ ਕੋਸ਼’ ਵਿੱਚ ਦਿੱਤੀ ਵਿਆਖਿਆ
ਬਾਰੇ ਹੈ। ਮੇਰੀ ਧਾਰਨਾ ਇਹ ਹੈ ਕਿ ਭਾਈ ਨਾਭਾ ਜੀ ਨੇ ਆਪਣੀ ਵਿਆਖਿਆ ਕੇਵਲ ਅਤੇ ਕੇਵਲ ਵਿਵਾਦਤ
ਪੁਸਤਕ ‘ਗੁਬਿਲਾਸ ਪਾਤਸ਼ਾਹੀ 6’ ਤੇ ਅਧਾਰਤ ਕੀਤੀ ਹੈ ਅਤੇ ਇਸੇ ਲਈ ਇਹ ਕੋਸ਼ਕਾਰੀ ਦੀ ਤਕਨੀਕ ਪੱਖੋਂ
ਅਧੂਰੀ ਹੈ। ਭਾਈ ਨਾਭਾ ਜੀ ਦੀ ਜਾਣਕਾਰੀ ਦੇ ਕੋਈ ਭਰੋਸੇਯੋਗ ਵਸੀਲੇ ਦੀ ਅਣਹੋਂਦ ਜਾਂ ਉਹਨਾਂ ਦੀ
ਆਪਣੀ ਨੀਤੀ ਕਰਕੇ ਕੋਈ ਮਜਬੂਰੀ ਹੋ ਸਕਦੀ ਹੈ ਪਰੰਤੂ ਸਾਨੂੰ ਤਾਂ ਇਸ ਗੋਲ-ਮੋਲ ਵਿਅਖਿਆ ਦੀ ਵਰਤੋਂ
ਕਰਨ ਵੇਲੇ ਤਰਕ ਅਧਾਰਤ ਪਹੁੰਚ ਅਪਣਾਉਣੀ ਚਾਹੀਦੀ ਹੈ।
ਆਪ ਜੀ ਦਾ ਸੱਤਵਾਂ ਨੁਕਤਾ ਛੇਵੇਂ ਗੁਰੂ ਜੀ ਦੇ ਤਖਤ ਦੀ ਪੁਨਰ-ਉਸਾਰੀ ਬਾਰੇ ਹੈ। ਇਹ ਤਾਂ ਸਹੀ ਹੈ
ਕਿ ਇਸ ਤਖਤ ਨੂੰ ਕਿਸੇ ਸਮੇਂ ਕੀ ਨੁਕਸਾਨ ਪੁੱਜਾ ਇਸ ਦਾ ਇਤਹਾਸ ਵਿੱਚ ਹਵਾਲਾ ਨਹੀਂ ਮਿਲਦਾ। ਇਸ
ਨੂੰ ‘ਭੁਲੇਖਾ’ ਨਹੀਂ ਜਾਣਕਾਰੀ ਦੇ ਸਰੋਤਾਂ ਦੀ ਅਣਹੋਂਦ ਕਿਹਾ ਜਾਣਾ ਚਾਹੀਦਾ ਹੈ। ਇਹ ਮੰਦਭਾਗੀ
ਗੱਲ ਹੈ ਕਿ ਦਰਬਾਰ ਸਾਹਿਬ ਵਾਂਗ ਇਸ ਦੀ ਪੁਨਰ-ਉਸਾਰੀ ਦੀ ਲੋੜ ਨਾ ਸਮਝੀ ਗਈ ਅਤੇ ਇਸ ਦੀ ਜਗਹ ਤੇ
ਅਕਾਲ ਬੁੰਗਾ ਉਸਾਰ ਕੇ ਇਸਦੇ ਨਿਸ਼ਾਨ ਵੀ ਮਿਟਾ ਦਿੱਤੇ ਗਏ।
ਆਪ ਜੀ ਦਾ ਅੱਠਵੇਂ ਨੁਕਤੇ ਬਾਰੇ (ਪੰਜਵੇਂ ਗੁਰੂ ਜੀ ਵੱਲੋਂ ਲਹੌਰ ਦੀ ਕੈਦ ਵਿੱਚੋਂ ਸੰਦੇਸ਼ ਭੇਜਣ
ਬਾਰੇ) ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਮੈਂ ਇਹ ਜਾਣਕਾਰੀ ਇੰਟਰਨੈਟ ਤੋਂ ਪਰਾਪਤ ਕੀਤੀ ਹੈ (ਸੰਭਵ
ਤੌਰ ਤੇ ਸਿਰਦਾਰ ਕਪੂਰ ਸਿੰਘ ਜੀ ਦੇ ਲੇਖ ਵਿਚੋਂ)।
ਨੋਟ: ਬਦਕਿਸਮਤੀ ਨਾਲ ਅੱਜ ਇੰਟਰਨੈਟ ਖੁਲ੍ਹ ਨਹੀਂ ਸਕਿਆ। ਸਮੇਂ ਦੀ ਵੀ ਘਾਟ ਰਹੀ। ਇੰਟਰਨੈਟ
ਖੁਲ੍ਹਣ ਤੇ ਆਪ ਜੀ ਨੂੰ ਇਸ ਸਬੰਧੀ ਪੱਕੀ ਜਾਣਕਾਰੀ ਮੁਹੱਈਆ ਕਰ ਦਿੱਤੀ ਜਾਵੇਗੀ।
ਆਪ ਜੀ ਦਾ ਨੌਵਾਂ ਨੁਕਤਾ ਤੀਸਰੇ ਨੁਕਤੇ ਦਾ ਦੁਹਰਾਓ ਹੈ ਜੀ।
ਆਪ ਜੀ ਨੇ ਦੱਸਵੇਂ ਨੁਕਤੇ ਵਿੱਚ ਮੇਰੇ ਵੱਲੋਂ ਵਰਤੇ ‘ਸੰਕੇਤ ਦੇਣਾ’ ਸ਼ਬਦਾਂ ਨੂੰ ‘ਵਿਖਾਵਾ ਕਰਨ’
ਵਜੋਂ ਲੈ ਲਿਆ ਹੈ। ਮੈਂ ਇਹਨਾਂ ਸ਼ਬਦਾਂ ਨੂੰ ‘ਸੂਚਿਤ ਕਰਨ’
(communicate) ਵਜੋਂ ਵਰਤਿਆ ਹੈ। ਸਥਾਪਤੀ ਦਾ
ਮਨੋਰਥ ਪੂਰਾ ਹੋਣ ਦਾ ਮਤਲਬ ਸਿੱਖ ਮੱਤ ਵਿੱਚ ਮੀਰੀ ਦਾ ਪੱਖ ਪੂਰੀ ਤਰ੍ਹਾਂ ਸਥਾਪਤ ਹੋ ਜਾਣ ਤੋਂ
ਹੈ। ਇਸੇ ਕਰਕੇ ਹੀ ਸਿੱਖ ਕੌਮ ਗੁਰੂ ਸਾਹਿਬਾਨ ਤੋਂ ਲੰਬਾ ਸਮਾਂ ਬਾਦ ਵੀ ਜਰਵਾਣਿਆਂ ਨਾਲ ਜੂਝਦੀ
ਰਹੀ। ਪਰੰਤੂ ਇਹ ਧਿਆਨ ਦੇਣ ਵਾਲੀ ਗੱਲ ਹੈ ਕਿ ਇਹ ਤਖਤ ਮੀਰੀ ਦੇ ਪੱਖ ਨੂੰ ਸਥਾਪਤ ਕਰਨ ਵਾਲੇ ਬਹੁਤ
ਸਾਰੇ ਅੰਸ਼ਾਂ ਵਿੱਚੋਂ ਇੱਕ ਸੀ। ਇਸੇ ਲਈ ਹੀ ਇਸ ਤਖਤ ਦੀ ਉਸਾਰੀ ਅਤੇ ਇਸ ਦੀ ਥੋੜ੍ਹ-ਚਿਰੀ ਵਰਤੋਂ
ਮੀਰੀ ਦੇ ਪੱਖ ਨੂੰ ਸਥਾਪਤ ਕਰਨ ਦੇ ਵੱਡ-ਅਕਾਰੀ ਕਾਰਜ ਵੱਲ ਪਹਿਲਾ ਕਦਮ ਸੀ। ਬਾਕੀ ਬਹੁਤ ਕੁੱਝ ਬਾਦ
ਵਿੱਚ ਵਾਪਰਿਆ ਸੀ ਜਿਸ ਦਾ ਪੂਰਾ ਵੇਰਵਾ ਇਥੇ ਨਹੀਂ ਦਿੱਤਾ ਜਾ ਸਕਦਾ।
ਆਪ ਜੀ ਦਾ ਗਿਆਰ੍ਹਵਾਂ ਨੁਕਤਾ (ਜੋ ਕੁੱਝ ਦੁਹਰਾਓ ਤੋਂ ਬਾਦ ਆਇਆ ਹੈ) ‘ਦੁਰਵਰਤੋਂ’ ਬਾਰੇ ਹੈ।
ਛੇਵੇਂ ਗੁਰੂ ਜੀ ਦਾ ਤਖਤ (ਕਿਰਪਾ ਕਰਕੇ ਇਥੇ ‘ਅਕਾਲ’ ਸ਼ਬਦ ਦੀ ਵਰਤੋਂ ਨਾ ਕਰੋ ਜੀ!) ਜਦੋਂ
ਵਿਰੋਧੀਆਂ ਦੇ ਕਬਜ਼ੇ ਵਿੱਚ ਆਇਆ ਤਾਂ ਇਸ ਦੀ ਸਿੱਧੀ ਦੁਰਵਰਤੋਂ ਨਹੀਂ ਹੋਈ, ਸਗੋਂ ਇਸ ਨੂੰ ਅਲੋਪ
ਕਰਕੇ ਅਤੇ ਉਸ ਥਾਂ ਤੇ ਅਕਾਲ ਬੁੰਗਾ ਨਾਮੀ ਭਵਨ ਉਸਾਰ ਕੇ ਇਸਦੀ ਜਗਹ ਦੀ ਦੁਰਵਰਤੋਂ ਜ਼ਰੂਰ ਹੋਈ ਸੀ।
ਅੱਜ ਜਿਸ ਵਿਵਸਥਾ ਦੀ ਦੁਰਵਰਤੋ ਦੀ ਚਰਚਾ ਹੋ ਰਹੀ ਹੈ ਉਹ ਗੁਰਦੁਆਰਾ ਅਕਾਲ ਬੁੰਗਾ ਨੂੰ 1926 ਈਸਵੀ
ਵਿੱਚ ਧੋਖੇ ਨਾਲ ਬਣਾਏ ਅਖੌਤੀ ਅਕਾਲ-ਤਖਤ ਨਾਮੀ ਗੁਰਦੁਆਰੇ ਵਿੱਚ ਬਦਲ ਦੇਣ ਨਾਲ ਸਬੰਧਤ ਹੈ। ਛੇਵੇਂ
ਗੁਰੂ ਜੀ ਦਾ ਇਸ ਮਨਮੱਤੀ ਵਿਵਸਥਾ ਨਾਲ ਕੋਈ ਵੀ ਸਬੰਧ ਨਹੀਂ ਹੈ। ਇਸ ਇੱਕ ਮਸੰਦੀ ਵਿਵਸਥਾ ਹੈ ਜਿਸ
ਦਾ ਸੁਧਾਰ ਹੋਣਾ ਸੰਭਵ ਨਹੀਂ ਹੈ।
ਆਪ ਜੀ ਦਾ ਬਾਰ੍ਹਵਾਂ ਨੁਕਤਾ ਹੁਕਮਨਾਮਿਆਂ ਬਾਰੇ ਹੈ। ਛੇਵੇਂ ਗੁਰੂ ਜੀ ਦੇ ਹੁਕਮਨਾਮੇ ਪਹਿਲਾਂ
ਉਹਨਾਂ ਦੇ ਅੰਮ੍ਰਿਤਸਰ ਸਥਿਤ ਤਖਤ ਤੋਂ ਹੋਏ ਸਨ ਅਤੇ ਉਦੋਂ ਇਸ ਦੇ ਨਾਮ ਨਾਲ ‘ਅਕਾਲ’ ਸ਼ਬਦ ਨਹੀਂ ਸੀ
ਜੁੜਿਆ ਹੋਇਆ। ਅਖੌਤੀ ਅਕਾਲ-ਤਖਤ ਦੀ ਗੱਲ ਕਰਦੇ ਹੋਏ ਅਸੀਂ ਅਕਸਰ ਦੋਗਲੇਪਣ ਦੇ ਸ਼ਿਕਾਰ ਹੋ ਜਾਂਦੇ
ਹਾਂ। ਇੱਕ ਪਾਸੇ ਤਾਂ ਅਸੀਂ ਇੱਕ ਫਰਜ਼ੀ ਵਿਵਸਥਾ ਨਾਲ ਐਵੇਂ ਹੀ ਗੁਰੂ ਸਾਹਿਬਾਨ ਦਾ ਨਾਮ ਜੋੜ ਕੇ
ਗ੍ਰੰਥੀ ਪੱਧਰ ਦੇ ਮੁਲਾਜ਼ਮਾਂ ਨੂੰ ਹੁਕਮਨਾਮੇ ਜਾਰੀ ਕਰਨ ਦਾ ਅਧਿਕਾਰ ਦੇ ਰਹੇ ਹੁੰਦੇ ਹਾਂ ਅਤੇ
ਦੂਸਰੇ ਪਾਸੇ ਅਸੀਂ ੳਹਨਾਂ ਸਿਰ ਉਹਨਾਂ ਵੱਲੋਂ ਇਸ ਮੁਫਤ ਵਿੱਚ ਮਿਲੇ ਅਧਿਕਾਰ ਦੀ ਦੁਰਵਰਤੋਂ ਕਰਨ
ਦਾ ਇਲਜ਼ਾਮ ਮੜ੍ਹ ਰਹੇ ਹੁੰਦੇ ਹਾਂ। ਹਲ ਇਸ ਅਤੀ ਨੁਕਸਦਾਰ ਵਿਵਸਥਾ ਨੂੰ ਖਤਮ ਕਰ ਦੇਣ ਵਿੱਚ ਹੀ ਹੈ।
ਜਿਹੜੀ ਵਿਵਸਥਾ ਗਰੂ ਆਸ਼ੇ ਅਨੁਸਾਰ ਨਹੀਂ, ਜਿਹੜੀ ਵਿਵਸਥਾ ਧੋਖੇ ਨਾਲ ਹੋਂਦ ਵਿੱਚ ਲਿਆਂਦੀ ਗਈ
ਹੋਵੇ, ਜਿਸ ਵਿਵਸਥਾ ਦਾ ਪਿਛਲੀ ਲਗ-ਭਗ ਇੱਕ ਸਦੀ ਤੋਂ ਦੁਰਉਪਯੋਗ ਹੋ ਰਿਹਾ ਹੈ, ਜਿਸ ਵਿਵਸਥਾ ਨੇ
ਸਿੱਖ ਕੌਮ ਦਾ ਕਦੀ ਕੁੱਝ ਸੰਵਰਿਆ ਨਾ ਹੋਵੇ ਉਸ ਤੋਂ ਛੁਟਕਾਰਾ ਪਾਉਣ ਵਿੱਚ ਹੀ ਭਲਾ ਹੈ।
ਆਪ ਜੀ ਦਾ ਤੇਰ੍ਹਵਾਂ ਅਤੇ ਆਖਰੀ ਨੁਕਤਾ ਦਰਬਾਰ ਸਾਹਿਬ ਅਤੇ ਅਖੌਤੀ ਅਕਾਲ ਤਖਤ ਦੇ ਫਰਕ ਬਾਰੇ ਹੈ।
ਮੈਂ ਇਹ ਫਰਕ ਆਪਣੇ ਲੇਖ ਵਿੱਚ ਚੰਗੀ ਤਰ੍ਹਾਂ ਬਿਆਨਿਆ ਹੋਇਆ ਹੈ। ਸਬੰਧਤ ਹਿੱਸਾ ਹੇਠਾਂ ਦੁਹਰਾਇਆ
ਜਾ ਰਿਹਾ ਹੈ:
ਦਰਬਾਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਦੇਣ ਹੈ, ਅਖੌਤੀ ਅਕਾਲ-ਤਖਤ ਵੀਹਵੀਂ ਸਦੀ ਦੇ ਸਵਾਰਥੀ
ਅਤੇ ਮੌਕਾਪ੍ਰਸਤ ਸਿੱਖ ਸਿਆਸੀ ਆਗੂਆਂ ਦੀ ਦੇਣ ਹੈ; ਦਰਬਾਰ ਸਾਹਿਬ ਦਾ ਉਦੇਸ਼ ਸੱਚੀ-ਸੁੱਚੀ ਗੁਰਮੱਤ
ਦੀ ਸਿਖਿਆ ਦਾ ਪਸਾਰ ਹੈ, ਅਖੌਤੀ ਅਕਾਲ-ਤਖਤ ਮਨਮੱਤ ਦਾ ਅਖਾੜਾ ਹੈ; ਦਰਬਾਰ ਸਾਹਿਬ ਸਿੱਖਾਂ ਦਾ
ਸਰਵਸਰੇਸ਼ਟ ਅਤੇ ਕੇਂਦਰੀ ਧਾਰਮਕ ਸਥਾਨ ਹੈ, ਅਖੌਤੀ ਅਕਾਲ-ਤਖਤ ਦਰਬਾਰ ਸਾਹਿਬ ਦੀ ਮਹੱਤਤਾ ਨੂੰ
ਘਟਾਉਣ ਲਈ ਐਨ ਸਾਹਮਣੇ ਕਰ ਕੇ ਸਥਾਪਤ ਕੀਤਾ ਹੋਇਆ ਸ਼ਰੀਕ ਹੈ; ਦਰਬਾਰ ਸਾਹਿਬ ਸਿਹਤਮੰਦ ਮਾਨਤਾਵਾਂ
ਦਾ ਸਰੋਤ ਹੈ, ਅਖੌਤੀ ਅਕਾਲ-ਤਖਤ ਨਾਹ-ਪੱਖੀ ਰਵਾਇਤਾਂ ਦਾ ਭੰਡਾਰ ਹੈ। ਦਰਬਾਰ ਸਾਹਿਬ ਦੇ ਪ੍ਰਬੰਧ
ਵਿੱਚ ਕਿਸੇ ਮਨਮੱਤ ਦੇ ਆ ਜਾਣ ਤੇ ਸੁਧਾਰ ਦੀ ਗੁੰਜਾਇਸ਼ ਸਦਾ ਹੀ ਬਣੀ ਰਹੇਗੀ ਪਰੰਤੂ ਅਖੌਤੀ
ਅਕਾਲ-ਤਖਤ ਦੇ ਨਾਮ ਤੇ ਪੈਦਾ ਕੀਤੇ ਗਏ ਮਸੰਦੀ ਮਾਹੌਲ ਵਿੱਚ ਸੁਧਾਰ ਹੋ ਜਾਣ ਦੀ ਕਦੀ ਕੋਈ
ਸੰਭਾਵਨਾਂ ਨਹੀ ਬਣ ਸਕਦੀ।
ਸੋ ਦਰਬਾਰ ਸਾਹਿਬ ਅਤੇ ਅਖੌਤੀ ਅਕਾਲ-ਤਖਤ ਵਿਚਲੇ ਫਰਕ ਨੂੰ ਪਛਾਨਣ ਦੇ ਨਾਲ-ਨਾਲ ਛੇਵੇਂ ਗੁਰੂ ਜੀ
ਦੇ ਤਖਤ ਅਤੇ 1926 ਤੋਂ ਹੋਂਦ ਵਿੱਚ ਆਏ ਅਖੌਤੀ ਅਕਾਲ-ਤਖਤ ਵਿਚਲੇ ਫਰਕ ਨੂੰ ਵੀ ਪਛਾਨਣ ਦੀ ਲੋੜ
ਹੈ।
ਸ. ਚਰਨਜੀਤ ਸਿੰਘ ਬਰੈਮਪਟਨ ਜੀ, ਮੇਰੇ ਵੱਲੋਂ ਸਤਿ ਸ੍ਰੀ ਅਕਾਲ
ਪਰਵਾਨ ਹੋਵੇ ਜੀ!
ਆਪ ਜੀ ਨੇ ਸਿਖਮਾਰਗ ਤੇ ਆਏ ਮੇਰੇ ਲੇਖ “ਅਖੌਤੀ ਅਕਾਲ-ਤਖਤ ਦੀ ਵਕਾਲਤ” ਪੜ੍ਹਨ ਉਪਰੰਤ
ਵੈਬਸਾਈਟ ਤੇ ਆਪਣੇ ਕੁੱਝ ਵਿਚਾਰ (12. 04. 2011 ਨੂੰ) ਭੇਜੇ ਹਨ। ਆਪ ਜੀ ਦਾ ਧੰਨਵਾਦ ਹੈ ਜੀ।
ਆਪ ਜੀ ਅਖੌਤੀ ਅਕਾਲ-ਤਖਤ ਸਬੰਧੀ 1926 ਈਸਵੀ ਤੋਂ ਲੈ ਕੇ ਅਪਣਾਈ ਗਈ ‘ਜਥੇਦਾਰ’ ਵਿਵਸਥਾ ਤੋਂ
ਸੰਤੁਸ਼ਟ ਹੋ, ਇਹ ਆਪ ਜੀ ਦਾ ਆਪਣਾ ਨਜ਼ਰੀਆ ਹੋ ਸਕਦਾ ਹੈ ਜੀ।
ਛੇਵੇਂ ਗੁਰੂ ਜੀ ਦਾ ਤਖਤ ਸਤਾਰ੍ਹਵੀਂ ਸਦੀ ਈਸਵੀ ਦੇ ਅਰੰਭ ਵਿੱਚ ਹੋਂਦ ਵਿੱਚ ਆਇਆ ਸੀ ਅਤੇ ਮੈਂ
ਆਪਣੇ ਲੇਖ ਵਿੱਚ ਇਸ ਤਖਤ ਦੀ ਉਤਪਤੀ ਦੇ ਹਾਲਾਤ ਦਾ ਜ਼ਿਕਰ ਕੀਤਾ ਹੈ। ਦੂਸਰੇ ਪਾਸੇ ਅਖੌਤੀ
ਅਕਾਲ-ਤਖਤ ਵੀਹਵੀਂ ਸਦੀ ਦੇ ਤੀਸਰੇ ਦਹਾਕੇ ਵਿੱਚ ਹੋਂਦ ਵਿੱਚ ਆਇਆ ਸੀ ਅਤੇ ਮੈਂ ਇਸ ਦੇ ਸਬੰਧ ਵਿੱਚ
ਉਸ ਵੇਲੇ ਦੇ ਹਾਲਾਤ ਆਪਣੇ ਲੇਖ ਵਿੱਚ ਬਿਆਨੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਵੇਂ ਵੀ
ਹੋਂਦ ਵਿੱਚ ਆਈ ਇਹ ਇੱਕ ਵੱਖਰਾ ਕਿੱਸਾ ਹੈ ਪਰੰਤੂ ਆਪ ਜੀ ਦਾ ਇਹ ਕਹਿਣਾ ਸਹੀ ਨਹੀਂ ਕਿ ਅਖੌਤੀ
ਅਕਾਲ-ਤਖਤ ਦਿੱਲੀ ਸਰਕਾਰ ਵੱਲੋਂ ਲਾਗੂ ਕੀਤੇ ਐਕਟ ਤੋਂ ਵੀ ਉੱਪਰ ਹੈ। ਦੂਸਰੇ ਪਾਸੇ ਗੁਰਲੀਨ ਕੌਰ
ਦੇ ਕੇਸ ਦੇ ਸਬੰਧ ਵਿੱਚ ਹੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਫੈਸਲਾ ਦਿੱਤਾ ਹੋਇਆ ਹੈ ਕਿ ਇਹ
ਅਦਾਲਤ ਕਿਸੇ ਵੀ ਧਰਮ ਦੇ ਕਿਸੇ ਪਹਿਲੂ ਸਬੰਧੀ ਵਿਵਾਦ ਉਤਪੰਨ ਹੋਣ ਤੇ ਆਪਣਾ ਦਖਲ ਦੇ ਕੇ ਫੈਸਲਾ
ਸੁਣਾ ਸਕਦੀ ਹੈ। ਇਸ ਬਾਰੇ ਆਪ ਜੀ ਦਾ ਕੀ ਖਿਆਲ ਹੈ?
ਸਿੱਖ ਮੱਤ ਵਿੱਚ ‘ਕੇਵਲ’ ਸਿੱਖਾਂ ਦੀ ਅਜ਼ਾਦੀ
(sovereignty) ਦਾ ਸੰਕਲਪ ਮੌਜੂਦ ਨਹੀਂ ਹੈ।
ਸਿੱਖ ਮੱਤ ਹਰ ਮਨੁੱਖ ਦੀ ਅਜ਼ਾਦੀ, ਬਰਾਬਰੀ, ਭਲਾਈ ਅਤੇ ਮਨੁੱਖੀ ਹੱਕਾਂ ਦੀ ਬਹਾਲੀ ਲਈ ਵਚਨਬੱਧ ਹੈ।
ਇਸ ਆਸ਼ੇ ਦੀ ਪਰਾਪਤੀ ਲਈ ਅਗਵਾਈ ਦੇਣ ਹਿਤ ਸ੍ਰੀ ਗੁਰੂ ਗਰੰਥ ਸਾਹਿਬ ਜੀ ਪੂਰੀ ਤਰ੍ਹਾਂ ਸਮਰੱਥ ਹਨ।
ਇਸ ਦੇ ਲਈ ਸਿੱਖ ਕੌਮ ਨੂੰ ਕਿਸੇ ਅਖੌਤੀ ਅਕਾਲ-ਤਖਤ ਦੀ ਲੋੜ ਨਹੀਂ।
ਹਾਲ ਦੀ ਘੜੀ ਤਾਂ ਅਖੌਤੀ ‘ਜਥੇਦਾਰ’ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤਨਖਾਹਦਾਰ ਮੁਲਾਜ਼ਮ
ਹੈ ਅਤੇ ਉਸ ਦੀ ਪਦਵੀ ਇੱਕ ਗ੍ਰੰਥੀ ਦੇ ਪੱਧਰ ਦੀ ਹੀ ਹੈ। ‘ਜਥੇਦਾਰ’ ਦਾ ਲਕਬ ਅਤੇ ਇਸ ਨਾਲ ਜੁੜੀਆਂ
ਸਹੂਲਤਾਂ ਕਾਨੂੰਨ ਦੀ ਘੋਰ ਉਲੰਘਣਾ ਕਰਕੇ ਪਰਦਾਨ ਕੀਤੀਆਂ ਗਈਆਂ ਹਨ ਜਿਸ ਕਰਕੇ ਸਬੰਧਤ ਧਿਰਾਂ
ਵਿਰੁਧ ਕਾਨੂੰਨੀ ਚਾਰਾਜੋਈ ਵੀ ਹੋ ਸਕਦੀ ਹੈ। ਹੁਣ ਤਕ ਤਾਂ ਅਖੌਤੀ ਜਥੇਦਾਰਾਂ ਨੇ ਸਿੱਖ ਕੌਮ ਨੂੰ
ਰੋਲਣ ਵਿੱਚ ਕੋਈ ਕਸਰ ਨਹੀਂ ਛੱਡੀ। ਅਖੌਤੀ ਅਕਾਲ-ਤਖਤ ਦੇ ‘ਸਵੈਸੰਪੰਨ ਸੰਸਥਾ’ ਬਣ ਜਾਣ ਪਿੱਛੋਂ ਇਹ
ਜਥੇਦਾਰ ਕੀ ਗੁਲ ਖਿਲਾਉਣਗੇ ਸਮਝਣਾ ਔਖਾ ਨਹੀਂ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।
(13/04/11)
ਹਰਦੇਵ ਸਿੰਘ, ਜੰਮੂ
ਸਨਮਾਨ ਯੋਗ ਸਿੱਖ ਮਾਰਗ ਦੇ ਪਾਠਕ ਸੱਜਣੋਂ
ਸਤਿ ਸ਼੍ਰੀ ਅਕਾਲ!
ਪਿੱਛਲੇ ਦਿੱਨਾਂ ਅਕਾਲ ਤਖਤ ਸੰਸਥਾਨ ਨੂੰ “ਅੱਡਾ” ਘੋਸ਼ਤ ਕਰਦੇ ਉਸ
ਨੂੰ ਬੰਦ ਕਰਨ ਬਾਰੇ ਪੇਸ਼ ਕੀਤੇ ਜਾ ਰਹੇ ਵਿਚਾਰਾਂ (ਜਿਨ੍ਹਾਂ ਦਾ ਆਪਣਾ ਇਤਹਾਸ ਸਿਰਫ਼ ਦੋ ਹਫ਼ਤੇ
ਪੁਰਾਣਾ ਹੈ) ਰਾਹੀਂ ਇੱਕ “ਨਵੀਂ ਸਥਿਤੀ” ਬੁਣਨ ਦੀ ਕੋਸ਼ਿਸ਼ ਹੋਈ ਸੀ। ਬੰਦਿਆਂ ਦੀ
ਕਾਰਜਸ਼ੈਲੀ ਬਾਰੇ ਗੱਲ ਹੁੰਦੀ ਤਾਂ ਗੱਲ ਵੱਖਰੀ ਸੀ ਪਰ ਅਕਾਲ ਤਖਤ ਵਿਰੋਧੀ ਲੇਖਾਂ ਵਿੱਚ ਅਕਾਲ ਤਖਤ
ਦੀ ਹੋਂਦ ਨੂੰ ਹੀ ਰੱਧ ਕਰਨ ਦਾ ਪ੍ਰਚਾਰ ਪੜਨ ਨੂੰ ਮਿਲਿਆ। ਵਿਚਾਰਕ ਵਿਸ਼ਲੇਸ਼ਣ ਅਤੇ ਅਸਹਿਮਤਿ ਹੋਰ
ਗੱਲ ਹੈ ਪਰ ਕਿਸੇ ਸਤਿਕਾਰ ਯੋਗ ਵਿਰਾਸਤੀ ਸਥਾਨ ਲਈ “ਅੱਡਾ” ਇੱਕ ਗਾਲ ਵਰਗਾ ਅਪਸ਼ਬਦ ਸ਼ਬਦ ਹੈ
ਕਿਉਂਕਿ ਸਥਾਨ ਇਨਸਾਨ ਤਾਂ ਹੁੰਦੇ ਨਹੀਂ ਕਿ ਉਨ੍ਹਾਂ ਲਈ ਦੂਜੀਆਂ ਗਲਾਂ ਕੱਡੀਆਂ ਜਾਣ। ਖ਼ੁਦ ਨੂੰ
ਕਿੱਧਰੇ ਹੋਰ ਗੱਲ ਵਿੱਚ ਵਰਤਿਆ ਗਿਆ ‘ਸੰਕੀਰਣ` ਸ਼ਬਦ ਵੀ ਬੁਰਾ ਲੱਗਦਾ ਹੈ ਪਰ ਬਾਕੀਆਂ ਦੀ
ਭਾਵਨਾਵਾਂ ਦਾ ਕੋਈ ਲਿਹਾਜ ਨਹੀਂ।
‘ਅਣਸੁਖਾਵੀਂ ਭਾਸ਼ਾ ਨਹੀਂ ਵਰਤਣੀ ਚਾਹੀਦੀ` ਦਾ ਸਿਧਾਂਤ ਕੇਵਲ ਵਿਚਾਰਕਾਂ ਲਈ
ਵਿਚਾਰਕਾਂ ਵਾਸਤੇ ਹੀ ਹੋਣਾ ਚਾਹੀਦਾ ਹੈ ਜਾਂ ਫ਼ਿਰ ਇਸ ਸਿਧਾਂਤ ਦੀ ਵਰਤੋਂ ਗੁਰੂਆਂ ਵਲੋਂ ਸਥਾਪਤ
ਸਤਿਕਾਰਯੋਗ ਵਿਰਾਸਤੀ ਸਥਾਨਾਂ ਲਈ ਵੀ ਹੋਣੀ ਚਾਹੀਦੀ ਹੈ? ਚਿੰਤਨ ਦੀ ਸੱਭਿਅਤਾ ਵਿੱਚ ‘ਸੋਚ` ਅਤੇ
‘ਬੋਲ` ਵਿਚਲਾ ਅੰਤਰ ਸ਼ਿਸ਼ਟਾਚਾਰ ਦਾ ਤਕਾਜ਼ਾ ਹੈ। ‘ਸੋਚ` ਆਪਣੀ ਹੁੰਦੀ ਹੈ ਪਰ ‘ਬੋਲ` ਦੂਜੀਆਂ ਨਾਲ
ਵੀ ਸਬੰਧਤ ਹੁੰਦੇ ਹਨ। ਸੋਚ ਭਟਕ ਵੀ ਜਾਏ ਤਾਂ ਬੋਲਾਂ ਵਿੱਚ ਗਲਤ ਢੰਗ ਨਾਲ ਨਹੀਂ ਉਜਾਗਰ ਕਰਨੀ
ਚਾਹੀਦੀ। ਮੇਰੀ ਬੇਨਤੀ ਹੈ ਕਿ ਐਸੇ ਸ਼ਬਦ ਨਾ ਵਰਤੇ ਜਾਣ।
ਲੇਖਾਂ-ਲਿਖਤਾਂ ਤੇ ਦਾਸ ਨੇ ਵੀ ਵਿਚਾਰਾਂ ਕੀਤੀਆਂ ਅਤੇ ਹੁਣ ਸ. ਅਮਰਜੀਤ
ਸਿੰਘ ਚੰਦੀ, ਸ. ਜਸਬੀਰ ਸਿੰਘ (ਕੈਲਗਰੀ) ਅਤੇ ਸ. ਚਰਨਜੀਤ ਸਿੰਘ ਜੀ (ਬਰੈਂਮਪਟਨ) ਜੀ ਦੇ
ਪੱਤਰਾਂ ਨੇ ਅਕਾਲ ਤਥਤ ਸੰਸਥਾਨ ਦੇ ਖਾਤਮੇ ਲਈ ਕੀਤੀ ਜਾ ਰਹੀ “ਨਵੀਂ ਬੁਣਤਰ” ਦਿਆਂ ਬਕਾਯਾ
ਗੰਡਾਂ ਵੀ ਆਪਣੇ-ਆਪਣੇ ਢੰਗ ਨਾਲ ਪਾਠਕਾਂ ਸ੍ਹਾਮਣੇ ਖੋਲ ਛੱਡਿਆਂ ਹਨ ਜਿਨ੍ਹਾਂ ਸਦਕੇ ਅਕਾਲ ਤਖਤ
ਬਾਰੇ ਪੇਸ਼ ਕੀਤੀ ਗਈ ਕਥਿਤ “ਨਵੀਂ ਸਥਿਤੀ” ਹੋਰ ‘ਨੀਵੀਂ` ਨਜ਼ਰ ਆਈ ਹੈ। ਇਨ੍ਹਾਂ ਪੱਤਰਾਂ
ਵਿੱਚ ਆਪਣੇ-ਆਪਣੇ ਕਿਸਮ ਦੀ ਗੰਭੀਰਤਾ ਹੈ।
ਦੂਜੇ ਪਾਸੇ ਜ਼ਰਾ ਗੌਰ ਕਰਨਾ ਜੋ ਹੁਣ ਲਿਖਿਆ ਗਿਆ ਹੈ:
“ ਜਿਸ ਢੰਗ ਨਾਲ ਸ. ਜੰਮੂ ਜੀ ਨੇ ਉਪਰੋਕਤ ਦੋ ਟੂਕਾਂ ਪੇਸ਼ ਕੀਤੀਆਂ ਹਨ ਉਸ
ਤੋਂ ਇਹ ਲਗਦਾ ਹੈ ਕਿ ਪਹਿਲੀ ਟੂਕ ਗਿਆਨੀ ਇੰਦਰ ਸਿੰਘ ਵੱਲੋਂ ਸੰਪਾਦਤ ਵੰਨਗੀ ਵਿੱਚ ਮੌਜੂਦ ਨਹੀਂ
ਅਤੇ ਦੂਸਰੀ ਟੂਕ ਵੇਦਾਂਤੀ ਵੱਲੋਂ ਸੰਪਾਦਤ ਵੰਨਗੀ ਵਿੱਚ ਮੌਜੂਦ ਨਹੀਂ”
ਦਰਅਸਲ ਅਕਾਲ ਤਖਤ “ਨਵੀਂ ਸਥਿਤੀ” ਬਾਰੇ ਸਾਰੀ ਚਿੱਤਕ ਉਸਾਰੀ ਹੀ “ਉਸ
ਤੋਂ ਇਹ ਲਗਦਾ ਹੈ ਕਿ … “ ਵਰਗੀਆਂ ਕਿਆਸਰਾਹੀਂਆਂ ਤੇ ਖੜੀ ਕੀਤੀ ਗਈ ਸੀ। ਅਕਾਲ ਤਖਤ ਸ਼ਬਦ ਜੋੜ
ਗੁਰਬਿਲਾਸ ੬ ਵਿੱਚ ਸਪਸ਼ਟ ਵਰਤਿਆ ਗਿਆ ਹੈ ਅਤੇ ਦਾਸ ਨੇ ਗੁਰਬਿਲਾਸ ੬ ਦਾ ਰਫਰੇਂਸ ਸਿਰਫ਼ ਇਸ ਸ਼ਬਦ
ਜੋੜ ਦੇ ਪ੍ਰਚਲਨ ਦੇ ਕਾਲ ਨੂੰ ਦਰਸਾਉਂਣ ਲਈ ਵਰਤਿਆ ਹੈ। ਆਪ ‘ਉਹ` ਅਕਾਲ ਬੰਗਾ ਸ਼ਬਦ ਜੋੜ ਦਰਸਾਉਂਣ
ਲਈ ਇਸੇ ਪੁਸਤਕ ਦੇ ਹਵਾਲੇ ਨੂੰ ਵਰਤਦੇ ਹਨ ਪਰ ਜੇਕਰ ਕੋਈ ਇਸ ਨੂੰ ਅਕਾਲ ਤਖਤ ਸ਼ਬਦ ਜੋੜ ਦੇ ਪ੍ਰਚਲਨ
ਨੂੰ ਦਰਸਾਉਂਣ ਲਈ ਵਰਤੇ ਤਾਂ ਇਹ ਗੱਲ ਨਾਟਕ ਗ੍ਰੰਥ ਜਾਂ ਕਿਸੇ ਕਿੱਸੇ ਨਾਲ ਕਿਵੇਂ ਮਿਲ ਗਈ? ਐਸੀਆਂ
ਗੱਲਾਂ ਵਿੱਚ ਆਪਾ ਵਿਰੌਧ ਅਤੇ ਭਰਮ
(Confusion)
ਹੋਰ ਉਭਰ ਕੇ ਸ੍ਹਾਮਣੇ ਆਣ ਲੱਗ ਪਿਆ ਹੈ। ਦਾਸ ਨੇ
ਗੁਰਬਿਲਾਸ ੬ ਵਿੱਚ ਅਕਾਲ ਤਖਤ ਸ਼ਬਦ ਜੋੜ ਰੇਫਰਂਸ ਨੂੰ ਆਪ ਪੜਿਆ ਹੈ ਅਤੇ ਉਸਦਾ ਹਵਾਲਾ ਸਿਰਫ਼ ਅਕਾਲ
ਤਖਤ ਸ਼ਬਦ ਜੋੜ ਦੇ ਚਲਨ ਨੂੰ ਦਰਸਾਉਂਣ ਲਈ ਕੀਤਾ ਹੈ।
‘ਅਕਾਲ ਤਖਤ ਤੋਂ ਪਹਿਲਾਂ ਕੇਵਲ ਅਕਾਲ ਬੁੰਗਾ ਹੀ ਸੀ` ਦਾ ਤਰਕ ਵਿਵਾਦਤ
ਗੁਰਬਿਲਾਸ ਪਾਤਿਸ਼ਾਹੀ ੬ ਦੀ ਟੇਕ ਰੱਖਦੇ ਆਪ ਪੇਸ਼ ਕੀਤਾ ਗਿਆ ਤਾਂ ਹੁਣ ਕੀ ਪਰੇਸ਼ਾਨੀ ਹੈ ਕਿ ਜੇ
ਕਰ ਉਸੇ ਪੁਸਤਕ ਵਿੱਚ ‘ਗੁਰੂ ਦੁਆਰਾ ਉਸਾਰੇ ਤਖਤ ਨੂੰ ਅਕਾਲ ਤਖਤ ਦੇ ਸੰਬੋਧਨ ਨਾਲ ਵੀ ਲਿਖਿਆ ਗਿਆ
ਹੈ? ਇਸ ਤੋਂ ਇਨਕਾਰ ਕਿਉਂ? ਕੀ
1716
ਦੇ ਆਸਪਾਸ ਹੋਏ ਉਸ ਕੰਮ ਨੂੰ 1925
ਵਿੱਚ ਬਣੀ SGPC
ਨੇ ਕੀਤਾ ਸੀ? ਜਾਂ ਫ਼ਿਰ 1716
ਦੇ ਆਸਪਾਸ ਉਸ ਸ਼ਬਦ ਜੋੜ ਨੂੰ ਲਿਖਣ ਵਾਲੇ ਨੇ ਇਹ ਕੰਮ
SGPC ਲਈ ਕੀਤਾ ਸੀ? ਅਗਰ ਤਖਤ ਦਾ ਇਹ ਨਾਮ ਇੱਕ
ਸਾਜਸ਼ ਸੀ ਤਾਂ ਇੱਕੋ ਸਮੇਂ ਦੋ ਸ਼ਬਦ ਜੋੜ ਕਿਉਂ ਵਰਤੇ ਗਏ?
ਇਹ ਸ਼ਬਦ ਜੋੜ ਕੋਈ ਸਾਜਸ਼ ਨਹੀਂ ਸੀ ਬਲਕਿ ਇਹ ਸੁਭਾਵਕ
ਪ੍ਰਚਲਤ ਜੋੜ ਸਨ ਜਿਨ੍ਹਾਂ ਵਿੱਚੋਂ ਅਕਾਲ ਤਖਤ ਹੀ ਮੂਲ ਸ਼ਬਦ ਜੌੜ ਸੀ ਕਿਉਂਕਿ ਤਖਤ ਪਹਿਲਾਂ ਉਸਰਿਆ
ਸੀ ਅਤੇ ਬੰਗੇ ਦੀ ਉਸਾਰੀ ਨਾਲ ਕੁੱਝ ਲੋਗ ਉਸਨੂੰ ਅਕਾਲ ਬੁੰਗਾ ਵੀ ਕਹਿਣ ਲੱਗ ਪਏ। ਤਰਕਸ਼ੀਲ
ਵਿਸ਼ਲੇਸ਼ਣ ਦੀ ਮੰਗ ਹੈ ਕਿ 1716
ਦੇ ਆਸਪਾਸ ਅਕਾਲ ਤਖਤ ਸ਼ਬਦ ਜੋੜ ਦੀ ਵਰਤੋਂ ਨੂੰ ਸਵੀਕਾਰ ਕੀਤਾ ਜਾਏ। ਸੱਚ ਤੋਂ ਨੱਸਿਆ ਵੀ ਜਾਏ ਤਾਂ
ਸੱਚ ਆਪਣੀ ਜਗ੍ਹਾ ਖੜਾ ਰਹਿੰਦਾ ਹੈ। ਜੇਕਰ ਗੁਰੂ ਨਾਨਕ, ਗੁਰੂ ਗੋਬਿਂਦ ਜੀ ਦਾ ਨਾਮ ਸ਼ਬਦ ਜੋੜ
ਨਾਟਕ ਗ੍ਰੰਥ ਜਾਂ ਕਿਸੇ ਵਿਵਾਦਤ ਪੁਸਤਕ ਵਿੱਚ ਲਿਖਿਆ ਮਿਲੇ ਤਾਂ ਇਸਦਾ ਮਤਲਭ ਇਹ ਨਹੀਂ ਕਿ ਉਨ੍ਹਾਂ
ਨਾਮਾਂ ਦੀ ਵਰਤੋਂ ਹੀ ਰੱਧ ਕਰ ਦਿੱਤੀ ਜਾਏ। ਅਕਾਲ ਤਖਤ ਦਾ ਨਾਮਕਰਨ ਇੱਕ ਇਤਹਾਸਕ ਤੱਥ ਹੈ
ਭਾਵੇਂ ਉਹ ਕਿੱਧਰੇ ਵੀ ਕਿਉਂ ਨਾ ਲਿਖਿਆ ਹੋਵੇ।
ਗੁਰੂਆਂ ਬਾਰੇ ਜ਼ਿਆਦਾਤਰ ਸਿੱਖ ਇਤਹਾਸ ਮੋਖਿਕਤਾ ਤੋਂ ਲਿਖਤੀ ਰੂਪ ਵਿੱਚ
ਆਇਆ ਹੈ ਅਤੇ ਵਿਵਾਦਤ ਸੋਮਿਆ ਤੋਂ ਹੀ ਉਸਾਰਿਆ ਗਿਆ ਹੈ। ਹਰ ਵਿਵਾਤਦ ਸੋਮੇਂ ਵਿੱਚ
ਅਤਿਕਥਨਿਆਂ, ਗਲਤਬਿਆਨਿਆਂ, ਸਮਝ ਦੀ ਘਾਟ ਦੇ ਨਾਲ-ਨਾਲ ਇੱਤਹਾਸਕ ਤੱਥ ਵੀ ਹਨ ਜਿਨ੍ਹਾਂ ਰਾਹੀਂ
ਸਿੱਖ ਇਤਹਾਸ ਬਣਦਾ ਹੈ। ਸਾਰੇ ਸੋਮੇਂ ਸਮੁੱਚੇ ਰੂਪ ਵਿੱਚ ਰੱਧ ਕਰਨ ਨਾਲ ਤਾਂ ਸਿੱਖਾਂ ਦੇ
ਗੁਰੂਆਂ ਦਾ ਬਹੁਤਾ ਇਤਹਾਸ ਤਾਂ ਬੱਚਦਾ ਹੀ ਨਹੀਂ। ਗੁਰੂ ਬਿਲਾਸ ਦਾ ਜ਼ਿਕਰ ਸਿਰਫ਼ ਇਹ ਦਰਸਾਉਨਣ
ਲਈ ਸੀ ਕਿ ਦਰਬਾਰ ਸਾਹਿਬ ਸ੍ਹਾਮਣੇ ਉਸਾਰੇ ਤਖਤ ਦਾ ਨਾਮ ਅਕਾਲ ਤਖਤ/ਅਕਾਲ ਬੁੰਗਾ ਹੀ ਸੀ। ਇਹ
SPGC
ਦੀ ਦੇਣ ਨਹੀਂ ਹੈ ਜਿਵੇਂ ਕਿ ਹੋਠ ਲਿਖਿਆ ਦਾਵਾ ਕੀਤਾ ਗਿਆ ਹੈ। ਆਉ ਜ਼ਰਾ ਇਸਦੀ ਵੀ ਪੜਚੋਲ
ਕਰੀਏ। ਹੁਣ ਲਿਖਿਆ ਗਿਆ ਹੈ:-
“ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਿਯਮਾਵਲੀ ਵਿੱਚ ਦਰਜ ਕਰਵਾਉਣ
ਵੇਲੇ ਗੁਰਦੁਆਰਾ ਅਕਾਲ ਬੁੰਗਾ ਦਾ ਨਾਮ ਬਦਲ ਕੇ ‘ਸ੍ਰੀ ਅਕਾਲ ਤਖਤ’ ਕਰਵਾ ਦਿੱਤਾ ਗਿਆ ਹੋਇਆ ਹੈ।
ਪਹਿਲਾਂ ਗੁਰਬਿਲਾਸ ੬ ਦੇ ਅਧਾਰ ਤੇ ‘ਅਕਾਲ ਬੁੰਗਾ` ਨਾਮ ਦੀ ਹੋਂਦ
ਨੂੰ ਸਵੀਕਾਰ ਕਰਨਾ ਫ਼ਿਰ ਉਸੇ ਪੁਸਤਕ ਵਿੱਚ ਲਿਖੇ ‘ਅਕਾਲ ਤਖਤ` ਸੰਬੋਧਨ ਨੂੰ ਅਤਰਕਤਾ ਨਾਲ
ਰੱਧ ਕਰਨਾ ਤੇ ਫ਼ਿਰ ‘ਅਕਾਲ ਤਖਤ` ਨਾਮ ਦੀ ਵਰਤੋਂ ਨੂੰ
1925
ਦੀ ਕਾਡ ਸਾਬਤ ਕਰਦੇ ਇਸ ਨੂੰ SPGC
ਵਲੋਂ ਦਿੱਤਾ ਨਾਮ ਕਹਿਣਾ ਕਿਹਣੇ ਕਿਸਮ ਦੀ “ਖੋਜ” ਦਾ ਵਿਸ਼ਾ ਹੈ? ਇਹ ਖੋਜ ਨਹੀਂ ਆਪਾ ਵਿਰੋਧੀ ਕੱਚੀ
ਬੁਣਤਰ ਹੈ ਜਿਸ ਦੀਆਂ ਸਾਰਿਆਂ ਗੱਡਾਂ ਖੁਲਦੀਆਂ ਜਾ ਰਹਿਆਂ ਹਨ ਅਤੇ ਧਾਗਿਆਂ ਦਾ ਗੁੰਝਲ ਪੈ ਗਿਆ
ਹੈ। ਪਹਿਲਾਂ ਕਿਸੇ ‘ਨਿਯਮਾਵਲੀ ਵਿੱਚ ਨਹੀਂ` ਹੈ ਦੀ ਦੂਹਾਈ ਦਿੱਤੀ ਗਈ ਸੀ ਹੁਣ ਇਹ ਸ਼ਬਦ
ਜੋੜ ‘ਨਿਯਮਗਤ` ਲਿਖਣਾ ਪਿਆ ਹੈ। ਫ਼ਿਰ ਨਾਲ ਹੀ ਲਿਖਿਆ ਗਿਆ ਹੈ:
“ਪਰੰਤੂ 1925 ਈਸਵੀ ਤੋਂ ਪਿੱਛੋਂ ਅਣਅਧਿਕਾਰਤ ਤੌਰ ਤੇ ਇਸ ਗੁਰਦੁਆਰੇ ਦਾ
ਨਾਮ ਬਦਲ ਕੇ ‘ਸ੍ਰੀ ਅਕਾਲ ਤਖਤ’ ਪਰਚਲਤ ਕਰ ਦਿੱਤਾ ਗਿਆ।
ਪਹਿਲਾਂ “ਨਿਯਮਾਵਲੀ ਵਿੱਚ” ਦਰਜ, ਫ਼ਿਰ “ਅਣਅਧਿਕਾਰਤ ਤੋਰ ਤੇ”
ਦੀ ਗੱਲ, ਫ਼ਿਰ ਨਾਲ ਹੀ “1925 ਈਸਵੀ ਤੋਂ ਪਹਿਲਾਂ ਇਸ ਭਵਨ ਦਾ ਨਾਮ ਗੁਰਦੁਆਰਾ ਅਕਾਲ ਬੁੰਗਾ
ਹੋਇਆ ਕਰਦਾ ਸੀ ਅਤੇ ਕੁੱਝ ਲੋਕ ਇਸ ਨੂੰ ‘ਗੁਰਦੁਆਰਾ ਤਖਤ ਅਕਾਲ ਬੁੰਗਾ’ ਵੀ ਕਹਿਣ ਲੱਗ ਪਏ ਸਨ” ਦੀ
ਗੱਲ!
ਇਹ ਵਿਰੋਧਾਭਾਸ ਹੁਣ ਪਾਠਕਾਂ ਦੇ ਸ੍ਹਾਮਣੇ ਹਨ!
ਦਾਸ ਵਲੋਂ ਗੁਰਬਿਲਾਸ ੬ ਦਾ ਜ਼ਿਕਰ ਉਸ ਪੁਸਤਕ ਦੀ ਪੜਚੋਲ ਕਰਨਾ ਨਹੀਂ ਸੀ
ਬਲਕਿ ਉਸ ਪੁਸਤਕ ਵਿੱਚ ਗੁਰੂ ਵਲੋਂ ਉਸਾਰੇ ਇੱਕ ਤਖਤ ਬਾਰੇ ਵਰਤੇ ਇੱਕ ਸੰਬੋਧਨ ‘ਅਕਾਲ ਤਖਤ`
ਨੂੰ ਪਾਠਕਾਂ ਸਨਮੁੱਖ ਰੱਖਣਾ ਹੈ ਤਾਂ ਕਿ ਪਾਠਕਾਂ ਨੂੰ ਪਤਾ ਚਲੇ ਕਿ ਅਕਾਲ ਤਖਤ ਸ਼ਬਦ
ਵਰਤੋਂ ਅਕਾਲ ਬੁੰਗੇ ਸ਼ਬਦ ਦੀ ਸਮਕਾਲੀ ਸੀ। ਇਸ ਨੂੰ ਪੇਸ਼ ਕਰਨ ਦੀ ਗੱਲ ਨੂੰ ਨਾਟਕ ਗ੍ਰੰਥ
ਨਾਲ ਜੋੜਣ ਦੀ ਕੱਚੀ ਕੋਸ਼ਿਸ਼ ਵਾਜਬ ਪ੍ਰਤੀਤ ਨਹੀਂ ਹੁੰਦੀ।
ਆਉ ਹੁਣ ਇੱਕ ਅਤਿ ਜ਼ਰੂਰੀ ਨੁਕਤੇ ਨੂੰ ਵੀ ਵਿਚਾਰ ਲਈਏ। ਅਕਾਲ ਤਖਤ ਵਿਰੋਧੀ
ਵਿਚਾਰਾਂ ਵਿੱਚ, ਗੁਰੂ ਸਾਹਿਬ ਵਲੋਂ ਪਹਿਲਾਂ ਇੱਕ ਤਖਤ ਦੀ ਉਸਾਰੀ ਸਪਸ਼ਟ ਸਵੀਕਾਰੀ ਗਈ ਹੈ
ਅਤੇ ਬਾਦ ਵਿੱਚ ਬੁੰਗੇ ਦੀ ਉਸਾਰੀ ਹੋਣ ਦੀ ਗੱਲ ਸਵੀਕਾਰੀ ਗਈ ਹੈ। ਕੋਈ ਮਾੜੀ ਗੱਲ ਨਹੀਂ ਕਿ ਭਵਨ
ਉਸਾਰੀ ਛੋਟੇ-ਵੱਡੇ ਸਮੇਂ ਅੰਤਰਾਂ ਵਿੱਚ ਹੁੰਦੀ ਰਹੀ ਹੈ। ਹੁਣ ਜੇਕਰ ‘ਤਖਤ` ਪਹਿਲਾਂ ਬਣਿਆ ਸੀ
ਅਤੇ ਉਸੇ ਥਾਂ ‘ਬੁੰਗਾ (ਇਮਾਰਤ) ` ਬਾਦ ਵਿੱਚ, ਤਾਂ ਨਿਰਸੰਦੇਹ ‘ਅਕਾਲ ਤਖਤ` ਸ਼ਬਦ ਜੋੜ ਦੀ ਵਰਤੋਂ
‘ਅਕਾਲ ਬੁੰਗੇ` ਨਾਲੋਂ ਪਹਿਲਾਂ ਦੀ ਬਣਦੀ ਹੈ ਨਾ ਕਿ ਬਾਦ ਦੀ। ਹਾਂ ਇੱਕ ਸਮੇਂ ਇਹ ਦੋਵੇਂ ਸ਼ਬਦ ਜੋੜ
ਸਮਕਾਲੀ ਹੋ ਤੁਰਨ ਲੱਗ ਪਏ ਸੀ ਜਿਵੇਂ ਅੱਜ ਵੀ ਤੁਰਦੇ ਹਨ ਤਾਂ ਹੀ ਇਹ ਦੋਵੇਂ ਸ਼ਬਦ ਜੋੜ ਇੱਕੋ ਸਮੇਂ
ਇੱਕੋ ਹੀ ਪੁਸਤਕ ਵਿੱਚ ਗੁਰੂ ਵਲੋਂ ਉਸਾਰੇ ਤਖਤ ਲਈ ਵਰਤੇ ਗਏ ਹਨ। ਪਾਠਕ ਵੇਖ ਸਕਦੇ ਹਨ ਕਿ
ਸੱਚ ਕਿਵੇਂ ਕੱਚੀਆਂ ਗੰਡਾਂ ਮੁਕਾਬਲ ਇੱਕ ਸੂਤ ਸਥਾਪਤ ਹੁੰਦਾ ਹੈ।
ਗੁਰੂਆਂ ਬਾਦ ਕੋਮੀ ਸੇਧ ਲਈ ‘ਮੁੱਖ ਸੇਵਾਦਾਰ` ਚੁਣਨ ਦੀ ਲਾਜ਼ਮੀ ਰੀਤ
ਪੁਰਾਣੀ ਸੀ ਜਿਸ ਦਾ ਹੱਕ
1925
ਤੋਂ ਬਾਦ ਆਮ ਸਿੱਖਾਂ ਰਾਹੀਂ ਵਿਧੀਵਤ ਚੁਣੀ ਪ੍ਰਤੀਨਿਧੀ ਕਮੇਟੀ ਪਾਸ ਸੀ ਅਤੇ ਉਹ ‘ਕੋਮ
ਦਾ ਸੇਵਾਦਾਰ` ਹੋਣ ਕਰਕੇ ਹੀ ਤਨਖ਼ਾਹ ਦਾ ਪਾਤਰ ਸੀ। ਗੁਰਮਤਿ ਵਿੱਚ ਵੇਹਲੀਆਂ ਖਾਣ-ਖਲਾਣ ਦੀ
ਨਸੀਹਤ ਨਹੀਂ। ਉਸ ਵੇਲੇ ਉਸ ਨੂੰ ਅਧਿਕਾਰ ਇੱਕ ਚੁਣੀ ਹੋਈ ਕਮੇਟੀ ਰਾਹੀਂ ਮਿਲੇ ਸੀ। ਉਸ ਕਮੇਟੀ
ਰਾਹੀਂ ਜੋ ਕਿ ਆਪ ਆਪਣੇ ਅਧਿਕਾਰ ਆਮ ਸਿੱਖਾਂ ਤੋਂ ਪ੍ਰਾਪਤ ਕਰਕੇ ਬਣੀ ਸੀ। ਇਹ ਇੱਕ ਕਿਸਮ ਦਾ ਆਮ
ਸਿੱਖਾਂ ਵਲੋਂ ਆਪਣੇ ‘ਅਧਿਕਾਰ ਦਾ ਕਾਰਜ` ਆਪਣੇ ਪ੍ਰਤੀਨਿਧਿਆਂ ਨੂੰ ਸੋਂਪਣ ਦੀ ਕ੍ਰਿਆ
(Deligation of Power)
ਦਾ ਪ੍ਰਬੰਧ ਸੀ ਜਿਸਦਾ ਮੁੱਖ ਭਾਵ ਅਸਲ ਤਾਕਤ ਨੂੰ ਆਮ
ਸਿੱਖਾਂ ਦੇ ਹੱਥ ਵਿੱਚ ਸੋਂਪਣਾ ਸੀ ਨਾ ਕਿ ਵੈਸੇ ਜੱਥੇਦਾਰਾਂ/ਮਸੰਦਾ ਦੇ ਹੱਥ ਜਿਨ੍ਹਾਂ ਨੇ
1925 ਤੋਂ ਪਹਿਲਾਂ ਕੁੱਝ
ਚੰਗਿਆਂ ਪਰੰਪਰਾਵਾਂ ਦੀ ਖੇਹ ਵੀ ਉਡਾਈ ਸੀ ਜਿਸਦੇ ਸਿੱਟੇ ਗੁਰੂਦੁਆਰਾ ਪ੍ਰਬੰਧਾਂ ਵਿੱਚ ਅਤਿ ਦੀ
ਗਿਰਾਵਟ ਘਰ ਕਰ ਗਈ ਸੀ। ਸੁਧਾਰ ਲਹਿਰ ਰਾਹੀਂ ਚੱਗੀਆਂ ਪਰੰਪਰਾਵਾਂ ਦੀ ਪੁਨਰਸਥਾਪਨਾ ਦੀ ਤਾਕਤ ਆਮ
ਸਿੱਖਾਂ ਦੇ ਹੱਥ ਸੋਂਪੀ ਗਈ ਸੀ। ਕੋਮ ਨੇ ਫ਼ੈਸਲੇ ਗੁਰਮਤਿ ਅਨੁਸਾਰ ਗੁਰੂਆਂ ਦੇ ਉਸਾਰੇ
ਪ੍ਰਤੀਕਾਤਮਕ ਸੰਸਥਾਨਾਂ ਅਤੇ ਪਾਈਆਂ ਲੀਹਾਂ ਰਾਹੀਂ ਕਰਨੇ ਸੀ ਨਾ ਕਿ ਸੰਸਥਾਨ ਬੰਦ ਕਰਵਾਉਂਣ ਦੀ
ਮੰਸ਼ਾ ਰੱਖਣ ਵਾਲਿਆਂ ਦੇ ਬੁਹੇ ਬੈਠਕੇ।
ਸਿੱਖਾਂ ਲਈ ਗੁਰਦੂਆਰਾ ਐਕਟ ਸਰਕਾਰ ਨੇ ਪਾਸ ਕੀਤਾ ਜਿਸ ਵਿੱਚ ਸਿੱਖਾਂ ਦੀ
ਗੁਰਦੂਆਰਾ ਪ੍ਰਬੰਧ ਆਪ ਚਲਾਉਂਣ ਦੀ ਹੱਕ/ਮੰਗ ਨੂੰ ਪੁਰਾ ਕੀਤਾ ਗਿਆ ਲੇਕਿਨ ਅਤਿ ਧਿਆਨ ਦੇਂਣ
ਯੋਗ ਗੱਲ ਹੈ ਕਿ ਅਕਾਲ ਤਖਤ ਸੰਸਥਾਨ ਗੁਰੂਘਰ ਦੀ ਪਰੰਪਰਾ ਦੀ ਉਸਾਰੀ ਸੀ ਨਾ ਕਿ ਕਿਸੇ ਸਰਕਾਰੀ
ਇਜਾਜ਼ਤ ਦੀ। ਬੰਦਿਆਂ ਤੋ ਪਰੇ ਉਹ ਅਕਾਲ ਦੇ ਇਨਸਾਫ਼ ਦਾ ਪ੍ਰਤੀਕਾਤਮਕ ਬਿੰਬ ਹੈ ਜਿਸ ਨੂੰ ਗੁਰੂ ਦੀ
ਮੰਸ਼ਾ ਨਾਲ ਵੇਖਣ ਦੀ ਲੋੜ ਹੈ। ਉਸ ਸੰਸਥਾਨ ਨੂੰ ਕਿਸੇ ਸਰਕਾਰੀ ਐਕਟ ਜਾਂ ਕਿਸੇ ਕਮੇਟੀ ਰਾਹੀਂ
ਸਥਾਪਤ ਨਹੀਂ ਸੀ ਕੀਤਾ ਜਾ ਸਕਦਾ ਸੀ ਕਿੳਂਕਿ ਉਹ ਗੁਰੂਆਂ ਰਾਹੀਂ ਸਥਾਪਤ ਸਿੱਖੀ ਫ਼ਲਸਫ਼ੇ ਦੀ ਗੱਲ ਸੀ
ਜਿਸ ਦੀ ਪਾਲਨਾ ਨੂੰ ਅੱਗੇ ਤੋਰਨ ਦਾ ਕੰਮ ਪ੍ਰਤੀਨਿਧੀ ਕਮੇਟੀ ਦੀ ਜਿੰਮੇਦਾਰੀ ਅਤੇ ਅਧਿਕਾਰ ਖੇਤਰ
ਦੀ ਗੱਲ ਸੀ ਜਿਸ ਦੀ ਆਪਣੀ ਤਾਕਤ ਆਮ ਸਿੱਖਾਂ ਦੇ ਹੱਥ ਰੱਖੀ ਗਈ ਸੀ ਇਸ ਆਸ ਨਾਲ ਕਿ ਉਹ ਸੁਚੇਤ ਹੋ
ਆਪਣੇ ਹੱਥ ਵਰਤਣ ਗੇ!
ਇਹ ਗੱਲ ਵੱਖਰੀ ਹੈ ਕਿ ਕੋਈ ਕੌਮ ਕਾਲਾਂਤਰ ਚੰਗੇ ਸੰਸਥਾਨਾਂ/ਪ੍ਰਾਪਤੀਆਂ
ਅਤੇ ਉਨ੍ਹਾਂ ਪ੍ਰਤੀ ਆਪਣੀ ਜਿੰਮੇਵਾਰੀ ਵਿੱਚ ਕਿੰਨੀ ਸੁਚੇਤ-ਅਚੇਤ ਰਹਿੰਦੀ ਹੈ। ਸੰਪੁਰਣਤਾ ਤਾ
ਗੁਰੂ/ਪਰਮਾਤਮਾ ਦੀ ਗੱਲ ਹੈ ਪਰ ਨਿਰਸੰਦੇਹ
1900
ਦੇ ਆਰੰਬਕ ਦਹਾਕਿਆਂ ਦੇ ਜਾਗਰੂਕਾਂ ਨੇ ਕਈ ਮਹੱਤਵਪੁਰਣ ਉੱਪਲੱਬਦਿਆਂ ਪ੍ਰਾਪਤ ਕੀਤੀਆਂ ਸਨ। ਉਹ
ਸਾਡੇ ਕੋਲੋਂ ਕਈ ਪੱਖੋਂ ਜ਼ਿਆਦਾ ਪ੍ਰਤੀਬੱਧ ਅਤੇ ਸਿਆਣੇ ਵੀ ਸੀ। ਸਾਨੂੰ ਮਾੜੇ ਰਸਤੇ ਬਨਾਉਂਣ ਦੇ
ਬਜਾਏ ਚੰਗੇ ਰਸਤਿਆਂ ਤੇ ਚਲਣ ਦਾ ਢੰਗ ਸਿੱਖਣਾ ਪਵੇਗਾ। 1900
ਦੀ ਪੁਨਰਜਾਗਰਣ ਲਹਿਰ ਅਜੇ ਸਮਾਪਤ ਨਹੀਂ ਹੋਈ ਅੱਜੇ ਉਸ ਦਿਆਂ ਪ੍ਰਾਪਤੀਆਂ ਦੇ ਚੰਗੇ ਪੱਖਾਂ ਦੀ
ਸਥਾਪਨਾ ਦਾ ਉਪਰਾਲਾ ਬਾਕੀ ਹੈ। ਉਸ ਲਹਿਰ ਦਾ ਸਤਿਕਾਰ ਹੀ ਭਵਿੱਖ ਦੇ ਉਪਰਾਲਿਆਂ ਦਾ ਭਵਿੱਖ ਤੈਅ
ਕਰੇਗਾ।
ਖ਼ੈਰ ਅਕਾਲ ਤਖਤ ਦੇ ਮੁੱਖ ਸੇਵਾਦਾਰ/ਕਮੇਟੀ ਬਾਰੇ ਗੱਲ ਇਸ ਸੰਵਾਦ ਦਾ ਵਿਸ਼ਾ
ਨਹੀਂ ਹੈ। ਇਸ ਸੰਵਾਦ ਦਾ ਵਿਸ਼ਾ ਕੇਵਲ ਦੋ ਹਫ਼ਤੇ ਪਹਿਲਾਂ ਪੇਸ਼ ਕੀਤੀ ਉਸ ਵਿਚਾਰ ਦੀ ਪੜਚੋਲ ਕਰਨਾ ਹੈ
ਜਿਸ ਰਾਹੀਂ ਇਹ ਕਿਹਾ ਗਿਆ ਸੀ ਕਿ ‘ਅਕਾਲ ਤਖਤ` ਨਾਮ ਦੇ ਸੰਸਥਾਨ ਦਾ ਖਾਤਮਾ ਕਰ ਦੇਣਾ ਚਾਹੀਦਾ ਹੈ।
ਇਸ ਵਾਸਤੇ ਸੁਚੱਜੇ ਸੰਵਾਦ ਲਈ ਅੱਜੇ ਕੇਵਲ ਇਸ ਇੱਕੋ ਨੁੱਕਤੇ ਤੇ ਹੀ ਦ੍ਰਿਸ਼ਟੀ ਟਿਕਾਣ ਦੀ
ਲੋੜ ਹੈ।
ਹਰਦੇਵ ਸਿੰਘ, ਜੰਮੂ
(ਸੰਪਾਦਕੀ ਨੋਟ ਕੱਲ ਤੋਂ
ਅੱਗੇ)
ਕੱਲ 12 ਅਪ੍ਰੈਲ ਨੂੰ ਮੈਂ ਕੁੱਝ ਹੋਰ ਨੁਕਤੇ
ਉਠਾਣਾ ਚਾਹੁੰਦਾ ਸੀ ਪਰ ਲੇਟ ਹੋਣ ਦੇ ਕਾਰਨ ਲਿਖ ਨਹੀਂ ਸੀ ਸਕਿਆ। ਵਿਚਾਰ ਚਰਚਾ ਦਾ ਵਿਸ਼ਾ ਤਾਂ
ਭਾਵੇਂ ਅਕਾਲ ਤਖ਼ਤ ਦੀ ਹੋਂਦ ਅਤੇ ਇਸ ਦੇ ਨਾਮ ਦਾ ਹੈ ਪਰ ਇਸ ਨਾਲ ਸੰਬੰਧਿਤ ਮੈਂ ਕੁੱਝ ਹੋਰ ਨੁਕਤੇ
ਉਠਾ ਰਿਹਾ ਹਾਂ ਜੋ ਕਿ ਕਿਸੇ ਆਉਣ ਵਾਲੇ ਸਮੇ ਵਿੱਚ ਵਿਚਾਰੇ ਜਾ ਸਕਦੇ ਹਨ। ਇਹ ਗੱਲ ਆਮ ਹੀ ਮੀਡੀਏ
ਵਿੱਚ ਕਹੀ ਸੁਣੀ ਜਾਂਦੀ ਹੈ ਕਿ ਅਸੀਂ ਤਾਂ ਜੀ ਅਕਾਲ ਤਖ਼ਤ ਨੂੰ ਸਮਰਪਤ ਹਾਂ ਜਾਂ ਅਸੀਂ ਸੇਧ ਅਕਾਲ
ਤਖ਼ਤ ਤੋਂ ਲੈਣੀ ਹੈ। ਆਹ ਫਲਾਨੇ ਤਾਂ ਅਕਾਲ ਤਖ਼ਤ ਤੋਂ ਭਗੌੜੇ ਹਨ ਅਤੇ ਮਨਮੁਖ ਹਨ। ਮੈਂ ਕਈ ਦਹਾਕਿਆਂ
ਦਾ ਸੋਚ ਰਿਹਾ ਹਾਂ ਪਰ ਹਾਲੇ ਤੱਕ ਇਹ ਗੱਲ ਮੇਰੀ ਸਮਝ ਵਿੱਚ ਨਹੀਂ ਆ ਰਹੀ ਕਿ ਕੀ ਗੁਰੂ ਗ੍ਰੰਥ
ਸਾਹਿਬ ਜੀ ਕਿਸੇ ਸੇਧ ਦੇਣ ਤੋਂ ਅਧੂਰੇ ਜਾਂ ਅਸਮਰੱਥ ਹਨ ਅਤੇ ਜਾਂ ਫਿਰ ਕਿਸੇ ਜਥੇਦਾਰ ਅਥਵਾ ਕਿਸੇ
ਪੁਜਾਰੀ ਦਾ ਰੁਤਬਾ ਗੁਰੂ ਗ੍ਰੰਥ ਸਾਹਿਬ ਨਾਲੋਂ ਵੀ ਉਪਰ ਹੈ। ਅਤੇ ਜਾਂ ਫਿਰ ਕੋਈ ਐਸਾ ਅਕਾਲ ਤਖ਼ਤ
ਦਾ ਵਿਧੀ ਵਿਧਾਨ ਬਣਿਆਂ ਹੋਇਆ ਹੈ ਜਿਹੜਾ ਕਿ ਗੁਪਤ ਰੂਪ ਵਿੱਚ ਜਥੇਦਾਰ ਅਥਵਾ ਪੁਜਾਰੀ ਨੂੰ ਸੌਂਪਿਆ
ਜਾਂਦਾ ਹੈ ਜਿਸ ਅਨੁਸਾਰ ਉਹ ਫੈਸਲੇ ਕਰਦਾ ਹੈ। ਆਮ ਤੌਰ ਕਈ ਵਾਰੀ ਹੁਕਮਨਾਮਿਆਂ ਦੀ ਸੁਪਰੀਮ ਕੌਰਟ
ਦੇ ਹੁਕਮਾ ਨਾਲ ਵੀ ਤੁਲਨਾ ਕੀਤੀ ਜਾਂਦੀ ਹੈ ਜੋ ਕਿ ਹਰ ਹਾਲਤ ਵਿੱਚ ਮੰਨਣ ਲਈ ਕਿਹਾ ਜਾਂਦਾ ਹੈ। ਇਹ
ਤਾਂ ਸਭ ਨੂੰ ਹੀ ਪਤਾ ਹੈ ਕਿ ਸਰਕਾਰਾਂ ਕਾਨੂੰਨ ਬਣਾਉਂਦੀਆਂ ਹਨ ਅਤੇ ਉਸ ਕਾਨੂੰਨ ਅਨੁਸਾਰ ਕੋਰਟਾਂ
ਫੈਸਲੇ ਕਰਦੀਆਂ ਹਨ। ਕੀ ਅਕਾਲ ਤਖ਼ਤ ਦਾ ਵੀ ਕੋਈ ਲਿਖਤੀ ਕਾਨੂੰਨ ਬਣਿਆ ਹੋਇਆ ਹੈ ਜਿਸ ਦਾ ਕਿ ਮੈਨੂੰ
ਹਾਲੇ ਤੱਕ ਕੋਈ ਪਤਾ ਹੀ ਨਾ ਹੋਵੇ ਅਤੇ ਜਿਸ ਅਨੁਸਾਰ ਪੁਜਾਰੀ ਅਥਵਾ ਕਥਿਤ ਜਥੇਦਾਰ ਫੈਸਲੇ ਕਰਦੇ
ਹੋਣ? ਇਹ ਵੀ ਕਿਹਾ ਜਾਂਦਾ ਹੈ ਕਿ ਸਿੱਖ ਧਰਮ ਵਿੱਚ ਮੀਰੀ ਪੀਰੀ ਇਕੱਠੇ ਹਨ ਅਤੇ ਸਿੱਖ ਨੇ ਰਾਜਸੀ
ਸੇਧ ਅਕਾਲ ਤਖ਼ਤ ਤੋਂ ਲੈਣੀ ਹੈ। ਸਿੱਖ ਹੁਣ ਸਾਰੀ ਦੁਨੀਆਂ ਵਿੱਚ ਹੀ ਵਸੇ ਹੋਏ ਹਨ, ਕੀ ਉਹ ਸਾਰੇ ਹੀ
ਸੇਧ ਉਥੋਂ ਲੈਣ ਕਿ ਅਸੀਂ ਆ ਹੁਣ ਫਲਾਨੀ ਚੋਣ ਲੜਨੀ ਹੈ ਸਾਨੂੰ ਕੋਈ ਸੇਧ ਦਿਓ ਅਤੇ ਜਾਂ ਫਿਰ ਇਹ
ਸਿਰਫ ਪੰਜਾਬ ਦੇ ਸਿੱਖਾਂ ਲਈ ਹੀ ਹੈ? ਜੇ ਕਰ ਇਹ ਮੱਲੋ ਮੱਲੀ ਦੀ ਦਿੱਤੀ ਹੋਈ ਸੇਧ ਕਿਸੇ ਨੂੰ
ਮੁਆਫਕ ਨਾ ਬੈਠੇ ਅਤੇ ਉਹ ਲਾਮ ਲਸ਼ਕਰ ਲੈ ਕੇ ਉਥੇ ਆ ਧਮਕੇ ਅਤੇ ਉਹ ਆਪਣੇ ਹਜੂਮ ਨਾਲ ਕਥਿਤ ਜਥੇਦਾਰ
ਦੀ ਲਾ ਪੱਤ ਕਰੇ ਤੇ ਫਿਰ ਜਥੇਦਾਰ ਅੰਦਰੋਂ ਕੁੰਡੀ ਲਾ ਕੇ ਆਪਣੀ ਜਾਨ ਬਚਾਵੇ ਤਾਂ ਫਿਰ ਇਹ ਕਿਹੋ
ਜਿਹੀ ਸੇਧ ਹੋਈ? ਆਮ ਇਹ ਵੀ ਕਿਹਾ ਜਾਂਦਾ ਹੈ ਕਿ ਨਕਲੀ ਨਿਰੰਕਾਰੀਆਂ ਵਿਰੁੱਧ ਜੋ ਹੁਕਮ ਨਾਮਾ ਜਾਰੀ
ਹੋਇਆ ਸੀ ਉਹ ਸਾਰੇ ਪੰਥ ਦੀ ਸਹਿਮਤੀ ਨਾਲ ਜਾਰੀ ਹੋਇਆ ਸੀ ਅਤੇ ਉਸ ਦੀ ਲਿਖਤ ਕਪੂਰ ਸਿੰਘ ਨੇ ਲਿਖੀ
ਸੀ। ਉਸ ਦਾ ਕੀ ਹਾਲ ਹੋਇਆ ਇਹ ਵੀ ਸਭ ਨੂੰ ਪਤਾ ਹੀ ਹੈ ਕਿ ਕਿਵੇਂ ਜਥੇਦਾਰ ਟੌਹੜਾ ਨਿਰੰਕਾਰੀ ਭਵਨ
ਵੋਟਾਂ ਮੰਗਣ ਗਿਆ ਅਤੇ ਫਿਰ ਕਿਵੇ ਮੰਨ ਕੇ ਮੁਕਰ ਗਿਆ ਅਤੇ ਰਣਜੀਤ ਸਿੰਘ ਘਟੌਰੇ ਨੇ ਉਸ ਨੂੰ
ਹੇਰਾਫੇਰੀ ਕਰ ਕੇ ਕਲੀਨ ਚਿੱਟ ਦੇ ਦਿੱਤੀ ਸੀ। ਗੁਰੂਆਂ ਨੇ ਅਕਾਲ ਤਖ਼ਤ ਜਾਂ ਤਖਤ ਬਣਾਇਆ ਜਾਂ ਨਹੀਂ
ਬਣਾਇਆ ਇਸ ਬਾਰੇ ਵਿਚਾਰ ਚੱਲ ਰਹੀ ਹੈ ਮੈਂ ਆਪਣੇ ਵਲੋਂ ਕੋਈ ਵੀ ਨਿਰਣਾ ਨਹੀਂ ਦੇ ਰਿਹਾ ਪਰ ਮੇਰਾ
ਸਵਾਲ ਤਾਂ ਇਹ ਹੈ ਕਿ ਜੇ ਕਰ ਮੈਂ ਸਾਰੀ ਸੇਧ ਗੁਰਬਾਣੀ ਤੋਂ ਲੈ ਰਿਹਾ ਹਾਂ ਤਾਂ ਮੇਰਾ ਕੀ ਨੁਕਸਾਨ
ਹੈ ਅਤੇ ਮੈਂ ਕਿਸ ਗੱਲ ਤੋਂ ਅਧੂਰਾ ਹਾਂ? ਕੀ ਗੁਰੂ ਜੀ ਸਾਨੂੰ ਅਧੂਰੇ ਗੁਰੂ ਦੇ ਲੜ ਲਾ ਕੇ ਗਏ ਸਨ?
ਜੇ ਕਰ ਇਸ ਸਮੇ ਇਹ ਕਿਸੇ ਹੋਰ ਦੁਨਿਆਵੀ ਸਰਕਾਰ ਨਾਲੋਂ ਉਪਰ ਹੈ ਤਾਂ ਸਿੱਖ ਆਪਣੀ ਮਰਜ਼ੀ ਨਾਲ ਸਾਰਾ
ਕੁੱਝ ਜੋਰ ਨਾਲ ਲੈ ਕਿਉਂ ਨਹੀਂ ਲੈਂਦੇ? ਕਿਉਂ ਇਹ ਕੇਂਦਰ ਸਰਕਾਰ ਦੇ ਹਾੜੇ ਕੱਢਦੇ ਹਨ ਕਿ ਸਾਡਾ
ਪੰਜਾਬ ਦਾ ਕਰਜ਼ਾ ਮੁਆਫ ਕਰ ਦਿਓ, ਚੰਡੀਗੜ੍ਹ ਸਾਨੂੰ ਦਿਓ ਅਤੇ ਭਾਖੜਾ ਡੈਮ ਦਾ ਕੰਟਰੋਲ ਸਾਨੂੰ ਦਿਓ
ਇਤਿ ਆਦਿਕ। ਨੋਟ: ਇਹ ਵਿਚਾਰ ਸਿਰਫ ਪਾਠਕਾਂ/ਲੇਖਕਾਂ ਦੀ ਜਾਣਕਾਰੀ ਲਈ ਹੀ ਲਿਖੇ ਹਨ ਕਿਸੇ ਦੇ ਜਵਾਬ
ਦੇਣ ਲਈ ਨਹੀਂ ਲਿਖੇ ਅਤੇ ਨਾ ਹੀ ਇਸ ਵਿਚਾਰ ਚਰਚਾ ਦੇ ਅਧਾਰ ਤੇ ਕਿਸੇ ਦਾ ਪੱਖ ਲੈਣ ਲਈ ਲਿਖੇ ਹਨ।
ਇਹ ਤਾਂ ਹਰਦੇਵ ਸਿੰਘ ਜੰਮੂ ਨੇ ਆਪਣੀ ਇੱਕ ਲਿਖਤ ਵਿੱਚ ਸੰਪਾਦਕ ਦੇ ਵਿਚਾਰ ਜਾਨਣ ਲਈ ਇਸ਼ਾਰਾ ਕੀਤਾ
ਸੀ ਤਾਂ ਲਿਖੇ ਹਨ ਉਂਜ ਤਾਂ ਇਸ ਤਰ੍ਹਾਂ ਦੇ ਰਲਦੇ ਮਿਲਦੇ ਵਿਚਾਰ ਮੈਂ ਕਈ ਸਾਲ ਪਹਿਲਾਂ ਹੀ ਇੱਥੇ
ਲਿਖ ਕੇ ਪਾ ਚੁੱਕਾ ਹਾਂ।
(13/04/11)
ਜਸਬੀਰ ਸਿੰਘ (ਕੈਲਗਰੀ)
ਸਿੱਖ ਮਾਰਗ ਦੇ ਪਾਠਕ ਸੱਜਣੋਂ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ॥
ਸੰਪਾਦਕ ਸ: ਮੱਖਣ ਸਿੰਘ ਜੀ!
ਆਪ ਜੀ ਨੇ ਜੋ ਫੈਸਲਾ ਲਿਆ ਹੈ ਉਸ ਦਾ ਸਵਾਗਤ ਹੈ ਜੀ। ਅਤੇ ਇਸ ਫੈਸਲੇ ਲਈ
ਆਪ ਜੀ ਦਾ ਧੰਨਵਾਦ।
ਆਪ ਜੀ ਨੇ ਜਿਹੜਾ ਲਿਖਿਆ ਹੈ ਕਿ ਕਿਸੇ ਸ਼ਬਦ ਦੇ ਮੇਰੇ ਮੁਤਾਬਕ ਪੂਰੇ ਸ਼ਬਦ
ਦੇ ਕੀ ਅਰਥ ਸਹੀ ਅਤੇ ਢੁਕਵੇਂ ਹਨ, ਉਹ ਵੀ ਲਿਖਿਆ ਕਰਾਂ। ਇਸ ਸੰਬੰਧੀ ਮੇਰਾ ਕਹਿਣਾ ਹੈ ਕਿ ਮੈਨੂੰ
ਪ੍ਰੋ: ਸਾਹਿਬ ਸਿੰਘ ਜੀ ਦੇ ਕੀਤੇ ਅਰਥ ਸਹੀ ਹੋਣ ਤੇ ਹੀ ਭਰੋਸਾ ਹੈ। ਨਾ ਚਾਹੁੰਦੇ ਹੋਏ ਵੀ ਮੇਰੇ
ਲੇਖ ਜਾਂ ਪੱਤਰ ਕਾਫੀ ਲੰਬੇ ਹੋ ਜਾਂਦੇ ਹਨ, ਇਸ ਲਈ ਵੀ ਅਤੇ ਕਿਉਂਕਿ ਪ੍ਰੋ: ਸਾਹਿਬ ਸਿੰਘ ਜੀ ਦਾ
ਟੀਕਾ ਇੰਟਰਨੈਟ ਤੇ ਵੀ ਉਪਲਭਦ ਹੋਣ ਕਰਕੇ ਮੈਂ ਉਨ੍ਹਾਂ ਦੇ ਕੀਤੇ ਅਰਥ ਆਪਣੀਆਂ ਲਿਖਤਾਂ ਵਿੱਚ ਆਮ
ਤੌਰ ਤੇ ਪੇਸ਼ ਨਹੀਂ ਕਰਦਾ। ਹੁਣ ਅੱਗੋਂ ਤੋਂ ਜੇ ਪਾਠਕ ਜਰੂਰੀ ਸਮਝਣ ਤਾਂ ਪ੍ਰੋ: ਸਾਹਿਬ ਸਿੰਘ ਜੀ
ਦੇ ਅਰਥਾਂ ਦੀ
Copy-paste
ਲਗਾ ਦਿੱਤੀ ਜਾਇਆ ਕਰੇਗੀ।
‘ਗੁਰਬਚਨ ਸਿੰਘ ਥਾਈਲੈਂਡ’ ਵਾਲਿਆਂ ਅਤੇ ਹੋਰ ਕਈਆਂ ਸੰਬੰਧੀ ਮੈਨੂੰ ਪਹਿਲਾਂ
ਵੀ ਕਦੇ ਇਸ ਤਰ੍ਹਾਂ ਦੀ ਹਦਾਇਤ ਕੀਤੀ ਹੋਵੇ ਮੈਨੂੰ ਪਤਾ ਨਹੀਂ ਜੀ।
ਪਾਠਕਾਂ ਅੱਗੇ ਬੇਨਤੀ:
ਜਿਹੜੇ ਸੱਜਣ ਮੇਰੇ ਨਾਲ ਮੇਰੀ ਕਿਸੇ ਲਿਖਤ ਸੰਬੰਧੀ ਵਿਚਾਰ ਚਰਚਾ ਕਰਨੀਂ
ਚਾਹੁੰਦੇ ਹੋਣ ਉਨ੍ਹਾਂ ਅੱਗੇ ਬੇਨਤੀ ਹੈ ਕਿ ਪਹਿਲਾਂ ਮੇਰੇ ਵੱਲੋਂ ਉਠਾਏ ਗਏ ਨੁਕਤਿਆਂ ਅਤੇ ਕੀਤੇ
ਗਏ ਸਵਾਲਾਂ ਦੇ ਜਵਾਬ ਜਰੂਰ ਦੇ ਦਿਆ ਕਰਨ, ਫੇਰ ਹੀ ਆਪਣੇ ਵਿਚਾਰ ਅਤੇ ਮੇਰੇ ਤੇ ਕੋਈ ਸਵਾਲ ਕਰਨ।
ਪਿਛਲੇ ਸਮੇਂ ਵਿੱਚ ਹੁੰਦਾ ਇਹ ਰਿਹਾ ਹੈ ਕਿ ਜਦੋਂ ਕਿਸੇ ਸੱਜਣ ਨੂੰ ਮੇਰੇ ਵੱਲੋਂ ਕੀਤੇ ਗਏ ਸਵਾਲਾਂ
ਦੇ ਜਵਾਬ ਨਹੀਂ ਆਉਂਦੇ ਤਾਂ ਉਸ ਦਾ ਕੋਈ ਹੋਰ ਸਾਥੀ ਪਾਠਕਾਂ ਦਾ ਧਿਆਨ ਹੋਰ ਪਾਸੇ ਲਗਾਣ ਲਈ ਕਿਸੇ
ਹੋਰ ਨੁਕਤੇ ਤੇ ਮੇਰੇ ਉਪਰ ਸਵਾਲ ਕਰ ਦਿੰਦਾ ਰਿਹਾ ਹੈ, ਤਾਂ ਕਿ ਆਪਣੇ ਸਾਥੀ ਨੂੰ ਸਵਾਲਾਂ ਦੇ ਜਵਾਬ
ਦੇਣ ਤੋਂ ਬਚਾ ਸਕੇ।
27-03-11 ਦੇ ਸੰਪਾਦਕੀ ਨੋਟ ਸੰਬੰਧੀ-
ਜਿਹੜੇ ਵੀਰਾਂ ਨੇ ਮੇਰੇ ਵਿਚਾਰਾਂ ਦਾ ਸਮਰਥਨ ਕੀਤਾ ਹੈ ਉਨ੍ਹਾਂ ਦਾ ਬਹੁਤ
ਧੰਨਵਾਦ ਹੈ।
ਇੱਕ ਸਪੱਸ਼ਟੀ-ਕਰਣ
ਇੱਕ ਵੀਰ ਜੀ ਨੇ ਲਿਖਿਆ ਹੈ “ਜਦੋਂ ਮੈਂ ਜਸਬੀਰ ਸਿੰਘ ਜੀ ਦੇ ਆਰਟੀਕਲ
ਵਿੱਚੋਂ ਇਹ ਲਾਈਨਾਂ ਪੜ੍ਹੀਆਂ ਕੇ “ਨਾਮ ਸਿਮਰਨ ਨਾਲ ਮੱਤ ਅਗਿਆਨਤਾ ਦਾ ਰੋਣਾ ਰੋਂਦੀ ਹੈ ….”। …ਪਰ
ਜਦੋਂ ਦੁਬਾਰਾ ਬਲਦੇਵ ਸਿੰਘ ਜੀ ਦਾ ਜਵਾਬ ਪੜ੍ਹਿਆ ਤਾਂ ਇਹ ਭੁਲੇਖਾ ਦੂਰ ਹੋਇਆ ਕਿ ਇਹ ਅਰਥ ਤਾਂ
ਜਸਬੀਰ ਸਿੰਘ ਜੀ ਨੇ ਆਪ ਆਪਣੀ ਸੋਚ ਨਾਲ ਬਣਾ ਕੇ ਪਾਏ ਹਨ ਬਲਦੇਵ ਸਿੰਘ ਹੋਰਾਂ ਦੀ ਲਿਖਤ ਵਿੱਚ
ਕਿਧਰੇ ਵੀ ਨਹੀਂ ਮਿਲਦੇ। ਜਸਬੀਰ ਸਿੰਘ ਜੀ ਨੂੰ ਜੁਮੇਵਾਰ ਸਿੱਖ ਹੋਣ ਦੇ ਨਾਤੇ ਅਜਿਹਾ ਰਵਈਆ
ਅਖਤਿਆਰ ਨਹੀਂ ਸੀ ਕਰਨਾ ਚਾਹੀਦਾ ਕੇ ਉਨ੍ਹਾਂ ਦੀ ਲਿਖਤ ਨਾਲ ਛੇੜ-ਛਾੜ ਕਰਦੇ”।
ਵੀਰ ਜੀ! ਮਿਹਰਬਾਨੀ ਕਰਕੇ ਦੁਬਾਰਾ ਉਨ੍ਹਾਂ ਲਾਇਨਾਂ ਨੂੰ ਪੜ੍ਹੋ ਜੀ। ਮੈਂ
ਕਿਤੇ ਨਹੀਂ ਲਿਖਿਆ ਕਿ ਸ: ਬਲਦੇਵ ਸਿੰਘ ਜੀ ਨੇ ਇਹ ਅਰਥ ਲਿਖੇ ਹਨ। ਬਲਕਿ ਮੈਂ ਇਹ ਲਿਖਿਆ ਹੈ:
“ਨੋਟ: ਕੀਤੇ ਗਏ
ਪਦ ਅਰਥਾਂ
ਨਾਲ ਤੁਕ ਦੇ ਅਰਥ ਕੁੱਝ ਇਸ
ਤਰ੍ਹਾਂ ਬਣਦੇ ਹਨ- (ਰੁਦਨ ਕਰੇ ਨਾਮੇ ਕੀ ਮਾਈ॥)
ਨਾਮ ਸਿਮਰਨ ਨਾਲ ਮਤਿ ਅਗਿਆਨਤਾ ਦਾ ਰੋਣਾ ਰੋਂਦੀ ਹੈ॥ (ਛੋਡਿ ਰਾਮੁ ਕੀਨ ਭਜਹਿ ਖੁਦਾਇ॥) ਵਾਹਿਗੁਰੂ
(ਦਾ ਨਾਮ) ਛੱਡ ਕੇ ਖੁਦਾ ਕਪਟ, ਈਰਖਾ ਦੀ ਬੰਦਗੀ ਕਰੇ॥
ਸ: ਬਲਦੇਵ ਸਿੰਘ ਜੀ ਦੇ ਕੀਤੇ ਪਦ ਅਰਥ ਵੀ ਪੇਸ਼ ਕਰ ਰਿਹਾ ਹਾਂ:
ਰੁਦਨ- ਰੋਣਾ, ਅਗਿਆਨਤਾ ਦਾ ਰੋਣਾ
ਕਰੈ- ਕਰਨਾ
ਛੋਡਿ- ਛੱਡਣਾ
ਕੀਨ- ਕਪਟ, ਈਰਖਾ, ਝਗੜਾ
ਰਾਮ- ਵਾਹਿਗੁਰੂ
ਭਜਹਿ ਖੁਦਾਇ- ਖੁਦਾ ਦੀ ਬੰਦਗੀ ਕਰਦਾ ਹੈ
ਨਾਮੇ ਕੀ- ਨਾਮ ਦੀ ਬਖਸ਼ਿਸ਼ ਦੁਆਰਾ
ਮਾਈ- ਮਤਿ (ਮੁਈ ਮੇਰੀ ਮਾਈ ਹਉ ਖਰਾ ਸੁਖਾਲਾ॥ 476)
ਸੋ ਵੀਰ ਜੀ! ਤੁਸੀਂ ਸ: ਬਲਦੇਵ ਸਿੰਘ ਜੀ ਦੇ ਕੀਤੇ
ਪਦ ਅਰਥਾਂ
ਨਾਲ ਤੁਕ ਦੇ ਅਰਥ ਆਪ ਕਰਕੇ ਦੇਖੋ ਜੀ।
ਇਕ ਹੋਰ ਤੁਕ ਹੈ “ਮੁਈ ਮੇਰੀ ਮਾਈ ਹਉ ਖਰਾ ਸੁਖਾਲਾ॥” ਬਲਦੇਵ ਸਿੰਘ ਜੀ ਨੇ
‘ਮਾਈ’ ਦੇ ਪਦ ਅਰਥ ਕੀਤੇ ਹਨ ‘ਮੱਤ’। ਇਸ ਤੁਕ ਦੇ ਵੀ ਅਰਥ ਤੁਸੀਂ ਆਪ ਕਰਕੇ ਦੇਖੋ ਜੀ। ਬਲਦੇਵ
ਸਿੰਘ ਜੀ ਦੇ ਕੀਤੇ ਪਦ ਅਰਥਾਂ ਨਾਲ, ਮੇਰੇ ਮੁਤਾਬਕ ਅਰਥ ਬਣਦੇ ਹਨ ‘ਮੇਰੀ ਮੱਤ ਮਾਰੀ ਗਈ ਹੈ ਹੁਣ
ਮੈਂ ਬਹੁਤ ਸੌਖਾ ਹਾਂ”। ਇਸ ਤੁਕ ਦੇ ਅਰਥ ਪੇਸ਼ ਕਰਨ ਲੱਗਿਆਂ ਵੀ ਮੈਂ ਇਹ ਲਿਖਿਆ ਹੈ “ਜੇ ਮਾਇ/ਮਾਈ
ਦਾ ਅਰਥ ‘ਮੱਤ’ ਮੰਨੀਏ ਤਾਂ ਦਿੱਤੀ ਗਈ ਉਦਾਹਰਣ ਦੇ
ਅਰਥ ਬਣਦੇ ਹਨ- …” ਮੈਂ ਕਿਤੇ ਨਹੀਂ ਲਿਖਿਆ ਕਿ
ਸ: ਬਲਦੇਵ ਸਿੰਘ ਜੀ ਨੇ ਤੁਕ ਦੇ ਅਰਥ ਇਹ ਲਿਖੇ ਹਨ। ਧੰਨਵਾਦ।
ਜਸਬੀਰ ਸਿੰਘ (ਕੈਲਗਰੀ)
(13/04/11)
ਬਸੰਤ ਕੌਰ ਫ਼ਰੀਦਾਬਾਦ
ਗੁਰੂ ਗੋਬਿਦ ਸਿੰਘ ਜੀ ਨੇ ਖਾਲਸੇ ਦੀ ਸੰਪੂਰਨਤਾ ਵੇਲੇ ਕਾਲਕਾ ਨੂੰ ਨਹੀਂ ਸੀ ਸਿਮਰਿਆ: ਸੁਰਿੰਦਰ
ਸਿੰਘ ਫ਼ਰੀਦਾਬਾਦ
ਵੈਸਾਖੀ ਮੌਕੇ ਗੁਰਦੁਆਰਿਆਂ ਵਿੱਚ ਰਾਗੀਆਂ ਵੱਲੋਂ “ਗੁਰ ਸਿਮਰਿ ਮਨਾਈ ਕਾਲਕਾ” ਪੜ੍ਹਨਾ ਦਰਸਾਉਂਦਾ
ਹੈ ਕਿ ਗੁਰਦੁਆਰਿਆਂ ਉਪਰ ਕਾਲਕਾ ਦੇਵੀ ਦੇ ਉਪਾਸ਼ਕਾਂ ਦਾ ਕਬਜ਼ਾ ਹੋ ਜਾਣਾ ਹੈ
(ਫ਼ਰੀਦਾਬਾਦ: ੧੩ ਅਪ੍ਰੈਲ ੨੦੧੧, ਬਸੰਤ ਕੌਰ)
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਇਥੇ ਹਰ ਮਹੀਨੇਂ ਦੀ ੧੩ ਨੂੰ ਕਾਲਾ ਦਿਵਸ ਮਨਾਉਂਦਿਆਂ ਗੁਰੂ
ਗ੍ਰੰਥ ਸਾਹਿਬ ਜੀ ਦੀ ਸਰਵਉਚੱਤਾ ਨੂੰ ਸਮਰਪਤ ਜੱਥੇਬੰਦੀ ਦਸ਼ਮ ਗ੍ਰੰਥ (ਬਚਿੱਤਰ ਨਾਟਕ) ਵਿਚਾਰ ਮੰਚ
ਇੰਨਟਰਨੈਸ਼ਨਲ ਦੇ ਕੋਆਡੀਨੇਟਰ ਸ੍ਰ. ਸੁਰਿੰਦਰ ਸਿੰਘ ਹੋਰਾਂ ਨੇ ਕੀਤਾ। ਉਨ੍ਹਾਂ ਕਿਹਾ ਕਿ ਜਿਵੇਂ
ਅਖੌਤੀ ਦਸਮ ਗ੍ਰੰਥ ਦੀ ਰਚਨਾ ਵਿੱਚ ਗੁਰੁ ਗੋਬਿੰਦ ਸਿੰਘ ਜੀ ਨੂੰ ਚੰਡੀ ਚਰਿਤ੍ਰਾਂ ਦਾ ਕਰਤਾ ਦਸ ਕੇ
ਦੇਵੀ ਦੇਵਤਾਵਾਂ ਦੀ ਹੋਂਦ ਨੂੰ ਪੈਦਾ ਕਰ ਦਿੱਤਾ ਉਸੇ ਤਰ੍ਹਾਂ ਗੁਰੁ ਦੋਖੀਆਂ ਨੇ ਭਾਈ ਗੁਰਦਾਸ
ਦੂਜਾ ਨਾਮ ਦਾ ਵਿਅਕਤੀ ਪੈਦਾ ਕਰ ਕੇ ਉਸ ਦੇ ਮੁੱਖ ਤੋਂ ਵੀ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ
ਕਢੱਵਾ ਕੇ ਇਥੋਂ ਤਕ ਆਖ ਦਿੱਤਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਖੰਡੇ ਦੀ ਪਾਹੁਲ ਛਕਾਉਣ ਵੇਲੇ
ਕਾਲਕਾ ਨੂੰ ਮਨਾਇਆ ਸੀ (ਗੁਰ ਸਿਮਰਿ ਮਨਾਈ ਕਾਲਕਾ) ਜੋ ਕਿ ਸਰਾਸਰ ਝੂਠ ਹੈ। ਵੈਸਾਖੀ ਮੌਕੇ
ਗੁਰਦੁਆਰਿਆਂ ਵਿੱਚ ਰਾਗੀਆਂ ਵੱਲੋਂ “ਗੁਰ ਸਿਮਰਿ ਮਨਾਈ ਕਾਲਕਾ” ਪੜ੍ਹਨਾ ਦਰਸਾਉਂਦਾ ਹੈ ਕਿ ਉਹ ਦਿਨ
ਦੂਰ ਨਹੀਂ ਜਦੋਂ ਗੁਰਦੁਆਰਿਆਂ ਉਪਰ ਜਲਦੀ ਹੀ ਕਾਲਕਾ ਦੇਵੀ ਦੇ ਉਪਾਸ਼ਕਾਂ ਦਾ ਪੂਰਨ ਕਬਜ਼ਾ ਹੋ
ਜਾਵੇਗਾ। ਉਨ੍ਹਾਂ ਕਿਹਾ ਕਿ ਬੜੇ ਜਤਨਾਂ ਅਤੇ ਸ਼ਹੀਦੀਆਂ ਦੇ ਕੇ ਸਿੱਖਾਂ ਨੇ ਗੁਰਦੁਆਰਿਆਂ ਵਿਚੋਂ
ਦੇਵੀ ਦੇਵਤਾਵਾਂ ਦੀ ਮੂਰਤੀਆਂ ਤਾਂ ਹਟਵਾ ਦਿੱਤੀਆਂ ਪਰ ਦੇਵੀ ਦੀ ਉਸਤਤਿ ਅੱਜ ਵੀ ਸਾਡੇ
ਗੁਰਦੁਆਰਿਆਂ ਵਿੱਚ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ੧੭੦੮ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਜਿਸ
ਗੁਰੁ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਬਖਸ਼ਿਸ਼ ਕੀਤੀ ਸੀ ਉਸ ਵਿੱਚ ਦੇਵੀ ਦੇਵਤਾਵਾਂ ਦੀ ਹੋਂਦ ਨੂੰ
ਰੱਦ ਕੀਤਾ ਹੈ ਫਿਰ ਕਵੀ ਸਿਯਾਮ ਦੀ ਰਚਨਾ ਬਚਿੱਤਰ ਨਾਟਕ ਅਖੌਤੀ ਦਸਮ ਗ੍ਰੰਥ ਵਿੱਚ ਦਰਜ਼ ਸ੍ਰੀ
ਭਗੌਤੀ ਜੀ ਸਹਾਇ ਅਤੇ ਦੇਹਿ ਸ਼ਿਵਾ ਬਰ ਮੋਹਿ ਆਖ ਕੇ ਸ਼ਿਵ ਜੀ ਦੀ ਪਤਨੀ ਤੋਂ ਵਰ ਮੰਗਣ ਵਾਲਾ ਕੰਮ
ਗੁਰੁ ਗੋਬਿੰਦ ਸਿੰਘ ਜੀ ਕਿਸ ਤਰ੍ਹਾਂ ਕਰ ਸਕਦੇ ਸਨ? ਉਨ੍ਹਾਂ ਕਿਹਾ ਕਿ ਵਰ ਮੰਗਣਾ ਗੁਰਮਤਿ ਦਾ
ਸਿਧਾਂਤ ਨਹੀਂ। ਅਖੌਤੀ ਦਸਮ ਗ੍ਰੰਥ ਦੀ ਸਭ ਤੋਂ ਵੱਧ ਅਸ਼ਲੀਲ ਰਚਨਾ ਚਰਿਤਰੋਪਖਿਆਨ ਵਿਚੋਂ “ਕ੍ਰਿਪਾ
ਕਰ ਸਯਾਮ ਇਹ ਬਰ ਦੀਜੈ” ਆਖ ਕੇ ਦੇਵੀ ਦੁਰਗਾ ਤੋਂ ਵਰ ਦੀ ਜਾਚਨਾ ਕਵੀ ਸਿਆਮ ਤਾਂ ਕਰ ਸਕਦਾ ਹੈ ਪਰ
ਗੁਰੂ ਗੋਬਿੰਦ ਸਿੰਘ ਜੀ ਨਹੀਂ। ਯੰਗ ਸਿੱਖ ਐਸੋਸਿਏਸ਼ਨ ਦੇ ਪ੍ਰਧਾਨ ਸ. ਗੁਰਿੰਦਰ ਸਿੰਘ ਨੇ ਕਿਹਾ ਕਿ
ਹੁਣ ਸਿੱਖੀ ਸਰੂਪ ਧਾਰਣ ਕਰਣ ਵਾਲਿਆਂ ਵਿੱਚ ਦੇਵੀ ਦੀ ਪੂਜਾ ਆਮ ਪ੍ਰਚਲਤ ਹੁੰਦੀ ਜਾ ਰਹੀ ਹੈ ਜਿਸ
ਦਾ ਇੱਕ ਕਾਰਣ ਤਾਂ ਅਗਿਆਨਤਾ ਹੈ ਪਰ ਜੇ ਅਖੌਤੀ ਦਸਮ ਗ੍ਰੰਥ ਨੂੰ ਸਿੱਖੀ ਦੇ ਵੇੜੇ ਤੋਂ ਦੂਰ ਨਹੀਂ
ਕੀਤਾ ਗਿਆ ਤਾਂ ਉਹ ਦਿਨ ਦੂਰ ਨਹੀਂ ਜਦੌਂ ਸਿੱਖੀ ਸਰੂਪ ਅਤੇ ਗਾਤਰੇ ਪਹਿਨਣ ਵਾਲਿਆਂ ਦੀ ਦੇਵੀ ਦੇ
ਮੰਦਰਾਂ ਵਿੱਚ ਲਾਈਨਾਂ ਨਜ਼ਰ ਆਉਣੀਆਂ ਹਨ ਕਿਉਂਕਿ ਉਨ੍ਹਾਂ ਕੋਲ ਮਜ਼ਬੂਤ ਦਲੀਲ ਇਹੀ ਹੋਣਗੀਆਂ ਕਿ
ਅਖੌਤੀ ਦਸਮ ਗ੍ਰੰਥ ਵਿੱਚ ਹੀ ਤਾਂ ਦੇਵੀ ਦੇਵਤਾਵਾਂ ਦੀ ਪੂਜਾ ਅਤੇ ਉਨ੍ਹਾਂ ਤੋਂ ਵਰਦਾਨ ਮੰਗਣ ਦੀ
ਗੱਲ ਲਿਖੀ ਹੈ। ਉਨ੍ਹਾਂ ਗੁਰੁ ਗ੍ਰੰਥ ਸਾਹਿਬ ਜੀ ਨੂੰ ਗੁਰੁ ਮੰਨਣ ਵਾਲਿਆਂ ਨੂੰ ਅਪੀਲ ਕਰਦਿਆਂ
ਕਿਹਾ ਕਿ ਜੇ ਚਾਹੁੰਦੇ ਹੋ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨਸ਼ੇ ਕਰਨ ਵਾਲੇ ਦੇਵੀ ਦੇਵਤਾਵਾਂ
ਦੇ ਮਗਰ ਲਗ ਕੇ ਅਪਣਾ ਜੀਵਨ ਤਬਾਹ ਨਾ ਕਰਣ ਤਾਂ ਇਸ ਅਖੌਤੀ ਦਸਮ ਗ੍ਰੰਥ ਦੇ ਪੋਥੇ ਨੂੰ ਸਿੱਖੀ ਦੇ
ਵੇੜੇ ਵਿਚੋਂ ਜਲਦ ਬਾਹਰ ਕੱਢ ਕੇ ਇਸ ਭਿਆਨਕ ਗ੍ਰੰਥ ਅਤੇ ਇਸ ਦੀ ਸਿੱਖਿਆਵਾਂ ਤੋਂ ਜਾਣੂ ਕਰਾ ਦਿਓ
ਤਾਂ ਜੁ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਦਾ ਬਚਾਅ ਹੋ ਸਕੇ। ਇਸ ਮੌਕੇ ਯੰਗ ਸਿੱਖ ਐਸੋਸਿਏਸ਼ਨ ਵੱਲੋਂ
ਅਖੌਤੀ ਦਸਮ ਗ੍ਰੰਥ ਦੀ ਸਚਾਈ ਨੂੰ ਉਜਾਗਰ ਕਰਦਾ ਇਸ਼ਤਿਹਾਰ ਵੀ ਸੰਗਤਾਂ ਵਿੱਚ ਵੰਡਿਆ ਗਿਆ। ਇਸ ਵੇਲੇ
ਉਨ੍ਹਾਂ ਦੇ ਨਾਲ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ, ਗੁਰਮਤਿ ਪ੍ਰਚਾਰ ਜੱਥਾ ਦਿੱਲੀ, ਖਾਲਸਾ ਨਾਰੀ
ਮੰਚ ਫ਼ਰੀਦਾਬਾਦ, ਗੁਰਸਿੱਖ ਫੈਮਿਲੀ ਕਲੱਬ ਫਰੀਦਾਬਾਦ, ਦੁਰਮਤਿ ਸੋਧਕ ਗੁਰਮਤਿ ਲਹਿਰ, ਯੰਗ ਸਿੱਖ
ਐਸੋਸਿਏਸ਼ਨ ਆਦਿ ਜੱਥੇਬੰਦੀਆਂ ਦੇ ਨੁੰਮਾਇੰਦੇ ਵੀ ਹਾਜ਼ਰ ਸਨ।
(13/04/11)
ਤੱਤ ਗੁਰਮਤਿ ਪਰਿਵਾਰ
ਪੰਥਕ ਖਬਰ ਤਰਾਸ਼ੀ
(1)ਖਬਰ:- ਬਾਬਾ ਨਾਨਕ ਨੇ ਵਰ ਦਿੱਤਾ ਸੀ ਸ੍ਰੀ ਚੰਦ ਨੂੰ, ਕਿ ਕੁੱਤਿਆਂ ਵਿਚ ਵੀ ਕਰਾਮਾਤਾਂ
ਹੋਣਗੀਆਂ: ਢਾਡੀ ਮੋਰਾਂਵਾਲੀ
ਟਿੱਪਣੀ:-
ਸ੍ਰੀ ਚੰਦ ਤਾਂ ਬਾਬੇ ਨਾਨਕ ਜੀ ਦੀ ਸਿੱਖਿਆ ਨੂੰ ਪਿੱਠ ਵਿਖਾਉਂਣ ਵਾਲਾ ਪੁੱਤਰ ਸੀ। ਤੁਸੀਂ
ਪੁਜਾਰੀ, ਲੋਕਾਂ ਨੂੰ ਫਾਲਤੂ ਦੀਆਂ ਬੇਫਕੂਫੀ ਭਰੀਆਂ ਕਹਾਣੀਆਂ ਸੁਣਾ ਕੇ ਮੂਰਖ ਬਣਾਦੇ ਰਹਿੰਦੇ ਹੋ।
ਚਮਤਕਾਰਾਂ ਦੇ ਚੱਕਰ ਵਿਚ ਤਾਂ ਬਾਬਾ ਨਾਨਕ ਜੀ ਦੇ ਘਰ ਢਾਡੀ (ਪ੍ਰਚਾਰਕ) ਅਖਵਾਉਂਣ ਵਾਲੇ ਤੁਹਾਡੇ
ਵਰਗੇ ਨੀਮ ਪੁਜਾਰੀ ਬਣ ਗਏ, ਜਿਹੜੇ ਨਸਲ ਪੱਖੋਂ ਮਨੁੱਖ ਹਨ, ਫੇਰ ਕੁਤਿਆਂ ਤੋਂ ਕੀ ਆਸ ਕੀਤੀ ਜਾ
ਸਕਦੀ ਹੈ। ਬਾਬਾ ਨਾਨਕ ਜੀ ਮਨੁੱਖਾਂ ਨੂੰ ਸਹੀ ਰਾਹ ਪਾਉਣ ਨਿਕਲੇ ਸਨ ਕਿਉਂਕਿ ਉਹ ਜਾਣਦੇ ਸਨ ਕਿ ਸਭ
ਤੋਂ ਵੱਧ ਭਟਕਣਾ ਵਿਚ ਇਹ ਜਾਨਵਰ (ਮਨੁੱਖ) ਹੀ ਹੈ।
(2)ਖਬਰ:- ਧੱਲੇਕੇ ਜਾਣ ਦੀ ਕੋਸ਼ਿਸ਼ ਵਿਚ ਦਾਦੂਵਾਲ ਗ੍ਰਿਫਤਾਰ : ਖਬਰ
ਟਿੱਪਣੀ:-
ਜਦੋਂ ਵੀ ਬਾਦਲ ਸਰਕਾਰ ਰਹੀ ਹੈ, ਡੇਰੇਦਾਰਾਂ ਨੂੰ ਸ਼ਹਿ ਦੇਂਦੇ ਹੋਏ, ਉਨ੍ਹਾਂ ਦਾ ਭਾੰਡਾ ਭੰਨਣ
ਵਾਲੇ ਜਾਂ ਵਿਰੌਧ ਕਰਨ ਵਾਲੇ ਨੂੰ ਪ੍ਰੇਸ਼ਾਨ ਹੀ ਕੀਤਾ ਜਾਂਦਾ ਰਿਹਾ ਹੈ। ਡੇਰੇਦਾਰ ਬਾਦਲ ਸਰਕਾਰ ਦੀ
ਖੁੱਲੀ ਸ਼ਹਿ ਦਾ ਆਨੰਦ ਮਾਣਦੇ ਰਹੇ ਹਨ। 1978 ਦੇ ਨਿਰੰਕਾਰੀ ਕਾਂਡ ਵੇਲੇ ਵੀ ਇਹੀ ਹਾਲਾਤ ਸਨ। ਹੁਣ
ਵੀ ਬਾਦਲ ਸਰਕਾਰ ਦੀ ਪਹੁੰਚ ਐਸੀ ਹੀ ਹੈ। ਐਸੀ ਅਖੌਤੀ ਪੰਤਕ ਸਰਕਾਰ ਨਾਲੋਂ ਤਾਂ ਗੈਰ-ਪੰਥਕ
ਸਰਕਾਰਾਂ ਕਈ ਦਰਜੇ ਚੰਗੀਆਂ ਹਨ।
(3)ਖਬਰ:- ਪਾਣੀ ਦੀ ਹਰ ਬੂੰਦ ਦਾ ਰਾਸ਼ਟਰੀਕਰਨ ਹੋਣਾ ਚਾਹੀਦਾ ਹੈ : ਹੁੱਡਾ
ਟਿੱਪਣੀ:-
ਇਹ ਸੁਝਾਅ ਬਹੁਤ ਵਧੀਆ ਹੈ ਪਰ ਰਾਸ਼ਟਰੀਕਰਨ ਸਿਰਫ ਪਾਣੀ ਦਾ ਹੀ ਨਹੀਂ ਹੋਣਾ ਚਾਹੀਦਾ ਬਲਕਿ ਕੋਲੇ
ਤੋਂ ਲੈ ਕੇ ਹਰ ਵਸਤੂ ਦਾ ਹੋਣਾ ਚਾਹੀਦਾ ਹੈ, ਜੋ ਕੁਦਰਤ ਵੱਲੋਂ ਮੁਹਈਆ ਕੀਤੀ ਗਈ ਹੈ।
(4)ਖਬਰ:- ਇਕ ਸਿੱਖ ਬਣਿਆ ਸਿੰਗਾਪੁਰ ਦੀ ਫੌਜ ਦਾ ਮੁੱਖੀ: ਖਬਰ
ਟਿੱਪਣੀ:-
ਇਹ ਖਬਰ ਪੜ੍ਹ ਕੇ ਹਰ ਸਿੱਖ ਨੂੰ ਖੁਸ਼ੀ ਅਤੇ ਮਾਣ ਮਹਿਸੂਸ ਹੋਇਆ ਹੋਵੇਗਾ ਅਤੇ ਨਾਲੋ-ਨਾਲ ਹੀ ਉਹ
ਖੁਸ਼ੀ ਅਤੇ ਮਾਣ ਮੱਠਾ ਪੈ ਗਿਆ ਹੋਵੇਗਾ। ਇਸ ਦਾ ਕਾਰਨ ਖਬਰ ਨਾਲ ਲੱਗੀ ਉਸ ‘ਸਿੱਖ’ ਦੀ ਤਸਵੀਰ ਹੈ।
ਇਹ ਤਸਵੀਰ ਇਕ ਕਲੀਨ ਸ਼ੇਵ ਦੀ ਹੈ। ਐਸੇ ਕੇਸਾਂ ਅਤੇ ਦਸਤਾਰ ਨੂੰ ਤਿਲਾਂਜਲੀ ਦੇਣ ਵਾਲੇ ਨੂੰ ‘ਸਿੱਖ’
ਸਮਝਣ ਅਤੇ ਮਾਣ ਕਰਨ ਵਿਚ ਵੀ ਸੰਕੋਚ ਹੋਣ ਲੱਗ ਪੈਂਦਾ ਹੈ।
ਉੱਚ ਪਦਵੀਆਂ ’ਤੇ ਪਹੁੰਚਣ ਵਾਲੇ ਸਿੱਖਾਂ ਵਿਚ ਸਰੂਪ ਅਤੇ ਸਿਧਾਂਤ ਪ੍ਰਤੀ ਇਹ ਅਣਗਹਿਲੀ ਚਿੰਤਾ ਦਾ
ਵਿਸ਼ਾ ਹੈ। ਕੀ ਕੌਮ ਅਤੇ ਉਹ ਇਸ ਪਾਸੇ ਧਿਆਨ ਦੇਣ ਦੀ ਖੇਚੱਲ ਕਰਨਗੇ ?
(5)ਖਬਰ:- ਜੇ ਮੇਰੇ ਕੋਲੋਂ ਸਪਸ਼ਟੀਕਰਨ ਮੰਗਿਆ ਗਿਆ ਤਾਂ ਸਾਰਿਆਂ ਦੇ ਭੇਦ ਖੋਲ ਦਿਆਂਗਾ: ਨੰਦਗੜ੍ਹ
ਟਿੱਪਣੀ:-
ਨੰਦਗੜ੍ਹ ਜੀ! ਇਸ ਵਿਚ ਕੋਈ ਸ਼ੱਕ ਨਹੀਂ ਕਿ ਨਾਨਕਸ਼ਾਹੀ ਕੈਲੰਡਰ ਬਾਰੇ ਲਿਆ ਗਿਆ ਤੁਹਾਡਾ ਸਟੈਂਡ
ਸ਼ਲਾਘਾਯੋਗ ਹੈ ਪਰ ਸੱਚ (ਭੇਦ) ਪੇਸ਼ ਕਰਨ ਲਈ ਸਪਸ਼ਟੀਕਰਨ ਮੰਗੇ ਜਾਣ ਦਾ ਇੰਤਜ਼ਾਰ ਕਿਉਂ ? ਕੀ ਇਹ
ਧਮਕੀ ਬਲੈਕ ਮੇਲ ਵਾਲੀ ਭਾਵਨਾ ਨਹੀਂ ਦਰਸਾ ਰਹੀ ? ਜੇ ਤੁਹਾਡੇ ਵਲੋਂ ਪੇਸ਼ ਕੀਤੇ ਜਾਣ ਵਾਲੇ ਭੇਦਾਂ
ਨਾਲ ਪੰਥ ਦਾ ਕੁਝ ਭਲਾ ਹੋ ਸਕਦਾ ਹੈ ਤਾਂ ਭੇਦ ਖੋਲਣ ਵਿਚ ਦੇਰੀ ਕਿਉਂ?
(6)ਖਬਰ:- ਅਕਾਲ ਤਖ਼ਤ ਦੀ ਬਰਾਬਰੀ ਕਰਨ ਵਾਲੇ ਨੂੰ ਮੂੰਹ ਨਾ ਲਾਇਆ ਜਾਵੇ: ਮਕੜ
ਟਿੱਪਣੀ:-
ਮਕੜ ਜੀ! ਕਿਹੜਾ ਅਕਾਲ ਤਖ਼ਤ ? ਅਕਾਲ ਤਖ਼ਤ ਤਾਂ ਇਕ ਫਲਸਫੇ ਦਾ ਲਿਖਾਇਕ ਹੈ। ਪਰ ਜਿਸ ‘ਅਕਾਲ ਤਖ਼ਤ’
ਦੀ ਤੁਸੀਂ ਦੁਹਾਈ ਦੇ ਰਹੇ ਹੋ, ਉਸ ਨੂੰ ਤਾਂ ਪੁਜਾਰੀਆਂ ਨੇ ਪੂਰੀ ਤਰ੍ਹਾਂ ਆਪਣੇ ਕਬਜ਼ੇ ਹੇਠ ਕੀਤਾ
ਹੋਇਆ ਹੈ। ਤੁਹਾਡੇ ਵਰਗਿਆਂ ਨੇ ਉਸ ‘ਤਖ਼ਤ’ ਨੂੰ ਗੁਲਾਮ ਜ਼ਹਿਨੀਅਤ ਕਾਰਨ ਭ੍ਰਿਸ਼ਟ ਹਾਕਮਾਂ ਦਾ ਗੌਲਾ
ਬਣਾ ਕੇ ਰੱਖ ਦਿੱਤਾ ਹੈ। ਉਨ੍ਹਾਂ ਹਾਕਮਾਂ ਦੇ ਦਿਸ਼ਾ-ਨਿਰਦੇਸ਼ ’ਤੇ ਇਹ ਤਖ਼ਤ ਪੰਥ ਵਿਰੋਧੀ ਤਾਕਤਾਂ
ਦੀਆਂ ਸ਼ਾਜਿਸ਼ਾਂ ਲਾਗੂ ਕਰਵਾ ਰਿਹਾ ਹੈ। ਮੂਲ ਨਾਨਕਸ਼ਾਹੀ ਕੈਲੰਡਰ ਛਪਵਾ ਕੇ ਵੰਡ ਰਹੀਆਂ ਸੰਸਥਾਵਾਂ
ਅਕਾਲ ਤਖ਼ਤ ਦੀ ਬਰਾਬਰੀ ਨਹੀਂ ਕਰ ਰਹੀਆਂ ਬਲਕਿ ਇਸ ਦੀ ਵਿਲੱਖਣ ਅਤੇ ਅਜ਼ਾਦ ਪ੍ਰਭੂ ਸਤਾ ’ਤੇ ਪਹਿਰਾ
ਦਿੰਦੇ ਹੋਏ, ਇਸ ਨੂੰ ਮਹੰਤਾਂ ਦੇ ਕਬਜ਼ੇ ਤੋਂ ਆਜ਼ਾਦ ਕਰਵਾਉਣ ਦਾ ਯਤਨ ਕਰ ਰਹੀਆਂ ਹਨ।
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
(13/04/11)
ਸਰਵਜੀਤ ਸਿੰਘ
ਸ: ਜਸਵੰਤ ਸਿੰਘ ਅਜੀਤ ਜੀ,
ਵਾਹਿਗੁਰੂ ਜੀ ਕਾ ਖਾਸਲਾ॥
ਵਾਹਿਗੁਰੂ ਜਿ ਕਿ ਫਤਿਹ॥
ਆਪ ਜੀ ਦਾ ਲੇਖ ਜੋ ਦੇਸ਼ ਬਿਦੇਸ਼ ਦੀਆਂ ਅਖਬਾਰਾ `ਚ ਲਗਾਤਾਰ ਛਪ ਰਿਹਾ ਹੈ,
‘ਸ਼ਰਤਾ ਅਤੇ ਅੜੀ ਨਾਲ ਸਮੱਸਿਆਵਾਂ ਦਾ ਹੱਲ ਨਹੀਂ ਹੁੰਦਾ!’ ਲਈ ਆਪ ਜੀ ਦਾ ਬਹੁਤ ਧੰਨਵਾਦ। ਆਪ
ਨੇ ਆਪਣੇ ਲੇਖ `ਚ` ਹੋਰ ਵਿਸ਼ਿਆ ਦੇ ਨਾਲ ਨਾਲ ਨਾਨਕਸ਼ਾਹੀ ਕੈਲੰਡਰ ਦੇ ਵਿਵਾਦ ਬਾਰੇ ਵੀ ਆਪਣੀ ਕੀਮਤੀ
ਰਾਏ ਪੇਸ਼ ਕੀਤੀ ਹੈ। ਆਪ ਜੀ ਵਲੋਂ ਦਿੱਤੀ ਗਈ ਚਿਤਾਵਨੀ, “ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਸਮਾਂ
ਰਹਿੰਦਿਆਂ ਹਾਲਾਤ ਨੂੰ ਸੰਭਲਿਆ ਨਾ ਗਿਆ, ਤਾਂ ਸਮਾਂ ਵਿਹਾ ਦੇਣ ਨਾਲ ਸਿੱਖੀ ਦਾ ਜੋ ਘਾਣ ਹੋਵੇਗਾ,
ਉਸਦੇ ਲਈ ਆਉਣ ਵਾਲੀਆਂ ਪੀੜੀਆਂ ਅੱਜ ਦੀ ਲੀਡਰਸ਼ਿਪ ਨੂੰ ਕਦੀ ਵੀ ਮੁਆਫ਼ ਨਹੀਂ ਕਰਨਗੀਆਂ” ਨਾਲ ਮੈ
ਪੂਰੀ ਤਰ੍ਹਾਂ ਸਹਿਮੱਤ ਹਾਂ। ਜਦੋਂ ਅਸੀ ਪਿਛੇ ਝਾਤੀ ਮਾਰਦੇ ਹਾਂ ਤਾ ਇਹ ਸਪੱਸ਼ਟ ਹੋ ਜਾਂਦਾ ਹੈ ਕਿ
ਸਾਡੇ ਮੁਖੀਆਂ ਨੇ ਕਦੇ ਵੀ ਕਿਸੇ ਸਮੱਸਿਆ ਦਾ ਸਮੇਂ ਸਿਰ ਹੱਲ ਨਹੀ ਕੀਤਾ।
ਆਪ ਜੀ ਨੇ ਆਪਣੇ ਇਸ ਲੇਖ ``ਚ ਬੁਹਤ ਹੀ ਅਹਿਮ ਸਵਾਲ ਕੀਤਾ ਹੈ, “ਇਸ ਸੁਆਲ ਦਾ ਤਸੱਲੀ ਬਖ਼ਸ਼ ਜਵਾਬ
ਦੇਣ ਲਈ ਕੋਈ ਤਿਆਰ ਹੋਵੇਗਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਚਲਦੇ ਆ ਰਹੇ ਕੈਲੰਡਰ
ਕਾਰਣ, ਪੰਜ ਸਦੀਆਂ ਬੀਤ ਜਾਣ ਤੇ ਸਿੱਖੀ ਨੂੰ ਕਿਤਨਾ ਨੁਕਸਾਨ ਹੋਇਆ? ਅਤੇ ਸੰਨ-2003 ਵਿੱਚ ਮੂਲ
ਨਾਨਕਸ਼ਾਹੀ ਕੈਲੰਡਰ ਦੇ ਲਾਗੂ ਹੋਣ ਤੋਂ, ਇਸਨੂੰ ਸੋਧੇ ਜਾਣ ਤਕ, ਅਰਥਾਤ ਛੇ ਵਰ੍ਹਿਆਂ ਵਿੱਚ ਸਿੱਖੀ
ਦਾ ਕਿਤਨਾ ਫੈਲਾਅ ਹੋਇਆ ਹੈ?” ਅਤੇ ਆਪ ਹੀ ਇਸ ਸਵਾਲ ਦਾ ਜੁਵਾਬ ਵੀ ਦੇ ਦਿੱਤਾ ਹੈ, “ਸ਼ਾਇਦ ਇਸ
ਸੁਆਲ ਦਾ ਕੋਈ ਵੀ ਤਸੱਲੀਬਖ਼ਸ਼ ਜਵਾਬ ਨਾ ਦੇ ਸਕੇ”। ਇਸ ਸਬੰਧੀ ਬੇਨਤੀ ਹੈ ਕਿ ਮੈ ਇਸ ਸਵਾਲ ਬਾਰੇ
ਕੁਝ ਜਾਣਕਾਰੀ ਸਾਂਝੀ ਕਰਨੀ ਚਹੁੰਦਾ ਹਾਂ।
ਕੈਲੰਡਰ ਕੋਈ ਧਾਰਮਿਕ ਵਿਸ਼ਾ ਨਹੀ ਹੈ ਅਤੇ ਨਾ ਹੀ ਇਹ ਧਰਮ ਦੇ ਪ੍ਰਚਾਰ ਦਾ ਸਾਧਨ ਹੈ। ਇਹ ਤਾਂ ਆਪਣੀ
ਵੱਖਰੀ ਹੋਂਦ ਦਾ ਪ੍ਰਤੀਕ ਹੈ। ਇਹ ਤਾਂ ਆਪਣੇ ਧਾਰਮਿਕ ਅਤੇ ਇਤਿਹਾਸਿਕ ਦਿਹਾੜਿਆਂ ਨੂੰ ਮਨਾਉਣ ਲਈ
ਸਹਾਈ ਹੁੰਦਾ ਹੈ। ਅੱਜ ਸਿੱਖ ਕੌਮ ਦੁਨੀਆਂ ਦੇ ਕੋਨੇ-ਕੋਨੇ `ਚ ਵਸ ਚੁੱਕੀ ਹੈ। ਅੱਜ ਸਾਨੂੰ ਇਕ
ਅਜੇਹੇ ਕੈਲੰਡਰ ਦੀ ਲੋੜ ਹੈ ਜੋ ਸਮੇਂ ਦਾ ਹਾਣੀ ਹੋਵੇ। ਇਹ ਨਾ ਹੋਵੇ ਕਿ ਸਾਨੂੰ ਕਿਸੇ ਤੋਂ ਪੁੱਛਣਾ
ਪਵੇ ਕਿ ਇਸ ਸਾਲ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾਂ ਕਿੰਨੀ ਤਾਰੀਖ ਨੂੰ ਆਵੇਗਾ।
ਗੁਰੂ ਸਾਹਿਬ ਜੀ ਦੇ ਸਮੇਂ ਹਿਦੋਸਤਾਨ `ਚ ਵੀ ਦੋ ਕੈਲੰਡਰ ਲਾਗੂ ਸਨ। ਇਹ ਸੂਰਜੀ ਸਾਲ
(Solar)
ਅਤੇ ਚੰਦ੍ਰ ਸਾਲ (Lunar)
ਤੇ ਅਧਾਰਿਤ ਸਨ। ਸੂਰਜੀ ਸਾਲ, ਜੋ ‘ਸੂਰਜੀ ਸਿਧਾਂਤ’ ਦਾ ਕੈਲੰਡਰ ਸੀ ਉਸ ਸਾਲ ਦੀ ਲੰਬਾਈ 365.2587
ਦਿਨ ਸੀ। ਇਹ ਸਾਲ ਮੌਸਮੀ ਸਾਲ, ਜਿਸ ਦੀ ਲੰਬਾਈ 365.2422 ਹੈ ਤੋਂ ਲੱਗਭੱਗ 60 ਸਾਲ ਪਿਛੋ ਇਕ ਦਿਨ
ਅੱਗੇ ਹੋ ਜਾਂਦਾ ਸੀ। ਇਹ ਕੈਲੰਡਰ ਵੀ 18-19 ਨਵੰਬਰ 1964 ਨੂੰ ਅੰਮ੍ਰਿਤਸਰ ਵਿਖੇ ਹੋਈ ਮੀਟੰਗ ਵਿਚ
ਸੋਧਿਆ ਜਾ ਚੁੱਕਾ ਹੈ। ਨਵੇਂ ਸਿਧਾਂਤ ਨੂੰ ਦ੍ਰਿਗਗਿਣਤ ਸਿਧਾਂਤ ਕਿਹਾ ਜਾਂਦਾ ਹੈ। ਇਸ ਸਾਲ ਦੀ
ਲੰਬਾਰੀ 365.2563 ਦਿਨ ਹੈ ਇਹ ਸਾਲ ਵੀ ਮੌਸਮੀ ਸਾਲ ਤੋਂ ਲੱਗਭੱਗ 72 ਸਾਲ ਪਿਛੋ ਇਕ ਦਿਨ ਅੱਗੇ ਹੋ
ਜਾਂਦਾ ਹੈ। ਇਨ੍ਹਾਂ ਕੈਲੰਡਰਾਂ ਦੀ ਵਰਤੋ ਕਾਰਨ ਹੀ ਪਿਛਲੇ 500 ਸਾਲ ਵਿਚ ਮੌਸਮੀ ਸਾਲ ਨਾਲੋਂ ਲੱਗ
ਭੱਗ 8 ਦਿਨਾਂ ਦਾ ਫਰਕ ਪੈ ਚੁੱਕਾ ਹੈ। ਜੇ ਇਹ ਇਸੇ ਤਰ੍ਹਾ ਹੀ ਚਲਦਾ ਰਹੇ ਤਾਂ ਗੁਰਬਾਣੀ ਵਿਚ ਦਰਜ
ਮਹੀਨਿਆਂ ਦਾ ਸਬੰਧ ਰੁੱਤਾਂ ਨਾਲੋ ਟੁੱਟ ਜਾਵੇਗਾ।
ਚੰਦ ਦੇ ਸਾਲ ਦੀ ਲੰਬਾਈ 354.37 ਦਿਨ ਹੁੰਦੀ ਹੈ ਇਹ ਸਾਲ ਸੂਰਜੀ ਸਾਲ ਤੋਂ 11 ਦਿਨ ਛੋਟਾ ਹੈ। ਦੋ
ਸਾਲ `ਚ ਹੀ ਇਹ ਸੂਰਜੀ ਸਾਲ ਨਾਲੋਂ 22 ਦਿਨ ਪਿਛੇ ਰਹਿ ਜਾਂਦਾ ਹੈ। ਇਸ ਨੂੰ ਸੂਰਜੀ ਸਾਲ ਦੇ ਨੇੜੇ
ਤੇੜੇ ਰੱਖਣ ਲਈ ਇਸ ਸਾਲ `ਚ ਇਹ ਹੋਰ ਮਹੀਨਾ ਜੋੜ ਦਿੱਤਾ ਜਾਂਦਾ ਹੈ। ਅਜੇਹੇ ਸਾਲ ਚੰਦ ਦੇ ਸਾਲ ਦੇ
13 ਮਹੀਨੇ ਅਤੇ 383 ਜਾਂ 384 ਦਿਨ ਹੁੰਦੇ ਹਨ। 2010 ਵਿਚ ਵੈਸਾਖ ਦੇ ਦੋ ਮਹੀਨੇ ਸਨ। 2012 `ਚ
ਭਾਦੋਂ ਦੇ 2 ਮਹੀਨੇ ਹੋਣਗੇ। ਤੇਰਵੇਂ ਮਹੀਨੇ ਨੂੰ ਮਲ ਮਾਸ ਕਹਿੰਦੇ ਹਨ। ਇਸ ਮਹੀਨੇ ਕੋਈ ਵੀ ਸ਼ੁਭ
ਕੰਮ ਨਹੀ ਕੀਤਾ ਜਾ ਸਕਦਾ। ਇਸ ਮਹੀਨੇ ਤੋਂ ਪਿਛੋ ਆਉਣ ਵਾਲੇ ਸਾਰੇ ਦਿਹਾੜੇ 18/19 ਦਿਨ ਪੱਛੜ
ਜਾਂਦੇ ਹਨ। 19 ਸਾਲਾਂ `ਚ 7 ਸਾਲ ਅਜੇਹੇ ਹੁੰਦੇ ਹਨ। ਇਸ ਕਾਰਨ ਹੀ ਗੁਰੂ ਗੋਬਿੰਦ ਸਿੰਘ ਜੀ ਦਾ
ਪ੍ਰਕਾਸ਼ ਦਿਹਾੜਾਂ (ਪੋਹ ਸੁਦੀ 7) ਇਕ ਸਾਲ `ਚ ਦੋ ਵਾਰੀ ਆ ਜਾਂਦਾ ਹੈ ਅਤੇ ਕਿਸੇ ਸਾਲ ਇਕ ਵੇਰੀ ਵੀ
ਨਹੀ ਆਉਦਾ। ਇਸ ਸਾਲ ਇਹ ਦਿਹਾੜਾ 11 ਜਨਵਰੀ ਸੀ ਅਤੇ ਫਿਰ 31 ਦਸੰਬਰ ਨੂੰ ਹੋਵੇਗਾ, 2012 ਵਿਚ ਇਹ
ਦਿਹਾੜਾ ਨਹੀ ਆਵੇਗਾ। 2013 `ਚ 18 ਜਨਵਰੀ, 2014 `ਚ 7 ਜਨਵਰੀ ਅਤੇ 28 ਦਸੰਬਰ ਨੂੰ ਹੋਵੇਗਾਂ ਪਰ
2015 `ਚ ਨਹੀ ਆਵੇਗਾ।
2003`ਚ ਲਾਗੂ ਕੀਤੇ ਗਏ ਨਾਨਕਸ਼ਾਹੀ ਕੈਲੰਡਰ ਸਬੰਧੀ ਬੇਨਤੀ ਹੈ ਕਿ ਇਸ ਦੇ ਸਾਲ ਦੀ ਲੰਬਾਈ ਹੈ
365.2425 ਦਿਨ ਹੈ। ਇਹ ਸਾਲ ਮੌਸਮੀ ਸਾਲ ਤੋਂ ਲੱਗਭੱਗ 3300 ਸਾਲ ਪਿਛੋ ਇਕ ਦਿਨ ਅੱਗੇ ਹੋਵੇਗਾ।
ਇਸ ਸਾਲ ਦੇ ਮਹੀਨੇ ਦਾ ਅਰੰਭ (ਸੰਗਰਾਂਦ) ਅਤੇ ਮਹੀਨੇ ਦੇ ਦਿਨ ਵੀ ਪੱਕੇ ਕਰ ਦਿੱਤੇ ਗਏ ਹਨ। ਹੁਣ
ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ (23 ਪੋਹ) ਆਵੇਗਾਂ ਤਾਂ ਸੀ: ਈ: ਕੈਲੰਡਰ ਦੀ
ਹਰ ਸਾਲ 5 ਜਨਵਰੀ ਹੀ ਹੋਵੇਗੀ। ਇਹ ਹੈ ਫਰਕ ਨਾਨਕਸ਼ਾਹੀ ਕੈਲੰਡਰ ਅਤੇ ਪ੍ਰੰਪਰਾਗਤ ਕੈਲੰਡਰਾਂ ਦਾ।
ਅੱਗੇ ਆਪ ਜੀ ਲਿਖਦੇ ਹੋ, “ਪਿਛੇ ਜਿਹੇ ਇਹ ਸੁਝਾਉ ਵੀ ਸਾਹਮਣੇ ਆਇਆ ਸੀ ਕਿ ਮੂਲ ਨਾਨਕਸ਼ਾਹੀ ਕੈਲੰਡਰ
ਅਨੁਸਾਰ ਗੁਰਪੁਰਬਾਂ ਦੀਆਂ ਤਾਰੀਖਾਂ ਸਵੀਕਾਰ ਕਰ ਲਈਆਂ ਜਾਣ ਅਤੇ ਸੋਧੇ ਕੈਲੰਡਰ ਦੀਆਂ ਸੰਗਰਾਂਦਾਂ
ਦੀਆਂ ਤਾਰੀਖਾਂ ਪੁਰ ਸਹਿਮਤੀ ਕਰ ਲਈ ਜਾਏ। ਇਸ ਨਾਲ ਦੋਹਾਂ ਧਿਰਾਂ ਦਾ ਵਕਾਰ ਵੀ ਬਣਿਆ ਰਹਿ ਸਕੇਗਾ
ਅਤੇ ਵਿਵਾਦ ਵੀ ਖਤਮ ਹੋ ਜਾਏਗਾ”। ਸ: ਜਸਵੰਤ ਸਿੰਘ ਅਜੀਤ ਜੀ, ਜਿਥੋ ਤਾਂਈ ਮੈਨੂੰ ਯਾਦ ਹੈ ਇਹ
ਸੁਝਾਉ ਕਿਸੇ ਹੋਰ ਨੇ ਨਹੀ ਸਗੋਂ ਆਪ ਜੀ ਨੇ ਹੀ ਆਪਣੇ ਲੇਖ, ‘ਨਾਨਕਸ਼ਾਹੀ ਕੈਲੰਡਰ ਵਿਵਾਦ:
ਈਮਾਨਦਾਰੀ ਹੋਵੇ ਤਾਂ ਹੀ ਹਲ ਸੰਭਵ’ ਵਿਚ ਦਿੱਤਾ ਸੀ।
ਸ: ਜਸਵੰਤ ਸਿੰਘ 'ਅਜੀਤ' ਜੀ, ਨਿਮਰਤਾ ਸਹਿਤ ਬੇਨਤੀ ਹੈ ਕਿ ਜੇ ਆਪ ਜੀ ਨੇ ਵਿਗਾੜੇ ਹੋਏ ਕੈਲੰਡਰ
ਨੂੰ ਧਿਆਨ ਨਾਲ ਵੇਖਿਆਂ ਹੁੰਦਾ ਤਾਂ ਆਪ ਜੀ ਨੂੰ ਪਤਾਂ ਹੋਣਾ ਸੀ ਕਿ ਜਿਹੜਾਂ ਸੁਝਾਉ ਆਪ ਜੀ ਅੱਜ
ਦੇ ਹਰੇ ਹੋ, ਸ਼੍ਰੋਮਣੀ ਕਮੇਟੀ ਤਾਂ ਪਿਛਲੇ ਸਾਲ ਹੀ ਅਜੇਹਾ ਕਰ ਚੁੱਕੀ ਹੈ। ਸ਼੍ਰੋਮਣੀ ਕਮੇਟੀ ਵਲੋਂ
14 ਮਾਰਚ 2010 ਨੂੰ ਜਾਰੀ ਕੀਤੇ ਗਏ ਕੈਲੰਡਰ `ਚ ਗੁਰਪੁਰਬਾਂ ਦੀਆਂ ਤਾਰੀਖਾਂ ਤਾਂ ਨਾਨਕਸ਼ਾਹੀ
ਕੈਲੰਡਰ ਵਾਲੀਆਂ ਸਨ ਪਰ ਸੰਗਰਾਂਦਾਂ ਬਿਕ੍ਰਮੀ ਵਾਲੀਆਂ । ਇਸ ਦਾ ਹੀ ਨਤੀਜਾ ਸੀ ਕਿ ਗੁਰੂ ਨਾਨਕ
ਦੇਵ ਜੀ ਦਾ ਜੋਤੀ ਜੋਤ ਦਿਹੜਾ 8 ਅੱਸੂ/22 ਸਤੰਬਰ, 2010 ਵਿਚ 7 ਅੱਸੂ/22 ਸਤੰਬਰ ਦਾ ਸੀ ਅਤੇ
2011 ਵਿਚ 6ਅੱਸੂ/22 ਸਤੰਬਰ ਹੋਵੇਗਾ । ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ 11 ਮੱਘਰ/24
ਨਵੰਬਰ ਆਉਦਾ ਹੈ ਉਹ ਇਸ ਸਾਲ 9 ਮੱਘਰ/24 ਨਵੰਬਰ ਦਾ ਦਰਜ ਕੀਤਾ ਗਿਆ ਹੈ। ਆਪ ਜੀ ਦਾ ਸੁਝਾਉ ਪੜ੍ਹ
ਕਿ ਮੈਨੂੰ ਬੁਹਤ ਹੀ ਹੈਰਾਨੀ ਹੋਈ ਹੈ ਕਿ, ਜਿਨ੍ਹਾਂ ਨੂੰ ਏਨਾ ਵੀ ਨਹੀ ਪਤਾ ਕਿ ਜੇ ਮੱਘਰ ਦੀ
ਸੰਗਰਾਦ 14 ਨਵੰਬਰ ਦੀ ਬਜਾਏ 16 ਨਵੰਬਰ ਨੂੰ ਮਨਾਉਣੀ ਹੈ ਤਾਂ 11 ਮੱਘਰ ਵੀ 24 ਨਵੰਬਰ ਨੂੰ ਨਹੀ
26 ਨਵੰਬਰ ਨੂੰ ਆਉਣਾ ਹੈ, ਆਪ ਜੀ ਉਨ੍ਹਾਂ ਦੇ ਸੁਝਾਊ ਨੂੰ ਮੰਨਣ ਲਈ ਕਹਿ ਰਹੇ ਹੋ? ਸੋ ਸਪੱਸ਼ਟ ਹੈ
ਕਿ ਆਪ ਜੀ ਵਲੋਂ ਦਿੱਤਾ ਗਿਆ ਸੁਝਾੳ ਮੰਨਣ ਯੋਗ ਨਹੀ ਹੈ।
ਆਪ ਜੀ ਦੇ ਬਚਨ, “ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਨਾ ਤਾਂ ਸ਼ ਪਾਲ ਸਿੰਘ ਪੁਰੇਵਾਲ ਦਾ ਤਿਆਰ
ਕੀਤਾ ਕੈਲੰਡਰ ਇਲਾਹੀ ਹੁਕਮ ਹੈ ਅਤੇ ਨਾ ਹੀ ਸੋਧਿਆ ਕੈਲੰਡਰ ਧੁਰੋਂ ਆਇਆ ਹੋਇਆ ਹੈ, ਜਿਨ੍ਹਾਂ ਵਿੱਚ
ਕੋਈ ਅਦਲਾ-ਬਦਲੀ ਨਹੀਂ ਕੀਤੀ ਜਾ ਸਕਦੀ। ਦੋਵੇਂ ਕੈਲੰਡਰ ਹੀ ਮਨੁੱਖਾਂ ਦੀ ਇਜਾਦ ਹਨ, ਇਸ ਕਾਰਣ
ਉਨ੍ਹਾਂ ਲਈ ਪੰਥ ਦੇ ਵੱਡੇ ਹਿਤਾਂ ਨੂੰ ਕੁਰਬਾਨ ਨਹੀਂ ਕੀਤਾ ਜਾਣਾ ਚਾਹੀਦਾ” ਨਾਲ ਮੈ ਪੂਰੀ ਤਰ੍ਹਾਂ
ਸਹਿਮਤ ਹਾਂ । ਕੈਲੰਡਰ ਮਨੁਖ ਨੇ ਆਪਣੀ ਸਹੁਲਤ ਲਈ ਹੀ ਇਜਾਦ ਕੀਤੇ ਹਨ। ਸਮੇਂ–ਸਮੇਂ ਇਨ੍ਹਾਂ `ਚ
ਸੋਧਾਂ ਵੀ ਹੁੰਦੀਆ ਰਹੀਆਂ ਹਨ ਜਿਵੇ ਯੂਲੀਅਨ ਕੈਲੰਡਰ `ਚ ਸੋਧ ਕਰਨ ਉਪ੍ਰੰਤ 1582 `ਚ ਗ੍ਰੈਗੋਰੀਅਨ
ਕੈਲੰਡਰ ਹੋਂਦ ਵਿਚ ਆਇਆ ਸੀ। (ਇੰਗਲੈਡ ਨੇ ਇਹ ਸੋਧ 1752 ਈ: `ਚ ਲਾਗੂ ਕੀਤੀ ਸੀ) ‘ਸੂਰਜੀ
ਸਿਧਾਂਤ’ ਦੇ ਕੈਲੰਡਰ ਵਿਚ ਵੀ 18 ਅਤੇ 19 ਨਵੰਬਰ 1964 ਨੂੰ ਅੰਮ੍ਰਿਤਸਰ ਵਿਖੇ ਹੋਈ ਵਿਦਿਵਾਨਾਂ
ਦੀ ਇਕੱਤਰਤਾ ਵਿਚ ਸੋਧ ਕਰਨ ਉਪ੍ਰੰਤ ਦ੍ਰਿਗਗਿਣਤ ਸਿਧਾਂਤ ਆਹਮਣੇ ਆਇਆ ਸੀ। ਇਥੇ ਮੈ ਇਹ ਵੀ ਸਪੱਸ਼ਟ
ਕਰਨਾ ਚਹੁੰਦਾ ਹਾਂ ਕਿ ਸੰਗਰਾਂਦ ਵੀ ਕਿਸੇ ਇਲਾਹੀ ਫੁਰਨਾਮ ਨਾਲ ਨਿਰਧਾਰਤ ਨਹੀਂ ਕੀਤੀ ਜਾਂਦੀ। ਇਸ
ਵਿਚ ਵੀ ਜੇ ਲੋੜ ਮੁਤਾਬਕ ਤਬਦੀਲੀ ਕਰ ਲਈ ਜਾਵੇ ਤਾਂ ਸੁਨਾਮੀ ਆਉਣ ਦੀ ਕੋਈ ਸੰਭਾਵਾਨਾ ਨਹੀ ਹੈ।
ਜਿਸ ਦਾ ਪ੍ਰਤੱਖ ਸਬੂਤ ਹੈ 2003 ਤੋਂ 2009 ਤਾਂਈ ਨਾਨਕਸ਼ਾਹੀ ਕੈਲੰਡਰ ਦੀਆ ਸੰਗਰਾਂਦਾਂ ਬਿਕ੍ਰਮੀ
ਕੈਲੰਡਰ ਦੀਆਂ ਸੰਗਰਾਂਦਾਂ ਤੋਂ ਵੱਖ ਹੋਣ ਤੇ ਵੀ ਕੋਈ ਜਲਜਲਾ ਨਹੀ ਆਇਆਂ। ਆਸ ਕਰਦਾ ਹਾਂ ਕਿ ਆਪ ਜੀ
ਮੇਰੇ ਜੁਵਾਬ ਨਾਲ ਸਹਿਮਤ ਹੋਵੋਗੇ। ਆਪ ਜੀ ਦਾ ਕੋਈ ਹੋਰ ਸ਼ੰਕਾ ਹੋਇਆ ਤਾ ਉਸ ਤੇ ਵੀ ਵਿਚਾਰ ਕੀਤੀ
ਜਾ ਸਕਦੀ ਹੈ।
ਸਤਿਕਾਰ ਸਹਿਤ
ਸਰਵਜੀਤ ਸਿੰਘ
(13/04/11)
ਕਿਰਪਾਲ ਸਿੰਘ ਬਠਿੰਡਾ
ਸ਼ਹਿਬਜ਼ਾਦਾ ਜੁਝਾਰ ਸਿੰਘ ਮਿਸ਼ਨਰੀ ਕਾਲਜ ਵਲੋਂ ਸ਼ਬਦ ਗੁਰੂ ਪ੍ਰਚਾਰ ਤੇ ਅੰਮ੍ਰਿਤ ਸੰਚਾਰ ਸਮਾਗਮ ੧੭
ਤੋਂ ੨੪ ਤਕ
* ੨੧ ਤੇ ੨੨ ਅਪ੍ਰੈਲ ਨੂੰ ਸਵੇਰੇ ੧੦ ਵਜੇ ਬੱਚਿਆ ਦੇ ਧਾਰਮਕ ਮੁਕਾਬਲੇ ਕਰਵਾਏ ਜਾਣਗੇ ਅਤੇ ੨੪
ਅਪ੍ਰੈਲ ਨੂੰ ਸ਼ਾਮੀ ੩ ਵਜੇ ਅੰਮ੍ਰਿਤ ਸੰਚਾਰ ਸਮਾਗਮ ਹੋਵੇਗਾ
ਬਠਿੰਡਾ, ੧੨ ਅਪ੍ਰੈਲ (ਕਿਰਪਾਲ ਸਿੰਘ): ਸ਼ਹਿਬਜ਼ਾਦਾ ਜੁਝਾਰ ਸਿੰਘ ਮਿਸ਼ਨਰੀ ਕਾਲਜ ਚੌਤਾ ਕਲਾਂ ਦੇ
ਬਠਿੰਡਾ ਸਰਕਲ ਵਲੋਂ, ਬਠਿੰਡਾ ਦੀਆਂ ਸਮੂਹ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਸ਼ਹਿਰ ਵਿੱਚ ਸ਼ਬਦ
ਗੁਰੂ ਪ੍ਰਚਾਰ ਤੇ ਅੰਮ੍ਰਿਤ ਸੰਚਾਰ ਸਮਾਗਮ ੧੭ ਤੋਂ ੨੪ ਤਕ ਕਰਵਾਏ ਜਾ ਰਹੇ ਹਨ। ਇੱਕ ਹਫਤੇ ਤੱਕ
ਚੱਲਣ ਵਾਲੇ ਇਸ ਸਮਾਗਮ ਵਿੱਚ ਹਰ ਰੋਜ ਸਵੇਰੇ ੫ ਤੋਂ ੮ ਵਜੇ ਅਤੇ ਰਾਤ ਨੂੰ ੭ ਤੋਂ ੧੦ ਵਜੇ ਤੱਕ
ਇਸ਼ਤਿਹਾਰਾਂ ਵਿੱਚ ਦਿੱਤੀ ਸੂਚੀ ਮੁਤਾਬਕ ਸ਼ਰਧਾਲੂ ਗੁਰਸਿੱਖਾਂ ਦੇ ਘਰਾਂ `ਚ ਕੀਰਤਨ ਦੀਵਾਨ ਸਜਣਗੇ।
ਮੁੱਖ ਸਮਾਗਮ ਅਖੀਰਲੇ ਦਿਨ ਐਤਵਾਰ ਮਿਤੀ ੨੪ ਅਪ੍ਰੈਲ ਨੂੰ ਚੀਫ਼ ਖ਼ਾਲਸਾ ਦੀਵਾਨ ਗੁਰਦੁਆਰਾ ਸਿੰਘ ਸਭਾ
ਵਿਖੇ ਸਵੇਰੇ ੯ ਵਜੇ ਤੋਂ ਦੁਪਿਹਰ ੧ ਵਜੇ ਤੱਕ ਅਤੇ ਰਾਤ ਦਾ ਸਮਾਗਮ ਗੁਰਦੁਆਰਾ ਸਾਹਿਬ ਕਿਲਾ
ਮੁਬਾਰਕ ਵਿਖੇ ੭ ਤੋਂ ੧੦ ਵਜੇ ਤੱਕ ਹੋਵੇਗਾ। ਇਨ੍ਹਾਂ ਸਾਰੇ ਸਮਾਗਮਾਂ ਵਿੱਚ ਸਮੇਂ ਸਮੇਂ ਸਿਰ ਤਖ਼ਤ
ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ, ਸੇਵਾ ਪੰਥੀ ਟਿਕਾਣਾ ਭਾਈ ਜਗਤਾ
ਜੀ, ਗੋਨਿਆਣਾ ਦੇ ਮਹੰਤ ਬਾਬਾ ਕਾਹਨ ਸਿੰਘ, ਸਹਿਬਜ਼ਾਦਾ ਜੁਝਾਰ ਸਿੰਘ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ
ਗਿਆਨੀ ਬਲਜੀਤ ਸਿੰਘ, ਵਾਈਸ ਪ੍ਰਿੰਸੀਪਲ ਹਰਿਭਜਨ ਸਿੰਘ, ਪ੍ਰੋ: ਮਨਿੰਦਰਪਾਲ ਸਿੰਘ, ਕਥਾਵਾਚਕ ਭਾਈ
ਹਰਜੀਤ ਸਿੰਘ, ਰਾਗੀ ਜਥਾ ਭਾਈ ਗੁਰਵਿੰਦਰ ਸਿੰਘ ਅਤੇ ਬਠਿੰਡਾ ਸਰਕਲ ਦੇ ਰਾਗੀ ਜਥਾ ਤੋਂ ਇਲਾਵਾ
ਸ਼੍ਰੋਮਣੀ ਕਮੇਟੀ (ਧਰਮ ਪ੍ਰਚਾਰ ਕਮੇਟੀ) ਮਾਲਵਾ ਜ਼ੋਨ ਸਬ ਆਫਿਸ ਤਲਵੰਡੀ ਸਾਬੋ ਦੇ ਇੰਚਾਰਜ ਸ:
ਭਰਪੂਰ ਸਿੰਘ, ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹੈੱਡ ਗ੍ਰੰਥੀ ਭਾਈ ਹਰਪ੍ਰੀਤ ਸਿੰਘ, ਤਖ਼ਤ ਸ਼੍ਰੀ
ਦਮਦਮਾ ਸਾਹਿਬ ਵਿਖੇ ਕਥਾ ਵਾਚਕ ਦੀ ਸੇਵਾ ਨਿਭਾ ਰਹੇ ਭਾਈ ਜਗਤਾਰ ਸਿੰਘ, ਗੁਰਦੁਆਰਾ ਸ਼ਹੀਦ ਭਾਈ
ਮਤੀਦਾਸ ਨਗਰ ਬਠਿੰਡਾ ਦੇ ਭਾਈ ਹਰਸਿਮਰਨਜੀਤ ਸਿੰਘ, ਥਰਮਲ ਕਲੋਨੀ ਦੇ ਭਾਈ ਬਲਵੰਤ ਸਿੰਘ, ਲੁਧਿਆਣਾ
ਦੇ ਭਾਈ ਤਰਸੇਮ ਸਿੰਘ, ਰਾਗੀ ਜਥਾ ਮੁਕਤਸਰ ਭਾਈ ਅਮਰਜੀਤ ਸਿੰਘ, ਗੁਰਦੁਆਰਾ ਸਿੰਘ ਸਭਾ ਫ਼ਤਿਆਬਾਦ ਦੇ
ਭਾਈ ਬਲਜੀਤ ਸਿੰਘ ਅਤੇ ਥਰਮਲ ਕਲੋਨੀ ਬਠਿੰਡਾ ਦੇ ਭਾਈ ਗੁਰਮੀਤ ਸਿੰਘ ਕਥਾ ਕੀਰਤਨ ਰਾਹੀਂ ਸੰਗਤਾਂ
ਨੂੰ ਗੁਰ ਸ਼ਬਦ ਨਾਲ ਜੋੜਨਗੇ।
ਇਸ ਦੌਰਾਨ ਚੀਫ਼ ਖ਼ਾਲਸਾ ਦੀਵਾਨ ਗੁਰਦੁਆਰਾ ਸਿੰਘ ਸਭਾ ਵਿਖੇ ੨੧ ਤੇ ੨੨ ਅਪ੍ਰੈਲ ਨੂੰ ਸਵੇਰੇ ੧੦ ਵਜੇ
ਬੱਚਿਆਂ ਦੇ ਧਾਰਮਕ ਮੁਕਾਬਲੇ ਕਰਵਾਏ ਜਾਣਗੇ ਅਤੇ ੨੪ ਅਪ੍ਰੈਲ ਨੂੰ ਸ਼ਾਮੀ ੩ ਵਜੇ ਅੰਮ੍ਰਿਤ ਸੰਚਾਰ
ਸਮਾਗਮ ਹੋਵੇਗਾ। ਵਧੇਰੇ ਜਾਣਕਾਰੀ ਲਈ ਫ਼ੋਨ ਨੰ: ੨੨੧੭੫੨੦, ੯੪੧੭੦-੬੧੫੦੭, ੯੪੬੩੬-੨੭੫੯੪ ਅਤੇ
੯੯੧੪੧-੮੦੫੬੦ `ਤੇ ਸੰਪਰਕ ਕੀਤਾ ਜਾ ਸਕਦਾ ਹੈ।
(12/04/11)
ਡਾ: ਇਕਬਾਲ ਸਿੰਘ ਢਿੱਲੋਂ
ਸਿੱਖਮਾਰਗ ਦੇ ਮਾਨਯੋਗ ਸੰਪਾਦਕ ਜੀ ਅਤੇ ਪਿਆਰੇ ਪਾਠਕਾਂ ਨੂੰ ਮੇਰੇ ਵੱਲੋਂ ‘ਸਤਿ ਸ੍ਰੀ ਅਕਾਲ’
ਪਰਵਾਨ ਹੋਵੇ ਜੀ,
ਸ. ਹਰਦੇਵ ਸਿੰਘ ਜੰਮੂ ਜੀ ਦੀ ‘ਅਕਾਲ ਤਖਤ ਸ਼ਬਦ ਅਤੇ ਸੰਸਥਾਨ ਦਾ ਪਿਛੋਕੜ’ ਦੇ
ਸਿਰਲੇਖ ਹੇਠ ਭੇਜੀ ਗਈ ਲਿਖਤ ਪਾਠਕਾਂ ਲਈ 11. 04. 2011 ਨੂੰ ਸਿਖਮਾਰਗ ਵੈਬਸਾਈਟ ਉਤੇ ਪਾਈ ਗਈ
ਹੈ। ਇਹ ਲਿਖਤ ਅਸਲ ਵਿੱਚ ਮੇਰੇ ਲੇਖ ‘ਅਖੌਤੀ ਅਕਾਲ-ਤਖਤ ਦੀ ਵਕਾਲਤ ਬਾਰੇ’ ਦੇ ਪ੍ਰਤੀਕਰਮ ਵੱਜੋਂ
ਆਈ ਹੈ ਭਾਵੇਂ ਕਿ ਸਿੱਧੇ ਤੌਰ ਤੇ ਸ. ਜੰਮੂ ਜੀ ਮੈਨੂੰ ਸੰਬੋਧਿਤ ਨਹੀਂ ਹੋਏ।
ਇਕ ਪਾਠਕ ਦੇ ਤੌਰ ਤੇ ਮੈਂ ਇਹ ਹੀ ਕਹਿਣਾ ਚਾਹਾਂਗਾ ਕਿ ਉਹਨਾਂ ਨੇ ਇਸ ਲੰਬੀ ਲਿਖਤ ਵਿੱਚ ਆਪਣੇ
ਪਹਿਲੇ ਪੱਤਰਾਂ ਅਤੇ 03. 04. 2011 ਦੇ ਲੇਖ ਰਾਹੀਂ ਪਰਗਟ ਕੀਤੇ ਨੁਕਤਿਆਂ ਦਾ ਦੁਹਰਾਓ ਹੀ ਕੀਤਾ
ਹੈ ਅਤੇ ਕੋਈ ਵੀ ਨਵਾਂ ਨੁਕਤਾ ਪੇਸ਼ ਨਹੀਂ ਕੀਤਾ ਜਿਸ ਨਾਲ ਸਿੱਧ ਕੀਤਾ ਜਾ ਸਕੇ ਕਿ 1926 ਤੋਂ ਲੈ
ਕੇ ਬਣੀ ਅਖੌਤੀ ਅਕਾਲ-ਤਖਤ ਦੀ ਵਿਵਸਥਾ ਨੂੰ ਹੋਂਦ ਵਿੱਚ ਲਿਆਉਣ ਵਾਲੇ ਪੰਜਵੇਂ ਜਾਂ ਛੇਵੇਂ ਗੁਰੂ
ਜੀ ਸਨ।
ਸ. ਜੰਮੂ ਜੀ ਨੇ ‘ਗੁਰਬਿਲਾਸ ਪਾਤਸ਼ਾਹੀ 6’ ਦਾ ਹਵਾਲਾ ਦਿੰਦੇ ਹੋਏ ਦੋ ਟੂਕਾਂ ਪੇਸ਼ ਕੀਤੀਆਂ ਹਨ
ਜਿਹਨਾਂ ਵਿੱਚ ‘ਅਕਾਲ’ ਅਤੇ ‘ਤਖਤ’ ਸ਼ਬਦ ਵਰਤੇ ਗਏ ਵਿਖਾਏ ਹਨ। ਇਹ ਸਾਰੇ ਹੀ ਜਾਣਦੇ ਹਨ ਕਿ ਇਹ ਇੱਕ
ਕੂੜ-ਕਿਤਾਬ ਹੈ ਅਤੇ ਇਹ ਜਨਮ-ਸਾਖੀਆਂ, ‘ਬਚਿੱਤਰ ਨਾਟਕ’ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਹਿੰਦੀ ਵਿੱਚ
ਛਾਪੀ ‘ਸਿੱਖ ਇਤਹਾਸ’ ਵਾਂਗ ਗੁਰੂ ਸਾਹਿਬਾਨ ਦਾ ਨਿਰਾਦਰ ਕਰਨ ਅਤੇ ਸਿੱਖ ਇਤਹਾਸ ਨੂੰ ਵਿਗਾੜਨ ਦੇ
ਮਨਸ਼ੇ ਨਾਲ ਲਿਖੀ ਹੋਈ ਹੈ। ਜੇਕਰ ਕਿਤੇ ਇਸ ਪੁਸਤਕ ਵਿੱਚੋਂ ਅਕਾਲ ਬੁੰਗੇ ਦਾ ਹਵਾਲਾ ਦਿੱਤਾ ਗਿਆ ਸੀ
ਤਾਂ ਇਹ ਦੱਸਣ ਲਈ ਕਿ ‘ਅਕਾਲ ਬੁੰਗਾ’ ਸ਼ਬਦ-ਜੁੱਟ ਇੱਕ ਵਿਵਾਦਤ ਪੁਸਤਕ ਦੀ ਦੇਣ ਹੈ ਅਤੇ ਛੇਵੇਂ
ਗੁਰੂ ਜੀ ਦੇ ਤਖਤ ਦੀ ਜਗਹ ਤੇ ਉਸੱਰਿਆ ਹੋਇਆ ਭਵਨ ਅਤੇ ਇਸ ਦਾ ਨਾਮ ਗੁਰੂ ਸਾਹਿਬਾਨ ਦੀ ਦੇਣ ਨਹੀਂ।
ਇਸੇ ਤਰ੍ਹਾਂ ਜੇਕਰ ‘ਅਕਾਲ’ ਅਤੇ ‘ਤਖਤ’ ਸ਼ਬਦ ਇਸ ਵਿਵਾਦਤ ਪੁਸਤਕ ਵਿੱਚ ਆਏ ਵੀ ਹੋਣ ਤਾਂ ਉਹਨਾਂ
ਨੂੰ ਗੁਰੂ ਸਾਹਿਬਾਨ ਨਾਲ ਜੋੜਨ ਦੀ ਬਜਾਏ ਇਹ ਦੱਸਣ ਦਾ ਯਤਨ ਕੀਤਾ ਜਾਣਾ ਚਾਹੀਦਾ ਹੈ ਕਿ ਕਿਵੇਂ
ਅਜਿਹੇ ਸ਼ਬਦਾਂ ਦਾ ਦੁਰਉਪਯੋਗ ਕਰਕੇ ਸਿੱਖ ਰਵਾਇਤਾਂ ਦਾ ਘਾਣ ਕੀਤਾ ਜਾ ਰਿਹਾ ਹੈ। ਇਸ ਤੱਥ ਨੂੰ ਤਾਂ
ਸਾਰੇ ਮੰਨਦੇ ਹਨ ਕਿ ਗੁਰੂ ਸਾਹਿਬਾਨ ਨੇ ਅੰਮ੍ਰਿਤਸਰ ਵਿਖੇ ਤਖਤ ਉਸਾਰਿਆ ਸੀ ਪਰੰਤੂ ਇਸ ਤਖਤ ਨੂੰ
ਉਹਨਾਂ ਨੇ ਕਦੀ ‘ਅਕਾਲ ਤਖਤ’ ਜਾਂ ‘ਅਕਾਲ ਬੁੰਗਾ’ ਦਾ ਨਾਮ ਨਹੀਂ ਸੀ ਦਿੱਤਾ ਅਤੇ ਨਾ ਹੀ 1926 ਤੋਂ
ਲੈ ਕੇ ਬਣੀ ਅਖੌਤੀ ਅਕਾਲ-ਤਖਤ ਦੀ ਵਿਵਸਥਾ ਨਾਲ ਗੁਰੂ ਸਾਹਿਬਾਨ ਦਾ ਕੋਈ ਸਬੰਧ ਹੈ। ‘ਗੁਰਬਿਲਾਸ
ਪਾਤਸ਼ਾਹੀ 6’ ਵਰਗੀ ਬਦਨਾਮ ਪੁਸਤਕ ਨੂੰ ਨਾਂਹ-ਪੱਖੀ ਵਕਾਲਤ ਕਰਦੇ ਹੋਏ ਸਬੂਤ ਵਜੋਂ ਪੇਸ਼ ਕਰਨਾ
ਸੁਹਿਰਦਤਾ ਨਹੀਂ।
ਜਿਸ ਢੰਗ ਨਾਲ ਸ. ਜੰਮੂ ਜੀ ਨੇ ਉਪਰੋਕਤ ਦੋ ਟੂਕਾਂ ਪੇਸ਼ ਕੀਤੀਆਂ ਹਨ ਉਸ ਤੋਂ ਇਹ ਲਗਦਾ ਹੈ ਕਿ
ਪਹਿਲੀ ਟੂਕ ਗਿਆਨੀ ਇੰਦਰ ਸਿੰਘ ਵੱਲੋਂ ਸੰਪਾਦਤ ਵੰਨਗੀ ਵਿੱਚ ਮੌਜੂਦ ਨਹੀਂ ਅਤੇ ਦੂਸਰੀ ਟੂਕ
ਵੇਦਾਂਤੀ ਵੱਲੋਂ ਸੰਪਾਦਤ ਵੰਨਗੀ ਵਿੱਚ ਮੌਜੂਦ ਨਹੀਂ। ਇਹ ਤਾਂ ਘੋਖ ਕਰਨ ਉਪਰੰਤ ਹੀ ਪਤਾ ਚਲ ਸਕਦਾ
ਹੈ ਕਿ ‘ਗੁਰਬਿਲਾਸ ਪਾਤਸ਼ਾਹੀ 6’ ਦੀ ਮੁੱਢਲੀ ਵੰਨਗੀ ਵਿੱਚ ਸਥਿਤੀ ਕੀ ਹੈ ਅਤੇ ਉਪਰੋਕਤ ਦੋ ਟੂਕਾਂ
ਦੀ ਅਸਲੀਅਤ ਕੀ ਹੈ। ਸੋ ਅਜਿਹੀ ਵਿਵਾਦਤ ਪੁਸਤਕ ਵਿੱਚੋਂ ਸ਼ੱਕੀ ਕਿਸਮ ਦੀਆਂ ਟੂਕਾਂ ਰਾਹੀਂ ਇਹ ਸਾਬਤ
ਕਰਨ ਦੀ ਕੋਸ਼ਿਸ਼ ਕਰਨਾ ਕਿ 1926 ਤੋਂ ਲੈ ਕੇ ਧੋਖੇ ਨਾਲ ਹੋਂਦ ਵਿੱਚ ਲਿਆਂਦੇ ਗਏ ਅਖੌਤੀ ਅਕਾਲ-ਤਖਤ
ਦੀ ਦੂਸ਼ਿਤ ਵਿਵਸਥਾ ਪੰਜਵੇਂ ਜਾਂ ਛੇਵੇਂ ਗੁਰੂ ਜੀ ਦੀ ਦੇਣ ਹੈ ਉਸੇ ਤਰ੍ਹਾਂ ਹੀ ਹੈ ਜਿਵੇਂ ਅਖੌਤੀ
ਦਸਮ-ਗ੍ਰੰਥ ਵਿੱਚ ਸ਼ਾਮਲ `ਚਰਿਤ੍ਰੋ ਪਾਖਿਆਨ’ ਵਿਚਲੇ ਨੂਪ ਕੌਰ ਦੇ ਕਿੱਸੇ ਨੂੰ ਸ੍ਰੀ ਗੁਰੂ ਗੋਬਿੰਦ
ਸਿੰਘ ਜੀ ਨਾਲ ਜੋੜਨਾ।
ਜਿਸ ਤਰ੍ਹਾਂ ਐਨੇ ਯਤਨਾਂ ਦੇ ਬਾਵਜੂਦ ਵੀ ਅਖੌਤੀ ਦਸਮ-ਗ੍ਰੰਥ ਦੇ ਹਮਾਇਤੀਆਂ ਦੀ ਅੜੀ ਤੋੜਨ ਤੇ
ਸਮਾਂ ਲੱਗ ਰਿਹਾ ਹੈ ਉਸੇ ਤਰ੍ਹਾਂ ਅਖੌਤੀ ਅਕਾਲ-ਤਖਤ ਦੇ ਹਮਾਇਤੀਆਂ ਨੂੰ ਵੀ ਆਪਣੀ ਜ਼ਿੱਦ ਤੋਂ
ਹਟਾਉਣ ਲਈ ਸਮਾਂ ਤਾਂ ਲੱਗੇਗਾ ਹੀ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।
(ਸੰਪਾਦਕੀ ਨੋਟ)
1- ਜਸਬੀਰ
ਸਿੰਘ ਕੈਲਗਿਰੀ ਅਤੇ ਬਲਦੇਵ ਸਿੰਘ ਟੋਰਾਂਟੋ ਦੇ ਗੁਰਬਾਣੀ ਦੇ ਅਰਥਾਂ ਬਾਰੇ ਜੋ ਮੱਤਭੇਦ ਹਨ ਉਹਨਾ
ਬਾਰੇ ਪਾਠਕਾਂ ਦੀ ਰਾਏ ਮੰਗੀ ਗਈ ਸੀ ਕਿ ਕੀ ਹੋਣਾ ਚਾਹੀਦਾ ਹੈ। ਇਸ ਬਾਰੇ 6 ਪਾਠਕਾਂ ਨੇ ਵਿਚਾਰ
ਭੇਜੇ ਸਨ ਅਤੇ ਕੁੱਝ ਨਾਲ ਮੈਂ ਫੂਨ ਤੇ ਗੱਲ ਕੀਤੀ ਸੀ। ਇਸ ਸਾਰੀ ਵਿਚਾਰ ਤੋਂ ਅਸੀਂ ਇਸ ਨਿਤੀਜੇ ਤੇ
ਪਹੁੰਚੇ ਹਾਂ ਕਿ ਇਹਨਾ ਦੋਹਾਂ ਨੂੰ ਆਪਣੇ ਵਿਚਾਰ ਰੱਖਣ ਦਾ ਇੱਥੇ ਇਕੋ ਜਿਹਾ ਹੱਕ ਹੈ। ਹਾਂ, ਵਿਚਾਰ
ਚਰਚਾ ਉਥੇ ਹੀ ਹੋ ਸਕਦੀ ਹੈ ਜਿਥੇ ਕਿ ਦੋਵੇਂ ਧਿਰਾਂ ਵਿਚਾਰ ਕਰਨ ਲਈ ਸਹਿਮਤ ਹੋਵਣ। ਜੇ ਕਰ ਬਲਦੇਵ
ਸਿੰਘ ਵਿਚਾਰ ਨਹੀਂ ਕਰਨਾ ਚਾਹੁੰਦਾ ਤਾਂ ਉਸ ਨੂੰ ਮਜ਼ਬੂਰ ਨਹੀਂ ਕੀਤਾ ਜਾ ਸਕਦਾ। ਇਸ ਲਈ ਜਸਬੀਰ
ਸਿੰਘ ਨੂੰ ਚਾਹੀਦਾ ਹੈ ਕਿ ਉਹ ਕਿਸੇ ਵੀ ਸ਼ਬਦ ਬਾਰੇ ਆਪਣੇ ਵਿਚਾਰ ਦੇਣਾ ਚਾਹੁੰਣ ਤਾਂ ਦੇ ਸਕਦੇ ਹਨ
ਪਰ ਉਹ ਪੂਰੇ ਸ਼ਬਦ ਦੇ ਅਰਥ ਆਪ ਕਰਕੇ ਇਹ ਦੱਸਣ ਕਿ ਮੇਰੇ ਖਿਆਲ ਮੁਤਾਬਕ ਸਹੀ ਅਤੇ ਢੁਕਵੇਂ ਅਰਥ ਇਹ
ਲਗਦੇ ਹਨ। ਇਹਨਾ ਨੂੰ ਇਹ ਬੇਨਤੀ ਪਹਿਲਾਂ ਵੀ ਕੀਤੀ ਸੀ ਜਦੋਂ ਇਹ ਪ੍ਰੋ: ਗੁਰਬਚਨ ਸਿੰਘ ਅਤੇ ਹੋਰ
ਕਈਆਂ ਦੇ ਅਰਥਾਂ ਨਾਲ ਸਹਿਮਤ ਨਹੀਂ ਸਨ।
2- ਅਸੀਂ ਕੁੱਝ ਹਫਤੇ ਪਹਿਲਾਂ ਵੀ ਇਹ ਬੇਨਤੀ ਕੀਤੀ ਸੀ ਕਿ ਅਸੀਂ ਹੁਣ ‘ਸਿੱਖ ਮਾਰਗ’ ਤੇ ਸਿਰਫ
ਉਹਨਾ ਦੀਆਂ ਹੀ ਲਿਖਤਾਂ ਪਉਣੀਆਂ ਹਨ ਜਿਹੜੇ ਕਿ ਦਸਮ ਗ੍ਰੰਥ ਅਤੇ ਰਾਗਮਾਲਾ ਨੂੰ ਗੁਰੂ ਦੀ ਕ੍ਰਿਤ
ਨਹੀਂ ਮੰਨਦੇ ਅਤੇ ਨਾ ਹੀ ਕਿਸੇ ਕਥਿਤ ਸਾਧ-ਸੰਤ ਅਥਵਾ ਕਿਸੇ ਮਹਾਂਪੁਰਸ਼ ਨੂੰ ਮੰਨਦੇ ਹਨ। ਹਾਂ, ਜੇ
ਕਰ ਕਿਸੇ ਵੇਲੇ ਇਹਨਾ ਤੇ ਕੋਈ ਵਿਚਾਰ ਚਰਚਾ ਹੋਵੇ ਤਾਂ ਕੋਈ ਪਬੰਦੀ ਨਹੀਂ ਹੋਵੇਗੀ। ਪਿਛਲੇ ਕਈ
ਦਿਨਾ ਤੋਂ ਸਾਨੂੰ ਇੱਕ ਲੇਖ ਕਈ ਵਾਰੀ ਮਿਲਿਆ ਹੈ। ਇਸ ਲੇਖ ਵਿੱਚ ਕੁੱਝ ਵੀ ਗਲਤ ਨਹੀਂ ਜਿਹੜਾ ਕਿ
ਛਪਣ ਯੋਗ ਨਾ ਹੋਵੇ ਅਤੇ ਨਾ ਹੀ ਕੋਈ ਸ਼ਬਦਾਵਲੀ ਮਾੜੀ ਹੈ ਪਰ ਇਸ ਦਾ ਲੇਖਕ ਦਸਮ ਗ੍ਰੰਥ ਦਾ ਕੱਟੜ
ਹਮਾਇਤੀ ਹੈ ਇਸ ਲਈ ਇਸ ਨੂੰ ਨਹੀਂ ਪਾਇਆ ਜਾ ਸਕਦਾ। ਉਂਜ ਇਸ ਦੇ ਪਹਿਲਾਂ ਕਈ ਲੇਖ ਇੱਥੇ ਛਪੇ ਹੋਏ
ਵੀ ਹਨ।
3- ਅਕਾਲ ਤਖ਼ਤ ਬਾਰੇ ਜੋ ਵਿਚਾਰ ਹੋ ਰਹੀ ਹੈ ਇਸ ਬਾਰੇ ਸਾਰੇ ਪਾਠਕ/ਲੇਖਕਾਂ ਨੂੰ ਸੁਝਾਓ ਹੈ ਕਿ ਉਹ
ਜ਼ਾਬਤੇ ਵਿੱਚ ਰਹਿ ਕਿ ਲਿਖਣ ਐਵੇਂ ਹੀ ਜ਼ਜਬਾਤੀ ਹੋ ਕਿ ਕਿਸੇ ਨੂੰ ਕੋਈ ਮਾੜਾ ਸ਼ਬਦ ਨਾ ਲਿਖਣ।
ਕਿਉਂਕਿ ਇਸ ਵਿਸ਼ਾ ਕਾਫੀ ਗੰਭੀਰ ਹੈ ਅਤੇ ਬਹੁਤ ਹੀ ਸੰਜੀਦਗੀ ਨਾਲ ਇਸ ਤੇ ਵਿਚਾਰ ਕਰਕੇ ਕਿਸੇ ਸਿੱਟੇ
ਤੇ ਪਹੁੰਚਿਆ ਜਾ ਸਕਦਾ ਹੈ। ਇਸ ਗੱਲ ਨਾਲ ਤਾਂ ਤਕਰੀਬਨ ਸਾਰੇ ਹੀ ਜਾਗਰਕ ਸਿੱਖ ਜਿਹੜੇ ਕਿ ਗੁਰਬਾਣੀ
ਦੇ ਸਿਧਾਂਤ ਨੂੰ ਸਮਝਦੇ ਹਨ ਉਹ ਇਹ ਮੰਨਦੇ ਹਨ ਕਿ ਅਕਾਲ ਤਖ਼ਤ ਜਾਂ ਅਕਲਾ ਪੁਰਖ ਦੇ ਬੈਠਣ ਦੀ ਜਗਾਹ
ਕੋਈ ਇੱਕ ਬਿੰਲਡਿੰਗ ਨਹੀਂ ਹੋ ਸਕਦੀ। ਅਤੇ ਪੁਜਾਰੀਵਾਦ ਨੂੰ ਵੀ ਰੱਦ ਕਰਨਾ ਚਾਹੁੰਦੇ ਹਨ। ਗੁਰਬਾਣੀ
ਅਨੁਸਾਰ ਅਕਾਲ ਦਾ ਤਖ਼ਤ ਕਿਹੜਾ ਹੋ ਸਕਦਾ ਹੈ। ਇਸ ਤੇ ਹੁਣ ਤੱਕ ਕਈ ਸੱਜਣ ‘ਸਿੱਖ ਮਾਰਗ’ ਤੇ ਲਿਖ
ਚੁਕੇ ਹਨ। ਹਾਲੇ ਕੁੱਝ ਦਿਨ ਪਹਿਲਾਂ ਹੀ ਮਾਰਚ 20 ਨੂੰ ਗੁਰਮੀਤ ਸਿੰਘ ਅਸਟ੍ਰੇਲੀਆ ਨੇ ਵੀ ਗੁਰਬਾਣੀ
ਵਿੱਚ ਆਏ ਤਖ਼ਤ ਸ਼ਬਦ ਬਾਰੇ ਲਿਖਿਆ ਸੀ। ਅੱਜ ਉਹਨਾ ਨੇ ਇੱਕ ਈ-ਮੇਲ ਰਾਹੀਂ ਡਾ: ਇਕਬਾਲ ਸਿੰਘ ਢਿੱਲੋਂ
ਦੇ ਲੇਖ ਦੀ ਤਾਰੀਫ ਵੀ ਕੀਤੀ ਹੈ। ਇਹ ਅੰਗ੍ਰੇਜ਼ੀ ਵਿੱਚ ਹੋਣ ਕਰਕੇ ਨਹੀਂ ਪਾਈ ਜਾ ਸਕਦੀ ਕਿਉਂਕਿ
ਅਸੀਂ ਅੰਗ੍ਰੇਜ਼ੀ ਦੀਆਂ ਲਿਖਤਾਂ ਪਉਣੀਆਂ ਕੁੱਝ ਸਮੇ ਤੋਂ ਬੰਦ ਕੀਤੀਆਂ ਹੋਈਆਂ ਹਨ। ਅਸੀਂ ਆਪਣੇ
ਵਲੋਂ ਇਸ ਬਾਰੇ ਕੋਈ ਦੋ-ਟੁਕ ਫੈਸਲਾ ਨਹੀਂ ਦੇ ਸਕਦੇ ਪਰ ਵਿਚਾਰ ਕਰਕੇ ਕਿਸੇ ਨਿਤੀਜੇ ਤੇ ਪਹੁੰਚਿਆ
ਜਾ ਸਕਦਾ ਹੈ। ਇੱਥੇ ਮੈਂ ਕੁੱਝ ਮਿਸਾਲਾਂ ਦੇਣੀਆਂ ਚਾਹੁੰਦਾ ਹਾਂ।
ਬਹੁਤੇ ਸ਼ਰਧਾਲੂ ਤਾਂ ਕਿਸੇ ਪੁਜਾਰੀ ਵਲੋਂ ਭੇਜੇ ਹਰ ਕਥਿਤ ਹੁਕਮਨਾਵੇ ਨੂੰ ਰੱਬ ਦਾ ਹੁਕਮ ਸਮਝਦੇ ਹਨ
ਭਾਵੇਂ ਉਹ ਕਿਸੇ ਰਾਜਨੀਤਕ ਆਗੂ ਦੇ ਕਹੇ ਤੇ ਭੇਜਿਆ ਹੋਵੇ ਅਤੇ ਭਾਵੇਂ ਆਸ਼ੂਤੋਸ਼ ਤੇ ਕਹੇ ਤੇ,
ਕਿਉਂਕਿ ਅੱਜਕੱਲ ਚੱਲਦੀ ਤਾਂ ਬਾਦਲਾਂ ਦੀ ਹੈ ਅਤੇ ਬਾਦਲ ਦੀ ਬੀਬੀ ਜੀ ਆਸ਼ੂਤੋਸ਼ ਦੀ ਸ਼ਰਧਾਲੂ ਹੈ, ਉਹ
ਕੀ ਕੁੱਝ ਨਹੀਂ ਕਰਵਾ ਸਕਦੀ। ਉਹਨਾ ਦੇ ਮੁਤਾਬਕ ਨਾ ਤਾਂ ਇਹ ਵਾਪਸ ਹੋ ਸਕਦਾ ਹੈ ਅਤੇ ਨਾ ਹੀ ਕੋਈ
ਤਬਦੀਲੀ ਹੋ ਸਕਦੀ ਹੈ। ਬਸ ਇਹ ਹਰ ਹੀਲੇ ਮੰਨਣਾ ਹੀ ਪੈਣਾ ਹੈ। ਕਈ ਐਸੇ ਹਨ ਜੋ ਧੜੇ ਨਾਲ ਜੁੜੇ ਹੋਣ
ਕਰਕੇ ਆਪਣੀ ਸੋਚ ਮੌਕੇ ਮੁਤਾਬਕ ਬਦਲ ਲੈਂਦੇ ਹਨ। ਬਹੁਤ ਹੀ ਘੱਟ ਹੋਣਗੇ ਜਿਹੜੇ ਕਿ ਗੁਰਬਾਣੀ
ਅਨੁਸਾਰ ਸੋਚ ਕੇ ਇਸ ਨੂੰ ਰੱਦ ਕਰਨਗੇ ਜਾਂ ਮੰਨਣਗੇ। ਹੁਣ ਤੱਕ ਸ਼ਾਇਦ ਹੀ ਕੋਈ ਐਸਾ ਹੁਕਮਨਾਮਾ ਜਾਰੀ
ਹੋਇਆ ਹੋਵੇ ਜਿਹੜਾ ਕਿ ਗੁਰਮਤਿ ਦੇ ਅਨੁਕੂਲ ਹੋਵੇ। ਕਈਆਂ ਨੂੰ ਠੀਕ ਅਤੇ ਗਲਤ ਦਾ ਨਿਰਨਾ ਕਰਨ ਲਈ
ਕਈ ਸਾਲ ਲੱਗ ਜਾਂਦੇ ਹਨ। ਜੇ ਕਰ ਤੱਪੜਾਂ ਤੇ ਬੈਠ ਕੇ ਲੰਗਰ ਛਕਣ ਵਾਲੇ ਹੁਕਮਨਾਵੇ ਦੀ ਗੱਲ ਕਰੀਏ
ਅਤੇ ਇਸ ਨੂੰ ਮੰਨਣ ਅਤੇ ਨਾ ਮੰਨਣ ਵਾਲਿਆਂ ਦੀ ਗੱਲ ਕਰੀਏ ਤਾਂ ਕਈ ਤੱਥ ਸਾਹਮਣੇ ਆ ਜਾਣਗੇ। ਇਸ
ਹਫਤੇ ਪ੍ਰੋ: ਦਰਸ਼ਨ ਸਿੰਘ ਜੀ ਇੱਥੇ ਕਨੇਡਾ ਵਿੱਚ ਉਹਨਾ ਗੁਰਦੁਆਰਿਆਂ ਵਿੱਚ ਕੀਰਤਨ ਕਰ ਰਹੇ ਹਨ
ਜਿਹੜੇ ਕਿ ਇਸ ਹੁਕਮਨਾਵੇ ਨੂੰ ਨਹੀਂ ਮੰਨਦੇ। ਅੱਜ ਤੋਂ 12-13 ਸਾਲ ਪਹਿਲਾਂ ਸ਼ਾਇਦ ਉਹ ਉਥੇ ਜਾ ਕਿ
ਮੱਥਾ ਟੇਕਣਾ ਵੀ ਗੁਨਾਹ ਸਮਝਦੇ ਹੋਣ, ਕੀਰਤਨ ਕਰਨਾ ਤਾਂ ਇੱਕ ਪਾਸੇ ਰਿਹਾ। ਮੈਂ ਇਸ ਹੁਕਮਨਾਵੇ ਦੀ
ਪਹਿਲੇ ਦਿਨ ਤੋਂ ਹੀ ਵਿਰੋਧਤਾ ਕਰਕੇ ਇਸ ਨੂੰ ਗੁਰੂ ਕੀ ਨਿੰਦਾ ਵਾਲਾ ਪਖੰਡਨਾਮਾ ਕਹਿੰਦਾ ਆ ਰਿਹਾ
ਹਾਂ। ਭਾਵੇਂ ਕਿ ਮੈਂਨੂੰ ਇਸ ਦੇ ਬਦਲੇ ਆਪਣੀਆਂ ਸਾਰੀਆਂ ਹੀ ਭਾਈਬੰਦੀਆਂ ਅਤੇ ਰਿਸ਼ਤੇਦਾਰੀਆਂ ਨਾਲੋਂ
ਬੋਲਬਾਣੀ ਬੰਦ ਕਰਨੀ ਪਈ। ਕਹਿਣ ਤੋਂ ਭਾਵ ਹੈ ਕਿ ਕਈ ਗੱਲਾਂ ਐਸੀਆਂ ਹੁੰਦੀਆਂ ਹਨ ਜਿਹਨਾਂ ਨੂੰ
ਇਕਦਮ ਸਮਝਣਾ ਜਾਂ ਮੰਨਣਾ ਬਹੁਤ ਔਖਾ ਲਗਦਾ ਹੈ। ਲਿਖਣਾ ਤਾਂ ਮੈਂ ਹੋਰ ਵੀ ਚਾਹੁੰਦਾ ਸੀ ਪਰ ਹੁਣ
ਮੇਰਾ ਸੌਣ ਦਾ ਟਾਈਮ ਹੋ ਚੱਲਿਆ ਹੈ ਇਸ ਲਈ ਹੁਣ ਬਹੁਤਾ ਕੁੱਝ ਨਾ ਲਿਖਦਾ ਹੋਇਆ ਇਹ ਹੀ ਕਹਾਂਗਾ ਕਿ
ਜੇ ਕਰ ਪਾਠਕ ਚਾਹੁੰਣ ਤਾਂ ਇਸ ਤੇ ਕਈ ਮਹੀਨੇ ਲਗਾਤਾਰ ਖੁੱਲ ਕਿ ਵੱਖਰੇ ਪੰਨੇ ਤੇ ਵਿਚਾਰ ਕੀਤੀ ਜਾ
ਸਕਦੀ ਹੈ। ਇਸ ਤਾਂ ਸਭ ਨੂੰ ਪਤਾ ਹੀ ਹੈ ਕਿ ਇੱਥੇ ਕਿਸੇ ਦਾ ਵੀ ਕੋਈ ਦਬਾਅ ਜਾਂ ਧੱਕਾ ਥੌਂਸ ਨਾ
ਤਾਂ ਕਦੀ ਚੱਲਿਆ ਹੈ ਅਤੇ ਨਾ ਹੀ ਚੱਲੇਗਾ। ਜੋ ਗੁਰਬਾਣੀ ਦਾ ਸੱਚ ਹੈ ਅਖੀਰ ਤੇ ਨਿਰਣਾ ਉਥੇ ਜਾ ਕੇ
ਹੀ ਹੋਵੇਗਾ।
(12/04/11)
ਅਮਰ ਜੀਤ ਸਿੰਘ ਚੰਦੀ
ੴ
ਸਤਿ ਗੁਰ ਪ੍ਰਸਾਦਿ
ਅਕਾਲ ਤਖਤ ਸਾਹਿਬ
ਇਸ ਵਿਸ਼ੇ ਬਾਰੇ ਵਿਚਾਰ-ਸਾਂਝ ਕਰਨ ਤੋਂ ਪਹਿਲਾਂ, ਇੱਕ ਵਿਚਾਰ ਕਰਨੀ ਜ਼ਰੂਰੀ ਹੈ। ਵਿਰਾਸਤ ਉਹ ਚੀਜ਼
ਹੈ, ਜਿਸ ਤੋਂ ਸੇਧ ਲੈ ਕੇ, ਬੰਦਾ ਅਗਾਂਹ ਦਾ ਪ੍ਰੋਗਰਾਮ ਉਲੀਕਦਾ ਹੈ। ਸਿਰਫ ਇੰਸਾਨ ਹੀ ਅਜਿਹਾ ਜੀਵ
ਹੈ, ਜੋ ਆਪਣੀ ਵਿਰਾਸਤ ਤੋਂ ਸੇਧ ਲੈਣ ਦੇ ਸਮਰੱਥ ਹੁੰਦਾ ਹੈ। ਜੇ ਗਲਤ ਹੱਥਾਂ ਵਿੱਚ ਆ ਕੇ, ਵਿਰਾਸਤ
ਦੀ ਦੁਰ-ਵਰਤੋਂ ਹੋਣ ਲਗ ਜਾਵੇ, ਤਾਂ ਉਸ ਦਾ ਹੱਲ ਇਹ ਹੈ ਕਿ, ਉਸ ਵਿਰਾਸਤ ਨੂੰ ਸਹੀ ਹੱਥਾਂ ਵਿੱਚ
ਲਿਆ ਕੇ ਉਸ ਦਾ ਸਹੀ ਰੂਪ ਉਜਾਗਰ ਕੀਤਾ ਜਾਵੇ। ਨਾ ਕਿ ਉਸ ਵਿਰਾਸਤ ਨੂੰ ਹੀ ਨਕਾਰ ਦਿੱਤਾ ਜਾਵੇ।
ਲੋਕ ਆਪਣੀ ਵਿਰਾਸਤ ਨੂੰ ਸਜਾਉਂਦੇ-ਸਵਾਰਦੇ ਅਤੇ ਉਸ ਤੇ ਮਾਣ ਕਰਦੇ ਹਨ। ਅਕਾਲ ਤਖਤ ਦਾ, ਨਾਨਕ ਜੋਤ
ਵਲੋਂ ਮਿਲਿਆ ਉਹ ਫਲਸਫਾ ਹੈ, ਜਿਸ ਦੇ ਦੁਆਲੇ ਸਿੱਖ ਜੁੜਦੇ ਰਹੇ ਹਨ, ਬੜੇ ਵੱਡੇ-ਵੱਡੇ ਫੈਸਲੇ
ਲੈਂਦੇ ਰਹੇ ਹਨ। ਉਨ੍ਹਾਂ ਫੇਸਲਿਆਂ ਤੇ ਅੱਜ ਵੀ ਸਿੱਖ ਮਾਣ ਕਰਦੇ ਹਨ ਅਤੇ ਭਵਿੱਖ ਵਿੱਚ ਵੀ ਮਾਣ
ਕਰਦੇ ਰਹਿਣਗੇ। ਇਹ ਗੱਲ ਵੱਖਰੀ ਹੈ ਕਿ ਪੁਜਾਰੀ ਸ਼੍ਰੇਣੀ ਨੇ ਸਿੱਖਾਂ ਨੂੰ ਕੁਰਾਹੇ ਪਾਉਂਦਿਆਂ,
ਇਨ੍ਹਾਂ ਸਿਧਾਂਤਾਂ ਨਾਲੋਂ ਤੋੜ ਕੇ, ਇਨ੍ਹਾਂ ਸਿਧਾਂਤਾਂ ਦੇ ਪਰਤੀਕ, ਆਕਾਰ ਬਣਾ ਕੇ, ਉਨ੍ਹਾਂ ਨਾਲ
ਹੀ ਜੋੜ ਦਿੱਤਾ ਹੈ। ਲੋੜ ਹੈ ਸਿੱਖਾਂ ਨੂੰ ਜਾਗਰੂਕ ਕਰ ਕੇ, ਉਨ੍ਹਾਂ ਸਿਧਾਂਤਾਂ ਦੇ ਅਸਲ ਪੱਖ ਨੂੰ
ਸਮਝਾਉਂਦਿਆਂ, ਆਕਾਰਾਂ ਤੋਂ ਮੁਕਤ ਕਰਾਉਣ ਦੀ।
ਅਕਾਲ ਤਖਤ ਕੋਈ ਬਿਲਡਿੰਗ ਨਹੀਂ ਹੈ, ਜਿਵੇਂ ਅੱਜ ਸਿੱਖਾਂ ਵਿਚ, ਦਰਬਾਰ ਸਾਹਿਬ ਪਰੀਸਰ ਵਿੱਚ ਖੜੀ
ਬਿਲਡਿੰਗ ਹੀ ਅਕਾਲ ਦਾ ਤਖਤ ਹੈ, ਉਸ ਤੇ ਕਾਬਜ਼, ਹਰ ਗਧੇ-ਘੋੜੇ ਦਾ ਫਰਮਾਨ ਅੱਜ ਸਿੱਖਾਂ ਲਈ, ਇਲਾਹੀ
ਫਰਮਾਨ ਬਣਾ ਦਿੱਤਾ ਗਿਆ ਹੈ, ਜੋ ਕਿ ਅਕਾਲ-ਤਖਤ ਦੇ ਸਿਧਾਂਤ ਦੀ ਸਰਾ-ਸਰ ਉਲੰਘਣਾ ਹੈ। ਅਕਾਲ ਤਖਤ
ਦੇ ਸਿਧਾਂਤ ਅਨੁਸਾਰ, ਦੁਨੀਆ ਦਾ ਵੱਡੇ ਤੋਂ ਵੱਡਾ ਰਾਜ, ਉਸ ਤੇ ਰਾਜ ਕਰਨ ਵਾਲਾ ਰਾਜਾ ਅਤੇ ਜਿਸ
ਤਖਤ ਤੇ ਉਹ ਬੈਠਦਾ ਹੈ, ਸਭ ਅਕਾਲ ਤਖਤ ਦੇ ਮੁਕਾਬਲੇ ਤੇ ਹੇਚ ਹਨ। ਦੁਨਿਆਵੀ ਤਖਤਾਂ ਦੀ ਮਿਆਦ,
ਕੁੱਝ ਸਾਲਾਂ ਤਕ ਹੀ ਸੀਮਿਤ ਹੁੰਦੀ ਹੈ, ਜਦ ਕਿ ਅਕਾਲ ਦਾ ਤਖਤ ਸਦੀਵੀ ਹੈ। ਨਾਨਕ ਜੋਤ ਨੇ ਸਿੱਖਾਂ
ਨੂੰ, ਦੁਨਿਆਵੀ ਤਖਤਾਂ ਦੀ ਗੁਲਾਮੀ ਤੋਂ ਆਜ਼ਾਦ ਹੋ ਕੇ, ਇੱਕ ਅਕਾਲ ਦੇ ਤਖਤ ਦੀ ਰਿਆਇਆ ਬਣਨ ਦਾ
ਉਪਦੇਸ਼ ਦਿੱਤਾ ਸੀ। ਜਦ ਤਕ ਸਿੱਖ, ਇਸ ਫਲਸਫੇ ਨੂੰ ਸਮਝਦੇ, ਇਸ ਇਤਿਹਾਸਿਕ ਅਸਥਾਨ ਤੇ ਜੁੜ ਕੇ,
ਆਪਣੇ ਫੇਸਲੇ ਲੈਂਦੇ ਰਹੇ, ਤਦ ਤਕ ਉਹ ਚੜ੍ਹਦੀ ਕਲਾ ਵਿੱਚ ਰਹੇ। ਦੋ-ਦੋ ਸਿੱਖਾਂ ਨੇ, ਪੂਰੇ ਭਾਰਤ
ਦੇ ਤਖਤ ਨੂੰ, ਰਾਜ ਨੂੰ ਲਲਕਾਰਨ ਵਿਚ, ਕਦੇ ਕੋਈ ਸੰਕੋਚ ਨਹੀਂ ਕੀਤਾ। ਸਿੱਖਾਂ ਨੂੰ, ਅਕਾਲ ਤਖਤ ਦੇ
ਸਿਧਾਂਤ ਵਿਚੋਂ ਮਿਲੀ, ਆਜ਼ਾਦੀ ਦੀ ਖੁਸ਼ਬੂ, ਨਾ ਕਿਸੇ ਜਰਵਾਣੇ ਨੂੰ ਅੱਜ ਤਕ ਬਰਦਾਸ਼ਤ ਹੋਈ ਹੈ, ਅਤੇ
ਨਾ ਹੀ ਕਦੀ ਬਰਦਾਸਤ ਹੋਵੇਗੀ। ਭਾਵੇਂ ਉਹ ਜਰਵਾਣਾ ਮੁਗਲ ਭੇਸ ਵਿੱਚ ਸੀ, ਭਾਵੇਂ ਸਿੱਖ ਭੇਸ ਵਿੱਚ
ਸੀ, ਭਾਵੇਂ ਅਮਗਰੇਜ਼ਾਂ ਦੇ ਭੇਸ ਵਿੱਚ ਸੀ, ਤੇ ਭਾਵੇਂ ਅੱਜ ਹਿੰਦੂਆਂ ਦੇ ਭੇਸ ਵਿੱਚ ਹੈ। ਰਾਜ ਕਰਨ
ਵਾਲਿਆਂ ਨੂੰ, ਆਜ਼ਾਦੀ ਦੀ ਇਹ ਖੁਸ਼ਬੂ, ਹਮੇਸ਼ਾ ਪਰੇਸ਼ਾਨ ਕਰਦੀ ਰਹੀ ਹੈ ਅਤੇ ਭਵਿੱਖ ਵਿੱਚ ਵੀ, ਹਮੇਸ਼ਾ
ਪਰੇਸ਼ਾਨ ਕਰਦੀ ਰਹੇਗੀ।
ਇਹ ਗੱਲ ਵੱਖਰੀ ਹੈ ਕਿ ਸਿੱਖ, ਆਪਣੀ ਵਿਰਾਸਤ ਨੂੰ ਸਾਂਭ ਨਹੀਂ ਸਕੇ, ਪਰ ਇਸ ਵਿੱਚ ਸਿੱਖਾਂ ਦਾ ਕੋਈ
ਕਸੂਰ ਨਹੀਂ, ਕਿਉਂਕਿ ਸਿੱਖ ਆਪਣੇ ਸਿਧਾਂਤਾਂ ਦੀ ਸ਼ਮ੍ਹਾ ਨੂੰ ਰੌਸ਼ਨ ਰੱਖਣ ਲਈ, ਪਰਵਾਨੇ ਬਣ ਕੇ, ਉਸ
ਵਿੱਚ ਆਪਣੇ ਲਹੂ ਦਾ ਤੇਲ ਮਚਾਉਂਦੇ ਰਹੇ ਹਨ। ਦੂਸਰੇ ਪਾਸੇ ਸਿੱਖੀ ਭੇਸ ਵਿਚ, ਸਵਾਰਥੀ ਲੋਕਾਂ ਨੇ
ਹਮੇਸ਼ਾ ਇਹ ਕੋਸ਼ਿਸ਼ ਕੀਤੀ ਹੈ ਕਿ ਪਹਿਲਾਂ ਇਹ ਪਰਵਾਨੇ, ਸ਼ਮ੍ਹਾ ਤੋਂ ਕੁਰਬਾਨ ਹੋ ਜਾਣ, ਫਿਰ ਅਸੀਂ ਉਸ
ਦੀ ਲੋ ਦੇ ਵਾਰਸ ਬਣ ਕੇ ਮੌਜਾਂ ਕਰਾਂਗੇ। ਹਰ ਮੁਸੀਬਤ ਦੇ ਨਾਲ ਪਰਵਾਨੇ ਘਟਦੇ ਗਏ ਅਤੇ ਸਵਾਰਥੀ
ਲੋਕਾਂ ਵਿੱਚ ਵਾਧਾ ਹੁੰਦਾ ਗਿਆ। ਇਵੇਂ ਪਰਵਾਨੇ ਘਟਦੇ ਜਾ ਰਹੇ ਹਨ ਅਤੇ ਸ਼ਮ੍ਹਾ ਦੀ ਰੌਸ਼ਨੀ ਮੱਧਮ
ਹੁੰਦੀ ਜਾ ਰਹੀ ਹੈ।
ਨਾਨਕ ਜੋਤ ਨੇ ਕਿਹਾ ਸੀ, ਸਿੱਖੋ ਮੂਰਤੀਆਂ ਦੀ ਪੂਜਾ ਨਹੀਂ ਕਰਨੀ, ਇੱਕ ਅਕਾਲ ਦੀ ਹੀ ਪੂਜਾ ਕਰਨੀ
ਹੈ। ਸਿੱਖ ਬਣੇ ਸਵਾਰਥੀ ਲੋਕਾਂ ਨੇ ਮਨ ਵਿੱਚ ਕਿਹਾ, ਬਾਬਾ ਘਬਰਾ ਨਹੀਂ, ਤੇਰੇ ਸਿਧਾਂਤ ਦੇ
ਪਰਵਾਨਿਆਂ ਨੂੰ ਜ਼ਰਾ ਘੱਟ ਲੈਣ ਦੇ, ਅਸੀਂ ਤੇਰੀਆਂ ਹੀ ਮੂਰਤੀਆਂ ਬਣਾ ਕੇ, ਸਿੱਖਾਂ ਕੋਲੋਂ ਉਨ੍ਹਾਂ
ਦੀ ਹੀ ਪੂਜਾ ਕਰਵਾਉਣੀ ਹੈ। ਨਾਨਕ ਜੋਤ ਨੇ ਕਿਹਾ ਸੀ, ਸਿੱਖੋ ਤੀਰਥਾਂ ਤੇ ਇਸ਼ਨਾਨ ਦਾ ਕੋਈ ਆਤਮਕ
ਲਾਭ ਨਹੀਂ। ਤੁਸੀਂ ਸ਼ਬਦ ਵਿਚਾਰ ਰਾਹੀਂ ਪਰਾਪਤ ਕੀਤੇ ਗਿਆਨ ਆਸਰੇ, ਨਾਮ ਦੇ ਤੀਰਥ ਤੇ ਹੀ ਇਸ਼ਨਾਨ
ਕਰਨਾ ਹੈ। ਇਨ੍ਹਾਂ ਸਵਾਰਥੀ ਤੱਤਾਂ ਨੇ ਕਿਹਾ, ਬਾਬਾ ਘਾਬਰ ਨਹੀਂ, ਜ਼ਰਾ ਇਨ੍ਹਾਂ ਪਰਵਾਨਿਆਂ ਨੂੰ ਘਟ
ਲੈਣ ਦੇ, ਅਸੀਂ ਤੇਰੇ ਨਾਲ ਸਬੰਧਤ ਅਸਥਾਨਾਂ ਨੂੰ ਹੀ ਨਹੀਂ, ਮਨੋ-ਕਲਪਿਤ ਅਸਥਾਨਾਂ ਨੂੰ ਵੀ ਤੇਰੇ
ਨਾਮ ਨਾਲ ਜੋੜ ਕੇ, ਉਨ੍ਹਾਂ ਥਾਵਾਂ ਤੇ ਤੀਰਥ ਬਣਾ ਦੇਣੇ ਹਨ, ਉਨ੍ਹਾਂ ਵਿੱਚ ਇਸ਼ਨਾਨ ਕਰਨ ਦੇ
ਚਾਹਵਾਨ ਸਿੱਖਾਂ ਦੀਆਂ ਲਾਈਨਾਂ ਲਵਾ ਦੇਣੀਆ ਹਨ। ਤੂੰ ਕਹਿੰਦਾ ਹੈਂ, ਪੁਜਾਰੀ ਆਤਮਕ ਪੰਧ ਵਿੱਚ ਕੋਈ
ਮਦਦ ਨਹੀਂ ਕਰ ਸਕਦੇ, ਤੇਰੇ ਸਿੱਖ ਉਨ੍ਹਾਂ ਤੀਰਥਾਂ ਤੇ ਸਮਾਨ ਢੋਣ ਵਾਲੇ ਗਧਿਆਂ-ਘੋੜਿਆਂ ਦੀ ਸੇਵਾ
ਕਰ ਕੇ, ਉਨ੍ਹਾਂ ਤੋਂ ਵੀ ਸਵਰਗ ਦੀਆਂ ਟਿਕਟਾਂ ਭਾਲਿਆ ਕਰਨਗੇ। ਨਾਨਕ ਜੋਤ ਨੇ ਕਿਹਾ ਸੀ, ਸਿੱਖ ਨੂੰ
ਕਰਮ-ਕਾਂਡ ਨਹੀਂ ਕਰਨੇ ਚਾਹੀਦੇ, ਇਨ੍ਹਾਂ ਦਾ ਕੋਈ ਲਾਭ ਨਹੀਂ। ਸਵਾਰਥੀ ਤੱਤਾਂ ਨੇ ਮਨ ਵਿੱਚ ਕਿਹਾ,
ਬਾਬਾ ਫਿਕਰ ਨਾ ਕਰ, ਸਮਾ ਆਉਣ ਦੇਹ, ਅਸੀਂ ਤੇਰੀਆਂ ਧਰਮ-ਸ਼ਾਲਾਵਾਂ, ਗੁਰਦਵਾਰਿਆਂ ਵਿੱਚ ਹੀ ਸਿੱਖਾਂ
ਕੋਲੋਂ ਸਾਰੇ ਕਰਮ-ਕਾਂਡ ਕਰਵਾਇਆ ਕਰਾਂਗੇ। ਨਾਨਕ ਜੋਤ ਨੇ ਕਿਹਾ ਸੀ, ਸਿੱਖਾਂ ਨੂੰ ਉਸ ਇਕੋ-ਇਕ
ਸਾਹਿਬ ਨਾਲ ਜੁੜਨਾ ਚਾਹੀਦਾ ਹੈ। ਦੇਵੀ-ਦੇਵਤਿਆਂ ਦਾ ਮੂਲ, ਮਾਇਆ ਹੈ, ਉਨ੍ਹਾਂ ਨਾਲ ਜੁੜਨਾ, ਮਾਇਆ
ਨਾਲ ਜੁੜਨਾ ਹੈ। ਸਿੱਖੀ ਭੇਸ ਵਿੱਚ ਲੁਕੇ ਸਵਰਥੀ ਤੱਤਾਂ ਨੇ ਕਿਹਾ, ਬਾਬਾ ਸਮਾ ਆ ਲੈਣ ਦੇਹ, ਤੇਰੇ
ਇਸ ਸਿਧਾਂਤ ਨੂੰ ਕਿਸ ਮੰਨਣਾ ਹੈ, ਅਸੀਂ ਤੇਰੇ ਇਸ ਦਰਬਾਰ ਸਾਹਿਬ ਦੇ ਸਿਧਾਂਤ ਨੂੰ ਹੀ, ਇੱਕ ਇਮਾਰਤ
ਤੱਕ ਮਹਿਦੂਦ ਕਰ ਕੇ, ਉਸ ਇਮਾਰਤ ਨੂੰ ਹੀ ਵਿਸ਼ਨੂ, ਹਰੀ ਦਾ ਮੰਦਰ ਬਣਾ ਕੇ, ਤੇਰੇ ਸਿੱਖਾਂ ਕੋਲੋਂ
ਉਸ ਬਿਲਡਿੰਗ ਦੀ ਹੀ ਪੂਜਾ ਕਰਵਾਉਣੀ ਹੈ। ਨਾਨਕ ਜੋਤ ਨੇ ਕਿਹਾ ਸੀ, ਸਿੱਖੋ ਤੁਸੀਂ ਇੱਕ ਅਕਾਲ ਦੀ
ਹੀ ਰਿਆਇਆ ਬਣ ਕੇ ਰਹਿਣਾ ਹੈ, ਇਨ੍ਹਾਂ ਜਰਵਾਣੇ ਰਾਜਿਆਂ ਦੀ ਈਨ ਨਹੀਂ ਮੰਨਣੀ। ਸਿੱਖੀ ਭੇਸ ਵਿਚਲੇ
ਸਵਾਰਥੀ ਤੱਤਾਂ ਨੇ ਮਨ ਵਿੱਚ ਕਿਹਾ, ਬਾਬਾ ਵੇਖਦਾ ਰਹੁ, ਆਉਣ ਵਾਲੇ ਸਮੇ ਵਿਚ, ਤੇਰੇ ਇਨ੍ਹਾਂ
ਸਿਧਾਂਤਾਂ ਦਾ ਮਲੀਆ-ਮੇਟ ਕਰ ਕੇ, ਇੱਕ ਭਵਨ ਨੂੰ ਹੀ ਅਕਾਲ ਦਾ ਤਖਤ ਬਣਾ ਕੇ, ਅਸੀਂ ਉਸ ਤੇ ਆਪਣਾ
ਜੁੱਤੀ-ਚੱਟ ਬਿਠਾਵਾਂਗੇ, ਸਿੱਖੀ ਵਿੱਚ ਉਸ ਦੀ ਏਨੀ ਮਾਨਤਾ ਕਰਵਾ ਦੇਵਾਂਗੇ ਕਿ, ਸਾਡੀ ਇੱਛਾ
ਅਨੁਸਾਰ, ਉਸ ਦੇ ਮੂੰਹ ਵਿਚੋਂ ਨਿਕਲਿਆ ਇੱਕ ਬਚਨ ਵੀ, ਸਿੱਖਾਂ ਲਈ ਇਲਾਹੀ ਫਰਮਾਨ ਬਣ ਜਾਵੇਗਾ।
ਨਾਨਕ ਜੋਤ ਨੇ ਕਿਹਾ ਸੀ, ਸਿੱਖੋ ਤੁਸੀਂ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲੈ ਕੇ,
ਆਪਣੀ ਜੀਵਨ-ਜਾਚ ਘੜਨੀ ਹੈ। ਕਿਸੇ ਦੇਹ-ਧਾਰੀ ਮਗਰ ਨਹੀਂ ਲੱਗਣਾ। ਸਿੱਖੀ ਤੇ ਕਬਜ਼ਾ ਕਰਨ ਦੀ
ਚਾਹਵਾਨ, ਪੁਜਾਰੀ ਜਮਾਤ ਨੈ ਦਿਲ ਵਿੱਚ ਕਿਹਾ, ਬਾਬਾ ਬੇਫਿਕਰ ਰਹੁ, ਆਉਣ ਵਾਲੇ ਸਮੇ ਵਿੱਚ ਅਸੀਂ
ਤੇਰੇ ਨਾਮ ਥੱਲੇ ਹੀ ਏਨੇ ਗ੍ਰੰਥ ਬਣਾ ਦੇਣੇ ਹਨ, ਜਿਨ੍ਹਾਂ ਦੀ ਗਿਣਤੀ ਕਰਨੀ ਵੀ ਮੁਸ਼ਕਿਲ ਹੋਵੇਗੀ।
ਤੇਰੇ ਧਰਮ-ਅਸਥਾਨਾਂ, ਗੁਰ ਦਵਾਰਿਆਂ ਵਿੱਚ ਉਨ੍ਹਾਂ ਗਰੰਥਾਂ ਦੀਆਂ ਹੀ ਕਥਾ-ਕਹਾਣੀਆਂ ਹੋਇਆ
ਕਰਨਗੀਆਂ। ਤੇਰੇ ਗ੍ਰੰਥ ਨੂੰ ਤਾਂ, ਅਸੀਂ ਰੁਮਾਲਿਆਂ ਥੱਲੇ ਦੱਬ ਕੇ, ਉਸ ਦੇ ਸਿਧਾਂਤ ਦੀ ਤਾਂ
ਸਿੱਖਾਂ ਨੂੰ ਸੂਹ-ਸੁੰਧਕ ਵੀ ਨਹੀਂ ਲੱਗਣ ਦੇਣੀ। ਤੇਰੇ ਸਿੱਖ ਸਾਡੇ ਕੋਲੋਂ ਹੀ, ਪੈਸੇ ਦੇ ਕੇ,
ਤੇਰੇ ਗ੍ਰੰਥ ਦਾ ਪਾਠ ਕਰਵਾਇਆ ਕਰਨਗੇ। ਨਾਨਕ ਜੋਤ ਨੇ ਕਿਹਾ ਸੀ, ਸਿੱਖੋ ਜਦ ਵੀ ਕੋਈ ਭੀੜ ਬਣ
ਜਾਵੇ, ਕੋਈ ਦੁਵਿਧਾ ਖੜੀ ਹੋ ਜਾਵੇ ਤਾਂ, ਇਕੱਠੇ ਹੋ ਕੇ, ਆਪਸ ਵਿੱਚ ਪਿਆਰ ਸਹਿਤ, ਜੁੜ ਬੈਠ ਕੇ,
ਆਪਸੀ ਵਿਚਾਰ ਆਸਰੇ, ਉਸ ਦੁਵਿਧਾ ਨੂੰ ਦੂਰ ਕਰ ਲੈਣਾ। ਤਾਂ ਸਿੱਖੀ ਭੇਸ ਵਿਚਲੇ ਸਵਾਰਥੀ ਤੱਤਾਂ ਨੇ
ਮਨ ਵਿੱਚ ਕਿਹਾ ਸੀ, ਬਾਬਾ ਇਨ੍ਹਾਂ ਗਿਣਤੀ ਦੇ ਪਰਵਾਨਿਆਂ ਨੂੰ ਖਤਮ ਹੋ ਲੈਣ ਦੇਹ। ਫਿਰ ਅਸੀਂ ਤੇਰੇ
ਪੰਥ ਵਿਚ, ਏਨੀਆਂ ਦੁਬਿਧਾਵਾਂ ਖੜੀਆਂ ਕਰ ਦੇਵਾਂਗੇ, ਜਿਨ੍ਹਾਂ ਵਿੱਚ ਹਰ ਚੜ੍ਹਦੇ ਸੂਰਜ, ਕੋਈ ਨਾ
ਕੋਈ ਵਾਧਾ ਹੁੰਦਾ ਹੀ ਰਹੇਗਾ। ਪਰ ਤੇਰੇ ਸਿੱਖ, ਕਿਸੇ ਇੱਕ ਦੁਬਿਧਾ ਨੂੰ ਵੀ, ਮਿਲ ਬੈਠ ਕੇ, ਸਦੀਆਂ
ਵਿੱਚ ਵੀ ਦੂਰ ਨਹੀਂ ਕਰ ਸਕਣਗੇ। ਸਿੱਖੀ ਭੇਸ ਵਿਚਲੇ ਉਨ੍ਹਾਂ ਸਵਾਰਥੀ ਤੱਤਾਂ ਨੇ, ਅੱਜ ਇਹ ਸਭ
ਕੁੱਝ ਕਰ ਵਿਖਾਇਆ ਹੈ। ਇਨ੍ਹਾਂ ਵਿਚੋਂ ਕਿਸ-ਕਿਸ ਸੰਸਥਾ ਨੂੰ ਖਤਮ ਕਰ ਦੇਵੋਗੇ? ਜੇ ਤੁਹਾਨੂੰ ਇਹੀ
ਠੀਕ ਜਾਪਦਾ ਹੈ ਕਿ ਇਹ ਸੰਸਥਾਵਾਂ ਖਤਮ ਕਰ ਦੇਣੀਆਂ ਹੀ, ਸਿੱਖੀ ਦੇ ਮੌਜੂਦਾ ਸੰਕਟ ਦਾ ਹੱਲ ਹੈ,
ਤਾਂ ਇੱਕ ਗੱਲ ਸਮਝ ਲਵੋ, ਇਹ ਸਾਰੀਆਂ ਸੰਸਥਾਵਾਂ ਖਤਮ ਕਰਨ ਲਈ, ਤੁਹਾਡੇ ਵਲੋਂ ਕੀਤੇ ਕਿਸੇ ਉੱਦਮ
ਦੀ ਲੋੜ ਨਹੀਂ। ਜੋ ਸਦੀਆਂ ਤੋਂ ਇਹ ਵਿਉਂਤ-ਬੰਦੀ ਕਰ ਕੇ ਚਲ ਰਹੇ ਹਨ, ਉਨ੍ਹਾਂ ਨੇ ਆਪ ਹੀ ਇਨ੍ਹਾਂ
ਸਭ ਸੰਸਥਾਵਾਂ ਦਾ ਭੋਗ ਪਾ ਦੇਣਾ ਹੈ। ਤੁਹਾਨੂੰ ਸਿਰਫ “ਮਨੂ ਸਿਮਿਰਤੀ “ ਪੜ੍ਹਨ ਦੀ ਲੋੜ ਹੈ, ਜਿਸ
ਰਾਹੀਂ ਤੁਸੀਂ ਆਪਣੇ ਅਧਿਕਾਰਾਂ ਪ੍ਰਤੀ ਸੁਚੇਤ ਹੋ ਸਕੋ। ਉਸ ਵਿੱਚ ਤੁਹਾਨੂੰ ਇਕ “ ਸ਼ੂਦਰ” ਦੇ
ਅਧਿਕਾਰ ਸਰਲਤਾ ਪੂਰਵਕ ਲੱਭ ਪੈਣਗੇ। ਤੁਸੀਂ ਉਸ ਅਨੁਸਾਰ ਹੀ ਆਪਣੀ ਤਿਆਰੀ ਕਰੋ. ਕਿਉਂਕਿ ਬਹੁ
ਗਿਣਤੀ ਸਿੱਖ ਸ਼ੁਦਰਾਂ ਵਿਚੋਂ ਹੀ ਬਣੇ ਸਨ। ਸਿੱਖੀ ਸੰਸਥਾਵਾਂ ਖਤਮ ਹੋਣ ਨਾਲ ਤੁਹਾਨੂੰ ਉਸ ਅਸਥਾਨ
ਤੇ ਹੀ ਮੁੜਨਾ ਪੈਣਾ ਹੈ। ਭਾਰਤ ਵਿਚਲੀਆਂ, ਅੱਜ ਦੀਆਂ ਪੱਛੜੀਆਂ ਜਾਤੀਆਂ, ਉਸ ਦੀ ਜਿਊਂਦੀ-ਜਾਗਦੀ
ਮਿਸਾਲ ਹਨ। ਜੇ ਕਰ ਸਕਦੇ ਹੋ ਤਾਂ ਇਨ੍ਹਾਂ ਸਿਧਾਂਤ ਰੂਪੀ ਸੰਸਥਾਵਾਂ ਤੇ ਸਵਾਰਥੀ ਲੋਕਾਂ ਵਲੋਂ,
ਪਾਇਆ ਕੂੜਾ-ਕਰਕਟ ਸਾਫ ਕਰ ਕੇ, ਉਨ੍ਹਾਂ ਨੂੰ ਸਹੀ ਰੂਪ ਵਿਚ, ਦੁਨੀਆਂ ਦੇ ਸਾਰੇ ਬੰਦਿਆਂ ਸਾਹਵੇਂ
ਪੇਸ਼ ਕਰੋ। ਇਸ ਵਿੱਚ ਸਿੱਖਾਂ ਦਾ ਹੀ ਨਹੀਂ, ਪੂਰੇ ਸੰਸਾਰ ਦੇ ਲੋਕਾਂ ਦਾ ਭਲਾ ਹੈ। ਜੇ ਇਹ ਨਹੀਂ ਕਰ
ਸਕਦੇ ਤਾਂ ਘੱਟੋ-ਘੱਟ ਇਸ ਵੇਲੇ ਆਪਣਾ ਮੂੰਹ ਹੀ ਬੰਦ ਕਰ ਲਵੋ, ਸਿੱਖਾਂ ਵਿੱਚ ਹੋਰ ਭੰਬਲ-ਭੂਸਾ ਖੜਾ
ਕਰਨ ਦਾ ਕਾਰਨ ਨਾ ਬਣੋ।
ਅਮਰ ਜੀਤ ਸਿੰਘ ਚੰਦੀ ਫੋਨ:- ੯੫੬੮੫ ੪੧੪੧੪
(12/04/11)
ਜਸਬੀਰ ਸਿੰਘ (ਕੈਲਗਰੀ)
ਸਿੱਖ ਮਾਰਗ ਦੇ ਪਾਠਕ ਸੱਜਣੋਂ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ॥
ਡਾ: ਇਕਬਾਲ ਸਿੰਘ ਜੀ ਦੇ “ਅਕਾਲ ਤਖਤ ਦੀ ਵਕਾਲਤ ਬਾਰੇ” ਲੇਖ ਸੰਬੰਧੀ-
ਡਾ: ਇਕਬਾਲ ਸਿੰਘ ਢਿੱਲੋਂ ਜੀ ਲਿਖਦੇ ਹਨ: “ਇਸ ਲੇਖ ਵਿੱਚ ਇਹ ਦੱਸਣ ਦਾ
ਯਤਨ ਕੀਤਾ ਗਿਆ ਸੀ ਕਿ ਸਿੱਖ ਮੱਤ ਵਿੱਚ ਅਖੌਤੀ ਅਕਾਲ-ਤਖਤ ਦੀ ਕੋਈ ਹੋਂਦ ਨਹੀਂ, ਇਹ ਇੱਕ ਸ਼ੁਧ
ਮਿੱਥ (
Myth)
ਹੈ …. ਅਤੇ ਸਿਖ ਕੌਮ ਦਾ ਭਵਿੱਖ ਸੁਰਖਿਅਤ ਕਰਨ ਹਿਤ ਇਸ
ਅਖੌਤੀ ਅਕਾਲ-ਤਖਤ ਤੋਂ ਖਹਿੜਾ ਛੁਡਾਉਣ ਦੀ ਲੋੜ ਹੈ।
ਇਸ ਸੰਬੰਧ ਵਿੱਚ ਮੈਂ ਡਾ: ਇਕਬਾਲ ਸਿੰਘ ਜੀ ਵੱਲੋਂ ਹੀ ਪੇਸ਼ ਕੀਤੇ ਗਏ ਕੁੱਝ
ਤੱਥ ਪਠਕਾਂ ਸਾਹਮਣੇ ਰੱਖਣੇ ਚਾਹੁੰਦਾ ਹਾਂ।
ਡਾ: ਇਕਬਾਲ ਸਿੰਘ ਜੀ ਲਿਖਦੇ ਹਨ:
“ਨਾ ਹੀ ਕਥਿਤ ਅਕਾਲ ਤਖਤ ਦਾ ਸੰਕਲਪ ਗੁਰੂ ਸਾਹਿਬਾਨ ਦੀ ਦੇਣ ਹੈ ਅਤੇ ਨਾ
ਹੀ ਇਸ ਦਾ ਨਾਮ”। ਦੂਸਰੀ ਜਗਹ ਤੇ ਡਾ: ਸਾਹਿਬ ਲਿਖਦੇ ਹਨ:
“ਅਸਲ ਵਿੱਚ ਸਿੱਖ ਮੱਤ ਵਿੱਚ
‘ਤਖ਼ਤ’ ਦਾ
ਸੰਕਲਪ ਖੁਦ ਸਿੱਖਾਂ ਦੇ
ਪੰਜਵੇਂ ਗੁਰੂ ਅਰਜਨ ਦੇਵ ਜੀ ਦੀ ਹੀ ਦੇਣ ਹੈ”।
“…
ਅਤੇ ਇਹ ਕਾਰਜ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਹੀ ਚਿਤਵਿਆ ਗਿਆ ਸੀ”।
“… ਉਨ੍ਹਾਂ ਨੇ (ਗੁਰੂ ਅਰਜਨ ਦੇਵ ਜੀ ਨੇ) 11 ਸਾਲ ਦੀ ਉਮਰ ਤੇ ਪਹੁੰਚੇ
ਸਾਹਿਬਜ਼ਾਦਾ ਹਰਗੋਬਿੰਦ ਜੀ ਨੂੰ ਗੁਰਗੱਦੀ ਦੇ ਯੋਗ ਸਮਝਿਆ ਅਤੇ ਆਪਣੇ ਇੱਕ ਸਿੱਖ ਰਾਹੀਂ ਉਨ੍ਹਾਂਨੂੰ
ਆਪਣਾ ਸੰਦੇਸ਼ ਪੰਚਾਇਆ ਕਿ ਉਹ ਅਗਲੇ ਗੁਰੂ ਬਣ ਕੇ ਸਿੱਖ ਮੱਤ ਨੂੰ ਇੱਕ ਨਵਾਂ ਰੂਪ ਦੇਣਗੇ।
ਇਸ ਸੰਦੇਸ਼ ਦੇ ਨਾਲ ਨਾਲ ਇੱਕ
‘ਤਖ਼ਤ’ ਤਿਆਰ ਕਰਨ ਦਾ ਆਦੇਸ਼ ਵੀ ਦਿੱਤਾ ਗਿਆ।
“ਇਸ ਉਪਰੰਤ ਜੂਨ 1606 ਵਿੱਚ
ਦਰਬਾਰ ਸਾਹਿਬ ਦੇ ਸਾਹਮਣੇ ਕਰਕੇ ਦਰਸ਼ਨੀ ਡਿਉਢੀ ਦੇ ਨੇੜੇ ਹੀ ਇੱਕ ‘ਤਖਤਨੁਮਾ’ ਥੜ੍ਹੇ ਦੀ ਉਸਾਰੀ
ਕਰ ਲਈ ਗਈ ਅਤੇ ਸ੍ਰੀ ਗੁਰੂ ਹਰਿਗੋਬਿੰਦ ਜੀ ਨੂੰ
11 ਜੂਨ 1606 ਦੇ ਦਿਨ
ਗੁਰਗੱਦੀ ਦਿੱਤੇ ਜਾਣ ਦੀ ਰਸਮ ਇਸ ‘ਤਖ਼ਤ’ ਦੇ ਉੱਤੇ ਹੀ ਸੰਪੂਰਨ ਕੀਤੀ ਗਈ ਸੀ”।
ਸੋ ਡਾ: ਸਾਹਿਬ ਜੀ ਦੀ ਖੁਦ ਦੀ ਲਿਖਤ ਅਨੁਸਾਰ “(ਅਕਾਲ) ਤਖਤ” “ਅਖੌਤੀ”
ਅਕਾਲ ਤਖਤ ਨਹੀਂ ਹੈ। ਇਸ ਦਾ ਸੰਕਲਪ ਖੁਦ ਸਿੱਖਾਂ ਦੇ ਪੰਜਵੇਂ ਗੁਰੂ ਅਰਜਨ ਦੇਵ ਜੀ ਦੀ ਹੀ
ਦੇਣ ਹੈ। ਅਤੇ ਇਹ ਕਾਰਜ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਹੀ ਚਿਤਵਿਆ ਗਿਆ ਸੀ।
ਇਸ ‘ਤਖਤ’ ਦੇ ਨਾਮ ਬਾਰੇ:
ਡਾ: ਸਾਹਿਬ ਲਿਖਦੇ ਹਨ “ਸਿੱਖੀ ਦੀ ਸ਼ੁੱਧ ਅਧਿਆਤਮਕ ਲਹਿਰ ਨੂੰ ਇੱਕ ਨਵਾਂ
ਰੂਪ ਦੇਣ ਲਈ “ਤਖਤ” ਤਾਂ ਤਿਅਰ ਕਰ ਲਿਆ ਗਿਆ
ਪਰ ਇਸ ਦਾ ਨਾਮ ਕੋਈ ਨਹੀਂ ਰੱਖਿਆ ਗਿਆ”
“…ਬਾਅਦ ਵਿੱਚ ਇਸ ‘ਤਖਤ’ ਦੇ ਥਾਂ ਤੇ ਇੱਕ ਰਿਹਾਇਸ਼ਗਾਹ ਤਿਆਰ ਕਰ ਦਿੱਤੀ
ਗਈ। ਅਤੇ ਯਾਤਰੂਆਂ ਦੀ ਸੁਖ ਸੁਵਿਧਾ ਲਈ ਤਿਆਰ ਕੀਤੀ ਗਈ
ਇਸ ਰਿਹਾਇਸ਼ਗਾਹ ਦਾ ਨਾਮ ਰੱਖ
ਦਿੱਤਾ ਗਿਆ “ਅਕਾਲ ਬੁੰਗਾ”।
“ਉਂਜ ਗੁਰੂ ਸਾਹਿਬਾਨ ਨੇ ਇਸ ‘ਤਖਤ’ ਦਾ ਨਾਮ ‘ਅਕਾਲ ਤਖਤ’ ਰੱਖਣਾ ਵੀ ਨਹੀਂ
ਸੀ। ਜਿਵੇਂ ਸਭ ਜਾਣਦੇ ਹਨ ‘ਅਕਾਲ’ ਦਾ ਅਰਥ ਹੈ ਪਰਮਾਤਮਾ। ਇਸ ਤਰ੍ਹਾਂ ‘ਅਕਾਲ ਤਖਤ’ ਦਾ ਅਰਥ ਹੋਇਆ
ਪਰਮਾਤਮਾ ਦਾ ਤਖਤ। ਦੂਸਰੇ ਪਾਸੇ ਗੁਰੂ ਸਾਹਿਬਾਨ ਨੇ ਇਸ ਤਖਤ …ਉੱਤੇ ਆਪ ਬਿਰਾਜਮਾਨ ਹੋਣਾ ਸੀ।
ਸਪੱਸ਼ਟ ਹੈ ਕਿ ਉਹ ਪਰਮਾਤਮਾ ਦੇ ਤਖਤ ਉੱਤੇ ਬੈਠਣ ਬਾਰੇ ਤਾਂ ਕਦੇ ਸੋਚ ਵੀ ਨਹੀਂ ਸੀ ਸਕਦੇ। ਇਸ ਲਈ
ਉਹ ਕਦੀ ਵੀ ਇਸ ਤਖਤ ‘ਅਕਾਲ’ ਸ਼ਬਦ ਦੀ ਵਰਤੋਂ ਨਹੀਂ ਕਰ ਸਕਦੇ ਸੀ। ਇਸ ਤਖਤ ਦੀ ਜਗਹ ਤੇ ਬਣੇ ਬੁੰਗੇ
ਦਾ ਨਾਮ ‘ਅਕਾਲ ਬੁੰਗਾ’ ਇੰਜ ਹੀ ਰੱਖਿਆ ਗਿਆ ਹੈ ਜਿਵੇਂ ….”।
“. . ਇਸ ਤਖਤ ਦੀ ਜਗਹ ਤੇ ਬਣੇ ਬੁੰਗੇ ਦਾ ਨਾਮ ‘ਅਕਾਲ ਬੁੰਗਾ’ ਇੰਜ ਹੀ
ਰੱਖਿਆ ਗਿਆ ਹੈ ਜਿਵੇਂ ਦਰਬਾਰ ਸਾਹਿਬ ਦੇ ਇਲਾਕੇ ਵਿੱਚ ਰਿਹਾਇਸ਼ਗਾਹਾਂ ਦੇ ‘ਗੁਰੂ ਨਾਨਕ ਨਿਵਾਦ’
‘ਗੁਰੂ ਰਾਮਦਾਸ ਸਰਾਂ’ ਅਤੇ ‘ਅਕਾਲ ਰੈਸਟ ਹਾਉਸ’ ਵਰਗੇ ਨਾਮ ਰੱਖੇ ਹੋਏ ਹਨ।
ਇਸ ਗੱਲ ਬਾਰੇ ਤਾਂ ਖੋਜੀ ਬਿਰਤੀ ਰੱਖਣ ਵਾਲੇ ਡਾ: ਸਾਹਿਬ ਬਿਹਤਰ ਜਾਣਦੇ
ਹੋਣਗੇ ਕਿ ਕੀ ਕਾਰਣ ਹੋ ਸਕਦਾ ਹੈ ਕਿ ਸਿੱਖੀ ਦੀ ਸ਼ੁੱਧ ਅਧਿਆਤਮਕ ਲਹਿਰ ਨੂੰ ਇੱਕ ਨਵਾਂ ਰੂਪ ਦੇਣ
ਲਈ “ਤਖਤ” ਤਿਆਰ ਕਰਕੇ ਇਸ ਦਾ ਕੋਈ ਨਾਮ ਨਹੀਂ ਰੱਖਿਆ ਗਿਆ। ਪਰ ਉਸ “ਤਖਤ” ਦੇ ਥਾਂ ਤੇ ਯਾਤਰੂਆਂ
ਦੀ ਸੁਖ ਸੁਵਿਧਾ ਲਈ ਰਿਹਾਇਸ਼ਗਾਹ ਬਣਾ ਕੇ ਉਸ ਦਾ ਨਾਮ ਰੱਖ ਦਿੱਤਾ ਗਿਆ “ਅਕਾਲ ਬੁੰਗਾ” ?
ਜੇ ਇਹ ਮੰਨ ਵੀ ਲਿਆ ਜਾਵੇ ਕਿ ‘ਅਕਾਲ ਤਖਤ’ ਦਾ ਅਰਥ ਬਣਦਾ ਹੈ ‘ਪਰਮਾਤਮਾ
ਦਾ ਤਖਤ’। ਪਰ ਇਹ ਤਾਂ ਕੋਈ ਮਜਬੂਰੀ ਨਹੀਂ ਸੀ ਕਿ ਜੇ ਇਸ ‘ਤਖਤ’ ਦਾ ਨਾਮ ਰੱਖਿਆ ਜਾਣਾ ਹੈ ਤਾਂ
‘ਅਕਾਲ ਤਖਤ’ ਹੀ ਰੱਖਿਆ ਜਾ ਸਕਦਾ ਹੈ, ਕੋਈ ਹੋਰ ਨਾਮ ਰੱਖਿਆ ਹੀ ਨਹੀਂ ਜਾ ਸਕਦਾ। ਤਾਂ ਫੇਰ ਉਸ
ਤਖਤ ਦਾ ਕੋਈ ਹੋਰ ਨਾਮ ਰੱਖਿਆ ਜਾ ਸਕਦਾ ਸੀ। ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਸਿੱਖ ਫਲੌਸਫੀ ਨਾਲ
ਸੰਬੰਧਤ ਅਹਿਮ ਸਥਾਨ ਦਾ ਕੋਈ ਨਾਮ ਹੀ ਨਹੀਂ ਰੱਖਿਆ ਗਿਆ, ਜਦਕਿ ਗੈਸਟ ਹਾਉਸ ਦਾ ਨਾਮ ਰੱਖ ਦਿੱਤਾ
ਗਿਆ?
ਦੂਸਰੀ ਗੱਲ, ਜੇ ‘ਅਕਾਲ ਤਖਤ’ ਦਾ ਅਰਥ ਬਣਦਾ ਹੈ ‘ਪਰਮਾਤਮਾ ਦਾ ਤਖਤ, ਤਾਂ
ਕੀ ‘ਅਕਾਲ ਬੁੰਗਾ’ ਦਾ ਅਰਥ ‘ਪਰਮਾਤਮਾ ਦਾ ਬੁੰਗਾ’ ਨਾ ਹੋਇਆ? ਤਾਂ ਕੀ ਇਸ ਦਾ ਇਹ ਅਰਥ ਨਾ ਹੋਇਆ
ਕਿ ‘ਪਰਮਾਤਮਾ ਦੇ ‘ਰਹਿਣ’ ਦਾ ਸਥਾਨ’ ?
ਡਾ: ਇਕਬਾਲ ਸਿੰਘ ਜੀ ਕਹਿ ਰਹੇ ਹਨ:
“ਅਕਾਲ ਤਖਤ ਕਿਸੇ ਸਮੇਂ ਢਾਹ ਕੇ ਉਸ ਥਾਂ ਤੇ ਅਕਾਲ ਬੁੰਗਾ ਉਸਾਰਿਆ ਗਿਆ”,
ਗੁਰੂ ਸਾਹਿਬਾਂ ਦੇ ਸਮੇਂ ‘…. ਤਖਤ’ ਕਦੇ ਢਾਹਿਆ ਵੀ ਗਿਆ ਸੀ ਜਾਂ ਨਹੀਂ,
ਇਸ ਬਾਰੇ ਤਾਂ ਡਾ: ਸਾਹਿਬ ਨੇ ਸਬੂਤ ਕੀ ਪੇਸ਼ ਕਰਨੇ ਹਨ ਡਾ: ਸਾਹਿਬ ਖੁਦ ਹੀ ਇਸ ਸੰਬੰਧੀ ਭੁਲੇਖੇ
ਵਿੱਚ ਹਨ ਕਿ ‘ਤਖਤ’ ਨੂੰ ਕਦੋਂ ਅਤੇ ਕਿਸ ਨੇ ਢਾਹ ਕੇ ਬੁੰਗਾ ਬਣਾਇਆ। ਡਾ: ਸਾਹਿਬ ਲਿਖਦੇ ਹਨ:
“ਜੇਕਰ ਇਹ ਮੰਨ ਵੀ ਲਿਆ ਜਾਵੇ ਕਿ ਕਿਸੇ ਸਮੇਂ ਇਸ ਤਖਤ ਦੀ ਜਗਹ ਤੇ ਅਕਾਲ
ਬੁੰਗਾ ਨਾਮੀ ਦੋ ਮੰਜਿਲੇ ਭਵਨ ਦੀ ਉਸਾਰੀ ਸ੍ਰੀ ਗੁਰੂ ਹਰਗੋਬਿੰਦ ਜੀ ਦੀ ਆਗਿਆ ਨਾਲ ਹੋਈ ਸੀ ਤਾਂ
ਇਸ ਤੋਂ ਮਤਲਬ ਇਹ ਹੀ ਲਿਆ ਜਾ ਸਕਦਾ ਹੈ ਕਿ
ਗੁਰੂ ਜੀ ਨੇ ਖੁਦ ਹੀ
ਇਸ ਤਖਤ ਦਾ ਤਿਆਗ ਕਰ ਕੇ ਉਸ ਸਮੇ ਦੀ ਲੋੜ ਅਨੁਸਾਰ ਦਰਬਾਰ ਸਾਹਿਬ ਦੇ ਨੇੜੇ
ਇੱਕ ਬੁੰਗੇ ਦਾ ਨਿਰਮਾਣ ਕਰਵਾ ਦਿੱਤਾ
ਸੀ।
ਨਾਲ ਹੀ ਡਾ: ਸਾਹਿਬ ਲਿਖਦੇ ਹਨ- “ਜੇਕਰ ਕਿਸੇ ਹੋਰ ਧਿਰ ਨੇ ਕਿਸੇ ਸਮੇਂ
ਸ਼ਰਧਾ ਦੇ ਤੌਰ ਤੇ, ਜਰੂਰਤ ਪੈ ਜਾਣ ਤੇ, ਅਗਿਆਨਤਾ ਵਸ ਜਾਂ ਬਦਨੀਤੀ ਨਾਲ ਤਖਤ ਵਾਲੀ ਜਗਹ ਤੇ ਬੁੰਗਾ
ਉਸਾਰ ਦਿੱਤਾ ਹੋਵੇ ਤਾਂ ਇਸ ਤੋਂ ਸਿੱਟਾ ਇਹ ਹੀ ਨਿਕਲਦਾ ਹੈ ਕਿ ਸ੍ਰੀ ਗੁਰੂ ਹਰਗੋਬਿੰਦ ਜੀ ਦੇ
ਸਮੇਂ ਤੋਂ ਪਿੱਛੋਂ ਇਸ ਥੜ੍ਹੇ ਦੀ ਤਖਤ ਦੇ ਤੌਰ ਤੇ ਮਾਨਤਾ ਅਤੇ ਉਪਯੋਗਤਾ ਸਮਾਪਤ ਹੋ ਚੁੱਕੀ ਸੀ”।
ਯਾਦ ਰਹੇ ਕਿ ਡਾ: ਸਾਹਿਬ ਗੁਰੂ ਸਾਹਿਬਾਂ ਵੱਲੋਂ ਇਸ ਤਖਤ ਦੇ ਤਿਆਗਣ ਦਾ
ਕਾਰਣ ਮਜਬੂਰੀ ਦੱਸਦੇ ਹੋਏ ਲਿਖਦੇ ਹਨ: “ਪਰੰਤੂ ਗੁਰੂ ਜੀ ਵੱਲੋਂ ਇਸ ਤਖਤ ਦੀ ਵਰਤੋਂ ਲੰਬੇ ਅਰਸੇ
ਲਈ ਨਹੀਂ ਕੀਤੀ ਗਈ ਕਿਉਂਕਿ ਉਨ੍ਹਾਂ ਨੂੰ ਬਹੁਤਾ ਸਮਾਂ ਅੰਮ੍ਰਿਤਸਰ ਤੋਂ ਬਾਹਰ ਹੀ
ਬਿਤਾਉਣਾ ਪਿਆ”।
ਸਵਾਲ ਪੈਦਾ ਹੁੰਦਾ ਹੈ ਕਿ ਜੇ ਕਿਸੇ ਮਜਬੂਰੀ ਕਾਰਣ ਗੁਰੂ ਸਾਹਿਬ ਤਖਤ ਦਾ
ਪ੍ਰਯੋਗ ਨਹੀਂ ਕਰ ਸਕੇ ਤਾਂ ਇਸ ਨੂੰ ‘ਤਿਆਗਣਾ’ ਕਿਸ ਤਰ੍ਹਾਂ ਕਿਹਾ ਜਾ ਸਕਦਾ ਹੈ?
ਡਾ: ਸਾਹਿਬ ਇਤਿਹਾਸਕ ਪੱਖ ਦੀ ਗੱਲ ਕਰਦੇ ਹਨ। ਪਰ ਭਾਈ ਕਾਨ੍ਹ ਸਿੰਘ ਨਾਭਾ
ਦੇ ਜਿਸ ਹਵਾਲੇ ਦਾ ਖੰਡਣ ਕਰਦੇ ਹਨ ਉਸ ਨੂੰ ਗਲਤ ਅਤੇ ਆਪਣੇ ਪੱਖ ਨੂੰ ਸਹੀ ਸਿੱਧ ਕਰਨ ਲਈ ਕੋਈ
ਇਤਿਹਾਸਕ ਹਵਾਲਾ ਪੇਸ਼ ਨਹੀਂ ਕੀਤਾ ਗਿਆ।
ਭਾਈ ਸਾਹਿਬ ਨੇ ਤਖਤ ਤਿਆਰ ਕੀਤੇ ਜਾਣ ਦਾ ਸਮਾਂ ਗੁਰੂ ਹਰਗੋਬਿੰਦ ਸਾਹਿਬ ਦੇ
ਗੁਰਗੱਦੀ ਤੇ ਬਿਰਾਜਮਾਨ ਹੋਣ ਤੋਂ 2 ਸਾਲ ਮਗ਼ਰੋਂ ਦੱਸਿਆ ਹੈ। ਅਤੇ ਇਸ ਤਖਤ ਦਾ ਨਾਮ ‘ਅਕਾਲ
ਬੁੰਗਾ’/‘ਅਕਾਲ ਤਖਤ’ ਦੱਸਿਆ ਹੈ।
ਡਾ: ਸਾਹਿਬ ਮੁਤਾਬਕ ਇਹ ਤਖਤ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਗੱਦੀ ਤੇ
ਬਿਰਾਜਮਾਨ ਹੋਣ ਤੋਂ ਪਹਿਲਾਂ ਬਣਿਆ ਸੀ। ਅਕਾਲ ਤਖਤ ਦੇ ਪਹਿਲਾਂ ਬਣੇ ਹੋਣ ਬਾਰੇ ਤੱਥ ਇਹ ਪੇਸ਼ ਕਰਦੇ
ਹਨ ਕਿ ਜਦੋਂ ਗੁਰੂ ਅਰਜਨ ਦੇਵ ਜੀ ਕੈਦ ਵਿੱਚ ਸਨ ਤਾਂ ਆਪਣੇ
ਇੱਕ ਸਿੱਖ ਦੇ ਰਾਹੀਂ
ਉਨ੍ਹਾਂ ਨੂੰ ਆਪਣਾ ਸੰਦੇਸ਼ ਪੰਚਾਇਆ ਕਿ ਉਹ ਅਗਲੇ ਗੁਰੂ ਬਣ ਕੇ ਸਿੱਖ ਮੱਤ ਨੂੰ ਇੱਕ ਨਵਾਂ ਰੂਪ
ਦੇਣਗੇ। ਇਸ ਸੰਦੇਸ਼ ਦੇ ਨਾਲ ਨਾਲ ਇੱਕ ‘ਤਖ਼ਤ’ ਤਿਆਰ ਕਰਨ ਦਾ ਆਦੇਸ਼ ਵੀ ਦਿੱਤਾ ਗਿਆ। ਇਹ
ਹਵਾਲਾ ਡਾ: ਸਾਹਿਬ ਨੂੰ ਕਿੱਥੋਂ ਉਪਲਬਧ ਹੋਇਆ ਅਤੇ ਇਸ ਦੇ ਸਹੀ ਹੋਣ ਬਾਰੇ ਕੀ ਕਸਵੱਟੀ ਹੈ, ਇਹ
ਤਾਂ ਡਾ: ਸਾਹਿਬ ਹੀ ਜਾਣਦੇ ਹਨ।
ਡਾ: ਸਾਹਿਬ ‘ਤਖਤ’ ਦੇ ਢਾਹੇ ਜਾਣ ਅਤੇ ਉਸ ਦੇ ਥਾਂ ਤੇ ਅਕਾਲ ਬੁੰਗਾ ਸਥਾਪਤ
ਕੀਤੇ ਜਾਣ ਦੀ ਗੱਲ ਕਰਦੇ ਹਨ ਪਰ ਲਫ਼ਜ਼ ਵਰਤਦੇ ਹਨ; ‘ਤਖਤ ਨੂੰ ਵੀ ਭਾਰੀ ਨੁਕਸਾਨ ਪੁੱਜਦਾ ਰਿਹਾ
ਹੋਵੇਗਾ।
‘ਤਖਤ ਢਾ ਕੇ ਉਸ ਜਗਹ ਪਹਿਲਾਂ ਕੋਠਾ ਸਾਹਿਬ ਉਸਾਰ ਦਿੱਤਾ
ਹੋਵੇਗਾ।
…. ਉੱਪਰ ਅਕਾਲ ਬੁੰਗਾ ਖੜਾ ਕਰ ਦਿੱਤਾ
ਹੋਵੇਗਾ।
ਡਾ: ਸਾਹਿਬ ਲਿਖਦੇ ਹਨ:
ਅਠਾਰ੍ਹਵੀਂ ਸਦੀ ਦੌਰਾਨ … ਬਿਦੇਸ਼ੀ ਹਮਲਾਵਰਾਂ ਨੇਂ ਜਿੱਥੇ ਦਰਬਾਰ ਸਾਹਿਬ
ਦੀ ਇਮਾਰਤ ਨੂੰ ਬਾਰੂਦ ਨਾਲ ਉਡਾ ਦੇਣ ਤੱਕ ਦੀ ਕਾਰਵਾਈ ਕਰ ਛੱਡੀ ਸੀ ਉਨ੍ਹਾਂ ਦੇ ਹੱਥੋਂ. . ਗੁਰੂ
ਸਾਹਿਬ ਦੇ ‘ਤਖਤ’ ਨੂੰ ਵੀ ਭਾਰੀ ਨੁਕਸਾਨ ਪੁਜਦਾ ਰਿਹਾ ਹੋਵੇਗਾ”।
ਸਵਾਲ ਪੈਦਾ ਹੁੰਦਾ ਹੈ ਕਿ ਜੇ ਬਾਰੂਦ ਨਾਲ ਉਡਾਏ ਜਾਣ ਤੱਕ ਦੀ ਕਾਰਵਾਈ ਦੇ
ਬਾਵਜੂਦ ‘ਦਰਬਾਰ ਸਾਹਿਬ’ ਉਸੇ ਤਰ੍ਹਾਂ ਹੀ ਕਾਇਮ ਹੈ ਤਾਂ ‘… ਤਖਤ’ ਕਿਉਂ ਕਾਇਮ ਨਹੀਂ ਰਹਿ ਸਕਦਾ?
ਵੈਸੇ ਡਾ: ਸਾਹਿਬ ਖੁਦ ਭੁਲੇਖੇ ਵਿੱਚ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਤੋਂ
ਬਾਅਦ ਅਠਾਰ੍ਹਵੀਂ ਸਦੀ ਵਿੱਚ ‘ਤਖਤ’ ਨੂੰ ਢਾਹ ਕੇ ਅਕਾਲ ਬੁੰਗਾ ਹੋਂਦ ਵਿੱਚ ਆਇਆ? ਜਾਂ ਗੁਰੂ
ਹਰਗੋਬਿੰਦ ਸਾਹਿਬ ਨੇ ਖੁਦ ‘ਤਖਤ’ ਨੂੰ ਤਿਆਗ ਕੇ ਬੁੰਗਾ ਤਿਆਰ ਕਰਵਾਇਆ? ਜਾਂ ਛੇਵੇਂ ਗੁਰੂ ਜੀ ਦੇ
ਸੰਸਾਰ ਤੋਂ ਚਲੇ ਜਾਣ ਤੋਂ ਮਗ਼ਰੋਂ? (ਕਿਉਂਕਿ ਡਾ: ਸਾਹਿਬ ਲਿਖਦੇ ਹਨ: 1644 ਈ: ਵਿੱਚ ਛੇਵੇਂ ਗੁਰੂ
ਜੀ ਦੇ ਇਸ ਸੰਸਾਰ ਵਿੱਚੋਂ ਚਲੇ ਜਾਣ ਦੇ ਸਮੇਂ ਤੋਂ ਲੈ ਕੇ ਦਰਬਾਰ ਸਾਹਿਬ ਦੇ ਇਲਾਕੇ ਦਾ ਪ੍ਰਬੰਧ
ਬਹੁਤਾ ਸਮਾਂ ਸਿੱਖ ਮੱਤ ਦੇ ਦੋਖੀਆਂ ਹੱਥ ਹੀ ਰਿਹਾ। ‘ਹੋ ਸਕਦਾ ਹੈ’ ਕਿ ਛੇਵੇਂ ਗੁਰੂ ਜੀ
ਦਾ ‘ਤਖਤ’ ਇਸੇ ਸਮੇਂ ਦੌਰਾਨ ਹੀ ‘ਅਲੋਪ’ ਹੋਇਆ ਹੋਵੇ”।
ਅੱਗੇ ਡਾ: ਸਾਹਿਬ ਲਿਖਦੇ ਹਨ:
“ਇਸ ਸਾਰੇ ਕੁੱਝ ਦਾ ਮਕਸਦ ਕੋਈ ਰਾਜ ਸਥਾਪਤ ਕਰਨਾ ਨਹੀਂ ਸੀ ਸਗੋਂ ਜ਼ਾਲਮ
ਅਤੇ ਬਦੇਸ਼ੀ ਸ਼ਾਸਕਾਂ ਨੂੰ ਸੰਕੇਤ ਦੇਣਾ ਸੀ ਕਿ ਜ਼ੁਲਮ ਨਾਲ ਲੋਹਾ ਲੈਣ ਵਾਲੀ ਅਤੇ ਮਨੁੱਖੀ ਹੱਕਾਂ ਦੀ
ਪਰਾਪਤੀ ਲਈ ਸੰਘਰਸ਼ ਕਰਨ ਵਾਲੀ ਕੌਮ ਵੀ ਹੋਂਦ ਵਿੱਚ ਆ ਚੁੱਕੀ ਹੈ। ਇਸ ਤਰ੍ਹਾਂ ਸ੍ਰੀ ਗੁਰੂ
ਹਰਗੋਬਿੰਦ ਜੀ ਦੇ ਜੀਵਨ ਕਾਲ ਤੱਕ ਦੇ ਸਮੇਂ ਵਿੱਚ ਹੀ ਸਥਾਪਤੀ ਦਾ ਮਨੋਰਥ ਪੂਰਾ ਹੋ ਜਾਂਦਾ ਹੈ ਅਤੇ
ਇਸ ਦੇ ਨਾਲ ਹੀ ਇਸ ਦਾ ਇਤਹਾਸ ਵੀ ਸਮਾਪਤ ਹੋ ਜਾਂਦਾ ਹੈ”।
ਸਵਾਲ ਪੈਦਾ ਹੁੰਦਾ ਹੈ ਕੀ ਤਖਤ ਦੀ ਉਸਾਰੀ ਦਾ ਮਕਸਦ ਜ਼ਾਲਮ ਅਤੇ ਬਿਦੇਸ਼ੀ
ਸ਼ਾਸਕਾਂ ਨੂੰ ਸੰਕੇਤ ਦੇਣਾ ਹੀ ਸੀ? ਦੂਸਰੇ ਲਫ਼ਜ਼ਾਂ ਵਿੱਚ ਕੀ ਤਖਤ ਤਿਆਰ ਕਰਕੇ ਜ਼ਾਲਮ ਸ਼ਾਸਕਾਂ ਨੂੰ
ਗਿੱਦੜ ਭਬਕੀ ਦੇਣੀ ਸੀ? ‘ਤਖਤ’ ਬਣਾ ਕੇ ਸੰਕੇਤ ਦੇਣ ਦਾ ਕੀ ਅਸਰ ਹੋਇਆ ਅਤੇ ਕਿਹੜਾ ਮਨੋਰਥ ਪੂਰਾ
ਹੋ ਗਿਆ? ਕੀ ਉਸ ਤੋਂ ਬਾਅਦ ਕਿਸੇ ਹਮਲਾਵਰ ਨੇਂ ਉੱਧਰ ਤੱਕਣ ਦੀ ਜੁਰਅਤ ਨਹੀਂ ਕੀਤੀ? ਗੁਰੂ
ਸਾਹਿਬਾਂ ਨੂੰ ਫੇਰ ਕਦੇ ਲੜਾਈ ਨਹੀਂ ਲੜਨੀ ਪਈ?
ਇੱਕ ਥਾਂ ਡਾ: ਸਾਹਿਬ ਲਿਖਦੇ ਹਨ:
“ਇਸ ਤਰ੍ਹਾਂ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਜੀਵਨ ਕਾਲ ਤੱਕ ਦੇ ਸਮੇਂ ਵਿੱਚ
ਹੀ ਤਖਤ ਦੀ ਸਥਾਪਤੀ ਦਾ ਮਨੋਰਥ ਪੂਰਾ ਹੋ ਜਾਂਦਾ ਹੈ ਅਤੇ ਇਸ ਦੇ ਨਾਲ ਹੀ ਇਸ ਦਾ ਇਤਹਾਸ ਵੀ ਸਮਾਪਤ
ਹੋ ਜਾਂਦਾ ਹੈ”।
ਦੂਸਰੇ ਥਾਂ ਲਿਖਦੇ ਹਨ:
“ਪਰੰਤੂ ਇਸ ਤਖਤ ਦੀ ਉਸਾਰੀ ਅਤੇ ਸੀਮਿਤ ਸਮੇਂ ਲਈ ਇਸ ਦੀ ਵਰਤੋਂ ਇਸ ਆਸ਼ੇ
ਦੀ ਪਰਾਪਤੀ ਵੱਲ ਪਹਿਲਾ ਕਦਮ ਹੀ ਸੀ”।
ਡਾ: ਸਾਹਿਬ ਲਿਖਦੇ ਹਨ:
“ਹਾਂ, ਜਰੂਰ; ਮੇਰਾ ਕਹਿਣਾ ਹੈ ਕਿ ਜਿੰਨੀ ਜਲਦੀ ਹੋ ਸਕੇ ਸਿੱਖ ਕੌਮ ਨੂੰ
ਅਖੌਤੀ ‘ਅਕਾਲ ਤਖਤ ਤੋਂ
ਛੁਟਕਾਰਾ ਮਿਲਣਾ ਚਾਹੀਦਾ ਹੈ”।
ਦੂਸਰੇ ਥਾਂ ਡਾ: ਸਾਹਿਬ ਲਿਖਦੇ ਹਨ: “ਇਸ ਤਖਤ ਦੀ ਉਸਾਰੀ ਮਜਦੂਰਾਂ ਤੋਂ
ਨਹੀਂ ਕਰਵਾਈ ਗਈ ਸਗੋਂ ਸ਼ਰਧਾਲੂਆਂ ਦੇ ਨਾਲ ਨਾਲ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਅਤੇ
ਸਾਹਿਬਜਾਦਾ ਹਰਗੋਬਿੰਦ ਜੀ ਖੁਦ ਵੀ ਇਸ ਕਾਰਜ ਵਿੱਚ ਸ਼ਾਮਲ ਹੋਏ। ਇਸ ਨਾਲ ਇਸ ਤਖਤ ਦੀ
ਭਵਿੱਖ ਵਿੱਚ
ਸਾਹਮਣੇ ਆਉਣ ਵਾਲੀ ਭੁਮਿਕਾ ਦੀ ਮਹੱਤਤਾ ਵਿੱਚ ਹੋਰ ਵੀ
ਵਾਧਾ ਹੋਇਆ”। ਅਤੇ ਹੋਰ ਲਿਖਦੇ ਹਨ:
“ਚਾਹੀਦਾ ਤਾਂ ਇਹ ਸੀ ਕਿ ਦਰਬਾਰ ਸਾਹਿਬ ਦੇ ਨੇੜੇ ਬਣੇ ਸ੍ਰੀ ਗੁਰੂ
ਹਰਗੋਬਿੰਦ ਜੀ ਦੇ ਤਖਤ ਵਾਲੀ ਜਗਹ ਦੀ ਗੌਰਵਮਈ ਸਿੱਖ ਵਿਰਸੇ ਦੇ ਮਹੱਤਵਪੂਰਨ ਅੰਗ ਵਜੋਂ
ਸੰਭਾਲ ਕਰ ਲਈ ਜਾਂਦੀ”।
ਡਾ: ਸਾਹਿਬ ਲਿਖਦੇ ਹਨ:
“ਪੰਜਵੇਂ ਗੁਰੂ ਜੀ ਵੱਲੋਂ ਚਿਤਵੇ ਅਤੇ ਛੇਵੇਂ ਗੁਰੂ ਜੀ ਵੱਲੋਂ ਸਥਾਪਤ
ਕੀਤੇ ‘ਮੀਰੀ’ ਦੇ ਪੱਖ ਨੂੰ ਸਿੱਖ ਮੱਤ ਵਿੱਚ ਸ਼ਾਮਲ ਕਰਨ ਦਾ ਉਦੇਸ਼ ਕੋਈ ਰਾਜ-ਭਾਗ ਪਰਾਪਤ ਕਰਨਾ
ਨਹੀਂ ਸੀ। ਇਹ ਕੇਵਲ ਜ਼ੁਲਮ ਨਾਲ ਲੋਹਾ ਲੈਣ ਵਾਲੀ ਅਤੇ ਮਨੁੱਖੀ ਹੱਕਾਂ ਦੀ ਰਾਖੀ ਕਰਨ ਵਾਲੀ ਇੱਕ
ਸ਼ਕਤੀਸ਼ਾਲੀ ਅਤੇ ਬਹਾਦਰ ਕੌਮ ਨੂੰ ਹੋਂਦ ਵਿੱਚ ਲਿਆਉਣ ਦਾ ਉਪਰਾਲਾ ਹੀ ਸੀ। …. ਅੰਮ੍ਰਿਤਸਰ ਵਿਖੇ
ਉਸਾਰੇ ਗਏ ਇਸ ਤਖਤ ਦੀ ਉਨ੍ਹਾਂ ਨੇ ਸੀਮਿਤ ਸਮੇਂ ਲਈ ਹੀ ਵਰਤੋਂ ਕੀਤੀ। … ਸਿੱਖ ਮੱਤ ਦੇ ਮੀਰੀ ਦੇ
ਪੱਖ ਨੂੰ ਬਰਕਰਾਰ ਰੱਖਦੇ ਹੋਏ ਉਹ ਸਾਰੇ (ਗੁਰੂ ਸਾਹਿਬਾਨ) ਜਿੱਥੇ ਕਿਤੇ ਵੀ ਰਹੇ ਤਖਤ ਉੱਤੇ
ਬਿਰਾਜਮਾਨ ਹੋ ਕੇ ਦਰਬਾਰ ਲਗਾਉਂਦੇ ਰਹੇ”। ਉਧਰ ਕੁੱਝ ਸਮੇਂ ਬਾਦ ਛੇਵੇਂ ਗੁਰੂ ਦਾ ਇਹ ਅੰਮ੍ਰਿਤਸਰ
ਵਾਲਾ ‘ਤਖਤ ਅਲੋਪ’ ਹੋ ਗਿਆ। 1644 ਈ: ਵਿੱਚ ਛੇਵੇਂ ਗੁਰੂ ਜੀ ਦੇ ਇਸ ਸੰਸਾਰ ਵਿੱਚੋਂ ਚਲੇ ਜਾਣ ਦੇ
ਸਮੇਂ ਤੋਂ ਲੈ ਕੇ ਦਰਬਾਰ ਸਾਹਿਬ ਦੇ ਇਲਾਕੇ ਦਾ ਪ੍ਰਬੰਧ ਬਹੁਤਾ ਸਮਾਂ ਸਿੱਖ ਮੱਤ ਦੇ ਦੋਖੀਆਂ ਹੱਥ
ਹੀ ਰਿਹਾ।
‘ਹੋ ਸਕਦਾ ਹੈ’
ਕਿ ਛੇਵੇਂ ਗੁਰੂ ਜੀ ਦਾ ‘ਤਖਤ’ ਇਸੇ ਸਮੇਂ ਦੌਰਾਨ ਹੀ ‘ਅਲੋਪ’ ਹੋਇਆ ਹੋਵੇ”।
ਡਾ: ਸਾਹਿਬ ਇਹ ਲਫ਼ਜ਼ ਬਾਰ ਬਾਰ ਦੁਹਰਾ ਰਹੇ ਹਨ ਕਿ “ਗੁਰੂ ਸਾਹਿਬ ਨੇ
ਅੰਮ੍ਰਿਤਸਰ ਵਾਲੇ ਤਖਤ ਦਾ ਇਸਤੇਮਾਲ ਬਹੁਤ ਸੀਮਿਤ ਸਮੇਂ ਲਈ ਹੀ ਕੀਤਾ”।
ਕੀ ਉਸ ਸੀਮਿਤ ਸਮੇਂ ਵਿੱਚ ਗੁਰੂ ਅਰਜਨ ਦੇਵ ਜੀ ਦੁਆਰਾ ਚਿਤਵਿਆ ਸੰਕਲਪ
ਪੂਰਾ ਹੋ ਗਿਆ ਸੀ? ਜੇ ਨਹੀਂ ਤਾਂ ਕੀ ਛੇਵੇਂ ਗੁਰੂ ਜੀ ਨੇ ਅੰਮ੍ਰਿਤਸਰ ਦੇ ਇਲਾਕੇ ਵਿੱਚ ਰਹਿੰਦਿਆਂ
ਹੋਇਆ ਉਸ ਤਖਤ ਦੀ ਵਰਤੋਂ ਛੱਡ ਦਿੱਤੀ ਸੀ? ਜੇ ਨਹੀਂ ਤਾਂ ਇਹ ਲਫ਼ਜ਼ ਬਾਰ ਬਾਰ ਕਿਉਂ ਦੁਹਰਾਏ ਜਾ ਰਹੇ
ਹਨ ਕਿ ਗੁਰੂ ਸਾਹਿਬ ਨੇ ‘ਤਖਤ’ ਦਾ ‘ਤਿਆਗ’ ਕਰ ਦਿੱਤਾ?
ਕੀ ਕਿਸੇ ਸਮੇਂ ਵਿਰੋਧੀ ਹੱਥਾਂ ਵਿੱਚ ਰਹਿਣ ਨਾਲ ‘ਤਖਤ’ ਹੀ ਅਲੋਪ ਹੋ ਗਿਆ,
ਜਾਂ ਹੋ ਸਕਦਾ ਹੈ?
ਡਾ: ਸਾਹਿਬ ਲਿਖਦੇ ਹਨ:
“ਮੇਰਾ ਕਹਿਣਾ ਹੈ ਕਿ ਜਿੰਨੀਂ ਜਲਦੀ ਹੋ ਸਕੇ ਸਿੱਖ ਕੌਮ ਨੂੰ ਅਖੌਤੀ ‘ਅਕਾਲ
ਤਖਤ’ ਤੋਂ ਛੁਟਕਾਰਾ ਮਿਲਣਾ ਚਾਹੀਦਾ ਹੈ”। … ਆਪ ਜੀ ਨੇ ਅਕਾਲ ਬੁੰਗਾ ਅਤੇ ਕਥਿਤ ‘ਅਕਾਲ ਤਖਤ’ ਨੂੰ
ਇੱਕ ਕਰ ਦਿੱਤਾ ਹੈ ਜੋ ਸਹੀ ਨਹੀਂ ਕਿਉਂਕਿ ਅਕਾਲ ਬੁੰਗਾ ਇੱਕ ਰਿਹਾਇਸ਼ਗਾਹ (
Rest
house ਜਾਂ
Inn) ਸੀ ਜੋ
ਸ੍ਰੀ ਗੁਰੂ ਹਰਗੋਬਿੰਦ ਜੀ ਦੇ 1606 ਈ: ਵਿੱਚ ਬਣੇ ਤਖਤ ਦੀ ਜਗਹ ਤੇ ਕਿਸੇ ਸਮੇਂ ਉਸਾਰ ਦਿੱਤੀ ਗਈ
ਸੀ ਪਰੰਤੂ ਕਥਿਤ ‘ਅਕਾਲ ਤਖਤ’ ਅਕਾਲ ਬੁੰਗਾ ਤੋਂ ਵਿਗਾੜ ਕੇ …।
ਜੇ ਕਿਸੇ ਵੱਕਤ ਇਹ ਅਕਾਲ ਤਖਤ ਸਿੱਖ ਵਿਰੋਧੀ ਹੱਥਾ ਵਿੱਚ ਰਿਹਾ ਅਤੇ ਇਸ ਦੀ
ਦੁਰ ਵਰਤੋਂ ਹੋਈ ਅਤੇ ਅੱਜ ਹੋ ਰਹੀ ਹੈ ਤਾਂ ‘ਛੇਵੇਂ ਗੁਰੂ ਜੀ ਦੇ ਤਖਤ’ ਦੇ ਪ੍ਰਬੰਧ ਵਿੱਚ ਸੁਧਾਰ
ਲਿਆਉਣ ਬਾਰੇ ਸੋਚਣ ਦੀ ਜਰੂਰਤ ਹੈ ਜਾਂ ਇਸ ਤੋਂ ਛੁਟਕਾਰਾ ਪਾਉਣ ਦਾ ਪ੍ਰਚਾਰ ਕਰਨ ਦੀ?
ਜੇ ਸਿੱਖ ਪੰਥ ਦੇ ਹਿਤਾਂ ਲਈ ਗੁਰੂ ਸਾਹਿਬਾਂ ਦੇ ਵਕਤ ਅਕਾਲ ਤਖਤ ਤੋਂ
ਹੁਕਮਨਾਮੇ ਜਾਰੀ ਹੋਣ ਦੀ ਜਰੂਰਤ ਸੀ ਤਾਂ ਅੱਜ ਇਹ ਜਰੂਰਤ ਖ਼ਤਮ ਨਹੀਂ ਹੋਈ। ਅੱਜ ਵੀ ਸਿੱਖ ਪੰਥ ਨੂੰ
ਸੇਧ ਦੇਣ ਲਈ ਹੁਕਮ ਨਾਮਿਆਂ ਦੀ ਜਰੂਰਤ ਹੈ ਅਤੇ ਹੁਕਮਨਾਮੇ ਜਾਰੀ ਹੋ ਵੀ ਰਹੇ ਹਨ ਪਰ ਫਰਕ ਏਨਾਂ ਹੈ
ਕਿ ਅੱਜ ਅਕਾਲ ਤਖਤ ਤੇ ਸਿੱਖ ਨਹੀਂ ਸਰਕਾਰੀ ਏਜੰਟ ਕਾਬਜ ਹਨ। ਜਿਹੜੇ ਸਿੱਖਾਂ ਦੇ ਹਿਤਾਂ ਲਈ ਨਹੀਂ
ਬਲਕਿ ਸਿੱਖ ਵਿਰੋਧੀ ਹੁਕਮਨਾਮੇ ਜਾਰੀ ਕਰ ਰਹੇ ਹਨ। ਜਰੂਰਤ ‘ਅਕਾਲ ਤਖਤ’ ਨੂੰ ਸਹੀ ਹੱਥਾਂ ਵਿੱਚ
ਲਿਆਉਣ ਬਾਰੇ ਸੋਚਣ ਦੀ ਹੈ, ਨਾ ਕਿ ਇਸ ਨੂੰ ਢਾ ਦੇਣ ਜਾਂ ਇਸ ਤੋਂ ਛੁਟਕਾਰਾ ਪਾਉਣ ਬਾਰੇ ਪ੍ਰਚਾਰ
ਕਰਨ ਦੀ। ਜੇ ਕੁੱਤੀ ਚੋਰਾਂ ਨਾਲ ਰਲ਼ ਜਾਵੇ ਤਾਂ ਕੀ ਕੋਈ ਆਪਣੇ ਹੀ ਘਰ ਨੂੰ ਢਾਹੁਣ ਦੇ ਨੁਕਤੇ ਲੱਭਣ
ਲੱਗ ਜਾਂਦਾ ਹੈ?
ਡਾ: ਸਾਹਿਬ ਨੂੰ ਦਰਬਾਰ ਸਾਹਿਬ ਅਤੇ ਅਕਾਲ ਤਖਤ ਦੇ ਫ਼ਰਕ ਦਾ ਚੇਤਾ ਰੱਖਣਾ
ਚਾਹੀਦਾ ਹੈ। ਦਰਬਾਰ ਸਾਹਿਬ ਨਿਰੋਲ ਗੁਰਮਤਿ ਪ੍ਰਚਾਰ ਦਾ ਕੇਂਦਰ ਹੈ। ਇਸ ਦਾ ਕਿਸੇ ਕਿਸਮ ਦੀ ਸਿਆਸਤ
ਨਾਲ ਕੋਈ ਸੰਬੰਧ ਨਹੀਂ ਹੈ। ਇਸ ਲਈ ਇਸ ਵਿੱਚ ਕਿਸੇ ਸਿਆਸੀ ਜਾਂ ਸਰਕਾਰੀ ਦਖਲ ਨਹੀਂ ਹੋ ਸਕਦਾ। ਪਰ
ਕਿਉਂਕਿ ਇਸ ਵਿੱਚ ਸਰਕਾਰੀ ਦਖਲ ਸ਼ੁਰੂ ਹੋ ਗਿਆ ਸੀ, ਜਿਸ ਕਾਰਣ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਵੀ
ਹੋਣਾ ਪਿਆ। ਇਸ ਲਈ ਸਮੇਂ ਦੀ ਜਰੂਰਤ ਮੁਤਾਬਕ ਇਸ ਸਰਕਾਰੀ ਦਖਲ ਨਾਲ ਨਜਿੱਠਣ ਲਈ ਦਰਬਾਰ ਸਾਹਿਬ
ਅੰਮ੍ਰਿਤਸਰ ਦੀ ਹੱਦ ਦੇ ਅੰਦਰ ਹੀ ਪਰ ਦਰਬਾਰ ਸਾਹਿਬ ਤੋਂ ਵੱਖਰਾ ਇੱਕ ਤਖਤ ਹੋਂਦ ਵਿੱਚ ਲਿਆਂਦਾ
ਗਿਆ। ਗ੍ਰੰਥ ਦੇ ਨਾਲ (ਪੰਥਕ ਹਿਤਾਂ ਦੀ ਰਾਖੀ ਲਈ) ‘ਤਖਤ’ ਦੀ ਹੋਂਦ ਉਸ ਵਕਤ ਦੀ ਜਰੂਰਤ ਸੀ, ਅਤੇ
ਅੱਜ ਵੀ ਹੈ ਅਤੇ ਹਮੇਸ਼ਾਂ ਹੀ ਰਹੇਗੀ। ਉਸ ਦਾ ਕਾਰਣ ਹੈ ਸਿੱਖ ਮੱਤ ਦਾ ਸਰਬ ਸਾਂਝਾ ਹੋਣਾ। ਬਿਨਾ
ਕਿਸੇ ਵਿਤਕਰੇ ਬਿਨਾ ਕਿਸੇ ਖਰਚੇ ਦੇ ਹਰ ਇੱਕ ਨੂੰ ਜੀਵਨ ਜਾਚ ਦਾ ਸਹੀ ਰਸਤਾ ਦੱਸਣਾ। ਇਸ ਵਿਤਕਰੇ
ਰਹਿਤ ਉਪਦੇਸ਼ ਦੇ ਕਾਰਣ ਬਹੁ ਗਿਣਤੀ ਇਸ ਧਰਮ ਨੂੰ ਅਪਨਾਉਣਾ ਚਾਹੁੰਦੀ ਹੈ। ਗਿਣਤੀ ਹੀ ਸਮੇਂ ਦੀ
ਕਿਸੇ ਵੀ ਸਰਕਾਰ ਨੂੰ ਨਹੀਂ ਭਾਉਂਦੀ। ਇਸ ਲਈ ਸਰਕਾਰ ਕੋਈ ਵੀ ਹੋਵੇ ਸਿੱਖਾਂ ਨਾਲ ਵਿਰੋਧ ਹੁੰਦਾ ਹੀ
ਰਹਿਣਾਂ ਹੈ ਅਤੇ ‘ਤਖਤ’ ਦੀ ਜਰੂਰਤ ਹਮੇਸ਼ਾਂ ਰਹਿਣੀ ਹੀ ਹੈ। ਇਹੀ ਕਾਰਣ ਹੈ ਕਿ ਹਰ ਸਰਕਾਰ ਇਸ
‘ਤਖਤ’ ਨੂੰ ਢਾਉਣ ਦੀ ਕੋਸ਼ਿਸ਼ ਵਿੱਚ ਰਹਿੰਦੀ ਹੈ। ਜੋ ਵੀ ਇਸ ‘ਤਖਤ’ ਨੂੰ ਢਾਹੁਣਾ ਚਾਹੁੰਦਾ ਹੈ
ਕੇਵਲ ਇਮਾਰਤ ਨੂੰ ਢਾਹ ਕੇ ਸਮਝਦਾ ਹੈ ਕਿ ‘ਅਕਾਲ ਤਖਤ’ ਢਾਹ ਦਿੱਤਾ। ਪਰ ਬਿਲਡਿੰਗ ਫੇਰ ਖੜ੍ਹੀ ਹੋ
ਜਾਂਦੀ ਹੈ। ਪਰ ਇਹ ਜਿਹੜਾ ਇਸ ਦੀ ਬੁਨਿਆਦ, ਇਸ ਦੀ ਜੜ, ਇਸ ਦੀ ਹੋਂਦ ਤੋਂ ਹੀ ਮੁਨਕਰ ਹੋਣਾਂ ਉਹ
ਵੀ ਆਪਣੇ ਹੀ ਭਰਾਵਾਂ ਦੇ ਹੱਥੋਂ, ਇਹ ਦੇਖੋ ਕੀ ਰੰਗ ਲਾਉਂਦਾ ਹੈ?
(ਨੋਟ: ਸਮੇਂ ਦੀ ਕਮੀਂ ਕਰਕੇ ਬਹੁਤ ਸਾਰੀਆਂ ਗ਼ਲਤੀਆਂ ਰਹਿ ਗਈਆਂ ਹੋਣਗੀਆਂ
ਮੁਆਫ਼ੀ ਚਾਹੁੰਦਾ ਹਾਂ)
ਜਸਬੀਰ ਸਿੰਘ (ਕੈਲਗਰੀ)
(12/04/11)
ਚਰਨਜੀਤ ਸਿੰਘ ਬਰੈਂਮਪਟਨ
ਡਾ: ਇਕਬਾਲ ਸਿੰਘ ਢਿੱਲੋਂ ਜੀ
ਤੁਹਾਡਾ “ਅਖੌਤੀ ਅਕਾਲ-ਤਖਤ ਦੀ ਵਕਾਲਤ ਬਾਰੇ” ਲੇਖ ਪੜ ਕੇ ਅਤੇ ਕੁੱਝ ਹੋਰ
ਸਮੱਗਰੀ ਪੜ ਸੁਣ ਕੇ ਮੈਨੂੰ ਯਕੀਨ ਹੋਣ ਲਗ ਪਿਆ ਹੈ ਕਿ ਬੁੰਗੇ ਨੂੰ ਪੱਕੇ ਤੌਰ ਤੇ ਅਕਾਲ ਤਖਤ ਵਿੱਚ
ਸਥਾਪਿਤ ਕਰਨਾ ਅਤੇ ਹੌਲੀ ਹੌਲੀ ਅਕਾਲ ਤਖਤ ਦੇ ਸੇਵਾਦਾਰ ਦੇ ਪਦ ਨੂੰ ਅਕਾਲ ਤਖਤ ਦੇ ਜੱਥੇਦਾਰ ਵਿੱਚ
ਤਬਦੀਲ ਕਰਨਾ ਐਸ ਜੀ ਪੀ ਸੀ ਦੀ ਆਪਣੇ 85 ਸਾਲ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਸਫਲਤਾ ਹੈ।
ਅਕਾਲ ਤਖਤ ਤੇ ਵਿਚਾਰ ਉਦੋਂ ਤੱਕ ਅਧੂਰੀ ਹੈ ਜਦੋਂ ਤੱਕ ਕਿ ਉਨਾਂ ਹਾਲਾਤਾਂ
ਦਾ ਵਿਚਾਰ ਨਹੀਂ ਕੀਤਾ ਜਾਂਦਾ ਜਿਨਾਂ ਵਿੱਚ ਇਸ ਦੀ ਸਿਰਜਨਾ ਹੋਈ। ਭਾਵੇਂ ਉਹ 17ਵੀਂ ਸਦੀ ਦੇ ਹੋਣ
ਜਾਂ 20ਵੀਂ ਸਦੀ ਦੇ।
ਜਦੋਂ ਐਸ ਜੀ ਪੀ ਸੀ ਹੋਂਦ ਵਿੱਚ ਆਈ, ਉਦੋਂ ਵੱਡਾ ਮੁੱਦਾ ਇਹ ਨਹੀਂ ਸੀ ਕਿ
ਗੁਰਮਤ ਦਾ ਪ੍ਰਚਾਰ ਕਿਵੇਂ ਕੀਤਾ ਜਾਵੇ। ਸਗੋਂ ਇਹ ਸੀ ਕਿ ਸਿੱਖ ਸੰਸਥਾਵਾਂ ਤੇ ਕੰਟਰੋਲ ਸਿੱਖਾਂ ਦਾ
ਹੋਵੇ।
1849 ਤੋਂ ਪਹਿਲਾਂ ਗੁਰੂਦਵਾਰਿਆਂ ਦਾ ਪ੍ਰਬੰਧ ਸੰਗਤਾਂ ਕੋਲ ਹੁੰਦਾ ਸੀ।
ਆਪਣੇ ਫੇਸਲੇ ਉਹ ਆਪ ਕਰ ਸਕਦੀਆਂ ਸਨ। ਅੰਗਰੇਜ਼ਾਂ ਦੇ ਆਉਣ ਨਾਲ ਗੁਰੂਦਵਾਰਿਆਂ ਦਾ ਪ੍ਰਬੰਧ
ਪੁਜਾਰੀਆਂ ਕੋਲ ਆ ਗਿਆ। ਹੌਲੀ ਹੌਲੀ ਇਹ ਪੁਜਾਰੀ, ਸਰਕਾਰ ਦੀ ਸ਼ਹਿ ਨਾਲ ਸੰਗਤਾਂ ਨੂੰ ਜਵਾਬਦੇਹ
ਹੌਣੋ ਹਟਦੇ ਗਏ। ਪਹਿਲਾਂ ਪਹਿਲ ਸਿੱਖਾਂ ਨੇ ਕਾਨੂਨ ਦਾ ਸਹਾਰਾ ਲੈਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ
ਨੂੰ ਇਹ ਸਮਝਦੇ ਦੇਰ ਨਹੀਂ ਲੱਗੀ ਕਿ ਇਹ ਰਾਹ ਬੜਾ ਔਖਾ ਹੈ ਅਤੇ ਬੜਾ ਮਹਿੰਗਾ ਵੀ। ਸਰਕਾਰੀ ਰਵੱਈਆ
ਸਾਡੇ ਪ੍ਰਤੀ ਠੀਕ ਨਹੀਂ ਹੈ। 1922 ਤੋਂ ਪਹਿਲਾਂ ਤੱਕ ਹਰਿਮੰਦਰ ਅਤੇ ਅਕਾਲ ਤਖਤ (ਅਕਾਲ ਬੁੰਗਾ)
ਅਤੇ ਹੋਰ ਮੁਖ ਗੁਰੂਦਵਾਰਿਆਂ ਤੇ ਸਰਕਾਰ ਦਾ ਕੰਟਰੋਲ ਸੀ।
1922 ਦੇ ਵਿਚ, ਜਦੋਂ ਗੁਰੂਦਵਾਰਾ ਸੁਧਾਰ ਲਹਿਰ ਪੂਰੇ ਜੋਰਾਂ ਤੇ ਸੀ ਅਤੇ
ਮਹੰਤਾਂ ਨੂੰ ਭਾਜੜਾਂ ਪਇਆਂ ਸਨ, ਉਦੋ ਕਾਫੀ ਗੁਰੂਦਵਾਰਿਆਂ ਦਾ ਕੰਟਰੋਲ ਸਿੱਖਾਂ ਦੇ ਹੱਥ ਆ ਗਿਆ।
ਉਦੋਂ ਪੰਜਾਬ ਸਰਕਾਰ ਨੇ ਮਹਾਰਾਜਾ ਪਟਿਆਲਾ ਨੂੰ ਵਿੱਚ ਪਾ ਕੇ ਇੱਕ 36 ਮੈਂਬਰੀ ਕਮੇਟੀ ਬਣਾਈ ਜਿੰਨੇ
ਸੁਝਾੳ ਦੇਣੇ ਸਨ ਕਿ ਗੁਰੂਦਵਾਰਿਆਂ ਦਾ ਠੀਕ ਪ੍ਰਬੰਧ ਕਿਵੇਂ ਹੋ ਸਕੇ। ਸਿੱਖਾਂ ਨੇ ਇਸ ਨੂੰ ਇੱਕ
ਗਲਤ ਦਖਲਅੰਦਾਜੀ ਸਮਝਿਆ। ਉਦੋਂ ਅੰਮ੍ਰਤਿਸਰ ਵਿਖੇ ਸਿਖਾਂ ਦਾ ਇੱਕ ਇੱਕਠ ਹੋਇਆ ਜਿਸ ਵਿੱਚ ਐਸ ਜੀ
ਪੀ ਸੀ ਦਾ ਐਲਾਨ ਕਰ ਦਿੱਤਾ ਗਿਆ। (ਇਹ ਗਲਤ ਹੈ ਕਿ ਐਸ ਜੀ ਪੀ ਸੀ “
an
act of parliament” ਦੇ ਤਹਿਤ ਬਣੀ ਸੀ। “an
act of parliament” ਦੇ ਤਹਤ ਤਾ ਬਾਅਦ ਵਿੱਚ
ਇਸ ਦੀ ਹੋਂਦ ਨੂੰ ਸਵਿਕਾਰ ਕੀਤਾ ਗਿਆ ਸੀ।) ਮਹੰਤਾਂ ਨੇ ਇਸ ਦਾ ਵਿਰੋਧ ਕੀਤਾ ਤੇ ਇੱਕ ਵਾਰ ਫਿਰ
ਕੰਟਰੋਲ ਸਰਕਾਰ ਨੇ ਲੈ ਲਿਆ। 8/12/1922 ਨੂੰ ਸਿੱਖਾਂ ਦੀ ਮਰਜੀ ਦੇ ਖਿਲਾਫ ਪੰਜਾਬ ਵਿਧਾਨ ਸਭਾ
ਵਿੱਚ “ਗੁਰੂਦਵਾਰਾ ਐਕਟ” ਪੇਸ਼ ਹੋਇਆ। ਉਸ ਤੋਂ ਬਾਅਦ 1925 ਵਿੱਚ “ਗੁਰੁਦਵਾਰਾ ਐਕਟ” ਬਨਿਆ ਜਿਸ ਨੇ
1922 ਵਾਲੇ ਐਕਟ ਨੂੰ ਰਿਪਲੇਸ ਕੀਤਾ। ਇਸ ਦਾ ਮਕਸਦ ਸੀ
:‘Sikh management’of “Sikh Interests” secured by statutory and legal sanction”.
(ਰੈਫਰੈਂਸ: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਫੈਸਲਾ ਵੇਖੋ। ਹੇਠਾਂ ਲਿੰਕ
ਦੇ ਰਿਹਾ ਹਾਂ। ਇਸ ਦੇ ਪੇਜ 40 ਤੋਂ 44 ਤੱਕ ਧਿਆਨ ਨਾਲ ਪੜੋ। ਪੈਰਾਗਰਾਫ 30 ਤੋਂ 34 ਤੱਕ। ਇਹ
ਗੁਰਲੀਨ ਕੌਰ ਵਾਲਾ ਕੇਸ ਹੈ ਜਿਸ ਦਾ ਫੈਸਲਾ 30/05/2009 ਨੂੰ ਹੋਇਆ ਸੀ।)
http://lobis.nic.in/phhc/showfile.php?sno=0
ਅਕਾਲ ਬੁੰਗੇ ਨੂੰ ਅਕਾਲ ਤਖਤ ਵਿੱਚ ਪੱਕੇ ਤੌਰ ਤੇ ਸਥਾਪਿਤ ਕਰਨਾ ਅਤੇ ਬਾਅਦ
ਵਿੱਚ ਅਕਾਲ ਤਖਤ ਦੇ ਸੇਵਾਦਾਰ ਦੇ ਪਦ ਨੂੰ ਅਕਾਲ ਤਖਤ ਦੇ ਜੱਥੇਦਾਰ ਵਿੱਚ ਤਬਦੀਲ ਕਰਣ ਦਾ ਮਕਸਦ
ਸਰਕਾਰ ਨੂੰ ਇਹ ਹੀ ਦੱਸਣਾ ਹੋ ਸਕਦਾ ਹੈ ਕਿ ਦਿੱਲੀ ਤਖਤ ਵਲੋਂ ਲਾਗੂ ਕੀਤੇ “ਐਕਟ” ਤੋਂ ਵੀ ਉਪਰ
ਅਕਾਲ ਤਖਤ, ਜੋ ਕਿ ਸਿੱਖਾਂ ਦਾ ਆਪਣਾ ਹੈ, ਉਸ ਦਾ ਹੁਕਮ ਸਰਵ-ਉੱਚ ਹੈ। ਸਿੱਖਾਂ ਨੂੰ ਦਿੱਲੀ ਤਖਤ
ਤੇ ਬੈਠੇ ਹਾਕਿਮ ਦਿਸ਼ਾ ਨਹੀਂ ਦੇਣਗੇ ਸਗੋਂ ਸਿੱਖਾਂ ਦੀ ਆਪਣੀ ਸੰਸਥਾ ਵਲੋਂ ਥਾਪੇ ਹੋਏ ਜੱਥੇਦਾਰ
ਦੇਣਗੇ। ਸਿੱਖਾਂ ਵਾਸਤੇ ਦਿੱਲੀ ਦੀਆਂ ਨੀਤੀਆਂ ਨੂੰ ਸੁਧਾਰਨ ਨਾਲੋਂ ਕਿਤੇ ਸੌਖਾ ਹੈ ਆਪਣੀ ਖੁਦ ਦੀ
ਸੰਸਥਾ ਨੂੰ ਸੁਧਾਰਨਾ।
ਅਕਾਲ ਤਖਤ ਸਿੱਖਾਂ ਨੂੰ ਆਪਣੀ ਸੋਵਰਨੀਟੀ ਦੀ ਪਹਿਚਾਨ ਕਰਾਉਂਦਾ ਹੈ। ਅਸੀ
ਆਪਣਾ ਭਵਿਖ ਆਪ ਘੜਨਾ ਹੈ। ਜਦੋਂ ਅਸੀ ਕਹਿੰਦੇ ਹਾਂ ਕਿ ਅਸੀ ਅਕਾਲ ਦੀ ਪ੍ਰਜਾ ਹਾਂ, ਉਦੋ ਅਸੀ ਇਹ
ਕਹਿ ਰਹੇ ਹੁੰਦੇ ਹਾਂ ਕਿ ਅਸੀ ਆਪਣੇ ਭਵਿਖ ਦੇ ਆਪ ਜੁੱਮੇਦਾਰ ਹਾਂ ਸਾਨੂੰ ਬਾਹਰਲਿਆਂ ਦੀ ਲੋੜ ਨਹੀਂ
ਹੈ। ਅਕਾਲ ਤਖਤ ਅਜੇ ਤੱਕ ਕੋਈ ਸੰਸਥਾ ਨਹੀਂ ਹੈ। ਸੰਸਥਾ ਐਸ ਜੀ ਪੀ ਸੀ ਹੈ। ਐਸ ਜੀ ਪੀ ਸੀ ਹੀ ਇਸ
ਦਾ ਪ੍ਰਬੰਧ ਕਰਦੀ ਹੈ। ਲੋੜ ਹੈ ਇਸ ਨੂੰ ਇੱਕ
independent ਸੰਸਥਾ ਵਜੋਂ ਸਥਾਪਿਤ ਕਰਨ ਦੀ।
ਚਰਨਜੀਤ ਸਿੰਘ
ਬਰੈਂਮਪਟਨ
(12/04/11)
ਗੁਰਚਰਨ ਪੱਖੋਕਲਾਂ
ਦੁਨੀਆਂ
ਦੇ ਦੋ ਮਹਾਨ ਸੰਪਾਦਕ ਗੁਰੂ ਅਰਜਨ ਦੇਵ ਅਤੇ ਗੁਰੂ ਗੋਬਿੰਦ ਸਿੰਘ
ਦੁਨੀਆਂ ਦੇ ਵਿੱਚ ਕੀਤੇ ਜਾਣ ਵਾਲੇ ਹਰ ਕੰਮ ਦਾ ਇੱਕ ਧਰਮ ਹੁੰਦਾ ਹੈ। ਕੀਤੇ ਜਾਣ ਵਾਲੇ ਹਰ ਕੰਮ ਦਾ
ਜੇ ਧਰਮ ਨਾਂ ਨਿਭਾਇਆ ਜਾਵੇ ਤਦ ਹਰ ਕੰਮ ਹੀ ਗਲਤ ਹੋ ਜਾਂਦਾ ਹੈ। ਸੰਪਾਦਕੀ ਦੁਨੀਆਂ ਦੇ ਮਹਾਨ
ਜੁੰਮੇਵਾਰੀ ਵਾਲਾ ਕੰਮ ਹੈ। ਦੁਨੀਆਂ ਦੇ ਇਤਿਹਾਸ ਵਿੱਚ ਜਦ ਵੀ ਡੂੰਘੀ ਨੀਝ ਨਾਲ ਨਿਗਾਹ ਮਾਰਦੇ ਹਾਂ
ਤਾਂ ਬਹੁਤ ਘੱਟ ਸੰਪਾਦਕ ਨਜਰੀਂ ਪੈਂਦੇ ਹਨ ਜਿੰਨਾਂ ਸੰਪਾਦਕੀ ਦਾ ਧਰਮ ਨਿਭਾਇਆ ਹੈ। ਹਰ ਸੰਪਾਦਕ
ਆਪੋ ਆਪਣੇ ਹਿੱਤਾਂ ਅਨੁਸਾਰ ਨੀਤੀ ਉਪਰ ਚਲਦਾ ਹੈ। ਗੁਰੂ ਅਰਜਨ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ
ਜੀ ਦੋ ਇਹੋ ਜਿਹੇ ਸੰਪਾਦਕ ਹੋਏ ਹਨ ਜਿੰਨਾਂ ਸੰਪਾਦਕੀ ਨੀਤੀ ਦਾ ਇਹੋ ਜਿਹਾ ਮੀਲ ਪੱਥਰ ਗੱਡਿਆ ਹੈ
ਜੋ ਸਦਾ ਦੁਨੀਆਂ ਲਈ ਅਤੇ ਸੰਪਾਦਕਾਂ ਲਈ ਚਾਨਣ ਮੁਨਾਰਾ ਰਹੇਗਾ। ਜਦ ਗੁਰੂ ਅਰਜਨ ਜੀ ਨੇ ਗੁਰੂ ਗਰੰਥ
ਸਾਹਿਬ ਤਿਆਰ ਕੀਤਾ ਤਦ ਉਹਨਾਂ ਨੇ ਸੰਪਾਦਕੀ ਦਾ ਉਹ ਵਧੀਆ ਆਦਰਸ ਪੇਸ ਕੀਤਾ ਜੋ ਅੱਜ ਵੀ ਮਿਸਾਲ ਹੈ।
ਜਦ ਉਸ ਸਮੇਂ ਦੇ ਲਿਖਾਰੀਆਂ ਅਤੇ ਰਾਜਸੱਤਾ ਨੂੰ ਪਤਾ ਲੱਗਿਆ ਕਿ ਗੁਰੂ ਨਾਨਕ ਦਾ ਗੱਦੀ ਨਸੀਨ ਗੁਰੂ
ਅਰਜਨ ਦੇਵ ਜੀ ਇੱਕ ਗਰੰਥ ਤਿਆਰ ਕਰ ਰਹੇ ਹਨ ਤਦ ਉਹਨਾਂ ਨੇ ਆਪੋ ਆਪਣੀਆਂ ਪਸੰਦੀਦਾ ਲਿਖਤਾਂ ਸਾਮਲ
ਕਰਵਾਉਣੀਆਂ ਚਾਹੀਆਂ। ਉਸ ਸਮੇਂ ਦੇ ਮਸਹੂਰ ਤਿੰਨ ਕਵੀਆਂ ਨੇ ਆਪਣੀਆਂ ਕਾਵਿ ਰਚਨਾਵਾਂ ਨੂੰ ਸਾਮਲ
ਕਰਵਾਉਣ ਲਈ ਗੁਰੂ ਜੀ ਕੋਲ ਪਹੁੰਚੇ ਤਦ ਗੁਰੂ ਜੀ ਨੇ ਉਹਨਾਂ ਦੀਆਂ ਲਿਖਤਾਂ ਨੂੰ ਵਾਚਿਆ ਇਹ
ਰਚਨਾਵਾਂ ਗੁਰਬਾਣੀ ਦੇ ਬਰਾਬਰ ਦੀਆਂ ਨਹੀਂ ਸਨ। ਗੁਰੂ ਜੀ ਜੋ ਗਰੰਥ ਤਿਆਰ ਕਰ ਰਹੇ ਸਨ ਉਹ
ਅਧਿਆਤਮਵਾਦ ਦੀ ਸਿਖਰਲੀ ਸਚਾਈ ਨੂੰ ਵਰਣਨ ਕਰਨ ਵਾਲਾ ਸੀ ਪਰ ਪੀਲੂ, ਕਾਨਾ ਆਦਿ ਤਿੰਨੋਂ ਲਿਖਾਰੀਆਂ
ਦੀਆਂ ਲਿਖਤਾਂ ਸਿਰਫ ਦੁਨਿਆਵੀ ਸੱਚ ਦੀ ਗੱਲ ਕਰਦੀਆਂ ਸਨ। ਕਿਹਾ ਤਾਂ ਇਹ ਵੀ ਜਾਂਦਾ ਹੈ ਕਿ ਪਹਿਲੇ
ਚਾਰਾਂ ਗੁਰੂਆਂ ਦੀ ਵੀ ਸਾਰੀ ਬਾਣੀ ਸਾਮਲ ਨਹੀਂ ਕੀਤੀ ਗਈ। ਗੁਰੂ ਅਰਜਨ ਦੇਵ ਜੀ ਹੀ ਜਾਣਦੇ ਸਨ
ਆਪਣੇ ਮਕਸਦ ਨੂੰ ਜਿਸ ਲਈ ਉਹਨਾਂ ਨੇ ਆਪਣੀ ਸੰਪਾਦਕੀ ਨੀਤੀ ਨੂੰ ਡੋਲਣ ਨਹੀਂ ਦਿੱਤਾ। ਅੱਜ ਜਦ ਵੀ
ਦੁਨੀਆਂ ਦਾ ਕੋਈ ਮਹਾਨ ਮਨੁੱਖ ਗੁਰੂ ਗਰੰਥ ਨੂੰ ਪੜਦਾ ਹੈ ਤਦ ਜਿੱਥੇ ਗਿਆਨ ਹਾਸਲ ਕਰਦਾ ਹੈ ਉੱਥੇ
ਗੁਰੂ ਜੀ ਦੀ ਸੰਪਾਦਕੀ ਨੀਤੀ ਦੀ ਪਰਸੰਸਾਂ ਕਰੇ ਬਿਨਾਂ ਨਹੀਂ ਰਹਿ ਸਕਦਾ।
ਦੂਸਰੀ ਮਿਸਾਲ ਗੁਰੂ ਗੋਬਿੰਦ ਸਿੰਘ ਨੇ ਕਾਇਮ ਕੀਤੀ ਜਦ ਉਹਨਾਂ ਨੇ ਗਰੰਥ ਸਾਹਿਬ ਨੂੰ ਗੁਰੂ ਬਣਾਉਣ
ਦੀ ਸੋਚੀ ਅਤੇ ਉਸ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਸਾਮਲ ਕੀਤਾ। ਗੁਰੂ ਗੋਬਿੰਦ ਸਿੰਘ
ਨੂੰ ਬਹੁਤ ਸਾਰੇ ਸਿੱਖਾਂ ਨੇ ਗੁਰੂ ਜੀ ਨੂੰ ਆਪਣੀ ਬਾਣੀ ਨੂੰ ਗਰੰਥ ਸਾਹਿਬ ਵਿੱਚ ਸਾਮਲ ਕਰਨ ਦੀ
ਬੇਨਤੀ ਕੀਤੀ ਪਰ ਗੁਰੂ ਜੀ ਨੇ ਆਪਣੀ ਬਾਣੀ ਨੂੰ ਸਾਮਲ ਨਹੀਂ ਕੀਤਾ। ਆਪਣੀ ਬਾਣੀ ਸਾਮਲ ਨਾਂ ਕਰਨ ਦਾ
ਭਾਵੇਂ ਗੁਰੂ ਜੀ ਦਾ ਕੋਈ ਵੀ ਕਾਰਨ ਹੋਵੇ ਜਿਸ ਬਾਰੇ ਲਿਖਣਾਂ ਗੁਨਾਹ ਹੋਵੇਗਾ ਪਰ ਸੰਪਾਦਕੀ ਨੀਤੀ
ਦਾ ਇਹ ਉੱਚਤਮ ਉਦਾਹਰਣ ਹੈ। ਕੋਈ ਏਡਾ ਮਹਾਨ ਗਰੰਥ ਤਿਆਰ ਕੀਤਾ ਗਿਆ ਹੋਵੇ ਅਤੇ ਉਸਨੂੰ ਰਹਿੰਦੀ
ਦੁਨੀਆਂ ਤੱਕ ਲਈ ਗੁਰੂ ਦੇ ਤੌਰ ਤੇ ਸਥਾਪਨ ਕਰਨਾਂ ਹੋਵੇ ਅਤੇ ਆਪਣੀ ਬਾਣੀ ਨਾਂ ਸਾਮਲ ਕੀਤੀ ਹੋਵੇ
ਸਾਇਦ ਹੀ ਦੁਨੀਆਂ ਉੱਪਰ ਕੋਈ ਉਦਾਹਰਣ ਮਿਲੇ। ਅੱਜ ਜਦ ਵੀ ਅਸੀਂ ਗੁਰੂ ਗਰੰਥ ਦੀ ਬਾਣੀ ਪੜਦੇ ਹਾਂ
ਤਦ ਉਸ ਵਿੱਚ ਕੋਈ ਵੀ ਇਹੋ ਜਿਹੀ ਉਦਾਹਰਣ ਨਹੀ ਦੇ ਸਕਦੇ ਜੋ ਅਧਿਆਤਮਵਾਦ ਅਤੇ ਸਮਾਜ ਨੂੰ ਸਹੀ ਸੇਧ
ਨਾਂ ਦਿੰਦੀ ਹੋਵੇ।
ਅੱਜ ਦੇ ਸਮੇਂ ਵਿੱਚ ਜਦ ਅਸੀਂ ਅੱਜ ਦੇ ਬਹੁਤੇ ਸੰਪਾਦਕਾਂ ਦੀ ਮਹਾਨਤਾ ਬਾਰੇ ਜਦ ਸੁਣਦੇ ਹਾਂ ਅਤੇ
ਜਦ ਉਹਨਾਂ ਦੀ ਪੜਚੋਲ ਕਰਦੇ ਹਾਂ ਤਦ ਪਤਾ ਲੱਗਦਾ ਹੈ ਕਿ ਕੋਈ ਵਿਰਲਾ ਸੰਪਾਦਕ ਹੀ ਹੈ ਜਿਸਨੇ
ਲਿਖਤਾਂ ਨੂੰ ਪਹਿਲ ਦਿੱਤੀ ਹੋਵੇ। ਅੱਜ ਕੱਲ ਦੇ ਬਹੁਤੇ ਸੰਪਾਦਕ ਲਿਖਤਾਂ ਦੀ ਥਾਂ ਲੇਖਕ ਨੂੰ ਛਾਪਦੇ
ਹਨ। ਜਿਸ ਲੇਖਕ ਦਾ ਨਾਂ ਹੋਵੇ ਉਸਦੀ ਬੇਕਾਰ ਲਿਖਤ ਵੀ ਛਾਪ ਦਿੱਤੀ ਜਾਂਦੀ ਹੈ ਪਰ ਜੇ ਲੇਖਕ ਨਵਾਂ
ਹੋਵੇ ਜਾਂ ਪਛਾਣ ਰਹਿਤ ਹੋਵੇ ਉਸਦੀ ਲਿਖਤ ਵਧੀਆ ਵੀ ਹੋਵੇ ਨੂੰ ਥਾਂ ਨਾਂ ਦੇਕੇ ਸੰਪਾਦਕੀ ਧਰਮ ਦੀ
ਉਲੰਘਣਾਂ ਕਰਦੇ ਹਨ। ਪੰਜਾਬ ਨੂੰ ਅਧਾਰ ਬਣਾਕਿ ਹੀ ਜੇ ਵਿਸਲੇਸਣ ਕਰੀਏ ਤਦ ਇਹੋ ਜਿਹੇ ਸੰਪਾਦਕ ਵੀ
ਮਿਲ ਜਾਂਦੇ ਹਨ ਜੋ ਇੱਕ ਦੋ ਲਿਖਤ ਛਾਪਣ ਤੋਂ ਬਾਅਦ ਲੇਖਕ ਤੋਂ ਹੀ ਪਾਰਟੀ ਜਾਂ ਪੈਸੇ ਤੱਕ ਦੀ ਵੀ
ਆਸ ਕਰਦੇ ਹਨ। ਕਈ ਵਾਰ ਨਵੇਂ ਲੇਖਕ ਦੀ ਲਿਖਤਾਂ ਵਧੀਆ ਹੁੰਦੀਆਂ ਹਨ ਅਤੇ ਪਾਠਕ ਵੀ ਮੰਗ ਕਰਦੇ ਹਨ
ਪਰ ਸੰਪਾਦਕ ਸਾਹਿਬ ਬਲੈਕ ਮੇਲਿੰਗ ਤੋਂ ਬਾਜ ਨਹੀਂ ਆਉਦੇ। ਕੁੱਝ ਵੱਡੇ ਅਖਬਾਰਾਂ ਦੇ ਸੰਪਾਦਕ ਜੋ ਆਮ
ਤੌਰ ਤੇ ਸਾਝੀਂ ਮਾਲਕੀ ਵਾਲੇ ਟਰੱਸਟਾਂ ਦੁਆਰਾ ਚਲਾਏ ਜਾਂਦ ੇਹਨ ਤਾਂ ਅਖਬਾਰ ਵਿੱਚ ਆਪਣੇ ਵਿਸੇਸ
ਮਿੱਤਰ ਘੇਰੇ ਵਾਲੇ ਲੇਖਕ ਨੂੰ ਛਾਪਣਾਂ ਹੀ ਸੰਪਾਦਕੀ ਧਰਮ ਸਮਝ ਦੇ ਹਨ। ਇਹੋ ਜਿਹੀਆਂ ਨੀਤੀਆਂ ਨੇ
ਪੰਜਾਬੀ ਅਖਬਾਰਾਂ ਨੂੰ ਪਿੱਛੇ ਧੱਕ ਰੱਖਿਆ ਹੈ। ਜਿਸ ਦਿਨ ਪੰਜਾਬੀ ਅਖਬਾਰ ਲੇਖਕ ਦੀ ਥਾਂ ਵਧੀਆ
ਲਿਖਤਾਂ ਨੂੰ ਪਹਿਲ ਦੇਣ ਲੱਗ ਪਏ ਪੰਜਾਬੀ ਅਖਬਾਰਾਂ ਦਾ ਭਵਿੱਖ ਵਧੀਆ ਹੋ ਜਾਵੇਗਾ। ਅੱਜ ਦੇ ਹਰ
ਸੰਪਾਦਕ ਲਈ ਗੁਰੂਆਂ ਦੀ ਨੀਤੀ ਚਾਨਣਮੁਨਾਰਾ ਹੈ, । ਜਦ ਵੀ ਕੋਈ ਗੁਰੂਆਂ ਦੀ ਨੀਤੀ ਵਾਲੀ ਸੰਪਾਦਕੀ
ਕਰੇਗਾ ਕਦੀ ਵੀ ਅਸਫਲ ਨਹੀਂ ਹੋ ਸਕਦਾ।
ਗੁਰਚਰਨ ਪੱਖੋਕਲਾਂ ਫੋਨ 9417727245
(11/04/11)
ਹਰਦੇਵ ਸਿੰਘ, ਜੰਮੂ
‘ਅਕਾਲ ਤਖਤ ਸ਼ਬਦ ਅਤੇ ਸੰਸਥਾਨ ਦਾ ਪਿਛੋਕੜ`
ਬਹੁਤ ਕੁੱਝ ਲਿਖਣ ਤੋਂ ਬਾਦ ਇਸ ਪੱਤਰ ਰਾਹੀਂ ਕੇਵਲ ਕੁੱਝ ਹੋਰ ਜ਼ਰੁਰੀ
ਜਾਣਕਾਰੀ ਪਾਠਕਾਂ ਨਾਲ ਸਾਂਝੀ ਕਰਨਾ ਚਾਹੂਦਾ ਹਾਂ ਜਿਸ ਵਿੱਚ ਮੈਂ ਕੋਸ਼ਿਸ਼ ਕਰਾਂਗਾ ਕਿ ਸੰਖੋਪ ਵਿੱਚ
ਗੱਲ ਹੋ ਸਕੇ।
ਸਿੱਖੀ ਦੇ ਇਤਹਾਸ ਵਿੱਚ ਗੁਰੂ ਨਾਨਕ ਦਾ ਭਾਈ ਲਹਿਣਾ ਜੀ ਨੂੰ ਗੁਰਤਾ ਦੀ
ਗੱਦੀ ਲਈ ਚੁਣਨਾ ਇੱਕ ਅਹਿਮ ਘੱਟਨਾ ਸੀ। ਉਸ ਤੋਂ ਬਾਦ ਮੁੱਖ ਰੂਪ ਵਿੱਚ ਤਿੰਨ ਘਟਨਾਵਾਂ ਮਹੱਤਵਪੁਰਨ
ਸਨ:
(1) ਗੁਰੂ ਅਰਜਨ ਜੀ ਦੂਆਰਾ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦਾ
ਸੰਕਲਨ/ਸੰਪਾਦਨ ਅਤੇ ਦਰਬਾਰ ਸਾਹਿਬ ਉਸਦੀ ਸਥਾਪਨਾ ਕਰਨਾ!
(Organisational change and not the change in the
philosophy of Guru Nanak)
(2) ਗੁਰੂ ਹਰਗੋਬਿਂਦ ਜੀ ਦਾ ਦਰਬਾਰ ਸਾਹਿਬ ਵਿਖੇ ਇੱਕ ਅਕਾਲ ਤਖਤ
ਨੂੰ ਉਸਾਰਦੇ ਮੀਰੀ-ਪੀਰੀ ਦੇ ਖੁਲਾਸੇ
(Organisational change and not the change in the philosophy of Guru Nanak)
ਰਾਹੀਂ ਕੋਮੀ ਪ੍ਰਬੰਧ ਦੀ ਨਵੀਆਂ ਲੀਹਾਂ ਦੀ ਸਥਾਪਨਾ!
(3) ਗੁਰੂ ਗੋਬਿਂਦ ਸਿੰਘ ਜੀ ਦਾ ਖੰਡੇ-ਬਾਟੇ ਦੀ ਪਾਹੁਲ ਅਤੇ
ਸਿੱਖਾਂ ਤੇ ਸ਼ਬਦ ਗੁਰੂ ਦੀ ਅਗਵਾਈ ਦੀ ਪਛਾਂਣ ਕਰਦੇ ਉਸਦੇ ਹੇਠ ਤੁਰਨ ਦਾ ਜਿੰਮਾਂ ਪਾਉਂਣਾ।
(Organisational change and not the change in the
philosophy of Guru Nanak)
ਅਸੀਂ ਇਨ੍ਹਾਂ ਘਟਨਾਵਾਂ ਵਿੱਚ ਸਪਸ਼ਟ ਲੋੜਿਂਦੇ ਪ੍ਰਬੰਧਕੀ ਬਦਲਾਵ ਵੇਖ ਸਕਦੇ
ਹਾਂ ਜਦ ਕਿ ਫ਼ਲਸਫ਼ੇ ਵਿੱਚ ਕੋਈ ਬਦਲਾਵ ਨਹੀਂ ਸੀ ਕੀਤਾ ਗਿਆ। ਪ੍ਰਬੰਧਕੀ ਬਦਲਾਵ ਇਹ ਕਹਿ ਕੇ ਰੱਦ
ਨਹੀਂ ਕੀਤੇ ਜਾ ਸਕਦੇ ਕਿ ਉਹ ਪਹਿਲਾਂ ਹੂ-ਬਾ-ਹੂ ਜਾਂ ਲਿਖਤੀ ਮੌਜੂਦ ਨਹੀਂ ਸਨ।
ਪਹਿਲੀ ਘਟਨਾ ਦਾ ਸਬੰਧ ਸ਼ਬਦ ਗੁਰੂ ਦੀ ਸਦੀਵੀਂ ਹੋਂਦ/ਨਿਰੋਲਤਾ ਨੂੰ
ਸੁਨਿਸ਼ਚਤ ਕਰਨਾ ਸੀ ਅਤੇ ਬਾਕੀ ਦੋ ਘਟਨਾਵਾਂ ਦਾ ਸਬੰਧ ਸ਼ਬਦ ਗੁਰੂ ਦੀ ਅਗਵਾਈ ਹੇਠ ਇੱਕ ਕੋਮੀ
ਪ੍ਰਬੰਧ/ਪਛਾਂਣ ਨੂੰ ਅੱਗੇ ਤੋਰਨ ਨਾਲ ਸੀ ਜਿਸ ਵਿੱਚ ਸ਼ਬਦ ਗੁਰੂ ਦੀ ਵਾਸਤਵਕ ਅਗੁਆਈ ਤੋਂ ਸੇਧ ਲੇਣਾ
ਬੰਦਿਆਂ ਦਾ ਆਪਣਾ ਕੰਮ ਸੀ ਕਿੳਂਕਿ ਗੁਰੂ ਸਾਹਿਬਾਨ ਨੇ ਆਪ ਸਰੀਰਕ ਤੋਰ ਤੇ ਮੋਜੂਦ ਨਹੀਂ ਸੀ
ਰਹਿਣਾ। ਉਹ ਜਾਣਦੇ ਸੀ।
ਇਸ ਨੂੰ ਆਸਾਨੀ ਨਾਲ ਸਮਝਣ ਲਈ ਸਿੱਖੀ ਦੇ ਇਤਹਾਸ ਨੂੰ ਦੋ ਕਾਲਾਂ ਵਿੱਚ
ਵੰਡਣ ਦੀ ਲੋੜ ਹੈ:
ਪਹਿਲਾ ਕਾਲ:- ਗੁਰੂ ਨਾਨਕ ਤੋਂ ਗੁਰੂ ਗੋਬਿਂਦ ਸਿੰਘ ਜੀ ਤਕ ਜਿਸ ਵੇਲੇ
ਹਰ ਸਥਿਤੀ ਵਿੱਚ ਵਿਚਾਰਧਾਰਾ ਅਨਰੂਪ ਕੋਮੀ ਅਗੁਵਾਈ ਲਈ ਗੁਰੂ ਆਪ ਮੋਜੂਦ ਸਨ।
ਦੂਜਾ ਕਾਲ:- ਜਿਸ ਵੇਲੇ ਗੁਰੂ ਆਪ ਮੌਜੂਦ ਨਹੀਂ ਸਨ ਵਿਚਾਰਧਾਰਾ ਅਨਰੂਪ
ਅਗੁਵਾਈ ਦੇਂਣ ਲਈ।
ਇਹ ਇੱਕ ਨਵੀਂ ਸਥਿਤੀ ਸੀ ਜੋ ਕਿ ਪਹਿਲਾਂ ਕਦੇ ਵੀ ਨਹੀਂ ਸੀ। ਇਸ
ਸਥਿਤੀ ਵਿੱਚ ਕੌਮੀ ਫ਼ੈਸਲਿਆਂ ਬਾਰੇ ਕੌਮ ਨੇ ਆਪ ਫ਼ੈਸਲੇ ਲੇਣੇ ਸਨ ਕਿੳਂਕਿ ਹੋਰ ਕੋਈ ਚਾਰਾ ਨਹੀਂ ਸੀ
ਅਤੇ ਨਾ ਹੀ ਹੈ। ਇਸ ਸਥਿਤੀ ਦੇ ਪਰਿਪੇਖ ਵਿੱਚ ਵੀ ਅਕਾਲ ਤਖਤ ਸੰਸਥਾਨ ਦੀ ਉਸਾਰੀ ਅਤੇ ਵਿਕਾਸ ਨੂੰ
ਸਮਝਣ ਦੀ ਲੋੜ ਹੈ।
ਇਸ ਹਾਲਤ ਵਿੱਚ ਗੁਰੂ ਦੀ ਅਗੁਵਾਈ ਦੀ ਪਛਾਂਣ ਵੀ ਬੰਦਿਆਂ ਦਾ ਹੀ ਕੰਮ ਸੀ।
ਜਿਸ ਦੇ ਨਿਰਵਾਹ ਵਿੱਚ ਵੱਡੀਆਂ ਮਨਮਤਾਂ ਵੀ ਵੇਖਣ ਨੂੰ ਮਿਲਦਿਆਂ ਹਨ।
ਇਹ ਗੱਲ ਸਹੀ ਹੈ ਕਿ ਦਰਬਾਰ ਸਾਹਿਬ/ਅਕਾਲ ਤਖਤ ਦਾ ਇਸਤੇਮਾਲ ਗੁਰੂਘਰ ਦੇ
ਸਮਕਾਲੀ ਸਰਕਾਰ ਨਾਲ ਟਕਰਾਵ ਦੇ ਚਲਦੇ ਕੁੱਝ ਚਿਰ ਵਾਸਤੇ ਨਹੀਂ ਸੀ ਹੋਇਆ ਕਿਉਂਕਿ ਅੰਮ੍ਰਿਤਸਰ
ਲਾਹੋਰ ਵੱਲੋਂ ਆਂਦੇ-ਜਾਂਦੇ ਰਾਸਤੇ (ਉਸ ਸਮੇਂ ਦੀ ਜੀ. ਟੀ ਰੋਡ) ਨਾਲ ਲੱਗਦਾ ਇੱਕ ਸ਼ਹਿਰ ਸੀ ਜਿਹੜਾ
ਕਿ ਉਸ ਵੇਲੇ ਕਿਸੇ ਵੀ ਸੰਭਾਵਤ ਜੰਗੀ ਹਲਾਤ ਵਿੱਚ ਇੱਕ ਢੁਕਵਾਂ ਮੈਦਾਨ ਸਾਬਤ ਨਹੀਂ ਸੀ ਹੁੰਦਾ। ਇਸ
ਲਈ ਗੁਰੂ ਸਾਹਿਬਾਨ ਨੇ ਦਰਬਾਰ ਸਾਹਿਬ ਤੋਂ ਦੂਰ ਜ਼ਿਆਦਾ ਢੁੱਕਵੇਂ ਸਥਾਨਾਂ ਤੇ ਮੁਕਾਮ ਕੀਤਾ ਸੀ।
ਲੇਕਿਨ ਦਰਬਾਰ ਸਾਹਿਬ ਕੰਮਪਲੇਕਸ ਦਾ ਸਤਿਕਾਰ ਹਮੇਸ਼ਾ ਸਿੱਖਾਂ ਦੇ ਖ਼ੂਨ ਵਿੱਚ ਦੋੜਦਾ ਰਿਹਾ। ਇਸੇ ਲਈ
ਹਮਲਾਵਰ ਇਸ ਸਥਾਨ ਨੂੰ ਨੇਸਤੋ-ਨਾਬੂਦ ਕਰਨ ਦੇ ਯਤਨ ਕਰਦੇ ਰਹੇ ਪਰ ਜਿਸ ਵੇਲੇ ਵੀ ਢੁੱਕਵੇਂ ਹਾਲਾਤ
ਬਣੇ ਸਿੱਖ ਜੱਥੇਬੰਦਿਆਂ ਅਕਾਲ ਤਖਤ ਸ੍ਹਾਮਣੇ ਆ ਜੁੜਦਿਆਂ ਕੌਮੀ ਫ਼ੈਸਲੇ ਕਰਦਿਆਂ ਸਨ। ਇਹ ਇੱਕੱਠ
ਸਲਾਨਾ ਪੱਧਰ ਜਾਂ ਲੋੜ ਅਨੁਸਾਰ ਹੁੰਦੇ ਸੀ ਅਤੇ ਜੇਕਰ ਮੌਕਾ ਮਾਕੂਲ ਨਾ ਹੋਵੇ ਤਾਂ ਐਸੇ ਇੱਕਠ ਕਿਸੇ
ਹੋਰ ਥਾਂ ਕਰ ਲਏ ਜਾਂਦੇ ਸੀ।
ਗੁਰੂਆਂ ਬਾਦ ਕੋਮੀ ਪ੍ਰਬੰਧ ਦੇ ਵਿਕਾਸ ਦੇ ਸੰਕੇਤ ਸਮਕਾਲੀ ਇਤਹਾਸ ਵਿੱਚ
ਸਪਸ਼ਟ ਹਨ। ਸਿਰਫ਼ ਅੰਗਰੇਜ਼ੀ ਹਵਾਲਿਆਂ ਦੀ ਗੱਲ ਕਰੀਏ ਤਾਂ
1783
ਵਿੱਚ ਭਾਰਤ ਆਏ ‘ਜੋਹਨ ਮੇਲਕਮ` ਨੇ ‘ਸਕੈਚ ਆਫ਼ ਦਾ ਸਿੱਖਜ਼` ਵਿੱਚ ਗੁਰਮਤੇ ਸੰਸਥਾਨ
ਦੀ ਹੋਂਦ ਨਾਲ ਜੁੜੇ ਪ੍ਰਬੰਧ ਨੂੰ ‘ਨੈਸ਼ਨਲ ਅਸੇਂਬਲੀ` ਕਰ ਕੇ ਲਿਖਿਆ ਸੀ। ਉਹ ਲਿਖਦਾ ਹੈ
ਕਿ ਸਿੱਖ ਇੱਕ ਦੁਨਿਆਵੀਂ ਮੁੱਖੀ ਦੀ ਹੋਂਦ ਨੂੰ ਮਨੰਦੇ ਹਨ ਅਤੇ ਇਹ ਮੁੱਖੀ ਆਪਣੇ ਅਧਿਕਾਰ ਨੂੰ
ਖ਼ਾਲਸੇ ਦੇ ਸੇਵਕ ਦੇ ਰੂਪ ਵਿੱਚ ਮੰਨਦੇ ਹਨ। ਯੁਰਪਿਅਨ ਲੇਖਕ ਜੇਮਜ਼ ਬਰਾਉਨ, ਜਾਰਜ ਫੌਸਟਰ
ਨੇ 18 ਸਦੀ ਦੇ
ਗੁਰਮਤੇ ਦੇ ਅਦਾਰੇ ਨੂੰ ‘ਗਰੇਂਡ ਡੀਅਟ` ਕਰਕੇ ਲਿਖਿਆ ਸੀ ਅਤੇ ਕਨਿੰਘਮ ਇਸ ਨੂੰ ‘ਅਸੇਂਬਲੀ
ਆਫ਼ ਚੀਫ਼ਸ` ਲਿਖਦਾ ਹੈ। ਲੇਖਕ ‘ਪੇਨ` ਨੇ ਇਸ ਨੂੰ ‘ਨੈਸ਼ਨਲ ਕੋਂਸਲ` ਕਰਕੇ
ਲਿਖਿਆ ਹੈ। ਧਿਆਨ ਵਿੱਚ ਰਹੇ ਕਿ ਪੁਨਰਜਾਗਰਣ
(Renaissance) ਲਹਿਰ ਦੇ ਮੁੱਖੀ
ਮਾਰਟਨ ਲੂਥਰ ਨੇ ਪੋਪ ਦੇ ਸੱਦੇ ਤੇ ਪੋਪ ਦੇ ਸ੍ਹਾਮਣੇ ਪੇਸ਼ ਨਾ ਹੋ ਕੇ ਆਪਣੇ ਆਪ ਨੂੰ
ਉਂਦੋਂ ਦੇ ‘ਡੀਅਟ` ਵਿੱਚ ਪੇਸ਼ ਕੀਤਾ ਸੀ। ਇਸਾਇਤ ਦੀ ਸਮਝ ਕਾਰਨ ਅੰਗਰੇਜ਼ੀ ਲੇਖਕਾਂ ਨੇ
ਸਿੱਖਾਂ ਵਿੱਚ ਗੁਰੂਆਂ ਦੀ ਲੀਹਾਂ ਤੇ ਤੁਰਦੇ ‘ਗੁਰਮਤਾ ਕਰਨ ਦੇ ਇਦਾਰੇ` ਨੂੰ ਆਪਣੇ ਇਦਾਰੇ
(ਡੀਅਟ) ਵਜੋਂ ਲਿਖਿਆ ਸੀ ਕਿਉਂਕਿ ਨਿਰਸੰਦੇਹ ਅਕਾਲ ਤਖਤ ਸ੍ਹਾਮਣੇ ਹੋਣ ਵਾਲੇ ਇੱਕਠ ਇੱਕ
ਇਦਾਰੇ ਦੀ ਰੋਂਦ ਰੱਖਦੇ ਸੀ। ਇਹ ਵੀ ਯਾਦ ਰੱਖਣ ਵਾਲੀ ਗੱਲ ਹੈ ਕਿ ਪੁਨਰਜਾਗਰਨ ਲਹਿਰ ਦਾ ਤਰੀਕਾ
ਚਰਚ ਦਾ ਮਜ਼ਾਕ ਉਡਾਉਂਣਾ ਨਹੀਂ ਸੀ ਬਲਕਿ ਚਰਚ ਦੀ ਵਾਸਤਵਕ ਪਰੰਪਰਾ ਨੂੰ ਕਾਈਮ ਕਰਨਾ ਸੀ। ਇਹੀ ਉਸ
ਲਹਿਰ ਦੀ ਸਫ਼ਲਤਾ ਦਾ ਰਾਜ਼ ਸੀ ਜਿਸ ਕਾਰਨ ਦੂਜੇ ਧਿਰ ਨੂੰ ਮਜਬੁਰਨ
Counter Reformation Movement
ਚਲਾ ਕੇ ਸੁਧਾਰ ਕਰਨੇ ਪਏ ਸੀ।
ਜਾਰਜ਼ ਫੋਸਟਰ ਰਾਹੀਂ
1783
ਵਿੱਚ ਲਿਖੇ ਵਿਰਤਾਂਤ, ‘ਏ ਜਰਨੀ ਫਰਾਮ ਬੰਗਾਲ ਟੂ
ਇੰਗਲੇਂਡ` ਵਿੱਚ ਵੀ ਗੁਰਮਤਾ ਇਦਾਰੇ ਦੀ ਹੋਂਦ ਬਾਰੇ ਲਿਖਿਆ ਹੈ ਜਿਸ ਵਿੱਚ ਜੱਥੇਬਂਦਿਆਂ ਦੀ
ਬਹੁਗਿਣਤੀ ਦੀ ਰਾਏ ਅਨੁਸਾਰੀ ਕੋਮੀ ਫ਼ੈਸਲੇ ਹੁੰਦੇ ਸਨ।
ਕਰਨਲ ਪੋਲਿਅਰ
1758
ਵਿੱਚ ਭਾਰਤ ਅਇਆ ਸੀ। ਉਸ ਦੂਆਰਾ 1780
ਵਿੱਚ ਲਿਖੇ ਵਿਰਤਾਂਤ ‘ਦਾ ਸਿੱਖਸ` ਵਿੱਚ ਪੋਲਿਅਰ ਗੁਰਮਤੇ ਦਾ ਜ਼ਿਕਰ ਕਰਦੇ ਲਿਖਦਾ ਹੈ ਕਿ
ਸਿੱਖ ਸਾਲਾਨਾ ਇੱਕਠ ਅੰਮ੍ਰਿਤਸਰ, ਲਾਹੋਰ ਜਾਂ ਕਿਸੇ ਹੋਰ ਥਾਂ ਕਰਦੇ ਹਨ ਜਿਸ ਨੂੰ ਉਹ ਵੀ ‘ਨੈਸ਼ਨਲ
ਕੋਸਲ` ਦਾ ਨਾਮ ਦਿੰਦਾ ਹੈ।
‘ਹਿਸਟਰੀ ਆਫ਼ ਉਰਿਜਨ ਐਂਡ ਪ੍ਰਾਗਰੇਸ ਆਫ਼ ਸਿੱਖਸ` ਵਿੱਚ ਜੇਮਜ਼
ਬਰਾਉਨ ਸਪਸ਼ਟ ਲਿਖਦਾ ਹੈ ਕਿ ਸਿੱਖਾਂ ਦੀਆਂ ਇੱਕਤਰਤਾਵਾਂ ਦਰਬਾਰ ਸਾਹਿਬ ਹੁੰਦੀਆਂ ਸਨ ਅਤੇ
ਇਜਹੀਆਂ ਇੱਕਤਰਤਾਵਾਂ ਵਿੱਚ ਕੋਮੀ ਮੁਹੀਮਾਂ ਦੀ ਅਗਵਾਈ ਲਈ ਇੱਕ ਮੁੱਖ ਸਰਦਾਰ
(Chief)
ਚੁਣਿਆਂ ਜਾਂਦਾ ਸੀ। ਉਸ ਦੀ ਇਹ ਰਿਪੋਰਟ 1788
ਵਿੱਵ ਪ੍ਰਕਾਸ਼ਤ ਹੋਈ ਸੀ।
ਧਿਆਨ ਦੇਂਣ ਯੋਗ ਗੱਲ ਇਹ ਹੈ ਕਿ ਇਹ ਲੇਖਕ ਦਰਅਸਲ ਆਪਣੇ ਅੰਗਰੇਜ਼ੀ ਆਕਾਵਾਂ
ਲਈ ਸਿੱਖਾਂ ਦੀ ਕੋਮੀ ਕਾਰਜ ਸ਼ੈਲੀ ਅਤੇ ਕੁੱਝ ਆਮ ਜਾਣਕਾਰੀ ਇੱਕਠਾ ਕਰਨ ਲਈ ਨਿਯੁਕਤ ਕੀਤੇ ਗਏ ਸੀ
ਜਿਨ੍ਹਾ ਦਾ ਉਪਯੋਗ ਕਿਸੇ ਟਕਰਾਵ ਦੀ ਸਥਿਤੀ ਵਿੱਚ ਸਿੱਖਾਂ ਨੂੰ ਨੱਜੀਠਣ ਲਈ ਵੀ ਹੋਣਾ ਸੀ। ਇਨ੍ਹਾਂ
ਦੀਆਂ ਰਿਪੋਰਟਾਂ ਛੱਪਣ ਤੋਂ ਕਈ ਸਾਲ ਪਹਿਲਾਂ ਲਿਖਿਆਂ ਗਈਆਂ ਸੀ ਜਿਨ੍ਹਾਂ ਦਾ ਸਮਾਂ ਲਭਭਗ
1770 ਦੇ ਆਸਪਾਸ ਹੀ ਬਣਦਾ ਹੈ
ਯਾਨੀ ਕਿ 1708 ਤੋਂ
ਲਗਭਗ 60 ਸਾਲ ਬਾਦ।
ਇਨ੍ਹਾਂ ਲੇਖਕਾਂ ਨੂੰ ਵੈਸੇ ਸਿੱਖੀ ਅਸੂਲਾਂ ਬਾਰੇ ਕੋਈ ਜ਼ਿਆਦਾ ਜਾਣਕਾਰੀ ਨਹੀਂ ਸੀ ਇਸ ਲਈ ਕਈ
ਥਾਂਈਂ ਅਧੂਰੀਆਂ ਗੱਲਾਂ ਅਤੇ ਗਲਤਬਿਆਨੀਆਂ ਵੀ ਇਨ੍ਹਾਂ ਲੇਖਕਾਂ ਪਾਸੋਂ ਲਿਖੀਆਂ ਗਈਆਂ ਸਨ। ਫ਼ਿਰ ਉਸ
ਵੇਲੇ ਸਿੱਖੀ ਫ਼ਲਸਫ਼ੇ ਬਾਰੇ ਸਟੀਕ ਜਾਣਕਾਰੀ ਪ੍ਰਾਪਤ ਕਰਨਾ ਇਸ ਲਈ ਵੀ ਮੁਸ਼ਕਿਲ ਸੀ ਇੱਕ ਸਿੱਖ
ਪ੍ਰਭਾਵ ਵਾਲੇ ਖੇਤਰਾਂ ਦੇ ਲੋਕ ਅੰਗਰੇਜ਼ੀ ਨਹੀਂ ਸੀ ਜਾਣਦੇ। ਪਰ ਮੁੱਢਲੇ ਤੋਰ ਤੇ ਇਹ ਸਪਸ਼ਟ ਹੁੰਦਾ
ਹੈ ਕਿ ਗੁਰੂਆਂ ਦੇ ਬਾਦ ਦੀ ਸਥਿਤੀ ਵਿੱਚ ਕਈ ਜੱਥੇ ਬੰਦੀਆਂ ਸਨ ਜੋ ਕਿ ਸਾਲਾਨਾ ਪੱਧਰ ਤੇ ਜਾਂ ਲੋੜ
ਅਨੁਸਾਰ ਅੰਮ੍ਰਿਤਸਰ ਦਰਬਾਰ ਸਾਹਿਬ ਸ੍ਹਾਹਮਣੇ ਅਕਾਲ ਤਖਤ ਸਥਾਨ ਤੇ ਹੀ ਇੱਕਤਰ ਹੋ ਕੇ ਕੌਮੀ ਫ਼ੈਸਲੇ
ਕਰਦਿਆਂ ਅਤੇ ਆਪਣਾ ਮੁੱਖ ਸੇਵਾਦਾਰ ਚੁਣਦੀਆਂ ਸਨ। ਹਾਂ ਸਿਆਸੀ ਹਾਲਾਤਾਂ ਵਿੱਚ ਇਹ ਇੱਕਠ ਕਿਸੇ ਹੋਰ
ਸਥਾਨ ਤੇ ਕਰ ਲਏ ਜਾਂਦੇ ਸੀ। ਅੰਗਰੇਜ਼ੀ ਲੇਖਕਾਂ ਨੇ ਇਸ ਗੁਰਮਤਾ ਸਿਸਟਮ ਨੂੰ ‘ਨੈਸ਼ਨਲ
ਅਸੇਂਬਲੀ`, ‘ਗਰੇਂਡ ਡੀਅਟ`, ‘ਅਸੇਂਬਲੀ ਆਫ਼ ਚੀਫ਼ਸ` ਅਤੇ ਗੁਰਮਤਾ
(Grand Convention/Goorimotta by ਫੌਸਟਰ)
ਕਰਕੇ ਲਿਖਿਆ ਹੈ। ਇਹ ਉਤਾਰ ਚੜਾਵ ਦਾ ਦੋਰ
ਸੀ। ਗੁਰਮਤਾ ਇਦਾਰਾ ਕਈ ਵਾਰ ਹਲਕਾ ਵੀ ਹੋਈਆ ਅਤੇ ਮਜ਼ਬੂਤ ਵੀ ਪਰ ਅਕਾਲ ਤਖਤ ਦਾ ਸਥਾਨ ਹੀ ਅਤੇ ਗੁਰ
ਹਰਗੋਬਿਂਦ ਦੀ ਉਸ ਤਖਤ ਤੇ ਵਰਤੀ ਕਾਰਜ ਸ਼ੈਲੀ ਹੀ ਇਸ ਦਾ ਮੁੱਖ ਪ੍ਰਰੇਰਨਾ ਸਰੋਤ ਅਤੇ ਕੇਂਦਰ ਸੀ।
ਇੰਝ ਅੰਗਰੇਜ਼ੀ ਸਰੋਤਾਂ ਵਿੱਚ ਸਾਨੂੰ ਗੁਰੂਆਂ ਬਾਦ ਕੋਮੀ ਪ੍ਰਬੰਧ ਦੀ ਲਗਾਮ
ਸਿੱਖਾਂ ਦੇ ਹੱਥ ਨਜ਼ਰ ਆਉਂਦੀ ਹੈ ਜਿਸ ਦੇ ਚਲਦੇ ਉਹ ਦਰਬਾਰ ਸਾਹਿਬ ਦੇ ਸ੍ਹਾਮਣੇ ਇੱਕਤਰ ਹੋ ਕੇ ਸ਼ਬਦ
ਗੁਰੂ ਪ੍ਰਤੀ ਆਪਣੀ ਸਮਝ ਅਨੁਸਾਰ ਗੁਰਮਤਾ ਕਰਦੇ ਰਹੇ ਸਨ। ਇਸ ਵਿੱਚ ਸਰਦਾਰ
(Chiefs)
ਲੋਕ ਭਾਗ ਲੈਂਦੇ ਸੀ। ਪਹਿਲਾਂ ਗੁਰਮਤਾ ਪੱਦਤੀ ਗੁਰੂਆਂ ਦੀ ਆਪਣੀ ਸ਼ੁਰੂ ਕੀਤੀ ਸੀ। ਗੁਰੂ ਦਾ ਕਿਹਾ
ਹੀ ਗੁਰਮਤਾ ਅਖਵਾਊਂਦਾ ਸੀ। ਬਾਦ ਵਿੱਚ ਸਿੱਖਾਂ ਲਈ ਸ਼ਬਦ ਗੁਰਮਤਾ ਦਾ ਅਰਥ ਹੀ ਗੁਰੂ ਦੇ
ਹਜ਼ੁਰ ਵਿੱਚ ਗੁਰੂ ਦੀ ਮਤਿ ਅਨੁਸਾਰ ਕੀਤਾ ਗਿਆ ਮਤਾ ਲਿਕਲਦਾ ਰਿਹਾ। ਇਹ ਇੱਕ ਰੀਤ ਸੀ ਜੋ ਗੁਰੂ
ਹਰਗੋਬਿਂਦ ਜੀ ਪਾਸੋਂ ਉਸਾਰੇ ਅਕਾਲ ਤਖਤ ਇਦਾਰੇ ਦੀ ਕਾਰਜ ਸ਼ੈਲੀ ਤੋਂ ਪ੍ਰੇਰਤ ਸੀ। ਉਸ ਸਮੇਂ ਨਿਰਨੇ
ਗੁਰੂ ਆਪ ਕਰਦੇ ਸਨ ਜਦਕਿ ਬਾਦ ਵਿੱਚ ਸ਼ਬਦ ਗੁਰੂ ਦੀ ਅਗੁਆਈ ਨੂੰ ਸਮਝਦੇ ਕੌਮ ਨੇ ਨਿਰਨੇ ਆਪ ਕਰਨੇ
ਸਨ ਇਹ ਗੱਲ ਵੱਖਰੀ ਹੈ ਕਿ ਕਈ ਵਾਰ ਆਪਣੀ ਸਮਝ ਭਾਵੇਂ ਮਨਮਤਿ/ਸਿਆਸਤ ਹੀ ਸੀ। ਲੇਕਿਨ ਸਪਸ਼ਟ ਰੂਪ
ਵਿੱਚ ਦਰਬਾਰ ਸਾਹਿਬ ਅਕਾਲ ਤਖਤ ਵਾਲੀ ਥਾਂ ਇਸ ਲਈ ਪ੍ਰਯੋਗ ਕੀਤੀ ਜਾਂਦੀ ਸੀ ਕਿ ਕੌਮੀ ਫ਼ੈਸਲੇ ਹੋ
ਲਏ ਜਾ ਸਕਣ। ਗੁਰੂ ਦੇ ਉਸਾਰੇ ਤਖਤ ਦੇ ਸ੍ਹਾਮਣੇ ਗੁਰੂ ਦੀ ਰੀਤ ਦੇ ਪਾਲਨ ਕਰਨ ਦਾ ਅਰਥ ਗੁਰੂ
ਅਨੁਸਾਰੀ ਚਲਣ ਦਾ ਯਤਨ ਸੀ ਨਾ ਕਿ ਗੁਰੂ ਬਣਨ ਦਾ ਯਤਨ। ਹਾਂ ਇੰਨੀ ਗੱਲ ਜ਼ਰੁਰ ਸੀ ਕਿ ਮਿਲ ਬੈਠ ਕੇ
ਹੋਈ ਗੱਲ ਨੂੰ ਹੀ ਗੁਰੂ ਦੀ ਅਗਵਾਈ ਮੰਨਿਆਂ ਜਾਂਦਾ ਸੀ। ਕਾਰਜ ਸ਼ੈਲੀ ਵਿੱਚ ਕੋਈ ਵੀ ਸੁਧਾਰ
ਅਕਾਲ ਤਖਤ ਇਦਾਰੇ ਨਾਲ ਜੋੜ ਕੇ ਹੀ ਸਵੀਕਾਰ ਕੀਤਾ ਜਾ ਸਕਦਾ ਹੈ ਨਾ ਕਿ ਉਸ ਨੂੰ ਨੇਸਤੋ ਨਾਬੂਦ
ਕਰਕੇ।
ਹੁਣ ਜ਼ਰਾ ਇਸ ਗੱਲ ਦੀ ਵੀ ਪੜਚੋਲ ਕਰੀਏ ਕਿ ਅਕਾਲ ਬੁੰਗਾ ਅਤੇ ਅਕਾਲ ਤਖਤ
ਸ਼ਬਦ ਪਹਿਲਾਂ ਕਿਵੇਂ ਪ੍ਰਚਲਤ ਹੋਏ? ਕੁੱਝ ਲੇਖਕਾਂ ਨੇ ਅਕਾਲ ਬੁੰਗਾ ਸ਼ਬਦਾਂ ਨੂੰ ਅਕਾਲ ਤਖਤ ਦਾ
ਪੁਰਵਰਤੀ ਦਰਸਾਇਆ ਹੈ। ਐਸਾ ਕਰਨ ਵੇਲੇ ਉਨ੍ਹਾਂ ਨੇ ਵਿਵਾਦਤ ਪੁਸਤਕ ਗੁਰਬਿਲਾਸ ਪਾਤਿਸ਼ਾਹੀ ੬ ਦਾ
ਹਵਾਲਾ ਆਪ ਦਿੱਤਾ ਹੈ ਇਸ ਲਈ ਉਸੇ ਦੇ ਹਵਾਲੇ ਨਾਲ ਗੱਲ ਕਰੀਏ। ਇਸ ਵਿੱਚ ਕੋਈ ਗਲਤ ਗੱਲ ਨਹੀਂ
ਕਿਉਂਕਿ ਪੁਸਤਕ ਕੋਈ ਵੀ ਹੋਵੇ ਜੇਕਰ ਉਸ ਵਿੱਚ ਕਿਸੇ ਇਤਹਾਸਕ ਤੱਥ/ਨਾਮ ਦੀ ਵਰਤੋਂ ਹੈ ਤਾਂ ਕੋਈ
ਇਤਰਾਜ਼ ਨਹੀਂ ਹੋ ਸਕਦਾ। ਮਿਸਾਲ ਦੇ ਤੋਰ ਤੇ ਅਗਰ ਕਿਸੇ ਵਿਵਾਦਤ ਪੁਸਤਕ ਵਿੱਚ ਇਹ ਲਿਖਿਆ ਹੋਵੇ ਕਿ
ਗੁਰੂ ਅਰਜਨ ਜੀ ਦੀ ਸ਼ਹੀਦੀ ਦੇ ਬਾਦ ਅਗਲੇ ਗੁਰੂ ਹਰਗੋਬਿਂਦ ਸਿੰਘ ਜੀ ਸਨ ਤਾਂ ਇਹ ਤੱਥ ਇੱਕ ਤੱਥ ਹੀ
ਕਿਹਾ ਜਾਏਗਾ ਭਾਵੇਂ ਉਹ ਕਿੱਧਰੇ ਵਿਵਾਦਤ ਪੁਸਤਕ ਵਿੱਚ ਹੀ ਕਿੳਂ ਨਾ ਲਿਖਿਆ ਹੋਵੇ।
ਪਰ ਵਿਚਾਰਣ ਵਾਲੀ ਗੱਲ ਇਹ ਹੈ ਕਿ ਉਸੇ ਪੁਸਤਕ ਵਿੱਚ ਕਈ ਥਾਂ ‘ਅਕਾਲ ਤਖਤ`
ਵੀ ਲਿਖਿਆ ਹੋਇਆ ਹੈ! ਇਸ ‘ਵਿਵਾਦਤ ਪੁਸਤਕ` ਦਾ ਕਾਲ ਇਤਹਾਸਕਾਰਾਂ ਨੇ
1716 ਮੰਨਿਆਂ ਹੈ ਅਤੇ ਆਪਣੀਆਂ
ਜ਼ਿਆਦਾ ਸੰਭਾਵਨਾਵਾਂ ਵਿੱਚ ਇਹ ਕਿਸੇ ‘ਸੋਹਨ ਕਵੀ` ਦੀ ਰਚਨਾ ਮੰਨੀ ਗਈ ਹੈ। ਵੈਸੇ ਇਸ ਚਰਚਾ
ਦਾ ਵਿਸ਼ਾ ਇਹ ਪੁਸਤਕ ਨਹੀਂ ਬਲਕਿ ਅਕਾਲ ਤਖਤ ਹੈ। ਵੇਦਾਂਤੀ ਜੀ ਪਾਸੋਂ ਐਡਿਟ ਕੀਤੀ ਅਤੇ
1968 ਵਿੱਚ ਗਿਆਨੀ
ਇੰਦਰ ਸਿੰਘ ਜੀ ਪਾਸੋਂ ਐਡੀਟ ਕੀਤੇ ਸੰਸਕਰਨਾਂ ਵਿੱਚ ਸਪਸ਼ਟ ਰੂਪ ਵਿੱਚ ਗੁਰੂਘਰ ਵਲੋਂ ਦਰਬਾਰ ਸਾਹਿਬ
ਸ੍ਹਾਮਣੇ ਉਸਾਰੇ ਗਏ ਤਖਤ ਲਈ ‘ਅਕਾਲ ਤਖਤ` ਸ਼ਬਦ ਵਰਤੇ ਗਏ ਹਨ। ਵੇਖੋ:
‘ਭਗਤ ਸਿੰਘ ਇਮ ਪ੍ਰਸ਼ਨ ਅਲਾਯੋ; ਅਕਾਲ ਤਖਤ ਗੁਰ ਕੈਸ ਬਨਾਯੋਂ` (ਪੰਨਾ
207, ਅਧਿਆਏ
8, ਐਡਿਟ ਵੇਦਾਂਤੀ ਜੀ ਦੂਆਰਾ)
‘ਤਖਤ ਅਕਾਲ ਨਾਮ ਤਿੰਹ ਕੀਜੈ` (ਪੰਨਾਂ
147, ਛੰਦ 355,
ਐਡਿਟ ਗਿਆਨੀ ਇੰਦਰ ਸਿੰਘ 1968)
ਹੈਰਾਨਗੀ ਦੀ ਗੱਲ ਹੈ ਕਿ ਅਕਾਲ ਤਖਤ ਦੀ ਹੋਂਦ ਰੱਦ ਕਰਨ ਵੇਲੇ ਇਹ ਤੱਥ
ਪਾਠਕਾਂ ਕੋਲੋਂ ਕਿਉਂ ਛੁਪਾਏ ਗਏ ਹਨ? ਕੀ ਇਹ ਪਾਠਕਾਂ ਨੂੰ ਗੁਮਰਾਹ ਕਰਨ ਦਾ ਯਤਨ ਤਾਂ ਨਹੀਂ? ਜੇਕਰ
ਨਹੀਂ ਤਾਂ ਉਨ੍ਹਾਂ ਨੂੰ ਇਸ ਬਾਰੇ ਆਪਣੀ ਅਗਿਆਨਤਾ ਸਵੀਕਾਰ ਕਰਦੇ ਅਕਾਲ ਤਖਤ ਸ਼ਬਦ ਨੂੰ
ਅਕਾਲ ਬੁੱਗੇ ਸ਼ਬਦ ਦਾ ਸਮਕਾਲੀ ਸ਼ਬਦ ਮੰਨਣਾ ਚਾਹੀਦਾ ਹੈ। ਸਿਰਫ਼ ਇਸ ਨੁੱਕਤੇ ਤੋਂ ਵੀ ਅਕਾਲ ਤਖਤ
ਵਰਗੇ ਸੰਸਥਾਨ ਦੀ ਹੋਂਦ ਵਿਰੂਧ ਕੀਤੇ ਜਾ ਰਿਹੇ ‘ਨਵੇਂ ਪ੍ਰਚਾਰ` ਦਾ ਖੋਖਲਾਪਨ ਉਜਾਗਰ ਹੁੰਦਾ ਹੈ।
ਗੁਰੂ ਹੱਥੀ ਉਸਾਰੇ ਅਕਾਲ ਤਖਤ ਵਰਗੇ ਪ੍ਰਮਾਣਕ/ਪ੍ਰਵਾਣਤ ਸੰਸਥਾਨ ਦੀ ਹੋਂਦ ਨੂੰ ਤੱਥ ਛੁਪਾਉਂਦੇ
“ਦੁਖ ਭੰਜਨੀ” ਬੈਰੀ ਦੇ ਨਾਲ ਮਿਲਾਣਾ ਇੱਕ ਗਲਤਬਿਆਨੀ ਹੈ। ਕਲ ਨੂੰ ਕੋਈ ਹੋਮਕੁੰਟ ਵਾਲਾ
ਤਰਕ ਦਰਬਾਰ ਸਾਹਿਬ ਨਾਲ ਦੇਣਾ ਆਰੰਭ ਕਰੇ ਤਾਂ ਰੱਬ ਹੀ ਰਾਖਾ ਹੈ। ਸਿੱਖਾਂ ਨੇ ਗਲਤੀਆਂ
ਕੀਤੀਆ ਹਨ ਪਰ ਸਭ ਕੁੱਝ ਹੀ ਗਲਤ ਨਹੀਂ ਕੀਤਾ। ਜੇ ਕਰ ਸਭ ਕੁੱਝ ਗਲਤ ਹੁੰਦਾ ਤਾਂ ਕਿਸੇ ਨੂੰ ਅੱਜ
ਕੁੱਝ ਬੋਲਣ ਦਾ ਅਧਾਰ ਹੀ ਨਾ ਮਿਲਦਾ।
ਅਕਾਲ ਤਖਤ ਨੂੰ ਨੱਕਾਰਣ ਵਾਲੇ ਦਰਅਸਲ ਤਖਤ ਦੀ ਉਸਾਰੀ/ਵਰਤੋਂ ਨੂੰ ਨੱਕਾਰ
ਨਹੀਂ ਪਾ ਰਹੇ ਇਸ ਲਈ ਅਕਾਲ ਤਖਤ ਸ਼ਬਦਾਂ ਨੂੰ ਨਵਾਂ ਕਹਿੰਦੇ, ਅਕਾਲ ਬੁੰਗੇ
ਸੰਬੋਧਨ ਦੀ ਹੋਂਦ ਨੂੰ ਸਵੀਕਾਰ ਕਰਦੇ ਗੁਰਬਿਲਾਸ ਪਾਤਿਸਾਹੀ ੬ ਦਾ ਸਹਾਰਾ ਲੇਂਦੇ ਹਨ ਅਤੇ ਫ਼ਿਰ ਉਸੇ
ਹੀ ਪੁਸਤਕ ਵਿੱਚ ਅਕਾਲ ਤਖਤ ਸ਼ਬਦ ਦੀ ਵਰਤੋਂ ਨੂੰ ਜਾਣੇ-ਅਣਜਾਣੇ ਛੁਪਾਉਂਦੇ ਜਾਂ ਨਜ਼ਰਅੰਦਾਜ਼ ਕਰਦੇ
ਭਾਈ ਸਾਹਿਬ ਕ੍ਹਾਨ ਸਿੰਘ ਨਾਭਾ ਜੀ ਦੇ ਸਮੇਂ ਦਾ ਹਵਾਲਾ, ਭਾਈ ਸਾਹਿਬ ਜੀ ਦੇ ਮਹਾਨਕੋਸ਼ ਦੇ ਅਰਥਾਂ
ਰਾਹੀਂ ਵਰਤਦੇ ਹਨ। ਕਦੇ ਥੜੇ ਮਤਾਰ ਦੀ ਗੱਲ ਕਦੇ ਗੁਰੂਦੂਆਰਾ ਅਕਾਲ ਬੁੰਗਾ ਦੀ
ਗੱਲ! ਇਹ ਬੜੀ ਵਚਿੱਤਰ ਸਥਿਤੀ ਹੈ ਜਿਸ ਵਿੱਚ ਸਪਸ਼ਟ ਰੂਪ ਵਿੱਚ ਵੱਡਾ ਆਪਾ ਵਿਰੋਧ ਹੈ।
ਦਰਅਸਲ ਇਸ ਗੱਲ ਵਿੱਚ ਕੋਈ ਤਰਕ ਨਹੀਂ ਕਿ ਅਕਾਲ ਬੁੰਗੇ ਦਾ ਨਾਮ ਸ਼੍ਰੋਮਣੀ
ਕਮੇਟੀ ਨੇ ਬਦਲ ਕੇ ਅਕਾਲ ਤਖਤ ਕੀਤਾ ਜਦ ਕਿ ਵਾਸਤਵਿਕਤਾ ਇਹ ਹੈ ਕਿ ਅਕਾਲ ਬੁੰਗਾ/ਅਕਾਲ ਤਖਤ
ਦੋਹੇਂ ਚਿਰ ਤੋਂ ਸਮਕਾਲੀ ਸ਼ਬਦ ਸਨ। ਜਿਵੇਂ ਕਿ ਗੁਰੂ ਹੋਬਿਂਦ ਸਿੰਘ ਜੀ ਨੂੰ ਦਸ਼ਮੇਸ਼ ਪਿਤਾ,
ਦਸਵੇਂ ਪਾਤਿਸ਼ਾਹ ਆਦਿ ਵੀ ਪੁਕਾਰਿਆ ਜਾਦਾ ਸੀ। ਗੁਰੂ ਨਾਨਕ ਜੀ ਨੂੰ ਲੋਕ ਬਾਬਾ ਜੀ ਵੀ ਪੁਕਾਰਦੇ
ਸੀ।
ਅਸੀਂ ਜਾਣਦੇ ਹਾਂ ਕਿ
SGPC
ਅਜ ਤੋਂ 86
ਸਾਲ ਪਹਿਲਾਂ ਹੋਂਦ ਵਿੱਚ ਆਈ ਅਤੇ ਐਸੀ ਕੋਈ ਵੀ ਸੰਸਥਾ 1924
ਤਕ ਹੋਂਦ ਵਿੱਚ ਨਹੀਂ ਸੀ। ਕੀ ਹੁਣ ਅਸੀਂ ਇਸ ਤਰਕ ਤੇ
SGPC
ਦੀ ਹੋਂਦ ਤੋਂ ਇਨਕਾਰੀ ਹੋ ਸਕਦੇ ਹਾਂ ਕਿ ਉਹ ਨਹੀਂ ਹੈ ਕਿਉਂਕਿ ਉਹ
1924 ਤੋਂ ਪਹਿਲਾਂ ਕਿੱਧਰੇ ਲਿਖੀ ਨਹੀ ਮਿਲਦੀ?
ਨਿਰਸੰਦੇਹ ਨਹੀਂ! ਸਾਨੂੰ ਗੁਰੂਦੁਆਰਾ ਪ੍ਰਬੰਧ ਦੇ ਵਿਕਾਸ ਨੂੰ ਸਵੀਕਾਰ ਕਰਕੇ ਤੁਰਨਾ ਪਵੇਗਾ ਭਾਵੇਂ
ਉਸ ਪ੍ਰਤੀ ਸਾਨੂੰ ਕਈ ਸ਼ਿਕਵੇ ਵੀ ਕਿਉਂ ਨਾ ਹੋਣ।
ਭਾਰਤੀ ਇਤਹਾਸ ਵਿੱਚ
1947
ਤੋਂ ਪਹਿਲਾਂ ਆਪਣੀ ਪਾਰਲਿਆਮੇਂਟਰੀ ਸਰਕਾਰ ਨਹੀਂ ਸੀ ਇਸ ਤਰਕ ਦਾ ਮਤਲਭ ਇਹ ਨਹੀਂ ਬਣਦਾ ਕਿ ਉਹ
ਸਰਕਾਰ ਹੁਣ ਵੀ ਨਹੀਂ ਹੋਣੀ ਚਾਹੀਦੀ। ਇੱਥੇ ਸੰਧਰਭ ਭਾਰਤੀ ਕੋਮ ਦੇ ਪ੍ਰਬੰਧ ਦੇ ਵਿਕਾਸ ਦਾ ਹੈ।
ਖੈਰ ਬਦਲਦੇ ਹਲਾਤਾ ਵਿੱਚ ਬਹੂਤ ਕੁੱਝ ਬਦਲਿਆ। ਇਹ ਮਿਸਲਦਾਰੀ ਦਾ ਦੋਰ ਨਹੀਂ
ਸੀ ਜਿਸ ਵਿੱਚ ਜੱਥੇ ਬੰਦਿਆਂ ਦੇ ਮੁੱਖੀ ਹੀ ਵੱਡੇ ਮੁਖੀ ਨੂੰ ਚੁਣਦੇ ਸੀ। ਚੰਗੀ ਪਰੰਪਰਾ ਦੀ
ਦੁਰਵਰਤੋਂ ਨਾਲ ਵਿਗਾੜ ਪੈ ਗਏ ਬਹੁਤ ਕੁੱਝ ਖੇਰੂ-ਖੇਰੂ ਹੋ ਹਿਆ। ਹੋਰ ਸਮਾਂ ਲੰਗਿਆ! ਕੌਮ ਜੱਥੇਬੰਦ
ਹੋ ਕੇ ਗੁਰਦੂਆਰਾ ਸੁਧਾਰਾਂ ਲਈ ਸੰਘਰਸ਼ ਸ਼ੀਲ ਹੋਈ ਅਤੇ
1925
ਦਾ ਐਕਟ ਪਾਸ ਹੋਇਆ ਹੁਣ SGPC
ਇੱਕ ਮੁੱਖ ਜੱਥੇਬੰਦੀ ਸੀ ਜਿਸ ਨੂੰ ਚੁਣਨ ਦਾ ਅਧਿਕਾਰ ਆਮ ਸਿੱਖ ਕੋਲ ਸੀ। ਕਿੳਂਕਿ ਸੇਵਾ ਦੀ
ਦਾਵੇਦਾਰੀ ਅਤੇ ਪਸੰਦ ਜੇ ਕਰ ਵੱਖੋ-ਵੱਖ ਹੋਵੇ ਤਾਂ ਹੋਰ ਕੋਈ ਵਿਵਹਾਰਕ ਚਾਰਾ ਵੀ ਨਹੀਂ ਬੱਚਦਾ।
ਗਿਣਤੀ ਤਾਂ ਹੋਣੀ ਹੀ ਸੀ। ਕੋਈ ਖੜੇ ਹੱਥ ਗਿਣ ਲਵੇ ਜਾਂ ਫਿਰ ਸੰਦੁਕੜੀ ਵਿੱਚ ਪਏ ਵੋਟ। ਖ਼ੈਰ ਇਹ
ਸੰਸਥਾ ਇੱਕ ਵਿਧੀਵਤ ਸੰਸਥਾਨ ਹੈ ਜਿਸ ਦੇ ਸਿਰ ਧਾਰਮਕ ਫ਼ੈਸਲੇ ਲੋਣ ਦਾ ਅਧਿਕਾਰ ਹੈ।
ਹੁਣ ਜ਼ਰਾ ਅਕਾਲ ਤਖਤ ਦੇ ਮੁੱਖ ਸੇਵਾਦਾਰ ਲਈ ਗੁਰੂਦੂਆਰਾ ਐਕਟ ਵਿੱਚ ਵਰਤੇ
ਅੰਗ੍ਰੇਜ਼ੀ ਦੇ ਸ਼ਬਦ
‘ Head Minister’
ਦੀ ਪੜਚੋਲ ਕਰ ਲਈਏ। ਇੱਕ ਦਿੱਕਤ ਹੀ ਹੁੰਦੀ ਹੈ ਕਿ ਜਿਸ ਵੇਲੇ ਕਿਸੇ ਨੇ ਕਿਸੇ ਪਰੰਪਰਾਗਤ ਸ਼ਬਦ ਦਾ
ਤਰਜੁਮਾ ਅੰਗਰੇਜ਼ੀ ਭਾਸਾ ਵਿੱਚ ਕਰਨਾ ਹੋਵੇ। ਉਸ ਵੇਲੇ ਤਰਜਮਾ ਕਰਨ ਵਾਲਾ ਆਪਣੀ ਸਮਝ ਅਤੇ ਭਾਸ਼ਾ
ਗਿਆਨ ਦੀ ਵਰਤੋਂ ਕਰਦਾ ਵਾਸਤਵਕ ਸ਼ਬਦ ਦਾ ਸੰਭਵ ਹੱਦ ਤਕ ਮਿਲਦੇ-ਜੁਲਦੇ ਸ਼ਬਦ ਦੀ ਚੋਂਣ ਕਰਦਾ ਹੈ
ਜਿਵੇਂ ਕਿ ਉੱਪਰ ਵਿਚਾਰ ਆਏ ਹਾਂ ਕਿ ਗੁਰਮਤਾ ਇਦਾਰੇ ਨੂੰ ਪੁਰਾ ਨਾ ਸਮਝਦੇ ਇਸ ਨੂੰ ਅੰਗਰੇਜ਼ੀ
ਲੇਖਕਾਂ ਨੇ ਨੇਸ਼ਨਲ ਕੌਂਸਲ ਜਾਂ ਗਰੇਂਡ ਡੀਅਟ ਦਾ ਨਾਮ ਦਿੱਤਾ ਸੀ।
ਸਵਾਲ ਇਹ ਹੈ ਕਿ ਅਗਰ
Head Minister ਲਿਖਣ ਵਾਲੇ ਦਾ ਮਕਸਦ
ਮੁੱਖ ਪੂਜਾਰੀ ਹੀ ਲਿਖਣਾ ਸੀ ਤਾਂ ਉਸ ਨੇ ਸਿੱਦਾ Head
Priest ਹੀ ਕਿਉਂ ਨਾ ਲਿਖ ਦਿੱਤਾ? ਲ਼ੇਕਿਨ ਉਸ ਨੇ
ਐਸਾ ਨਹੀਂ ਕੀਤਾ। ਉਸ ਨੇ ਸ਼ਬਦ ਵਰਤਿਆ Head Minister.
ਇਸ ਵਿੱਚ ਸ਼ੱਕ ਨਹੀਂ ਕਿ ਉਸ ਐਕਟ ਨੂੰ ਲਿਖਣ ਵੇਲੇ ਕੁੱਝ ਜਾਗਰੂਕ ਸੱਜਣਾ ਦੀ ਸਹਾਇਤਾ ਜਰੂਰ ਲਈ ਗਈ
ਹੋਵੇਗੀ ਜਿਨ੍ਹਾਂ ਕਰਕੇ ‘ਪਰੀਸਟ` ਸ਼ਬਦ ਦੀ ਵਰਤੋਂ ਨਹੀਂ ਕੀਤੀ ਗਈ ਕਿੳਂਕਿ ਸਿੱਖ
ਸੰਸਥਾਨਾਂ ਵਿੱਚ ਸਿਧਾਂਤਕ ਤੋਰ ਤੇ ਪੁਜਾਰੀ ਹੁੰਦਾ ਹੀ ਨਹੀਂ ਅਤੇ ਨਾ ਹੀ ਗੁਰੂਦੂਆਰੇ ਪੂਜਾਸਥਲ
ਹੂੰਦੇ ਹਨ। ਉਹ ਗੁਰੂਦੂਆਰਾ ਐਕਟ ਸੀ ਨਾ ਕਿ ‘ਟੈਂਪਲ ਐਕਟ` ਜਾਂ `ਚਰਚ ਐਕਟ`। ਇਸ
ਲਈ ਇਸ ਸ਼ਬਦ ਦੀ ਵਰਤੋਂ ਦਾ ਭਾਵਅਰਥ ਗੁਰੁਦੂਆਰਾ ਪ੍ਰਬੰਧ ਦੇ ਪਰਿਪੇਖ ਵਿੱਚ ਸਮਝਣਾ ਬਣਦਾ ਹੈ ਜੋ ਕਿ
ਮੁੱਖ ਸੇਵਾਦਾਰ ਹੀ ਬਣਦਾ ਹੈ ਜਿਸ ਨੂੰ ਮੁੱਖ ਜਥੇਦਾਰ ਵੀ ਕਿਹਾ ਜਾਂਦਾ ਹੈ। ਥੋੜਾ ਹੋਰ ਵਿਚਾਰ
ਲਈਏ!
Minster
ਸ਼ਬਦ ਦਾ ਅਰਥ
ਜਰੂਰੀ ਨਹੀਂ ਕਿ ਪੂਜਾਰੀ ਹੀ ਨਿਕਲੇ। ਜਦ ਕਿ Priest
ਸ਼ਬਦ ਦਾ ਅਰਥ ਸਿੱਦੇ ਰੂਪ ਵਿੱਚ ਪੁਜਾਰੀ ਹੀ ਨਿਕਲਦਾ ਹੈ। ਅਕਸਫੋਰਡ ਡਿੱਕਸ਼ਨਰੀ ਵਿੱਚ
ਮਿਨੀਸਟਰ ਦਾ ਇੱਕ ਅਰਥ ਹੈ; Member of
the Clergy.
ਅਤੇ ਇਸੇ ਡਿਕਸ਼ਨਰੀ ਵਿੱਚ Clergy
ਦਾ ਅਰਥ ਹੈ: The body of people ordained
for religious duties in the christian church.
ਇਸ ਲਈ ਸਿੱਖੀ ਦੇ ਸਿਧਾਂਤਾ ਦੇ ਪਰਿਪੇਖ ਵਿੱਚ
Head Minister
ਦਾ ਅਰਥ ਬਣਦਾ ਹੈ ‘ਧਾਰਮਕ ਜਿੰਮੇਦਾਰੀ ਵਾਸਤੇ ਅਧਿਕ੍ਰਤ ਕੀਤੇ ਬੰਦਿਆਂ ਦੇ ਸਮੁਹ ਦਾ ਮੁੱਖੀ`।
ਐਕਟ ਬਣਨ ਵੇਲੇ ਅੰਗਰੇਜ਼ੀ ਵਿੱਚ ਇਹੀ ਸ਼ਬਦ ਲਿਖਣ ਵਾਲੇ ਨੂੰ ਢੁੱਕਵਾਂ ਲੱਗਿਆ ਨਾ ਕਿ ਪਰੀਸਟ
ਸ਼ਬਦ। ਜਿਵੇਂ ਕਿ ਵੇਖ ਆਏ ਹਾਂ ਅਠਾਹਰਵੀਂ ਸਦੀ ਦੇ ਵਿੱਚ ਲਿਖੇ ਗਏ ਅੰਗਰੇਜੀ ਹਵਾਲਿਆਂ ਵਿੱਚ ‘ਮੁਖੀ`
ਲਈ `ਚੀਫ਼` ਵਰਗੇ ਸ਼ਬਦ ਵਰਤੇ ਗਏ ਸੀ।
ਅੱਜ ਕਲ ਵੀ ਕਈ ਅੰਗਰੇਜ਼ੀ ਦੇ ਅਖਬਾਰ/ਰਸਾਲੇ
Jathedar Akal Takht
ਲਿਖਦੇ ਹਨ। ਕਈ ਵਾਰ
Head Priest Akal Takht
ਵੀ ਲਿਖਿਆ ਮਿਲਦਾ ਹੈ। ਐਸਾ ਅਣਜਾਣੇ ਹੁੰਦਾ ਹੈ ਜਦਕਿ ਇਸ
ਬਾਰੇ ਉਨ੍ਹਾਂ ਨੂੰ ਪਰੰਪਰਾਗਤ ਸ਼ਬਦ ਮੁੱਖ ਸੇਵਾਦਾਰ ਜਾਂ ਜੱਥੇਦਾਰ ਦੀ ਵਰਤੋਂ ਲਈ ਬੇਨਤੀ ਕੀਤੀ
ਜਾਣੀ ਚਾਹੀਦੀ ਹੈ। ਬਾਕੀ ਹਿੰਦੀ/ਪੰਜਾਬੀ ਅਖਬਾਰਾਂ ਆਦਿ ਵਿੱਚ ਮੁੱਖ ਸੇਵਾਦਾਰ ਜਾਂ ਜੱਥੇਦਾਰ
ਵਰਤਿਆ ਜਾਂਦਾ ਹੈ। ਸੰਸਾਰਕ ਪੱਧਰ ਤੇ ਅੰਗਰੇਜ਼ੀ ਪਾਠਕਾਂ ਨੂੰ ਮੱਦੇ ਨਜ਼ਰ ਰੱਖਦੇ
Head Minister
ਸ਼ਬਦ ਵੀ ਵਰਤਿਆ ਜਾ ਸਕਦਾ ਹੈ।
ਫ਼ਿਰ ਵਾਸਤਵ ਵਿੱਚ
ਜੱਥੇਦਾਰ ਹੋਵੇ ਜਾਂ ਸੇਵਾਦਾਰ ਅਸਲ ਸਮੱਸਿਆ ਤਾਂ ਵਿਵਹਾਰ ਦੀ ਬਣਦੀ ਹੈ ਸੰਬੋਧਨ ਦੀ ਨਹੀਂ। ਇਥੇ ਇਹ
ਗੱਲ ਧਿਆਨ ਦੇਣ ਯੋਗ ਹੈ ਕਿ ਅਹੁਦੇਦਾਰ ਕੋਈ ਵੀ ਹੋਵੇ ਗੁਰੂ/ਕੌਮ ਦੇ ਸਨਮੁੱਖ ਉਸਦਾ ਦਰਜਾ ਸੇਵਾਦਾਰ
ਵਾਲਾ ਹੀ ਹੈ। ਕਿਸੇ ਦੇਸ਼ ਦਾ ਲੋਕਾਂ ਦੂਆਰਾ ਚੁਣਿਆ ਪ੍ਰਧਾਨ ਮੰਤਰੀ ਕਾਨੂਨਨ
Public Servent
ਹੀ ਹੁੰਦਾ ਹੈ। ਲੇਕਿਨ ਇੱਕ ਅਹੁਦੇ ਵਜੋਂ ਉਹ ਜਿਥੇ ਵੀ ਹੋਵੇ ਸ਼ਿਸ਼ਟਾਚਾਰ ਦੀ ਨਜ਼ਰੋਂ ਸਤਿਕਾਰ ਨਾਲ
ਵੇਖਿਆ ਜਾਂਦਾ ਹੈ। ਅਹੁਦੇਦਾਰ ਦਾ ਸਨਮਾਨ ਬੰਦਾ ਅਧਾਰਤ ਨਹੀਂ ਅਹੁਦੇ ਦੀ ਭਾਵਨਾ ਅਧਾਰਤ ਬਣਦਾ ਹੈ।
ਉਸ ਭਾਵਨਾ ਕਾਰਨ ਜਿਸ ਦਾ ਜੇਕਰ ਕੋਈ ਪਾਲਨ ਨਾ ਕਰੇ ਤਾਂ ਉਹ ਮਨਮਤੀਆ ਸਮਝਿਆ ਜਾਂਦਾ ਹੈ।
ਅਸੀਂ ਸਾਰੇ ਜਾਣਦੇ ਹਾਂ ਕਿ ਗੁਰੂ ਨਾਨਕ ਨੇ ਧਰਤੀ ਨੂੰ ਜਪੁ ਵਿੱਚ ਧਰਮਸਾਲ
ਕਿਹਾ ਹੈ। ਪਰ ਫ਼ਿਰ ਵੀ ਗੁਰੂਆਂ ਨੇ ਪ੍ਰਚਾਰ ਲਈ ਸਥਾਪਤ ਕੇਂਦਰਾਂ ਨੂੰ ਧਰਮਸਾਲ ਕਿਹਾ ਜੋ
ਬਾਦ ਵਿੱਚ ਗੁਰਦੂਆਰੇ ਕਹਿਲਾਏ। ਅਸੀਂ ਜਾਣਦੇ ਹਾਂ ਕਿ ਵਾਸਤਵਕ ਆਨੰਦ ਦਾ ਪਰਿਚੈ ਗੁਰਬਾਣੀ ਵਿੱਚ
ਦਰਜ ਹੈ। ਪਰ ਫਿਰ ਵੀ ਗੁਰੂਆਂ ਨੇ ਇੱਕ ਜਗ੍ਹਾ ਨੂੰ ਆਨੰਦਪੁਰ ਕਿਹਾ। ਅਸੀਂ ਜਾਣਦੇ ਹਾਂ ਕਿ
ਬਾਣੀ ਵਿੱਚ ‘ਕਰਤਾਰ` ਪਰਮਾਤਮਾ ਹੈ ਲੇਕਿਨ ਫ਼ਿਰ ਵੀ ਗੁਰੂ ਨਾਨਕ ਨੇ ਇੱਕ ਪਿੰਡ ਨੂੰ
ਕਰਤਾਰਪੁਰ ਦਾ ਨਾਮ ਦਿੱਤਾ। ਕੀ ਉਹ ਗੁਰੂ ਸਿਧਾਂਤ ਨੂੰ ਨਹੀਂ ਸੀ ਜਾਣਦੇ? ਨਿਰਸੰਦੇਹ ਸੰਪੁਰਣ
ਰੂਪ ਵਿੱਚ ਜਾਣਦੇ ਸੀ! ਉਨ੍ਹਾ ਨਾਮਾਂ ਦੀ ਵਰਤੋਂ ਸੰਕੀਰਣਤਾ ਨਾਲ ਨਹੀਂ ਕੀਤੀ। ਨਾਮਕਰਨ ਦਾ ਪਰਿਪੇਖ
ਅਲਗ ਹੁੰਦਾ ਸੀ ਅਤੇ ਹੁੰਦਾ ਹੈ। ਅਕਾਲ ਤਖਤ ਨਾਮਕਰਨ ਦਾ ਮਤਲਭ ਕਿਸੇ ਸਿਧਾਂਤ ਦੀ ਉਲੱਘਣਾ ਨਹੀਂ
ਬਣਦੀ ਸੀ ਅਤੇ ਨਾ ਹੀ ਹੈ। ਸ਼ਬਦਾਂ ਦੇ ਇਸਤੇਮਾਲ ਨੂੰ ਇੰਝ ਵੇਖਣਾ ਚਿੰਤਨ ਦੀ ਅਤਿ ਜਾਂ ਨਾਸਮਝੀ ਹੀ
ਕਹੀ ਜਾ ਸਕਦੀ ਹੈ। ਕਈ ਸੱਜਣਾ ਦੇ ਨਾਲ ਪਰਮਾਤਮਾ ਦੇ ਨਾਮ ਤੇ ਹਨ। ਹੁਣ ਜੇਕਰ ਅਸੀਂ ਨਾਮ ਦਾ ਝੱਗੜਾ
ਪਾ ਕੇ ਉਨ੍ਹਾਂ ਦਾ ਗੱਲਾ ਪਕੜ ਲਈਏ ਤਾਂ ਇਹ ਸਿਆਣਪ ਨਹੀਂ ਹੋਵੇਗੀ। ਫ਼ਿਰ ਤਾਂ ਕੋਈ ਕਹਿ ਸਕਦਾ ਹੈ
ਕਿ ਗੁਰਬਾਣੀ ਦਾ ਅਰਥ ਕਰਨ ਵਾਲੇ ਵਿਦਵਾਨ ਸਾਹਿਬ ਸਿੰਘ ਜੀ ਨੇ ਆਪਣਾ ਨਾਮ ‘ਸਾਹਿਬ` ਸਿੰਘ
ਰੱਖਦੇ ਘੋਰ ਮਨਮਤਿ ਕੀਤੀ ਸੀ ਕਿੳਂਕਿ ਬਾਣੀ ਵਿੱਚ ‘ਸਾਹਿਬ` ਤਾਂ ਇੱਕੋ-ਇੱਕ ਪਰਮਾਤਮਾ ਹੈ। ਇਸ
ਹਿਸਾਬ ਨਾਲ ਤੇ ਕਈ ਵਿਦਵਾਨਾਂ ਨੂੰ ਆਪਣੇ ਨਾਮ ਬਦਲਣੇ ਪੈਂਣਗੇ। ਐਸੀਆਂ ਗੱਲਾਂ ਫ਼ਿਜੂਲ ਹਨ!
ਅਕਾਲ ਤਖਤ ਦਾ ਇਦਾਰਾ ਗੁਰੂਆਂ ਨੇ ਸਥਾਪਤ ਕੀਤਾ ਸੀ ਅਤੇ ਕੌਮ ਨੇ ਉਸੇ
ਲੀਹਾਂ ਦਾ ਪਾਲਨ ਕਰਦੇ ਆਪਣੇ ਆਪ ਨੂੰ ਅੱਗੇ ਤੋਰਿਆ। ਇਹ ਬੰਦਿਆਂ ਦੀ ਕਾਰਗੁਜ਼ਾਰੀ ਹੀ ਹੈ ਕਿ ਉਹ
ਗੁਰੂਆਂ ਦੀਆਂ ਬਖਸ਼ੀਸ਼ਾਂ ਦੀ ਦੁਰਵਰਤੋਂ ਵੀ ਕਰਦੇ ਹਨ! ਬੰਦਾ ਸਿਆਣਾ ਹੋਵੇ ਤਾਂ ਚੰਗੀ ਪਰੰਪਰਾ ਦੀ
ਵੀ ਚੰਗੀ ਵਰਤੋਂ ਕਰ ਸਕਦਾ ਹੈ ਤੇ ਜੇਕਰ ਸਿਆਣਾ ਨਾ ਹੋਵੇ ਤਾਂ ਲਿਖਤੀ ਸੰਵੀਧਾਨਾਂ ਰਾਹੀਂ ਉਸਰੇ
ਇਦਾਰਿਆਂ ਦੀ ਕਾਰਜਸ਼ੈਲੀ ਦਾ ਵੀ ਕਚਰਾ ਕਰ ਛੱਡਦਾ ਹੈ। ਬੰਦਿਆਂ ਪ੍ਰਤੀ ਗੁੱਸਾ ਸੰਸਥਾਨਾਂ ਦੀ
ਵਿਚਾਰਧਾਰਾ ਤੇ ਨਹੀਂ ਕੱਢਿਆ ਜਾ ਸਕਦਾ।
ਹਰਦੇਵ ਸਿੰਘ, ਜੰਮੂ
(11/04/11)
ਤੱਤ ਗੁਰਮਤਿ ਪਰਿਵਾਰ
ਪੱਗ ਦਾ ਅਪਮਾਨ
(ਪੰਜਾਬ ਵਿਚ
ਵਾਪਰੀਆਂ ਦੋ ਘਟਨਾਵਾਂ ਦੇ ਸੰਧਰਭ ਵਿਚ)
ਦੋਸ਼ੀਆਂ ਲਈ ਸਜ਼ਾ ਕੀ ਹੋਣੀ ਚਾਹੀਦੀ ਹੈ ?
ਪੱਗ ਦੇ ਸਤਿਕਾਰ ਨੂੰ ਲੈ ਕੇ ਪਿਛਲੇ ਸਮੇਂ
ਵਿਚ ਸਿਖਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਜੂਦਾ ਦੌਰ ਵਿਚ ਇਹ ਸਮੱਸਿਆ
ਫਰਾਂਸ ਤੋਂ ਸ਼ੁਰੂ ਹੋਈ। ਫਰਾਂਸ ਸਰਕਾਰ ਵਲੋਂ ਬਣਾਏ ਇਕ ਨਿਯਮ ਮੁਤਾਬਿਕ ਕੋਈ ਵੀ ਬੱਚਾ ਸਕੂਲ ਵਿਚ
ਧਾਰਮਿਕ ਚਿੰਨ੍ਹ ਪਹਿਨ ਕੇ ਨਹੀਂ ਆ ਸਕਦਾ। ਸਿੱਖਾਂ ਦੀ ਪਗੜੀ ਵੀ ਇਸ ਨਿਯਮ ਦੇ ਘੇਰੇ ਵਿਚ ਆ ਗਈ।
ਉਸ ਸਮੇਂ ਤੋਂ ਹੀ ਸਿੱਖਾਂ ਵਲੋਂ ਵੱਖ-ਵੱਖ ਪੱਧਰ ’ਤੇ ਇਸ ਗਲਤ ਨਿਯਮ ਵਿਰੁਧ ਆਵਾਜ਼ ਉਠਾਈ ਜਾ ਰਹੀ
ਹੈ। ਇਸ ਸਮੇਂ ਤੱਕ ਇਨ੍ਹਾਂ ਜਤਨਾਂ ਵਿਚ ਕੋਈ ਪ੍ਰਤੱਖ ਕਾਮਯਾਬੀ ਨਹੀਂ ਮਿਲੀ, ਪਰ ਆਸ ਹੈ ਕਿ ਜਲਦ
ਹੀ ਕਾਮਯਾਬੀ ਮਿਲ ਜਾਵੇਗੀ।
ਫਰਾਂਸ ਦਾ ਇਹ ਮਸਲਾ ਬੇਸ਼ਕ ਸੰਜੀਦਾ ਹੈ ਪਰ ਇਸ ਪਿੱਛੇ ਇਕ ਸਰਕਾਰੀ ਨਿਯਮ ਕੰਮ ਕਰ ਰਿਹਾ ਹੈ, ਜੋ
ਵਿਸ਼ੇਸ਼ ਰੂਪ ਵਿਚ ਸਿੱਖਾਂ (ਜਾਂ ਹੋਰ ਕਿਸੇ ਘਟਗਿਣਤੀ) ਪ੍ਰਤੀ ਨਫਰਤ ਵਜੋਂ ਹੋਂਦ ਵਿਚ ਨਹੀਂ ਆਇਆ।
ਸਪਸ਼ਟ ਹੈ ਕਿ ਇਹ ਨਿਯਮ ਸਿਰਫ ਸਿਖਾਂ ਦੀ ਦਸਤਾਰ ’ਤੇ ਹੀ ਲਾਗੂ ਨਹੀਂ ਹੁੰਦਾ, ਬਲਕਿ ਇਸ ਅਧੀਨ ਸਭ
ਧਰਮਾਂ ਦੇ ਚਿੰਨ੍ਹ ਆ ਜਾਂਦੇ ਹਨ। ਇਸ ਲਈ ਇਸ ਨੂੰ ਕਿਸੇ ਖਾਸ ਧਰਮ ਪ੍ਰਤੀ ਸੰਕੀਰਣਤਾ ਨਹੀਂ ਕਿਹਾ
ਜਾ ਸਕਦਾ। ਹਾਂ ਇਤਨਾ ਜ਼ਰੂਰ ਹੈ ਕਿ ਇਹ ਕਾਨੂੰਨ ‘ਧਾਰਮਿਕ ਆਜ਼ਾਦੀ’ ਦੇ ਮੁੱਢਲੇ ਮਨੁੱਖੀ ਹੱਕਾਂ ਦੀ
ਖਿਲਾਫਤ ਕਰਦਾ ਹੈ, ਜਿਸ ਨੂੰ ਜਲਦ ਸੁਧਾਰਿਆ ਜਾਣਾ ਬੇਹੱਦ ਜ਼ਰੂਰੀ ਹੈ।
ਦਸਤਾਰ ਦੇ ‘ਸਤਿਕਾਰ’ ਦਾ ਦੂਜਾ ਪਹਿਲੂ ਭਾਰਤ ਨਾਲ ਜੁੜਿਆ ਹੈ। ਵੈਸੇ ਤਾਂ ਦਸਤਾਰ ਭਾਰਤ ਦੇ ਬਹੁਤਾਤ
ਮੱਤਾਂ ਵਿਚ ਸਤਿਕਾਰ ਦਾ ਚਿੰਨ੍ਹ ਮੰਨੀ ਜਾਂਦੀ ਹੈ, ਪਰ ਸਿੱਖ ਕੌਮ ਨੇ ਦਸਤਾਰ ਦੀ ਪ੍ਰੰਪਰਾ ਨੂੰ ਸਭ
ਤੋਂ ਵੱਧ ਸਹੇਜ ਕੇ ਰੱਖਦੇ ਹੋਏ, ਇਸ ਨੂੰ ਅਪਣੇ ਰੋਜ਼ਾਨਾ ਪਹਿਰਾਵੇ ਦਾ ਅੰਗ ਬਣਾਇਆ ਹੈ। ਭਾਰਤੀ
ਸਮਾਜ ਦੇ ਹੋਰ ਵਰਗਾਂ ਵਿਚ ਦਸਤਾਰ ਦੀ ਵਰਤੋਂ ਕੁਝ ਖਾਸ ਮੌਕਿਆਂ ’ਤੇ ਹੁਣ ਵੀ ਹੁੰਦੀ ਹੈ ਪਰ ਇਹ
ਸਿੱਖ ਦੇ ਨਿਯਮਤ ਪਹਿਰਾਵੇ ਦਾ ਅੰਗ ਹੈ।
ਪੰਜਾਬ ਸਿੱਖ ਕੌਮ ਦਾ (ਵਸੋਂ) ਕੇਂਦਰ ਮੰਨਿਆ ਜਾਂਦਾ ਹੈ। ਇਸ ਲਈ ਇਸ ਰਾਜ ਵਿਚ ਦਸਤਾਰ ਦਾ ਸਤਿਕਾਰ
ਮੁੱਢਲੀ ਜ਼ਰੂਰਤ ਹੈ। ਜੇ ਇਸ ਰਾਜ ਵਿਚ ਦਸਤਾਰ ਦਾ ਪੂਰਨ ਸਤਿਕਾਰ ਹੋਵੇਗਾ ਤਾਂ ਹੀ ਹੋਰ ਥਾਵਾਂ ’ਤੇ
ਇਸ ਦੇ ਸਤਿਕਾਰ ਦੀ ਉਮੀਦ ਕੀਤੀ ਜਾ ਸਕਦੀ ਹੈ। ਪਰ ਅਫਸੋਸ! ਦਸਤਾਰ ਦੀ ਬੇਹੁਰਮਤੀ ਦੀਆਂ ਘਟਨਾਵਾਂ
ਸਭ ਤੋਂ ਵੱਧ ਪੰਜਾਬ ਵਿਚ ਹੀ ਹੋ ਰਹੀਆਂ ਹਨ। ਉਹ ਵੀ ਅਕਾਲੀ ਸਰਕਾਰ ਵੇਲੇ ਜੋ ‘ਪੰਥਕ’ ਹੋਣ ਦਾ
ਦਾਅਵਾ ਕਰਦੀ ਹੈ। ਹੋਰ ਤਾਂ ਹੋਰ ਸਿੱਖਾਂ ਦੇ ਧਾਰਮਿਕ ਸਮਾਗਮਾਂ ਵੇਲੇ ਵੀ ਇਕ ਰਾਜਨੀਤਕ ਧਿਰ ਦੇ
ਗੁੰਡਿਆਂ ਵਲੋਂ ਅਪਣੇ ਰਾਜਨੀਤਕ ਵਿਰੋਧੀਆਂ ਨੂੰ ਸ਼ਾਮਿਲ ਹੋਣ ਤੋਂ ਰੋਕਣ ਲਈ ਉਨ੍ਹਾਂ ਦੀ ਖਿੱਚ-ਧੁਹ
ਕਰ ਕੇ ਪੱਗਾਂ ਖਿਲਾਰਨ ਦੀਆਂ ਖਬਰਾਂ ਤਸਵੀਰਾਂ ਸਮੇਤ ਸੁਰਖੀਆਂ ਬਣਦੀਆਂ ਰਹੀਆਂ ਹਨ। ਵੈਸੇ ਵੀ
ਅਕਾਲੀਆਂ ਨੇ ਪੰਥ ਵਿਦੋਧੀ ਸ਼ਕਤੀਆਂ ਨਾਲ ਸਾਂਝ ਪਾ ਕੇ ਐਸੇ ਮਾਹੌਲ ਦੀ ਸਿਰਜਣਾ ਕਰ ਹੀ ਦਿੱਤੀ ਹੈ,
ਜਿਸ ਵਿਚ ਪੱਗ ਤਾਂ ਕੀ ਸਿਰਾਂ ਤੋਂ ਕੇਸ ਵੀ ਅਲੋਪ ਹੋ ਚੁੱਕੇ ਹਨ ਜੋ ਕਿ ਬਹੁਤ ਹੀ ਗੰਭੀਰ ਅਤੇ
ਚਿੰਤਾ ਦਾ ਵਿਸ਼ਾ ਹੈ।
ਦਸਤਾਰ ਦੀ ਬੇਹੁਰਮਤੀ ਦਾ ਇਕ ਪਹਿਲੂ ਸਰਕਾਰੀ ਨੌਕਰਸ਼ਾਹੀ ਨਾਲ ਵੀ ਸੰਬੰਧਿਤ ਹੈ। ਵੱਖ-ਵੱਖ ਵਰਗਾਂ
ਵਲੋਂ ਕੀਤੇ ਜਾਂਦੇ ਮੁਜ਼ਾਹਿਰਆਂ ਵੇਲੇ ਪੰਜਾਬ ਪੁਲਿਸ ਵਲੋਂ ਭੀੜ ਨੂੰ ਕਾਬੂ ਵਿਚ ਰੱਖਣ ਦੇ ਨਾਂ ’ਤੇ
ਲਾਠੀਚਾਰਜ, ਹੰਝੂ ਗੈਸ ਦੀ ਵਰਤੋਂ, ਪਾਣੀ ਦੀ ਬੁਛਾੜ ਆਦਿ ਸਮੇਂ ਬੀਬੀਆਂ ਦੀ ਧੱਕਾ-ਮੁੱਕੀ ਅਤੇ
ਦਸਤਾਰਾਂ ਦੀ ਬੇਰਹੁਮਤੀ ਜਾਣੇ ਅਣਜਾਣੇ ਹੁੰਦੀ ਰਹਿੰਦੀ ਹੈ। ਪਰ ਕੁਝ ਦਿਨ ਪਹਿਲਾਂ ਦੋ ਮਾਮਲੇ ਐਸੇ
ਸਾਹਮਣੇ ਆਏ ਹਨ, ਜਿਨ੍ਹਾਂ ਨੇ ਪੰਜਾਬ ਵਿਚ ਹੀ ਦਸਤਾਰ ਦੇ ਆਦਰ ’ਤੇ ਪ੍ਰਸ਼ਨਚਿੰਨ੍ਹ ਲਾ ਦਿੱਤਾ ਹੈ।
ਪਹਿਲਾ ਮਾਮਲਾ ਮੁਹਾਲੀ ਵਿਖੇ ਇਕ ਪੁਲਿਸ ਐਸ. ਪੀ. ਅਤੇ ਐਸ. ਐਚ. ਓ. ਵਲੋਂ ਇਕ ਸਿੱਖ ਨੌਜਵਾਨ ਦੀ
ਜਾਣਬੂਝ ਕੇ ਸ਼ਰੇਆਮ ਪੱਗ ਲਾਹੁਣ ਦਾ ਹੈ। ਹੈਰਾਨੀ ਦੀ ਗੱਲ ਹੈ ਕਿ ਇਸ ਮੰਦ ਕਰਤੂਤ ਵਿਚ ਸ਼ਾਮਿਲ ਐਸ.
ਪੀ. ਆਪ ਵੀ ਪਗੜੀਧਾਰੀ ਸੀ। ਇਸ ਦੁਰਘਟਨਾ ਦੀ ਵੀਡੀਉ ਫੁਟੇਜ ਇੰਟਰਨੈਟ ਰਾਹੀਂ ਥੋੜੇ ਹੀ ਸਮੇਂ ਵਿਚ
ਦੇਸ਼ਾਂ-ਵਿਦੇਸ਼ਾਂ ਵਿਚ ਪਹੁੰਚ ਗਈ। ਇਸ ਨੇ ਪੰਜਾਬ ਪੁਲਿਸ ਦੇ ਪਹਿਲਾਂ ਤੋਂ ਹੀ ਖਰਾਬ ਅਕਸ ਨੂੰ ਹੋਰ
ਵਿਗਾੜ ਦਿਤਾ ਹੈ। ਜਿਸ ਢੰਗ ਨਾਲ ਉਸ ਪੁਲਿਸ ਅਧਿਕਾਰੀ ਵਲੋਂ ਇਸ ਨੌਜਵਾਨ ਦੀ ਪੱਗ ਉਤਾਰੀ ਗਈ, ਉਹ
ਤਾਕਤ ਦੇ ਨਸ਼ੇ ਵਿਚ ਵਰਦੀ ਦੀ ਦੁਰਵਰਤੋਂ ਅਤੇ ਨਫਰਤ ਦਾ ਨੰਗਾ ਨਾਚ ਸੀ।
ਦਸਤਾਰ ਦੀ ਬੇਅਦਬੀ ਦੀ ਪੰਜਾਬ ਵਿਚੋਂ ਹੀ ਇਕ ਹੋਰ ਖਬਰ ਸਾਹਮਣੇ ਆਈ। ਇਸ ਖਬਰ ਅਨੁਸਾਰ ਇਕ ਨੌਜਵਾਨ
ਨੂੰ ਡਰਾਇਵਿੰਗ ਲਾਇਸੰਸ ਬਣਾਉਣ ਵੇਲੇ ਪੱਗ ਉਤਾਰ ਕੇ ਤਸਵੀਰ ਖਿਚਵਾਉਣ ਲਈ ਮਜਬੂਰ ਕੀਤਾ ਗਿਆ। ਇਸ
ਘਟਨਾ ਪਿਛੇ ਵੀ ਲੋਕ ਸੇਵਾ ਤੋਂ ਭਟਕ ਚੁੱਕੀ ਨੌਕਰਸ਼ਾਹੀ ਦਾ ਗਲਤ ਰਵੱਈਆ ਅਤੇ ਨਿੱਜੀ ਨਫਰਤ ਸਾਹਮਣੇ
ਆਉਂਦੀ ਹੈ। ਇਨ੍ਹਾਂ ਦੋਹਾਂ ਘਟਨਾਵਾਂ ਦਾ ਮੂਲ ਕਾਰਨ ਬ੍ਰਾਹਮਣੀ ਸੋਚ ਵਾਲੇ ਲੋਕਾਂ ਵਿਚ ਸਿੱਖਾਂ
ਪ੍ਰਤੀ ਮਨ ਵਿਚ ਭਰੀ ਨਫਰਤ ਹੀ ਹੈ। ‘ਅਹਿਸਾਨ ਫਰਾਮੋਸ਼ੀ’ ਭਰੀ ਨਫਰਤ ਦਾ ਇਹ ਮੁਜ਼ਾਹਿਰਾ ਹੁਣ ਤੋਂ ਹੀ
ਨਹੀਂ, ਬਾਬਾ ਨਾਨਕ ਜੀ ਦੇ ਵੇਲੇ ਤੋਂ ਹੀ ਹੁੰਦਾ ਰਿਹਾ ਹੈ। ਇਤਿਹਾਸ ਵਿਚ ਵੀ ਇਸ ਨਫਰਤ ਦੀਆਂ
ਮਿਸਾਲਾਂ ਸਮੇਂ-ਸਮੇਂ ਮਿਲਦੀਆਂ ਰਹੀਆਂ ਹਨ। 1984 ਵਿਚ ਨਿਰਦੋਸ਼ ਸਿੱਖਾਂ ਦਾ ਕਤਲੇਆਮ ਵੀ ਇਸ ਨਫਰਤ
ਦਾ ਪ੍ਰਗਟਾਵਾ ਹੀ ਸੀ। ਮੌਜੂਦਾ ਘਟਨਾਵਾਂ ਪਿੱਛੇ ਵੀ ਇਹੀ ਨਫਰਤ ਕੰਮ ਕਰ ਰਹੀ ਹੈ। ਪਰ ਅਫਸੋਸ! ਇਸ
ਵਾਰ ਇਹ ਦੁਰਘਟਨਾਵਾਂ ‘ਪੰਥਕ’ ਹੋਣ ਦਾ ਦਾਅਵਾ ਕਰਨ ਵਾਲੀ ਪੰਜਾਬ ਸਰਕਾਰ ਵੇਲੇ ਹੀ ਹੋਈਆਂ ਹਨ।
ਦੋਸ਼ੀਆਂ ਲਈ ਸਜ਼ਾ ਕੀ ਹੋਵੇ
?
ਐਸੇ ਨਾਜ਼ੁਕ ਮੌਕਿਆਂ ’ਤੇ ਪੰਥ ਦੇ ‘ਆਗੂ’
(ਕੁਝ ਸੁਹਿਰਦ ਵੀ ਹੋ ਸਕਦੇ ਹਨ) ਜੋਸ਼ ਵਿਚ ਆ ਕੇ ਭੜਕੀਲੇ ਬਿਆਨ ਦੇਣ ਲਗ ਜਾਂਦੇ ਹਨ। ‘ਜਬੈ ਬਾਣ
ਲਾਗਿਉ, ਤਬੈ ਰੋਸ ਜਾਗਿਉ’ ਦੀ ਦਸਮ ਗ੍ਰੰਥੀ ਸੇਧ ਨੂੰ ਅਪਣਾਉਂਦੇ ਹੋਏ ‘ਬਦਲਾ ਲੈਣ’ ਵਰਗੇ ਜਜ਼ਬਾਤੀ
ਬਿਆਨ ਬਿਨਾਂ ਵਿਚਾਰੇ ਦਾਗ ਦੇਂਦੇ ਹਨ। ਹੁਣ ਵੀ ਮੀਡੀਆ ਵਿਚ ਬਿਆਨ ਆ ਰਹੇ ਹਨ ਕਿ ਦੋਸ਼ੀਆਂ ਦੇ ਹੱਥ
ਵੱਡ ਦੇਣੇ ਚਾਹੀਦੇ ਹਨ, ਮੁੰਹ ਕਾਲਾ ਕਰ ਕੇ ਗਲੀਆਂ ਵਿਚ ਘੁੰਮਾਉਣਾ ਚਾਹੀਦਾ ਹੈ ਆਦਿ। ਇਨ੍ਹਾਂ
ਗੁਰਮੁਖਾਂ ਨੂੰ ਸੋਚਣਾ ਚਾਹੀਦਾ ਹੈ ਕਿ ਅਸੀਂ ਸਭਿਅਕ ਸਮਾਜ ਦੇ ਬਾਸ਼ਿੰਦੇ ਹਾਂ ਨਾ ਕਿ ਤਾਲਿਬਾਨੀ
ਸਮਾਜ ਦੇ। ਹੋਸ਼ ਤੋਂ ਬਿਨਾ, ਜੋਸ਼ ਵਿਚ ਆ ਕੇ ਦਿੱਤੇ ਐਸੇ ਬਿਆਨ ਜਿੱਥੇ ਇਕ ਪਾਸੇ ਨਾਨਕ ਫਲਸਫੇ ਦੇ
ਉਲਟ ਹੁੰਦੇ ਹਨ, ਦੂਜੀ ਤਰਫ ਭੜਕਾਹਟ ਵਿਚ ਆ ਕੇ ਕੁਝ ਨੌਜਵਾਨਾਂ ਨੂੰ ਗਲਤ ਰਾਹ ’ਤੇ ਤੁਰਨ ਲਈ ਵੀ
ਉਕਸਾ ਸਕਦੇ ਹਨ। ਇਤਿਹਾਸ ਵਿਚ ਐਸੇ ਕਈਂ ਹਵਾਲੇ ਮਿਲਦੇ ਹਨ। ਮਿਸਾਲ ਵਜੋਂ ਅਕਾਲ ਤਖਤ ’ਤੇ ਕਾਬਿਜ਼
ਪੁਜਾਰੀਆਂ ਵਲੋਂ ਸੌਧਾ ਸਾਧ ਦੇ ਮਾਮਲੇ ਵਿਚ ਦਿੱਤੇ ਫਤਵੇ। ਦਸ਼ਮੇਸ਼ ਪਾਤਸ਼ਾਹ ਜੀ ਨੇ ਵੀ ਕਦੀ ਐਸੀ
ਸੇਧ ਨਹੀਂ ਦਿੱਤੀ। ਉਨ੍ਹਾਂ ਵੀ ਹਥਿਆਰ ਚੁੱਕਣ ਦੀ ਸੇਧ ਜਾਂ ਤਾਂ ਮਜ਼ਲੂਮ ਦੀ ਰੱਖਿਆ ਖਾਤਿਰ ਦਿੱਤੀ
ਜਾਂ ਅੱਤ ਦਾ ਅੰਤ ਕਰਨ ਲਈ ਆਖਿਰੀ ਹੀਲੇ ਵਜੋਂ। ਬਦਲਾ ਲੈਣ ਦੀ ਭਾਵਨਾ ਨਾਲ ਹਥਿਆਰ ਚੁੱਕਣ ਦੀ
ਪ੍ਰੇਰਣਾ ਕਿਸੇ ਵੀ ਨਾਨਕ ਸਰੂਪ ਨੇ ਨਹੀਂ ਦਿਤੀ। ਸੋ ਸਾਨੂੰ ਐਸੇ ਮੌਕਿਆਂ ’ਤੇ ਬਹੁਤ ਸੁਚੇਤ ਹੋ ਕੇ
ਕਦਮ ਪੁੱਟਣ ਦੀ ਲੋੜ ਹੈ।
ਘਟਨਾਵਾਂ ਅਤੇ ਸਮੇਂ ਦੀ ਨਾਜ਼ੁਕਤਾ ਸਮਝਦੇ ਹੋਏ, ਪੰਜਾਬ ਸਰਕਾਰ ਨੇ (ਭਾਵੇਂ ਦੇਰੀ ਨਾਲ ਹੀ ਸਹੀ)
ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਮੁਅੱਤਲ ਕਰਦੇ ਹੋਏ, ਉਨ੍ਹਾਂ ਖਿਲਾਫ ਕੇਸ ਦਰਜ ਕਰਨ ਦਾ ਆਦੇਸ਼ ਦੇ
ਦਿਤਾ ਹੈ। ਪਰ ਹਰ ਸੁਚੇਤ ਮਨੁੱਖ ਜਾਣਦਾ ਹੈ ਕਿ ਸਰਕਾਰਾਂ ਦੇ ਐਸੇ ਕਦਮ ਸੁਹਿਰਦਤਾ ਦੀ ਥਾਂ ‘ਅੱਖਾਂ
ਵਿਚ ਘੱਟਾ’ ਪਾਉਣ ਵਾਲੇ ਜ਼ਿਆਦਾ ਹੁੰਦੇ ਹਨ। ਇਸ ਦੁਰਘਟਨਾ ਸੰਬੰਧੀ ਪੰਜਾਬ ਪੁਲਿਸ ਦੇ ਮੁਖੀ ਦਾ
ਬਿਆਨ ਤਾਂ ਬਹੁਤ ਨਿਰਾਸ਼ਜਨਕ ਹੈ। ਸੰਸਾਰ ਦੇ ਕੋਨੇ-ਕੋਨੇ ਵਿਚ ਪਹੁੰਚ ਚੁੱਕੀ ਘਟਨਾ ਦੀ ਵੀਡੀਉ
ਫੁਟੇਜ ਨੂੰ ਅਣਗੌਲਿਆਂ ਕਰਕੇ ਉਹ ਬਿਆਨ ਦੇ ਰਹੇ ਹਨ ਕਿ ਮੁਹਾਲੀ ਵਿਚ ਦਸਤਾਰ ਜਾਣ-ਬੁਝ ਕੇ ਨਹੀਂ
ਲਾਹੀ ਗਈ ਬਲਕਿ ਧੱਕਾ-ਮੁੱਕੀ ਵਿਚ ਲੱਥ ਗਈ ਹੈ। ਐਸੇ ਗੈਰ-ਜ਼ਿੰਮੇਵਰਾਨਾ ਬਿਆਨ ਉਨ੍ਹਾਂ ਦੇ ਅਹੁਦੇ
ਦੀ ਸਾਖ ਅਤੇ ਇਕ ਸਿੱਖ ਵਜੋਂ ਉਨ੍ਹਾਂ ਦੀ ਸ਼ਖਸੀਅਤ ਨੂੰ ਧੱਕਾ ਪਹੁੰਚਾਉਂਦੇ ਹਨ।
ਦੋਸ਼ੀਆਂ ਦੇ ਮੁਅੱਤਲ, ਬਰਖਾਸਤ ਜਾਂ ਸਜ਼ਾਯਾਫਤਾ ਹੋ ਜਾਣ ਨਾਲ ਭੜਕੇ ਹਿਰਦਿਆਂ ਨੂੰ ਕੁਝ ‘ਠੰਡਕ’
ਜ਼ਰੂਰ ਮਿਲ ਸਕਦੀ ਹੈ, ਪਰ ਇਸ ਨਾਲ ਦੋਸ਼ੀਆਂ ਵਿਚ ਸੁਧਾਰ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ। ਬਲਕਿ ਇਸ
ਨਾਲ ਉਨ੍ਹਾਂ ਦੀ ਨਫਰਤ ਹੋਰ ਵੱਧ ਜਾਵੇਗੀ। ਸਾਡੀ ਸਮਝ ਅਨੁਸਾਰ ਕੁਝ ਸੁਚੇਤ ਪੰਥਦਰਦੀ, ਕੁਝ ਨਿਰਪੱਖ
ਸਮਾਜ ਸੁਧਾਰਕ ਸ਼ਖਸੀਅਤਾਂ (ਜੋ ਦੂਜੇ ਮੱਤ ਨਾਲ ਸੰਬੰਧਿਤ ਹੋਣ) ਨੂੰ ਨਾਲ ਲੈ ਕੇ ਦੋਸ਼ੀਆਂ ਨੂੰ
ਨਿੱਜੀ ਤੌਰ ’ਤੇ ਮਿਲਣ। ਉਨ੍ਹਾਂ ਨੂੰ ਠਰੰਮੇ ਨਾਲ ਦਲੀਲ ਦੇ ਕੇ ਸਮਝਾਇਆ ਜਾਵੇ ਕਿ ਉਨ੍ਹਾਂ ਦੀ ਇਹ
ਹਰਕਤ ਮਨੁੱਖਤਾ ਅਤੇ ਆਪਸੀ ਭਾਈਚਾਰੇ ਦੇ ਵਿਰੁਧ ਹੈ। ਇਹ ਮੰਦ-ਹਰਕਤ ਪੰਜਾਬ ਵਿਚ ਨਫਰਤ ਅਤੇ ਹਿੰਸਾ
ਦਾ ਦੌਰ ਭੜਕਾ ਸਕਦੀ ਹੈ। ਇਹ ਨਫਰਤ ਖੁੱਦ ਉਨ੍ਹਾਂ ਲਈ ਵੀ ਹਾਨੀਕਾਰਕ ਹੈ, ਕਿਉਂਕਿ ਇਹ ਉਨ੍ਹਾਂ ਦੇ
ਸੱਭਿਅਕ ਮਨੁੱਖ ਹੋਣ ’ਤੇ ਹੀ ਪ੍ਰਸ਼ਨ-ਚਿੰਨ੍ਹ ਲਾਉਂਦੀ ਹੈ। ਸਾਡਾ ਵਿਸ਼ਵਾਸ ਹੈ ਕਿ ਜੇ ਤਰੀਕੇ ਨਾਲ
ਸਮਝਾਇਆ ਜਾਵੇ ਤਾਂ ਉਨ੍ਹਾਂ ਨੂੰ ਗਲਤੀ ਦਾ ਅਹਿਸਾਸ ਹੋ ਜਾਵੇਗਾ। ਉਨ੍ਹਾਂ ਦੇ ਮਨ ਵਿਚਲੀ ਨਫਰਤ ਦੂਰ
ਹੋ ਜਾਵੇਗੀ।
ਗਲਤੀ ਦਾ ਅਹਿਸਾਸ ਹੋਣ ਉਪਰੰਤ, ਉਹ ਮੀਡੀਆ ਸਾਹਮਣੇ ਅਪਣੀ ਗਲਤੀ ਕਬੂਲ ਕਰਦੇ ਹੋਏ, ਸਿੱਖ ਭਾਈਚਾਰੇ
ਸਮੇਤ ਸਮੁੱਚੀ ਮਨੁੱਖਤਾ ਤੋਂ ਮਾਫੀ ਮੰਗਣ ਅਤੇ ਅੱਗੇ ਤੋਂ ਐਸੀ ਮੰਦ-ਹਰਕਤ ਨਾ ਦੋਹਰਾਨ ਦਾ ਪ੍ਰਣ
ਲੈਣ। ਗਲਤੀ ਕਬੂਲਣ ਦੀ ਇਸ ਵੀਡੀਉ ਫੁਟੇਜ ਨੂੰ ਮੀਡੀਆ ਰਾਹੀ ਪ੍ਰਚਾਰਿਆ ਜਾਵੇ ਤਾਂ ਕਿ ਹੋਰਨਾਂ ਨੂੰ
ਵੀ ਪ੍ਰੇਰਣਾ ਮਿਲ ਸਕੇ। ਇਸ ਤਰੀਕੇ ਨਾਲ ਹੀ ਅਸੀਂ ਬਾਬੇ ਨਾਨਕ ਜੀ ਦੀ ਉਸ ਸੁਧਾਰ ਲਹਿਰ ਦੇ ਸੱਚੇ
ਪੈਰੋਕਾਰ ਬਣ ਸਕਾਂਗੇ, ਜਿਸ ਵਿਚ ਉਨ੍ਹਾਂ ਨੇ ਸੱਜਣ ਠੱਗ, ਕੌਡੇ ਭੀਲ ਸਮੇਤ ਅਨੇਕਾਂ ਨੂੰ ਸੁਧਾਰਿਆ।
ਪੰਜਾਬ ਸਰਕਾਰ ਦਾ ਵੀ ਫਰਜ਼ ਹੈ ਕਿ ਉਹ ਅਪਣੀ ਨੌਕਰਸ਼ਾਹੀ (ਖਾਸਕਰ ਪੰਜਾਬ ਪੁਲਿਸ) ਨੂੰ ਅਪਣਾ ਭ੍ਰਿਸ਼ਟ
ਅਤੇ ਨਿਰੰਕੁਸ਼ ਰਵੱਈਆ ਤਿਆਗ ਕੇ ਸਮਾਜ ਸੇਵਕ ਦਾ ਰੋਲ ਨਿਭਾਉਣ ਲਈ ਸਖ਼ਤ ਹਿਦਾਇਤਾਂ ਜਾਰੀ ਕਰੇ ਤਾਂ
ਕਿ ਐਸੀਆਂ ਦੁਰ-ਘਟਨਾਵਾਂ ਦਾ ਦੋਹਰਾਅ ਨਾ ਹੋਵੇ। ਪੰਜਾਬ ਪੁਲਿਸ ਮੁਖੀ ਦੇ ਗੈਰ-ਜ਼ਿੰਮੇਵਰਾਨਾ ਬਿਆਨ
ਦਾ ਵੀ ਨੋਟਿਸ ਲਿਆ ਜਾਵੇ ਅਤੇ ਅੱਗੇ ਤੋਂ ਉਨ੍ਹਾਂ ਨੂੰ ਆਗਾਹ ਰਹਿਣ ਦੀ ਤਾਕੀਦ ਕੀਤੀ ਜਾਵੇ।
ਐਸੇ ਕੰਮਾਂ ਰਾਹੀਂ ਹੀ ਸੁਹਾਰਦ ਦਾ ਮਾਹੌਲ ਪੈਦਾ ਕਰਕੇ ਸਮਾਜ ਵਿਚ ਸ਼ਾਂਤੀ ਲਿਆਈ ਜਾ ਸਕਦੀ ਹੈ।
ਵਰਨਾ ਅੱਜ ਪੰਜਾਬ ਸਮੇਤ ਸਾਰੇ ਭਾਰਤੀ ਸਮਾਜ ਵਿਚ ਆਪਸੀ ਨਫਰਤ ਭੜਕਾਉਣ ਲਈ ਕਈਂ ਸਮਾਜ ਵਿਰੋਧੀ ਅਨਸਰ
ਮੌਕੇ ਦੀ ਤਲਾਸ਼ ਵਿਚ ਰਹਿੰਦੇ ਹਨ। ਖਾਸਕਰ ਸੌੜੇ ਰਾਜਨੀਤਕ ਮੁਫਾਦਾਂ ਲਈ। ਐਸੇ ਮਾਹੌਲ ਵਿਚ ਸਮਾਜ
ਵਿਚਲੀਆਂ ਸੁਚੇਤ, ਨਿਰਪੱਖ ਅਤੇ ਇਮਾਨਦਾਰ ਸ਼ਖਸੀਅਤਾਂ ਨੂੰ ਅਪਣੇ ਆਪ ਲਾਮਬੰਦ ਹੋ ਕੇ, ਐਸੇ ਕਦਮ
ਚੁੱਕਣ ਦੀ ਲੋੜ ਹੈ, ਜਿਨ੍ਹਾਂ ਰਾਹੀਂ ਆਉਂਦੇ ਸਮਿਆਂ ਵਿਚ ਇਸ ਕਿਸਮ ਦੀਆਂ ਮੰਦ ਭਾਵਨਾਵਾਂ ਤੋਂ
ਪ੍ਰੇਰਿਤ ਘਟਨਾਵਾਂ (ਜੋ ਸਮਾਜ ਵਿਚ ਨਫਰਤ ਦਾ ਕਾਰਨ ਬਣਦੀਆਂ ਹਨ) ਨੂੰ ਮਜ਼ਬੂਤੀ ਨਾਲ ਰੋਕਿਆਂ ਜਾ
ਸਕੇ।
ਤੱਤ ਗੁਰਮਤਿ ਪਰਿਵਾਰ
(11/04/11)
ਕਿਰਪਾਲ ਸਿੰਘ ਬਠਿੰਡਾ
ਮੈਂ
ਇੱਕ ਅਮਰੀਕਨ ਹੋਣ ਤੇ ਵੀ ਗੁਰਮੁਖੀ ਸਿੱਖ ਕੇ, ਗੁਰਬਾਣੀ ਦਾ ਪਾਠ, ਕੀਰਤਨ ਅਤੇ ਵਿਆਖਿਆ ਕਰ ਸਕਦੀ
ਹਾਂ ਤਾਂ ਆਪ ਸਭ ਦੀ ਤਾਂ ਮਾਂ ਬੋਲੀ ਪੰਜਾਬੀ-ਗੁਰਮੁਖੀ ਹੈ ਫਿਰ ਤੁਸੀਂ ਅਜਿਹਾ ਕਿਉਂ ਨਹੀਂ ਕਰ
ਸਕਦੇ?: ਬੀਬੀ ਹਰਸਿਮਰਤ ਕੌਰ ਖਾਲਸਾ
ਸਾਧ ਲਾਣਾ ਤਾਂ ਮਹਾਂਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਖੁੰਬਾਂ ਵਾਂਗ ਉੱਠਿਆ, ਉਦਾਸੀਆਂ, ਬੇਦੀਆਂ,
ਸੋਢੀਆਂ ਅਤੇ ਨਿਰਮਲਿਆਂ ਦੇ ਰੂਪ ਵਿੱਚ ਪਣਪਿਆ: ਅਵਤਾਰ ਸਿੰਘ ਮਿਸ਼ਨਰੀ
ਜਦੋਂ ਗੁਰੂ ਗ੍ਰੰਥ ਦੀ ਵਿਚਾਰ ਬਰਦਾਸ਼ਤ ਨਾਂ ਕਰਕੇ ਸਾਧਾਂ ਦੇ ਉਪਾਸ਼ਕ ਬੁਖਲਾ ਉੱਠੇ!
ਬਠਿੰਡਾ, ੧੧ ਅਪ੍ਰੈਲ (ਕਿਰਪਾਲ ਸਿੰਘ): ਜੇ ਮੈਂ ਇੱਕ ਅਮਰੀਕਨ ਹੋਣ 'ਤੇ ਵੀ
ਗੁਰਮੁਖੀ ਸਿੱਖ ਕੇ, ਗੁਰਬਾਣੀ ਦਾ ਪਾਠ, ਕੀਰਤਨ ਅਤੇ ਵਿਆਖਿਆ ਕਰ ਸਕਦੀ ਹਾਂ ਤਾਂ ਆਪ ਸਭ ਦੀ ਤਾਂ
ਮਾਂ ਬੋਲੀ ਪੰਜਾਬੀ-ਗੁਰਮੁਖੀ ਹੈ ਫਿਰ ਤੁਸੀਂ ਅਜਿਹਾ ਕਿਉਂ ਨਹੀ ਕਰ ਸਕਦੇ? ਇਹ ਸ਼ਬਦ ਬੀਬੀ
ਹਰਸਿਮਰਤ ਕੌਰ ਖਾਲਸਾ ਨੇ ਗਟਾਰ ਨਾਲ ਗੁਰਬਾਣੀ ਦੇ ਸ਼ਬਦਾਂ ਦਾ ਕੀਰਤਨ ਤੇ ਵਿਆਖਿਆ ਕਰਦੇ ਹੋਏ ਗੁਰੂ
ਨਾਨਕ ਮਿਸ਼ਨ ਬੀ ਸਟਰੀਟ ਲਵਿੰਸਟਨ ਵਿਖੇ ਕਹੇ। ਇਹ ਦੱਸਣਯੋਗ ਹੈ ਕਿ ਗੁਰਦੁਆਰੇ ਦੇ ਸਕੱਤਰ ਸ:
ਸੇਵਾ ਸਿੰਘ, ਗੁਰਮੁਖ ਪ੍ਰੇਮੀ ਸ: ਸੰਪੂਰਨ ਸਿੰਘ, ਮੁੱਖ ਗ੍ਰੰਥੀ ਭਾਈ ਜਸਵੰਤ ਸਿੰਘ ਅਤੇ ਗੁਰੂ
ਕੀਆਂ ਸੰਗਤਾਂ ਦੇ ਸੱਦੇ 'ਤੇ ੩ ਅਪ੍ਰੈਲ ੨੦੧੧ ਦਿਨ ਐਤਵਾਰ ਨੂੰ 'ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ
ਯੂਐਸਏ' ਦੇ ਪ੍ਰਚਾਰਕ ਭਾਈ ਅਵਤਾਰ ਸਿੰਘ ਮਿਸ਼ਨਰੀ ਅਤੇ ਅਮਰੀਕਨ ਬੀਬੀ ਹਰਸਿਮਰਤ ਕੌਰ ਖਾਲਸਾ ਵਿਸ਼ੇਸ਼
ਤੌਰ ਤੇ ਪਹੁੰਚੇ ਸਨ।
ਬੀਬੀ ਹਰਸਿਮਰਤ ਕੌਰ ਤੋਂ ਬਾਅਦ, ਗੁਰੂ ਅਰਜਨ ਸਾਹਿਬ ਜੀ ਦਾ ਉਚਾਰਨ ਕੀਤੇ ਅਤੇ ਗੁਰੂ ਗ੍ਰੰਥ ਸਹਿਬ
ਜੀ ਦੇ ਪੰਨਾ ਨੰਬਰ ੮੦੯-੧੦ ਤੇ ਬਿਲਾਵਲ ਰਾਗ ਵਿੱਚ ਦਰਜ਼ ਸ਼ਬਦ, 'ਮਹਿਮਾ ਸਾਧੂ ਸੰਗ ਕੀ ਸੁਣਹੁ ਮੇਰੇ
ਮੀਤਾ' ਦੀ ਵਿਆਖਿਆ ਕਰਦਿਆਂ ਭਾਈ ਅਵਤਾਰ ਸਿੰਘ ਮਿਸ਼ਨਰੀ ਨੇ ਕਿਹਾ ਕਿ ਅੱਜ ઠਚੋਲਾਧਾਰੀ
ਸਾਧਾਂ-ਸੰਤਾਂ ਨੇ ਸਿੱਖ ਪੰਥ ਵਿੱਚ ਬਹੁਤ ਦੁਫੇੜਾਂ ਪਾ ਦਿੱਤੀਆਂ ਹਨ। ਵੇਖੋ ਅਕਾਲ ਪੁਰਖ ਇੱਕ ਹੈ,
ਗੁਰੂ ਇੱਕ ਹੈ, ਸਿੱਖਾਂ ਦਾ ਵਿਧਾਨ ਅਤੇ ਨਿਸ਼ਾਨ ਇੱਕ ਹੈ ਪਰ ਸਾਧਾਂ ਨੇ ਨਾਂ ਸਿੱਖ ਪੰਥ ਇੱਕ ਰਹਿਣ
ਦਿੱਤਾ ਨਾਂ ਗ੍ਰੰਥ, ਨਾਂ ਮਰਯਾਦਾ, ਨਾਂ ਨਿਸ਼ਾਨ ਅਤੇ ਨਾਂ ਹੀ ਨਾਨਕਸ਼ਾਹੀ ਕੈਲੰਡਰ ਜੋ ਪੰਥ ਦੀ
ਵੱਖਰੀ ਹੋਂਦ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਅੱਜ ਅਸੀਂ ਗੁਰੂ ਨੂੰ ਭੁੱਲਦੇ ਅਤੇ ਸਾਧਾਂ ਨਾਲ
ਜੁੜਦੇ ਜਾ ਰਹੇ ਹਾਂ, ਇਸ ਦਾ ਪ੍ਰਤੱਖ ਪ੍ਰਮਾਨ ਹੈ ਕਿ ਜਦੋਂ ਗੁਰੂ ਸਾਹਿਬ, ਕਿਸੇ ਭਗਤ ਜਾਂ ਸ਼ਹੀਦ
ਦਾ ਪੁਰਬ ਹੋਵੇ ਤਾਂ ਸੰਗਤਾਂ ਨੂੰ ਅਪੀਲਾਂ ਕਰਨੀਆਂ ਪੈਂਦੀਆਂ ਹਨ ਤਾਂ ਕਿਤੇ ਸੰਗਤ ਆਉਂਦੀ ਹੈ ਪਰ
ਜੇ ਕਿਤੇ ਸਾਧ ਦੀ ਬਰਸੀ ਹੋਵੇ ਤਾਂ ਲੋਕਾਂ ਦਾ ਤਾਂਤਾ ਲੱਗ ਜਾਂਦਾ ਹੈ। ਸਾਨੂੰ ਸਾਧਾਂ ਦੀਆਂ
ਬਰਸੀਆਂ ਅਤੇ ਮੱਸਿਆ ਪੁੰਨਿਆਂ ਤਾਂ ਯਾਦ ਹਨ ਪਰ ਗੁਰ ਇਤਿਹਾਸ ਅਤੇ ਸਿੱਖ ਇਤਿਹਾਸ ਸਾਨੂੰ ਯਾਦ
ਨਹੀਂ। ਭਾਈ ਅਵਤਾਰ ਸਿੰਘ ਇਹ ਸ਼ਬਦ ਕਹਿ ਹੀ ਰਹੇ ਸਨ ਕਿ ਸੰਗਤ ਵਿੱਚੋਂ ਦੋ ਆਦਮੀ ਉੱਠੇ ਜਿਨ੍ਹਾਂ ਨੇ
ਬਾਣਾ ਪਾਇਆ ਅਤੇ ਨੀਲੀਆਂ ਪੱਗਾਂ ਬੰਨ੍ਹੀਆਂ ਹੋਈਆਂ ਸਨ, ਸੰਗਤ ਵਿੱਚ ਖਲਲ ਪਾਉਂਦਿਆਂ ਉੱਚੀ ਦੇਣੀ
ਕਹਿਣ ਲੱਗੇ 'ਸਾਧਾਂ ਦੀ ਨਿੰਦਾ ਬੰਦ ਕਰ' ਅਤੇ ਮਾਇਕ ਵੀ ਖੋ ਲਿਆ। ਇਹ ਦੱਸਣ ਯੋਗ ਹੈ ਕਿ ਇਹ ਘਟਨਾ
ਉਸ ਸਮੇਂ ਵਾਪਰੀ ਜਿਸ ਸਮੇਂ ਪ੍ਰਬੰਧਕਾਂ ਅਤੇ ਸਬੰਧੀਆਂ ਨੂੰ ਸਤਿਕਾਰਯੋਗ ਬਜੁਰਗ ਮਾਤਾ ਪ੍ਰਕਾਸ਼ ਕੌਰ
ਜੀ ਦੇ ਸਸਕਾਰ 'ਤੇ ਜਾਣਾ ਪੈ ਗਿਆ ਸੀ। ਜਿਸ ਸਮੇਂ ਸਸਕਾਰ ਤੋਂ ਸੰਗਤਾਂ ਪ੍ਰਬੰਧਕਾਂ ਸਮੇਤ ਵਾਪਸ
ਗੁਰਦੁਆਰੇ ਆ ਗਈਆਂ ਤੇ ਉਠਾਲੇ ਦੇ ਕੀਰਤਨ ਅਤੇ ਅਰਦਾਸ ਤੋਂ ਬਾਅਦ ਜਦ ਉਨ੍ਹਾਂ ਨੂੰ ਸੰਗਤ ਵਿੱਚ ਖਲਲ
ਪਾਉਣਵਾਲੇ ਦੋ ਜਣਿਆਂ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਇਸ ਕਾਰਵਾਈ ਦਾ ਬਹੁਤ ਬੁਰਾ ਮਨਾਇਆ ਅਤੇ
ਅਵਤਾਰ ਸਿੰਘ ਨਾਲ ਗਲਬਾਤ ਕਰਦਿਆਂ ਅਫਸੋਸ ਪ੍ਰਗਟ ਕਰਦਿਆਂ ਦੱਸਿਆ ਕਿ ਇਹ ਸੱਜਨ ਸ਼ਹਿਰ ਲਵਿੰਗਸਟਨ ਦੇ
ਨਹੀਂ ਹਨ ਅਤੇ ਨਾਂ ਹੀ ਇਸ ਗੁਰੂ ਘਰ ਦੇ ਮੈਂਬਰ ਹਨ। ਪ੍ਰਬੰਧਕਾਂ ਨੇ ਭਾਈ ਅਵਤਾਰ ਸਿੰਘ ਨੂੰ
ਵਿਸ਼ਵਾਸ਼ ਦਿਵਾਇਆ ਕਿ ਅਗਾਂਹ ਤੋਂ ਅਜਿਹੇ ਓਪਰੇ ਬੰਦਿਆਂ ਦਾ ਖਿਆਲ ਰੱਖਿਆ ਜਾਇਆ ਕਰੇਗਾ।
ਭਾਈ ਅਵਤਾਰ ਸਿੰਘ ਮਿਸ਼ਨਰੀ ਨੇ ਉਨ੍ਹਾਂ ਨੂੰ ਦੱਸਿਆ ਕਿ ਗੁਰੂ ਨੇ ਖਾਲਸਾ ਪੰਥ ਸਾਜਿਆ ਸੀ, ਨਾਂ ਕਿ
ਕੋਈ ਸਾਧਾਂ ਦਾ ਡੇਰਾ ਜਾਂ ਕੋਈ ਸੰਪ੍ਰਦਾ-ਟਕਸਾਲ। ਜੇ ਅਸੀਂ ਆਪਣੇ ਇਤਿਹਾਸ ਵੱਲ ਝਾਤੀ ਮਾਰੀਏ ਤਾਂ
ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਸਿੱਖ ਮਿਸਲਾਂ ਤੱਕ ਕਿਸੇ ਵੀ ਗੁਰਸਿੱਖ ਨੇ ਸੰਤ ਨਹੀਂ ਕਹਾਇਆ
ਜਾਂ ਉਸ ਨੂੰ ਸੰਤ ਨਹੀਂ ਕਿਹਾ ਗਿਆ ਸਗੋਂ ਬਹੁਤੀ ਵਾਰ ਭਾਈ ਅਤੇ ਥੋੜੀਵਾਰ ਬਾਬਾ ਸ਼ਬਦ ਹੀ ਵਰਤਿਆ
ਹੈ, ਜਿਵੇਂ ਗੁਰੂ ਨਾਨਕ ਸਾਹਿਬ ਜੀ ਦਾ ਸਾਥੀ ਭਾਈ ਮਰਦਾਨਾਂ ਜੀ, ਬਾਬਾ ਬੁੱਢਾ ਜੀ, ਭਾਈ ਮਨਸੁਖ,
ਭਾਈ ਭਗੀਰਥ, ਭਾਈ ਗੁਰਦਾਸ ਜੀ, ਭਾਈ ਬਿਧੀ ਚੰਦ, ਬਾਬਾ ਮੱਖਨਸ਼ਾਹ ਲੁਬਾਣਾ, ਭਾਈ ਮਤੀ ਦਾਸ, ਸਤੀ
ਦਾਸ, ਭਾਈ ਸੰਗਤ ਸਿੰਘ, ਭਾਈ ਘਨਈਆ ਜੀ, ਬਾਬਾ ਬੰਦਾ ਸਿੰਘ ਬਹਾਦਰ, ਭਾਈ ਮਨੀ ਸਿੰਘ, ਸ੍ਰ ਜੱਸਾ
ਸਿੰਘ ਆਹਲੂਵਾਲੀਆ ਅਤੇ ਰਾਮਗੜ੍ਹੀਆ, ਬਾਬਾ ਦੀਪ ਸਿੰਘ ਸ਼ਹੀਦ, ਬੇਬੇ ਨਾਨਕੀ, ਮਾਤਾ ਖੀਵੀ ਜੀ, ਮਾਤਾ
ਗੰਗਾ, ਮਾਤਾ ਗੁਜਰੀ, ਮਾਈ ਭਾਗ ਕੌਰ, ਬੀਬੀ ਸ਼ਰਨ ਕੌਰ, ਬਾਬਾ ਬੋਤਾ ਸਿੰਘ-ਗਰਜਾ ਸਿੰਘ, ਸ੍ਰ ਹਰੀ
ਸਿੰਘ ਨਲੂਆ, ਸ੍ਰ ਸ਼ਾਮ ਸਿੰਘ ਅਟਾਰੀ ਵਾਲਾ, ਅਕਾਲੀ ਫੂਲਾ ਸਿੰਘ, ਪੁਰਾਤਨ ਪੰਥ ਪ੍ਰਕਾਸ਼ ਦੇ ਕਰਤਾ
ਸ੍ਰ਼ ਰਤਨ ਸਿੰਘ ਭੰਗੂ, ਕੁਦਰਤ ਦੇ ਕਵੀ ਭਾਈ ਵੀਰ ਸਿੰਘ, ਗੁਰੂ ਗ੍ਰੰਥ ਸਾਹਿਬ ਦੇ ਟੀਕਾਕਾਰ ਪ੍ਰੋ਼
ਸਾਹਿਬ ਸਿੰਘ, ਗੁਰਬਾਣੀ ਦੇ ਰਸੀਏ ਭਾਈ ਰਣਧੀਰ ਸਿੰਘ ਜੀ ਸਮੇਤ ਹੋਰ ਵੀ ਬਹੁਤ ਸਾਰੇ ਮਾਈ ਭਾਈ ਕਿਸੇ
ਨੂੰ ਵੀ ਸੰਤ ਨਹੀਂ ਸੀ ਕਿਹਾ ਜਾਂਦਾ ਸਗੋਂ ਭਾਈ, ਬਾਬਾ ਜਾਂ ਸਰਦਾਰ ਜੀ ਕਹਿ ਕੇ ਬੁਲਾਇਆ ਜਾਂਦਾ
ਸੀ। ਉਨ੍ਹਾਂ ਕਿਹਾ ਇਹ ਸਾਧ ਲਾਣਾ ਤਾਂ ਮਹਾਂਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਖੁੰਬਾਂ ਵਾਂਗ
ਉੱਠਿਆ, ਉਦਾਸੀਆਂ, ਬੇਦੀਆਂ, ਸੋਢੀਆਂ ਅਤੇ ਨਿਰਮਲਿਆਂ ਦੇ ਰੂਪ ਵਿੱਚ ਪਣਪਿਆ ਬਾਅਦ ਵਿੱਚ ਕਈ ਭੇਖਾਂ
ਤੇ ਰੂਪਾਂ ਦੇ ਸੰਤ-ਸਾਧ ਅਤੇ ਡੇਰੇ ਪੈਦਾ ਹੋ ਗਏ, ਕੋਈ ਨਾਨਕਸਰੀਆ, ਕੋਈ ਰਾੜੇਵਾਲਾ, ਕੋਈ
ਨੀਲਧਾਰੀ, ਕੋਈ ਨਾਮਧਾਰੀ, ਕੋਈ ਰਾਧਾ ਸੁਆਮੀ, ਕੋਈ ਨਿਰੰਕਾਰੀ, ਕੋਈ ਸਰਸੇਵਾਲਾ, ਕੋਈ
ਭਨਿਆਰੇਵਾਲਾ, ਕੋਈ ਵਡਭਾਗੀਆ, ਕੋਈ ਕੰਬਲੀਵਾਲਾ, ਕੋਈ ਮੋਰਾਂਵਾਲਾ ਅੱਜ ਸਾਧਾਂ ਦੀਆਂ ਵਣਗੀਆਂ ਦਾ
ਕੋਈ ਅੰਤ ਹੀ ਨਹੀਂ। ਲੰਮਾਂ ਸਮਾਂ ਕੌਮ ਸੰਘਰਸ਼ ਵਿੱਚ ਰਹੀ ਅਤੇ ਇਹ ਡੇਰੇਦਾਰ ਸੇਵਾ ਦੇ ਬਹਾਨੇ ਸਿੱਖ
ਪੰਥ ਵਿੱਚ ਸ਼ਾਮਲ ਹੁੰਦੇ ਗਏ। ਜੋ ਵੀਰ ਅੱਜ ਸਾਧਾਂ ਦੇ ਨਾਂ ਤੇ ਭੜਕ ਪੈਂਦੇ ਹਨ ਉਨ੍ਹਾਂ ਦਾ ਕੋਈ
ਕਸੂਰ ਨਹੀਂ ਕਿਉਂਕਿ ਉਨ੍ਹਾਂ ਵੀਰਾਂ ਨੇ ਗੁਰ ਇਤਿਹਾਸ, ਸਿੱਖ ਇਤਿਹਾਸ ਅਤੇ ਗੁਰੂ ਗ੍ਰੰਥ ਸਾਹਿਬ ਜੀ
ਦਾ ਸਮੁੱਚਾ ਸਿਧਾਂਤ ਡੂੰਘਾਈ ਤੱਕ ਨਹੀਂ ਵਾਚਿਆ। ਉਨ੍ਹਾਂ ਕਿਹਾ ਅਸੀਂ ਅਰਦਾਸ ਕਰਦੇ ਹਾਂ ਕਿ
ਕਰਤਾਪੁਰਖ ਇਨ੍ਹਾਂ ਵੀਰਾਂ ਨੂੰ ਸੁਮਤਿ ਬਖਸ਼ੇ ਤਾਂ ਕਿ ਇਹ ਵੀ ਕਰਤਾਪੁਰਖ, ਪੰਥ-ਗ੍ਰੰਥ ਦੀ ਅਜਮਤ
ਤੋਂ ਜਾਣੂੰ ਹੋ ਕੇ, ਜਣੇ ਖਣੇ ਸਾਧ ਦੇ ਡੇਰੇ ਤੇ ਜਾਣਾ ਬੰਦ ਕਰਕੇ ਗੁਰੂ ਕੋਲ ਅਤੇ ਗੁਰਧਾਮਾਂ ਤੇ
ਹੀ ਜਾਣ।
ਇਸ ਸਮਾਗਮ ਦੀ ਸ਼ੁਰੂਆਤ ਭਾਈ ਜਸਵੰਤ ਸਿੰਘ ਜੀ ਦੇ ਜਥੇ ਨੇ ਪਹਿਲਾਂ ਗੁਰਬਾਣੀ ਦਾ ਕੀਰਤਨ ਰਾਹੀਂ
ਕੀਤਾ। ਇਹ ਜਾਣਕਾਰੀ ਭਾਈ ਅਵਤਾਰ ਸਿੰਘ ਮਿਸ਼ਨਰੀ ਵਲੋਂ ਭੇਜੀ ਗਈ ਈਮੇਲ ਰਾਹੀਂ ਮਿਲੀ।
(11/04/11)
ਗੁਰਜੰਟ ਸਿੰਘ ਰੂਪੋਵਾਲੀ
ਫਤਿਹਪੁਰ ਵਿਖੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ ਵੱਲੋਂ ਗੁਰਮਤਿ ਸਮਾਗਮ 11-4-2011
ਪਿੰਡ ਫਤਹਿਪੁਰ, ਜ਼ਿਲ੍ਹਾ ਹੁਸ਼ਿਆਰਪੁਰ ਵਿਖੇ 10 ਅਪ੍ਰੈਲ 2011, ਐਤਵਾਰ ਨੂੰ ਸ. ਸੁਰਜੀਤ ਸਿੰਘ ਅਤੇ
ਸ. ਅਮਰਜੀਤ ਸਿੰਘ ਡੁੱਬਈ ਵਾਲਿਆਂ ਵੱਲੋਂ ਵੱਡੀ ਪੱਧਰ ਤੇ ਗੁਰਮਤਿ ਸਮਾਗਮ ਕਰਾਇਆ ਗਿਆ। ਜਿਸ ਵਿਚ
ਗੁਰਮਤਿ ਗਿਆਨ ਮਿਸਨਰੀ ਕਾਲਜ ਵੱਲੋਂ ਪ੍ਰੋ. ਗੁਰਬਚਨ ਸਿੰਘ ਥਾਈਲੈਂਡ, ਭਾਈ ਸੁਖਵਿੰਦਰ ਸਿੰਘ
ਦਦੇਹਰ, ਭਾਈ ਗੁਰਜੰਟ ਸਿੰਘ ਰੂਪੋਵਾਲੀ ਨੇ ਗੁਰਮਤਿ ਵੀਚਾਰਾਂ ਦੁਆਰਾ ਹਾਜ਼ਰੀ ਲਗਾਈ।
ਧਾਰਮਿਕ, ਰਾਜਨੀਤਿਕ, ਸਮਾਜਕ, ਨਸ਼ੇ, ਅਨਪੜ੍ਹਤਾ, ਪਤਿਤਪੁਣਾ, ਵਹਿਮਾਂ-ਭਰਮਾਂ ਦੇ ਵੱਖ-ਵੱਖ ਵਿਸ਼ਿਆਂ
ਤੇ ਗੁਰਬਾਣੀ ਅਧਾਰਤ ਕਰੀਬ ਚਾਰ ਘੰਟੇ ਵੀਚਾਰਾਂ ਕੀਤੀਆਂ ਗਈਆਂ। ਵੱਖ-ਵੱਖ ਪਿੰਡਾਂ ਤੋਂ ਆਈ ਹੋਈ
ਸੰਗਤ ਨੇ ਸਾਰੇ ਸਮਾਗਮ ਨੂੰ ਬਹੁਤ ਧਿਆਨ ਨਾਲ ਸੁਣਿਆ ਅਤੇ ਸਲਾਹਿਆ। ਸੰਗਤਾਂ ਨੇ ਮੰਗ ਕੀਤੀ ਕਿ ਇਸ
ਤਰ੍ਹਾਂ ਦੇ ਗੁਰਮਤਿ ਸਮਾਗਮ ਹਰ ਪਿੰਡ ਵਿਚ ਕੀਤੇ ਜਾਣੇ ਚਾਹੀਦੇ ਹਨ।
ਇਸ ਮੌਕੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ ਵੱਲੋਂ ਧਾਰਮਿਕ ਪੁਸਤਕਾਂ ਦਾ ਸਟਾਲ ਵੀ ਲਗਾਇਆ
ਗਿਆ।
ਸ. ਸਰਜੀਤ ਸਿੰਘ ਡੁੱਬਈ ਅਤੇ ਸ. ਅਮਰਜੀਤ ਸਿੰਘ ਡੁੱਬਈ ਵਾਲਿਆਂ ਨੇ ਕਾਲਜ ਦੇ ਪ੍ਰਚਾਰ ਢੰਗ ਤੋਂ
ਪ੍ਰਭਾਵਿਤ ਹੋ ਕੇ ਗੁਰਮਤਿ ਪ੍ਰਚਾਰ ਕੇਂਦਰਾਂ ਲਈ 25 ਹਜ਼ਾਰ ਰੁਪਏ ਦੀ ਸੇਵਾ ਕੀਤੀ। ਇਸ ਸਮਾਗਮ ਵਿਚ
ਸਿਰੋਪਾ ਕਲਚਰ ਨੂੰ ਬੰਦ ਕਰਨ ਦੀ ਸ਼ੁਰੂਆਤ ਕੀਤੀ ਗਈ। ਸੰਗਤਾਂ ਵੱਲੋਂ ਆਏ ਸਵਾਲਾਂ ਦੇ ਗੁਰਮਤਿ
ਅਨੁਸਾਰੀ ਜਵਾਬ ਦਿੱਤੇ ਗਏ। ਸੰਗਤਾਂ ਨੂੰ ਗੁਰਮਤਿ ਪ੍ਰਚਾਰ ਕਰਨ ਵਾਲੀਆਂ ਸਾਈਟਾਂ ਬਾਰੇ ਸੰਗਤਾਂ
ਨੂੰ ਜਾਣਕਾਰੀ ਦਿੱਤੀ ਗਈ। ਇਸ ਸਮਾਗਮ ਵਿਚ ਨੌਜਵਾਨ ਬੱਚੇ ਬੱਚੀਆਂ ਨੇ ਵੱਧ ਚੜ੍ਹ ਕੇ ਹਾਜ਼ਰੀ ਲਗਾਈ।
*************************************************
ਪ੍ਰੋ. ਗੁਰਬਚਨ ਸਿੰਘ ਥਾਈਲੈਂਡ ਵਾਲੇ ਰੇਡੀਓ ਸੁਰਸੰਗਮ ਤੇ ਗੁਰਮਤਿ ਵੀਚਾਰ ਪੇਸ਼ ਕਰਨਗੇ ਇਹ
ਪ੍ਰੋਗਰਾਮ ਆਪ ਜੀ ਵੈਬਸਾਈਟ
http://radiosursangam.com/
ਤੇ ਲਾਈਵ ਸੁਣ ਸਕਦੇ ਹੋ ਜੀ।
13 ਅਪ੍ਰੈਲ 2001, ਬੁੱਧਵਾਰ ਸਮਾਂ ਭਾਰਤ 6:00 ਤੋਂ 7;00 ਸਵੇਰੇ
12 ਅਪ੍ਰੈਲ 2001, ਬੁੱਧਵਾਰ ਸਮਾਂ ਕਨੇਡਾ 6:30 ਤੋਂ 7;30 ਸ਼ਾਮ
(10/04/11)
ਡਾ ਗੁਰਮੀਤ ਸਿੰਘ ਬਰਸਾਲ ਕੈਲੇਫੋਰਨੀਆਂ
ਜੱਥੇਬੰਦਕ
ਏਕਤਾ ਲਈ ਕੁਝ ਸੁਝਾਅ
(ਡਾ ਗੁਰਮੀਤ ਸਿੰਘ ਬਰਸਾਲ ਕੈਲੇਫੋਰਨੀਆਂ)
ਸੰਸਾਰ ਪੱਧਰ ਤੇ ਤੱਤ ਗੁਰਮਤਿ
ਪਰਿਵਾਰ ਵੱਲੋਂ ਭਵਿੱਖ-ਮੁਖੀ ਪਰੈਕਟੀਕਲ ਏਕਤਾ ਲਈ ਪਹਿਲਕਦਮੀ ਕਰਦੇ ਹੋਏ ਜਾਗਰੂਕ ਸਿੱਖਾਂ ਦੀ
ਇੰਟਰਨੈਸ਼ਨਲ ਜੱਥੇਬੰਦੀ ਬਣਾਉਣ ਦਾ ਸੁਝਾਅ ਕਾਬਿਲੇ-ਤਾਰੀਫ ਅਤੇ ਅੱਜ ਦੇ ਸਮੇ ਅਤੀ ਲੋੜੀਂਦਾ ਹੈ। ਇਕ
ਦੂਜੇ ਵਿਰੁੱਧ ਅਨਰਜੀ ਖਰਾਬ ਕਰਨ ਦੀ ਜਗਾ ਲੋੜੀਂਦੇ ਪਾਸੇ ਅਨਰਜੀ ਲਾਉਣ ਦੀ ਅਤਿਅੰਤ ਜਰੂਰਤ ਹੈ ।
ਕਿਸੇ ਵੀ ਲੋੜੀਂਦੀ ਸੇਧ ਲਈ ਧਰਮ ਦੇ ਨਾ ਤੇ ਰਾਜਨੀਤੀ ਕਰਨ ਵਾਲਿਆਂ ਦੇ ਹੁਕਮਾਂ ਨੂੰ ਮੰਨਣਾ
ਜਾਗਰੂਕ ਸਿੱਖਾਂ ਲਈ ਆਉਖਾ ਹੋ ਚੁੱਕਾ ਹੈ। ਸਮੇ ਦੀ ਬਣ ਚੁੱਕੀ ਮੰਗ ਅਨੁਸਾਰ ਹੋਰ ਵੀ ਗੁਰਸਿੱਖਾਂ
ਨੂੰ ਆਪਣੇ ਸੁਝਾਅ ਦੇਣ ਦੀ ਬੇਨਤੀ ਕਰਦਾ ਹੋਇਆ ਆਪ ਜੀ ਦੇ ਉੱਦਮ ਪ੍ਰਤੀ ਕੁਝ ਖਿਆਲ ਸਾਂਝੇ ਕਰ ਰਿਹਾ
ਹਾਂ ।
ਦੁਨੀਆਂ ਵਿੱਚ ਇਸ ਵੇਲੇ ਅਨੇਕਾਂ ਛੋਟੇ-ਵੱਡੇ ਗਰੁੱਪ, ਛੋਟੇ-ਛੋਟੇ ਵਖਰੇਵਿਆਂ ਦੇ ਵਾਵਜੂਦ ਇੱਕੋ
ਦਿਸ਼ਾ ਵਲ ਵਧ ਰਹੇ ਹਨ । ਅਗਰ ਇਹਨਾ ਸਭ ਨੂੰ ਇਕ ਦਿਸ਼ਾ –ਨਿਰਦੇਸ਼ ਲਈ ਸਰਬਸਾਂਝਾ ਪਲੇਟ ਫਾਰਮ ਮਿਲ
ਜਾਵੇ ਤਾਂ ਜਾਗਰੁਕਤਾ ਦੀ ਲਹਿਰ ਨੂੰ ਵੱਡਾ ਹੁੰਗਾਰਾ ਮਿਲ ਸਕਦਾ ਹੈ । ਹਉਮੇ ਨੂੰ ਪਰੇ ਕਰਕੇ ਅਜ
ਲੋੜ ਹੈ ਵੱਖ-ਵੱਖ ਮੋਤੀਆਂ ਨੂੰ ਇੱਕ ਮਾਲਾ ਵਿੱਚ ਪਰੋਣ ਦੀ। ਹਾਲ ਦੀ ਘੜੀ ਮਜਬੂਤ ਮੀਡੀਆ ਦੀ ਘਾਟ
ਵੱਖ-ਵੱਖ ਵੈਬ ਸਾਈਟਾਂ ਰਲ-ਮਿਲ ਕੇ ਕਰ ਸਕਦੀਆਂ ਹਨ । ਦੁਨੀਆਂ ਵਿੱਚ ਵਿਚਰ ਰਹੇ ਕੁਝ ਅਖਬਾਰ ਵੀ
ਕਾਫੀ ਸਹਾਈ ਹੋ ਸਕਦੇ ਹਨ । ਨਵੇ ਸਮੇ ਦੀ ਨਵੀ ਲੋੜ ਨਵੀਆਂ ਇੰਟਰਨੈਟ ਤਕਨੀਕਾਂ ਰਾਹੀਂ ਹਲ ਕੀਤੀ ਜਾ
ਸਕਦੀ ਹੈ । ਕੁਝ ਜਾਗਰੂਕ ਨਿਸ਼ਕਾਮ ਭਾਵਨਾ ਨਾਲ ਸੇਵਾ ਕਰਨ ਵਾਲੇ ਵੀਰ ਆਪਣੇ ਤੌਰ ਤੇ ਪਰਚਾਰ ਦੀ
ਭਾਵਨਾ ਨਾਲ ਆਡੀਓ , ਵੀਡੀਓ ਕੈਸਟਾਂ, ਪਰੋਜੈਕਟਰਾਂ ਲਈ ਸਲਾਈਡਾਂ ਆਦਿ ਬਣਾਂਦੇ ਹਨ । ਉਹਨਾਂ ਦੀਆਂ
ਸੇਵਾਵਾਂ ਜੱਥੇਬੰਦਕ ਤੋਰ ਤੇ ਕੁਝ ਵੱਡੇ ਪਰੋਜੈਕਟਾਂ ਲਈ ਵੀ ਲਈਆਂ ਜਾ ਸਕਦੀਆਂ ਹਨ। ਦੇਸ-ਵਿਦੇਸਾਂ
ਵਿੱਚ ਪੰਜਾਬੀ ਅਤੇ ਗੁਰਮਤਿ ਸਕੂਲਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਲਈ ਅੰਧ-ਵਿਸ਼ਵਾਸੀ ਅਤੇ
ਮਨਮਤੀਆਂ ਸਾਖੀਆਂ ਦੀ ਜਗਾ ਨਵੇ ਸਮੇ ਦੀ ਮੰਗ ਅਨੁਸਾਰ ਕਿਤਾਂਬਾਂ ਤੇ ਕਿਤਾਬਚਿਆਂ ਨੂੰ ਛਾਪਕੇ ਵੰਡਣ
ਲਈ ਵੀ ਕਈ ਨਿਸ਼ਕਾਮ ਭਾਵਨਾ ਵਾਲੇ ਗਰੁੱਪਾਂ ਦੀਆਂ ਸੇਵਾਵਾਂ ਲਈਆਂ ਜਾ ਸਕਦੀਆਂ ਹਨ । ਅਜਿਹੇ ਕੰਮ
ਜੱਥੇਬੰਦੀ ਦੇ ਵੱਖ-ਵੱਖ ਵਿੰਗਾਂ ਅਧੀਨ ਵੀ ਕੀਤੇ ਜਾ ਸਕਦੇ ਹਨ ।
ਨਵੇਂ ਸਮੇ ਦੀ ਮੰਗ ਅਨੁਸਾਰ ਕੋਈ ਬਹੁਤ ਵੱਡੇ ਦਫਤਰ ਦੀ ਵੀ ਜਰੂਰਤ ਨਹੀਂ ਹੈ ਜਿੱਥੇ ਕੋਈ ਗੁਰਮੁਖ
ਪਿਆਰਾ ਕੰਪਿਊਟਰ ਰੱਖ ਲਵੇ ਉੱਥੇ ਹੀ ਦਫਤਰ ਬਣ ਸਕਦਾ ਹੈ । ਜੱਥੇਬੰਦੀ ਦੀ ਨਵੀਂ ਵੈਬਸਾਈਟ ਖੋਲੀ ਜਾ
ਸਕਦੀ ਹੈ ਜਿੱਥੋਂ ਜੱਥੇਬੰਦੀ ਦੇ ਹਰ ਵਿੰਗ ਦੀ ਕਾਰਗੁਜਾਰੀ ਅਤੇ ਦਿਸ਼ਾ ਲਈ ਜਾਣਕਾਰੀ ਲਈ ਜਾ ਸਕਦੀ
ਹੋਵੇ। ਵਿਵਾਦਿਤ ਮੁਦਿਆਂ ਤੇ ਵੀਚਾਰ ਸਰਬ ਸੰਗਤ ਦੇ ਸਾਹਮਣੇ ਨਾ ਹੋਕੇ ਨਿੱਜੀ ਈ-ਮੇਲ ਰਾਹੀਂ ਜਾਂ
ਵੱਖਰੇ ਪਾਸ ਵਰਡ ਵਾਲੇ ਖਾਨੇ ਵਿੱਚ ਹੋ ਸਕਦੀ ਹੈ ।
ਜੱਥੇਬੰਦੀ ਦਾ ਨਾਮ ਵੀ ਨਵੇ ਸਮੇ ਦੀ ਤਰਜਮਾਨੀ ਕਰਦਾ ਹੋਣਾ ਚਾਹੀਦਾ ਹੈ ਅਤੇ ਕੰਮ ਕੇਡਰਾਈਜਡ ਹੋਣਾ
ਚਾਹੀਦਾ ਹੈ । ਹਰ ਮੈਬਰ ਆਪੋ-ਆਪਣੇ ਵਿੰਗ ਵਿੱਚ ਕਾਰਜਸ਼ੀਲ ਹੋਣਾ ਚਾਹੀਦਾ ਹੈ । ਜੱਥੇਬੰਦੀ ਦੀ
ਵੈੱਬਸਾਈਟ ਤੇ ਇੱਕ ਸਲਾਹਾਂ ਅਤੇ ਸੁਝਾਵਾਂ ਦਾ ਕੋਨਾ ਫਾਇਦੇਮੰਦ ਹੋ ਸਕਦਾ ਹੈ।
ਹਰ ਜਾਗਰੂਕ ਗਰੁੱਪ ਦੀ ਕਿਸੇ ਨਾ ਕਿਸੇ ਰੂਪ ਵਿਚ ਸ਼ਮੂਲੀਅਤ ਹੋਣੀ ਚਾਹੀਦੀ ਹੈ । ਵਿਚਰ ਰਹੀਆਂ
ਜਾਗਰੂਕ ਜੱਥੇਬੰਦੀਆਂ ਇਸਦੇ ਵਿੰਗ ਵੀ ਬਣ ਸਕਦੀਆਂ ਹਨ । ਸਾਰੇ ਵਿੰਗ ਇੱਕ ਦਿਸ਼ਾ ਨਿਰਦੇਸ਼ਕ ਸੁਪਰੀਮ
ਕੌਂਸਲ ਨਾਲ ਵਚਨ-ਵਧ ਹੋਣੇ ਚਾਹੀਦੇ ਹਨ ਜੋ ਕਿ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਧਾਨਗੀ ਵਿੱਚ
ਹਰ ਵਿੰਗ ਲਈ ਨਿਰਦੇਸ਼ਨ ਦੇਣ ਦੇ ਸਮਰੱਥ ਹੋਵੇ। ਸੁਪਰੀਮ ਕੌਂਸਲ ਤਮਾਮ ਜਾਗਰੁਕ ਜੱਥੇਬੰਦੀਆਂ ਵਿਚੋਂ
ਗੁਰਮਤਿ ਅਨੁਸਾਰ ਚੁਣੀ ਜਾ ਸਕਦੀ ਹੈ । ਹਰ ਵਿੰਗ ਦੀਆਂ ਗਵਰਨਿੰਗ ਕੌਂਸਲਾਂ ਵੀ ਹੋ ਸਕਦੀਆਂ ਹਨ ।
ਗੁਰਮਤਿ ਦੇ ਵਿਦਵਾਨ, ਲਿਖਾਰੀ, ਕਵੀ, ਸੰਗਤ ਵਿੱਚ ਵਿਚਰਨ ਵਾਲੇ ਪਰਚਾਰਕ, ਗੁਰਦਵਾਰਾਪ੍ਰਬੰਧਕ,
ਮੀਡੀਆਮੈਨ, ਲਿਟਰੇਚਰ, ਖਿਡਾਰੀ, ਸਮਾਜਸੇਵਕ ਆਦਿ ਵੱਖ-ਵੱਖ ਵਿੰਗਾਂ ਰਾਹੀਂ ਸੇਵਾ ਕਰ ਸਕਦੇ ਹਨ।
ਵਿੰਗ ਲੋੜ ਅਨੁਸਾਰ ਵਧਾਏ-ਘਟਾਏ ਜਾ ਸਕਦੇ ਹਨ ।
ਦੁਨੀਆਂ ਦੀਆਂ ਤਮਾਮ ਜਾਗਰੂਕ ਜੱਥੇਬੰਦੀਆਂ ਨੂੰ ਇੱਕ ਖਾਸ ਈ-ਮੇਲ ਐਡਰੈਸ ਸੁਝਾਵਾਂ ਅਤੇ
ਪਾਰਟੀਸੀਪੇਸ਼ਨ ਲਈ ਦਿੱਤਾ ਜਾ ਸਕਦਾ ਹੈ ਤਾਂ ਕਿ ਕਿਸੇ ਵਖਰੇਵੇਂ ਵਾਲੇ ਮੁੱਦੇ ਨੂੰ ਗੁੱਪਤ ਰੱਖਕੇ
ਹੱਲ ਕੀਤਾ ਜਾ ਸਕੇ । ਜੱਥੇਬੰਦੀ ਦੇ ਕਾਰਜ-ਖੇਤਰ ਅਤੇ ਕਾਰਜ-ਵਿਧੀ ਲਈ ਵੀ ਉਸੇ ਈ-ਮੇਲ ਤੇ ਸੁਝਾਅ
ਲਏ ਜਾ ਸਕਦੇ ਹਨ। ਸੰਵਿਧਾਨ ਅਤੇ ਏਜੰਡੇ ਵਿਚਾਰਨ ਲਈ ਵਕਤ ਨਿਸ਼ਚਿਤ ਕੀਤਾ ਜਾ ਸਕਦਾ ਹੈ।
(10/04/11)
ਸਤਨਾਮ ਕੌਰ, ਫਰੀਦਾਬਾਦ
ਕਸੂਰਵਾਰ ਕੌਣ? ਟੀ. ਵੀ ਚੈਨਲ ਜਾਂ ਸ਼੍ਰੋਮਣੀ ਕਮੇਟੀ ਤੇ ਜੱਥੇਦਾਰ? ਸ. ਉਪਕਾਰ ਸਿੰਘ ਫਰੀਦਾਬਾਦ
ਜਦੋਂ ਤਕ ਸਿੱਖ ਆਪ ਦੇਹਿ ਸ਼ਿਵਾ ਬਰ ਅਤੇ ਗੁਰ ਸਿਮਰਿ ਮਨਾਈ ਕਾਲਕਾ ਦਾ ਪੱਲਾ ਨਹੀਂ ਛੱਡਦੇ ੳਦੋਂ ਤਕ
ਸਿੱਖੀ ਦਾ ਮਜ਼ਾਕ ਉਡਾਉਣ ਵਾਲੇ ਟੀ. ਵੀ ਚੈਨਲਾਂ ਦੇ ਪ੍ਰੋਗਰਾਮਾਂ ਨੂੰ ਮੰਦਭਾਗਾ ਕਹਿਣ ਦਾ ਕੋਈ
ਫਾਇਦਾ ਨਹੀਂ: ਸੁਰਿੰਦਰ ਸਿੰਘ ਫਰੀਦਾਬਾਦ
(੯ ਅਪ੍ਰੈਲ ੨੦੧੧, ਸਤਨਾਮ ਕੌਰ, ਫਰੀਦਾਬਾਦ)
ਕਸੂਰਵਾਰ ਕੌਣ? ਟੀ. ਵੀ ਚੈਨਲ ਜਾਂ ਸ਼੍ਰੋਮਣੀ ਕਮੇਟੀ ਤੇ ਜੱਥੇਦਾਰ? ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ
ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ. ਉਪਕਾਰ ਸਿੰਘ ਨੇ ਕੀਤਾ। ਉਨ੍ਹਾਂ ਸਪੋਕਸਮੈਨ
ਵਿੱਚ ਛੱਪੀ ਖਬਰ ਜਿਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਇੱਕ ਟੀ. ਵੀ ਚੈਨਲ ਰਾਹੀਂ ਨੈਣਾ ਦੇਵੀ
`ਤੇ ਤਪ ਅਤੇ ਹਵਨ ਕਰਨ ਦੀ ਗੱਲ ਉਤੇ ਗਿਆਨੀ ਗੁਰਬਚਨ ਸਿੰਘ ਵੱਲੋਂ ਇਸ ਨੂੰ ਮੰਦਭਾਗਾ ਕਹਿਣ `ਤੇ
ਪ੍ਰਤੀਕਰਮ ਕਰਦਿਆਂ ਕਿਹਾ ਕਿ ਜੋ ਗੱਲ ਟੀ. ਵੀ ਚੈਨਲ ਨੇ ਵਿਖਾਈ ਹੈ ਹੂ-ਬ-ਹੂ ਇਹੀ ਗੱਲ ਸ਼੍ਰੋਮਣੀ
ਕਮੇਟੀ ਵੱਲੋਂ ਛੱਪੀ ਹਿੰਦੀ ਦੀ ਪੁਸਤਕ ਸਿੱਖ ਇਤਿਹਾਸ ਵਿੱਚ ਵੀ ਦਰਜ਼ ਹੈ ਜਿਸ ਵਿੱਚ ਲਿਖਿਆ ਹੈ
“ਖਾਲਸਾ ਪੰਥ ਦੀ ਸਿਰਜਨਾ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਨੈਨਾ ਨਾਮਕ ਪਹਾੜ ਦੀ ਉੱਚੀ ਚੋਟੀ’ ਤੇ
ਜਾ ਕੇ ਦੇਵੀ ਮੰਦਰ ਵਿੱਚ ਕਠੋਰ ਤਪਸਯਾਚਰਣ ਕਿਆ ਥਾ” ਕੀ ਹੁਣ ਗਿਆਨੀ ਗੁਰਬਚਨ ਸਿੰਘ ਸ਼੍ਰੋਮਣੀ
ਕਮੇਟੀ ਵੱਲੋਂ ਛੱਪੀ ਇਸ ਹਿੰਦੀ ਦੀ ਪੁਸਤਕ ਬਾਰੇ ਮੰਦਭਾਗਾ ਸ਼ਬਦ ਵਰਤਣਗੇ? ਸ. ਉਪਕਾਰ ਸਿੰਘ ਨੇ
ਕਿਹਾ ਕਿ ਸਿੱਖ ਵਿਰੋਧੀਆਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਦੇਵੀ ਪੂਜਕ ਸਾਬਤ ਕਰਣ ਦਾ ਪੂਰਾ ਜ਼ੋਰ
ਲਾ ਰਖਿਆ ਹੈ, ਇਸ ਲਈ ਉਨ੍ਹਾਂ ਨੇ ਬਚਿੱਤਰ ਨਾਟਕ ਅਖੌਤੀ ਦਮਸ ਗ੍ਰੰਥ ਵਿੱਚ ਕਾਲੀ ਦੇਵੀ, ਸ਼ਿਵਾ,
ਦੁਰਗਾ, ਚੰਡੀ, ਭੈਰਵੀ, ਸ਼ੀਤਲਾ, ਤੋਤਲਾ, ਕਾਲਕਾ ਅਤੇ ਮਹਾਕਾਲ ਨੂੰ ਇਸ਼ਟ ਬਣਾ ਕੇ ਉਸੇ ਗੁਰੂ ਗ੍ਰੰਥ
ਸਾਹਿਬ ਜੀ ਦੇ ਬਰਾਬਰ ਰੱਖ ਦਿੱਤਾ ਹੈ ਜਿਸ ਵਿੱਚ ਦੇਵੀ ਦੇਵਤਿਆਂ ਦੀ ਹੋਂਦ ਨੂੰ ਰੱਦ ਕੀਤਾ ਹੈ। ਪਰ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਸੇਵਾਦਾਰ ਗਿਆਨੀ ਗੁਰਬਚਨ ਸਿੰਘ ਜੀ, ਜੋ ਗੁਰੂ ਗੋਬਿੰਦ ਸਿੰਘ ਜੀ
ਨੂੰ ਦੇਵੀ ਪੂਜਕ ਦੱਸਣ ਵਾਲੇ ਬਚਿੱਤਰ ਨਾਟਕ ਗ੍ਰੰਥ ਅੱਗੇ ਆਪ ਪਜਾਮੇ ਲਾਹ ਕੇ ਮੱਥਾ ਟੇਕਦੇ ਹਨ। ਸ.
ਉਪਕਾਰ ਸਿੰਘ ਨੇ ਕਿਹਾ ਕਿ ਗਿਆਨੀ ਗੁਰਬਚਨ ਸਿੰਘ ਸਿੱਖੀ ਵਿੱਚ ਦੇਵੀ ਦੇਵਤਿਆਂ ਦੀ ਉਸਤਤਿ ਨੂੰ
ਜ਼ਬਰਨ ਬਚਿੱਤਰ ਨਾਟਕ ਅਖੌਤੀ ਦਸਮ ਗ੍ਰੰਥ ਰਾਹੀਂ ਵਾੜ ਕੇ ਤੁਸੀਂ ਵੀ ਤਾਂ ਗੁਰੂ ਗ੍ਰੰਥ ਸਾਹਿਬ ਜੀ
ਦੀ ਬਾਣੀ ਨੂੰ ਨਕਾਰ ਰਹੇ ਹੋ? ਕੀ ਤੁਹਾਡੇ ਵੱਲੋਂ ਕੀਤੀਆਂ ਇਹ ਹਰਕਤਾਂ ਮੰਦਭਾਗੀਆਂ ਨਹੀਂ? ਸਾਹਿਬ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉਚੱਤਾ ਨੂੰ ਸਮਰਪੱਤ ਜੱਥੇਬੰਦੀ ਦਸਮ ਗ੍ਰੰਥ (ਬਚਿੱਤਰ ਨਾਟਕ)
ਵਿਚਾਰ ਮੰਚ ਇੰਟਰਨੈਸ਼ਨਲ ਦੇ ਕੋਆਰਡੀਨੇਟਰ ਸ. ਸੁਰਿੰਦਰ ਸਿੰਘ ਨੇ ਕਿਹਾ ਕਿ ਸਿੱਖਾਂ ਦੇ
ਗੁਰਦੁਆਰਿਆਂ ਵਿੱਚ ਆਰਤੀ ਵੇਲੇ ਰੋਜ਼ ਬਚਿੱਤਰ ਨਾਟਕ ਅਖੌਤੀ ਦਸਮ ਗ੍ਰੰਥ ਵਿਚੋਂ ਦੁਰਗਾ ਪਾਠ ਪੜਿਆ
ਜਾ ਰਿਹਾ ਹੈ। ਇਤਿਹਾਸਕ ਗੁਰਦੁਆਰਿਆਂ ਦੇ ਬਾਹਰ ਦੇਹਿ ਸਿਵਾ ਬਰ ਮੋਹਿ ਇਹੈ ਲਿਖਿਆ ਹੋਇਆ ਹੈ ਉਸ
ਨੂੰ ਅੱਜ ਤਕ ਕਿਸੇ ਜੱਥੇਦਾਰ ਵੱਲੋਂ ਮੰਦਭਾਗਾ ਨਹੀਂ ਕਿਹਾ ਫਿਰ ਟੀ. ਵੀ ਚੈਨਲ ਵੱਲੋਂ ਉਹੀ ਹਰਕਤ
ਕਰਣ `ਤੇ ਉਸ ਨੂੰ ਮੰਦਭਾਗਾ ਕਿਉਂ ਕਿਹਾ ਜਾ ਰਿਹਾ ਹੈ? ਸ. ਸੁਰਿੰਦਰ ਸਿੰਘ ਨੇ ਕਿਹਾ ਕਿ ਜਦੋਂ ਤਕ
ਸਿੱਖ ਆਪ “ਦੇਹਿ ਸ਼ਿਵਾ ਬਰ” ਅਤੇ “ਗੁਰ ਸਿਮਰਿ ਮਨਾਈ ਕਾਲਕਾ” ਦਾ ਪੱਲਾ ਨਹੀਂ ਛੱਡਦੇ ੳਦੋਂ ਤਕ
ਸਿੱਖੀ ਦਾ ਮਜ਼ਾਕ ਉਡਾਉਣ ਵਾਲੇ ਟੀ. ਵੀ ਚੈਨਲਾਂ ਦੇ ਪ੍ਰੋਗਰਾਮਾਂ ਨੂੰ ਮੰਦਭਾਗਾ ਕਹਿਣ ਦਾ ਕੋਈ
ਫਾਇਦਾ ਨਹੀਂ। ਉਨ੍ਹਾਂ ਕਿਹਾ ਕਿ ਪਿੰਡ ਧਨੌਲਾ ਵਿਖੇ ਗਿਆਨੀ ਗੁਰਬਚਨ ਸਿੰਘ ਵੱਲੋਂ ਗੁਰੂ ਗ੍ਰੰਥ
ਸਾਹਿਬ ਜੀ ਨੂੰ ਛੱਡ ਕੇ ਰਾਮ, ਸੀਤਾ ਅਤੇ ਹਨੂੰਮਾਨ ਦੀ ਉਸਤਤਿ ਕਰਣਾ ਸਪਸ਼ਟ ਕਰਦਾ ਹੈ ਕਿ ਸਿੱਖੀ
`ਤੇ ਕਾਬਜ਼ ਇੰਨ੍ਹਾਂ ਮਹੰਤਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਹੁਣ ਸੱਚ ਦੀ ਗੱਲ ਕਰਨੀ ਵੀ
ਚੰਗੀ ਨਹੀਂ ਲਗਦੀ। ਉਨ੍ਹਾਂ ਕਿਹਾ ਕਿ ਅਖੌਤੀ ਦਸਮ ਗ੍ਰੰਥ ਦੇ ੨੪ ਅਵਤਾਰ ਦੀ ਰਾਮਅਵਤਾਰ ਰਚਨਾ ਵਿੱਚ
ਵੀ ਰਾਮਚੰਦਰ ਦੀ ਕਥਾ ਨੂੰ ਜੁਗੋ ਜੁਗ ਅਟਲ ਕਿਹਾ ਹੈ ਅਤੇ ਇਸੇ ਰਚਨਾ ਵਿੱਚ ਸਿੱਖਾਂ ਨੂੰ ਲਵ ਕੁਸ਼
ਦੀ ਔਲਾਦ ਤਕ ਦਸਿਆ ਹੈ ਇਸੇ ਕਰ ਕੇ ਅਖੌਤੀ ਦਸਮ ਗ੍ਰੰਥ ਦੇ ਉਪਾਸ਼ਕ ਲਵ ਕੁਸ਼ ਦੀ ਔਲਾਦ ਗਿਆਨੀ
ਗੁਰਬਚਨ ਸਿੰਘ ਹੁਣ ਸਮਾਗਮਾਂ ਵਿੱਚ ਰਾਮਾਇਣ ਪੜ੍ਹ ਕੇ ਆਪਣੇ ਬਜ਼ੁਰਗਾਂ ਨੂੰ ਮਾਣ ਸਤਿਕਾਰ ਦਿਵਾਉਣਾ
ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਧਨੌਲਾ ਵਿਖੇ ਭਰੂਣ ਹੱਤਿਆ, ਦਾਜ ਪ੍ਰੱਥਾ ਅਤੇ ਨਸ਼ਿਆਂ ਵਿਰੁੱਧ
ਕਰਵਾਏ ਸਮਾਗਮ ਵਿੱਚ ਗਿਆਨੀ ਗੁਰਬਚਨ ਸਿੰਘ ਵੱਲੋਂ ਸ਼ਿਰਕਤ ਕਰਣਾ ਉਸੇ ਤਰ੍ਹਾਂ ਸੀ ਜਿਵੇਂ ਕਿਸੇ ਚੌਰ
ਨੂੰ ਘਰ ਦੀ ਰਖਵਾਲੀ ਕਰਣ ਲਈ ਜਿੰਮੇਂਵਾਰੀ ਸੌਂਪ ਦਿੱਤੀ ਜਾਂਦੀ ਹੈ। ਕਿਉਂਕਿ ਗਿਆਨੀ ਗੁਰਬਚਨ ਸਿੰਘ
ਜਿਸ ਅਖੌਤੀ ਦਸਮ ਗ੍ਰੰਥ ਨੂੰ ਸਿੱਖਾਂ ਦਾ ਦੂਜਾ ਗ੍ਰੰਥ ਕਹਿੰਦੇ ਹਨ ਉਸ ਵਿੱਚ ਨਸ਼ਿਆਂ ਦਾ ਵਿਰੋਧ
ਨਹੀਂ ਸਗੋਂ ਖੁਲ੍ਹ ਕੇ ਨਸ਼ੇ ਪੀਣ ਦੀ ਗੱਲਾਂ ਕੀਤੀਆਂ ਹਨ। ਇਸ ਕਰਕੇ ਅਜਿਹੇ ਸਮਾਗਮਾਂ ਵਿੱਚ ਇਹੋ
ਜਿਹੇ ਆਗੂਆਂ ਨੂੰ ਸੱਦਣਾ ਆਪਣੀ ਰਾਹ ਵਿੱਚ ਕੰਡੇ ਬਿਖੇਰਣ ਵਾਂਗ ਹੈ।
(10/04/11)
ਸੰਦੀਪ ਸਿੰਘ ਖਾਲੜਾ
ਖਾਲੜਾ ੧੦ ਅਪ੍ਰੈਲ (ਸੰਦੀਪ ਸਿੰਘ
ਖਾਲੜਾ) ਅੱਜ ਜਿਥੇ ਵਿਆਹ, ਸ਼ਾਦੀਆਂ, ਅਨੰਦ ਕਾਰਜਾਂ ਦੇ ਦੌਰਾਨ ਆਮ ਲੌਕ ਸਮਾਜ ਵਿੱਚ ਨੱਕ ਰੱਖਣ ਦੀ
ਖਾਤਿਰ ਵੱਡੇ-ਵੱਡੇ ਪੈਲਸਾਂ ਅੰਦਰ ਲੱਖਾਂ ਰੁਪਏ ਖਰਚ ਕਰਕੇ, ਸਭਿਆਚਾਰ ਦੇ ਨਾਂ ਤੇ ਗਾਉਣ ਵਾਲਿਆਂ
ਨੂੰ ਲਗਾ ਕੇ, ਤੇ ਸ਼ਰਾਬਾਂ ਦੇ ਦੌਰ ਚਲਾ ਕੇ, ਜਨਤਾ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਤਾਂ ਕਰਦੇ ਹਨ, ਪਰ
ਆਮ ਤੌਰ ਤੇ ਪਿੰਡਾਂ ਚ ਇਹ ਗੱਲ ਵੀ ਮਸ਼ਹੂਰ ਹੈ ਕਿ ਸਮਾਜ ਨੂੰ ਕੋਈ ਖੁਸ਼ ਨਹੀਂ ਕਰ ਸਕਦਾ ਪਰ ਉਸ ਦੇ
ਨਾਲ ਕਈ ਉਹ ਪ੍ਰੀਵਾਰ ਵੀ ਹੁੰਦੇ ਹਨ, ਜਿਹੜੇ ਇਸ ਸਮੇਂ ਕੇਵਲ ਗੁਰਬਾਣੀ ਦਾ ਓਟ ਆਸਰਾ ਲੈ ਕੇ ਅਨੰਦ
ਕਾਰਜ ਨੂੰ ਅਨੰਦ ਦਾ ਹੀ ਰੂਪ ਦਿੰਦੇ ਹਨ ਕਿਉਂਕਿ ਉਹਨਾਂ ਨੂੰ ਇਹ ਪਤਾ ਹੁੰਦਾ ਹੈ ਕਿ ਅਸੀਂ ਕਿਸੇ
ਸੰਸਥਾ ਜਥੇਬੰਦੀ ਨਾਲ ਜੁੜ ਕੇ ਆਪਣੇ ਜੀਵਨ ਚ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਹੀ ਓਟ
ਆਸਰਾ ਲਿਆ ਹੈ, ਤੇ ਸਿੱਖ ਹੋਣ ਦੇ ਨਾਤੇ ਅਸੀਂ ਜੋ ਕਰਾਂਗੇ ਹੋ ਸਕਦਾ ਹੈ ਬਾਕੀ ਲੌਕ ਵੀ ਇਸ ਤੋਂ
ਸੇਧ ਲੈਣ, ਠੀਕ ਇਸੇ ਤਰਾਂ ਇੱਕ ਪ੍ਰੀਵਾਰ ਸ੍ਰ: ਸੁਖਦੇਵ ਸਿੰਘ ਪਿੰਡ ਡੱਲ ਜੋ ਕਿ ਗੁਰਮਤਿ ਗਿਆਨ
ਮਿਸ਼ਨਰੀ ਕਾਲਜ ਦੇ ਗੁਰਮਤਿ ਪ੍ਰਚਾਰ ਕੇਂਦਰ ਡੱਲ (ਤਰਨ ਤਾਰਨ) ਦੇ ਨਾਲ ਸਬੰਧਤ ਹੋਣ ਕਰਕੇ ਜਿਹਨਾਂ
ਦੀ ਬੇਟੀ ਰਾਜਵਿੰਦਰ ਕੌਰ ਦਾ ਅਨੰਦ ਕਾਰਜ ਰਣਜੀਤ ਸਿੰਘ ਸਪੁੱਤਰ ਕਾਰਜ ਸਿੰਘ ਵਾਸੀ ਸੁਰਸਿੰਘ ਨਾਲ
ਹੋਇਆ ਇਸ ਸਮੇਂ ਸਭ ਤੋਂ ਪਹਿਲਾਂ ਬਰਾਤ ਪਿੰਡ ਦੇ ਗੁਰੂ ਘਰ ਵਿਖੇ ਪਹੁੰਚੀ ਜਿਥੇ ਗੁਰੂ ਸਾਹਿਬ ਜੀ
ਦੀ ਹਜੂਰੀ ਚ ਅਨੰਦ ਕਾਰਜ ਦੀ ਰਸਮ ਅਦਾ ਹੋਈ, ਇਸ ਸਮੇਂ ਲੜਕੀ ਨੇ ਕੋਈ ਵੀ ਵਖਰਾ ਫੈਸ਼ਨ ਵਗੈਰਾ ਨਹੀਂ
ਸੀ ਕੀਤਾ ਤੇ ਨਾ ਹੀ ਕੋਈ ਕਲੀਰੇ ਜਾਂ ਚੂੜਾ ਆਦਿਕ ਪਾਏ ਸਨ, ਤੇ ਲੜਕੇ ਨੇ ਵੀ ਕੇਵਲ ਗੁਰਮੁਖੀ ਬਾਣਾ
ਹੀ ਪਾਇਆ ਸੀ, ਉਪਰੰਤ ਬਰਾਤ ਲੜਕੀ ਦੇ ਘਰ ਪਹੁੰਚੀ ਜਿਥੇ ਕਿ ਖੇਤ ਚ ਹੀ ਖੁੱਲਾ ਪੰਡਾਲ ਲਗਾ ਸੀ ਉਥੇ
ਪਹਿਲਾਂ ਸਾਰਿਆਂ ਨੇ ਚਾਹ ਪਾਣੀ ਛਕਿਆ ਤੇ ਫਿਰ ਸਾਰੇ ਪੰਡਾਲ ਚ ਲਗੀਆਂ ਕੁਰਸੀਆਂ ਤੇ ਬੈਠ ਗਏ ਜਿਥੇ
ਸਿੱਖ ਵਿਰਸਾ ਵਿਜੂਅਲ ਸਭਰਾਂ ਦੀ ਟੀਮ ਵੱਲੌਂ ਧਾਰਮਿਕ ਡਰਾਮੇਂ ‘ਬੱਬਰ ਅਕਾਲੀ” ਜਿਸ ਚ ਭਾਰਤ ਦੀ
ਅਜਾਦੀ ਸਮੇਂ ਸਿੱਖਾਂ ਦਾ ਯੋਗਦਾਨ, ‘ਸ਼ਸਿ ਤਲੀ ਤੇ’ ਦੇ ਵਿੱਚ ਮੱਸੇ ਰੰਘੜ ਵੱਲੋਂ ਕੀਤੀ ਗਈ ਦਰਬਾਰ
ਸਾਹਿਬ ਜੀ ਦੀ ਬੇਅਦਬੀ ਤੇ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਵੱਲੋਂ ਉਸ ਨੂੰ ਕੀਤੇ ਦੀ ਸਜਾ ਦੇਣੀ,
‘ਪਾਖੰਡੀ ਬਾਬੇ’ ਚ ਅੱਜ ਦੇ ਸਮੇਂ ਡੇਰੇਦਾਰਾਂ ਵੱਲੋਂ ਕੀਤੀ ਜਾਂਦੀ ਜਨਤਾ ਦੀ ਲੁੱਟ ਤੇ ਉਹਨਾਂ ਦੇ
ਉਘੜਦੇ ਪਾਜ, ਇਹਨਾਂ ਨਾਟਕਾਂ ਚ ਫਿਲਮਾਏ ਗਏ ਇਸ ਸਮੇਂ ਕਰਨੈਲ ਸਿੰਘ ਸਭਰਾ ਨੇ ਆਪਣੀ ਕਮੇਡੀ ਰਾਹੀਂ
ਸੰਗਤਾਂ ਨੂੰ ਦਾਜ ਦੀ ਲਾਹਨਤ, ਭਰੂਣ ਹਤਿਆ ਤੇ ਨਸ਼ਿਆਂ ਦੇ ਮਾਰੂ ਪ੍ਰਭਾਵ ਤੋਂ ਜਾਣੂੰ ਕਰਵਾਇਆ
ਉਪਰੰਤ ਕਾਲਜ ਤੋਂ ਪਹੁੰਚੇ ਪ੍ਰੋ: ਸੁਖਵਿੰਦਰ ਸਿੰਘ, ਸੰਦੀਪ ਸਿੰਘ ਖਾਲੜਾ, ਗੁਰਸ਼ਰਨ ਸਿੰਘ ਡੱਲ ਨੇ
ਜੌੜੀ ਨੂੰ ਸਿਰੋਪੇ ਤੇ ਮੁਮੈਂਟੋ ਦੇ ਕੇ ਸਨਮਾਨਿਤ ਕੀਤਾ ਤੇ ਹੋਰ ਸੰਗਤਾਂ ਨੂੰ ਵੀ ਇਸ ਕਾਰਜ ਤੋਂ
ਪ੍ਰੇਰਣਾਂ ਲੈਣ ਲਈ ਬੇਨਤੀ ਕੀਤੀ ਇਸ ਸਮੇਂ ਪ੍ਰਧਾਨ ਦੀਦਾਰ ਸਿੰਘ, ਚਾਨਣ ਸਿੰਘ, ਸਕੱਤਰ ਸਿੰਘ,
ਗੁਰਪ੍ਰੀਤ ਸਿੰਘ, ਗੁਰਮੀਤ ਸਿੰਘ, ਹਰਜਿੰਦਰ ਸਿੰਘ, ਸੁਖਜਿੰਦਰ ਸਿੰਘ, ਰਛਪਾਲ ਸਿੰਘ ਆਦਿ ਹਾਜਿਰ ਸਨ
ਸੰਪਰਕ ਨੰਬਰ:- ੯੮੫੫੩੪੧੬੧੬
(09/04/11)
ਜਸਬੀਰ ਸਿੰਘ (ਕੈਲਗਰੀ)
ਸਿੱਖ ਮਾਰਗ ਦੇ ਪਾਠਕ ਸੱਜਣੋਂ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ॥
ਸ: ਚਰਨਜੀਤ ਸਿੰਘ ਬਰੈਂਪਟਨ ਜੀ!
ਮੈਨੂੰ ਸ: ਮੱਖਣ ਸਿੰਘ ਜੀ ਦੇ ਫ਼ੈਸਲੇ ਦਾ ਇੰਤਜ਼ਾਰ ਹੈ, ਉਸ ਤੋਂ ਬਾਅਦ ਹੀ ਮੈਂ ਅੱਗੋਂ
ਵਿਚਾਰ ਦੇਣੇ ਚਾਹੁੰਦਾ ਹਾਂ। ਪਰ ਮੈਨੂੰ ਕੋਈ ਇਤਰਾਜ ਨਹੀਂ ਹੈ ਜੇ ਸ: ਬਲਦੇਵ ਸਿੰਘ ਜੀ ਟਰੋਂਟੋ
ਕੋਲ ਉਨ੍ਹਾਂ ਦੇ ਲੇਖਾਂ ਸੰਬੰਧੀ ਮੇਰੀਆਂ ਲਿਖਤਾਂ ਦਾ ਜਵਾਬ ਦੇਣ ਲਈ ਸਮਾਂ ਨਹੀਂ ਹੈ ਤਾਂ ਵਿਚਾਰ
ਚਰਚਾ ਆਪ ਜੀ ਨਾਲ ਵੀ ਜਾਰੀ ਕੀਤੀ ਜਾ ਸਕਦੀ ਹੈ। ਸੋ ਬੇਨਤੀ ਹੈ ਕਿ ਜੇ ਆਪ ਜੀ ਸ: ਬਲਦੇਵ ਸਿੰਘ ਜੀ
ਦੇ ਲੇਖਾਂ ਸੰਬੰਧੀ ਮੇਰੇ ਨਾਲ ਵਿਚਾਰ ਚਰਚਾ ਜਾਰੀ ਕਰਨੀ ਚਾਹੁੰਦੇ ਹੋ ਤਾਂ ਸਾਫ਼ ਲਫ਼ਜ਼ਾਂ ਵਿੱਚ ਪੱਤਰ
ਲਿਖ ਭੇਜੋ ਜੀ ਤਾਂ ਕਿ ਸ: ਮੱਖਣ ਸਿੰਘ ਜੀ ਆਪ ਜੀ ਦੇ ਪੱਤਰ ਤੇ ਵੀ ਗੌਰ ਕਰਕੇ ਆਪਣਾ ਫ਼ੈਸਲਾ ਦੇ
ਸਕਣ। ਧੰਨਵਾਦ।
ਜਸਬੀਰ ਸਿੰਘ (ਕੈਲਗਰੀ)
(08/04/11)
ਚਰਨਜੀਤ ਸਿੰਘ ਬਰੈਂਮਪਟਨ
ਸੁਲਤਾਨੁ ਪੂਛੈ ਸੁਨੁ ਬੇ ਨਾਮਾ॥
ਜਸਬੀਰ ਸਿੰਘ ਕੈਲਗਰੀ ਜੀ
ਜਿਆਦਾ ਮਹੱਤਵਪੂਰਣ ਇਹ ਹੈ ਕਿ ਸਾਰੇ ਸ਼ਬਦ ਦਾ ਨਿਚੌੜ ਕੀ ਕਢਿਆ ਗਿਆ ਹੈ ਨਾ ਕਿ ਇਹ ਕਿ
ਇੱਕਲੇ ਇੱਕਲੇ ਅੱਖਰ ਦਾ ਸਹੀ ਅਰਥ ਹੈ ਜਾਂ ਨਹੀਂ।
ਬਲਦੇਵ ਸਿੰਘ ਟੋਰਾਂਟੋ ਜੀ ਨੇ ਇਸ ਸ਼ਬਦ ਨਾਲ ਪ੍ਰਚਲਿਤ ਸਾਖੀ ਨੂੰ ਰ੍ਹਦ ਕਰ ਕੇ ਇਸ ਵਿੱਚ ਡੂੰਘਾ
ਉਤਰਨ ਦੀ ਕੋਸ਼ਿਸ਼ ਕੀਤੀ ਹੈ। ਮੇਰੇ ਮੁਤਾਬਿਕ, ਜੇ ਇਤਨਾ ਕਾਫੀ ਨਹੀਂ ਤਾ ਘਟੋ ਘਟ ਸਹੀ ਰਾਹ ਤੇ
ਤੁਰਨਾ ਜਰੂਰ ਹੈ। ਬਲਦੇਵ ਸਿੰਘ ਜੀ ਨੇ ਸ਼ਬਦ ਦੇ ਸਾਰੇ ਪਾਤਰਾਂ ਨੂੰ ਕਿਸੇ ਨਾ ਕਿਸੇ ਚੀਜ ਦਾ
ਪ੍ਰਤੀਕ ਮੰਨਿਆ ਹੈ। ਜੇ ਇਹਨਾਂ ਪ੍ਰਤੀਕਾਂ ਨਾਲ ਕੋਈ ਅਸਹਿਮਤੀ ਹੈ ਤਾਂ ਇਹ ਕੋਈ ਲੜਨ ਦਾ ਵਿਸ਼ਾ ਤਾਂ
ਨਹੀਂ ਹੈ। ਬਲਦੇਵ ਸਿੰਘ ਜੀ ਨੇ ਸੁਲਤਾਨ ਨੂੰ ਰੱਬ ਦਾ ਪ੍ਰਤੀਕ ਮੰਨਿਆ ਹੈ। ਮੈਂ ਸੁਲਤਾਨ ਨੂੰ ਮੰਨ
ਦਾ ਪ੍ਰਤੀਕ ਮੰਨਿਆ ਹੈ। ਕੀ ਇਤਨੀ ਗੱਲ ਤੇ ਅਸੀਂ ਇੱਕ ਦੂਜੇ ਨੂੰ ਭੰਡਨਾ ਸ਼਼ੁਰੂ ਕਰ ਦੇਈਏ?
ਕੀ ਤੁਹਾਨੂੰ ਇਸ ਗੱਲ ਨਾਲ ਇਤਰਾਜ ਹੈ ਕਿ ਸਾਖੀ ਰੱਦ ਕਿਉਂ ਕੀਤੀ ਹੈ? ਤੁਸੀ ਬਲਦੇਵ ਸਿੰਘ ਜੀ ਦੀਆਂ
ਗਲਤੀਆਂ ਤਾ ਕੱਢੀਆਂ ਹਨ ਪਰ ਆਪਣੀ ਵਿਚਾਰ, ਮੁਕਮੰਲ ਸ਼ਬਦ ਬਾਰੇ; ਨਹੀਂ ਰੱਖੀ। ਜਿਵੇਂ ਬਲਦੇਵ ਸਿੰਘ
ਜੀ ਨੇ ਸਾਰੇ ਸ਼ਬਦ ਦੀ ਵਿਆਖਿਆ ਕੀਤੀ ਹੈ, ਉਸੇ ਤਰਾਂ ਤੁਸੀਂ ਵੀ ਕਰ ਦੇਵੋ। ਪਾਠਕਾਂ ਨੂੰ ਜੋ ਚੰਗਾ
ਲਗੇਗਾ, ਲੈ ਲੈਣਗੇ। ਮੈਨੂੰ ਤੇ ਏਡਾ ਵੱਡਾ ਕੋਈ ਮਸਲਾ ਨਹੀਂ ਲਗਦਾ।
ਪ੍ਰੋ: ਸਾਹਿਬ ਸਿੰਘ ਜੀ ਨੇ ਵੀ ਅਖੀਰ ਵਿੱਚ ਸ਼ਬਦ ਦਾ ਭਾਵਅਰਥ ਹੀ ਕਢਿਆ ਹੈ। ਫਰਕ ਸਿਰਫ ਇਤਨਾ ਹੀ
ਹੈ ਕਿ ਪ੍ਰੋ: ਸਾਹਿਬ ਸਿੰਘ ਨੇ ਸਾਖੀ ਨੂੰ ਸਚ ਮੰਨ ਕੇ ਕਢਿਆ ਹੈ। ਬਲਦੇਵ ਸਿੰਘ ਜੀ ਨੇ ਸਾਖੀ ਨੂੰ
ਰੱਦ ਕਰ ਕੇ।
ਸ਼ਬਦ ਦਾ ਭਾਵ:- ਸਿਮਰਨ ਕਰਨ ਵਾਲਿਆਂ ਨੂੰ ਕੋਈ ਡਰ ਪੋਹ ਨਹੀਂ ਸਕਦਾ। (ਗੁਰੁ ਗ੍ਰੰਥ ਦਰਪਣ)
ਸ਼ਬਦਾਰਥ ਅਤੇ ਭਾਵਅਰਥ ਤੋਂ ਵੀ ਜਿਆਦਾ ਕੀਮਤੀ ਹੈ “ਗੁਰਬਾਣੀ ਦਾ ਰਸ”। ਇਹ ਰਸ ਕਦੇ ਸ਼ਬਦਾਂ ਦੇ
ਉਪਰ ਹੀ ਲਭ ਪੈਂਦਾ ਹੈ। ਕਦੇ ਸ਼ਬਦਾਂ ਦੀ ਡੁੰਘਾਈ ਵਿੱਚ ਜਾ ਕੇ ਲਭਦਾ ਹੈ। ਪਰ ਕਈ ਵਾਰੀ ਅਖਰਾਂ ਦੀੰ
ਜਰੂਰਤ ਤੋਂ ਜਿਆਦਾ ਚੀੜ ਫਾੜ ਕਰਣ ਨਾਲ ਇਹ ਰਸ ਅਲੋਪ ਵੀ ਹੋ ਜਾਂਦਾ ਹੈ। ਗੁਰਬਾਣੀ ਇਸ ਤਰੀਕੇ ਨਾਲ
ਵਿਚਾਰੀਏ ਕਿ ਇਹ ਰਸ ਕਦੇ ਅਲੋਪ ਨਾ ਹੋਵੇ। ਸ਼ਬਦਾਰਥ ਅਤੇ ਭਾਵਅਰਥ ਬੁੱਧੀ ਵਾਸਤੇ ਹਨ ਪਰ ਰਸ ਤੇ ਮੰਨ
ਦੀ ਖੁਰਾਕ ਹੈ।
ਹਰਿ ਕਾ ਬਿਲੋਵਨਾ ਬਿਲੋਵਹੁ ਮੇਰੇ ਭਾਈ ॥ ਸਹਜਿ ਬਿਲੋਵਹੁ ਜੈਸੇ ਤਤੁ ਨ
ਜਾਈ ॥ (478)
ਝਿਮਿ ਝਿਮਿ ਵਰਸੈ ਅੰਮ੍ਰਿਤ ਧਾਰਾ ॥ ਮਨੁ ਪੀਵੈ ਸੁਨਿ ਸਬਦੁ ਬੀਚਾਰਾ ॥ ਅਨਦ ਬਿਨੋਦ ਕਰੇ ਦਿਨ ਰਾਤੀ
ਸਦਾ ਸਦਾ ਹਰਿ ਕੇਲਾ ਜੀਉ (102)
ਮੈਨੂੰ ਯਾਦ ਹੈ ਬਚਪਣ ਵਿੱਚ ਜਦੋਂ ਝਿਮਿ ਝਿਮਿ ਵਾਲਾ ਸ਼ਬਦ ਸੁਣੀ ਦਾ ਸੀ ਤਾਂ ਅਰਥ ਭਾਵੇਂ
ਸਮਝ ਨਹੀਂ ਸਨ ਲਗਦੇ ਪੲ “ਝਿਮਿ ਝਿਮਿ” ਬੜਾ ਪਿਆਰਾ ਲਗਦਾ ਸੀ।
ਚਰਨਜੀਤ ਸਿੰਘ
ਬਰੈਂਮਪਟਨ
(07/04/11)
ਚਰਨਜੀਤ ਸਿੰਘ ਬਰੈਂਮਪਟਨ
ਹਰਦੇਵ ਸਿੰਘ ਜੰਮੂ ਜੀ
ਤੁਹਾਡਾ ਜਵਾਬ ਸੰਤੁਸ਼ਟੀਜਨਕ ਹੈ। ਜੇ ਵਿਚਾਰ ਵਿਚੋਂ ਕੋਈ ਨਵਾਂ ਪੋਆਇਂਟ ਨਾ ਨਿਕਲ ਆਇਆ ਤੇ!
ਚਰਨਜੀਤ ਸਿੰਘ
ਬਰੈਂਮਪਟਨ
(07/04/11)
ਜਸਬੀਰ ਸਿੰਘ (ਕੈਲਗਰੀ)
ਸਿੱਖ ਮਾਰਗ ਦੇ ਪਾਠਕ ਸੱਜਣੋਂ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ॥
ਸ: ਹਰਦੇਵ ਸਿੰਘ ਜੰਮੂ ਜੀ!
“ਅਕਾਲ ਤਖਤ” ਬਾਰੇ ਆਪ ਜੀ ਦੇ ਵਿਚਾਰ ਬਹੁਤ ਵਧੀਆ ਅਤੇ ਸ਼ਲਾਂਘਾਯੋਗ ਹਨ। ‘ਅਕਾਲ ਤਖਤ’
ਬਾਰੇ ਉਠਾਏ ਗਏ ਸਾਰੇ ਸਵਾਲਾਂ ਦਾ ਜਵਾਬ ਤਸੱਲੀ ਪੂਰਵਕ ਦੇ ਰਹੇ ਹੋ ਜੀ। ਪਰਮਾਤਮਾ ਆਪ ਜੀ ਨੂੰ
ਚੜ੍ਹਦੀ ਕਲਾ ਬਖਸ਼ੇ।
ਜਸਬੀਰ ਸਿੰਘ (ਕੈਲਗਰੀ)
(07/04/11)
ਗੁਰਜੰਟ ਸਿੰਘ ਰੂਪੋਵਾਲੀ
ਅੱਠ
ਘੰਟੇ ਵਿਆਹ ਦੀ ਵੀਡੀਓ ਵਿਚ ਅਨੰਦ ਕਾਰਜ ਦੀ ਮਰਯਾਦਾ ਕੇਵਲ ਅੱਠ ਮਿੰਟ ਦੀ ਹੀ ਹੁੰਦੀ ਹੈ-ਗੁਰਬਚਨ
ਸਿੰਘ ਥਾਈਲੈਂਡ
ਪਿੰਡ ਗਰਾਇਆ ਕੋਟ ਜ਼ਿਲ੍ਹਾ ਗੁਰਦਾਸਪੁਰ ਵਿਖੇ ਕਾਕਾ ਜਸਵਿੰਦਰ ਸਿੰਘ ਸਪੁੱਤਰ ਸ. ਤਰਵਿੰਦਰ ਸਿੰਘ
ਅਤੇ ਇੰਦਰਜੀਤ ਕੌਰ ਸਪੁੱਤਰੀ ਸ. ਨਰਿੰਦਰ ਸਿੰਘ ਦੇ ਅਨੰਦ ਕਾਰਜ ਮੌਕੇ ਗੁਰਮਤਿ ਗਿਆਨ ਮਿਸ਼ਨਰੀ
ਕਾਲਜ, ਲੁਧਿਆਣਾ ਵੱਲੋਂ ਪ੍ਰੋ. ਗੁਰਬਚਨ ਸਿੰਘ ਜੀ ਥਾਈਲੈਂਡ, ਭਾਈ ਸੁਖਵਿੰਦਰ ਸਿੰਘ ਦਦੇਹਰ, ਭਾਈ
ਗੁਰਜੰਟ ਸਿੰਘ ਰੂਪੋਵਾਲੀ, ਸ. ਅਮਰ ਸਿੰਘ ਰਿਟਾਇਰਡ ਐਸ.ਡੀ.ਓ, ਮੁਖੀ ਗੁਰਮਤਿ ਪ੍ਰਚਾਰ ਕੇਂਦਰ ਤੋਂ
ਇਲਾਵਾ ਵਿਦਿਆਰਥੀ ਵੀ ਹਾਜ਼ਰ ਹੋਏ।
ਸ. ਅਮਰਜੀਤ ਸਿੰਘ ਡੁੱਬਈ ਅਤੇ ਸ. ਸੁਰਜੀਤ ਸਿੰਘ ਡੁੱਬਈ ਦੇ ਉਦਮ ਦੁਆਰਾ ਇਹ ਅਨੰਦ ਕਾਰਜ ਪੂਰਨ
ਗੁਰ-ਮਰਯਾਦਾ ਅਨੁਸਾਰ ਨਿਭਾਇਆ ਗਿਆ। ਮੈਰਜ ਪੈਲਸਾਂ ਤੇ ਕਲੰਕਤ ਸਭਿਆਚਾਰ ਪ੍ਰੋਗਰਾਮਾਂ ਤੋਂ ਪਿੱਛਾ
ਛਡਾਉਂਦਿਆਂ ਹੋਇਆਂ ਸਾਰੀ ਮਰਯਾਦਾ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਨਿਭਾਈ ਗਈ। ਇਸ ਮੌਕੇ ਤਿੰਨ
ਘੰਟੇ ਗੁਰਮਤਿ ਵੀਚਾਰਾਂ ਹੋਈਆਂ।
ਅੱਜ ਸਾਡੇ ਸਮਾਜ ਵਿਚ ਵਿਆਹਾਂ ਦੀਆਂ ਰਸਮਾਂ ਤਾਂ ਹੋ ਰਹੀਆਂ ਹਨ, ਪਰ ਗੁਰ-ਮਰਯਾਦਾ ਨਹੀਂ ਨਿਭਾਈ ਜਾ
ਰਹੀ। ਕੋਈ ਵੀ ਅਨੰਦ ਕਾਰਜ ਦੀ ਵੀਡੀਓ ਦੇਖ ਲਵੋ ਅੱਠ-ਅੱਠ ਘੰਟੇ ਨਾਚ ਗਾਣਾ ਤਾ ਵੇਖਣ ਲਈ ਮਿਲ
ਜਾਵੇਗਾ ਪਰ ਗੁਰਬਾਣੀ ਦੀ ਵੀਚਾਰ ਅੱਠ ਮਿੰਟ ਦੀ ਵੀ ਨਹੀਂ ਹੁੰਦੀ। ਇਸ ਅਨੰਦ ਕਾਰਜ ਤੇ ਗੁਰੂ ਗ੍ਰੰਥ
ਸਾਹਿਬ ਜੀ ਦੀ ਮਹਾਨਤਾ ਦੇ ਸਬੰਧ ਵਿਚ, ਵਾਧੂ ਦੀਆਂ ਰਸਮਾਂ ਤੇ ਕਰਮਕਾਂਡਾਂ ਤੋਂ ਸੰਗਤਾਂ ਨੂੰ
ਜਾਣੂੰ ਕਰਾਇਆ ਗਿਆ।
ਇਸ ਅਨੰਦ ਕਾਰਜ ਦੀ ਇਲਾਕੇ ਵਿਚ ਬਹੁਤ ਚਰਚਾ ਹੋਈ ਹੈ ਕਿਉਂਕਿ ਦੋਵੇਂ ਪਰਿਵਾਰਾਂ ਨੇ ਗੁਰਮਤਿ
ਅਨੁਸਾਰ ਸਾਰੇ ਕਾਰਜ ਕੀਤੇ। ਲੜਕੀ ਨੇ ਚੂੜਾ ਵੀ ਨਹੀਂ ਸੀ ਪਾਇਆ, ਸਾਰੇ ਮਹਿਮਾਨਾਂ ਨੂੰ ਘਰ ਵਿਚ
ਠਹਿਰਾਇਆ ਤੇ ਪ੍ਰਸ਼ਾਦਾ ਪਾਣੀ ਛਕਾਇਆ ਗਿਆ। ਸਭ ਸੰਗਤਾਂ ਨੂੰ ਸ. ਅਮਰਜੀਤ ਸਿੰਘ ਅਤੇ ਸ. ਸੁਰਜੀਤ
ਸਿੰਘ ਵੱਲੋਂ ਧਾਰਮਿਕ ਕਿਤਾਬਾਂ ਵੰਡੀਆਂ ਗਈਆਂ। ਸਭਨਾਂ ਨੇ ਮਹਿਸੂਸ ਕੀਤਾ ਕਿ ਸਾਨੂੰ ਅੱਜ ਸਾਡੀ
ਕੌਮ ਗਾਉਣ ਵਾਲਿਆਂ, ਮੈਰਜ ਪੈਲਸਾਂ ਅਤੇ ਝੂਠੀ ਸ਼ੋਹਰਤ ਵਿਚ ਉਜੜ ਰਹੀ ਹੈ। ਕਿਉਂ ਨਾ ਗੁਰੂ ਦੀ ਮੱਤ
ਨੂੰ ਸਮਝ ਕੇ ਕਰਮ ਕਾਂਡਾਂ ਤੋਂ ਬਚਿਆ ਜਾਵੇ।
ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ ਵੱਲੋਂ ਚਲਾਏ ਜਾ ਰਹੇ ਗੁਰਮਤਿ ਪ੍ਰਚਾਰ ਕੇਂਦਰਾਂ ਲਈ
ਦੋਵਾਂ ਪਰਿਵਾਰਾਂ ਵੱਲੋਂ 35 ਹਜ਼ਾਰ ਰੁਪਏ ਸਹਾਇਤਾ ਦਿੱਤੀ ਗਈ। ਕਾਲਜ ਵੱਲੋਂ ਸੁਭਾਗੇ ਜੋੜੇ ਨੂੰ
ਸਨਮਾਨ ਚਿੰਨ ਦਿੱਤੇ ਗਏ ਅਤੇ ਸਹਿਯੋਗ ਲਈ ਸਭਨਾਂ ਦਾ ਧੰਨਵਾਦ ਕੀਤਾ ਗਿਆ।
*********************************************************
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।
ਆਪ ਜੀ ਨੂੰ ਗੁਰਬਾਣੀ ਦਾ ਸਤਿਕਾਰ ਵਿਸ਼ੇ ਤੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ ਦੇ
ਪ੍ਰਚਾਰਕਾਂ ਵੱਲੋਂ ਕੀਤੀ ਗਈ ਵੀਚਾਰ-ਚਰਚਾ ਦੀਆਂ ਵੀਡੀਓਜ਼ ਭੇਜੀਆਂ ਗਈਆਂ ਹਨ। ਸੋ ਇਹ ਵੀਡੀਓ ਆਪਣੀ
ਸਾਈਟ ਤੇ ਪਾਉਣ ਦੀ ਖੇਚਲ ਕਰਨੀ ਜੀ।
ਧੰਨਵਾਦ ਸਹਿਤ
ਗੁਰਜੰਟ ਸਿੰਘ ਰੂਪੋਵਾਲੀ
http://www.youtube.com/watch?v=upzgEJOZPxU
http://www.youtube.com/watch?v=EyCvCLT_Hn4
http://www.youtube.com/watch?v=ezGkZl_nsmU
http://www.youtube.com/watch?v=x-vB0YR84so
(06/04/11)
ਹਰਦੇਵ ਸਿੰਘ, ਜੰਮੂ
ਸਤਿਕਾਰ ਯੋਗ ਸ. ਸਰਵਜੀਤ ਸਿੰਘ ਜੀ,
ਫ਼ਤਿਹ ਪਰਵਾਨ ਕਰਨੀ!
ਆਪ ਜੀ ਨੇ ਦੋ ਸਵਾਲ ਕੀਤੇ ਹਨ। ਆਪ ਜੀ ਦਾ ਦੂਸਰਾ ਸਵਾਲ ਅਹਿਮ ਹੈ।
ਸੱਚਮੁੱਚ ਅੱਜ ਐਸੇ ਸਵਾਲਾਂ ਨੂੰ ਵਿਚਾਰਣ ਦੀ ਲੋੜ ਹੈ। ਬਹੁਤ ਘੱਟ ਵਿਚਾਰਕ ਹਨ ਜੋ ਇਨ੍ਹਾਂ ਸਵਾਲਾਂ
ਬਾਰੇ ਵਿਚਾਰ ਕਰਨ ਦੀ ਸੋਚਦੇ ਹਨ। ਮੈਂ ਯਤਨ ਕਰਾਂ ਗਾ ਕਿ ਆਪ ਜੀ ਨਾਲ ਇਸ ਬਾਰੇ ਵਿਚਾਰ ਹੋ ਸਕੇ।
ਆਪ ਜੀ ਦਾ ਪਹਿਲਾ ਸਵਾਲ ਹੈ: “ਹੁਣ ਸਵਾਲ ਪੈਦਾ ਹੁੰਦਾ ਹੈ ਕਿ ਉਹ ਕੋਠਾ
ਸਾਹਿਬ ਜਿਸ ਵਿਚ ਪੋਥੀ ਸਾਹਿਬ ਦਾ ਸੁਖ ਆਸਣ ਕੀਤਾ ਜਾਂਦਾ ਸੀ ਉਹ ਕਿਥੇ ਸੀ ? ਉਸ ਦੀ ਉਸਾਰੀ ਕਦੋਂ
ਅਤੇ ਕਿਸ ਨੇ ਕੀਤੀ ਸੀ? ਜੇ ਉਹ ਅਕਾਲ ਤਖਤ ਤੋਂ ਵੱਖ ਸੀ ਤਾਂ ਅੱਜ ਇਹ ਦੋਵੇ ਇਕੱਠ ਕਿਵੇ ਹਨ?
ਵੀਰ ਜੀ ਮੇਰੇ ਵਿਚਾਰ ਨਾਲ ਮੇਰੇ ਲੇਖ ਦਾ ਵਿਸ਼ਾ ਦਰਬਾਰ ਸਾਹਿਬ ਨਾਲ ਉਸਾਰੇ
ਗਏ ਤਖਤ/ਅਕਾਲ ਬੁੰਗੇ ਦੇ ਪਿੱਛੇ ਦੀ ਵਿਚਾਰਧਾਰਾ ਦੇ ਪ੍ਰਤੀਕਾਤਮਕ ਪ੍ਰਗਟਾਵੇ ਦਾ ਵਿਸ਼ਲੇਸ਼ਣ ਕਰਨਾ
ਸੀ ਨਾ ਕਿ ਉਸ ਭਵਨ ਦੀ ਉਸਾਰੀ ਦੇ ਡਿਜ਼ਾਈਨ/ਸ਼ੈਪ ਦਾ। ਸਮੇਂ ਨਾਲ ਭਵਨਾਂ ਦੀ ਸ਼ੈਪ/ਉਸਾਰੀ ਅਤੇ
ਉਨ੍ਹਾਂ ਦੇ ਨਾਲ ਜੁੜੇ ਇਸਤੇਮਾਲ ਦਾ ਪੁਰੇ ਦਾ ਪੁਰਾ ਵੇਰਵਾ ਕਈ ਵਾਰ ਨਹੀਂ ਵੀ ਮਿਲਦਾ। ਉਸਾਰੀਆਂ
ਵਿੱਚ ਕਾਲਾਂਤਰ ਬਦਲਾਵ ਵੀ ਵੇਖਣ ਨੂੰ ਮਿਲਦੇ ਹਨ। ਇਹ ਕੋਈ ਵੱਡੀ ਗੱਲ ਨਹੀਂ ਸੀ। ਕੋਠਾ ਸਾਹਿਬ ਦੀ
ਉਸਾਰੀ ਦੇ ਵੇਰਵੇ ਬਾਰੇ ਮੈਨੂੰ ਜਾਣਕਾਰੀ ਨਹੀਂ।
ਦਾਸ ਅਕਾਲ ਤਖਤ ਦੀ ਵਿਚਾਰਧਾਰਾ ਬਾਰੇ ਇਹ ਵਿਚਾਰ ਕਰ ਰਿਹਾ ਸੀ ਕਿ ਕੀ ਉਸ
ਤਖਤ ਦੀ ਉਸਾਰੀ ਦਾ ਮਕਸਦ ਕੇਵਲ ਬੈਠਣ ਦੀ ਕੋਈ ਥਾਂ ਮਾਤਰ ਬਨਾਉਂਣੀ ਸੀ ਜਾਂ ਉਸ ਪਿੱਛੇ ਕੋਮੀ
ਪ੍ਰਬੰਧ ਨੂੰ ਵਿਚਾਰਧਾਰਾ ਅਨੁਰੂਪ ਕੋਈ ਸੇਧ ਦੇਣ ਦਾ ਮਕਸਦ ਵੀ ਸੀ। ? ਨਿਰਸੰਦੇਹ ਉਸ ਤਖਤ ਦੀ
ਉਸਾਰੀ ਦਾ ਮਕਸਦ ਬੈਠਣ ਦੀ ਥਾਂ ਬਨਾਉਂਣਾ ਨਹੀਂ ਸੀ। ਵਿਚਾਰਨਣ ਵਾਲੀ ਗੱਲ ਹੈ ਕਿ ਕੀ ਗੁਰੁ ਨਾਨਕ
ਜੀ ਤੋਂ ਗੁਰੁ ਰਾਮਦਾਸ ਜੀ ਨੂੰ ਬੈਠਣ ਦੀ ਜਗ੍ਹਾ ਨਹੀਂ ਸੀ ਚਾਹੀਦੀ? ਜੇਕਰ ਐਸੀ ਗੱਲ ਹੁੰਦੀ ਤਾਂ
ਗੁਰੂ ਹਰਬੋਬਿਂਦ ਜੀ ਜਿੱਥੇ ਵੀ ਜਾਂਦੇ ਬੈਠਣ ਲਈ ਤਖਤ ਉਸਾਰਦੇ ਜਾਂਦੇ। ਦਰਬਾਰ ਸਹਿਬ ਵਾਂਗ
ਤਖਤ/ਅਕਾਲ ਬੁੰਗਾ ਇੱਕ ਵਿਸ਼ੇਸ਼ ਪ੍ਰਤੀਕ ਸੀ ਹਾਲਾਂਕਿ ਕਈ ਪ੍ਰਚਾਰ ਕੇਂਦਰ ਹੋਰ ਵੀ ਸਨ ਪਰ ਦਰਬਾਰ
ਸਾਹਿਬ ਕੰਮਪਲੈਕਸ ਦਾ ਹਮੇਸ਼ਾ ਇੱਕ ਵਿਸ਼ੇਸ਼ ਮਹੱਤਵ ਰਿਹਾ।
ਗੁਰੂਆਂ ਬਾਦ ਕੋਮੀ ਪ੍ਰਬੰਧ ਦਾ ਜਿੰਮਾ ਸਿੱਖਾਂ ਤੇ ਆਪਣੇ ਸਿਰ ਸੀ ਅਤੇ ਇਸ
ਲਈ ਉਨ੍ਹਾਂ ਗੁਰੂ ਦਿਆਂ ਲੀਹਾਂ/ਪ੍ਰਤੀਕਾਂ ਦਾ ਅਨੁਸਰਨ ਕੀਤਾ। ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ
ਅਗੁਆਈ ਅਨੁਸਾਰ ਬੰਦਿਆਂ ਨੇ ਹੀ ਕੋਮੀ ਪ੍ਰਬੰਧ ਚਲਾਉਂਣਾ ਸੀ। ਇਸ ਬਾਰੇ ਆਪ ਜੀ ਦਾਸ ਵਲੋਂ ਵੀਰ
ਚਰਨਜੀਤ ਜੀ ਵੱਲ ਲਿਖੇ ਪੱਤਰ ਨੂੰ ਵੀ ਪੜ ਸਕਦੇ ਹੋ।
ਆਪ ਜੀ ਦਾ ਦੂਜਾ ਸਵਾਲ ਹੈ; -” ਦੂਜੀ ਬੇਨਤੀ ਹੈ ਕਿ ਜੇ ਸਾਡੀਆਂ ਕੁਝ
ਪ੍ਰੰਪਰਾਵਾਂ ਹਨ ਅਤੇ ਸਾਨੂੰ ਉਨ੍ਹਾਂ ਨੂੰ ਮੰਨਣਾ ਚਾਹੀਦਾ ਹੈ ਤਾਂ ਹੋਰਾ ਵੀ ਇਹ ਅਧਿਕਾਰ ਹੈ ਕਿ
ਉਹ ਆਪਣੀਆਂ ਪ੍ਰੰਪਰਾਵਾਂ ਨੂੰ ਮੰਨਣ। ਹੁਣ ਨਾਮਧੀਆਂ ਦੀ ਵੀ ਇਕ ਪ੍ਰੰਪਰਾਂ ਹੈ ਉਸ ਬਾਰੇ ਆਪ ਜੀ ਦਾ
ਕੀ ਵਿਚਾਰ ਹੈ? ਇਸੇ ਤਰ੍ਹਾਂ ਹੀ ਅਖੌਤੀ ਦਸਮ ਗ੍ਰੰਥ ਨੂੰ ਮੰਨਣ ਵਾਲੇ ਵੀ ਪ੍ਰੰਪਰਾ ਤੇ ਹੀ ਟੇਕ
ਰੱਖਦੇ ਹਨ। ਕੀ ਉਹ ਠੀਕ ਹਨ?
ਵੀਰ ਜੀੳ ਇਹ ਵਿਸ਼ਾ ਗਹਿਰਾ ਹੈ। ਇਥੇ ਸੰਖੇਪ ਗੱਲ ਕਰਾਂਗਾ। ਪ੍ਰੰਪਰਾਵਾਂ
ਠੀਕ ਵੀ ਹੁੰਦਿਆਂ ਨੇ ਅਤੇ ਗਲਤ ਵੀ। ਇਥੋਂ ਤਕ ਕਿ ਕਈ ਕਾਨੂਨ ਵੀ ਨੁਕਸਾਨ ਦੇਹ ਹੋ ਸਕਦੇ ਹਨ। ਗੁਰੂ
ਨਾਨਕ ਸਮੇਂ ਕਿਸੇ ਨੂੰ ਮਿਲਣ ਵੇਲੇ ਸ਼ਿਸ਼ਟਾਚਾਰ ਵਜੋਂ ਨਮਸਤੇ ਆਦਿ ਕਹਿਣ ਦੀ ਪ੍ਰਪੰਰਾਵਾਂ ਸੀ। ਗੁਰੁ
ਨਾਨਕ ਨੇ ਇਸ ਪਰੰਮਪਰਾ ਦਾ ਪਾਲਨ ਕਰਦੇ ਸਿਧ ਗੋਸ਼ਟਿ ਕਰਨ ਵੇਲੇ ਸਿਧਾਂ ਨੂੰ ਨਮਸਕਾਰ ਕੀਤੀ ਸੀ।
ਗੁਰੁ ਨਾਨਕ ਨੇ ਇੱਕ ਠੀਕ ਪਰੰਮਪਰਾ ਦਾ ਪਾਲਨ ਕੀਤਾ ਅਤੇ ਗੋਸ਼ਟਿ ਵਿੱਚ ਅਗਿਆਨਤਾ ਦਾ ਵਿਰੋਧ। ਅਸੀ
ਅੱਜ ਵੀ ਇਸ ਪਰੰਮਪਰਾ ਦਾ ਪਾਲਨ ਕਰਦੇ ਹਾਂ ਭਾਵੇਂ ਫ਼ਤਿਹ ਜਾਂ ਸਤਿ ਸ਼੍ਰੀ ਅਕਾਲ ਰਾਹੀਂ। ਹੁਣ ਇਹ
ਪਰੰਪਰਾ ਸਿੱਖ ਰਹਿਤ ਮਰਿਯਾਦਾ ਵਿੱਚ ‘ਮੌਡੀਫ਼ਾਈ` ਕਰਕੇ ਅਪਨਾ ਲਈ ਗਈ। ਕਿਸੇ ਨੂੰ ਮਿਲਣ ਤੇ ਉਸਦਾ
ਹਾਲਚਾਲ ਪੁੱਛਣਾ, ਸ਼ਮਾਜਕ ਸ਼ਿਸ਼ਟਾਚਾਰ, ਪਹਿਰਾਵਾ ਇਹ ਸਭ ਮੁੱਖ ਰੂਪ ਵਿੱਚ ਪਰੰਪਰਾਵਾਂ ਹੀ ਹੁੰਦਿਆਂ
ਨੇ। ਇਥੋਂ ਤਕ ਕਿ ਧਾਰਮਕ ਪਰਵ ਮਨਾਉਂਣਾ ਵੀ ਪਰੰਪਰਾ ਹੁੰਦੀ ਹੈ।
ਇਸਤਰੀ-ਪੁਰਸ਼ ਦੇ ਰਿਸ਼ਤੇਆਂ ਵਿੱਚ ਅਦਿਕਾਲ ਤੋਂ ਸ਼ਰੀਰਕ ਵਿਵਹਾਰ (
Biological
Behaviour/Habit) ਇੱਕ ਵਾਜਬ ਪਰੰਪਰਾ ਦਾ ਰੂਪ
ਧਾਰਨ ਕਰਦੇ ਵਿਕਾਸ ਕਰਦਾ ਕਾਲਾਂਤਰ ਸ਼ਾਦੀ ਵਰਗੇ ਸਮਾਜਕ ਪ੍ਰਬੰਧ ਵਿੱਚ ਵਿਕਸਤ ਹੋਇਆ। ਇਸ ਨੂੰ ਅਸੀਂ
ਸਵੀਕਾਰਦੇ ਹਾਂ ਕਿਉਂਕਿ ਇਹ ਠੀਕ ਹੈ। ਇਸਦੇ ਨਾਲ ਹੀ ਮਾਤਾ ਪਿਤਾ, ਭਾਈ ਪੜੋਸੀ ਦਾ ਸਤਿਕਾਰ ਕਰਨਾ
ਇੱਕ ਪੁਰਾਣੀ ਸਮਾਜਕ ਪਰੰਪਰਾ ਹੈ ਜਿਸ ਨੂੰ ਨਿੱਖੇਦਣ ਦੀ ਕੋਈ ਜਵਾਜ਼ਿਅਤ ਨਹੀਂ। ਗੁਰੂਆਂ ਨੇ ਬਾਣੀ
ਗਾਈਨ ਵਿੱਚ ਵਿੱਚ ਪਰੰਪਰਾਗਤ ਗਾਈਨ/ਵਾਦਨ ਸ਼ੈਲੀਆਂ (Traditional
Music Systems) ਦਾ ਇਸਤੇਮਾਲ ਕੀਤਾ ਸੀ ਜਿਸ
ਨੂੰ ਗਲਤ ਨਹੀਂ ਕਿਹਾ ਜਾ ਸਕਦਾ। ਇਹ ਵਾਜਬ ਪਰੰਪਰਾ ਦਾ ਸੱਦਉਪਯੋਗ ਸੀ ਹਾਲਾਂਕਿ ਇਸੇ ਪਰੰਪਰਾਵਾਦੀ
ਸੰਗੀਤ ਦਾ ਇਸਤੇਮਾਲ ਰਾਜ ਦਰਬਾਰਾਂ ਵਿੱਚ ਮਨੋਰੰਜਨ ਲਈ ਵੀ ਹੁੰਦਾ ਸੀ।
ਸਿੱਖ ਇਤਹਾਸ ਦੇ ਕਈ ਤੱਥ ਸਮਕਾਲੀ ਸਿੱਖਾਂ ਤੋਂ ਜ਼ੁਬਾਨੀ ਤੁਰਦੇ ਲਿਖਿਤੀ
ਰੂਪ ਧਾਰਨ ਕਰ ਗਏ। ਇਨ੍ਹਾਂ ਲਿਖਤਾਂ ਵਿੱਚ ਸੱਚ ਵੀ ਸਨ ਅਤੇ ਕਈ ਗਲਤਬਿਆਨੀਆਂ ਵੀ। ਇਸ ਲਈ ਉਹ
ਇਤਿਹਾਸ ਪਰੰਪਰਾਵਾਂ (
Traditions,
The unwritten or oral delivery of
information, opinions, doctrines, practices)
ਤੋਂ ਉਸਰਿਆ ਮਿਲਦਾ ਹੈ ਜਿਨ੍ਹਾਂ ਵਿੱਚੋਂ ਤਰਕਸ਼ੀਲ
ਵਿਸ਼ਲੇਸ਼ਣ ਰਾਹੀਂ ਕੁੱਝ ਨੂੰ ਅਸੀਂ ਸਵੀਕਾਰਦੇ ਹਾਂ ਅਤੇ ਕੁੱਝ ਨੂੰ ਨਹੀਂ। ਚੰਗੀ ਪਰੰਮਪਰਾ ਆਪਣੇ
ਦੁਰਵਰਤੋਂ ਵਿੱਚ ਨਿੰਦਨੀਯ ਵੀ ਹੋ ਸਕਦੀ ਹੈ ਜਿਸ ਲਈ ਉਸ ਪਰੰਪਰਾ ਦੀ ਠੀਕ ਵਰਤੋਂ ਦੀ ਸਥਾਪਨਾ ਲਈ
ਸੰਘਰਸ਼ ਚਲਦਾ ਹੈ। ਕਈ ਥਾਈਂ ਗੱਲ ਪਰੰਮਰਾ ਵਿੱਚ ਵੜ ਆਈ ਮੰਦੀ ਰੂਢੀਵਾਦਿਤਾ ਨੂੰ ਨਿੱਖੇਦਣ ਦੀ
ਹੁੰਦੀ ਹੈ।
ਮਨੁੱਖਾਂ ਦਾ ਸ਼ੋਸ਼ਣ ਕਰਦੀ ਪਰੰਪਰਾ ਨੂੰ ਅਸੀਂ ਨੱਕਾਰਦੇ ਹਾਂ। ਗੁਰੂ ਨਾਨਕ
ਤੋਂ ਗੁਰੁ ਨਾਨਕ ਅਤੇ ਉਨ੍ਹਾਂ ਦੇ ਸਿੱਖਾ ਦਰਮਿਆਨ ਗੁਰੂ-ਸਿੱਖ ਦੀ ਪਰੰਪਰਾ ਆਰੰਭ ਹੋਈ ਜਿਸ ਨੂੰ
ਅਸੀਂ ਸਵੀਕਾਰਦੇ ਹਾਂ ਅਤੇ ਸਿੱਖੀ ਦੇ ਅੰਦਰ ਕਿਸੇ ਹੋਰ ਗ੍ਰੰਥ (ਨਾਟਕ ਗ੍ਰੰਥ) ਦੀ ਗੁਰਤਾ ਦਾ
ਕੋਈ ਵੀ ਸਥਾਨ ਨਹੀਂ ਇਸ ਲਈ ਇਸਦੇ ਮੁਕਾਬਲ ਕਿਸੇ ਸ਼ਰੀਕ ਪਰੰਪਰਾ ਨੂੰ ਅਸੀਂ ਨੱਕਾਰਦੇ ਹਾਂ ਕਿਉਂਕਿ
ਇਹ ਸਿੱਖੀ ਦੀ ਰਹਿਤ ਦੀ ਉਲੱਘਣਾ ਹੈ ਜਿਸ ਨੂੰ ਸਿੱਖੀ ਦੇ ਅੰਦਰ ਸਿੱਖੀ ਦੇ ਨਾਮ ਤੇ ਕੀਤਾ ਜਾਦਾ
ਹੈ। ਐਸੀ ਪਰੰਮਪਰਾ ਠੀਕ ਨਹੀਂ ਹੈ। ਸਿੱਖੀ ਦੇ ਬਾਹਰ ਤਾਂ ਕਈ ਧਾਰਮਕ ਪਰੰਪਰਾਵਾਂ ਹਨ। ਜਿਵੇਂ
ਸਾਨੂੰ ਆਪਣੇ ਧਰਮ ਨੂੰ ਵਰਤਨ ਦਾ ਅਧਿਕਾਰ ਹੈ ਇਸ ਤਰ੍ਹਾਂ ਕੋਈ ਬੰਦਾ ਕਿਸੇ ਹੋਰ ਧਰਮ ਨੂੰ ਵੀ ਮੰਨ
ਸਕਦਾ ਹੈ। ਇਸ ਕਰਕੇ ਪਰੰਪਰਾ ਦਾ ਵਿਰੋਧ ਤਰਕ ਅਧਾਰਤ ਹੈ ਨਾ ਕਿ ਸ਼ਬਦ (ਪਰੰਪਰਾ) ਅਧਾਰਤ।
ਹਰ ਕਿਸੇ ਨੂੰ ਆਪਣੀ ਪਰੰਪਰਾ ਨੂੰ ਮਨਣ ਦਾ ਤਦ ਤਕ ਅਧਿਕਾਰ ਹੈ ਜਦ ਤਕ ਕਿ
ਉਹ ਕਿਸੇ ਦੂਜੇ ਦੇ ਅਕੀਦੇ ਨੂੰ ਗਲਤ ਢੰਗ ਨਾਲ ਸੱਟ ਨਾ ਮਾਰਦਾ ਹੋਵੇ। ਜੇ ਕਰ ਕੋਈ ਗਲਤ ਪਰੰਪਰਾ ਦਾ
ਪਾਲਨ ਕਰਦਾ ਹੈ ਤਾਂ ਉਸ ਲਈ ਉਸ ਨੂੰ ਤਿਆਗਣਾ ਠੀਕ ਹੈ। ਅਸੀਂ ਸਿੱਖੀ ਅੰਦਰ ਮਨਮਤਿ (ਅਗਿਆਨਤਾ)
ਦਾ ਵਿਰੋਧ ਕਰਦੇ ਹਾਂ ਪਰੰਪਰਾ ਦਾ ਨਹੀਂ। ਅਗਰ ਕੋਈ ਪਰੰਮਪਰਾ ਮਨਮਤਿ ਦੇ ਦਾਇਰੇ ਵਿੱਚ ਹੈ ਤਾਂ ਹੀ
ਉਸਦਾ ਵਿਰੋਧ ਹੈ ਨਹੀਂ ਤਾਂ ਵਿਰੋਧ ਦਾ ਕੋਈ ਮਤਲਭ ਨਹੀਂ।
ਦਰਬਾਰ ਸਾਹਿਬ ਕੰਮਪਲੇਕਸ ਵਰਗੇ ਸੰਸਥਾਨਾਂ ਵਿੱਚ ਚੰਗੀਆਂ ਪਰੰਪਰਾਵਾਂ ਦੀ
ਪੁਨਰਥਾਪਨਾ ਲਈ ਸੋਚਣਾ ਚਾਹੀਦਾ ਹੈ ਨਾ ਕਿ ਸੰਸਥਾਨ ਮਿਟਾਉਂਣ ਦਾ। ਇਹੀ ਮੇਰੇ ਲੇਖ ਦੀ ਭਾਵਨਾ ਸੀ।
ਇਨਾਂ ਸ਼ਬਦਾਂ ਨਾਲ ਹੀ ਕਿਸੇ ਭੁੱਲਚੁੱਕ ਲਈ ਖਿਮਾਂ ਦਾ ਜਾਚਕ ਹਾਂ!
ਹਰਦੇਵ ਸਿੰਘ, ਜੰਮੂ।
***************************************************************
ਸਤਿਕਾਰ ਯੋਗ ਚਰਨਜੀਤ ਸਿੰਘ (ਬਰੈਂਮਪਟਨ) ਜੀ
ਸਤਿ ਸ਼੍ਰੀ ਅਕਾਲ!
ਸੰਵਾਦ ਪੜਨ ਅਤੇ ਸਵਾਲ ਲਈ ਆਪ ਜੀ ਦਾ ਬਹੁਤ ਧਨਵਾਦ!
ਆਪ ਜੀ ਨੇ ਲਿਖਿਆ ਹੈ:-
“ਮੈਂ ਸਮਝਦਾ ਹਾਂ ਕਿ ਸਿਰਫ ਇਸ ਕਰ ਕੇ ਕਿ ਸਿੱਖਾਂ ਦੀ ਇਹ ਸਵਕ੍ਰਿਤ ਸੰਸਥਾ ਹੈ, ਇਸ ਤੋਂ ਇਕਬਾਲ
ਸਿੰਘ ਢਿੱਲੋਂ ਜੀ ਦੀ ਗੱਲ ਝੂਠੀ ਨਹੀਂ ਸਾਬਿਤ ਹੁੰਦੀ ਕਿ ਇਹ ਥੜੇ ਤੋਂ ਤਖਤ ਬਨਾਉਣ ਦਾ ਕੰਮ ਗੁਰੂ
ਘਰ ਦੇ ਦੋਖੀਆਂ ਵੱਲੋਂ ਕੀਤਾ ਗਿਆ ਸੀ”
ਇਸ ਸੰਦਰਭ ਵਿੱਣ ਆਪ ਜੀ ਡਾ. ਇਕਬਾਲ ਸਿੰਘ ਜੀ ਦੇ ਲਿਖੇ ਇਨ੍ਹਾਂ ਸ਼ਬਦਾ ਵੱਲ ਧਿਆਨ ਜ਼ਰੂਰ ਦੇਣਾ। ਉਹ
ਲਿਖਦੇ ਹਨ:
“ਈਸਵੀ ਵਿੱਚ ਜਦੋਂ ਸ੍ਰੀ ਗੁਰੂ ਸ੍ਰੀ ਅਰਜਨ ਦੇਵ ਜੀ ਲਹੌਰ ਵਿਖੇ ਕੈਦ ਵਿੱਚ ਸਨ ਅਤੇ ਉਹਨਾਂ ਨੇ
ਭਾਂਪ ਲਿਆ ਸੀ ਕਿ ਉਹਨਾਂ ਦੀ ਸ਼ਹੀਦੀ ਨਿਸਚਤ ਹੈ ਤਾਂ ਉਹਨਾਂ ਨੇਂ ਸਿੱਖੀ ਦੀ ਸ਼ੁਧ ਅਧਿਆਤਮਕ ਲਹਿਰ
ਨੂੰ ਇੱਕ ਨਵਾਂ ਰੂਪ ਦੇਣ ਦੀ ਲੋੜ ਮਹਿਸੂਸ ਕੀਤੀ। ਉਹਨਾਂ ਨੇਂ ਗਿਆਰਾਂ ਸਾਲ ਦੀ ਉਮਰ ਤੇ ਪਹੁੰਚੇ
ਸਾਹਿਬਜ਼ਾਦਾ ਹਰਗੋਬਿੰਦ ਜੀ ਨੂੰ ਗੁਰਗੱਦੀ ਦੇ ਯੋਗ ਸਮਝਿਆ ਅਤੇ ਆਪਣੇ ਇੱਕ ਸਿੱਖ ਰਾਹੀਂ ਉਹਨਾਂ ਨੂੰ
ਆਪਣਾ ਸੰਦੇਸ਼ ਪੁੰਚਾਇਆ ਕਿ ਉਹ ਦੇ ਅਗਲੇ ਗੁਰੂ ਬਣ ਕੇ ਸਿੱਖ ਮੱਤ ਨੂੰ ਇੱਕ ਨਵਾਂ ਰੂਪ ਦੇਣਗੇ। ਇਸ
ਸੰਦੇਸ਼ ਰਾਹੀਂ ਬਾਕੀ ਗੱਲਾਂ ਦੇ ਨਾਲ-ਨਾਲ ਇੱਕ ਤਖਤ ਤਿਆਰ ਕਰਨ ਦਾ ਆਦੇਸ਼ ਵੀ ਦਿੱਤਾ ਗਿਆ। ਸ੍ਰੀ
ਗੁਰੂ ਅਰਜਨ ਦੇਵ ਜੀ 30 ਮਈ 1606 ਨੂੰ ਸ਼ਹੀਦੀ ਪਰਾਪਤ ਕਰ ਗਏ। ਇਸ ਉਪਰੰਤ ਜੂਨ 1606 ਵਿੱਚ ਦਰਬਾਰ
ਸਾਹਿਬ ਦੇ ਸਾਹਮਣੇ ਕਰਕੇ ਦਰਸ਼ਨੀ ਡਿਉਢੀ ਦੇ ਨੇੜੇ ਹੀ ਇੱਕ ਤਖਤਨੁਮਾ ਥੜ੍ਹੇ ਦੀ ਉਸਾਰੀ ਕਰ ਲਈ ਗਈ
ਅਤੇ ਸ੍ਰੀ ਗੁਰੂ ਹਰਗੋਬਿੰਦ ਜੀ ਨੂੰ 11 ਜੂਨ 1606 ਦੇ ਦਿਨ ਗੁਰਗੱਦੀ ਦਿੱਤੇ ਜਾਣ ਦੀ ਰਸਮ ਇਸ ਤਖਤ
ਦੇ ਉਤੇ ਹੀ ਸੰਪੂਰਨ ਕੀਤੀ ਗਈ ਸੀ”
ਗੁਰੂਘਰ ਵਲੋਂ ਦਰਬਾਰ ਸਾਹਿਬ ‘ਤਖਤ` ਉਸਾਰੀ ਦੀ ਗੱਲ ਡਾ. ਸਾਹਿਬ ਜੀ ਨੇ ਆਪ ਬੜੇ ਸਪਸ਼ਟ ਰੂਪ ਵਿੱਚ
ਸਵੀਕਾਰੀ ਹੈ ਅਤੇ ਇਸ ਉਸਾਰੀ ਨੂੰ ਗੁਰੂ ਦਾ ਆਦੇਸ਼ ਦੱਸਿਆ ਹੈ। ਆਦੇਸ਼ ਚੁਂਕਿ ਤਖਤ ਉਸਾਰਨ ਦਾ ਸੀ ਇਸ
ਲਈ ਉਹ ਤਖਤ ਹੀ ਸੀ ਬੇਸ਼ੱਕ ਥੜੇ ਵਰਗਾ ਹੀ ਕਿਉਂ ਨਾ ਹੋਵੇ। ਤਖਤ ਦਾ ਭਾਵ ਹੀ ਇੱਕ ਵਿਸ਼ੇਸ਼ ਅਥਾਰਟੀ
ਨਿਕਲਦਾ ਹੈ। ਉਹ ਇਸ ਨਾਲ ਜੁੜੇ ਅਕਾਲ ਸ਼ਬਦ ਤੋਂ ਸਹਿਮਤਿ ਨਹੀਂ ਨਜ਼ਰ ਆਉਂਦੇ। ਤਖਤ ਦੀ ਉਸਾਰੀ ਇਤਹਾਸ
ਵਿੱਚ ਸਪਸ਼ਟ ਹੈ ਜਿਸ ਨੂੰ ਅਕਾਲ ਬੁੰਗਾ ਵੀ ਕਿਹਾ ਗਿਆ। ਉਸ ਤਖਤ ਤੇ ਗੁਰੂਘਰ ਪਾਸੋਂ ਉਸ ਸਮੇਂ
ਕੀਤੀਆਂ ਗਈਆਂ ਨਵੀਂਆਂ ਗਤਵਿਧੀਆਂ ਦੀ ਜਾਣਕਾਰੀ ਇਤਹਾਸ ਵਿੱਚ ਲਿਖੀ ਹੈ। ਉਸ ਤਖਤ ਦੀ ਉਸਾਰੀ ਪਿੱਛੇ
ਇੱਕ ਵਿਸ਼ੇਸ਼ ਵਿਚਾਰਧਾਰਕ ਮਕਸਦ ਸੀ। ਇਹ ਗੱਲ ਠੀਕ ਹੈ ਕਿ ਸਮੇਂ ਦੇ ਹਾਲਾਤਾਂ ਕਾਰਨ ਗੁਰੂ ਹਰਗੋਬਿਂਦ
ਜੀ ਨੂੰ ਦਰਬਾਰ ਸਾਹਿਬ ਤੋਂ ਦੁਰ ਮੁਕਾਮ ਕਰਨਾ ਪਿਆ। ਪਰ ਇਸ ਦਾ ਮਤਲਭ ਕਦਾਚਿੱਤ ਇਹ ਨਹੀਂ ਨਿਕਲਦਾ
ਕਿ ਉਸ ਤਖਤ ਦੀ ਉਸਾਰੀ ਦੇ ਪਿੱਛੇ ਦੇ ਵਿਸ਼ੇਸ਼ ਵਿਚਾਰਧਾਰਕ ਮਕਸਦ ਦਾ ਤਿਆਗ ਕਰ ਦਿੱਤਾ ਗਿਆ ਸੀ।
ਨਿਰਸੰਦੇਹ ਉਸ ਤਖਤ ਦੀ ਉਸਾਰੀ ਦਾ ਮਕਸਦ ਬੈਠਣ ਦੀ ਥਾਂ ਬਨਾਉਂਣਾ ਨਹੀਂ ਸੀ। ਜੇਕਰ ਐਸੀ ਗੱਲ ਹੁੰਦੀ
ਤਾਂ ਗੁਰੁ ਹਰਬੋਬਿਂਦ ਜੀ ਜਿੱਥੇ ਵੀ ਜਾਂਦੇ ਬੈਠਣ ਲਈ ਤਖਤ ਉਸਾਰਦੇ ਜਾਂਦੇ। ਤਖਤ/ਅਕਾਲ ਬੁੰਗਾ ਇੱਕ
ਵਿਸ਼ੇਸ਼ ਪ੍ਰਤੀਕ ਸੀ। ਕਿਸੇ ਕੌਮ ਲਈ ਇੱਕ ਕੇਂਦਰਤ ਸਥਾਨ ਦਾ ਕੀ ਮਹੱਤਵ ਹੁੰਦਾ ਹੈ ਇਸ ਗੱਲ ਨੂੰ
ਗੁਰੁ ਹਰਗੋਬਿਂਦ ਜੀ ਬੇਹਤਰ ਜਾਣਦੇ ਸੀ
ਦਰਬਾਰ ਸਾਹਿਬ ਵਾਂਗ ਉਹ ਤਖਤ ਵੀ ਇੱਕ ਵਿਚਾਰਧਾਰਾ ਦੇ ਪ੍ਰਤੀਕਾਤਮਕ ਕੇਂਦਰ ਦੇ ਰੂਪ ਵਿੱਚ ਸਿੱਖੀ
ਦੇ ਇਤਹਾਸ ਨਾਲ ਜੁੜੀਆ ਰਿਹਾ। ਗੁਰੂ ਹਰਗੋਬਿਂਦ ਜੀ ਤੋਂ ਬਾਦ ਗੁਰੂ ਤਾਂ ਦਰਬਾਰ ਸਾਹਿਬ ਨਹੀਂ
ਮੋਜੂਦ ਸੀ ਤੇ ਕੀ ਦਰਬਾਰ ਸਾਹਿਬ ਕੇਂਦਰ ਨੂੰ ਗੁਰੂਆਂ ਵੱਲੋਂ ਆਪ ਕਦੇ ਬੰਦ ਕੀਤਾ ਗਿਆ ਸੀ?
ਨਿਰਸੰਦਹ ਨਹੀ! ਉੱਥੇ ਮਿਣੀਆਂ ਦੇ ਆਉਂਣ ਤਕ ਬਾਣੀ ਦਾ ਪ੍ਰਕਾਸ਼ ਹੁੰਦਾ ਰਿਹਾ ਸੀ। ਇਥੋਂ ਤਕ ਕਿ
ਮਿਣੀਆਂ ਨੇ ਬਾਣੀ ਦੀ ਆੜ ਵਿੱਚ ਹੀ ੬੦ ਸਾਲ ਆਪਣਾ ਲਾਭ ਉਠਾਇਆ ਸੀ। ਜਗ੍ਹਾ ਦੇ ਗੁਰੂਆਂ ਵਲੋਂ
ਇਸਤੇਮਾਲ ਨਾ ਹੋਣ ਦਾ ਮਤਲਭ ਇਹ ਨਹੀਂ ਸੀ ਨਿਕਲਦਾ ਕਿ ਵਿਚਾਰਧਾਰਾ ਦੀਆਂ ਉਹ ਪ੍ਰਤੀਕਾਤਮਕ ਉਸਾਰੀਆਂ
ਮਹੱਤਵਹੀਨ ਸਨ।
ਗੁਰੂਆਂ ਦੇ ਬਾਦ ਸਮੇਂ ਦੀ ਲੋੜ ਅਨੁਸਾਰ ਕੌਮੀ ਪ੍ਰਬੰਧ ਨੂੰ ਕੌਮ ਨੇ ਗੁਰੂਆਂ ਦੀ ਲੀਹਾਂ ਤੇ ਹੀ
ਕਰਨਾ ਸੀ ਜਿਸ ਲਈ ਗੁਰੂ ਦੇ ਉਸਾਰੇ ਉਸ ਪ੍ਰਤੀਕਾਤਮਕ ਤਖਤ ਦੀ ਲੋੜ ਸੀ ਜਿਸ ਰਾਹੀਂ ਕਦੇ ਉਨ੍ਹਾਂ ਨੇ
ਆਪ ਵੀ ਕੌਮੀ ਪ੍ਰਬੰਧ ਨੂੰ ਚਲਾਇਆ ਸੀ। ਜ਼ਾਹਿਰ ਜਿਹੀ ਗੱਲ ਹੈ ਇੱਕ ਸੰਸਥਾਨ ਦਾ ਹੋਰ ਵਿਕਾਸ ਹੋਇਆ
ਜਿਸ ਨੂੰ ਗੁਰੂਆਂ ਦੇ ਬਾਦ ਦੀ ਸਥਿਤੀ ਦੇ ਪਰਿਪੇਖ ਨਾਲ ਵੀ ਜੋੜ ਕੇ ਸਮਝਣ ਦੀ ਲੋੜ ਹੈ।
ਇਸ ਵਿੱਚ ਸ਼ੱਕ ਨਹੀਂ ਕਿ ਕਾਲਾਂਤਰ ਇਸ ਦੀ ਵਰਤੋਂ ਅਤੇ ਦੁਰਵਰਤੋਂ ਵੀ ਹੋਈ। ਪਰ ਇਸ ਵਿੱਚ ਇੱਕ
ਵਿਚਾਰਧਾਰਾ ਦੀ ਪ੍ਰਤੀਕਾਤਮਕ ਉਸਾਰੀ ਅਕਾਲ ਤਖਤ ਦਾ ਕੋਈ ਦੋਸ਼ ਨਹੀਂ ਬਣਦਾ। ਅਸੀਂ ਦੇਖਦੇ ਹਾਂ ਕਿ
ਦੁਨਿਆਂ ਭਰ ਵਿੱਚ ਸਰਕਾਰਾਂ ਦੇ ਵੀ ਕੇਂਦਰ ਸਥਾਨ ਹਨ ਜਿਨ੍ਹਾਂ ਦਾ ਆਪਣਾ ਮੱਹਤਵ ਹੁੰਦਾ ਹੈ। ਇੱਕ
ਸਥਾਪਤ ਸੰਸਥਾਨ ਲਈ “ਅੱਡਾ” ਵਰਗੇ ਸ਼ਬਦ ਢੁੱਕਵੇਂ ਸ਼ਬਦ ਨਹੀਂ ਹਨ। ਕਈਆਂ ਅਨੁਸਾਰ ਮਨਮਤਿ ਤਾਂ ਦਰਬਾਰ
ਸਾਹਿਬ ਦੀ ਵੀ ਹੁੰਦੀ ਹੈ। ਫ਼ਿਰ ਅਸੀਂ ਦਰਬਾਰ ਸਾਹਿਬ ਨੂੰ ਕੀ ਸੰਗਿਆ ਦੇਈਏ? ਵੀਰ ਜੀ ਇਸ ਬਾਰੇ
ਵਿਚਾਰ ਕਰਨਾ।
ਹਰਦੇਵ ਸਿੰਘ, ਜੰਮੂ
(06/04/11)
ਜਸਬੀਰ ਸਿੰਘ (ਕੈਲਗਰੀ)
ਸਿੱਖ ਮਾਰਗ ਦੇ ਪਾਠਕ ਸੱਜਣੋਂ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ॥
ਸੰਪਾਦਕ ਸ: ਮੱਖਣ ਜੀ!
ਬੇਨਤੀ ਹੈ ਕਿ ਸ: ਬਲਦੇਵ ਸਿੰਘ ਜੀ ਟਰੋਂਟੋ ਦੇ ਲੇਖਾਂ ਬਾਰੇ ਮੇਰੀ ਵਿਚਾਰ ਚਰਚਾ ਚੱਲ
ਰਹੀ ਸੀ। ਇਸ ਸੰਬੰਧ ਵਿੱਚ ਆਪ ਜੀ ਨੇਂ ਪਾਠਕਾਂ ਪਾਸੋਂ ਕੁੱਝ
Views ਮੰਗੇ
ਸੀ। ਮੈਨੂੰ ਉਮੀਦ ਸੀ ਕਿ ਇਸ ਹਫ਼ਤੇ ਆਪ ਜੀ ਕੋਈ ਫ਼ੈਸਲਾ ਸੁਣਾਵੋਗੇ, ਪਰ ਇਸ ਬਾਰੇ ਆਪ ਜੀ ਦਾ ਕੋਈ
ਸੰਪਾਦਕੀ ਨੋਟ ਨਹੀਂ ਆਇਆ। ਆਪ ਜੀ ਦੇ ਫ਼ੈਸਲੇ ਤੋਂ ਬਾਅਦ ਹੀ ਮੈਂ ਅੱਗੋਂ ਕਿਸੇ ਵਿਸ਼ੇ ਤੇ ਆਪਣੇ
ਵਿਚਾਰ ਲਿਖਣੇ ਚਾਹੁੰਦਾ ਸੀ। ਸੋ ਬੇਨਤੀ ਹੈ ਕਿ ਇਸ ਵਿਸ਼ੇ ਤੇ ਪਾਠਕਾਂ ਦੇ ਵਿਚਾਰ ਅਤੇ ਆਪ ਜੀ ਦਾ
ਕੀ ਫ਼ੈਸਲਾ ਹੈ ਦੱਸਣ ਦੀ ਖੇਚਲ ਕਰਨੀਂ ਜੀ। ਧੰਨਵਾਦ।
ਜਸਬੀਰ ਸਿੰਘ (ਕੈਲਗਰੀ)
(ਟਿੱਪਣੀ:- ਅਸੀਂ ਉਮੀਦ ਕਰਦੇ ਸੀ ਕਿ ਜਿਹਨਾ ਪਾਠਕਾਂ ਨੇ ਸੁਝਾਓ ਭੇਜੇ ਸਨ ਉਹਨਾ ਨੂੰ ਪੜ੍ਹ ਕਿ
ਸ਼ਾਇਦ ਹੋਰ ਪਾਠਕ ਵੀ ਕੁੱਝ ਸੁਝਾਓ ਭੇਜਣਗੇ। ਪਰ ਹੋਰ ਕਿਸੇ ਦੇ ਨਹੀਂ ਆਏ। ਇਸ ਲਈ ਅਸੀਂ ਹੁਣ ਖੁਦ
ਆਪ ਹੀ ਕਈ ਨਿਰਪੱਖ ਸੋਚਣੀ ਵਾਲੇ ਸੱਜਣਾ ਨਾਲ ਸੁਲਾਹ ਕਰਕੇ ਨੋਟ ਪਾ ਦੇਵਾਂਗੇ। ਅਸੀਂ ਨਹੀਂ
ਚਾਹੁੰਦੇ ਕਿ ਕਿਸੇ ਨਾਲ ਕੋਈ ਜਾਣਬੁੱਝ ਕੇ ਜਾਂ ਕਿਸੇ ਦੇ ਪ੍ਰਭਾਵ ਅਧੀਨ ਕੋਈ ਪੱਖਪਾਤ
ਹੋਵੇ-ਸੰਪਾਦਕ)
(06/04/11)
ਕਿਰਪਾਲ ਸਿੰਘ ਬਠਿੰਡਾ
ਕਿੱਸਾ ਨੂਪ ਕੌਰ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਆਪਣੀ ਆਤਮ ਕਥਾ ਦੱਸਣ ਵਾਲੇ ਹੁਣ ਇਸ ਨੂੰ ਅਲਫ਼
ਲੈਲਾ ਦੀ ਕਹਾਣੀ ਦੱਸਣ ਲੱਗ ਪਏ
*ਗਿਆਨੀ ਇਕਬਾਲ ਸਿੰਘ ਇੱਕ ਪਾਸੇ ਤਾਂ ਕਿੱਸਾ ਨੂਪ ਕੌਰ ਦੇ ਪ੍ਰਸੰਗ ਨੂੰ
ਗੁਰੂ ਗੋਬਿੰਦ ਸਿੰਘ ਜੀ ਦੀ ਆਤਮ ਕਥਾ ਲਿਖਣ ਵਾਲੇ ਡਾ: ਹਰਿਭਜਨ ਸਿੰਘ ਦੀ ਪੁਸਤਕ ਦੇ ਹੱਕ ਵਿੱਚ
ਪ੍ਰਸੰਸਾ ਪੱਤਰ ਲਿਖ ਰਹੇ ਹਨ ਤੇ ਦੂਜੇ ਪਾਸੇ ਇਸ ਨੂੰ ਅਠਵੀਂ ਨੌਵੀਂ ਸਦੀ ਵਿਚ ਹੋਏ ਅਲਫ਼ ਲੈਲਾ ਦੀ
ਕਹਾਣੀ ਲਿਖਣ ਵਾਲੇ ਗਿਆਨੀ ਮੱਲ ਸਿੰਘ ਦੀ ਪ੍ਰਸੰਸਾ ਕਰ ਰਹੇ ਹਨ
*ਸਿੱਖਾਂ ਵਿੱਚ ਦੁਬਿਧਾ ਖੜ੍ਹੀ ਕਰਨ ਲਈ ਇੱਕ ਦੀ ਥਾਂ ਦੋ ਗੁਰੂਆਂ ਨੂੰ ਪ੍ਰੋਮੋਟ ਕਰਨ ਵਾਲੀ ਕੋਈ
ਪੰਥ ਦੋਖੀ ਸ਼ਕਤੀ ਹੈ ਤੇ ਦਸਮ ਗ੍ਰੰਥ ਹਮਾਇਤੀ ਵਿਦਵਾਨ ਤੇ ਅਖੌਤੀ ਜਥੇਦਾਰ ਉਸ ਸ਼ਕਤੀ ਦੇ ਹੱਥਾਂ
ਵਿੱਚ ਖੇਡ ਰਹੇ ਹਨ
ਬਠਿੰਡਾ, ੬ ਅਪ੍ਰੈਲ (ਕਿਰਪਾਲ ਸਿੰਘ): ਤ੍ਰਿਅ ਚਰਿਤਰ ਦੀ ਅਸ਼ਲੀਲ ਰਚਨਾ ਨੂੰ ਗੁਰੂ ਸਾਹਿਬ ਜੀ ਦੀ
ਬਾਣੀ ਸਿੱਧ ਕਰਨ ਲਈ ਗਿਆਨੀ ਇਕਬਾਲ ਸਿੰਘ ਨੂੰ ਕੁਝ ਵੀ ਕਰਨਾ ਪਏ ਉਹ ਕਰਨ ਲਈ ਤਿਆਰ ਹੈ। ਇਸ ਦੀ
ਤਾਜ਼ਾ ਮਿਸਾਲ ਹੈ ਕਿ ੩ ਅਪ੍ਰੈਲ ਨੂੰ ਗੁਰਦੁਆਰਾ ਆਰਤੀ ਸਾਹਿਬ ਜਗਨ ਨਾਥ ਪੁਰੀ (ਉੜੀਸਾ) ਵਿਖੇ ਇੱਕ
ਸਮਾਗਮ ਹੋ ਹੋਇਆ ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀ ਕਲਾ ਟਾਈਮ ਟੀਵੀ 'ਤੇ ਹੋ ਰਿਹਾ ਸੀ। ਇਸ ਸਮਗਾਮ
ਦੌਰਾਨ ਆਪਣੇ ਭਾਸ਼ਣ ਵਿੱਚ ਤਖ਼ਤ ਸ਼੍ਰੀ ਪਟਨਾ ਸਾਹਿਬ ਦੇ ਮੁੱਖ ਸੇਵਦਾਰ ਗਿਆਨੀ ਇਕਬਾਲ ਸਿੰਘ ਨੇ ਦਸਮ
ਗ੍ਰੰਥ ਦੀ ਵਕਾਲਤ ਕਰਦੇ ਹੋਏ ਆਪਣਾ ਨਜ਼ਲਾ ਅਖੌਤੀ ਦਸਮ ਗ੍ਰੰਥ ਨੂੰ ਗੁਰੂ ਵਾਂਗ ਸ਼ਸ਼ੋਭਿਤ ਕੀਤੇ ਜਾਣ
ਦਾ ਵਿਰੋਧ ਕਰ ਰਹੇ ਪ੍ਰੋ: ਦਰਸ਼ਨ ਸਿੰਘ ਵਿਰੁੱਧ ਝਾੜਿਆ। ਉਨ੍ਹਾਂ ਕਿਹਾ ਕਿ ਤ੍ਰਿਅ ਚਰਿਤ੍ਰ ਵਿੱਚ
ਦਰਜ਼ ਜਿਸ ਕਿੱਸਾ ਨੂਪ ਕੌਰ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਆਤਮ ਕਥਾ ਦੱਸ ਕੇ ਦਰਸ਼ਨ ਸਿੰਘ ਗੁਰੂ
ਸਾਹਿਬ ਜੀ ਦੀ ਬਦਨਾਮੀ ਕਰ ਰਿਹਾ ਹੈ ਉਸ ਨੂੰ ਇਹ ਹੀ ਨਹੀਂ ਪਤਾ ਕਿ ਇਹ ਗੁਰੂ ਸਾਹਿਬ ਜੀ ਦੀ ਆਤਮ
ਕਥਾ ਨਹੀਂ ਹੈ। ਉਨ੍ਹਾਂ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਗ੍ਰੰਥੀ ਗਿਆਨੀ ਮੱਲ ਸਿੰਘ ਵਲੋਂ ਹਾਲ ਹੀ
ਵਿੱਚ ਲਿਖੀ ਪੁਸਤਕ ਦਸਮ ਗ੍ਰੰਥ ਪ੍ਰਬੋਧ ਦਾ ਹਵਾਲਾ ਦੇ ਕੇ ਦੱਸਿਆ ਕਿ ਉਨ੍ਹਾਂ ਆਪਣੀ ਪੁਸਤਕ ਵਿੱਚ
ਇਹ ਸਿੱਧ ਕੀਤਾ ਹੈ ਕਿ ਇਹ ਅਠਵੀਂ ਨੌਵੀਂ ਸਦੀ ਵਿੱਚ ਵਾਪਰੀ ਅਲਫ਼ ਲੈਲਾ ਦੀ ਕਹਾਣੀ ਹੈ। ਇਹ
ਦੱਸਣਯੋਗ ਹੈ ਕਿ ਸਾਲ ੨੦੦੯ ਦੇ ਅਖੀਰ ਵਿੱਚ ਪ੍ਰੋ: ਦਰਸ਼ਨ ਸਿੰਘ ਸਾਬਕਾ ਮੁੱਖ ਸੇਵਾਦਾਰ ਸ਼੍ਰੀ ਅਕਾਲ
ਤਖ਼ਤ ਸਾਹਿਬ ਨੇ ਰੋਚੈਸਟਰ ਦੇ ਗੁਰਦੁਆਰੇ ਵਿੱਚ ਕੀਰਤਨ ਕਰਦਿਆਂ ਕਿਹਾ ਸੀ ਕਿ ਕਿੱਸਾ ਨੂਪ ਕੌਰ ਨੂੰ
ਗੁਰੂ ਸਾਹਿਬ ਜੀ ਦੀ ਆਤਮ ਕਥਾ ਦੱਸਣ ਵਾਲੇ ਗੁਰੂ ਸਾਹਿਬ ਜੀ ਦੀ ਮਹਾਨ ਸਖ਼ਸ਼ੀਅਤ ਦੀ ਤੌਹੀਨ ਕਰ ਰਹੇ
ਹਨ ਕਿਉਂਕਿ ਉਸ ਕਥਾ ਦੇ ਪਾਤਰ ਨੂੰ ਤਾਂ ਔਰਤ ਦੇ ਡੇਰੇ 'ਚੋਂ ਜੁੱਤੀ ਛੱਡ ਕੇ ਭੱਜਣਾ ਪਿਆ, ਔਰਤ ਨੇ
ਚੋਰ ਚੋਰ ਦਾ ਰੌਲਾ ਪਾਇਆ, ਰੌਲਾ ਸੁਣ ਕੇ ਲੋਕਾਂ ਨੇ ਉਸ ਨੂੰ ਆ ਦਬੋਚਿਆ, ਦਾੜੀ ਫੜ ਲਈ, ਪੱਗ ਉਤਾਰ
ਕੇ ਜੁੱਤੀਆਂ ਮਾਰੀਆਂ। ਪ੍ਰੋ: ਦਰਸ਼ਨ ਸਿੰਘ ਨੇ ਕਿਹਾ ਮੇਰਾ ਗੁਰੂ ਐਸਾ ਨਹੀਂ ਹੋ ਸਕਦਾ, ਇਸ ਕਹਾਣੀ
ਨੂੰ ਗੁਰੂ ਨਾਲ ਜੋੜਨ ਵਾਲੇ ਉਨ੍ਹਾਂ ਦੀ ਤੌਹੀਨ ਕਰ ਰਹੇ ਹਨ। ਲਾਂਬੂ ਲਾਉਣ ਦੇ ਮਾਹਰ ਗੁਰਚਰਨਜੀਤ
ਸਿੰਘ ਲਾਂਬੇ ਨੇ ਇਸ ਸੀਡੀ ਵਿੱਚੋਂ ਪ੍ਰੋ: ਦਰਸ਼ਨ ਸਿੰਘ ਦਾ ਮਗਰਲਾ ਫ਼ਿਕਰਾ ਕੱਟ ਕੇ ਅਕਾਲ ਤਖ਼ਤ 'ਤੇ
ਭੇਜ ਕੇ ਉਨ੍ਹਾਂ ਦੀ ਸ਼ਿਕਾਇਤ ਕਰ ਦਿੱਤੀ ਕਿ ਉਹ ਗੁਰੂ ਗੋਬਿੰਦ ਸਿੰਘ ਜੀ ਦੀ ਤੌਹੀਨ ਕਰ ਰਹੇ ਹਨ।
ਇਸ ਝੂਠ ਦੇ ਅਧਾਰ 'ਤੇ ਪ੍ਰੋ: ਦਰਸ਼ਨ ਸਿੰਘ ਨੂੰ ਪੰਥ ਵਿੱਚੋਂ ਛੇਕ ਕੇ ਦੋਫਾੜ ਕਰਨ ਦੇ ਰਾਹ ਤੋਰ
ਦਿੱਤਾ ਹੈ।
ਪਰ ਜਦੋਂ ਇਹ ਆਵਾਜ਼ਾਂ ਉੱਠਣ ਲੱਗ ਪਈਆਂ ਕਿ ਪ੍ਰੋ: ਪਿਆਰਾ ਸਿੰਘ ਪਦਮ ਨੇ ਵੀ ਇਸ ਨੂੰ ਗੁਰੂ ਸਾਹਿਬ
ਜੀ ਦੀ ਆਤਮ ਕਥਾ ਲਿਖਦਿਆਂ ਗੁਰੂ ਸਾਹਿਬ ਨਾਲ ਇੰਝ ਹੁੰਦਾ ਹੀ ਵਿਖਾਇਆ ਹੈ। ਪ੍ਰੋ: ਦਰਸ਼ਨ ਸਿੰਘ ਨੂੰ
ਛੇਕਣ ਵਾਲੇ ਗਿਆਨੀ ਗੁਰਬਚਨ ਸਿੰਘ ਆਪਣੇ ਭਾਸ਼ਣਾ ਵਿੱਚ ਆਮ ਕਹਿੰਦੇ ਸੁਣੇ ਜਾ ਸਕਦੇ ਹਨ ਕਿ ਜੇ ਕਿਸੇ
ਨੇ ਦਸਮ ਗ੍ਰੰਥ ਨੂੰ ਸਮਝਣਾ ਹੋਵੇ ਤਾਂ ਉਹ ਪ੍ਰੋ: ਪਦਮ ਦੇ ਲਿਖੇ ਸੁੰਦਰ ਬਚਨ ਪੜ੍ਹ ਲੈਣ। ੨੦੧੦
ਵਿੱਚ ਪੰਜਾਬੀ ਯੂਨੀਵਰਸਿਟੀ ਦੇ ਪ੍ਰੋ: ਡਾ: ਹਰਿਭਜਨ ਸਿੰਘ ਦੇਹਰਾਦੂਨ ਵਾਲੇ ਨੇ ਵੀ ਇਸ ਪ੍ਰਸੰਗ
ਨੂੰ ਗੁਰੂ ਗੋਬਿੰਦ ਸਿੰਘ ਦੀ ਆਤਮ ਕਥਾ ਹੀ ਲਿਖੀ ਹੈ ਤੇ ਗਿਆਨੀ ਗੁਰਬਚਨ ਸਿੰਘ, ਗਿਆਨੀ ਇਕਬਾਲ
ਸਿੰਘ ਗਿਆਨੀ ਜਸਵਿੰਦਰ ਸਿੰਘ ਆਦਿ ਵਲੋਂ ਲਿਖੇ ਗਏ ਪ੍ਰਸ਼ੰਸਾ ਪੱਤਰ ਉਸ ਪੁਸਤਕ ਵਿੱਚ ਛਪੇ ਹਨ। ਪਰ
ਜਦੋਂ ਡਾ: ਹਰਿਭਜਨ ਸਿੰਘ ਦੀ ਪੁਸਤਕ ਦੇ ਹੱਕ ਵਿੱਚ ਪ੍ਰਸੰਸਾ ਪੱਤਰ ਲਿਖਣ ਵਾਲਿਆਂ ਦੀ ਅਲੋਚਨਾ
ਹੋਣੀ ਸ਼ੁਰੂ ਹੋਈ ਤਾਂ ਉਹੀ ਇਕਬਾਲ ਸਿੰਘ ਨੇ ਹੁਣ ਇਸ ਪ੍ਰਸੰਗ ਨੂੰ ਅਠਵੀਂ ਸਦੀ ਵਿੱਚ ਹੋਏ ਅਲਫ਼
ਲੈਲਾ ਦੀ ਕਹਾਣੀ ਲਿਖਣ ਵਾਲੇ ਗਿਆਨੀ ਮੱਲ ਸਿੰਘ ਦੀ ਪ੍ਰਸੰਸਾ ਕਰਨੀ ਸ਼ੁਰੂ ਕਰ ਦਿੱਤੀ ਹੈ।
ਇਹ ਪ੍ਰੋਗਾਮ ਸੁਣਦਿਆਂ ਸਾਰ ਉਸੇ ਦਿਨ ਤੋਂ ਗਿਆਨੀ ਇਕਬਾਲ ਸਿੰਘ ਤੋਂ ਇਸ ਪੁਸਤਕ ਸਬੰਧੀ ਹੋਰ
ਜਾਣਕਾਰੀ ਲੈਣ ਲਈ ਉਨ੍ਹਾਂ ਨਾਲ ਫ਼ੋਨ 'ਤੇ ਸੰਪਰਕ ਕਰਨ ਦੀ ਕੋਸ਼ਿਸ ਜਾਰੀ ਰੱਖੀ, ਪਰ ਉਨ੍ਹਾਂ ਦਾ ਫ਼ੋਨ
ਬੰਦ ਆਉਂਦਾ ਰਿਹਾ। ਅੱਜ ਸਵੇਰੇ ੧੦.੦੦ ਵਜੇ ਦੋ ਵਾਰ ਉਨ੍ਹਾਂ ਨੂੰ ਫ਼ੋਨ ਕੀਤਾ ਤਾਂ ਅੱਗੋਂ ਚੁੱਕਿਆ
ਨਹੀਂ ਗਿਆ। ਅਚਾਨਕ ੧੧.੧੨ ਵਜੇ ਉਨ੍ਹਾਂ ਦੀ ਬੈਕ ਕਾਲ ਆਈ ਪਰ ਮੇਰੇ ਫ਼ੋਨ ਚੁਕਦਿਆਂ ਸਾਰ ਉਨ੍ਹਾਂ
ਫ਼ੋਨ ਕੱਟ ਦਿੱਤਾ। ਮੈਂ ਸਮਝਿਆ ਕਿ ਉਹ ਇਸ ਸਮੇਂ ਗੱਲ ਕਰਨ ਲਈ ਵਿਹਲੇ ਹੋਣਗੇ ਇਸ ਲਈ ਮੈਨੂੰ ਯਾਦ
ਕਰਵਾਉਣ ਲਈ ਉਨ੍ਹਾਂ ਮਿੱਸ ਕਾਲ ਕੀਤੀ ਹੋਵੇਗੀ, ਇਸ ਲਈ ਦੁਬਾਰਾ ਉਨ੍ਹਾਂ ਨੂੰ ਫ਼ੋਨ ਮਿਲਾ ਕੇ
ਪੁੱਛਿਆ ਕਿ ਇੱਕ ਪਾਸੇ ਤਾਂ ਤੁਸੀਂ ਕਿੱਸਾ ਨੂਪ ਕੌਰ ਦੇ ਪ੍ਰਸੰਗ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ
ਆਤਮ ਕਥਾ ਲਿਖਣ ਵਾਲੇ ਡਾ: ਹਰਿਭਜਨ ਸਿੰਘ ਦੀ ਪੁਸਤਕ ਦੇ ਹੱਕ ਵਿੱਚ ਪ੍ਰਸੰਸਾ ਪੱਤਰ ਲਿਖ ਰਹੇ ਹੋ
ਤੇ ਦੂਜੇ ਪਾਸੇ ਇਸ ਨੂੰ ਅਠਵੀਂ ਨੌਵੀਂ ਸਦੀ ਵਿਚ ਹੋਏ ਅਲਫ਼ ਲੈਲਾ ਦੀ ਕਹਾਣੀ ਲਿਖਣ ਵਾਲੇ ਗਿਆਨੀ
ਮੱਲ ਸਿੰਘ ਦੀ ਪ੍ਰਸੰਸਾ ਕਰ ਰਹੇ ਹੋ। ਇਸ ਦਾ ਭਾਵ ਹੈ ਕਿ ਦੋਵਾਂ ਵਿਚੋਂ ਇੱਕ ਥਾਂ ਤਾਂ ਤੁਸੀਂ ਗਲਤ
ਹੋ ਹੀ। ਇਹ ਸੁਣਦਿਆਂ ਸਾਰ ਉਨ੍ਹਾਂ ਕਿਹਾ ਕਿ ਇਸ ਸਮੇਂ ਉਹ ਵਿਹਲੇ ਨਹੀਂ, ਠਹਿਰ ਕੇ ਫ਼ੋਨ ਕਰਨਾ। ਉਸ
ਤੋਂ ਬਾਅਦ ਦੇਰ ਸ਼ਾਮ ਤੱਕ ਉਨ੍ਹਾਂ ਦੇ ਫ਼ੋਨ ਦੀ ਸਵਿੱਚ ਬੰਦ ਆਉਂਦੀ ਰਹੀ।
ਇਹ ਵੀ ਦੱਸਣਯੋਗ ਹੈ ਕਿ ਜਿਸ ਭਿੰਡਰਾਂਵਾਲੀ ਟਕਸਾਲ ਦੇ ਵਿਦਿਆਰਥੀ ਗਿਆਨੀ ਮੱਲ ਸਿੰਘ ਹਨ ਉਸੇ
ਟਕਸਾਲ ਦੇ ਵਿਦਿਆਰਥੀ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਦੇ ਸਾਬਕਾ ਮੁੱਖ ਸੇਵਾਦਾਰ ਗਿਆਨੀ ਸ਼ਵਿੰਦਰ
ਸਿੰਘ ਹਨ ਜਿਨ੍ਹਾਂ ਦੀ ਆਵਾਜ਼ ਵਿੱਚ ਵੀਡੀਓ ਸੀਡੀ ਅੱਜ ਵੀ ਯੂ ਟਿਊਬ 'ਤੇ ਉਪਲਬਧ ਹੈ ਜਿਸ ਵਿੱਚ ਉਹ
ਇਸੇ ਪ੍ਰਸੰਗ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਆਤਮ ਕਥਾ ਦੱਸ ਰਿਹਾ ਹੈ। ਅਜ਼ੀਬ ਗੱਲ ਹੈ ਕਿ ਇੱਕ ਹੀ
ਟਕਸਾਲ ਵਿੱਚੋਂ ਪੜ੍ਹੇ ਦੋ ਵਿਦਿਆਰਥੀਆਂ ਦੇ ਦੋਵੇਂ ਆਪਾ ਵਿਰੋਧੀ ਕਥਨਾ ਦੀ ਗਿਆਨੀ ਇਕਬਾਲ ਸਿੰਘ
ਪ੍ਰਸੰਸਾ ਕਰ ਰਿਹਾ ਹੈ ਉਸ ਦੀਆਂ ਨਜ਼ਰਾਂ ਵਿੱਚ ਦੋਵੇਂ ਠੀਕ ਹਨ। ਇਸ ਦਾ ਇਕੋ ਇੱਕ ਕਾਰਣ ਹੈ ਕਿ
ਦੋਵੇਂ ਦਸਮ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਸਿੱਧ ਕਰਨ ਲਈ ਲਿਖ ਜਾਂ ਬੋਲ ਰਹੇ ਹਨ
ਪਰ ਜੇ ਕੋਈ ਇਸ ਲੱਚਰ ਪ੍ਰਸੰਗ ਦੇ ਕਰਤਾ ਤੇ ਪਾਤਰ ਗੁਰੂ ਗੋਬਿੰਦ ਸਿੰਘ ਜੀ ਨੂੰ ਨਹੀਂ ਮੰਨਦਾ ਤਾਂ
ਉਸ ਨੂੰ ਪੰਥ ਦੋਖੀ ਦੱਸ ਕੇ ਪੰਥ ਵਿੱਚੋਂ ਛੇਕ ਦਿੱਤਾ ਜਾਂਦਾ ਹੈ।
ਜੇ ਗਿਆਨੀ ਮੱਲ ਸਿੰਘ ਦੀ ਦਲੀਲ ਨੂੰ ਸਹੀ ਮੰਨ ਲਈਏ ਕਿ ਇਹ ਕਹਾਣੀ ਤਾਂ ਅਠਵੀਂ ਸਦੀ ਵਿੱਚ ਹੋਏ ਅਲਫ਼
ਲੈਲਾ ਦੀ ਹੈ ਪਰ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਕਹਾਣੀ ਦਾ ਉਲੱਥਾ ਕਰਕੇ ਲਿਖਿਆ ਹੈ। ਇਸੇ ਤਰ੍ਹਾਂ
ਬਾਕੀ ਚਰਿਤਰ ਵੀ ਪੁਰਾਤਨ ਕਿਸੇ ਕਹਾਣੀਆਂ ਦਾ ਉਲੱਥਾ ਹੀ ਹੈ। ਬਚਿੱਤਰ ਨਾਟਕ ਦਾ ਬਾਕੀ ਹਿੱਸਾ ਵੀ
ਉਸ ਵਿੱਚ ਲਿਖੇ ਸੰਪਾਦਕੀ ਨੋਟਾਂ ਅਨੁਸਾਰ ਸ਼੍ਰੀ ਮਾਰਕੰਡੇ ਪੁਰਾਣ, ਭਾਗਵਤ ਪੁਰਾਣ ਤੇ ਸ਼ਿਵ ਪੁਰਾਣ
ਦਾ ਹੀ ਉਲੱਥਾ ਹੈ। ਜੇ ਇਹ ਸਾਰਾ ਉਲੱਥਾ ਹੀ ਹੈ ਤਾਂ ਬੇਸ਼ੱਕ ਉਹ ਗੁਰੂ ਗੋਬਿੰਦ ਸਿੰਘ ਜੀ ਨੇ ਹੀ
ਕੀਤਾ ਹੋਵੇ ਫਿਰ ਵੀ ਉਸ ਨੂੰ ਗੁਰੂ ਸਾਹਿਬ ਜੀ ਦੀ ਮੂਲ ਰਚਨਾ ਜਾਂ ਗੁਰਬਾਣੀ ਬਿਲਕੁਲ ਨਹੀਂ ਕਿਹਾ
ਜਾ ਸਕਦਾ। ਇਸ ਨੂੰ ਗੁਰਬਾਣੀ ਦਾ ਦਰਜ਼ਾ ਦੇ ਕੇ ਗੁਰੂ ਵਾਂਗ ਪ੍ਰਕਾਸ਼ ਕਰਕੇ ਚੌਰ ਛਤਰ ਝੁਲਾਉਣ ਵਾਲੇ
ਤੇ ਮੱਥੇ ਟੇਕਣ ਵਾਲੇ ਗਲਤ ਹਨ। ਨਿਜੀ ਤੌਰ 'ਤੇ ਹੋਣ ਵਾਲੀ ਹਰ ਗੱਲਬਾਤ ਦੌਰਾਨ ਦਸਮ ਗ੍ਰੰਥ ਦੇ
ਹਮਾਇਤੀ ਸਾਰੇ ਵਿਦਵਾਨ ਦਸਮ ਗ੍ਰੰਥ ਨੂੰ ਗੁਰੂ ਦੀ ਪਦਵੀ ਦੇਣ ਵਾਲਿਆਂ ਨੂੰ ਗਲਤ ਮੰਨਦੇ ਹਨ ਪਰ ਇਸ
ਦੇ ਬਾਵਯੂਦ ਉਨ੍ਹਾਂ ਵਿੱਚੋਂ ਕੋਈ ਵੀ ਜਨਤਕ ਤੌਰ 'ਤੇ ਇਸ ਨੂੰ ਗਲਤ ਕਹਿਣ ਲਈ ਤਿਆਰ ਨਹੀਂ, ਤੇ ਨਾ
ਹੀ ੬ ਜੂਨ ੨੦੦੮ ਨੂੰ ਅਕਾਲ ਤਖ਼ਤ ਵਲੋਂ ਜਾਰੀ ਹੋਏ ਆਦੇਸ਼ ਨੂੰ ਲਾਗੂ ਕਰਨ ਦੀ ਗੱਲ ਕਰਦੇ ਹਨ, ਜਿਸ
ਵਿੱਚ ਸਪਸ਼ਟ ਸ਼ਬਦਾਂ ਵਿੱਚ ਕਿਹਾ ਗਿਆ ਹੈ ਕਿ ਗੁਰਿਆਈ ਦੇ ਅਧਿਕਾਰੀ ਕੇਵਲ ਗੁਰੂ ਗ੍ਰੰਥ ਸਾਹਿਬ ਜੀ
ਹਨ ਇਸ ਲਈ ਉਸ ਦੇ ਬਰਾਬਰ ਹੋਰ ਕਿਸੇ ਗ੍ਰੰਥ ਨੂੰ ਪ੍ਰਕਾਸ਼ ਨਾ ਕੀਤਾ ਜਾਵੇ। ਇਸ ਤੋਂ ਸਾਫ਼ ਨਜ਼ਰ
ਆਉਂਦਾ ਹੈ ਕਿ ਸਿੱਖਾਂ ਵਿੱਚ ਦੁਬਿਧਾ ਖੜ੍ਹੀ ਕਰਨ ਲਈ ਇੱਕ ਦੀ ਥਾਂ ਦੋ ਗੁਰੂਆਂ ਨੂੰ ਪ੍ਰੋਮੋਟ ਕਰਨ
ਵਾਲੀ ਕੋਈ ਪੰਥ ਦੋਖੀ ਸ਼ਕਤੀ ਹੈ ਤੇ ਦਸਮ ਗ੍ਰੰਥ ਹਮਾਇਤੀ ਵਿਦਵਾਨ ਤੇ ਅਖੌਤੀ ਜਥੇਦਾਰ ਉਸ ਸ਼ਕਤੀ ਦੇ
ਹੱਥਾਂ ਵਿੱਚ ਖੇਡ ਰਹੇ ਹਨ।
(05/04/11)
ਡਾ: ਇਕਬਾਲ ਸਿੰਘ ਢਿੱਲੋਂ
ਸਤਿਕਾਰਯੋਗ ਸ. ਹਰਦੇਵ ਸਿੰਘ ਜੰਮੂ ਜੀ,
ਮੇਰੇ ਵੱਲੋਂ ‘ਸਤਿ ਸ੍ਰੀ ਅਕਾਲ’ ਪਰਵਾਨ ਹੋਵੇ ਜੀ!
ਆਪ ਜੀ ਦੇ 04. 04. 2011 ਦੇ ਪੱਤਰ ਲਈ ਆਪ ਜੀ ਦਾ ਧੰਨਵਾਦ। ਆਪ ਜੀ ਨੇ ਮੇਰੇ ਉਤੇ ਇੱਕ ਹੋਰ ਦੋਸ਼
ਮੜ੍ਹ ਦਿੱਤਾ ਹੈ ਕਿ ਮੈਂ ਭਾਈ ਕਾਹਨ ਸਿੰਘ ਨਾਭਾ ਜੀ ਦੀ ਸ਼ਾਨ ਦੇ ਖਿਲਾਫ ‘ਅਣਸੁਖਾਵੀਂ ਭਾਸ਼ਾ’ ਵਰਤੀ
ਹੈ ਜਦੋਂ ਕਿ ਮੈਂ ਭਾਈ ਨਾਭਾ ਜੀ ਦੀ ਜਾਤ (person)
ਬਾਰੇ ਕੋਈ ਟਿੱਪਣੀ ਨਹੀਂ ਕੀਤੀ। ਮੈਂ ਇੱਕ ਆਲੋਚਕ ਦੇ ਤੌਰ ਤੇ ਮੈਂ ਉਹਨਾਂ ਦੀ ਕਿਰਤ ‘ਮਹਾਨ ਕੋਸ਼’
ਵਿੱਚ ਉਹਨਾਂ ਵੱਲੋਂ ਲੇਖਕ ਵੱਜੌਂ ਅਪਣਾਈ ਗਈ ਨੀਤੀ ਬਾਰੇ ਅਲੋਚਨਾ ਦੀ ਪਰਚਲਤ ਭਾਸ਼ਾ ਰਾਹੀਂ ਆਪਣਾ
ਵਿਚਾਰ ਦਿੱਤਾ ਹੈ। ਹਰ ਲੇਖਕ ਦੀ ਆਪਣੀ ਨੀਤੀ ਹੁੰਦੀ ਹੈ ਅਤੇ ਇਸ ਦਾ ਉਸ ਨੂੰ ਹੱਕ ਵੀ ਹੁੰਦਾ ਹੈ।
(ਇਕ ਲੇਖਕ ਦੇ ਤੌਰ ਤੇ ਆਪ ਜੀ ਵੀ ਕਿਸੇ ਨਿਰਧਾਰਤ ਨੀਤੀ ਅਧੀਨ ਚੱਲ ਹੀ ਰਹੇ ਹੋ!)। ਪਰੰਤੂ ਕਿਸੇ
ਕਿਰਤ ਵਿੱਚ ਇਸ ਦੇ ਲੇਖਕ ਵੱਲੋਂ ਅਪਣਾਈ ਗਈ ਨੀਤੀ ਨੂੰ ਉਜਾਗਰ ਕਰਨਾ ਅਤੇ ਇਸਦੇ ਚੰਗੇ-ਮਾੜੇ ਪਰਭਾਵ
ਦਾ ਵਿਸ਼ਲੇਸ਼ਣ ਕਰਨਾ ਆਲੋਚਕ ਦਾ ਵੀ ਹੱਕ ਹੁੰਦਾ ਹੈ। ਸਾਰੇ ‘ਮਹਾਨ ਕੋਸ਼’ ਵਿੱਚ ਭਾਈ ਨਾਭਾ ਜੀ ਦੀ
ਨੀਤੀ ਇਹ ਹੈ ਕਿ ਉਹ ਸਿੱਖ ਭਾਈਚਾਰੇ ਦੇ ਵਿਵਾਦਤ ਮੁਦਿੱਆਂ ਜਿਵੇਂ ਕਿ ਕਰਤਾਰਪੁਰੀ ਬੀੜ, ਰਾਗਮਾਲਾ,
ਸਹਜਧਾਰੀ, ਅਕਾਲ ਤਖਤ/ਅਕਾਲ ਬੁੰਗਾ ਆਦਿਕ ਬਾਰੇ ਸਪਸ਼ਟ ਰੂਪ ਵਿੱਚ ਆਪਣੀ ਰਾਇ ਅਤੇ ਦੋ-ਟੁੱਕ ਫੈਸਲਾ
ਦੇਣ ਤੋਂ ਪਾਸਾ ਵੱਟ ਜਾਂਦੇ ਹਨ। ਜੇਕਰ ਮੈਂ ਪਾਠਕਾਂ ਦਾ ਧਿਆਨ ‘ਮਹਾਨ ਕੋਸ਼’ ਦੇ ਇਸ ਪਹਿਲੂ ਵੱਲ
ਦੁਆਇਆ ਹੈ ਤਾਂ ਮੈਂ ਆਲੋਚਕ ਦੇ ਤੌਰ ਤੇ ਆਪਣਾ ਫਰਜ਼ ਹੀ ਪੂਰਾ ਕੀਤਾ ਹੈ।
ਆਪਣੇ 02. 04. 2011 ਦੇ ਪੱਤਰ ਵਿੱਚ ਭਾਈ ਨਾਭਾ ਜੀ ਵੱਲੋਂ ‘ਮਹਾਨ ਕੋਸ਼’ ਵਿੱਚ ਕੀਤੀਆਂ ‘ਅਕਾਲ
ਤਖਤ’ ਅਤੇ ‘ਅਕਾਲ ਬੁੰਗਾ’ ਦੀਆਂ ਐਂਟਰੀਆਂ ਥੱਲੇ ਕੀਤੀ ਗਈ ਵਿਆਖਿਆ ਵਿਚਲੀ ਅਸਪਸ਼ਟਤਾ ਨੂੰ ਮੰਨਦੇ
ਹੋਏ ਆਪ ਜੀ ਲਿਖਦੇ ਹੋ:
“ਕਿੱਧਰੇ ਕੋਈ ਗੱਲ ਅਧੂਰੀ ਜਾਂ ਗਲਤ ਵੀ ਹੋ ਜਾਂਦੀ ਹੈ। ਪਰ ਭਾਈ ਕਾਨ੍ਹ ਸਿੰਘ ਨਾਭਾ ਜੀ ਨੇ
ਜਾਣਬੂਝ ਕੇ ਨੀਤੀਗਤ ਐਸਾ ਨਹੀਂ ਕੀਤਾ ਹੋਣਾ ਜਿਵੇਂ ਕਿ ਆਪ ਜੀ ਦੇ ਸ਼ਬਦਾਂ ਵਿੱਚ ਨਜ਼ਰ ਆ ਰਿਹਾ ਹੈ।”
ਮੈਂ ਇਸ ਅਸਪਸ਼ਟਤਾ ਦਾ ਕਾਰਨ ਭਾਈ ਨਾਭਾ ਜੀ ਵੱਲੋਂ ‘ਮਹਾਨ ਕੋਸ਼’ ਵਿੱਚ ਅਪਣਾਈ ਉਪਰੋਕਤ ਨੀਤੀ ਨਾਲ
ਹੀ ਜੋੜਦਾ ਹਾਂ। ਇਹ ਅਸਪਸ਼ਟਤਾ ਨਿਸਚੇ ਹੀ ਪਾਠਕਾਂ ਲਈ ਭੰਬਲਭੂਸਾ
(confusion )
ਪੈਦਾ ਕਰਦੀ ਹੈ। ਵਿਚਾਰਅਧੀਨ ਕਿਰਤ ਬਾਰੇ ਇਹ ਸਿੱਟੇ ਮੇਰੀ ਖੋਜ ਦਾ ਹਿੱਸਾ ਹਨ ਅਤੇ ਆਲੋਚਕ ਦੇ ਤੌਰ
ਤੇ ਮੇਰੇ ਵੱਲੋਂ ਇਹਨਾਂ ਨੂੰ ਪਾਠਕਾਂ ਦੇ ਸਾਹਮਣੇ ਲਿਆਉਣਾ ਭਾਈ ਨਾਭਾ ਦੀ ਜਾਤ
(person )
ਤੇ ਕੀਤੀ ਗਈ ਅਣਸੁਖਾਵੀਂ ਟਿੱਪਣੀ ਨਹੀਂ ਸਮਝੀ ਜਾਣੀ ਚਾਹੀਦੀ ਜਿਸ ਤਰ੍ਹਾਂ ਕਿ ਆਪ ਜੀ ਨੇ ਦਰਸਾਉਣ
ਦਾ ਯਤਨ ਕੀਤਾ ਹੈ।
ਇਸ ਤਰ੍ਹਾਂ ਆਪ ਜੀ ਵੱਲੋਂ ਮੇਰੇ ਉਤੇ ਭਾਈ ਨਾਭਾ ਜੀ ਬਾਰੇ ਅਣਸੁਖਾਵੀਂ ਭਾਸ਼ਾ ਵਰਤਣ ਦਾ ਲਗਾਇਆ ਗਿਆ
ਦੋਸ਼ ਬਿਲਕੁਲ ਬੇਬੁਨਿਆਦ ਹੈ ਅਤੇ ਮੈਂ ਇਸ ਦੋਸ਼ ਨੂੰ ਮੇਰੇ ਖਿਲਾਫ ਪਾਠਕਾਂ ਦੇ ਜਜ਼ਬਾਤ ਭੜਕਾਉਣ ਦੀ
ਕਾਰਵਾਈ ਵੀ ਸਮਝਦਾ ਹਾਂ ਜਿਸ ਦੀ ਗੰਭੀਰਤਾ ਉਹਨਾਂ ਤੁਹਮਤਾਂ ਨਾਲੋਂ ਕਿਤੇ ਜ਼ਿਆਦਾ ਹੈ ਜਿਹਨਾਂ ਬਾਰੇ
ਆਪ ਜੀ ਨੇ ਇਸ ਪੱਤਰ ਵਿੱਚ ਖਿਮਾ ਮੰਗਣ ਦਾ ਵਿਖਾਵਾ ਕੀਤਾ ਹੈ। ਮੈਂ ਇਸ ਦੋਸ਼ ਦਾ ਪੁਰਜ਼ੋਰ ਖੰਡਨ
ਕਰਦਾ ਹਾਂ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।
(05/04/11)
ਸਰਵਜੀਤ ਸਿੰਘ
ਹਰਦੇਵ ਸਿੰਘ ਜੰਮੂ ਜੀ,
ਵਾਹਿਗੁਰੂ ਜੀ ਕਾ ਖਾਲਸਾ ।
ਵਾਹਿਗੁਰੂ ਜੀ ਕੀ ਫਤਿਹ।
ਆਪ ਜੀ ਨੇ ਆਪਣੇ ਲੇਖ ‘ਗੁਰੂ ਦਾ ਉਸਾਰਿਆ ਅਕਾਲ ਤਖਤ`ਵਿਚ ਦੋ ਸਵਾਲ ਕਰਕੇ ਉਨ੍ਹਾਂ ਦੇ
ਉਤਰ ਦੇਣ ਦਾ ਜਤਨ ਕੀਤਾ ਹੈ। ਆਪ ਨੇ ਆਪਣੇ ਪਹਿਲੇ ਸਵਾਲ, ਅਕਾਲ ਤਖਤ ਸੰਸਥਾਨ ਦੀ ਹੋਂਦ ਦਾ ਲਿਖਤੀ
ਵੇਰਵਾ? ਦੇ ਸਬੰਧ `ਵਿਚ ਲਿਖਿਆ ਹੈ , “ਪਹਿਲੇ ਸਵਾਲ ਦੇ ਜਵਾਬ ਵਿੱਚ ਸਾਨੂੰ ਉਸ ਪਰੰਪਰਾ ਵੱਲ ਝਾਤ
ਮਾਰਨੀ ਪਵੇਗੀ”। ਇਸ ਸਬੰਧੀ ਬੇਨਤੀ ਹੈ ਕਿ ਪ੍ਰਚੱਲਤ ਪ੍ਰੰਪਰਾ ਮੁਤਾਬਕ ਗੁਰੂ ਅਰਜਨ ਦੇਵ ਜੀ ਨੇ,
ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਭਾਦੋ ਸੁਦੀ ਏਕਮ 1661 ਬਿ: (17 ਭਾਦੋਂ) 1604 ਈ:
ਦਰਬਾਰ ਸਾਹਿਬ ਸੀ। ਰਾਤ ਦੇ ਸਮੇ ਸੁਖ ਆਸਣ ਕੋਠਾਂ ਸਾਹਿਬ ਵਿਖੇ ਕੀਤਾ ਜਾਦਾ ਸੀ। ਅੱਜ ਕੋਠਾਂ
ਸਾਹਿਬ ਅਤੇ ਅਕਾਲ ਤਖਤ ਸਾਹਿਬ ਦੋਵੇਂ ਇਕ ਹੀ ਹਨ। ਜਦੋਂ ਅਸੀ ਅਕਾਲ ਤਖਤ ਸਾਹਿਬ ਦੇ ਪ੍ਰਗਟ ਹੋਣ ਦੇ
ਇਤਿਹਾਸ/ਪ੍ਰੰਪਰਾ ਨੂੰ ਵੇਖਦੇ ਹਾਂ ਤਾ ਇਹ ਗੁਰੂ ਹਰ ਗੋਬਿੰਦ ਸਾਹਿਬ ਜੀ ਨੇ ਗੁਰੂ ਅਰਜਨ ਦੇਵ ਜੀ
ਦੀ ਸ਼ਹੀਦੀ ਤੋਂ ਪਿਛੋ ਪ੍ਰਗਟ ਕੀਤਾ ਸੀ। ਉਹ ਵੀ ਸਿਰਫ ਥੜਾਂ ਸਾਹਿਬ। ਜਿਸ ਨਾਲ ਆਪ ਜੀ ਵੀ ਸਹਿਮਤ
ਹੋ। ਆਪ ਜੀ ਦੇ ਬਚਨ, “ਉਨ੍ਹਾਂ ਦੀ ਸ਼ਹੀਦੀ ਉਪਰੰਤ ਗੁਰੂ ਹਰਗੋਬਿਂਦ ਜੀ ਨੇ ਗੁਰਤਾ ਦੇ ਤਖਤ ਤੇ
ਬੈਠਣ ਦੇ ਬਾਦ ਉਸ ਤਖਤ ਨੂੰ ਇੱਕ ਪ੍ਰਤੀਕਾਤਮਕ ਰੂਪ ਵਿੱਚ ਸਥਾਪਤ ਕਰਨ ਦਾ ਉਪਰਾਲਾ ਕੀਤਾ”। ਹੁਣ
ਸਵਾਲ ਪੈਦਾ ਹੁੰਦਾ ਹੈ ਕਿ ਉਹ ਕੋਠਾ ਸਾਹਿਬ ਜਿਸ ਵਿਚ ਪੋਥੀ ਸਾਹਿਬ ਦਾ ਸੁਖ ਆਸਣ ਕੀਤਾ ਜਾਂਦਾ ਸੀ
ਉਹ ਕਿਥੇ ਸੀ ? ਉਸ ਦੀ ਉਸਾਰੀ ਕਦੋਂ ਅਤੇ ਕਿਸ ਨੇ ਕੀਤੀ ਸੀ? ਜੇ ਉਹ ਅਕਾਲ ਤਖਤ ਤੋਂ ਵੱਖ ਸੀ ਤਾਂ
ਅੱਜ ਇਹ ਦੋਵੇ ਇਕੱਠ ਕਿਵੇ ਹਨ?
ਦੂਜੀ ਬੇਨਤੀ ਹੈ ਕਿ ਜੇ ਸਾਡੀਆਂ ਕੁਝ ਪ੍ਰੰਪਰਾਵਾਂ ਹਨ ਅਤੇ ਸਾਨੂੰ ਉਨ੍ਹਾਂ ਨੂੰ ਮੰਨਣਾ ਚਾਹੀਦਾ
ਹੈ ਤਾਂ ਹੋਰਾ ਵੀ ਇਹ ਅਧਿਕਾਰ ਹੈ ਕਿ ਉਹ ਆਪਣੀਆਂ ਪ੍ਰੰਪਰਾਵਾਂ ਨੂੰ ਮੰਨਣ। ਹੁਣ ਨਾਮਧੀਆਂ ਦੀ ਵੀ
ਇਕ ਪ੍ਰੰਪਰਾਂ ਹੈ ਉਸ ਬਾਰੇ ਆਪ ਜੀ ਦਾ ਕੀ ਵਿਚਾਰ ਹੈ? ਇਸੇ ਤਰ੍ਹਾਂ ਹੀ ਅਖੌਤੀ ਦਸਮ ਗ੍ਰੰਥ ਨੂੰ
ਮੰਨਣ ਵਾਲੇ ਵੀ ਪ੍ਰੰਪਰਾ ਤੇ ਹੀ ਟੇਕ ਰੱਖਦੇ ਹਨ। ਕੀ ਉਹ ਠੀਕ ਹਨ?
ਸ਼: ਹਰਦੇਵ ਸਿੰਘ, ਜੰਮੂ ਜੀ , ਇਸ ਸਬੰਧੀ ਸੰਖੇਪ ਅਤੇ ਸਪੱਸ਼ਟ ਜਾਣਕਾਰੀ ਲਈ ਆਪ ਜੀ ਦਾ ਬੁਹਤ
ਧੰਨਵਾਦੀ ਹੋਵਾਗਾ।
ਧੰਨਵਾਦ ਸਹਿਤ
ਸਰਵਜੀਤ ਸਿੰਘ
(05/04/11)
ਚਰਨਜੀਤ ਸਿੰਘ ਬਰੈਂਮਪਟਨ
ਅਕਾਲ ਤਖਤ ਬਾਰੇ ਵਿਚਾਰ
ਇਕਬਾਲ ਸਿੰਘ ਢਿੱਲੋਂ ਜੀ ਅਤੇ ਹਰਦੇਵ ਸਿੰਘ ਜੰਮੂ ਜੀ ਦੇ ਵਿਚਕਾਰ ਸੋਹਣੀ ਵਿਚਾਰ ਹੋਈ ਹੈ। ਹਰਦੇਵ
ਸਿੰਘ ਜੀ ਦੇ ਪੱਖ ਵਿੱਚ ਵੀ ਦਮ ਹੈ ਪਰ ਇੱਕ ਪੋਆਇਂਟ ਦਾ ਜਵਾਬ ਮੈਨੂੰ ਤੱਸਲੀਬਖਸ਼ ਨਹੀਂ ਲੱਗਿਆ।
ਇਕਬਾਲ ਸਿੰਘ ਢਿੱਲੋਂ ਜੀ ਦਾ ਪੁੰਇੰਟ ਸੀ।
“ਕਥਿਤ ਅਕਾਲ ਤਖਤ ਕੋਈ ਸੰਸਥਾ ਨਹੀਂ, ਇਹ ਦੋਖੀ ਧਿਰਾਂ ਵੱਲੋਂ ਸਿੱਖ ਕੌਮ ਦੇ ਸਿਰ ਥੋਪਿਆ
ਮਨਮੱਤ ਦਾ ਅੱਡਾ ਹੈ”
ਇਸ ਦੇ ਜਵਾਬ ਵਿੱਚ ਹਰਦੇਵ ਸਿੰਘ ਜੰਮੂ ਜੀ ਨੇ ਲਿਖੀਆ ਸੀ।
ਅਕਾਲ ਤਖਤ ਸਿੱਖ ਕੋਮ ਦੇ ਅੰਦਰ ਇੱਕ ਸਵਕ੍ਰਿਤ ਸੰਸਥਾਨ ਹੈ ਜਿਸ ਦੀ ਹੋਂਦ ਨੂੰ ਕੋਮ ਸਵੀਕਾਰ
ਕਰਦੀ ਹੈ।
ਮੈਂ ਸਮਝਦਾ ਹਾਂ ਕਿ ਸਿਰਫ ਇਸ ਕਰ ਕੇ ਕਿ ਸਿੱਖਾਂ ਦੀ ਇਹ ਸਵਕ੍ਰਿਤ ਸੰਸਥਾ ਹੈ, ਇਸ ਤੋਂ
ਇਕਬਾਲ ਸਿੰਘ ਢਿੱਲੋਂ ਜੀ ਦੀ ਗੱਲ ਝੂਠੀ ਨਹੀਂ ਸਾਬਿਤ ਹੁੰਦੀ ਕਿ ਇਹ ਥੜੇ ਤੋਂ ਤਖਤ ਬਨਾਉਣ ਦਾ ਕੰਮ
ਗੁਰੂ ਘਰ ਦੇ ਦੋਖੀਆਂ ਵੱਲੋਂ ਕੀਤਾ ਗਿਆ ਸੀ।
ਚਰਨਜੀਤ ਸਿੰਘ
ਬਰੈਂਮਪਟਨ
(05/04/11)
ਕਿਰਪਾਲ ਸਿੰਘ ਬਠਿੰਡਾ
ਗੁਰੂ ਨਾਨਕ ਨੇ ਕਿਸੇ ਵਿਸ਼ੇਸ਼ ਧਰਮ ਜਾਂ ਵਿਅਕਤੀ ਦੀ ਨਿੰਦਾ ਨਹੀਂ ਕੀਤੀ,
ਬਲਕਿ ਜਿੱਥੇ ਊਣਤਾਈਆਂ ਸਨ ਉਨ੍ਹਾਂ ਨੂੰ ਸੁਧਾਰਨ ਲਈ ਉਪਦੇਸ਼ ਦਿੱਤਾ ਹੈ: ਗਿਆਨੀ ਸ਼ਿਵਤੇਗ ਸਿੰਘ
ਜੇ ਸਿੱਖ ਧਰਮ ਦੇ ਪ੍ਰਚਾਰਕ ਅਤੇ ਜਥੇਦਾਰ ਵੀ ਗੁਰੂ ਦਾ ਹੁਕਮ ਕਮਾਉਣ ਦੀ
ਥਾਂ ਮੌਕੇ ਦੇ ਰਾਜੇ ਦਾ ਜਾਂ ਸਤਾਧਾਰੀ ਪਾਰਟੀ ਦਾ ਹੁਕਮ ਕਮਾਉਣ ਲੱਗ ਪੈਣ, ਆਪਣੀ ਸਰਬ ਉਚਤਾ ਕਾਇਮ
ਰੱਖਣ ਲਈ, ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਨਾਲੋਂ ਤੋੜ ਕੇ ਉਸ ਦੇ ਸ਼ਰੀਕ (ਬੇਸ਼ੱਕ ਉਹ
ਦੇਹਧਾਰੀ ਹੋਣ ਜਾਂ ਪੁਸਤਕਾਂ ਹੋਣ) ਖੜ੍ਹੇ ਕਰਕੇ ਉਨ੍ਹਾਂ ਨੂੰ ਵੀ ਗੁਰੂ ਕਹਿਣ ਲੱਗ ਪੈਣ, ਗੁਰੂ ਦੀ
ਸੋਝੀ ਤੇ ਉਸ ਦੇ ਸਿਧਾਂਤ ਦੇ ਪ੍ਰਚਾਰ ਕਰਨ ਵਾਲੇ ਗੁਰਮੁਖਾਂ ਨੂੰ ਕੂੜ ਪ੍ਰਚਾਰ ਵਾਲੇ ਦੱਸ ਕੇ
ਉਨ੍ਹਾਂ ਨੂੰ ਪੰਥ ਵਿੱਚੋਂ ਛੇਕਣ ਲੱਗ ਪੈਣ, ਇਨਸਾਫ ਕਰਨ ਦੀ ਥਾਂ ਲਾਲਚ ਵੱਸ ਆ ਕੇ ਰਿਸ਼ਵਤਾਂ ਲੈ ਕੇ
ਬੇਇਨਸਾਫੀ ਕਰਨ ਤਾਂ
‘ਕਾਦੀ
ਕੂੜੁ ਬੋਲਿ ਮਲੁ ਖਾਇ।।’
ਵਾਲਾ ਗੁਰਫ਼ੁਰਮਾਨ ਇਨ੍ਹਾਂ
‘ਤੇ ਵੀ ਓਨਾਂ ਹੀ ਢੁਕਦਾ ਹੈ ਜਿੰਨਾ ਕਿ ਕਾਜ਼ੀ ‘ਤੇ।
ਬਠਿੰਡਾ, ੫ ਅਪ੍ਰੈਲ (ਕਿਰਪਾਲ ਸਿੰਘ): ਗੁਰੂ ਨਾਨਕ ਸਹਿਬ ਜੀ ਨੇ ਕਿਸੇ
ਵਿਸ਼ੇਸ਼ ਧਰਮ ਦੀ ਨਿੰਦਾ ਨਹੀਂ ਕੀਤੀ, ਬਲਕਿ ਜਿੱਥੇ ਊਣਤਾਈਆਂ ਸਨ, ਉਨ੍ਹਾਂ ਵੱਲ ਧਿਆਨ ਦਿਵਾ ਕੇ
ਸੁਧਾਰਨ ਲਈ ਉਪਦੇਸ਼ ਦਿੱਤਾ ਹੈ। ਇਹ ਸ਼ਬਦ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਵਿਖੇ ਗੁਰੂ ਗ੍ਰੰਥ
ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਕਥਾ ਦੌਰਾਨ ਹੈੱਡ ਪ੍ਰਚਾਰਕ ਗਿਆਨੀ ਸ਼ਿਵਤੇਗ ਸਿੰਘ ਨੇ ਅੱਜ ਸਵੇਰੇ
ਕਹੇ, ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ। ਉਨ੍ਹਾਂ ਕਿਹਾ ਜਦੋਂ
ਗੁਰੂ ਸਾਹਿਬ ਜੀ ਨੇ ਸ਼ਬਦ ਉਚਾਰਣ ਕੀਤਾ ‘
ਕਾਦੀ
ਕੂੜੁ ਬੋਲਿ ਮਲੁ ਖਾਇ।। ਬ੍ਰਾਹਮਣੁ ਨਾਵੈ ਜੀਆ ਘਾਇ।। ਜੋਗੀ ਜੁਗਤਿ ਨ ਜਾਣੈ ਅੰਧੁ।। ਤੀਨੇ ਓਜਾੜੇ
ਕਾ ਬੰਧੁ।। ੨।।’ (ਪੰਨਾ ੬੬੨) ਤਾਂ ਉਸ ਦਾ ਭਾਵ
ਇਹ ਨਹੀਂ ਕਿ ਉਨ੍ਹਾਂ ਨੇ ਮੁਸਲਮਾਨ ਧਰਮ, ਜਾਂ ਹਿੰਦੂ ਧਰਮ, ਜਾਂ ਜੋਗ ਧਰਮ ਦੀ ਜਾਂ ਇਸ ਦੇ ਕਿਸੇ
ਵਿਸ਼ੇਸ਼ ਪ੍ਰਚਾਰਕ ਦੀ ਨਿੰਦਾ ਕੀਤੀ ਹੈ। ਇੱਥੇ ਵਰਤੇ ਗਏ ਸ਼ਬਦ ਕਾਦੀ, ਬ੍ਰਾਹਮਣ ਅਤੇ ਜੋਗੀ, ਧਰਮ ਦੇ
ਆਗੂਆਂ ਦਾ ਪ੍ਰਤੀਕ ਹੈ। ਮੁਸਲਮਾਨ ਕਿਹੋ ਜਿਹਾ ਹੋਵੇ ਉਸ ਦੇ ਗੁਣ ਦੱਸੇ ਹਨ: ‘ਮੁਸਲਮਾਣੁ
ਮੋਮ ਦਿਲਿ ਹੋਵੈ।। ਅੰਤਰ ਕੀ ਮਲੁ ਦਿਲ ਤੇ ਧੋਵੈ।। ਦੁਨੀਆ ਰੰਗ ਨ ਆਵੈ ਨੇੜੈ ਜਿਉ ਕੁਸਮ ਪਾਟੁ ਘਿਉ
ਪਾਕੁ ਹਰਾ।। ੧੩।। ‘ (ਪੰਨਾ ੧੦੮੪) ਇਸ ਸ਼ਬਦ
ਰਾਹੀਂ ਦੱਸਿਆ ਹੈ ਕਿ ਮੁਸਲਮਾਨ ਉਹ ਨਹੀਂ ਜੋ ਪੱਥਰ ਵਰਗਾ ਕਠੋਰ ਦਿਲ ਹੋ ਕੇ ਜ਼ੁਲਮ ਕਮਾਉਣ ਵਾਲਾ
ਹੋਵੇ, ਮੁਸਲਮਾਨ ਉਹ ਹੈ ਜੋ ਮੋਮ ਵਰਗਾ ਨਰਮ ਦਿਲ ਹੁੰਦਾ ਹੈ, ਲੋਕਾਂ ‘ਤੇ ਦਇਆ ਕਰਦਾ ਹੈ। ਵਕਾਰਾਂ
ਦੀ ਮੈਲ ਧੋ ਕੇ ਦਿਲ ਵਿੱਚੋਂ ਕੱਢ ਦਿੰਦਾ ਹੈ। ਦੁਨੀਆਂ ਦੇ ਰੰਗ ਤਮਾਸ਼ੇ ਉਸ ਦੇ ਨੇੜੇ ਨਹੀਂ ਆਉਂਦੇ,
ਉਹ ਇਸ ਤਰ੍ਹਾਂ ਪਵਿੱਤਰ ਹੁੰਦਾ ਹੈ ਜਿਵੇਂ ਫੁੱਲ, ਰੇਸ਼ਮ, ਘੀ ਅਤੇ ਮ੍ਰਿਗਸ਼ਾਲਾ ਪਵਿੱਤਰ ਮੰਨੇ
ਜਾਂਦੇ ਹਨ।
ਬ੍ਰਹਮਣ ਨੂੰ ਦੱਸਿਆ ਹੈ ਕਿ ਵੇਦ ਸਿਮ੍ਰਿਤੀਆਂ ਪੜ੍ਹ ਕੇ ਵਿਵਾਦ ਪੈਦਾ ਕਰਨ
ਵਾਲਾ ਤੇ ਮਨੁੱਖਤਾ ਨੂੰ ਜਾਤੀਆਂ ਵਿੱਚ ਵੰਡ ਕੇ ਊਚ ਨੀਚ ਸਮਝਣ ਵਾਲਾ ਬ੍ਰਾਹਮਣ ਨਹੀਂ। ਬ੍ਰਾਮਣ ਤਾਂ
ਉਹ ਹੈ
ਜਿਹੜਾ ਬ੍ਰਹਮ ਦੀ ਪਛਾਣ ਕਰ ਲਵੇ, ਪ੍ਰਭੂ ਦੇ ਪਿਆਰ ਵਿੱਚ
ਰੰਗਿਆ ਰਹੇ ਗੁਰੂ ਦੀ ਸ਼ਰਨ ਵਿੱਚ ਆ ਕੇ ਉਸ ਨੂੰ ਇਹ ਸਮਝ ਆ ਜਾਵੇ ਕਿ ਉਹ ਪ੍ਰਭੂ ਸਭਨਾਂ ਜੀਵਾਂ ਦੇ
ਅੰਦਰ ਵਸਦਾ ਹੈ ਇਸ ਲਈ ਸਾਰੇ ਮਨੁੱਖ ਇੱਕ ਸਮਾਨ ਹੀ ਹਨ:- ‘ਸੋ
ਬ੍ਰਾਹਮਣੁ ਬ੍ਰਹਮੁ ਜੋ ਬਿੰਦੇ, ਹਰਿ ਸੇਤੀ ਰੰਗਿ ਰਾਤਾ।। ਪ੍ਰਭੁ ਨਿਕਟਿ ਵਸੈ ਸਭਨਾ ਘਟ ਅਮਤਰਿ,
ਗੁਰਮੁਖਿ ਵਿਰਲੈ ਜਾਤਾ।। (ਪੰਨਾ ੬੭)
ਜੋਗੀ ਬਾਰੇ ਦੱਸਿਆ ਗਿਆ ਹੈ ਕਿ ਕੋਈ ਭੇਖ ਧਾਰਨ ਨਾਲ ਜੋਗੀ ਨਹੀਂ ਬਣ ਜਾਂਦਾ
ਅਸਲ ਜੋਗੀ ਤਾਂ ਉਹ ਹੈ ਜੋ ਸਭਨਾਂ ਜੀਵਾਂ ਵਿੱਚ ਵਸ ਰਹੇ ਪ੍ਰਭੂ ਨਾਲ ਮਿਲਾਪ ਹਾਸਲ ਕਰਨ ਦੀ ਜੁਗਤ
ਪਛਾਣ ਲਵੇ ਤੇ ਗੁਰੂ ਦੀ ਕ੍ਰਿਪਾ ਦੁਆਰਾ ਸਾਰਿਆਂ ਨੂੰ ਇੱਕ ਸਮਾਨ ਸਮਝੇ:- ‘
ਸੋ
ਜੋਗੀ ਜੋ ਜੁਗਤਿ ਪਛਾਣੈ।। ਗੁਰ ਪਰਸਾਦੀ ਏਕੋ ਜਾਣੈ।। ‘
ਜਿਹੜੇ ਧਾਰਮਿਕ ਆਗੂ ਆਪਣੇ ਆਪਣੇ ਧਰਮ ਦੇ ਅਸੂਲਾਂ ਦਾ ਪ੍ਰਚਾਰ ਕਰਦੇ ਅਤੇ
ਆਪ ਉਸ ਅਨੁਸਾਰ ਆਪਣਾ ਜੀਵਨ ਢਾਲਦੇ ਹਨ ਉਹ ਤਾਂ ਪੂਜਣਯੋਗ ਹਨ, ਸਤਿਕਾਰਯੋਗ ਹਨ ਪਰ ਜਿਨ੍ਹਾਂ ਨੇ
ਧਰਮ ਕਮਾਉਣ ਦੀ ਥਾਂ ਇਸ ਨੂੰ ਕਰਮ ਬਣਾ ਦਿੱਤਾ ਹੈ ਉਨ੍ਹਾਂ ਦੀ ਅਸਲੀਅਤ ਪ੍ਰਗਟ ਕਰਕੇ ਉਨ੍ਹਾਂ ਨੂੰ
ਸੁਧਾਰਣ ਲਈ ਲਿਖਿਆ ਹੈ ਕਿ ਮੁਸਲਮਾਨਾਂ ਦੇ ਧਾਰਮਿਕ ਆਗੂ ਕਾਜੀ ਆਪਣੇ ਧਰਮ ਦੇ ਗੁਣਾਂ ਦਾ ਪ੍ਰਚਾਰ
ਕਰਨ ਅਤੇ ਇਨਸਾਫ਼ ਕਰਨ ਦੀ ਥਾਂ ਕੂੜ (ਝੂਠ) ਬੋਲ ਕੇ ਵਿਕਾਰਾਂ ਦੀ ਮੈਲ ਖਾ ਰਿਹਾ ਹੈ: ‘
ਕਾਦੀ
ਕੂੜੁ ਬੋਲਿ ਮਲੁ ਖਾਇ।। ‘
ਬ੍ਰਹਮਣ ਨੂੰ ਕਿਹਾ ਹੈ ‘
ਪਡੀਆ ਕਵਨ ਕੁਮਤਿ ਤੁਮ ਲਾਗੇ।। ‘
ਹੇ ਪੰਡਤ ਤੂੰ ਕਿਹੜੀ ਭੈੜੀ ਮਤ ਧਾਰਨ ਕੀਤੀ ਹੈ
ਜਿਹੜੇ ਕੰਮਾਂ ਕਰਕੇ ਹੋਰਨਾਂ ਨੂੰ ਅਧਰਮੀ ਦਸਦਾ ਹੈਂ ਪਰ ਖ਼ੁਦ ਉਹੀ ਕੰਮ ਤੂੰ ਵੀ ਕਰੀ ਜਾ ਰਿਹਾ ਹੈਂ
ਤੇ ਆਪਣੇ ਆਪ ਨੂੰ ਧਰਮੀ ਵੀ ਅਖਵਾ ਰਿਹਾ ਹੈਂ:- ‘
ਜੀਅ ਬਧਹੁ ਸੁ ਧਰਮੁ ਕਰਿ
ਥਾਪਹੁ, ਅਧਰਮੁ ਕਹਹੁ ਕਤ ਭਾਈ।। ਆਪਸ ਕਉ ਮੁਨਿਵਰ ਕਰਿ ਥਾਪਹੁ, ਕਾ ਕਉ ਕਹਹੁ ਕਸਾਈ।। ੨।। ‘ (ਪੰਨਾ
੧੧੦੨, ਭਗਤ ਕਬੀਰ ਜੀ)। ਭਗਤ ਜੀ ਦੱਸ ਰਹੇ ਹਨ ਕਿ ਜੀਵਾਂ ਦੀ ਬਲੀ ਦੇਣ ਨੂੰ ਤਾਂ ਤੂੰ ਧਰਮ ਦਾ ਕੰਮ
ਮਿਥ ਲਿਆ, ਫਿਰ ਇਹ ਦੱਸ ਅਧਰਮ ਕਿਸ ਨੂੰ ਕਹੋਗੇ? ਧਰਮ ਦੇ ਨਾਮ ‘ਤੇ ਜੀਵਾਂ ਦੀ ਬਲੀ ਦੇ ਕੇ ਤੂੰ
ਤਾਂ ਆਪਣੇ ਆਪ ਨੂੰ ਸ੍ਰੇਸ਼ਟ ਮੁਨੀ ਅਖਵਾਉਂਦਾ ਹੈਂ ਫਿਰ ਕਸਾਈ ਕਿਸ ਨੂੰ ਆਖੇਂਗਾ? ‘ਬ੍ਰਾਹਮਣੁ
ਨਾਵੈ ਜੀਆ ਘਾਇ।। ‘ ਬਲੀ ਦੇਣ ਦੇ ਨਾਮ ‘ਤੇ ਜੀਵ
ਹੱਤਿਆ ਕਰਕੇ ਤੂੰ ਤੀਰਥਾਂ ‘ਤੇ ਇਸ਼ਨਾਨ ਕਰਕੇ ਆਪਣੇ ਆਪ ਨੂੰ ਪਵਿਤਰ ਹੋਇਆ ਸਮਝਦਾ ਹੈਂ? ਇਸ ਤਰ੍ਹਾਂ
ਤਿੰਨੇ ਧਾਰਮਕ ਫਿਰਕਿਆਂ ਦੇ ਆਗੂਆਂ ਦੀਆਂ ਊਣਤਾਈਆਂ ਉਜਾਗਰ ਕਰਕੇ ਉਨ੍ਹਾਂ ਨੂੰ ਸੁਧਰਨ ਦੇ ਯਤਨ
ਵਜੋਂ ਕਿਹਾ ਕਿ ਇਹ ਧਰਮ ਦੀ ਸੇਧ ਦੇਣ ਵਾਲੇ ਨਹੀਂ ਇਹ ਤਾਂ ਉਜਾੜੇ ਦਾ ਰਸਤਾ ਹੈ। ‘
ਤੀਨੇ ਓਜਾੜੇ ਕਾ ਬੰਧੁ।। ੨।। ‘
ਗਿਆਨੀ ਸ਼ਿਵਤੇਗ ਸਿੰਘ ਨੇ ਕਿਹਾ ਕਿ ਇਸੇ ਤਰ੍ਹਾਂ ਸਿੱਖ ਧਰਮ ਦੇ ਧਾਰਮਿਕ
ਆਗੂ ਹਨ ਗ੍ਰੰਥੀ, ਰਾਗੀ, ਢਾਡੀ, ਪ੍ਰਚਾਰਕ, ਜਥੇਦਾਰ ਆਦਿ। ਇਹ ਮੱਤ ਸੋਚਣ ਕਿ ਉਪ੍ਰੋਕਤ ਗੱਲਾਂ ਤਾਂ
ਕਾਜ਼ੀ, ਬ੍ਰਹਮਣ ਤੇ ਜੋਗੀਆਂ ਨੂੰ ਕਹੇ ਹਨ ਇਹ ਉਨ੍ਹਾਂ ‘ਤੇ ਲਾਗੂ ਨਹੀਂ ਹੁੰਦੇ। ਇਨ੍ਹਾਂ ਨੂੰ ਚੇਤਾ
ਰੱਖਣਾ ਚਾਹੀਦਾ ਹੈ ਸਿਰਫ ਧਾਰਮਿਕ ਲਿਬਾਸ ਪਹਿਨ ਕੇ, ਨਿੱਤਨੇਮ ਤੇ ਬਾਣੀ ਦੇ ਗਿਣਤੀ ਦੇ ਪਾਠ ਕਰਕੇ
ਰੁਜ਼ਗਾਰ ਲਈ ਮਿਥੇ ਗਏ ਧਾਰਮਿਕ ਕਰਮ ਕਾਂਡ ਨਿਭਾ ਕੇ ਉਹ ਧਰਮੀ ਨਹੀਂ ਬਣ ਜਾਂਦੇ। ਉਹ ਇਹ ਵੀ ਯਾਦ
ਰੱਖਣ:- ‘
ਸੰਤਹੁ, ਸਾਗਰੁ
ਪਾਰਿ ਉਤਰੀਐ।। ਜੇ ਕੋ ਬਚਨੁ ਕਮਾਵੈ ਸੰਤਨ ਕਾ, ਸੋ ਗੁਰ ਪਰਸਾਦੀ ਤਰੀਐ।। ੧।। ਰਹਾਉ।। ‘
ਜੇ ਕੋਈ ਗੁਰੂ ਦੇ ਬਚਨ ਦੀ ਕਮਾਈ ਕਰਦਾ ਹੈ ਉਹ ਹੀ ਗੁਰੂ
ਦੀ ਕ੍ਰਿਪਾ ਦੁਆਰਾ ਇਸ ਸੰਸਾਰ ਸਾਗਰ ਤੋਂ ਪਾਰ ਉੱਤਰ ਸਕਦਾ ਹੈ। ਪਰ ਜੇ ਇਹ ਵੀ ਗੁਰ ਦਾ ਹੁਕਮ
ਕਮਾਉਣ ਦੀ ਥਾਂ ਮੌਕੇ ਦੇ ਰਾਜੇ ਦਾ, ਜਾਂ ਸਤਾਧਾਰੀ ਪਾਰਟੀ ਦਾ ਹੁਕਮ ਕਮਾਉਣ ਲੱਗ ਪੈਣ, ਆਪਣੀ ਸਰਬ
ਉਚਤਾ ਕਾਇਮ ਰੱਖਣ ਲਈ, ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਨਾਲੋਂ ਤੋੜ ਕੇ ਉਸ ਦੇ ਸ਼ਰੀਕ ਖੜ੍ਹੇ
ਕਰਕੇ ਬੇਸ਼ੱਕ ਉਹ ਦੇਹਧਾਰੀ ਹੋਣ ਜਾਂ ਪੁਸਤਕਾਂ ਹੋਣ ਉਨ੍ਹਾਂ ਨੂੰ ਵੀ ਗੁਰੂ ਕਹਿਣ ਲੱਗ ਪੈਣ, ਗੁਰੂ
ਦੀ ਸੋਝੀ ਤੇ ਉਸ ਦੇ ਸਿਧਾਂਤ ਦੇ ਪ੍ਰਚਾਰ ਕਰਨ ਵਾਲੇ ਗੁਰਮੁਖਾਂ ਨੂੰ ਕੂੜ ਪ੍ਰਚਾਰ ਕਰਨ ਵਾਲੇ ਦੱਸ
ਕੇ ਉਨ੍ਹਾਂ ਨੂੰ ਪੰਥ ਵਿੱਚੋਂ ਛੇਕਣ ਲੱਗ ਪੈਣ, ਇਨਸਾਫ ਕਰਨ ਦੀ ਥਾਂ ਲਾਲਚ ਵੱਸ ਆ ਕੇ ਰਿਸ਼ਵਤਾਂ ਲੈ
ਕੇ ਬੇਇਨਸਾਫੀ ਕਰਨ ਤਾਂ ‘ਕਾਦੀ
ਕੂੜੁ ਬੋਲਿ ਮਲੁ ਖਾਇ।। ‘ ਵਾਲਾ ਗੁਰਫ਼ੁਰਮਾਨ
ਇਨ੍ਹਾਂ ‘ਤੇ ਵੀ ਓਨਾਂ ਹੀ ਢੁਕਦਾ ਹੈ ਜਿੰਨਾ ਕਿ ਕਾਜ਼ੀ ‘ਤੇ।
(04/04/11)
ਡਾ: ਇਕਬਾਲ ਸਿੰਘ ਢਿੱਲੋਂ
ਸਿੱਖਮਾਰਗ ਵੈਬਸਾਈਟ ਦੇ ਸਮੂਹ ਪਾਠਕਾਂ ਨੂੰ ਮੇਰੇ ਵੱਲੋਂ ਪਿਆਰ ਅਤੇ ਸਤਿਕਾਰ ਭਰੀ ‘ਸਤਿ ਸ੍ਰੀ
ਅਕਾਲ’ ਪਰਵਾਨ ਹੋਵੇ ਜੀ!
ਇਸ ਹਫਤੇ ਦੀ ਲੇਖ ਲੜੀ ਵਿੱਚ ਸ. ਹਰਦੇਵ ਸਿੰਘ ਜੰਮੂ ਜੀ ਦਾ ਲੇਖ ‘ਗੁਰੂ ਦਾ ਉਸਾਰਿਆ ਅਕਾਲ ਤਖਤ’
ਸ਼ਾਮਲ ਕੀਤਾ ਗਿਆ ਹੈ। ਦਰਅਸਲ ਇਹ ਲੇਖ ਪਿਛਲੇ ਹਫਤੇ ਦੇ ਮੇਰੇ ਲੇਖ ਦੇ ਪ੍ਰਤੀਕਰਮ ਵਜੋਂ ਆਇਆ ਹੈ।
ਇਸ ਲੇਖ ਵਿੱਚ ਸ. ਜੰਮੂ ਜੀ ਨੇ ਨਵਾਂ ਕੁੱਝ ਨਹੀਂ ਕਿਹਾ। ਉਹਨਾਂ ਨੇ ਇਸ ਵਿੱਚ ਮੇਰੇ ਲੇਖ ਦੇ
ਪ੍ਰਤੀਕਰਮ ਵੱਜੋਂ ਲਿਖੇ ਆਪਣੇ ਤਿੰਨ ਪੱਤਰਾਂ (29. 03. 2011, 31. 03. 2011 ਅਤੇ 02. 04.
2011 ਦੇ) ਦੇ ਨੁਕਤਿਆਂ ਨੂੰ ਹੀ ਦੁਹਰਾ ਦਿੱਤਾ ਹੈ ਜਿਹਨਾਂ ਦਾ ਜੁਆਬ ਮੈਂ ਆਪਣੇ ਪੱਤਰਾਂ (30.
04. 2011, 01. 04. 2011 ਅਤੇ 03. 04. 2011 ਦੇ) ਰਾਹੀਂ ਪਹਿਲਾਂ ਹੀ ਦੇ ਚੁੱਕਾ ਹਾਂ। ਇਸ
ਸਬੰਧ ਵਿੱਚ ਸ. ਗੁਰਇੰਦਰ ਸਿੰਘ ਪਾਲ ਜੀ ਦਾ ਇੱਕ ਪੱਤਰ (02. 04. 2011 ਦਾ) ਵੀ ਵੈਬਸਾਈਟ ਤੇ ਆ
ਚੁੱਕਾ ਹੈ। ਜੇਕਰ ਪਾਠਕ ਚਾਹੁਣ ਤਾਂ ਉਹ ਇਹ ਸਾਰੇ ਪੱਤਰ ਅਤੇ ਮੇਰਾ ਲੇਖ (ਹੁਣ ਵੈਬਸਾਈਟ ਉਤੇ ‘ਲੇਖ
ਲੜੀ ਚੌਥੀ’ ਵਿੱਚ ਉਪਲਭਧ) ਦੁਬਾਰਾ ਪੜ੍ਹ ਸਕਦੇ ਹਨ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।
(04/04/11)
ਹਰਦੇਵ ਸਿੰਘ, ਜੰਮੂ
ਸਤਿਕਾਰ ਯੋਗ ਡਾ. ਇਕਬਾਲ ਸਿੰਘ (ਢਿੱਲੋਂ) ਜੀ,
ਸਤਿ ਸ਼੍ਰੀ ਅਕਾਲ ਪਰਵਾਨ ਕਰਨਾ!
ਆਪ ਜੀ ਨੇ ਗਿਲਾ ਕੀਤਾ ਹੈ ਤਾਂ ਪੱਤਰ ਲਿਖਣਾ ਪੈ ਗਿਆ ਹੈ। ਮੇਰੇ ਕਿਸੇ ਸ਼ਬਦ ਨਾਲ
ਜੇਕਰ ਆਪ ਜੀ ਨੂੰ ਮੰਦਾ ਲੱਗਾ ਹੈ ਤਾਂ ਆਪਣਾ ਫ਼ਰਜ਼ ਸਮਝਦੇ ਛਿੱਮਾ ਦਾ ਜਾਚਕ ਹਾਂ। ਯਕੀਨ ਜਾਂਣਨਾ
ਮੇਰਾ ਮੰਨਤਵ ਕਦੇ ਵੀ ਐਸਾ ਨਹੀਂ ਸੀ। ਪਰ ਚੰਗੀ ਗੱਲ ਹੈ ਕਿ ਆਪ ਜੀ ਨੇ ਮੇਰਾ ਧਿਆਨ ਆਪ ਜੀ ਨੂੰ
ਲਗੀ ਕਿਸੇ ਠੇਸ ਪਾਸੇ ਦਵਾਇਆ ਹੈ। ਆਪਣੇ ਲਈ ਹੀ ਨਹੀਂ ਬਲਕਿ ਦੂਜਿਆਂ ਦੇ ਸਤਿਕਾਰ ਪ੍ਰਤੀ ਵੀ
ਸੰਵੇਦਨਸ਼ੀਲ ਹੋਣਾ ਮੈਂ ਆਪਣਾ ਫ਼ਰਜ਼ ਸਮਝਦਾ ਹਾਂ।
ਸਹਿਮਤੀ- ਅਸਹਿਮਤੀ ਸੁਭਾਵਕ ਗੱਲ ਹੈ ਪਰ ਆਪ ਜੀ ਵੀ ਕਿਰਪਾ ਕਰਕੇ ਧਿਆਨ ਦੇਣਾ ਕਿ ਆਪ ਜੀ ਨੇ ਭਾਈ
ਕ੍ਹਾਨ ਸਿੰਘ ਜੀ ਨਾਭਾ ਬਾਰੇ ਤਾਰੀਫ਼ ਤੋਂ ਪਹਿਲਾਂ ਅਣਸੁਖਾਵੀਂ ਭਾਸ਼ਾ ਵਿੱਚ ਕੀ ਲਿਖਿਆ ਹੈ? ਆਪ ਜੀ
ਨੇ ਉਨ੍ਹਾਂ ਬਾਰੇ ਲਿਖਿਆ ਹੈ:-
“ਸਾਰੇ ‘ਮਹਾਨ ਕੋਸ਼’ ਵਿੱਚ ਭਾਈ ਨਾਭਾ ਜੀ ਦੀ ਨੀਤੀ ਇਹ ਹੈ ਕਿ ਕਿਸੇ ਵਿਵਾਦਤ ਵਿਸ਼ੇ ਤੇ ਉਹ
ਦੋ-ਟੁੱਕ ਫੈਸਲਾ ਨਹੀਂ ਦਿੰਦੇ। ਜੇਕਰ ਉਹ ‘ਅਕਾਲ ਤਖਤ’ ਅਤੇ ‘ਅਕਾਲ ਬੁੰਗਾ’ ਨੂੰ ਰਲ-ਗੱਡ ਕਰਕੇ
ਭੰਬਲਭੂਸਾ ਖੜ੍ਹਾ ਕਰ ਜਾਂਦੇ ਹਨ … … “
ਆਪ ਜੀ ਨੇ ਆਪਣੇ ਇਨ੍ਹਾਂ ਸ਼ਬਦਾ ਰਾਹੀਂ ਭਾਈ ਕ੍ਹਾਨ ਸਿੰਘ ਨਾਭਾ ਜੀ ਨੂੰ ‘ਨੀਤੀਗਤ ਤੋਰ ਤੇ
ਦੋ-ਟੁੱਕ ਫ਼ੈਸਲਾ ਨਾ ਦੇਣ ਵਾਲਾ’ ਅਤੇ ‘ਰਲ-ਗੱਡ ਕਰਦੇ ਭੰਬਲਭੂਸਾ ਖੜਾ ਕਰਨ ਵਾਲਾ’ ਵਰਗੀ ਤੁਹਮਤ
ਲਗਾਈ ਪ੍ਰਤੀਤ ਹੁੰਦੀ ਹੈ। ਜਿੰਦਾ ਹੁੰਦੇ ਤਾਂ ਆਪ ਜੀ ਪਾਸ ਗਿਲਾ ਕਰਦੇ ਅਤੇ ਜੁਆਬ ਵੀ ਦਿੰਦੇ।
ਅਕਾਲ ਬੁੰਗਾਂ/ਅਕਾਲ ਤਖਤ ਉਸ ਵੇਲੇ ਵਿਵਾਦਤ ਵਿਸ਼ਾ ਤਾਂ ਹੈ ਹੀ ਨਹੀਂ ਸੀ ਜਿਸ ਵੇਲੇ ਉਹ ਇਨ੍ਹਾਂ ਦੇ
ਅਰਥ ਲਿਖ ਰਹੇ ਸੀ। ਇਹ “ਨਵੀਂ ਸਥਿਤੀ” ਤਾਂ ਆਪ ਜੀ ਨੇ ਇੱਕ ਹਫ਼ਤਾ ਪਹਿਲਾਂ ਹੀ ਪੇਸ਼ ਕੀਤੀ ਹੈ।
ਕੋਮ ਨਾਲ ਸਬੰਧਤ ਇੱਕ ਮਰਹੂਮ ਵਿਦਵਾਨ ਪ੍ਰਤੀ ਆਪ ਜੀ ‘ਅਣਸੁਖਾਵੀਂ ਭਾਸ਼ਾ’ ਵਿੱਚ ਆਪਣੀਆਂ ਇਨ੍ਹਾਂ
ਸਾਰਵਜਨਕ ਟਿੱਪਣੀਆਂ ਨੂੰ ਵੀ ਜ਼ਰਾ ਵਿਚਾਰਣ ਦੀ ਕਿਰਪਾਲਤਾ ਕਰਨੀ। ਆਪ ਜੀ ਨੇ ਗਿਲਾ ਕੀਤਾ ਹੈ ਤਾਂ
ਦਾਸ ਸਪਸ਼ਟਤਾ ਲਈ ਆਪ ਜੀ ਤੋਂ ਛਿੱਮਾ ਵੀ ਮੰਗ ਸਕਦਾ ਹੈ ਪਰ ਭਾਈ ਕ੍ਹਾਨ ਸਿੰਘ ਜੀ ਨਾਭਾ ਤਾਂ ਸੰਸਾਰ
ਵਿੱਚ ਨਹੀਂ ਹਨ। ਸੋਚਦਾ ਹਾਂ ਕਿ ਜੇਕਰ ਫ਼ਰਜ ਸਮਝੋਗੇ ਤਾਂ ਆਪ ਛਿੱਮਾਂ ਦੀ ਜਾਚਨਾ ਕਿਵੇਂ ਅਤੇ ਕਿਸ
ਕੋਲ ਕਰੋਗੇ? ਇਸ ਦਾ ਫ਼ੈਸਲਾ ਆਪ ਜੀ ਤੇ ਹੀ ਹੈ। ਸਾਰੇ ਪਾਠਕਾਂ ਵਿੱਚ ਭਾਈ ਸਾਹਿਬ ਦਾ ਸਤਿਕਾਰ ਤਾਂ
ਹੈ ਹੀ।
ਧਨਵਾਦ ਸਹਿਤ,
ਹਰਦੇਵ ਸਿੰਘ, ਜੰਮੂ
(04/04/11)
ਪ੍ਰੈਸ ਨੋਟ
ੴਸਤਿਗੁਰਪ੍ਰਸਾਦਿ॥
ਪ੍ਰੈਸ ਨੋਟ
ਚੰਡੀਗੜ੍ਹ (੪ ਅਪ੍ਰੈਲ, ੨੦੧੧) - ਅੱਜ ਇਥੇ ਇੱਕ ਪ੍ਰਭਾਵਸ਼ਾਲੀ ਪ੍ਰੋਗਰਾਮ ਵਿੱਚ
ਸੁਪਰੀਮ ਕੋਰਟ ਦੇ ਸਾਬਕਾ ਜੱਜ, ਜਸਟਿਸ ਕੁਲਦੀਪ ਸਿੰਘ ਨੇ ਭਾਈ ਰਾਜਿੰਦਰ ਸਿੰਘ (ਸ਼੍ਰੋਮਣੀ ਖਾਲਸਾ
ਪੰਚਾਇਤ) ਦੀ ਕਿਤਾਬ, ‘ਮਹੱਤਵਪੂਰਨ ਸਿੱਖ ਮੁੱਦੇ’ ਕੌਮ ਨੂੰ ਅਰਪਣ ਕੀਤੀ। ਉਨ੍ਹਾਂ ਨੇ ਕਿਤਾਬ ਦੀਆਂ
ਪਹਿਲੀਆਂ ਪੰਜ ਕਾਪੀਆਂ, ਪੰਜਾਬ ਮਨੁੱਖੀ ਅਧਿਕਾਰ ਸੰਗਠਣ ਦੇ ਮੁਖੀ ਜਸਟਿਸ (ਰਿਟਾ.) ਅਜੀਤ ਸਿੰਘ
ਬੈਂਸ, ਵਿਦਵਾਨ ਇਤਿਹਾਸਕਾਰ ਡਾ. ਗੁਰਦਰਸ਼ਨ ਸਿੰਘ ਢਿੱਲੋਂ, ਦੱਲ ਖਾਲਸਾ ਦੇ ਮੁਖੀ ਸ੍ਰ. ਹਰਚਰਨਜੀਤ
ਸਿੰਘ ਧਾਮੀ, ਮਨੁੱਖੀ ਅਧਿਕਾਰਾਂ ਦੇ ਵਕੀਲ ਸ੍ਰ. ਨਵਕਿਰਨ ਸਿੰਘ ਐਡਵੋਕੇਟ ਅਤੇ ਗੁਰਮਤਿ ਗਿਆਨ
ਮਿਸ਼ਨਰੀ ਕਾਲਜ ਦੇ ਪ੍ਰੋ. ਹਰਜਿੰਦਰ ਸਿੰਘ ਸਭਰਾ ਨੂੰ ਭੇਟ ਕੀਤੀਆਂ।
ਇਸ ਮੌਕੇ ਤੇ ਬੋਲਦਿਆਂ ਜਸਟਿਸ ਕੁਲਦੀਪ ਸਿੰਘ ਨੇ ਕਿਹਾ, ਕਿ ਆਪਣੀਆਂ ਕੌਮੀ ਸੰਸਥਾਵਾਂ ਦੀ ਪੜਚੋਲ
ਕਰਨੀ ਬਹੁਤ ਜ਼ਰੂਰੀ ਹੈ। ਭਾਈ ਰਾਜਿੰਦਰ ਸਿੰਘ ਨੇ ਇਹ ਕੰਮ ਬੜੀ ਸੂਝ, ਨਿਡਰਤਾ ਅਤੇ ਨਿਰਪਖਤਾ ਨਾਲ
ਕੀਤਾ ਹੈ
ਕਿਤਾਬ ਬਾਰੇ ਜਾਣਕਾਰੀ ਦਿੰਦਿਆਂ, ਦਲ ਖਾਲਸਾ ਦੇ ਮੁਖੀ ਸ੍ਰ. ਹਰਚਰਨਜੀਤ ਸਿੰਘ ਧਾਮੀ ਨੇ ਕਿਹਾ, ਕਿ
ਇਸ ਕਿਤਾਬ ਵਿੱਚ ਵਿਚਾਰੇ ਗਏ ਸਾਰੇ ਮੁੱਦੇ ਸਿੱਖ ਕੌਮ ਲਈ ਅਤਿ ਮਹਤੱਤਾ ਰਖਦੇ ਹਨ ਅਤੇ ਸ੍ਰ.
ਰਾਜਿੰਦਰ ਸਿੰਘ ਨੇ ਉਨ੍ਹਾਂ ਨੂੰ ਗੁਰਬਾਣੀ ਅਤੇ ਸਿੱਖ ਇਤਿਹਾਸ ਦੀ ਰੌਸ਼ਨੀ ਵਿੱਚ ਵਿਚਾਰ ਕੇ ਕੌਮ
ਨੂੰ ਜਾਗ੍ਰਿਤ ਕਰਨ ਦੀ ਕੋਸ਼ਿਸ਼ ਕੀਤੀ ਹੈ।
ਸਿੱਖ ਕੌਮ ਵਿੱਚ ਵਧ ਰਹੇ ਪੁਜਾਰੀਵਾਦ ਵੱਲ ਸੰਕੇਤ ਕਰਦਿਆਂ, ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ
ਦੇ ਪ੍ਰੋ. ਹਰਜਿੰਦਰ ਸਿੰਘ ਸਭਰਾ ਨੇ ਕਿਹਾ ਕਿ ਸਤਿਗੁਰੂ ਨੇ ਸਾਨੂੰ ਬੁਤ ਪੂਜਾ ਤੋਂ ਮੁਕਤ ਕਰਾਇਆ
ਸੀ, ਸਿੱਖਾਂ ਨੇ ਹੁਣ ਹੱਡ ਮਾਸ ਦੇ ਬੁਤ ਪੂਜਣੇ ਸ਼ੁਰੂ ਕਰ ਦਿੱਤੇ ਹਨ।
ਡਾ. ਗੁਰਦਰਸ਼ਨ ਸਿੰਘ ਢਿਲੋਂ ਨੇ ਜਿਥੇ ਕਿਤਾਬ ਗਿਆਨੀ ਭਾਗ ਸਿੰਘ ਅੰਬਾਲਾ ਨੂੰ ਸਮਰਪਤ ਕਰਨ ਦੀ
ਸ਼ਲਾਘਾ ਕੀਤੀ ਉਥੇ ਕਿਤਾਬ ਵਿੱਚ ਵਿਚਾਰੇ ਗਏ ਹਰ ਮੁੱਦੇ ਦੀ ਪੜਚੋਲ ਵੀ ਕੀਤੀ ਅਤੇ ਉਸ ਨਾਲ ਸਹਿਮਤੀ
ਵੀ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਅੱਜ ਸਿੱਖ ਕੌਮ ਨੂੰ ਉਤਨਾ ਖਤਰਾ ਬਾਹਰਲਿਆਂ ਤੋਂ ਨਹੀਂ, ਸਗੋਂ
ਸਿੱਖ ਕੌਮ ਦੇ ਅੰਦਰ ਪਖੰਡੀ ਬਾਬੇ ਅਤੇ ਟਕਸਾਲੀ ਬਣ ਕੇ ਬੈਠੇ ਉਨ੍ਹਾਂ ਲੋਕਾਂ ਤੋਂ ਹੈ ਜੋ ਗੁਰੂ
ਗ੍ਰੰਥ ਸਾਹਿਬ ਦੇ ਬਰਾਬਰ ਇੱਕ ਗੈਰ ਸਿਧਾਂਤਕ ਗੰਦੀ ਕਿਤਾਬ ਨੂੰ ਸਥਾਪਤ ਕਰਨ ਦੀ ਕੋਸ਼ਿਸ਼ ਕਰ ਰਹੇ
ਹਨ।
ਆਪਣੀ ਕਿਤਾਬ ਬਾਰੇ ਬੋਲਦਿਆਂ ਭਾਈ ਰਾਜਿੰਦਰ ਸਿੰਘ ਨੇ ਕਿਹਾ, ਉਹ ਜੋ ਵੀ ਲਿਖਦੇ ਹਨ, ਉਸ ਦਾ ਅਧਾਰ
ਕੇਵਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੁੰਦਾ ਹੈ ਅਤੇ ਲਿਖਣ ਸਮੇਂ ਉਹ ਕੇਵਲ ਗੁਰੂ ਗ੍ਰੰਥ ਸਾਹਿਬ,
ਖਾਲਸਾ ਪੰਥ ਅਤੇ ਮਨੁੱਖਤਾ ਨੂੰ ਸਮਰਪਤ ਹੋ ਕੇ ਲਿਖਦੇ ਹਨ। ਉਸ ਸਮੇਂ ਉਨ੍ਹਾਂ ਦੇ ਮਨ ਜਾਂ ਸੋਚਨੀ
ਨੂੰ ਨਾ ਤਾਂ ਕੋਈ ਡਰ-ਖੌਫ ਪ੍ਰਭਾਵਤ ਕਰ ਸਕਦਾ ਹੈ, ਨਾ ਕੋਈ ਨਿਜੀ ਸਬੰਧ ਅਤੇ ਨਾ ਲਾਲਚ।
ਇਸ ਕਿਤਾਬ ਵਿੱਚ ਭਾਈ ਰਾਜਿੰਦਰ ਸਿੰਘ ਨੇ ਛੇ ਮਹਤੱਵਪੂਰਨ ਸਿੱਖ ਮੁਦਿਆਂ ਤੇ ਗੁਰਬਾਣੀ ਅਤੇ ਸਿੱਖ
ਇਤਿਹਾਸ ਨੂੰ ਅਧਾਰ ਬਣਾਕੇ ਪੜਚੋਲ ਕੀਤੀ ਹੈ। ਇਹ ਮੁੱਦੇ ਹਨ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ
ਅਹੁਦਾ, ਹਰਿਮੰਦਰ ਕਿ ਦਰਬਾਰ ਸਾਹਿਬ, ਸਿੱਖ ਮਤਿ ਅਤੇ ਯੋਗਆਸਨ, ਇੱਕ ਅਮਲੀ ਜੀਵਨ ਤੋਂ ਸੁਫਨਿਆਂ ਦਾ
ਧਰਮ, ਸਿੱਖੀ ਦੇ ਸੋਮੇਂ ਅਤੇ ਗੁਰਮਤਿ ਦੀ ਕਸਵੱਟੀ ਤੇ ਬਚਿਤ੍ਰ ਨਾਟਕ।
ਅੱਜ ਦੇ ਪ੍ਰੋਗਰਾਮ ਵਿੱਚ ਸ਼੍ਰੋਮਣੀ ਖਾਲਸਾ ਪੰਚਾਇਤ ਦੇ ਪੰਚ `ਤੇ ਸੰਤਾ ਦੇ ਕੌਤਕ ਕਿਤਾਬ (ਛੇ ਭਾਗ)
ਦੇ ਲੇਖਕ ਭਾਈ ਸੁਖਵਿੰਦਰ ਸਿੰਘ ਸਭਰਾ, ਦਲ ਖਾਲਸਾ ਦੇ ਸਾਬਕਾ ਮੁਖੀ ਸਤਨਾਮ ਸਿੰਘ ਪਾਉਂਟਾ ਸਾਹਿਬ,
ਸਿੱਖ ਚਿੰਤਕ ਕਰਨਲ ਗੁਰਦੀਪ ਸਿੰਘ, ਸ੍ਰ. ਸੁਖਦੇਵ ਸਿੰਘ ਅਤੇ ਚੰਡੀਗੜ੍ਹ ਦੇ ਗੁਰਦੁਆਰਿਆਂ ਦੀ
ਕਮੇਟੀ ਦੇ ਸ੍ਰ. ਕੇਸਰ ਸਿੰਘ ਵੀ ਹਾਜ਼ਰ ਸਨ।
ਇਸ ਕਿਤਾਬ ਦਾ ਮੁਖਬੰਦ ਅਕਾਲ ਤਖਤ ਸਾਹਿਬ ਦੇ ਸਾਬਕਾ ਮੁੱਖ ਸੇਵਾਦਾਰ ਪ੍ਰੋ. ਦਰਸ਼ਨ ਸਿੰਘ ਖਾਲਸਾ ਨੇ
ਲਿਖਿਆ ਹੈ।
ਸਟੇਜ ਦੀ ਸੇਵਾ ਸ਼੍ਰੋਮਣੀ ਖਾਲਸਾ ਪੰਚਾਇਤ ਦੇ ਸਕੱਤਰ ਸ੍ਰ. ਰਵਿੰਦਰ ਸਿੰਘ ਨੇ ਬੜੀ ਯੋਗਤਾ ਨਾਲ
ਨਿਭਾਈ।
(04/04/11)
ਤੱਤ ਗੁਰਮਤਿ ਪਰਿਵਾਰ
ਗੁਰਮਤਿ ਪੁਨਰਜਾਗਰਨ ਲਹਿਰ
ਦੀ ਮੌਜੂਦਾ ਸਥਿਤੀ:
ਹੁਣ ਕੀ ਹੋਣਾ ਚਾਹੀਦਾ ਹੈ
ਭੁਮਿਕਾ:
ਅਕਤੂਬਰ 2003 ਦੀ ਕਾਮਯਾਬ ਪੰਥਕ ਕਨਵੈਨਸ਼ਨ ਤੋਂ ਬਾਅਦ ਭਟਕਦੀ ਗਈ ਗੁਰਮਤਿ ਪੁਨਰਜਾਗਰਨ ਲਹਿਰ ਅੱਜ
ਫਿਰ ਚੁਰਾਹੇ ’ਤੇ ਹੈ। ਇਸ ਦਾ ਕੋਈ ਮੁੰਹ-ਮੱਥਾ ਨਹੀਂ ਲੱਭ ਰਿਹਾ। ਪ੍ਰੋ. ਦਰਸ਼ਨ ਸਿੰਘ ਜੀ ਦੇ ਆਉਣ
ਨਾਲ ਇਸ ਲਹਿਰ ਦੇ ਲਾਮਬੰਦ ਹੋਣ ਦੀਆਂ ਕੁਝ ਆਸਾਂ ਬੱਝੀਆਂ ਸਨ, ਖਾਸਕਰ ਪੁਜਾਰੀ ਲਾਣੇ ਵਲੋਂ ਉਨ੍ਹਾਂ
ਖਿਲਾਫ ਜਾਰੀ ਕੀਤੇ ‘ਕੂੜਨਾਮੇ’ ਤੋਂ ਬਾਅਦ। ਪਰ ਉਹ ਆਸਾਂ ਵੀ ਹੁਣ ਮੱਧਮ ਪੈ ਚੁਕੀਆਂ ਹਨ।
‘ਸਿੱਖ ਪਾਰਲੀਮੈਂਟ’, ‘ਗੁਰੂ ਗ੍ਰੰਥ
ਦਾ ਪੰਥ ਇੰਟਰਨੈਸ਼ਨਲ ਮੂਵਮੈਂਟ’
ਆਦਿ ਦੇ ਨਾਂ ’ਤੇ ਉਨ੍ਹਾਂ ਦੀ ਸਰਪ੍ਰਸਤੀ ਹੇਠ ਇਸ ਲਹਿਰ ਦੀ ਲਾਮਬੰਦੀ ਦੀਆਂ ਕੁਝ ਕੋਸ਼ਿਸ਼ਾਂ ਜ਼ਰੂਰ
ਹੋਈਆਂ। ਪਰ ਹਠਧਰਮੀ, ਸਖਸ਼ੀਅਤ-ਪ੍ਰਸਤੀ, ਜਵਾਬਦੇਹੀ ਦੀ ਘਾਟ, ਨਿਰਪੱਖਤਾ ਦੀ ਅਣਹੋਂਦ ਆਦਿਕ ਕੁਝ
ਕਾਰਨਾਂ ਕਰਕੇ ਇਨ੍ਹਾਂ ਕੋਸ਼ਿਸ਼ਾਂ ਨੂੰ ਕੋਈ ਚੰਗਾ ਫਲ ਨਹੀਂ ਲਗ ਸਕਿਆ। ਪਿਛਲੇ ਦਿਨੀ ਸਾਹਮਣੇ ਆਏ ਦੋ
ਪੱਤਰਾਂ ਨੇ ਇਨ੍ਹਾਂ ਕਮਜ਼ੋਰੀਆਂ ਦਾ ਜਨਤਕ ਤੌਰ ’ਤੇ ਖੁਲਾਸਾ ਕਰ ਦਿੱਤਾ ਹੈ। ‘ਤੱਤ ਗੁਰਮਤਿ
ਪਰਿਵਾਰ’ ਅਪਣੀ ਕਾਇਮੀ ਦੇ ਸਮੇਂ ਤੋਂ ਹੀ ਅਨੇਕਾਂ ਵਾਰ ਜਾਗਰੂਕ ਪੰਥ ਨੂੰ ‘ਸੁਝਾਅ ਪੱਤਰ’ ਲਿੱਖ ਕੇ
ਲਾਮਬੰਦ ਹੋਣ ਦੀ ਬੇਨਤੀ ਕਰਦਾ ਰਿਹਾ ਹੈ। ਇਨ੍ਹਾਂ ਸੁਝਾਅ-ਪੱਤਰਾਂ ਵਿਚ ਗੁਰਮਤਿ ਪ੍ਰਤੀ ਦ੍ਰਿੜ
ਰਹਿੰਦੇ ਹੋਏ, ਲਾਮਬੰਦ ਹੋਣ ਦੀ ਰੂਪ-ਰੇਖਾ ਪੇਸ਼ ਕਰਨ ਦਾ ਯਤਨ ਕੀਤਾ ਗਿਆ। ਪਰ ਕਿਸੇ ਨੇ ਵੀ ਇਸ
ਪਾਸੇ ਧਿਆਨ ਦੇਣਾ ਯੋਗ ਨਾ ਸਮਝਿਆ। ਜ਼ਿਆਦਾਤਰ
‘ਸਿਧਾਂਤ’
ਦੀ ਥਾਂ ਸਖਸ਼ੀਅਤ ਨੂੰ ਹੀ ਸਭ ਕੁਝ ਮੰਨਣ ਲਗ ਪਏ। ਨਤੀਜਤਨ ਅੱਜ ਜਾਗਰੂਕ ਪੰਥ ਕੋਲ ਨਾਂ ਤਾਂ ਕੋਈ
ਸਪਸ਼ਟ ਏਜੰਡਾ ਹੈ, ਨਾ ਹੀ ਕੋਈ ਸਾਂਝਾ ਸੰਗਠਨ (ਮੰਚ) ਹੈ। ਭਾਵ ਜਾਗਰੂਕ ਪੰਥ
‘ਜਾਗਰੂਕ’
ਹੁੰਦੇ ਹੋਏ ਵੀ ਦੁਬਿਧਾ ਵਿਚ ਹੈ। ਪਿਛਲੇ ਸਮੇਂ ਵਿਚ ਵਾਰ-ਵਾਰ ਬੇਨਤੀਆਂ ਰਾਹੀਂ ਲਹਿਰ ਦੀ ‘ਆਗੂ’
ਕੁਝ ਧਿਰਾਂ ਵਲੋਂ ਮੰਨੀ ਜਾਂਦੀ ਸਖਸ਼ੀਅਤ ਨੂੰ ਗੁਰਮਤਿ ਆਧਾਰਿਤ ਏਜੰਡਾ ਅਪਨਾਉਣ ਦੀ ਗੁਜ਼ਾਰਿਸ਼ ਕੀਤੀ।
ਪਰ ਇਸ ਬੇਨਤੀ ਨੂੰ ਇਕ ‘ਧੜੇ’
ਵਜੋਂ ਲੈਂਦੇ ਹੋਏ ਹੋ-ਹੱਲਾ ਮਚਾ ਦਿੱਤਾ ਗਿਆ। ਇਸ ਸਥਿਤੀ ਤੋਂ ਨਿਰਾਸ਼ ਕੁਝ ਸੁਹਿਰਦ ਜਾਗਰੂਕ
ਪੰਥਦਰਦੀਆਂ (ਜਿਵੇਂ ਵੀਰ ਗੁਰਮੀਤ ਸਿੰਘ ਜੀ ਬਰਸਾਲ, ਹਰਨੇਕ ਸਿੰਘ ਜੀ ਨਿਉਜ਼ੀਲੈਂਡ, ਸੁਖਵਿੰਦਰਜੀਤ
ਸਿੰਘ ਜੀ ਆਸਟ੍ਰੇਲੀਆ ਆਦਿ) ਨੇ ਫੋਨ ਰਾਹੀਂ ‘ਪਰਿਵਾਰ’ ਨੂੰ ਇਹ ਸੁਝਾਅ ਮੰਗਿਆ ਕਿ
ਅੱਜ ਦੇ ਹਾਲਾਤ ਵਿਚ ‘ਕੀ ਹੋਣਾ
ਚਾਹੀਦਾ ਹੈ ?’ ਬਾਰੇ ਚਾਨਣਾ
ਪਾਇਆ ਜਾਵੇ। ਵੈਸੇ ਤਾਂ ‘ਪਰਿਵਾਰ’ ਸਮੇਂ-ਸਮੇਂ ਇਸ ਪ੍ਰਤੀ
‘ਸੁਝਾਅ ਪੱਤਰ’
ਲਿਖਦਾ ਰਿਹਾ ਹੈ। ਅੱਜ ਦੇ ਹਾਲਾਤ ਦੇ
ਮੱਦੇਨਜ਼ਰ ਫੇਰ ਅਸੀਂ ਅਪਣੀ ਸਮਝ ਅਨੁਸਾਰ, ਜਾਗਰੂਕਤਾ ਲਹਿਰ ਨੂੰ ਵਾਪਿਸ ਲੀਹ ’ਤੇ ਲਿਆਉਣ ਲਈ
ਲੌੜੀਂਦੀ ‘ਰੂਪ-ਰੇਖਾ’
ਪੇਸ਼ ਕਰਨ ਦਾ ਨਿਸ਼ਕਾਮ ਅਤੇ ਨਿਮਾਣਾ ਯਤਨ ਕਰ ਰਹੇ ਹਾਂ।
ਹੁਣ ਕੀ ਹੋਣਾ ਚਾਹੀਦਾ ਹੈ:
ਅੱਜ ਦੇ ਹਾਲਾਤ ਵਿਚ ਅਪਣੇ ਆਪ ਨੂੰ ਜਾਗਰੂਕ ਪੰਥ ਦਾ ਹਿੱਸਾ ਮੰਨਣ ਵਾਲੀ ਹਰ
ਸ਼ਖਸ ਲਈ ਹਉਮੈ (ਈਗੋ) ਦਾ ਤਿਆਗ ਕਰਨਾ ਪਹਿਲੀ ਲੋੜ ਹੈ। ਦੂਜੀ ਮੁੱਖ ਲੋੜ ਇਹ ਸਮਝਣ ਦੀ ਹੈ ਕਿ
‘ਗੁਰਮਤਿ’ ਸਮੁੱਚੀ ਮਨੁੱਖਤਾ
ਦਾ ਫਲਸਫਾ ਹੈ, ਸਿਰਫ ਮੌਜੂਦਾ 2 ਕਰੋੜ ਮੰਨੇ ਜਾਂਦੇ ਸਿੱਖਾਂ ਦਾ ਹੀ ਨਹੀਂ।
ਇਸ ਲਈ ਜਾਗਰੂਕਤਾ ਲਹਿਰ ਦਾ ਏਜੰਡਾ ਸਿਰਫ 2 ਕਰੋੜ ਸਿੱਖਾਂ ਨੂੰ ਹੀ ਸਾਹਮਣੇ ਰੱਖ ਕੇ ਨਾ ਬਣਾਇਆ
ਜਾਵੇ, ਬਲਕਿ ਸਮੁੱਚੀ ਮਨੁੱਖਤਾ ਨੂੰ ਕਲਾਵੇ ਵਿਚ ਲੈਣ ਵਾਲਾ ਹੋਵੇ। ਜੋ ‘ਸਿੱਖ’ ਇਨ੍ਹਾਂ ਦੋ ਮੁੱਖ
ਨੁਕਤਿਆਂ ’ਤੇ ਸਹਿਮਤ ਹੈ, ਉਹੀ ਜਾਗਰੂਕਤਾ ਲਹਿਰ ਦਾ ਹਿੱਸਾ ਬਣ ਸਕਦਾ ਹੈ।
ਸਭ ਤੋਂ ਪਹਿਲਾਂ ਆਰਜ਼ੀ ਤੌਰ ’ਤੇ 10-15 ਜਾਗਰੂਕ ਪੰਥਦਰਦੀਆਂ ਦੀ ਇਕ ਕਮੇਟੀ
ਬਣਾਈ ਜਾਵੇ। ਇਸ ਕਮੇਟੀ ਦਾ ਕੰਮ ਸਿਰਫ ਜਾਗਰੂਕ ਪੰਥ ਦੀ ਲਾਮਬੰਦੀ ਦੇ ਇਨ੍ਹਾਂ ਯਤਨਾਂ ਨੂੰ ਸਿਰੇ
ਚੜਾਉਣਾ ਹੋਵੇਗਾ। ਇਹ ਕਮੇਟੀ 2-3 ਦਿਨ ਦਾ ਸਮਾਗਮ ਤੈਅ ਕਰਕੇ ਜਾਗਰੂਕ ਮੰਨੀਆਂ ਜਾਂਦੀਆਂ ਧਿਰਾਂ,
ਸ਼ਖਸੀਅਤਾਂ ਤੋਂ ਇਸ
‘ਏਕਤਾ
ਸੰਮੇਲਨ’ ਵਿਚ ਸ਼ਾਮਿਲ ਹੋਣ ਦੀ
ਸਹਿਮਤੀ ਮੰਗੇ। ਨਾਲ ਹੀ ਮੀਡੀਆ ਰਾਹੀਂ ਇਕ ਖੁੱਲਾ ਸੱਦਾ ਵੀ ਦਿੱਤਾ ਜਾਵੇ ਕਿ ਜੇ ਕੋਈ ਇਸ ਸੰਮੇਲਨ
ਵਿਚ ਸ਼ਾਮਿਲ ਹੋਣ ਦਾ ਇੱਛੁਕ ਹੈ ਤਾਂ ਅਪਣੀ ਸਹਿਮਤੀ ਭੇਜੇ। ਇਸ ਤਰੀਕੇ ਨਾਲ ਉਨ੍ਹਾਂ ਜਾਗਰੂਕ
ਧਿਰਾਂ/ਸ਼ਖਸੀਅਤਾਂ ਤੱਕ ਵੀ ਸੁਨੇਹਾ ਪਹੁੰਚ ਜਾਵੇਗਾ, ਜੋ ਇਸ ਕਮੇਟੀ ਦੇ ਮੈਂਬਰਾਂ ਦੀ ਜਾਣਕਾਰੀ ਵਿਚ
ਨਹੀਂ ਹਨ। ਸਹਿਮਤੀ ਆਉਣ ਉਪਰੰਤ ਇੱਛੁਕ ਧਿਰਾਂ ਅਤੇ ਗੁਰਮੁਖਾਂ ਨੂੰ
‘ਸੱਦਾ ਪੱਤਰ’
(ਪਾਸ) ਭੇਜੇ ਜਾਣ। ਦਾਖਲਾ ਸਿਰਫ ਇਸ ‘ਸੱਦਾ ਪੱਤਰ’ ਰਾਹੀਂ ਹੀ ਦਿੱਤਾ ਜਾਵੇ। ਇਸ ਨਾਲ ਆਯੋਜਕਾਂ
ਨੂੰ ਪਹਿਲਾਂ ਹੀ ਪਤਾ ਚਲ ਜਾਏਗਾ ਕਿ ਕਿਤਨੇ ਲੋਕ ਇਸ ਸਮਾਗਮ ਵਿਚ ਪਹੁੰਚ ਰਹੇ ਹਨ, ਜਿਸ ਨਾਲ
ਸੁਚੱਜੇ ਢੰਗ ਨਾਲ ਸਾਰੇ ਪ੍ਰਬੰਧ ਕਰਨ ਵਿਚ ਸਹਾਇਤਾ ਮਿਲੇਗੀ। ਇਕ ਅੰਦਾਜ਼ੇ ਮੁਤਾਬਿਕ ਇਸ ਸੰਮੇਲਨ
ਵਿਚ ਲਗਭਗ 100-150 ਪੰਥਦਰਦੀ ਸ਼ਾਮਿਲ ਹੋਣ ਦੀ ਆਸ ਹੈ।
ਇਸ ਸੰਮੇਲਨ ਵਿਚ 40-50 ਸ਼ਖਸੀਅਤਾਂ ਦੀ ਇਕ
‘ਗਵਰਨਿੰਗ ਕੌਂਸਿਲ’
(ਨਾਂ ਕੋਈ ਹੋਰ ਵੀ ਢੁੱਕਵਾਂ ਹੋ ਸਕਦਾ ਹੈ) ਬਣਾਈ ਜਾਵੇ। ਇਸ ਗਵਰਨਿੰਗ ਕੌਂਸਿਲ ਵਲੋਂ ਅਗਲੀ
ਮੀਟਿੰਗ ਕਰਕੇ ਜਾਗਰੂਕਤਾ ਲਹਿਰ ਦਾ ਏਜੰਡਾ ਤੈਅ ਕੀਤਾ ਜਾਵੇ। ਏਜੰਡੇ ਦੀ ਪ੍ਰਾਥਮਿਕਤਾ ਨਾਨਕ ਫਲਸਫੇ
ਨੂੰ ਇਸ ਦੇ ਸਪਸ਼ਟ ਅਤੇ ਖਰੇ ਰੂਪ ਵਿਚ ਸਾਹਮਣੇ ਲਿਆ ਕੇ, ਸਮੁਚੀ ਮਨੁੱਖਤਾ ਤੱਕ ਪਹੁੰਚਾਉਣ ਦੀ ਹੋਣੀ
ਚਾਹੀਦੀ ਹੈ। ਇਸ ‘ਗਵਰਨਿੰਗ ਕੌਂਸਿਲ’ ਵਲੋਂ ਇਕ
‘ਜਾਗਰੂਕ ਪੰਥ’
ਨਾਮਕ (ਨਾਂ ਕੋਈ ਹੋਰ ਢੁੱਕਵਾਂ ਵੀ ਹੋ ਸਕਦਾ ਹੈ) ਸਾਂਝਾ ਮੁਹਾਜ਼ (ਮੰਚ) ਗਠਿਤ ਕੀਤਾ ਜਾਵੇ। ਜਿਸ
ਦੀ ਕਾਰਜਕਾਰਨੀ ਵਿਚ 8 ਤੋਂ 15 ਮੈਂਬਰ ਹੋਣ। ਇਸ ਕਾਰਜਕਾਰਨੀ ਹੇਠ ਕੁਝ ਵਿੰਗ (ਅੰਗ) ਸਥਾਪਿਤ ਕੀਤੇ
ਜਾਣ ਜਿਵੇਂ:
1. ਧਾਰਮਿਕ ਵਿੰਗ 2. ਰਾਜਨੀਤਕ ਵਿੰਗ 3. ਮੀਡੀਆ ਵਿੰਗ 4. ਲਿਟਰੇਚਰ ਵਿੰਗ
5. ਆਰਥਿਕ ਵਿੰਗ 6. ਜਵਾਬਦੇਹੀ ਵਿੰਗ 7. ਯੋਜਨਾ ਵਿੰਗ 8. ਸਮਾਜ ਭਲਾਈ ਵਿੰਗ 9. ਪ੍ਰਚਾਰ ਵਿੰਗ
(ਇਹ ਸਿਰਫ ਸਾਡਾ ਵਿਚਾਰ ਹੈ। ਪ੍ਰਾਪਤ ਹੋਣ ਵਾਲੇ ਸੁਝਾਵਾਂ ਅਨੁਸਾਰ ਹੋਰ ਵੀ
ਢੁੱਕਵੇਂ ਵਿੰਗ ਬਣਾਏ ਜਾ ਸਕਦੇ ਹਨ)
‘ਕਰਾਜਕਾਰਨੀ’
ਵਿਚ ਸੁਚੇਤ, ਨਿਰਪੱਖ, ਨਿਸ਼ਕਾਮ
ਪੰਥਦਰਦੀ ਹੋਣਗੇ। ਸਾਰੇ ਵਿੰਗ ‘ਕਰਾਜਕਾਰਨੀ’ ਨੂੰ ਜਵਾਬਦੇਹ ਹੋਣਗੇ। ਕਰਾਜਕਾਰਨੀ ਹਰ ਫੈਸਲੇ ਨੂੰ
ਗੁਰਮਤਿ ਦੀ ਰੋਸ਼ਨੀ ਵਿਚ ਬਹੁਸੰਮਤੀ (75% ਸਹਿਮਤੀ) ਨਾਲ ਪ੍ਰਵਾਨ ਕਰੇਗੀ। ਕਰਾਜਕਾਰਨੀ ‘ਗਵਰਨਿੰਗ
ਕੌਂਸਿਲ’ ਨੂੰ ਜਵਾਬਦੇਹ ਹੋਵੇਗੀ। ਇਸ ਮੁਹਾਜ਼ ਦੇ ਅੰਗਾਂ ਦੇ ਫਰਜ਼ਾਂ, ਹੱਕਾਂ ਅਤੇ ਕਾਰਜ ਖੇਤਰ ਬਾਰੇ
ਵਿਸਤਾਰ ਵਿਚ ਸੰਵਿਧਾਨ ਤਿਆਰ ਕੀਤਾ ਜਾਵੇ।
ਏਜੰਡਾ
ਪੁਨਰਜਾਗਰਨ ਲਹਿਰ ਦਾ ਏਜੰਡਾ ਸਿੱਖ ਕੌਮ ਸਮੇਤ ਸਮੁੱਚੀ ਮਨੁੱਖਤਾ ਨੂੰ ਧਿਆਨ
ਵਿਚ ਰੱਖਦੇ ਹੋਏ, ਗੁਰਮਤਿ ਦੀ ਰੌਸ਼ਨੀ ਵਿਚ, ਤੈਅ ਕੀਤਾ ਜਾਵੇ। ਏਜੰਡੇ ਬਾਰੇ ਫੈਸਲਾ ‘ਗਵਰਨਿੰਗ
ਕੌਂਸਿਲ’ ਵਲੋਂ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੀ ਰੌਸ਼ਨੀ ਵਿਚ ਕੀਤਾ ਜਾਵੇ। ‘ਪਰਿਵਾਰ’ ਦੇ ਵਿਚਾਰ
ਅਨੁਸਾਰ ਹੇਠ ਲਿਖੇ ਮੁੱਦੇ ਏਜੰਡੇ ਦਾ ਹਿੱਸਾ ਹੋਣੇ ਚਾਹੀਦੇ ਹਨ।
(1) ਪੁਜਾਰੀਵਾਦ:-
ਇਸ ਵਿਚ ਕੋਈ ਸ਼ੱਕ ਨਹੀਂ ਕਿ ਹਰ ਮੱਤ (ਪ੍ਰਚਲਿਤ ਨਾਂ ਧਰਮ) ਵਿਚ ਖਰਾਬੀ ਦਾ ਸਭ ਤੋਂ ਵੱਡਾ ਕਾਰਨ
‘ਪੁਜਾਰੀਵਾਦ’
ਹੀ ਹੈ। ਇਸ ਸੱਚਾਈ ਨੂੰ ਵੀ ਝੁਠਲਾਇਆ ਨਹੀਂ ਜਾ ਸਕਦਾ ਕਿ ਜ਼ਿਆਦਾਤਰ ਮੱਤਾਂ ਦਾ ਆਧਾਰ ਹੀ
‘ਪੁਜਾਰੀਵਾਦ’ ਬਣ ਚੁੱਕਿਆ ਸੀ, ਜਿਸ ਕਾਰਨ ਉਹ ਮੱਤ ਨਿਰੋਲ ਸੱਚ ਦੀ ਰਾਹ ਤੋਂ ਭਟਕ ਗਏ ਸਨ। ਨਾਨਕ
ਪਾਤਸ਼ਾਹ ਜੀ ਨੇ ਇਸ ਬੁਰਾਈ ਨੂੰ ਪਛਾਣਦੇ ਹੋਏ ‘ਪੁਜਾਰੀਵਾਦ’ ਨੂੰ ਹਰ ਰੂਪ ਵਿਚ ਰੱਦ ਕੀਤਾ ਅਤੇ
‘ਗੁਰਮਤਿ ਮਾਰਗ’
ਨੂੰ ‘ਪੁਜਾਰੀਵਾਦ’ ਤੋਂ ਦੂਰ ਰੱਖਿਆ। ਪਰ ਅਫ਼ਸੋਸ ਅਨੇਕਾਂ ਕਾਰਨਾਂ ਕਰਕੇ, ਪੁਜਾਰੀਵਾਦ ਵੱਖ-ਵੱਖ
ਰੂਪਾਂ ਵਿਚ ਸਿੱਖ ਸਮਾਜ ’ਤੇ ਪੂਰੀ ਤਰ੍ਹਾਂ ਹਾਵੀ ਹੋ ਗਿਆ। ਸਿੱਖ ਸਮਾਜ ਵਿਚ ਆਈਆਂ ਲਗਭਗ ਸਾਰੀਆਂ
ਬਿਮਾਰੀਆਂ (ਕਮਜ਼ੋਰੀਆਂ) ਦੀ ਜੜ੍ਹ ਇਹ ‘ਪੁਜਾਰੀਵਾਦ’ ਹੀ ਹੈ। ਸੋ ਇਸ ਏਜੰਡੇ ਦਾ ਮੁੱਖ ਨੁੱਕਤਾ
‘ਪੁਜਾਰੀਵਾਦ’ ਦਾ ਹਰ ਰੂਪ ਵਿਚ ਬੀਜ ਨਾਸ਼ ਹੀ ਹੋਣਾ ਚਾਹੀਦਾ ਹੈ। ਇਹੀ ਗੱਲ ਸ਼ੁਰੂ ਤੋਂ ‘ਤੱਤ
ਗੁਰਮਤਿ ਪਰਿਵਾਰ’ ਕਰ ਰਿਹਾ ਹੈ।
ਕੌਮ ਵਿਚ ਫੈਲ ਚੁੱਕੇ ‘ਪੁਜਾਰੀਵਾਦ’
ਦਾ ਸਿਖਰ ਅਖੌਤੀ ‘ਜੱਥੇਦਾਰ’, ਡੇਰੇਦਾਰ, ‘ਸਿੰਘ ਸਾਹਿਬਾਨ’ ਆਦਿ ਹਨ।
ਪਰ ਇਹ ਹੋਰ ਵੀ ਅਨੇਕਾਂ ਰੂਪਾਂ ਵਿਚ ਹੇਠਲੇ ਪਧੱਰ ਤੱਕ ਘਰ ਕਰ ਚੁੱਕੇ ਹਨ। ਸੋ ਇਸ ਦੀ ਪੂਰੀ ਪਛਾਣ
ਲਈ ਵਿਦਵਾਨਾਂ ਦੀ ਇਕ ਕਮੇਟੀ ਵੀ ਬਣਾਈ ਜਾਵੇ।
(2) ਦਸਮ ਗ੍ਰੰਥ ਅਤੇ ਕੱਚੀਆਂ ਰਚਨਾਵਾਂ:-
ਪੁਜਾਰੀਵਾਦੀ ਅਤੇ ਵਿਰੋਧੀ ਤਾਕਤਾਂ ਵੱਲੋਂ ਕੌਮ ਨੂੰ ਨਿਰੋਲ ‘ਗੁਰਮਤਿ ਮਾਰਗ’ ਤੋਂ ਭਟਕਾਉਣ ਦਾ ਇਕ
ਮੁੱਖ ਹਥਿਆਰ ‘ਖੰਡ ਵਿਚ
ਲਪੇਟੇ ਜ਼ਹਿਰ ਰੂਪ’ ਵਿਚ ਤਿਆਰ
ਕੀਤਾ (ਗੁਰਮਤਿ ਤੋਂ ਉਲਟ) ਕੱਚਾ ਸਾਹਿਤ ਹੈ। ਐਸੇ ਸਾਹਿਤ ਦਾ ਸਰਦਾਰ ‘ਬਚਿਤ੍ਰ ਨਾਟਕ’ (ਮਹਾਂਕਾਲ
ਗ੍ਰੰਥ) ਨਾਂ ਦਾ ਗ੍ਰੰਥ ਹੈ, ਜਿਸ ਨੂੰ ਬਾਅਦ ਵਿਚ ਦਸਮ ਗ੍ਰੰਥ ਪ੍ਰਚਾਰਿਆ ਜਾਣ ਲੱਗ ਪਿਆ। ਇਸ
ਗ੍ਰੰਥ ਨੂੰ ਸ਼ਰਧਾ ਪੈਦਾ ਕਰਨ ਦੇ ਮਕਸਦ ਨਾਲ ‘ਦਸ਼ਮੇਸ਼ ਜੀ’ ਦੀ ਕ੍ਰਿਤ ਪ੍ਰਚਾਰਿਆ ਗਿਆ, ਜੋ ਭੁਲੇਖੇ
ਅਧੀਨ ਕਾਫੀ ਹੱਦ ਤੱਕ ਕੌਮ ਨੇ ਪ੍ਰਵਾਨ ਵੀ ਕਰ ਲਿਆ। ਪਰ ਇਸ ਦੀਆਂ ਲਗਭਗ ਸਾਰੀਆਂ ਰਚਨਾਵਾਂ ਗੁਰਮਤਿ
ਦੀ ਘੋਰ ਉਲੰਘਣਾ ਕਰਨ ਵਾਲੀਆਂ ਹਨ। ਇਨ੍ਹਾਂ ਦਾ ਮਕਸਦ ਕੌਮ ਨੂੰ ‘ਅਕਾਲ’ ਦੇ ਤੋਂ ਤੋੜ ਕੇ
‘ਕਾਲਕਾ/ਭਗੌਤੀ’
ਦੇ ਲੜ ਲਾਉਣਾ ਸੀ। ਇਸ ਕਰਕੇ ਸਭ ਤੋਂ
ਪਹਿਲਾਂ ‘ਦਸਮ ਗ੍ਰੰਥ’ ਨੂੰ ਪੂਰੀ ਤਰ੍ਹਾਂ ਰੱਦ ਕਰਨਾ ਬਹੁਤ ਜ਼ਰੂਰੀ ਹੈ। ਜਾਗਰੂਕ ਸੰਸਥਾਵਾਂ ਦਾ
ਵੱਡਾ ਹਿੱਸਾ ‘ਸਿੱਖ ਰਹਿਤ
ਮਰਿਯਾਦਾ’ ਦੇ ਨਾਂ ’ਤੇ ਇਸ
ਗ੍ਰੰਥ ਨੂੰ ਪੂਰੀ ਤਰ੍ਹਾਂ ਰੱਦ ਕਰਨ ਤੋਂ ਘਬਰਾਉਂਦਾ ਹੈ।
“ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੇ
ਸਿੱਖਾਂ ਲਈ ਜ਼ਰੂਰੀ ਹੈ ਕਿ ‘ਦਸਮ ਗ੍ਰੰਥ’ ਨਾਲੋਂ ‘ਪੂਰੀ ਤਰ੍ਹਾਂ’ ਨਾਤਾ ਤੋੜ ਲੈਣ”।
‘ਨਿਤਨੇਮ’
ਅਤੇ ‘ਖੰਡੇ ਦੀ ਪਾਹੁਲ’
ਦੀ ਰਸਮ ਵਿਚਲੀਆਂ ‘ਦਸਮ ਗ੍ਰੰਥ’ ਦੀਆਂ ਰਚਨਾਵਾਂ ਨੂੰ ਰੱਦ ਕੀਤੇ ਬਿਨਾਂ ‘ਪੂਰੀ ਤਰ੍ਹਾਂ’ ਨਾਤਾ
ਤੋੜਨਾ ਸੰਭਵ ਨਹੀਂ। ਇਸ ਲਈ
ਇਸ ‘ਏਜੰਡੇ’ ਦਾ ਦੂਜਾ ਮੁੱਦਾ (ਮਤਾ) ਦਸਮ ਗ੍ਰੰਥ ਨੂੰ ਪੂਰੀ ਤਰ੍ਹਾਂ ਰੱਦ ਕਰਨਾ ਹੋਣਾ ਚਾਹੀਦਾ
ਹੈ।
ਘੱਟੋ-ਘੱਟ ਇੰਨਾ ਤਾਂ ਜ਼ਰੂਰੀ ਹੈ ਕਿ ਇਸ ਦੀ ਕਿਸੇ ਵੀ ਰਚਨਾ ਨੂੰ
‘ਦਸ਼ਮੇਸ਼ ਕ੍ਰਿਤ’
ਨਾ ਮੰਨਿਆ ਜਾਵੇ। ਜਨਮ ਸਾਖੀਆਂ, ਗੁਰਬਿਲਾਸ, ਰਹਿਤਨਾਮੇ, ਸੂਰਜ ਪ੍ਰਕਾਸ਼ ਆਦਿ ਰਚਨਾਵਾਂ ਵੀ ਗੁਰਮਤਿ
ਵਿਰੋਧੀ ਅੰਸ਼ਾਂ ਵਾਲੀਆਂ ਹਨ। ਸੋ ਇਨ੍ਹਾਂ ਵਿਚਲੇ ਕੱਚੇ ਅੰਸ਼ਾਂ ਦੀ ਪਛਾਣ ਲਈ ਵੀ ਇਕ ਕਮੇਟੀ ਬਣਾਈ
ਜਾਵੇ।
(3) ‘ਸਿੱਖ ਰਹਿਤ ਮਰਿਯਾਦਾ’ ਵਿਚ ਸੋਧਾਂ:-
ਮੌਜੂਦਾ ‘ਸਿੱਖ ਰਹਿਤ ਮਰਿਯਾਦਾ’ ਵਿਚ ਅਨੇਕਾਂ ਨੁੱਕਤੇ ਗੁਰਮਤਿ ਤੋਂ ਉਲਟ ਹਨ। ਇਸ ਵਿਚ ਸੋਧਾਂ
ਕਰਕੇ ਨਿਰੋਲ ਗੁਰਮਤਿ ਅਨੁਸਾਰੀ ਬਣਾਉਣਾ ਬੇਹੱਦ ਜ਼ਰੂਰੀ ਹੈ। ਜੋ ਜਾਗਰੂਕ ਸਿੱਖ ਮੌਜੂਦਾ ‘ਸਿੱਖ
ਰਹਿਤ ਮਰਿਯਾਦਾ’ ਵਿਚਲੀਆਂ ਕਮੀਆਂ ਨੂੰ ਸੋਧਣ ਦਾ ਵਿਰੋਧ ਅਤੇ ਇਸ ਨੂੰ ਇੰਨ-ਬਿੰਨ ਮੰਨਣ ਦੀ ਜ਼ਿੱਦ
ਕਰਦੇ ਹਨ, ਉਹ ਜਿੱਥੇ ਸਿਧਾਂਤ ਨਾਲ ਸਮਝੋਤਾ ਕਰਦੇ ਹਨ, ਉੱਥੇ 1936 ਤੋਂ ਅੱਗੇ ਨਹੀਂ ਵੱਧਣਾ
ਚਾੰਹੁਦੇ। ਇਸ ‘ਏਜੰਡੇ’ ਦਾ
ਤੀਸਰਾ ਮੁੱਦਾ (ਮਤਾ) ‘ਸਿੱਖ ਰਹਿਤ ਮਰਿਯਾਦਾ’ ਵਿਚਲੀਆਂ ਕਮੀਆਂ ਦੀ ਸੋਧ ਲਈ ਇਕ ਕਮੇਟੀ ਬਣਾਉਣ
ਸੰਬੰਧੀ ਹੋਣਾ ਚਾਹੀਦਾ ਹੈ।
(4) ਮਜ਼ਬੂਤ ਮੀਡੀਆ ਦੀ ਸਥਾਪਤੀ:-
ਸਿੱਖ ਕੌਮ ਸਮੇਤ ਸਮੁੱਚੀ ਮਨੁੱਖਤਾ ਇਸ ਸਮੇਂ ਗਿਰਾਵਟ ਵੱਲ ਜਾ ਰਹੀ ਹੈ, ਉਸ ਦਾ ਵੱਡਾ ਕਾਰਨ
‘ਜਾਗਰੂਕ ਮੀਡੀਆ’
ਦੀ ਕਮੀ ਹੈ। ਕੁਝ ਕੁ ਅਦਾਰਿਆਂ ਵਲੋਂ ਇਸ ਖੇਤਰ ਵਿਚ ਉਪਰਾਲੇ ਕੀਤੇ ਜਾ ਰਹੇ ਹਨ ਪਰ ਇਹ ਕਾਫੀ
ਨਹੀਂ। ਇਸ ਖੇਤਰ ਵਿਚ ‘ਟੀ ਵੀ ਚੈਨਲ’ ਸਮੇਤ ਹੋਰ ਬਹੁਤ ਕੁਝ ਕਰਨਾ ਜ਼ਰੂਰੀ ਹੈ।
ਇਸ ਲਈ ‘ਏਜੰਡੇ’ ਦਾ ਇਕ ਮੁੱਦਾ (ਮਤਾ)
‘ਮਜ਼ਬੂਤ ਮੀਡੀਆ’ ਦੀ ਕਾਇਮੀ ਲਈ ਗੰਭੀਰ ਯਤਨਾਂ ਨੂੰ ਸਮਰਪਿਤ ਹੋਣਾ ਚਾਹੀਦਾ ਹੈ।
‘ਮਜ਼ਬੂਤ ਮੀਡੀਆ’ ਦੀ ਸਥਾਪਨਾ ਲਈ ਰੂਪ-ਰੇਖਾ ਤਿਆਰ ਕਰਨ ਸਬੰਧੀ ਯੋਗ ਮਾਹਿਰਾਂ ਦੀ ਇਕ ਕਮੇਟੀ ਬਣਾਈ
ਜਾਵੇ।
(5) ਨਾਨਕਸ਼ਾਹੀ ਕੈਲੰਡਰ ਦੀ ਪੁਨਰਸੁਰਜੀਤੀ:-
2003 ਵਿਚ ਜਾਰੀ ਕੀਤਾ ਗਿਆ
‘ਨਾਨਕਸ਼ਾਹੀ ਕੈਲੰਡਰ’
‘ਬ੍ਰਾਹਮਣਵਾਦੀ ਗਲਬੇ’ ਵਿਚੋਂ ਬਾਹਰ ਨਿਕਲਣ ਦਾ ਚੰਗਾ ਯਤਨ ਸੀ। ਕੁਝ ਬ੍ਰਾਹਮਣੀ ਸੰਪਰਦਾਈ ਤਾਕਤਾਂ
ਦੇ ਦਬਾਅ ਕਾਰਨ, ਇਸ ਵਿਚ ਕੁਝ ਕਮੀਆਂ ਰਹਿ ਗਈਆਂ ਸਨ। ਇਨ੍ਹਾਂ ਬ੍ਰਾਹਮਣੀ ਸੰਪਰਦਾਈ ਤਾਕਤਾਂ ਨੇ
ਭ੍ਰਿਸ਼ਟ ਰਾਜਨੀਤਕਾਂ ਦੇ ਸਹਿਯੋਗ ਨਾਲ ਇਸ ਕੈਲੰਡਰ ਦੀ ‘ਵਿਲੱਖਣਤਾ’ ਦਾ ਭੋਗ ਹੀ ਪਾ ਦਿੱਤਾ ਹੈ। ਇਸ
ਲਈ ਜ਼ਰੂਰੀ ਹੈ ਕਿ ਸਹੀ ‘ਨਾਨਕਸ਼ਾਹੀ ਕੈਲੰਡਰ’ ਦੀ ਪੁਨਰਸਰਜੀਤੀ ਕੀਤੀ ਜਾਵੇ। ਇਸ ਵਿਚ 2003 ਵੇਲੇ
ਰਹਿ ਗਈਆਂ ਕਮੀਆਂ ਨੂੰ ਵੀ ਦੂਰ ਕਰਨ ਦਾ ਹੀਲਾ ਕੀਤਾ ਜਾਵੇ। ਮਿਸਾਲ ਦੇ ਤੌਰ ’ਤੇ ਬਾਬਾ ਨਾਨਕ ਦੀ
ਜਨਮ ਤਰੀਖ ਬਾਰੇ। ਇਸ
‘ਏਜੰਡੇ’ ਵਿਚ ਇਕ ਮਤਾ ‘ਨਾਨਕਸ਼ਾਹੀ ਕੈਲੰਡਰ’ ਦੀ ਪੁਨਰਸੁਰਜੀਤੀ ਵਾਲਾ ਵੀ ਹੋਵੇ।
‘ਸਹੀ ਨਾਨਕਸ਼ਾਹੀ ਕੈਲੰਡਰ’ ਨੂੰ ਸਾਹਮਣੇ ਲਿਆਉਣ ਲਈ ਯੋਗ ਵਿਦਵਾਨਾਂ ਅਤੇ ਮਾਹਿਰਾਂ ਦੀ ਇਕ ਕਮੇਟੀ
ਬਣਾਈ ਜਾਵੇ।
(6) ‘ਸ਼ਬਦ ਗੁਰੁ ਗ੍ਰੰਥ ਸਾਹਿਬ ਜੀ’ ਦੀ ਸਹੀ ਵਿਆਖਿਆ:-
ਸੰਨ 1708 ਤੋਂ ਬਾਅਦ ਨਿਰਮਲਿਆਂ, ਸੰਪਰਦਾਈਆਂ ਅਤੇ ਬ੍ਰਾਹਮਣੀ ਵੇਦਾਂਤ ਦੇ ਪ੍ਰਭਾਵ ਹੇਠ ‘ਸ਼ਬਦ
ਗੁਰੂ ਗ੍ਰੰਥ ਸਾਹਿਬ ਜੀ’ ਦੀ ਵਿਆਖਿਆ ਦਾ ਮੂੰਹ-ਮੁਹਾਂਦਰਾ ਹੀ ਪਲਟਾਉਣਾ ਸ਼ੁਰੂ ਕਰ ਦਿੱਤਾ ਸੀ।
ਫਰੀਦਕੋਟੀ ਟੀਕਾ ਇਸ ਦੀ ਇਕ ਸਿਖੱਰ ਸੀ। ਪ੍ਰੋ. ਸ਼ਾਹਿਬ ਸਿੰਘ ਜੀ ਵਲੋਂ ਗੁਰੂ ਗ੍ਰੰਥ ਸਾਹਿਬ ਜੀ
‘ਦਰਪਣ’ ਰਾਹੀਂ ਗੁਰਬਾਣੀ ਵਿਆਖਿਆ ਸੁਧਾਰ ਖੇਤਰ ਵਿਚ ਸ਼ਲਾਘਾਯੋਗ ਕੰਮ ਕੀਤਾ ਗਿਆ। ਪਰ ਇਕ ਨਿਸ਼ਕਾਮ
ਅਤੇ ਚੰਗੀ/ਨੇਕ ਸ਼ੁਰੂਆਤ ਦੇ ਬਾ-ਵਜੂਦ ਇਹ ਟੀਕਾ ਖਾਮੀਆਂ-ਰਹਿਤ ਨਹੀਂ ਕਿਹਾ ਜਾ ਸਕਦਾ।
ਸੁਚੇਤ ਗੁਰਮਤਿ ਵਿਦਵਾਨਾਂ ਦੀ ਦੇਖ-ਰੇਖ ਹੇਠ ‘ਸ਼ਬਦ ਗੁਰੂ ਗ੍ਰੰਥ ਸਾਹਿਬ
ਜੀ’ ਦੇ ਟੀਕੇ ਬਾਰੇ ਮੁੜ ਵਿਚਾਰ ਕਰਦਿਆਂ ਗੁਰਮਤਿ ਦੀ ਸਪਸ਼ਟ ਵਿਆਖਿਆ ਸੰਬੰਧੀ ਇਕ ਮਤਾ ਪਾਸ ਕੀਤਾ
ਜਾਵੇ।
(7) ਸ਼੍ਰੌਮਣੀ ਕਮੇਟੀ ਨੂੰ ਸਿਆਸੀ-ਪੁਜਾਰੀ ਗਲਬੇ ਤੋਂ ਆਜ਼ਾਦ ਕਰਵਾਉਣਾ:-
ਪਿਛਲੇ 50 ਸਾਲਾਂ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਗੁਜ਼ਾਰੀ ਦੀ ਘੋਖਵੀਂ ਪੜਚੋਲ
ਕੀਤੀ ਜਾਵੇ ਤਾਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਇਸ ਨੇ
‘ਸ਼੍ਰੋਮਣੀ ਗੁਰਮਤਿ ਵਿਗਾੜ ਕਮੇਟੀ’
ਦਾ ਹੀ ਰੋਲ ਅਦਾ ਕੀਤਾ ਹੈ। ਮੌਜੂਦਾ ਸਮੇਂ ਵਿਚ ਤਾਂ ਗੁਰਮਤਿ ਸਿਧਾਂਤਾਂ ’ਤੇ ਮਾਰੂ ਹਮਲੇ ਕਰਨ ਵਿਚ
ਇਸ ਕਮੇਟੀ ਨੇ ਸਾਰੀਆਂ ਹੱਦਾਂ ਹੀ ਪਾਰ ਕਰ ਦਿੱਤੀਆਂ ਹਨ।
ਇਸ ਕਮੇਟੀ ਨੂੰ ਨਵੇਂ ਮਹੰਤਾਂ ਤੋਂ ਆਜ਼ਾਦ ਕਰਵਾਉਣ ਸੰਬੰਧੀ ਮਤਾ ਏਜੰਡੇ ਦਾ
ਹਿੱਸਾ ਹੋਵੇ।
ਇਕ ਯੋਗ ਪੰਥਦਰਦੀ ਨੂੰ ਕਾਰਜਕਾਰਨੀ ਦਾ ਬੁਲਾਰਾ (ਸਪੋਕਸ-ਪਰਸਨ) ਥਾਪਿਆ
ਜਾਵੇਗਾ। ਜੋ ਹਉਮੈ ਰਹਿਤ, ਨਿਸ਼ਕਾਮ, ਸੁਚੇਤ, ਨਿਮਰ ਅਤੇ ਨਿਰਪੱਖ ਹੋਵੇ। ਤਿਆਰ ਕੀਤੇ ਏਜੰਡੇ ’ਤੇ
ਦ੍ਰਿੜਤਾ ਨਾਲ ਪਹਿਰਾ ਦੇਣ ਦਾ ਪ੍ਰਣ ਕਰੇ। ਆਗੂ ਦੀ ਸੋਚ ਅਨੁਸਾਰ ਏਜੰਡੇ ਵਿਚ ਫੇਰ-ਬਦਲ ਕਰਨ ਦੀ
ਰੂਚੀ ਨੂੰ ਇਨ੍ਹਾਂ ਯਤਨਾਂ ਵਿਚ ਕੋਈ ਥਾਂ ਨਹੀਂ ਮਿਲਣੀ ਚਾਹੀਦੀ। ਕੇਂਦਰੀ ਢਾਂਚਾ ਤਿਆਰ ਹੋਣ ਉਪਰੰਤ
ਇਸ ਮੁਹਾਜ਼ ਦੇ ਹੇਠਲੇ ਪੱਧਰ (ਇਲਾਕਾ-ਵਾਰ) ਢਾਂਚੇ ਦਾ ਵਿਸਤਾਰ ਕੀਤਾ ਜਾਵੇ।
‘ਪਰਿਵਾਰ’ ਨੇ ਸੁਹਿਰਦ ਪੰਥਦਰਦੀਆਂ ਦੀ ਸਲਾਹ ’ਤੇ ਪੁਨਰਜਾਗਰਨ ਲਹਿਰ ਨੂੰ
ਅੱਜ ਦੇ ਹਾਲਾਤ ਵਿਚ ਲਾਮਬੰਦ ਕਰਨ ਦੀ ਸੰਖੇਪ ਰੂਪ-ਰੇਖਾ ਪੇਸ਼ ਕਰ ਦਿੱਤੀ ਹੈ। ਜੋ ਵੀ ਸੁਹਿਰਦ
ਜਾਗਰੂਕ ਪੰਥਦਰਦੀ ਹੈ, ਉਹ ਇਸ ਬਾਰੇ ਜ਼ਰੂਰ ਵਿਚਾਰ ਕਰੇਗਾ, ਨਹੀਂ ਤਾਂ ਪਹਿਲੀਆਂ ਸਲਾਹਾਂ ਨੂੰ
ਅਣਗੌਲਿਆਂ ਕਰਨ ਕਰਕੇ, ਅੱਜ ਜਾਗਰੂਕ ਪੰਥ ਦੇ ਜੋ ਨਿਰਾਸ਼ਾਜਨਕ ਹਾਲਾਤ ਹਨ, ਉਸ ਤੋਂ ਹਰ ਸੁਚੇਤ
ਗੁਰਮੁੱਖ ਚੰਗੀ ਤਰਾਂ ਵਾਕਿਫ ਹੈ। ਆਸ ਹੈ, ਕੋਈ ਨਿਸ਼ਕਾਮ ਅਤੇ ਨਿਰਪੱਖ ਧਿਰ ਇਸ ਸੁਝਾਅ ਪੱਤਰ ਦੇ
ਆਧਾਰ ’ਤੇ ਜਾਗਰੂਕਤਾ ਲਹਿਰ ਨੂੰ ਲਾਮਬੰਦ ਕਰਨ ਦੇ ਮਕਸਦ ਨਾਲ ਇਹ ‘ਏਕਤਾ ਸੰਮੇਲਨ’ ਕਰਵਾਉਣ ਦੀ
ਪਹਿਲ ਕਰੇਗੀ। ਇਸ ਕਾਰਜ ’ਤੇ ਆਉਣ ਵਾਲਾ ਖਰਚ ਸਮੁੱਚੀ ਧਿਰਾਂ ਦੀ ਜਿੰਮੇਵਾਰੀ ਹੋਣੀ ਚਾਹੀਦੀ ਹੈ।
ਸਾਧਨ ਅਤੇ ਸਮੇਂ ਦੀ ਕਮੀ ਕਾਰਨ ‘ਪਰਿਵਾਰ’ ਚਾਹੁੰਦਾ ਹੈ ਕਿ ਇਸ ਸਮਾਗਮ ਨੂੰ
ਕਰਵਾਉਣ ਦੀ ਜਿੰਮੇਵਾਰੀ ਕੋਈ ਹੋਰ ਧਿਰ ਚੁੱਕੇ। ਪਰ ਜੇ ਸਾਰੇ ਨਿਸ਼ਕਾਮ ਜਾਗਰੂਕ ਪੰਥਦਰਦੀ ਚਾਹੁਣ
ਤਾਂ, ਸਾਰਿਆਂ ਦੇ ਸਹਿਯੋਗ ਨਾਲ, ‘ਪਰਿਵਾਰ’ ਇਹ ਜਿੰਮੇਵਾਰੀ ਨਿਬਾਹੁਣ ਲਈ ਤਿਆਰ ਹੈ। ਸਾਰੀਆਂ
ਜਾਗਰੂਕ ਧਿਰਾਂ, ਸ਼ਖਸੀਅਤਾਂ ਤੋਂ ਇਸ ਸੰਬੰਧੀ ਜਲਦ ਹੀ ‘ਹਾਂ-ਪੱਖੀ’ ਹੁੰਗਾਰੇ ਦੀ ਆਸ ਹੈ। ਅਸੀਂ
ਵਿਸ਼ਵਾਸ ਦੁਆਉਂਦੇ ਹਾਂ ਕਿ ਜੇ ਕੋਈ ਧਿਰ ਇਹ ਕਾਰਜ ਕਰਵਾਉਣ ਦੀ ਜਿੰਮੇਵਾਰੀ ਚੁੱਕਦੀ ਹੈ ਤਾਂ
‘ਪਰਿਵਾਰ’ ਵਲੋਂ ਉਸ ਨੂੰ ਸੰਭਵ ਸਹਿਯੋਗ ਦਿੱਤਾ ਜਾਵੇਗਾ। ਜੇ ਇਹ ਸੇਵਾ ‘ਪਰਿਵਾਰ’ ਦੀ ਲਾਈ ਜਾਂਦੀ
ਹੈ ਤਾਂ ‘ਪਰਿਵਾਰ’ ਇਸ ਨੂੰ ਪੂਰੀ ਨਿਰਪੱਖਤਾ, ਨਿਸ਼ਕਾਮਤਾ ਅਤੇ ਪਾਰਦਰਸ਼ਿਤਾ ਨਾਲ ਨਿਭਾਉਣ ਦਾ ਯਤਨ
ਕਰੇਗਾ। ਇਸ ਸੰਬੰਧੀ ਹਰ ਜਾਗਰੂਕ ਧਿਰ/ਸ਼ਖਸੀਅਤ ਵਲੋਂ ਲਿਖਤੀ ਰੂਪ ਵਿਚ ਫੌਰੀ ਵਿਚਾਰ ਦੀ ਆਸ ਰਹੇਗੀ।
ਜੇ ਅਸੀਂ ਹੁਣ ਵੀ ਇਨ੍ਹਾਂ ਯਤਨਾਂ ਪ੍ਰਤੀ ਅਵੇਸਲੇ ਬਣੇ ਰਹੇ ਤਾਂ ਜਾਗਰੂਕਤਾ ਲਹਿਰ ਦੇ ਅੰਤ ਦਾ
ਕਾਰਨ ਬਣਾਂਗੇ। ਇਸ ਅਣਗਹਿਲੀ ਕਾਰਨ ਇਤਿਹਾਸ ਸਾਨੂੰ ਸ਼ਾਇਦ ਕਦੇ ਮਾਫ ਨਾ ਕਰੇ।
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
(04/04/11)
ਕਿਰਪਾਲ ਸਿੰਘ ਬਠਿੰਡਾ
ਨਾਨਕਸ਼ਾਹੀ ਕੈਲੰਡਰ ਸਬੰਧੀ ਵੀਚਾਰ ਚਰਚਾ ਲਈ ਸੰਤ ਸਮਾਜ ਦੀ ਚਣੌਤੀ ਗੁਰਸਿੱਖਾਂ ਨੇ ਕੀਤੀ ਪ੍ਰਵਾਨ
ਕਿਹਾ- *ਹਰੀ ਸਿੰਘ ਰੰਧਾਵਾ ਨੇ ਸ਼ੇਰੇ ਪੰਝਾਬ ਰੇਡੀਓ 'ਤੇ ਕੀਤਾ ਆਪਣਾ ਵਾਅਦਾ ਨਹੀਂ ਨਿਭਾਇਆ ਪਰ
ਹੁਣ ਜਦੋਂ ਪੁਰੇਵਾਲ ਵਾਪਸ ਚਲੇ ਗਿਆ ਹੈ ਤਾਂ ਸੰਤ ਸਮਾਜ ਨੇ ਫੇਰ ਬਿਆਨ ਦਾਗਣੇ ਸ਼ੁਰੂ ਕਰ ਦਿੱਤੇ ਹਨ
*ਪਾਰਦਰਸ਼ੀ ਤਰੀਕੇ ਨਾਲ, ਵਿਚਾਰ ਚਰਚਾ ਪੂਰੇ ਅੱਜ ਦੇ ਸਭ ਤੋਂ ઠਅਧੁਨਿਕ ਮੰਚ ઠ'ਇਟਰਨੈੱਟ''ਤੇ
ਲਿਖਤੀ ਰੂਪ ਵਿਚ ਹੀ ਹੋ ਸਕਦੀ ਹੈ ਇ ਲਈ ਸਾਡੇ ਵਲੋਂ ੩੦ ਮਾਰਚ ਨੂੰ ਭਾਈ ਹਰਨਾਮ ਸਿੰਘ ਖਾਲਸਾ ਜੀ
ਨੂੰ ਪੰਥਕ ਵੈੱਬਸਈਟਾਂ 'ਤੇ ਪਾਏ ਇਕ ਸਵਾਲ 'ਸੱਚਖੰਡ ਦੇ ਦੋਸ਼ੀ ਬਣੀਏ ਜਾਂ ਮਾਤਲੋਕ ਦੇ?' ਦਾ ਜਵਾਬ
ਦੇਵੋ
ਬਠਿੰਡਾ, ੪ ਅਪ੍ਰੈਲ (ਕਿਰਪਾਲ ਸਿੰਘ): ਨਾਨਕਸ਼ਾਹੀ ਕੈਲੰਡਰ 'ਚ ਕੀਤੀਆਂ ਸੋਧਾਂ ਦਾ
ਵਿਰੋਧ ਕਰਨ ਵਾਲਿਆਂ ਨੂੰ ਸੰਤ ਸਮਾਜ ਵਲੋਂ ਵੀਚਾਰ ਚਰਚਾ ਦੀ ਦਿੱਤੀ ਚੁਣੌਤੀ ਨੂੰ ਪ੍ਰਵਾਨ ਕਰਦਿਆਂ,
ਐੱਨ ਆਰ ਆਈ ਸਿੱਖਾਂ ਨੇ ਕਿਹਾ ਕਿ ਪੂਰੇ ਪਾਰਦਰਸ਼ੀ ਤਰੀਕੇ ਨਾਲ, ਵਿਚਾਰ ਚਰਚਾ ਅੱਜ ਦੇ ਸਭ ਤੋਂ
ઠਅਧੁਨਿਕ ਮੰਚ ઠ'ਇਟਰਨੈਟ' ਤੇ ਲਿਖਤੀ ਰੂਪ ਵਿਚ ਹੀ ਹੋ ਸਕਦੀ ਹੈ ਇਸ ਲਈ ਹਰ ਰੋਜ ਚੁਣੌਤੀਆਂ ਦੇਣ
ਦਾ ਸ਼ੌਕ ਪੂਰੇ ਕਰਨ ਵਾਲੇ ਸੰਤ ਬਾਬਿਆਂ ਨੂੰ ਚਾਹੀਦਾ ਹੈ ਕਿ ਉਨ੍ਹਾਂ ਵਲੋਂ ਇੰਟਰਨੈੱਟ ਰਾਹੀਂ
ਪੁੱਛੇ ਗਏ ਸਵਾਲਾਂ ਦਾ ਜਵਾਬ ਦੇਣ। ਇਹ ਸ਼ਬਦ ਈ ਮੇਲ ਰਾਹੀਂ ਆਪਣੇ ਸਾਂਝੇ ਪ੍ਰੈੱਸ ਨੋਟ ਵਿੱਚ ਅਵਤਾਰ
ਸਿੰਘ ਮਿਸ਼ਨਰੀ, ઠਡਾ:ਗੁਰਮੀਤ ਸਿੰਘ ਬਰਸਾਲ, ઠਸਰਵਜੀਤ ਸਿੰਘ ਸੈਕਰਾਮੈਂਟੋ, ਕੁਲਦੀਪ ਸਿੰਘ ਜਾਗੋ
ਖਾਲਸਾ, ਜਸਵਿੰਦਰ ਸਿੰਘ ਮੁੱਦਕੀ, ਭਾਈ ਜਸਮਿੱਤਰ ਸਿੰਘ ਅਤੇ ਇੰਦਰ ਜੀਤ ਸਿੰਘ ਓਮਪੁਰੀ (ਸਾਕਾ
ਜਥੇਬੰਦੀ) ਨੇ ਕਹੇ। ਇਹ ਦੱਸਣ ਯੋਗ ਹੈ ਕਿ ੧੭ ਮਾਰਚ ਦਿਨ ਵੀਰਵਾਰ ਨੂੰ, ਸੰਤ ਸਮਾਜ ਦੇ ਆਗੂਆਂ ਦੀ
ਬੈਠਕ ਰਾਮਪੁਰ ਖੇੜਾ ਵਿਖੇ ਭਾਈ ਹਰਨਾਮ ਸਿੰਘ ਧੁੰਮਾ ਦੀ ਪ੍ਰਧਾਨਗੀ ਹੇਠ ਹੋਈ ਸੀ। ਇਸ ਮੀਟੰਗ ਨਾਲ
ਸਬੰਧਤ ੧੮ ਮਾਰਚ ਦੀਆਂ ਅਖਬਾਰਾਂ 'ਚ ਛਪੀਆਂ ਖਬਰਾਂ ਮੁਤਾਬਕ, ਸੰਤ ਸਮਾਜ ਦੇ ਆਗੂਆਂ ਨੇ ਨਾਨਕਸ਼ਾਹੀ
ਕੈਲੰਡਰ 'ਚ ਕੀਤੀਆਂ ਗਈਆਂ ਸੋਧਾਂ ਦਾ ਵਿਰੋਧ ਕਰਨ ਵਾਲਿਆਂ ਨੂੰ ਵਿਚਾਰ ਚਰਚਾ ਕਰਨ ਦੀ ਚਨੌਤੀ
ਦਿੱਤੀ ਸੀ। ਸੰਤ ਸਮਾਜ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਨੇ ਕਿਹਾ ਸੀ ਕਿ ਸੰਤ ਸਮਾਜ, ਸਿੱਖ
ਵਿਦਿਵਾਨ ਅਤੇ ਨਿਹੰਗ ਸਿੰਘ ਜਥੇਬੰਦੀਆਂ ਦੀ ਅਗਵਾਈ ਹੇਠ ਬਣੀ ਕਮੇਟੀ, ਕਿਸੇ ਵੀ ਮੰਚ ਤੇ ਇਕੱਲੇ
ਸ੍ਰ਼. ਪੁਰੇਵਾਲ ਹੀ ਨਹੀਂ ਬਲਕਿ ਹਰ ਕਿਸੇ ਦੀ ਤਸੱਲੀ, ਤਰਕ ਨਾਲ ਕਰਵਾਉਣ ਲਈ ਤਿਆਰ ਹੈ। ਇਹ
ਦੱਸਣਯੋਗ ਹੈ ਕਿ ਚੁਣੌਤੀ ਪ੍ਰਵਾਨ ਕਰਨ ਵਾਲੇ ਇਨ੍ਹਾਂ ਹੀ ਉਕਤ ਐੱਨ ਆਰ ਆਈ ਗੁਰਸਿੱਖਾਂ ਵਲੋਂ ਭਾਈ
ਹਰਨਾਮ ਸਿੰਘ ਖਾਲਸਾ ਜੀ ਨੂੰ ੩੦ ਮਾਰਚ ਨੂੰ ਪੰਥਕ ਵੈੱਬ ਸਾਈਟਾਂ ਰਾਹੀਂ ਇੱਕ ਸਵਾਲ ਕੀਤਾ ਗਿਆ ਸੀ
'ਸੱਚਖੰਡ ਦੇ ਦੋਸ਼ੀ ਬਣੀਏ ਜਾਂ ਮਾਤਲੋਕ ਦੇ?' ਪਰ ਅੱਜ ਤੱਕ ਭਾਈ ਧੁੰਮਾ ਨੇ ਉਸ ਦਾ ਕੋਈ ਜਵਾਬ ਨਹੀਂ
ਦਿੱਤਾ। ਅੱਜ ਦੇ ਪ੍ਰੈੱਸ ਨੋਟ ਵਿੱਚ ਉਕਤ ਗੁਰਸਿੱਖਾਂ ਨੇ ਯਾਦ ਕਰਵਾਇਆ ਕਿ ਸੰਤ ਸਮਾਜ ਦਾ ਜਨਰਲ
ਸਕੱਤਰ, ਭਾਈ ਹਰੀ ਸਿੰਘ ਰੰਧਾਵਾ ਨੇ, ੯ ਜਨਵਰੀ ਦਿਨ ਐਤਵਾਰ ਨੂੰ ਦੁਨੀਆਂ ਭਰ 'ਚ ਸੁਣੇ ਜਾਣ ਵਾਲੇ
ਰੇਡੀਓ 'ਸ਼ੇਰ ਏ ਪੰਜਾਬ' 'ਤੇ ਸ: ਪਾਲ ਸਿੰਘ ਪੁਰੇਵਾਲ ਨੂੰ ਸੱਦਾ ਦਿੱਤਾ ਸੀ ਕਿ ਜੇ ਉਹ ਪੰਜਾਬ ਆ
ਜਾਵੇ ਤਾਂ ਅਸੀਂ ਮੀਟੰਗ ਕਰਕੇ ਇਸ ਮਸਲੇ ਨੂੰ ਨਜਿੱਠ ਲਵਾਂਗੇ। ਇਸ ਸੱਦੇ ਨੂੰ ਪ੍ਰਵਾਨ ਕਰਕੇ ਸ:
ਪਾਲ ਸਿੰਘ ਪੁਰੇਵਾਲ ਪੰਜਾਬ ਗਿਆ ਸੀ ਜਿਸ ਦਾ ਸਬੂਤ ਹੈ, ਉਨ੍ਹਾਂ ਵਲੋਂ ੧੭ ਫਰਵਰੀ ਨੂੰ ਅੰਮ੍ਰਿਤਸਰ
ਵਿਖੇ ਕੀਤੀ ਗਈ ਪ੍ਰੈੱਸ ਕਾਨਫੰਰਸ।
ਬਚਨੁ ਕਰੇ ਤੈ ਖਿਸਕਿ ਜਾਇ ਬੋਲੇ ਸਭੁ ਕਚਾ ॥ ਅੰਦਰਹੁ ਥੋਥਾ ਕੂੜਿਆਰੁ
ਕੂੜੀ ਸਭ ਖਚਾ ॥ (ਪੰਨਾ ੧੦੯੯) ਅਤੇ 'ਨਿਸਿ ਬਾਸੁਰ ਨਖਿਅਤ੍ਰ ਬਿਨਾਸੀ ਰਵਿ ਸਸੀਅਰ ਬੇਨਾਧਾ ॥ ਗਿਰਿ
ਬਸੁਧਾ ਜਲ ਪਵਨ ਜਾਇਗੋ ਇਕਿ ਸਾਧ ਬਚਨ ਅਟਲਾਧਾ ॥੧॥ (ਪੰਨਾ ੧੨੦੪) ਸ਼ਬਦਾਂ ਦਾ ਕੀਰਤਨ ਕਰਕੇ
ਭੋਲੀਆਂ ਸਿੱਖ ਸੰਗਤਾਂ ਦੇ ਮੂੰਹੋਂ ਵਾਹਿਗੁਰੂ ਵਾਹਿਗੁਰੂ ਅਖਵਾਉਣ ਵਾਲੇ ਭਾਈ ਹਰੀ ਸਿੰਘ ਦਾ ਫ਼ਰਜ
ਬਣਦਾ ਸੀ ਕਿ ਉਹ ਆਪਣੇ ਕਹੇ ਹੋਏ ਸ਼ਬਦਾ 'ਤੇ ਅਮਲ ਕਰਦਾ? ਪਰ ਜਿੰਨਾਂ ਚਿਰ ਸ: ਪੁਰੇਵਾਲ ਸਾਹਿਬ
ਪੰਜਾਬ ਰਹੇ, ਭਾਈ ਰੰਧਾਵਾ ਨੇ ਉਨ੍ਹਾਂ ਦੀ ਅਕਾਲ ਤਖ਼ਤ 'ਤੇ ਮੀਟਿੰਗ ਕਰਵਾਉਣ ਦਾ ਵਾਅਦਾ ਨਹੀਂ
ਨਿਭਾਇਆ ਪਰ ਜਦੋਂ ਉਹ ਵਾਪਸ ਚਲੇ ਗਏ ਤਾਂ ਸੰਤ ਸਮਾਜ ਨੇ ਫੇਰ ਬਿਆਨ ਦਾਗਣੇ ਸ਼ੁਰੂ ਕਰ ਦਿੱਤੇ ਹਨ।
ਅਜੇਹਾ ਕਿਓਂ? ਉਕਤ ਗੁਰਸਿਖਾਂ ਨੇ ਸੰਤ ਸਮਾਜ ਨੂੰ ਪੁੱਛਿਆ ਕਿ ਜੇ ਉਹ ਆਪਣਾ ਪਹਿਲਾ ਵਾਅਦਾ ਨਹੀਂ
ਨਿਭਾ ਸਕੇ ਤਾਂ ਦੁਬਾਰਾ ਦੁਬਾਰਾ ਉਹੀ ਚੁਣੌਤੀਆਂ ਦੁਹਰਾਈ ਜਾਣ ਦਾ ਕੀ ਲਾਭ ਹੈ। ਉਨ੍ਹਾਂ ਕਿਹਾ ਇਸ
ਦੇ ਬਾਵਯੂਦ ਅਸੀਂ ਭਾਈ ਹਰਨਾਮ ਸਿੰਘ ਜੀ ਦੇ ਸੱਦੇ ਨੂੰ ਪ੍ਰਵਾਨ ਕਰਦੇ ਹੋਏ ਇਹ ਸਪੱਸ਼ਟ ਕਰਨਾ
ਚਹੁੰਦੇ ਹਾਂ ਕਿ ਅਸੀਂ ਵਿਚਾਰ ਚਰਚਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਾਂ। ਉਨ੍ਹਾਂ ਸੁਝਾਓ ਦਿੱਤਾ ਕਿ
ਪੂਰੇ ਪਾਰਦਰਸ਼ੀ ਤਰੀਕੇ ਨਾਲ, ਅੱਜ ਦੇ ਸਭ ਤੋਂ ਅਧੁਨਿਕ ਮੰਚ 'ਇਟਰਨੈਟ' ਤੇ ਲਿਖਤੀ ਰੂਪ ਵਿਚ ਹੋਵੇ
ਤਾਂ ਜੋ ਦੁਨੀਆਂ ਭਰ 'ਚ ਬੈਠੀ ਸਿੱਖ ਕੌਮ ਨਾਲ ਦੀ ਨਾਲ ਜਾਣੂ ਹੋ ਸਕੇ। ਉਨ੍ਹਾਂ ੳਮੀਦ ਜ਼ਾਹਰ ਕੀਤੀ
ਕਿ ਸੰਤ ਸਮਾਜ ਆਪਣੇ ਕਹੇ ਹੋਏ ਸ਼ਬਦਾਂ 'ਤੇ ਅਮਲ ਕਰਦੇ ਹੋਏ, ਵਿਗਾੜੇ ਗਏ ਕੈਲੰਡਰ ਸਬੰਧੀ ਸਾਡੇ ੩੦
ਮਾਰਚ ਵਾਲੇ ਸਵਾਲ 'ਸੱਚਖੰਡ ਦੇ ਦੋਸ਼ੀ ਬਣੀਏ ਜਾਂ ਮਾਤਲੋਕ ਦੇ?' ਦਾ ਜਵਾਬ ਦੇ ਕੇ ਸਾਡੇ ਸ਼ੰਕੇ,
ਦਲੀਲ ਨਾਲ ਦੂਰ ਕਰਨ ਦੀ ਹਿਮੰਤ ਕਰੇਗਾ ਤੇ।
(03/04/11)
ਡਾ: ਇਕਬਾਲ ਸਿੰਘ ਢਿੱਲੋਂ
ਸਤਿਕਾਰ ਯੋਗ ਸ. ਹਰਦੇਵ ਸਿੰਘ ਜੰਮੂ ਜੀ,
ਮੇਰੇ ਵੱਲੋਂ ‘ਸਤਿ ਸ੍ਰੀ ਅਕਾਲ’ ਪਰਵਾਨ ਹੋਵੇ ਜੀ!
ਆਪ ਜੀ ਨੇ ਆਪਣੇ 02. 04. 2011 ਦੇ ਪੱਤਰ ਰਾਹੀਂ ਵਿਚਾਰ-ਚਰਚਾ ਤਾਂ ਸਮਾਪਤ ਕਰ ਹੀ
ਦਿੱਤੀ ਹੈ ਪਰੰਤੂ ਜਾਂਦੇ-ਜਾਂਦੇ ਮੇਰੇ ਲਈ ਕੁੱਝ ਅਣਸੁਖਾਵੇਂ ਸ਼ਬਦ ਵੀ ਵਰਤ ਗਏ ਹੋ ਜਿਸ ਕਰ ਕੇ
ਮੈਂਨੂੰ ਇਹ ਪੱਤਰ ਭੇਜਣਾ ਪੈ ਰਿਹਾ ਹੈ। ਆਪ ਜੀ ਨੇ ਮੇਰੇ ਤੇ ‘ਝੂਠਾ’ ਹੋਣ ਦੀ ਤੁਹਮਤ ਲਗਾਈ ਹੈ।
31. 03. 2011 ਦੇ ਪੱਤਰ ਵਿੱਚ ਵੀ ਆਪ ਜੀ ਨੇ ਅਸਿੱਧੇ ਤੌਰ ਤੇ ਮੇਰੇ ਉਤੇ ‘ਸੰਕੀਰਣ’ ਹੋਣ ਦੀ
ਤੁਹਮਤ ਲਗਾਈ ਸੀ ਜਦ ਆਪ ਜੀ ਨੇ ਮੈਂਨੂੰ ਸੰਬੋਧਨ ਹੁੰਦੇ ਹੋਏ ਲਿਖਿਆ ਸੀ, “ਦਰਅਸਲ ਗੁਰੂਆਂ ਵੱਲੋਂ
ਉਸ ਥਾਂ ਇੱਕ ਤਖਤ ਉਸਾਰੀ ………ਨੂੰ ਸ਼ਾਬਦਕ ਅਰਥਾਂ ਦੇ ਚੱਕਰ ਵਿੱਚ ਪਾਉਣਾਂ ਠੀਕ ਨਹੀਂ ਕਿਉਂਕਿ ਗੁਰੂ
ਆਪ ਵੀ ਸ਼ਬਦਾਂ ਦਾ ਪ੍ਰਯੋਗ ਸੰਕੀਰਣ ਨਜ਼ਰੀਏ ਨਾਲ ਨਹੀਂ ਸੀ ਕਰਦੇ”। ਉਸ ਵਕਤ ਮੈਂ ਇਸ ਗੱਲ ਨੂੰ
ਅਣਗੌਲਿਆ ਕਰ ਦਿੱਤਾ ਸੀ।
ਪਰੰਤੂ ਹੁਣ ਤਾਂ ਆਪ ਜੀ ਨੇ ਮੈਂਨੂੰ ਸਿੱਧਾ ਹੀ ਇੱਕ ਨਹੀਂ ਦੋ ਵਾਰ ਅਣਸੁਖਾਵੇਂ ਸ਼ਬਦਾਂ ਨਾਲ
ਨਿਵਾਜਿਆ ਹੈ ਜੋ ਹੇਠ ਦਿੱਤੇ ਅਨੁਸਾਰ ਹਨ:
“ਆਪ ਜੀ ਵੱਡੇ ਭੁਲੇਖੇ ਦਾ ਸ਼ਿਕਾਰ ਹੋ ਅਤੇ ਝੂਠਾ ਬਿਆਨ ਦੇ ਰਹੇ ਹੋ।”
ਅਤੇ
“ਆਪ ਜੀ ਦਾ ਇਸ ਤੱਥ ਤੋਂ ਇਨਕਾਰੀ ਹੋਣਾ ਇੱਕ ਕੋਰਾ ਝੂਠ ਹੈ।”
ਕਈ ਵਾਰ ਇਹ ਵੇਖਿਆ ਗਿਆ ਹੈ ਕਿ ਜਦੋਂ ਕਿਸੇ ਵਿਚਾਰ-ਚਰਚਾ ਦੌਰਾਨ ਕਿਸੇ ਧਿਰ ਕੋਲ ਤਰਕਅਧਾਰਤ
ਦਲੀਲ ਨਹੀਂ ਹੁੰਦੀ ਤਾਂ ਉਹ ਇਸ ਤਰ੍ਹਾਂ ਦੀ ਅਣਸੁਖਾਵੀਂ ਭਾਸ਼ਾ ਵਰਤਣ ਲੱਗ ਪੈਂਦੀ ਹੈ। ਕੁੱਝ ਇਹੋ
ਜਿਹੀ ਹੀ ਸਥਿਤੀ ਆਪ ਜੀ ਵੱਲੋਂ ਉਪਰੋਕਤ ਭਾਸ਼ਾ ਵਰਤੇ ਜਾਣ ਵਿੱਚ ਨਜ਼ਰੀਂ ਪੈਂਦੀ ਹੈ।
ਉਂਜ ਮੈਂਨੂੰ ਅਨੇਕਾਂ ਫੋਨ ਆਏ ਹਨ ਜਿਹਨਾਂ ਰਾਹੀਂ ਬੁਲਾਰਿਆਂ ਨੇ ਮੇਰੇ ਤਰਕ ਦੀ ਭਰਪੂਰ ਸ਼ਲਾਘਾ
ਕੀਤੀ ਹੈ। ਕੁੱਝ ਹੋਰ ਵੀ ਹੋਣਗੇ ਜੋ ਵਿਸ਼ੇ ਦੀ ਨਜ਼ਾਕਤ ਨੂੰ ਵੇਖ ਕੇ ਹਾਲੇ ਚੁਪ ਹਨ। ਪਰੰਤੂ ਕਿਸੇ
ਇੱਕ ਨੇ ਵੀ ਮੇਰੇ ਵਿਚਾਰਾਂ ਨਾਲ ਅਸਹਿਮਤੀ ਪਰਗਟ ਨਹੀਂ ਕੀਤੀ। ਸਿੱਖਮਾਰਗ ਵੈਬਸਾਈਟ ਉਤੇ ਵੀ ਸ਼ਲਾਘਾ
ਵਾਲੇ ਵਿਚਾਰ ਆ ਚੁੱਕੇ ਹਨ।
ਇਸੇ ਪੱਤਰ ਵਿੱਚ ਇੱਕ ਹੋਰ ਗੱਲ ਜੋ ਆਪ ਜੀ ਨੇ ਮੇਰੇ ਬਾਰੇ ਕਹੀ ਹੈ ਉਹ ਇਸ ਪਰਕਾਰ ਹੈ:
“ਆਪ ਜੀ ਦੀ ਕੋਸ਼ਿਸ਼ ਇਹ ਹੈ ਕਿ ………ਸਿੱਖ ਆਪ ਜੀ ਦੇ ਸਰੋਤ (ਆਪ ਜੀ ਦਾ ਅਕਾਲ ਤਖਤ ਬਾਰੇ ਲੇਖ ਅਤੇ
ਉਸ ਬਾਰੇ ਆਪ ਜੀ ਦੇ ਪੱਤਰ) ਨੂੰ ਅੰਤਿਮ ਮੰਨ ਕੇ ਤੁਰਨ।”
ਸ. ਜੰਮੂ ਜੀ ਮੈਂ ਕਿਤੇ ਵੀ ਅਜਿਹਾ ਦਾਵਾ ਨਹੀਂ ਕੀਤਾ। ਮੈਂ ਤਾਂ ਜੋ ਮੇਰੀ ਸਮਝ ਵਿੱਚ ਆਇਆ ਨਿਮਰਤਾ
ਸਹਿਤ ਪੇਸ਼ ਕਰ ਦਿੱਤਾ ਹੈ। ਹੋ ਸਕਦਾ ਹੈ ਇਸ ਮੁੱਦੇ ਤੇ ਮੇਰੇ ਨਾਲ ਅਸਹਿਮਤੀ ਵਾਲੇ ਵੀ ਕਈ ਸੱਜਣ
ਹੋਣ।
ਅਸਹਿਮਤ ਹੋਣਾ ਕੋਈ ਬੁਰੀ ਗੱਲ ਨਹੀਂ ਹੁੰਦੀ। ਕਈ ਵਾਰੀ ਦੂਸਰੇ ਦੇ ਅਸਹਿਮਤੀ ਵਾਲੇ ਵਿਚਾਰਾਂ ਰਾਹੀਂ
ਵੀ ਆਪਣੀ ਗੱਲ ਵਧੇਰੇ ਪ੍ਰਭਾਵਸ਼ਾਲੀ ਬਣ ਕੇ ਸਾਹਮਣੇ ਆ ਜਾਂਦੀ ਹੈ। ਇਸ ਲਈ ਅਜਿਹੇ ਵਿਚਾਰਾਂ ਦਾ ਵੀ
ਸਵਾਗਤ ਹੋਣਾ ਚਾਹੀਦਾ ਹੈ ਪਰੰਤੂ ਭਾਸ਼ਾ ਸੁਖਾਵੀਂ ਹੀ ਰਹਿਣੀ ਚਾਹੀਦੀ ਹੈ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।
(03/04/11)
ਮਨਮੀਤ ਸਿੰਘ ਕਾਨਪੁਰ
ਕੌਨ ਕਹਤਾ
ਹੈ ਆਸਮਾਂ ਮੇ ਛੇਦ ਨਹੀਂ ਹੋਤਾ
ਕਾਨਪੁਰ ਦੇ ਗਿ: ਪ੍ਰਹਿਲਾਦ ਸਿੰਘ ਜੀ, ਜੋ ਭਾਈ ਭਾਗ ਸਿੰਘ ਜੀ ਅੰਬਾਲਾ ਦੇ ਸਾਥੀ ਸੀ ਤੇ ਦਸਮ
ਗ੍ਰੰਥ ਦੇ ਸਿਧਾਂਤਕ ਵਿਰੋਧੀ ਸੀ। ਆਪ ਜੀ ਨੇ ਆਪਣੀ ਸਾਰੀ ਜਿਦੰਗੀ ਅਧਿਐਨ-ਅਧਿਆਪਨ ਵਿੱਚ ਗੁਜਾਰੀ
ਹੈ। ਆਪ ਨੇ ਪੰਥਕ ਤੋਰ ਤੇ ਦਸਮ ਗ੍ਰੰਥ ਬਾਰੇ ਆਪਣੀ ਸਮਰਥਾ ਅਤੇ ਸਾਧਨਾਂ ਨੂੰ ਵਰਤ ਕੇ ਪੰਥ ਦੀ
ਬਹੁਤ ਹੀ ਸਲਾਘਾ ਜੋਗ ਸੇਵਾ ਕੀਤੀ ਹੈ। ਨਾ ਜਾਨੇ ਕਿਤਨਿਆ ਨੂੰ ਉਨ੍ਹਾਂ ਨੇ ਆਪਣੇ ਜੀਵਨ ਵਿੱਚ ਗੁਰੂ
ਨਾਲ ਜੋੜਿਆ ਸੀ। ਆਪ ਜੀ ਦਾ ਮਿਤੀ ੨੫-੦੩-੨੦੧੧ ਨੂੰ ਅਕਾਲ ਚਲਾਉਣਾ ਹੋ ਗਿਆ ਸੀ ਤੇ ਮੈਨੂੰ ਉਨ੍ਹਾਂ
ਦੇ ਅੰਤਿਮ ਸੰਸਕਾਰ ਤੇ ਵੀ ਜਾਣ ਦੲਾ ਮੋਕਾ ਮਿਲਿਆ। ਜਿਥੇਂ ਸ਼ਹਿਰ ਦੀ ਸਾਰੀ ਹੀ ਸੰਗਤ ਪੁਜੀ।
ਉਨ੍ਹਾਂ ਵਿੱਚ ਸਿੰਘ ਸਭਾਵਾਂ ਦੇ ਵੀ ਨੁਮਾਇਮਦੇ ਸ਼ਾਮਿਲ ਸਨ ਤੇ ਗਿਆਨੀ ਜੀ ਨਾਲ ਹਿਤ ਰਖਣ ਵਾਲੇ
ਉਨ੍ਹਾਂ ਦੇ ਰਿਸ਼ਤੇਦਾਰ ਵੀ ਮਜੂਦ ਸਨ। ਅਸੀਂ ਸਾਰੇ ਹੀ ਉਥੇਂ ਪੰਥਕ ਦੁਖ ਵਿੱਚ ਖਲੋਤੇ ਪੰਥਕ ਵਿਚਾਰ
ਸਾਝੇ ਕਰਕੇ ਕੋਮ ਦੀ ਚੜਦੀ ਕਲਾਂ ਦੀ ਵਿਚਾਰਾਂ ਕਰ ਰਹੇ ਸੀ। ਸਾਡੇ ਸਾਰਿਆ ਦੇ ਅਜਿਜ ਇੱਕ ਵੀਰ
ਇੰਦਰਪਾਲ ਸਿੰਘ ਜੀ, ਜਿਨ੍ਹਾ ਨੇ ਪਿਛਲੇ ਕੁਛ ਦਿਨ ਪਹਿਲਾਂ ਹੀ ਖਾਲਸਾ ਸਕੂਲ ਵਿੱਚ ਮੈਨੇਜਰ ਵਜੋ
ਸੇਵਾ ਕਰਣੀ ਅਰੰਭੀ ਹੈ। ਉਨ੍ਹਾਂ ਦੇ ਸ਼ਾਮਿਲ ਹੋ ਜਾਣ ਨਾਲ ਸਾਡਾ ਵਿਸ਼ਾ ਖਾਲਸਾ ਸਕੂਲਾਂ ਦੇ ਵਿਦਿਅਕ
ਪੱਧਰ ਵੱਲ ਮੁਣ ਜਾਣਾ ਇੱਕ ਸਵਾਭਾਵਿਕ ਜਿਹੀ ਗੱਲ ਸੀ ਤੇ ਅਸੀ ਸੰਜੀਦਗੀ ਨਾਲ ਖਾਲਸਾ ਸਕੂਲਾਂ ਦੲਾ
ਆਪਣੇ ਮਿਸ਼ਨ ਤੋ ਅਸਫਲ ਹੋ ਜਾਣ ਬਾਰੇ ਚਰਚਾ ਕਰਣ ਲੱਗ ਪਏ। ਸਾਡਿਆ ਵਿਚਾਰਾਂ ਨੂੰ ਸੁਣ ਕੇ ਗਿਆਨੀ ਜੀ
ਦੇ ਇੱਕ ਰਿਸ਼ਤੇਦਾਰ ਜੋ ਡਿਪੇਂਸ ਸਰਵਿਸੇਜ ਤੋ ਰਿਟਾਇਰ ਸੀ ਤੇ ਦਿੱਲੀ ਤੋ ਆਏ ਸਨ ਵੀ ਸਾਡੇ ਨਾਲ
ਸ਼ਾਮਿਲ ਹੋ ਗਏ ਤੇ ਦਿੱਲੀ ਦੇ ਪੰਥਕ ਸਕੂਲਾਂ ਦਾ ਹਵਾਲਾ ਦੇਂਦੇ ਹੋਏ ਕੋਮ ਦੀ ਮਾਨਸਿਕ ਹਾਲਤ ਬਾਰੇ
ਦਸਦੇ ਹੋਏ ਆਪਵਾ ਪ੍ਰਤਿਕਰਮ ਪੇਸ਼ ਕਰਦੇ ਹੋਏ ਆਖਦੇ ਕਿ ਉਸ ਕੌਮ ਦਾ ਕੀ ਹੋਵੇਗਾ ਜਿਥੇਂ ਸਕੂਟਰ ਚਲਾਣ
ਵਾਲੇ ਡਰਾਇਵਰਾਂ ਨੂੰ ਆਪਣੇ ਰਾਜਨੀਤਕ ਸਵਾਰਥਾਂ ਦੀ ਪੂਰਤੀ ਲਈ ਪੰਥਕ ਅਕਵਾਣ ਵਾਲੇ ਅਖੋਤੀ ਨੇਤੇ
ਛੇਅਰ ਪਰਸਨ ਬਣਾ ਦੇਂਦੇ ਹਨ। ਵੀਰ ਇੰਦਰਪਾਲ ਸਿੰਘ ਜੀ ਕੋਲ ਵੀ ਸਾਡੇ ਇਨ੍ਹਾਂ ਸਵਾਲਾਂ ਦਾ ਕੋਈ
ਢੁੱਕਵਾਂ ਜਵਾਬ ਨਹੀਂ ਸੀ ਕਿ ਉਹ ਖਾਲਸਾ ਸਕੂਲਾਂ ਨੂੰ ਚੜਦੀ ਕਲਾਂ ਵੱਲ ਕਿਵੇਂ ਲੈ ਜਾਣ। ਉਸਦਾ
ਕਾਰਣ ਵੀ ਸਪਸ਼ਟ ਤੇ ਸਿੱਧੲਾ ਜਿਹਾ ਸੀ ਕਿ ਉਨ੍ਹਾ ਦੇ ਅੰਦਰੋ ਕਿ ਧੁਰ ਅੰਦਰੋ ਹੀ ਇਹ ਵਿਚਾਰ ਮੁੱਕ
ਚੁਕੀ ਹੈ ਕਿ ਖਾਲਸਾ ਸਕੂਲ ਸਾਡੇ ਪੰਥਕ ਚੜਦੀ ਕਲਾਂ ਵਿੱਚ ਕਿਵੇਂ ਸਹਾਈ ਹੋਣਗੇ। ਉਨ੍ਹਾਂ ਕੋਲ ਕੋਈ
ਵੀ ਪੰਥਕ ਵਿਚਾਰ ਨਹੀਂ। ਕਾਰਣ ਬਿਲਕੁਲ ਸਪਸ਼ਟ ਹੈ ਕਿ ਉਨ੍ਹਾਂ ਨੇ ਸਦਾ ਹੀ ਵਿਚਾਰ ਨੂੰ ਮੁਖ ਰਖਿਆ
ਕਿ ਅਸੀ ਸਕੂਲ ਨੂੰ ਅਗੇ ਕਿਵੇ ਵਧਣਾ ਹੳੇ ਲੇਕਿਨ ਉਨ੍ਹਾਂ ਨੇ ਕਦੀ ਵੀ ਇਹ ਸੋਚਣ ਦੀ ਜੁਗਤ ਹੀ ਨਹੀਂ
ਕੀਤੀ ਕਿ ਸਕੂਲ ਨਾਲ ਕੋਮ ਨੂੰ ਕਿਵੇ ਅਗੇ ਵੱਧਾਣਾ ਹੈ। ਇਹ ਹਾਲਤ ਕੇਵਲ ਇੱਕ ਸਕੂਲ ਦੀ ਨਹੀਂ ਹੈ।
ਇਹ ਤੇ ਕੇਵਲ ਇੱਕ ਉਦਾਹਰਣ ਹੈ ਸਾਡੇ ਕੋਮੀ ਹਲਾਤਾਂ ਦੲਾ ਜੋ ਸਾਰੇ ਪਾਸੇ ਇਕੋ ਜਿਹੇ ਹੀ ਹਨ। ਜੋ
ਅੱਜ ਤੋ ਨਹੀਂ ਪਿਛਲੇ ਕਈ ਦਾਹਕਿਆ ਤੋ ਇਕੋ ਜਿਹੇ ਚਲੇ ਆ ਰਹੇ ਹਨ।
ਇਹ ਹਾਲ ਪੰਥ ਦੀ ਇੱਕ ਸੰਸਥਾ ਜਾ ਸਕੂਲਾਂ ਦਾ ਹੀ ਨਹੀਂ ਸਗੌ ਪੰਥ ਦੀਆ ਸਾਰਿਆਂ ਹੀ ਸੰਸਥਾਵਾਂ ਦਾ
ਇਹ ਹਾਲ ਹੈ ਕਿ ਕੌਈ ਨਹੀਂ ਜਾਣਦਾ ਕਿ ਪੰਥ ਦੀ ਚੜਦੀ ਕਲਾਂ ਲਈ ਸਾਡਿਆ ਪੰਥਕ ਸੰਸਥਾਵਾਂ ਨੇ ਆਪਣਾ
ਕੀ ਰੋਲ ਨਿਭਾਣਾ ਹੈ। ਇਥੇਂ ਗਾਲਿਬ ਦੀ ਇਹ ਤੁਕਾਂ ਬਿਲਕੁਲ ਢੁੱਕਵਿਆਂ ਹਨ
ਗੁਲਸਿਤਾ ਬਰਬਾਦ ਕਰਨੇ ਕੋ ਏਕ ਹੀ ਉਲੂ ਕਾਫੀ ਹੈ
ਹਾਲ ਏ ਗੁਲਸਿਤਾ ਕਿਆ ਹੋਗਾ ਹਰ ਸ਼ਾਖ ਪੇ ਉਲੂ ਬੈਠਾ ਹੈ
ਮੈਕਾਲਿਫ ਨੇ ਸਿੱਖ ਹਿਸੱਟਰੀ ਵਿੱਚ ਸਿੱਖਾਂ ਦੇ ਹਲਾਤਾਂ ਬਾਰੇ ਇਹ ਲਿਖਿਆ ਸੀ ਕਿ ਸਿੱਖਾਂ ਨੂੰ
ਹਿੰਦੂ ਰੂਪੀ ਅਜਗਰ ਲਗਾਤਾਰ ਨਿਗਲਦਾ ਜਾ ਰਿਹਾ ਹੈ। ਇਸੇਂ ਸੰਦਰਭ ਵਿੱਚ ਕੁਲਬੀਰ ਸਿੰਘ ਜੀ ਕੌੜਾ ਨੇ
ਇੱਕ ਪੁਸਤਕ ਹੀ ਲਿਖ ਦਿੱਤੀ ਕਿ ਸਿੱਖ ਵੀ ਨਿਗਲਿਆ ਗਿਆ। ਜਿਸ ਨੇ ਪੰਥ ਦੇ ਵਿਚਾਰਵਾਨਾਂ ਦੇ ਸੋਚਣ
ਦੇ ਨਜਰੀਏ ਨੂੰ ਹੀ ਬਦਲ ਦਿੱਤਾ। ਇਸ ਪੁਸਤਕ ਦੇ ਅਲੋਚਕਾਂ ਨੇ ਇਸ ਨੂੰ ਲੇਖਕ ਦੀ ਨਕਰਾਤਮਕ ਸੋਚ ਦਾ
ਹੀ ਪ੍ਰਗਟਵਾਂ ਹੀ ਦਸਿਆ। ਲੇਕਿਨ ਉਨ੍ਹਾਂ ਵਲੋ ਚੁਕਿਆ ਸਵਾਲ ਜੋ ਮੈ. ਏ. ਮੈਕਾਲਿਫ ਨੇ ਅੱਜ ਤੋਂ
ਲਗਭਗ ਸੌ ਸਾਲ ਤੋ ਵੀ ਪਹਿਲਾਂ ਚੁਕਿਆ ਸੀ ਅੱਜ ਦੇ ਹਲਾਤਾਂ ਵਿੱਚ ਬਿਲਕੁਲ ਠੀਕ ਤੇ ਵਾਜਿਬ ਜਾਪਦਾ
ਹੈ। ਅੱਜ ਸਾਡੇ ਪੰਥਕ ਹਲਾਤ ਇਸ ਕੱਧਰ ਦੇ ਭਿਆਨਕ ਹੋ ਗਏ ਹਨ ਕਿ ਸਾਡੀ ਕੋਈ ਵੀ ਸੰਸਥਾ ਪੰਥਕ ਹਿਤਾਂ
ਦੀ ਪੂਰਤੀ ਕਰਣ ਵਿੱਚ ਸਮਰੱਥ ਨਹੀਂ ਦਿੱਸਦੀ ਹੈ।
ਇਸਦਾ ਕਾਰਣ ਜੋ ਸਿੱਧੇ ਤੋਰ ਤੇ ਸਾਫ ਪ੍ਰਤੀਤ ਹੁੰਦਾ ਹੈ, ਉਹ ਅੱਜ ਦੀ ਸਾਡੀ ਵਿਚਾਰਧਾਰਾ ਤੋ ਗਿਰੀ
ਹੋਈ ਰਾਜਨੀਤੀ ਹੈ। ਠੀਕ ਹੈ ਅੱਜ ਅਸੀ ਰਾਜਨੀਤਿਕ ਪੱਧਰ ਤੇ ਨਿਚਲੇ ਪਾਸੇ ਆ ਗਏ ਹਾਂ ਤੇ ਇਸ ਤੋ
ਘਬਰਾ ਕੇ ਅਸੀ ਰਾਜਨੀਤਕ ਪਖ ਬਾਰੇ ਸੋਚਣਾ ਵੀ ਲਗਭਗ ਬੰਦ ਹੀ ਕਰ ਦਿੱਤਾ ਹੈ। ਅੱਜ ਸਾਨੂੰ ਲੋੜ ਹੈ
ਪੀਰੀ ਦੀ ਵਿਚਾਰ ਦੇ ਹੇਠਾਂ ਆ ਕੇ ਆਪਣਿਆਂ ਪੰਥਕ ਸੰਸਥਾਵਾਂ ਨੂੰ ਕੌਮ ਦੀ ਚੜਦੀ ਕਲਾਂ ਲਈ ਮੀਰੀ ਦੇ
ਸਿਧਾੰਤ ਮੁਤਾਬਿਕ ਵੱਡੇ ਨਤੀਜੇ ਕੱਢਨ ਵਾਲੇ ਪ੍ਰੋਜੇਕਟ ਬਣਾ ਕੇ ਸਾਰੇ ਸੰਸਾਰ ਵਿੱਚ ਸਿੱਖੀ ਦੇ
ਸਿਧਾਂਤ ਨੂੰ ਕਾਇਮ ਕਰਣ ਲਈ ਕੰਮ ਕੀਤਾ ਜਾਵੇਂ। ਇਨ੍ਹਾਂ ਟਿਚਿਆ ਦੀ ਪੂਰਤੀ ਲਈ ਸਾਨੂੰ ਅੱਜ
ਹਿੱਮਤ-ਏ-ਮਰਦਾ ਮਰਦੇ ਖੁਦਾ ਦੀ ਕਹਾਵਤ ਮੁਤਾਬਿਕ ਆਪਣੇ ਗੁਰੂ ਲਈ ਸਮਰਪਿਤ ਹੋ ਕੇ ਪੰਥਕ ਕਾਰਜਾਂ
ਨੂੰ ਕਰਣ ਲਈ ਜੰਗ ਜੂ ਹੋਣਾ ਪਵੇਗਾ ਤੇ ਜਲਦੀ ਹੀ ਅਸੀਂ ਸਾਰੀ ਦਨਿਆ ਵਿੱਚ ਕੇਸਰੀ ਨਿਸ਼ਾਨ ਝੁਲਾਣ
ਵਿੱਚ ਕਾਮਯਾਬ ਹੋਵਾਗੇਂ। ਫਿਰ ਸਾਨੂੰ ਵੇਖ ਕੇ ਲੋਕ ਇਹ ਹੀ ਆਖਣਗੇਂ
ਕੋਨ ਕਹਤਾ ਹੈ ਕਿ ਆਸਮਾਂ ਮੇ ਛੇਦ ਨਹੀਂ ਹੋਤਾ
ਬਸ! ਜਰੂਰਤ ਹੈ ਸ਼ਿਦੱਤ ਸੇ ਪੱਥਰ ਫੇਕਨੇ ਕੀ
ਅੱਜ ਲੋੜ ਹੈ ਸਾਨੂੰ ਇੱਕ ਜੁਟ ਹੋ ਕੇ ਨਵੇਂ ਪ੍ਰੋਜੇਕਟ ਬਣਾ ਕੇ ਸਮਰਪਿਤ ਭਾਵ ਨਾਲ ਕੰਮ ਕਰਣ ਦੀ।
(03/04/11)
ਤਵਿੰਦਰਪਾਲ ਸਿੰਘ, ਕਾਨਪੁਰ
ਦਸਮ ਗ੍ਰੰਥ ਦੀ ਝੂਠੀ ਮਹਿਮਾ
ਝੂਠਾ ਦਸਮ ਗ੍ਰੰਥ ਕਿਸਨੇ ਹੈ ਬਨਾਇਆ।
ਝੂਠਾ ਦਸਮ ਗ੍ਰੰਥ ਤੇ ਝੂਠੀ ਇਹਦੀ ਮਾਇਆ।
ਝੂਠ ਨੂੰ ਸੱਚ ਕਿਨੇ ਸੀ ਬਨਾਇਆ।
ਦੋਖੀ ਨਾਲ ਮਿਲ ਕੇ ਸੀ ਗ੍ਰੰਥ ਇਹ ਬਨਾਇਆ।
ਨਾ ਟੇਕੋ ਮੱਥਾ, ਸਾਡੇ ਗੁਰੂ ਸਾਹਿਬ ਨੇ ਬਤਾਇਆ।
ਕੋਈ ਵੀ ਬਾਬਾ ਸਿੱਖਾਂ ਨੂੰ ਮੱਥਾ ਨਾ ਟਿੱਕਾ ਪਾਇਆ।
ਸੱਚ ਦੇ ਅਗੇ ਝੂਠ ਕਦੀ ਨਾ ਟਿੱਕ ਪਾਇਆ।
ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਇਹ ਕੂੜ ਕਿਥੋਂ ਆਇਆ।
ਝੂਠ ਦੇ ਇਸ ਪੁਲੰਦੇ ਅਗੇ ਸੰਗਤੋ ਮੱਥਾਂ ਨਾ ਤੁਸੀਂ ਟੇਕੋ।
ਪ੍ਰੌਫੈਸਰ ਨੇ ਤੁਵਾਨੂੰ ਇਸ ਗ੍ਰੰਥ ਬਾਰੇ ਸਮਝਾਇਆ।
ਝੂਠਾ ਦਸਮ ਗ੍ਰੰਥ ਤੇ ਝੂਠੀ ਇਹਦੀ ਮਾਇਆ।
ਸੱਚ ਦੀ ਹਸਤੀ ਨੂੰ ਕਦੀ ਕੋਈ ਮਿਟਾ ਨਹੀਂ ਪਾਇਆ।
ਸੱਚ ਦਾ ਸਾਥ ਦੇਣ ਲਈ ਰੱਬ ਵੀ ਨਾਲ ਆਇਆ।
ਗੁਰੂ ਗ੍ਰੰਥ ਸਾਹਿਬ ਦੀ ਮਾਹਿਮਾ ਨੂੰ ਕੋਈ ਝੂਠਲਾ ਨਹੀਂ ਪਾਇਆ।
ਜਦੋਂ ਇਸ ਗ੍ਰੰਥ ਤੋਂ ਸੰਗਤਾਂ ਹੋ ਗਈਆ ਸੁਚੇਤ।
ਕੂੜ ਗ੍ਰੰਥ ਨੂੰ ਗੁਰੂ ਮੰਨਣ ਵਾਲਿਆ ਦੀ ਹੋ ਜਾਏਗੀ ਪਰੇਡ।
ਫਰਕ ਹੈ ਇਤਨਾ ਜੋ ਬਿਲਕੁਲ ਸਮਝਨਾ ਅਸਾਨ ਹੈ।
ਗੁਰੂ ਕਾ ਰੂਪ ਗੁਰੂ ਗ੍ਰੰਥ ਮਹਾਨ ਹੈ।
ਰੋਜ ਦੀ ਅਰਦਾਸ ਵਿੱਚ ਸਰਬੱਤ ਕਾ ਭੱਲਾ ਮੰਗਣ ਵਾਲਿਓ।
ਤੁਸੀ ਹਾਲੇ ਵੀ ਅੰਞਾਣ ਹੋ ਕਿ ਗੁਰੂ ਗ੍ਰੰਥ ਕਿਨ੍ਹਾਂ ਮਹਾਨ ਹੈ।
ਤਾਹਿ ਤੇ ਦਸਮ ਗ੍ਰੰਥ ਪੜੀ ਜਾਂਦੇ ਹੋ ਤੇ ਬੜੇ ਅੰਞਾਣ ਹੋ।
ਦਸਮ ਗ੍ਰੰਥ ਨੂੰ ਖੁਦ ਪੜੋ ਤੇ ਸਮਝੋ ਗੁਰੂ ਗ੍ਰੰਥ ਸਾਹਿਬ ਨੂੰ।
ਝੂਠ ਦਾ ਹੋਵੇਗਾ ਨਾਸ਼ ਸੰਗਤ ਕਰੇਗੀ ਪਰਦਾਫਾਸ਼।
ਝੂਠਾ ਦਸਮ ਗ੍ਰੰਥ ਤੇ ਝੂਠੀ ਇਹਦੀ ਮਾਇਆ।
ਗੁਰੂ ਗ੍ਰੰਥ ਦਾ ਸਿੱਖ ਤੇ ਵਡੀ ਇਹਦੀ ਮਾਇਆ।
ਤਵਿੰਦਰਪਾਲ ਸਿੰਘ, ਕਾਨਪੁਰ।
(02/04/11)
ਹਰਦੇਵ ਸਿੰਘ, ਜੰਮੂ
ਸਤਿਕਾਰ ਯੋਗ ਡਾ. ਇਕਬਾਲ ਸਿੰਘ (ਦਿੱਲੋਂ)
ਜੀ,
ਸਤਿ ਸ੍ਰੀ ਅਕਾਲ!
ਆਪ ਜੀ ਦਾ ਬਹੁਤ ਧਨਵਾਦ!
ਆਪ ਜੀ ਪਾਸਿਯੋਂ, ਸਪਸ਼ਟਤਾ ਲਈ, ਸੰਖੇਪ ਉੱਤਰ ਇਸ ਲਈ ਮੰਗਿਆ ਸੀ ਕਿਉਂਕਿ ਆਪ
ਪਹਿਲਾਂ ਹੀ ਇੱਕ ਲੰਭਾ ਲੇਖ ਲਿਖ ਚੁੱਕੇ ਸੀ। ਫ਼ਿਰ ਆਪ ਜੀ ਤੋਂ ਜਵਾਬ ਭਾਲਣ ਬਾਦ ਦਾਸ ਨੂੰ ਵੀ
ਵਿਚਾਰ ਸਾੰਝੇ ਕਰਨੇ ਪਏ। ਆਪ ਜੀ ਨੂੰ ਲੰਭਾ ਪੱਤਰ ਪੜਨਾ ਪਿਆ ਇਸ ਲਈ ਛਿੱਮਾ ਦਾ ਜਾਚਕ ਹਾਂ।
‘ਅਕਾਲ` ਸ਼ਬਦ ਇੱਕ ਬੁੰਗੇ ਨਾਲ ਵਰਤਨ ਦਾ ਮਤਲਭ ਪ੍ਰਤੀਕਾਤਮਕ ਸੀ ਇਹ
ਗੱਲ ਲਗਭੱਗ ਸਾਰੇ ਜਾਗਰੂਕ ਜਾਣਦੇ ਹਨ। ਮੈਂ ਵੀ ਇਸ ਨਾਲ ਅਕਾਲ ਸ਼ਬਦ ਦੀ ਵਰਤੋਂ ਦੇ ‘ਵਿਸ਼ੇਸ਼`
ਮਕਸਦ ਵੱਲ ਇਸ਼ਾਰਾ ਕੀਤਾ ਹੈ ਨਾ ਕਿ ਇਸ ਨੂੰ ਸਿਧੇ ਪਰਮਾਤਮਾ ਦੇ ਬੈਠਣ ਦਾ ਤਖਤ ਲਿਖਿਆ ਹੈ।
ਆਪ ਜੀ ਨੇ ਵਿਵਾਦਤ ਗੁਰਵਿਲਾਸ ਪਾਤਸ਼ਾਹੀ ੬ ਦਾ ਜ਼ਿਕਰ ਕੀਤਾ ਹੈ ਤਾਂ ਇਹ ਗੱਲ
ਵਿਚਾਰੋ ਕੀ ਉਸ ਪੁਸਤਕ ਵਿੱਚ ਕੁੱਝ ਤੱਥ ਵੀ ਹੋ ਸਕਦੇ ਹਨ। ਜਿਵੇਂ ਕਿ ਅਗਰ ਉੱਥੇ ਗੁਰੁ ਹਰਗੋਬਿਂਦ
ਜੀ ਦੇ ਨਾਮ ਦਾ ਜ਼ਿਕਰ ਹੈ ਤਾਂ ਇਹ ਨਾਮ ਇਸਹਾਸਕ ਤੱਥ ਹੀ ਮਨਿੰਆ ਜਾਵੇਗਾ। ਗੁਰੂ ਨਾਨਕ ਜੀ ਦੇ ਜਨਮ,
ਪਰਿਵਾਰ ਅਤੇ ਕੁੱਝ ਵਾਸਤਵਕ ਘਟਨਾਵਾਂ ਆਦਿ ਦਾ ਜ਼ਿਕਰ ਸਾਖੀ ਪੁਸਤਕਾਂ ਵਿੱਚ ਹੈ ਜਿਨ੍ਹਾ ਵਿੱਚ ਕਈ
ਮਨਘਣਤ ਘਟਨਾਵਾਂ ਦਾ ਜ਼ਿਕਰ ਵੀ ਹੈ। ਪਰ ਇਸਦਾ ਮਤਲਭ ਇਹ ਨਹੀਂ ਕੀ ਉਨ੍ਹਾਂ ਪੁਸਤਕਾਂ ਵਿੱਚ ਸਿਰੇ
ਤੋਂ ਹੀ ਝੂਠੇ ਹਵਾਲੇ ਹਨ। ਕੀ ਗੁਰੂ ਨਾਨਕ ਜੀ ਨੇ ਆਪ ਲਿਖਿਆ ਸੀ ਕਿ ਉਹ ਕਿਦੋਂ, ਕਿੱਥੇ ਅਤੇ
ਕਿਸਦੇ ਘਰ ਪੈਦਾ ਹੋਏ? ਐਸੇ ਕਈ ਹਵਾਲੇ ਜਨਮ ਸਾਖੀਆਂ ਆਦਿ ਪੁਸਤਕਾਂ ਵਿੱਚੋਂ ਹੀ ਮਿਲਦੇ ਹਨ
ਜਿਨ੍ਹਾਂ ਵਿੱਚ ਹੋਰ ਮਨਮਤਿਆਂ ਗੱਲਾਂ ਵੀ ਲਿਖਿਆਂ ਹਨ। ਇਤਹਾਸਕ ਹਵਾਲੇ ਜੇਕਰ ਹੂਬਹੂ ਕਬੂਲ ਨਹੀਂ
ਕੀਤੇ ਜਾਂਦੇ ਤਾਂ ਸਿਰੇ ਤੋਂ ਹੀ ਰੱਧ ਵੀ ਨਹੀਂ ਕੀਤੇ ਜਾਂਦੇ।
ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੇ ਕਾਰਣਾਂ ਬਾਰੇ, ਮੁਗ਼ਲਾਂ ਰਾਹੀਂ ਲਿਖੇ
ਇਤਹਾਸ ਵਿੱਚ, ਸਰਕਾਰੀ ਪੱਖ ਪੁਰਦੇ ਹੋਏ ਗਲਤ ਤੱਥ ਦਰਸਾਏ ਹਨ ਪਰ ੳਨ੍ਹਾਂ ਦੇ ਲਿਖੇ ਇਤਹਾਸ ਵਿੱਚ
ਇਨ੍ਹਾਂ ਕੁ ਤੱਥ ਤਾਂ ਸ੍ਹਾਮਣੇ ਆਉਂਦਾ ਹੈ ਕਿ ਔਰੰਗਜ਼ੇਬ ਨੇ ਗੁਰੁ ਸਾਹਿਬ ਦਾ ਸਿਰ ਦਿੱਲੀ ਸ਼ਹਰ
ਵਿੱਚ ਕਲਮ ਕਰਵਾਇਆ ਸੀ। ਇਸ ਤੱਥ ਤੋਂ ਤਾਂ ਕੋਈ ਇਨਕਾਰੀ ਨਹੀਂ ਹੋ ਸਕਦਾ ਭਾਵੇਂ ਉਹ ਇੱਕ ਪੱਖੀ
ਵਿਵਾਦਤ ਮੁਗ਼ਲ ਹਵਾਲਾ ਪੁਸਤਕ ਵਿੱਚ ਹੀ ਕਿਉਂ ਨਾ ਲਿਖਿਆ ਹੋਵੇ।
ਪੁਸਤਕ ਵਿਵਾਦਤ ਹੀ ਕਿਉਂ ਨਾ ਹੋਵੇ ਪਰ ਹਰ ਪੁਸਤਕ ਵਿੱਚ ਕਈ ਤੱਥ ਵੀ ਹੁੰਦੇ
ਹਨ। ਅਕਾਲ ਤਖਤ ਵਰਗੇ ਸੰਸ਼ਥਾਨ ਦਾ ਖਾਤਮਾ ਭਾਲਦਾ ਆਪ ਜੀ ਦਾ ਤਾਜ਼ਾ ‘ਵਿਵਾਦਤ ਲੇਖ` ਵੀ ਤਾਂ
ਅੱਜ ਦੀ ਉਪਜ ਹੈ। ਕੀ ਇਹ ਪਹਿਲਾਂ ਕਿੱਧਰੇ ਲਿਖਿਆ ਮਿਲਦਾ ਹੈ? ‘ਅਕਾਲ ਤਖਤ ਦਾ ਖਾਤਮਾ
(Abolition)
` ਆਪ ਜੀ ਦਾ ਵਿਚਾਰ ਹੈ ਜਿਸ ਨੂੰ ਆਪ ਜੀ ਨੇ ਖੁਦ ‘ਨਵਾਂ`
ਕਿਹਾ ਹੈ। ਜਿਹੜਾ ਪਹਿਲਾਂ ਲਿਖਿਆ ਹੀ ਨਹੀਂ ਗਿਆ ਉਸ ਨੂੰ ਕਿਵੇਂ ਸਵੀਕਾਰੀਏ? ਸਿਰਫ਼ ਇਸ ਲਈ ਕਿ ਉਹ
ਆਪ ਜੀ ਨੇ ਲਿਖਿਆ ਹੈ?
ਬਾਕੀ ਆਪ ਜੀ ਕੋਈ ‘ਦਰਬਾਰ ਕਲਾਥ ਹਾਉਸ` ਖੋਲ ਸਕਦੇ ਹੋ ਪਰ ਉਸਦਾ
ਮਿਲਾਨ ਗੁਰੂਆਂ ਵਲੋਂ ‘ਦਰਬਾਰ ਸਾਹਿਬ ਅਮ੍ਰਿਤਸਰ` ਲਈ ਵਰਤੇ ‘ਦਰਬਾਰ` ਸ਼ਬਦ ਦੇ
ਮੂਲ ਭਾਵ ਨਾਲ ਨਹੀਂ ਕਰ ਸਕਦੇ।
ਆਪ ਕੋਈ ‘ਤਖਤ ਫ਼ਰਨੀਚਰ ਹਾਉਸ` ਵੀ ਖੋਲ ਸਕਦੇ ਹੋ। ਪਰ ਉਸ ਵਿੱਚ
ਵਰਤੇ ‘ਤਖਤ` ਸ਼ਬਦ ਦਾ ਮਿਲਾਨ ਗੁਰੂ ਵਲੋਂ ਦਰਬਾਰ ਸਾਹਿਬ ਉਸਾਰੇ/ਵਰਤੇ ‘ਤਖਤ` ਦੇ
ਵਿਚਾਰਕ ਪਰਿਪੇਖ ਨਾਲ ਨਹੀਂ ਕਰ ਸਕਦੇ। ਆਪ ਜੀ ਨੇ ਗੁਰੂਆਂ ਵੱਲੋਂ ਦਰਬਾਰ ਸਾਹਿਬ ਕੰਮਪਲੇਕਸ ਵਿੱਚ
ਇੱਕ ‘ਤਖਤ` ਉਸਾਰਨ/ਵਰਤਨ ਦੀ ਗੱਲ ਸਵੀਕਾਰੀ ਹੈ। ਕੀ ਆਪ ਜੀ ਉਸ ੳਸਾਰੇ ਗਏ ਥੜੇ ਲਈ ਵਰਤੇ ਗਏ ‘ਤਖਤ`
ਸ਼ਬਦ ਦੇ ਭਾਵ ਨੂੰ ਕਿਸੇ ‘ਤਖਤ ਟੇਂਟ ਹਾਉਸ` ਜਾਂ ‘ਤਖਤ ਇਲੈਕਟ੍ਰੀਕਲਜ਼`
ਨਾਮਾਂ ਨਾਲ ਮਿਲਾਉਗੇ? ਆਪ ਜ਼ਰਾ ਇਸ ਤੇ ਵਿਚਾਰ ਕਰੋ।
ਆਪ ਜੀ ਨੇ ਲਿਖਿਆ ਹੈ:
“2. ਕਥਿਤ ਅਕਾਲ ਤਖਤ ਕੋਈ ਸੰਸਥਾ ਨਹੀਂ, ਇਹ ਦੋਖੀ ਧਿਰਾਂ ਵੱਲੋਂ ਸਿੱਖ
ਕੌਮ ਦੇ ਸਿਰ ਥੋਪਿਆ ਮਨਮੱਤ ਦਾ ਅੱਡਾ ਹੈ”
ਆਪ ਜੀ ਵੱਡੇ ਭੁਲੇਖੇ ਵਿੱਚ ਹੋ ਅਤੇ ਝੂਠਾ ਬਿਆਨ ਦੇ ਰਹੇ ਹੋ। ਅਕਾਲ
ਤਖਤ ਸਿੱਖ ਕੋਮ ਦੇ ਅੰਦਰ ਇੱਕ ਸਵਕ੍ਰਿਤ ਸੰਸਥਾਨ ਹੈ ਜਿਸ ਦੀ ਹੋਂਦ ਨੂੰ ਕੋਮ ਸਵੀਕਾਰ ਕਰਦੀ ਹੈ।
ਅਗਰ ਐਸਾ ਨਾ ਹੁੰਦਾ ਤਾਂ ਆਪ ਜੀ ਨੂੰ ਲੇਖ ਲਿਖਣ ਦੀ ਕਰਸਤ ਨਾ ਕਰਨੀ ਪੈਂਦੀ। ਇਹ ਇੱਕ ਤੱਥ ਹੈ
ਕਿ ਅਕਾਲ ਤਖਤ ਕੋਮੀ ਸੰਸਥਾਨ ਦੇ ਰੂਪ ਵਿੱਚ ਸਥਾਪਤ ਹੋ ਚੁੱਕਾ ਹੈ। ਕਮੀ-ਪੇਸ਼ੀ ਦੀ ਗੱਲ ਵੱਖਰੀ ਹੈ
ਪਰ ਆਪ ਜੀ ਦਾ ਇਸ ਤੱਥ ਤੋਂ ਇਨਕਾਰੀ ਹੋਣਾ ਇੱਕ ਕੋਰਾ ਝੂਠ ਹੈ।
ਭਾਈ ਕ੍ਹਾਨ ਸਿੰਘ ਨਾਭਾ ਜੀ ਬਾਰੇ ਆਪ ਜੀ ਦੀ ਟਿੱਪਣੀ ਵੀ ਪੜਣ ਨੂੰ ਮਿਲੀ
ਹੈ। ਆਪ ਜੀ ਲਿਖਦੇ ਹੋ;
“ਆਪ ਜੀ ਦੀ ਇੱਕ ਹੋਰ ਟਿੱਪਣੀ ਭਾਈ ਕਾਨ੍ਹ ਸਿੰਘ ਨਾਭਾ ਵੱਲੋਂ ‘ਮਹਾਨ ਕੋਸ਼’
ਵਿੱਚ ਕੀਤੀ ਐਂਟਰੀ ਬਾਰੇ ਹੈ। ਭਾਈ ਜੀ ਵੱਲੋਂ ਦਿੱਤੀ ‘ਅਕਾਲ ਤਖਤ’ /’ ਅਕਾਲ ਬੁੰਗਾ’ ਦੀ ਵਿਆਖਿਆ
ਗੋਲਮੋਲ ਹੈ। ਸਾਰੇ ‘ਮਹਾਨ ਕੋਸ਼’ ਵਿੱਚ ਭਾਈ ਨਾਭਾ ਜੀ ਦੀ ਨੀਤੀ ਇਹ ਹੈ ਕਿ ਕਿਸੇ ਵਿਵਾਦਤ ਵਿਸ਼ੇ ਤੇ
ਉਹ ਦੋ-ਟੁੱਕ ਫੈਸਲਾ ਨਹੀਂ ਦਿੰਦੇ। ਜੇਕਰ ਉਹ ‘ਅਕਾਲ ਤਖਤ’ ਅਤੇ ‘ਅਕਾਲ ਬੁੰਗਾ’ ਨੂੰ ਰਲ-ਗੱਡ ਕਰਕੇ
ਭੰਬਲਭੂਸਾ ਖੜ੍ਹਾ ਕਰ ਜਾਂਦੇ ਹਨ ਤਾਂ ਸਾਨੂੰ ਤਾਂ ਤਰਕ ਦੀ ਵਰਤੋਂ ਕਰਦੇ ਹੋਏ ਸਹੀ ਜਾਣਕਾਰੀ ਆਪਣੀ
ਕੌਮ ਦੇ ਸਾਹਮਣੇ ਲਿਆਉਣੀ ਚਾਹੀਦੀ ਹੈ। ਇਹ ਠੀਕ ਹੈ ਕਿ ਭਾਈ ਨਾਭਾ ਜੀ ਨੇ ‘ਮਹਾਨ ਕੋਸ਼’ ਰਚ ਕੇ
ਲਾਸਾਨੀ ਕਾਰਜ ਕੀਤਾ ਹੈ ਪਰੰਤੂ ਸਾਨੂੰ ਆਪਣੀ ਸੋਚ ਅਤੇ ਜਾਣਕਾਰੀ ਦੀ ਹੱਦ ‘ਮਹਾਨ ਕੋਸ਼’ ਤਕ ਹੀ
ਸੀਮਿਤ ਨਹੀਂ ਕਰ ਲੈਣੀ ਚਾਹੀਦੀ। ਜਾਣਕਾਰੀ ਦੀ ਸਮੱਗਰੀ ਦਾ ਕੋਈ ਵੀ ਸਰੋਤ ਅੰਤਿਮ ਨਹੀਂ ਹੁੰਦਾ”
ਪਹਿਲਾਂ ਤਾਂ ਆਪ ਜੀ ਨੇ ‘ਮਹਾਨ ਕੋਸ਼` ਵਿੱਚ ‘ਅਕਾਲ ਤਖਤ` ਪਹਿਲੀ ਅੇਂਟਰੀ
ਨਹੀਂ ਹੈ ਦਾ ਤਰਕ ਲਿਆ ਫ਼ਿਰ ਅਕਾਲ ਬੁੰਗੇ ਦੀ ਅੇਂਟਰੀ ਨੂੰ ਰੱਧ ਨਹੀਂ ਕੀਤਾ ਅਤੇ ਹੁਣ “ਰਲ-ਗਡ
ਕਰਕੇ ਭੰਬਲਭੂਸਾ ਖੜਾ ਕਰ ਜਾਂਦੇ ਹਨ” ਦਾ ਇਲਜਾਮ ਲਾਉਂਦੇ ਹੋ। ਕਿੱਧਰੇ ਕੋਈ ਗੱਲ ਅਧੂਰੀ ਜਾਂ ਗਲਤ
ਵੀ ਹੋ ਜਾਂਦੀ ਹੈ। ਪਰ ਭਾਈ ਕਾਨ੍ਹ ਸਿੰਘ ਨਾਭਾ ਜੀ ਨੇ ਜਾਣਬੂਜ ਕੇ ਨੀਤੀਗਤ ਐਸਾ ਨਹੀਂ ਕੀਤਾ ਹੋਣਾ
ਜਿਵੇਂ ਕਿ ਆਪ ਜੀ ਦੇ ਸ਼ਬਦਾਂ ਵਿੱਚ ਨਜ਼ਰ ਆ ਰਿਹਾ ਹੈ।
ਆਪ ਜੀ ਦੀ ਕੋਸ਼ਿਸ਼ ਇਹ ਹੈ ਕਿ ਬਾ-ਵਜੂਦ ਆਪ ਜੀ ਦੇ ਸ਼ਬਦਾਂ ਦੇ ਕਿ “ਜਾਣਕਾਰੀ
ਦਾ ਕੋਈ ਸਰੋਤ ਅੰਤਿਮ ਨਹੀਂ ਹੁੰਦਾ” ਸਿੱਖ ਆਪ ਜੀ ਦੇ ਸਰੋਤ (ਆਪ ਜੀ ਦਾ ਅਕਾਲ ਤਖਤ ਬਾਰੇ ਲੇਖ ਅਤੇ
ਉਸ ਬਾਰੇ ਆਪ ਜੀ ਦੇ ਪੱਤਰ) ਨੂੰ ਅੰਤਿਮ ਮੰਨ ਕੇ ਤੁਰਨ। ਕੀ ਆਪ ਜੀ ਦੀ ਗੱਲ ਅੰਤਿਮ ਸੱਤਯ ਹੈ? ਕੀ
ਸਿੱਖ ਕੋਮ ਨੂੰ ਆਪਣੀ ਸੋਚ ਅਤੇ ਜਾਣਕਾਰੀ ਅਕਾਲ ਤਖਤ ਬਾਰੇ ਕੇਵਲ ਆਪ ਜੀ ਦੇ “ਨਿਰਨੇ” ਤਕ ਸੀਮਿਤ
ਕਰ ਲੇਣੀ ਚਾਹੀਦੀ ਹੈ? ਆਪ ਜੀ ਦੀ ਜਾਣਕਾਰੀ ਲਈ ਇਹ ਦੱਸ ਦੇਵਾਂ ਕਿ ‘ਕੁੱਝ ਕਮਯੁਨਿਸਟ ਭਾਈ`
ਵੀ ਇਸ ਜੂਮਲੇ (ਜਾਣਕਾਰੀ ਦਾ ਕੋਈ ਸਰੋਤ ਅੰਤਿਮ ਨਹੀਂ ਹੁੰਦਾ) ਦਾ ਇਸਤੇਮਾਲ ਸ਼ਬਦ ਗੁਰੂ
ਗ੍ਰੰਥ ਸਾਹਿਬ ਜੀ ਦੇ ਸੰਧਰਭ ਵਿੱਚ ਵੀ ਅਕਸਰ ਵਰਤਦੇ ਹਨ। ਵੈਸੇ ਹੋ ਸਕਦਾ ਹੈ ਕਿ ਆਪ ਜੀ ਨੂੰ ਇਸ
ਦਾ ਇਲਮ ਪਹਿਲਾਂ ਹੀ ਹੋਵੇ। ਹਰ ਧਾਰਮਕ ਵਿਚਾਰ/ਪਰੰਪਰਾ ਬਾਰੇ ਉਨ੍ਹਾਂ ਦਾ ਵਿਰੌਧ ਇਸੇ ਜੁਮਲੇ ਤੋਂ
ਆਰੰਭ ਹੁੰਦਾ ਹੈ।
ਆਪ ਜੀ ਨੇ ਅੰਤ ਵਿੱਚ ਲਿਖਿਆ ਹੈ; “ਆਪ ਜੀ ਨੂੰ ਬੇਨਤੀ ਹੈ ਕਿ ਭਵਿਖ
ਵਿੱਚ ਆਪ ਜੀ ਦੇ ਉਪਰੋਕਤ ਤਿੰਨ ਨੁਕਤਿਆਂ ਤੇ ਅਧਾਰਿਤ ਆਪ ਜੀ ਦੀ ਕਿਸੇ ਦਲੀਲ ਦਾ ਉਤੱਰ ਮੈਂ ਨਹੀਂ
ਦੇ ਸਕਾਂਗਾ”
ਮੈਂ ਇਸ ਨੂੰ ਸਮਝਦਾ ਹਾਂ। ਇਸ ਲਈ ਹੋਰ ਸੰਵਾਦ ਦੀ ਲੋੜ ਨਹੀਂ ਪ੍ਰਤੀਤ
ਹੁੰਦੀ।
ਇੰਨੇ ਹੀ ਸ਼ਬਦਾਂ ਨਾਲ ਕਿਸੇ ਹੋਈ ਭੁੱਲਚੂਕ ਲਈ ਛਿੱਮਾਂ ਦਾ ਜਾਚਕ ਹਾਂ!
ਹਰਦੇਵ ਸਿੰਘ, ਜੰਮੂ
(02/04/11)
ਗੁਰਇੰਦਰ ਸਿੰਘ ਪਾਲ
‘ਅਕਾਲ ਤਖ਼ਤ ਦੀ ਸਥਿਤੀ’ ਬਾਰੇ ਦਾਸ ਦੇ ਵਿਚਾਰ:
ਦਾਸ ਨੇ ਪਿਛਲੇ ਸਾਲ ਇੱਕ ਲੇਖ ਲਿਖਿਆ ਸੀ: ‘ਹੁਕਮਨਾਮਾ’। ਇਸ ਲੇਖ ਵਿੱਚ ਹੁਕਮਨਾਮੇ
(ਜਿਨ੍ਹਾਂ ਨੂੰ ਜਾਗ੍ਰਿਤ ਸਿੱਖ/ਸੇਵਕਾਂ ਨੇ ਕੂੜਨਾਮੇ ਦਾ ਨਾਮ ਦਿੱਤਾ ਹੋਇਆ ਹੈ), ਅਤੇ ਇਨ੍ਹਾਂ
ਹੁਕਮਨਾਮਿਆਂ ਨੂੰ ਜਾਰੀ ਕਰਨ ਵਾਲੇ ਕਠਪੁਤਲੀ ਜਥੇਦਾਰਾਂ ਦੇ ਮਨਮਤੀ ਕਿਰਦਾਰ ਨੂੰ ਵਿਸ਼ਾ ਬਣਾਇਆ ਹੈ।
‘ਅਕਾਲ ਤਖ਼ਤ’ ਬਾਰੇ ਕੁੱਝ ਖ਼ਾਸ ਨਹੀਂ ਸੀ ਲਿਖਿਆ। ਅਖਾਉਤੀ ਅਕਾਲ ਤਖ਼ਤ ਬਾਰੇ ਲਿੱਖਣ ਦੀ ਸੋਚ ਹੀ
ਰਿਹਾ ਸਾਂ ਕਿ ਇਕਬਾਲ ਸਿੰਘ ਢਿੱਲੋਂ ਦਾ ਲੇਖ ‘ਅਕਾਲ ਤਖ਼ਤ ਦੀ ਸਥਿਤੀ’ ਸਿੱਖ ਮਾਰਗ `ਤੇ ਛੱਪਿਆ ਜਿਸ
ਨੂੰ ਪੜ੍ਹ ਕੇ ਇਸ ਵਿਸ਼ੇ `ਤੇ ਹੋਰ ਲਿੱਖਣ ਦੀ ਲੋੜ ਹੀ ਨਹੀਂ ਰਹੀ। ਲੇਖਕ ਨੇ ਤਰਕਸ਼ੀਲਤਾ ਤੇ ਸੁਲਝੀ
ਹੋਈ ਸ਼ੈਲੀ ਵਿੱਚ ਇਸ ਵਿਸ਼ੇ ਨੂੰ ਬਾਖ਼ੂਬੀ ਨਜਿੱਠਿਆ ਹੈ। ਅਖਾਉਤੀ ਤਖ਼ਤ ਦਾ ਸੰਕਲਪ, ਨਿਰਮਾਨ,
ਨਾਮਕਰਨ, ਇਤਿਹਾਸਿਕ ਪਿਛੋਕੜ, ਅਤੇ ਭੂਮਿਕਾ (role)
ਬਾਰੇ ਬੜੇ ਭਰੋਸੇ-ਯੋਗ ਵਿਚਾਰ ਦਿੱਤੇ ਹਨ। ਕਿਵੇਂ ਇੱਕ ਧਰਤ-ਤਲ ਤੋਂ ਉਚੇਰੇ ਥੜ੍ਹੇ/ਮੰਚ
(dais), ਜੋ
ਕਿ ਮਨੁੱਖਾ ਸਮਾਜ ਦੇ ਹਰ ਖੇੱਤ੍ਰ ਵਿੱਚ ਬੁਲਾਰੇ, ਆਗੂ, ਅਤੇ ਸ਼ਾਸਕ ਆਦਿ ਦੇ ਬੈਠਣ ਅਤੇ ਉਸ ਉੱਤੋਂ
ਜਨਤਾ ਨੂੰ ਸੰਬੋਧਨ ਕਰਨ ਲਈ ਉਸਾਰਿਆ ਜਾਂਦਾ ਰਿਹਾ ਹੈ, ਨੂੰ ‘ਅਕਾਲ ਬੁੰਗਾ’, ‘ਤਖ਼ਤ ਅਕਾਲ ਬੁੰਗਾ’
ਅਤੇ ਫਿਰ ‘ਅਕਾਲ ਤਖ਼ਤ’ ਤੇ ਅੰਤ ਵਿੱਚ ‘ਸ੍ਰੀ ਅਕਾਲ ਤਖ਼ਤ ਸਾਹਿਬ’ ਦੇ ਨਾਮ ਦਿੱਤੇ ਗਏ। ਲੇਖ ਵਿੱਚ,
ਇਸ ਬੇਲੋੜੇ ਨਾਮ-ਪਰਿਵਰਤਨ ਪਿੱਛੇ ਨਾਮ ਦੀ ਇਸ ਅਦਲਾ-ਬਦਲੀ ਤੋਂ ਲਾਭ ਉਠਾਉਣ ਵਾਲੇ ਨਾਮ ਧਰੀਕ
ਧਾਰਮਿਕ ਆਗੂਆਂ ਦੀ ਕੁਟਿਲ ਨੀਤੀ ਦਾ ਵੀ ਵਰਣਨ ਹੈ।
ਗੁਰੁ ਹਰਿ ਗੋਬਿੰਦ ਦੇ ਸਮੇਂ ਤੋਂ ਹੀ, ਤਕਰੀਬਨ ਇੱਕ ਸਦੀ, ਇਸ ਮੰਚ/ਥੜ੍ਹੇ ਦਾ ਪ੍ਰਯੋਗ ਨਹੀਂ ਕੀਤਾ
ਗਿਆ। ਇੱਥੋਂ ਤੱਕ ਕਿ ਅੰਤਲੇ ਚਾਰ ਗੁਰੂ ਇਸ ਸਥਾਨ `ਤੇ ਕਦੇ ਗਏ ਵੀ ਨਹੀਂ! ਗੁਰੁ ਗੋਬਿੰਦ ਸਿੰਘ ਜੀ
ਤੋਂ ਬਾਅਦ, ਵਿਸ਼ੇਸ਼ ਕਰਕੇ 20ਵੀਂ ਸਦੀ ਵਿੱਚ, ਇਸ ਸਥਾਨ ਨੂੰ ਪੁਨਰ-ਪ੍ਰਗਟ ਕਰਨ ਦੇ ਨਾਲ ਨਾਲ ਇਸ ਦੇ
ਆਮ ਨਾਂਵ ਨੂੰ ਬਦਲ ਕੇ ਵਿਸ਼ੇਸ਼ ਨਾਮ ਦੇਣ ਦਾ ਮਨਮਤੀ, ਪਰ ਸਫ਼ਲ ਯਤਨ ਵੀ ਕੀਤਾ ਗਿਆ। ਨਾਮ-ਬਦਲੀ ਦੀ
ਪ੍ਰਕ੍ਰਿਆ ਦੌਰਾਨ ਗੁਰੁ-ਘਰ ਨਾਲ ਜੁੜੇ ਇਸ ਸਥਾਨ ਦਾ ਮੂਲ ਰੂਪ ਵੀ ਗ਼ਾਇਬ ਹੁੰਦਾ ਗਿਆ; ਅਤੇ ਉਹ
ਮੁੱਢਲਾ ਰੂਪ ਹੁਣ ਪੂਰਨ ਤੌਰ `ਤੇ ਲੋਪ ਹੋ ਚੁੱਕਿਆ ਹੈ।
ਇਸ ਸਥਾਨ ਨਾਲ ਜੋੜੀਆਂ ਤੇ ਨਿਆਂਸੰਗਤ ਸਿੱਧ ਕੀਤੀਆਂ ਗਈਆਂ ਧਾਰਨਾਵਾਂ ਦਾ ਦਲੀਲਮਈ ਖੰਡਨ ਕਰਦਿਆਂ
ਲੇਖਕ ਨੇ ਅਖਾਉਤੀ ਜਥੇਦਾਰਾਂ ਅਤੇ ਉਨ੍ਹਾਂ ਦੇ ਸੁਆਰਥੀ ਸੱਤਾਧਾਰੀ ਸਰਪਰਸਤਾਂ ਦੀਆਂ ਕੁਟਿਲ ਨੀਤੀਆਂ
ਤੇ ਦੰਭੀ ਕਿਰਦਾਰ ਨੂੰ ਵੀ ਜਗ-ਜ਼ਾਹਿਰ ਕੀਤਾ ਹੈ। ਸਿਆਸਤਦਾਨ ਇਨ੍ਹਾਂ ਜਥੇਦਾਰਾਂ ਨੂੰ ਆਪਣੇ ਸ੍ਵਾਰਥ
ਲਈ ਕਠਪੁਤਲੀਆਂ ਵਾਂਗ ਨਚਾਉਂਦੇ ਹਨ; ਅਤੇ ਸਾਡਾ ਦੁਰਭਾਗ ਹੈ ਕਿ ਲੋਭ-ਗ੍ਰਸਤ ਇਹ ਕਠਪੁਤਲੀਆਂ ਸਾਨੂੰ
ਸਿੱਖਾਂ/ਸੇਵਕਾਂ ਨੂੰ ਨਚਾ ਰਹੀਆਂ ਹਨ। ਸਿੱਖ-ਮਤਿ ਦਾ ਇਦਾਰਾ/ਸੰਸਥਾ ਕਿਹਾ ਜਾਣ ਵਾਲੇ ਇਸ ਸਥਾਨ
ਤੋਂ ਦਰਅਸਲ ਮਨਮੱਤਿ ਦਾ ਪ੍ਰਸਾਰ ਹੋ ਰਿਹਾ ਹੈ। ਜਿਤਨੇ ਵੀ ਹੁਕਮਨਾਮੇ ਇਸ ਸਥਾਨ ਤੋਂ ਜਾਰੀ ਕੀਤੇ
ਗਏ, ਉਨ੍ਹਾਂ ਦਾ ਗੁਰਮੱਤਿ ਨਾਲ ਕੋਈ ਸੰਬੰਧ ਨਹੀਂ। ਇੱਕ ਜਥੇਦਾਰ ਹੁਕਮਨਾਮਾ ਜਾਰੀ ਕਰਦਾ ਹੈ ਤਾਂ
ਦੂਸਰਾ ਆ ਕੇ ਉਸ ਨੂੰ ਰੱਦ ਕਰ ਦਿੰਦਾ ਹੈ। ਹੁਣ ਤਾਂ ਨੌਬਤ ਇੱਥੋਂ ਤੱਕ ਆ ਗਈ ਹੈ ਕਿ ਗੁਰੁ-ਘਰ ਦੇ
ਅ੍ਵਾਮ ਸੇਵਕ ਵੀ ਇਨ੍ਹਾਂ ਅਖਾਉਤੀ ਹੁਕਮਨਾਮਿਆਂ ਤੇ ਇਨ੍ਹਾਂ ਨੂੰ ਜਾਰੀ ਕਰਤਾ ਜਥੇਦਾਰਾਂ ਨੂੰ
ਤੁੱਛ/ਟਿੱਚ ਸਮਝਣ ਲੱਗ ਗਏ ਹਨ।
‘ਕੱਥਿਤ ਅਕਾਲ ਤਖ਼ਤ’ ਦੇ ਇਸ ਅਮਾਨਵੀ ਜੂਲੇ ਨੂੰ ਗਲੋਂ ਉਤਾਰਨ ਲਈ ਲੇਖਕ ਨੇ ਬੜਾ ਪ੍ਰਬਲ ਤੇ ਪ੍ਰਚੰਡ
ਸੁਝਾਓ ਦਿੱਤਾ ਹੈ: ਅਸਲੀ ਥੜ੍ਹੇ/ਮੰਚ ਦੇ ਲੋਪ ਕਰ ਦਿੱਤੇ ਜਾਣ ਦੇ ਨਾਲ ਨਾਲ ਇਸ ਦੇ ਵਰਤਮਾਨ ਨਾਮ
ਨਾਲ ਜੋੜੀਆਂ ਆਧਾਰ-ਰਹਿਤ ਧਾਰਨਾਵਾਂ ਤੇ ਮਨਮਤੀਆਂ ਦੀਆਂ ਨਿਰਧਾਰਤ ਕੀਤੀਆਂ ਭੂਮਕਾਵਾਂ ਨੂੰ ਵੀ ਰੱਦ
ਕਰ ਦਿੱਤਾ ਜਾਵੇ। ਭਾਵੇਂ ਇਹ ਸੁਝਾਓ ਅ੍ਵਾਮ ਸਿੱਖਾਂ ਨੂੰ ਅਣਸੁਖਾਵਾਂ ਲੱਗੇ ਪਰ ਹੈ ਇਹ ਸਥਿਤੀ ਦੀ
ਭਿਅੰਕਰ ਲੋੜ, ਜਿਸ ਨੂੰ ਨਜ਼ਰ-ਅੰਦਾਜ਼ ਕਰਨਾਂ ਕੌਮ ਨੂੰ ਅਗਿਆਨਤਾ ਦੀ ਅੰਨ੍ਹੀ ਖਾਈ ਵਿੱਚ ਹੋਰ ਅੱਗੇ
ਧੱਕਣਾਂ ਹੈ।
ਗੁਰਇੰਦਰ ਸਿੰਘ ਪਾਲ
(02/04/11)
ਡਾ ਗੁਰਮੀਤ ਸਿੰਘ ਬਰਸਾਲ ਕੈਲੇਫੋਰਨੀਆਂ
ਦਸਤਾਰ ਤੇ ਹਮਲਾ
ਗੁਰੂ ਗ੍ਰੰਥ ਦੀ ਨਿਆਰੀ ਵਿਚਾਰਧਾਰਾ,
ਦੁਨੀਆਂ ਬੈਠ ਅੱਜ ਧਿਆਨ ਨਾਲ ਪੜ੍ਹ ਰਹੀ ਏ ।
ਧਰਮ ਚਿੰਤਕਾਂ ਵਿੱਚ ਨਿਆਰੇ ਫਲਸਫੇ ਦੀ,
ਗੁੱਡੀ ਉੱਚੇ ਅਸਮਾਨਾਂ ਤੇ ਚੜ੍ਹ ਰਹੀ ਏ ।
ਐਪਰ ਜਿਨ੍ਹਾਂ ਦੀ ਪੱਗ ਬਚਾਉਣ ਖਾਤਿਰ,
ਸਿੱਖ ਸਦਾ ਜਰਵਾਣਿਆਂ ਨਾਲ ਭਿੜਿਆ ;
ਉਸੇ ਦੇਸ਼ ਦੇ ਰਾਖੇ ਦੀ ਅੱਖ ਅੰਦਰ,
ਪੱਗ ਸਿੱਖ ਦੀ ਮਿਰਚ ਬਣ ਲੜ ਰਹੀ ਏ ।।
ਡਾ ਗੁਰਮੀਤ ਸਿੰਘ ਬਰਸਾਲ ਕੈਲੇਫੋਰਨੀਆਂ
(02/04/11)
ਕਿਰਪਾਲ ਸਿੰਘ ਬਠਿੰਡਾ
ਖ਼ਾਲਸਾ ਕਾਲਜ ਨੂੰ ਨਿਜੀ ਖ਼ਾਲਸਾ ਯੂਨੀਵਰਸਿਟੀ ਬਚਾਏ ਜਾਣ ਦਾ ਰਾਜ ਇੱਕ ਨਿਜੀ ਟੀਵੀ ਚੈਨਲ ਨੇ ਕੀਤਾ
ਜੱਗ ਜ਼ਾਹਰ
*ਟੀਵੀ ਚੈਨਲ ਦੀ ਟੀਮ ਵਲੋਂ ਕੀਤਾ ਖ਼ੁਲਾਸਾ ਪੈ ਸਕਦਾ ਹੈ ਬਾਦਲ ਪ੍ਰਵਾਰ ਲਈ ਭਾਰੀ
*ਯੂਨੀਵਰਸਿਟੀ ਬਣਾਉਣ ਦੇ ਨਾਮ 'ਤੇ ਖ਼ਾਲਸਾ ਕਾਲਜ ਦੀ ਕੌਮੀ ਜਾਇਦਾਦ ਨੂੰ ਨਿਜੀ ਹੱਥਾਂ ਵਿੱਚ ਲੈਣ
ਲਈ ਇਹ ਇੱਕ ਸਾਜਿਸ਼ ਹੈ: ਭਾਗ ਸਿੰਘ ਅਣਖੀ
*ਨਿਜੀ ਟ੍ਰਸਟ ਬਣਾ ਕੇ ਸ਼੍ਰੋਮਣੀ ਕਮੇਟੀ ਦੀਆਂ ਜਾਇਦਾਦਾਂ ਹੜੱਪਣ ਤੋਂ ਬਾਅਦ ਬਾਦਲ ਪਰਵਾਰ ਨੇ
ਖ਼ਾਲਸਾ ਕਾਲਜ ਸਮੇਤ ਹੋਰਨਾਂ ਪੰਥਕ ਜਾਇਦਾਦਾਂ 'ਤੇ ਅੱਖ ਰੱਖੀ ਹੋਈ ਹੈ: ਭਾਈ ਰਣਜੀਤ ਸਿੰਘ
*ਖ਼ਾਲਸਾ ਯੂਨੀਵਰਸਿਟੀ ਦਾ ਸੰਵਿਧਾਨ ਬਣਾਉਣ ਸਮੇਂ ਇਨ੍ਹਾਂ ਨੂੰ ਚਾਹੀਦਾ ਸੀ ਕਿ ਬਤੌਰ ਚਾਂਸਲਰ ਉਹ
ਮੇਰੀ ਸਲਾਹ ਲੈਂਦੇ ਪਰ ਪਤਾ ਨਹੀਂ ਉਨ੍ਹਾਂ ਦੀ ਕੀ ਮਜਬੂਰੀ ਸੀ ਕਿ ਮੇਰੇ ਨਾਲ ਗੱਲ ਤੱਕ ਨਹੀਂ
ਕੀਤੀ: ਰਾਜ ਮਹਿੰਦਰ ਸਿੰਘ ਮਜੀਠੀਆ
*ਖ਼ਾਲਸਾ ਕਾਲਜ ਗਵਰਨਿੰਗ ਕੌਂਸਿਲ ਦੇ ਆਨਰੇਰੀ ਸਕੱਤਰ ਰਾਜਿੰਦਰ ਮੋਹਨ ਸਿੰਘ ਛੀਨਾ ਭਾਜਪਾ ਦੇ ਸਕੱਤਰ
ਵੀ ਹਨ, ਜਿਸ ਦਾ ਏਜੰਡਾ ਖ਼ਾਲਸੇ ਦੇ ਏਜੰਡੇ ਨਾਲ ਬਿਲਕੁਲ ਮੇਲ ਨਹੀਂ ਖਾਂਦਾ: ਕਿਰਨਜੋਤ ਕੌਰ
* ਤਜ਼ਵੀਜ ਸ਼ੁਦਾ ਯੂਨੀਵਰਸਿਟੀ ਵਿੱਚ ਕਿੱਤਾ ਮੁਖੀ ਕੋਰਸਾਂ ਵਿੱਚ ਨਵੀਂ ਤਕਨੀਕ ਦੀ ਵਿਦਿਆ ਦਿੱਤੀ
ਜਾਵੇਗੀ ਜਿਹੜੀ ਮਹਿੰਗੀ ਤਾਂ ਹੋ ਸਕਦੀ ਹੈ ਪਰ ਉਸ ਨਾਲ ਰੁਜ਼ਗਾਰ ਮਿਲੇਗਾ: ਛੀਨਾ
ਬਠਿੰਡਾ, ੨ ਅਪ੍ਰੈਲ (ਕਿਰਪਾਲ ਸਿੰਘ): ਅੱਜ ਤੋਂ ੧੨੧ ਸਾਲ ਪਹਿਲਾਂ ੧੮੯੦ ਈਸਵੀ ਵਿੱਚ ਸਿੱਖ ਚੇਤਨਾ
ਵਿੱਚ ਇਹ ਵੀਚਾਰ ਉਤਪਨ ਹੋਇਆ ਕਿ ਸਿੱਖ ਬੱਚਿਆਂ ਨੂੰ ਸਸਤੀ ਤੇ ਵਧੀਆ ਵਿਦਿਆ ਦੇਣ ਲਈ ਖ਼ਾਲਸਾ ਕਾਲਜ
ਬਣਾਇਅ ਜਾਵੇ, ਜਿਸ ਦੇ ਸਿੱਟੇ ਵਜੋਂ ਲਾਹੌਰ ਵਿਖੇ ਚੀਫ਼ ਖ਼ਾਲਸਾ ਦੀਵਾਨ ਦੀ ਸਰਪ੍ਰਸਤੀ ਹੇਠ ਹੋਈ
ਸਿੱਖ ਕਨਵੋਕੇਸ਼ਨ ਵਿਚ ਇਸ ਮਕਸਦ ਲਈ ਮਤਾ ਪਾਸ ਕੀਤਾ ਗਿਆ। ਉਸ ਕਨਵੋਕੇਸ਼ਨ ਵਿੱਚ ਕੀਤੀ ਭਾਵਪੂਰਕ
ਅਪੀਲ ਸਦਕਾ ਖ਼ਾਲਸਾ ਕਾਲਜ ਬਣਾਉਣ ਲਈ ਫੂਲਕੀਆਂ ਸਿੱਖ ਰਿਆਸਤ ਦੇ ਰਾਜਿਆਂ ਤੇ ਅਮੀਰ ਸਿੱਖਾਂ ਨੇ ਦਿਲ
ਖੋਲ੍ਹ ਕੇ ਪੈਸੇ ਦਿੱਤੇ ਅੰਮ੍ਰਿਤਸਰ ਦੇ ਨਜਦੀਕ ਤਿੰਨ ਪਿੰਡਾਂ ਨੇ ੫੦੦ ਏਕੜ ਜਮੀਨ ਮੁਫ਼ਤ ਵਿੱਚ
ਦਿੱਤੀ, ਜਿਸ ਵਿੱਚੋਂ ਇਕੱਲੇ ਪਿੰਡ ਕੋਟ ਸਈਅਦ ਖਾਂ, ਜਿਸ ਦਾ ਅੱਜਕਲ੍ਹ ਨਾਮ ਕੋਟ ਖ਼ਾਲਸਾ ਹੈ, ਨੇ
੪੦੦ ਏਕੜ ਜਮੀਨ ਦਿੱਤੀ। ਇਸ ਤੋਂ ਇਲਾਵਾ ਸਿੱਖ ਜਿਮੀਦਾਰਾਂ ਨੇ ਇੱਕ ਆਨਾ ਪ੍ਰਤੀ ਏਕੜ ਦੇ ਹਿਸਾਬ
ਟੈਕਸ ਇਕੱਤਰ ਕਰਕੇ ਖ਼ਾਲਸਾ ਕਾਲਜ ਦੀ ਉਸਾਰੀ ਲਈ ਦਿੱਤਾ। ਸਮੂਹ ਸਿੱਖਾਂ ਦੇ ਇਸ ਭਰਵੇਂ ਸਹਿਯੋਗ
ਸਦਕਾ ੧੮੯੨ ਵਿੱਚ ਖ਼ਾਲਸਾ ਕਾਲਜ ਅਮ੍ਰਿੰਤਸਰ ਦੀ ਮੌਜੂਦਾ ਆਲੀਸ਼ਾਨ ਇਮਾਰਤ ਹੋਂਦ ਵਿੱਚ ਆਈ, ਜਿਸ ਨੂੰ
ਸਿੱਖਾਂ ਦੀ ਸ਼ਾਨ 'ਤੇ ਵਿਰਾਸਤ ਵਜੋਂ ਜਾਣਿਆ ਜਾਂਦਾ ਹੈ। ਇਸ ਲਈ ਖ਼ਾਲਸਾ ਕਾਲਜ ਨਾਲ ਸਿੱਖਾਂ ਦੀਆਂ
ਭਾਵਨਾਵਾਂ ਜੁੜੀਆਂ ਹੋਈਆਂ ਹਨ। ਜਿਉਂ ਹੀ ਚੁੱਪ ਚਪੀਤੇ ਇਸ ਨੂੰ ਖ਼ਾਲਸਾ ਯੂਨੀਵਰਸਿਟੀ ਵਿੱਚ ਤਬਬਦੀਲ
ਕੀਤੇ ਜਾਣ ਦੀਆਂ ਖ਼ਬਰਾਂ ਆਈਆਂ ਤਾਂ ਇਸ ਦੇ ਨਾਲ ਹੀ ਵਿਵਾਦ ਸ਼ੁਰੂ ਹੋ ਗਿਆ ਕਿ ਖ਼ਾਲਸਾ ਕਾਲਜ ਦੀ
ਹੋਂਦ ਖਤਮ ਕਰ ਕੇ ਇਸ ਨੂੰ ਨਿਜੀ ਜਾਇਦਾਦ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ। ਖ਼ਾਲਸਾ ਕਾਲਜ ਦੇ
ਮੌਜੂਦਾ ਵਿਦਿਆਰਥੀ, ਪੁਰਾਣੇ ਵਿਦਿਆਰਥੀ, ਟੀਚਿੰਗ ਤੇ ਨਾਨ ਟੀਚਿੰਗ ਸਟਾਫ, ਸਤਾਧਾਰੀ ਅਕਾਲੀ ਦਲ
ਨੂੰ ਛੱਡ ਕੇ ਸਮੁੱਚੀਆਂ ਪੰਥਕ ਜਥੇਬੰਦੀਆਂ ਅਤੇ ਨੇੜਲੇ ਪਿੰਡ ਵਾਸੀ ਇਸ ਤਜ਼ਵੀਜ ਦਾ ਸਖਤ ਵਿਰੋਧ ਕਰ
ਰਹੇ ਹਨ। ਉਨ੍ਹਾਂ ਇਹ ਮਾਮਲਾ ਅਕਾਲ ਤਖ਼ਤ 'ਤੇ ਵੀ ਪਹੁੰਚਾਇਆ ਤੇ ਮੰਗ ਕੀਤੀ ਕਿ ਖ਼ਾਲਸਾ ਕਾਲਜ ਦੀ
ਹੋਂਦ ਬਚਾਉਣ ਲਈ ਜਥੇਦਾਰ ਦਖ਼ਲ ਦੇਣ।
ਆਮ ਆਦਮੀ ਦੀ ਸਮਝ ਵਿੱਚ ਨਹੀਂ ਸੀ ਆ ਰਿਹਾ ਕਿ ਖ਼ਾਲਸਾ ਕਾਲਜ ਨੂੰ ਖ਼ਾਲਸਾ ਯੂਨੀਵਰਸਿਟੀ ਬਣਾਉਣ ਵਿੱਚ
ਤਾਂ ਸਿੱਖਾਂ ਨੂੰ ਖੁਸ਼ੀ ਤੇ ਮਾਨ ਮਹਿਸੂਸ ਹੋਣਾ ਚਾਹੀਦਾ ਸੀ, ਇਸ ਲਈ ਸਿਰਫ ਸਿਆਸੀ ਵਿਰੋਧੀ ਹੀ ਇਸ
ਮਾਮਲੇ ਨੂੰ ਤੂਲ ਦੇ ਕੇ ਵਿਵਾਦ ਖੜ੍ਹਾ ਕਰ ਰਹੇ ਹੋਣਗੇ। ਚੀਫ਼ ਖ਼ਾਲਸਾ ਦੀਵਾਨ ਜਿਸ ਦੇ ਕਾਫੀ ਸਾਰੇ
ਮੈਂਬਰ ਖ਼ਾਲਸਾ ਕਾਲਜ ਦੀ ਗਵਰਨਿੰਗ ਕੌਂਸਿਲ ਦੇ ਵੀ ਮੈਂਬਰ ਹਨ, ਨੇ ਵੀ ਕਾਲਜ ਨੂੰ ਯੂਨੀਵਰਸਿਟੀ
ਵਿੱਚ ਤਬਦੀਲ ਕੀਤੇ ਜਾਣ ਦਾ ਮਤਾ ਪਾਸ ਕਰ ਦਿੱਤਾ। ੨੪ ਮਾਰਚ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ
ਕਮੇਟੀ ਦੇ ਜਨਰਲ ਇਜਲਾਸ ਵਿੱਚ ਵੀ ਸਰਬ ਸੰਮਤੀ ਨਾਲ ਮਤਾ ਪਾਸ ਕਰ ਦਿੱਤਾ ਜਿਸ ਵਿੱਚ ਕਿਹਾ ਗਿਆ ਕਿ
ਜੇ ਖ਼ਾਲਸਾ ਯੂਨੀਵਰਸਿਟੀ ਬਣਾਉਣੀ ਹੈ ਤਾਂ ਵੱਖਰੀ ਜਮੀਨ ਲੈ ਕੇ ਉਸ ਲਈ ਵੱਖਰੀ ਇਮਾਰਤ ਬਣਾਈ ਜਾਵੇ
ਨਾ ਕਿ ਕਿ ਖ਼ਾਲਸਾ ਕਾਲਜ ਦੀ ਹੋਂਦ ਖਤਮ ਕੀਤੀ ਜਾਵੇ। ਚੀਫ ਖ਼ਾਲਸਾ ਦੀਵਾਨ ਦਾ ਮਤਾ ਤਾਂ ਸਮਝਿਆ ਜਾ
ਸਕਦਾ ਹੈ ਕਿ ਸ਼ਾਇਦ ਉਸ ਵਿੱਚ ਧੜੇਬੰਦੀ ਹੋਵੇ ਤੇ ਬਾਦਲ ਵਿਰੋਧੀ ਮੈਂਬਰਾਂ ਦੀ ਬਹੁ ਗਿਣਤੀ ਨੇ
ਸਿਆਸੀ ਵਿਰੋਧ ਵਜੋਂ ਇਹ ਮਤਾ ਪਾਸ ਕਰ ਦਿੱਤਾ ਹੋਵੇ, ਪਰ ਸ਼੍ਰੋਮਣੀ ਕਮੇਟੀ ਵਿਚੋਂ ਸਰਬ ਸੰਮਤੀ ਨਾਲ
ਮਤਾ ਪਾਸ ਹੋਣਾ ਤੇ ਉਹ ਵੀ ਪ੍ਰਧਾਨ ਸ: ਅਵਤਾਰ ਸਿੰਘ ਮੱਕੜ ਵੱਲੋਂ ਇਹ ਮਤਾ ਖ਼ੁਦ ਪੜ੍ਹੇ ਜਾਣ ਨੇ
ਤਾਂ ਇਸ ਬੁਝਾਰਤ ਨੂੰ ਹੋਰ ਪੇਚੀਦਾ ਬਣਾ ਦਿੱਤਾ ਕਿ ਅਸਲ ਪਹੇਲੀ ਹੈ ਕੀ? ਜੇ ਯੂਨੀਵਰਸਿਟੀ ਬਣਾਉਣ
ਨਾਲ ਬਾਦਲ ਜਾਂ ਉਸ ਦੇ ਕੁੜਮ ਮਜੀਠੀਆ ਪ੍ਰਵਾਰ ਦਾ ਕੋਈ ਲਾਭ ਹੁੰਦਾ ਤਾਂ ਸ: ਮੱਕੜ ਨੇ ਇਹ ਜੁਰ੍ਹਤ
ਕਿਵੇਂ ਕਰ ਲਈ ਕਿ ਉਹ ਇਸ ਦੇ ਵਿਰੋਧ ਵਿੱਚ ਕੋਈ ਮਤਾ ਪੇਸ਼ ਕਰਕੇ ਇਸ ਨੂੰ ਸਰਬਸੰਮਤੀ ਨਾਲ ਪਾਸ ਕਰਵਾ
ਲਵੇ? ਹਾਲੀ ਇਹ ਕਿਆਸ ਅਰਾਂਈਆਂ ਚੱਲ ਹੀ ਰਹੀਆਂ ਸਨ ਕਿ ਬਿੱਲੀ ਥੈਲੇ ਵਿੱਚੋਂ ਬਾਹਰ ਆ ਗਈ, ਭਾਵ
ਮੱਕੜ ਸਾਹਿਬ ਨੇ ਖ਼ੁਦ ਹੀ ਬਿਆਨ ਦਾਗ ਦਿੱਤਾ ਕਿ ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਵਿੱਚ ਖ਼ਾਲਸਾ
ਯੂਨੀਵਰਸਿਟੀ ਦੇ ਵਿਰੋਧ ਵਿੱਚ ਕੋਈ ਮਤਾ ਪਾਸ ਹੀ ਨਹੀਂ ਹੋਇਆ। ਸ਼੍ਰੋਮਣੀ ਅਕਾਲੀ ਦਲ (੧੯੨੦) ਅਤੇ
ਦਲ ਖ਼ਾਲਸਾ ਵਲੋਂ ਸ: ਮੱਕੜ ਦੀ ਅਕਾਲ ਤਖ਼ਤ 'ਤੇ ਸ਼ਿਕਾਇਤ ਕੀਤੀ ਗਈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ
ਹਜ਼ੂਰੀ ਅਤੇ ਪੰਜ ਸਿੰਘ ਸਾਹਿਬਾਨ ਦੀ ਹਾਜ਼ਰੀ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਮਤਾ ਖ਼ੁਦ
ਪੜ੍ਹਿਆ ਤੇ ਜਨਰਲ ਇਜਲਾਸ ਦੇ ਸਮੁੱਚੇ ਮੈਂਬਰਾਂ ਨੇ ਜੈਕਾਰੇ ਛੱਡ ਕੇ ਇਸ ਨੂੰ ਪ੍ਰਵਾਨ ਕੀਤਾ ਪਰ
ਅਗਲੇ ਹੀ ਦਿਨ ਇਸ ਤੋਂ ਮੁੱਕਰ ਕੇ ਸ: ਮੱਕੜ ਨੇ ਗੁਰੂ ਗ੍ਰੰਥ ਸਾਹਿਬ ਅਤੇ ਆਲ ਇੰਡੀਆ ਗੁਰਦੁਆਰਾ
ਐਕਟ ਦਾ ਅਪਮਾਨ ਕੀਤਾ ਹੈ ਤੇ ਇੱਕ ਸਿੱਖ ਦੇ ਸੱਚ ਬੋਲਣ ਦੀ ਭਰੋਸੇਯੋਗਤਾ 'ਤੇ ਵੀ ਪ੍ਰਸ਼ਨ ਚਿੰਨ੍ਹ
ਲਾ ਦਿੱਤਾ ਹੈ। ਉਨ੍ਹਾਂ ਮੰਗ ਕੀਤੀ ਕਿ ਸ: ਮੱਕੜ ਨੂੰ ਅਕਾਲ ਤਖ਼ਤ 'ਤੇ ਤਲਬ ਕਰਕੇ ਉਸ ਨੂੰ ਯੋਗ
ਤਨਖ਼ਾਹ ਲਾਈ ਜਾਵੇ। ਵੈਸੇ ਤਾਂ ਜਨਰਲ ਇਜਲਾਸ ਵਿੱਚ ਪੰਜੇ ਜਥੇਦਾਰ ਖ਼ੁਦ ਸ਼ਾਮਲ ਸਨ ਇਸ ਲਈ ਹੋਰ ਕਿਸੇ
ਸਬੂਤ ਦੀ ਲੋੜ ਹੀ ਨਹੀਂ ਹੈ, ਪਰ ਫਿਰ ਵੀ ਉਨ੍ਹਾਂ ਮਤਾ ਪੜ੍ਹਦਿਆਂ ਦੀ ਸ: ਮੱਕੜ ਦੀ ਵੀਡੀਓ ਸੀਡੀ
ਆਪਣੀ ਸ਼ਿਕਾਇਤ ਨਾਲ ਨੱਥੀ ਕਰ ਦਿੱਤੀ ਸੀ। ਇਸ ਦੇ ਬਾਵਯੂਦ ਅਕਾਲ ਤਖ਼ਤ 'ਤੇ ੨੯ ਮਾਰਚ ਨੂੰ ਪੰਜ ਸਿੰਘ
ਸਾਹਿਬਾਨ ਦੀ ਹੋਈ ਮੀਟਿੰਗ ਵਿਚ ਸਮੇਂ ਦੀ ਘਾਟ ਦਾ ਬਹਾਨਾ ਬਣਾ ਕੇ, ਨਾ ਹੀ ਇਸ ਸ਼ਿਕਾਇਤ 'ਤੇ ਅਤੇ
ਨਾ ਹੀ ਖ਼ਾਲਸਾ ਕਾਲਜ ਬਚਾਓ ਸੰਘਰਸ਼ ਕਮੇਟੀ ਦੀ ਸ਼ਿਕਾਇਤ 'ਤੇ ਕੋਈ ਵੀਚਾਰ ਕੀਤੀ ਗਈ। ਇੱਕ ਨਿੱਜੀ
ਟੀਵੀ ਚੈਨਲ 'ਡੇ ਐਂਡ ਨਾਈਟ' ਦੇ ਸੀਨੀਅਰ ਪੱਤਰਕਾਰ ਸ: ਸਵਰਨ ਸਿੰਘ ਦਾਨੇਵਾਲੀਆ ਦੀ ਟੀਮ ਨੇ ਖ਼ਾਲਸਾ
ਕਾਲਜ ਦੀ ਹੋਂਦ ਕਾਇਮ ਰੱਖਣ ਦੇ ਹਾਮੀਆਂ ਤੇ ਇਸ ਨੂੰ ਨਿੱਜੀ ਯੂਨੀਵਰਸਿਟੀ ਵਿੱਚ ਤਬਦੀਲ ਕਰਨ ਦੇ
ਹਮਾਇਤੀਆਂ ਨੂੰ ਮਿਲ ਕੇ ਤੱਥਾਂ ਦੇ ਅਧਾਰਤ ਇੱਕ ਵਿਸ਼ੇਸ਼ ਰੀਪੋਰਟ ਤਿਆਰ ਕੀਤੀ ਜਿਹੜੀ ਕਿ ੩੧ ਮਾਰਚ
ਸ਼ਾਮ ਨੂੰ ਪ੍ਰਸਾਰਤ ਕੀਤੀ ਗਈ।ਇਹ ਰੀਪੋਰਟ ਵੇਖ ਕੇ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਯੂਨੀਵਰਸਿਟੀ
ਬਣਾਉਣ ਦੇ ਨਾਮ 'ਤੇ ਖ਼ਾਲਸਾ ਕਾਲਜ ਦੀ ਕੌਮੀ ਜਾਇਦਾਦ ਨੂੰ ਨਿਜੀ ਹੱਥਾਂ ਵਿੱਚ ਲੈਣ ਲਈ ਇਹ ਇੱਕ
ਸਾਜਿਸ਼ ਹੈ।
ਟੀਵੀ 'ਤੇ ਵਿਖਾਈ ਗਈ ਇਸ ਰੀਪੋਰਟ ਮੁਤਾਬਕ ੨੦੦੪ ਵਿੱਚ ਸੁਖਬੀਰ ਸਿੰਘ ਬਾਦਲ ਦੇ ਸਹੁਰਾ ਸਤਿਆਜੀਤ
ਸਿਘ ਮਜੀਠੀਆ ਖ਼ਾਲਸਾ ਕਾਲਜ ਦੀ ਗਵਰਨਿੰਗ ਕੌਂਸਿਲ ਦੇ ਪ੍ਰਧਾਨ ਬਣੇ। ਉਨ੍ਹਾਂ ਆਉਂਦਿਆਂ ਹੀ ਕਾਲਜ ਦੀ
ਜਾਇਦਾਦ ਨੂੰ ਆਪਣੇ ਨਿਜੀ ਹੱਥਾਂ ਵਿੱਚ ਲੈਣ ਦੀ ਮੁਢਲੀ ਤਿਆਰੀ ਵਜੋਂ ਚੁੱਪ ਚਪੀਤੇ ਹੀ ਆਪਣੇ
ਪ੍ਰਵਾਰਕ ਮੈਂਬਰਾਂ ਨੂੰ ਇਸ ਦੇ ਗਵਰਨਿੰਗ ਕੌਂਸਿਲ ਦੇ ਮੈਂਬਰਾਂ ਦੀ ਸੂਚੀ ਵਿੱਚ ਸ਼ਾਮਲ ਕਰਨਾ ਸ਼ੁਰੂ
ਕਰ ਦਿੱਤਾ। ਪੱਤਰਕਾਰ ਸਵਰਨ ਸਿੰਘ ਦਾਨੇਵਾਲੀਆ ਵੱਲੋਂ ਪੜ੍ਹੀ ਗਈ ਉਸ ਸੂਚੀ ਵਿੱਚ ਲੜੀ ਨੰਬਰ ੩
ਸਤਿਆਜੀਤ ਸਿੰਘ ਮਜੀਠੀਆ, ਨੰ: ੨੩ ਬਿਕ੍ਰਮਜੀਤ ਸਿੰਘ ਮਜੀਠੀਆ (ਪੁੱਤਰ), ਨੰ: ੩੩ ਗੁਰਮੇਹਰ ਸਿੰਘ
ਮਜੀਠੀਆ (ਪੁੱਤਰ), ਨੰ: ੪੨ ਹਰਸਿਮਰਤ ਕੌਰ ਬਾਦਲ (ਪੁੱਤਰੀ), ਨੰ: ੯੦ ਸੁਖਬੀਰ ਸਿੰਘ ਬਾਦਲ
(ਜੁਆਈ), ਨੰ: ੬੦ ਸੁਖਮਨਜਸ ਕੌਰ ਢਿੱਲੋਂ (ਰਿਸ਼ਤੇਦਾਰ), ਨੰਬਰ ੯੩ ਜਸਵਿੰਦਰਪਾਲ ਸਿੰਘ
(ਰਿਸ਼ਤੇਦਾਰ), ਨੰ: ੯੫ ਸਵਰਨ ਸਿੰਘ (ਰਿਸ਼ਤੇਦਾਰ) ਹਨ। ਗਵਰਨਿੰਗ ਕੌਂਸਿਲ ਦੇ ਕਾਰਜ਼ਕਾਰੀ ਮੈਂਬਰ ਸ:
ਭਾਗ ਸਿੰਘ ਅਣਖੀ ਨੇ ਦੱਸਿਆ ਕਿ ਗਵਰਨਿੰਗ ਕੌਂਸਿਲ ਵਿੱਚ ਇਹ ਮੈਂਬਰ ਸ਼ਾਮਲ ਕਰਨ ਦੀ ਕਾਰਵਾਈ ਇੰਨੀ
ਗੁਪਤ ਰੱਖੀ ਗਈ ਕਿ ਨਾ ਕਦੀ ਮੈਂਬਰ ਵਧਾਉਣ ਦਾ ਏਜੰਡਾ ਮੈਂਬਰਾਂ ਨੂੰ ਭੇਜਿਆ ਗਿਆ, ਨਾ ਕਦੀ ਕਿਸੇ
ਮੀਟਿੰਗ ਵਿੱਚ ਇਸ ਨੂੰ ਵੀਚਾਰਿਆ ਗਿਆ ਤੇ ਨਾ ਹੀ ਇਹ ਸੂਚੀ ਮੈਬਰਾਂ ਨੂੰ ਕਦੀ ਵਿਖਾਈ ਗਈ ਹੈ।
ਨਿੱਜੀ ਯੂਨੀਵਰਸਿਟੀ ਵਿੱਚ ਤਬਦੀਲ ਕਰਨ ਦਾ ਮਤਾ ਵੀ ਕਦੀ ਕਿਸੇ ਮੀਟਿੰਗ ਵਿੱਚ ਨਹੀਂ ਵੀਚਾਰਿਆ ਗਿਆ।
ਉਸ ਦੇ ਸੰਵਿਸ਼ਾਨ ਵਿੱਚ ਦਰਜ਼ ਕਰ ਦਿੱਤਾ ਗਿਆ ਕਿ ਖ਼ਾਲਸਾ ਕਾਲਜ ਦਾ ਭਾਵ ਹੋਇਗਾ ਖ਼ਾਲਸਾ ਚੈਰੀਟੇਬਲ
ਟ੍ਰਸਟ। ਖ਼ਾਲਸਾ ਕਾਲਜ ਦੇ ਨਾਮ ਦੀ ਤਬਦੀਲੀ ਦਾ ਮਤਾ ਵੀ ਕਦੀ ਕਿਸੇ ਮੀਟਿੰਗ ਵਿੱਚ ਨਹੀਂ ਲਿਆਂਦਾ
ਗਿਆ। ਸੰਵਿਧਾਨ ਵਿੱਚ ਇੱਥੋਂ ਤੱਕ ਤਬਦੀਲੀ ਕਰ ਦਿੱਤੀ ਗਈ ਕਿ ਇਸ ਦੀ ਸੈਕਸ਼ਨ ਨੰ: ੫ ਦੀ ਮਦ ੧੪
ਅਨੁਸਾਰ ਯੂਨੀਵਰਸਿਟੀ ਦੇ ਪ੍ਰਬੰਧਕ ਲੋੜ ਪੈਣ 'ਤੇ ਇਸ ਦੀ ਜਾਇਦਾਦ ਨੂੰ ਵੇਚ ਜਾਂ ਲੀਜ਼ 'ਤੇ ਦੇ
ਸਕਦੇ ਹਨ। ਇਸ ਮੱਦ ਨਾਲ ਪੰਥਕ ਜਾਇਦਾਦ ਇੱਕ ਪ੍ਰੀਵਾਰ ਦੇ ਹੱਥਾਂ ਵਿੱਚ ਚਲੀ ਜਾਵੇਗੀ। ਸ: ਅਣਖੀ ਨੇ
ਕਿਹਾ ਕਾਨੂੰਨਦਾਨ ਤੇ ਪੜ੍ਹੇ ਲਿਖੇ ਸਾਰੇ ਲੋਕ ਜਾਣਦੇ ਹਨ ਕਿ ਨਾਮ ਦੀ ਤਬਦੀਲੀ ਦਾ ਭਾਵ ਹੈ ਕਿ ਉਸ
ਦੀ ਪੁਰਾਣੀ ਹੋਂਦ ਖਤਮ ਹੋ ਜਾਣਾ। ਲੋਕਾਂ ਨੇ ਖ਼ਾਲਸਾ ਕਾਲਜ ਬਣਾਉਣ ਲਈ ਦਿਲ ਖੋਲ੍ਹ ਕੇ ਦਾਨ ਸਿਰਫ
ਇਸ ਉਮੀਦ ਨਾਲ ਦਿੱਤਾ ਸੀ ਕਿ ਇਹ ਸੰਸਥਾ ਜਿਥੇ ਸਿੱਖ ਪ੍ਰਵਾਰਾਂ ਦੇ ਬੱਚਿਆਂ ਨੂੰ ਸਸਤੀ ਤੇ ਉੱਚ
ਕੋਟੀ ਦੀ ਵਧੀਆ ਵਿਦਿਆ ਪ੍ਰਦਾਨ ਕਰੇਗੀ ਉਥੇ ਵਿਦਿਆਰਥੀਆਂ ਨੂੰ ਸਿੱਖ ਸਿਧਾਂਤਾ ਵਿੱਚ ਵੀ ਪ੍ਰਪੱਕ
ਕੀਤਾ ਜਾਵੇਗਾ। ਸਿੰਘ ਸਭਾ ਤੇ ਚੀਫ਼ ਖ਼ਾਲਸਾ ਦੀਵਾਨ ਦੀਆਂ ਲਹਿਰਾਂ ਵਿੱਚੋਂ ਖ਼ਾਲਸਾ ਕਾਲਜ ਅੰਮ੍ਰਿਤਸਰ
ਹੋਂਦ ਵਿੱਚ ਆਇਆ ਤੇ ਖ਼ਾਲਸਾ ਕਾਲਜ ਨੇ ਹਰ ਸਿੱਖ ਜੱਦੋ ਜਹਿਦ ਵਿੱਚ ਆਪਣਾ ਭਰਵਾਂ ਯੋਗਦਾਨ ਪਾਇਆ।
ਇਥੋਂ ਉੱਠੀ ਲਹਿਰ ਨੇ ਹੀ ਮਹੰਤਾਂ ਦੇ ਕਬਜ਼ੇ ਵਿੱਚੋਂ ਅਕਾਲ ਤਖ਼ਤ ਨੂੰ ਅਜ਼ਾਦ ਕਰਵਾਇਆ। ਉਨ੍ਹਾਂ ਕਿਹਾ
ਕੋਈ ਵੀ ਪ੍ਰਾਈਵੇਟ ਕਮਰਸ਼ੀਅਲ ਯੂਨੀਵਰਸਿਟੀ ਖ਼ਾਲਸ ਪੰਥ ਦੀ ਉਸ ਢੰਗ ਨਾਲ ਗੱਲ ਨਹੀਂ ਕਰ ਸਕਦੀ ਜਿਸ
ਤਰ੍ਹਾਂ ਕਿ ਖ਼ਾਲਸਾ ਕਾਲਜ ਕਰ ਸਕਦਾ ਹੈ।
ਹੁਣ ਤੱਕ ਇਸ ਸੰਸਥਾ ਨੇ ਬਾਖ਼ੂਬੀ ਆਪਣਾ ਰੋਲ ਨਿਭਾਇਆ ਤੇ ਇੱਥੋਂ ਵਿਦਿਆ ਦੇ ਨਾਲ ਨਾਲ ਅਥਲੈਟਿਕਸ ਤੇ
ਖੇਡਾਂ ਦੇ ਖੇਤਰ ਵਿੱਚ ਹਾਕੀ ਦੇ ਚਮਕਦੇ ਸਿਤਾਰੇ ਬਲਬੀਰ ਸਿੰਘ ਸੀਨੀਅਰ, ਸ਼ਹਿਜ਼ਾਦਾ ਖੁਰਾਮ ਲਤੀਫ਼,
ਧਰਮ ਸਿੰਘ, ਹਰਵਿੰਦਰ ਸਿੰਘ, ਰਾਮ ਸਰੂਪ ਪਾਸੀ, ਹੈਮਰ ਥਰੋਅਰ ਪ੍ਰਵੀਨ ਕੁਮਾਰ, ਬਹਾਦਰ ਸਿੰਘ ਤੇ
ਜੁਗਰਾਜ ਸਿੰਘ ਸ਼ਾਟਪੁੱਟ, ਗੁਰਚਰਨ ਸਿੰਘ ਐਥਲੀਟ, ਬਿਸ਼ਨ ਸਿੰਘ ਬੇਦੀ ਕ੍ਰਿਕਟਰ ਕੌਮ ਦੀ ਝੋਲੀ ਵਿਚ
ਪਾਏ। ਵਿਦਿਆ ਦੇ ਖੇਤਰ ਵਿਚ ਵਾਈਸ ਚਾਂਸਲਰ ਬਿਸ਼ਨ ਸਿੰਘ ਸਮੁੰਦਰੀ, ਕਰਮ ਸਿੰਘ ਗਿੱਲ, ਆਰ ਸੀ ਪਾਲ,
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ: ਖੇਮ ਸਿੰਘ ਗਿੱਲ, ਜੀ ਐੱਸ ਰੰਧਾਵਾ।
ਭਾਰਤੀ ਫ਼ੌਜ ਵਿੱਚ ਫੀਲਡ ਮਾਰਸ਼ਲ ਅਰਜੁਨ ਸਿੰਘ, ਜਨਰਲ ਜਗਜੀਤ ਸਿੰਘ ਅਰੋੜਾ, ਜਨਰਲ ਰਜਿੰਦਰ ਸਿੰਘ
ਸਪੈਰੋ ਅਤੇ ਆਪਣੇ ਖੇਤਰ ਦੀਆਂ ਵਿਦਵਾਨ ਸਖ਼ਸ਼ੀਅਤਾ ਫਿਲਮਕਾਰ ਭੀਸ਼ਮ ਸਾਹਨੀ ਤੇ ਅਕਸ਼ੈ ਕੁਮਾਰ ਆਦਿ ਦੇ
ਨਾਮ ਵਰਨਣਯੋਗ ਹਨ। ਆਪਣਾ ਵਿਸ਼ੇਸ਼ ਸਥਾਨ ਬਣਾਉਣ ਵਾਲੇ ਸਿਆਸਦਾਨਾਂ ਵਿਚੋਂ ਸਬਕਾ ਮੁਖ ਮੰਤਰੀ ਪ੍ਰਤਾਪ
ਸਿੰਘ ਕੈਰੋਂ, ਕੇਂਦਰੀ ਮੰਤਰੀ ਤੇ ਸਾਬਕਾ ਮੁੱਖ ਚੋਣ ਕਮਿਸ਼ਨਰ ਮਨੋਹਰ ਸਿੰਘ ਗਿੱਲ ਦੇ ਨਾਮ ਮੁਖ ਤੌਰ
'ਤੇ ਵਰਨਣਣੋਗ ਹਨ। ਸ: ਅਣਖੀ ਨੇ ਕਿਹਾ ਕਿ ਜੇ ਇਹ ਕਾਲਜ ਨਿਜੀ ਯੂਨੀਵਰਸਿਟੀ ਵਿੱਚ ਤਬਦੀਲ ਹੋ ਗਿਆ
ਤਾਂ ਇਸ ਨੂ ਇੱਕ ਕਮਰਸ਼ੀਅਲ ਆਦਾਰੇ ਦੇ ਤੌਰ 'ਤੇ ਚਲਾਇਆ ਜਾਵੇਗਾ, ਜਿਸ ਨਾਲ ਵਿਦਿਆ ਮਹਿੰਗੀ ਹੋ
ਜਾਵੇਗੀ ਤੇ ਗਰੀਬ ਸਿੱਖ ਪ੍ਰਵਾਰਾਂ ਦੇ ਬੱਚੇ ਜਿਨ੍ਹਾਂ ਲਈ ਵਿਸ਼ੇਸ ਤੌਰ 'ਤੇ ਇਹ ਕਾਲਜ ਬਣਾਇਆ ਗਿਆ
ਸੀ ਉਹ ਵਿਦਿਆ ਤੋਂ ਵਾਂਝੇ ਰਹਿ ਜਾਣਗੇ। ਮਾਸਟਰ ਤਾਰਾ ਸਿੰਘ ਦੀ ਦੋਹਤਰੀ ਤੇ ਸ਼੍ਰੋਮਣੀ ਕਮੇਟੀ ਦੀ
ਮੈਂਬਰ ਬੀਬੀ ਕਿਰਨਜੋਤ ਕੌਰ ਨੇ ਕਿਹਾ ਖ਼ਾਲਸਾ ਕਾਲਜ ਗਵਰਨਿੰਗ ਕੌਂਸਿਲ ਦੇ ਆਨਰੇਰੀ ਸਕੱਤਰ ਰਾਜਿੰਦਰ
ਮੋਹਨ ਸਿੰਘ ਛੀਨਾ ਭਾਜਪਾ ਦੇ ਸਕੱਤਰ ਵੀ ਹਨ ਜਿਸ ਦਾ ਏਜੰਡਾ ਖ਼ਾਲਸੇ ਦੇ ਏਜੰਡੇ ਨਾਲ ਬਿਲਕੁਲ ਮੇਲ
ਨਹੀਂ ਖਾਂਦਾ। ਉਨ੍ਹਾਂ ਨੇ ਕਿਹਾ ਜਿਸ ਕਾਲਜ ਨੇ ਹਰ ਖੇਤਰ ਵਿੱਚ ਬੁਲੰਦੀਆਂ ਨੂੰ ਛੋਹਿਆ ਉਸ ਬਾਰ
ਕਿਸੇ ਨੇ ਸੁਪਨੇ ਵਿੱਚ ਨਹੀਂ ਸੀ ਸੋਚਿਆ ਕਿ ਇਸ ਦੀ ਹੋਂਦ ਹੀ ਖਤਮ ਹੋ ਜਾਵੇਗੀ। ਖ਼ਾਲਸਾ ਕਾਲਜ ਦੇ
ਚਾਂਸਲਰ ਰਾਜ ਮਹਿੰਦਰ ਸਿੰਘ ਮਜੀਠੀਆ ਨੇ ਕਿਹਾ ਕਿ ਖ਼ਾਲਸਾ ਯੂਨੀਵਰਸਿਟੀ ਦਾ ਸੰਵਿਧਾਨ ਬਣਾਉਣ ਸਮੇਂ
ਇਨ੍ਹਾਂ ਨੂੰ ਚਾਹੀਦਾ ਸੀ ਕਿ ਬਤੌਰ ਚਾਂਸਲਰ ਉਹ ਮੇਰੀ ਸਲਾਹ ਲੈਂਦੇ ਪਰ ਪਤਾ ਨਹੀਂ ਉਨ੍ਹਾਂ ਦੀ ਕੀ
ਮਜਬੂਰੀ ਸੀ ਕਿ ਮੇਰੇ ਨਾਲ ਗੱਲ ਤੱਕ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਮੈਨੂੰ ਨਹੀਂ ਪਤਾ ਕਿ ਉਸ
ਸੰਵਿਧਾਨ ਵਿੱਚ ਕੀ ਹੈ ਅਤੇ ਕੀ ਨਹੀਂ। ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਕਿਹਾ
ਕਿ ਕੀ ਸਾਰੇ ਪੰਥ ਦੀ ਚਿੰਤਾ ਦੋ ਕੁੜਮਾਂ ਨੂੰ ਹੀ ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਨਿੱਜੀ ਟ੍ਰਸਟ
ਬਣਾ ਕੇ ਸ਼੍ਰੋਮਣੀ ਕਮੇਟੀ ਦੀਆਂ ਜਾਇਦਾਦਾਂ ਹੜੱਪਣ ਤੋਂ ਬਾਅਦ ਬਾਦਲ ਪਰਵਾਰ ਨੇ ਖ਼ਾਲਸਾ ਕਾਲਜ ਸਮੇਤ
ਹੋਰਨਾਂ ਪੰਥਕ ਜਾਇਦਾਦਾਂ 'ਤੇ ਅੱਖ ਰੱਖੀ ਹੋਈ ਹੈ। ਅਕਾਲ ਤਖ਼ਤ ਦਾ ਜਥੇਦਾਰ ਆਪਣੇ ਫ਼ਰਜ਼ ਨਿਭਾਉਣ ਤੋਂ
ਪੂਰੀ ਤਰ੍ਹਾਂ ਕੁਤਾਹੀ ਵਰਤਦੇ ਇਸ ਗੰਭੀਰ ਮਸਲੇ ਤੇ ਖਾਮੋਸ਼ੀ ਧਾਰੀ ਬੈਠੇ ਹਨ। ਇਸ ਦਾ ਨਜ਼ਾਇਜ਼ ਫਾਇਦਾ
ਉਠਾ ਕੇ ਬਾਦਲ ਪ੍ਰਵਾਰ ਦੋਵੇਂ ਹੱਥੀਂ ਸਿੱਖ ਕੌਮ ਦੀਆਂ ਜਾਇਦਾਦਾਂ ਲੁੱਟਣ 'ਤੇ ਲੱਗਾ ਹੋਇਆ ਹੈ।
ਖ਼ਾਲਸਾ ਕਾਲਜ ਦੇ ਮੌਜੂਦਾ ਪ੍ਰਿੰ: ਦਲਜੀਤ ਸਿੰਘ ਨੇ ਪ੍ਰਬੰਧਕਾਂ ਦਾ ਪੱਖ ਪੂਰਦਿਆਂ ਕਿਹਾ ਕਿ ਵਿਵਾਦ
ਪੈਦਾ ਕਰਕੇ ਪਬਲਿਕ ਅਪੀਨੀਅਨ ਇਸ ਤਰ੍ਹਾਂ ਦਾ ਬਣਾ ਦਿੱਤਾ ਕਿ ਸ਼ਇਦ ਯੂਨੀਵਰਸਿਟੀ ਬਣਨ ਨਾਲ ਇਸ ਦੀ
ਜਾਇਦਾਦ ਕਿਸੇ ਇੱਕ ਪ੍ਰਵਾਰ ਦੇ ਹੱਥਾ ਵਿੱਚ ਚਲੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਯੂਨੀਵਰਸਿਟੀ
ਪੰਜਾਬ ਸਰਕਾਰ ਵਲੋਂ ਪਾਸ ਐਕਟ ਅਧੀਨ ਬਣਨੀ ਹੈ। ਤੇ ਕਿਸੇ ਐਕਟ ਅਧੀਨ ਬਣੀ ਯੂਨੀਵਰਸਿਟੀ ਕਦੀ ਵੀ
ਕਿਸੇ ਦੇ ਨਿਜੀ ਹੱਥਾਂ ਵਿੱਚ ਨਹੀਂ ਜਾ ਸਕਦੀ। ਉਨ੍ਹਾਂ ਸੰਵਿਧਾਨ ਵਿੱਚ ਕੀਤੀ ਕਿਸੇ ਤਬਦੀਲੀ ਕੀਤੇ
ਜਾਣ ਦੇ ਦੋਸ਼ ਨੂੰ ਵੀ ਨਕਾਰਿਆ। ਗਵਰਨਿੰਗ ਕੌਂਸਿਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ
ਨੇ ਕਿਹਾ ਕਿ ਜਿਸ ਸਮੇਂ ਬਨਾਰਸ ਹਿੰਦੂ ਕਾਲਜ ਨੂੰ ਬਨਾਰਸ ਹਿੰਦੂ ਯੂਨੀਵਰਸਿਟੀ ਅਤੇ ਮੁਹੰਮਡਨ ਕਾਲਜ
ਅਲੀਗੜ੍ਹ ਨੂੰ ਇਸਲਾਮਿਕ ਯੂਨੀਵਰਸਿਟੀ ਬਣਾਇਆ ਗਿਆ ਉਸ ਸਮੇਂ ਅੰਗਰੇਜ, ਸਿੱਖਾਂ ਲਈ ਵੀ ਯੂਨੀਵਰਸਿਟੀ
ਦੇਣ ਵਾਸਤੇ ਅੰਮ੍ਰਿਤਸਰ ਆਏ ਤਾਂ ਉਸ ਸਮੇਂ ਦੇ ਪ੍ਰਬੰਧਕਾਂ ਨੇ ਕਿਹਾ ਤੁਸੀਂ ਵਾਪਸ ਜਾਓ ਅਸੀਂ ਆਪਣੀ
ਯੂਨੀਵਰਸਿਟੀ ਆਪ ਬਣਾਵਾਂਗੇ। ਇਹ ਉਸ ਸਮੇਂ ਦਾ ਸੁਫਨਾ ਹੈ ਜਿਹੜਾ ਹੁਣ ਪੂਰਾ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਖ਼ਾਲਸਾ ਕਾਲਜ ਵਿੱਚ ਪੜ੍ਹਾਈ ਪੁਰਣੇ ਢੰਗ ਦੀ ਹੋ ਰਹੀ ਹੈ, ਜਿਥੋਂ ਡਿਰੀਆਂ ਪ੍ਰਾਪਤ
ਕਰਕੇ ਵੀ ਨੌਕਰੀਆਂ ਨਹੀਂ ਮਿਲਦੀਆਂ। ੨੦੦੪ ਤੋਂ ਜਦੋਂ ਦੀ ਸਾਡੀ ਇਹ ਨਵੀਂ ਪ੍ਰਬੰਧਕੀ ਕਮੇਟੀ ਬਣੀ
ਹੈ ਜਿਸ ਵਿੱਚ ਸ: ਸਤਿਆਜੀਤ ਸਿੰਘ ਪ੍ਰਧਾਨ ਅਤੇ ਉਹ (ਸ: ਛੀਨਾ) ਆਨਰੇਰੀ ਸਕੱਤਰ ਬਣੇ ਹਨ, ਉਸ ਸਮੇਂ
ਤੋਂ ਹੀ ਅਸੀਂ ਫੈਸਲਾ ਕੀਤਾ ਕਿ ਰਵਾਇਤੀ ਪੜ੍ਹਾਈ ਦੀ ਥਾਂ ਕਿੱਤਾ ਮੁਖੀ ਪੜ੍ਹਾਈ ਸ਼ੁਰੂ ਕੀਤੀ ਜਾਵੇ।
ਤਜ਼ਵੀਜ ਸ਼ੁਦਾ ਯੂਨੀਵਰਸਿਟੀ ਵਿੱਚ ਕਿੱਤਾ ਮੁਖੀ ਕੋਰਸਾਂ ਵਿੱਚ ਨਵੀਂ ਤਕਨੀਕ ਦੀ ਵਿਦਿਆ ਦਿੱਤੀ
ਜਾਵੇਗੀ ਜਿਹੜੀ ਮਹਿੰਗੀ ਤਾਂ ਹੋ ਸਕਦੀ ਹੈ ਪਰ ਉਸ ਨਾਲ ਰੁਜ਼ਗਾਰ ਮਿਲੇਗਾ।
ਪ੍ਰਬੰਧਕ ਜਿਸ ਤਰ੍ਹਾਂ ਮਰਜ਼ੀ ਸਫਾਈ ਪੇਸ਼ ਕਰਨ ਪਰ ਜਿਸ ਤਰ੍ਹਾਂ ਚੁੱਪ ਚਪੀਤੇ ਸੰਵਿਧਾਨ ਵਿੱਚ
ਤਬਦੀਲੀ ਕੀਤੀ ਗਈ ਹੈ ਅਤੇ ਯੂਨੀਵਰਸਿਟੀ ਬਣਾਉਣ ਦੀ ਸਾਰੀ ਪ੍ਰੀਕ੍ਰਿਆ ਗੁਪਤ ਰੱਖੀ ਗਈ ਹੈ ਉਸ ਵਿੱਚ
ਸ਼ੱਕ ਦੀ ਗੁੰਜਾਇਸ ਜਰੂਰ ਹੈ। ਕਾਲਜ ਸਟਾਫ, ਪਿੰਡ ਵਾਸੀ ਸਮੁਚੀਆਂ ਪੰਥਕ ਜਥੇਬੰਦੀਆਂ ਦੇ ਜਾਗਣ ਸਦਕਾ
ਇੱਕ ਵਾਰ ਐਣ ਆਖ਼ਰੀ ਮੌਕੇ 'ਤੇ ੩੧ ਮਾਰਚ ਨੂੰ ਪੰਜਾਬ ਮੰਤਰੀ ਮੰਡਲ ਵਲੋਂ ਇਸ ਦਾ ਫੈਸਲਾ ਕੁਝ ਸਮੇਂ
ਲਈ ਰੋਕ ਲਿਆ ਹੈ ਪਰ ਜਿਸ ਤਰ੍ਹਾਂ ਉਸ ਪਿੱਛੋਂ ਸੁਖਬੀਰ ਸਿੰਘ ਬਾਦਲ ਦਾ ਬਿਆਨ ਆਇਆਹੈ ਕਿ ਖ਼ਾਲਸਾ
ਯੂਨੀਵਰਸਿਟੀ ਬਣਾਉਣ ਲਈ ਮੰਤਰੀ ਮੰਡਲ ਵਿੱਚ ਕੋਈ ਵਿਰੋਧ ਨਹੀਂ ਸੀ ਪਰ ਕੁਝ ਮਦਾਂ 'ਤੇ ਸਪਸ਼ਟੀਕਰਨ
ਲੈਣ ਲਈ ਫੈਸਲਾ ਅੱਗੇ ਪਾਇਆ ਗਿਆ ਹੈ, ਇਸ ਨੇ ਸਪਸ਼ਟ ਕਰ ਦਿੱਤਾ ਹੈ ਕਿ ਖ਼ਾਲਸਾ ਕਲਜ ਦੀ ਹੋਂਦ ਨੂੰ
ਖ਼ਤਰਾ ਹਾਲੀ ਪੂਰੀ ਤਰ੍ਹਾਂ ਟਲਿਆ ਨਹੀਂ ਹੈ।
(02/04/11)
ਅਵਤਾਰ ਸਿੰਘ ਮਿਸ਼ਨਰੀ
ਦੁਆਬੇ ਦੀ ਧਰਤੀ ਦਾ ਵਿਦਵਾਨ ਢਾਡੀ ਨਿਹੰਗ ਅਜੀਤ ਸਿੰਘ ਕੁਹਾੜ ਚਾਲੇ ਪਾ ਗਿਆ!
(ਅਵਤਾਰ ਸਿੰਘ ਮਿਸ਼ਨਰੀ/ਤਰਲੋਚਨ ਸਿੰਘ ਦੁਪਾਲਪੁਰ) ਇਹ ਲੇਖ ਦਾਸ ਨੇ ਭਾਈ ਸੱਜਨ ਸਿੰਘ ਕੁਹਾੜ (ਹਾਲ
ਯੂਬਾ ਸਿਟੀ) ਜੋ ਨਿਹੰਗ ਅਜੀਤ ਸਿੰਘ ਕੁਹਾੜ ਨਾਲ ਢਾਡੀ ਜਥੇ ਵਿੱਚ ਢੱਡ ਨਾਲ ਗਾਉਂਦਾ ਸੀ, ਦੀ
ਦਿੱਤੀ ਜਾਣਕਾਰੀ, ਹੋਰ ਦੋਸਤਾਂ ਅਤੇ ਦਾਸ ਦੇ ਕੁੱਝ ਅੱਖੀਂ ਡਿੱਠੇ ਵਾਕਿਆ ਅਨੁਸਾਰ ਲਿਖਿਆ। ਭਾਈ
ਸੱਜਨ ਸਿੰਘ ਕੁਹਾੜ ਦੇ ਦੱਸਣ ਮੁਤਾਬਕ ਪੰਜਾਬ ਦੇ ਦੁਆਬਾ ਇਲਾਕੇ ਜਿਲ੍ਹਾ ਜਲੰਧਰ ਦੇ ਪਿੰਡ ਕੁਹਾੜ
ਕਲਾਂ ਵਿੱਚ ਸੰਨ 1952 ਨੂੰ ਪੈਦਾ ਹੋਇਆ ਨਿਹੰਗ ਅਜੀਤ ਸਿੰਘ ਕੁਹਾੜ ਬੀਤੇ ਕੁੱਝ ਦਿਨ ਪਹਿਲਾਂ ਇਸ
ਫਾਨੀ ਸੰਸਾਰ ਤੋਂ ਚੱਲ ਵਸਿਆ। ਆਪ ਜੀ ਦੇ ਪਿਤਾ ਸ੍ਰ ਬਹਾਦਰ ਸਿੰਘ ਅਤੇ ਮਾਤਾ ਹਰਨਾਮ ਕੌਰ ਇੱਕ
ਚੰਗੇ ਦੰਪਤੀ ਸਨ। ਜਿਨ੍ਹਾਂ ਨੇ ਬੱਚੇ ਅਜੀਤ ਨੂੰ ਬੜੇ ਲਾਡਾਂ ਪਿਆਰਾਂ ਨਾਲ ਪਾਲਿਆ ਸੀ। ਢਾਡੀ
ਜਥੇਦਾਰ ਕੁਹਾੜ ਦਾ ਬਚਪਨ ਨਾਨਕੇ ਪਿੰਡ ਨੂਰਪੁਰ ਵਿੱਚ ਬਤੀਤ ਹੋਇਆ। ਆਪ ਜੀ ਨੇ ਨੂਰਪੁਰ ਹਾਈ ਸਕੂਲ
ਤੋਂ 10 ਵੀਂ ਅਤੇ ਨਕੋਦਰ ਤੋਂ 12 ਵੀਂ ਕਲਾਸ ਪਾਸ ਕੀਤੀ। ਫਿਰ ਚੜ੍ਹਦੀ ਜਵਾਨੀ ਵਿੱਚ ਰੋਟੀ ਰੋਜੀ
ਦੀ ਭਾਲ ਵਿੱਚ ਵਿਦੇਸ਼ ਇਰਾਕ ਅਤੇ ਇਰਾਨ ਚਲੇ ਗਏ ਅਤੇ ਓਥੇ ਹਡਭੰਨਵੀਂ ਕਮਾਈ ਕਰਕੇ ਘਰ ਦੀ ਤਸਵੀਰ
ਬਦਲੀ।
ਉਨ੍ਹਾਂ ਦਿਨਾਂ ਵਿੱਚ ਹੀ ਭਾਰਤ ਦੀ ਜ਼ਾਲਮ ਸਰਕਾਰ ਨੇ ਸਿੱਖਾਂ ਦੇ ਕੇਂਦਰੀ ਅਸਥਾਨ ਸ੍ਰੀ ਦਰਬਾਰ
ਸਾਹਿਬ ਅੰਮ੍ਰਿਤਸਰ ਤੇ ਫੌਜੀ ਹਮਲਾ ਕਰ ਕੇ ਢਹਿ ਢੇਰੀ ਕਰ ਦਿੱਤਾ। ਇਸ ਨਾਪਾਕ ਅਤੇ ਦਿਲ ਕੰਬਾਊ
ਘਟਨਾਂ ਤੋਂ ਬਾਅਦ ਆਪ ਜੀ ਵਿਦੇਸ਼ੀ ਕੰਮ ਛੱਡ ਕੇ ਘਰ ਆ ਗਏ। ਇਸ ਤੋਂ ਕੁੱਝ ਦੇਰ ਬਾਅਦ ਜਲੰਧਰ
ਜਿਲ੍ਹੇ ਦੇ ਨਕੋਦਰ ਸ਼ਹਿਰ ਵਿਖੇ ਨਕੋਦਰ ਕਾਂਡ ਵਾਪਰਿਆ ਜਿਸ ਵਿੱਚ “ਗੁਰੂ ਗ੍ਰੰਥ ਸਾਹਿਬ” ਜੀ ਦੇ
ਪਾਵਨ ਸਰੂਪ ਨੂੰ ਅੱਗ ਲਾਈ ਗਈ। ਪੁਲੀਸ ਦੀਆਂ ਰੋਕਾਂ ਤੋੜ ਕੇ ਨਕੋਦਰ ਵਿਖੇ ਸਿੱਖ ਸੰਗਤਾਂ ਦਾ ਭਾਰੀ
ਇਕੱਠ ਹੋਇਆ, ਜਿਸ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਮਰਹੂਮ ਸ੍ਰ. ਗੁਰਚਰਨ ਸਿੰਘ ਟੌਹੜਾ ਵੀ
ਪਹੁੰਚੇ ਹੋਏ ਸਨ। ਇਸ ਇਕੱਠ ਵਿੱਚ ਪਹੁੰਚੇ ਨੌਜਵਾਨ ਕੁਹਾੜ ਨੇ ਸ੍ਰ. ਟੌਹੜੇ ਤੋਂ ਆਗਿਆ ਲੈ ਕੇ ਇੱਕ
ਬੜੀ ਹੀ ਜੋਸ਼ੀਲੀ ਅਤੇ ਭਾਵਪੂਰਤ ਕਵਿਤਾ ਬੋਲੀ, ਜਿਸਦਾ ਸੰਗਤਾਂ ਤੇ ਬੜਾ ਅਸਰ ਹੋਇਆ। ਇਸ ਦਿਨ ਤੋਂ
ਹੀ ਆਪ ਜੀ ਦੇ ਮਨ ਵਿੱਚ ਕਵਿਤਾ-ਕਵੀਸ਼ਰੀ ਸਿੱਖਣ ਦਾ ਚਾਅ ਪੈਦਾ ਹੋ ਗਿਆ ਅਤੇ ਆਪ ਜੀ ਨੇ ਉਸ ਸਮੇਂ
ਦੇ ਪ੍ਰਸਿੱਧ ਕਵੀਸ਼ਰ ਬੀਰਬਲ ਘੱਲਾਂ ਅਤੇ ਸਾਥੀ ਮਹਿੰਦਰ ਸਿੰਘ ਕੁਲਾਰ ਨਾਲ ਕਵਿਸ਼ਰੀ ਜਥਾ ਬਣਾ ਕੇ
ਜੋੜ ਮੇਲਿਆਂ ਵਿੱਚ ਕਵਿਸ਼ਰੀ ਕਰਨੀ ਸ਼ੁਰੂ ਕਰ ਦਿੱਤੀ।
ਇਸ ਤੋਂ ਬਾਅਦ ਨਿਹੰਗ ਅਜੀਤ ਸਿੰਘ ਕੁਹਾੜ ਨੇ ਢਾਡੀ ਰਾਗ ਸਿੱਖਿਆ। ਬਿਕਰ ਸਿੰਘ ਮਾਣਕ ਅਤੇ ਗੁਰਮੇਲ
ਸਿੰਘ ਵੜੈਚ ਨਾਲ ਢਾਡੀ ਜਥਾ ਬਣਾ ਕੇ ਪਹਿਲੀ ਵਾਰ ਸੰਨ 1988 ਵਿੱਚ ਕਨੇਡਾ ਆਏ ਅਤੇ ਕਨੇਡਾ ਦੇ
ਵੱਖ-ਵੱਖ ਗੁਰਦੁਆਰਿਆਂ ਵਿੱਚ ਆਪਣੇ ਢਾਡੀ ਜਥੇ ਰਾਹੀਂ ਬੜੇ ਜੋਸ਼ੀਲੇ ਸੁਰ ਵਿੱਚ ਗੁਰ ਉਸਤਤ ਅਤੇ
ਸਿੱਖ ਇਤਿਹਾਸ ਸੁਣਾ ਕੇ ਗੁਰਮਤਿ ਦਾ ਪ੍ਰਚਾਰ ਕੀਤਾ। ਵੱਖ-ਵੱਖ ਪ੍ਰਬੰਧਕ ਕਮੇਟੀਆਂ ਨੇ ਇਸ ਢਾਡੀ
ਜਥੇ ਨੂੰ ਬੜਾ ਮਾਨ-ਤਾਨ ਬਖਸ਼ਿਆ। ਇਉਂ ਇੱਕ ਸਾਲ ਕਨੇਡਾ ਵਿਖੇ ਵਿਚਰਨ ਬਾਅਦ ਆਪ ਜੀ ਵਾਪਸ ਪੰਜਾਬ
(ਭਾਰਤ) ਆ ਗਏ। ਇੱਥੇ ਵਾਪਸ ਆ ਕੇ ਆਪ ਜੀ ਨੇ ਸ਼ਹੀਦਾਂ ਦੇ ਗੁਰਦੁਆਰਾ ਕੁਟੀਆ ਸਾਹਿਬ ਦੀ ਕਾਰ ਸੇਵਾ
ਸੰਭਾਲ ਲਈ। ਸੰਨ 1982 ਤੋਂ 2011 ਤੱਕ ਜੋ ਵੀ ਪੈਸਾ ਕਮਾਇਆ ਗੁਰਦੁਆਰੇ ਦੀ ਕਾਰ ਸੇਵਾ, ਗੁਰਮਤਿ
ਪ੍ਰਚਾਰ ਅਤੇ ਅੱਗੇ ਹੋਰ ਢਾਡੀ ਜਥੇ ਤਿਆਰ ਕਰਨ ਵਿੱਚ ਲਾਇਆ, ਆਪ ਜੀ ਦੇ ਪੈਦਾ ਕੀਤੇ ਹੋਏ ਢਾਡੀ ਐਸ
ਵੇਲੇ ਦੇਸ਼-ਵਿਦੇਸ਼ ਵਿੱਚ ਸੇਵਾ ਨਿਭਾ ਰਹੇ ਹਨ।
ਆਪ ਜੀ ਨੇ ਡਾਕ ਰਾਹੀਂ ਸਿੱਖ ਮਿਸ਼ਨਰੀ ਕਾਲਜ ਦਾ ਗੁਰਮਤਿ ਕੋਰਸ ਵੀ ਪਾਸ ਕੀਤਾ। ਆਪ ਜੀ ਪੰਥ ਪ੍ਰਸਤ
ਅਤੇ ਡੇਰਾਵਾਦ ਦੇ ਕਟੜ ਵਿਰੋਧੀ ਸਨ। ਭੇਖੀ ਸਾਧਾਂ ਸੰਤਾਂ ਅਤੇ ਡੇਰੇਦਾਰਾਂ ਨੂੰ ਆਪਣੇ ਜੋਸ਼ੀਲੇ ਅਤੇ
ਪ੍ਰਭਾਵਸ਼ਾਲੀ ਲੈਕਚਰਾਂ ਵਿੱਚ ਲੱਕ ਤੋੜਵੇਂ ਸੋਧੇ ਲਾਉਂਦੇ ਸਨ। ਆਪ ਜਦ ਵੀ ਦੀਵਾਨ ਸ਼ੁਰੂ ਕਰਦੇ ਤਾਂ
ਪਹਿਲੀ ਬੰਦਨਾਂ ਪ੍ਰਮਾਤਮਾਂ ਅੱਗੇ ਅਰਦਾਸ ਕਰਦੇ ਅਤੇ ਮੰਗਲਾਚਰਨ ਕਰਦੇ ਹੋਏ ਗੁਰੂ ਅਤੇ ਪ੍ਰਮਾਤਮਾਂ
ਦੀ ਬੇਸ਼ੁਮਾਰ ਸ਼ਬਦਾਂ ਵਿੱਚ ਐਸੇ ਢੰਗ ਨਾਲ ਜਿਵੇਂ ਸੰਸਾਰ ਦੇ ਕਰਤਾ, ਦੀਨ ਦੁਨੀ ਦੇ ਵਾਲੀ, ਮੌਜਾਂ
ਦੇ ਮਾਹੀ, ਹਜ਼ੂਰੇ ਅਨਵਰ ਆਦਿਕ ਗੁੰਦਵੇਂ ਲਫਜਾਂ ਵਿੱਚ ਉਸਤਤ ਕਰਦੇ ਕਿ ਸੰਗਤਾਂ ਮੰਤਰਮੁਗਦ ਹੋ
ਜਾਂਦੀਆਂ। ਆਪ ਜੀ ਜਿਹੜਾ ਵੀ ਪ੍ਰਸੰਗ ਸ਼ੁਰੂ ਕਰਦੇ ਬੜੇ ਵਿਸਥਾਰ ਨਾਲ ਬਾਖੂਬੀ ਪੂਰਾ ਕਰਦੇ। ਜਥੇਦਾਰ
ਜੀ ਨੂੰ ਭਗਤ, ਗੁਰ ਅਤੇ ਸਿੱਖ ਇਤਿਹਾਸ ਸਾਰਾ ਜਬਾਨੀ ਯਾਦ ਸੀ। ਸੰਨ, ਈਸਵੀ, ਸੰਮਤ, ਗੁਰੂਆਂ,
ਭਗਤਾਂ ਅਤੇ ਸਿੱਖਾਂ ਦੇ ਨਾਮ ਸਭ ਜ਼ਬਾਨੀ ਯਾਦ ਸਨ। ਜਦ ਸ਼ੁਰੂ ਕਰਦੇ ਇਤਿਹਾਸਕ ਹਵਾਲਿਆਂ ਦਾ ਤਾਂ
ਮਾਨੋ ਪਟਾ ਹੀ ਚੜ੍ਹਾ ਦਿੰਦੇ ਸਨ। ਬਚਨ ਦੇ ਬਲੀ ਅਤੇ ਨਿਧੜਕ ਜੋਧੇ ਸਨ। ਗੁਰਮਤਿ ਦੇ ਸਬੰਧ ਵਿੱਚ
ਕਦੇ ਵੀ ਗਿਆਨ ਵਿਹੂਣੇ ਪ੍ਰਬੰਧਕਾਂ ਅਤੇ ਡੇਰਾਵਾਦੀਆਂ ਨਾਲ ਸਮਝੌਤਾ ਨਹੀਂ ਕਰਦੇ ਸਨ।
ਆਪ ਜੀ ਕਦੇ ਵੀ ਸੰਗਤਾਂ ਜਾਂ ਪ੍ਰਬੰਧਕਾਂ ਦੇ ਸੱਦੇ ਤੋਂ ਬਿਨਾਂ ਨਹੀਂ ਜਾਂਦੇ ਅਤੇ ਕਦੇ ਵੀ ਮਾਇਆ
ਭੇਟਾ ਮੁਕਰਰ ਨਹੀਂ ਕਰਦੇ ਸਨ। ਢਾਡੀ ਕੁਹਾੜ ਨੇ ਸਦਾ ਹੀ ਆਪਣਾ ਲਿਖਿਆ ਗਾਇਆ ਅਤੇ ਕਵਿਤਾ, ਨਾਵਲ
ਅਤੇ ਢਾਡੀ ਪ੍ਰਸੰਗ ਪੁਸਤਕਾਂ ਵੀ ਲਿਖੀਆਂ ਜਿਵੇਂ ਪ੍ਰੇਮ ਪਿਆਲਾ (ਕਵਿਤਾ) ਪ੍ਰੀਤਾਂ ਦੇ ਪਹਿਰੇਦਾਰ
(ਨਾਵਲ) ਢਾਡੀ ਪ੍ਰਸੰਗ ਅਤੇ ਬਾਕੀ ਪੁਸਤਕਾਂ ਛਪਾਈ ਅਧੀਨ ਹਨ। ਸੰਨ 1996 ਵਿੱਚ ਭਾਈ ਸੱਜਨ ਸਿੰਘ
ਕੁਹਾੜ ਅਤੇ ਭਾਈ ਲਖਵਿੰਦਰ ਸਿੰਘ ਨੂਰਮਹਿਲੀਆ ਆਪ ਜੀ ਦੇ ਜਥੇ ਦੇ ਢਾਡੀ ਸੰਨ ਜੋ ਆਪ ਜੀ ਨਾਲ ਸ੍ਰ.
ਗਿਆਨ ਸਿੰਘ ਮਿਸ਼ਨਰੀ ਪ੍ਰਧਾਨ ਗੁਰਦੁਆਰਾ ਬਰਾਡਸ਼ਾਹ ਸੈਕਰਾਮੈਂਟੋ ਦੇ ਵਿਸ਼ੇਸ਼ ਸੱਦੇ ਤੇ ਅਮਰੀਕਾ ਆਏ।
ਦਾਸ ਵੀ ਉਸ ਵੇਲੇ ਗੁਰਦੁਆਰਾ ਬਰਾਡਸ਼ਾਹ ਸੈਕਰਾਮੈਂਟੋ ਦਾ ਹੈੱਡ ਗ੍ਰੰਥੀ ਕਥਾਵਾਚਕ ਸੀ। ਸਾਡੇ ਕੋਲ
ਇਹ ਢਾਡੀ ਜਥਾ ਕਾਫੀ ਸਮਾਂ ਰਿਹਾ ਅਤੇ ਗੁਰਦੁਆਰੇ ਦੀ ਸਟੇਜ ਦਾ ਸਿੰਗਾਰ ਬਣਿਆ ਰਿਹਾ। ਆਪ ਲਾਗਲੇ
ਹੋਰ ਗੁਰਦੁਆਰਿਆਂ ਵਿੱਚ ਵੀ ਹਾਜ਼ਰੀ ਭਰ ਆਉਂਦੇ ਸੰਨ। ਅਸੀਂ ਜਿਨ੍ਹਾਂ ਚਿਰ ਵੀ ਇਕੱਠੇ ਰਹੇ ਹੱਸਦਿਆਂ
ਖੇਡਦਿਆਂ ਚੰਗਾ ਸਮਾਂ ਪਾਸ ਹੋਇਆ। ਆਪ ਜੀ ਦੇ ਪ੍ਰੋਗਰਾਮਾਂ ਦੀਆਂ ਮੂਵੀਆਂ ਭਾਈ ਹਰਨੇਕ ਸਿੰਘ ਨਿੱਝਰ
ਸਪੁੱਤਰ ਸ੍ਰ ਗਿਆਨ ਸਿੰਘ ਮਿਸ਼ਨਰੀ ਬੜੇ ਉਤਸ਼ਾਹ ਨਾਲ ਬਣਾਉਂਦੇ ਰਹੇ ਜੋ ਵਿਦਵਾਨ ਸੱਜਨਾਂ ਦੀ ਬੜੀ
ਸੇਵਾ ਕਰਦੇ ਸਨ। ਪੰਥ ਦੇ ਮਹਾਂਨ ਵਿਦਵਾਨ ਅਤੇ ਗੁਰਮਤਿ ਦੇ ਸਿਧਾਂਤਕ ਪ੍ਰਚਾਰਕ ਅਤੇ ਲਿਖਾਰੀ ਸ੍ਰ.
ਗੁਰਬਖਸ਼ ਸਿੰਘ ਕਾਲਾ ਅਫਗਾਨਾਂ ਵੀ ਜਦ ਕੈਲੇਫੋਰਨੀਆਂ ਆਉਂਦੇ ਤਾਂ ਉਹ ਵੀ ਭਾਈ ਹਰਨੇਕ ਸਿੰਘ ਦੇ ਘਰ
ਠਹਿਰਦੇ ਸਨ। ਉਸ ਵੇਲੇ ਸ੍ਰ ਬਲਵੀਰ ਸਿੰਘ, ਬਲਵੰਤ ਸਿੰਘ, ਸਰਬਜੀਤ ਸਿੰਘ ਸੰਧੂ ਅਤੇ ਸ੍ਰ. ਰਣਜੀਤ
ਸਿੰਘ ਗਿੱਲ ਵੀ ਗੁਰਦੁਆਰਾ ਬਰਾਡਸ਼ਾਹ ਦੇ ਪ੍ਰਬੰਧਕ ਸਨ। ਇਨ੍ਹਾਂ ਦਿਨਾਂ ਸੰਨ 1997 ਵਿੱਚ ਹੀ ਦਾਸ
ਦਾ ਬੜਾ ਭਿਆਨਕ ਐਕਸੀਡੈਂਟ ਹੋ ਗਿਆ ਜਿਸ ਕਰਕੇ ਲੰਬਾ ਸਮਾਂ ਹਸਪਤਾਲ ਵਿਖੇ ਰਹਿਣਾ ਪਿਆ ਅਤੇ ਇਹ ਚਾਰ
ਅੱਖਰ ਲਿਖਣ ਦਾ ਸ਼ੌਂਕ ਵੀ ਇੱਥੇ ਹੀ ਹਾਸਲ ਹੋਇਆ ਜੋ ਹੁਣ ਤੱਕ ਜਾਰੀ ਹੈ।
ਜਥੇਦਾਰ ਅਜੀਤ ਸਿੰਘ ਕੁਹਾੜ ਤਾਂ ਵਾਪਸ ਭਾਰਤ ਚਲੇ ਗਏ ਪਰ ਉਨ੍ਹਾਂ ਦੇ ਸਾਥੀ ਭਾਈ ਸੱਜਨ ਸਿੰਘ
ਕੁਹਾੜ ਅਤੇ ਲਖਵਿੰਦਰ ਸਿੰਘ ਨੂਰਮਹਿਲ ਇੱਥੇ ਰਹਿ ਗਏ ਜੋ ਬਾਅਦ ਵਿੱਚ ਪੱਕੇ ਹੋ ਕੇ ਟਰੱਕ ਚਲਾਉਣ
ਲੱਗ ਪਏ। ਜਥੇਦਾਰ ਨੇ ਫਿਰ ਪਿੰਡ ਜਾ ਕੇ ਗੁਰਦੁਆਰੇ ਦੀ ਕਾਰ ਸੇਵਾ ਅਤੇ ਗੁਰਮਤਿ ਪ੍ਰਚਾਰ ਦੀ ਸੇਵਾ
ਸ਼ੁਰੂ ਕਰ ਦਿੱਤੀ। ਆਪ ਸੇਵਾ ਕਰਦੇ ਇੱਕ ਵਾਰ ਛੱਤ ਤੋਂ ਡਿੱਗ ਪਏ ਅਤੇ ਸੱਟਾਂ ਲੱਗ ਗਈਆਂ ਪਰ ਫਿਰ ਵੀ
ਸੇਵਾ ਕਰਦੇ ਰਹੇ। “ਜੋ ਜੋ ਦੀਸੈ ਸੋ ਸੋ ਰੋਗੀ” ਦੇ ਕਥਨ ਅਨੁਸਾਰ ਆਪ ਜੀ ਵੀ ਸਰੀਰਕ ਤੌਰ ਤੇ ਸ਼ੂਗਰ
ਦੇ ਮਰੀਜ ਸਨ ਅਤੇ ਅੰਤ ਨੂੰ ਸ਼ੂਗਰ ਵੱਧ ਜਾਣ ਅਤੇ ਦਿਲ ਦੀ ਧੜਕਨ ਬੰਦ ਹੋ ਜਾਣ ਕਰਕੇ 12 ਮਾਰਚ ਸੰਨ
2011 ਨੂੰ ਅਕਾਲ ਚਲਾਣਾ ਕਰ ਗਏ। ਅਸੀਂ ਇਸ ਦੁਖਦਾਈ ਸਮੇ ਉਨ੍ਹਾਂ ਦੇ ਦੇਸ਼ੀ ਵਿਦੇਸ਼ੀ ਸਾਰੇ
ਰਿਸ਼ਤੇਦਾਰਾਂ, ਸੱਜਨਾਂ-ਮਿਤਰਾਂ ਅਤੇ ਸਨੇਹੀਆਂ ਅਤੇ ਪ੍ਰਵਾਰ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਕਰਤਾ
ਪੁਰਖ ਪਾਸ ਅਰਦਾਸ ਕਰਦੇ ਹਾਂ ਕਿ ਉਹ ਸਾਨੂੰ ਸਭ ਨੂੰ ਅਕਾਲ ਦਾ ਅਟੱਲ ਭਾਣਾ ਮੰਨਣ ਦੀ ਸਮਰੱਥਾ ਅਤੇ
ਤੰਦਰੁਸਤੀ ਬਖਸ਼ੇ। ਦਾਸ ਨੂੰ ਇਨ੍ਹਾਂ ਕੁ ਉਨ੍ਹਾਂ ਦਾ ਜੀਵਨ ਪਤਾ ਸੀ ਜੇ ਉਨ੍ਹਾਂ ਬਾਰੇ ਹੋਰ ਪਤਾ
ਲੱਗਿਆ ਜਾਂ ਕਿਸੇ ਦੋਸਤ ਮਿਤਰ ਨੇ ਦੱਸਿਆ ਤਾਂ ਫਿਰ ਕਿਤੇ ਹੋਰ ਵਿਸਥਾਰ ਨਾਲ ਲਿਖਣ ਦਾ ਯਤਨ
ਕਰਾਂਗਾ। ਉਨ੍ਹਾਂ ਦੇ ਅਮਰੀਕਾ ਰਹਿੰਦੇ ਸਾਥੀਆਂ ਨਾਲ ਦੁੱਖ-ਸੁੱਖ ਸਾਂਝਾ ਕਰਨ ਲਈ ਆਪ ਇਸ ਨੰਬਰ
5309332661 ਤੇ ਫੋਨ ਕਰ ਸਕਦੇ ਹੋ।
(01/04/11)
ਡਾ: ਇਕਬਾਲ ਸਿੰਘ ਢਿੱਲੋਂ
ਸਤਿਕਾਰ ਯੋਗ ਸ. ਹਰਦੇਵ ਸਿੰਘ ਜੰਮੂ ਜੀ,
ਮੇਰੇ ਵੱਲੋਂ ‘ਸਤਿ ਸ੍ਰੀ ਅਕਾਲ’ ਪਰਵਾਨ ਹੋਵੇ ਜੀ!
ਮੇਰੇ ਲੇਖ ਸਬੰਧੀ ਆਪ ਜੀ ਦੇ ਦੂਸਰੇ ਪੱਤਰ (31. 03. 2911 ਨੂੰ ਆਏ) ਲਈ ਆਪ ਜੀ ਦਾ ਧੰਨਵਾਦ!
ਮੈਨੂੰ ਸੰਖੇਪ ਰਹਿਣ ਲਈ ਕਹਿ ਕੇ ਆਪ ਜੀ ਨੇ ਲੰਬਾ ਸਾਰਾ ਪੱਤਰ ਭੇਜ ਦਿੱਤਾ ਹੈ। ਆਪ ਜੀ ਦੀਆਂ
ਸਾਰੀਆਂ ਦਲੀਲਾਂ ਹੇਠ ਲਿਖੇ ਤਿੰਨ ਨੁਕਤਿਆਂ ਤੇ ਅਧਾਰਿਤ ਹਨ ਜਿਹਨਾਂ ਨੂੰ ਆਪ ਜੀ ਵਾਰ-ਵਾਰ
ਦੁਹਰਾਉਂਦੇ ਹੋ:
1. ਕਥਿਤ ਅਕਾਲ ਤਖਤ ਦਾ ਸੰਕਲਪ ਅਤੇ ਇਸ ਦਾ ਨਾਮ ਗੁਰੂ ਸਾਹਿਬਾਨ ਦੀ ਦੇਣ ਹੈ।
2. ਕਥਿਤ ਅਕਾਲ ਤਖਤ ਇੱਕ ਸੰਸਥਾ ਹੈ।
3. ਕਥਿਤ ਅਕਾਲ ਤਖਤ ਦੀ ਕਾਰਜਸ਼ੈਲੀ ਵਿੱਚ ਸੁਧਾਰ ਕੀਤਾ ਜਾ ਸਕਦਾ ਹੈ।
ਮੇਰਾ ਤਰਕ ਜੋ ਕਿ ਮੈਂ ਸਪਸ਼ਟ ਰੂਪ ਵਿੱਚ ਆਪਣੇ ਲੇਖ ਵਿੱਚ ਦਿੱਤਾ ਹੈ ਜਵਾਬ ਦੇ ਤੌਰ ਤੇ ਹੇਠਾਂ ਫਿਰ
ਦੁਹਰਾ ਰਿਹਾ ਹਾਂ:
1. ਨਾ ਹੀ ਕਥਿਤ ਅਕਾਲ ਤਖਤ ਦਾ ਸੰਕਲਪ ਗੁਰੂ ਸਾਹਿਬਾਨ ਦੀ ਦੇਣ ਹੈ ਅਤੇ ਨਾ ਹੀ ਇਸ ਦਾ ਨਾਮ।
2. ਕਥਿਤ ਅਕਾਲ ਤਖਤ ਕੋਈ ਸੰਸਥਾ ਨਹੀਂ, ਇਹ ਦੋਖੀ ਧਿਰਾਂ ਵੱਲੋਂ ਸਿੱਖ ਕੌਮ ਦੇ ਸਿਰ ਥੋਪਿਆ ਮਨਮੱਤ
ਦਾ ਅੱਡਾ ਹੈ।
3. ਕਥਿਤ ਅਕਾਲ ਤਖਤ ਦੇ ਸੁਧਾਰ ਦੇ ਬਾਰੇ ਸੋਚਣ ਦੀ ਬਜਾਇ ਇਸ ਤੋਂ ਛੁਟਕਾਰਾ ਪਾਉਣ ਵਿੱਚ ਹੀ ਕੌਮ
ਦੀ ਭਲਾਈ ਹੈ। ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ।
ਬਾਕੀ ਆਪ ਜੀ ਨੇ ਮੇਰੇ ਲੇਖ ਸਬੰਧੀ ਟਿੱਪਣੀ ਕੀਤੀ ਹੈ ਕਿ “ਇੱਕ ਬੁੰਗੇ (ਰਿਹਾਇਸ਼ਗਾਹ) ਨੂੰ ‘ਅਕਾਲ’
ਕਿਉਂ ਕਿਹਾ ਗਿਆ? ਇਸ ਦਾ ਜਵਾਬ ਆਪ ਜੀ ਦੇ ਲੇਖ ਵਿੱਚ ਨਹੀਂ ਹੈ”।
ਪਹਿਲਾਂ ਤਾਂ ਮੇਰੇ ਲੇਖ ਵਿੱਚ ਇਸ ਦਾ ਜਵਾਬ ਇਸ ਤਰ੍ਹਾਂ ਸ਼ਾਮਲ ਹੈ:
“ਅਕਾਲ ਬੁੰਗੇ ਲਈ ਵਰਤਿਆ ਗਿਆ ‘ਅਕਾਲ’ ਸ਼ਬਦ ਇਸ ਬੁੰਗੇ ਨੂੰ ਕੇਵਲ ਵਿਸ਼ੇਸ਼ ਨਾਮ ਦੇਣ ਖਾਤਰ ਹੀ
ਵਰਤਿਆ ਗਿਆ ਸੀ ਅਤੇ ਇਸ ਦਾ ਸਿੱਧੇ ਤੌਰ ਤੇ ‘ਅਕਾਲ’ ਪੁਰਖ ਪਰਮਾਤਮਾ ਨਾਲ ਕੋਈ ਸਬੰਧ ਨਹੀਂ ਸੀ”।
ਦੂਸਰਾ ਬੁੰਗੇ ਲਈ ‘ਅਕਾਲ’ ਸ਼ਬਦ ਕਿਸ ਨੇ ਵਰਤਿਆ ਇਸ ਦਾ ਬਗੈਰ ਵਿਵਾਦਤ ਪੁਸਤਕ ‘ਗੁਰਬਿਲਾਸ ਪਾਤਸ਼ਾਹੀ
6’ ਤੋਂ ਕੋਈ ਹੋਰ ਹਵਾਲਾ ਨਹੀਂ ਮਿਲਦਾ। ਇਹ ਵਿਵਾਦਤ ਪੁਸਤਕ ਅਠਾਰ੍ਹਵੀਂ ਸਦੀ ਦੀ ਉਪਜ ਹੈ। ਅੱਜ
ਜੇਕਰ ਕੋਈ ਆਪਣੇ ਕਾਰੋਬਾਰੀ ਇਦਾਰੇ ਦਾ ਨਾਮ ‘ਅਕਾਲ ਟੈਂਟ ਹਾਊਸ’ ਜਾਂ ‘ਖਾਲਸਾ ਇਲੈਕਟ੍ਰੀਕਲਜ਼’ ਰੱਖ
ਲੈਂਦਾ ਹੈ ਤਾਂ ਅਸੀਂ ਇਥੇ ਵਰਤੇ ਗਏ ‘ਅਕਾਲ’ ਅਤੇ ‘ਖਾਲਸਾ’ ਸ਼ਬਦਾਂ ਦਾ ਕੀ ਅਰਥ ਲਵਾਂਗੇ? ਐਨ ਇਸੇ
ਤਰ੍ਹਾਂ ਹੀ ਕਿਸੇ ਸਮੇਂ ‘ਅਕਾਲ ਬੁੰਗਾ’ ਨਾਮ ਹੋਂਦ ਵਿੱਚ ਆਇਆ ਹੋਵੇਗਾ।
ਆਪ ਜੀ ਦੀ ਇੱਕ ਹੋਰ ਟਿੱਪਣੀ ਭਾਈ ਕਾਨ੍ਹ ਸਿੰਘ ਨਾਭਾ ਵੱਲੋਂ ‘ਮਹਾਨ ਕੋਸ਼’ ਵਿੱਚ ਕੀਤੀ ਐਂਟਰੀ
ਬਾਰੇ ਹੈ। ਭਾਈ ਜੀ ਵੱਲੋਂ ਦਿੱਤੀ ‘ਅਕਾਲ ਤਖਤ’ /’ ਅਕਾਲ ਬੁੰਗਾ’ ਦੀ ਵਿਆਖਿਆ ਗੋਲਮੋਲ ਹੈ। ਸਾਰੇ
‘ਮਹਾਨ ਕੋਸ਼’ ਵਿੱਚ ਭਾਈ ਨਾਭਾ ਜੀ ਦੀ ਨੀਤੀ ਇਹ ਹੈ ਕਿ ਕਿਸੇ ਵਿਵਾਦਤ ਵਿਸ਼ੇ ਤੇ ਉਹ ਦੋ-ਟੁੱਕ
ਫੈਸਲਾ ਨਹੀਂ ਦਿੰਦੇ। ਜੇਕਰ ਉਹ ‘ਅਕਾਲ ਤਖਤ’ ਅਤੇ ‘ਅਕਾਲ ਬੁੰਗਾ’ ਨੂੰ ਰਲ-ਗੱਡ ਕਰਕੇ ਭੰਬਲਭੂਸਾ
ਖੜ੍ਹਾ ਕਰ ਜਾਂਦੇ ਹਨ ਤਾਂ ਸਾਨੂੰ ਤਾਂ ਤਰਕ ਦੀ ਵਰਤੋਂ ਕਰਦੇ ਹੋਏ ਸਹੀ ਜਾਣਕਾਰੀ ਆਪਣੀ ਕੌਮ ਦੇ
ਸਾਹਮਣੇ ਲਿਆਉਣੀ ਚਾਹੀਦੀ ਹੈ। ਇਹ ਠੀਕ ਹੈ ਕਿ ਭਾਈ ਨਾਭਾ ਜੀ ਨੇ ‘ਮਹਾਨ ਕੋਸ਼’ ਰਚ ਕੇ ਲਾਸਾਨੀ
ਕਾਰਜ ਕੀਤਾ ਹੈ ਪਰੰਤੂ ਸਾਨੂੰ ਆਪਣੀ ਸੋਚ ਅਤੇ ਜਾਣਕਾਰੀ ਦੀ ਹੱਦ ‘ਮਹਾਨ ਕੋਸ਼’ ਤਕ ਹੀ ਸੀਮਿਤ ਨਹੀਂ
ਕਰ ਲੈਣੀ ਚਾਹੀਦੀ। ਜਾਣਕਾਰੀ ਦੀ ਸਮੱਗਰੀ ਦਾ ਕੋਈ ਵੀ ਸਰੋਤ ਅੰਤਿਮ ਨਹੀਂ ਹੁੰਦਾ।
ਆਪ ਜੀ ਨੂੰ ਬੇਨਤੀ ਹੈ ਕਿ ਭਵਿਖ ਵਿੱਚ ਆਪ ਜੀ ਦੇ ਉਪਰੋਕਤ ਤਿੰਨ ਨੁਕਤਿਆਂ ਤੇ ਅਧਾਰਿਤ ਆਪ ਜੀ ਦੀ
ਕਿਸੇ ਦਲੀਲ ਦਾ ਉਤੱਰ ਮੈਂ ਨਹੀਂ ਦੇ ਸਕਾਂਗਾ। ਜੇਕਰ ਇਸ ਤੋਂ ਇਲਾਵਾ ਕੋਈ ਹੋਰ ਨੁਕਤਾ ਜਾਂ ਵਿਚਾਰ
ਆਪ ਜੀ ਸਾਂਝਾ ਕਰਨਾ ਚਾਹੋ ਤਾਂ ਆਪ ਜੀ ਦਾ ਸਵਾਗਤ ਹੈ ਜੀ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।
(01/04/11)
ਹਸਨਜੀਤ ਸਿੰਘ ਸਮਰਾ/ਪਰਮਜੀਤ ਸਿੰਘ ਸਮਰਾ
ਸਾਰੇ ਪੰਥ ਦਰਦੀਆਂ ਨੂੰ ਮੇਰੀ ਗੁਰੂ ਫਤਹਿ ਪ੍ਰਵਾਨ ਹੋਵੇ।
ਸਿੱਖ ਪੰਥ ਦੇ ਨਿਲਾਇਕ ਆਗੂਆਂ ਕਾਰਨ ਸਿੱਖ ਪੰਥ ਦੇ ਵਿਵਾਦਿਤ ਮਸਲੇ ਦਿਨੋ ਦਿਨ
ਪੇਚੀਦਾ ਹੋਈ ਜਾ ਰਹੇ ਹਨ। ਪੱਗ (ਦਸਤਾਰ), ਰਾਗ ਮਾਲਾ, ਕੀਰਤਨ ਕਰਨ ਦਾ ਮਸਲੇ, ਦਿਨੋ ਦਿਨ ਸੁਲਝਣ
ਦੀ ਥਾਂ ਉਲਝ ਰਹੇ ਹਨ। ਖਾਲਸਾ ਕਾਲਜ ਨੂੰ ਹਥਿਆਉਣ ਲਈ ਯੂਨੀਵਰਸਿਟੀ ਬਣਾਊਣ ਦਾ ਨਵਾਂ ਹਊਆ ਖੜਾ ਕਰ
ਦਿਤਾ ਗਿਆ ਹੈ। ਰਹਿਤ ਮਰੀਯਾਦਾ ਵੀ ਸੁਧਾਈ ਦੀ ਮੰਗ ਕਰਦੀ ਹੈ। ਸਿੱਖ ਪੰਥ ਨੂੰ ਚੁੰਬੜੀਆਂ ਜੋਕਾ
ਲਾਉਹਣ ਦਾ ਮੌਕਾ, ਪੰਥ ਦੇ ਹਿਮਾਇਤੀਆਂ ਦਾ ਕੰਮ ਹੈ, ਘੁਰਨਿਆ ਵਿੱਚ ਲੁਕਿਆਂ ਕੁੱਝ ਨਹੀ ਬਣਨਾ, ਅੱਜ
ਸਾਡੇ ਵਿੱਚੋ ਕਿਸੇ ਨੂੰ ਲਛਮਣ ਸਿੰਘ ਜਾਂ ਭਾਈ ਮਨੀ ਸਿੰਘ ਬਣਨਾ ਹੀ ਪਵੇਗਾ। ਕੋਈ ਆਗੂ ਚੁਣਨਾ
ਪਵੇਗਾ, ਜੋ ਪੰਥ ਦੀ ਡੁਬਦੀ ਬੇੜੀ ਨੂੰ ਪਾਰ ਲਾ ਸਕੇ। ਪੰਥ ਦਰਦੀਓ ਉਠੋ ਵੇਲਾ ਸਾਂਭਣ ਦਾ ਸਮਾਂ ਨਾ
ਗਵਾਓ। ਹਰ ਕੋਈ ਆਪਣਾ ਆਪਣਾ ਰਾਗ ਅਲਾਪ ਦਾ ਹੈ। ਸਮੇਂ ਤੇ ਮਸਲੇ ਸੁਲਝਾਏ ਜਾ ਸਕਦੇ ਹਨ। ਕੌਮ ਨੂੰ
ਖਾਨਾ ਜੰਗੀ ਤੋਂ ਬਚਾਉਣ ਦੀ ਜਰੂਰਤ ਹੈ।
ਹਸਨਜੀਤ ਸਿੰਘ ਸਮਰਾ/ਪਰਮਜੀਤ ਸਿੰਘ ਸਮਰਾ
(01/04/11)
ਸਿੱਖ ਕਮਿਊਨਟੀ ਔਫ ਵੈਸਟਰਨ ਵਿਕਟੋਰੀਆ, ਟਾਰਨੇਟ
ੴ
ਸਤਿਗੁਰ ਪ੍ਰਸਾਦਿ ਸਿੱਖ ਕਮਿਊਨਟੀ ਔਫ ਵੈਸਟਰਨ ਵਿਕਟੋਰੀਆ, ਟਾਰਨੇਟ
Sikh Community of Western Victoria Inc.
Tarneit Reg No A0038639J , ABN 97 090 225 458
ਗਰੀਬੀ ਗਦਾ ਹਮਾਰੀ॥ ਖੰਨਾ ਸਗਲ ਰੇਨੁ ਛਾਰੀ॥ ਇਸ ਆਗੈ ਕੋ ਨ ਟਿਕੈ ਵੇਕਾਰੀ॥ ਗੁਰ ਪੂਰੇ ਏਹ ਗਲ
ਸਾਰੀ॥
ਵਿਸ਼ਾ: ਗੁਰਬਾਣੀ ਸਟੀਕ 'ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਨ' ਪ੍ਰੋ ਸਾਹਿਬ ਸਿੰਘ ਤੇ ਅਧਾਰਿਤ ਸੰਥਿਆ
ਤੇ ਅਰਥ-ਭਾਵ ਦੀ ਆਡੀਓ ਵੀਡੀਓ ਰੀਕਾਰਡਿੰਗ
ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫ਼ਤਹਿ।
ਆਪ ਜੀ ਭਲੀ ਭਾਂਤ ਜਾਣਦੇ ਹੋ ਕਿ ਮਾਨਵ-ਏਕਤਾ ਦੇ ਮੱਦਈ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਤੋਂ
ਸਮਾਜਿਕ ਵੰਡੀਆਂ ਪਾਉਣ ਵਾਲਾ ਸੂਤ-ਜਨੇਊ ਪਹਿਨਣ ਤੋਂ ਇਨਕਾਰ ਕਰਦਿਆਂ 'ਦਇਆ ਕਪਾਹ ਸੰਤੋਖ ਸੂਤ' ਦਾ
ਅਤੇ ਸੁਲਤਾਨਪੁਰ ਦੀ ਮਸਜਦ ਵਿੱਚ 'ਪਹਿਲਾ ਸਚੁ, ਹਲਾਲ ਦੁਇ' ਦੇ ਰੂਪ ਵਿੱਚ ਪੰਜ ਨਿਮਾਜ਼ਾਂ ਦਾ
ਗੁਣਕਾਰੀ ਉਪਦੇਸ਼ ਦਿੱਤਾ ਤਦੋਂ ਤੋਂ ਹੀ ਸਮੁੱਚਾ ਕਰਮਕਾਂਡੀ ਮੁਲਾਂ ਅਤੇ ਪੁਜਾਰੀ ਵਰਗ ਰਾਜਨੀਤਕ
ਜਰਵਾਣਿਆਂ ਦੀ ਮਿਲੀਭੁਗਤ ਨਾਲ ਗੁਰਬਾਣੀ ਦੇ ਨਿਰਮਲ, ਨਿਆਰੇ ਤੇ ਕ੍ਰਾਂਤੀਕਾਰੀ ਸਿੰਘ-ਨਾਦ ਨੂੰ
ਦਬਾਉਣ ਤੇ ਮਿਲਗੋਭਾ ਕਰਨ ਲਈ ਯਤਨਸ਼ੀਲ ਹੋ ਗਿਆ ਸੀ ਤਾਂ ਕਿ ਨਾਨਕ-ਪੰਥੀਆਂ ਅੰਦਰ ਗੁਰੂ, ਗੁਰਬਾਣੀ,
ਗੁਰਮਤਿ ਵਿਆਖਿਆ ਤੇ ਵਿਆਖਿਆਕਾਰਾਂ ਪ੍ਰਤੀ ਦੁਬਿਧਾ ਪੈਦਾ ਕਰਕੇ ਉਨ੍ਹਾਂ ਨੂੰ ਆਪਸ ਵਿੱਚ
ਟਕਰਾਉਂਦਿਆਂ ਸਹੀ ਮਾਰਗ ਤੋਂ ਭਟਕਾਇਆ ਜਾ ਸਕੇ। ਕਿਉਂਕਿ ਇਹਨਾਂ ਆਪੂੰ ਬਣੇ ਕਥਿਤ ਧਾਰਮਕ ਆਗੂਆਂ ਤੇ
ਰਾਜਨੀਤਕ ਚਉਧਰੀਆਂ ਦੇ ਸਿੰਘਾਸਣ ਡੋਲਣ ਲੱਗ ਪਏ ਸਨ।
ਗੁਰੂ ਅਰਜਨ ਸਾਹਿਬ ਜੀ ਨੇ ਮਨੁਖਤਾ ਦੇ ਉਧਾਰ ਤੇ ਸੁਧਾਰ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ
ਮੁੱਢਲੇ ਸਰੂਪ 'ਪੋਥੀ ਸਾਹਿਬ' ਦੀ ਰਚਨਾ ਕਰ ਦਿੱਤੀ ਤਾਂ ਨਾਨਕ ਪੰਥ ਵਿਰੋਧੀ ਸ਼ਕਤੀਆਂ ਹੋਰ ਸਰਗਰਮ
ਹੋ ਗਈਆਂ। ਕਿਉਂਕਿ, ਉਹ ਜਾਣਦੇ ਸਨ ਕਿ ਸ਼ਰੀਰਕ ਸ਼ਕਤੀ ਤਾਂ ਖਤਮ ਕੀਤੀ ਜਾ ਸਕਦੀ ਹੈ ਪਰ ਸ਼ਬਦ ਸ਼ਕਤੀ
ਸਾਡੇ ਲਈ ਸਦਾ ਵਾਸਤੇ ਵੰਗਾਰ ਬਣੀ ਰਹੇਗੀ। ਗੁਰੂ ਪੰਚਮ ਪਾਤਸ਼ਾਹ ਨੇ ਸ਼ਹੀਦੀ ਪ੍ਰਵਾਨ ਕਰ ਲਈ ਪਰ
ਮਨੁਖਤਾ ਦੇ ਉਧਾਰ ਲਈ ਗ੍ਰੰਥ ਦੇ ਰੂਪ ਵਿੱਚ ਪਰੋਸੇ ਅੰਮ੍ਰਿਤ ਭੋਜਨ ਵਿੱਚ ਜ਼ਹਿਰ ਨਾ ਮਿਲਾਉਣ
ਦਿੱਤੀ। ਨੌਵੇਂ ਪਾਤਸ਼ਾਹ ਦੀ ਸ਼ਹੀਦੀ ਉਪਰੰਤ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
ਉਪਰ ਪੁਜਾਰੀ ਵਰਗ ਤੇ ਕੱਟੜ ਮੁਲਾਣਿਆਂ ਦੇ ਨੁਮਾਇੰਦੇ ਪਹਾੜੀ ਰਾਜਿਆਂ ਅਤੇ ਦਿੱਲੀਪਤ ਔਰੰਗਜ਼ੇਬ ਨੇ
ਮਿਲ ਕੇ ਜਾਨ-ਲੇਵਾ ਸਿੱਧੇ ਹਮਲੇ ਵੀ ਕੀਤੇ। ਪਰ ਸਤਿਗੁਰੂ ਜੀ ਨਿਵਾਜੇ ਪੰਥ ਨੂੰ ਸ੍ਰੀ ਗੁਰੂ ਗ੍ਰੰਥ
ਸਾਹਿਬ ਜੀ ਦੀ ਤਾਬਿਆ ਕਰਨ ਵਿੱਚ ਕਾਮਯਾਬ ਹੋ ਗਏ ਅਤੇ ਵਿਰੋਧੀ ਸ਼ਕਤੀਆਂ ਨੂੰ ਮੂੰਹ ਦੀ ਖਾਣੀ ਪਈ।
ਪਰ ਹਜ਼ੂਰ ਦੇ ਜੋਤੀ-ਜੋਤਿ ਸਮਾਉਣ ਉਪਰੰਤ ਜਦੋਂ ਸਿੰਘ 'ਰਾਜ ਕਰੇਗਾ ਖ਼ਾਲਸਾ' ਦੇ ਆਦਰਸ਼ ਨੂੰ ਸਾਹਮਣੇ
ਰੱਖ ਕੇ ਜੁਝਣ ਲੱਗੇ ਤਾਂ ਸਮੇਂ ਦੀ ਹਕੂਮਤ ਨੇ ਪੰਜਾਬ ਦੀ ਧਰਤੀ ਉਪਰ ਕੌਮੀ ਨਸਲਕੁਸ਼ੀ ਲਈ ਘੱਲੂਘਾਰੇ
ਵਰਤਾਏ। ਸਿੰਘ ਅਬਾਦੀਆਂ ਨੂੰ ਛੱਡ ਕੇ ਜੰਗਲਾਂ ਤੇ ਪਹਾੜਾਂ ਵਿੱਚ ਵਿਚਰਨ ਲੱਗੇ। ਬਿਪਰ ਨੇ ਮੌਕਾ
ਤਾੜਦਿਆਂ ਉਦਾਸੀਆਂ ਤੇ ਨਿਰਮਲਿਆਂ ਦੇ ਰੂਪ ਵਿੱਚ ਗੁਰਦੁਆਰੇ ਸੰਭਾਲ ਲਏ ਅਤੇ ਸਿੱਖਾਂ ਨੂੰ ਜੈਨੀਆਂ
ਤੇ ਬੋਧੀਆਂ ਵਾਂਗ ਆਪਣੇ ਕਰਮਕਾਂਡੀ ਅਤੇ ਤਾਂਤਰਿਕੀ ਖਾਰੇ ਸਮੁੰਦਰ ਵਿੱਚ ਗਰਕ ਕਰਨ ਦੀ ਨੀਤੀ ਤਹਿਤ
ਗੁਰਇਤਿਹਾਸ ਅਤੇ ਖ਼ਾਲਸਈ ਮਰਯਾਦਾ ਨੂੰ ਬਿਪਰਵਾਦੀ ਰੰਗ ਚਾੜ੍ਹਦਿਆਂ ਕਈ ਪ੍ਰਕਾਰ ਦੇ ਇਤਿਹਾਸਕ
ਸਰੋਤਾਂ ਦੀ ਰਚਨਾ ਕਰ ਦਿੱਤੀ।
ਹਜ਼ਾਰਾਂ ਸਾਲਾਂ ਤੋ ਭਾਰਤੀ ਸਮਾਜ ਦਾ ਬੇੜਾ ਗਰਕ ਕਰ ਰਿਹਾ ਇਹ ਵਰਗ ਅਤੇ ਪੱਛਮੀ ਸਾਮਰਾਜੀ ਪ੍ਰਬੰਧ
ਗੁਰੂ-ਗ੍ਰੰਥ ਸਾਹਿਬ ਨੂੰ ਆਪਣੇ ਲਈ ਸੱਭ ਤੋਂ ਵੱਡਾ ਖਤਰਾ ਮੰਨਦਾ ਸੀ। ਇਸ ਲਈ ਇਨ੍ਹਾਂ ਦੋਵਾਂ ਨੇ
ਮਿਲੀਭੁਗਤ ਨਾਲ ਕੌਮ ਨੂੰ ਦੁਫਾੜ ਕਰਕੇ ਸਰੀਰਕ ਤੇ ਆਚਰਣਕ ਤੌਰ ਤੇ ਕਮਜ਼ੋਰ ਕਰਨ ਲਈ ਪਲਾਸੀ ਦੀ ਲੜਾਈ
ਜਿਤਣ ਤੋਂ ਬਾਅਦ ੧੮ਵੀਂ ਸਦੀ ਦੇ ਛੇਵੇਂ ਦਾਹਕੇ ਵਿੱਚ ਸਿੱਖ ਫ਼ਲਸਫ਼ੇ ਨੂੰ ਵਿਗਾੜਣ ਦੀ ਮਾਰੂ ਸਾਜਿਸ਼
ਰਚੀ। ਸਿੱਟੇ ਵਜੋ ਕਈ ਪ੍ਰਕਾਰ ਦੇ ਗ੍ਰੰਥ ਹੋਂਦ ਵਿੱਚ ਆਏ ਤਾਂ ਜੋ ਗੁਰਸਿੱਖਾਂ ਨੂੰ ਗੁਰੂ ਗ੍ਰੰਥ
ਸਾਹਿਬ ਤੋਂ ਤੋੜ ਕੇ ਆਤਮਿਕ ਤੌਰ ਤੇ ਮੁਰਦਾ ਕੀਤਾ ਜਾ ਸਕੇ। ਪਰ ਅਗਿਆਨਤਾ ਵਸ ਦੇਸ਼ ਵਿਦੇਸ਼ ਦੀ
ਚਿੰਤਾਜਨਕ ਹਾਲਤ ਇਹ ਹੈ ਕਿ ਇਸ ਕਾਰਨ ਗੁਰਬਾਣੀ ਗਿਆਨ ਤੋਂ ਬਿਨਾਂ ਸਾਡੀ ਕੌਮ ਭਰਾ-ਮਾਰੂ ਫੁੱਟ ਦਾ
ਸ਼ਿਕਾਰ ਹੋ ਰਹੀ ਹੈ। ਸਾਡੇ ਕਈ ਜਾਗਰੂਕ ਸਿੱਖ ਵਿਦਵਾਨਾਂ ਨੂੰ ਕਰਮਕਾਂਡੀ ਪੁਜਾਰੀਆਂ ਤੇ ਧੜੇਬਾਜ਼
ਰਾਜਨੀਤਕ ਜਰਵਾਣਿਆਂ ਦੇ ਰੋਹ ਦਾ ਸ਼ਿਕਾਰ ਹੋਣਾ ਪਿਆ ਹੈ। ਪਰ ਲਾਭ ਇਹ ਹੋਇਆ ਹੈ ਕਿ ਪੰਥ ਦੇ ਰੌਸ਼ਨ
ਤੇ ਚੇਤਨ ਵਰਗ ਹੁਣ ਸਚਾਈ ਨੂੰ ਸਮਝ ਗਏ ਹਨ। ਇਸ ਲਈ ਹੁਣ ਇਹਨਾਂ ਅੱਧੀ ਦਰਜ਼ਨ ਗ੍ਰੰਥਾਂ ਨੂੰ ਗੁਰੂ
ਗ੍ਰੰਥ ਸਾਹਿਬ ਦੀ ਥਾਂ ਸਥਾਪਤ ਕਰਨ ਦਾ ਯਤਨ ਕੁਝ ਸਮੇਂ ਲਈ ਟਲ ਗਿਆ ਹੈ। ਬਸ ਲੋੜ ਤਾਂ ਹੁਣ ਇਹ ਹੈ
ਕਿ ਅਸੀਂ ਇਲਿਕਟ੍ਰੌਨਿਕ ਮੀਡੀਏ ਦੀ ਸਯੋਗ ਵਰਤੋਂ ਕਰਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ
ਦਾ ਪ੍ਰਚਾਰ ਇਤਨੇ ਜ਼ੋਰਦਾਰ ਢੰਗ ਨਾਲ ਕਰੀਏ ਕਿ ਸਿੱਖੀ ਦੇ ਵਿਹੜੇ ਵਿੱਚ ਖਿਲਰਿਆ ਹੋਇਆ ਉਪਰੋਕਤ
ਕਿਸਮ ਦਾ ਤਾਂਤਰਿਕੀ ਕੂੜਾ-ਕਰਕਟ ਗੁਰੂ-ਗਿਆਨ ਦੀ ਆਂਧੀ ਉਡਾ ਕੇ ਹੀ ਲੈ ਜਾਏ।
ਸਿੱਖੀ ਪ੍ਰਚਾਰ ਤੇ ਪ੍ਰਸਾਰ ਦੇ ਕਈ ਪੱਖ ਹਨ। ਜਿਸ ਜਿਸ ਖੇਤਰ ਵਿੱਚ ਵੀ ਕੋਈ ਸਿੱਖ ਸੰਸਥਾ ਆਪਣੇ
ਆਪਣੇ ਢੰਗ ਨਾਲ ਕੰਮ ਕਰ ਰਹੀ ਹੈ ਅਸੀਂ ਉਸ ਦੀ ਸ਼ਲਾਘਾ ਕਰਦੇ ਹਾਂ। ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ
ਟਾਰਨੈਟ ਦੇ ਸੇਵਾਦਾਰਾਂ ਨੇ ਇਹ ਫੈਸਲਾ ਲਿਆ ਹੈ ਕਿ ਇਸ ਵੇਲੇ ਅਤਿਅੰਤ ਜ਼ਰੂਰੀ ਹੈ ਕਿ ਪ੍ਰੋ: ਸਾਹਿਬ
ਜੀ ਦੀ ਰਚਿਤ ਗੁਰਬਾਣੀ ਸਟੀਕ 'ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਨ' ਤੇ ਅਧਾਰਤ ਸ਼ੁਧ ਉਚਾਰਨ ਦੀ ਸੰਥਿਆ
ਅਤੇ ਅਰਥ-ਭਾਵ ਦੀ ਆਡੀਓ ਤੇ ਵੀਡੀਓ ਰੀਕਾਰਡਿੰਗ ਕਰਵਾ ਦਿੱਤੀ ਜਾਵੇ। ਤਾਂ ਕਿ ਭਾਈਚਾਰੇ ਅੰਦਰ
ਬਹੁਤਾ ਚਿਰ ਬੈਠ ਕੇ ਪੜ੍ਹਣ ਦੀ ਘੱਟ ਰੁਚੀ ਅਤੇ ਕਾਰੋਬਾਰੀ ਰੁਝੇਵੇਂ ਕਰਕੇ ਉਹ ਡਰਾਈਵ ਕਰਦੇ, ਚਲਦੇ
ਫਿਰਦੇ ਕੰਮਕਾਰ ਕਰਦੇ ਹੀ ਸੁਣ ਸਕਦੇ ਹਨ। ਘਰਾਂ ਵਿੱਚ ਬਜ਼ੁਰਗ ਆਦਿਕ ਵੀ.ਸੀ.ਆਰ. ਦੁਆਰਾ ਟੀ.ਵੀ.
ਅੱਗੇ ਬੈਠ ਕੇ ਸੁਣ ਸਮਝ ਸਕਦੇ ਹਨ। ਰੀਕਾਰਡਿੰਗ ਲਈ ਗੁਰਬਾਣੀ ਦੇ ਸ਼ੁਧ ਉਚਾਰਨ ਤੇ ਅਰਥ-ਭਾਵਾਂ ਦਾ
ਬੋਧ ਰਖਣ ਵਾਲੇ ਦਰਬਾਰ ਸਾਹਿਬ ਅਮ੍ਰਿਤਸਰ ਦੇ ਸਾਬਕਾ ਗ੍ਰੰਥੀ ਗਿਆਨੀ ਜਗਤਾਰ ਸਿੰਘ ਜਾਚਕ ਜੀ ਵਰਗੇ
ਜਾਗਰੂਕ ਅੰਤਰਰਾਸ਼ਟਰੀ ਸਿੱਖ ਪ੍ਰਚਾਰਕ ਨੇ ਪ੍ਰਵਾਨਗੀ ਦੇ ਦਿੱਤੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ
ਅਸਲ ਪ੍ਰਕਾਸ਼ ਇਹੀ ਹੈ ਜਿਸ ਨੇ ਸਾਡੀ ਅਗਿਆਨਤਾ ਦੇ ਅੰਧੇਰੇ ਨੂੰ ਦੂਰ ਕਰਕੇ ਸਾਨੂੰ ਗੁਣ-ਗ੍ਰਹਾਕ
ਬਣਾਉਂਦਿਆਂ ਸੁਖੀ, ਸਫਲ ਤੇ ਸਿਹਤਵੰਦ ਖੁਸ਼ੀਆਂ ਖੇੜੇ ਬਖਸ਼ਣੇ ਹਨ।ਰੀਕਾਰਡ ਕੀਤੀਆਂ ਸੀ.ਡੀਆਂ ਅਤੇ
ਡੀ.ਵੀ.ਢੀਆਂ ਸੰਸਾਰ ਭਰ ਵਿੱਚ ਬਿਲਕੁਲ ਮੁਫਤ ਮੁਹੱਈਆਂ ਹੋਣਗੀਆਂ। ਗੁਰਬਾਣੀ ਗਿਆਨ ਦਾ ਇਹ ਲੰਗਰ
ਅਤੁੱਟ ਅਤੇ ਬਿਲਕੁਲ ਮੁਫਤ ਚੱਲੇਗਾ। ਇਸ ਕਾਰਜ ਲਈ ਜਥੇਬੰਦਕ ਢਾਂਚੇ, ਸਾਧਨਾਂ ਅਤੇ ਟੀਚੇ ਦੀ
ਪ੍ਰਾਪਤੀ ਲਈ ਸਰਬਪੱਖੀ ਸੁਝਾਅ ਅਤੇ ਸਹਿਯੋਗ ਹਾਸਲ ਕਰਨ ਲਈ ੯ ਅਪ੍ਰੈਲ ਸ਼ਨੀਵਾਰ ਨੂੰ ਗੁਰਦੁਆਰਾ
ਸਾਹਿਬ ਦਸ਼ਮੇਸ਼ ਦਰਬਾਰ ਟਾਰਨੈਟ ਵਿਖੇ ੧੨ ਵਜੇ ਦੁਪਹਿਰੇ ਮੀਟਿੰਗ ਰੱਖੀ ਹੈ। ਅਸੀ ਆਸ ਰਖਦੇ ਹਾਂ ਕਿ
ਪੰਥਕ ਹਿਤਾਂ ਵਿੱਚ ਆਪ ਪਹੁੰਚਣ ਦੀ ਖੇਚਲ ਕਰੋਗੇ ਅਤੇ ਆਪਣੇ ਕੀਮਤੀ ਤੇ ਉਸਾਰੂ ਸੁਝਾਅ ਦੇਣ ਲਈ
ਸੁਹਿਰਦ ਸਾਥੀਆਂ ਸਮੇਤ ਦਰਸ਼ਨ ਦਿਓਗੇ ਅਤੇ ਇਸ ਮਹਾਨ ਕਾਰਜ ਵਿੱਚ ਭਾਗ ਲੈ ਕੇ ਗੁਰੂ ਅਤੇ ਗੁਰੂ ਦੇ
ਸਾਜੇ ਸਵਾਰੇ ਪੰਥ ਦੀਆਂ ਖੁਸ਼ੀਆਂ ਦੇ ਪਾਤਰ ਬਣੋਗੇ।
Meeting: 9th April 2011 12:00PM @ Gurudwara
Sahib Dashmesh Darbar Tarneit Melbourne.
ਗੁਰੂ ਪੰਥ ਦੇ ਦਾਸ
At Service To Guru Khalsa Panth
ਸਿੱਖ ਕਮਿਊਨਟੀ ਅੋਫ ਵੈਸਟਰਨ ਵਿਕਟੋਰੀਆ ਦੇ ਸੇਵਾਦਾਰ
Caretakers of Sikh Community of Western Victoria
Inc.
ਬਲਵਿੰਦਰ ਸਿੰਘ 0402149757 ਹਰਦੇਵ ਸਿੰਘ 0430065516 ਮਨਜੀਤ ਸਿੰਘ ਸਿੱਧੂ
0411124120 Balwinder Singh 0402149757 Hardev Singh
0430065516 Manjit Singh Sidhu - 0411124
ਫੋਨ ਅਤੇ ਈਮੇਲ ਰਾਹੀ ਸੁਝਾਅ ਵਾਸਤੇ ਸੰਪਰਕ ਕਰੋ ਜੀ।
Please send Suggestions By Phone and Email.
ਸੈਕਟਰੀ, ਸਿੱਖ ਕਮਿਊਨਿਟੀ ਆਫ ਵੈਸਟਰਨ ਵਿਕਟੋਰੀਆ, ਟਾਰਨੇਟ Secretary,
Sikh Community of Western Victoria, Tarneit.
੫੬੦, ਡੇਵਿਸ ਰੋਡ (ਕੌਰਨਰ ਡੇਵਿਸ ਰੋਡ), ਟਾਰਨੇਟ, ਵਿਕਟੋਰੀਆ ੩੦੨੯ 560,
Davis Road (Corner of Davis Road), Tarneit,
Victoria 3029.
Pon : +3 9748 1448 eI-myl: [email protected] vYbsweIt: www.scwv.org Phone: +3
9748
{ਨੋਟ:- ਪਿਛਲੇ ਹੋਰ ਪੱਤਰ ਪੜ੍ਹਨ ਲਈ ਐਰੋ (ਤੀਰ) ਨੂੰ ਕਲਿਕ ਕਰੋ ਜੀ}