.


(30/06/11)
ਮਨਜੀਤ ਸਿੰਘ ਖਾਲਸਾ

ਸਰਬੱਤ ਦੇ ਭਲੇ ਲਈ ਲਾਸਾਨੀ (ਗੁਰਮਤਿ) ਇਨਕਲਾਬ ਦਾ ਆਗਾਜ਼
ਗੁਰੁ ਨਾਨਕ ਸਾਹਿਬ ਦਾ ਸੰਸਾਰ ਵਿੱਚ ਆਉਣ ਦਾ ਮਨੋਰਥ
ਗੁਰੂ ਨਾਨਕ ਸਾਹਿਬ, ਪੰਦਰ੍ਹਵੀ ਸਦੀ ਤੱਕ ਸੰਸਾਰ ਵਿੱਚ ਪ੍ਰਚੱਲਤ ਹੋ ਚੁੱਕੇ ਮੱਤਾਂ (ਮਜ਼੍ਹਬਾਂ) ਦੀ ਤਰਜ਼ `ਤੇ, ਇੱਕ ਹੋਰ ਮੱਤ ਚਲਾਉਣ ਲਈ ਨਹੀਂ ਆਏ ਸਨ। ਪ੍ਰਭੂ-ਪਿਤਾ ਨੇ ਉਨ੍ਹਾਂ ਨੂੰ ਇੱਕ ਵਿਲੱਖਣ ਪਰ ਬਹੁਤ ਹੀ ਕਠਨ ਜ਼ਿੰਮੇਵਾਰੀ ਸੌਂਪ ਕੇ ਇਥੇ ਭੇਜਿਆ ਸੀ, ਜਿਸ ਦਾ ਜ਼ਿਕਰ ਗੁਰੂ ਨਾਨਕ ਸਾਹਿਬ, ਪ੍ਰਭੂ-ਪ੍ਰੇਰਨਾ ਦੁਆਰਾ ਪ੍ਰਗਟ ਹੋਈ, ਧੁਰ ਕੀ ਬਾਣੀ ਵਿੱਚ ਇੰਝ ਕਰਦੇ ਹਨ:
ਹਉਂ ਢਾਢੀ ਵੇਕਾਰੁ, ਕਾਰੈ ਲਾਇਆ।। ਰਾਤਿ ਦਿਹੋੈ ਕੈ ਵਾਰ ਧੁਰਹੁ ਫੁਰਮਾਇਆ।।
ਢਾਢੀ ਸਚੈ ਮਹਲਿ, ਖਸਮਿ ਬੁਲਾਇਆ।। ਸਚੀ ਸਿਫ਼ਤਿ ਸਾਲਾਹ ਕਪੜਾ ਪਾਇਆ।।
ਸਚਾ ਅੰਮ੍ਰਿਤ ਨਾਮੁ ਭੋਜਨੁ ਆਇਆ।। ਗੁਰਮਤੀ ਖਾਧਾ ਰਜਿ, ਤਿਨਿ ਸੁਖੁ ਪਾਇਆ।।
ਢਾਢੀ ਕਰੇ ਪਸਾਉ, ਸ਼ਬਦੁ ਵਜਾਇਆ।। ਨਾਨਕ, ਸਚੁ ਸਾਲਾਹਿ, ਪੂਰਾ ਪਾਇਆ।। (ਮ. ੧, ੧੫੦)
ਇਸੇ ਵਿਚਾਰ ਨੂੰ, ਭਾਈ ਗੁਰਦਾਸ ਜੀ, ਆਪਣੀ ਰਚਨਾ ਦੀ ਪਹਿਲੀ ਵਾਰ ਦੀ ੨੩ਵੀਂ ਪਉੜੀ ਵਿੱਚ, ਇੰਝ ਬਿਆਨ ਕਰਦੇ ਹਨ:
ਸੁਣੀ ਪੁਕਾਰਿ ਦਾਤਾਰ ਪ੍ਰਭੁ, ਗੁਰੂ ਨਾਨਕ ਜਗ ਮਾਹਿ ਪਠਾਇਆ।
ਚਰਨ ਧੋਇ ਰਹਿਰਾਸ ਕਰਿ, ਚਰਣਾਮ੍ਰਿਤੁ ਸਿਖਾਂ ਪਿਲਾਇਆ।
ਪਾਰਬ੍ਰਹਮ ਪੂਰਨ ਬ੍ਰਹਮ, ਕਲਜੁਗ ਅੰਦਰਿ ਇੱਕ ਦਿਖਾਇਆ।
ਚਾਰੇ ਪੈਰ ਧਰਮ ਦੇ, ਚਾਰ ਵਰਨ ਇੱਕ ਵਰਨੁ ਕਰਾਇਆ।
ਰਾਣਾ ਰੰਕ ਬਰਾਬਰੀ, ਪੈਰੀਂ ਪਵਣਾ ਜਗਿ ਵਰਤਾਇਆ।
ਉਲਟਾ ਖੇਲੁ ਪਿਰੰਮ ਕਾ, ਪੈਰਾਂ ਉਪਰਿ ਸੀਸੁ ਨਿਵਾਇਆ।
ਕਲਜੁਗੁ ਬਾਬੇ ਤਾਰਿਆ, ਸਤਿਨਾਮੁ ਪੜਿ ਮੰਤ੍ਰ ਸੁਣਾਇਆ।
ਕਲਿ ਤਾਰਣਿ ਗੁਰੂ ਨਾਨਕ ਆਇਆ।। (ਭਾਈ ਗੁਰਦਾਸ: ਵਾਰ-੧, ਪਉੜੀ ੨੩)
ਭਾਵ: ਪ੍ਰਭੂ-ਪਿਤਾ ਨੇ ਗੁਰੂ ਨਾਨਕ ਸਾਹਿਬ ਨੂੰ ਧੁਰੋਂ ਹੀ ਵਰੋਸਾਅ ਕੇ, ਮਨੁੱਖਤਾ ਅੰਦਰ (ਧਰਮ ਦੇ ਨਾਂ `ਤੇ) ਪ੍ਰਚੱਲਤ ਹੋ ਚੁੱਕੇ ਸਾਰੇ ਹੀ ਵਹਿਮਾਂ-ਭਰਮਾਂ, ਕਰਮ-ਕਾਂਡਾਂ ਅਤੇ ਊਚ-ਨੀਚ, ਜ਼ਾਤਿ-ਪਾਤਿ, ਛੂਤ-ਛਾਤ, ਰੰਗ, ਲਿੰਗ, ਨਸਲ, ਦੇਸ਼ ਆਦਿ ਦੇ ਵਖਰੇਵੇਂ (ਭੇਦ-ਭਾਵ) ਮਿਟਾ ਕੇ ਸਮੁੱਚੀ ਮਨੁੱਖਤਾ ਨੂੰ ਪ੍ਰਸਪਰ ਪ੍ਰੇਮ-ਭਾਵਨਾ ਦੀ ਲੜੀ ਵਿੱਚ ਪਰੋ ਕੇ, ਹੁਕਮਿ ਰਜ਼ਾਈ ਚੱਲਣ ਵਾਲੇ (ਇੱਕੋ-ਇੱਕ ਵਾਹਿਦ ਪਰਮੇਸ਼ਰ ਦੀ ਰਜ਼ਾ ਅਨੁਸਾਰ ਜੀਵਨ ਬਤੀਤ ਕਰਨ ਵਾਲੇ) ਆਦਰਸ਼ਕ ਵਿਸ਼ਵ-ਪੱਧਰੀ ਸਮਾਜ ਦੀ ਸਿਰਜਨਾ ਕਰ ਕੇ, ਸਮੁੱਚੇ ਸੰਸਾਰ ਅੰਦਰ, ਮਨੁੱਖਤਾ ਦੀ ਹਰ ਪੱਖ ਤੋਂ ਬਰਾਬਰਤਾ ਦੇ ਅਧਾਰ `ਤੇ, ਹੱਕ, ਸੱਚ ਤੇ ਇਨਸਾਫ਼ ਦਾ ਜ਼ਾਮਨ, ਗ਼ਰੀਬ-ਜਨਤਕ ਆਧਾਰ ਵਾਲਾ, ਸਦੀਵਕਾਲੀ ਰੱਬੀ-ਰਾਜ (ਹਲੇਮੀ-ਰਾਜ) ਸਥਾਪਤ ਕਰਨ ਲਈ ਭੇਜਿਆ ਸੀ। (ਇਸ ਪੁਸਤਕ ਵਿੱਚ ਇਸ ਰੱਬੀ-ਰਾਜ ਨੂੰ ਹਲੇਮੀ-ਰਾਜ ਦੇ ਨਾਮ ਹੇਠ ਦਰਜ਼ ਕੀਤਾ ਗਿਆ ਹੈ)। ਇਸ ਹਕੀਕਤ ਦੀ ਪੁਸ਼ਟੀ ‘ਧੁਰ ਕੀ ਬਾਣੀ` ਦੇ ਫ਼ੁਰਮਾਣ ਇੰਝ ਕਰਦੇ ਹਨ:
ਨਾਨਕਿ ਰਾਜੁ ਚਲਾਇਆ, ਸਚੁ ਕੋਟੁ ਸਤਾਣੀ ਨੀਵਦੈ।। (ਰਾਮਕਲੀ ਦੀ ਵਾਰ, ੯੬੬)
ਭਾਵ: ਗੁਰੂ ਨਾਨਕ ਸਾਹਿਬ ਨੇ ਸਦਾ ਕਾਇਮ ਰਹਿਣ ਵਾਲੇ ਕਿਲ੍ਹੇ (ਸਚੁ ਕੋਟੁ) ਦੀ ਮਜ਼ਬੂਤ ਨਿਉਂ (ਨੀਂਹ) ਰੱਖ ਕੇ (ਸਦਾ ਕਾਇਮ ਰਹਿਣ ਵਾਲੇ ਰੱਬ ਦਾ) ਧਰਮ ਦਾ ਰਾਜ (ਰੱਬੀ-ਰਾਜ) ਸਥਾਪਤ ਕੀਤਾ ਹੈ।
ਕੋਊ ਹਰਿ ਸਮਾਨਿ ਨਹੀਂ ਰਾਜਾ।।
ਏ ਭੂਪਤਿ ਸਭ ਦਿਵਸ ਚਾਰਿ ਕੇ, ਝੂਠੇ ਕਰਤ ਦਿਵਾਜਾ।। (ਕਬੀਰ ਜੀ, ੮੫੬)
ਭਾਵ: ਹੇ ਭਾਈ! ਜਗਤ ਵਿੱਚ ਕੋਈ ਜੀਵ ਪਰਮਾਤਮਾ ਦੇ ਬਰਾਬਰ ਦਾ ਰਾਜਾ (ਮਾਲਕ) ਨਹੀਂ ਹੈ। ਇਹ ਦੁਨੀਆਂ ਦੇ ਸਭ ਰਾਜੇ (ਅਜੋਕੇ ਬਾਦਸ਼ਾਹ, ਪ੍ਰੈਜ਼ੀਡੈਂਟ, ਡਿਕਟੇਟਰ, ਪ੍ਰਧਾਨ ਮੰਤਰੀ, ਮੁੱਖ ਮੰਤਰੀ, ਆਦਿ) ਸਿਰਫ਼ ਚਾਰ ਕੁ ਦਿਨਾਂ ਦੇ ਹੀ ਰਾਜੇ ਹੁੰਦੇ ਹਨ। ਇਹ (ਆਪਣੇ ਰਾਜ-ਪ੍ਰਤਾਪ ਦੇ) ਝੂਠੇ ਵਿਖਾਵੇ ਕਰਦੇ ਹਨ।
ਤਿਸੁ ਬਿਨੁ ਅਵਰੁ ਨ ਕੋਈ ਰਾਜਾ, ਕਰਿ ਤਪਾਵਸੁ ਬਣਤ ਬਣਾਈ।। (ਮ. ੩, ੯੧੧)
ਭਾਵ: ਹੇ ਸੰਤ ਜਨੋਂ! ਪ੍ਰਭੂ ਤੋਂ ਬਿਨਾਂ (ਉਸ ਦੇ ਬਰਾਬਰ ਦਾ) ਹੋਰ ਕੋਈ ਪਾਤਿਸ਼ਾਹ ਨਹੀਂ ਹੈ। ਉਸ ਨੇ ਪੂਰਾ ਇਨਸਾਫ਼ ਕਰ ਕੇ ਸਿਫ਼ਤਿ-ਸਾਲਾਹ ਕਰਨ ਦੀ ਇਹ ਰੀਤ ਚਲਾਈ ਹੈ।
ਸਪੱਸ਼ਟ ਹੀ ਹੈ ਕਿ ਪ੍ਰਭੂ-ਪਿਤਾ ਨੇ, ਆਪਣੀ ਸਾਜੀ ਕਾਇਨਾਤ ਦਾ ਵੱਡੇ ਪੱਧਰ `ਤੇ ਉਧਾਰ ਕਰਨ ਹਿੱਤ, (ਗੁਰੂ) ਨਾਨਕ ਸਾਹਿਬ ਨੂੰ ਧੁਰੋਂ ਹੀ ਵਰੋਸਾਅ ਕੇ ਭੇਜਿਆ ਸੀ ਤਾਕਿ ਸੁਆਰਥੀ ਸ਼ਾਤਰ ਅਨਸਰਾਂ (ਅਖੌਤੀ ਧਾਰਮਿਕ ਆਗੂਆਂ) ਵੱਲੋਂ (ਧਰਮ ਦੇ ਨਾਂ `ਤੇ) ਵਹਿਮਾਂ-ਭਰਮਾਂ, ਕਰਮ-ਕਾਂਡਾਂ (ਫੋਕਟ ਧਾਰਮਿਕ ਰੀਤਾਂ-ਰਸਮਾਂ), ਜ਼ਾਤਾਂ-ਪਾਤਾਂ, ਮਜ਼੍ਹਬਾਂ, ਲਿੰਗ-ਭੇਦ ਦੇ ਗ਼ੈਰ-ਕੁਦਰਤੀ ਭੰਬਲ-ਭੂਸਿਆਂ ਵਿੱਚ ਪਾਈ ਹੋਈ ਮਨੁੱਖਤਾ ਨੂੰ ਅਸਲੀ ਧਰਮ (ਰੱਬੀ-ਧਰਮ) ਦੇ ਅਸੂਲਾਂ (ਇਨਸਾਨੀਅਤ ਦੇ ਅਸੂਲਾਂ) ਦੀ ਸੂਝ-ਬੂਝ ਦਿੱਤੀ ਜਾ ਸਕੇ ਅਤੇ ਸੁਆਰਥੀ ਰਾਜਨੀਤਕ ਆਗੂਆਂ ਦੁਆਰਾ ਦੇਸ਼, ਨਸਲ, ਰੰਗ ਦੇ ਆਧਾਰ `ਤੇ, ਮਨੁੱਖਤਾ ਵਿੱਚ ਫੈਲਾਈ ਜਾ ਰਹੀ ਨਫ਼ਰਤ, ਵੈਰ-ਵਿਰੋਧ, ਧੱਕੇ-ਸ਼ਾਹੀ, ਬੇ-ਇਨਸਾਫ਼ੀ ਦੇ ਵਾਤਾਵਰਣ ਨੂੰ ਖ਼ਤਮ ਕਰ ਕੇ ਵਿਸ਼ੇ-ਵਿਕਾਰਾਂ ਅਤੇ ਅਨੈਤਿਕਤਾ ਦੇ ਆਲਮ ਵਿੱਚ ਗ਼ਰਕ ਹੋ ਰਹੀ ਮਨੁੱਖਤਾ ਨੂੰ ‘ਏਕੁ ਪਿਤਾ ਏਕਸ ਕੇ ਹਮ ਬਾਰਿਕ` ਦਾ ਬੁਨਿਆਦੀ ਉਪਦੇਸ਼ ਦ੍ਰਿੜ ਕਰਵਾ ਕੇ, ਪਰਉਪਕਾਰ, ਪ੍ਰਸਪਰ-ਸਦਭਾਵਨਾ ਵਾਲੀਆਂ ਸਾਂਝਾਂ ਦੀ ਲੜੀ ਵਿੱਚ ਪਰੋ ਕੇ, ਇੱਕ ਆਦਰਸ਼ਕ ਵਿਸ਼ਵ-ਪਰਿਵਾਰ ਦੀ ਸਿਰਜਨਾ ਕੀਤੀ ਜਾ ਸਕੇ। ਹਲੇਮੀ-ਰਾਜ ਕਾਇਮ ਕਰਨ ਲਈ ਅਜਿਹੇ ਆਦਰਸ਼ਕ ਸਮਾਜ ਦੀ ਹੋਂਦ ਨਿਹਾਇਤ ਹੀ ਜ਼ਰੂਰੀ ਹੈ।
ਹਲੇਮੀ-ਰਾਜ ਦੀ ਬਣਤਰ
ਇਸ ਰਾਜ ਵਿੱਚ ਪਾਤਿਸ਼ਾਹੀ ਹੋਵੇਗੀ ਵਾਹਿਦ ਪਰਮੇਸ਼ਰ (ਕਰਤਾ ਪੁਰਖੁ) ਦੀ, ਕਾਨੂੰਨ-ਪ੍ਰਣਾਲੀ ਹੋਵੇਗੀ ਪਰਮੇਸ਼ਰ ਵੱਲੋਂ ਕੁਦਰਤਿ (ਸ੍ਰਿਸ਼ਟੀ) ਦੀ ਸਾਜਨਾ ਦੇ ਨਾਲ ਹੀ ਇਸ ਦੇ ਦਰੁੱਸਤ ਬ੍ਰਹਮੰਡੀ ਵਰਤਾਰੇ ਲਈ, ਸਿਰਜ ਕੇ ਪੱਕੇ ਤੌਰ ਤੇ ਲਾਗੂ ਕੀਤੇ ਹੋਏ ਅਟੱਲ ਕੁਦਰਤੀ ਨਿਯਮਾਂ, ਕਾਇਦੇ-ਕਾਨੂੰਨਾਂ (ਜਿਨ੍ਹਾਂ ਬਾਰੇ ਭਰਪੂਰ ਜਾਣਕਾਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਹੈ) ਦੇ ਅਨੁਕੂਲ ਅਤੇ ਰਾਜ-ਪ੍ਰਬੰਧ ਦੀ ਜ਼ਿੰਮੇਵਾਰੀ ਹੋਵੇਗੀ ਆਦਰਸ਼ਕ ਇਨਸਾਨਾਂ (ਹੁਕਮਿ ਰਜ਼ਾਈ ਚੱਲਣ ਵਾਲਿਆਂ) ਦੀ।
ਹਲੇਮੀ-ਰਾਜ ਸਥਾਪਤ ਕਰਨ ਲਈ ਪਲਾਨ (ਵਿਉਂਤ)
ਗੁਰੂ ਨਾਨਕ ਸਾਹਿਬ ਨੇ ਪ੍ਰਭੂ-ਪਿਤਾ ਵੱਲੋਂ ਸੌਂਪੀ ਮਹਾਨ, ਅਤਿ ਕਠਨ ਅਤੇ ਵਿਲੱਖਣ ਜ਼ਿੰਮੇਵਾਰੀ ਨੂੰ ਸੰਪੂਰਨ ਕਰਨ ਲਈ ਇੰਝ ਪਲਾਨ ਬਣਾਇਆ:
(ੳ) ਵਿਸ਼ਵ ਪੱਧਰ `ਤੇ, ਹੁਕਮਿ ਰਜ਼ਾਈ ਚੱਲਣ ਵਾਲੇ, ਆਦਰਸ਼ਕ ਸਮਾਜ ਦੀ ਸਿਰਜਨਾ ਕਰਨੀ;
(ਅ) ਆਦਰਸ਼ਕ ਸਮਾਜ ਨੂੰ, ਗੁਰਮਤਿ-ਜੁਗਤਿ ਅਨੁਸਾਰ, ਜਥੇਬੰਦ ਤੇ ਸ਼ਸਤਰਧਾਰੀ ਕਰਨਾ; ਅਤੇ
(ੲ) ਪੜਾਅ-ਦਰ-ਪੜਾਅ, ਸੰਸਾਰ ਵਿੱਚ ਹਲੇਮੀ-ਰਾਜ ਸਥਾਪਤ ਕਰਨਾ।
ਪਲਾਨ ਨੂੰ ਅਮਲ ਵਿੱਚ ਲਿਆਉਣ ਲਈ ਵਰਤੋਂ ਵਿੱਚ ਲਿਆਂਦੀ ਗੁਰਮਤਿ-ਵਿਧੀ
ਉੱਪਰ ਦੱਸੇ ਪਲਾਨ ਨੂੰ ਅਮਲ ਵਿੱਚ ਲਿਆਉਂਣ ਲਈ, ਗੁਰੂ ਨਾਨਕ ਸਾਹਿਬ ਨੇ ਸੰਨ 1507 ਵਿੱਚ, ਅਪਣੇ ਬਚਪਨ ਦੇ ਸਾਥੀ ਅਤੇ ਨਗਰ ਨਿਵਾਸੀ ਭਾਈ ਮਰਦਾਨਾ ਜੀ ਨੂੰ ਸਾਥ ਲੈ ਕੇ, ਜਨ-ਸਧਾਰਨ ਨੂੰ ਜਾਗਰੂਕ ਕਰਨ ਲਈ, ਵਿਸ਼ਵ-ਪੱਧਰੀ ਪ੍ਰਚਾਰ ਫੇਰੀਆਂ (ਉਦਾਸੀਆਂ) ਦਾ ਸਿਲਸਿਲਾ ਅਰੰਭ ਕਰ ਕੇ, ਇੱਕ ਲਾਸਾਨੀ (ਗੁਰਮਤਿ) ਇਨਕਲਾਬ ਦੇ ਅਰੰਭ ਕਰਨ ਦਾ ਬਿਗ਼ਲ ਵਜਾ ਦਿੱਤਾ। ਇਨ੍ਹਾਂ ਪਰਚਾਰ ਫੇਰੀਆਂ ਦਾ ਪ੍ਰੋਗਰਾਮ ਲਗਾਤਾਰ ਸੰਨ 1522 ਤੱਕ ਚਲਦਾ ਰਿਹਾ। ਇਨਾਂ ਪ੍ਰਚਾਰ ਫੇਰੀਆਂ ਦੌਰਾਨ ਸਤਿਗੁਰੂ ਜੀ ਨੇ ਭਾਰਤ ਉਪ-ਮਹਾਂਦੀਪ, ਸ੍ਰੀ-ਲੰਕਾ, ਮਧ-ਪੂਰਬ ਦੇ ਅਰਬ ਦੇਸ਼ਾਂ, ਚੀਨ, ਜਾਪਾਨ, ਅਫ਼ਰੀਕਾ, ਰੂਸ, ਰੋਮ (ਇਟਲੀ), ਈਰਾਨ, ਤਿੱਬਤ, ਅਫ਼ਗਾਨਿਸਤਾਨ ਆਦਿ ਦੇਸ਼ਾਂ ਦਾ ਤਕਰੀਬਨ 45 ਹਜ਼ਾਰ ਕਿਲੋਮੀਟਰ ਦਾ ਸਫ਼ਰ (ਬਹੁਤਾ ਪੈਦਲ ਹੀ) ਤਹਿ ਕੀਤਾ।
ਜਿੱਥੇ ਕਿਧਰੇ ਵੀ ਗੁਰੂ ਸਾਹਿਬ ਕੁੱਝ ਦਿਨਾਂ ਦਾ ਪੜਾਅ ਕਰ ਕੇ ਪ੍ਰਚਾਰ ਕਰਿਆ ਕਰਦੇ ਸਨ, ਉੱਥੋਂ ਅੱਗੇ ਚਾਲੇ ਪਾਉਣ ਤੋਂ ਪਹਿਲਾਂ ਉੱਥੇ ਹੇਠ ਲਿਖੀਆਂ ਯੋਗਤਾਵਾਂ ਰੱਖਣ ਵਾਲੇ ਸੇਵਾਦਾਰਾਂ (ਪ੍ਰਬੰਧਕਾਂ) ਨੂੰ ਨਾਮਜ਼ਦ ਕਰ ਕੇ ਸਥਾਨਕ ‘ਸੰਗਤਿ` (ਮੌਜੂਦਾ ਗੁਰਦਵਾਰਾ) ਦੀ ਸੰਸਥਾ ਕਾਇਮ ਕਰ ਦਿਆ ਕਰਦੇ ਸਨ:
(ੳ) ਗੁਰਮਤਿ ਫ਼ਲਸਫ਼ੇ ਦੇ ਬੁਨਿਆਦੀ ਸਿਧਾਂਤਾਂ {ਦਸਾਂ ਨਹੁੰਆਂ ਦੀ ਸੁੱਚੀ ਕਿਰਤ ਕਰ ਕੇ ਲੋੜਵੰਦਾਂ ਨਾਲ ਵੰਡ ਛਕਣਾ, ਪ੍ਰਭੂ-ਪਿਤਾ ਦੇ ਨਿਰਮਲ-ਭਉ (ਅਦਬ) ਵਿੱਚ ਰਹਿੰਦਿਆਂ ਹੋਇਆਂ ਉਸ ਦੇ ਗੁਣਾਂ ਦਾ ਚਿੰਤਨ ਕਰਨਾ, ਸੁੱਚੇ ਕਿਰਦਾਰ ਦੇ ਧਾਰਨੀ ਬਣ ਕੇ, ਰੱਬੀ-ਰਜ਼ਾ ਅੰਦਰ ਰਹਿੰਦਿਆਂ ਹੋਇਆਂ ਮਨੁੱਖਤਾ ਦੀ ਭਲਾਈ ਦੇ ਕਾਰਜਾਂ ਲਈ ਤਤਪਰ ਰਹਿਣਾ ਆਦਿ} ਅਨੁਸਾਰ ਅਮਲੀ ਜੀਵਨ ਜਿਊਣਾ।
(ਅ) ਗੁਰਮਤਿ ਫ਼ਲਸਫ਼ੇ ਦੇ ਪ੍ਰਚਾਰ ਦੀ ਤਾਂਘ ਤੇ ਕਾਬਲੀਅਤ ਦਾ ਹੋਣਾ।
(ੲ) ਸੁਆਰਥ, ਦੁਨਿਆਵੀ ਧੜੇਬੰਦੀਆਂ ਅਤੇ ਹਰ ਕਿਸਮ ਦੇ ਦਬਾਅ ਤੋਂ ਮੁਕਤ ਹੋ ਕੇ ਵਿਚਰਨਾ।
ਇਥੇ ਦੋ ਅਹਿਮ ਨੁਕਤੇ ਧਿਆਨ ਦੇਣ ਯੋਗ ਹਨ। ਪਹਿਲਾ, ਗੁਰਮਤਿ ਪ੍ਰਚਾਰ ਫੇਰੀਆਂ ਲਈ ਸਤਿਗੁਰਾਂ ਨੇ ਗ਼ਰੀਬ ਅਤੇ ਅਖੌਤੀ ਨੀਵੀਂ ਜ਼ਾਤ ਵਾਲੇ ਭਾਈ ਮਰਦਾਨਾ ਜੀ ਨੂੰ ਹੀ ਆਪਣੇ ਪੱਕੇ ਸਾਥੀ ਦੇ ਤੌਰ `ਤੇ ਚੁਣਿਆ ਅਤੇ ਉਸ ਦੇ ਆਖ਼ਰੀ ਸੁਆਸ ਤੱਕ ਉਸ ਨੂੰ ਆਪਣਾ ਭਾਈ (ਭਰਾ) ਬਣਾ ਕੇ ਰੱਖਿਆ ਕਿਉਂਕਿ ਗੁਰਮਤਿ ਇਨਕਲਾਬ ਗ਼ਰੀਬ-ਜਨਤਕ ਆਧਾਰ ਵਾਲਾ ਲਾਸਾਨੀ ਇਨਕਲਾਬ ਹੈ। ਦੂਜਾ, ਸਤਿਗੁਰਾਂ ਨੇ ‘ਸੰਗਤਿ` ਦੇ ਸੇਵਾਦਾਰ ਨਿਰੋਲ ਯੋਗਤਾ ਦੇ ਅਧਾਰ `ਤੇ ਹੀ ਨਾਮਜ਼ਦ ਕੀਤੇ, ਵੋਟਾਂ ਪੁਆ ਕੇ ਜਾਂ ਸੰਗਤਿ ਤੋਂ ਹੱਥ ਖੜ੍ਹੇ ਕਰਵਾ ਕੇ ਬਹੁ-ਗਿਣਤੀ ਦੀ ਪਸੰਦ (ਵੋਟ-ਵਿਧਾਨ) ਦੇ ਅਸੂਲ ਅਨੁਸਾਰ ਨਹੀਂ। ਯਾਨੀ ਕਿ, ‘ਸਿਲੈਕਸ਼ਨ` (ਗੁਣਵੱਤਾ ਜਾਂ ਗੁਣ-ਤੰਤ੍ਰ) ਦੀ ਵਿਧੀ ਨੂੰ ਹੀ ਅਪਣਾਇਆ, ‘ਇਲੈਕਸ਼ਨ` (ਗਿਣਤੀ ਆਧਾਰਤ ਗਣ-ਤੰਤ੍ਰ) ਦੀ ਵਿਧੀ ਨੂੰ ਨਿਕਾਰ ਦਿੱਤਾ, ਕਿਉਂਕਿ, ਆਲਮਗ਼ੀਰੀ ਗੁਰਮਤਿ ਫ਼ਲਸਫ਼ੇ ਅੰਦਰ ‘ਗਿਣਤੀ` ਨੂੰ ਨਹੀਂ ਬਲਕਿ ‘ਗੁਣਵੱਤਾ` (ਕੁਆਲਿਟੀ) ਨੂੰ ਹੀ ਪ੍ਰਵਾਨਗੀ ਹਾਸਿਲ ਹੈ।
ਸੁਭਾਵਕ ਹੀ ਹੈ ਕਿ ਅੱਗੇ ਚਾਲੇ ਪਾਉਣ ਤੋਂ ਪਹਿਲਾਂ, ਸਤਿਗੁਰੂ ਜੀ ਇਸੇ ਵਿਧੀ ਅਨੁਸਾਰ ਹੀ, ਆਉਣ ਵਾਲੇ ਸਮੇਂ ਦੌਰਾਨ, ਇਸ ਸੰਸਥਾ ਦੇ ਸੇਵਾਦਾਰ ਸੀਲੈਕਟ ਕਰਨ ਲਈ ਤਾਕੀਦ ਕਰ ਦਿਆ ਕਰਦੇ ਸਨ।
ਹਲੇਮੀ-ਰਾਜ ਦੀ ਸਥਾਪਨਾ ਲਈ ਗੁਰਦਵਾਰਾ ਸੰਸਥਾ ਦਾ ਯੋਗਦਾਨ
ਇਸ ਰਾਜ ਦੀ ਸਥਾਪਨਾ ਲਈ, ਸਥਾਨਿਕ ਪੱਧਰ `ਤੇ ਆਦਰਸ਼ਕ ਸਮਾਜ ਦੀ ਸਿਰਜਨਾ ਕਰ ਕੇ, ਇਸ ਸੰਸਥਾ ਨੇ ਅਹਿਮ ਯੋਗਦਾਨ ਪਾਇਆ। ਅਜਿਹਾ ਇਸ ਕਰ ਕੇ ਹੀ ਸੰਭਵ ਹੋ ਸਕਿਆ ਸੀ ਕਿ ਇਹ ਸੰਸਥਾ ਸਤਿਗੁਰਾਂ ਵੱਲੋਂ ਦ੍ਰਿੜ ਕਰਵਾਈ ਗਈ ਗੁਰਮਤਿ-ਵਿਧੀ ਅਨੁਸਾਰ ਹੀ ਕਾਰਜਸ਼ੀਲ ਰਹੀ ਸੀ। ਇਥੇ ਇਹ ਨੁਕਤਾ ਵੀ ਧਿਆਨ ਮੰਗਦਾ ਹੈ ਕਿ ਜਿੱਥੇ-ਜਿੱਥੇ ਵੀ ਗੁਰੂ ਸਾਹਿਬ ਨੇ ਇਹ ਸੰਸਥਾ ਸਥਾਪਤ ਕੀਤੀ ਸੀ, ਉਨ੍ਹਾਂ ਥਾਵਾਂ `ਤੇ ਦੁਬਾਰਾ ਜਾ ਕੇ, ਉਨ੍ਹਾਂ ਨੂੰ ਇਸ ਦੀ ਨਿਗਰਾਨੀ ਨਹੀਂ ਕਰਨੀ ਪਈ। ਖ਼ਾਲਸਾ ਕੌਮ ਲਈ ਇਹ ਇੱਕ ਫ਼ਖ਼ਰ ਵਾਲੀ ਗੱਲ ਹੈ ਕਿ ਸੰਨ 1507 ਤੋਂ ਲੈ ਕੇ ਸੰਨ 1539 ਤੱਕ, ਗੁਰੂ ਨਾਨਕ ਸਾਹਿਬ ਦੇ ਜੀਵਨ-ਕਾਲ ਦੌਰਾਨ ਹੀ, ਉਸ ਵਕਤ ਦੀ ਦੁਨੀਆਂ ਦਾ ਤਕਰੀਬਨ ਤੀਜਾ ਹਿੱਸਾ (ਤਿੰਨ ਕਰੋੜ ਤੋਂ ਵੀ ਵਧੀਕ) ਆਪ-ਮੁਹਾਰੇ ਹੀ, ਗੁਰਮਤਿ ਫ਼ਲਸਫ਼ੇ ਦੇ, ਮਨੁੱਖੀ ਮਨਾਂ ਨੂੰ ਡੂੰਘੀ ਖਿੱਚ ਪਾਉਣ ਵਾਲੇ, ਕੁਦਰਤੀ ਅਸੂਲਾਂ ਦੀ ਚੁੰਬਕੀ-ਖਿੱਚ ਦਾ ਸਦਕਾ, ਗੁਰਮਤਿ ਇਨਕਲਾਬ ਦੀਆਂ ਸਫ਼ਾਂ ਵਿੱਚ ਤਨ-ਮਨ ਨਾਲ ਸ਼ਾਮਿਲ ਹੋ ਗਿਆ ਸੀ। ਇਸ ਇਨਕਲਾਬੀ ਕਾਫ਼ਲੇ ਵਿੱਚ ਜਨ-ਸਧਾਰਨ ਤੋਂ ਇਲਾਵਾ ਉਸ ਵਕਤ ਦੇ ਰਾਜੇ-ਮਹਾਰਾਜੇ, ਭਗਤ ਅਤੇ ਮਾਨਵ-ਵਿਰੋਧੀ ਅੱਡਿਆਂ ਦੇ ਸੰਚਾਲਕ (ਸੱਜਣ ਠੱਗ, ਕੌਡਾ ਭੀਲ, ਬਲੀ ਕੰਧਾਰੀ, ਭੂਮੀਆ ਚੋਰ, ਢਾਕੇ ਦੀ ਜਾਦੂਗਰਨੀ ਨੂਰਸ਼ਾਹ ਆਦਿ) ਵੀ ਆ ਰਲੇ ਸਨ, ਜਿਨ੍ਹਾਂ ਨੇ ਗੁਰਮਤਿ ਦੇ ਧਾਰਨੀ ਬਣ ਕੇ ਪੂਰੀ ਤਨਦੇਹੀ ਨਾਲ ਇਸ ਫ਼ਲਸਫ਼ੇ ਦਾ ਅੱਗੇ ਪ੍ਰਚਾਰ ਵੀ ਕੀਤਾ।


(30/06/11)
ਜਸਵੰਤ ਸਿੰਘ ‘ਅਜੀਤ’

ਕਿਉਂ ਕੁਰੇਦੇ ਜਾਂਦੇ ਨੇ ‘84 ਦੇ ਜ਼ਖ਼ਮ?
ਪਤਾ ਨਹੀਂ, ਕੇਂਦਰੀ ਸਿੰਘ ਸਭਾ ਦੇ ਮੁੱਖੀਆਂ ਵਲੋਂ ਆਪਣੇ ਸਨਮਾਨ ਵਿੱਚ ਆਯੋਜਤ ਕੀਤੇ ਗਏ ਸਮਾਗਮ ਵਿੱਚ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਪੀ. ਚਿਦੰਬਰਮ ਨੂੰ ਕੀ ਸੁਝੀ ਕਿ ਉਨ੍ਹਾਂ ਸਿੱਖਾਂ ਨੂੰ ਬਿਨਾਂ ਮੰਗੇ ਹੀ ਝਟ ਇਹ ਸਲਾਹ ਦੇ ਮਾਰੀ ਕਿ ਉਹ ‘84 ਨੂੰ ਭੁਲ ਜਾਣ। ਜੇ ਉਨ੍ਹਾਂ ਇਸ ਮੌਕੇ ਤੇ ਜਰਾ-ਜਿੰਨੀ ਵੀ ਸੂਝ-ਬੂਝ ਤੇ ਸਿਆਣਪ ਤੋਂ ਕੰਮ ਲਿਆ ਹੁੰਦਾ ਤਾਂ ਉਹ ਕੇਂਦਰੀ ਸਿੰਘ ਸਭਾ ਦੇ ਮੁੱਖੀਆਂ ਦਾ ਧੰਨਵਾਦ ਕਰ ਅਤੇ ਉਨ੍ਹਾਂ ਵਲੋਂ ਪੇਸ਼ ਕੀਤੀਆਂ ਗਈਆਂ ਮੰਗਾਂ ਦੇ ਸੰਬੰਧ ਵਿੱਚ ਯੋਗ ਕਦਮ ਉਠਾਏ ਜਾਣ ਦਾ ਭਰੋਸਾ ਦਲਾ ਚਲਦੇ ਬਣਦੇ। ਅਜਿਹਾ ਕਰਨ ਨਾਲ ਨਾ ਤਾਂ ਉਨ੍ਹਾਂ ਅਤੇ ਨਾ ਹੀ ਉਨ੍ਹਾਂ ਦੀ ਪਾਰਟੀ ਨੂੰ ਵਿਵਾਦਾਂ ਵਿੱਚ ਘਿਰਨਾ ਪੈਂਦਾ ਅਤੇ ਨਾ ਹੀ ਕੇਂਦਰੀ ਸਿੰਘ ਸਭਾ ਦੇ ਮੁੱਖੀ ਤਿਖੀ ਅਲੋਚਨਾ ਦਾ ਸ਼ਿਕਾਰ ਬਣਦੇ। ਉਨ੍ਹਾਂ ਬਿਨਾ ਮੌਕੇ ਦੀ ਨਜ਼ਾਕਤ ਨੂੰ ਸਮਝਿਆਂ ਇੱਕ ਅਜਿਹੇ ਮੁੱਦੇ ਨੂੰ ਛੇੜ ਦਿੱਤਾ, ਜਿਸ ਨਾਲ ਨਾ ਕੇਵਲ ਸਿੱਖਾਂ ਦੇ ਜ਼ਖਮ ਬੁਰੀ ਤਰ੍ਹਾਂ ਕੁਰੇਦੇ ਗਏ, ਸਗੋਂ ਉਸ ਨਾਲ ਸਿੱਖਾਂ ਇਹ ਪ੍ਰਭਾਵ ਵੀ ਚਲਿਆ ਗਿਆ ਕਿ ਕਾਂਗ੍ਰੇਸੀ ਨੇਤਾਵਾਂ ਕੋਲ ਸਿੱਖਾਂ ਨੂੰ ਰਿਝਾਣ ਲਈ ਕੋਈ ਮੁੱਦਾ ਨਹੀਂ ਅਤੇ ਨਾ ਹੀ ਉਹ ਸਿੱਖਾਂ ਦੀਆਂ ਯੋਗ ਮੰਗਾਂ ਮੰਨਣ ਪ੍ਰਤੀ ਗੰਭੀਰ ਹਨ। ਉਹ ਤਾਂ ‘84 ਦੀ ਹੀ ਗਲ ਛੇੜ ਉਨ੍ਹਾਂ ਦੇ ਜ਼ਖ਼ਮ ਹਰੇ ਕਰਦਿਆਂ ਰਹਿਣ ਵਿੱਚ ਹੀ ਵਿਸ਼ਵਾਸ ਰਖਦੇ ਹਨ।
ਪਤਾ ਨਹੀਂ ਕਿਉਂ ਰਾਜਸੀ ਵਿਅਕਤੀਆਂ, ਭਾਵੇਂ ਉਹ ਕਾਂਗ੍ਰਸੀ ਹਨ ਤੇ ਭਾਵੇਂ ਭਾਜਪਾਈ, ਨੂੰ ਸਿੱਖ ਸਮਾਗਮਾਂ ਵਿੱਚ ਪੁਜ, 1984 ਦੇ ਘਲੂਘਾਰਿਆਂ ਦਾ ਜ਼ਿਕਰ ਛੇੜ, ਸਿੱਖਾਂ ਦੇ ਭਰਦੇ ਜਾ ਰਹੇ ਜ਼ਖ਼ਮਾਂ ਨੂੰ ਕੁਰੇਦਣ ਵਿੱਚ ਕੀ ਸੁਆਦ ਆਉਂਦਾ ਹੈ? ਉਹ ਕਿਉਂ ਨਹੀਂ ਸਮਝਦੇ ਕਿ 1984 ਵਿੱਚ ਵਾਪਰੇ ਘਲੂਘਾਰੇ, ਸਿੱਖ ਇਤਿਹਾਸ ਦੇ ਅਜਿਹੇ ਅਨਿਖੜ ਅੰਗ ਬਣ ਚੁਕੇ ਹੋਏ ਹਨ, ਜਿਨ੍ਹਾਂ ਨੂੰ ਚਾਹੁੰਦਿਆਂ ਹੋਇਆਂ ਵੀ ਕੋਈ ਇਤਿਹਾਸ ਨਾਲੋਂ ਵੱਖ ਨਹੀਂ ਕਰ ਸਕਦਾ। ਜੂਨ ਦਾ ਮਹੀਨਾ ਆਉਂਦਿਆਂ ਹੀ ਜੂਨ-84 ਦਾ ਘਲੂਘਾਰਾ ਚਲਚਿਤ੍ਰ ਵਾਂਗ ਅੱਖਾਂ ਸਾਹਮਣੇ ਘੁੰਮਣ ਲਗਦਾ ਹੈ। ਉਹ ਦ੍ਰਿਸ਼ ਅੱਖਾਂ ਸਾਹਮਣੇ ਨਚੱਣ ਲਗਦੇ ਹਨ, ਕਿ ਕਿਵੇਂ ਇੱਕ ਆਜ਼ਾਦ ਦੇਸ਼ ਦੀ ਸਰਕਾਰ ਨੇ ਆਪਣੇ ਹੀ ਦੇਸ਼ ਦੀ ਇੱਕ ਘਟ-ਗਿਣਤੀ, ਸਿੱਖਾਂ ਦੇ ਧਰਮ ਅਸਥਾਨ ਪੁਰ ਤੋਪਾਂ ਨਾਲ ਲੈੱਸ ਟੈਂਕ ਚਾੜ੍ਹ, ਉਨ੍ਹਾਂ ਦੀਆਂ ਧਾਰਮਕ ਭਾਵਨਾਵਾਂ ਨੂੰ ਲੂਹਿਆ ਸੀ ਅਤੇ ਫਿਰ ਇਸੇ ਹੀ ਵਰ੍ਹੇ, ਦੇਸ਼ ਭਰ ਵਿਚੋਂ ਸਿੱਖਾਂ ਦਾ ਖੁਰ-ਖੋਜ ਮਿਟਾਣ ਤੇ ਉਨ੍ਹਾਂ ਦੇ ਆਤਮ-ਸਨਮਾਨ ਦੀ ਭਾਵਨਾ ਨੂੰ ਕੁਚਲ ਦੇਣ ਦੇ ਉਦੇਸ਼ ਨਾਲ ਸਾਰੇ ਦੇਸ਼ ਵਿੱਚ ਤਿੰਨ-ਦਿਨਾ ਜੰਗਲ ਰਾਜ ਕਾਇਮ ਕਰ ਦਿੱਤਾ ਸੀ। ਸਾਜ਼ਸ਼ ਤਾਂ ਇਹੀ ਦਸੀ ਗਈ ਸੀ ਕਿ ਆਪਣੀਆਂ ਧਾਰਮਕ ਤੇ ਇਤਿਹਾਸਕ ਪਰੰਪਰਾਵਾਂ ਪੁਰ ਪਹਿਰਾ ਦਿੰਦਿਆਂ, ਸੰਸਾਰ ਭਰ ਵਿੱਚ ਸਿਰ ਉਚਾ ਕਰ ਵਿਚਰਨ ਵਾਲੇ, ਸਿੱਖਾਂ ਦੇ ਆਤਮ-ਸਨਮਾਨ ਨੂੰ ਇਸਤਰ੍ਹਾਂ ਕੁਚਲ ਦਿੱਤਾ ਜਾਏ, ਤਾਂ ਜੋ ਉਹ ਸੱਦੀਆਂ ਤਕ ਸਿਰ ਉੱਚਾ ਕਰ ਟੁਰਨ ਦਾ ਸਾਹਸ ਨਾ ਕਰ ਸਕਣ।
ਇਹ ਤਾਂ ਗੁਰੂ ਸਾਹਿਬਾਂ ਦੀਆਂ ਕੁਰਬਾਨੀਆਂ, ਸਿਖਿਆਵਾਂ ਅਤੇ ਉਨ੍ਹਾਂ ਵਲੋਂ ਸਥਾਪਤ ਆਦਰਸ਼ਾਂ ਦੇ ਨਾਲ ਹੀ, ਉਨ੍ਹਾਂ ਸਿੱਖਾਂ, ਜਿਨ੍ਹਾਂ ਨੇ ਸਮੇਂ ਦੀਆਂ ਹਕੂਮਤਾਂ ਵਲੋਂ ਆਪਣਾ ਖੁਰਾ-ਖੋਜ ਮਿੱਟਾ ਦੇਣ ਦੀਆਂ ਚਲਾਈਆਂ ਗਈਆਂ ਸ਼ਿਕਾਰ-ਮੁਹਿੰਮਾਂ ਅਤੇ ਘਲੂਘਾਰਿਆਂ ਦਾ ਸਾਹਮਣਾ ਕਰਦਿਆਂ ਹੋਇਆਂ ਵੀ, ਆਪਣੇ ਆਤਮ-ਸਨਮਾਨ ਨੂੰ ਕਾਇਮ ਰਖਿਆ ਸੀ, ਦੀਆਂ ਕੁਰਬਾਨੀਆਂ ਦਾ ਇਤਿਹਾਸ ਹੀ ਸੀ, ਜਿਸਨੂੰ, ਸਿੱਖਾਂ ਵਲੋਂ ਹਰ ਰੋਜ਼ ਦੋਵੇਂ ਵੇਲੇ ਅਰਦਾਸ ਕਰਦਿਆਂ ਇਨ੍ਹਾਂ ਸ਼ਬਦਾਂ: ‘ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ, ਸਿੱਖੀ ਕੇਸਾਂ ਸੁਆਸਾਂ ਸੰਗ ਨਿਬਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਖਾਲਸਾ ਜੀ, ਬੋਲੋ ਜੀ ਵਾਹਿਗੁਰੂ’, ਰਾਹੀਂ ਯਾਦ ਕਰਦਿਆਂ ਉਨ੍ਹਾਂ ਇਸ ਦੋਹਰੀ ਮਾਰ ਨਾਲ ਵੀ ਆਪਣੇ ਆਤਮ-ਸਨਮਾਨ ਨੂੰ ਮਰਨ ਨਹੀਂ ਦਿੱਤਾ। ਫਲਸਰੂਪ ਉਹ ਅੱਜ ਵੀ ਸੰਸਾਰ ਭਰ ਵਿੱਚ ਸਿਰ ਉੱਚਾ ਕਰ ਵਿਚਰਦੇ ਨਜ਼ਰ ਆ ਰਹੇ ਹਨ। ਫਲਸਰੂਪ ਅੱਜ ਉਹ ਲੋਕੀ ਵੀ, ਜੋ ਸਿੱਖਾਂ ਵਿਰੁਧ ਸ਼ਿਕਾਰ-ਮੁਹਿੰਮ ਚਲਾਣ ਦੇ ਜ਼ਿਮੇਂਦਾਰ ਸਨ, ਉਨ੍ਹਾਂ ਦਾ ਸਹਿਯੋਗ ਲੈਣ ਲਈ ਤਰਲੋ-ਮੱਛੀ ਹੋ ਰਹੇ ਹਨ।
ਇੱਕ ਪ੍ਰਤੀਕ੍ਰਿਆ: ਸ਼੍ਰੋਮਣੀ ਪੰਥਕ ਫੋਰਮ ਦੇ ਪ੍ਰਧਾਨ ਸ. ਪ੍ਰਿਤਪਾਲ ਸਿੰਘ ਨੇ ਸ਼੍ਰੀ ਪੀ. ਚਿਦੰਬਰਮ ਵਲੋਂ ‘84 ਨੂੰ ਭੁਲਣ ਦੀ ਦਿੱਤੀ ਗਈ ਸਲਾਹ ਪੁਰ ਆਪਣੀ ਪ੍ਰਤੀਕ੍ਰਿਆ ਦਿੰਦਿਆਂ ਹੋਇਆਂ ਕਿਹਾ ਕਿ ਇੱਕ ਤਾਂ ਉਨ੍ਹਾਂ ਦੇ ਸਨਮਾਨ ਦਾ ਸਮਾਗਮ ਕੋਈ ਅਜਿਹਾ ਮੌਕਾ ਨਹੀਂ ਸੀ ਕਿ ਉਥੇ ਉਹ ‘84 ਦੀ ਗਲ ਕਰਦੇ, ਦੂਸਰਾ ਜੇ ਉਨ੍ਹਾਂ ਨੇ ਉਸਦੀ ਗਲ ਕਰਨੀ ਹੀ ਸੀ ਤਾਂ ਇਹ ਤਾਂ ਹੀ ਕਰਨੀ ਚਾਹੀਦੀ ਸੀ, ਜਦੋਂ ਉਨ੍ਹਾਂ ਦੀ ਸਰਕਾਰ ਨੇ ‘84 ਦੇ ਸਿੱਖ ਹਤਿਆਕਾਂਡ ਦੇ ਲਈ ਗਰਦਾਨੇ ਜਾਂਦੇ ਦੋਸ਼ੀਆਂ ਨੂੰ ਸਜਾ ਦੁਆਈ ਹੰਦੀ ਅਤੇ ਪੀੜਤਾਂ ਦਾ ਸਨਮਾਨ-ਜਨਕ ਪੁਨਰਵਾਸ ਕਰਵਾਇਆ ਹੁੰਦਾ। ਉਨ੍ਹਾਂ ਨੂੰ ਨਕਦ ਸਹਾਇਤਾ ਦਿਤੀ ਗਈ, ਇਹ ਗਲ ਚੰਗੀ ਹੈ। ਪ੍ਰੰਤੁ ਸਭ ਤੋਂ ਵੱਧ ਉਨ੍ਹਾਂ ਦੀ ਲੋੜ ਇਹ ਸੀ ਕਿ ਉਨ੍ਹਾਂ ਲਈ ਸਵੈ-ਰੋਜਗਾਰ ਦੇ ਮੌਕੇ ਉਪਲਬੱਦ ਕਰਵਾਏ ਜਾਂਦੇ ਅਤੇ ਉਨ੍ਹਾਂ ਦੇ ਬਚਿਆਂ ਨੂੰ ਮੁਨਾਸਬ ਵਿਦਿਆ ਦੇਣ ਦਾ ਪ੍ਰਬੰਧ ਕੀਤਾ ਜਾਂਦਾ। ਇਤਨਾ ਸਭ ਕਰਨ ਤੋਂ ਬਾਅਦ ਹੀ ਉਨ੍ਹਾਂ ਨੂੰ ‘84 ਭੁਲਣ ਦੀ ਸਲਾਹ ਦਿੱਤੀ ਜਾਂਦੀ, ਤਾਂ ਵੀ ਕੋਈ ਤੁਕ ਬਣਦੀ ਸੀ। ਹਾਲਾਂਕਿ ਹਤਿਆਕਾਂਡ ਵਿੱਚ ਹੋਏ ਮਾਲੀ ਨੁਕਸਾਨ ਨੂੰ ਤਾਂ ਭੁਲਾਇਆ ਜਾ ਸਕਦਾ ਹੈ, ਪ੍ਰੰਤੂ ਉਨ੍ਹਾਂ ਜਿਸ ਬੇਦਰਦੀ ਨਾਲ ਆਪਯਿਆਂ ਦੀ ਹਤਿਆ ਹੁੰਦੀ, ਆਪਣੀਆਂ ਅੱਖਾਂ ਨਾਲ ਵੇਖੀ ਹੈ, ਉਸਨੂੰ ਉਹ ਕਿਵੇਂ ਭੁਲਾ ਸਕਦੇ ਹਨ?
ਸ. ਪ੍ਰਿਤਪਾਲ ਸਿੰਘ ਨੇ ਹੋਰ ਕਿਹਾ ਕਿ ਸ਼ਾਇਦ ਸ਼੍ਰੀ ਚਿਦੰਬਰਮ ਨੂੰ ਪਤਾ ਨਹੀਂ ਜਾਂ ਫਿਰ ਉਨ੍ਹਾਂ ਦਾ ਸਨਮਾਨ ਕਰਨ ਵਾਲਿਆਂ ਨੇ ਵੀ ਉਨ੍ਹਾਂ ਨੂੰ ਦਸਿਆ ਨਹੀਂ ਕਿ ਸਿੱਖ ਅੱਜ ਵੀ ‘84 ਦੇ ਜ਼ਖ਼ਮਾਂ ਦੀਆਂ ਚੀਸਾਂ ਨੂੰ ਸਹਿੰਦਿਆਂ ਹੋਇਆਂ, ਉਸ ਦੇਸ਼ ਦੀ ਉਸਾਰੀ ਅਤੇ ਵਿਕਾਸ ਵਿੱਚ ਮਹਤੱਵਪੂਰਣ ਹਿਸਾ ਪਾ ਰਹੇ ਹਨ, ਜਿਸਨੇ ਉਨ੍ਹਾਂ ਨੂੰ ਇਹ ਜ਼ਖ਼ਮ ਦਿੱਤੇ ਹਨ। ਉਨ੍ਹਾਂ ਨਾ ਤਾਂ ਕਦੀ ਪਹਿਲਾਂ ਸਮੇਂ ਦੀਆਂ ਸਰਕਾਰਾਂ ਦੇ ਜਬਰ-ਜ਼ੁਲਮ ਅਤੇ ਘਲੂਘਾਰਿਆਂ ਦਾ ਸ਼ਿਕਾਰ ਹੁੰਦਿਆਂ ਹੌਂਸਲਾ ਹਾਰਿਆ ਸੀ ਤੇ ਨਾ ਹੀ ਅੱਜ ਆਪਣੀਆਂ ਕੁਰਬਾਨੀਆਂ ਨਾਲ ਆਜ਼ਾਦ ਕਰਵਾਏ ਦੇਸ਼ ਦੀ ਸਰਕਾਰ ਵਲੋਂ ਆਪਣੇ ਪੁਰ ਢਾਹੇ ਜ਼ੁਲਮਾਂ ਅਤੇ ਵਰਤਾਏ ਘਲੂਘਾਰੇ ਸਾਹਮਣੇ ਹਿੰਮਤ ਹਾਰੀ ਹੈ। ਇਹ ਗਲ ਵੱਖਰੀ ਹੈ ਕਿ ਰਾਜਸੀ ਆਗੂ ਬਾਰ-ਬਾਰ ਉਨ੍ਹਾਂ ਨੂੰ ‘84 ਭੁਲਣ ਦੀ ਸਲਾਹ ਦੇ, ਉਨ੍ਹਾਂ ਦੇ ਜ਼ਖਮ ਕੁਰੇਦ, ਅਪ੍ਰਤੱਖ ਰੂਪ ਵਿੱਚ ਉਨ੍ਹਾਂ ਨੂੰ ਇਹ ਨਸੀਹਤ ਦਿੱੰਦੇ ਰਹਿੰਦੇ ਹਨ ਕਿ ‘84 ਭੁਲਿਉ ਨਾਂਹ, ਯਾਦ ਰਖਿਉ ਵਰਨਾ. . ! ਸ਼ਿਵ ਸੈਨਾ ਦੇ ਮੁੱਖੀ ਬਾਲ ਠਾਕਰੇ ਨੇ ਤਾਂ ਇੱਕ ਵਾਰ ਇਹ ਗਲ ਖੁਲ੍ਹੇ ਆਮ ਕਹਿ ਆਪਣੀ ਨੀਯਤ ਸਪਸ਼ਟ ਕਰ ਦਿੱਤੀ ਸੀ ਕਿ ਸਿੱਖਾਂ ਨੂੰ ਭੁਲਣਾ ਨਹੀਂ ਚਾਹੀਦਾ ਕਿ ‘84 ਫਿਰ ਦੁਹਰਾਈ ਜਾ ਸਕਦੀ ਹੈ।
ਧੰਨਵਾਦ ਕਿਸ ਗਲ ਦਾ? : ਸਿੱਖ ਰਜਨੀਤੀ ਦੀ ਉਥਲ-ਪੁਥਲ ਤੇ ਤਿੱਖੀ ਨਜ਼ਰ ਰਖਣ ਵਾਲੇ ਰਾਜਸੀ ਮਾਹਿਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਮਝ ਨਹੀਂ ਆ ਰਹੀ ਕਿ ਸਿੱਖ ਆਗੂਆਂ ਵਲੋਂ ਕਿਸ ਗਲੋਂ ਕਾਂਗ੍ਰਸੀਆਂ ਦਾ ਧੰਨਵਾਦ ਕੀਤਾ ਜਾ ਰਿਹਾ ਹੈ? ਉਹ ਆਖਦੇ ਹਨ ਕਿ ਜਿਥੋਂ ਤਕ ਕਾਲੀ ਸੂਚੀ ਖ਼ਤਮ ਕੀਤੇ ਜਾਣ ਦੇ ਮੁੱਦੇ ਦਾ ਸੰਬੰਧ ਹੈ ਉਸਦੇ ਲਈ ਨਾ ਤਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖੀਆਂ ਵਲੋਂ ਕਾਂਗ੍ਰਸ ਪ੍ਰਧਾਨ ਤੇ ਯੂਪੀਏ ਦੀ ਚੇਅਰਪਰਸਨ ਸ਼੍ਰੀਮਤੀ ਸੋਨੀਆ ਗਾਂਧੀ ਦਾ ਧੰਨਵਾਦ ਕਰਨ ਲਈ ਜਾਣ ਅਤੇ ਨਾ ਹੀ ਕੇਂਦਰੀ ਸਿੰਘ ਸਭਾ ਦੇ ਮੁੱਖੀਆਂ ਵਲੋਂ ਕੇਂਦਰੀ ਗ੍ਰਹਿ ਮੰਤਰੀ ਪੀ ਚਿਦੰਬਰਮ ਦਾ ਧੰਨਵਾਦ ਕਰਨ ਲਈ ਸਮਾਗਮ ਕਰਨ ਦਾ ਕੋਈ ਤੁਕ ਬਣਦਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਸਿੱਖ ਜਗਤ ਵਲੋਂ ਬੀਤੇ ਲੰਮੇਂ ਸਮੇਂ ਤੋਂ ਹੋਰ ਕਈ ਪੰਥਕ ਮੰਗਾਂ ਦੇ ਨਾਲ ਹੀ ਪ੍ਰਵਾਸੀ ਸਿੱਖਾਂ ਦੀ ਕਾਲੀ ਸੂਚੀ ਖ਼ਤਮ ਕੀਤੇ ਜਾਣ ਦੀ ਵੀ ਮੰਗ ਕੀਤੀ ਜਾ ਰਹੀ ਹੈ। ਇਸਦੇ ਲਈ ਕਈ ਸਿੱਖ ਜਥੇਬੰਦੀਆਂ ਵਲੋਂ ਸ਼੍ਰੀਮਤੀ ਸੋਨੀਆ ਗਾਂਧੀ, ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਵਿਦੇਸ਼ ਰਾਜ ਮੰਤਰੀ ਸ਼੍ਰੀਮਤੀ ਪ੍ਰਨੀਤ ਕੌਰ ਅਤੇ ਸਮੇਂ-ਸਮੇਂ ਰਹੇ ਕੇਂਦਰੀ ਗ੍ਰਹਿ ਮੰਤਰੀਆਂ ਆਦਿ ਨੂੰ ਮੰਗ-ਪਤ੍ਰ ਦਿੱਤੇ ਜਾਂਦੇ ਚਲੇ ਆ ਰਹੇ ਹਨ। ਪਰ ਸਰਕਾਰ ਵਲੋਂ ਹੋਰ ਮੰਗਾਂ ਦੇ ਨਾਲ ਹੀ ਇਸ ਮੰਗ ਦੇ ਮੁੱਦੇ ਤੇ ਵੀ ਲਗਾਤਾਰ ਟਾਲਮਟੋਲ ਦਾ ਵਤੀਰਾ ਅਪਨਾਇਆ ਜਾਂਦਾ ਚਲਿਆ ਆਉਂਦਾ ਰਿਹਾ।
ਆਖਿਰ ਜਦੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖੀਆਂ ਨੇ ਕੁੱਝ ਸਾਰਥਕ ਆਧਾਰਾਂ ਨਾਲ ਇਸ ਮੁੱਦੇ ਨੂੰ ਦਿੱਲੀ ਹਾਈ ਕੋਰਟ ਵਿੱਚ ਲਿਜਾ, ਉਥੇ ਕਾਲੀ ਸੂਚੀ ਖ਼ਤਮ ਕਰਨ ਦੀ ਗੁਹਾਰ ਲਾਈ ਗਈ ਤਾਂ ਹਾਈ ਕੋਰਟ ਦੇ ਵਿਦਵਾਨ ਜੱਜਾਂ ਵਲੋਂ ਸਮਾਂ-ਸੀਮਾ ਨਿਸ਼ਚਿਤ ਕਰਦਿਆਂ ਸਰਕਾਰ ਨੂੰ ਇਹ ਮੁੱਦਾ ਹਲ ਕਰਨ ਦੀ ਹਿਦਾਇਤ ਕਰ ਦਿੱਤੀ ਗਈ, ਜਿਸਦੇ ਫਲਸਰੂਪ ਹੀ ਸਰਕਾਰ ਕਾਲੀ ਸੂਚੀ ਖ਼ਤਮ ਕਰਨ ਵਲ ਕਦਮ ਵਧਾਉਣ ਤੇ ਮਜਬੂਰ ਹੋਈ।
…ਅਤੇ ਅੰਤ ਵਿੱਚ: ਇਨ੍ਹਾਂ ਰਾਜਸੀ ਹਲਕਿਆਂ ਅਨੁਸਾਰ ਭਾਵੇਂ ਸਰਕਾਰ ਨੇ ਕੁੱਝ (27-ਕੁ) ਨਾਂ ਛੱਡ ਬਾਕੀ ਨਾਂ ਕਾਲੀ ਸੂਚੀ ਵਿਚੋਂ ਖਾਰਿਜ ਕਰਨ ਦਾ ਐਲਾਨ ਕਰ ਦਿੱਤਾ ਹੈ, ਫਿਰ ਵੀ ਉਹ ਅਜੇ ਤਕ ਇਸ ਮੁੱਦੇ ਤੇ ਈਮਾਨਦਾਰ ਸਾਬਤ ਨਹੀਂ ਹੋ ਰਹੀ। ਇਸਦਾ ਕਾਰਣ ਇਹ ਰਾਜਸੀ ਹਲਕੇ ਇਹ ਦਸਦੇ ਹਨ ਕਿ ਕਾਲੀ ਸੂਚੀ ਵਿਚੋਂ ਖ਼ਾਰਜ ਕਰ ਦਿੱਤੇ ਗਏ, ਦਸੇ ਜਾਂਦੇ ਕਈ ਪ੍ਰਵਾਸੀ ਸਿੱਖਾਂ ਨੂੰ ਭਾਰਤੀ ਦੂਤਾਵਾਸਾਂ ਵਲੋਂ ਭਾਰਤ ਮੁੜਨ ਲਈ ਵੀਜ਼ੇ ਦੇਣ ਤੋਂ ਇਨਕਾਰ ਕੀਤੇ ਜਾਣ ਦੀਆਂ ਜੋ ਖ਼ਬਰਾਂ ਅਜੇ ਤਕ ਆ ਰਹੀਆਂ ਹਨ, ਉਹ ਕਾਲੀ ਸੂਚੀ ਖ਼ਤਮ ਕਰ ਦੇਣ ਦੇ ਭਾਰਤ ਸਰਕਾਰ ਵਲੋਂ ਕੀਤੇ ਗਏ ਐਲਾਨ ਪ੍ਰਤੀ ਉਸਦੀ ਈਮਾਨਦਾਰੀ ਨੂੰ ਸ਼ਕੀ ਬਣਾਉਂਦੀਆਂ ਹਨ।
-ਜਸਵੰਤ ਸਿੰਘ ‘ਅਜੀਤ’

Mobile : + 91 98 68 91 77 31


(29/06/11)
ਬਲਦੇਵ ਸਿੰਘ

ੴਸਤਿਨਾਮ

ਸਰਦਾਰ ਇਕਬਾਲ ਸਿੰਘ ਬਠਿੰਡਾ ਜੀ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵੀਰ ਜੀ, ਮੈਂ ਲਿਖਾਰੀ ਤਾਂ ਨਹੀਂ ਸੀ, ਪਰ ਮੈਂ ਹੁਣ ਲਿਖਾਰੀ ਹੋਣ ਤੋਂ ਮੁਕਰ ਵੀ ਨਹੀਂ ਸੱਕਦਾ, ਕਿਉਂ ਕੇ ਮੈਂ ਵੀ ਤਕਰੀਬਨ ਚਾਰ ਕੂ ਸਾਲ ਤੋਂ ਲਿਖ ਰਿਹਾ ਹਾਂ। ਇਸ ਵਾਸਤੇ ਜੋ ਮੈਂ ਲਿਖਾਰੀਆਂ ਵਾਸਤੇ ਲਿਖਦਾ ਹਾਂ, ਉਹ ਗੱਲਾਂ ਮੇਰੇ ਤੇ ਵੀ ਲਾਗੂ ਹੁੰਦੀਆਂ ਹਨ। (ਜੋ ਸਵਾਲ ਮੈਂ ਦੂਸਰਿਆਂ ਨੂੰ ਕਰਦਾ ਹਾਂ, ਉਹਨਾਂ ਸੱਭ ਦਾ ਉੱਤਰ-ਦਾਈ ਮੈਂ ਤੁਹਾਡੇ ਨਾਲੋਂ ਵੀ ਜਿਆਦਾ ਹਾਂ) ਮੈਂ ਇੱਕ ਮਜਦੂਰ ਬੰਦਾ ਹਾਂ, ਦਿਨੇਂ ਮਜਦੂਰੀ ਕਰਦਾ ਹਾਂ, ਰਾਤ ਨੂੰ ਕੁੱਝ ਵਕਤ ਕੱਢ ਲਿਖਦਾ ਹਾਂ, ਇੱਕ ਪੱਤਰ ਨੂੰ ਲਿਖਣ ਵਾਸਤੇ ਕਈ ਵਾਰ ਮੈਨੂੰ ਦੋ ਤਿੰਨ ਰਾਤਾਂ ਵੀ ਲੱਗ ਜਾਂਦੀਆਂ ਹਨ। ਏਨੀਂ ਮੇਹਨਤ ਕਰ ਕੇ ਲਿਖੇ ਅਪਣੇਂ ਪੱਤਰ ਨੂੰ ਮੈਂ ਵੀ ਚਾਹਾਂ ਗਾ, ਕੇ ਸਾਰੇ ਹੀ ਧਿਆਨ ਨਾਲ ਪੜ੍ਹਨ। ਅਤੇ ਆਪਣੇਂ ਪੱਤਰ ਨੂੰ ਧਿਆਨ ਨਾਲ ਪੜ੍ਹਨ ਵਾਲੀ ਇਹ ਬੇਨਤੀ, ਮੈਂ ਆਪਨੇਂ ੨੨ ਜੂਨ ਵਾਲੇ ਪੱਤਰ ਵਿੱਚ ਕੀਤੀ ਵੀ ਸੀ। ਇਸ ਵਾਸਤੇ ੨੬ ਜੂਨ ਵਾਲੇ ਮੇਰੇ ਪੱਤਰ ਵਿੱਚ ਲਿਖੀ ਇਹ ਗੱਲ, ਕੀ ਮੇਰੇ ਆਪਣੇਂ ਤੇ ਵੀ ਲਾਗੂ ਨਹੀਂ ਹੁੰਦੀ। ਮੈਂ ਜੋ ਵੀ ਲਿਖਦਾ ਹਾਂ, ਮੇਰੇ ਇਹ ਲੇਖ ਕੀ ਮੇਰੇ ਮੇਰੇ ਵਿਚਾਰਾਂ ਦੀ ਤਰਜਮਾਨੀਂ ਨਹੀਂ ਹਨ। ਇਹ ਗੱਲ ਤਾਂ ਮੈਂ ਸੁਭਵਿਕ ਹੀ ਲਿਖ ਗਿਆ ਸੀ। ਇਸ ਵਿੱਚ ਗਲਤ ਵੀ ਕੀ ਹੈ। ਪਰ ਜੇ ਤੁਹਾਡੇ ਲਿਖੇ ਪੱਤਰਾਂ ਨੂੰ, ਜੇ ਤੁਸੀਂ ਸਮਝਦੇ ਹੋ ਕੇ ਇਹ ਮਹਿਜ਼ ਇੱਕ ਖਬਰਾਂ ਹੀ ਹਨ, ਅਤੇ ਇਹਨਾਂ ਤੇ ਵਿਚਾਰ ਨਾਂ ਕੀਤੀ ਜਾਵੇ ਤਾਂ, ਠੀਕ ਹੈ ਜੀ ਅਗੇ ਤੋਂ ਇਸ ਤਰਾਂ ਨਹੀਂ ਹੋਵੇ ਗਾ ਜੀ।

ਵੈਸੇ ਜੋ ਗਲਾਂ ਮੈਂ ਆਪਣੇਂ ਪੱਤਰ ਵਿੱਚ ਲਿਖੀਆਂ ਹਨ, ਐਸੀ ਵਿਚਾਰ ਤਾਂ ਆਪਾਂ ਇੱਕ ਟੇਬਲ ਤੇ ਆਹਮਣੇਂ ਸਾਹਮਣੇਂ ਬੈਠ ਕੇ ਵੀ ਕਰ ਸੱਕਦੇ ਹਾਂ। ਇਸ ਵਿੱਚ ਐਸੀ ਗੁੱਸੇ ਵਾਲੀ ਗੱਲ ਤਾਂ ਕੋਈ ਵੀ ਨਹੀਂ ਜਾਪਦੀ।

ਵੀਰ ਜੀ ਮੇਰੇ ਪੱਤਰਾਂ ਨੂੰ ਗਹੁ ਨਾਲ ਪੜ੍ਹਨ ਵਾਸਤੇ ਆਪ ਜੀ ਦਾ ਬਹੁਤ ਬਹੁਤ ਧਨਵਾਦ ਜੀ, ਜੇ ਤੁਸੀਂ ਮੇਰੇ ਪੱਤਰਾਂ ਨੂੰ ਧਿਆਨ ਨਾਲ ਪੜ੍ਹਦੇ ਹੋ ਤਾਂ, ਮੇਰੇ ਪੱਤਰਾਂ ਵਿਚੋਂ ਤੁਹਾਨੂੰ ਮਨੁੱਖਤਾ ਵਾਸਤੇ (ਖਾਸ ਕਰ ਸਿੱਖ ਕੌਮ ਵਾਸਤੇ) ਇੱਕ ਜਜ਼ਬਾ, ਇੱਕ ਕਸਕ, ਇੱਕ ਪੀੜ, ਇੱਕ ਤਰਲਾ, ਜਰੂਰ ਦਿਸਿਆ ਹੋਵੇ ਗਾ। ਜੇ ਮੈਨੂੰ ਦਰਦ ਨਾਂ ਹੋਵੇ, ਤਾਂ ਰਾਤਾਂ ਨੂੰ ਅਪਨੀਂ ਨੀਦ ਹਰਾਮ ਕਰਨ ਦੀ ਮੈਨੂੰ ਕੋਈ ਲੋੜ ਨਹੀਂ ਹੈ ਜੀ। ਮੇਰੇ ਦਿਲ ਵਿੱਚ ਇਹ ਦਰਦ, ਤੁਹਾਡੇ ਲਈ ਵੀ ਉਨਾਂ ਹੀ ਹੈ, ਅਤੇ ਭਾਈ ਨਛੱਤਰ ਸਿੰਘ ਜੀ ਲਈ ਵੀ ਉਤਨਾਂ ਹੀ ਹੈ।

ਵੀਰ ਜੀ ਖਬਰ ਅਤੇ ਲੇਖ ਵਿੱਚ ਫਰਕ ਨੂੰ, ਮੈਂ ਤਾਂ ਸਿਰਫ ਏਨਾਂ ਕੂ ਹੀ ਸਮਝਿਆ ਹੈ ਜੀ, ਕੇ ਮੈਂ ਆਪ ਜੀ ਦੀਆਂ ਸਾਰੀਆਂ ਖਬਰਾਂ ਵਿਚੋਂ ਸਿਰਫ ਗੁਰਬਾਣੀਂ ਦੀ ਵਿਚਾਰ ਨਾਲ ਸਬੰਧਿਤ ਲਾਈਨਾਂ ਦੀ ਵਿਚਾਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੀ, ਖਬਰ ਤੁਹਾਡੇ ਵੱਲੋਂ ਲਿਖੀ ਹੋਵੇ ਜਾਂ ਕਿਸੇ ਹੋਰ ਵੱਲੋਂ। ਵਿਚਾਰ ਤੁਹਾਡੇ ਹੋਣ, ਜਾਂ ਕਿਸੇ ਹੋਰ ਦੇ। ਕੀ ਇਸ ਬਾਰੇ ਤੁਹਾਡੇ ਵਰਗੇ ਭਰਾ ਨਾਲ ਵਿਚਾਰ ਕਰਨੀਂ ਮਨ੍ਹਾਂ ਹੈ। ਜਿਵੇਂ ਆਪ ਜੀ ਨੇਂ ਇਹ ਖਬਰਾਂ ਸਾਰੇ ਪਾਠਕਾਂ ਦੇ ਪੜ੍ਹਨ ਵਾਸਤੇ ਲਿਖੀਆਂ ਹਨ। ਇਸੇ ਤਰਾਂ ਹੀ ਮੈਂ ਤੁਹਾਡੀਆਂ ਚੰਗੀਆਂ ਚੰਗੀਆਂ ਵਿਚਾਰਨ ਯੋਗ ਖਬਰਾਂ ਨੂੰ ਛਾਂਟ ਕੇ, ਇਹ ਵਿਚਾਰ, ਖਾਸ ਕਰਕੇ ਸਾਰੇ ਹੀ ਲਿਖਾਰੀਆਂ ਨੂੰ ਸੰਬੋਧਨ ਕਰਕੇ ਕੀਤੀ ਜਾਂ ਲਿਖੀ ਹੈ ਜੀ। ਜਿਸ ਨੂੰ ਤੁਸਾਂ ਗਲਤ ਸਮਝ ਲਿਆ। ਅਤੇ ਇਹ ਸਵਾਲ ਵੀ ਖਾਸ ਕਰ ਸਾਰੇ ਲਿਖਾਰੀਆਂ ਅਤੇ ਵਿਦਵਾਨਾਂ ਨੂੰ ਸਾਂਝੇ ਸੰਬੋਧਨ ਕਰਕੇ ਲਿਖੇ ਹਨ ਜੀ। (ਵੀਰ ਜੀ ਪੱਤਰ ਦਾ ਦੂਸਰਾ ਸ਼ੁਰੂਆਤੀ ਪਹਿਰਾ ਇੱਕ ਵਾਰ ਫਿਰ ਧਿਆਨ ਨਾਲ ਪੜ੍ਹੋ ਜੀ) ਖਬਰਾਂ ਤਾਂ ਹੋਰ ਵੀ ਬਥੇਰੀਆਂ ਸਨ, ਉਹਨਾਂ ਬਾਰੇ ਤਾਂ ਮੈਂ ਆਪਣੇਂ ਕੋਈ ਵਚਾਰ ਨਹੀਂ ਲਿਖੇ। ਪਰ ਕੀ ਖਬਰ ਵਿਚਲੀ ਗੁਰਬਾਣੀਂ ਦੀ ਗੱਲ ਵਿਚੋਂ ਜੇ ਕੋਈ ਸਿੱਖਿਆ ਮਿਲਦੀ ਹੋਵੇ, ਜਾਂ ਵਿਚਾਰ ਦੀ ਕੋਈ ਗੱਲ ਨਿਕਲਦੀ ਹੋਵੇ, ਤਾਂ ਕੀ ਉਹ ਆਪਸ ਵਿੱਚ ਸਾਂਝੀ ਨਹੀਂ ਕਰਨੀਂ ਚਾਹੀਦੀ। ਚਾਹੇ ਖਬਰ ਹੀ ਸਹੀ ਕੀ ਇਹ ਖਬਰਾਂ ਤੁਸੀਂ ਪਾਠਕਾਂ ਦੇ ਪੜ੍ਹਨ ਜਾਂ ਵਿਚਾਰਨ ਵਾਸਤੇ ਨਹੀਂ ਲਿਖਦੇ ਹੋ।

ਵੀਰ ਜੀ ਜਿਸ ਤਰਾਂ ਦੇ ਮੋੜਵੇਂ ਸਵਾਲ ਤੁਸਾਂ ਮੈਨੂੰ ਕੀਤੇ ਹਨ। ਇਹ ਆਮ ਗੱਲ ਹੈ, ਅਤੇ ਇਹ ਹੋਣੇਂ ਵੀ ਚਾਹੀਦੇ ਹਨ। ਜੇ ਮੈਂ ਲਿਖਾਰੀਆਂ ਨੂੰ ਸਵਾਲ ਕਰ ਸੱਕਦਾ ਹਾਂ। ਤਾਂ ਤੁਹਾਨੂੰ ਵੀ ਸਵਾਲ ਕਰਨ ਦਾ ਪੂਰਾ ਹੱਕ ਹੈ। ਅਤੇ ਮੇਰਾ ਫਰਜ਼ ਹੈ, ਮੈਂ ਤੁਹਾਡੇ ਹਰ ਸਵਾਲ ਦਾ ਉੱਤਰ ਦੇਵਾਂ। ਅਤੇ ਇਹ ਤਾਂ ਸਵਾਲ ਕੁੱਝ ਵੀ ਨਹੀਂ, ਮੇਰੇ ਲੇਖਾਂ ਜਾਂ ਪੱਤਰਾਂ ਵਿਚੋਂ ਤਾਂ ਹਜ਼ਾਰਾਂ ਹੀ ਸਵਾਲ ਉੱਠਦੇ ਹਨ, ਅਤੇ ਉੱਠਣ ਗੇ। ਮੈਂ ਹਰ ਸਵਾਲ ਦਾ ਉੱਤਰ ਦੇਣ ਨੂੰ ਤਿਆਰ ਹਾਂ, ਬਸ਼ਰਤੇ ਕਿ ਪਹਿਲੇ ਤੁਸੀਂ ਝਗੜੇ ਛੱਡ ਕੇ ਸੁਣਨ ਵਾਸਤੇ ਤਿਆਰ ਹੋਵੋ। (ਫਿਲਹਾਲ ਆਪ ਜੀ ਦੀ ਤਸੱਲੀ ਵਾਸਤੇ ਮੈਂ ਆਪ ਜੀ ਨੂੰ ਇਹ ਵਿਸ਼ਵਾਸ ਦਿਵਾਉਂਦਾ ਹਾਂ, ਕੇ ਮੈਂ ਕਦੇ ਵੀ ਉਹ ਮੁੱਦਾ ਜਾਂ ਸਵਾਲ ਨਹੀਂ ਉਠਾਉਂਦਾ, ਜਿਸ ਦਾ ਹੱਲ ਜਾਂ ਉੱਤਰ ਮੈਂ ਨਾਂ ਜਾਣਦਾ ਹੋਵਾਂ)। ਸੁਆਲ ਭਾਵੇਂ ਮੇਰੇ ਲਿਖੇ ਨਾਲ ਸਬੰਧਿਤ ਹੋਵੇ ਜਾਂ ਤੁਹਾਡੇ ਆਪਣੇਂ ਜਗਿਆਸੂ ਸਵਾਲ ਹੋਣ, ਮੈਂ ਤੁਹਾਡੇ ਹਰ ਸੁਆਲ ਦਾ ਉੱਤਰ ਦੇਣ ਲਈ ਵਚਨ ਬੱਧ ਹਾਂ।

ਵੀਰ ਜੀ ਗੱਲਾਂ ਤੁਸੀਂ ਇਸ ਪੱਤਰ ਵਿੱਚ ਵੀ ਬਹੁਤ ਸੁਹਣੀਆਂ ਲਿਖੀਆਂ ਹਨ। ਪਰ ਸੁਹਣੀਆਂ ਹੋਣ ਦੇ ਨਾਲ ਨਾਲ ਤੁਹਾਡੀ ਲਿਖੀ ਹਰ ਲਾਈਨ ਵਿਚੋਂ, ਸੁਆਲ ਵੀ ਉਠਦਾ ਹੈ, ਅਤੇ ਹਰ ਲਾਈਨ ਜਵਾਬ ਵੀ ਮੰਗਦੀ ਹੈ। ਮਿਸਾਲ ਦੇ ਤੌਰ ਤੇ ਤੁਹਾਡੇ ਲਿਖੇ ਪੱਤਰ ਦਾ ਛੋਟਾ ਜਿਹਾ ਹਿਸਾ ਆਪ ਜੀ ਦੇ ਧਿਆਨ ਵਿੱਚ ਲਿਆਉਣਾਂ ਚਾਹੁੰਦਾ ਹਾਂ ਜੀ। ਕਿਉਂ ਕੇ ਇਸ ਵਿੱਚ ਆਪ ਜੀ ਵਲੋਂ ਗੁਰਬਾਣੀਂ ਦੀ ਇੱਕ ਉਧਾਰਨ ਵੀ ਦਿੱਤੀ ਹੋਈ ਹੈ। ਆਪ ਜੀ ਨੇਂ ਅਗੇ ਲਿਖਿਆ ਹੈ।

ਵੀਰ ਜੀ ਸਿਰਫ ਇਸ ਪ੍ਰਚਾਰਕ ਨੇ ਹੀ ਨਹੀਂ ਬਲਕਿ ਖ਼ੁਦ ਗੁਰੂ ਸਾਹਿਬਾਨ ਵੱਲੋਂ ਵੀ ਇਹੀ ਢੰਗ ਅਪਣਾਇਆ ਗਿਆ ਸੀ ਕਿ ਪਹਿਲਾਂ ਉਨ੍ਹਾਂ ਨੇ, ਮੁਕਤੀ ਜਾਂ ਰੱਬ ਦੀ ਪ੍ਰਾਪਤੀ ਲਈ ਜੋ ਮਿਥ ਕੇ ਫੋਕਟ ਕ੍ਰਮਕਾਂਡ ਕੀਤੇ ਜਾਂਦੇ ਸਨ ਉਨ੍ਹਾਂ ਦਾ ਭਰਵਾਂ ਖੰਡਨ ਕੀਤਾ ਹੈ ਤੇ ਬਾਅਦ ਵਿੱਚ ਸਹੀ ਉਪਦੇਸ਼ ਦਿੱਤਾ ਗਿਆ ਹੈ।

ਵੀਰ ਜੀ ਇਥੇ ਵੀ ਫਿਰ ਉਹੀ ਸਵਾਲ ਉਠਦਾ ਹੈ, ਕਿ ਗੁਰੂ ਸਾਹਿਬਾਨ ਦਾ ਸਹੀ ਉਪਦੇਸ਼ ਕੀ ਹੈ? । (ਇਸ ਸਵਾਲ ਦੇ ਉੱਤਰ ਵਿੱਚ ਆਮ ਕਰਕੇ ਸਾਰੇ ਹੀ, ਇਹ ਕਹਿੰਦੇ ਹਨ। ਕਿ ਅਰਥਾਂ ਸਹਿਤ ਸਮਝ ਸਮਝ ਕੇ ਬਾਣੀਂ ਪੜ੍ਹਨੀਂ/ਸੁਣਨੀਂ ਅਤੇ ਬਾਣੀਂ ਦੀ ਵਿਚਾਰ ਕਰਨੀ, ਸਹੀ ਉਪਦੇਸ਼ ਹੈ। ਮੈਂ ਇਸ ਨੂੰ ਗਲਤ ਨਹੀਂ ਕਹਿੰਦਾ, ਮੈਂ ਵੀ ਇਹੋ ਹੀ ਗੱਲ ਕਹਿੰਦਾ ਹਾਂ। ਮੈਂ ਤਾਂ ਸਗੋਂ ਪੜ੍ਹਨ ਅਤੇ ਵਿਚਾਰਨ ਦੇ ਨਾਲ ਨਾਲ ਬਾਣੀਂ ਨੂੰ ਮੰਨਣ ਅਤੇ ਅਮਲ ਕਰਨ ਤੇ ਵੀ ਜੋਰ ਦੇਂਦਾ ਹਾਂ।

ਜਿਸ ਨੂੰ ਆਪਾਂ ਸਹੀ ਉਪਦੇਸ਼ ਕਹਿ ਸਕੀਏ, ਉਸ ਦੀ ਕੁੱਝ ਨਿਸ਼ਾਨੀ ਵੀ ਤਾਂ ਹੋਣੀਂ ਚਾਹੀਦੀ ਹੈ। ਸਹੀ ਉਪਦੇਸ਼ ਦਾ ਕੁੱਝ ਅਸਰ ਵੀ ਤਾਂ ਵੇਖਣ ਨੂੰ ਮਿਲਣਾਂ ਚਾਹੀਦਾ ਹੈ। ਵੀਰ ਜੀ ਮੇਰੀ ਇਸ ਗੱਲ ਤੇ ਜਰਾ ਬਰੀਕੀ ਨਾਲ ਵਿਚਾਰ ਕਰਨੀਂ ਜੀ, ਕਿ ਕੀ ਇਹ ਸੱਚ ਨਹੀਂ ਹੈ, ਕਿ ਜਿੱਥੇ ਵੀ ਬਾਣੀਂ ਨੂੰ ਸਮਝਣ ਦੀ ਕੋਸ਼ਿਸ਼ ਅਤੇ ਵਿਚਾਰ ਹੁੰਦੀ ਹੈ, ਉਥੇ ਹੀ ਝਗੜਾ ਸ਼ੁਰੂ ਹੋ ਜਾਂਦਾ ਹੈ। ਇਹ ਬਾਣੀਂ ਨੂੰ ਅਰਥਾਂ ਸਹਿਤ ਵਿਚਾਰ ਕੇ ਪੜ੍ਹਨ ਦਾ ਕਿਤੇ ਇੱਕ ਨੈਗਿਟਿਵ ਪੱਖ ਤਾਂ ਨਹੀਂ ਹੈ। ਇਹ ਉਲਟਾ ਅਸਰ ਕਿਉਂ ਹੋ ਜਾਂਦਾ ਹੈ। ਜਦ ਕਿ ਬਿਨਾਂ ਵਿਚਾਰ ਕੇ ਪੜ੍ਹਨ ਵਾਲਿਆਂ ਵਿੱਚ ਕੋਈ ਝਗੜਾ ਨਹੀਂ ਹੁੰਦਾ। ਵੀਰ ਜੀ ਅਜੇਹੀਆਂ ਗੱਲਾਂ ਦੀ ਵਿਚਾਰ ਵੀ ਬਹੁਤ ਬਰੀਕੀ ਨਾਲ ਕਰਨ ਦੀ ਲੋੜ ਹੈ। ਕੀ ਸਹੀ ਉਪਦੇਸ਼ ਝਗੜੇ ਦਾ ਕਾਰਨ ਹੋਣਾਂ ਚਾਹੀਦਾ ਹੈ, ਜਾਂ ਝਗੜੇ ਦਾ ਨਬੇੜਾਂ। ਸਹੀ ਉਪਦੇਸ਼ ਵਿੱਚ ਇਹ ਕਮੀਂ ਕਿਥੇ ਹੈ ਜੀ, ਕੀ ਇਸ ਦੀ ਵਿਚਾਰ ਜਰੂਰੀ ਨਹੀਂ ਹੈ ਜੀ। ਅੱਗੇ ਆਪ ਜੀ ਨੇਂ ਲਿਖਿਆ ਹੈ।

ਜਪੁਜੀ ਸਾਹਿਬ ਦੀ ਪਹਿਲੀ ਪਾਉੜੀ ਹੀ ਧਿਆਨ ਨਾਲ ਪੜ੍ਹੋ

ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ॥

ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ॥

ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ॥

ਸਹਸ ਸਿਆਣਪਾ ਲਖ ਹੋਹਿ ਤ ਇੱਕ ਨ ਚਲੈ ਨਾਲਿ॥

ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥

ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥ ੧॥

ਸਚਿਆਰਾ ਬਣਨ ਲਈ ਅਨਧਰਮਾਂ ਵਲੋਂ ਮਿਥੇ ਗਏ ਚਾਰ ਤਰੀਕਿਆਂ- ਤੀਰਥ ਇਸ਼ਨਾਨਾਂ ਰਾਹੀਂ ਸਰੀਰਕ ਪਵਿਤਰਤਾ, ਮੌਨ ਧਾਰਨ ਕਰਕੇ ਇਕਤਾਰ ਸਮਾਧੀ ਲਾਉਣੀ, ਪਹਿਲਾਂ ਮਨ ਦੀਆਂ ਸਾਰੀਆਂ ਕਾਮਨਵਾਂ/ਵਾਸ਼ਨਾਵਾਂ ਪੂਰੀਆਂ ਕਰਨ ਉਪ੍ਰੰਤ ਰੱਬ ਦਾ ਧਿਆਨ ਕਰਨਾ ਅਤੇ ਸ਼ਾਸ਼ਤਰਾਂ ਦਾ ਗਿਆਨ ਪ੍ਰਾਪਤ ਕਰਕੇ ਨਿਰੋਲ ਮਨ ਦੀਆਂ ਚਤੁਰਾਈਆਂ ਰਾਹੀਂ ਰੱਬ ਦੀ ਨੇੜਤਾ ਪ੍ਰਾਪਤ ਕਰਨ ਦੇ ਯਤਨ ਕਰਨ ਦਾ ਖੰਡਨ ਕਰਨ ਉਪ੍ਰੰਤ ਅਖੀਰਲੀ ਪੰਕਤੀ ਵਿੱਚ ਸਿਰਫ ਇਹੀ ੳਪਦੇਸ਼ ਦਿੱਤਾ ਹੈ ਕਿ ਰਜ਼ਾ ਦੇ ਮਾਲਕ ਅਕਾਲ ਪੁਰਖ ਦੇ ਹੁਕਮ ਵਿੱਚ ਤੁਰਨਾ-ਇਹੋ ਇੱਕੋ ਇੱਕ ਵਿਧੀ ਹੈ ਜਿਸ ਨਾਲ ਮਨੁਖ ਸਚਿਆਰਾ ਬਣ ਸਕਦਾ ਹੈ। ਕੀ ਇਸ ਉਪਦੇਸ਼ ਨੂੰ ਅਸੀਂ ਇਹ ਕਹਿ ਕੇ ਅਧੂਰਾ ਕਹਿ ਸਕਦੇ ਹਾਂ ਕਿ ਇਸ ਪਉੜੀ ਵਿੱਚ ਦੂਜੇ ਮੱਤਾਂ ਵਾਲਿਆਂ ਦਾ ਸਿਰਫ ਖੰਡਨ ਹੀ ਕੀਤਾ ਹੈ ਇਹ ਤਾਂ ਦੱਸਿਆ ਹੀ ਨਹੀਂ ਗਿਆ ਕਿ ਰਜ਼ਾ ਦੇ ਮਾਲਕ ਦਾ ਹੁਕਮ ਕੀ ਹੈ ਤੇ ਉਸ ਹੁਕਮ ਵਿੱਚ ਚੱਲਣਾ ਕਿਵੇਂ ਹੈ? ਵੀਰ ਜੀ ਜਿਸ ਤਰ੍ਹਾਂ ਅੱਗੇ ਜਾ ਕੇ ਹੁਕਮ ਕੀ ਹੈ ਤੇ ਇਸ ਵਿੱਚ ਚੱਲਣਾ ਕਿਵੇਂ ਹੈ ਉਹ ਸਭ ਕੁੱਝ ਸਮਝਾ ਦਿੱਤਾ ਗਿਆ ਹੈ, ਪਰ ਇਹ ਸਭ ਕੁੱਝ ਇੱਕੇ ਹੀ ਪਾਉੜੀ ਵਿੱਚ ਦੱਸਿਆ ਨਹੀਂ ਜਾ ਸਕਿਆ ਉਸੇ ਤਰ੍ਹਾਂ ਉਸ ਪ੍ਰਚਾਰਕ ਨੇ ਆਪਣੇ ਲੈਕਚਰ ਵਿੱਚ ਸਿੱਖ ਧਰਮ ਵਿੱਚ ੮੪ ਕੱਟਣ ਲਈ ਫੈਲਾਏ ਜਾ ਰਹੇ ਫੋਕੇ ਕ੍ਰਮ ਕਾਂਡਾਂ ਦਾ ਖੰਡਨ ਕਰ ਦਿੱਤਾ ਹੈ ਤੇ ਅਸਲੀ ਤਰੀਕਾ ਦੱਸਿਆ ਹੈ- ਗੁਰਬਾਣੀ ਨੂੰ ਆਪ ਅਰਥਾਂ ਸਹਿਤ ਪੜ੍ਹੋ, ਵੀਚਾਰੋ ਤੇ ਇਸ `ਤੇ ਅਮਲ ਕਰੋ। ਮੈਨੂੰ ਇਸ ਵਿੱਚ ਕੁੱਝ ਵੀ ਊਣਤਾਈ ਜਾਂ ਗੁਰਬਾਣੀ ਦੇ ਵਿਰੁੱਧ ਕੁੱਝ ਨਹੀਂ ਭਾਸਿਆ। ਆਪ ਜੀ ਨੂੰ ਕੁੱਝ ਊਣਤਾਈ ਦਿੱਸਦੀ ਹੋਵੇ ਤਾਂ ਇਸ ਨੂੰ ਪੂਰੀ ਕਰਕੇ ਧੰਨਵਾਦੀ ਬਣਾਉਣਾ ਜੀ।

ਸੋ ਵੀਰ ਜੀ ਜਿਵੇਂ ਕੇ ਮੈਂ ਊਪਰ ਬੇਨਤੀ ਕੀਤੀ ਹੈ, ਸਿਰਫ ਵਿਚਾਰਨ ਅਤੇ ਪੜ੍ਹਨ ਨਾਲ ਤਾਂ ਇਹ ਮਮੂਲੀ ਝਗੜਾ ਵੀ ਖਤਮ ਨਹੀਂ ਹੁੰਦਾ, ਬਲਕਿ ਹੋਰ ਵੱਧਦਾ ਹੈ, (ਕਿਉਂ ਕੇ ਜਿਹੜਾ ਵੀ ਬਾਣੀਂ ਦੀ ਥੋੜ੍ਹੀ ਬਹੁਤ ਵਿਚਾਰ ਜਾਣਦਾ ਹੈ, ਉਹੀ ਝਗੜਾ ਕਰਨ ਵਾਸਤੇ ਆ ਜਾਂਦਾ ਹੈ।) ਇਸੇ ਹੀ ਵਾਸਤੇ ਵੀਰ ਜੀ, ਮੇਰੇ ਮਨ ਵਿੱਚ ਇਹ ਸ਼ੰਕਾ ਉਤਪਨ ਹੋਇਆ ਹੈ ਜੀ, ਕਿ ਵਿਚਾਰਨ ਅਤੇ ਪੜ੍ਹਨ ਨਾਲ ਤਾਂ ਇਹ ਮਮੂਲੀ ਝਗੜਾ ਵੀ ਖਤਮ ਨਹੀਂ ਹੁੰਦਾ। ਅਤੇ ਸਿਰਫ ਵਿਚਾਰਨ ਅਤੇ ਪੜ੍ਹਨ ਨਾਲ ਚੌਰਾਸੀ ਕਿਵੇਂ ਖਤਮ ਹੋ ਜਾਵੇ ਗੀ? । ਹਾਂ ਅਮਲ ਕਰਨ ਨਾਲ ਇਹ ਜਰੂਰ ਖਤਮ ਹੋ ਸਕਦੀ ਹੈ, ਇਹ ਮੇਰਾ ਖਿਆਲ ਹੈ। ਸ਼ਾਇਦ ਤੁਸੀਂ ਵੀ ਮੇਰੀ ਇਸ ਗੱਲ ਨਾਲ ਸਹਿਮਤ ਹੋਵੋ। ਬਾਕੀ ਜੋ ਮੈਂ ਬਾਣੀਂ ਉਪਦੇਸ਼ ਦੇ ਉਲਟ ਲਿਖਣ ਦੀ ਗੱਲ ਕੀਤੀ ਹੈ। ਇਸ ਗੱਲ ਦਾ ਤੁਹਾਡੇ ਲੇਖ ਨਾਲ ਕੋਈ ਸਬੰਧ ਨਹੀਂ ਹੈ ਜੀ। ਅਤੇ ਨਾਂ ਹੀ ਤੁਹਾਡੇ ਲੇਖ ਵਿੱਚ ਕੋਈ ਬਾਣੀਂ ਦੇ ਉਲਟ ਕੋਈ ਗੱਲ ਹੈ। ਇਹ ਮੇਰਾ ਇੱਕ ਅਲੱਗ ਸਵਾਲ ਹੈ। ਇਹ ਸਵਾਲ ਸਾਰਿਆਂ ਦੇ ਸਾਂਝੀ ਵਿਚਾਰ ਵਾਸਤੇ ਹੈ, ਅਤੇ ਸਮੇਂ ਸਮੇਂ ਤੇ ਇਸ ਤੇ ਵਿਚਾਰ ਕੀਤੀ ਜਾਵੇ ਗੀ।

ਮੇਰਾ ਤਾਂ ਇਹ ਮੰਨਣਾਂ ਹੈ ਜੀ, ਕਿ ਜੇ ਗੁਰਬਾਣੀਂ ਦੇ ਉਲਟ ਨਾਂ ਚਲਿਆ ਜਾਵੇ ਜਾਂ ਨਾਂ ਲਿਖਿਆ ਜਾਵੇ, ਤਾਂ ਝਗੜਾ ਹੋ ਹੀ ਨਹੀਂ ਸੱਕਦਾ। ਕਿਉਂ ਕੇ ਜੇ ਬਾਣੀਂ ਅਨੂੰਸਾਰ ਸਾਰਿਆਂ ਦੇ ਵਿਚਾਰ ਹੋ ਜਾਂਣ ਤਾਂ ਫਿਰ ਝਗੜਾ ਕਾਹਦਾ। ਪਰ ਇਹ ਤਾਂ ਤੁਸੀਂ ਵੀ ਮੰਨੋਂ ਗੇ, ਝਗੜਾ ਤਾਂ ਹੋ ਰਿਹਾ ਹੈ, ਸਹੀ ਉਪਦੇਸ਼ ਵਿੱਚ ਇਹ ਕਮੀਂ ਕਿਥੇ ਹੈ, ਕੀ ਇਸ ਦੀ ਵਿਚਾਰ ਆਪਾਂ ਸਾਰਿਆਂ ਨੂੰ ਨਹੀਂ ਕਰਨੀਂ ਚਾਹੀਦੀ। ਕਿਤੇ ਨਾਂ ਕਿਤੇ ਤਾਂ ਇਹ ਗਲਤੀ ਜਰੂਰ ਹੋ ਰਹੀ ਹੈ ਜੀ।

ਤੁਹਾਡੇ ਲੇਖ ਵਿੱਚ ਜੋ ਵੀ ਗੱਲਾਂ ਤੁਸਾਂ ਲਿਖੀਆਂ ਹਨ ਮੈਂ ਉਹਨਾਂ ਨਾਲ ਹਰ ਤਰਾਂ ਸਹਿਮਤੀ ਜਿਤਾਈ ਹੈ। ਭਾਵੇਂ ਤੁਸੀਂ ਅੰਧ-ਵਿਸ਼ਵਾਸ ਦੀ ਗੱਲ ਕੀਤੀ ਹੈ, ਭਾਵੇਂ ਤੁਸੀਂ ਹਲਕੀ ਕਿਸਮ ਦੇ ਪ੍ਰਚਾਰਕਾਂ ਦੀ ਗੱਲ ਲਿਖੀ ਹੈ। ਅਤੇ ਜੋ ਤੁਸੀਂ ਉਪਦੇਸ਼ ਜਾਂ ਸਿਖਿਆ ਦੀ ਗੱਲ ਕੀਤੀ ਹੈ, ਉਸ ਬਾਰੇ ਕਹਿਣ ਜਾਂ ਲਿਖਣ ਦਾ ਮੇਰਾ ਭਾਵ ਇਹ ਸੀ, ਕਿ ਇਥੋਂ ਤੱਕ ਤਾਂ ਠੀਕ ਹੈ, ਪਰ ਇਹ ਕਾਫੀ ਨਹੀਂ ਹੈ, ਸਾਨੂੰ ਹੋਰ ਵੀ ਅਗੇ ਤੁਰਨ ਦੀ ਲੋੜ ਹੈ। ਜਿਸ ਬਦਲੇ ਤੁਸੀਂ ਮੈਨੂੰ ਮੋੜਵੇਂ ਸਵਾਲ ਵੀ ਕੀਤੇ ਹਨ।

ਤੁਹਾਡੇ ੫ ਅਤੇ ੬ ਨੰਬਰ ਦੇ ਪੈਹਰੇ ਦਾ ਉੱਤਰ ਇਹ ਹੈ ਜੀ, ਕੇ ਹਾਂ ਤੇ ਮੈਂ ਮੂਰਖਾਂ ਦਾ ਮੂਰਖ। ਪਰ ਤੁਹਾਡੇ ਕਹਿਨ ਅਨੂੰਸਾਰ ਬਿਲਕੁਲ ਠੀਕ, ਤੁਹਾਡਾ ਇਹ ਦਾਸ ਤੁਹਾਡੇ ਗਿਆਨ ਵਿੱਚ ਵਾਧਾ ਕਰਨ ਦੀ ਮੂਰਖਤਾਈ ਕਰਨਾਂ ਚਾਹੁੰਦਾ ਹੈ ਜੀ, ਅਤੇ ਜੇ ਤੁਹਾਡੀ ਆਗਿਆ ਹੋਵੇ, ਤਾਂ ਦਾਸ ਤੁਹਾਨੂੰ ਬਹੁਤ ਕੁੱਝ ਦੱਸਨਾਂ ਚਾਹੁੰਦਾ ਹੈ ਜੀ, ਹੋਰ ਮੈਂ ਇਹ ਪੱਤਰ ਤੁਹਾਡੇ ਨਾਲ ਕੋਈ ਝਗੜਾ ਕਰਨ ਵਾਸਤੇ ਨਹੀਂ ਲਿਖਿਆ ਸੀ ਜੀ। ਤੁਹਾਨੂੰ ਕੁੱਝ ਦੱਸਣ ਵਾਸਤੇ ਹੀ ਮੈਂ ਇਹ ਗਲਤੀ ਕੀਤੀ ਹੈ ਜੀ। ਕੀ ਤੁਸੀਂ ਕੁੱਝ ਪੁਛਣ ਜਾਂ ਸਿੱਖਣ ਵਾਸਤੇ ਤਿਆਰ ਹੋ, ਜੇ ਹਾਂ ਤਾਂ ਜਰੂਰ ਦੱਸਣ ਦੀ ਕਿਰਪਾ ਕਰਨਾਂ ਜੀ। ਦਾਸ ਸੇਵਾ ਵਾਸਤੇ ਹਾਜ਼ਰ ਹੈ ਜੀ।

ਅੱਗੇ ਆਪ ਜੀ ਨੇਂ ਇੱਕ ਇਤਿਹਾਸਕ ਸਾਖੀ ਦੀ ਮਿਸਾਲ ਦਿੱਤੀ ਹੈ ਜੀ।

ਵੀਰ ਜੀ ਇਤਿਹਾਸਕ ਸਾਖੀ ਅਨੁਸਾਰ ਗੁਰੂ ਅਰਜਨ ਸਾਹਿਬ ਜੀ ਵਲੋਂ ਭਾਈ ਮੰਝ ਜੀ ਨੂੰ ਸਿੱਖੀ ਦੀ ਦਾਤ ਦੇਣ ਸਮੇਂ ਵੀ ਇਹੀ ਬਚਨ ਕੀਤਾ ਗਿਆ ਸੀ ਕਿ ਸਿੱਖੀ ਉਤੇ ਸਿੱਖੀ ਨਹੀਂ ਟਿਕ ਸਕਦੀ। ਜੇ ਸਿੱਖੀ ਕਮਾਉਣ ਦੀ ਦਿਲ ਵਿੱਚ ਚਾਹ ਹੈ ਤਾਂ ਪਹਿਲਾਂ ਆਪਣੇ ਘਰ ਬਣੀ ਸਖੀ ਸਰਵਰ ਦੀ ਕਬਰ ਢਾਹ ਕੇ ਆ। ਇਸੇ ਤਰ੍ਹਾਂ ਜਦ ਤੱਕ ਅਸੀਂ ਆਪਣੇ ਮਨ ਵਿੱਚ ੮੪ ਕੱਟਣ ਦੇ ਪ੍ਰਚਾਰੇ ਜਾ ਰਹੇ ਕ੍ਰਮਕਾਂਡਾਂ ਦੇ ਵਿਸ਼ਵਾਸਾਂ ਵਿੱਚ ਯਕੀਨ ਪੱਕਾ ਕਰੀ ਬੈਠੇ ਹਾਂ ਉਸ ਸਮੇਂ ਤੱਕ ਗੁਰੂ ਦੀ ਅਸਲੀ ਸਿਖਿਆ ਕਮਾਉਣ ਦੀ ਲੋੜ ਨਹੀਂ ਸਮਝਦੇ। ਸੋ ਇਨ੍ਹਾਂ ਕਰਮਕਾਂਡਾਂ ਨੂੰ ਉਸ ਪ੍ਰਚਾਰਕ ਨੇ ਸੋਹਣੇ ਢੰਗ ਨਾਲ ਰੱਦ ਕਰਕੇ ਗੁਰਬਾਣੀ ਪੜ੍ਹਨ ਸਮਝਣ ਦਾ ਉਪਦੇਸ਼ ਦਿੱਤਾ ਹੈ ਤਾਂ ਉਸ ਵਿੱਚ ਗਲਤ ਕੀ ਹੈ? ਇਸ ਵਿੱਚ ਗਲਤੀਆਂ ਕੱਢਣ ਵਾਲੇ ਤਾਂ ਗੁਰੂ ਅਰਜਨ ਸਾਹਿਬ ਜੀ ਨੂੰ ਵੀ ਕਹਿ ਸਕਦੇ ਹਨ ਕਿ ਪਹਿਲਾਂ ਕਬਰ ਢਹਾਉਣ ਦੀ ਕੀ ਲੋੜ ਸੀ, ਭਾਈ ਮੰਝ ਜੀ ਨੂੰ ਸਿੱਖੀ ਦੇ ਦੇਣੀ ਚਾਹੀਦੀ ਸੀ ਤੇ ਹੌਲੀ ਹੌਲੀ ਜਦੋਂ ਉਸ ਨੂੰ ਸਮਝ ਆ ਜਾਂਦੀ ਉਸ ਨੇ ਆਪ ਹੀ ਕਬਰ ਢਾਹ ਦੇਣੀ ਸੀ।

ਵੀਰ ਜੀ ਇਹ ਇੱਕ ਗੁਰੂ ਘਰ ਦੀ ਸਾਖੀ ਹੈ। ਲਾਲ ਰੰਗ ਵਿੱਚ ਲਿਖੀਆਂ ਆਪ ਜੀ ਦੀਆਂ ਲਾਈਨਾਂ ਇੱਕ ਸ਼ਾਇਰਾਨਾਂ ਅੰਦਾਜ਼ ਵਿੱਚ ਹਨ। ਜਿਸ ਦੀਆਂ ਇੱਕ ਦੋ ਗੱਲਾਂ ਤੋਂ ਮੈਂ, ਆਪ ਦੇ ਕਹਿਣ ਦਾ ਪੂਰਾ ਭਾਵ ਨਹੀਂ ਸਮਝ ਸਕਿਆ, ਜਿਵੇਂ ਕਿ “ਸਿੱਖੀ ਉਤੇ ਸਿੱਖੀ ਨਹੀਂ ਟਿਕ ਸੱਕਦੀ

ਵੀਰ ਜੀ ਇੰਜ ਲੱਗਦਾ ਹੈ ਜਿਵੇਂ ਤੁਸੀਂ ਚੌਰਾਸੀ ਕੱਟਣ ਦੇ ਪ੍ਰਚਾਰੇ ਜਾ ਰਹੇ ਕਰਮਕਾਂਡਾਂ ਦਾ ਭਾਂਡਾ ਜਬਰ ਦੱਸਤੀ ਮੇਰੇ ਸਿਰ ਭੰਨਣਾਂ ਚਾਹੁੰਦੇ ਹੋ। ਜਦ ਕੇ ਮੈਂ ਤਾਂ ਇਹਨਾਂ ਕਰਮਕਾਂਡਾਂ ਦਾ ਤੁਹਾਡੇ ਨਾਲੋਂ ਵੀ ਜਿਆਦਾ ਵਰੋਧ ਕਰਦਾ ਹਾਂ। ਪਰ ਮੈਂ ਚੌਰਾਸੀ ਨੂੰ ਜਰੂਰ ਮੰਨਦਾ ਹਾਂ, ਇਸ ਵਾਸਤੇ ਮੈਂ ਚੌਰਾਸੀ ਨੂੰ ਕੱਟਣ ਦਾ ਸਹੀ ਤਰੀਕਾ ਜਾਨਣਾਂ ਚਾਹੁੰਦਾ ਹਾਂ। ਤੁਸੀਂ ਇਸ ਦਾ ਤਰੀਕਾ ਦੱਸਿਆ ਹੈ, ਪਾਠ ਕਰਨਾਂ, ਜੋ ਮੈਨੂੰ ਠੀਕ ਨਹੀਂ ਲੱਗਿਆ, ਇਸ ਵਾਸਤੇ ਮੈਂ ਇਹ ਸਵਾਲ ਕੀਤਾ ਸੀ।

ਜੋ ਤੁਸਾਂ ਗੁਰੂ ਅਰਜਨ ਦੇਵ ਜੀ ਮਹਾਂਰਾਜ ਜੀ ਦੀ ਸਾਖੀ ਸੁਣਾਈ ਹੈ। ਮੈਨੂੰ ਉਸ ਵਿਚਲੀ ਇਹ ਗੱਲ ਕੁੱਝ ਠੀਕ ਨਹੀਂ ਲੱਗਦੀ, ਕਿ ਗੁਰੂ ਅਰਜਨ ਦੇਵ ਜੀ ਮਹਾਂਰਾਜ ਜੀ ਨੇਂ ਭਾਈ ਮੰਝ ਜੀ ਨੂੰ ਇਹ ਕਿਹਾ ਹੋਵੇ, ਕੇ ਪਹਿਲੇ ਕਬਰ ਢਾਹ ਕੇ ਆ, ਫਿਰ ਤੈਨੂੰ ਅਸੀਂ ਸਿੱਖੀ ਦੀ ਦਾਤ ਦੇਵਾਂ ਗੇ।

ਜੇ ਕਿਸੇ ਕੁਆਰੀ ਲੜਕੀ ਨੂੰ ਇਹ ਕਹੀਏ ਕੇ ਤੂੰ ਆਪਣੀਆਂ ਸਖੀਆਂ ਸਹੇਲੀਆਂ ਦਾ ਪਿਆਰ/ਮਿਲਾਪ ਛੱਡ ਦੇ ਤਾਂ ਜੋ ਅਸੀਂ ਤੇਰਾ ਵਿਆਹ ਕਰ ਦੇਈਏ। ਪਰ ਉਹ ਇਸ ਤਰਾਂ ਨਹੀਂ ਕਰਦੀ। ਪਰ ਜਦ ਲੜਕੀ ਦਾ ਵਿਆਹ ਹੋ ਜਾਂਦਾ ਹੈ ਤਾਂ, ਪਤੀ ਦੇ ਘਰ ਜਾ ਕੇ, ਸਹੇਲੀਆਂ ਤਾਂ ਕੀ, ਮਾਂ ਪਿਉ ਦਾ ਪਿਆਰ ਵੀ ਭੁੱਲ ਜਾਂਦੀ ਹੈ। ਕਬਰਾਂ ਤਾਂ ਗੁਰੂ ਨਾਲ ਮਿਲ ਕੇ ਢਹਿਣੀਆਂ ਹਨ, ਪਹਿਲੋਂ ਨਹੀਂ। ਇਸ ਵਾਸਤੇ ਮੈਂ ਇਹ ਕਿਉਂ ਕਹਾਂ ਗਾ, ਕੇ ਸ੍ਰੀ ਗੁਰੂ ਅਰਜਨ ਦੇਵ ਜੀ ਨੇਂ ਇਹ ਕਿਉਂ ਕਿਹਾ। ਮੇਰਾ ਵਿਸ਼ਵਾਸ ਤਾਂ ਇਹ ਹੈ ਕਿ ਗੁਰ ਜੀ ਨੇਂ, ਇੰਜ ਕਿਹਾ ਹੀ ਨਹੀਂ ਹੋਣਾਂ। ਹੋ ਸੱਕਦਾ ਹੈ ਇਹ ਇੱਕ ਮਨ-ਘੜਤ ਗੱਲ ਹੋਵੇ।

ਮੈਨੂੰ ਤਾਂ ਇਹ ਸਾਖੀ ਘੜਨ ਪਿੱਛੇ, ਗੁਰੂ ਦੀ ਮਹਾਨਤਾ ਨੂੰ ਘੱਟ ਕਰ ਕੇ ਦਰਸਾਉਣ ਦੀ ਚਾਲ ਲੱਗਦੀ ਹੈ। ਜੇ ਅਸੀਂ ਆਪਣੇਂ ਆਪ ਹੀ ਆਪਣੀਆਂ ਕਬਰਾਂ ਢਾਹ ਸੱਕਦੇ ਹੋਈਏ, ਤਾਂ ਫਿਰ ਗੁਰੂ ਕੋਲ ਜਾਣ ਦੀ ਕੀ ਲੋੜ। ਸਿਰਫ ਗੁਰੂ ਹੀ ਸਾਡੀਆਂ ਕਬਰਾਂ ਢਾਹ ਸਕਦਾ ਹੈ, ਹੋਰ ਕਿਸੇ ਦੀ ਇਹ ਤਾਕਤ ਨਹੀਂ।

ਆਪਨ ਕੀਆ ਕਛੂ ਨ ਹੋਇ॥ ਜੇ ਸਉ ਪ੍ਰਾਨੀ ਲੋਚੈ ਕੋਇ॥ (੨੮੨)

ਆਪਨ ਕੀਆ ਕਛੂ ਨ ਹੋਵੈ ਕਿਆ ਕੋ ਕਰੈ ਪਰਾਨੀ॥ ਜਾ ਤਿਸੁ ਭਾਵੈ ਸਤਿਗੁਰੁ ਭੇਟੈ ਏਕੋ ਨਾਮੁ ਬਖਾਨੀ॥ ੩॥ (੧੧੨੪)

ਵੀਰ ਜੀ ਕੋਈ ਗੱਲ ਗਲਤ ਲਿਖੀ ਗਈ ਹੋਵੇ ਤਾਂ ਮਾਫ ਕਰਨਾਂ ਜੀ, ਅਤੇ ਗਲਤੀ ਧਿਆਨ ਵਿੱਚ ਜਰੂਰ ਲਿਆਉਣਾਂ ਜੀ।

ਦਾਸ ਬਲਦੇਵ ਸਿੰਘ


(29/06/11)
ਤੱਤ ਗੁਰਮਤਿ ਪਰਿਵਾਰ

ਪੁਜਾਰੀ ਫੇਰ ਖੁੰਡਾ ਕੁਹਾੜਾ ਚਲਾਉਣ ਦੀ ਤਿਆਰੀ ਵਿਚ:

ਜਾਚਕ ਜੀ ਨੂੰ ਤਲਬ ਕਰਨ ਦੀ ਤਿਆਰੀ:

ਸਿੱਖ ਸਮਾਜ ਦੀ ਅਗਿਆਨਤਾ ਕਾਰਨ, ਭ੍ਰਿਸ਼ਟ ਹਾਕਮਾਂ ਦੀ ਸਰਪ੍ਰਸਤੀ ਹੇਠ, ਕੌਮ ਦੇ ਕੇਂਦਰੀ ਸਥਾਨਾਂ ’ਤੇ ਪੁਜਾਰੀ ਕਾਬਜ਼ ਹੋ ਗਏ ਹਨ। ਇਹ ਪੁਜਾਰੀ (ਅਖੌਤੀ ਜਥੇਦਾਰ, ਸਿੰਘ ਸਾਹਿਬ ਆਦਿ) ਉਨ੍ਹਾਂ ਹਾਕਮਾਂ ਦੀ ਤਾਂ ਚਾਕਰੀ ਕਰਦੇ ਹਨ ਪਰ ਜੇ ਕੋਈ ਮਨੁੱਖ ਵਿਦਵਾਨ ਗੁਰਮੁਖ ਸਿੱਖ ਸਮਾਜ ਨੂੰ ਜਾਗ੍ਰਿਤ ਕਰਨ ਦਾ ਉਪਰਾਲਾ ਕਰਦਾ ਹੈ ਤਾਂ ਉਹ ਇਨ੍ਹਾਂ ਪੁਜਾਰੀਆਂ ਨੂੰ ਨਹੀਂ ਸੁਹਾਂਦਾ। ਇਹ ਆਨੇ-ਬਹਾਨੇ ਉਸ ਨੂੰ ਸਬਕ ਸਿਖਾਉਣ ਦੀ ਕੋਸ਼ਿਸ਼ ਵਿਚ ਰਹਿੰਦੇ ਹਨ। ਇਹ ਵਰਤਾਰਾ ਲਗਭਗ ਪਿਛਲੇ 150 ਸਾਲ ਤੋਂ ਚਲ ਰਿਹਾ ਹੈ। ਕੌਮ ਨੇ ਅਗਿਆਨਤਾ ਅਤੇ ਅਣਗਹਿਲੀ ਹੇਠ ਇਨ੍ਹਾਂ ਪੁਜਾਰੀਆਂ ਨੂੰ ਸਿਰ ’ਤੇ ਚੜ੍ਹਾ ਲਿਆ। ਇਸ ਲਈ ਇਹ ‘ਜਥੇਦਾਰ’, ‘ਸਿੰਘ ਸਾਹਿਬ’ ਬਣ ਕੇ ਮਨਚਾਹੇ ‘ਹੁਕਮਨਾਮੇ’ ਜਾਰੀ ਕਰਨ ਲਗ ਪਏ। ਮੌਜੂਦਾ ਦੌਰ ਵਿਚ ਇਨ੍ਹਾਂ ਦਾ ਸ਼ਿਕਾਰ ਬਨਣ ਵਾਲੇ ਪਹਿਲੇ ਜਾਗਰੂਕ ਵਿਦਵਾਨ ਸਨ, ਗਿਆਨੀ ਭਾਗ ਸਿੰਘ ਜੀ ਅੰਬਾਲਾ। ਉਸ ਉਪਰੰਤ ਇਨ੍ਹਾਂ ਦਾ ਪੁਜਾਰੀਵਾਦੀ ਕੁਹਾੜਾ ਜਾਗਰੂਕ ਵਿਦਵਾਨਾਂ ਖਿਲਾਫ ਲਗਾਤਾਰ ਚਲਦਾ ਰਿਹਾ ਹੈ।

ਪਰ ਸਮੇਂ ਨਾਲ ਕੌਮ ਵਿਚ ਜਾਗ੍ਰਿਤੀ ਵੱਧ ਰਹੀ ਹੈ। ਕਾਲਾ ਅਫਗਾਨਾ ਜੀ, ਜੋਗਿੰਦਰ ਸਿੰਘ ਜੀ ਸਪੋਕਸਮੈਨ ਅਤੇ ਪ੍ਰੋ. ਦਰਸ਼ਨ ਸਿੰਘ ਜੀ ਖਿਲਾਫ ਇਨ੍ਹਾਂ ਵਲੋਂ ਜਾਰੀ ਕੀਤੇ ‘ਕੂੜਨਾਮਿਆਂ’ ਦਾ ਹਸ਼ਰ ਵੇਖ ਕਿ ਅੰਦਰੋਂ ਤਾਂ ਇਹ ਸਮਝ ਚੁੱਕੇ ਹਨ ਕਿ ਇਨ੍ਹਾਂ ਦੇ ਦਿਨ ਹੁਣ ਪੁੱਗ ਗਏ ਹਨ। ਪਿੱਛਲੇ ਦਿਨ ‘ਮੁੱਖ ਪੁਜਾਰੀ’ ਨੇ ਡਾ. ਇਕਬਾਲ ਸਿੰਘ ਜੀ ‘ਚੰਡੀਗੜ’ ਵਿਰੁਧ ਵੀ ਪੁਜਾਰੀਵਾਦੀ ਬੜਕ ਮਾਰੀ ਸੀ, ਪਰ ਡਾ. ਇਕਬਾਲ ਸਿੰਘ ਦੇ ਤੇਵਰ ਅਤੇ ਜਾਗਰੂਕ ਪੰਥ ਦਾ ਵਿਰੋਧ ਦੇਖ ਕਿ ਉਹ ਪਿੱਛੇ ਹੱਟ ਗਿਆ ਲਗਦਾ ਹੈ। ਸਵਾਰਥੀ ਹਾਕਮ ਅਤੇ ਗੁਰਦੁਆਰਾ ਪ੍ਰਬੰਧਕ ਵਿਚ ਵਿਚ ਇਨ੍ਹਾਂ ਦੀਆਂ ਧਮਕੀਆਂ ਨੂੰ ਹੁੰਗਾਰਾ ਦੇ ਕੇ ਇਨ੍ਹਾਂ ਨੂੰ ਜਿੰਦੇ ਹੋਣ ਦਾ ਅਹਿਸਾਸ ਕਰਾ ਦੇਂਦੇ ਹਨ। ਉਹ ਹਾਕਮ ਵੀ ਜਾਣਦੇ ਹਨ ਕਿ ਇਨ੍ਹਾਂ ਦੇ ਕਮਰੇ ਵਿਚ ਜਾ ਕੇ ਸੌਧਾ ਤਾਂ ਹੋ ਹੀ ਜਾਣਾ ਹੈ। ਐਸੇ ਰਾਜਨੀਤਕ ਲੋਕ ਅਤੇ ਪ੍ਰਬੰਧਕ ਹੀ ਪੁਜਾਰੀਵਾਦ ਦੀ ਪੁਸ਼ਤਪਨਾਹੀ ਕਰਦੇ ਹਨ।

ਰੋਜ਼ਾਨਾ ਸਪੋਕਸਮੈਨ ਵਿਚ ਛਪੀ ਖਬਰ ਅਨੁਸਾਰ ਹੁਣ ਪੁਜਾਰੀ ਅਪਣਾ ਖੁੰਡਾ ਕੁਹਾੜਾ ਜਾਗਰੂਕ ਪੰਥ ਖਿਲਾਫ ਇਕ ਵਾਰ ਫਿਰ ਲਹਿਰਾਉਣ ਦੀ ਤਿਆਰੀ ਕਰ ਰਹੇ ਹਨ। ਖਬਰ ਅਨੁਸਾਰ ਇਸ ਵਾਰ ਉਨ੍ਹਾਂ ਦੀ ਨਜ਼ਰ ਗਿਆਨੀ ਜਗਤਾਰ ਸਿੰਘ ਜੀ ਜਾਚਕ ’ਤੇ ਹੈ। ਜਾਚਕ ਜੀ ਨਾਲ ਇਨ੍ਹਾਂ ਪੁਜਾਰੀਆਂ ਦਾ ਇਕ ਆਕਾ (ਅਵਤਾਰ ਸਿੰਘ ਮੱਕੜ) ਖਫਾ ਹੋ ਗਿਆ ਹੈ। ਪਰ ਇਹ ਵੀ ਸੱਚ ਹੈ ਕਿ ਜਾਗਰੂਕ ਪੰਥ ਖਿਲਾਫ ਚੁਕਿਆ ਇਕ-ਇਕ ਕਦਮ ‘ਪੁਜਾਰੀਵਾਦ’ ਦੇ ਤਾਬੂਤ ਵਿਚ ਕਿੱਲ ਸਾਬਿਤ ਹੋ ਰਿਹਾ ਹੈ। ਜਾਗਰੂਕ ਪੰਥ ਇਨ੍ਹਾਂ ਦੇ ‘ਕੁੜਨਾਮਿਆਂ’ ਨੂੰ ਟਿੱਚ ਜਾਣਦਾ ਹੈ।

ਗਿਆਨੀ ਜਾਚਕ ਜੀ ਲਈ ਵੀ ਇਹ ਪ੍ਰੀਖਿਆ ਦੀ ਘੜੀ ਹੈ। ਜੇ ਪੁਜਾਰੀ ਉਨ੍ਹਾਂ ਨੂੰ ਅਕਾਲ ਤਖਤ ਦਾ ਨਾਂ ਵਰਤ ਕੇ ਤਲਬ ਕਰਨ ਦੀ ਹਿਮਾਕਤ ਕਰਦੇ ਹਨ ਤਾਂ ਉਨ੍ਹਾਂ ਨੂੰ ਬਹੁਤ ਸੁਚੇਤ ਅਤੇ ਦ੍ਰਿੜ ਹੋ ਕੇ ਕਦਮ ਚੁੱਕਣਾ ਪਵੇਗਾ। ਜੇ ਉਹ ਪੁਜਾਰੀਆਂ ਦੇ ਐਸੇ ਬੁਲਾਵੇ ਨੂੰ ਟਿੱਚ ਜਾਣ ਕੇ ਉਨ੍ਹਾਂ ਸਾਹਮਣੇ ਪੇਸ਼ ਹੋਣ ਤੋਂ ਮੁਨਕਰ ਹੋ ਜਾਂਦੇ ਹਨ ਤਾਂ ਇਸ ਨਾਲ ਜਾਗਰੂਕਤਾ ਲਹਿਰ ਨੂੰ ਹੋਰ ਬਲ ਮਿਲੇਗਾ ਅਤੇ ਪੁਜਾਰੀਵਾਦ ਆਪਣੀ ਮੌਤ ਦੇ ਇਕ ਕਦਮ ਹੋਰ ਨੇੜੇ ਪਹੁੰਚ ਜਾਵੇਗਾ। ਪਰ ਜੇ ਜਾਚਕ ਜੀ ਨੇ ਕਿਸੇ ਕਿਸਮ ਦੀ ਕਮਜ਼ੋਰੀ ਵਿਖਾਈ ਤਾਂ ਸਹਿਕ ਰਹੇ ਪੁਜਾਰੀਵਾਦ ਨੂੰ ਬਲ ਮਿਲ ਸਕਦਾ ਹੈ।

‘ਤੱਤ ਗੁਰਮਤਿ ਪਰਿਵਾਰ’ ਜਿੱਥੇ ਪੁਜਾਰੀਆਂ ਦੀ ਐਸੀ ਕਿਸੇ ਵੀ ਹਿਮਾਕਤ ਦਾ ਪੁਰਜ਼ੋਰ ਵਿਰੋਧ ਕਰਦਾ ਹੈ, ਉੱਥੇ ਆਸ ਕਰਦਾ ਹੈ ਕਿ ਜਾਚਕ ਜੀ ਪੁਜਾਰੀਆਂ ਦੀ ਐਸੀ ਗੁਸਤਾਖੀ (ਜੇ ਉਹ ਕਰਦੇ ਹਨ) ਦਾ ਦ੍ਰਿੜਤਾ, ਦਲੇਰੀ ਅਤੇ ਚੇਤੰਨਤਾ ਰਾਹੀਂ ਜਵਾਬ ਦੇ ਕੇ ਇਕ ਵਾਰ ਮਜ਼ਬੂਤ ਅਹਿਸਾਸ ਕਰਵਾਉਣ ਕਿ ਜਾਗਰੂਕ ਪੰਥ ਪੁਜਾਰੀਆਂ ਦੀ ਹੋਂਦ ਨੂੰ ਹੀ ਮਾਨਤਾ ਨਹੀਂ ਦਿੰਦਾ। ਜਾਚਕ ਜੀ ਪੁਜਾਰੀਆਂ ਦੇ ਹਰ ਵਾਰ ਦਾ ਜਵਾਬ ਜਨਤਕ ਤੌਰ ’ਤੇ ਮੀਡੀਆ ਰਾਹੀਂ ਦੇਣ ਅਤੇ ਪੁਜਾਰੀਆਂ ਸਾਹਮਣੇ ਪੇਸ਼ ਹੋਣ ਤੋਂ ਸਪਸ਼ਟ ਇਨਕਾਰ ਕਰ ਦੇਣ।

ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ


(28/06/11)
ਕਿਰਪਾਲ ਸਿੰਘ ਬਠਿੰਡਾ

ਸ: ਬਲਦੇਵ ਸਿੰਘ ਜੀ ਫੀਰੋਜ਼ਪੁਰ

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥

ਪਾਠਕਾਂ ਦੇ ਪੱਤਰ ਕਾਲਮ ਹੇਠ ਆਪ ਜੀ ਵਲੋਂ ਸਿੱਖ ਮਾਰਗ `ਤੇ ਪਾਏ ਜਾਂਦੇ ਸਾਰੇ ਹੀ ਪੱਤਰ ਮੈਂ ਬੜੇ ਗਹੁ ਨਾਲ ਪੜ੍ਹਦਾ ਹਾਂ। ਅਤੇ ਸਮਝਦਾ ਹਾਂ ਕਿ ਉਹ ਕਾਫੀ ਦਲੀਲ ਪੂਰਬਕ ਹੁੰਦੇ ਹਨ ਤੇ ਇਨ੍ਹਾਂ ਵਿੱਚੋਂ ਕਾਫੀ ਕੁੱਝ ਸਿੱਖਣ ਨੂੰ ਮਿਲਦਾ ਹੈ। ੨੬ ਜੂਨ ਨੁੰ ਆਪ ਜੀ ਨੇ ਜੋ ਪੱਤਰ ਮੈਨੂੰ ਸਬੋਧਨ ਕਰ ਕੇ ਪਾਇਆ ਹੈ ਇਸ ਨਾਲ ਮੈਂ ਕਾਫੀ ਹੱਦ ਤੱਕ ਸਹਿਮਤ ਹਾਂ ਪਰ ਬੇਨਤੀ ਹੈ ਕਿ ਆਪ ਜੀ ਲੇਖ ਅਤੇ ਖ਼ਬਰ ਵਿੱਚ ਅੰਤਰ ਨਹੀਂ ਸਮਝ ਰਹੇ। ਮੈਂ ਆਪ ਜੀ ਦੇ ਇਨ੍ਹਾਂ ਵੀਚਾਰਾਂ ਨਾਲ ਸਹਿਮਤ ਹਾਂ ਕਿ ਜੋ ਵੀ ਕੋਈ ਲਿਖਦਾ ਹੈ, ਭਾਵੇਂ ਉਹ ਉਸ ਨੇਂ ਕਿਤੋਂ ਪੜ੍ਹ ਸਿੱਖ ਕੇ ਲਿਖਿਆ ਹੁੰਦਾ ਹੈ, ਸੁਣ ਕੇ ਲਿਖਿਆ ਹੁੰਦਾ ਹੈ, ਜਾਂ ਆਪਣੇਂ ਕੋਲੋਂ ਲਿਖਿਆ ਹੁੰਦਾ ਹੈ, ਉਹ ਲੇਖ ਹੁੰਦਾ ਹੈ ਤੇ ਉਸ ਲਿਖਾਰੀ ਦੇ ਆਪਣੇਂ ਵਿਚਾਰਾਂ ਦੀ ਤਰਜਮਾਨੀਂ ਕਰਦਾ ਹੈ। ਪਰ ਖ਼ਬਰ ਪੱਤਰਕਾਰ ਦੇ ਵੀਚਾਰਾਂ ਦੀ ਨਹੀਂ ਬਲਕਿ ਕਿਸੇ ਵਕਤਾ ਪ੍ਰਚਾਰਕ ਜਾਂ ਆਗੂ ਦੇ ਵੀਚਾਰਾਂ ਦੀ ਤਰਜ਼ਮਾਨੀ ਕਰਦਾ ਹੈ। ਇਹ ਠੀਕ ਹੈ ਕਿ ਜੇ ਕਿਸੇ ਵਕਤਾ ਦੀ ਵੀਚਾਰਧਾਰਾ ਪੱਤਰਕਾਰ ਦੀ ਵੀਚਾਰਧਾਰਾ ਨਾਲ ਮੇਲ ਖਾਂਦੀ ਹੋਵੇ ਤਾਂ ਉਸ ਖ਼ਬਰ ਦਾ ਰੰਗ ਰੂਪ ਕਾਫੀ ਨਿਖਾਰ ਕੇ ਪੇਸ਼ ਕੀਤਾ ਜਾਂਦਾ ਹੈ। ਕਿਸੇ ਪ੍ਰਚਾਰਕ ਜਾਂ ਵਕਤਾ ਵੱਲੋਂ ਬੋਲੇ ਗਏ ਸ਼ਬਦਾਂ ਜਾਂ ਪ੍ਰੈੱਸ ਨੋਟ ਰਾਹੀਂ ਲਿਖਤੀ ਰੂਪ ਵਿੱਚ ਦਿੱਤੇ ਗਏ ਵੀਚਾਰਾਂ ਨੂੰ ਕੋਈ ਪੱਤਰਕਾਰ ਮੀਡੀਏ ਰਾਹੀਂ ਆਮ ਲੋਕਾਂ ਤੱਕ ਪਹੁੰਚਾਉਣ ਲਈ ਸੰਖੇਪ ਰੂਪ ਵਿੱਚ ਲਿਖ ਕੇ ਪ੍ਰੈੱਸ ਨੂੰ ਭੇਜਦਾ ਹੈ ਤਾਂ ਉਸ ਨੂੰ ਖ਼ਬਰ ਦਾ ਨਾਮ ਦਿੱਤਾ ਜਾਂਦਾ ਹੈ। ਇਹ ਵੀ ਨੋਟ ਕਰਨ ਵਾਲੀ ਗੱਲ ਹੁੰਦੀ ਹੈ ਕਿ ਖ਼ਬਰ ਵਿੱਚ ਜਰੂਰੀ ਨਹੀਂ ਹੁੰਦਾ ਕਿ ਵਕਤਾ ਨੇ ਜੋ ਕੁੱਝ ਬੋਲਿਆ ਹੈ ਜਾਂ ਕਿਸੇ ਨੇ ਪ੍ਰੈੱਸ ਨੋਟ ਰਾਹੀਂ ਲਿਖ ਕੇ ਦੇ ਦਿੱਤਾ, ਉਹ ਸਾਰੇ ਦਾ ਸਾਰਾ ਹੀ ਲਿਖਿਆ ਜਾਵੇ ਤੇ ਨਾ ਹੀ ਇਹ ਸੰਭਵ ਹੀ ਹੁੰਦਾ ਹੈ ਕਿ ਉਹ ਸਭ ਕੁੱਝ ਹੀ ਲਿਖਿਆ ਜਾਵੇ। ਮੇਰੇ ਵਲੋਂ ਲਿਖੀਆਂ ਖ਼ਬਰਾਂ/ ਪੱਤਰਾਂ ਨੂੰ ਤਾਂ ਪਹਿਲਾਂ ਹੀ ਕਈ ਵੀਰ ਬਹੁਤ ਲੰਬੀਆਂ ਦੱਸ ਰਹੇ ਹਨ ਇਸ ਲਈ ਇਸ ਨੂੰ ਜਿਆਦਾ ਵਿਸਥਾਰ ਵਿੱਚ ਜਾ ਕੇ ਇਸ ਦੀ ਲੰਬਾਈ ਵਧਾਉਣਾ ਯੋਗ ਨਹੀਂ ਸਮਝਿਆ ਗਿਆ। ਚੰਗੀ ਖ਼ਬਰ ਉਸੇ ਨੂੰ ਕਿਹਾ ਜਾ ਸਕਦਾ ਜਿਸ ਵਿੱਚ ਵਕਤਾ ਪ੍ਰਚਾਕ ਜਾਂ ਆਗੂ ਵਲੋਂ ਆਪਣੇ ਭਾਸ਼ਣ ਦੌਰਾਨ ਜਿਸ ਗੱਲ `ਤੇ ਆਪਣੇ ਆਪ ਨੂੰ ਵੱਧ ਕੇਂਦਰਤ ਕੀਤਾ ਹੋਵੇ ਉਸ ਨੂੰ ਉਭਾਰ ਕੇ ਲਿਖਿਆ ਜਾਵੇ। ੨੩, ੨੪, ੨੫ ਜੂਨ ਦੀਆਂ ਖ਼ਬਰਾਂ ਵਿੱਚ ਮੈਂ ਇਹੀ ਕੁੱਝ ਕਰਨ ਦਾ ਯਤਨ ਕੀਤਾ ਹੈ। ਮਹਿਸੂਸ ਹੁੰਦਾ ਹੈ ਕਿ ਆਪ ਜੀ ਨੂੰ ਇਨ੍ਹਾਂ ਖ਼ਬਰਾਂ ਵਿੱਚ ਕੁੱਝ ਊਣਤਾਈਆਂ ਦਿੱਸ ਰਹੀਆਂ ਹਨ ਇਸ ਲਈ ਆਪ ਜੀ ਨੇ ਕੁੱਝ ਸਵਾਲ ਕੀਤੇ ਹਨ ਜਿਨ੍ਹਾਂ ਦੇ ਜਵਾਬ ਦੇਣ ਦੀ ਨਿਮਾਣੀ ਜਿਹੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ।

ਆਪ ਜੀ ਨੇ ਲਿਖਿਆ ਹੈ:-

੧. ਇਸ ਵੇਲੇ ਸਾਡੀ ਸੱਭ ਤੋਂ ਵੱਡੀ ਜਰੂਰਤ ਇਹ ਹੈ, ਕਿ ਅਸੀਂ ਪਰਖ ਕਰੀਏ, ਕਿ ਜੋ ਅਸੀਂ ਲਿਖ ਰਹੇ ਹਾਂ, ਕਿਤੇ ਇਹ ਗੁਰਬਾਣੀਂ ਦੇ ਉਲਟ ਤਾਂ ਨਹੀਂ ਹੈ

ਵੀਰ ਜੀ ਜੋ ਕੁੱਝ ਮੈਂ ਲਿਖਿਆ ਹੈ ਇਹ ਮੇਰੇ `ਚ ਘੱਟ ਸੂਝ ਹੋਣ ਕਰਕੇ ਕੁੱਝ ਅਧੂਰਾ ਤਾਂ ਹੋ ਸਕਦਾ ਹੈ ਪਰ ਇਸ ਨੂੰ ਗੁਰਬਾਣੀ ਦੇ ਉਲਟ ਨਹੀਂ ਕਿਹਾ ਸਕਦਾ। ਜੇ ਆਪ ਜੀ ਨੁੰ ਇਸ ਵਿੱਚ ਗੁਰਬਾਣੀ ਦੇ ਕੁੱਝ ਉਲਟ ਦਿੱਸਦਾ ਹੈ ਤਾਂ ਆਪ ਜੀ ਇਸ ਵਿੱਚ ਸੋਧ ਕਰਵਾ ਦੇਵੋ ਤਾਂ ਆਪ ਜੀ ਦਾ ਧੰਨਵਾਦੀ ਹੋਵਾਂਗਾ।

੨. ਕੀ ਤੁਸੀਂ ਮੰਨਦੇ ਹੋ ਕੇ ਤੁਹਾਡੇ ਲੇਖ ਮੁਤਾਬਿਕ, ਜਿੰਨਾਂ ਉਪਦੇਸ਼ ਉਸ ਪ੍ਰਚਾਰਕ ਵੀਰ ਨੇ ਦਿੱਤਾ, ਕੀ ਉਹ ਠੀਕ ਹੈ, ਅਤੇ ਕਾਫੀ ਹੈ, ਜਾਂ ਪੂਰਨ ਹੈ, ਅਤੇ ਗੁਰਬਾਣੀਂ ਅਨੁਸਾਰ ਸਹੀ ਹੈ?

ਵੀਰ ਜੀ ਪੂਰਨ ਤਾਂ ਅਕਾਲ ਪੁਰਖ ਜਾਂ ਗੁਰੂ ਹੀ ਹੋ ਸਕਦਾ ਹੈ। ਪਰ ਮੈਂ ਇਹ ਜਰੂਰ ਸਮਝਦਾ ਹਾਂ ਕਿ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਪ੍ਰਚਾਰਕ ਭਾਈ ਨਛੱਤਰ ਸਿੰਘ ਨੇ ਜੋ ਉਪਦੇਸ਼ ਦਿੱਤਾ ਹੈ ਉਹ ਬਿਲਕੁਲ ਠੀਕ ਹੈ ਬੇਸ਼ੱਕ ਇਹ ਕਾਫੀ ਜਾਂ ਪੂਰਨ ਨਾ ਹੋਵੇ। ਆਪ ਜੀ ਨੂੰ ਉਸ ਵਿੱਚ ਜਿਹੜੀ ਕਮੀ ਮਹਿਸੂਸ ਹੁੰਦੀ ਹੈ ਉਹ ਆਪ ਜੀ ਪੂਰੀ ਕਰ ਦਿੰਦੇ ਤਾਂ ਜਿਆਦਾ ਬਿਹਤਰ ਸੀ।

੩. ਇਹ ਠੀਕ ਹੈ, ਕਿ ਉਹ ਤਿਨੋਂ ਹੀ ਗੁਰਮੱਤ ਦੇ ਉਲਟ ਹਨ। ਪਰ ਸਹੀ ਕੀ ਹੈ, ਭਾਵ ਅਸਲ ਵਿੱਚ ਚੌਰਾਸੀ ਕਿਵੇਂ ਕੱਟਣੀਂ ਹੈ, ਇਸ ਚੌਰਾਸੀ ਨੂੰ ਕੱਟਣ ਵਾਸਤੇ ਤੁਹਾਡੇ ਲੇਖ ਵਿੱਚ ਜਾਂ ਉਸ ਪ੍ਰਚਾਰਕ ਵਲੋਂ ਕੋਈ ਗੱਲ ਨਹੀਂ ਸਮਝਾਈ ਗਈ। ਸਿਰਫ ਖੰਡਣ ਹੀ ਕੀਤਾ ਹੈ। ਵੀਰ ਜੀ ਚੌਰਾਸੀ ਕੱਟਣ ਬਾਰੇ ਸਤਿਗੁਰ ਦੀ ਸਿੱਖਿਆ ਕੀ ਹੈ? ਕੀ ਉਹ ਸਿਖਿਆ ਉਸ ਪ੍ਰਚਾਰਕ ਨੇਂ ਬਚਿਆਂ ਨੂੰ ਦਿੱਤੀ ਸੀ ਜਾਂ ਨਹੀਂ ਜੀ?

ਵੀਰ ਜੀ ਸਿਰਫ ਇਸ ਪ੍ਰਚਾਰਕ ਨੇ ਹੀ ਨਹੀਂ ਬਲਕਿ ਖ਼ੁਦ ਗੁਰੂ ਸਾਹਿਬਾਨ ਵੱਲੋਂ ਵੀ ਇਹੀ ਢੰਗ ਅਪਣਾਇਆ ਗਿਆ ਸੀ ਕਿ ਪਹਿਲਾਂ ਉਨ੍ਹਾਂ ਨੇ, ਮੁਕਤੀ ਜਾਂ ਰੱਬ ਦੀ ਪ੍ਰਾਪਤੀ ਲਈ ਜੋ ਮਿਥ ਕੇ ਫੋਕਟ ਕ੍ਰਮਕਾਂਡ ਕੀਤੇ ਜਾਂਦੇ ਸਨ ਉਨ੍ਹਾਂ ਦਾ ਭਰਵਾਂ ਖੰਡਨ ਕੀਤਾ ਹੈ ਤੇ ਬਾਅਦ ਵਿੱਚ ਸਹੀ ਉਪਦੇਸ਼ ਦਿੱਤਾ ਗਿਆ ਹੈ। ਜਪੁਜੀ ਸਾਹਿਬ ਦੀ ਪਹਿਲੀ ਪਾਉੜੀ ਹੀ ਧਿਆਨ ਨਾਲ ਪੜ੍ਹੋ

ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ॥

ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ॥

ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ॥

ਸਹਸ ਸਿਆਣਪਾ ਲਖ ਹੋਹਿ ਤ ਇੱਕ ਨ ਚਲੈ ਨਾਲਿ॥

ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥

ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥ ੧॥

ਸਚਿਆਰਾ ਬਣਨ ਲਈ ਅਨਧਰਮਾਂ ਵਲੋਂ ਮਿਥੇ ਗਏ ਚਾਰ ਤਰੀਕਿਆਂ- ਤੀਰਥ ਇਸ਼ਨਾਨਾਂ ਰਾਹੀਂ ਸਰੀਰਕ ਪਵਿਤਰਤਾ, ਮੌਨ ਧਾਰਨ ਕਰਕੇ ਇਕਤਾਰ ਸਮਾਧੀ ਲਾਉਣੀ, ਪਹਿਲਾਂ ਮਨ ਦੀਆਂ ਸਾਰੀਆਂ ਕਾਮਨਵਾਂ/ਵਾਸ਼ਨਾਵਾਂ ਪੂਰੀਆਂ ਕਰਨ ਉਪ੍ਰੰਤ ਰੱਬ ਦਾ ਧਿਆਨ ਕਰਨਾ ਅਤੇ ਸ਼ਾਸ਼ਤਰਾਂ ਦਾ ਗਿਆਨ ਪ੍ਰਾਪਤ ਕਰਕੇ ਨਿਰੋਲ ਮਨ ਦੀਆਂ ਚਤੁਰਾਈਆਂ ਰਾਹੀਂ ਰੱਬ ਦੀ ਨੇੜਤਾ ਪ੍ਰਾਪਤ ਕਰਨ ਦੇ ਯਤਨ ਕਰਨ ਦਾ ਖੰਡਨ ਕਰਨ ਉਪ੍ਰੰਤ ਅਖੀਰਲੀ ਪੰਕਤੀ ਵਿੱਚ ਸਿਰਫ ਇਹੀ ੳਪਦੇਸ਼ ਦਿੱਤਾ ਹੈ ਕਿ ਰਜ਼ਾ ਦੇ ਮਾਲਕ ਅਕਾਲ ਪੁਰਖ ਦੇ ਹੁਕਮ ਵਿੱਚ ਤੁਰਨਾ-ਇਹੋ ਇੱਕੋ ਇੱਕ ਵਿਧੀ ਹੈ ਜਿਸ ਨਾਲ ਮਨੁਖ ਸਚਿਆਰਾ ਬਣ ਸਕਦਾ ਹੈ। ਕੀ ਇਸ ਉਪਦੇਸ਼ ਨੂੰ ਅਸੀਂ ਇਹ ਕਹਿ ਕੇ ਅਧੂਰਾ ਕਹਿ ਸਕਦੇ ਹਾਂ ਕਿ ਇਸ ਪਉੜੀ ਵਿੱਚ ਦੂਜੇ ਮੱਤਾਂ ਵਾਲਿਆਂ ਦਾ ਸਿਰਫ ਖੰਡਨ ਹੀ ਕੀਤਾ ਹੈ ਇਹ ਤਾਂ ਦੱਸਿਆ ਹੀ ਨਹੀਂ ਗਿਆ ਕਿ ਰਜ਼ਾ ਦੇ ਮਾਲਕ ਦਾ ਹੁਕਮ ਕੀ ਹੈ ਤੇ ਉਸ ਹੁਕਮ ਵਿੱਚ ਚੱਲਣਾ ਕਿਵੇਂ ਹੈ? ਵੀਰ ਜੀ ਜਿਸ ਤਰ੍ਹਾਂ ਅੱਗੇ ਜਾ ਕੇ ਹੁਕਮ ਕੀ ਹੈ ਤੇ ਇਸ ਵਿੱਚ ਚੱਲਣਾ ਕਿਵੇਂ ਹੈ ਉਹ ਸਭ ਕੁੱਝ ਸਮਝਾ ਦਿੱਤਾ ਗਿਆ ਹੈ, ਪਰ ਇਹ ਸਭ ਕੁੱਝ ਇੱਕੇ ਹੀ ਪਾਉੜੀ ਵਿੱਚ ਦੱਸਿਆ ਨਹੀਂ ਜਾ ਸਕਿਆ ਉਸੇ ਤਰ੍ਹਾਂ ਉਸ ਪ੍ਰਚਾਰਕ ਨੇ ਆਪਣੇ ਲੈਕਚਰ ਵਿੱਚ ਸਿੱਖ ਧਰਮ ਵਿੱਚ ੮੪ ਕੱਟਣ ਲਈ ਫੈਲਾਏ ਜਾ ਰਹੇ ਫੋਕੇ ਕ੍ਰਮ ਕਾਂਡਾਂ ਦਾ ਖੰਡਨ ਕਰ ਦਿੱਤਾ ਹੈ ਤੇ ਅਸਲੀ ਤਰੀਕਾ ਦੱਸਿਆ ਹੈ- ਗੁਰਬਾਣੀ ਨੂੰ ਆਪ ਅਰਥਾਂ ਸਹਿਤ ਪੜ੍ਹੋ, ਵੀਚਾਰੋ ਤੇ ਇਸ `ਤੇ ਅਮਲ ਕਰੋ। ਮੈਨੂੰ ਇਸ ਵਿੱਚ ਕੁੱਝ ਵੀ ਊਣਤਾਈ ਜਾਂ ਗੁਰਬਾਣੀ ਦੇ ਵਿਰੁੱਧ ਕੁੱਝ ਨਹੀਂ ਭਾਸਿਆ। ਆਪ ਜੀ ਨੂੰ ਕੁੱਝ ਊਣਤਾਈ ਦਿੱਸਦੀ ਹੋਵੇ ਤਾਂ ਇਸ ਨੂੰ ਪੂਰੀ ਕਰਕੇ ਧੰਨਵਾਦੀ ਬਣਾਉਣਾ ਜੀ।

ਵੀਰ ਜੀ ਇਤਿਹਾਸਕ ਸਾਖੀ ਅਨੁਸਾਰ ਗੁਰੂ ਅਰਜਨ ਸਾਹਿਬ ਜੀ ਵਲੋਂ ਭਾਈ ਮੰਝ ਜੀ ਨੂੰ ਸਿੱਖੀ ਦੀ ਦਾਤ ਦੇਣ ਸਮੇਂ ਵੀ ਇਹੀ ਬਚਨ ਕੀਤਾ ਗਿਆ ਸੀ ਕਿ ਸਿੱਖੀ ਉਤੇ ਸਿੱਖੀ ਨਹੀਂ ਟਿਕ ਸਕਦੀ। ਜੇ ਸਿੱਖੀ ਕਮਾਉਣ ਦੀ ਦਿਲ ਵਿੱਚ ਚਾਹ ਹੈ ਤਾਂ ਪਹਿਲਾਂ ਆਪਣੇ ਘਰ ਬਣੀ ਸਖੀ ਸਰਵਰ ਦੀ ਕਬਰ ਢਾਹ ਕੇ ਆ। ਇਸੇ ਤਰ੍ਹਾਂ ਜਦ ਤੱਕ ਅਸੀਂ ਆਪਣੇ ਮਨ ਵਿੱਚ ੮੪ ਕੱਟਣ ਦੇ ਪ੍ਰਚਾਰੇ ਜਾ ਰਹੇ ਕ੍ਰਮਕਾਂਡਾਂ ਦੇ ਵਿਸ਼ਵਾਸਾਂ ਵਿੱਚ ਯਕੀਨ ਪੱਕਾ ਕਰੀ ਬੈਠੇ ਹਾਂ ਉਸ ਸਮੇਂ ਤੱਕ ਗੁਰੂ ਦੀ ਅਸਲੀ ਸਿਖਿਆ ਕਮਾਉਣ ਦੀ ਲੋੜ ਨਹੀਂ ਸਮਝਦੇ। ਸੋ ਇਨ੍ਹਾਂ ਕਰਮਕਾਂਡਾਂ ਨੂੰ ਉਸ ਪ੍ਰਚਾਰਕ ਨੇ ਸੋਹਣੇ ਢੰਗ ਨਾਲ ਰੱਦ ਕਰਕੇ ਗੁਰਬਾਣੀ ਪੜ੍ਹਨ ਸਮਝਣ ਦਾ ਉਪਦੇਸ਼ ਦਿੱਤਾ ਹੈ ਤਾਂ ਉਸ ਵਿੱਚ ਗਲਤ ਕੀ ਹੈ? ਇਸ ਵਿੱਚ ਗਲਤੀਆਂ ਕੱਢਣ ਵਾਲੇ ਤਾਂ ਗੁਰੂ ਅਰਜਨ ਸਾਹਿਬ ਜੀ ਨੂੰ ਵੀ ਕਹਿ ਸਕਦੇ ਹਨ ਕਿ ਪਹਿਲਾਂ ਕਬਰ ਢਹਾਉਣ ਦੀ ਕੀ ਲੋੜ ਸੀ, ਭਾਈ ਮੰਝ ਜੀ ਨੂੰ ਸਿੱਖੀ ਦੇ ਦੇਣੀ ਚਾਹੀਦੀ ਸੀ ਤੇ ਹੌਲੀ ਹੌਲੀ ਜਦੋਂ ਉਸ ਨੂੰ ਸਮਝ ਆ ਜਾਂਦੀ ਉਸ ਨੇ ਆਪ ਹੀ ਕਬਰ ਢਾਹ ਦੇਣੀ ਸੀ।

੪. ਅਸੀਂ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਕੁੱਝ ਵੀ ਕਿਉਂ ਨਹੀਂ ਸਿੱਖਿਆ?

ਇਸ ਦਾ ਕਾਰਣ ਤਾਂ ਉਸ ਪ੍ਰਚਾਰਕ ਵੀਰ ਨੇ ਬੜੇ ਸੋਹਣੇ ਢੰਗ ਨਾਲ ਦੱਸ ਦਿੱਤਾ ਗਿਆ ਹੈ ਕਿ ਅਸੀਂ ਗੁਰਬਾਣੀ ਨੂੰ ਰਸਮੀ ਕਰਮ ਕਾਂਡ ਬਣਾ ਕੇ ਪਾਠ ਕਰਵਾ ਰਹੇ ਹਾਂ ਉਸ ਨੂੰ ਸੁਣਨ ਤੇ ਸਮਝਣ ਦਾ ਭੋਰਾ ਭਰ ਵੀ ਯਤਨ ਨਹੀਂ ਕੀਤਾ ਜਾ ਰਿਹਾ।

੫. ਸਤਿਗੁਰ ਦੀ ਇੱਕ ਸਿਖਿਆ ਕੀ ਹੈ?

ਮੇਰੀ ਸਮਝ ਅਨੁਸਾਰ ਤਾਂ ਇੱਕ ਸਿਖਿਆ ਇਹ ਹੀ ਹੈ ਕਿ ਮਿਥੇ ਗਏ ਫੋਕੇ ਕ੍ਰਮਕਾਂਡਾ ਦਾ ਤਿਆਗ ਕਰਕੇ ਪ੍ਰਭੂ ਦੀ ਰਜ਼ਾ ਤੇ ਹੁਕਮ ਨੂੰ ਸਮਝਣਾ ਤੇ ਉਸ ਅਨੁਸਾਰ ਆਪਣਾ ਜੀਵਨ ਢਾਲਣਾ ਹੈ। ਇਸ ਤੋਂ ਸੌਖੇ ਤੇ ਸੰਖੇਪ ਸ਼ਬਦਾਂ ਵਿੱਚ ਜੇ ਆਪ ਜੀ ਇਸ ਦਾ ਵਰਨਣ ਕਰਕੇ ਮੇਰੇ ਗਿਆਨ ਵਿੱਚ ਵਾਧਾ ਕਰ ਸਕੋ ਤਾਂ ਆਪ ਜੀ ਦੀ ਮਿਹਰਬਾਨੀ ਹੋਵੇਗੀ।

੬. ਜਿਸ ਬਾਣੀ ਨੇ ਸਾਡਾ ਜੀਵਨ ਬਦਲਣਾ ਹੈ ਦੱਸੋ ਅਸੀਂ ਉਸ ਬਾਣੀਂ ਤੱਕ ਕਿਵੇਂ ਪਹੁੰਚੀਏ?

ਇਹ ਵੀਚਾਰ ਅਧੀਨ ਖ਼ਬਰਾਂ ਵਿੱਚ ਦੱਸਿਆ ਜਾ ਚੁੱਕਿਆ ਹੈ ਕਿ ਗੁਰਬਾਣੀ ਧਿਆਨ ਨਾਲ ਪੜ੍ਹਨੀ/ਸੁਣਨੀ ਤੇ ਉਸ ਦੀ ਅਰਥਾਂ ਸਹਿਤ ਵੀਚਾਰ ਕਰਨੀ ਹੀ ਇੱਕੋ ਇੱਕ ਸਾਧਨ ਹੈ। ਆਪ ਜੀ ਕੋਲ ਇਸ ਤੋਂ ਵਧੀਆ ਕੋਈ ਹੋਰ ਸਾਧਨ ਹੈ ਤਾਂ ਪਾਠਕਾਂ ਨਾਲ ਸਾਂਝਾ ਕਰਕੇ ਧੰਨਵਾਦੀ ਬਣਾਓ ਜੀ।

੭. ਇਹ ਸੱਭ ਕੁੱਝ ਸਿਰਫ ਲਿਖ ਦੇਣ ਨਾਲ ਹੀ ਸਾਡਾ ਫਰਜ ਪੂਰਾ ਨਹੀਂ ਹੋ ਜਾਂਦਾ। ਵੇਖਣਾਂ ਇਹ ਹੈ ਕਿ ਕੋਈ ਬਦਲੇ ਜਾਂ ਨਾਂ ਬਦਲੇ, ਕੋਈ ਸਿੱਖੇ ਜਾਂ ਨਾਂ ਸਿੱਖੇ। ਕੀ ਅਸੀਂ ਕੁੱਝ ਸਿੱਖਿਆ ਹੈ, ਜਾਂ ਸਾਡਾ ਜੀਵਨ ਕੁੱਝ ਬਦਲਿਆ ਹੈ। ਜੇ ਨਹੀਂ ਤਾਂ ਅਸੀਂ ਦੂਸਰਿਆਂ ਨੂੰ ਕੀ ਸਿੱਖਿਆ ਦੇ ਸਕਦੇ ਹਾਂ।

ਇਸ ਦਾ ਜਵਾਬ ਦੇਣਾ ਹੈ ਤਾਂ ਸਭ ਲਈ ਬੜਾ ਹੀ ਔਖਾ ਪਰ ਹੈ ਬਹੁਤ ਅਹਿਮ ਤੇ ਜਰੂਰੀ। ਮੈਂ ਆਪਣੇ ਸਬੰਧੀ ਸਿਰਫ ਇਤਨਾ ਕੁ ਦੱਸ ਸਕਦਾ ਹਾਂ ਇਨ੍ਹਾਂ ਖ਼ਬਰਾਂ ਵਿੱਚ ਮੈਂ ਆਪਣੇ ਵਲੋਂ ਕੋਈ ਸਿੱਖਿਆ ਨਹੀਂ ਦਿੱਤੀ ਸਿਰਫ ਇੱਕ ਪ੍ਰਚਾਰਕ ਵਲੋਂ ਦਿੱਤੀ ਗਈ ਸਿਖਿਆ ਨੂੰ ਆਮ ਪਾਠਕਾਂ ਤੱਕ ਪਹੁੰਚਾਉਣ ਦਾ ਨਿਮਾਣਾ ਜਿਹਾ ਯਤਨ ਕੀਤਾ ਹੈ। ਮੇਰੇ ਆਪਣੇ ਸਬੰਧੀ ਮੈਨੂੰ ਹੁਣ ਤੱਕ ਜੋ ਸਮਝ ਆਈ ਹੈ, ਉਹ ਇਹ ਹੈ ਕਿ ਮਿਥੇ ਗਏ ਧਾਰਮਿਕ ਕ੍ਰਮਕਾਂਡਾਂ, ਮੂਰਤੀ/ਬੁੱਤ ਪੂਜਾ, ਬਰਤ, ਤੀਰਥ ਯਾਤਰਾ/ਇਸ਼ਨਾਨ, ਰਸਮੀ ਅਖੰਡ/ਸੰਪਟ ਪਾਠ ਕਰਨੇ, ਪਾਠ ਸਮੇਂ ਕੁੰਭ ਨਲੀਏਰ ਰੱਖਣੇ, ਲਗਾਤਾਰ ਜੋਤ ਜਗਾਉਣੀ, ਧੂਪ ਧੁਖਾਉਣੀ, ਸਿਮਰਨੇ/ਮਾਲਾ ਫੇਰਨੀ, ਮਰੇ ਹੋਏ ਪਰਾਣੀ ਦੇ ਫੁੱਲ ਚੁਗ ਕੇ ਕਿਸੇ ਖਾਸ ਅਸਥਾਨ `ਤੇ ਪਾਉਣੇ, ਭੋਗ ਸਮੇਂ ਉਸ ਨਮਿਤ ਬਸਤਰ/ਭਾਂਡੇ ਦੇਣੇ, ਵਰੀਨੇ/ਸ਼ਰਾਧ ਕਰਨੇ ਮਨੁੱਖੀ ਆਤਮਾ ਲਈ ਕੋਈ ਸਹਾਇਤਾ ਨਹੀਂ ਕਰ ਸਕਦੇ। ਗੁਰੂ ਬਖ਼ਸ਼ਿਸ਼ ਦੁਆਰਾ ਮੈਂ ਇਨ੍ਹਾਂ ਤੋਂ ਹਾਲੀ ਤੱਕ ਬਚਿਆ ਹੋਇਆ ਹਾਂ। ਆਪਣੇ ਪ੍ਰਵਾਰ ਨੂੰ ਕਹਿ ਚੁੱਕਾ ਹਾਂ ਕਿ ਮੇਰੇ ਪਿੱਛੋਂ ਇਹ ਫੋਕਟ ਕ੍ਰਮ ਕਾਂਡ ਨਹੀਂ ਕਰਨੇ। ਆਪਣੇ ਰਿਸ਼ਤੇਦਾਰਾਂ ਤੇ ਦੋਸਤਾਂ ਮਿੱਤਰਾਂ ਨੂੰ ਸਮਝਾਉਣ ਦਾ ਯਤਨ ਕਰਦਾ ਹਾਂ ਪਰ ਜੇ ਕੋਈ ਨਾ ਸਮਝੇ ਤਾਂ ਘੱਟ ਤੋਂ ਘੱਟ ਕਿਸੇ ਰਿਸ਼ਤੇਦਾਰ, ਭਾਵੇਂ ਉਹ ਕਿੰਨਾ ਵੀ ਨਜ਼ਦੀਕੀ ਕਿਉਂ ਨਾ ਹੋਵੇ, ਉਸ ਦੇ ਫੁੱਲ ਚੁਗਣ ਅਤੇ ਕੀਰਤਪੁਰ ਆਦਿ ਥਾਵਾਂ `ਤੇ ਪਾਉਣ ਦੀ ਮਨਮਤਿ ਵਿੱਚ ਕਦੀ ਭੁੱਲ ਕੇ ਵੀ ਸ਼ਾਮਲ ਨਹੀਂ ਹੋਇਆ। ਸਭ ਤੋਂ ਜਰੂਰੀ ਹੈ ਕਿ ਗੁਰੂ ਦੀ ਸਿਖਿਆ ਅਨੁਸਾਰ ਪੰਜ ਵਕਾਰ- ਕਾਮ, ਕ੍ਰੋਧ, ਲੋਭ, ਮੋਹ ਹੰਕਾਰ ਨੂੰ ਕਾਬੂ ਵਿੱਚ ਰੱਖਣਾ। ਇਸ `ਤੇ ਅਮਲ ਕਰਨ ਦਾ ਪੂਰਾ ਯਤਨ ਰਹਿੰਦਾ ਹੈ। ਇਹ ਠੀਕ ਹੈ ਕਿ ਇਨ੍ਹਾਂ ਤੇ ਪੂਰੀ ਤਰ੍ਹਾਂ ਕਾਬੂ ਰੱਖਣਾ, ਗੁਰੂ ਦੀ ਪੂਰਨ ਬਖ਼ਸ਼ਿਸ਼ ਤੋਂ ਵਗੈਰ ਬਹੁਤ ਹੀ ਮੁਸ਼ਕਲ ਹੈ ਜਿਸ ਲਈ ਗੁਰੂ ਚਰਨਾਂ ਵਿੱਚ ਅਰਦਾਸ ਕਰਦੇ ਰਹੀਦਾ ਹੈ ਜੀ। ਜੇ ਆਪ ਜੀ ਨੁੰ ਮੇਰੇ ਵਿੱਚ ਕਮੀ ਦਿੱਸ ਰਹੀ ਤਾਂ ਮੇਰੇ ਧਿਆਨ ਵਿੱਚ ਲਿਆ ਕੇ ਇਸ ਨੂੰ ਦੂਰ ਕਰਵਾਉਣ ਵਿੱਚ ਸਹਾਈ ਹੋਣਾ ਜੀ।

ਧੰਨਵਾਦ ਜੀ॥

ਕਿਰਪਾਲ ਸਿੰਘ ਬਠਿੰਡਾ

੯੧ ੯੮੫੫੪ ੮੦੭੯੭


(28/06/11)
ਬਸੰਤ ਕੌਰ, ਫਰੀਦਾਬਾਦ

ਗੁਰਦੁਆਰਿਆਂ ਵਿੱਚ ੧੨ ਮਿੰਟ ਨਾ ਬੈਠਣ ਵਾਲੇ ਬੱਚਿਆਂ ਨੇ ਇੱਕ ਦਿਨ ਵਿੱਚ ੧੨ ਘੰਟੇ ਲਗਾਤਾਰ ਗੁਰਮਤਿ ਟ੍ਰੇਨਿੰਗ ਕੈਂਪ ਵਿੱਚ ਹਾਜ਼ਰੀ ਭਰੀ
ਗੁਰਬਾਣੀ ਦੇ ਸਹੀ ਮਾਇਨੇ ਨੂੰ ਨਾ ਸਮਝਦਿਆਂ ਕੁੱਝ ਕੁ ਬਾਣੀਆਂ ਦਾ ਰਟਨ ਕਰ ਕੇ ਸਿੱਖ ਸੰਗਤਾਂ ਬਜ਼ੁਰਗ ਹੋਣ ਦੇ ਬਾਵਜੂਦ ਵੀ ਨਰਸਰੀ ਕਲਾਸ ਵਿੱਚ ਹੀ ਬੈਠੀਆਂ ਹਨ: ਸ. ਉਪਕਾਰ ਸਿੰਘ ਫ਼ਰੀਦਾਬਾਦ
(੨੮ ਜੂਨ ੨੦੧੧, ਬਸੰਤ ਕੌਰ, ਫਰੀਦਾਬਾਦ)
ਜਿਹੜੇ ਬੱਚੇ ਗੁਰਦੁਆਰਿਆਂ ਵਿੱਚ ੧੨ ਮਿੰਟ ਵੀ ਬੈਠਣਾ ਪਸੰਦ ਨਹੀਂ ਕਰਦੇ ਉਨ੍ਹਾਂ ਨੇ ਇੱਕ ਦਿਨ ਵਿੱਚ ੧੨ ਘੰਟੇ ਲਗਾਤਾਰ ਗੁਰਮਤਿ ਟ੍ਰੇਨਿੰਗ ਕੈਂਪ ਵਿੱਚ ਹਾਜ਼ਰੀ ਭਰ ਕੇ ਸਾਬਤ ਕੀਤਾ ਕਿ ਮੌਜੂਦਾ ਗੁਰਦੁਆਰਾ ਪ੍ਰਬੰਧ ਵਿੱਚ ਸਭ ਤੋਂ ਵੱਧ ਸੁਧਾਰ ਦੀ ਲੋੜ ਹੈ, ਅਜਿਹਾ ਨਜ਼ਾਰਾ ਫ਼ਰੀਦਾਬਾਦ ਵਿਖੇ ੨ ਰੋਜ਼ਾ ਗੁਰਮਤਿ ਟ੍ਰੇਨਿੰਗ ਕੈਂਪ ਦਾ ਸੀ। ਪਿਛਲੇ ੧੫ ਸਾਲਾਂ ਤੋਂ ਪ੍ਰਚਾਰ ਵਿੱਚ ਜੁਟੀ ਸੰਸਥਾ ਮਾਤਾ ਸਾਹਿਬ ਕੌਰ ਗੁਰਮਤਿ ਕਾਲਜ ਵੱਲੋਂ ਐਤਕੀਂ ਮਿਯੂਨਿਸਪਲ ਆਡੀਟੋਰੀਅਮ ਫ਼ਰੀਦਾਬਾਦ ਵਿਖੇ ੭੩ਵਾਂ ਗੁਰਮਤਿ ਟ੍ਰੇਨਿੰਗ ਕੈਂਪ ਲਾਇਆ ਗਿਆ ਜੋ ਕਿ ਸਵੇਰ ੭ ਵਜੇ ਤੋਂ ਸ਼ਾਮ ਦੇ ੭ ਵਜੇ ਤਕ ਚਲਿਆ, ਮਾਤਾ ਸਾਹਿਬ ਕੌਰ ਗੁਰਮਤਿ ਕਾਲਜ ਦੇ ਚੇਅਰਮੈਨ ਸ. ਕ੍ਰਿਪਾਲ ਸਿੰਘ ਨੇ ਬੱਚਿਆਂ ਨੂੰ ਜੀ ਆਇਆਂ ਆਖਿਆ। ਇਸ ਦੋ ਰੋਜ਼ਾ ਕੈਂਪ ਵਿੱਚ ੩੦੦ ਤੋਂ ਵੱਧ ਬੱਚਿਆਂ ਨੇ ਹਿੱਸਾ ਲਿਆ ਜਿਸ ਵਿੱਚ ਬੱਚਿਆਂ ਨੂੰ ਆਧੁਨਿਕ ਸੁਖ ਸਹੂਲਤਾਂ ਦਿੰਦਿਆਂ ਉਨ੍ਹਾਂ ਦੀ ਪਸੰਦ ਮੁਤਾਬਕ ਮਲਟੀਮੀਡੀਆ ਤਕਨੀਕ ਰਾਹੀਂ ਗੁਰਮਤਿ ਦੀ ਜਾਣਕਾਰੀ ਦਿੱਤੀ ਗਈ। ਜਿਸ ਦੀ ਸੇਵਾ ਉਚੇਚੇ ਸੱਦੇ `ਤੇ ਪੁੱਜੇ ਬੀਬੀ ਹਰਬੰਸ ਕੌਰ ਫ਼ਰੀਦਾਬਦ ਅਤੇ ਸ. ਗੁਰਸੇਵਕ ਸਿੰਘ ਮਦਰੱਸਾ ਦੀ ਜੋੜੀ ਨੇ ਨਿਭਾਈ। ਕੈਂਪ ਵਿੱਚ ਵੱਡੇ ਪਰਦੇ `ਤੇ ਜਿੱਥੇ ਬੱਚਿਆਂ ਨੂੰ ਗੁਰਮਤਿ ਅਨੁਸਾਰ ਜੀਵਨ ਜੁਗਤਿ ਵਿਖਾਈ ਉਥੇ ਧਾਰਮਕ ਫਿਲਮਾਂ, ਗੁਰਮਤਿ ਕਿਉਜ਼, ਗੁਰਮੁਖੀ ਸਿਖਲਾਈ, ਸਿੱਖ ਵਿਰਸੇ ਨਾਲ ਸੰਬੰਧਤ ਵੀਡੀਉ ਕਲਿਪਜ਼, ਸਲਾਈਡ ਸ਼ੋ ਵਿਖਾਏ ਅਤੇ ਗੇਮਜ਼ ਵੀ ਖਿਡਾਏ ਗਏ। ਇਸ ਦੋ ਰੋਜ਼ਾ ਕੈਂਪ ਵਿੱਚ ਬੱਚਿਆਂ ਨੂੰ ਆਪਣੀ ਸ਼ਖਸੀਅਤ ਨੂੰ ਉਭਾਰਣ ਦਾ ਭਰਪੂਰ ਮੌਕਾ ਦਿੰਦਿਆ ਦੂਜੇ ਦਿਨ ਟੈਲੰਟ ਸ਼ੋ ਵੀ ਰੱਖਿਆ ਜਿਸ ਵਿੱਚ ਬੱਚਿਆਂ ਨੇ ਸਟੇਜ `ਤੇ ਗੁਰਮਤਿ ਅਨੁਸਾਰ ਵੱਖ ਵੱਖ ਟੈਲੰਟ ਵਿਖਾ ਕੇ ਆਪਣੇ ਅੰਦਰ ਛਿੱਪੀ ਕਲਾ ਦਾ ਪ੍ਰਦਰਸ਼ਨ ਕੀਤਾ। ਇਸ ਤੋਂ ਇਲਾਵਾ ਗੁਰੂ ਨਾਨਕ ਮਿਸ਼ਨ ਗਤਕਾ ਅਖਾੜਾ ਫਰੀਦਾਬਾਦ ਵੱਲੋਂ ਗਤਕੇ ਦੀ ਟ੍ਰੇਨਿੰਗ ਵੀ ਦਿੱਤੀ ਗਈ। ਇਸ ਕੈਂਪ ਵਿੱਚ ਦਾ ਲਿਵਿੰਗ ਟਰੇਜ਼ਰ ਦਿੱਲੀ ਤੋਂ ਸ. ਜਸਪ੍ਰੀਤ ਸਿੰਘ ਅਤੇ ਸੁਖਪ੍ਰੀਤ ਸਿੰਘ ਨੇ ਸ਼ਬਦ ਵਿਚਾਰ ਰਾਹੀਂ ਹਾਜ਼ਰੀ ਭਰਦਿਆਂ ਸੌਖੇ ਤਰੀਕੇ ਨਾਲ ਸਮਝਾਇਆ ਕਿ ਅਸਲ ਵਿੱਚ ਗੁਰਬਾਣੀ ਨੂੰ ਜੀਵਨ ਵਿੱਚ ਨਾ ਅਪਨਾਉਣ ਕਰ ਕੇ ਹੀ ਸਾਡੇ ਜੀਵਨ ਵਿੱਚ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਗੁਰਮਤਿ ਪ੍ਰਚਾਰ ਜੱਥਾ ਦਿੱਲੀ ਦੇ ਸ. ਬਲਦੇਵ ਸਿੰਘ ਨੇ ਕਿਹਾ ਕਿ ਸਾਨੂੰ ਕਾਂ ਬਿਰਤੀ ਛੱਡ ਕੇ ਮਧੁਮੱਖੀ ਵਾਂਗ ਗੁਣਾਂ ਰੂਪੀ ਸ਼ਹਿਦ ਇਕੱਠਾ ਕਰਨਾ ਚਾਹੀਦਾ ਹੈ। ਮਾਤਾ ਸਾਹਿਬ ਕੌਰ ਗੁਰਮਤਿ ਕਾਲਜ ਤੋਂ ਬੀਬੀ ਸਰਬਜੀਤ ਕੌਰ ਨੇ ਸਿੱਖ ਧਰਮ ਵਿੱਚ ਇਸਤਰੀ ਦੇ ਸਥਾਨ ਬਾਰੇ ਜਾਣਕਾਰੀ ਦਿੱਤੀ ਅਤੇ ਬੀਬੀ ਪਰਮਜੀਤ ਕੌਰ ਨੇ ਸ਼ਬਦ ਵਿਚਾਰ ਕਰਦਿਆਂ ਕਿਹਾ ਕਿ ਸਾਡੀ ਲੋਕਾਂ ਨਾਲ ਚੰਗੀ ਸਾਂਝ ਤਾਂ ਹੀ ਪੈ ਸਕਦੀ ਹੈ ਜਦ ਸਾਡਾ ਜੀਵਨ ਸੱਚ’ ਤੇ ਟਿਕਿਆ ਹੋਵੇਗਾ। ਸ. ਸੁਰਿੰਦਰ ਸਿੰਘ ਜਿੰਨ੍ਹਾਂ ਨੇ ਸਮੁੱਚੇ ਕੈਂਪ ਵਿੱਚ ਸਟੇਜ ਸਕੱਤਰ ਦੀ ਸੇਵਾ ਨਿਭਾਉਂਦਿਆਂ ਗੁਰਦੁਆਰੇ ਦੇ ਪ੍ਰਬੰਧਕਾਂ ਨੂੰ ਅਪੀਲ ਕੀਤੀ ਕਿ ਗੁਰਦੁਆਰਿਆਂ ਦੀ ਬਿਲਡਿੰਗਾਂ ਨਾ ਬਨਾਈਆਂ ਜਾਣ ਸਗੋਂ ਗੁਰਦੁਆਰਾ ਬਣਾਇਆ ਜਾਵੇ ਉਨ੍ਹਾਂ ਕਿਹਾ ਕਿ ਅੱਜ ਗੁਰਦੁਆਰਿਆ ਵਿੱਚ ਬੱਚਿਆਂ ਅਤੇ ਨੌਜਵਾਨਾਂ ਦੇ ਨਾ ਜਾਣ ਦਾ ਸਭ ਤੋਂ ਵੱਡਾ ਕਾਰਣ ਹੀ ਇਹੀ ਹੈ ਕਿ ਪ੍ਰਬੰਧਕਾਂ ਵੱਲੋਂ ਸਭ ਤੋਂ ਵੱਧ ਧਿਆਨ ਬਿਲਡਿਗਾਂ ਤੋੜਨ ਅਤੇ ਬਨਾਉਣ ਵਿੱਚ ਲੱਗਿਆ ਹੈ। ਸ. ਗੁਰਸੇਵਕ ਸਿੰਘ ਨੇ ਨਸ਼ੇ ਸਬੰਧੀ ਸਲਾਈਡ ਸ਼ੋ ਵਿਖਾ ਕੇ ਬੱਚਿਆ ਨੂੰ ਇਸ ਪੱਖੋਂ ਜਾਗਰੂਕ ਕਰਦਿਆਂ ਕਿਹਾ ਕਿ ਸਮਾਜ ਵਿੱਚ ਨਸ਼ਿਆਂ ਦੀ ਗੰਦਗੀ ਇੰਨੇ ਭਿਆਨਕ ਰੂਪ ਵਿੱਚ ਫੈਲ ਚੁੱਕੀ ਹੈ ਕਿ ਨਸ਼ਾ ਨਾ ਕਰਨ ਵਾਲੇ ਵੀ ਇਸ ਭਿਆਨਕ ਬਿਮਾਰੀ ਦੀ ਲਪੇਟ ਵਿੱਚ ਆ ਰਹੇ ਹਨ। ਮਾਤਾ ਸਾਹਿਬ ਕੌਰ ਗੁਰਮਤਿ ਕਾਲਜ ਦੇ ਜਨਰਲ ਸਕੱਤਰ ਸ. ਉਪਕਾਰ ਸਿੰਘ ਫ਼ਰੀਦਾਬਾਦ ਨੇ ਕੈਂਪ ਵਿੱਚ ਆਏ ਬੱਚਿਆਂ ਅਤੇ ਉਨ੍ਹਾਂ ਦੇ ਮਾਤਾ ਪਿਤਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਗੁਰਬਾਣੀ ਦੇ ਸਹੀ ਮਾਇਨੇ ਨੂੰ ਨਾ ਸਮਝਦਿਆਂ ਕੁੱਝ ਕੁ ਬਾਣੀਆਂ ਦਾ ਰਟਨ ਕਰ ਕੇ ਸਿੱਖ ਸੰਗਤਾਂ ਬਜ਼ੁਰਗ ਹੋਣ ਦੇ ਬਾਵਜੂਦ ਵੀ ਨਰਸਰੀ ਕਲਾਸ ਵਿੱਚ ਹੀ ਬੈਠੀਆਂ ਹਨ। ਇਸ ਤੋਂ ਇਲਾਵਾ ਡਾ. ਹੋਸ਼ਿਆਰ ਸਿੰਘ ਨੇ ਗੁਰਬਾਣੀ ਦੀ ਰੋਸਨੀ ਵਿੱਚ ਬੱਚਿਆਂ ਨੂੰ ਸ਼ਰੀਰਕ ਤੌਰ’ ਤੇ ਚੰਗੀ ਸਿਹਤ ਬਨਾਉਣ ਦੇ ਨੁਸਖੇ ਦੱਸੇ। ਪੁਰਾਣੇ ਕੈਂਪਰਜ਼ ਕਵਲਜੀਤ ਸਿੰਘ ਅਤੇ ਗਗਨਜੋਤ ਕੌਰ ਨੇ ਬੱਚਿਆਂ ਨੂੰ ਮਨੋਰੰਜਕ ਖੇਡਾਂ ਕਰਵਾਈਆਂ। ਕੈਂਪ ਦੇ ਅੰਤ ਵਿੱਚ ਹਰ ਬੱਚੇ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਕੀਤਾ।


(28/06/11)
ਗੁਰਮਤਿ ਗਿਆਨ ਮਿਸ਼ਨਰੀ ਕਾਲਜ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵੀਰ ਜੀ ਪਾਠਕਾਂ ਦੀ ਜਾਣਕਾਰੀ ਲਈ ਇਹ ਇਹ ਸੂਚਨਾ ਵੈਬ ਸਾਈਟ ਤੇ ਪ੍ਰਕਾਸ਼ਤ ਕਰਨ ਦੀ ਖੇਚਲ ਕਰਨੀ ਜੀ।

ਧੰਨਵਾਦ

GGMC Ludhiana

ਗੁਰਦੁਆਰਾ ਸਿੰਘ ਸਭਾ,ਸ਼ੈਰਲੀ ਰੋਡ,ਔਕਲੈਂਡ,ਨਿਊਜ਼ੀਲੈਂਡ ਤੋਂ ਭਾਈ ਰੋਜ਼ਾਨਾ (ਭਾਰਤ) ਦੁਪਹਿਰ 12:30 ਤੋਂ 1:30 ਵਜੇ ਤੱਕ ਲਾਈਵ ਭਾਈ ਸੁਖਵਿੰਦਰ ਸਿੰਘ ਦਦੇਹਰ ਦੁਆਰਾ ਗੁਰਮਤਿ ਵੀਚਾਰ ਸੁਣੋ ਜੀ

ਲਾਈਵ ਦੇਖਣ ਲਈ

ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ ਦੀ ਵੈਬਸਾਈਟ http://www.gurmatgian.com ਤੇ ਜਾਵੋ ਜਾਂ ਇਸ ਲਿੰਕ ਤੇ ਕਲਿਕ ਕਰੋ ਜੀ

http://www.gurmatgian.com/live-from-ggmc-ludhiana


(28/06/11)
ਡਾ ਗੁਰਮੀਤ ਸਿੰਘ ਬਰਸਾਲ(ਕੈਲੇਫੋਰਨੀਆਂ)

ਜੈਕਾਰਾ
ਆਓ ਗੁਰੂ-ਗਿਆਨ ਦੀ ਖੜਗ ਲੈਕੇ ,
ਸਿਧਾਂਤਕ-ਏਕਤਾ ਵਾਲਾ ਜੈਕਾਰਾ ਬਣੀਏ ।
ਸਿੱਖ-ਫਲਸਫੇ ਨੂੰ ਜੋ ਵੀ ਕਰੇ ਧੁੰਦਲਾ ,
ਰਲ਼ਕੇ ਉਹਦਾ ਜਵਾਬ ਕਰਾਰਾ ਬਣੀਏ ।
ਇੱਕ ਦੂਜੇ ਦੀਆਂ ਲੱਤਾਂ ਖਿੱਚਣ ਦੀ ਥਾਂ ,
ਇੱਕ ਦੂਜੇ ਦਾ ਸਗੋਂ ਸਹਾਰਾ ਬਣੀਏ ।
ਸੱਚ-ਤਰਕ ਲੈ ਗੁਰੂ-ਗ੍ਰੰਥ ਜੀ ਤੋਂ ,
ਨਵੇਂ ਯੁੱਗ ਲਈ ਚਾਨਣ- ਮੁਨਾਰਾ ਬਣੀਏ ।।
ਡਾ ਗੁਰਮੀਤ ਸਿੰਘ ਬਰਸਾਲ(ਕੈਲੇਫੋਰਨੀਆਂ)


(28/06/11)
ਮਨਜੀਤ ਸਿੰਘ ਖਾਲਸਾ

ਗੁਰਮਤਿ ਗਾਡੀਰਾਹ ਤੋਂ ਭਟਕਿਆ ਗੁਰਦਵਾਰਾ ਪ੍ਰਬੰਧਕੀ ਸਿਸਟਮ

੧. ਇੱਕ ਅਤਿ-ਦੁਖਦਾਈ ਰੁਝਾਨ

ਪ੍ਰਭੂ-ਪਿਤਾ ਵੱਲੋਂ ਮਿਲੇ ਹੁਕਮ ਅਨੁਸਾਰ, ਗੁਰੂ ਨਾਨਕ ਸਾਹਿਬ ਨੇ, ਸਮੁੱਚੇ ਸੰਸਾਰ ਵਿੱਚ, ਮਨੁੱਖਤਾ ਦੀ ਹਰ ਪੱਖ ਤੋਂ ਬਰਾਬਰਤਾ ਦੇ ਅਧਾਰ `ਤੇ, ਹੱਕ, ਸੱਚ ਤੇ ਇਨਸਾਫ਼ ਦਾ ਜ਼ਾਮਨ, ਸਦੀਵਕਾਲੀ ਹਲੇਮੀ-ਰਾਜ ਸਥਾਪਤ ਕਰਨ ਲਈ, ਪੰਦਰ੍ਹਵੀਂ ਸਦੀ ਦੇ ਅਖ਼ੀਰ ਵਿੱਚ, ਗ਼ਰੀਬ-ਜਨਤਕ ਆਧਾਰ ਵਾਲੇ, ਲਾਸਾਨੀ (ਗੁਰਮਤਿ) ਇਨਕਲਾਬ ਦੇ ਆਗਾਜ਼ ਦਾ ਬਿਗੁਲ ਵਜਾ ਦਿੱਤਾ ਸੀ। (ਇਸ ਪੁਸਤਕ ਵਿੱਚ ਇਸ ਸਦੀਵਕਾਲੀ ਇਨਕਲਾਬ ਨੂੰ ‘ਗੁਰਮਤਿ ਇਨਕਲਾਬ` ਜਾਂ ‘ਲਾਸਾਨੀ (ਗੁਰਮਤਿ) ਇਨਕਲਾਬ` ਦੇ ਨਾਮ ਨਾਲ ਦਰਜ਼ ਕੀਤਾ ਗਿਆ ਹੈ)। ਇਸ ਇਨਕਲਾਬ ਦੇ ਵਿਕਾਸ ਲਈ ਆਪਣੀਆਂ ਵਿਸ਼ਵ-ਪੱਧਰ ਦੀਆਂ ਪ੍ਰਚਾਰ ਫੇਰੀਆਂ (ਉਦਾਸੀਆਂ) ਦੇ ਦੌਰਾਨ, ਸਤਿਗੁਰਾਂ ਨੇ, ਥਾਂ-ਪੁਰ-ਥਾਂ, ਸਭ ਤੋਂ ਪਹਿਲੀ ਅਤੇ ਸਭ ਤੋਂ ਮਹੱਤਵਪੂਰਨ ਸਥਾਨਿਕ ਸੰਸਥਾ ‘ਸੰਗਤਿ` (ਮੌਜੂਦਾ ਗੁਰਦਵਾਰਾ) ਦੇ ਰੂਪ ਵਿੱਚ ਕਾਇਮ ਕੀਤੀ ਸੀ। ਇਤਿਹਾਸਕ ਕਾਰਨਾਂ ਕਰ ਕੇ ਅਤੇ ਗੁਰਮਤਿ-ਵਿਰੋਧੀ ਸ਼ਕਤੀਆਂ ਦੀਆਂ ਅਤਿ ਖ਼ਤਰਨਾਕ ਸਾਜ਼ਿਸ਼ੀ ਕਾਰਵਾਈਆਂ ਦੇ ਕਾਰਨ, ਕਾਫ਼ੀ ਅਰਸੇ ਤੋਂ (ਤਕਰੀਬਨ ਸੰਨ 1716 ਤੋਂ ਲੈ ਕੇ ਹੁਣ ਤੱਕ) ਇਸ ਸੰਸਥਾ `ਤੇ ਗੁਰਮਤਿ-ਵਿਹੂਣੇ ਪਗੜੀਧਾਰੀ/ਘੋਨ-ਮੋਨ ਅਨਸਰ ਕਾਬਜ਼ ਹੋ ਕੇ, ਇਸ ਸੰਸਥਾ ਦੀ ਦੁਰਵਰਤੋਂ ਰਾਹੀਂ, ਗੁਰਮਤਿ ਇਨਕਲਾਬ ਦੇ ਵਿਕਾਸ ਨੂੰ ਪੁੱਠਾ ਗੇੜਾ ਦੇਈ ਜਾ ਰਹੇ ਹਨ। ਇਥੇ ਹੀ ਬੱਸ ਨਹੀਂ, ਮਾਨਵ-ਵਿਰੋਧੀ ਸ਼ਕਤੀਆਂ ਨੇ, ਚਾਣਕੀਯਾ ਕੂਟਨੀਤੀ ਦੀ ਵਰਤੋਂ ਰਾਹੀਂ, ਖ਼ਾਲਸਾ ਕੌਮ ਦੇ ਅਜੋਕੇ (ਬਹੁਤ ਸਾਰੇ) ਰਾਜਨੀਤਕ ਅਤੇ ਧਾਰਮਿਕ ਲੀਡਰਾਂ ਦੀ ਜ਼ਮੀਰ ਨੂੰ ਖ਼ਰੀਦ ਲਿਆ ਹੈ, ਅਤੇ ਇਨ੍ਹਾਂ ਦੀ, ਆਪਣੇ ਬੈਅ-ਖ਼ਰੀਦ ਗ਼ੁਲਾਮਾਂ ਦੀ ਤਰ੍ਹਾਂ, ਵਰਤੋਂ ਕਰ ਕੇ, ਖ਼ਾਲਸਾ ਕੌਮ ਦੀਆਂ ਮਹੱਤਵਪੂਰਨ ਰਾਜਸੀ. ਧਾਰਮਿਕ, ਸੱਭਿਆਚਾਰਕ. ਸਾਹਿਤਕ ਜੱਥੇਬੰਦੀਆਂ/ ਸੰਸਥਾਵਾਂ/ ਅਦਾਰਿਆਂ `ਤੇ ਸਿੱਖੀ ਸਰੂਪ ਵਾਲੇ, ਮਨੂੰਵਾਦੀਆਂ ਦਾ ਕਬਜ਼ਾ ਕਰਵਾ ਦਿੱਤਾ ਹੈ। ਸਾਡੀਆਂ ਇਨ੍ਹਾਂ ਕੌਮੀ ਸੰਸਥਾਵਾਂ `ਤੇ ਕਾਬਜ਼ ਹੋਏ ਇਹ ਬਿਪਰਵਾਦੀ ਅਨਸਰ, ਮਨੂੰਵਾਦੀਆਂ ਦੀਆਂ ਮਾਨਵ-ਵਿਰੋਧੀ ਸਾਜਿਸ਼ਾਂ ਦੇ ਕਲ-ਪੁਰਜ਼ੇ (ਕੱਠਪੁਤਲੀਆਂ) ਬਣ ਕੇ, ਗੁਰ-ਇਤਿਹਾਸ, ਸਿੱਖ-ਇਤਿਹਾਸ, ਗੁਰਮਤਿ ਸਿਧਾਂਤ, ਗੁਰਮਤਿ ਸਭਿਆਚਾਰ, ਗੁਰਮਤਿ ਪ੍ਰੰਪਰਾਵਾਂ ਅਤੇ ਗੁਰਮਤਿ ਸਾਹਿਤ ਵਿੱਚ ਬਿਪਰਵਾਦੀ ਖ਼ੋਟ ਮਿਲਾ ਕੇ, ਖ਼ਾਲਸਾ ਕੌਮ ਨੂੰ ਹਰ ਪੱਖ ਤੋਂ ਭੰਬਲਭੂਸਿਆਂ ਵਿੱਚ ਪਾ ਕੇ, ਸਤਿਗੁਰਾਂ ਵੱਲੋਂ ਸਾਜੇ ਨਿਆਰੇ, ਨਿਰਮਲ ਖ਼ਾਲਸਾ ਪੰਥ ਦੀ ਹੋਂਦ ਨੂੰ ਹੀ ਹੌਲੀ-ਹੌਲੀ ਖ਼ਤਮ ਕਰ ਕੇ, ਬਿਪਰਵਾਦ ਦੇ ਡੂੰਘੇ, ਖ਼ਾਰੇ, ਮਾਨਵ-ਵਿਰੋਧੀ ਸਮੁੰਦਰ ਵਿੱਚ ਜਜ਼ਬ ਕਰਨ ਲਈ, ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ, ਵਿਉਂਤਵੰਦ ਢੰਗ ਨਾਲ ਜਥੇਬੰਦ ਹੋ ਕੇ, ਜੰਗੀ-ਪੱਧਰ ਤੇ ਕਾਲੀਆਂ ਕਾਰਵਾਈਆਂ ਕਰਦੇ ਆ ਰਹੇ ਹਨ। ਗੁਰੂ ਗ੍ਰੰਥ ਸਾਹਿਬ ਦੇ ਸਰਬੱਤ ਦੇ ਭਲੇ, ਹੱਕ, ਸੱਚ ਤੇ ਕੁਦਰਤੀ ਇਨਸਾਫ਼ ਦੇ ਜਾਮਨ ਆਲਮਗ਼ੀਰੀ ਸਿਧਾਂਤਾਂ ਨਾਲੋਂ ਤਕਰੀਬਨ ਢਾਈ ਸੱਦੀਆਂ ਤੋਂ ਟੁੱਟੀ ਆ ਰਹੀ ਅਤੇ ਗਫ਼ਲਤ ਦੀ ਗੂੜ੍ਹੀ ਨੀਂਦ `ਚ ਸੁੱਤੀ ਹੋਈ ਖ਼ਾਲਸਾ ਕੌਮ ਨੂੰ ਸੁਚੇਤ ਕਰਨ ਲਈ, ਇਥੇ ਇਸ ਚੇਤਾਵਨੀ ਦਾ ਦਰਜ਼ ਕਰਨਾ ਵੀ ਜ਼ਰੂਰੀ ਹੈ ਕਿ ਬੁੱਧ-ਮੱਤ ਂਨੂੰ ਭਾਰਤ ਉਪ-ਮਹਾਂਦੀਪ ਵਿੱਚੋਂ ਵਹਿਸ਼ੀਆਨਾ ਢੰਗ ਨਾਲ ਖ਼ਤਮ ਕਰਨ ਲਈ ਮਨੂੰਵਾਦੀਆਂ ਨੇ ਹੂ-ਬ-ਹੂ ਇਸੇ ਫ਼ਾਰਮੂਲੇ ਦੀ ਸਫ਼ਲਤਾ ਨਾਲ ਵਰਤੋਂ ਕੀਤੀ ਸੀ। ਇਹ ਅਤਿ-ਦੁੱਖਦਾਈ ਰੁਝਾਨ, ਵਰਤਮਾਨ ਸਮੇਂ ਅੰਦਰ ਸਮੁੱਚੀ ਕੌਮ ਦੀ ਗੁਰਮਤਿ ਸਿਧਾਂਤਾਂ ਵੱਲੋਂ ਗ਼ਫ਼ਲਤ ਦੇ ਕਾਰਨ, ਹੋਰ ਵੀ ਪ੍ਰਚੰਡ ਰੂਪ ਵਿੱਚ ਪ੍ਰਗਟ ਹੋ ਰਿਹਾ ਹੈ। ਖ਼ਾਲਸਾ ਜੀ! ਸੁਚੇਤ ਹੋ ਕੇ ਗੁਰੂ ਗ੍ਰੰਥ ਸਾਹਿਬ ਦੇ ਫ਼ਲਸਫ਼ੇ ਨੂੰ ਸਮਝੋ ਅਤੇ ਸਮਰਪਿਤ ਹੋਵੋ! ! ਤੁਹਾਡਾ ਸਰਵ-ਨਾਸ਼ ਕਰਨ `ਤੇ ਤੁੱਲੀਆਂ ਹੋਈਆਂ ਮਾਨਵ-ਵਿਰੋਧੀ ਸ਼ੈਤਾਨੀ ਸ਼ਕਤੀਆਂ ਬਹੁਤ ਹੀ ਸ਼ਾਤਰ, ਮੱਕਾਰ ਅਤੇ ਜ਼ਾਲਮ ਹਨ। ਦਸਮੇਸ਼ ਪਿਤਾ ਜੀ ਨੇ ਤੁਹਾਨੂੰ ਸ਼ਬਦ-ਗੁਰੂ ਦੀ ਤਾਬਿਆ ਕਰ ਕੇ ਸੰਸਾਰ ਵਿੱਚ ਹਲੇਮੀ ਰਾਜ ਕਾਇਮ ਕਰਨ ਦੀ ਜ਼ਿੰਮੇਵਾਰੀ ਸੌਂਪੀ ਹੋਈ ਹੈ।।

ਇਸ ਪੁਸਤਕ ਵਿੱਚ, ਹਥਲੇ ਵਿਸ਼ੇ `ਤੇ ਕੇਂਦਰਤ ਰਹਿੰਦੇ ਹੋਏ, ਕੇਵਲ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਅੰਕਿਤ ਆਲਮਗ਼ੀਰੀ ਫ਼ਲਸਫ਼ੇ ਦੀ ਸਿਧਾਂਤਕ ਰੌਸ਼ਨੀ ਅੰਦਰ, ਗੁਰਦਵਾਰਾ ਸੰਸਥਾ ਦੇ ਪ੍ਰਬੰਧਕੀ ਸਿਸਟਮ `ਚ ਆ ਚੁੱਕੇ ਨਿਘਾਰ ਦਾ ਸਰਬਪੱਖੀ ਅਧਿਐਨ ਕਰਨ ਦਾ ਇੱਕ ਨਿਮਾਣਾ ਜਿਹਾ ਯਤਨ ਕੀਤਾ ਜਾ ਰਿਹਾ ਹੈ ਤਾਕਿ ਸਤਿਗੁਰਾਂ ਵੱਲੋਂ ਖ਼ਾਲਸਾ ਕੌਮ ਨੂੰ ਸਮੁੱਚੇ ਸੰਸਾਰ ਅੰਦਰ, ਸਦੀਵਕਾਲੀ ਹਲੇਮੀ-ਰਾਜ ਸਥਾਪਤ ਕਰਨ ਲਈ ਸੌਂਪੀ ਹੋਈ ਜ਼ਿੰਮੇਵਾਰੀ ਨੂੰ ਨੇਪਰੇ ਚਾੜ੍ਹਨ ਲਈ, ਜਾਗਰੂਕ ਕੀਤਾ ਜਾ ਸਕੇ।

ਕਿਸੇ ਟਾਵੇਂ-ਟਾਵੇਂ ਗੁਰਦਵਾਰੇ ਦੇ ਸਿਵਾਏ, ਸਾਰੇ ਹੀ ਗੁਰਦਵਾਰਿਆਂ ਦਾ ਪ੍ਰਬੰਧ, ਗੁਰਮਤਿ ਸਿਧਾਂਤਾਂ ਦੀ ਸੋਝੀ ਤੋਂ ਕੋਰੇ, ਚੌਧਰਾਂ ਦੇ ਭੁੱਖੇ, ਦੁਨਿਆਵੀ ਧੜੇਬੰਦੀਆਂ ਵਿੱਚ ਗ੍ਰੱਸੇ ਹੋਏ, ਲਾਲਚੀ ਤੇ ਸੁਆਰਥੀ ਪ੍ਰਾਣੀਆਂ ਦੇ ਹੱਥ ਆਇਆ ਹੋਇਆ ਹੈ, ਜਿਨ੍ਹਾਂ ਨੂੰ ਇਤਨਾ ਵੀ ਅਹਿਸਾਸ ਨਹੀਂ ਕਿ ਗੁਰਦਵਾਰਾ ਸੰਸਥਾ ਦੇ ਮਾਲਿਕ ਕੇਵਲ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ, ਸਥਾਨਿਕ ਸੰਗਤਿ ਜਾਂ ਪ੍ਰਬੰਧਕ ਨਹੀਂ। ‘ਗੁਰਦਵਾਰਾ` ਦੀ ਇਮਾਰਤ (ਗੁਰ+ਦਵਾਰਾ) ਗੁਰੂ-ਪਰਮੇਸ਼ਰ ਦੇ ਘਰ ਦਾ ਦਰਵਾਜ਼ਾ ਹੈ। ਗੁਰੂ ਗ੍ਰੰਥ ਸਾਹਿਬ ਦਾ ਭੌਤਿਕ ਸਰੂਪ, ਗੁਰੂ-ਪਰਮੇਸ਼ਰ ਦਾ ਘਰ ਹੈ। ਇਸੇ ਕਰ ਕੇ ਸਤਿਗੁਰਾਂ ਨੇ ਫ਼ੁਰਮਾਇਆ ਹੈ:

ਪੋਥੀ ਪਰਮੇਸਰ ਕਾ ਥਾਨੁ।। (ਮ. ੫, ੧੨੨੬)

ਜਿਵੇਂ ਘਰ ਵਿੱਚ, ਘਰ ਦੇ ਮੁਖੀ ਤੋਂ ਇਲਾਵਾ, ਪਰਿਵਾਰ ਦੇ ਬਾਕੀ ਮੈਂਬਰ ਅਤੇ ਸੇਵਾਦਾਰ ਵੀ ਹੁੰਦੇ ਹਨ। ਘਰ ਦਾ ਮਾਲਿਕ, ਘਰ ਦੇ ਕਾਰਜ ਚਲਾਉਣ ਲਈ ਪਰਿਵਾਰ ਦੇ ਮੈਂਬਰਾਂ ਅਤੇ ਸੇਵਾਦਾਰਾਂ ਦੀ ਸਲਾਹ ਵੀ ਲੈ ਸਕਦਾ ਹੈ, ਪਰ ਉਹ ਘਰ ਦੇ ਮਾਲਿਕ ਨੂੰ ਹੁਕਮ ਦੇਣ ਦੀ ਗ਼ੁਸਤਾਖ਼ੀ ਕਦੇ ਵੀ ਨਹੀਂ ਕਰਦੇ। ਠੀਕ ਇਸੇ ਤਰ੍ਹਾਂ ਹੀ, ਗੁਰਦਵਾਰਾ ਸੰਸਥਾ ਨੇ ਵੀ (ਇਸ ਸੰਸਥਾ ਦੇ ਮਾਲਿਕ) ਗੁਰੂ ਗ੍ਰੰਥ ਸਾਹਿਬ ਦੇ ਫ਼ਲਸਫ਼ੇ ਦੀ ਰੌਸ਼ਨੀ ਅੰਦਰ ਹੀ ਕਾਰਜਸ਼ੀਲ ਹੋ ਕੇ ਸਥਾਨਿਕ ਪੱਧਰ ਤੇ ਇੱਕੋ-ਇੱਕ ਵਾਹਿਦ ਪ੍ਰਭੂ-ਪਿਤਾ ਦੀ ਸ਼ਰਣਿ ਵਿੱਚ ਰਹਿਣ ਵਾਲੇ, (ਹੁਕਮਿ ਰਜ਼ਾਈ ਹੋ ਕੇ ਚੱਲਣ ਵਾਲੇ) ਆਦਰਸ਼ਕ ਸਮਾਜ ਦੀ ਸਿਰਜਨਾ ਕਰਨੀ ਹੈ ਕਿਉਂਕਿ ਅਜਿਹਾ ਆਦਰਸ਼ਕ ਸਮਾਜ ਹੀ ਸਮੁੱਚੇ ਸੰਸਾਰ ਅੰਦਰ ਹਲੇਮੀ- ਰਾਜ (ਰੱਬੀ-ਰਾਜ) ਸਥਾਪਿਤ ਕਰ ਸਕਦਾ ਹੈ। ਗੁਰਮਤਿ ਸਿਧਾਂਤਾਂ ਵੱਲੋਂ ਪਾਸਾ ਵੱਟ ਕੇ, ਆਪੋ-ਆਪਣੀ ਮੱਤਿ (ਮੱਤੜੀ, ਕ੍ਹੋਝੀ ਮੱਤਿ) ਅਨੁਸਾਰ ਇਸ ਸੰਸਥਾ ਨੂੰ ਅਪਣੀ ਪ੍ਰਾਈਵੇਟ ਲਿਮਿਟਿਡ ਕੰਪਣੀ ਦੀ ਤਰ੍ਹਾਂ ਚਲਾਉਣ ਵਾਲੇ ਮੂਰਖ ਪ੍ਰਾਣੀਆਂ ਨੂੰ ਇਹ ਵੀ ਸੋਝੀ ਨਹੀਂ ਕਿ ਅਜਿਹੀਆਂ ਗੁਰਮਤਿ-ਵਿਰੋਧੀ ਕਾਰਵਾਈਆਂ ਕਰ ਕੇ, ਇਹ ਨਾ ਸਿਰਫ਼ ਗੁਰੂ ਨਾਨਕ ਸਾਹਿਬ ਵੱਲੋਂ ਸਰਬੱਤ ਦੇ ਭਲੇ ਲਈ ਅਰੰਭ ਕੀਤੇ ਲਾਸਾਨੀ ਇਨਕਲਾਬ ਨਾਲ ਹੀ, ਬਲਕਿ ਇਨਸਾਨੀਅਤ ਤੇ ਸਮੁੱਚੀ ਮਨੁੱਖਤਾ ਨਾਲ ਹੀ ਗ਼ੱਦਾਰੀਆਂ ਕਰ ਰਹੇ ਹਨ। ਇਨ੍ਹਾਂ ਨੂੰ ਸ਼ਾਇਦ ਇਹ ਵੀ ਇਲਮ ਨਹੀਂ ਕਿ ਅਜਿਹਾ ਨਾ-ਬਖ਼ਸ਼ਣਯੋਗ ਅਪ੍ਰਾਧ ਕਰਨ ਲਈ ਇਨ੍ਹਾਂ ਨੂੰ ਰੱਬੀ-ਦਰਗਾਹ ਅੰਦਰ ਕਿਹੋ ਜਿਹੀ ਭਿਆਨਕ ਸਜ਼ਾ ਮਿਲੇਗੀ। ਇਸ ਪ੍ਰਥਾਇ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਧੁਰ ਕੀ ਬਾਣੀ ਦਾ ਫ਼ੁਰਮਾਣੁ ਹੈ:

ਸਤਿਗੁਰ ਤੇ ਜੋ ਮੁਹੁ ਫੇਰੇ ਓਇ ਭ੍ਰਮਦੇ ਨਾ ਟਿਕੰਨਿ।।

ਧਰਤਿ ਅਸਮਾਨੁ ਨ ਝਲਈ ਵਿਚਿ ਵਿਸਟਾ ਪਏ ਪਚੰਨਿ।। ੫।। (ਮ. ੨, ੨੩੩)

ਭਾਵ: (ਹੇ ਭਾਈ!) ਜਿਹੜੇ (ਮਨੁੱਖ) ਸਤਿਗੁਰੂ (ਸ਼ਬਦ-ਗੁਰੂ) ਤੋਂ ਮੂੰਹ ਫੇਰ ਲੈਂਦੇ ਹਨ (ਗੁਰਮਤਿ ਤੋਂ ਉਲਟ ਕੰਮ ਕਰਦੇ ਹਨ) ਉਹ ਬੇ-ਮੁੱਖ ਹਨ। ਉਹ ਇੱਧਰ-ਉੱਧਰ ਭਟਕਦੇ ਰਹਿੰਦੇ ਹਨ (ਚੌਰਾਸੀ ਦੇ ਗਧੀ-ਗੇੜ ਵਿੱਚ ਪਏ ਰਹਿੰਦੇ ਹਨ)। ਉਨ੍ਹਾਂ ਨੂੰ ਨਾ ਧਰਤੀ ਝਲਦੀ ਹੈ (ਤੇ ਨਾ) ਅਸਮਾਨ, (ਉਹ) ਵਿਸ਼ਟਾ (ਮਲ-ਮੂਤਰ) ਦੇ ਕੀੜੇ ਬਣ ਕੇ ਗੰਦਗੀ ਵਿੱਚ ਪਏ ਸੜਦੇ ਰਹਿੰਦੇ ਹਨ।

ਨੋਟ: ਆਪਣੇ ਨਿੱਜੀ ਜੀਵਨ ਵਿੱਚ ਮਨਮਤਿ ਅਨੁਸਾਰ ਚੱਲਣ ਵਾਲਾ ਪ੍ਰਾਣੀ ਤਾਂ ਆਪਣਾ ਨਿੱਜੀ ਨੁਕਸਾਨ ਹੀ ਕਰਦਾ ਹੈ, ਪਰ ਗੁਰਦਵਾਰਾ ਸੰਸਥਾ `ਤੇ ਕਾਬਜ਼ ਹੋ ਕੇ ਮਨਮਤਿ ਦਾ ਪ੍ਰਚਾਰ ਕਰਨ ਵਾਲਾ ਸਮੁੱਚੇ ਸਥਾਨਿਕ ਸਮਾਜ ਦਾ ਨੁਕਸਾਨ ਕਰਦਾ ਹੈ। ਉੱਪਰ ਦਿੱਤਾ ਫ਼ੁਰਮਾਣ ਨਿੱਜੀ ਤੌਰ `ਤੇ ਮਨਮਤਿ ਅਨੁਸਾਰ ਚੱਲਣ ਵਾਲੇ ਦਾ ਜ਼ਿਕਰ ਕਰਦਾ ਹੈ। ਜਿਹੜੇ ਪ੍ਰਾਣੀ ਸਮਾਜ ਨੂੰ ਗੁਮਰਾਹ ਕਰ ਕੇ ਰਸਾਤਲ ਵੱਲ ਧੱਕਣ ਦੇ ਦੋਸ਼ੀ ਹਨ (ਗੁਰਦਵਾਰਾ ਸੰਸਥਾ ਦੇ ਮਨਮਤੀ ਪ੍ਰਬੰਧਕ), ਉਨ੍ਹਾਂ ਨੂੰ ਰੱਬੀ-ਦਰਗਾਹ ਵਿੱਚ ਕਿਹੋ ਜਿਹੀ ਭਿਆਨਕ ਸਜ਼ਾ ਮਿਲੇਗੀ, ਇਸ ਬਾਰੇ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ।

ਅਜਿਹਾ ਦੁੱਖਦਾਈ ਭਾਣਾ ਵਰਤਣ ਦੇ ਕੀ ਕਾਰਨ ਹਨ? ਕੀ ਜੋਤਿ-ਨਿਰੰਜਨੀ, ਗੁਰੂ ਨਾਨਕ ਸਾਹਿਬ, ਨੇ ਸਰਬੱਤ ਦੇ ਭਲੇ ਦੀ ਜ਼ਾਮਨ ਇਸ ਸੰਸਥਾ ਨੂੰ ਕਾਇਮ ਕਰ ਕੇ ਸਦੀਵ ਕਾਲ ਲਈ ਗੁਰਮਤਿ ਸਿਧਾਂਤਾਂ ਦੇ ਅਨੁਕੂਲ ਹੀ ਕਾਰਜਸ਼ੀਲ ਰਹਿਣ ਲਈ ਕੋਈ ਪੱਕਾ ਵਿਧੀ-ਵਿਧਾਨ ਬਣਾ ਕੇ ਲਾਗੂ ਨਹੀਂ ਸੀ ਕੀਤਾ? ਤੋਬਾ! ਤੋਬਾ! ! ਅਜਿਹਾ ਸੋਚਣਾ ਹੀ ਮਹਾਂ-ਪਾਪ ਹੈ, ਕਿਉਂਕਿ ਪਰਮੇਸ਼ਰ-ਸਰੂਪ ਗੁਰੂ ਤਾਂ ਅਭੁੱਲ ਹੈ:

ਭੁਲਣ ਅੰਦਰਿ ਸਭੁ ਕੋ, ਅਭੁਲੁ ਗੁਰੂ ਕਰਤਾਰੁ।। (ਮ. ੧, ੬੧)

ਤਾਂ ਫ਼ਿਰ, ਇਹ ਸੁਆਲ ਉੱਠਣਾ ਐਨ ਸੁਭਾਵਕ ਹੈ ਕਿ ਆਖ਼ਿਰ ਸਤਿਗੁਰਾਂ ਵੱਲੋਂ ਸਥਾਪਤ ਕੀਤੀ ਇਸ ਬੁਨਿਆਦੀ ਗੁਰਮਤਿ ਪ੍ਰਚਾਰ/ਪਾਸਾਰ ਸੰਸਥਾ ਦੇ ਪ੍ਰਬੰਧਕੀ ਸਿਸਟਮ ਅੰਦਰ ਏਨਾ ਨਿਘਾਰ ਕਿਵੇਂ, ਕਦੋਂ ਅਤੇ ਕਿਉਂ ਆਇਆ? ਇਸ ਸਵਾਲ ਦਾ ਸਾਰਥਕ ਜਵਾਬ ਲੱਭਣ ਲਈ ਸਿੱਖ ਕੌਮ ਦੇ ਸਮੁੱਚੇ ਇਤਿਹਾਸ `ਤੇ ਇੱਕ ਸੰਖੇਪ ਪਰ ਘੋਖਵੀਂ ਝਾਤ ਮਾਰਨੀ ਪਵੇਗੀ। ਇਸ ਕਾਰਜ ਨੂੰ ਪੂਰੀ ਨਿਰਪੱਖਤਾ ਅਤੇ ਇਮਾਨਦਾਰੀ ਨਾਲ ਨਿਭਾਉਣ ਲਈ ਇਸ ਪੁਸਤਕ ਵਿੱਚ ਨਿੱਕਾ ਜਿਹਾ ਯਤਨ ਕੀਤਾ ਜਾ ਰਿਹਾ ਹੈ।

(ਸੰਪਾਦਕੀ ਨੋਟ:- ਮਨਜੀਤ ਸਿੰਘ ਖਾਲਸਾ ਨੇ ਇੱਕ ਕਿਤਾਬ ਨੂੰ ਲੇਖ ਦੇ ਰੂਪ ਵਿੱਚ ਕਈ ਥਾਵਾਂ ਤੇ ਛਪਣ ਲਈ ਭੇਜਿਆ ਹੈ ਜੋ ਕਿ ਗੁਰਦਵਾਰਾ ਪ੍ਰਬੰਧਕੀ ਸਿਸਟਮ ਬਾਰੇ ਹੈ। ਇਸ ਵਿਚੋਂ ਅਸੀਂ ਪਾਠਕਾਂ ਦੇ ਪੰਨੇ ਤੇ ਹਫਤੇ ਵਿੱਚ ਕਈ ਵਾਰੀ ਪਉਣ ਦਾ ਯਤਨ ਕਰਾਂਗੇ)


(28/06/11)
ਤੱਤ ਗੁਰਮਤਿ ਪਰਿਵਾਰ

ਰਾਮਦੇਵ ਦਾ ਅਨਸ਼ਨ, ਭ੍ਰਿਸ਼ਟਾਚਾਰ ਅਤੇ ਯੋਗਾ
(ਕੁਝ ਤਲਖ਼ ਸਚਾਈਆਂ)
ਪਿੱਛਲੇ ਦਿਨੀਂ ਯੋਗਾ ਦੇ ਅਵਤਾਰ ਕਹੇ ਜਾਂਦੇ ‘ਬਾਬੇ’ ਰਾਮਦੇਵ ਦਾ ਭ੍ਰਿਸ਼ਟਾਚਾਰ ਖਿਲਾਫ ਸ਼ੁਰੂ ਕੀਤਾ ਅੰਦੋਲਨ ਸੁਰਖੀਆਂ ਵਿਚ ਰਿਹਾ। ਵੈਸੇ ਤਾਂ ਰਾਮਦੇਵ ਕਾਫੀ ਪਹਿਲਾਂ ਤੋਂ ਹੀ ਭ੍ਰਿਸ਼ਟਾਚਾਰ ਦੇ ਖਿਲਾਫ ਪ੍ਰਚਾਰ ਕਰ ਰਿਹਾ ਸੀ। ਪਰ ਇਸ ਅੰਦੋਲਨ ਦੀ ਠੋਸ ਸ਼ੁਰੂਆਤ ਰਾਮਲੀਲਾ ਗਰਾਉਂਡ ਦਿੱਲੀ ਵਿਖੇ ਇਕ ਯੋਗ ਸ਼ਿਵਰ ਦੀ ਮੰਨਜ਼ੂਰੀ ਨੂੰ ਚਲਾਕੀ ਨਾਲ ਵਰਤਦਿਆਂ ਆਪਣੇ ਸਮਰਥਕਾਂ ਦੀ ਭੀੜ ਵਿਚ ਅਨਸ਼ਨ ਕਰਨ ਦਾ ਦਾਅਵਾ ਕੀਤਾ ਗਿਆ। ਭਾਰਤੀ ਸਮਾਜ ਦੀਆਂ ਜੜ੍ਹਾਂ ਵਿਚ ਫੈਲੇ ਭ੍ਰਿਸ਼ਟਾਚਾਰ ਬਾਰੇ ਰਾਮਦੇਵ ਦੀ ਚਿੰਤਾ ਅਤੇ ਵਿਰੋਧ ਨਾਲ ਕੋਈ ਵੀ ਇਮਾਨਦਾਰ ਅਤੇ ਸੁਚੇਤ ਮਨੁੱਖ ਅਸਹਿਮਤ ਨਹੀਂ ਹੋ ਸਕਦਾ। ਹਰ ਇਮਾਨਦਾਰ ਅਤੇ ਸੁਚੇਤ ਮਨੁੱਖ ਇਸ ਭ੍ਰਿਸ਼ਟਾਚਾਰ ਤੋਂ ਨਿਜਾਤ ਚਾਹੁੰਦਾ ਹੈ। ਰਾਮਦੇਵ ਸਮੇਤ ਕਿਸੇ ਵਲੋਂ ਵੀ ਭ੍ਰਿਸ਼ਟਾਚਾਰ ਖਿਲਾਫ ਚੁੱਕੇ ਹਰ ਇਮਾਨਦਰਾਨਾ ਕਦਮ ਦਾ ਸੁਆਗਤ ਅਤੇ ਸਮਰਥਨ ਕਰਨਾ ਬਣਦਾ ਹੈ। ਇਸ ਵਿਸ਼ੇ ਵੱਲ ਜ਼ਿਆਦਾ ਨਾ ਜਾਂਦੇ ਹੋਏ, ਅੱਜ ਅਸੀਂ ਗੱਲ ਕਰਾਂਗੇ ਰਾਮਦੇਵ ਦੇ ਅਨਸ਼ਨ ਨਾਲ ਜੁੜੇ ਕੁਝ ਨੁਕਤਿਆਂ ਬਾਰੇ।
ਯੋਗਾ ਦੇ ਦਾਅਵੇ:
ਯੋਗਾ ਨਾਲ ਜੁੜੇ ਲੋਕਾਂ ਵਲੋਂ ਬਹੁਤ ਵੱਡੇ ਦਾਅਵੇ ਕੀਤੇ ਜਾਂਦੇ ਹਨ। ਪੁਰਾਤਨ ਬ੍ਰਾਹਮਣੀ ਗ੍ਰੰਥਾਂ ਵਿਚ ਐਸੇ ਅਨੇਕਾਂ ਅੰਸ਼ ਮਿਲਦੇ ਹਨ, ਜਿਸ ਵਿਚ ਯੋਗੀਆਂ ਵਲੋਂ ਪ੍ਰਾਨਾਯਾਮ ਆਦਿ ਦੀ ਸਾਧਨਾ ਨਾਲ ਵੱਡੇ-ਵੱਡੇ ਚਮਤਕਾਰਾਂ ਦਾ ਜ਼ਿਕਰ ਮਿਲਦਾ ਹੈ। ਇਹ ਦਾਅਵੇ ਉਮਰ ਵਧਾਉਣ ਤੋਂ ਲੈ ਕੇ ਵੱਡੀਆਂ-ਵੱਡੀਆਂ ਬੀਮਾਰੀਆਂ ਦੇ ਇਲਾਜ ਤੱਕ ਹਨ। ਨਾਲ ਹੀ ਯੋਗਾ ਸਹਾਰੇ ਵਿਸ਼ਵਾਸ ਤੋਂ ਪਰੇ ਵਾਲੇ ਚਮਤਕਾਰ ਕਰਨ ਦੇ ਵੀ ਦਾਅਵੇ ਵੀ ਕੀਤੇ ਜਾਂਦੇ ਹਨ, ਜਿਵੇਂ ਅਕਾਰ ਵਧਾ ਘਟਾ ਲੈਣਾ, ਹਵਾ ਵਿਚ ਉਡਨਾ ਆਦਿ। ਅੱਜ ਅਸੀਂ ਸਿਰਫ ਉਮਰ ਵਧਾਉਣ ਅਤੇ ਵੱਡੀਆਂ ਬੀਮਾਰੀਆਂ ਦੇ ਇਲਾਜ ਦੇ ਦਾਅਵਿਆਂ ਦੀ ਰੌਸ਼ਨੀ ਵਿਚ ਬਾਰੇ ਹੀ ਇਸ ਅਨਸ਼ਨ ਦੀ ਗੱਲ ਕਰਾਂਗੇ।
ਇਹ ਦਾਅਵਾ ਕੀਤਾ ਜਾਂਦਾ ਹੈ ਕਿ ਯੋਗੀ ਲੋਕ ਬਹੁਤ ਲੰਮੇ ਸਮੇਂ ਤੱਕ ਭੁੱਖੇ ਰਹਿ ਸਕਦੇ ਹਨ (ਭਾਵ ਹਵਾ ਖਾ ਕੇ ਗੁਜ਼ਾਰਾ ਕਰ ਸਕਦੇ ਹਨ)। ਰਾਮਦੇਵ ਮੌਜੂਦਾ ਸਮੇਂ ਵਿਚ ਯੋਗ ਦਾ ਸਭ ਤੋਂ ਵੱਡਾ ਪ੍ਰਚਾਰਕ ਅਤੇ ਮਾਹਿਰ ਸਮਝਿਆ ਜਾਂਦਾ ਹੈ। ਉਸ ਵਲੋਂ ਇਕ ਵਾਰ ਮੀਡੀਆ ਵਿਚ 200 ਸਾਲ ਤੱਕ ਜਿਉਂਦੇ ਰਹਿਣ ਦਾ ਦਾਅਵਾ ਵੀ ਕੀਤਾ ਗਿਆ ਸੀ। ਆਧਾਰ ਇਹ ਸੀ ਕਿ ਯੋਗਾ ਕਾਰਨ ਉਸ ਦਾ ਸ਼ਰੀਰ ਅਰੋਗ ਹੈ, ਸੋ ਉਹ 200 ਸਾਲ ਤੱਕ ਜੀ ਸਕਦਾ ਹੈ।
ਰਾਮਦੇਵ ਵਲੋਂ ਆਪਣਾ ਅਨਸ਼ਨ 4 ਜੂਨ ਨੂੰ ਸ਼ੁਰੂ ਕੀਤਾ ਗਿਆ। ਪਰ ਉਸ ਦਾ ਯੋਗਾ ਨਾਲ ਅਰੋਗ ਸ਼ਰੀਰ 5 ਕੁ ਦਿਨ ਵੀ ਭੁੱਖ ਨਹੀਂ ਸਹਾਰ ਸਕਿਆ। ਯੋਗ ਸਾਧਨਾ ਰਾਹੀਂ ਵੱਡੇ ਸਮੇਂ ਤੱਕ ਭੁੱਖੇ ਰਹਿ ਸਕਣ ਦੇ ਦਾਅਵੇ ਉਸ ਸਮੇਂ ਖੋਖਲੇ ਸਾਬਿਤ ਹੋ ਗਏ, ਜਦੋਂ 3 ਕੁ ਦਿਨਾਂ ਦੀ ਭੁੱਖ ਨੇ ਹੀ ਰਾਮਦੇਵ ਨੂੰ ਬੇਹਾਲ ਅਤੇ ਨਿਢਾਲ ਕਰਨਾ ਸ਼ੁਰੂ ਕਰ ਦਿੱਤਾ। ਉਸ ਵਲੋਂ ਅਨਸ਼ਨ ਤੋੜੇ ਜਾਣ ਦੇ ਸਮੇਂ ਦੀਆਂ ਤਸਵੀਰਾਂ ਵਿਚ ਉਸ ਦੀ ਇਹ ਹਾਲਤ ਸਪਸ਼ਟ ਨਜ਼ਰ ਆਉਂਦੀ ਹੈ। ਬਾਵਜੂਦ ਇਸ ਦੇ ਕਿ ਉਸ ਨੂੰ ਹਸਪਤਾਲ ਵਿਚ ਗੁਲੋਕੋਜ਼ ਚੜਾਇਆ ਜਾਂਦਾ ਰਿਹਾ ਹੈ।
ਰਾਮਦੇਵ ਦੇ ਇਸ ਅਨਸ਼ਨ ਨੇ ਭ੍ਰਿਸ਼ਟਾਚਾਰ ਖਿਲਾਫ ਲੜਾਈ ਵਿਚ ਕੀ ਯੋਗਦਾਨ ਪਾਇਆ ਇਹ ਤਾਂ ਸਮਾਂ ਦੱਸੇਗਾ ਪਰ ਯੋਗਾ ਬਾਰੇ ਕੀਤੇ ਜਾਂਦੇ ਵੱਡੇ-ਵੱਡੇ ਦਾਅਵਿਆਂ ਦੀ ਪੋਲ ਇਸ ਅਨਸ਼ਨ ਨੇ ਖੋਲ ਦਿੱਤੀ ਹੈ। ਪਹਿਲਾਂ ਵੀ ਕੁਝ ਸ਼ਖਸੀਅਤਾਂ ਵਲੋਂ ਲੰਮੇ ਸਮੇਂ ਤੱਕ ਭੁੱਖ ਹੜਤਾਲ ਕਰਨ ਦਾ ਜ਼ਿਕਰ ਮਿਲਦਾ ਹੈ, ਜਿਵੇਂ ਜਤਿਨ ਦਾਸ, ਦਰਸ਼ਨ ਸਿੰਘ ਫੇਰੂਮਾਨ (72 ਦਿਨ) ਪਰ ਕਿਸੇ ਨੇ ਇਹ ਦਾਅਵਾ ਨਹੀਂ ਕੀਤਾ ਸੀ ਕਿ ਇਤਨੇ ਲੰਮੇ ਸਮੇਂ ਤੱਕ ਭੁੱਖੇ ਰਹਿ ਸਕਣ ਪਿੱਛੇ ਯੋਗਾ ਦਾ ਚਮਤਕਾਰ ਹੈ।
ਬੀਮਾਰੀਆਂ ਦੇ ਇਲਾਜ ਸੰਬੰਧੀ ਦਾਅਵੇ:
ਪੁਜਾਰੀਵਾਦੀ ਪ੍ਰਚਾਰਕਾਂ ਵਲੋਂ ਵੱਖ-ਵੱਖ ਤਰੀਕੇ ਵੱਡੀਆਂ ਤੋਂ ਵੱਡੀਆਂ ਬੀਮਾਰੀਆਂ ਅਤੇ ਕਸ਼ਟਾਂ ਨੂੰ ਦੂਰ ਕਰਨ ਦੇ ਦਾਅਵੇ ਕੀਤੇ ਜਾਂਦੇ ਹਨ। ਅਖਬਾਰ ਅਤੇ ਮੀਡੀਆ ਦੇ ਹੋਰ ਰੂਪ ਐਸੇ ਦਾਅਵਿਆਂ ਨਾਲ ਭਰੇ ਰਹਿੰਦੇ ਹਨ। ਅਖੌਤੀ ਕਰਾਮਾਤੀ ਮੰਤਰਾਂ ਨਾਲ ਬੀਮਾਰੀਆਂ ਤੇ ਹੋਰ ਕਸ਼ਟ ਦੂਰ ਕਰਨ ਦੇ ਦਾਅਵੇ ਅਕਸਰ ਹੀ ਪੜ੍ਹਣ-ਸੁਨਣ ਨੂੰ ਮਿਲਦੇ ਹਨ। ਰਾਮਦੇਵ ਦੀ ਸਰਪ੍ਰਸਤੀ ਹੇਠ ਚਲ ਰਹੇ ਪਤੰਜਲੀ ਟਰੱਸਟ ਵਲੋਂ ਵੀ ਯੋਗਾ ਅਤੇ ਆਯੁਰਵੇਦ ਦੇ ਆਧਾਰ ’ਤੇ ਐਸੇ ਦਾਅਵੇ ਕੀਤੇ ਜਾਂਦੇ ਰਹੇ ਹਨ। ਉਸ ਦੇ ਕੈਂਪਾਂ ਵਿਚ ਕੈਂਸਰ, ਏਡਜ਼ ਆਦਿ ਬੀਮਾਰੀਆਂ ਠੀਕ ਹੋਣ ਦੇ ਦਾਅਵੇ ਕਰਦੇ ਲੋਕ ਵੀ ਟੀ. ਵੀ. ’ਤੇ ਕਈਂ ਵਾਰ ਵੇਖੇ ਜਾਂਦੇ ਰਹੇ ਹਨ। ਉਨ੍ਹਾਂ ਨੂੰ ਵੇਖ ਕੇ ਟੀ. ਵੀ. ’ਤੇ ‘ਸੋਅਨਾ ਬੈਲਟ’ ਆਦਿ ਦੀਆਂ ਉਹ ਮਸ਼ਹੂਰੀਆਂ ਚੇਤੇ ਆ ਜਾਂਦੀਆਂ ਹਨ, ਜਿਸ ਵਿਚ ਕਈ ਲੋਕਾਂ ਵਲੋਂ ਇਹ ਦਾਅਵੇ ਕੀਤੇ ਜਾਂਦੇ ਹਨ ਕਿ ਪਹਿਲਾਂ ਤਾਂ ਮੈਂ ਬਹੁਤ ਮੋਟਾ ਹੁੰਦਾ/ਹੁੰਦੀ ਸੀ, ਪਰ ਇਸ ਬੈਲਟ ਨੂੰ ਵਰਤਨ ਤੋਂ ਬਾਅਦ ਤਾਂ ਮੇਰੀ ਜਿੰਦਗੀ ਬਿਲਕੁਲ ਬਦਲ ਗਈ। ਮੈਂ ਕੁਝ ਹੀ ਸਮੇਂ ਵਿਚ ਬਹੁਤ ਵਜ਼ਨ ਘਟਾ ਲਿਆ। ਅਖੌਤੀ ਮੰਤਰੇ ਹੋਏ ਜੰਤਰਾਂ (ਜਿਵੇਂ ਨਜ਼ਰ ਰਕਸ਼ਾ ਕਵਚ, ਰੁਦ੍ਰਾਕਸ਼ ਦੀ ਮਾਲਾ ਆਦਿ) ਬਾਰੇ ਵੀ ਐਸੇ ਥੋਥੇ ਅਤੇ ਝੂਠੇ ਦਾਅਵੇ ਕਰਦੀਆਂ ਮਸ਼ਹੂਰੀਆਂ ਆਮ ਇਸ਼ਤਿਹਾਰਾਂ ’ਤੇ ਵੇਖੀਆਂ ਜਾ ਸਕਦੀਆਂ ਹਨ। ਪਰ ਹਰ ਸੁਚੇਤ ਮਨੁੱਖ ਸਮਝਦਾ ਹੈ ਕਿ ਇਹ ਖੋਖਲੇ ਦਾਅਵੇ ਲੋਕਾਂ ਨੂੰ ਭਰਮਾ ਕੇ ਬੁਧੂ ਬਣਾਉਣ ਲਈ ਹੀ ਕੀਤੇ ਜਾਂਦੇ ਹਨ। ‘ਦਰਬਾਰ ਸਾਹਿਬ’ ਵਿਚਲੇ ਸਰੋਵਰ ਦੇ ਪਾਣੀ ਅਤੇ ਉੱਥੇ ਹੋ ਰਹੇ ਗੁਰਬਾਣੀ ਕੀਰਤਨ ਦੇ ਚਮਤਕਾਰੀ ਅਸਰ ਕਾਰਨ ਇਕ ਵਿਗਿਆਨਿਕ ਦੀ ਕੈਂਸਰ ਦੀ ਬੀਮਾਰੀ ਠੀਕ ਹੋਣ ਬਾਰੇ ਕਹਾਣੀ ਵੀ ਸਿੱਖਾਂ ਵਿਚ ਕਾਫੀ ਜ਼ੋਰ ਸ਼ੋਰ ਨਾਲ ਪ੍ਰਚਲਿਤ ਕੀਤੀ ਗਈ। ਇਸ ਘਟਨਾ ਦੇ ਪ੍ਰਚਾਰ ਪਿੱਛੇ ਪੰਥ ਵਿਰੋਧੀ ਉਨ੍ਹਾਂ ਸ਼ਕਤੀਆਂ ਦਾ ਹੱਥ ਸੀ, ਜੋ ਸਿੱਖੀ ਨੂੰ ਬ੍ਰਾਹਮਣਵਾਦ ਦੀ ਇਕ ਸ਼ਾਖ ਪ੍ਰਚਾਰਨਾ ਲੋਚਦੇ ਹਨ। ਦਿਲਚਸਪ ਗੱਲ ਇਹ ਹੈ ਕਿ ਕੈਂਸਰ ਦੀ ਬੀਮਾਰੀ ਠੀਕ ਹੋਣ ਦਾ ਦਾਅਵਾ ਕਰਨ ਵਾਲਾ ਉਹ ‘ਵਿਗਿਆਨੀ’ ਕੁਝ ਸਮੇਂ ਬਾਅਦ ਕੈਂਸਰ ਨਾਲ ਹੀ ਮਰ ਗਿਆ। ਉਸ ਦੇ ਕੈਂਸਰ ਠਕਿ ਹੋਣ ਦੀ ਖਬਰ ਤਾਂ ਵਧਾ-ਚੜਾ ਕੇ ਨਸ਼ਰ ਕੀਤੀ ਗਈ ਪਰ ਉਸ ਦੇ ਕੈਂਸਰ ਨਾਲ ਮਰਨ ਦੀ ਖਬਰ ਦਾ ਕਿਧਰੇ ਜ਼ਿਕਰ ਨਹੀਂ ਕੀਤਾ ਗਿਆ, ਕਿਉਂਕਿ ਇਸ ਨਾਲ ਥੋਥੇ ਦਾਅਵਿਆਂ ਦੀ ਪੋਲ ਖੁੱਲ ਜਾਂਦੀ ਸੀ।
ਰਾਮਦੇਵ ਵਲੋਂ ਆਪਣੇ ਕੈਂਪਾਂ ਵਿਚ ਵੱਡੀਆਂ ਅਤੇ ਲਾਇਲਾਜ਼ ਬੀਮਾਰੀਆਂ ਠੀਕ ਕਰਨ ਦੇ ਦਾਅਵੇ ਵੀ ਉਪਰੋਕਤ ਤਰਜ਼ ਦੇ ਹੀ ਹਨ। ਅਨਸ਼ਨ ਤੋਂ ਬਾਅਦ ਆਯੁਰਵੇਦ ਰਾਹੀਂ ਹਰ ਬਿਮਾਰੀ ਦਾ ਇਲਾਜ ਕਰਨ ਵਾਲੇ ਰਾਮਦੇਵ ਨੂੰ ਇਕ ਅੰਗਰੇਜ਼ੀ ਹਸਪਤਾਲ ਵਿਚ ਦਾਖਿਲ ਕਰਵਾ ਕੇ ਐਲੋਪੈਥਿਕ ਢੰਗ ਤਰੀਕੇ ਨਾਲ ਉਸ ਦੀ ਸੰਭਾਲ ਕੀਤੀ ਗਈ, ਜਦਕਿ ਉਸ ਦੇ ਟਰੱਸਟ ਵਲੋਂ ਲਾਇਲਾਜ਼ ਬੀਮਾਰੀਆਂ ਦੇ ਇਲਾਜ਼ ਦਾ ਦਾਅਵਾ ਕਰਦੇ ਅਨੇਕਾਂ ਆਯੁਰਵੈਦਿਕ ਕਲੀਨਿਕ ਦੇਸ਼ ਵਿਚ ਚਲਾਏ ਜਾ ਰਹੇ ਹਨ। ਇਹ ਤਾਂ ਉਵੇਂ ਹੀ ਹੈ ਜਿਵੇਂ ਅਖੌਤੀ ਸੰਤ/ਬਾਬੇ, ਤਾਂਤਰਿਕ ਆਦਿ ਅਪਣੇ ਸ਼ਰਧਾਲੂਆਂ ਦੀਆਂ ਵੱਡੀਆਂ ਬੀਮਾਰੀਆਂ ਤਾਂ ਮੰਤਰਾਂ ਨਾਲ ਠੀਕ ਕਰਨ ਦਾ ਦਾਅਵਾ ਕਰਦੇ ਹਨ ਪਰ ਆਪ ਬੀਮਾਰ ਹੋਣ ਤੇ ਵੱਡੇ-ਵੱਡੇ ਹਸਪਤਾਲਾਂ ਵਿਚ ਇਲਾਜ ਕਰਵਾਉਂਦੇ ਹਨ।
ਰਾਮਦੇਵ ਦੇ ਅਨਸ਼ਨ ਨੇ ਆਯੁਰਵੈਦ ਦੇ ਨਾਂ ਤੇ ਕੀਤੇ ਜਾਂਦੇ ਵੱਡੇ ਦਾਅਵਿਆਂ ਦੀ ਵੀ ਪੋਲ ਖੋਲ ਦਿੱਤੀ ਹੈ। ਇਸ ਵਿਚ ਕੋਈ ਸ਼ੱਕ ਨਹੀਂ ਹੈ, ਵਰਜਿਸ਼ ਦੇ ਹੋਰ ਢੰਗਾਂ ਵਾਂਗੂ ਯੋਗਾ ਵੀ ਕਈਂ ਥਾਂ ਸ਼ਰੀਰ ਲਈ ਲਾਭਦਾਇਕ ਹੈ, ਪਰ ਇਸ ਦੇ ਆਧਾਰ ’ਤੇ ਵੱਡੇ-ਵੱਡੇ ਦਾਅਵੇ ਖੋਖਲੇ ਹਨ।
ਸਵਾਮੀ ਨਿਗਮਾਨੰਦ ਅਤੇ ਮੀਡੀਆ:
ਸਵਾਮੀ ਨਿਗਮਾਨੰਦ ਵੀ ਇਕ ਸਮਾਜ ਸੇਵਕ ਸੀ। ਇਸ ਵਲੋਂ ਹਰਿਦੁਆਰ ਵਿਚ ਗੰਗਾ ਦੇ ਖੇਤਰ ਵਿਚ ਕੀਤੀ ਜਾ ਰਹੀ ਗੈਰ ਕਾਨੂੰਨੀ ਖੁਦਾਈ ਦੇ ਮੁੱਦੇ ਨੂੰ ਲੈ ਕੇ 19 ਫਰਵਰੀ 2011 ਤੋਂ ਮਰਨ ਵਰਤ ਰੱਖਿਆ ਗਿਆ। ਇਸ ਦਾ ਸੰਘਰਸ਼ ਵਾਤਾਵਰਨ ਲਈ, ਮਨੁੱਖਤਾ ਲਈ ਸੀ। ਲਗਭਗ 69 ਦਿਨ ਦੀ ਭੁੱਖ ਹੜਤਾਲ ਤੋਂ ਬਾਅਦ ਉਤਰਾਂਚਲ ਸਰਕਾਰ ਵਲੋਂ ਇਸ ਦੀ ਵਿਗੜਦੀ ਸਿਹਤ ਨੂੰ ਵੇਖਦੇ ਹੋਏ ਹਸਪਤਾਲ ਦਾਖਿਲ ਕੀਤਾ ਗਿਆ ਅਤੇ ‘ਫੋਰਸ ਫੀਡਿੰਗ' (ਜ਼ਬਰਦਸਤੀ ਖਾਣਾ ਖੁਆਉਣਾ) ਕੀਤੀ ਜਾਣ ਲਗ ਪਈ। ਪਰ ਇਸ ਸੁਆਮੀ ਦੀ ਨਿੱਕੀ ਜਿਹੀ ਮੰਗ ਮੰਨਣ ਲਈ ਪ੍ਰਦੇਸ਼ ਸਰਕਾਰ ਨੇ ਕੋਈ ਕਦਮ ਨਾ ਚੁੱਕਿਆ। 13 ਜੂਨ 2011 ਨੂੰ ਸਵਾਮੀ ਨਿਗਮਾਨੰਦ ਹਸਪਤਾਲ ਵਿਚ ਦੰਮ ਤੋੜ ਗਿਆ। ਦਿਲਚਸਪ ਗੱਲ ਇਹ ਹੈ ਕਿ ਜਿਸ ਹਸਪਤਾਲ ਵਿਚ ਨਿਗਮਾਨੰਦ ਦਾਖਿਲ ਸੀ, ਉਸੇ ਹਸਪਤਾਲ ਵਿਚ ਰਾਮਦੇਵ ਨੂੰ ਵੀ ਰੱਖਿਆ ਗਿਆ।
ਸਵਾਮੀ ਨਿਗਮਾਨੰਦ ਬਾਰੇ ਆਮ ਲੋਕਾਂ ਨੂੰ ਉਸ ਦੀ ਮੌਤ ਤੋਂ ਬਾਅਦ ਹੀ ਪਤਾ ਚਲਿਆ। ਇਸ ਤੋਂ ਪਹਿਲਾਂ ਉਸ ਬਾਰੇ ਮੀਡੀਆ ਵਲੋਂ ਬਹੁਤ ਹੀ ਘੱਟ ਖਬਰਾਂ ਆਈਆਂ ਸਨ। ਇਹ ਮੀਡੀਆ ਦੀ ਸਵਾਰਥਪ੍ਰਸਤੀ ਹੀ ਹੈ ਕਿ ਇਕ ਪਾਸੇ ਤਾਂ ਉਸ ਨੇ ਰਾਮਦੇਵ ਦੇ ਮਸਲੇ ਤੇ ਲਗਾਤਾਰ ਦਿਨ ਰਾਤ ਰਿਪੋਰਟਿੰਗ ਕਰਕੇ ਹਾਈਲਈਟ ਕੀਤਾ, ਉੱਥੇ ਨਿਗਮਾਨੰਦ ਦੇ ਮਸਲੇ ਬਾਰੇ ਮੀਡੀਆ ਦੀ ਰਿਪੋਰਟਿੰਗ ਨਾਂਹ ਦੇ ਬਰਾਬਰ ਰਹੀ। ਜੋ ਮੀਡੀਆ ਇਕ ਬੱਚੇ ਦੇ ਟਿਉਵੈਲ ਦੀ ਖੱਡ ਵਿਚ ਡਿੱਗ ਜਾਣ ਦੇ ਮਸਲੇ ਨੂੰ ਲੈ ਕੇ ਲਗਾਤਾਰ ਕਈ ਦਿਨ ਰਿਪੋਰਟਿੰਗ ਕਰਦਾ ਨਹੀਂ ਸੀ ਥਕਦਾ, ਉਸੇ ਮੀਡੀਏ ਵਲੋਂ ਸਮਾਜਿਕ ਸਰੋਕਾਰ ਦੇ ਇਸ ਗੰਭੀਰ ਮਸਲੇ ਤੇ ਲੋੜੀਂਦੀ ਰਿਪੋਰਟਿੰਗ ਨਾ ਹੋਣਾ ਇਕ ਗੁਨਾਹ ਤੋਂ ਘੱਟ ਨਹੀਂ। ਜੇ ਮੀਡੀਆ ਵਲੋਂ ਨਿਗਮਾਨੰਦ ਦੇ ਮਸਲੇ ਨੂੰ ਸਹੀ ਸਮੇਂ ਅਤੇ ਸਹੀ ਤਰੀਕੇ ਪੇਸ਼ ਕੀਤਾ ਜਾਂਦਾ ਤਾਂ ਜਿੱਥੇ ਵਾਤਾਵਰਨ ਨੂੰ ਖਰਾਬ ਹੋਣ ਤੋਂ ਰੋਕਣ ਦਾ ਇਕ ਜਤਨ ਕਾਮਯਾਬ ਹੋ ਜਾਣਾ ਸੀ, ਉਥੇ ਹੀ ਨਿਗਮਾਨੰਦ ਵਰਗੇ ਮਾਨਵ ਹਿਤੈਸ਼ੀ ਸਮਾਜ ਸੇਵਕ ਨੂੰ ਬਚਾਇਆ ਜਾ ਸਕਦਾ ਸੀ। ਪਰ ਮੀਡੀਆ ਨੂੰ ਸਮਾਜਿਕ ਸਰੋਕਾਰ ਦੀ ਨਹੀਂ ਅਪਣੀ ‘ਟੀ ਆਰ ਪੀ’ ਦੀ ਜ਼ਿਆਦਾ ਫਿਕਰ ਰਹਿੰਦੀ ਹੈ। ਰਾਮਦੇਵ ਇਕ ਮਸ਼ਹੂਰ ਹਸਤੀ ਹੈ, ਇਸ ਲਈ ਉਸ ਦੀ ਕਵਰੇਜ ਬਹੁਤ ਕੀਤੀ ਗਈ। ਨਿਗਮਾਨੰਦ ਜ਼ਿਆਦਾ ਮਸ਼ਹੂਰ ਨਹੀਂ ਸੀ, ਇਸ ਲਈ ਉਸ ਨੂੰ ਅਣਗੌਲਿਆਂ ਕਰਕੇ ਮਰਨ ਦਿੱਤਾ ਗਿਆ।
ਇਸ ਮਸਲੇ ਨੇ ਪਹਿਲਾਂ ਤੋਂ ਹੀ ਦੋਗਲੀ ਨੀਤੀ ਦੀ ਵਾਰਿਸ ਭਾਰਤੀ ਜਨਤਾ ਪਾਰਟੀ ਦੇ ਕਿਰਦਾਰ ਨੂੰ ਹੋਰ ਸਪਸ਼ਟ ਕਰ ਦਿੱਤਾ ਹੈ। ਜਿੱਥੇ ਰਾਮਦੇਵ ਵਲੋਂ ਉਠਾਏ ਭ੍ਰਿਸ਼ਟਾਚਾਰ ਦੇ ਮੁੱਦੇ ਤੇ ਉਹ ਬਹੁਤ ਸਰਗਰਮ ਹੈ, ਉੱਥੇ ਹੀ ਉਸ ਦੇ ਸ਼ਾਸ਼ਨ ਹੇਠਲੇ ਰਾਜ ਵਿਚ ਸਵਾਮੀ ਨਿਗਮਾਨੰਦ ਦਾ ਵਾਤਾਵਰਨ ਲਈ ਸੰਘਰਸ਼ ਕਰਦੇ ਮਰ ਜਾਣਾ, ਉਸ ਲਈ ਸ਼ਰਮਨਾਕ ਹੈ। ਇਹ ਸਪਸ਼ਟ ਕਰਦਾ ਹੈ ਕਿ ਉਸ ਦੀ ਦਿਲਚਸਪੀ ਭ੍ਰਿਸ਼ਟਾਚਾਰ ਖਤਮ ਕਰਨ ਵਿਚ ਨਹੀਂ ਬਲਕਿ ਕਾਂਗਰਸ ਸਰਕਾਰ ਖਿਲਾਫ ਉਠਦੇ ਹਰ ਮੁੱਦੇ ਦਾ ਰਾਜਨੀਤਕ ਲਾਹਾ ਲੈਣ ਤੱਕ ਹੀ ਸੀਮਤ ਹੈ।
ਮਿਲੀਆਂ ਖਬਰਾਂ ਅਨੁਸਾਰ ਰਾਮਦੇਵ ਵਲੋਂ ਰਾਮਲੀਲਾ ਗਰਾਉਂਡ ਵਿਚ ਕੀਤੇ ‘ਅਨਸ਼ਨ ਸਮਾਰੋਹ’ ਦਾ ਬਿਲ 18 ਕਰੋੜ ਰੁਪਏ ਆਇਆ ਹੈ। ਉਸ ਦੇ ਮੁਕਾਬਲੇ ਅੰਨਾ ਹਜ਼ਾਰੇ ਵਲੋਂ ਕੀਤੇ ਅਨਸ਼ਨ ਤੇ ਆਇਆ ਖਰਚ ਨਿਗੁਣਾ ਸੀ। ਰਾਮਦੇਵ ਵਲੋਂ ਇਕ ਚੰਗੇ ਮਕਸਦ ਨੂੰ ਲੈ ਕੇ ਸ਼ੁਰੂ ਕੀਤੇ ਅੰਦੋਲਨ ਨੂੰ ਉਸ ਨੇ ਖੁਦ ਹੀ ਆਰ. ਐਸ. ਐਸ. ਅਤੇ ਭਾਰਤੀ ਜਨਤਾ ਪਾਰਟੀ ਵਰਗੇ ਫਿਰਕੂ ਸੰਗਠਨਾਂ ਦੇ ਪ੍ਰਭਾਵ ਹੇਠ ਆ ਕੇ ਕਮਜ਼ੋਰ ਕਰ ਲਿਆ ਅਤੇ ਨਾਲ ਹੀ ਇਸ ਅੰਦੋਲਨ ਨਾਲ ਜੁੜੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਦਿਆਂ ਧੋਖਾ ਵੀ ਕੀਤਾ ਗਿਆ। ਯੋਗਾ ਦੀ ਪੌੜੀ ਰਾਹੀਂ ਅਰਸ਼ ’ਤੇ ਪੁਜਿਆ ਰਾਮਦੇਵ ਆਪ ਤਾਂ ਮੂਧੇ ਮੂੰਹ ਫਰਸ਼ ’ਤੇ ਡਿਗਿਆ ਹੀ ਪਰ ਇਸ ਅਨਸ਼ਨ ਦੇ ਫਲਾਪ-ਸ਼ੋਅ ਰਾਹੀਂ ਯੋਗਾ ਬਾਰੇ ਆਪ ਹੀ ਕੀਤੇ ਖੋਖਲੇ ਦਾਅਵਿਆਂ ਦੀ ਵੀ ਫੂਕ ਵੀ ਕੱਢ ਗਿਆ।
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ


(26/06/11)
ਬਲਦੇਵ ਸਿੰਘ

ੴਸਤਿਨਾਮ

ਸਿੱਖ ਮਾਰਗ ਦੇ ਸੂਝਵਾਨ ਪਾਠਕ, ਲਿਖਾਰੀ ਅਤੇ ਵਿਦਵਾਨ ਵੀਰੋ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕੋਈ ਵੀ ਲਿਖਾਰੀ ਜਦ ਲਿਖਦਾ ਹੈ, ਤਾਂ ਉਹ ਚਾਹੁੰਦਾ ਹੈ ਕਿ ਉਸ ਦਾ ਲਿਖਿਆ ਸਾਰੇ ਹੀ ਪੜ੍ਹਨ। ਕੋਈ ਵੀ ਕਿਸੇ ਨਾਲੋਂ ਘੱਟ ਨਹੀਂ ਲਿਖਣਾਂ ਚਾਹੁੰਦਾ। ਜੋ ਵੀ ਕੋਈ ਲਿਖਦਾ ਹੈ, ਭਾਵੇਂ ਉਹ ਉਸ ਨੇਂ ਕਿਤੋਂ ਪੜ੍ਹ ਸਿੱਖ ਕੇ ਲਿਖਿਆ ਹੁੰਦਾ ਹੈ, ਸੁਣ ਕੇ ਲਿਖਿਆ ਹੁੰਦਾ ਹੈ, ਜਾਂ ਆਪਣੇਂ ਕੋਲੋਂ ਲਿਖਿਆ ਹੁੰਦਾ ਹੈ, ਉਹ ਲੇਖ ਉਸ ਲਿਖਾਰੀ ਦੇ ਆਪਣੇਂ ਵਿਚਾਰਾਂ ਦੀ ਤਰਜਮਾਨੀਂ ਕਰਦਾ ਹੈ।

ਇਸ ਵੇਲੇ ਸਾਡੀ ਸੱਭ ਤੋਂ ਵੱਡੀ ਜਰੂਰਤ ਇਹ ਹੈ, ਕਿ ਅਸੀਂ ਪਰਖ ਕਰੀਏ, ਕਿ ਜੋ ਅਸੀਂ ਲਿਖ ਰਹੇ ਹਾਂ, ਜੋ ਅਸੀਂ ਕਿਸੇ ਦਾ ਲਿਖਿਆ ਪੜ੍ਹ ਰਹੇ ਹਾਂ, ਕਿਤੇ ਇਹ ਗੁਰਬਾਣੀਂ ਦੇ ਉਲਟ ਤਾਂ ਨਹੀਂ ਹੈ। ਵੀਰੋ ਗੁਰਬਾਣੀਂ ਦੇ ਉਲਟ ਜਾਣ ਦਾ ਨਤੀਜਾ ਕੀ ਹੁੰਦਾ ਹੈ, ਇਸ ਦੀ ਵੀ ਸਾਨੂੰ ਪੂਰੀ ਜਾਣਕਾਰੀ ਹੋਣੀਂ ਚਾਹੀਦੀ ਹੈ। ਹੋਰ ਕਿਸੇ ਨੂੰ ਹੋਵੇ ਜਾਂ ਨਾਂ ਹੋਵੇ, ਘਟੋ ਘਟ ਵਿਦਵਾਨਾਂ, ਪ੍ਰਚਾਰਕਾਂ ਅਤੇ ਲਿਖਾਰੀਆਂ ਨੂੰ ਇਸ ਗੱਲ ਦਾ ਗਿਆਨ ਜਰੂਰ ਹੋਣਾਂ ਚਾਹੀਦਾ ਹੈ, ਕਿ ਗੁਰਬਾਣੀਂ ਦੇ ਉਲਟ ਜਾਣ ਦਾ ਕੀ ਨਤੀਜਾ ਹੁੰਦਾ ਹੈ, ਤਾਂ ਜੋ ਉਹ ਪਾਠਕਾਂ ਨੂੰ ਸਹੀ ਸੇਧ ਦੇ ਸਕਣ। ਅਤੇ ਬਾਣੀਂ ਦੇ ਖਿਲਾਫ ਜਾਣ ਦਾ ਨਤੀਜਾ ਕੀ ਹੁੰਦਾ ਹੈ, ਇਸ ਵਿਸ਼ੇ ਤੇ ਲੇਖ ਲਿਖਣੇਂ ਵੀ, ਸੱਭ ਵਿਦਵਾਨ ਅਤੇ ਲਿਖਾਰੀਆਂ ਦਾ ਫਰਜ ਹੋਣਾਂ ਚਾਹੀਦਾ ਹੈ। ਅਤੇ ਉਹਨਾਂ ਨੂੰ ਇਹ ਵਿਚਾਰ ਜਰੂਰ ਕਰਨੀਂ ਚਹੀਦੀ ਹੈ, ਕਿ ਕਿਤੇ ਉਹ ਖੁਦ ਵੀ ਗੁਰਬਾਣੀਂ ਦੇ ਉਲਟ ਲੇਖ ਤਾਂ ਨਹੀਂ ਲਿਖ ਰਹੇ, ਜਾਂ ਉਲਟ ਪ੍ਰਚਾਰ ਤਾਂ ਪ੍ਰਚਾਰ ਨਹੀਂ ਕਰ ਰਹੇ।

ਸਰਦਾਰ ਕਿਰਪਾਲ ਸਿੰਘ ਬਠਿੰਡਾ ਜੀ, ੨੩, ੨੪ ਅਤੇ ੨੫, ਜੂਨ ਦੇ ਆਪ ਜੀ ਦੇ ਪੱਤਰਾਂ ਤੇ ਤਰਦੀ ਜਿਹੀ ਨਿਗਾਹ ਮਾਰੀ ਹੈ ਜੀ। ਆਪ ਜੀ ਦੇ ਇਹਨਾਂ ਪਤਰਾਂ ਦੇ ਹਵਾਲੇ ਨਾਲ ਪਤਾ ਲੱਗਾ, ਕੇ ਇੱਕ ਸਿੱਖ ਪ੍ਰਚਾਰਕ, ਦੂਸਰੇ ਪ੍ਰਚਾਰਕਾਂ ਅਤੇ ਸਿੱਖਾਂ ਦੀਆ ਗਲਤੀਆਂ ਕੱਢ ਰਿਹਾ ਹੈ। ਅਤੇ ਆਪ ਵੀ ਪ੍ਰਚਾਰ ਕਰ ਰਿਹਾ ਹੈ, ਭਾਵ ਉਹ ਖੁਦ ਵੀ ਇੱਕ ਪ੍ਰਚਾਰਕ ਹੈ। ਉਸ ਪ੍ਰਚਾਰਕ ਦੇ ਹਵਾਲੇ ਨਾਲ ਤੁਸਾਂ ਲਿਖਿਆ ਹੈ।

ਦੁਕਾਨਦਾਰਾਂ ਵਾਂਗ ਗਾਹਕ ਖਿੱਚਣ ਲਈ ਸਿੱਖ ਪ੍ਰਚਾਰਕ ਵੀ ੮੪ ਕੱਟਣ ਲਈ ਸਸਤੇ ਤੋਂ ਸਸਤੇ ਢੰਗਾਂ ਦਾ ਪ੍ਰਚਾਰ ਕਰ ਰਹੇ ਹਨ । ਜਿਸ ਬਾਣੀ ਨੇ ਸਾਡਾ ਜੀਵਨ ਬਦਲਣਾ ਹੈ ਉਸ ਤੱਕ ਤਾਂ ਇਹ ਹਲਕੀ ਕਿਸਮ ਦੇ ਪ੍ਰਚਾਰਕ ਸਾਨੂੰ ਪਹੁੰਚਣ ਹੀ ਨਹੀਂ ਦਿੰਦੇ ਤੇ ਗਿਣਤੀਆਂ ਮਿਣਤੀਆਂ ਵਿੱਚ ਉਲਝਾ ਕੇ ਸੌਖੇ ਸੌਖੇ ਢੰਗ ਨਾਲ ਮੁਕਤੀਆਂ ਵੰਡੀ ਜਾ ਰਹੇ ਹਨ ।

ਸ੍ਰੀ ਗੁਰੂ ਅਮਰਦਾਸ ਜੀ ਵਲੋਂ ਖੁਦਵਾਈ ਗਈ ਬਾਉਲੀ ਦੀਆਂ ਚੌਰਾਸੀ ਪਾਉੜੀਆਂ ਤੇ ਪਾਠ ਕਰ ਕੇ ਚੌਰਾਸੀ ਕੱਟੀ ਜਾਂਦੀ ਹੈ, ਦੀ ਜੋ ਤੁਸਾਂ ਨੇਂ ਕਹਾਣੀਂ ਸੁਣਾਈ ਹੈ। ਇਹ ਗੱਲ ਮੈਂ ਵੀ ਬਚਪਨ ਤੋਂ ਹੀ ਆਮ ਲੋਕਾਂ ਤੋਂ ਸੁਣਦਾ ਆਇਆ ਹਾਂ। ਮੈਂ ਆਪ ਜੀ, ਜਾਂ ਉਸ ਪ੍ਰਚਾਰ ਦੇ ਕਥਨ ਨਾਲ ਪੂਰੀ ਤਰਾਂ ਸਹਿਮਤ ਹਾਂ। ਸੱਚਮੁਚ ਹੀ ਇਹ ਗੁਮਰਾਹ ਹੋਏ ਹੋਏ, ਅਤੇ ਗੁਮਰਾਹ ਕਰ ਰਹੇ ਪ੍ਰਚਾਰਕਾਂ ਦਾ ਅੰਧ-ਵਿਸ਼ਵਾਸ ਹੈ।

ਉਸ ਪ੍ਰਚਾਰਕ ਵੀਰ ਨੇਂ ਚੰਡੀਗੜ ਤੋਂ ਚੋਰਾਸੀ ਕੱਟਣ ਦੀ ਖਾਹਸ਼ ਲੈ ਕੇ ਆਏ ਇੱਕ ਵਿਅੱਕਤੀ ਨੂੰ ਠੀਕ ਮੱਤ ਦਿੱਤੀ ਹੈ। ਜਿਨੀ ਜਿਨੀਂ ਕਿਸੇ ਨੂੰ ਸਮਝ ਹੁੰਦੀ ਹੈ ਆਪਣੀਂ ਸਮਝ ਅਨੂੰਸਾਰ ਸਾਰੇ ਹੀ ਚੰਗਾ ਹੀ ਉਪਦੇਸ਼ ਦੇਂਦੇ ਹਨ। ਕੀ ਤੁਸੀਂ ਮੰਨਦੇ ਹੋ ਕੇ ਤੁਹਾਡੇ ਲੇਖ ਮੁਤਾਬਿਕ, ਜਿੰਨਾਂ ਉਪਦੇਸ਼ ਉਸ ਪ੍ਰਚਾਰਕ ਵੀਰ ਨੇਂ ਦਿੱਤਾ, ਕੀ ਉਹ ਠੀਕ ਹੈ, ਅਤੇ ਕਾਫੀ ਹੈ, ਜਾਂ ਪੂਰਨ ਹੈ, ਅਤੇ ਗੁਰਬਾਣੀਂ ਅਨੂਸਾਰ ਸਹੀ ਹੈ।

ਚੌਰਾਸੀ ਕੱਟਣ ਵਾਸਤੇ ਅੰਧ-ਵਿਸ਼ਵਾਸ ਦੀਆਂ, ਜੋ ਤਿੰਨ ਮਿਸਾਲਾਂ, ਉਸ ਪ੍ਰਚਾਰਕ ਨੇਂ, ਜਾਂ ਆਪ ਜੀ ਨੇਂ ਆਪਣੇਂ ਲੇਖ ਵਿੱਚ ਦਿੱਤੀਆਂ ਹਨ। ਇਹ ਠੀਕ ਹੈ, ਕਿ ਉਹ ਤਿਨੋਂ ਹੀ ਗੁਰਮੱਤ ਦੇ ਉਲਟ ਹਨ। ਪਰ ਸਹੀ ਕੀ ਹੈ, ਭਾਵ ਅਸਲ ਵਿੱਚ ਚੌਰਾਸੀ ਕਿਵੇਂ ਕੱਟਣੀਂ ਹੈ, ਇਸ ਚੌਰਾਸੀ ਨੂੰ ਕੱਟਣ ਵਾਸਤੇ ਤੁਹਾਡੇ ਲੇਖ ਵਿੱਚ ਜਾਂ ਉਸ ਪ੍ਰਚਾਰਕ ਵਲੋਂ ਕੋਈ ਗੱਲ ਨਹੀਂ ਸਮਝਾਈ ਗਈ। ਸਿਰਫ ਖੰਡਣ ਹੀ ਕੀਤਾ ਗਿਆ ਹੈ।

ਉਹਨਾਂ ਵਲੋਂ, ਜਪੁਜੀ ਸਾਹਿਬ ਦੀ ਛੇਵੀਂ ਪਾਉੜੀ ਦੀ ਦਿੱਤੀ ਮਿਸਾਲ ਬਹੁਤ ਸੁਹਣੀਂ, ਬਹੁਤ ਢੁੱਕਵੀਂ ਹੈ ਜੀ। ਛੇਵੀਂ ਪਾਉੜੀ ਦੇ ਅਰਥ ਕਰਦੇ ਸਮੇਂ, ਜੋ ਆਪ ਜੀ ਨੇਂ ਲਿਖਿਆ ਹੈ, ਜੇ ਸਤਿਗੁਰੂ ਦੀ ਇੱਕ ਸਿੱਖਿਆ ਸੁਣ ਲਈ ਜਾਏ, ਤਾਂ ਮਨੁੱਖ ਦੀ ਬੁੱਧ ਦੇ ਅੰਦਰ ਰਤਨ, ਜਵਾਹਰ ਤੇ ਮੋਤੀ (ਉਪਜ ਪੈਂਦੇ ਹਨ, ਭਾਵ, ਪਰਮਾਤਮਾ ਦੇ ਗੁਣ ਪੈਦਾ ਹੋ ਜਾਂਦੇ ਹਨ)। ਵੀਰ ਜੀ ਚੌਰਾਸੀ ਕੱਟਣ ਬਾਰੇ ਸਤਿਗੁਰ ਦੀ ਸਿੱਖਿਆ ਕੀ ਹੈ। ਕੀ ਉਹ ਸਿਖਿਆ ਉਸ ਪ੍ਰਚਾਰਕ ਨੇਂ ਬਚਿਆਂ ਨੂੰ ਦਿੱਤੀ ਸੀ ਜਾਂ ਨਹੀਂ ਜੀ।

ਵੀਰ ਜੀ ਗੱਲਾਂ ਆਪ ਜੀ ਨੇਂ ਸਾਰੀਆਂ ਹੀ ਸਹੀ ਕੀਤੀਆਂ ਹਨ, ਜਿਵੇਂ ਕੇ ਆਪ ਜੀ ਨੇਂ ਲਿਖਿਆ ਹੈ, ਜਿਸ ਬਾਣੀ ਨੇ ਸਾਡਾ ਜੀਵਨ ਬਦਲਣਾ ਹੈ ਉਸ ਤੱਕ ਤਾਂ ਇਹ ਹਲਕੀ ਕਿਸਮ ਦੇ ਪ੍ਰਚਾਰਕ ਸਾਨੂੰ ਪਹੁੰਚਣ ਹੀ ਨਹੀਂ ਦਿੰਦੇ ਤੇ ਗਿਣਤੀਆਂ ਮਿਣਤੀਆਂ ਵਿੱਚ ਉਲਝਾ ਕੇ ਸੌਖੇ ਸੌਖੇ ਢੰਗ ਨਾਲ ਮੁਕਤੀਆਂ ਵੰਡੀ ਜਾ ਰਹੇ ਹਨ ਆਪ ਜੀ ਦੀ ਇਹ ਗੱਲ ਵੀ ਬਿਲਕੁਲ ਠੀਕ ਹੈ ਜੀ। ਪਰ ਇਥੇ ਵੀ ਇੱਕ ਸਵਾਲ ਪੈਦਾ ਹੁੰਦਾ ਹੈ ਕਿ, ਇਹ ਹਲਕੀ ਕਿਸਮ ਦੇ ਪ੍ਰਚਾਰਕ ਬੇਸ਼ੱਕ ਗਲਤ ਹਨ। ਪਰ ਠੀਕ ਕੀ ਹੈ? ਕੀ ਸਾਨੂੰ ਇਹ ਜਾਨਣਾਂ ਨਹੀਂ ਚਾਹੀਦਾ? । ਮੇਰਾ ਤਾਂ ਇਹ ਵਿਚਾਰ ਹੈ, ਕੇ ਸਾਨੂੰ ਖੁਦ ਨੂੰ ਵੀ ਜਾਨਣਾਂ ਚਾਹੀਦਾ ਹੈ, ਕਿ ਠੀਕ ਕੀ ਹੈ, ਅਤੇ ਹਲਕੀ ਕਿਸਮ ਦੇ ਪ੍ਰਚਾਰਕਾਂ ਨੂੰ ਵੀ ਇਹ ਗਿਆਨ ਦੇਣਾਂ ਚਾਹੀਦਾ ਹੈ। ਤਾਂ ਜੋ ਸਾਰਿਆਂ ਨੂੰ ਸਹੀ ਜਾਂ ਇਕੋ ਜਿਹਾ ਗਿਆਨ ਹੋ ਜਾਵੇ, ਅਤੇ ਮੱਤਭੇਦ ਖਤਮ ਹੋ ਜਾਣ। ਫਿਰ ਕੋਈ ਹਲਕੀ ਕਿਸਮ ਦਾ ਪ੍ਰਚਾਰਕ ਸਾਨੂੰ ਗਲਤ ਰਾਹੇ ਨਹੀਂ ਪਾ ਸਕੇ ਗਾ।

ਆਪ ਜੀ ਦੀ ਇਹ ਗੱਲ ਵੀ ਬਹੁਤ ਵਿਚਾਰਨ ਵਾਲੀ ਹੈ ਜੀ, ਕਿ *ਪ੍ਰਿੰਸੀਪਲ ਗੰਗਾ ਸਿੰਘ ਤੋਂ ਗੁਰਬਾਣੀ ਦਾ ਇੱਕ ਸਲੋਕ ਸੁਣ ਕੇ ਇੱਕ ਗੈਰਧਰਮੀ ਦਾ ਤਾਂ ਜੀਵਨ ਬਦਲ ਗਿਆ, ਪਰ ਅਸੀਂ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਵੀ ਕੁੱਝ ਨਹੀਂ ਸਿਖਿਆ ਮੈਂ ਤਾਂ ਤੁਹਾਡੀ ਇਸ ਗੱਲ ਨੂੰ ਵੀ ਬਿਲਕੁਲ ਠੀਕ ਸਮਝਦਾ ਹਾਂ। ਪਰ ਬੇਨਤੀ ਹੈ ਜੀ, ਕਿ ਇਹ ਸੱਭ ਕੁੱਝ ਸਿਰਫ ਲਿਖ ਦੇਣ ਨਾਲ ਹੀ ਸਾਡਾ ਫਰਜ ਪੂਰਾ ਨਹੀਂ ਹੋ ਜਾਂਦਾ। ਵੇਖਣਾਂ ਇਹ ਹੈ ਕੇ ਕੋਈ ਬਦਲੇ ਜਾਂ ਨਾਂ ਬਦਲੇ, ਕੋਈ ਸਿੱਖੇ ਜਾਂ ਨਾਂ ਸਿੱਖੇ। ਕੀ ਅਸੀਂ ਕੁੱਝ ਸਿੱਖਿਆ ਹੈ, ਜਾਂ ਸਾਡਾ ਜੀਵਨ ਕੁੱਝ ਬਦਲਿਆ ਹੈ। ਜੇ ਨਹੀਂ ਤਾਂ ਅਸੀਂ ਦੂਸਰਿਆਂ ਨੂੰ ਕੀ ਸਿੱਖਿਆ ਦੇ ਸਕਦੇ ਹਾਂ।

ਆਪ ਜੀ ਦੇ ਲੇਖਾਂ ਵਿਚੋਂ ਮੁੱਖ ਤੌਰ ਤੇ ਚਾਰ ਸਵਾਲ ਪੈਦਾ ਹੁੰਦੇ ਹਨ ਜੀ, ਜੋ ਸੱਭ ਵਿਦਵਾਨ ਵੀਰਾਂ ਦੇ ਵਿਚਾਰਨ ਯੋਗ ਹਨ।

(1) ਚੌਰਾਸੀ ਕਿਵੇਂ ਕੱਟਣੀਂ ਹੈ?

(2) ਅਸੀਂ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਕੁੱਝ ਵੀ ਕਿਉਂ ਨਹੀਂ ਸਿੱਖਿਆ?

(3) ਅਤੇ ਸਤਿਗੁਰ ਦੀ ਇੱਕ ਸਿਖਿਆ ਕੀ ਹੈ? ਜਿਵੇਂ ਕੇ ਆਪ ਜੀ ਨੇ ਅੱਗੇ ਲਿਖਿਆ ਹੈ। ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿਖ ਸੁਣੀ॥ ਜੇ ਸਤਿਗੁਰੂ ਦੀ ਇੱਕ ਸਿੱਖਿਆ ਸੁਣ ਲਈ ਜਾਏ, ਤਾਂ ਮਨੁੱਖ ਦੀ ਬੁੱਧ ਦੇ ਅੰਦਰ ਰਤਨ, ਜਵਾਹਰ ਤੇ ਮੋਤੀ (ਉਪਜ ਪੈਂਦੇ ਹਨ, ਭਾਵ, ਪਰਮਾਤਮਾ ਦੇ ਗੁਣ ਪੈਦਾ ਹੋ ਜਾਂਦੇ ਹਨ)।

(4) ਜਿਵੇਂ ਕਿ ਆਪ ਜੀ ਨੇਂ ਲਿਖਿਆ ਹੈ। ਜਿਸ ਬਾਣੀ ਨੇ ਸਾਡਾ ਜੀਵਨ ਬਦਲਣਾ ਹੈ ਉਸ ਤੱਕ ਤਾਂ ਇਹ ਹਲਕੀ ਕਿਸਮ ਦੇ ਪ੍ਰਚਾਰਕ ਸਾਨੂੰ ਪਹੁੰਚਣ ਹੀ ਨਹੀਂ ਦਿੰਦੇ ਹੁਣ ਪਾਠਕ ਜਾਂ ਸਰੋਤਾ ਇਹ ਸਵਾਲ ਕਰ ਸੱਕਦਾ ਹੈ, ਕੇ ਉਸ ਬਾਣੀਂ ਤੱਕ ਕਿਵੇਂ ਪਹੁੰਚਣਾਂ ਹੈ ਜੀ, ਭਾਵ ਜੇ ਹਲਕੀ ਕਿਸਮ ਦੇ ਪ੍ਰਚਾਰਕ ਸਾਨੂੰ ਉਸ ਬਾਣੀਂ ਤੱਕ ਨਹੀਂ ਪਹੁੰਚਣ ਦੇਂਦੇ, ਤਾਂ ਤੁਸੀਂ ਹੀ ਕੁੱਝ ਮਦਦ ਕਰੋ ਉਸ ਬਾਣੀਂ ਤੱਕ ਪਹੁੰਚਣ ਦੀ। ਦੱਸੋ ਅਸੀਂ ਉਸ ਬਾਣੀਂ ਤੱਕ ਕਿਵੇਂ ਪਹੁੰਚੀਏ?

ਕੁੱਝ ਸਿੱਖਣ ਵਾਸਤੇ, ਕੁੱਝ ਸਿਖਾਉਣ ਵਾਸਤੇ ਸਾਨੂੰ ਸਾਰਿਆਂ ਨੂੰ ਹੀ ਇਸ ਤਰਾਂ ਦੀ ਵਿਚਾਰ ਕਰਨੀਂ ਚਾਹੀਦੀ ਹੈ। ਲਿਖਣ ਵਾਲੇ ਨੂੰ ਖੁਦ ਵੀ ਆਪਣੇਂ ਲਿਖੇ ਦੀ ਵਿਚਾਰ ਕਰਨੀਂ ਚਾਹੀਦੀ ਹੈ, ਇੱਕ ਨਹੀਂ ਸੱਭ ਨੂੰ ਹੀ ਕਰਨੀਂ ਚਾਹੀਦੀ ਹੈ।

ਇਕ ਛੋਟਾ ਜਿਹਾ ਸਵਾਲ ਮੇਰੇ ਵਲੋਂ ਵੀ ਸੱਭ ਲਿਖਾਰੀ ਅਤੇ ਵਿਦਵਾਨ ਵੀਰਾਂ ਦੇ ਵਿਚਾਰ ਲਈ,

ਕਿ ਗੁਰਬਾਣੀਂ ਦੇ ਉਲਟ ਜਾਣ ਦਾ ਕੀ ਨਤੀਜਾ ਹੁੰਦਾ ਹੈ, ਜਾਂ ਕੀ ਹੋਵੇ ਗਾ? ।

ਦਾਸ ਬਲਦੇਵ ਸਿੰਘ


(26/06/11)
ਕਿਰਪਾਲ ਸਿੰਘ ਬਠਿੰਡਾ

ਮੁਆਫ਼ ਕਰਨ ਦੀਆਂ ਸਲਾਹਾਂ ਸਿਰਫ ਸਿੱਖਾਂ ਲਈ ਹਨ ਜਾਂ ਇਹ ਸਲਾਹਾਂ ਦੇਣ ਵਾਲੇ ਖ਼ੁਦ ਵੀ ਆਪਣੀਆਂ ਸਲਾਹਾਂ `ਤੇ ਕਦੀ ਅਮਲ ਕਰਨਗੇ: ਭਾਈ ਸਿਰਸਾ

• ਸਿੱਖ ਤਾਂ ਬੜੇ ਵਿਸ਼ਾਲ ਹਿਰਦੇ ਦੇ ਮਾਲਕ ਹਨ ਜੋ ਹਰ ਉਸ ਦੋਸ਼ੀ ਨੂੰ ਮੁਆਫ਼ ਕਰਨ ਦਾ ਜਿਗਰਾ ਰੱਖਦੇ ਹਨ ਜਿਹੜਾ ਕਪਟ ਨੂੰ ਪਾਸੇ ਰੱਖ ਕੇ ਸੱਚੇ ਦਿਲੋਂ ਮੁਆਫ਼ੀ ਦੀ ਮੰਗ ਕਰੇ
• ਮੁਆਫੀ ਦੀ ਗੱਲ ਕੇਵਲ ਦਿੱਲੀ ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਮੁਆਫ਼ ਕਰਨ ਤੱਕ ਸੀਮਤ ਹੈ
• ਜੇ ਕੇਂਦਰੀ ਗ੍ਰਹਿ ਮੰਤਰੀ ਪਿਛਲਾ ਸਭ ਕੁੱਝ ਭੁੱਲਣ ਅਤੇ ਮੁਆਫ਼ ਕਰਨ ਦੇ ਹੱਕ ਵਿੱਚ ਹਨ ਤਾਂ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਦਵਿੰਦਰਪਾਲ ਸਿੰਘ ਭੁੱਲਰ, ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਜਗਤਾਰ ਸਿੰਘ ਹਵਾਰਾ ਸਮੇਤ ਜੇਲ੍ਹਾਂ ਵਿੱਚ ਨਜ਼ਰਬੰਦ ਸਮੂਹ ਸਿੱਖਾਂ ਨੂੰ ਤੁਰੰਤ ਰਿਹਾ ਕਰ ਦੇਣਾ ਚਾਹੀਦਾ ਹੈ
• ਦੋ ਨੰਬਰ ਦਾ ਵਰਤਾਓ ਕਰਦੇ ਹੋਏ ਵੀ ਜੇ ਕੋਈ ਮੰਤਰੀ ਭੁੱਲ ਜਾਓ ਤੇ ਮੁਆਫ਼ ਕਰ ਦਿਓ ਦੀਆਂ ਸਲਾਹਾਂ ਦੇਵੇ ਤਾਂ ਪੀੜਤ ਧਿਰ ਦੇ ਜਖ਼ਮਾਂ `ਤੇ ਲੂਣ ਛਿੜਕਣ ਦੇ ਬਰਾਬਰ ਹੈ


ਬਠਿੰਡਾ, ੨੬ ਜੂਨ (ਕਿਰਪਾਲ ਸਿੰਘ) : ਮੁਆਫ਼ ਕਰਨ ਦੀਆਂ ਸਲਾਹਾਂ ਸਿਰਫ ਸਿੱਖਾਂ ਲਈ ਹਨ ਜਾਂ ਇਹ ਸਲਾਹਾਂ ਦੇਣ ਵਾਲੇ ਖ਼ੁਦ ਵੀ ਆਪਣੀਆਂ ਸਲਾਹਾਂ `ਤੇ ਕਦੀ ਅਮਲ ਕਰਨਗੇ। ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਵਿਸ਼ੇਸ਼ ਸਕੱਤਰ ਭਾਈ ਬਲਦੇਵ ਸਿੰਘ ਸਿਰਸਾ ਨੇ ਕੇਂਦਰੀ ਗ੍ਰਹਿ ਮੰਤਰੀ ਪੀ ਚਿਦੰਬਰਮ ਦੇ ਬਿਆਨ `ਤੇ ਪ੍ਰਤੀਕਰਮ ਕਰਦੇ ਹੋਏ ਕਹੇ। ਇਹ ਦੱਸਣਯੋਗ ਹੈ ਕਿ ੧੪੨ ਸਿੱਖਾਂ ਦਾ ਨਾਮ ਕਾਲੀ ਸੂਚੀ ਵਿੱਚੋਂ ਕੱਢ ਦਿੱਤੇ ਜਾਣ ਪਿੱਛੋਂ ੨੫ ਜੂਨ ਨੂੰ ਦਿੱਲੀ ਵਿਖੇ ਕੇਂਦਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਤੇ ਜੰਗਪੁਰਾ ਤੋਂ ਕਾਂਗਰਸ ਦੇ ਵਿਧਾਇਕ ਤਰਵਿੰਦਰ ਸਿੰਘ ਮਰਵਾਹਾ ਦੀ ਅਗਵਾਈ `ਚ ਕਰਵਾਏ ਸਮਾਗਮ ਵਿੱਚ ਬੋਲਦਿਆਂ ਗ੍ਰਹਿ ਮੰਤਰੀ ਨੇ ਸਾਲ ੧੯੮੪ ਦੇ ਸਿੱਖ ਕਤਲੇਆਮ ਦੇ ਜ਼ਖ਼ਮਾਂ ਨੂੰ ਭੁੱਲਣ ਦੀ ਅਪੀਲ ਕਰਦਿਆਂ ਕਿਹਾ ਸੀ ਕਿ ਹੁਣ ਸਮਾਂ ਮੁਆਫ਼ ਕਰਨ ਤੇ ਅਜਿਹਾ ਨਵਾਂ ਭਾਰਤ ਉਸਾਰਨ ਦਾ ਹੈ, ਜਿੱਥੇ ਹਰ ਕਿਸੇ ਨੂੰ ਬਰਾਬਰ ਦਾ ਸਨਮਾਨ ਮਿਲੇ।
ਭਾਈ ਸਿਰਸਾ ਨੇ ਕਿਹਾ ਕਿ ਸਿੱਖ ਤਾਂ ਬੜੇ ਵਿਸ਼ਾਲ ਹਿਰਦੇ ਦੇ ਮਾਲਕ ਹਨ ਜੋ ਹਰ ਉਸ ਦੋਸ਼ੀ ਨੂੰ ਮੁਆਫ਼ ਕਰਨ ਦਾ ਜਿਗਰਾ ਰੱਖਦੇ ਹਨ ਜਿਹੜਾ ਕਪਟ ਨੂੰ ਪਾਸੇ ਰੱਖ ਕੇ ਸੱਚੇ ਦਿਲੋਂ ਮੁਆਫ਼ੀ ਦੀ ਮੰਗ ਕਰੇ। ਪਰ ਕੇਂਦਰੀ ਗ੍ਰਹਿ ਮੰਤਰੀ ਪੀ ਚਿਦੰਬਰਮ, ਕਾਂਗਰਸ ਪਾਰਟੀ ਅਤੇ ਕੇਂਦਰ ਸਰਕਾਰ ਵਲੋਂ ਮੁਆਫ਼ੀ ਦੀ ਵਾਰ ਵਾਰ ਕੀਤੀ ਗੱਲ ਵਿੱਚ ਸੱਚੇ ਦਿੱਲ ਭਾਵਨਾ ਦੀ ਨਹੀਂ ਬਲਕਿ ਕਪਟ ਦੀ ਝਲਕ ਵਿਖਾਈ ਦਿੰਦੀ ਹੈ, ਕਿਉਂਕਿ ਉਨ੍ਹਾਂ ਵੱਲੋਂ ਮੁਆਫੀ ਦੀ ਗੱਲ ਕੇਵਲ ਦਿੱਲੀ ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਮੁਆਫ਼ ਕਰਨ ਤੱਕ ਸੀਮਤ ਹੈ। ਮੁਆਫ਼ੀ ਕਦੇ ਵੀ ਇੱਕ ਪਾਸੜ ਨਹੀਂ ਹੁੰਦੀ ਬਲਕਿ ਸੁਹਿਰਦ ਭਾਵਨਾ ਨਾਲ ਦੋਵੇਂ ਪਾਸਿਆਂ ਤੋਂ ਹੋਣੀ ਚਾਹੀਦੀ ਹੈ। ਕੇਂਦਰੀ ਮੰਤਰੀ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਹਰ ਕੀਤੀ ਗਈ ਗਲਤ ਕਾਰਵਾਈ ਦਾ ਮਨੁੱਖੀ ਸੁਭਾਉ ਅਨੁਸਾਰ ਪ੍ਰਤੀ ਕਰਮ ਲਜ਼ਮੀ ਹੁੰਦਾ ਹੈ। ਜੇ ਕੇਂਦਰੀ ਗ੍ਰਹਿ ਮੰਤਰੀ ਇਹ ਮੰਨਦੇ ਹਨ ਕਿ ੧੯੮੪ ਵਿੱਚ ਭਾਰਤੀ ਫੌਜਾਂ ਵਲੋਂ ਦਰਬਾਰ ਸਾਹਿਬ ਸਮੂਹ `ਤੇ ਤੋਪਾਂ ਟੈਂਕਾਂ ਨਾਲ ਕੀਤਾ ਗਿਆ ਹਮਲਾ ਗਲਤ ਸੀ ਤੇ ਉਸ ਲਈ ੨੦੦੫ ਵਿੱਚ ਪ੍ਰਧਾਨ ਮੰਤਰੀ ਮੁਆਫੀ ਮੰਗ ਚੁੱਕੇ ਹਨ ਤਾਂ ਉਸ ਨੂੰ ਇਹ ਵੀ ਸਮਝਣਾ ਪਏਗਾ ਕਿ ਉਸ ਸਮੇਂ ਸਿੱਖ ਫੌਜੀਆਂ ਵਲੋਂ ਬੈਰਕਾਂ ਛੱਡ ਕੇ ਅੰਮ੍ਰਿਤਸਰ ਨੂੰ ਚਾਲੇ ਪਾਉਣੇ ਤੇ ਇੰਦਰਾ ਗਾਂਧੀ ਦਾ ਕਤਲ ਉਸ ਦੇ ਪ੍ਰਤੀਕਰਮ ਵਜੋਂ ਹੀ ਸਨ। ਜੇ ਕੇਂਦਰ ਸਰਕਾਰ ਨੇ ਆਪਣੀ ਗਲਤੀ ਦਾ ਅਹਿਸਾਸ ਕੀਤਾ ਹੁੰਦਾ ਤਾਂ ਬੈਰਕਾਂ ਛੱਡਣ ਵਾਲੇ ਸਾਰੇ ਫੌਜੀਆਂ ਨੂੰ ਆਮ ਮੁਆਫੀ ਦੇ ਕੇ ਬਹਾਲ ਕਰ ਦੇਣਾ ਚਾਹੀਦਾ ਸੀ। ਇੰਦਰਾ ਗਾਂਧੀ ਦੇ ਕਾਤਲਾਂ ਨੂੰ ਮੁਆਫ ਕਰ ਦੇਣਾ ਚਾਹੀਦਾ ਸੀ ਪਰ ਅਜੇਹਾ ਨਹੀਂ ਕੀਤਾ ਗਿਆ। ਇੰਦਰਾ ਗਾਂਧੀ ਦਾ ਇੱਕ ਕਾਤਲ ਬੇਅੰਤ ਸਿੰਘ ਨੂੰ ਤਾਂ ਮੌਕੇ `ਤੇ ਹੀ ਫੜ ਕੇ ਮਾਰ ਮੁਕਾਇਆ ਸੀ, ਦੂਜੇ ਭਾਈ ਸਤਵੰਤ ਸਿੰਘ ਸਮੇਤ ਇੱਕ ਹੋਰ ਬਿਲਕੁਲ ਨਿਰਦੋਸ਼ ਸਿੱਖ ਭਾਈ ਕੇਹਰ ਸਿੰਘ ਨੂੰ ਵੀ ਫਾਂਸੀ `ਤੇ ਲਟਕਾ ਦਿੱਤਾ ਗਿਆ ਸੀ, ਜਦੋਂ ਕਿ ਉਸੇ ਮੌਕੇ `ਤੇ ਹਜਾਰਾਂ ਸਿੱਖਾਂ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਕਿਸੇ ਇੱਕ ਵੀ ਦੋਸ਼ੀ ਨੂੰ ਸਜਾ ਨਹੀਂ ਦਿੱਤੀ ਗਈ। ਜਦੋਂ ਵੀ ਸਿੱਖ ਕੌਮ ਇਨ੍ਹਾਂ ਦੋਸ਼ੀਆਂ ਨੂੰ ਸਜਾ ਦੇਣ ਦੀ ਮੰਗ ਕਰਦੀ ਹੈ ਤਾਂ ਉਨ੍ਹਾਂ ਨੂੰ ਭੁੱਲ ਜਾਣ ਤੇ ਮੁਆਫ਼ ਕਰਨ ਦੀਆਂ ਸਲਾਹਾਂ ਦਿੱਤੀਆਂ ਜਾਂਦੀਆਂ ਹਨ। ਸਿੱਖਾਂ ਨਾਲ ਹੋ ਰਹੇ ਇਸ ਅਨਿਆਂ ਦਾ ਹੀ ਸਿੱਟਾ ਸੀ ਕਿ ਭਾਈ ਦਿਲਾਵਰ ਸਿੰਘ ਨੂੰ ਮਨੁੱਖੀ ਬੰਬ ਬਣ ਕੇ ਸਿੱਖਾਂ ਲਈ ਬਣੇ ਨਵੇਂ ਮੀਰ ਮੰਨੂੰ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਮਾਰਨਾ ਪਿਆ ਤੇ ਦਵਿੰਦਰਪਾਲ ਸਿੰਘ ਭੁੱਲਰ ਆਦਿ ਨੂੰ ਦੇਸ਼ ਛੱਡ ਕੇ ਰੂਪੋਸ਼ ਹੋਣਾ ਪਿਆ ਜਿਸ ਨੂੰ ਫੜ ਕੇ ਬਾਅਦ ਵਿੱਚ ਮਨਿੰਦਰਜੀਤ ਸਿੰਘ ਬਿੱਟਾ ਨੂੰ ਖ਼ਤਮ ਕਰਨ ਲਈ ਕੀਤੇ ਬੰਬ ਧਮਾਕੇ ਦੇ ਦੋਸ਼ ਅਧੀਨ ਇਨਸਾਫ਼ ਦੇ ਸਾਰੇ ਨਿਯਮਾਂ ਨੂੰ ਛਿੱਕੇ ਟੰਗ ਕੇ ਫਾਂਸੀ `ਤੇ ਲਟਕਉਣ ਦੀ ਤਿਆਰੀ ਕੀਤੀ ਜਾ ਰਹੀ ਹੈ, ਹਾਲਾਂ ਕਿ ਪੜਤਾਲੀਆ ਏਜੰਸੀ ਵੱਲੋਂ ਪੇਸ਼ ਕੀਤੀ ੧੩੩ ਗਵਾਹਾਂ ਦੀ ਸੂਚੀ ਵਿੱਚੋਂ ਇੱਕ ਵੀ ਗਵਾਹ ਉਸ ਵਿਰੁੱਧ ਨਹੀਂ ਭੁਗਤਿਆ। ਬੇਅੰਤ ਸਿੰਘ ਦਾ ਕਾਤਲ ਭਾਈ ਦਿਲਾਵਰ ਸਿੰਘ ਤਾਂ ਮੌਕੇ `ਤੇ ਹੀ ਸ਼ਹੀਦ ਹੋ ਗਿਆ ਸੀ ਪਰ ਉਸ ਕਤਲ ਦੀ ਸਾਜਿਸ ਰਚਣ ਦੇ ਦੋਸ਼ ਅਧੀਨ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ `ਤੇ ਲਟਕਾਉਣ ਦੀਆਂ ਤਿਅਰੀਆਂ ਚੱਲ ਰਹੀਆਂ ਹਨ। ਭਾਈ ਸਿਰਸਾ ਨੇ ਕਿਹਾ ਕਿ ਭਾਈ ਜਗਤਾਰ ਹਵਾਰਾ ਦੀ ਫਾਂਸੀ ਦੀ ਸਜਾ ਨੂੰ ਜੀਵਨ ਜੇਲ੍ਹ ਵਿੱਚ ਬਿਤਾਉਣ ਲਈ ਉਮਰ ਕੈਦ ਵਿੱਚ ਤਬਦੀਲ ਕਰਨਾ ਵੀ ਭਾਰਤੀ ਕਾਨੂੰਨਾਂ ਦੀ ਪੂਰੀ ਤਰ੍ਹਾਂ ਉਲੰਘਣਾ ਹੈ ਕਿਉਂਕਿ ਅੱਜ ਤੱਕ ਕਿਸੇ ਨੂੰ ਵੀ ਉਮਰ ਭਰ ਜੇਲ੍ਹ ਵਿੱਚ ਰਹਿਣ ਦੀ ਸਜਾ ਨਹੀਂ ਦਿੱਤੀ ਗਈ। ਉਮਰ ਕੈਦ ਦਾ ਭਾਵ ਹੁੰਦਾ ਹੈ ੨੦ ਸਾਲ ਦੀ ਸਜਾ ਜਿਹੜੀ ਕਿ ਜੇਲ੍ਹ ਨਿਯਮਾਂ ਅਨੁਸਾਰ ੧੩ ਕੁ ਸਾਲ ਕੱਟ ਕੇ ਰਿਹਾ ਹੋ ਜਾਂਦਾ ਹੈ। ਕੀ ਇਹ ਸਿੱਖਾਂ ਨੂੰ ਬਰਾਬਰ ਦਾ ਸਨਮਾਨ ਮਿਲ ਰਿਹਾ ਹੈ? ਜੇ ਕੇਂਦਰੀ ਗ੍ਰਹਿ ਮੰਤਰੀ ਪਿਛਲਾ ਸਭ ਕੁੱਝ ਭੁੱਲਣ ਅਤੇ ਮੁਆਫ਼ ਕਰਨ ਦੇ ਹੱਕ ਵਿੱਚ ਹਨ ਤਾਂ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਦਵਿੰਦਰਪਾਲ ਸਿੰਘ ਭੁੱਲਰ, ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਜਗਤਾਰ ਸਿੰਘ ਹਵਾਰਾ ਸਮੇਤ ਜੇਲ੍ਹਾਂ ਵਿੱਚ ਨਜ਼ਰਬੰਦ ਸਮੂਹ ਸਿੱਖਾਂ ਨੂੰ ਤੁਰੰਤ ਰਿਹਾ ਕਰ ਦੇਣਾ ਚਾਹੀਦਾ ਹੈ। ਬੈਰਕਾਂ ਛੱਡਣ ਵਾਲੇ ਧਰਮੀ ਫੋਜੀਆਂ ਨੂੰ ਬਹਾਲ ਕਰਕੇ ਸੇਵਾ ਦੇ ਸਾਰੇ ਲਾਭ ਦਿੰਦੇ ਹੋਏ ਉਨ੍ਹਾਂ ਦੀਆਂ ਤਨਖਾਹਾਂ ਤੇ ਪੈਨਸ਼ਨਾਂ ਦੇ ਬਣਦੇ ਬਕਾਏ ਅਤੇ ਕਤਲੇਆਮ ਦੇ ਪੀੜਤ ਸਿੱਖਾਂ ਨੂੰ ਪੂਰਾ ਮੁਆਵਜ਼ਾ ਦਿੱਤਾ ਜਾਵੇ। ਭਾਈ ਸਿਰਸਾ ਨੇ ਹੈਰਾਨੀ ਪ੍ਰਗਟ ਕੀਤੀ ਕਿ ਕਿਸੇ ਬੱਸ ਦੁਰਘਟਨਾ ਵਿੱਚ ਮਾਰੇ ਗਏ ਨੂੰ ਤਾਂ ੧੦-੧੦ ਲੱਖ ਮੁਆਵਜ਼ਾ ਦਿੱਤਾ ਜਾ ਰਿਹਾ ਹੈ ਪਰ ਜਿਨ੍ਹਾਂ ਬੇਕਸੂਰ ਸਿੱਖਾਂ ਦੇ ਘਰ ਘਾਟ ਸਰਕਾਰੀ ਛਤਰਛਾਇਆ ਹੇਠ ਗੁੰਡਿਆਂ ਦੀ ਭੀੜ ਵਲੋ ਸਾੜ ਦਿੱਤੇ ਗਏ, ਜਿਉਂਦੇ ਸਿੱਖਾਂ ਨੂੰ ਪੈਟਰੋਲ ਛਿੜਕ ਕੇ ਸਾੜ ਦਿੱਤਾ ਗਿਆ ਉਨ੍ਹਾਂ ਦੇ ਵਾਰਸਾਂ ਨੂੰ ੨੫ ਸਾਲ ਪਿੱਛੋਂ ੨-੨ ਲੱਖ ਰੁਪਏ ਦੇ ਕੇ ਹੀ ਸਰਕਾਰ ਵਲੋਂ ਸਦਭਾਨਾ ਵਿਖਾਈ ਗਈ ਦੱਸੀ ਜਾ ਰਹੀ ਹੈ। ਉਨ੍ਹਾਂ ਕਿਹਾ ਸਭ ਕੁੱਝ ਦਰਸਾ ਰਿਹਾ ਹੈ ਕਿ ਸਿੱਖਾਂ ਨਾਲ ਹੁਣ ਵੀ ਦੋ ਨੰਬਰ ਦੇ ਸ਼ਹਿਰੀਆਂ ਵਾਲਾ ਵਰਤਾਓ ਕੀਤਾ ਜਾ ਰਿਹਾ ਹੈ। ਦੋ ਨੰਬਰ ਦਾ ਵਰਤਾਓ ਕਰਦੇ ਹੋਏ ਵੀ ਜੇ ਕੋਈ ਮੰਤਰੀ ਭੁੱਲ ਜਾਓ ਤੇ ਮੁਆਫ਼ ਕਰ ਦਿਓ ਦੀਆਂ ਸਲਾਹਾਂ ਦੇਵੇ ਤਾਂ ਪੀੜਤ ਧਿਰ ਦੇ ਜਖ਼ਮਾਂ `ਤੇ ਲੂਣ ਛਿੜਕਣ ਦੇ ਬਰਾਬਰ ਹੈ।


(26/06/11)
ਜਗਸੀਰ ਸਿੰਘ ਸੰਧੂ

ਘੁਣਤਰਾਂ
ਐਮਰਜੈਂਸੀ ਵਿਰੁੱਧ ਲੜਨ ਵਾਲਾ ਅਕਾਲੀ ਦਲ ਕਿਥੇ ਗਿਆ?
“ਬਾਬਾ ਜੀ! ਕਿਵੇਂ ਅੱਜ ਬਹੁਤਾ ਈ ਯਾਦਾਂ `ਚ ਖੁਭੇ ਪਏ ਓ, ਲੱਗਦੈ ਕੋਈ ਬਹੁਤੀ ਪੁਰਾਣੀ ਗੱਲ ਯਾਦ ਆ ‘ਗੀ ਐ” ਬਿੱਕਰ ਨੇ ਆਉਂਦਿਆਂ ਹੀ ਸੋਚੀਂ ਪਏ ਬਾਬਾ ਲਾਭ ਸਿੰਘ ਦੇ ਹੱਥ `ਚ ਫੜਿਆ ਖੂੰਡਾ ਹਿਲਾਇਆ। “ਸ਼ੇਰੋ! ਅੱਜ ਤਰੀਕ ਕਿੰਨੀ ਐ ਭਲਾ” ? ਬਾਬਾ ਲਾਭ ਸਿੰਘ ਨੇ ਜਵਾਬ ਦੇਣ ਦੀ ਥਾਂ ਉਲਟਾ ਸਵਾਲ ਕਰ ਦਿੱਤਾ। “ਬਾਬਾ ਜੀ! ਤਰੀਕ ਤਾਂ ਅੱਜ 25 ਜੂਨ ਐ” ਪਰਮੀ ਨੇ ਏਨਾ ਆਖ ਅਖ਼ਬਾਰ ਚੁੱਕ ਕੇ ਤਰੀਖ ਬਾਰੇ ਆਪ ਵੀ ਤਸੱਲੀ ਕੀਤੀ। “ਪੁੱਤਰੋ! ਅੱਜ ਤੋਂ ਛੱਤੀ ਸਾਲ ਪਹਿਲਾਂ ਏਸੇ 25 ਜੂਨ ਵਾਲੇ ਦਿਨ ਇੰਦਰਾ ਗਾਂਧੀ ਨੇ ਦੇਸ `ਚ ਐਮਰਜੈਂਸੀ ਲਾਈ ਸੀ” ਬਾਬਾ ਲਾਭ ਸਿੰਘ ਬੰਦ ਅੱਖਾਂ ਕੀਤੀਆਂ ਖੋਲ ਕੇ ਸਾਰੇ ਦੇ ਚਿਹਰਿਆਂ ਵੱਲ ਨਜ਼ਰ ਮਾਰੀ। “ਬਾਬਾ ਜੀ! ਭਲਾ ਇਹ ਐਮਰਜੈਂਸੀ ਲਈ ਕਿਉਂ ਸੀ ਇੰਦਰਾ ਗਾਂਧੀ ਨੇ” ? ਪਰਮੀ ਨੇ ਬੜੀ ਜਗਿਆਸਾ ਨਾਲ ਪੁਛਿਆ। “ਪੁਤਰੋ! 1975 `ਚ ਅਲਾਹਾਬਾਦ ਹਾਈਕੋਰਟ ਨੇ ਇੰਦਰਾ ਗਾਂਧੀ ਦੀ ਚੋਣ ਨੂੰ ਰੱਦ ਕਰ ਦਿੱਤਾ ਸੀ, ਹਾਈਕਰੋਟ ਦਾ ਫੈਸਲਾ ਮੰਨ ਕੇ ਇੰਦਰਾ ਗਾਂਧੀ ਨੂੰ ਅਸਤੀਫਾ ਦੇਣਾ ਪੈਣਾ ਸੀ ਤੇ ਫੇਰ ਸੁਪਰੀਮ ਕੋਰਟ `ਚ ਅਪੀਲ ਕਰਨੀ ਪੈਣੀ ਸੀ, ਬਸ ਏਸੇ ਗੱਲ ਤੋਂ ਹਰਖੀ ਹੋਈ ਇੰਦਰਾ ਨੇ ਹਾਈਕੋਰਟ ਦੇ ਫੈਸਲੇ ਵਿਰੁੱਧ ਸੁਪਰੀਮਕੋਰਟ `ਚ ਜਾਣ ਦੀ ਥਾਂ ਦੇਸ `ਚ ਐਮਰਜੈਂਸੀ ਲਾ’ ਤੀ ਤੇ ਆਪ ਪੂਰੇ ਦੇਸ ਦੀ ਡਿਕਟੇਟਰ ਬਣ ਗਈ ਤੇ ਦੇਸ ਦੀ ਵਾਗ ਡੋਰ ਆਪਣੇ ਛੋਟੇ ਪੁੱਤ ਸੰਜੇ ਗਾਧੀ ਦੇ ਹੱਥਾਂ ਦੇ ਦਿੱਤੀ, ਉਦੋਂ ਪੁਤਰੋ! ਉਹਨੇ ਕਾਮਰੇਡਾ ਤੇ ਅਕਾਲੀਆਂ ਤੋਂ ਛੱਡ ਕੇ ਬਾਕੀ ਸਾਰੇ ਮੁਲਕ ਦੇ ਵਿਰੋਧੀ ਲੀਡਰ ਜੇਲਾ `ਚ ਤੁੰਨ ਦਿੱਤੇ ਸੀ” ਬਾਬਾ ਲਾਭ ਸਿੰਘ ਨੂੰ ਵਿਚਾਲਿਓਂ ਟੋਕ ਕੇ ਬਿੱਕਰ ਨੇ ਸਵਾਲ ਕੀਤਾ “ਬਾਬਾ ਜੀ! ਕਾਮਰੇਡ ਤੇ ‘ਕਾਲੀ ਕਾਹਤੋਂ ਨਈਂ ਫੜੇ ਇੰਦਰਾ ਗਾਂਧੀ ਨੇ”। “ਸੇਰਾ! ਕਾਮਰੇਡ ਤਾਂ ਉਦੋਂ ਇੰਦਰਾ ਗਾਂਧੀ ਦੇ ਨਾਲ ਈ ਖੜੇ ਸੀ, ਓਹ ਤਾਂ ਉਹਦੀ ਹਾਂ `ਚ ਹਾਂ ਮਿਲਾਉਂਦੇ ਈ ਸੀ ਤੇ ਅਕਾਲੀਆਂ ਦੇ ਭਰਿੰਡਾਂ ਵਾਲੇ ਖੱਖਰ ਨੂੂੰ ਇੰਦਰਾ ਛੇੜਨਾ ਈ ਨਈਂ ਚਾਹੁੰਦੀ ਸੀ, ਏਸੇ ਲਈ ਉਹਨੇ ਅਕਾਲੀਆਂ ਨਾਲ ਪੰਜਾਬ ਦੀ ਮੰਗਾਂ ਮੰਨਣ ਦਾ ਵਾਸਤਾ ਪਾ ਕੇ ਗੱਲਬਾਤ ਵੀ ਕਰਨੀ ਚਾਹੀ, ਪਰ ਸੇਰੋ! ਅਕਾਲੀ ਦਲ ਨੇ ਦੇਸ ਦੀ ਜਨਤਾ ਲਈ ਲੜਨਾ ਸਵੀਕਾਰ ਕੀਤਾ ਤੇ ਐਮਰਜੈਂਸੀ ਵਿਰੁੱਧ ਮੋਰਚਾ ਲਾ ਲਿਆ, 19 ਮਹੀਨਿਆਂ `ਚ ਦੇਸ ਦੀਆਂ ਸਾਰੀਆਂ ਜੇਲ੍ਹਾਂ ਭਰਤੀਆਂ ਅਕਾਲੀ ਦਲ ਦੇ ਯੋਧਿਆਂ ਨੇ, ਆਖਰ ਨੂੰ ਐਮਰਜੈਂਸੀ ਤੁੜਵਾ ਕੇ ਦਮ ਲਿਆ” ਬਾਬਾ ਲਾਭ ਸਿੰਘ ਦੀਆਂ ਅੱਖਾਂ ਵਿਚੋਂ ਜੇਤੂ ਚਮਕ ਅੱਜ ਵੀ ਉਸੇ ਤਰ੍ਹਾਂ ਦਿਸ ਰਹੀ ਸੀ। “ਪਰ ਬਾਬਾ ਜੀ! ਐਮਰਜੈਂਸੀ ਵਿਰੁੱਧ ਲੜਨ ਵਾਲੇ ਅਕਾਲੀ ਦਲ ਦੀ ਬਾਦਲ ਸਰਕਾਰ `ਚ ਅੱਜ ਕਿਸੇ ਨੂੰ ਬੋਲਣ ਦੀ ਇਜਾਜਤ ਨਈਂ, ਪੰਜਾਬ ਦੇ ਲੋਕ ਚੰੜੀਗੜ੍ਹ ਜਾ ਕੇ ਰੋਸ ਪ੍ਰਦਰਸ਼ਨ ਨਈਂ ਕਰ ਸਕਦੇ, ਕੁੜੀਆਂ ਨੂੂੰ ਰੋਜ਼ ਪੰਜਾਬ `ਚ ਪੁਲਿਸ ਕੋਲੋਂ ਕੁਟਵਾਇਆ ਜਾ ਰਿਹੈ, ਬਾਬਾ ਜੀ! ਐਮਰਜੈਂਸੀ ਵਿਰੁੱਧ ਲੜਨ ਵਾਲਾ ਅਕਾਲੀ ਦਲ ਕਿਥੇ ਗਿਆ, ਹੁਣ ਤਾਂ ਅਕਾਲੀ ਸਰਕਾਰ ਈ ਪੰਜਾਬ `ਚ ਐਮਰਜੈਂਸੀ ਲਾਈ ਬੈਠੀ ਐ” ਸ਼ਿੰਦੇ ਦੇ ਇਹਨਾਂ ਬੋਲਾਂ ਨੇ ਐਮਰਜੈਂਸੀ ਵਿਰੁੱਧ ਜਿੱਤੀ ਲੜਾਈ ਦੀ ਯਾਦ ਨਾਲ ਬਾਬਾ ਲਾਭ ਸਿੰਘ ਦੀਆਂ ਅੱਖਾਂ `ਚ ਆਈ ਚਮਕ ਗਾਇਬ ਕਰ ਦਿੱਤੀ।

ਘੁਣਤਰੀ ਜਗਸੀਰ ਸਿੰਘ ਸੰਧੂ

98764-16009


(25/06/11)
ਕਿਰਪਾਲ ਸਿੰਘ ਬਠਿੰਡਾ

ਸ਼ਾਹਿਬਜ਼ਾਦਾ ਫ਼ਤਹਿ ਸਿੰਘ ਜੋਰਾਵਰ ਸਿੰਘ ਨੂੰ ਆਪਣਾ ਵੀਰ ਕਹਿਣ ਵਾਲੇ ਸਿਧਾਂਤ ਤੋਂ ਭਟਕੇ: ਨਛੱਤਰ ਸਿੰਘ
*ਵਿਆਹ ਵਾਲੇ ਦਿਨ ਮੁੰਡੇ ਨੂੰ ਸਭ ਤੋਂ ਵੱਡਾ ਫਿਕਰ ਪੱਗ ਬਨ੍ਹਾਉਣ ਦਾ
*ਗੋਲ ਪੱਗਾਂ ਵਾਲੇ ਗੱਲਾਂ ਵੀ ਗੋਲ ਮੋਲ ਕਰਨ ਦੇ ਰਾਹ ਪਏ
* ਜਿਸ ਤਰ੍ਹਾਂ ਤੁਸੀਂ ਮੇਰਾ ਪਜ਼ਾਮਾ ਲੁਹਾਇਆ ਹੈ ਉਸੇ ਤਰ੍ਹਾਂ ਇਹ ਵੀ ਦੱਸ ਦਿੰਦੇ ਕਿ ਕਿਹੜੇ ਸ਼ਬਦ ਨਹੀਂ ਪੜ੍ਹਨੇ ਅਤੇ ਕਿਹੜੇ ਪੜ੍ਹਨੇ ਹਨ
ਬਠਿੰਡਾ, ੨੫ ਜੂਨ (ਕਿਰਪਾਲ ਸਿੰਘ): ਸ਼ਾਹਿਬਜ਼ਾਦਾ ਫ਼ਤਹਿ ਸਿੰਘ ਜੋਰਾਵਰ ਸਿੰਘ ਨੂੰ ਆਪਣਾ ਵੀਰ ਕਹਿਣ ਵਾਲੇ ਸਿਧਾਂਤ ਤੋਂ ਭਟਕ ਗਏ ਹਨ। ਇਹ ਸ਼ਬਦ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਪ੍ਰਚਾਰਕ ਭਾਈ ਨਛੱਤਰ ਸਿੰਘ ਨੇ ਕਾਲਜ ਵੱਲੋਂ ਬੱਚਿਆਂ ਲਈ ਸਥਾਨਕ ਗੁਰਦੁਆਰਾ, ਟਿਕਾਣਾ ਭਾਈ ਜਗਤਾ ਜੀ ਵਿਖੇ ਲਗਾਏ ਗਏ ਕੈਂਪ ਦੇ ਸਮਾਪਤੀ ਸਮਾਰੋਹ `ਤੇ ਇਨਾਮ ਵੰਡ ਸਮਾਗਮ ਦੌਰਾਨ ਕਹੇ। ਉਨ੍ਹਾਂ ਬੱਚਿਆਂ ਨੂੰ ਪੁੱਛਿਆ ੫ ਦਿਨਾਂ ਕੈਂਪ ਦੌਰਾਨ ਤੁਸੀਂ ਸਿੱਖ ਇਤਿਹਾਸ ਅਤੇ ਗੁਰਮਤਿ ਸਬੰਧੀ ਕਾਫੀ ਕੁੱਝ ਸਿੱਖ ਲਿਆ ਹੋਣਾ ਹੈ। ਕੀ ਤੁਸੀਂ ਦੱਸ ਸਕਦੇ ਹੋ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਕਿੰਨੇ ਪੁੱਤਰ ਸਨ ਅਤੇ ਛੋਟੇ ਪੁੱਤਰਾਂ ਦੇ ਕੀ ਨਾਮ ਸਨ, ਤੇ ਸ਼ਹੀਦੀ ਸਮੇਂ ਉਨ੍ਹਾਂ ਦੀ ਕਿਤਨੀ ਉਮਰ ਸੀ? ਸਾਰੇ ਬੱਚਿਆਂ ਨੇ ਇੱਕ ਜ਼ਬਾਨ ਹੋ ਕੇ ਉੱਚੀ ਅਵਾਜ਼ ਵਿੱਚ ਕਿਹਾ- ਜੀ ਗੁਰੂ ਸਾਹਿਬ ਜੀ ਦੇ ੪ ਸਾਹਿਬਜ਼ਾਦੇ ਸਨ। ਛੋਟੇ ਸਾਹਿਬਜ਼ਾਦਿਆਂ ਦੇ ਨਾਮ ਸ਼ਾਹਿਬਜ਼ਾਦਾ ਫ਼ਤਹਿ ਸਿੰਘ ਤੇ ਸਾਹਿਬਜ਼ਾਦਾ ਜੋਰਾਵਰ ਸਿੰਘ ਜੀ ਸਨ ਜਿੰਨ੍ਹਾਂ ਦੀ ਸ਼ਹੀਦੀ ਸਮੇਂ ਉਮਰ ੭ ਤੇ ੯ ਸਾਲ ਦੀ ਸੀ। ਕੈਂਪ ਇੰਚਾਰਜ਼ ਭਾਈ ਨਛੱਤਰ ਸਿੰਘ ਜੀ ਨੇ ਬੱਚਿਆਂ ਨੂੰ ਸਾਬਾਸ਼ ਦਿੰਦਿਆਂ ਕਿਹਾ ਬੱਚਿਓ ਤੁਹਾਨੂੰ ਇਹ ਵੀ ਯਾਦ ਹੋਣਾ ਹੈ ਕਿ ਚਾਰੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਉਪ੍ਰੰਤ ਇੱਥੋਂ ਨਜ਼ਦੀਕ ਹੀ ਤਖ਼ਤ ਸ਼੍ਰੀ ਦਮਦਮਾ ਸਹਿਬ ਤਲਵੰਡੀ ਸਾਬੋ ਵਿਖੇ ਸਜੇ ਦੀਵਾਨ ਵਿੱਚ ਮਾਤਾ ਜੀ ਵਲੋਂ ਪੁੱਛਣ `ਤੇ ਗੁਰੂ ਸਾਹਿਬ ਜੀ ਨੇ ਸਿੱਖਾਂ ਵੱਲ ਇਸ਼ਾਰਾ ਕਰਕੇ ਕਿਹਾ ਸੀ ‘ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੂਏ ਤੋ ਕਿਆ ਹੂਆ ਜੀਵਤ ਕਈ ਹਜ਼ਾਰ’। ਇਸ ਦਾ ਭਾਵ ਇਹ ਹੋਇਆ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਾਂ ਸਾਰਿਆਂ ਨੂੰ ਆਪਣੇ ਪੁੱਤਰਾਂ ਦਾ ਦਰਜ਼ਾ ਦਿੱਤਾ ਹੈ। ਤਾਂ ਦੱਸੋ ਕਿ ਸਾਹਿਬਜ਼ਾਦੇ ਤੁਹਾਡੇ ਕੀ ਲਗਦੇ ਹਨ? ਸਾਰੇ ਬੱਚਿਆਂ ਨੇ ਇੱਕ ਜ਼ਬਾਨ ਹੋ ਕੇ ਕਿਹਾ- ‘ਸਾਡੇ ਵੀਰ ਲਗਦੇ ਹਨ’। ਭਾਈ ਨਛੱਤਰ ਸਿੰਘ ਨੇ ਕਿਹਾ ਤੁਹਾਨੂੰ ਇਹ ਵੀ ਪਤਾ ਹੋਣਾ ਹੈ ਕਿ ਸਿੱਖ ਰਹਿਤ ਮਰਿਆਦਾ ਅਨੁਸਾਰ ੫ ਕਕਾਰ ਕੇਸ, ਕੰਘਾ, ਕੜਾ, ਕਛਹਿਰਾ ਕ੍ਰਿਪਾਨ ਤੋਂ ਇਲਾਵਾ ਦਸਤਾਰ ਵੀ ਸਿੱਖ ਪਹਿਰਾਵੇ ਦੇ ਜਰੂਰੀ ਅੰਗ ਹਨ। ਤਕਰੀਬਨ ਤੁਹਾਡੀ ਸਾਰਿਆਂ ਦੀ ਉਮਰ ੭ ਸਾਲ ਤੋਂ ਵੱਧ ਹੋਣੀ ਹੈ। ੭ ਤੇ ੯ ਸਾਲ ਦੇ ਬੱਚਿਆਂ ਦੀ ਸ਼ਹੀਦੀ ਸਮੇਂ ਦੀਆਂ ਤਸ਼ਵੀਰਾਂ ਵੀ ਤੁਸੀਂ ਸਾਰਿਆਂ ਨੇ ਹੀ ਵੇਖੀਆਂ ਹਨ। ਕੀ ਤੁਸੀਂ ਦੱਸ ਸਕਦੇ ਹੋ ਕੇ ਸਾਹਿਬਜ਼ਾਦਿਆਂ ਦੇ ਸਿਰ `ਤੇ ਕੀ ਬੰਨ੍ਹਿਆ ਹੋਇਆ ਸੀ। ਬੱਚਿਆਂ ਨੇ ਇੱਕ ਜ਼ਬਾਨ ਹੋ ਕੇ ਕਿਹਾ ‘ਦਸਤਾਰ’। ਭਾਈ ਨਛੱਤਰ ਸਿੰਘ ਨੇ ਕਿਹਾ ਤੁਸੀਂ ਆਪਣੇ ਵੱਲ ਨਜ਼ਰ ਮਾਰ ਕੇ ਵੇਖੋ ਕਿ ਕਿੰਨੇ ਬੱਚਿਆਂ ਦੇ ਸਿਰ `ਤੇ ਦਸਤਾਰਾਂ ਸਜਾਈਆਂ ਹੋਈਆਂ ਹਨ। ਬਹੁਤਿਆਂ ਦੇ ਸਿਰ `ਤੇ ਗੁਰੂ ਕੀ ਮੋਹਰ ਕੇਸ ਵੀ ਨਹੀਂ ਹਨ। ਸ਼ਹੀਦੀ ਸਮੇਂ ਛੋਟੇ ਸਾਹਿਬਜ਼ਾਦਿਆਂ ਵਲੋਂ ਸਿੱਖੀ ਸਿਧਾਂਤਾਂ ਤੋਂ ਡੋਲਣ ਦੀ ਥਾਂ ਸ਼ਹੀਦ ਹੋਣ ਨੂੰ ਤਰਜੀਹ ਦੇਣੀ ਦਸਦੀ ਹੈ ਕਿ ਉਹ ਇੰਨੀ ਛੋਟੀ ਉਮਰ ਵਿੱਚ ਹੀ ਸਿਧਾਂਤ ਪ੍ਰਤੀ ਕਿੰਨੇ ਦ੍ਰਿੜ ਹੋ ਚੁੱਕੇ ਸਨ। ਤਾਂ ਕੀ ਤੁਸੀਂ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਸਪੁੱਤਰ ਤੇ ਸ਼ਾਹਿਬਜ਼ਾਦਾ ਫ਼ਤਹਿ ਸਿੰਘ ਸਾਹਿਬਜ਼ਾਦਾ ਜੋਰਾਵਰ ਸਿੰਘ ਜੀ ਦੇ ਵੀਰ ਅਖਵਾਉਣ ਦੇ ਯੋਗ ਹੋ? ਸਾਰੇ ਬੱਚੇ ਇੱਕ ਦੂਸਰੇ ਦੇ ਮੂੰਹ ਵੱਲ ਵੇਖਦੇ ਹੋਏ ਚੁੱਪ ਕਰ ਗਏ। ਭਾਈ ਨਛੱਤਰ ਸਿੰਘ ਨੇ ਕਿਹਾ ਕਿ ਅੱਜ ਹਾਲਤ ਇੱਥੋਂ ਤੱਕ ਨਿੱਘਰ ਗਏ ਹਨ ਕਿ ੨੦-੨੦ ਸਾਲ ਤੋਂ ਵੀ ਵੱਡੇ ਕਾਲਜਾਂ ਵਿੱਚ ਪੜ੍ਹਦੇ ਤੇ ਦੁਕਾਨਾਂ `ਤੇ ਬੈਠੇ ਕੇਸ ਦਾਹੜੀ ਵਾਲੇ ਸਿੱਖ ਨੌਜਵਾਨ ਦਸਤਾਰ ਸਜਾਉਣ ਨੂੰ ਭਾਰ ਸਮਝਦੇ ਹਨ ਤੇ ਪਟਕਾ ਬੰਨ੍ਹ ਕੇ ਬੈਠੇ ਹੁੰਦੇ ਹਨ। ਉਹ ਆਪਣੇ ਸਿਰ `ਤੇ ਆਪ ਪੱਗ ਵੀ ਨਹੀਂ ਬੰਨ੍ਹ ਸਕਦੇ। ਵਿਆਹ ਵਾਲੇ ਦਿਨ ਮੁੰਡੇ ਨੂੰ ਸਭ ਤੋਂ ਵੱਡਾ ਫਿਕਰ ਪੱਗ ਬਨ੍ਹਾਉਣ ਦਾ ਹੁੰਦਾ ਹੈ। ਭਾਈ ਨਛੱਤਰ ਸਿੰਘ ਨੇ ਅਨੁਸਾਰ ਇੱਕ ਵੀਰ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਪੱਗਾਂ ਬੰਨ੍ਹਣ ਦਾ ਬਿਜ਼ਨਸ ਕਰਦੇ ਹਨ। ਉਸ ਅਨੁਸਾਰ ਉਹ ਸੋਹਣੀਆਂ ਪੱਗਾਂ ਆਪਣੇ ਸਿਰ `ਤੇ ਸਜਾਉਣ ਉਪ੍ਰੰਤੇ ਲਾਹ ਕੇ ਆਪਣੀ ਦੁਕਾਨ `ਤੇ ਰੱਖ ਲੈਂਦਾ ਹੈ। ਸਿੱਖ ਨੌਜਵਾਨ ਆਉਂਦੇ ਹਨ ਤੇ ੧੦੦ ਰੁਪਏ ਵਿੱਚ ਇੱਕ ਦਿਨ ਲਈ ਪੱਗ ਕਿਰਾਏ `ਤੇ ਲੈ ਜਾਂਦੇ ਹਨ ਤੇ ਸ਼ਾਮ ਨੂੰ ਉਹ ਪੱਗ ਵਾਪਸ ਕਰ ਦਿੰਦੇ ਹਨ। ਇਸ ਤਰ੍ਹਾਂ ਸੀਜਨ ਵਿੱਚ ਤਾਂ ੨੦੦੦ ਰੁਪਏ ਰੋਜ਼ਾਨਾ ਅਤੇ ਆਮ ਦਿਨਾਂ ਵਿੱਚ ਵੀ ੧੦੦੦ ਰੁਪਏ ਰੋਜ਼ਾਨਾ ਕਮਾ ਲੈਂਦਾ ਹੈ। ਉਨ੍ਹਾਂ ਕਿਹਾ ਇਹ ਹਾਲਤ ਦੱਸ ਰਹੇ ਹਨ ਕਿ ਸ਼ਾਹਿਬਜ਼ਾਦਾ ਫ਼ਤਹਿ ਸਿੰਘ, ਜੋਰਾਵਰ ਸਿੰਘ ਨੂੰ ਆਪਣਾ ਵੀਰ ਕਹਿਣ ਵਾਲੇ ਸਿਧਾਂਤ ਤੋਂ ਭਟਕ ਗਏ ਹਨ। ਜਿਹੜੇ ਆਪਣੇ ਸਿਰ `ਤੇ ਪੱਗ ਵੀ ਆਪ ਨਹੀਂ ਬੰਨ ਸਕਦੇ ਤੇ ਇਸ ਤੋਂ ਬਚਣ ਲਈ ਸਿਰ ਤੋਂ ਕੇਸ ਹੀ ਕਟਾ ਲੈਂਦੇ ਹਨ, ਉਹ ਸਿੱਖ ਸਿਧਾਂਤ `ਤੇ ਕਿੰਨਾ ਕੁ ਪਹਿਰਾ ਦੇ ਸਕਦੇ। ਭਾਈ ਨਛੱਤਰ ਸਿੰਘ ਦੀਆਂ ਇਹ ਭਾਵਪੂਰਵਕ ਗੱਲਾਂ ਸੁਣ ਕੇ ਬਹੁਤ ਸਾਰੇ ਬੱਚਿਆਂ ਨੇ ਕੇਸ ਰੱਖਣ ਅਤੇ ਸਿਰ `ਤੇ ਦਸਤਾਰ ਆਪ ਬੰਨ੍ਹ ਕੇ ਰੱਖਣ ਦਾ ਪ੍ਰਣ ਕੀਤਾ।
ਭਾਈ ਨਛੱਤਰ ਸਿੰਘ ਨੇ ਬੱਚਿਆਂ ਨੂੰ ਸ਼ਾਬਾਸ਼ ਦਿੰਦੇ ਹੋਏ ਕਿਹਾ ਕਿ ਬੱਚਿਓ ਜਿਆਦਾ ਦੋਸ਼ ਤੁਹਾਡਾ ਵੀ ਨਹੀਂ ਹੈ। ਇਸ ਵਿੱਚ ਤੁਹਾਡੇ ਮਾਤਾ ਪਿਤਾ ਦਾਦਾ ਦਾਦੀ ਤੇ ਸਕੂਲ ਅਧਿਆਪਕ ਵੀ ਹਨ ਜਿਨ੍ਹਾਂ ਨੇ ਇਹ ਗੱਲਾਂ ਤੁਹਾਨੂੰ ਦੱਸੀਆਂ ਹੀ ਨਹੀਂ ਹਨ। ਉਨ੍ਹਾਂ ਕਿਹਾ ਬਹੁਤੇ ਦੋਸ਼ੀ ਸਾਡੇ ਉਹ ਪ੍ਰਚਾਰਕ ਵੀ ਹਨ ਜਿਨ੍ਹਾਂ ਵਲੋਂ ਸਿੱਖੀ ਸਿਧਾਂਤਾਂ ਨਾਲੋਂ ਵਿਖਾਵੇ ਦੇ ਭੇਖ ਨੂੰ ਹੀ ਸਿੱਖੀ ਦੱਸ ਕੇ ਇਸ ਨੂੰ ਖੰਡੇ ਦੀ ਧਾਰ `ਤੇ ਤੁਰਨ ਵਾਂਗ ਅਤਿ ਕਠਿਨ ਰਸਤਾ ਪ੍ਰਚਾਰਿਆ ਜਾ ਰਿਹਾ ਹੈ। ਉਨ੍ਹਾਂ ਆਪਣੀ ਹੱਡਬੀਤੀ ਦੱਸਦਿਆਂ ਕਿਹਾ ਕਿ ਇੱਕ ਵਾਰ ਉਹ ਕਿਸੇ ਸਥਾਨ `ਤੇ ਕਥਾ ਕਰਨ ਗਏ ਤਾਂ ਅੱਗੋਂ ਪ੍ਰਬੰਧਕਾਂ ਨੇ ਕਿਹਾ ਕਿ ਸਾਡੀ ਮਰਿਆਦਾ ਹੈ ਕਿ ਜੇ ਤੁਸੀਂ ਇੱਥੇ ਕਥਾ ਕਰਨੀ ਹੈ ਤਾਂ ਗੋਲ ਪੱਗ ਬੰਨ੍ਹ ਕੇ ਆਓ। ਉਨ੍ਹਾਂ ਦੇ ਕਹਿਣ `ਤੇ ਗੋਲ ਪੱਗ ਬੰਨ੍ਹ ਲਈ ਤਾਂ ਕਹਿਣ ਲੱਗੇ ਤੁਹਾਨੂੰ ਪਜਾਮਾਂ ਵੀ ਉਤਾਰਨਾ ਪਏਗਾ। ਉਨ੍ਹਾਂ ਪਜ਼ਾਮਾਂ ਵੀ ੳਤਾਰ ਦਿੱਤਾ। ਕਥਾ ਦੌਰਾਨ ਇਸ ਵਿਖਾਵੇ ਦੇ ਭੇਸ ਦਾ ਖੰਡਨ ਕਰਦੇ ਗੁਰਬਾਣੀ ਦੇ ਪ੍ਰਮਾਣ ਦਿੱਤੇ:-
‘ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ॥
ਗਲੀ ਜਿਨਾੑ ਜਪਮਾਲੀਆ ਲੋਟੇ ਹਥਿ ਨਿਬਗ॥
ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ॥ ੧॥
ਐਸੇ ਸੰਤ ਨ ਮੋ ਕਉ ਭਾਵਹਿ॥
ਡਾਲਾ ਸਿਉ ਪੇਡਾ ਗਟਕਾਵਹਿ॥ ੧॥ ਰਹਾਉ॥
ਬਾਸਨ ਮਾਂਜਿ ਚਰਾਵਹਿ ਊਪਰਿ ਕਾਠੀ ਧੋਇ ਜਲਾਵਹਿ॥
ਬਸੁਧਾ ਖੋਦਿ ਕਰਹਿ ਦੁਇ ਚੂਲੇੑ ਸਾਰੇ ਮਾਣਸ ਖਾਵਹਿ॥ ੨॥’ (ਪੰਨਾ ੪੭੬)
‘ਛੋਡਹੁ ਵੇਸੁ ਭੇਖ ਚਤੁਰਾਈ ਦੁਬਿਧਾ ਇਹੁ ਫਲੁ ਨਾਹੀ ਜੀਉ॥ ੧॥’ (ਪੰਨਾ ੫੯੮)
‘ਭੇਖੀ ਪ੍ਰਭੂ ਨ ਲਭਈ ਵਿਣੁ ਸਚੀ ਸਿਖੰ॥’ (ਪੰਨਾ ੧੦੯੯)
ਕਥਾ ਉਪ੍ਰੰਤ ਕਹਿਣ ਲੱਗੇ ਤੁਸੀਂ ਕਥਾ ਬਹੁਤ ਗਲਤ ਕੀਤੀ ਹੈ। ਉਨ੍ਹਾਂ ਤੋਂ ਪੁੱਛਿਆ ਗਿਆ ਦੱਸੋ ਇਸ ਵਿੱਚ ਕੀ ਗਲਤ ਹੈ। ਕੀ ਇਹ ਪ੍ਰਮਾਣ ਗੁਰਬਾਣੀ ਦੇ ਨਹੀਂ ਹਨ? ਕੀ ਮੈਂ ਇਨ੍ਹਾਂ ਦੇ ਅਰਥ ਗਲਤ ਕੀਤੇ ਹਨ? ਜੇ ਗਲਤ ਹਨ ਤਾਂ ਤੁਸੀਂ ਆਪਣੇ ਮਹਾਂਪੁਰਖ, ਜਿਸ ਨੇ ਤੁਹਾਨੂੰ ਇਹ ਮਰਿਆਦਾ ਦੱਸੀ ਹੈ, ਉਨ੍ਹਾਂ ਤੋਂ ਪੁੱਛ ਲਓ ਕਿ ਇਸ ਦੇ ਠੀਕ ਅਰਥ ਕੀ ਹਨ। ਕਹਿਣ ਲੱਗੇ ਨਹੀਂ ਤੁਹਾਨੂੰ ਇਹ ਸ਼ਬਦ ਇੱਥੇ ਨਹੀਂ ਸੀ ਪੜ੍ਹਨੇ ਚਾਹੀਦੇ। ਭਾਈ ਨਛੱਤਰ ਸਿੰਘ ਨੇ ਉਨ੍ਹਾਂ ਵੀਰਾਂ ਨੂੰ ਕਿਹਾ ਜੇ ਇਹ ਸ਼ਬਦ ਨਹੀਂ ਸੀ ਪੜ੍ਹਨੇ ਚਾਹੀਦੇ ਤਾਂ ਜਿਸ ਤਰ੍ਹਾਂ ਤੁਸੀਂ ਮੇਰਾ ਪਜ਼ਾਮਾ ਲੁਹਾਇਆ ਹੈ ਉਸੇ ਤਰ੍ਹਾਂ ਇਹ ਵੀ ਦੱਸ ਦਿੰਦੇ ਕਿ ਕਿਹੜੇ ਸ਼ਬਦ ਨਹੀਂ ਪੜ੍ਹਨੇ ਅਤੇ ਕਿਹੜੇ ਪੜ੍ਹਨੇ ਹਨ। ਉਨ੍ਹਾਂ ਕਿਹਾ ਜਿਹੜੇ ਬੰਦੇ ਗੁਰਬਾਣੀ ਨੂੰ ਗੁਰੂ ਮੰਨਦੇ ਹੋਏ ਵੀ ਇਸ ਨਾਲ ਵਿਤਕਰਾ ਕਰਦੇ ਕਹਿੰਦੇ ਹਨ ਕਿ ਆਹ ਸ਼ਬਦ ਨਹੀਂ ਸੀ ਪੜ੍ਹਨੇ ਚਾਹੀਦੇ ਪਰ ਗੋਲ ਪੱਗਾਂ ਲੰਬੇ ਚੋਲੇ ਪਾ ਕੇ ਹੱਥਾਂ ਵਿੱਚ ਸਿਮਰਨੇ ਫੜ ਕੇ ਜਾਤ ਪਾਤ ਦਾ ਵਿਤਕਰਾ ਤੇ ਸੁੱਚ ਭਿੱਟ ਤੇ ਇੰਨਾਂ ਜੋਰ ਦੇਣਾ ਕਿ ਆਮ ਗ੍ਰਿਸਤੀ ਬੰਦਿਆਂ ਨੂੰ ਸਿੱਖੀ ਕਮਾਉਣੀ ਬਹੁਤ ਔਖੀ ਵਿਖਾ ਰਹੇ ਹਨ ਉਹ ਹੀ ਸਿੱਖ ਨੌਜਵਾਨਾਂ ਨੂੰ ਸਿੱਖੀ ਤੋਂ ਦੂਰ ਭਜਾਉਣ ਲਈ ਜਿੰਮੇਵਾਰ ਹਨ। ਉਨ੍ਹਾਂ ਕਿਹਾ ਗੋਲ ਪੱਗਾਂ ਵਾਲੇ ਗੁਰਬਾਣੀ ਦੇ ਅਰਥ ਵੀ ਗੋਲ ਮੋਲ ਕਰਕੇ ਪ੍ਰਚਾਰਣ ਲੱਗੇ ਹੋਏ ਹਨ।


(24/06/11)
ਬੀਰਿੰਦਰ ਸਿੰਘ ਢਿੱਲੋਂ ਐਡਵੋਕੇਟ

ਲੋਕਪਾਲ ਬਿੱਲ ਅਤੇ ਨਿਆਂਪਾਲਿਕਾ।
ਬੀਰਿੰਦਰ ਸਿੰਘ ਢਿੱਲੋਂ ਐਡਵੋਕੇਟ
ਬਿਆਲੀ ਸਾਲ ਲੰਘ ਗਏ ਹਨ ਲੋਕਪਾਲ ਬਿੱਲ ਨੂੰ ਕਾਨੂੰਨ ਬਣਦਿਆਂ। ਪਰ ਮਸਲਾ ਅਜੇ ਕਿਸੇ ਤਣ ਪੱਤਣ ਨਹੀਂ ਲੱਗਿਆ। ਇੱਕ ਵਾਰ ਫਿਰ ਲੋਕਪਾਲ ਬਿੱਲ ਨੂੰ ਲੈ ਕੇ ਦੇਸ਼ ਭਰ ਵਿੱਚ ਚਰਚਾ ਜੋਰਾਂ ਤੇ ਹੈ। ਸਰਕਾਰ ਅਤੇ ਸਮਾਜ ਸੇਵਕ ਅੰਨਾਂ ਹਜਾਰੇ ਦੀ ਸਿਵਲ ਸੋਸਾਇਟੀ ਵਿਚਕਾਰ ਇਸ ਗੱਲ ਨੂੰ ਲੈ ਕੇ ਠਣ ਗਈ ਹੈ ਕਿ ਪ੍ਰਧਾਂਨ ਮੰਤਰੀ ਅਤੇ ਸੁਪਰੀਂਮ ਕੋਰਟ, ਹਾਈ ਕੋਰਟ ਦੇ ਜੱਜਾਂ ਨੂੰ ਲੋਕਪਾਲ ਬਿੱਲ ਵਿੱਚ ਰੱਖਿਆ ਜਾਵੇ ਜਾਂ ਨਾਂ। ਪ੍ਰਧਾਂਨ ਮੰਤਰੀ ਡਾ. ਮਨਮੋਹਨ ਸਿੰਘ ਨੇ ਤਾਂ ਕਹਿ ਦਿੱਤਾ ਹੈ ਕਿ ਮੈਂਨੂੰ ਕੋਈ ਇਤਰਾਜ ਨਹੀਂ। ਪਰ ਸੰਸਦ ਵਿੱਚ ਬੈਠੀ ਚੋਰ ਮੰਡਲੀ ਡਰਦੀ ਹੈ ਕਿ ਜੇ ਉਨ੍ਹਾਂ `ਚੋਂ ਕਿਸੇ ਦਾ ਪ੍ਰਧਾਂਨ ਮੰਤਰੀ ਬਨਣ ਦਾ ਦਾਅ ਲੱਗ ਗਿਆ ਤਾਂ ਉਹ ਫਸ ਸਕਦੇ ਹਨ। ਹਰ ਆਦਮੀਂ ਡਾ. ਮਨਮੋਹਨ ਸਿੰਘ ਤਾਂ ਨਹੀਂ ਨਾ ਹੁੰਦਾ। ਨਰਸਿਮਹਾਂ ਰਾੳੇੁ ਵਰਗੇ ਕੈਦ ਵੀ ਹੋ ਚੁੱਕੇ ਸਨ। ਉਸ ਦਿਨ ਭਾਰਤ ਦੇ ਅਧਿਆਤਮਵਾਦ ਦੀ ਸਥਿੱਤੀ ਹਾਸੋਹੀਣੀ ਬਣ ਗਈ ਜਿਸ ਦਿਨ ਅਖਬਾਰਾਂ ਵਿੱਚ ਖਬਰ ਛਪੀ ਕਿ ਪ੍ਰਧਾਂਨ ਮੰਤਰੀ ਕੋਲ ਸਿਰਫ ਤਿੰਨ ਕਰੋੜ ਦੀ ਐੱਫ ਡੀ ਅਤੇ ਦੋ ਸ਼ਹਿਰਾਂ ਵਿੱਚ ਪੁਰਾਣੇ ਘਰ ਹਨ। ਐੱਫ ਡੀ ਵੀ ਉਨ੍ਹਾਂ ਵੱਲੋਂ ਸਾਰੀ ਉਮਰ ਵੱਡੀਆਂ ਵੱਡੀਆਂ ਨੌਕਰੀਆਂ ਦੀਆਂ ਤਨਖਾਹਾਂ `ਚੋਂ ਟੈਕਸ ਕੱਟਵਾਕੇ ਬਚੇ ਪੈਸੇ ਦੀਆਂ ਹਨ। ਦੂਜੀ ਖਬਰ ਇਹ ਸੀ ਕਿ ਰੱਬ ਦੇ ਵਿਚੋਲਿਆਂ, ਬਾਬਾ ਰਾਂਮ ਦੇਵ ਕੋਲ ਗਿਆਰਾਂ ਹਜਾਰ ਕਰੋੜ ਅਤੇ ਸੱਤਿਆ ਸਾਈਂ ਬਾਬੇ ਕੋਲ ਚਾਲੀ ਹਜਾਰ ਕਰੋੜ ਦੀ ਜਾਇਦਾਤ ਹੈ। ਦੋਵਾਂ ਨੇ ਹੀ ਕੋਈ ਤਨਖਾਹ ਵਾਲੀ ਨੌਕਰੀ ਨਹੀਂ ਕੀਤੀ। ਚਿਕਣੀਆਂ ਚੋਪੜੀਆਂ ਗੱਲਾਂ ਕਰਕੇ, ਮੁਫਤ `ਚ ਮਿਲਣ ਵਾਲਾ ਰੱਬ ਵੇਚਿਆ ਹੈ।
ਦੂਜਾ ਮੁੱਦਾ ਉੱਚ ਨਿਆਂ ਪਾਲਿਕਾ ਯਾਨੀਂ ਹਾਈਕੋਰਟਾਂ ਅਤੇ ਸੁਪਰੀਂਮ ਕੋਰਟ ਨੂੰ ਲੋਕਪਾਲ ਦੀ ਜਾਂਚ ਦੇ ਘੇਰੇ ਵਿੱਚ ਲਿਆਉਣ ਦਾ ਹੈ। ਇਹ ਐਵੇਂ ਖਾਂਹਮਖਾਹ ਅੜਿੱਕਾ ਲਾਉਣ ਵਾਲਾ ਮੁੱਦਾ ਹੈ। ਜੇ ਜੱਜ ਇਮਾਂਨਦਾਰ ਹੈ ਉਸਨੂੰ ਫਿਰ ਮਨ ਮੋਹਨ ਸਿੰਘ ਵਾਂਗ ਕੀ ਖਤਰਾ ਹੈ? ਪਰ ਇੱਥੇ ਤਾਂ ਮਾਜਰਾ ਹੀ ਕੁੱਝ ਹੋਰ ਹੈ। ਕਈ ਵਾਰ ਤਾਂ ਦਲ `ਚ ਕਾਲਾ ਹੋਣਾ ਨਹੀਂ, ਸਾਰੀ ਦਾਲ ਹੀ ਕਾਲੀ ਹੋਣ ਦਾ ਭੁਲੇਖਾ ਪੈ ਜਾਂਦਾ ਹੈ। ਇਹ ਮੰਨੀ ਹੋਈ ਸਚਾਈ ਹੈ ਕਿ ਆਂਮ ਭਾਰਤੀ ਲੋਕ ਭ੍ਰਿਸ਼ਟ ਵੀ ਹਨ ਅਤੇ ਲਾਪ੍ਰਵਾਹ ਵੀ ਹਨ। ਜੋ ਕਾਨੂੰਨ ਤੋੜਣ ਨੂੰ ਮਾੜਾ ਨਹੀਂ ਸਮਝਦੇ।। ਸਾਡੀ ਨਿਆਂ ਪਾਲਿਕਾ ਦੇ ਜੱਜ ਵੀ ਆਂਮ ਭਰਤੀ ਲੋਕ ਹਨ। ਜੱਜਾਂ ਤੇ ਭ੍ਰਿਸ਼ਟਾਚਾਰ ਦੇ ਦੋਸ਼ ਆਏ ਦਿਨ ਲੱਗ ਰਹੇ ਹਨ। ਪਿਛਲੇ ਸਾਲ ਹੀ ਖੁਦ ਸੁਪਰੀਂਮ ਕੋਰਟ ਦੇ ਡਵੀਜ਼ਨ ਬੈਂਚ ਨੇ ਇੱਕ ਕੇਸ ਦੌਰਾਂਨ ਕਿਹਾ ਸੀ ਕਿ ਅਲਾਹਾਬਾਦ ਹਾਈਕੋਰਟ ਦੇ ਬਹੁਤੇ ਜੱਜ ਭ੍ਰਿਸ਼ਟ ਹਨ। ਸਾਰੀ ਹਾਈਕੋਰਟ ਵਿੱਚੋਂ ਬਦਬੂ ਮਾਰਦੀ ਹੈ। ਸਾਬਕਾ ਕਾਨੂੰਨ ਮੰਤਰੀ ਸ਼ਾਂਤੀ ਭੂਸ਼ਨ ਨੇ ਸੁਪਰੀਮ ਕੋਰਟ ਵਿੱਚ ਹਲਫੀਆ ਬਿਆਂਨ ਦੇ ਕੇ ਕਿਹਾ ਹੈ ਕਿ ਭਾਰਤ ਦੇ 16 ਸਾਬਕਾ ਚੀਫ ਜਸਟਿਸ ਵਿੱਚੋਂ 10 ਭ੍ਰਿਸ਼ਟ ਸਨ। ਕਰਨਾਟਕ ਹਾਈਕੋਰਟ ਦੇ ਚੀਫ ਜਸਟਿਸ ਦਿਨਾਂਕਰ ਅਤੇ ਕਲਕੱਤਾ ਹਾਈਕੋਰਟ ਦੇ ਜੱਜ ਸੁਮਿੱਤਰਾ ਸੈਂਨ ਉੱਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਹੋ ਚੁੱਕੀ ਹੈ। ਇਨ੍ਹਾਂ ਮਹਾਂਪੁਰਸ਼ਾਂ ਨੇ ਦੌਲਤ ਇਕੱਠੀ ਕਰਨ ਦੇ ਨਾਲ ਨਾਲ ਜਮੀਨਾਂ `ਤੇ ਨਜਾਇਜ ਕਬਜੇ ਵੀ ਕੀਤੇ ਹੋਏ ਸਨ। ਚੰਡੀਗੜ੍ਹ ਦੀਆਂ ਜਿਲ੍ਹਾਂ ਕਚਹਿਰੀਆਂ ਵਿੱਚ, ਹਾਈਕੋਰਟ ਅਤੇ ਸੁਪਰੀਂਮ ਕੋਰਟ ਪਹੁੰਚ ਚੁਕੇ ਜੱਜਾਂ ਵੱਲੋਂ ਕਿਰਾਏ ਉੱਤੇ ਲੈ ਕੇ ਦੱਬੀਆਂ ਹੋਈਆਂ ਕੋਠੀਆਂ ਨੂੰ, ਖਾਲੀ ਕਰਾਉਣ ਦੇ ਕੇਸ ਕਈ ਵਾਰ ਚੱਲੇ ਹਨ। ਪੰਜਾਬ ਹਰਿਆਣਾ ਹਾਈਕੋਰਟ ਦੀ ਜੱਜ ਨਿਰਮਲ ਯਾਦਵ ਉੱਤੇ ਪੰਦਰਾਂ ਲੱਖ ਦੀ ਰਿਸ਼ਵਤ ਲੈਣ ਦਾ ਕੇਸ ਦਰਜ ਹੋ ਚੁੱਕਾ ਹੈ। ਕੇਸ ਅਦਾਲਤ ਵਿੱਚ ਹੈ। ਉਤਰ ਪ੍ਰਦੇਸ਼ ਵਿੱਚ ਪ੍ਰਾਵੀਡੈਂਟ ਫੰਡ ਘਪਲੇ ਵਿੱਚ ਇੱਕ ਸੁਪਰੀਂਮ ਕੋਰਟ ਅਤੇ ਸੱਤ ਅਲਾਹਾਬਾਦ ਹਾਈਕੋਰਟ ਦੇ ਜੱਜਾਂ ਦੇ ਨਾਂਮ ਆ ਚੁੱਕੇ ਹਨ। ਨਿਆਂਪਾਲਿਕਾ ਵਿੱਚ ਭ੍ਰਿਸ਼ਟਾਚਾਰ ਕੋਈ ਨਵੀਂ ਗੱਲ ਨਹੀਂ ਹੈ। 1979 ਵਿੱਚ ਭਾਰਤ ਦੇ ਮੁੱਖ ਜੱਜ ਨੇ ਮਦਰਾਸ ਹਾਈਕੋਰਟ ਦੇ ਚੀਫ ਜਸਟਿਸ ਖਿਲਾਫ ਭ੍ਰਿਸ਼ਟਾਚਾਰ ਦਾ ਕੇਸ ਦਰਜ ਕਰਨ ਦੀ ਮੰਨਜੂਰੀ ਦਿੱਤੀ ਸੀ। 1993 ਵਿੱਚ ਇਸੇ ਚੀਫ ਜਸਟਿਸ ਦੇ ਜਵਾਈ, ਸੁਪਰੀਂ ਕੋਰਟ ਦੇ ਜੱਜ, ਰਾਮਾਂ ਸਵਾਮੀਂ ਖਿਲਾਫ ਸੰਸਦ ਵਿੱਚ ਮਹਾਂਦੋਸ਼ ਦਾ ਕੇਸ ਚੱਲਿਆ ਸੀ। ਪਰ ਖੁਦ ਭ੍ਰਿਸ਼ਟ ਪ੍ਰਧਾਂਨ ਮੰਤਰੀ ਕਰਣ ਫ਼ੇਲ੍ਹ ਹੋ ਗਿਆ ਸੀ। 1995 ਵਿੱਚ ਬੰਬੇ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਪੰਝੱਤਰ ਲੱਖ ਦੀ ਰਿਸ਼ਵਤ ਲੈਣ ਕਾਰਣ ਅਸਤੀਫਾ ਦੇਣਾ ਪਿਆ ਸੀ। ਇਹ ਲਿਸਟ ਬਹੁਤ ਲੰਬੀ ਹੈ।
ਦੇਸ਼ ਭਰ ਵਿੱਚ ਬਾਰ ਐਸੋਸੀਏਸ਼ਨਾਂ ਨਿਆਂ ਪਾਲਿਕਾ ਵਿੱਚੋਂ ਭ੍ਰਿਸ਼ਟਾਚਾਰ ਖਤਮ ਕਰਣ ਲਈ ਲੰਮੇਂ ਸਮੇਂ ਤੋਂ ਮੰਗ ਕਰਦੀਆਂ ਆ ਰਹੀਆਂ ਹਨ। ਅਨੇਕਾਂ ਵਾਰ ਹੜਤਾਲਾਂ ਵੀ ਹੋਈਆਂ ਹਨ। ਬਾਰ ਕੌਂਸਲ ਆਫ ਇੰਡੀਆ ਅਨੁਸਾਰ 16 ਹਾਈਕੋਰਟਾਂ ਵਿੱਚ 100 ਤੋਂ ਵੱਧ ਜੱਜਾਂ ਦੇ ਰਿਸ਼ਤੇਦਾਰ ਵਕਾਲਤ ਕਰਦੇ ਹਨ। ਕੌਂਸਲ ਆਫ ਇੰਡੀਆ ਅਤੇ ਸਬੰਧਤ ਹਾਈ ਕੋਰਟਾਂ ਦੀਆਂ ਬਾਰ ਐਸੋਸਿਏਸ਼ਨਾਂ ਨੂੰ ਸ਼ਿਕਾਇਤ ਹੈ ਕਿ ਕਈ ਜੱਜਾਂ ਦੇ ਤਾਂ ਪੂਰਾ ਹੀ ਪਰਿਵਾਰ ਉਸੇ ਅਦਾਲ ਤ ਵਿੱਚ ਵਕਾਲਤ ਕਰ ਰਿਹਾ ਹੁੰਦਾ। ਅਸਲ ਵਿੱਚ ਵਕਾਲਤ ਦੇ ਨਾਂ ਤੇ ਰਿਸ਼ਵਤ ਲੈਂਦੇ ਹਨ। ਆਥਣ ਨੂੰ ਬੋਰਾ ਨੋਟਾਂ ਦਾ ਹੂੰਝਦੇ ਹਨ। ਨਿਆਂ ਪਾਲਿਕਾ ਤੋਂ ਬਾਹਰ ਦੇ ਲੋਕਾਂ ਨੂੰ ਸ਼ਾਇਦ ਇਹ ਹੈਰਾਂਨੀ ਦੀ ਗੱਲ ਲੱਗੇ ਕਿ ਪੰਜ ਦਸ ਸਾਲ ਦੀ ਵਕਾਲਤ ਕਰਨ ਵਾਲੇ ਇਹ ਛੋਕਰੇ ਵਕੀਲ ਆਪਣੇ ਬਾਪੂ ਦੇ ਜੱਜ ਬਣਦਿਆਂ ਹੀ ਨਾਂਮਵਰ ਸੀਨੀਅਰ ਵਕੀਲਾਂ ਜਿੰਨੀ ਫੀਸ ਲੈਣ ਲੱਗ ਜਾਂਦੇ ਹਨ। ਬਾਰ ਕੌਂਸਲ ਆਫ ਇੰਡੀਆ ਨੇ ਅਤੇ ਪੰਜਾਬ ਹਾਈਕੋਰਟ ਦੀ ਬਾਰ ਐਸੋਸੀਏਸ਼ਨ ਨੇ ਅਨੇਕਾਂ ਵਾਰੀ ਭਾਰਤ ਦੇ ਚੀਫ਼ ਜਸਟਿਸ ਤੋਂ ਮੰਗ ਕੀਤੀ ਹੈ ਕਿ ਅਜਿਹੇ ਜੱਜਾਂ ਨੂੰ ਦੂਜੀਆਂ ਹਾਈ ਕੋਰਟਾਂ ਵਿੱਚ ਬਦਲਣ ਨਾਲ ਭ੍ਰਿਸ਼ਟਾਚਾਰ ਵਿਰੋਧੀ ਮੁਹਿਮ ਨੂੰ ਬਲ ਮਿਲੇਗਾ। ਪੰਜਾਬ ਹਾਈਕੋਰਟ ਦੀ ਬਾਰ ਐਸੋਸੀਏਸ਼ਨ ਤਾਂ ਇਸ ਸਬੰਧੀ ਰਾਸ਼ਟਰਪਤੀ ਅਤੇ ਕਾਨੂੰਨ ਮੰਤਰੀ ਨੂੰ ਕਈ ਵਾਰ ਮਿਲ ਚੁੱਕੀ ਹੈ ।
ਆਪਣੇ ਅਹੁਦੇ ਦੇ ਆਖਰੀ ਦਿਨ ਭਾਰਤ ਦੇ ਚੀਫ ਜਸਟਿਸ ਵੀ. ਐਨ. ਖਰੇ. ਵੱਲੋਂ ਕੀਤੀਆਂ ਟਿੱਪਣੀਆਂ ਭਾਰਤੀ ਨਿਆਂਪਾਲਿਕਾ ਬਾਰੇ ਵਿਸ਼ੇਸ਼ ਸੁਧਾਰਾਂ ਦੀ ਮੰਗ ਕਰਦੀਆਂ ਹਨ। ਚੀਫ ਜਸਟਿਸ ਖਰੇ ਨੇ ਕਿਹਾ ਹੈ ਕਿ ਉਹ ਭ੍ਰਿਸ਼ਟ ਅਤੇ ਅਨੁਸਾਸ਼ਨਹੀਨ ਜੱਜਾਂ ਦਾ ਕੁੱਝ ਨਹੀਂ ਵਿਗਾੜ ਸਕਦੇ। ਭਾਰਤ ਦੇ ਸੰਵਿਧਾਂਨ ਵਿੱਚ ਸੋਧ ਕਰਕੇ ਉਨ੍ਹਾਂ ਲੋੜੀਂਦੇ ਅਧਿਕਾਰਾਂ ਦੀ ਮੰਗ ਕਰਦਿਆਂ ਭਰਿਸ਼ਟ ਜੱਜਾਂ ਨਾਲ ਨਿਪਟਣ ਦੀ ਲੋੜ ਤੇ ਜੋਰ ਦਿੱਤਾ। ਇਹ ਪਹਿਲੀ ਵਾਰ ਨਹੀਂ ਹੋਇਆ ਅਕਸਰ ਹੀ ਸਾਰੇ ਚੀਫ ਜਸਟਿਸ ਅਜਿਹਾ ਕਹਿੰਦੇ ਰਹਿੰਦੇ ਹਨ ਕਿ ਸਾਡੀ ਨਿਆਂ ਪਾਲਿਕਾ ਵਿੱਚ ਚੌਥਾ ਹਿੱਸਾ ਜੱਜ ਭ੍ਰਿਸ਼ਟ ਹਨ। ਪਰ ਕਹਿੰਦੇ ਸਿਰਫ ਰਿਟਾਇਰ ਹੋਣ ਵਾਲੇ ਦਿਨ ਹੀ ਹਨ। ‘ਅੰਦਾਜ਼ ਅਪਨਾ ਆਇਨੇ ਮੇਂ ਦੇਖਤੇ ਹੈਂ ਵੋਹ, ਅਰ ਯਿਹ ਭੀ ਦੇਖਤੇ ਹੈਂ ਕੋਈ ਦੇਖਤਾ ਨਾ ਹੋ।’ ਜਸਟਿਸ ਖਰੇ ਨੇ ਕਿਹਾ ਹੈ ਕਿ ਹੁਣ ਤਾਂ ਉਨ੍ਹਾਂ ਕੋਲ ਅਜਿਹੇ ਜੱਜਾਂ ਦੀ ਜਵਾਬਤਲਬੀ ਕਰਨ ਦਾ ਵੀ ਅਧਿਕਾਰ ਨਹੀਂ ਹੈ। ਪਿਛਲੇ ਸਾਲ ਹੀ ਸੁਪਰੀਮ ਕੋਰਟ ਨੇ ਹਾਈਕੋਰਟ ਦੇ ਦੋ ਜੱਜਾਂ ਤੋਂ ਸਕੈਂਡਲਾਂ ਵਿੱਚ ਘਿਰੇ ਹੋਣ ਕਰਕੇ ਅਸਤੀਫੇ ਲਏ ਸਨ। ਦਰਅਸਲ ਪਿਛਲੇ ਕੁੱਝ ਸਮੇਂ ਤੋਂ ਦੇਸ਼ ਦੇ ਬਾਕੀ ਢਾਂਚੇ ਦੀ ਤਰਾਂ ਹੀ ਨਿਆਂਪਾਲਿਕਾ ਵੀ ਕਈ ਸਕੈਂਡਲਾਂ ਵਿੱਚ ਘਿਰੀ ਰਹੀ ਹੈ। ਵਿਅਕਤੀ ਅਤੇ ਸਮਾਜ ਇੱਕ ਦੂਸਰੇ ਦਾ ਅਕਸ ਹੁੰਦੇ ਹਨ। ਇਸ ਲਈ ਜਿਹੋ ਜਿਹੇ ਲੋਕ ਹੋਣਗੇ ਉਹੋ ਜਿਹਾ ਹੀ ਸਮਾਜ ਹੋਵੇਗਾ। ਜਿਸ ਤਰਾਂ ਦਾ ਸਮਾਜ ਹੋਵੇਗਾ ਉਸੇ ਤਰਾਂ ਦੇ ਲੋਕ ਹੋਣਗੇ। ਮੈਸੂਰ ਸੈਕਸ ਸਕੈਂਡਲ, ਡੀ. ਡੀ. ਏ. ਲ਼ੈਂਡ ਸਕੈਂਡਲ, ਕਰਨਾਟਕਾ ਸਕੈਂਡਲ, ਰਾਜਸਥਾਨ ਸਕੈਂਡਲ, ਪੰਜਾਬ ਪੀ. ਪੀ. ਐਸ. ਸੀ. ਸਕੈਂਡਲ, ਕਾਰਨ ਨਿਆਂਪਾਲਿਕਾ ਦਾ ਅਕਸ ਖਰਾਬ ਹੋਇਆ ਹੈ। ਭ੍ਰਿਸ਼ਟਾਚਾਰ ਭਾਰਤੀ ਸਮਾਜ ਦਾ ਅੰਗ ਹੈ। ਜਿਸ ਦੇਸ਼ ਦੇ ਸਾਧ ਸੰਤ ਵੀ ਚੋਰ ਹੋਣ ਉੱਥੇ ਆਂਮ ਆਦਮੀਂ ਤੋਂ ਕੀ ਆਸ ਕੀਤੀ ਜਾ ਸਕਦੀ ਹੈ। ਪਰ ਅਸੀਂ ਇੰਨੀ ਕੁ ਤਸੱਲੀ ਕਰ ਸਕਦੇ ਹਾਂ ਕਿ ਜਿੱਥੇ ਵਿਧਾਂਨਪਾਲਿਕਾ ਅਤੇ ਕਾਰਜਪਾਲਿਕਾ ਵਿੱਚ ਕੋਈ ਵਿਰਲਾ ਟਾਵਾਂ ਹੀ ਇਮਾਨਦਾਰ ਹੈ, ਉੱਥੇ ਨਿਆਂ ਪਾਲਿਕਾ ਵਿੱਚ ਅੱਧੋਂ ਵੱਧ ਲੋਕ ਇਮਾਂਨਦਾਰ ਹਨ। ਸਾਬਕਾ ਕਾਨੂੰਨ ਮੰਤਰੀ ਅਤੇ ਭਾਰਤ ਦੇ ਸਾਬਕਾ ਚੀਫ ਜਸਟਿਸ ਅਨੇਕਾਂ ਵਾਰ ਕਹਿ ਚੁੱਕੇ ਹਨ ਕਿ ਉੱਚ ਨਿਆਂ ਪਾਲਿਕਾ ਵਿੱਚ ਕੁੱਝ ਭ੍ਰਿਸ਼ਟ ਜੱਜ ਹਨ। ਜੋ ਸਾਰੀ ਨਿਆਂ ਪਾਲਿਕਾ ਨੂੰ ਬਦਨਾਮ ਕਰਦੇ ਹਨ ਤੇ ਉਹ ਨਾਲ ਹੀ ਕਹਿੰਦੇ ਹਨ ਬਦਕਿਸਮਤੀ ਨਾਲ ਉਨ੍ਹਾਂ ਦਾ ਕੁੱਝ ਨਹੀਂ ਵਿਗਾੜਿਆ ਜਾ ਸਕਦਾ ਕਿਉਂਕਿ ਸੰਸਦ ਵਿੱਚ ਹਾਈ ਕੋਰਟ ਅਤੇ ਸੁਪਰੀਮ ਕੋਰਟ ਦੇ ਜੱਜਾਂ ਨੂੰ ਮਹਾਂਦੋਸ਼ ਰਾਹੀਂ ਹਟਾਉਣਾ ਲੱਗਭੱਗ ਅਸੰਵਭ ਹੀ ਹੈ। ਪਿਛਲੇ ਦਹਾਕੇ ਵਿੱਚ ਸੁਪਰੀਮ ਕੋਰਟ ਦੇ ਜੱਜ ਜਸਟਿਸ ਰਾਮਾ ਸਵਾਮੀ ਉੱਤੇ ਚੱਲਿਆ ਮਹਾਦੋਸ਼ ਦਾ ਫੇਲ੍ਹ ਹੋ ਜਾਣਾ ਇਸ ਦਾ ਸਬੂਤ ਹੈ। ਦੇਸ਼ ਦੇ ਸੁਪਰੀਮ ਕੋਰਟ ਦੇ ਜੱਜ ਉੱਤੇ ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ ਸੰਸਦ ਵਿੱਚ ਮਹਾਂਦੋਸ਼ ਦਾ ਕੇਸ ਚੱਲ ਚੁੱਕਾ ਹੈ, ਪਰ ਫਿਰ ਵੀ ਉਹਨੇ ਅਸਤੀਫਾ ਨਹੀਂ ਦਿੱਤਾ। ਇੰਜ ਹੀ ਜਦੋਂ ਰਵੀ ਸਿੱਧੂ ਦੇ ਭਰਤੀ ਸਕੈਂਡਲ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜਾਂ ਦਾ ਨਾਮ ਬੋਲਿਆ ਤਾਂ ਹਾਈਕੋਰਟ ਨੇ ਅਜਿਹੀਆਂ ਖਬਰਾਂ ਛਾਪਣ `ਤੇ ਰੋਕ ਲਗਾ ਦਿੱਤੀ ਸੀ। ਓਦੋਂ ਟ੍ਰਿਬਿਊਨ ਸਮੂਹ ਦੇ ਚੀਫ ਅਡੀਟਰ ਨੇ ਹਾਈ ਕੋਰਟ ਦੇ ਇਸ ਹੁਕਮ ਨੂੰ ਗੱਲਤ ਕਹਿੰਦਿਆਂ ਐਡੀਟੋਰੀਅਲ ਲਿਖਿਆ ਸੀ ਕਿ “ਜੱਜ ਸਾਹਿਬ ਇੰਜ ਨਾ ਕਰੋ (ਨੋ ਮਾਈ ਲੌਰਡ)”। ਚੀਫ ਐਡੀਟਰ ਨੇ ਲਿਖਿਆ ਸੀ ਕਿ ਨਿਆਂ ਪਾਲਿਕਾ ਪਾਰਦਰਸ਼ਤਾ ਅਤੇ ਜਵਾਬਦੇਹੀ ਤੋਂ ਭਲਾ ਕਿਉਂ ਡਰਦੀ ਹੈ? ਸੋ ਡਰੈ ਜਿ ਪਾਪ ਕਮਾਵਦਾ ਧਰਮੀ ਵਿਗਸੇਤ।। ਇਸ ਪਿੱਛੋਂ ਹਾਈ ਕੋਰਟ ਦੀ ਬਾਰ ਵੱਲੋਂ ਇਹ ਮਸਲਾ ਸੁਪਰੀਮ ਕੋਰਟ ਅਤੇ ਕੇਂਦਰੀ ਕਾਨੂੰਨ ਵਿਭਾਗ ਤੱਕ ਉਠਾਇਆ। ਇਸ ਪਿੱਛੋਂ ਹਾਈ ਕੋਰਟ ਨੇ ਨਾ ਸਿਰਫ ਆਪਣਾ ਪਹਿਲਾ ਹੁਕਮ ਹੀ ਬਦਲਿਆ ਬਲਕਿ ਤਿੰਨ ਜੱਜਾਂ ਖਿਲਾਫ ਸੁਪਰੀਮ ਕੋਰਟ ਨੇ ਪੜਤਾਲ ਕਰਕੇ ਕਾਰਵਾਈ ਕੀਤੀ। ਕਰਨਾਟਕ ਹਾਈ ਕੋਰਟ ਦੇ ਕੁੱਝ ਜੱਜਾਂ ਦੀ ਇੱਕ ਸੈਕੱਸ ਸਕੈਂਡਲ ਵਿੱਚ ਸ਼ਮੁਲੀਅਤ ਦੀਆਂ ਖਬਰਾਂ ਛਾਪੀਆਂ ਸਨ ਜਿਸ ਘਟਨਾ ਦੀ ਕੇਂਦਰੀ ਅਟੈਂਲੀਜੈਂਸ ਅਜੈਂਸੀਆਂ ਨੇ ਵੀ ਪੁਸ਼ਟੀ ਕੀਤੀ ਸੀ ਤੇ ਸੁਪਰੀਮ ਕੋਰਟ ਨੇ ਇਸ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਸਨ। ਟਰਾਂਸਪੇਰੈਂਸੀ ਇੰਟਰਨੈਸ਼ਨਲ ਨਾਮੀਂ ਸੰਸਥਾ ਵੱਲੋਂ ਆਪਣੀ, ਗਲੋਬਲ ਭ੍ਰਿਸ਼ਟਾਵਾਰ ਰਿਪੋਰਟ 2007 ਦੇ ਸਰਵੇ ਵਿੱਚ ਕਿਹਾ ਗਿਆ ਸੀ ਕਿ 77% ਨਿਆਂਪਾਲਿਕਾ ਭ੍ਰਿਸ਼ਟ ਹੈ। ਹਾਈ ਕੋਰਟ ਦੇ ਦੋ ਜੱਜਾਂ ਕੋਲ ਇੱਕ ਕਲੱਬ ਦੇ ਝਗੜੇ ਦਾ ਕੇਸ ਸੀ। ਜੱਜਾਂ ਨੇ ਉਸ ਕਲੱਬ ਦੀ ਮੈਂਬਰਸ਼ਿਪ ਮੁਫਤ `ਚ ਲੈ ਲਈ। ਸ਼ਿਕਾਇਤ ਹੋਣ ਤੇ ਸੁਪਰੀਂਮ ਕੋਰਟ ਨੇ ਦੋਵਾਂ ਨੂੰ ਬਦਲ ਦਿੱਤਾ। ਪੰਜਾਬ ਹਾਈਕੋਰਟ ਦੇ ਇੱਕ ਜੱਜ ਨੇ ਰਵੀ ਸਿੱਧੂ ਕਾਂਡ ਵਿੱਚ ਇੱਕ ਸਬ ਜੱਜ ਭਰਤੀ ਕਰਾਉਣ ਲਈੇ 25 ਲੱਖ ਰੁਪਏ ਲਏ ਸਨ। ਦਿੱਲੀ ਹਾਈ ਕੋਰਟ ਦਾ ਜੱਜ ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ ਗ੍ਰਿਫਤਾਰ ਹੋ ਚੁੱਕਾ ਹੈ। ਇਹ ਕੁੱਝ ਵੰਨਗੀ ਹੈ। ਜੇ ਨਿਆਂ ਪਾਲਿਕਾ ਦੇ ਸਾਰੇ ਭ੍ਰਿਸ਼ਟਾਵਾਰ ਦੀ ਗਿਣਤੀ ਕਰਨ ਲੱਗੀਏ ਤਾਂ ਪੂਰੀ ਕਿਤਾਬ ਬਣ ਜਾਵੇਗੀ। ਜੇ ਫਿਰ ਵੀ ਕਪਿਲ ਸਿੱਬਲ ਵਰਗਾ ਮੰਤਰੀ ਨਿਆਂ ਪਾਲਿਕਾ ਨੂੰ ਲੋਕਪਾਲ ਕਾਨੂੰਨ ਦੇ ਘਰੇ ਤੋਂ ਬਾਹਰ ਰੱਖਣ ਦੀ ਜਿੱਦ ਕਰਦਾ ਹੈ ਤਾਂ ਦਾਂਮਣ ਉਹਦਾ ਵੀ ਸਾਫ ਨਹੀਂ। ਪਿਛਲੇ ਦਿਨੀਂ ਅਮਰੀਕਾ ਤੋਂ ਮੇਰੇ ਇੱਕ ਬਜੁਰਗ ਪਾਠਕ ਨੇ ਫੋਂਨ ਕਰਕੇ ਦੱਸਿਆ ਕਿ ਉਹ ਚਾਲੀ ਸਾਲ ਤੋਂ ਅਮਰੀਕਾ ਰਹਿ ਰਹੇ ਹਨ। ਅਮਰੀਕੀ ਸਿਸਟਮ ਦੀ ਤਾਰੀਫ ਕਰਦਿਆਂ ਉਨ੍ਹਾਂ ਕਿਹਾ ਕਿ “ਕਲਿੰਟਨ ਆਪਣੀ ਪਤਨੀਂ ਨੂੰ ਟਿਕਟ ਨਹੀਂ ਦਵਾ ਸਕਿਆ। ਅਮਰੀਕਨ ਮਨੁੱਖ ਦੀ ਮਾਨਸਿਕਤਾ ਸਮਝਦੇ ਹਨ ਕਿ ਜਦੋਂ ਵੀ ਮੌਕਾ ਮਿਲਿਆ, ਮਨੁੱਖ ਹੇਰਾਫੇਰੀ ਜਰੂਰ ਕਰੇਗਾ। ਇਸ ਲਈ ਉਨ੍ਹਾਂ ਨੇ ਕਿਸੇ ਇਕੱਲੇ ਵਿਅਕਤੀ ਨੂੰ ਮਨਮਰਜੀ ਕਰਨ ਦੀ ਤਾਕਤ ਨਹੀਂ ਦਿੱਤੀ। ਉਨ੍ਹਾਂ ਨੇ ਨਾਗਰਿਕਾਂ ਨੂੰ ਕਾਨੂੰਨ ਦੀ ਜਕੜ ਵਿੱਚ ਜਕੜਕੇ ਰੱਖਿਆ ਹੈ।” ਭਾਰਤੀ ਨਿਆਂ ਪਾਲਿਕਾ ਨੂੰ ਵੀ ਕਾਨੂੰਨ ਤੋ ਉੱਪਰ ਨਹੀਂ ਰੱਖਿਆ ਜਾ ਸਕਦਾ। ਕਿਉਂਕਿ ਨਿਗਰਾਂਨੀ ਰਹਿਤ ਸੱਤ੍ਹਾ ਭ੍ਰਿਸ਼ਟਾਚਾਰ ਨੂੰ ਜਨਮ ਦਿੰਦੀ ਹੈ। ਹਰ ਵਿਅਕਤੀ ਦੀ ਕਾਨੂੰਨ ਅੱਗੇ ਜਵਾਬਦੇਹੀ ਜਰੂਰੀ ਹੈ। ਇਸ ਲਈ ਭਾਰਤੀ ਨਿਆਂ ਪਾਲਿਕਾ ਨੂੰ ਲੋਕਪਾਲ ਦੇ ਅਧਿਕਾਰ ਖੇਤਰ ਵਿੱਚ ਲਿਆਉਣਾ ਸਮੇਂ ਦੀ ਲੋੜ ਹੈ। ਜੱਜ ਪ੍ਰਧਾਂਨ ਮੰਤਰੀ ਤੋਂ ਉੱਪਰ ਨਹੀਂ ਹਨ। ਭਰਤ ਦੇ ਚੀਫ ਜਸਟਿਸ ਅਜਿਹੀ ਮੰਗ ਕਰ ਚੁੱਕੇ ਹਨ।
ਬੀ. ਐੱਸ. ਢਿੱਲੋਂ ਐਡਵੋਕੇਟ
Mobile : 9988091463


(24/06/11)
ਕਿਰਪਾਲ ਸਿੰਘ ਬਠਿੰਡਾ

ਗਿਆਨੀ ਦਿੱਤ ਸਿੰਘ ਦਾ ਬਹੁ ਗਿਣਤੀ ਸਿੱਖ ਨਾਂ ਨਹੀਂ ਜਾਣਦੇ ਜਦ ਕਿ ਬਹਿਸ ਦੌਰਾਨ ਉਸ ਤੋਂ ਹਾਰੇ ਦਇਆਨੰਦ ਦੇ ਨਾਮ `ਤੇ ਪੰਜਾਬ ਦੇ ਹਰ ਸ਼ਹਿਰ `ਚ ਵੱਡੀ ਸੰਸਥਾ ਚੱਲ ਰਹੀ ਹੈ: ਨਛੱਤਰ ਸਿੰਘ

*ਪ੍ਰਿੰਸੀਪਲ ਗੰਗਾ ਸਿੰਘ ਤੋਂ ਗੁਰਬਾਣੀ ਦਾ ਇੱਕ ਸਲੋਕ ਸੁਣ ਕੇ ਇੱਕ ਗੈਰਧਰਮੀ ਦਾ ਤਾਂ ਜੀਵਨ ਬਦਲ ਗਿਆ ਪਰ ਅਸੀਂ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਵੀ ਕੁੱਝ ਨਹੀਂ ਸਿਖਿਆ

*ਪਾਠੀ ਪੂਰੀ ਭੇਟਾ ਲੈਣ ਲਈ ਜੌਆਂ ਨੂੰ ਖ਼ਾਦ ਤਾਂ ਪਾ ਰਹੇ ਹਨ ਪਰ ਘਰ ਵਾਲਿਆਂ ਨੂੰ ਇਹ ਸਮਝਾਉਣ ਦਾ ਯਤਨ ਨਹੀਂ ਕਰਦੇ ਕਿ ਪਾਠ ਸਫਲ ਤਾਂ ਹੋਣਾ ਹੈ ਜੇ ਤੁਸੀਂ ਇਸ ਨੂੰ ਧਿਆਨ ਨਾਲ ਸੁਣ/ ਸਮਝ ਕੇ ਇਸ `ਤੇ ਅਮਲ ਕਰਨ ਦੀ ਕੋਸ਼ਿਸ਼ ਅਰੰਭ ਕਰੋਗੇ, ਜੌਆਂ ਦੇ ਹਰੇ ਹੋਣ ਜਾਂ ਨਾ ਹੋਣ ਨਾਲ ਪਾਠ ਦੀ ਸਫਲਤਾ ਨਾਲ ਕੋਈ ਸਬੰਧ ਨਹੀਂ ਹੈ

*ਜੋਤ ਅੱਗ ਦੇਵਤਾ ਦੀ ਪੂਜਾ, ਕੁੰਭ ਪਾਣੀ ਦੇਵਤਾ ਦੀ ਪੂਜਾ ਅਤੇ ਨਲੀਏਰ ਜੀਵ ਬਲੀ ਦਾ ਪ੍ਰਤੀਕ ਹੈ ਜਿਹੜੇ ਕਿ ਹਵਨ/ਯੱਗ ਸਮੇਂ ਕੀਤੀਆਂ ਜਾਂਦੀਆਂ ਹਨ
ਬਠਿੰਡਾ, ੨੪ ਜੂਨ (ਕਿਰਪਾਲ ਸਿੰਘ): ਕਿੰਨੇ ਅਫਸੋਸ ਦੀ ਗੱਲ ਹੈ ਕਿ ਗਿਆਨੀ ਦਿੱਤ ਸਿੰਘ ਦਾ ਤਾਂ ਬਹੁ ਗਿਣਤੀ ਸਿੱਖ ਨਾਂ ਵੀ ਨਹੀਂ ਜਾਣਦੇ ਜਦ ਕਿ ਬਹਿਸ ਦੌਰਾਨ ਉਸ ਤੋਂ ਹਾਰੇ ਦਇਆਨੰਦ ਦੇ ਨਾਮ `ਤੇ ਪੰਜਾਬ ਦੇ ਹਰ ਸ਼ਹਿਰ `ਚ ਕੋਈ ਨਾ ਕੋਈ ਵੱਡੀ ਸੰਸਥਾ ਚੱਲ ਰਹੀ ਹੈ। ਇਹ ਸ਼ਬਦ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਪ੍ਰਚਾਰਕ ਭਾਈ ਨਛੱਤਰ ਸਿੰਘ ਨੇ ਕਾਲਜ ਵੱਲੋਂ ਬੱਚਿਆਂ ਲਈ ਇੱਥੇ ਲਗਾਏ ਗਏ ਕੈਂਪ ਦੌਰਾਨ ਉਸ ਸਮੇਂ ਕਹੇ ਜਦੋਂ ਉਨ੍ਹਾਂ ਵੱਲੋਂ ਕਲਾਸ ਦੇ ਬੱਚਿਆਂ ਤੋਂ ਪੁੱਛੇ ਗਏ ਸਵਾਲ: ‘ਗਿਆਨੀ ਦਿੱਤ ਸਿੰਘ ਕੌਣ ਸਨ?’ ਦੇ ਜਵਾਬ ਵਿੱਚ ਸਿਰਫ ਇੱਕ ਬੱਚਾ ਇਤਨਾ ਹੀ ਦੱਸ ਸਕਿਆ ਕਿ ਉਸ ਨੇ ਗਿਆਨੀ ਦਿੱਤ ਸਿੰਘ ਦਾ ਨਾਮ ਤਾਂ ਸੁਣਿਆ ਹੈ, ਪਰ ਉਹ ਉਸ ਦੇ ਜੀਵਨ ਬਾਰੇ ਕੁੱਝ ਨਹੀਂ ਜਾਣਦਾ। ਭਾਈ ਨਛੱਤਰ ਸਿੰਘ ਨੇ ਕਿਹਾ ਕਿ ਗਿਆਨੀ ਦਿੱਤ ਸਿੰਘ ਸਿੱਖ ਧਰਮ ਦਾ ਉਹ ਵਿਦਵਾਨ ਸੀ ਜਿਸ ਨੇ ਆਰੀਆ ਸਮਾਜ ਦੇ ਸੰਸਥਾਪਕ ਸਵਾਮੀ ਦਇਆ ਨੰਦ, ਜਿਸ ਨੂੰ ਕੋਈ ਵੀ ਵਿਦਵਾਨ ਕਿਸੇ ਵੀ ਧਾਰਮਿਕ ਵੀਚਾਰ ਵਟਾਂਦਰੇ ਵਿੱਚ ਹਰਾ ਨਹੀਂ ਸੀ ਸਕਿਆ, ਨੂੰ ਐਸਾ ਹਰਾਇਆ ਕਿ ਸਵਾਮੀ ਦਇਆ ਨੰਦ ਨੂੰ ਇਹ ਕਹਿਣਾ ਪਿਆ ਕਿ ਅੱਗੇ ਤੋਂ ਉਹ ਕਿਸੇ ਸਿੱਖ ਵਿਦਵਾਨ ਨੂੰ ਤਾਂ ਕੀ ਕਿਸੇ ਸਿੱਖ ਬੱਚੇ ਨੂੰ ਵੀ ਧਰਮ ਸਬੰਧੀ ਕੋਈ ਸਵਾਲ ਨਹੀਂ ਪੁੱਛੇਗਾ। ਉਨ੍ਹਾਂ ਕਿਹਾ ਕਿ ਗਿਆਨੀ ਦਿੱਤ ਸਿੰਘ ਅਤੇ ਪ੍ਰੋ: ਗੁਰਮੁਖ ਸਿੰਘ ਵਲੋਂ ਹੋਰਨਾਂ ਵਿਦਵਾਨਾਂ ਨਾਲ ਰਲ ਕੇ ਚਲਾਈ ਸਿੰਘ ਸਭਾ ਦਾ ਹੀ ਨਤੀਜਾ ਸੀ ਕਿ ਸਿੱਖ ਧਰਮ ਦੇ ਪ੍ਰਚਾਰ ਨੇ ਮੋੜ ਕੱਟਿਆ ਤੇ ਅੱਜ ਵਾਲੀ ਸ਼੍ਰੋਮਣੀ ਕਮੇਟੀ ਹੋਂਦ ਵਿੱਚ ਆਈ ਪਰ ਇਸ ਕਮੇਟੀ ਨੇ ਹੀ ਉਨ੍ਹਾਂ ਵਿਦਵਾਨਾਂ ਨੂੰ ਇਸ ਕਦਰ ਵਿਸਾਰ ਦਿੱਤਾ ਹੈ ਕਿ ਉਨ੍ਹਾਂ ਦੇ ਨਾਮ `ਤੇ ਇੱਕ ਵੀ ਵੱਡੀ ਸੰਸਥਾ ਨਹੀਂ ਖੋਲ੍ਹ ਸਕੀ ਤੇ ਨਾਂ ਹੀ ਉਨ੍ਹਾਂ ਵਲੋਂ ਸਿੱਖ ਧਰਮ ਦੇ ਪ੍ਰਚਾਰ ਵਿੱਚ ਪਾਏ ਯੋਗਦਾਨ ਸਬੰਧੀ ਅਗਲੀ ਪੀੜ੍ਹੀ ਨੂੰ ਕੋਈ ਜਾਣਕਾਰੀ ਹੀ ਦਿੱਤੀ ਜਾ ਰਹੀ ਹੈ, ਜਿਸ ਦਾ ਸਿੱਟਾ ਇਹ ਹੈ ਕਿ ਅੱਜ ਸਾਡੇ ਬੱਚੇ ਸਿੱਖ ਪੰਥ ਦੇ ਮਹਾਨ ਵਿਦਵਾਨ ਪ੍ਰਿੰ: ਗੰਗਾ ਸਿੰਘ, ਭਾਈ ਕਾਹਨ ਸਿੰਘ ਨਾਭਾ, ਪ੍ਰੋ: ਸਾਹਿਬ ਸਿੰਘ ਆਦਿ ਦੇ ਜੀਵਨ ਅਤੇ ਉਨ੍ਹਾਂ ਵੱਲੋਂ ਰਚੇ ਸਾਹਿਤ ਤੋਂ ਪੂਰੀ ਤਰ੍ਹਾਂ ਬੇਖ਼ਬਰ ਹਨ। ਜਦੋਂ ਕਿ ਸਵਾਮੀ ਦਇਆ ਨੰਦ ਦੇ ਨਾਮ `ਤੇ ਲੁਧਿਆਣਾ `ਚ ਬਹੁਤ ਵੱਡਾ ਡੀਐੱਮਸੀ ਹਸਪਤਾਲ ਤੇ ਤਕਰੀਬਨ ਹਰ ਸ਼ਹਿਰ ਵਿੱਚ ਡੀਏਵੀ ਕਾਲਜ ਤੇ ਸਕੂਲ ਖੋਲ੍ਹ ਕੇ ਉਸ ਦੇ ਮਿਸ਼ਨ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ।
ਭਾਈ ਨਛੱਤਰ ਸਿੰਘ ਨੇ ਪਿੰ: ਗੰਗਾ ਸਿੰਘ ਦੀ ਪੁਸਤਕ `ਚੋਂ ਹਵਾਲਾ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੇ ਖ਼ੁਦ ਆਪਣੀ ਪੁਸਤਕ ਵਿੱਚ ਲਿਖਿਆ ਹੈ ਕਿ ਇੱਕ ਵਾਰ ਉਹ ਰੇਲ ਗੱਡੀ ਵਿੱਚ ਸਫਰ ਕਰ ਰਿਹਾ ਸੀ ਤਾਂ ਉਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਲੋਕਾਂ ਦਾ ਪਾਠ ਕਰਨਾਂ ਸ਼ੁਰੂ ਕਰ ਦਿੱਤਾ। ਜਦੋਂ ਉਨ੍ਹਾਂ ਨੇ ਇਸ ਸਲੋਕ ਦਾ ਪਾਠ ਕੀਤਾ ‘ਚਿੰਤਾ ਤਾ ਕੀ ਕੀਜੀਐ ਜੋ ਅਨਹੋਨੀ ਹੋਇ॥ ਇਹੁ ਮਾਰਗੁ ਸੰਸਾਰ ਕੋ ਨਾਨਕ ਥਿਰੁ ਨਹੀ ਕੋਇ॥ ੫੧॥’ ਤਾਂ ਉਨ੍ਹਾਂ ਦੇ ਨਜ਼ਦੀਕ ਬੈਠੇ ਕਿਸੇ ਹੋਰ ਧਰਮ ਦੇ ਮੁਸਾਫਰ ਨੇ ਪਿੰ: ਗੰਗਾ ਸਿੰਘ ਨੂੰ ਬੇਨਤੀ ਕੀਤੀ ਕਿ ਉਹ ਇਸ ਦਾ ਪਾਠ ਦੁਬਾਰਾ ਕਰਨ। ਪਿੰ: ਗੰਗਾ ਸਿੰਘ ਨੇ ਇਸ ਸਲੋਕ ਦਾ ਦੁਬਾਰਾ ਪਾਠ ਕੀਤਾ। ਉਸ ਮੁਸਾਫਰ ਨੇ ਕਿਹਾ ਕਿ ਇੱਕ ਵਾਰ ਫਿਰ ਸੁਣਾਓ। ਉਨ੍ਹਾਂ ਫਿਰ ਪਾਠ ਕਰ ਦਿਤਾ ਤੇ ਉਸ ਸੱਜਨ ਨੂੰ ਪੁੱਛਿਆ ਕਿ ਉਹ ਇਸ ਸਲੋਕ ਦਾ ਪਾਠ ਦੁਬਾਰਾ ਦੁਬਾਰਾ ਕਿਉਂ ਸੁਣਨਾ ਚਾਹੁੰਦੇ ਹਨ? ਉਸ ਮੁਸਾਫਰ ਨੇ ਕਿਹਾ ਕਿ ਉਸ ਦੇ ਨੌਜਵਾਨ ਜਵਾਈ ਦੀ ਮੌਤ ਹੋ ਗਈ ਹੈ ਤੇ ਉਹ ਉਸ ਦਾ ਸਸਕਾਰ ਕਰਵਾ ਕੇ ਮੁੜ ਰਿਹਾ ਹੈ। ਉਸ ਦਾ ਮਨ ਇਤਨੀ ਪ੍ਰੇਸ਼ਾਨੀ ਅਤੇ ਚਿੰਤਾ ਵਿੱਚ ਸੀ ਕਿ ਉਸ ਨੂੰ ਨਾ ਨੀਂਦ ਆ ਰਹੀ ਸੀ ਅਤੇ ਨਾ ਹੀ ਰੋਟੀ ਖਾਣ ਨੂੰ ਦਿਲ ਕਰਦਾ ਸੀ। ਇਸ ਸਲੋਕ ਨੇ ਮੇਰਾ ਜੀਵਨ ਬਦਲ ਦਿੱਤਾ ਹੈ ਤੇ ਮੇਰੀ ਚਿੰਤਾ ਹੀ ਮੁਕਾ ਦਿੱਤੀ ਹੈ ਕਿਉਂਕਿ ਹੁਣ ਮੈਨੂੰ ਸਮਝ ਆ ਗਈ ਹੈ ਕਿ ਇਸ ਸੰਸਾਰ ਵਿੱਚ ਕੋਈ ਵੀ ਸਦਾ ਥਿਰ ਰਹਿਣ ਵਾਲਾ ਨਹੀਂ ਤੇ ਸਭ ਨੇ ਹੀ ਇਸੇ ਰਸਤੇ ਹੀ ਚਲੇ ਜਾਣਾ ਹੈ। ਇਸ ਲਈ ਜੇ ਇਹ ਕੋਈ ਅਣਹੋਣੀ ਹੀ ਨਹੀਂ ਤਾਂ ਚਿੰਤਾ ਕਿਸ ਗੱਲ ਦੀ ਕੀਤੀ ਜਾਵੇ।
ਭਾਈ ਨਛੱਤਰ ਸਿੰਘ ਨੇ ਕਿਹਾ ਹੈਰਾਨੀ ਇਸ ਗੱਲ ਦੀ ਹੈ ਕਿ ਇੱਕ ਗੈਰ ਧਰਮ ਨੂੰ ਮੰਨਣ ਵਾਲੇ ਮੁਸਾਫਿਰ ਦਾ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇੱਕ ਸਲੋਕ ਨੇ ਹੀ ਜੀਵਨ ਬਦਲ ਦਿੱਤਾ ਪਰ ਸਾਡੇ ਕੋਲ ਤਾਂ ਉਨ੍ਹਾਂ ਦੇ ਸਿਰਫ ੫੭ ਸਲੋਕ ਹੀ ਨਹੀਂ ਬਲਕਿ ਪੂਰਾ ਗੁਰੂ ਗ੍ਰੰਥ ਸਾਹਿਬ ਜੀ ਹਨ ਜਿਸ ਵਿੱਚ ਅਨੇਕਾਂ ਹੀ ਜੀਵਨ ਸੇਧਾਂ ਦਿੱਤੀਆਂ ਹਨ ਤਾਂ ਇਹ ਬਾਣੀ ਸਾਡੇ `ਤੇ ਅਸਰ ਕਿਉਂ ਨਹੀਂ ਕਰਦੀ? ਇਸ ਦਾ ਕਾਰਣ ਉਨ੍ਹਾਂ ਇਹ ਦੱਸਿਆ ਕਿ ਅਸੀਂ ਗੁਰਬਾਣੀ ਦਾ ਪਾਠ ਇਸ ਨੂੰ ਸਮਝਣ ਜਾਂ ਕੁੱਝ ਸਿੱਖਣ ਲਈ ਨਹੀਂ ਬਲਕਿ ਇਸ ਨੂੰ ਇੱਕ ਰਸਮੀ ਕਰਮਕਾਂਡ ਬਣਾ ਕੇ ਕਰਾ ਰਹੇ ਹਾਂ। ਉਨ੍ਹਾਂ ਕਿਹਾ ਕਿ ਗੁਰਬਾਣੀ ਤਾਂ ਇੱਕ ਹੈ ਪਰ ਇਸ ਨੂੰ ਵਪਾਰ ਬਣਾ ਕੇ ਪਾਠ ਕਰਨ ਵਾਲਿਆਂ ਨੇ ਇਸ ਦੇ ੭੫ ਕਿਸਮ ਦੇ ਅਖੰਡ ਪਾਠ ਬਣਾ ਰੱਖੇ ਹਨ, ਜਿਵੇਂ ਕਿ ਅਖੰਡ ਪਾਠ, ਮੌਨ ਪਾਠ, ਸਿਰ ਫੇਰ ਪਾਠ, ਸੰਪਟ ਪਾਠ ਤੇ ਪਤਾ ਨਹੀਂ ਕਿੰਨੇ ਹੋਰ ਕਿਸਮ ਦੇ ਪਾਠ। ਪਾਠ ਰੱਖਣ ਸਮੇਂ ਕੁੰਭ, ਨਲੀਏਰ, ਅਤੇ ਕਿੰਨੀ ਹੀ ਹੋਰ ਸਮੱਗਰੀ ਦਾ ਤਾਂ ਚੇਤਾ ਕਰਵਾ ਦਿੱਤਾ ਜਾਂਦਾ ਹੈ ਪਰ ਕਿਸੇ ਨੂੰ ਇਹ ਨਹੀਂ ਕਿਹਾ ਜਾਂਦਾ ਕਿ ਭਾਈ ਇਸ ਪਾਠ ਨੂੰ ਧਿਆਨ ਨਾਲ ਸੁਣਨਾ ਵੀ ਹੈ। ਭਾਈ ਨਛੱਤਰ ਸਿੰਘ ਨੇ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਭਾਈ ਬਖ਼ਤੌਰ ਵਾਲਿਆਂ ਦੇ ਹਵਾਲੇ ਨਾਲ ਦੱਸਿਆ ਕਿ ਉਹ ਇੱਕ ਧਾਰਮਿਕ ਦੀਵਾਨ ਵਿੱਚ ਸੁਣਾ ਰਹੇ ਸਨ ਕਿ ਉਨ੍ਹਾਂ ਨੇ ਇੱਕ ਪਾਠੀ ਨੂੰ ਕੁੰਭ ਹੇਠ ਰੱਖੇ ਜੌਆਂ ਦੇ ਬੀਜ ਨੂੰ ਖਾਦ ਪਾਉਂਦੇ ਵੇਖ ਲਿਆ ਤਾਂ ਉਸ ਤੋਂ ਪੁੱਛਿਆ ਕਿ ਭਾਈ ਜੀ ਇਹ ਖਾਦ ਪਾਉਣ ਦਾ ਪਾਠ ਨਾਲ ਕੀ ਸਬੰਧ ਹੈ। ਉਸ ਪਾਠੀ ਨੇ ਜਵਾਬ ਦਿੱਤਾ ਕਿ ਘਰ ਵਾਲਿਆਂ ਨੇ ਸਾਨੂੰ ਪਾਠ ਦੀ ਭੇਟਾ ਤਾਂ ਦੇਣੀ ਹੈ ਜੇ ਜੌਂਅ ਹਰੇ ਹੋ ਗਏ। ਕਿਉਂਕਿ ਘਰ ਵਾਲਿਆਂ ਨੂੰ ਇਹ ਵਹਿਮ ਹੈ ਕਿ ਜੇ ਜੌਂਅ ਹਰੇ ਨਾ ਹੋਏ ਤਾਂ ਪਾਠ ਸਫਲ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਪਾਠੀ ਪੂਰੀ ਭੇਟਾ ਲੈਣ ਲਈ ਜੌਆਂ ਨੂੰ ਖ਼ਾਦ ਤਾਂ ਪਾ ਰਹੇ ਹਨ ਪਰ ਘਰ ਵਾਲਿਆਂ ਨੂੰ ਇਹ ਸਮਝਾਉਣ ਦਾ ਯਤਨ ਨਹੀਂ ਕਰਦੇ ਕਿ ਪਾਠ ਸਫਲ ਤਾਂ ਹੋਣਾ ਹੈ ਜੇ ਤੁਸੀਂ ਇਸ ਨੂੰ ਧਿਆਨ ਨਾਲ ਸੁਣ ਕੇ ਇਸ ਨੂੰ ਸਮਝਣ ਤੇ ਇਸ `ਤੇ ਅਮਲ ਕਰਨ ਦੀ ਕੋਸ਼ਿਸ਼ ਅਰੰਭ ਕਰੋਗੇ, ਜੌਆਂ ਦੇ ਹਰੇ ਹੋਣ ਜਾਂ ਨਾ ਹੋਣ ਨਾਲ ਪਾਠ ਦੀ ਸਫਲਤਾ ਨਾਲ ਕੋਈ ਸਬੰਧ ਨਹੀਂ ਹੈ। ਭਾਈ ਨਛੱਤਰ ਸਿੰਘ ਨੇ ਕਿਹਾ ਕਿ ਅਸਲ ਵਿੱਚ ਪਾਠ ਦੇ ਨਾਲ ਜੋਤ, ਕੁੰਭ, ਧੂਪ ਆਦਿਕ ਰੱਖੇ ਹੀ ਤਾਂ ਜਾਂਦੇ ਹਨ ਕਿ ਘਰ ਵਾਲਿਆਂ ਦਾ ਧਿਆਨ ਇਸ ਪਾਸੇ ਹੀ ਲੱਗਾ ਰਹੇ ਕਿ ਜੋਤ ਜਗ ਰਹੀ ਹੈ ਜਾਂ ਨਹੀਂ, ਧੂਪ ਧੁਖ ਰਹੀ ਹੈ ਜਾਂ ਨਹੀਂ, ਜੌਂਅ ਹਰੇ ਹੋ ਗਏ ਹਨ ਜਾਂ ਨਹੀਂ। ਜੇ ਇਹ ਸਮਝਾ ਦਿੱਤਾ ਜਾਵੇ ਕਿ ਇਨ੍ਹਾਂ ਦਾ ਪਾਠ ਨਾਲ ਕੋਈ ਸਬੰਧ ਨਹੀਂ ਹੈ, ਇਸ ਲਈ ਇਹ ਰੱਖਣ ਦੀ ਕੋਈ ਲੋੜ ਨਹੀਂ ਹੈ ਤਾਂ ਘਰ ਵਾਲਿਆਂ ਦਾ ਧਿਆਨ ਪਾਠ ਵੱਲ ਜਾਵੇਗਾ ਕਿ ਇਹ ਪਾਠੀ ਪਾਠ ਠੀਕ ਕਰ ਰਿਹਾ ਹੈ ਜਾਂ ਨਹੀਂ। ਕਿਸੇ ਤੁੱਕ ਨੂੰ ਸੁਣ ਕੇ ਘਰ ਵਾਲੇ ਉਸ ਤੁਕ ਦੇ ਅਰਥ ਵੀ ਪੁੱਛ ਸਕਦੇ ਹਨ। ਕਈ ਤੁਕਾਂ ਦੇ ਅਰਥਾਂ ਦੀ ਘਰ ਵਾਲਿਆਂ ਨੂੰ ਸਮਝ ਆ ਜਾਣ ਕਰਕੇ ਪਾਠੀ ਦੀਆਂ ਮੁਸ਼ਕਲਾਂ ਵੀ ਵਧ ਸਕਦੀਆਂ ਹਨ, ਇਸ ਲਈ ਇਨ੍ਹਾਂ ਝੰਝਟਾਂ ਤੋਂ ਬਚਣ ਲਈ ਉਨ੍ਹਾਂ ਦਾ ਧਿਆਨ ਜੋਤ, ਕੁੰਭ, ਨਲੀੲਰ, ਧੂਪ ਵੱਲ ਹੀ ਲਾਇਆ ਜਾਂਦਾ ਹੈ। ਉਨ੍ਹਾਂ ਨੂੰ ਦੱਸਿਆ ਜਾਂਦਾ ਹੈ ਕਿ ਪੜ੍ਹੀ ਗਈ ਬਾਣੀ ਦਾ ਅਸਰ ਕੁੰਭ ਵਾਲੇ ਪਾਣੀ, ਅਤੇ ਉਪਰ ਰੱਖੇ ਨਲੀਏਰ ਵਿੱਚ ਹੋ ਜਾਂਦਾ ਇਸ ਲਈ ਭੋਗ ਉਪ੍ਰੰਤ ਕੁੰਭ ਦਾ ਪਾਣੀ ਪੀਣ ਤੇ ਨਲੀਏਰ ਖਾਣ ਨਾਲ ਪਾਠ ਦਾ ਫਲ ਮਿਲ ਜਾਂਦਾ ਹੈ। ਹੁਣ ਜਿਸ ਨੂੰ ਪਾਣੀ ਪੀਣ ਤੇ ਨਲੀਏਰ ਖਾਣ ਨਾਲ ਹੀ ਫਲ ਮਿਲਦਾ ਹੋਵੇ ਉਸ ਨੂੰ ਕੀ ਲੋੜ ਹੈ ਕਿ ਉਹ ਸਾਰੀ ਬਾਣੀ ਦਾ ਪਾਠ ਸੁਣੇ ਜਾਂ ਸਮਝੇ। ਇਹ ਵੀਰ ਕਦੀ ਇਹ ਵੀ ਨਹੀਂ ਸੋਚਦੇ ਕਿ ਜੇ ਬਾਣੀ ਦਾ ਅਸਰ ਪਾਣੀ ਅਤੇ ਮੋਟੀ ਖਲੜੀ ਵਾਲੇ ਨਲੀਏਰ ਵਿੱਚ ਵੀ ਹੋ ਜਾਂਦਾ ਹੈ ਤਾਂ ਸਾਡਾ ਦਿਮਾਗ ਜਿਹੜਾ ਹਰ ਜੀਵ ਜੰਤੂ ਦੇ ਦਿਮਾਗ਼ ਨਾਲੋਂ ਬਹੁਤ ਤੇਜ ਹੈ ਉਸ `ਤੇ ਵੀ ਬਹੁਤ ਸੋਹਣਾ ਅਸਰ ਕਰ ਸਕਦਾ ਹੈ ਤਾਂ ਕੁੰਭ ਨਲੀਏਰ ਨੂੰ ਮਾਧਿਅਮ ਬਣਾਉਣ ਦੀ ਥਾਂ ਸਿੱਧਾ ਆਪ ਹੀ ਪਾਠ ਸੁਣ ਕਿਉਂ ਨਹੀਂ ਸੁਣ ਜਾਂ ਕਰ ਲੈਂਦੇ। ਭਾਈ ਨਛੱਤਰ ਸਿੰਘ ਨੇ ਕਿਹਾ ਕਿ ਦਰਅਸਲ ਇਹ ਚੀਜਾਂ ਸਾਨੂੰ ਗੁਰਬਾਣੀ ਦੇ ਉਪਦੇਸ਼ ਤੋਂ ਵੀ ਦੂਰ ਲੈ ਜਾ ਰਹੀਆਂ ਹਨ ਕਿਉਂਕਿ ਜੋਤ ਅੱਗ ਦੇਵਤਾ ਦੀ ਪੂਜਾ, ਕੁੰਭ ਪਾਣੀ ਦੇਵਤਾ ਦੀ ਪੂਜਾ ਅਤੇ ਨਲੀਏਰ ਜੀਵ ਬਲੀ ਦਾ ਪ੍ਰਤੀਕ ਹੈ ਜਿਹੜੇ ਕਿ ਹਵਨ/ਯੱਗ ਸਮੇਂ ਕੀਤੀਆਂ ਜਾਂਦੀਆਂ ਹਨ ਪਰ ਗੁਰਬਾਣੀ ਵਿੱਚ ਵਿੱਚ ਇਨ੍ਹਾਂ ਦਾ ਭਰਪੂਰ ਖੰਡਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਨਲੀਏਰ ਨੂੰ ਲਾਲ ਕਪੜੇ ਵਿੱਚ ਬੰਨ੍ਹ ਕੇ ਰੱਖਣ ਪਿੱਛੇ ਵੀ ਇੱਕ ਕਾਰਣ ਹੈ। ਨਲੀਏਰ ਨੂੰ ਬਲੀ ਵਾਲੇ ਜੀਵ ਦੇ ਪ੍ਰਤੀਕ ਦੇ ਤੌਰ `ਤੇ ਰੱਖਿਆ ਜਾਂਦਾ ਹੈ ਅਤੇ ਇਸ ਨੂੰ ਲਾਲ ਕਪੜੇ ਵਿੱਚ ਇਸ ਲਈ ਬੰਨ੍ਹਿਆ ਜਾਂਦਾ ਹੈ ਕਿਉਂਕਿ ਜੀਵ ਦੀ ਬਲੀ ਦੇਣ ਸਮੇਂ ਖੁਨ ਨਿਕਲਣਾ ਜਰੂਰੀ ਹੈ, ਪਰ ਨਲੀਏਰ ਤੋੜਨ ਸਮੇਂ ਉਸ ਵਿੱਚੋਂ ਖੁਨ ਤਾਂ ਨਿਕਲਦਾ ਨਹੀਂ ਇਸ ਲਈ ਉਸ ਨੂੰ ਲਾਲ ਕਪੜੇ ਵਿੱਚ ਹੀ ਬੰਨ੍ਹ ਦਿੱਤਾ ਜਾਂਦਾ ਹੈ ਤਾ ਕਿ ਖੁਨ ਦਾ ਭੁਲੇਖਾ ਲੱਗ ਸਕੇ।


(23/06/11)
ਗੁਰਮੀਤ ਸਿੰਘ (ਸਿੱਡਨੀ, ਆਸਟ੍ਰੇਲੀਆ)

ੴ ਸਤਿਗੁਰ ਪ੍ਰਸਾਦਿ॥
ਸਿੱਖ ਇਤਿਹਾਸਕ ਕੈਲੰਡਰ ਬਾਰੇ!
ਸਿੱਖ ਮਾਰਗ ਦੇ ਮੌਡਰੇਟਰ ਗੁਰਮੁੱਖ ਪਿਆਰੇ ਸਰਦਾਰ ਮੱਖਣ ਸਿੰਘ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
ਸਿੱਖ ਇਤਿਹਾਸਕ ਕੈਲੰਡਰ ਬਾਰੇ ਸਿੱਖ ਵਿਦਵਾਨਾਂ ਅਤੇ ਖ਼ੋਜੀਆਂ ਨੂੰ ਬੇਨਤੀ ਹੈ ਜੀ ਕਿ ਲੂਨਰ-ਚੰਦ ਦੇ ਅਨੁਸਾਰ ਹਿੰਦੂਆਂ ਦਾ ਬਿਕਰਮੀ ਕੈਲੰਡਰ ਚੇਤ/ਚੈਤਰ ਤੋਂ ਅਰੰਭ ਹੁੰਦਾ ਹੈ ਅਤੇ ਇੰਜ ਹੀ ਹਿੰਦੂਆਂ ਦੀ ਹਿੰਦੋਸਤਾਨ ਸਰਕਾਰ ਨੇ
ਆਪਣਾ ਰਾਸ਼ਟਰੀ ਕੈਲੰਡਰ ਭੀ ਚੈਤਰ ਤੋਂ ਹੀ ੧੯੫੭ ਨੂੰ ਅਰੰਭ ਕੀਤਾ ਸੀ। ਜੇ ਨਾਨਕਸ਼ਾਹੀ ਕੈਲੰਡਰ ਦੁਆਰਾ ੭-੮ ਦਿਨ ਦਾ ਫਰਕ ਪਾ ਲਿਆ ਹੈ ਤਾਂ ਕੈਲੰਡਰ ਦਾ ਅਰੰਭ ਤਾਂ ਚੈਤਰ/ਚੇਤ ਤੋਂ ਹੀ ਮੰਨ ਲਿਆ ਹੋਇਆ ਹੈ। ਇਸ ਲਈ, ਇਸ ਦੀ ਹੋਂਦ ਬਿਕਰਮੀ/ਸਾਕਾ ਕੈਲੰਡਰ ਦੇ ਆਧਾਰ `ਤੇ ਮੰਨੀ ਜਾਵੇਗੀ।
ਜੇ ਕੋਈ ਪ੍ਰਾਣੀ ਇਹ ਵਿਚਾਰ ਪ੍ਰਗਟ ਕਰਦਾ ਹੈ ਕਿ ਗੁਰੂ ਨਾਨਕ ਸਾਹਿਬ ਦਾ ਜਨਮ ਵੈਸਾਖ ਨੂੰ ਹੋਇਆ ਸੀ ਅਤੇ ਉਸ ਦਿਨ ਤਾਰੀਕ ੨੭ ਮਾਰਚ ਜਾਂ ੧੫ ਅਪ੍ਰੈਲ (੧੪੬੯) ਸੀ ਤਾਂ ਫਿਰ ਨਾਨਕਸ਼ਾਹੀ ਕੈਲੰਡਰ ਵੈਸਾਖ ਤੋਂ ਕਿਉਂ ਨਹੀਂ ਸ਼ੁਰੂ ਕੀਤਾ ਗਿਆ। ਇਸ ਦੀ ਵਿਰੋਧਤਾ ਕਰਨ ਵਾਲੇ ਹੁਕਮ ਫੁਰਮਾਨ ਕਰ ਦਿੰਦੇ ਹਨ ਕਿ ਇਹ ਗੁਰਬਾਣੀ ਅਨੁਸਰ ਕੀਤਾ ਗਿਆ ਹੈ। ਇੰਜ, ਖਿਚੜੀ ਬਹੁਤ ਸੁਆਦਲੀ ਬਣ ਜਾਂਦੀ ਹੈ ਭਾਵੇਂ ਗੁਰੂ ਗਰੰਥ ਸਾਹਿਬ ਵਿੱਚ ਜਿਥੇ ਬਾਰਹ ਮਾਹਾ ਬਾਰੇ ਗੁਰਬਾਣੀ ਬਿਆਨ ਕੀਤੀ ਹੋਈ ਹੈ, ਉੱਥੇ ਕਿਸੇ ਮਹੀਨੇ ਅਨੁਸਾਰ ਦਿਨਾਂ ਦੀ ਗਿਣਤੀ ਨਹੀਂ ਦਿੱਤੀ ਹੋਈ ਅਤੇ ਨਾ ਹੀ ਲੀਪ ਸਾਲ ਦਾ ਜ਼ਿਕਰ ਹੈ: ਦੇਖੋ ਪੰਨੇ ੧੩੩ ਤੋਂ ੧੩੬, ੯੨੭ ਤੋਂ ੯੨੯ ਅਤੇ ੧੧੦੭ ਤੋਂ ੧੧੧੦। ਇਸ ਲਈ, ਬਾਰਹ ਮਾਹਾ ਗੁਰਬਾਣੀ ਭੀ ਅਕਾਲ ਪੁਰਖ ਨਾਲ ਜੋੜਣ ਦਾ ਹੀ ਉਪਦੇਸ਼ ਹੈ ਜਿਵੇ ਹੋਰ ਬਾਣੀਆਂ, ਨਾ ਕਿ ਇਨ੍ਹਾਂ ਦੇ ਆਧਾਰ `ਤੇ ਹਿੰਦੂਆਂ ਦਾ ਬਿਕਰਮੀ/ਸਾਕਾ ਕੈਲੰਡਰ ਥੋੜੇ ਜਿਹੇ ਹੇਰ-ਫੇਰ ਨਾਲ ਸਿੱਖਾਂ ਉੱਪਰ ਥੋਪ ਦਿੱਤਾ ਜਾਵੇ।
ਮਸਾਲ ਦੇ ਤੌਰ ਤੇ ਸਾਰੇ ਹੀ ਹਿਸਟੋਰੀਅਨ ਸਹਿਮਤ ਹਨ ਕਿ ਗੁਰੂ ਅਰਜਨ ਸਾਹਿਬ ਨੂੰ ੩੦ ਮਈ ੧੬੦੬ ਨੂੰ ਲਾਹੌਰ ਵਿਖੇ ਸ਼ਹੀਦ ਕੀਤਾ ਗਿਆ ਸੀ। ਇਸ ਤਾਰੀਕ ਨੂੰ ਬਦਲਿਆ ਨਹੀਂ ਜਾ ਸਕਦਾ ਅਤੇ ਨਾ ਹੀ ਦੂਜੀਆਂ ਤਾਰੀਕਾਂ। ਭਾਵੇਂ ਸ਼ਹੀਦੀ ਦਿਵਸ ਹੁਣ ਯਾਦ ਕਰਦੇ ਹਾਂ ਪਰ ਉਹ ਵਾਕਿਆ ੩੦ ਮਈ ਨੂੰ ਹੋਇਆ ਮਿਲਦਾ ਹੈ।
ਜੇ ਅਮਰੀਕਾ, ਕੈਨੇਡਾ, ਇੰਗਲੈਂਡ ਅਤੇ ਹੋਰ ਬਾਹਰਲੇ ਦੇਸ਼ਾ ਵਿਖੇ ਅੰਮ੍ਰਿਤਸਰ ਵਾਲਾ ਨਾਨਕਸ਼ਾਹੀ ਕੈਲੰਡਰ ਮੰਨ ਰਹੇ ਹਨ ਤਾਂ ਉਨ੍ਹਾਂ ਨੂੰ ਮੁਬਾਰਕ ਹੋਵੇ ਅਤੇ ਮੈਨੂੰ ਕੀ ਰੋਸ ਹੋ ਸਕਦਾ, ਪਰ ਮੈਂ ਆਸਟ੍ਰੇਲੀਆ ਵਿਖੇ ਇਸ ਨੂੰ ਨਹੀਂ ਮੰਨਦਾ।
ਧੰਨਵਾਦ ਸਹਿਤ।
ਗੁਰਮੀਤ ਸਿੰਘ (ਸਿੱਡਨੀ, ਆਸਟ੍ਰੇਲੀਆ)
੨੩ ਜੂਨ ੨੦੧੧


(23/06/11)
ਸਰਵਜੀਤ ਸਿੰਘ

ਅਮਰ ਜੀਤ ਸਿੰਘ ਚੰਦੀ ਜੀ ਅਤੇ ‘ਦਾ ਖਾਲਸਾ ਗਰੁਪ’ ਦੇ ਸਮੂਹ ਮੈਬਰਾਂ ਨੂੰ ,
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕਿ ਫਤਹਿ।
ਸਭ ਤੋ ਪਹਿਲਾ ਤਾਂ ਮੈ ਸਮੂਹ ਪ੍ਰਬੰਧਕਾਂ, ਸਹਿਯੋਗੀਆਂ, ਬੱਚਿਆਂ ਅਤੇ ਖਾਸ ਤੌਰ ਬੱਚਿਆਂ ਦੇ ਮਾਪਿਆਂ ਦਾ ਧੰਨਵਾਦ ਕਰਨਾ ਚਹੁੰਦਾ ਹਾਂ ਜਿਨ੍ਹਾਂ ਨੇ ਸਾਝੇ ਉਦੱਮ ਅਤੇ ਸਹਿਯੋਗ ਨਾਲ ਇਹ ਨਵਾਂ ਤਜਰਬਾ ਸਫਲ ਹੋਇਆ ਹੈ। ਆਸ ਕਰਦੇ ਹਾਂ ਕਿ ਇਸ ਤਜਰਬੇ ਤੋਂ ਲਾਭ ਉਠਾ ਕਿ ਅਗੋਂ ਲਾਏ ਜਾਣ ਵਾਲੇ ਕੈਪ ਇਸ ਤੋਂ ਵੀ ਵੱਧ ਸਫਲ ਹੋਣਗੇ। ਪੰਜਾਬ ਵਿਚ ਵੀ ਸਿੰਘ ਸਭਾ ਇਟਰਨੈਸ਼ਲ ਵਲੋਂ ਗੁਰਮਿਤ ਗਿਆਨ ਮਿਸ਼ਨਰੀ ਕਾਲਜ ਦੇ ਸਹਿਯੋਗ ਨਾਲ ਕੁਝ ਸਾਲ ਪਹਿਲਾ ਅਜੇਹਾ ਹੀ ਤਜਰਬਾ ਕੀਤਾ ਗਿਆ ਸੀ ਜੋ ਬੁਹਤ ਹੀ ਸਫਲ ਰਿਹਾ ਹੈ। ਸਮੂਹ ਪ੍ਰਬੰਧਕਾਂ ਅਤੇ ਸਹਿਯੋਗੀਆਂ ਨੂੰ ਬੁਹਤ-ਬੁਹਤ ਵਧਾਈਆਂ।
ਸਤਿਕਾਰ ਸਹਿਤ
ਸਰਵਜੀਤ ਸਿੰਘ


(23/06/11)
ਨਿਰਮਲ ਸਿੰਘ ਕੰਧਾਲਵੀ

ਬੰਤੋ ਦੀ ਘੋੜੀ
ਬੰਤੋ ਬੀਬੀ ਜਾਂ ਉਠੀ ਸਾਝਰੇ,
ਵਿਹੜੇ ਦੇ ਵਿੱਚ ਦਿਸੀ ਨਾ ਘੋੜੀ,
ਜੀ ਭਿਆਣੀ ਹੋ ਕੇ ਉਹ ਤਾਂ
ਨ੍ਹਾਮੋ ਦੇ ਘਰ ਵਲ ਨੂੰ ਦੌੜੀ।
ਨੀ ਨ੍ਹਾਮੀਏ ਨ੍ਹੇਰ ਪੈ ਗਿਆ,
ਵਿਹੜੇ `ਚੋਂ ਕੋਈ ਲੈ ਗਿਆ ਘੋੜੀ।
ਮੈਂ ਤਾਂ ਰੱਸੇ ਨਾਲ ਸੀ ਬੱਧੀ,
ਕਾਹਨੂੰ ਮੈਂ ਨਾ ਲਾਹੀ ਪੌੜੀ।
ਨ੍ਹਾਮੋ ਕਹਿੰਦੀ ਚਲ ਨੀਂ ਭੈਣੇ,
ਬਾਬੇ ਠੋਲ੍ਹੂ ਦੇ ਕੋਲ ਜਾਈਏ।
ਬਾਬਾ ਪੂਰਾ ਕਰਨੀ ਵਾਲਾ,
ਉਹਦੇ ਕੋਲੋਂ ਪੁੱਛ ਪੁਆਈਏ।
ਪਤਾਲ `ਚੋਂ ਚੀਜ਼ਾਂ ਕੱਢ ਲਿਆਵੇ,
ਜਦ ਨੇਤਰ ਤੀਜਾ ਖੋਲ੍ਹੇ।
ਹਵਾ ਆਈ ਤੇ ਸਭ ਕੁੱਝ ਦੱਸੇ,
ਰੱਖਦਾ ਨਹੀਂ ਕੋਈ ਉਹਲੇ।
ਛੇਤੀ ਕਰ ਹੁਣ ਚਲੀਏ ਡੇਰੇ,
ਉਹ ਕਿਧਰੇ ਨਾ ਟੁਰ ਜਾਵੇ।
ਮਿਲਦਾ ਸੁੱਚੇ ਮੂੰਹ ਜੋ ਉਹਨੂੰ
ਮੂੰਹ ਮੰਗੀਆਂ ਮੁਰਾਦਾਂ ਪਾਵੇ।
ਸੌ ਦਾ ਨੋਟ ਇੱਕ ਪੱਲੇ ਬੱਧਾ,
ਪਾਇਆ ਦੁੱਧ ਵਿੱਚ ਡੋਲੂ ਦੇ।
ਅੱਗੜ ਪਿੱਛੜ ਦੋਵੇਂ ਤੁਰੀਆਂ
ਪੁੱਛ ਪੁਆਉਣੇ ਠੋਲ੍ਹੂ ਦੇ।
ਬੋਹੜਾਂ ਥੱਲੇ ਸਾਧ ਸੀ ਬੈਠਾ,
ਛੱਪੜ ਕੰਢੇ ਡੇਰਾ ਲਾਈ।
ਇਕ ਚੇਲਾ ਪਿਆ ਲੱਤਾਂ ਘੁੱਟੇ,
ਇਕ ਰਗੜੇ ਸ਼ਰਦਾਈ।
ਰੱਖ ਰੁਪਈਏ ਟੇਕਿਆ ਮੱਥਾ,
ਸਾਧ ਨੇ ਨਜ਼ਰਾਂ ਚਾਈਆਂ।
ਕੀ ਬਿਪਤਾ ਭਈ ਆਣ ਬਣੀ ਹੈ?
ਸੁਬਾਹ- ਸਾਝਰੇ ਧਾਈਆਂ।
ਚੇਲੇ ਕਹਿੰਦੇ ਮਿਲਦਾ ਸਭ ਕੁਛ,
ਜੋ ਕੋਈ ਏਥੋਂ ਮੰਗੂਗਾ।
ਸਾਨੂੰ ਹੋ ਗਏ ਦੋਂਹ ਦੇ ਦਰਸ਼ਨ,
ਅੱਜ ਦਿਨ ਵਧੀਆ ਲੰਘੂਗਾ।
ਬਾਬੇ ਨੇ ਫਿਰ ਘੂਰੇ ਚੇਲੇ,
ਅੱਖ ਨਾਲ ਸੈਨਤ ਮਾਰੀ।
ਕੰਜਰੋ ਚਿੜੀਆਂ ਆਪੇ ਫ਼ਸੀਆਂ,
ਕਿਤੇ ਮਾਰ ਨਾ ਜਾਣ ਉਡਾਰੀ।
ਗੁੱਸਾ ਨਾ ਤੁਸੀਂ ਕਰਿਉ ਭਾਈ,
ਇਹ ਬਾਲਕ ਅਜੇ ਨਿਆਣੇ।
ਚੇਲੇ ਨਵੇਂ, ਮੈਂ ਹੁਣੇ ਹੀ ਮੁੰਨੇ,
ਹੋ ਜਾਣਗੇ ਜਲਦ ਸਿਆਣੇ।
ਹਾਂ ਭਾਈ, ਹੁਣ ਦੱਸੋ ਦੁੱਖੜਾ,
ਤੁਸੀਂ ਹਾਲ ਬਤਾਉ ਸਾਰਾ।
ਟੂਣਾ-ਟਾਮਣ ਕਰ ਗਿਆ ਕੋਈ,
ਜਾਂ ਕਾਲੇ ਜਾਦੂ ਦਾ ਕਾਰਾ।
ਸੱਸ ਕੁਲਿਹਣੀ ਦਾ ਹੈ ਰੌਲਾ?
ਜਾਂ ਲੈਂਦੈ ਘਰ ਵਾਲਾ ਪੰਗੇ।
ਦੇਖ ਗੁਆਂਢਣ ਸੜਦੀ ਤੈਨੂੰ,
ਐਵੇਂ ਛੜਾ ਜੇਠ ਪਿਆ ਖੰਘੇ।
ਜੰਤਰ ਮੰਤਰ ਪੜ੍ਹਾਂ ਮੈਂ ਐਸੇ,
ਮਗ਼ਰ ਇਨ੍ਹਾਂ ਦੇ ਚੀਜ਼ਾਂ ਲਾਵਾਂ।
ਟਿਕਟ ਦੇਵਾਂ ਮੈਂ ਪੱਕੀ ਧੁਰ ਦੀ,
ਖ਼ੂਨ ਇਨ੍ਹਾਂ ਦਾ ਪੀਣ ਬਲਾਵਾਂ।
ਬਾਬਾ ਜੀ! ਨਾ ਗੱਲ ਅਜਿਹੀ,
ਸਾਡੀ ਤਾਂ ਕੋਈ ਲੈ ਗਿਆ ਘੋੜੀ।
ਮੈਂ ਤਾਂ ਪੁੱਛ ਪੁਆਉਣੇ ਆਈ,
ਥੋਡੇ `ਤੇ ਹੁਣ ਰੱਖੀ ਡੋਰੀ।
ਬਾਬਾ ਜੀ ਕਰੋ ਨਜ਼ਰ ਸਵੱਲੀ,
ਘਰ ਮਿਹਰਾਂ ਦੇ ਆਉ।
ਰੇਖ਼ ਮੇਖ਼ ਕੋਈ ਮਾਰੋ ਛੇਤੀ,
ਘੋੜੀ ਦੀ ਦੱਸ ਪਾਉ।
ਖੇਲ੍ਹ ਚੜ੍ਹੀ ਫਿਰ ਬਾਬੇ ਤਾਈਂ,
ਚਾਰੇ ਪਾਸੇ ਜਟਾਂ ਘੁੰਮਾਵੇ।
ਗੋਗੜ ਤੂੰਬੜ ਵਰਗੀ ਉਹਦੀ,
ਨਾਲ ਮਟਕ ਦੇ ਉਹਨੂੰ ਹਿਲਾਵੇ।
ਇਹ ਕਾਰਾ ਸਰਪੰਚ ਦਾ ਬੀਬੀ,
ਸਾਡਾ ਭੈਰੋਂ ਦੇਵੇ ਦੁਹਾਈਆਂ।
ਪਿਛਲੀ ਵਾਰੀ ਚੋਣਾਂ ਵੇਲੇ
ਤੁਸੀਂ ਵੋਟਾਂ ਨਹੀਂ ਉਹਨੂੰ ਪਾਈਆਂ।
ਏਸੇ ਗੱਲੋਂ ਖਿਝ ਕੇ ਉਹਨੇ,
ਇਹ ਕਾਰਾ ਕਰਵਾਇਆ।
ਬੰਦੇ ਭਾੜੇ ਉੱਤੇ ਸੱਦ ਕੇ,
ਇਹ ਡਾਕਾ ਮਰਵਾਇਆ।
ਸਾਡੀ ਪੁੱਛ ਅਟੱਲ ਹੈ ਹੁੰਦੀ,
ਹੁੰਦਾ ਜਿਉਂ ਧਰੂ ਤਾਰਾ।
ਨਾਮ ਨਹੀਂ ਸਾਡਾ ਕਿਧਰੇ ਲੈਣਾ,
ਨਹੀਂ ਪਾਪ ਲੱਗੂਗਾ ਭਾਰਾ।
ਭਲੇ ਵੇਲੇ ਤੂੰ ਆ ਗਈ ਬੀਬੀ,
ਕਿਸਮਤ ਸੀ ਤੇਰੀ ਚੰਗੀ।
ਘੋੜੀ ਹੁਣ ਅਗਾਂਹ ਨਹੀਂ ਜਾਂਦੀ,
ਮੁੜ ਆਊ ਡੰਡੀ ਡੰਡੀ।
ਘੋੜੀ ਵੇਚੀ ਮੁਕ ‘ਸਰ ਉਹਨੀਂ
ਸਰਪੰਚ ਦਾ ਅੱਧਾ ਹਿੱਸਾ।
ਕੀ ਕੀ ਤੈਨੂੰ ਦੱਸਾਂ ਬੀਬੀ,
ਇਹ ਲੰਮਾ ਹੈ ਕਿੱਸਾ।
ਦਾਰੂ ਦੀ ਇੱਕ ਬੋਤਲ ਬੀਬੀ,
ਇਕ ਕੁੱਕੜ ਕਾਲੇ ਰੰਗ ਦਾ।
ਸਾਨੂੰ ਤਾਂ ਨਹੀਂ ਲੋੜ ਇਨ੍ਹਾਂ ਦੀ,
ਇਹ ਚੀਜ਼ਾਂ ਭੈਰੋਂ ਮੰਗਦਾ।
ਦੜੀ ਦੇਸੀ ਨਾ ਚੁੱਕ ਲਿਆਈਂ,
ਇਹਨੂੰ ਭੈਰੋਂ ਮੂੰਹ ਨੀਂ ਲਾਉਂਦਾ।
ਖਰੀ ਜਿਹੀ ਕੋਈ ਹੋਵੇ ਵਿਸਕੀ,
ਉਹ ਫੇਰ ਹੀ ਖ਼ੁਸ਼ੀ ਮਨਾਉਂਦਾ।
ਚੁੱਪ-ਚੁਪੀਤੇ ਸ਼ਾਮ ਨੂੰ ਬੀਬੀ,
ਸਭ ਵਸਤਾਂ ਲੈ ਆਈਂ।
ਕੰਨੋਂ-ਕੰਨੀ ਖ਼ਬਰ ਨਾ ਹੋਵੇ,
ਮੂੰਹ ਮੰਗੀਆਂ ਮੁਰਾਦਾਂ ਪਾਈ।
ਘੋੜੀ ਦਾ ਨਾ ਫ਼ਿਕਰ ਕਰੀਂ ਤੂੰ,
ਹੁੰਦੀ ਉਹਦੀ ਟਹਿਲ ਐ ਪੂਰੀ।
ਦਾਣਾ-ਪੱਠਾ, ਪਾਣੀ-ਧਾਣੀ,
ਕੱਲ੍ਹ ਨੂੰ ਆ ਜਾਣੀ ਉਹ ਧੂਰੀ।
ਨਾਮ੍ਹੋ ਸੀ ਕੁੱਝ ਬੋਲਣ ਲੱਗੀ,
ਚੇਲੇ ਚੁੱਕਿਆ ਚਿਮਟਾ ਭਾਰਾ।
ਵਿਚੋਂ ਟੋਕ ਨਾ ਬਾਬਾ ਜੀ ਨੂੰ,
ਤੂੰ ਸੁਣ ਲੈ ਹੁਕਮ ਹਮਾਰਾ।
ਦੇਖ਼ ਕੇ ਚਿਮਟਾ ਨਾਮ੍ਹੋ ਡਰ ਗਈ,
ਕਰ ਹੌਸਲਾ ਬੰਤੋ ਬੋਲੀ।
ਸਾਧਾ ਤੈਨੂੰ ਕੁੱਝ ਨਹੀਂ ਆਉਂਦਾ,
ਐਵੇਂ ਪਾਊਨੈ ਕਾਵਾਂ ਰੌਲੀ।
ਬੂਬਨਿਆਂ ਤੂੰ ਠੱਗ ਐਂ ਪੂਰਾ,
ਐਵੇਂ ਜਾਨੈ ਗੱਪਾਂ ਜੋੜੀ,
ਔਂਤਰਿਆ ਮੇਰੀ ਚੋਰੀ ਹੋਈ,
ਸੇਵੀਆਂ ਵੱਟਣ ਵਾਲੀ ਘੋੜੀ।
ਨਿਰਮਲ ਸਿੰਘ ਕੰਧਾਲਵੀ


(23/06/11)
ਕਿਰਪਾਲ ਸਿੰਘ ਬਠਿੰਡਾ

ਦੁਕਾਨਦਾਰਾਂ ਵਾਂਗ ਗਾਹਕ ਖਿੱਚਣ ਲਈ ਸਿੱਖ ਪ੍ਰਚਾਰਕ ਵੀ ੮੪ ਕੱਟਣ ਲਈ ਸਸਤੇ ਤੋਂ ਸਸਤੇ ਢੰਗਾਂ ਦਾ ਪ੍ਰਚਾਰ ਕਰ ਰਹੇ ਹਨ: ਨਛੱਤਰ ਸਿੰਘ
ਜਿਸ ਬਾਣੀ ਨੇ ਸਾਡਾ ਜੀਵਨ ਬਦਲਣਾ ਹੈ ਉਸ ਤੱਕ ਤਾਂ ਇਹ ਹਲਕੀ ਕਿਸਮ ਦੇ ਪ੍ਰਚਾਰਕ ਸਾਨੂੰ ਪਹੁੰਚਣ ਹੀ ਨਹੀਂ ਦਿੰਦੇ ਤੇ ਗਿਣਤੀਆਂ ਮਿਣਤੀਆਂ ਵਿੱਚ ਉਲਝਾ ਕੇ ਸੌਖੇ ਸੌਖੇ ਢੰਗ ਨਾਲ ਮੁਕਤੀਆਂ ਵੰਡੀ ਜਾ ਰਹੇ ਹਨ
ਬਠਿੰਡਾ, ੨੩ ਜੂਨ (ਕਿਰਪਾਲ ਸਿੰਘ): ਦੁਕਾਨਦਾਰਾਂ ਵਾਂਗ ਗਾਹਕ ਖਿੱਚਣ ਲਈ ਸਿੱਖ ਪ੍ਰਚਾਰਕ ਵੀ ੮੪ ਕੱਟਣ ਲਈ ਸਸਤੇ ਤੋਂ ਸਸਤੇ ਢੰਗਾਂ ਦਾ ਪ੍ਰਚਾਰ ਕਰਕੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਇਹ ਸ਼ਬਦ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਪ੍ਰਚਾਰਕ ਭਾਈ ਨਛੱਤਰ ਸਿੰਘ ਨੇ ਕਾਲਜ ਵੱਲੋਂ ਬੱਚਿਆਂ ਲਈ ਇਥੇ ਲਗਾਏ ਗਏ ਕੈਂਪ ਦੌਰਾਨ ਗੁਰਮਤਿ ਸਬੰਧੀ ਦਿੱਤੇ ਲੈਕਚਰ ਦੌਰਾਨ ਕਹੇ। ਇਹ ਦੱਸਣਯੋਗ ਹੈ ਕਿ ਕਾਲਜ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਸਥਾਨਕ ਗੁਰਦੁਆਰਾ ਟਿਕਾਣਾ ਭਾਈ ਜਗਤਾ ਜੀ ਵਿਖੇ ੨੧ ਜੂਨ ਤੋਂ ੨੬ ਜੁਨ ਤੱਕ ਇੱਕ ਹਫਤੇ ਦਾ ਬੱਚਿਆਂ ਲਈ ਗੁਰਮਤਿ ਕੈਂਪ ਲਾਇਆ ਜਾ ਰਿਹਾ ਹੈ। ਭਾਈ ਨਛੱਤਰ ਸਿੰਘ ਨੇ ਇਸ ਕੈਂਪ ਦੌਰਾਨ ਬੱਚਿਆਂ ਨੂੰ ਗੁਰਮਤਿ ਦੀ ਸੋਝੀ ਦਿੰਦਿਆਂ ਕਿਹਾ ਮਨੁੱਖ ਨੂੰ ਪ੍ਰਮਾਤਮਾ ਦੀ ਬਖ਼ਸ਼ਿਸ਼ ਦੁਆਰਾ ਮਿਲੀ ਇਸ ਮਨੁੱਖੀ ਦੇਹੀ ਨੂੰ ਸਫਲਾ ਕਰਨ ਲਈ ਤਾਂ ਕੋਈ ਉੱਦਮ ਨਹੀਂ ਕੀਤਾ ਜਾਂਦਾ ਪਰ ਮਰਨ ਤੋਂ ਬਾਅਦ ਅਗਲੀ ਜੂਨੀ ਫਿਰ ਮਨੁੱਖ ਦੀ ਪ੍ਰਾਪਤ ਕਰਨ ਜਾਂ ੮੪ ਕੱਟਣ ਦੀ ਬਹੁਤ ਚਿੰਤਾ ਰਹਿੰਦੀ ਹੈ। ਮਨੁੱਖ ਦੀ ਇਸ ਕਮਜੋਰੀ ਕਾਰਣ ਵੱਖ ਵੱਖ ਡੇਰੇਦਾਰਾਂ ਵਲੋਂ ੮੪ ਕੱਟਣ ਦੇ ਸੌਖੇ ਸਾਧਨਾਂ ਦਾ ਬੜੇ ਜੋਰਦਾਰ ਢੰਗ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਗੁਰੂ ਨਾਨਕ ਸਾਹਿਬ ਜੀ, ਜਿਨ੍ਹਾਂ ਨੇ ਧਰਮ ਦੇ ਨਾਮ `ਤੇ ਕੀਤੇ ਜਾ ਰਹੇ ਕਰਮਕਾਂਡਾਂ ਦੀ ਤਰਕ ਭਰਪੂਰ ਅਲੋਚਨਾ ਕਰਕੇ ਇਨ੍ਹਾਂ ਨੂੰ ਰੱਦ ਕੀਤਾ ਹੈ ਤੇ ਸ਼ਬਦ ਗੁਰੂ ਦੀ ਸਿਖਿਆ ਦੁਆਰਾ ਵਕਾਰਾਂ ਤੋਂ ਛੁਟਕਾਰਾ ਪਾ ਕੇ ਇਸ ਅਮੁੱਲੇ ਜੀਵਨ ਨੂੰ ਸੰਵਾਰਨ ਦੀ ਸਿਖਿਆ ਦਿੱਤੀ ਗਈ ਹੈ, ਅੱਜ ਉਸ ਮਹਾਨ ਗੁਰੂ ਦੇ ਹੀ ਧਰਮ ਨੂੰ ਮੰਨਣ ਵਾਲੇ ੮੪ ਕੱਟਣ ਲਈ ਗੁਰੂ ਸਾਹਿਬ ਵਲੋਂ ਦਿੱਤੇ ਵਰਾਂ ਦਾ ਪ੍ਰਚਾਰ ਕਰ ਰਹੇ ਹਨ। ਭਾਈ ਨਛੱਤਰ ਸਿੰਘ ਨੇ ਆਪਣੀ ਹੱਡਬੀਤੀ ਸੁਣਾਉਂਦਿਆਂ ਦੱਸਿਆ ਕਿ ਇੱਕ ਵਾਰ ਇਤਿਹਾਸਕ ਗੁਰਦੁਆਰਾ ਗੋਇੰਦਵਾਲ ਸਾਹਿਬ ਦੇ ਦਰਸ਼ਨ ਦੀਦਾਰੇ ਕਰਨ ਲਈ ਗਏ ਹੋਏ ਸਨ। ਉਸ ਸਥਾਨ `ਤੇ ਪਾਣੀ ਦੀ ਲੋੜ ਪੂਰੀ ਕਰਨ ਲਈ ਗੁਰੂ ਅਮਰਦਾਸ ਜੀ ਨੇ ਇੱਕ ਬਾਉਲੀ ਦੀ ਖ਼ੁਦਵਾਈ ਕਰਵਾਈ ਸੀ। ਪਰ ਹੁਣ, ਗੁਰਮਤਿ ਦੀ ਸੋਝੀ ਨਾ ਰੱਖਣ ਵਾਲੇ ਕੁੱਝ ਡੇਰੇਦਾਰਾਂ ਅਤੇ ਪ੍ਰਚਾਰਕਾਂ ਨੇ ਇਹ ਪ੍ਰਚਾਰ ਕੀਤਾ ਹੋਇਆ ਹੈ ਕਿ ਇਸ ਬਾਉਲੀ ਦੀਆਂ ੮੪ ਪਾਉੜੀਆਂ ਹਨ। ਗੁਰੂ ਸਾਹਿਬ ਜੀ ਦਾ ਵਰ ਹੈ ਕਿ ਜਿਹੜਾ ਵੀ ਵਿਅਕਤੀ ਇਸ ਬਾਉਲੀ ਦੀ ਹਰ ਪਾਉੜੀ `ਤੇ ਜੁਪਜੀ ਸਾਹਿਬ ਦਾ ਪਾਠ ਕਰਨ ਉਪ੍ਰੰਤ ੮੪ ਵਾਰੀ ਇਸ਼ਨਾਨ ਕਰੇਗਾ ਉਸ ਦੀ ੮੪ ਕੱਟੀ ਜਾਵੇਗੀ। ਚੰਡੀਗੜ੍ਹ ਤੋਂ ੮੪ ਕੱਟਣ ਦੀ ਖਾਹਸ਼ ਲੈ ਕੇ ਆਇਆ ਇੱਕ ਵਿਅਕਤੀ ਉੱਥੇ ਪਾਠ ਕਰਕੇ ਵਾਰੀ ਵਾਰੀ ਇਸ਼ਨਾਨ ਕਰਦਾ ਉਨ੍ਹਾਂ ਨੂੰ ਮਿਲਿਆ। ਜਦ ਵੇਖਿਆ ਕਿ ਉਹ ਇਤਨੀ ਕਾਹਲੀ ਵਿੱਚ ਸੀ ਕਿ ੧੦ ਮਿੰਟਾਂ ਵਿੱਚ ਹੀ ਉਸ ਦਾ ਤੀਸਰਾ ਚੱਕਰ ਸੀ ਤਾਂ ਅਸੀਂ (ਭਾਈ ਨਛੱਤਰ ਸਿੰਘ ਨੇ) ਉਸ ਤੋਂ ਪੁੱਛਿਆ ਕਿ ੧੦ ਮਿੰਟਾਂ ਵਿੱਚ ਤਾਂ ਇੱਕ ਪਾਠ ਕਰਨਾ ਵੀ ਮੁਸ਼ਕਲ ਹੈ ਪਰ ਤੂੰ ੧੦ ਮਿੰਟਾਂ ਵਿੱਚ ਦੋ ਪਾਠ ਤੇ ਦੋ ਵਾਰ ਇਸ਼ਨਾਨ ਵੀ ਕਰ ਲਿਆ ਤੇ ਤੀਸਰੀ ਵਾਰ ਜਾ ਰਿਹਾ ਹੈਂ, ਹਾਲੀ ਇਸ ਵਿੱਚ ਪੌੜੀਆਂ ਚੜ੍ਹਨ ਉਤਰਨ ਲਈ ਵੀ ਸਮਾਂ ਲਗਦਾ ਹੈ। ਉਸ ਵਿਅਕਤੀ ਨੇ ਦੱਸਿਆ ਕਿ ਸਾਡੇ ਬਾਬਾ ਜੀ ਨੇ ਕਿਹਾ ਸੀ ਜੇ ਜਪੁਜੀ ਸਾਹਿਬ ਦਾ ਪੂਰਾ ਪਾਠ ਨਹੀਂ ਕਰ ਸਕਦੇ ਤਾਂ ੫ ਪਉੜੀਆਂ ਦਾ ਪਾਠ ਕਰਕੇ ਹੀ ਇਸ਼ਨਾਨ ਕਰ ਲਿਆ ਜਾਵੇ। ਉਸ ਤੋਂ ਪੁੱਛਿਆ ਗਿਆ ਕਿ ਜਿਤਨਾ ਕੁ ਸਮਾਂ ਤੂੰ ਲਾ ਰਿਹਾ ਹੈਂ ਇਤਨੇ ਸਮੇਂ ਵਿੱਚ ਤਾਂ ੫ ਪਉੜੀਆਂ ਦਾ ਪਾਠ ਵੀ ਨਹੀਂ ਹੁੰਦਾ। ਉਹ ਅੱਗੋਂ ਕਹਿਣ ਲੱਗਾ ਕਿ ਕਈ ਵਾਰ ਪਾਠ ਕਰਨ ਕਰਕੇ ਮੈਨੂੰ ਪੰਜ ਪਾਉੜੀਆਂ ਦਾ ਪਾਠ ਜ਼ੁਬਾਨੀ ਯਾਦ ਹੋ ਗਿਆ ਹੈ। ਮੈਂ ਬਉਲੀ ਵਿੱਚ ਇੱਕ ਡੁਬਕੀ ਲਾਉਣ ਸਾਰ ਹੀ ਪਾਠ ਸ਼ੁਰੂ ਕਰ ਦਿੰਦਾ ਹਾਂ ਉਪਰ ਆ ਕੇ ਗੁਟਕੇ ਤੋਂ ਇੱਕ ਦੋ ਪੰਕਤੀਆਂ ਦਾ ਪਾਠ ਕਰਕੇ ਫਿਰ ਥੱਲੇ ਉਤਰਨਾ ਸ਼ੁਰੂ ਕਰ ਦਿੰਦਾ ਹਾਂ। ਥੱਲੇ ਤੱਕ ਜਾਂਦਿਆਂ ੫ ਪਾਉੜੀਆਂ ਦਾ ਪਾਠ ਹੋ ਜਾਂਦਾ ਹੈ ਤੇ ਇੱਕ ਡੁਬਕੀ ਲਾਉਣ ਪਿਛੋਂ ਅਗਲਾ ਚੱਕਰ ਸ਼ੁਰੂ ਕਰ ਦਿੰਦਾ ਹਾਂ। ਉਸ ਵੀਰ ਨੂੰ ਪੁੱਛਿਆ ਕਿ ਜਿਤਨਾ ਪਾਠ ਤੈਨੂੰ ਆਉਂਦਾ ਹੈ ਉਹ ਸੁਣਾ। ਉਹ ਪੰਜ ਪਾਉੜੀਆਂ ਦਾ ਪਾਠ ਸੁਣਾ ਕੇ ਰੁਕ ਗਿਆ। ਪੁੱਛਿਆ ਵੀਰ ਜੀ ਅੱਗੇ ਵੀ ਸੁਣਾਓ ਤਾਂ ਕਹਿਣ ਲੱਗਾ ਕਿ ਅੱਗੇ ਤਾਂ ੬ਵੀਂ ਪਾੳੜੀ ਅਰੰਭ ਹੋ ਗਈ ਹੈ, ਇਸ ਦਾ ਪਾਠ ਮੈਨੁੂੰ ਨਹੀਂ ਆਉਂਦਾ। ਉਸ ਨੂੰ ਕਿਹਾ ਕਿ ਜੇ ਨਹੀਂ ਆਉਂਦਾ ਤਾਂ ਗੁਟਕੇ ਤੋਂ ਵੇਖ ਕੇ ਹੀ ਸੁਣਾ ਦਿਓ। ਉਸ ਨੇ ਗੁਟਕੇ ਤੋਂ ਵੇਖ ਕੇ ਅਗਲੀ ਪਉੜੀ ਸੁਣਾਈ:-
ਤੀਰਥਿ ਨਾਵਾ ਜੇ ਤਿਸੁ ਭਾਵਾ ਵਿਣੁ ਭਾਣੇ ਕਿ ਨਾਇ ਕਰੀ॥
ਜੇਤੀ ਸਿਰਠਿ ਉਪਾਈ ਵੇਖਾ ਵਿਣੁ ਕਰਮਾ ਕਿ ਮਿਲੈ ਲਈ॥
ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿਖ ਸੁਣੀ॥
ਗੁਰਾ ਇੱਕ ਦੇਹਿ ਬੁਝਾਈ॥
ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ॥ ੬॥
ਇਸ ਪਉੜੀ ਦੇ ਅਰਥਾਂ ਸਬੰਧੀ ਪੁੱਛਿਆ ਤਾਂ ਉਨ੍ਹਾਂ ਕਿਹਾ ਅਰਥ ਤਾਂ ਉਸ ਨੂੰ ਕਿਸੇ ਵੀ ਪਾਉੜੀ ਦੇ ਨਹੀਂ ਆਉਂਦੇ। ਉਸ ਵੀਰ ਨੂੰ ਭਾਈ ਨਛੱਤਰ ਸਿੰਘ ਜੀ ਨੇ ਅਰਥ ਕਰਕੇ ਦੱਸਿਆ ਕਿ ਇਸ ਪਾਉੜੀ ਦੇ ਅਰਥ ਇਹ ਹਨ ਕਿ ਗੁਰੂ ਸਾਹਿਬ ਜੀ ਸਮਝਾ ਰਹੇ ਹਨ: ਮੈਂ ਤੀਰਥ ਉੱਤੇ ਜਾ ਕੇ ਤਦ ਇਸ਼ਨਾਨ ਕਰਾਂ ਜੇ ਇਉਂ ਕਰਨ ਨਾਲ ਉਸ ਪਰਮਾਤਮਾ ਨੂੰ ਖ਼ੁਸ਼ ਕਰ ਸਕਾਂ, ਪਰ ਜੇ ਇਸ ਤਰ੍ਹਾਂ ਪਰਮਾਤਮਾ ਖ਼ੁਸ਼ ਨਹੀਂ ਹੁੰਦਾ, ਤਾਂ ਮੈਂ (ਤੀਰਥ ਉੱਤੇ) ਇਸ਼ਨਾਨ ਕਰਕੇ ਕੀ ਖੱਟਾਂਗਾ? ਅਕਾਲ ਪੁਰਖ ਦੀ ਪੈਦਾ ਕੀਤੀ ਹੋਈ ਜਿਤਨੀ ਭੀ ਦੁਨੀਆ ਮੈਂ ਵੇਖਦਾ ਹਾਂ, (ਇਸ ਵਿੱਚ) ਪਰਮਾਤਮਾ ਦੀ ਕਿਰਪਾ ਤੋਂ ਬਿਨਾ ਕਿਸੇ ਨੂੰ ਕੁੱਝ ਨਹੀਂ ਮਿਲਦਾ, ਕੋਈ ਕੁੱਝ ਨਹੀਂ ਲੈ ਸਕਦਾ।
ਜੇ ਸਤਿਗੁਰੂ ਦੀ ਇੱਕ ਸਿੱਖਿਆ ਸੁਣ ਲਈ ਜਾਏ, ਤਾਂ ਮਨੁੱਖ ਦੀ ਬੁੱਧ ਦੇ ਅੰਦਰ ਰਤਨ, ਜਵਾਹਰ ਤੇ ਮੋਤੀ (ਉਪਜ ਪੈਂਦੇ ਹਨ, ਭਾਵ, ਪਰਮਾਤਮਾ ਦੇ ਗੁਣ ਪੈਦਾ ਹੋ ਜਾਂਦੇ ਹਨ)।
(ਤਾਂ ਤੇ) ਹੇ ਸਤਿਗੁਰੂ! (ਮੇਰੀ ਤੇਰੇ ਅੱਗੇ ਇਹ ਅਰਦਾਸ ਹੈ ਕਿ) ਮੈਨੂੰ ਇੱਕ ਇਹ ਸਮਝ ਦੇਹ, ਜਿਸ ਕਰਕੇ ਮੈਨੂੰ ਉਹ ਅਕਾਲ ਪੁਰਖ ਨਾ ਵਿਸਰ ਜਾਏ, ਜੋ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ। ੬।
ਹੁਣ ਇਸ ਪਾਉੜੀ ਵਿੱਚ ਤਾਂ ਗੁਰੂ ਸਾਹਿਬ ਜੀ ਸਮਝਾ ਰਹੇ ਹਨ ਕਿ ਤੀਰਥ `ਤੇ ਇਸ਼ਨਾਨ ਭੀ ਪ੍ਰਭੂ ਦੀ ਪ੍ਰਸੰਨਤਾ ਤੇ ਪਿਆਰ ਦੀ ਪ੍ਰਾਪਤੀ ਦਾ ਵਸੀਲਾ ਨਹੀਂ ਹੈ। ਇਸ ਵਿੱਚ ਤਾਂ ਗੁਰੂ ਦੀ ਸਿਖਿਆ ਅਤੇ ਪ੍ਰਮਾਤਮਾ ਦੀ ਕ੍ਰਿਪਾ ਦੀ ਮੰਗ ਕੀਤੀ ਗਈ ਹੈ। ਕੀ ਤੁਹਾਨੂੰ ਪਤਾ ਹੈ ਕਿ ਗੁਰੂ ਦੀ ਸਿਖਿਆ ਕੀ ਹੈ? ਕੀ ਪਹਿਲੇ ਗੁਰੂ ਤੋਂ ਲੈ ਕੇ ਦਸਵੇਂ ਗੁਰੂ ਤੱਕ ਕਿਸੇ ਦੀ ਸਿਖਿਆ ਸੁਣੀ ਹੈ ਅਤੇ ਉਸ `ਤੇ ਅਮਲ ਕੀਤਾ ਹੈ? ਜੇ ਨਹੀਂ ਤਾਂ ਜਿਹੜੇ ਤੀਰਥ ਇਸ਼ਨਾਨ ਨੂੰ ਗੁਰੂ ਸਾਹਿਬ ਜੀ ਨਿਹਫਲ ਦੱਸ ਰਹੇ ਹਨ ਉਸੇ ਇਸ਼ਨਾਨ ਨਾਲ ਤੁਸੀ ਮੁਕਤੀ ਦੀ ਉਮੀਦ ਕਿਵੇਂ ਰੱਖੀ ਬੈਠੇ ਹੋ? ਕੀ ਇਹ ਵਰ ਦੇਣ ਵਾਲੇ ਗੁਰੂ ਅਮਰਦਾਸ ਜੀ ਨੇ ਆਪਣੀ ਸਾਰੀ ਬਾਣੀ’ ਚ ਕਿਧਰੇ ਇਸ ਦਾ ਸੰਕੇਤ ਦਿੱਤਾ ਹੈ ਕਿ ਜਿਹੜੀ ਬਾਉਲੀ ਉਨ੍ਹਾਂ ਨੇ ਬਣਵਾਈ ਹੈ ਇਸ ਦੀਆਂ ੮੪ ਪਾਉੜੀਆਂ `ਤੇ ੮੪ ਜਪੁਜੀ ਸਾਹਿਬ ਦੇ ਪਾਠ ਕਰਕੇ ੮੪ ਵਾਰ ਇਸ਼ਨਾਨ ਕਰਨ ਨਾਲ ੮੪ ਕੱਟੀ ਜਾਵੇਗੀ? ਜੇ ਨਹੀਂ ਲਿਖਿਆ ਤਾਂ ਤੁਸੀਂ ਸੁਣੀਆਂ ਹੋਈਆਂ ਗੱਲਾਂ `ਤੇ ਕਿਵੇਂ ਯਕੀਨ ਕਰ ਲਿਆ ਕਿ ਇਸ ਤਰ੍ਹਾਂ ਕਰਨ ਨਾਲ ੮੪ ਕੱਟੀ ਜਾਵੇਗੀ? ਉਸ ਨੂੰ ਦੱਸਿਆ ਗਿਆ ਕਿ ਜੇ ਸਿਰਫ ਮਰਨ ਤੋਂ ਪਿੱਛੋਂ ਹੀ ਨਹੀਂ ਬਲਕਿ ਇਸੇ ਜਨਮ ਵਿੱਚ ਵੀ ਵਕਾਰਾਂ ਤੋਂ ਮੁਕਤੀ ਚਾਹੁੰਦੇ ਹੋ ਤਾਂ ਇਹ ਨਿਹਫਲ ਕੰਮ ਇੱਥੇ ਹੀ ਛੱਡ ਕੇ ਸਪੂਰਨ ਜਪੁਜੀ ਸਾਹਿਬ ਜੀ ਦਾ ਅਰਥਾਂ ਸਹਿਤ ਪਾਠ ਸਿੱਖ ਕੇ ਰੋਜ਼ਾਨਾ ਕਰਨਾ ਤੇ ਇਸ ਨੂੰ ਆਪਣੇ ਜੀਵਨ ਵਿੱਚ ਅਪਣਾਉਣਾ ਸ਼ੁਰੂ ਕਰੋ। ਉਸ ਵੀਰ ਨੂੰ ਗੱਲ ਸਮਝ ਵਿੱਚ ਆਈ ਤੇ ਉਸ ਨੇ ਇੱਦਾਂ ਹੀ ਕੀਤਾ ਤੇ ਦੋ ਕੁ ਸਾਲ ਬਾਅਦ ਉਸ ਦਾ ਫ਼ੋਨ ਆਇਆ ਕਿ ਵੀਰ ਜੀ ਜਪੁਜੀ ਸਾਹਿਬ ਨੇ ਤਾਂ ਉਸ ਦਾ ਜੀਵਨ ਹੀ ਬਦਲ ਦਿੱਤਾ ਹੈ, ਉਹ ਹੁਣ ਕੇਸਾਧਾਰੀ ਹੋ ਕੇ ਤੇ ਖੰਡੇ ਬਾਟੇ ਦੀ ਪਾਹੁਲ ਧਾਰਨ ਕਰਕੇ ਗੁਰੂ ਦਾ ਸਿੱਖ ਬਣ ਗਿਆ ਹੈ। ਹੁਣ ਤਾਂ ਕਿਸੇ ਹੋਰ ਮੁਕਤੀ ਦੀ ਤਵੰਨਾ ਵੀ ਮਨ ਵਿੱਚ ਨਹੀਂ ਰਹੀ।
ਭਾਈ ਨਛੱਤਰ ਸਿੰਘ ਨੇ ਕਿਹਾ ਇੱਥੇ ਤਾਂ ੮੪ ਪਾਠ ਕਰਨ ਲਈ ਕਿਹਾ ਹੀ ਜਾ ਰਿਹਾ ਹੈ ਇਸ ਤੋਂ ਸੌਖਾ ਢੰਗ ਹੋਰ ਦੱਸਿਆ ਜਾ ਰਿਹਾ ਹੈ ਕਿ ਗੁਰੁਆਰਾ ਸੰਨ ਸਾਹਿਬ ਵਿਖੇ ਇਹ ਪ੍ਰਚਾਰ ਕੀਤਾ ਜਾ ਰਿਹਾ ਕਿ ਜਿਹੜਾ ਇਸ ਸੰਨ ਵਿੱਚੋਂ ਨਿਕਲ ਜਾਵੇ ਉਸ ਨੂੰ ਮੁਕਤੀ ਮਿਲ ਜਾਂਦੀ ਹੈ। ਉੱਥੇ ਵੀ ਕਈ ਮੋਟੇ ਮੋਟੇ ਬੰਦੇ ਸੰਨ ਵਿੱਚੋ ਨਿਕਲਣ ਦੀ ਕੋਸ਼ਿਸ਼ ਵਿੱਚ ਆਪਣਾ ਸਰੀਰ ਝਰੀਟਾਂ ਨਾਲ ਜਖ਼ਮੀ ਕਰ ਲੈਂਦੇ ਹਨ। ਇਸ ਤੋਂ ਸੌਖਾ ਢੰਗ ਹੋਰ ਸੁਣਿਆ। ਇੱਕ ਵਿਅਕਤੀ ਦੱਸ ਰਿਹਾ ਸੀ ਕਿ ਉਨ੍ਹਾਂ ਦੇ ਬਾਬਾ ਜੀ ਕਹਿੰਦੇ ਹੁੰਦੇ ਸਨ ਕਿ ਜੇ ਦੋਵੇਂ ਹੱਥ ਜੋੜ ਕੇ ਗੱਜ ਕੇ ਕਿਸੇ ਸਿੱਖ ਨੂੰ ਫ਼ਤਹਿ ਬੁਲਾਈ ਜਾਵੇ ਤੇ ਅੱਗੋਂ ਉਹ ਵੀ ਉਸੇ ਗਰਮਜੋਸੀ ਨਾਲ ਦੋਵੇਂ ਹੱਥ ਜੋੜ ਕੇ ਫ਼ਤਹਿ ਦਾ ਜਵਾਬ ਫ਼ਤਹਿ ਵਿੱਚ ਦੇਵੇ ਤਾਂ ਦੋਵਾਂ ਨੂੰ ਮੁਕਤੀ ਮਿਲ ਜਾਂਦੀ ਹੈ। ਉਸ ਤੋਂ ਪੁੱਛਿਆ ਕਿ ਇਹ ਕਿਸ ਤਰ੍ਹਾਂ? ਤਾਂ ਉਸ ਨੇ ਅੱਗੋਂ ਕਿਹਾ ਕਿ ਜੇ ਮੈਂ ਦੋਵੇਂ ਹੱਥ ਜੋੜਾਂ ਤਾਂ ਦੋਵਾਂ ਹੱਥਾਂ ਦੀਆਂ ੧੦ ਉਂਗਲੀਆਂ ਹੋ ਗਈਆਂ, ਤੁਸੀਂ ਅੱਗੋਂ ਜਵਾਬ ਦੇਣ ਲਈ ਦੋਵੇਂ ਹੱਥ ਜੋੜੋਂ ਤਾਂ ੧੦ ਉਂਗਲੀਆਂ ਤੁਹਾਡੀਆਂ ਬਣ ਗਈਆਂ, ਦੋਵਾਂ ਦੀਆਂ ੨੦ ਹੋ ਗਈਆਂ, ੩੨ ਦੰਦ ਮੇਰੇ ਤੇ ੩੨ ਤੁਹਾਡੇ। ਸਾਰਿਆਂ ਦਾ ਜੋੜ ਬਣ ਗਿਆ ੩੨+੩੨+੨੦=੮੪। ਇਸ ਤਰ੍ਹਾਂ ੮੪ ਕੱਟੀ ਗਈ। ਭਾਈ ਨਛੱਤਰ ਸਿੰਘ ਨੇ ਕਿਹਾ ਕਿ ਜਿਸ ਬਾਣੀ ਨੇ ਸਾਡਾ ਜੀਵਨ ਬਦਲਣਾ ਹੈ ਉਸ ਤੱਕ ਤਾਂ ਇਹ ਹਲਕੀ ਕਿਸਮ ਦੇ ਪ੍ਰਚਾਰਕ ਸਾਨੂੰ ਪਹੁੰਚਣ ਹੀ ਨਹੀਂ ਦਿੰਦੇ ਤੇ ਗਿਣਤੀਆਂ ਮਿਣਤੀਆਂ ਵਿੱਚ ਉਲਝਾ ਕੇ ਸੌਖੇ ਸੌਖੇ ਢੰਗ ਨਾਲ ਮੁਕਤੀਆਂ ਵੰਡੀ ਜਾ ਰਹੇ ਹਨ।


(22/06/11)
ਸਰਵਜੀਤ ਸਿੰਘ

ਸਿੱਖ ਮਾਰਗ ਦੇ ਸਮੂਹ ਪਾਠਕਾਂ ਨੂੰ,
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਦੀ ਫਤਹਿ।
ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਵਿਚਾਰ ਚਰਚਾ ਨੂੰ ਕੁਝ ਲੇਖਕਾਂ ਵਲੋਂ ਬਹਿਸ ਦਾ ਰੂਪ ਦੇ ਕੇ ਧੜੇਬੰਦੀ ਪੈਦਾ ਕਰਨ ਦਾ ਅਸਫਲ ਯਤਨ ਕੀਤਾ ਜਾ ਰਿਹਾ ਹੈ। ਅਜਿਹੇ ਯਤਨ ਸਿੱਖ ਮਾਰਗ ਤੇ ਪਹਿਲਾ ਵੀ ਹੋ ਚੁੱਕੇ ਹਨ। ਇਕ ਸਮਾਂ ਅਜੇਹਾ ਵੀ ਆਇਆ ਸੀ, ਜਦੋਂ ਅਖੌਤੀ ਵਿਦਿਵਾਨਾਂ ਵਲੋਂ ਫਰਜੀ ਨਾਵਾਂ ਤੇ ਪੱਤਰ ਵੀ ਲਿਖੇ ਗਏ ਸਨ। ਮੈ ਸਪੱਸ਼ਟ ਕਹਿਣਾ ਚਹੁੰਦਾ ਹਾਂ ਕਿ ਨਾ ਤਾਂ ਪਹਿਲਿਆਂ ਨੂੰ ਸਫਲਤਾ ਮਿਲੀ ਸੀ ਨਾ ਹੁਣ ਵਾਲਿਆ ਨੂੰ ਮਿਲਣੀ ਹੈ।
ਮੇਰੇ ਨਾਮ ਤੇ ਕੁਝ ਸਵਾਲ ਅਜਿਹੇ ਪਾਏ ਗਏ ਹਨ ਕਿ ਜੇ ਆਹ ਹੋ ਗਿਆ ਤਾਂ ਉਹ ਹੋ ਜਾਣਾ ਹੈ, ਉਸ ਤੋਂ ਪਿਛੋਂ ਓਹੁ ਹੋ ਜਾਣਾ ਹੈ! ਤੁਹਾਨੂੰ ਫਲਾਣੇ ਦੀ ਗੱਲ ਵੀ ਸਮਝ ਆ ਜਾਵੇਗੀ, ਫੇਰ ਤੁਸੀ ਧਿਮਕੜੇ ਨਾਲ ਸਹਿਮਤ ਹੋ ਜਾਵੋਗੇ ਅਤੇ ਅਖੀਰ ਫਲਾਣੇ–ਫਲਾਣੇ ਵਾਂਗੂੰ ਤੁਸੀ ਗੁਰੂ ਗ੍ਰੰਥ ਸਾਹਿਬ ਜੀ ਹੀ ਰੱਦ ਕਰ ਦੇਣਾ ਹੈ ਆਦਿ। ਮੈਂ ਅਜੇਹੇ ਘਟੀਆਂ ਪ੍ਰਚਾਰ ਨੂੰ ਰੱਦ ਕਰਦਾ ਹਾਂ ਤੇ ਅਜੇਹਾ ਪ੍ਰਚਾਰ ਕਰਨ ਵਾਲੇ ਲੇਖਕ ਨੂੰ ਸਪੱਸ਼ਟ ਸਬਦਾਂ `ਚ ਬੇਨਤੀ ਕਰਦਾ ਹਾਂ ਕਿ ਜੇ ਉਹ ਆਪਣੀ ਸ਼ੇਖਚਿੱਲੀ ਵਾਲੀ ਸੋਚ ਦਾ ਤਿਆਗ ਨਹੀ ਕਰ ਸਕਦਾ ਤਾਂ ਘੱਟੋ-ਘੱਟ ਮੇਰੇ ਬਾਰੇ ਅਜਿਹਾ ਮੰਨਘੜ੍ਹਤ ਪ੍ਰਚਾਰ ਕਰਕੇ, ਪਾਠਕਾਂ ਨੂੰ ਮੇਰੇ ਖਿਲਾਫ ਭੜਕਾਉਣ ਦੀ ਕੋਝੀ ਹਰਕਤ ਨਾ ਕਰੇ।
ਦਰ-ਅਸਲ ਗੱਲ ਸ਼ੁਰੂ ਹੋਈ ਸੀ ਰਾਗਮਾਲਾ ਤੋਂ। ਵਿਵਾਦ ਪੂਰਨ ਇਹ ਰਚਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੀਰ `ਚ ਦਰਜ ਹੈ। ਜਦੋਂ ਅਸੀ ਇਤਿਹਾਸ ਤੇ ਝਾਤੀ ਮਾਰਦੇ ਹਾਂ ਤਾਂ ਇਸ ਵਿਵਾਦ ਦੀ ਪੈੜ ਗੁਰ ਬਿਲਾਸ ਪਾਤਸ਼ਾਹੀ ੬’ ਤੱਕ ਜਾ ਪੁੱਜਦੀ ਹੈ। “ਬਾਇ ਆਤਸ” ਸੋਲਾਂ ਸਲੋਕ। ਰਤਨਮਾਲ ਲਿਖ ਲਈ ਅਲੋਕ। ਰਾਹ ਮੁਕਾਮ ਕੀ ਸਾਖ ਲਿਖਾਈ। ਰਾਗਮਾਲਾ ਪਾਛੇ ਲਿਖਿ ਪਾਈ ॥679॥ (ਅਧਿਆਇ ੪) ‘ਗੁਰਬਿਲਾਸ ਪਾਤਸ਼ਾਹੀ ੬’ ਗਿਅਨੀ ਜੋਗਿੰਦਰ ਸਿੰਘ ਵੇਦਾਤੀ ਜੀ ਦੀ ਖੋਜ ਮੁਤਾਬਕ 1718 `ਚ ਲਿਖੀ ਗਈ ਸੀ। ਸਿੱਖ ਰਹਿਤ ਮਰਯਾਦਾ ਵਿੱਚ ਦਰਜ ਹੈ-
(ੳ) ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ (ਸਾਧਾਰਨ ਜਾਂ ਅਖੰਡ) ਦਾ ਭੋਗ ਮੁੰਦਾਵਣੀ ਉਤੇ ਜਾਂ ਰਾਗਮਾਲਾ ਪੜ੍ਹ ਕੇ ਚਲਦੀ ਸਥਾਨਕ ਰੀਤੀ ਅਨੁਸਾਰ ਪਾਇਆ ਜਾਵੇ। (ਇਸ ਗੱਲ ਬਾਬਤ ਪੰਥ 'ਚ ਅਜੇ ਤਕ ਮਤਭੇਦ ਹੈ, ਇਸ ਲਈ ਰਾਗਮਾਲਾ ਤੋਂ ਬਿਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਣ ਜਾਂ ਛਾਪਣ ਦਾ ਹੀਆ ਕੋਈ ਨਾ ਕਰੇ)। ਇਸ ਤੋਂ ਉਪ੍ਰੰਤ ਅਨੰਦ ਸਾਹਿਬ ਦਾ ਪਾਠ ਕਰ ਕੇ ਭੋਗ ਦਾ ਅਰਦਾਸਾ ਕੀਤਾ ਜਾਵੇ ਤੇ ਕੜਾਹ ਪ੍ਰਸ਼ਾਦਿ ਵਰਤਾਇਆ ਜਾਵੇ।

ਸੋ ਸਪੱਸ਼ਟ ਹੈ ਕਿ ਰਾਗਮਲਾ ਦਾ ਮਸਲਾ ਲੱਗ-ਭੱਗ 300 ਸਾਲ ਪੁਰਾਣਾ ਹੈ ਅਤੇ ਨੇੜ ਭਵਿੱਖ ਵਿਚ ਇਸ ਮਸਲੇ ਦੇ ਹੱਲ ਦੀ ਕੋਈ ਸੰਭਾਵਨਾ ਨਹੀਂ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕੀ ਸਾਨੂੰ ਇਹ ਵਿਚਾਰ ਚਰਚਾ ਜਾਰੀ ਰੱਖਣੀ ਚਾਹੀਦੀ ਹੈ ਜਾਂ ਭਾਣਾ ਮੰਨ ਲੈਣਾ ਚਾਹੀਦਾ ਹੈ?

ਇਥੋ ਤਾਂਈ ਤਾਂ ਤਕਰੀਬਨ ਸਾਰੇ ਹੀ ਲੇਖਕ ਸਹਿਮਤ ਹਨ ਕਿ ਰਾਗਮਾਲਾ ਗੁਰਬਾਣੀ ਨਹੀਂ ਹੈ ਪਰ ਕਈ ਇਸ ਤੋਂ ਅੱਗੇ ਨਹੀ ਤੁਰਨਾ ਚਾਹੁੰਦੇ। ਹੁਣ ਜਦੋਂ ਸਪੱਸ਼ਟ ਹੈ ਕਿ ਕਰਤਾਰਪੁਰੀ ਬੀੜ `ਚ ਰਾਗਮਾਲਾ ਦਰਜ ਹੈ ਤਾਂ ਕਰਤਾਰਪੁਰੀ ਬੀੜ ਬਾਰੇ ਵਿਚਾਰ ਕਰਨ ਤੋਂ ਪਤਾਂ ਨਹੀ ਕਿਉਂ ਸੰਕੋਚ ਕਰ ਰਹੇ ਹਨ। ਵਿਚਾਰ ਕਰਨ ਤੋਂ ਸੰਕੋਚ ਹੀ ਨਹੀ ਕਰ ਰਹੇ ਸਗੋਂ ਇਕ ਪੱਤਰਕਾਰ ਨੇ ਤਾਂ ਮੇਰੇ ਤੇ ਬੇਤੁਕੇ ਇਲਜਾਮ ਲਾਉਣ ਦੇ ਨਾਲ-ਨਾਲ ਕਈ ਭਵਿੱਖ ਬਾਣੀਆਂ ਵੀ ਕਰ ਦਿੱਤੀਆਂ ਹਨ।

ਮੈਨੂੰ ਇਹ ਸਵਾਲ ਵੀ ਪੁਛਿਆ ਗਿਆ ਹੈ ਕਿ, “ਜਿਸ ਤਰ੍ਹਾਂ ਸਿੱਖ ਮਰਿਆਦਾ ਨੂੰ ਜਨਤਕ ਤੌਰ `ਤੇ ਰੱਦ ਨਾ ਕਰਨ ਵਾਲਿਆਂ ਨੂੰ ਸਵਾਲ ਪੁੱਛੇ ਜਾਂਦੇ ਹਨ ਕਿ ਜਾਪੁ, ਸਵਈਏ, ਕਬਿਯੋਬਾਚ ਚੌਪਈ ਅਤੇ ‘ਪ੍ਰਿਥਮ ਭਗੌਤੀ ਸਿਮਰ ਕੇ’ ਨੂੰ ਕਿਸ ਅਧਾਰ `ਤੇ ਗੁਰੂ ਕ੍ਰਿਤ ਮੰਨਦੇ ਹੋ ਉਸੇ ਤਰ੍ਹਾਂ “ਤੁਸੀਂ ਵੀ ਸਪਸ਼ਟ ਕਰੋ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ਼ ਕਿਹੜੀ ਕਿਹੜੀ ਬਾਣੀ ਨੂੰ ਤੁਸੀਂ ਗੁਰਬਾਣੀ ਮੰਨਦੇ ਹੋ ਅਤੇ ਕਿਹੜੀ ਬਾਣੀ ਜਾਂ ਸ਼ਬਦਾਂ `ਤੇ ਸ਼ੰਕਾ ਹੋਣ ਕਰਕੇ ਇਸ ਦੀ ਪੜਚੋਲ ਕਰਨ ਦੇ ਹੱਕ ਵਿੱਚ ਹੋ?

ਇਸ ਸਬੰਧੀ ਬੇਨਤੀ ਹੈ ਕਿ ਮੈਂ “ੴ ਤੋਂ ਤਨੁ ਮਨੁ ਥੀਵੈ ਹਰਿਆ” ਤਾਂਈ ਗੁਰਬਾਣੀ ਮੰਨਦਾ ਹਾਂ। ਪਰ ਦੋ ਕੁ ਸ਼ਬਦ ਐਸੇ ਹਨ ਜਿਹੜੇ ਕਿ ਗੁਰੂ ਅਰਜਨ ਪਾਤਸ਼ਾਹ ਦੀ ਦੂਰ ਅੰਦੇਸ਼ੀ ਨਾਲ ਮੇਲ ਨਹੀਂ ਖਾਂਦੇ। ਇਕ ਪਾਸੇ ਤਾਂ ਅਸੀ ਪੂਰੇ ਵਿਸ਼ਵਾਸ ਨਾਲ ਕਹਿੰਦੇ ਹਾਂ ਕਿ ਗੁਰੂ ਅਰਜਨ ਦੇਵ ਜੀ ਨੇ ਬੁਹਤ ਹੀ ਦੂਰ ਅੰਦੇਸ਼ੀ ਨਾਲ ਪੋਥੀ ਸਾਹਿਬ ਲਿਖਵਾਈ ਸੀ। ਜਿਵੇਂ ਕਿ ਹਰ ਸ਼ਬਦ ਦੀਆਂ ਪੰਗਤੀਆਂ ਦਾ ਜੋੜ, ਸ਼ਬਦਾਂ ਦਾ ਜੋੜ ਅਤੇ ਅਖੀਰ ਤੇ ਰਾਗ ਦੇ ਸਾਰੇ ਸ਼ਬਦਾ ਦਾ ਜੋੜ ਕੀਤਾ ਗਿਆ ਹੈ ਤਾਂ ਜੋ ਕੋਈ ਮਿਲਾਵਟ ਨਾ ਕਰ ਸਕੇ। ਜਿਵੇ; ਮੈ ਵੇਦਨ ਪ੍ਰੇਮੁ ਹਰਿ ਬਿਰਹੁ ਲਗਾਈ ਜੀਉ ॥ ਗੁਰ ਸਰਧਾ ਪੂਰਿ ਅੰਮ੍ਰਿਤੁ ਮੁਖਿ ਪਾਈ ਜੀਉ ॥ ਹਰਿ ਹੋਹੁ ਦਇਆਲੁ ਹਰਿ ਨਾਮੁ ਧਿਆਈ ਜੀਉ ॥ ਜਨ ਨਾਨਕ ਹਰਿ ਰਸੁ ਪਾਈ ਜੀਉ ॥੪॥੬॥੨੦॥੧੮॥੩੨॥੭੦॥ (ਪੰਨਾ 175) ਜਦੋਂ ਅਸੀ ਪਾਵਨ ਬੀੜ ਦੇ ਦਰਸ਼ਨ ਕਰਦੇ ਹਾਂ ਤਾਂ ਕਈ ਉਕਾਈਆਂ ਨਜਰ ਆਉਂਦੀਆਂ ਹਨ । ਰਾਗੁ “ਰਾਮਕਲੀ ਮਹਲਾ ੫ ॥ ਰਣ ਝੁੰਝਨੜਾ ਗਾਉ ਸਖੀ ਹਰਿ ਏਕੁ ਧਿਆਵਹੁ ॥ ਸਤਿਗੁਰੁ ਤੁਮ ਸੇਵਿ ਸਖੀ ਮਨਿ ਚਿੰਦਿਅੜਾ ਫਲੁ ਪਾਵਹੁ” ॥ (ਪੰਨਾ 927) ਅਤੇ “ਛਾਡਿ ਮਨ ਹਰਿ ਬਿਮੁਖਨ ਕੋ ਸੰਗੁ” ॥ (ਪੰਨਾ 1253) ਇਨ੍ਹਾਂ ਦੋਵਾਂ ਪਾਵਨ ਪੰਗਤੀਆ ਦੇ ਅਖੀਰ ਵਿਚ ਨਾ ਤਾਂ ਕੋਈ ਗਿਣਤੀ ਹੈ ਅਤੇ ਇਹ ਸ਼ਬਦ ਵੀ ਪੂਰੇ ਦਰਜ ਨਹੀ ਹਨ। ਭਾਈ ਜੋਧ ਸਿੰਘ ਜੀ ਦੀ ਰਿਪੋਟ ਮੁਤਾਬਕ ਕਰਤਾਪੁਰੀ ਬੀੜ `ਚ ਇਹ ਦੋਵੇ ਸ਼ਬਦ ਪੂਰੇ ਦਰਜ ਨਹੀ ਹਨ (ਕਰਤਾਪੁਰੀ ਬੀੜ ਦੇ ਦਰਸ਼ਨ ਪੰਨਾ 97 ਅਤੇ 113) ਅਸੀਂ ਇਹ ਸੋਚ ਵੀ ਨਹੀਂ ਸਕਦੇ ਕਿ ਗੁਰੂ ਜੀ ਦੀ ਨਿਗਰਾਨੀ ਵਿਚ ਬੀੜ ਦੀ ਲਿਖਾਈ ਕਰ ਰਹੇ ਭਾਈ ਗੁਰਦਾਸ ਜੀ ਨੇ ਅਜੇਹੀਆਂ ਉਕਾਈਆਂ ਕੀਤੀਆਂ ਹੋਣਗੀਆਂ। ਮੇਰਾ ਮਤਲਬ ਇਥੇ ਇਹਨਾ ਦੋ ਸ਼ਬਦਾਂ ਬਾਰੇ ਕੋਈ ਨਿਰਣਾ ਦੇਣਾ ਨਹੀਂ ਹੈ ਕਿ ਇਹ ਗੁਰਬਾਣੀ ਹੈ ਜਾਂ ਨਹੀਂ ਪਰ ਸਚਾਈ ਵਿਦਵਾਨਾ ਸਾਹਮਣੇ ਰੱਖਣ ਤੋਂ ਹੈ ਤਾਂ ਕਿ ਲਿਖਾਰੀ ਅਤੇ ਬੀੜਾਂ ਦੀਆਂ ਨਕਲਾਂ ਉਤਾਰਨ ਵਾਲਿਆਂ ਦੀਆਂ ਗਲਤੀਆਂ ਨੂੰ ਅਸੀਂ ਗੁਰੂ ਅਰਜਨ ਸਾਹਿਬ ਦੇ ਨਾਮ ਨਾਲ ਜੋੜ ਕਿ ਗੁਰੂ ਨਿੰਦਕ ਨਾ ਬਣੀਏ। ਕਾਤਬਾਂ ਜਾਂ ਨਕਲ-ਨਵੀਸਾਂ ਵਲੋਂ ਜਾਣੇ-ਅਣਜਾਣੇ `ਚ ਕੀਤੀਆਂ ਭੁੱਲਾਂ ਤੇ ਤਾਂ ਵਿਚਾਰ ਚਰਚਾ ਕੀਤੀ ਜਾ ਸਕਦੀ ਹੈ ਕਿ ਨਹੀਂ? ਕੀ ਮੰਗਲਾਂ ਦੇ ਅਸਥਾਨ ਸਬੰਧੀ ਵਿਚਾਰ ਚਰਚਾ ਨਹੀ ਹੋਣੀ ਚਾਹੀਦੀ?

ਹੁਣ ਸਵਾਲ ਪੈਦਾ ਹੁੰਦਾ ਹੈ ਜੇ ਕਰਤਾਰਪੁਰੀ ਬੀੜ ਭਾਈ ਗੁਰਦਾਸ ਜੀ ਦੀ ਹੱਥ ਲਿਖਤ ਹੈ ਤਾਂ ਸਪੱਸ਼ਟ ਹੈ ਕਿ ਰਾਗਮਾਲਾ ਵੀ ਗੁਰੂ ਅਰਜਨ ਦੇਵ ਜੀ ਨੇ ਹੀ ਦਰਜ ਕਰਵਾਈ ਹੈ ਜਿਵੇ ਕਿ ਗੁਰਬਿਲਾਸ ੬ ਵਿਚ ਦਰਜ ਹੈ: ਰਾਗਨ ਕੀ ਬਿਨਤੀ ਸੁਨੀ ਗੁਰ ਅਰਜਨ ਸੁਖਖਾਨ। ਰਾਗਮਾਲ ਤਬ ਹੀ ਲਿਖੀ ਭੋਗ ਤਾਹਿ ਪਰਿ ਠਾਨ॥654॥ (ਅਧਿਆਇ ੪) ਤਾਂ ਸਾਨੂੰ ਕੀ ਅਧਿਕਾਰ ਹੈ ਕਿ ਅਸੀ ਰਾਗਮਾਲਾ ਤੇ ਕਿੰਤੂ-ਪ੍ਰਤੂੰ ਕਰੀਏ?

ਜੇ ਅਸੀ ਇਹ ਮੰਨੀਏ ਕਿ ਬੀੜ ਤਾਂ ਭਾਈ ਗੁਰਦਾਸ ਜੀ ਨੇ ਲਿਖੀ ਹੋਈ ਹੈ ਪਰ ਰਾਗਮਾਲਾ ਕਿਸੇ ਨੇ ਪਿਛੋ ਦਰਜ ਕੀਤੀ ਹੈ ਤਾਂ ਭਾਈ ਜੋਧ ਸਿੰਘ ਜੀ ਦੀ ਰਿਪੋਟ ਨੂੰ ਰੱਦ ਕਰਨਾ ਪਵੇਗਾ: “ਰਪੋਟ ਤੋਂ ਸਿੱਟਾ ਇਹ ਨਿਕਲਦਾ ਹੈ ਕਿ ਰਾਗਮਾਲਾ ਜਿਸ ਵੇਲੇ ਬੀੜ ਸਮਾਪਤ ਹੋਈ ਉਦੋਂ ਨਾਲ ਹੀ ਲਿਖੀ ਗਈ। ਲਿਖਾਰੀ ਰਾਗਮਾਲਾ ਦਾ ਵੀ ਉਹੋ ਹੈ ਜਿਸ ਦੇ ਹੱਥੋਂ ਬੀੜ ਲਿਖਾਈ ਗਈ ਹੈ”(ਕਰਤਾਪੁਰੀ ਬੀੜ ਦੇ ਦਰਸ਼ਨ, ਪੰਨਾ ੲ)

ਇਥੇ ਇਕ ਹੋਰ ਸਵਾਲ ਪੈਦਾ ਹੋ ਜਾਂਦਾ ਹੈ ਕਿ ਜੇ ਇਹ ਮੰਨ ਲਿਆ ਜਾਵੇ ਕਿ ਕਰਤਾਪੁਰੀ ਬੀੜ `ਚ ਰਾਗਮਾਲ ਕਿਸੇ ਨੇ ਸ਼ਾਮਲ ਕਰ ਦਿੱਤੀ ਹੈ ਤਾਂ ਕੀ ਸਾਡਾ ਫਰਜ ਨਹੀ ਬਣਦਾ ਕਿ ਉਸ ਦੋਖੀ ਦੀ ਪਛਾਣ ਕੀਤੀ ਜਾਵੇ?

ਮੈ ਇਕ ਵੇਰ ਫੇਰ ਸਪੱਸ਼ਟ ਕਰ ਦੇਵਾ ਕਿ ‘ਸਿੱਖ ਮਾਰਗ’ ਤੇ ਇਸ ਵਿਚਾਰ ਚਰਚਾ ਦਾ ਮਕਸਦ ਇਕ ਤਰਫਾਂ ਫੈਸਲਾ ਕਰਨਾ ਨਹੀਂ ਹੈ; ਸਗੋਂ ਉਸਾਰੂ ਵਿਚਾਰ-ਚਰਚਾ ਰਾਹੀ ਸੱਚ ਸਾਹਮਣੇ ਲਿਆਉਣਾ ਅਤੇ ਸਬੰਧਤ ਧਿਰਾਂ ਨੂੰ ਉਨ੍ਹਾਂ ਦੀ ਜਿੰਮੇਵਾਰੀ ਦਾ ਅਹਿਸਾਸ ਕਰਵਾਉਣਾ ਹੈ ਤਾਂ ਜੋ ਉਹ ਮਸਲਿਆਂ ਨੂੰ ਲਮਕਾਉਣ ਦੀ ਨੀਤੀ ਦਾ ਤਿਆਗ ਕਰਕੇ ਇਨ੍ਹਾਂ ਮਮਲਿਆਂ ਦਾ ਹਲ ਕਰਨ ਬਾਰੇ ਸੋਚਣ।
ਹੁਣ ਸਬੰਧਤ ਲੇਖਕਾਂ ਦਾ ਫਰਜ ਬਣਦਾ ਹੈ ਕਿ ਉਪ੍ਰੋਕਤ ਸਵਾਲਾਂ ਦੇ ਜੁਵਾਬ ਦੇਣ ਜਾਂ ਪਾਠਕਾਂ ਦੀ ਸੱਥ `ਚ ਇਹ ਸਪੱਸ਼ਟ ਕਰਨ ਕਿ ਉਹ ਕਰਤਾਪੁਰੀ ਬੀੜ ਸਬੰਧੀ ਵਿਚਾਰ-ਚਰਚਾ ਕਰਕੇ, ਸੱਚ ਨੂੰ ਪ੍ਰਗਟ ਕਰਨ ਤੋਂ ਕੰਨੀ ਕਤਰਾ ਕੇ ਘਬਰਾਹਟ ਕਿਉਂ ਮਹਿਸੂਸ ਕਰਦੇ ਹਨ?
ਧੰਨਵਾਦ ਸਹਿਤ
ਸਰਵਜੀਤ ਸਿੰਘ


(22/06/11)
ਬਲਦੇਵ ਸਿੰਘ

ੴਸਤਿਨਾਮ

ਸਿੱਖ ਮਾਰਗ ਦੇ ਸੂਝਵਾਨ ਸਭ ਪਾਠਕ, ਵਿਦਵਾਨ, ਲਿਖਾਰੀ ਵੀਰਾਂ ਨੂੰ, ਦਾਸ ਬਲਦੇਵ ਵਲੋਂ ਬਹੁਤ ਹੀ ਨਿਮਰਤਾ ਪੂਰਵਕ, ਹੱਥ ਜੋੜ ਕੇ, ਭਰਾਤਰੀ ਭਾਵ ਅਧੀਨ ਬਹੁਤ ਹੀ ਭਾਵੁਕ ਹੋ ਕੇ, ਤੁਹਾਡੇ ਸਭ ਦੇ ਪ੍ਰੇਮ ਵੱਸ ਬਹੁਤ ਹੀ ਦੀਨ ਅਧੀਨ ਹੋ ਕੇ, ਬੇਨਤੀ ਹੈ। ਬੇਨਤੀ ਧਿਆਨ ਦੇ ਕੇ ਸੁਣਨਾਂ ਜੀ,

ਗੁਰੂ ਨਾਨਕ ਦੇ ਨਾਮ ਦੀ ਦੁਹਾਈ ਵੀਰੋ, ਸਮਝੋ, ਵਿਚਾਰੋ, ਖੁਦ ਸਮਝੋ, ਕਿਸੇ ਨੂੰ ਨਾਂ ਸਮਝਾਉ, ਵੀਰੋ ਜਿਹੜਾ ਕਿਸੇ ਨੂੰ ਸਮਝਾਉਣਾਂ ਚਾਹੁੰਦਾ ਹੈ, ਪਹਿਲੇ ਉਹ ਇਹ ਵਿਚਾਰ ਕਰੇ, ਕੇ ਕੀ ਉਹ ਆਪ ਸਮਝਿਆ ਹੋਇਆ ਹੈ। ਹੋ ਸਕੇ ਤਾਂ ਉਹ ਆਪਣੀਂ ਸਮਝ ਦੇ ਦਾਇਰੇ ਦਾ ਕੁੱਝ ਨਾਂ ਕੁੱਝ ਪ੍ਰਰਮਾਣ, ਜਾਂ ਆਪਣੇਂ ਦਾਇਰੇ ਦੀ ਕੁੱਝ ਪਰਖ ਕਰੇ।

ਕਿਉਂ ਕੇ ਹਰ ਇੱਕ ਦੀ ਸਮਝ ਦਾ ਇੱਕ ਦਾਇਰਾ ਹੁੰਦਾ ਹੈ ਇੱਕ ਹੱਦ ਹੁੰਦੀ ਹੈ

(ਮਿਸਾਲ ਦੇ ਤੌਰ ਤੇ ਮੇਰੀ ਹੱਦ ਜਾਂ ਦਾਇਰਾ ਸਿਰਫ ਗੁਰਬਾਣੀਂ ਤੱਕ ਹੈ, ਇਤਿਹਾਸ ਬਾਰੇ ਮੈਨੂੰ ਕੋਈ ਖਾਸ ਜਾਣਕਾਰੀ ਨਹੀਂ ਹੈ। (ਜਿਵੇ ਕੇ ਕਾਫੀ ਦੇਰ ਤੋਂ ਅਕਾਲ-ਤਖਤ ਤੇ ਵਿਚਾਰ ਚਰਚਾ ਚੱਲ ਰਹੀ ਹੈ) ਇਸ ਵਾਸਤੇ ਮੈਂ ਇਸ ਚਰਚਾ ਵਿੱਚ ਭਾਗ ਨਹੀਂ ਲੈ ਸਕਦਾ, ਪਰ ਮੈਂ ਇਸ ਚਰਚਾ ਵਿੱਚ ਹਿੱਸਾ ਲੈ ਰਹੇ ਵਿਦਵਾਨ ਵੀਰਾਂ ਦੇ ਲੇਖ ਅਕਸਰ ਪੜ੍ਹਦਾ ਰਹਿੰਦਾ ਹਾਂ। ਕਈਆਂ ਦੇ ਤਰਕਾਂ ਨਾਲ ਮੈਂ ਸਹਿਮਤ ਹਾਂ, ਅਤੇ ਕਈਆਂ ਦੇ ਵਿਚਾਰਾਂ ਅਤੇ ਸੁਭਾਉ ਨਾਲ ਮੈਂ ਬਹੁਤ ਹੀ ਜਿਆਦਾ ਸਹਿਮਤ ਹਾਂ, ਉਹਨਾਂ ਦੇ ਸੁਭਾਉ ਮੈਨੂੰ ਬਹੁਤ ਹੀ ਚੰਗੇ ਲੱਗਦੇ ਹਨ। ਵੈਸੇ ਮੈਨੂੰ ਹਰ ਵਿਰੋਧੀ ਜਾਂ ਸਹਿਮਤੀ ਵਾਲੇ ਨਾਲ ਬਰਾਬਰ ਦਾ ਅਤੇ ਦਿਲੀ ਪਿਆਰ ਹੈ, ਭਾਵੇਂ ਕਿ ਉਹ ਮੇਰਾ ਹੀ ਕੱਟੜ ਵਿਰੋਧੀ ਕਿਉਂ ਨਾਂ ਹੋਵੇ, ਇਸੇ ਵਾਸਤੇ ਹੀ ਮੇਰਾ ਅੱਜ ਤੱਕ ਕਿਸੇ ਨਾਲ ਵੀ ਕੋਈ ਗਰੁੱਪ ਨਹੀਂ ਬਣਿਆਂ। ਮੇਰੇ ਵਾਸਤੇ ਸੱਭ ਬਰਾਬਰ ਹਨ ਪਿਆਰੇ ਹਨ)

ਸੋ ਹਰ ਇੱਕ ਨੂੰ ਪਹਿਲੇ ਆਪਣੀਂ ਹੱਦ ਦਾ ਗਿਆਨ ਹੋਣਾਂ ਜਰੂਰੀ ਹੈ। ਅਸੀਂ ਦੂਸਰਿਆਂ ਨੂੰ ਉਸ ਦੀਆਂ ਹੱਦਾਂ ਦਿਖਾਉਂਦੇ ਹਾਂ, ਪਰ ਆਪਣੀਂ ਹੱਦ ਵਿੱਚ ਕੋਈ ਨਹੀਂ ਰਹਿੰਦਾ। ਜਦ ਅਸੀਂ ਆਪਣੀਂ ਹੱਦ ਟੱਪ ਕੇ ਦੂਸਰਿਆਂ ਦੀ ਹੱਦ ਵਿੱਚ ਦਾਖਲ ਹੋਵਾਂ ਗੇ, ਤਾਂ ਸਾਮਣੇਂ ਵਾਲਾ ਸਾਨੂੰ ਘਿਉ ਸ਼ੱਕਰ ਨਹੀਂ ਪਾਵੇਗਾ।

ਸਾਡੀ ਹੱਦ ਕੀ ਹੈ? ਅਤੇ ਇਸ ਦਾ ਪਤਾ ਜਾਂ ਪਰਖ ਕਿਵੇਂ ਕਰੀਏ?

ਮਿਸਾਲ ਦੇ ਤੌਰ ਤੇ ਦਾਸ ਨੇਂ ਸ: ਚੰਦੀ ਜੀ ਦੇ ੩੦/੫/੨੦੧੧ ਵਾਲੇ ਪੱਤਰ “ਸਿੱਖਾਂ ਨੂੰ ਆਪਣੇ ਨਾਲ ਸਬੰਧਤ ਇਕ-ਇਕ ਅੱਖਰ ਖੋਖਣ ਦੀ ਲੋੜ ਹੈ” ਬਾਰੇ ਆਪਣੇਂ ਕੁੱਝ ਵਿਚਾਰ ੫/੬/੨੦੧੧ ਵਾਲੇ ਆਪਣੇਂ ਪੱਤਰ ਵਿੱਚ ਲਿਖੇ ਸਨ। ਸਰਦਾਰ ਚੰਦੀ ਜੀ ਦਾ ਲੇਖ ਪੜ੍ਹ ਕੇ ਮੈਂ ਉਹਨਾਂ ਨੂੰ ਇੱਕ ਛੋਟਾ ਜਿਹਾ ਸਵਾਲ ਕੀਤਾ ਸੀ, ਕਿ ਸਰਦਾਰ ਅਮਰਜੀਤ ਸਿੰਘ ਜੀ ਚੰਦੀ ਜੀ, ਸਾਡੇ ਧਰਮ ਵਿੱਚ ਆ ਚੁਕੀਆਂ ਸਮਾਜਿਕ ਅਤੇ ਧਾਰਮਿਕ ਕੁਰੀਤੀਆਂ, ਅਤੇ ਅਗਿਆਨਤਾ ਜਾਂ ਜਾਹਲ ਪੁਣੇਂ ਦੀ ਜੋ ਤਸਵੀਰ ਆਪ ਜੀ ਨੇਂ ਬਿਆਨ ਕੀਤੀ ਹੈ। ਬਿਲਕੁਲ ਠੀਕ ਹੈ ਜੀ, ਜੇ ਹੋ ਸਕੇ ਤਾਂ ਆਪ ਜੀ, ਇਸ ਦੇ ਹਲ ਜਾਂ ਇਲਾਜ ਬਾਰੇ ਵੀ ਕੋਈ ਸੁਝਾਉ ਜਾਂ ਉਪਾਉ ਜਰੂਰ ਦੱਸੋ ਜੀ। ਜਿਸ ਨਾਲ ਇਹ ਜਾਹਲ ਪੁਣਾਂ ਦੂਰ ਹੋ ਸਕੇ ਜੀ।

ਜਿਸ ਗੱਲ ਦਾ ਜਾਂ ਜਿਸ ਬੁਰਾਈ ਦਾ ਅਸੀਂ ਹੱਲ ਨਹੀਂ ਜਾਣਦੇ, ਉਸ ਬੁਰਾਈ ਦੀ ਮਿੱਟੀ ਨੂੰ ਅੱਛਾਈ ਦੇ ਜਲ ਨਾਲ ਧੋਣ ਦੀ ਬਜਾਏ, ਅਸੀਂ ਉਸ ਤੇ ਨਿੰਦਾ ਦਾ ਚਿੱਕੜ ਸੁਟਦੇ ਹਾਂ। ਦੂਸਰਿਆਂ ਦੇ ਔਗਣ ਦੇਖਦੇ ਹਾਂ, ਜਾਂ ਗਿਣਦੇ ਹਾਂ। ਪਰ ਅਸੀਂ ਉਸ ਦੇ ਔਗਣ ਦੂਰ ਕਰਨ ਵਿੱਚ ਉਸ ਦੀ ਮਦਦ ਨਹੀਂ ਕਰ ਸੱਕਦੇ, (ਮਦਦ ਕਰਨਾਂ ਸਿੱਖ ਦਾ ਧਰਮ ਹੈ) ਮਦਦ ਕਰਨ ਦੀ ਬਜਾਏ ਉਲਟਾ ਝਗੜਾ ਕਰਦੇ ਹਾਂ। ਜਿਸ ਗਿਆਨ ਦਾ ਸਾਨੂੰ ਖੁਦ ਨੂੰ ਤਾਂ ਪਤਾ ਨਹੀਂ, ਉਹ ਗਿਆਨ ਅਸੀਂ ਦੂਸਰਿਆਂ ਨੂੰ ਦੇਣਾਂ (ਧੋਪਣਾਂ) ਚਾਹੁੰਦੇ ਹਾਂ। ਜਿਸ ਦਾ ਨਤੀਜਾ ਇਹ ਹੁੰਦਾ ਹੈ, ਕਿ ਅਗਲਾ ਅੱਗੋਂ ਉਲਟਾ ਗਿਆਨ ਸਾਡੇ ਮੱਥੇ ਵਿੱਚ ਕੱਢ ਮਾਰਦਾ ਹੈ। ਅਜੇਹੀਆਂ ਅਨੇਕਾਂ ਮਿਸਾਲਾਂ ਹਨ, ਜਿਸ ਨੂੰ ਅਸੀਂ ਕਹਿ ਸੱਕਦੇ ਹਾਂ, ਆਪਣੀਂ ਹੱਦ ਟੱਪ ਕੇ, ਦੂਸਰਿਆਂ ਦੀ ਹੱਦ ਵਿੱਚ ਦੱਖਲ ਦੇਣਾਂ। ਜੋ ਆਮ ਕਰਕੇ ਥੋੜਾ ਬਹੁਤ ਸਾਰੇ ਹੀ ਕਰ ਰਹੇ ਹਨ, ਅਤੇ ਅਗਲੇ ਪਾਸਿਉ ਉੱਤਰ ਵੀ ਲੈ ਰਹੇ ਹਨ।

ਆਮ ਕਰਕੇ ਬਹੁਤੇ ਵਿਦਵਾਨ ਲਿਖਾਰੀ, ਅਕਸਰ ਹੀ ਆਪਣੇਂ ਲੇਖਾਂ ਵਿੱਚ ਆਪਣੇਂ ਅਜੇਹੇ ਕੀਮਤੀ ਵਿਚਾਰ ਲਿਖਦੇ ਰਹਿੰਦੇ ਹਨ। ਆਮ ਦੇਖਣ ਵਿੱਚ ਆਉਂਦਾ ਹੈ, ਬਹੁਤੇ ਲੇਖਾਂ ਵਿੱਚ ਸਿਰਫ ਕਿਸੇ ਨਾਂ ਕਿਸੇ ਬੁਰਾਈ ਦਾ ਹੀ ਜਿਕਰ ਹੁੰਦਾ ਹੈ, ਜਾਂ ਲਿਖਾਰੀ ਨੇਂ ਪੂਰੇ ਦੇ ਪੂਰੇ ਲੇਖ ਵਿੱਚ ਦੂਸਰਿਆਂ ਦੀ ਬੁਰਾਈ ਤੇ ਹੀ ਜੋਰ ਦਿੱਤਾ ਹੁੰਦਾ ਹੈ। ਉਸ ਦਾ ਸਾਰਾ ਲੇਖ ਬੁਰਾਈਆਂ ਅਤੇ ਨਿੰਦਾ ਤੋਂ ਸ਼ੁਰੂ ਹੋ ਕੇ ਨਿੰਦਾ ਅਤੇ ਬੁਰਾਈਆਂ ਤੇ ਹੀ ਖਤਮ ਹੋ ਜਾਂਦਾ ਹੈ। ਗਿਆਨ ਦੀ ਜਾਂ ਉਸ ਬੁਰਾਈ ਨੂੰ ਖਤਮ ਕਰਨ ਦੀ (ਜਿਸ ਬੁਰਾਈ ਦਾ ਜ਼ਿਕਰ ਉਹ ਕਰ ਰਿਹਾ ਹੁੰਦਾ ਹੈ) ਇੱਕ ਵੀ ਗੱਲ ਉਸ ਦੇ ਪੂਰੇ ਲੇਖ ਵਿੱਚ ਨਹੀਂ ਹੁੰਦੀ। ਅਜੇਹੇ ਲੇਖ ਪੜ੍ਹ ਪੜ੍ਹ ਕੇ, ਸਿੱਖਾਂ ਵਿੱਚ ਆਈਆਂ ਗਿਰਾਵਟਾਂ ਦਾ ਗਿਆਨ ਤਾਂ ਜਰੂਰ ਹੋ ਜਾਂਦਾ ਹੈ। ਪਰ ਗਿਰਾਵਟਾਂ ਨੂੰ ਦੂਰ ਕਰਨ ਦਾ ਉਪਾਉ ਕਿਧਰੇ ਵੀ ਨਜ਼ਰ ਨਹੀਂ ਆਉਂਦਾ।

ਅਸੀਂ ਸਾਰੇ ਹੀ ਬੁਰਾਈਆਂ ਦੇਖ ਤਾਂ ਸੱਕਦੇ ਹਾਂ, ਪਰ ਬੁਰਾਈਆ ਦੂਰ ਨਹੀਂ ਕਰ ਸੱਕਦੇ। ਬਲਕਿ ਦੂਸਰਿਆਂ ਦੀਆਂ ਬੁਰਾਈਆਂ ਗਿਣਾ ਕੇ, ਬੁਰਾਈਆਂ ਦੀ ਗਿਣਤੀ ਵਿਚ, ਇੱਕ ਹੋਰ ਬੁਰਾਈ ਦਾ ਵਾਧਾ ਕਰਨ ਵਿਚ, ਆਪਣਾਂ ਯੋਗਦਾਨ ਪਾ ਰਹੇ ਹਾਂ। (ਕਿਸੇ ਦੀ ਬੁਰਾਈ ਦੇਖਣਾਂ ਵੀ ਤਾਂ ਇੱਕ ਬੁਰਾਈ ਹੀ ਹੈ) ਇਸ ਤਰਾਂ ਅਸੀਂ ਸਾਰੇ ਮਿਲ ਕੇ ਹਰ ਰੋਜ ਹੀ ਸੈਕੜਿਆਂ ਦੀ ਗਿਣਤੀ ਵਿੱਚ ਆਪਣੀਆਂ-ਆਪਣੀਆਂ ਬੁਰਾਈਆਂ ਵਿੱਚ ਵਾਧਾ ਕਰ ਰਹੇ ਹਾਂ। ਬੁਰਾਈਆਂ ਦੇ ਵਾਧੇ ਦੇ ਨਾਲ ਨਾਲ ਅਸੀਂ ਝਗੜੇ ਦੀ ਅੱਗ ਨੂੰ ਵੀ ਹਵਾ ਦੇ ਰਹੇ ਹਾਂ। ਕੀ ਇਹਨਾਂ ਬੁਰਾਈਆਂ ਅਤੇ ਝਗੜੇ ਦਾ, ਕੋਈ ਅੰਤ ਜਾਣਦਾ ਹੈ? । ਜੇ ਨਹੀਂ ਜਾਣਦਾ, ਤਾਂ ਇਹ ਲਿਖਾਰੀ ਦੀ ਕਲਮ, ਕਲਮ ਨਹੀਂ ਇਹ ਤਲਵਾਰ ਹੈ। ਇਹ ਗਿਆਨ ਪਾਣੀਂ ਨਹੀਂ, ਇਹ ਗਿਆਨ ਤੇਲ ਹੈ, ਐਸਾ ਗਿਆਨ ਅਮ੍ਰਿਤ ਨਹੀਂ, ਇਹ ਜਹਿਰ ਹੈ। ਜੇ ਤਾਂ ਗੁਰਮਤਿ ਦੀ ਗੱਲ ਕਰੀਏ ਤਾਂ, ਕਿਸੇ ਦੀ ਨਿੰਦਾ ਜਾਂ ਬੁਰਾਈ ਕਰਨਾਂ ਤਾਂ ਦੂਰ, ਸੁਣਨਾਂ ਵੀ ਗੁਨਾਹ ਹੈ।

ਕੀ ਕੋਈ ਵੀਰ ਹੈ! ਜੋ ਦੂਸਰਿਆਂ ਦੀ ਬੁਰਾਈ ਦੂਰ ਕਰ ਸੱਕਦਾ ਹੋਵੇ? ਜਾਂ ਸਿਰਫ ਆਪਣੀਂ ਹੀ ਬੁਰਾਈ ਦੂਰ ਕਰ ਸੱਕਦਾ ਹੋਵੇ? ਜਾਂ ਕਿਸੇ ਨੂੰ ਹੀ ਆਪਣੀਂ ਬੁਰਾਈ ਨਜ਼ਰ ਆਉਂਦੀ ਹੋਵੇ? ਜਾਂ ਜਦੋਂ ਕੋਈ ਦੂਸਰਾ ਹੀ ਸਾਡੀ ਕੋਈ ਬੁਰਾਈ ਸਾਨੂੰ ਦੱਸੇ, ਤਾਂ ਉਦੋਂ ਹੀ ਅਸੀਂ ਆਪਣੀਆਂ ਬੁਰਾਈਆਂ ਤੇ ਗੌਰ ਕਰਨਾਂ ਚਾਹੁੰਦੇ ਹੋਈਏ। ਸੱਭ ਲਿਖਾਰੀਆਂ ਨੂੰ ਇੱਕ ਛੋਟੀ ਜਿਹੀ ਬੇਨਤੀ ਕਰਨੀਂ ਚਾਹੁੰਦਾ ਹਾਂ ਜੀ, ਕਿ ਆਪਾਂ ਦੂਸਰਿਆਂ ਦੀ ਨਿੰਦਾ ਵੀ ਬਹੁਤ ਕਰ ਲਈ ਹੈ। ਬੁਰਾਈਆਂ ਵੀ ਬਹੁਤ ਕਰ ਲਈਆਂ ਹਨ। ਦੂਸਰਿਆਂ ਨਾਲ ਝਗੜਾ ਵੀ ਬਹੁਤ ਕਰ ਲਿਆ ਹੈ। ਦੂਸਰਿਆਂ ਤੇ ਅਪਣਾਂ ਗਿਆਨ ਵੀ ਬਹੁਤ ਧੋਪ ਲਿਆ ਹੈ। ਦੂਸਰਿਆਂ ਤੇ ਚਿੱਕੜ ਵੀ ਬਹੁਤ ਸੁੱਟ ਲਿਆ ਹੈ। ਕੀ ਹੁਣ ਕੁੱਝ ਇਸ ਤੋਂ ਉਲਟ ਵੀ ਕੋਈ ਕੰਮ ਕਰ ਵੇਖੀਏ? ਵੈਸੇ ਜਿਨ੍ਹਾਂ ਦਾ ਮਨ ਅਜੇ ਨਹੀਂ ਭਰਿਆ, ਉਹ ਇਹ ਪੰਜੇ ਕੰਮ ਜਾਰੀ ਵੀ ਰੱਖ ਸੱਕਦੇ ਹਨ।

ਸਿੱਖ ਮਾਰਗ ਤੋਂ ਬਾਹਰ ਵੀ ਇੱਕ ਸੰਸਾਰ ਹੈ। ਜਿਸ ਵਿੱਚ ਸਿੱਖੀ ਸੈਂਕੜੇ ਅਤੇ ਹਜ਼ਾਰਾਂ ਹੀ ਹਿਸਿਆਂ ਵਿੱਚ ਵੰਡੀ ਹੋਈ ਹੈ। ਉਸ ਸੰਸਾਰ ਤੇ ਅਸੀਂ ਫਤਿਹ ਹਾਸਲ ਕਰਨੀਂ ਚਾਹੁੰਦੇ ਹਾਂ। ਉਹ ਵੀ ਸਿਰਫ ਝਗੜੇ, ਵੈਰ, ਵਿਰੋਧ, ਨਫਰਤ, ਅਤੇ ਨਿੰਦਾ ਦੇ ਹਥਿਆਰ ਨਾਲ। ਕੀ ਵੈਰ, ਵਿਰੋਧ, ਨਫਰਤ, ਅਤੇ ਨਿੰਦਾ ਅਤੇ ਝਗੜੇ ਤੋਂ ਬਿਨਾਂ ਕੋਈ ਹੋਰ ਹਥਿਆਰ ਵੀ ਹੈ ਸਾਡੇ ਪਾਸ? ? ? ? । ਕੀ ਸਾਡੇ ਪਾਸ ਕੋਈ ਐਸਾ ਹਥਿਆਰ ਹੈ, ਜਿਸ ਨਾਲ ਸ਼ਰੋਮਣੀ ਕਮੇਟੀ ਤੋਂ ਲੈ ਕੇ ਸਾਰੇ ਪੰਥਕ ਅਦਾਰੇ, ਸਾਰੇ ਗਰੁੱਪ, ਸਾਰੇ ਅਖਬਾਰ, ਸਾਰੀਆਂ ਵੈਬ ਸਾਈਟਾਂ, ਹਰ ਛੋਟੀ ਵੱਡੀ ਜਥੇ ਬੰਦੀ, ਸਾਰੇ ਬਾਬੇ, ਅਤੇ ਸਾਰੇ ਡੇਰੇਦਾਰ, ਇੱਕ ਹੀ ਛੱਤ ਦੇ ਹੇਠ ਇਕੱਠੇ ਹੋ ਜਾਣ। ਅਤੇ ਇਹਨਾਂ ਸਾਰਿਆਂ ਦਾ ਆਪਸ ਵਿੱਚ ਐਨਾਂ ਪਿਆਰ ਹੋਵੇ ਕਿ ਵਿਚੋਂ ਹਵਾ ਵੀ ਨਾਂ ਲੰਘ ਸਕੇ। ਅਤੇ ਕੀ ਇੰਜ ਹੋਣਾਂ ਚਾਹੀਦਾ ਹੈ ਜਾਂ ਨਹੀਂ? ਕੀ ਕੋਈ ਸੱਜਣ ਇਸ ਗੱਲ ਦੀ ਤਮੰਨਾਂ ਜਾਂ ਤਵੱਕੋਂ ਕਰ ਸੱਕਦਾ ਹੈ? ਕਿ ਐਸਾ ਵੀ ਕਿਤੇ ਹੋ ਸੱਕਦਾ ਹੈ! ! ! ! !

ਕੀ ਸੱਭ ਵਿੱਚ ਏਕਾ ਜਰੂਰੀ ਨਹੀਂ ਹੈ? ਕੀ ਸੱਭ ਵਿੱਚ ਪਿਆਰ ਜਰੂਰੀ ਨਹੀਂ ਹੈ? ਕੀ ਇਹ ਜਰੂਰੀ ਨਹੀਂ ਹੈ, ਕਿ ਕਿਸੇ ਵਿੱਚ ਵੀ ਇੱਕ ਰੱਤੀ ਭਰ ਦਾ ਵੀ ਮੱਤ ਭੇਦ ਨਾਂ ਹੋਵੇ।

ਸੱਭ ਦੀ ਗੱਲ ਛੱਡੋ, ਕੀ ਸਿਰਫ “ਸਿੱਖ ਮਾਰਗ” ਦੇ ਲਿਖਾਰੀਆਂ ਦੇ ਸਾਰੇ ਮੱਤਭੇਦ ਦੂਰ ਹੋ ਸੱਕਦੇ ਹਨ?

ਅੱਜ ਸਰਦਾਰ ਜਸਬੀਰ ਸਿੰਘ ਜੀ ਕੈਲਗਰੀ ਜੀ ਨੇਂ ਕਈ ਦਿਨਾਂ ਜਾਂ ਹਫਤਿਆਂ ਬਾਦ ਇੱਕ ਪੱਤਰ ਲਿਖਿਆ ਹੈ। ਇਹਨਾਂ ਦਾ ਪੱਤਰ ਪੜ੍ਹ ਕੇ ਇੰਜ ਲੱਗਦਾ ਹੈ, ਜਿਵੇਂ ਕਈ ਦਿਨਾਂ ਦੀ ਸੋਚ ਵਿਚਾਰ ਕਰਨ ਤੋਂ ਬਾਦ, ਇਹਨਾਂ ਨੇਂ ਆਪਣੇਂ ਬਹੁਤ ਹੀ ਸੁਹਣੇਂ ਵਿਚਾਰ ਲਿਖੇ ਹਨ। ਆਪਸੀ ਮੱਤ ਭੇਦ ਦੂਰ ਕਰਨ ਦਾ, ਪਿਆਰ ਅਤੇ ਗਿਆਨ ਦਾ ਸੰਦੇਸ਼ ਮਿਲਦਾ ਹੈ ਇਹਨਾਂ ਦੇ ਪੱਤਰ ਵਿਚੋਂ। ਅਤੇ ਨਾਲ ਹੀ ਇੱਕ ਉਸਾਰੂ ਵਿਚਾਰ ਚਰਚਾ ਕਰਨ ਦੀ ਸਹੀ ਸੇਧ ਵੀ ਮਿਲਦੀ ਹੈ, ਇਹਨਾਂ ਦੇ ਪੱਤਰ ਵਿਚੋਂ। ਵੀਰ ਸਰਦਾਰ ਜਸਬੀਰ ਸਿੰਘ ਜੀ, ਬੇਨਤੀ ਹੈ ਜੀ ਕਿ ਆਪ ਜੀ ਨੂੰ ਡਾ: ਇਕਬਾਲ ਸਿੰਘ ਜੀ ਲੇਖ ਵਿਚੋਂ, ਸਿਰਫ “ਆਪਾ ਵਿਰੋਧੀ” ਗੱਲਾਂ ਹੀ ਦਿੱਸੀਆਂ ਹਨ, ਜਾਂ ਕੋਈ ਸਹੀ ਗੱਲ ਵੀ ਦਿੱਸੀ ਹੈ। ਵੀਰ ਜੀ ਇਸੇ ਤਰਾਂ ਹੀ ਦੂਸਰੇ ਲਿਖਾਰੀ ਵੀ ਤੁਹਾਡੇ ਲੇਖਾਂ ਦੀਆਂ ਸਿਰਫ ਗਲਤੀਆਂ ਹੀ ਪਕੜਦੇ ਹਨ। ਕੀ ਇਸ ਨੂੰ ਅਸੀਂ ਇੱਕ ਉਸਾਰੂ ਵਿਚਾਰ ਗੋਸ਼ਟੀ ਕਹਿ ਸੱਕਦੇ ਹਾਂ।

ਝਗੜੇ ਅਤੇ ਗਿਆਨ ਵਿੱਚ ਕੀ ਕੋਈ ਫਰਕ ਹੈ। ਕੀ ਗੁਰੂ ਨਾਨਕ ਦੇ ਉਪਦੇਸ਼ ਦਾ ਪ੍ਰਚਾਰ ਸਿਰਫ ਇੱਕ ਝਗੜੇ ਦਵਾਰਾ ਹੀ ਹੋ ਸੱਕਦਾ ਹੈ। ਹੋਰ ਕਿਸੇ ਵਿਸ਼ੇ ਤੇ ਵਿਚਾਰ ਕਰਨ ਤੋਂ ਪਹਿਲੇ ਜੇ ਇਸ ਝਗੜੇ ਨੂੰ ਵੀ ਇੱਕ ਵਿਸ਼ਾ ਮੰਨ ਕੇ, ਇਸ ਤੇ ਵਿਚਾਰ ਕੀਤੀ ਜਾਵੇ, ਕਿ ਆਪਸ ਵਿੱਚ ਝਗੜਾ ਹੁੰਦਾ ਹੀ ਕਿਉਂ ਹੈ? ।

ਕੀ ਕੋਈ ਵੀਰ ਇਸ ਆਪਸੀ ਝਗੜੇ ਦਾ ਹੱਲ ਜਾਣਦਾ ਹੈ? । ਅਤੇ ਕੀ ਕੋਈ ਵੀਰ ਸਾਰੀ ਸਿੱਖ ਕੌਮ ਦੇ ਝਗੜਿਆਂ ਦਾ ਹੱਲ ਜਾਣਦਾ ਹੈ? ।

ਦਾਸ ਬਲਦੇਵ ਸਿੰਘ।


(22/06/11)
ਅਮਰ ਜੀਤ ਸਿੰਘ ਚੰਦੀ

ਦਾ ਖਾਲਸਾ ਗਰੁਪ ਨੇ ਸਿੰਘ-ਸਭਾ ਗੋਲ ਮਾਰਕਿਟ ਦੇ ਆਰਥਿਕ ਸਹਿਯੋਗ ਨਾਲ ਸ਼ਹੀਦ ਊਧਮ ਸਿੰਘ ਨਗਰ (ਉਤ੍ਰਾਖੰਡ) ਵਿੱਚ ਗੱਡੀ, ਗੁਰਮਤਿ ਗਿਆਨ ਦੀ ਮੋੜ੍ਹੀ
ਇਹ ਇਸ ਇਲਾਕੇ ਦੇ ਸੱਠ ਸਾਲ ਦੇ ਇਤਿਹਾਸ ਵਿੱਚ ਇੱਕ ਨਵਾਂ ਤਜਰਬਾ ਸੀ, ਜਿਸ ਨੂੰ ਸ਼ੁਰੂ ਕਰਨ ਵੇਲੇ ਤਕ ਪ੍ਰਬੰਧਕਾਂ ਦੇ ਦਿਲ ਇਸ ਬਾਰੇ, ਇਸ ਫਿਕਰ ਵਿੱਚ ਸਨ ਕਿ ਪੰਥ ਦੇ ਮੌਜੂਦਾ ਹਾਲਾਤ ਵਿਚ, ਪਤਾ ਨਹੀਂ ਸੰਗਤ ਕਿਵੇਂ ਜਿਹਾ ਹੁੰਗਾਰਾ ਦੇਵੇਗੀ? ਪਰ ਇਲਾਕੇ ਵਿੱਚ ਪਿਛਲੇ ਇੱਕ ਸਾਲ ਦੀ ਮਿਹਨਤ ਨੇ ਰੰਗ ਵਿਖਾਇਆ, ਕੈਂਪ ਨੂੰ ਸ਼ੁਰੂ ਕਰਨ ਵਾਲੇ ਦਿਨ ਤਕ ੪੮੦ ਬੱਚੇ-ਬੱਚੀਆਂ ਦਾਖਲਾ ਲੈ ਚੁੱਕੇ ਸਨ, ਅਤੇ ਬਹੁਤ ਸਾਰੇ ਅਜੇ ਵੀ ਪਹੁੰਚ ਕਰ ਰਹੇ ਸਨ, ਜਿਨ੍ਹਾਂ ਨੂੰ ਮਜਬੂਰੀ ਵੱਸ ਮਨ੍ਹਾ ਕਰਨਾ ਪਿਆ।
੩੦ ਮਈ ਤੋਂ ੧੦ ਜੂਨ ਤਕ ਹਰ ਰੋਜ਼, ਸਵੇਰੇ ੮ ਵਜੇ ਤੋਂ ੧੧-੩੦ ਵਜੇ ਤਕ ਕੈਂਪ ਲੱਗਾ, ਜਿਸ ਵਿੱਚ ਇਲਾਕੇ ਦੇ ਚਾਰ ਗੁਰਦਵਾਰਿਆਂ ਨੇ, ਬੱਸਾਂ ਰਾਹੀਂ ਬੱਚੇ ਕੈਂਪ ਵਾਲੈ ਥਾਂ ਤੇ ਅਪੜਾਉਣ ਅਤੇ ਵਾਪਸ ਲਿਜਾਣ ਦੀ ਸੇਵਾ ਨਿਭਾਈ।
“ ਗਿਆਨ ਅੰਜਨ ਸਮਰ ਕੈਂਪ” ਦੇ ਨਾਮ ਥੱਲੇ ਲੱਗੇ ਇਸ ਕੈਂਪ ਦਾ ਸਲੇਬਸ ਹੇਠ ਲਿਖੇ ਅਨੁਸਾਰ ਸੀ।
੧, ਗੁਰਮੁਖੀ ਅੱਖਰ ਗਿਆਨ:- ਕੈਂਪ ਵਿੱਚ ਹਿੱਸਾ ਲੈਣ ਵਾਲੇ ਸਾਰੇ ਬੱਚਿਆਂ ਨੂੰ ਪੰਜਾਬੀ ਪੜ੍ਹਨੀ ਅਤੇ ਲਿਖਣੀ ਸਿਖਾਈ ਗਈ। ਇਸ ਦਾ ਸਭ ਤੋਂ ਉਜਲਾ ਪੱਖ ਇਹ ਸੀ ਕਿ ਇਸ ਵਿੱਚ ੪੦ ਦੇ ਕਰੀਬ ਬਜ਼ੁਰਗ ਬੀਬੀਆ ਅਤੇ ਵੀਰਾਂ ਨੇ ਵੀ ਪੰਜਾਬੀ ਪੜ੍ਹਨੀ ਅਤੇ ਲਿਖਣੀ ਸਿੱਖੀ।
੨, ਗੁਰਬਾਣੀ ਵਿਚਾਰ ਅਤੇ ਸੰਥਿਆ:- ਸਾਰੇ ਬੱਚਿਆਂ ਨੂੰ ਗੁਰਮਤ ਨਾਲ ਸਬੰਧਤ ਵਿਸ਼ੇ, ਸਿੱਖ, ਸਿੱਖੀ, ਸੁਚਮਤਾ, ਅਤੇ ਹੁਕਮ ਨੂੰ ਵਿਸਤਾਰ ਨਾਲ ਸਮਝਾਇਆ ਗਿਆ ਅਤੇ ਕਰਮ-ਕਾਂਡਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। +੨ ਤੋਂ ਵੱਡੇ (ਪੰਜਵੇਂ ਗਰੁਪ, ਜਿਸ ਦਾ ਨਾਮ ਡਾ. ਸਾਹਿਬ ਸਿੰਘ ਗਰੁਪ ਸੀ) ਬੱਚਿਆਂ ਨੂੰ ਜਪੁ ਬਾਣੀ ਦੀਆਂ ਪਹਿਲੀਆਂ ਪੰਜ ਪਉੜੀਆਂ ਦਾ ਅਰਥਾਂ ਸਹਿਤ ਗਿਆਨ ਦਿੱਤਾ ਗਿਆ। (ਇਹ ਵੀ ਵਰਨਣ ਯੋਗ ਹੈ ਕਿ ਪੰਜਾਂ ਗਰੁਪਾਂ ਦੇ ਨਾਮ ਵੀ, ਮਹਾਨ ਸਿੱਖ ਸ਼ਕਸੀਅਤਾਂ ਦੇ ਨਾਵਾਂ ਤੇ ਰੱਖੇ ਗਏ ਸਨ, ਜਿਵੇਂ ਪਹਿਲੀ ਦੂਸਰੀ ਦੇ ਬੱਚਿਆਂ ਦੇ ਗਰੁਪ ਦਾ ਨਾਮ, ਗਿਆਨੀ ਦਿੱਤ ਸਿੰਘ ਗਰੁਪ। ਤੀਸਰੀ ਤੋਂ ਪੰਜਵੀਂ ਤਕ ਦੇ ਗਰੁਪ ਦਾ ਨਾਮ, ਪ੍ਰੋ. ਗੁਰਮੁਖ ਸਿੰਘ ਗਰੁਪ। ਛੇਵੀਂ ਤੋਂ ਅੱਠਵੀਂ ਤਕ ਦੇ ਬੱਚਿਆਂ ਦੇ ਗਰੁਪ ਦਾ ਨਾਮ, ਭਾਈ ਕਾਨ੍ਹ ਸਿੰਘ ਨਾਭਾ ਗਰੁਪ ਅਤੇ ਨੌਵੀਂ ਤੋਂ ਗਿਆਰਵੀਂ ਤਕ ਦੇ ਬੱਚਿਆਂ ਦੇ ਗਰੁਪ ਦਾ ਨਾਮ ਭਾਈ ਕਰਮ ਸਿੰਘ ਹਿਸਟੋਰੀਅਨ ਗਰੁਪ ਰੱਖਿਆ ਗਿਆ ਸੀ)
੩, ਇਤਿਹਾਸ:- ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਤੇ ਪੂਰੀਆਂ ਉਤਰਦੀਆਂ ਸਾਖੀਆਂ ਰਾਹੀਂ, ਸਿੱਖ ਇਤਿਹਾਸ ਦੀ ਜਾਣਕਾਰੀ ਦਿੱਤੀ ਗਈ।
੪, ਦਸਤਾਰ ਅਤੇ ਕੇਸਕੀ ਸਿਖਲਾਈ:- ਬੱਚਿਆਂ ਨੂੰ ਦਸਤਾਰ ਸਜਾਉਣੀ ਸਖਾਈ ਗਈ। ੩੦ ਬੱਚੀਆਂ ਨੇ ਵੀ ਕੇਸਕੀ ਸਜਾਉਣੀ ਸਿੱਖੀ, ਜਿਨ੍ਹਾਂ ਵਿਚੋਂ ੭ ਨੇ ਤਾਂ ਪੱਕੇ ਤੌਰ ਤੇ ਕੇਸਕੀ ਧਾਰਨ ਕੀਤੀ।
੫, ਇੰਗਲਿਸ਼ ਸਪੀਕਿੰਗ; - ਕੈਂਪ ਵਿੱਚ ਬੱਚਿਆਂ ਨੂੰ ਅੰਗਰੇਜ਼ੀ ਬੋਲਣੀ ਵੀ ਸਿਖਾਈ ਗਈ।
੬, ਹੈਲਥ ਅਵੇਅਰਨੈਸ:- ਡਾ. ਹਰਪਾਲ ਸਿੰਘ ਅਤੇ ਡਾ. ਬੀਬੀ ਸਿਮਰਨ ਜੀਤ ਕੌਰ ਨੇ ਬੱਚਿਆਂ ਨੂੰ ਸਿਹਤ ਪੱਖੌ ਵੀ ਜਾਗਰੂਕ ਕੀਤਾ।
ਇਸ ਤੋਂ ਇਲਾਵਾ ਬੱਚਿਆਂ ਨੂੰ ਗਤਕਾ ਵੀ ਸਿਖਾਇਆ ਗਿਆ ਅਤੇ ਖੇਡਾਂ ਦੇ ਮੁਕਾਬਲੇ ਵੀ ਕਰਵਾਏ ਗਏ।
ਕੈਂਪ ਦੀ ਸਭ ਤੋਂ ਵੱਡੀ ਉਪਲਭਧੀ ਤਦ ਸਾਮ੍ਹਣੇ ਆਈ, ਜਦ ੭ ਜੂਨ ਵਾਲੇ ਦਿਨ ਬੱਚਿਆਂ ਨੂੰ ਖੰਡੇ ਬਾਟੇ ਦੀ ਪਾਹੁਲ ਬਾਰੇ, ਉਸ ਦੀ ਲੋੜ ਬਾਰੇ ਗਿਆਨ ਦਿੱਤਾ, ਤਾਂ ਪ੍ਰਬੰਧਕਾਂ ਦੇ ਚਿਤ-ਚੇਤੇ ਵੀ ਨਹੀਂ ਸੀ ਕਿ ਬੱਚਿਆਂ ਨੂੰ ਖੰਡੇ ਬਾਟੇ ਦੀ ਪਾਹੁਲ ਛਕਾਉਣ ਦਾ ਵੀ ਪ੍ਰਬੰਧ ਕਰਨਾ ਪਵੇਗਾ। ਬੱਚਿਆਂ ਵਿੱਚ ੭ ਤੋਂ ਹੀ ਇਸ ਬਾਰੇ ਚਰਚਾ ਚਲ ਪਈ ਸੀ ਪਰ ਪ੍ਰਬੰਧਕਾਂ ਨੂੰ ੮ ਨੁੰ ਹੀ ਭਿਣਕ ਲੱਗੀ। ਜਦ ਬੱਚਿਆਂ ਨੂੰ ਮਾਂ ਬਾਪ ਕੋਲੌਂ ਲਿਖਵਾ ਕੇ ਲਿਆਉਣ ਲਈ ਕਿਹਾ ਗਿਆ ਤਾਂ ੯ ਤਕ ੭੫ ਬੱਚਿਆਂ ਦੇ ਮਾਂ-ਬਾਪ ਦੀ ਮੰਜੂਰੀ ਮਿਲ ਗਈ ਸੀ। ਖੰਡੇ ਬਾਟੇ ਦੀ ਪਾਹੁਲ ਛਕਾਉਣ ਦਾ ਪ੍ਰਬੰਧ ਕੀਤਾ ਗਿਆ। ਮੌਕੇ ਤੇ ਪੰਜ ਹੋਰ ਬੱਚੇ ਤਿਆਰ ਹੋਏ, ੧੦ ਜੂਨ ਨੂੰ ਕੁਲ ੮੦ ਬੱਚੇ-ਬੱਚੀਆਂ ਨੂੰ ਖੰਡੇ-ਬਾਟੇ ਦੀ ਪਾਹੁਲ ਦਿੱਤੀ ਗਈ।
੧੦ ਤਾਰੀਖ ਦੇ ਇਨਾਮ ਵੰਡ ਸਮਾਗਮ ਦੇ ਦੀਵਾਨ ਵਿਚ, ਬੱਚਿਆਂ ਨੇ ਆਪ ਹੀ ਕੀਰਤਨ ਕੀਤਾ, ਆਪ ਹੀ ਅਰਦਾਸ ਕੀਤੀ, ਆਪ ਹੀ ਹੁਕਮ-ਨਾਮਾ ਲਿਆ ਅਤੇ ਆਪ ਹੀ ਪ੍ਰਸ਼ਾਦ ਵਰਤਾਇਆ।
ਇੱਕ ਹੋਰ ਗੱਲ ਵਰਨਣ ਯੋਗ ਹੈ ਕਿ ਸਰਦੀਆਂ ਦੇ ਦੋ ਦਿਨ ਦੇ ਕੈਂਪ ਲਈ ਵੀ ਬੁਕਿੰਗ, ਅਤੇ ਅਗਲੀਆਂ ਗਰਮੀਆਂ ਦੇ ਕੈਂਪ ਲਈ ਵੀ ਬੁਕਿੰਗ ਜ਼ੋਰ-ਸ਼ੋਰ ਤੇ ਚਾਲੂ ਹੈ। ਜੇ ਇਸ ਤਰ੍ਹਾਂ ਹੀ ਬੱਚਿਆਂ ਵਿੱਚ ਉਤਸ਼ਾਹ ਬਣਿਆ ਰਿਹਾ ਤਾਂ ੨-੩ ਸਾਲ ਵਿੱਚ ੪-੫ ਹੋਰ ਥਾਵਾਂ ਤੇ ਵੀ ਕੈਂਪ ਲਗਾਉਣ ਦਾ ਪ੍ਰਬੰਧ ਕਰਨਾ ਪਿਆ ਕਰੇਗਾ।
ਕੈਂਪ ਵਿੱਚ ਦਾਖਲੇ ਦੀ, ਪੜ੍ਹਾਉਣ ਦੀ, ਸਕਿਉਰਟੀ ਦੀ, ਦੁਪਹਿਰ ਦਾ ਖਾਣਾ ਬਨਾਉਣ ਅਤੇ ਵਰਤਾਉਣ ਦੀ, ਮੈਡੀਕਲ ਏਡ ਦੀ, ਦਸਤਾਰ ਅਤੇ ਕੇਸਕੀ ਸਜਾਉਣਾ ਸਿਖਾਉਣ ਦੀ, ਮਾਰਸ਼ਲ ਆਰਟ ਸਿਖਾਉਣ ਦੀ ਸੇਵਾ, ਸ. ਦਰਸ਼ਨ ਸਿੰਘ, ਸ. ਪਰਿਤਪਾਲ ਸਿੰਘ, ਸ. ਗੁਰਭੇਜ ਸਿੰਘ. ਸ. ਸੰਦੀਪ ਸਿੰਘ. ਸ. ਸੁਖਬੀਰ ਸਿੰਘ, ਸ. ਬਲਜੀਤ ਸਿੰਘ. ਬੀਬੀ ਅਮਨ ਦੀਪ ਕੌਰ, ਬੀਬੀ ਸਿਮਰਨ ਜੀਤ ਕੌਰ, ਬੀਬੀ ਗੁਰਮੀਤ ਕੌਰ, ਬੀਬੀ ਹਰਬੰਸ ਕੌਰ, ਬੀਬੀ ਸਤਨਾਮ ਕੌਰ, ਬੀਬੀ ਪਰਵਿੰਦਰ ਕੌਰ, ਬੀਬੀ ਸੁਖਵਿੰਦਰ ਕੌਰ, ਬੀਬੀ ਮਨਵੀਨ ਕੌਰ, ਬੀਬੀ ਬਲਵੀਨ ਕੌਰ, ਸ. ਸਤਨਾਮ ਸਿੰਘ, ਸ. ਗੁਰਜੀਤ ਸਿੰਘ, ਡਾ. ਹਰਪਾਲ ਸਿੰਘ, ਸ. ਜ਼ੋਰਾਵਰ ਸਿੰਘ. ਸ. ਰਵਿੰਦਰ ਸਿੰਘ, ਸ. ਕਰਮਜੀਤ ਸਿੰਘ ਅਤੇ ਸ. ਕੁਲਦੀਪ ਸਿੰਘ ਨੇ ਬੜੀ ਸ਼ਰਧਾ ਸਹਿਤ ਨਿਸ਼ੁਲਕ ਕੀਤੀ।
ਗੁਰਮਤਿ ਗਿਆਨ ਮਿਸ਼ਨਰੀ ਕਾਲਜ ਤੋਂ ਸਿਖਿਆ ਪਰਾਪਤ ਸ. ਪਰਮਜੀਤ ਸਿੰਘ ਨੇ ਕੈਂਪ ਦੇ ਇੰਚਾਰਜ ਦਾ ਫਰਜ਼ ਬੜੀ ਯੋਗਤਾ ਅਤੇ ਸੂਝ-ਬੂਝ ਨਾਲ ਨਿਭਾਇਆ।
ਅਮਰ ਜੀਤ ਸਿੰਘ ਚੰਦੀ ਫੋਨ:- ੯੫੬੮੫ ੪੧੪੧੪


(21/06/11)
ਸਰਵਜੀਤ ਸਿੰਘ

ਸ: ਗੁਰਮੀਤ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਹਿ।
ਆਪ ਜੀ ਦੇ ਖੋਜ ਭਰਭੂਰ ਲੇਖ ‘ਸਿੱਖ ਇਤਿਹਾਸਕ ਕੈਲੰਡਰ’ ਸਬੰਧੀ ਬੇਨਤੀ ਹੈ ਕਿ ਮੈ ਆਪ ਜੀ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਕਿ ਸਾਰੀ ਦੁਨੀਆਂ `ਚ ਜਿਹੜਾਂ ਕੈਲੰਡਰ ਪ੍ਰਚੱਲਤ ਹੈ ਸਾਡਾ ਉਸ ਬਿਨਾ ਗੁਜਾਰਾ ਨਹੀ ਹੋਣਾ ਪਰ ਜਿਹਨਾਂ ਮਹੀਨਿਆ ਦਾ ਨਾਮ ਬਾਣੀ ਵਿਚ ਦਰਜ ਹੈ ਕੀ ਉਨ੍ਹਾਂ ਨੂੰ ਛੱਡ ਦੇਣਾ ਜਾਇਜ ਹੈ ? ਆਪ ਜੀ ਦੇ ਬਚਨ, “ਪਰ ਪਤਾ ਨਹੀਂ ਸਿੱਖਾਂ ਉਪਰ “ਚੇਤੁ ਤੋਂ ਫਲਗੁਨਿ” ਮਹੀਨਿਆਂ ਦਾ ਕਿਉਂ ਭੂਤ-ਸਵਾਰ ਹੋ ਗਿਆ ਹੈ?” ਆਪ ਜੀ ਦੀ ਖੋਜ ਮੁਤਾਬਕ ਨਾਨਕਸ਼ਾਹੀ ਕੈਲੰਡਰ ੭-੮ ਦਿਨਾਂ ਦੇ ਫਰਕ ਤੋਂ ਇਲਾਵਾ, ਭਾਰਤ ਸਰਕਾਰ ਦੇ ਨੈਸ਼ਨਲ ਕੈਲੰਡਰ (ਸਾਕਾ ਕੈਲੰਡਰ) ਦੀ ਹੀ ਨਕਲ ਹੈ। ਮੈਨੂੰ ਬੁਹਤ ਹੀ ਹੈਰਾਨੀ ਹੋਈ ਕਿ ਅੱਜ ਜਿਥੇ ਇਕ ਸੈਕੰਡ ਦੇ ਵੀ ਅੱਗੋ ਹਿਸੇ ਕੀਤੇ ਜਾਂਦੇ ਹਨ ਆਪ ਜੀ ੭-੮ ਦਿਨਾਂ ਦੇ ਫਰਕ ਭਾਵ 604800-691200 ਸੈਕੰਡ ਦੇ ਫ਼ਰਕ ਨੂੰ ਫ਼ਰਕ ਹੀ ਨਹੀ ਸਮਝਦੇ। ਸਾਕਾ ਕੈਲੰਡਰ ਦੀਆਂ ਸੰਗਰਾਦਾਂ ਹਰ ਸਾਲ ਬਦਲ ਜਾਂਦੀਆਂ ਹਨ ਜਦੋਂ ਕਿ ਨਾਨਕਸ਼ਾਹੀ ਕੈਲੰਡਰ ਦੇ ਹਰ ਮਹੀਨੇ ਦੀ ਅਰੰਭਤਾ ਹਰ ਸਾਲ ਇਕੋ ਤਾਰੀਖ ਨੂੰ ਹੁੰਦੀ ਹੈ। ਸਾਕਾ ਕੈਲੰਡਰ ਦੇ ਸਾਲ ਦੀ ਲੰਬਾਈ 365.2587 ਦਿਨ ਹੈ ਜਦੋਂ ਕਿ ਨਾਨਕਸ਼ਾਹੀ ਕੈਲੰਡਰ ਦੇ ਸਾਲ ਦੀ ਲੰਬਾਈ 365.2425 ਦਿਨ ਹੈ। ਸਾਕਾ ਕੈਲੰਡਰ ਦੇ ਸਾਲ ਦਾ ਮੌਸਮੀ ਸਾਲ ਤੋਂ (365.242196 ਦਿਨ) ਲੱਗ-ਭੱਗ 60 ਸਾਲ ਪਿਛੋ ਇਕ ਦਿਨ ਦਾ ਫ਼ਰਕ ਪੈ ਜਾਂਦਾ ਹੈ ਜਦੋਂ ਕਿ ਨਾਨਕਸ਼ਾਹੀ ਕੈਲੰਡਰ ਦਾ ਲੱਗ-ਭੱਗ 3300 ਸਾਲ ਪਿਛੋਂ ਇਕ ਦਿਨ ਫ਼ਰਕ ਪਵੇਗਾ। ਦੋਵਾਂ ਕੈਲੰਡਰਾਂ `ਚ ਇਨ੍ਹਾਂ ਸਪੱਸ਼ਟ ਫ਼ਰਕ ਹੋਣ ਤੇ ਵੀ ਆਪ ਜੀ ਵਲੋਂ ਨਾਨਕਸ਼ਾਹੀ ਕੈਲੰਡਰ ਨੂੰ ਸਾਕਾ ਕੈਲੰਡਰ ਦੀ ਕਾਪੀ ਕਹਿਣਾ ਮੇਰੇ ਖਿਆਲ ਮੁਤਾਬਕ ਜਾਇਜ ਨਹੀ ਹੈ।
ਆਪ ਜੀ ਅੱਗੇ ਲਿਖਦੇ ਹੋ , “ਜੇ ਸਿੱਖ ਭੀ ਅੰਤਰ-ਰਾਸ਼ਟਰੀ (ਸੀ. ਈ.) ਕੈਲੰਡਰ ਅਨੁਸਾਰ ਆਪਣੇ ਗੁਰਪੁਰਬ, ਸ਼ਹੀਦੀ ਦਿਵਸ ਅਤੇ ਹੋਰ ਇਤਿਹਾਸਕ ਦਿਨ ਮਨਾਉਣ ਲਗ ਪੈਣ ਤਾਂ ਕੀ ਹਰਜ਼ ਹੈ?” ਇਸ ਵਿਚ ਕੋਈ ਹਰਜ ਨਹੀ ਹੈ। ਮੈ ਆਪ ਜੀ ਦੇ ਇਸ ਵਿਚਾਰ ਦੀ ਪੁਰਜੋਰ ਪ੍ਰੋੜਤਾ ਕਰਦਾ ਹਾਂ। ਨਿਮਰਤਾ ਸਹਿਤ ਬੇਨਤੀ ਹੈ ਕਿ ਨਾਨਕਸ਼ਾਹੀ ਕੈਲੰਡਰ `ਚ ਅਜੇਹਾ ਹੀ ਹੈ। ਜਿਵੇਂ ਕਿ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਵਸ 2 ਹਾਂੜ/ 16 ਜੂਨ ਅਤੇ ਪੰਜਾਂ ਪਿਆਰਿਆਂ ਦੀ ਚੋਣ ਅਤੇ ਖ਼ਾਲਸੇ ਨੂੰ ਖੰਡੇ ਦੀ ਪਾਹੁਲ, ਅਨੰਦਪੁਰ ਸਾਹਿਬ: 1 ਵੈਸਾਖ/14 ਅਪ੍ਰੈਲ। ਆਪ ਜੀ ਨੇ ਡਾ: ਤ੍ਰਿਲੋਚਨ ਸਿੰਘ ਜੀ ਦੀ ਕਿਤਾਬ “ਜੀਵਨ ਚਰਿੱਤ੍ਰ ਗੁਰੂ ਨਾਨਕ ਦੇਵ” ਦਾ ਹਵਾਲਾ ਦੇ ਕੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾਂ ਅਕਤੂਬਰ ੨੦ ਨੂੰ ਮਨਾਉਣ ਦਾ ਸੁਝਾਓ ਵੀ ਦਿੱਤਾ ਹੈ। ਬੇਨਤੀ ਹੈ ਕਿ ਕੱਤਕ ਜਾਂ ਵੈਸਾਖ, ਇਹ ਇਕ ਵੱਖਰਾ ਵਿਸ਼ਾ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਡਾ: ਤ੍ਰਿਲੋਚਨ ਸਿੰਘ ਜੀ, ਕਰਮ ਸਿੰਘ ਹਿਸਟੋਰੀਅਨ ਦੀ ਕਿਤਾਬ: “ਕੱਤਕ ਕਿ ਵਿਸਾਖ” ਪੜ੍ਹ ਕੇ ਇਸ ਨਤੀਜੇ ਤੇ ਕਿਵੇ ਪੁੱਜ ਗਏ ਕਿ ਗੁਰੂ ਜੀ ਦਾ ਪ੍ਰਕਾਸ਼ ਕੱਤਕ ਦੀ ਪੁਰਨਮਾਸ਼ੀ ਨੂੰ ਹੋਇਆ ਸੀ? ਸ: ਗੁਰਮੀਤ ਸਿੰਘ ਜੀ, ਜੇ ਆਪ ਜੀ ਨੂੰ ਯਾਦ ਹੋਵੇ ਤਾਂ ਜਿਹੜਾਂ ‘ਸਿੱਖ ਇਤਿਹਾਸਕ ਕੈਲੰਡਰ’ ਤੁਹਾਡੇ ਵਲੋਂ ਬਣਾਇਆ ਗਿਆ ਹੈ ਉਸ ਵਿਚ ਵੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦੀ ਤਾਰੀਖ 15 ਅਪ੍ਰੈਲ ਹੀ ਦਰਜ ਹੈ।
ਆਪ ਜੀ ਅੱਗੇ ਲਿਖਦੇ ਹੋ, “ਜੇ ਅਸੀਂ ਹੇਠ ਲਿੱਖੀਆਂ ਤਾਰੀਕਾਂ ਪ੍ਰਵਾਨ ਕਰ ਲਈਏ ਤਾਂ ਕੋਈ ਅਦਲਾ-ਬਦਲੀ ਹੋਣ ਦੀ ਸੰਭਾਵਨਾ ਨਹੀ” ਇਸ ਸਬੰਧੀ ਬੇਨਤੀ ਹੈ ਕਿ ਆਪ ਜੀ ਨੇ ਜਿਹੜੀਆਂ ਤਾਰੀਖਾਂ ਦਰਜ ਕੀਤੀਆ ਹਨ ਉਹ ਤਾਰੀਖਾਂ ਤਾਂ ਯੂਲੀਅਨ ਕੈਲੰਡਰ ਦੀਆਂ ਹਨ । ਮਿਸਾਲ ਵਜੋਂ ਆਪ ਜੀ ਨੇ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਵਸ ੩੦ ਮਈ (੧੬੦੬) ਜਾਂ ਪੰਜਾਂ ਪਿਆਰਿਆਂ ਦੀ ਚੋਣ ਅਤੇ ਖ਼ਾਲਸੇ ਨੂੰ ਖੰਡੇ ਦੀ ਪਾਹੁਲ, ਅਨੰਦਪੁਰ ਸਾਹਿਬ: ੩੦ ਮਾਰਚ (੧੬੯੯) ਦਰਜ ਕੀਤੀ ਹੈ ਇਹ ੩੦ ਮਈ ਅਤੇ 30 ਮਾਚਰ ਯੂਲੀਅਨ ਕੈਲੰਡਰ ਦੀਆਂ ਤਾਰੀਖਾਂ ਹਨ। ਉਹ ਕੈਲੰਡਰ ਤਾਂ ਅੱਜ ਲਾਗੂ ਹੀ ਨਹੀ ਹੈ; ਅੱਜ ਤਾਂ ਸੀ: ਈ: (ਗ੍ਰੈਗੋਰੀਅਨ) ਕੈਲੰਡਰ ਲਾਗੂ ਹੈ। ਜਿਸ ਸਬੰਧੀ ਆਪ ਜੀ ਲਿਖਦੇ ਹੋ, “ਬੇਨਤੀ ਹੈ ਕਿ ਜਨਵਰੀ ਤੋਂ ਦਸੰਬਰ ਕੈਲੰਡਰ ਸਾਰੀ ਦੁੱਨੀਆ ਵਿਖੇ ਪ੍ਰਚਲਤ ਹੈ ਜਿਵੇ ਸੈਕਿੰਡ, ਮਿੰਟ, ਘੰਟੇ, ਸੋਮਵਾਰ ਤੋਂ ਐਤਵਾਰ ਅਤੇ ਸਿੱਖ ਭੀ ਹਰ ਰੋਜ਼ ਇਨ੍ਹਾਂ ਤਾਰੀਕਾਂ ਅਨੁਸਾਰ ਚਲਦੇ ਆ ਰਹੇ ਹਨ, ਜਿਵੇਂ, ਇੱਥੇ ਆਸਟ੍ਰੇਲੀਆ ਵਿਖੇ ਬਾਕੀ ਬਹੁਤ ਸਾਰੇ ਮੁਲਕਾਂ ਨਾਲੋਂ ਮੌਸਮ ਅਲੱਗ ਹੀ ਹਨ, ਪਰ ਸਾਂਝਾ “ਗ੍ਰੀਨਵਿਚ ਟਾਈਮ ਅਤੇ ਸੀ. ਈ. ਕੈਲੰਡਰ” ਹੀ ਵਰਤੋਂ ਵਿੱਚ ਹੈ ਅਤੇ ਕਿਸੇ ਨੂੰ ਕੋਈ ਮੁਸ਼ਕਲ ਨਹੀਂ ਆ ਰਹੀ”। ਬੇਨਤੀ ਹੈ ਆਪ ਜੀ ਗੱਲ ਤਾਂ ਕਰ ਰਹੇ ਹੋ ਸੀ. ਈ. ਕੈਲੰਡਰ (ਗ੍ਰੈਗੋਰੀਅਨ ਕੈਲੰਡਰ/ ਅੰਤਰ-ਰਾਸ਼ਟਰੀ) ਦੀ ਪਰ ਤਰੀਖਾਂ ਦੇ ਰਹੇ ਹੋ ਯੂਲੀਅਨ ਕੈਲੰਡਰ ਦੀਆਂ। ਦੋਵਾਂ ਕੈਲੰਡਰਾਂ `ਚ ਅੱਜ 13 ਦਿਨ੍ਹਾਂ ਦਾ ਫ਼ਰਕ ਪੈ ਚੁੱਕਾ ਹੈ । ਹੁਣ ਇਸ 13 ਦਿਨ੍ਹਾਂ ਦੇ ਫ਼ਰਕ ਦਾ ਕੀ ਕੀਤਾ ਜਾਵੇ? ਇਸ ਸਬੰਧੀ ਜੇ ਕਰ ਆਪ ਹੀ ਸਪੱਸ਼ਟ ਕਰ ਸਕੋ ਤਾਂ ਸਿੱਖ ਮਾਰਗ ਦੇ ਪਾਠਕਾਂ ਲਈ ਲਾਹੇਬੰਦ ਹੋਵੇਗਾ।
ਧੰਨਵਾਦ ਸਹਿਤ
ਸਰਵਜੀਤ ਸਿੰਘ


(21/06/11)
ਜਸਬੀਰ ਸਿੰਘ (ਕੈਲਗਰੀ)

ਸਿੱਖ ਮਾਰਗ ਦੇ ਪਾਠਕ ਸੱਜਣੋਂ!

ਵਾਹਿਗੁਰੂ ਜੀ ਕਾ ਖਾਲਸਾ॥

ਵਾਹਿਗੁਰੂ ਜੀ ਕੀ ਫ਼ਤਹਿ॥

ਡਾ: ਇਕਬਾਲ ਸਿੰਘ ਜੀ ਦੀਆਂ ਕੁੱਝ ਆਪਾ ਵਿਰੋਧੀ ਗੱਲਾਂ:

ਡਾ: ਸਾਹਿਬ ਆਪਣੇ ਲੇਖ- ‘ਸਿੱਖ ਮੱਤ ਵਿੱਚ ਮੀਰੀ ਪੀਰੀ ਦਾ ਸੰਕਲਪ’ ਵਿੱਚ ਲਿਖਦੇ ਹਨ:

“ਇੱਥੇ ਇੱਕ ਗੱਲ ਧਿਆਨ ਦੇਣ ਯੋਗ ਹੈ ਕਿ ਸ੍ਰੀ ਗ੍ਰੰਥ ਜੀ ਵਿੱਚ ਕਿਧਰੇ ਵੀ ‘ਮੀਰੀ-ਪੀਰੀ’ ਸ਼ਬਦ-ਜੁੱਟ ਦੀ ਵਰਤੋਂ ਹੋਈ ਨਹੀਂ ਮਿਲਦੀ। ਜਿਸ ਕਰਕੇ ਗੁਰਬਾਣੀ ਵਿੱਚੋਂ ਇਸ ਸ਼ਬਦ-ਜੁੱਟ ਦੇ ਸੂਤਰ ਵਿੱਚ ਵਿਅਕਤ ਹੁੰਦੇ ਸੰਕਲਪ ਦੀ ਤਲਾਸ਼ ਕਰਨੀ ਵਿਅਰਥ ਹੈ”।

ਆਪਣੇ ਲੇਖ ‘ਅਕਾਲ ਤਖਤ ਦੀ ਸਥਿਤੀ’ ਵਿੱਚ ਲਿਖਦੇ ਹਨ-

“ਸਿੱਖ ਮੱਤ ਵਿੱਚ ਮੀਰੀ ਅਤੇ ਪੀਰੀ ਨੂੰ ਆਪਸ ਵਿੱਚ ਜੋੜਦੇ ਹੋਏ ਸ੍ਰੀ ਗੁਰੂ ਹਰਗੋਬਿੰਦ ਜੀ ਵੱਲੋਂ ਤਖਤ ਉੱਤੇ ਬਿਰਾਜਮਾਨ ਹੋਣਾ, ਮਹਾਂਰਾਜਿਆਂ ਵਾਲਾ ਲਿਬਾਸ ਧਾਰਨ ਕਰਨਾ, ਘੋੜੇ ਅਤੇ ਸ਼ਸਤਰ ਰੱਖਣੇ, ਆਪਣੀ ਫੋਜ ਖੜ੍ਹੀ ਕਰਨੀ, ਕਿਲ੍ਹਾ ਬਣਾਉਣਾ, ਨਗਾਰਾ ਵਜਾਉਣਾ, ਆਪਣਾ ਝੰਡਾ ਗੱਡਣਾ, ਗਵਾਲੀਅਰ ਵਿੱਚ ਕੈਦ ਕੱਟਣੀ, ਚਾਰ ਯੁੱਧ ਲੜ ਕੇ ਇਹਨਾਂ ਸਾਰਿਆਂ ਵਿੱਚ ਜਿੱਤ ਪਰਾਪਤ ਕਰਨੀ ਅਤੇ ਯੁੱਧ ਪੱਖੋਂ ਵਧੇਰੇ ਢੁਕਵੀਂ …”।

“ਇਹ ਸਹੀ ਹੈ ਕਿ ਪੰਜਵੇਂ ਅਤੇ ਛੇਵੇਂ ਗੁਰੂ ਸਾਹਿਬਾਨ ਵੱਲੋਂ ਸਿੱਖੀ ਵਿੱਚ ਪੀਰੀ ਦੇ ਨਾਲ ਮੀਰੀ ਦਾ ਪੱਖ ਵੀ ਜੋੜ ਦਿੱਤਾ ਗਿਆ ਸੀ

-------

ਸਿੱਖੀ ਵਿੱਚ ਮੀਰੀ-ਪੀਰੀ ਦਾ ਸੰਕਲਪ’ ਵਿੱਚ ਲਿਖਦੇ ਹਨ-

“ਉੱਧਰ ਲਗ-ਭਗ ਸਾਰੇ ਹੀ ਵਿਦਵਾਨ ਸੱਜਣ ‘ਮੀਰੀ-ਪੀਰੀ’ ਦੇ ਸੰਕਲਪ ਨੂੰ ਗੁਰਬਾਣੀ ਉੱਤੇ ਠੋਸਣ ਵੱਲ ਰੁਚਿਤ ਹਨ”।

01-05-11 ਦੇ ਆਪਣੇ ਪੱਤਰ ਵਿੱਚ ਡਾ: ਸਾਹਿਬ ਲਿਖਦੇ ਹਨ:-

“ਛੇਵੇਂ ਗੁਰੂ ਜੀ ਨੇ ਜੰਗ-ਯੁਧ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਅਨੁਸਾਰ ਹੀ ਕੀਤੇ ਸਨ ਭਾਵ ਮੀਰੀ ਦੇ ਪੱਖ ਸੰਬੰਧੀ ਸਿੱਖਿਆ ਤਾਂ ਗੁਰਬਾਣੀ ਵਿੱਚ ਮੌਜੂਦ ਹੈ ਹੀ ਸੀਜਿੱਥੇ ਗੁਰੂ ਹਰਗੋਬਿੰਦ ਜੀ ਨੇ ਪੰਜਵੇਂ ਗੁਰੂ ਜੀ ਦੇ ਆਦੇਸ਼ ਅਨੁਸਾਰ ਸਿੱਖ ਮੱਤ ਵਿੱਚ ਪੀਰੀ ਦੇ ਨਾਲ ਮੀਰੀ ਦਾ ਪੱਖ ਸ਼ਾਮਲ ਕਰਨ ਹਿੱਤ ਬਾਦਸ਼ਾਹਾਂ ਵਾਲਾ ਲਿਬਾਸ ਅਤੇ ਕਾਰ ਵਿਹਾਰ ਅਪਣਾ ਲਿਆ ਸੀ,

-------

‘ਸਿੱਖੀ ਵਿੱਚ ਮੀਰੀ-ਪੀਰੀ ਦਾ ਸੰਕਲਪ’ -

“ਉੱਧਰ ਲਗ-ਭਗ ਸਾਰੇ ਹੀ ਵਿਦਵਾਨ ਸੱਜਣ ‘ਮੀਰੀ-ਪੀਰੀ’ ਦੇ ਸੰਕਲਪ ਨੂੰ ਗੁਰਬਾਣੀ ਉੱਤੇ ਠੋਸਣ ਵੱਲ ਰੁਚਿਤ ਹਨ। ਉਹਨਾਂ ਵੱਲੋਂ ਦਿੱਤੀਆਂ ਇਸ ਸੰਕਲਪ ਸੰਬੰਧੀ ਵਿਆਖਿਆਵਾਂ ਲਈ ਜੋ ਸੱਤਰਾਂ ਗੁਰਬਾਣੀ ਵਿੱਚੋਂ ਆਮ ਕਰਕੇ ਪੇਸ਼ ਕੀਤੀਆਂ ਜਾਂਦੀਆਂ ਹਨ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਰਚੀਆਂ ਹੋਈਆਂ ਹਨ। ਇਹ ਸਤਰਾਂ ਹੇਠਾਂ ਦਿੱਤੇ ਅਨੁਸਾਰ ਹਨ:

“ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥

ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ॥”

“…. ਪਰੰਤੂ ਵਿਦਵਾਨ ਸੱਜਣ ਇਹ ਸਪੱਸ਼ਟ ਨਹੀਂ ਕਰਦੇ ਕਿ ਉਪਰੋਕਤ ਸਤਰਾਂ ਵਿੱਚ ਮੀਰੀ ਅਤੇ ਪੀਰੀ ਦੇ ਅਰਥ ਕਿਸ ਤਰ੍ਹਾਂ ਵਿਅਕਤ ਹੁੰਦੇ ਹਨ”।

ਅੱਗੇ ਡਾ: ਸਾਹਿਬ ਲਿਖਦੇ ਹਨ: ਗੁਰਬਾਣੀ ਵਿੱਚ ਮੌਜੂਦ ‘ਮੀਰੀ-ਪੀਰੀ’ ਦੇ ਸੰਕਲਪ ਪ੍ਰਗਟਾਉਣ ਹਿਤ ਆਮ ਕਰਕੇ (ਇਹ ਸਤਰਾਂ) ਪੇਸ਼ ਕੀਤੀਆਂ ਜਾਂਦੀਆਂ ਹਨ:

“ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥

ਪੁਰਜਾ ਪੁਰਜਾ ਕਟ ਮਰੈ ਕਬਹੂ ਨ ਛਾਡੈ ਖੇਤੁ॥”

…. . ਇਸ ਤਰ੍ਹਾਂ ਇਹਨਾਂ ਸਤਰਾਂ ਵਿੱਚ ਵੀ ਕੋਈ ‘ਮੀਰੀ ਪੀਰੀ’ ਦਾ ਸੰਕਲਪ ਵਿਅਕਤ ਨਹੀਂ ਗਿਣਿਆ ਜਾ ਸਕਦਾ”।

ਦੂਸਰੇ ਪਾਸੇ “ਸਾਬਕਾ ‘ਜੱਥੇਦਾਰ ਦਾ ਖਿਆਲੀ ਅਕਾਲ-ਤਖਤ” ਲੇਖ ਵਿੱਚ ਡਾ: ਸਾਹਿਬ ਲਿਖਦੇ ਹਨ:

ਜੇਕਰ ਸਾਬਕਾ ਜੱਥੇਦਾਰ ਜੀ ਨੇ ਸ੍ਰੀ ਗੁਰੂ ਗ੍ਰੰਥ ਜੀ ਵਿੱਚੋਂ ਮੀਰੀ ਦੇ ਸੰਕਲਪ ਦੀ ਕੋਈ ਉਦਾਹਰਣ ਦੇਣੀ ਹੀ ਸੀ ਤਾਂ ਇਸ ਮਕਸਦ ਲਈ ਹੇਠ ਦਿੱਤੀਆਂ ਸੱਤਰਾਂ ਹੀ ਕਾਫ਼ੀ ਸਨ:

“ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥

ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ॥”

ਅਤੇ

“ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥

ਪੁਰਜਾ ਪੁਰਜਾ ਕਟ ਮਰੈ ਕਬਹੂ ਨ ਛਾਡੈ ਖੇਤੁ॥”

ਜਸਬੀਰ ਸਿੰਘ (ਕੈਲਗਰੀ)


(21/06/11)
ਡਾ ਗੁਰਮੀਤ ਸਿੰਘ ਬਰਸਾਲ(ਕੈਲੇਫੋਰਨੀਆਂ)

ਫੇਸਬੁੱਕ-ਹੈਕਿੰਗ
ਤਨ-ਮਨ ਤੇ ਧਨ ਦੀ ਲੁੱਟ ਹੁੰਦੀ ,
ਅੱਖੀਂ ਵੇਖ ਕਿਓਂ ਟੋਕੀ ਨਹੀਂ ਜਾ ਸਕਦੀ ।
ਮਿਹਨਤ-ਕਸ਼ਾਂ ਦੀ ਕਿਰਤ-ਕਮਾਈ ਐਵੇਂ ,
ਵਿਹਲੜ ਠੱਗਾਂ ਨੂੰ ਝੋਕੀ ਨਹੀਂ ਜਾ ਸਕਦੀ ।
ਜੋ ਨਹੀਂ ਲੋਕਾਂ ਦਾ ਜਾਗਣ ਸਹਾਰ ਸਕਦੇ ,
ਓਹੀਓ ਹੋਛੀਆਂ ਗੱਲਾਂ ਤੇ ਆਂਵਦੇ ਨੇ :
ਨ੍ਹੇਰੀ ਉੱਠੀ ਜੋ ਸਿੱਖ-ਇੰਕਲਾਬ ਵਾਲੀ ,
ਕਿਸੇ ਹੈਕਰ ਤੋਂ ਰੋਕੀ ਨਹੀਂ ਜਾ ਸਕਦੀ ।
ਡਾ ਗੁਰਮੀਤ ਸਿੰਘ ਬਰਸਾਲ(ਕੈਲੇਫੋਰਨੀਆਂ)


(21/06/11)
ਤੱਤ ਗੁਰਮਤਿ ਪਰਿਵਾਰ

ਚੁੱਪ ਰਿਹਾ ਤਾਂ ਸ਼ਮਾਂਦਾਨ ਕੀ ਕਹਿਣਗੇ …?

ਪਿਛਲੇ ਲਗਭਗ ੫੦ ਸਾਲਾਂ ਤੋਂ ਨਾਨਕ ਵਿਚਾਰਧਾਰਾ ਜਾਂ ਸਿੱਖ ਵਿਚਾਰਧਾਰਾ ਦੇ ਨਾਂ ‘ਤੇ ਪ੍ਰਚਾਰ ਦਾ ਕੰਮ ਕਰ ਰਹੀਆਂ ਵੱਖ-ਵੱਖ ਸੰਸਥਾਵਾਂ ਅਤੇ ਉਨ੍ਹਾਂ ਨਾਲ ਸਬੰਧਤ ਧਾਰਮਕ ਮੰਨੀਆਂ ਜਾਂਦੀਆਂ ਸ਼ਖ਼ਸੀਅਤਾਂ ਵੱਲੋਂ ਕੀਤੇ ਗਏ ਉਪਰਾਲਿਆਂ ਦਾ ਲੇਖਾ-ਜੋਖਾ ਕਰੀਏ, ਤਾਂ ਜਮਾਂ, ਨਫੀ, ਕੱਟ-ਵੱਢ ਅਤੇ ਜ਼ਰਬਾਂ ਦੇ ਕੇ ਨਤੀਜਾ ‘ਸਿਫਰ’ ਹੀ ਬਚਦਾ ਹੈ।

ਸਿੱਖੀ ਪ੍ਰਚਾਰ ਦਾ ਦਾਅਵਾ ਕਰਨ ਵਾਲੀਆਂ ਜਥੇਬੰਦੀਆਂ ਵਿੱਚ ਸੰਤ ਸਮਾਜ (ਜਿਸ ਵਿੱਚ ਸੈਂਕੜੇ ਡੇਰਾਵਾਦੀ ਪੈਰ ਜਮਾਈ ਬੈਠੇ ਹਨ), ਦਮਦਮੀ ਟਕਸਾਲ, ਅਖੰਡ ਕੀਰਤਨੀ ਜੱਥਾ, ਚੀਫ ਖ਼ਾਲਸਾ ਦੀਵਾਨ, ਸਿੰਘ ਸਭਾਵਾਂ (ਜਿਨ੍ਹਾਂ ਦੀ ਕਿਸੇ ਸਮੇਂ ਸਿੱਖੀ ਪ੍ਰਚਾਰ ਵਿੱਚ ਬਹੁਤ ਵੱਡੀ ਭੂਮਿਕਾ ਰਹੀ), ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਜੋ ਗੁਰਦੁਆਰਾ ਸੁਧਾਰ ਲਹਿਰ ਦੇ ਨਤੀਜੇ ਵਜੋਂ ਹੋਂਦ ਵਿੱਚ ਆਈ), ਸ਼੍ਰੋਮਣੀ ਅਕਾਲੀ ਦਲ (ਜਿਸ ਦਾ ਮੁਢ ਸਿੱਖ ਵਿਚਾਰਧਾਰਾ ਅਨੁਸਾਰ ਸਿੱਖ ਹੱਕਾਂ ਦੀ ਰਾਖੀ ਲਈ ਬੱਝਿਆ) ਅਤੇ ਵੱਖਰੇ-ਵੱਖਰੇ ਸਿੱਖ ਮਿਸ਼ਨਰੀ ਸੰਸਥਾਨ ਜਿਨ੍ਹਾਂ ਵਿੱਚ ਨਾਨਕਵਾਦ ਦੇ ਸਿਧਾਂਤਕ ਸੱਚ ‘ਤੇ ਪਹਿਰਾ ਦੇਣ ਦਾ ਦਾਅਵਾ ਕਰਨ ਵਾਲੀਆਂ ਅਤੇ ਗੁਰਮਤਿ ਸਿਧਾਂਤਾਂ ਵਿਰੁੱਧ ਊਣਤਾਈਆਂ ਨਾਲ ਭਰੀ ਪਈ ‘ਸਿੱਖ ਰਹਿਤ ਮਰਿਆਦਾ’ ਦੀ ਵਕਾਲਤ ਅਤੇ ਇੰਨ-ਬਿੰਨ ਮੰਨਣ ਦਾ ਪ੍ਰਚਾਰ ਕਰਨ ਵਾਲੀ ਸੰਸਥਾ ‘ਸਿੱਖ ਮਿਸ਼ਨਰੀ ਕਾਲਜ, ਲੁਧਿਆਣਾ’ ਸ਼ਾਮਲ ਹਨ। ਇਹ ਸਾਰੀਆਂ ਸੰਸਥਾਵਾਂ ਜਾਂ ਇਨ੍ਹਾਂ ਨਾਲ ਸਬੰਧਤ ਬਹੁਤ ਸਾਰੀਆਂ ਸ਼ਖ਼ਸੀਅਤਾਂ ਉਨ੍ਹਾਂ ਭੌਰਿਆਂ ਵਰਗੀਆਂ ਨਿਕਲੀਆਂ, ਜਿਹੜੇ ਫੁੱਲ ਤੋਂ ਰਸ ਤਾਂ ਚੂਸ ਸਕਦੇ ਹਨ ਪਰ ਸ਼ਹਿਦ ਪੈਦਾ ਨਹੀਂ ਕਰ ਸਕਦੇ।

ਕਿੰਨੀ ਹੈਰਾਨੀ ਦੀ ਗੱਲ ਹੈ ਕਿ ਏਨੀਆਂ ਸਾਰੀਆਂ ਸੰਸਥਾਵਾਂ ਦੇ ਨਿਰੰਤਰ ਸਿੱਖੀ ਪ੍ਰਚਾਰ ਦੇ ਦਾਅਵਿਆਂ ਦੇ ਬਾਵਜੂਦ, ਇਨ੍ਹਾਂ ਸੰਸਥਾਵਾਂ ਦੇ ਪ੍ਰਭਾਵ ਥੱਲੇ ਸਿੱਖੀ ਨਾਲ ਜੁੱੜੇ ਮਨੁੱਖ, ਸਰਬ ਸਾਂਝਾ ਭਾਈਚਾਰਾ ਪੈਦਾ ਕਰਨ ਦੀ ਥਾਂ, ਖ਼ੁਦ ਹੀ ਨਾਨਕ ਪਾਤਸ਼ਾਹ ਜੀ ਦੀ ਸੋਚ ‘ਏਕੁ ਪਿਤਾ ਏਕਸ ਕੇ ਹਮ ਬਾਰਿਕ’ ਵਿਰੁੱਧ ਇਕ ਫਿਰਕੇ ਦਾ ਰੂਪ ਧਾਰਲ ਕਰ ਚੁੱਕੇ ਹਨ। ਬਹੁਤ ਸਾਰੀਆਂ ਸੰਸਥਾਵਾਂ ਜੋ ਆਪਣੇ ਹਫਤਾਵਾਰੀ/ਮਾਸਕ/ਤ੍ਰੈਮਾਸਕ ਅਤੇ ਸਾਲਾਨਾ ਪਰਚਿਆਂ ਅਤੇ ਹੋਰ ਰੰਗ-ਬਿਰੰਗ ਮਣਾਂ-ਮੂੰਹੀਂ ਵੰਡੇ ਜਾ ਰਹੇ ਲਿਟਰੇਚਰ ਰਾਹੀਂ ਸਿੱਖੀ ਪ੍ਰਚਾਰ (ਅਸਲ ਵਿੱਚ ਆਪਣੀ ਸੰਸਥਾ/ਡੇਰੇ ਜਾਂ ਮੁਖੀ ਦਾ ਜ਼ਿਆਦਾ) ਅਤੇ ਇਕ-ਦੂਜੇ ਤੋਂ ਵੱਡੇ ਸਿੱਖ ਹੋਣ ਦਾ ਪ੍ਰਗਟਾਵਾ ਕਰਦੇ ਹਨ। ਇਨ੍ਹਾਂ ਦਾਅਵਿਆਂ ਅਨੁਸਾਰ ਕਿਸੇ ਨੇ ੧੦ ਲੱਖ, ਕਿਸੇ ਨੇ ੨੦ ਲੱਖ, ਕਿਸੇ ਨੇ ਇੰਨੇ ਹਜ਼ਾਰ ਤੇ ਕਿਸੇ ਨੇ ਕਿੰਨੇ ਹਜ਼ਾਰ ਪ੍ਰਾਣੀਆਂ ਨੂੰ ਅੰਮ੍ਰਿਤਪਾਨ (ਅਸਲ ਵਿੱਚ ਖੰਡੇ ਦੀ ਪਾਹੁਲ) ਕਰਵਾਇਆ। ਇਨ੍ਹਾਂ ਸਾਰੇ ਅੰਕੜਿਆਂ ਨੂੰ ਜੇ ਇਕੱਠਾ ਕਰ ਲਈਏ ਤਾਂ ਅੰਮ੍ਰਿਤਧਾਰੀਆਂ ਦੀ ਗਿਣਤੀ ੫ ਕਰੋੜ ਤੋਂ ਵੀ ਵੱਧ ਟੱਪ ਜਾਂਦੀ ਹੈ। ਜਦਕਿ ਅਸਲ ਤੱਥ ਤਾਂ ਸਿੱਖਾਂ ਦੀ ਅਬਾਦੀ ਨੂੰ ਡੇਢ ਤੋਂ ਦੋ ਕਰੋੜ ਵੀ ਖਿੱਚ-ਧੂਹ ਕੇ ਦੱਸਦੇ ਹਨ। ਇਨ੍ਹਾਂ ਵਿੱਚੋਂ ਵੀ ਅਸੀਂ ਕੁਝ ਕੁ ਲੱਖ ਨੂੰ ਹੀ ਅੰਮ੍ਰਿਤਧਾਰੀ ਗਿਣ ਜਾਂ ਕਹਿ ਸਕਦੇ ਹਨ। ਅਖੌਤੀ ਅੰਮ੍ਰਿਤਧਾਰੀਆਂ ਵਿੱਚੋਂ ਵੀ ਜ਼ਿਆਦਾ ਗਿਣਤੀ ਨਾਮ ਜਾਂ ਵਿਖਾਵੇ ਦੇ ਅੰਮ੍ਰਿਤਧਾਰੀਆਂ ਦੀ ਹੈ। ਸਵਾਲ ਇਹ ਉਠਦਾ ਹੈ ਕਿ ਜਿਹੜਾ ਅੰਮ੍ਰਿਤਪਾਨ ਇਨ੍ਹਾਂ ਨੇ ਕਰਵਾਇਆ, ਉਹ ਕਰੋੜੀ ਫੌਜ ਗਈ ਕਿੱਥੇ?

ਸਿੱਖੀ ਦਾ ਧੁਰਾ ਪੰਜਾਬ ਖ਼ਾਲਿਸਤਾਨ ਦੀ ਥਾਂ ਭਈਆ-ਸਥਾਨ ਬਣਦਾ ਜਾ ਰਿਹਾ ਹੈ। ਦਾਹੜੀ ਤੋਂ ਪਗੜੀ, ਪਗੜੀ ਤੋਂ ਬਾਅਦ ਕੇਸਕੀ/ਪਟਕਾ ਤੇ ਫਿਰ ਕੇਸ, ਇਕ-ਇਕ ਕਰਕੇ ਸਾਡੇ ਸਿਰਾਂ ਤੋਂ ਅਲੋਪ ਹੁੰਦੇ ਜਾ ਰਹੇ ਹਨ। ਰੁੰਡ-ਮੁੰਡ ਸਿਰਾਂ ਵਿੱਚ ਕੋਈ ਟਾਵਾਂ-ਟਾਵਾਂ ਬਾਹਰੀ ਭੇਖ ਤੋਂ ਸਿੱਖ ਦਿਸਦਾ ਮਨੁੱਖ ਵੀ ਜਦੋਂ ਨੇੜੇ ਜਾ ਕੇ ਵੇਖੋ ਜਾਂ ਪਰਖੋ ਤਾਂ ਕਿਸੇ ਜਵਾਲਾ ਜੀ, ਵੈਸ਼ਨੋ ਦੇਵੀ, ਭਨਿਆਰੇ ਵਾਲੇ, ਆਸ਼ੂਤੋਸ਼ੀਏ, ਰਾਧਾ ਸੁਆਮੀਏ, ਨਿਰੰਕਾਰੀਏ ਜਾਂ ਸਿਰਸੇ ਵਾਲੇ ਦਾ ਚੇਲਾ ਨਿਕਲੇਗਾ। ਆਮ ਲੋਕਾਂ ਦੀ ਗੱਲ ਕੀ, ਇਥੇ ਕੌਮ ਨੂੰ ਅਗਵਾਈ ਦੇਣ ਵਾਲੇ ਬਹੁਤੇ ਆਗੂ ਜਾਂ ਸੰਸਥਾਵਾਂ ਤਕਰੀਬਨ-ਤਕਰੀਬਨ ਉਪਰ ਵਰਣਤ ਕਿਸੇ ਨਾ ਕਿਸੇ ਪੰਥ-ਵਿਰੋਧੀ ਸ਼ਕਤੀ ਨਾਲ ਜੁੜੇ ਹਨ।

ਨਾਨਕ ਪਾਤਸ਼ਾਹ ਜੀ ਵੱਲੋਂ ਚਲਾਈ ਗਈ ਸੱਚੀ-ਟਕਸਾਲ ਨਾਲ ਜੁੜਿਆ ਮਨੁੱਖ ਸ਼ਾਇਦ ਕੋਈ ਵਿਰਲਾ ਨਜ਼ਰ ਆਵੇ, ਪਰ ਨਾਮਧਾਰੀਏ, ਨੀਲਧਾਰੀਏ, ਟਕਸਾਲੀਏ, ਅਖੰਡ ਕੀਰਤਨੀਏ, ਨਾਨਕਸਰੀਏ, ਅਕਾਲੀਏ, ਫੈਡਰੇਸ਼ਨੀਏ ਅਤੇ ਮਿਸ਼ਨਰੀਏ ਅੱਜ ਸਹਿਜ ਹੀ ਮਿਲ ਪੈਣਗੇ।

ਹਿੰਦੂ ਅਤੇ ਮੁਸਲਿਮ ਦੇ ਰੂਪ ਵਿੱਚ ਮਨੁੱਖਤਾ ਦੀ ਵੰਡ ਨੂੰ ਮੁੱਢੋਂ ਹੀ ਰੱਦ ਕਰਨ ਵਾਲੇ ਬਾਬੇ ਨਾਨਕ ਦੀ ਨਜ਼ਰ ਵਿੱਚ ਇਹ ਦੋ ਧਰਮ ਨਹੀਂ, ਵੱਖ-ਵੱਖ ਵਿਚਾਰਧਾਰਾਵਾਂ ਨੂੰ ਮੰਨਣ ਵਾਲੇ ਦੋ ਫਿਰਕੇ ਸਨ। ਪਾਤਸ਼ਾਹ ਜੀ ਦੀ ਨਜ਼ਰ ਵਿੱਚ “ਬੋਲੀਐ ਸਚੁ ਧਰਮੁ” ਸੀ। ਹਿੰਦੂ ਅਤੇ ਮੁਸਲਿਮ ਰੂਪੀ ਮਨੁੱਖੀ ਵੰਡ ਨੂੰ ਪ੍ਰਵਾਨ ਨ ਕਰਨ ਵਾਲੇ ਨਾਨਕ ਪਾਤਸ਼ਾਹ ਜੀ ਨੂੰ ਉਨ੍ਹਾਂ ਵੱਲੋਂ ਦਰਸਾਏ ਰਾਹ ‘ਤੇ ਤੁਰਨ ਦਾ ਖੇਖਣ ਕਰਨ ਵਾਲੇ ਪੈਰੋਕਾਰਾਂ ਵੱਲੋਂ ਇਕ ਸੰਸਥਾ ਨਾ ਹੋ ਕੇ ਵੱਖ-ਵੱਖ ਸੰਸਥਾਵਾਂ ਦੇ ਰੂਪ ਵਿੱਚ ਪਾਈਆ ਗਈਆਂ ਵੰਡੀਆਂ ਕਿਵੇਂ ਪ੍ਰਵਾਨ ਹੋ ਸਕਦੀਆਂ ਹਨ?

ਬੜੀ ਗਹਿਰੀ ਸਾਜਿਸ਼ ਅਧੀਨ ਸਾਨੂੰ ਇਕ ਫਿਰਕੇ ਦੇ ਰੂਪ ਵਿੱਚ ਸਥਾਪਿਤ ਕਰ ਦਿੱਤਾ ਗਿਆ। ਅਸੀਂ ਇਤਨੇ ਅਵੇਸਲੇ ਰਹੇ ਕਿ ਪਾਤਸ਼ਾਹ ਜੀ ਵੱਲੋਂ ਪ੍ਰਗਟ ਕੀਤੇ “ਸ਼ਬਦ ਗੁਰੂ” ਦੇ ਸਰਬ ਸਾਂਝੇ ਸਿਧਾਂਤਾਂ ਦੀ ਰੌਸ਼ਨੀ ਵਿੱਚ ਸਮੁੱਚੀ ਮਾਨਵ ਜਾਤੀ ਨੂੰ ਇਕ ਲੜੀ ਵਿੱਚ ਕੀ ਪਿਰੋਣਾ ਸੀ, ਖ਼ੁਦ ਆਪਣੇ ਆਪ ਨੂੰ ਹੀ ਫਿਰਕੇ ਦੇ ਰੂਪ ਵਿੱਚ ਪਰਵਾਨ ਕਰ ਲਿਆ।

ਸਿਤਮ-ਜ਼ਰੀਫੀ ਵੇਖੋ! ਪਹਿਲਾਂ ਅਸੀਂ ਸੱਚ ਧਰਮ ਦੀ ਕਸਵੱਟੀ ‘ਤੇ ਖਰੇ ਨਾ ਉਤਰਦੇ ਹੋਏ ਫਿਰਕੇ ਦੇ ਰੂਪ ਵਿੱਚ ਗੁਰਮਤਿ ਵਿਚਾਰਧਾਰਾ ਦੇ ਉਲਟ ਇਕ ਹੋਰ ਮਨੁੱਖੀ ਵੰਡ ਦਾ ਕਾਰਨ ਬਣੇ ਅਤੇ ਅੱਜ ਨਾਨਕ ਵਿਚਾਰਧਾਰਾ ਵਿਰੋਧੀ ਪੁਜਾਰੀ ਦੀ ਸਾਜਿਸ਼ ਅਧੀਨ ਬਣੇ ਫਿਰਕੇ ਅੰਦਰ ਵੀ ਕਈ ਫਿਰਕੇ ਖੜੇ ਕਰ ਲਏ।

ਧਰਮ ਦੇ ਨਾਂ ‘ਤੇ ਸਿੱਖਾਂ ਅੰਦਰ ਚੱਲ ਰਹੀਆਂ ਬਹੁਤੀਆਂ ਦੁਕਾਨਾਂ ਦੇ ਮੱਥੇ ‘ਤੇ ਬੋਰਡ ਤਾਂ ਇਕ ਸਟੈਂਡਰਡ ਕੰਪਨੀ ਦਾ ਲੱਗਾ ਹੋਇਆ ਹੈ ਪਰ ਮਾਲ ਖੋਟ ਪਾ ਕੇ/ਰਲਾ ਪਾ ਕੇ ਦੂਜੀਆਂ ਕੰਪਨੀਆਂ ਦਾ ਵੇਚਿਆ ਜਾ ਰਿਹਾ ਹੈ। ਘਾਟੇ ਵਿੱਚ ਜਾ ਰਹੀਆਂ ਇਨ੍ਹਾਂ ਦੁਕਾਨਾਂ ਦਾ ਪ੍ਰਤੱਖ ਪ੍ਰਮਾਣ ਸਿੱਖੀ ਦਾ ਧੁਰਾ ਪੰਜਾਬ ਹੈ, ਜੋ ਕੇਸਾਂ, ਦਾਹੜੀਆਂ, ਪੱਗਾਂ, ਦੋਮਾਲਿਆਂ ਵਾਲੇ ਸੱਚੇ-ਸੁੱਚੇ ਸੰਪੂਰਨ ਮਨੁੱਖਾਂ ਦੀ ਥਾਂ ਘੋਨ-ਮੋਨ ਸਿਰਾਂ ਦੀ ਨਗਰੀ ਬਣਦਾ ਜਾ ਰਿਹਾ ਹੈ। ਨਾਨਕ ਪਾਤਸ਼ਾਹ ਜੀ ਦੇ ਸੱਚੇ ਸੌਦੇ ਦੀ ਹੱਟੀ ‘ਤੇ ਰੱਬੀ ਹੁਕਮ ਵਿੱਚ ਸਾਜੀ ਕੁਦਰਤ ਦੇ ਨੇਮਾਂ ਅਨੁਸਾਰ ਜੀਉਣ ਵਾਲਾ ਹੀ ਸਚਿਆਰਾ ਮਨੁੱਖ ਹੈ।

ਮੁੜ ਅਸਲ ਨੁਕਤੇ ਵੱਲ ਆਈਏ। ਇੰਨੀਆਂ ਸਾਰੀਆਂ ਮਜ਼ਬੂਤ ਸੰਸਥਾਵਾਂ ਅਤੇ ਸ਼ੁੱਧ ਕੁਦਰਤ ਦੇ ਨੇਮਾਂ ਵਿੱਚ ਬੱਝੇ ਮਜ਼ਬੂਤ ਗੁਰਮਤਿ ਸਿਧਾਂਤਾਂ ਨਾਲ ਲਬਰੇਜ਼ ਨਾਨਕ ਵਿਚਾਰਧਾਰਾ ਦੇ ਹੁੰਦਿਆਂ ਹਾਲਾਤ ਏਨੀ ਨਾਜ਼ੁਕ ਸਥਿਤੀ ਦਾ ਰੂਪ ਕਿਉਂ ਧਾਰ ਗਏ? ਇਸ ਦਾ ਸਭ ਤੋਂ ਵੱਡਾ ਕਾਰਨ ਬਾਬੇ ਨਾਨਕ ਦੇ ਖਾਰੇ, ਸ਼ੁੱਧ ਅਤੇ ਖਰੇ ਸੱਚ ‘ਸ਼ਬਦ ਗੁਰੂ’ ਦੀ ਕਸਵੱਟੀ ‘ਤੇ ਪਰਖੇ ਸਿਧਾਂਤਾਂ ਤੋਂ ਸੱਖਣਾ ਪ੍ਰਚਾਰ ਅਤੇ ਇਸ ਕੂੜ ਪ੍ਰਚਾਰ ਨੂੰ ਫੈਲਾਉਣ ਵਾਲੀਆਂ ਉਹ ਸੰਸਥਾਵਾਂ, ਜੋ ਧਰਮ ਕੇਂਦਰ ਹੋਣ ਦਾ ਭੁਲੇਖਾ ਤਾਂ ਪੈਦਾ ਕਰਦੀਆਂ ਹਨ ਪਰ ਇਨ੍ਹਾਂ ਵਿੱਚੋਂ “ਧਰਮ ਪੰਖ ਕਰਿ” ਉਡ ਚੁੱਕਿਆ ਹੈ। ਇਨ੍ਹਾਂ ਸੰਸਥਾਵਾਂ ਅੰਦਰ ਸਿੱਖੀ ਬਾਣੇ ਵਿੱਚ ਕੇਸਾਂ, ਦਾਹੜੀਆਂ, ਗਾਤਰਿਆਂ, ਕ੍ਰਿਪਾਨਾਂ, ਚਿੱਟੇ-ਨੀਲੇ ਅਤੇ ਭਗਵੇ ਚੋਲਿਆਂ ਵਿੱਚ ਬੈਠੇ ਬਹਿਰੂਪੀਏ/ਬ੍ਰਾਹਮਣਾਂ/ਪੁਜਾਰੀਆਂ ਵੱਲੋਂ ਸਿੱਖੀ ਦੇ ਵਿਹੜੇ ਵਿੱਚ ਖਿਲਾਰਿਆ ਗਿਆ ਕੂੜ- ਕਬਾੜਾ (ਬਚਿੱਤ੍ਰ ਨਾਟਕ, ਗੁਰਬਿਲਾਸ ਪਾ: ੬, ਜਨਮਸਾਖੀਆਂ) ਜਿਸ ਨੂੰ ਸ਼ਬਦ ਗੁਰੂ ਦੇ ਸ਼ਰੀਕ ਵਜੋਂ ਪੇਸ਼ ਕਰਨ ਦੇ ਕੋਝੇ ਯਤਨ ਹੋ ਰਹੇ ਹਨ।

ਦੂਜਾ ਉਹ ਸੰਸਥਾਵਾਂ, ਜੋ ਆਪਣੇ-ਆਪ ਨੂੰ ਗੁਰਮਤਿ ਸਿਧਾਂਤਾਂ ਨਾਲ ਪ੍ਰਣਾਈਆਂ ਹੋਈਆਂ ਦੱਸ ਰਹੀਆਂ ਹਨ ਪਰ ਅਸਲ ਮਾਅਨਿਆਂ ਵਿੱਚ ਆਪਣੇ ਰਾਹ ਤੋਂ ਭਟਕ ਚੁੱਕੀਆਂ ਹਨ ਅਤੇ ਲਗਾਤਾਰ ਨਫੀ (ਨਾਂ-ਪੱਖੀ) ਨਤੀਜੇ ਵੇਖਦੇ ਹੋਇਆਂ ਵੀ ਲੰਬੇ ਸਮੇਂ ਤੋਂ ਰਵਾਇਤੀ ਢੰਗ/ਨੀਤੀਆਂ ਨਾਲ ਕੀਤੇ ਜਾ ਰਹੇ ਪ੍ਰਚਾਰ ਦਾ ਸਹੀ ਲੇਖਾ-ਜੋਖਾ ਨਹੀਂ ਕਰਦੀਆਂ।

ਹਫਤਾਵਾਰੀ ਕਲਾਸਾਂ, ਮਹੀਨੇ ਵਾਰ ਪ੍ਰੋਗਰਾਮ, ਤਿਮਾਹੀ, ਛਿਮਾਹੀ ਅਤੇ ਸਲਾਨਾ ਸਮਾਗਮਾਂ ਵਿੱਚ ਆਪਣੇ ਹੀ ਵੱਖ-ਵੱਖ ਸਰਕਲਾਂ ਦੇ ਢਾਈ ਟੋਟਰੂ ਅਤੇ ਐਨ ਲੰਗਰ ਸਮੇਂ ਭੀੜ ਇਕੱਠੀ ਕਰਨ ਵਾਲੇ ਲੋਕਾਂ ਦੇ ਇਕੱਠ ਨੂੰ ਆਪਣੀ ਵੱਡੀ ਪ੍ਰਾਪਤੀ ਮਿੱਥ ਲੈਂਦੇ ਹਨ। ਐਸਾ ਮੰਨ ਲੈਣਾ ਜਾਂ ਤਾਂ ਸਾਡੀ ਗਲਤਫਹਿਮੀ ਹੈ ਜਾਂ ਕੋਈ ਮਜਬੂਰੀ। ਗਲਤਫਹਿਮੀਆਂ ਜਾਂ ਮਜਬੂਰੀਆਂ ਲੈ ਕੇ ਗੁਰਮਤਿ ਗਾਡੀ ਰਾਹ ‘ਤੇ ਨਹੀਂ ਤੁਰਿਆ ਜਾ ਸਕਦਾ।

ਕੁਝ ਵਰ੍ਹੇ ਪਹਿਲਾਂ ‘ਰੋਜ਼ਾਨਾ ਸਪੋਕਸਮੈਨ’ ਦੇ ਪ੍ਰਚਾਰ-ਪ੍ਰਸਾਰ ਲਈ ਸਰਵੇ ਕਰਦਿਆਂ ਜੰਮੂ ਦੇ ਵਖਰੇ-ਵਖਰੇ ਕੋਈ ੪੦ ਪਿੰਡਾਂ ਵਿੱਚ ਜਾਣ ਦਾ ਮੌਕਾ ਮਿਲਿਆ। ਬੜੇ ਅਫਸੋਸ ਨਾਲ ਇਹ ਲਿਖਣਾ ਪੈ ਰਿਹਾ ਹੈ ਕਿ ਇਨ੍ਹਾਂ ਪਿੰਡਾਂ ਵਿੱਚ ਓਪਰੀ ਜਿਹੀ ਪੰਜਾਬੀ (ਡੋਗਰੀ ਦਾ ਪ੍ਰਭਾਵ ਕਬੂਲਦੀ ਜਾ ਰਹੀ) ਬੋਲਣ ਵਾਲੇ ਤਾਂ ਹਾਲਾਂ ਵੀ ਮਿਲ ਰਹੇ ਹਨ ਪਰ ਪੰਜਾਬੀ ਪੜ੍ਹਨ ਅਤੇ ਲਿਖਣ ਵਾਲਿਆਂ ਦੀ ਗਿਣਤੀ ਨਾਂ-ਮਾਤਰ ਸੀ। ਨਵੀਂ ਪੀੜ੍ਹੀ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਗਿਣਤੀ ਮੁਸ਼ਕਿਲ ਨਾਲ ਇਕ ਤੋਂ ਡੇਢ ਫੀਸਦੀ ਹੋਵੇਗੀ, ਜੋ ਪੰਜਾਬੀ ਪੜ੍ਹਨਾ-ਲਿਖਣਾ ਜਾਣਦੇ ਸਨ। ਆਮ ਲੋਕਾਂ ਦਾ ਜਵਾਬ ਸੀ, “ਬੱਚੇ ਹਿੰਦੀ ਪੜ੍ਹਦੇ ਹਨ ਅਤੇ ਹਿੰਦੀ ਅਖ਼ਬਾਰ ਸਵੇਰੇ ਪੰਜ ਵਜੇ ਹੀ ਬਹੁਤ ਸਾਰੇ ਪਿੰਡਾਂ ਵਿੱਚ ਪਹੁੰਚ ਜਾਂਦਾ ਹੈ।” ਇਹ ਸਰਵੇ ਸਿੱਖ ਬਹੁਗਿਣਤੀ ਵਾਲੇ ਪਿੰਡਾਂ ਦਾ ਕੀਤਾ ਗਿਆ ਸੀ।

‘ਅਬਦੁਸ-ਸਲਾਮ-ਚਾਉਸ’ ਆਪਣੀ ਪੁਸਤਕ ‘ਕੈਸੇ ਹਾਸਿਲ ਕਰੇਂ ਆਪ ਜੋ ਚਾਹੇਂ’ ਵਿੱਚ ਬੜੀ ਕਮਾਲ ਅਤੇ ਪਤੇ ਦੀ ਗੱਲ ਲਿਖਦਾ ਹੈ: “ਜੋ ਆਪ ਆਜ ਤਕ ਕਰਤੇ ਆ ਰਹੇ ਥੇ, ਵਹੀ ਆਗੇ ਭੀ ਕਰੋਗੇ ਤੋ ਆਪ ਕੋ ਵਹੀ ਮਿਲੇਗਾ, ਜੋ ਆਜ ਤੱਕ ਮਿਲਤਾ ਥਾ।”

ਅੱਗੇ ਚਲਕੇ ਉਹ ਪ੍ਰਕ੍ਰਿਤੀ ਦੇ ਨੇਮਾਂ ਵਿੱਚ ਤੁਰਦਿਆਂ ਸਫਲਤਾ ਹਾਸਲ ਕਰਨ ਦੀ ਪ੍ਰੇਰਣਾ ਦੇਣ ਵਾਲੀ ਇਸ ਖੂਬਸੂਰਤ ਕਿਤਾਬ ਵਿੱਚ ਲਿਖਦਾ ਹੈ: “ਪਹਿਲੇ ਕਭੀ ਨਹੀਂ ਹਾਸਿਲ ਕੀਆ ਹੂਆ ਹਾਸਿਲ ਕਰਨੇ ਕੇ ਲੀਏ ਪਹਿਲੇ ਕਭੀ ਭੀ ਨਹੀਂ ਕੀਆ ਹੂਆ ਕਰਨਾ ਹੋਗਾ।”

ਦਰਅਸਲ ਅਸੀਂ ਪਿਛਲੇ ਪੰਜਾਹ-ਸੱਠ ਸਾਲਾਂ ਤੋਂ ਮੁੜ-ਮੁੜ ਉਹੀ (ਪ੍ਰਚਾਰ ਦੇ ਨਾਂ ‘ਤੇ ਨਿਰਾਰਥਕ ਕਾਰਵਾਈਆਂ) ਕਰਦੇ ਆ ਰਹੇ ਹਾਂ। ਅਸੀਂ ਕਦੀ ਵੀ ਇਤਿਹਾਸ ਦੇ ਉਨ੍ਹਾਂ ਪੰਨਿਆਂ ਨੂੰ ਗੰਭੀਰਤਾ ਨਾਲ ਨਹੀਂ ਘੋਖਿਆ, ਜਿਥੇ ਪਹਿਲਾਂ ਨਾਲੋਂ ਅਲਗ ਕਰਨ ਦੀ ਪ੍ਰੇਰਨਾ ਦੇ ਸੋਮੇ ਮੌਜੂਦ ਹਨ। ੧੪੬੯ ਤੋਂ ੧੭੦੮ ਤੱਕ ਵੱਖ-ਵੱਖ ਸਮੇਂ ਮਨੁੱਖਤਾ ਨੂੰ ਅਗਵਾਈ ਦੇਣ ਵਾਲੇ ੧੦ ਪਾਤਸ਼ਾਹਾਂ ਨੇ ਹਮੇਸ਼ਾ ਆਪਣੇ ਤੋਂ ਪਹਿਲਾਂ ਕੀਤੇ ਗਏ ਕੰਮਾਂ ਤੋਂ ਅਲੱਗ ਕਰਨ ਦੇ ਕਾਮਯਾਬ ਉਪਰਾਲਿਆਂ ਨਾਲ ਇਕ ਨਵੇਂ ਇਨਕਲਾਬ ਨੂੰ ਜਨਮ ਦਿੱਤਾ। ਬਾਬੇ ਨਾਨਕ ਵੱਲੋਂ ਸਦੀਆਂ ਤੋਂ ਪੁਜਾਰੀ ਤਬਕੇ ਵੱਲੋਂ ਕੀਤੀ ਜਾਂਦੀ ਮਨੁੱਖੀ ਲੁੱਟ ਲਈ ਘੜੀਆਂ ਗਈਆਂ ਸਾਰੀਆਂ ਖੋਖਲੀਆਂ ਰਵਾਇਤਾਂ ਨੂੰ ਨਕਾਰਨ ਅਤੇ ਫੈਲਾਏ ਕਰਮ-ਕਾਂਡਾਂ ਦੇ ਭਰਮ-ਜਾਲ ਨੂੰ ਤੋੜਨ ਤੋਂ ਲੈ ਕੇ, ਦਸਮ ਪਾਤਸ਼ਾਹ ਵੱਲੋਂ ੧੬੯੯ ਦੇ ਕਾਮਯਾਬ ਮਨੋਵਿਗਿਆਲਕ ਵਰਤਾਰੇ ਰਾਹੀਂ, ਮਨੁੱਖਤਾ ਨੂੰ ਮਾਨਸਿਕ ਗੁਲਾਮੀ ਦੇ ਜੂਲੇ ‘ਚੋਂ ਬਾਹਰ ਕਢ ਕੇ ਸਮੇਂ ਦੀ ਜ਼ਾਲਮ ਹਕੂਮਤ ਵਿਰੁੱਧ ਖੜੇ ਕਰਨ ਤੱਕ, ਹਰ ਢੰਗ ਤਰੀਕਾ ਉਹ ਸੀ, ਜੋ ਪਹਿਲਾਂ ਇੰਞ ਕਦੀ ਨਹੀਂ ਅਜ਼ਮਾਇਆ ਗਿਆ ਸੀ। ਇਹੀ ਕਾਰਨ ਸੀ ਕਿ ਇਤਨੀਆਂ ਮੁਸ਼ਕਲਾਂ, ਝੱਖੜਾਂ ਦਾ ਸਾਹਮਣਾ ਕਰਕੇ ਵੀ ਸਿੱਖੀ ਦਾ ਇਹ ਬੂਟਾ ਉਨ੍ਹਾਂ ਬਿਖੜੇ ਸਮਿਆਂ ਵਿੱਚ ਵੀ ਸਿਖਰਾਂ ਤੱਕ ਵਧਿਆ ਫੁੱਲਿਆ।

ਪਿਛਲੇ ਪੰਜ-ਛੇ ਦਹਾਕਿਆਂ ਤੋਂ ਅਸੀਂ ਬਿਨਾਂ ਲੇਖਾ-ਜੋਖਾ ਕੀਤਿਆਂ, ਇਕੋ ਤਰ੍ਹਾਂ ਦੇ ਢੰਗ-ਤਰੀਕਿਆਂ ਨਾਲ, ਨਾਨਕ ਪਾਤਸ਼ਾਹ ਜੀ ਦੇ ਸੱਚ ਤੋਂ ਕੋਹਾਂ ਦੂਰ ਹੋ ਕੇ, ਗੁਰਦੁਆਰਿਆਂ ਦੀਆਂ ਚਾਰਦੀਵਾਰੀਆਂ ਅੰਦਰ ਕੈਦ ਅਮਲੀ ਨਾ ਹੋਕੇ ਜ਼ੁਬਾਨੀ-ਕਲਾਮੀ ਰਾਮ-ਰੌਲੇ ਨੂੰ ਹੀ ‘ਧਰਮ ਪ੍ਰਚਾਰ’ ਸਮਝੀ ਬੈਠੇ ਹਾਂ। ਭੋਲੀ-ਭਾਲੀ ਜਨਤਾ ਨੂੰ ਜਜ਼ਬਾਤੀ ਟੀਕੇ ਲਗਾ-ਲਗਾ ਕੇ ਸੋਚੋਂ ਸੱਖਣੇ ਕਰ ਰਹੇ ਹਾਂ। ਚੋਟ ਦਿਲਾਂ ‘ਤੇ ਘੱਟ ਅਤੇ ਦਿਮਾਗ ‘ਤੇ ਜ਼ਿਆਦਾ ਚਾਹੀਦੀ ਹੈ। ਜਜ਼ਬਾਤਾਂ ਬਿਨਾਂ ਮਨੁੱਖ ਮੁਰਦਾ ਹੈ ਪਰ ਦਿਲ ਤੇ ਦਿਮਾਗ ਦਾ ਅੰਕੁਸ਼ ਬਹੁਤ ਜ਼ਰੂਰੀ ਹੈ। ਨਿਰੇ ਜਜ਼ਬਾਤ ਵੀ ਕੁਦਰਤ ਦੇ ਨੇਮਾਂ ਦੀ ਉਲੰਘਣਾ ਹਨ ਅਤੇ ਕੁਦਰਤ ਦੇ ਨੇਮਾਂ ਦੀ ਉਲੰਘਣਾ ਹੀ ਰੱਬੀ ਹੁਕਮ ਦੀ ਉਲੰਘਣਾ ਹੈ/ਵਿਰੋਧ ਹੈ/ਨਾ-ਸਮਝੀ ਹੈ।

ਨਾਨਕ ਪਾਤਸ਼ਾਹ ਜੀ ਦਾ ਮਿਸ਼ਨ ਮਨੁੱਖੀ ਸੋਚ ਨੂੰ ਰਾਜੇ ਅਤੇ ਪੁਜਾਰੀ ਦੀ ਮਾਨਸਿਕ ਗੁਲਾਮੀ ਦੇ ਬੰਧਨਾਂ ਤੋਂ ਮੁਕਤ ਕਰਕੇ, ਸੱਚੇ-ਸੁੱਚੇ ਜਜ਼ਬਿਆਂ ਨਾਲ ਲਬਰੇਜ ਜ਼ਹੀਨ ਅਤੇ ਸਚਿਆਰੇ ਮਨੁੱਖ ਦੀ ਸਿਰਜਣਾ ਕਰਨਾ ਸੀ। ਇਸ ਲਈ ਪਾਤਸ਼ਾਹ ਜੀ ਨੇ ਉਹ ਕੀਤਾ, ਜੋ ਪਹਿਲਾਂ ਕਦੀ ਨਹੀਂ ਕੀਤਾ ਗਿਆ ਸੀ। ਬਾਬੇ ਦੀਆਂ ਪ੍ਰਾਪਤੀਆਂ ਦਾ ਇਹ ਸਭ ਤੋਂ ਵੱਡਾ ਹਥਿਆਰ ਸੀ। ਅੱਜ ਅਸੀਂ ਉਸ ਅਮਲ ਨੂੰ ਨਵੇਂ ਤਜ਼ਰਬੇ ਸਮਝ ਰਹੇ ਹਾਂ, ਜਿਸ ਨੂੰ ਦੂਜੀਆਂ ਕੌਮਾਂ ਅਤੇ ਹੋਰ ਵਿਚਾਰਧਾਰਾਵਾਂ ਨੂੰ ਮੰਨਣ ਵਾਲੇ ਅਤੇ ਵਿਕਸਤ ਦੇਸ਼ ਪਹਿਲਾਂ ਹੀ ਅਜ਼ਮਾ ਕੇ ਅੱਗੇ ਲੰਘ ਚੁੱਕੇ ਹਨ।

ਅਸੀਂ ਸੈਮੀਨਾਰਾਂ, ਫਿਲਮਾਂ, ਆਡੀਓ-ਵੀਡੀਓ ਕੈਸਟਾਂ ਤੇ ਕਵਿਜ਼ ਮੁਕਾਬਲਿਆਂ ਦਾ ਸਹਾਰਾ ਬਹੁਤ ਪਛੜ ਕੇ ਅਤੇ ਬੜੇ ਸਰਸਰੀ ਅਤੇ ਹਲਕੇ ਪੱਧਰ ‘ਤੇ ਲੈ ਰਹੇ ਹਾਂ। ਕੀ ਗੁਰੂ ਘਰ ਦੀ ਚਾਰਦੀਵਾਰੀ ਅੰਦਰ ਥੱਲੇ ਬਹਿਣ ਦੀ ਬਜਾਏ ਬਾਹਰ ਖੁੱਲੇ ਮੈਦਾਨਾਂ ਜਾਂ ਜੰਞ ਘਰਾਂ ਵਿੱਚ ਕੁਰਸੀਆਂ ਲਗਾ ਕੇ ਗੁਰਦੁਆਰਿਆਂ ਅੰਦਰ ਦਿੱਤੇ ਜਾਣ ਵਾਲੇ ਭਾਸ਼ਣ ਦੇ ਦੇਣੇ ਹੀ ਸੈਮੀਨਾਰ ਹੋ ਗਿਆ? ਕੀ ਸੈਮੀਨਾਰ ਅਤੇ ਆਮ ਇਕੱਠ ਵਿੱਚ ਕੋਈ ਫਰਕ ਨਹੀਂ ਹੁੰਦਾ? ਕਲ ਤੱਕ ਜੋ ਲੈਕਚਰ/ਵਖਿਆਨ ਗੁਰੂ ਘਰ ਵਿੱਚ ਆਮ ਲੋਕਾਂ ਨੂੰ ਦਿੰਦੇ ਸੀ, ਉਸੇ ਦੀ ਸੀ. ਡੀ. , ਡੀ. ਵੀ. ਡੀ ਜਾਂ ਵੀਡੀਓ ਕੈਸਟਾਂ ਬਣਾ ਕੇ ਵੇਚਨੀਆਂ ਹੀ ਮੀਡੀਆ ਦਾ ਉਪਯੋਗ ਜਾਂ ਪ੍ਰਯੋਗ ਮੰਨਿਆ ਜਾਵੇ?

ਫਿਲਮ ਸੰਸਾਰ ਅੱਜ ਨਿੰਤ ਨਵੇਂ ਤਜ਼ਰਬਿਆਂ ਤੋਂ ਬਾਅਦ ਖ਼ਾਸ ਕਿਸਮ ਦੀਆਂ ਸਿਖਰਾਂ ਛੂਹ ਰਿਹਾ ਹੈ। ਪ੍ਰਚਾਰ ਦਾ ਮਜ਼ਬੂਤ ਮਾਧਿਅਮ ਬਣ ਚੁੱਕਿਆ ਹੈ। ਇਸ ਖੇਤਰ ਵਿੱਚ ਲੋਕੀਂ ਇਕ ਤੋਂ ਬਾਅਦ ਇਕ, ਕਿਸੇ ਨਵੇਂਪਨ ਦੀ ਉਮੀਦ ਕਰਦੇ ਹਨ। ਅੱਜ ਜੋ ਪਰੋਸਿਆ ਜਾ ਰਿਹਾ ਹੈ, ਕਲ ਲੋਕਾਂ ਨੂੰ ਪੁਰਾਣਾ ਲੱਗਣ ਲਗ ਪੈਂਦਾ ਹੈ। ਇਕ ਮਿਆਰੀ ਫਿਲਮ, ਡ੍ਰਾਮਾ ਜਾਂ ਸ਼ੋਅ ਤੋਂ ਬਾਅਦ ਸਥਾਪਿਤ ਮਿਆਰ ਤੋਂ ਥੱਲੇ ਪੇਸ਼ ਕੀਤਾ ਜਾਣ ਵਾਲਾ ਕੁਝ ਵੀ ਲੋਕ ਮਨਾਂ ‘ਤੇ ਉਹ ਪ੍ਰਭਾਵ ਨਹੀਂ ਪਾ ਸਕਦਾ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪਿਛਲੇ ਕੁਝ ਸਾਲਾਂ ਵਿੱਚ ਕੁਝ ਵੀਰਾਂ/ਭੈਣਾਂ ਨੇ ਇਸ ਖੇਤਰ ਵਿੱਚ ਹੱਥ-ਅਜ਼ਮਾਈ ਕੀਤੀ, ਪਰ ਸਿੱਖ ਵਿਚਾਰਧਾਰਾ ਜਾਂ ਇਤਿਹਾਸ ਨਾਲ ਸਬੰਧਤ ਫਿਲਮਾਂ ਜਾਂ ਨਾਟਕ ਕਿਸੇ ਪੱਖੋਂ ਵੀ ਬਜ਼ਾਰ ਵਿੱਚ ਉਤਰ ਰਹੀਆਂ ਨਿੱਤ-ਨਵੀਆਂ ਫਿਲਮਾਂ ਜਾਂ ਪੇਸ਼ ਕੀਤੇ ਜਾ ਰਹੇ ਨਾਟਕਾਂ ਦੇ ਮੁਕਾਬਲੇ ਬਹੁਤ ਦੂਰ ਖੜੇ ਹਨ। ਕੰਪਿਊਟਰ ਅਤੇ ਇੰਟਰਨੈੱਟ ਦੇ ਇਸ ਤੇਜ਼-ਰਫਤਾਰ ਯੁਗ ਵਿੱਚ ਇਸ ਸੁਸਤ ਚਾਲ ਨਾਲ ਅਸੀਂ ਸਮੇਂ ਦੇ ਹਾਣੀ ਕਿਵੇਂ ਬਣਾਂਗੇ? ਫਿਲਮੀ ਖੇਤਰ ਦਾ ੳ-ਅ ਨਾ ਜਾਣਨ ਵਾਲੇ ‘ਪ੍ਰਚਾਰਕ’, ਸਿੱਖੀ ‘ਤੇ ਫਿਲਮਾਂ ਬਣਾ ਹੀ ਨਹੀਂ ਰਹੇ ਸਗੋਂ ਕਹਾਣੀ ਲਿਖਣ ਤੋਂ ਲੈ ਕੇ ਨਿਰਦੇਸ਼ਨ, ਪ੍ਰਾਡਕਸ਼ਨ ਅਤੇ ਐਕਟਿੰਗ ਸਭ ਕੁਝ ਆ ਹੀ ਸਾਂਭ ਰਹੇ ਹਨ। ਇਸ ਤਰ੍ਹਾਂ ਦੀਆਂ ਪੇਸ਼ਕਾਰੀਆਂ ਕੌਮ ਦਾ ਪੈਸਾ ਬਰਬਾਦ ਕਰਨ ਤੋਂ ਵੱਧ ਕੁਝ ਵੀ ਨਹੀਂ।

ਸਿੱਖੀ ਨਾਲ ਸਬੰਧਤ ਅੱਜ ਤੱਕ ਸਾਹਮਣੇ ਆਈਆਂ ਫਿਲਮਾਂ/ਦਸਤਾਵੇਜ਼ੀ ਵੀਡੀਓ ਕਲਾਤਮਕ ਪੱਖੋਂ ਫਿਲਮੀ ਸਫਰ ਦੇ ਮੁਢਲੇ ਦੌਰ ਦੇ ਨੇੜੇ ਵੀ ਨਹੀਂ ਢੁਕਦੀਆਂ। ਥੀਏਟਰ ਦੇ ਨਾਂ ‘ਤੇ ਬਚਕਾਨੇ ਤਜਰਬੇ ਹੋ ਰਹੇ ਹਨ। ਸਾਡੇ ਮੁਕਾਬਲੇ ਦੂਜੇ ਲੋਕਾਂ ਦੇ ਨਾਟਕ ਸਾਹ ਰੋਕ ਕੇ ਵੇਖਣੇ ਪੈਂਦੇ ਹਨ। ਇਕ-ਇਕ ਡਾਇਲਾਗ (ਸੰਵਾਦ) ‘ਤੇ ਵਾਹ ਜਾਂ ਹੋਕਾ ਨਿਕਲਦਾ ਹੈ। ਪਰ ਸਾਡੇ ਨਾਟਕਾ ਵਿਚਲੇ ਪਾਤਰਾਂ ਨੂੰ ਐਕਟਿੰਗ ਤਾਂ ਦੂਰ ਦੀ ਗੱਲ, ਡਾਇਲਾਗ ਡਿਲੀਵਰੀ ਦਾ ਵੀ ਪਤਾ ਨਹੀਂ। ਬਸ ਜੈਕਾਰਿਆਂ ਅਤੇ ਫਤਿਹ ਦੇ ਨਾਅਰਿਆਂ ਦੇ ਜਜ਼ਬਾਤੀ ਸ਼ੋਰ ਨੂੰ ਹੀ ਐਕਟਿੰਗ ਸਮਝ ਰੱਖਿਆ ਹੈ।

ਇਹ ਸਵਾਲ ਵੀ ਕੀਤਾ ਜਾ ਸਕਦਾ ਹੈ ਕਿ ਅਖੀਰ ਅਸੀਂ ਪ੍ਰਚਾਰ ਵਾਸਤੇ ਇਹ ਸਭ ਕੁਝ ਕਰਨਾ ਤਾਂ ਸ਼ੁਰੂ ਕੀਤਾ ਹੈ, ਦਰੁਸਤ ਪਰ ਫਿਰ ਇਹ ਸਵਾਲ ਉਠਦਾ ਹੈ ਕਿ ਅਸੀਂ ਉਹ ਤਾਂ ਨਹੀਂ ਕੀਤਾ, ਜੋ ਅੱਜ ਤਕ ਕੀਤਾ ਹੀ ਨਾ ਗਿਆ ਹੋਵੇ। ਜੇ ਅੱਜ ਤਕ ਕੀਤਾ ਹੋਇਆ ਹੀ ਅੱਗੇ ਕਰਾਂਗੇ ਤਾਂ ਹਾਸਲ ਉਹੀ ਹੋਵੇਗਾ, ਜੋ ਅੱਜ ਤਕ ਹੁੰਦਾ ਰਿਹਾ ਹੈ।

ਕੁਝ ਵਰ੍ਹੇ ਪਹਿਲਾਂ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਜੰਮੂ ਵਿਖੇ ਦੋ-ਰੋਜ਼ਾ ਜ਼ੋਨਲ ਗੁਰਮਤਿ ਸਮਾਗਮ ਕੀਤਾ ਗਿਆ। ਸਮਾਗਮ ਦੌਰਾਨ ਗੁਰਦੁਆਰਾ ਸਾਹਿਬ ਵਿਖੇ ਹੀ ਇਕ ਗੁਰਮਤਿ ਕੁਵਿਜ਼ ਮੁਕਾਬਲਾ ਰੱਖਿਆ ਗਿਆ। ਜਿਸ ਵਿੱਚ ਪੁਣਛ, ਰਾਜੌਰੀ ਅਤੇ ਜੰਮੂ ਜ਼ਿਲਿਆਂ ਵਿਚਲੇ ਸਰਕਲਾਂ ਦੇ ਤਿੰਨ-ਤਿੰਨ ਵੀਰਾਂ ਨੇ ਭਾਗ ਲਿਆ। ਇਹ ਵੀਰ ਪਿਛਲੇ ੧੫-੨੫ ਸਾਲਾਂ ਤੋਂ ਇਨਾਂ ਹੀ ਗੁਰਮਤਿ ਪੜ੍ਹਾਉਣ ਵਾਲੇ ਕਾਲਜਾਂ-ਸਕੂਲਾਂ ਤੋਂ ਪੜ੍ਹਨ ਉਪਰੰਤ ਦੋ-ਦੋ ਸਾਲਾ ਕੋਰਸ ਕਰਕੇ ਇਸ ਲਹਿਰ ਰਾਹੀਂ ਪਰਚਾਰ ਵੀ ਕਰ ਰਹੇ ਹਨ। ਸਾਡੇ ਗੁਰਮਤਿ ਪ੍ਰਚਾਰ ਦਾ ਭਰਮ ਉਦੋਂ ਟੁੱਟਿਆ, ਜਦੋਂ ਇਹ ੯ ਵੀਰ ਸਾਰੇ ਮਿਲ ਕੇ ਪੁੱਛੇ ਗਏ ੧੦੦ ਵਿੱਚੋਂ ੪ ਤੋਂ ੫ ਸਵਾਲਾਂ ਦੇ ਜਵਾਬ ਵੀ ਤਸੱਲੀਬਖਸ਼ ਨਹੀਂ ਦੇ ਸਕੇ। ਪ੍ਰਸ਼ਨ ਵੀ ਵੱਡੀਆਂ ਸਿਧਾਂਤਕ ਉਲਝਣਾਂ ਵਾਲੇ ਨਾ ਹੋ ਕੇ, ਆਮ ਜਿਹੇ ਸਨ।

ਇਸ ਘਟਨਾ ਤੋਂ ਬਾਅਦ ਸਿੱਖੀ ਦਾ ਪ੍ਰਚਾਰ ਕਰਨ ਦੇ ਦਾਅਵਿਆਂ ਦੀ ਅਸਲੀਅਤ ਸਾਡੀ ਸਮਝ ਵਿੱਚ ਆ ਜਾਣੀ ਚਾਹੀਦੀ ਹੈ। ਕਾਸ਼! ਅਸੀਂ ਭਰਮ ਦੀ ਨੀਂਦ ‘ਚੋਂ ਜਾਗ ਜਾਈਏ। ਦੀਵੇ ਥੱਲੇ ਹਨੇਰੇ ਦੀ ਕਹਾਵਤ ਨੂੰ ਸੱਚ ਕਰ ਗਿਆ ਇਹ ਗੁਰਮਤਿ ਸਮਾਗਮ ਸ਼ਾਇਦ ਸਾਨੂੰ ਕੋਈ ਸੇਧ ਦੇ ਸਕੇ ਅਤੇ ਅਸੀਂ ਬੇਕਾਰ ਸਿੱਧ ਹੋ ਰਹੇ ਪ੍ਰਚਾਰ ਦੇ ਸਾਰੇ ਰਵਾਇਤੀ ਢੰਗ-ਤਰੀਕਿਆਂ ਨੂੰ ਛੱਡ ਕੇ ਕੋਈ ਨਵਾਂ ਵਿਧੀ-ਵਿਧਾਨ ਪੈਦਾ ਕਰ ਸਕੀਏ, ਜੋ ਬਾਬਾ ਨਾਨਕ ਦੀ ਸੋਚ ਦੇ ਹਾਣ ਦਾ ਹੋਵੇ।

ਨਿਸ਼ਕਾਮ ਨਿਮਰਤਾ ਸਹਿਤ

ਤੱਤ ਗੁਰਮਤਿ ਪਰਿਵਾਰ


(21/06/11)
ਕਿਰਪਾਲ ਸਿੰਘ ਬਠਿੰਡਾ

ਇੱਕ ਪਿਉ ਪੁੱਤਰ ਤਾਂ ਸਿਧਾਂਤ ਦੀ ਖ਼ਾਤਰ ਚਰਖੜੀਆਂ `ਤੇ ਚੜ੍ਹ ਕੇ ਰੂੰ ਵਾਂਗ ਤੂੰਬਾ ਤੂੰਬਾ ਪਿੰਜੇ ਗਏ ਸਨ ਇੱਕ ਪਿਉ ਪੁੱਤਰ ਨੋਟਾਂ ਤੇ ਵੋਟਾਂ ਲਈ ਸਿਧਾਂਤ ਨੂੰ ਰੂੰ ਵਾਂਗ ਤੂੰਬਾ ਤੂੰਬਾ ਕਰ ਰਹੇ ਹਨ: ਗਿਆਨੀ ਸ਼ਿਵਤੇਗ ਸਿੰਘ
* ਇਹ ਮਾਇਆ ਦਾ ਹੀ ਪ੍ਰਭਾਵ ਹੈ ਕਿ ਅਕਾਲ ਤਖ਼ਤ ਦੀ ਮਰਿਆਦਾ ਨਾਲ ਖਲਵਾੜ ਕਰਨ ਵਾਲਿਆਂ ਦੇ ਡੇਰੇ `ਤੇ ਜਾ ਕੇ ਜਥੇਦਾਰ ਉਨ੍ਹਾਂ ਨੂੰ ਬ੍ਰਹਮਗਿਆਨੀ ਕਹਿ ਕੇ ਸੰਬੋਧਨ ਕਰਨ
* ਹੁਣ ਸਿਰਫ ‘ਤੀਨੇ ਓਜਾੜੇ ਕਾ ਬੰਧੁ’ ਹੀ ਨਹੀਂ ਰਹੇ ਚੌਥੇ ਅਸੀਂ ਵੀ ਹੋ ਗਏ ਹਾਂ
*ਮਾਇਆ ਦੇ ਪ੍ਰਭਾਵ ਹੇਠ ਆ ਕੇ ਕਾਜ਼ੀ ਨੇ ਤਾਂ ਫ਼ਤਵਾ ਜਾਰੀ ਕਰਕੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਂਹਾਂ ਵਿੱਚ ਚਿਣਵਾਇਆ ਸੀ ਅਸੀਂ ਤਾਂ ਸਿਧਾਂਤ ਨੂੰ ਹੀ ਚਿਣ ਰਹੇ ਹਾਂ
ਬਠਿੰਡਾ, ੨੧ ਜੂਨ (ਕਿਰਪਾਲ ਸਿੰਘ): ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਤੋਂ ਲੜੀਵਾਰ ਚੱਲ ਰਹੀ ਕਥਾ ਦੌਰਾਨ ਅੱਜ ਸਵੇਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰ: ੪੯੮-੪੯੯ `ਤੇ ਗੂਜਰੀ ਰਾਗੁ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਦੇ ਦਰਜ਼ ਸ਼ਬਦ ‘ਮੁਨਿ ਜੋਗੀ ਸਾਸਤ੍ਰਗਿ ਕਹਾਵਤ, ਸਭ ਕੀਨ੍ਹ੍ਹੇ ਬਸਿ ਅਪਨਹੀ॥ ਤੀਨਿ ਦੇਵ ਅਰੁ ਕੋੜਿ ਤੇਤੀਸਾ, ਤਿਨ ਕੀ ਹੈਰਤਿ ਕਛੁ ਨ ਰਹੀ॥ ੧॥ ਬਲਵੰਤਿ ਬਿਆਪਿ ਰਹੀ ਸਭ ਮਹੀ॥ ਅਵਰੁ ਨ ਜਾਨਸਿ ਕੋਊ ਮਰਮਾ, ਗੁਰ ਕਿਰਪਾ ਤੇ ਲਹੀ॥ ੧॥ ਰਹਾਉ॥ ਜੀਤਿ ਜੀਤਿ ਜੀਤੇ ਸਭਿ ਥਾਨਾ, ਸਗਲ ਭਵਨ ਲਪਟਹੀ॥ ਕਹੁ ਨਾਨਕ ਸਾਧ ਤੇ ਭਾਗੀ, ਹੋਇ ਚੇਰੀ ਚਰਨ ਗਹੀ॥ ੨॥ ੫॥ ੧੪॥’ ਦੀ ਵਿਆਖਿਆ ਕਰਦਿਆਂ ਹੈੱਡ ਪ੍ਰਚਾਰਕ ਗਿਆਨੀ ਸ਼ਿਵਤੇਗ ਸਿੰਘ ਨੇ ਕਿਹਾ ਕਿ ਇਸ ਸ਼ਬਦ ਦੇ ਰਹਾਉ ਦੀਆਂ ਤੁਕਾਂ ਵਿੱਚ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਹਨ ਕਿ ਹੇ ਭਾਈ! ਪ੍ਰਬਲ ਮਾਇਆ ਸਾਰੀ ਧਰਤੀ ਉੱਤੇ ਆਪਣਾ ਜ਼ੋਰ ਪਾ ਰਹੀ ਹੈ, ਕੋਈ ਹੋਰ ਮਨੁੱਖ (ਇਸ ਤੋਂ ਬਚਣ ਦਾ ਭੇਤ ਨਹੀਂ ਜਾਣਦਾ। ਇਹ ਭੇਤ ਗੁਰੂ ਦੀ ਕਿਰਪਾ ਨਾਲ ਲੱਭਦਾ ਹੈ।
ਸ਼ਬਦ ਦੇ ਪਹਿਲੇ ਪਦੇ ਵਿੱਚ ਦਸਦੇ ਹਨ ਕਿ ਕੋਈ ਆਪਣੇ ਆਪ ਨੂੰ ਮੁਨੀ ਅਖਵਾਂਦੇ ਹਨ, ਕੋਈ ਜੋਗੀ ਅਖਵਾਂਦੇ ਹਨ, ਕੋਈ ਸ਼ਾਸਤ੍ਰ-ਵੇਤਾ ਅਖਵਾਂਦੇ ਹਨ, ਇਹਨਾਂ ਸਭਨਾਂ ਨੂੰ ਪ੍ਰਬਲ ਮਾਇਆ ਨੇ ਆਪਣੇ ਵੱਸ ਵਿੱਚ ਕੀਤਾ ਹੋਇਆ ਹੈ। ਬ੍ਰਹਮਾ, ਵਿਸ਼ਨੂੰ, ਸ਼ਿਵ ਇਹ ਵੱਡੇ ਤਿੰਨ ਦੇਵਤੇ ਅਤੇ ਬਾਕੀ ਦੇ ਤੇਤੀ ਕ੍ਰੋੜ ਦੇਵਤੇ-ਮਾਇਆ ਦਾ ਇਤਨਾ ਬਲ ਵੇਖ ਕੇ ਇਹਨਾਂ ਸਭਨਾਂ ਦੀ ਹੈਰਾਨਗੀ ਦੀ ਕੋਈ ਹੱਦ ਨਾਹ ਰਹਿ ਗਈ। ੧।
ਦੂਸਰੇ ਪਦੇ ਵਿੱਚ ਫ਼ੁਰਮਾਉਂਦੇ ਹਨ ਕਿ ਭਾਈ! ਇਹ ਪ੍ਰ੍ਰਬਲ ਮਾਇਆ ਸਦਾ ਤੋਂ ਸਾਰੇ ਥਾਂ ਜਿੱਤਦੀ ਆ ਰਹੀ ਹੈ, ਇਹ ਸਾਰੇ ਭਵਨਾਂ ਦੇ ਜੀਵਾਂ ਨੂੰ ਚੰਬੜੀ ਹੋਈ ਹੈ। ਹੇ ਨਾਨਕ! ਆਖ—ਇਹ ਪ੍ਰਬਲ ਮਾਇਆ ਗੁਰੂ ਪਾਸੋਂ ਪਰੇ ਭੱਜੀ ਹੈ, ਗੁਰੂ ਦੀ ਦਾਸੀ ਬਣ ਕੇ (ਗੁਰੂ ਦੇ) ਚਰਨ ਫੜਦੀ ਹੈ। ੨। ੫। ੧੪।
ਇਸ ਸ਼ਬਦ ਦੇ ਭਾਵ ਅਰਥ ਨੂੰ ਅੱਜ ਦੇ ਹਾਲਾਤਾਂ `ਤੇ ਢੁਕਾਉਂਦਿਆਂ ਗਿਆਨੀ ਸ਼ਿਵਤੇਗ ਸਿੰਘ ਜੀ ਨੇ ਕਿਹਾ ਕਿ ਪਿੱਛੇ ਜਿਹੇ ਇੱਕ ਡੇਰੇਦਾਰ ਦੀ ਮੌਤ ਹੋਈ ਜਿਸ ਨੂੰ ਇਸ ਸਦੀ ਦਾ ਭਗਵਾਨ ਕਰਕੇ ਪ੍ਰਚਾਰਿਆ ਜਾ ਰਿਹਾ ਸੀ। ਉਸ ਦੇ ਮਰਨ ਉਪ੍ਰੰਤ ਅਖ਼ਬਾਰਾਂ ਵਿੱਚ ਖ਼ਬਰਾਂ ਆਈਆਂ ਕਿ ਉਹ ਆਪਣੇ ਪਿੱਛੇ ੪੦੦੦ ਕ੍ਰੋੜ ਰੁਪਏ ਦੀ ਜਾਇਦਾਦ ਛੱਡ ਗਿਆ ਹੈ। ਮਰਨ ਤੋਂ ੨ ਮਹੀਨੇ ਬਾਅਦ ਉਸ ਦਾ ਨਿੱਜੀ ਕਮਰਾ ਖੋਲ੍ਹਿਆ ਗਿਆ ਤਾਂ ਉਸ ਵਿੱਚੋਂ ਇੱਕ ਕੁਇੰਟਲ ਸੋਨਾ, ਤਿੰਨ ਕੁਇੰਟਲ ਤੋਂ ਵੱਧ ਚਾਂਦੀ ਅਤੇ ਕ੍ਰੋੜਾਂ ਰੁਪਏ ਦੀ ਨਕਦੀ ਹੋਰ ਨਿਕਲੀ। ਇਸ ਡੇਰੇਦਾਰ ਨੂੰ ਇਸ ਦੇਸ਼ ਦੇ ਵੱਡੇ ਤੋਂ ਵੱਡਾ ਨੇਤਾ ਅਤੇ ਸਭ ਤੋਂ ਉਚ ਅਹੁੱਦੇ ਦੇ ਮਾਲਕ ਵਿਅਕਤੀ ਤੱਕ ਨੱਤਮਸਤਕ ਹੁੰਦੇ ਰਹੇ ਤਾਂ ਇਹ ਸਾਰੇ ਮਾਇਆ ਦਾ ਪ੍ਰਭਾਵ ਅਧੀਨ ਹੀ ਤਾਂ ਹੈ। ਇੱਕ ਹੋਰ ਯੋਗ ਗੁਰੂ ਨੇ ਭ੍ਰਿਸ਼ਟਾਚਾਰ ਅਤੇ ਧਨਕੁਬੇਰਾਂ ਵਿਰੁੱਧ ਮੋਰਚਾ ਖੋਲ੍ਹਿਆ ਤਾਂ ਛੇਤੀ ਹੀ ਉਸ ਦਾ ਵੀ ਭੇਦ ਖੁਲ੍ਹਿਆ ਕਿ ਉਹ ਵੀ ੧੧ ਸੌ ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਦਾ ਮਾਲਕ ਹੈ। ਇਹ ਵੀ ਮਾਇਆ ਦਾ ਹੀ ਪ੍ਰਭਾਵ ਹੈ ਕਿ ਅਕਾਲ ਤਖ਼ਤ ਦੀ ਮਰਿਆਦਾ ਨਾਲ ਖਲਵਾੜ ਕਰਨ ਵਾਲਿਆਂ ਦੇ ਡੇਰੇ `ਤੇ ਜਾ ਕੇ ਜਥੇਦਾਰ ਉਨ੍ਹਾਂ ਨੂੰ ਬ੍ਰਹਮਗਿਆਨੀ ਕਹਿ ਕੇ ਸੰਬੋਧਨ ਕਰਦੇ ਹਨ। ਇਹ ਘਟਨਾਵਾਂ ਸਪਸ਼ਟ ਕਰਦੀਆਂ ਹਨ ਕਿ ਗੁਰੂ ਸਾਹਿਬ ਵੱਲੋਂ ਇਸ ਸ਼ਬਦ ਰਾਹੀਂ ਜੋਗੀ ਮੁਨੀ ਤੇ ਸ਼ਸਤਰਵੇਤਾ ਦੀ ਬਿਆਨੀ ਗਈ ਸਥਿਤੀ ਅੱਜ ਦੇ ਜੋਗੀ ਮੁਨੀਆਂ `ਤੇ ਵੀ ਠੀਕ ਉਸੇ ਤਰ੍ਹਾਂ ਪੂਰੀ ਢੁਕਦੀ ਹੈ। ਇਨ੍ਹਾਂ ਅਖੌਤੀ ਧਾਰਮਿਕ ਵਿਅਕਤੀਆਂ ਦਾ ਹੀ ਪਾਜ ਉਘੇੜਦਿਆਂ ਗੁਰੂ ਨਾਨਕ ਸਾਹਿਬ ਜੀ ਨੇ ਵੀ ਫ਼ੁਰਮਾਇਆ ਹੈ:
ਕਾਦੀ ਕੂੜੁ ਬੋਲਿ ਮਲੁ ਖਾਇ॥ ਬ੍ਰਾਹਮਣੁ ਨਾਵੈ ਜੀਆ ਘਾਇ॥
ਜੋਗੀ ਜੁਗਤਿ ਨ ਜਾਣੈ ਅੰਧੁ॥ ਤੀਨੇ ਓਜਾੜੇ ਕਾ ਬੰਧੁ॥ ੨॥ (ਪੰਨਾ ੬੬੨)
ਭਾਵ ਕਾਜ਼ੀ ਜੇ ਇੱਕ ਪਾਸੇ ਤਾਂ ਇਸਲਾਮੀ ਧਰਮ ਦਾ ਨੇਤਾ ਹੈ ਤੇ ਦੂਜੇ ਪਾਸੇ ਇਨਸਾਫ਼ ਦੀ ਕੁਰਸੀ ਤੇ ਵੀ ਬੈਠਾ ਹੈ, ਪਰ ਰਿਸ਼ਵਤ ਦੀ ਖ਼ਾਤਰ ਸ਼ਰਈ ਕਾਨੂੰਨ ਬਾਰੇ ਝੂਠ ਬੋਲ ਕੇ ਹਰਾਮ ਦਾ ਮਾਲ (ਰਿਸ਼ਵਤ) ਖਾਂਦਾ ਹੈ। ਬ੍ਰਾਹਮਣ (ਕ੍ਰੋੜਾਂ ਸ਼ੂਦਰ-ਅਖਵਾਂਦੇ) ਬੰਦਿਆਂ ਨੂੰ ਦੁਖੀ ਵੀ ਕਰਦਾ ਹੈ ਤੇ ਆਪਣੇ ਆਪ ਨੂੰ ਧਰਮੀ ਦੱਸਣ ਲਈ ਤੀਰਥ-ਇਸ਼ਨਾਨ ਭੀ ਕਰਦਾ ਹੈ। ਜੋਗੀ ਭੀ ਅੰਨ੍ਹਾ ਹੈ ਤੇ ਜੀਵਨ ਦੀ ਜਾਚ ਨਹੀਂ ਜਾਣਦਾ। ਇਹ ਤਿੰਨੇ ਆਪਣੇ ਵਲੋਂ ਧਰਮ-ਨੇਤਾ ਹਨ, ਪਰ ਇਹਨਾਂ ਤਿੰਨਾਂ ਦੇ ਹੀ ਅੰਦਰ ਆਤਮਕ ਜੀਵਨ ਵਲੋਂ ਸੁੰਞ ਹੀ ਸੁੰਞ ਹੋਣ ਕਰਕੇ ਉਜਾੜੇ ਦਾ ਰਸਤ ਦੱਸਣ ਵਾਲੇ ਤੇ ਆਪ ਇਸ ਗਲਤ ਰਸਤੇ `ਤੇ ਚੱਲਣ ਵਾਲੇ ਹੀ ਹਨ। ੨।
ਗਿਆਨੀ ਸ਼ਿਵਤੇਗ ਸਿੰਘ ਨੇ ਕਿਹਾ ਕਿ ਇਹ ਤੁਕਾਂ ਸੁਣਾ ਕੇ ਅਸੀਂ ਛੋਟੇ ਸਾਹਿਬਜ਼ਾਦਿਆਂ ਨੂੰ ਨੀਂਹਾਂ ਵਿੱਚ ਚਿਣ ਕੇ ਸ਼ਹੀਦ ਕਰਨ ਦਾ ਫ਼ਤਵਾ ਸੁਣਾਉਣ ਵਾਲੇ ਕਾਜ਼ੀ `ਤੇ ਤਾਂ ਢੁਕਾਉਂਦੇ ਹਾਂ ਪਰ ਕੀ ਕਦੀ ਆਪਣੇ ਵੱਲ ਵੀ ਵੇਖਿਆ ਹੈ ਕਿ ਧਾਰਮਿਕ ਪਦਵੀਆਂ `ਤੇ ਬੈਠੇ ਸਾਡੇ ਜਥੇਦਾਰ ਜੇ ਰਾਜਨੀਤਕ ਬੰਦਿਆਂ ਅੱਗੇ ਜਾ ਝੁਕਦੇ ਹਨ, ਉਨ੍ਹਾਂ ਦੀ ਖੁਸ਼ੀ ਹਾਸਲ ਕਰਨ ਲਈ ਗਲਤ ਹੁਕਮਨਾਮੇ ਜਾਰੀ ਕਰਦੇ ਹਨ ਤਾਂ ਉਸ ਸਮੇਂ ਦੇ ਕਾਜ਼ੀਆਂ ਤੇ ਅੱਜ ਦੇ ਧਾਰਮਿਕ ਅਹੁਦਿਆਂ `ਤੇ ਬਿਰਾਜ਼ਮਾਨ ਜਥੇਦਾਰਾਂ ਵਿੱਚ ਕੀ ਅੰਤਰ ਹੈ। ਉਸ ਸਮੇਂ ਵੀ ਸਤਾ `ਤੇ ਕਾਬਜ਼ ਰਾਜਨੀਤਕ ਸੱਚ ਦੀ ਆਵਾਜ਼ ਦਬਾਉਣ ਲਈ ਆਪਣੇ ਵਿਰੋਧੀਆਂ ਵਿਰੁੱਧ ਕਾਜ਼ੀਆਂ ਤੋਂ ਮਨਮਰਜ਼ੀ ਦੇ ਫ਼ਤਵੇ ਜਾਰੀ ਕਰਵਾ ਕੇ ਆਪਣੇ ਗਲਤ ਕੰਮਾਂ ਨੂੰ ਜ਼ਾਇਜ਼ ਠਹਿਰਾਉਂਦੇ ਸਨ ਤੇ ਅੱਜ ਵੀ ਹਲਤ ਉਹੀ ਹੈ ਤਾਂ ਕਹਿਣਾ ਪਏਗਾ ਕਿ ਹੁਣ ਸਿਰਫ ‘ਤੀਨੇ ਓਜਾੜੇ ਕਾ ਬੰਧੁ’ ਹੀ ਨਹੀਂ ਰਹੇ ਚੌਥੇ ਅਸੀਂ ਵੀ ਹੋ ਗਏ ਹਾਂ। ਮਾਇਆ ਦੇ ਪ੍ਰਭਾਵ ਹੇਠ ਆ ਕੇ ਕਾਜ਼ੀ ਨੇ ਤਾਂ ਫ਼ਤਵਾ ਜਾਰੀ ਕਰਕੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਂਹਾਂ ਵਿੱਚ ਚਿਣਵਾਇਆ ਸੀ ਅਸੀਂ ਤਾਂ ਸਿਧਾਂਤ ਨੂੰ ਹੀ ਚਿਣ ਰਹੇ ਹਾਂ। ਗਿਆਨੀ ਸ਼ਿਵਤੇਗ ਸਿੰਘ ਨੇ ਕਿਹਾ ਸਿੱਖੀ ਦੀ ਪਛਾਣ ਉਸ ਦੇ ਲਿਬਾਸ ਜਾਂ ਰਹਿਤ ਬਹਿਤ ਤੋਂ ਨਹੀਂ ਬਲਕਿ ਉਸ ਦੇ ਜੀਵਨ ਤੋਂ ਹੁੰਦੀ ਹੈ। ਸਿੱਖ ਉਹ ਹੈ ਜਿਸ ਦਾ ਜੀਵਨ ਗੁਰਬਾਣੀ ਦੀ ਵਿਆਖਿਆ ਕਰਦਾ ਹੈ। ਜਿਨ੍ਹਾਂ ਨੇ ਗੁਰਬਾਣੀ ਨੂੰ ਆਪਣੇ ਜੀਵਨ ਦਾ ਅਧਾਰ ਬਣਾਇਆ ਉਹ ਮਾਇਆ ਦੇ ਪ੍ਰਭਾਵ ਹੇਠ ਆ ਕੇ ਮਾਇਆ ਪਿੱਛੇ ਨਹੀਂ ਦੌੜਦੇ, ਮਾਇਆ ਵਿੱਚ ਸੁੱਖ ਨਹੀਂ ਲਭਦੇ ਬਲਕਿ ਗੁਰੂ ਦੇ ਸਨਮੁਖ ਰਹਿ ਕੇ ਪ੍ਰਭੂ ਦੀ ਯਾਦ ਵਿੱਚ ਹੀ ਹਮੇਸ਼ਾਂ ਅਨੰਦ ਮਾਣਦੇ ਹਨ। ਉਨ੍ਹਾਂ ਕਿਹਾ ਭਾਈ ਮਤੀ ਦਾਸ ਨੂੰ ਜਦ ਆਰੇ ਨਾਲ ਚੀਰੇ ਜਾਣ ਸਮੇਂ ਉਨ੍ਹਾਂ ਦੀ ਅੰਤਮ ਇੱਛਾ ਪੁੱਛੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਅੰਤਿਮ ਇੱਛਾ ਸਿਰਫ ਇਹੋ ਹੀ ਹੈ ਕਿ ਆਰਾ ਚਲਾਉਣ ਸਮੇ ਉਨ੍ਹਾਂ ਦਾ ਮੂੰਹ ਗੁਰੂ ਵੱਲ ਰੱਖਿਆ ਜਾਵੇ ਤਾਂ ਕਿ ਅਖੀਰਲਾ ਸਾਹ ਗੁਰੂ ਦੇ ਸਨਮੁਖ ਰਹਿੰਦਿਆਂ ਹੀ ਨਿਕਲੇ। ਗਿਆਨੀ ਸ਼ਿਵਤੇਗ ਸਿੰਘ ਨੇ ਕਿਹਾ ਇੱਕ ਪਿਉ ਪੁੱਤਰ ਭਾਈ ਸੁਬੇਗ ਸਿੰਘ ਸ਼ਾਹਬਾਜ਼ ਸਿੰਘ ਉਹ ਵੀ ਸਨ ਜਿਹੜੇ ਸਿੱਖੀ ਸਿਧਾਂਤ ਦੀ ਖ਼ਾਤਰ ਚਰਖੜੀਆਂ `ਤੇ ਚੜ੍ਹ ਕੇ ਰੂੰ ਵਾਂਗ ਤੂੰਬਾ ਤੂੰਬਾ ਪਿੰਜੇ ਗਏ ਸਨ ਪਰ ਹੁਣ ਇੱਕ ਪਿਉ ਪੁੱਤਰ ਉਹ ਵੀ ਹਨ ਜੋ ਨੋਟਾਂ ਤੇ ਵੋਟਾਂ ਲਈ ਸਿਧਾਂਤ ਨੂੰ ਰੂੰ ਵਾਂਗ ਤੂੰਬਾ ਤੂੰਬਾ ਕਰ ਰਹੇ ਹਨ।


(21/06/11)
ਸੁਰਿੰਦਰ ਕੌਰ ਨਿਹਾਲ/ਬਚਿੱਤਰ ਸਿੰਘ ਆਹੂਲਵਾਲੀਆ

ੴ ਸਤਿਗੁਰ ਪ੍ਰਸਾਦਿ
ਐਫ਼ਆਈਆਰ
ਪ੍ਰੋ: ਭੁੱਲਰ ਦੀ ਸਜਾ ਮੁਆਫੀ ਦੇ ਬਹਾਨੇ ਬਾਦਲ ਦਲ ਵੱਲੋਂ ਚੋਣ ਮੁਹਿੱਮ ਦਾ ਆਗਾਜ
ਸੁਪਰੀਮ ਕੋਰਟ ਤੋਂ ਲੈ ਕੇ ਰਾਸ਼ਟਰਪਤੀ ਭਵਨ ਤੱਕ ਫਿਰਕੂ ਸੋਚ ਦਾ ਪਹਿਰਾ
ਅਤੇ
ਪ੍ਰੋ. ਭੁੱਲਰ ਦੇ ਕੇਸ ਵਿੱਚ ਸਿੱਖ ਜੱਥੇਬੰਦੀਆਂ ਦੀ ਭੂਮਿਕਾ ਤੇ ਉਸਦੀ ਸਮੀਖਿਆ
ਮੰਨੂ ਸਿਮਰਤੀ ਵਰਗੇ ਕਾਲੇ ਕਾਨੂੰਨ ਦਾ ਜਹਿਰ ਸ੍ਰੀ ਰਾਮ ਚੰਦਰ ਤੋਂ ਲੈ ਕੇ ਦੇਸ਼ ਦੇ ਰਾਸ਼ਟਰਪਤੀ ਭਵਨ ਤੱਕ ਫੈਲਿਆ ਹੋਇਆ ਹੈ। ਮਰਯਾਦਾ ਪ੍ਰਸ਼ੋਤਮ ਮੰਨੇ ਜਾਂਦੇ ਸ੍ਰੀ ਰਾਮ ਚੰਦਰ ਨੇ ਸੰਭੂਕ ਰਿਸ਼ੀ ਦਾ ਕਤਲ ਅਤੇ ਮਹਾਂਭਾਰਤ ਦੇ ਗੁਰੂ ਦ੍ਰੌਣਾਚਾਰੀਆ ਨੇ ਮਹਾਨ ਨਿਸ਼ਾਨੇਬਾਜ ਇੱਕਲਵਿਆ ਦਾ ਅੰਗੂਠਾ ਇਸੇ ਹੀ ਸੋਚ ਦੇ ਅਧੀਨ ਕੱਟਿਆ ਸੀ, ਜਿਸਦੇ ਇਤਿਹਾਸਕ ਹਵਾਲੇ ਮੌਜੂਦ ਹਨ। ਕਹਿਣ ਦਾ ਭਾਵ ਇਸ ਦੇਸ਼ ਦੀਆਂ ਜੜ੍ਹਾਂ ਤੋਂ ਲੈਕੇ ਇਹ ਜ਼ਹਿਰ ਚੋਟੀ ਤੱਕ ਫੈਲਿਆ ਹੋਇਆ ਹੈ। ਇਸੇ ਹੀ ਜ਼ਹਿਰੀ ਸੋਚ ਦੇ ਕਾਰਨ ਬੁੱਧ ਧਰਮ ਨੂੰ ਕੁਚਲਿਆ ਗਿਆ। ਦਰਅਸਲ ਦੇਸ਼ ਵਿੱਚ ਜ਼ਹਿਰਲੀ ਫਸਲ ਬੀਜਣ ਵਾਲੇ ਬ੍ਰਾਹਮਣਵਾਦ ਦਾ ਆਪਣਾ ਕੋਈ ਧਰਮ ਨਹੀਂ ਹੈ ਅਤੇ ਇਹ ਇੱਕ ਜਾਤ ਵੀ ਨਹੀਂ ਬਲਕਿ ਲੋਟੂ ਜ਼ਮਾਤ ਹੈ। ਇਸ ਲੋਟੂ ਜ਼ਮਾਤ ਨੂੰ ਸਭ ਤੋਂ ਵੱਡੀ ਟੱਕਰ ਗੁਰਮਤਿ ਲਹਿਰ ਨੇ ਦਿੱਤੀ ਜਿਸ ਨਾਲ ਬ੍ਰਾਹਮਣਵਾਦ ਦੇ ਪ੍ਰਬੰਧਕੀ ਢਾਂਚੇ ਦੀਆਂ ਬੁਨਿਆਦਾਂ ਹਿੱਲ ਗਈਆਂ। ਪਰ ਜਹਾਂਗੀਰ ਦੇ ਕਾਰਜਕਾਲ ਦੌਰਾਨ ਇਸ ਬ੍ਰਾਹਮਣੀ ਜਮਾਤ ਨੇ ਗੁਰਮਤਿ ਲਹਿਰ ਦਾ ਹਕੂਮਤ ਨਾਲ ਸਿੱਧਾ ਭੇੜ ਕਰਵਾ ਦਿੱਤਾ ਅਤੇ ਜਿਸ ਵਕਤ ਇਹ ਬਿੱਪਰ ਜਮਾਤ ਆਪ ਹਕੂਮਤ ਦੇ ਨਿਸ਼ਾਨੇ ਤੇ ਆਈ ਤਾਂ ਇਸਨੇ ਝੱਟ ਮਜਲੂਮ ਹੋਣ ਦਾ ਪੈਤੜਾ ਬਦਲਦਿਆਂ ਹੋਇਆ ਗੁਰੂ ਨਾਨਕ ਦੇ ਘਰ ਹੀ ਜਾ ਪਨਾਹ ਲਈ, ਜੋ ਗੁਰੂ ਘਰ ਦੀ ਮਰਯਾਦਾ ਅਨੁਸਾਰ ਗੁਰੂ ਤੇਗ ਬਹਾਦੁਰ ਸਾਹਿਬ ਨੇ ਪ੍ਰਵਾਨ ਕਰ ਲਈ। ਮੁੱਕਦੀ ਗੱਲ ਕੇ ਗੁਰੂ ਘਰ ਵਿੱਚ ਸ਼ਰਣ ਲੈਕੇ ਬ੍ਰਾਹਮਣ ਨੇ ਆਪਣੀ ਬੋਦੀ ਧੋਤੀ ਬਚਾਉਣ ਦੇ ਨਾਲ ਗੁਰੂ ਘਰ ਦੀ ਇੱਕ ਵਾਰ ਫਿਰ ਹਕੂਮਤ ਨਾਲ ਸਿੱਧੀ ਟੱਕਰ ਕਰਵਾ ਦਿੱਤੀ ਅਤੇ ਆਪਣੀ ਗਿੱਚੀ ਬਚਾਉਣ ਤੋਂ ਬਾਅਦ ਪਲਟ ਕੇ ਉਸੇ ਮੁਗਲ ਹਕੂਮਤ ਦਾ ਉਦੋਂ ਤੱਕ ਸਾਥ ਦਿੱਤਾ ਜਦੋਂ ਤੱਕ ਅਨੰਦਪੁਰੀ ਉੱਜੜ ਨਾ ਗਈ। ਅਨੰਦਪੁਰ ਛੱਡਣ ਤੋਂ ਬਾਅਦ ਵੀ ਇਨ੍ਹਾਂ ਸ਼ਰਨਾਰਥੀ ਮਜਲੂਮਾਂ ਨੇ ਮੁਗਲ ਫੌਜਾਂ ਨਾਲ ਮਿਲਕੇ ਗੁਰੂ ਪਰਿਵਾਰ ਦਾ ਆਖੀਰ ਤੱਕ ਪਿੱਛਾ ਕੀਤਾ ਅਤੇ ਅੱਜ ਤੱਕ ਵੀ ਇਹ ਜਮਾਤ ਉਸ ਗੁਰਮਤਿ ਲਹਿਰ ਦੇ ਪਿੱਛੇ ਸ਼ਿਕਾਰੀਆਂ ਵਾਂਗ ਘੁੱਮ ਰਹੀ ਹੈ। ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਮੁਗਲ ਹਕੂਮਤ ਦੇ ਨਾਲ ਮੁਗਲ ਘਰਾਣੇ ਵੀ ਫੌਤ ਹੋ ਗਏ, ਇਸ ਦੇ ਨਾਲ ਜਹਾਂਗੀਰ ਅਤੇ ਔਰੰਗਜੇਬ ਦੀ ਸੋਚ ਵੀ ਦਫਨ ਹੋ ਗਈ ਪਰ ਇਸ ਬ੍ਰਾਹਮਣੀ ਵਿਚਾਰਧਾਰਾ ਦਾ ਕਿਤੇ ਵੀ ਅੰਤ ਨਜ਼ਰ ਨਹੀਂ ਆਉਂਦਾ।
ਅੰਗਰੇਜ ਹਕੂਮਤ ਦੇ ਸਮੇਂ ਇਹ ਲੋਕ ਅਜਾਦੀ ਦਾ ਨਾਹਰਾ ਲਗਾਕੇ ਆਪਣੇ ਲਈ ਉਹ ਮੁਕਾਮ ਹਾਸਲ ਕਰ ਗਏ ਜਿਸ ਦੇ ਨਾ ਇਹ ਯੋਗ ਸੀ ਅਤੇ ਨਾ ਹੱਕਦਾਰ। ਇਸੇ ਬ੍ਰਾਹਮਣ ਜਮਾਤ ਦੇ ਸਦਕੇ 13ਵੀਂ ਸਦੀ ਤੋਂ ਲੈਕੇ ਸਨ 1947 ਤੱਕ ਭਾਰਤੀ ਜਨਤਾ ਤੁਰਕਾਂ, ਲੋਧੀਆਂ, ਮੁਗਲਾਂ ਅਤੇ ਅੰਗਰੇਜਾਂ ਦੀ ਗੁਲਾਮ ਰਹੀ। ਇਸ ਤੋਂ ਪਹਿਲੇ ਇਨ੍ਹਾਂ ਅੱਜ ਦੇ ਵੱਡੇ ਰਾਸ਼ਟਰਵਾਦੀਆਂ ਦੇ ਰਾਸ਼ਟਰ ਵਿੱਚ ਸੈਂਕੜੇ ਦੇਸ਼ ਹੁੰਦੇ ਸਨ। ਅੰਗਰੇਜ ਹਕੂਮਤ ਨਾਲ 1947 `ਚ ਗੁਪਤ ਸਮਝੌਤੇ ਕਰਨ ਵਾਲੇ ਇਹ ਲੋਕ ਦੇਸ਼ ਦੇ ਸਭ ਤੋਂ ਵੱਡੇ ਗੱਦਾਰ ਹਨ। ਖਾਲਸਤਾਨ ਦਾ ਹਊਆ ਖੜਾ ਕਰਕੇ ਦੇਸ਼ ਦੀ ਏਕਤਾ ਅਤੇ ਅੰਖਡਤਾ ਨੂੰ ਖਤਰਾ ਦੱਸਣ ਵਾਲੇ ਅੱਜ ਦੇ ਇਹ ਵੱਡੇ ਦੇਸ਼ ਭਗਤ ਆਪਣੇ ਇਸੇ ਰਾਸ਼ਟਰ ਵਿੱਚੋਂ ਦੋ ਪਾਕਸਤਾਨ ਚੁੱਪ-ਚਪੀਤੇ ਕੱਟ ਕੇ ਦੇ ਚੁੱਕੇ ਹਨ ਕਿਉਂਕਿ ਉਸ ਵਕਤ ਇਨ੍ਹਾਂ ਅਖੌਤੀ ਦੇਸ਼ ਭਗਤਾਂ ਦੀ ਭਗਤੀ ਮੁਸਲਮਾਨਾਂ ਨੂੰ ਆਪਣੇ ਕਿਆਸੇ ਹੋਏ ਹਿੰਦੂ ਰਾਸ਼ਟਰ ਵਿੱਚੋਂ ਬਾਹਰ ਕੱਢਣ ਅਤੇ ਸਿੱਖਾਂ ਤੋਂ ਉਨ੍ਹਾਂ ਦਾ ਮੁੱਕੰਮਲ ਦੇਸ਼ ਪੰਜਾਬ ਖੋਹਣ `ਚ ਸੀ। ਦੇਸ਼ ਪੰਜਾਬ ਸਿੱਖਾਂ ਦਾ ਉਹ ਰਾਸ਼ਟਰ ਸੀ ਜਿਸ ਵਿੱਚ ਸਾਰੇ ਧਰਮਾਂ ਦੇ ਹੱਕ ਬਰਾਬਰ ਰੱਖੇ ਗਏ ਸਨ ਅਤੇ ਜਿਸ ਦੇਸ਼ ਪੰਜਾਬ ਨੂੰ ਪਹਿਲੇ ਹਿੰਦੁਸਤਾਨੀ ਫੌਜਾਂ ਨੇ ਅੰਗਰੇਜਾਂ ਨਾਲ ਮਿਲ ਕੇ ਇੰਗਲੈਂਡ ਦੀ ਬਸਤੀ ਬਣਾਇਆ ਸੀ। ਫਿਰ ਉਨ੍ਹਾਂ ਹੀ ਅੰਗਰੇਜ਼ਾਂ ਨਾਲ ਗੁਪਤ ਸੰਧੀ ਕਰਕੇ ਦੇਸ਼ ਪੰਜਾਬ ਨੂੰ ਹਿੰਦੁਸਤਾਨ ਅਤੇ ਪਾਕਸਤਾਨ ਦੀਆਂ ਦੋ ਬਸਤੀਆਂ ਵਿੱਚ ਤਬਦੀਲ ਕਰ ਦਿੱਤਾ ਗਿਆ। ਬੇਸ਼ਕ ਦੁਨੀਆ ਦੇ ਕਿਸੇ ਵੀ ਹੋਰ ਮੁਲਕ ਵਿੱਚ ਸਿੱਖ ਧਰਮ ਨਫਰਤ ਦਾ ਪਾਤਰ ਨਹੀਂ ਹੈ ਬਲਕਿ ਆਪਣੇ ਧਰਮ ਦੀਆਂ ਮਜ਼ਬੂਤ ਬੁਨਿਆਦਾਂ ਤੇ ਖੜੀ ਇਹ ਬੇਘਰੀ ਕੌਮ ਦੁਨੀਆਂ ਦੀ ਕਿਸੇ ਵੀ ਰਾਜਭਾਗ ਵਾਲੀ ਕੌਮ ਦੇ ਮੁਕਾਬਲੇ ਘੱਟ ਪ੍ਰਸਿੱਧ ਨਹੀਂ ਹੈ ਅਗਰ ਅੱਜ ਵਿਦੇਸ਼ਾਂ ਵਿੱਚ ਸਿੱਖਾਂ ਨੂੰ ਕਿਸੇ ਨਾ ਕਿਸੇ ਪਾਸਿਉਂ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਉਸ ਲਈ ਵੀ ਇਹ ਭਾਰਤੀ ਰਾਜ ਪ੍ਰਬੰਧ ਅਤੇ ਇਸ ਦੇਸ਼ ਦਾ ਫਿਰਕੂ ਮੀਡੀਆ ਜਿੰਮੇਵਾਰ ਹੈ। ਕਹਿਣ ਦਾ ਭਾਵ ਇਹ ਬ੍ਰਾਹਮਣੀ ਨਿਜ਼ਾਮ 1984 ਤੋਂ ਬਾਅਦ ਆਲਮੀ ਪੱਧਰ ਤੇ ਸਿੱਖਾਂ ਦਾ ਪਿੱਛਾ ਕਰਨ ਲੱਗ ਪਿਆ ਹੈ। ਕਹਿਣ ਨੂੰ ਇਸ ਨੇ ਦੇਸ਼ ਦੇ ਅਰਥਚਾਰੇ ਨੂੰ ਮਜਬੂਤ ਕਰਨ ਲਈ ਡਾ0 ਮਨਮੋਹਣ ਸਿੰਘ ਵਰਗੇ ਵੱਡੇ ਅਰਥਸ਼ਾਸਤਰੀ ਅਤੇ ਦਿਖਾਵੇ ਦੇ ਸਿੱਖ ਨੂੰ ਮੁਹਰੇ ਕਰਕੇ ਦੁਨੀਆਂ ਦੀ ਮਹਾਂਸ਼ਕਤੀ ਬਣੇ ਅਮਰੀਕਾ ਨਾਲ ਹੱਥ ਮਿਲਾਇਆ ਹੈ ਪਰ ਪਰਮਾਣੂ ਸੰਧੀ ਦੇ ਨਾਲ ਇਸ ਦੋਸਤੀ ਦਾ ਇਕਹਿਰਾ ਅਰਥ ਨਹੀਂ ਕੱਢਿਆ ਜਾਣਾ ਚਾਹੀਦਾ ਕਿਉਂਕਿ ਹੋਰ ਬਹੁਤ ਸਾਰੇ ਰਾਜਸੀ ਹਿੱਤਾਂ ਦੇ ਨਾਲ ਭਾਰਤੀ ਖੁਫੀਆ ਏਜੰਸੀਆਂ ਅਤੇ ਆਰ. ਐਸ. ਐਸ. ਨੇ ਗੁਰਮਤਿ ਵਿਰੁੱਧ ਕਾਰਵਾਈਆਂ ਨੂੰ ਅੰਜਾਮ ਦੇਣ ਲਈ ਇੱਕ ਵੱਡਾ ਮੁਕਾਮ ਹਾਸਲ ਕਰ ਲਿਆ ਹੈ।
ਇਸੇ ਤਰ੍ਹਾਂ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਰਹਿਮ ਦੀ ਅਪੀਲ ਦਾ ਰਾਸ਼ਟਰਪਤੀ ਭਵਨ ਤੋਂ ਖਾਰਜ ਹੋਣਾ ਵੀ ਹਿੰਦੂ ਮਾਨਸਿਕਤਾ ਦਾ ਹੀ ਪ੍ਰਗਟਾਵਾ ਹੈ। ਪ੍ਰੋ: ਭੁੱਲਰ ਨੂੰ ਕਿਸੇ ਦੋਸ਼ ਦੇ ਤਹਿਤ ਇਹ ਫਾਂਸੀ ਦੀ ਸਜਾ ਨਹੀਂ ਦਿੱਤੀ ਜਾ ਰਹੀ ਹੈ ਅਤੇ ਨਾ ਹੀ 1984 ਤੋਂ ਲੈਕੇ 95 ਤੱਕ ਸਿੱਖ ਜਵਾਨੀ ਦਾ ਘਾਣ ਕਿਸੇ ਦੋਸ਼ ਦੇ ਤਹਿਤ ਕੀਤਾ ਗਿਆ ਸੀ। ਪ੍ਰੋ: ਭੁੱਲਰ ਅਤੇ ਉਸ ਵਰਗੇ ਹੋਰ ਲੱਖਾਂ ਸਿੱਖਾਂ ਨੂੰ ਸਿੱਖ ਵਿਚਾਰਧਾਰਾ ਨਾਲ ਪ੍ਰਣਾਏ ਹੋਣ ਦੀ ਸਜਾ ਦਿੱਤੀ ਗਈ ਹੈ। ਇਸ ਦੇ ਉੱਲਟ ਰਣਜੀਤ ਸਿੰਘ ਕੁੱਕੀ ਵਰਗੇ ਜਿਹੜੇ ਕੱਚੇ ਪਿੱਲੇ ਸਿੱਖ ਇਸ ਬਿੱਪਰਵਾਦ ਦੀ ਲੱਤ ਹੇਠੋਂ ਲੰਘ ਗਏ ਹਨ ਉਨ੍ਹਾਂ ਦੇ ਗੁੱਟਾਂ ਤੇ ਆਪਣੀਆਂ ਕੁੜੀਆਂ ਤੋਂ ਰੱਖੜੀਆਂ ਬਨਵਾਕੇ ਛੱਡ ਦਿੱਤਾ ਗਿਆ ਹੈ ਬੇਸ਼ਕ ਪ੍ਰੋ: ਭੁੱਲਰ ਦਾ ਕੋਈ ਵੀ ਅਪਰਾਧ ਸਾਬਤ ਨਹੀਂ ਹੋ ਸਕਿਆ ਅਤੇ ਪ੍ਰੋ: ਭੁੱਲਰ ਵੱਲੋਂ ਪੁਲਿਸ ਕਸ਼ਟੱਡੀ ਵਿੱਚ ਦਿੱਤੇ ਗਏ ਇਕਬਾਲੀਆਂ ਬਿਆਨਾਂ ਨੂੰ ਉਸ ਅਦਾਲਤ ਨੇ ਅਧਾਰ ਮੰਨ ਲਿਆ ਹੈ ਜਿਸ ਅਦਾਲਤ ਵੱਲੋਂ ਪੁਲਿਸ ਹਿਰਾਸਤ ਵਿੱਚ ਦਿੱਤੇ ਗਏ ਬਿਆਨਾਂ ਨੂੰ ਰੱਦ ਕਰ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਪ੍ਰੋ: ਭੁੱਲਰ ਦੀ ਵਿਦਿੱਅਕ ਯੋਗਤਾ ਵੀ ਉਸ ਦੇ ਹੱਕ ਵਿੱਚ ਇੱਕ ਮਜਬੂਤ ਤੱਥ ਹੈ ਕਿਉਂਕਿ ਉਸ ਕਥਿਤ ਅਪਰਾਧੀ ਨੇ ਇੰਨ੍ਹੀ ਮਿਆਰੀ ਪੜ੍ਹਾਈ ਬੰਦੇ ਮਾਰਨ ਜਾਂ ਬੰਬ ਬਲਾਸਟ ਕਰਨ ਵਾਸਤੇ ਨਹੀਂ ਸੀ ਕੀਤੀ, ਅਗਰ ਫਿਰ ਵੀ ਭਾਰਤੀ ਨਿਆਪ੍ਰਣਾਲੀ ਦੀ ਤਰਕ ਤੇ ਪ੍ਰੋਂ ਭੁੱਲਰ ਅਪਰਾਧੀ ਹੈ ਤਾਂ ਇਸ ਪਿੱਛੇ ਉਹ ਕਿਹੜੇ ਕਾਰਨ ਹਨ ਜਿਨ੍ਹਾਂ ਨੇ ਉਸਨੂੰ ਅਪਰਾਧਕ ਕਾਰਵਾਈਆਂ ਲਈ ਮਜ਼ਬੂਰ ਕੀਤਾ? ਅਗਰ ਅਦਾਲਤ ਪੂਰੇ ਸਬੂਤਾਂ ਦੀ ਰੌਸ਼ਨੀ ਵਿੱਚ ਵੀ ਕਿਸੇ ਅਪਰਾਧੀ ਨੂੰ ਸਜਾ ਸੁਣਾਉਂਦੀ ਹੈ ਤਾਂ ਅਪਰਾਧੀ ਵਿਅਕਤੀ ਦਾ ਪਿਛੋਕੜ ਉਸਦਾ ਮਾਨਸਿਕ ਪੱਧਰ ਅਤੇ ਉਸਦੀ ਨੀਅਤ ਦਾ ਵੀ ਵਕਤ ਦੀ ਕਸੌਟੀ ਤੇ ਰੱਖ ਕੇ ਮੁਲਾਂਕਣ ਕੀਤਾ ਜਾਂਦਾ ਹੈ। ਪਰ ਇਸ ਕਥਿਤ ਜਮਹੂਰੀ ਦੇਸ਼ ਵਿੱਚ ਘੱਟ ਗਿਣਤੀਆਂ ਦੇ ਨਾਲ ਸਬੰਧਿਤ ਕਥਿਤ ਅਪਰਾਧੀਆਂ ਲਈ ਇਨਸਾਫ ਦਾ ਕੋਈ ਵੀ ਪੈਮਾਨਾ ਨਹੀਂ ਮਿਥਿਆ ਗਿਆ। ਇਸ ਤੋਂ ਵੀ ਸੰਗੀਨ ਅਪਰਾਧ ਦੇ ਦੋਸ਼ ਭਾਰਤੀ ਨਿਆਪ੍ਰਣਾਲੀ ਤੇ ਉਦੋਂ ਹੋਰ ਵੀ ਗਹਿਰੇ ਅਤੇ ਗੂਹੜੇ ਹੋ ਜਾਂਦੇ ਹਨ ਜਦੋਂ ਰਾਸ਼ਟਰਪਤੀ ਭਵਨ ਵੱਲੋਂ ਵੀ ਇੱਕ ਨਿਰਆਧਾਰ ਕੇਸ ਦੇ ਦਸਤਾਵੇਜ ਤੇ ਸਜਾਏ ਮੌਤ ਦੀ ਪੱਕੀ ਮੋਹਰ ਲਗਾ ਦਿੱਤੀ ਜਾਂਦੀ ਹੈ। ਉਹ ਵੀ ਉਸ ਵਕਤ ਜਦੋਂ ਦੇਸ਼ ਦੀ ਰਾਸ਼ਟਰਪਤੀ ਇੱਕ ਮਹਿਲਾ ਹੋਵੇ।
ਇਸ ਕੇਸ ਵਿੱਚ ਕੁੱਝ ਹੋਰ ਕੇਸਾਂ ਵਾਂਗ ਇੱਕ ਹੈਰਾਨੀਜਨਕ ਪਹਿਲੂ ਇਹ ਵੀ ਹੈ ਕਿ ਜਿਸ ਮਨਿੰਦਰਜੀਤ ਸਿੰਘ ਬਿੱਟਾ ਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ ਵਿੱਚ ਪ੍ਰੋ. ਭੁੱਲਰ ਨੂੰ ਫਾਂਸੀ ਦੀ ਸਜਾ ਸੁਣਾਈ ਗਈ ਹੈ ਉਹ ਬਿੱਟਾ ਅਜੇ ਤੱਕ ਜੀਊਂਦਾ ਜਾਗਦਾ ਹੈ ਉਹ ਵੀ ਪੂਰਾ ਸਲਾਮਤ, ਬੇਸਕ ਇਸ ਹਮਲੇ `ਚ ਦਰਜਨ ਦੇ ਕਰੀਬ ਹੋਰ ਵਿਅਕਤੀ ਹਲਾਕ ਹੋ ਗਏ ਸਨ। ਅਗਰ ਇਸ ਕੇਸ ਦੀ ਨਿਰਪੱਖ ਜਾਂਚ ਕਰਵਾਈਆਂ ਜਾਵੇ ਤਾਂ ਬਿੱਟਾ ਹੀ ਇਸ ਕੇਸ ਦਾ ਮੁੱਖ ਸਾਜਸ਼ਘਾੜਾ ਹੋ ਸਕਦਾ ਹੈ ਕਿਉਂਕਿ ਬਿੱਟੇ ਵਰਗੇ ਲੋਕ ਸੁਰੱਖਿਆ ਜਾਂ ਜੈਂਡ ਸੁਰੱਖਿਆ ਲੈਣ ਲਈ ਅਜਿਹੀਆਂ ਅਪਰਾਧਕ ਕਾਰਵਾਈ ਅਕਸਰ ਕਰਦੇ ਰਹੇ ਹਨ। ਇਸੇ ਤਰ੍ਹਾਂ ਹੀ ਸੁਮੇਧ ਸੈਣੀ ਤੇ ਹਮਲੇ ਦੀਆਂ ਘਟਨਾਵਾਂ ਵਾਪਰੀਆਂ ਸਨ ਜਿਸ ਨੂੰ ਅਧਾਰ ਬਣਾਕੇ ਸੁਮੇਧ ਸੈਣੀ ਨੇ ਆਪਣੇ ਪਾਲਤੂ ਕਥਿਤ ਨਿਹੰਗ ਪੂਹਲੇ ਤੋਂ ਭਾਈ ਬਲਵਿੰਦਰ ਸਿੰਘ ਜਟਾਣੇ ਦਾ ਸਾਰਾ ਟੱਬਰ ਮਰਵਾ ਦਿੱਤਾ ਸੀ ਪਰ ਉਹ ਸੁਮੇਧ ਸੈਣੀ ਅੱਜ ਵੀ ਜੀਊਂਦਾ ਜਾਗਦਾ ਅਤੇ ਇੱਕ ਪ੍ਰਮੁੱਖ ਅਹੁੱਦੇ ਤੇ ਬਿਰਾਜਮਾਨ ਹੈ। ਪ੍ਰੋ. ਭੁੱਲਰ ਦੇ ਕੇਸ ਦਾ ਦੂਸਰਾ ਪਹਿਲੂ ਬੜੇ ਧਿਆਨ ਦੀ ਮੰਗ ਕਰਦਾ ਹੈ। ਪੰਜਾਬ ਵਿਧਾਨ ਸਭਾ ਅਤੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨੇੜੇ ਆਉਣ ਤੇ ਇਸ ਕੇਸ ਦਾ ਬੜੀ ਕਰੂਰਤਾ ਨਾਲ ਸੁਣਾਇਆ ਗਿਆ ਫੈਸਲਾ ਇੱਕ ਖਾਸ ਦਿਸ਼ਾ ਅਤੇ ਰਾਜਨੀਤੀ ਵੱਲ ਸੰਕੇਤ ਕਰਦਾ ਹੈ ਕਿਉਂਕਿ ਪ੍ਰੋ. ਭੁੱਲਰ ਦੇ ਕੇਸ ਦਾ ਦੁਖਦਾਈ ਨਿਪਟਾਰਾ ਹੁੰਦਿਆਂ ਹੀ ਇੱਕ ਲੋਕ ਲਹਿਰ ਦਾ ਉਠਣਾ ਸੁਭਾਵਕ ਹੀ ਸੀ ਹੁਣ ਵੇਖਣਾ ਇਹ ਹੈ ਕਿ ਇਸ ਲਹਿਰ ਨੂੰ ਕਿਸ ਦੇ ਹੱਕ ਵਿੱਚ ਭੁਗਤਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਸਪਸ਼ਟ ਅਰਥਾਂ ਵਿੱਚ ਇਸ ਦਾ ਲਾਭ ਪਾਤਰੀ ਬਾਦਲ ਪਰਿਵਾਰ ਨੂੰ ਬਣਾਇਆ ਜਾ ਰਿਹਾ ਹੈ। ਸਿੱਖ ਸੋਚ ਦੇ ਦੁਸ਼ਮਣਾਂ ਵੱਲੋਂ ਇੱਕ ਵਾਰ ਫਿਰ ਸਿੱਖਾਂ ਵਿੱਚ ਬਾਦਲ ਪਰਿਵਾਰ ਦਾ ਵਿਗੜਿਆ ਹੀ ਨਹੀਂ ਬਲਕਿ ਕਰੂਪ ਹੋਇਆ ਅਕਸ ਸੁਧਾਰ ਕੇ ਉਸਨੂੰ ਇੱਕ ਵਾਰ ਫਿਰ ਪੰਜਾਬ ਦੀ ਸੱਤਾ ਤੇ ਕਾਬਜ ਕਰਵਾਉਣ ਦੇ ਯਤਨ ਅਰੰਭ ਦਿੱਤੇ ਗਏ ਹਨ ਬੇਸ਼ਕ ਸਿੱਖ ਕੌਮ ਵਿੱਚ ਗੱਦਾਰ ਤਾਂ ਹੋਰ ਵੀ ਬਹੁਤ ਹਨ ਕਿਉਂਕਿ ਗੁਲਾਮ ਕੌਮਾ `ਚ ਗੱਦਾਰਾਂ ਦੀ ਕਮੀ ਨਹੀਂ ਹੁੰਦੀ ਪਰ ਜਿਹੜਾ ਗੱਦਾਰ ਪੰਥਕ ਹਲਕਿਆਂ ਵਿੱਚ ਪੂਰਾ ਆਧਾਰ ਰੱਖਦਾ ਹੋਵੇ ਉਹ ਅਜੇ ਤੱਕ ਬਾਦਲ ਤੋਂ ਬਗੈਰ ਕੋਈ ਦੂਜਾ ਪੈਦਾ ਨਹੀਂ ਹੋਇਆ ਅਗਰ ਕੌਮਾਂ ਦੇ ਮਹਾਨ ਆਗੂ ਸਦੀਆਂ ਬਾਅਦ ਜਨਮ ਲੈਂਦੇ ਹਨ ਤਾਂ ਬਾਦਲ ਵਰਗੇ ਕੱਦਆਵਰ ਗੱਦਾਰ ਵੀ ਹਰਰੋਜ ਨਹੀਂ ਜੰਮਦੇ। ਪ੍ਰੋ. ਭੁੱਲਰ ਦੇ ਹੱਕ ਵਿੱਚ ਉੱਠੀ ਕੌਮੀ ਲਹਿਰ ਨੂੰ ਬਾਦਲਕਿਆਂ ਨੇ ਕਿਵੇਂ ਤੀਜੀ ਕਤਾਰ ਦੇ ਕਥਿਤ ਪੰਥਕ ਆਗੂਆਂ ਨਾਲ ਮਿਲਕੇ ਅਗਵਾ ਕੀਤਾ ਹੈ। ਜਿਸ ਦੀ ਇਸ ਲੇਖ ਵਿੱਚ ਮਿਸਾਲ ਪੇਸ਼ ਕੀਤੀ ਜਾ ਰਹੀ ਹੈ। 30-5-2011 ਨੂੰ ਸਿੰਘ ਸਭਾ ਗੁਰਦੁਆਰਾ ਸਰਾਭਾ ਨਗਰ ਲੁਧਿਆਣਾ ਵਿੱਚ ਹੋਏ ਭਰਵੇ ਪੰਥਕ ਇਕੱਠ `ਚ ਪੰਥਕ ਦਰਦੀਆਂ ਦਾ ਦਰਦ ਵੀ ਮੈਂ ਆਪਣੇ ਪੈਮਾਨੇ ਨਾਲ ਗਹਿਰਾਈਆਂ ਤੱਕ ਮਾਪਿਆ ਹੈ। ਇਸ ਅਗਵਾਕਾਰ ਸਾਂਝੀ ਕਮੇਟੀ ਵਿੱਚ ਤਿੰਨ ਜਥੇਬੰਦੀਆਂ ਦੇ ਚਾਰ ਕੁ ਮੁੱਖੀ ਸਨ। ਇਹ ਜੱਥੇਬੰਦੀਆਂ ਹਨ, ਸਿੱਖ ਫਾਰ ਜਸਟਿਸ, ਪੰਚ ਪ੍ਰਧਾਨੀ ਅਤੇ ਸਿਰਸਾ ਵਾਲੇ ਸੌਦਾ ਸਾਧ ਵੇਲੇ ਹੋਂਦ ਵਿੱਚ ਆਈ ਐਕਸ਼ਨ ਕਮੇਟੀ ਦੇ ਐਕਸ਼ਨ ਦੇਖੇ ਨਹੀਂ ਸਿਰਫ ਮਹਿਸੂਸ ਹੀ ਕੀਤੇ ਜਾ ਸਕਦੇ ਸਨ। ਉਪਰੋਕਤ ਜਥੇਬੰਦੀਆਂ ਦੇ ਮੁਖੀਆਂ ਵੱਲੋਂ ਪਹਿਲੇ ਮਿਥੇ ਗਏ ਪ੍ਰੋਗਰਾਮ ਅਨੁਸਾਰ ਮੱਕੜ ਐਂਡ ਪਾਰਟੀ ਦਾ ਪਿਆਦਾ ਕਰਨੈਲ ਸਿੰਘ ਪੰਜੋਲੀ ਮੰਚ ਤੇ ਆਇਆ ਜਿਸ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਦਾ ਫੈਸਲਾ ਸੰਗਤ ਨੂੰ ਸੁਣਾਉਦਿਆਂ ਕਿਹਾ ਕਿ ਅੱਜ ਇੱਕਤਰ ਪੰਥ ਵੱਲੋ ਪ੍ਰੋ. ਭੁੱਲਰ ਦੇ ਕੇਸ ਸਬੰਧੀ ਕੋਈ ਫੈਸਲਾ ਨਾ ਲਿਆ ਜਾਵੇ ਕਿਉਂਕਿ ਇਸ ਬਾਰੇ ਫੈਸਲਾ ਸ਼੍ਰੋਮਣੀ ਕਮੇਟੀ ਵੱਲੋਂ ਜਥੇਦਾਰ ਅਕਾਲ ਤਖਤ ਸਾਹਿਬ ਦੀ ਸਰਪਰਸਤੀ ਹੇਠ ਕੱਲ ਲਿਆ ਜਾਵੇਗਾ। ਮੱਕੜ ਦਾ ਇਹ ਫੈਸਲਾ ਸੁਣਾ ਕੇ ਕਰਨੈਲ ਸਿੰਘ ਪੰਜੌਲੀ ਤੁਰੰਤ ਵਾਪਿਸ ਪਰਤ ਗਿਆ। ਇਸ ਦੇ ਵਿਰੋਧ ਵਿੱਚ ਬੀਬੀ ਪਰਮਜੀਤ ਕੌਰ ਖਾਲੜਾ, ਭਾਈ ਰਣਜੀਤ ਸਿੰਘ ਸਾਬਕਾ ਜਥੇਦਾਰ, ਪ੍ਰਸਿਧ ਲੇਖਕ ਅਤੇ ਵਿਦਵਾਨ ਸ0 ਗੁਰਤੇਜ ਸਿੰਘ ਨੇ ਆਪਣੀਆਂ ਠੋਸ ਦਲੀਲਾਂ ਦਿੱਤੀਆਂ ਪਰ ਜਿਵੇਂ ਇਹ ਤਾਂ ਤਹਿ ਸੀ ਕਿ ਹੀਰ ਦੀ ਡੋਲੀ ਤਖਤ ਹਜਾਰੇ ਵੱਲੋਂ ਮੋੜ ਕੇ ਖੇੜਿਆਂ ਦੇ ਭੇਜੀ ਜਾਣੀ ਹੈ। ਭਾਵ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਆਪਣੇ ਦਾਅਵੇ ਅਨੁਸਾਰ ਪਿਛਲੇ 12 ਸਾਲਾਂ ਤੋਂ ਪ੍ਰੋ. ਭੁੱਲਰ ਦਾ ਕੇਸ ਲੜ ਰਹੀ ਸੀ, ਉਸਨੂੰ ਚਿੱਤ ਕਰਨ ਦੇ ਨਾਲ ਪ੍ਰੋ: ਭੁੱਲਰ ਦੇ ਹੱਕ ਵਿੱਚ ਉੱਠੀ ਕੌਮੀ ਲਹਿਰ ਨੂੰ ਡੰਗਰਾਂ ਦੇ ਵੱਗ ਵਾਂਗ ਮੋੜ ਕੇ ਸ਼੍ਰੋਮਣੀ ਕਮੇਟੀ ਦੇ ਵਾੜੇ `ਚ ਵਾੜ ਦਿੱਤਾ ਗਿਆ ਅਤੇ ਆਪਣੇ ਇਸ ਕਾਰੇ ਨੂੰ ਜਾਇਜ਼ ਠਹਿਰਾਉਣ ਲਈ ਪੰਚ ਪ੍ਰਧਾਨੀ ਜੋ ਇਸ ਅਗਵਾਕਾਂਡ ਦੀ ਮੁੱਖ ਦੋਸ਼ੀ ਹੈ ਵੱਲੋਂ ਦਲੀਲਾਂ ਇਹ ਦਿੱਤੀਆਂ ਗਈਆਂ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਚੁਣੀ ਹੋਈ ਨੁਮਾਇਂਦਾ ਜਮਾਤ ਹੈ ਜਿਸ ਲਈ ਭੁੱਲਰ ਦਾ ਕੇਸ ਲੜਨ ਦਾ ਜਿੱਮਾ ਉਸਨੂੰ ਸੌਪਿਆ ਗਿਆ ਹੈ। ਇਥੇ ਅਸੀਂ ਸਿੱਖਾਂ ਦੀ ਇਸ ਪ੍ਰਤੀਨਿਧ ਸ਼੍ਰੋਮਣੀ ਕਮੇਟੀ ਦੀਆਂ ਬੇਸ਼ਕ ਪੰਥ ਵਿਰੋਧੀ ਕਾਰਵਾਈਆਂ ਪੂਰੀਆਂ ਨਾ ਗਿਣਵਾ ਸਕੀਏ ਪਰ ਫਿਰ ਵੀ ਇਸ ਦੇ ਸਿੱਖ ਵਿਰੋਧੀ ਕਾਰਨਾਮਿਆਂ ਦੀ ਮੋਟੀ ਜਹੀ ਸੂਚੀ ਜਰੂਰ ਪੇਸ਼ ਕਰਾਂਗੇ। ਸਾਡੀ ਇਹ ਸ਼੍ਰੋਮਣੀ ਸੰਸਥਾ ਜੋ ਬਹੁਤ ਸਾਰੀਆਂ ਕੁਰਬਾਨੀਆਂ ਤੋਂ ਬਾਅਦ ਇਤਿਹਾਸਕ ਗੁਰਦੁਆਰਿਆਂ ਦੀ ਸੇਵਾ ਸੰਭਾਲ ਅਤੇ ਗੁਰਮਤਿ ਪ੍ਰਚਾਰ ਲਈ ਹੋਂਦ ਵਿੱਚ ਆਈ ਸੀ ਬੇਸ਼ਕ ਕਾਨੂੰਨੀ ਮਾਹਰਾਂ ਅਨੁਸਾਰ ਇਹ ਕਮੇਟੀ ਅੰਗਰੇਜ ਹਕੂਮਤ ਵੱਲੋਂ ਸਿੱਖਾਂ ਨੂੰ ਕਾਨੂੰਨ ਦੇ ਸ਼ਿਕੰਜੇ `ਚ ਕੱਸ ਕੇ ਰੱਖਣ ਲਈ ਬਣਾਈ ਗਈ ਸੀ। ਇਸਦੇ ਬਾਵਜੂਦ ਵੀ ਸ਼ੁਰੂਆਤੀ ਦੌਰ ਵਿੱਚ ਸ਼੍ਰੋਮਣੀ ਕਮੇਟੀ ਸਿੱਖ ਹਿੱਤਾਂ ਦੀ ਤਰਜਮਾਨੀ ਕਰਦੀ ਰਹੀ ਹੈ। ਪਰ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਪ੍ਰਧਾਨਗੀ ਹੇਠ ਜੋ ਇਸ ਨੇ ਸਿੱਖ ਹਿੱਤਾਂ ਸਮੇਤ ਵਿਰਾਸਤ ਦਾ ਘਾਣ ਕੀਤਾ ਅਤੇ ਧਰਮ ਨੂੰ ਰਾਜਨੀਤੀ ਦੇ ਗੋਡੇ ਹੇਠ ਲਿਆਂਦਾ ਉਹ ਸਿੱਖ ਕੌਮ ਦੇ ਸ਼ਾਨਾਮੱਤੇ ਇਤਿਹਾਸ ਦਾ ਉਹ ਕਾਲਾ ਅਧਿਆਏ ਹੈ ਜਿਸਦੀ ਮਾਫੀ ਸਿੱਖ ਸੰਗਤਾਂ ਵਲੋਂ ਤਾਂ ਕੀ ਬਲਕਿ ਅਕਾਲ ਪੁਰਖ ਦੀ ਦਰਗਾਹ ਵਿੱਚ ਵੀ ਸ਼੍ਰੋਮਣੀ ਕਮੇਟੀ ਨੂੰ ਨਹੀਂ ਮਿਲ ਸਕਦੀ ਮੈਨੂੰ ਪੂਰੀ ਤਰ੍ਹਾਂ ਯਾਦ ਹੈ ਕਿ ਸਨ 1973 ਤੱਕ ਸਾਡੀਆਂ ਵੱਡ ਮੁੱਲੀਆਂ ਇਤਿਹਾਸਕ ਇਮਾਰਤਾਂ ਆਪਣੇ ਪੂਰੇ ਵਜੂਦ ਵਿੱਚ ਕਾਇਮ ਸਨ। ਸੁਲਤਾਨ ਪੁਰ ਲੋਧੀ ਵਿੱਚ ਬੇਬੇ ਨਾਨਕੀ ਅਤੇ ਗੁਰੂ ਨਾਨਕ ਸਾਹਿਬ ਦੇ ਮੁਬਾਰਕ ਘਰ, ਗੁਰੂ ਕੇ ਮਹਿਲ ਅੰਮ੍ਰਿਤਸਰ ਅਤੇ ਅਨੰਦਪੁਰ ਸਾਹਿਬ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਵੱਲੋਂ ਬਣਾਏ ਗਏ ਰਹਾਇਸ਼ੀ ਕਮਰੇ ਜਿਨ੍ਹਾਂ ਵਿੱਚ ਬਣੇ ਚਰਾਗਦਾਨਾਂ ਵਿੱਚ ਦੀਵਿਆਂ ਦੀ ਕਾਲਖ ਤੱਕ ਅਤੇ ਚਰਾਗਦਾਨਾਂ ਦੀਆਂ ਇੱਟਾਂ ਵਿੱਚ ਤੇਲ ਦੀ ਚਿਕਨਾਈ ਜਿਉਂ ਦੀ ਤਿਉਂ ਮੌਜੂਦ ਸੀ। ਇਸ ਤੋਂ ਇਲਾਵਾ ਚਮਕੌਰ ਸਾਹਿਬ ਦੀ ਕੱਚੀ ਗੜ੍ਹੀ ਸਰਹੰਦ ਦੀ ਦੀਵਾਰ ਠੰਡੇ ਬੁਰਜ ਸਮੇਤ ਖੜੀ ਸੀ। ਪਰ ਕਾਰਸੇਵਾ ਦੇ ਨਾਂ ਤੇ ਸਰਕਾਰੀ ਏਜੰਟ ਬਾਬਿਆਂ ਨੂੰ ਜਿਓਂ ਸ਼੍ਰੋਮਣੀ ਕਮੇਟੀ ਵੱਲੋਂ ਇਤਿਹਾਸਕ ਅਸਥਾਨਾਂ ਦੇ ਠੇਕੇ ਦਿੱਤੇ ਗਏ, ਇੱਕ-ਇੱਕ ਕਰਕੇ ਸਾਡਾ ਮੂਹ ਬੋਲਦਾ ਇਤਿਹਾਸ ਗਾਇਬ ਹੁੰਦਾ ਗਿਆ। ਇਹ ਮੈਦਾਨ ਫਤਹਿ ਕਰਕੇ ਸ਼੍ਰੋਮਣੀ ਕਮੇਟੀ ਵੱਲੋਂ ਡੇਰੇਦਾਰਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਹੱਥ ਲਿਖਤ ਪੁਰਾਤਨ ਸਰੂਪਾਂ ਦੇ ਸੰਸਕਾਰ ਲਈ ਅੰਗੀਠੇ ਚਲਾਉਣ ਦੀ ਖੁੱਲ ਦੇਣ ਦੇ ਨਾਲ ਸਿੱਖ ਵਿਰਾਸਤ ਨੂੰ ਭਸਮ ਕਰਨ ਵਾਲੇ ਇੰਨ੍ਹਾਂ ਅੰਗੀਠਿਆਂ ਦਾ ਮਹੂਰਤ ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਜਥੇਦਾਰ ਅਕਾਲ ਤਖਤ ਸਾਹਿਬ ਆਪ ਕਰਦੇ ਰਹੇ ਹਨ। ਇਸ ਤੋਂ ਬਾਅਦ ਇਸੇ ਸ਼੍ਰੋਮਣੀ ਕਮੇਟੀ ਦੀ ਮਾਰਫਤ ਕਥਿਤ ਸਿੱਖ ਇਤਿਹਾਸ ਨਾਂ ਦੀ ਕਿਸੇ ਬੇਨਾਮੇ ਲੇਖਕ ਵਲੋਂ ਲਿਖੀ ਗਈ ਕਿਤਾਬ ਛਾਪ ਕੇ ਮਹਾਨ ਸਿੱਖ ਗੁਰੂ ਸਾਹਿਬਾਨਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਆਪਣੇ ਪਾਲਤੂ ਸਾਧਾਂ ਤੋਂ ਵੀ ਥੱਲੇ ਸੁੱਟ ਦਿੱਤਾ ਗਿਆ ਅਤੇ ਸ਼੍ਰੋਮਣੀ ਕਮੇਟੀ ਦੀ ਰੌਂਸ਼ਨੀ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਸੈਕੜੇ ਅਸਥਾਨਾਂ ਤੇ ਬਚਿੱਤਰ ਨਾਟਕ ਦੀ ਗੱਦੀ ਲਾਈ ਗਈ। ਇਸ ਤਰ੍ਹਾ ਗੁਰੂ ਹੁਕਮ ਅਤੇ ਪੰਥਕ ਰਹਿਤ ਮਰਯਾਦਾ ਦੀ ਘੋਰ ਉਲੰਘਣਾ ਕਰਨ ਵਾਲੇ ਅਗਿਆਨੀ (ਗਿਆਨੀ) ਇਕਬਾਲ ਸਿੰਘ ਵਰਗੇ ਅਕਾਲ ਤਖਤ ਤੇ ਸੁਸ਼ੋਬਤ ਹੁੰਦੇ ਰਹੇ ਹਨ। ਇਸੇ ਸ਼ੋਮਣੀ ਕਮੇਟੀ ਵੱਲੋਂ ਲਗਾਤਾਰ ਚਲਾਈ ਜਾ ਰਹੀ ਸਿੱਖ ਵਿਰੋਧੀ ਲਹਿਰ ਦੇ ਚਲਦਿਆਂ 2 ਸਾਲ ਪਹਿਲੇ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਮੂਲੋਂ ਰੱਦ ਕੀਤਾ ਗਿਆ, ਜਿਸ ਨਾਨਕਸ਼ਾਹੀ ਕੈਲੰਡਰ ਤੇ ਇਸੇ ਕਮੇਟੀ ਨੇ ਪੂਰੇ 7 ਸਾਲ ਕੌਮੀ ਕੈਲੰਡਰ ਦੀ ਮੋਹਰ ਲਗਾਈ ਰੱਖੀ। ਮੁੱਕਦੀ ਗੱਲ ਕੇ ਹਰ ਮੋੜ ਤੇ ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਪੰਥ ਨਾਲ ਵਿਸਾਹਘਾਤ ਕੀਤਾ ਗਿਆ। ਇਨ੍ਹਾਂ ਵਧੀਕਿਆਂ ਦਾ ਜਦੋਂ ਵੀ ਕੌਮ ਨੇ ਜਵਾਬ ਮੰਗਿਆ ਤਾਂ ਇਸੇ ਅਵਤਾਰ ਸਿੰਘ ਮਕੱੜ ਵੱਲੋਂ ਦੋਹਰੀ ਮਾਨਸਿਕ ਪੀੜਾ ਝੱਲ ਰਹੀ ਕੌਮ ਨੂੰ ਹਰ ਵਾਰ ਵੱਖੀ ਚੋਂ ਜਵਾਬ ਦਿੱਤਾ ਜਾਂਦਾ ਰਿਹਾ ਹੈ। ਜਿਸ ਮੱਕੜ ਨੇ ਅੱਜ ਹਰਪਾਲ ਸਿੰਘ ਚੀਮਾ ਅਤੇ ਕਰਨੈਲ ਸਿੰਘ ਪੰਜੋਲੀ ਨੂੰ ਵਿਚੋਲੇ ਪਾਕੇ ਪ੍ਰੋ. ਭੁੱਲਰ ਦੇ ਹੱਕ ਵਿੱਚ ਉੱਠੀ ਲਹਿਰ ਨੂੰ ਅਗਵਾਹ ਕਰ ਲਿਆ ਹੈ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਸਮੇਤ ਸਾਰੀਆਂ ਸਿਰਮੌਰ ਸਿੱਖ ਸੰਸਥਾਵਾਂ ਤੇ ਕਬਜਾ ਜਮਾਈ ਬੈਠੇ ਪ੍ਰਕਾਸ਼ ਸਿੰਘ ਬਾਦਲ ਜਿਸਦੇ ਇਸ਼ਾਰੇ ਤੇ ਜੱਥੇਦਾਰ ਮੱਕੜ ਤਿਗੜਮਬਾਜੀਆਂ ਲਗਾ ਰਿਹਾ ਹੈ ਇਸੇ ਬਾਦਲ ਨੇ ਪ੍ਰੋ: ਭੁੱਲਰ ਨੂੰ ਖਤਰਨਾਕ ਅਪਰਾਧੀ ਦੱਸ ਕੇ ਪੰਜਾਬ ਦੀ ਜੇਲ੍ਹ ਵਿੱਚ ਤਬਦੀਲ ਕੀਤੇ ਜਾਣ ਦਾ ਵਿਰੋਧ ਕੀਤਾ ਸੀ। ਇਸ ਦੇ ਨਾਲ ਹੀ ਭੁੱਲਰ ਦੇ ਪਿਤਾ ਤੇ ਚਾਚੇ ਦੇ ਕਾਤਲ ਸੁਮੇਧ ਸੈਣੀ ਨੂੰ ਵਿਜੀਲੈਂਸ ਵਿਭਾਗ ਦਾ ਮੁੱਖੀ ਨਿਯੁਕਤ ਕਰਨ ਤੋਂ ਇਲਾਵਾ ਸੁਮੇਧ ਸੈਣੀ ਵਿਰੁੱਧ ਚਲਦੇ ਕਤਲ ਕੇਸਾਂ ਦੀ ਪੈਰਵੀ ਬਾਦਲ ਸਰਕਾਰ ਆਪਣੇ ਖਰਚੇ ਤੇ ਕਰ ਰਹੀ ਹੈ। ਹੁਣ ਸਵਾਲ ਇਹ ਉਠਦਾ ਹੈ ਕਿ ਅੱਜ ਕਿਸ ਸਾਜਸ਼ ਦੇ ਅਧੀਨ ਬਾਦਲ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਆਪਣੇ ਵੱਲੋਂ ਐਲਾਨੇ ਗਏ ਖਤਰਨਾਕ ਅਪਰਾਧੀ ਪ੍ਰੋ. ਭੁੱਲਰ ਲਈ ਮਾਂ ਨਾਲੋਂ ਵੱਧ ਮਾਸੀ ਵਾਲਾ ਹੇਜ ਜਤਾ ਰਹੀ ਹੈ ਅਤੇ ਦੂਜੇ ਪਾਸੇ ਭਾਜਪਾ ਦੀ ਪਤਨੀ ਬਣੇ ਬੈਠੇ ਬਾਦਲ ਦੇ ਦਿਉਰ-ਜੇਠ ਭਾਜਪਾਈ ਭੁੱਲਰ ਨੂੰ ਸ਼ਰੇਆਮ ਫਾਂਸੀ ਟੱਗਣ ਦੀ ਮੰਗ ਰਕ ਰਹੇ ਹਨ। ਇਹ ਹੈ ਪ੍ਰਕਾਸ਼ ਸਿੰਘ ਬਾਦਲ ਦਾ ਦੋਹਰਾ ਕਿਰਦਾਰ ਜਿਸ ਨੂੰ ਵੇਖ ਕੇ ਜੂਨ 1984 ਤੋਂ ਬਾਅਦ ਸਿੱਖ ਕੌਮ ਵਿੱਚ ਦੋਗਲੇ ਲੋਕਾਂ ਦੀ ਇੱਕ ਫਸਲ ਤਿਆਰ ਹੋ ਗਈ ਹੈ। ਜਿਸ ਵਿੱਚੋਂ ਅਗਰ ਇੱਕਲੀਆਂ ਸਿੱਖ ਸਟੂਡੈਂਟ ਫੈਡਰੇਸ਼ਨਾਂ ਚੁਣ ਲਈਆਂ ਜਾਣ ਤਾਂ ਬਾਕੀ ਧੜਿਆਂ ਦੀ ਕਾਰਗੁਜਾਰੀ ਦੀ ਸਮੀਖਿਆ ਕਰਨ ਲਈ ਵੱਖਰਾ ਇਤਿਹਾਸ ਲਿਖਣਾ ਪਵੇਗਾ। ਇਨ੍ਹਾਂ ਸਿੱਖ ਸਟੂਡੈਂਟ ਫੈਡਰੇਸ਼ਨਾਂ ਵਿੱਚ ਨਾਮਜਦ ਕੋਈ ਵੀ ਸਟੂਡੈਂਟ 50 ਸਾਲਾਂ ਤੋਂ ਥੱਲੇ ਨਹੀਂ ਹੋਵੇਗਾ। ਹੁਣ ਸਵਾਲ ਇਹ ਉਠਦਾ ਹੈ ਕਿ ਇਹ ਬੁੱਢੇ ਬੱਕਰੇ ਕਦੋਂ ਤੱਕ ਸਟੂਡੈਂਟ ਬਣੇ ਰਹਿਣਗੇ? ਇਹ ਇਨ੍ਹਾਂ ਲੋਕਾ ਦੇ ਨਿਕੰਮੇਪਨ ਦੀ ਪਹਿਲੀ ਨਿਸ਼ਾਨੀ ਹੈ।
ਇਨ੍ਹਾਂ ਨਿਕੰਮੇ ਸਟੂਡੈਂਟਾਂ ਨੇ ਬਾਦਲ ਦਲ ਦੇ ਸੁਪਰ ਬਜਾਰ ਵਿੱਚ ਆਪੋ ਆਪਣੀਆਂ ਫੜੀਆਂ ਲਗਾ ਲਈਆਂ ਹਨ ਅਤੇ ਕਰਨੈਲ ਸਿੰਘ ਪੀਰ ਮੁਹੰਮਦ ਵਰਗਿਆਂ ਵੱਲੋਂ ਢਾਈ ਦਹਾਕਿਆਂ ਬਾਅਦ ਸਿੱਖ ਕਤਲਿਆਮ ਪੀੜਤਾਂ ਦਾ ਮਸਲਾ ਉਠਾ ਕੇ ਰਾਜਨੀਤੀ ਦੇ ਪਿੜ ਵਿੱਚ ਵੱਡਾ ਵਪਾਰਕ ਅਦਾਰਾ ਖੋਲਿਆ ਹੈ। ਭਲਾ ਕਦੇ ਕਿਸੇ ਨੂੰ ਕਾਤਲਾਂ ਤੋਂ ਵੀ ਇਨਸਾਫ ਮਿਲਿਆ ਹੈ। ਬੇਸ਼ਕ ਕਾਤਲ, ਕਾਤਲ ਵਿੱਚ ਵੀ ਫਰਕ ਹੁੰਦਾ ਹੈ ਪਰ ਜਿਨ੍ਹਾਂ ਕਾਤਲਾਂ ਨੇ ਸਿੱਖ ਕੌਮ ਦੀ ਨਸਲਕੁਸ਼ੀ ਕਰਨ ਦੇ ਮਕਸਦ ਨਾਲ ਸਰਕਾਰੀ ਸਰਪਰਸਤੀ ਹੇਠ ਕਤਲੇਆਮ ਕੀਤਾ ਹੈ ਦੇਸ਼ ਦੀ ਨਿਆ ਪ੍ਰਣਾਲੀ ਤੇ ਵੀ ਉਨ੍ਹਾਂ ਲੋਕਾਂ ਦੀ ਪਕੜ ਮਜਬੂਤ ਹੈ। ਚਾਹੀਦਾ ਤਾਂ ਇਹ ਸੀ ਕਿ ਕਾਤਲ-ਸਰਕਾਰ ਤੋਂ ਇਨਸਾਫ ਦੀ ਭੀਖ ਮੰਗਣ ਦੀ ਬਜਾਏ ਕੌਮ ਨਾਲ ਹੋਈ ਬੇਇਨਸਾਫੀ ਦਾ ਕੌਮਾਂਤਰੀ ਪੱਧਰ ਤੇ ਪਰਦਾ ਫਾਸ ਕੀਤਾ ਜਾਂਦਾ ਅਤੇ ਕੌਮਾਂਤਰੀ ਭਾਈਚਾਰੇ ਨੂੰ ਦੱਸਿਆ ਜਾਂਦਾ ਕੇ ਭਾਰਤ ਵਿੱਚ ਜਮਹੂਰੀਅਤ ਦੇ ਲਿਖਤੀ ਅਤੇ ਅਮਲ ਵਿੱਚ ਅਰਥ ਕੀ ਹਨ? ਇੱਕ ਮੁਕੰਮਲ ਕੌਮ ਆਪਣੇ ਵੱਖਰੇ ਕੌਮੀ ਘਰ (ਦੇਸ਼) ਦੇ ਨਿਰਮਾਣ ਲਈ ਸੰਘਰਸ਼ ਕਰਨ ਦਾ ਹੱਕ ਰੱਖਦੀ ਹੈ। ਪਰ ਇਹ ਦਲਾਲ ਕਿਸਮ ਦੇ ਕਥਿਤ ਆਗੂ ਜਿਨ੍ਹਾਂ ਦੇ ਆਪਣੇ ਸਾਹਮਣੇ ਹੀ ਕੋਈ ਮੰਜਿਲ ਨਹੀਂ ਹੈ ਉਹ ਕੌਮ ਨੂੰ ਕਿਹੜੇ ਰਾਹੇ ਲੈ ਕੇ ਜਾਣਗੇ? ਖਾੜਕੂ ਲਹਿਰ ਦੇ ਪਤਨ ਤੋਂ ਬਾਅਦ ਸਾਡੀਆਂ ਸਾਰੀਆਂ ਖਾਲਸਾਈ ਰਵਾਇਤਾਂ ਇਕ-ਇਕ ਕਰਕੇ ਖਤਮ ਕੀਤੀਆਂ ਜਾ ਰਹੀਆਂ ਹਨ। ਜਿਵੇਂ ਪ੍ਰੋ. ਭੁੱਲਰ ਦੀ ਰਹਿਮ ਦੀ ਅਪੀਲ ਖਾਰਜ ਹੁੰਦਿਆਂ ਹੀ ਰਹਿਮ ਦੀਆਂ ਅਪੀਲਾਂ ਦੀ ਝੜੀ ਲਗਾ ਦਿੱਤੀ ਗਈ ਹੈ। ਜਦ ਕਿ ਪ੍ਰੋ. ਭੁੱਲਰ ਨੂੰ ਫਾਂਸੀ ਦਿੱਤੀ ਜਾ ਚੁੱਕੀ ਹੈ। ਅਗਰ ਭੁੱਲਰ ਵਿੱਚੋਂ ਸਿੱਖੀ ਸਪਿਰਟ ਖਤਮ ਨਹੀਂ ਕੀਤੀ ਜਾ ਸਕੀ ਜਿਸ ਦੀ ਗਵਾਹੀ ਭਰਦਾ 2-3 ਸਾਲ ਪਹਿਲੇ ਸਪੋਕਸਮੈਨ ਵਿੱਚ ਭੁੱਲਰ ਵੱਲੋਂ ਇੱਕ ਲੇਖ ਛਪਿਆ ਸੀ ਉਸ ਤੋਂ ਬਾਅਦ ਉਸਨੂੰ ਦਿਮਾਗੀ ਤੌਰ ਤੇ ਖਤਮ ਕਰ ਦਿੱਤਾ ਗਿਆ ਹੈ। ਜਾਣਕਾਰ ਸੂਤਰਾਂ ਅਨੁਸਾਰ ਪ੍ਰੋ. ਭੁੱਲਰ ਇਸ ਵਕਤ ਇੱਕ ਤਰਾਸ਼ੇ ਹੋਏ ਬੁੱਤ ਤੋਂ ਵੱਧ ਕੁੱਝ ਨਹੀਂ ਹੈ। ਸਾਨੂੰ ਇੱਕ ਸਖਤ ਫੈਸਲਾ ਕੌਮੀ ਪੱਧਰ ਤੇ ਲੈ ਲੈਣਾ ਚਾਹੀਦਾ ਹੈ ਕਿ ਪ੍ਰੋ. ਭੁੱਲਰ ਨੂੰ ਹਿੰਦ ਸਰਕਾਰ ਇਸ ਹਾਲਤ ਵਿੱਚ ਕਿਵੇਂ ਫਾਂਸੀ ਦੇ ਤਖਤੇ ਤੇ ਲੈ ਕੇ ਜਾਂਦੀ ਹੈ ਸ਼ਾਇਦ ਇਹ ਇੱਕ ਘੱਟ ਗਿਣਤੀ ਕੌਮ ਦਾ ਹਿੰਦ ਸਰਕਾਰ ਦੇ ਤਖਤੇ ਤੇ ਲਟਕਿਆ ਆਖਰੀ ਸ਼ਹੀਦ ਹੋਵੇਗਾ। ਜਿਵੇਂ ਅੰਗਰੇਜ਼ ਹਕੂਮਤ ਦੇ ਤਖਤੇ ਤੇ ਲਟਕਣ ਵਾਲਾ ਸ. ਉਧਮ ਸਿੰਘ ਆਖਰੀ ਸ਼ਹੀਦ ਸੀ। ਪ੍ਰੋ. ਭੁੱਲਰ ਬੇਸ਼ਕ ਨਿਰਦੋਸ਼ ਹੈ ਪਰ ਇਥੇ ਦੋਸ਼ੀ ਹੈ ਕੌਣ ਸੀ? ਸਹੀ ਅਰਥਾਂ ਵਿੱਚ ਤਾਂ ਇਹ ਸਾਰੀ ਕੌਮ ਹੀ ਨਿਰਦੋਸ਼ ਸੀ ਪਰ ਇਸ ਰਾਜਪ੍ਰਬੰਧ ਵੱਲੋਂ ਸਿੱਖਾਂ ਨੂੰ ਕਿਹੜੀ ਸਜਾ ਨਹੀਂ ਦਿੱਤੀ ਗਈ? ਸਾਨੂੰ ਪ੍ਰੋ. ਭੁੱਲਰ ਦੇ ਹੱਕ ਵਿੱਚ ਨਿਤਰਨਾ ਚਾਹੀਦਾ ਹੈ ਪਰ ਆਪਣੀਆਂ ਮਹਾਨ ਪਰੰਪਰਾਵਾਂ ਦੀ ਰੌਂਸ਼ਨੀ ਵਿੱਚ। ਕੌਮ ਦੇ ਮਹਾਨ ਸ਼ਹੀਦ ਸੁੱਖੇ-ਜਿੰਦੇ ਤੋਂ ਬਾਅਦ ਮੌਤ ਦੀ ਸਜਾ ਦਾ ਸਹਾਮਣਾ ਕਰਦੇ ਹੋਏ ਸ. ਬਲਵੰਤ ਸਿੰਘ ਰਾਜੋਆਣਾ ਆਪਣੇ ਧਾਰਮਿਕ ਅਕੀਦੇ ਤੇ ਪੂਰੀ ਤਰ੍ਹਾਂ ਕਾਇਮ ਰਿਹਾ। ਪਰ ਸ਼੍ਰੋਮਣੀ ਕਮੇਟੀ ਦਾ ਦਲਾਲ ਕਰਨੈਲ ਸਿੰਘ ਪੰਜੋਲੀ ਜਿਉਂ ਜੇਲ੍ਹ ਵਿੱਚ ਜਾ ਕੇ ਸ. ਰਾਜੋਆਣਾ ਦੇ ਗਲ ਵਿੱਚ ਪਰਨਾ (ਸਿਰੋਪਾ) ਪਾ ਆਇਆ ਸੀ ਉਸ ਤੋਂ ਬਾਅਦ ਰਾਜੋਆਣਾ ਦੇ ਜੋ ਬਿਆਨ ਅਖਬਾਰਾਂ ਵਿੱਚ ਆਉਣੇ ਸ਼ੁਰੂ ਹੋਏ ਉਹ ਉਸ ਜਿੰਦਾ ਸ਼ਹੀਦ ਦੇ ਮੇਚ ਦੇ ਨਹੀਂ ਸਨ। ਪੰਜਾਬ ਦੇ ਕਥਿਤ ਸਾਬਕਾ ਮੁੱਖ ਮੰਤਰੀ ਬਿਅੰਤ ਕਤਲ ਕਾਂਡ ਨਾਲ ਸਬੰਧਤ ਸ. ਜਗਤਾਰ ਸਿੰਘ ਹਵਾਰਾ ਦੇ ਅਕਸ ਨੂੰ ਢਾਹ ਲਾਉਣ ਲਈ ਵੀ ਕਥਿਤ ਤੌਰ ਤੇ ਖਾੜਕੂਆਂ ਦੇ ਫਰੀ ਕੇਸ ਲੜਨ ਵਾਲੇ ਵਕੀਲਾਂ ਦੇ ਜਰੀਏ ਕਈ ਹੱਥਕੰਢੇ ਵਰਤੇ ਗਏ ਹਨ। ਕਿਉਂਕਿ ਭਾਈ ਹਵਾਰਾ ਨੇ ਬਾਦਲ ਨੂੰ ਸਹੀ ਨਜਰੀਏ ਨਾਲ ਵੇਖਿਆ ਸਮਝਿਆ ਅਤੇ ਉਸਨੂੰ ਭੰਡਿਆ ਵੀ ਹੈ। ਪ੍ਰਕਾਸ਼ ਸਿੰਘ ਬਾਦਲ ਨੇ ਸਿੱਖ ਕੌਮ ਦੀਆਂ ਮਾਣਮੱਤੀਆਂ ਰਵਾਇਤਾਂ ਦਾ ਘਾਣ ਕੀਤਾ ਵੀ ਤੇ ਕਰਵਾਇਆ ਵੀ ਰੱਜ ਕੇ ਹੈ। ਗੱਦਾਰ ਬਾਦਲ ਦੀ ਪਿੱਠ ਤੇ ਖੜ੍ਹੀਆਂ ਸਿੱਖ ਵਿਰੋਧੀ ਏਜੰਸੀਆਂ ਜੋ ਦਰਅਸਲ ਦੇਸ਼ ਵਿਰੋਧੀ ਹਨ ਨੇ ਪਹਿਲੇ ਸਿਰਸੇ ਵਾਲੇ ਕਥਿਤ ਸਾਧ ਤੋਂ ਗੁਰੂ ਸਾਹਿਬ ਦੀ ਨਕਲ ਕਰਵਾਈ ਜਿਸਦਾ ਪਤਾ ਲੱਗਣ ਤੇ ਜਿਵੇਂ ਸਿੱਖ ਸੜਕਾਂ ਤੇ ਉੱਤਰੇ ਉਸਨੇ ਸਿੱਖਾਂ ਪ੍ਰਤੀ ਲਗਾਈਆਂ ਜਾ ਰਹੀਆਂ ਸਾਰੀਆਂ ਕਿਆਸ ਅਰਾਈਆਂ ਨੂੰ ਬਦਲ ਕੇ ਰੱਖ ਦਿੱਤਾ ਜਿਸ ਤਰ੍ਹਾਂ ਪੂਰੇ ਢਾਈ ਦਹਾਕੇ ਲੱਕ ਤੋੜਵੀ ਕੁੱਟ ਖਾਣ ਤੋਂ ਬਾਅਦ ਵੀ ਸਿੱਖ ਕੌਮ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਵਾਰਿਸ ਹੋਣ ਦਾ ਸਬੂਤ ਦਿੱਤਾ ਉਸ ਦੀ ਮਿਸਾਲ ਸਿੱਖ ਇਤਿਹਾਸ ਤੋਂ ਬਾਹਰ ਕਿਤੇ ਨਹੀਂ ਮਿਲਦੀ। ਇਹ ਵੀ ਇੱਕ ਅੰਦਾਜੇ ਮੁਤਾਬਕ ਸਿੱਖਾਂ ਦਾ ਵਜਨ ਹਾੜਿਆ ਗਿਆ ਸੀ ਉਸ ਤੋਂ ਬਾਅਦ ਸਿੱਖਾਂ ਦਾ ਸਾਰਾ ਜੋਸ਼ ਕਿਵੇਂ ਠੰਡਾ ਕੀਤਾ ਗਿਆ ਉਹ ਕਿਸੇ ਤੋਂ ਲੁਕਿਆ-ਛੁਪਿਆ ਨਹੀਂ ਹੈ। ਰੋਜਾਨਾ ਸਪੋਕਸਮੈਨ ਨੇ ਵੀ ਆਪਣੀ ਆਦਤ ਅਤੇ ਲੁਕਵੀ ਸਾਜਸ਼ ਮੁਤਾਬਕ ਜੋ ਸਿੱਖਾਂ ਵੱਲੋਂ ਆਪਣੇ ਰਵਾਇਤੀ ਅਤੇ ਖਾਲਸੇ ਦੀ ਪ੍ਰਭੂ ਸਤਾ ਦੀ ਪ੍ਰਤੀਕ ਕ੍ਰਿਪਾਨਾਂ (ਕ੍ਰਿਪਾਨ) ਲਹਿਰਾਏ ਜਾਣ ਨੂੰ ਲੈਕੇ ਜੋ ਲਗਾਤਾਰ ਪ੍ਰਤੀਕਰਮ ਦਿੱਤਾ ਉਹ ਇੱਕ ਤਰ੍ਹਾਂ ਨਾਲ ਸਿੱਖ ਸੋਚ ਨੂੰ ਬਿਲਕੁਲ ਖੁੰਡਾ ਕਰਨ ਦਾ ਸ਼ਡਯੰਤਰ ਅਤੇ ਘਾਤਕ ਵਾਰ ਸੀ। ਇਸ ਦੇ ਨਾਲ ਹੀ ਸਿੱਖ ਸੋਚ ਨੂੰ ਨਿਪੁੰਸਕ ਕਰਨ ਲਈ ਐਕਸ਼ਨ ਕਮੇਟੀ ਹੋਂਦ ਵਿੱਚ ਲਿਆਂਦੀ ਗਈ। ਦਰਅਸਲ ਇਹ ਐਕਸ਼ਨ ਕਮੇਟੀ ਉਹ ਕਾਠ ਦੀ ਪੁਤਲੀ ਸੀ ਜਿਸ ਦੀ ਡੋਰ ਸਿੱਖ ਵਿਰੋਧੀ ਏਜੰਸੀਆਂ ਦੇ ਹੱਥ ਵਿੱਚ ਸੀ। ਇਸ ਐਕਸ਼ਨ ਕਮੇਟੀ ਨੇ ਜਿਵੇਂ ਸਿੱਖਾਂ ਦੀ ਸ਼ਹੀਦੀ ਪ੍ਰੰਪਰਾ ਦਾ ਮਖੌਲ ਉਡਾਇਆ ਉਹ ਬਿਨਾਂ ਖੂਨ ਕੱਢਿਆ ਕੌਮ ਦਾ ਸੰਘਾਰ ਕਰਨ ਦੇ ਤੁੱਲ ਸੀ। ਕਿਵੇਂ ਐਕਸ਼ਨ ਕਮੇਟੀ ਵੱਲੋਂ ਦਮਦਮਾ ਸਾਹਿਬ ਤੋਂ ਸ਼ਹੀਦੀ ਜਥੇ ਤੋਰੇ ਜਾਂਦੇ ਅਤੇ ਪਿਛਿਓਂ ਫੋਨ ਤੇ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ। ਪੁਲਿਸ ਵੱਲੋਂ ਉਨ੍ਹਾਂ ਕਥਿਤ ਸ਼ਹੀਦੀ ਜਥਿਆਂ ਨੂੰ ਗੱਡੀ ਤੋਂ ਬਰਾਤੀਆਂ ਵਾਂਗ ਉਤਾਰਿਆ ਜਾਂਦਾ। ਇਸ ਤਰ੍ਹਾਂ ਹੱਸ ਦੇ ਖੇਲਦੇ ਕਥਿਤ ਸ਼ਹੀਦ ਘਰਾਂ ਨੂੰ ਪਰਤ ਜਾਂਦੇ। ਜਦਕਿ ਸਿੱਖਾਂ ਦਾ ਸਾਰਾ ਇਤਿਹਾਸ ਸੰਜੀਵ ਰੂਪ `ਚ ਹੈ ਜੋ ਜਾਨਾਂ ਹੀਲ ਕੇ ਸਿਰਜਿਆ ਗਿਆ ਹੈ ਪਰ ਐਕਸ਼ਨ ਕਮੇਟੀ ਦੇ ਐਕਸ਼ਨਾਂ ਨੂੰ ਤਾਂ ਸਿੱਖ ਇਤਿਹਾਸ ਦਾ ਫਿਲਮਾਂਕਣ ਵੀ ਨਹੀਂ ਕਿਹਾ ਜਾ ਸਕਦਾ। ਇੱਕ ਦਿਨ ਮੈਂ ਐਕਸ਼ਨ ਕਮੇਟੀ ਨਾਲ ਸਬੰਧਤ ਕੁੱਝ ਵਿਅਕਤੀਆਂ ਨੂੰ ਫੋਨ ਕਰਕੇ ਰੱਜ ਕੇ ਆਪਣਾ ਗੁਬਾਰ ਕੱਢਿਆ। ਉਸ ਤੋਂ ਬਾਅਦ ਇਹ ਨਾਟਕ ਬੰਦ ਹੋ ਗਿਆ।
ਇਸ ਤੋਂ ਪਹਿਲੇ ਸਿੱਖਾਂ ਵਿੱਚ ਜਾਤ ਪ੍ਰਥਾ ਨੂੰ ਸਾਧ-ਬਾਬਿਆਂ ਦੇ ਜਰੀਏ ਸੁਰਜੀਤ ਕੀਤਾ ਗਿਆ। ਜਿਸਦਾ ਅਸਰ ਖਾੜਕੂ ਸਫਾ ਵਿੱਚ ਵੀ ਵੇਖਣ ਨੂੰ ਮਿਲਦਾ ਰਿਹਾ ਹੈ। ਹਵਾ ਚੋਂ ਮਿਲਦੀਆਂ ਕਨਸੋਆਂ ਜਿਵੇਂ ਇਸ ਭੇਦ-ਭਾਵ ਨੂੰ ਸੰਕੇਤਕ ਰੂਪ `ਚ ਪੇਸ਼ ਕਰਦੀਆਂ ਹਨ ਉਹ ਇਸ ਦੌਰ `ਚ ਸਿੱਖ ਕੌਮ ਦੀ ਸਭ ਤੋਂ ਵੱਡੀ ਤ੍ਰਾਸਦੀ ਹੈ ਜਿਸ ਨਾਲ ਖਾੜਕੂ ਲਹਿਰ ਦੇ ਪਤਨ ਦੇ ਨਾਲ ਸਿੱਖ ਕੌਮ ਦੀ ਨੁਹਾਰ ਵਿਗੜੀ ਹੈ। ਖਬਰਾਂ ਤਾਂ ਇਹ ਵੀ ਹਨ ਕਿ ਕਥਿਤ ਨੀਵੀਆਂ ਜਾਤਾਂ ਦੇ ਸਿੰਘਾਂ ਨੂੰ ਕਥਿਤ ਉੱਚ ਜਾਤੀਏ ਸਿੰਘਾਂ ਵੱਲੋਂ ਕੇਸਰੀ ਪਰਨੇ ਬੰਨਣ ਤੋਂ ਵੀ ਰੋਕਿਆ ਜਾਂਦਾ ਰਿਹਾ ਹੈ। ਸ਼ਾਇਦ ਇਹ ਕਾਰਵਾਈਆਂ ਸਾਜਸ਼ ਘਾੜਿਆਂ ਵੱਲੋਂ ਆਪਣੇ ਬਲੈਕ ਕੈਟਾਂ ਤੋਂ ਕਰਵਾਈਆਂ ਜਾਂਦੀਆਂ ਹੋਣ। ਕਲੇਜੇ ਨੂੰ ਹੱਥ ਪਾਉਂਦੀਆਂ ਦੁੱਖਦਾਈ ਸੂਚਨਾਵਾਂ ਤਾਂ ਇਹ ਵੀ ਹਨ ਕਿ ਸਿੱਖ ਸੰਘਰਸ਼ ਦੌਰਾਨ ਫੜੇ ਗਏ ਅਤੇ ਬਿਨਾਂ ਮੁਕਦਮੇ ਚਲਾਏ ਕਾਲ ਕੋਠੜੀਆਂ ਵਿੱਚ ਅੱਜ ਤੱਕ ਸੜ ਰਹੇ ਸਿੰਘਾਂ ਵਿੱਚ ਕਥਿਤ ਨੀਵੀਆਂ ਜਾਤਾਂ ਦੇ ਸਿੰਘ ਵਧੇਰੇ ਹਨ। ਇਹ ਵੱਡੀਆਂ ਸਾਜਸ਼ਾਂ ਦੇ ਅਧੀਨ ਅੰਜਾਮ ਦਿੱਤੀਆਂ ਗਈਆਂ ਘਟਨਾਵਾਂ ਹਨ ਕਿਉਂਕਿ ਦੱਬੇ ਕੁਚਲੇ ਅਤੇ ਪਛੜੇ ਹੋਏ ਸਿੱਖਾਂ ਵਿੱਚ ਸਿੱਖੀ ਸਪਿਰਟ ਦਾ ਕੋਈ ਦੂਜਾ ਬਦਲ ਨਹੀਂ ਸੀ। ਪਛੜੀਆਂ ਸ਼੍ਰੇਣੀਆਂ ਨੂੰ ਸਰਕਾਰੀ ਅਤੇ ਗੈਰ ਸਰਕਾਰੀ ਧਿਰਾਂ ਵੱਲੋਂ ਨਫਰਤ ਦੇ ਪਾਤਰ ਬਣਾ ਦੇਣ ਨੂੰ ਅਸੀਂ ਸਿੱਖੀ ਦਾ ਖਜਾਨਾ ਖਾਲੀ ਕਰਨ ਦੇ ਤੁੱਲ ਸਮਝਦੇ ਹਾਂ। ਪਿਛਲੇ 27 ਸਾਲਾਂ ਵਿੱਚ ਸਿੱਖਾਂ ਦਾ ਇਤਿਹਾਸ ਬਦਲਣ ਦੇ ਯਤਨ ਹੀ ਨਹੀਂ ਕੀਤੇ ਗਏ ਬਲਕਿ ਇਤਿਹਾਸ ਨੂੰ ਝੁਠਲਾਉਣ ਲਈ ਸਿੱਖ ਦਾ ਚਰਿੱਤਰ ਵੀ ਬਦਲਿਆ ਗਿਆ ਹੈ। ਕਿਉਂਕਿ ਸਿੱਖੀ ਦੇ ਚਰਿੱਤਰ ਨੂੰ ਦਾਗਦਾਰ ਕਰਨ ਵਾਲੀ ਭੂਮਿਕਾ ਅਦਾ ਕਰਨ ਵਾਲੇ ਪਾਤਰ ਅੱਗੇ ਲਿਆਂਦੇ ਗਏ ਅਤੇ ਸਿੱਖੀ ਸਿਦਕ ਵਾਲੇ ਲੋਕ ਜਾਂ ਤਾਂ ਮਾਰ-ਖਪਾ ਦਿੱਤੇ ਗਏ ਜੋ ਬਚ ਗਏ ਉਨ੍ਹਾਂ ਨੂੰ ਇਨ੍ਹਾਂ ਪਿੱਛੇ ਸੁੱਟ ਦਿੱਤਾ ਗਿਆ ਹੈ ਕਿ ਉਹ ਲੋਕ ਕਈ ਪੀੜ੍ਹੀਆਂ ਤਕ ਪਰਦੇ ਤੇ ਨਹੀਂ ਆ ਸਕਣਗੇ ਗੱਦਾਰ ਹਰ ਰੋਜ ਅਖਬਾਰੀ ਅਤੇ ਬਿਜਲਈ ਮੀਡੀਏ ਦੀਆਂ ਸੁਰਖੀਆ ਬਣਦੇ ਹਨ ਪਰ ਅਸਲ ਸਿੱਖਾਂ ਦੀ ਸੁਰਖੀ ਤਾਂ ਕੀ ਕੋਈ ਸੰਖੇਪ ਖਬਰ ਵੀ ਨਹੀਂ ਲੱਭਦੀ। ਇਹ ਸਿੱਖੀ ਦਾ ਖਜਾਨਾ ਇਨ੍ਹਾਂ ਵੱਡਾ ਹੈ ਕਿ ਜਿਸਨੂੰ ਹਰ ਸ਼੍ਰੇਣੀ ਦੇ ਲੁਟੇਰੇ ਚੌਹੀ ਹੱਥੀ ਲੁੱਟਣ ਤੇ ਲੱਗੇ ਹੋਏ ਹਨ ਪਰ ਇਹ ਖਜਾਨਾ ਅਜੇ ਵੀ ਬਹੁਤ ਵਜਨਦਾਰ ਹੈ। ਅਸੀਂ ਅਪਰੈਲ 2011 ਦੇ ਆਪਣੇ ਐਫ. ਆਈ. ਆਰ. ਕਾਲਮ `ਚ ਜਾਣਕਾਰੀ ਦਿੱਤੀ ਸੀ ਕਿ ਗੁਰੂ ਗ੍ਰੰਥ ਸਾਹਿਬ ਨੂੰ ਚਨੌਤੀ ਦੇਣ ਵਾਲੇ ਕਥਿਤ ਸੱਚ ਖੋਜ ਅਕੈਡਮੀ ਦੇ ਸੰਚਾਲਕ ਕਥਿਤ ਨਿਹੰਗ ਧਰਮ ਸਿੰਘ ਦੇ ਸਾਥੀ ਜਸਪਾਲ ਸਿੰਘ ਉਤਰਾਂਚਲ ਐਂਡ ਪਾਰਟੀ ਜੰਮੂ ਕਸ਼ਮੀਰ ਦੇ ਡੇਰਾਵਾਦ ਤੋਂ ਰਹਿਤ ਰਾਜ ਵਿੱਚ ਆਰ. ਐਸ. ਐਸ. ਦੀ ਸ਼ਹਿ ਤੇ ਇੱਕ ਹੋਰ ਸਿੱਖ ਵਿਰੋਧੀ ਡੇਰਾ ਉਸਾਰਨ ਜਾ ਰਹੀ ਹੈ। ਸਾਨੂੰ ਗੁਪਤ ਵਸੀਲਿਆਂ ਤੋਂ ਮਿਲੀਆਂ ਤਾਜਾ ਖਬਰਾਂ ਅਨੁਸਾਰ ਉਸ ਸਿੱਖ ਵਿਰੋਧੀ ਡੇਰੇ ਦਾ 6 ਜੂਨ 2011 ਨੂੰ ਤੀਜੇ ਘਲੁਘਾਰੇ ਵਾਲੇ ਦਿਨ ਨਾਮ ਕਰਨ ਅਤੇ ਉਸਦੀ ਬੁਨਿਆਦ ਰੱਖ ਦਿੱਤੀ ਗਈ ਹੈ। ਜੰਮੂ-ਕਸ਼ਮੀਰ ਦੀ ਹੱਦ ਤੇ ਬਣਾਏ ਜਾ ਰਹੇ ਸਿੱਖ ਰੁਹਾਨੀ ਕੇਂਦਰ ਦਾ ਨੀਂਹ-ਪੱਥਰ ਰੱਖਣ ਦਾ ਸਮਾਂ ਵਾਇਆ ਜੰਮੂ ਚਲ ਰਹੀ ਅਮਰਨਾਥ ਯਾਤਰਾ ਕਰਕੇ ਵੀ ਮਹੱਤਵਪੂਰਨ ਹੈ। ਇਸੇ ਤਰ੍ਹਾਂ ਦੀ ਬਹੁਤ ਹੀ ਪ੍ਰੇਸ਼ਾਨ ਕਰਨ ਵਾਲੀ ਅਤੇ ਗੁਪਤ ਵਸੀਲਿਆਂ ਤੋਂ ਮਿਲੀ ਇੱਕ ਹੋਰ ਖਬਰ ਹੈ ਕਿ ਅਗਰ ਜਸਪਾਲ ਉਤਰਾਂਚਲ ਸਿੱਖ ਵਿਰੋਧੀ ਏਜੰਸੀਆਂ ਦੇ ਹੱਥਾਂ ਦਾ ਖਿਲੌਣਾ ਹੈ ਤਾਂ ਪੰਚ ਪ੍ਰਧਾਨੀ ਦੇ ਯੁਵਾਵਿੰਗ ਦਾ ਲੀਡਰ ਸੰਦੀਪ ਸਿੰਘ ਕੈਨੇਡੀਅਨ ਸਿੱਖ ਵਿਰੋਧੀ ਹੱਥਾਂ ਦਾ ਹਥੌੜਾ ਹੈ ਅਤੇ ਸੰਦੀਪ ਦੇ ਹਥੌੜੇ ਦੀ ਮਾਰ ਸਿੱਖਾਂ ਲਈ ਵਿਸ਼ਵ ਵਿਆਪੀ ਹੋਵੇਗੀ ਇਸੇ ਲਈ ਹੀ ਸੰਦੀਪ ਕੈਨੇਡੀਅਨ ਨੇ ਹੇਠਲੀਆਂ ਸਫਾ `ਚ ਵਿਚਰਨ ਦੇ ਨਾਲ ਖਾੜਕੂ ਪਰਿਵਾਰਾਂ ਨਾਲ ਨੇੜਤਾ ਬਣਾਈ ਹੈ। ਇਸ ਤੋਂ ਪਹਿਲੇ ਸੰਦੀਪ ਦੇ ਸਬੰਧ ਵਿੱਚ ਮੇਰੀ ਆਪਣੀ ਜਾਣਕਾਰੀ ਤਾਂ ਸਿਰਫ ਇੰਨੀ ਕੁ ਹੀ ਸੀ ਕਿ ਉਹ ਗੁਰੂ ਗ੍ਰੰਥ ਸਾਹਿਬ ਤੋਂ ਵੱਧ ਬਚਿੱਤ੍ਰ ਨਾਟਕ ਗ੍ਰੰਥ ਦਾ ਹਿਮਾਇਤੀ ਹੈ। ਇਹ ਵੀ ਪਤਾ ਲੱਗਾ ਹੈ ਕਿ ਆਉਣ ਵਾਲੇ ਕੁੱਝ ਸਾਲਾਂ ਵਿੱਚ ਅਮਰੀਕਾ-ਕੈਨੇਡਾ ਦੀ ਹੱਦ ਤੇ ਅਤੇ ਸਿੱਖ ਵਿਰੋਧੀ ਏਜੰਸੀਆਂ ਦੀ ਹਦਾਇਤ ਅਤੇ ਹਮਾਇਤ ਨਾਲ ਸੈਕੜੇ ਏਕੜਾਂ `ਚ ਦੁਨੀਆਂ ਦਾ ਸਭ ਤੋਂ ਵੱਡਾ ਡੇਰਾ ਉਸਾਰਿਆ ਜਾ ਰਿਹਾ ਹੈ। ਜਿਸ ਦੀ ਸ਼ੁਰੂਆਤ ਤੰਤੀ ਸਾਜਾਂ ਨਾਲ ਕੀਤੀ ਜਾਵੇਗੀ ਅਤੇ ਇਥੋਂ ਹੀ ਗੁਰਮਤਿ ਸੰਗੀਤ ਨੂੰ ਵਿਰੋਧੀ ਦਿਸ਼ਾਵਾ ਵੱਲ ਮੋੜਨ ਦੀ ਸ਼ੁਰੂਆਤ ਹੋਵੇਗੀ। ਇਸ ਬਾਰੇ ਸਾਡੇ ਵੱਲੋ ਪੂਰੀ ਜਾਣਕਾਰੀ ਇਕਤਰ ਕੀਤੀ ਜਾ ਰਹੀ ਹੈ, ਜੋ ਅਗਲੇ ਲੇਖ ਵਿੱਚ ਦਿੱਤੀ ਜਾਵੇਗੀ। ਏਧਰ ਡੇਰਿਆ ਚੋ ਡੇਰਾ ਉੱਚਾ ਦਰ ਬਾਬੇ ਨਾਨਕ ਦਾ ਉੱਸਾਰਿਆ ਜਾ ਰਿਹਾ ਹੈ। ਇਸ ਡੇਰੇ ਦੇ ਨਾਮ ਅਨੁਸਾਰ ਸ਼ਾਇਦ ਇਸ ਤੋਂ ਪਹਿਲੇ ਬਾਬੇ ਨਾਨਕ ਦਾ ਦਰ ਨੀਵਾਂ ਸੀ? ਇਸ ਉੱਚੇ ਦਰ ਤੋਂ ਜੋ ਐਲਾਨ ਆਉਣ ਵਾਲੇ ਸਾਲਾਂ `ਚ ਹੋਣੇ ਹਨ ਉਸਦੇ ਸੰਕੇਤ ਰੋਜਾਨਾ ਸਪੋਕਸਮੈਨ ਦੇ ਸੰਪਾਦਕ ਅਤੇ ਇਸ ਡੇਰੇ ਦੇ ਮਹੰਤ ਜੋਗਿੰਦਰ ਸਿੰਹੁ ਵੱਲੋਂ ਕਈ ਵਾਰ ਦਿੱਤੇ ਜਾ ਚੁੱਕੇ ਹਨ। ਜੋਗਿੰਦਰ ਸਿਹੁੰ ਵੱਲੋਂ ਕਈ ਵਾਰ ਤੁਹਾਨੂੰ ਆਪਣਾ ਅਸਲ ਚੇਹਰਾ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਅਗਰ ਫਿਰ ਵੀ ਤੁਸੀਂ ਉਸ ਨੂੰ ਨਹੀਂ ਪਛਾਣਦੇ ਜਾਂ ਫਿਰ ਜਾਣ ਬੁੱਝ ਕੇ ਅਣਜਾਣ ਬਣਦੇ ਹੋ ਤਾਂ ਇਹ ਦੋਸ਼ ਤੁਹਾਡਾ ਹੈ।
-ਲੇਖਕ
ਸੁਰਿੰਦਰ ਕੌਰ ਨਿਹਾਲ
ਚੇਅਰ ਪਰਸਨ ਜਾਂਬਾਜ਼ ਫੋਰਸ,
09780286489, 09041667939
ਤਸਦੀਕ ਕਰਤਾ
ਬਚਿੱਤਰ ਸਿੰਘ ਆਹੂਲਵਾਲੀਆ
ਜਨਰਲ ਸਕੱਤਰ, ਜਾਂਬਾਜ਼ ਫੋਰਸ
09646594232


(20/06/11)
ਗੁਰਇੰਦਰ ਸਿੰਘ ਪਾਲ

ਕ੍ਰਿਪਾਲ ਸਿੰਘ ਜੀ,

ਆਪ ਦੇ 18 ਜੂਨ ਦੇ ਪੱਤਰ ਵਿੱਚ ਮੇਰੇ ਜਵਾਬ ਦੇਣ ਵਾਲੀ ਕੋਈ ਖ਼ਾਸ ਗੱਲ ਨਹੀਂ, ਪਰ, ਕਿਉਂਕਿ ਇਹ ਪੱਤਰ ਵਿਸ਼ੇਸ਼ ਤੌਰ `ਤੇ ਮੈਨੂੰ ਮੁਖ਼ਾਤਿਬ ਹੋ ਕੇ ਲਿਖਿਆ ਗਿਆ ਹੈ ਇਸ ਲਈ, ਨਾਂ ਚਾਹੁੰਦਾ ਹੋਇਆ ਵੀ, ਮੈਂ ਕੁੱਛ ਸ਼ਬਦ ਲਿਖ ਰਿਹਾ ਹਾਂ:-

ਆਪ ਨੇ ਲਿਖਿਆ ਹੈ: “ਸਿੱਖ ਮਾਰਗ ਦਾ ਮਾਧਿਅਮ ਹੈ ਤਾਂ ਸੀ ਇਸ ਵਾਸਤੇ ਕਿ ਪੰਥ ਵਿੱਚ ਚੱਲ ਰਹੇ ਵੀਚਾਰਧਾਰਕ ਵਖਰੇਵਿਆਂ ਸਬੰਧੀ ਗੁਰਬਾਣੀ ਅਧਾਰਤ ਉਸਾਰੂ ਵੀਚਾਰ ਵਟਾਂਦਰੇ ਰਾਹੀਂ ਆਪਸੀ ਵਖਰੇਵਿਆਂ ਨੂੰ ਘਟਾ ਕੇ ਪੰਥਕ ਏਕਤਾ ਮਜ਼ਬੂਤ ਕਰਕੇ ਪੰਥ ਨੂੰ ਚੜ੍ਹਦੀ ਕਲਾ ਵਿੱਚ ਲਿਜਾਣ ਵੱਲ ਵਧਿਆ ਜਾਵੇ। ਪਰ ਹੁਣ ਤੱਕ ਇਸ ਤੇ ਚੱਲੀ ਹਰ ਵੀਚਾਰ ਚਰਚਾ ਦਾ ਅੰਤ ਫ਼ਜੂਲ ਦੀ ਬਹਿਸ ਅਤੇ ਤਕਰਾਰਬਾਜ਼ੀ ਵਿੱਚ ਤਬਦੀਲ ਹੋਣ ਕਾਰਣ ਸਿਰਫ ਬੇਸਿੱਟਾ ਹੀ ਨਹੀਂ ਰਹੀ ਬਲਕਿ ਪਹਿਲਾਂ ਤੋਂ ਹੀ ਘੱਟ ਗਿਣਤੀ ਜਾਗਰੂਕ ਸਿੱਖਾਂ ਵਿੱਚ ਫੁੱਟ ਦੇ ਬੀਜ਼ ਬੋ ਕੇ ਮਾਰੂ ਹੀ ਸਾਬਤ ਹੁੰਦੀ ਜਾ ਰਹੀ ਹੈ। ਮੌਜੂਦਾ ਦੌਰ ਵਿੱਚ ਅਕਾਲ ਤਖ਼ਤ ਦੀ ਸਥਿਤੀ ਸਬੰਧੀ ਪਿਛਲੇ ਤਿੰਨ ਮਹੀਨੇ ਤੋਂ ਚੱਲੀ ਆ ਰਹੀ ਵੀਚਾਰ ਚਰਚਾ ਦਾ ਅੰਤ ਵੀ ਇਹੋ ਨਿਕਲਦਾ ਮਲੂਮ ਹੋ ਰਿਹਾ ਹੈ”। ਆਪ ਦਾ ਇਹ ਬਿਆਨ ਬਿਲਕੁਲ ਸਹੀ ਹੈ। ਪਰੰਤੂ, ਆਪ ਇਹ ਦੱਸਣ ਤੋਂ ਸੰਕੋਚ ਕਿਉਂ ਕਰ ਗਏ ਕਿ ਵਿਚਾਰ ਚਰਚਾ ਨੂੰ ‘ਫ਼ਜ਼ੂਲ ਦੀ ਬਹਿਸ ਤੇ ਤਕਰਾਰਬਾਜ਼ੀ ਵਿੱਚ ਬਦਲਣ’ ਦੇ ਜ਼ਿੱਮੇਦਾਰ ਕਿਹੜੇ ਲੇਖਕ ਹਨ? ਦੁੱਧ ਵਿੱਚ ਕਾਂਜੀ ਘੋਲਣ ਵਾਲੇ ਦੋਖੀ ਕੌਣ ਹਨ? ਮੇਰੇ ਵਿਚਾਰ ਵਿੱਚ ਇਹ ਉਹ ‘ਵਿਦਵਾਨ’ ਹਨ ਜਿਨ੍ਹਾਂ ਤੋਂ ‘ਸਿੱਖ ਮਾਰਗ’ ਬਰਦਾਸ਼ਤ ਨਹੀਂ ਹੁੰਦਾ! ਮੈਂ ਡਾ: ਇਕਬਾਲ ਸਿੰਘ ਢਿੱਲੋਂ ਦੇ ਲੇਖ, ‘ਅਕਾਲ ਤਖ਼ਤ ਦੀ ਸਥਿਤੀ’ `ਤੇ ਚਲ ਰਹੀ ਬਹਿਸ ਨਾਲ ਸੰਬੰਧਿਤ 8-9 ਪੱਤਰ ਲਿਖੇ ਹਨ। ਆਪ ਨੂੰ ਬੇਨਤੀ ਹੈ ਕਿ ਆਪ ਦਲੀਲ ਦੇ ਕੇ ਇਹ ਦੱਸਣ ਦੀ ਖੇਚਲ ਕਰੋ ਕਿ ਮੇਰਾ ਕਿਹੜਾ ਪੱਤ੍ਰ ਫ਼ਜ਼ੂਲ ਦੀ ਬਹਿਸ ਤੇ ਤਕਰਾਰਬਾਜ਼ੀ ਦਾ ਕਾਰਣ ਬਣਿਆ ਹੈ? ਮੈ ਉਸ ਪੱਤਰ ਲਈ ਖਿਮਾ ਦੀ ਯਾਚਨਾਂ ਕਰਦਾ ਹੋਇਆ ਉਸ ਪੱਤਰ ਨੂੰ ਸਾਈਟ ਤੋਂ ਹਟਾ ਦੇਣ ਲਈ ਬਿਨਤੀ ਕਰ ਦਿਆਂ ਗਾ। ਇੱਕ ਹੋਰ ਗੁਜ਼ਾਰਸ਼ ਹੈ, ਆਪ ਆਪਣੀਆਂ ਲਿਖਿਤਾਂ ਪੜ੍ਹਦੇ ਹੋਏ, ਸ੍ਵੈ-ਪੜਚੋਲ ਕਰ ਕੇ ਦੇਖਣਾਂ ਕਿ, ਕਿਸੇ ਹੱਦ ਤੱਕ, ਬਹਿਸ ਵਿੱਚ ਬਦਮਜ਼ਗੀ ਪੈਦਾ ਕਰਨ ਵਿੱਚ ਆਪ ਦਾ ਵੀ ਯੋਗਦਾਨ ਤਾਂ ਨਹੀਂ!

ਆਪ ਦੇ ‘ਸਿੱਖ ਮਾਰਗ’ ਸਾਈਟ `ਤੇ ਪਾਏ ਜਾਂਦੇ ਖ਼ਬਰਨੁਮਾ ਪੱਤਰਾਂ ਤੋਂ ਇਉਂ ਲੱਗਦਾ ਹੈ ਕਿ ਆਪ ਪੇਸ਼ੇ ਵਜੋਂ ਅਖ਼ਬਾਰੀ ਨੁਮਾਇੰਦੇ ਹੋ! ਆਪ ਨੇ ਗੁਰਮੱਤਿ ਨੂੰ ਸਮਰਪਿਤ ਸਾਈਟ ‘ਸਿੱਖ ਮਾਰਗ’ ਨੂੰ ਵੀ ਅਖ਼ਬਾਰ ਬਣਾ ਰੱਖਿਆ ਹੈ। ਨੀਂਵੇਂ ਪੱਧਰ ਦੇ ਅਖ਼ਬਾਰੀ ਨੁਮਾਇੰਦਿਆਂ ਦੀ ਫ਼ਿਤਰਤ ਹੁੰਦੀ ਹੈ ਕਿ ਉਹ, ਆਪਣੇ ਮਨ ਦੀ ਮੌਜ ਨਾਲ, ਮਾੜਾ-ਚੰਗਾ ਝੂਠ-ਸੱਚ ਸੱਭ ਲਿਖੀ ਜਾਂਦੇ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਉਨ੍ਹਾਂ ਦੇ ਲਿਖੇ ਦਾ ਕੋਈ ਵਿਰੋਧ ਨਹੀਂ ਹੋਣ ਲੱਗਾ! ਪੱਤਰ-ਪ੍ਰੇਰਕਾਂ ਦੇ ਵਿਰੋਧ ਵਿੱਚ ਲਿਖੇ ਗਏ ਵਿਚਾਰਾਂ ਨੂੰ ਉਨ੍ਹਾਂ ਦੇ ਅਖ਼ਬਾਰਾਂ ਵਿੱਚ ਛਾਪਿਆ ਹੀ ਨਹੀਂ ਜਾਂਦਾ। ਇਹ ਸਥਿਤੀ ਉਨ੍ਹਾਂ ਦੇ ਮਨ ਵਿੱਚ ਇਹ ਭਰਮ ਪੈਦਾ ਕਰ ਦਿੰਦੀ ਹੈ ਕਿ ਉਹ ਉੱਚ ਕੋਟੀ ਦੇ ਵਿਦਵਾਨ ਹਨ! ਇਸ ਭੁਲੇਖੇ ਦੇ ਪ੍ਰਭਾਵਾਧੀਨ ਉਹ ਤਰਕ ਨੂੰ ਤਿਆਗ ਕੇ ਆਪਹੁਦਰੀਆਂ ਕਰਦੇ ਹਨ। ਇਹ ਤੱਥ ਆਪ ਦੀਆਂ ਲਿਖਿਤਾਂ ਵਿੱਚ ਵੀ ਨਜ਼ਰ ਆਉਂਦਾ ਹੈ।

ਮੈ ਇਹ ਲਿਖਣ ਦੀ ਗੁਸਤਾਖੀ ਵੀ ਕਰ ਰਿਹਾ ਹਾਂ ਕਿ ਆਪ ਦੀਆਂ ਲਿਖਿਤਾਂ ‘ਗੁਤਾਵਾ’ ਜਿਹਾ ਹੁੰਦੀਆਂ ਹਨ। ਮੇਰੇ ਵਰਗੇ ਸਿੱਧੜ ਜਿਹੇ ਬੰਦੇ ਲਈ ਇਹ ਜਾਣਨਾਂ ਹੀ ਮੁਸ਼ਕਿਲ ਹੋ ਜਾਂਦਾ ਹੈ ਕਿ ਇਸ ਗੁਤਾਵੇ ਵਿੱਚ ਉਸ ਦੇ ਮਤਲਬ ਦੀ ਕਿਹੜੀ ਸ਼ੈਅ ਹੈ! 18 ਜੂਨ ਵਾਲੇ ਪੱਤਰ ਵਿੱਚ ਵੀ ਆਪ ਨੇ ਕਈ ਲੇਖਕਾਂ ਅਤੇ ਉਨ੍ਹਾਂ ਦੇ ਲੇਖਾਂ/ਪੱਤਰਾਂ ਵਿਚਲੀ ਸਾਮਗਰੀ ਨੂੰ ਅਜਿਹਾ ਰਲਗਡ ਕੀਤਾ ਹੈ ਕਿ ਇਸ ਦੇ ਜਵਾਬ ਵਿੱਚ ਲਿੱਖਣਾਂ ਕਠਿਨ ਹੋ ਗਿਆ ਹੈ। ਮੇਰੇ ਬਾਰੇ ਆਪ ਨੇ ਜੋ ਲਿਖਿਆ ਹੈ ਉਸ ਦਾ ਆਧਾਰ ਮੇਰਾ 14 ਜੂਨ ਦਾ ਪੱਤਰ ਪ੍ਰਤੀਤ ਹੁੰਦਾ ਹੈ। ਉਸ ਪੱਤਰ ਵਿੱਚ ਦਾਸ ਨੇ ਜੋ ਕੁੱਝ ਵੀ ਲਿਖਿਆ ਹੈ, ਉਸ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰਕੇ ਆਪ ਨੇ ਜੋ ਵਿਚਾਰ ਦਿੱਤੇ ਹਨ, ਉਨ੍ਹਾਂ ਵਿੱਚ ਕੋਈ ਬਿਬੇਕ ਨਜ਼ਰ ਨਹੀਂ ਆਉਂਦਾ। ਆਪ ਨੇ ਲਿਖਿਆ ਹੈ, “ਵੀਰ ਜੀ ਚੰਦੀ ਸਾਹਿਬ ਜੀ ਨਾਲ ਕੋਈ ਵਿਦਵਾਨ ਸਹਿਮਤ ਹੋਵੇ ਜਾਂ ਨਾ, ਇਹ ਇੱਕ ਵੱਖਰੀ ਗੱਲ ਹੈ…….”। ਕ੍ਰਿਪਾਲ ਸਿੰਘ ਜੀ, ਇਹ ਗੋਲ-ਮੋਲ ਤੇ ਅਸਪਸ਼ਟ ਕਥਨ ਕਿਉਂ? ਆਪ ਨੂੰ ਬੇਨਤੀ ਹੈ ਕਿ ਆਪ ‘ਸਿੱਖ ਮਾਰਗ’ ਦੇ ਪਾਠਕਾਂ/ਲੇਖਕਾਂ ਨੂੰ ਸਪਸ਼ਟ ਸ਼ਬਦਾਂ ਵਿੱਚ ਦੱਸੋ ਕਿ, ਕੀ ਆਪ ‘ਸਿੱਖੀ ਵਿੱਚ ਅਕਾਲ ਤਖ਼ਤ ਦੀ ਥਾਂ?’ ਲੇਖ ਵਿੱਚ ਪ੍ਰਗਟਾਏ ਚੰਦੀ ਜੀ ਦੇ ਵਿਚਾਰਾਂ, ਜਿਨ੍ਹਾਂ ਦਾ ਸੰਖੇਪ ਖ਼ੁਲਾਸਾ ਦਾਸ ਨੇ ਆਪਣੇ 14 ਜੂਨ ਦੇ ਪੱਤਰ ਵਿੱਚ ਕੀਤਾ ਹੈ, ਨਾਲ ਸਹਿਮਤ ਹੋ ਜਾਂ ਨਹੀਂ? ? ? ਐਧਰਲੀਆਂ ਓਧਰਲੀਆਂ ਮਾਰਨ ਦੀ ਬਜਾਏ, ਜਵਾਬ ਸਿਰਫ਼ ਹਾਂ ਜਾਂ ਨਾਂਹ ਵਿੱਚ ਹੀ ਦੇਣਾਂ।

ਦਾਸ ਦੀ ਆਪ ਨੂੰ ਇੱਕ ਵਾਰ ਫਿਰ ਬੇਨਤੀ/ਸੁਝਾਓ ਹੈ ਕਿ ਕਈ ਲੇਖਕਾਂ ਨੂੰ ਇੱਕੋ ਪੱਤਰ ਵਿੱਚ ਮੁਖ਼ਾਤਿਬ ਹੋ ਕੇ ਮਿਲਗੋਭਾ ਜਿਹਾ ਨਾਂ ਬਣਾਇਆ ਕਰੋਂ ਤਾਂ ਚੰਗਾ ਹੈ।

ਗੁਰਇੰਦਰ ਸਿੰਘ ਪਾਲ

ਜੂਨ 20, 2011


(20/06/11)
ਕਿਰਪਾਲ ਸਿੰਘ ਬਠਿੰਡਾ

ਗੁਰੂ ਅਰਜਨ ਪਾਤਸ਼ਾਹ ਜੀ ਨੇ ਸ਼ਹੀਦੀ ਤਾਂ ਪ੍ਰਵਾਨ ਕਰ ਲਈ ਪਰ ਸਿਧਾਂਤ ਵਿੱਚ ਰਲਾਵਟ ਪ੍ਰਵਾਨ ਨਹੀਂ ਕੀਤੀ: ਗਿਆਨੀ ਸ਼ਿਵਤੇਗ ਸਿੰਘ

ਸਤਿਗੁਰੂ ਜੀ ਤੁਸਾਂ ਤਾਂ ਤੱਤੀ ਤਵੀ `ਤੇ ਬੈਠ ਕੇ ਵੀ ਸਿਧਾਂਤ ਨਹੀਂ ਛੱਡਿਆ ਪਰ ਅੱਜ ਤੇਰੀ ਰਹਿਮਤ ਨਾਲ ਬਣੇ ਕੌਮ ਦੇ ਆਗੂ ਤਾਂ ਏਸੀ ਕਮਰਿਆਂ ਵਿੱਚ ਮਖ਼ਮਲੀ ਗੱਦਿਆਂ `ਤੇ ਬੈਠ ਕੇ ਵੀ ਸਿਧਾਂਤ ਨਾਲ ਖਲਵਾੜ ਕਰ ਰਹੇ ਹਨ

ਸੋਧ ਦੇ ਨਾਮ `ਤੇ ਵਿਗਾੜੇ ਗਏ ਨਾਨਕਸ਼ਾਹੀ ਕੈਲੰਡਰ ਵਿੱਚ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਅਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗੁਰਗੱਦੀ ਗੁਰਪੁਰਬ ਦੇ ਅੱਗੇ ਪਿੱਛੇ ਹੋਣ `ਚ ਪਾਏ ਭੰਬਲਭੂਸੇ ਦਾ ਵੇਰਵਾ:-

ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਜੇਠ ਸੁਦੀ ੪,

੨੦੧੦ ਵਿੱਚ ੧੬ ਜੂਨ/ ੨ ਹਾੜ (ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਗੁਰਗੱਦੀ ਗੁਰਪੁਰਬ ਤੋਂ ੫ ਦਿਨ ਪਿੱਛੋਂ)

੨੦੧੧ ਵਿੱਚ ੫ ਜੂਨ/ ੨੨ ਜੇਠ (੬ ਦਿਨ ਪਹਿਲਾਂ)

੨੦੧੨ ਵਿੱਚ ੨੫ ਮਈ/ ੧੨ ਜੇਠ (੧੭ ਦਿਨ ਪਹਿਲਾਂ)

੨੦੧੩ ਵਿੱਚ ੧੨ ਜੂਨ/ ੩੦ ਜੇਠ (੧ ਦਿਨ ਪਿੱਛੋਂ)

੨੦੧੪ ਵਿੱਚ ੧ ਜੂਨ (੧੦ ਦਿਨ ਪਹਿਲਾਂ)

੨੦੧੫ ਵਿੱਚ ੨੨ ਮਈ (੨੦ ਦਿਨ ਪਹਿਲਾਂ)

ਹਰ ਸਾਲ ਗੁਰਪੁਰਬਾਂ ਅਤੇ ਇਤਿਹਾਸਕ ਦਿਹਾੜਿਆਂ ਦੇ ਅੱਗੇ ਪਿੱਛੇ ਆਉਣ ਦਾ ਮੁੱਖ ਕਾਰਣ ਹੈ ਕਿ ਸੂਰਜੀ ਸਾਲ ੩੬੫ ਦਿਨਾਂ ਦਾ ਹੈ ਅਤੇ ਚੰਦਰ ਸਾਲ ੩੫੪ ਦਿਨ ਦਾ ਹੋਣ ਕਰਕੇ ਇਸ ਤੋਂ ਲੱਗਪਗ ੧੧ ਦਿਨ ਵੱਡਾ ਹੈ

ਚੰਦਰ ਸਾਲ ਨੂੰ ਸੂਰਜੀ ਸਾਲ ਦੇ ਨੇੜੇ ਰੱਖਣ ਵਾਸਤੇ ਹਰ ਦੂਜੇ ਜਾਂ ਤੀਜੇ ਸਾਲ ਇਸ ਵਿੱਚ ਇੱਕ ਲੌਂਦ ਦਾ ਮਹੀਨਾ ਜੋੜ ਕੇ ੧੩ ਮਹੀਨੇ ਕਰ ਦਿੱਤੇ ਜਾਂਦੇ ਹਨ ਜਿਸ ਮੁਤਾਬਕ ਹਰ ੧੯ ਸਾਲਾਂ ਵਿੱਚ ੭ ਸਾਲ ਅਜਿਹੇ ਆ ਜਾਂਦੇ ਹਨ ਜਿਨ੍ਹਾਂ ਵਿੱਚ ੧੨ ਦੀ ਵਜਾਏ ੧੩ ਮਹੀਨੇ ਹੁੰਦੇ ਹਨ

ਅਸੀਂ ਹੁਣ ਆਪਣੇ ਬੱਚਿਆਂ ਨੂੰ ਕੀ ਦੱਸੀਏ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਤੋਂ ਪਹਿਲਾਂ ਗੱਦੀ ਤੇ ਸ਼ਸੋਭਤ ਹੋਏ ਜਾਂ ਪਿਛੋਂ ਅਤੇ ਜੇ ਪਿਛੋਂ ਸ਼ਸ਼ੋਭਤ ਹੋਏ ਤਾਂ ਕਿੰਨੇ ਦਿਨ ਪਿੱਛੋਂ?

ਹਰ ਸਾਲ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ੨ ਹਾੜ ਅਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਦਿਵਸ ਇਸ ਤੋਂ ੫ ਦਿਨ ਪਹਿਲਾਂ ੨੮ ਜੇਠ ਨੂੰ ਨਾਨਕਸ਼ਾਹੀ ਕੈਲੰਡਰ ਮੁਤਾਬਿਕ ਮਨਾ ਲਈਏ ਜਿਹੜਾ ਕਿ ਕ੍ਰਮਵਾਰ ੧੬ ਜੂਨ ਅਤੇ ੧੧ ਜੂਨ ਹੀ ਆਵੇਗਾ ਤਾਂ ਏਸੀ ਕਮਰਿਆਂ ਵਿੱਚ ਬੈਠਣ ਵਾਲੇ ਗੋਲਕਧਾਰੀਆਂ ਦੇ ਕਿਹੜੇ ਸਿਧਾਂਤ `ਤੇ ਚੋਟ ਬੱਜੇਗੀ?

ਬਠਿੰਡਾ, ੨੦ ਜੂਨ (ਕਿਰਪਾਲ ਸਿੰਘ): ਗੁਰੂ ਅਰਜਨ ਪਾਤਸ਼ਾਹ ਜੀ ਨੇ ਸ਼ਹੀਦੀ ਤਾਂ ਪ੍ਰਵਾਨ ਕਰ ਲਈ ਪਰ ਸਿਧਾਂਤ ਵਿੱਚ ਰਲਾਵਟ ਪ੍ਰਵਾਨ ਨਹੀਂ ਕੀਤੀ ਇਹ ਸ਼ਬਦ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਤੋਂ ਲੜੀਵਾਰ ਚੱਲ ਰਹੀ ਕਥਾ ਦੌਰਾਨ ਕਥਾ ਕਰਦਿਆਂ ਹੈੱਡ ਪ੍ਰਚਾਰਕ ਗਿਆਨੀ ਸ਼ਿਵਤੇਗ ਸਿੰਘ ਨੇ ਅੱਜ ਸਵੇਰੇ ਕਹੇ ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀ ਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ। ਉਨ੍ਹਾਂ ਕਿਹਾ ਬੇਸ਼ੱਕ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਦੇ ਕਈ ਕਾਰਣ ਅਤੇ ਉਨ੍ਹਾਂ ਲਈ ਕਈ ਬਹਾਨੇ ਘੜੇ ਗਏ ਸਨ ਪਰ ਮੁੱਖ ਕਾਰਣ ਇਹ ਸੀ ਕਿ ਤੁਅਸਬੀ ਸ਼ਰਈ ਧਾਰਮਕਿ ਆਗੂ ਚਾਹੁੰਦੇ ਸਨ ਕਿ ਕਿਸੇ ਤਰ੍ਹਾਂ ਗੁਰੂ ਸਾਹਿਬ ਵਲੋਂ ਸੰਪਾਦਤ ਕੀਤੇ ਗਏ (ਗੁਰੂ) ਗ੍ਰੰਥ ਸਾਹਿਬ ਜੀ ਵਿੱਚ ਉਹ ਰਲਾਵਟ ਕਰਨੀ ਮੰਨ ਜਾਣ ਤੇ ਉਸ ਵਿੱਚ ਇਸਲਾਮ ਦੇ ਬਾਨੀ ਮੁਹੰਮਦ ਸਾਹਿਬ ਦੀ ਸਿਫਤ ਦਰਜ਼ ਕਰ ਦੇਣ। ਸ਼ੇਖ਼ ਅਹਿਮਦ ਸਰਹੰਦੀ ਨੇ ਇਸ ਲਈ ਕਈ ਚਾਲਾਂ ਚੱਲੀਆਂ। ਕਾਨ੍ਹਾ, ਪੀਲੂ, ਛੱਜੂ, ਸ਼ਾਹ ਹੁਸੈਨ ਆਦਿਕ ਭਗਤਾਂ ਨੂੰ ਸਾਜਿਸ਼ ਅਧੀਨ ਗੁਰੂ ਸਾਹਿਬ ਕੋਲ ਭੇਜਿਆ ਕਿ ਉਹ ਆਪਣੀ ਗੈਰ ਸਿਧਾਂਤਕ ਰਚਨਾ ਗ੍ਰੰਥ ਸਾਹਿਬ ਜੀ `ਚ ਦਰਜ਼ ਕਰਵਾ ਲੈਣ ਪਰ ਗੁਰੂ ਅਰਜਨ ਸਾਹਿਬ ਜੀ ਨੇ ਸਾਫ਼ ਨਾਂਹ ਕਰ ਦਿੱਤੀ ਕਿ ਇਹ ਤਾਂ ‘ਧੁਰ ਕੀ ਬਾਣੀ’ ਹੈ ਜਿਸ ਵਿੱਚ ‘ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ॥’ ਹੀ ਦਰਜ਼ ਹੋ ਸਕਦਾ ਹੈ, ਇਸ ਲਈ ਇਸ ਵਿੱਚ ਕਿਸੇ ਵਿਅਕਤੀ ਦੀ ਸਿਫ਼ਤ ਜਾਂ ਗੈਰ ਸਿਧਾਂਤਕ ਰਚਨਾ ਦਰਜ਼ ਨਹੀਂ ਹੋ ਸਕਦੀ। ਇਸ ਤੋਂ ਖਿਝ ਕੇ ਸ਼ੇਖ਼ ਅਹਿਮਦ ਸਰਹੰਦੀ ਨੇ ਜਹਾਂਗੀਰ, ਜਿਹੜਾ ਕਿ ਪਹਿਲਾਂ ਹੀ ਗੁਰੂ ਨਾਨਕ ਦੇ ਘਰ ਦੀ ਵਧ ਰਹੀ ਵਡਿਆਈ ਕਾਰਣ ਸਾੜੇ ਦੀ ਅਗਨ ਵਿੱਚ ਸੜ ਰਿਹਾ ਸੀ, ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ, ਚੰਦੂ ਜਿਸ ਦੇ ਹੰਕਾਰ ਕਾਰਣ ਗੁਰੂ ਅਰਜਨ ਸਾਹਿਬ ਜੀ ਨੇ ਉਸ ਦੀ ਲੜਕੀ ਦਾ ਰਿਸ਼ਤਾ ਪ੍ਰਵਾਨ ਕਰਨ ਤੋਂ ਨਾਂਹ ਕਰ ਦਿੱਤੀ ਸੀ, ਵੱਡਾ ਭਰਾ ਬਾਬਾ ਪ੍ਰਿਥੀਚੰਦ ਜਿਹੜਾ ਗੁਰਗੱਦੀ ਨਾ ਮਿਲ ਕਰਨ ਕਾਰਣ ਗੁਰੂ ਜੀ ਨਾਲ ਈਰਖ਼ਾ ਰੱਖਦਾ ਸੀ, ਸਖੀ ਸਰਵਰੀਏ/ ਨਕਸ਼ਬੰਦੀਏ ਆਦਿ ਨੇ ਵੀ ਗੁਰੂ ਸਾਹਿਬ ਜੀ ਦੀ ਸ਼ਹੀਦੀ `ਚ ਆਪਣਾ ਭਰਪੂਰ ਯੋਗਦਾਨ ਪਾਇਆ। ਜਹਾਂਗੀਰ ਨੇ ੩੦ ਮਈ ਨੂੰ ਗੁਰੂ ਅਰਜਨ ਪਾਤਸ਼ਾਹ ਦੀ ਗ੍ਰਿਫ਼ਤਾਰੀ ਵਰੰਟ `ਤੇ ਦਸਤਖ਼ਤ ਕੀਤੇ ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਗੁਰੂ ਸਾਹਿਬ ਜੀ ਤੋਂ ਪੁੱਛਿਆ ਗਿਆ ਕਿ ਜਾਂ ਤਾਂ ਉਹ ਗ੍ਰੰਥ ਸਾਹਿਬ `ਚ ਰਲਾਵਟ ਕਰਨੀ ਮੰਨ ਜਾਣ ਜਾਂ ਸ਼ਹੀਦੀ ਦੇਣ ਲਈ ਤਿਆਰ ਹੋ ਜਾਣ। ਧੰਨ ਗੁਰੂ ਅਰਜਨ ਪਾਤਸ਼ਾਹ ਜੀ ਨੇ ਤੱਤੀ ਤਵੀ `ਤੇ ਬੈਠ ਕੇ ਸੜਨਾ, ਸਿਰ ਵਿੱਚ ਤੱਤਾ ਰੇਤ ਪਵਾਉਣਾ ਅਤੇ ਦੇਗ ਵਿੱਚ ਉਬਾਲੇ ਖਾ ਕੇ ਸ਼ਹੀਦ ਹੋਣਾ ਤਾਂ ਪ੍ਰਵਾਨ ਕਰ ਲਿਆ ਪਰ ਸਿਧਾਂਤ ਵਿੱਚ ਰਲਾਵਟ ਕਰਨੀ ਨਾ ਮੰਨੀ। ਆਪਣੀ ਸ਼ਹੀਦੀ ਅਟੱਲ ਜਾਣ ਕੇ ਉਨ੍ਹਾਂ ੨੮ ਜੇਠ ਨੂੰ ਗੁਰਗੱਦੀ ਦੀ ਜਿੰਮੇਵਾਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਨੂੰ ਸੌਂਪ ਦਿੱਤੀ ਅਤੇ ਪੰਜ ਦਿਨ ਬਾਅਦ ੨ ਹਾੜ, ਜੇਠ ਸੁਦੀ ੪ ਬਿਕ੍ਰਮੀ ਸੰਮਤ ੧੬੬੩ ਨੂੰ ਸ਼ਹੀਦੀ ਪ੍ਰਾਪਤ ਕੀਤੀ। ਉਨ੍ਹਾਂ ਨੇ ਇਹ ਸਖ਼ਤ ਤਸੀਹੇ ਇਸ ਲਈ ਝੱਲੇ ਕਿ ਸਾਡੇ ਲਈ ਮਿਸਾਲ ਪੇਸ਼ ਕੀਤੀ ਜਾਵੇ ਕਿ ਸਿੱਖ ਤੱਤੀ ਤਵੀ `ਤੇ ਬੈਠਣਾ ਅਤੇ ਗਰਮ ਦੇਗ ਵਿੱਚ ਉਬਾਲੇ ਖਾਣੇ ਤਾਂ ਪ੍ਰਵਾਨ ਕਰ ਸਕਦਾ ਹੈ ਪਰ ਸਿਧਾਂਤ ਵਿੱਚ ਰਲਾਵਟ ਨਹੀਂ ਕਰ ਸਕਦਾ। ਗਿਆਨੀ ਸ਼ਿਵਤੇਗ ਸਿੰਘ ਨੇ ਵੈਰਾਗਮਈ ਹੁੰਦਿਆਂ ਕਿਹਾ ਸਤਿਗੁਰੂ ਜੀ ਤੁਸਾਂ ਤਾਂ ਤੱਤੀ ਤਵੀ’ ਤੇ ਬੈਠ ਕੇ ਵੀ ਸਿਧਾਂਤ ਨਹੀਂ ਛੱਡਿਆ ਪਰ ਅੱਜ ਤੇਰੀ ਰਹਿਮਤ ਨਾਲ ਬਣੇ ਕੌਮ ਦੇ ਆਗੂ ਤਾਂ ਏ ਸੀ ਕਮਰਿਆਂ ਵਿੱਚ ਮਖ਼ਮਲੀ ਗੱਦਿਆਂ `ਤੇ ਬੈਠ ਕੇ ਵੀ ਸਿਧਾਂਤ ਨਾਲ ਖਲਵਾੜ ਕਰ ਰਹੇ ਹਨ। ਸਿਧਾਂਤ ਦੀ ਗੱਲ ਕਰਦਿਆਂ ਉਨ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪੰਨਾ ਨੰ: ੧੪੦੮’ ਤੇ ਦਰਜ਼ ਭੱਟਾਂ ਦੇ ਸਵਈਏ:

ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ॥

ਤਾ ਤੇ ਅੰਗਦੁ ਭਯਉ ਤਤ ਸਿਉ ਤਤੁ ਮਿਲਾਯਉ॥

ਅੰਗਦਿ ਕਿਰਪਾ ਧਾਰਿ ਅਮਰੁ ਸਤਿਗੁਰੁ ਥਿਰੁ ਕੀਅਉ॥

ਅਮਰਦਾਸਿ ਅਮਰਤੁ ਛਤ੍ਰੁ ਗੁਰ ਰਾਮਹਿ ਦੀਅਉ॥

ਗੁਰ ਰਾਮਦਾਸ ਦਰਸਨੁ ਪਰਸਿ ਕਹਿ ਮਥੁਰਾ ਅੰਮ੍ਰਿਤ ਬਯਣ॥

ਮੂਰਤਿ ਪੰਚ ਪ੍ਰਮਾਣ ਪੁਰਖੁ ਗੁਰੁ ਅਰਜੁਨੁ ਪਿਖਹੁ ਨਯਣ॥ ੧॥

ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਗੁਰੂ ਨਾਨਕ ਦੇ ਘਰ ਦਾ ਸਿਧਾਂਤ ਇਹ ਹੈ ਕਿ ਉਨ੍ਹਾਂ ਨੇ ਅਗਲੀ ਗੁਰਗੱਦੀ ਦੇਣ ਦਾ ਫੈਸਲਾ ਸਿਖਾਂ `ਤੇ ਨਹੀਂ ਛੱਡਿਆ ਕਿ ਉਹ ਆਪਣੀ ਮਰਜ਼ੀ ਨਾਲ ਕਿਸੇ ਨੂੰ ਗੱਦੀ `ਤੇ ਬਿਠਾ ਦੇਣ ਬਲਕਿ ਆਪਣੇ ਜੀਵਨ ਕਾਲ ਵਿੱਚ ਹੀ ਪਰਖ਼ ਪੜਚੋਲ ਕਰਕੇ ਅਗਲੇ ਗੁਰੂ ਦੀ ਚੋਣ ਆਪ ਕੀਤੀ ਤੇ ਉਸ ਵਿੱਚ ਆਪਣੀ ਜੋਤਿ ਟਿਕਾ ਕੇ ਆਪਣੇ ਹੱਥੀਂ ਜਿੰਮੇਵਾਰੀ ਸੌਂਪੀ। ਜੋਤਿ ਰੂਪ ਹਰੀ, ਗੁਰੂ ਨਾਨਕ ਨੇ ਆਪ ਆਪਣੀ ਜੋਤਿ ਬਾਬਾ ਲਹਿਣਾ ਵਿੱਚ ਟਿਕਾ ਕੇ ਤੱਤ ਵਿੱਚ ਤੱਤ ਮਿਲਾ ਦਿੱਤਾ ਤੇ ਉਨ੍ਹਾਂ ਨੂੰ ਗੁਰੂ ਅੰਗਦ ਬਣਾ ਦਿੱਤਾ। ਗੁਰੂ ਅੰਗਦ ਸਾਹਿਬ ਨੇ ਕਿਰਪਾ ਕਰ ਕੇ ਅਮਰਦਾਸ ਜੀ ਨੂੰ ਗੁਰੂ ਥਾਪਿਆ; ਗੁਰੂ ਅਮਰਦਾਸ ਜੀ ਨੇ ਆਪਣੇ ਵਾਲਾ ਛੱਤ੍ਰ ਗੁਰੂ ਰਾਮਦਾਸ ਜੀ ਨੂੰ ਦੇ ਦਿਤਾ। ਗੁਰੂ ਰਾਮਦਾਸ ਜੀ ਦਾ ਦਰਸ਼ਨ ਕਰ ਕੇ ਗੁਰੂ ਅਰਜੁਨ ਦੇਵ ਜੀ ਦੇ ਬਚਨ ਆਤਮਕ ਜੀਵਨ ਦੇਣ ਵਾਲੇ ਹੋ ਗਏ ਹਨ। ਪੰਜਵੇਂ ਸਰੂਪ ਅਕਾਲ ਪੁਰਖ ਰੂਪ ਗੁਰੂ ਅਰਜੁਨ ਦੇਵ ਜੀ ਨੂੰ ਅੱਖਾਂ ਨਾਲ ਵੇਖੋ। ੧।

ਇਸੇ ਤਰ੍ਹਾਂ ਗੁਰੂ ਅਰਜਨ ਸਾਹਿਬ ਜੀ ਨੇ ਸ਼ਹੀਦੀ ਪਾਉਣ ਤੋਂ ਪਹਿਲਾਂ ਆਪਣੇ ਹੱਥੀਂ ਗੁਰਗੱਦੀ ਦੀ ਜਿੰਮੇਵਾਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਸੌਂਪ ਦਿੱਤੀ ਸੀ। ਜੇ ਕਦੀ ਗੁਰੁ ਸਾਹਿਬ ਜੀ ਪਿੱਛੋਂ ਗੁਰਗੱਦੀ ਦੇਣ ਦਾ ਸਿਧਾਂਤ ਹੁੰਦਾ ਤਾਂ ਜਹਾਂਗੀਰ ਨੇ ਤਾਂ ਆਪਣੀ ਰਾਜਸੀ ਤਾਕਤ ਦੀ ਵਰਤੋਂ ਕਰਦਿਆਂ ਬਾਬਾ ਪ੍ਰਿਥੀ ਚੰਦ ਨੂੰ ਗੁਰੂ ਬਣਾ ਦੇਣਾ ਸੀ। ਇਹ ਸਿਧਾਂਤ ੧੦ਵੇਂ ਪਾਤਸ਼ਾਹ ਤੱਕ ਚਲਦਾ ਰਿਹਾ ਤੇ ਅਖੀਰ ਜੋਤੀ ਜੋਤਿ ਸਮਾਉਣ ਸਮੇਂ ਉਨ੍ਹਾਂ ਨੇ ਵੀ ਆਪਣੇ ਹੱਥੀਂ ਗੁਰਿਆਈ ਗੁਰੂ ਗ੍ਰੰਥ ਸਾਹਿਬ ਜੀ ਨੁੰ ਦੇ ਕੇ ਸਾਡੇ ਲਈ ਹੁਕਮ ਕੀਤਾ ‘ਸਭ ਸਿੱਖਨ ਕਉ ਹੁਕਮ ਹੈ ਗੁਰੂ ਮਾਨਿਓ ਗ੍ਰੰਥ।

ਗਿਆਨੀ ਸ਼ਿਵਤੇਗ ਸਿੰਘ ਨੇ ਕਿਹਾ ਲੰਬੀ ਪ੍ਰੀਕ੍ਰਿਆ ਤੋਂ ਬਾਅਦ ੨੦੦੩ ਵਿੱਚ ਲਾਗੂ ਹੋਏ ਨਾਨਕਸ਼ਾਹੀ ਕੈਲੰਡਰ ਜਿਸ ਨੂੰ ਲੱਗਪਗ ਸਮੁੱਚੀ ਕੌਮ ਨੇ ਪ੍ਰਵਾਨ ਕਰ ਲਿਆ ਸੀ ਵਿੱਚ ਸ: ਪਾਲ ਸਿੰਘ ਪੁਰੇਵਾਲ ਜੀ ਨੇ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਗੁਰਪੁਰਬ ੨੮ ਜੇਠ ੧੧ ਜੂਨ ਅਤੇ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਗੁਰਪੁਰਬ ੨ ਹਾੜ ੧੬ ਜੂਨ ਨੀਯਤ ਕੀਤਾ ਜਿਹੜਾ ਕਿ ਸਿਧਾਂਤ ਅਤੇ ਇਤਿਹਾਸ ਨਾਲ ਪੂਰੀ ਤਰ੍ਹਾਂ ਮੇਲ ਖਾਂਦਾ ਹੈ। ਪਰ ਅੱਜ ਏਸੀ ਕਮਰਿਆਂ ਵਿੱਚ ਮਖ਼ਮਲੀ ਗੱਦਿਆਂ `ਤੇ ਬੈਠਣ ਵਾਲਿਆਂ ਨੇ ਇਸ ਸਿਧਾਂਤ ਤੇ ਇਤਿਹਾਸ ਨਾਲ ਖਲਵਾੜ ਕਰਦਿਆਂ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਦਿਵਸ ਤਾਂ ਸੂਰਜੀ ਸਿਧਾਂਤ ਮੁਤਾਬਕ ੨੮ ਜੇਠ ੧੧ ਜੂਨ ਹੀ ਰੱਖ ਲਿਆ ਪਰ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਗੁਰਪੁਰਬ ੨ ਹਾੜ ੧੬ ਜੂਨ ਦੀ ਬਜ਼ਾਏ ਚੰਦ੍ਰਮਾ ਦੇ ਸਿਧਾਂਤ ਮੁਤਾਬਿਕ ਜੇਠ ਸੁਦੀ ੪ ਕਰ ਦਿੱਤਾ ਜਿਸ ਮੁਤਾਬਿਕ ੨੦੧੦ ਵਿੱਚ ਤਾਂ ਇਹ ਠੀਕ ੧੬ ਜੂਨ ਨੂੰ ਹੀ ਆਇਆ ਪਰ ਇਸ ਸਾਲ ੨੦੧੧ ਵਿੱਚ ੫ ਜੂਨ ਨੂੰ ਆਇਆ ਹੈ। ਗਿਆਨੀ ਸ਼ਿਵਤੇਗ ਸਿੰਘ ਨੇ ਕਿਹਾ ਕਿ ਜੇ ਇਸ ਤਰੀਖ ਨੂੰ ਸਹੀ ਮੰਨ ਲਿਆ ਜਾਵੇ ਤਾਂ ੫ ਜੂਨ ਤੋਂ ਲੈ ਕੇ ੧੧ ਜੂਨ ਤੱਕ ਗੁਰ ਗੱਦੀ `ਤੇ ਕੌਣ ਸਸ਼ੋਭਿਤ ਰਿਹਾ ਤੇ ੬ ਦਿਨ ਬਾਅਦ ਗੁਰਗੱਦੀ ਕਿਸ ਨੇ ਸੌਂਪੀ? ਗੁਰਗੱਦੀ ਜਿਹੜੀ ਛਿਣ ਮਾਤਰ ਵੀ ਖਾਲੀ ਨਹੀਂ ਰਹੀ ਨੂੰ ੬ ਦਿਨ ਖਾਲੀ ਵਿਖਾ ਕੇ ਸਾਡੇ ਆਗੂਆਂ ਨੇ ਸਿਧਾਂਤ ਤੇ ਇਤਿਹਾਸ ਨਾਲ ਖਿਲਵਾੜ ਕੀਤਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਹਰ ਸਾਲ ਗੁਰਪੁਰਬਾਂ ਅਤੇ ਇਤਿਹਾਸਕ ਦਿਹਾੜਿਆਂ ਦੇ ਅੱਗੇ ਪਿੱਛੇ ਆਉਣ ਦਾ ਮੁੱਖ ਕਾਰਣ ਹੈ ਕਿ ਸੂਰਜੀ ਸਾਲ ੩੬੫ ਦਿਨਾਂ ਦਾ ਹੈ ਅਤੇ ਚੰਦਰ ਸਾਲ ੩੫੪ ਦਿਨ ਦਾ ਹੋਣ ਕਰਕੇ ਇਸ ਤੋਂ ਲੱਗਪਗ ੧੧ ਦਿਨ ਵੱਡਾ ਹੈ। ਇਸ ਤਰ੍ਹਾਂ ੩੩ ਸੂਰਜੀ ਸਾਲ ੩੪ ਚੰਦਰ ਸਾਲ ਦੇ ਬਰਾਬਰ ਬਣ ਜਾਂਦਾ ਹੈ। ਚੰਦਰ ਸਾਲ ਨੂੰ ਸੂਰਜੀ ਸਾਲ ਦੇ ਨੇੜੇ ਰੱਖਣ ਵਾਸਤੇ ਹਰ ਦੂਜੇ ਜਾਂ ਤੀਜੇ ਸਾਲ ਇਸ ਵਿੱਚ ਇੱਕ ਲੌਂਦ ਦਾ ਮਹੀਨਾ ਜੋੜ ਕੇ ੧੩ ਮਹੀਨੇ ਕਰ ਦਿੱਤੇ ਜਾਂਦੇ ਹਨ ਜਿਸ ਮੁਤਾਬਕ ਹਰ ੧੯ ਸਾਲਾਂ ਵਿੱਚ ੭ ਸਾਲ ਅਜਿਹੇ ਆ ਜਾਂਦੇ ਹਨ ਜਿਨ੍ਹਾਂ ਵਿੱਚ ੧੨ ਦੀ ਵਜਾਏ ੧੩ ਮਹੀਨੇ ਹੁੰਦੇ ਹਨ। ਹਿੰਦੂ ਮੱਤ ਮੁਤਾਬਿਕ ਇਸ ਲੌਂਦ ਦੇ ਮਹੀਨੇ ਨੂੰ ਅਸ਼ੁਭ ਜਾਣ ਕੇ ਇਸ ਮਹੀਨੇ ਵਿੱਚ ਧਾਰਮਿਕ ਦਿਹਾੜੇ ਨਹੀਂ ਮੰਨਾਏ ਜਾਂਦੇ। ਇਸ ਕਾਰਣ ਚੰਦਰਸਾਲ ਮੁਤਾਬਕ ਆਮ ਤੌਰ `ਤੇ ਜਿਹੜਾ ਗੁਰਪੁਰਬ ਹਰ ਸਾਲ ੧੧ ਦਿਨ ਪਹਿਲਾਂ ਆ ਜਾਂਦਾ ਹੈ, ਉਹ ਲੌਂਦ ਦੇ ਮਹੀਨੇ ਵਾਲੇ ਸਾਲ ਵਿੱਚ ੨੨ ਦਿਨ ਪਛੜ ਕੇ ਆਵੇਗਾ। ਇਸ ਤਰ੍ਹਾਂ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਜੇਠ ਸੁਦੀ ੪, ੨੦੧੦ ਵਿੱਚ ੧੬ ਜੂਨ (੨ ਹਾੜ) ਨੂੰ ਆਇਆ ਸੀ। ਇਸ ਸਾਲ ੨੦੧੧ ਵਿੱਚ ਉਸ ਤੋਂ ੧੧ ਦਿਨ ਪਹਿਲਾ ੫ ਜੂਨ (੨੨ ਜੇਠ) ਨੂੰ ਆਇਆ ਅਤੇ ੨੦੧੨ ਵਿੱਚ ੨੫ ਮਈ (੧੨ ਜੇਠ) ਨੂੰ ਆਵੇਗਾ। ਇਸ ਹਿਸਾਬ ਨਾਲ ਤਾਂ ੨੦੧੩ ਵਿੱਚ ਇਹ ਦਿਹਾੜਾ ੧੪ ਮਈ (੧ ਜੇਠ) ਨੂੰ ਆਉਣਾ ਚਾਹੀਦਾ ਹੈ ਪਰ ਹੁਣ ਇਹ ਦਿਹਾੜਾ ੧੪ ਮਈ ਨੂੰ ਨਹੀਂ ਸਗੋਂ ੧੨ ਜੂਨ (੩੦ ਜੇਠ) ਨੂੰ ਆਵੇਗਾ। ਅਜੇਹਾ ਇਸ ਲਈ ਕਿਉਂਕਿ ੨੦੧੨ ਵਿੱਚ ਭਾਦੋਂ ਦੇ ਦੋ ਮਹੀਨੇ ਹੋਣਗੇ ਤੇ ਇਸ ਪਿਛੋਂ ਆਉਣ ਵਾਲੇ ਸਾਰੇ ਦਿਹਾੜੇ ਤਕਰੀਬਨ ੨੦ ਦਿਨ ਪਛੜ ਕੇ ਆਉਣਗੇ। ਇੱਥੇ ਇੱਕ ਹੋਰ ਗੁੰਝਲ ਆਵੇਗੀ ਕਿਉਂਕਿ ੧੨ ਜੂਨ ਅਤੇ ੧੩ ਜੂਨ ਦੋਵੇਂ ਦਿਨ ਹੀ ਜੇਠ ਸੁਦੀ ੪ ਹੋਵੇਗੀ ਤਾਂ ਕਿਹੜੇ ਦਿਨ ਸ਼ਹੀਦੀ ਗੁਰਪੁਰਬ ਮਨਾਇਆ ਜਾਵੇ?

ਇਸ ਤੋਂ ਅੱਗੇ ਫਿਰ ਚੰਦ ਦੇ ਸਾਲ ਦੀ ਲੰਬਾਈ ਮੁਤਾਬਕ ੨੦੧੪ ਵਿੱਚ ਸ਼ਹੀਦੀ ਦਿਹਾੜਾ ੧੧ ਦਿਨ ਪਹਿਲਾਂ ਭਾਵ ੧ ਜੂਨ ਨੂੰ ਆਵੇਗਾ ਅਤੇ ਉਸ ਤੋਂ ਅਗਲੇ ਸਾਲ ੨੦੧੫ ਵਿੱਚ ੨੨ ਮਈ ਭਾਵ ਉਨ੍ਹਾਂ ਦੀ ਸ਼ਹੀਦੀ ਤੋਂ ੨੦ ਦਿਨ ਪਿਛੋਂ ਗੁਰੂ ਹਰਿਗੋਬਿੰਦ ਸਾਹਿਬ ਜੀ ਗੁਰਗੱਦੀ `ਤੇ ਬੈਠਣਗੇ। ਇਸ ਤਰ੍ਹਾਂ ਏਸੀ ਕਮਰਿਆਂ ਵਿੱਚ ਬੈਠਣ ਵਾਲੇ ਸਾਡੇ ਆਗੂਆਂ ਨੇ ਨਾਨਕਸ਼ਾਹੀ ਕੈਲੰਡਰ ਵਿੱਚ ਸੋਧਾਂ ਦੇ ਨਾਮ `ਤੇ ਰਲਾਵਟ ਪਾ ਕੇ ਉਸੇ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਗੁਰਪੁਰਬ ਸਬੰਧੀ ਇਤਨਾ ਭੰਬਲਭੂਸਾ ਪਾ ਦਿੱਤਾ ਹੈ, ਜਿਨ੍ਹਾਂ ਨੇ ਸਿਧਾਂਤ ਵਿੱਚ ਰਲਾਵਟ ਨੂੰ ਰੋਕਣ ਲਈ ਤੱਤੀ ਤਵੀ `ਤੇ ਬੈਠਣਾ ਪ੍ਰਵਾਨ ਕੀਤਾ ਸੀ। ਅਸੀਂ ਹੁਣ ਆਪਣੇ ਬੱਚਿਆਂ ਨੂੰ ਕੀ ਦੱਸੀਏ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਤੋਂ ਪਹਿਲਾਂ ਗੱਦੀ ਤੇ ਸ਼ਸੋਭਤ ਹੋਏ ਜਾਂ ਪਿਛੋਂ ਅਤੇ ਜੇ ਪਿਛੋਂ ਸ਼ਸ਼ੋਭਤ ਹੋਏ ਤਾਂ ਕਿੰਨੇ ਦਿਨ ਪਿੱਛੋਂ? ਉਨ੍ਹਾਂ ਕਿਹਾ ਜੇ ਅਸੀਂ ੧੬ ਜੂਨ ਨੂੰ ਛੱਡ ਵੀ ਦੇਈਏ ਤੇ ਹਰ ਸਾਲ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ੨ ਹਾੜ ਅਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਦਿਵਸ ਇਸ ਤੋਂ ੫ ਦਿਨ ਪਹਿਲਾਂ ੨੮ ਜੇਠ ਨੂੰ ਨਾਨਕਸ਼ਾਹੀ ਕੈਲੰਡਰ ਮੁਤਾਬਿਕ ਮਨਾ ਲਈਏ ਜਿਹੜਾ ਕਿ ਕ੍ਰਮਵਾਰ ੧੬ ਜੂਨ ਅਤੇ ੧੧ ਜੂਨ ਹੀ ਆਵੇਗਾ ਤਾਂ ਏਸੀ ਕਮਰਿਆਂ ਵਿੱਚ ਬੈਠਣ ਵਾਲੇ ਗੋਲਕਧਾਰੀਆਂ ਦੇ ਕਿਹੜੇ ਸਿਧਾਂਤ `ਤੇ ਚੋਟ ਬੱਜੇਗੀ?


(19/06/11)
ਸੰਤ ਸਿੰਘ ਬਰਲਿੰਗਟਨ

ਸਭ ਪਾਠਕਾਂ ਨੂੰ
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਿਹ॥
ਗੁਰਬਾਣੀ ਦਾ ਕਥਨ ਹੈ;
ਹੰਸਾ ਹੀਰਾ ਮੋਤੀ ਚੁਗਣਾ ਬਗੁ ਡਡਾ ਭਾਲਣ ਜਾਵੈ॥
ਮੇਰੀ ਸਮਝ ਮੁਤਾਬਕ ਗੁਰੂ ਜੀ ਸਿੱਖ ਨੂੰ ਹੰਸ ਦਾ ਪ੍ਰਮਾਣ ਦੇ ਕੇ ਗੁਣਾ ਰੂਪੀ ਹੀਰੇ ਮੋਤੀ ਗ੍ਰਹਿਣ ਕਰਨ ਲਈ ਉਪਦੇਸ਼ ਦਿੰਦੇ ਹਨ। ਪਰ ਸਿੱਖ ਤਾਂ ਬੜੇ ਜੋਰ ਸ਼ੋਰ ਨਾਲ ਡਡਾਂ ਭਾਲਣ ਲਗੇ ਹੋਏ ਹਨ। ਇਹ ਹੰਸ ਬਨਣਾ ਬਿਲਕੁਲ ਨਹੀ ਚਾਹੁੰਦੇ ਬਲਕਿ ਬਗਲੇ ਬਨਣਾ ਪਸੰਦ ਕਰਦੇ ਹਨ। ਜੇ ਇਹ ਗੁਣ ਲਭਣਾ ਚਾਹੁੰਦੇ ਹੋਣ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪੰਨੇ ਉਪਰ ਹੀ ਐਨੇ ਹੀਰੇ ਮੋਤੀ (ਸ਼ੁਭ ਗੁਣ) ਹਨ ਕਿ ਸੰਭਾਲ ਨਹੀ ਸਕਦੇ। ਪਰ ਨਹੀ ਇਹ ਗੁਣਾਂ ਦੇ ਵਪਾਰੀ ਹੀ ਨਹੀ ਸਗੋਂ ਔਗੁਣਾ (ਡਡਾਂ) ਦੇ ਗਾਹਕ ਹਨ। ਇਹਨਾ ਨੂੰ ਕੁੱਝ ਵੀ +ਟਿਵ ਨਜਰ ਨਹੀਂ ਆਉਂਦਾ ਸਭ –ਟਿਵ ਹੀ ਦਿਸ ਰਿਹਾ ਹੈ। ਜੇ ਗਲ ਐਥੇ ਖਤਮ ਹੋ ਜਾਂਦੀ ਫਿਰ ਵੀ ਕੋਈ ਗਲ ਨਹੀ ਪਰ ਪੰਗਾ ਉਦੋਂ ਪੈਂਦਾ ਹੈ ਜਦੋ ਇਹ ਦਲੀਲਾਂ ਦਿੰਦੇ ਹਨ ਕਿ ਜਿਸ ਢੱਠੇ ਖੂਹ ਵਿੱਚ ਅਸੀਂ ਡਿਗ ਰਹੇ ਹਾਂ ਤੁਸੀ ਵੀ ਸਾਡੇ ਨਾਲ ਹੀ ਡਿਗੋ। ਵਿਚਾਰ-ਚਰਚਾ ਨੂੰ ਬਾਦ-ਬਿਵਾਦ ਬਣਾ ਦਿਤਾ ਗਿਆ ਹੈ। ਹਰ ਇੱਕ ਆਪਣੇ ਆਪ ਨੂੰ 100% ਠੀਕ ਸਾਬਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜੋ ਕਿ ਗੁਰਬਾਣੀ ਦੇ ਸਿਧਾਂਤ ਦੇ ਬਿਲਕੁਲ ਉਲਟ ਹੈ। ਇਹ ਉਹ ਹੀ ਬੰਦਾ ਕਰਦਾ ਹੈ ਜੋ ਹੰਕਾਰ ਦੇ ਘੋੜੇ ਉਪਰ ਚੜਿਆ ਹੁੰਦਾ ਹੈ। ਜੋ ਹੰਕਾਰੀ ਬੰਦਾ ਹੈ ਬੇਸ਼ਕ ਉਹ ਜਿਨਾਂ ਮਰਜੀ ਪੜਿਆ ਹੋਵੇ ਗੁਰਬਾਣੀ ਉਸ ਨੂੰ ਮੂਰਖ ਕਹਿੰਦੀ ਹੈ। ਇਸ ਤੋਂ ਅਗੇ ਗੁਰਬਾਣੀ ਗੁਰਸਿਖ ਨੂੰ ਤਾਗੀਦ ਕਰਦੀ ਹੈ ਕਿ ਇਹੋ ਜਿਹੇ ਮੂਰਖ ਨਾਲ ਬਿਲਕੁਲ ਨਹੀ ਲੂਝਣਾ ਚਾਹੀਦਾ। ਗਲ ਤਾਂ ਕੁੱਝ ਕਹੀਏ ਕੁੱਝ ਸੁਣੀਏ ਵਾਲੀ ਹੋਣੀ ਚਾਹੀਦੀ ਹੈ ਪਰ ਇਥੇ ਤਾਂ ਕਹੀਏ ਹੀ ਕਹੀਏ ਹੈ, ਸੁਣੀਏ ਵਾਲਾ ਖਾਨਾ ਹੀ ਹੈ ਨਹੀ। ਆਪ ਜੋ ਮਰਜੀ ਲਿਖੀ ਜਾਣ ਪਰ ਦੂਜਿਆਂ ਦੇ ਵਿਚਾਰਾਂ ਨੂੰ ਹਾਸੋ ਹੀਣੇ ਲਿਖਣਾ ਹੀ ਹਾਸੋ ਹੀਣਾ ਹੈ। ਮੇਰੇ ਵੀਰੋ ਹਰ ਇੱਕ ਸੁਆਲ ਦਾ ਜਵਾਬ ਗੁਰਬਾਣੀ ਵਿੱਚ ਹੈ ਪਰ ਅਫਸੋਸ ਕਿ ਸਾਡੇ ਕੋਲ ਲਭਣ ਦਾ ਵਕਤ ਹੀ ਨਹੀਂ।
ਸੰਤ ਸਿੰਘ ਬਰਲਿੰਗਟਨ


‘ਸਿੱਖ ਮਾਰਗ’ ਤੇ ਰਾਗ ਮਾਲਾ ਅਤੇ ਦਸਮ ਗ੍ਰੰਥ ਨੂੰ ਗੁਰੂ ਕ੍ਰਿਤ ਮੰਨਣ ਵਾਲਿਆਂ ਦੀਆਂ ਲਿਖਤਾਂ ਨਾ ਛਪਣ ਸੰਬੰਧੀ ਸੰਪਾਦਕੀ ਟਿੱਪਣੀ:
ਅਸੀਂ ਇੱਥੇ ਕਿਸੇ ਨਾਲ ਵੀ ਕੋਈ ਨਫਰਤ ਜਾਂ ਪੱਖਪਾਤ ਨਹੀਂ ਕਰਦੇ। ਪਰ ਜਦੋਂ ਕੋਈ ਇੱਥੇ ਆ ਕੇ ਸਾਡੀ ਖੁਲਦਿਲੀ ਦਾ ਨਿਜ਼ਾਇਜ਼ ਫਾਇਦਾ ਉਠਾ ਕੇ ਸਾਡੇ ਤੇ ਜਾਂ ਹੋਰ ਲੇਖਕਾਂ ਤੇ ਮਾੜੀ ਸ਼ਬਦਾਵਲੀ ਵਿੱਚ ਇਲਜ਼ਾਮ ਲਉਣੇ ਸ਼ੁਰੂ ਕਰ ਦੇਵੇ ਅਤੇ ਜਾਂ ਫਿਰ ਉਹਨਾ ਦਾ ਮਕਸਦ ਕੋਈ ਵਿਚਾਰ ਕਰਨਾ ਨਾ ਹੋਵੇ ਸਗੋਂ ਬੇਫਜੂਲੇ ਸਵਾਲ ਕਰਕੇ ਦੂਸਰਿਆਂ ਦਾ ਸਮਾ ਬਰਬਾਦ ਕਰਨਾ ਹੋਵੇ, ਆਪਣੀ ਕੁੱਝ ਦਿਨ ਪਹਿਲਾਂ ਦੀ ਕਹੀ ਹੋਈ ਗੱਲ ਤੋਂ ਵੀ ਮੁਨਕਰ ਹੋ ਜਾਣ ਅਤੇ ਜਾਂ ਫਿਰ ਹੋਰਨਾ ਨੂੰ ਸਵਾਲ ਕਰਦੇ ਰਹਿਣ ਪਰ ਆਪ ਕੋਈ ਵੀ ਜਵਾਬ ਨਾ ਦੇਣ, ਤਾਂ ਫਿਰ ਸਾਨੂੰ ਉਹਨਾ ਦੀਆਂ ਲਿਖਤਾਂ ਬਾਰੇ ਪਬੰਦੀ ਲਉਣ ਲਈ ਮਜ਼ਬੂਰ ਹੋਣਾ ਪੈਂਦਾ ਹੈ। ਇਸ ਤਰਹਾਂ ਦੀਆਂ ਗੱਲਾਂ ਕਈ ਕਰ ਚੁੱਕੇ ਹਨ ਜਿਹਨਾ ਵਿਚੋਂ ਬਹੁਤੇ ਰਾਗਮਾਲਾ ਅਤੇ ਦਸਮ ਗ੍ਰੰਥ ਦੇ ਮੁਦਈ ਸਨ। ਕਈ ਤਾਂ ਝੂਠ ਵੀ ਸਿਰੇ ਦਾ ਬੋਲਦੇ ਹਨ। ਇਸ ਮਈ ਦੇ ਮਹੀਨੇ ਅਸੀਂ ਦੋ ਕੁ ਹਫਤੇ ਸਿੱਖ ਮਾਰਗ ਅੱਪਡੇਟ ਨਹੀਂ ਸੀ ਕਰ ਸਕੇ ਅਤੇ ਇਸ ਦਾ ਕਾਰਨ ਵੀ ਦੱਸ ਦਿੱਤਾ ਸੀ। ਪਰ ਇਸ ਬਾਰੇ ਦਸਮ ਗ੍ਰੰਥੀਆਂ ਨੇ ਕਿੰਨਾ ਕੁ ਝੂਠ ਬੋਲਿਆ ਹੈ, ਇਹ ਫਿਰ ਕਦੀ ਕਿਸੇ ਲੇਖ ਵਿੱਚ ਸਮਾ ਮਿਲਣ ਤੇ ਦੱਸਿਆ ਜਾਵੇਗਾ।
ਇਸ ਉਪਰ ਵਾਲੇ ਪਹਿਰੇ ਦੀਆਂ ਗੱਲਾਂ ਤਾਂ ਇੱਥੇ ਲਿਖਣ ਵਾਲੇ ਕਈਆਂ ਨਾਲ ਸੰਬੰਧਿਤ ਹਨ। ਹੁਣ ਅਸੀਂ ਗੱਲ ਕਰਦੇ ਹਾਂ ਗੁਰਮੁਖ ਸਿੰਘ ਪਟਿਆਲੇ ਵਾਲੇ ਦੀ, ਜਿਹੜੇ ਕੇ ਕੁੱਝ ਦਿਨਾ ਬਾਅਦ ਹੀ ਸਾਨੂੰ ਕੁੱਝ ਨਾ ਕੁੱਝ ਲਿਖ ਕੇ ਭੇਜਦੇ ਰਹਿੰਦੇ ਹਨ। ਉਹ ਰਾਗਮਾਲਾ ਅਤੇ ਦਸਮ ਗ੍ਰੰਥ ਬਾਰੇ ਵਿਚਾਰ ਕਰਨੀ ਚਾਹੁੰਦੇ ਹਨ। ਇਸ ਬਾਰੇ ਮੈਨੂੰ ਕੋਈ ਇਤਰਾਜ਼ ਨਹੀਂ ਹੈ ਪਰ ਸ਼ਰਤ ਇਹ ਹੈ ਕਿ ਇੱਥੇ ਰੈਗੂਲਰ ਲਿਖਣ ਵਾਲਾ ਪਹਿਲਾਂ ਹਾਂ ਕਰੇ ਕਿ ਮੈਂ ਇਸ ਬਾਰੇ ਵਿਚਾਰ ਕਰਨ ਲਈ ਤਿਆਰ ਹਾਂ। ਪਰ ਬੇਹਤਰ ਤਾਂ ਇਹ ਹੈ ਕਿ ਅਮਰਜੀਤ ਸਿੰਘ ਚੰਦੀ ਅਤੇ ਕਿਰਪਾਲ ਸਿੰਘ ਬਠਿੰਡਾ ਨਾਲ ਬੈਠ ਕੇ ਤੁਸੀਂ ਵਿਚਾਰ ਕਰ ਲਓ ਅਤੇ ਫਿਰ ਦੱਸ ਦਿਓ ਕਿ ਤੁਸੀਂ ਉਹਨਾ ਨੂੰ ਆਪਣੀਆਂ ਦਲੀਲਾਂ ਨਾਲ ਕਾਇਲ ਕਰ ਲਿਆ ਹੈ ਅਤੇ ਉਹ ਹੁਣ ਇਹਨਾ ਨੂੰ ਗੁਰੂ ਦੀ ਕ੍ਰਿਤ ਮੰਨਣ ਲੱਗ ਪਏ ਹਨ। ਉਂਜ ਤਾਂ ਇੱਥੇ ਲਿਖਣ ਵਾਲਾ ਕੋਈ ਵੀ ਇਹਨਾ ਨੂੰ ਗੁਰੂ ਦੀ ਕ੍ਰਿਤ ਨਹੀਂ ਮੰਨਦਾ ਪਰ ਇਹ ਦੋਵੇਂ ਤਾਂ ਹੁਣ ਤਾਜ਼ਾ ਹੀ ਇਸ ਬਾਰੇ ਲਿਖ ਕੇ ਦੱਸ ਚੁੱਕੇ ਹਨ ਕਿ ਇਹ ਨਹੀਂ ਮੰਨਦੇ। ਜੇ ਕਰ ਸਿੱਖ ਮਾਰਗ ਤੇ ਛਪੀਆਂ ਪਿਛਲੀਆਂ ਲਿਖਤਾਂ ਨੂੰ ਦੇਖੋ ਤਾਂ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਇੱਥੇ ਲਿਖਣ ਵਾਲੇ, ਦਸਮ ਗ੍ਰੰਥ ਨੂੰ ਮੰਨਣ ਵਾਲਿਆਂ ਖਾਸ ਕਰਕੇ, ਡਾ: ਜੋਧ ਸਿੰਘ, ਹਰਿਭਜਨ ਸਿੰਘ ਅਤੇ ਲਾਂਬੇ ਵਰਗਿਆਂ ਨੂੰ ਵਿਚਾਰ ਕਰਨ ਲਈ ਸੱਦਦੇ ਰਹੇ ਹਨ ਪਰ ਇਹਨਾ ਵਿਚੋਂ ਕੋਈ ਵੀ ਨਹੀਂ ਆਇਆ। ਰੇਡੀਓ ਟਾਕ ਸ਼ੋ ਤੇ ਕਈ ਆਏ ਸਨ ਪਰ ਉਹਨਾ ਵਿਚੋਂ ਵੀ ਕਈ ਵਿਚੇ ਹੀ ਲਾਈਨਾ ਛੱਡ ਕੇ ਚਲੇ ਜਾਂਦੇ ਸਨ। ਕਈ ਆਉਣ ਲਈ ਕਹਿ ਕੇ ਮੁੱਕਰ ਗਏ ਪਰ ਫਿਰ ਬਾਅਦ ਵਿੱਚ ਈ-ਮੇਲਾਂ ਰਾਹੀਂ ਦਸਮ ਗ੍ਰੰਥ ਦੇ ਹੱਕ ਵਿੱਚ ਪ੍ਰਚਾਰ ਕਰਨ ਲੱਗ ਪਏ ਅਤੇ ਹੁਣ ਵੀ ਕਰ ਰਹੇ ਹਨ। ਇੱਕ ਨੇ ਇਹ ਬਹਾਨਾ ਬਣਾਇਆ ਕਿ ਮੇਰੀ ਗੱਲ ਪੂਰੀ ਸੁਣੀ ਨਹੀਂ ਗਈ ਜਾਂ ਉਸ ਨੂੰ ਕੱਟ ਕੇ ਗਲਤ ਪ੍ਰਚਾਰ ਕੀਤਾ ਗਿਆ ਤਾਂ ਤੱਤਗੁਰਮਤਿ ਵਾਲਿਆਂ ਨੇ ਉਸ ਨੂੰ ਆਪਣੀ ਗੱਲ ਕਹਿਣ ਦੀ ਔਫਰ ਕੀਤੀ ਪਰ ਅਜੇ ਤੱਕ ਉਸ ਤੇ ਵੀ ਅਮਲ ਨਹੀਂ ਹੋਇਆ। ਜੇ ਕਰ ਕੋਈ ਵੀ ਤੁਹਾਡੀ ਗੱਲ ਨਹੀਂ ਸੁਣਦਾ ਅਤੇ ਤੁਸੀਂ ਦਸਮ ਗ੍ਰੰਥ ਅਤੇ ਰਾਗਮਾਲਾ ਬਾਰੇ ਕੁੱਝ ਨਵਾ ਦੱਸਣਾ ਚਾਹੁੰਦੇ ਹੋ ਤਾਂ ਤੁਸੀਂ ਸ਼ੇਰੇ ਪੰਜਾਬ ਰੇਡੀਓ ਨਾਲ ਸੰਪਰਕ ਕਰਕੇ ਦੇਖ ਲਓ ਸ਼ਾਇਦ ਉਹ ਤੁਹਾਡੀ ਗੱਲ ਸੁਣ ਲੈਣ ਤਾਂ ਤੁਸੀਂ ਸਾਰਿਆਂ ਨਾਲ ਛੇਤੀਂ ਹੀ ਵਿਚਾਰ ਚਰਚਾ ਕਰ ਸਕਦੇ ਹੋ ਕਿਉਂਕਿ ਉਹ ਇਸ ਤਰ੍ਹਾਂ ਦੇ ਟਾਕ ਸ਼ੋ ਕਰਦੇ ਰਹਿੰਦੇ ਹਨ।


(19/06/11)
ਡਾ ਕੇ ਕੇ ਕਟਾਰੀਆ

ਦਸਵਾਂ ਗਿਆਨ ਅੰਜਨੁ ਗੁਰਮਤਿ ਸਮਰ ਸਕੂਲ ਸਮਾਪਤ
ਕਵਿਤਾ ਮੁਕਾਬਲੇ `ਚ ਅੰਸ਼ਪ੍ਰੀਤ, ਸਰਬਜੋਤ ਅਤੇ ਉਪਨੀਤ ਨੇ ਮਾਰੀ ਬਾਜ਼ੀ
ਕੋਟਕਪੂਰਾ 19 ਜੂਨ (ਡਾ ਕੇ ਕੇ ਕਟਾਰੀਆ) :- ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫਰੀਦਕੋਟ-ਮੁਕਤਸਰ-ਬਠਿੰਡਾ ਜ਼ੋਨ ਦੇ ਖੇਤਰ ਕੋਟਕਪੂਰਾ ਦੁਆਰਾ ਨੌਜਵਾਨਾਂ ਨੂੰ ਆਪਣੇ ਅਮੀਰ ਵਿਰਸੇ ਪ੍ਰਤੀ ਜਾਣੂ ਕਰਵਾਉਣ ਦੇ ਉਦੇਸ਼ ਨਾਲ ਲਾਇਆ ਗਿਆ 19 ਦਿਨਾਂ ਦਸਵਾਂ ਗਿਆਨ ਅੰਜਨੁ ਗੁਰਮਤਿ ਸਮਰ ਸਕੂਲ ਸਥਾਨਕ ਸਟੱਡੀ ਸਰਕਲ ਦੇ ਜ਼ੋਨਲ ਦਫਤਰ ਵਿਖੇ ਸਮਾਪਤ ਹੋ ਗਿਆ। ਇਸ ਸਮਰ ਸਕੂਲ ਵਿੱਚ 410 ਵਿਦਿਆਰਥੀਆਂ ਨੇ ਆਪਣੀ ਰਜਿਸ਼ਟ੍ਰੇਸ਼ਨ ਕਰਵਾਈ। ਜਿਨ੍ਹਾਂ ਵਿੱਚ ਰੋਜ਼ਾਨਾ ਪੌਣੇ ਤਿੰਨ ਸੌ ਵਿਦਿਆਰਥੀ ਭਾਗ ਲੈਦੇ ਰਹੇ। ਸਮਰ ਸਕੂਲ ਵਿੱਚ ਵਿਦਿਆਰਥੀਆਂ ਨੂੰ ਕ੍ਰਮਵਾਰ ਤਿੰਨ ਵਰਗਾਂ ਪ੍ਰਾਇਮਰੀ, ਮਿਡਲ ਤੇ ਸੈਕੰਡਰੀ ਵਿੱਚ ਵੰਡਿਆ ਗਿਆ। ਜਿਨ੍ਹਾਂ ਦੀਆਂ ਕਲਾਸਾਂ ਸਟੱਡੀ ਸਰਕਲ ਦਫਤਰ, ਦਸ਼ਮੇਸ਼ ਪਬਲਿਕ ਸਕੂਲ ਅਤੇ ਡੀ. ਏ. ਵੀ. ਸਕੂਲ ਵਿਖੇ ਲਾਈਆਂ ਜਾਂਦੀਆਂ ਸਨ। ਉੱਨੀ ਦਿਨਾਂ ਵਿੱਚ ਵਿਦਿਆਰਥੀਆਂ ਨੂੰ ਸਲਾਈਡ ਸ਼ੋਅ, ਇਤਿਹਾਸਕ ਫਿਲਮਾਂ ਤੇ ਖੇਡ ਮੁਕਾਬਲੇ ਕਰਵਾਏ ਗਏ। ਇਸਤੋਂ ਇਲਾਵਾ ਕਵਿਤਾ ਗਾਇਣ, ਸਾਖੀ, ਅਰਦਾਸ, ਪੇਟਿੰਗ ਅਤੇ ਕੁਇੱਜ਼ ਮੁਕਾਬਲੇ ਵੀ ਕਰਵਾਏ ਗਏ। ਸਮਰ ਸਕੂਲ ਦੌਰਾਨ ਹੋਏ ਵੱਖ-2 ਮੁਕਾਬਲਿਆਂ ਦੇ ਨਤੀਜੇ ਇਸ ਤਰ੍ਹਾਂ ਹਨ:-
ਕਵਿਤਾ ਮੁਕਾਬਲੇ ਪ੍ਰਾਇਮਰੀ ਵਰਗ ਵਿੱਚ ਅੰਸ਼ਪ੍ਰੀਤ ਸਿੰਘ ਨੇ ਪਹਿਲਾ ਜਦਕਿ ਰਮਨੀਤ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਮਿਡਲ ਵਰਗ ਵਿੱਚ ਸਰਬਜੋਤ ਸਿੰਘ ਨੇ ਪਹਿਲਾ ਤੇ ਗੁਰਕੀਰਤ ਸਿੰਘ ਨੇ ਦੂਜਾ ਸਥਾਨ, ਸੈਕੰਡਰੀ ਵਰਗ ਵਿੱਚ ਉਪਨੀਤ ਸਿੰਘ ਨੇ ਪਹਿਲਾ ਤੇ ਗੁਰਮਨਦੀਪ ਸਿੰਘ ਨੇ ਦੂਜਾ, ਸਾਖੀ ਮੁਕਾਬਲੇ ਪ੍ਰ੍ਰਾਇਮਰੀ ਵਰਗ ਵਿੱਚ ਦਾਮਨਜੋਤ ਕੌਰ ਨੇ ਪਹਿਲਾ ਤੇ ਭਵਨਜੋਤ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਮਿਡਲ ਵਰਗ ਵਿੱਚ ਜੈਸਮਨ ਸਿੰਘ ਨੇ ਪਹਿਲਾ ਅਤੇ ਗੁਰਕੀਰਤ ਸਿੰਘ ਨੇ ਦੂਜਾ ਸਥਾਨ ਲਿਆ। ਸੈਕੰਡਰੀ ਵਰਗ ਵਿੱਚ ਨਵਦੀਪ ਕੌਰ ਨੇ ਪਹਿਲਾ ਤੇ ਉਪਨੀਤ ਸਿੰਘ ਨੇ ਦੂਜਾ ਸਥਾਨ ਲਿਆ। ਕੁਇੱਜ਼ ਮੁਕਾਬਲੇ ਮਿਡਲ ਵਿੱਚ ਜੈਸਮਨ ਸਿੰਘ, ਰਣਜੀਤ ਸਿੰਘ ਨੇ ਪਹਿਲਾ ਅਤੇ ਗੁਰਕੀਰਤ ਸਿੰਘ, ਇੰਦਰਾਜਬੀਰ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਸੈਕੰਡਰੀ ਵਰਗ ਵਿੱਚ ਅਮਨਦੀਪ ਸਿੰਘ, ਗੁਰਕੀਰਤ ਸਿੰਘ ਨੇ ਪਹਿਲਾ ਅਤੇ ਉਪਨੀਤ ਸਿੰਘ, ਅਮਰਵੀਰ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅਰਦਾਸ ਮੁਕਾਬਲਾ ਪ੍ਰਾਇਮਰੀ ਵਰਗ ਵਿੱਚ ਅੰਸ਼ਪ੍ਰੀਤ ਸਿੰਘ ਨੇ ਪਹਿਲਾ ਅਤੇ ਰਮਨੀਤ ਕੌਰ ਨੇ ਦੂਜਾ ਸਥਾਨ ਲਿਆ। ਪੇਟਿੰਗ ਮੁਕਾਬਲਾ ਪ੍ਰਾਇਮਰੀ ਵਰਗ ਵਿੱਚ ਸਾਚੀਆ ਨੇ ਪਹਿਲਾ ਅਤੇ ਰੀਆ ਸ਼ਰਮਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਖਾਲਸਾਈ ਡਰੈਸ ਮੁਕਾਬਲਾ ਪ੍ਰਾਇਮਰੀ ਵਰਗ ਵਿੱਚ ਦਾਮਨਜੋਤ ਕੌਰ, ਜਸਦੀਪ ਸਿੰਘ ਨੇ ਪਹਿਲਾ ਦਮਦੋਰਦੀਪ ਸਿੰਘ, ਜਸਕੀਰਤ ਸਿੰਘ ਨੇ ਦੂਜਾ ਸਥਾਨ ਅਤੇ ਗੁਰਨੂਰ ਸਿੰਘ ਨੇ ਵਿਸ਼ੇਸ ਸਥਾਨ ਪ੍ਰਾਪਤ ਕੀਤਾ।
ਉਕਤ ਮੁਕਾਬਲਿਆਂ ਵਿੱਚ ਪੁਜੀਸ਼ਨਾਂ ਲੈਣ ਵਾਲਿਆਂ ਨੂੰ ਇਨਾਮ ਖੇਤਰ ਕੋਆਰਡੀਨੇਟਰ ਰਣਜੀਤ ਸਿੰਘ ਮੱਲਾ, ਕੀਰਤਨ ਕੋਆਰਡੀਨੇਟਰ ਚਰਨਜੀਤ ਸਿੰਘ ਚੰਨੀ, ਜ਼ੋਨਲ ਪ੍ਰੈਸ ਸਕੱਤਰ ਬਲਵਿੰਦਰ ਸਿੰਘ, ਗੁਰਿੰਦਰ ਸਿੰਘ ਕੋਟਕਪੂਰਾ ਅਤੇ ਸੁਖਵਿੰਦਰ ਸਿੰਘ ਬੱਬੂ ਮੁੱਖ ਪ੍ਰਬੰਧਕ ਗੋਬਿੰਦ ਐਗਰੀਕਲਚਰ ਵਰਕਸ ਨੇ ਤਕਸੀਮ ਕੀਤੇ। ਸਟੇਜ ਦਾ ਸੰਚਾਲਨ ਜ਼ੋਨਲ ਸਕੱਤਰ ਡਾ: ਅਵੀਨਿੰਦਰਪਾਲ ਸਿੰਘ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਕੀਤਾ। ਇਸ ਸਮੇਂ ਰੀਵਿਊ ਸ਼ੈਸ਼ਨ ਵਿੱਚ 18 ਵਿਦਿਆਰਥੀਆਂ ਨੇ ਵਿਚਾਰ ਸਾਂਝੇ ਕੀਤੇ ਅਤੇ ਵਿਦਿਆਰਥੀ ਉਪਨੀਤ ਸਿੰਘ ਨੇ ਕਵਿਤਾ ਵੀ ਪੇਸ਼ ਕੀਤੀ। ਪ੍ਰਚਾਰ ਸਕੱਤਰ ਗੁਰਵਿੰਦਰ ਸਿੰਘ ਸਿਵੀਆਂ ਦੁਆਰਾ ਸਮਾਪਤੀ ਮੋਕੇ ‘ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਿਦਕ ਨਾ ਜਾਵੇ’ ਸ਼ਬਦ ਗਾਇਣ ਕਰਵਾਇਆ ਤੇ ਨਾਅਰੇ ਲਵਾਏ। ਇਸ ਸਮੇਂ ਖੇਤਰ ਸਕੱਤਰ ਨਵਨੀਤ ਸਿੰਘ, ਵਿਰਸਾ ਫੈਮਿਲੀ ਦੇ ਕੋਆਰਡੀਨੇਟਰ ਗੁਰਪ੍ਰੀਤ ਸਿੰਘ, ਸੰਤ ਸਿੰਘ, ਸਾਬਕਾ ਸਰਪੰਚ ਯਾਦਵਿੰਦਰ ਸਿੰਘ, ਅਮਰਜੀਤ ਸਿੰਘ, ਸੇਵਾ ਮੁਕਤ ਅਧਿਆਪਕ ਬਲਵਿੰਦਰ ਸਿੰਘ, ਮਾ: ਅਮਰਜੀਤ ਸਿੰਘ ਮੱਕੜ ਤੇ ਹੋਰ ਸ਼ਖਸੀਅਤਾਂ ਤੋਂ ਇਲਾਵਾ ਭਾਰੀ ਗਿਣਤੀ ਸਮਰ ਸਕੂਲ ਦੇ ਵਿਦਿਆਰਥੀ ਤੇ ਉਨ੍ਹਾਂ ਦੇ ਮਾਪੇ ਮੌਜੂਦ ਸਨ। ਅੰਤ ਵਿੱਚ ਖੇਤਰ ਕੋਆਰਡੀਨੇਟਰ ਰਣਜੀਤ ਸਿੰਘ ਮੱਲਾ ਨੇ ਸਾਰਿਆਂ ਦਾ ਧੰਨਵਾਦ ਕੀਤਾ।


(19/06/11)
ਕਿਰਪਾਲ ਸਿੰਘ ਬਠਿੰਡਾ

ਸਾਨੂੰ ਭੁਲੇਖਾ ਪਾਉਣ ਲਈ ਗੁਰੂ ਦੇ ਸਿੱਖ ਅਖਵਾਉਣ ਵਾਲਿਆਂ ਨੇ ਹੀ ਦਹੀ ਦੀ ਮਟਕੀ ਦੇ ਨਜ਼ਦੀਕ ਹੀ ਪਾਣੀ ਦੀ ਮਟਕੀ ਰੱਖ ਦਿੱਤੀ ਹੈ: ਪ੍ਰੋ. ਦਰਸ਼ਨ ਸਿੰਘ

*ਸੰਗਤਾਂ ਦੇ ਉਤਸ਼ਾਹ ਨੇ ਇਹ ਸਾਬਤ ਕਰ ਦਿੱਤਾ ਹੈ, ਕਿ ਸਿੱਖ ਸੰਗਤਾਂ ਉਨ੍ਹਾਂ ਦੇ ਵਿਚਾਰਾਂ ਦੀਆਂ ਕਾਇਲ ਹਨ

*ਪ੍ਰੋ: ਦਰਸ਼ਨ ਸਿੰਘ ਨੂੰ ਪੰਥ ਵਿੱਚੋਂ ਖ਼ਾਰਜ ਕੀਤੇ ਜਾਣ ਦੀ ਕਾਰਵਾਈ ਨੇ ਇਤਹਾਸ ਨੂੰ ਇੱਕ ਵਾਰ ਫਿਰ ਦੁਹਰਾ ਕੇ ਇਹ ਸਾਬਤ ਕਰ ਦਿੱਤਾ ਹੈ, ਕਿ ਗਿਆਨੀ ਦਿੱਤ ਸਿੰਘ ਵਰਗੀ ਸੋਚ ਨੂੰ ਸਿੱਖ ਪੰਥ ਕੋਲੋਂ ਖੋਹ ਕੇ ਕੌਮ ਦੇ ਘਰ ਵਿੱਚ ਵੱਡਾ ਡਾਕਾ ਮਾਰਣ ਵਾਲੇ ਅਜੇ ਵੀ ਕਾਇਮ ਹਨ: ਰੇਸ਼ਮ ਸਿੰਘ ਇੰਡੀਆਨਾ

ਬਠਿੰਡਾ, ੧੯ ਜੂਨ (ਕਿਰਪਾਲ ਸਿੰਘ): ਸਾਨੂੰ ਭੁਲੇਖਾ ਪਾਉਣ ਲਈ ਗੁਰੂ ਦੇ ਸਿੱਖ ਅਖਵਾਉਣ ਵਾਲਿਆਂ ਨੇ ਹੀ ਦਹੀ ਦੀ ਮਟਕੀ ਦੇ ਨਜ਼ਦੀਕ ਹੀ ਪਾਣੀ ਦੀ ਮਟਕੀ ਰੱਖ ਦਿੱਤੀ ਹੈ ਇਸ ਲਈ ਸਾਡੀ ਅਰਦਾਸ ਹੈ ਕਿ ਗੁਰੂ ਸਾਨੂੰ ਇੰਨੀ ਸੋਝੀ ਦੇਵੇ ਕਿ ਦਹੀ ਤੇ ਪਾਣੀ ਦੀ ਪਛਾਣ ਹੋ ਜਾਵੇ। ਇਹ ਸ਼ਬਦ ਇੰਡੀਆਨਾ ਵਿਖੇ ਸਥਾਨਿਕ ਗੁਰਦਵਾਰਾ ਗੁਰੁ ਨਾਨਕ ਸਿੱਖ ਸੁਸਾਇਟੀ ਦੇ ਖਚਾ ਖਚ ਭਰੇ ਹਾਲ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰ: ੩੨੬ `ਤੇ ਭਗਤ ਕਬੀਰ ਸਾਹਿਬ ਜੀ ਦਾ ਸ਼ਬਦ ‘ਐਸੋ ਅਚਰਜੁ ਦੇਖਿਓ ਕਬੀਰ॥ ਦਧਿ ਕੈ ਭੋਲੈ ਬਿਰੋਲੈ ਨੀਰੁ॥ ੧॥ ਰਹਾਉ॥’ ਦਾ ਕੀਰਤਨ ਕਰਦੇ ਹੋਏ ਵਿਆਖਿਆ ਦੌਰਾਨ ਪ੍ਰੋ. ਦਰਸ਼ਨ ਸਿੰਘ ਨੇ ਕਹੇ

ਉਨ੍ਹਾਂ ਦੱਸਿਆ ਕਿ ਇਸ ਸ਼ਬਦ ਦਾ ਸਿਰਲੇਖ ਦੱਸਦਾ ਹੈ ਕਿ ਇਹ ਸ਼ਬਦ ਇਕੱਲੇ ਕਬੀਰ ਜੀ ਦਾ ਨਹੀਂ ਹੈ, ਇਸ ਵਿੱਚ ਗੁਰੂ ਅਰਜਨ ਸਾਹਿਬ ਜੀ ਦਾ ਭੀ ਹਿੱਸਾ ਹੈ ਤੇ ਕੁਦਰਤੀ ਤੌਰ ਤੇ ਉਹ ਅਖ਼ੀਰਲਾ ਬੰਦ ਹੀ ਹੋ ਸਕਦਾ ਹੈ ਤੀਜੇ ਬੰਦ ਵਿੱਚ ਕਬੀਰ ਜੀ ਦਾ ਨਾਮ ਆਉਂਦਾ ਹੈ ਤੇ ਇਥੇ ਉਹ ਆਪਣਾ ਮਜ਼ਮੂਨ ਮੁਕਾ ਦੇਂਦੇ ਹਨ। ਸ਼ੁਰੂ ਵਿੱਚ ਲਿਖਦੇ ਹਨ ਕਿ ਜਗਤ ਵਿੱਚ ਇੱਕ ਅਜੀਬ ਤਮਾਸ਼ਾ ਹੋ ਰਿਹਾ ਹੈ-ਜੀਵ, ਦਹੀਂ ਦੇ ਭੁਲੇਖੇ ਪਾਣੀ ਰਿੜਕ ਰਿਹਾ ਹੈ ਭਾਵ, ਵਿਅਰਥ ਤੇ ਉਲਟਾ ਕੰਮ ਕਰ ਰਿਹਾ ਹੈ ਜਿਸ ਵਿਚੋਂ ਕੋਈ ਲਾਭ ਨਹੀਂ ਹੋਣਾ। ਲਾਭ ਵਾਲਾ ਕੰਮ ਤਾਂ ਇਹ ਹੈ ਕਿ ਮਨ ਵਾਹਿਗੁਰੂ ਦੇ ਸਿਮਰਨ ਵਿੱਚ ਜੁੜੀ ਰਹੇ ਬੁੱਧੀ ਦੇ ਅਧੀਨ ਰਹੇ। ਪਰ ਕਬੀਰ ਜੀ ਕਹਿੰਦੇ ਹਨ ਕਿ ਜਗਤ ਵਿੱਚ ਉਲਟੀ ਖੇਡ ਹੋ ਰਹੀ ਹੈ। ਬੁਧੀ ਮਨ ਨੂੰ ਚੁੰਘਦੀ ਫਿਰਦੀ ਹੈ, ਬੁੱਧੀ ਵਿਕਾਰੀ ਮਨ ਦੇ ਪਿੱਛੇ ਲੱਗੀ ਫਿਰਦੀ ਹੈ: ‘ ਕਹੁ ਕਬੀਰ ਪਰਗਟੁ ਭਈ ਖੇਡ॥ ਲੇਲੇ ਕਉ ਚੂਘੈ ਨਿਤ ਭੇਡ॥ ੩॥’ ਲੋਕਾਂ ਨੂੰ ਇਸ ਤਮਾਸ਼ੇ ਦੀ ਸਮਝ ਹੀ ਨਹੀਂ ਆ ਰਹੀ, ਪਰ ਕਬੀਰ ਨੇ ਇਹ ਤਮਾਸ਼ਾ ਸਮਝ ਲਿਆ ਹੈ।

ਕਬੀਰ ਜੀ ਨੇ ਇਹ ਜ਼ਿਕਰ ਨਹੀਂ ਕੀਤਾ ਕਿ ਇਸ ਤਮਾਸ਼ੇ ਦੀ ਸਮਝ ਕਿਵੇਂ ਆਈ ਹੈ ਤੇ ਹੋਰਨਾਂ ਲੋਕਾਂ ਨੂੰ ਭੀ ਕਿਵੇਂ ਆ ਸਕਦੀ ਹੈ। ਇਸ ਘੁੰਡੀ ਨੂੰ ਖੋਲ੍ਹਣ ਲਈ ਗੁਰੂ ਅਰਜਨ ਸਾਹਿਬ ਨੇ ਅਖ਼ੀਰਲਾ ਬੰਦ ਨੰ: ੪ ਆਪਣੇ ਵਲੋਂ ਲਿਖ ਕੇ ਨਾਲ ਰਲਾ ਦਿੱਤਾ ਹੈ। ਇਹ ਸਮਝ ਕਿਸ ਨੇ ਪਾਈ ਹੈ, ਕਬੀਰ ਸਾਹਿਬ ਨੇ ਇਸ ਗੁਹਜ ਭਾਵ ਵਿੱਚ ਲਿਖਿਆ ਪਰ ਗੁਰੂ ਸਾਹਿਬ ਨੇ ਇਸ ਨੂੰ ਇਹ ਲਿਖ ਕੇ ਸਪਸ਼ਟ ਕਰ ਦਿੱਤਾ ਹੈ:

‘ਰਾਮ ਰਮਤ ਮਤਿ ਪਰਗਟੀ ਆਈ॥ ਕਹੁ ਕਬੀਰ ਗੁਰਿ ਸੋਝੀ ਪਾਈ॥ ੪॥ ੧॥ ੧੪॥’

ਜਿਸ ਦਾ ਅਰਥ ਹੈ:- ਹੇ ਕਬੀਰ ਆਖ—ਸਤਿਗੁਰੂ ਨੇ ਇਹ ਸਮਝ ਬਖ਼ਸ਼ੀ ਹੈ, (ਜਿਸ ਦੀ ਬਰਕਤਿ ਨਾਲ) ਪ੍ਰਭੂ ਦਾ ਸਿਮਰਨ ਕਰਦਿਆਂ ਕਰਦਿਆਂ (ਮੇਰੀ) ਬੁੱਧੀ ਜਾਗ ਪਈ ਹੈ (ਤੇ ਮਨ ਦੇ ਪਿਛੇ ਤੁਰਨੋਂ ਹਟ ਗਈ ਹੈ)। ੪। ੧। ੧੪।

ਪ੍ਰੋ. ਦਰਸ਼ਨ ਸਿੰਘ ਜੀ ਕਿਹਾ ਜਿਸ ਸਿੱਖ ਦੀ ਮੱਤ ਗੁਰੂ ਦੀ ਸਿਖਿਆ ਧਾਰਨ ਕਰਕੇ ਜਾਗ ਪਈ ਉਹ ਇਹ ਨਹੀਂ ਕਹਿ ਸਕਦਾ ਕਿ ਆਪਣੇ ਘਰ ਵਿੱਚ ਹੋ ਰਹੀ ਚੋਰੀ ਦੀ ਉਸ ਨੂੰ ਸਮਝ ਨਹੀਂ। ਪਰ ਕਬੀਰ ਸਾਹਿਬ ਜੀ ਦੇ ਸ਼ਬਦਾਂ ਵਿੱਚ ਅੱਜ ਦੇ ਸਿੱਖ ਮੁੱਕਰ ਰਹੇ ਹਨ ਕਿ ਉਨ੍ਹਾਂ ਨੇ ਤਾਂ ਪੜ੍ਹਿਆ ਹੀ ਨਹੀਂ, ਉਨ੍ਹਾਂ ਨੂੰ ਨਹੀਂ ਪਤਾ ਕਿ ਗੁਰੂ ਦਾ ਸ਼ਬਦ ਕਿਹੜਾ ਹੈ। ਕਬੀਰ ਸਾਹਿਬ ਅਜਿਹੇ ਸਿੱਖਾਂ `ਤੇ ਹੈਰਾਨੀ ਪ੍ਰਗਟ ਕਰਦੇ ਹੋਏ ਕਿਹਾ ਜਿਹੜੇ ਆਪਣੇ ਆਪ ਨੂੰ ਗੁਰੂ ਦੇ ਵੱਡੇ ਸਿੱਖ ਸਮਝਦੇ ਹਨ, ਜਿਹੜੇ ਆਪ ਨੁੂੰ ਦੂਸਰਿਆਂ ਨੂੰ ਦੂਜਿਆਂ ਤੋਂ ਉੱਤਮ ਦੱਸਣ ਲਈ ਵੱਖਰੀ ਕਿਸਮ ਦਾ ਖਾਣ ਪਾਣ ਅਤੇ ਵਖਰੀ ਕਿਸਮ ਦਾ ਹੀ ਲਿਬਾਸ ਪਹਿਨਦੇ ਹਨ ਉਨ੍ਹਾਂ ਨੇ ਦਹੀਂ ਦੇ ਮਟਕੇ ਦੇ ਨੇੜੇ ਹੀ ਪਾਣੀ ਦੀ ਮਟਕੀ ਰੱਖ ਦਿੱਤੀ ਹੈ। ਪ੍ਰੋ. ਦਰਸ਼ਨ ਸਿੰਘ ਨੇ ਹੋਰ ਸਪਸ਼ਟ ਕਰਦੇ ਹੋਏ ਦੱਸਿਆ ਕਿ ਕੈਲੇਫ਼ੋਰਨੀਆਂ ਵਿੱਚ ਹੀ ਦਹੀਂ ਰੂਪੀ ਮਟਕੀ ਗੁਰੂ ਗ੍ਰੰਥ ਦੇ ਨਜ਼ਦੀਕ ਹੀ ਪਾਣੀ ਦੋ ਮਟਕੀਆਂ ਭਾਵ ਇੱਕ ਅਖੌਤੀ ਦਸਮ ਗ੍ਰੰਥ ਅਤੇ ਦੂਸਰੀ ਭਾਈ ਬੰਨੋ ਵਾਲੀ ਬੀੜ ਰੱਖ ਦਿਤੀਆਂ ਹਨ ਤੇ ਪ੍ਰਚਾਰ ਇਹ ਕੀਤਾ ਜਾ ਰਿਹਾ ਹੈ ਕਿ ਗੁਰੂ ਘਰ ਨਾਲ ਸਬੰਧਤ ਦੁਰਲੱਭ ਵਸਤੂਆਂ ਇਸ ਅਸਥਾਨ `ਤੇ ਪਹੁੰਚੀਆਂ ਹਨ, ਸਿੱਖ ਸੰਗਤਾਂ ਦਰਸ਼ਨ ਕਰਕੇ ਆਪਣਾ ਜਨਮ ਸਫਲਾ ਕਰਨ। ਪ੍ਰੋ. ਦਰਸ਼ਨ ਸਿੰਘ ਜੀ ਨੇ ਕਿਹਾ ਕਿ ਕਬੀਰ ਸਾਹਿਬ ਜੀ ਦੇ ਸ਼ਬਦਾਂ ਵਿੱਚ ਇਹ ਦਹੀਂ ਦੇ ਭੁਲਾਵੇਂ ਪਾਣੀ ਹੀ ਰਿੜਕ ਰਹੇ ਹਨ ਪਰ ਜਿਨ੍ਹਾਂ ਦੀ ਮੱਤ ਗੁਰੂ ਦੀ ਸਿਖਿਆ ਰਾਹੀਂ ਜਾਗ ਪਈ ਉਹ ਇਸ ਭੁਲੇਖੇ ਵਿੱਚ ਨਹੀਂ ਪੈ ਸਕਦੇ। ਪ੍ਰੋ: ਦਰਸ਼ਨ ਸਿੰਘ ਜੀ ਵਲੋਂ ਇੰਡੀਅਨਐਪਲਸ ਵਿਖੇ ਕੀਤਾ ਗਿਆ ਕੀਰਤਨ http://www.khalsanews.org/newspics/2011/06June%202011/18%20June%2011/18%20June%2011%20PDS%20in%20Indianapolis.htm ਲਿੰਕ `ਤੇ ਕਲਿਕ ਕਰਕੇ ਸੁਣਿਆ ਜਾ ਸਕਦਾ ਹੈ।

ਗੁਰੂ ਘਰ ਦੇ ਮੁੱਖ ਸੇਵਾਦਾਰ ਸਰਦਾਰ ਰੇਸ਼ਮ ਸਿੰਘ ਇੰਡੀਆਨਾ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਪ੍ਰੋ. ਦਰਸ਼ਨ ਸਿੰਘ ਜੀ ਨੇ ਦੋ ਦਿਨ ਦੀਵਾਨਾਂ ਦੀ ਹਾਜਰੀ ਭਰ ਕੇ ਨਿਹਾਲ ਕੀਤਾ। ਕਿ ਸੰਗਤਾਂ ਦੇ ਉਤਸ਼ਾਹ ਨੇ ਇਹ ਸਾਬਤ ਕਰ ਦਿੱਤਾ ਹੈ, ਕਿ ਸਿੱਖ ਸੰਗਤਾਂ ਉਨ੍ਹਾਂ ਦੇ ਵਿਚਾਰਾਂ ਦੀਆਂ ਕਾਇਲ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਬੀਤੇ ਸਮੇਂ ਵਿੱਚ ਜਿਸ ਢੰਗ ਨਾਲ ਪ੍ਰੋ. ਦਰਸ਼ਨ ਸਿੰਘ ਜੀ ਨੂੰ ਝੂਠੀ ਦੂਸ਼ਣਬਾਜੀ ਅਧੀਨ ਪੰਥ ਵਿੱਚੋਂ ਖਾਰਜ ਕਰਨ ਦੀ ਕਾਰਵਾਈ ਕੀਤੀ ਗਈ, ਉਸ ਨੇ ਇਤਹਾਸ ਨੂੰ ਇੱਕ ਵਾਰ ਫਿਰ ਦੁਹਰਾ ਕੇ ਇਹ ਸਾਬਤ ਕਰ ਦਿੱਤਾ ਹੈ, ਕਿ ਗਿਆਨੀ ਦਿੱਤ ਸਿੰਘ ਵਰਗੀ ਸੋਚ ਨੂੰ ਸਿੱਖ ਪੰਥ ਕੋਲੋਂ ਖੋਹ ਕੇ ਕੌਮ ਦੇ ਘਰ ਵਿੱਚ ਵੱਡਾ ਡਾਕਾ ਮਾਰਣ ਵਾਲੇ ਅਜੇ ਵੀ ਕਾਇਮ ਹਨ। ਸਰਦਾਰ ਰੇਸ਼ਮ ਸਿੰਘ ਨੇ ਅੱਗੇ ਕਿਹਾ ਕਿ ਬੀਤੇ ਵਰ੍ਹੇ ਵੀ ਪ੍ਰੋ. ਦਰਸ਼ਨ ਸਿੰਘ ਜੀ ਨੇ ਇਸੇ ਗੁਰੁ ਘਰ ਵਿਖੇ ਕੀਰਤਨ ਕਰਕੇ ਸੰਗਤ ਨੂੰ ਨਿਹਾਲ ਕੀਤਾ ਸੀ, ਉਸ ਸਮੇਂ ਕੁੱਝ ਕਲਮਾਂ ਨੇ ਆਪਣੇ ਅਤੀਤ ਨੂੰ ਸ਼ਰਮਿੰਦਾ ਹੋਣ ਤੋਂ ਬਚਾਉਣ ਲਈ ਇਹ ਲਿੱਖ ਮਾਰਿਆ, ਕਿ ਪ੍ਰੋ. ਦਰਸ਼ਨ ਸਿੰਘ ਜੀ ਦਾ ਇੰਡੀਅਨਐਲਪਸ ਵਿੱਚ ਪ੍ਰੋਗਰਾਮ ਚੋਰੀ ਛਿਪੇ ਕਰਾ ਦਿੱਤਾ। ਸ: ਰੇਸ਼ਮ ਸਿੰਘ ਨੇ ਕਿਹਾ ਕਿ ਇਸ ਵਾਰ ਪ੍ਰੋ. ਦਰਸ਼ਨ ਸਿੰਘ ਜੀ ਦੇ ਪ੍ਰੋਗਰਾਮ ਨੂੰ ਅਖਬਾਰਾਂ ਵਿੱਚ ਖੁਲ੍ਹੇ ਤੌਰ `ਤੇ ਐਲਾਨ ਦਿੱਤਾ ਸੀ, ਤਾਂ ਕਿ ਸਾਰੀ ਸਿੱਖ ਸੰਗਤ ਨੂੰ ਪਤਾ ਲੱਗ ਜਾਵੇ।

ਜਿਕਰਯੋਗ ਹੈ, ਕਿ ਗੁਰੂ ਘਰ ਦੀ ਕਮੇਟੀ ਵਲੋਂ ਸਮੁੱਚੀ ਸਾਧ ਸੰਗਤ ਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਸੀ। ਗੁਰੂ ਨਾਨਕ ਸਿੱਖ ਸੁਸਾਇਟੀ ਵਿਖੇ ਪ੍ਰੋ. ਦਰਸ਼ਨ ਸਿੰਘ ਜੀ ਨੇ ਲਗਾਤਾਰ ਦੋ ਦਿਨ ਕੀਰਤਨ ਕੀਤਾ। ੧੧ ਜੂਨ ਦੀ ਸ਼ਾਮ ਅਤੇ ੧੨ ਜੂਨ ਨੂੰ ਦੁਪਿਹਰ ਦੇ ਸਮੇਂ ਐਤਵਾਰ ਦੇ ਦੀਵਾਨਾਂ ਵਿੱਚ ਸੰਗਤ ਪ੍ਰੋ. ਦਰਸ਼ਨ ਸਿੰਘ ਜੀ ਦੇ ਕੀਰਤਨ ਨੂੰ ਸੁਣਨ ਲਈ ਭਾਰੀ ਗਿਣਤੀ ਵਿੱਚ ਪਹੁੰਚੀ ਤੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਉਹਨਾਂ ਨਾਲ ਲੰਗਰ ਵੀ ਛਕੇ ਅਤੇ ਦੀਵਾਨਾਂ ਤੋਂ ਉਪਰੰਤ ਖੁੱਲ੍ਹੀਆਂ ਵਿਚਾਰਾਂ ਵੀ ਕੀਤੀਆਂ।

ਸ: ਰੇਸ਼ਮ ਸਿੰਘ ਨੇ ਕਿਹਾ ਕਿ ਜਿਸ ਜੋਸ਼ ਨਾਲ ਪ੍ਰੋ. ਦਰਸ਼ਨ ਸਿੰਘ ਸਰੀਰਕ ਕਮਜ਼ੋਰੀਆਂ ਦੇ ਬਾਵਜੂਦ ਵੀ ਹਜ਼ਾਰਾਂ ਮੀਲਾਂ ਦਾ ਸਫਰ ਤਹਿ ਕਰਕੇ ਦੀਵਾਨਾਂ ਦੀਆਂ ਹਾਜ਼ਰੀਆਂ ਭਰਦੇ ਹਨ, ਉਹ ਪੁਰਾਤਨ ਸਾਖੀਆਂ ਉੱਤੇ ਮੋਹਰ ਹੈ ਕਿ ਖਾਲਸਾ ਪੰਥ `ਤੇ ਭਾਰੀਆਂ ਆਉਂਦੀਆਂ ਰਹੀਆਂ ਪਰ ਸਿੱਖ ਮਰਜੀਵੜੇ ਆਪਣੀ ਮੰਜਿਲ ਵੱਲ ਇੱਕ ਸਾਰਤਾ ਨਾਲ ਵਧਦੇ ਰਹੇ।

ਚੇਤੇ ਰਹੇ ਕਿ ਅਮਰੀਕਾ ਦੀ ਹੀ ਪੱਤਰਕਾਰਾਂ ਦੀ ਇੱਕ ਤਿੱਕੜੀ ਨੇ ਪ੍ਰੋ. ਦਰਸ਼ਨ ਸਿੰਘ ਜੀ ਦੇ ਇੱਕ ਕੀਰਤਨ ਸੀਡੀ ਦੀ ਕੱਟ ਵੱਢ ਕਰਕੇ ਸੰਸਾਰ ਭਰ ਵਿੱਚ ਝੂਠ ਨੂੰ ਸੱਚ ਦੀ ਝੂਠੀ ਲੇਪ ਚਾੜ ਕੇ ਸੁੱਟਣ ਦੀ ਨਿੰਦਣਯੋਗ ਹਰਕਤ ਕੀਤੀ ਸੀ, ਜਿਸ ਦੇ ਸਿੱਟੇ ਵਜੋਂ ਸਿੱਖ ਕੌਮ ਤਾਂ ਦੁਬਿਧਾ ਵਿੱਚ ਪਈ ਹੀ ਪਈ, ਨਾਲ ਦੀ ਨਾਲ ਅਕਾਲ ਤਖ਼ਤ ਸਾਹਿਬ ਦੀ ਸਰਵਉਚਤਾ ਨੂੰ ਵੀ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ, ਜਿਸਦਾ ਪਰਮਾਣ ਉਸ ਸਮੇਂ ਮਿਲ ਜਾਂਦਾ ਹੈ, ਜਦੋਂ ਵੱਖ ਵੱਖ ਦੇਸ਼ਾਂ ਵਿੱਚ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸਿੱਖ ਸੰਗਤ ਸਵਾਲ ਜਵਾਬ ਕੀਤੇ ਜਾਂਦੇ ਜਿਸ ਦੌਰਾਨ ਉਹ ਪੱਤਰਕਾਰਾਂ ਦੀ ਤਿੱਕੜੀ ਵਲੋਂ ਪਾਏ ਗਏ ਪੁਆੜੇ ਨੂੰ ਜਾਇਜ਼ ਸਿੱਧ ਕਰਨ ਤੋਂ ਅਸਮਰਥ ਰਹਿਣ ਕਰਕੇ ਸਿੱਖ ਸੰਗਤਾਂ ਵਿੱਚ ਰੋਹ ਜਾਗ ਪੈਂਦਾ ਹੈ। ਹਲਾਤ ਐਸੇ ਬਣ ਜਾਂਦੇ ਹਨ ਕਿ ਜਿੱਥੇ ਅਕਾਲ ਤਖ਼ਤ ਦੇ ਜਥੇਦਾਰ ਜੀ ਦਾ ਸ਼ਾਨਦਾਰ ਸਵਾਗਤ ਹੋਣਾ ਹੁੰਦਾ ਹੈ, ਉਥੇ ਖੱਪ ਖਾਨੇ ਦਾ ਮਾਹੌਲ ਬਣ ਜਾਂਦਾ ਹੈ।

**************************************************************

ਹਿੰਦੂ ਬੀ. ਜੇ. ਪੀ. ਬਜਰੰਗ ਦਲ ਦੇ ਮੈਂਬਰਾਂ ਨੇ ਹਮਲਾ ਕਰਕੇ ਸਿੱਖ ਪਰਿਵਾਰ ਨੂੰ ਬੁਰੀ ਤਰਾਂ ਫੱਟੜ ਕਰ ਦਿੱਤਾ

*ਜੰਮੂ ਦੇ ਸਿੱਖ ਲੀਡਰ ਗੁਰੂਦੁਆਰਾ ਇਲੈਕਸ਼ਨਾ ਵਿੱਚ ਮਸਰੂਫ ਹਨ

*ਕੋਈ ਹਲਚਲ ਨਾ ਹੁੰਦੀ ਵੇਖਕੇ ਦਸਮੇਸ਼ ਯੂਥ ਆਰਗੇਨਾਇਜੇਸ਼ਨ ਵਲੋਂ ਸਵੇਰੇ ਵੱਖ-ਵੱਖ ਸਭਾਵਾਂ ਨੂੰ ਬੈਠਕ ਲਈ ਸੱਦਾ ਭੇਜਿਆ ਹੈ ਜਿਸ ਵਿੱਚ ਅਗਲਾ ਪ੍ਰੋਗਰਾਮ ਉਲੀਕਿਆ ਜਾਵੇਗਾ

ਬਠਿੰਡਾ, ੧੯ ਜੂਨ (ਕਿਰਪਾਲ ਸਿੰਘ):- ਪੰਜਾਬ ਸਪੈਕਟ੍ਰਮ ਵਿੱਚ ਛਪੀ ਖ਼ਬਰ ਅਨੁਸਾਰ ਰਾਜ਼ੌਰੀ‐ਜੰਮੂ ਤੋਂ ਡੇਢ ਸੌ ਕਿਲੋਮੀਟਰ ਦੂਰ ਰਾਜੌਰੀ ਇਲਾਕੇ ਦੇ ਪਹਾੜੀ ਖੇਤਰ ਵਿਚਲੇ ਇੱਕ ਪਿੰਡ ਡੱਸਲ ਵਿਖੇ ਰਹਿ ਰਹੇ ਸਿੱਖ ਪਰਿਵਾਰ ਸ. ਗੁਰਬਚਨ ਸਿੰਘ ਸਾਬਕਾ ਫੋਜੀ ਦੀ ਜਮੀਨ `ਤੇ ਮੰਦਰ ਬਣਾਕੇ ਕਬਜ਼ਾ ਕਰਨ ਲਈ ਬੀਤੇ ਕੱਲ੍ਹ ਰਾਜ਼ੌਰੀ ਸ਼ਹਿਰ ਤੇ ਜਵਾਹਰ ਨਗਰ ਤੋਂ ਬੀ. ਜੇ. ਪੀ. ਲੀਡਰ ਕਮਲ ਕੌਲ, ਦੋਦਾਧਾਰੀ ਮੰਦਰ ਦੇ ਪ੍ਰਬੰਧਕ 'ਕਮਲ', ਬਜਰੰਗ ਦਲ ਦੇ ਸੁਖਦੇਵ ਮਹਿਤਾ, ਇਲਾਕੇ ਦੇ ਸਰਪੰਚ ਦੇ ਭਰਾ ਬੱਬਲੀ ਆਦਿ ਲੋਕਾਂ ਦੀ ਸਰਪ੍ਰਸਤੀ ਹੇਠ ਡੇਢ ਦੋ ਸੌ ਬੀ. ਜੇ. ਪੀ. , ਬਜਰੰਗ ਦਲ ਦੇ ਮੈਂਬਰਾਂ ਨੇ ਹਮਲਾ ਕਰਕੇ ਸਿੱਖ ਪਰਿਵਾਰ ਨੂੰ ਬੁਰੀ ਤਰ੍ਹਾਂ ਫੱਟੜ ਕਰ ਦਿੱਤਾ, ਪਰਿਵਾਰ ਦੀਆਂ ਬੀਬੀਆਂ ਨੂੰ ਵੀ ਬੇਰਹਿਮੀਂ ਨਾਲ ਕੁੱਟਿਆ ਗਿਆ ਹੈ। ਜਦ ਯੂਨਿਸ ਖਾਨ ਦਾ ਮੁਸਲਮਾਨ ਪਰਿਵਾਰ ਹਿੰਦੂ ਗੁੰਡਿਆਂ ਦੀ ਗੁੰਡਾਗਰਦੀ ਦਾ ਵਿਰੋਧ ਕਰਨ ਲਈ ਆਇਆ ਤਾਂ ਉਸ ਪਰਿਵਾਰ ਨੂੰ ਵੀ ਬੇ ਰਹਿਮੀਂ ਨਾਲ ਕੁੱਟਿਆ ਗਿਆ। ਜਦ ਇਸ ਘਟਨਾ ਦੀ ਖ਼ਬਰ ਜੰਮੂ ਪੁੱਜੀ ਤਾਂ ਯੂਨਾਈਟਿਡ ਸਿੱਖ ਕੌਂਸਲ ਦੇ ਕਨਵੀਨਰ ਕੁਲਦੀਪ ਸਿੰਘ ਅਤੇ ਮਨਮੋਹਨ ਸਿੰਘ ਜੰਮੂ ਜੋ ਪੰਜਾਬ ਸਪੈਕਟ੍ਰਮ ਦੇ ਜੰਮੂ ਤੋਂ ਨੁਮਾਇੰਦੇ ਵੀ ਹਨ ਘਟਨਾ ਦੀ ਜਾਨਕਾਰੀ ਲੈਣ ਲਈ ਹਸਪਤਾਲ ਪਹੁੰਚੇ, ਜਿੱਥੇ ਫੱਟੜ ਹੋਈ ੫੫ ਸਾਲ ਦੀ ਬੀਬੀ ਪ੍ਰੇਮ ਕੌਰ ਪਤਨੀ ਗੁਰਬਚਨ ਸਿੰਘ ਨੇ ਦਸਿਆ ਕਿ ਕਾਫੀ ਸਮੇਂ ਤੋਂ ਇਹ ਬੀ. ਜੇ. ਪੀ. ਲੀਡਰ 'ਕਮਲ' ਸਾਡੀ ਆਪਣੀ ਜਮੀਨ `ਤੇ ਕਬਜ਼ਾ ਕਰਨ ਲਈ ਯਤਨ ਕਰ ਰਿਹਾ ਹੈ ਜਦੋਂ ਕਿ ਇਹ ਸਰਕਾਰ ਵਲੋਂ ੧੯੪੭ ਤੋਂ ਅਲਾਟ ਕੀਤੀ ਗਈ ਉਨ੍ਹਾਂ ਦੀ ਆਪਣੀ ਜਮੀਨ ਹੈ। ਪਰ ਇਸ ਇਲਾਕੇ ਵਿੱਚ ਸਿੱਖਾਂ ਦੇ ਦੋ ਚਾਰ ਘਰ ਹੋਣ ਕਰਕੇ ਇਹ 'ਕਮਲ, ਮਹਿਤਾ, ਬਬਲੀ' ਵਰਗੇ ਲੋਕ ਸਾਨੂੰ ਧਮਕਾ ਰਹੇ ਹਨ। ਬੀਬੀ ਨੇ ਦੱਸਿਆ ਕਿ ਬੀ. ਜੇ. ਪੀ. ਲੀਡਰ ਕਮਲ ਨੇ ਸਾਡੀ ਮਾਰ ਕੁਟਾਈ ਕਰਦਿਆਂ ਕਿਹਾ ਕਿ ਅਸੀਂ ਸਿੱਖਾਂ ਤੇ ਮੁਸਲਮਾਨਾਂ ਦਾ ਇਸ ਇਲਾਕੇ ਵਿਚੋਂ ਸਫਾਇਆ ਕਰ ਦੇਵਾਂਗੇ, ਤੁਹਾਡੇ ਜੂੜੇ ਤੇ ਸਿਰ ਵੱਡਕੇ ਮੰਦਰਾਂ `ਤੇ ਟੰਗਾਂਗੇ।
ਫੱਟੜ ਹੋਈ ੭੫ ਸਾਲਾਂ ਦੀ ਮੁਸਲਮਾਨ ਬੀਬੀ ਉਲਫਤ ਬੀ ਨੇ ਦਸਿਆ ਕਿ ਉਹ ਲੋਕ ਗੱਡੀਆਂ ਭਰਕੇ ਆਏ ਸਨ ਅਤੇ ਆਉਂਦਿਆਂ ਹੀ ਉਨ੍ਹਾਂ ਨੇ ਸਿੱਖ ਪ੍ਰੀਵਾਰ `ਤੇ ਹਮਲਾ ਕਰ ਦਿਤਾ। ਜਦ ਉਹ (ਬੀਬੀ ਉਲਫਤ ਬੀ) ਸਿੱਖ ਪਰਿਵਾਰ ਦੇ ਬਚਾਉ ਲਈ ਆਪਣੇ ਪੁੱਤਰ ਯੂਨਸ ਖਾਂਨ ਤੇ ਦੇਵਰ ਮੁੰਹਮਦ ਯੂਸਫ ਨਾਲ ਪੁੱਜੀ ਤਾਂ ਉਨ੍ਹਾਂ `ਤੇ ਵੀ ਡਾਗਾਂ ਨਾਲ ਹਮਲਾ ਕਰ ਦਿੱਤਾ ਅਤੇ ਕਹਿਣ ਲੱਗੇ ਕਿ ਇੱਥੋਂ ਅਸੀਂ ਮੁਸਲਮਾਨਾਂ ਦਾ ਸਫਾਇਆ ਕਰ ਦੇਵਾਂਗੇ। ਫੱਟੜ ਹੋਏ ਗੁਰਬਚਨ ਸਿੰਘ ਤੇ ਯੂਨਿਸ ਖਾਨ ਨੇ ਵੀ ਏਹੀ ਗੱਲਾਂ ਦੱਸੀਆਂ। ਮਨਮੋਹਨ ਸਿੰਘ ਜੰਮੂ ਅਨੁਸਾਰ ਜੰਮੂ ਦੇ ਰਿਆਸੀ ਤਲਵਾੜਾ ਵਿਖੇ ਨਵੰਬਰ ੧੯੮੪ ਵਿੱਚ ੧੬ ਸਿੱਖਾਂ ਨੂੰ ਸ਼ਹੀਦ ਕਰਨ ਵਾਲੇ ਅਤੇ ਫਿਰ ੧੯੮੯ ਵਿੱਚ ੧੩ ਸਿੱਖਾਂ ਨੂੰ ਜੰਮੂ ਸ਼ਹਿਰ ਅੰਦਰ ਸ਼ਹੀਦ ਕਰਨ ਵਾਲੇ ਕਾਤਲ ਲੋਕ ਵੀ ਇਨ੍ਹਾਂ ਹੀ ਹਿੰਦੂ ਪਾਰਟੀਆਂ ਵਿਚੋਂ ਸਨ, ਜਿਨ੍ਹਾਂ ਖਿਲਾਫ ਅੱਜ ਤਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਹੈ। ਹੁਣ ਵੀ ਰਾਜ਼ੌਰੀ ਵਿੱਚ ਇਨ੍ਹਾਂ ਸਿੱਖ ਪਰਿਵਾਰਾਂ ਦੀ ਨਾ ਕੋਈ ਪ੍ਰੈੱਸ-ਮੀਡੀਆ ਖ਼ਬਰ ਛਾਪ ਰਿਹਾ ਹੈ ਤੇ ਨਾ ਹੀ ਕੋਈ ਪੁਲਿਸ ਅਫਸਰ ਦੋਸ਼ੀਆਂ ਵਿਰੁੱਧ ਕੋਈ ਕਾਰਵਾਈ ਹੀ ਕਰ ਰਿਹਾ ਹੈ। ਫੱਟੜ ਹੋਏ ਗੁਰਬਚਨ ਸਿੰਘ ਨੇ ਕਿਹਾ ਹੈ ਕਿ ਪੁਲਿਸ ਤੇ ਮੀਡੀਆ, ਬਗਰੰਗ ਦਲ ਤੇ ਬੀ. ਜੇ. ਪੀ ਲੀਡਰਾਂ ਦੀ ਮਦਦ ਕਰ ਰਿਹਾ ਹੈ। ਪਰ ਜੰਮੂ ਦੇ ਸਿੱਖ ਲੀਡਰ ਗੁਰਦੁਆਰਾ ਇਲੈਕਸ਼ਨਾਂ ਵਿੱਚ ਮਸਰੂਫ ਹਨ।
ਅੱਜ ਸਵੇਰ ਜਦ ਸੋ ਦੇ ਕਰੀਬ ਸਿੱਖ ਜੰਮੂ-ਰਾਜੌਰੀ ਤੋਂ ਇਕੱਠੇ ਹੋ ਕੇ ਐਸ. ਪੀ. ਪਾਸ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਪੁੱਜੇ ਤਾਂ ਉਸ ਨੇ ਪੱਲਾ ਝਾੜਨ ਵਾਲੀ ਗਲ ਹੀ ਕੀਤੀ ਹੈ। ਹੁਣ ਲੀਡਰਾਂ ਵਲੋਂ ਕੋਈ ਹਲਚਲ ਨਾ ਹੁੰਦੀ ਵੇਖਕੇ ਦਸਮੇਸ਼ ਯੂਥ ਆਰਗੇਨਾਇਜੇਸ਼ਨ ਵਲੋਂ ਸਵੇਰੇ ਵੱਖ-ਵੱਖ ਸਭਾਵਾਂ ਨੂੰ ਬੈਠਕ ਲਈ ਸੱਦਾ ਭੇਜਿਆ ਹੈ ਜਿਸ ਵਿੱਚ ਅਗਲਾ ਪ੍ਰੋਗਰਾਮ ਉਲੀਕਿਆ ਜਾਵੇਗਾ।


(18/06/11)
ਗੁਰਇੰਦਰ ਸਿੰਘ ਪਾਲ

ਪ੍ਰਤਿਪਾਲ ਸਿੰਘ ਜੀ,

ਆਪ ਨੇ ਦਾਸ ਨੂੰ ਸੰਬੋਧਨ ਕਰਕੇ ਜੋ ਪੱਤਰ ਲਿਖਿਆ ਹੈ, ਉਸ ਲਈ ਧੰਨਵਾਦ! ਪ੍ਰਤਿਪਾਲ ਸਿੰਘ ਜੀ, ਮੈ ਕੁੱਝ ਵੀ ਸਾਬਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਦੋਨਾਂ ਲੇਖਕਾਂ ਦੇ ਲੇਖ ਇਤਨੇ ਸਪਸ਼ਟ ਹਨ ਕਿ ਕੁੱਛ ਸਾਬਤ ਕਰਨ ਦੀ ਲੋੜ ਹੀ ਨਹੀਂ। ਗੁਰਮਤਿ ਵਿੱਚ ਵਿਸ਼ਵਾਸ ਰੱਖਣ ਵਾਲਾ ਵਿਅਕਤੀ ਵਿਚਾਰ-ਚਰਚਾ ਕਰਨ ਸਮੇ ਹਵਾ ਵਿੱਚ ਸੋਟੇ ਨਹੀਂ ਮਾਰਦਾ ਸਗੋਂ ਗੱਲ ਦਲੀਲ ਤੇ ਪ੍ਰਮਾਣਾਂ ਨਾਲ ਕਰਦਾ ਹੈ; ਦਾਸ ਨੇ ਆਪਣੇ ਪੱਤਰ ਵਿੱਚ ਇਹੀ ਕਰਨ ਦਾ ਯਤਨ ਕੀਤਾ ਹੈ। ਪਰ, ਆਪ ਦੇ ਪੱਤਰ ਵਿੱਚ ਨਾਂ ਤਾਂ ਕੋਈ ਤਰਕ ਹੈ ਅਤੇ ਨਾਂ ਹੀ ਦੋਨਾਂ ਲੇਖਕਾਂ ਦੇ ਲੇਖਾਂ ਵਿੱਚੋਂ ਕੋਈ ਹਵਾਲਾ ਦੇਣ ਦੀ ਖੇਚਲ ਹੀ ਕੀਤੀ ਗਈ ਹੈ। ਮੇਰੀ ਇੱਕ ਬਿਨਤੀ ਹੈ ਕਿ ਦਾਸ ਨੇ ਆਪਣੇ ਵਿਚਾਰਾਂ ਦੀ ਪੁਸ਼ਟੀ ਲਈ ਚੰਦੀ ਜੀ ਦੇ ਲੇਖ ਵਿੱਚੋਂ ਜੋ ਉਧਰਣ/ਟੋਟੇ (excerpts) ਆਪਣੇ 14 ਜੂਨ ਦੇ ਪੱਤਰ ਵਿੱਚ ਦਿੱਤੇ ਹਨ, ਉਨ੍ਹਾਂ ਦਾ ਨੁਕਤਾਵਾਰ ਭਾਵ/ਮਤਲਬ/ਵਿਅਖਿਆ ਆਪ ਲਿਖ ਭੇਜੋ ਤਾਂ ਜੋ ਆਪ ਆਪਣੀ ਸੁਹਿਰਦਤਾ ਸਾਬਤ ਕਰ ਸਕੋ, ਅਤੇ ਮੇਰੇ ਵਰਗਿਆਂ ਨੂੰ ਚੰਦੀ ਜੀ ਦੇ ਲੇਖ ਦੀ ਠੀਕ ਸਮਝ ਵੀ ਆ ਜਾਵੇ।

ਦੂਜਾ, ਆਪ ਨੇ ਲਿਖਿਆ ਹੈ:-

“ਡਾ. ਇਕਬਾਲ ਸਿੰਘ ਦਾ ਨਜ਼ਰੀਆ ਹੈ ਕਿ, ਗੁਰੂ ਹਰਿਗੋਬਿੰਦ ਜੀ ਨੇ ਜੋ ਮਕਾਨ ਬਣਾਇਆ ਸੀ, ਉਹ ਗੁਰੂ ਸਾਹਿਬ ਦੇ ਉਸ ਥਾਂ ਤੋਂ ਜਾਣ ਦੇ ਨਾਲ ਹੀ ਬੇਕਾਰ ਹੋ ਕੇ ਅਲੋਪ ਹੋ ਗਿਆ ਸੀ, ਉਸ ਦੀ ਕੋਈ ਮਹੱਤਤਾ ਨਹੀਂ ਰਹਿ ਗਈ। ਉਸ ਘਰ ਵਿੱਚ ਹੁਣ ਕੁੱਝ ਵੀ ਸੁਧਾਰ ਨਹੀਂ ਕੀਤਾ ਜਾ ਸਕਦਾ। ਇਸ ਲਈ ਉਸ ਨੂੰ ਅਬਾਲਸ਼ ਕਰ ਦੇਣਾ ਚਾਹੀਦਾ ਹੈ, ਭੰਨ ਤੋੜ ਕੇ ਉਸ ਦਾ ਖੁਰਾ ਖੋਜ ਮਿਟਾ ਦੇਣਾ ਚਾਹੀਦਾ ਹੈ।....ਜਦ ਕਿ ਅਮਰਜੀਤ ਸਿੰਘ ਚੰਦੀ ਦਾ ਨਜ਼ਰੀਆਂ ਹੈ ਕਿ ਉਹ ਘਰ ਬੇਕਾਰ ਨਹੀਂ ਹੋ ਗਿਆ, ਉਸ ਦੀ ਅੱਜ ਵੀ ਉਹੀ ਮਹੱਤਤਾ ਹੈ, ਜੋ ਗੁਰੂ ਹਰਿਗੋਬਿੰਦ ਜੀ ਵਲੋਂ ਉਸਾਰਨ ਵੇਲੇ ਸੀ। ਉਸ ਵਿੱਚ ਗੰਦ ਪੈਣ ਨਾਲ, ਉਸ ਦਾ ਕੁੱਝ ਪਲਸਤਰ ਝੜ ਗਿਆ ਹੈ, ਕੁੱਝ ਰੰਗ ਖਰਾਬ ਹੋ ਗਿਆ ਹੈ। ਏਨਾ ਨੁਕਸ ਪੈਣ ਨਾਲ ਕੋਈ ਆਪਣਾ ਘਰ ਹੀ ਨਹੀਂ ਢਾ ਦਿੰਦਾ। ਉਸ ਦੀ ਸਫਾਈ ਕਰ ਕੇ, ਪਲਸਤਰ ਠੀਕ ਕਰ ਕੇ, ਰੰਗ ਕਰ ਕੇ ਮੁੜ ਕੰਮ ਲਾਇਕ ਬਣਾਇਆ ਜਾ ਸਕਦਾ ਹੈ,…”

ਪ੍ਰਤਿਪਾਲ ਸਿੰਘ ਜੀ, ਆਪ ਨੂੰ ਬੇਨਤੀ ਹੈ ਕਿ ਆਪ ਡਾ: ਢਿੱਲੋਂ ਦੇ ਲੇਖ, ‘ਅਕਾਲ ਤਖ਼ਤ ਦੀ ਸਥਿਤੀ’, ਵਿੱਚੋਂ ਉਹ ਸਤਰਾਂ ਦੱਸੋ ਜਿਨ੍ਹਾਂ ਦੇ ਆਧਾਰ `ਤੇ ਆਪ, ਆਪਣਾਂ ਹੀ ਕਲਪਿਆ, ਡਾ: ਢਿੱਲੋਂ ਦਾ ‘ਨਜ਼ਰੀਆ’ ਪੇਸ਼ ਕਰ ਰਹੇ ਹੋ, ਅਤੇ ਕਹਿ ਰਹੇ ਹੋ ਕਿ ਡਾ: ਢਿੱਲੋਂ ਅਜੋਕੇ ‘ਅਕਾਲ ਤਖ਼ਤ’ ਨੂੰ ‘ਅਬਾਲਸ਼ ਕਰ ਦੇਣ’, ‘ਭੰਨ ਤੋੜ’ ਕਰਨ ਅਤੇ ‘ਖੁਰਾ ਖੋਜ ਮਿਟਾ ਦੇਣ’ ਦਾ ਸੁਝਾ ਦੇ ਰਿਹਾ ਹੈ। ਚੰਦੀ ਜੀ ਦੇ ਨਜ਼ਰੀਏ ਬਾਰੇ ਜੋ ਆਪ ਨੇ ਲਿਖਿਆ ਹੈ, ਉਸ ਲਈ ਵੀ ਆਪ ਉਨ੍ਹਾਂ ਦੇ ਲੇਖ, ‘ਸਿੱਖੀ ਵਿੱਚ ਅਕਾਲ ਤਖ਼ਤ ਦੀ ਥਾਂ?’ ਵਿੱਚੋਂ ਉਹ ਲਾਈਨਾਂ ਦੱਸੋ ਜਿਨ੍ਹਾਂ ਤੋਂ, ਆਪ ਦੁਆਰਾ ਕਿਆਸਿਆ, ਉਨ੍ਹਾਂ ਦਾ ‘ਨਜ਼ਰੀਆ’ ਸਿੱਧ ਹੁੰਦਾ ਹੋਵੇ।

ਚੰਦੀ ਜੀ ਦੇ ਕਥਨ, “ਸਿੱਖਾਂ ਦਾ ਕੋਈ ਤਖ਼ਤ ਨਹੀਂ ਹੈ”, ਦਾ ਜੋ ਭਾਵ ਆਪ ਨੇ ਕੱਢਿਆ ਹੈ, ਉਹ ਅਤਿਅੰਤ ਹੀ ਥੋਥਾ ਤੇ ਹਾਸੋਹੀਣਾ ਹੈ। ਆਪ ਨੂੰ ਬੇਨਤੀ ਹੈ ਕਿ ਪਹਿਲਾਂ ਆਪ ਚੰਦੀ ਜੀ ਨਾਲ ਉਨ੍ਹਾਂ ਦੇ ਲੇਖ ਵਿੱਚ ਪ੍ਰਗਟਾਏ ਵਿਚਾਰਾਂ ਉੱਤੇ ਵਿਚਾਰ ਕਰ ਲਵੋ ਅਤੇ ਫਿਰ, ਜੋ ਉਹ ਕਹਿਣ ਉਹ ‘ਸਿੱਖ ਮਾਰਗ’ ਦੇ ਪਾਠਕਾਂ ਨਾਲ ਵੀ ਸਾਂਝਾ ਕਰ ਲੈਣਾਂ।

ਗੁਰਇੰਦਰ ਸਿੰਘ ਪਾਲ

ਜੂਨ 18, 2011


(18/06/11)
ਅਮਰ ਜੀਤ ਸਿੰਘ ਚੰਦੀ

ਇਹ ਦੇਸ਼ ਸਾਡਾ ਆਪਣਾ ਹੈ
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਭਾਰਤ ਸਿੱਖਾਂ ਦਾ ਆਪਣਾ ਦੇਸ਼ ਹੈ, ਬਲਕਿ ਅਸਲੀਅਤ ਤਾਂ ਇਹ ਹੈ ਕਿ ਨਾਗਾ, ਤੈਲਗੂ, ਤਮਿਲ, ਬੰਗਾਲੀਆਂ ਆਦਿ ਸਮੇਤ ਸਿੱਖ ਹੀ ਭਾਰਤ ਦੇ ਮੂਲ ਵਸਨੀਕ ਹਨ। ਇਸ ਲਈ ਹੀ ਇਨ੍ਹਾਂ ਸਾਰਿਆਂ ਵਿਚੋਂ, ਕਦੀ ਵੀ ਕੋਈ, ਦੇਸ਼ ਨਾਲ ਗੱਦਾਰੀ ਕਰਦਾ, ਦੇਸ਼ ਦੇ ਰਾਜ਼ ਦੂਸਰੇ ਮੁਲਕਾਂ ਨੂੰ ਵੇਚਦਾ, ਦੇਸ਼ ਨਾਲ ਗੱਦਾਰੀ ਕਰ-ਕਰ ਕੇ, ਘੁਟਾਲੇ ਕਰ-ਕਰ ਕੇ ਵਿਦੇਸ਼ੀ ਬੈਂਕਾਂ ਵਿੱਚ ਦੇਸ਼ ਦਾ ਧਨ ਜਮ੍ਹਾ ਕਰਵਾਉਂਦਿਆਂ, ਜਾਂ ਵਿਦੇਸ਼ਾਂ ਤੋਂ ਮਾਲ ਖਰੀਦਣ ਬਦਲੇ ਦਲਾਲੀ ਖਾਂਦਾ ਨਹੀਂ ਫੜਿਆ ਗਿਆ।
ਪਹਿਲਾਂ ਅਰਬ ਦੇਸ਼ਾਂ ਦੇ ਰਾਜਆਂ ਦੀ ਗੁਲਾਮੀ (ਜੋ ਬ੍ਰਾਹਮਣਾਂ ਨੇ, ਆਪ ਅਪਣੇ ਗੱਲ ਪਾ ਕੇ, ਦੇਸ਼ ਵਾਸੀਆਂ ਨੂੰ ਬਾਰਾਂ ਸਦੀਆਂ ਤੋਂ ਉਪਰ, ਨਰਕਾਂ ਦੀ ਜ਼ਿੰਦਗੀ ਜਿਊਣ ਲਈ ਮਜਬੂਰ ਕੀਤਾ।) ਤੋਂ ਛੁਰਕਾਰਾ ਪਾਉਣ ਲਈ, ਸਿਰਫ ਸਿੱਖਾਂ ਨੇ ਹੀ ਜੱਦੋ-ਜਹੱਦ ਕੀਤੀ, ਜਿਸ ਵਿੱਚ ਕੁੱਝ ਹਿੰਦੂ ਅਖਵਾਉਂਦੇ, ਵਰਨ-ਵੰਡ ਦੇ ਸ਼ਿਕਾਰ, ਦੱਬੇ-ਕੁਚਲੇ ਲੋਕਾਂ ਨੇ ਸਿੱਖਾਂ ਦਾ ਸਾਥ ਦਿੱਤਾ ਸੀ। ਕੁੱਝ ਉੱਚ ਜਾਤੀ ਅਖਵਾਉਂਦੇ ਲੋਕਾਂ ਨੇ, ਜਿਨ੍ਹਾਂ ਨੂੰ ਆਪਣੀ ਜਾਤ ਨਾਲੋਂ, ਇੰਸਾਨੀਅਤ ਪਿਆਰੀ ਸੀ ਉਨ੍ਹਾਂ ਨੇ ਵੀ ਇਸ ਕੰਮ ਲਈ ਅਪਣੀਆਂ ਜਾਨਾਂ ਵਾਰੀਆਂ ਸਨ। ਜਿਸ ਦੇ ਸਿੱਟੇ ਵਜੋਂ, ਸਿੱਖਾਂ ਦਾ ਰਾਜ ਸਥਾਪਤ ਹੋਇਆ। ਬਾਹਰੋਂ ਹਮਲਾਵਰ ਆਉਣੌ ਵੀ ਰੋਕ ਦਿੱਤੇ ਗਏ। ਪਰ ਜਦ ਤੱਕ ਸਿੱਖਾਂ ਦਾ ਰਾਜ ਖਤਮ ਨਹੀਂ ਹੋ ਗਿਆ, ਤਦ ਤੱਕ ਵਰਨ-ਵੰਡ ਦੇ ਪੁਜਾਰੀਆਂ ਨੇ ਸਿੱਖਾਂ ਦਾ ਰਾਜ ਖਤਮ ਕਰਨ ਲਈ, ਸਾਮ, ਦਾਮ, ਦੰਡ, ਭੇਦ ਦਾ ਹਰ ਤਰੀਕਾ ਵਰਤ ਕੇ, ਸਿੱਖਾਂ ਦਾ ਰਾਜ ਖਤਮ ਕਰ ਕੇ, ਭਾਰਤ ਨੂੰ ਅਮਗਰੇਜ਼ਾਂ ਦਾ ਗੁਲਾਮ ਬਣਾ ਦਿੱਤਾ।
ਫਿਰ ਸ਼ੁਰੂ ਹੋਈ, ਅਮਗਰੇਜ਼ਾਂ ਨੂੰ ਭਾਰਤ ਵਿਚੋਂ ਕੱਢਣ ਦੀ ਲੜਾਈ । ਜਿਸ ਵਿੱਚ ਸਿੱਖਾਂ ਅਤੇ ਬੰਗਾਲੀਆਂ ਦਾ ਹਿੱਸਾ ਹੀ ੯੦ % ਤੋਂ ਉਪਰ ਸੀ। ਇਸ ਲੜਾਈ ਵਿੱਚ ਵੀ ਵਰਨ ਵੰਡ ਦੇ ਪੁਜਾਰੀ ਆਪਣੇ ਹਰ ਹੀਲੇ-ਹਰਬੇ ਨਾਲ, ਹਰ ਮੋਰਚੇ ਤੇ ਅਮਗਰੇਜ਼ਾਂ ਦੇ ਮੋਢੇ ਨਾਲ ਮੋਢਾ ਜੋੜ ਕੇ, ਉਨ੍ਹਾਂ ਦੀ ਪਸ਼ ਪੂਰਦੇ ਰਹੇ। ਇਸ ਤਰ੍ਹਾਂ ਅੰਗਰੇਜ਼ਾਂ ਦੇ ਦਿਮਾਗ ਵਿਚ, ਇਹ ਗੱਲ ਚੰਗੀ ਤਰ੍ਹਾਂ ਘਰ ਕਰ ਗਈ ਕਿ ਸਾਡੇ ਹਿੱਤ, ਵਰਨ-ਵੰਡ ਦੇ ਹਾਮੀਆਂ ਦੇ ਹੱਥਾਂ ਵਿੱਚ ਹੀ ਮਹਿਫੂਜ਼ ਰਹਿ ਸਕਦੇ ਹਨ। ਇਸ ਲਈ ਜਦ ਅੰਗਰੇਜ਼ਾਂ ਨੂੰ ਭਾਰਤ ਛੱਡਣ ਲਈ ਮਜਬੂਰ ਹੋਣਾ ਪਿਆ ਤਾਂ ਉਨ੍ਹਾਂ ਨੇ ਰਾਜ-ਸੱਤਾ ਵਰਨ-ਵੰਡ ਦੇ ਹਮਾਇਤੀਆਂ ਦੇ ਹੱਥਾਂ ਵਿੱਚ ਦੇਣ ਦਾ ਮਨ ਬਣਾ ਲਿਆ। ਜਿਸ ਨੂੰ ਭਾਂਪਦਿਆਂ ਮੁਸਲਮਾਨਾਂ ਨੇ ਤਾਂ ਆਪਣਾ ਹੱਕ ਲੈ ਲਿਆ, ਪਰ ਸਿੱਖਾਂ ਦੇ ਲੀਡਰਾਂ ਨੂੰ ਆਜ਼ਾਦ ਹੋਣ ਦੀ ਹੀ ਏਨੀ ਖੁਸ਼ੀ ਸੀ ਕਿ, ਉਨ੍ਹਾਂ ਪੰਥ ਦੇ ਭਵਿੱਖ ਬਾਰੇ ਸੋਚੇ ਬਗੈਰ, ਦੁਨੀਆਂ ਦੇ ਮਹਾਨਤਮ ਝੂਠਿਆਂ ਤੇ ਇਤਬਾਰ ਕਰ ਕੇ ਆਪਣੀ ਕਿਸਮਤ, ਸਿੱਖੀ ਦੇ ਕੱਟੜ ਦੁਸ਼ਮਣਾਂ, ਵਰਨ-ਵੰਡ ਵਾਲਿਆਂ ਨਾਲ ਜੋੜ ਦਿੱਤੀ। ਅਜ਼ਾਦ ਹੁੰਦਿਆਂ ਹੀ ਵਰਨ-ਵੰਡ ਵਾਲਿਆਂ ਨੇ ਸਿੱਖਾਂ ਨੂੰ ਪਹਿਲਾ ਤੋਹਫਾ, ਇੱਕ ਸਰਕੂਲਰ ਦੇ ਰੂਪ ਵਿੱਚ ਦਿੱਤਾ, ਜਿਸ ਵਿੱਚ ਲਿਖਿਆ ਸੀ ਕਿ “ਸਿੱਖ ਜਰਾਇਮ ਪੇਸ਼ਾ ਲੋਕ ਹਨ, ਉਨ੍ਹਾਂ ਤੇ ਵਿਸ਼ੇਸ਼ ਨਿਗਾਹ ਰੱਖੀ ਜਾਵੇ। ਕਿਸੇ ਸਿੱਖ ਬਾਰੇ ਸ਼ੱਕ ਹੋਣ ਤੇ ਉਸ ਦੀ ਸੂਚਨਾ, ਤੁਰੰਤ ਜ਼ਿਲ੍ਹੇ ਦੇ ਪੁਲਸ ਮੁਖੀ ਨੂੰ ਦਿੱਤੀ ਜਾਵੇ। “
ਜਦ ਸਿਰਦਾਰ ਕਪੂਰ ਸਿੰਘ ਨੇ ਇਸ ਸਰਕੂਲਰ ਦੀ ਜਾਣਕਾਰੀ, ਸਿੱਖਾਂ ਨੂੰ ਦੇ ਦਿੱਤੀ ਤਾਂ, ਉਸ ਨੂੰ (ਸਾਰੇ ਕਾਨੂਨ ਛਿੱਕੇ ਤੇ ਟੰਗ ਕੇ) ਅਣਅਧਿਕਾਰਿਤ ਤੌਰ ਤੇ, ਸੇਵਾ ਮੁਕਤ ਕਰ ਦਿੱਤਾ ਗਿਆ। ਸਾਰੀ ਉਮਰ ਆਪਣੇ ਹੱਕ ਲਈ, ਅਦਾਲਤਾਂ ਵਿੱਚ ਧੱਕੇ ਖਾਣ ਤੇ ਵੀ ਉਸ ਨੂੰ ਇੰਸਾਫ ਨਾ ਮਿਲ ਸਕਿਆ। ਬਜਾਏ ਇਸ ਦੇ ਕਿ ਸਿੱਖ, ਇਸ ਦੇ ਤੱਤ ਸਾਰ ਨੂੰ ਸਮਝਦੇ, ਸਿੱਖਾਂ ਦੇ ਲੀਡਰ, ਲਾਲਚ ਵੱਸ, ਤ੍ਰਿਸ਼ਨਾ ਵੱਸ, ਸੱਤਾ ਦਾ ਆਨੰਦ ਮਾਨਣ ਲਈ, ਸਿੱਖੀ ਨੂੰ ਧੋਖਾ ਦਿੰਦੇ ਰਹੇ। (ਇਹ ਇੱਕ ਵੱਖਰਾ ਵਿਸ਼ਾ ਹੈ ਫਿਰ ਕਿਸੇ ਵੇਲੇ ਵਿਚਾਰਾਂਗੇ)
ਕਹੇ ਜਾਂਦੇ, ਮਹਾਂ-ਸ਼ਾਤ੍ਰ, ਮਹਾਂ-ਧੋਖੇਬਾਜ਼, ਸਿੱਖਾਂ ਦੇ ਦੁਸ਼ਮਣ, ਅੰਗਰੇਜ਼ਾਂ ਨੂੰ ਭਜਾ ਕੇ, ਦੇਸ਼ ਦੀ ਵਾਗਡੋਰ, ਮਹਾਂ-ਈਮਾਨਦਾਰ, ਬਹੁਤ-ਭੋਲੇ ਅਤੇ ਸਿੱਖਾਂ ਦੇ ਹਿਤੈਸ਼ੀ, ਵਰਨ-ਵੰਡ ਵਾਲਿਆਂ ਦੇ ਹੱਥਾਂ ਵਿੱਚ ਸੌਂਪ ਕੇ ਸਿੱਖਾਂ ਦੇ ਲੀਡਰ, ਉਨ੍ਹਾਂ ਦੇ ਸਾਏ ਹੇਠ, ਆਜ਼ਾਦੀ ਦਾ ਨਿੱਘ ਮਾਨਣ ਲਈ ਆਜ਼ਾਦ ਹੋ ਗਏ।
ਨਨਕਾਣਾ ਸਾਹਿਬ ਦੇ ਸਾਕੇ ਵੇਲੇ, ਜਦ ੧੮੦ ਸਿੱਖਾਂ ਦਾ ਬਰਬਰਤਾ ਪੂਰਵਕ ਕਤਲ ਹੋਇਆ ਤਾਂ, ਸਿੱਖਾਂ ਦੇ ਦੁਸ਼ਮਣ ਅੰਗਰੇਜ਼ਾਂ ਨੇ, ਮੌਕੇ ਦੀ ਕੋਈ ਗਵਾਹੀ ਨਾ ਹੋਣ ਤੇ ਵੀ, ਹਾਲਾਤ ਦੀ ਗਵਾਹੀ ਦੇ ਆਧਾਰ ਤੇ ੭ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਅਤੇ ੧੩ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ। ਜਦ ੧੯੭੮ ਤੋਂ ੧੯੯੩ ਤਕ ਆਜ਼ਾਦ ਭਾਰਤ ਵਿਚ, ਢਾਈ ਲੱਖ ਦੇ ਕਰੀਬ ਸਿੱਖਾਂ ਦਾ ਕਤਲ ਹੋਇਆ ਤਾਂ ਸਾਡੇ ਦੇਸ਼ ਦੀ, ਸਾਡੀ ਆਪਣੀ ਹੀ ਸਰਕਾਰ ਨੇ, ਮੌਕੇ ਦੇ ਹਜ਼ਾਰਾਂ ਗਵਾਹ ਹੋਣ ਦੇ ਬਾਵਜੂਦ ਵੀ ਕਿਸੇ ਨੂੰ ਫਾਂਸੀ ਦੀ ਸਜ਼ਾ ਦੇਣੀ ਤਾਂ ਦੂਰ, ਕਿਸੇ ਨੂੰ ਉਮਰ ਕੈਦ ਦੀ ਸਜ਼ਾ ਵੀ ਨਹੀਂ ਦਿੱਤੀ। ਸਗੋਂ ਕਈ ਬੇਕਸੂਰ ਸਿੱਖਾਂ ਨੂੰ ਫਾਂਸੀ ਦੇ ਚੁੱਕੇ ਹਨ ਅਤੇ ਕਈ ਹੋਰ ਨੂੰ, ਫਾਂਸੀ ਦੀ ਕਤਾਰ ਵਿੱਚ ਲਗਾਇਆ ਹੋਇਆ ਹੈ। ਹਜ਼ਾਰਾਂ ਬੇਕਸੂਰ ਨੌਜਵਾਨ, ਜੇਲ੍ਹ ਦੀਆਂ ਕੋਠੜੀਆਂ ਵਿਚ, ਜਵਾਨੀ ਤੋਂ ਬੁਢਾਪੇ ਦਾ ਸਫਰ ਤੈ ਕਰ ਚੁੱਕੇ ਹਨ। ਸਿੱਖਾਂ ਨਾਲ ਹਮਦਰਦੀ ਰੱਖਣ ਵਾਲੇ, ਬਹੁਤ ਸਾਰੇ ਹਿੰਦੂ ਪਰਵਾਰਾਂ ਨੂੰ ਵੀ ਬਹੁਤ ਨੁਕਸਾਨ ਪਹੁੰਚਾਇਆ ਜਾ ਚੁੱਕਾ ਹੈ। ਹਜ਼ਾਰਾਂ ਸਿੱਖਾਂ ਨੂੰ ਨਕਲੀ ਪੁਲਸ ਮੁਕਾਬਲਿਆਂ ਵਿੱਚ ਮਾਰ ਦਿੱਤਾ ਗਿਆ ਹੈ। ਹਰ ਦਿਨ ਸਾਡੀ ਅਪਣੀ ਸਰਕਾਰ ਵਲੋਂ ਹੀ ਸਿੱਖਾਂ ਤੇ ਹਮਲੇ ਹੁੰਦੇ ਹਨ, ਗੋਲੀਆਂ ਚਲਦੀਆਂ ਹਨ, ਬੇਕਸੂਰ ਸਿੱਖ ਮਾਰੇ ਜਾਂਦੇ ਹਨ, ਪਰ ਕੋਈ ਪੁ ਛਣ ਵਾਲਾ ਨਹੀਂ। ਸਾਡੀ ਸਰਕਾਰ, ਸਾਡੇ ਲੀਡਰ, ਸਿਆਸੀ ਰੋਟੀਆਂ ਸੇਕਣ ਤੋਂ ਵੱਧ ਕੁੱਝ ਵੀ ਨਹੀਂ ਕਰ ਰਹੇ।
ਪਰ ਬੜੀ ਹੈਰਾਨੀ ਦੀ ਗੱਲ ਹੈ ਕਿ, ਭਾਰਤੀ ਲੋਕਾਂ ਵਲੋਂ ਪਰਚਾਰੇ ਜਾਂਦੇ ਮਹਾਨ ਫਰੇਬੀ, ਮਹਾਨ ਸ਼ਾਤ੍ਰ, ਸਿੱਖਾਂ ਦੇ ਦੁਸ਼ਮਣ, ਅੰਗਰੇਜ਼ਾਂ ਦੇ ਮੁਲਕ ਅਮਰੀਕਾ ਵਿੱਚ ਇੱਕ ਸਿੱਖ ਤੇ ਹਮਲਾ ਕਰਨ ਦੇ ਦੋਸ਼ ਵਿਚ, ਇੱਕ ਗੋਰੇ ਅੰਗਰੇਜ਼ ਨੂੰ ੧੩ ਸਾਲ ਦੀ ਕੈਦ ਦੀ ਸਜ਼ਾ ਹੋਈ ਹੈ।
ਸਿੱਖਾਂ ਨੂੰ, ਸਿੱਖੀ ਵਿੱਚ ਵਰਨ-ਵੰਡ ਵਾਲਿਆਂ ਵਲੋਂ ਸਥਾਪਤ ਕੀਤੀਆਂ ਮਾਨਤਾਵਾਂ ਤੇ ਮੁੜ ਵਿਚਾਰ ਕਰ ਕੇ, ਸਾਰੀ ਦੁਨੀਆਂ ਦੇ ਲੋਕਾਂ ਨਾਲ ਆਪਣੇ ਰਿਸ਼ਤਿਆਂ ਬਾਰੇ, ਗੁਰਬਾਣੀ ਦੇ ਆਧਾਰ ਤੇ, ਚੰਗੀ ਤਰ੍ਹਾਂ ਘੋਖ ਕਰਨ ਦੀ ਲੋੜ ਹੈ। ਇਸ ਦੇ ਨਾਲ ਹੀ ਆਪਣੇ ਲੀਡਰਾਂ ਅਤੇ ਆਪਣੀ ਸਰਕਾਰ ਦੀਆਂ ਚਾਲਾਂ ਨੂੰ ਵੀ ਚੰਗੀ ਤਰ੍ਹਾਂ ਸਮਝਣ ਦੀ ਲੋੜ ਹੈ।
ਅਮਰ ਜੀਤ ਸਿੰਘ ਚੰਦੀ
ਫੋਨ:- ੯੫੬੮੫ ੪੧੪੧੪


(18/06/11)
ਗੁਰਮਤਿ ਗਿਆਨ ਮਿਸ਼ਨਰੀ ਕਾਲਜ

ਨਾਗਪੁਰ ਦੀਆਂ ਸੰਗਤਾਂ ਵੱਲੋਂ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਨਾਨਕਸ਼ਾਹੀ ਕੈਲੰਡਰ ਅਨੁਸਾਰ ਮਨਾਇਆ ਗਿਆ।
ਰਾਗੀ ਬਲਵਿੰਦਰ ਸਿੰਘ ਰੰਗੀਲੇ ਵੱਲੋਂ ਦੇ ਸ਼ਿਵਾ ਬਰ ਮੋਹਿ ਗਾਉਣ ਤੇ ਸਿੱਖ ਨੌਜਵਾਨ ਸਭਾ ਅਤੇ ਜਾਗਰੂਕ ਸੰਗਤਾਂ ਵੱਲੋਂ ਵਿਰੋਧ
ਨਾਗਪੁਰ: ਸਿੱਖ ਪੰਥ ਦੀਆਂ ਪ੍ਰਰੰਪਰਾਵਾਂ ਨੂੰ ਅਤੇ ਨਾਨਕਸ਼ਾਹੀ ਕੈਲਡਰ 2003 ਨੂੰ ਮੁੱਖ ਰੁਖਦੇ ਹੋਏ ਗੁਰਦੁਆਰਾ ਗੁਰੂ ਤੇਗ ਬਹਾਦੁਰ ਸਾਹਿਬ, ਬਾਬਾ ਬੁੱਢਾ ਜੀ ਨਗਰ, ਨਾਗਪੁਰ ਵਿਖੇ ਗੁਰੁ ਅਰਜਨ ਸਾਬਿਹ ਜੀ ਦਾ ਸ਼ਹੀਦੀ ਗੁਰਪੁਰਬ ਤਰੀਖ 14 ਤੋਂ 16 ਜੂਨ 2011 ਨੂੰ ਮਨਾਇਆ ਗਿਆ। ਜਿਸ ਵਿੱਚ ਪੰਥ ਦੇ ਪ੍ਰਸਿੱਧ ਵਿਦਵਾਨ ਭਾਈ ਸੁਖਵਿੰਦਰ ਸਿੰਘ ਜੀ ਦਦੇਹਰ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵਾਲੇ ਅਤੇ ਭਾਈ ਬਲਵਿੰਦਰ ਸਿੰਘ ਜੀ ਰੰਗੀਲਾ ਉਚੇਚੇ ਤੋਰ ਤੇ ਪਹੁੰਚੇ।

ਇਸ ਤਿੰਨ ਦਿਨਾਂ ਸਮਾਗਮ ਦੌਰਾਨ ਨਾਗਪੁਰ ਦੀਆਂ ਸਮੂਹ ਸਿੱਖ ਸੰਗਤਾਂ ਗੁਰਬਾਣੀ ਕੀਰਤਨ, ਸਿੱਖ ਇਤਿਹਾਸ ਅਤੇ ਗੁਰਮਤਿ ਵਿਚਾਰਾਂ ਰਾਹੀ ਸਿੱਖੀ ਇਤਿਹਾਸ ਨਾਲ ਜੁੜੇ। ਭਾਈ ਸੁਖਵਿੰਦਰ ਸਿੰਘ ਜੀ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵਾਲਿਆਂ ਨੇ ਬਹੁਤ ਹੀ ਆਸਾਨ ਸਬਦਾਂ ਰਾਹੀ ਅਤੇ ਆਮ ਮਨੁੱਖ ਦੀ ਜਿੰਦਗੀ ਵਿੱਚ ਆਣ ਵਾਲੀਆਂ ਮੁਸ਼ਕਲਾਂ ਤੋ ਬਚਣ ਵਾਸਤੇ ਗੁਰਬਾਣੀ ਵਿਚਾਰਨ ਦਾ ਢੰਗ ਸਮਝਾਇਆ ਅਤੇ ਨਾਲ ਹੀ ਭਾਈ ਬਲਵਿੰਦਰ ਸਿੰਘ ਜੀ ਰੰਗੀਲਾ ਨੇ ਕੀਰਤਨ ਰਾਹੀਂ ਹਾਜ਼ਰੀ ਭਰੀ। ਅਖੀਰਲੇ ਦਿਨ ਅੰਮ੍ਰਿਤ ਸੰਚਾਰ ਕਰਾਇਆ ਗਿਆ ਜਿਸ ਵਿੱਚ 51 ਪ੍ਰਾਣੀਆਂ ਨੇ ਖੰਡੇ ਬਾਟੇ ਦੀ ਪਾਹੁਲ ਪ੍ਰਾਪਤ ਕੀਤੀ।
ਪਰ ਇਥੇ ਮਾਹੌਲ ਉਸ ਵੇਲੇ ਤਣਾ-ਪੂਰਨ ਹੋ ਗਿਆ ਜਦੋਂ ਭਾਈ ਬਲਵਿੰਦਰ ਸਿੰਘ ਰੰਗੀਲਾ ਨੇ ਬਚਿੱਤਰ ਨਾਟਕ ਵਿਚੋ ਸ਼ਬਦ ‘ਦੇਹ ਸ਼ਿਵਾ ਬਰ ਮੋਹਿ’ ਪੜਨਾਂ ਆਰੰਭ ਕੀਤਾ। ਇਸ ਦਾ ਵਿਰੋਧ ਕਰਦੇ ਹੋਇਆ ਸਿੱਖ ਨੋਜਵਾਨ ਸਭਾ ਦੇ ਵੀਰਾਂ ਅਤੇ ਜਾਗਰੂਕ ਸੰਗਤਾਂ ਨੇ ਭਾਈ ਬਲਵਿੰਦਰ ਸਿੰਘ ਜੀ ਰੰਗੀਲਾ ਤੋ ਜਬਾਬ ਮੰਗਿਆ। ਤਾਂ ਭਾਈ ਬਲਵਿੰਦਰ ਸਿੰਘ ਜੀ ਰੰਗੀਲਾ ਨੇ ਗੱਲ ਨੂੰ ਗੋਲ ਮੋਲ ਕਰਦਿਆਂ ਇਹ ਜਬਾਬ ਦਿੱਤਾਂ ਕਿ ਉਹਨਾਂ ਨੂੰ ਇਸ ਗੱਲ ਬਾਰੇ ਕੋਈ ਜਾਣਕਾਰੀ ਨਹੀ ਕਿ ਪੰਥ ਵਿੱਚ ਇਸ ਤਰਾਂ ਦਾ ਕੋਈ ਵਿਵਾਦ ਵੀ ਹੈ। ਉਨ੍ਹਾਂ ਕਿਹਾ ਕਿ ਮੈਨੂੰ 35 ਸਾਲ ਹੋ ਗਏ ਹਨ ਕੀਰਤਨ ਕਰਦਿਆ ਪਰ ਇਸ ਤਰ੍ਹਾਂ ਦਾ ਵਿਰੋਧ ਕਦੇ ਵੀ ਕਿਸੇ ਨੇ ਨਹੀਂ ਕੀਤਾ ਪਰ ਏਥੇ ਪਹਿਲੀ ਵਾਰੀ ਹੋਇਆ ਹੈ। ਜਦੋ ਸੰਗਤਾਂ ਨੇ ਅਤੇ ਨੋਜਵਾਨ ਵੀਰਾਂ ਨੇ ਪੁੱਛਿਆ ਕਿ ਦੱਸੋ ਕਿ ਸ਼ਿਵਾ ਕੌਣ ਹੈ ਕੀ ਇਹ ਸ਼ਬਦ ਗੁਰਬਾਣੀ ਵਿੱਚ ਹੈ? ਤਾਂ ਰੰਗੀਲਾ ਜੀ ਦੇ ਸਾਥੀਆਂ ਨੇ ਕਿਹਾ ਕਿ “ਸਾਡੇ ਨਾਲ ਗੱਲ ਕਰਨ ਦੀ ਲੋੜ ਨਹੀ ਜਾਂ ਕੇ ਅਕਾਲ ਤਖਤ ਜਾਂ ਫਿਰ ਹਜ਼ੂਰ ਸਾਹਿਬ ਦੇ ਜੱਥੇਦਾਰ ਨੂੰ ਮਿਲੋ”।
ਬਾਅਦ ਵਿੱਚ ਸਥਿਤੀ ਨੂੰ ਦੇਖਦਿਆਂ ਹੋਇਆ ਗੁਰਦੁਆਰਾ ਗੁਰੁ ਤੇਗ ਬਹਾਦੁਰ ਸਾਹਿਬ ਦੇ ਪ੍ਰਧਾਨ ਸ਼: ਨਿਸ਼ਾਨ ਸ਼ਿੰਘ ਨੇ ਨੌਜਵਾਨ ਵੀਰਾਂ ਅਤੇ ਸੰਗਤਾਂ ਨੂੰ ਸਮਝਾਇਆ ਅਤੇ ਸ਼ਾਂਤ ਰਹਿਣ ਦੀ ਅਪੀਲ ਕੀਤੀ ਅਤੇ ਇਸ ਗੱਲ ਦੀ ਨਿਖੇਦੀ ਗੁਰਦੁਆਰਾ ਸਾਹਿਬ ਜੀ ਦੇ ਸਕੱਤਰ ਸ: ਅਜਮੇਰ ਸਿੰਘ ਜੀ ਨੇ ਸਟੇਜ ਤੇ ਕੀਤੀ। ਗੁਰਪੁਰਬ ਦੌਰਾਨ ਛਬੀਲ ਲਗਾਈ ਗਈ ਅਤੇ ਗੁਰੂ ਕੇ ਲੰਗਰ ਅਟੱਟ ਵਰਤਾਏ ਗਏ।

*****************************************

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵੀਰ ਜੀ ਆਪ ਜੀ ਨੂੰ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੀ ਡਾਕੂਮੈਂਟਰੀ ਫਿਲਮ ਦਾ ਲਿੰਕ ਭੇਜਿਆ ਗਿਆ ਹੈ। ਆਪ ਜੀ ਨੇ ਇਹ ਵੀਡੀਓਲਿੰਕ ਸਿੱਖ ਮਾਰਗ ਤੇ ਪਾਉਣ ਦੀ ਖੇਚਲ ਕਰਨੀ ਜੀ।

ਧੰਨਵਾਦ ਸਹਿਤ

http://www.gurmatgian.com/documentary-of-gurmat-gian-missionary-college-punjabi-bagh-jawaddi-ludhiana/


(18/06/11)
ਕਿਰਪਾਲ ਸਿੰਘ ਬਠਿੰਡਾ

ਸਿੱਖ ਮਾਰਗ ਦੇ ਪਾਠਕ ਸਾਹਿਬਾਨ ਅਤੇ ਵਿਸ਼ੇਸ਼ ਤੌਰ `ਤੇ ਗੁਰਇੰਦਰ ਸਿੰਘ ਪਾਲ ਤੇ ਸ: ਸਰਵਜੀਤ ਸਿੰਘ ਜੀਉ,

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥

ਸਿੱਖ ਮਾਰਗ ਦਾ ਮਾਧਿਅਮ ਹੈ ਤਾਂ ਸੀ ਇਸ ਵਾਸਤੇ ਕਿ ਪੰਥ ਵਿੱਚ ਚੱਲ ਰਹੇ ਵੀਚਾਰਧਾਰਕ ਵਖਰੇਵਿਆਂ ਸਬੰਧੀ ਗੁਰਬਾਣੀ ਅਧਾਰਤ ਉਸਾਰੂ ਵੀਚਾਰ ਵਟਾਂਦਰੇ ਰਾਹੀਂ ਆਪਸੀ ਵਖਰੇਵਿਆਂ ਨੂੰ ਘਟਾ ਕੇ ਪੰਥਕ ਏਕਤਾ ਮਜ਼ਬੂਤ ਕਰਕੇ ਪੰਥ ਨੂੰ ਚੜ੍ਹਦੀ ਕਲਾ ਵਿੱਚ ਲਿਜਾਣ ਵੱਲ ਵਧਿਆ ਜਾਵੇ। ਪਰ ਹੁਣ ਤੱਕ ਇਸ `ਤੇ ਚੱਲੀ ਹਰ ਵੀਚਾਰ ਚਰਚਾ ਦਾ ਅੰਤ ਫ਼ਜੂਲ ਦੀ ਬਹਿਸ ਅਤੇ ਤਕਰਾਰਬਾਜ਼ੀ ਵਿੱਚ ਤਬਦੀਲ ਹੋਣ ਕਾਰਣ ਸਿਰਫ ਬੇਸਿੱਟਾ ਹੀ ਨਹੀਂ ਰਹੀ ਬਲਕਿ ਪਹਿਲਾਂ ਤੋਂ ਹੀ ਘੱਟ ਗਿਣਤੀ ਜਾਗਰੂਕ ਸਿੱਖਾਂ ਵਿੱਚ ਫੁੱਟ ਦੇ ਬੀਜ਼ ਬੋ ਕੇ ਮਾਰੂ ਹੀ ਸਾਬਤ ਹੁੰਦੀ ਜਾ ਰਹੀ ਹੈ। ਮੌਜੂਦਾ ਦੌਰ ਵਿੱਚ ਅਕਾਲ ਤਖ਼ਤ ਦੀ ਸਥਿਤੀ ਸਬੰਧੀ ਪਿਛਲੇ ਤਿੰਨ ਮਹੀਨੇ ਤੋਂ ਚੱਲੀ ਆ ਰਹੀ ਵੀਚਾਰ ਚਰਚਾ ਦਾ ਅੰਤ ਵੀ ਇਹੋ ਨਿਕਲਦਾ ਮਲੂਮ ਹੋ ਰਿਹਾ ਹੈ।

ਵੀਰ ਗੁਰਇੰਦਰ ਸਿੰਘ ਪਾਲ ਜੀ ਨੇ ਆਪਣੇ ੧੪ ਜੂਨ ਦੇ ਪੱਤਰ ਵਿੱਚ ਸ: ਅਮਰਜੀਤ ਸਿੰਘ ਚੰਦੀ ਜੀ ਦੇ ਇੱਕ ਲੇਖ ਦਾ ਹਵਾਲਾ ਦੇ ਕੇ ਲਿਖਿਆ ਹੈ: ‘ਇੱਕੋ ਜਿਹੇ ਵਿਚਾਰ ਦੇਣ ਵਾਲੇ ਦੋ ਲੇਖਕਾਂ ਵਿੱਚੋਂ ਇੱਕ ਬਾਰੇ ਕੋਈ ਕਿੰਤੂ-ਪਰੰਤੂ ਕਿਉਂ ਨਹੀਂ ਕੀਤਾ ਗਿਆ? ਅਤੇ, ਦੂਜੇ ਨੂੰ ਛੱਜ `ਚ ਪਾ ਕੇ ਛੱਟਣ ਦਾ ਸਿਰ ਤੋੜ ਯਤਨ ਕਿਉਂ ਕੀਤਾ ਜਾ ਰਿਹਾ ਹੈ?’

ਵੀਰ ਜੀ ਚੰਦੀ ਸਾਹਿਬ ਜੀ ਨਾਲ ਕੋਈ ਵਿਦਵਾਨ ਸਹਿਮਤ ਹੋਵੇ ਜਾਂ ਨਾ, ਇਹ ਇੱਕ ਵੱਖਰੀ ਗੱਲ ਹੈ ਪਰ ਉਨ੍ਹਾਂ ਨੇ ਸਿਰਫ ਗੁਰਬਾਣੀ ਦੇ ਹਵਾਲੇ ਦੇ ਕੇ ਅਕਾਲ ਤਖ਼ਤ ਦੇ ਸਿਧਾਂਤ ਨੂੰ ਸਪਸ਼ਟ ਕਰਨ ਦਾ ਯਤਨ ਕੀਤਾ ਹੈ ਜਿਹੜਾ ਕਿ ਇੱਕ ਉਸਾਰੂ ਉਪਰਾਲਾ ਹੈ ਅਤੇ ਆਪਣੇ ਸਾਰੇ ਲੇਖ ਵਿੱਚ ਉਨ੍ਹਾਂ ਨੇ ਕਿਧਰੇ ਵੀ ਇਹ ਨਹੀਂ ਲਿਖਿਆ ਕਿ ੧. ਕਥਿਤ ਅਕਾਲ ਤਖਤ ਦਾ ਸੰਕਲਪ ਗੁਰੂ ਸਾਹਿਬਾਨ ਦੀ ਦੇਣ ਨਹੀਂ। ੨. ਕਥਿਤ ਅਕਾਲ ਤਖਤ ਕੋਈ ਸੰਸਥਾ ਨਹੀਂ, ਇਹ ਦੋਖੀ ਧਿਰਾਂ ਵੱਲੋਂ ਸਿੱਖ ਕੌਮ ਦੇ ਸਿਰ ਥੋਪਿਆ ਮਨਮੱਤ ਦਾ ਅੱਡਾ ਹੈ। ੩. ਕਥਿਤ ਅਕਾਲ ਤਖਤ ਦੇ ਸੁਧਾਰ ਦੇ ਬਾਰੇ ਸੋਚਣ ਦੀ ਬਜ਼ਾਇ ਇਸ ਤੋਂ ਛੁਟਕਾਰਾ ਪਾਉਣ ਵਿੱਚ ਹੀ ਕੌਮ ਦੀ ਭਲਾਈ ਹੈ। ੪. ਛੇਵੇਂ ਗੁਰੂ ਜੀ ਦੇ ਜੀਵਨ ਦੇ ਅੰਤਲੇ ਪੜਾ ਤੱਕ ਉਹ ਕਾਰਨ ਮੌਜੂਦ ਨਹੀਂ ਰਹੇ ਜਿਨ੍ਹਾਂ ਕਾਰਨਾਂ ਕਰਕੇ ਉਹਨਾਂ ਨੇ ਤਖਤ ਹੋਂਦ ਵਿੱਚ ਲਿਆਂਦਾ ਸੀ। ਇਹ ਇੱਕ ਮੌਕਾ-ਮੇਲ (Co-incidence) ਹੀ ਹੈ ਕਿ ਇਨ੍ਹੀਂ ਦਿਨੀਂ ਹੀ ਛੇਵੇਂ ਗੁਰੂ ਜੀ ਦਾ ਤਖਤ ਅਲੋਪ ਹੋ ਗਿਆ ਅਤੇ ਉਸ ਦੀ ਜਗਹ ਤੇ ਇੱਕ ਬੁੰਗਾ ਉੱਸਰ ਗਿਆ। ੫. ਆਸ਼ੇ ਦੀ ਪਰਾਪਤੀ ਹੋ ਜਾਣ ਮਗ਼ਰੋਂ ਜਲਦੀ ਹੀ ਗੁਰੂ ਸਾਹਿਬਾਨ ਵੱਲੋਂ ਤਖਤ ਨੂੰ ਤਿਆਗ ਦਿੱਤਾ ਗਿਆ ਸੀ ਅਤੇ ਇਸ ਦੀ ਜਗਹ ਤੇ ਬੁੰਗਾ ਹੋਂਦ ਵਿੱਚ ਆ ਗਿਆ ਸੀ ਜਿਸ ਦਾ ਨਾਮ ‘ਅਕਾਲ ਬੁੰਗਾ’ ਰੱਖਿਆ ਗਿਆ ਸੀ।’ ਜਦੋਂ ਕਿ ਡਾ: ਇਕਬਾਲ ਸਿੰਘ ਢਿੱਲੋਂ ਨੇ ਸਿਰਫ ਇਹ ਲਿਖਿਆ ਹੀ ਨਹੀਂ ਬਲਕਿ ਇਸ ਨੂੰ ਵਾਰ ਵਾਰ ਦੁਹਰਾਇਆ ਵੀ ਹੈ। ਜੇ ਕੋਈ ਵਿਅਕਤੀ ਕਿਸੇ ਸਥਾਪਤੀ ਦੇ ਹੱਕ ਵਿੱਚ ਲਿਖਦਾ ਹੈ ਤਾਂ ਉਸ ਨੂੰ ਬਹੁਤੀ ਮਿਹਨਤ ਕਰਨ ਦੀ ਲੋੜ ਨਹੀਂ ਕਿਉਂਕਿ ਜੋ ਉਹ ਲਿਖਦਾ ਹੈ ਉਹ ਤਾਂ ਪਹਿਲਾਂ ਹੀ ਲੋਕਾਂ ਦੇ ਮਨਾਂ ਵਿੱਚ ਉਕਰਿਆ ਹੋਇਆ ਹੋਣ ਕਰਕੇ ਉਸ `ਤੇ ਕੋਈ ਕਿੰਤੂ ਨਹੀਂ ਹੁੰਦਾ ਪਰ ਜੇ ਕੋਈ ਖੋਜੀ ਵਿਦਵਾਨ ਕਿਸੇ ਸਥਾਪਤੀ ਵਿਰੁੱਧ ਅਜੇਹੀ ਸਖ਼ਤ ਸ਼ਬਦਾਵਲੀ ਦੀ ਵਰਤੋਂ ਕਰਦਾ ਹੈ ਜਿਸ ਤਰ੍ਹਾਂ ਦੀ ਡਾ: ਢਿੱਲੋਂ ਨੇ ਕੀਤੀ ਹੈ, ਤਾਂ ਉਸ ਪਾਸ ਉਹ ਕਾਫੀ ਇਤਿਹਾਸਕ ਸਬੂਤ ਹੋਣੇ ਚਾਹੀਦੇ ਹਨ ਜਿਨ੍ਹਾਂ ਦੇ ਅਧਾਰ `ਤੇ ਉਸ ਨੇ ਆਪਣਾ ਇਹ ਸਿੱਟਾ ਕੱਢਿਆ ਹੋਵੇ। ਪਰ ਡਾ: ਢਿੱਲੋਂ ਤਿੰਨ ਮਹੀਨੇ ਤੋਂ ਚੱਲ ਰਹੀ ਭਖਵੀਂ ਵੀਚਾਰ ਚਰਚਾ ਦੌਰਾਨ ਵਾਰ ਵਾਰ ਮੰਗੇ ਗਏ ਉਹ ਇਤਿਹਾਸਕ ਸ੍ਰੋਤ ਦੇਣ ਤੋਂ ਅਸਮਰਥ ਰਿਹਾ ਹੈ, ਜਿਨ੍ਹਾਂ ਦੇ ਅਧਾਰ `ਤੇ ਉਸ ਨੇ ਇਹ ਸਿੱਟਾ ਕੱਢਿਆ ਹੈ।

ਡਾ: ਢਿੱਲੋਂ ਦੇ ਕਥਨਾਂ ਵਿੱਚ ਆਪਾ ਵਿਰੋਧ ਵੇਖੋ ਉਹ ਆਪਣੇ ਉਸੇ ਹੀ ਲੇਖ ਵਿੱਚ ਲਿਖ ਚੁੱਕੇ ਹਨ ‘ਮਈ ੧੬੦੬ ਈਸਵੀ ਵਿੱਚ ਜਦੋਂ ਸ੍ਰੀ ਗੁਰੂ ਸ੍ਰੀ ਅਰਜਨ ਦੇਵ ਜੀ ਲਹੌਰ ਵਿਖੇ ਕੈਦ ਵਿੱਚ ਸਨ ਅਤੇ ਉਹਨਾਂ ਨੇ ਭਾਂਪ ਲਿਆ ਸੀ ਕਿ ਉਹਨਾਂ ਦੀ ਸ਼ਹੀਦੀ ਨਿਸਚਤ ਹੈ ਤਾਂ ਉਹਨਾਂ ਨੇ ਸਿੱਖੀ ਦੀ ਸ਼ੁਧ ਅਧਿਆਤਮਕ ਲਹਿਰ ਨੂੰ ਇੱਕ ਨਵਾਂ ਰੂਪ ਦੇਣ ਦੀ ਲੋੜ ਮਹਿਸੂਸ ਕੀਤੀ। ਉਹਨਾਂ ਨੇ ਗਿਆਰਾਂ ਸਾਲ ਦੀ ਉਮਰ `ਤੇ ਪਹੁੰਚੇ ਸਾਹਿਬਜ਼ਾਦਾ ਹਰਗੋਬਿੰਦ ਜੀ ਨੂੰ ਗੁਰਗੱਦੀ ਦੇ ਯੋਗ ਸਮਝਿਆ ਅਤੇ ਆਪਣੇ ਇੱਕ ਸਿੱਖ ਰਾਹੀਂ ਉਹਨਾਂ ਨੂੰ ਆਪਣਾ ਸੰਦੇਸ਼ ਪੁੰਚਾਇਆ ਕਿ ਉਹ ਅਗਲੇ ਗੁਰੂ ਬਣ ਕੇ ਸਿੱਖ ਮੱਤ ਨੂੰ ਇੱਕ ਨਵਾਂ ਰੂਪ ਦੇਣਗੇ। ਇਸ ਸੰਦੇਸ਼ ਰਾਹੀਂ ਬਾਕੀ ਗੱਲਾਂ ਦੇ ਨਾਲ-ਨਾਲ ਇੱਕ ਤਖਤ ਤਿਆਰ ਕਰਨ ਦਾ ਆਦੇਸ਼ ਵੀ ਦਿੱਤਾ ਗਿਆ। ਸ੍ਰੀ ਗੁਰੂ ਅਰਜਨ ਦੇਵ ਜੀ ੩੦ ਮਈ ੧੬੦੬ ਨੂੰ ਸ਼ਹੀਦੀ ਪਰਾਪਤ ਕਰ ਗਏ। ਇਸ ਉਪਰੰਤ ਜੂਨ ੧੬੦੬ ਵਿੱਚ ਦਰਬਾਰ ਸਾਹਿਬ ਦੇ ਸਾਹਮਣੇ ਕਰਕੇ ਦਰਸ਼ਨੀ ਡਿਉਢੀ ਦੇ ਨੇੜੇ ਹੀ ਇੱਕ ਤਖਤਨੁਮਾ ਥੜ੍ਹੇ ਦੀ ਉਸਾਰੀ ਕਰ ਲਈ ਗਈ ਅਤੇ ਸ੍ਰੀ ਗੁਰੂ ਹਰਗੋਬਿੰਦ ਜੀ ਨੂੰ ੧੧ ਜੂਨ ੧੬੦੬ ਦੇ ਦਿਨ ਗੁਰਗੱਦੀ ਦਿੱਤੇ ਜਾਣ ਦੀ ਰਸਮ ਇਸ ਤਖਤ ਦੇ ਉਤੇ ਹੀ ਸੰਪੂਰਨ ਕੀਤੀ ਗਈ ਸੀ।’

ਇਸ ਪਹਿਰੇ ਵਿੱਚ ਦੋ ਗਲਤੀਆਂ ਪ੍ਰਤੱਖ ਤੌਰ `ਤੇ ਦਿੱਸ ਰਹੀਆਂ ਹਨ: ਪਹਿਲੀ ਇਹ ਹੈ ਕਿ ਇਸ ਪਹਿਰੇ ਅਨੁਸਾਰ ਤਖ਼ਤ ਦੀ ਉਸਾਰੀ ਦਾ ਸੰਕਲਪ ਗੁਰੂ ਅਰਜਨ ਸਾਹਿਬ ਜੀ ਦਾ ਸੀ ਪਰ ਸਿੱਟਾ ਉਹ ਇਹ ਕੱਢ ਰਹੇ ਹਨ ਕਿ ਕਥਿਤ ਅਕਾਲ ਤਖਤ ਦਾ ਸੰਕਲਪ ਗੁਰੂ ਸਾਹਿਬਾਨ ਦੀ ਦੇਣ ਨਹੀਂ। ਦੂਸਰੀ ਗਲਤੀ ਇਹ ਹੈ ਕਿ ਸਿੱਖਾਂ ਵਿੱਚ ਪ੍ਰਮਾਣਿਕ ਇਤਿਹਾਸ ਅਨੁਸਾਰ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ (੧੬ ਜੂਨ) ਤੋਂ ਪੰਜ ਦਿਨ ਪਹਿਲਾਂ (੧੧ ਜੂਨ) ਨੂੰ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਗੁਰਗੱਦੀ ਸੌਂਪ ਦਿੱਤੀ ਗਈ ਸੀ। ਸ: ਪਾਲ ਸਿੰਘ ਪੁਰੇਵਾਲ ਨੇ ਵੀ ਕਾਫੀ ਪਰਖ਼ ਪੜਚੋਲ ਬਾਅਦ ਇਹੀ ਤਰੀਖਾਂ ਨਾਨਕਸ਼ਾਹੀ ਕੈਲੰਡਰ ਵਿੱਚ ਦਰਜ਼ ਕੀਤੀਆਂ ਹਨ। ਜੇ ਡਾ: ਢਿੱਲੋਂ ਦੀਆਂ ਉਕਤ ਤਰੀਖਾਂ ਨੂੰ ਸਹੀ ਮੰਨ ਲਿਆ ਜਾਵੇ ਤਾਂ ਉਹ ਦੱਸਣ ਕਿ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਤੋਂ ਬਾਅਦ ੧੨ ਦਿਨਾਂ ਤੱਕ ਗੁਰਗੱਦੀ ਦੀ ਜਿੰਮੇਵਾਰੀ ਕਿਸ ਨੇ ਸੰਭਾਲੀ ਅਤੇ ੧੨ ਦਿਨਾਂ ਬਾਅਦ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਗੱਦੀ ਕਿਸ ਨੇ ਸੌਂਪੀ?

ਇਸ ਤੋਂ ਇਲਾਵਾ ਵੀ ਚਰਚਾ ਵਿੱਚ ਭਾਗ ਲੈਣ ਵਾਲੇ (ਡਾ: ਢਿੱਲੋਂ ਦੇ ਵੀਚਾਰਾਂ ਨਾਲ ਅਸਹਿਮਤੀ ਰੱਖਣ ਵਾਲੇ) ਵਿਦਵਾਨਾਂ ਨੇ ਉਨ੍ਹਾਂ ਨੂੰ ਬੜੀ ਸਭਿਅਕ ਭਾਸ਼ਾ ਵਿੱਚ ਪੁੱਛਿਆ ਕਿ ਅਸੀਂ ਤੁਹਾਡੇ ਨਾਲ ਸਹਿਮਤ ਹੋ ਸਕਦੇ ਹਾਂ ਪਰ ਤੁਸੀਂ ੧. ਉਹ ਇਤਿਹਾਸਕ ਸਰੋਤ ਤਾਂ ਦੱਸੋ ਜਿਨ੍ਹਾਂ ਦੇ ਅਧਾਰ `ਤੇ ਤੁਸੀਂ ਇਹ ਸਿੱਟਾ ਕੱਢਿਆ ਹੈ। ੨. ਕੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਤਖ਼ਤਨੁਮਾ ਥੜੇ ਨੂੰ ਗੁਰਮਤ ਦੇ ਵਿਰੁੱਧ ਜਾਣ ਕੇ ਆਪ ਹੀ ਢਾਹੇ ਜਾਣ ਦਾ ਆਦੇਸ਼ ਦਿੱਤਾ ਸੀ ਜਾਂ ਪੰਥ ਦੋਖੀਆਂ ਨੇ ਇਸ ਨੂੰ ਢਾਹ ਦਿੱਤਾ ਸੀ? ਜੇ ਗੁਰੂ ਸਾਹਿਬ ਜੀ ਨੇ ਢਾਹੁਣ ਦਾ ਆਦੇਸ਼ ਦਿੱਤਾ ਸੀ ਤਾਂ ਭਰੋਸੇਯੋਗ ਇਤਿਹਾਸਕ ਸ੍ਰੋਤ ਅਨੁਸਾਰ ਉਸ ਦੀ ਕਿਹੜੀ ਤਰੀਖ ਸੀ? ਜੇ ਆਪ ਜੀ ਇਹ ਹਵਾਲੇ ਨਹੀਂ ਦੇ ਸਕਦੇ ਤਾਂ ਕ੍ਰਿਪਾ ਕਰਕੇ ਆਪ ਜੀ ਦੇ ਲੇਖ/ਪੱਤਰ ਵਿੱਚੋਂ ਉਕਤ ਲਾਈਨਾਂ ਕੱਟ ਦਿਓ।

ਜਵਾਬ ਵਿੱਚ ਡਾ: ਢਿੱਲੋਂ ਸਾਹਿਬ ਜੀ ਨੇ ਲਿਖਿਆ ‘ਪਤਾ ਨਹੀਂ ਉਨ੍ਹਾਂ ਨੂੰ ਥਾਣਿਆਂ ਅਤੇ ਕਚਹਿਰੀਆਂ ਵਿੱਚ ਕਿੱਥੇ ਕਿੱਥੇ ਜਵਾਬ ਦੇਣੇ ਪੈਣੇ ਹਨ। ਜਦੋਂ ਉਨ੍ਹਾਂ ਨੇ ਕਿਸੇ ਅਦਾਲਤ ਵਿੱਚ ਜਵਾਬ ਦਿੱਤਾ ਉਸ ਸਮੇਂ ਉਸ ਦੀ ਇੱਕ ਕਾਪੀ ਤੁਹਾਨੂੰ ਵੀ ਦੇ ਦਿੱਤੀ ਜਾਵੇਗੀ’। ਇਸ ਜਵਾਬ ਵਿੱਚੋਂ ਕਈ ਗੱਲਾਂ ਸਾਹਮਣੇ ਆਉਂਦੀਆਂ ਹਨ: ੧. ਉਹ ਸਿੱਖ ਮਾਰਗ ਦੇ ਪਾਠਕਾਂ ਦੀ ਕਚਹਿਰੀ ਨਾਲੋਂ ਥਾਣਿਆਂ ਤੇ ਦੁਨਿਆਵੀ ਅਦਾਲਤਾਂ ਨੂੰ ਵੱਧ ਅਹਿਮੀਅਤ ਦੇ ਰਹੇ ਹਨ ਇਸੇ ਕਰਕੇ ਅਦਾਲਤ ਵਿੱਚ ਜਵਾਬ ਦੇਣ ਤੋਂ ਪਹਿਲਾਂ ਉਸ ਨੂੰ ਲੀਕ ਆਊਟ ਨਹੀਂ ਕਰਨਾ ਚਾਹੁੰਦੇ ਜਾਂ ਜਵਾਬ ਨਾ ਦੇਣ ਦਾ ਇੱਕ ਬਹਾਨਾ ਲੱਭਿਆ ਹੈ? ੨. ਕੌਣ ਭੁੱਲਿਆ ਹੈ ਕਿ ਦੁਨਿਆਵੀ ਅਦਾਲਤਾਂ ਖਾਸ ਕਰਕੇ ਭਾਰਤੀ ਅਦਾਲਤਾਂ ਵਿੱਚ ਪੇਸ਼ ਕੀਤੇ ਗਏ ਲਿਖਤੀ ਜਵਾਬ ਅਸਲੀਅਤ ਤੋਂ ਕੋਹਾਂ ਦੂਰ ਹੁੰਦੇ ਹਨ। ੩. ਅੱਜ ਤੱਕ ਕਿਸੇ ਭਾਰਤੀ ਅਦਾਲਤ ਵਿੱਚੋਂ ਸਿੱਖਾਂ ਨੂੰ ਇਨਸਾਫ਼ ਨਹੀਂ ਮਿਲਿਆ ਤਾਂ ਡਾ: ਢਿੱਲੋਂ ਦੇ ਕੇਸ ਵਿੱਚ ਕਿਸੇ ਇਨਸਾਫ਼ ਦੀ ਉਮੀਦ ਕਿਵੇਂ ਰੱਖੀ ਜਾ ਸਕਦੀ ਹੈ? ੪. ਸਿੱਖ ਇਤਿਹਾਸ ਵਿੱਚ ਦੋਖੀਆਂ ਵਲੋਂ ਕੀਤੀ ਗਈ ਹੱਦੋਂ ਵੱਧ ਰਲਾਵਟ ਸਾਹਮਣੇ ਆ ਚੁੱਕੀ ਹੈ। ਇੱਥੋਂ ਤੱਕ ਕਿ ਸ਼੍ਰੋਮਣੀ ਕਮੇਟੀ ਵਲੋਂ ਛਪਵਾਏ ਸਿੱਖ ਇਤਿਹਾਸ ਹਿੰਦੀ ਵਿੱਚ ਹੀ ਕੀ ਕੁੱਝ ਗਲਤ ਬਿਆਨੀ ਨਹੀਂ ਕੀਤੀ ਗਈ? ਜੇ ਡਾ: ਢਿੱਲੋਂ ਅਜਿਹੇ ਕਿਸੇ ਗਲਤ ਇਤਿਹਾਸ ਵਿੱਚੋਂ ਹਵਾਲੇ ਦੇ ਦਿੰਦੇ ਹਨ ਤਾਂ ਅਦਾਲਤ ਨੇ ਤਾਂ ਉਸ ਨੂੰ ਝੱਟ ਮੰਨ ਲੈਣਾ ਹੈ।

ਇਸ ਤੋਂ ਇਲਾਵਾ ਹੋਰ ਵੀ ਕਈ ਗੱਲਾਂ ਵੀਚਾਰਨ ਵਾਲੀਆਂ ਹਨ। ਸ: ਚੰਦੀ ਜੀ ਦੀਆਂ ਹੁਣ ਤੱਕ ਦੀਆਂ ਲਿਖਤਾਂ ਤੋਂ ਕੋਈ ਸੰਕੇਤ ਨਹੀਂ ਮਿਲਦਾ ਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਮੌਜੂਦਾ ਬੀੜ ਨੂੰ ਸ਼ੱਕ ਦੇ ਘੇਰੇ ਵਿੱਚ ਲਿਆ ਰਹੇ ਹੋਣ ਪਰ ਦੂਸਰੇ ਪਾਸੇ ਡਾ: ਢਿੱਲੋਂ ਦਾ ਡਾ: ਪਿਆਰ ਸਿੰਘ ਪ੍ਰਤੀ ਜਤਾਇਆ ਗਿਆ ਹੇਜ਼ ਇਹ ਦਰਸਾ ਰਿਹਾ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਮਾਣਿਕਤਾ ਨੂੰ ਸ਼ੱਕੀ ਬਣਾਉਣ ਵੱਲ ਵਧ ਰਹੇ ਹਨ। ਅਜੇਹੇ ਵਿਦਵਾਨ ਦੀ ਹਰ ਕਾਰਵਾਈ `ਤੇ ਨਜ਼ਰ ਰੱਖਣ ਦੀ ਲੋੜ ਹੁੰਦੀ ਹੈ। ਸ: ਸਰਵਜੀਤ ਸਿੰਘ ਸੈਕਰਾਮੈਂਟੋ ਵਲੋਂ ਸ: ਚੰਦੀ ਜੀ ਨੂੰ ੯, ੧੨ ਅਤੇ ੧੫ ਜੂਨ ਨੂੰ ਲਿਖੀਆਂ ਗਈਆਂ ਚਿੱਠੀਆਂ ਅਤੇ ਸ: ਗੁਰਇੰਦਰ ਸਿੰਘ ਪਾਲ ਜੀ ਵਲੋਂ ਡਾ: ਢਿੱਲੋਂ ਦੇ ਲੇਖ ਨੂੰ ਸ: ਚੰਦੀ ਜੀ ਦੇ ਲੇਖ ਨਾਲ ਤੁਲਨਾ ਕਰਕੇ ਡਾ: ਢਿੱਲੋਂ ਦੇ ਲੇਖ ਸਬੰਧੀ ਸਵਾਲ ਕਰਨ ਵਾਲਿਆਂ ਨੂੰ ਇਹ ਸਵਾਲ ਪੁੱਛਣਾ ਕਿ ਜੇ ਉਨ੍ਹਾਂ ਨੇ ਸ: ਚੰਦੀ ਜੀ ਦੇ ਲੇਖ ਦਾ ਨੋਟਿਸ ਨਹੀਂ ਲਿਆ ਤਾਂ ਡਾ: ਢਿੱਲੋਂ ਨੂੰ ਛੱਜ ਵਿੱਚ ਪਾ ਕੇ ਛੱਟਿਆ ਕਿਉਂ ਜਾ ਰਿਹਾ ਹੈ? ਦਰਸਾ ਰਿਹਾ ਹੈ ਕਿ ਇੱਕ ਟੀਮ ਦੇ ਤੌਰ `ਤੇ ਅਕਾਲ ਤਖ਼ਤ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਚਰਚਾ ਵਿੱਚ ਲਿਆ ਕਿ ਦਸਮ ਗ੍ਰੰਥੀਆਂ ਦੇ ਦੋਸ਼ ਨੂੰ ਸਹੀ ਸਿੱਧ ਕਰਕੇ ਉਨ੍ਹਾਂ ਦੇ ਹੱਥ ਮਜਬੂਤ ਕੀਤੇ ਜਾ ਰਹੇ ਹਨ। ਸ: ਚੰਦੀ ਜੀ ਨੇ ਇਸ ਖੇਡ ਦਾ ਜ਼ਿਕਰ ਆਪਣੇ ੧੩ ਜੂਨ ਦੇ ਪੱਤਰ ਵਿੱਚ ਕਰ ਦਿੱਤਾ ਹੈ ਅਤੇ ੧੬ ਜੂਨ ਦੇ ਪੱਤਰ ਵਿੱਚ ਅਜਿਹੀ ਖੇਡ ਵਿੱਚ ਫਸਣ ਤੋਂ ਇਨਕਾਰ ਕਰਕੇ ਇੱਕ ਚੰਗਾ ਫੈਸਲਾ ਲਿਆ ਹੈ।

ਸ: ਸਰਵਜੀਤ ਸਿੰਘ ਜੀ ਨੇ ੧੫ ਜੂਨ ਨੂੰ ਮੈਨੂੰ ਲਿਖੀ ਚਿੱਠੀ ਵਿੱਚ ਆਪਣੀ ਮਾਨਸਕ ਸਥਿਤੀ ਸਪਸ਼ਟ ਕਰ ਦਿੱਤੀ ਹੈ ਕਿ ਆਪਣੀ ਲਈ ਧੰਨਵਾਦ ਦੇ ਲਫ਼ਜ਼ ਸੁਣ ਕੇ ਕਿਤਨੇ ਖ਼ੁਸ਼ ਹੁੰਦੇ ਹਨ ਇਸੇ ਲਈ ਉਹ ਮੈਥੋਂ ਓਹੀ ਸ਼ਬਦ ਵਾਰ ਵਾਰ ਸੁਣਨ ਲਈ ਹਫਤੇ ਵਿੱਚ ਦੋ ਤਿੰਨ ਵਾਰ ਫ਼ੋਨ ਕਰਦੇ ਰਹਿੰਦੇ ਸਨ ਅਤੇ ਹੁਣ ਵੀ ਮੰਗ ਕਰ ਰਹੇ ਹਨ ਕਿ ਮੈਂ ਉਨ੍ਹਾਂ ਦੀ ਜਾਣਕਾਰੀ ਦਾ ਜ਼ਿਕਰ ਕਿਉਂ ਨਹੀਂ ਕੀਤਾ। ਵੀਰ ਜੀ ਉਸ ਸਮੇਂ ਹੀ ਨਹੀਂ ਜੇ ਅੱਜ ਵੀ ਮੈਨੂੰ ਕੋਈ ਨਵੀਂ ਜਾਣਕਾਰੀ ਦਿਓਗੇ ਤਾਂ ਮੈਂ ਤੁਹਾਡਾ ਉਸੇ ਤਰ੍ਹਾਂ ਹੀ ਧੰਨਵਾਦ ਕਰਦਾ ਰਹਾਂਗਾ। ਪਰ ਤੁਹਾਡੇ ਇਸ ਸੁਝਾਓ ਨਾਲ ਸਹਿਮਤ ਨਹੀਂ ਹਾਂ ਕਿ ਡਾ: ਦਿਲਗੀਰ ਜੀ ਨਾਲ ਫੇਸ ਬੁੱਕ `ਤੇ ਨਿੱਜੀ ਤੌਰ ਹੋ ਰਹੀ ਗੱਲਬਾਤ ਵਿੱਚ ਤੁਹਾਨੂੰ ਕੋਈ ਦਿਲਚਸਪੀ ਨਹੀਂ ਹੈ। ਵੀਰ ਜੀ ਫੇਸ ਬੁੱਕ ਵੀ ਇੱਕ ਮਿੰਨੀ ਵੈੱਬ ਸਾਈਟ ਹੈ, ਫੇਸ ਬੁੱਕ `ਤੇ ਉਸੇ ਮੁੱਦੇ `ਤੇ ਹੋਈ ਗੱਲਬਾਤ (ਜਿਸ ਸਬੰਧੀ ਸਿੱਖ ਮਾਰਗ `ਤੇ ਵੀਚਾਰ ਚਰਚਾ/ਬਹਿਸ ਚੱਲ ਰਹੀ ਹੋਵੇ) ਨੂੰ ਦੋ ਵਿਅਕਤੀਆਂ ਦੀ ਨਿਜੀ ਗੱਲਬਾਤ ਨਹੀਂ ਕਿਹਾ ਜਾ ਸਕਦਾ। ਜੇ ਤੁਸੀਂ ਭਾਈ ਯੋਧ ਸਿੰਘ ਦੀ ਪੁਸਤਕ ਦਾ ਹਵਾਲਾ ਦੇ ਕੇ ਸ: ਚੰਦੀ ਜੀ ਤੋਂ ਸਵਾਲ ਪੁੱਛ ਸਕਦੇ ਹੋ ਤਾਂ ਡਾ: ਦਿਲਗੀਰ ਜੀ ਦਾ ਹਵਾਲਾ ਦੇ ਕੇ ਤੁਹਾਥੋਂ ਸਵਾਲ ਪੁੱਛਣੇ ਕਿਵੇਂ ਗਲਤ ਹਨ? ਕ੍ਰਿਪਾ ਕਰਕੇ ਡਾ: ਢਿੱਲੋਂ ਦਾ ਸਮਰੱਥਨ ਕਰ ਰਹੀ ਸਮੁੱਚੀ ਟੀਮ ਮੇਰੇ ਇਨ੍ਹਾਂ ਸਵਾਲਾਂ ਦੇ ਜਵਾਬ ਦੇਵੇ:-

1. ਜਿਸ ਤਰ੍ਹਾਂ ਪਿਛਲੇ ਕੁੱਝ ਦਹਾਕਿਆਂ ਤੋਂ ਅਕਾਲ ਤਖ਼ਤ ਦੇ ਪੁਜਾਰੀਆਂ ਵਲੋਂ ਕੀਤੀਆਂ ਜਾ ਰਹੀਆਂ ਗੁਰਮਤਿ ਵਿਰੋਧੀ ਕਾਰਵਾਈਆਂ ਦੇ ਅਧਾਰ `ਤੇ ਤੁਸੀਂ ਅਕਾਲ ਤਖ਼ਤ ਦੀ ਹੋਂਦ ਤੋਂ ਹੀ ਮੁਨਕਰ ਹੋਣ ਦੀ ਵਕਾਲਤ ਕਰ ਰਹੇ ਹੋ ਕੀ ਉਸੇ ਤਰ੍ਹਾਂ ਰਾਗਮਾਲਾ ਨੂੰ ਰੱਦ ਕੀਤੇ ਜਾਣ ਦੇ ਅਧਾਰ `ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਕੁੱਝ ਹੋਰ ਬਾਣੀ ਨੂੰ ਵੀ ਰੱਦ ਕਰਨ ਦੇ ਹੱਕ ਵਿੱਚ ਹੋ?

2. ਜਿਸ ਤਰ੍ਹਾਂ ਸਿੱਖ ਮਰਿਆਦਾ ਨੂੰ ਜਨਤਕ ਤੌਰ `ਤੇ ਰੱਦ ਨਾ ਕਰਨ ਵਾਲਿਆਂ ਨੂੰ ਸਵਾਲ ਪੁੱਛੇ ਜਾਂਦੇ ਹਨ ਕਿ ਜਾਪੁ, ਸਵਈਏ, ਕਬਿਯੋਬਾਚ ਚੌਪਈ ਅਤੇ ‘ਪ੍ਰਿਥਮ ਭਗੌਤੀ ਸਿਮਰ ਕੇ’ ਨੂੰ ਕਿਸ ਅਧਾਰ `ਤੇ ਗੁਰੂ ਕ੍ਰਿਤ ਮੰਨਦੇ ਹੋ ਉਸੇ ਤਰ੍ਹਾਂ ਤੁਸੀਂ ਵੀ ਸਪਸ਼ਟ ਕਰੋ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ਼ ਕਿਹੜੀ ਕਿਹੜੀ ਬਾਣੀ ਨੂੰ ਤੁਸੀਂ ਗੁਰਬਾਣੀ ਮੰਨਦੇ ਹੋ ਅਤੇ ਕਿਹੜੀ ਬਾਣੀ ਜਾਂ ਸ਼ਬਦਾਂ `ਤੇ ਸ਼ੰਕਾ ਹੋਣ ਕਰਕੇ ਇਸ ਦੀ ਪੜਚੋਲ ਕਰਨ ਦੇ ਹੱਕ ਵਿੱਚ ਹੋ?

3. ਜੇ ੧੫੦ ਸਾਲ ਤੋਂ ਵੀ ਪਹਿਲਾਂ ਤੋਂ ਰਾਗਮਾਲਾ ਦੇ ਮੁੱਦੇ `ਤੇ ਉੱਠੇ ਵਿਵਾਦ ਅਤੇ ਸਿੱਖ ਮਾਰਗ, ਸਪੋਕਸਮੈਨ ਤੇ ਤੱਤ ਗੁਰਮਤਿ ਪ੍ਰੀਵਾਰ ਵਲੋਂ ਕੀਤੇ ਜਾ ਰਹੇ ਧੂੰਆਂਧਾਰ ਪ੍ਰਚਾਰ ਦੇ ਬਾਵਯੂਦ ਸ: ਸਰਵਜੀਤ ਸਿੰਘ ਅਨੁਸਾਰ ਹਾਲੀ ਵੀ ੯੫% ਸਿੱਖ ਰਾਗਮਾਲਾ ਨੂੰ ਗੁਰਬਾਣੀ ਮੰਨਦੇ ਹਨ ਤਾਂ ਗੁਰੂ ਗ੍ਰੰਥ ਸਾਹਿਬ ਦੀ ਪੜਚੋਲ ਸ਼ੁਰੂ ਕਰਵਾਕੇ ਪੰਥ ਦੀ ਕਿਤਨੀ ਕੁ ਸੇਵਾ ਹੋ ਸਕਦੀ ਹੈ, ਚਾਨਣਾ ਪਾਉਣਾ ਜੀ।

4. ਮੈਂ ਸ: ਸਰਵਜੀਤ ਸਿੰਘ ਵਲੋਂ ਦਿੱਤੇ ਗਏ ੯੫% ਦੇ ਅੰਕੜੇ ਨਾਲ ਵੀ ਸਹਿਮਤ ਨਹੀਂ ਹਾਂ ਕਿਉਂਕਿ ਉਸ ਨੇ ਇਸ ਦਾ ਕੋਈ ਸਬੂਤ ਨਹੀਂ ਦਿੱਤਾ ਕਿ ਇਹ ਅੰਕੜਾ ਕਦੋਂ ਤੇ ਕਿਸ ਵਲੋਂ ਕੀਤੇ ਗਏ ਸਰਵੇ `ਤੇ ਅਧਾਰਤ ਹੈ। ਮੈਂ ਸਮਝਦਾ ਹਾਂ ਕਿ ਜਿਸ ਤਰ੍ਹਾਂ ਸਰਵਜੀਤ ਸਿੰਘ ਜੀ ਦੇ ਇਹ ਅੰਕੜੇ ਬੋਗਸ ਹਨ ਉਸੇ ਤਰ੍ਹਾਂ ਡਾ: ਇਕਬਾਲ ਸਿੰਘ ਦੀਆਂ ਅਕਾਲ ਤਖ਼ਤ ਸਬੰਧੀ ਦਿੱਤੀਆਂ ਦਲੀਲਾਂ ਵੀ ਬੋਗਸ ਹਨ।

5. ਮੈਂ ਸ: ਚੰਦੀ ਦੀ ਇਸ ਦਲੀਲ ਨਾਲ ਵੀ ਸਹਿਮਤ ਨਹੀਂ ਹਾਂ ਕਿ ਸਾਡਾ ਤਿੰਨ ਮਹੀਨਿਆਂ ਵਿੱਚ ਇਸ ਤੇ ਹੀ ਸਹਿਮਤ ਹੋ ਜਾਣਾ ਬੜੀ ਵੱਡੀ ਗੱਲ ਹੈ ਕਿ, ਰਾਗ-ਮਾਲਾ ਗੁਰਬਾਣੀ ਨਹੀਂ ਹੈ। ਮੈਂ ਸਪੱਸਟ ਕਰ ਦੇਣਾ ਚਾਹੁੰਦਾ ਹਾਂ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਚੱਲ ਰਹੀ ਵਿਚਾਰ ਚਰਚਾ `ਚ ਭਾਗ ਲੈਣ ਵਾਲੇ ਇਸ ਤੋਂ ਪਹਿਲਾਂ ਵੀ ਅਤੇ ਹੁਣ ਵੀ ਰਾਗਮਾਲਾ ਨੂੰ ਗੁਰਬਾਣੀ ਨਹੀਂ ਮੰਨਦੇ ਸਨ ਤੇ ਜੇ ਕੋਈ ਗੁਰਮੁਖ ਸਿੰਘ ਵਰਗਾ ਇਸ ਨੂੰ ਗੁਰਬਾਣੀ ਮੰਨਦਾ ਸੀ ਤਾਂ ਮੇਰੇ ਖ਼ਿਆਲ ਵਿੱਚ ਉਸ ਵਿੱਚ ਹੁਣ ਵੀ ਕੋਈ ਫਰਕ ਨਹੀਂ ਪਿਆ ਹੋਣਾ।

6. ਮੈਂ ਸ: ਚੰਦੀ ਜੀ ਦੀ ਇਸ ਸਲਾਹ ਨਾਲ ਸਹਿਮਤ ਹਾਂ ਕਿ ਅਜਿਹੀਆਂ ਬਹਿਸਾਂ ਨਾਲ, ਨਾ ਤਾਂ ਪੰਥ ਦਾ ਕੁੱਝ ਭਲਾ ਹੋਣਾ ਹੈ, ਅਤੇ ਨਾ ਹੀ ਕਿਸੇ ਸਿੱਖ ਦਾ ਕੋਈ ਵਿਅਕਤੀਗਤ ਭਲਾ ਹੋਣ ਵਾਲਾ ਹੈ। ਮੈਂ ਸ: ਗੁਰਸ਼ਰਨ ਸਿੰਘ ਦੀ ਇਸ ਦਲੀਲ ਨਾਲ ਵੀ ਸਹਿਮਤ ਹਾਂ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਹੋਂਦ ਬਾਰੇ ਕਈ ਮਹੀਨਿਆਂ ਤੋਂ ਚੱਲ ਰਹੀ ਵਿਚਾਰ ਨਾਲੋਂ, ਜੇ ਇਸਦੇ ਅਜੋਕੇ ਪ੍ਰਬੰਧਕੀ ਢਾਂਚੇ ਵਿੱਚ ਸੁਧਾਰ ਕਰਨ ਬਾਰੇ ਵਿਚਾਰ ਹੁੰਦੀ ਤਾਂ ਸ਼ਾਇਦ ਸਿੱਖ ਕੌਮ ਨੂੰ ਕੁੱਝ ਫਾਇਦਾ ਹੁੰਦਾ। ਬਾਕੀ ਪਾਠਕ ਵੀ ਜੇ ਇਸ ਸਬੰਧੀ ਆਪਣੀ ਰਾਇ ਤੋਂ ਜਾਣੂ ਕਰਵਾ ਦੇਣ ਤਾਂ ਕਿਸੇ ਨਤੀਜੇ `ਤੇ ਪਹੁੰਚਣਾ ਸੌਖਾ ਹੋ ਜਾਵੇਗਾ।

7. ਮੈ ਸ: ਸਰਵਜੀਤ ਸਿੰਘ ਵਲੋਂ ਕੱਢੇ ਇਸ ਨਤੀਜੇ ਨਾਲ ਵੀ ਪੂਰੀ ਤਰ੍ਹਾਂ ਸਹਿਮਤ ਹਾਂ ਕਿ ਉਹ ਮੈਥੋਂ ਕੁੱਝ ਵੀ ਨਵਾਂ ਨਹੀ ਸਿੱਖ ਸਕਦੇ ਕਿਉਂਕਿ ਮੈਂ ਵੀ ਸਮਝ ਚੁੱਕਾ ਹਾਂ ਕਿ ਉਹ ਕੁੱਝ ਸਿੱਖਣ ਲਈ ਨਹੀਂ ਬਲਕਿ ਸਿਖਾਉਣ ਲਈ ਹੀ ਬਹਿਸ ਕਰ ਰਹੇ ਹਨ। ਜੇ ਪਾਠਕਾਂ ਦੇ ਵੀਚਾਰ ਕੁੱਝ ਹੋਰ ਤਰ੍ਹਾਂ ਦੇ ਹਨ ਤਾਂ ਉਨ੍ਹਾਂ ਦੀ ਸਲਾਹ ਅਤੇ ਵੀਚਾਰ ਰਾਹੀਂ ਮੈਂ ਆਪਣੇ ਕੱਢੇ ਨਤੀਜੇ ਵਿੱਚ ਸੋਧ ਕਰਨ ਲਈ ਵੀ ਤਿਆਰ ਹਾਂ ਜੀ।

8. ਡਾ: ਢਿੱਲੋਂ ਤੋਂ ਜੇ ਕੋਈ ਪਾਠਕ ਉਨ੍ਹਾਂ ਸ੍ਰੋਤਾਂ ਦੀ ਮੰਗ ਕਰਦਾ ਹੈ ਜਿਨ੍ਹਾਂ ਦੇ ਅਧਾਰ `ਤੇ ਉਸ ਨੇ ਆਪਣਾ ਸਿੱਟਾ ਕੱਢਿਆ ਹੈ ਤਾਂ ਇਹ ਉਸ ਨੂੰ ਛੱਜ ਵਿੱਚ ਪਾ ਕੇ ਛੱਟਣਾ ਕਿਵੇਂ ਕਿਹਾ ਜਾ ਸਕਦਾ ਹੈ ਜੀ?

ਧੰਨਵਾਦ ਜੀ

ਕਿਰਪਾਲ ਸਿੰਘ ਬਠਿੰਡਾ

੯੧ ੮੫੫੪ ੮੦੭੯੭

**************************************************************************

ਆਮ ਬੰਦਾ ਸੋਨਾ ਇਕੱਠਾ ਕਰੇ ਤਾਂ ਗੱਲ ਸਮਝ ਆਉਂਦੀ ਹੈ ਪਰ ਅਜੋਕੇ ਅਖੌਤੀ ਭਗਵਾਨਾਂ ਬਾਰੇ ਕੀ ਕਹੀਏ? : ਭਾਈ ਜਗਤਾਰ ਸਿੰਘ

ਦੁਨੀਆਂ ਨੇ ਵੇਖ ਲਿਆ ਹੈ ਕਿ ਇਹ ਇਕੱਤਰ ਕੀਤਾ ਸੋਨਾ ਚਾਂਦੀ ਤੇ ਧਨ ਪਦਾਰਥਾਂ ਵਿੱਚੋਂ ਕੁੱਝ ਵੀ ਉਸ ਦੇ ਸਾਥ ਨਹੀਂ ਗਿਆ ਤੇ ਪਿੱਛੇ ਵੀ ਝਗੜੇ ਹੀ ਛੱਡ ਗਿਆ। ਉਸ ਦਾ ਇੱਕ ਚੇਲਾ ਕਹਿ ਰਿਹਾ ਹੈ ਕਿ ਉਸ ਦਾ ਗੁਰੂ ਉਸ ਦੇ ਨਾਮ ਵਸੀਹਤ ਕਰ ਗਿਆ ਸੀ, ਭਤੀਜਾ ਕਹਿ ਰਿਹਾ ਹੈ ਕਿ ਉਹ ਆਪਣੇ ਚਾਚੇ ਦੀ ਜਾਇਦਾਦ ਦਾ ਕਨੂੰਨੀ ਵਾਰਸ ਹੈ ਤੇ ਸਰਕਾਰ ਕਹਿ ਰਹੀ ਹੈ ਕਿ ਇਹ ਕੌਮੀ ਜਾਇਦਾਦ ਹੈ ਇਸ ਲਈ ਇਸ ਦੀ ਮਾਲਕ ਸਰਕਾਰ ਹੈ। ਇਹ ਝਗੜੇ ਹੀ ਤਾਂ ਹੈ ਹੋਰ ਕੀ ਹੈ?

ਬਠਿੰਡਾ, ੧੮ ਜੂਨ (ਕਿਰਪਾਲ ਸਿੰਘ): ਆਮ ਬੰਦਾ ਸੋਨਾ ਇਕੱਠਾ ਕਰੇ ਤਾਂ ਗੱਲ ਸਮਝ ਆਉਂਦੀ ਹੈ ਕਿ ਉਸ ਨੂੰ ਸਮਝ ਨਹੀਂ ਕਿ ਇਹ ਕੱਚਾ ਧਨ ਹੈ ਤੇ ਹਮੇਸ਼ਾਂ ਲਈ ਨਾਲ ਨਿਭਣ ਵਾਲਾ ਨਹੀਂ ਹੈ ਪਰ ਆਪਣੇ ਆਪ ਨੂੰ ਭਗਵਾਨ ਅਖਵਾਉਣ ਵਾਲਾ ਵੀ ਜੇ ਸਾਰੀ ਉਮਰ ਸੋਨਾ ਹੀ ਇੱਕੱਠਾ ਕਰਦਾ ਫਿਰੇ ਤਾਂ ਉਸ ਬਾਰੇ ਕੀ ਕਿਹਾ ਜਾਵੇ? ਇਹ ਸ਼ਬਦ ਤਖ਼ਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਕਥਾ ਕਰਦਿਆਂ ਅੱਜ ਸਵੇਰੇ ਕਥਕਾਰ ਭਾਈ ਜਗਤਾਰ ਸਿੰਘ ਨੇ ਕਹੇ ਜਿਸ ਦਾ ਸਿੱਧਾ ਪ੍ਰਸਾਰਣ ਫਾਸਟ ਵੇ ਟੀਵੀ ਚੈਨਲ `ਤੇ ਹੋ ਰਿਹਾ ਸੀ। ਉਨ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਫ਼ੁਰਮਾਨ ‘ਜੋ ਨਰੁ ਦੁਖ ਮੈ ਦੁਖੁ ਨਹੀ ਮਾਨੈ॥ ਸੁਖ ਸਨੇਹੁ ਅਰੁ ਭੈ ਨਹੀ ਜਾ ਕੈ ਕੰਚਨ ਮਾਟੀ ਮਾਨੈ॥ ੧॥ ਰਹਾਉ॥’ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਸ ਸ਼ਬਦ ਵਿੱਚ ਗੁਰੂ ਸਾਹਿਬ ਜੀ ਸਮਝਾ ਰਹੇ ਹਨ ਕਿ ਹੇ ਭਾਈ! ਜੇਹੜਾ ਮਨੁੱਖ ਦੁੱਖਾਂ ਵਿੱਚ ਘਬਰਾਂਦਾ ਨਹੀਂ, ਜਿਸ ਮਨੁੱਖ ਦੇ ਹਿਰਦੇ ਵਿੱਚ ਸੁਖਾਂ ਨਾਲ ਮੋਹ ਨਹੀਂ, ਅਤੇ (ਕਿਸੇ ਕਿਸਮ ਦੇ) ਡਰ ਨਹੀਂ, ਜੇਹੜਾ ਮਨੁੱਖ ਸੋਨੇ ਨੂੰ ਮਿੱਟੀ (ਸਮਾਨ) ਸਮਝਦਾ ਹੈ (ਉਸ ਦੇ ਅੰਦਰ ਪਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ)। ਭਾਈ ਜਗਤਾਰ ਸਿੰਘ ਨੇ ਕਿਹਾ ਜਿਸ ਮਨੁੱਖ ਨੂੰ ਸੁੱਖਾਂ ਨਾਲ ਮੋਹ ਹੈ ਤੇ ਦੁਖਾਂ ਨੂੰ ਵੇਖ ਕੇ ਘਬਰਾ ਜਾਂਦਾ ਹੈ ਉਹ ਹੀ ਇਨ੍ਹਾਂ ਦੁਖਾਂ ਤੋਂ ਬਚਣ ਲਈ ਇਸ ਉਮੀਦ ਵਿੱਚ ਸੋਨਾ ਤੇ ਧਨ ਪਦਾਰਥ ਇਕੱਠਾ ਕਰਦਾ ਹੈ ਕਿ ਦੁੱਖਾਂ ਵਿੱਚ ਔਖੇ ਸਮੇਂ ਇਹ ਕੰਮ ਆਵੇਗਾ ਤੇ ਇਸ ਨਾਲ ਸੁੱਖ ਮਿਲਣਗੇ ਪਰ ਜਿਨ੍ਹਾਂ ਨੂੰ ਗੁਰੂ ਦੇ ਉਪਦੇਸ਼ ਰਾਹੀਂ ਇਹ ਸਮਝ ਆ ਜਾਵੇ ਕਿ ਇਹ ਕੱਚਾ ਧਨ ਹੈ, ਇਹ ਹਮੇਸ਼ਾਂ ਨਾਲ ਨਿਭਣ ਵਾਲਾ ਨਹੀਂ ਹੈ ਇਹ ਧਨ ਨਾ ਕਿਸੇ ਦੇ ਸਾਥ ਗਿਆ ਹੈ ਅਤੇ ਨਾ ਹੀ ਕਿਸੇ ਦੇ ਸਾਥ ਜਾਵੇਗਾ, ਉਨ੍ਹਾਂ ਨੂੰ ਸੋਨਾ ਮਿੱਟੀ ਦੇ ਸਮਾਨ ਹੀ ਦਿਸਦਾ ਹੈ ਭਾਵ ਸੋਨੇ ਤੇ ਮਿੱਟੀ ਵਿੱਚ ਕੋਈ ਅੰਤਰ ਨਹੀਂ ਦਿੱਸਦਾ, ਇਸ ਲਈ ਉਹ ਸੋਨਾ ਇਕੱਠਾ ਕਰਨ ਵਿੱਚ ਆਪਣੀ ਅਮੋਲਕ ਜਿੰਦਗੀ ਖਰਾਬ ਨਹੀਂ ਕਰਦਾ। ਉਨ੍ਹਾਂ ਕਿਹਾ ਕਿ ਸਾਰੇ ਧਰਮ ਪ੍ਰਚਾਰਕ ਇਸ ਦਾ ਪ੍ਰਚਾਰ ਵੀ ਕਰਦੇ ਹਨ ਕਿ ਅੱਗੇ ਕੋਈ ਚੀਜ਼ ਨਾਲ ਨਹੀਂ ਜਾਣੀ ਪਰ ਇਸ ਦੇ ਬਾਵਯੂਦ ਪਿੱਛੇ ਜਿਹੇ ਜਿਸ ਸਬੰਧੀ ਕਿਹਾ ਜਾਂਦਾ ਸੀ ਕਿ ਇਸ ਸਦੀ ਦਾ ਭਗਵਾਨ (ਬਾਬਾ ਸਾਂਈ ਦਾਸ) ਇਸ ਦੁਨੀਆਂ ਨੂੰ ਛੱਡ ਗਿਆ ਹੈ, ਉਸ ਦੀ ੪ ਹਜ਼ਾਰ ਕਰੋੜ ਰੁਪਏ ਦੀ ਜਾਇਦਾਦ ਤਾਂ ਪਹਿਲਾਂ ਹੀ ਐਲਾਨੀ ਗਈ ਹੈ ਪਰ ਹੁਣ ਉਸ ਦੇ ਨਿੱਜੀ ਕਮਰੇ ਜਿਸ ਵਿੱਚ ਉਸ ਖ਼ੁਦ ਅਤੇ ਉਸ ਦੇ ਇੱਕ ਨਿੱਜੀ ਵਿਸ਼ਵਾਸ਼ਪਾਤਰ ਚੇਲੇ ਤੋਂ ਬਗੈਰ ਹੋਰ ਕਿਸੇ ਨੂੰ ਦਾਖ਼ਲ ਹੋਣ ਦੀ ਆਗਿਆ ਨਹੀਂ ਸੀ ਉਹ ਪਿਛਲੇ ਦਿਨੀ ਖੋਲ੍ਹਿਆ ਗਿਆ ਤਾਂ ਉਸ ਵਿੱਚੋਂ ੯੫ ਕਿੱਲੋ ਸੋਨਾ, ੩੦੭ ਕਿਲੋ ਚਾਂਦੀ ਤੇ ਕਰੋੜਾਂ ਰੁਪਏ ਦੀ ਨਕਦੀ ਨਿਕਲੀ। ਐਡੀ ਵੱਡੀ ਜਾਇਦਾਦ ਅਤੇ ਖ਼ਜ਼ਾਨੇ ਨੂੰ ਵੇਖ ਕੇ ਤਾਂ ਲਗਦਾ ਹੈ ਕਿ ਉਹ ਖ਼ੁਦ ਹੀ ਅਸਲ ਸੁਖਾਂ ਦੇ ਖ਼ਜ਼ਾਨੇ ਦੀ ਸਾਰ ਨਹੀਂ ਜਾਣ ਸਕਿਆ ਤੇ ਆਮ ਆਦਮੀਆਂ ਦੀ ਸੋਚ ਤੋਂ ਉਸ ਦਾ ਸਤਰ ਕੋਈ ਵਖਰਾ ਨਹੀਂ ਸੀ ਇਸੇ ਕਾਰਣ ਉਹ ਉਸ ਦੇਸ਼ ਵਿੱਚ ਸੋਨੇ ਦੇ ਕੋਠੇ ਹੀ ਭਰਦਾ ਰਿਹਾ ਜਿਸ ਦੇਸ਼ ਵਿੱਚ ਕਰੋੜਾਂ ਬੰਦੇ ਭੁੱਖੇ ਸੌਂਦੇ ਹਨ, ਤਾਂ ਉਹ ਕਾਹਦਾ ਭਗਵਾਨ ਹੋਇਆ। ਉਸ ਨੂੰ ਤਾਂ ਗੁਰੂ ਕਹਿਣ ਨੂੰ ਵੀ ਦਿਲ ਨਹੀਂ ਕਰਦਾ ਕਿਉਂਕਿ ਗੁਰੁ ਦੀ ਸਿੱਖਿਆ ਤਾਂ ਉਸ ਦੇ ਆਪਣੇ ਨੇੜ ਦੀ ਨਹੀਂ ਲੰਘੀ। ਭਾਈ ਜਗਤਾਰ ਸਿੰਘ ਨੇ ਕਿਹਾ ਸਾਰੀ ਦੁਨੀਆਂ ਨੇ ਵੇਖ ਲਿਆ ਹੈ ਕਿ ਇਹ ਇਕੱਤਰ ਕੀਤਾ ਸੋਨਾ ਚਾਂਦੀ ਤੇ ਧਨ ਪਦਾਰਥਾਂ ਵਿੱਚੋਂ ਕੁੱਝ ਵੀ ਉਸ ਦੇ ਸਾਥ ਨਹੀਂ ਗਿਆ ਤੇ ਪਿੱਛੇ ਵੀ ਝਗੜੇ ਹੀ ਛੱਡ ਗਿਆ। ਉਸ ਦਾ ਇੱਕ ਚੇਲਾ ਕਹਿ ਰਿਹਾ ਹੈ ਕਿ ਉਸ ਦਾ ਗੁਰੂ ਉਸ ਦੇ ਨਾਮ ਵਸੀਹਤ ਕਰ ਗਿਆ ਸੀ, ਭਤੀਜਾ ਕਹਿ ਰਿਹਾ ਹੈ ਕਿ ਉਹ ਆਪਣੇ ਚਾਚੇ ਦੀ ਜਾਇਦਾਦ ਦਾ ਕਨੂੰਨੀ ਵਾਰਸ ਹੈ ਤੇ ਸਰਕਾਰ ਕਹਿ ਰਹੀ ਹੈ ਕਿ ਇਹ ਕੌਮੀ ਜਾਇਦਾਦ ਹੈ ਇਸ ਲਈ ਇਸ ਦੀ ਮਾਲਕ ਸਰਕਾਰ ਹੈ। ਉਨ੍ਹਾਂ ਕਿਹਾ ਕਿ ਇਹ ਝਗੜੇ ਹੀ ਤਾਂ ਹਨ ਹੋਰ ਕੀ ਹੈ?

*******************************************************

ਨਾਨਕਸ਼ਾਹੀ ਕੈਲੰਡਰ `ਚ ਸੋਧਾਂ ਦਾ ਮਾਮਲਾ ਜੁਡੀਸ਼ਲ ਕਮਿਸ਼ਨ ਕੋਲ ਪੁੱਜਿਆ
ਜਨਰਲ ਹਾਊਸ ਵੱਲੋਂ ਪਾਸ ਕੀਤੇ ਗਏ ਮਤੇ ਨੂੰ ਅੰਤ੍ਰਿੰਗ ਕਮੇਟੀ ਵੱਲੋਂ ਰੱਦ ਨਹੀਂ ਕੀਤਾ ਜਾ ਸਕਦਾ: ਪਟੀਸ਼ਨਕਰਤਾ ਭਾਈ ਬਲਦੇਵ ਸਿੰਘ ਸਿਰਸਾ
ਕੇਸ ਦੀ ਸੁਣਵਾਈ ੨੧ ਜੁਲਾਈ ਨੂੰ
ਬਠਿੰਡਾ, ੧੮ ਜੂਨ (ਕਿਰਪਾਲ ਸਿੰਘ): ਨਾਨਕਸ਼ਾਹੀ ਕੈਲੰਡਰ `ਚ ਕੀਤੀਆਂ ਗਈਆਂ ਗੈਰ ਸੰਵਿਧਾਨ ਅਤੇ ਗੈਰ ਵਿਧਾਨਕ ਸੋਧਾਂ ਦਾ ਜਿੱਥੇ ਹੁਣ ਤੱਕ ਪੰਥ ਦੇ ਵੱਡੇ ਹਿੱਸੇ ਵਲੋਂ ਭਾਰੀ ਵਿਰੋਧ ਕੀਤਾ ਜਾ ਰਿਹਾ ਸੀ ਉੱਥੇ ਹੁਣ ਇਹ ਮਾਮਲਾ ਸਿੱਖ ਗੁਰਦੁਆਰਾ ਜੁਡੀਸ਼ਲ ਕਮਿਸ਼ਨ ਕੋਲ ਪੁੱਜ ਗਿਆ ਹੈ। ਇਹ ਪਟੀਸ਼ਨ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਆਗੂ ਸ੍ਰੀ ਬਲਦੇਵ ਸਿੰਘ ਸਿਰਸਾ ਵੱਲੋਂ ਸਿੱਖ ਗੁਰਦੁਆਰਾ ਐਕਟ ੧੯੨੫ ਤਹਿਤ ਸਿੱਖ ਗੁਰਦੁਆਰਾ ਜੁਡੀਸ਼ਲ ਕਮਿਸ਼ਨ ਅੱਗੇ ਆਪਣੇ ਵਕੀਲ ਐਮ. ਐਸ. ਰੰਧਾਵਾ ਰਾਹੀਂ ਦਾਇਰ ਕੀਤੀ ਹੈ। ਭਾਈ ਸਿਰਸਾ ਨੇ ਫ਼ੋਨ `ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਲੰਡਰ ਵਿੱਚ ਕੀਤੀਆਂ ਗਈਆਂ ਸੋਧਾਂ ਨੂੰ ਦਿੱਤੀ ਗਈ ਚੁਣੌਤੀ ਨੂੰ ਜੁਡੀਸ਼ਲ ਕਮਿਸ਼ਨ ਨੇ ਵਿਚਾਰ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਸਕੱਤਰ ਤੇ ੨੦੧੦ ਦੀ ਅੰਤ੍ਰਿੰਗ ਕਮੇਟੀ ਦੇ ਮੈਂਬਰਾਂ ਨੂੰ ਸੰਮਨ ਜਾਰੀ ਕਰਦਿਆਂ ਕੇਸ ਦੀ ਅਗਲੀ ਸੁਣਵਾਈ ਲਈ ੨੧ ਜੁਲਾਈ ਦੀ ਤਰੀਕ ਨਿਰਧਾਰਤ ਕੀਤੀ ਹੈ। ਜਾਣਕਾਰੀ ਦਿੰਦਿਆਂ ਭਾਈ ਸਿਰਸਾ ਨੇ ਦੱਸਿਆ ਕਿ ਇਸ ਕੇਸ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ, ਸਕੱਤਰ ਸ੍ਰੀ ਦਲਮੇਘ ਸਿੰਘ ਤੇ ੨੦੧੦ ਦੀ ਅੰਤ੍ਰਿੰਗ ਕਮੇਟੀ ਦੇ ਮੈਂਬਰਾਂ, ਜਿਨ੍ਹਾਂ ਨੇ ਕੈਲੰਡਰ ਵਿੱਚ ਕੀਤੀਆਂ ਸੋਧਾਂ ਨੂੰ ਪ੍ਰਵਾਨਗੀ ਦਿੱਤੀ ਸੀ, ਨੂੰ ਧਿਰ ਬਣਾਇਆ ਗਿਆ ਹੈ। ਪਟੀਸ਼ਨ ਵਿੱਚ ਸ਼ਿਕਾਇਤਕਰਤਾ ਨੇ ਆਖਿਆ ਕਿ ਮੂਲ ਨਾਨਕਸ਼ਾਹੀ ਕੈਲੰਡਰ ਨੂੰ ੨੦੦੩ ਵਿੱਚ ਸ਼੍ਰੋਮਣੀ ਕਮੇਟੀ ਦੇ ਜਨਰਲ ਹਾਊਸ ਵੱਲੋਂ ਮਤਾ ਪਾਸ ਕਰਕੇ ਪ੍ਰਵਾਨਗੀ ਦਿੱਤੇ ਜਾਣ ਤੋਂ ਬਾਅਦ ਸਿੰਘ ਸਾਹਿਬਾਨ ਵੱਲੋਂ ਲਾਗੂ ਕੀਤਾ ਗਿਆ ਸੀ। ਇਹ ਕੈਲੰਡਰ ਤਿਆਰ ਕਰਨ ਵਿੱਚ ਸਿੱਖ ਵਿਦਵਾਨ ਪਾਲ ਸਿੰਘ ਪੁਰੇਵਾਲ ਨੂੰ ਕਈ ਸਾਲ ਲੱਗ ਗਏ ਸਨ। ੧੯੯੭ ਤੋਂ ਬਾਅਦ ਇਸ ਨੂੰ ਲਾਗੂ ਕਰਨ ਲਈ ਲਗਾਤਾਰ ਯਤਨ ਕੀਤੇ ਗਏ। ਇਸ ਸਬੰਧ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਵੀ ਮਾਹਰਾਂ ਦੀ ਕਮੇਟੀ ਬਣਾਈ ਗਈ ਸੀ। ਇਸ ਕਮੇਟੀ ਵੱਲੋਂ ਵੱਖ-ਵੱਖ ਸਿੱਖ ਜਥੇਬੰਦੀਆਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਵੱਡੇ ਪੱਧਰ `ਤੇ ਸਹਿਮਤੀ ਉਪਰੰਤ ਇਹ ਮਾਮਲਾ ਅੰਤ੍ਰਿੰਗ ਕਮੇਟੀ ਕੋਲ ਭੇਜਿਆ ਗਿਆ ਸੀ। ਅੰਤ੍ਰਿੰਗ ਕਮੇਟੀ ਦੀ ਪ੍ਰਵਾਨਗੀ ਉਪਰੰਤ ਸ਼੍ਰੋਮਣੀ ਕਮੇਟੀ ਦੇ ਜਨਰਲ ਹਾਊਸ ਵੱਲੋਂ ਇਸ ਨੂੰ ਪ੍ਰਵਾਨਗੀ ਦਿੱਤੀ ਗਈ ਸੀ। ਇਹ ਕੈਲੰਡਰ ਲੰਮੇ ਸਮੇਂ ਦੀ ਮਿਹਨਤ ਉਪਰੰਤ ਤਿਆਰ ਹੋਇਆ ਸੀ, ਜਿਸ ਨੂੰ ਆਰਐੱਸਐੱਸ ਦੇ ਕੁੱਝ ਹੱਥਟੋਕੇ ਡੇਰੇਦਾਰਾਂ ਨੂੰ ਛੱਡ ਕੇ ਸਮੂਹ ਸਿੱਖ ਜਥੇਬੰਦੀਆਂ ਨੇ ਸਹਿਮਤੀ ਦਿੱਤੀ ਸੀ। ਪਰ ਜਨਵਰੀ ੨੦੧੦ ਵਿੱਚ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੇ ਮਤਾ ਨੰਬਰ ੧੦੫ ਰਾਹੀਂ ਪੁਰਾਣੇ ਕੈਲੰਡਰ ਨੂੰ ਰੱਦ ਕਰਦਿਆਂ ਇਸ ਵਿੱਚ ਕੀਤੀਆਂ ਸੋਧਾਂ ਨੂੰ ਪ੍ਰਵਾਨਗੀ ਦੇ ਦਿੱਤੀ। ਪਟੀਸ਼ਨਕਰਤਾ ਨੇ ਦਾਅਵਾ ਕੀਤਾ ਕਿ ਜਨਰਲ ਹਾਊਸ ਵੱਲੋਂ ਪਾਸ ਕੀਤੇ ਗਏ ਮਤੇ ਨੂੰ ਅੰਤ੍ਰਿੰਗ ਕਮੇਟੀ ਵੱਲੋਂ ਰੱਦ ਨਹੀਂ ਕੀਤਾ ਜਾ ਸਕਦਾ ਅਤੇ ਕਿਸੇ ਵੀ ਸੋਧ ਨੂੰ ਅੰਤਿਮ ਪ੍ਰਵਾਨਗੀ ਜਨਰਲ ਹਾਊਸ ਵੱਲੋਂ ਦਿੱਤੀ ਜਾਂਦੀ ਹੈ। ਪਰ ਇਸ ਮਾਮਲੇ ਵਿੱਚ ਸੋਧਿਆ ਹੋਇਆ ਨਾਨਕਸ਼ਾਹੀ ਕੈਲੰਡਰ ਜਨਰਲ ਹਾਊਸ ਵਿੱਚ ਪੇਸ਼ ਹੀ ਨਹੀਂ ਕੀਤਾ ਗਿਆ। ਇਸ ਲਈ ਇਸ ਮਤੇ ਨੂੰ ਗ਼ੈਰ-ਕਾਨੂੰਨੀ ਐਲਾਨਿਆ ਜਾਵੇ। ਉਨ੍ਹਾਂ ਦੋਸ਼ ਲਾਇਆ ਕਿ ਹਾਕਮ ਧਿਰ ਦੇ ਆਗੂਆਂ ਨੇ ਆਪਣੀਆਂ ਤਾਕਤਾਂ ਦੀ ਦੁਰਵਰਤੋਂ ਕਰਦਿਆਂ ਇਸ ਵਿੱਚ ਸੋਧਾਂ ਕੀਤੀਆਂ ਹਨ। ਇਸ ਲਈ ਇਨ੍ਹਾਂ ਨੂੰ ਪੰਜ ਸਾਲ ਲਈ ਆਯੋਗ ਕਰਾਰ ਦਿੱਤਾ ਜਾਵੇ। ਉਨ੍ਹਾਂ ਅਦਾਲਤ ਕੋਲੋਂ ਅੰਤਰਿਮ ਰਾਹਤ ਮੰਗਦਿਆਂ ਅਪੀਲ ਕੀਤੀ ਹੈ ਕਿ ਪ੍ਰਧਾਨ, ਸਕੱਤਰ ਅਤੇ ਹੋਰ ਸਾਰੇ ਵਿਅਕਤੀਆਂ ਦੇ ਕੰਮਕਾਜ ਕਰਨ `ਤੇ ਰੋਕ ਲਾਈ ਜਾਵੇ ਅਤੇ ਮਤਾ ਨੰਬਰ ੧੦੫ `ਤੇ ਵੀ ਰੋਕ ਲਾਈ ਜਾਵੇ। ਸ੍ਰੀ ਸਿਰਸਾ ਨੇ ਦੋਸ਼ ਲਾਇਆ ਕਿ ਹਾਕਮ ਧਿਰ ਨੇ ਸਿੱਖਾਂ ਦੀ ਪਛਾਣ ਨਾਲ ਸਬੰਧਤ ਮੂਲ ਨਾਨਕਸ਼ਾਹੀ ਕੈਲੰਡਰ ਵਿੱਚ ਸੋਧਾਂ ਕਰਕੇ ਇਸ ਦੀ ਹੋਂਦ ਖ਼ਤਮ ਕਰ ਦਿੱਤੀ ਹੈ ਅਤੇ ਇਸ ਨੂੰ ਬਿਕਰਮੀ ਕੈਲੰਡਰ ਨਾਲ ਰਲਗਡ ਕਰ ਦਿੱਤਾ ਹੈ।
ਇਸ ਪਟੀਸ਼ਨ `ਤੇ ਵਿਚਾਰ ਕਰਨ ਉਪਰੰਤ ਜੁਡੀਸ਼ਲ ਕਮਿਸ਼ਨ ਦੇ ਚੇਅਰਮੈਨ ਐਮ. ਐਸ. ਬਰਾੜ ਤੇ ਉਨ੍ਹਾਂ ਦੇ ਸਹਿਯੋਗੀਆਂ ਵੱਲੋਂ ਪ੍ਰਧਾਨ, ਸਕੱਤਰ ਤੇ ਹੋਰਨਾਂ ਨੂੰ ਸੰਮਨ ਜਾਰੀ ਕਰਦਿਆਂ ਇਸ ਕੇਸ ਦੀ ਅਗਲੀ ਸੁਣਵਾਈ ਲਈ ੨੧ ਜੁਲਾਈ ਨਿਰਧਾਰਤ ਕੀਤੀ ਗਈ ਹੈ।


(17/06/11)
ਪ੍ਰਤਿਪਾਲ ਸਿੰਘ

ਗੁਰਿੰਦਰ ਸਿੰਘ ਪਾਲ ਜੀ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਆਪ ਦਾ ਸਿੱਖ ਮਾਰਗ ਤੇ ਲੇਖ ਪੜਿਆ। ਆਪ ਨੇ ਕਾਫੀ ਮਿਹਨਤ ਨਾਲ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਡਾ. ਇਕਬਾਲ ਸਿੰਘ ਢਿਲੋਂ ਅਤੇ ਅਮਰ ਜੀਤ ਸਿੰਘ ਚੰਦੀ ਦਾ, ਅਕਾਲ ਤਖਤ ਬਾਰੇ ਨਜ਼ਰੀਆ ਇਕੋ ਹੈ। ਫਿਰ ਸਵਾਲ ਕੀਤਾ ਹੈ ਕਿ ਇੱਕ ਦੀ ਆਲੋਚਨਾ ਕਿਉਂ ਹੋ ਰਹੀ ਹੈ? ਦੂਸਰੇ ਦੀ ਕਿਉਂ ਨਹੀਂ?
ਪਾਲ ਜੀ, ਜਾਂ ਤਾਂ ਤੁਸੀਂ ਦੋਵਾਂ ਦੇ ਨਜ਼ਰੀਏ ਨੂੰ ਸਮਝੇ ਹੀ ਨਹੀਂ, ਜਾਂ ਇਸ ਪੱਖ ਨੂੰ ਜਾਣ ਬੁਝ ਕੇ ਅਣਗੌਲਿਆਂ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਡਾ. ਇਕਬਾਲ ਸਿੰਘ ਦਾ ਨਜ਼ਰੀਆ ਹੈ ਕਿ, ਗੁਰੂ ਹਰਿਗੋਬਿੰਦ ਜੀ ਨੇ ਜੋ ਮਕਾਨ ਬਣਾਇਆ ਸੀ, ਉਹ ਗੁਰੂ ਸਾਹਿਬ ਦੇ ਉਸ ਥਾਂ ਤੋਂ ਜਾਣ ਦੇ ਨਾਲ ਹੀ ਬੇਕਾਰ ਹੋ ਕੇ ਅਲੋਪ ਹੋ ਗਿਆ ਸੀ, ਉਸ ਦੀ ਕੋਈ ਮਹੱਤਤਾ ਨਹੀਂ ਰਹਿ ਗਈ। ਉਸ ਘਰ ਵਿੱਚ ਹੁਣ ਕੁੱਝ ਵੀ ਸੁਧਾਰ ਨਹੀਂ ਕੀਤਾ ਜਾ ਸਕਦਾ। ਇਸ ਲਈ ਉਸ ਨੂੰ ਅਬਾਲਸ਼ ਕਰ ਦੇਣਾ ਚਾਹੀਦਾ ਹੈ, ਭੰਨ ਤੋੜ ਕੇ ਉਸ ਦਾ ਖੁਰਾ ਖੋਜ ਮਿਟਾ ਦੇਣਾ ਚਾਹੀਦਾ ਹੈ।
ਜਦ ਕਿ ਅਮਰਜੀਤ ਸਿੰਘ ਚੰਦੀ ਦਾ ਨਜ਼ਰੀਆਂ ਹੈ ਕਿ ਉਹ ਘਰ ਬੇਕਾਰ ਨਹੀਂ ਹੋ ਗਿਆ, ਉਸ ਦੀ ਅੱਜ ਵੀ ਉਹੀ ਮਹੱਤਤਾ ਹੈ, ਜੋ ਗੁਰੂ ਹਰਿਗੋਬਿੰਦ ਜੀ ਵਲੋਂ ਉਸਾਰਨ ਵੇਲੇ ਸੀ। ਉਸ ਵਿੱਚ ਗੰਦ ਪੈਣ ਨਾਲ, ਉਸ ਦਾ ਕੁੱਝ ਪਲਸਤਰ ਝੜ ਗਿਆ ਹੈ, ਕੁੱਝ ਰੰਗ ਖਰਾਬ ਹੋ ਗਿਆ ਹੈ। ਏਨਾ ਨੁਕਸ ਪੈਣ ਨਾਲ ਕੋਈ ਆਪਣਾ ਘਰ ਹੀ ਨਹੀਂ ਢਾ ਦਿੰਦਾ। ਉਸ ਦੀ ਸਫਾਈ ਕਰ ਕੇ, ਪਲਸਤਰ ਠੀਕ ਕਰ ਕੇ, ਰੰਗ ਕਰ ਕੇ ਮੁੜ ਕੰਮ ਲਾਇਕ ਬਣਾਇਆ ਜਾ ਸਕਦਾ ਹੈ, ਇਹ ਕੰਮ ਕਰ ਲੈਣਾ ਚਾਹੀਦਾ ਹੈ ਭਾਵ ਜਿਹੜਾ ਰਾਜਨੀਤਿਕ ਅਤੇ ਪੁਜਾਰੀ ਲਾਣੇ ਦਾ ਕਬਜਾ ਅਕਾਲ ਤਖਤ ਦੀ ਬਿਲਡਿੰਗ ਤੇ ਹੋਇਆ ਹੈ ਅਤੇ ਜੋ ਅਕਾਲ ਤਖਤ ਦਾ ਨਾਂ ਵਰਤ ਕੇ ਸਿਖਾਂ ਦੇ ਮਾਲਿਕ ਬਣਨਾ ਚਾਹੁੰਦੇ ਹਨ, ੳਹਨਾਂ ਤੋਂ ਸਿਖ ਸੁਚੇਤ ਹੋਣ। ਸਿਖਾਂ ਦਾ ਕੋਈ ਤਖਤ ਨਹੀ ਹੈ ਤੋਂ ਉਹਨਾ ਦਾ ਭਾਵ ਇਹ ਸਮਝ ਆ ਰਿਹਾ ਹੈ ਕਿ ਕਿਸੀ ਬਿਲਡਿੰਗ ਦੇ ਕਬਜੇਦਾਰਾ ਦਾ ਹੁਕਮ ਸਿਖਾਂ ਲਈ ਮਨਣਾਂ ਜਰੂਰੀ ਨਹੀ ਬਲਕਿ ਗੁਰਬਾਣੀ ਸਿਧਾਂਤ ਅਨੁਸਾਰ ਲਏ ਫੈਸਲੇ ਹੀ ਸਿਖਾਂ ਲਈ ਹੁਕਮ ਹਨ। ਕੀ ਆਪ ਦੋਵਾਂ ਦੇ ਨਜ਼ਰੀਏ ਨੂੰ ਇੱਕ ਸਮਾਨ ਸਮਝਦੇ ਹੋ? ਜੇ ਦੋਵਾਂ ਦੇ ਨਜ਼ਰੀਏ ਵਿਚਲੇ ਫਰਕ ਨੂੰ ਸਮਝ ਲਵੋ ਤਾਂ ਆਪ ਜੀ ਨੂੰ ਆਪਣੇ ਸਵਾਲ ਦਾ ਜਵਾਬ ਆਪ ਹੀ ਮਿਲ ਜਾਵੇਗਾ।
ਪ੍ਰਤਿਪਾਲ ਸਿੰਘ


(16/06/11)
ਅਮਰ ਜੀਤ ਸਿੰਘ ਚੰਦੀ

ਸ. ਸਰਵਜੀਤ ਸਿੰਘ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਤੁਹਾਡਾ ਪੱਤ੍ਰ ਪੜ੍ਹਿਆ, ਚੰਗੀ ਤਰ੍ਹਾਂ ਵਿਚਾਰਿਆ ਅਤੇ ਮੈਂ ਜਿਸ ਸਿੱਟੇ ਤੇ ਪੁੱਜਾ ਹਾਂ, ਉਹ ਤੁਹਾਨੂੰ ਲ਼ਿਖ ਰਿਹਾ ਹਾਂ।
ਮੈਨੂੰ ਇਸ ਬਾਰੇ ਪੂਰਨ ਯਕੀਨ ਹੈ ਕਿ ਅਜਿਹੀਆਂ ਬਹਿਸਾਂ ਨਾਲ, ਨਾ ਤਾਂ ਪੰਥ ਦਾ ਕੁੱਝ ਭਲਾ ਹੋਣਾ ਹੈ, ਅਤੇ ਨਾ ਹੀ ਕਿਸੇ ਸਿੱਖ ਦਾ ਕੋਈ ਵਿਅਕਤੀਗਤ ਭਲਾ ਹੋਣ ਵਾਲਾ ਹੈ। ਪੰਥ ਦਾ ਭਲਾ ਹੋਣਾ ਹੈ, ਪੰਥ ਨੂੰ ਦਰਪੇਸ਼ ਮਸਲ੍ਹਿਆਂ ਤੇ ਸੁਹਿਰਦਤਾ ਨਾਲ ਵਿਚਾਰ ਕਰ ਕੇ, ਉਨ੍ਹਾਂ ਦਾ ਹੱਲ ਲੱਭ ਕੇ। ਸਿੱਖ ਦਾ ਭਲਾ ਹੋਣਾ ਹੈ, ਗੁਰੂ ਗ੍ਰੰਥ ਸਾਹਿਬ ਦੀ ਸਿਖਿਆ ਅਨੁਸਾਰ ਜੀਵਨ ਢਾਲ ਕੇ।
ਸਾਡਾ ਤਿੰਨ ਮਹੀਨਿਆਂ ਵਿੱਚ ਇਸ ਤੇ ਹੀ ਸਹਿਮਤ ਹੋ ਜਾਣਾ ਬੜੀ ਵੱਡੀ ਗੱਲ ਹੈ ਕਿ, ਰਾਗ-ਮਾਲਾ ਗੁਰਬਾਣੀ ਨਹੀਂ ਹੈ। ਵੈਸੇ ਸਾਡੇ ਸਹਿਮਤ ਹੋਣ ਨਾਲ, ਜਾਂ ਨਾ ਹੋਣ ਨਾਲ ਵੀ ਕੋਈ ਫਰਕ ਨਹੀਂ ਪੈਣ ਵਾਲਾ, ਕਿਉਂਕਿ ਸਾਡੇ ਸਹਿਮਤ ਹੋ ਜਾਣ ਨਾਲ, ਨਾ ਤਾਂ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਰਾਗ-ਮਾਲਾ ਨਿਕਲ ਜਾਣੀ ਹੈ, ਨਾ ਹੀ ਰਾਗ ਮਾਲਾ ਨੂੰ ਬਾਣੀ ਮੰਨਣ ਵਾਲਿਆਂ ਨੇ ਬਦਲ ਜਾਣਾ ਹੈ। ਇਸ ਲਈ ਅਜਿਹੀ ਬਹਿਸ (ਵਿਚਾਰ-ਵਟਾਂਦਰਾ ਨਹੀਂ) ਨੂੰ ਚਾਲੂ ਰੱਖਣ ਦਾ ਵੀ ਮੈਨੂੰ ਕੋਈ ਉੱਚਤ ਕਾਰਨ ਨਜ਼ਰ ਨਹੀਂ ਆਉਂਦਾ।
ਹਾਂ ਜੇ ਤੁਸੀਂ ਕਿਸੇ ਵੇਲੇ ਗੁਰਬਾਣੀ ਦੇ ਗਿਆਨ ਬਾਰੇ ਜਾਂ ਸਿੱਖਾਂ ਨੂੰ ਦਰ-ਪੇਸ਼ ਮਸਲ੍ਹਿਆਂ ਬਾਰੇ ਵਿਚਾਰ-ਸਾਂਝ ਕਰਨੀ ਚਾਹੋਂ ਤਾਂ ਹਰ ਵੇਲੇ ਆਪ ਦਾ ਹੀ ਨਹੀਂ, ਹਰ ਭੈਣ-ਵੀਰ ਦਾ ਸਵਾਗਤ ਹੈ। ਸ਼ਰਤ ਇਹੀ ਹੈ ਕਿ ਵਿਚਾਰ, ਇੱਕ ਦੂਸਰੇ ਕੋਲੋਂ ਕੁੱਝ ਸਿੱਖਣ ਦੀ ਭਾਵਨਾ ਨਾਲ ਹੋਵੇ।
ਅਮਰ ਜੀਤ ਸਿੰਘ ਚੰਦੀ
ਫੋਨ:- ੯੫੬੮੫ ੪੧੪੧੪


(16/06/11)
ਸੰਦੀਪ ਸਿੰਘ ਖਾਲੜਾ

ਖਾਲੜਾ ੧੬ ਜੂਨ (ਸੰਦੀਪ ਸਿੰਘ) ਸਰਹੱਦੀ ਕਸਬੇ ਦੇ ਪਿੰਡਾਂ ਚ ਜਿਥੇ ਨੌਜੁਆਨਾਂ ਨੂੰ ਨਸ਼ੇ ਤੇ ਪਤਿਤਪੁਣੇ ਦਾ ਸੱਪ ਡੰਗ ਮਾਰ ਰਿਹਾ ਹੈ ਉਥੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਇਸ ਡੰਗ ਤੋਂ ਨੌਜੁਆਨਾਂ ਨੂੰ ਬਚਾਉਣ ਲਈ ਗਰੁੜ ਦਾ ਕੰਮ ਕਰ ਰਿਹਾ ਹੈ, ਇਸੇ ਲੜੀ ਤਹਿਤ ਗੁਰਮਤਿ ਪ੍ਰਚਾਰ ਕੇਂਦਰ ਮਾਹਣੇ (ਤਰਨ ਤਾਰਨ) ਵੱਲੋਂ ਪਿੰਡ ਵੱਡਾ ਚੀਮਾਂ ਦੇ ਸਰਕਾਰੀ ਸਕੂਲ ਵਿਖੇ ਪ੍ਰੋ: ਸਰਬਜੀਤ ਸਿੰਘ ਧੂੰਦਾ ਦੀ ਅਗਵਾਈ ਹੇਠ ਚਾਰ ਰੋਜਾ ਗੁਰਮਤਿ ਚੇਤਨਾਂ ਕੈਂਪ ਲਗਾਇਆ ਗਿਆ ਜਿਸ ਚ ੧੦੦ ਵਿਦਿਆਰਥੀਆਂ ਨੇ ਭਾਗ ਲਿਆ ਜਿਹਨਾਂ ਨੂੰ ਗਿ: ਜਗਜੀਤ ਸਿੰਘ ਚੀਮਾਂ ਦੇ ਮਿਸ਼ਨਰੀ ਸਟਾਫ ਨੇ ਗੁਰਬਾਣੀ, ਇਤਿਹਾਸ, ਰਹਿਤ ਮਰਯਾਦਾ ਦੇ ਨਾਲ ਨਾਲ ਹੋਰ ਗੁਰਮਤਿ ਸਿਧਾਂਤਾ ਤੋਂ ਜਾਣੂੰ ਕਰਵਾਇਆ, ਅਖੀਰਲੇ ਦਿਨ ਬੱਚਿਆਂ ਦੀ ਧਾਰਮਿਕ ਪ੍ਰੀਖਿਆ ਲਈ ਗਈ, ਜਿਹਨਾਂ ਚੌਂ ਪਹਿਲੇ, ਦੂਜੇ, ਤੀਜੇ ਸਥਾਨ ਤੇ ਆਉਣ ਵਾਲੇ ਬੱਚਿਆਂ ਨੂੰ ਵਿਸ਼ੇਸ਼ ਸਮਾਗਮ ਦੌਰਾਨ ਗੁਰੂਘਰ ਵਿਖੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਬੱਚਿਆਂ ਨੇ ਕਵੀਸ਼ਰੀ, ਲੈਕਚਰਾਂ ਦੀ ਪੇਸ਼ਕਾਰੀ ਕੀਤੀ, ਇਸ ਸਮਾਗਮ ਚ ਪ੍ਰੋ: ਸਰਬਜੀਤ ਸਿੰਘ ਧੂੰਦਾ ਨੇ ਸੰਗਤਾਂ ਦੇ ਸੁਆਲਾਂ ਦੇ ਜੁਆਬ ਸਰਲਤਾ ਪੂਰਵਕ ਦਿੱਤੇ, ਇਸ ਮੌਕੇ ਕੇਂਦਰ ਪ੍ਰਚਾਰਕ ਹਰਪਾਲ ਸਿੰਘ ਐਮਾਂ, ਸਰਪੰਚ ਮੁਨੀਸ਼ ਕੁਮਾਰ ਮੋਨੂੰ, ਗ੍ਰੰਥੀ ਅਮਰੀਕ ਸਿੰਘ, ਮਾ: ਮਨਜਿੰਦਰ ਸਿੰਘ, ਮਾ: ਦਰਸ਼ਨ ਸਿੰਘ, ਸੰਦੀਪ ਸਿੰਘ ਖਾਲੜਾ ਆਦਿ ਹਾਜਿਰ ਸਨ।
ਸੰਪਰਕ; -੯੮੫੫੩੪੧੬੧੬


(15/06/11)
ਸਰਵਜੀਤ ਸਿੰਘ

ਅਮਰ ਜੀਤ ਸਿੰਘ ਚੰਦੀ ਜੀ,
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਿਹ।
ਅਮਰਜੀਤ ਸਿੰਘ ਚੰਦੀ ਜੀ, ਮੈਂ ਕੋਈ ਖੇਡ ਨਹੀ ਖੇਡ ਰਿਹਾ। ਅੰਤਰਰਾਸ਼ਟਰੀ ਮੰਚ ‘ਸਿੱਖ ਮਾਰਗ’ `ਤੇ ਆਪ ਜੀ ਨਾਲ ਵਿਚਾਰ ਚਰਚਾ ਕਰ ਰਿਹਾ ਹਾਂ ਤਾਂ ਜੋ ਤੁਹਾਡੀ ਯੋਗਤਾ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾ ਸਕੇ। ਤੁਹਾਡੇ ਲਿਖੇ ਹੋਏ ਸਬਦ ਤੁਹਾਨੂੰ ਯਾਦ ਕਰਵਾਉਣ ਤੋਂ ਮੇਰਾ ਭਾਵ ਤਾਂ ਇਹ ਸੀ ਕਿ ਰਾਗਮਾਲਾ ਨੂੰ ਬਾਣੀ ਮੰਨਣ ਵਾਲੇ ਤੁਹਾਡੇ ਬਾਰੇ ਵੀ ਇਸੇ ਤਰ੍ਹਾਂ ਹੀ ਸੋਚ ਦੇ ਹੋਣੇਗੇ ਜਿਵੇ ਤੁਸੀ ਦੂਜਿਆ ਬਾਰੇ ਸੋਚਦੇ ਹੋ। ਭਾਈ ਜੋਧ ਸਿੰਘ ਜੀ ਦੀ ਲਿਖਤ ਸਬੰਧੀ ਬੇਨਤੀ ਹੈ ਕਿ ਰਾਗਮਾਲਾ ਨੂੰ ਬਾਣੀ ਮੰਨਣ ਵਾਲੇ, ਕਰਤਾਰਪੁਰੀ ਬੀੜ ਦਾ ਹਵਾਲਾ ਦਿੰਦੇ ਹਨ। ਮੈਂ ਕਰਤਾਰਪੁਰੀ ਬੀੜ ਦੇ ਦਰਸ਼ਨ ਨਹੀ ਕੀਤੇ। ਇਹ ਕਿਤਾਬ ਉਸ ਬੀੜ ਸਬੰਧੀ ਜਾਣਕਾਰੀ ਦਾ ਇਕ ਵਸੀਲਾ ਹੈ। ਹੁਣ ਜਦੋਂ ਆਪਾਂ ਇਥੋ ਤਾਂਈ ਸਹਿਮਤ ਹਾਂ ਕਿ ਰਾਗਮਾਲਾ ਬਾਣੀ ਨਹੀਂ ਹੈ ਤਾਂ ਰਾਗਮਾਲਾ ਦੇ ਮੁੱਢਲੇ ਸਰੋਤ, ਕਰਤਾਰਪੁਰੀ ਬੀੜ ਸਬੰਧੀ ਵਿਚਾਰ ਕਰਨੀ ਜਰੂਰੀ ਹੋ ਜਾਂਦੀ ਹੈ। ਆਪਣੀ ਵਿਚਾਰ ਚਰਚਾ ਨੂੰ ਉਸਾਰੂ ਤਰੀਕੇ ਨਾਲ ਅੱਗੇ ਤੋਰਨ ਲਈ ਹੀ ਮੈਂ ਕਰਤਾਪੁਰੀ ਬੀੜ ਬਾਰੇ ਆਪ ਜੀ ਦੇ ਵਿਚਾਰ ਜਾਨਣ ਲਈ ਬੇਨਤੀ ਕੀਤੀ ਸੀ ਜਿਸ ਵੱਲ ਆਪ ਜੀ ਨੇ ਧਿਆਨ ਹੀ ਨਹੀ ਦਿੱਤਾ।
ਆਪ ਜੀ ਦੇ ਉੱਤਰ ਦੀ ਉਡੀਕ ਵਿਚ
ਸਰਵਜੀਤ ਸਿੰਘ

#########################
ਸ: ਕਿਰਪਾਲ ਸਿੰਘ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ।
ਵਾਹਿਗੁਰੂ ਜੀ ਕੀ ਫ਼ਤਹਿ।
ਆਪ ਜੀ ਦੇ ਪੱਤਰ ਦੇ ਸਬੰਧੀ ਬੇਨਤੀ ਹੈ ਕਿ ਮੇਰੀ ਈ-ਮੇਲ ਨੂੰ ਇਕ ਵੇਰ ਫਿਰ ਪੜ੍ਹੋ। ਮੈ ਉਸ ਵਿਚ ਵੀ ਸਪੱਸ਼ਟ ਲਿਖਿਆ ਸੀ ਕਿ ਮੈ ਤੁਹਡੀ ਇਸ ਨੀਤੀ (ਸਿੰਗ ਪਸਾਊ ਪੱਤਰਕਾਰੀ) ਨਾਲ ਸਹਿਮਤ ਨਹੀ ਹਾਂ। ਜਿਹੜੀ ਗੱਲਬਾਤ ਤੁਹਾਡੇ ਅਤੇ ਡਾ ਦਲਗੀਰ ਜੀ ਵਿਚ ਨਿੱਜੀ ਤੌਰ ਹੋ ਰਹੀ ਹੈ, ਮੈਨੂੰ ਉਸ ਵਿਚ ਕੋਈ ਦਿਲਚਸਪੀ ਨਹੀ ਹੈ। ਮੇਰੀ ਨੀਤੀ ਇਹ ਹੈ ਕਿ ਜਿਹੜੀ ਗੱਲ ਬਾਤ ਮੇਰੇ ਅਤੇ ਡਾ: ਦਲਗੀਰ ਜੀ ਜਾਂ ਕਿਸੇ ਵੀ ਹੋਰ ਸੱਜਣ ਵਿਚਕਾਰ ਨਿੱਜੀ ਹੁੰਦੀ ਹੈ ਉਸ ਨਾਲ ਕਿਸੇ ਵੀ ਹੋਰ ਵਿਅਕਤੀ ਦਾ ਕੋਈ ਸਬੰਧ ਨਹੀ ਹੁੰਦਾ। ਮਾਫ ਕਰਨਾ, ਮੈਨੂੰ ਮਜਬੂਰੀ ਬੱਸ ਇਹ ਲਿਖਣਾ ਪੈ ਰਿਹਾ ਹੈ ਕਿ ਜੇ ਆਪ ਨੂੰ ਯਾਦ ਹੋਵੇ ਤਾਂ ਮੈ ਆਪ ਨੂੰ ਪਹਿਲੀ ਈ ਮੇਲ, ਕੈਲੰਡਰ ਸੰਬਧੀ ਤੁਹਾਡਾ ਇਕ ਲੇਖ ਪੜ੍ਹ ਕੇ ਕੀਤੀ ਸੀ। ਮੈ ਉਸ ਈ ਮੇਲ ਦਾ ਛੱਟਾ ਨਹੀ ਸੀ ਦਿੱਤਾ, ਸਗੋਂ ਤੁਹਾਨੂੰ ਨਿੱਜੀ ਸੰਪਰਕ ਰਾਹੀਂ ਇਸ਼ਾਰਾ ਹੀ ਕੀਤਾ ਸੀ ਅਤੇ ਆਪ ਨੇ ਲੋੜ ਤੋਂ ਵੱਧ, ਮੇਰਾ ਧੰਨਵਾਦ ਵੀ ਕੀਤਾ ਸੀ। ਉਸ ਈ ਮੇਲ ਦਾ ਤੁਸੀ ਕਦੇ ਜਿਕਰ ਨਹੀ ਕੀਤਾ, ਮੇਰੇ ਟੈਲੀਫੂਨ ਦਾ ਜਿਕਰ ਕਰ ਦਿੱਤਾ ਕਿ ਸਰਵਜੀਤ ਸਿੰਘ ਤਾਂ ਮੈਨੂੰ ਹਰ ਹਫਤੇ ਟੈਲੀਫੂਨ ਕਰਦਾ ਹੈ। ਹੋ ਸਕਦਾ ਹੈ ਕਿ ਤੁਹਾਡੇ ਲਈ, ਵਿਦੇਸ਼ਾਂ ਤੋਂ ਟੈਲੀਫੁਨ ਆਉਣਾ ਕੋਈ ਵੱਡੀ ਗੱਲ ਹੋਵੇ ਪਰ ਇਹ ਕੋਈ ਖਾਸ ਗੱਲ ਨਹੀ ਸੀ।
ਸ: ਕਿਰਪਾਲ ਸਿੰਘ ਜੀ, ਤੁਹਾਡਾ 13 ਜੂਨ ਦਾ ਪੱਤਰ ਪੜ੍ਹਨ ਤੋਂ ਪਿਛੋਂ ਤਾਂ ਮੈਨੂੰ ਇਹ ਯਕੀਨ ਹੋ ਗਿਆ ਹੈ ਕਿ ਮੈ ਤੁਹਾਡੇ ਤੋਂ ਕੁਝ ਵੀ ਨਵਾਂ ਨਹੀ ਸਿਖ ਸਕਦਾ, ਫਜੂਲ ਦੀ ਬਹਿਸ ਵਿਚ ਮੈਨੂੰ ਕੋਈ ਦਿਲਚਸਪੀ ਨਹੀ ਹੈ।
ਧੰਨਵਾਦ
ਸਰਵਜੀਤ ਸਿੰਘ


(15/06/11)
ਡਾ ਗੁਰਮੀਤ ਸਿੰਘ ਬਰਸਾਲ(ਕੈਲੇਫੋਰਨੀਆਂ)

ਅਜੋਕਾ ਚੈਲੇਂਜ
ਗੁਰੂ ਗ੍ਰੰਥ ਬਰਾਬਰ ਜੇ ਕੋਈ ਪੋਥੀ ,
ਗੁਰੂ ਗ੍ਰੰਥ ਦੇ ਵਾਂਗ ਸਜਾਈ ਹੋਵੇ ।
ਗੁਰੂ ਵਾਂਗ ਰੂਮਾਲਿਆਂ ਨਾਲ ਉਸਦੀ ,
ਸੋਹਣੀ ਦਿੱਖ ਲਈ ਪੀੜ੍ਹੀ ਸਜਾਈ ਹੋਵੇ ।
ਉਸੇ ਢੰਗ ਨਾਲ ਤਾਬਿਆ ਬੈਠ ਕੇ ਤੇ ,
ਗੁਰੂ ਵਾਂਗ ਹੀ ਚੌਰ- ਝੁਲਾਈ ਹੋਵੇ ।
ਕਿੱਦਾਂ ਆਖੀਏ ਗੁਰੂ ਨੂੰ ਨਹੀਂ ਚੈਲੇਂਜ ,
ਗੁਰੂ ਵਾਂਗ ਜੇ ਮੱਥੇ-ਟਿਕਾਈ ਹੋਵੇ ।।
ਡਾ ਗੁਰਮੀਤ ਸਿੰਘ ਬਰਸਾਲ(ਕੈਲੇਫੋਰਨੀਆਂ)


(15/06/11)
ਗਿਅਨੀ ਗੁਰਸ਼ਰਨ ਸਿੰਘ ਡੱਲ

ਗੁਰਮਤਿ ਚੇਤਨਾ ਕੈਂਪ ਗੱਗੋ ਬੂਹਾ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਗੁਰਮਤਿ ਪ੍ਰਚਾਰ ਕੇਂਦਰ ਮਾਲੂਵਾਲ ਦੇ ਪ੍ਰਚਾਰਕ ਜਤਿੰਦਰ ਸਿੰਘ ਵੱਲੋ ਗੱਗੋ ਬੂਹਾ ਵਿਖੇ ਮਿਤੀ 11-6 -11 ਤੋ 15-6-11 ਤੱਕ ਗੁਰਮਤਿ ਕੈਂਪ ਲਗਾਇਆ ਗਿਆ ਜਿਸ ਵਿੱਚ 250 ਬੱਚਿਆਂ ਨੇ ਭਾਗ ਲਿਆ ਬੱਚਿਆਂ ਨੂੰ ਗੁਰਮਤਿ ਦੀ ਸ਼ਿਖਲਾਈ ਦੇਣ ਵਾਸਤੇ ਗਿਆਨੀ ਗੁਰਸ਼ਰਨ ਸਿੰਘ ਦੀ ਅਗਵਾਈ ਵਿੱਚ ਮਿਸ਼ਨਰੀ ਸਟਾਫ ਨੇ ਬੱਚਿਆਂ ਨੂੰ ਗੁਰਬਾਣੀ. ਗੁਰ ਇਤਿਹਾਸ, ਰਹਿਤ ਮਰਿਯਾਦਾ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਨਸ਼ਿਆਂ ਵਰਗੀਆ ਭੈੜੀਆਂ ਬਿਮਾਰੀਆਂ ਬਾਰੇ ਜਾਣੂ ਕਰਵਾਇਆ ਗਿਆ। ਇਸ ਦੋਰਾਨ ਬੱਚਿਆਂ ਨੂੰ ਧਾਰਮਿਕ ਫਿਲਮਾਂ ਵੀ ਦਖਾਈਆ ਗਈਆਂ। ਕੈਂਪ ਦੇ ਅਖੀਰਲੇ ਦਿਨ ਬੱਚਿਆਂ ਦੇ 7 ਗਰੁੱਪ ਬਣਾ ਕੇ ਲਿਖਤੀ ਪ੍ਰੀਖਿਆ ਲਈ ਗਈ ਹਰੇਕ ਗਰੁੱਪ ਵਿੱਚੋ ਪਹਿਲੇ ਦੂਜੇ, ਤੀਜੇ ਸਥਾਨ ਤੇ ਆਉਣ ਵਾਲੇ ਬੱਚਿਆਂ ਨੂੰ ਵਿਸ਼ੇਸ ਸਨਮਾਨ ਦਿਤੇ ਗਏ ਅਤੇ ਕੈਂਪ ਵਿੱਚ ਭਾਗ ਲੈਣ ਵਾਲੇ ਸਮੁਹ ਬੱਚਿਆਂ ਨੂੰ ਸ਼ੀਲਡਾਂ ਦੇ ਕੇ ਸਨਮਾਨਤ ਕੀਤਾ ਗਿਆ। ਕੈਂਪ ਦੀ ਸਮਾਪਤੀ ਸਮਾਰੋਹ ਸਮੇ ਪ੍ਰੋ ਸਰਬਜੀਤ ਸਿੰਘ ਧੂੰਦਾ, ਸੁਖਦੇਵ ਸਿੰਘ ਮਾਲੂਵਾਲ ਪਰਮਜੀਤ ਸਿੰਘ ਹਵੇਲੀਆ, ਸੋਨੂ ਗੱਗੋ ਬੂਹਾ, ਸੁਰਜੀਤ ਸਿੰਘ ਗੱਗੋ ਬੂਹਾ, ਭਾਈ ਸੰਦੀਪ ਸਿੰਘ ਖਾਲੜਾ, ਸੂਬੇਦਾਰ ਅੰਗਰੇਜ ਸਿੰਘ, ਗੁਰਲਾਲ ਸਿੰਘ ਮੂਸੇ ਆਦਿ ਹਾਜਰ ਸਨ। ਰਿਪੋਰਟ॥ ਗਿਅਨੀ ਗੁਰਸ਼ਰਨ ਸਿੰਘ ਡੱਲ 9855598841


(14/06/11)
ਗੁਰਇੰਦਰ ਸਿੰਘ ਪਾਲ

‘ਅਕਾਲ ਤਖ਼ਤ’ ਦੇ ਵਿਸ਼ੇ `ਤੇ ਚਲ ਰਹੀ ਬਹਿਸ ਦੇ ਸੰਬੰਧ ਵਿੱਚ…….

ਡਾ: ਇਕਬਾਲ ਸਿੰਘ ਢਿੱਲੋਂ ਦੇ ਲੇਖ, ‘ਅਕਾਲ ਤਖ਼ਤ ਦੀ ਸਥਿਤੀ’ ਵਿੱਚ ਪ੍ਰਗਟਾਏ ਗਏ ਵਿਚਾਰਾਂ ਨਾਲ ਦਾਸ ਕਾਫ਼ੀ ਹੱਦ ਤੱਕ ਸਹਿਮਤ ਹੈ। ਇਸ ਸਹਿਮਤੀ ਦਾ ਇਜ਼ਹਾਰ ਦਾਸ ਨੇ ਆਪਣੇ ਅਪ੍ਰੈਲ 2, 2011. ਦੇ ਪੱਤਰ ਵਿੱਚ ਕੀਤਾ ਸੀ। ਪਰੰਤੂ, ਕਈ ਵਿਦਵਾਨ ਸਜਨਾਂ ਨੂੰ ਲੇਖਕ ਦੇ ਵਿਚਾਰ ਠੀਕ ਨਹੀਂ ਲੱਗੇ ਅਤੇ ਉਨ੍ਹਾਂ ਨੇ ਵਿਰੋਧ ਵਿੱਚ ਪੱਤਰ ਲਿਖੇ। ਇਸ ਤਰ੍ਹਾਂ ਇੱਕ ਲੰਬੀ ਬਹਿਸ ਸ਼ੁਰੂਅ ਹੋ ਗਈ, ਜੋ ਹੁਣ ਤੱਕ, ਬਿਨਾਂ ਕਿਸੇ ਠੋਸ ਨਤੀਜੇ ਦੇ, ਚਲ ਰਹੀ ਹੈ। ਡਾ: ਢਿੱਲੋਂ ਦਾ ਇਹ ਲੇਖ ਲੇਖ-ਲੜੀ ਚੌਥੀ ਵਿੱਚ ਉਨ੍ਹਾਂ ਦੇ ਖਾਤੇ ਵਿੱਚੋਂ ਪੜ੍ਹਿਆ ਜਾ ਸਕਦਾ ਹੈ।

ਸ: ਅਮਰਜੀਤ ਸਿੰਘ ਚੰਦੀ ਜੀ ਦਾ ਇੱਕ ਲੇਖ, ‘ਸਿੱਖੀ ਵਿੱਚ ਅਕਾਲ ਤਖਤ ਦੀ ਥਾਂ?’ ਮਾਰਚ 21, 2010. ਨੂੰ ‘ਸਿੱਖ ਮਾਰਗ’ `ਤੇ ਪ੍ਰਕਾਸ਼ਿਤ ਹੋਇਆ ਸੀ। ਚੰਦੀ ਜੀ ਦਾ ਇਹ ਲੇਖ ਲੇਖ-ਲੜੀ ਦੂਜੀ ਵਿੱਚ ਉਨ੍ਹਾਂ ਦੇ ਖਾਤੇ ਵਿੱਚੋਂ ਪੜ੍ਹਿਆ ਜਾ ਸਕਦਾ ਹੈ। ਜਿੱਥੋਂ ਤਕ ਦਾਸ ਨੂੰ ਯਾਦ ਹੈ, ਚੰਦੀ ਜੀ ਦੇ ਇਸ ਲੇਖ ਵਿੱਚ ਪ੍ਰਗਟਾਏ ਗਏ ਵਿਚਾਰਾਂ ਨਾਲ ਸਹਿਮਤੀ ਜਾਂ ਅਸਹਿਮਤੀ ਦਾ ਕੋਈ ਵੀ ਪੱਤਰ ‘ਸਿਖ ਮਾਰਗ’ `ਤੇ ਨਹੀਂ ਸੀ ਛਪਿਆ! ਦਾਸ ਇਸ ਲੇਖ ਵਿੱਚ ਦਿੱਤੇ ਚੰਦੀ ਜੀ ਦੇ ਵਿਚਾਰਾਂ ਨਾਲ, ਡਾ: ਢਿੱਲੋਂ ਦੇ ਵਿਚਾਰਾਂ ਤੋਂ ਵੀ ਵਧੇਰੇ, ਸਹਿਮਤ ਹੈ। ਦਾਸ ਨੇ ਆਪਣੀ ਇਸ ਸਹਿਮਤੀ/ਸਮਰਥਨ ਦਾ ਪ੍ਰਗਟਾਵਾ ਫ਼ੋਨ ਰਾਹੀਂ ਚੰਦੀ ਜੀ ਕੋਲ ਕੀਤਾ ਸੀ, ਅਤੇ ਇਹ ਲੇਖ ਲਿਖਣ ਦੀ ਵਧਾਈ ਵੀ ਦਿੱਤੀ ਸੀ। ਸ਼ਾਇਦ! ਚੰਦੀ ਜੀ ਨੂੰ ਯਾਦ ਹੋਵੇਗਾ! ਚੰਦੀ ਜੀ ਦੇ ਲੇਖ, ‘ਸਿੱਖੀ ਵਿੱਚ ਅਕਾਲ ਤਖਤ ਦੀ ਥਾਂ?’, ਵਿੱਚ ਪ੍ਰਗਟਾਏ ਗਏ ਵਿਚਾਰਾਂ ਦਾ ਨਿਚੋੜ, ਬਹੁਤਾ ਚੰਦੀ ਜੀ ਦੇ ਆਪਣੇ ਸ਼ਬਦਾਂ ਵਿੱਚ ਅਤੇ ਕੁੱਝ, ਮੇਰੀ ਅਕਲ ਮੁਤਾਬਕ, ਮੇਰੇ ਸ਼ਬਦਾਂ ਵਿੱਚ ਨਿਮਨ ਲਿਖਿਤ ਹੈ:-

“ਅਕਾਲ ਤਖਤ, ਦੋ ਲਫਜ਼ਾਂ ਦਾ ਸੁਮੇਲ ਹੈ, ਜਿਸ ਦਾ ਮਤਲਬ ਹੈ, ਅਕਾਲ ਦਾ ਤਖਤ। ਅਕਾਲ ਉਹ ਇਕੋ ਇੱਕ ਹਸਤੀ ਹੈ, ਜਿਸ ਨੂੰ ਗੁਰੁ ਗ੍ਰੰਥ ਸਾਹਿਬ ਵਿੱਚ ‘੧’ ……” ਕਿਹਾ ਗਿਆ ਹੈ।

• ਗੁਰਮਤ ਦਾ ਅਕਾਲ ਤਖਤ ਕੋਈ ਦੁਨਿਆਵੀ ਤਖਤ ਨਹੀਂ ਸਗੋਂ ਸੱਚੇ ਗੁਰਸਿੱਖ ਦਾ ਹਿਰਦਾ ਹੀ ਤਖਤ ਹੈ। ਸਚਿਆਰਤਾ ਪ੍ਰਾਪਤ ਉਪਾਸ਼ਕ “ਆਪਣੇ ਹਿਰਦੇ ਦੇ ਤਖਤ ਤੇ, ਕਰਤਾਰ ਦੇ ਨਾਲ ਬਿਰਾਜਮਾਨ ਹੋ ਜਾਂਦਾ ਹੈ….”। ਚੰਦੀ ਜੀ ਦੇ ਇਨ੍ਹਾਂ ਵਿਚਾਰਾਂ ਦੀ ਰੌਸ਼ਣੀ ਵਿੱਚ ਕਿਹਾ ਜਾ ਸਕਦਾ ਹੈ ਕਿ ਅਕਾਲ (ਦਾ) ਤਖਤ ਇੱਕ ਸਿਧਾਂਤ ਹੈ। ਪਰ, ਕਿਸੇ ਇਮਾਰਤ ਨੂੰ, ਅਕਾਲ ਤਖ਼ਤ ਦਾ ਨਾਮ ਦੇ ਕੇ, ਸਿਧਾਂਤ ਕਹਿਣਾਂ ਮਨਮੁੱਖਤਾ ਤੇ ਮੂੜ੍ਹਤਾ ਹੈ।

“……ਛੇਵੇਂ ਗੁਰੁ ਜੀ ਨੇ ਇਸ (ਅਕਾਲ ਤਖਤ) ਨੂੰ ਏਸੇ ਰੂਪ (ਉੱਪਰ ਵਿਚਾਰੇ ਸਿਧਾਂਤਕ ਰੂਪ) ਵਿੱਚ ਪਰਗਟ ਕੀਤਾ ਸੀ। ਏਸੇ ਰੂਪ ਵਿੱਚ ਸਿੱਖਾਂ ਦੇ ਹਿਰਦਿਆਂ ਵਿੱਚ ਉਕਰਿਆ ਸੀ। ਉਸ ਵੇਲੇ ਇਸ ਦੀ ਕੋਈ ਇਮਾਰਤ ਨਹੀਂ ਬਣਾਈ ਗਈ ਸੀ, ਜਿਸ ਨੂੰ ਅਕਾਲ ਤਖਤ ਕਿਹਾ ਜਾਂਦਾ ਹੋਵੇ। ਇਹ ਇੱਕ ਉੱਚੀ ਥੇਹ ਸੀ………ਇਸ ਨੂੰ ਥੜ੍ਹਾ ਸਾਹਿਬ ਕਿਹਾ ਜਾਣ ਲੱਗਾ।” ਇਸ ਥੜ੍ਹੇ ਦੀ ਉਸਾਰੀ ਵਿੱਚ ਕੇਵਲ ਛੇਵੇਂ ਨਾਨਕ, ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਦਾ ਹੱਥ ਹੋਣ ਦੀ ਕਹਾਣੀ, ਸਮੇ ਦੇ ਪੁਜਾਰੀਆਂ ਦਾ, ਕਪਟ-ਪੂਰਨ ਗਪੌੜ ਹੈ।

“ਜਦ ਸਿੱਖ ਜਥੇਦਾਰਾਂ ਨੇ ਦਰਬਾਰ ਸਾਹਿਬ ਦੇ ਆਲੇ ਦੁਆਲੇ, ਆਪਣੇ ਬੁੰਗੇ ਬਣਾਉਣੇ ਸ਼ੁਰੂ ਕੀਤੇ ਤਾਂ ਇਸ ਥਾਂ ਨੂੰ ਅਕਾਲ ਬੁੰਗੇ ਵਜੋਂ ਉਸਾਰਿਆ ਗਿਆ। ………ਜਦ ਸਿੱਖ ਤਖਤਾਂ ਦੇ ਮਾਲਕ ਹੋ ਗਏ, ਬ੍ਰਾਹਮਣਵਾਦ ਦੇ ਪ੍ਰਭਾਵ ਹੇਠ ਦਰਬਾਰ ਸਾਹਿਬ ਤੇ ਸੋਨਾ ਲਾਉਣ ਜੋਗੇ ਹੋ ਗਏ, ਤਾਂ ਇਸ ਥਾਂ ਨੂੰ ਅਕਾਲ ਤਖਤ ਵਜੋਂ ਉਸਾਰਿਆ ਗਿਆ”।

• “ਉਸ ਅਕਾਲ ਤਖਤ ਨੂੰ ਮੱਕੇ ਦੀ ਮਸਜਿਦ ਵਾਂਙ, ਇੱਕ ਥਾਂ ਮਿਥ ਕੇ, ਉਸ ਥਾਂ ਦੀ ਹੀ ਪੂਜਾ ਹੋਣ ਲੱਗੀ। ਮੁਸਲਮਾਨਾਂ ਦੀ ਜਿਸ ਗਲਤੀ ਨੂੰ ਬਾਬਾ ਨਾਨਕ ਜੀ ਨੇ ਮੱਕਾ ਫੇਰ ਕੇ ਠੀਕ ਕੀਤਾ ਸੀ, ਉਹੀ ਗਲਤੀ ਪੁਜਾਰੀਆਂ ਨੇ, ਅਕਾਲ ਦੇ ਤਖਤ ਨੂੰ ਇੱਕ ਥਾਂ ਮਿਥ ਕੇ ਸਿੱਖਾਂ ਦੇ ਗਲ ਪਾ ਦਿੱਤਾ”।

• “ਮਗਰੋਂ ਇੱਕ ਧੜੇ ਦੇ ਪੁਜਾਰੀਆਂ ਨੇ ਫਿਰ, ਜਥੇਦਾਰਾਂ ਦੇ ਰੂਪ ਵਿੱਚ ਅਕਾਲ ਤਖਤ ਦੀ ਇਮਾਰਤ ਤੇ ਕਬਜ਼ਾ ਕਰ ਲਿਆ। ਉਹ ਅਕਾਲ ਤਖਤ ਦੀ ਇਮਾਰਤ ਦੇ ਨਾਲ-ਨਾਲ ਸਮੁਚੇ ਪੰਥ ਦੇ ਵੀ ਜਥੇਦਾਰ ਹੋ ਗਏ, ਉਨ੍ਹਾਂ ਦਾ ਹੁਕਮ ਮੰਨਣਾ, ਪੰਥ ਲਈ ਲਾਜ਼ਮੀ ਹੋ ਗਿਆ”।

• ਜਥੇਦਾਰਾਂ ਦੇ ਹੁਕਮਨਾਮਿਆਂ ਬਾਰੇ ਚੰਦੀ ਜੀ ਲਿਖਦੇ ਹਨ: “(ਅ) ਹੁਕਮਨਾਮਾ, ਹੁਕਮ ਨਾਮਾ ਨਾਮ ਦੀ ਕੋਈ ਚੀਜ਼ ਸਿੱਖ ਸਿਧਾਂਤ ਵਿੱਚ ਫਿਟ ਨਹੀਂ ਹੁੰਦੀ। ਸਿੱਖ, ਸਤਿਕਾਰ ਵਜੋਂ, ਨਾਨਕ ਜਾਮਿਆਂ ਵਲੋਂ ਸੰਗਤਾਂ ਦੇ ਨਾਮ ਲਿਖੇ ਪੱਤਰਾਂ ਨੂੰ ਹੁਕਮ ਨਾਮਾ ਕਹਿੰਦੇ ਸਨ, ਅਸਲ ਵਿੱਚ ਇਹ ਨਾਨਕ ਜਾਮਿਆਂ ਵਲੋਂ ਸੰਗਤਾਂ ਦੇ ਨਾਮ ਲਿਖੇ ਪੱਤਰ ਹੀ ਹੁੰਦੇ ਸਨ। ਗੁਰੂ ਗ੍ਰੰਥ ਸਾਹਿਬ ਵਿਚੋਂ ਲਏ ਹੁਕਮ ਨੂੰ ਵੀ ਸਿੱਖ ਹੁਕਮ ਨਾਮਾ ਕਹਿ ਕੇ ਸਤਿਕਾਰਦੇ ਹਨ, ਅਸਲ ਵਿੱਚ ਇਹ ਇਲਾਹੀ ਹੁਕਮ ਹੈ। ਕਿਸੇ ਵਲੋਂ ਜਾਰੀ ਕੀਤਾ ਹੁਕਮ ਨਾਮਾ ਨਹੀਂ। ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਸਿੱਖਾਂ ਵਿੱਚ ਪੁਜਾਰੀ ਸ਼੍ਰੇਣੀ ਦੀ ਅਜਿਹੀ ਜਮਾਤ ਪੈਦਾ ਹੁੰਦੀ ਗਈ (ਜਿਸ ਦੀ ਸਿੱਖੀ ਸਿਧਾਂਤ ਵਿੱਚ ਕੋਈ ਥਾਂ ਨਹੀਂ ਹੈ) ਜਿਸ ਦੀ ਬਕਵਾਸ ਨੂੰ ਸਰਕਾਰੀ ਸ਼ਹਿ ਤੇ, ਪੁਜਾਰੀ ਲੁੱਚ ਮੰਡਲੀ ਨੇ ਹੁਕਮ ਨਾਮੇ ਕਹਿਣਾ ਸ਼ੁਰੂ ਕਰ ਦਿੱਤਾ। ਏਥੋਂ ਤਕ ਪਰਚਾਰ ਹੋਇਆ ਕਿ, ਅਕਾਲ ਤਖਤ (ਤੇ ਕਬਜ਼ਾ ਕਰੀ ਬੈਠੇ ਪੁਜਾਰੀ) ਦਾ ਹੁਕਮ ਨਾਮਾ ਤਾਂ ਰੱਬ ਵੀ ਨਹੀਂ ਮੋੜ ਸਕਦਾ”।

• “ਸਿੰਘ ਸਾਹਿਬ, ੧੯੮੪ ਦੇ ਦਰਬਾਰ ਸਾਹਿਬ ਤੇ ਫੌਜੀ ਹਮਲੇ ਵੇਲੇ, ਜਥੇਦਾਰ ਗਿਆਨੀ ਕਿਰਪਾਲ ਸਿੰਘ ਜੀ ਨੂੰ ਪੰਥ ਸਾਮ੍ਹਣੇ ਝੂਠ ਬੋਲਣ ਦੇ ਫੱਲ ਸਰੂਪ ਤਰੱਕੀ ਦੇ ਕੇ ਸਿੰਘ ਸਾਹਿਬ (ਸਿੰਘਾਂ ਦਾ ਮਾਲਿਕ, ਜੋ ਸਿਰਫ ਅਕਾਲ ਪੁਰਖ ਹੀ ਹੈ) ਬਣਾ ਦਿੱਤਾ ਗਿਆ। ਜਿਸ ਤੋਂ ਰੱਬ ਦੀ ਸ੍ਰੀਕ, ਸਿੰਘ ਸਾਹਿਬਾਂ ਦੀ ਨਵੀਂ ਨਸਲ ਪੈਦਾ ਹੋ ਗਈ। ਜੋ ਗਾਜਰ ਘਾਹ ਵਾਙ ਖੂਬ ਵੱਧ-ਫੁੱਲ ਰਹੀ ਹੈ”।

‘ਪੰਜ ਤਖ਼ਤਾਂ’ ਦੇ ਸੰਬੰਧ ਵਿੱਚ ਚੰਦੀ ਜੀ ਲਿਖਦੇ ਹਨ:-

ਸਿੱਖਾਂ ਦੇ ਪੰਜ ਤਖਤ, ਗੁਰਬਾਣੀ ਦੁਨਿਆਵੀ ਤਖਤਾਂ ਨੂੰ ਨਖਿੱਧ ਮੰਨਦੀ ਹੈ। ਇਸ ਲਿਹਾਜ਼ ਸਿੱਖ ਭੇਸ ਵਿਚਲੇ ਬੰਦਿਆਂ ਦੇ ਭਾਵੇਂ ੫੦ ਰਾਜ ਹੋ ਜਾਣ, ਜਿਨ੍ਹਾਂ ਦੇ ੫੦ ਤਖਤ ਬਣ ਜਾਣ, ਪਰ ਉਹ ਸਿੱਖੀ ਸਿਧਾਂਤ ਦੀ ਉਲੰਘਣਾ ਹੀ ਹੋਵੇਗੀ। ਏਥੇ ਤਾਂ ਸਿੱਖਾਂ ਦਾ ਇੱਕ ਇੰਚ ਥਾਂ ਤੇ ਵੀ ਰਾਜ ਨਹੀਂ ਹੈ, ਪਰ ਸਿੱਖੀ ਸਿਧਾਂਤਾਂ ਨੂੰ ਘੱਟੇ ਰੋਲਣ ਲਈ, ਅਕਾਲ ਤਖਤ ਦੇ ਸਿਧਾਂਤ ਤੋਂ ਸਿੱਖਾਂ ਨੂੰ ਥਿੜਕਾਉਣ ਲਈ, ਪੁਜਾਰੀ ਨੇ ਸਿੱਖਾਂ ਦੇ ਪੰਜ ਤਖਤ ਬਣਾ ਲਏ ਹਨ, ਜਿਨ੍ਹਾਂ ਰਾਹੀਂ ਉਹ ਸਿੱਖੀ ਤੇ ਕਬਜ਼ਾ ਕਰਨ ਦਾ ਕੋਝਾ ਉਪਰਾਲਾ ਕਰ ਰਿਹਾ ਹੈ”।

ਸਾਰੰਸ਼ ਵਜੋਂ ਚੰਦੀ ਜੀ ਕਹਿੰਦੇ ਹਨ:-

“(ੳ) ਸਿੱਖਾਂ ਦਾ ਕੋਈ ਤਖਤ ਨਹੀਂ ਹੈ।

(ਅ) ਇਕੋ ਇੱਕ ਅਕਾਲ ਦਾ ਤਖਤ ਹੈ, ਜਿਸ ਦਾ ਕੇਂਦਰ ਕੋਈ ਖਾਸ ਥਾਂ, ਕੋਈ ਖਾਸ ਇਮਾਰਤ ਨਹੀਂ ਮਿਥੀ ਜਾ ਸਕਦੀ, ਇਹ ਇੱਕ ਸਿਧਾਂਤ ਹੈ, ਜਿਸ ਦਾ ਕੇਂਦਰ ਹਰ ਸਿੱਖ ਦਾ ਹਿਰਦਾ ਹੈ”॥ ………

ਚੰਦੀ ਜੀ ਅਤੇ ਡਾ: ਢਿੱਲੋਂ ਦੇ ਲੇਖਾਂ ਵਿੱਚ ਪ੍ਰਗਟਾਏ ਗਏ ਵਿਚਾਰਾਂ ਵਿੱਚ ਮੈਨੂੰ ਕੋਈ ਖ਼ਾਸ ਅੰਤਰ ਨਜ਼ਰ ਨਹੀਂ ਆਇਆ। ਹਾਂ, ਦੋਨਾਂ ਲੇਖਕਾਂ ਦੁਆਰਾ ਵਰਤੀ ਗਈ ਸ਼ਬਦਾਵਲੀ, ਸ਼ੈਲੀ ਤੇ ਉਨ੍ਹਾਂ ਦੀ ਵਿਸ਼ੇ ਤੱਕ ਪਹੁੰਚ ਤੇ ਪਕੜ ਦੇ ਢੰਗ ਵਿੱਚ ਬਹੁਤ ਫ਼ਰਕ ਹੈ।

ਦਾਸ ਦੀ ‘ਸਿੱਖ ਮਾਰਗ’ ਦੇ ਸੁਹਿਰਦ ਪਾਠਕਾਂ/ਲੇਖਕਾਂ, ਖ਼ਾਸ ਕਰਕੇ ਬਹਿਸ ਵਿੱਚ ਹਿੱਸਾ ਲੈ ਰਹੇ ਸਾਰੇ ਵਿਦਵਾਨਾਂ, ਨੂੰ ਬੇਨਤੀ ਹੈ ਕਿ ਉਹ ਸ: ਅਮਰਜੀਤ ਸਿੰਘ ਚੰਦੀ ਜੀ ਦਾ ‘ਸਿੱਖੀ ਵਿੱਚ ਅਕਾਲ ਤਖਤ ਦੀ ਥਾਂ?’ ਅਤੇ ਡਾ: ਇਕਬਾਲ ਸਿੰਘ ਢਿੱਲੋਂ ਜੀ ਦਾ ‘ਅਕਾਲ ਤਖ਼ਤ ਦੀ ਸਥਿਤੀ’ ਲੇਖਾਂ ਨੂੰ ਪੜ੍ਹ ਕੇ ਨਿਰਪੱਖ ਨਿਰਣਾ ਦੇਣ ਕਿ ਦਾਸ ਨੇ ਜੋ ਲਿਖਿਆ ਹੈ ਉਹ ਠੀਕ ਹੈ ਕਿ ਨਹੀਂ? ਜੇ ਮੈ ਠੀਕ ਨਹੀਂ ਲਿਖਿਆ ਤਾਂ ਮੈ ਆਪਣੇ ਵਿਚਾਰ ਬਿਨਾਂ ਕਿਸੇ ਹੀਲ-ਹੁੱਜਤ ਦੇ, ਖਿਮਾ ਦੀ ਜਾਚਨਾਂ ਕਰਦਾ ਹੋਇਆ, ਬਦਲ ਲਵਾਂਗਾ; ਅਤੇ, ਜੇ ਮੈ ਸਹੀ ਲਿਖਿਆ ਹੈ ਤਾਂ ਇਹ ਦੱਸਣ ਦੀ ਖੇਚਲ ਕੀਤੀ ਜਾਵੇ ਕਿ ਇੱਕੋ ਜਿਹੇ ਵਿਚਾਰ ਦੇਣ ਵਾਲੇ ਦੋ ਲੇਖਕਾਂ ਵਿੱਚੋਂ ਇੱਕ ਬਾਰੇ ਕੋਈ ਕਿੰਤੂ-ਪਰੰਤੂ ਕਿਉਂ ਨਹੀਂ ਕੀਤਾ ਗਿਆ? ਅਤੇ, ਦੂਜੇ ਨੂੰ ਛੱਜ `ਚ ਪਾ ਕੇ ਛੱਟਣ ਦਾ ਸਿਰ ਤੋੜ ਯਤਨ ਕਿਉਂ ਕੀਤਾ ਜਾ ਰਿਹਾ ਹੈ?

ਗੁਰਇੰਦਰ ਸਿੰਘ ਪਾਲ

ਜੂਨ 14, 2011.


(14/06/11)
ਗੁਰਸ਼ਰਨ ਸਿੰਘ ਕਸੇਲ

ਸੰਪਾਦਕ ਸ੍ਰ. ਮੱਖਣ ਸਿੰਘ ਜੀ ਅਤੇ ਪਾਠਕੋ,

ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਹਿ॥

ਸ੍ਰੀ ਅਕਾਲ ਤਖਤ ਸਾਹਿਬ ਦੀ ਹੋਂਦ ਬਾਰੇ ਕਈ ਮਹੀਨਿਆਂ ਤੋਂ ਚੱਲ ਰਹੀ ਵਿਚਾਰ ਨਾਲੋਂ, ਜੇ ਇਸਦੇ ਅਜੋਕੇ ਪ੍ਰਬੰਧ ਢਾਂਚੇ ਵਿੱਚ ਸੁਧਾਰ ਕਰਨ ਬਾਰੇ ਵਿਚਾਰ ਹੁੰਦੀ ਤਾਂ ਸ਼ਾਇਦ ਸਿੱਖ ਕੌਮ ਨੂੰ ਕੁਝ ਫਾਇਦਾ ਹੁੰਦਾ ।

ਸਤਿਕਾਰ ਸਹਿਤ,

ਗੁਰਸ਼ਰਨ ਸਿੰਘ ਕਸੇਲ

***********************************************************

ਸ੍ਰ. ਅਮਰਜੀਤ ਸਿੰਘ ਚੰਦੀ ਜੀ,

ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਹਿ ॥

ਆਪ ਜੀ ਦੀਆਂ ਕਾਫੀ ਲਿਖਤਾਂ ਪੜ੍ਹਦੀਆਂ ਹਨ ਜਿੰਨਾ ਤੋਂ ਗੁਰਮਤਿ ਬਾਰੇ ਜਾਣਕਾਰੀ ਮਿਲਦੀ ਹੈ । ਕੁਝ ਦਿਨ ਪਹਿਲਾਂ ਹੀ ਆਪ ਜੀ ਵੱਲੋਂ ਲਿਖੀ ਲਿਖਤ “ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ” ਪੜ੍ਹੀ ਸੀ । ਉਸ ਵਿੱਚ ਆਪ ਜੀ ਨੇ ਗੁਰੂ ਅੰਗਦ ਪਾਤਸ਼ਾਹ ਵੱਲੋਂ ਉਚਾਰੀ ਗੁਰਬਾਣੀ ਦੀਆਂ ਪੰਗਤੀਆਂ ਦਾ ਹਵਾਲਾ ਦਿਤਾ ਹੈ ਅਤੇ ਉਨ੍ਹਾਂ ਦੀ ਇਹ ਵਿਆਖਿਆ ਵੀ ਕੀਤੀ ਸੀ: ਮਹਲਾ ੨ ॥ ਸਲਾਮੁ ਜਬਾਬੁ ਦੋਵੈ ਕਰੇ ਮੁੰਢਹੁ ਘੁਥਾ ਜਾਇ॥ ਨਾਨਕ ਦੋਵੈ ਕੂੜੀਆ ਥਾਇ ਨ ਕਾਈ ਪਾਇ॥ (੪੭੪) “ਹੇ ਨਾਨਕ ਜੋ ਬੰਦਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਕਹਿੰਦਿਆਂ, ਵਿਖਾਵੇ ਦਾ ਸਲਾਮ ਵੀ ਕਰਦਾ ਹੈ, ਮੱਥਾ ਟੇਕਣ ਦਾ ਵਿਖਾਵਾ ਵੀ ਕਰਦਾ ਹੈ, ਪਰ ਉਸ ਦੀ ਸਿਖਿਆ ਮੰਨਣੀ ਤਾਂ ਇੱਕ ਪਾਸੇ, ਉਸ ਦੀ ਹੋਂਦ ਤੇ ਵੀ ਸ਼ੰਕਾ ਕਰਦਾ ਹੈ, ਦੂਜਿਆਂ ਦਾ ਵਿਸ਼ਵਾਸ ਵੀ ਉਸ ਤੋਂ ਥਿੜਕਾਉਣ ਦਾ ਉਪਰਾਲਾ ਕਰਦਾ ਹੈ, ਉਸ ਦੇ ਦੋਵੇਂ ਕੰਮ ਕੂੜ, ਝੂਠ ਤੇ ਅਧਾਰਤ ਹੁੰਦੇ ਹਨ”।

ਚੰਦੀ ਜੀ, ਕੀ ਗੁਰੂ ਅੰਗਦ ਪਾਤਸ਼ਾਹ ਦੀਆਂ ਇਹ ਪਾਵਨ ਪੰਗਤੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਹਨ ?

ਉਂਝ ਵੀ ਸਵਾਏ ਸਾਧ ਲਾਣੇ ਦੇ ਬਾਕੀ ਵਿਦਵਾਨ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦੇ ਵਿਰੋਧ ਵਿੱਚ ਨਹੀਂ ਹਨ । ਅਖੌਤੀ ਸਾਧ, ਇੱਕ ਅਕਾਲ ਪੁਰਖ ਦੀ ਓਟ ਲੈਣ ਦੀ ਬਜਾਏ, ਉਸਦੀ ਕਿਰਤ ਸੂਰਜ, ਚੰਦ ਨੂੰ ਮੱਸਿਆਂ, ਸੰਗਰਾਂਦ, ਪੁੰਨਿਆਂ ਆਦਿ ਦੇ ਰੂਪ ਵਿੱਚ ਪਵਿਤਰ ਦਿਨ ਰਾਤ ਆਖਕੇ ਪੂਜਦੇ ਹਨ । ਅਖੰਡ ਪਾਠ ਜਾਂ ਸਧਾਰਨ ਪਾਠ ਅਰੰਭ ਕਰਨ ਤੋਂ ਪਹਿਲਾਂ ਅਜਿਹੇ ਅਖੌਤੀ ਪ੍ਰਚਾਰਕ ਨਾਰੀਅਲ, ਜੋਤ, ਮੌਲੀ ਦਾ ਧਾਗਾ, ਚਿੱਟੇ ਜਾਂ ਲਾਲ ਕਪੜੇ ਤੋਂ ਬਗੈਰ ਪਾਠ ਅਰੰਭ ਨਹੀਂ ਕਰਦੇ । ਮੇਰੇ ਖਿਆਲ ਵਿੱਚ ਤਾਂ ਸਿੱਖ ਮਾਰਗ ਸਾਈਟ ‘ਤੇ “ਸ਼ਬਦ ਗੁਰੂ” ਦੀ ਵਿਚਾਰਧਾਰਾ ਦਾ ਵਿਰੋਧ ਕਰਨ ਵਾਲਾ ਕੋਈ ਲਿਖਾਰੀ ਨਹੀਂ ਹੈ; ਫਿਰ ਵੀ ਜੇ ਕੋਈ ਤੁਹਾਡੀ ਨਜ਼ਰ ਵਿੱਚ ਇਨ੍ਹਾਂ ਪੰਗਤੀਆਂ ਦੇ ਹਵਾਲੇ ਮੁਤਾਬਕ ਲਿਖਾਰੀ ਹੈ ਤਾਂ ਦੱਸ ਦੇਣਾ: ਮਹਲਾ ੨ ॥ ਸਲਾਮੁ ਜਬਾਬੁ ਦੋਵੈ ਕਰੇ ਮੁੰਢਹੁ ਘੁਥਾ ਜਾਇ॥ ਨਾਨਕ ਦੋਵੈ ਕੂੜੀਆ ਥਾਇ ਨ ਕਾਈ ਪਾਇ॥ (੪੭੪)

ਸਤਿਕਾਰ ਸਹਿਤ,

ਗੁਰਸ਼ਰਨ ਸਿੰਘ ਕਸੇਲ


(14/06/11)
ਸਤਨਾਮ ਕੌਰ, ਫ਼ਰੀਦਾਬਾਦ

ਅਖੌਤੀ ਦਸਮ ਗ੍ਰੰਥ ਦੀਆਂ ਸਿੱਖਿਆ ਪਰਵਾਰਕ ਤੇ ਸਮਾਜਕ ਰਿਸ਼ਤਿਆਂ ਦੀ ਬੁਨਿਆਦ ਨੂੰ ਜੜ੍ਹ ਤੋਂ ਪੁੱਟ ਸੁੱਟਦੀਆਂ ਹਨ: ਸ. ਉਪਕਾਰ ਸਿੰਘ ਫਰੀਦਾਬਾਦ

ਅਖੌਤੀ ਦਸਮ ਗ੍ਰੰਥ ਦੀਆਂ ਸਿੱਖਿਆਵਾਂ ਮੀਰ ਮੰਨੂ ਤੇ ਜ਼ਕਰੀਆ ਖਾਂ ਤੋਂ ਵੀ ਵੱਧ ਸ਼ੈਤਾਨੀ ਦਿਮਾਗ ਦੀ ਉਪਜ

(੧੩ ਜੂਨ ੨੦੧੧, ਸਤਨਾਮ ਕੌਰ, ਫ਼ਰੀਦਾਬਾਦ)

ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਇਥੇ ਕਾਲਾ ਦਿਵਸ ਮਨਾਉਂਦਿਆਂ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ. ਉਪਕਾਰ ਸਿੰਘ ਨੇ ਕੀਤਾ। ਉਨ੍ਹਾਂ ਦਸਿਆ ਕਿ ਜਿਸ ਗ੍ਰੰਥ ਨੂੰ ਪੁਜਾਰੀ ਸ਼੍ਰੇਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਤੁੱਲ ਸਕਿਤਾਰ ਦਿਵਾਉਣ ਲਈ ਬਜ਼ਿਦ ਹੈ ਅਤੇ ਵੱਡੀ ਸਾਜਸ਼ ਤਹਿਤ ਉਸ ਦੀਆਂ ਸਿੱਖਿਆਵਾਂ ਨੂੰ ਪੰਜਾਬ ਵਿੱਚ ਤਖ਼ਤਾਂ `ਤੇ ਵੀ ਦਾਖਲ ਕਰਣਾ ਚਾਹੁੰਦੀ ਹੈ ਉਸ ਵਿੱਚ ਪਰਵਾਰਕ ਤੇ ਸਮਾਜਕ ਰਿਸ਼ਤਿਆਂ ਦੀ ਨੀਂਹ ਹਿਲਾ ਕੇ ਰੱਖ ਦਿੱਤੀ ਗਈ ਹੈ। ਉਨ੍ਹਾਂ ਦਸਿਆ ਕਿ ਆਮ ਸਿੱਖ ਸੰਗਤਾਂ ਨੂੰ ਇਸ ਗ੍ਰੰਥ ਦੀ ਅੰਦਰਲੀ ਬਣਤਰ ਬਾਰੇ ਉਕਾ ਵੀ ਗਿਆਨ ਨਹੀਂ ਹੈ ਕੇਵਲ ਦਸਮ ਗ੍ਰੰਥ ਨਾਂ ਸੁਣ ਕੇ ਹੀ ਉਹ ਇਸਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਮੰਨਣ ਦਾ ਦਾਵਾ ਕਰਣ ਲਗ ਜਾਂਦੀਆਂ ਹਨ ਜਦੋਂ ਉਨ੍ਹਾਂ ਨੂੰ ਇਸ ਦੀ ਅੰਦਰਲੀ ਬਣਤਰ ਅਤੇ ਸਿੱਖਿਆਵਾਂ ਬਾਰੇ ਦਸਿਆ ਜਾਂਦਾ ਹੈ ਕਿ ਇਸ ਵਿੱਚ ਨਸ਼ੇ ਪ੍ਰੇਰਕ ਅਤੇ ਅਸ਼ਲੀਲਤਾ ਭਰਪੂਰ ਰਚਨਾਵਾਂ ਦਰਜ਼ ਹਨ ਤਾਂ ਆਪਣੀ ਗੱਲ ਤੇ ਸ਼ਰਮਿੰਦਗੀ ਮਹਿਸੂਸ ਕਰਦਿਆਂ ਉਹ ਕਹਿੰਦੇ ਹਨ ਕਿ ਇਸ ਤਰ੍ਹਾਂ ਨਹੀਂ ਹੋ ਸਕਦਾ ਗੁਰੂ ਗੋਬਿੰਦ ਸਿੰਘ ਜੀ ਇਹ ਸਭ ਨਹੀਂ ਲਿਖ ਸਕਦੇ। ਸ. ਉਪਕਾਰ ਸਿੰਘ ਨੇ ਕਿਹਾ ਕਿ ਉਹ ਲੋਕ ਜੋ ਇਸ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਕ੍ਰਿਤ ਕਹਿ ਕੇ ਲੜਨ ਮਰਨ `ਤੇ ਉਤਾਰੂ ਹੋ ਜਾਂਦੇ ਹਨ ਉਨ੍ਹਾਂ ਨੇ ਅੱਜ ਤਕ ਇਸ ਗ੍ਰੰਥ ਨੂੰ ਖੋਲ੍ਹ ਕੇ ਨਹੀਂ ਵੇਖਿਆ ਕੇਵਲ ਸੁਣੀ ਸੁਣਾਈ ਗੱਲਾਂ ਅਤੇ ਗੁਮਰਾਹ ਲੋਕਾਂ ਦੇ ਪਿੱਛੇ ਲੱਗ ਕੇ ਉਹ ਵੀ ਉਸ ਪਾਪ ਵਿੱਚ ਸ਼ਾਮਲ ਹੋ ਰਹੇ ਹਨ ਜੋ ਅਖੌਤੀ ਦਮਮ ਗ੍ਰੰਥ ਨੂੰ ਸਥਾਪਤ ਕਰ ਕੇ ਸਿੱਖਾਂ ਦੇ ਵਿਰੋਧੀਆਂ ਨੇ ਕੀਤਾ ਹੈ। ਸ. ਉਪਕਾਰ ਸਿੰਘ ਨੇ ਕਿਹਾ ਕਿ ਅਖੌਤੀ ਦਸਮ ਗ੍ਰੰਥ ਦੀਆਂ ਸਿੱਖਿਆਵਾਂ ਮੀਰ ਮੰਨੂ ਤੇ ਜ਼ਕਰੀਆ ਖਾਂ ਤੋਂ ਵੀ ਵੱਧ ਸ਼ੈਤਾਨੀ ਦਿਮਾਗ ਦੀ ਉਪਜ ਹੈ ਜਿਸਨੂੰ ਅਪਨਾ ਲੈਣ ਨਾਲ ਸਿੱਖੀ ਦਾ ਖੁਰਾ ਖੋਜ ਮਿਟਾਉਣ ਤੋਂ ਕੋਈ ਨਹੀਂ ਰੋਕ ਸਕਦਾ ਇਸ ਲਈ ਇਸ ਤੋਂ ਪਹਿਲਾਂ ਸੁਚੇਤ ਹੋ ਕੇ ਇਸ ਨੂੰ ਸਿੱਖੀ ਦੇ ਵਿਹੜੇ ਵਿਚੋਂ ਬਾਹਰ ਕੱਢ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਦਸਿਆ ਕਿ ਜਿਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆਵਾਂ ਮਨੁੱਖ ਨੂੰ ਸੰਜਮੀ ਬਣਾਉਂਦੀਆਂ ਹਨ ਜਿਸ ਨਾਲ ਪਰਵਾਰਕ ਤੇ ਸਮਾਜਕ ਰਿਸ਼ਤੇ ਬੜੇ ਸੋਹਣੇ ਤਰੀਕੇ ਨਾਲ ਨਿਭਦੇ ਹਨ ਉਥੇ ਅਖੌਤੀ ਦਸਮ ਗ੍ਰੰਥ ਦੀਆਂ ਸਿੱਖਿਆਵਾਂ ਮਨੁੱਖ ਨੂੰ ਹੈਵਾਨ ਬਣਾ ਕੇ ਪਰਵਾਰ ਤੇ ਸਮਾਜ ਦਾ ਸਮੁੱਚਾ ਢਾਂਚਾ ਹਿਲਾ ਕੇ ਰੱਖ ਦੇਂਦੀਆਂ ਹਨ। ਸ. ਉਪਕਾਰ ਸਿੰਘ ਨੇ ਦਸਿਆ ਕਿ ਅਖੌਤੀ ਦਸਮ ਗ੍ਰੰਥ ਦੀ ਸਿੱਖਿਆਵਾਂ ਵਿੱਚ ਮਾਂ-ਪੁੱਤ, ਭੈਣ-ਭਰਾ, ਅਤੇ ਪਿਉ-ਧੀ ਨਾਲ ਖੇਹ ਖਾਣ ਦੀ ਸਿੱਖਿਆ ਦਿੱਤੀ ਗਈ ਹੈ ਜਿਸ ਨਾਲ ਪਰਵਾਰਕ ਤੇ ਸਮਾਜਕ ਰਿਸ਼ਤਿਆਂ ਦੀ ਹੋਂਦ ਪੂਰੀ ਤਰ੍ਹਾਂ ਖਤਮ ਹੋ ਕੇ ਇੱਕ ਹੈਵਾਨੀਅਤ ਵਾਲਾ ਸਮਾਜ ਤਿਆਰ ਹੋ ਜਾਂਦਾ ਹੈ। ਯੰਗ ਸਿੱਖ ਐਸੋਸਿਏਸ਼ਨ ਵੱਲੋਂ ਅਖੌਤੀ ਦਸਮ ਗ੍ਰੰਥ ਦੀਆਂ ਸਿੱਖਿਆਵਾਂ ਬਾਰੇ ਜਾਣਕਾਰੀ ਦਿੰਦਿਆਂ ਇਸ਼ਤਿਹਾਰ ਸੰਗਤਾਂ ਵਿੱਚ ਵੰਡਿਆ ਗਿਆ। ਇਸ ਮੌਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉਚੱਤਾ ਨੂੰ ਸਮਰਪੱਤ ਜੱਥੇਬੰਦੀ ਦਸਮ ਗ੍ਰੰਥ (ਬਚਿੱਤਰ ਨਾਟਕ) ਵਿਚਾਰ ਮੰਚ ਇੰਟਰਨੈਸ਼ਨਲ, ਖਾਲਸਾ ਨਾਰੀ ਮੰਚ, ਯੰਗ ਸਿੱਖ ਐਸੋਸਿਏਸ਼ਨ, ਗੁਰਮਤਿ ਪ੍ਰਚਾਰ ਜੱਥਾ ਦਿੱਲੀ, ਦੁਰਮਤਿ ਸੋਧਕ ਗੁਰਮਤਿ ਲਹਿਰ ਅਤੇ ਗੁਰਸਿੱਖ ਫੈਮਿਲੀ ਕਲੱਬ ਫ਼ਰੀਦਾਬਾਦ ਆਦਿ ਜੱਥੇਬੰਦੀਆਂ ਦੇ ਨੁੰਮਾਇੰਦੇ ਵੀ ਹਾਜ਼ਰ ਸਨ।


(14/06/11)
ਬਸੰਤ ਕੌਰ/ਜਗਜੀਤ ਸਿੰਘ

ਗੁਰਮਤਿ ਪ੍ਰਚਾਰ ਕੌਂਸਲ ਲੁਧਿਆਣਾ ਵੱਲੌ ਲਾਇਆ ਪੰਜ ਰੋਜਾ ਗੁਰਮਤਿ ਕੈਂਪ ਯਾਦਗਰੀ ਹੋ ਨਿੱਬੜਿਆ
(੧੪ ਜੂਨ ੨੦੧੧ ਫਰੀਦਾਬਾਦ/ਲੁਧਿਆਣਾ: ਬਸੰਤ ਕੌਰ/ਜਗਜੀਤ ਸਿੰਘ)
ਗੁਰਮਤਿ ਪ੍ਰਚਾਰ ਕੌਂਸਲ ਲੁਧਿਆਣਾ ਜੋ ਕਾਫੀ ਲੱਮੇ ਅਰਸੇ ਤੋਂ ਤੱਤ ਗੁਰਮਤਿ ਪ੍ਰਚਾਰ ਲਈ ਤੱਨ ਮਨ ਧਨ ਨਾਲ ਸੇਵਾ ਨਿਭਾ ਰਹੀ ਹੈ। ਇਸੇ ਲੜੀ ਤਹਿਤ ਗਰਮੀਆਂ ਦੀਆਂ ਛੁੱਟੀਆਂ ਦਾ ਲਾਭ ਲੈਦਿਆਂ ਨਵੀਂ ਪਨੀਰੀ ਨੂੰ ਗੁਰਮਤਿ ਸਿਧਾਂਤਾਂ ਪ੍ਰਤੀ ਜਾਗਰੂਕ ਕਰਨ ਲਈ ਪੰਜ ਰੋਜਾ ਗੁਰਮਤਿ ਪ੍ਰਚਾਰ ਕੈਂਪ ਗੁਰਦੁਆਰਾ ਗੁਰੂ ਨਾਨਕ ਸਾਹਿਬ, ਮਾਇਆ ਨਗਰ ਲੁਧਿਆਣਾ ਵਿਖੇ ਆਯੋਜਤ ਕੀਤਾ ਗਿਆ। ਜਿਸ ਵਿੱਚ ਹਰ ਵਰਗ ਦੇ ਬੱਚਿਆਂ ਤੇ ਵੱਡਿਆਂ ਨੇ ਹਿੱਸਾ ਲੈਂਦਿਆਂ ਗੁਰਬਾਣੀ, ਗੁਰੁ ਇਤਿਹਾਸ ਅਤੇ ਸਿੱਖ ਫਲਸਫੇ ਬਾਰੇ ਖੋਜ ਭਰਪੂਰ ਜਾਣਕਾਰੀ ਹਾਸਲ ਕੀਤੀ। ਇਸ ਤੋਂ ਇਲਾਵਾ ਕੈਂਪ ਦੀ ਖਾਸ ਗੱਲ ਇਹ ਰਹੀ ਕਿ ਇਸ ਵਿੱਚ ਸ. ਗੁਰਸੇਵਕ ਸਿੰਘ ਅਤੇ ਉਨ੍ਹਾਂ ਦੀ ਸੁਪਤਨੀ ਬੀਬੀ ਹਰਬੰਸ ਕੌਰ ਨੇ ਆਧਨੁਕਿ ਢੰਗ ਨੂੰ ਵਰਤਦਿਆਂ ਮਲਟੀਮੀਡੀਆ ਤਕਨੀਕ ਰਾਹੀਂ ਬੱਚਿਆਂ ਤੇ ਸੰਗਤਾਂ ਨੂੰ ਸਲਾਈਡ ਸ਼ੋਅ, ਗੁਰਮਤਿ ਗੇਮਾਂ, ਵੀਡੀਉ ਕਲਿਪਜ਼ ਰਾਹੀਂ ਸਿੱਖ ਵਿਰਸੇ ਨਾਲ ਜੋੜਿਆ। ਕੈਂਪਰਜ਼ ਨੂੰ ਪੰਜਾਬੀ ਟਾਇਪਿੰਗ ਸਿਖਲਾਈ, ਫੈਬਰਿਕ ਪੇਂਟਿਗ, ਗੁਰਬਾਣੀ ਕੀਰਤਨ, ਦਸਤਾਰ ਸਿਖਲਾਈ, ਕਵਿਤਾਵਾਂ, ਲੈਕਚਰ ਆਦਿ ਦੀ ਟ੍ਰੇਨਿੰਗ ਵੀ ਦਿੱਤੀ ਗਈ। ਇਸ ਤੋਂ ਇਲਾਵਾ ਸਿਹਤ ਸਬੰਧੀ ਸੈਮੀਨਾਰ ਦਾ ਵੀ ਆਯੋਜਨ ਕੀਤਾ ਜਿਸ ਵਿੱਚ ਦੰਦਾ ਦੇ ਮਾਹਰ ਡਾ. ਆਤਮਜੀਤ ਸਿੰਘ ਅਤੇ ਸਿਹਤ ਸੰਭਾਲ `ਤੇ ਡਾ. ਇੰਦਰਪ੍ਰੀਤ ਕੌਰ ਨੇ ਬੱਚਿਆਂ ਨੂੰ ਖੋਜ ਭਰਪੂਰ ਜਾਣਕਾਰੀ ਦਿੰਦਿਆਂ ਸੇਵਾ ਨਿਭਾਈ। ਕੈਂਪ ਵਿੱਚ ਬੱਚਿਆਂ ਨੂੰ ਪੜਾਉਣ ਦੀ ਸੇਵਾ ਸ. ਬਲਦੇਵ ਸਿੰਘ, ਇੰਦਰਪ੍ਰੀਤ ਸਿੰਘ, ਸਤਪਾਲ ਸਿੰਘ ਦੁੱਗਰੀ, ਬੀਬੀ ਹਮੀਰ ਕੌਰ, ਸ. ਜਗਜੀਤ ਸਿੰਘ ਖਾਲਸਾ, ਬੀਬੀ ਰਵਿੰਦਰ ਕੌਰ, ਬੀਬੀ ਨਿੰਮੀਦਰਜੀਤ ਕੌਰ, ਬੀਬੀ ਗੁਰਲੀਨ ਕੌਰ, ਬੀਬੀ ਜਗਜੀਤ ਕੌਰ, ਸ. ਮਨਦੀਪ ਸਿੰਘ, ਸ. ਮਨੋਹਰ ਸਿੰਘ, ਸ. ਪ੍ਰਭਦੀਪ ਸਿੰਘ ਆਦਿ ਵੀਰਾਂ ਭੈਣਾਂ ਨੇ ਵੱਧ ਚੜ੍ਹ ਕੇ ਨਿਭਾਈ। ਇਸ ਤੋਂ ਇਲਾਵਾ ਗੁਰਦੁਆਰਾ ਗੁਰੂ ਨਾਨਕ ਸਾਹਿਬ ਮਾਇਆ ਨਗਰ ਦੇ ਮੁੱਖ ਸੇਵਾਦਾਰ ਸ. ਰਣਜੀਤ ਸਿੰਘ ਨੇ ਵੀ ਇਸ ਕੈਂਪ ਵਿੱਚ ਭਰਪੂਰ ਸਹਿਯੋਗ ਦਿੱਤਾ। ਕੈਂਪ ਦੇ ਅੰਤਲੇ ਦਿਨ ਰੱਖੇ ਗੁਰਮਤਿ ਸਮਾਗਮ ਵਿੱਚ ਬੱਚਿਆਂ ਦੇ ਮਾਤਾ ਪਿਤਾ ਨੇ ਵੀ ਹਿੱਸਾ ਲਿਆ ਜਿਸ ਵਿੱਚ ਬੱਚਿਆਂ ਵੱਲੋਂ ਕੈਂਪ ਵਿੱਚ ਲਈ ਗਈ ਸਿੱਖਿਆ ਨੂੰ ਸਟੇਜ `ਤੇ ਸੰਗਤਾਂ ਸਾਹਮਣੇ ਪੇਸ਼ ਕਰਦਿਆਂ ਪਾਖੰਡੀ ਬਾਬਿਆਂ ਦਾ ਪਾਜ਼ ਉਘੇੜਦੀ ਸਕਿਟ ਵਿਖਾਈ ਜਿਸ ਦੀ ਤਿਆਰੀ ਵੀਰ ਸਤਪਾਲ ਸਿੰਘ ਦੁਗਰੀ ਨੇ ਕਰਵਾਈ। ਇਸ ਤੋਂ ਇਲਾਵਾ ਕਵਿਤਾ ਮੁਕਾਬਲੇ, ਗੁਰਬਾਣੀ ਕੀਰਤਨ, ਲੈਕਚਰ, ਸੋਹਣੀ ਦਸਤਾਰ ਪ੍ਰਦਰਸ਼ਨੀ, ਆਦਿ ਦਾ ਪ੍ਰਦਰਸ਼ਨ ਕੈਂਪਰਜ਼ ਵੱਲੋਂ ਕੀਤਾ ਗਿਆ। ਕੈਂਪ ਵਿੱਚ ਫੈਬਰਿਕ ਪੇਂਟਿਗ ਅਤੇ ਕਰਾਫਟ ਦੀ ਸਿੱਖਿਆ ਲੈਣ ਵਾਲੇ ਬੱਚਿਆਂ ਨੇ ਅੰਤਲੇ ਦਿਨ ਬਣਾਈ ਗਈ ਵਸਤੂਆਂ ਦੀ ਪ੍ਰਦਰਸ਼ਨੀ ਵੀ ਲਾਈ ਜਿਸ ਨੂੰ ਸੰਗਤਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ। ਕੈਂਪ ਵਿੱਚ ਸੀਨੀਅਰ ਗਰੁੱਪ ਵਿਚੋਂ ਬੈਸਟ ਕੈਂਪਰ ਦਾ ਐਵਾਰਡ ਹਰਮਨਜੋਤ ਕੌਰ, ਰਣਬੀਰ ਸਿੰਘ ਅਤੇ ਜੂਨੀਅਰ ਗਰੁੱਪ ਵਿੱਚ ਖੁਸ਼ਲੀਨ ਕੌਰ ਅਤੇ ਮਨਦੀਪ ਸਿੰਘ ਨੂੰ ਦਿੱਤਾ ਗਿਆ। ਸੋਹਣੀ ਦਸਤਾਰ ਮੁਕਾਬਲੇ ਵਿੱਚ ਰਸ਼ਮੀਤ ਕੌਰ ਅਤੇ ਮਨਪ੍ਰੀਤ ਸਿੰਘ ਜੇਤੂ ਰਹੇ। ਗੁਰਮਤਿ ਸਮਾਗਮ ਵਿੱਚ ਸਟੇਜ ਸਕੱਤਰ ਦੀ ਸੇਵਾ ਬੀਬੀ ਹਰਬੰਸ ਕੌਰ ਨੇ ਨਿਭਾਈ। ਅੰਤ ਵਿੱਚ ਗੁਰਮਤਿ ਪ੍ਰਚਾਰ ਕੌਂਸਲ ਦੇ ਮੁਖੀ ਸ. ਜਗਜੀਤ ਸਿੰਘ ਖਾਲਸਾ ਨੇ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਕੈਂਪ ਵਿੱਚ ਭਾਗ ਲੈਣ ਵਾਲੇ ਹਰ ਬੱਚੇ ਨੂੰ ਮੈਡਲ, ਸਨਮਾਨ ਨਿਸ਼ਾਨੀ ਅਤੇ ਗੁਰਮਤਿ ਸਾਹਿਤ, ਸੀ. ਡੀਜ਼, ਅਤੇ ਗੇਮਾਂ ਦੀ ਆਕਰਸ਼ਕ ਕਿਟ ਇਨਾਮ ਵੱਜੋਂ ਦਿੱਤੀ ਗਈ।


(14/06/11)
ਕਿਰਪਾਲ ਸਿੰਘ ਬਠਿੰਡਾ

ਸਰਨਾ ਸਾਹਿਬ! ਜੇ ਸਮਝ ਗਏ ਹੋ ਕਿ ਭਾਜਪਾ ਅਤੇ ਸੰਘ ਸਿੱਖ ਅਤੇ ਸਿੱਖੀ ਨੁੰ ਪ੍ਰਫੁਲਤ ਹੁੰਦਾ ਨਹੀਂ ਦੇਖ ਸਕਦੇ ਤਾਂ ਇਨ੍ਹਾਂ ਦੇ ਏਜੰਟਾਂ ਦੀ ਪਛਾਣ ਕਰਨਾ ਵੀ ਸਿੱਖੋ: ਸਿਮਰਨਜੋਤ ਸਿੰਘ ਖ਼ਾਲਸਾ

*੧੨ ਜੂਨ ਦੇ ਸਮਾਗਮ ਨੇ ਤਾਂ ਇਹੀ ਸੰਦੇਸ਼ ਦਿੱਤਾ ਹੈ ਕਿ ਆਰਐੱਸਐੱਸ ਦੇ ਇਨ੍ਹਾਂ ਏਜੰਟਾਂ ਨਾਲੋਂ ਚੰਗਾ ਹੋਰ ਕੋਈ ਸਿੱਖ ਸਰਨਾ ਪਾਸ ਨਹੀਂ ਹੈ

*ਜੇ ਸਰਨਾ ਸਾਹਿਬ ਵੀ ਇਹੀ ਸੋਚਦੇ ਹਨ ਤਾਂ ਉਨ੍ਹਾਂ ਵਲੋਂ ਭਾਜਪਾ ਅਤੇ ਆਰਐੱਸਐੱਸ ਨੂੰ ਜ਼ਬਾਨੀ ਕਲਾਮੀ ਭੰਡਣ ਦਾ ਕੋਈ ਅਰਥ ਨਹੀਂ ਰਹਿ ਜਾਂਦਾ

ਬਠਿੰਡਾ, ੧੪ ਜੂਨ (ਕਿਰਪਾਲ ਸਿੰਘ): ਸਰਨਾ ਸਾਹਿਬ! ਜੇ ਸਮਝ ਗਏ ਹੋ ਕਿ ਭਾਜਪਾ ਅਤੇ ਸੰਘ ਸਿੱਖ ਅਤੇ ਸਿੱਖੀ ਨੂੰ ਪ੍ਰਫੁਲਤ ਹੁੰਦਾ ਨਹੀਂ ਦੇਖ ਸਕਦੇ ਤਾਂ ਇਨ੍ਹਾਂ ਦੇ ਏਜੰਟਾਂ ਦੀ ਪਛਾਣ ਕਰਨਾ ਵੀ ਸਿੱਖੋ। ਇਹ ਸ਼ਬਦ ਸਾਹਿਬਜ਼ਾਦਾ ਜੁਝਾਰ ਸਿੰਘ ਨੌਜਵਾਨ ਸਭਾ ਦੇ ਪ੍ਰਧਾਨ ਭਾਈ ਸਿਮਰਨਜੋਤ ਸਿੰਘ ਖ਼ਾਲਸਾ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਲੋਂ ਦਿੱਤੇ ਗਏ ਬਿਆਨ `ਤੇ ਟਿੱਪਣੀ ਕਰਦੇ ਹੋਏ ਕਹੇ। ਇਹ ਦੱਸਣਯੋਗ ਹੈ ਕਿ ੧੨ ਜੂਨ ਨੂੰ ਗੁਰਦੁਆਰਾ ਰਕਾਬ ਗੰਜ ਕੰਪਲੈਕਸ ਦੇ ਵਿਕਾਸ ਕਾਰਜਾਂ ਦੀ ਅਰੰਭਤਾ ਦਾ ਨੀਂਹ ਪੱਥਰ ਰੱਖਣ ਸਮੇਂ ਸੰਗਤਾਂ ਦੇ ਇਕੱਠ ਨੂੰ ਸਬੋਧਨ ਕਰਦੇ ਹੋਏ ਭਾਜਪਾ ਅਤੇ ਸੰਘ ਦੀ ਸਖ਼ਤ ਸ਼ਬਦਾਂ ਵਿੱਚ ਨੁਕਤਾਚੀਨੀ ਕਰਦੇ ਹੋਏ ਸ: ਸਰਨਾ ਨੇ ਬੜੇ ਜੋਰ ਨਾਲ ਕਿਹਾ ਸੀ ਕਿ ਇਹ ਸਿੱਖ ਅਤੇ ਸਿੱਖੀ ਨੂੰ ਪ੍ਰਫੁੱਲਤ ਹੁੰਦਾ ਨਹੀਂ ਦੇਖ ਸਕਦੇ, ਇਸੇ ਕਾਰਣ ਇਨ੍ਹਾਂ ਵਿਕਾਸ ਕਾਰਜਾਂ ਦੀ ਅਰੰਭਤਾ ਨੂੰ ਹਰ ਹੀਲੇ ਰੋਕਣ ਲਈ ਆਰਐੱਸਐੱਸ ਦੇ ਏਜੰਡੇ ਤਹਿਤ ਅਖੌਤੀ ਅਕਾਲੀ ਦਲਾਂ ਅਤੇ ਬੁਧੀਜੀਵੀਆਂ ਵਲੋਂ ਭਰਪੂਰ ਕੋਸ਼ਿਸ਼ਾਂ ਕੀਤੀਆਂ ਗਈਆਂ। ਭਾਈ ਸਿਮਰਨਜੋਤ ਸਿੰਘ ਖ਼ਾਲਸਾ ਨੇ ਕਿਹਾ ਸਰਨਾ ਸਾਹਿਬ ਨੂੰ ਚੇਤੇ ਰੱਖਣਾਂ ਚਾਹੀਦਾ ਹੈ ਕਿ ਵਿਕਾਸ ਕਾਰਜ ਸਿਰਫ ਬਿਲਡਿੰਗਾਂ ਦੀ ਉਸਾਰੀ ਹੈ, ਸਿੱਖ ਤੇ ਸਿੱਖੀ ਬਿਲਡਿੰਗਾਂ ਦੇ ਸਹਾਰੇ ਨਹੀਂ ਸਿਧਾਂਤ ਦੇ ਆਸਰੇ ਨਿਰਭਰ ਹੈ। ਸਿੱਖ ਸਿਧਾਂਤ ਨੂੰ ਵਿਗਾੜ ਕੇ ਪੇਸ਼ ਕਰਨ ਲਈ ਆਰਐੱਐੱਸ ਇਨ੍ਹਾਂ ਅਖੌਤੀ ਸੰਤਾਂ ਮਹਾਂਪੁਰਸ਼ਾਂ ਨੂੰ ਮੋਹਰੇ ਦੇ ਤੌਰ `ਤੇ ਵਰਤ ਰਹੀ ਹੈ। ਅਖੌਤੀ ਦਸਮ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦੇ ਸ਼ਰੀਕ ਵਜੋਂ ਪ੍ਰਚਾਰਨਾਂ, ਨਾਨਕਸ਼ਾਹੀ ਕੈਲੰਡਰ ਦਾ ਕਤਲ ਅਤੇ ਗੁਰਬਿਲਾਸ ਪਾਤਸ਼ਾਹੀ ੬ਵੀਂ ਰਾਹੀਂ ਸਿੱਖੀ ਸਿਧਾਂਤ ਤੇ ਸੁਨਹਿਰੀ ਸਿੱਖ ਇਤਿਹਾਸ ਨੂੰ ਵਿਗਾੜ ਕੇ ਪੇਸ਼ ਕਰਨ ਵਿੱਚ ਇਨ੍ਹਾਂ ਸੰਤਾਂ ਮਹਾਂਪੁਰਸ਼ਾਂ ਖਾਸ ਕਰ ਕੇ ਪਟਨਾ ਸਾਹਿਬ ਦੇ ਮੁੱਖ ਪੁਜਾਰੀ ਇਕਬਾਲ ਸਿੰਘ ਅਤੇ ਚਮਨਜੀਤ ਸਿੰਘ ਲਾਲ ਦਾ ਮੁੱਖ ਰੋਲ ਹੈ ਅਤੇ ਇਨ੍ਹਾਂ ਦੇ ਆਰਐੱਸਐੱਸ ਨਾਲ ਗੂੜੇ ਸਬੰਧ ਕਿਸੇ ਤੋਂ ਗੁਝੇ ਹੋਏ ਨਹੀਂ ਹਨ। ਕੀ ਸਰਨਾ ਸਾਹਿਬ ਦੱਸ ਸਕਦੇ ਹਨ ਕਿ ਉਨ੍ਹਾਂ ਵੱਲੋਂ ਚੁਣੇ ਗਏ ਪੰਜ ਪਿਆਰੇ ਤੇ ਅਰਦਾਸੀਏ- ਇਕਬਾਲ ਸਿੰਘ, ਚਮਨਜੀਤ ਸਿੰਘ ਲਾਲ, ਬਾਬਾ ਬਚਨ ਸਿੰਘ ਜੀ, ਬਾਬਾ ਜਗਤਾਰ ਸਿੰਘ ਕਾਰਸੇਵਾ ਵਾਲੇ, ਬਾਬਾ ਅਮਰ ਸਿੰਘ ਯੂ. ਕੇ, ਬਾਬਾ ਸੰਤ ਅੰਮ੍ਰਿਤਪਾਲ ਸਿੰਘ ਸੇਵਾਪੰਥੀ ਅਤੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਰਾਮ ਸਿੰਘ ਜੀ, ਜਿਨ੍ਹਾਂ ਨੇ ਅਰੰਭਤਾ ਲਈ ਅਰਦਾਸ ਕੀਤੀ ਤੇ ਟੱਕ ਲਾਇਆ ਇਨ੍ਹਾਂ ਵਿੱਚੋਂ ਕੋਈ ਇੱਕ ਵੀ ਨਾਨਕਸ਼ਾਹੀ ਕੈਲੰਡਰ ਨੂੰ ਮੰਨਦਾ ਹੈ, ਗੁਰੂ ਗ੍ਰੰਥ ਸਾਹਿਬ ਜੀ ਨੂੰ ਵਾਹਦ ਇੱਕੋ ਇੱਕ ਸਰਬ ਸਮਰੱਥ ਸਰਬਉਚ ਗੁਰੂ ਮੰਨਦਾ ਹੈ? ਜਾਂ ਕੀ ਇਹ ਆਪਣੀ ਗਲਤੀ ਸਵੀਕਾਰਦੇ ਹਨ ਕਿ ਪਹਿਲਾਂ ਕਿਸੇ ਦੇ ਗਲਤ ਪ੍ਰਭਾਵ ਹੇਠਾਂ ਆ ਕੇ ਉਹ ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਅਤੇ ਦਸਮ ਗ੍ਰੰਥ ਨੂੰ ਗੁਰੂ ਵਜੋਂ ਪ੍ਰਚਾਰਣ ਦੀ ਗਲਤੀ ਕਰ ਬੈਠੇ ਹਨ ਪਰ ਅੱਗੋਂ ਤੋਂ ਉਹ ਅਜੇਹਾ ਨਹੀਂ ਕਰਨਗੇ। ਜੇ ਨਹੀਂ ਤਾਂ ਇਨ੍ਹਾਂ ਤੋਂ ਵਿਕਾਸ ਕਾਰਜਾਂ ਦੀ ਅਰਦਾਸ ਤੇ ਅਰੰਭਤਾ ਕਰਵਾ ਕੇ ਸਿਖਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਕਿ ਆਰਐੱਸਐੱਸ ਦੇ ਇਨ੍ਹਾਂ ਏਜੰਟਾਂ ਨਾਲੋਂ ਚੰਗਾ ਹੋਰ ਕੋਈ ਸਿੱਖ ਤੁਹਾਡੇ ਪਾਸ ਨਹੀਂ ਹੈ, ਜਿਨ੍ਹਾਂ ਤੋਂ ਇਹ ਸੇਵਾ ਲੈ ਸਕੋ। ਭਾਈ ਸਿਮਰਨਜੋਤ ਸਿੰਘ ਖ਼ਾਲਸਾ ਨੇ ਕਿਹਾ ਕਿ ੧੨ ਜੂਨ ਦੇ ਸਮਾਗਮ ਨੇ ਤਾਂ ਇਹੀ ਸੰਦੇਸ਼ ਦਿੱਤਾ ਹੈ ਪਰ ਜੇ ਸਰਨਾ ਸਾਹਿਬ ਵੀ ਇਹੀ ਸੋਚਦੇ ਹਨ ਤਾਂ ਉਨ੍ਹਾਂ ਵਲੋਂ ਭਾਜਪਾ ਅਤੇ ਆਰਐੱਸਐੱਸ ਨੂੰ ਜ਼ਬਾਨੀ ਕਲਾਮੀ ਭੰਡਣ ਦਾ ਕੋਈ ਅਰਥ ਨਹੀਂ ਰਹਿ ਜਾਂਦਾ।

*********************************************************

ਕੀ ਸ਼ਹੀਦ ਅਜੇ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਉਡੀਕਦੇ ਹਨ: ਭਾਈ ਲਖਬੀਰ ਸਿੰਘ ਟਰਾਂਟੋ
*ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਮਾਤਾ ਦੇ ਪੇਟੋਂ ਜਨਮ ਲਿਆ ਪਰ ਇਹ ਮਹਾਂਪੁਰਸ਼ਾਂ ਅਨੁਸਾਰ ਖ਼ਾਲਸਾ ਰਾਜ ਕਾਇਮ ਕਰਨ ਵਾਲੇ ਮਾਤਾ ਦੇ ਪੇਟੋਂ ਜਨਮ ਨਹੀਂ ਲੈਣਗੇ
*ਧੰਨ ਹਨ ਇਹ ਮਹਾਂਪੁਰਸ਼ ਤਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰ ਸਕਦੇ ਹਨ ਪਰ ਉਨ੍ਹਾਂ ਨੂੰ ਜਨਮ ਦੇਣ ਵਾਲੀ ਮਾਂ ਪਾਠ ਨਹੀਂ ਕਰ ਸਕਦੀ
*ਕੀ ਕਦੀ ਸੋਚਿਆ ਹੈ ਕਿ ਪਿਤਾ ਦੀ ਕੁਰਬਾਨੀ ਹਿੰਦੂਆਂ ਨੇ ਭੁਲਾ ਦਿੱਤੀ ਤੇ ਪੁੱਤਰਾਂ ਦੀ ਕੁਰਬਾਨੀ ਸਿੱਖਾਂ ਨੇ ਭੁਲਾ ਦਿੱਤੀ ਹੈ
*ਯਾਦ ਰੱਖੋ ਖ਼ਾਲਸਾ ਰਾਜ ਗੁਰੂ ਗ੍ਰੰਥ ਸਾਹਿਬ ਜੀ ਦੀ ਸੱਚੀ ਸਿਖਿਆ ਅਪਣਾ ਕੇ ਅਤੇ ਛੋਟੇ ਸਾਹਿਬਜ਼ਾਦਿਆ ਵਰਗੀ ਦ੍ਰਿੜਤਾ ਅਪਣਾ ਕੇ ਆਵੇਗਾ ਤੇ ਨਿਸ਼ਾਨ ਸਾਹਿਬ ਝੂਲਣਗੇ ਨਾ ਕਿ ਇਨ੍ਹਾਂ ਝੂਠ ਦੇ ਅਧਾਰਤ ਸੁਣਾਈਆਂ ਗਈਆਂ ਸਾਖੀਆਂ ਨਾਲ
ਬਠਿੰਡਾ, ੧੪ ਜੂਨ (ਕਿਰਪਾਲ ਸਿੰਘ): ਕੀ ਸ਼ਹੀਦ ਅਜੇ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਉਡੀਕਦੇ ਹਨ? ਇਹ ਸ਼ਬਦ
http://www.khalsanews.org `ਤੇ ਪਾਈ ਇੱਕ ਵੀਡੀਓ ਵਿੱਚ ਕਥਾਵਾਚਕ ਭਾਈ ਲਖਵਿੰਦਰ ਸਿੰਘ ਟਰਾਂਟੋ ਨੇ ਕਹੇ। ਉਨ੍ਹਾਂ ਬਿਨਾਂ ਨਾਮ ਲਿਆਂ ਕਿਹਾ ਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਏਹੋ ਜੇਹਾ ਝੂਠ ਸੁਣਾਇਆ ਜਾ ਰਿਹਾ ਹੈ ਜਿਸ ਨੂੰ ਗੁਰੂ ਸਾਹਿਬ ਜੀ ਕਦੀ ਵੀ ਪ੍ਰਵਾਨ ਨਹੀਂ ਕਰ ਸਕਦੇ। ਉਨ੍ਹਾਂ ਦੱਸਿਆ ਕਿ ਉਹ ਕਥਾਕਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਆਪਣੇ ਮਹਾਂਪੁਰਸ਼ ਦਾ ਹਵਾਲਾ ਦੇ ਕੇ ਸੁਣਾ ਰਿਹਾ ਹੈ ਕਿ ਬਾਬਾ ਦੀਪ ਸਿੰਘ, ਭਾਈ ਮਨੀ ਸਿੰਘ, ਭਾਈ ਤਾਰੂ ਸਿੰਘ ਤੇ ਬਾਬਾ ਬੰਦਾ ਸਿੰਘ ਬਹਾਦਰ ਧਰਤੀ ਹੇਠ ਇੱਕ ਸੁੰਰਗ ਵਿੱਚ ਬੈਠੇ ਉਨ੍ਹਾਂ ਦੇ ਮਹਾਂਪੁਰਸ਼ ਨੂੰ ਮਿਲੇ ਸਨ ਤੇ ਉਨ੍ਹਾਂ ਅਨੁਸਾਰ ਜਦੋਂ ਗੁਰੂ ਸਾਹਿਬ ਜੀ ਦਾ ਹੁਕਮ ਆਇਆ ਤਾਂ ਉਹ ਇੱਥੋਂ ਹੀ ਜੈਕਾਰੇ ਛੱਡ ਕੇ ਖ਼ਾਲਸਾ ਰਾਜ ਕਾਇਮ ਕਰ ਦੇਣਗੇ। ਉਸ ਮਹਾਂਪੁਰਸ਼ ਅਨੁਸਾਰ ਉਹ ਸ਼ਹੀਦ ਮਾਤਾ ਦੇ ਪੇਟੋਂ ਜਨਮ ਨਹੀਂ ਲੈਣਗੇ ਬਲਕਿ ਸਿੱਧਾ ਇਸ ਸੁੰਰਗ ਵਿਚੋਂ ਹੀ ਪ੍ਰਗਟ ਹੋ ਕੇ ਧਰਤੀ `ਤੇ ਆ ਕੇ ਖ਼ਾਲਸਾ ਰਾਜ ਕਾਇਮ ਕਰ ਦੇਣਗੇ। ਭਾਈ ਲਖਬੀਰ ਸਿੰਘ ਨੇ ਕਿਹਾ, ਕਿਆ ਕਹਿਣੇ ਹਨ ਇਨ੍ਹਾਂ ਮਹਾਂਪੁਰਸ਼ਾਂ ਦੇ ਕਿ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਮਾਤਾ ਦੇ ਪੇਟੋਂ ਜਨਮ ਲਿਆ ਪਰ ਇਹ ਖ਼ਾਲਸਾ ਰਾਜ ਕਾਇਮ ਕਰਨ ਵਾਲੇ ਮਾਤਾ ਦੇ ਪੇਟੋਂ ਜਨਮ ਨਹੀਂ ਲੈਣਗੇ। ਉਨ੍ਹਾਂ ਕਿਹਾ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰ: ੨੫੨ `ਤੇ ਫੁਰਮਾਨ ਹੈ: ‘ਏਕਹਿ ਆਵਨ ਫਿਰਿ ਜੋਨਿ ਨ ਆਇਆ॥ ਨਾਨਕ ਹਰਿ ਕੈ ਦਰਸਿ ਸਮਾਇਆ॥ ੧੩॥’ ਭਾਵ ਜੋ ਮਨੁੱਖ ਪਰਮਾਤਮਾ ਦੇ ਦੀਦਾਰ ਵਿੱਚ ਲੀਨ ਰਹਿੰਦਾ ਹੈ, (ਜਗਤ ਵਿਚ) ਉਸ ਦਾ ਜਨਮ ਇਕੋ ਵਾਰੀ ਹੁੰਦਾ ਹੈ, ਉਹ ਮੁੜ ਮੁੜ ਜੂਨਾਂ ਵਿੱਚ ਨਹੀਂ ਆਉਂਦਾ। ੧੩। ਪਰ ਉਨ੍ਹਾਂ ਸ਼ਹੀਦਾਂ ਜਿਨ੍ਹਾਂ ਨੂੰ ਅਸੀਂ ਹਰ ਰੋਜ਼ ਅਰਦਾਸ ਵਿੱਚ ਯਾਦ ਕਰਦਿਆਂ ਉਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲਦੇ ਹਾਂ, ‘ਬੋਲੋ ਜੀ ਵਾਹਿਗੁਰੂ’, ਇਹ ਸੰਤ ਦੱਸ ਰਹੇ ਹਨ ਕਿ ਉਹ ਵੀ ਸੱਚਖੰਡ ਨਹੀਂ ਗਏ ਭਾਵ ਪ੍ਰਮਾਤਮਾ ਵਿੱਚ ਲੀਨ ਨਹੀਂ ਹੋਏ ਬਲਕਿ ਧਰਤੀ ਹੇਠਾਂ ਇੱਕ ਸੁੰਰਗ ਵਿੱਚ ਬੈਠੇ ਗੁਰੂ ਸਾਹਿਬ ਜੀ ਦਾ ਹੁਕਮ ਉਡੀਕ ਰਹੇ ਹਨ। ਉਨ੍ਹਾਂ ਕਿਹਾ ਜਿਸ ਸਮੇਂ ਸੈਂਕੜੇ ਮੀਲ ਦੂਰ ਗੁਰੂ ਕੀ ਕਾਸ਼ੀ ਤਲਵੰਡੀ ਸਾਬੋ ਵਿਖੇ ਬੈਠੇ ਬਾਬਾ ਦੀਪ ਸਿੰਘ ਜੀ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਬੇਅਦਬੀ ਹੋਣ ਸਬੰਧੀ ਸੁਣਿਆ ਸੀ ਉਸ ਸਮੇਂ ਤਾਂ ਉਨ੍ਹਾਂ ਗੁਰੂ ਸਾਹਿਬ ਜੀ ਦਾ ਉਡੀਕਿਆ ਨਾ ਤੇ ਆਪ ਹੀ ਖੰਡੇ ਨਾਲ ਲਕੀਰ ਖਿੱਚ ਕੇ ਅੰਮ੍ਰਿਤਸਰ ਨੂੰ ਚਾਲੇ ਪਾ ਦਿੱਤੇ ਤੇ ਦਰਬਾਰ ਸਾਹਿਬ ਜੀ ਨੂੰ ਅਜ਼ਾਦ ਕਰਵਾਉਂਦੇ ਹੋਏ ਸ਼ਹੀਦੀ ਪਾ ਗਏ। ਕੀ ਹੁਣ ੧੯੮੪ ਵਿੱਚ ਉਸ ਸਮੇਂ ਨਾਲੋਂ ਹਾਲਾਤ ਕੁੱਝ ਵਖਰੇ ਸਨ? ਉਸ ਸਮੇਂ ਤੋਂ ਇਹ ਸ਼ਹੀਦ ਕਿਸ ਦਾ ਹੁਕਮ ਉਡੀਕ ਰਹੇ ਹਨ। ਭਾਈ ਲਖਬੀਰ ਸਿੰਘ ਨੇ ਕਿਹਾ ਜਦੋਂ ਕੋਈ ਗੁਰੂ ਗ੍ਰੰਥ ਸਾਹਿਬ ਜੀ ਦੇ ਗਿਆਨ ਦੀਆਂ ਗੱਲਾਂ ਦੱਸੇ ਉਸ ਸਮੇਂ ਤਾਂ ਕਹਿ ਦਿੱਤਾ ਜਾਂਦਾ ਹੈ ਕਿ ਛੋਡੋ ਜੀ, ਇਹ ਤਾਂ ਕਿਤਾਬੀ ਗੱਲਾਂ ਹਨ ਪਰ ਜਦੋਂ ਕੋਈ ਅਜੇਹੀਆਂ ਝੂਠੀਆਂ ਕਹਾਣੀਆਂ ਸੁਣਾਵੇ ਉਸ ਸਮੇ ਕਿਹਾ ਜਾਂਦਾ ਹੈ ਜੀ ਇਹ ਤਾਂ ਬ੍ਰਹਮ ਦੀਆਂ ਗੱਲਾਂ ਹਨ। ਇਹ ਹਰ ਇੱਕ ਦੇ ਸਮਝ ਵਿੱਚ ਆਉਣ ਵਾਲੀਆਂ ਨਹੀਂ ਹਨ।
ਭਾਈ ਲਖਬੀਰ ਸਿੰਘ ਨੇ ਕਿਹਾ ਆਪਣਾ ਇਤਿਹਾਸ ਪੜ੍ਹ ਕੇ ਵੇਖੋ ਗੁਰੂ ਹਰਿਗੋਬਿੰਦ ਸਾਹਿਬ ਜੀ ਤਾਂ ਆਪਣੀ ਮਾਤਾ ਗੰਗਾ ਜੀ ਨੂੰ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਅਸੀਸ ਦੇਵੋ ਕਿ ਉਨ੍ਹਾਂ ਦੇ ਘਰ ਪੁੱਤਰੀ ਦਾ ਜਨਮ ਹੋਵੇ ਪਰ ਅੱਜ ਗੁਰੂ ਕੇ ਸਿੱਖ ਅਖਵਾਉਣ ਵਾਲੇ ਇਸਤਰੀ ਜਾਤੀ ਨੂੰ ਇੰਨੀ ਨਫ਼ਰਤ ਕਰਨ ਲੱਗ ਪਏ ਹਨ, ਉਹ ਆਖ ਰਹੇ ਹਨ ਇਸਤਰੀ ਅਪਵਿੱਤਰ ਹੈ, ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਨਹੀਂ ਕਰ ਸਕਦੀ, ਦਰਬਾਰ ਸਾਹਿਬ ਵਿੱਚ ਕੀਰਤਨ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਧੰਨ ਹਨ ਇਹ ਮਹਾਂਪੁਰਸ਼ ਜਿਹੜੇ ਆਪ ਤਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰ ਸਕਦੇ ਹਨ ਪਰ ਉਨ੍ਹਾਂ ਨੂੰ ਜਨਮ ਦੇਣ ਵਾਲੀ ਮਾਂ ਪਾਠ ਨਹੀਂ ਕਰ ਸਕਦੀ। ਇਹ ਧਰਮ ਪ੍ਰਚਾਰਕ ਤਾਂ ਪਵਿੱਤਰ ਬਣ ਗਏ ਪਰ ਉਨ੍ਹਾਂ ਨੂੰ ਜਨਮ ਦੇਣ ਵਾਲੀ ਮਾਂ ਕਲੰਕਣ ਹੀ ਰਹਿ ਗਈ। ਉਨ੍ਹਾਂ ਕਿਹਾ ਇਨ੍ਹਾਂ ਸੰਤਾਂ ਦੀ ਬਦੌਲਤ ਔਰਤ ਨੂੰ ਘਟੀਆ ਸਮਝਦੇ ਹੋਏ ਅੱਜ ਲੜਕੀ ਦੇ ਜਨਮ ਤੋਂ ਪਹਿਲਾਂ ਹੀ ਮਾਰ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਦੁੱਖ ਦੀ ਗੱਲ ਇਹ ਹੈ ਕਿ ਪਿਛਲੇ ਹਫਤੇ ਦੀ ਖ਼ਬਰ ਅਨੁਸਾਰ ਪੰਜਾਬ ਦੀ ਧਰਤੀ, ਜਿੱਥੇ ਸਟੇਜਾਂ `ਤੇ ਇਹ ਸਾਖੀਆਂ ਆਮ ਹੀ ਸੁਣਾਈਆਂ ਜਾਂਦੀਆਂ ਹਨ, ਉੱਥੇ ਹੀ ਸਭ ਤੋਂ ਵੱਧ ਅਨਰਥ ਕੀਤਾ ਜਾ ਰਿਹਾ ਹੈ, ਇੱਥੋਂ ਤੱਕ ਕਿ ਵਿਦੇਸ਼ਾਂ ਵਿੱਚੋਂ ਵੀ ਇੱਥੇ ਆ ਕੇ ਧੀਆਂ ਮਾਰਨ ਦਾ ਇਹ ਕੁਕਰਮ ਕੀਤਾ ਜਾ ਰਿਹਾ ਹੈ। ਇਤਿਹਾਸਕ ਸਾਖੀ ਸੁਣਾਉਂਦੇ ਹੋਏ ਭਾਈ ਲਖਬੀਰ ਸਿੰਘ ਨੇ ਕਿਹਾ ਭਾਈ ਸਾਧੂ ਅਤੇ ਭਾਈ ਰੂਪਾ ਗੁਰੂ ਹਰਿਗੋਬਿੰਦ ਸਿੰਘ ਜੀ ਦੇ ਸਮੇਂ ਦੇ ਸਿੱਖ ਸਨ ਜੋ ਬਹੁਤ ਸੇਵਾ ਕਰਿਆ ਕਰਦੇ ਸਨ। ਭਾਈ ਰੂਪਾ ਜੀ ਦੀ ਬਹੁਤ ਲੰਬੀ ਉਮਰ ਸੀ ਉਹ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੱਕ ਵੀ ਸੇਵਾ ਕਰਦੇ ਰਹੇ। ਇੱਕ ਦਿਨ ਉਨ੍ਹਾਂ ਦੀ ਸੇਵਾ ਤੋਂ ਖੁਸ਼ ਹੋ ਕੇ ਕਹਿਣ ਲੱਗੇ ਭਾਈ ਰੂਪਾ! ਮੈਂ ਤੁਹਾਡੇ `ਤੇ ਬਹੁਤ ਖੁਸ਼ ਹਾਂ, ਜੋ ਤੁਹਾਡਾ ਚਿੱਤ ਕਰਦਾ ਹੈ ਉਹ ਮੰਗ ਲੈ। ਪਹਿਲਾਂ ਤਾਂ ਭਾਈ ਰੂਪਾ ਜੀ ਕਹਿਣ ਲੱਗੇ ਗੁਰੂ ਜੀ ਤੁਹਾਡੀ ਬਖ਼ਸ਼ਿਸ਼ ਹੈ, ਸਭ ਕੁੱਝ ਹੈ, ਕੋਈ ਮੰਗਣ ਵਾਲੀ ਚੀਜ਼ ਰਹਿ ਹੀ ਨਹੀਂ ਗਈ। ਪਰ ਗੁਰੂ ਸਾਹਿਬ ਜੀ ਦੇ ਵਾਰ ਵਾਰ ਜ਼ੋਰ ਦੇਣ `ਤੇ ਕਹਿਣ ਲੱਗੇ ਮੈਂ ਘਰ ਸਲਾਹ ਕਰ ਆਵਾਂ ਕਿ ਕਿਹੜੀ ਚੀਜ਼ ਦੀ ਲੋੜ ਹੈ। ਘਰ ਜਾ ਕੇ ਸ਼ਰੀਕੇ ਕਬੀਲੇ, ਭਰਾ, ਪਤਨੀ ਅਤੇ ਆਪਣੀ ਬੱਚੀ ਤੋਂ ਪੁੱਛਿਆ ਕਿ ਗੁਰੂ ਸਾਹਿਬ ਜੀ ਤਰੁੱਠੇ ਹਨ, ਦੱਸੋ ਕੀ ਮੰਗਿਆ ਜਾਵੇ? ਸਾਰੇ ਆਪੋ ਆਪਣੀਆਂ ਸਲਾਹਾਂ ਦੇਣ ਲੱਗੇ, ਕੋਈ ਕਹੇ ਫੌਜਾਂ ਮੰਗ ਲਵੋ ਇਲਾਕੇ ਦਾ ਚੌਧਰੀ ਬਣ ਕੇ ਬੈਠ ਜਾਵਾਂਗੇ, ਕੋਈ ਕਹੇ ੪ ਖੂਹ ਮੰਗ ਲਵੋ, ਕੋਈ ਕਹੇ ਜ਼ਮੀਨ ਮੰਗ ਲਵੋ। ਪਰ ਛੋਟੀ ਬੱਚੀ ਨੇ ਕਿਹਾ ਕਿ ਜੇ ਗੁਰੂ ਸਾਹਿਬ ਜੀ ਤਰੁੱਠੇ ਹਨ ਤਾਂ ਉਨ੍ਹਾਂ ਤੋਂ ਇਹ ਵਰ ਮੰਗ ਲਵੋ ਕਿ ਸਾਡੇ ਘਰ ਜੋ ਆਵੇ ਉਹ ਤ੍ਰਿਪਤ ਹੋ ਕੇ ਜਾਵੇ। ਉਨ੍ਹਾਂ ਕਿਹਾ ਕਿ ਸਿੱਖ ਧਰਮ ਵਿੱਚ ਨਾ ਜਾਤੀ ਵਿਤਕਰਾ ਹੈ ਅਤੇ ਨਾ ਹੀ ਜਿਨਸੀ। ਇੱਥੇ ਇੱਕ ਸਮਾਨ ਸਾਰਿਆਂ ਨੂੰ ਸਿੱਖਿਆ ਦਿੱਤੀ ਜਾਂਦੀ ਹੈ। ਇਸ ਸਿੱਖਿਆ ਦਾ ਹੀ ਅਸਰ ਸੀ ਕਿ ਜਿਸ ਸਮੇਂ ਮਾਤਾ ਗੁਜਰੀ ਜੀ ਛੋਟੇ ਸਾਹਿਬਜ਼ਾਦਿਆਂ ਨੂੰ ਤਿਆਰ ਕਰਕੇ ਸੂਬਾ ਸਰਹਿੰਦ ਦੀ ਕਚਹਿਰੀ ਵਿੱਚ ਭੇਜਦੀ ਹੈ ਤਾਂ ਉਨ੍ਹਾਂ ਨੂੰ ਚੇਤੇ ਕਰਵਾਉਂਦੀ ਹੈ ਕਿ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ, ਗੁਰੂ ਤੇਗ ਬਹਾਦਰ ਜੀ ਪੋਤਰੇ ਅਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਤੇ ਗੁਰੂ ਅਰਜਨ ਸਾਹਿਬ ਜੀ ਦੇ ਖ਼ਾਨਦਾਨ ਵਿੱਚੋਂ ਹੋ, ਵੇਖਣਾ ਕਦੀ ਡੋਲ ਨਾ ਜਾਣਾ। ਅੱਗੋਂ ਸਾਹਿਬਜ਼ਾਦਿਆਂ ਨੇ ਜਵਾਬ ਦਿੱਤਾ ਕਿ ਮਾਤਾ ਜੀ ਅਸੀਂ ਤੁਹਾਡੀ ਬਹੁਤ ਸਿਖਿਆ ਸੁਣੀ ਹੈ ਹੁਣ ਤੂੰ ਸਾਡੀ ਸੁਣ ਕਿ ਸਾਨੂੰ ਪਤਾ ਹੈ ਕਿ ਅਸੀਂ ਓਸ ਖ਼ਾਨਦਾਨ ਵਿੱਚੋਂ ਹਾਂ ਜਿਸ ਦੀ ਰੀਤ ਹੈ: ‘ਸੀਸ ਦੀਆ ਪਰ ਸਿਰੜ ਨਾ ਜਾਈ’। ਉਨ੍ਹਾਂ ਸਾਹਿਬਜ਼ਾਦਿਆਂ ਨੇ ਇਹ ਗੱਲ ਸਿਰਫ ਮਾਤਾ ਜੀ ਨੂੰ ਹੀ ਨਹੀਂ ਕਹੀ ਬਲਕਿ ਸੂਬੇ ਦੀ ਕਚਹਿਰੀ ਵਿੱਚ ਵੀ ਜਾ ਕੇ ਕਹੀ ਕਿ ਸਾਡੇ ਖ਼ਾਨਦਾਨ ਦੀ ਰੀਤ ਹੈ ਕਿ ਅਸੀਂ ਧਰਮ ਹੇਤ ਸ਼ਹੀਦ ਤਾਂ ਹੋ ਸਕਦੇ ਹਾਂ ਪਰ ਸਿੱਖੀ ਸਿਦਕ ਤੋਂ ਨਹੀਂ ਡੋਲ ਸਕਦੇ ਹਾਂ। ਭਾਈ ਲਖਬੀਰ ਸਿੰਘ ਨੇ ਕਿਹਾ ਕਿ ਅਸੀਂ ਆਮ ਤੌਰ `ਤੇ ਹਿੰਦੂਆਂ ਨੂੰ ਤਾਂ ਕਹਿ ਦਿੰਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਤਾ ਗੁਰੂ ਤੇਗਬਹਾਦਰ ਜੀ ਨੂੰ ਤੁਹਾਡੇ ਲਈ ਸ਼ਹੀਦ ਕਰਵਾਇਆ ਪਰ ਤੁਸੀਂ ਉਨ੍ਹਾਂ ਦਾ ਅਹਿਸਾਨ ਭੁੱਲ ਗਏ ਹੋ। ਪਰ ਆਪ ਕਦੀ ਚੇਤਾ ਰੱਖਿਆ ਹੈ ਕਿ ਸਾਹਿਬਜ਼ਾਦੇ ਕਿਸ ਲਈ ਸ਼ਹੀਦ ਕਰਵਾਏ। ਕੀ ਉਨ੍ਹਾਂ ਨੇ ਆਪਣੇ ਪੁੱਤਰ ਸਾਡੇ ਲਈ ਸ਼ਹੀਦ ਕਰਵਾ ਕੇ, ਸਾਡੇ ਵੱਲ ਈਸ਼ਾਰਾ ਕਰਕੇ ਨਹੀਂ ਸੀ ਆਖਿਆ ‘ਇਨ ਪੁਤਰਨ ਕੇ ਸੀਸ ਪੈ ਵਾਰ ਦੀਏ ਸੁਤ ਚਾਰ॥ ਚਾਰ ਮੂਏ ਤਉ ਕਿਆ ਭਇਆ ਜੀਵਤ ਕਈ ਹਜ਼ਾਰ’। ਇਹ ਸ਼ਬਦ ਸਟੇਜਾਂ `ਤੇ ਕਈ ਵਾਰ ਸੁਣਨ ਅਤੇ ਸੁਣਾਉਣ ਵਾਲਿਓ ਕਦੀ ਮਾਤਾ ਗੁਜਰੀ ਜੀ ਵਲੋਂ ਛੋਟੇ ਸਾਬਿਜ਼ਾਦਿਆਂ ਨੂੰ ਦਿੱਤੀ ਗਈ ਸਿਖਿਆ ਆਪਣੇ ਬੱਚਿਆਂ ਨੂੰ ਵੀ ਦਿੱਤੀ ਹੈ। ਜਦੋਂ ਬੱਚੇ ਗੁਰਦੁਆਰੇ ਲੈ ਕੇ ਜਾਂਦੇ ਹੋ ਤਾਂ ਉਨ੍ਹਾਂ ਨੰੰ ਤਾਂ ਕਦੀ ਇਹ ਵੀ ਸਿਖਿਆ ਨਹੀਂ ਦਿੱਤੀ ਜਾਂਦੀ ਕਿ ਗੁਰਦੁਆਰੇ ਕਾਹਦੇ ਵਾਸਤੇ ਜਾਂਦੇ ਹੋ? ਉੱਥੇ ਕਿਸ ਤਰ੍ਹਾਂ ਬੈਠਣਾ ਹੈ, ਕੀ ਸੁਣਨਾ ਹੈ, ਕੀ ਮੰਗਣਾ ਹੈ। ਜਦੋਂ ਤੁਹਾਡੇ ਨਾਲ ਬੱਚੇ ਗੁਰਦੁਆਰੇ ਗਏ ਗੁਰੂ ਗੋਬਿੰਦ ਸਿੰਘ ਜੀ ਵੇਖਦੇ ਹੋਣਗੇ ਕਿ ਇਹ ਮੇਰੇ ਸਾਹਿਬਜ਼ਾਦੇ ਆਏ ਹਨ। ਕੀ ਕਦੀ ਸੋਚਿਆ ਹੈ ਕਿ ਆਪਣੇ ਇਨ੍ਹਾਂ ਬੱਚਿਆਂ ਨੂੰ ਵੀ ਛੋਟੇ ਸਾਹਿਬਜ਼ਾਦਿਆਂ ਵਾਲੀ ਸਿੱਖਿਆ ਦਿੱਤੀ ਹੈ, ਕੀ ਉਨ੍ਹਾਂ ਦੀ ਸ਼ਕਲ ਵੀ ਸਾਹਿਬਜ਼ਾਦਿਆਂ ਨਾਲ ਮਿਲਦੀ ਹੈ? ਕੀ ਕਦੀ ਸੋਚਿਆ ਹੈ ਕਿ ਪਿਤਾ ਦੀ ਕੁਰਬਾਨੀ ਹਿੰਦੂਆਂ ਨੇ ਭੁਲਾ ਦਿੱਤੀ ਤੇ ਪੁਤਰਾਂ ਦੀ ਕੁਰਬਾਨੀ ਸਿੱਖਾਂ ਨੇ ਭੁਲਾ ਦਿੱਤੀ ਹੈ।
ਭਾਈ ਲਖਬੀਰ ਸਿੰਘ ਨੇ ਕਿਹਾ ਉਸ ਤਰ੍ਹਾਂ ਤਾਂ ਬੜੇ ਜੋਸ਼ ਵਿੱਚ ਆ ਕੇ ਨਾਹਰੇ ਲਾਏ ਜਾਂਦੇ ਹਨ, ‘ਰਾਜ ਕਰੇਗਾ ਖ਼ਾਲਸਾ ਆਕੀ ਰਹੇ ਨਾ ਕੋਇ’, ‘ਝੁਲਤੇ ਨਿਸ਼ਾਨ ਰਹੇਂਗੇ ਪੰਥ ਮਹਾਰਾਜ ਕੇ’ ਪਰ ਯਾਦ ਰੱਖੋ ਖ਼ਾਲਸਾ ਰਾਜ ਗੁਰੂ ਗ੍ਰੰਥ ਸਾਹਿਬ ਜੀ ਦੀ ਸੱਚੀ ਸਿਖਿਆ ਅਪਣਾ ਕੇ ਅਤੇ ਛੋਟੇ ਸਾਹਿਬਜ਼ਾਦਿਆ ਵਰਗੀ ਦ੍ਰਿੜਤਾ ਅਪਣਾ ਕੇ ਆਵੇਗਾ ਤੇ ਨਿਸ਼ਾਨ ਸਾਹਿਬ ਝੂਲਣਗੇ ਨਾ ਕਿ ਇਨ੍ਹਾਂ ਝੂਠ ਦੇ ਅਧਾਰਤ ਸੁਣਾਈਆਂ ਗਈਆਂ ਸਾਖੀਆਂ ਨਾਲ। ਇਹ ਦੱਸਣਯੋਗ ਹੈ ਕਿ ਭਾਈ ਲਖਬੀਰ ਸਿੰਘ ਨੇ ਬੇਸ਼ੱਕ ਉਕਤ ਕਥਾਕਾਰ ਦਾ ਨਾਮ ਨਹੀਂ ਲਿਆ ਪਰ ਇੰਟਰਨੈੱਟ `ਤੇ ਵੇਖਣ ਉਪ੍ਰੰਤ ਪਤਾ ਲਗਾ ਕਿ ਝੂਠ ਸੁਣਾਉਣ ਵਾਲਾ ਇਹ ਕਥਾਕਾਰ ਸੰਤ ਸਮਾਜ ਦੇ ਉੱਘੇ ਆਗੂ ਹਰੀ ਸਿੰਘ ਰੰਧਾਵੇ ਵਾਲਾ ਹੈ ਜਿਸ ਵਿੱਚ ਉਹ ਦੱਸ ਰਿਹਾ ਹੈ- “ਸੱਚ ਖੰਡ ਵਾਸੀ ਵਿਦਿਆ ਮਾਰਤੰਡ ਮਹਾਂ ਪੁਰਸ਼ ਬ੍ਰਹਮਗਿਆਨੀ ਸੰਤ” ਗੁਰਬਚਨ ਸਿੰਘ ਭਿੰਡਰਾਂਵਾਲੇ ਇੱਕ ਦਿਨ ਆਪਣੇ ਰੰਗ ਵਿੱਚ ਆਏ ਉਹ ਕੁੱਝ ਸੁਣਾ ਗਏ ਜਿਹੜਾ ਕਿ ਕਾਫੀ ਸਮੇਂ ਤੋਂ ਉਹ ਸੁਣਾਉਣਾ ਨਹੀਂ ਸੀ ਚਾਹੁੰਦੇ। ਜਦੋਂ ਮਹਾਂਪੁਰਸ਼ ਉਕਤ ਕਥਾ ਸੁਣਾ ਰਹੇ ਸਨ ਤਾਂ ਸੰਤ ਗਿਆਨੀ ਮੋਹਨ ਸਿੰਘ ਨਾਲੋ ਨਾਲ ਲਿਖਦੇ ਗਏ। ਹਰੀ ਸਿੰਘ ਵਲੋਂ ਕੀਤੀ ਇਹ ਕਥਾ ਲਿੰਕ
http://www.khalsanews.org/newspics/2011/05May2011/30%20May%2011/30%20May%2011%20Harry%20Randhawa%20videos.htm `ਤੇ ਹੁਣ ਵੀ ਸੁਣੀ ਜਾ ਸਕਦੀ ਹੈ।


(13/06/11)
ਗੁਰਮੀਤ ਸਿੰਘ (ਸਿੱਡਨੀ, ਅਸਟਰੇਲੀਆ)

ੴ ਸਤਿਗੁਰ ਪ੍ਰਸਾਦਿ॥
ਗੁਰੂ ਗਰੰਥ ਸਾਹਿਬ ਅਤੇ ਪੀਰੀ-ਮੀਰੀ
ਗੁਰਮੁੱਖ ਪਿਆਰੇ ਸਰਦਾਰ ਮੱਖਣ ਸਿੰਘ ਜੀ,

ਸਿੱਖ ਮਾਰਗ ਦੇ ਪਾਂਧੀਆਂ ਨੂੰ ਕੀ ਅਜੇ ਤੱਕ ਇਹ ਸੋਝੀ ਪਰਾਪਤ ਨਹੀਂ ਹੋਈ ਕਿ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਬਾਣੀ, ਜਪੁ ਜੀ ਸਾਹਿਬ ਤੋਂ ਲੈ ਕੇ ਮੁੰਦਾਵਣੀ ਤੱਕ, “ਪੀਰੀ-ਮੀਰੀ” ਦਾ ਹੀ ਸਿਧਾਂਤ ਸਮਝਾਇਆ ਹੋਇਆ ਹੈ। ਇਸ ਸਿਧਾਂਤ ਨੂੰ ਦੋ ਅਲੱਗ ਅਲੱਗ ਬਿਲਿਡੰਗਾਂ ਵਿੱਚ ਨਹੀਂ ਵੰਡਿਆ ਜਾ ਸਕਦਾ ਹੈ ਅਤੇ ਨਾ ਹੀ ਅਕਾਲ ਪੁਰਖ ਦਾ ਤਖਤ, ਕਿਸੇ ਇੱਕ ਥਾਂ `ਤੇ ਸਥਾਪਤ ਕੀਤਾ ਜਾ ਸਕਦਾ।
ਇਕ ਗੱਲ ਹੋਰ ਚੇਤੇ ਰੱਖਣੀ ਚਾਹੀਦੀ ਹੈ ਕਿ ਭਾਵੇਂ ਗੁਰੂ ਹਰਿ ਗੋਬਿੰਦ ਸਾਹਿਬ, ਗੁਰੂ ਹਰਿ ਰਾਏ ਸਾਹਿਬ, ਗੁਰੂ ਹਰਿ ਕਿਸ਼ਨ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕੋਈ ਬਾਣੀ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਨਹੀਂ, ਪਰ ਉਨ੍ਹਾਂ ਦੀ ਵਿਚਾਰ-ਧਾਰਾ ਭੀ ਗੁਰੂ ਗਰੰਥ ਸਾਹਿਬ ਅਨੁਸਾਰ ਸੀ।
ਸਿੱਖ ਮਾਰਗ ਦਾ ਭੁਲਣਹਾਰ ਇੱਕ ਪਾਂਧੀ,
ਗੁਰਮੀਤ ਸਿੰਘ (ਸਿੱਡਨੀ, ਅਸਟਰੇਲੀਆ)
੧੩ ਜੂਨ, ੨੦੧੧


(13/06/11)
ਅਮਰ ਜੀਤ ਸਿੰਘ ਚੰਦੀ

ਸ. ਸਰਵਜੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਮੈਂ ਪਹਿਲੋਂ ਹੀ ਜਾਣਦਾ ਸੀ ਕਿ ਤੁਸੀਂ ਕੀ ਖੇਡ ਖੇਡਣ ਵਾਲੇ ਹੋ, ਪਰ ਮੇਰਾ ਸੁਭਾਅ ਹੈ ਕਿ ਮੈਂ ਸਿੱਧੇ ਸਵਾਲ ਦਾ ਸਿੱਧਾ ਹੀ ਜਵਾਬ ਦਿੰਦਾ ਹਾਂ। ਹੁਣ ਗੱਲ ਕਰਦੇ ਹਾਂ ਅੱਜ ਦੇ ਖਤ ਦੀ,
ਤੁਸੀਂ ਲੋਕ, ਪਤਾ ਨਹੀਂ ਕਿਸ ਕਾਰਨ, ਸਿੱਟਾ ਕੱਢਣ ਵਿੱਚ ਏਨੇ ਕਾਹਲੇ ਰਹਿੰਦੇ ਹੋ? ਮੈਂ ਬੜਾ ਸਾਫ ਲਿਖਿਆ ਸੀ ਕਿ ਮੈਂ “ੴ ਤੋਂ ਨਾਨਕ ਨਾਮੁ ਮਿਲੈ ਤਾਂ ਜੀਵਾਂ ਤਨੁ ਮਨੁ ਥੀਵੈ ਹਰਿਆ॥ ੧॥” ਤਕ ਨੂੰ ਹੀ ਗੁਰਬਾਣੀ ਮੰਨਦਾ ਹਾਂ। ਇਹ ਵੀ ਸਾਫ ਕੀਤਾ ਸੀ ਕਿ ਜਦੋਂ ਕਿਸੇ ਰਚਨਾ ਨੂੰ ਮੁੰਦਾਵਣੀ ਲਗ ਜਾਂਦੀ ਹੈ ਤਾਂ ਉਹ, ਉਸ ਰਚਨਾ ਦਾ ਅਖੀਰਲਾ ਹਿੱਸਾ ਹੁੰਦਾ ਹੈ। (ਉਸ ਦੇ ਮਗਰਲੀ ਕੋਈ ਵੀ ਗੱਲ, ਕੋਈ ਮਹੱਤਵ ਨਹੀਂ ਰਖਦੀ) ਮੇਰਾ ਸਬੰਧ, ਗੁਰੂ ਗਰੰਥ ਸਾਹਿਬ ਜੀ ਦੀ ਸਿਰਫ ਏਨੀ ਬਾਣੀ ਨਾਲ ਹੀ ਹੈ। ਇਸ ਤੋਂ ਇਲਾਵਾ ਕੋਈ ਵੀ ਰਚਨਾ ਮੇਰੇ ਲਈ ਗੁਰਬਾਣੀ ਨਹੀਂ ਹੈ।
ਕੀ ਤੁਸੀਂ ਏਨੀ ਜਿਹੀ ਗੱਲ ਵੀ ਨਹੀਂ ਸਮਝ ਸਕੇ ਕਿ ਮੈਂ ਰਾਗ ਮਾਲਾ ਨੂੰ ਗੁਰੂ ਨਹੀਂ ਮੰਨਦਾ, ਉਸ ਨੂੰ ਮਾਨਤਾ ਦੇਣ ਦਾ ਵਿਖਾਵਾ ਨਹੀਂ ਕਰਦਾ। ਹੁਣ ਰਾਗਮਾਲਾ ਨੂੰ ਮੰਨਣ ਵਾਲੇ, ਮੇਰੇ ਤੇ ਇਹ ਇਲਜ਼ਾਮ ਕਿਵੇਂ ਲਗਾ ਸਕਦੇ ਹਨ ਕਿ ਮੈਂ, ਰਾਗਮਾਲਾ ਨੂੰ ਗੁਰੂ ਮੰਨਣ ਦਾ ਵਿਖਾਵਾ ਵੀ ਕਰਦਾ ਹਾਂ ਅਤੇ, ਉਸ ਤੇ ਕਿੰਤੂ ਵੀ ਕਰਦਾ ਹਾਂ? ਭਾਵੇਂ ਉਨ੍ਹਾਂ ਦੀ ਗਿਣਤੀ ੯੫ % ਨਹੀਂ ੯੯. ੯ % ਵੀ ਹੋਵੇ, ਮੈਨੂੰ ਕੀ ਫਰਕ ਪੈਂਦਾ ਹੈ ? (ਮੈਨੂੰ ਪਤਾ ਹੈ ਕਿ ਤੁਸੀਂ ਹੁਣ ਮੇਰੇ ਕੋਲੋਂ ਇਹ ਪੁੱਛੋਗੇ ਕਿ ਫਿਰ ਮੈਂ ਰਾਗਮਾਲਾ ਨੂੰ ਮੱਥਾ ਕਿਉਂ ਟੇਕਦਾ ਹਾਂ?)
ਮੇਰੇ ਲਈ ਭਾਈ ਜੋਧ ਸਿੰਘ ਜਾਂ ਹੋਰ ਕਿਸੇ ਵਿਦਵਾਨ ਦੀਆਂ ਲਿਖਤਾਂ, ਗੁਰਬਾਣੀ ਤੁੱਲ ਨਹੀਂ ਹੋ ਸਕਦੀਆਂ। ਮੈਂ ਗੁਰਬਾਣੀ ਤੋਂ ਜੀਵਨ-ਸੇਧ ਲੈਂਦਾ ਹਾਂ, ਇਨ੍ਹਾਂ ਲਿਖਤਾਂ ਤੋਂ ਨਹੀਂ। ਇਹ ਜੀਵਨ ਸੇਧ ਮੈਨੂੰ ਲਗਾਤਾਰ ਮਿਲ ਰਹੀ ਹੈ। ਜਿਸ ਦਿਨ ਮੈਨੂੰ ਇਹ ਸੇਧ ਨਾ ਮਿਲੀ, ਉਸ ਦਿਨ ਮੈਂ ਤੁਹਾਡੇ ਕੋਲੋਂ, ਗੁਰੂਆਂ ਤੋਂ ਵੱਡੇ ਤੁਹਾਡੇ ਵਿਦਵਾਨ ਦਾ ਨਾਮ ਪੁੱਛ ਲਵਾਂਗਾ।
ਫਿਲਹਾਲ ਤਾਂ ਤੁਸੀਂ ਮੈਨੂੰ, ਇਹ ਦੱਸਣ ਦੀ ਖੇਚਲ ਕਰੋ ਕਿ ਜਿਸ ਬਾਣੀ ਬਾਰੇ ਤੁਹਾਨੂੰ ਪੂਰਨ ਯਕੀਨ ਹੈ ਕਿ ਉਹ ਗੁਰੂ ਦੀ ਬਾਣੀ ਨਹੀਂ ਹੈ, ਕੀ ਤੁਸੀਂ ਉਸ ਨੂੰ ਗੁਰੂ ਮੰਨਣਾ ਛੱਡਣ ਦਾ ਹੌਸਲਾ ਕਰ ਸਕਦੇ ਹੋ?
ਜੇ ਨਹੀਂ ਕਰ ਸਕਦੇ ਤਾਂ, ਗੁਰੂ ਦਾ ਇਹ ਬਚਨ, ਸਲਾਮੁ ਜਬਾਬੁ ਦੋਵੈ ਕਰੇ ਮੁੰਢਹੁ ਘੁਥਾ ਜਾਇ॥ ਨਾਨਕ ਦੋਵੈ ਕੂੜੀਆ ਥਾਇ ਨ ਕਾਈ ਪਾਇ॥ ੨॥ (੪੭੪) ਦੂਸਰਿਆਂ ਦੇ ਨਾਲ-ਨਾਲ ਤੁਹਾਡੇ ਤੇ ਵੀ ਆਪਣੇ ਆਪ ਲਾਗੂ ਹੋ ਜਾਂਦੇ ਹਨ।
ਅਮਰ ਜੀਤ ਸਿੰਘ ਚੰਦੀ


(13/06/11)
ਕਿਰਪਾਲ ਸਿੰਘ ਬਠਿੰਡਾ

ਸ: ਸਰਵਜੀਤ ਸਿੰਘ ਜੀ

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।

ਜਦੋਂ ਤੋਂ ਹੀ ਡਾ: ਇਕਬਾਲ ਸਿੰਘ ਢਿੱਲੋਂ ਜੀ ਨੇ ਅਕਾਲ ਤਖ਼ਤ ਦੀ ਸਥਿਤੀ, ਸੰਕਲਪ ਅਤੇ ਸਿਧਾਂਤ ਨੂੰ ਮੁੱਢੋਂ ਰੱਦ ਕਰਨ ਲਈ ਲੇਖ ਲੜੀ ਸ਼ੁਰੂ ਕੀਤੀ ਹੈ ਉਸ ਸਮੇਂ ਤੋਂ ਹੀ ਜਿੱਥੇ ਤੁਸੀਂ ਉਨ੍ਹਾਂ ਦੀ ਵੀਚਾਰਧਾਰਾ ਦੀ ਸਿੱਧੇ/ਅਸਿੱਧੇ ਰੂਪ ਵਿੱਚ ਪ੍ਰੋੜਤਾ ਕਰਦੇ ਆ ਰਹੇ ਹੋ ਉੱਥੇ ਉਨ੍ਹਾਂ ਦੀ ਵੀਚਾਰਧਾਰਾ ਨਾਲ ਅਸਹਿਮਤ ਪਾਠਕਾਂ ਨੂੰ ਚੁੱਪ ਕਰਵਾਉਣ ਲਈ ਉਨ੍ਹਾਂ ਤੋਂ ਅਜੇਹੇ ਸਵਾਲ ਪੁੱਛ ਰਹੇ ਹੋ ਜਿਸ ਨਾਲ ਪੰਥਕ ਵਿਵਾਦ ਹੋਰ ਡੂੰਘੇ ਹੋਣ। ਮਿਸਾਲ ਦੇ ਤੌਰ `ਤੇ ਸ: ਅਮਰਜੀਤ ਸਿੰਘ ਜੀ ਚੰਦੀ ਨੂੰ ੯ ਅਤੇ ੧੨ ਜੂਨ ਦਾ ਲਿਖਿਆ ਪੱਤਰ ਹੈ।

ਡਾ: ਇਕਬਾਲ ਸਿੰਘ ਢਿੱਲੋਂ ਨੇ ਹੁਣ ਤੱਕ ਲਿਖੀ ਲੇਖ ਲੜੀ ਦੇ ਆਪਣੇ ਸਭ ਤੋਂ ਆਖ਼ਰੀ ਲੇਖ `ਅਖੌਤੀ ਅਕਾਲ-ਤਖਤ ਵਿਵਸਥਾ ਅਤੇ ਸਿਖ-ਮਾਨਸਿਕਤਾ` ਵਿੱਚ ਡਾ: ਹਰਜਿੰਦਰ ਸਿੰਘ ਦਿਲਗੀਰ ਦੀ ਪੁਸਤਕ `ਚੋਂ ਦੋ ਪਹਿਰਿਆਂ ਦਾ ਹਵਾਲਾ ਦੇ ਕੇ ਲਿਖਿਆ ਹੈ:-

ਇਸ ਤੋਂ ਵੱਡਾ ਗੱਪ ਹੋਰ ਕੋਈ ਹੋ ਨਹੀਂ ਸਕਦਾ। ਉਪਰੋਕਤ ਦੋ ਪੈਰਿਆਂ ਵਿੱਚ ਡਾ. ਦਿਲਗੀਰ ਨੇ ਆਪਣੇ `ਅਕਾਲ-ਤਖਤ` ਦਾ ਕੋਈ ਸਿਧਾਂਤ/ਫਲਸਫਾ ਨਹੀਂ ਦਿੱਤਾ। ਉਨ੍ਹਾਂ ਨੇ ਇਸ ਨੂੰ ਕੇਵਲ `ਮੀਰੀ-ਪੀਰੀ ਦਾ ਮਰਕਜ਼ ਅਤੇ ਦਰਬਾਰ` ਬਿਆਨਿਆਂ ਹੈ ਪਰੰਤੂ ਮੀਰੀ-ਪੀਰੀ ਕੀ ਹੈ ਅਤੇ ਇਹ `ਤਖਤ` ਮੀਰੀ-ਪੀਰੀ ਦਾ ਕੇਂਦਰ ਅਤੇ ਦਰਬਾਰ ਕਿਵੇਂ ਹੈ ਇਸ ਦਾ ਵਿਸਥਾਰ ਉਹਨਾਂ ਨੇਂ ਆਪਣੇ ਪੂਰੇ ਲੇਖ ਵਿੱਚ ਨਹੀਂ ਦਿੱਤਾ। ਅਜਿਹਾ ਵਿਸਥਾਰ ਉਹਨਾਂ ਦੀ `ਅਕਾਲ-ਤਖਤ` ਦੇ ਵਿਸ਼ੇ ਤੇ ਲਿਖੀਆਂ ਹੋਈਆਂ ਪੁਸਤਕਾਂ ਵਿੱਚ ਵੀ ਨਹੀਂ ਮਿਲਦਾ। ਉਥੇ ਉਹ ਮੀਰੀ-ਪੀਰੀ ਨੂੰ ਦੁਨਿਆਵੀ (temporal) ਅਤੇ ਪਰਾ-ਭੋਤਿਕ (transcendental) ਦਾ ਮਸਲਾ ਕਹਿ ਕੇ ਚੁੱਪ ਕਰ ਗਏ ਹਨ। ਉਹ ਫਲਸਫਾ ਹੀ ਕੀ ਹੋਇਆ ਜਿਸ ਨੂੰ ਦੁਨੀਆਂ ਭਰ ਦੇ ਧਰਮਾਂ ਦੇ `ਅੱਲਾਮਾਂ` ਵੀ ਨਹੀਂ ਸਮਝ ਸਕਦੇ ਅਤੇ ਇੱਕ ਆਮ ਆਦਮੀ ਵਿੱਚ ਵੀ ਇਸ ਨੂੰ ਸਮਝਣ ਦੀ `ਪਾਇਆਂ` ਨਹੀਂ! ਗੁਰਬਾਣੀ ਵਿਚਲੇ ਫਲਸਫੇ ਬਾਰੇ ਤਾਂ ਅਸੀਂ ਅਜਿਹਾ ਬੇਤੁੱਕਾ ਦਾਵਾ ਪੇਸ਼ ਨਹੀਂ ਕਰ ਸਕਦੇ ਅਤੇ ਮੀਰੀ-ਪੀਰੀ ਦਾ ਸੰਕਲਪ ਤਾਂ ਸ੍ਰੀ ਗ੍ਰੰਥ ਜੀ ਵਿੱਚ ਪਹਿਲਾਂ ਹੀ ਮੌਜੂਦ ਹੈ। ਉਪਰੋਕਤ ਦੋ ਪੈਰਿਆਂ ਵਿੱਚ ਡਾ. ਦਿਲਗੀਰ ਜੀ `ਅਕਾਲ-ਤਖਤ` ਪ੍ਰਤੀ ਅਤਿਕਥਨੀਆਂ ਅਤੇ ਫੋਕੀਆਂ ਫੜ੍ਹਾਂ ਰਾਹੀਂ ਸ੍ਰੀ ਗੁਰੂ ਗ੍ਰੰਥ ਜੀ ਅਤੇ ਦਰਬਾਰ ਸਾਹਿਬ ਨੂੰ ਅਣਗੌਲਿਆਂ ਕਰ ਰਹੇ ਹਨ ਅਤੇ ਉਹ ਅਜਿਹੀ ਵਿਵਸਥਾ ਦੀ ਤਰਫਦਾਰੀ ਕਰ ਰਹੇ ਹਨ ਜੋ ਸਿਖ ਕੌਮ ਲਈ ਪੂਰੀ ਤਰ੍ਹਾਂ ਘਾਤਕ ਹੈ। ਡਾ. ਦਿਲਗੀਰ ਜੀ ਵਰਗੇ ਹੋਰ ਵੀ ਬਹੁਤ ਸਾਰੇ ਵਿਦਵਾਨ ਹਨ ਜੋ ਪੰਥ-ਪ੍ਰਵਾਨਿਕਤਾ ਦੀ ਆੜ ਥੱਲੇ ਅਖੌਤੀ ਅਕਾਲ-ਤਖਤ ਵਿਵਸਥਾ ਦੀ ਪਿੱਠ ਠੋਕਣ ਵਿੱਚ ਭਰਪੂਰ ਯੋਗਦਾਨ ਪਾ ਰਹੇ ਹਨ। ਉਹ ਸਿਖ ਕੌਮ ਲਈ ਇਸ ਅਤੀ ਹਾਨੀਕਾਰਕ ਵਿਵਸਥਾ ਨੂੰ ਨੰਗਿਆਂ ਕੀਤੇ ਜਾਣ ਦੇ ਯਤਨਾਂ ਅਤੇ ਇਸ ਤੋਂ ਛੁਟਕਾਰਾ ਪਾਉਣ ਦੇ ਸੁਝਾਵਾਂ ਦਾ ਬੜੇ ਯੋਜਨਾਬੱਧ ਤਰੀਕੇ ਨਾਲ ਵਿਰੋਧ ਕਰਨ ਵਿੱਚ ਰੁੱਝੇ ਹੋਏ ਹਨ।

ਡਾ: ਢਿੱਲੋਂ ਦੀ ਉਕਤ ਟਿੱਪਣੀ `ਤੇ ਟਿੱਪਣੀ ਕਰਦੇ ਹੋਏ ਡਾ: ਦਿਲਗੀਰ ਨੇ ਆਪਣੀ ਫੇਸ ਬੁੱਕ `ਚ ਲਿਖਿਆ:-

੧. I thought you had read my book; Iqbal Singh has just supported me; the only thing he has done is that he has totally denied the concept of Akal Takht which is either ignorance or conspiracy; what is his approach is best known to him. So he should answer.

੨. ਵੀਰ ਕਿਰਪਾਲ ਸਿੰਘ ਜੀ, ਜੋ ਮੈਂ ਉਪਰ ਲਿਖਿਆ ਹੈ ਸ਼ਾਇਦ ਕੁੱਝ ਲੋਕਾਂ ਨੂੰ ਅੰਗਰੇਜ਼ੀ ਵਿੱਚ ਪੂਰੀ ਤਰ੍ਹਾਂ ਗੱਲ ਨਾ ਸਮਝ ਆਈ ਹੋਵੇ; ਮੈਂ ਦੱਸਣਾ ਚਾਹੁੰਦਾ ਹਾਂ ਕਿ ਡਾ: ਇਕਬਾਲ ਸਿੰਘ ਨੇ ਅਕਾਲ ਤਖ਼ਤ ਦੇ ਫ਼ਲਸਫ਼ੇ ਹੀ ਨਹੀਂ ਬਲਕਿ ਇਸ ਨਾਂ ਦੇ ਵਜੂਦ ਨੂੰ ਵੀ ਨਹੀਂ ਮੰਨਿਆ; ਇਸ ਵਿੱਚ ੨ ਨੁਕਤੇ ਉਭਰਦੇ ਹਨ: ੧. ਜਾਂ ਤਾਂ ਇਕਬਾਲ ਸਿੰਘ ਨੂੰ ਅਕਾਲ ਤਖ਼ਤ ਅਤੇ ਸਿੱਖ ਤਵਾਰੀਖ਼ ਦਾ ਪਤਾ ਹੀ ਨਹੀਂ; ਅਤੇ ਜਾਂ ਉਹ ੨. ਇਸ ਫ਼ਲਸਫ਼ੇ ਨੂੰ ਸਮਝ ਨਹੀਂ ਪਾਏ। … …. .

ਇੱਕ ਹੋਰ ਗੱਲ ਕਹਿਣੀ ਚਾਹਵਾਂਗਾ ਕਿ ਇਕਬਾਲ ਸਿੰਘ ਜੀ ਨੇ ਸ਼ਾਇਦ ਮੇਰੀ ਕਿਤਾਬ ਪੜ੍ਹੀ ਹੀ ਨਹੀਂ; ਉਨ੍ਹਾਂ ਨੇ ੨੦੦੦ ਵਿੱਚ ਲਿਖੀ ਕਿਤਾਬ ਵਿਚੋਂ ਕੁੱਝ ਲਾਈਨਾਂ ਦਾ ਹਵਾਲਾ ਦਿੱਤਾ ਹੈ; ਕਾਸ਼ ਉਨ੍ਹਾਂ ਕਿਤਾਬ ਪੜ੍ਹੀ ਹੁੰਦੀ ਤਾਂ ਉਨ੍ਹਾਂ ਨੂੰ ਕੁੱਝ ਸਮਝ ਆਉਂਦੀ। ਫਿਰ ੨੦੦੫ ਅਤੇ ੨੦੧੧ ਵਿੱਚ ਜੋ ਮੈਂ ਹੋਰ ਵੇਰਵੇ ਨਾਲ ਬਿਆਨ ਕੀਤਾ ਹੈ ਉਸ ਦਾ ਤਾਂ ਸ਼ਾਇਦ ਉਨ੍ਹਾਂ ਨੂੰ ਪਤਾ ਹੀ ਨਾ ਹੋਵੇ। ਗੱਲ ਇਹ ਹੈ ਕਿ ਜਦ ਕੋਈ ਕਿਸੇ ਫ਼ਲਸਫ਼ੇ ਬਾਰੇ ਲਿਖਦਾ ਹੈ ਜਾਂ ਕਿਸੇ ਲੇਖਕ `ਤੇ ਟਿੱਪਣੀ ਦੇਂਦਾ ਹੈ ਤਾਂ ਉਸ ਨੂੰ ਘਟੋ-ਘਟ ਉਸ ਲੇਖਕ ਦੀਆਂ ਉਸ ਨੁਕਤੇ ਬਾਰੇ ਲਿਖੀਆਂ ਕਿਤਾਬਾਂ ਤਾਂ ਪੜ੍ਹ ਲੈਣੀਆਂ ਚਾਹੀਦੀਆਂ ਹਨ; ਜੋ ਇਕਬਾਲ ਸਿੰਘ ਹੋਰਾਂ ਨੇ ਨਹੀਂ ਕੀਤਾ ਜੋ ਉਨ੍ਹਾਂ ਬੇਸਮਝੀ ਵਿੱਚ ਕੀਤਾ ਹੈ ਜਾਂ ਜਾਣ ਬੁਝ ਕੇ ਕੀਤਾ ਹੈ ਉਹੀ ਜਾਣਨ। ਪਰ ਉਨ੍ਹਾਂ ਦੀਆਂ ਗ਼ਲਤ ਗੱਲਾਂ ਨਾਲ ਕੁੱਝ ਅਣਜਾਣ ਲੋਕ ਉਲਝਣ ਵਿੱਚ ਵੀ ਪੈ ਸਕਦੇ ਹਨ; ਸਿਆਣੇ ਪਾਠਕ ਉਨ੍ਹਾਂ ਦੀ ਲਿਖਤ ਨੂੰ ਕੋਈ ਅਹਿਮੀਅਤ ਨਹੀਂ ਦੇਣਗੇ।

੩. ਉਂਞ ਕਹਿੰਦੇ ਹਨ: ਨੀਮ ਹਕੀਮ ਖ਼ਤਰਾ-ਏ-ਜਾਨ

ਕਿਉਂਕਿ ਦੋ ਜਾਗਰੂਕ ਸਮਝੇ ਜਾ ਰਹੇ ਵਿਦਵਾਨਾਂ ਦੇ ਵੀਚਾਰਾਂ ਨੂੰ ਜਨਤਕ ਕਰ ਕੇ ਮੈਂ ਇਸ ਨੂੰ ਹਵਾ ਦੇ ਕੇ ਜਾਗਰੂਕ ਧੜੇ ਦੀ ਸਥਿਤੀ ਕਮਜੋਰ ਨਹੀਂ ਸੀ ਕਰਨਾ ਚਾਹੁੰਦਾ ਇਸ ਲਈ ਇਨ੍ਹਾਂ ਦੀ ਕਾਪੀ ਕੱਟ ਪੇਸਟ ਕਰ ਕੇ ਡਾ: ਇਕਬਾਲ ਸਿੰਘ ਦਾ ਸਮਰਥਨ ਕਰ ਰਹੇ ਕੁੱਝ ਵਿਦਵਾਨਾਂ ਨੂੰ ਈਮੇਲ ਰਾਹੀਂ ਭੇਜ ਕੇ ਪੁੱਛਿਆ ਕਿ ਤੁਸੀਂ ਦੋਵੇਂ ਵਿਦਵਾਨਾਂ ਨੂੰ ਜਾਗਰੂਕ ਮੰਨ ਰਹੇ ਹੋ, ਇਸ ਲਈ ਦੱਸੋ ਕਿ ਤੁਸੀਂ ਕਿਸ ਦੇ ਵੀਚਾਰਾਂ ਨਾਲ ਸਹਿਮਤ ਹੋ? ਇਸ ਦੇ ਜਵਾਬ ਵਿੱਚ ਤੁਸੀਂ ਈਮੇਲ ਰਾਹੀਂ ਜੋ ਜਵਾਬ ਦਿੱਤਾ ਉਸ ਦੀ ਕਾਪੀ ਕੱਟ ਪੇਸਟ ਪੜ੍ਹੋ:-

ਜਿਵੇਂ ਡਾ ਦਲਗੀਰ ਨੇ ਲਿਖਿਆ ਹੈ ਕਿ ਉਹ ੧੯੮੬ ਤੋਂ ਅਖੌਤੀ ਜਥੇਦਾਰ ਦੇ ਅਹੁਦੇ ਨੂੰ ਰੱਦ ਕਰਦਾ ਆ ਰਹਾ ਹੈ, ਪਰ ਬੁਹਤ ਸਾਰੇ ਲੋਕ ਉਸ ਦਾ ਵਿਰੋਧ ਕਰਦੇ ਸਨ। ਪਰ ਉਹ ੨੦੦੩ ਵਿੱਚ ਸਹਿਮਤ ਹੋ ਗਏ। ਭਾਵ ਕਿ ਦਲਗੀਰ ਦੀ ਗੱਲ ਬੁਹਤੇ ਲੋਕਾਂ ਨੂੰ ੧੫ ਸਾਲ ਪਿੱਛੋ ਸਮਝ ਆਈ ਸੀ। ਕੀ ਅਜੇਹਾ ਨਹੀ ਹੋ ਸਕਦਾ ਕਿ ਡਾ ਢਿੱਲੋਂ ਦੀ ਗੱਲ, ਜੋ ਅੱਜ ਸਮਝ ਨਹੀ ਆ ਰਹੀ ਕੁੱਝ ਸਮੇਂ ਪਿਛੋ ਸਾਨੂੰ ਸਮਝ ਆ ਜਾਵੇ।

ਇਸ ਦੇ ਜਵਾਬ ਵਿੱਚ ਮੈਂ ਆਪ ਜੀ ਨੂੰ ਈਮੇਲ ਰਾਹੀਂ ਪੁੱਛਿਆ:- ਜਿਸ ਤਰ੍ਹਾਂ ੯ ਜੂਨ ਨੂੰ ਆਪ ਜੀ ਨੇ ਸ: ਅਮਰਜੀਤ ਸਿੰਘ ਚੰਦੀ ਨੂੰ ਲਿਖੇ ਪੱਤਰ ਵਿੱਚ ਲਿਖਿਆ ਸੀ `ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਰਾਗਮਾਲਾ ਵੀ ਦਰਜ ਹੈ। ਕੀ ਰਾਗਮਾਲਾ ਤੇ ਕਿੰਤੂ ਪ੍ਰੰਤੂ ਕਰਨ ਵਾਲਿਆਂ `ਤੇ ਵੀ, ਆਪ ਦੀਆਂ ਲਿਖੀਆਂ ਹੋਈਆਂ ਉਪ੍ਰੋਤਕ ਪੰਗਤੀਆਂ ਲਾਗੂ ਹੁੰਦੀਆਂ ਹਨ ਜਾਂ ਨਹੀ? ` ਤੋਂ ਮਲੂਮ ਇਹ ਹੁੰਦਾ ਹੈ ਕਿ ਆਪ ਜੀ ਨੂੰ ਤਾਂ ਇਹ ਵੀ ਸਮਝ ਆ ਚੁੱਕਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਰਾਗਮਾਲਾ ਤੋਂ ਇਲਾਵਾ ਹੋਰ ਵੀ ਬਹੁਤ ਕੁੱਝ ਨਕਲੀ ਹੈ ਅਤੇ ੧੫ ਸਾਲ ਬਾਅਦ ਜੋਗਿੰਦਰ ਸਿੰਘ ਸਪੋਕਸਮੈਨ ਦੀ ਇਹ ਗੱਲ ਵੀ ਸਮਝ ਆ ਜਾਵੇਗੀ ਕਿ ਬਾਬੇ ਨਾਨਕ ਦੀ ਬਾਣੀ ਤੋਂ ਬਿਨਾਂ ਸਭ ਕੁੱਝ ਹੀ ਨਕਲੀ ਹੈ ਪਰ ਬਾਬੇ ਨਾਨਕ ਦੀ ਅਸਲੀ ਬਾਣੀ ਦੀ ਪੋਥੀ ਸ੍ਰੀ ਚੰਦੀਆਂ ਨੇ ਸਾੜ ਦਿੱਤੀ ਸੀ ਇਸ ਲਈ ਹੁਣ ਸਾਡੇ ਪਾਸ ਕੁੱਝ ਵੀ ਅਸਲੀ ਨਹੀਂ ਸਿਵਾਏ ਜੋਗਿੰਦਰ ਸਿੰਘ ਅਤੇ ਇਕਬਾਲ ਸਿੰਘ ਦੀ ਖੋਜ ਦੇ। ਜੇ ਤੁਹਾਨੂੰ ਇਹ ਗੱਲ ਸਮਝ ਆ ਗਈ ਤਾਂ ਮੈਨੂੰ ਸਮਝਾਓ ਕਿ ਤੁਹਾਨੂੰ ਧਰਮੇ ਨਿਹੰਗ ਦੀ ਗੱਲ ਕਿਉਂ ਨਹੀਂ ਸਮਝ ਆ ਰਹੀ?

ਵੀਰ ਜੀ ਵੈਸੇ ਤਾਂ ਤੁਸੀਂ ਸਭ ਕੁੱਝ ਸਮਝ ਹੀ ਬੈਠੇ ਹੋ ਪਰ ਇਸ ਗੱਲ ਨੂੰ ਸਮਝਣ ਦਾ ਯਤਨ ਵੀ ਕਰੋ ਕਿ ਡਾ: ਇਕਬਾਲ ਸਿੰਘ ਦੀ ਜਿਹੜੀ ਗੱਲ ਤੁਸੀਂ ਸਾਰੀ ਕੌਮ ਨੂੰ ਸਮਝਾਉਣ ਦਾ ਯਤਨ ਕਰ ਰਹੇ ਹੋ ਉਹ ਗੱਲ ਤਾਂ ਹਾਲੀ ਤੱਕ ਉਸ ਨੂੰ ਖ਼ੁਦ ਵੀ ਸਮਝ ਵਿੱਚ ਨਹੀਂ ਆਈ ਕਿ ਉਸ ਨੇ ਕਿਹੜੇ ਭਰੋਸੇਯੋਗ ਇਤਿਹਾਸਕ ਹਵਾਲਿਆਂ ਦੇ ਆਧਰ `ਤੇ ਆਪਣੀ ਇਹ ਖੋਜ ਕੀਤੀ ਹੈ? ਜੇ ਉਸ ਨੂੰ ਇਹ ਸਮਝ ਆਈ ਹੁੰਦੀ ਤਾਂ ਉਹ ਹਵਾਲੇ ਆਪਣੇ ਲੇਖ ਵਿੱਚ ਜਰੂਰ ਲਿਖ ਦਿੰਦੇ। ਡਾ: ਢਿੱਲੋਂ ਤਾਂ ਤਿੰਨ ਮਹੀਨੇ ਦਾ ਸਮਾਂ ਲੰਘ ਜਾਣ ਦੇ ਬਾਵਯੂਦ ਵੀ ਵਾਰ ਵਾਰ ਪੁੱਛੇ ਜਾਣ `ਤੇ ਵੀ ਇਹ ਹਵਾਲੇ ਨਹੀਂ ਦੇ ਸਕਿਆ, ਜੇ ਤੁਹਾਡੇ ਪਾਸ ਹਨ ਤਾਂ ਤੁਸੀਂ ਹੀ ਇਹ ਹਵਾਲੇ ਪੇਸ਼ ਕਰ ਕੇ ਵਿਵਾਦ ਖ਼ਤਮ ਕਰਨ ਦੀ ਕ੍ਰਿਪਾਲਤਾ ਕਰੋ ਜੀ।

ਇਸ ਦੇ ਜਵਾਬ ਵਿੱਚ ੧੨ ਜੂਨ ਨੂੰ ਤੁਸੀਂ ਮੈਨੂੰ ਈਮੇਲ ਭੇਜੀ:-

ਸ: ਕਿਰਪਾਲ ਸਿੰਘ ਜੀ, ਗੁਰ ਫਤਹਿ।

ਸਭ ਤੋ ਪਹਿਲੀ ਗੱਲ ਕਿ ਜੋ ਵਿਚਾਰ ਚਰਚਾ ਤੁਹਾਡੇ ਅਤੇ ਡਾ ਦਲਗੀਰ ਵਿੱਚ ਹੋ ਰਹੀ ਸੀ, ਉਹ ਤੁਹਾਨੂੰ ਹੋਰਾਂ ਨੂੰ ਨਹੀ ਭੇਜਣੀ ਚਾਹੀਦੀ ਸੀ। ਇਸੇ ਲਈ ਮੈ ਤੁਹਾਡੀ ਈ ਮੇਲ ਪੜ੍ਹਨ ਤੋਂ ਪਿਛੋ Delete ਕਰ ਦਿੱਤੀ ਸੀ। ਪਰ ਜਦੋ ਆਪ ਨੇ ਕਿਹਾ ਕਿ ਮੈ ਉਸ ਤੇ ਕੋਈ ਕੁਮੈਂਟ ਦੇਵਾਂ ਤਾਂ ਮੈ ਆਪਣੀ ਰਾਏ ਲਿਖ ਦਿੱਤੀ। ਹੁਣ ਤੁਸੀ ਮੈਂਨੂੰ ਆਪਣੇ ਸ਼ਬਦ ਜਾਲ ਵਿੱਚ ਉਲਝਾਉਣਾ ਚਹੁੰਦੇ ਹੋ। ਗੱਲ ਤਾਂ ਤੁਹਾਡੀ ਅਤੇ ਦਲਗੀਰ ਦੀ ਹੋ ਰਹੀ ਸੀ। ਤੁਸੀ ਕਿਨੇ ਵਿਅਕਤੀ ਹੋਰ ਸ਼ਾਮਲ ਕਰ ਲਏ। ਹੁਣ ਤੁਸੀ ਜੋਗਿੰਦਰ ਸਿੰਘ, ਚੰਦੀ ਅਤੇ ਨਿਹੰਗ ਨੂੰ ਸ਼ਾਮਲ ਕਰ ਲਿਆ। ਮੈ ਤੁਹਾਡੀ ਇਸ ਨੀਤੀ ਨਾਲ ਸਹਿਮਤ ਨਹੀ ਹਾਂ, ਤੁਹਾਡੀ ਜਾਣਕਾਰੀ ਲਈ ਮੈ ਸਪੱਸ਼ਟ ਕਰ ਦੇਵਾ ਕਿ ਅਕਾਲ ਤਖਤ ਸਬੰਧੀ ਵਿਚਾਰ ਚਰਚਾ ਵਿੱਚ ਮੈ ਸ਼ਾਮਲ ਨਹੀ ਹਾਂ। ਮੈ ਇਸ ਨੂੰ ਸਮਝਣ ਦੀ ਕੋਸ਼ਿਸ ਕਰ ਰਿਹਾ ਹਾਂ।

ਹੁਣ ਤੁਸੀਂ ਰਾਗਮਾਲਾ ਦਾ ਜਿਕਰ ਕਰ ਦਿੱਤਾ ਹੈ। ਇਹ ਚਰਚਾ ਮੇਰੇ ਤੇ ਚੰਦੀ ਵਿਚਕਾਰ ਹੈ। ਤੁਸੀਂ ਚੰਦੀ ਦਾ ਪੱਤਰ ਪੜ੍ਹ ਹੀ ਲਿਆ ਹੋਣਾ ਹੈ। ਉਹ ਖੁਦ ਮੰਨਦਾ ਹੈ ਕਿ ਰਾਗਮਾਲਾ ਬਾਣੀ ਨਹੀ ਹੈ। ਜੇ ਕੋਈ ਹੋਰ ਵਿਅਕਤੀ ਇਸ ਚਰਚਾ ਵਿੱਚ ਸ਼ਾਮਲ ਹੋਣਾ ਚਹੁੰਦਾ ਹੋਵੇ ਤਾਂ ਉਹ ਸਿੱਖ ਮਾਰਗ ਤੇ ਆਪਣੇ ਵਿਚਾਰ ਪੇਸ਼ ਕਰ ਸਕਦਾ ਹੈ।

ਧੰਨਵਾਦ ਸਰਬਜੀਤ ਸਿੰਘ

ਇਸ ਨਾਲ ਹੀ ਆਪ ਜੀ ਨੇ ੧੨ ਜੂਨ ਨੂੰ ਹੀ ਸਿੱਖ ਮਾਰਗ `ਤੇ ਸ: ਚੰਦੀ ਜੀ ਦੇ ਨਾਮ ਇੱਕ ਪੱਤਰ ਪਾ ਦਿੱਤਾ ਜਿਸ ਦੀ ਕਾਪੀ ਕੱਟ ਪੇਸਟ ਕੀਤੀ ਜਾ ਰਹੀ ਹੈ:-

ਆਪ ਦਾ ਬੁਹਤ-ਬੁਹਤ ਧੰਨਵਾਦ, ਆਪ ਜੀ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਆਪ ਜੀ ਰਾਗਮਾਲਾ ਨੂੰ ਬਾਣੀ ਨਹੀ ਮੰਨਦੇ। … … …

 ਸ: ਅਮਰ ਜੀਤ ਸਿੰਘ ਚੰਦੀ ਜੀ ਨਿਮਰਤਾ ਸਹਿਤ ਬੇਨਤੀ ਹੈ ਕਿ ਕਰਤਾਪੁਰੀ ਬੀੜ ਵਿੱਚ ਤਾਂ ਰਾਗਮਾਲਾ ਦਰਜ ਹੈ, “ਰਪੋਟ ਤੋਂ ਸਿੱਟਾ ਇਹ ਨਿਕਲਦਾ ਹੈ ਕਿ ਰਾਗਮਾਲਾ ਜਿਸ ਵੇਲੇ ਬੀੜ ਸਮਾਪਤ ਹੋਈ ਉਦੋਂ ਨਾਲ ਹੀ ਲਿਖੀ ਗਈ। ਲਿਖਾਰੀ ਰਾਗਮਾਲਾ ਦਾ ਵੀ ਉਹੋ ਹੈ ਜਿਸ ਦੇ ਹੱਥੋਂ ਬੀੜ ਲਿਖਾਈ ਗਈ ਹੈ”। (ਭਾਈ ਜੋਧ ਸਿੰਘ, ਕਰਤਾਪੁਰੀ ਬੀੜ ਦੇ ਦਰਸ਼ਨ, ਮੁਖਬੰਧ-ਪੰਨਾ ੲ) ਹੁਣ ਇਸ ਬੀੜ ਬਾਰੇ ਆਪ ਜੀ ਦਾ ਕੀ ਵਿਚਾਰ ਹੈ? ਕੀ ਇਹ ਉਹੀ ਬੀੜ ਨਹੀਂ ਹੈ ਜਿਸ ਨੂੰ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਤੋਂ ਲਿਖਵਾਇਆ ਸੀ ਜਾਂ ਇਹ ਅਸਲ ਬੀੜ ਦੀ ਨਕਲ (ਉਤਾਰਾ) ਹੈ?

ਧੰਨਵਾਦ ਸਹਿਤ 

ਸਰਵਜੀਤ ਸਿੰਘ

ਵੀਰ ਜੀ ਹੁਣ ਉਕਤ ਸਾਰੇ ਪੱਤਰ ਨੂੰ ਦੁਬਾਰਾ ਧਿਆਨ ਨਾਲ ਪੜ੍ਹੋ ਤੇ ਹੇਠ ਲਿਖੇ ਸਵਾਲਾਂ ਦਾ ਜਵਾਬ ਦੇਣ ਦੀ ਕ੍ਰਿਪਾਲਤਾ ਕਰਨੀ ਜੀ।

1. ਜਿਸ ਅਕਾਲ ਤਖ਼ਤ ਸਬੰਧੀ ਪਿਛਲੇ ਤਿੰਨ ਮਹੀਨੇ ਤੋਂ ਸਿੱਖ ਮਾਰਗ `ਤੇ ਵਿਵਾਦ ਚੱਲ ਰਿਹਾ ਹੈ। ਉਸ ਸਬੰਧੀ ਮੇਰੀ ਅਤੇ ਡਾ: ਦਿਲਗੀਰ ਜੀ ਦੀ ਫੇਸ ਬੁੱਕ `ਤੇ ਹੋਈ ਵੀਚਾਰ ਚਰਚਾ ਦੀ ਕਾਪੀ ਜੇ ਤੁਹਾਡੇ ਸਮੇਤ ਕੁੱਝ ਵਿਦਵਾਨਾਂ ਨੂੰ ਨਿਜੀ ਰੂਪ ਵਿੱਚ ਈਮੇਲ ਰਾਹੀਂ ਭੇਜ ਕੇ ਕੁਮੈਂਟ ਕਰਨ ਦੀ ਬੇਨਤੀ ਕਰ ਦਿੱਤੀ ਤਾਂ ਇਸ ਵਿੱਚ ਤੁਹਾਨੂੰ ਕੀ ਗਲਤੀ ਨਜ਼ਰ ਆਈ?

2. ਮੇਰੇ ਵਲੋਂ ਪੁੱਛੇ ਗਏ ਸਵਾਲਾਂ ਤੋਂ ਆਪ ਜੀ ਨੂੰ ਨਜ਼ਰ ਆਇਆ ਕਿ ਮੈਂ ਤੁਹਾਨੂੰ ਸ਼ਬਦ ਜਾਲ ਵਿੱਚ ਉਲਝਾ ਰਿਹਾ ਹਾਂ। ਪਰ ਤੁਹਾਡੇ ਵਲੋਂ ਚੰਦੀ ਜੀ ਨੂੰ ਲਿਖੀਆਂ ਚਿੱਠੀਆਂ ਤੋਂ ਇੰਝ ਮਹਿਸੂਸ ਨਹੀਂ ਹੋਇਆ ਕਿ ਤੁਸੀਂ ਖੁਦ ਵੀ ਉਨ੍ਹਾਂ ਨੂੰ ਸ਼ਬਦ ਜਾਲ ਵਿੱਚ ਉਲਝਾ ਰਹੇ ਹੋ? ਜਾਂ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਜਿਹੜੇ ਵਿਦਵਾਨ ਗੁਰੂ ਗ੍ਰੰਥ ਸਾਹਿਬ ਜੀ ਦੀ ਮੌਜੂਦਾ ਬੀੜ ਨੂੰ ਨਕਲੀ ਤੇ ਮਿਲਾਵਟ ਭਰਪੂਰ ਸਿੱਧ ਕਰਨ ਦਾ ਯਤਨ ਕਰ ਰਹੇ ਹਨ ਉਹ ਪੰਥ ਦੀ ਮਹਾਨ ਸੇਵਾ ਕਰ ਰਹੇ ਹਨ?

3. ਮੇਰੀ ਨੀਤੀ ਨਾਲ ਸਹਿਮਤ ਨਾ ਹੋਣ ਦਾ ਤਾਂ ਆਪ ਜੀ ਨੂੰ ਪੂਰਾ ਹੱਕ ਹੈ ਪਰ ਤੁਸੀਂ ਆਪਣੀ ਨੀਤੀ ਬਾਰੇ ਵੀ ਸਪਸ਼ਟ ਕਰਨ ਦੀ ਖੇਚਲ ਕਰਨਾ ਜੀ ਕਿ ਕੀ ਤੁਹਾਡੀ ਨੀਤੀ ਸਿਰਫ ਇਹੀ ਹੈ ਕਿ ਜਿਹੜਾ ਵੀ ਪੰਥ ਵਿੱਚ ਨਵੇਂ ਵਿਵਾਦ ਖੜ੍ਹੇ ਕਰਨ ਲਈ ਬੇਸਿਰਪੈਰ ਵਾਲੀਆਂ ਲਿਖਤਾਂ ਲਿਖਦਾ ਹੈ ਉਸ ਦਾ ਸਮਰਥਨ ਤੇ ਉਸ ਤੋਂ ਕੁੱਝ ਸਵਾਲ ਪੁੱਛਣ ਵਾਲਿਆਂ ਨੂੰ ਚੁੱਪ ਕਰਵਾਉਣ ਲਈ ਸਵਾਲ ਦਰ ਸਵਾਲ ਪੁੱਛਣੇ? ਆਪ ਜੀ ਨੂੰ ਯਾਦ ਹੋਵੇਗਾ ਕਿ ਜਿਸ ਸਮੇਂ ਜੋਗਿੰਦਰ ਸਿੰਘ ਸਪੋਕਸਮੈਨ ਵਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਮਾਣਿਕਤਾ ਅਤੇ ਗੁਰੂ ਪਦ ਸਬੰਧੀ ਸ਼ੰਕੇ ਖੜ੍ਹੇ ਕਰਨ ਵੇਲੇ ਸਿੱਖ ਮਾਰਗ `ਤੇ ਵੀਚਾਰ ਚਰਚੇ ਚੱਲ ਰਹੇ ਸਨ ਤਾਂ ਉਸ ਸਮੇਂ ਵੀ ਤੁਸੀਂ ਮੈਨੂੰ ਚੁੱਪ ਕਰਵਾਉਣ ਲਈ ਇੱਕ ਦੋ ਪੱਤਰ ਸਿੱਖ ਮਾਰਗ `ਤੇ ਪਾਏ ਸਨ।

4. ਜਿਸ ਸਮੇਂ ਤੋਂ ਡਾ: ਇਕਬਾਲ ਸਿੰਘ ਢਿੱਲੋਂ ਦੇ ਲੇਖਾਂ ਸਬੰਧੀ ਵੀਚਾਰ ਚਰਚਾ ਚੱਲ ਰਹੀ ਹੈ ਉਸ ਸਮੇਂ ਤੋਂ ਹੀ ਜਿੰਨੇ ਵੀ ਤੁਹਾਡੇ ਵਲੋਂ ਸਿੱਖ ਮਾਰਗ `ਤੇ ਪੱਤਰ ਪਾਏ ਹਨ ਉਨ੍ਹਾਂ ਸਾਰਿਆਂ ਵਿੱਚ ਸਿੱਧੇ/ਅਸਿੱਧੇ ਤੌਰ `ਤੇ ਡਾ: ਇਕਬਾਲ ਸਿੰਘ ਦਾ ਸਮਰਥਨ ਅਤੇ ਉਸ ਦੀ ਵੀਚਾਰਧਾਰਾ ਨਾਲ ਅਸਹਿਮਤੀ ਰੱਖਣ ਵਾਲਿਆਂ ਨੂੰ ਚੁੱਪ ਕਰਵਾਉਣ ਦਾ ਯਤਨ ਹੁੰਦਾ ਹੈ ਪਰ ਜਦ ਆਪ ਜੀ ਮੇਰੇ ਵਲੋਂ ਪੁੱਛੇ ਗਏ ਸਵਾਲਾਂ ਵਿੱਚ ਘਿਰ ਗਏ ਤਾਂ ਆਪ ਜੀ ਸਿਰਫ ਇੰਨਾਂ ਹੀ ਲਿਖ ਕੇ ਗੱਲ ਮੁਕਾਉਣ ਦੀ ਕੋਸ਼ਿਸ਼ ਕੀਤੀ: `ਕਿ ਅਕਾਲ ਤਖਤ ਸਬੰਧੀ ਵਿਚਾਰ ਚਰਚਾ ਵਿੱਚ ਮੈ ਸ਼ਾਮਲ ਨਹੀ ਹਾਂ। ਮੈ ਇਸ ਨੂੰ ਸਮਝਣ ਦੀ ਕੋਸ਼ਿਸ ਕਰ ਰਿਹਾ ਹਾਂ। ` ਵੀਰ ਜੀ! ਜੇ ਸੱਚ ਮੁੱਚ ਹੀ ਤੁਸੀਂ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹੁੰਦੇ ਤਾਂ ਤਿੰਨ ਮਹੀਨੇ ਵਿੱਚ ਕਦੀ ਇੱਕ ਅੱਧੀ ਵਾਰ ਸ: ਹਰਦੇਵ ਸਿੰਘ ਜੰਮੂ, ਸ: ਜਸਵੀਰ ਸਿੰਘ ਕੈਲਗਿਰੀ ਆਦਿ ਵਲੋਂ ਪੁੱਛੇ ਗਏ ਸਵਾਲਾਂ ਦੀ ਪ੍ਰੋੜਤਾ ਕਰਦੇ ਹੋਏ ਡਾ: ਢਿੱਲੋਂ ਨੂੰ ਉਨ੍ਹਾਂ ਸਵਾਲਾਂ ਦੇ ਜਵਾਬ ਦੇਣ ਦੀ ਬੇਨਤੀ ਵੀ ਜਰੂਰ ਕਰਦੇ ਪਰ ਅੱਜ ਤੱਕ ਤੁਸੀਂ ਐਸਾ ਕਦੀ ਨਹੀਂ ਕੀਤਾ ਅਤੇ ਅੱਗੇ ਤੋਂ ਵੀ ਕੋਈ ਉਮੀਦ ਨਹੀਂ ਦਿੱਸਦੀ।

5. ੧੨ ਜੂਨ ਨੂੰ ਸ: ਚੰਦੀ ਜੀ ਨੂੰ ਲਿਖੇ ਪੱਤਰ ਵਿੱਚ ਆਪ ਜੀ ਨੇ ਲਿਖਿਆ ਹੈ: `ਜੇ ਕੋਈ ਹੋਰ ਵਿਅਕਤੀ ਇਸ ਚਰਚਾ ਵਿੱਚ ਸ਼ਾਮਲ ਹੋਣਾ ਚਹੁੰਦਾ ਹੋਵੇ ਤਾਂ ਉਹ ਸਿੱਖ ਮਾਰਗ ਤੇ ਆਪਣੇ ਵਿਚਾਰ ਪੇਸ਼ ਕਰ ਸਕਦਾ ਹੈ। ਇਸ ਸਵਾਲ ਵਿੱਚ ਸਪਸ਼ਟ ਨਹੀਂ ਹੈ ਕਿ ਆਪ ਜੀ ਰਾਗਮਾਲਾ ਸੰਬੰਧੀ ਚਰਚਾ ਕਰਨੀ ਚਾਹੁੰਦੇ ਹੋ ਜਾਂ ਕਰਤਾਰਪੁਰੀ ਬੀੜ ਦੀ ਪ੍ਰਮਾਣਿਕਤਾ ਸਬੰਧੀ। ਜੇ ਤੁਹਾਡਾ ਮਤਲਬ ਸਿਰਫ ਰਾਗਮਾਲਾ ਤੋਂ ਹੈ ਤਾਂ ਇਸ ਦੀ ਲੋੜ ਕੋਈ ਨਹੀਂ, ਕਿਉਂਕਿ ਮੇਰੇ ਅਤੇ ਤੁਹਾਡੇ ਸਮੇਤ ਸਿੱਖ ਮਾਰਗ ਦਾ ਕੋਈ ਵੀ ਪਾਠਕ ਇਸ ਨੂੰ ਗੁਰਬਾਣੀ ਨਹੀਂ ਮੰਨਦਾ ਪਰ ਜੇ ਇਸ ਦੇ ਆਧਾਰ `ਤੇ ਤੁਹਾਡਾ ਮਤਲਬ ਕਰਤਾਰਪੁਰੀ ਬੀੜ ਦੀ ਪ੍ਰਮਾਣਕਿਤਾ ਨੂੰ ਸ਼ੱਕੀ ਬਣਾਉਣ ਦੀ ਨੀਅਤ ਨਾਲ ਵੀਚਾਰ ਚਰਚਾ ਕਰਨ ਦਾ ਹੈ, ਤਾਂ ਕੀ ਤੁਸੀਂ ਦਸਮ ਗ੍ਰੰਥੀਆਂ ਵਲੋਂ ਲਾਏ ਜਾ ਰਹੇ ਉਨ੍ਹਾਂ ਦੋਸ਼ ਨੂੰ ਸਹੀ ਸਿੱਧ ਕਰਨ ਨਹੀਂ ਜਾ ਰਹੇ, ਕਿ ਇਹ ਅਖੌਤੀ ਜਾਗਰੂਕ ਵਿਦਵਾਨ ਦਸਮ ਗ੍ਰੰਥ ਪਿਛੋਂ ਗੁਰੂ ਗ੍ਰੰਥ ਸਾਹਿਬ ਜੀ ਅਤੇ ਅਕਾਲ ਤਖ਼ਤ ਸਮੇਤ ਸਿੱਖਾਂ ਦੀ ਹਰ ਮਹਾਨ ਸੰਸਥਾ ਸਬੰਧੀ ਵਿਵਾਦ ਖੜ੍ਹੇ ਕਰਕੇ ਸਿੱਖ ਵਿਰੋਧੀਆਂ ਦੀ ਮੱਦਦ ਕਰ ਰਹੇ ਹਨ?

ਧੰਨਵਾਦ ਜੀ।।

ਕਿਰਪਾਲ ਸਿੰਘ ਬਠਿੰਡਾ

੯੧ ੯੮੫੫੪ ੮੦੭੯੭


(13/06/11)
ਇਕਵਾਕ ਸਿੰਘ ਪੱਟੀ

ਸੰਤਾਂ ਦਾ ਕੌਤਕ ਗੁਰੱਪ ਹੈਕ ਹੋਣ ਤੋਂ ਬਾਅਦ ਮੇਰਾ ਲੇਖ ‘ਅਖੌਤੀ ਸੰਤਾਂ ਦੇ ਗਰੁੱਪ ਨੂੰ ਭਰਵਾਂ ਹੁੰਗਾਰਾ 24 ਘੰਟਿਆਂ ਵਿੱਚ 10, 000 ਤੋਂ ਵੱਧ ਲੋਕਾਂ ਨੇ ਜੁਆਇਨ ਕੀਤਾ” ਪੜ੍ਹਿਆ ਜਾਵੇ
ਬੀਤੇ ਦਿਨੀਂ ਮੇਰਾ ਇੱਕ ਲੇਖ ‘ਫ਼ੇਸਬੁੱਕ ਤੇ ਸੰਤਾਂ ਦੇ ਕੌਤਕ ਗਰੁੱਪ ਨੂੰ ਮਿਲ ਰਿਹੈ ਭਰਵਾਂ ਹੁੰਗਾਰਾ’ ਵੱਖ ਵੱਖ ਧਾਰਮਿਕ ਵੈੱਬ-ਸਾਈਟਾਂ ਤੇ ਛਪਿਆ ਸੀ। ਜਿਸਦਾ ਮਕਸਦ ਲੋਕਾਈ ਵਿੱਚ ਅਖੌਤੀ ਸੰਤਤਾਈ ਸਬੰਧੀ ਆ ਰਹੀ ਜਾਗ੍ਰਤੀ ਬਾਰੇ ਹੋਰਨਾਂ ਨੂੰ ਦੱਸਣਾ ਸੀ ਕਿ ਕਿਸ ਤਰ੍ਹਾਂ ਕੁੱਝ ਹੀ ਹਫਤਿਆਂ ਵਿੱਚ ਇਸ ਗਰੁੱਪ ਨੂੰ ਕਿਸ ਤਰ੍ਹਾਂ 12, 000 ਲੋਕਾਂ ਨੇ ਅਪਣਾਇਆ ਅਤੇ ਇਸਦੇ ਮੈਂਬਰ ਬਣੇ। ਪਰ ਬਦਕਿਸਮਤੀ ਕਿ ਕੁੱਝ ਪੰਥ ਵਿਰੋਧੀਆਂ ਵੱਲੋਂ ਇਸ ਗਰੁੱਪ ਨੂੰ ਹੈਕ ਕਰ ਲਿਆ ਗਿਆ ਅਤੇ ਮਨਮੱਤ ਦਾ ਪ੍ਰਚਾਰ ਭਾਰੂ ਕਰ ਦਿੱਤਾ ਗਿਆ। ਜਿਸ ਤਰ੍ਹਾਂ ਹੀ ਇਹ ਖਬਰ ਪੰਥਕ ਹਲਕਿਆਂ ਵਿੱਚ ਪੁੱਜੀ ਤਾਂ ਉਸੇ ਵੇਲੇ ਸੱਬ ਨੂੰ ਦੁਖ ਤਾਂ ਜ਼ਰੂਰ ਹੋਇਆ ਪਰ ਸੰਤਾ ਦੇ ਕੌਤਕ (ਅਸਲੀ ਗਰੁੱਪ) ਵੱਲੋਂ ਉਸੇ ਵੇਲੇ ਨਵਾਂ ਗਰੁੱਪ ‘ਅਖੌਤੀ ਸੰਤਾਂ ਦੇ ਕੌਤਕ’ ਬਣਾ ਕੇ ਸਮੂਹ ਫੇਸਬੁੱਕ ਦੋਸਤਾਂ ਨੂੰ ਸੂਚਿਤ ਕੀਤਾ ਗਿਆ ਤੇ ਕੁੱਝ ਘੰਟਿਆਂ ਤੇ ਫਿਰ 24 ਘੰਟਿਆਂ ਵਿੱਚ ਹੀ ਦੁਬਾਰਾ ਅਸਲੀ ਗੁਰਮਤਿ ਸੁਧਾਰਕਾਂ ਨੇ ਉਸ ਪਹਿਲੇ ਵਾਲੇ ਗਰੁੱਪ ਨੂੰ ਛੱਡ ਕੇ ਇਸ ਨਵੇਂ ਗਰੁੱਪ “ਅਖੌਤੀ ਸੰਤਾਂ ਦੇ ਕੌਤਕ” ਨੂੰ ਅਪਣਾਇਆ ਤੇ ਗਿਣਤੀ ਮੁੜ 10, 000 ਤੋਂ ਉਪਰ ਟੱਪ ਗਈ। ਸੋ ਮੈਂ ਜਿੱਥੇ ਵੀ ਮੇਰਾ ਇਹ ਲੇਖ ਛਪਿਆ ਸੀ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਮੇਰਾ ਲੇਖ ਜੇ ਹੋ ਸਕੇ ਤਾਂ ਵੈੱਬ-ਸਾਈਟ ਤੋਂ ਹਟਾ ਦਿਤਾ ਜਾਵੇ ਤਾਂ ਕਿ ਮੇਰੇ ਉਸ ਲੇਖ ਦੀ ਦੁਰਵਰਤੋਂ ਨਾ ਹੋ ਸਕੇ।
-ਇਕਵਾਕ ਸਿੰਘ ਪੱਟੀ


(12/06/11)
ਸਰਵਜੀਤ ਸਿੰਘ

ਸ: ਅਮਰ ਜੀਤ ਸਿੰਘ ਚੰਦੀ
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਿਹ।
ਆਪ ਦਾ ਬੁਹਤ-ਬੁਹਤ ਧੰਨਵਾਦ, ਆਪ ਜੀ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਆਪ ਜੀ ਰਾਗਮਾਲਾ ਨੁੰ ਬਾਣੀ ਨਹੀ ਮੰਨਦੇ ਅਤੇ ਆਪ ਵਲੋਂ ਲਿਖੇ ਗਏ ਬਚਨ, (ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਵੀ ਕਹਿੰਦੇ ਹੋਣ, ਉਸ ਦੇ ਸਤਿਕਾਰ ਦੀ ਗੱਲ ਵੀ, ਜ਼ੋਰ-ਸ਼ੋਰ ਨਾਲ ਕਰਦੇ ਹੋਣ, ਦੂਸਰੇ ਪਾਸੇ ਓਸੇ ਗੁਰੂ ਗ੍ਰੰਥ ਸਾਹਿਬ ਨੂੰ ਜਾਅਲੀ, ਨਕਲੀ, ਗਲਤੀਆਂ ਨਾਲ ਭਰਪੂਰ ਸਾਬਤ ਕਰਨ ਵਿੱਚ ਵੀ ਕੋਈ ਕਸਰ ਨਾ ਛੱਡਦੇ ਹੋਣ। ਜਿਸ ਦੇ ਆਧਾਰ ਤੇ ਸਿੱਖਾਂ ਵਿੱਚ ਗੁਰੂ ਗ੍ਰੰਥ ਸਾਹਿਬ ਬਾਰੇ ਸ਼ੰਕੇ ਖੜੇ ਕਰ ਕੇ, ਉਨ੍ਹਾਂ ਦਾ ਭਰੋਸਾ, ਗੁਰੂ ਗ੍ਰੰਥ ਸਾਹਿਬ ਤੋਂ ਥਿੜਕਾਉਣ ਦੇ ਭਾਗੀ ਬਣਦੇ ਹੋਣ, ਕੀ ਇਨ੍ਹਾਂ ਦਾ ਇਹ ਸਾਰਾ ਕੰਮ ਪੰਥ ਭਲਾਈ ਲਈ ਹੋ ਸਕਦਾ ਹੈ) ਰਾਗਮਾਲਾ ਤੇ ਕਿੰਤੂ-ਪ੍ਰੰਤੂ ਕਰਨ ਵਾਲਿਆ ਤੇ ਲਾਗੂ ਨਹੀਂ ਹੂੰਦੇ ਪਰ 95% ਸਿੱਖ ਤਾਂ ਰਾਗਮਾਲਾ ਨੂੰ ਬਾਣੀ ਮੰਨਦੇ ਹਨ ਹੁਣ ਉਨ੍ਹਾਂ ਦੀ ਨਿਗ੍ਹਾ `ਚ ਤਾਂ ਤੁਹਾਡੇ ਉਪ੍ਰੋਕਤ ਬਚਨ ਤੁਹਾਡੇ ਤੇ ਹੀ ਲਾਗੂ ਹੋ ਗਏ ਹਨ।
ਸ: ਅਮਰ ਜੀਤ ਸਿੰਘ ਚੰਦੀ ਜੀ ਨਿਮਰਤਾ ਸਹਿਤ ਬੇਨਤੀ ਹੈ ਕਿ ਕਰਤਾਪੁਰੀ ਬੀੜ ਵਿਚ ਤਾਂ ਰਾਗਮਾਲਾ ਦਰਜ ਹੈ, “ਰਪੋਟ ਤੋਂ ਸਿੱਟਾ ਇਹ ਨਿਕਲਦਾ ਹੈ ਕਿ ਰਾਗਮਾਲਾ ਜਿਸ ਵੇਲੇ ਬੀੜ ਸਮਾਪਤ ਹੋਈ ਉਦੋਂ ਨਾਲ ਹੀ ਲਿਖੀ ਗਈ। ਲਿਖਾਰੀ ਰਾਗਮਾਲਾ ਦਾ ਵੀ ਉਹੋ ਹੈ ਜਿਸ ਦੇ ਹੱਥੋਂ ਬੀੜ ਲਿਖਾਈ ਗਈ ਹੈ”। (ਭਾਈ ਜੋਧ ਸਿੰਘ, ਕਰਤਾਪੁਰੀ ਬੀੜ ਦੇ ਦਰਸ਼ਨ, ਮੁਖਬੰਧ-ਪੰਨਾ ੲ ) ਹੁਣ ਇਸ ਬੀੜ ਬਾਰੇ ਆਪ ਜੀ ਦਾ ਕੀ ਵਿਚਾਰ ਹੈ? ਕੀ ਇਹ ਉਹੀਂ ਬੀੜ ਨਹੀਂ ਹੈ ਜਿਸ ਨੂੰ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਤੋਂ ਲਿਖਵਾਇਆ ਸੀ ਜਾਂ ਇਹ ਅਸਲ ਬੀੜ ਦੀ ਨਕਲ (ਉਤਾਰਾ) ਹੈ?
ਧੰਨਵਾਦ ਸਹਿਤ
ਸਰਵਜੀਤ ਸਿੰਘ


(12/06/11)
ਅਮਰ ਜੀਤ ਸਿੰਘ ਚੰਦੀ

ਸਿੱਖ ਮਾਰਗ ਦੇ ਸੁਹਿਰਦ ਪਾਠਕਾਂ ਨੂੰ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
੮-੬-੨੦੧੧ ਨੂੰ ਮੇਰਾ ਇੱਕ ਲੇਖ “ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ” ਸਿੱਖ ਮਾਰਗ ਤੇ ਛਪਿਆ ਸੀ। ਪਤਾ ਨਹੀਂ ਡਾ. ਇਕਬਾਲ ਸਿੰਘ ਜੀ ਢਿਲੋਂ ਨੂੰ, ਉਸ ਤੋਂ ਕੀ ਭੁਲੇਖਾ ਪਿਆ, ਕਿ ਉਨ੍ਹਾਂ ਨੇ, ਉਸ ਵਿਦਵਾਨ ਦੇ ਨਾਮ ਦੀ ਜਾਣਕਾਰੀ, ਬਹੁਤ ਵਿਦਵਤਾ ਭਰੀ ਬੋਲੀ ਵਿੱਚ ਮੰਗੀ ਹੈ। (ਹਾਲਾਂਕਿ ਮੇਰਾ ਲੇਖ, ਜੇ ਪੰਜਵੀਂ ਜਮਾਤ ਦਾ ਵਿਦਿਆਰਥੀ ਵੀ ਪੜ੍ਹ ਲਵੇ, ਤਾਂ ਉਹ ਵੀ ਜਾਣ ਜਾਵੇਗਾ ਕਿ ਉਸ ਵਿੱਚ ਕਿਸੇ ਇੱਕ ਵਿਦਾਨ ਦੀ ਨਹੀਂ, ਬਹੁਤੇ ਵਿਦਵਾਨਾਂ ਦੀ ਗੱਲ ਹੈ)
ਮੈਂ ਇਹੀ ਜਵਾਬ ਵੀਰ ਜੀ ਦੇ ਨਾਮ ਤੇ ਵੀ ਪਾ ਸਕਦਾ ਸੀ, ਪਰ ਮੈਂ ਇਹ ਸਮਝਦਾ ਹਾਂ ਕਿ, ਜੋ ਆਦਮੀ ਆਪ ਹੀ ਦੂਸਰਿਆਂ ਦੇ ਜਵਾਬ, ਬਿਨਾ ਡਕਾਰ ਮਾਰੇ ਹੀ, ਹਜ਼ਮ ਕਰੀ ਬੈਠਾ ਹੋਵੇ, ਉਸ ਨੂੰ ਕਿਸੇ ਦੂਸਰੇ ਤੋਂ ਜਵਾਬ ਮੰਗਣ ਦਾ ਕੋਈ ਹੱਕ ਨਹੀਂ। ਖਾਸ ਤੌਰ ਤੇ ਉਸ ਹਾਲਤ ਵਿੱਚ ਜਦੋਂ ਕਿ ਉਸ ਦਾ ਕਿਤੇ ਜ਼ਿਕਰ ਵੀ ਨਾ ਹੋਵੇ।
ਸੋ ਪਾਠਕਾਂ ਦੀ ਕਚਹਰੀ ਵਿੱਚ ਪੇਸ਼ ਕਰ ਰਿਹਾ ਹਾਂ ਕਿ ਅਜਿਹੇ ਵਿਦਵਾਨਾਂ (ਜੋ ਉਪਰੋਂ ਸੋਨੇ ਵਰਗੇ ਲਿਸ਼ਕਦੇ ਨਜ਼ਰ ਆਉਂਦੇ ਹਨ) ਦੀ ਗਿਣਤੀ ਹਜ਼ਾਰਾਂ ਤੋਂ ਟੱਪ ਕੇ ਲੱਖਾਂ ਤਕ ਪਹੁੰਚ ਚੁੱਕੀ ਹੈ। ਜਿਨ੍ਹਾਂ ਦੀਆਂ ਕਰਤੂਤਾਂ ਹਰ ਰੋਜ਼, ਜੱਗ ਜ਼ਾਹਰ ਹੋ ਰਹੀਆਂ ਹਨ। ਤੁਸੀਂ ਵੀ ਜੇ ਥੋੜ੍ਹਾ ਜਿਹਾ ਧਿਆਨ ਦੇਵੋਗੇ ਤਾਂ ਤੁਹਾਡੇ ਆਲੇ-ਦੁਆਲੇ ਵੀ ਬਹੁਤ ਸਾਰੇ ਨਜ਼ਰ ਆ ਜਾਣਗੇ। ਕੋਈ ਇਕ-ਅੱਧ ਹੋਵੇ ਤਾਂ ਉਸ ਦਾ ਨਾਮ ਲਿਆ ਜਾ ਸਕਦਾ ਹੈ। ਏਥੇ ਤਾਂ ਕਿਸੇ ਬੀਬੀ ਦੇ ਕਹਣ ਵਾਙ,
ਮੈਂ ਕੀਹਦੇ ਪੈਰੀਂ ਹੱਥ ਲਾਵਾਂ? ਸੰਤਾਂ ਦੇ ਵੱਗ ਫਿਰਦੇ। ਇਨ੍ਹਾਂ ਵਿਦਵਾਨਾਂ ਦੇ ਵੀ ਵੱਗ ਫਿਰਦੇ ਹਨ, ਜੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਦਾ ਵਿਖਾਵਾ ਵੀ ਕਰਦੇ ਹਨ, ਪਰ ਗੁਰੂ ਦੀ ਸਿਖਿਆ ਮੰਨਣ ਤੋਂ ਭਗੌੜੇ ਹਨ। ਵੈਸੇ ਮੇਰੀ ਨਿਗਾਹ ਵਿਚ, ਗੁਰਮਤ ਵਿਰੋਧੀ ਵਿਦਵਾਨਾਂ ਵਿਚੋਂ ਕੋਈ ਵੀ ਅਜਿਹਾ ਨਹੀਂ ਹੈ, ਜਿਸ ਬਾਰੇ ਕੁੱਝ ਲਿਖਣ ਵਿੱਚ ਮੈਂ ਆਪਣਾ ਸਮਾ ਬਰਬਾਦ ਕਰਾਂ।
ਅਮਰ ਜੀਤ ਸਿੰਘ ਚੰਦੀ ਫੋਨ:- ੯੫੬੮੫ ੪੧੪੧੪

*****************************************

ਸੁਪ੍ਰੀਮ ਕੋਰਟ ਅਤੇ ਮਨੁੱਖੀ ਅਧਿਕਾਰ ਕਮਿਸ਼ਨ ਵਿੱਚ ਅਜੇ ਸਾਹ ਬਾਕੀ ਹੈ

ਮਹਿਸੂਸ ਤਾਂ ਸਿਰਦਾਰ ਕਪੂਰ ਸਿੰਘ ਵੇਲੇ ਹੀ ਹੋ ਗਿਆ ਸੀ ਕਿ ਸਰਕਾਰ ਦੇ ਦਬਾਉ ਹੇਠ ਸੁਪ੍ਰੀਮ-ਕੋਰਟ ਦਮ ਤੋੜ ਚੁੱਕੀ ਹੈ। ਇਸ ਲਈ ਭਾਰਤ ਵਿੱਚ ਇੰਸਾਫ ਦੀ ਆਸ ਰੱਖਣੀ, ਇੱਕ ਸੁਪਨੇ ਤੋਂ ਵੱਧ ਕੁੱਝ ਨਹੀਂ। ਮਨੁੱਖੀ ਅਧਿਕਾਰ-ਕਮਿਸ਼ਨ ਸ਼ਾਇਦ ਉਸ ਵੇਲੇ ਦੁੱਧ ਚੁੰਘਦਾ ਬੱਚਾ ਸੀ, ਉਸ ਤੇ ਕੋਈ ਆਸ, ਬਚਕਾਨਾ ਸੋਚ ਹੀ ਕਹੀ ਜਾ ਸਕਦੀ ਸੀ। ਘੱਟ ਗਿਣਤੀ-ਕਮਿਸ਼ਨ ਨੂੰ ਤਾਂ ਮੈਂ, ਸ਼ੁਰੂ ਤੋਂ ਹੀ, ਆਰ. ਐਸ. ਐਸ. ਦੀ ਨਾਜਾਇਜ਼ ਔਲਾਦ ਸਮਝਦਾ ਹਾਂ। ਇਸ ਲਈ ਹੀ ਮੈਂ ਤਰਲੋਚਨ ਸਿੰਘ ਜੀ ਨੂੰ ਇੱਕ ਬਿਨੇ-ਪੱਤ੍ਰ ਲਿਖਿਆ ਸੀ (ਸਰਦਾਰ ਇਸ ਕਰ ਕੇ ਨਹੀਂ ਲਿਖ ਸਕਦਾ ਕਿਉਂਕਿ ਕੋਈ ਵੀ ਹਿੰਦੂ ਸਰਦਾਰ ਨਹੀਂ ਹੋ ਸਕਦਾ। ਬਹੁਤੇ ਹਿੰਦੂ ਜੋ ਆਪਣੇ ਆਪ ਨੂੰ ਰਾਜਿਆਂ ਦੀ ਸੰਤਾਨ ਸਮਝਦੇ ਹਨ, ਉਨ੍ਹਾਂ ਦੇ ਨਾਵਾਂ ਨਾਲ ਸਿੰਹ ਲਿਖਿਆ ਹੁੰਦਾ ਹੈ, ਪਰ ਉਹ ਆਪਣੇ ਆਪ ਨੂੰ ਸਿੰਘ ਹੀ ਅਖਵਾਉਂਦੇ ਹਨ। ਮੈਂ ਇਹ ਗੱਲ ਯਕੀਨ ਨਾਲ ਕਹਿ ਸਕਦਾ ਹਾਂ ਕਿ ਸਰਕਾਰੀ ਕਾਗਜ਼ਾਂ ਵਿੱਚ ਤਰਲੋਚਨ ਸਿੰਘ ਜੀ ਨੂੰ ਵੀ ਤਰਲੋਚਨ ਸਿੰਹ ਹੀ ਲਿਖਿਆ ਹੋਇਆ ਹੋਵੇਗਾ) ਕਿ ਜੇ ਤੁਹਾਡੀ ਸੋਚ ਮੁਤਾਬਕ ਸਿੱਖ, ਹਿੰਦੂ ਹੀ ਹਨ ਤਾਂ ਤੁਸੀਂ ਘਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਕਿਉਂ ਬਣੇ ਬੈਠੇ ਹੋ? ਕਿਰਪਾ ਕਰੋ, ਇਸ ਕੁਰਸੀ ਨੂੰ ਖਾਲੀ ਕਰ ਦੇਵੋ, ਤਾਂ ਜੋ ਇਸ ਦੇ ਅਸਲੀ ਮਾਲਕ (ਈਸਾਈ ਅਤੇ ਮੁਸਲਮਾਨ) ਘੱਟ-ਗਿਣਤੀ ਕਮਿਸ਼ਨ ਨੂੰ ਸੁਚੱਜੇ ਢੰਗ ਨਾਲ ਚਲਾ ਸਕਣ। ਪਰ ਜਿਨ੍ਹਾਂ ਦਾ ਟੀਚਾ ਹੀ ਕੁਰਸੀ ਹੋਵੇ ਉਹ ਅਜਿਹੀਆਂ ਬੇਨਤੀਆਂ ਤੇ ਗੌਰ ਨਹੀਂ ਕਰਿਆ ਕਰਦੇ।
ਇਸ ਲਈ ਹੀ ਜਦ ੧੯੯੦ ਦੇ ਲਗ-ਭਗ, ਮੈਨੂੰ ਸਿੰਘ ਸਭਾ ਨੈਨੀਤਾਲ ਦੇ ਸਕੱਤ੍ਰ ਦਾ ਫੋਨ ਆਇਆ ਸੀ ਕਿ, ਤੁਹਾਡਾ ਨਾਮ ਘਟ-ਗਿਣਤੀ ਕਮਿਸ਼ਨ ਦੀ ਮੈਂਬਰੀ ਲਈ ਦੇ ਰਹੇ ਹਾਂ। ਤਾਂ ਮੈਂ ਦੋ-ਟੁਕ ਮਨ੍ਹਾ ਕਰ ਦਿੱਤਾ ਸੀ। ਏਵੇਂ ਹੀ ਜਦ ਉਤ੍ਰਾਖੰਡ ਦੇ ਇਕੋ-ਇਕ ਸਿੱਖ ਵਿਧਾਇਕ, ਬਾਦਲ ਦਲ ਦੇ ਸ. ਹਰਭਜਨ ਸਿੰਘ ਜੀ ਚੀਮਾ ਨੇ ਮੈਨੂੰ ਉਤ੍ਰਾਖੰਡ ਦੇ ਬਾਦਲ ਦਲ ਦੇ ਬੁਲਾਰੇ ਦੇ ਓਹਦੇ ਦੀ ਪੇਸ਼ਕਸ਼ ਕੀਤੀ ਸੀ, ਤਾਂ ਵੀ ਮੇਰਾ ਦੋ-ਟੱਕ ਜਵਾਬ ਸੀ “ਤੁਹਾਡੇ ਕੰਮ ਮੇਰੇ ਪਸੰਦ ਨਹੀਂ ਆਉਣੇ ਅਤੇ ਮੇਰਾ ਬੋਲਿਆ ਤੁਹਾਡੇ ਪਸੰਦ ਨਹੀਂ ਆਉਣਾ। ਗੱਲ ਲਾਂਭੇ ਚਲੇ ਗਈ, ਮੁੜਦੇ ਹਾਂ ਵਿਸ਼ੇ ਵੱਲ।
ਉਸ ਮਗਰੋਂ ਵੀ ਕਈ ਐਸੇ ਮੌਕੇ ਆਏ, ਜਦ ਮੈਨੂੰ ਪੂਰਾ ਵਿਸ਼ਵਾਸ ਹੋਇਆ ਕਿ ਵਾਕਿਆ ਹੀ ਸੁਪਰੀਮ-ਕੋਰਟ ਦਾ ਇੰਤਕਾਲ ਹੋ ਚੁੱਕਾ ਹੈ, ਖਾਸ ਤੌਰ ਤੇ ੧੯੭੮ ਵਿੱਚ ਜਦ ਇੱਕ ਸਾਧ ਵਲੋਂ ੧੩ ਸਿੰਘ ਗੋਲੀਆਂ ਨਾਲ ਭੁੰਨ ਦਿੱਤੇ ਗਏ, ਪਰ ਸ+ਪ੍ਰੀਮ-ਕੋਰਟ ਵਿੱਚ ਹਿਲ-ਜੁਲ ਨਾ ਹੋਈ। ੧੯੮੪ ਵਿੱਚ ਤਾਂ ਪੂਰਾ ਯਕੀਨ ਹੋ ਗਿਆ ਕਿ ਸੁਪ੍ਰੀਮ-ਕੋਰਟ ਵਾਕਿਆ ਹੀ ਇੰਤਕਾਲ ਫਰਮਾ ਗਈ ਹੈ। ਮਨੁੱਖੀ ਅਧਿਕਾਰ ਕਮਿਸ਼ਨ ਬਾਰੇ ਵੀ ਸ਼ੱਕ ਹੋ ਗਿਆ ਕਿ ਉਹ ਵੀ ਕਿਸੇ ਦੁਰਘਟਨਾ ਵਿੱਚ ਮਰ ਗਿਆ ਹੋਣਾ। ਜਾਂ ਸਿੱਖਾਂ ਦੇ ਕਤਲੇ-ਆਮ ਵਿੱਚ ਉਸ ਨੂੰ ਵੀ ਕਿਸੇ ਨੇ ਸਿੱਖ ਦੇ ਭੁਲੇਖੇ ਵਿੱਚ ਗੱਡੀ ਚਾੜ੍ਹ ਦਿੱਤਾ ਹੋਣਾ। ਜਾਂ ਫਿਰ ਪੰਜਾਬ ਦੀ ਪੁਲਸ ਦੇ ਕਾਬੂ ਆ ਗਿਆ ਹੋਣਾ, ਅਤੇ ਪੰਜਾਬ ਪੁਲਸ ਨੇ ਉਸ ਨੂੰ ਵੀ ਸਿੱਖ ਸਮਝ ਕੇ, ਅਣਪਛਾਤੀ ਲਾਸ਼ ਵਜੋਂ ਫੂਕ ਦਿੱਤਾ ਹੋਣਾ।
ਲਗਾਤਾਰ ੨੭ ਸਾਲ ਦੀਆਂ ਘਟਨਾਵਾਂ, ਮੇਰੇ ਵਿਚਾਰਾਂ ਦੀ ਪੁਸ਼ਟੀ ਕਰਦੀਆਂ ਰਹੀਆਂ, ਜਿਨ੍ਹਾਂ ਵਿਚੋਂ ਦਰਬਾਰ ਸਾਹਿਬ ਸਮੇਤ ਸੌ ਤੋਂ ਉਪਰ ਗੁਰੂ ਘਰਾਂ ਤੇ ਤੋਪਾਂ-ਟੈਂਕਾਂ ਨਾਲ, ਭਾਰਤੀ ਫੋਜ ਦਾ ਹਮਲਾ। ਜਿਸ ਵਿੱਚ ਹਜ਼ਾਰਾਂ ਸਿੰਘ, ਬੀਬੀਆਂ-ਬੱਚੇ, ਗੁਰੂ ਅਰਜਨ ਪਾਤਸ਼ਾਹ ਦਾ ਸ਼ਹੀਦੀ ਪੁਰਬ ਮਨਾਉਂਦੇ, ਉਨ੍ਹਾਂ ਦੇ ਕੋਲ ਹੀ ਚਲੇ ਗਏ। ਪੰਜਾਬ ਪੁਲਸ ਵਲੋਂ ਸਿੱਖਾਂ ਦਾ ਜਾਨਵਰਾਂ ਵਾਙ ਸ਼ਕਾਰ ਹੁੰਦਾ ਰਿਹਾ। ਨਵੰਬਰ ੮੪ ਵੇਲੇ ਸਾਰੇ ਭਾਰਤ ਵਿਚ, ਤਿੰਨ ਦਿਨ ਤਕ ਸਿੱਖਾਂ ਦੀ ਬੇਦਰਦੀ ਨਾਲ ਨਸਲ-ਕੁਸ਼ੀ ਹੁੰਦੀ ਰਹੀ। ਬਿਨਾ ਕਿਸੇ ਸਬੂਤ ਦੇ ਸ. ਕੇਹਰ ਸਿੰਘ ਦੀ ਫਾਂਸੀ। (ਜਿਸ ਨੂੰ ਅੱਜ ਫਿਰ ਪ੍ਰੋ. ਦਵਿੰਦਰ ਸਿੰਘ ਭੁਲਰ ਦੇ ਰੂਪ ਵਿੱਚ ਦੁਰਾਇਆ ਜਾ ਰਿਹਾ ਹੈ) ਭਾਈ ਜਸਵੰਤ ਸਿੰਘ ਖਾਲੜਾ, ਭਾਈ ਗੁਰਦੇਵ ਸਿੰਘ ਕਾਉਂਕੇ ਅਤੇ ਹਜ਼ਾਰਾਂ ਸਿੰਘ, ਸਿੰਘਣੀਆਂ ਅਤੇ ਬੱਚੇ ਘਰੋਂ ਚੁਕ ਕੇ ਗਾਇਬ ਕਰ ਦਿੱਤੇ ਗਏ, ਅੱਜ-ਤਕ ਉਨ੍ਹਾਂ ਦਾ ਪਤਾ ਨਹੀਂ ਲੱਗਾ। ਪਰ ਅੰਨ੍ਹੇ ਕਾਨੂਨ ਦੇ ਬੋਲੇ ਕੰਨਾਂ ਤੇ ਜੂੰ ਵੀ ਨਾ ਸਰਕੀ। ਭਾਰਤ ਦੀ ਸੁਪ੍ਰੀਮ ਕੋਰਟ ਨੂੰ ਕੁੱਝ ਵੀ ਮਹਿਸੂਸ ਨਾ ਹੋਇਆ।
ਅਕਾਲ ਤਖਤ ਦੇ ਕਹੇ ਜਾਂਦੇ ਸਿੰਘ ਸਾਹਿਬ ਤਾਂ ਇਹ ਕਹਿ ਕੇ ਜਾਨ ਛੁਡਾ ਲੈਂਦੇ ਹਨ ਕਿ ਸਾਡੇ ਕੋਲ ਕੋਈ ਸ਼ਕਾਇਤ ਨਹੀਂ ਆਈ, ਜਿਵੇ ਅਕਾਲਤਖਤ, ਅਕਾਲ ਦਾ ਤਖਤ ਨਾ ਹੋ ਕੇ, ਪੁਲਸ ਦੀ ਕੋਈ ਚੌਕੀ ਹੋਵੇ। ਪਰ ਭਾਰਤ ਦੇ ਕਾਨੂਨ ਕੋਲ ਤਾਂ ਹਜ਼ਾਰਾਂ ਸ਼ਕਾਇਤਾਂ ਪੁਜੀਆਂ ਸਨ, ਸ਼ਾਇਦ ਕਾਨੂਨ ਅੰਨ੍ਹਾ ਹੋਣ ਕਰ ਕੇ ਉਨ੍ਹਾਂ ਨੂੰ ਪੜ੍ਹ ਨਾ ਸਕਿਆ ਹੋਵੇ। ਇਵੇਂ ਹੀ ਹੋਂਦ ਚਿਲੜ, ਤਲਵਾੜਾ (ਰਿਆਸੀ, ਜੰਮੂ) ਛਟੀ ਸਿੰਘ ਪੁਰਾ ਅਤੇ ਏਦਾਂ ਦੇ ਹੋਰ ਕਈ ਕਾਂਡ ਵਾਪਰੇ। ਹਜ਼ਾਰਾਂ ਸਿੱਖਾਂ ਨੂੰ ਬਿਨਾ ਕਿਸੇ ਕਾਰਨ ਦੇ, ਦਹਾਕਿਆ ਤੋਂ ਜੇਲ੍ਹਾਂ ਵਿੱਚ ਬੰਦ ਕੀਤਾ ਹੋਇਆ ਹੈ। ਹਜ਼ਾਰਾਂ ਸਿੱਖ ਜਾਨ ਬਚਾਉਣ ਲਈ ਵਦੇਸ਼ੀਂ ਭੱਜ ਗਏ, ਜਿਨ੍ਹਾ ਨੂੰ ਆਪਣੇ ਘਰ ਪਰਤਣ ਦਾ ਵੀ ਹੁਕਮ ਨਹੀਂ ਹੈ। (ਸਾਰਿਆਂ ਤੇ ਖਾੜਕੂਵਾਦ ਦਾ ਲੇਬਲ ਲਗਾ ਕੇ, ਦੁਨੀਆ ਦਾ ਮੂੰਹ ਬੰਦ ਕਰ ਦਿੱਤਾ। (ਹਾਲਾਂਕਿ ਸਿਖਸ ਫਾਰ ਜਸਟਿਸ ਆਦਿ ਜਥੇਬੰਦੀਆਂ ਦੇ ਉਦਮ ਸਦਕਾ, ਦੁਨੀਆ ਵਿੱਚ ਇਸ ਬਾਰੇ ਚਰਚਾ ਚਲ ਪਈ ਹੈ) ਪਰ ਸੁਪ੍ਰੀਮ ਕੋਰਟ ਦੀ ਲਾਸ਼ ਵਿੱਚ ਹਰਕਤ ਨਾ ਹੋਈ।
ਗੁਜਰਾਤ ਵਿੱਚ ਮੁਸਲਮਾਨਾਂ ਦੇ ਮਾਰੇ ਜਾਣ ਦੀਆਂ ਘਟਨਾਵਾਂ, ਉੜੀਸਾ ਵਿੱਚ ਈਸਾਈਆ ਦੇ ਕਤਲ, ਮਸਜਿਦਾਂ ਅਤੇ ਇਕੱਠਾਂ ਵਿੱਚ ਹੋਏ ਬੰਬ ਧਮਾਕਿਆ ਵਿਚ, ਜਦ ਆਰ. ਐਸ. ਐਸ. ਦੇ ਬੰਦੇ ਫੜੇ ਗਏ, ਉਨ੍ਹਾਂ ਵਿਚੋਂ ਸਾਧਵੀ ਪ੍ਰਿਗਿਆ ਸਿੰਘ ਅਤੇ ਅਸੀਮਾ ਨੰਦ ਨੇ ਆਪਣੇ ਜੁਰਮ ਕਬੂਲ ਵੀ ਕਰ ਲਏ, ਤਾਂ ਵੀ ਸੁਪ੍ਰੀਮ ਕੋਰਟ ਜਾਂ ਮਨੁੱਖੀ ਅਧਿਕਾਰ ਕਮਿਸ਼ਨ ਦੀਆਂ ਲਾਸ਼ਾਂ ਵਿੱਚ ਕੋਈ ਹਿਲ-ਜੁਲ ਨਾ ਹੋਈ ਤਾਂ ਯਕੀਨ ਹੋ ਗਿਆ ਕਿ ਇਨ੍ਹਾਂ ਦਾ ਸਸਕਾਰ ਹੋ ਗਿਆ ਹੋਣਾ, ਮੈਨੂੰ ਹੀ ਪਤਾ ਨਹੀਂ ਲੱਗਾ।
ਪਰ ਅਚਾਨਕ ਪਤਾ ਲੱਗਾ ਕਿ ੫ ਜੂਨ, ੨੦੧੧ ਨੂੰ ਸੁਪ੍ਰੀਮ ਕੋਰਟ ਅਤੇ ਮਨੁੱਖੀ ਅਧਿਕਾਰ ਕਮਿਸ਼ਨ ਨੇ ਅਮਗੜਾਈ ਲਈ ਹੈ। ਜਾਣਕਾਰੀ ਲੈਣ ਤੇ ਪਤਾ ਲੱਗਾ ਕਿ ਗੱਲ ਹੀ ਅਜਿਹੀ ਸੀ, ਆਪਣੇ ਤੰਬੂ ਤੇ ੬ ਕਰੋੜ ਰੁਪਏ ਖਰਚ ਕੇ, ਬਾਬਾ ਰਾਮ ਦੇਵ ਉਸ ਵਿੱਚ ਆਪਣੇ ਆਰ. ਐਸ. ਐਸ. ਦੇ ਮਿਤ੍ਰਾਂ ਅਤੇ ਸਖੀਆਂ ਸਮੇਤ ਭ੍ਰਿਸ਼ਟਾਚਾਰ ਵਿਰੱਧ ਸ਼ਾਹੀ ਭੁੱਖ ਹੜਤਾਲ ਤੇ ਬੈਠਾ ਸੀ। ਇਹ ਸ਼ਾਹੀ ਠਾਠ ਵੇਖ ਕੇ ਸਰਕਾਰ ਦਾ ਪਤਾ ਨਹੀਂ ਕਿਉਂ ਢਿੱਡ ਦੁਖਿਆ? ਉਸ ਨੇ ਬਾਬਾ ਰਾਮ ਦੇਵ ਨੂੰ ਓਥੋਂ ਹਟਾਉਣ ਲਈ, ਪੁਲਸ ਭੇਜ ਦਿੱਤੀ। ਪੁਲਸ ਨੂੰ ਵੇਖਦਿਆਂ ਹੀ ਬਾਬ ਰਾਮ ਦੇਵ ੧੨ ਫੁੱਟ ਉਚੇ ਮੰਚ ਤੋਂ ਜਨਾਨੀਆਂ ਵਿੱਚ ਛਾਲ ਮਾਰ ਗਿਆ। ਜਿਸ ਵਿੱਚ ਬਾਬਾ ਨੂੰ ਤਾਂ ਚੋਟ ਨਹੀਂ ਲੱਗੀ ਪਰ ਸੁਣਿਆ ਹੈ ਕਿ ਕੁੱਝ ਬੀਬੀਆਂ ਨੂੰ ਗੰਭੀਰ ਸੱਟ ਲੱਗੀ ਹੈ।
ਬਾਬਾ ਰਾਮ ਦੇਵ, ਕਿਸੇ ਸਖੀ ਕੋਲੋਂ ਜਨਾਨਾ ਸੂਟ ਲੈ ਕੇ, ਉਸ ਨੂੰ ਪਾ ਕੇ, ਉਸ ਜਨਾਨੇ ਸੂਟ ਵਿਚ, ਓਥੋਂ ਖਿਸਕਣ ਦੇ ਚੱਕਰ ਵਿੱਚ ਫੜਿਆ ਗਿਆ ਅਤੇ, ਪੁਲਸ ਨੇ ਉਸ ਨੂੰ, ਉਸ ਥਾਂ ਤੋਂ ਹਟਾ ਕੇ ਉਸ ਦੇ ਆਸ਼ਰਮ (ਉਤ੍ਰਾਖੰਡ) ਵਿੱਚ ਪਹੁੰਚਾ ਦਿੱਤਾ। (ਹਾਲਾਂਕਿ ਬਾਬੇ ਨੇ ਮਗਰੋਂ ਪ੍ਰੈਸ ਨੂੰ ਦੱਸਿਆ ਕਿ ਮੈਂ ਮਰਨੋਂ ਨਹੀਂ ਡਰਦਾ, ਪਰ ਮੈਂ ਅਜਿਹੀ ਮੌਤ ਨਹੀਂ ਮਰਨਾ ਚਾਹੁੰਦਾ ਸੀ।
ਹੁਣ ਏਡੀ ਵੱਡੀ ਘਟਨਾ ਵਾਪਰ ਜਾਣ ਪਿਛੋਂ, ਜਿਸ ਵਿੱਚ ਸਾਰੇ ਦੇ ਸਾਰੇ ਹੀ ਬੰਦੇ ਆਰ. ਐਸ. ਐਸ. ਦੇ ਹੋਣ ਤਾਂ ਸੁਪ੍ਰੀਮ ਕੋਰਟ ਅਤੇ ਮਨੁੱਖੀ ਅਧਿਕਾਰ ਕਮਿਸ਼ਨ ਵਲੋਂ ਅੰਗੜਾਈ ਨਾ ਲੈਣਾ ਤਾਂ, ਗੈਰ-ਕਾਨੂਨੀ ਹੋ ਜਾਵੇਗਾ। ਇਸ ਲਈ ਜਿਨ੍ਹਾਂ ਪੁਤਲਿਆਂ ਵਿਚ, ਲੱਖਾਂ ਬੰਦੇ ਮਾਰੇ ਜਾਣ ਤੇ ਵੀ ਜੁੰਬਸ਼ ਨਹੀਂ ਹੋਈ ਸੀ, ਉਨ੍ਹਾਂ ਦੋਵਾਂ ਨੇ ਅੰਗੜਾਈ ਹੀ ਨਹੀਂ ਲਈ ਬਲਕਿ ਬੜ੍ਹਕ ਵੀ ਮਾਰੀ ਹੈ। ਕੇਂਦਰੀ ਸਰਕਾਰ ਦੇ ਗ੍ਰਹਿ ਸਕੱਤ੍ਰ, ਦਿੱਲੀ ਦੇ ਮੁੱਖ ਸਕੱਤ੍ਰ, ਦਿੱਲੀ ਪ੍ਰਸ਼ਾਸਨ ਅਤੇ ਦਿੱਲੀ ਦੇ ਪੁਲਸ ਕਮਿਸ਼ਨਰ ਨੂੰ ਆਦੇਸ਼ ਕੀਤਾ ਹੈ ਕਿ “ਐਸਾ ਕੀ ਹੋ ਗਿਆ? ਜੋ ਅੱਧੀ ਰਾਤ ਨੂੰ ਬਾਬਾ ਰਾਮ ਅਤੇ ਉਸ ਦੇ ਸਮੱਰਥਕਾਂ ਨੂੰ, ਰਾਮ ਲੀਲਾ ਮੈਦਾਨ ਵਿਚੋਂ ਬਾਹਰ ਕੱਢਣ ਲਈ ਲਾਠੀ ਚਾਰਜ ਦੀ ਕਾਰਵਾਈ ਕੀਤੀ ਗਈ?” (ਇਹ ਕਾਰਵਾਈ ਲੋਕਰਾਜ ਦੇ ਨਾਮ ਤੇ ਧੱਬਾ ਹੈ, ਇਸ ਲਈ) ਇਸ ਬਾਰੇ ਦੋ ਹਫਤੇ ਦੇ ਵਿਚ-ਵਿਚ ਜਵਾਬ ਦਾਖਲ ਕਰਨ ਦਾ ਹੁਕਮ ਵੀ ਦਿੱਤਾ।
ਸੋਚਦਾ ਹਾਂ, ਮੈਂ ਤਾਂ ਸ਼ੁਰੂ ਤੋਂ ਹੀ ਗਲਤ ਸੀ, ਇਹ ਦੋਵੇਂ ਸੰਸਥਾਵਾਂ ਤਾਂ ਸ਼ੁਰੂ ਤੋਂ ਹੀ, ਅੰਨ੍ਹੀ-ਬੋਲੀ ਦੇ ਨਾਲ-ਨਾਲ ਸਾਹ-ਸਤ ਹੀਣ ਵੀ ਹਨ, ਇਹ ਤਾਂ ਰਬੜ ਦੇ ਹਵਾ ਭਰਨ ਵਾਲੇ ਪੁਤਲੇ ਮਾਤ੍ਰ ਹਨ, ਜਿਨ੍ਹਾਂ ਦਾ ਰਿਮੋਟ ਆਰ. ਐਸ. ਐਸ. ਕੋਲ ਹੈ, ਉਹ ਜਦੋਂ ਚਾਹੇ, ਇਸ ਵਿੱਚ ਬਹੁ ਗਿਣਤੀ ਦੀ ਹਵਾ ਭਰ ਕੇ ਕੁਰਸੀ ਤੇ ਬਿਠਾ ਦੇਵੇ, ਜਦ ਚਾਹੇ ਹਵਾ ਕੱਢ ਕੇ ਪਿਚਕਾ ਦੇਵੇ। ਤਦ ਹੀ ਤਾਂ ਆਰ. ਐਸ. ਐਸ. ਦੇ ਮਹਾਨ ਨੇਤਾ, ਜਦ ਤੱਕ ਚਾਹੁਣ ਦੇਸ਼ ਵਿੱਚ ਫਿਰਕੂ-ਵਾਦ ਦੀ (ਰਾਮ ਮੰਦਰ ਦੇ ਨਾਮ ਤੇ, ਰੱਥ ਯਾਤ੍ਰਾ ਦੇ ਨਾਮ ਤੇ. ਬਾਬਰੀ ਮਸਜਿਦ ਦੇ ਨਾਮ ਤੇ, ਰਾਮ ਮੰਦਰ ਦੀਆਂ ਇੱਟਾਂ ਪੂਜਣ ਦੇ ਨਾਮ ਤੇ, ਰਾਮ ਸੇਤੂ ਦੇ ਨਾਮ ਤੇ ਜਾਂ ਹੋਰ ਕੋਈ ਮੁੱਦਾ ਖੜਾ ਕਰ ਕੇ) ਅੱਗ ਬਾਲ ਕੇ ਸੇਕਦੇ ਰਹਿਣ। ਇੱਕ ਵਾਰੀ ਲਾਲੂ ਪ੍ਰਸ਼ਾਦ ਯਾਦਵ ਨੇ ਰੋਕ ਪਾਈ ਸੀ, ਹੁਣ ਕੋਈ ਹੋਰ ਮਰਦ ਦਾ ਚੇਲਾ ਪੈਦਾ ਹੋਵੇਗਾ ਤਾਂ ਹੀ ਇਸ ਤੇ ਰੋਕ ਲੱਗ ਸਕਦੀ ਹੈ।
ਪਰ ਇੱਕ ਗੱਲ ਸਾਫ ਹੈ ਕਿ ਜੇ ਇਨ੍ਹਾਂ ਦੇ ਇਸ ਰੁਝਾਨ ਨੂੰ ਰੋਕਿਆ ਨਾ ਗਿਆ ਤਾਂ ਭਾਰਤ ਹਰ ਵੇਲੇ ਅੱਗ ਦੀਆਂ ਲਪਟਾਂ ਵਿੱਚ ਘਿਰਿਆ ਰਹੇਗਾ, ਅਤੇ ਵੇਲੇ-ਕੁਵੇਲੇ ਵਿਸਫੋਟ ਵੀ ਹੁੰਦੇ ਹੀ ਰਹਿਣਗੇ। ਇਹ ਹੁਣ ਸਿੱਖਾਂ ਨੇ ਸੋਚਣਾ ਹੈ ਕਿ ਉਨ੍ਹਾਂ ਨੇ ਬੋਧੀਆਂ ਵਾਙ ਕਤਲ ਹੋਣਾ ਹੈ, ਜਾਂ ਭੱਜ ਕੇ ਵਿਦੇਸ਼ਾਂ ਵਿੱਚ ਜਾਣਾ ਹੈ, ਜਾਂ ਇਕ-ਮੁੱਠ ਹੋ ਕੇ ਇਸ ਮੁਸੀਬਤ ਦਾ ਟਾਕਰਾ ਕਰਨਾ ਹੈ?
ਅਮਰ ਜੀਤ ਸਿੰਘ ਚੰਦੀ


(12/06/11)
ਗਿ. ਦਲੇਰ ਸਿੰਘ ਜੋਸ਼

ਇਤਨਾ-ਫਰਕ–ਕਿਉ?
ਗਿ. ਦਲੇਰ ਸਿੰਘ ਜੋਸ਼ (408) 561-1098 (ਭਾਰਤ) 011-91-9888151686

ਕਦੀ ਕਦੀ ਬੰਦਾ ਬੈਠਾ ਬੈਠਾ ਸੋਚਣ ਲੱਗ ਪੈਂਦਾ ਹੈ, ਤੇ ਉਹ ਸੋਚ ਦੁਨਿਆਵੀ, ਧਾਰਮਿਕ ਭੀ ਹੋ ਸਕਦੀ ਹੈ ਅਤੇ ਇਤਿਹਾਸਕ ਭੀ ਹੋ ਸਕਦੀ ਹੈ। ਅੱਜ ਦੀ ਵੀਚਾਰ ਉਨ੍ਹਾਂ ਲੋਕਾਂ ਦੀ ਆਪ ਨਾਲ ਸਾਂਝੀ ਕਰਨ ਲਗਾਂ ਹਾਂ, ਜਿਨ੍ਹਾਂ ਨੇ ਕਿਤੇ ਇਤਿਹਾਸ ਨੂੰ ਪੜਿਆ ਹੈ ਜਾਂ ਧਿਆਨ ਨਾਲ ਸੁਣਿਆਂ ਹੈ! ਫਿਰ ਆਪਣੇ ਪੜੇ੍ਹ ਤੇ ਜੋ ਕੰਨੀ ਸੁਣੇ ਤੇ ਕੁਝ ਸੋਚਣ ਲਗ ਪੈਦੇਂ ਹਨ!
ਇਤਨਾ-ਫਰਕ–ਕਿਉ?
ਇਹ ਕਦੋਂ ਕਹਿਣਾ ਪਿਆ, ਜਦੋਂ ਉਨ੍ਹਾਂ ਦਾ ਧਿਆਨ, ਸਮੇ ਦੀ ਵੰਡ ਦੇ ਅਧਾਰ ਤੇ ਸਤਜੁਗ ਵਿਚ ਪੈਦਾ ਹੋਏ ਪ੍ਰਹਿਲਾਦ ਵੱਲ ਜਾਂਦਾ ਹੈ, ਜਿਸਦੇ ਬਾਪ ਨੇ ਆਪਣੇ ਰਾਜਸੀ ਬਲ ਜਾਂ ਸਰੀਰਕ ਬਲ ਦਾ ਸਦਕਾ ਲੋਕਾਂ ਕੋਲੋ ਆਪਣਾ ਨਾਮ ਜਪਾਉਣਾ ਸ਼ੁਰੂ ਕਰ ਦਿਤਾ! ਫਿਰ ਉਸਦੇ ਆਪਣੇ ਬੇਟੇ ਪ੍ਰਹਿਲਾਦ ਨੇ ਆਪਣੇ ਪਿਤਾ ਦਾ ਨਾਮ ਪ੍ਰਭੂ ਦੇ ਨਾਮ ਜਪਨ ਵਾਂਗ ਜਪਨ ਤੋਂ ਇਨਕਾਰ ਕਰ ਦਿਤਾ, ਤੇ ਉਸ ਸਰਬ ਵਿਆਪਕ ਪ੍ਰਮਾਤਮਾ ਦੀ ਭਗਤੀ ਕਰਨ ਲੱਗ ਪਿਆ। ਬਾਪ ਨੂੰ ਬੁਰਾ ਲੱਗਾ ਹਰਨਾਖਸ ਪਹਿਲਾਂ ਪਿਆਰ ਨਾਲ ਪੁੱਤਰ ਨੂੰ ਸਮਝਾਉਣ ਲਗਾ ਫਿਰ ਤਾੜਣਾ ਕਰਕੇ! ਜਦੋਂ ਪ੍ਰਹਿਲਾਦ ਕਿਸੇ ਢੰਗ ਨਾਲ ਭੀ ਹਰਨਾਖਸ ਦੀ ਗੱਲ ਨਾਂ ਮੰਨਿਆਂ ਤਾਂ ਤੰਗ ਕਰਨਾ ਅਰੰਭ ਕੀਤਾ! ਜਿਸ ਦਾ ਸਦਕਾ ਪ੍ਰਹਿਲਾਦ ਅਗੇ ਅੱਗ ਦੇ ਸਮੁਦੰਰ ਆਏ, ਪਹਾੜਾਂ ਤੋਂ ਡੇਗਨਾ, ਪਾਣੀ ਵਿਚ ਡੋਬਨਾਂ, ਅੱਗ ਦੀ ਚਿਖਾ ਵਿਚ ਹੋਲਿਕਾ ਨਾਲ ਸਾੜਨਾਂ ਜਾਂ ਅੱਗ ਨਾਲ ਲਾਲ ਕੀਤੇ ਥੰਮ ਨਾਲ ਲਾਉਣਾ, ਭਗਤ ਜੀ ਦੀ ਜੀਵਨ ਗਾਥਾ ਜਾਂ ਗੁਰਬਾਣੀ ਦੇ ਅਨੇਕ ਪ੍ਰਮਾਣਾਂ ਦੇ ਅਧਾਰ ਤੇ ਜਲਿ ਅਗਨੀ ਵਿਚ ਘਤਿਆ, ਦੇ ਸੰਕਟਾਂ ਵਿਚੋ ਪ੍ਰ੍ਭੂ ਨੇ ਪ੍ਰਹਿਲਾਦ ਨੂੰ ਅੱਗ ਦੇ ਬਲਦੇ ਭਾਂਬੜਾਂ ਵਿਚੋਂ ਇਉਂ ਸਹੀ ਸਲਾਮਤ ਬਾਹਰ ਕੱਢ ਲਿਆ ਜਿਵੇਂ ਮੱਖਣ ਵਿਚੋਂ ਵਾਲ ਬਾਹਰ ਕੱਢੀਦਾ ਹੈ! ਭਾਵ, ਤੱਤੀ ਵਾਓ ਭੀ ਨਾ ਲੱਗਨ ਦਿਤੀ! ਸੋਚਣ ਵਾਲਾ ਸੋਚਦਾ ਹੈ, ਇਹ ਅੱਗ ਜਦੋਂ ਪੰਚਮ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਾਹਮਨੇ ਆਉਦੀ ਹੈ, ਦੇਗ ਦਾ ਪਾਣੀ ਗੁਰੂ ਜੀ ਦੇ ਸਰੀਰ ਤੇ ਛਾਲੇ ਪਾਉਦਾ ਹੈ ਤੱਤੀ ਤਵੀ ਗੁਰੂ ਜੀ ਦੇ ਸਰੀਰ ਦੇ ਮਾਸ ਨੂੰ ਕਬਾਬ ਦੀ ਤਰ੍ਹਾ ਸਾੜ ਰਹੀ ਹੈ! ਤੱਤੀ ਰੇਤਾ ਸਰੀਰ ਤੇ ਫਲੂਹੇ ਪੈਦਾ ਕਰ ਰਹੀ ਹੈ।

ਇਤਨਾ-ਫਰਕ–ਕਿਉ?

ਕੀ ਗੁਰੂ ਅਰਜਨ ਦੇਵ ਜੀ ਜਿਨਾ ਨੂੰ ਬਾਣੀ ਵਿਚ "ਭਨਿ ਮਥਰਾ ਕਿਛ ਭੇਧ ਨਹੀ, ਗੁਰੂ ਅਰਜਨ ਪ੍ਰਤਖ ਹਰਿ" ਲਿਖਿਆ ਹੈ। ਹਰਿ ਦਾ ਮਤਲਬ ਹੈ ਹਰੀ-ਪ੍ਰਤਾਤਮਾ, ਪ੍ਰਭੂ, ਇਤਨਾ ਵੱਡਾ ਰੁਤਬਾ ਹੋਣਦਾ ਸਦਕਾ, ਅੱਗ ਗੁਰੂ ਅਰਜਨ ਦੇਵ ਜੀ ਤੇ ਆਪਣਾ ਅਸਰ ਪਾਵੇ ਪਰ ਭਗਤ ਪ੍ਰਹਾਲ ਨੂੰ ਜਰਾ ਤਕ ਸੇਕ ਨਾਂ ਲੱਗਣ ਦੇਵੇ!
ਇਤਨਾ-ਫਰਕ–ਕਿਉ?

ਇਹ ਗਲ ਵੇਖ ਕੇ ਸੋਚਣ ਵਾਲਾ ਸੋਚਦਾ ਹੈ ਕਿ ਪ੍ਰਭੂ ਪ੍ਰਤੀ ਗੁਰੂ ਅਰਜਨ ਦੇਵ ਜੀ ਦੀ ਭਗਤੀ ਪ੍ਰਹਿਲਾਦ ਨਾਲੋਂ ਕਿਤੇ ਘੱਟ ਤਾਂ ਨਹੀ! ਪ੍ਰਹਿਲਾਦ ਲਈ ਅੱਗ ਦਾ ਸੁਭਾਓ ਹੋਰ, ਗੁਰੂ ਵਾਸਤੇ ਹੋਰ! ਕਿਉ? ਫਰਾਂਸ ਦੀ ਇਕ ਅਰਤ ਜੋਰਲ ਆਫ ਆਰਕ ਹੋਈ ਹੈ, ਉਸ ਅੱਗੇ ਵੀ ਅੱਗ ਓਾਈ ਪਰ ਉਹ ਅੱਗ ਉਸ ਦਾ ਭੀ ਕੁਝ ਨਹੀ ਵਿਗਾੜ ਸਕੀ। ਇਸਲਾਮ ਧਰਮ ਦੇ ਅੰਦਰ ਇਕ ਪੈਗੰਬਰ ਹੋਏ ਹਨ, ਜਿਨ੍ਹਾਂ ਦਾ ਨਾਮ ਇਬਰਾਹੀਮ ਪੈਗੰਬਰ ਕਰ ਕੇ ਜਾਣਿਆਂ ਜਾਦਾਂ ਹੈ! ਉਸ ਵਕਤ ਦਾ ਬਾਦਸ਼ਾਹ ਨਮਰੂਦ ਹੈ, ਜਿਸ ਬਾਰੇ ਕਿਹਾ ਜਾਂਦਾ ਹੈ ਕਿ ਖੁਦਾ ਨੂੰ ਨਹੀ ਮਨਦਾ ਸੀ। ਇਸ ਨੇ ਇਕ ਦਿਨ ਆਪਣੀ ਅਟਾਰੀ ਤੇ ਚੜ੍ਹ ਕੇ ਹਵਾ ਵਿਚ ਹੀ ਤਲਵਾਰ ਚਲਾਉਦਾ ਰਿਹਾ ਤੇ ਇਸ ਤਰਾ ਇਸ ਨੇ ਵਾਰ ਕੀਤਾ ਅਤੇ ਸਤਵੇਂ ਦਿਨ ਇਲਾਨ ਕਰ ਦਿਤਾ ਕਿ ਖੁਦਾ ਮਰ ਗਿਆ ਹੈ, ਉਸ ਨੂੰ ਹੁਣ ਕੋਈ ਨਾਂ ਮੰਨੇ, ਉਸ ਦਾ ਹੁਣ ਕੋਈ ਨਾਮ ਵੀ ਨਾਂ ਲਵੇ! ਇਹ ਪੈਗੰਬਰ ਇਬਰਾਹੀਮ ਜਿਸ ਨੂੰ ਖੁਦਾ ਦੀ ਭਗਤੀ ਕਰਨ ਦੇ ਦੋਸ਼ ਵਿਚ ਹੀ ਅੱਗ ਦੇ ਕੋਲਿਆਂ ਤੇ ਚੱਲਣ ਲਈ ਕਿਹਾ! ਨਮਰੂਦ ਕਹਿਣ ਲਗਾ ਕਿ ਤੈਨੂ ਪਤਾ ਨਹੀ ਕਿ ਮੈ ਤੇਰੇ ਖੁਦਾ ਨੂੰ ਮਾਰ ਦਿਤਾ ਹੈ, ਤੂੰ ਹੁਣ ਕਿਉਂ ਭਗਤੀ ਕਰਦਾ ਹੈਂ? ਜੇਕਰ ਤੇਰਾ ਖੁਦਾ ਸੱਚਾ ਹੈ ਜਾਂ ਉਸ ਦੀ ਹੋਂਦ ਸੱਚੀ ਹੈ ਤਾਂ ਇਨ੍ਹਾਂ ਅੱਗ ਦੇ ਕੋਲਿਆਂ ਤੇ ਤੁਰ, ਤਾਂ ਮੈ ਦੇਖਾਂ ਕਿ ਉਹ ਕਿਵੇਂ ਤੇਰੀ ਰੱਖਿਆ ਕਰਦਾ ਹੈ। ਸਿੰਘ ਸਾਹਿਬ ਗਿਆਂਨੀ ਪ੍ਰਤਾਪ ਸਿੰਘ ਜੀ ਜਥੇਦਾਰ ਅਕਾਲ ਤਖਤ ਸਾਹਿਬ ਆਪ ਵੀ, ਇਕ ਪੁਸਤਕ ਗੁਰਮਤ ਫਿਲਾਸਫੀ ਵਿਚ ਇਸ ਘਟਨਾ ਦੇ ਜਿਕਰ ਸਮੇ ਇਕ ਸ਼ੇਅਰ ਲਿਖ ਕੇ ਉਤਰ ਦੇਦੇ ਹਨ, ਆਪ ਜੀ ਦੀ ਸੇਵਾ ਵਿਚ ਹਾਜਰ ਹੈ "ਨਾਰ ਕੋ ਗੁਲਜਾਰ ਕੀਆ, ਭਿਸ ਕੀਆ ਯਾਰ ਕੀਆ" ਭਾਵ ਕੇ ਅੱਗ ਫੁਲ ਬਣ ਗਈ। ਕਿਸ ਨੇ ਬਨਾਈ, ਪ੍ਰੀਤਮ ਨੇ, ਪ੍ਰਭੂ ਨੇ, ਖੁਦਾ ਨੇ ਬਣਾਈ। ਜੇਕਰ ਜੋਹਨ ਆਫ ਆਰਕ ਅੱਗੇ ਅੱਗ ਆਈ, ਜਾਂ ਭਗਤ ਪ੍ਰਹਿਲਾਦ ਅੱਗੇ ਅੱਗ ਆਈ, ਜਾਂ ਪੈਗੰਬਰ ਇਬਰਾਹੀਮ ਅੱਗੇ ਆਈ ਤਾਂ ਅੱਗ ਦਾ ਸੁਭਾ ਕਿਉਂ ਬਦਲਿਆ? ਇਹੋ ਹੀ ਅੱਗ ਜਦੋਂ ਗੁਰੂ ਅਰਜਨ ਦੇਵ ਜੀ ਅੱਗੇ ਆਉਂਦੀ ਹੈ ਤਾਂ ਅੱਗ, ਅੱਗ ਹੀ ਕਿਉਂ ਰਹਿੰਦੀ ਹੈ? ਇਤਨਾ-ਫਰਕ-ਕਿਉਂ? ਇਸਦਾ ਉਤਰ ਅਗਲੇ ਕਿਸੇ ਸਮੇ ਵਿਚ ਦਿਤਾ ਜਾਵੇਗਾ ਅਮੀਨ!


(12/06/11)
ਗੁਰਸ਼ਰਨ ਸਿੰਘ ਡੱਲ

ਗੁਰਮਤਿ ਚੇਤਨਾ ਕੈਂਪ {ਵਾੜਾ ਭਾਈ ਕਾ} ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵੱਲੋ ਗਿਆਨੀ ਗੁਰਸ਼ਰਨ ਸਿੰਘ ਡੱਲ ਦੀ ਅਗਵਾਈ ਹੇਠ ਗੁਰਮਤਿ ਸਿਖਲਾਈ ਕੈਂਪ ਵਾੜਾ ਭਾਈ ਕਾ {ਫਰੀਦਕੋਟ} ਵਿਖੇ 5-6-11 ਤੋਂ 10-6-11 ਤੱਕ ਲਗਾਇਆ ਗਿਆ। ਜਿਸ ਵਿੱਚ 200 ਬੱਚਿਆਂ ਨੇ ਭਾਗ ਲਿਆ ਬੱਚਿਆਂ ਨੂੰ ਧਾਰਮਿਕ ਸਿੱਖਿਆ, ਗੁਰਬਾਣੀ, ਗੁਰ ਇਤਿਹਾਸ, ਰਹਿਤ ਮਰਿਯਾਦਾ ਬਾਰੇ ਜਾਣਕਾਰੀ ਦਿੱਤੀ ਗਈ। ਬੱਚਿਆਂ ਨੂੰ 6 ਗਰੁੱਪਾਂ ਵਿੱਚ ਵੰਡ ਕੇ ਟੈਸਟ ਲਿਆ ਗਿਆ ਹਰੇਕ ਗਰੁੱਪ ਵਿੱਚੋ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੇ ਬੱਚਿਆਂ ਨੂੰ ਸ਼ੀਲਡਾਂ ਦੇ ਕੇ ਸਨਮਾਨਿਤ ਕੀਤਾ ਗਿਆ ਪ੍ਰਬੰਧਕਾ ਵੱਲੋ ਸਾਰੇ ਬੱਚਿਆਂ ਨੂੰ ਇੱਕ -ਇੱਕ ਪੈਨਸਿਲ, ਅਤੇ ਕਾਪੀ ਵੀ ਵੰਡੇ ਗਏ। ਬੱਚਿਆਂ ਵੱਲੋ ਇੱਕ ਨਾਟਕ ਵੀ ਖੇਡਿਆ ਗਿਆ। ਸਮਾਗਮ ਦੀ ਸਮਾਪਤੀ ਸਮਾਰੋਹ ਸਮੇ ਬੱਚਿਆਂ ਨੇ ਕਵਿਤਾਵਾਂ ਅਤੇ ਕਵੀਸ਼ਰੀ ਪੇਸ਼ ਕੀਤੀ। ਇਸ ਸਮੇ ਸਕੂਲ ਦੀ ਪ੍ਰਿੰ, ਵਰਿੰਦਰ ਕੌਰ ਜੀ ਨੇ ਕਾਲਜ ਦੇ ਸਮੁਹ ਸਟਾਫ ਦਾ ਧੰਨਵਾਦ ਕੀਤਾ। ਇਸ ਸਮੇ ਪ੍ਰਧਾਂਨ ਗੁਰਚਰਨ ਸਿੰਘ, ਮਿੱਠਾ ਸਿੰਘ ਡਾਕਟਰ ਬਲਬੀਰ ਸਿੰਘ, ਨਿਰਮਲ ਸਿੰਘ ਹਾਜਰ ਸਨ।


(11/06/11)
ਡਾ: ਇਕਬਾਲ ਸਿੰਘ ਢਿੱਲੋਂ

ਸਤਿਕਾਰਯੋਗ ਸ. ਅਮਰ ਜੀਤ ਸਿੰਘ ਚੰਦੀ ਜੀ, ਮੇਰੇ ਵੱਲੋਂ ਆਪ ਜੀ ਨੂੰ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ।

ਆਪ ਜੀ ਦੇ ਸਿਖਮਾਰਗ ਵੈਬਸਾਈਟ ਉੱਤੇ ਆਏ ਮਿਤੀ 08. 06. 2011 ਦੇ ਪੱਤਰ ਦੇ ਸਬੰਧ ਵਿੱਚ ਮੈਂ ਆਪ ਜੀ ਤੋਂ ਇਹ ਪੁੱਛਣ ਦੀ ਗੁਸਤਾਖੀ ਕਰ ਰਿਹਾ ਹਾਂ ਕਿ ਉਹ ਵਿਅਕਤੀ ਵਿਸ਼ੇਸ਼ ਕੌਣ ਹੈ ਆਪ ਜੀ ਜਿਸ ਨੂੰ ਸਿਖ ਵਿਦਵਾਨ ਹੋਣ ਦੇ ਨਾਤੇ ਇੱਕ ਪਾਸੇ ਸੋਨਾ ਦਰਸਾ ਰਹੇ ਹੋ ਅਤੇ ਦੂਸਰੇ ਪਾਸੇ ਉਸ ਨੂੰ ਭੱਠ ਵਿੱਚ ਝੋਕਣ ਦੀ ਸਿਫਾਰਸ਼ ਕਰ ਰਹੇ ਹੋ। ਜ਼ਰੂਰ ਹੀ ਉਸ ਵਿਅਕਤੀ ਵਿਸ਼ੇਸ਼ ਨੇ ਆਪ ਜੀ ਦੀਆਂ ਨਜ਼ਰਾਂ ਵਿੱਚ ਕੋਈ ਐਸੀ ਬੱਜਰ ਕੁਤਾਹੀ ਕੀਤੀ ਹੋਵੇਗੀ ਜਿਸ ਕਰਕੇ ਆਪ ਜੀ ਉਸ ਨੂੰ ਅਜਿਹੀ ਮਸੰਦੀ ਸਜ਼ਾ ਦਾ ਹੱਕਦਾਰ ਸਮਝਦੇ ਹੋ। ਹੁਣ ਆਪ ਜੀ ਦੀ ਸੁਹਿਰਦਤਾ ਦੀ ਪਰਖ ਦਾ ਮੌਕਾ ਹੈ। ਜੇਕਰ ਆਪ ਜੀ ਉਪਰੋਕਤ ਵਿਅਕਤੀ ਵਿਸ਼ੇਸ਼ ਦੇ ਨਾਮ ਅਤੇ ਉਸਦੇ ਵੱਲੋਂ ਕੀਤੀ ਗਈ ਕੁਤਾਹੀ ਦਾ ਇਸੇ ਵੈਬਸਾਈਟ ਉੱਤੇ ਜਲਦ ਹੀ ਖੁਲਾਸਾ ਨਹੀਂ ਕਰਦੇ ਤਾਂ ਇਹ ਸਮਝਿਆ ਜਾਵੇਗਾ ਕਿ ਆਪ ਜੀ ਖੁਦ ਹੀ ਈਰਖਾ-ਭਾਵ ਅਤੇ ਜਾਤੀ ਰੰਜਸ਼ ਦੀ ਅੱਗ ਵਿੱਚ ਝੁਲਸ ਰਹੇ ਹੋ ਅਤੇ ਮੰਦ-ਭਾਸ਼ਾ
(gutter language) ਰਾਹੀਂ ਪਰਦੂਸ਼ਣ ਫੈਲਾਉਣ ਵਿੱਚ ਲੱਗੇ ਹੋਏ ਹੋ।

ਇਕਬਾਲ ਸਿੰਘ ਢਿੱਲੋਂ
ਚੰਡਗਿੜ੍ਹ।


(11/06/11)
ਅਮਰ ਜੀਤ ਸਿੰਘ ਚੰਦੀ

ਵੀਰ ਸਰਵਜੀਤ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਆਪ ਦੇ ਸਵਾਲ ਦਾ ਸਵਾਗਤ ਕਰਦੇ ਹੋਏ, ਜਵਾਬ ਹਾਜ਼ਰ ਹੈ,
ਗੁਰੂ ਗ੍ਰੰਥ ਸਾਹਿਬ ਜੀ “ੴ ਤੋਂ ਨਾਨਕ ਨਾਮੁ ਮਿਲੈ ਤਾਂ ਜੀਵਾਂ ਤਨੁ ਮਨੁ ਥੀਵੈ ਹਰਿਆ॥ ੧॥” (ਮੁੰਦਾਵਣੀ) ਤਕ ਹੈ। ਜਦੋਂ ਕਿਸੇ ਰਚਨਾ ਨੂੰ ਮੁੰਦਾਚਣੀ ਲਗ ਜਾਵੇ ਤਾਂ ਉਹ, ਉਸ ਰਚਨਾ ਦਾ ਅਖੀਰਲਾ ਹਿੱਸਾ ਹੁੰਦਾ ਹੈ। ਮੇਰਾ ਸਬੰਧ, ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੀ ਏਨੀ ਹੀ ਬਾਣੀ ਨਾਲ ਹੈ। ਇਸ ਤੋਂ ਇਲਾਵਾ ਕੋਈ ਵੀ ਰਚਨਾ ਮੇਰੇ ਲਈ ਗੁਰਬਾਣੀ ਨਹੀਂ ਹੈ।
ਅਮਰ ਜੀਤ ਸਿੰਘ ਚੰਦੀ

******************************************************

ਗਰੀਬਾਂ ਦੀਆਂ ਬੱਚੀਆਂ ਦੇ ਮੁਫਤ ਵਿਵਾਹ !

ਅੱਜ-ਕਲ ਅਖਬਾਰਾਂ, ਰਸਾਲਿਆਂ, ਅਤੇ ਇਲੈਕਟ੍ਰਾਨਿਕ ਮੀਡੀਏ ਰਾਹੀਂ, ਗਰੀਬ ਪਰਿਵਾਰਾਂ ਦੀਆਂ ਬੱਚੀਆਂ ਦੇ ਮੁਫਤ ਵਿਆਹਾਂ ਦੇ ਇਸ਼ਤਿਹਾਰ, ਖਬਰਾਂ ਆਮ ਹੀ ਵੇਖਣ ਨੂੰ ਮਿਲਦੀਆਂ ਹਨ। ਆਉ, ਅੱਜ ਇਨ੍ਹਾਂ ਦੀ ਅਸਲੀਅਤ ਬਾਰੇ ਹੀ ਥੋੜ੍ਹਾ ਵਿਚਾਰ ਕਰਦੇ ਹਾਂ।
ਇਸ ਵਿਸ਼ੇ ਨੂੰ ਸ਼ੁਰੂ ਕਰਨ ਤੋਂ ਪਹਿਲਾਂ, ਵਿਆਹ (ਜਿਸ ਨੂੰ ਗੁਰਮਤਿ ਵਿਚ ਆਨੰਦ-ਕਾਰਜ ਕਿਹਾ ਜਾਂਦਾ ਹੈ) ਬਾਰੇ ਜਾਣਕਾਰੀ ਕਰ ਲੈਣੀ ਵੀ ਜ਼ਰੂਰੀ ਹੈ, ਕਿ ਵਿਆਹ ਜਾਂ ਆਨੰਦ ਕਾਰਜ ਹੈ ਕੀ ਚੀਜ਼ ?
ਸਿੱਖਾਂ ਅਤੇ ਈਸਾਈਆਂ ਨੂੰ ਛੱਡ ਕੇ, ਦੁਨੀਆਂ ਦਾ ਸਾਰੇ ਧਰਮਾਂ ਵਿਚ, ਇਸ ਨੂੰ ਬੰਧਨ ਕਿਹਾ ਜਾਂਦਾ ਹੈ। ਵਿਆਹ ਵੇਲੇ ਮੁੰਡੇ ਅਤੇ ਕੁੜੀ ਨੂੰ ਇਕ ਬੰਧਨ ਵਿਚ ਬੰਨ੍ਹ ਦਿੱਤਾ ਜਾਂਦਾ ਹੈ। (ਬੰਧਨ ਕਿਸੇ ਸੁਚੱਜੇ ਮੇਲ ਦਾ ਪਰਤੀਕ ਨਹੀਂ ਹੈ) ਈਸਾਈਆਂ ਵਿਚ ਇਸ ਨੂੰ ਸਮਾਗਮ ਕਿਹਾ ਜਾਂਦਾ ਹੈ। ਜਿਸ ਵਿਚ ਮੁੰਡਾ-ਕੁੜੀ ਅਤੇ ਕੁਝ ਯਾਰ-ਦੋਸਤ, ਰਿਸ਼ਤੇਦਾਰ ਇਕੱਠੇ ਹੋ ਕੇ ਇਸ ਸਮਾਗਮ ਦੇ ਚਸ਼ਮ-ਦੀਦ ਗਵਾਹ ਬਣਦੇ ਹਨ। ਵਿਆਹ (ਮੈਰਿਜ ) ਤੇ ਕਿਸੇ ਤਰ੍ਹਾਂ ਦਾ ਕੋਈ ਖਰਚਾ ਨਹੀਂ ਹੁੰਦਾ। ਸਿੱਖੀ ਵਿਚ ਇਸ ਨੂੰ ਆਨੰਦ ਕਾਰਜ ਕਿਹਾ ਜਾਂਦਾ ਹੈ। ਮਤਲਬ ਹੈ ਉਹ ਕੰਮ, ਜਿਸ ਰਾਹੀਂ ਬੰਦਾ ਆਪਣੀ ਜ਼ਿੰਦਗੀ ਵਿਚ ਖੁਸ਼ੀਆਂ-ਖੇੜਿਆਂ ਦਾ ਆਨੰਦ ਮਾਣਦੇ ਹੋਏ, ਪਰਮਾਤਮਾ ਨਾਲ ਇਕ ਸੁਰ ਰਹਿ ਸਕੇ।
ਪਰਮਾਤਮਾ ਦੀ ਰਚਨਾ ਵਿਚ ਕਾਮ, ਬਹੁਤ ਮਹੱਤਵ-ਪੂਰਨ ਕਿਰਿਆ ਹੈ, ਜਿਸ ਰਾਹੀਂ ਹਰ ਜਾਤੀ ਪਰਜਾਤੀ, ਆਪਣੀ ਹੋਂਦ ਨੂੰ ਕਾਇਮ ਰੱਖਣ ਲਈ, ਆਪਣੀਆਂ ਨਸਲਾਂ ਨੂੰ ਜਨਮ ਦਿੰਦੀਆਂ ਅਤੇ ਉਨ੍ਹਾਂ ਦੀ ਪਾਲਣਾ ਕਰਦੀਆਂ ਹਨ। ਗੁਰਮਤਿ ਵਿਚ ਇਸ ਦੀ ਵਰਤੋਂ ਗ੍ਰਿਹਸਤੀ ਹੋ ਕੇ ਸੰਜਮ ਪੂਰਵਕ ਕਰਨ ਨੂੰ ਪਿਆਰ ਕਿਹਾ ਗਿਆ ਹੈ। ਜਿਸ ਦਾ ਸਿਖਰ, ਕੁਦਰਤ ਦੇ ਨਿਯਮਾਂ ਦੀ ਪਾਲਣਾ ਕਰਦਿਆਂ, ਵਿਚਾਰ-ਧਾਰਿਕ ਤੌਰ ਤੇ ਇਕ ਜੋਤ ਹੋਣਾ ਹੈ। ਇਸ ਦੀ ਹੀ ਸੰਜਮ-ਹੀਣ ਵਰਤੋਂ ਨੂੰ ਕਾਮ ਦਾ ਦਰਜਾ ਦਿੱਤਾ ਗਿਆ ਹੈ, ਜਿਸ ਦੀ ਸਿਖਰ, ਅਣਗਿਣਤ ਜੂਨਾਂ ਵਿਚ ਭਟਕਦਿਆਂ, ਨਰਕ ਵਿਚ ਵਿਸਰਾਮ ਕਰਨਾ ਹੈ। ਜਿੱਥੇ ਦੂਸਰੇ ਧਰਮ, ਇਸਤ੍ਰੀ ਨੂੰ ਕਾਮ-ਪੂਰਤੀ ਦਾ ਸਾਧਨ ਮੰਨਦੇ ਹਨ, ਓਥੇ ਗੁਰਮਤਿ ਵਿਚ ਇਸਤ੍ਰੀ ਨੂੰ, ਕਾਮ ਤੇ ਕਾਬੂ ਪਾਉਣ, ਕਾਮ ਵਿਚ ਰੁੜ੍ਹਨ ਤੋਂ ਬਚਣ ਲਈ, ਸਹਾਇਕ ਦੇ ਤੌਰ ਤੇ ਮਾਨਤਾ ਦਿੱਤੀ ਗਈ ਹੈ,
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ ॥ (473)
ਇਹ ਕੁਝ ਵਿਚਾਰ, ਸਿਰਫ ਆਨੰਦ ਕਾਰਜ ਦੀ ਵਿਆਖਿਆ ਸਰੂਪ ਲਿਖਣੇ ਜ਼ਰੂਰੀ ਸਨ, ਵਰਨਾ ਅੱਜ ਦਾ ਵਿਸ਼ਾ ਇਸ ਨਾਲ ਸਬੰਧਤ ਨਹੀਂ ਹੈ।
ਵਿਆਹ, ਨਿਕਾਹ, ਸ਼ਾਦੀ, ਮੈਰਿਜ ਅਤੇ ਆਨੰਦ-ਕਾਰਜ ਆਦਿ ਮੂਲ ਰੂਪ ਵਿਚ, ਬਾਲਿਗ ਹੋਏ ਬੱਚੇ ਅਤੇ ਬੱਚੀ ਨੂੰ, ਆਪਣੀ ਗ੍ਰਿਹਸਤੀ ਸ਼ੁਰੂ ਕਰਨ ਲਈ, ਸਮਾਜ ਵਲੋਂ ਮਾਨਤਾ ਦੇਣ ਦੇ ਰੂਪ ਵਿਚ ਵੇਖਿਆ ਜਾਣਾ ਚਾਹੀਦਾ ਹੈ। ਇਸ ਮੌਕੇ ਦੀ ਇਸ ਤੋਂ ਵੱਧ ਕੋਈ ਮਹਾਨਤਾ ਨਹੀਂ ਮਿਥੀ ਜਾ ਸਕਦੀ। ਅਜਿਹੀ ਹਾਲਤ ਵਿਚ ਇਸ ਮੌਕੇ, ਕਿਸੇ ਤਰ੍ਹਾਂ ਦੇ ਕਿਸੇ ਦੀ ਲੋੜ ਨਹੀਂ ਹੁੰਦੀ। ਖਾਸ ਕਰ ਕੇ ਸਿੱਖੀ ਵਿਚ ਤਾਂ ਗੁਰੂ ਸਾਹਿਬ, ਵਿਆਹ ਕਰਵਾਉਣ ਵਾਲੇ ਨੂੰ ਵਿਆਹ ਕਰਵਾਉਣ ਦੇ ਪੈਸੇ ਜਾਂ ਕੋਈ ਮੋਖ ਲੈਣ ਤੋਂ ਵੀ ਵਰਜਦੇ, ਸੇਧ ਦਿੰਦੇ ਹਨ ਕਿ ਅਜਿਹੇ ਮੌਕੇ ਪੈਸੇ ਲੈਣ ਨਾਲ ਤਾਂ ਤੇਰਾ ਜਨਮ ਹੀ ਬੇਕਾਰ ਹੋ ਗਿਆ। (ਪਰ ਗੁਰਦਵਾਰਾ ਕਮੇਟੀਆਂ ਨੇ, ਗੁਰੂ ਸਾਹਿਬ ਦੀ ਸਿਖਿਆ ਨੂੰ ਅਣਗੌਲਿਆਂ ਕਰ ਕੇ, ਆਨੰਦ ਕਾਰਜ ਕਰਵਾਉਣ ਵਾਲੇ ਲਈ ਆਨੰਦ-ਕਾਰਜ ਕਰਵਾਉਣ ਦੇ ਪੈਸੇ ਹੀ ਨਹੀਂ ਮਿੱਥੇ ਹੋਏ, ਗੁਰਦਵਾਰੇ ਦੀ ਭੇਟਾ ਵੀ ਮਿੱਥੀ ਹੋਈ ਹੈ।) ਸਮਾਜ ਵਿਚ ਗੁਰਬਾਣੀ ਵਲੋਂ ਇਸ ਅਗਿਆਨਤਾ ਕਾਰਨ ਹੀ ਸ਼ੁਰੂ ਹੁੰਦਾ ਹੈ, ਬੇਲੋੜੇ ਲੱਖਾਂ ਰੁਪਏ ਖਰਚ ਕੈ ਹਉਮੈ ਦਾ ਵਿਖਾਵਾ ਕਰਦਿਆਂ, ਆਨੰਦ ਕਾਰਜ ਦੀ ਰਸਮ ਨੂੰ ਅਣ-ਲੋੜੀਂਦੀ ਮਹੱਤਤਾ ਦਿੰਦਿਆਂ, ਤਿੰਨ ਵਾਰ ਵਿਆਹ ਅਤੇ ਚਾਰ-ਪੰਜ ਵਾਰ ਖਰਚਾ ਕਰਨ ਦਾ ਚੱਕਰ।
ਪਹਿਲੀ ਵਾਰ ਤਦ ਖਰਚਾ ਹੂੰਦਾ ਹੈ, ਜਦ ਬੱਚੇ ਬੱਚੀ ਦੇ ਘਰ ਵਾਲੇ ਅਤੇ ਬੱਚਾ ਬੱਚੀ ਇਕ ਦੂਸਰੇ ਨੂੰ ਵੇਖਦੇ ਹਨ। ਜਿਸ ਕਾਰਜ ਲਈ, ਇਕੱਠੇ ਬੈਠ ਕੇ, ਚਾਹ ਪਾਣੀ ਦੇ ਕੁਝ ਸੌ ਰੁਪਏ ਦੇ ਖਰਚੇ ਨਾਲ ਕੰਮ ਸਰ ਸਕਦਾ ਹੈ, ਉਸ ਵਿਚ ਲੱਖਾਂ ਰੁਪਏ ਦੇ ਸਾਮਾਨ ਦਾ ਲੈਣ ਦੇਣ, ਅਤੇ ਹਜ਼ਾਰਾਂ ਰੁਪਏ ਦਾ ਖਰਚਾ ਚਾਹ ਪਾਣੀ ਤੇ ਕੀਤਾ ਜਾਂਦਾ ਹੈ।
ਉਸ ਮਗਰੋਂ ਇਕ ਹੋਰ ਪ੍ਰੋਗਰਾਮ ਰੱਖਿਆ ਜਾਂਦਾ ਹੈ, ਜਿਸ ਨੂੰ ਰਿੰਗ ਸੈਰੇਮਨੀ ਕਿਹਾ ਜਾਂਦਾ ਹੈ। ਜਿਸ ਵਿਚ ਮੁੰਡਾ-ਕੁੜੀ, ਈਸਾਈ ਰੀਤੀ ਅਨੁਸਾਰ ਇਕ ਦੂਸਰੇ ਨੂੰ ਅੰਗੂਠੀ ਪਾ ਕੇ ਸੰਪੂਰਨ ਵਿਵਾਹ ਕਰਦੇ ਹਨ। ਈਸਾਈਆਂ ਅਤੇ ਸਿੱਖਾਂ ਦੇ ਵਿਆਹ ਵਿਚ ਇਹ ਫਰਕ ਹੁੰਦਾ ਹੈ ਕਿ ਈਸਾਈਆਂ ਦਾ ਇਹ ਸੰਪੂਰਨ ਵਿਵਾਹ ਹੁੰਦਾ ਹੈ। ਉਸ ਵਿਚ ਅੰਗੂਠੀ ਤੋਂ ਵੱਧ ਦਾ ਕੋਈ ਖਰਚਾ ਨਹੀਂ ਹੁੰਦਾ, ਮੁੰਡਾ ਕੁੜੀ ਲਈ ਆਪਣੀ ਕਮਾਈ ਵਿਚੋਂ ਅੰਗੂਠੀ ਬਣਵਾਉਂਦਾ ਹੈ ਅਤੇ ਕੁੜੀ, ਮੁੰਡੇ ਲਈ ਆਪਣੀ ਕਮਾਈ ਵਿਚੋਂ ਅੰਗੂਠੀ ਬਣਵਾਉਂਦੀ ਹੈ। ਪਰ ਸਿੱਖਾਂ ਦਾ ਇਹ ਅਧੂਰਾ ਵਿਵਾਹ ਹੁੰਦਾ ਹੈ, ਅਤੇ ਲੱਖਾਂ ਰੁਪਏ ਦਾ ਕੁੜੀ ਦੇ ਮਾਂ-ਬਾਪ ਤੇ ਬੋਝ ਪੈਂਦਾ ਹੈ।
ਇਸ ਮਗਰੋਂ ਇਕ ਹੋਰ ਪ੍ਰੌਗਰਾਮ ਹੁੰਦਾ ਹੈ, ਜਦ ਕੁੜੀ ਵਾਲੇ, ਮੁੰਡੇ ਨੂੰ ਛੁਆਰਾ ਲਾਉਣ, ਉਸ ਦੇ ਘਰ ਜਾਂਦੇ ਹਨ। ਇਸ ਵੇਲੇ ਵੀ ਲੱਖ-ਦੋ ਲੱਖ ਖਰਚ ਹੋ ਜਾਣੇ ਮਾਮੂਲੀ ਜਿਹੀ ਗੱਲ ਹੈ।
ਜਦ ਮੁੰਡਾ ਬਾਰਾਤ ਲੈ ਕੇ ਆਉਂਦਾ ਹੈ ਤਾਂ ਇਕ ਹੋਰ ਵਿਆਹ ਹੁੰਦਾ ਹੈ। ਹਿੰਦੂਆਂ ਦਾ ਗੰਧਰਵ ਵਿਵਾਹ, ਜਿਸ ਵਿਚ ਕੁੜੀ ਅਤੇ ਮੁੰਡਾ ਇਕ ਦੂਸਰੇ ਨੂੰ ਜੈ ਮਾਲਾ, ਵਰ ਮਾਲਾ ਪਾ ਕੇ ਦੂਸਰਾ (ਅਧੂਰਾ) ਵਿਆਹ ਕਰਦੇ ਹਨ। ਇਹ ਵਿਆਹ ਹਿੰਦੂ ਰੀਤੀ ਅਨੁਸਾਰ, ਸੰਪੂਰਨ ਵਿਵਾਹ ਹੈ, ਅਤੇ ਉਸ ਵਿਚ ਕੋਈ ਖਰਚ ਵੀ ਨਹੀਂ ਹੁੰਦਾ। ਪਰ ਸਿੱਖਾਂ ਵਿਚ ਇਹ ਅਧੂਰਾ ਵਿਆਹ ਹੁੰਦੇ ਹੋਏ ਵੀ, ਵਿਆਹ ਦਾ ਸਾਰਾ ਖਰਚਾ ਇਸ ਦੇ ਦੁਆਲੇ ਹੀ ਘੁੰਮਦਾ ਹੈ। (ਯਾਨੀ ਦਾਜ-ਦਹੇਜ, ਸ਼ਰਾਬ ਦੀ ਮਸਤੀ, ਕੰਜਰਲ ਪ੍ਰੋਗਰਾਮ (ਕੁੜੀਆਂ ਦੇ ਨਾਚ ਦਾ ਸਟੇਜ ਸ਼ੋ) ਅਤੇ ਹੋਰ ਬਹੁਤ ਕੁਝ)।
ਇਸ ਪਿੱਛੋਂ ਤੀਸਰਾ ਅਤੇ ਸ਼ਾਇਦ ਅੰਤਿਮ ਵਿਵਾਹ ਤਦ ਹੂੰਦਾ ਹੈ, ਜਦ ਪੰਜ-ਸਤ ਜਣੇ ਮੁੰਡੇ ਵਾਲ਼ਿਆਂ ਦੇ ਅਤੇ ਅੱਠ-ਦਸ ਜਣੇ ਕੁੜੀ ਵਾਲਿਆਂ ਦੇ, ਕੁੜੀ-ਮੁੰਡੇ ਨੂੰ ਲੈ ਕੇ ਗੁਰਦਵਾਰੇ ਜਾਂਦੇ ਹਨ ਅਤੇ ਕੁੜੀ-ਮੁੰਡੇ ਦੇ ਪਹਿਲੇ ਦੋ ਵਿਵਾਹਾਂ ਦਾ, ਅਰਦਾਸ ਵਿਚ ਜ਼ਿਕਰ ਨਾ ਕਰਦਿਆਂ, ਮੁੰਡੇ-ਕੁੜੀ ਦੀਆਂ ਲਾਵਾਂ ਪੜ੍ਹਵਾਉਂਦੇ ਹਨ। ਇਹ ਰਸਮ ਜੋ ਸਿੱਖੀ ਆਨੰਦ ਕਾਰਜ ਦਾ ਮੂਲ ਧੁਰਾ ਹੈ, ਪੰਦਰਾਂ-ਵੀਹ ਮਿੰਟ ਵਿਚ ਜਾਂ ਹੱਦ ਅੱਧੇ ਘੰਟੇ ਵਿਚ ਨਿਬੜ ਜਾਂਦੀ ਹੈ, ਜਦ ਕਿ ਇਸ ਮੌਕੇ ਬੈਂਡ-ਵਾਜੇ ਵਾਲੇ ਹੀ ਇਕ-ਡੇਢ ਘੰਟਾ ਕੰਨ ਪਾੜਦੇ ਹਨ ਅਤੇ ਮੁੰਡੇ ਕੁੜੀਆਂ ਹੀ ਨਹੀਂ, ਬੁਢੇ-ਬੁਢੀਆਂ ਵੀ ਨੱਚਣ ਦੀ ਕਲਾ ਦਾ ਪਰਦਰਸ਼ਨ ਕਰਦੀਆਂ ਹਨ। ਇਹ ਸਾਰਾ ਸਮਾਂ ਅਤੇ ਇਸ ਤੋਂ ਮਗਰੋਂ ਵੀ ਬਹੁਤ ਸਾਰਾ ਸਮਾਂ ਸ਼ਰਾਬ ਨੂੰ ਡਕਾਰਨ ਦੀ ਪ੍ਰਤੀਯੋਗਤਾ, ਲਗਾਤਾਰ ਚਲਦੀ ਰਹਿੰਦੀ ਹੈ।
ਜਦ ਅਸੀਂ ਆਨੰਦ-ਕਾਰਜ ਵਿਚ ਹੀ, ਗੁਰਮਤਿ ਦੀ ਸਿਖਿਆ ਨੂੰ ਕੋਈ ਮਹੱਤਤਾ ਨਹੀਂ ਦਿੰਦੇ, ਅਸਲ ਮਹੱਤਤਾ ਹੀ ਲੈਣ-ਦੇਣ ਅਤੇ ਵਿਖਾਵੇ ਦੀ ਹੁੰਦੀ ਹੈ, ਤਾਂ ਅੱਗੇ ਚਲ ਕੇ ਸਾਰੀ ਉਮਰ ਇਹ ਰਿਸ਼ਤੇ, ਪੈਸਿਆਂ ਦੀ ਚਮਕ ਤੇ ਹੀ ਨਿਰਭਰ ਰਹਿੰਦੇ ਹਨ। ਜਦ ਤਕ ਪੈਸਿਆਂ ਦੀ ਚਮਕ ਕਾਇਮ ਰਹਿੰਦੀ ਹੈ, ਕਾਰਜ ਆਨੰਦ ਦਾ ਬਣਿਆ ਰਹਿੰਦਾ ਹੈ। ਜੇ ਕਿਤੇ ਪੈਸੇ ਦੀ ਚਮਕ ਘੱਟ ਜਾਵੇ ਤਾਂ ਹੋਰ ਆਨੰਦ-ਕਾਰਜ ਦੀ ਲੋੜ ਪੈ ਜਾਂਦੀ ਹੈ।
ਮੈਂ ਇਹ ਚੰਗੀ ਤਰ੍ਹਾਂ ਜਾਣਦਾ ਹਾਂ ਕਿ, ਕਿਸੇ ਕੋਲ ਜਿੰਨੇ ਮਰਜ਼ੀ ਪੈਸੇ ਹੋਣ, ਉਹ ਖਰਚਣੇ ਨਹੀਂ ਚਾਹੁੰਦਾ। (ਨਹੀਂ ਤਾਂ ਕਿਸੇ ਲੋੜਵੰਦ ਦੀ ਲੋੜ ਪੂਰੀ ਕਰਨ ਲਈ, ਇਕ-ਅੱਧ ਗੇੜਾ ਇਨ੍ਹਾਂ ਵਿਚੋਂ ਕਿਸੇ ਕੋਲ ਮਾਰ ਕੇ ਵੇਖ ਲੈਣਾ) ਪਰ ਇਹ ਸਾਰਾ ਕੁਝ ਲੋਕ-ਵਿਖਾਵੇ ਅਤੇ ਹਉਮੈ ਨੂੰ ਪੱਠੇ ਪਾਉਣ ਲਈ ਕੀਤਾ ਜਾਂਦਾ ਹੈ। ਜਿਸ ਹਉਮੈ ਨੂੰ ਖਤਮ ਕਰਨ ਲਈ, ਗੁਰਬਾਣੀ ਸਭ ਤੋਂ ਵੱਧ ਤਾਕੀਦ ਕਰਦੀ ਹੈ, ਅਸੀਂ ਓਸੇ ਹਉਮੈ ਨੂੰ ਪੱਠੇ ਪਾਉਂਦਿਆਂ ਸਾਰੀ ਉਮਰ ਗਵਾ ਦਿੰਦੇ ਹਾਂ। ਬਹੁਤ ਵਾਰੀ ਇਸ ਦੇ ਬਹੁਤ ਭਿਅੰਕਰ ਦੁਸ਼-ਪਰਣਾਮ ਸਾਨੂੰ ਭੁਗਤਣੇ ਪੈਂਦੇ ਹਨ। ਕਈ ਤਾਂ ਇਸ ਫਜ਼ੂਲ-ਖਰਚੀ ਕਾਰਨ ਸਾਰੀ ਉਮਰ ਹੀ ਕਰਜ਼ਾ ਚੁਕਾਉਂਦੇ ਬਿਤਾ ਦਿੰਦੇ ਹਨ। ਕਈ ਵਿਚਾਰੇ ਤਾਂ ਇਸ ਕਰਜ਼ੇ ਤੋਂ ਦੁਖੀ ਹੋ ਕੇ ਖੁਦਕੁਸ਼ੀ ਤੱਕ ਕਰ ਲੈਂਦੇ ਹਨ।
ਇਸ ਦੀ ਹੀ ਪੈਦਾਵਾਰ ਹਨ, ਗਰੀਬਾਂ ਦੀਆਂ ਬੱਚੀਆਂ ਦੇ ਮੁਫਤ ਵਿਵਾਹ। ਮੁਫਤ ਵਿਵਾਹਾਂ ਵਿਚ ਕੀ ਹੁੰਦਾ ਹੈ ?
ਬਹੁਤ ਸਾਰੀਆਂ ਸਿੱਖ ਸੰਸਥਾਵਾਂ ਨੇ ਇਨ੍ਹਾਂ ਵਿਆਹਾਂ ਨੂੰ ਹੀ ਕਮਾਈ ਦਾ ਸਾਧਨ ਬਣਾ ਲਿਆ ਹੋਇਆ ਹੈ। ਉਹ 50-50 ਜਾਂ 100-100 ਬੱਚੇ ਬੱਚੀਆਂ ਦੀਆਂ ਇਕੱਠੀਆਂ ਲਾਵਾਂ ਪੜ੍ਹਾ ਕੇ, ਅਖਬਾਰਾਂ ਰਸਾਲਿਆਂ ਜਾਂ ਟੀ. ਵੀ. ਤੇ ਲੱਖਾਂ ਰਪਏ ਦੇ ਇਸ਼ਤਹਾਰ ਦੇ ਕੇ, ਆਪਣੇ ਕਾਰਜ ਦਾ ਪਰਚਾਰ ਕਰਦੇ ਹਨ, ਜਿਸ ਨਾਲ ਸਿੱਖਾਂ ਵਿਚ ਇਹ ਸੰਦੇਸ਼ ਜਾਂਦਾ ਹੈ ਕਿ ਇਨ੍ਹਾਂ ਸੰਸਥਾਵਾਂ ਨੇ ਸਿੱਖੀ ਦਾ ਬਹੁਤ ਵੱਡਾ ਕੰਮ ਕੀਤਾ ਹੈ। (ਹਾਲਾਂਕਿ ਇਨ੍ਹਾਂ ਵਿਆਹਾਂ ਵਿਚ ਸਿੱਖ ਬੱਚੀਆਂ ਦੇ ਵਿਆਹ, ਗੈਰ ਸਿੱਖਾਂ ਨਾਲ ਹੁੰਦੇ ਵੀ ਆਮ ਵੇਖੇ ਜਾ ਸਕਦੇ ਹਨ) ਉਨ੍ਹਾਂ ਨੂੰ ਸਿੱਖਾਂ ਵਿਚ ਧਰਮੀ ਹੋਣ ਦੀ ਮਾਨਤਾ ਵੀ ਮਿਲਦੀ ਹੈ। ਲੋਕੀਂ ਉਨ੍ਹਾਂ ਨੂੰ ਇਹ ਭਲਾਈ ਦਾ ਕੰਮ ਚਾਲੂ ਰੱਖਣ ਲਈ ਪੈਸੇ ਵੀ ਦਿੰਦੇ ਹਨ। ਅਕਸਰ ਇਹ ਰਕਮ ਲੱਖਾਂ ਵਿਚ ਹੀ ਹੁੰਦੀ ਹੈ। ਜਦ ਕਿ ਉਨ੍ਹਾਂ ਦਾ ਕੁੱਲ ਸਮਾਂ ਦੋ ਘੰਟੇ ਤੋਂ ਵੀ ਘੱਟ ਹੀ ਲਗਦਾ ਹੈ।
ਕਈ ਸੰਸਥਾਵਾਂ ਤਾਂ ਇਨ੍ਹਾਂ ਸਮਾਗਮਾ ਨੂੰ ਹੋਰ ਪ੍ਰਭਾਵ-ਸ਼ਾਲੀ ਬਨਾਉਣ ਲਈ, ਵਿਆਹ ਵਾਲੀਆਂ ਬੱਚੀਆਂ ਨੂੰ ਸਗਨ ਦੇ ਰੂਪ ਵਿਚ ਕੁਝ ਚੀਜ਼ਾਂ ਵੀ ਦਿੰਦੇ ਹਨ। ਪੰਜਾਬ ਸਰਕਾਰ ਨੇ ਵੀ ਅਜਿਹੀਆਂ ਬੱਚੀਆਂ ਲਈ, ਸ਼ਗਨ ਦੀ ਇਕ ਸਕੀਮ ਚਲਾਈ ਹੋਈ ਹੈ। ਉਸ ਵਿਚ ਵਿਆਹੀ ਜਾਂਦੀ ਬੱਚੀ ਨੂੰ ਕੁਝ ਰਕਮ ਸ਼ਗਨ ਵਜੋਂ ਦਿੱਤੀ ਜਾਂਦੀ ਹੈ। ਲੋਕ ਇਸ ਨੂੰ ਭਲਾਈ ਦਾ ਕੰਮ ਸਮਝ ਕੇ ਸਰਕਾਰ ਦੀਆਂ ਤਾਰੀਫਾਂ ਕਰਦੇ ਨਹੀਂ ਥੱਕਦੇ। ਇਕ ਬੰਨੇ ਤਾਂ ਇਹ, ਪੈਸੇ ਖਾਣ ਦਾ ਬੜਾ ਵੱਡਾ ਧੰਦਾ ਹੈ, ਪਿਛਲੇ ਦਿਨਾਂ ਵਿਚ, ਇਸ ਦੀ ਪੋਲ ਤਦ ਖੁੱਲੀ, ਜਦ ਅਖਬਾਰਾਂ ਵਿਚ ਸੁਰਖੀ ਸੀ ਕਿ ਸ਼ਗਨ ਸਕੀਮ ਦੇ ਅਧਿਕਾਰੀ, ਸ਼ਗਨ ਸਕੀਮ ਵਿਚੋਂ, ਝੂਠੀਆਂ ਸ਼ਾਦੀਆਂ ਦੇ ਵੇਰਵੇ ਦੇ ਕੇ, ਕ੍ਰੋੜਾਂ ਰੁਪਏ ਡਕਾਰ ਗਏ।

ਦੂਸਰੇ ਬੰਨੇ ਬਾਬੇ ਨਾਨਕ ਦੇ ਫਲਸਫੇ ਤੋਂ ਸਰਾਸਰ ਉਲਟ, ਕੁੜੀਆਂ ਨੂੰ ਨੀਵੇਂ ਹੋਣ ਦਾ ਅਹਿਸਾਸ ਕਰਵਾਇਆ ਜਾਂਦਾ ਹੈ, ਕਿ ਇਨ੍ਹਾਂ ਕੁਝ ਪੈਸਿਆਂ ਦੇ ਸ਼ਗਨ ਆਸਰੇ ਹੀ, ਸਹੁਰੇ ਘਰ ਵਿਚ ਤੁਹਾਡੀ ਇੱਜ਼ਤ ਹੋਣੀ ਹੈ, ਤੁਹਾਡੀ ਲਿਆਕਤ ਆਸਰੇ ਨਹੀਂ। ਏਸੇ ਤਰ੍ਹਾਂ ਬਹੁਤ ਸਾਰੇ ਵੀਰ-ਭੈਣਾਂ ਵੀ ਇਸ ਕਾਰਜ ਨੂੰ ਧਾਰਮਕ ਮਹੱਤਤਾ ਦਿੰਦੇ, ਬੱਚੀਆਂ ਨੂੰ ਵਿਆਹ ਵੇਲੇ, ਵਿੱਤੀ ਮਦਦ ਦਿੰਦੇ ਵੀ ਵੇਖੇ ਜਾ ਸਕਦੇ ਹਨ। ਜਦ ਕਿ ਸਿੱਖੀ ਵਿਚ ਅਜਿਹੀ ਮਦਦ (ਦਾਨ) ਨੂੰ ਕੋਈ ਮਹਾਨਤਾ ਨਹੀਂ ਦਿੱਤੀ ਗਈ। ਗੁਰਮਤਿ ਸਿਧਾਂਤ ਅਨੁਸਾਰ, ਹਰ ਵੀਰ-ਭੈਣ ਦਾ ਫਰਜ਼ ਹੈ ਕਿ ਉਹ ਆਪਣੀ ਕਮਾਈ ਦੇ ਦਸਵੰਧ ਨਾਲ, ਲੋੜਵੰਦ ਨੂੰ ਆਪਣੇ ਪੈਰਾਂ ਤੇ ਖੜਾ ਹੋਣ ਵਿਚ ਮਦਦ ਕਰੇ। ਕਿਸੇ ਨੂੰ ਉਸ ਦੀ ਗਰੀਬੀ, ਜਾਂ ਲਾਚਾਰੀ ਦਾ ਅਹਿਸਾਸ ਕਰਵਾ-ਕਰਵਾ ਕੇ, ਕਿਸੇ ਵਲੋਂ ਕੀਤੀ ਜਾਂਦੀ ਮਦਦ ਦੀ ਝਾਕ ਵਿਚ ਰਹਿਣ ਦਾ ਆਦੀ ਬਨਾਉਣਾ ਤਾਂ ਸਰਕਾਰਾਂ ਦੇ ਕੰਮ ਹੁੰਦੇ ਹਨ, ਜਿਨ੍ਹਾਂ ਆਸਰੇ ਉਹ ਲੋਕਾਂ ਨੂੰ ਲੁਟਦਿਆਂ ਵੀ ਆਪਣੀ ਵਾਹ-ਵਾਹ ਕਰਵਾਉਂਦੀਆਂ ਹਨ। ਜਿੰਨਾ ਪੈਸਾ ਪਿਛਲੇ ਦਸਾਂ ਸਾਲਾਂ ਵਿਚ, ਰਾਜਨੀਤਕਾਂ ਨੇ ਘਪਲਿਆਂ ਰਾਹੀਂ ਲੁਟਿਆ ਹੈ, ਜੇ ਓਨਾ ਪੈਸਾ ਵਿਕਾਸ ਕਾਰਜਾਂ ਵਿਚ ਲਗਦਾ ਤਾਂ ਅੱਜ ਭਾਰਤ ਭਰ ਵਿਚ ਕਿਸੇ ਨੂੰ ਇਨ੍ਹਾਂ ਦਾਨ ਰੂਪੀ, ਮਦਦ ਦੇ ਪੈਸਿਆਂ ਦੀ ਲੋੜ ਨਾ ਪੈਂਦੀ।
ਇਹੀ ਉਹ ਬਿਮਾਰੀ ਹੈ, ਜਿਸ ਤੋਂ ਬਾਬਾ ਨਾਨਕ ਜੀ ਮਨੁੱਖਤਾ ਨੂੰ ਬਚਾਉਣਾ ਚਾਹੁੰਦੇ ਸੀ। ਉਸ ਦਾ ਇਕੋ-ਇਕ ਢੰਗ ਸੀ, ਸਮਾਜ ਦੇ ਪਿਛੜੇ ਵਰਗਾਂ ਵਿਚ, ਵੱਧ ਤੋਂ ਵੱਧ ਆਪਸੀ ਸਾਂਝ। ਪਰ ਸਮਾਜ ਵਿਚਲੇ ਧਨਾਢਾਂ ਨੇ, ਇਨ੍ਹਾਂ ਪਿਛੜੇ ਵਰਗਾਂ ਨੂੰ ਬੇਕਾਰ ਦੇ ਖਰਚੇ, ਗਲੋਂ ਲਾਹੁਣ ਤੋਂ ਰੋਕਣ ਲਈ ਇਨ੍ਹਾਂ ਨੂੰ ਸਮਾਜ ਵਿਚਲੇ ਵਿਖਾਵੇ ਦਾ ਅਜਿਹਾ ਭੁੱਸ ਪਾ ਦਿੱਤਾ ਹੈ, ਕਿ ਹਰ ਕੋਈ ਅੰਨ੍ਹਾ ਹੋਇਆ, ਆਪਣੀ ਉਹ ਕਮਾਈ, ਜਿਸ ਆਸਰੇ ਉਸ ਨੇ ਆਪਣੇ ਅਤੇ ਸਮਾਜ ਦੇ ਵਿਕਾਸ ਦੇ ਟੀਚੇ ਸਰ ਕਰਨੇ ਸਨ, ਉਸ ਕਮਾਈ ਨੂੰ ਵਿਖਾਵਿਆਂ ਵਿਚ ਰੋੜ੍ਹ ਕੇ, ਆਪਣੇ ਅਤੇ ਸਮਾਜ ਦੇ ਨਿਘਾਰ ਦਾ ਕਾਰਨ ਬਣ ਰਿਹਾ ਹੈ।
ਸਰਕਾਰ ਤਾਂ ਕੋਈ ਵੀ ਹੋਵੇ, ਉਸ ਦਾ ਇਹ ਇਕ ਸਿਧਾਂਤ ਹੈ, ਜੇ ਲੋਕ ਗਰੀਬ ਨਾ ਹੋਣਗੇ ਤਾਂ ਸਰਕਾਰ ਦੀ ਦਯਾ ਵੱਲ ਕੌਣ ਝਾਕੇਗਾ ? ਰਾਜਨੀਤਕਾਂ ਨੂੰ ਕੌਣ ਮਹਾਨ ਮੰਨੇਗਾ। ਇਹ ਸਭ ਪਾਰਟੀਆਂ ਇਕ ਹੀ ਥੈਲੀ ਦੇ ਚੱਟੇ-ਬੱਟੇ ਹਨ, ਇਹ ਖਾਲੀ ਤੁਹਾਨੂੰ ਭੁਲੇਖੇ ਵਿਚ ਪਾਉਣ ਲਈ ਹੀ ਇਕ ਦੂਸਰੇ ਨਾਲ ਝਗੜਨ ਦਾ ਡਰਾਮਾ ਕਰਦੇ ਹਨ, ਅੰਦਰੋਂ ਸਭ ਦਾ ਇਕੋ ਹੀ ਟੀਚਾ ਹੈ, ਤੁਹਾਨੂੰ ਲੁੱਟ ਕੇ ਆਪਣੇ ਬੈਂਕ ਭਰਨੇ। ਜਦ ਤੱਕ ਬਾਬੇ ਨਾਨਕ ਦੇ ਦੱਸੇ ਰਾਹ ਤੇ ਚਲ ਕੇ, ਆਪਸੀ ਲੁੱਟ ਖੋਹ ਬੰਦ ਕਰ ਕੇ, ਇਕ ਦੂਸਰੇ ਦੇ ਦੁੱਖ-ਸੁਖ ਦੇ ਭਾਈਵਾਲ ਨਹੀਂ ਬਣੋਗੇ, ਇਹ ਤੁਹਾਨੂੰ ਇਕ ਦੂਸਰੇ ਨਾਲ ਲੜਾ ਕੇ, ਤੁਹਾਡੇ ਸਿਵਿਆਂ ਤੇ ਆਪਣੀਆਂ ਰੋਟੀਆਂ ਸੇਕਦੇ ਹੀ ਰਹਣਗੇ।
ਜਦ ਤਕ ਗੁਰਬਾਣੀ ਦੀ ਸਿਖਿਆ ਨਾਲ ਜੁੜ ਕੇ, ਅਸਲੀ ਧਰਮ ਬਾਰੇ ਨਹੀਂ ਜਾਣੋਗੇ, ਤਦ-ਤੱਕ ਤੁਹਾਡੇ ਦਸਵੰਧ ਤੇ ਚੱਲਣ ਵਾਲੀਆਂ, ਇਹ ਖਰਬਾਂ ਰੁਪਏ ਦੇ ਬਜਟ ਵਾਲੀਆਂ ਸੰਸਥਾਵਾਂ, ਤੁਹਾਡੀ ਦਸਾਂ ਨੌਹਾਂ ਦੀ ਕਿਰਤ ਦੇ ਪੈਸੇ ਨੂੰ ਵਿਖਾਵੇ ਵਿਚ ਰੋੜ੍ਹਦੇ, ਤੁਹਾਡੀਆਂ ਅੱਖਾਂ ਚੁੰਧਿਆਉਂਦੇ ਹੀ ਰਹਿਣਗੇ।
ਇਸ ਤੋਂ ਬਚਣ ਦਾ ਇਕੋ ਰਾਹ ਹੈ ਕਿ ਸਿੱਖ ਵੀਰ-ਭੈਣਾਂ ਆਪਸ ਵਿਚ ਮਿਲ-ਬੈਠ ਕੇ, ਐਸੀ ਸਮਾਜਿਕ ਵਿਵਸਥਾ ਦਾ ਨਿਰਮਾਣ ਕਰਨ, ਜਿਸ ਵਿਚ ਵਿਖਾਵੇ ਲਈ ਕੋਈ ਥਾਂ ਨਾ ਹੋਵੇ। ਬੱਚੀਆਂ ਨੂੰ ਦਾਨ ਲੈਣ ਦੀ ਝਾਕ ਤੋਂ ਛੁਟਕਾਰਾ ਮਿਲੇ, ਉਹ ਸਵੈਮਾਣ ਦੀ ਜ਼ਿੰਦਗੀ ਜੀਉਣ ਲਈ, ਆਪਣੇ ਪੈਰਾਂ ਤੇ ਖੜੀਆਂ ਹੋਣ, ਤਾਂ ਜੋ ਉਨ੍ਹਾਂ ਦਾ ਸ਼ੋਸ਼ਣ ਖਤਮ ਹੋਵੇ। ਸਿੱਖ, ਕੁੱਖ ਵਿਚ ਹੀ ਬੱਚੀਆਂ ਦੇ ਕਤਲ ਕਰਨ ਦੇ ਕੁਕਰਮ ਦੇ ਦਾਗ ਤੋਂ ਬਚਣ। ਫਿਰ ਦਾਜ-ਦਹੇਜ ਤੋਂ ਬਗੈਰ, ਲੋਕ ਵਿਖਾਵਿਆਂ ਤੋਂ ਰਹਿਤ ਹੋਏ ਵਿਆਹ ਹੀ ਅਸਲੀ ਰੂਪ ਵਿਚ ਆਨੰਦ ਦੇ ਕਾਰਜ ਹੋਣਗੇ। ਆਨੰਦ ਓਥੇ ਹੀ ਹੁੰਦਾ ਹੈ ਜਿੱਥੇ, ਬੱਚੇ-ਬੱਚੀ ਦਾ ਇਕ ਸਮਾਨ ਸਤਿਕਾਰ ਹੋਵੇ, ਜਿੱਥੇ ਇਕ ਉੱਚਾ ਅਤੇ ਇਕ ਨੀਵਾਂ ਹੋਵੇ ਓਥੇ ਆਨੰਦ ਕਿੱਥੇ ?
ਅਮਰ ਜੀਤ ਸਿੰਘ ਚੰਦੀ
ਫੋਨ:-95685 41414


(11/06/11)
ਕਿਰਪਾਲ ਸਿੰਘ ਬਠਿੰਡਾ

ਜਿਸ ਤਰ੍ਹਾਂ ਲੋਕ ਰੋਹ ਤੋਂ ਬਚਣ ਲਈ ਗੁਰੂ ਅਰਜਨ ਸਾਹਿਬ ਜੀ ਦੀ ਲਾਸ਼ ਰਾਵੀ ਵਿੱਚ ਰੋੜ ਦਿੱਤੀ ਸੀ ਉਸੇ ਤਰ੍ਹਾਂ ਨੀਲਾ ਸਾਕਾ ਦੌਰਾਨ ੨੫੦੦੦ ਤੋਂ ਵੱਧ ਲਾਸ਼ਾਂ ਦਾ ਚੋਰੀਓਂ ਸਸਕਾਰ ਕਰ ਦਿੱਤਾ
*ਜਿਨ੍ਹਾਂ ਬੰਦਿਆਂ ਨੂੰ ਸਵੇਰੇ ਉਠ ਕੇ ਤਰੀਖ `ਤੇ ਦਿਨ ਵੀ ਉਨ੍ਹਾਂ ਦਾ ਪੀਏ ਦਸਦਾ ਹੈ ਉਨ੍ਹਾਂ ਲੋਕਾਂ ਨੇ ਕੌਮ ਦਾ ਕੈਲੰਡਰ ਸੋਧਣ ਦੀ ਜਿੰਮੇਵਾਰੀ ਆਪਣੇ `ਤੇ ਲੈ ਲਈ
*ਜਿਸ ਬਿਕ੍ਰਮੀ ਕੈਲੰਡਰ ਨੂੰ ਸੋਧਾਂ ਕਰਨ ਵਾਲੇ ਆਪਣੇ ਘਰ ਵਿੱਚ ਲਾਗੂ ਨਹੀਂ ਕਰ ਸਕੇ ਉਸ ਨੂੰ ਕੌਮ ਦੇ ਸਿਰ ਕਿਉਂ ਥੋਪਣਾਂ ਚਾਹੁੰਦੇ ਹਨ?

ਬਠਿੰਡਾ, ੧੧ ਜੂਨ (ਕਿਰਪਾਲ ਸਿੰਘ): ਜਿਸ ਤਰ੍ਹਾਂ ਲੋਕਰੋਹ ਤੋਂ ਬਚਣ ਲਈ ਗੁਰੂ ਅਰਜਨ ਸਾਹਿਬ ਜੀ ਦੀ ਲਾਸ਼ ਰਾਵੀ ਵਿੱਚ ਰੋੜ ਦਿੱਤੀ ਸੀ ਉਸੇ ਤਰ੍ਹਾਂ ਨੀਲਾ ਸਾਕਾ ਦੌਰਾਨ ੨੫੦੦੦ ਤੋਂ ਵੱਧ ਲਾਸ਼ਾਂ ਦਾ ਚੋਰੀਓਂ ਸਸਕਾਰ ਕਰ ਦਿੱਤਾ ਗਿਆ। ਇਹ ਸ਼ਬਦ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਚੱਲ ਰਹੀ ਕਥਾ ਦੌਰਾਨ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਅਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਗੱਦੀ ਨਸ਼ੀਨੀ ਸਬੰਧੀ ਬੋਲਦਿਆਂ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਪ੍ਰੋ: ਹਰਜਿੰਦਰ ਸਿੰਘ ਸਭਰਾ ਨੇ ਅੱਜ ਸਵੇਰੇ ਕਹੇ ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ। ਉਨ੍ਹਾਂ ਕਿਹਾ ਲੋਕਾਂ ਨੂੰ ਲੁਭਾਉਣ ਲਈ ਸਮਾਜ ਸੁਧਾਰ ਅਤੇ ਸਮਾਜ ਸੇਵਾ ਦੀਆਂ ਗੱਲਾਂ ਕਰਨੀਆਂ ਬਹੁਤ ਸੌਖੀਆਂ ਹਨ ਪਰ ਮੌਕੇ ਦੀ ਸਰਕਾਰ ਤੇ ਅਖੌਤੀ ਧਾਰਮਿਕ ਮੁਖੀਆਂ ਵਲੋਂ ਸਮਾਜ ਦੀ ਕੀਤੀ ਜਾ ਰਹੀ ਲੁਟ ਵਿਰੁਧ ਆਵਾਜ਼ ਉਠਾੳਣ ਤੇ ਇਸ `ਤੇ ਪਹਿਰਾ ਦਿੰਦਿਆਂ ਆਪਾ ਸਿਰਫ ਗੁਰੂ ਅਰਜਨ ਸਾਹਿਬ ਜੀ ਹੀ ਵਾਰ ਸਕਦੇ ਹਨ। ਉਨ੍ਹਾਂ ਕਿਹਾ ਗੁਰੂ ਅਰਜਨ ਸਾਹਿਬ ਜੀ ਦਾ ਕਸੂਰ ਸਿਰਫ ਇੰਨਾਂ ਹੀ ਸੀ ਕਿ ਉਨ੍ਹਾਂ ਇੱਕ ਐਸੇ ਗ੍ਰੰਥ ਦੀ ਸੰਪਾਦਨਾ ਕੀਤੀ ਸੀ ਜਿਸ ਵਿੱਚ ਅਖੌਤੀ ਧਾਰਮਿਕ ਵਿਅਕਤੀਆਂ ਦੇ ਪਾਖੰਡ ਅਤੇ ਰਾਜੇ ਦੇ ਅਤਿਆਚਾਰਾਂ ਦੀ ਪੋਲ ਖੋਲ੍ਹ ਕੇ ਆਮ ਲੋਕਾਈ ਨੂੰ ਜਾਗ੍ਰਿਤ ਕੀਤਾ ਗਿਆ ਸੀ। ਪ੍ਰੋ: ਸਭਰਾ ਨੇ ਕਿਹਾ ਲੋਕਾਂ ਦੀ ਲੁੱਟ ਕਰਨ ਲਈ ਅਤੇ ਉਨ੍ਹਾਂ ਨੂੰ ਮਾਨਸਕ ਤੌਰ `ਤੇ ਗੁਲਾਮ ਬਣਾਈ ਰੱਖਣ ਲਈ ਹਮੇਸ਼ਾ ਤੋਂ ਹੀ ਰਾਜਿਆਂ ਅਤੇ ਪੁਜਾਰੀਆਂ ਦਾ ਗੱਠਜੋੜ ਮਿਲ ਕੇ ਚਲਦਾ ਆ ਰਿਹਾ ਹੈ। ਇਹ ਗਠਜੋੜ ਚਾਹੁੰਦਾ ਸੀ ਕਿ ਗੁਰੂ ਸਾਹਿਬ ਜੀ ਆਪਣੇ ਸੰਪਾਦਤ ਕੀਤੇ ਗ੍ਰੰਥ ਵਿੱਚ ਉਨ੍ਹਾਂ ਦੀ ਮਰਜ਼ੀ ਅਨੁਸਾਰ ਮਿਲਾਵਟ ਕਰਨੀ ਮੰਨ ਜਾਣ। ਪਰ ਕਿਉਂਕਿ ਇਸ ਗ੍ਰੰਥ ਨੇ ਹਮੇਸ਼ਾਂ ਲਈ ਮਨੁਖਤਾ ਦੀ ਅਗਵਾਈ ਕਰਨੀ ਸੀ ਇਸ ਲਈ ਗੁਰੂ ਸਾਹਿਬ ਜੀ ਕਿਸੇ ਵੀ ਕੀਮਤ `ਤੇ ਉਸ ਵਿੱਚ ਮਿਲਾਵਟ ਕਰਨਾ ਨਹੀਂ ਸੀ ਮੰਨ, ਜਿਸ ਦੇ ਸਿੱਟੇ ਵਜੋਂ ਉਨ੍ਹਾਂ ਨੂੰ ਸ਼ਹੀਦ ਹੋਣਾ ਪਿਆ। ਪ੍ਰੋ: ਸਭਰਾ ਨੇ ਕਿਹਾ ਗੁਰੂ ਅਰਜਨ ਸਾਹਿਬ ਜੀ ਨੂੰ ਤੱਤੀ ਤਵੀ ਤੇ ਬਿਠਾ ਕੇ ਭੁੰਨਿਆ ਗਿਆ, ਸਿਰ ਵਿੱਚ ਗਰਮ ਰੇਤ ਪਾਇਆ ਗਿਆ, ਗਰਮ ਦੇਗ ਵਿੱਚ ਉਬਾਲੇ ਦੇ ਕੇ ਇਤਨੇ ਤਸੀਹੇ ਦਿੱਤੇ ਗਏ ਕਿ ਉਨ੍ਹਾਂ ਦਾ ਸਰੀਰ ਛਾਲਿਆਂ ਨਾਲ ਇਸ ਕਦਰ ਬੇਹਾਲ ਹੋ ਗਿਆ ਸੀ ਕਿ ਹਕੂਮਤ ਆਪਣੇ ਪਾਪਾਂ ਤੋਂ ਡਰ ਰਹੀ ਸੀ ਕਿ ਜੇ ਇਸ ਹਾਲਤ ਵਿੱਚ ਇਨ੍ਹਾਂ ਦਾ ਸਰੀਰ ਸਿੱਖਾਂ ਨੇ ਵੇਖ ਲਿਆ ਤਾਂ ਉਨ੍ਹਾਂ ਵਿੱਚ ਇੰਨਾਂ ਰੋਹ ਪੈਦਾ ਹੋ ਜਾਵੇਗਾ ਕਿ ਉਹ ਵਿਦਰੋਹ ਵਿੱਚ ਬਦਲ ਜਾਵੇਗਾ ਜਿਸ ਨੂੰ ਕਾਬੂ ਕਰਨਾ ਸਰਕਾਰ ਦੇ ਵੱਸ ਵਿੱਚ ਨਹੀਂ ਰਹੇਗਾ। ਇਸ ਡਰੋਂ ਉਨ੍ਹਾਂ ਚੋਰੀਓਂ ਹੀ ਗੁਰੂ ਅਰਜਨ ਸਾਹਿਬ ਜੀ ਦੇ ਸਰੀਰ ਨੂੰ ਰਾਵੀ ਦਰਿਆ ਵਿੱਚ ਰੋੜ ਦਿੱਤਾ ਸੀ।
ਜੇ ਕਰ ਭਾਈ ਲੱਖੀ ਸ਼ਾਹ ਵਣਜ਼ਾਰਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਧੜ ਦਾ ਸਸਕਾਰ ਕਰਨ ਲਈ ਆਪਣੇ ਘਰ ਨੂੰ ਹੀ ਅੱਗ ਨਾ ਲਾਉਂਦੇ ਅਤੇ ਭਾਈ ਜੈਤਾ ਜੀ ਇੱਕ ਦੋ ਹੋਰ ਸਿਖਾਂ ਦੀ ਮੱਦਦ ਨਾਲ ਉਨ੍ਹਾਂ ਦੇ ਸੀਸ ਨੂੰ ਚੁੱਕ ਕੇ ਕੀਰਤਪੁਰ ਤੱਕ ਨਾ ਲਿਜਾਂਦੇ ਤਾਂ ਸਰਕਾਰ ਨੇ ਇਨ੍ਹਾਂ ਦੇ ਸਰੀਰ ਨਾਲ ਵੀ ੳਹੀ ਕੁੱਝ ਕਰਨਾ ਸੀ ਜੋ ਗੁਰੂ ਅਰਜਨ ਸਾਹਿਬ ਜੀ ਦੇ ਸਰੀਰ ਨਾਲ ਕੀਤਾ ਸੀ। ਪ੍ਰੋ: ਸਭਰਾ ਨੇ ਕਿਹਾ ਸਰਕਾਰਾਂ ਭਾਵੇਂ ਕੋਈ ਵੀ ਹੋਣ ਉਨ੍ਹਾਂ ਦੀਆਂ ਨੀਤੀਆਂ ਹਮੇਸ਼ਾਂ ਉਹੀ ਰਹਿੰਦੀਆਂ ਹਨ। ੧੯੮੪ ਵਿੱਚ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ `ਤੇ, ਮੌਕੇ ਦੀ ਸਰਕਾਰ ਵਲੋਂ ਕੀਤੇ ਨੀਲਾ ਸਾਕਾ ਦੌਰਾਨ ੨੫੦੦੦ ਤੋਂ ਵੱਧ ਸ਼ਰਧਾਲੂ ਸਿਖਾਂ ਨੂੰ ਗੋਲੀਆਂ ਨਾਲ ਛਲਣੀ ਕਰਕੇ ਸ਼ਹੀਦ ਕਰ ਦਿੱਤਾ ਗਿਆ ਸੀ। ਉਸ ਮੌਕੇ ਵੀ ਸਰਕਾਰ ਨੇ ਇਹੀ ਸੋਚਿਆ ਕਿ ਜੇ ਏਡੀ ਵੱਡੀ ਗਿਣਤੀ ਵਿੱਚ ਹੋਈਆਂ ਸ਼ਹੀਦੀਆਂ ਅਤੇ ਉਨ੍ਹਾਂ ਦੇ ਸਰੀਰਾਂ ਦਾ ਹਾਲ ਲੋਕਾਂ ਨੇ ਵੇਖ ਲਿਆ ਤਾਂ ਉਨ੍ਹਾਂ ਵਿੱਚ ਉਤਪਨ ਹੋਏ ਰੋਹ ਨੂੰ ਕਾਬੂ ਕਰਨਾ ਮੁਸ਼ਕਲ ਹੋ ਜਾਵੇਗਾ ਇਸ ਲਈ ਉਨ੍ਹਾਂ ਦੀਆਂ ਲਾਸ਼ਾਂ ਨੂੰ ਅਣਪਛਾਤੀਆਂ ਦੱਸ ਕੇ ਚੋਰੀਓਂ ਹੀ ਅਣਦੱਸੀ ਥਾਂ `ਤੇ ਸਸਕਾਰ ਕਰ ਦਿੱਤਾ ਗਿਆ। ਜੇ ਮਨੁੱਖੀ ਅਧਿਕਾਰ ਸੰਗਠਨ ਦੇ ਯੋਧੇ ਭਾਈ ਜਸਵੰਤ ਸਿੰਘ ਖਾਲੜਾ ਨੇ ਇਨ੍ਹਾਂ ਅਣਪਛਾਤੀਆਂ ਲਾਸ਼ਾਂ ਵਿੱਚੋਂ ੨੫੦੦੦ ਦਾ ਖੁਰਾ ਖੋਜ ਲੱਭ ਕੇ ਉਨ੍ਹਾਂ ਦੀ ਸੂਚੀ ਤਿਆਰ ਕਰ ਲਈ ਤਾਂ ਉਨ੍ਹਾਂ ਨੂੰ ਵੀ ਅਣਪਾਛਤੀ ਲਾਸ਼ ਬਣਾ ਦਿੱਤਾ ਗਿਅ। ਉਨ੍ਹਾਂ ਕਿਹਾ ਇਹ ਲੋਕਤੰਤਰਿਕ ਸਰਕਾਰ ਦੇ ਮੱਥੇ `ਤੇ ਕਲੰਕ ਹੈ ਕਿ ਉਹ ਮਨੁਖੀ ਅਧਿਕਾਰਾਂ ਲਈ ਕੰਮ ਕਰ ਰਹੇ ਭਾਈ ਜਸਵੰਤ ਸਿੰਘ ਖਾਲੜਾ ਦੀ ਲਾਸ਼ ਵੀ ਨਹੀਂ ਲੱਭ ਸਕੀ ਤੇ ਉਹ ਹਮੇਸ਼ਾਂ ਲਈ ਅਣਪਛਾਤੀ ਲਾਸ਼ ਹੀ ਬਣੇ ਰਹੇਗੀ। ਅਕਾਲ ਤਖ਼ਤ ਦੇ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਤੱਕ ਦੀ ਲਾਸ਼ ਨੂੰ ਅਣਪਛਾਤਾ ਕਰ ਦਿਤਾ, ਤੇ ਉਸ ਸਬੰਧੀ ਕੀਤੀ ਗਈ ਹਰ ਪੜਤਾਲ ਨੂੰ ਦਬਾ ਦਿੱਤਾ ਗਿਆ ਹੈ। ਅੱਜ ਸਾਡੀ ਕੌਮ ਦੇ ਆਗੂ ਵੀ ਇਤਨੇ ਸੁਆਰਥੀ ਹੋ ਚੁੱਕੇ ਹਨ ਕਿ ਕੁੱਝ ਕੁ ਰੌਲਾ ਪਾਉਣ ਵਾਲਿਆਂ ਨੂੰ ਛੱਡ ਕੇ ਬਾਕੀ ਦੇ ਸਾਰੇ ਬਣਾਈਆਂ ਗਈਆਂ ਉਨ੍ਹਾਂ ਅਣਪਛਾਤੀਆਂ ਲਾਸ਼ਾਂ ਦੇ ਨਾਮ ਤੱਕ ਲੈਣ ਨੂੰ ਵੀ ਤਿਆਰ ਨਹੀਂ ਹਨ। ਪ੍ਰੋ: ਸਭਰਾ ਨੇ ਕਿਹਾ ਜਿਸ ਸਮੇਂ ਭਾਈ ਮਨੀ ਸਿੰਘ, ਭਾਈ ਤਾਰੂ ਸਿੰਘ ਆਦਿ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ ਸੀ ਤਾਂ ਉਸ ਵੇਲੇ ਤਾਂ ਉਨ੍ਹਾਂ ਦਾ ਨਾਮ ਲੈਣ ਤੋਂ ਵੀ ਆਮ ਲੋਕੀਂ ਡਰਦੇ ਹੋਣਗੇ ਪਰ ਅੱਜ ਹਰ ਕੋਈ ਉਨ੍ਹਾਂ ਦਾ ਹਰ ਸਟੇਜ਼ `ਤੇ ਨਾਮ ਲੈ ਰਿਹਾ ਹੈ। ਇਸੇ ਤਰ੍ਹਾਂ ਅੱਜ ਬੇਸ਼ੱਕ ਭਾਈ ਜਸਵੰਤ ਸਿੰਘ ਖਾਲੜਾ, ਭਾਈ ਗੁਰਦੇਵ ਸਿੰਘ ਕਾਉਂਕੇ ਸਮੇਤ ਹਜ਼ਾਰਾਂ ਅਣਪਛਾਤੀਆਂ ਲਾਸ਼ਾਂ ਦਾ ਨਾਮ ਲੈਣ ਤੋਂ ਹਰ ਕੋਈ ਗੁਰੇਜ ਕਰ ਰਿਹਾ ਹੈ ਪਰ ਸਮਾਂ ਆਵੇਗਾ ਕਿ ਕਿਸੇ ਸਮੇਂ ਇਨ੍ਹਾਂ ਸੂਰਮਿਆਂ ਦਾ ਵੀ ਉਸੇ ਤਰ੍ਹਾਂ ਮਾਨ ਨਾਲ ਸਟੇਜਾਂ `ਤੇ ਨਾਮ ਲਿਆ ਜਾਵੇਗਾ ਜਿਵੇਂ ਅੱਜ ਭਾਈ ਮਨੀ ਸਿੰਘ ਭਾਈ ਤਾਰੂ ਸਿੰਘ ਆਦਿ ਸਿੰਘਾਂ ਦਾ ਨਾਮ ਲਿਆ ਜਾ ਰਿਹਾ ਹੈ।
ਪ੍ਰੋ: ਸਭਰਾ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਸਾਰੇ ਲੋਕਾਂ ਵਲੋਂ ਫ਼ੋਨ ਆ ਰਹੇ ਹਨ ਜੋ ਪੁੱਛਦੇ ਹਨ ਕਿ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਪੁਰਬ ਤਾਂ ੫ ਜੂਨ ਨੂੰ ਮਨਾ ਚੁੱਕੇ ਹਾਂ ਪਰ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੱਦੀ ਨਸ਼ੀਨੀ ਪੁਰਬ ਅੱਜ ੧੧ ਜੂਨ ਨੂੰ ਮਨਾਇਆ ਜਾ ਰਿਹਾ ਹੈ। ਕੀ ਸੱਚ ਮੁੱਚ ਹੀ ਛੇਵੇਂ ਗੁਰੂ ਦੀ ਗੱਦੀ ਨਸ਼ੀਨੀ ਪੰਜਵੇਂ ਗਰੁ ਸਾਹਿਬ ਜੀ ਦੇ ਸ਼ਹੀਦੀ ਪੁਰਬ ਤੋਂ ੬ ਦਿਨ ਪਿਛੋਂ ਹੋਈ ਸੀ। ਜੇ ਜਵਾਬ ਹਾਂ ਵਿੱਚ ਹੈ ਤਾਂ ਸ਼ਹੀਦੀ ਪਿੱਛੋਂ ਗੁਰਗੱਦੀ ਕਿਸ ਨੇ ਦਿੱਤੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਕਥਿਤ ਸੋਧਿਆ ਹੋਇਆ ਕੈਲੰਡਰ ਇੰਨਾ ਦੋਸ਼ ਪੂਰਣ ਅਤੇ ਹਾਸੋ ਹੀਣਾ ਹੈ ਕਿ ਜੇ ਇਸ ਸਾਲ ਗੱਦੀ ਨਸ਼ੀਨੀ ਪੁਰਬ, ਸ਼ਹੀਦੀ ਦਿਵਸ ਤੋਂ ੬ ਦਿਨ ਪਿਛੋਂ ਆਇਆ ਹੈ ਤਾਂ ੨੦੧੨ ਵਿੱਚ ੧੭ ਦਿਨ ਪਿਛੋਂ ਆਵੇਗਾ, ਪਰ ੨੦੧੩ ਵਿੱਚ ੧ ਦਿਨ ਪਹਿਲਾਂ, ਜਦੋਂ ਕਿ ੨੦੧੪ ਵਿੱਚ ੯ ਅਤੇ ੨੦੧੫ ਵਿੱਚ ੨੦ ਦਿਨ ਪਿਛੋਂ ਆਵੇਗਾ। ਪ੍ਰੋ: ਸਭਰਾ ਨੇ ਕਿਹਾ ਪਾਏ ਗਏ ਇਸ ਭੰਬਲਭੂਸੇ ਦਾ ਸਹੀ ਜਵਾਬ ਤਾਂ ਉਹ ਹੀ ਦੇ ਸਕਦੇ ਹਨ ਜਿਨ੍ਹਾਂ ਨੇ ਇਹ ਗੈਰ ਸਿਧਾਂਤਕ ਅਤੇ ਗੈਰ ਇਤਿਹਾਸਕ ਸੋਧਾਂ ਕੀਤੀਆਂ ਹਨ ਪਰ ਮੈਂ ਤਾਂ ਸਿਰਫ ਇਤਨੀ ਗੱਲ ਕਰਕੇ ਸਮਾਪਤ ਕਰਾਂਗਾ ਕਿ ਜਿਨ੍ਹਾਂ ਬੰਦਿਆਂ ਨੂੰ ਸਵੇਰੇ ਉਠ ਕੇ ਤਰੀਖ `ਤੇ ਦਿਨ ਵੀ ਉਨ੍ਹਾਂ ਦਾ ਪੀਏ ਦਸਦਾ ਹੈ ਉਨ੍ਹਾਂ ਲੋਕਾਂ ਨੇ ਕੌਮ ਦਾ ਕੈਲੰਡਰ ਸੋਧਣ ਦੀ ਜਿੰਮੇਵਾਰੀ ਆਪਣੇ `ਤੇ ਲੈ ਲਈ ਹੈ ਤਾਂ ਇਹੀ ਹਸ਼ਰ ਹੋਣਾ ਸੀ। ਉਨ੍ਹਾਂ ਕਿਹਾ ਕਿ ਜੇ ਕਾਰ ਦੇ ਕਿਸੇ ਮਕੈਨਿਕ ਨੂੰ ਕਿਹਾ ਜਾਵੇ ਕਿ ਤੂੰ ਹਸਪਤਾਲ ਵਿੱਚ ਬੈਠ ਕੇ ਮਰੀਜ਼ਾਂ ਨੂੰ ਦੁਆਈ ਦੇਣੀ ਹੈ ਤੇ ਡਾਕਟਰ ਨੂੰ ਕਿਹਾ ਜਾਵੇ ਕਿ ਤੂੰ ਮੇਰੀ ਕਾਰ ਦੀ ਮੁਰੰਮਤ ਕਰ ਦੇ, ਤਾਂ ਮਰੀਜ਼ ਅਤੇ ਕਾਰ ਦੀ ਜੋ ਹਾਲਤ ਹੋਵੇਗੀ ਉਹ ਕਿਸੇ ਤੋਂ ਗੁੱਝੀ ਨਹੀਂ ਹੈ ਬੱਸ ਇਹੀ ਹਾਲ ਸਾਡੇ ਕੌਮੀ ਆਗੂਆਂ ਨੇ ਨਾਨਕਸਾਹੀ ਕੈਲੰਡਰ ਦਾ ਕੀਤਾ ਹੈ। ਪ੍ਰੋ: ਸਭਰਾ ਨੇ ਕਿਹਾ ਕੌਮੀ ਕੈਲੰਡਰ ਬਣਾਉਣ ਅਤੇ ਸੋਧਣ ਦਾ ਕੰਮ ਵਿਦਵਾਨਾਂ ਦਾ ਹੈ ਪਰ ਪੂਜਾ ਪਾਠ ਕਰਨ ਵਾਲੇ ਬੰਦੇ ਕਹਿੰਦੇ, ਨਹੀਂ ਕੌਮ ਨਾਲ ਸਬੰਧਿਤ ਸਾਰੇ ਫੈਸਲੇ ਅਸੀਂ ਹੀ ਕਰਨੇ ਹਨ। ਉਨ੍ਹਾਂ ਪੁੱਛਿਆ ਕਿ ਜਿਹੜੇ ਬੰਦੇ ਕਹਿੰਦੇ ਹਨ ਕਿ ਅਸੀਂ ਸਾਰੇ ਕੌਮੀ ਦਿਹਾੜੇ ਬਿਕ੍ਰਮੀ ਕੈਲੰਡਰ ਅਨੁਸਾਰ ਹੀ ਮਨਾਉਣੇ ਹਨ ਉਹ ਦੱਸਣ ਕਿ ਬਿਕ੍ਰਮੀ ਕੈਲੰਡਰ ਅਨੁਸਾਰ ਉਨ੍ਹਾਂ ਦੀ ਆਪਣੀ ਜਨਮ ਮਿਤੀ ਕੀ ਹੈ, ਉਨ੍ਹਾਂ ਦੇ ਬੱਚਿਆਂ ਦੇ ਜਨਮ ਦਿਨ ਦੀ ਕਿਹੜੀ ਤਰੀਖ ਹੈ? ਜਿਸ ਬਿਕ੍ਰਮੀ ਕੈਲੰਡਰ ਨੂੰ ਉਹ ਆਪਣੇ ਘਰ ਵਿੱਚ ਲਾਗੂ ਨਹੀਂ ਕਰ ਸਕੇ ਉਸ ਨੂੰ ਕੌਮ ਦੇ ਸਿਰ ਕਿਉਂ ਥੋਪਣਾਂ ਚਾਹੁੰਦੇ ਹਨ?


(10/06/11)
ਕਿਰਪਾਲ ਸਿੰਘ ਬਠਿੰਡਾ

ਬੱਚਿਆਂ ਨੂੰ ਜੁੱਗ ਜੁੱਗ ਜਿਉਣ ਦੀਆਂ ਅਸੀਸਾਂ ਦੇਣੀਆਂ ਗੁਰਮਤਿ ਵਿੱਚ ਪ੍ਰਵਾਨ ਨਹੀਂ ਹਨ

ਔਰਤ ਨੂੰ ਸਿੱਖ ਧਰਮ ਨੇ ਸਭ ਤੋਂ ਵੱਧ ਮਾਣ ਦਿੱਤਾ ਪਰ ਸਿੱਖ ਵਿਰੋਧੀ ਡੇਰੇ ਖੜ੍ਹੇ ਕਰਨ ਵਿੱਚ ਔਰਤਾਂ ਦਾ ਹੀ ਸਭ ਤੋਂ ਵੱਧ ਹੱਥ ਹੈ: ਪ੍ਰੋ. ਸਭਰਾ

ਬਠਿੰਡਾ, ੧੦ ਜੂਨ (ਕਿਰਪਾਲ ਸਿੰਘ): ਬੱਚਿਆਂ ਨੂੰ ਜੁੱਗ ਜੁੱਗ ਜਿਉਣ ਦੀਆਂ ਅਸੀਸਾਂ ਦੇਣੀਆਂ ਗੁਰਮਤਿ ਵਿੱਚ ਪ੍ਰਵਾਨ ਨਹੀਂ ਹਨ। ਇਹ ਸ਼ਬਦ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਚੱਲ ਰਹੀ ਕਥਾ ਦੌਰਾਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰ: ੪੯੬ `ਤੇ ਗੂਜਰੀ ਰਾਗ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਦੇ ਸ਼ਬਦ ‘ਜਿਸੁ ਸਿਮਰਤ ਸਭਿ ਕਿਲਵਿਖ ਨਾਸਹਿ ਪਿਤਰੀ ਹੋਇ ਉਧਾਰੋ॥ ਸੋ ਹਰਿ ਹਰਿ ਤੁਮੑ ਸਦ ਹੀ ਜਾਪਹੁ ਜਾ ਕਾ ਅੰਤੁ ਨ ਪਾਰੋ॥ ੧॥ ਪੂਤਾ ਮਾਤਾ ਕੀ ਆਸੀਸ॥ ਨਿਮਖ ਨ ਬਿਸਰਉ ਤੁਮੑ ਕਉ ਹਰਿ ਹਰਿ ਸਦਾ ਭਜਹੁ ਜਗਦੀਸ॥ ੧॥ ਰਹਾਉ॥’ ਦੀ ਕਥਾ ਕਰਦਿਆਂ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਪ੍ਰੋ. ਹਰਜਿੰਦਰ ਸਿੰਘ ਸਭਰਾ ਨੇ ਅੱਜ ਸਵੇਰੇ ਕਹੇ ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀ ਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ। ਉਨ੍ਹਾਂ ਕਿਹਾ ਆਮ ਤੌਰ `ਤੇ ਬੱਚੇ ਦੇ ਜਨਮ ਦਿਨ’ ਤੇ ਇਹ ਸ਼ਬਦ ਪੜ੍ਹ ਕੇ ਲੰਬੀ ਉਮਰ ਭੋਗਣ ਅਤੇ ਜੁੱਗ ਜੁੱਗ ਜਿਉਣ ਦੀਆਂ ਅਸੀਸਾਂ ਦਿੱਤੀਆਂ ਜਾਂਦੀਆਂ ਹਨ ਪਰ ਇਹ ਅਰਥ ਗੁਰਮਤਿ ਦੇ ਅਨੂਕੂਲ ਨਹੀਂ ਹਨ ਕਿਉਂਕਿ ਪ੍ਰਮਾਤਮਾ ਦੇ ਅਟੱਲ ਨਿਯਮਾਂ ਅਨੁਸਾਰ ਕੋਈ ਵੀ ਜੀਵ ਜਿਸ ਨੇ ਜਨਮ ਲਿਆ ਹੈ ਉਸ ਨੇ ਮਰਨਾ ਜਰੂਰ ਹੈ ਜਿਸ ਨੂੰ ਗੁਰੂ ਸਾਹਿਬ ਜੀ ਨੇ ਇੰਝ ਬਿਆਨ ਕੀਤਾ ਹੈ: ‘ਜਨਮੇ ਕਉ ਵਾਜਹਿ ਵਾਧਾਏ॥ ਸੋਹਿਲੜੇ ਅਗਿਆਨੀ ਗਾਏ॥ ਜੋ ਜਨਮੈ ਤਿਸੁ ਸਰਪਰ ਮਰਣਾ ਕਿਰਤੁ ਪਇਆ ਸਿਰਿ ਸਾਹਾ ਹੇ॥ ੭॥ (ਪੰਨਾ ੧੦੩੨) ਜੁੱਗ ਜੁੱਗ ਜਿਉਣ ਦੀਆਂ ਅਸੀਸਾਂ ਦੇਣ ਵਾਲਿਆਂ ਪ੍ਰਤੀ ਗੁਰੂ ਨਾਨਕ ਸਾਹਿਬ ਜੀ ਨੇ ਪੰਨਾ ਨੰ: ੧੨੮੬ `ਤੇ ਫ਼ੁਰਮਾਨ ਕੀਤਾ ਹੈ: ‘ਦੇਨਿੑ ਦੁਆਈ ਸੇ ਮਰਹਿ ਜਿਨ ਕਉ ਦੇਨਿ ਸਿ ਜਾਹਿ॥’ ਭਾਵ ਦੁਆਵਾਂ ਦੇਣ ਵਾਲਿਆਂ ਨੇ ਮਰ ਜਾਣਾਂ ਹੈ ਅਤੇ ਜਿਨ੍ਹਾਂ ਨੂੰ ਦੁਆਵਾਂ ਦੇ ਰਹੇ ਹਨ ਉਹ ਵੀ ਮਰ ਜਾਣਗੇ। ਸੋ ਵੀਚਾਰ ਅਧੀਨ ਸ਼ਬਦ ਵਿੱਚ ਜੋ ਅਸੀਸਾਂ ਦਿੱਤੀਆਂ ਗਈ ਹਨ ਉਹ ਇਹ ਹਨ ਕਿ ਹੇ ਪੁੱਤਰ ਤੈਨੂੰ ਮਾਤਾ ਦੀ ਅਸੀਸ ਹੈ ਕਿ ਤੈਨੂੰ ਇੱਕ ਨਿਮਖ ਮਾਤਰ ਵੀ ਪ੍ਰਮਾਤਮਾਂ ਦੀ ਯਾਦ ਨਾ ਭੁੱਲੇ ਤੇ ਹਮੇਸ਼ਾਂ ਉਸ ਦੇ ਸਿਮਰਨ ਵਿੱਚ ਆਪਣਾ ਜੀਵਨ ਬਤੀਤ ਕਰਹਿ ਜਿਸ ਸਦਕਾ ਤੇਰੇ ਸਾਰੇ ਦੁੱਖ ਕਲੇਸ਼ ਤੇ ਵਕਾਰ ਦੂਰ ਹੋ ਜਾਣ ਤੇ ਤੇਰੇ ਪਿਤਰਾਂ ਦਾ ਵੀ ਆਧਾਰ ਹੋ ਜਾਵੇ। ਪ੍ਰੋ: ਸਭਰਾ ਨੇ ਕਿਹਾ ਕਿ ਗੁਰਮਤਿ ਅਨੁਸਾਰ ਇਸ ਸ਼ਬਦ ਵਿੱਚ ਮਾਤਾ ਦਾ ਅਰਥ ਹੈ ਮੱਤ ਅਤੇ ਪੁੱਤਰ ਦਾ ਅਰਥ ਹੈ ਮਨ। ਭਾਵ ਗੁਰੂ ਦੀ ਮਤ ਦਾ ਮਨ ਰੂਪੀ ਪੁੱਤਰ ਨੂੰ ਉਪਦੇਸ਼ ਹੈ। ਜੇ ਮਨ ਰੂਪੀ ਪੁੱਤਰ ਮਾਤਾ ਰੂਪੀ ਮੱਤ ਤੋਂ ਇਹ ਉਪਦੇਸ਼ ਲੈ ਕੇ ਉਸ ਅਨੁਸਾਰ ਚਲਦਾ ਰਹੇ ਤਾਂ ਉਸ ਦੇ ਸਾਰੇ ਕਿਲਵਿਖ ਦੂਰ ਹੋ ਜਾਣਗੇ ਪਰ ਇਸ ਜਗਤ ਵਿੱਚ ਤਾਂ ਉਲਟੀ ਹੀ ਖੇਡ ਬਣੀ ਪਈ ਹੈ ਕਿ ਇੱਥੇ ਤਾਂ ਮੱਤ ਮਨ ਦੇ ਪਿਛੇ ਲੱਗੀ ਪਈ ਹੈ ਜਿਸ ਦਾ ਜ਼ਿਕਰ ਭਗਤ ਕਬੀਰ ਜੀ ਨੇ ਕੀਤਾ ਹੈ: ‘ਕਹੁ ਕਬੀਰ ਪਰਗਟੁ ਭਈ ਖੇਡ॥ ਲੇਲੇ ਕਉ ਚੂਘੈ ਨਿਤ ਭੇਡ॥ ੩॥’ (ਪੰਨਾ ੩੨੬) ਚਾਹੀਦਾ ਤਾਂ ਇਹ ਸੀ ਕਿ ਪੁੱਤਰ ਲੇਲਾ ਆਪਣੀ ਮਾਂ ਭੇਡ ਨੁੂੰ ਚੁੰਘਦਾ ਭਾਵ ਮੱਤ ਤੋਂ ਗਿੳਾਨ ਲੈ ਕੇ ਉਸ ਦੇ ਪਿੱਛੇ ਚਲਦਾ ਪਰ ਇਥੇ ਤਾਂ ਹਰ ਰੋਜ਼ ਹੀ ਮੱਤ ਰੂਪੀ ਮਾਂ ਭੇਡ ਆਪਣੇ ਪੁੱਤਰ ਰੂਪ ਮਨ ਲੇਲੇ ਨੂੰ ਚੁੰਘ ਰਹੀ ਹੈ ਭਾਵ ਮਨ ਦੇ ਪਿਛੇ ਲੱਗੀ ਪਈ ਹੈ। ਪ੍ਰੋ: ਸਭਰਾ ਨੇ ਕਿਹਾ ਕਿ ਇਹ ਸ਼ਬਦ ਵਿਸ਼ੇਸ਼ ਤੌਰ `ਤੇ ਪੜ੍ਹਿਆ ਵੀ ਪੁੱਤਰ ਦੇ ਜਨਮ ਦਿਨ `ਤੇ ਹੀ ਜਾਂਦਾ ਹੈ ਜਦ ਕਿ ਇਹ ਸ਼ਬਦ ਸਾਡੀ ਹਮੇਸ਼ਾਂ ਲਈ ਅਗਵਾਈ ਕਰਨ ਲਈ ਹੈ। ਉਨ੍ਹਾਂ ਨੇ ਕਿਹਾ ਕਿ ਪੂਤ ਦਾ ਅਰਥ ਵੀ ਸਿਰਫ ਪੁੱਤਰ ਹੀ ਲਿਆ ਜਾਂਦਾ ਹੈ ਜਦੋਂ ਕਿ ਗੁਰਮਤਿ ਵਿੱਚ ਪੁੱਤਰ ਤੇ ਪੁਤਰੀਆਂ ਇੱਕ ਸਮਾਨ ਹਨ। ਜਿੱਥੇ ਦੂਸਰੇ ਧਰਮਾਂ ਵਿੱਚ ਇਸਤਰੀ ਜਾਤੀ ਨੂੰ ਅਪਵਿਤਰ ਤੇ ਨੀਚ ਸਮਝ ਕੇ ਧਰਮ ਕਰਮ ਤੋਂ ਦੂਰ ਹੀ ਰੱਖਿਆ ਗਿਆ ਹੈ ਪਰ ਗੁਰੂ ਨਾਨਕ ਸਾਹਿਬ ਜੀ ਨੇ ‘ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥’ (ਪੰਨਾ ੨੭੩) ਕਹਿ ਕੇ ਇਸਤਰੀ ਨੂੰ ਸਿਰਫ ਜ਼ੁਬਾਨੀ ਕਲਾਮੀ ਸਤਿਕਾਰ ਹੀ ਨਹੀਂ ਦਿੱਤਾ ਬਲਕਿ ਇਸ ਨੂੰ ਅਮਲੀ ਰੂਪ ਵਿੱਚ ਵੀ ਲਾਗੂ ਕੀਤਾ। ਗੁਰੂ ਨਾਨਕ ਸਾਹਿਬ ਜੀ ਨੇ ਸਿੱਖੀ ਦੀ ਦਾਤ ਦੇਣ ਸਮੇਂ ਜਿਸ ਨੂੰ ਸਭ ਤੋਂ ਪਹਿਲਾ ਸਿੱਖ ਬਣਾਇਆ ਉਹ ਇੱਕ ਔਰਤ ਸੀ ਜੋ ਗੁਰੂ ਨਾਨਕ ਸਾਹਿਬ ਜੀ ਦੀ ਵੱਡੀ ਭੈਣ ਬੇਬੇ ਨਾਨਕੀ ਜੀ ਸਨ। ਬਾਬਾ ਅਮਰ ਦਾਸ ਜੀ ਨੂੰ ਗੁਰੂ ਪਦ ਤੱਕ ਪਹੁੰਚਾਣ ਵਾਲੀ ਵੀ ਇੱਕ ਔਰਤ ਬੀਬੀ ਅਮਰੋ ਜੀ ਹੀ ਸੀ ਜੋ ਗੁਰੂ ਅੰਗਦ ਸਾਹਿਬ ਜੀ ਦੀ ਪੁੱਤਰੀ ਅਤੇ ਬਾਬਾ (ਗੁਰੂ) ਅਮਰਦਾਸ ਜੀ ਦੀ ਭਤੀਜ ਨੂੰਹ ਸੀ ਜਿਸ ਤੋਂ ਗੁਰੂ ਨਾਨਕ ਦੀ ਬਾਣੀ ਸੁਣ ਕੇ ਬਾਬਾ ਅਮਰਦਾਸ ਜੀ ਨੂੰ ਗੁਰੂ ਨੂੰ ਮਿਲਣ ਦੀ ਤਾਂਘ ਪੈਦਾ ਹੋਈ ਤੇ ਉਹ ਬੀਬੀ ਅਮਰੋ ਜੀ ਨੂੰ ਨਾਲ ਲੈ ਕੇ ਸਿੱਖੀ ਦੀ ਦਾਤ ਲੈਣ ਲਈ ਗੁਰੂ ਅੰਗਦ ਸਾਹਿਬ ਜੀ ਦੇ ਦਰਬਾਰ ਵਿੱਚ ਪਹੁੰਚੇ ਤੇ ਸਿੱਖੀ ਪ੍ਰਾਪਤ ਕਰਕੇ ਉਸ ਦੀ ਇਤਨੀ ਕਮਾਈ ਕੀਤੀ ਕਿ ਉਹ ਗੁਰੂ ਪਦ ਤੱਕ ਪਹੁੰਚ ਗਏ। ਪਰ ਦੁੱਖ ਦੀ ਗੱਲ ਇਹ ਹੈ ਕਿ ਡੇਰੇਦਾਰਾਂ ਦੇ ਪ੍ਰਚਾਰ ਸਦਕਾ ਔਰਤ ਨੂੰ ਸਿੱਖ ਧਰਮ ਵਿੱਚ ਹਾਲੀ ਤੱਕ ਵੀ ਅਪਵਿਤਰ ਹੀ ਸਮਝਿਆ ਜਾ ਰਿਹਾ ਹੈ ਤੇ ਦਰਬਾਰ ਸਾਹਿਬ ਜਿੱਥੇ ਹਰ ਰੋਜ਼ ਪੜ੍ਹਿਆ ਵੀ ਜਾ ਰਿਹਾ ਹੈ ‘ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥’ ਪਰ ਫਿਰ ਵੀ ਉਸੇ ਸਥਾਨ `ਤੇ ਬੀਬੀਆਂ ਨੂੰ ਕੀਰਤਨ ਕਰਨ ਤੇ ਬਾਣੀ ਪੜ੍ਹਨ ਦੀ ਇਜਾਜਤ ਨਹੀਂ ਦਿੱਤੀ ਜਾ ਰਹੀ। ਇਸ ਤੋਂ ਵੱਧ ਦੁੱਖ ਦੀ ਗੱਲ ਇਹ ਹੈ ਕਿ ਔਰਤਾਂ, ਜਿਨ੍ਹਾਂ ਨੂੰ ਗੁਰੂ ਸਾਹਿਬਾਨ ਨੇ ਇੰਨਾਂ ਮਾਣ ਸਤਿਕਾਰ ਦਿਤਾ, ਉਹ ਹੀ ਉਸ ਕਿਸਮ ਦੇ ਡੇਰੇ ਪ੍ਰਫੁਲਤ ਕਰਨ ਵਿੱਚ ਮੋਹਰੀ ਹਨ ਜਿਹੜੇ ਗੁਰੂ ਸਾਹਿਬ ਜੀ ਦੇ ਸ਼ਰੀਕ ਬਣੇ ਹੋਏ ਹਨ ਤੇ ਅੱਜ ਵੀ ਇਸਤਰੀ ਜਾਤੀ ਨੂੰ ਅਪਵਿਤਰ ਤੇ ਨੀਚ ਸਮਝਦੇ ਹਨ। ਕੋਈ ਵੀ ਡੇਰਾ ਭਾਵੇਂ ਕਿਸੇ ਵੀ ਧਰਮ ਦਾ ਹੋਵੇ ਜੇ ਉਸ ਵਿੱਚ ੧੦੦੦ ਦਾ ਇਕੱਠ ਹੈ ਤਾਂ ਉਸ ਵਿੱਚੋਂ ੭੦੦ ਔਰਤਾਂ ਹਨ ਤੇ ਮਰਦ ਕੇਵਲ ੩੦੦ ਹਨ।


(09/06/11)
ਸਰਵਜੀਤ ਸਿੰਘ

ਸ: ਅਮਰਜੀਤ ਸਿੰਘ ਚੰਦੀ ਜੀ,
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਜੀ ਫਤਹਿ॥
ਆਪ ਜੀ ਆਪਣੇ ਪੱਤਰ/ਲੇਖ ‘ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ’ `ਚ ਲਿਖਦੇ ਹੋ, “ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਵੀ ਕਹਿੰਦੇ ਹੋਣ, ਉਸ ਦੇ ਸਤਿਕਾਰ ਦੀ ਗੱਲ ਵੀ, ਜ਼ੋਰ-ਸ਼ੋਰ ਨਾਲ ਕਰਦੇ ਹੋਣ, ਦੂਸਰੇ ਪਾਸੇ ਓਸੇ ਗੁਰੂ ਗ੍ਰੰਥ ਸਾਹਿਬ ਨੂੰ ਜਾਅਲੀ, ਨਕਲੀ, ਗਲਤੀਆਂ ਨਾਲ ਭਰਪੂਰ ਸਾਬਤ ਕਰਨ ਵਿੱਚ ਵੀ ਕੋਈ ਕਸਰ ਨਾ ਛੱਡਦੇ ਹੋਣ। ਜਿਸ ਦੇ ਆਧਾਰ ਤੇ ਸਿੱਖਾਂ ਵਿੱਚ ਗੁਰੂ ਗ੍ਰੰਥ ਸਾਹਿਬ ਬਾਰੇ ਸ਼ੰਕੇ ਖੜੇ ਕਰ ਕੇ, ਉਨ੍ਹਾਂ ਦਾ ਭਰੋਸਾ, ਗੁਰੂ ਗ੍ਰੰਥ ਸਾਹਿਬ ਤੋਂ ਥਿੜਕਾਉਣ ਦੇ ਭਾਗੀ ਬਣਦੇ ਹੋਣ, ਕੀ ਇਨ੍ਹਾਂ ਦਾ ਇਹ ਸਾਰਾ ਕੰਮ ਪੰਥ ਭਲਾਈ ਲਈ ਹੋ ਸਕਦਾ ਹੈ?”। ਇਸ ਸਬੰਧੀ ਬੇਨਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਵਿਚ ਰਾਗਮਾਲਾ ਵੀ ਦਰਜ ਹੈ। ਕੀ ਰਾਗਮਾਲਾ ਤੇ ਕਿੰਤੂ ਪ੍ਰੰਤੂ ਕਰਨ ਵਾਲਿਆ ਤੇ ਵੀ, ਆਪ ਦੀਆਂ ਲਿਖੀਆਂ ਹੋਈਆਂ ਉਪ੍ਰੋਤਕ ਪੰਗਤੀਆਂ ਲਾਗੂ ਹੁੰਦੀਆਂ ਹਨ ਜਾਂ ਨਹੀ?
ਨਿਮਰਤਾ ਸਹਿਤ ਬੇਨਤੀ ਹੈ ਕਿ ਸੰਖੇਪ ਅਤੇ ਸਪੱਸ਼ਟ ਜਾਣਕਾਰੀ ਦੇਣ ਦੀ ਕ੍ਰਿਪਾਲਤਾ ਕਰਨੀ ਜੀ।
ਧੰਨਵਾਦ ਸਹਿਤ
ਸਰਵਜੀਤ ਸਿੰਘ


(09/06/11)
ਇਕਵਾਕ ਸਿੰਘ ਪੱਟੀ

ਫ਼ੇਸਬੁਕ ਤੇ ਸੰਤਾਂ ਦੇ ਗਰੁੱਪ ਨੂੰ ਮਿਲ ਰਿਹੈ ਭਰਵਾਂ ਹੁੰਗਾਰਾ
ਅੰਮ੍ਰਿਤਸਰ
ਪੰਜਾਬ ਵਿੱਚ ਸਿੱਖਾਂ ਅਤੇ ਪੰਜਾਬ ਵਾਸੀਆਂ ਨੂੰ ਅੰਧਵਿਸ਼ਵਾਸਾਂ ਵਿੱਚ ਉਲਝਾ ਕੇ ਮੋਟੀਆਂ ਕਮਾਈਆਂ ਕਰਨ ਵਾਲੇ ਵਿਹਲੜ ਸਾਧਾਂ ਦੀ ਕਮੀ ਨਹੀਂ ਰਹੀ। ਜਿਸ ਕਰਕੇ ਇਹਨਾਂ ਨੇ ਆਪੋ-ਆਪਣੀ ਪ੍ਰਸਿੱਧੀ, ਆਪਣੀ ਸੰਤਤਾਈ, ਆਪਣੇ ਡੇਰੇ ਦੀ ਪ੍ਰਸਿੱਧੀ ਕਰਨ ਹਿੱਤ ਗੁਰੂ ਗ੍ਰੰਥ ਸਾਹਿਬ ਜੀ ਆਸਰਾ ਲੈਂਦਿਆਂ ਆਪਣੇ ਡੇਰੇ ਵਿੱਚ ਗੁਰੂ ਸਾਹਿਬ ਦੇ ਸਰੂਪ ਪ੍ਰਕਾਸ਼ਿਤ ਕੀਤੇ। ਤਾਂ ਕਿ ਭੋਲੀ ਭਾਲੀ ਸੰਗਤ ਅਤੇ ਪਿੰਡਾਂ ਦੇ ਘੱਟ ਪੜ੍ਹੇ ਵਸਨੀਕਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਰੋਟੀ ਪਾਣੀ ਚੱਲਦਾ ਰਹੇ ਸਗੋਂ ਵਧੀਆ ਮਹਿੰਗੀਆਂ ਗੱਡੀਆਂ ਦੇ ਝੂਟਿਆਂ ਸਮੇਤ ਅਲੀਸ਼ਾਨ ਡੇਰਿਆਂ ਦਾ ਆਨੰਦ ਮਾਣਦੇ ਰਹਿਣ। ਇਸ ਡੇਰਾਵਾਦ ਕਾਰਣ ਹੀ ਅੱਜ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਇਹਨਾਂ ਦੇ ਮਿੱਥਿਹਾਸ ਦੇ ਥੱਲੇ ਗਵਾੳਚਣ ਲੱਗ ਪਿਆ ਹੈ। ਅਤੇ ਲੋਕ ਗੁਰੂ ਗ੍ਰੰਥ ਸਾਹਿਬ ਤੋਂ ਵੱਧ ਇਹਨਾਂ ਅਖੌਤੀ ਦੇਹਧਾਰੀਆਂ ਦੇ ਬਚਨਾਂ ਨੂੰ ਜਿਆਦਾ ਮਾਨਤਾ ਦੇਣ ਲੱਗ ਪਏ ਹਨ।
ਇਸ ਅਖੌਤੀ ਡੇਰਾਵਾਦ ਦਾ ਵਿਰੋਧ ਹਮੇਸ਼ਾਂ ਹੀ ਗੁਰੂ ਨਾਨਕ ਨਾਮ ਲੇਵਾ ਸੰਗਤ ਵੱਲੋਂ ਕੀਤਾ ਜਾਂਦਾ ਰਿਹਾ ਹੈ ਅਤੇ ਰਹੇਗਾ ਤਾਂ ਕਿ ਗੁਰਬਾਣੀ ਦੇ ਆਕਮਗਿਰੀ ਸਿਧਾਤਾਂ ਨੂੰ ਇਹਨਾਂ ਬਨਾਰਸ ਕੇ ਠੱਗਾਂ ਤੋਂ ਬਚਾਇਆ ਜਾ ਸਕੇ। ਇਸ ਤਹਿਤ ਹੀ ਫੇਸਬੁੱਕ ਨਾਮੀ ਸੋਸ਼ਲ ਵੈੱਬਸਾਈਟ ਰਾਹੀਂ ਕੁੱਝ ਜਾਗਰੂਕ ਧਿਰਾਂ ਵੱਲੋਂ ‘ਸੰਤਾਂ ਦੇ ਕੌਤਕ’ ਨਾਮੀ ਗਰੁੱਪ ਬਣਾਇਆ ਗਿਆ, ਜਿਸ ਵਿੱਚ ਇਹਨਾਂ ਅਖੌਤੀ ਵਿਹਲੜ ਮਹਾਂਪੁਰਸ਼ਾਂ ਦੇ ਅਸਲੀ ਚਿਹਰੇ ਲੋਕਾਂ ਦੀ ਕਚਹਿਰੀ ਵਿੱਚ ਬੇ-ਨਕਾਬ ਕੀਤੇ ਜਾਣ ਲੱਗੇ, ਇਹਨਾਂ ਦੀਆਂ ਮਾੜੀਆਂ ਕਰਤੂਤਾਂ ਅਤੇ ਪਰਦੇ ਪਿਛਲਾ ਸੱਚ ਲੋਕ ਕਚਹਿਰੀ ਵਿੱਚ ਪੇਸ਼ ਕੀਤਾ ਗਿਆ। ਖੁਸ਼ੀ ਦੀ ਗੱਲ ਹੈ ਕਿ ਕੁੱਝ ਕੁ ਦਿਨਾਂ ਵਿੱਚ ਹੀ ਇਸ ਗਰੁੱਪ ਨਾਲ ਸਹਿਮਤੀ ਪ੍ਰਗਟ ਕਰਨ ਵਾਲਿਆਂ ਦੀ ਗਿਣਤੀ ਹੁਣ ਤੱਕ 12, 000 ਤੋਂ ਵੀ ਉੱਪਰ ਟੱਪ ਚੁੱਕੀ ਹੈ, ਜਿਸਦੇ ਆਉਣ ਵਾਲੇ ਦਿਨਾਂ ਵਿੱਚ ਇਸ ਤੋਂ ਵੀ ਦੁਗੁੱਣੀ ਹੋਣ ਦੀ ਸੰਭਵਾਨਾ ਹੈ। ਇਸ ਗਰੁੱਪ ਵੱਲੋਂ ਸਾਧਾਂ ਦੇ ਚੇਲਿਆਂ ਨੂੰ ਵੀ ਤਰਕ ਅਤੇ ਦਲੀਲ ਨਾਲ ਸੱਬ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਉਹ ਮੁੱਖਧਾਰਾ ਨਾਲ ਜੁੜ ਸਕਣ। ਇਸ ਕਾਮਯਾਬੀ ਲਈ ਦਾਸ ਆਪਣੇ ਵੱਲੋਂ ਪ੍ਰਮਾਤਮਾ ਅੱਗੇ ਇਸ ਗਰੁੱਪ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਹੋਇਆ ਇਹੀ ਕਾਮਨਾ ਕਰਦਾ ਹੈ ਕਿ ਇਸ ਗਰੁੱਪ ਲਈ ਲੋਕ ਸੱਚਾਈ ਨੂੰ ਸਮਝਣ ਅਤੇ ਪਹਿਚਾਨਣ ਤਾਂ ਕਿ ਪੰਜਾਬ ਨੂੰ ਡੇਰਾਵਾਦ, ਬਾਬਾਵਾਦ, ਸੰਤਵਾਦ ਤੋਂ ਨਿਜਾਤ ਮਿਲ ਸਕੇ ਤੇ ਪੰਜਾਬੀ ਲੋਕ ਆਪਣੀ ਕਿਰਤ ਕਮਾਈ ਦਾ ਵੱਡਾ ਹਿੱਸਾ ਜੋ ਇਹਨਾਂ ਦੇ ਡੇਰਿਆਂ ਤੇ ਬਰਬਾਦ ਕਰਦੇ ਹਨ ਉਹ ਇਸਨੂੰ ਕੌਮੀ ਹਿੱਤਾਂ ਅਤੇ ਪੰਜਾਬ ਦੀ ਤੱਰਕੀ ਲਈ ਵਰਤ ਸਕਣ। ਆਮੀਨ
-ਇਕਵਾਕ ਸਿੰਘ ਪੱਟੀ


(09/06/11)
ਕਿਰਪਾਲ ਸਿੰਘ ਬਠਿੰਡਾ

ਡੇਰੇਦਾਰ ਸੁਪਨਿਆਂ ਦੇ ਸੰਸਾਰ ਵਿੱਚ ਰਹਿੰਦੇ ਹਨ: ਪ੍ਰੋ. ਸਭਰਾ

*ਸਿੱਖ ਇਹ ਵੀ ਭੁੱਲ ਜਾਂਦੇ ਹਨ ਕਿ ਜਿਸ ਸ਼ੇਖ਼ ਫੱਤੇ ਦੀ ਕਬਰ ਨੂੰ ਉਹ ਪੂਜ ਰਹੇ ਹਨ ਉਸ ਦੇ ਚੇਲਿਆਂ ਦਾ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਵਿੱਚ ਵੱਡਾ ਹੱਥ ਸੀ।
*ਲੋਕਾਂ ਦੀ ਬੁਰੀ ਨਜ਼ਰ ਤੋਂ ਬਚਣ ਵਾਲਿਆ! ਆਪਣੀ ਨਜ਼ਰ ਨੂੰ ਸਮਝ ਕਿ ਕਦੀ ਇਹ ਤਾਂ ਕਿਸੇ ਵੱਲ ਬੁਰੀ ਨਜ਼ਰ ਨਾਲ ਤਾਂ ਵੇਖ ਰਹੀ

ਬਠਿੰਡਾ, ੯ ਜੂਨ (ਕਿਰਪਾਲ ਸਿੰਘ): ਡੇਰੇਦਾਰ ਸੁਪਨਿਆਂ ਦੇ ਸੰਸਾਰ ਵਿੱਚ ਰਹਿੰਦੇ ਹਨ ਇਸੇ ਕਾਰਣ ਕਿਸੇ ਦਾ ਵੀ ਪਿਛੋਕੜ ਵੇਖ ਲਵੋ ਇਨ੍ਹਾਂ ਦੇ ਮੁਖੀਆਂ ਨੂੰ ਕਿਸੇ ਨਾ ਕਿਸੇ ਸੁਪਨੇ `ਚ ਰੱਬ ਦੇ ਝੂਠੇ ਦਰਸ਼ਨ ਹੋਣ ਦਾ ਝੂਠਾ ਪਰਚਾਰ ਕੀਤਾ ਗਿਆ ਹੁੰਦਾ ਹੈ। ਇਹ ਸ਼ਬਦ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਤੋਂ ਲੜੀਵਾਰ ਚੱਲ ਰਹੀ ਕਥਾ ਦੌਰਾਨ ਕਥਾ ਕਰਦਿਆਂ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਪ੍ਰੋ. ਹਰਜਿੰਦਰ ਸਿੰਘ ਸਭਰਾ ਨੇ ਅੱਜ ਸਵੇਰੇ ਕਹੇ ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀ ਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ। ਸ਼ੇਖ ਫੱਤੇ ਦੀ ਕਬਰ ਦਾ ਪਿਛੋਕੜ ਦਸਦਿਆਂ ਉਨ੍ਹਾਂ ਕਿਹਾ ਇਨ੍ਹਾਂ ਦੇ ਮੁਖੀ ਸਈਅਦ ਅਹਿਮਦ ਖਾਂ ਦਾ ਜਨਮ ੧੨੪੨ ਵਿੱਚ ਮੁਲਤਾਨ ਦੇ ਲਾਗੇ ਹੋਇਆ ਤੇ ਉਹ ੧੨੯੧ ਵਿੱਚ ਮਰ ਗਿਆ। ਇਸ ਬਾਰੇ ਇਹ ਪ੍ਰਚਾਰ ਕੀਤਾ ਗਿਆ ਕਿ ਉਸ ਨੂੰ ਬਚਪਨ ਵਿੱਚ ਖ਼ੁਦਾ ਨੇ ਦਰਸ਼ਨ ਦਿੱਤੇ ਸਨ। ਉਸ ਨੇ ਸਖੀ ਸਰਵਰੀਆਂ ਦੀ ਗੱਦੀ ਚਲਾਈ, ਜਿਹੜੇ ਕਬਰਾਂ ਦੀ ਪੂਜਾ ਕਰਦੇ ਸਨ ਤੇ ਵੀਵਾਰ ਨੂੰ ਪੀਰ ਦਾ ਰੋਟ ਪਕਾਉਂਦੇ ਸਨ। ਇਹ ਹਿੰਦੂਆਂ ਨੂੰ ਸਹਿਜੇ ਸਹਿਜੇ ਮੁਸਲਮਾਨ ਬਣਾ ਰਹੇ ਸਨ। ਉਂਝ ਇਨ੍ਹਾਂ ਨੂੰ ਅਸਲੀ ਮੁਸਲਮਾਨ ਵੀ ਨਫ਼ਰਤ ਕਰਦੇ ਸਨ ਕਿਉਂਕਿ ਕਬਰਾਂ ਦੀ ਪੂਜਾ ਮੁਸਲਮਾਨ ਧਰਮ ਵਿੱਚ ਵੀ ਪ੍ਰਵਾਨਤ ਨਹੀਂ ਹੈ। ਉਹ ਕੁੱਝ ਸਮਾਂ ਨਗਾਹੇ, ਧੌਕੜੀਆਂ ਅਤੇ ਤਰਨ ਤਾਰਨ ਦੇ ਲਾਗੇ ਪਿੰਡ ਪੱਖੋ ਕੇ ਵਿਖੇ ਰਿਹਾ ਜਿਸ ਕਾਰਣ ਇਨ੍ਹਾਂ ਥਾਵਾਂ `ਤੇ ਤਿੰਨ ਗੱਦੀਆਂ ਚੱਲ ਰਹੀਆਂ ਹਨ। ਇਸ ਨੂੰ ਸਖੀਸਰਵਰੀਆ ਤੋਂ ਇਲਾਵਾ ਨਗਾਹੀਏ, ਧੌਕੜੀਏ ਤੇ ਲੱਖ ਦਾਤਾ ਪੀਰ ਵੀ ਕਿਹਾ ਜਾਂਦਾ ਹੈ। ਪੱਖੋ ਕੇ ਪਿੰਡ ਇਨ੍ਹਾਂ ਦੀ ਗੱਦੀ ਵਿੱਚੋਂ ਕਿਸੇ ਸ਼ੇਖ਼ ਫੱਤੇ ਦੀ ਕਬਰ ਹੈ ਤੇ ਇਨ੍ਹਾਂ ਦਾ ਮੁੱਖ ਕੇਂਦਰ ਹੈ। ਭਾਈ ਮੰਝ, ਚੌਧਰੀ ਲੰਗਾਹ ਅਤੇ ਭਾਈ ਬਹਿਲੋ ਇਨ੍ਹਾਂ ਦੇ ਮੁਖ ਏਜੰਟਾਂ ਵਿੱਚੋਂ ਸਨ ਜਿਨ੍ਹਾਂ ਸਦਕਾ ਮਾਝੇ ਦੇ ਖੇਤਰ ਵਿੱਚ ਇਨ੍ਹਾਂ ਦੇ ਪ੍ਰਚਾਰ ਰਾਹੀਂ ਲੋਕ ਧੜਾਧੜ ਸਖੀਸਰਵਰੀਏ ਬਣ ਰਹੇ ਸਨ। ਇਨ੍ਹਾਂ ਦੇ ਪ੍ਰਚਾਰ ਨੂੰ ਠੱਲ੍ਹ ਪਾਉਣ ਲਈ ਹੀ ਗੁਰੂ ਅਰਜਨ ਸਾਹਿਬ ਜੀ ਨੇ ਤਰਨ ਤਾਰਨ ਵਸਾਇਆ ਤੇ ਇੱਥੇ ਸਿੱਖੀ ਦਾ ਪ੍ਰਚਾਰ ਕੇਂਦਰ ਸਥਾਪਤ ਕੀਤਾ, ਜਿਸ ਦਾ ਅਸਰ ਇਹ ਹੋਇਆ ਕਿ ਇਨ੍ਹਾਂ ਦੇ ਮੁੱਖ ਏਜੰਟ ਭਾਈ ਮੰਝ, ਚੌਧਰੀ ਲੰਗਾਹ ਅਤੇ ਭਾਈ ਬਹਿਲੋ ਸਿੱਖੀ ਤੋਂ ਪ੍ਰਭਾਵਤ ਹੋ ਕੇ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਆਏ ਤੇ ਉਨ੍ਹਾਂ ਸਿੱਖੀ ਧਾਰਣ ਕਰ ਲਈ। ਗੁਰੂ ਸਾਹਿਬ ਜੀ ਨੇ ਇਨ੍ਹਾਂ ਨੂੰ ਸਿੱਖੀ ਦੇ ਪ੍ਰਚਾਰਕ ਥਾਪ ਦਿੱਤਾ। ਇਸ ਨਾਲ ਮਾਝੇ ਵਿੱਚੋਂ ਸਖੀਸਰਵਰੀਆਂ ਦਾ ਗੜ੍ਹ ਟੁੱਟ ਗਿਆ ਤੇ ਲੋਕ ਧੜਾਧੜ ਸਿੱਖ ਸਜਣੇ ਸ਼ੁਰੂ ਹੋ ਗਏ। ਜਿਸ ਸਦਕਾ ਸਖੀਸਰਵਰੀਏ ਗੁਰੂ ਸਾਹਿਬ ਜੀ ਨਾਲ ਈਰਖਾ ਕਰਨ ਲਗ ਪਏ। ਇਸੇ ਈਰਖਾ ਕਾਰਣ ਇਨ੍ਹਾਂ ਨੇ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਵਿੱਚ ਆਪਣਾ ਕਾਫੀ ਯੋਗਦਾਨ ਪਾਇਆ। ਬਾਅਦ ਵਿੱਚ ਜਦੋਂ ਸਖੀਸਰਵਰੀਆਂ ਨੇ ਮਹਿਸੂਸ ਕੀਤਾ ਕਿ ਗੁਰੂ ਸਾਹਿਬ ਦੀ ਵਿਰੋਧਤਾ ਉਨ੍ਹਾਂ ਨੂੰ ਰਾਸ ਨਹੀਂ ਆ ਰਹੀ ਤੇ ਲੋਕ ਧੜਾਧੜ ਸਿੱਖ ਸਜ ਕੇ ਉਨ੍ਹਾਂ ਦੇ ਪ੍ਰਭਾਵ ਹੇਠੋਂ ਨਿਕਲ ਰਹੇ ਹਨ ਤਾਂ ਉਨ੍ਹਾਂ ਇਹ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਕਿ ਸ਼ੇਖ਼ ਫੱਤਾ ਗੁਰੂ ਅਰਜਨ ਸਾਹਿਬ ਜੀ ਦਾ ਸੇਵਕ ਸੀ ਤੇ ਉਨ੍ਹਾਂ ਦੀਆਂ ਮੱਝਾਂ ਚਾਰਦਾ ਹੁੰਦਾ ਸੀ। ਗੁਰੂ ਸਾਹਿਬ ਜੀ ਨੇ ਸ਼ੇਖ਼ ਫੱਤੇ ਨੂੰ ਵਰ ਦਿੱਤਾ ਸੀ ਕਿ ਜਿਹੜਾ ਉਸ ਦੀ ਮੰਨਤ ਕਰੇਗਾ ਉਸ ਦੇ ਘਰ ਦੁੱਧ ਦੀ ਤੋਟ ਨਹੀਂ ਆਵੇਗੀ। ਪ੍ਰੋ ਹਰਜਿੰਦਰ ਸਿੰਘ ਸਭਰਾ ਨੇ ਕਿਹਾ ਕਿ ਇਹ ਬਿਲਕੁਲ ਝੂਠ ਹੈ ਕਿਉਂਕਿ ਪਿੰਡ ਪੱਖੋ ਕੇ ਵਿਖੇ ਸ਼ੇਖ਼ ਫੱਤੇ ਦੀ ਕਬਰ ਗੁਰੂ ਅਰਜਨ ਸਾਹਿਬ ਜੀ ਦੇ ਜਨਮ ਤੋਂ ਵੀ ਬਹੁਤ ਸਮਾਂ ਪਹਿਲਾਂ ਦੀ ਹੈ। ਪਰ ਦੁੱਖ ਦੀ ਗੱਲ ਇਹ ਹੈ ਕਿ ਸਿੱਖ ਨਾ ਇਤਿਹਾਸ ਪੜ੍ਹਦੇ ਹਨ, ਨਾ ਗੁਰਬਾਣੀ ਸਮਝਦੇ ਹਨ ਸਗੋਂ ਸਾਜਿਸ਼ ਅਧੀਨ ਘੜੀਆਂ ਗਈਆਂ ਤੇ ਸੁਣੀਆਂ ਸੁਣਾਈਆਂ ਸਾਖੀਆਂ ਨੂੰ ਸੱਚ ਮੰਨ ਲੈਂਦੇ ਹਨ। ਸ਼ੇਖ਼ ਫੱਤੇ ਦੀ ਕਬਰ `ਤੇ ਖੀਰ ਚੜ੍ਹਾਉਣ ਵਾਲਿਆਂ ਵਿੱਚ ਅੱਜ ਨਾ ਹਿੰਦੂ ਹਨ, ਨਾ ਮੁਸਲਮਾਨ ਸਗੋਂ ਸਾਰੇ ਦੇ ਸਾਰੇ ਸਿੱਖ ਹੀ ਹਨ। ਉਹ ਇਹ ਵੀ ਭੁੱਲ ਜਾਂਦੇ ਹਨ ਕਿ ਜਿਸ ਸ਼ੇਖ਼ ਫੱਤੇ ਦੀ ਕਬਰ ਨੂੰ ਉਹ ਪੂਜ ਰਹੇ ਹਨ ਉਸ ਦੇ ਚੇਲਿਆਂ ਦਾ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਵਿੱਚ ਵੱਡਾ ਹੱਥ ਸੀ।
ਪ੍ਰੋ: ਸੱਭਰਾ ਨੇ ਕਿਹਾ ਕਿ ਸਿੱਖ ਡੇਰੇਦਾਰਾਂ ਵੱਲ ਵੀ ਜੇ ਝਾਤ ਮਾਰੀਏ ਤਾਂ ਉਨ੍ਹਾਂ ਦਾ ਪਿਛੋਕੜ ਵੀ ਇਹ ਹੀ ਹੈ ਕਿ ਉਨ੍ਹਾਂ ਦੇ ਮੁਖੀ ਬਾਬੇ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਗੁਰੂ ਸਾਹਿਬ ਜੀ ਨੇ ਸੁਪਨੇ ਵਿੱਚ ਦਰਸ਼ਨ ਦਿੱਤੇ ਤੇ ਵਰ ਦਿੱਤੇ ਜਾਂਦੇ ਦੱਸੇ ਹਨ। ਇਹ ਡੇਰੇਦਾਰ ਗੁਰਬਾਣੀ ਦਾ ਪ੍ਰਚਾਰ ਕਰਨ ਦੀ ਥਾਂ ਸੁਪਨਿਆਂ ਦੀਆਂ ਸਾਖੀਆਂ ਨਾਲ ਜੋੜ ਕੇ ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚ ਪਾ ਰਹੇ ਹਨ। ਡੇਰੇਦਾਰ ਭਾਵੇਂ ਕਿਸੇ ਵੀ ਧਰਮ ਦਾ ਹੋਵੇ ਉਸ ਦਾ ਮੁਖ ਟੀਚਾ ਲੋਕਾਂ ਨੂੰ ਵਹਿਮਾਂ ਭਰਮਾ ਵਿੱਚ ਪਾ ਕੇ ਉਸ ਦੇ ਉਪਾਅ ਦੱਸ ਕੇ ਲੋਕਾਂ ਦੀ ਕਮਾਈ ਹੜੱਪ ਕੇ ਆਪ ਐਸ਼ ਕਰਨੀ ਹੁੰਦੀ ਹੈ। ਮਾੜੀ ਨਜ਼ਰ ਦੇ ਉਪਾਅ ਅਤੇ ਧਨ ਦੇ ਵਾਧੇ ਤੇ ਸੁਖਾਂ ਦੀ ਪ੍ਰਾਪਤੀ ਲਈ ਕੋਈ ਪਾਠਾਂ ਦੀ ਗਿਣਤੀ ਵਿੱਚ ਪਾ ਰਿਹਾ ਹੈ ਕੋਈ ਧਾਗੇ ਤਵੀਤ ਕਰ ਕੇ ਦੇ ਰਿਹਾ ਹੈ ਤੇ ਕੋਈ ਸੁਰੱਖਿਆ ਕਵਚ ਵੇਚ ਰਿਹਾ। ਪ੍ਰੋ: ਸਭਰਾ ਨੇ ਕਿਹਾ ਗੁਰਬਾਣੀ ਵਿੱਚ ਕਬਰਾਂ ਮੜੀਆਂ ਮਸਾਣੀਆਂ ਦੀ ਪੂਜਾ ਅਤੇ ਧਾਗੇ ਤਵੀਤਾਂ ਦੀ ਕੋਈ ਮਹਾਨਤਾ ਨਹੀਂ ਹੈ ਤੇ ਸੁੱਖ ਪ੍ਰਾਪਤ ਕਰਨ ਦਾ ਇੱਕੋ ਇੱਕ ਸਾਧਨ ਹੈ ਗੁਰੂ ਦੀ ਮੱਤ ਲੈ ਕੇ ਚੰਗੇ ਗੁਣ ਧਾਰਨ ਕਰਨੇ। ਉਨ੍ਹਾਂ ਵਹਿਮਾਂ ਭਰਮਾਂ ਵਿੱਚ ਗ੍ਰਸਤ ਲੋਕਾਂ ਨੂੰ ਕਿਹਾ, ਲੋਕਾਂ ਦੀ ਬੁਰੀ ਨਜ਼ਰ ਤੋਂ ਬਚਣ ਵਾਲਿਆ! ਆਪਣੀ ਨਜ਼ਰ ਨੂੰ ਸਮਝ! ਕਿ ਕਦੀ ਇਹ ਤਾਂ ਕਿਸੇ ਵੱਲ ਬੁਰੀ ਨਜ਼ਰ ਨਾਲ ਤਾਂ ਨਹੀਂ ਵੇਖ ਰਹੀ, ਕਿਸੇ ਦਾ ਧਨ ਵੇਖ ਕੇ ਲਾਲਚ ਪੈਦਾ ਤਾਂ ਨਹੀਂ ਹੁੰਦਾ, ਕਿਸੇ ਦਾ ਤਨ ਵੇਖ ਕੇ ਕਾਮ ਭਾਰੂ ਤਾ ਨਹੀਂ ਹੁੰਦਾ। ਉਨ੍ਹਾਂ ਕਿਹਾ ਇਹੀ ਬੁਰੀ ਨਜ਼ਰ ਹੈ ਜਿਸ ਤੋਂ ਬਚਣ ਦਾ ਉਪਾਅ ਧਾਗੇ ਤਬੀਤ ਤੇ ਸੁਰੱਖਿਆ ਕਵਚ ਨਹੀਂ ਬਲਕਿ ਗੁਰੂ ਦੀ ਮਤ ਧਾਰਣ ਕਰਕੇ ਆਪਣੀਆਂ ਗਿਆਨ ਇੰਦਰੀਆਂ ਤੋਂ ਗੁਰੂ ਅਨੁਸਾਰੀ ਕੰਮ ਲੈਣਾ ਹੈ।


(08/06/11)
ਅਮਰਜੀਤ ਸਿੰਘ ਚੰਦੀ

ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ
ਇਸ ਕਹਾਵਤ ਵਿਚ, ਹਾਲਾਂਕਿ ਜ਼ਿਕਰ ਤਾਂ ਸੋਨੇ ਦਾ ਹੈ, ਪਰ ਭਾਵ ਅਰਥ ਵਿੱਚ ਇਹ ਮਹਿੰਗੀ, ਦੁਰਲੱਭ, ਬਹੁ-ਉਪਯੋਗੀ ਚੀਜ਼ ਲਈ ਹੈ। ਸੋਨਾ, ਦੁਨੀਆ ਵਿਚਲੀਆਂ ਮਹਿੰਗੀਆਂ ਧਾਤਾਂ ਵਿਚੋਂ ਸਭ ਤੋਂ ਉਪਰ ਹੈ। ਜੋ ਚੀਜ਼ ਜਿੰਨੀ ਦੁਰਲੱਭ ਹੋਵੇਗੀ, ਓਨੀ ਹੀ ਮਹਿੰਗੀ ਹੋਵੇਗੀ, ਉਸ ਦੀ ਕੀਮਤ ਓਨੀ ਹੀ ਜ਼ਿਆਦਾ ਹੋਵੇਗੀ। ਇਸ ਹਿਸਾਬ ਇਸ ਨੂੰ ਦੁਰਲੱਭ ਵਸਤੂ ਵਜੋਂ ਵੀ ਲਿਆ ਜਾ ਸਕਦਾ ਹੈ। ਸੋਨਾ, ਦਵਾਈ ਦੇ ਤੌਰ ਤੇ ਵੀ ਇੰਸਾਨ ਦੇ ਸਰੀਰ ਲਈ ਬਹੁਤ ਉਪਯੋਗੀ ਹੈ, ਇਸ ਲਈ ਇਸ ਨੂੰ ਬਹੁ ਉਪਯੋਗੀ ਵੀ ਕਿਹਾ ਜਾ ਸਕਦਾ ਹੈ। ਇਸ ਕਹਾਵਤ ਵਿੱਚ ਜੋ ਮੁੱਖ ਗੱਲ ਸਮਝਣ ਵਾਲੀ ਹੈ, ਉਹ ਇਹ ਹੈ ਕਿ, ਜੇ ਸੋਨੇ ਵਰਗੀ ਵਸਤੂ, ਜੋ ਬੰਦੇ ਦੀਆਂ ਆਰਥਿਕ ਲੋੜਾਂ ਵੀ ਪੂਰੀਆਂ ਕਰ ਸਕਦੀ ਹੋਵੇ, ਸਰੀਰਕ ਘਾਟਾਂ ਵੀ ਪੂਰੀਆਂ ਕਰ ਸਕਦੀ ਹੋਵੇ, ਜੇ ਅਜਿਹੀ ਚੀਜ਼ ਹੀ, ਬੰਦੇ ਨੂੰ ਰੱਬ ਨਾਲੋਂ ਤੋੜ ਕੇ, ਮਾਇਆ ਦਾ ਗੁਲਾਮ ਬਨਾਉਣ ਦਾ ਕਾਰਨ ਬਣੇ, ਤਾਂ ਅਜਿਹਾ ਸੋਨਾ ਵੀ ਭੱਠ ਵਿੱਚ ਸੁੱਟਣ ਲਾਇਕ ਹੁੰਦਾ ਹੈ, ਯਾਨੀ ਤਿਆਗਣ ਲਾਇਕ ਚੀਜ਼ ਬਣ ਜਾਂਦੀ ਹੈ। ਆਉ ਇਸ ਕਹਾਵਤ ਨੂੰ ਸਮਾਜ ਤੇ ਢੁਕਾਅ ਕੇ ਵੇਖੀਏ। ਸਮਾਜ ਦੇ ਭਲੇ ਲਈ, ਸੰਸਥਾਵਾਂ ਬਣਾਈਆਂ ਜਾਂਦੀਆਂ ਹਨ, ਉਨ੍ਹਾਂ ਸੰਸਥਾਵਾਂ ਵਿੱਚ ਵਿਦਵਾਨ ਲੋਕ, ਸੋਨੇ ਸਮਾਨ ਬਹੁ-ਉਪਯੋਗੀ ਹੁੰਦੇ ਹਨ। ਉਨ੍ਹਾਂ ਦਾ ਕੰਮ ਹੁੰਦਾ ਹੈ, ਉਸ ਸੰਸਥਾ ਨੂੰ ਸਮਾਜ ਦੇ ਭਲੇ ਦੇ ਕਾਰਜ ਕਰਨ ਹਿਤ ਤਤਪਰ ਰੱਖਣ ਲਈ, ਪਹਿਲਾਂ ਆਪ ਇੰਸਾਨੀਅਤ ਦੇ ਅਸੂਲਾਂ ਨੂੰ ਸਮਝਣਾ, ਫਿਰ ਉਨ੍ਹਾਂ ਇੰਸਾਨੀਅਤ ਦੇ ਅਸੂਲਾਂ ਤੋਂ ਸੰਸਥਾ ਦੇ ਆਮ ਮੈਂਬਰਾਂ ਨੂੰ ਜਾਣੂ ਕਰਵਾਉਣਾ ਅਤੇ ਅਜਿਹੇ ਅਸੂਲਾਂ ਨੂੰ ਲਾਗੂ ਕਰਵਾਉਣ ਦਾ ਉਪਰਾਲਾ ਕਰਨਾ। ਵਿਦਵਾਨਾਂ ਦੇ ਅਵੇਸਲੇਪਨ ਕਾਰਨ, ਜਾਂ ਕੁੱਝ ਹੋਰ ਕਾਰਨਾਂ ਕਰ ਕੇ ਸੰਸਥਾਵਾਂ ਕੁਰਾਹੇ ਪੈ ਕੇ ਸਮਾਪਤ ਵੀ ਹੋ ਜਾਂਦੀਆਂ ਹਨ। ਕੁੱਝ ਅਜਿਹਾ ਹਾਲ ਹੀ ਸਿੱਖੀ ਦਾ ਵੀ ਹੈ, ਸਿੱਖੀ ਵਿੱਚ ਵੀ ਵਿਦਵਾਨਾਂ ਨੂੰ ਬਹੁਤ ਸਤਿਕਾਰ ਦਿੱਤਾ ਜਾਂਦਾ ਹੈ, ਵਿਦਵਾਨ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਨੂੰ ਆਪ ਸਮਝ ਕੇ, ਆਮ ਸਿੱਖਾਂ ਨੂੰ ਸਮਝਾਉਣ ਦਾ ਕੰਮ ਕਰਦੇ ਹਨ। ਪੰਥ ਦੀ ਭਲਾਈ ਦੇ ਪ੍ਰੋਗਰਾਮ ਉਲੀਕਦੇ ਹਨ, ਤਰੱਕੀ ਲਈ ਵਿਉਂਤਾਂ ਬਣਾਉਂਦੇ ਹਨ, ਉਨ੍ਹਾਂ ਤੇ ਅਮਲ ਕਰਨ ਲਈ ਪ੍ਰੇਰਦੇ ਹਨ। ਪਰ ਲੀਡਰਾਂ ਦੀ ਅਣਗਹਿਲੀ ਕਾਰਨ, ਹਉਮੈ ਕਾਰਨ, ਮਾਇਆ ਦੀ ਭੁੱਖ ਕਾਰਨ, ਜਾਂ ਹੋਰ ਕਾਰਨਾ ਕਰ ਕੇ, ਦੁਨੀਆ ਵਿੱਚ ਇਹ ਕਹਾਵਤ ਆਮ ਪ੍ਰਚਲਤ ਹੋ ਗਈ ਹੈ ਕਿ “ਸਿੱਖਾਂ ਦੀ ਕੌਮ ਤਾਂ, ਸ਼ੇਰਾਂ ਦੀ ਕੌਮ ਹੈ, ਪਰ ਇਸ ਦੇ ਆਗੂ ਗਧੇ ਹਨ” ਅਜਿਹੇ ਆਗੂਆਂ ਹੱਥ, ਹਕੂਮਤ ਦੀ ਵਾਗ-ਡੋਰ ਹੋਣ ਕਾਰਨ, ਉਨ੍ਹਾਂ ਦੀ ਹਰ ਖੇਤਰ ਵਿੱਚ ਪਕੜ ਹੋ ਗਈ ਹੈ, ਧਾਰਮਕ-ਖੇਤਰ, ਗੁਰਦੁਆਰਾ ਪ੍ਰਬੰਧ ਵੀ ਉਨ੍ਹਾਂ ਦੇ ਪਰਭਾਵ ਤੋਂ ਬਚ ਨਹੀਂ ਸਕਿਆ, ਆਮ ਵਿਦਵਾਨ ਵੀ ਉਨ੍ਹਾਂ ਦੇ ਹੱਥਾਂ ਦੀ ਕਠਪੁਤਲੀ ਬਣ ਚੁੱਕੇ ਹਨ। ਅਜਿਹੀ ਹਾਲਤ ਵਿਚੋਂ ਕੱਢਣ ਦਾ ਕੰਮ ਵੀ ਵਿਦਵਾਨ ਹੀ ਕਰ ਸਕਦੇ ਹਨ, ਪਰ ਜਦ ਸਿੱਖ ਵਿਦਵਾਨ ਆਪ ਹੀ ਗੁਰਬਾਣੀ ਸਿਧਾਂਤਾਂ ਤੋਂ ਥਿੜਕੇ ਹੋਏ ਹੋਣ ਤਾਂ ਉਨ੍ਹਾਂ ਕੋਲੋਂ ਇਹ ਆਸ ਕਰਨੀ ਵੀ, ਅਕਲਮੰਦੀ ਨਹੀਂ ਜਾਪਦੀ। ਜਿਨ੍ਹਾਂ ਵਿਦਵਾਨਾਂ ਨੂੰ ਇਹ ਵੀ ਸਮਝ ਨਾ ਹੋਵੇ ਕਿ ਗੁਰੂ ਸਾਹਿਬ ਵਲੋਂ ਸਥਾਪਤ ਚੀਜ਼ਾਂ ਤੇ ਕਿੰਤੂ ਕਰਨ ਦਾ ਅਧਿਕਾਰ ਸਾਨੂੰ ਨਹੀਂ ਹੈ। ਜਿਸ ਚੀਜ਼ ਨੂ ਸਥਾਪਤ ਕਰਨ ਦੀ ਸਮਰਥਾ ਸਾਡੇ ਵਿੱਚ ਨਹੀਂ ਹੈ, ਉਸ ਤੇ ਕਿੰਤੂ ਕਰਨ ਦਾ ਅਧਿਕਾਰ ਸਾਨੂੰ ਕਿਵੇਂ ਪਰਾਪਤ ਹੋ ਗਿਆ? ਸਾਡਾ ਫਰਜ਼ ਸਿਰਫ ਏਨਾ ਹੈ ਕਿ ਅਸੀਂ ਗੁਰੂ ਸਾਹਿਬ ਵਲੋਂ ਸਥਾਪਤ ਚੀਜ਼ਾਂ, ਸਿਧਾਂਤ ਨੂੰ ਅਸੀਂ ਆਪਣੀ ਪੂਰਨ ਯੋਗਤਾ ਨਾਲ ਸਮਝਣ ਦਾ ਉਪਰਾਲਾ ਕਰੀਏ, ਜੋ ਚੀਜ਼ ਸਾਡੀ ਸਮਝ ਆ ਜਾਵੇ, ਉਸ ਨੂੰ ਆਮ ਸਿੱਖਾਂ ਵਿੱਚ ਪਰਚਾਰਨ ਦਾ ਯਤਨ ਕਰੀਏ। ਜੋ ਚੀਜ਼ ਸਾਡੀ ਸਮਝ ਵਿੱਚ ਨਹੀਂ ਆ ਰਹੀ, ਉਸ ਨੂੰ ਛੱਡ ਦੇਈਏ, ਕਿਉਂਕਿ ਅਸੀਂ ਗੁਰੂ ਸਾਹਿਬਾਂ ਵਾਙ, ਹਰ ਚੀਜ਼ ਸਮਝਣ ਦੇ ਸਮਰੱਥ ਨਹੀਂ ਹਾਂ। ਸਾਨੂੰ ਆਪਣੀ ਹੱਦ ਦਾ ਗਿਆਨ ਹੋਣਾ ਚਾਹੀਦਾ ਹੈ। ਜਿਸ ਚੀਜ਼ ਵਿਚ, ਸਾਡੀ ਕਮ-ਅਕਲੀ ਕਾਰਨ ਵਿਗਾੜ ਆ ਚੁੱਕਾ ਹੋਵੇ ਉਸ ਨੂੰ ਸੁਧਾਰਨ ਦਾ ਯਤਨ ਕਰਨਾ ਸਾਡਾ ਫਰਜ਼ ਹੈ, ਅਸੀਂ ਉਸ ਦੇ ਸੁਧਾਰ ਬਾਰੇ ਸੋਚੀਏ, ਜੋ ਸਮਝ ਆਵੇ ਉਸ ਨੂੰ ਪੰਥ ਸਾਹਵੇਂ ਪੇਸ਼ ਕੀਤਾ ਜਾਵੇ। (ਕੋਈ ਜ਼ਰੂਰੀ ਨਹੀਂ ਕਿ ਹਰ ਕਿਸੇ ਦਾ ਸੋਚਿਆ ਠਕਿ ਹੀ ਹੋਵੇ) ਪਰ ਬਹੁਤੇ ਵਿਦਵਾਨਾਂ ਦੀ ਸਲਾਹ ਵਿਚੋਂ, ਕੋਈ ਨਾ ਕੋਈ ਸਾਰਥਿਕ ਤਰਕੀਬ ਨਿਕਲ ਹੀ ਆਵੇਗੀ। ਵਿਦਵਾਨਾਂ ਦਾ ਟੀਚਾ, ਪੰਥ ਭਲਾਈ ਦਾ ਹੀ ਹੋਣਾ ਚਾਹੀਦਾ ਹੈ। ਪਰ ਜੋ ਵਿਦਵਾਨ, ਪੰਥ ਭਲਾਈ ਦੇ ਟੀਚੇ ਨੂੰ ਭੁੱਲ ਕੇ, ਖਾਲੀ ਆਪਣੀ ਵਿਦਵਤਾ ਦਰਸਾਉਣ ਲਈ ਹੀ ਯਤਨ ਸ਼ੀਲ ਹੋਣ, ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਵੀ ਕਹਿੰਦੇ ਹੋਣ, ਉਸ ਦੇ ਸਤਿਕਾਰ ਦੀ ਗੱਲ ਵੀ, ਜ਼ੋਰ-ਸ਼ੋਰ ਨਾਲ ਕਰਦੇ ਹੋਣ, ਦੂਸਰੇ ਪਾਸੇ ਓਸੇ ਗੁਰੂ ਗ੍ਰੰਥ ਸਾਹਿਬ ਨੂੰ ਜਾਅਲੀ, ਨਕਲੀ, ਗਲਤੀਆਂ ਨਾਲ ਭਰਪੂਰ ਸਾਬਤ ਕਰਨ ਵਿੱਚ ਵੀ ਕੋਈ ਕਸਰ ਨਾ ਛੱਡਦੇ ਹੋਣ। ਜਿਸ ਦੇ ਆਧਾਰ ਤੇ ਸਿੱਖਾਂ ਵਿੱਚ ਗੁਰੂ ਗ੍ਰੰਥ ਸਾਹਿਬ ਬਾਰੇ ਸ਼ੰਕੇ ਖੜੇ ਕਰ ਕੇ, ਉਨ੍ਹਾਂ ਦਾ ਭਰੋਸਾ, ਗੁਰੂ ਗ੍ਰੰਥ ਸਾਹਿਬ ਤੋਂ ਥਿੜਕਾਉਣ ਦੇ ਭਾਗੀ ਬਣਦੇ ਹੋਣ, ਕੀ ਇਨ੍ਹਾਂ ਦਾ ਇਹ ਸਾਰਾ ਕੰਮ ਪੰਥ ਭਲਾਈ ਲਈ ਹੋ ਸਕਦਾ ਹੈ? ਜੋ ਕੰਮ ਪੰਥ ਭਲਾਈ ਵਿੱਚ ਨਾ ਹੋਵੇ, ਕੀ ਅਜਿਹਾ ਕੰਮ ਕਰਨ ਵਾਲੇ ਨੂੰ ਪੰਥਿਕ ਵਿਦਵਾਨ ਕਿਹਾ ਜਾ ਸਕਦਾ ਹੈ? ਵਿਦਵਾਨ ਤਾਂ ਭਾਵੇਂ ਕਿਹਾ ਜਾ ਸਕਦਾ ਹੈ, ਪਰ ਪੰਥਿਕ ਵਿਦਵਾਨ, ਕਿਸੇ ਹਾਲਤ ਵਿੱਚ ਨਹੀਂ ਕਿਹਾ ਜਾ ਸਕਦਾ। ਵਿਦਵਾਨ ਤਾਂ ਸਿੱਖੀ ਦੀ ਬੇੜੀ ਡੋਬਣ ਦੇ ਚਾਹਵਾਨਾਂ ਵਿੱਚ ਵੀ ਬਹੁਤ ਹਨ, ਬਲਕਿ ਬਹੁਤੇ ਤਾਂ, ਬਹੁਤ ਉੱਚ ਦਰਜੇ ਦੇ ਵਿਦਵਾਨ ਹਨ, ਜੋ ਸਿੱਖ ਭੇਸ ਵਿੱਚ ਹੁੰਦਿਆਂ, ਆਪਣੇ-ਆਪ ਨੂੰ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਅਖਵਾਉਂਦਿਆਂ ਵੀ, ਪੰਥ ਦਾ ਭਰੋਸਾ ਗੁਰੂ ਗ੍ਰੰਥ ਸਾਹਿਬ ਤੋਂ ਥਿੜਕਾਉਣ ਦਾ ਕੁਕਰਮ ਕਰਦੇ ਹਨ, ਉਨ੍ਹਾਂ ਬਾਰੇ ਹੀ ਸਿਆਣੇ ਵਿਦਵਾਨਾਂ ਦਾ ਕਥਨ ਹੈ, “ਧਰਮ ਨੂੰ ਸਭ ਤੋਂ ਵੱਧ ਦੁਖੀ ਕਰਦਾ ਹੈ, ਉਸ ਧਰਮ ਦੇ ਵਿਦਵਾਨ ਦਾ ਆਪਣੇ ਸਿਧਾਂਤ ਤੋਂ ਥਿੜਕ ਜਾਣਾ।” ਅਜਿਹੇ ਵਿਦਵਾਨਾਂ ਬਾਰੇ ਹੀ ਗੁਰਬਾਣੀ ਫੁਰਮਾਨ ਹੈ,
ਸਲਾਮੁ ਜਬਾਬੁ ਦੋਵੈ ਕਰੇ ਮੁੰਢਹੁ ਘੁਥਾ ਜਾਇ॥ ਨਾਨਕ ਦੋਵੈ ਕੂੜੀਆ ਥਾਇ ਨ ਕਾਈ ਪਾਇ॥ (੪੭੪) ਹੇ ਨਾਨਕ ਜੋ ਬੰਦਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਕਹਿੰਦਿਆਂ, ਵਿਖਾਵੇ ਦਾ ਸਲਾਮ ਵੀ ਕਰਦਾ ਹੈ, ਮੱਥਾ ਟੇਕਣ ਦਾ ਵਿਖਾਵਾ ਵੀ ਕਰਦਾ ਹੈ, ਪਰ ਉਸ ਦੀ ਸਿਖਿਆ ਮੰਨਣੀ ਤਾਂ ਇੱਕ ਪਾਸੇ, ਉਸ ਦੀ ਹੋਂਦ ਤੇ ਵੀ ਸ਼ੰਕਾ ਕਰਦਾ ਹੈ, ਦੂਜਿਆਂ ਦਾ ਵਿਸ਼ਵਾਸ ਵੀ ਉਸ ਤੋਂ ਥਿੜਕਾਉਣ ਦਾ ਉਪਰਾਲਾ ਕਰਦਾ ਹੈ, ਉਸ ਦੇ ਦੋਵੇਂ ਕੰਮ ਕੂੜ, ਝੂਠ ਤੇ ਅਧਾਰਤ ਹੁੰਦੇ ਹਨ। ਜੇ ਉਹ ਸੱਚੇ ਮਨ ਨਾਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨ ਰਿਹਾ ਹੁੰਦਾ, ਤਾਂ ਉਸ ਤੇ ਸ਼ੰਕਾ ਜਾਂ ਕਿੰਤੂ-ਪ੍ਰੰਤੂ ਨਾ ਕਰਦਾ। ਜੋ ਉਹ ਸੱਚੇ ਮਨ ਨਾਲ ਗੁਰੂ ਗ੍ਰੰਥ ਸਾਹਿਬ ਜੀ ਤੇ ਸ਼ੰਕਾ ਕਰ ਰਿਹਾ ਹੁੰਦਾ, ਕਿੰਤੂ-ਪ੍ਰੰਤੂ ਕਰ ਰਿਹਾ ਹੁੰਦਾ, ਤਾਂ ਉਹ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਹੋਣ ਦਾ. ਉਸ ਨੂੰ ਗੁਰੂ ਮੰਨ ਕੇ ਮੱਥਾ ਟੇਕਣ ਦਾ ਢੋਂਗ ਨਾ ਕਰਦਾ। ਇਸ ਤਰ੍ਹਾਂ ਉਹ ਦੁਵਿਧਾ ਵਿੱਚ ਫਸ ਕੇ, ਮੁੱਢੋਂ ਹੀ ਖੁੰਝਿਆ, ਆਪਣਾ ਜੀਵਨ ਬਰਬਾਦ ਕਰ ਰਿਹਾ ਹੈ। ਉਸ ਨੂੰ ਦੁਵਿਧਾ ਵਸ ਕਿਤੇ ਵੀ ਥਾਂ, ਕਿਤੇ ਵੀ ਕੋਈ ਆਸਰਾ ਮਿਲਣ ਦੀ ਸੰਭਾਵਨਾ ਨਹੀਂ ਹੁੰਦੀ। ਅਜਿਹੀ ਭੱਦੀ ਕਾਰ ਤੋਂ ਰੁਕਣ ਲਈ ਹੀ ਸ਼ਾਇਰ ਨੇ ਕਿਹਾ ਹੈ, ਦੁਰੰਗੀ ਛੋੜ ਦੇਹ ਯਕ-ਰੰਗ ਹੋ ਜਾ। ਯਾ ਸਰਾ-ਸਰ ਮੋਮ ਹੋ ਜਾ ਯਾ ਸਰਾ-ਸਰ ਸੰਗ ਹੋ ਜਾ। ਇਨ੍ਹਾਂ ਸਾਰੀਆਂ ਗੱਲਾਂ ਤੇ ਵਿਚਾਰ ਕੀਤਿਆਂ, ਇਹ ਹੀ ਸਿੱਟਾ ਨਿਕਲਦਾ ਹੈ ਕਿ ਅਜਿਹਾ ਦੁਵਿਧਾ ਗ੍ਰਸਤ ਵਿਦਵਾਨ, ਦਿਖਣ ਨੂੰ ਤਾਂ ਭਾਵੇਂ ਕਿੰਨਾ ਵੀ ਵਿਦਵਾਨ, ਕਿੰਨਾ ਵੀ ਉਪਯੋਗੀ ਜਾਪੇ, ਪਰ ਅਸਲ ਵਿੱਚ ਉਹ ਭੱਠ ਵਿੱਚ ਪਾਉਣ ਯੋਗ, ਰੱਦ ਕਰਨ ਯੋਗ, ਨਕਾਰਨ ਯੋਗ ਹੀ ਹੁੰਦਾ ਹੈ। ਪਰ ਅੱਜ-ਕਲ ਸਿੱਖਾਂ ਦੀ ਆਪਸੀ ਫੁੱਟ ਕਾਰਨ ਇਨ੍ਹਾਂ ਦੀਆਂ ਚੰਮ ਦੀਆਂ ਚਲ ਰਹੀਆਂ ਹਨ। ਬੜਾ ਛੇਤੀ ਹੀ ਸਮਾ ਆਵੇਗਾ ਜਦ ਸਿੱਖ, ਵਿਚਾਰਵਾਨ ਹੋ ਕੇ, ਅਜਿਹੇ ਵਿਦਵਾਨਾਂ ਨੂੰ ਮੂਲੋਂ ਰੱਦ ਕਰ ਦੇਣਗੇ।
ਅਮਰਜੀਤ ਸਿੰਘ ਚੰਦੀ ਫੋਨ:- ੯੫੬੮੫ ੪੧੪੧੪


(08/06/11)
ਗੁਰਿੰਦਰਪਾਲ ਸਿੰਘ ਧਨੌਲਾ

ਬਰਨਾਲਾ, 8 ਜੂਨ () : ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜ੍ਹਾ ਰਾਸ਼ਟਰਪਤੀ ਵੱਲੋਂ ਬਰਕਰਾਰ ਰੱਖਣ ਦੇ ਫੈਸਲੇ ਤੋਂ ਬਾਅਦ ਜੋ ਅਖਬਾਰੀ ਬਿਆਨਬਾਜ਼ੀ ਪ੍ਰੋ: ਭੁੱਲਰ ਦੀ ਸਜ੍ਹਾ ਦੇ ਹੱਕ ਜਾਂ ਵਿਰੋਧ ਵਿੱਚ ਹੋਈ ਹੈ, ਉਸਨੇ ਸਾਬਿਤ ਕਰ ਦਿੱਤਾ ਹੈ ਕਿ ਸਿੱਖ ਇੱਕ ਵੱਖਰੀ ਕੌਮ ਹੈ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਅ) ਦੇ ਸੀਨੀਅਰ ਮੀਤ ਪ੍ਰਧਾਨ ਭਾਈ ਧਿਆਨ ਸਿੰਘ ਮੰਡ, ਕੌਮੀ ਜਨਰਲ ਜਥੇਦਾਰ ਗੁਰਿੰਦਰਪਾਲ ਸਿੰਘ ਧਨੌਲਾ, ਮਾਸਟਰ ਕਰਨੈਲ ਸਿੰਘ ਨਾਰੀਕੇ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਪ੍ਰੋ: ਮਹਿੰਦਰਪਾਲ ਸਿੰਘ ਅਤੇ ਮੀਤ ਪ੍ਰਧਾਨ ਬਾਬਾ ਅਮਰਜੀਤ ਸਿੰਘ ਕਿਲ੍ਹਾਂ ਹਕੀਮਾਂ, ਬਾਬਾ ਸੁਰਿੰਦਰ ਹਰੀ ਸਿੰਘ ਸਰਾਏ ਨਾਗਾ ਨੇ ਇੱਕ ਪ੍ਰੈਸ ਬਿਆਨ ਵਿੱਚ ਕੀਤਾ। ਉਨਾਂ ਕਿਹਾ ਕਿ ਭਾਵੇਂ ਸਿੱਖ ਆਗੂਆਂ ਵਿੱਚ ਵੱਖ-ਵੱਖ ਸਿਆਸੀਆਂ ਪਾਰਟੀਆਂ ਹੋਣ ਕਰਕੇ ਜਾਂ ਸਿਧਾਤਾਂ ਤੇ ਮਰਿਯਾਦਾ ਨੂੰ ਲੈ ਕੇ ਕਈ ਵਖਰੇਵੇਂ ਹਨ। ਪਰ ਪ੍ਰੋ: ਭੁੱਲਰ ਦੀ ਫਾਂਸੀ ਦੀ ਸਜ੍ਹਾ ਤੇ ਹਰ ਸਿੱਖ ਆਗੂ ਤੜਫ਼ ਉਠਿਆ ਹੈ। ਜਿਥੇ ਸ੍ਰ: ਸਿਮਰਨਜੀਤ ਸਿੰਘ ਮਾਨ ਤੇ ਸ਼੍ਰੋਮਣੀ ਅਕਾਲੀ ਦਲ (ਅ) ਅਤੇ ਕੁੱਝ ਹੋਰ ਪੰਥਕ ਜਥੇਬੰਦੀਆਂ ਪ੍ਰੌ: ਭੁੱਲਰ ਦੀ ਫਾਂਸੀ ਦਾ ਤਟਾਵਾਂ ਵਿਰੋਧੀ ਕਰ ਰਹੇ ਹਨ, ਉਥੇ ਸ੍ਰ: ਪ੍ਰਕਾਸ ਸਿੰਘ ਬਾਦਲ, ਸ੍ਰ ਸੁਖਬੀਰ ਸਿੰਘ ਬਾਦਲ, ਸ੍ਰ ਸੁਖਦੇਵ ਸਿੰਘ ਢੀਡਸਾ, ਜਥੇ: ਅਵਤਾਰ ਸਿੰਘ ਮਾਕੜ, ਸ੍ਰ: ਸੁਰਜੀਤ ਸਿੰਘ ਬਰਨਾਲਾ, ਕੈਪਟਨ ਅਮਰਿੰਦਰ ਸਿੰਘ, ਬੀਬੀ ਰਜਿੰਦਰ ਕੌਰ ਭੱਠਲ ਅਤੇ ਤਖਤਾਂ ਦੇ ਜਥੇਦਾਰਾਂ ਨੇ ਵੀ ਇੱਕ ਅਵਾਜ ਹੋ ਕੇ ਭੁੱਲਰ ਦੀ ਫਾਂਸੀ ਨੂੰ ਅਨਿਆ ਗਰਦਾਨਿਆਂ ਹੈ। ਇਸ ਨਾਲ ਇੱਕ ਵਾਰੀ ਸਾਰੀ ਕੌਮ ਗੁਰੂ ਨਾਨਕ ਦੇ ਘਰ ਦੀ ਮੁੱਖ ਧਾਰਾ ਵਿੱਚ ਸ਼ਾਮਲ ਹੋ ਗਈ ਮਹਿਸੂਸ ਹੁੰਦੀ ਹੈ।
ਲੇਕਿਨ ਦੂਸਰੇ ਪਾਸੇ ਲਾਲ ਕ੍ਰਿਸ਼ਨ ਅਡਵਾਨੀ ਬੀ. ਜੇ. ਪੀ. ਆਰ. ਐਸ. ਐਸ. , ਸ਼ਿਵ ਸੈਨਿਕ ਤੇ ਹੋਰ ਹਿੰਦੂਤਵੀ ਆਗੂ ਪ੍ਰੋ: ਭੁੱਲਰ ਨੂੰ ਤਰੁੰਤ ਫਾਹੇ ਲਾਉਣ ਦੀ ਵਕਾਲਤ ਕਰ ਰਹੇ ਹਨ। ਸ਼ਿਵ ਸੈਨਿਕਾਂ ਨੇ ਤਾਂ ਜਲਾਦ ਬਨਣ ਦੀ ਪੇਸ਼ਕਸ਼ ਕਰਕੇ ਹਿੰਦੂ ਸਿੱਖਾਂ ਦੇ ਨਹੁੰ ਮਾਧ ਦੇ ਰਿਸ਼ਤੇ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਹੈ। ਸਭ ਤੋਂ ਖਾਸ ਧਿਆਨ ਦੇਣ ਯੋਗ ਗੱਲ ਂਿੲਹ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਲੀਡਰ ਬੀਬੀ ਰਜਿੰਦਰ ਕੌਰ ਭੱਠਲ ਵੱਲੋਂ ਪ੍ਰੋ: ਭੁੱਲਰ ਦੀ ਫਾਂਸੀ ਨੂੰ ਗਲਤ ਕਰਾਰ ਦੇਣ ਦੇ ਬਾਵਜੂਦ ਦੋ ਕਾਂਗਰਸੀ ਐਮ. ਪੀ. ਸ਼੍ਰੀ ਮਨੀਸ਼ ਤਿਵਾੜੀ (ਲੁਧਿਆਣਾ) ਅਤੇ ਸ੍ਰੀ ਵਿਜੈਇੰਦਰ ਸਿੰਗਲਾਂ ਐਮ. ਪੀ. (ਸੰਗਰੂਰ) ਨੇ ਲੱਖਾਂ ਸਿੱਖ ਵੋਟਰਾਂ ਨਾਲ ਗਦਾਰੀ ਕਰਕੇ ਕੱਟੜ ਤੇ ਮੁੱਤਸਬੀ ਸੋਚ ਅਧੀਨ ਭੁੱਲਰ ਦੀ ਫਾਂਸੀ ਨੂੰ ਜਾਇਜ ਦੱਸਿਆ ਹੈ। ਅਜਿਹਾ ਕਰਕੇ ਉਕਤ ਦੋਹਾਂ ਲੋਕ ਸਭਾ ਮੈਂਬਰਾਂ ਨੇ ਜਿਥੇ ਪੰਜਾਬ ਅਤੇ ਸਿੱਖ ਵੋਟਰਾਂ ਨਾਲ ਵਿਸ਼ਵਾਸ਼ਘਾਤ ਕੀਤਾ ਹੈ। ਉਥੇ ਕਾਂਗਰਸ ਪਾਰਟੀ ਦਾ ਅਨੁਸਾਸਨ ਵੀ ਭੰਗ ਕੀਤਾ ਹੈ। ਉਕਤ ਆਗੂਆ ਨੇ ਕਿਹਾ ਵਿਜੈਇੰਦਰ ਸਿੰਗਲਾਂ ਦਾ ਤਾਂ ਸਿੱਖਾਂ ਦਾ ਵਿਰੋਧ ਕਰਨਾ ਪੁਸਤੈਨੀ ਕਿਰਦਾਰ ਬਣ ਗਿਆ ਹੈ, ਕਿਉਂਕਿ ਸਿੰਗਲਾਂ ਦ ਪਿਤਾ ਸ੍ਰ੍ਰੀ ਸੁਰਿੰਦਰ ਸਿੰਗਲਾਂ ਨੇ ਨੰਵਬਰ 1984 ਵਿੱਚ ਜਦੋ ਦਿੱਲੀ ਵਿਖੇ ਸਿੱਖਾਂ ਦਾ ਕਤਲੇਆਮ ਹੋ ਰਿਹਾ ਸੀ ਤਾਂ ਰਾਸਟਰਪਤੀ ਗਿਆਨੀ ਜੈਲ ਸਿੰਘ ਦੇ ਪੀ. ਏ. ਹੋਣ ਕਰਕੇ ਰਾਸਟਰਪਤੀ ਨੂੰ ਮਿਲਣ ਗਏ ਭਰਤੀ ਫੌਜ ਦੇ ਮਹਾਨ ਸਿੱਖ ਜਰਨੈਲਾਂ ਜਰਨਲ ਹਰਬਖਸ਼ ਸਿੰਘ ਬਡਰੁੱਖਾਂ ਅਤੇ ਜਰਨਲ ਜਗਜੀਤ ਸਿੰਘ ਅਰੌੜਾ ਵਰਗਿਆ ਨੂੰ ਗਾਲੀ ਗੋਲਚ ਕਰਕੇ ਰਸਟਰਪਤੀ ਨੂੰ ਮਿਲੇ ਬਿਨਾਂ ਹੀ ਵਾਪਸ ਮੋੜ ਦਿੱਤਾ ਸੀ, ਇਸ ਤਰ੍ਹਾਂ ਸ੍ਰੀ ਵਿਜੈਇੰਦਰ ਸਿੰਗਲਾਂ ਨੇ ਵੀ ਪਿਤਾ ਦੇ ਪਦ ਚਿੰਨਾਂ ਤੇ ਚਲਦਿਆਂ ਪੋ ੍ਰ: ਭੁੱਲਰ ਦੀ ਫਾਂਸੀ ਦੇਣ ਦੀ ਵਿਕਾਲਤ ਕੀਤੀ ਹੈ।
ਅਕਾਲੀ ਦਲ (ਅ) ਦੇ ਆਗੂਆਂ ਨੇ ਕਿਹਾ ਕਿ ਜਿੰਨਾਂ ਸਿੱਖਾਂ ਨੇ ਵਿਜੈਇੰਦਰ ਸਿੰਗਲ ਜਾਂ ਮਨੀਸ਼ ਤਿਵਾੜੀ ਨੂੰ ਹੁੱਬ ਕੇ ਵੋਟਾ ਪਾਈਆਂ ਸਨ, ਉਨਾਂ ਨੂੰ ਹੁਣ ਇਸ ਗੁਸਤਾਖੀ ਬਦਲੇ ਗੁਰੂ ਅਤੇ ਖਾਲਸਾ ਪੰਥ ਅੱਗੇ ਪਸ਼ਚਾਤਾਪ ਕਰਨਾ ਚਾਹੀਦਾ ਹੈ। ਉਨਾਂ ਕਿਹਾ ਕਿ ਸ੍ਰੀ ਤਿਵਾੜੀ ਅਤੇ ਸਿੰਗਲਾਂ ਨੂੰ ਨੇਤਿਕ ਅਧਾਰ ਤੇ ਲੋਕ ਸਭਾ ਦੀ ਮੈਂਬਰੀ ਤੋਂ ਅਸਤੀਫਾ ਦੇ ਕਿ ਦੁਬਾਰਾ ਚੋਣ ਲੜ ਕੇ ਲੋਕਾ ਦਾ ਫਤਵਾ ਲੈਣਾ ਚਾਹੀਦਾ ਹੈ ਜਾਂ ਫਿਰ ਸਮੁੱਚੇ ਸਿੱਖ ਜਗਤ ਤੋਂ ਇਸ ਬੱਜਰ ਗਲਤੀ ਬਦਲੇ ਖੁੱਲੇਆਮ ਮਾਫ਼ੀ ਮੰਗਣੀ ਚਾਹੀਦੀ ਹੈ, ਨਹੀਂ ਤਾਂ ਸਿੱਖ ਆਪਣੇ ਰੋਹ ਨੂੰ ਜਿਆਦਾ ਦੇਰ ਨਹੀਂ ਰੋਕ ਸਕਣਗੇ ਅਤੇ ਕਿਸੇ ਸਮੇਂ ਵੀ ਪੰਜਾਬ ਅਤੇ ਇਨਾਂ ਸਿੱਖ ਵਿਰੋਧੀ ਆਗੂਆ ਦਾ ਘਿਰਾਓ ਕਰ ਸਕਦੇ ਹਨ। ਉਕਤ ਆਗੂਆਂ ਨੇ ਸਾਰੇ ਸਿੱਖ ਲੀਡਰਾਂ ਨੂੰ ਅਪੀਲ ਕੀਤੀ ਕਿ ਭਾਵੇਂ ਉਹ ਕਿਸੇ ਵੀ ਸਿਆਸੀ ਪਾਰਟੀ ਵਿੱਚ ਕੰਮ ਕਰਦੇ ਹਨ ਉਨਾਂ ਨੂੰ ਹਮੇਸ਼ਾ ਯਾਦ ਰੱਖਣ ਦੀ ਲੋੜ ਹੈ, ਕਿ ਸਿੱਖ ਇੱਕ ਵੱਖਰੀ ਕੌਮ ਹੈ।


(07/06/11)
ਡਾ ਗੁਰਮੀਤ ਸਿੰਘ ਬਰਸਾਲ( ਕੈਲੇਫੋਰਨੀਆਂ)

ਅਜੋਕੇ-ਪ੍ਰਬੰਧਕ
ਗੁਰਦਵਾਰਿਆਂ ਵਿੱਚ ਘੁਸਪੈਠ ਕਰਕੇ ,
ਭੇਖੀ ਕਿਹੋ ਜਿਹੇ ਚੰਦ ਚੜ੍ਹਾਉਣ ਲੱਗ ਪਏ ।
ਅਖਾਉਤੀ ਚੌਧਰ ਤੇ ਪਕੜ ਵਧਾਉਣ ਖਾਤਿਰ ,
ਬੁੱਧੂ ਸੰਗਤ ਨੂੰ ਦੇਖੋ ਬਣਾਉਣ ਲੱਗ ਪਏ ।
ਗੁਰਦਵਾਰੇ ਸਕੂਲ ਗੁਰ-ਗਿਆਨ ਦੇ ਸੀ ,
ਪੂਜਾ ਨਾਲ ਹੀ ਸੰਗਤ ਪਰਚਾਉਣ ਲੱਗ ਪਏ ।
ਗੁਰੂ ਗ੍ਰੰਥ ਜੀ ਨੂੰ ਚੈਲੇਂਜ ਕਰਨ ਵਾਲੇ ,
ਡੇਰੇ ਮਾਰਕਾ ਸਾਧ ਲਿਆਉਣ ਲੱਗ ਪਏ ।
ਪੁਰਾਤਨ ਪੋਥੀਆਂ ਦੇ ਦਰਸ਼ਣ ਆਖਕੇ ਤੇ ,
ਬਚਿੱਤਰ ਨਾਟਕ ਨੂੰ ਮੱਥੇ ਟਿਕਾਉਣ ਲੱਗ ਪਏ ।
ਕਰਮ ਗੁਰੂ ਦੀ ਮੱਤ ਨਾਲ ਕਰਨ ਨਾਲੋਂ ,
ਦਿੱਖ-ਭੇਖ ਨੂੰ ਕੇਵਲ ਵਡਿਆਉਣ ਲੱਗ ਪਏ ।
ਪਿੱਠ ਕਰਕੇ ਗੁਰੂ ਦੇ ਫਲਸਫੇ ਵੱਲ ,
ਕੇਵਲ ਗੋਲਕ-ਵਪਾਰ ਚਲਾਉਣ ਲੱਗ ਪਏ ।
ਗੁਰੂ-ਗਿਆਨ ਦੀ ਮਹਿਕ ਖਿੰਡਾਉਣ ਨਾਲੋਂ ,
ਪਾਠਾਂ-ਭੋਗਾਂ ਦੀ ਸੇਲ ਲਗਾਉਣ ਲੱਗ ਪਏ ।
ਬਾਣੀ ਸਮਝ-ਸਮਝਾਕੇ ਪੜਨ ਨਾਲੋਂ ,
ਤੋਤਾ ਰਟਨੀ ਦੇ ਘੋੜੇ ਭਜਾਉਣ ਲੱਗ ਪਏ ।
ਛੱਡ ਕੇ ਨਿਮਰਤਾ,ਮਿੱਠਤ ਤੇ ਰਾਹ ਸੱਚਾ ,
ਨੀਤੀ ਖੇਡਣ ਤੇ ਅੱਗੇ ਖਿਡਾਉਣ ਲੱਗ ਪਏ ।
ਪੱਠੇ ਆਪਣੀ ਹਉਮੇ ਨੂੰ ਪਾ ਕੇ ਤੇ ,
ਸੇਵਾਦਾਰ ਦਾ ਭਰਮ ਜਤਲਾਉਣ ਲੱਗ ਪਏ ।
ਸੂਰਜ ਸੱਚ ਦਾ ਘੇਰ ,ਹੰਕਾਰ,ਬੱਦਲ ,
ਲੰਬੇ ਨ੍ਹੇਰ ਦਾ ਭਰਮ ਹੁਣ ਪਾਉਣ ਲੱਗ ਪਏ ।
ਡਾ ਗੁਰਮੀਤ ਸਿੰਘ ਬਰਸਾਲ( ਕੈਲੇਫੋਰਨੀਆਂ)


(07/06/11)
ਕਿਰਪਾਲ ਸਿੰਘ ਬਠਿੰਡਾ

੪-੫ ਜੂਨ ਦੀ ਰਾਤ ਨੂੰ ਰਾਮ ਲੀਲਾ ਟਰਾਊਂਡ ਵਿੱਚ ਸਰਕਾਰ ਵਲੋਂ ਕੀਤੀ ਕਾਰਵਾਈ ਸਿਰੇ ਤੋਂ ਗਲਤ ਪਰ ਇਸ ਨੂੰ ਇਤਿਹਾਸ ਦਾ ਸਭ ਤੋਂ ਕਾਲਾ ਦਿਨ ਕਹਿਣਾ ਵੀ ਉਤਨਾ ਹੀ ਗਲਤ ਹੈ
*ਜੇ ਨੀਅਤ ਸਾਫ਼ ਹੋਵੇ ਤਾਂ ਇਸ ਗਲਤ ਕਾਰਵਾਈ ਵਿਚੋਂ ਵੀ ਬਹੁਤ ਕੁੱਝ ਚੰਗਾ ਸਿੱਖਣ ਲਈ ਮਿਲ ਸਕਦਾ ਹੈ।
*੪-੫ ਜੂਨ ਦੀ ਰਾਤ ਨੂੰ ਲੋਕ ਤੰਤਰ ਅਤੇ ਮਨੁੱਖੀ ਅਧਿਕਾਰਾਂ ਦਾ ਘਾਣ ਹੋਇਆ ਹੈ ਜਾਂ ਨਹੀਂ, ਪਰ ਇਸ ਘਟਨਾ ਤੋਂ ਲੋਕਾਂ ਨੂੰ ਇਹ ਸਮਝ ਜਰੂਰ ਆਉਣ ਲੱਗ ਪਏਗੀ ਕਿ ਅਤਿਵਾਦੀ ਜੰਮਦੇ ਨਹੀਂ ਸਮੇਂ ਦੇ ਹਾਲਾਤ ਤੇ ਕਪਟੀ ਸਰਕਾਰਾਂ ਉਨ੍ਹਾਂ ਨੂੰ ਅਤਿਵਾਦੀ ਬਣਨ ਲਈ ਮਜ਼ਬੂਰ ਕਰ ਦਿੰਦੀਆਂ ਹਨ।
ਕਿਰਪਾਲ ਸਿੰਘ ਬਠਿੰਡਾ
੯੮੫੫੪੮੦੭੯੭

ਇਸ ਲੇਖ ਲਿਖਣ ਦਾ ਭਾਵ ਕਿਸੇ ਧਿਰ ਦਾ ਵਿਰੋਧ ਕਰਨਾ ਜਾਂ ਪੱਖ ਪੂਰਨਾ ਨਹੀਂ, ਪਰ ਦਿੱਲੀ ਦੇ ਰਾਮਲੀਲਾ ਗਰਾਊਂਡ ਵਿੱਚ ਵਾਪਰੇ ਸ਼ਰਮਨਾਕ ਕਾਂਡ ਤੋਂ ਪਹਿਲਾਂ, ਅਤੇ ਪਿੱਛੋਂ ਵਾਪਰੀਆਂ ਘਟਨਾਵਾਂ ਦੀ ਚੀਰਫਾੜ ਕਰਨਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਦੇਸ਼ ਵਿੱਚ ਭ੍ਰਿਸ਼ਟਾਚਾਰ ਰਾਹੀਂ ਵੱਡੀ ਮਾਤਰਾ ਵਿੱਚ ਕਾਲਾ ਧਨ ਇਕੱਤਰ ਕਰਕੇ ਵਿਦੇਸ਼ੀ ਬੈਂਕਾਂ ਵਿੱਚ ਜਮ੍ਹਾਂ ਕਰਨ ਦੀ ਲੱਗੀ ਦੌੜ ਦੇਸ਼ ਦੀ ਨਰੋਈ ਸਿਹਤ ਲਈ ਕੈਂਸਰ ਦੀ ਬੀਮਾਰੀ ਵਾਂਗ ਹੈ ਜੋ ਇਸ ਹੱਦ ਤੱਕ ਪਹੁੰਚ ਗਈ ਹੈ ਕਿ ਇਸ ਦਾ ਇਲਾਜ਼ ਛੋਟੇ ਮੋਟੇ ਅਪ੍ਰੇਸ਼ਨ ਨਾਲ ਸੰਭਵ ਨਹੀਂ ਹੈ। ਪਰ ਇਸ ਦੇ ਇਲਾਜ਼ ਕੀਤੇ ਬਿਨਾਂ ਦੇਸ਼ ਨੂੰ ਬਚਾਉਣਾ ਵੀ ਸੰਭਵ ਨਹੀਂ ਹੈ। ਇਸ ਦਾ ਢੁਕਵਾਂ ਹੱਲ ਲੱਭਣ ਲਈ ਸਮਾਜ ਸੇਵੀ ਅੰਨਾ ਹਜ਼ਾਰੇ ਨੇ ਮੋਰਚਾ ਖੋਲ੍ਹਿਆ। ਉਸ ਨੂੰ ਆਮ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ। ਵਿਰੋਧੀ ਰਾਜਨੀਤਕ ਪਾਰਟੀਆਂ ਦੇ ਅਗੂ ਵੀ ਮੌਕੇ ਤੋਂ ਫਾਇਦਾ ਉਠਾਉਣ ਲਈ ਉਸ ਦੁਆਲੇ ਇਕੱਤਰ ਹੋਣੇ ਸ਼ੁਰੂ ਹੋਏ ਤਾਂ ਉਨ੍ਹਾਂ ਸਾਫ਼ ਲਫ਼ਜ਼ਾਂ ਵਿੱਚ ਐਲਾਨ ਕਰ ਦਿੱਤਾ ਕਿ ਉਹ ਕਿਸੇ ਰਾਜਨੀਤਕ ਪਾਰਟੀ ਨੁੂੰ ਇਸ ਤੋਂ ਲਾਹਾ ਖੱਟਣ ਦੀ ਇਜ਼ਾਜ਼ਤ ਨਹੀਂ ਦੇਣਗੇ। ਇਹ ਉਨ੍ਹਾਂ ਦਾ ਬਿਲਕੁਲ ਸਹੀ ਤੇ ਸੁਹਿਰਦਤਾ ਵਾਲਾ ਫੈਸਲਾ ਸੀ। ਇਸ ਗੱਲ ਨੂੰ ਸਭ ਭਲੀਭਾਂਤ ਜਾਣਦੇ ਹਨ ਕਿ ਇਸ ਹਮਾਮ ਵਿੱਚ ਸਾਰੇ ਹੀ ਨੰਗੇ ਹਨ। ਭਾਵ ਕੋਈ ਵੀ ਪਾਰਟੀ ਜਾਂ ਇਸ ਦੇ ਆਗੂ ਭ੍ਰਿਸ਼ਟਾਚਾਰ ਤੋਂ ਮੁਕਤ ਨਹੀਂ। ਸਾਫ਼ ਸੁਥਰਾ ਸਿਰਫ ਉਹੀ ਹੀ ਹੈ ਜਿਸ ਦਾ ਹੱਥ ਸਤਾ ਤੱਕ ਨਹੀਂ ਪਹੁੰਚਿਆ ਕਿਉਂਕਿ ਵੱਡੇ ਪੱਧਰ `ਤੇ ਭ੍ਰਿਸ਼ਟਾਚਾਰ ਤਾਂ ਸਤਾ ਰਾਹੀਂ ਹੀ ਸੰਭਵ ਹੈ। ਸੋ ਭ੍ਰਿਸ਼ਟਾਚਾਰ ਵਿਰੁੱਧ ਰੌਲਾ ਸਿਰਫ ਉਹੀ ਰਾਜਨੀਤਕ ਆਗੂ ਪਾਉਂਦਾ ਹੈ ਜਿਸ ਦੀ ਪਹੁੰਚ ਤੋਂ ਇਹ ਬਾਹਰ ਹੋਣ ਕਰਕੇ ਉਸ ਦਾਅ ਨਾ ਲੱਗ ਸਕਦਾ ਹੋਵੇ। ਜਦੋਂ ਹੀ ਵਿਰੋਧੀ ਧਿਰ ਨੂੰ ਸਤਾ ਦੀ ਕੁਰਸੀ ਮਿਲ ਜਾਵੇ ਤਾਂ ਉਸ ਦੇ ਭਾਣੇ ਭ੍ਰਿਸ਼ਟਾਚਾਰ ਛੂਮੰਤਰ ਹੋ ਗਿਆ ਤੇ ਇਸ ਵਿਰੁੱਧ ਬੋਲਣ ਵਾਲਿਆਂ ਨੂੰ ਉਹ ਰਾਜਨੀਤੀ ਤੋਂ ਪ੍ਰੇਰਤ ਦੱਸਦਾ ਹੈ। ਜਿਸ ਸਮੇਂ ਭਾਜਪਾ ਕੇਂਦਰ ਵਿੱਚ ਸਤਾਧਾਰੀ ਸੀ ਤਾਂ ਉਸ `ਤੇ ਵੀ ਭਿਸ਼ਟਾਚਾਰ ਦੇ ਕਾਫੀ ਦੋਸ਼ ਲੱਗੇ। ਉਸ ਦੇ ਰਾਜ ਕਾਲ ਦੌਰਾਨ ਕਾਰਗਿਲ ਦੀ ਜੰਗ ਵਿੱਚ ਸ਼ਹੀਦ ਹੋਏ ਫੌਜੀਆਂ ਦੇ ਕਫ਼ਨ ਖ੍ਰੀਦਣ ਵੇਲੇ ਹੋਏ ਭ੍ਰਿਸ਼ਟਾਚਾਰ ਦੇ ਕੇਸ ਵੀ ਸਾਹਮਣੇ ਆਏ। ਤਹਿਲਕਾ ਵੱਲੋਂ ਕੀਤੇ ਸਟਿੰਗ ਉਪ੍ਰਸ਼ੇਨ ਦੌਰਾਨ ਭਾਜਪਾ ਕੌਮੀ ਪ੍ਰਧਾਨ ਲਕਸ਼ਮਣ ਵੰਗਾਰੂ ਤੱਕ ਰਿਸ਼ਵਤ ਦੇ ਪੈਸੇ ਲੈਂਦੇ ਲੋਕਾਂ ਨੇ ਵੇਖੇ। ਅੱਜ ਵੀ ਕਰਨਾਟਕਾ ਦੇ ਮੁੱਖ ਮੰਤਰੀ ਯੈਦੀਰੱਪਾ `ਤੇ ਲੱਗ ਰਹੇ ਭ੍ਰਿਸ਼ਟਾਚਾਰ ਦੇ ਦੋਸ਼ ਝੂਠੇ ਨਹੀਂ ਹਨ, ਪਰ ਭਾਜਪਾ ਇਸ ਨੂੰ ਮੰਨਣ ਲਈ ਤਿਆਰ ਨਹੀਂ ਅਤੇ ਲੰਬੇ ਸਮੇਂ ਤੋਂ ਵਿਵਾਦਾਂ ਵਿੱਚ ਘਿਰੇ ਹੋਣ ਦੇ ਬਾਵਯੂਦ ਉਹ ਮੁਖ ਮੰਤਰੀ ਚਲੇ ਆ ਰਹੇ ਹਨ। ਲਿਖਣ ਤੋਂ ਭਾਵ ਹੈ ਕਿ ਵੱਧ ਰਹੇ ਭ੍ਰਿਸ਼ਟਾਚਾਰ ਤੋਂ ਢਿੱਡ ਪੀੜ ਸਿਰਫ ਉਸੇ ਨੂੰ ਹੀ ਹੁੰਦੀ ਹੈ ਜਿਸ ਦਾ ਆਪਣਾ ਹੱਥ ਇਸ ਤੱਕ ਨਹੀਂ ਪਹੁੰਚ ਸਕਦਾ। ਕਿਉਂਕਿ ਅੰਨਾ ਹਜ਼ਾਰੇ ਭਲੀਭਾਂਤ ਸਮਝ ਰਹੇ ਸਨ ਕਿ ਕੋਈ ਵੀ ਰਾਜਨੀਤਕ ਪਾਰਟੀ ਜਾਂ ਆਗੂ ਭ੍ਰਿਸ਼ਟਾਚਾਰ ਦਾ ਪੱਕਾ ਹੱਲ ਨਹੀਂ ਚਾਹੁੰਦੇ ਬਲਕਿ ਮੌਕੇ ਮੁਤਾਬਕ ਇਸ ਵਿਰੁੱਧ ਆਵਾਜ਼ ਉਠਾ ਕੇ ਲੋਕਾਂ ਦੀ ਹਮਦਰਦੀ ਅਤੇ ਰਾਜਨੀਤਕ ਲਾਹਾ ਖੱਟਣ ਦੀ ਤਾਕ ਵਿੱਚ ਹੁੰਦੇ ਹਨ। ਇਨ੍ਹਾਂ ਕਾਰਣਾਂ ਕਰਕੇ ਅੰਨਾ ਹਜ਼ਾਰੇ ਵਲੋਂ ਰਾਜਨੀਤਕ ਆਗੂਆਂ ਤੋਂ ਦੂਰੀ ਬਣਾ ਕੇ ਰੱਖਣਾ ਬਿਲਕੁਲ ਜਾਇਜ਼ ਸੀ ਅਤੇ ਇਸ ਦੂਰੀ ਕਾਰਣ ਉਸ ਨੂੰ ਆਮ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਿਆ। ਕੇਂਦਰ ਸਰਕਰ `ਤੇ ਵੀ ਇਸ ਦਾ ਅਸਰ ਪਿਆ ਤੇ ਭ੍ਰਿਸ਼ਟਾਚਾਰ ਦੇ ਹੱਲ ਲਈ ਉਸ ਨੂੰ ਗੰਭੀਰ ਹੋ ਕੇ ਸੋਚਣ ਲਈ ਮਜ਼ਬੂਰ ਹੋਣਾ ਪਿਆ। ਜਦ ਭਾਜਪਾ ਨੂੰ ਲੱਗਾ ਕਿ ਇਸ ਵਿਚੋਂ ਉਨ੍ਹਾਂ ਨੂੰ ਤਾਂ ਕੋਈ ਰਾਜਨੀਤਕ ਲਾਹਾ ਮਿਲਣ ਵਾਲਾ ਨਹੀਂ ਹੈ ਤਾਂ ਉਸ ਨੇ ਅੰਦਰਖਾਤੇ ਯੋਗਾ ਗੁਰੂ ਬਾਬਾ ਰਾਮਦੇਵ ਨੂੰ ਇਸ ਦੀ ਅਗਵਾਈ ਸੰਭਾਲਣ ਲਈ ਤਿਆਰ ਕੀਤਾ। ਬਾਬਾ ਰਾਮਦੇਵ ਵੀ ਅੰਨਾ ਹਜ਼ਾਰੇ ਨੂੰ ਮਿਲੀ ਪ੍ਰਸਿੱਧੀ ਤੋਂ ਪ੍ਰਭਾਵਤ ਹੋ ਕੇ ਇਸ ਸੰਘਰਸ਼ ਵਿੱਚ ਕੁੱਦਣ ਦੀ ਪਹਿਲਾਂ ਹੀ ਤਾਕ ਵਿੱਚ ਬੈਠਾ ਸੀ। ਜੇ ਉਹ ਸਿਰਫ ਭ੍ਰਿਸ਼ਟਾਚਾਰ ਦੇ ਖ਼ਾਤਮੇ ਲਈ ਹੀ ਸੁਹਿਰਦ ਹੁੰਦਾ ਤਾਂ ਉਸ ਨੂੰ ਅੰਨਾ ਹਜ਼ਾਰੇ ਦੇ ਸਮਰੱਥਨ ਵਿੱਚ ਖੜ੍ਹਨਾ ਚਾਹੀਦਾ ਸੀ। ਪਰ ਉਸ ਨੇ ਐਸਾ ਨਹੀਂ ਕੀਤਾ ਬਲਕਿ ਆਪਣੇ ਵਲੋਂ ਵੱਖਰੇ ਤੌਰ `ਤੇ ਮਰਨ ਵਰਤ ਦਾ ਐਲਾਨ ਕਰ ਦਿੱਤਾ। ਕੇਂਦਰ ਸਰਕਾਰ `ਤੇ ਅੰਨਾ ਹਜ਼ਾਰੇ ਦਾ ਪਹਿਲਾਂ ਹੀ ਕਾਫੀ ਦਬਾਅ ਬਣਿਆ ਹੋਇਆ ਸੀ ਇਸ ਲਈ ਉਹ ਰਾਮਦੇਵ ਅੱਗੇ ਕਾਫੀ ਹੱਦ ਤੱਕ ਝੁਕੀ। ਚਾਰ ਮੰਤਰੀ ਉਸ ਨੂੰ ਏਅਰਪੋਰਟ `ਤੇ ਰਸੀਵ ਕਰਨ ਲਈ ਗਏ, ਕਾਫੀ ਮੀਟਿੰਗਾਂ ਕੀਤੀਆਂ ਉਸ ਦੀਆਂ ੯੦% ਮੰਗਾਂ ਤੁਰੰਤ ਮੰਨਣ ਅਤੇ ੧੦% ਮੰਗਾਂ ਲਈ ਗੱਲਬਾਤ ਜਾਰੀ ਰੱਖਣ ਦਾ ਬਚਨ ਦਿੱਤਾ। ਇਸ ਗੱਲਬਾਤ ਦੌਰਾਨ ਬਾਬਾ ਰਾਮਦੇਵ ਨੇ ਵੀ ਆਪਣਾ ਸਤਿਆਗ੍ਰਹਿ ਵਾਪਸ ਲੈਣ ਦਾ ਵੀ ਸਰਕਾਰ ਨੂੰ ਲਿਖਤੀ ਭਰੋਸਾ ਦਿੱਤਾ। ਬਾਬਾ ਰਾਮਦੇਵ ਨੇ ਸੱਤਿਅਗ੍ਰਹਿ ਵਾਪਸ ਲੈਣ ਦਾ ਸਰਕਾਰ ਨੂੰ ਦਿੱਤੇ ਲਿਖਤੀ ਭਰੋਸੇ ਦੀ ਗੱਲ ਤਾਂ ਆਪਣੇ ਸਮਰੱਥਕਾਂ ਅਤੇ ਮੀਡੀਏ ਤੋਂ ਛੁਪਾ ਕੇ ਰੱਖੀ ਪਰ ਇਹ ਐਲਾਨ ਜਰੂਰ ਕਰ ਦਿੱਤਾ ਕਿ ਸਰਕਾਰ ਨੇ ਉਸ ਦੀਆਂ ਸਾਰੀਆਂ ਹੀ ਮੰਗਾਂ ਜ਼ੁਬਾਨੀ ਤੌਰ `ਤੇ ਮੰਨ ਮੰਨ ਲਈਆਂ ਹਨ। ਸਰਕਾਰ ਵਲੋਂ ਲਿਖਤੀ ਤੌਰ `ਤੇ ਭਰੋਸਾ ਮਿਲਣ ਉਪ੍ਰੰਤ ਸੱਤਿਆਗ੍ਰਹਿ ਵਾਪਸ ਲੈ ਲਿਆ ਜਾਵੇਗਾ। ਰਾਮਦੇਵ ਦਾ ਇਹ ਐਲਾਨ ਸੁਣਨ ਪਿੱਛੋਂ ਪੰਡਾਲ ਵਿੱਚ ਜੇਤੂ ਜਸ਼ਨ ਵੀ ਮੰਨਾਏ ਗਏ। ਆਪਣਾ ਮਕਸਦ ਪੂਰਾ ਨਾ ਹੁੰਦਾ ਵੇਖ ਕੇ ਭਾਜਪਾ/ਆਰਐੱਸਐੱਸ ਦੇ ਫਿਰ ਢਿੱਡ ਪੀੜ ਹੋਣੀ ਸ਼ੁਰੂ ਹੋਈ ਕਿਉਂਕਿ ਉਹ ਭ੍ਰਿਸ਼ਟਾਚਾਰ ਦਾ ਕੋਈ ਪੱਕਾ ਹੱਲ ਨਹੀਂ ਬਲਕਿ ਇਸ ਨੂੰ ਜਿਉਂਦਾ ਰੱਖ ਕੇ ਇਸ ਨੂੰ ਇੱਕ ਮੁੱਦਾ ਬਣਾ ਕੇ ਉਸੇ ਤਰ੍ਹਾਂ ਰਾਜਸੀ ਲਾਹਾ ਖੱਟਣਾ ਚਾਹੁੰਦੇ ਹਨ ਜਿਵੇਂ ਕਿ ਅਯੁੱਧਿਆ ਵਿੱਚ ਰਾਮ ਮੰਦਰ ਦੀ ਉਸਾਰੀ ਨੂੰ ਮੱਦਾ ਬਣਾ ਕੇ ਲਾਹਾ ਖੱਟਿਆ ਹੈ। ਉਨ੍ਹਾਂ ਨੇ ਬਾਬਾ ਰਾਮਦੇਵ ਦੇ ਕੰਨ ਭਰੇ ਕਿ ਜਦ ਤੱਕ ਸਰਕਾਰ ਵਿਦੇਸ਼ਾਂ ਵਿੱਚ ਜਮ੍ਹਾਂ ਕਾਲੇ ਧਨ ਨੂੰ ਕੌਮੀ ਸੰਪਤੀ ਨਹੀਂ ਐਲਾਣਦੀ ਉਸ ਸਮੇਂ ਤੱਕ ਇਸ ਨਾਲ ਕੋਈ ਸਮਝੌਤਾ ਨਾ ਕੀਤਾ ਜਾਵੇ। ਘੱਟ ਗਿਣਤੀ ਵਿਰੁਧ ਜ਼ਹਿਰ ਉਗਲਣ ਦੀ ਮਾਹਰ ਆਰਐੱਸਐੱਸ ਮਹਿਲਾ ਆਗੂ ਰਿਤੰਭਰਾ ਨੇ ਪੰਡਾਲ ਵਿੱਚ ਆ ਕੇ ਗਰਮ ਗਰਮ ਤਕਰੀਰ ਕਰ ਕੇ ਹਾਜ਼ਰੀਨ ਲੋਕਾਂ ਵਿੱਚ ਸੱਤਿਆਗ੍ਰਹਿ ਜਾਰੀ ਰੱਖਣ ਲਈ ਜੋਸ਼ ਭਰਿਆ। ਰਾਮਦੇਵ ਵੀ ਫੂਕ ਸ਼ੱਕ ਗਿਆ ਤੇ ਉਸ ਨੇ ਵੀ ਸਰਕਾਰ ਨੂੰ ਧਮਕੀ ਭਰੇ ਬਿਆਨ ਦੇਣੇ ਸ਼ੁਰੂ ਕਰ ਦਿੱਤੇ ਕਿ ਜਦ ਤੱਕ ਸਰਕਾਰ ਵਲੋਂ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਭੁੱਖ ਹੜਤਾਲ ਜਾਰੀ ਰਹੇਗੀ। ਬਾਹਾਂ ਉਲਾਰ ਕੇ ਧਮਕੀ ਭਰੇ ਐਲਾਨ ਕਰਨ ਲੱਗੇ ਕਿ ਉਨ੍ਹਾਂ ਦਾ ਸਤਿਆਗ੍ਰਹਿ ਸ਼ਾਂਤੀਪੂਰਨ ਹੋਵੇਗਾ ਪਰ ਜੇ ਸਰਕਾਰ ਨੇ ਇਸ ਵਿੱਚ ਵਿਘਨ ਪਾਉਣ ਦੀ ਕੋਸ਼ਿਸ ਕੀਤੀ ਤਾਂ ਇਹ ਉਸ ਲਈ ਚੰਗਾ ਨਹੀਂ ਹੋਵੇਗਾ। ਜਦ ਸਰਕਾਰ ਨੇ ਵੇਖਿਆ ਕਿ ਹੁਣ ਰਮੋਟ ਕੰਟਰੋਲ ਆਰਐੱਸਐੱਸ/ਭਾਜਪਾ ਦੇ ਹੱਥ ਆ ਚੁੱਕਾ ਹੈ ਤੇ ਬਾਬੇ ਨਾਲ ਹੋਰ ਕਿਸੇ ਗੱਲ ਦਾ ਕੋਈ ਫਾਇਦਾ ਨਹੀਂ ਤਾਂ ਉਨ੍ਹਾਂ ਅੱਧੀ ਰਾਤ ਨੂੰ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਭੇਜ ਕੇ ਬਾਬੇ ਨੂੰ ਫੜ ਕੇ ਹਰਿਦੁਆਰ ਛੱਡ ਆਏ, ਸਮੱਰਥਕਾਂ ਨੂੰ ਜ਼ਬਰਦਸਤੀ ਖਦੇੜ ਦਿੱਤਾ ਅਤੇ ਪੰਡਾਲ ਉਖਾੜ ਦਿੱਤਾ। ਦਫ਼ਾ ੧੪੪ ਲਾ ਕੇ ਅਗਲੇ ਹੁਕਮਾਂ ਤੱਕ ਬਾਬਾ ਰਾਮਦੇਵ ਦੇ ਦਿੱਲੀ ਵਿੱਚ ਦਾਖ਼ਲੇ `ਤੇ ਵੀ ਪਬੰਦੀ ਲਾ ਦਿੱਤੀ। ਇੱਕ ਲੋਕਤੰਤ੍ਰਕ ਦੇਸ਼ ਵਿੱਚ ਅਜਿਹੀ ਖ਼ਬਰ ਬਿਲਕੁਲ ਸ਼ਰਮਨਾਕ ਹੈ ਜਿਸ ਲਈ ਸਰਕਾਰ ਜਵਾਬਦੇਹ ਹੈ।
ਸਰਕਾਰ ਦੀ ਇਸ ਘਟੀਆ ਕਾਰਵਾਈ ਨਾਲ ਭਾਜਪਾ ਦੀਆਂ ਇਛਾਵਾਂ ਪੂਰੀਆਂ ਹੋਈਆਂ ਜਿਸ ਦਾ ਪ੍ਰਗਟਾਵਾ ਉਨ੍ਹਾਂ ੫ ਜੂਨ ਨੂੰ ਹੀ ਰਾਜਘਾਟ ਵਿਖੇ ਆਪਣੀ ਇਕੱਤਰਤਾ ਵਿੱਚ ਜਸਨ ਮੰਨਾਉਂਦਿਆਂ, ਖ਼ੂਬ ਨੱਚ ਟੱਪ ਕੇ ਕੀਤਾ। ਇਸ ਘਟਨਾਕ੍ਰਮ ਵਿੱਚੋਂ ਕਈ ਸਵਾਲ ਉਪਜਦੇ ਹਨ ਜਿਸ ਲਈ ਭਾਜਪਾ/ਬਾਬਾ ਰਾਮਦੇਵ ਵੀ ਜਵਾਬਦੇਹ ਹਨ ਤੇ ਲੋਕਾਂ ਦੀ ਤਸੱਲੀ ਲਈ ਉਨ੍ਹਾਂ ਨੂੰ ਤਰੁੰਤ ਜਵਾਬ ਦੇਣਾ ਚਾਹੀਦਾ ਹੈ।
1. ਉਨ੍ਹਾਂ ਅਨੁਸਾਰ ਇਹ ਭਾਰਤ ਦੇ ਇਤਿਹਾਸ ਵਿੱਚ ਸਭ ਤੋਂ ਕਾਲਾ ਦਿਨ ਹੈ। ਜੇ ਉਨ੍ਹਾਂ ਦਾ ਇਹ ਦਾਅਵਾ ਠੀਕ ਹੈ ਤਾਂ ਉਨ੍ਹਾਂ ਨੂੰ ਤਾਂ ਇਸ ਦਿਨ ਸੋਗ ਮਨਾਉਣਾ ਚਾਹੀਦਾ ਸੀ। ਉਹ ਦੱਸਣ ਕਿ ਉਹ ਕਿਸ ਖੁਸ਼ੀ ਵਿੱਚ ਜਸ਼ਨ ਮਨਾਇਆ?
2. ਫ੍ਰਿਕਾਪ੍ਰਸ਼ਤੀ ਅਤੇ ਤੰਗਦਿਲੀ ਨਾਲ ਭਰੇ ਵੀਰੋ ਤੁਹਾਡਾ ਇਹ ਦਾਅਵਾ ੧੦੦% ਝੂਠਾ ਹੈ ਕਿ ਇਹ ਦਿਨ ਭਾਰਤ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਕਾਲਾ ਦਿਨ ਹੈ। ਭਾਰਤ ਦੇ ਦੇਸੀ ਕਾਲੇ ਅੰਗਰੇਜਾਂ ਦੇ ਰਾਜ ਵਿੱਚ ਤਾਂ ਅਜੇਹੇ ਕਾਲੇ ਦਿਵਸ ਹਰ ਰੋਜ਼ ਹੀ ਵਾਪਰਦੇ ਹਨ। ਜੇ ਵੇਖਣ ਵਾਲੀ ਅੱਖ ਹੈ ਤਾਂ ਵੰਨਗੀ ਮਾਤਰ ਪੰਜਾਬ, ਜਿੱਥੇ ਭਾਜਪਾ ਅਤੇ ਇਸ ਦੇ ਭਾਈਵਾਲ ਅਕਾਲੀ ਦਲ ਦਾ ਰਾਜ ਹੈ ਵਿੱਚ ਲੋਕਤੰਤ੍ਰਕ ਤੇ ਸ਼ਾਂਤੀਪੂਰਵਕ ਢੰਗ ਨਾਲ ਆਪਣਾ ਹੱਕ ਮੰਗ ਰਹੀਆਂ ਜਥੇਬੰਦੀਆਂ ਦੀਆਂ ਨੌਜਵਾਨ ਲੜਕੀਆਂ ਸਮੇਤ ਸਾਰੇ ਕਾਰਕੁਨਾਂ ਦੀ ਹਰ ਰੋਜ਼ ਹੀ ਹੁੰਦੀ ਡੰਡਾ ਪਰੇਡ ਵੇਖ ਸਕਦੇ ਹੋ?
3. ਜੇ ਭਾਰਤ ਦੇ ਇਤਿਹਾਸ ਦੇ ਕਾਲੇ ਦਿਨ ਗਿਣਨੇ ਚਾਹੁੰਦੇ ਹੋ ਤਾਂ ਆਓ ਤੁਹਾਨੂੰ ਦੱਸੀਏ!
• ਭਾਰਤ ਦੇ ਇਤਿਹਾਸ ਵਿੱਚ ਸਭ ਤੋਂ ਕਾਲਾ ਦਿਨ ਉਹ ਹੈ ਜਿਸ ਦਿਨ ਉਨ੍ਹਾਂ ਪਹਾੜੀ ਹਿੰਦੂ ਰਾਜਿਆਂ ਨੇ, ਉਸ ਗੁਰੂ ਗੋਬਿੰਦ ਸਿੰਘ ਜੀ ਨੂੰ ਖ਼ਤਮ ਕਰਨ ਲਈ ਅਨੰਦਪੁਰ ਸਾਹਿਬ ਦੇ ਕਿਲੇ `ਤੇ ਹਮਲਾ ਕੀਤਾ ਅਤੇ ਔਰੰਗਜ਼ੇਬ ਨੂੰ ਇਸ ਹਮਲੇ ਵਿੱਚ ਭਾਈਵਾਲ ਬਣਨ ਦਾ ਸੱਦਾ ਦਿੱਤਾ, ਜਿਸ ਦੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਨ੍ਹਾਂ ਦੀ ਧਾਰਮਿਕ ਆਜ਼ਾਦੀ, ਤੇ ਇਨ੍ਹਾਂ ਦੇ ਧਾਰਮਿਕ ਚਿਨ੍ਹ ਤਿਲਕ ਜੰਝੂ ਦੀ ਰਾਖੀ ਲਈ ਦਿੱਲੀ ਦੇ ਚਾਂਦਨੀ ਚੌਕ ਵਿੱਚ ਸ਼ਹੀਦੀ ਦਿੱਤੀ ਅਤੇ ਜਿਸ ਦੇ ਦਾਦਾ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਇਨ੍ਹਾਂ ਦੇ ਵੱਡੇ ਵਡੇਰੇ ੫੨ ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਦੀ ਜੇਲ੍ਹ ਵਿੱਚੋਂ ਰਿਹਾ ਕਰਵਾਇਆ ਸੀ।
• ਦੂਜਾ ਵੱਡਾ ਕਾਲਾ ਦਿਨ ਉਹ ਸੀ ਜਿਸ ਦਿਨ ਇਸੇ ਨਾ ਸ਼ੁਕਰੀ ਕੌਮ ਦੇ ਗੰਗੂ ਬ੍ਰਹਮਣ ਨੇ ਕੁੱਝ ਮਾਇਆ ਦੇ ਲਾਲਚ ਅਧੀਨ ਸਰਹਿੰਦ ਦੇ ਸੂਬੇਦਾਰ ਦੀਆਂ ਫੌਜਾਂ ਨੂੰ ਸੂਹ ਦੇ ਕੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਗ੍ਰਿਫਤਾਰ ਕਰਵਾਇਆ।
• ਤੀਜਾ ਵੱਡਾ ਕਾਲਾ ਦਿਨ ਸੀ ਜਿਸ ਦਿਨ ਇਸੇ ਅਹਿਸਾਨਫ਼ਰੋਸ਼ ਕੌਮ ਦੇ ਦੀਵਾਨ ਸੁੱਚਾ ਨੰਦ ਨੇ ਸਰਹਿੰਦ ਦੀ ਕਚਹਿਰੀ ਵਿੱਚ ਛੋਟੇ ਸਾਹਿਬਜ਼ਾਦਿਆਂ ਨੂੰ ਸੱਪ ਦੇ ਬੱਚੇ ਦੱਸ ਕੇ ਉਨ੍ਹਾਂ ਨੂੰ ਸ਼ਹੀਦ ਕਰਨ ਲਈ ਸੂਬੇਦਾਰ ਵਜ਼ੀਰ ਚੰਦ ਨੂੰ ਮਾਨਸਿਕ ਤੌਰ `ਤੇ ਤਿਆਰ ਕੀਤਾ।
• ਚੌਥਾ ਕਾਲਾ ਦਿਨ ਉਹ ਸੀ ਜਿਸ ਦਿਨ ਅਜ਼ਾਦ ਭਾਰਤ ਦੀ ਸਰਕਾਰ ਨੇ ਇੱਕ ਸਰਕੂਲਰ ਜਾਰੀ ਕਰਕੇ, ਉਸ ਸਮੁੱਚੀ ਸਿੱਖ ਕੌਮ ਨੂੰ ਜ਼ਰਾਇਮ ਪੇਸ਼ਾ ਕੌਮ ਐਲਾਨਿਆ, ਜਿਸ ਕੌਮ ਨੇ ਅਨੇਕਾਂ ਸ਼ਹੀਦੀਆਂ ਦੇ ਕੇ ਇਸ ਦੇਸ਼ ਦੀ ਇੱਜਤ ਆਬਰੂ ਬਚਾਈ, ਜਿਨਾਂ ਨੇ ਦਰਾ ਖ਼ੈਬਰ ਰਾਹੀਂ ਕੀਤੇ ਜਾ ਵਿਦੇਸ਼ੀ ਹਮਲਾਵਰਾਂ ਦਾ ਰਾਹ ਰੋਕਿਆ ਤੇ ਇਸ ਦੇਸ਼ ਨੂੰ ਅਖੰਡ ਭਾਰਤ ਬਣਨ ਦਾ ਮਾਣ ਪ੍ਰਾਪਤ ਕਰਨ ਲਈ ਅਬਾਦੀ ਪੱਖੋਂ ੨% ਹੋਣ ਦੇ ਬਾਵਯੂਦ ਅਜਾਦੀ ਵਿੱਚ ੯੮% ਯੋਗਦਾਨ ਪਾਇਆ।
• ਪੰਜਵਾਂ ਕਾਲਾ ਦਿਨ ਉਹ ਸੀ ਜਿਸ ਦਿਨ ਸਾਰੇ ਭਾਰਤ ਵਿੱਚ ਭਾਸ਼ਾ ਦੇ ਆਧਾਰ `ਤੇ ਸੂਬੇ ਬਣਾਉਣ ਦੇ ਬਣਾਏ ਨਿਯਮਾਂ ਨੂੰ ਛਿੱਕੇ ਟੰਗ ਕੇ ਪੰਜਾਬੀ ਸੂਬਾ ਬਣਾਉਣ ਤੋਂ ਨਾਂਹ ਕਰ ਦਿੱਤੀ ਤੇ ਸਿੱਖਾਂ ਵਲੋਂ ਪੰਜਾਬੀ ਸੂਬੇ ਦੀ ਕੀਤੀ ਜਾ ਰਹੀ ਮੰਗ ਦਾ ਵਿਰੋਧ ਕਰਦਿਆਂ ਜਨਸੰਘੀਆਂ ਨੇ ਫਿਰਕੂ ਨਾਹਰੇ ਲਾ ਕੇ ਹਿੰਦੂ-ਸਿੱਖਾਂ ਵਿੱਚ ਪੱਕੇ ਤੌਰ `ਤੇ ਪਾੜਾ ਤੇ ਨਫਰਤ ਫੈਲਾਈ।
• ਛੇਵਾਂ ਕਾਲਾ ਦਿਨ ਉਹ ਸੀ ਜਿਸ ਦਿਨ ਕੌਮਾਂਤਰੀ ਅਤੇ ਅੰਤਰਾਸ਼ਟਰੀ ਨਿਯਮਾਂ ਨੂੰ ਛਿੱਕੇ ਟੰਗ ਕੇ ਪੰਜਾਬੀ ਸੂਬਾ ਬਣਾਉਣ ਸਮੇਂ ਇਸ ਦੇ ਪੰਜਾਬੀ ਬੋਲਦੇ ਇਲਾਕੇ, ਆਪਣੇ ਦਰਿਆਈ ਪਾਣੀ ਤੇ ਰਾਜਧਾਨੀ ਤੋਂ ਵਾਂਜਿਆਂ ਕੀਤਾ।
• ਸਤਵਾਂ ਕਾਲਾ ਦਿਨ ਉਹ ਸੀ ਜਿਸ ਦਿਨ ਪੰਜਾਬ ਦੇ ਹੱਕੀ ਪਾਣੀਆਂ ਦੀ ਲੁੱਟ ਤੋਂ ਬਚਾਉਣ ਲਈ ਅਕਾਲੀ ਦਲ ਵਲੋਂ ਲੋਕਤੰਤਰਕ ਅਤੇ ਸ਼ਾਂਤਮਈ ਢੰਗ ਨਾਲ ਲਾਏ ਗਏ ਕਪੂਰੀ ਮੋਰਚੇ ਨੂੰ ਫ਼ੇਲ ਕਰਕੇ ਬੜੇ ਯੋਜਨਾਵੰਦ ਢੰਗ ਨਾਲ ਸਾਕਾ ਨੀਲਾ ਤਾਰਾ ਰਾਹੀਂ ਸਿਖਾਂ ਦੀ ਨਸਲਕੁਸ਼ੀ ਕਰਨ ਲਈ ਮੈਦਾਨ ਤਿਆਰ ਕਰਨ ਲਈ ਐਸੇ ਹਾਲਤ ਪੈਦਾ ਕੀਤੇ ਤੇ ਸਮੁੱਚੀ ਸਿੱਖ ਕੌਮ ਨੂੰ ਬਦਨਾਮ ਕਰਨ ਲਈ ਅਤਿਵਾਦੀਆਂ ਦਾ ਲੈਵਲ ਲਾਇਆ।
• ਅੱਠਵੇਂ ਨੰਬਰ `ਤੇ ਸੱਭ ਤੋਂ ਮਨਹੂਸ ਤੇ ਕਾਲੇ ਦਿਨ ਸਨ ੪, ੫, ੬ ਜੂਨ ੧੯੮੪ ਜਿਨ੍ਹਾਂ ਦਿਨਾਂ ਵਿੱਚ ਸਿੱਖਾਂ ਦੇ ਮਾਨ ਸਨਮਾਨ ਤੇ ਸਰਬਨਾਸ਼ ਕਰਨ ਲਈ ਆਪਣੇ ਹੀ ਦੇਸ਼ ਦੀਆਂ ਫੌਜਾਂ ਨੇ ਅਕਾਲ ਤਖ਼ਤ ਤੇ ਟੈਂਕਾਂ, ਤੋਪਾਂ ਤੇ ਲੜਾਕੂ ਹਵਾਈ ਜਹਾਜਾਂ ਰਾਹੀਂ ਹਮਲਾ ਕੀਤਾ। ਦਿਨ ਵੀ ਉਹ ਚੁਣਿਆਂ ਜਿਸ ਦਿਨ ਸ਼ਾਂਤੀ ਦੇ ਪੁੰਜ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਗੁਰਪੁਰਬ ਮਨਾਉਣ ਲਈ ਸੰਗਤਾਂ ਉੱਥੇ ਇਕੱਠੀਆਂ ਹੋਈਆਂ ਸਨ, ਜਿਨ੍ਹਾਂ ਵਿਚੋਂ ਬਜੁਰਗ ਤੇ ਔਰਤਾਂ ਤੋਂ ਇਲਾਵਾ ਦੁੱਧ ਚੁੰਘਦੇ ਬੱਚੇ ਵੀ ਫੌਜ ਦੀਆਂ ਗੋਲੀਆਂ ਨਾਲ ਸ਼ਹੀਦ ਕੀਤੇ ਗਏ। ੨੫੦੦੦ ਤੋਂ ਵੱਧ ਲਾਸ਼ਾਂ ਦਾ ਅਣਪਛਾਤੀਆਂ ਲਾਸ਼ਾਂ ਦੱਸ ਕੇ ਸਸਕਾਰ ਕੀਤਾ ਗਿਆ।
• ਨੌਵੇਂ ਨੰਬਰ `ਤੇ ਵੱਡੇ ਕਾਲੇ ਦਿਨ ਸਨ ੧, ੨, ੩ ਨਵੰਬਰ ੮੪ ਦੇ ਜਿਨਾਂ ਦਿਨਾਂ ਵਿੱਚ ਦੇਸ਼ ਦੀ ਰਾਜਧਾਨੀ ਦਿੱਲੀ ਤੇ ਹੋਰ ਸ਼ਹਿਰਾਂ ਵਿੱਚ ਬੇਕਸੂਰ ਸਿੱਖਾਂ ਦਾ ਸਮੂਹਕ ਤੌਰ `ਤੇ ਕਤਲ ਕੀਤਾ ਉਨ੍ਹਾਂ ਨੂੰ ਜਿਊਂਦੇ ਅੱਗ ਵਿੱਚ ਸਾੜਿਆ ਗਿਆ। ੨੭ ਸਾਲ ਲੰਘ ਜਾਣ `ਤੇ ਵੀ ਅੱਜ ਤੱਕ ਕਿਸੇ ਇੱਕ ਵੀ ਦੋਸ਼ੀ ਨੂੰ ਸਜਾ ਨਹੀਂ ਦਿੱਤੀ ਗਈ।
• ਦਸਵੇਂ ਨੰਬਰ `ਤੇ ਕਾਲਾ ਦਿਨ ਸੀ ਜਿਸ ਦਿਨ ੨੫੦੦੦ ਲਾਵਸਰਸ ਲਾਸ਼ਾਂ ਦਾ ਖੁਰਾ ਖੋਜ ਲੱਭਣ ਦੇ ਯਤਨ ਵਿੱਚ ਲੱਗੇ ਮਨੁਖੀ ਹੱਕਾਂ ਦੇ ਰਾਖੇ ਜਸਵੰਤ ਸਿੰਘ ਖਾਲੜਾ ਨੂੰ ਵੀ ਲਾਵਰਸ ਲਾਸ਼ ਬਣਾ ਕੇ ਰੱਖ ਦਿੱਤਾ।
• ਗਿਅਰਵੇਂ ਨੰਬਰ `ਤੇ ਕਾਲਾ ਦਿਨ ਸੀ ੬ ਦਸੰਬਰ ੧੯੯੨, ਜਿਸ ਦਿਨ ਵੋਟ ਨੀਤੀ ਤਹਿਤ ਭਾਜਪਾ ਨੇ ੫੦੦ ਸਾਲਾ ਪੁਰਾਣੀ ਬਾਬਰੀ ਮਸਜ਼ਿਦ ਢਾਹੁੰਣ ਲਈ ਭਾਜਪਾ ਦੇ ਉੱਚ ਆਗੂਆਂ ਨੇ ਖੁਦ ਭੀੜ ਦੀ ਅਗਵਾਈ ਕੀਤੀ ਤੇ ਇਸ ਤਰ੍ਹਾਂ ਹਿੰਦੂ ਮੁਸਲਮਾਨਾਂ ਦੇ ਦਿਲਾਂ ਵਿੱਚ ਆਪਸੀ ਨਫ਼ਰਤ ਫੈਲਾਈ।
• ੧੨ਵੇਂ ਨੰਬਰ `ਤੇ ਕਾਲੇ ਦਿਨ ਸਨ ੨੦੦੨ ਦੇ ਉਹ ਦਿਨ ਜਦੋਂ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਦੋ ਮਹੀਨੇ ਤੱਕ ਲਗਾਤਾਰ ਬੇਦੋਸ਼ੇ ਮੁਸਲਮਾਨਾਂ ਦਾ ਸਮੂਹਕ ਤੌਰ `ਤੇ ਕਤਲੇਆਮ ਤੇ ਸਾੜਫੂਕ ਹੁੰਦੀ ਰਹੀ।
• ੧੩ਵੇਂ ਨੰਬਰ `ਤੇ ਕਾਲਾ ਦਿਨ ਸੀ ਜਿਸ ਦਿਨ ਇੱਕ ਕੱਟੜ ਤੇ ਜਨੂੰਨੀ ਹਿੰਦੂ ਰਾਬਿੰਦਰਾ ਕੁਮਾਰ ਉਰਫ ਦਾਰਾ ਸਿੰਘ ਨੇ ਇਸਾਈ ਮਿਸ਼ਨਰੀ ਗ੍ਰਾਹਮ ਸਟੇਨਜ਼ ਤੇ ਉਸਦੇ ਬੱਚਿਆਂ ਨੂੰ ਉਨ੍ਹਾਂ ਦੀ ਹੀ ਗੱਡੀ ਵਿੱਚ ਸੁਤੇ ਪਿਆਂ ਨੂੰ ਅੱਗ ਲਾ ਕੇ ਜ਼ਿਊਂਦਾ ਸਾੜ ਦਿੱਤਾ ਗਿਆ।
• ੧੪ਵੇਂ ਨੰਬਰ `ਤੇ ਕਾਲੇ ਦਿਨ ਸਨ ੨੦੦੭ ਦੇ, ਜਦੋਂ ਕਰਨਾਟਕਾ ਵਿੱਚ ਬੇਦੋਸ਼ੇ ਈਸਾਈਆਂ ਦੇ ਕਤਲ ਤੇ ਸਾੜਫੂਕ ਹੋਈ।
4. ਭਾਰਤ ਦੇ ਇਤਿਹਾਸ ਵਿੱਚ ਛੋਟੇ ਮੋਟੇ ਕਾਲੇ ਦਿਨ ਤਾਂ ਹੋਰ ਵੀ ਬਹੁਤੇਰੇ ਹਨ ਪਰ ਇਨ੍ਹਾਂ ਵਿੱਚੋਂ ਤੁਹਾਨੂੰ ਕਿਸੇ ਨੂੰ ਵੀ ਕੋਈ ਕਾਲਾ ਨਾ ਦਿੱਸਣ ਵਾਲਿਆਂ ਨੂੰ ਸਿਰਫ ਆਪਣੀ ਮਨ ਦੀ ਹੀ ਕਾਲੀ ਕੋਠੜੀ ਵੇਖ ਕੇ ੫ ਜੂਨ ੨੦੧੧ ਦਾ ਹੀ ਕਾਲਾ ਦਿਨ ਕਿਵੇਂ ਨਜ਼ਰ ਆ ਗਿਆ?
5. ਨਿਆਂ ਦਾ ਤਰਾਜੂ ਫੜੀ ਬੈਠੀ ਭਾਰਤ ਦੀ ਸਰਬ ਉਚ ਅਦਾਲਤ ਵਲੋਂ ਸੂ ਮੋਟੋ ਕਾਰਵਾਈ ਕਰਦਿਆਂ ਕੇਂਦਰੀ ਗ੍ਰਹਿ ਸਕੱਤਰ, ਦਿੱਲੀ ਦੇ ਮੁੱਖ ਸਕੱਤਰ, ਦਿੱਲੀ ਪ੍ਰਸ਼ਾਸ਼ਨ ਤੇ ਪੁਲਿਸ ਕਮਿਸ਼ਨਰ ਨੂੰ ਨੋਟਿਸ ਜਾਰੀ ਕਰਨ `ਤੇ ਉਸ ਦਾ ਧੰਨਵਾਦ ਕਰਨ ਵਾਲੇ ਆਗੂ ਤੇ ਜਥੇਬੰਦੀਆਂ ਕੀ ਇਸ ਗੱਲ ਦਾ ਜਵਾਬ ਦੇਣਗੀਆਂ ਕਿ ਦਿਲੀ ਵਿੱਚ ਸਿੱਖਾਂ, ਗੁਜਰਾਤ ਵਿੱਚ ਮੁਸਲਮਾਨਾਂ ਅਤੇ ਕਰਨਾਟਕਾ ਵਿੱਚ ਈਸਾਈਆਂ ਦੇ ਕਤਲੇਆਮ ਸਮੇਂ ਇਨ੍ਹਾਂ ਹੀ ਅਦਾਲਤਾਂ ਨੇ ਅੱਜ ਵਾਲੀ ਇਹ ਕਾਰਵਾਈ ਕਿਉਂ ਨਹੀਂ ਕੀਤੀ? ਕਦੀ ਐਸਾ ਤਾਂ ਨਹੀਂ ਕਿ ਨਿਆਂ ਦੀ ਕੁਰਸੀ `ਤੇ ਬੈਠੇ ਇਨ੍ਹਾਂ ਮਾਨਯੋਗ ਜੱਜ ਸਾਹਿਬਾਨਾਂ ਦੇ ਵੀ ਆਰਐੱਸਐੱਸ ਵਾਲੀਆਂ ਹੀ ਐਨਕਾਂ ਹੀ ਲੱਗੀਆਂ ਹੋਣ?
6. ਖ਼ਬਰਾਂ ਅਨੁਸਾਰ ਉਤਰਾਖੰਡ ਦੇ ਜਿਲ੍ਹਾ ਹਰਿਦੁਆਰ ਸਥਿਤ ਬਾਬਾ ਰਾਮਦੇਵ ਦੇ ਹੈੱਡ ਕੁਆਰਟਰ ਦੇ ਆਲੇ ਦੁਆਲੇ ਇਸ ਦੀ ੨੬੧. ੪੬੮ ਹੈਕਟੇਅਰ ਜਮੀਨ ਹੈ ਜਿਸ ਦੀ ਬਜ਼ਾਰੀ ਕੀਮਤ ਹਜ਼ਾਰਾਂ ਕਰੋੜ ਰੁਪਏ ਬਣਦੀ ਹੈ। ਇਹ ਜਮੀਨ ਉਤਰਾਖੰਡ ਵਿਚਲੀਆਂ ਭਾਜਪਾ ਸਰਕਾਰਾਂ ਨੇ ਬਹੁਤ ਘੱਟ ਕੀਮਤ `ਤੇ ਦੋ ਵਾਰ ੨੦੦੮ ਵਿੱਚ ਤੇ ਇੱਕ ਵਾਰ ੨੦੧੦ ਵਿੱਚ ਅਲਾਟ ਕੀਤੀ ਸੀ। ਇਸ ਤੋਂ ਇਲਾਵਾ ਬਾਬੇ ਨੇ ਅਧਿਕਾਰੀਆਂ ਦੀ ਮੱਦਦ ਨਾਲ ਸਿੱਧੇ ਤੌਰ `ਤੇ ਕੌਡੀਆਂ ਦੇ ਭਾ ਜ਼ਮੀਨ ਖ੍ਰੀਦੀ ਸੀ। ਜਿਸ ਦੇ ਸਬੰਧ ਵਿੱਚ ਪਿੰਡ ਵਾਸੀਆਂ ਨੇ ਅੰਦੋਲਨ ਵੀ ਕੀਤਾ ਸੀ। ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਕ ਸਿੰਘ ਰਾਵਤ ਵਲੋਂ ਲਾਏ ਦੋਸ਼ ਅਨੁਸਾਰ ਹਰਿਦੁਆਰ ਤੇ ਰੁੜਕੀ ਜਿਲ੍ਹਿਆਂ ਵਿੱਚ ਬਾਬੇ ਨੂੰ ਕਈ ਥਾਂਈਂ ਖੇਤੀਬਾੜੀ ਦੀ ਜ਼ਮੀਨ ਗੈਰ ਖੇਤੀ ਦੀ ਵਰਤੋਂ ਲਈ ਬਹੁਤ ਹੀ ਰਿਆਇਤੀ ਕੀਮਤਾਂ `ਤੇ ਦਿੱਤੀ ਗਈ ਹੈ, ਜਿਸ ਵਿੱਚੋਂ ਕੁੱਝ ਜ਼ਮੀਨ ਤਾ ਗਰੀਬ ਕਿਸਾਨਾਂ ਨੂੰ ਲੀਜ਼ `ਤੇ ਦਿੱਤੀ ਗਈ ਸੀ ਜੋ ਕਾਨੂੰਨ ਵੇਚੀ ਹੀ ਨਹੀਂ ਜਾ ਸਕਦੀ। ਬਾਬਾ ਰਾਮਦੇਵ ਅਤੇ ਉਸ ਦੇ ਹਮਾਇਤੀ ਦੱਸਣ ਕੀ ਇਹ ਵੀ ਭ੍ਰਿਸ਼ਟਾਚਾਰ ਦਾ ਹਿੱਸਾ ਹੈ ਜਾਂ ਨਹੀਂ?
7. ਕੈਪਟਨ ਅਮਰਿੰਦਰ ਸਿੰਘ ਨੇ ਦੋਸ਼ ਲਾਇਆ ਹੈ ਕਿ ਹਿਮਾਚਲ ਪ੍ਰਦੇਸ ਦੀ ਭਾਜਪਾ ਸਰਕਾਰ ਨੇ ਗੈਰ ਕਾਨੂੰਨੀ ਢੰਗ ਅਪਣਾ ਕੇ ਬਾਬਾ ਰਾਮਦੇਵ ਨੂੰ ਕੰਡਾਘਾਟ-ਚੈਲ ਰੋਡ `ਤੇ ਪੈਂਦੇ ਪਿੰਡ ਸਾਧੂਪੁਲ ਵਿੱਚ ੧੨੭ ਵਿਘੇ ਜ਼ਮੀਨ ਸਿਰਫ ਇੱਕ ਰੁਪਈਆ ਪ੍ਰਤੀ ਵਿਘਾ ਦੇ ਹਿਸਾਬ ੯੯ ਸਾਲਾਂ ਲਈ ਲੀਜ਼ `ਤੇ ਦੇ ਦਿਤੀ ਜਦੋਂ ਕਿ ਉੱਥੇ ਬਜ਼ਾਰੀ ਕੀਮਤ ਤਕਰੀਬਨ ੨੦ ਲੱਖ ਰਪਏ ਪ੍ਰਤੀ ਵਿੱਘਾ ਹੈ। ਉਸ ਜ਼ਮੀਨ ਵਿੱਚ ਇੱਕ ਘਰ ਅਨੰਦ ਭਵਨ ਵੀ ਹੈ ਜਿਹੜਾ ਕਿ ਉਸ ਦੇ ਸਵਰਗੀ ਪਿਤਾ ਮਹਾਰਜਾ ਯਾਦਵਿੰਦਰ ਸਿੰਘ ਨੇ ੧੯੫੦ ਵਿੱਚ ਪੰਜਾਬ ਸਰਕਾਰ ਨੂੰ ਸੌਂਪਿਆ ਸੀ ਜਿਸ ਸਮੇਂ ਕਿ ਹਿਮਾਚਲ ਪ੍ਰਦੇਸ਼ ਪੰਜਾਬ ਦਾ ਹਿੱਸਾ ਸੀ। ਉਨ੍ਹਾਂ ਮੁਤਾਬਕ ਜਿਹੜਾ ਘਰ ਦੇਸ਼ ਦੇ ਬੱਚਿਆਂ ਨੂੰ ਇੱਕ ਤੋਹਫੇ ਵਜੋਂ ਦਿੱਤਾ ਗਿਆ ਸੀ ਜਿਸ ਨੂੰ ਇੰਦਰਾਗਾਂਧੀ ਹੋਲੀ ਡੇ ਹੋਮ ਫਾਰ ਚਿਲਡਰਨ ਦਾ ਨਾਮ ਦਿੱਤਾ ਗਿਆ ਸੀ ਅਤੇ ਜਿਥੇ ਬੱਚੇ ਗਰਮੀਆਂ ਦੀਆਂ ਛੁਟੀਆਂ ਵਿੱਚ ਕੁੱਝ ਦਿਨ ਬਿਤਾ ਸਕਦੇ ਸਨ, ਉਹ ਘਰ ਹਿਮਾਚਲ ਸਰਕਾਰ ਵਲੋਂ ਬਾਬਾ ਰਾਮਦੇਵ ਨੂੰ ਸੌਂਪ ਦਿੱਤਾ ਗਿਆ। ਬਾਬਾ ਰਾਮਦੇਵ ਅਤੇ ਉਸ ਦੇ ਹਮਾਇਤੀ ਦੱਸਣ ਕੀ ਇਹ ਭ੍ਰਿਸ਼ਟਾਚਾਰ ਨਹੀਂ ਹੈ? ਕੀ ਉਕਤ ਜਾਇਦਾਦਾਂ ਨੂੰ ਉਹ ਉਸੇ ਢੰਗ ਨਾਲ ਕੌਮੀ ਸੰਪਤੀ ਐਲਾਨਣ ਲਈ ਰਜ਼ਾਮੰਦ ਹੈ ਜਿਵੇਂ ਕਿ ਉਹ ਹੋਰਨਾਂ ਦੇ ਕਾਲੇ ਧਨ ਨੂੰ ਕੌਮੀ ਸੰਪਤੀ ਐਲਾਨਣ ਦੀ ਮੰਗ ਕਰ ਰਿਹਾ ਹੈ?
8. ਮੈਂ ਕਾਂਗਰਸ ਦੇ ਹੱਕ ਵਿੱਚ ਨਹੀਂ ਹਾਂ ਪਰ ਇਸ ਦੇ ਜਨਰਲ ਸਕੱਤਰ ਦਿਗਵਿਜੇ ਸਿੰਘ ਦੇ ਇਸ ਕਥਨ ਵਿੱਚ ਸੱਚ ਨਜ਼ਰ ਆਉਂਦਾ ਹੈ ਕਿ ਸਾਧਵੀ ਪ੍ਰਿਗਿਆ ਠਾਕੁਰ ਅਤੇ ਸਵਾਮੀ ਅਸੀਮਾ ਨੰਦ ਦੀ ਗ੍ਰਿਫਤਾਰੀ ਉਪ੍ਰੰਤ ਆਰਐੱਸਐੱਸ/ਭਾਜਪਾ ਨੂੰ ਭਗਵੇਂ ਅਤਿਵਾਦ `ਚ ਬੁਰੀ ਤਰਾਂ ਘਿਰ ਜਾਣ ਕਰਕੇਭਾਰੀ ਢਾਹ ਲੱਗੀ ਹੈ। ਇਸ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਉਹ ਭ੍ਰਿਸ਼ਟਾਚਾਰ ਨੂੰ ਉਸੇ ਤਰ੍ਹਾਂ ਮੁਦਾ ਬਣਾ ਰਹੇ ਹਨ ਜਿਵੇਂ ਕਿ ਹੁਣ ਤੱਕ ਰਾਮ ਮੰਦਰ ਨੂੰ ਮੁੱਦਾ ਬਣਾਇਆ ਹੋਇਆ ਹੈ। ਇਸ ਸਬੰਧੀ ਭਾਜਪਾ ਅਤੇ ਬਾਬ ਰਾਮਦੇਵ ਨੂੰ ਆਪਣੀ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ।
ਇਸ ਤੋਂ ਇਲਾਵਾ ਕੇਂਦਰ ਸਰਕਾਰ ਅਤੇ ਕਾਂਗਰਸ ਪਾਰਟੀ ਵੀ ਜਵਾਬ ਦੇਵੇ ਕਿ
1. ਜਿਹੜੇ ਅੱਜ ਬਾਬਾ ਰਾਮਦੇਵ ਨੂੰ ਵੱਡਾ ਠੱਗ ਤੇ ਭ੍ਰਿਸ਼ਟ ਤਰੀਕਿਆਂ ਨਾਲ ਹਜ਼ਾਰਾਂ ਕਰੋੜ ਰੁਪਏ ਦੀ ਜਾਇਦਾਦ ਇਕੱਠੀ ਕਰਨ ਦੇ ਦੋਸ਼ ਲਾ ਕੇ ਕੀ ਉਸ ਦੀ ਸੀਬੀਆਈ ਪੜਤਾਲ ਕਰਨ ਦੀ ਮੰਗ ਕਰ ਰਹੇ ਹਨ ਉਨ੍ਹਾਂ ਨੂੰ ਉਸ ਵਿੱਚ ਇਹ ਦੋਸ਼ ਪਹਿਲਾਂ ਕਿਉਂ ਨਹੀਂ ਦਿੱਸੇ?
2. ਜੇ ਬਾਬਾ ਨਾਮਦੇਵ ਦਾ ਉਨ੍ਹਾਂ ਨਾਲ ਸਮਝੌਤਾ ਹੋ ਜਾਂਦਾ ਤਾਂ ਕੀ ਉਨ੍ਹਾਂ ਨੇ ਫਿਰ ਵੀ ਚੁੱਪ ਰਹਿਣਾ ਸੀ ਜਾਂ ਉਹ ਇਸ ਦੀ ਜਾਇਦਾਦ ਦੀ ਪੜਤਾਲ ਲਈ ਇਸੇ ਤਰ੍ਹਾਂ ਬਜ਼ਿਦ ਰਹਿੰਦੇ?
3. ਜ਼ਾਹਰਾ ਤੌਰ `ਤੇ ਤਾਂ ਬਾਬਾ ਰਾਮਦੇਵ ਨਾਲੋਂ ਵੱਧ ਜਾਇਦਾਦਾਂ ਵਾਲੇ ਵੱਡੇ ਦੋਸ਼ੀ ਸੰਤ ਸਿਰਸਾ ਵਾਲੇ ਗੁਰਮੀਤ ਰਾਮ ਰਹੀਮ, ਬਾਪੂ ਆਸਾ ਰਾਮ, ਸਵਾਮੀ ਨਿਤਿਆਨੰਦ ਅਤੇ ਦਿੱਲੀ ਵਾਲੇ ਇੱਛਾਧਾਰੀ ਸੰਤ ਆਦਿ ਮੌਜੂਦ ਹਨ ਜਿਨ੍ਹਾਂ `ਤੇ ਕਤਲਾਂ `ਤੇ ਬਲਾਤਕਾਰਾਂ ਦੇ ਗੰਭੀਰ ਦੋਸ਼ ਵੀ ਹਨ। ਕੀ ਸਰਕਾਰ ਉਨ੍ਹਾਂ ਵਿਰੁੱਧ ਵੀ ਉਸੇ ਤਰ੍ਹਾਂ ਕਾਰਵਾਈ ਕਰੇਗੀ ਜਿਸ ਤਰ੍ਹਾਂ ਬਾਬਾ ਰਾਮਦੇਵ ਵਿਰੁਧ ਕੀਤੀ ਹੈ ਤੇ ਅੱਗੇ ਨੂੰ ਕਰਨ ਜਾ ਰਹੀ ਹੈ, ਜਾਂ ਉਸ ਸਮੇਂ ਤੱਕ ਅੱਖਾਂ ਮੀਚੀ ਰੱਖੇਗੀ ਜਿਸ ਸਮੇਂ ਤੱਕ ਉਹ ਲੋਕ ਹਿੱਤਾਂ ਵਿੱਚ ਸਰਕਾਰ ਵਿਰੁੱਧ ਬਾਬਾ ਰਾਮਦੇਵ ਵਾਂਗ ਕੋਈ ਸੰਘਰਸ਼ ਨਹੀਂ ਵਿੱਢ ਲੈਂਦੇ?
ਆਮ ਵਿਅਕਤੀ ਉਕਤ ਸਾਰੀਆਂ ਗੱਲਾਂ ਨੂੰ ਠੰਡੇ ਦਿਮਾਗ ਨਾਲ ਵੀਚਾਰ ਕੇ ਹੀ ਕੋਈ ਫੈਸਲਾ ਕਰਨ ਕਿ ਲੜ ਰਹੀਆਂ ਦੋਵੇਂ ਬ੍ਰਾਹਮਣਵਾਦੀ ਧਿਰਾਂ ਵਿਚੋਂ ਕਿਸੇ ਇੱਕ ਦਾ ਜ਼ਜ਼ਬਾਤਾਂ ਦੇ ਬਹਿਣ ਵਿੱਚ ਬਹਿ ਕੇ ਸਾਥ ਦੇਣਾ ਹੈ ਜਾਂ ਇਨ੍ਹਾਂ ਦੀ ਲੜਾਈ ਦੇ ਸਾਰੇ ਪੱਖਾਂ ਨੂੰ ਘੋਖ ਕੇ ਕੋਈ ਨਵੀਂ ਰਣਨੀਤੀ ਘੜਨੀ ਹੈ। ਲੋਕਾਂ ਦੇ ਜ਼ਜ਼ਬਾਤ ਦੀ ਮੈਨੂੰ ਉਸ ਸਮੇਂ ਕੁੱਝ ਝਲਕ ਮਿਲੀ ਜਦੋਂ ਮੇਰੇ ਇੱਕ ਹਿੰਦੂ ਦੋਸਤ ਨੇ ਮੈਨੂੰ ਵੇਖਦਿਆਂ ਹੀ ਕਿਹਾ ਕਿ ਜੋ ਕੁੱਝ ਸਰਕਾਰ ਨੇ ਅੱਧੀ ਰਾਤ ਨੂੰ ਕੀਤਾ ਹੈ ਇਸ ਨੂੰ ਵੇਖ ਕੇ ਮੇਰਾ ਜੀ ਕਰਦਾ ਹੈ ਕਿ ਮੈਂ ਗੋਲੀ ਨਾਲ ਇਹ ਸਾਰੇ ਲੀਡਰ ਮਾਰ ਦਿਆਂ। ਮੈਂ ਉਨ੍ਹਾਂ ਨੂੰ ਹਾਸੇ ਵਿੱਚ ਹੀ ਮੋੜਵਾਂ ਸਵਾਲ ਪੁੱਛਿਆ ਕਿ ਜਿਨ੍ਹਾਂ ਨੇ ਪਾਰਲੀਮੈਂਟ `ਤੇ ਹਮਲਾ ਕੀਤਾ ਸੀ ਉਹ ਵੀ ਤਹਾਡੇ ਵਾਲੀ ਸੋਚ ਨੂੰ ਲੈ ਕੇ ਹੀ ਗਏ ਸਨ, ਤਾਂ ਤੁਸੀਂ ਉਨ੍ਹਾਂ ਨੂੰ ਅਤਿਵਾਦੀ ਕਹਿ ਕੇ ਕਿਉਂ ਭੰਡਦੇ ਹੋ? ਮੇਰੇ ਉਸ ਹਿੰਦੂ ਦੋਸਤ ਨੇ ਦਿਲੋਂ ਕਿਹਾ ਜਾਂ ਉਸ ਨੂੰ ਮਜ਼ਬੂਰਨ ਕਹਿਣਾ ਪਿਆ ਇਹ ਤਾਂ ਉਹੀ ਜਾਣਦਾ ਹੈ ਪਰ ਉਨ੍ਹਾਂ ਦੇ ਸ਼ਬਦ ਸਨ ਕਿ ਮੈਂ ਤਾਂ ਅਜੇਹੇ ਲੋਕਾਂ ਨੂੰ ਕਦੀ ਮਾੜਾ ਨਹੀਂ ਕਿਹਾ। ਮੇਰੇ ਉਸ ਹਿੰਦੂ ਦੋਸਤ ਦੇ ਜਵਾਬ ਤੋਂ ਮੈਨੂੰ ਇੰਝ ਪ੍ਰਤੀਤ ਹੋਇਆ ਕਿ ੪-੫ ਜੂਨ ਦੀ ਰਾਤ ਨੂੰ ਲੋਕ ਤੰਤਰ ਅਤੇ ਮਨੁੱਖੀ ਅਧਿਕਾਰਾਂ ਦਾ ਘਾਣ ਹੋਇਆ ਹੈ ਜਾਂ ਨਹੀਂ ਪਰ ਲੋਕਾਂ ਨੂੰ ਇਹ ਸਮਝ ਜਰੂਰ ਆਉਣ ਲੱਗ ਪਏਗੀ ਕਿ ਅਤਿਵਾਦੀ ਜੰਮਦੇ ਨਹੀਂ ਸਮੇਂ ਦੇ ਹਾਲਾਤ ਤੇ ਕਪਟੀ ਸਰਕਾਰਾਂ ਉਨ੍ਹਾਂ ਨੂੰ ਅਤਿਵਾਦੀ ਬਣਨ ਲਈ ਮਜ਼ਬੂਰ ਕਰ ਦਿੰਦੀਆਂ ਹਨ।
ਜਾਮਾ ਮਸਜ਼ਿਦ ਦਿੱਲੀ ਦੇ ਸ਼ਾਹੀ ਇਮਾਮ ਮੁਲਾਨਾ ਸਈਦ ਅਹਿਮਦ ਬੁਖ਼ਾਰੀ ਦਾ ਇਹ ਬਿਆਨ ਵੀ ਵਿਸ਼ੇਸ਼ ਧਿਆਨ ਮੰਗਦਾ ਹੈ ਕਿ ਭ੍ਰਿਸ਼ਟਾਚਾਰ ਦੇਸ਼ ਲਈ ਇੱਕ ਵੱਡੀ ਸਮੱਸਿਆ ਹੈ ਪਰ ਇਸ ਤੋਂ ਵੱਡੀ ਸਮੱਸਿਆ ਹੈ ਸੰਪਰਦਾਇਕ ਅਤਿਵਾਦ। ਅਤਿਵਾਦ ਤੋਂ ਇਹ ਭਾਵ ਵੀ ਨਹੀਂ ਲੈਣਾ ਚਾਹੀਦਾ ਕਿ ਇਹ ਸਿਰਫ ਤਲਵਾਰ ਅਤੇ ਗੋਲੀ ਨਾਲ ਹੀ ਕੀਤਾ ਜਾਂਦਾ ਹੈ। ਅਤਿਵਾਦ ਦਾ ਮੁੱਢ ਹੈ ਕਿਸੇ ਵਿਰੁਧ ਮੂੰਹ ਨਾਲ ਬੋਲੀ ਗਈ ਜਾਂ ਕਲਮ ਨਾਲ ਲਿਖੀ ਗਈ ਨਫਰਤ ਭਰੀ ਜਾਂ ਦੂਸਰੇ ਦੇ ਧਰਮ ਦੇ ਸਿਧਾਂਤ ਨੂੰ ਵਿਗਾੜ ਕੇ ਪੇਸ਼ ਕੀਤੀ ਗਈ ਸ਼ਬਦਾਵਲੀ। ਤਲਵਾਰ ਜਾਂ ਗੋਲੀ ਨਾਲ ਕੀਤੀ ਹਿੰਸਾ ਤਾਂ ਮੂੰਹ ਜਾਂ ਕਲਮੀ ਹਿੰਸਾ ਦਾ ਪ੍ਰਤੀਕਰਮ ਹੀ ਹੈ। ਸੋ ਹਰ ਪ੍ਰਕਾਰ ਦੀ ਹਿੰਸਾ ਰੋਕਣ ਲਈ ਜਰੂਰੀ ਹੈ ਕਿ ਮੀਡੀਏ ਸਮੇਤ ਹਰ ਇਨਸਾਫ ਪਸੰਦ ਸ਼ਹਿਰੀ ਦਾ ਫ਼ਰਜ਼ ਬਣਦਾ ਹੈ ਕਿ ਉਹ ਆਪਣੀ ਸੋਚ ਨੂੰ ਸੰਤੁਲਨ ਬਣਾਉਂਦੇ ਹੋਏ ਘੱਟ ਗਿਣਤੀਆਂ ਦੇ ਮਨੁੱਖੀ ਹੱਕਾਂ ਦੇ ਘਾਣ ਵਿਰੁੱਧ ਵੀ ਉਸੇ ਤਰ੍ਹਾਂ ਆਵਾਜ਼ ਉਠਾਉਣ ਜਿਵੇਂ ਰਾਮਦੇਵ ਲੀਲਾ ਕਾਂਡ ਵਿੱਚ ਉਠਾਈ ਜਾਂਦੀ ਹੈ। ਜਿਹੜਾ ਵੀ ਦੋਵੇਂ ਕੇਸਾਂ ਨੂੰ ਵੱਖ ਵੱਖ ਕਰਕੇ ਵੇਖਦਾ ਹੈ ਉਸ ਨੂੰ ਨਾ ਤਾ ਇਨਸਾਫ਼ ਪਸੰਦ ਕਿਹਾ ਜਾ ਸਕਦਾ ਹੈ ਨਾ ਹੀ ਈਮਾਨਦਾਰ।
ਕਿਰਪਾਲ ਸਿੰਘ ਬਠਿੰਡਾ
੯੮੫੫੪੮੦੭੯੭


(06/06/11)
ਦੁਪਾਲਪੁਰ/ਅਵਤਾਰ ਸਿੰਘ ਮਿਸ਼ਨਰੀ

“ਨਾਨਕਸ਼ਾਹੀ ਕੈਲੰਡਰ ਅਤੇ ਦਸਮ ਗ੍ਰੰਥ ਬਾਰੇ ਸੰਸਾਰ ਪੱਧਰ ਤੇ ਸੰਗਤਾਂ ਨੂੰ ਜਾਗ੍ਰਿਤ ਕਰਨ ਦੀ ਲੋੜ”
ਸੈਨਹੋਜੇ (ਦੁਪਾਲਪੁਰ/ਅਵਤਾਰ ਸਿੰਘ ਮਿਸ਼ਨਰੀ) ਪਿਛਲੇ ਦਿਨੀਂ ਕੈਲੇਫੋਰਨੀਆਂ ਦੇ ਸੈਨਹੋਜੇ ਸ਼ਹਿਰ ਵਿੱਚ ਡਾ. ਗੁਰਮੀਤ ਸਿੰਘ ਬਰਸਾਲ ਦੇ ਘਰੇ ਨਾਨਕ ਸ਼ਾਹੀ ਕੈਲੰਡਰ ਦੇ ਨਿਰਮਾਤਾ ਸ੍ਰ. ਪਾਲ ਸਿੰਘ ਪੁਰੇਵਾਲ ਦਾ ਅਮਰੀਕਾ ਆਣ ਤੇ ਗੁਰਮਤਿ ਦੇ ਪ੍ਰਚਾਰਕਾਂ, ਲਿਖਾਰੀਆਂ ਅਤੇ ਵਿਦਵਾਨਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਸਵਾਗਤੀ ਮੁਲਾਕਾਤ ਵਿੱਚ ਅਮਰੀਕਨ ਗੁਰਦਵਾਰਾ ਪਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ. ਜਸਵੰਤ ਸਿੰਘ ਹੋਠੀ, ਸ੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ, ਅੰਤਰਾਸ਼ਟਰੀ ਪੱਤਰਕਾਰ ਅਤੇ ਪ੍ਰਸਿਧ ਲੇਖਕ ਸ੍ਰ. ਤਰਲੋਚਨ ਸਿੰਘ ਦੁਪਾਲਪੁਰ, ਸਿੰਘ ਸਭਾ ਇੰਟ੍ਰਨੈਸ਼ਨਲ ਦੇ ਪ੍ਰਸਿੱਧ ਵਿਦਵਾਨ ਸਰਬਜੀਤ ਸਿੰਘ ਸੈਕਰਾਮੈਂਟੋ, ਡਾ. ਗੁਰਮੀਤ ਸਿੰਘ ਬਰਸਾਲ, ਉੱਘੇ ਸਿੱਖ ਚਿੰਤਕ ਅਤੇ ਪੰਜਾਬ ਦੇ ਹੋਮੋਪੈਥੀ ਕਾਲਜਾਂ ਦੇ ਸਾਬਕਾ ਡਾਇਰੈਕਟਰ ਡਾ. ਗੁਰਦੀਪ ਸਿੰਘ ਸੰਧੂ, ਸਟੇਜੀ ਕਵੀ ਨਗਿੰਦਰ ਸਿੰਘ ਬਰਸਾਲ, ਉੱਘੇ ਰੇਡੀਓ ਹੋਸਟ ਤੇ ਪੱਤਰਕਾਰ ਜਸਪਾਲ ਸਿੰਘ, ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਦੇ ਭਾਈ ਅਵਤਾਰ ਸਿੰਘ ਮਿਸ਼ਨਰੀ ਅਤੇ ਬੀਬੀ ਹਰਸਿਮਰਤ ਕੌਰ ਖਾਲਸਾ, ਉੱਘੇ ਪੰਥਕ ਲਿਖਾਰੀ ਸ੍ਰ. ਮਝੈਲ ਸਿੰਘ ਸਰਾਂ, ਸੰਤਾਂ ਦੇ ਕੌਤਕ ਫੇਸਬੁਕ ਗਰੁੱਪ ਦੇ ਸੰਚਾਲਕ ਹਰਬਖਸ਼ ਸਿੰਘ, ਬਲਵਿੰਦਰ ਸਿੰਘ ਸੈਨਹੋਜੇ, ਗੁਰਦਵਾਰਾ ਸੁਧਾਰ ਲਹਿਰ ਦੇ ਕੁਲਵੰਤ ਸਿੰਘ ਮਿਸ਼ਨਰੀ, ਜਗਜੀਤ ਸਿੰਘ ਮੰਡ, ਹਰਪ੍ਰੀਤ ਸਿੰਘ ਅਤੇ ਨੌਜਵਾਨ ਕਵੀ ਬਲਜੀਤ ਸਿੰਘ ਦੁਪਾਲਪੁਰ ਸ਼ਾਮਲ ਹੋਏ।
ਸ੍ਰ. ਪੁਰੇਵਾਲ ਨੇ 3 ਘੰਟੇ ਦੀ ਲੰਬੀ ਚਰਚਾ ਦੌਰਾਨ ਨਾਨਕਸ਼ਾਹੀ ਕੈਲੰਡਰ ਦੀ ਲੋੜ, ਕੈਲੰਡਰ ਤਿਆਰ ਕਰਨ ਦੀ ਲੰਬੀ ਘਾਲਣਾ ਅਤੇ ਵਿਦਵਾਨਾਂ ਨਾਲ ਮੁਲਾਕਾਤਾਂ ਦਾ ਵੇਰਵਾ ਦਿੰਦੇ ਦੱਸਿਆ ਕਿ ਦੁਨੀਆਂ ਭਰ ਦੇ ਕੈਲੰਡਰ ਵਿਗਿਆਨੀ, ਨਾਨਕਸ਼ਾਹੀ ਕੈਲੰਡਰ ਬਣਾਉਣ ਲਈ ਵਰਤੀ ਤਕਨੀਕ ਅਤੇ ਪ੍ਰਨਾਲੀ ਨਾਲ ਸਹਿਮਤ ਹੀ ਨਹੀਂ ਸਗੋਂ ਉਸਦੀ ਲੰਬੀ ਅਤੇ ਦੂਰ-ਦ੍ਰਿਸ਼ਟ ਸੋਚ ਦੇ ਪ੍ਰਸ਼ੰਸਕ ਹਨ। ਜਦ ਕਿ ਸਾਡੇ ਆਪਣੇ ਹੀ, ਸਿੱਖੀ ਦੀ ਚੜ੍ਹਦੀ ਕਲਾ ਦੇ ਵਿਰੋਧੀਆਂ ਦੀ ਚਾਲ ਵਿੱਚ, ਬਿਨਾਂ ਕਿਸੇ ਦਲੀਲ ਦੇ ਦੁਨੀਆਂ ਭਰ ਵਿੱਚ ਖਾਲਸੇ ਦੀ ਵਿਲੱਖਣ ਹਸਤੀ ਨੂੰ ਪ੍ਰਗਟਾਉਂਦੇ ਕੈਲੰਡਰ ਦੇ ਵਿਰੋਧੀ ਬਣ ਰਹੇ ਹਨ।
ਇਸੇ ਮੀਟਿੰਗ ਵਿੱਚ ਇਹ ਵੀ ਵਿਚਾਰਿਆ ਗਿਆ ਕਿ ਇਹ ਜਾਣਦੇ ਹੋਏ ਵੀ ਕਿ ਸਿੱਖਾਂ ਦਾ ਇੱਕ ਅਕਾਲ ਪੁਰਖ, ਇੱਕ ਗੁਰੂ ਗ੍ਰੰਥ ਸਾਹਿਬ, ਇੱਕ ਰਹਿਤ-ਵਿਧਾਨ, ਇੱਕ ਨਿਸ਼ਾਨ ਅਤੇ ਇੱਕ ਕੌਮੀ ਕਲੰਡਰ ਹੈ ਨੂੰ ਇਗਨੋਰ ਕਰਕੇ, ਸੰਪ੍ਰਦਾਈ ਸਾਧਾਂ ਜੋ ਬ੍ਰਾਹਮਣੀ ਰੰਗਤ ਵਿੱਚ ਰੰਗੇ ਹੋਏ ਭਾਜਪਾ ਅਤੇ ਬਾਦਲ ਰਾਹੀਂ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦੁਆਰਾ ਸਿੱਖਾਂ ਦੇ ਤਖਤਾਂ ਉੱਤੇ ਅਖੌਤੀ ਸਿੰਘ ਸਹਿਬਾਨਾਂ ਰਾਹੀਂ ਕਾਬਜ ਹਨ, ਦੀ ਰਾਹੀਂ ਸਿੱਖ ਰਹਿਤ ਮਰਯਾਦਾ ਅਤੇ ਨਾਨਕਸ਼ਾਹੀ ਕਲੰਡਰ ਦਾ ਜਿੱਥੇ ਹੁਲੀਆ ਵਿਗਾੜ ਦਿੱਤਾ ਗਿਆ ਹੈ ਓਥੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਹੋਰ ਗ੍ਰੰਥਾਂ ਦਾ ਪ੍ਰਕਾਸ਼ ਕਰਕੇ ਨਿਰੰਕਾਰਵਾਦੀ, ਨਾਨਕਵਾਦੀ, ਤਰਕਵਾਦੀ ਅਤੇ ਅਗਾਂਹ ਵਧੂ ਇਨਕਲਾਬੀ ਕੌਮ ਵਿੱਚ ਫੁੱਟ ਪਾ ਕੇ, ਇਸ ਦਾ ਭਗਵਾਕਰਨ ਕਰਕੇ ਆਏ ਦਿਨ ਜ਼ਲੀਲ ਕੀਤਾ ਜਾ ਰਿਹਾ ਹੈ। ਕਰੀਬ ਸਾਰੇ ਹੀ ਲੇਖਕਾਂ ਅਤੇ ਵਿਦਵਾਨਾਂ ਨੇ ਕੌਮ ਦੀ ਇਸ ਅਧੋਗਤੀ ਬਾਰੇ ਵਿਚਾਰ ਵਟਾਂਦਰਾ ਕੀਤਾ। ਗੁਰਦਵਾਰਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਹੋਰ ਪੋਥੀਆਂ ਦੇ ਪ੍ਰਕਾਸ਼ ਕਰਨ ਦਾ ਸਿੱਧਾ ਮਤਲਬ ਸੰਗਤਾਂ ਵਿੱਚ ਦੁਬਿਧਾ ਪੈਦਾ ਕਰਦਿਆਂ, ਗੁਰੂ ਗ੍ਰੰਥ ਸਾਹਿਬ ਦੀ ਮਹਾਨਤਾ ਘਟਾਣਾ ਹੈ ਜੋ ਕਿ ਸਿੱਖ ਰਹਿਤ ਮਰਿਆਦਾ ਦੀ ਘੋਰ ਉਲੰਘਣਾ ਅਤੇ ਸਭ ਸੱਚੇ ਸਿੱਖਾਂ ਲਈ ਨਾ-ਕਾਬਿਲੇ ਬਰਦਾਸ਼ਤ ਹੈ ਜਿਸ ਬਾਰੇ ਸਾਰੀ ਦੁਨੀਆਂ ਨੂੰ ਹਰ ਸਾਧਨ ਅਤੇ ਮੀਡੀਆ ਵਰਤਕੇ ਜਾਗਰੂਕ ਕੀਤਾ ਜਾਵੇਗਾ। ਸ੍ਰ. ਪੁਰੇਵਾਲ ਨੇ ਲੰਬੀ ਤਕਰੀਰ ਤੋਂ ਬਾਅਦ ਜਗਿਆਸੂਆਂ ਦੇ ਸਵਾਲਾਂ ਦੇ ਜਵਾਬ ਬੜੇ ਹੀ ਤਸੱਲੀ ਬਖਸ਼ ਤਰੀਕੇ ਨਾਲ ਦਿੱਤੇ। ਸ੍ਰ. ਪਾਲ ਸਿੰਘ ਪੁਰੇਵਾਲ ਇੱਕ ਐਸੇ ਵਿਦਵਾਨ ਹਨ ਜਿਨ੍ਹਾਂ ਨੇ ਹਿੰਦੂ, ਮੁਸਲਮ, ਸਿੱਖ ਅਤੇ ਕਈ ਹੋਰ ਧਰਮਾਂ ਦੇ ਗ੍ਰੰਥ ਬੜੇ ਗਹੁ ਨਾਲ ਪੜ੍ਹੇ ਹਨ ਅਤੇ ਉਨ੍ਹਾਂ ਪਾਸ ਸਾਰੇ ਪੁਰਾਤਨ ਅਤੇ ਨਵੀਨ ਸਬੂਤ (ਰੈਫਰੈਂਸ) ਮਜ਼ੂਦ ਹਨ।


(06/06/11)
ਗੁਰਬਖਸ਼ ਸਿੰਘ

ਆਖਣਿ ਅਉਖਾ ਸਾਚਾ ਨਾਉ॥ ਅੰਕ 349
ਗੁਰੂ ਨਾਨਕ ਦੇਵ ਜੀ ਦੇ ਉਪਰੋਕਤ ਬਚਨਾ ਨੂੰ ਪੜ੍ਹਦੇ ਵਿਚਾਰ ਕਰਦੇ ਹੋਇਆਂ ਸੁਤਾ ਮਨ ਥੋੜਾ ਜਿਹਾ ਮਾਇਆ ਦੀ ਨੀਂਦ ਵੱਲੋਂ ਜਾਗਿਆ ਤਾਂ ਪਤਾ ਲਗਾ ਕਿ ਸਾਚਾ ਨਾਮ ਆਖਣਾ ਆਉਖਾ ਕਿਉ ਹੈ। ਪ੍ਰਮਾਤਮਾ ਦਾ ਨਾਮ ਸਭ ਜਪਦੇ ਹਨ “ਰਾਮੁ ਰਾਮੁ ਕਰਤਾ ਸਭੁ ਜਗੁ ਫਿਰੈ ਰਾਮੁ ਨਾ ਪਾਇਆ ਜਾਇ॥” ਅੰਕ 555 ਜਿਸ ਨਾਮ ਨੂੰ ਸਭ ਜਪਦੇ ਹਨ ਉਹ ਅਉਖਾ ਕਿਸ ਪ੍ਰਕਾਰ ਹੋ ਸਕਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਸਾਰੇ ਹੀ 1430 ਅੰਕਾ ਤੇ ਨਾਮ ਦੀ ਸਰਲ ਵਿਆਖਿਆ ਨੁੰ ਪਿਆਰ ਨਾਲ ਪੜਿਆ ਪਤਾ ਲੱਗਾ ਕਿਸ ਪ੍ਰਕਾਰ ਦਾ ਜਪਨਾ ਪ੍ਰਵਾਨ ਹੈ। ਤੇ ਨਾਮ ਕੀ ਹੈ? ਸ਼ਬਦ ਗੁਰੂ ਦੀ ਵੀਚਾਰ ਤੋਂ ਸਮਝ ਆਈ ਕਿ ਨਾਮ ਤਾਂ ਸਰਬ ਵਿਆਪਕ, ਪ੍ਰਮਾਤਮਾ ਦੀ ਕਰਤਾਰੂਪੀ ਹੋਂਦ ਹੈ। ਇਸ ਨਾਮ ਤੋਂ ਹੀ ਸ਼੍ਰਿਸਟੀ ਦੀ ਰਚਨਾ ਹੋਈ ਅਤੇ ਖੰਡਾਂ ਬ੍ਰਹਮੰਡਾਂ, 84 ਲੱਖ ਜੂਨਾਂ ਦੇ ਜੀਵਾਂ ਨੂੰ ਕੇਵਲ ਨਾਮ ਦਾ ਹੀ ਆਸਰਾ ਹੈ। ਇਹ ਬਚਨ ਤੁਸੀਂ ਸੁਖਮਨੀ ਸਾਹਿਬ ਦੀ 16ਵੀਂ ਅਸਟਪਦੀ ਤੋ ਪੜ੍ਹ ਸਕਦੇ ਹੋ। ਅੰਕ 592 ਤੇ ਅੰਕਤ ਹੈ ਕਿ “ਹਰਿ ਨਾਮੁ ਹਮਾਰਾ ਪ੍ਰਭੁ, ਅਬਿਗਤੁ, ਅਗੋਚਰੁ, ਅਬਿਨਾਸ਼ੀ, ਪੁਰਖੁ, ਬਿਧਾਤਾ॥” ਹੈ।
ਨਾਮ ਤੋਂ ਬਿਨਾ ਕੋਈ ਥਾਂ ਕੋਈ ਜੀਵ ਵੀ ਨਹੀਂ, ਨਾ ਹੀ ਕਿਸੇ ਦੀ ਹੋਂਦ (ਜੀਵਨ) ਨਾਮ ਤੋਂ ਬਿਨਾ ਸੰਭਵ ਹੈ। ਨਾਮ ਨਾਲ ਏਨਾ ਨੇੜੇ ਦਾ ਰਿਸਤਾ ਹੋਣ ਨਾਲ ਵੀ ਆਖਣਾ ਆਉਖਾ ਕਿਉਂ ਹੈ? ਅੰਕ 613 ਤੋਂ ਗੁਰੂ ਸਾਹਿਬ ਜਾਣਕਾਰੀ ਦਿੰਦੇ ਹਨ ਕਿ ਐ ਜੀਵ ਤੂੰ ਮਾਤਾ ਦੇ ਗਰਭ ਵਿੱਚ ਵੀ ਸਿਮਰਨ ਕਰਦਾ ਸੀ। ਸਾਡਾ ਨਾਮ ਨਾਲ ਰਿਸ਼ਤਾ ਹੈ “ਨਾਮੁ ਇਸਟੁ ਮੀਤ ਸੁਤ ਕਰਤਾ ਮਨ ਸੰਗਿ ਤੁਹਾਰੈ ਚਾਲੈ॥” (ਅੰਕ 213) ਇਹ ਕਿਨਕਾ ਮਾਤ੍ਰ ਨਾਮ ਦੀ ਜਾਣਕਾਰੀ ਗੁਰ ਕ੍ਰਿਪਾ ਨਾਲ ਦਰਸਾਣ ਦਾ ਉਪਰਾਲਾ ਕੀਤਾ ਹੈ। ਜੇ ਅਸੀਂ ਸਿਮਰਨ ਕਰਦੇ ਹੀ ਪੈਦਾ ਹੋਇ ਜਾ ਸੰਸਾਰ ਵਿੱਚ ਆਏ ਹਾਂ ਤਾਂ ਇਸ ਨਾਮ ਦਾ ਪ੍ਰਵਾਹ (ਵਬਿਰੳਟੋਿਨ) ਸੁਭਾਵਿਕ ਹੀ ਬਿਨਾਂ ਕਿਸੇ ਉਚੇਚ ਤੋਂ ਅੰਦਰ ਚਲਣਾ ਚਾਹੀਦਾ ਸੀ, ਜਿਵੇਂ (ਮਾਇਆ ਦੇ ਖਿਆਲ) - ਸੁਰਤਿ ਵਿੱਚ ਚਲਦੇ ਹਨ, ਪਰ ਸੁਭਾਵਿਕ ਨਾਮ ਦਾ ਪਰਵਾਹ ਸਾਡੀ ਸੁਰਤਿ ਵਿੱਚੋਂ ਗੁੰਮ ਹੋ ਗਿਆ, ਇਸ ਦਾ ਕਾਰਣ ਅੱਗੇ ਵੀਚਾਂਰ ਅਧੀਨ ਹੈ। ਨਾਮ ਦੇ ਨਾਲ ਜੋ ਰਿਸਤੇ ਗੁਰੂ ਜੀਆਂ ਨੇ ਦਸੇ ਸਨ ਅਸੀਂ ਉਹਨਾਂ ਨੂੰ ਵੀ ਭੁੱਲ ਗਏ ਹਾਂ, ਇਹਨਾਂ ਨੂੰ ਭੁਲਣ ਦਾ ਕਾਰਣ ਇਹ ਹੈ ਕਿ ਸਾਨੂੰ ਬਚਪਨ ਤੋਂ ਹੀ ਸਿਖਾਇਆ ਗਿਆ ਇਹ ਤੇਰੀ ਮਾਂ, ਬਾਪ, ਭਰਾ, ਖਿਡੌਣੇ, ਘਰ, ਗੱਡੀ ਇਤਆਦ ਤੇਰੇ ਹਨ। ਇਹ ਅੱਖਾਂ ਨਾਲ ਦਿਸਦੇ ਹਨ ਪਰ ਨਾਸ਼ਵਾਨ ਹਨ, ਸਦੀਵੀ ਨਹੀਂ, ਪਰਮਾਤਮਾ ਨਾਲ ਰਿਸ਼ਤਾ ਪਿਤਾ, ਇਸ਼ਟੁ, ਮਾਤਾ, ਮੀਤ, ਭੈਣ, ਭਰਾ ਇਤਆਦਿ ਸਦੀਵੀ ਹੈ ਜੋ ਇਹਨਾਂ ਅੱਖਾਂ ਨਾਲ ਪ੍ਰਤੀਤ ਨਹੀ ਹੁੰਦਾ। ਇਹ ਕੇਵਲ ਗਿਆਨ ਦੀਆਂ ਅੱਖਾਂ ਨਾਲ ਹੀ ਦੇਖਿਆ ਜਾ ਸਕਦਾ ਹੈ। ਉਹ ਗਿਆਨ ਵੀ ਆਤਮ ਤੱਤ ਦਾ ਹੋਵੇ ਜੋ ਤਰਗਾਂ ਦੇ ਰੂਪ ਵਿੱਚ ਪਸਰਿਆ ਹੋਇਆ ਹੈ। ਇਹ ਜਾਣਕਾਰੀ ਸੁਖਮਨੀ ਸਾਹਿਬ ਦੀ 9ਵੀਂ ਅਸਟਪਦੀ ਦੇ ਅੰਤਲੇ ਪਦੇ ਅਤੇ ਅੰਕ 848 ਤੋਂ ਪੜ੍ਹ ਕੇ ਹਾਂਸਲ ਕਰਨ ਦੀ ਕਿਰਪਾਲਤਾ ਕਰਨਾ ਜੀ। ਗੁਰਮਤਿ ਵਿਚਾਰ ਨੂੰ ਛਡ ਕੇ ਅਨੇਕ ਪ੍ਰਕਾਰ ਦੀਆਂ ਮਨ ਮਤਾਂ ਨਾਮ ਜਪਣ ਤੇ ਜਪਾਣ ਦੇ ਨਾਂ ਤੇ ਪ੍ਰਚਲਿਤ ਹਨ, ਬਹੁਤ ਸੰਸਥਾਵਾਂ ਵੀ ਬਣੀਆ ਹੋਈਆ ਹਨ। ਜੋ ਸਾਨੂੰ ਨਾਮ ਜਪਣ ਦੇ ਤਰੀਕੇ ਗੁਰਮਤਿ ਤੋਂ ਉਲਟ ਦਸਦੀਆਂ ਹਨ, ਇਹਨਾਂ ਢੰਗਾਂ ਨਾਲ ਗਿਣਤੀ ਮਿਣਤੀ ਦੇ ਪਾਠ, ਜਾਪ ਕਰਕੇ ਅਸੀਂ ਵਾਹਿਗੁਰੂ ਨਾਲ ਗੁਰ ਸ਼ਬਦ ਰਾਂਹੀ ਦੱਸੇ ਹੋਏ ਰਿਸ਼ਤਿਆ ਨੂੰ ਅਂਤਰਿ ਆਤਮੇ ਪਰਪੱਕ ਨਹੀ ਕਰ ਸਕੇ, ਇਹਨਾਂ ਰਿਸ਼ਤਿਆ ਨੂੰ ਪਰਪੱਕ ਕਰਨ ਨਾਲ ਸਾਡੇ ਅੰਦਰ ਜਨਮ ਵੇਲੇ ਵਾਲੀ ਨਿਰਮਲਤਾ, ਨਿਰਛਲਤਾ, ਸਮਦ੍ਰਿਸ਼ਟੀ ਵਾਲੇ ਗੁਣ ਪ੍ਰਗਟ ਹੋ ਜਾਣੇ ਸਨ। ਅਤੇ ਇਹਨਾਂ ਗੁਣਾਂ ਦੀ ਪ੍ਰਾਪਤੀ ਨਾਲ ਸਾਡੇ ਅੰਦਰੋਂ ਨਾਮ ਦਾ ਪ੍ਰਵਾਹ ਸੁਭਾਵਿਕ, ਸੁੱਤੇ ਸਿੱਧ ਚਲਣਾ ਸੀ, ਜੋ ਸਾਡੇ ਜੀਵਨ ਦਾ ਅਸਲ ਮਨੋਰਥ ਹੈ। ਸਾਡੇ ਸਰੀਰ ਅੰਦਰਿ ਕਈ ਗਤੀ ਵਿਧੀਆਂ ਸੁਤੇ ਸਿਧ ਸੁਭਾਵਿਕ ਅਪਣਾ ਕੰਮ ਕਰ ਰਹੀਆਂ ਹਨ। ਜਿਵੇਂ ਸਾਡੇ ਅੰਦਰਿ ਖੁਰਾਕ ਤੋਂ ਖੁਨ, ਦੁਧ ਇਤਆਦਿ ਦਾ ਬਨਣਾ, ਅਸੀਂ ਖੁਰਾਕ ਖਾ ਕੇ ਇਹ ਆਪ ਨਹੀਂ ਬਣਾ ਸਕਦੇ। ਸਾਡੇ ਅੰਦਰ ਦਾ ਤਾਮਪਾਨ ਤਾਂ 370 ਹੀ ਰਹਿੰਦਾ ਹੈ (ਤੰਦਰੁਸਤ ਸਰੀਰ ਦਾ) ਭਾਵੇਂ ਬਾਹਰ ਬਹੁਤ ਗਰਮੀ ਕਾਰਨ ਤਾਪਮਾਨ 45, 50 ਡਿਗਰੀ ਤੱਕ, ਜਾ ਸਰਦੀਆਂ ਵਿੱਚ (-) ਵੀ ਹੋਵੇ ਫਿਰ ਵੀ ਅੰਦਰ 37 ਡਿਗਰੀ ਹੀ ਰਹੇਗਾ, ਇਸਨੂੰ 37 ਡਿਗਰੀ ਵਾਲੀ ਅਵਸਥਾ ਵਿੱਚ ਰੱਖਣ ਵਾਸਤੇ ਕੀ ਅਸੀਂ ਕੁੱਝ ਕਰਦੇ ਹਾਂ। ਤੰਦਰੁਸਤ ਇਸਨਾਨ ਦਾ ਭ. ਫ. ਸ਼ੁਗੳਰ ਦਿਲ ਦੀ ਧੜਕਣ ਨੂੰ ਸਹੀ ਥਾਂ ਰੱਖਣ ਵਾਸਤੇ ਮਨੁੱਖ ਕੀ ਕਰਦਾ ਹੈ, ਕੁੱਝ ਨਹੀ, ਇਸੀ ਪ੍ਰਕਾਰ ਸਾਡੇ ਅੰਦਰ ਨਾਮ ਦੀ ਰੌਅ ਸੁਭਾਵਿਕ ਹੀ ਸੁਰਤਿ ਵਿੱਚ ਚਲਣੀ ਸੀ।
ਜੇ ਅਸੀਂ ਨਾਮ, ਨੂੰ ਦੁਨਿਆਵੀ ਰਿਸ਼ਤਿਆਂ ਤੋਂ ਵੱਧ ਮਹੱਤਤਾ ਦਿੰਦੇ। ਕਿਉਂ ਕਿ ਸੰਸਾਰੀ ਰਿਸ਼ਤਿਆ ਦਾ ਅਸੀਂ ਜਾਪ ਨਹੀਂ ਕਰਦੇ ਉਹਨਾਂ ਨੂੰ ਅਸੀਂ ਆਪਣਾ ਕਰ ਕੇ ਮਨ ਲਿਆ ਇਸ ਵਾਸਤੇ ਸਾਡੀ ਸੁਰਤਿ ਵਿੱਚ ਸੁਭਾਵਿਕ ਹੀ ਇਹ ਰਿਸ਼ਤੇ ਟਿਕੇ ਹੋਇ ਹਨ ਇਸ ਵਾਸਤੇ ਆਪਣੇ ਆਪ ਹੀ ਯਾਦ ਰਹਿੰਦੇ ਹਨ, ਇਹਨਾਂ ਦਾ ਜਾਪ ਨਹੀਂ ਕਰਨਾ ਪੈਦਾ। ਗੁਰੂ ਜੀ ਉਪਦੇਸ਼ ਕਰਦੇ ਹਨ ਕਿ ਤੁਸੀ ਬਾਣੀ ਦਾ ਕਹਿਣਾ ਮਨ ਕੇ ਭਰਮਾ ਵਹਿਮਾ ਨੂੰ ਕਟ ਦਿੳ, ਵਾਹਿਗੁਰੂ ਨਾਮ ਆਪ ਹੀ ਪ੍ਰਗਟ ਹੋਇਗਾ, ਮਨ ਵਿੱਚ ਵਸੈਗਾ (ਅੰਕ 756) ਗੁਰ ਕੈ ਸ਼ਬਦਿ ਭ੍ਰਮ ਕਟੀਐ ਅਚਿਂਤ ਵਸੈ ਮਨ ਆਇ॥ ਗੁਰੂ ਨਾਨਕ ਦੇਵ ਜੀਆਂ ਨੇ ਸਾਰੇ ਧਰਮਾਂ ਦੇ ਆਗੂਆ ਨੂੰ ਉਹਨਾਂ ਦੇ ਧਰਮ ਅਸਥਾਨਾਂ ਤੇ ਜਾ ਕੇ ਬਹੁਤ ਨੇੜਿਓ ਦੇਖਿਆ ਅਤੇ ਦੇਖ ਕੇ ਉਚੀ ਸੁਰ ਵਿੱਚ ਲੋਕਾਂ ਨੂੰ ਦੱਸਿਆ ਕਿ, “ਕਾਦੀ ਕੂੜੁ ਬੋਲਿ ਮਲੁ ਖਾਇ॥ ਬ੍ਰਾਹਮਣੁ ਨ੍ਹਾਵੈ ਜੀਆਂ ਘਾਇ॥ ਜੋਗੀ ਜੁਗਤਿ ਨਾ ਜਾਣੈ ਅੰਧੁ॥ ਤੀਨੇ ਓੁਜਾੜੇ ਕਾ ਬੰਧੁ॥ (ਅੰਕ 662) ਇਹ ਲੋਕ ਬਾਹਰ ਦੇ ਭੇਖ ਕਾਰਣ ਹੀ ਧਾਰਮਿਕ ਦਿਸਦੇ ਸਨ, ਪਰ ਮਨੋ ਧਾਰਮਿਕ ਨਹੀ ਸਨ ਇਸ ਕਾਰਣ ਇਹਨਾਂ ਨੇ ਲੋਕਾਂ ਨੁੰ ਕੇਵਲ ਬਾਹਰੀ, ਧਾਰਮਿਕ ਕਰਮ ਕਾਂਡਾਂ ਨੂੰ ਹੀ ਸਿਖਾਇਆ, ਜੋ ਗੁਰ ਸਿੱਖਾਂ ਅੰਦਰਿ ਵੀ ਅਮਰ ਵੇਲ ਵਾਂਗ ਪਰਫੁਲਤ ਹੋ ਰਿਹਾਂ ਹੈ। ਧਾਰਮਿਕ ਆਗੂਆਂ ਨੂੰ ਚਾਹੀਦਾ ਸੀ ਕਿ ਉਹ ਜੋਤਿ ਸਰੂਪੀ ਮਨ, ਸ਼ਬਦ, ਅਤੇ ਨਿਰੰਕਾਰ ਬਾਰੇ ਫਿਕਰਮੰਦ ਹੋ ਕੇ ਗੁਰਮਤਿ ਬਾਰੇ ਗਿਆਨ ਦਿੰਦੇ ਜਿਸ ਨਾਲ ਅਸੀਂ ਰੂਹਾਨੀਅਤ ਪੱਖੋਂ ਬਹੁਤ ਹੀ ਅਮੀਰ ਹੋ ਕੇ ਸੱਚੇ ਵਿਵਹਾਰ ਵਾਲਾ ਉੱਚਾ ਸੁਚਾ ਜੀਵਨ ਮਾਣਦੇ। ਪਰ ਸਾਡੇ ਉਤੇ ਕਰਮ ਕਾਂਡੀ ਪੂਜਾ ਥੋਪ ਦਿਤੀ। ਜਿਸ ਤੇ ਬਹੁਤ ਪੈਸਾ ਅਤੇ ਸਮਾਂ ਖਰਚ ਹੁੰਦਾ ਹੈ ਨਾਲ ਹੀ ਸਾਡੇ ਅੰਦਰ ਅੰਹਕਾਰ ਪੈਦਾ ਹੁੰਦਾ ਹੈ। ਇਸ ਪ੍ਰਕਾਰ ਕਰਮ ਕਾਂਡੀ ਪੂਜਾ ਕਾਰਣ ਸਾਡੇ ਅੰਦਰੋਂ ਆਤਮ ਗਿਆਨ ਵਾਲੇ ਜੀਵਨ ਦਾ ਉਜਾੜਾ ਹੋਇਆ ਅਤੇ ਬੇਇਨਸਾਫੀ, ਧੱਕਾ, ਬੇਈਮਾਨੀ ਏਨੀ ਵਧ ਗਈ ਕਿ ਅੱਜ ਸਾਡੇ ਦੇਸ਼ ਦੇ ਸੂਝਵਾਨ ਬਹੁਤ ਚਿੰਤਤ ਹਨ। ਪਰਜਾ ਵਿੱਚ ਵੀ ਬਹੁ ਗਿਣਤੀ ਵਿੱਚ ਇਸ ਭ੍ਰਿਸ਼ਟਾਚਾਰ ਦੀ ਹੀ ਹਰ ਰੋਜ ਚਰਚਾ ਚਲਦੀ ਹੈ। ਇਸ ਭ੍ਰਿਸ਼ਟਾਚਾਰ ਨੂੰ ਕੇਵਲ ਨਾਮ ਦੀ ਸੂਝ ਬੂਝ ਤੇ ਸਹਿਜ ਸੁਭਾਅ ਵਾਲਾ ਜੀਵਨ ਰੋਕ ਸਕਦਾ ਹੈ। ਬਾਹਰ ਦੇ ਦਿਖਾਵੇ ਵਾਲੇ ਧਾਰਮਿਕ ਕੰਮ ਨਹੀਂ। ਸਾਡੇ ਗੁਰਦੁਆਰਿਆਂ ਦੀਆਂ ਸੋਨੇ ਨਾਲ ਮੜੀਆ ਬਿੰਲਡਿੰਗਾ, ਸਾਡੇ ਵੱਡੇ ਆਖਉਤੀ ਸੰਤ, ਬਾਬੇ, ਡੇਰੇਦਾਰ ਨਾਮ ਜਪਾਣ ਵਾਲੇ ਆਪ ਹੀ ਵੈਰ ਵਿਰੋਧ ਅਤੇ ਅਨੇਕ ਪ੍ਰਕਾਰ ਦੇ ਬੰਧਨਾਂ ਵਿੱਚੋਂ ਨਿਕਲ ਨਹੀ ਸਕੇ, ਉਲਟਾ ਲੋਕਾਈ ਨੂੰ ਵਹਿਮਾਂ ਭਰਮਾਂ ਵਿੱਚ ਡੋਬ ਦਿੱਤਾ। ਅਨੇਕਾਂ ਪ੍ਰਕਾਰ ਦੀਆਂ ਮਾਇਆਵੀ ਕਾਮਨਾਵਾ ਨੂੰ ਕੇਵਲ ਗੁਰਬਾਣੀ ਦੇ ਪਾਠ, ਜਾਪ ਕਰਕੇ ਦੂਰ ਕਰਨਾ ਦਸਦੇ ਹਨ, ਜੋ ਅਸੰਭਵ ਹੈ। ਕਾਰਣ ਇਹ ਕਿ ਸਾਡਾ ਬਾਣੀ ਪੜਨਾ ਜਾਪ ਕਰਨਾ ਕੇਵਲ ਵਪਾਰ ਹੀ ਬਣ ਕੇ ਰਹਿ ਗਿਆ। ਕਬੀਰ ਜੀ ਬਚਨ ਕਰਦੇ ਹਨ ਕਿ “ਕਬੀਰ ਗੁਰੁ ਲਾਗਾ ਤਬ ਜਾਨੀਐ ਮਿਟੈ ਮੋਹੁ ਤਨ ਤਾਪ॥” (ਅੰਕ 1374)
ਹੁਣ ਜੇ ਸਾਡੇ ਅੰਦਰੋਂ ਈਰਖਾ, ਸਾੜਾ ਮਾਇਆਵੀ ਕਾਮਨਾਵਾਂ ਖਤਮ ਨਹੀ ਹੋਈਆਂ ਤਾਂ ਸਾਨੂੰ ਹਾਲੀ ਬਾਣੀ ਪੜ੍ਹੀ, ਜਾਪ ਕੀਤੇ ਸਾਡੇ ਮਨ ਨੂੰ ਲਗੇ ਨਹੀ, ਜੇ ਬਾਣੀ ਦੇ ਭਾਵ ਸਾਡੇ ਮਨ ਨੂੰ ਲਗ ਜਾਂਦੇ ਤਾਂ ਮਨ ਨੇ ਆਪਣੇ ਉਸ ਮੂਲ (ਅੰਸ਼ੀ) ਨੂੰ ਪਛਾਣ ਲੈਣਾ ਸੀ ਜਿਸ ਦੀ ਮਨ ਅੰਸ਼ ਹੈ। ਜਦੋਂ ਅਸੀਂ ਸਿਮਰਨ ਕਰਦੇ ਪੈਦਾ ਹੋਏ ਸੀ ਉਸ ਸਮੇਂ ਸਾਡੀ ਜੋਤਿ ਅਤੇ ਪਰਮ ਜੋਤਿ ਨਿਰੰਜਨੀ ਵਿੱਚ ਕੋਈ ਅੰਤਰ ਨਹੀਂ ਸੀ। ਇਹ ਅੰਤਰਿ, ਅਗਿਆਨਤਾ, ਸੰਸਾਰੀ ਰਿਸ਼ਤਿਆ ਦੇ ਮੋਹ, ਵਿਕਾਰਾਂ ਇਤਆਦਿ ਵਿੱਚ ਮੁਗਧ ਹੋਣ ਅਤੇ ਨਿਰੰਜਨੀ ਜੋਤਿ ਨੂੰ ਭੁੱਲਣ ਕਰਕੇ ਹੋਇਆ। ਇਹਨਾਂ ਵਿਕਾਰਾਂ ਕਾਰਨ ਹੀ ਸਾਡਾ ਜੋਤਿ ਸਰੂਪੀ ਮਨ, (ਭਾਂਡਾ) ਮੈਲਾ ਹੋਇਆ। ਅਸੀ ਸਾਰੇ ਜਾਣਦੇ ਹਾਂ ਕਿ ਮੈਲੇ ਭਾਂਡੇ ਵਿੱਚ ਜੋ ਵੀ ਪਾਵਾਂਗੇ ਉਹ ਮੈਲਾ ਹੀ ਹੋ ਜਾਏਗਾ। ਇਹਨਾਂ ਅਤੇ ਉਪਰੋਕਤ ਲਿਖੇ ਕਰਮ ਕਾਂਡਾ ਵਾਲੀ ਪੂਜਾ ਦਾ ਨਤੀਜਾ ਚੰਗੀ ਤਰ੍ਹਾਂ ਦੇਖ ਕੇ ਹੀ ਗੁਰੂ ਨਾਨਕ ਜੀ ਨੇ ਗੁਰਮਤਿ ਦਾ ਢੰਗ ਦਸਿਆ ਸੀ, ਕਿ ਪਹਿਲਾ ਆਪਣੇ ਮਨ ਰੂਪੀ ਭਾਡੇ ਨੂੰ ਚੰਗੀ ਤਰਾਂ ਧੋ ਕੇ ਉਸ ਦੇ ਪੁਰਾਣੇ ਅਸਰਾਂ ਨੂੰ ਖਤਮ ਕਰਕੇ ਦੁਧ ਰੂਪੀ ਨਾਮ ਵਲ ਜਾਉ। (ਅੰਕ 728) “ਭਾਡਾਂ ਧੋਇ ਬੈਸਿ ਧੂਪੁ ਦੇਵਹੁ ਤਓੁ ਦੂਧੈ ਕਉ ਜਾਵਹੁ”॥ ਅੰਕ 140 “ਨਾਨਕ ਨਾਉ ਖੁਦਾਇ ਕਾ ਦਿਲਿ ਹਛੈ ਮੁਖਿ ਲੇਹੁ॥” ਉਪਰੋਕਤ ਬਚਨਾ ਤੇ ਅਮਲ ਕਰਨ ਨਾਲ ਸਾਨੂੰ ਅਸਲੀ ਆਪੇ ਦੀ ਸੂਝ ਬੂਝ ਪ੍ਰਾਪਤ ਹੋਣੀ ਸੀ। ਇਸ ਸੂਝ ਨਾਲ ਸਾਡੇ ਅੰਦਰੋਂ ਹਊਮੈਂ ਖਤਮ ਹੋਣੀ ਸੀ। ਹਊਮੈਂ ਰਹਿਤ ਅਵਸਥਾ ਵਿੱਚੋਂ, ਤਤ ਨਿਰੰਜਨੀ, ਜੋਤਿ ਦਾ ਗਿਆਨ ਅਤੇ ਗੁਣ ਪ੍ਰਗਟ ਹੋਣ ਨਾਲ ਸਾਡੀ ਆਤਮਾ ਜੋਤਿ ਸਰੂਪੀ ਮਨ, ਨੇ ਸੱਤ, ਸੰਤੋਖ, ਦਇਆ, ਧਰਮ ਇਤਆਦਿ ਗੁਣਾਂ ਦਾ ਸ਼ਿੰਗਾਰ ਕਰਨਾ ਸੀ। ਇਨਾਂ ਗੁਣਾਂ ਵਾਲੇ ਸ਼ਿੰਗਾਰ ਨੁੰ ਵੇਖ ਕੇ ਪਤੀ ਪਰਮੇਸ਼ਵਰ ਰੂਪ ਨਿਰੰਜਨੀ ਜੋਤਿ ਨੇ ਹਿਰਦੇ ਰੂਪੀ ਸੇਜ ਤੇ ਆ ਵਸਣਾ ਹੈ (ਅੰਕ-356-57)। ਇਸ ਅਵਸਥਾ ਵਾਲੇ ਗੁਰਸਿਖ ਅੰਦਰ ਦੈਵੀ ਗੁਣਾਂ ਜਿਵੇਂ ਨਿਰਭੈਤਾ, ਨਿਰਵੈਰਤਾ, ਸਮਦ੍ਰਿਸ਼ਟੀ, ਸੁਹਿਰਦਤਾ, ਨਿਰਮਲਤਾ, ਖਿਮਾ, ਬਿਬੇਕ, ਬੁਰੇ ਦਾ ਭਲਾ, ਸੰਤੋਖ, ਸਿਦਕ ਇਤਆਦਿ ਲੱਛਣ ਉਸਦੇ ਸੰਸਾਰਿਕ ਵਰਤਾਰੇ ਵਿੱਚੋ ਸਭ ਨੂੰ ਦਿਖਣਗੇ। ਅਜਿਹਾ ਜੀਵਨ ਹੀ ਅਸਲੀ ਮਨੁੱਖੀ ਜੀਵਨ ਹੈ। ਕਿਉਂਕਿ ਅਸੀਂ ਉਸ ਵਾਹਿਗੁਰੂ ਦੀ ਅੰਸ ਹਾਂ, ਜਿਸ ਨੇ ਸੰਸਾਰ ਪੈਦਾ ਕੀਤਾ ਅਤੇ ਉਸ ਸੰਸਾਰ ਵਿੱਚ ਇੰਦਰਿਆਂ ਦੇ ਰਸਾਂ, ਹਊਮੈਂ, ਮੋਹੁ, ਇਤਆਦਿ ਦਾ ਜਾਲ ਵਿਛਾਇਆ, ਇਸ ਸੰਸਾਰ ਵਿੱਚ ਜੀਵਨ ਗੁਜਾਰਨ ਦਾ ਢੰਗ ਵੀ ਦੱਸਿਆ, “ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ”॥ (ਅੰਕ-730) ਅੰਜਨ ਕਾਲਖ, ਨੂੰ ਕਹਿੰਦੇ ਹਨ ਜੇ ਸਾਰਾ ਮੂੰਹ ਕੱਪੜੇ ਕਾਲੇ ਹੋ ਜਾਣ ਤਾਂ ਇਹ ਜੀਵ ਮੁੜ-ਮੁੜ ਇੱਥੇ ਹੀ ਜਮਦਾ ਮਰਦਾ ਰਹੇਗਾ। ਪਰ ਜੇ ਇਸ ਕਾਲਖ ਨੂੰ ਮੱਥੇ ਤੇ ਟਿੱਕੇ ਦੀ ਤਰ੍ਹਾਂ ਵਰਤੀਏ ਜਿਵੇਂ ਬੱਚੇ ਦੇ ਮੱਥੇ ਟਿਾਕਡ ਲਗਦਾ ਹੈ ਤਾਂ ਅਸੀਂ ਨਿਰੰਜਨ ਵੀ ਹੋ ਸਕਦੇ ਹਾਂ। ਇਜੇਹਾ ਕੁਦਰਤੀ ਸੱਚ ਦੇ ਸੰਜਮ ਵਾਲਾ ਜੀਵਨ ਹੀ ਸਾਨੂੰ ਇਸ ਜਾਲ ਵਿੱਚੋਂ ਕੱਢਕੇ ਨਿਰੰਜਨ ਨਾਲ ਇੱਕ-ਮਿੱਕ ਕਰੇਗਾ। ਇਸ ਇੱਕ-ਮਿੱਕਤਾ ਵਾਲੇ ਗੁਰਮੁੱਖ ਦਾ ਭਰੋਸਾ ਇੱਕ ਸਤਿਗੁਰ ਇੱਕ ਜੋਤਿ, ਇੱਕ ਸ਼ਬਦ, ਇੱਕ ਆਮਤਾ, ਇੱਕ ਵਾਹਿਗੁਰੂ, ਇਕੋ ਨਾਮ, ਇੱਕ ਖਸਮ, ਇੱਕ ਸਹੁ, ਉਸੇ ਇੱਕ ਦਾ ਹੀ ਓਟ ਆਸਰਾ ਵੀ ਉਸ ਇੱਕ ਦਾ, ਇਹ ਇੱਕ ਹੀ ਉਸਦਾ ਅਪਣਾ ਸਖ੍ਹਾ ਹੈ, ਅਜਿਹੇ ਭਰੋਸੇ ਨੂੰ ਜਾਣਦਾ ਹੋਇਆ ਗੁਰਸਿਖ ਉਸ ਇੱਕ ਨਾਲ ਇੱਕ-ਮਿੱਕ ਹੋ ਸੰਸਾਰੀ ਜੀਵਨ ਦੀ ਬਾਜੀ ਜਿੱਤ ਜਾਂਦਾ ਹੈ। ਜੋ ਇਸ ਪ੍ਰਕਾਰ ਦਾ ਭਰੋਸਾ ਨਹੀ ਰੱਖਦੇ, ਕੇਵਲ ਆਪਣੇ ਸੁਆਰਥ ਦੀ ਪੂਰਤੀ ਵਾਸਤੇ ਮਨਮਤ ਵਾਲੇ ਕਰਮ ਜਿਵੇਂ ਤੀਰਥ ਇਸਨਾਨ, ਵਰਤ ਜਾਂ ਕੇਵਲ ਸ਼ਬਦ ਦਾ ਰਟਣ, ਕਰਮ ਕਾਂਡੀ ਪੂਜਾ ਇਤਆਦਿ ਵਿੱਚ ਭਰੋਸਾ ਰੱਖਦੇ ਹਨ, ਉਹ ਕਦੇ ਵੀ ਬੰਧਨਾਂ ਵਿੱਚੋਂ ਪਾਰ ਹੋ ਕੇ ਨਿਰੰਕਾਰ ਨਾਲ ਇੱਕ ਮਿਕ ਨਹੀ ਹੋ ਸਕਦੇ ਹੈ, ਭਾਵੇਂ ਉਹ ਕਿਤਨਾ ਵੀ ਜਪ ਤਪ ਕਰ ਲੈਣ। ਸੰਸਾਰ ਵਿੱਚ ਆਮ ਜਨਤਾ ਨਿਰਮਲ, ਨਿਰੰਜਨ, ਨਿਰਸੁਆਰਥ, ਹੋਣ ਨੁੰ ਅਉਖਾ ਸਮਝਦੀ ਹੈ ਕਿਉਂ ਕਿ ਉਹ ਦੁਨਿਆਵੀ ਰਸਾ ਵਿੱਚ ਮੁਗਧ ਹਨ। ਨਾਮੀ ਪੁਰਖੁ ਇਹਨਾਂ ਅਊਖੈ ਗੁਣਾ ਨੂੰ ਧਾਰਨ ਕਰਦਾ ਹੋਇਆ ਜੀਵਨ ਜੀਅ ਕੇ ਨਾਮ ਨਾਲ ਅਭੇਦ ਹੋ ਜਾਂਦਾ ਹੈ। ਪਰ ਮਨ ਨੂੰ ਨਿਰਮਲ ਕਰਨਾ ਨਿਰਸੁਆਰਥ ਰੱਖਣਾ ਸੋਖਾਂ ਨਹੀਂ ਇਸ ਲਈ ਗੁਰੂ ਜੀ ਆਖਣੁ ਆਉਖਾਂ ਸਾਚਾ ਨਾਓੁ” ਕਹਿੰਦੇ ਹਨ। (ਕਿਉਂਕਿ ਨਾਮ ਦਾ ਸੰਬਧ ਕੇਵਲ ਨਿਰਮਲ ਮਨ, ਨਾਲ ਹੀ ਹੈ) ਕਰਮਕਾਂਡੀ ਪੂਜਾ ਨੂੰ ਗੁਰੁ ਜੀ ਪਾਖੰਡ ਕਹਿੰਦੇ ਹਨ ਅੰਕ 747॥ ਉਪਰੋਕਤ ਵੀਚਾਰਾਂ ਨੂੰ ਮੁਖ ਰੱਖਦਿਆ ਸਨਿਮਰ ਬੇਨਤੀ ਹੈ ਕਿ ਅਸੀਂ ਕਰਮ ਕਾਂਡੀ ਪੂਜਾ ਅਤੇ ਅਨੇਕ ਤਰ੍ਹਾਂ ਦੇ ਵਹਿਮਾਂ ਭਰਮਾਂ ਨੂੰ ਤਿਆਗ ਕੇ ਨਿਰਮਲ ਨਿਰੰਜਨ ਨਿਰਸੁਆਰਥ ਹੋਣ ਵਾਸਤੇ ਉਪਰਾਲਾ ਕਰੀਏ। ਜਿਸ ਨਾਲ ਸੁਭਾਵਿਕ ਹੀ ਨਾਮ ਦਾ ਪ੍ਰਵਾਹ ਸ਼ੁਰੂ ਹੋ ਜਾਵੇਗਾ ਅਤੇ ਅਸੀਂ ਜੀਵਨ ਦਾ ਮਨੋਰਥ ਪਾ ਲਵਾਂਗੇ। ਸਾਡੀ ਮਰੀ ਹੋਈ ਜਮੀਰਵੀ ਜਾਗੇਗੀ, ਜਿਸ ਨਾਲ ਹਰ ਪ੍ਰਕਾਰ ਦਾ ਭ੍ਰਿਸ਼ਟਾਚਾਰ ਵੀ ਦੂਰ ਹੋ ਜਾਵੇਗਾ।
ਗੁਰਬਖਸ਼ ਸਿੰਘ
9417231762


(06/06/11)
ਕਿਰਪਾਲ ਸਿੰਘ ਬਠਿੰਡਾ

ਘਲੂਘਾਰਿਆਂ ਦੇ ਸਥਾਨ, ਮਿਤੀਆਂ ਅਤੇ ਪਾਤਰ ਬਦਲੇ ਹਨ ਪਰ ਕਾਰਣ ਨਹੀਂ ਬਦਲੇ: ਪ੍ਰੋ. ਸਭਰਾ
*ਕਾਰਣ ਹਰ ਵਾਰ ਇੱਕੋ ਸੀ ਕਿ ਸਿੱਖ ਕੌਮ ਨੂੰ ਖ਼ਤਮ ਕਰਨਾ ਹੈ, ਇਹੋ ਕਾਰਣ ਸੀ ਕਿ ਔਰਤਾਂ ਤੇ ਬੱਚਿਆਂ ਤੱਕ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ
*ਕੀ ਇਹ ਭੁੱਲ ਜਾਣ ਦਾ ਉਪਦੇਸ਼ ਸਿਰਫ ਸਿੱਖਾਂ ਲਈ ਹੀ ਹੈ, ਦੂਜਿਆਂ ਲਈ ਨਹੀਂ? ਜੇ ਭੁੱਲਣਾ ਹੀ ਹੈ ਤਾਂ ਕਿਉਂ ਨਹੀ ਪਿਛਲੀਆਂ ਗਲਤੀਆਂ ਨੂੰ ਸੁਧਾਰਨ ਦਾ ਯਤਨ ਕੀਤਾ ਜਾਂਦਾ, ਕਿਉਂ ਨਹੀਂ ਧਰਮੀ ਫੌਜੀਆਂ ਨੂੰ ਬਹਾਲ ਕੀਤਾ ਗਿਆ, ਕਿਉਂ ਨਹੀਂ ਲੰਬੇ ਸਮੇਂ ਤੋਂ ਬਿਨਾਂ ਮੁਕੱਦਮਾਂ ਚਲਾਇਆਂ ਜੇਲ੍ਹਾਂ ਵਿੱਚ ਬੰਦ ਨਜ਼ਰਬੰਦ ਸਿੱਖ ਰਿਹਾ ਕੀਤੇ ਗਏ, ਕਿਉਂ ਨਹੀਂ ਦਵਿੰਦਰਪਾਲ ਸਿੰਘ ਭੁੱਲਰ ਸਮੇਤ ਫਾਂਸੀ ਦੀ ਸਜਾ ਉਡੀਕ ਰਹੇ ਸਿੱਖਾਂ ਨੂੰ ਆਮ ਮੁਆਫੀ ਦਿੱਤੀ ਜਾਂਦੀ?
*ਇਹ ਗੱਲਾਂ ੬ ਜੂਨ ਨੂੰ ਭਾਸ਼ਣ ਦੇਣ ਸਮੇਂ ਦੁਹਰਾ ਦਿੱਤੀਆਂ ਜਾਂਦੀਆਂ ਹਨ ਤੇ ਕੁੱਝ ਕੁ ਸੁਹਿਰਦ ਸਿੱਖਾਂ ਨੂੰ ਛੱਡ ਕੇ ਬਾਕੀਆਂ ਵਲੋਂ ਸਾਰੇ ਸਾਲ ਲਈ ਫਿਰ ਭੁਲਾ ਦਿੱਤੀਆਂ ਜਾਂਦੀਆਂ ਹਨ

ਬਠਿੰਡਾ, ੪ ਜੂਨ (ਕਿਰਪਾਲ ਸਿੰਘ): ਘਲੂਘਾਰਿਆਂ ਦੇ ਸਥਾਨ, ਮਿਤੀਆਂ ਅਤੇ ਪਾਤਰ ਬਦਲੇ ਹਨ ਪਰ ਕਾਰਣ ਨਹੀਂ ਬਦਲੇ। ਇਹ ਸ਼ਬਦ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਤੋਂ ਲੜੀਵਾਰ ਚੱਲ ਰਹੀ ਕਥਾ ਦੌਰਾਨ ਕਥਾ ਕਰਦਿਆਂ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਪ੍ਰੋ. ਹਰਜਿੰਦਰ ਸਿੰਘ ਸਭਰਾ ਨੇ ਅੱਜ ਸਵੇਰੇ ਕਹੇ ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀ ਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ। ਉਨ੍ਹਾਂ ਸਿੱਖ ਇਤਿਹਾਸ ਦੇ ਪੱਤਰੇ ਫਰੋਲਦਿਆਂ ਦੱਸਿਆ ਕਿ ਘਲੂਘਾਰਾ ਦਾ ਅਰਥ ਹੈ ਕਿ ਕਿਸੇ ਕੌਮ ਦੀ ਜਾਨ ਮਾਲ ਦੀ ਤਬਾਹੀ ਕਰ ਦੇਣੀ। ਸਿੱਖ ਇਤਿਹਾਸ ਵਿੱਚ ਪਹਿਲਾ ਘਲੂਘਾਰਾ ਮਈ ੧੭੪੬ ਵਿੱਚ ਕੁੱਪ ਰਹੀੜੇ ਦੇ ਸਥਾਨ `ਤੇ ਵਾਪਰਿਆ ਜਿਸ ਵਿੱਚ ੭੦੦੦ ਸਿੱਖ ਮਰਦ ਔਰਤ, ਬਜ਼ੁਰਗ ਅਤੇ ਬੱਚੇ ਸ਼ਹੀਦ ਹੋਏ ਅਤੇ ੩੦੦੦ ਕੈਦੀ ਬਣਾ ਲਏ ਗਏ ਜਿਨ੍ਹਾਂ ਨੂੰ ਬਾਅਦ ਵਿੱਚ ਕਤਲ ਕਰ ਦਿੱਤਾ ਗਿਆ। ਇਹ ਘਲੂਘਾਰਾ ਦੀਵਾਨ ਲੱਖਪਤ ਰਾਏ ਦੀ ਕਮਾਂਡ ਹੇਠ ਹੋਇਆ ਜਿਸ ਨੇ ਐਲਾਨ ਕੀਤਾ ਹੋਇਆ ਸੀ ਕਿ ਸਿੱਖ ਧਰਮ ਦੀ ਨੀਂਹ ਇੱਕ ਖੱਤਰੀ ਗੁਰੂ ਨਾਨਕ ਨੇ ਰੱਖੀ ਸੀ, ਨੂੰ ਇੱਕ ਖੱਤਰੀ ਲੱਖਪਤ ਰਾਏ ਹੀ ਖ਼ਤਮ ਕਰਗੇ। ਇਸ ਨੂੰ ਛੋਟਾ ਘਲੂਘਾਰਾ ਕਰਕੇ ਜਾਣਿਆ ਜਾਂਦਾ ਹੈ। ਦੂਸਰਾ ਘਲੂਘਾਰਾ ਫਰਵਰੀ ੧੭੬੨ ਵਿੱਚ ਕਾਹਨੂੰਵਾਨ ਦੇ ਛੰਬ ਵਿੱਚ ਅਹਿਮਦਸ਼ਾਹ ਦੁਰਾਨੀ ਦੀ ਕਮਾਂਡ ਹੇਠ ਵਾਪਰਿਆ, ਜਿਸ ਵਿੱਚ ਛੰਬ ਨੂੰ ਅੱਗ ਲਾ ਕੇ ਇੱਕੇ ਦਿਨ ੩੦੦੦੦ ਬਜੁਰਗ, ਔਰਤਾਂ ਤੇ ਬੱਚਿਆਂ ਸਮੇਤ ਸਿੱਖ ਅੱਗ ਨਾਲ ਸੜ ਕੇ ਸ਼ਹੀਦ ਹੋਏ। ਇਸ ਨੂੰ ਸਿੱਖ ਇਤਿਹਾਸ ਵਿੱਚ ਵੱਡਾ ਘਲੂਘਾਰਾ ਕਰਕੇ ਜਾਣਿਆ ਜਾਂਦਾ ਹੈ। ਇਸ ਨੂੰ ਅੱਜ ਦੇ ਇਤਿਹਾਸ ਨਾਲ ਜੋੜ ਕੇ ਉਨ੍ਹਾਂ ਕਿਹਾ ਕਿ ਦੁੱਖ ਹੰਦਾ ਹੈ, ਜਿਸ ਕੌਮ ਦੀ ਇੱਜਤ ਆਬਰੂ ਅਤੇ ਦੇਸ਼ ਦੀ ਅਜਾਦੀ ਲਈ ਸਿੱਖਾਂ ਨੇ ਆਪਣੀਆਂ ਜਾਨਾਂ ਵਾਰੀਆਂ, ਜਿਨ੍ਹਾਂ ਦੀ ਬਦੌਲਤ ਭਾਰਤ `ਤੇ ਵਿਦੇਸ਼ੀ ਹਮਲਿਆਂ ਤੋਂ ਠੱਲ੍ਹ ਪਈ, ਜਿਨ੍ਹਾਂ ਦੀ ਬਦੌਲਤ ਇਸ ਦੇਸ਼ ਨੂੰ ਅਜ਼ਾਦੀ ਮਿਲੀ, ਜਿਨ੍ਹਾਂ ਦੀ ਬਦੌਲਤ ਭਾਰਤ ਇੱਕ ਅਖੰਡ ਦੇਸ਼ ਬਣ ਸਕਿਆ ਅੱਜ ਇਸ ਦੇ ਮਾਲਕ ਬਣੇ ਫ੍ਰਿਕਾਪ੍ਰਸਤਾਂ ਦੀ ਨਜ਼ਰ ਵਿੱਚ ਉਹ ਸਿੱਖ ਹੀ ਦੇਸ਼ ਦੀ ਅਜ਼ਾਦੀ ਤੇ ਅਖੰਡਤਾ ਲਈ ਖ਼ਤਰਾ ਦਿੱਸ ਰਹੇ ਹਨ। ੧੯੪੭ ਵਿੱਚ ਜਦੋਂ ਦੇਸ਼ ਦੀ ਵੰਡ ਹੋ ਕੇ ਹਿੰਦੁਸਤਾਨ ਅਤੇ ਪਾਕਸਤਾਨ ਬਣੇ, ਤਾਂ ਇਸ ਦੀ ਸੱਭ ਤੋਂ ਵੱਧ ਮਾਰ ਸਿੱਖਾਂ ਨੂੰ ਝਲਣੀ ਪਈ। ਸਿੱਖਾਂ ਨੇ ਆਪਣੀ ਕਿਸਮਤ ਅਜ਼ਾਦ ਹਿੰਦੁਸਤਾਨ ਨਾਲ ਜੋੜੀ, ਮੁਰੱਬਿਆਂ ਦੇ ਮਾਲਕ ਅਤੇ ਆਪਣੇ ਵੱਡੇ ਕਾਰੋਬਾਰਾਂ ਨੂੰ ਛੱਡ ਕੇ ਸਿੱਖ ਭਾਰਤ ਨੂੰ ਆਪਣਾ ਦੇਸ਼ ਸਮਝ ਕੇ ਇੱਧਰ ਆ ਕੇ ਸਰਨਾਰਥੀ ਬਣੇ। ਇਹ ਸਿਖਾਂ ਲਈ ਤੀਜਾ ਘਲੂਘਾਰਾ ਸੀ, ਜਿਸ ਦਾ ਦੁੱਖ ਅਤੇ ਵਿਛੋੜਾ ਉਹ ਝੱਲ ਸਕਦੇ ਸਨ ਪਰ ਆਪਣੀ ਸਰਕਾਰ ਨੇ ਜੋ ਤੋਹਫਾ ਦਿੱਤਾ ਅਤੇ ਸਭ ਤੋਂ ਪਹਿਲਾ ਸਰਕੂਲਰ ਜਾਰੀ ਕੀਤਾ ਉਸ ਵਿੱਚ ਕਿਹਾ ਗਿਆ ਕਿ ਸਿੱਖ ਜ਼ਰਾਇਮ ਪੇਸ਼ਾ ਕੌਮ ਹੈ, ਇਸ `ਤੇ ਕਰੜੀ ਨਜ਼ਰ ਰੱਖੀ ਜਾਵੇ। ਪ੍ਰੋ: ਸਭਰਾ ਨੇ ਕਿਹਾ ਵਿੱਤਕਰਾ ਇਥੇ ਹੀ ਖ਼ਤਮ ਨਹੀਂ ਹੋਇਆ ਅਜ਼ਾਦ ਭਾਰਤ ਵਿੱਚ ਭਾਸ਼ਾ ਦੇ ਆਧਾਰ `ਤੇ ਸੂਬੇ ਬਣਾਏ ਗਏ। ਸਾਰਿਆਂ ਨੂੰ ਆਪਣੀ ਭਾਸ਼ਾ ਦੇ ਆਧਾਰ `ਤੇ ਬਿਨਾਂ ਕਿਸੇ ਸੰਘਰਸ਼ ਕੀਤਿਆਂ ਅਤੇ ਬਿਨਾਂ ਇੱਕ ਵੀ ਦਿਨ ਦੀ ਜੇਲ੍ਹ ਕੱਟਿਆਂ ਆਪਣੇ ਸੂਬੇ ਦਿੱਤੇ ਗਏ ਪਰ ਜਦ ਪੰਜਾਬ ਦੀ ਵਾਰੀ ਆਈ ਤਾਂ ਸਾਫ ਨਾਂਹ ਕਰ ਦਿੱਤੀ ਗਈ। ਜਿਸ ਦੀ ਪ੍ਰਪਤੀ ਲਈ ਸਿਖਾਂ ਨੂੰ ਲੰਬਾ ਸਮਾ ਸ਼ੰਘਰਸ਼ ਕਰਨਾ ਪਿਆ, ਲੱਖਾਂ ਪੰਜਾਬੀ ਸਿੱਖਾਂ ਨੇ ਜੇਲ੍ਹ ਕੱਟੀ ਅਤੇ ਅਨੇਕਾਂ ਨੂੰ ਸ਼ਹੀਦੀ ਵੀ ਦੇਣੀ ਪਈ। ਅਖੀਰ ਜੇ ਪੰਜਾਬੀ ਸੂਬਾ ਦੇਣਾ ਹੀ ਪਿਆ ਤਾਂ ਇਸ ਨੂੰ ਛਾਂਗ ਕੇ ਅਨੇਕਾਂ ਪੰਜਾਬੀ ਬੋਲਦੇ ਇਲਾਕੇ, ਇਸ ਦੇ ਦਰਿਆ ਅਤੇ ਇਸ ਦੀ ਰਾਜਧਾਨੀ ਖੋਹ ਲਈ ਗਈ। ਜਿਨ੍ਹਾਂ ਦੀ ਪ੍ਰਪਤੀ ਲਈ ਫਿਰ ਮੋਰਚੇ ਲਗੇ ਜਿਨ੍ਹਾਂ ਨੂੰ ਕੁਚਲਣ ਲਈ ੧੯੮੪ ਵਿੱਚ ਨੀਲਾ ਤਾਰਾ ਵਰਗੇ ਸਾਕੇ ਵਰਤਾਏ ਗਏ ਤੇ ਇਹ ਸਿੱਖਾਂ ਲਈ ਚੌਥਾ ਵੱਡਾ ਘਲੂਘਾਰਾ ਸਾਬਤ ਹੋਇਆ ਜਿਸ ਵਿੱਚ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਗੁਰਪੁਰਬ ਮਨਾਉਣ ਆਈਆਂ ਸੰਗਤਾਂ ਜਿਸ ਵਿੱਚ ਬਜ਼ੁਰਗ, ਔਰਤਾਂ ਤੇ ਬੱਚੇ ਵੀ ਸ਼ਾਮਲ ਸਨ ਨੂੰ ਆਜ਼ਾਦ ਭਾਰਤ ਦੀਆਂ ਫੌਜਾਂ ਦੀਆਂ ਤੋਪਾਂ ਦੇ ਗੋਲਿਆਂ ਨਾਲ ਸ਼ਹੀਦ ਕਰ ਦਿੱਤਾ ਗਿਆ। ਇੱਥੇ ਸ਼ਹੀਦ ਹੋਏ ਸਿਖਾਂ ਦੀ ਗਿਣਤੀ ਅੱਜ ਤੱਕ ਸਰਕਾਰ ਵੀ ਨਹੀਂ ਕਰ ਸਕੀ। ਇਸ ਦਾ ਜਵਾਬ ਕਿਸੇ ਕੋਲ ਵੀ ਨਹੀਂ ਕਿ ਜੇ ਬਾਕੀ ਦੇ ਸੂਬੇ ਭਾਸ਼ਾ ਦੇ ਅਧਾਰ’ ਤੇ ਬਣਾਏ ਗਏ ਤਾਂ ਸਿੱਖ ਬਹੁਗਿਣਤੀ ਵਾਲਾ ਪੰਜਾਬੀ ਸੂਬਾ ਬਣਾਉਣ ਲਈ ਨਾਂਹ ਕਿਉਂ? ਦੁੱਧ ਚੁੰਘਦੇ ਬੱਚਿਆਂ ਦਾ ਤਾਂ ਕੋਈ ਕਸੂਰ ਨਹੀਂ ਸੀ, ਉਨ੍ਹਾਂ ਤਾਂ ਆਪਣੀ ਮੰਗ ਲਈ ਕੋਈ ਸੰਘਰਸ਼ ਨਹੀਂ ਸੀ ਕੀਤਾ, ਉਹ ਤਾਂ ਆਪਣੀ ਖੁਰਾਕ ਵੀ ਮੰਗ ਕੇ ਨਹੀਂ ਸੀ ਲੈ ਸਕਦੇ, ਉਨ੍ਹਾਂ ਨੂੰ ਤਾਂ ਆਪਣੀ ਭੁੱਖ ਵੀ ਰੋ ਕੇ ਦੱਸਣੀ ਪੈਂਦੀ ਸੀ, ਫਿਰ ਉਨ੍ਹਾਂ ਦਾ ਕੀ ਕਸੂਰ ਸੀ ਕਿ ਉਨ੍ਹਾਂ ਨੂੰ ਨੂੰ ਵੀ ਬਖ਼ਸ਼ਿਆ ਨਹੀਂ ਸੀ ਗਿਆ। ਬੇਸ਼ੱਕ ਹਰ ਘਲੂਘਾਰੇ ਵਰਤਣ ਦੇ ਸਥਾਨ, ਮਿਤੀਆਂ, ਅਤੇ ਇਨ੍ਹਾਂ ਪਿਛੇ ਕੰਮ ਕਰਨ ਵਾਲੇ ਵਿਅਕਤੀ ਵੱਖ ਵੱਖ ਸਨ ਪਰ ਕਾਰਣ ਹਰ ਵਾਰ ਇੱਕੋ ਸੀ ਕਿ ਸਿੱਖ ਕੌਮ ਨੂੰ ਖ਼ਤਮ ਕਰਨਾ ਹੈ, ਇਹੋ ਕਾਰਣ ਸੀ ਕਿ ਔਰਤਾਂ ਤੇ ਬੱਚਿਆਂ ਤੱਕ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਪ੍ਰੋ: ਸਭਰਾ ਨੇ ਕਿਹਾ ੧੯੮੪ ਵਿੱਚ ਹੀ ਇੱਕ ਹੋਰ ਘਲੂਘਾਰਾ ਵਰਤਇਆ ਗਿਆ ਜਿਸ ਵਿੱਚ ਇੰਦਰਾ ਗਾਂਧੀ ਦੀ ਮੌਤ ਦਾ ਬਹਾਨਾਂ ਬਣਾ ਕੇ ਦੇਸ਼ ਦੀ ਰਾਜਧਾਨੀ ਦਿੱਲੀ ਤੇ ਹੋਰਨਾਂ ਸ਼ਹਿਰਾਂ ਵਿੱਚ ਸਿੱਖਾਂ ਦੇ ਸਮੂਹਿਕ ਕਤਲ ਕੀਤੇ ਗਏ ਤੇ ਜਾਇਦਾਦਾਂ ਸਾੜੀਆਂ ਗਈਆਂ। ਇੱਕ ਲੋਕਤੰਤਰਿਕ ਦੇਸ਼ ਵਿੱਚ ੨੭ ਸਾਲ ਲੰਘ ਜਾਣ ਪਿਛੋਂ ਵੀ ਪੀੜਤ ਸਿੱਖਾਂ ਨੂੰ ਇਨਸਾਫ ਨਹੀਂ ਮਿਲਿਆ ਅਤੇ ਨਾ ਹੀ ਕਿਸੇ ਦੋਸ਼ੀ ਨੂੰ ਸਜਾ ਮਿਲੀ ਹੈ। ਜਦੋਂ ਕਿ ਨਿਰਦੋਸ਼ ਕਿਹਰ ਸਿੰਘ ਨੂੰ ਫਾਂਸੀ ਦੀ ਸਜਾ ਦਿੱਤੀ ਗਈ ਅਤੇ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਨੂੰ ਇਨਸਾਫ ਦੇ ਸਾਰੇ ਕਾਨੂੰਨ ਛਿੱਕੇ ਟੰਗ ਕੇ ਫਾਂਸੀ ਦਿੱਤੀ ਜਾ ਰਹੀ ਹੈ। ਹੋਰ ਤਾਂ ਹੋਰ ਸਿੱਖ ਕੌਮ ਵੀ ੮੪ ਦੇ ਘੱਲੂਘਾਰਿਆਂ ਦੀ ਯਾਦਗਰ ਨਹੀ ਬਣਾ ਸਕੀ। ਇਸ ਦੇ ਮੁੱਖ ਤੌਰ `ਤੇ ਦੋਸ਼ੀ ਵੀ ਸਾਡੇ ਵਿੱਚੋਂ ਹੀ ਹਨ ਜਿਹੜੇ ਕਹਿੰਦੇ ਹਨ ਕਿ ਪਿਛਲੀਆਂ ਗੱਲਾਂ ਭੁੱਲ ਜਾਓ। ਪ੍ਰੋ: ਸਭਰਾ ਨੇ ਕਿਹਾ ਕੀ ਇਹ ਭੁੱਲ ਜਾਣ ਦਾ ਉਪਦੇਸ਼ ਸਿਰਫ ਸਿੱਖਾਂ ਲਈ ਹੀ ਹੈ, ਦੂਜਿਆਂ ਲਈ ਨਹੀਂ? ਜੇ ਭੁੱਲਣਾ ਹੀ ਹੈ ਤਾਂ ਕਿਉਂ ਨਹੀ ਪਿਛਲੀਆਂ ਗਲਤੀਆਂ ਨੂੰ ਸੁਧਾਰਨ ਦਾ ਯਤਨ ਕੀਤਾ ਜਾਂਦਾ, ਕਿਉਂ ਨਹੀਂ ਧਰਮੀ ਫੌਜੀਆਂ ਨੂੰ ਬਹਾਲ ਕੀਤਾ ਗਿਆ, ਕਿਉਂ ਨਹੀਂ ਲੰਬੇ ਸਮੇਂ ਤੋਂ ਬਿਨਾਂ ਮੁਕੱਦਮਾਂ ਚਲਾਇਆਂ ਜੇਲ੍ਹਾਂ ਵਿੱਚ ਬੰਦ ਨਜ਼ਰਬੰਦ ਸਿੱਖ ਰਿਹਾ ਕੀਤੇ ਗਏ, ਕਿਉਂ ਨਹੀਂ ਦਵਿੰਦਰਪਾਲ ਸਿੰਘ ਭੁੱਲਰ ਸਮੇਤ ਫਾਂਸੀ ਦੀ ਸਜਾ ਉਡੀਕ ਰਹੇ ਸਿੱਖਾਂ ਨੂੰ ਆਮ ਮੁਆਫੀ ਦਿੱਤੀ ਜਾਂਦੀ? ਉਨ੍ਹਾਂ ਕਿਹਾ ਇਹ ਸਾਰੀਆਂ ਗੱਲਾਂ ਸਿੱਧ ਕਰਦੀਆਂ ਹਨ ਕਿ ਇਸ ਦੇਸ਼ ਵਿੱਚ ਸਿੱਖ ਹੋਣਾ ਗੁਣਾਹ ਹੈ। ਪ੍ਰੋ: ਸਭਰਾ ਨੇ ਕਿਹਾ ਕਿ ਇਹ ਗੱਲਾਂ ੬ ਜੂਨ ਨੂੰ ਭਾਸ਼ਣ ਦੇਣ ਸਮੇਂ ਦੁਹਰਾ ਦਿੱਤੀਆਂ ਜਾਂਦੀਆਂ ਹਨ ਤੇ ਕੁੱਝ ਕੁ ਸੁਹਿਰਦ ਸਿੱਖਾਂ ਨੂੰ ਛੱਡ ਕੇ ਬਾਕੀਆਂ ਵਲੋਂ ਸਾਰੇ ਸਾਲ ਲਈ ਫਿਰ ਭੁਲਾ ਦਿੱਤੀਆਂ ਜਾਂਦੀਆਂ ਹਨ।


(05/06/11)
ਨਿਰਭੈ ਸਿੰਘ (ਜਰਮਨੀ)

ਸਤਿਕਾਰਯੋਗ ਸੰਪਾਦਕ ਸਰਦਾਰ ਮੱਖਣ ਸਿੰਘ ਜੀਓ,
ਵਾਹਗੁਰੂ ਜੀ ਕਾ ਖਾਲਸਾ। ਵਾਹਗੁਰੂ ਜੀ ਕੀ ਫਤਹਿ॥
ਸਰਦਾਰ ਅਮਰ ਜੀਤ ਸਿੰਘ ਜੀ ਚੰਦੀ ਵਲੋਂ ਸਿੱਖ ਸਰਮਾਏ ਨੂੰ ਵਿਓਂਤ ਨਾਲ ਵਰਤਣ ਵਾਸਤੇ ਲਿਖੇ ਹੋਏ ਵਿਚਾਰ ਨੂੰ ਅਗਰ ਸਿੱਖ ਸੰਸਥਾਵਾਂ ਅਪਣਾ ਲੈਣ ਤਾਂ ਸਾਡਾ ਭਵਿੱਖ ਨਿਰਸੰਦੇਹ ਉਜਲਾ ਹੋ ਸਕਦਾ ਹੈ। ਕਾਸ਼ ਸਿੱਖ ਸੰਗਤਾਂ ਅੱਜ ਦੇ ਸਿੱਖਾਂ ਉੱਪਰ ਥੋਪੇ ਹੋਏ ਅਖੌਤੀ ਲੀਡਰਾਂ ਤੋਂ ਖਹਿੜਾ ਛੁਡਾ ਸਕਣ!
ਇਹ ਤਾਂ ਹੀ ਸੰਭਵ ਹੈ ਅਗਰ ਸਿੱਖ ਸੰਗਤਾਂ ਗੁਰੂ ਗ੍ਰੰਥ ਸਹਿਬ ਵਿੱਚ ਦਰਜ਼ ਗਿਆਨ ਨੂੰ ਸਮਝ ਕੇ ਉਸ ਅਨੁਸਾਰ ਆਪਣਾ ਜੀਵਨ ਜਿਊਣ ਦਾ ਢੰਗ ਬਣਾ ਲੈਣ ਵਰਨਾ ਖੁਆਰੀ ਅਤੇ ਜ਼ਿੱਲਤ ਭਰਿਆ ਜੀਵਨ ਤਾਂ ਅਸੀਂ ਸਾਰੇ ਆਪਣੀ ਅਗਿਆਨਤਾ, ਅੰਨ੍ਹੀ-ਸ਼ਰਧਾ ਅਤੇ ਬੇਵਕੂਫੀ ਕਾਰਨ ਬਿਤਾ ਹੀ ਰਹੇ ਹਾਂ। ਐਸੀ ਹਾਲਤ ਤੋਂ ਛੁਟਕਾਰਾ ਪੌਣ ਲਈ ਉਪਰਾਲਾ ਤਾਂ ਆਖਿਰ ਸਾਨੂੰ ਸਿੱਖ ਸੰਗਤਾਂ ਨੂੰ ਆਪ ਹੀ ਮਿਲ ਕੇ ਕਰਨਾ ਪੈਣਾ ਹੈ, ਇਹ ਜਿੰਨਾ ਜਲਦੀ ਕਰ ਲਵਾਂਗੇ ਓਨਾਂ ਹੀ ਸੌਖਾ ਹੋਵੇਗਾ ਵਰਨਾ ਹਰ ਰੋਜ਼ ਤਾਣੀ ਤਾਂ ਹੋਰ ਦੀ ਹੋਰ ਉਲਝੀ ਜਾ ਰਹੀ ਹੈ। ਅਕਾਲ ਪੁਰਖ ਹਰ ਗੁਰੂ ਦੇ ਸਿੱਖ ਨੂੰ ਸੁਮੱਤ ਬਖਸ਼ਣ।
ਨਿਰਭੈ ਸਿੰਘ (ਜਰਮਨੀ)


(05/06/11)
ਗੁਰਇੰਦਰ ਸਿੰਘ ਪਾਲ

‘ਬੀਬੀ ਬਾਦਲ ਦੇ ਤੁਰ ਜਾਣ ਤੋਂ ਬਾਅਦ’ ……
ਸੱਚ ਸੁਣਾਉਣਾਂ ਅਤੇ ਸੱਚ ਸੁਣਨਾਂ ਕਿਸੇ ਜਿਗਰੇ ਵਾਲੇ ਸੱਚੇ ਗੁਰਸਿੱਖ ਦਾ ਹੀ ਕਰਮ ਹੈ। ਇਹ ਕਰਮ ਸਰਦਾਰ ਗੁਰਸੇਵਕ ਸਿੰਘ ਧੌਲਾ ਨੇ ਆਪਣੇ 3 ਜੂਨ ਦੇ ਪੱਤਰ ਵਿੱਚ ਕਰ ਵਿਖਾਇਆ। ਸ੍ਰੀਮਤੀ ਬਾਦਲ ਦੀ ਚਿੰਤਾਜਨਕ ਬਿਮਾਰੀ ਦੇ ਪਤਾ ਲੱਗਣ ਤੋਂ ਅੰਤਿਮ ਅਰਦਾਸ ਤੱਕ ਕਿਸੇ ਨੇ ਵੀ ਉਹ ਤੱਥ ਲਿਖਣ ਦਾ ਹੌਸਲਾ ਨਹੀਂ ਕੀਤਾ ਜੋ ਧੌਲਾ ਜੀ ਨੇ ਗੁਰਮੱਤਿ ਦੇ ਦ੍ਰਿਸ਼ਟੀਕੋਣ ਤੋਂ ਨਿਰਪੱਖਤਾ ਨਾਲ ਸਰਲ, ਸੁਚੱਜੇ ਤੇ ਸਲੀਕੇ ਵਾਲੇ ਸ਼ਬਦਾਂ ਵਿੱਚ ਲਿਖ ਦਿੱਤੇ ਹਨ। ਇਸ ਉੱਦਮ ਲਈ ਉਹ ਸੱਚੀ ਪ੍ਰਸ਼ੰਸਾ ਦੇ ਅਧਿਕਾਰੀ ਹਨ।
ਵੱਡੀਆਂ ਵੱਡੀਆਂ ਡੀਂਗਾਂ ਮਾਰਨ ਵਾਲੇ ਸੰਪਾਦਕ ਅਤੇ ਉਨ੍ਹਾਂ ਦੇ ਸਹਾਇਕ ਇਸ ਪੱਖੋਂ ਮੋਨ ਧਾਰਨ ਕਰੀ ਬੈਠੇ ਰਹੇ! ਕਾਰਣ? ਉਨ੍ਹਾਂ ਲਈ, ਇਸ਼ਤਿਹਾਰਾਂ ਦੀ ਸੂਰਤ ਵਿੱਚ ਮਿਲਣ ਵਾਲੀ, ਲ਼ੱਖਾਂ ਕਰੋੜਾਂ ਦੀ ਆਮਦਨ ਨੂੰ ਗੰਵਾਉਣਾਂ ਗਵਾਰਾ ਨਹੀਂ ਸੀ। ਬੀਬੀ ਬਾਦਲ ਦੇ ਦੇਹਾਂਤ ਵਾਲੇ ਦਿਨ ਤੋਂ ਭੋਗ ਵਾਲੇ ਦਿਨ ਤਕ ਕ੍ਰੋੜਾਂ ਰੁਪਏ ਦੇ ਸਾਹਨਭੂਤੀ ਦੇ ਇਸ਼ਤਿਹਾਰੀ ਸੰਦੇਸ਼ਾਂ/ਸ਼੍ਰੱਧਾਂਜਲੀਆਂ ਨਾਲ ਸਮਾਚਾਰ ਪੱਤ੍ਰ ਭਰੇ ਪਏ ਹਨ। ਮਾਤਮ-ਸੰਦੇਸ਼ਾਂ ਨਾਲ ਛਪੀਆਂ ‘ਹਮਦਰਦਾਂ’ ਦੀਆਂ ਤਸਵੀਰਾਂ ਤੋਂ ਤਾਂ ਇਉਂ ਪ੍ਰਤੀਤ ਹੁੰਦਾ ਹੈ ਜਿਵੇਂ ਉਨ੍ਹਾਂ ਨੂੰ ਆਪਣੀ ਖ਼ਾਕੀ ਹੋਂਦ ਜਤਾਉਣ ਦਾ ਸੁਨਹਿਰੀ ਮੌਕਾ ਮਿਲ ਗਿਆ ਹੋਵੇ! ! ਫ਼ੋਟੋਆਂ ਦੀ ਇਹ ਨੁਮਾਇਸ਼ ਦਰਅਸਲ ਖ਼ੁਸ਼ਾਮਦ, ਕਾਲੇ ਧਨ, ਅਤੇ ਹਉਮੈ ਦੇ ਹੋਛੇ ਪ੍ਰਗਟਾਵੇ ਤੋਂ ਵੱਧ ਕੁੱਛ ਨਹੀਂ। ਇਤਨੇ ਧਨ ਨਾਲ ਲੋਕ-ਭਲਾਈ ਦੇ ਕਈ ਕੰਮ ਸੰਵਰ ਸਕਦੇ ਸਨ! ਫਿਰ ਵੀ, ਸਾਡੀ ਦਿਲੀ ਦੁਆ ਹੈ ਕਿ ‘ਦੁਖੀ ਹਿਰਦਿਆਂ’ ਵੱਲੋਂ ਭੇਜੇ ‘ਅਫ਼ਸੋਸ’ ਦੇ ਇਹ ਸਚਿੱਤਰ ਸੰਦੇਸ਼ ਬੀਬੀ ਬਾਦਲ ਜੀ ਦੀ ਵਿੱਛੜੀ ਆਤਮਾ ਦੀ ਸ਼ਾਂਤੀ ਲਈ ਸਹਾਈ ਹੋਣ! !

ਗੁਰਇੰਦਰ ਸਿੰਘ ਪਾਲ
ਜੂਨ 05, 2011.


(05/06/11)
ਕਿਰਪਾਲ ਸਿੰਘ ਬਠਿੰਡਾ

੧੯੮੪ ਦੇ ਘੱਲੂਘਾਰੇ ਲਈ ਇੰਦਰਾ ਨੂੰ ਮਜਬੂਰ ਕਰਨ ਵਾਲੇ, ਫਿਰ ਉਸਨੂੰ ਦੁਰਗਾ ਦੇ ਨਾਮ ਨਾਲ ਸਨਮਾਨਣ ਵਾਲੇ ਅਤੇ ਅੱਜ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਹਮਾਇਤ ਕਰਨ ਵਾਲੇ ਹਿੰਦੀ-ਹਿੰਦੂ-ਹਿੰਦੁਸਤਾਨ ਨੂੰ ਹੋਰ ਕਿੰਨਾਂ ਕੁ ਪਰਖੋਗੇ? : ਪ੍ਰੋ. ਦਰਸ਼ਨ ਸਿੰਘ

ਕੌਮੀ ਜ਼ਮੀਰ ਦਾ ਪ੍ਰਤੀਕ ਬਣ ਚੁਕੇ ਪ੍ਰੋ. ਭੁੱਲਰ ਨੂੰ ਇਨਸਾਫ ਚਾਹੁੰਦੇ ਹੋ, ਤਾਂ ਇਕੱਠੇ ਹੋਕੇ ਜੀਉਂਦੀ, ਜਾਗਦੀ ਆਵਾਜ਼ ਬੁਲੰਦ ਕਰਨੀ ਹੋਵੇਗੀ

ਬਠਿੰਡਾ, ੫ ਜੂਨ (ਕਿਰਪਾਲ ਸਿੰਘ): ੧੯੮੪ ਦੇ ਘੱਲੂਘਾਰੇ ਲਈ ਇੰਦਰਾ ਗਾਂਧੀ ਨੂੰ ਮਜਬੂਰ ਕਰਨ ਵਾਲੇ, ਫਿਰ ਉਸਨੂੰ ਦੁਰਗਾ ਦੇ ਨਾਮ ਨਾਲ ਸਨਮਾਨਣ ਵਾਲੇ ਅਤੇ ਅੱਜ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਹਮਾਇਤ ਕਰਨ ਵਾਲੇ ਹਿੰਦੀ-ਹਿੰਦੂ-ਹਿੰਦੁਸਤਾਨ ਦੀ ਸੋਚ ਰੱਖਣ ਵਾਲੀ ਭਾਜਪਾ ਨੂੰ ਹੋਰ ਕਿੰਨਾਂ ਕੁ ਪਰਖੋਗੇ? ਕੌਮੀ ਜ਼ਮੀਰ ਦਾ ਪ੍ਰਤੀਕ ਬਣ ਚੁਕੇ ਪ੍ਰੋ. ਭੁੱਲਰ ਲਈ ਇਨਸਾਫ ਚਾਹੁੰਦੇ ਹੋ, ਤਾਂ ਇਕੱਠੇ ਹੋਕੇ ਜੀਉਂਦੀ, ਜਾਗਦੀ ਆਵਾਜ਼ ਬੁਲੰਦ ਕਰਨੀ ਹੋਵੇਗੀ। ਇਹ ਸ਼ਬਦ ਅਕਾਲ ਤਖ਼ਤ ਦੇ ਸਾਬਕਾ ਮੁੱਖ ਸੇਵਾਦਾਰ ਪ੍ਰੋ. ਦਰਸ਼ਨ ਸਿੰਘ ਖਾਲਸਾ ਨੇ, ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਸਬੰਧੀ ਗੱਲਬਾਤ ਕਰਦਿਆਂ ਸਿੱਖ ਕੌਮ ਨੂੰ ਹਲੂਣਦਿਆਂ ਭਰੇ ਮਨ ਨਾਲ ਕਹੇ। ਉਨ੍ਹਾਂ ਕਿਹਾ ਕਿ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਦੇਸ਼ ਦੇ ਜੁੰਮੇਵਾਰ ਮੁੱਖੀ ਵਲੋਂ ਫਾਂਸੀ ਦੀ ਸਜ਼ਾ ਬਹਾਲ ਕਰਨਾ ਅਤੇ ਭਾਰਤੀ ਜਨਤਾ ਪਾਰਟੀ ਵਲੋਂ ਇਸ ਜ਼ਾਲਮ ਫੈਸਲੇ ਦੀ ਹਮਾਇਤ ਕਰਨਾ, ਸਿੱਖ ਕੌਮ ਦੀ ਮਰੀ ਹੋਈ ਜ਼ਮੀਰ ਦੇ ਤਾਬੂਤ ਵਿੱਚ ਆਖਰੀ ਕਿੱਲ ਠੋਕ ਕੇ ਸਾਬਿਤ ਕਰਨ ਵਾਂਗੂੰ ਹੈ, ਕਿ ਸਿੱਖਾਂ ਦੀ ਜ਼ਮੀਰ ਮਰ ਚੁੱਕੀ ਹੈ, ਜਿਹੜੀ ਅਜੇ ਵੀ ਭਾਰਤੀ ਅਦਾਲਤਾਂ ਦੀ ਬੇਇਨਸਾਫੀ ਅਤੇ ਭਾਰਤੀ ਜਨਤਾ ਪਾਰਟੀ ਨਾਲ ਅਤੁੱਟ ਰਿਸ਼ਤੇ `ਤੇ ਅਤੁੱਟ ਵਿਸ਼ਵਾਸ਼ ਰੱਖੀ ਬੈਠੀ ਹੈ ਅਤੇ ਆਪਣਾ ਧਰਮ, ਧਾਰਮਿਕ ਪਦਵੀਆਂ ਆਪਣੀ ਰਾਜ ਨੀਤੀ ਸਭ ਕੁੱਛ ਇਨ੍ਹਾਂ ਦਾ ਗੁਲਾਮ ਕਰ ਚੁੱਕੀ ਹੈ।
ਪ੍ਰੋ: ਦਰਸ਼ਨ ਸਿੰਘ ਬੀਤੇ ਦਿਨ ਹੀ ਇੰਗਲੈਂਡ ਵਿੱਚ ਆਪਣੇ ਘਰੇਲੂ ਸਮਾਗਮ ਅਤੇ ਸਟਾਕਹੋਮ (ਸਵੀਡਨ) ਵਿਖੇ ਸਿੱਖ ਸੰਗਤਾਂ ਨੂੰ ਜਾਗਰੂਕ ਕਰਨ ਤੋਂ ਬਾਅਦ ਵਾਪਿਸ ਕੈਨੇਡਾ ਪਹੁੰਚੇ ਸਨ। ਉਨ੍ਹਾਂ ਗੁਰਬਾਣੀ ਦੀ ਤੁਕ ‘ਨਾਨਕ ਮੂਰਖੁ ਅਜਹੁ ਨ ਚੇਤੈ ਕਿਵ ਦੂਜੈ ਸੁਖੁ ਪਾਵਏ॥’ ਦੇ ਹਵਾਲੇ ਨਾਲ ਕਿਹਾ ਕਿਹਾ ਕਿ ਜੇ ਕਰ ਹਾਲੀ ਵੀ ਸਿੱਖ ਕੌਮ ਦੀ ਵਾਗਡੋਰ ਸੰਭਾਲੀ ਬੈਠੀ ਲੀਡਰਸ਼ਿੱਪ ਇਹ ਵੀਚਾਰ ਨਹੀਂ ਕਰਦੀ ਤੇ ਸਾਡੀਆਂ ਰਾਜਨੀਤਕ ਅਤੇ ਅਖੌਤੀ ਧਾਰਮਿਕ ਪਦਵੀਆਂ `ਤੇ ਭਾਰਤੀ ਜਨਤਾ ਪਾਰਟੀ ਦਾ ਹੀ ਹੁਕਮ ਚਲਦਾ ਰਹੇਗਾ ਤਾਂ ਉਸ ਸਮੇਂ ਤੱਕ ਕਿਸੇ ਇਨਸਾਫ ਅਤੇ ਸੁੱਖ ਦੀ ਉਮੀਦ ਨਹੀਂ ਰੱਖੀ ਜਾ ਸਕਦੀ। ਇਸੇ ਕਾਰਣ ੧੯੮੪ ਦੇ ਫੌਜੀ ਹਮਲੇ ਸਮੇਂ ਹਜ਼ਾਰਾਂ ਸਿੱਖਾਂ ਦੇ ਕਾਤਲ, ੨੭ ਸਾਲ ਬਾਅਦ ਅੱਜ ਭੀ ਰਾਜਨੀਤੀ ਵਿੱਚ ਦਨਦਨਾਂਦੇ ਫਿਰ ਰਹੇ ਹਨ। ਉਨ੍ਹਾਂ ਲਈ ਭਾਰਤ ਦੇ ਕਾਨੂੰਨੀ ਕਟਹਿਰੇ ਵਿੱਚ ਕੋਈ ਸਜਾ ਨਹੀਂ, ਪਰ ਪ੍ਰੋ. ਭੁੱਲਰ ਵਰਗਾ ਸਿੱਖ ਨੌਜਵਾਨ, ਜਿਹੜਾ ਉਮਰ ਕੈਦ ਨਾਲੋਂ ਵੱਧ ਕੈਦ ਭੁਗਤ ਚੁੱਕਾ ਹੈ, ਉਸਨੂੰ ਫਾਂਸੀ ਦੀ ਸਜ਼ਾ ਸੁਣਾਉਣਾ ਅਤੇ ਦੇਸ਼ ਦੇ ਮੁੱਖੀ ਵਲੋਂ ਉਸ ਸਜ਼ਾ ਨੂੰ ਬਹਾਲ ਕਰਨਾ ਕਿਥੋਂ ਦਾ ਇਨਸਾਫ ਹੈ?

**************************************************

ਮਾਮੂਲੀ ਲਾਠੀਚਾਰਜ਼ ਨੂੰ 'ਦੁਨੀਆਂ ਦਾ ਸਭ ਤੋਂ ਵੱਡਾ ਅਤਿਆਚਾਰ' ਬਣਾ ਕੇ ਪੇਸ਼ ਕਰ ਰਹੀ ਭਾਜਪਾ ਨੂੰ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਪੁਰਬ ਮੌਕੇ ਵਰਤਾਏ ਸਾਕਾ ਨੀਲਾ ਤਾਰਾ ਦੌਰਾਨ ਹੋਇਆ ਅੱਤਿਆਚਾਰ ਕਿਉਂ ਨਹੀਂ ਦਿਸਦਾ? : ਭਾਈ ਸਿਰਸਾ, ਭਾਈ ਦਰਵੇਸ਼
ਬਠਿੰਡਾ ਵਿੱਚ ਤਾਂ ਉਸ ਦੀ ਪਤਨੀ ਹਰਸਿਮਰਤ ਕੌਰ ਬਾਦਲ ਦੀ ਹਾਜ਼ਰੀ ਵਿੱਚ ਬਾਦਲ ਦੇ ਅਕਾਲੀ ਯੋਧਿਆਂ ਨੇ ਵੀ ਰੁਜ਼ਗਾਰ ਮੰਗ ਰਹੀਆਂ ਬੀਬੀਆਂ `ਤੇ ਚੰਗਾ ਹੱਥ ਖੋਲ੍ਹਿਆ ਸੀ, ਉਸ ਸਮੇਂ ਸੁਖਬੀਰ ਦੀ ਉਹ ਐਨਕ ਕਿਥੇ ਗਈ ਸੀ ਜਿਸ ਨਾਲ ਇਸ ਨੂੰ ਚੰਡੀਗੜ੍ਹ ਅਤੇ ਪਿੰਡ ਬਾਦਲ ਤੋਂ ਕਾਫੀ ਦੂਰ ਦਿੱਲੀ ਦੇ ਰਾਮ ਲੀਲਾ ਗਰਾਊਂਡ ਵਿੱਚ ਹੋਇਆ ਲਾਠੀਚਾਰਜ਼ ਦਿੱਸ ਪਿਆ ਹੈ।

ਬਠਿੰਡਾ, ੫ ਜੂਨ (ਕਿਰਪਾਲ ਸਿੰਘ): ਬਿਨਾਸ਼ੱਕ ਅਸੀਂ ਭ੍ਰਿਸ਼ਟਾਚਾਰ ਦੇ ਖ਼ਿਲਾਫ ਹਾਂ ਤੇ ਇਸ ਵਿਰੁਧ ਵਿੱਢੇ ਕਿਸੇ ਸੱਤਿਆਗ੍ਰਹਿ ਦਾ ਸਮਰੱਥਨ ਕਰਦੇ ਹਾਂ ਪਰ ਰਾਮਦੇਵ ਦੇ ਕਥਿਤ ਮਰਨ ਵਰਤ ਦੀ ਪੋਲ ਖੁੱਲ੍ਹ ਜਾਣ ਅਤੇ ਉਸਨੂੰ ਪੁਲਿਸ ਵਲੋਂ ਹਿਰਾਸਤ ਵਿੱਚ ਲਏ ਜਾਣ ਸਮੇਂ ਰਾਮ ਲੀਲਾ ਗਰਾਊਂਡ ਵਿੱਚ ਮੌਜ਼ੂਦ ਲੋਕਾਂ ਨਾਲ ਪੁਲਿਸ ਦੀ ਹੋਈ ਝੜਪ ਨੂੰ ਭਾਜਪਾ ਤੇ ਉਸਦੇ ਸਹਿਯੋਗੀ ਹਿੰਦੂ ਕੱਟੜਵਾਦੀਆਂ ਵਲੋਂ ਇਤਿਹਾਸ ਦਾ ਸਭ ਤੋਂ ਵੱਡਾ 'ਅਤਿਆਚਾਰ' ਪ੍ਰਚਾਰਣ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਉਸ ਨੂੰ ਸਿਰਫ ਹਿੰਦੂ ਸੰਤਾਂ ਅਤੇ ਜੰਤਾ `ਤੇ ਹੋਇਆ ਤਸ਼ੱਸ਼ਦ ਹੀ ਅਤਿਆਚਾਰ ਦਿੱਸਦਾ ਹੈ ਜਦੋਂ ਕਿ ਘੱਟ ਗਿਣਤੀਆਂ ਦੇ ਹਰ ਰੋਜ਼ ਹੀ ਕੀਤੇ ਜਾ ਰਹੇ ਘਾਣ ਵਿੱਚ ਵੀ ਉਸ ਨੂੰ ਦੇਸ਼ ਭਗਤੀ ਨਜ਼ਰ ਆਉਂਦੀ ਹੈ। ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਵਿਸ਼ੇਸ਼ ਸਕੱਤਰ ਭਾਈ ਬਲਦੇਵ ਸਿੰਘ ਸਿਰਸਾ ਅਤੇ ਸ਼੍ਰੋਮਣੀ ਖ਼ਾਲਸਾ ਪੰਚਾਇਤ ਦੇ ਪੰਚ ਭਾਈ ਹਰਿੰਦਰ ਸਿੰਘ ਦਰਵੇਸ਼ ਨੇ ਕਹੇ। ਉਨ੍ਹਾਂ ਕਿਹਾ ਕਿ ਇਸ ਮਾਮੂਲੀ ਲਾਠੀਚਾਰਜ਼ ਨੂੰ ਭਾਜਪਾ 'ਦੁਨੀਆਂ ਦਾ ਸਭ ਤੋਂ ਵੱਡਾ ਅਤਿਆਚਾਰ' ਬਣਾ ਕੇ ਪੇਸ਼ ਕਰ ਰਹੀ ਹੈ ਜਦ ਕਿ ਸਾਕਾ ਨੀਲਾ ਤਾਰਾ ਦੌਰਾਨ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਪੁਰਬ ਮਨਾਉਣ ਲਈ ਇਕੱਤਰ ਹੋਈਆਂ ਨਿਰਦੋਸ਼ ਸੰਗਤਾਂ, ਜਿਨ੍ਹਾਂ ਵਿੱਚ ਛੋਟੇ ਬੱਚੇ ਵੀ ਸ਼ਾਮਿਲ ਸਨ, ਦੇ ਭਾਰਤੀ ਫੌਜ ਵਲੋਂ ਕੀਤੇ ਵਹਿਸ਼ੀ ਕਤਲੇਆਮ ਨੂੰ ਇਹ ਭਾਜਪਾ ਸ਼ੁਰੂ ਤੋਂ ਹੀ ਜ਼ਾਇਜ ਠਹਿਰਾਉਂਦੀ ਆ ਰਹੀ ਹੈ। ਉਕਤ ਆਗੂਆਂ ਨੇ ਕਿਹਾ ਕਿ ਭਾਜਪਾ ਇਸ ਗੱਲ `ਤੇ ਵੀ ਰੋਸ ਪ੍ਰਗਟਾ ਰਹੀ ਹੈ ਕਿ ਲੋਕਤੰਤਰੀ ਢੰਗ ਨਾਲ ਬੈਠੇ ਲੋਕਾਂ ਨੂੰ ਵੀ ਕਥਿਤ 'ਮਰਨ ਵਰਤ' `ਤੇ ਨਹੀਂ ਬੈਠਣ ਦਿੱਤਾ ਗਿਆ। ਜਦ ਕਿ ਇਸੇ ਭਾਜਪਾ ਨੇ ਪੰਜਾਬ ਸਰਕਾਰ ਵਿੱਚ ਹੁੰਦਿਆਂ ਕਦੇ ਵੀ ਸਿੱਖਾਂ ਨੂੰ ਲੋਕਤੰਤਰੀ ਢੰਗ ਨਾਲ ਇੱਕਠੇ ਨਹੀਂ ਹੋਣ ਦਿੱਤਾ। ਪਿਛਲੇ ਸਾਲ ਸਿੱਖ ਕੌਮ ਵਲੋਂ ਸਾਕਾ ਨੀਲਾ ਤਾਰਾ ਨੂੰ ਸਮਰਪਿਤ ਕੱਢੇ ਜਾਣ ਵਾਲੇ ਸ਼ਾਂਤਮਈ ਮਾਰਚ ਨੂੰ ਰੋਕਣ ਲਈ ਸਿੱਖ ਆਗੂਆਂ ਨੂੰ ਗ੍ਰਿਫ਼ਤਾਰ ਕਰਵਾਉਣ ਵਿੱਚ ਭਾਜਪਾ ਨੇ ਹੀ ਭੂਮਿਕਾ ਨਿਭਾਈ ਸੀ। ਪੰਜਾਬ ਵਿੱਚ ਕਿਸਾਨ, ਮਜ਼ਦੂਰ, ਮੁਾਲਜ਼ਮ ਅਤੇ ਬੇਰੁਜ਼ਗਾਰ ਜਥੇਬੰਦੀਆਂ ਵਲੋਂ ਕੀਤਾ ਜਾ ਰਿਹਾ ਸੱਤਿਆਗ੍ਰਹਿ ਵੀ ਲੋਕਤੰਤਰਕ ਢੰਗ ਹੀ ਜਿਸ ਨੂੰ ਦਬਾਉਣ ਲਈ ਹਰ ਰੋਜ਼ ਹੀ ਸਮੇਤ ਨੌਜਵਾਨ ਲੜਕੀਆਂ `ਤੇ ਕੀਤੇ ਜਾ ਰਹੇ ਸਖਤ ਲਾਠੀਚਾਰਜ਼ ਲਈ ਵੀ ਸਰਕਾਰ ਵਿੱਚ ਹੋਣ ਦੇ ਨਾਤੇ ਭਾਜਪਾ ਭਾਈਵਾਲ ਹੈ। ਉਨ੍ਹਾਂ ਕਿਹਾ ੧੯੮੨ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਦਰਿਆਈ ਪਾਣੀਆਂ ਦੀ ਹੋ ਰਹੀ ਲੁੱਟ ਨੂੰ ਬਚਾਉਣ ਲਈ ਲਾਇਆ ਗਿਆ ਮੋਰਚਾ ਵੀ ਸ਼ਾਂਤਮਈ ਸੱਤਿਆਗ੍ਰਹਿ ਹੀ ਸੀ ਜਿਸ ਨੂੰ ਕੁਚਲਣ ਲਈ ਇਸੇ ਭਾਜਪਾ ਨੇ ਕੇਂਦਰ ਅਤੇ ਪੰਜਾਬ ਵਿੱਚ ਵਿਰੋਧੀ ਧਿਰ ਵਿੱਚ ਹੋਣ ਦੇ ਬਾਵਯੂਦ ਸਰਕਾਰ ਦਾ ਸਿਰਫ ਸਾਥ ਹੀ ਨਹੀਂ ਦਿੱਤਾ ਬਲਕਿ ਇਸ ਨੂੰ ਨੀਲਾ ਸਾਕਾ ਤੱਕ ਪਹੁੰਚਾਉਣ ਲਈ ਇੰਦਰਾ ਗਾਂਧੀ ਨੂੰ ਉਤਸ਼ਾਹਤ ਵੀ ਕਰਦੀ ਰਹੀ। ਉਕਤ ਆਗੂਆਂ ਨੇ ਪੁੱਛਿਆ ਕਿ ਕੀ ਇਹ ਲੋਕਤੰਤਰ ਦਾ ਕਤਲ ਨਹੀਂ ਸੀ। ਪੁਲਿਸ ਵਲੋਂ ਮਜ਼ਬੂਰੀ ਵਿੱਚ ਕੀਤੇ ਗਏ ਮਾਮੂਲੀ ਲਾਠੀਚਾਰਜ਼ ਨੂੰ ਦੁਨੀਆਂ ਦਾ ਸਭ ਤੋਂ ਵੱਡਾ ਅਤਿਆਚਾਰ ਦੱਸਣ ਵਾਲਿਆਂ ਨੂੰ ਸਿੱਖਾਂ, ਮੁਸਲਮਾਨਾਂ, ਤੇ ਇਸਾਈਆਂ ਦੇ ਕਤਲੇਆਮਾਂ ਵਿੱਚ ਕਿਉਂ ਕਦੇ ਅਤਿਆਚਾਰ ਨਜ਼ਰ ਨਹੀਂ ਆਇਆ ਸਗੋਂ ਸਮੇਂ-ਸਮੇਂ `ਤੇ ਉਨ੍ਹਾਂ ਨੇ ਇਨ੍ਹਾਂ ਕਤਲੇਆਮਾਂ ਨੂੰ ਜ਼ਇਜ ਠਹਿਰਾ ਕੇ ਫ਼ਿਰਕੂ ਕਾਤਲਾਂ ਦੀ ਪਿੱਠ ਹੀ ਥਾਪੜੀ ਹੈ। ਉਕਤ ਆਗੂਆਂ ਨੇ ਕਿਹਾ ਅੰਨਾ ਹਜ਼ਾਰੇ ਨੇ ਵੀ ਇਸੇ ਭ੍ਰਿਸ਼ਟਾਚਾਰ ਦੇ ਮੁੱਦੇ ਨੂੰ ਲੈ ਕੇ ਮਰਨ ਵਰਤ ਰੱਖਿਆ ਸੀ ਪਰ ਉਸ ਨੇ ਸਾਫ ਲਫ਼ਜ਼ਾਂ ਵਿੱਚ ਐਲਾਣ ਕੀਤਾ ਸੀ ਕਿ ਕਿਸੇ ਸਿਆਸੀ ਨੇਤਾ ਨੂੰ ਉਹ ਆਪਣੇ ਨੇੜੇ ਨਹੀਂ ਢੁੱਕਣ ਦੇਣਗੇ, ਜਿਸ ਤੋਂ ਉਸ ਦੀ ਸੁਹਿਰਦਤਾ ਸਾਫ਼ ਨਜ਼ਰ ਆਉਂਦੀ ਸੀ। ਜੇ ਬਾਬਾ ਰਾਮਦੇਵ ਵੀ ਸੁਹਿਰਦ ਹੁੰਦਾ ਤਾਂ ਉਸ ਨੂੰ ਚਾਹੀਦਾ ਸੀ ਕਿ ਉਹ ਅੰਨਾ ਹਜ਼ਾਰੇ ਦੇ ਸੰਘਰਸ਼ ਨੂੰ ਸਮਰੱਥਨ ਦਿੰਦਾ। ਪਰ ਉਸ ਨੂੰ ਪਤਾ ਸੀ ਕਿ ਅੰਨਾ ਹਜ਼ਾਰੇ ਨੇ ਭਾਜਪਾ, ਆਰਐੱਸਐੱਸ ਅਤੇ ਘੱਟ ਗਿਣਤੀਆਂ ਵਿਰੁਧ ਜ਼ਹਿਰ ਉਗਲਣ ਵਾਲੀ ਰਿਤੰਭਰਾ ਸਾਧਵੀ ਨੂੰ ਨੇੜੇ ਨਹੀਂ ਢੁੱਕਣ ਦੇਣਾ ਇਸ ਲਈ ਫ਼ਿਰਕੂ ਹਿੰਦੂ ਜਮਾਤਾਂ ਦੀ ਸ਼ਹਿ `ਤੇ ਰਾਮਦੇਵ ਵਲੋਂ ਵੱਖਰੇ ਅੰਦੋਲਣ ਵਿਢਿਆ ਗਿਆ ਅਤੇ ਇਸ ਦੇ ਅਖੌਤੀ 'ਮਰਨ ਵਰਤ' ਨੂੰ ਹਿੰਦੂ ਜਥੇਬੰਦੀਆਂ ਵਲੋਂ ਤੁਰਤ ਦਿੱਤੇ ਸਮਰਥਨ ਤੋਂ ਰਾਮਦੇਵ ਦੇ ਮਨਸ਼ੇ ਪ੍ਰੱਤਖ ਉਜਾਗਰ ਹੋ ਜਾਂਦੇ ਹਨ ਤੇ ਹੋਰ ਕੁੱਝ ਵੀ ਕਹਿਣਾ ਬਾਕੀ ਨਹੀਂ ਬਚਦਾ।
ਰਾਮ ਲੀਲਾ ਗਰਾਂਊਂਡ ਵਿੱਚ ਹੋਏ ਲਾਠੀਚਾਰਜ਼ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਨ ਵਾਲੇ ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਨੂੰ ਸੰਬੋਧਨ ਹੁੰਦੇ ਹੋਏ ਉਕਤ ਆਗੁਆਂ ਨੇ ਸਲਾਹ ਦਿੱਤੀ ਕਿ ਉਸ ਨੂੰ ਆਪਣੇ ਆਪ ਨੂੰ ਭਾਜਪਾ ਦੇ ਝੋਲੀਚੁਕ ਬਣਨ ਦੀ ਕੋਸ਼ਿਸ਼ ਕਰਨ ਤੋਂ ਪਹਿਲਾਂ ਆਪਣੇ ਗਿਰੀਵਾਨ ਵਿੱਚ ਝਾਤੀ ਮਾਰ ਕੇ ਵੇਖਣ ਕਿ ਉਸ ਦਾ ਆਪਣਾ ਪਿੰਡ ਬਾਦਲ ਤਾਂ ਹਰ ਰੋਜ਼ ਹੀ ਰਾਮ ਲੀਲਾ ਗਰਾਊਂਡ ਦੀ ਘਟਨਾ ਨੂੰ ਮਾਤ ਪਾ ਰਿਹਾ ਹੈ ਜਿਥੇ ਆਂਗਣਵਾੜੀ ਵਰਕਰਾਂ ਅਤੇ ਬੇਰੁਜ਼ਗਾਰ ਬੀਬੀਆਂ `ਤੇ ਲਾਠੀ ਚਾਰਜ਼ ਹੁੰਦਾ ਹੈ। ਬਠਿੰਡਾ ਵਿੱਚ ਤਾਂ ਉਸ ਦੀ ਪਤਨੀ ਹਰਸਿਮਰਤ ਕੌਰ ਬਾਦਲ ਦੀ ਹਾਜ਼ਰੀ ਵਿੱਚ ਬਾਦਲ ਦੇ ਅਕਾਲੀ ਯੋਧਿਆਂ ਨੇ ਵੀ ਰੁਜ਼ਗਾਰ ਮੰਗ ਰਹੀਆਂ ਬੀਬੀਆਂ `ਤੇ ਚੰਗਾ ਹੱਥ ਖੋਲ੍ਹਿਆ ਸੀ ਉਸ ਸਮੇਂ ਸੁਖਬੀਰ ਦੀ ਉਹ ਐਨਕ ਕਿਥੇ ਗਈ ਸੀ ਜਿਸ ਨਾਲ ਇਸ ਨੂੰ ਚੰਡੀਗੜ੍ਹ ਅਤੇ ਪਿੰਡ ਬਾਦਲ ਤੋਂ ਕਾਫੀ ਦੂਰ ਦਿੱਲੀ ਦੇ ਰਾਮ ਲੀਲਾ ਗਰਾਊਂਡ ਵਿੱਚ ਹੋਇਆ ਲਾਠੀਚਾਰਜ਼ ਦਿੱਸ ਪਿਆ ਹੈ।


(05/06/11)
ਬਲਦੇਵ ਸਿੰਘ ਫਿਰੋਜ਼ਪੁਰ

ਇੱਕ ਜਾਗਰੂਕ ਸਿੱਖ

(ਪਿਛਲੇ ਹਫਤੇ ਦੇ ਕੁੱਝ ਇੱਕ ਲੇਖਾਂ ਦੀ ਮਾੜੀ ਜਿਹੀ ਘੋਖ ਵਿਚਾਰ)

ਸਰਦਾਰ ਅਮਰਜੀਤ ਸਿੰਘ ਜੀ ਚੰਦੀ ਜੀ ਨੇਂ ੩੦/੫/੧੧ ਦੇ ਆਪਣੇਂ ਲੇਖ ਜਾਂ ਪੱਤਰ ਵਿਚ, ਇੱਕ ਚਿੱਟਾ ਸੱਚ ਬਿਆਨ ਕੀਤਾ ਹੈ। ਲੇਖ ਦਾ ਸਿਰਲੇਖ ਹੈ, “ਸਿੱਖਾਂ ਨੂੰ ਆਪਣੇਂ ਨਾਲ ਸਬੰਧਿਤ ਇਕ-ਇਕ ਅੱਖਰ ਘੋਖਣ ਦੀ ਲੋੜ ਹੈ” ਇਹਨਾਂ ਤੋਂ ਪਹਿਲਾਂ ਵੀ ਬਹੁਤ ਸਾਰੇ ਜਾਗਰੂਕ ਵਿਦਵਾਨਾਂ ਨੇਂ ਆਪਣੇਂ ਅਜੇਹੇ ਵਿਚਾਰਾਂ ਰਾਹੀਂ ਕੌਮ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਹੈ, ਹੁਣ ਵੀ ਕਰ ਰਹੇ ਹਨ। ਅਤੇ ਬਹੁਤ ਸਾਰੇ ਅਗੇ ਤੋਂ ਵੀ ਕਰਦੇ ਰਹਿਣ ਗੇ। ਪਰ ਕੀ ਕੋਈ ਅਸਰ (ਫਾਇਦਾ) ਹੋਇਆ ਹੈ, ਜਾਂ ਕਿ ਅਗੇ ਤੋਂ ਕੋਈ ਫਾਇਦਾ ਹੋਵੇ ਗਾ। ਜੇ ਨਹੀਂ ਤਾਂ ਕਿਉ ਨਹੀਂ? ।

ਸਰਦਾਰ ਅਮਰਜੀਤ ਸਿੰਘ ਜੀ ਚੰਦੀ ਜੀ, ਦੇ ਕਥਨ ਅਨੂੰਸਾਰ, ਕੀ ਆਪਾਂ ਆਪਣੇਂ ਨਾਲ ਸਬੰਧਤ ਕੁੱਝ ਅੱਖਰਾਂ ਦੀ ਅੱਜ ਜਾਂਚ ਸ਼ੁਰੂ ਕਰੀਏ? । ਜਿਵੇਂ ਕੇ ਇਹਨਾਂ ਨੇਂ ਲਿਖਿਆ ਹੈ।

ਸਦੀਆਂ ਬੱਧੀ ਸਿੱਖਾਂ ਦੀਆਂ ਮਜਬੂਰੀਆਂ ਦਾ ਲਾਹਾ ਲੈਂਦਿਆਂ, ਸਿੱਖੀ ਵਿੱਚ ਅਜਿਹਾ ਰੋਲ-ਘਚੋਲਾ ਕਰ ਦਿੱਤਾ ਗਿਆ ਹੈ, ਕਿ ਜਿਸ ਪਾਸੇ ਵੀ ਨਜ਼ਰ ਮਾਰੋ, ਕੁਝ-ਨ-ਕੁਝ ਗਲਤ ਹੀ ਥੋਪਿਆ ਪਿਆ ਹੈ। ਸਿੱਖਾਂ ਨੇ ਅਗਿਆਨਤਾ ਵੱਸ, ਖੋਜੀ ਬਿਰਤੀ ਦੀ ਘਾਟ ਕਾਰਨ ਜਾਂ ਫਿਰ ਅੰਨ੍ਹੀ ਸ਼ਰਧਾ ਵੱਸ, ਜਾਹਲਾਂ ਵਲੋਂ, ਬੇਵਕੂਫੀ ਦੀ ਹੱਦ ਤਕ ਕੀਤੀ ਹਰ ਗੱਲ ਨੂੰ ਅੱਖਾਂ ਮੀਟ ਕੇ ਪਰਵਾਨ ਕਰ ਲਿਆ ਹੋਇਆ ਹੈ। ਯੱਭਲੀਆਂ ਨੂੰ ਵੀ ਅਪਣੀ ਵਡਿਆਈ ਅਤੇ ਸੂਰ-ਬੀਰਤਾ ਨਾਲ ਜੋੜਿਆ ਪਿਆ ਹੈ। ਏਸੇ ਕਾਰਨ ਹਰ ਚੀਜ਼ ਸੋਧ ਮੰਗਦੀ ਹੈ।……… ਸਾਨੂੰ ਆਪਣੇ ਵਲੋਂ ਕਹੇ ਜਾਣ ਵਾਲੇ ਜਾਂ ਲਿਖੇ ਜਾਣ ਵਾਲੇ ਹਰ ਅੱਖਰ ਦੀ, ਪੂਰੀ ਚੌਕਸੀ ਨਾਲ ਘੋਖ-ਪੜਤਾਲ ਕਰਨੀ ਚਾਹੀਦੀ ਹੈ। ਅਸੀਂ ਦੂਸਰਿਆਂ ਤੇ ਤਾਂ ਆਪਣਾ ਮਜ਼ਾਕ ਉਡਾਉਣ ਦਾ ਦੋਸ਼ ਲੌਂਦੇ ਨਹੀਂ ਥੱਕਦੇ, ਜੋ ਅਸੀਂ ਆਪਣੇ ਵਲੋਂ, ਕੀਤੀਆਂ ਜਾਂਦੀਆਂ ਬੇਵਕੂਫੀਆਂ ਰਾਹੀ, ਪੰਥ ਨੂੰ ਨਮੋਸ਼ੀ ਦਿਵਾਉਂਦੇ ਹਾਂ, ਉਹ ਕਿਸ ਖਾਤੇ ਵਿੱਚ ਹਨ?

ਅਸੀਂ ਸਾਰੇ ਹੀ ਅਜੇਹੀਆਂ ਬਹੁਤ ਹੀ ਸੁਹਣੀਆਂ-ਸੁਹਣੀਆਂ ਗੱਲਾਂ ਲਿਖਦੇ ਹਾਂ। ਅਸੀਂ ਕੀ ਲਿਖਦੇ ਹਾਂ, ਕੀ ਸੱਚਮੁੱਚ ਹੀ ਅਸੀਂ ਆਪਣੇਂ ਲਿਖੇ ਹਰ ਅੱਖਰ ਦੀ ਘੋਖ-ਪੜਤਾਲ ਕਰਨੀਂ ਚਾਹੁੰਦੇ ਹਾਂ? ।

ਅਸੀਂ ਜੋ ਲਿਖਦੇ ਹਾਂ, ਕਿਉਂ ਲਿਖਦੇ ਹਾਂ? ਲਿਖਣ ਦਾ ਸਾਡਾ ਮਕਸਦ ਕੀ ਹੈ? । (੧) ਕੀ ਅਸੀਂ ਆਪਣੀਂ ਸ਼ੋਹਰਤ ਜਾਂ ਨਾਮਵਰੀ ਵਾਸਤੇ ਲਿਖਦੇ ਹਾਂ? । (੨) ਕੀ ਅਸੀਂ ਦੂਸਰਿਆਂ ਨੂੰ ਕੋਈ ਗਿਆਨ ਦੇਣ ਵਾਸਤੇ ਲਿਖਦੇ ਹਾਂ? (੩) ਕੀ ਅਸੀਂ ਕੋਈ ਡਿਗਰੀ ਹਾਸਲ ਕਰਨ ਵਾਸਤੇ ਲਿਖਦੇ ਹਾਂ? । (੪) ਕੀ ਅਸੀਂ ਹਰੀ ਦੀ ਪੂਜਾ, ਜਾਂ ਧਰਮ ਦੀ ਸੇਵਾ ਵਾਸਤੇ ਲਿਖਦੇ ਹਾਂ। (੫) ਕੀ ਅਸੀਂ ਗੁਰੂ ਨਾਨਕ ਦੇ ਉਪਦੇਸ਼ ਜਾਂ ਗਿਆਨ ਦਾ ਪ੍ਰਚਾਰ ਕਰਨ ਵਾਸਤੇ ਲਿਖਦੇ ਹਾਂ? । (੬) ਕੀ ਅਸੀਂ ਦੂਸਰਿਆਂ ਨੂੰ ਗੁਰਮਤਿ ਸਿਖਾਉਣ ਵਾਸਤੇ ਲਿਖਦੇ ਹਾਂ? । ਜਾਂ, ਸਾਡੇ ਲਿਖਣ ਦੇ ਹੋਰ ਵੀ ਅਨੇਕਾਂ ਹੀ ਕਾਰਨ ਹੋ ਸੱਕਦੇ ਹਨ। ਅਸੀਂ ਕੀ ਲਿਖ ਰਹੇ ਹਾਂ, ਕੀ ਇਹਨਾਂ ਗੱਲਾਂ ਦੀ ਸਚਮੁੱਚ ਪੜਤਾਲ ਕਰਨੀਂ ਚਾਹੁੰਦੇ ਹਾਂ? ।

ਮੈਂ ਸੱਭ ਵਿਦਵਾਨਾਂ ਲਿਖਾਰੀਆਂ ਅਤੇ ਪਾਠਕਾਂ ਨੂੰ ਬੇਨਤੀ ਕਰਦਾ ਹਾਂ ਜੀ, ਕਿ ਅੱਜ ਵਾਲੇ ਪੱਤਰ ਵਿੱਚ ਮੈਂ ਇਸ ਹਫਤੇ ਦੇ ਲੇਖਾਂ ਦੇ ਇੱਕ ਦੋ ਲਿਖਾਰੀਆਂ ਦੇ ਲੇਖਾਂ ਦੇ ਹਵਾਲੇ ਦੇ ਕੇ ਉਹਨਾਂ ਲਿਖਾਰੀਆਂ ਨੂੰ ਸੰਬੋਧਨ ਕਰ ਕੇ ਉਹਨਾਂ ਨਾਲ ਕੁੱਝ ਵਿਚਾਰ ਕਰਨੀਂ ਚਾਹੁੰਦਾ ਹਾਂ ਜੀ, ਬੇਨਤੀ ਹੈ ਕਿ ਉਹ ਲਿਖਾਰੀ ਵੀਰ ਗੁੱਸਾ ਨਾਂ ਕਰਨ। ਕਿਉਂ ਕਿ ਇਹ ਵਿਚਾਰ ਜਾਂ ਸਵਾਲ, ਸਿਰਫ ਉਹਨਾਂ ਦੇ ਲੇਖਾਂ ਦੀ ਵਿਚਾਰ ਦੇ ਕਾਰਨ, ਉਹਨਾਂ ਲਿਖਾਰੀਆਂ ਦੇ ਨਾਮ ਨਾਲ ਸਬੰਧਤ ਜਰੂਰ ਹਨ, ਪਰ ਉਹ ਲਿਖਾਰੀ ਤਾਂ ਇੱਕ ਮਾਧਿਅਮ ਹਨ, ਇਹ ਸਵਾਲ ਤਾਂ ਸਿੱਖ ਮਾਰਗ ਦੇ ਹਰ ਇੱਕ ਵਿਦਵਾਨ ਅਤੇ ਹਰ ਲਿਖਾਰੀ ਦੇ ਵਿਚਾਰ ਵਾਸਤੇ ਇੱਕ ਨਮੂਨਾਂ ਹਨ, ਜੋ ਵੀ ਵਿਦਵਾਨ ਜਾਂ ਲਿਖਾਰੀ, ਜੋ ਕਿ ਸਿੱਖ ਮਾਰਗ ਤੇ ਥੋੜਾ ਜਾਂ ਬਹੁਤਾ ਲਿਖ ਰਿਹਾ ਹੈ ਜੀ। ਕੀ ਉਹ ਸਾਰੇ ਲਿਖਾਰੀ ਆਪਣੇਂ ਲਿਖੇ ਹਰ ਅੱਖਰ ਦੀ ਘੋਖ-ਪੜਤਾਲ ਕਰਨੀਂ ਚਾਹੁੰਦੇ ਹਨ? ।

ਸੱਭ ਤੋਂ ਪਹਿਲੀ ਗੱਲ, ਜਿਵੇਂ ਕੇ ਸਰਦਾਰ ਅਮਰਜੀਤ ਸਿੰਘ ਜੀ ਚੰਦੀ ਜੀ ਨੇਂ ਬਹੁਤ ਹੀ ਸੁਹਣਾਂ ਲਿਖਿਆ ਹੈ ਕਿ ਸਿੱਖੀ ਵਿੱਚ ਅਜਿਹਾ ਰੋਲ-ਘਚੋਲਾ ਕਰ ਦਿੱਤਾ ਗਿਆ ਹੈ, ਕਿ ਜਿਸ ਪਾਸੇ ਵੀ ਨਜ਼ਰ ਮਾਰੋ, ਕੁਝ-ਨ-ਕੁਝ ਗਲਤ ਹੀ ਥੋਪਿਆ ਪਿਆ ਹੈ। ਸਿੱਖਾਂ ਨੇ ਅਗਿਆਨਤਾ ਵੱਸ, ਖੋਜੀ ਬਿਰਤੀ ਦੀ ਘਾਟ ਕਾਰਨ ਜਾਂ ਫਿਰ ਅੰਨ੍ਹੀ ਸ਼ਰਧਾ ਵੱਸ, ਜਾਹਲਾਂ ਵਲੋਂ, ਬੇਵਕੂਫੀ ਦੀ ਹੱਦ ਤਕ ਕੀਤੀ ਹਰ ਗੱਲ ਨੂੰ ਅੱਖਾਂ ਮੀਟ ਕੇ ਪਰਵਾਨ ਕਰ ਲਿਆ ਹੋਇਆ ਹੈ। ਸਰਦਾਰ ਅਮਰਜੀਤ ਸਿੰਘ ਜੀ ਚੰਦੀ ਜੀ ਨੇਂ ਬਿਲਕੁਲ ਠੀਕ ਲਿਖਿਆ ਹੈ, ਵੈਸੇ ਜੇ ਵਿਚਾਰ ਕਰ ਕੇ ਦੇਖੀਏ, ਚਾਹੁੰਦੇ ਤਾਂ ਅਸੀਂ ਵੀ ਇਹੀ ਗੱਲ ਹਾਂ, ਕੇ ਜੋ ਵੀ ਅਸੀਂ ਲਿਖ ਦੇਈਏ, ਉਸ ਨੂੰ ਸਾਰੇ ਹੀ ਅਖਾਂ ਮੀਟ ਕੇ ਪ੍ਰਵਾਣ ਕਰ ਲੈਣ। ਅਤੇ ਅਸੀਂ ਲਿਖਦੇ ਹੀ ਥੋਪਣ (ਆਪਣੀਂ ਗੱਲ) ਵਾਸਤੇ ਹਾਂ। ਜੇ ਸ਼ਰਧਾ ਅੱਨ੍ਹੀਂ ਹੋ ਸੱਕਦੀ ਹੈ, ਤਾਂ ਵਿਸ਼ਵਾਸ਼ ਵੀ ਅੰਨ੍ਹਾਂ ਹੋ ਸਕਦਾ ਹੈ, ਜਿਸ ਨੂੰ ਕੇ “ਅੰਧਵਿਸ਼ਵਾਸ” ਕਹਿੰਦੇ ਹਨ। ਮੇਰਾ ਖਿਆਲ ਹੈ ਕਿ ਸਾਨੂੰ ਸਾਰਿਆਂ ਨੂੰ ਆਪਣੀਂ ਅਕਲ ਬੁੱਧੀ ਤੇ ਪੂਰਾ ਪੂਰਾ ਵਿਸ਼ਵਾਸ ਹੈ। ਅਤੇ ਕੀ ਸਾਡਾ ਵਿਸ਼ਵਾਸ ਅੰਧਾ ਨਹੀਂ ਹੋ ਸੱਕਦਾ (ਕੀ ਅਸੀਂ ਇਸ ਦੀ ਘੋਖ ਪੜਤਾਲ ਕਰਨੀਂ ਚਾਹਵਾਂ ਗੇ) ਕੀ ਅਸੀਂ ਸਾਰੇ ਹੀ ਆਪਣੇਂ ਇਸ ਅੰਧੇ ਵਿਸ਼ਵਾਸ ਦੇ ਕਾਰਨ, ਅਗਿਆਨ (ਅੰਧੇ-ਗਿਆਨ) ਦੇ ਕਾਰਨ, ਆਪ ਤਾਂ ਡੁੱਬਣਾਂ ਹੀ ਹੈ, ਕੀ ਅਸੀਂ ਦੂਸਰਿਆਂ ਨੂੰ ਵੀ ਆਪਣੇਂ ਨਾਲ ਲੈ ਡੁਬਣ ਦਾ ਸਮਾਨ ਤਾਂ ਤਿਆਰ ਨਹੀਂ ਕਰ ਰਹੇ। ਕੀ ਅਸੀਂ ਦੂਸਰਿਆਂ ਨੂੰ ਗਲਤ ਰਸਤੇ ਦੀ ਪ੍ਰੇਰਣਾਂ (ਸਿੱਖਿਆ) ਤਾਂ ਨਹੀਂ ਦੇ ਰਹੇ। ਕੀ ਸਾਨੂੰ ਪੂਰਾ ਵਿਸ਼ਵਾਸ ਹੈ ਕੇ ਅਸੀਂ ਸਹੀ ਹਾਂ, ਅਤੇ ਕੀ ਅਸੀਂ ਇਸ ਗੱਲ ਦੀ ਘੋਖ-ਪੜਤਾਲ ਕਰਨੀਂ ਚਾਹੁੰਦੇ ਹਾਂ? ।

ਕੀ ਅਸੀਂ ਵੀ ਅੰਧ-ਵਿਸ਼ਵਾਸ, ਅਗਿਆਨਤਾ ਜਾਂ ਖੋਜੀ ਬਿਰਤੀ ਦੀ ਘਾਟ ਦੇ ਕਾਰਨ, ਗੁਰੂ ਨਾਨਕ ਦੇ ਅਸਲ ਉਪਦੇਸ਼ ਤੋਂ ਲੱਖਾਂ ਕੋਹਾਂ ਦੂਰ ਤੇ ਨਹੀਂ ਹਾਂ, ਅਤੇ ਅਗਿਆਨਤਾ ਵਸ ਅਸੀਂ ਦੂਸਰਿਆਂ ਨੂੰ ਵੀ ਗੁਰੂ ਨਾਨਕ ਤੋਂ ਦੂਰ ਧੱਕਣ ਦਾ ਸ਼ੁੱਭ ਕੰਮ ਤਾਂ ਨਹੀਂ ਰਹੇ। ਅਤੇ ਅਸੀਂ ਸਿੱਖੀ ਵਿੱਚ ਪਏ ਹੋਏ ਰੋਲ-ਘਚੋਲੇ ਜਾਂ ਅੰਧ-ਗਿਆਨ ਨੂੰ ਕਿਤੇ ਹੋਰ ਤਾਂ ਨਹੀਂ ਵਧਾ ਰਹੇ। ਕੌਣ ਵਿਸ਼ਵਾਸ ਨਾਲ ਇਹ ਗੱਲ ਕਹਿ ਸੱਕਦਾ ਹੈ, ਉਹ ਤਾਂ ਗਿਆਨੀਂ ਹੈ, ਅਤੇ ਉਹ ਜੋ ਲਿਖ ਰਿਹਾ ਹੈ ਉਹ ਸੱਚ ਹੈ।

ਇਸ ਹਫਤੇ ਦੇ ਦੋ ਲੇਖ, ਜਿਨ੍ਹਾਂ ਦੀ ਥੋੜ੍ਹੀ ਜਿਹੀ ਵਿਚਾਰ ਆਪਾਂ ਕਰਾਂ ਗੇ। ਪਹਿਲਾ ਲੇਖ ਗੁਰਚਰਨ ਜੀ ਪੱਖੋਂਕਲਾਂ ਦਾ ਲਿਖਿਆ ਹੋਇਆ ਹੈ, ਲੇਖ ਦਾ ਨਾਂ ਹੈ, “ਸਾਡੀ ਮੌਤ ਦਾ ਦਿਨ ਕਿਨਾਂ ਕੂ ਦੂਰ” ਇਹਨਾਂ ਦੇ ਲੇਖ ਦਾ ਵਿਸ਼ਾ ਵੀ ਬਹੁਤ ਖੁਬਸੂਰਤ ਹੈ, ਅਤੇ ਸੱਚ ਅਤੇ ਯਥਾਰਥ ਵੱਲ ਸਾਡਾ ਧਿਆਨ ਦਿਵਾਉਂਦਾ ਹੈ। ਸੰਸਾਰਕ ਮੌਤਾਂ ਦਾ ਕਾਫੀ ਲੰਬਾ ਅਤੇ ਵਿਸਥਾਰ ਨਾਲ ਹਿਸਾਬ ਲਗਾ ਕੇ ਆਪ ਜੀ ਦੱਸਦੇ ਹਨ, ਕਿ ਇਸ ਦੁਨੀਆਂ ਵਿੱਚ ਢਾਈ ਲੱਖ ਲੋਕਾਂ ਦੀ ਮੌਤ ਹਰ ਰੋਜ਼ ਹੁੰਦੀ ਹੈ।

ਗੁਰਚਰਨ ਸਿੰਘ ਜੀ ਇਸ ਲੇਖ ਵਿੱਚ ਜੋ ਗੱਲਾਂ ਜਾਂ ਉਧਾਰਨਾਂ ਆਪ ਜੀ ਨੇਂ ਲਿਖੀਆਂ ਹਨ, ਸ਼ਾਇਦ ਕੋਈ ਵੀ “ਜਾਗਰੂਕ” ਸਿੱਖ ਵਿਦਵਾਨ ਇਹਨਾਂ ਗੱਲਾਂ ਨੂੰ ਨਹੀਂ ਮੰਨਦਾ। ਮੌਤ ਤੋਂ ਬਾਦ ਕੀ ਹੋਣਾਂ ਹੈ, ਕੋਈ ਵੀ ਨਹੀਂ ਸੋਚਦਾ, ਜਾਂ ਕੋਈ ਵੀ ਸੋਚਣਾਂ ਨਹੀਂ ਚਾਹੁੰਦਾ। ਸੋਚ ਕੇ ਕਰੇਗਾ ਵੀ ਕੀ? ਕਿਉਂ ਕੇ ਕਿਸੇ ਨੂੰ ਵੀ ਇਸ ਦਾ ਗਿਆਨ ਨਹੀਂ ਹੈ। ਜਿਸ ਗੱਲ ਦਾ ਗਿਆਨ ਨਾਂ ਹੋਵੇ, ਉਸ ਗੱਲ ਤੋਂ ਮੁੱਕਰ ਜਾਣਾਂ ਜਾਂ ਬਹਿਸ ਜਾਂ ਝਗੜਾ ਕਰਨਾਂ ਸਾਡੀ ਫਿਤਰਤ ਬਨ ਚੁੱਕਾ ਹੈ, ਜੇ ਸਾਡਾ ਵੱਸ ਚੱਲੇ ਤਾਂ ਅਸੀਂ ਜਾਗਰੂਕ ਸਿੱਖ ਇਹ ਕਹਿਣ ਤੋਂ ਵੀ ਸੰਕੋਚ ਨਾਂ ਕਰੀਏ ਕੇ, ਮੌਤ ਵੀ ਨਹੀਂ ਹੁੰਦੀ (ਜਿਵੇਂ ਜਮ ਆਦੀ ਨਹੀਂ ਹੁੰਦੇ) ਪਰ ਮੌਤ ਤਾਂ ਸਾਡੇ ਅੱਖੀ ਦੇਖਦਿਆਂ ਹੁੰਦੀ ਹੈ। ਜਾਗਰੂਕ ਵਿਦਵਾਨ ਨਾਂ ਤਾਂ ਆਵਾਗਵਨ ਨੂੰ ਮੰਨਦੇ ਹਨ, ਅਤੇ ਨਾਂ ਹੀ ਮੌਤ ਤੋਂ ਬਾਦ ਦੇ ਦੁੱਖਾਂ ਨੂੰ। ਇਸ ਵਾਸਤੇ ਕੋਈ ਵੀ ਮੌਤ ਦੇ ਡਰ ਨੂੰ ਨਹੀਂ ਮੰਨਦਾ। ਤੁਸੀਂ ਸਾਨੂੰ ਮੌਤ ਤੋਂ ਕਿਉਂ ਡਰਾ ਰਹੇ ਹੋ। ਪਰ ਬਹੁ ਗਿਨਤੀ, ਜਾਂ ਕਈ ਸਿੱਖ ਮੌਤ ਦੇ ਡਰ ਨੂੰ ਵੀ ਮੰਨਦੇ ਵੀ ਹਨ, ਅਤੇ ਜਮਾਂ ਨੂੰ ਵੀ। ਜਿਹੜੇ ਮੰਨਦੇ ਹਨ, ਜਾਗਰੂਕ ਸਿੱਖ ਉਹਨਾਂ ਨੂੰ, ਜਾਹਲ, ਬੇਵਕੂਫ ਜਾਂ ਬ੍ਰਾਹਮਣ ਵਾਦੀ ਕਹਿੰਦੇ ਹਨ। ਅਤੇ ਜਿਹੜੇ ਆਵਾਗਵਨ ਜਾਂ ਮੌਤ ਤੋਂ ਬਾਦ ਦੇ ਦੁੱਖਾਂ ਆਦੀ ਨੂੰ ਮੰਨਦੇ ਹਨ, ਉਹ ਜਾਗਰੂਕ ਸਿੱਖਾਂ ਨੂੰ ਕਾਮਰੇਡ ਕਹਿੰਦੇ ਹਨ।

ਖੈਰ ਮੌਤ ਤਾਂ ਇੱਕ ਦਿਨ ਆਉਣੀਂ ਹੀ ਹੈ, ਭਾਵੇਂ ਕੋਈ ਮੰਨੇਂ ਜਾਂ ਨਾਂ ਮੰਨੇਂ, ਕੋਈ ਕੁੱਝ ਵੀ ਕਹੇ, ਮੌਤ ਦਾ ਇੱਕ ਗੁੱਝਾ ਡਰ ਸਾਰਿਆਂ ਦੇ ਮਨਾਂ ਵਿੱਚ ਛੁਪਿਆ ਹੋਇਆ ਹੈ। ਫਿਰ ਵੀ ਮੌਤ ਬਾਰੇ ਗੁਰਬਾਣੀਂ ਦੇ ਸੱਚ ਨੂੰ ਝੁਠਲਾ ਕੇ ਅਸੀਂ ਕਹਿੰਦੇ ਹਾਂ, ਕਿ ਅਸੀਂ ਗੁਰਮਤਿ ਦਾ ਪ੍ਰਚਾਰ ਕਰਦੇ ਹਾਂ। ਮੌਤ ਨੂੰ ਭੁਲਾਉਣ ਵਾਲਾ ਇਨਸਾਨ ਗਾਫਲ ਕਹਿਲਾਉਂਦਾ ਹੈ, ਅਤੇ ਗਫਲਤ ਗੁਰਮਤਿ ਦਾ ਅੰਗ ਨਹੀਂ ਹੈ।

ਗੁਰਚਰਨ ਸਿੰਘ ਜੀ ਆਪ ਜੀ ਨੇਂ ਇੱਕ ਬਹੁਤ ਹੀ ਜਰੂਰੀ ਅਤੇ ਮਹੱਤਵ ਪੂਰਨ ਵਿਸ਼ੇ ਤੇ ਲੇਖ ਲਿਖਿਆ ਹੈ। ਅਤੇ ਇਹ ਸਮਾਂ ਸੱਭ ਤੇ ਆਉਣਾਂ ਹੈ। ਪਰ ਕੀ ਤੁਸੀਂ ਸਾਨੂੰ ਇਸ ਮੌਤ ਤੋਂ ਬਚਨ ਦਾ ਕੋਈ ਢੰਗ-ਤਰੀਕਾ ਦੱਸ ਸੱਕਦੇ ਹੋ, ਲੇਖ ਤਾਂ ਕਿਸੇ ਨਾਂ ਕਿਸੇ ਵਿਸ਼ੇ ਤੇ ਹਰ ਕੋਈ ਲਿਖੀ ਜਾਂਦਾ ਹੈ, ਲੇਖ, ਕਿਤਾਬਾਂ, ਕਹਾਣੀਆਂ, ਦਾ ਤਾਂ ਕੋਈ ਅੰਤ ਨਹੀਂ ਹੈ। ਅਤੇ ਬਹੁਤੀ ਵਾਰੀਂ ਇਹ ਕਿਤਾਬਾਂ ਅਤੇ ਲੇਖ ਝਗੜੇ ਦਾ ਕਾਰਨ ਬਣ ਜਾਂਦੇ ਹਨ, ਜਾਂ ਅਕਸਰ ਹੀ ਬਣਦੇ ਰਹਿੰਦੇ ਹਨ। ਲੇਖ ਆਮ ਕਰਕੇ ਜਾਗਰੂਕ ਸਿੱਖ ਹੀ ਲਿਖਦੇ ਹਨ, ਕਿਉਂ ਕੇ ਲੇਖ ਲਿਖਣ ਵਾਲਾ ਕੋਈ ਲਿਖਾਰੀ ਇਹ ਨਹੀਂ ਕਹੇਗਾ, ਕੇ ਉਹ ਜਾਗਰੂਕ ਨਹੀਂ ਹੈ। ਕੀ ਜਾਗਰੂਕਤਾ ਹੀ ਕਿਤੇ ਝਗੜੇ ਦਾ ਦੂਜਾ ਨਾਮ ਤਾਂ ਨਹੀਂ ਹੈ? ਕਿਉਂ ਕੇ ਇੰਜ ਜਾਪਦਾ ਹੈ, ਕਿ ਜਿੱਥੇ ਵੀ ਜਾਂ ਜਦੋਂ ਵੀ ਜਾਗਰੂਕਤਾ ਆਈ ਹੈ, ਉਥੇ ਹੀ ਝਗੜਾ ਸ਼ੁਰੂ ਹੋ ਜਾਂਦਾ ਹੈ। ਸ਼ਾਇਦ ਜਾਗਰੂਕਤਾ ਦੇ ਕਾਰਨ ਹੀ ਝਗੜਾ ਕਰਨ ਦਾ ਵੀ ਵੱਲ ਆ ਜਾਂਦਾ ਹੈ। ਵੀਹਵੀਂ ਸਦੀ ਵਿੱਚ ਖਾਸ ਕਰ ਪੰਜਾਹ ਕੂ ਸਾਲ ਤੋਂ ਤਾਂ ਕੁੱਝ ਜਿਆਦਾ ਹੀ (ਘਰ-ਘਰ) ਜਾਗਰੂਕਤਾ ਆ ਗਈ ਹੈ। ਪਹਿਲੇ ਕੁੱਝ ਘੱਟ ਸੀ।

ਸਰਦਾਰ ਅਮਰਜੀਤ ਸਿੰਘ ਜੀ ਚੰਦੀ ਜੀ, ਸਾਡੇ ਧਰਮ ਵਿੱਚ ਆ ਚੁਕੀਆਂ ਸਮਾਜਿਕ ਅਤੇ ਧਾਰਮਿਕ ਕੁਰੀਤੀਆਂ, ਅਤੇ ਅਗਿਆਨਤਾ ਜਾਂ ਜਾਹਲ ਪੁਣੇਂ ਦੀ ਜੋ ਤਸਵੀਰ ਆਪ ਜੀ ਨੇਂ ਬਿਆਨ ਕੀਤੀ ਹੈ। ਬਿਲਕੁਲ ਠੀਕ ਹੈ ਜੀ, ਜੇ ਹੋ ਸਕੇ ਤਾਂ ਆਪ ਜੀ, ਇਸ ਦੇ ਹਲ ਜਾਂ ਇਲਾਜ ਬਾਰੇ ਵੀ ਕੋਈ ਸੁਝਾਉ ਜਾਂ ਉਪਾਉ ਜਰੂਰ ਦੱਸੋ ਜੀ। ਜਿਸ ਨਾਲ ਇਹ ਜਾਹਲ ਪੁਣਾਂ ਦੂਰ ਹੋ ਸਕੇ ਜੀ।

ਅਸੀਂ ਜਾਗਰੂਕ ਹਾਂ! ਜਾਗਰੂਕ ਕਿਸ ਨੂੰ ਕਹਿੰਦੇ ਹਨ? ਜਾਗਰੂਕ ਹੋਣ ਦਾ ਕੀ ਫਾਇਦਾ ਹੁੰਦਾ ਹੈ? ਜਾਗਰੂਕ ਸਿੱਖ ਦੀ ਕੀ ਨਿਸ਼ਾਨੀਂ ਹੈ। ਜਾਗਰੂਕ ਸਿੱਖ ਕੀ ਕਰਦਾ ਹੈ, ਜਾਂ ਉਸ ਨੂੰ ਕੀ ਕਰਨਾਂ ਚਾਹੀਦਾ ਹੈ? ਜਾਗਰੂਕ ਸਿੱਖ ਦਾ ਕੀ ਫਰਜ਼ ਹੁੰਦਾ ਹੈ? । ਇਸ ਪਹਿਰੇ ਦੀ ਵਿਚਾਰ ਸਾਰਿਆ ਦੇ ਵਾਸਤੇ ਸਾਂਝੀ ਹੈ ਜੀ। ਕਿ ਕੀ ਅਸੀਂ ਸੱਚਮੁਚ ਜਾਗਰੂਕ ਹਾਂ? ।

ਅਗੇ ਮੈਂ ਗੁਰਬਾਣੀਂ ਅਨੂੰਸਾਰ ਜਾਗਰੂਕ ਸਿੱਖ ਦੀਆਂ ਕੁੱਝ ਥੋਹੜੀਆਂ ਜਿਹੀਆਂ ਨਿਸ਼ਾਨੀਆਂ ਦੱਸਣੀਆਂ ਚਾਹੁੰਦਾ ਹਾਂ ਜੀ। ਇਹ ਨਸ਼ਾਨੀਆਂ ਮੈਂ, ਗੁਰਚਰਨ ਸਿੰਘ ਜੀ ਦੇ ਲੇਖ “ਸਾਡੀ ਮੌਤ ਦਾ ਦਿਨ ਕਿਨਾਂ ਕੂ ਦੂਰ” ਤੋਂ ਪ੍ਰਭਾਵਿਤ ਹੋ ਕੇ ਲਿਖ ਰਿਹਾ ਹਾਂ ਜੀ। ਭਾਵ ਮੌਤ ਨਾਲ ਸਬੰਧਤ ਵਿਸ਼ੇ ਬਾਰੇ ਹਨ। ਅਤੇ ਆਪਾਂ ਸਾਰੇ ਜਾਣਦੇ ਹਾਂ ਕੇ, ਮੌਤ ਦੇ ਨਾਲ ਜਮਾਂ ਅਤੇ ਆਵਾਗਉਣ ਦੇ ਵਿਸ਼ੇ ਵੀ ਜੁੜੇ ਹੋਇ ਹਨ ਜੀ।

ਪਹਿਲੇ ਜਮਾਂ ਬਾਰੇ,

ਕਕੈ ਕੇਸ ਪੁੰਡਰ ਜਬ ਹੂਏ ਵਿਣੁ ਸਾਬੂਣੈ ਉਜਲਿਆ॥ ਜਮ ਰਾਜੇ ਕੇ ਹੇਰੂ ਆਏ ਮਾਇਆ ਕੈ ਸੰਗਲਿ ਬੰਧਿ ਲਇਆ॥ ੫॥ ਮ: ੧ (੪੩੨)

ਗੁਰੂ ਨਾਨਕ ਦੇਵ ਜੀ ਕਹਿੰਦੇ ਹਨ, ਐ ਬੰਦੇ ਜਦ ਤੇਰੇ ਵਾਲ ਚਿੱਟੇ ਹੋ ਗਏ, ਜਦ ਤੂੰ ਬੁੱਢਾ ਹੋ ਗਿਆ, ਭਾਵ ਤੇਰਾ ਅੰਤਵੇਲਾ (ਮੋਤ ਦਾ ਸਮਾਂ) ਆ ਗਿਆ। ਜਮਰਾਜੇ ਦੇ ਭੇਜੇ ਹੋਇ ਦੂਤ ਤੈਨੂੰ ਪਕੜਨ ਵਾਸਤੇ ਤੇਰੇ ਸਿਰ ਤੇ ਆਣ ਖਲੇ ਹਨ। ਇਧਰ ਮਾਇਆ ਦੇ ਸੰਗਲਾਂ ਵਿੱਚ ਤੁੰ ਪਹਿਲੇ ਹੀ ਜਕੜਿਆ (ਬੰਧਾ-ਬੰਦਾ! ਬੰਦੇ ਦਾ ਦੂਸਰਾ ਨਾਮ ਹੀ ਬੰਧਾ ਹੈ, ਕੌਣ ਹੈ ਜੋ ਬੰਧਾ ਹੋਇਆ ਨਹੀਂ ਹੈ?) ਹੋਇਆ ਹੈਂ।

ਮਾਇਆ ਮੋਹੁ ਪਰੇਤੁ ਹੈ ਕਾਮੁ ਕ੍ਰੋਧੁ ਅਹੰਕਾਰਾ॥ ਏਹ ਜਮ ਕੀ ਸਿਰਕਾਰ ਹੈ ਏਨਾੑ ਉਪਰਿ ਜਮ ਕਾ ਡੰਡੁ ਕਰਾਰਾ॥ ਮਨਮੁਖ ਜਮ ਮਗਿ ਪਾਈਅਨਿੑ ਜਿਨੑ ਦੂਜਾ ਭਾਉ ਪਿਆਰਾ॥ ਜਮ ਪੁਰਿ ਬਧੇ ਮਾਰੀਅਨਿ ਕੋ ਸੁਣੈ ਨ ਪੂਕਾਰਾ॥ (੫੧੩ ਮ: ੩)

ਇਹ ਮਾਇਆ ਦੇ ਸੰਗਲ ਜਿੰਨ੍ਹਾਂ ਵਿੱਚ ਤੂੰ ਪਹਿਲੇ ਹੀ ਬੱਝਾ ਹੋਇਆ ਹੈਂ, ਇਹ ਕੀ ਹਨ? ਐ ਬੰਧੇ (ਬੰਦੇ) ਇਹ ਹਨ ਕਾਮ, ਕਰੋਧ, ਹੰਕਾਰ, ਮੋਹ ਆਦੀ। ਇਹ ਸੱਭ ਜਮਾਂ ਦੇ ਹਥਿਆਰ ਹਨ, ਜਮਾਂ ਦੇ ਜਾਲ ਹਨ, ਇਹ ਜਮਰਾਜੇ ਦਾ ਦੇਸ ਹੈ, ਇਥੇ ਜਮਰਾਜ ਦੀ ਸਰਕਾਰ ਹੈ, ਇਥੇ ਜਮਰਾਜ ਦਾ ਹੁਕਮ ਚੱਲਦਾ ਹੈ, ਇਥੇ ਜਮਰਾਜ ਦਾ ਕਾਨੂੰਨ ਚੱਲਦਾ ਹੈ, ਅਤੇ ਆਪਣੇਂ ਬਨਾਏ ਹੋਇ ਕਾਨੂੰਨ ਅਨੂੰਸਾਰ ਜਮ ਬਹੁਤ ਹੀ ਸਖਤ ਸਜਾ (ਡੰਡੁ ਕਰਾਰਾ) ਦੇਂਦਾ ਹੈ। ਮਨਮੁਖ ਗੁਰੂ ਦੀ ਗੱਲ ਨਹੀਂ ਮੰਨਦਾ, ਗੁਰੂ ਦੇ ਦੱਸੇ ਰਸਤੇ ਤੇ ਨਹੀਂ ਚੱਲਦਾ। ਮਨਮੁੱਖ ਉਸ ਰਸਤੇ ਤੇ ਚੱਲਦਾ ਹੈ, ਜਿਸ ਰਸਤੇ ਵਿੱਚ ਜਮ ਬੈਠੇ ਹੋਏ ਹਨ, ਜੋ ਰਸਤਾ ਜਮਾਂ ਦਾ ਮਾਰਗ ਹੈ, ਜੋ ਰਸਤਾ ਜਮ ਪੁਰੀ ਨੂੰ ਜਾਂਦਾ ਹੈ। ਜਮ ਫੜ ਕੇ ਬੰਨ੍ਹ ਲੈਂਦੇ ਹਨ, ਅਤੇ ਐਸੀ ਮਾਰ ਮਾਰਦੇ ਹਨ, ਕਿ ਫਿਰ ਇਹ ਪੁਕਾਰਾਂ ਕਰਦਾ ਹੈ, ਫਿਰ ਉਸ ਦੀ ਪੁਕਾਰ ਕੋਈ ਨਹੀਂ ਸੁਣਦਾ। ਕਿਉ ਕੇ, ਜਿਉਦੇ ਜੀ ਇਸ ਨੇ ਗੁਰੂ ਦੀ ਕੂਕ ਪੁਕਾਰ ਨਹੀਂ ਸੁਣੀਂ ਸੀ, ਹੁਣ ਗੁਰੂ ਇਸ ਦੀ ਪੁਕਾਰ ਕਿਵੇਂ ਸੁਣੇਂ।

ਸੰਤਹੁ ਸੁਨਹੁ ਸੁਨਹੁ ਜਨ ਭਾਈ ਗੁਰਿ ਕਾਢੀ ਬਾਹ ਕੁਕੀਜੈ॥ ਜੇ ਆਤਮ ਕਉ ਸੁਖੁ ਸੁਖੁ ਨਿਤ ਲੋੜਹੁ ਤਾਂ ਸਤਿਗੁਰ ਸਰਨਿ ਪਵੀਜੈ॥ ੫॥ (੧੩੨੬ ਮ: ੪)

ਗੁਰੂ ਤਾਂ ਉੱਚੀ ਬਾਂਹ ਕਰਕੇ ਕੂਕਦਾ ਰਿਹਾ, ਕੇ ਬਚ ਜਾਉ ਜੋ ਬਚਨਾਂ ਚਾਹੁੰਦਾ ਹੈ। ਪਰ……

ਸਤਿਗੁਰ ਕਾ ਭਉ ਛੋਡਿਆ ਮਨਹਠਿ ਕੰਮੁ ਨ ਆਵੈ ਰਾਸਿ॥ ਜਮ ਪੁਰਿ ਬਧੇ ਮਾਰੀਅਹਿ ਕੋ ਨ ਸੁਣੇ ਅਰਦਾਸਿ॥ (੫੮੬ ਮ: ੩)

……ਪਰ ਐ ਬੰਦੇ ਤੂੰ ਸਤਿਗੁਰ ਤੇ ਭਾਉ ਨਾਂ ਲਿਆਂਦਾ, ਗੁਰੂ ਦੀ ਗੱਲ ਤੇ ਵਿਸ਼ਵਾਸ ਨਾਂ ਕੀਤਾ, ਅਪਣੇਂ ਮਨ ਦੀ ਮੱਤ ਨਾਂ ਛੱਡੀ, ਆਪਣੇਂ ਮਨ ਦੇ ਹਠ ਤੇ ਅੜਿਆ ਰਿਹਾ, ਹੁਣ ਜਦੋਂ ਜਮਾਂ ਦੀ ਪੁਰੀ ਵਿੱਚ ਬੰਨ੍ਹ ਕੇ ਤੈਨੂੰ ਜਮ ਮਾਰ ਰਹੇ ਹਨ, ਤਾਂ ਹੁਣ ਤੇਰੀ ਅਰਦਾਸ, ਜਾਂ ਤੇਰੀ ਫਰਿਆਦ ਸੁਣਨ ਵਾਲਾ ਕੋਈ ਵੀ ਨਹੀਂ ਹੈ। ਹੁਣ ਤੂੰ ਕਿਸ ਦੇ ਅੱਗੇ ਅਰਦਾਸ ਕਰਦਾ ਹੈ।

ਜਮ ਦਰਿ ਬਧੇ ਮਾਰੀਅਹਿ ਕੂਕ ਨ ਸੁਣੈ ਪੂਕਾਰ॥ ਬਿਰਥਾ ਜਨਮੁ ਗਵਾਇਆ ਮਰਿ ਜੰਮਹਿ ਵਾਰੋ ਵਾਰ॥ ੫॥

ਪਹਿਲੇ ਗੁਰੂ ਉਚੀ ਆਵਾਜ ਵਿੱਚ ਹੋਕੇ ਦੇਦਾ ਰਿਹਾ, ਬਾਂਹ ਉਚੀ (ਖਲੀ) ਕਰਕੇ ਪੁਕਾਰਦਾ ਰਿਹਾ, ਪਰ ਬੰਦੇ ਨੇਂ ਗੁਰੂ ਦੀ ਇੱਕ ਨਾਂ ਸੁਣੀ, ਹੁਣ ਬੰਦੇ ਦੀ ਕੂਕ ਪੁਕਾਰ ਕੌਣ ਸੁਣੇਂ। ਲੱਖਾਂ ਜੂਨੀਆਂ ਭੋਗਣ ਤੋਂ ਬਾਦ, ਲੱਖਾਂ ਵਾਰ ਮਰਨ ਅਤੇ ਲੱਖਾਂ ਵਾਰ ਜੰਮਣ ਤੋਂ ਬਾਦ, ਭਾਗਾਂ ਨਾਲ ਮਨੁਖ ਦਾ ਜਨਮ ਮਿਲਿਆ ਸੀ। ਗੁਰ ਦਾ ਹੁਕਮ (ਕਹਿਣਾਂ) ਮੰਨ ਕੇ, ਜਮਾਂ ਤੋਂ ਬਚਨ ਦਾ ਅਤੇ ਜੰਮਣ ਮਰਨ ਤੋਂ ਛੁੱਟਣ ਦਾ, ਭਾਗਾਂ ਨਾਲ ਇਹ ਸਮਾਂ ਮਿਲਿਆ ਸੀ। ਪਰ ਗੁਰੂ ਦੀ ਪੁਕਾਰ ਨਾਂ ਸੁਣੀਂ, ਇਸ ਸਮੇਂ ਨੂੰ, ਇਸ ਜਨਮ ਨੂੰ ਬਿਰਥਾ ਹੀ ਗਵਾ ਦਿੱਤਾ। ਅਤੇ ਹੁਣ ਫਿਰ ਦੁਬਾਰਾ, ਬਾਰ ਬਾਰ ਜੰਮੇਂ ਗਾ, ਬਾਰ ਬਾਰ ਮਰੇ ਗਾ, ਲੱਖਾਂ ਜੂਨੀਆਂ ਭੋਗੇ ਗਾ।

(ਵਾਹ ਗੁਰੂ ਜੀ, ਵਾਹ! ਪਹਿਲੋਂ ਤਾਂ ਤੁਸੀਂ ਸਾਨੂੰ ਜਮਾਂ ਦੇ ਡਰਾਵੇ ਦੇਂਦੇ ਰਹੇ, ਅਸੀਂ ਚੁੱਪ ਕਰਕੇ ਸੁਣਦੇ ਰਹੇ। ਹੁਣ ਤੁਸੀਂ ਸਾਨੂੰ ਜੂਨੀਆਂ ਦੇ ਡਰਾਵੇ ਦੇਣ ਲੱਗ ਪਏ ਹੋ। ਪਰ ਹੁਣ ਅਸੀਂ ਚੁੱਪ ਨਹੀਂ ਰਹਿ ਸੱਕਦੇ, ਇੱਕ ਗੱਲ ਸਾਡੀ ਵੀ ਧਿਆਨ ਨਾਲ ਸੁਣ ਲਵੋ, ਇਹ ਵੀਹਵੀਂ ਸਦੀ ਹੈ, ਸੋਹਲਵੀਂ ਜਾਂ ਸਤਾਰਵੀਂ ਸਦੀ ਨਹੀਂ ਹੈ, ਹੁਣ ਅਸੀਂ ਜਾਗਰੂਕ ਹੋ ਗਏ ਹਾਂ। ਇਹ ਜਮਾਂ, ਭੁਤਾਂ, ਜਮਰਾਜ, ਧਰਮਰਾਜ, ਜੂਨੀਆਂ ਆਦੀ ਨੂੰ ਅਸੀਂ ਨਹੀਂ ਮੰਨਦੇ। ਤੁਸੀਂ ਭਾਵੇਂ ਇਸ ਤੋਂ ਵੀ ਸੌ ਗੁਣਾਂ ਹੋਰ ਵੀ ਉੱਚੀ ਬਾਂਹ ਕਰਕੇ ਵੀ ਕਿਉਂ ਨਾਂ ਕੂਕੀ ਜਾਵੋ, ਅਸੀਂ ਕਦੇ ਵੀ ਨਹੀਂ ਮੰਨਾਂ ਗੇ। ਜੇ ਸਾਡੇ ਆਖੇ ਲੱਗੋ, ਤਾਂ ਤੁਸੀਂ ਵੀ ਹੁਣ ਇਹਨਾਂ ਗੱਲਾਂ ਨੂੰ ਭੁੱਲ ਜਾਵੋ। ਇੱਕ ਵਾਰ ਕਿਤੇ ਤੁਸੀਂ, ਸਾਡੇ ਲੇਖ ਤਾਂ ਪੱੜ੍ਹ ਕੇ ਵੇਖੋ! ਕਿ ਕਿੰਨੀ ਜਾਗਰੂਕਤਾ ਆ ਗਈ ਹੈ ਹੁਣ ਸਾਡੇ ਵਿਚ। ਤੁਸੀਂ ਸਾਡੇ ਲੇਖ ਜਰੂਰ ਪੜ੍ਹੋ। ਤਾਂ ਕਿ ਤੁਹਾਨੂੰ ਵੀ ਵੀਹਵੀਂ ਸਦੀ ਦੀ ਅਸਲ ਸਚਾਈ ਦਾ ਪਤਾ ਲੱਗੇ, ਇਹ ਜਮ ਅਤੇ ਜੂਨੀਆਂ ਸੋਹਲਵੀ ਸਦੀ ਵਿੱਚ ਹੁੰਦੀਆਂ ਹੋਣ ਗੀਆਂ, ਵੀਹਵੀਂ ਵਿੱਚ ਨਹੀਂ। ਬਲਕਿ ਹੁਣ ਤਾਂ ਇੱਕਵੀ ਸਦੀ ਆ ਗਈ ਹੈ। ਗੁਰੂ ਜੀ, ਤੁਸੀਂ ਅਜੇ ਵੀ ਸ੍ਹੋਲਵੀਂ ਸਦੀ ਵਿੱਚ ਹੀ ਫਿਰਦੇ ਹੋ!)

ਐ ਜਾਗਰੂਕ ਬੰਦੇ! ਤੂੰ ਜਮਾਂ ਦੀ ਹੋਂਦ ਨੂੰ ਨਹੀਂ ਮੰਨਦਾ, ਤੂੰ ਜੂਨਾਂ ਨੂੰ ਵੀ ਨਹੀਂ ਮੰਨਦਾ, ਤੂੰ ਗੁਰੂ ਦੀ ਕਹੀ ਹੋਈ ਕਿਸੇ ਵੀ ਗੱਲ ਨੂੰ ਵੀ ਨਹੀਂ ਮੰਨਦਾ, ਪਰ ਤੂੰ ਅਕਾਲ ਪੁਰਖ ਦੀ ਹੋਂਦ ਨੂੰ ਤਾਂ ਮੰਨਦਾ ਹੈਂ। ਇਸ ਗੱਲ ਤੇ (ਅਕਾਲ ਪੁਰਖ ਦੀ ਹੋਂਦ ਨੂੰ ਮੰਨਣ ਵਾਲੀ ਗੱਲ ਤੇ) ਤੇਰੇ ਵਿਚਾਰ ਭੇਖੀਆਂ, ਪਖੰਡੀਆਂ, ਦੇਰੇਦਾਰ ਬਾਬਿਆਂ, ਬ੍ਰਾਹਮਣਾਂ, ਆਦੀ ਨਾਲ, ਕਿਨੇਂ ਮਿਲਦੇ ਹਨ। ਕਿਉਂ ਕੇ ਉਹ ਸਾਰੇ ਵੀ ਅਕਾਲ ਪੁਰਖ ਦੀ ਹੋਂਦ ਨੂੰ ਮੰਨਦੇ ਹਨ। ਚਲੋ ਸ਼ੁਕਰ ਹੈ, ਗੁਰੂ ਦੀ ਕਿਸੇ ਗੱਲ ਤੇ ਤਾਂ ਤੈਨੂੰ ਵਿਸ਼ਵਾਸ ਨਹੀਂ ਆਇਆਂ, ਚਲੋ ਤੂੰ ਉਹਨਾਂ ਦੀ ਹੀ ਕਿਸੇ ਗੱਲ ਤੇ, ਸਹੀ ਤਾਂ ਪਾਈ ਹੈ। ਸੁਣ! ਤੈਨੂੰ ਇੱਕ ਪਤੇ ਦੀ ਗੱਲ ਦਸੀਏ। ਜਿਨ੍ਹਾਂ ਗੱਲਾਂ ਨੂੰ ਤੂੰ ਨਹੀਂ ਮੰਨਦਾ, ਅਤੇ ਜਿਸ ਅਕਾਲ ਪੁਰਖ ਨੂੰ ਤੂੰ ਮੰਨਦਾ ਹੈ, ਅਸਲ ਵਿੱਚ ਇਹ ਉਸੇ ਹੀ ਅਕਾਲ ਪੁਰਖ ਜਾਂ ਹਰੀ ਦਾ ਹੁਕਮ ਹੈ, ਹਰੀ ਨੂੰ ਇਹੀ ਭਾਉਂਦਾ ਹੈ, ਜਾਂ ਹਰੀ ਨੂੰ ਇਹੀ ਚੰਗਾ ਲੱਗਦਾ ਹੈ, ਕਿ ਤੈਨੂੰ ਜਮਾਂ ਦੇ ਦਵਾਰੇ ਤੇ ਬੰਨ ਬੰਨ ਕੇ ਮਾਰਿਆ ਜਾਵੇ, ਲੈ ਅੱਗੇ ਪੜ੍ਹ ਕੇ ਦੇਖ ਲੈ।

ਜਮ ਦਰਿ ਬਧੇ ਮਾਰੀਅਹਿ ਨਾਨਕ ਹਰਿ ਭਾਇਆ॥ ੨੧॥

ਪਉੜੀ॥ ਭੂਪਤਿ ਰਾਜੇ ਰੰਗ ਰਾਇ ਸੰਚਹਿ ਬਿਖੁ ਮਾਇਆ॥ ਕਰਿ ਕਰਿ ਹੇਤੁ ਵਧਾਇਦੇ ਪਰ ਦਰਬੁ ਚੁਰਾਇਆ॥ ਪੁਤ੍ਰ ਕਲਤ੍ਰ ਨ ਵਿਸਹਹਿ ਬਹੁ ਪ੍ਰੀਤਿ ਲਗਾਇਆ॥ ਵੇਖਦਿਆ ਹੀ ਮਾਇਆ ਧੁਹਿ ਗਈ ਪਛੁਤਹਿ ਪਛੁਤਾਇਆ॥ ਜਮ ਦਰਿ ਬਧੇ ਮਾਰੀਅਹਿ ਨਾਨਕ ਹਰਿ ਭਾਇਆ॥ ੨੧॥ (੧੨੪੫ ਮ: ੩)

ਹੇ ਬੰਦੇ, ਜਮ ਤਾਂ ਸਦਾ ਹੀ ਤੇਰੇ ਸਿਰ ਊਪਰ ਖਲਾ ਹੋਇਆ ਹੈ, ਤੇਰੀ ਸਾਰੀ ਇਜ਼ਤ ਪੱਤ ਮਿੱਟੀ ਵਿੱਚ ਮਿਲਾ ਦੇਵੇ ਗਾ। ਮੂਲ (ਮਨੁੱਖਾਂ ਜਨਮ ਰੂਪੀ ਹੀਰਾ) ਤਾਂ ਸਾਰਾ ਤੂੰ ਗਵਾ ਲਿਆ, ਹੁਣ ਲਾਭ ਮੰਗਦਾ ਹੈ, ਲਾਭ ਕਿੱਥੋਂ ਮਿਲੇ। ਭੇਖ ਕਰਦਾ ਹੈ, ਪੜ੍ਹ ਪੜ੍ਹ ਕੇ ਝਗੜੇ ਕਰਦਾ ਹੈਂ, ਵਾਦ ਵਿਵਾਦ ਕਰਦਾ ਹੈਂ। ਮਾਇਆ ਨੇ ਤੇਰੀ ਮੱਤ ਤੇ ਪਰਦਾ ਪਾ ਦਿਤਾ ਹੈ। ਲੈ ਅੱਗੇ ਪੜ੍ਹ।

ਮਨਮੁਖ ਮੂਲੁ ਗਵਾਵਹਿ ਲਾਭੁ ਮਾਗਹਿ ਲਾਹਾ ਲਾਭੁ ਕਿਦੂ ਹੋਈ॥ ਜਮਕਾਲੁ ਸਦਾ ਹੈ ਸਿਰ ਊਪਰਿ ਦੂਜੈ ਭਾਇ ਪਤਿ ਖੋਈ॥ ੨॥ ਬਹਲੇ ਭੇਖ ਭਵਹਿ ਦਿਨੁ ਰਾਤੀ ਹਉਮੈ ਰੋਗੁ ਨ ਜਾਈ॥ ਪੜਿ ਪੜਿ ਲੂਝਹਿ ਬਾਦੁ ਵਖਾਣਹਿ ਮਿਲਿ ਮਾਇਆ ਸੁਰਤਿ ਗਵਾਈ॥ ੩॥

ਜਮ ਦਰਿ ਬਧੇ ਮਾਰੀਅਹਿ ਭਰਮਹਿ ਭਰਮਾਇਆ॥ ਮਨਮੁਖਿ ਜਨਮੁ ਗਵਾਇਆ ਨਾਨਕ ਹਰਿ ਭਾਇਆ॥ ੩॥ ਮ: ੧

ਜੋ ਗੱਲ ਸ੍ਰੀ ਗੁਰੂ ਅਮਰ ਦਾਸ ਜੀ ਨੇਂ ਊਪਰ ਕਹੀ ਸੀ, ਉਹੋ ਹੀ ਗੱਲ, ਗੁਰੂ ਨਾਨਕ ਜੀ ਵੀ ਕਹਿ ਰਹੇ ਹਨ। ਕਿ ਐ ਭਰਮਾਂ ਵਿੱਚ ਪਏ ਹੋਏ ਬੰਦੇ, ਤੈਨੂੰ ਜਮਰਾਜੇ ਦੇ ਦਰਬਾਰ ਵਿੱਚ ਬੰਨ ਬੰਨ ਕੇ ਮਾਰਿਆ ਜਾਵੇ ਗਾ। ਤੇਰਾ ਮਨੁੱਖਾ ਜਨਮ ਬਰਬਾਦ ਹੋ ਗਿਆ, ਹਰੀ ਨੂੰ ਇਸੇ ਤਰਾਂ ਹੀ ਭਾਇਆ ਹੈ, ਇਸੇ ਤਰਾਂ ਹੀ ਹੋਇਆ ਹੈ, ਅਤੇ ਇਸੇ ਤਰਾਂ ਹੀ ਹੋਵੇ ਗਾ। ਹਰੀ ਦੀ ਮਰਜ਼ੀ ਹੀ ਅੇਸੀ ਹੈ।

ਦੇਖੋ ਗੁਰੂ ਜੀ! ਹਰੀ ਦੀ ਮਰਜ਼ੀ ਜੋ ਵੀ ਹੋਵੇ, ਅਸੀਂ ਤੁਹਾਨੂੰ ਅੱਗੇ ਵੀ ਕਹਿ ਚੁਕੇ ਹਾਂ, ਅਤੇ ਦੁਬਾਰਾ ਫਿਰ ਕਹਿੰਦੇ ਹਾਂ, ਭਾਵੇਂ ਗੁਰੂ ਅਮਰ ਦਾਸ ਜੀ ਕਹਿਣ, ਜਾਂ ਗੁਰੂ ਨਾਨਕ ਜੀ ਕਹਿਣ। ਇੱਕ ਵਾਰੀਂ ਕਹਿਣ ਜਾਂ ਸੌ ਵੀ ਵਾਰੀਂ ਕਹਿਣ। ਅਸੀਂ ਹੁਣ ਜਾਗਰੂਕ ਹੋ ਚੁੱਕੇ ਹਾਂ, ਅਸੀਂ ਜਮਾਂ ਨੂੰ ਨਹੀਂ ਮੰਨਣਾਂ।

ਆਸ ਕਰੇ ਸਭੁ ਲੋਕੁ ਬਹੁ ਜੀਵਣੁ ਜਾਣਿਆ॥ ਨਿਤ ਜੀਵਣ ਕਉ ਚਿਤੁ ਗੜੑ ਮੰਡਪ ਸਵਾਰਿਆ॥ ਵਲਵੰਚ ਕਰਿ ਉਪਾਵ ਮਾਇਆ ਹਿਰਿ ਆਣਿਆ॥ ਜਮਕਾਲੁ ਨਿਹਾਲੇ ਸਾਸ ਆਵ ਘਟੈ ਬੇਤਾਲਿਆ॥ (੧੨੪੮)

ਸਾਰੀ ਦੁਨੀਆਂ ਦੇ ਲੋਕ ਲੰਬੀ ਉਮਰ ਦੀ ਆਸ ਕਰਦੇ ਹਨ, ਪਰ ਜਮ ਮੋਢਿਆਂ ਤੇ ਬੈਠਾ ਬੰਦੇ ਦਾ ਇੱਕ ਇੱਕ ਸੁਆਸ ਗਿਣ ਰਿਹਾ ਹੈ। ਭੂਤਨਿਆਂ ਸੁਣ! ਇੱਕ ਇੱਕ ਸੁਆਸ ਨਾਲ ਉਮਰ ਘਟਦੀ ਜਾਂਦੀ ਹੈ, ਜਿਸ ਦਿਨ ਸੁਆਸ ਪੂਰੇ ਹੋ ਗੇ, ਜਮਾਂ ਨੇਂ ਪਕੜ ਲੈਣਾਂ ਹੈ। ਜਮਕਾਲ ਤਾਂ ਤੇਰੇ ਸਿਰ ਤੇ ਬੈਠਾ ਹੈ, ਉਹ ਕਦੇ ਵੀ ਤੇਰੇ ਸਿਰ ਤੋਂ ਨਹੀਂ ਉੱਤਰਦਾ।

ਹਰਿ ਨਾਮੁ ਚਿਤਿ ਨ ਆਵਈ ਨਹ ਨਿਜ ਘਰਿ ਹੋਵੈ ਵਾਸੁ॥ ਜਮਕਾਲੁ ਸਿਰਹੁ ਨ ਉਤਰੈ ਅੰਤਰਿ ਕਪਟ ਵਿਣਾਸੁ॥ ੭॥ ੧੨੭੭

ਤੂੰ ਅੱਖਾਂ ਤੋਂ ਅੰਨ੍ਹਾ ਹੋ ਚੁਕਾ ਹੈ, ਇਸ ਵਾਸਤੇ ਤੈਨੂੰ ਕੁੱਝ ਨਹੀਂ ਦਿੱਸਦਾ, ਜਮ ਤਾਂ ਤੇਰੇ ਸਿਰ ਤੇ ਬੈਠਾ ਹੋਇਆ ਹੈ। ਤੂੰ ਕੰਨਾ ਤੋਂ ਬੋਲਾ ਹੋ ਚੁੱਕਾ ਹੈਂ, ਇਸ ਵਾਸਤੇ ਤੈਨੂੰ ਗੁਰੂ ਦੀ ਪੁਕਾਰ ਨਹੀਂ ਸੁਣਦੀ, ਤੂੰ ਸਿਰਫ ਆਪਣੇਂ ਮਨ ਦੀ ਆਵਾਜ਼ ਸੁਣਦਾ ਹੈਂ। ਪਾਪੀਆ ਜਮ ਤੈਨੂੰ ਬੰਨ ਕੇ ਲੈ ਜਾਣ ਗੇ, ਬਹੁਤ ਦੁੱਖ ਦੇਣ ਗੇ। ਜਮ ਤੈਨੂੰ ਬਹੁਤ ਤਸੀਹੇ ਦੇਣ ਗੇ।

ਜਮਪੁਰਿ ਬਧਾ ਦੁਖ ਸਹਾਹੀ॥ ਅੰਨਾ ਬੋਲਾ ਕਿਛੁ ਨਦਰਿ ਨ ਆਵੈ ਮਨਮੁਖ ਪਾਪਿ ਪਚਾਵਣਿਆ॥ ੪॥ ੧੧੧

ਮਨਮੁਖੁ ਭੂਲਾ ਠਉਰੁ ਨ ਪਾਏ॥ ਜਮ ਦਰਿ ਬਧਾ ਚੋਟਾ ਖਾਏ॥ ੧੦੯

ਗੁਰੂ ਜੀ ਤੁਸੀਂ ਕੁੱਝ ਵੀ ਕਹਿ ਲਵੋ, ਮੈਂ ਤੁਹਾਨੂੰ ਤੀਜੀ ਵਾਰ ਫਿਰ ਕਹਿੰਦਾ ਹਾਂ, ਮੈਂ ਮੂਰਖ ਨਹੀਂ ਹਾਂ, ਮੈਂ ਇੱਕ ਜਾਗਰੂਕ ਸਿੱਖ ਹਾਂ, ਜਦ ਜਮ ਹੁੰਦੇ ਹੀ ਨਹੀਂ, ਤਾਂ ਅਸੀਂ ਤੁਹਾਡੇ ਕਹੇ ਲੱਗ ਕੇ ਜਮਾਂ ਨੂੰ ਕਿਉਂ ਮਨੀਏਂ।

ਕਬੁੱਧਿਆ ਕਿਹੜੀ ਥਾਂ, ਅਤੇ ਕਿਵੇਂ ਤੇਰੀ ਬੁੱਧੀ ਠੀਕ ਹੋਵੇ। ਤੂੰ ਕਿਉਂ ਤੱਤ (ਸਚਾਈ) ਨੂੰ ਨਹੀਂ ਸਮਝਦਾ, ਬਾਰ ਬਾਰ ਤਸੀਹੇ ਝੱਲਦਾ ਹੈਂ। ਜਮਾਂ ਦੇ ਦੇਸ ਵਿੱਚ ਬੱਧੇ ਹੋਏ ਨੂੰ ਤੈਨੂੰ ਕੌਣ ਛੁਡਾਏ ਗਾ? ਗੁਰੂ ਦੇ ਸ਼ਬਦ ਤੋਂ ਬਿਨਾਂ ਤੇਰੀ ਕੋਈ ਇਜ਼ਤ ਨਹੀਂ ਹੋਣੀ/ਬਚਣੀ। (ਕੀ ਤੂੰ ਸ਼ਬਦ ਨੂੰ ਜਾਣਦਾ ਹੈਂ ਕੇ ਸ਼ਬਦ ਕੀ ਹੈ? ।)

ਕੁਬੁਧਿ ਚਵਾਵੈ ਸੋ ਕਿਤੁ ਠਾਇਕਿਉ ਤਤੁ ਨ ਬੂਝੈ ਚੋਟਾ ਖਾਇ॥ ਜਮ ਦਰਿ ਬਾਧੇ ਕੋਇ ਨ ਰਾਖੈ॥ ਬਿਨੁ ਸਬਦੈ ਨਾਹੀ ਪਤਿ ਸਾਖੈ॥ ੯੪੪ ਮ: ੧

ਗੁਰੂ ਜੀ ਤੁਹਾਨੂੰ ਤਾਂ ਹੋਰ ਕੋਈ ਗੱਲ ਹੀ ਨਹੀਂ ਆਉਂਦੀ, ਬਾਰ ਬਾਰ-ਬਾਰ ਬਾਰ ਇਕੋ ਹੀ ਗੱਲ ਦਾ ਰੱਟਾ ਲਾਈ ਜਾਂਦੇ ਹੋ। ਚੌਥੀ ਵਾਰ ਕਹਿੰਦੇ ਹਾਂ, ਅਸੀਂ ਨਹੀਂ ਮੰਨਦੇ ਜਮਾਂ ਨੂੰ।

ਗੁਰੂ ਤੋਂ ਬਿਨਾਂ ਘੋਰ ਅੰਧੇਰਾ ਹੈ, ਹੁਣ ਤੂੰ ਗੁਰੂ ਦੀ ਗੱਲ ਦਾ ਮਜਾਕ ਉਡਾਉਂਦਾ ਹੈਂ ਝੂਠ ਸਮਝਦਾ ਹੈਂ। ਜਦੋਂ ਜਮਾਂ ਨੇਂ ਜਕੜ ਲਿਆ, ਫਿਰ ਕੂਕੇਂ ਗਾਂ ਪੁਕਾਰਾਂ ਕਰੇਂ ਗਾ। ਐ ਗੰਦਗੀ ਦੇ ਕੀੜੇ, ਤੂੰ ਰਾਤ ਦਿਨ ਕੀੜਿਆਂ ਵਾਲੇ ਦੁੱਖ ਭੋਗੇਂ ਗਾ।

ਬਾਝੁ ਗੁਰੂ ਹੈ ਅੰਧ ਅੰਧਾਰਾ॥ ਜਮਕਾਲਿ ਗਰਠੇ ਕਰਹਿ ਪੁਕਾਰਾ॥ ਅਨਦਿਨੁ ਰੋਗੀ ਬਿਸਟਾ ਕੇ ਕੀੜੇ ਬਿਸਟਾ ਮਹਿ ਦੁਖੁ ਪਾਵਣਿਆ॥ ੭॥ (੧੨੫)

ਗੁਰੂ ਜੀ ਜੋ ਮਰਜ਼ੀ ਹੈ ਕਹੀ ਜਾਵੋ, ਸਾਡੀ ਸੇਹਤ ਤੇ ਕੋਈ ਅਸਰ ਨਹੀਂ। ਜੇ ਅਸੀਂ ਤੁਹਾਡਾ ਜਾਂ ਕਿਸੇ ਹੋਰ ਦਾ ਅਸਰ ਕਬੂਲ ਲਿਆ, ਤਾਂ ਸਾਡੀ ਜਾਗਰੂਕਤਾ ਦਾ ਕੀ ਬਨੇ ਗਾ, ਇਹ ਗੱਲ ਸੋਚੀ ਹੈ ਕਦੇ ਤੁਸੀਂ? ।

ਐ ਭਲੇ ਜਾਗਰੂਕ ਪੁਰਸ਼, ਅਤੇ ਤੂੰ ਵੀ ਕਦੇ ਇਹ ਗੱਲ ਸੋਚੀ ਹੈ! ਕਿ ਜਦੋਂ ਤੂੰ ਬਿਰਧ ਹੋ ਗਿਆ, ਅਤੇ ਝੋਟਿਆਂ ਵਰਗੇ ਜਮਾਂ ਨੇ ਆ ਕੇ ਤੈਨੂੰ ਪਕੜ ਲਿਆ, ਫਿਰ ਜਦੋਂ ਰੋਣਾਂ ਪਿਆ ਤਾਂ ਕੀ ਕਰੇਂ ਗਾ? ਇਹ ਜਿਉਣ ਦੀ ਆਸ ਕਿੰਨਾਂ ਕੂ ਚਿਰ ਕਰੇਂ ਗਾ, ਅਤੇ ਕਿੰਨਾਂ ਕੂ ਚਿਰ ਜਿਊਂਦਾ ਰਹੇਂ ਗਾ। ਇਹ ਸੰਸਾਰ ਤਾਂ ਬਾਜੀਗਰ ਦਾ ਤਮਾਸ਼ਾ ਹੈ, ਅਤੇ ਕਿਨਾਂ ਕੂ ਚਿਰ ਤਮਾਸ਼ਾ ਵੇਖੇ ਗਾ। ਗੁਰੂ ਨੂੰ ਚੇਤ ਗੁਰੂ ਦੀ ਗੱਲ ਮੰਨ।

ਬਾਰਿਕ ਤੇ ਬਿਰਧਿ ਭਇਆ ਹੋਨਾ ਸੋ ਹੋਇਆ॥ ਜਾ ਜਮੁ ਆਇ ਝੋਟ ਪਕਰੈ ਤਬਹਿ ਕਾਹੇ ਰੋਇਆ॥ ੨॥ ਜੀਵਨੈ ਕੀ ਆਸ ਕਰਹਿ ਜਮੁ ਨਿਹਾਰੈ ਸਾਸਾ॥ ਬਾਜੀਗਰੀ ਸੰਸਾਰੁ ਕਬੀਰਾ ਚੇਤਿ ਢਾਲਿ ਪਾਸਾ॥ ੩॥ (੪੮੧)

ਗੁਰੂ ਜੀ ਤੁਸੀਂ ਵੀ ਹੱਦ ਕਰਦੇ ਹੋ, ਜਮ ਜਦ ਹੁੰਦੇ ਹੀ ਨਹੀਂ, ਫਿਰ ਆਹ ਝੋਟਿਆਂ ਵਰਗੇ ਅਤੇ ਸਾਹਨਾਂ ਵਰਗੇ ਕਹਿਣ ਤੋਂ ਆਪ ਜੀ ਦਾ ਕੀ ਮਤਲਬ, ਤੁਸੀਂ ਤਾਂ ਸਾਨੂੰ ਜੁਆਕਾਂ ਵਾਂਗੂ ਡਰਾ ਰਹੇ ਹੋ। ਅਸੀਂ ਜਮਾਂ ਦੇ ਨਾਂ ਤੋਂ ਡਰਨ ਵਾਲੇ ਨਹੀਂ ਹਾਂ, ਅਸੀਂ ਜਾਗਰੂਕ ਹਾਂ।

ਯਕੀਨ ਮੰਨ, ਇਹ ਜਮਦੂਤ ਬਹੁਤ ਭਿਆਨਕ ਹਨ ਬਹੁਤ ਹੀ ਡਰਾਵਣੇਂ ਹਨ, ਚਿਤ੍ਰ ਗੁਪਤ ਤੇਰੇ ਕੀਤੇ ਕਰਮਾਂ ਦਾ ਹਿਸਾਬ ਲਿਖ ਰਹੇ ਹਨ, ਜੋ ਕਰਮ ਤੁੰ ਦਿਨ ਰਾਤ ਕਰਦਾ ਹੈਂ ਉਸ ਦੀ ਇਹ ਗਵਾਹੀ ਦੇਣ ਗੇ। ਅਤੇ ਉਸੇ ਗਵਾਹੀ ਦੇ ਹਿਸਾਬ ਨਾਲ ਇਹ ਭਿਆਨਕ ਜਮਦੂਤ ਤੈਨੂੰ ਸਜਾ ਦੇਣ ਗੇ।

ਜਮਦੂਤ ਮਹਾ ਭਇਆਨ॥ ਚਿਤ ਗੁਪਤ ਕਰਮਹਿ ਜਾਨ॥ ਦਿਨੁ ਰੈਨਿ ਸਾਖਿ ਸੁਨਾਇ॥ ਨਾਨਕਾ ਹਰਿ ਸਰਨਾਇ॥ ੩॥ (੮੩੮)

ਪਜਵੀ, ਛੇਵੀਂ, ਸਤਵੀਂ ਵਾਰ ਵੀ ਅਸੀਂ ਇਹੀ ਕਹਿੰਦੇ ਹਾਂ, ਕੇ ਅਸੀਂ ਜਮਾਂ ਨੂੰ ਨਹੀਂ ਮੰਨਦੇ। ਇਹ ਕਹਾਣੀਆਂ ਕਿਸੇ ਹੋਰ ਨੂੰ ਸੁਣਾਉ।

ਜਮਾਂ ਦੇ ਦੇਸ ਵਿੱਚ ਘੋਰ ਅੰਧੇਰਾ, ਮਹਾਂ ਗੁਬਾਰ ਹੈ ਉਥੇ ਕਿਸੇ ਦੀ ਅਰਦਾਸ ਫਰਿਆਦ ਨਹੀਂ ਸੁਣੀਂ ਜਾਂਦੀ, ਉਥੇ ਕੋਈ ਵੀ ਭੈਣ ਭਾਈ ਨਹੀਂ ਹੈ। ਐਹ ਸਰੀਰ ਤੇਰਾ ਵੀ ਬੁਢਾਪੇ ਨੇਂ ਖਾ ਲੈਣਾਂ ਹੈ। ਇਹ ਕੋਈ ਕਿੱਸੇ ਕਹਾਣੀਂਆਂ ਨਹੀਂ ਹਨ, ਇਹ ਸੱਚ ਹੈ ਅਤੇ ਇਹ ਸੱਭ ਗੁਰੂ ਤੈਨੂੰ ਦੱਸ ਰਿਹਾ ਹੈ।।

ਜਮ ਪੁਰਿ ਘੋਰ ਅੰਧਾਰੁ ਮਹਾ ਗੁਬਾਰੁ ਨਾ ਤਿਥੈ ਭੈਣ ਨ ਭਾਈ॥ ਇਹੁ ਸਰੀਰੁ ਜਜਰੀ ਹੈ ਇਸ ਨੋ ਜਰੁ ਪਹੁਚੈ ਆਈ॥ ੧॥ ੫੮੪

ਗੁਰੂ ਜੀ ਜੇ ਇਹ ਝੂਠੇ ਕਿਸੇ ਕਹਾਣੀਆਂ ਨਹੀਂ, ਤਾਂ ਦੱਸੋ ਫਿਰ ਉਹ ਜਮਾਂ ਦਾ ਦੇਸ ਕਿੱਥੇ ਹੈ, ਕੀ ਉਹ ਇੱਟਾਂ ਪੱਥਰਾਂ ਦਾ ਬਨਿਆ ਹੋਇਆ ਹੈ।

ਜਮ ਕਾ ਡੰਡੁ ਮੂੰਡ ਮਹਿ ਲਾਗੈ ਖਿਨ ਮਹਿ ਕਰੈ ਨਿਬੇਰਾ॥ ੩॥ ੪੮੦

ਹੁਣ ਤਾਂ ਤੂੰ ਬਿਨ ਸਿਰ ਪੈਰ ਦੀਆਂ ਗੱਲਾਂ ਕਰਦਾ ਹੈਂ। ਇਸ ਗੱਲ ਦਾ (ਸਭ ਗਲਾਂ ਦਾ) ਨਬੇੜਾ ਤਾਂ ਇੱਕ ਪਲ ਵਿੱਚ ਹੋ ਜਾਵੇ ਗਾ, ਜਦੋਂ ਜਮਾਂ ਦਾ ਡੰਡਾ ਤੇਰਾ ਸਿਰ ਦੇ ਵਿੱਚ ਵੱਜਾ। ਅੱਗੇ ਜਰਾ ਧਿਆਨ ਨਾਲ ਪੜ੍ਹ।

ਸਲੋਕ ਮਃ ੩॥ ਕਲਿ ਮਹਿ ਜਮੁ ਜੰਦਾਰੁ ਹੈ ਹੁਕਮੇ ਕਾਰ ਕਮਾਇ॥ ਗੁਰਿ ਰਾਖੇ ਸੇ ਉਬਰੇ ਮਨਮੁਖਾ ਦੇਇ ਸਜਾਇ॥ ਜਮਕਾਲੈ ਵਸਿ ਜਗੁ ਬਾਂਧਿਆ ਤਿਸ ਦਾ ਫਰੂ ਨ ਕੋਇ॥ ਜਿਨਿ ਜਮੁ ਕੀਤਾ ਸੋ ਸੇਵੀਐ ਗੁਰਮੁਖਿ ਦੁਖੁ ਨ ਹੋਇ॥ ਨਾਨਕ ਗੁਰਮੁਖਿ ਜਮੁ ਸੇਵਾ ਕਰੇ ਜਿਨ ਮਨਿ ਸਚਾ ਹੋਇ॥ ੧॥ (੫੮੮)

ਹੇ ਜਾਗਰੂਕ ਬੰਦੇ, ਤੂੰ ਕਲਜੁਗ ਵਿੱਚ ਹੈਂ, ਤੂੰ ਗੁਰੂ ਤੋਂ ਵਿਛੜਿਆ ਹੋਇਆ ਹੈਂ, ਤੂੰ ਗੁਰੂ ਵਲ ਪਿੱਠ ਕੀਤੀ ਹੋਈ ਹੈ। ਇਹ ਜਮ ਬਹੁਤ ਜਾਲਮ ਹੈ, ਤੂੰ ਅਕਾਲ ਪੁਰਖ ਨੂੰ ਤਾਂ ਮੰਨਦਾ ਹੈ ਨਾਂ, ਇਹ ਜਮ ਵੀ ਉਸੇ ਅਕਾਲ ਪੁਰਖ ਦੇ ਹੁਕਮ ਵਿੱਚ ਕੰਮ ਕਰਦਾ ਹੈ। (ਇਸ ਵਾਸਤੇ ਜੇ ਅਕਾਲ ਪੁਰਖ ਹੈ, ਤਾਂ ਜਮ ਵੀ ਹੈ। ਜੇ ਜਮ ਨਹੀਂ ਹੈ ਤਾਂ ਅਕਾਲ ਪੁਰਖ ਵੀ ਕੋਈ ਨਹੀਂ ਹੈ। ਗੁਰੂ ਦੀ ਇੱਕ ਗੱਲ ਝੂਠ ਹੋ ਗਈ ਤਾਂ ਸਾਰੀਆਂ ਗੱਲਾਂ ਹੀ ਝੂਠ ਹੋ ਜਾਣ ਗੀਆਂ)। ਜਿਸ ਨੂੰ ਗੁਰੂ ਬਚਾਵੇ! ਸਿਰਫ ਗੁਰੂ ਦਾ ਹੁਕਮ ਮੰਨਣ ਵਾਲਾ ਗੁਰਮੁਖ ਹੀ ਜਮਾਂ ਤੋਂ ਬਚਦਾ ਹੈ। ਜਿਹੜੇ ਮਨਮੁਖ ਹਨ, ਜਿਹੜੇ ਗੁਰੂ ਦੇ ਹੁਕਮ ਨੂੰ ਨਹੀਂ ਮੰਨਦੇ, ਉਹਨਾਂ ਮਨਮੁਖਾਂ ਨੂੰ ਸਜਾ ਦੇਣ ਵਾਸਤੇ ਹੀ ਅਕਾਲ ਪੁਰਖ ਨੇਂ ਜਮਾਂ ਨੂੰ ਹੁਕਮ ਦਿੱਤਾ ਹੋਇਆ ਹੈ। ਅਕਾਲ ਪੁਰਖ ਨੇਂ ਸਾਰਾ ਸੰਸਾਰ ਜਮਕਾਲ ਦੇ ਵੱਸ ਵਿੱਚ ਕਰ ਦਿੱਤਾ ਹੋਇਆ ਹੈ। ਹੁਣ ਇਸ ਸੰਸਾਰ ਦਾ ਕੋਈ ਵੀ ਰਾਖਾ (ਫਰੂ) ਨਹੀਂ ਹੈ। ਸਿਰਫ ਇਕੋ ਹੀ ਹੱਲ ਹੈ, ਉਹ ਇਹ, ਕਿ ਜਿਸ ਨੇਂ ਇਸ ਜਮ ਨੂੰ ਪੈਦਾ ਕੀਤਾ ਹੈ, ਉਸ ਦੀ ਸੇਵਾ ਕਰ। ਉਸ ਦੀ ਸੇਵਾ ਕਿਵੇਂ ਕਰਨੀਂ ਹੈ, ਉਸ ਦੀ ਸੇਵਾ ਸਿਰਫ ਗੁਰਮੁਖ ਜਾਣਦੇ ਹਨ, ਨਾਨਕ ਇਸ ਗੱਲ ਦੀ ਗਵਾਹੀ ਦੇਂਦਾ ਹੈ, ਕਿ ਗੁਰਮੁਖ ਹਰੀ ਦੀ ਸੇਵਾ ਕਰਦੇ ਹਨ, ਅਤੇ ਇਹ ਜਮ ਗੁਰਮੁਖਾਂ ਦੀ ਸੇਵਾ ਕਰਦਾ ਹੈ। ਇਹ ਜਮ ਗੁਰਮੁਖਾਂ ਨੂੰ ਕੋਈ ਦੁੱਖ ਨਹੀਂ ਦੇ ਸੱਕਦਾ। ਹੁਣ ਤੇਰੀ ਮਰਜੀ ਹੈ ਭਾਵੇਂ ਤੂੰ ਇਸ ਨੂੰ ਕਹਾਣੀਂ ਸਮਝ ਲੈ, ਜਾਂ ਗੁਰੂ ਦਾ ਆਖਿਆ ਹੋਇਆ ਸੱਚ ਸਮਝ ਲੈ, ਜੇ ਸਚ ਮੰਨੇ ਗਾ ਤੇਰਾ ਮਨ ਵੀ ਸੱਚਾ ਹੋ ਜਾਵੇ ਗਾ, ਕਿਉਂਕਿ ਗੁਰਮੁਖਾਂ ਦਾ ਮਨ ਸੱਚਾ ਹੁੰਦਾ ਹੈ। ਅੱਗੇ ਹੋਰ ਵੀ ਪੜ੍ਹ

ਖੰਡ ਪਤਾਲ ਦੀਪ ਸਭਿ ਲੋਆ॥ ਸਭਿ ਕਾਲੈ ਵਸਿ ਆਪਿ ਪ੍ਰਭਿ ਕੀਆ॥ (੧੦੭੬)

ਉਸ ਅਕਾਲ ਪੁਰਖ ਨੇਂ ਇਹ ਜੋ ਰਚਨਾਂ ਕੀਤੀ ਹੈ, ਜਿਸ ਵਿੱਚ ਤਿੰਨੋ ਲੋਕ (ਸਭਿ ਲੋਆ) ਸਾਰੇ ਖੰਡ, ਸਾਰੇ ਦੀਪ ਸ਼ਾਮਲ ਹਨ, ਸੱਭ ਰਚਨਾਂ ਜਮਕਾਲ ਦੇ ਵੱਸ ਕਰ ਦਿੱਤੀ ਹੋਈ ਹੈ। ਹੇ ਜਾਗਰੂਕ ਗਿਆਨੀਂ ਬੰਦੇ, ਤੂੰ ਕਹਿੰਦਾ ਹੈਂ ਜਮ ਹੁੰਦੇ ਹੀ ਨਹੀਂ ਕੀ ਗੁਰੂ ਨੇਂ ਇਹ ਸਾਰਾ ਕੁਫਰ ਤੁਫਾਨ ਹੀ ਤੋਲਿਆਂ ਹੈ।

ਗਉੜੀ ਬੈਰਾਗਣਿ ਮਹਲਾ ੩॥ ਸਭੁ ਜਗੁ ਕਾਲੈ ਵਸਿ ਹੈ ਬਾਧਾ ਦੂਜੈ ਭਾਇ॥ ਹਉਮੈ ਕਰਮ ਕਮਾਵਦੇ ਮਨਮੁਖਿ ਮਿਲੈ ਸਜਾਇ॥ ੧॥ (੧੬੨)

ਸੱਭ ਜੱਗ ਜਮਕਾਲ ਦੇ ਵੱਸ ਹੈ, (ਕੀ ਗਰੂ ਅਮਰ ਦਾਸੁ ਜੀ ਕੁਫਰ ਤੋਲ ਰਹੇ ਹਨ, ਕਿਉਂ ਕੇ ਜਮ ਤਾਂ ਹੁੰਦੇ ਹੀ ਨਹੀਂ) ਸਾਰਾ ਹੀ ਜੱਗ ਜਮਾਂ ਵਾਲੇ ਦੂਜੇ ਪਾਸੇ ਲੱਗਾ/ ਬੰਨਿਆ ਹੋਇਆ ਹੈ। ਮਨਮੁਖ ਹੰਕਾਰੀ ਬੰਦੇ, ਹੋਸ਼ ਕਰ ਤੈਨੂੰ ਤੇਰੇ ਕੀਤੇ ਕਰਮਾਂ ਦੀ ਭਾਰੀ ਸਜਾ ਮਿਲੇ ਗੀ।

ਹੁਕਮੀ ਸਭੇ ਊਪਜਹਿ ਹੁਕਮੀ ਕਾਰ ਕਮਾਹਿ॥ ਹੁਕਮੀ ਕਾਲੈ ਵਸਿ ਹੈ ਹੁਕਮੀ ਸਾਚਿ ਸਮਾਹਿ॥ ਨਾਨਕ ਜੋ ਤਿਸੁ ਭਾਵੈ ਸੋ ਥੀਐ ਇਨਾ ਜੰਤਾ ਵਸਿ ਕਿਛੁ ਨਾਹਿ॥ ੮॥ ੪ (੫੫)

ਅਕਾਲ ਪੁਰਖ ਦੇ ਹੁਕਮ ਨਾਲ ਹੀ ਸੱਭ ਉਤਪਤੀ ਹੋਈ ਹੈ। ਅਤੇ ਅਕਾਲ ਪੁਰਖ ਦੇ ਹੁਕਮ ਨਾਲ ਹੀ ਸੱਭ ਸ੍ਰਿਸ਼ਟ ਜਮਕਾਲ ਦੇ ਵਸ ਵਿੱਚ ਕਰ ਦਿੱਤੀ ਗਈ ਹੈ। ਅਤੇ ਉਸ ਦੇ ਹੁਕਮ ਨਾਲ ਹੀ, ਫਿਰ ਸੱਚ ਵਿੱਚ ਸਮਾਏ ਗੀ। (ਪਹਿਲੇ ਪਹਿਲਾ ਹੁਕਮ ਸਵੀਕਾਰ ਕਰਨਾਂ ਪਵੇਗਾ, ਜੇ ਸਵੀਕਾਰ ਨਹੀਂ ਕਰਾਂ ਗੇ, ਤਾਂ ਦੂਸਰੇ ਹੁਕਮ ਦੀ ਸਾਨੂੰ ਜਰੂਰਤ ਹੀ ਮਹਿਸੂਸ ਨਹੀ ਹੋਵੇ ਗੀ, ਜਦ ਤੱਕ ਸਾਨੂੰ ਸੱਚ ਵਾਲੇ ਹੁਕਮ ਦੀ ਸਾਨੂੰ ਲੋੜ ਹੀ ਨਹੀਂ, ਤਦ ਤੱਕ ਅਸੀਂ ਜਮਕਾਲ ਦੇ ਵੱਸ ਵਿੱਚ ਹੀ ਰਹਾਂ ਗੇ, ਭਾਵੇਂ ਕਿਨੇਂ ਹੀ ਜੁਗ ਕਿਉਂ ਨਾਂ ਬੀਤ ਜਾਣ) ਹੁਕਮ ਦੀ ਸਾਰੀ ਖੇਡ ਹੈ, ਜੀਆਂ ਦੇ ਕੁੱਝ ਵੀ ਵੱਸ ਨਹੀਂ। ਅਕਾਲ ਪੁਰਖ ਨੇਂ ਸਾਨੂੰ ਜਮਕਾਲ ਦੇ ਵਸ ਪਾ ਦਿੱਤਾ ਹੈ, ਕੀ ਕੋਈ ਸਾਨੂੰ ਜਮਾਂ ਤੋਂ ਛੁਡਾਉਣ ਵਾਲਾ ਵੀ ਹੈ? । ਹਾਂ ਜਰੂਰ ਹੈ, ਜਿਵੇਂ ਅਕਾਲ ਪੁਰਖ ਦੇ ਹੁਕਮ ਨਾਲ ਜਮ ਨੇਂ ਸਾਨੂੰ ਸੰਗਲਾਂ ਵਿੱਚ ਜਕੜ ਲਿਆ ਹੈ, ਇਸੇ ਤਰਾਂ ਅਕਾਲ ਪੁਰਖ ਨੇ ਸਤਿਗੁਰੂ ਨੂੰ ਆਪਣੇਂ ਘਰ ਦੇ ਤਾਲੇ ਚਾਬੀ ਸੌਂਪ ਦਿੱਤੀ ਹੈ, ਅਤੇ ਨਾਲ ਹੀ ਜਮਕਾਲ ਨਾਲੋਂ ਵੀ ਹਜ਼ਾਰਾਂ ਗੁਣਾਂ ਵੱਧ ਤਾਕਤ ਵੀ ਗੁਰੂ ਨੂੰ ਸੌਂਪ ਦਿੱਤੀ ਹੈ। ਜਮ ਸਿਰਫ ਗੁਰੂ ਤੋਂ ਡਰਦਾ ਹੈ, ਹੋਰ ਕਿਸੇ ਪਾਸੋਂ ਨਹੀਂ ਡਰਦਾ। ਆਉ ਸਤਿਗੁਰੂ ਅਗੈ ਅਰਦਾਸ ਕਰੀਏ।

ਸਤਿਗੁਰ ਅਗੈ ਅਰਦਾਸਿ ਕਰਿ ਸਾਜਨੁ ਦੇਇ ਮਿਲਾਇ॥ ਸਾਜਨਿ ਮਿਲਿਐ ਸੁਖੁ ਪਾਇਆ ਜਮਦੂਤ ਮੁਏ ਬਿਖੁ ਖਾਇ॥ ੫੫

ਅਰਦਾਸ ਕੀਤੀ ਤਾਂ ਸਾਧਸੰਗਿ ਮਿਲਿਆ, ਸੱਜਣ ਨਾਲ ਮਿਲਾਪ ਹੋ ਗਿਆ, ਫਿਰ ਜਮਾਂ ਦਾ ਮਾਰਗ ਕਦੇ ਵੀ ਵੇਖਣਾਂ ਨਹੀ ਪਿਆ/ਪਵੇਗਾ।

ਸਾਧਸੰਗਿ ਕੀਰਤਨ ਫਲੁ ਪਾਇਆ॥ ਜਮ ਕਾ ਮਾਰਗੁ ਦ੍ਰਿਸਟਿ ਨ ਆਇਆ॥ ੨॥ ੧

ਗੁਰੂ ਜੀ, ਅਸੀਂ ਤੁਹਾਡਾ ਸਤਿਕਾਰ ਕਰਦੇ ਹਾਂ, ਤੁਹਾਡੀ ਪੂਜਾ ਕਰਦੇ ਹਾਂ। ਇਸਦਾ ਇਹ ਮਤਲਬ ਨਹੀਂ, ਕੇ ਤੁਸੀਂ ਜੋ ਕਹੀ ਜਾਵੋ, ਅਸੀਂ ਅੱਖਾਂ ਬੰਦ ਕਰਕੇ ਅੱਨ੍ਹੀਂ ਸ਼ਰਧਾ ਵਸ ਤੁਹਾਡੀ ਹਰ ਗੱਲ ਮੰਨੀਂ ਜਾਵਾਂ ਗੇ। ਅਸੀਂ ਵੀ ਇਸ ਮਾਮਲੇ ਵਿੱਚ ਬਹੁਤ ਜਾਗਰੂਕ ਹਾਂ, ਸਾਨੂੰ ਪਤਾ ਸੀ, ਤੁਹਾਡੀ ਹਰ ਸਿਖਿਆ ਦੀ ਗੱਲ, ਅਖੀਰ ਤੇ ਸਾਧੂ ਵੱਲ ਇਸ਼ਾਰਾ ਕਰਦੀ ਹੈ। ਇਸ ਗੱਲ ਦੀ ਸਾਨੂੰ ਜਾਣਕਾਰੀ ਹੈ। ਇਸੇ ਵਾਸਤੇ ਹੀ ਅਸੀਂ ਤੁਹਾਡੀ ਕੋਈ ਵੀ ਗੱਲ ਨਹੀਂ ਮੰਨਦੇ। ਅਸੀਂ ਜੇ ਮੰਨਦੇ ਹਾਂ ਤਾਂ ਸਿਰਫ ਤੁਹਾਡੀ ਇੱਕ ਗੱਲ ਨੂੰ ਮੰਨਦੇ ਹਾਂ, ਸਿਰਫ ਇੱਕ ਕੜੀ ਨੂੰ ਮੰਨਦੇ ਹਾਂ। ਉਹ ਕੜੀ ਹੈ, “ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ॥ ਗਲੀ ਜਿਨਾੑ ਜਪਮਾਲੀਆ ਲੋਟੇ ਹਥਿ ਨਿਬਗ॥ ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ”। ਅਸੀਂ ਤਾਂ ਜਿੰਨ੍ਹਾਂ ਦੇ ਹੱਥ ਵਿੱਚ ਲੋਟੇ ਨਹੀਂ ਵੀ ਹਨ। ਉਹਨਾਂ ਦੇ ਹੱਥ ਵੀ ਲੋਟੇ ਫੜਾ ਦੇਈਏ। ਸਾਧ ਦੇ ਪਹਿਰਾਵੇ ਵਿੱਚ ਤਾਂ ਸਾਨੂੰ ਜੇ ਅਕਾਲ ਪੁਰਖ ਵੀ ਨਜ਼ਰ ਆ ਜਾਵੇ, ਤਾਂ ਅਸੀਂ ਤਾਂ ਉਸ ਦਾ ਵੀ ਲਿਹਾਜ਼ ਨਾਂ ਰਖੀਏ। ਤੁਹਾਡੀ ਸਿੱਖ ਮੰਨਣ ਨਾਲੋਂ ਤਾਂ ਚੰਗਾ ਹੈ, ਅਸੀਂ ਜਮਾਂ ਦੀ ਮਾਰ ਹੀ ਖਾਦੇ ਰਹੀਏ। ਲੱਗਦਾ ਹੈ ਤੁਸੀਂ ਸਾਡੇ ਲਿਖੇ ਲੇਖ ਨਹੀਂ ਪੜ੍ਹੇ, ਜੇ ਪੱੜ੍ਹੇ ਹੁੰਦੇ ਤਾਂ ਤੁਹਾਡੀ ਬਾਣੀਂ ਦਾ ਸਰੂਪ ਕੁੱਝ ਹੋਰ ਹੀ ਹੁੰਦਾ। ਪਰ ਕੋਈ ਗੱਲ ਨਹੀਂ, ਅਸੀਂ ਹੁਣ ਪੂਰੀ ਤਰਾਂ ਜਾਗਰੂਕ ਹੋ ਗਏ ਹਾਂ, ਅਸੀਂ ਹੀ ਤੁਹਾਡੀ ਬਾਣੀਂ ਨੂੰ ਆਪਣੇਂ ਰੰਗ ਵਿੱਚ ਰੰਗ ਕੇ ਪੇਸ਼ ਕਰ ਦੇਵਾਂ ਗੇ। ਤੁਹਾਡੀ ਬਾਣੀਂ ਦੇ ਅਸੀਂ ਅਰਥ ਹੀ ਬਦਲ ਦੇਵਾਂ ਗੇ। ਗੁਰੂ ਜੀ ਹੁਣ ਤੁਸੀਂ ਬੱਸ ਕਰੋ, ਆਪਣੀਂ ਗੁਰਮਤਿ ਆਪਣੇਂ ਪਾਸ ਹੀ ਰੱਖੋ, ਸਾਨੂੰ ਨਹੀਂ ਲੋੜ ਤੁਹਾਡੀ ਐਸੀ ਗੁਰਮਤਿ ਦੀ। ਦੁਬਾਰਾ ਸਾਨੂੰ ਜਮਾਂ ਦੀ ਗੱਲ ਨਾਂ ਕਹਿਣਾਂ।

ਪਾਠਕ ਵੀਰੋ, ਇਹ ਕੁੱਝ ਕੂ ਨਿਸ਼ਾਨੀਆਂ ਹਨ, ਇੱਕ ਜਾਗਰੂਕ ਸਿੱਖ ਦੀਆਂ, ਗੁਰੂ ਨਾਨਕ ਦਾ ਸਿੱਖ ਜੇ ਜਾਗਰੂਕ ਨਹੀਂ ਹੋਵੇ ਗਾ, ਤਾਂ ਹੋਰ ਕੌਣ ਹੋਵੇ ਗਾ? ਇੱਕ ਜਾਗਰੂਕ ਸਿੱਖ ਹੀ ਗੁਰੂ ਦੀਆਂ ਗਲਤੀਆਂ ਨੂੰ ਸੁਧਾਰ ਕੇ, ਗੁਰਮਤਿ ਨੂੰ ਤੱਤ ਗੁਰਮਤਿ ਦਾ ਰੂਪ ਦੇ ਕੇ, ਇਸ ਤੱਤ ਗੁਰਮਤਿ ਦਾ ਪ੍ਰਚਾਰ, ਸਾਰੀ ਦੁਨੀਆਂ ਵਿੱਚ ਕਰ ਸੱਕਦਾ ਹੈ।

ਪਾਠਕ ਵੀਰੋ ਮੁਆਫ ਕਰਨਾਂ, ਮੈਂ ਲਿਖਿਆ ਸੀ ਕੇ ਅੱਜ ਆਪਾਂ ਇਸ ਹਫਤੇ ਦੇ ਦੋ ਲੇਖਾਂ ਤੇ ਵਿਚਾਰ ਕਰਾਂ ਗੇ, ਪਰ ਲੇਖ ਕੁੱਝ ਲੰਬਾ ਹੋ ਗਿਆ ਹੈ, ਅਤੇ ਵਕਤ ਦੀ ਕਮੀਂ ਕਾਰਨ ਬਾਕੀ ਵਿਚਾਰ ਆਪਾਂ ਫਿਰ ਕਿਤੇ ਕਰਾਂ ਗੇ।

ਬਲਦੇਵ ਸਿੰਘ ਫਿਰੋਜ਼ਪੁਰ


(04/06/11)
ਅਮਰ ਜੀਤ ਸਿੰਘ ਚੰਦੀ

ਕੀ ਸਿੱਖ ਕਦੇ ਆਪਣੇ ਹੱਕਾਂ ਦੀ ਰਾਖੀ ਵੀ ਕਰਨਗੇ ?

ਗੱਲ ਗੁਰਦਦਵਾਰਾ ਰਕਾਬਗੰਜ ਦੇ ਸੁੰਦਰੀਕਰਨ ਦੀ ਹੋ ਰਹੀ ਹੈ, ਜਿਸ ਤੇ 335 ਕਰੋੜ ਰੁਪਏ ਖਰਚ ਹੋਣ ਦੀ ਸੰਭਾਵਨਾ ਹੈ। (ਮਹਿੰਗਾਈ ਜਾਂ ਲੋੜ ਅਨੁਸਾਰ ਇਹ ਖਰਚਾ ਵੱਧ ਵੀ ਸਕਦਾ ਹੈ) ਇਸ ਬਾਰੇ ਵਿਚਾਰ ਨੂੰ ਲਾਂਭੇ ਰੱਖ ਕੇ, ਆਦਤ ਮੂਜਬ, ਆਗੂਆਂ ਵਲੋਂ ਸਿਆਸੀ ਰੋਟੀਆਂ ਹੀ ਸੇਕੀਆਂ ਜਾ ਰਹੀਆਂ ਹਨ। ਮੈਨੂੰ ਵੀ ਇਕ ਈ-ਮੇਲ ਆਈ ਸੀ “ਕੀ ਇਹ ਪਾਰਕਿੰਗ ਬਣਨੀ ਚਾਹੀਦੀ ਹੈ ਜਾਂ ਨਹੀਂ ? ਦਿਲ ਕਹਿੰਦਾ ਸੀ ਨਹੀਂ, ਹੋਰ ਬਹੁਤ ਸਾਰੇ ਜ਼ਰੂਰੀ ਕੰਮ ਕਰਨ ਵਾਲੇ ਹਨ। ਦਿਮਾਗ ਕਹਿੰਦਾ ਸੀ “ਇਸ ਵਿਚ ਕੁਝ ਵੀ ਉਸਾਰੂ ਸੋਚ ਅਨੁਸਾਰ ਨਹੀਂ ਹੈ। ਨਹੀਂ ਕਹਿਣ ਦਾ ਮਤਲਬ ਹੋਵੇਗਾ, ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਬਰਖਿਲਾਫ, ਵੱਡੇ ਠੱਗਾਂ (ਬਾਦਲ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ) ਵਲੋਂ ਭੰਡੀ-ਪਰਚਾਰ ਦਾ ਭਾਗ ਬਣਨਾ”।
ਉਸ ਵੇਲੇ ਤਾਂ ਏਨਾ ਹੀ ਲਿਖ ਕੇ ਸਾਰ ਲਿਆ “ਜੇ ਇਸ ਵਿਚ ਕੋਈ ਸਿਆਸੀ ਚਾਲ ਨਹੀਂ ਹੈ, ਤਾਂ ਇਹ ਪਾਰਕਿੰਗ ਨਹੀਂ ਬਣਨੀ ਚਾਹੀਦੀ”।
ਪਰ ਅੱਜ ਚਾਹੁੰਦਾ ਹਾਂ ਕਿ ਇਸ ਬਾਰੇ ਸੁਹਿਰਦ ਵੀਰਾਂ-ਭੈਣਾਂ ਨਾਲ ਜ਼ਰਾ ਵਿਸਤਾਰ ਵਿਚ ਵਿਚਾਰ ਕੀਤਾ ਜਾਣਾ ਚਾਹੀਦਾ ਹੈ।
ਇਕ ਗੱਲ ਦਿਮਾਗ ਵਿਚ ਬੜੀ ਦੇਰ ਤੋਂ ਰੜਕਦੀ ਹੈ, ਜੋ ਸਿੱਖਾਂ ਨੂੰ ਬੁਧੂ ਬਣਾ ਕੇ, ਉਨ੍ਹਾਂ ਦੇ ਦਸਵੰਧ ਦੇ ਪੈਸੇ, ਠੀਕ ਢੰਗ ਨਾਲ ਵਰਤਣ ਦੀ ਥਾਂ, ਖਾਲੀ ਵਿਖਾਵੇ ਵਿਚ ਰੋੜ੍ਹਨ ਲਈ ਵਰਤੇ ਜਾਂਦੇ ਹਨ। ਕਿਹਾ ਜਾਂਦਾ ਹੈ ਕਿ, ਜਦ ਸਿੱਖਾਂ ਦੇ ਘਰਾਂ ਵਿਚ ਸਾਰੀਆਂ ਸਹੂਲਤਾਂ ਹਨ, ਤਾਂ ਗੁਰੂ ਦੇ ਘਰ ਵਿਚ ਉਸ ਨਾਲੋਂ ਕਿਤੇ ਵੱਧ ਕਿਉਂ ਨਾ ਹੋਣ ? ਇਸ ਨੂੰ ਗੁਰਮਤਿ ਤੋਂ ਕੋਰੇ ਪਰਚਾਰਕ, ਗੁਰਦਵਾਰਿਆਂ ਦੇ ਪ੍ਰਬੰਧਕ, ਪੁਜਾਰੀ ਲਾਣਾ ਇਸ ਢੰਗ ਨਾਲ ਪੇਸ਼ ਕਰਦੇ ਹਨ ਕਿ ਜਿਵੇਂ ਇਹ ਗੁਰਦਵਾਰੇ, ਗੁਰ ਵਿਅਕਤੀਆਂ ਦੀ ਰਹਾਇਸ਼ਗਾਹ ਹੋਣ, ਅਤੇ ਇਹ ਸਾਰੀਆਂ ਚੀਜ਼ਾਂ, ਗੁਰੂ ਸਾਹਿਬ ਦੀ ਨਿੱਜੀ ਵਰਤੋਂ ਵਿਚ ਆਉਣੀਆਂ ਹੋਣ। (ਜਿਥੋਂ ਤਕ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਦੀ ਗੱਲ ਹੈ, ਇਹ ਪੂਰਾ ਲਾਣਾ, ਗੁਰੂ ਸਾਹਿਬ ਦੀ ਇਕ ਗੱਲ ਵੀ ਮੰਨ ਕੇ ਰਾਜ਼ੀ ਨਹੀਂ ਹੈ)
ਫਿਰ ਭੋਲੀ-ਭਾਲੀ ਸਿੱਖ ਸੰਗਤ, ਫੋਕੀ ਸ਼ਰਧਾ ਵੱਸ, ਉਨ੍ਹਾਂ ਦੇ ਝਾਂਸੇ ਵਿਚ ਆ ਕੇ, ਅਜਿਹੇ ਕੰਮ ਵਿਚ ਆਪਣੀ ਵਿਤੋਂ ਬਾਹਰਾ ਸਹਿਯੋਗ ਦਿੰਦੀ ਹੈ। ਇਸ ਹਾਲਤ ਵਿਚ ਇਹੋ ਜਿਹੇ ਫਜ਼ੂਲ ਕੰਮਾਂ ਦਾ ਵਿਰੋਧ ਕਰਨ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਸੋਚਦਾ ਹਾਂ ਕਿ ਕੀ ਸਿੱਖਾਂ ਨੇ, ਈਸਾਈਆਂ ਦੇ ਮੁਲਕਾਂ ਵਿਚ, ਜਿੱਥੇ ਉਹ ਨੌਕਰੀ ਕਰਨ ਲਈ ਧੱਕੇ ਖਾਂਦੇ ਫਿਰਦੇ ਹਨ, ਕਦੇ ਈਸਾਈਆਂ ਦੇ ਘਰ ਅਤੇ ਉਨ੍ਹਾਂ ਦੇ ਗਿਰਜੇ ਨਹੀਂ ਵੇਖੇ ? ਜਾਂ ਅਰਬ ਸ਼ੇਖਾਂ ਦਾ ਵੈਭਵ ਅਤੇ ਉਨ੍ਹਾਂ ਦੀਆਂ ਮਸਜਿਦਾਂ ਨਹੀਂ ਵੇਖੀਆਂ ? ਇਨ੍ਹਾਂ ਨੂੰ ਹਿੰਦੂ ਮੰਦਰ ਹੀ ਕਿਉਂ ਨਜ਼ਰ ਆਉਂਦੇ ਹਨ ? ਕਦੋਂ ਤਕ ਸਿੱਖ ਅਜਿਹੀਆਂ ਮੋਮੋ-ਠਗਣੀਆਂ ਵਿਚ ਫਸ ਕੇ, ਇਨ੍ਹਾਂ ਚਾਤਰ ਲੋਕਾਂ ਕੋਲੋਂ ਠੱਗ ਹੋ ਕੇ, ਆਰਥਿਕ ਅਤੇ ਸਮਾਜਿਕ ਤੌਰ ਤੇ, ਦੁਨੀਆ ਦੇ ਦੂਸਰੇ ਲੋਕਾਂ ਤੋਂ ਪਛੜਦੇ ਰਹਣਗੇ ?
ਹੁਣ ਤਾਂ 80 % ਤੋਂ ਵੱਧ ਸਿੱਖ, ਆਰਥਿਕ ਤੰਗੀ ਕਾਰਨ, ਨਾ ਤਾਂ ਅਪਣੇ ਬੱਚਿਆਂ ਨੂੰ, ਉਚ ਸਿਖਿਆ ਦੇ ਪਾਉਂਦੇ ਹਨ, ਨਾ ਹੀ ਸਮਾਜਿਕ ਤਰੱਕੀ ਕਰਨ ਦੇ ਲਾਇਕ ਹਨ, ਜਿਸ ਦਾ ਸਿੱਟਾ, 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਅੱਜ ਤਕ ਨਾ ਤਾਂ ਇੰਸਾਫ ਮਿਲ ਸਕਿਆ ਹੈ, ਨਾ ਹੀ ਚੰਗਾ ਰੋਜ਼ਗਾਰ ਮਿਲਿਆ ਹੈ, ਨਾ ਹੀ ਉਨ੍ਹਾਂ ਦੇ ਬੱਚਿਆਂ ਲਈ ਉਚੇਰੀ ਵਿਦਿਆ ਹਾਸਲ ਕਰਨ ਦੇ ਸਾਧਨ ਹੀ ਉਪਲੱਬਧ ਹੋ ਪਾਏ ਹਨ। ਹੋਰ ਤਾਂ ਹੋਰ ਉਨ੍ਹਾਂ ਵਿਚਾਰਿਆਂ ਨੂੰ ਤਾਂ ਆਪਣੀ ਜਾਨ ਦਾ ਵੀ ਹਰ ਵੇਲੇ ਖਤਰਾ ਬਣਿਆ ਰਹਿੰਦਾ ਹੈ।
ਸਿਆਸੀ ਲੋਕਾਂ ਦੀਆਂ ਜੁੱਤੀਆਂ ਚੱਟ ਕੇ, ਸਿੱਖਾਂ ਦੇ ਦਸਵੰਧ ਵਿਚੋਂ ਲੱਖਾਂ ਰੁਪਏ ਮਹੀਨਾ ਲੈਣ ਵਾਲਿਆਂ ਨੂੰ 84 ਦੀਆਂ ਵਿਧਵਾਵਾਂ, ਕਿਸੇ ਮਦਦ ਲਈ ਬੇਨਤੀ ਕਰਦੀਆਂ ਵੀ, ਖੇਖਨ ਕਰਦੀਆਂ ਨਜ਼ਰ ਆਉਂਦੀਆਂ ਹਨ। (ਜਦ ਕਿ ਪੰਥ ਨੂੰ, ਉਨ੍ਹਾਂ ਦੇ ਕਹੇ ਬਿਨਾ ਹੀ, ਉਨ੍ਹਾਂ ਨੂੰ ਉਹ ਸਹੂਲਤਾਂ ਦੇਣੀਆਂ ਚਾਹੀਦੀਆਂ ਸਨ, ਜੋ ਆਮ ਸਿੱਖਾਂ ਨੂੰ ਹਾਸਲ ਹਨ।) ਸਿੱਖਾਂ ਦੀ ਅਜਿਹੀ ਹਾਲਤ ਨੂੰ ਵੇਖਦੇ ਹੋਏ, ਕੀ ਇਹ ਪੈਸੇ ਵਿਖਾਵੇ ਤੇ ਰੋੜ੍ਹਨੇ ਜਾਇਜ਼ ਹਨ ?
ਯਹੂਦੀਆਂ ਨੂੰ ਹਜ਼ਾਰਾਂ ਸਾਲਾਂ ਦੀ ਗੁਲਾਮੀ ਅਤੇ ਸੈਂਕੜੇ ਵਾਰ ਦੇ ਕਤਲੇਆਮ ਮਗਰੋਂ 1948 ਵਿਚ ਆਪਣਾ ਘਰ ਮਿਲਿਆ ਸੀ। ਉਨ੍ਹਾਂ ਦਾ ਮੁਲਕ ਦੁਨੀਆ ਦੇ ਨਕਸ਼ੇ ਤੇ, ਇਜ਼ਰਾਈਲ ਦੇ ਰੂਪ ਵਿਚ ਆਜ਼ਾਦ ਹੋਇਆ। ਕਿਉਂਕਿ ਉਸ ਵੇਲੇ ਦੁਨੀਆ ਦੇ ਸਾਰੇ ਮੁਲਕਾਂ ਦੇ ਉੱਘੇ ਸਾਇੰਸ-ਦਾਨ ਯਹੂਦੀ ਸਨ, ਇਸ ਲਈ ਕੌਮ ਬੜੀ ਅਮੀਰ ਸੀ। ਉਨ੍ਹਾਂ ਨੇ ਯੋਰੋਸ਼ਿਲਮ ਵਿਚ ਇਕ ਇਕੱਠ ਕੀਤਾ, ਜਿਸ ਵਿਚ 1948 ਵੇਲੇ ਦੇ 3600 ਕਰੋੜ ਡਾਲਰ, ਇਕੱਠੇ ਕਰ ਕੇ ਅਪਣੇ ਧਰਮ-ਗੁਰੂ ਨੂੰ ਦਿੱਤੇ ਅਤੇ ਕਿਹਾ “ਇਸ ਨਾਲ ਸਾਡੇ ਰੱਬ ਦਾ ਅਜਿਹਾ ਘਰ ਬਣਾਉ, ਜਿਸ ਵਰਗਾ ਦੁਨੀਆ ਵਿਚ ਦੂਸਰਾ ਕੋਈ ਨਾ ਹੋਵੇ। ਪਰ ਸਿੱਖਾਂ ਨੂੰ ਛੱਡ ਕੇ, ਬਾਕੀ ਸਾਰੇ ਫਿਰਕਿਆਂ ਦੇ ਆਗੂ ਬੜੇ ਸਿਆਣੇ ਹਨ, ਉਨ੍ਹਾਂ ਦੇ ਧਰਮ ਗੁਰੂ ਨੇ ਕਿਹਾ “ਏਨੇ ਥੋੜੇ ਜਿਹੇ ਪੈਸਿਆ ਨਾਲ ਅਜਿਹਾ ਘਰ ਨਹੀਂ ਬਣ ਸਕਦਾ, ਜਿਥੋਂ ਪਰਮਾਤਮਾ ਬਾਰੇ ਸੋਝੀ ਹੋ ਸਕੇ।
ਯਹੂਦੀਆਂ ਨੇ ਕਿਹਾ “ਤੁਸੀਂ ਸ਼ੁਰੂ ਤਾਂ ਕਰੋ, ਜਿੰਨੇ ਪੈਸੇ ਚਾਹੀਦੇ ਹੋਣਗੇ, ਅਸੀਂ ਦਿਆਂਗੇ” ਉਨ੍ਹਾਂ ਦੇ ਧਰਮ-ਗੁਰੂ ਨੇ ਕਿਹਾ “ਇਹ ਪੈਸੇ ਲੈ ਜਾਵੋ, ਇਨ੍ਹਾਂ ਨਾਲ ਸਕੂਲ, ਕਾਲਜ, ਯੂਨੀਵਰਸਟੀਆਂ ਖੋਲ੍ਹੋ, ਜਿਨ੍ਹਾਂ ਵਿਚੋਂ ਯਹੂਦੀ ਬੱਚੇ-ਬੱਚੀਆਂ ਨੂੰ ਮੁਫਤ ਪੜ੍ਹਾਈ ਉਪਲਭਦ ਹੋਵੇ। ਜਦੋਂ ਉਹ ਆਪਣੇ ਪੈਰਾਂ ਤੇ ਖੜੇ ਹੋ ਜਾਣਗੇ ਤਾਂ ਉਨ੍ਹਾਂ ਨੂੰ ਆਪੇ ਹੀ ਪਰਮਾਤਮਾ ਬਾਰੇ ਗਿਆਨ ਹੋ ਜਾਵੇਗਾ” (ਕੀ ਕਦੇ ਸਿੱਖ ਆਗੂ ਵੀ ਇਸ ਪੱਧਰ ਤਕ ਸੋਚ ਸਕਦੇ ਹਨ? ਜੇ ਕਦੇ ਸਿੱਖ ਅਜਿਹੀ ਪੇਸ਼ਕਸ਼, ਪਰਕਾਸ਼ ਸਿੰਘ ਬਾਦਲ, ਅਵਤਾਰ ਸਿੰਘ ਮੱਕੜ, ਜੋਗਿੰਦਰ ਸਿੰਘ ਵੇਦਾਂਤੀ ਜਾਂ ਗਿਆਨੀ ਗੁਰਬਚਨ ਸਿੰਘ ਨੂੰ ਕਰ ਦੇਣ ਤਾਂ ਉਨ੍ਹਾਂ ਦਾ ਇਕੋ ਹੀ ਸਰਲ ਜਿਹਾ ਜਵਾਬ ਹੋਵੇਗਾ “ਤੁਸੀਂ ਇਹ ਸਾਰੇ ਪੈਸੇ ਮੇਰੇ ਖਾਤੇ ਵਿਚ ਜਮ੍ਹਾ ਕਰਵਾ ਦੇਵੋ, ਸਭ ਠੀਕ ਹੋ ਜਾਵੇਗਾ)।
ਹਾਲਾਂਕਿ ਮੈਂ ਜਾਣਦਾ ਹਾਂ ਕਿ ਸਾਡੇ ਰੌਲੀ ਪਾਉਣ ਨਾਲ ਕੁਝ ਨਹੀਂ ਹੋਣ ਵਾਲਾ, ਨਾ ਸਰਨਾ ਪਾਰਟੀ ਨੇ ਸਵਾ ਕੁੰਤਲ ਸੋਨਾ ਖੂਹ ਵਿਚ ਪਾਉਣ ਤੋਂ ਗੁਰੇਜ਼ ਕੀਤਾ ਸੀ, ਅਤੇ ਨਾ ਹੀ ਇਹ 335 ਕਰੋੜ ਰੁਪਏ ਰੋੜ੍ਹਨ ਦੀ ਆਪਣੀ ਅੜੀ ਛੱਡਣੀ ਹੈ। ਉਨ੍ਹਾਂ ਦੇ ਹੱਥ ਬਟੇਰਾ ਆਇਆ ਹੋਇਆ ਹੈ, ਉਨ੍ਹਾਂ ਉਸ ਨੂੰ ਇਵੇਂ ਹੀ ਹਲਾਲ ਕਰਨਾ ਹੈ, ਜਿਵੇਂ ਸ਼੍ਰੋਮਣੀ ਕਮੇਟੀ ਸਾਲ ਦੇ ਪੰਜ ਅਰਬ ਤੋਂ ਉਪਰ ਰੁਪਏ ਹਲਾਲ ਕਰਦੀ ਹੈ। ਜਿਵੇਂ ਕਾਰ-ਸੇਵਾ ਵਾਲੇ ਹਰ ਸਾਲ ਪੰਜ ਅਰਬ ਰੁਪਏ ਤੋਂ ਵੱਧ ਹਲਾਲ ਕਰਦੇ ਹਨ। ਜਿਵੇਂ ਸੰਤ ਯੁਨੀਅਨ ਦੇ ਸੰਤ-ਮਹਾਂਪੁਰਸ਼, ਬ੍ਰਹਮ-ਗਿਆਨੀ ਸਾਲ ਵਿਚ ਸਿੱਖਾਂ ਦੇ ਦਸਵੰਧ ਦੇ ਸੱਤ ਅਰਬ ਰੁਪਏ ਤੋਂ ਉਪਰ ਹਲਾਲ ਕਰ ਜਾਂਦੇ ਹਨ। ਜਿਵੇਂ ਘਰ-ਘਰ ਖੁਲ੍ਹੀਆਂ ਸਿੰਘ ਸਭਾਵਾਂ, ਹਰ ਸਾਲ ਸਿੱਖਾਂ ਦੇ ਖੂਨ ਪਸੀਨੇ ਦੀ ਕਮਾਈ ਦੇ 10 ਅਰਬ ਰੁਪਏ ਤੋਂ ਵੱਧ ਹਲਾਲ ਕਰ ਦੇਂਦੇ ਹਨ।
ਇਕ ਗੱਲ ਚੰਗੀ ਤਰ੍ਹਾਂ ਧਿਆਨ ਵਿਚ ਰੱਖਣ ਵਾਲੀ ਹੈ ਕਿ ਇਹ ਸਰਕਾਰਾਂ, ਇਹ ਪਰਸ਼ਾਸਨਿਕ ਅਧਿਕਾਰੀ, ਇਹ ਧਾਰਮਿਕ ਆਗੂ, ਤੁਹਾਡੀ ਤਰੱਕੀ ਵਿਚ ਮਦਦ ਕਰਨ ਲਈ ਨਹੀਂ ਹਨ। ਇਹ ਤਾਂ ਸਾਰੇ ਰਲ ਕੇ, ਤੁਹਾਡੀ ਤਰੱਕੀ ਵਿਚ ਰੋੜੇ ਅਟਕਾ ਕੇ, ਤੁਹਾਡੀ ਜੇਬ ਵਿਚੋਂ ਖੂਨ-ਪਸੀਨੇ ਦੀ ਕਮਾਈ ਕੱਢ ਕੇ, ਉਸ ਨੂੰ ਵਿਖਾਵਿਆਂ ਵਿਚ ਰੋੜ੍ਹਨ ਦੇ ਨਾਂ ਥੱਲੇ ਆਪਣੀਆਂ ਜੇਬਾਂ ਭਰ ਕੇ, ਤੁਹਾਨੂੰ ਕਾਬੂ ਵਿਚ ਰੱਖਣ ਲਈ ਹਨ। ਏਸੇ ਕਾਰਨ ਹੀ ਚਾਰੇ ਪਾਸੇ, ਬੇ-ਈਮਾਨੀ, ਲੁੱਟ-ਖੋਹ ਦਾ ਬਾਜ਼ਾਰ ਗਰਮ ਹੈ। ਇਸ ਤਰ੍ਹਾਂ ਹੀ ਅਸੀਂ ਸਾਰੇ ਆਪਸ ਵਿਚ ਲੜਦੇ, ਇਨ੍ਹਾਂ ਦੇ ਕੰਮ ਵਿਚ ਮਦਦ ਕਰ ਰਹੇ ਹਾਂ।
ਇਸ ਬਾਰੇ ਹੀ ਗੁਰੂ ਸਾਹਿਬ ਦਾ ਫੁਰਮਾਨ ਹੈ:
ਰਾਜੇ ਸੀਹ ਮੁਕਦਮ ਕੁਤੇ॥ ਜਾਇ ਜਗਾਇਨਿ ਬੈਠੇ ਸੁਤੇ॥
ਚਾਕਰ ਨਹਦਾ ਪਾਇਨਿ ਘਾਉ॥ ਰਤੁ ਪਿਤੁ ਕੁਤਿਹੋ ਚਟਿ ਜਾਹੁ॥ (1288)
ਅਤੇ
ਹਰਣਾਂ ਬਾਜਾਂ ਤੈ ਸਿਕਦਾਰਾਂ ਏਨਾ ਪੜਿਆ ਨਾਉ॥
ਫਾਂਧੀ ਲਗੀ ਜਾਤਿ ਫਹਾਇਨਿ ਅਗੈ ਨਾਹੀ ਥਾਉ॥ (1288)
ਪਰ
ਜਿਥੈ ਜੀਆਂ ਹੋਸੀ ਸਾਰ॥ ਨਕੀ ਵਢੀ ਲਾਇਤਬਾਰ॥ (1288)
ਅਤੇ
ਸਤੀ ਪਾਪੁ ਕਰਿ ਸਤੁ ਕਮਾਹਿ॥ ਗੁਰ ਦੀਖਿਆ ਘਰਿ ਦੇਵਣਿ ਜਾਹਿ॥ (951)
ਅਤੇ
ਸਾਸਤੁ ਬੇਦੁ ਨ ਮਾਨੈ ਕੋਇ॥ ਆਪੋ ਆਪੈ ਪੂਜਾ ਹੋਇ॥
ਕਾਜੀ ਹੋਇ ਕੈ ਬਹੈ ਨਿਆਇ॥ ਫੇਰੇ ਤਸਬੀ ਕਰੇ ਖੁਦਾਇ॥
ਵਢੀ ਲੈ ਕੇ ਹਕੁ ਗਵਾਏ॥ ਜੇ ਕੋ ਪੁਛੈ ਤਾ ਪੜਿ ਸੁਣਾਏ॥ (951)
ਅਤੇ
ਨਾਨਕ ਕਲਿ ਕਾ ਏਹੁ ਪਰਵਾਣੁ॥ ਆਪੇ ਆਖਣੁ ਆਪੇ ਜਾਣੁ॥ (951)

ਏਸੇ ਕਰ ਕੇ ਇਨ੍ਹਾਂ ਵਿਚੋਂ ਕੋਈ ਨਹੀਂ ਚਾਹੁੰਦਾ ਕਿ ਲੋਕ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਨਾਲ ਜੁੜਨ।
ਏਨਾ ਸਾਰਾ ਕੁਝ ਸਾਮ੍ਹਣੇ ਹੁੰਦੇ ਹੋਏ ਵੀ, ਮੈਂ ਚਾਹੁੰਦਾ ਹਾਂ ਕਿ ਸੂਝਵਾਨ, ਸੁਚੇਤ ਸਿੱਖਾਂ ਨਾਲ ਪੈਸੇ ਦੀ ਮਹੱਤਤਾ ਬਾਰੇ ਕੁਝ ਵਿਚਾਰ ਸਾਂਝੇ ਕੀਤੇ ਜਾਣ, ਤਾਂ ਜੋ ਸਿੱਖ ਇਸ ਤਰ੍ਹਾਂ ਵੀ ਸੋਚਣਾ ਸਿੱਖਣ।
335 ਕਰੋੜ ਰੁਪਏ ਨਾਲ ਸਿੱਖਾਂ ਦੇ 40 ਪਿੰਡਾਂ ਵਿਚ, ਗਰਾਮ-ਸਮਾਜ ਦੀ ਜ਼ਮੀਨ ਤੇ, 10+2 ਦੇ ਸਕੂਲ ਉਸਾਰ ਕੇ, ਬੱਚਿਆਂ ਤੋਂ ਕੋਈ ਫੀਸ ਲਏ ਬਗੈਰ, ਇਨ੍ਹਾਂ ਨੂੰ ਲਗਾਤਾਰ ਚਲਾਇਆ ਜਾ ਸਕਦਾ ਹੈ। ਇਨ੍ਹਾਂ ਸਕੂਲਾਂ ਵਿਚ, ਹਰ ਸਾਲ, 5 ਦਾ ਹੋਰ ਵਾਧਾ ਕਰ ਕੇ ਇਨ੍ਹਾਂ ਦੀ ਗਿਣਤੀ 100 ਕੀਤੀ ਜਾ ਸਕਦੀ ਹੈ। ਏਵੇਂ ਇਸ ਪੈਸੇ ਨਾਲ 200 ਤੋਂ 300 ਪਿੰਡਾਂ ਦੇ ਬੱਚਿਆਂ ਨੂੰ, ਬਿਨਾ ਇਕ ਪੈਸਾ ਫੀਸ ਲਏ, ਲਗਾਤਾਰ ਪੜ੍ਹਾਇਆ ਜਾ ਸਕਦਾ ਹੈ। ਮਜ਼ੇ ਦੀ ਗੱਲ ਇਹ ਹੈ ਕਿ 335 ਕਰੋੜ ਦਾ 335 ਕਰੋੜ ਰੁਪਈਆ ਵੀ ਹਰ ਵੇਲੇ ਤੁਹਾਡੇ ਕੋਲ ਰਹੇਗਾ। ਇਹ ਸਾਰਾ ਖਰਚਾ ਉਸ ਦੇ ਵਿਆਜ ਨਾਲ ਹੀ ਚਲਦਾ ਰਹੇਗਾ। ਪਰ ਇਹ ਸਭ ਕੁਝ ਤਾਂ ਹੀ ਕੀਤਾ ਜਾਵੇਗਾ, ਜੇਕਰ ਆਮ ਸਿੱਖ ਨੂੰ, ਦੁਨੀਆ ਦੇ ਮੁਕਾਬਲੇ ਤੇ ਖੜੇ ਕਰਨ ਦੀ ਚਾਹ ਹੋਵੇ। ਜੇ ਆਮ ਸਿੱਖ ਤਰੱਕੀ ਕਰ ਗਿਆ, ਜਾਗਰੂਕ ਹੋ ਗਿਆ ਤਾਂ ਇਨ੍ਹਾਂ ਲੀਡਰਾਂ, ਉਨ੍ਹਾਂ ਦੇ ਬੱਚਿਆਂ ਦੀ ਚੌਧਰ ਕਿਵੇਂ ਚੱਲੇਗੀ ?
ਬਾਦਲ ਸਾਹਿਬ ਪੰਜਾਬ ਨੂੰ ਬੜੇ ਯੋਜਨਾ ਬੱਧ ਢੰਗ ਨਾਲ, ਪੜ੍ਹਾਈ ਨਾਲੋਂ ਤੋੜ ਰਹੇ ਹਨ, ਹਰ ਰੋਜ਼ ਪੰਜਾਬ ਵਿਚ ਟੀਚਰਾਂ ਦੀ ਪੁਲਸ ਹੱਥੋਂ ਬੇਇਜ਼ਤੀ, ਟੀਚਰਾਂ ਨੂੰ ਠੇਕੇ ਤੇ ਮੁਲਾਜ਼ਮ ਰੱਖਣਾ। ਪੰਜਾਬ ਵਿਚ ਨਸ਼ੇ ਦਾ ਛੇਵਾਂ ਦਰਿਆ ਵਗਾਉਣਾ, ਆਪਣੇ ਪਿੰਡ ਵਿਚ ਠੇਕੇ ਖੋਲਣ ਦਾ ਵਿਰੋਧ ਕਰਨ ਵਾਲਿਆਂ ਨੂੰ ਪੁਲਸ ਵਲੋਂ ਕੁਟਾਪਾ ਕਿਸ ਚੀਜ਼ ਦਾ ਸੂਚਕ ਹੈ ? ਜੇ ਪੰਜਾਬੀ ਨਾ ਸੰਭਲੇ ਤਾਂ ਬਹੁਤ ਥੋੜੇ ਚਿਰ ਵਿਚ ਹੀ ਪੰਜਾਬੀ, ਘਸਿਆਰੇ ਹੋ ਕੇ ਰਹਿ ਜਾਣਗੇ।
ਜੇ 335 ਕਰੋੜ ਦੇ ਨਾਲ ਏਨਾ ਕੁਝ ਹੋ ਸਕਦਾ ਹੈ ਤਾਂ, ਲਗ-ਭਗ 30 ਅਰਬ ਰੁਪਏ ਸਾਲ ਦੇ, (ਜੋ ਐਸ.ਜੀ.ਪੀ.ਸੀ . / ਡੀ.ਐਸ. ਜੀ. ਪੀ. ਸੀ. / ਕਾਰ ਸੇਵਾ ਵਾਲੇ ਬਾਬੇ / ਡੇਰੇਦਾਰ ਸੰਤ-ਮਹਾਂਪੁਰਸ਼, ਬ੍ਰਹਮ-ਗਿਆਨੀ ਅਤੇ ਸਿੰਘ ਸਭਾਵਾਂ, ਹਰ ਸਾਲ ਵਿਖਾਵੇ ਵਿਚ ਰੋੜ੍ਹਦੇ ਹਨ) ਸਹੀ ਢੰਗ ਨਾਲ ਵਰਤਿਆਂ ਕੀ ਨਹੀਂ ਹੋ ਸਕਦਾ ? ਸਿੱਖ ਬੱਚੇ-ਬੱਚੀਆਂ ਨੂੰ ਵਿਦੇਸ਼ਾਂ ਦੀ ਕਮਾਈ ਦੀ ਝਾਕ ਵਿਚ, ਲੁੱਟ ਹੋਣ ਅਤੇ ਰਸਤਿਆਂ ਵਿਚ ਮਰਨ ਦੀ ਕੀ ਲੋੜ ਹੈ ?
ਤਰੱਕੀ ਦਾ ਰਸਤਾ, ਸਿਰਫ ਤੇ ਸਿਰਫ ਗਿਆਨ ਵਿਚੋਂ ਹੀ ਸ਼ੁਰੂ ਹੁੰਦਾ ਹੈ, ਸੋਨੇ ਜਾਂ ਪੱਥਰ ਦੀਆਂ ਇਮਾਰਤਾਂ ਵਿਚੋਂ ਨਹੀਂ। ਜੇ ਬਚਣਾ ਚਾਹੁੰਦੇ ਹੋ ਤਾਂ, ਪੜ੍ਹਾਈ ਨਾਲ ਜੁੜੋ। ਉਸ ਆਸਰੇ ਬਾਬਾ ਨਾਨਕ ਜੀ ਦੀ ਸਿਖਿਆ ਨਾਲ ਜੁੜੋ, ਉਸ ਵਿਚ ਲੁੱਟ ਦੇ ਹਰ ਜਾਲ ਬਾਰੇ ਵਿਸਤਾਰ ਨਾਲ ਦੱਸਿਆ ਹੋਇਆ ਹੈ। ਨਾਲ ਹੀ ਉਸ ਤੋਂ ਬਚਣ ਦਾ ਰਾਹ ਵੀ ਦੱਸਿਆ ਹੋਇਆ ਹੈ। ਗਿਆਨ ਦਾ ਅਥਾਹ ਭੰਡਾਰ, ਕੋਲ ਹੁੰਦਿਆਂ ਵੀ ਲੁੱਟ ਹੋਣਾ, ਸਿਰਫ ਤੇ ਸਿਰਫ ਅਗਿਆਨਤਾ ਦਾ ਸੂਚਕ ਹੈ।
ਅਮਰ ਜੀਤ ਸਿੰਘ ਚੰਦੀ
ਫੋਨ:- 95685 41414


(04/06/11)
ਖ਼ਾਲਸਾ ਨਾਰੀ ਮੰਚ ਫ਼ਰੀਦਾਬਾਦ

ਗੁਰੂ ਅਰਜੁਨ ਸਾਹਿਬ ਦੀ ਅਦੁੱਤੀ ਸ਼ਹਾਦਤ 'ਤੇ ਧਿਆਨਯੋਗ ਗੱਲਾਂ
-ਖ਼ਾਲਸਾ ਨਾਰੀ ਮੰਚ ਫ਼ਰੀਦਾਬਾਦ 9899109543
ਗੁਰੂ ਅਰਜੁਨ ਸਾਹਿਬ ਦੀ ਅਦੁੱਤੀ ਸ਼ਹਾਦਤ ਤੇ ਵਿਚਾਰਨਯੋਗ ਗੱਲਾਂ ਨੂੰ ਜਾਣਨ ਤੋਂ ਪਹਿਲਾਂ ਗੁਰੂ ਸਾਹਿਬ ਦੀ ਮਹਾਨ ਸ਼ਖਸੀਅਤ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ, ਜਿਸ ਢੰਗ ਨਾਲ ਗੁਰੂ ਅਰਜੁਨ ਪਾਤਸ਼ਾਹ ਨੇ ਗੁਰੂ ਸਾਹਿਬਾਨਾਂ, ਭਗਤਾਂ ਅਤੇ ਗੁਰਸਿੱਖਾਂ ਦੀ ਬਾਣੀ ਨੂੰ ਸੁਚੱਜੇ ਢੰਗ ਨਾਲ ਸੰਕਲਨ ਤੇ ਸੰਪਾਦਤ ਕੀਤਾ, ਉਹ ਵਾਕਈ ਇਕ ਮਹਾਨ ਕਾਰਜ ਸੀ ।
ਇਸ ਤੋਂ ਇਲਾਵਾ ਗੁਰੂ ਸਾਹਿਬ ਦੁਰਅੰਦੇਸ਼ੀ ਹੋਣ ਦੇ ਨਾਲ ਭਵਿੱਖ ਵਿਚ ਵਾਪਰਨ ਵਾਲੀ ਘਟਨਾਵਾਂ ਨੂੰ ਸਮਝ ਕੇ ਉਸ ਤਹਿਤ ਨੀਤੀ ਬਣਾਉਣ ਵਿਚ ਮਾਹਰ ਸਨ, ਜਿਸ ਤਹਿਤ ਗੁਰੂ ਸਾਹਿਬ ਨੇ ਬ੍ਰਾਹਮਣਵਾਦੀ ਲੋਕਾਂ ਦੀਆਂ ਚਾਲਾਂ ਨੂੰ ਛੇਤੀ ਸਮਝਦੇ ਹੋਏ ਸ਼ਬਦ ਗੁਰੂ ਨੂੰ ਸੰਕਲਤ ਤੇ ਸੰਪਾਦਨ ਦਾ ਮਹਾਨ ਕਾਰਜ ਸਿਰੇ ਚਾੜਿਆ ਅਤੇ ਦਰਬਾਰ ਸਾਹਿਬ ਵਿਚ ਸ਼ਬਦ ਗੁਰੂ ਆਦਿ ਬੀੜ (ਧੁਰ ਕੀ ਬਾਣੀ) ਦਾ ਪ੍ਰਕਾਸ਼ ਕਰਕੇ ਇਸ ਦੇ ਸਤਿਕਾਰ ਨੂੰ ਸਦੀਵੀ ਕਾਇਮ ਰੱਖਣ ਲਈ ਲੋਕਾਈ ਨੂੰ ਇਸ ਸੱਚ ਦੇ ਗਿਆਨ ਤੋਂ ਜੀਵਨ ਸੇਧਾਂ ਲੈਣ ਲਈ ਪ੍ਰੇਰਿਆ । ਗੁਰੂ ਸਾਹਿਬ ਇਸ ਪੱਖੋਂ ਵੀ ਸੁਚੇਤ ਸਨ ਕਿ ਗੁਰਮਤਿ ਦੇ ਇਸ ਫਲਸਫੇ ਨੂੰ ਸ਼ੁਧ ਸਰੂਪ ਵਿਚ ਰਖਿਆ ਜਾਵੇ ਅਤੇ ਕਿਸੇ ਵੀ ਤਰ੍ਹਾਂ ਨਾਲ ਸੱਚ ਦੇ ਗਿਆਨ ਵਿਚ ਕੱਚ ਪਿੱਚ ਰਚਨਾਵਾਂ ਦਾ ਰਲਾ ਨਾ ਪਾਇਆ ਜਾਵੇ , ਇਸੇ ਕਰ ਕੇ ਗੁਰੂ ਦਰਬਾਰ ਵਿਚ ਛੱਜੂ, ਕਾਨਾ, ਪੀਲੂ ਤੇ ਸ਼ਾਹ ਹੂਸੈਨ ਵਰਗਿਆਂ ਦੀ ਕੱਚ ਪਿੱਚ ਰਚਨਾਵਾਂ ਨੂੰ ਕੋਈ ਥਾਂ ਪ੍ਰਾਪਤ ਨਾ ਹੋਈ । ਗੁਰੂ ਸਾਹਿਬ ਦਾ ਬਾਣੀ ਨੂੰ ਸ਼ੁਧ ਸਰੂਪ ਵਿਚ ਸੁੱਰਖਿਅਤ ਰਖਣਾ ਵੀ ਉਨ੍ਹਾਂ ਦੀ ਸ਼ਹੀਦੀ ਦਾ ਇਕ ਵੱਡਾ ਕਾਰਣ ਬਣਿਆ। ਇਸ ਤੋਂ ਇਲਾਵਾ ਵਕਤ ਦੀ ਹਕੂਮਤ ਨੂੰ ਵੀ ਈਰਖਾਲੂ ਬ੍ਰਾਹਮਣਾਂ ਵੱਲੋਂ ਰੱਜ ਕੇ ਭੜਕਾਇਆ ਗਿਆ। ਸਚ ਨੂੰ ਨਫ਼ਰਤ ਕਰਨ ਵਾਲੇ ਜਾਣਦੇ ਸਨ ਕਿ ਗੁਰੂ ਅਰਜੁਨ ਪਾਤਸ਼ਾਹ ਵੱਲੋਂ ਤਿਆਰ ਗ੍ਰੰਥ ਵਿਚ ਸਮੁੱਚੀ ਮਨੁੱਖਤਾ ਨੂੰ ਇਕ ਸੁਤਰ ਵਿਚ ਪਰੋ ਕੇ “ਏਕ ਪਿਤਾ ਏਕਸ ਕੇ ਹਮ ਬਾਰਿਕ” ਦੀ ਗੱਲ ਕੀਤੀ ਗਈ ਹੈ ਜਿਸ ਨਾਲ ਸਮਾਜ ਵਿਚ ਜਾਤ-ਪਾਤ, ਭੇਦ ਭਾਵ ਦੇ ਵਿਤਕਰੇ ਸਦੀਵੀ ਤੌਰ ’ਤੇ ਖਤਮ ਹੋ ਜਾਣਗੇ ਤੇ ਸਮਾਜਕ ਤੌਰ ’ਤੇ ਵੱਡਾ ਰੁਤਬਾ ਪ੍ਰਾਪਤ ਕਰੀ ਬੈਠੇ ਬ੍ਰਾਹਮਣ ਵਰਗ ਦੀ ਹੋਂਦ ਨੂੰ ਖਤਰਾ ਪੈਦਾ ਹੋ ਜਾਵੇਗਾ। ਇਸ ਲਈ ਗੁਰੂ ਪਾਤਸ਼ਾਹ ਦੇ ਖਿਲਾਫ ਹਕੂਮਤ ਨੂੰ ਰੱਜ ਕੇ ਭੜਕਾਇਆ ਗਿਆ, ਜਿਸ ਸਦਕਾ ਗੁਰੂ ਸਾਹਿਬ ਨੂੰ ਯਾਸਾ ਕਾਨੂੰਨ ਤਹਿਤ ਸ਼ਹੀਦ ਕਰਣ ਦਾ ਫੁਰਮਾਨ ਮੁਗਲ ਹਕੂਮਤ ਵੱਲੋਂ ਜਾਰੀ ਕਰ ਦਿੱਤਾ ਗਿਆ
ਗੁਰੂ ਸਾਹਿਬ ਦੀ ਸ਼ਹੀਦੀ ਦੇ ਹੋਰ ਵੀ ਕਾਰਣ ਸਨ ਪਰ ਸਭ ਤੋਂ ਵੱਡਾ ਕਾਰਣ “ਸੱਚ ਦੇ ਗਿਆਨ” ਨੂੰ ਸੰਪਾਦਤ ਤੇ ਸੰਕਲਤ ਕਰਨਾ ਸੀ । ਜਿਸ ਸਦਕਾ ਗੁਰੂ ਸਾਹਿਬ ਨੂੰ ਦਰਦਨਾਕ ਤਸੀਹੇ ਦੇ ਕੇ ਸ਼ਹੀਦ ਕੀਤਾ।
“ਤੇਰਾ ਕੀਆ ਮੀਠਾ ਲਾਗੈ” ਸਿਧਾਂਤ ਦੇ ਪਹਿਰੇਦਾਰ ਗੁਰੂ ਅਰਜੁਨ ਸਾਹਿਬ ਨੇ ਸ਼ਹੀਦੀ ਤਾਂ ਦੇ ਦਿੱਤੀ ਪਰ ਗੁਰੂ ਸਾਹਿਬ ਇਹ ਵੀ ਜਾਣਦੇ ਸਨ ਕਿ ਇਸ ਨਾਲ ਮਨੁੱਖਤਾ ਅੰਦਰ ਇਕ ਨਵੀਂ ਰੂਹ ਪੈਦਾ ਹੋਵੇਗੀ । ਗੁਰੂ ਸਾਹਿਬ ਦੀ ਇਸ ਅਦੁੱਤੀ ਸ਼ਹਾਦਤ ਦੇ ਸਿੱਟੇ ਵੱਜੋਂ ਸਿੱਖ ਕੌਮ ਵਿਚ ਇਕ ਨਵਾਂ ਇਨਕਲਾਬ ਪੈਦਾ ਹੋਇਆ ਜਿਸ ਰਾਹੀਂ “ਸੱਚ ਦੇ ਧਰਮ” ਨੇ ਸਫਲਤਾ ਦੀਆਂ ਸ਼ਿਖਰਾਂ ਨੂੰ ਛੋਹਂਦੇ ਹੋਏ ਮਾਨਵਤਾ ਦੇ ਕਲਿਆਣ ਵਿਚ ਇਕ ਮਹੱਤਵਪੂਰਨ ਕੰਮ ਕੀਤਾ।
ਪਰ ਮੌਜੂਦਾ ਸਮੇਂ ਵਿਚ ਗੁਰੂ ਸਾਹਿਬ ਦੇ ਪੈਰੋਕਾਰ ਅਖਵਾਉਣ ਵਾਲੀ ਸਿੱਖ ਕੌਮ ਹੀ ਸਮੁੱਚੀ ਮਨੁੱਖਤਾ ਦੇ ਕਲਿਆਣ ਲਈ ਤਿਆਰ ਕੀਤੇ ਸੱਚ ਦੇ ਖਜ਼ਾਨੇ ਤੋਂ ਆਪਣੇ ਆਪ ਨੂੰ ਦੂਰ ਕਰੀ ਬੈਠੀ ਹੈ । ਜਿਨ੍ਹਾਂ ਪੈਰੋਕਾਰਾਂ ਨੇ ਸੱਚ ਦੇ ਗਿਆਨ ਨਾਲ ਆਪਣੇ ਜੀਵਨ ਨੂੰ ਮਹਿਕਾਉਣਾ ਸੀ , ਉਹ ਆਪ ਸੱਚ ਦੇ ਗਿਆਨ ਤੋਂ ਕੋਹਾਂ ਦੂਰ ਹੋ ਕੇ ਕਰਮਕਾਂਡੀ ਜੀਵਨ ਬਤੀਤ ਕਰਦੇ ਹੋਏ ਆਪਣੀ ਜਿੰਦਗੀ ਨੂੰ ਤਬਾਹੀ ਦੇ ਰਾਹ ਪਾਸੇ ਮੁੰਹ ਮੋੜੀ ਬੈਠੀ ਹਨ। ਗੁਰੂ ਸਾਹਿਬ ਵੱਲੋਂ ਸੱਚ ਦੇ ਗਿਆਨ ਲਈ ਦਿੱਤੀ ਸ਼ਹਾਦਤ ਨੂੰ ਅਪਨਾਉਣ ਦੀ ਥਾਂ ਸਿਰਫ ਇਸ ਪੁਰਬ ਮੌਕੇ ਮਿੱਠੇ ਪਾਣੀ ਦੀ ਛੱਬੀਲਾਂ ਲਾ ਕੇ ਗੁਰੂ ਪਾਤਸ਼ਾਹ ਦੀ ਸ਼ਹੀਦੀ ਨੂੰ ਰੋੜ੍ਹੀ ਜਾ ਰਿਹਾ ਹੈ ।
ਪਾਤਸ਼ਾਹ ਦੀ ਮਹਾਨ ਸ਼ਹੀਦੀ ਨੂੰ ਸਿੱਖ ਬੀਬੀਆਂ-ਭੈਣਾਂ ਵੱਲੋਂ ਸੁਖਮਨੀ ਸਾਹਿਬ ਦੇ ਚਲੀਹੇ ਕੱਟ ਕੇ ਗੁਰੂ ਸਾਹਿਬ ਦੀ ਮਹਾਨ ਸ਼ਹਾਦਤ ਦਾ ਕਰਜ਼ ਉਤਾਰਨ ਦਾ ਹੀਆ ਕੀਤਾ ਜਾ ਰਿਹਾ ਹੈ। ਸਿੱਖ ਕੌਮ ਬਾਣੀ ਨੂੰ ਵਿਚਾਰਨ ਤੋਂ ਸਖਣੀ ਹੁੰਦੀ ਜਾ ਰਹੀ ਹੈ। ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਅਨੁਸਾਰ ਗੁਰਬਾਣੀ ਨੂੰ ਸਹਿਜ ਰੂਪ ਵਿਚ ਬਿਲੋਵਣ ਦਾ ਸਿਧਾਂਤ ਦ੍ਰਿੜ ਕਰਵਾਉਂਦੇ ਹੋਏ “ਗੁਰਬਾਣੀ ਬਣੀਐ” ਦੀ ਗੱਲ ਕੀਤੀ ਗਈ ਹੈ । ਪਰ ਅਸੀਂ ਇਕ ਮਿੱਥੇ ਸਮੇਂ ਅਨੁਸਾਰ ਬਾਣੀ ਨੂੰ ਤੋਤਾ ਰਟਨ ਵਾਂਗ ਪੜ੍ਹੀ ਜਾ ਰਹੇ ਹਾਂ ਜੋ ਕਿ ਗੁਰਮਤਿ ਅਨੁਸਾਰ ਕਰਮਕਾਂਡ ਹੈ। ਸਾਨੂੰ ਇਸ ਪੱਖੋਂ ਸੁਚੇਤ ਹੋ ਕੇ ਸਿੱਖ ਸੰਗਤਾਂ ਵਿਚ ਇਸ ਗੱਲ ਨੂੰ ਪ੍ਰਚਾਰਨਾ ਚਾਹੀਦਾ ਹੈ ਕਿ ਕੇਵਲ ਬਾਣੀ ਨੂੰ ਪੜ੍ਹਨ ਤੇ ਸੁਣਨ ਤਕ ਹੀ ਸੀਮਤ ਨਾ ਰਖਿਆ ਜਾਵੇ ਸਗੋਂ ਬਾਣੀ ਨੂੰ ਵਿਚਾਰ ਕੇ ਉਸ ਨੂੰ ਅਮਲੀ ਜੀਵਨ ਵਿਚ ਵੀ ਅਪਨਾਉਣ ਦੀ ਲੋੜ ਹੈ ।
ਇਸ ਤੋਂ ਵੀ ਵੱਧ ਸਾਨੂੰ ਇਸ ਗੱਲ ਪੱਖੋਂ ਸੁਚੇਤ ਹੋਣ ਦੀ ਲੋੜ ਹੈ ਕਿ ਜਿਸ “ਸਚ ਦੇ ਗਿਆਨ” ਨੂੰ ਸ਼ੁੱਧ ਸਰੂਪ ਵਿਚ ਸੁੱਰਖਿਅਤ ਰਖਣ ਲਈ ਆਦਿ ਬੀੜ ਦਾ ਸੰਕਲਨ ਕੀਤਾ ਗਿਆ ਅਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੱਲੋਂ ਇਸੇ ਆਦਿ ਬੀੜ ਨੂੰ ਸੰਪੂਰਨ ਕਰ ਕੇ ਸਿੱਖਾਂ ਦੇ ਸਦੀਵੀ ਗੁਰੂ ਵੱਜੋਂ ਗਿਆਨ ਲੈਣ ਦੀ ਸਿੱਖਿਆ ਦਿੱਤੀ ਗਈ, ਉਸੇ ਸ਼ਬਦ ਗੁਰੂ ਦੀ ਹੋਂਦ ਨੂੰ ਮਿਟਾਉਣ ਖਾਤਰ ਵਿਰੋਧੀ ਹਰ ਹੀਲੇ ਅਪਨਾ ਰਿਹਾ ਹੈ। ਕਦੇ ਉਹ ਥਾਂ ਥਾਂ ਗਿਆਨ ਗੁਰੂ ਦੇ ਸਾਹਮਣੇ ਅਪਣੇ ਆਪ ਨੂੰ ਮੱਥੇ ਟਿਕਵਾ ਰਿਹਾ ਹੈ , ਕਦੇ ਸ਼ਬਦ ਗੁਰੂ ਦੇ ਨਾਲ ਗੁਰੂ ਸਾਹਿਬਾਨ ਦੇ ਨਾਂ ਦੀ ਝੂਠੀ ਮੋਹਰ ਛਾਪ ਕੇ ਬੱਚਿਤਰ ਨਾਟਕ ਵਰਗੇ ਗ੍ਰੰਥਾਂ ਨੂੰ ਗੁਰੂ ਘਰਾਂ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰ ਰਿਹਾ ਹੈ । ਸਾਨੂੰ ਇਨ੍ਹਾਂ ਸਭ ਚਾਲਾਂ ਤੋਂ ਸੁਚੇਤ ਹੋਣ ਦੀ ਲੋੜ ਹੈ
ਸਾਡੇ ਜੀਵਨ ਨੂੰ ਸੁਖਾਲਾ ਬਣਾਉਣ ਲਈ, ਜਿਸ ਸੱਚ ਦੇ ਗਿਆਨ ਨੂੰ ਬਿਨਾਂ ਕਿਸੇ ਰਲਾਅ ਦੇ ਸਾਡੇ ਤਕ ਸ਼ੁਧ ਸਰੂਪ ਵਿਚ ਸੁੱਰਖਿਅਤ ਪਹੁੰਚਾਉਣ ਲਈ ਗੁਰੂ ਸਾਹਿਬ ਨੇ ਸ਼ਹਾਦਤ ਦਿੱਤੀ, ਅੱਜ ਗੁਰੂ ਸਾਹਿਬ ਜੀ ਦਾ ਸ਼ਹੀਦੀ ਪੂਰਬ ਮਨਾਉਂਦਿਆਂ ਸਾਡਾ ਸਭ ਦਾ ਵੀ ਇਹ ਫਰਜ਼ ਬਣਦਾ ਹੈ ਕਿ ਅਸੀਂ ਕੇਵਲ ਤੇ ਕੇਵਲ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਨ ਫਲਸਫੇ ਤੋਂ ਸੇਧ ਲੈ ਕੇ ਆਪਣੇ ਜੀਵਨ ਨੂੰ ਮਹਿਕਾਉਂਦੇ ਹੋਏ ਆਪਣੀ ਨਵੀਂ ਪੀੜ੍ਹੀ ਤਕ ਇਸ ਕੀਮਤੀ ਖਜ਼ਾਨੇ ਨੂੰ ਉਸ ਦੇ ਸ਼ੁਧ ਸਰੂਪ ਵਿਚ ਪ੍ਰਚਾਰ ਕੇ ਕੱਚ ਪਿੱਚ ਰਚਨਾਵਾਂ ਤੋਂ ਦੂਰ ਰੱਖੀਏ ।
-ਖ਼ਾਲਸਾ ਨਾਰੀ ਮੰਚ ਫ਼ਰੀਦਾਬਾਦ 9899109543


(04/06/11)
ਕਿਰਪਾਲ ਸਿੰਘ ਬਠਿੰਡਾ

*ਦੂਸਰੇ ਪੱਥਰ ਵੀ ਮਾਰਨ ਤਾਂ ਦੁੱਖ ਨਹੀਂ ਹੁੰਦਾ ਪਰ ਆਪਣੇ ਫੁੱਲ ਮਾਰਨ ਤਾ ਦੁੱਖ ਹੁੰਦਾ ਹੈ: ਪ੍ਰੋ. ਧੂੰਦਾ

*ਖੁਹ ਵਿੱਚ ਡਿੱਗੇ ਪ੍ਰਿੰਸ ਨਾਮ ਦੇ ਬੱਚੇ ਨੂੰ ਬਚਾਉਣ ਵਾਲੇ ਫੌਜੀਓ, ਸੋਚੋ! ਵੇਖੋ ਆਪਣੇ ਹੀ ਸਾਥੀਆਂ ਦਾ ਕਿਰਦਾਰ ਤੁਹਾਡੀ ਗੋਲੀ ਨਾਲ ਮਰੀ ਮਾਂ ਦੀ ਛਾਤੀ ਤੋਂ ਬੱਚੇ ਨੂੰ ਚੁੱਕ ਕੇ ਕੰਧ ਨਾਲ ਮਾਰਨ ਵਾਲਾ ਵੀ ਤੁਹਾਡੇ `ਚੋਂ ਹੀ ਹੈ

* ਜਿਹੜਾ ਬਹੁਤਾ ਪੱਕਾ ਹੋਵੇ, ਜਿਹੜਾ ਜਿਆਦਾ ਕੀਮਤੀ ਹੀਰਾ ਹੋਵੇ ਉਸ ਦੀ ਕੀਮਤ ਵੀ ਬਹੁਤੀ ਪੈਂਦੀ ਹੈ ਇਸੇ ਕਾਰਣ ਦੁਨੀਆਂ ਵਿੱਚ ਸਭ ਤੋਂ ਵੱਧ ਕੀਮਤ ਛੋਟੇ ਸਾਹਿਬਜ਼ਾਦਿਆਂ ਦੀ ਪਈ ਜਿਨ੍ਹਾਂ ਦੇ ਸਸਕਾਰ ਲਈ ਵੀ ਭਾਈ ਟੋਡਰ ਮੱਲ ਨੇ ਸੋਨੇ ਦੀਆਂ ਮੋਹਰਾਂ ਖੜ੍ਹੀਆਂ ਕਰਕੇ ਜਮੀਨ ਖਰੀਦੀ

ਬਠਿੰਡਾ, ੪ ਜੂਨ (ਕਿਰਪਾਲ ਸਿੰਘ): ਦੂਸਰੇ ਪੱਥਰ ਵੀ ਮਾਰਨ ਤਾਂ ਦੁੱਖ ਨਹੀਂ ਹੁੰਦਾ ਪਰ ਆਪਣੇ ਫੁੱਲ ਵੀ ਮਾਰਨ ਤਾਂ ਦੁੱਖ ਹੁੰਦਾ ਹੈ ਇਹ ਸ਼ਬਦ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਤੋਂ ਲੜੀਵਾਰ ਚੱਲ ਰਹੀ ਕਥਾ ਦੌਰਾਨ ਕਥਾ ਕਰਦਿਆਂ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਪ੍ਰੋ. ਸਰਬਜੀਤ ਸਿੰਘ ਧੂੰਦਾ ਨੇ ਅੱਜ ਸਵੇਰੇ ਕਹੇ ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀ ਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ। ਉਨ੍ਹਾਂ ਸਿੱਖ ਇਤਿਹਾਸ ਦੇ ਪੱਤਰੇ ਫਰੋਲਦਿਆਂ ਇਸ ਨੂੰ ਅੱਜ ਦੇ ਇਤਿਹਾਸ ਨਾਲ ਜੋੜ ਕੇ ਕਿਹਾ ਕਿ ਦੁੱਖ ਹੰਦਾ ਹੈ, ਜਿਸ ਕੌਮ ਦੀ ਇੱਜਤ ਆਬਰੂ ਅਤੇ ਦੇਸ਼ ਦੀ ਅਜਾਦੀ ਲਈ ਸਿੱਖਾਂ ਨੇ ਆਪਣੀਆਂ ਜਾਨਾਂ ਵਾਰੀਆਂ ਪਰ ਅੱਜ ਉਹ ਹੀ ਸਿੱਖਾਂ `ਤੇ ਅਕਹਿ ਜੁਲਮ ਕਰਕੇ ਦੁਸ਼ਮਣਾਂ ਨੂੰ ਵੀ ਮਾਤ ਪਾ ਰਹੇ ਹਨ। ਪ੍ਰੋ: ਧੂੰਦਾ ਨੇ ਕਿਹਾ ਥੋਹੜਾ ਹੀ ਸਮਾ ਪਿੱਛੇ ਦੀ ਗੱਲ ਹੈ ਇੱਕ ਪ੍ਰਿੰਸ ਨਾਮ ਦਾ ਬੱਚਾ ਖੇਡ੍ਹਦਾ ਹੋਇਆ ਖੂਹ ਦੇ ਇੱਕ ਬੋਰ ਵਿੱਚ ਡਿੱਗ ਪਿਆ ਭਾਰਤੀ ਫੌਜ ਨੇ ਦੋ ਦਿਨ ਦੀ ਭਾਰੀ ਜਦੋ ਜਹਿਦ ਮਗਰੋਂ ਉਸ ਨੂੰ ਜਿਉਂਦਾ ਕੱਢ ਲਿਆ। ਉਨ੍ਹਾਂ ਕਿਹਾ ਇੱਕ ਮਸੂਮ ਬੱਚੇ ਦੀ ਜਾਨ ਬਚਾਉਣੀ ਬਹੁਤ ਚੰਗੀ ਗੱਲ ਹੈ ਇਸ ਲਈ ਸਾਰੇ ਦੇਸ਼ ਨੇ ਫੌਜੀਆਂ ਦੇ ਹੌਸਲੇ ਅਤੇ ਕੀਤੀ ਮਿਹਨਤ ਦੀਆਂ ਸਿਫਤਾਂ ਕੀਤੀਆਂ। ਉਨ੍ਹਾਂ ਬੜੇ ਹੀ ਭਾਵਕ ਸ਼ਬਦਾਂ ਵਿੱਚ ਕਿਹਾ ਬਹੁਤੇ ਚਿਰ ਦੀ ਗੱਲ ਨਹੀਂ ਸਿਰਫ ੨੭ ਸਾਲ ਪਹਿਲਾਂ ੧੯੮੪ `ਚ ਆਪਣੇ ਹੀ ਦੇਸ ਦੀ ਪ੍ਰਧਾਨ ਮੰਤਰੀ ਦੇ ਹੁਕਮ ਨਾਲ ਆਪਣੇ ਹੀ ਦੇਸ਼ ਦੀਆਂ ਫੌਜਾਂ ਨੇ ਸਾਡੇ ਉਸ ਧਾਰਮਿਕ ਸਥਾਨ `ਤੇ ਤੋਪਾਂ ਨਾਲ ਹਮਲਾ ਕੀਤਾ ਜਿਸ ਸਥਨ `ਤੇ ਬੈਠ ਕੇ ਕਿਸੇ ਵੇਲੇ ਇਸ ਦੇਸ਼ ਦੀ ਇੱਜਤ ਆਬਰੂ ਨੂੰ ਬਚਾਉਣ ਲਈ ਗੁਰਮਤੇ ਕੀਤੇ ਜਾਂਦੇ ਸਨ। ਖੂਹ ਵਿੱਚ ਡਿੱਗੇ ਪ੍ਰਿੰਸ ਨਾਮ ਦੇ ਬੱਚੇ ਨੂੰ ਬਚਾ ਕੇ ਸ਼ਾਬਾਸ਼ ਖੱਟਣ ਵਾਲੇ ਫੌਜੀਓ, ਸੋਚੋ! ਜਰਾ ਵੇਖੋ ਆਪਣੇ ਹੀ ਸਾਥੀਆਂ ਦਾ ਕਿਰਦਾਰ! ੪, ੫, ੬ ਜੂਨ ਨੂੰ ਕੀਤੇ ਹਮਲੇ ਦੌਰਾਣ ਤੁਹਾਡੀ ਗੋਲੀ ਨਾਲ ਮਰੀ ਇੱਕ ਮਾਂ ਦੀ ਛਾਤੀ ਤੋਂ ਬੱਚੇ ਨੂੰ ਚੁੱਕ ਕੇ ਕੰਧ ਨਾਲ ਮਾਰਨ ਵਾਲਾ ਵੀ ਤੁਹਾਡੇ `ਚੋਂ ਹੀ ਹੈ।
ਪ੍ਰੋ: ਧੂੰਦਾ ਨੇ ਕਿਹਾ ਗੁਰੂ ਅਰਜਨ ਸਾਹਿਬ ਜੀ ਨੂੰ ਸ਼ਹੀਦ ਕਰਨ ਉਪ੍ਰੰਤ ਉਸ ਦੇ ਸਰੀਰ ਨੂੰ ਸਿੱਖਾਂ ਹਵਾਲੇ ਇਸ ਕਰਕੇ ਨਹੀਂ ਸੀ ਕੀਤਾ ਗਿਆ ਕਿ ਤੱਤੀ ਤਵੀ `ਤੇ ਬਿਠਾ ਕੇ ਭੁੰਨਿਆ ਤੇ ਦੇਗ’ ਚ ਉਬਾਲਿਆ ਹੋਇਆ ਸਰੀਰ ਜੇ ਇਨ੍ਹਾਂ ਵੇਖ ਲਿਆ ਤਾਂ ਇਨ੍ਹਾਂ ਦੇ ਜ਼ਜ਼ਬਾਤ ਇਤਨੇ ਭੜਕ ਜਾਣਗੇ ਕਿ ਕਾਬੂ ਵਿੱਚ ਨਹੀਂ ਆਉਣੇ। ਇਸੇ ਲਈ ਉਨ੍ਹਾਂ ਦੇ ਸਰੀਰ ਨੂੰ ਰਾਵੀ ਦਰਿਆ ਦੀ ਭੇਟ ਕਰ ਦਿੱਤਾ ਗਿਆ ਸੀ। ੮੪ ਵਿੱਚ ਦਰਬਾਰ ਸਾਹਿਬ `ਤੇ ਹਮਲਾ ਕਰਨ ਦਾ ਦਿਨ ਵੀ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਦਾ ਦਿਨ ਹੀ ਚੁਣਿਆ ਗਿਆ। ਇੱਥੇ ਗੋਲੀਆਂ ਨਾਲ ਭੁੰਨ ਕੇ ਸ਼ਹੀਦ ਕੀਤੇ ਸਿੰਘਾਂ ਦੀਆਂ ਲਾਸ਼ਾ ਨੂੰ ਵੀ ਵਾਰਸਾਂ ਦੇ ਹਵਾਲੇ ਨਹੀਂ ਕੀਤਾ ਗਿਆ। ਉਸ ਪਿਛੋਂ ਚੱਲੀ ਜ਼ੁਲਮ ਦੀ ਹਨੇਰੀ ਦੌਰਾਨ ਕਿਤਨੇ ਹੀ ਸਿੱਖ ਨੌਜਵਾਨ ਘਰਾਂ ਵਿੱਚੋਂ ਚੁੱਕ ਕੇ ਉਨ੍ਹਾਂ `ਤੇ ਅਣਮਨੁਖੀ ਤਸੀਹੇ ਢਾਹੁਣ ਪਿੱਛੋਂ ਉਨ੍ਹਾਂ ਨੂੰ ਝੂਠੇ ਪਲਿਸ ਮੁਕਾਬਲਿਆਂ ਵਿੱਚ ਮਾਰ ਕੇ ਸ਼ਹੀਦ ਕਰ ਦਿੱਤੇ ਗਏ ਤੇ ਅਣਪਛਾਤੀਆਂ ਲਾਸ਼ਾਂ ਕਹਿ ਕੇ ਉਨ੍ਹਾਂ ਦੇ ਚੋਰੀਓਂ ਹੀ ਸਸਕਾਰ ਕਰ ਦਿੱਤੇ ਗਏ। ਮਨੁੱਖੀ ਹੱਕਾਂ ਦੇ ਰਾਖੇ ਮਹਾਨ ਯੋਧੇ ਜਸਵੰਤ ਸਿੰਘ ਖਾਲੜਾ ਨੇ ਉਨ੍ਹਾਂ ਲਾਸ਼ਾਂ ਦੀ ਪਛਾਣ ਕਰਕੇ ਦੱਸ ਦਿੱਤਾ ਕਿ ਇਹ ਕਿਸ ਦਾ ਪੁੱਤਰ ਹੈ, ਕਿਥੋਂ ਚੁਕਿਆ ਗਿਆ, ਕਿਥੇ ਸ਼ਹੀਦ ਕੀਤਾ ਗਿਆ ਇਸ ਦੇ ਸਸਕਾਰ ਲਈ ਕਿਥੋਂ ਲਕੜਾਂ ਲਈਆਂ ਗਈਆਂ ਤੇ ਕਿੱਥੇ ਸਸਕਾਰ ਕੀਤਾ ਗਿਆ। ਇਸ ਹਿੰਮਤ ਦੀ ਕੀਮਤ ਬੇਸ਼ੱਕ ਉਸ ਨੂੰ ੨੫੦੦੧ਵੀਂ ਲਾਸ਼ ਬਣ ਕੇ ਚੁਕਾਉਣੀ ਪਈ ਪਰ ਉਹ ਯੋਧਾ ਪੁੱਤਰਾਂ ਦੀ ਭਾਲ ਵਿੱਚ ਵਿਲਕਦੀਆਂ ਮਾਤਾਵਾਂ ਨੂੰ ਦੱਸ ਗਿਆ ਕਿ ਮਾਤਾਓ! ਹੁਣ ਸ਼ਹੀਦੀ ਗੁਰਪੁਰਬ `ਤੇ ਗਏ ਪੁੱਤਰਾਂ ਦੀ ਭਾਲ ਛੱਡ ਦਿਓ, ਸਬਰ ਕਰ ਲਓ ਤੇ ਉਨ੍ਹਾਂ ਦੇ ਭੋਗ ਪਾ ਲਓ।
ਪ੍ਰੋ: ਧੂੰਦਾ ਨੇ ਕਿਹਾ ਜਿਸ ਇੱਟ ਨੇ, ਜਿਸ ਭਾਂਡੇ ਨੇ ਬਹੁਤਾ ਸੇਕ ਝੱਲਿਆ ਹੋਵੇ ਉਹ ਬਹੁਤਾ ਪੱਕਾ ਹੁੰਦਾ ਹੈ, ਇਸੇ ਤਰ੍ਹਾਂ ਸਿਖਾਂ ਨੇ ਵੀ ਬਥੇਰਾ ਸੇਕ ਝੱਲਿਆ ਹੈ, ਪਹਿਲਾਂ ਗੁਰੂ ਅਰਜਨ ਸਾਹਿਬ ਜੀ ਨੇ ਤੱਤੀ ਤਵੀ `ਤੇ ਬੈਠ ਕੇ ਸੇਕ ਝੱਲਿਆ, ਭਾਈ ਦਿਆਲਾ ਜੀ ਨੇ ਦੇਗ ਵਿੱਚ ਉਬਾਲੇ ਖਾ ਕੇ ਸੇਕ ਝੱਲਿਆ, ਭਾਈ ਸਤੀ ਦਾਸ ਜੀ ਨੂੰ ਰੂੰ ਵਿੱਚ ਲਪੇਟ ਕੇ ਅੱਗ ਲਾਈ ਗਈ ਫਿਰ ਸੇਕ ਝੱਲਿਆ, ੧੭੬੨ ਵਿੱਚ ਵੱਡੇ ਘਲੂਘਾਰੇ ਦੌਰਾਨ ਕਾਹਨੂੰਵਾਲ ਦੇ ਜੰਗਲਾਂ ਨੂੰ ਹੀ ਅੱਗ ਲਾ ਕੇ ਉਸ ਵਿੱਚ ਸਿੰਘਾਂ ਨੂੰ ਸ਼ਹੀਦ ਕੀਤਾ, ਫਿਰ ੧੯੮੪ ਵਿੱਚ ਬਥੇਰਾ ਸੇਕ ਝੱਲਿਆ, ਇਸ ਲਈ ਸਿੱਖ ਬਹੁਤ ਪੱਕ ਚੁੱਕੇ ਹਨ, ਇਹ ਤੁਹਾਡੇ ਮਾਰੇ ਮੁੱਕਣੇ ਨਹੀਂ। ੧੭੪੫ ਵਿੱਚ ਪਹਿਲਾ ਛੋਟਾ ਘਲੂਘਾਰਾ ਵਰਤਿਆ ੧੭੬੨ ਵਿੱਚ ਦੂਸਰਾ ਵੱਡਾ ਘਲੂਘਾਰਾ ਵਰਤਿਆ, ੧੯੮੪ `ਚ ਤੀਜਾ ਤੇ ਚੌਥਾ ਘਲੂਘਾਰੇ ਵਰਤੇ। ਜਿਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਦੂਸਰੇ ਪੱਥਰ ਵੀ ਮਾਰਨ ਤਾਂ ਦੁੱਖ ਨਹੀਂ ਹੁੰਦਾ ਪਰ ਆਪਣੇ ਫੁੱਲ ਵੀ ਮਾਰਨ ਤਾਂ ਦੁੱਖ ਹੁੰਦਾ ਹੈ ਪਰ ਇੱਥੇ ਤਾਂ ਆਪਣਿਆਂ ਨੇ ਦੁਸ਼ਮਣ ਵੀ ਮਾਤ ਪਾ ਦਿੱਤੇ ਹਨ। ਕੱਟੜ ਜਨੂੰਨੀ ਹਿੰਦੂਆਂ ਦੀ ਸਿੱਖ ਗੁਰੂਆਂ ਤੇ ਸਿੱਖਾਂ ਨਾਲ ਕੀਤੀ ਦੁਸ਼ਮਣੀ ਦਾ ਇਤਿਹਾਸ ਦੱਸਦਿਆਂ ਪ੍ਰੋ: ਧੂੰਦਾ ਨੇ ਕਿਹਾ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਬੇਸ਼ੱਕ ਜਹਾਂਗੀਰ ਦੇ ਹੁਕਮ ਨਾਲ ਹੋਈ ਪਰ ਉਨ੍ਹਾਂ ਦੀ ਸ਼ਹੀਦੀ ਲਈ ਜਹਾਂਗੀਰ ਨਾਲੋਂ ਵੱਧ ਜਿੰਮੇਵਾਰੀ ਨਕਸ਼ਬੰਦੀਆਂ ਤੇ ਚੰਦੂ ਦੀ ਸੀ ਇਸੇ ਲਈ ਜਹਾਂਗੀਰ ਨੂੰ ਤਾਂ ਬਾਅਦ ਵਿੱਚ ਜਦੋਂ ਇਸ ਗੱਲ ਦੀ ਸਮਝ ਆਈ ਉਨ੍ਹਾਂ ਨਾਲ ਗੁਰੂ ਸਾਹਿਬ ਇਕੱਠੇ ਵੀ ਫਿਰਦੇ ਰਹੇ ਹਨ ਪਰ ਚੰਦੂ ਨੂੰ ਉਸ ਦੇ ਕੀਤੇ ਦੀ ਸਜਾ ਦਿੱਤੀ ਗਈ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸਮੇਂ ਵਜ਼ੀਰ ਖਾਂ ਤਾਂ ਮਲੇਰ ਕੋਟਲੇ ਦੇ ਨਵਾਬ ਸ਼ੇਰ ਖਾਂ ਵਲੋਂ ਹਾਅ ਦਾ ਮਾਰਿਆ ਨਾਹਰਾ ਸੁਣਨ ਪਿਛੋਂ ਸ਼ਾਇਦ ਪਿਘਲ ਜਾਂਦਾ ਪਰ ਉਸ ਨੂੰ ਸੁੱਚਾ ਨੰਦ ਨੇ ਇਹ ਕਹਿ ਕੇ ਮੁੜ ਤਿਆਰ ਕੀਤਾ ਕਿ ਇਹ ਸੱਪ ਦੇ ਬੱਚੇ ਹਨ, ਇਹ ਛੋਟੇ ਹੋਣ ਜਾਂ ਵੱਡੇ ਇਨ੍ਹਾਂ ਨੇ ਡੰਗ ਹੀ ਮਾਰਣਾ ਹੈ। ਪ੍ਰੋ ਧੂੰਦਾ ਨੇ ਕਿਹਾ ਕਿ ਜਿਹੜਾ ਬਹੁਤਾ ਪੱਕਾ ਹੋਵੇ, ਜਿਹੜਾ ਜਿਆਦਾ ਕੀਮਤੀ ਹੀਰਾ ਹੋਵੇ ਉਸ ਦੀ ਕੀਮਤ ਵੀ ਬਹੁਤੀ ਪੈਂਦੀ ਹੈ ਇਸੇ ਕਾਰਣ ਦੁਨੀਆਂ ਵਿੱਚ ਸਭ ਤੋਂ ਵੱਧ ਕੀਮਤ ਛੋਟੇ ਸਾਹਿਬਜ਼ਾਦਿਆਂ ਦੀ ਪਈ ਜਿਨ੍ਹਾਂ ਦੇ ਸਸਕਾਰ ਲਈ ਵੀ ਭਾਈ ਟੋਡਰ ਮੱਲ ਨੇ ਸੋਨੇ ਦੀਆਂ ਮੋਹਰਾਂ ਖੜ੍ਹੀਆਂ ਕਰਕੇ ਜਮੀਨ ਖਰੀਦੀ।


(03/06/11)
ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ

ਪੰਜਾਬ ਸ਼ਰਾਬ ਪੱਖੋਂ ਪਹਿਲੇ ਨੰਬਰ ਤੇ ਅਤੇ ਵਿਦਿਆ `ਚ 21 ਨੰਬਰ ਤੇ ਪਹੁੰਚਿਆ-ਪ੍ਰਿੰ. ਗੁਰਬਚਨ ਸਿੰਘ ਥਾਈਲੈਂਡ
ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਕੂਲਾਂ-ਕਾਲਜਾਂ ਵਿੱਚ ਗੁਰਮਤਿ ਸਿਖਲਾਈ ਕੈਂਪ ਲਗਾਉਣ ਦਾ ਪ੍ਰਬੰਧ ਕੀਤਾ ਗਿਆ ਹੈ। ਚੱਲ ਰਹੀ ਲੜੀ ਤਹਿਤ ਰਾਮਗੜ੍ਹੀਆ ਐਜ਼ੂਕੇਸ਼ਨ ਕੌਂਸਿਲ, ਲੁਧਿਆਣਾ ਅਧੀਨ ਚੱਲ ਰਹੇ ਵਿਦਿਅਕ ਅਦਾਰਿਆਂ ਵਿੱਚ ਪੰਜ ਰੋਜ਼ਾ ਗੁਰਮਤਿ ਟ੍ਰੇਨਿੰਗ ਕੈਂਪ ਆਯੋਜਿਤ ਕੀਤਾ ਗਿਆ। ਇਸ ਕੈਂਪ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਕੈਂਪ ਦੀ ਸਮਾਪਤੀ ਤੇ ਵਿਦਿਆਰਥੀਆਂ ਨੇ ਜੋ ਕੈਂਪ ਵਿੱਚ ਸਿਖਿਆ ਉਹ ਸਟੇਜ ਤੇ ਸਾਰਿਆ ਨਾਲ ਸਾਂਝਾ ਕੀਤਾ। ਬ੍ਹਰਵੀ ਜਮਾਤ ਦੀ ਇੱਕ ਵਿਦਿਆਰਥਣ ਨੇ ਰੋਂਦਿਆਂ ਹੋਇਆ ਕਿਹਾ ਕਿ ਜੇਕਰ ਗੁਰਮਤਿ ਕੈਂਪ ਵਿੱਚ ਮੈਂ ਹਿੱਸਾ ਨਾ ਲਿਆ ਹੁੰਦਾ ਤਾਂ ਮੈਂ ਆਤਮ ਹੱਤਿਆ ਕਰ ਲੈਣੀ ਸੀ। ਅੱਜ ਮੈਨੂੰ ਗੁਰਮਤਿ ਦੀ ਸੋਝੀ ਆਈ ਹੈ ਕਿ ਹਰ ਮੁਸ਼ਕਲ ਦਾ ਡੱਟ ਕੇ ਮੁਕਾਬਲਾ ਕੀਤਾ ਜਾਵੇ।
ਕੈਂਪ ਵਿਚੋਂ ਪਹਿਲੇ, ਦੂਜੇ ਅਤੇ ਤੀਜੇ ਸਥਾਨਾਂ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਰਾਮਗੜ੍ਹੀਆ ਐਜ਼ੂਕੇਸ਼ਨ ਕੌਂਸਿਲ ਦੇ ਪ੍ਰਧਾਨ ਸ. ਰਣਜੋਧ ਸਿੰਘ ਅਤੇ ਜਨਰਲ ਸਕੱਤਰ ਸ. ਜਗਤਾਰ ਸਿੰਘ ਨੇ ਇਨਾਮ ਦੇ ਕੇ ਸਨਮਾਨਿਤ ਕੀਤਾ।
ਕੈਂਪ ਦੀ ਸਮਾਪਤੀ ਤੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਗੁਰਬਚਨ ਸਿੰਘ ਨੇ ਸੰਬੋਧਨ ਹੁੰਦਿਆਂ ਕਿਹਾ ਕਿ ਜੇ ਵਿਦਿਆ ਦਾ ਕੁੱਝ ਬਚਾਅ ਹੈ ਤਾਂ ਇਹਨਾਂ ਸੰਸਥਾਵਾਂ ਵਿੱਚ ਹੈ ਵਰਨਾ ਪੰਜਾਬ ਵਿਦਿਆ ਪੱਖੋਂ ਭਾਰਤ ਵਿੱਚ 21 ਨੰਬਰ ਤੇ ਪਹੁੰਚੁ ਚੱਕਾ ਹੈ ਅਤੇ ਸ਼ਰਾਬ ਪੱਖੋਂ ਗੁਰੂਆਂ ਦੀ ਧਰਤੀ ਵਾਲਾ ਪੰਜਾਬ ਪਹਿਲੇ ਸਥਾਨ ਤੇ ਚੱਲ ਰਿਹਾ ਹੈ।
ਗੁਰਸਿੱਖ ਫੈਮਲੀ ਕਲੱਬ ਅਤੇ ਸ੍ਰੀ ਵਾਹਿਗੁਰੂ ਟਰਸੱਟ ਦੇ ਸੇਵਾਦਾਰਾਂ ਨੇ ਪੂਰਨ ਸਹਿਯੋਗ ਦੇ ਕੇ ਇਸ ਕੈਂਪ ਨੂੰ ਸਫਲ ਬਣਾਇਆ।


(03/06/11)
ਕਿਰਪਾਲ ਸਿੰਘ ਬਠਿੰਡਾ

ਅੱਜ ਕੱਲ੍ਹ ਨਾਮ ਨਹੀਂ ਭੇਖ ਜਪਿਆ ਜਾ ਰਿਹਾ ਹੈ: ਪ੍ਰੋ: ਧੂੰਦਾ

*ਹੈਰਾਨੀ ਦੀ ਗੱਲ ਹੈ ਕਿ ਸਾਡੇ ਅਖੌਤੀ ਸੰਤ ਤੇ ਪ੍ਰਚਾਰਕ ਉਸ ਭੇਖ ਨਾਲ ਤਾਂ ਜੁੜ ਗਏ ਜਿਸ ਨੂੰ ਗੁਰੂ ਨਾਨਕ ਸਾਹਿਬ ਨੇ ਲਾਹ ਕੇ ਸੁੱਟ ਦਿੱਤਾ ਪਰ ਕ੍ਰਿਤ ਕਰਨ ਤੇ ਉਨ੍ਹਾਂ ਗੁਣਾਂ ਤੋਂ ਸੱਖਣੇ ਹੋ ਰਹੇ ਹਨ ਜਿਨਾਂ ਨੂੰ ਧਾਰਣ ਕਰਨ ਲਈ ਉਨ੍ਹਾਂ ਨੇ ਉਪਦੇਸ਼ ਦਿੱਤਾ।

*ਕਾਸ਼! ਗੁਰੂ ਕਿਆ ਸਿੱਖਾ! ਤੈਨੂੰ ਬਾਣੀ ਪੜ੍ਹਦਿਆਂ ਆਪਣੇ ਅੰਦਰੋਂ ਔਗੁਣ ਦੂਰ ਕਰਨ ਦੀ ਜਾਚ ਆ ਜਾਵੇ ਪਰ ਤੂੰ ਗੁਣ ਧਾਰਣ ਕਰਨ ਦੀ ਥਾਂ ਉਸ ਭੇਖ ਨਾਲ ਜੁੜ ਗਿਆਂ ਹੈ ਜਿਸ ਸਬੰਧੀ ਗੁਰਬਾਣੀ ਵਿੱਚ ਕਿਧਰੇ ਇੱਕ ਵੀ ਥਾਂ ਅਜੇਹਾ ਕੋਈ ਸੰਕੇਤ ਨਹੀਂ ਮਿਲਦਾ ਜਿਸ ਦਾ ਇਹ ਭਾਵ ਨਿਕਲ ਸਕਦਾ ਹੋਵੇ ਕਿ ਪ੍ਰਭੂ ਭੇਖ ਨਾਲ ਵੀ ਪਾਇਆ ਜਾ ਸਕਦਾ ਹੈ

ਬਠਿੰਡਾ, ੩ ਜੂਨ (ਕਿਰਪਾਲ ਸਿੰਘ): ਅੱਜ ਕੱਲ੍ਹ ਨਾਮ ਨਹੀਂ ਭੇਖ ਜਪਿਆ ਜਾ ਰਿਹਾ ਹੈ। ਇਹ ਸ਼ਬਦ ਅੱਜ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਤੋਂ ਚੱਲ ਰਹੀ ਲੜੀਵਾਰ ਕਥਾ ਦੌਰਾਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ੪੯੪ `ਤੇ ਰਾਗੁ ਗੁਜਰੀ ਵਿੱਚ ਚੌਥੇ ਪਾਤਸਾਹ ਗੁਰੂ ਰਾਮ ਦਾਸ ਜੀ ਦੇ ਉਚਾਰਣ ਕੀਤੇ ਸ਼ਬਦ ਦੇ ਬੰਦ ‘ਨਿਰਮਲੁ ਨਾਮੁ ਜਿਤੁ ਮੈਲੁ ਨ ਲਾਗੈ ਗੁਰਮਤਿ ਨਾਮੁ ਜਪੈ ਲਿਵ ਲਾਵੈ॥ ਨਾਮੁ ਪਦਾਰਥੁ ਜਿਨ ਨਰ ਨਹੀ ਪਾਇਆ ਸੇ ਭਾਗਹੀਣ ਮੁਏ ਮਰਿ ਜਾਵੈ॥ ੩॥’ ਦੀ ਕਥਾ ਕਰਦਿਆਂ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਪ੍ਰੋ: ਸਰਬਜੀਤ ਸਿੰਘ ਧੂੰਦਾ ਨੇ ਕਹੇ। ਇਸ ਬੰਦ ਦੇ ਅਰਥ ਕਰਦਿਆਂ ਉਨ੍ਹਾਂ ਕਿਹਾ ਰਹਾਉ ਦੇ ਇਸ ਬੰਦ ਵਿੱਚ ਗੁਰੂ ਰਾਮ ਦਾਸ ਜੀ ਸਿਖਿਆ ਦੇ ਰਹੇ ਹਨ, ਹੇ ਭਰਾ! ਪਰਮਾਤਮਾ ਦਾ ਨਾਮ ਮੈਲ ਰਹਿਤ ਹੈ, ਇਸ ਨਾਮ ਵਿੱਚ ਜੁੜਿਆਂ ਮਨ ਨੂੰ ਵਿਕਾਰਾਂ ਦੀ ਮੈਲ ਨਹੀਂ ਲੱਗਦੀ। ਜਿਹੜਾ ਮਨੁੱਖ ਗੁਰੂ ਦੀ ਸਿੱਖਿਆ ਉਤੇ ਤੁਰ ਕੇ ਹਰਿ-ਨਾਮ ਜਪਦਾ ਹੈ ਉਹ ਪ੍ਰਭੂ-ਚਰਨਾਂ ਵਿੱਚ ਪ੍ਰੀਤਿ ਪਾ ਲੈਂਦਾ ਹੈ। ਪਰਮਾਤਮਾ ਦਾ ਨਾਮ ਕੀਮਤੀ ਸ਼ੈ ਹੈ, ਜਿਨ੍ਹਾਂ ਮਨੁੱਖਾਂ ਨੇ ਇਹ ਨਾਮ ਹਾਸਲ ਨਹੀਂ ਕੀਤਾ, ਉਹ ਮੰਦ-ਭਾਗੀ ਹਨ, ਉਹ ਆਤਮਕ ਮੌਤ ਸਹੇੜ ਲੈਂਦੇ ਹਨ। ਜਿਹੜਾ ਭੀ ਮਨੁੱਖ ਨਾਮ ਤੋਂ ਵਾਂਜਿਆ ਰਹਿੰਦਾ ਹੈ ਉਹ ਆਤਮਕ ਮੌਤੇ ਮਰ ਜਾਂਦਾ ਹੈ। ੩। ਉਨ੍ਹਾਂ ਕਿਹਾ ਅਸੀਂ ਨਾਮ ਜਪਣ ਦੇ ਅਰਥ ਵੀ ਇਹੀ ਸਮਝ ਬੈਠੇ ਹਾਂ ਕਿ ਕਿਸੇ ਇੱਕ ਸ਼ਬਦ ਦੇ ਵਾਰ ਵਾਰ ਰੱਟਣ ਨੂੰ ਗੁਰੂ ਮਹਾਰਾਜ ਨੇ ਨਾਮ ਜਪਣਾ ਕਿਹਾ ਹੈ ਪਰ ਜੇ ਗੁਰਬਾਣੀ ਤੋਂ ਸੇਧ ਲਈਏ ਤਾਂ ਐਸਾ ਨਹੀਂ ਹੈ। ਗੁਰਬਾਣੀ ਅਨੁਸਾਰ ਗੁਰੂ ਦੇ ਸ਼ਬਦ ਤੋਂ ਗਿਆਨ ਪ੍ਰਾਪਤ ਕਰਕੇ ਉਸ ਦੇ ਗੁਣ ਆਪਣੇ ਅੰਦਰ ਧਾਰਣ ਕਰਨੇ ਹੀ ਨਾਮ ਜਪਣਾ ਹੈ। ਕਾਸ਼! ਗੁਰੂ ਕਿਆ ਸਿੱਖਾ! ਤੈਨੂੰ ਬਾਣੀ ਪੜ੍ਹਦਿਆਂ ਆਪਣੇ ਅੰਦਰੋਂ ਔਗੁਣ ਦੂਰ ਕਰਨ ਦੀ ਜਾਚ ਆ ਜਾਵੇ ਪਰ ਤੂੰ ਗੁਣ ਧਾਰਣ ਕਰਨ ਦੀ ਥਾਂ ਉਸ ਭੇਖ ਨਾਲ ਜੁੜ ਗਿਆਂ ਹੈ ਜਿਸ ਸਬੰਧੀ ਗੁਰਬਾਣੀ ਵਿੱਚ ਕਿਧਰੇ ਇੱਕ ਵੀ ਥਾਂ ਅਜੇਹਾ ਕੋਈ ਸੰਕੇਤ ਨਹੀਂ ਮਿਲਦਾ ਜਿਸ ਦਾ ਇਹ ਭਾਵ ਨਿਕਲ ਸਕਦਾ ਹੋਵੇ ਕਿ ਪ੍ਰਭੂ ਭੇਖ ਨਾਲ ਵੀ ਪਾਇਆ ਜਾ ਸਕਦਾ ਹੈ ਜਦੋਂ ਕਿ ਬੇਅੰਤ ਥਾਵਾਂ `ਤੇ ਇਸ ਵਿਖਾਵੇ ਦੇ ਭੇਖ ਦਾ ਭਰਪੂਰ ਖੰਡਨ ਕੀਤਾ ਹੈ। ਕਬੀਰ ਸਾਹਿਬ ਅਜੇਹੇ ਭੇਖ ਦਾ ਖੰਡਨ ਕਰਦੇ ਹੋਏ ਲਿਖਦੇ ਹਨ: ‘ਕਬੀਰ ਜਪਨੀ ਕਾਠ ਕੀ ਕਿਆ ਦਿਖਲਾਵਹਿ ਲੋਇ॥ ਹਿਰਦੈ ਰਾਮੁ ਨ ਚੇਤਹੀ ਇਹ ਜਪਨੀ ਕਿਆ ਹੋਇ॥ ੭੫॥’ (ਪੰਨਾ ੧੩੬੮) ਅਤੇ ‘ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ॥ ਗਲੀ ਜਿਨਾੑ ਜਪਮਾਲੀਆ ਲੋਟੇ ਹਥਿ ਨਿਬਗ॥ ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ॥ ੧॥’ (ਪੰਨਾ ੪੭੬) ਭਾਵ ਉਹ ਮਾਲਾ, ਜਨੇਊ, ਧੋਤੀਆਂ ਅਤੇ ਹੱਥਾਂ ਵਿੱਚ ਗੜਵੇ ਫੜਨ ਨੂੰ ਲੋਕ ਵਿਖਾਵਾ ਦੱਸ ਰਹੇ ਹਨ ਤੇ ਇਨ੍ਹਾਂ ਨੂੰ ਧਾਰਣ ਕਰਨ ਵਾਲੇ ਨੂੰ ਸੰਤ ਨਹੀਂ ਬਨਾਰਸ ਕੇ ਠੱਗ ਦੱਸਦੇ ਹਨ ਇਸ ਦੇ ਬਾਵਯੂਦ ਅਸੀਂ ਇਸ ਭੇਖ ਨੂੰ ਧਰਮ ਅਤੇ ਨਾਮ ਜਪਣ ਦੇ ਸਾਧਨ ਮੰਨ ਰਹੇ ਹਾਂ ਪਰ ਗੁਰੂ ਨਾਨਕ ਸਾਹਿਬ ਇਸ ਭੇਖ ਨੂੰ ਛੱਡਣ ਦੀ ਪ੍ਰੇਰਣਾ ਦਿੰਦੇ ਹੋਏ ਫ਼ੁਰਮਾਨ ਕਰਦੇ ਹਨ ਕਿ ਜਿਸ ਗੁਣਾਂ ਦੇ ਖ਼ਜ਼ਾਨੇ ਦੀ ਪ੍ਰਾਪਤੀ ਲਈ ਤੁਸੀਂ ਇਸ ਜੱਗ ਵਿੱਚ ਆਏ ਹੋ ਇਹ ਇਸ ਵਿਖਾਵੇ ਦੇ ਪਹਿਰਾਵੇ ਵਿੱਚ ਪ੍ਰਾਪਤ ਨਹੀਂ ਕੀਤੇ ਜਾ ਸਕਦੇ, ਇਹ ਭੇਖ ਹੈ ਇਸ ਲਈ ਇਸ ਨੂੰ ਛੱਡ ਦਿਓ: ‘ਜਿਸੁ ਜਲ ਨਿਧਿ ਕਾਰਣਿ ਤੁਮ ਜਗਿ ਆਏ, ਸੋ ਅਮਮ੍ਰਿਤੁ, ਗੁਰ ਪਾਹੀ ਜੀਉ॥ ਛੋਡਹੁ ਵੇਸੁ ਭੇਖ ਚਤੁਰਾਈ, ਦੁਬਿਧਾ ਇਹੁ ਫਲੁ ਨਾਹੀ ਜੀਉ॥ ੧॥’ (ਪੰਨਾ ੫੯੮) ਭਾਈ ਗੁਰਦਾਸ ਜੀ ਆਪਣੀ ਵਾਰ ਦੀ ਇੱਕ ਪਉੜੀ ਵਿੱਚ ਪੰਜ ਉਦਾਹਰਣਾਂ ਦੇ ਕੇ ਲੋਕਾਂ ਵਿੱਚ ਮੰਨੇ ਗਏ ਇਨ੍ਹਾਂ ਹਠਯੋਗ ਦੇ ਇਨ੍ਹਾਂ ਧਾਰਮਿਕ ਕਰਮ ਕਾਂਡਾਂ ਤੇ ਭੇਖ ਨੂੰ ਰੱਦ ਕਰਦੇ ਹੋਏ ਲਿਖਦੇ ਹਨ:-

ਸਿਰ ਤਲਵਾਏ ਪਾਈਐ, ਚਮਗਿਦੜ ਜੂਹੈ॥ ਜੇ ਸਿਰ ਹੇਠਾਂ ਕਰਕੇ ਲਟਕਣ ਨਾਲ ਹੀ ਰੱਬ ਮਿਲਦਾ ਹੋਵੇ ਤਾਂ ਚਮਗਿਦੜਾਂ ਨੂੰ ਮਿਲ ਜਾਣਾ ਚਾਹੀਦਾ ਸੀ ਕਿਉਂਕਿ ਉਹ ਤਾਂ ਹਮੇਸ਼ਾਂ ਪੁਠੇ ਹੀ ਲਟਕਦੇ ਰਹਿੰਦੇ ਹਨ।

ਮੜੀ ਮਸਾਣੀ ਜੇ ਮਿਲੈ, ਵਿਚਿ ਖੁਡਾਂ ਚੂਹੈ॥ ਜੇ ਮੜੀਆਂ ਮਸਾਣਾਂ ਵਿੱਚ ਵਾਸ ਕਰਨ ਨਾਲ ਰੱਬ ਮਿਲਦਾ ਹੋਵੇ ਤਾਂ ਉਥੇ ਖੱਡਾਂ ਵਿੱਚ ਚੂਹੇ ਰਹਿੰਦੇ ਹਨ, ਉਨ੍ਹਾਂ ਨੂੰ ਮਿਲ ਜਾਣਾ ਚਾਹੀਦਾ ਸੀ।

ਮਿਲੈ ਨ ਵਡੀ ਆਰਜਾ, ਬਿਸੀਅਰੁ ਵਿਹੁ ਲੂਹੈ॥ ਜੇ ਲੰਬੀ ਉਮਰ ਭੋਗ ਕੇ ਰੱਬ ਮਿਲਦਾ ਹੋਵੇ ਤਾਂ ਸੱਪ ਦੀ ਉਮਰ ਬਹੁਤ ਲੰਬੀ ਹੁੰਦੀ ਹੈ ਉਸ ਨੂੰ ਮਿਲ ਜਾਂਦਾ ਪਰ ਉਹ ਲੰਬੀ ਉਮਰ ਭੋਗਦਾ ਹੋਇਆ ਵੀ ਸਾਰੀ ਉਮਰ ਵਿਹੁ ਹੀ ਘੋਲਦਾ ਰਹਿੰਦਾ ਹੈ।

ਹੋਇ ਕੁਚੀਲੁ ਵਰਤੀਐ, ਖਰ ਸੂਰ ਭਸੂਹੇ॥ ਜੇ ਮੈਲੇ ਕੁਚੈਲੇ ਕਪੜੇ ਪਹਿਨ ਕੇ ਅਤੇ ਪਿੰਡੇ `ਤੇ ਸੁਆਹ ਮਲ ਕੇ ਹੀ ਰੱਬ ਮਿਲਦਾ ਹੋਵੇ ਤਾਂ ਗਧੇ ਤੇ ਸੂਰ ਨੂੰ ਮਿਲ ਜਾਂਦਾ ਕਿਉਂਕਿ ਉਹ ਤਾਂ ਹਮੇਸ਼ਾਂ ਖੇਹ ਵਿੱਚ ਹੀ ਲਿਟਦੇ ਰਹਿੰਦੇ ਹਨ।

ਕੰਦ ਮੂਲ ਚਿਤ ਲਾਈਐ, ਅਈਅੜ ਵਣੁ ਧੂਹੇ॥ ਜੇ ਕੰਦ ਮੂਲ ਖਾਣ ਨਾਲ ਰੱਬ ਮਿਲਦਾ ਹੋਵੇ ਤਾਂ ਭੇਡਾਂ ਬਕਰੀਆਂ ਨੂੰ ਮਿਲ ਜਾਂਦਾ ਕਿਉਂਕਿ ਉਹ ਤਾਂ ਹਮੇਸ਼ਾਂ ਘਾਹ ਫੂਸ ਖਾ ਕੇ ਹੀ ਗੁਜਾਰਾ ਕਰਦੀਆਂ ਹਨ।

ਇਹ ਪੰਜ ਉਦਾਹਰਣਾਂ ਦੇਣ ਉਪ੍ਰੰਤ ਅਖੀਰ `ਤੇ ਲਿਖਦੇ ਹਨ: ਵਿਣੁ ਗੁਰ ਮੁਕਤਿ ਨ ਹੋਵਈ, ਜਿਉਂ ਘਰੁ, ਵਿਣੁ ਬੂਹੇ॥ ਜਿਵੇਂ ਬੂਹੇ ਤੋਂ ਬਿਨਾਂ ਘਰ ਕਿਸੇ ਕੰਮ ਦਾ ਨਹੀਂ ਉਸੇ ਤਰ੍ਹਾਂ ਗੁਰੂ ਦੇ ਗਿਆਨ ਤੋਂ ਬਿਨਾਂ ਵਕਾਰਾਂ ਤੋ ਮੁਕਤ ਨਹੀਂ ਹੋਇਆ ਜਾ ਸਕਦਾ ਤੇ ਇਹ ਵਿਖਾਵੇ ਦੇ ਕਰਮ ਕਾਂਡ ਤੇ ਹਠ ਯੋਗ ਕਿਸੇ ਕੰਮ ਨਹੀਂ ਹੈ। ਪ੍ਰੋ ਧੂੰਦਾ ਨੇ ਕਿਹਾ ਕਿ ਭਾਈ ਗੁਰਦਾਸ ਜੀ ਦੀਆਂ ਵਾਰਾਂ ਪੜ੍ਹ ਕੇ ਵੇਖੋ ਇਹ ਧਾਰਮਕ ਭੇਖ ਗੁਰੂ ਨਾਨਕ ਸਾਹਿਬ ਜੀ ਨੇ ਵੀ ਧਾਰਣ ਕੀਤੇ ਸਨ। ਜੇ ਉਹ ਸਿੱਧਾਂ ਕੋਲ ਗਏ ਤਾਂ ਉਦਾਸੀ ਭੇਖ ਧਾਰਣ ਕੀਤਾ, ਜੇ ਉਹ ਮੱਕੇ ਗਏ ਤਾਂ ਮੌਲਵੀਆਂ ਵਾਲੇ ਨੀਲੇ ਵਸਤਰ ਪਹਿਨੇ।’ ਬਾਬਾ ਫਿਰ ਮੱਕੇ ਗਯਾ ਨੀਲ ਬਸਤ੍ਰ ਧਾਰੇ ਬਨਵਾਰੀ॥’ ਪਰ ਇਹ ਭੇਖ ਪ੍ਰਮਾਤਮਾ ਨੂੰ ਮਿਲਣ ਲਈ ਨਹੀ ਧਾਰੇ ਬਲਕਿ ਧਾਰਮਿਕ ਭੇਖੀਆਂ ਨਾਲ ਵੀਚਾਰ ਚਰਚਾ ਕਰਨ ਲਈ ਧਾਰੇ ਸਨ, ਕਿਉਂਕਿ ਉਹ ਆਪਣੇ ਧਰਮੀ ਹੋਣ ਦੇ ਇਤਨੇ ਹੰਕਾਰ ਵਿੱਚ ਸਨ ਕਿ ਆਮ ਦੁਨਿਆਵੀ ਇਨਸਾਨ ਨਾਲ ਗੱਲ ਵੀ ਨਹੀਂ ਕਰਨਾ ਚਾਹੁੰਦੇ ਸਨ। ਪਰ ਪ੍ਰਚਾਰ ਫੇਰੀਆਂ ਪੂਰੀਆਂ ਕਰਨ ਉਪ੍ਰੰਤ ਕਰਤਾਰਪੁਰ ਆ ਕੇ ਉਨ੍ਹਾ ਸਾਰੇ ਭੇਖ ਉਤਾਰ ਕੇ ਸੰਸਾਰੀ ਕਪੜੇ ਪਹਿਨ ਕੇ ਕ੍ਰਿਤ ਕਰਨੀ ਸ਼ੁਰੂ ਕਰ ਦਿੱਤੀ। ਭਾਈ ਗੁਰਦਾਸ ਜੀ ਲਿਖਦੇ ਹਨ: ‘ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਗਲ ਉਤਾਰਾ॥ ਪਹਿਰ ਸੰਸਾਰੀ ਕਪੜੇ, ਮੰਜੀ ਬੈਠ ਕੀਆ ਅਵਤਾਰਾ॥’ ਪਰ ਹੈਰਾਨੀ ਦੀ ਗੱਲ ਹੈ ਕਿ ਸਾਡੇ ਅਖੌਤੀ ਸੰਤ ਤੇ ਪ੍ਰਚਾਰਕ ਉਸ ਭੇਖ ਨਾਲ ਤਾਂ ਜੁੜ ਗਏ ਜਿਸ ਨੂੰ ਗੁਰੂ ਨਾਨਕ ਸਾਹਿਬ ਨੇ ਲਾਹ ਕੇ ਸੁੱਟ ਦਿੱਤਾ ਪਰ ਕ੍ਰਿਤ ਕਰਨ ਤੇ ਉਨ੍ਹਾਂ ਗੁਣਾਂ ਤੋਂ ਸੱਖਣੇ ਹੋ ਰਹੇ ਹਨ ਜਿਨਾਂ ਨੂੰ ਧਾਰਣ ਕਰਨ ਲਈ ਉਨ੍ਹਾਂ ਨੇ ਉਪਦੇਸ਼ ਦਿੱਤਾ।


(03/06/11)
ਗੁਰਸੇਵਕ ਸਿੰਘ ਧੌਲਾ

ਬੀਬੀ ਬਾਦਲ ਦੇ ਤੁਰ ਜਾਣ ਤੋਂ ਬਾਅਦ
ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਧਰਮਪਤਨੀ ਬੀਬੀ ਸੁਰਿੰਦਰ ਕੌਰ ਬਾਦਲ ਦੇ ਤੁਰ ਜਾਣ ਤੋਂ ਬਾਅਦ ਸਿੱਖ ਹਲਕਿਆਂ ਵਿੱਚ ਇੱਕ ਚੁੱਪ-ਚੁਪੀਤੀ ਵਿਚਾਰਧਾਰਾ ਨੇ ਜਨਮ ਲਿਆ ਹੈ। ਮਾਮਲਾ ਮੌਤ ਜਿਹੇ ਦੁੱਖ ਭਰੇ ਵਿਸ਼ੇ ਨਾਲ ਜੁੜਿਆ ਹੋਣ ਕਰਕੇ ਸਭ ਨੇ ਸੰਜਮੀ ਸ਼ਬਦਾਂ ਦੀ ਵਰਤੋਂ ਕੀਤੀ ਹੈ। ਪੰਜਾਬ ਦੀ ਸਭਿਅਕ ਸੰਸਕ੍ਰਿਤੀ ਅਨੁਸਾਰ ਕਿਸੇ ਵੀ ਮਰ ਚੁੱਕੇ ਵਿਅਕਤੀ ਦੀ ਚੰਗੇ ਪੱਖਾਂ ਦੀ ਹੀ ਚਰਚਾ ਕਰਨ ਦਾ ਰਿਵਾਜ਼ ਹੈ ਜੇ ਕੋਈ ਵੀ ਵਿਅਕਤੀ ਉਸ ਦੇ ਚੰਗੇ ਜਾਂ ਮਾੜੇ ਦੋਨਾਂ ਪੱਖਾਂ ਦੀ ਸਾਰਥਿਕ ਤੁਲਨਾ ਕਰਦਾ ਹੈ ਤਾਂ ਵੀ ਤੱਤੇ-ਘਾਹ ਇਸ ਨੂੰ ਮ੍ਰਿਤਕ ਦੀ ਬਦਖੋਈ ਕਰਨਾ ਹੀ ਆਖਿਆ ਜਾਂਦਾ ਹੈ। ਇਸੇ ਵਿਧਾਨ ਅਨੁਸਾਰ ਸਰਦਾਰਨੀ ਸੁਰਿੰਦਰ ਕੌਰ ਦੇ ਚਲੇ ਜਾਣ ਤੋਂ ਬਾਅਦ ਪੰਜਾਬ ਦੀ ਹਰ ਸਿਆਸੀ ਪਾਰਟੀ ਅਤੇ ਬਹੁਤੀਆਂ ਧਾਰਮਿਕ ਸੰਸਥਾਵਾਂ ਨੇ ਪੀੜਤ ਪਰਿਵਾਰ ਨਾਲ ਦੁੱਖ ਦੀ ਘੜੀ `ਚ ਸਰੀਕ ਹੋਣ ਦਾ ‘ਹਾਅ ਦਾ ਨਾਆਰਾ’ ਜ਼ਰੂਰ ਮਾਰਿਆ ਹੈ। ਅਸੀਂ ਇਸ ਲੇਖ ਵਿੱਚ ਜੋ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਉਹ ਸਿੱਖ ‘ਨੁਕਤਾ ਨਿਗਾਹ’ ਤੋਂ ਜੀਵਨ ਦੇ ਅਸਲ ਮਨੋਰਥ ਦੀ ਪ੍ਰਾਪਤੀ ਵਿੱਚ ਸਫਲਤਾ ਜਾਂ ਅਸਫਲਤਾ ਬਾਰੇ ਹੈ ਜਿਸ ਵਿੱਚ ਵਾਹ ਲਗਦੀ ਬੋਚਵੇਂ ਸ਼ਬਦਾਂ ਦੀ ਵਰਤੋਂ ਕੀਤੀ ਜਾਵੇਗੀ। ਸਰਦਾਰਨੀ ਸੁਰਿੰਦਰ ਕੌਰ ਦੇ 24 ਮਈ ਨੂੰ ਇੰਤਕਾਲ ਹੋ ਜਾਣ ਤੋਂ ਤੁਰੰਤ ਬਾਅਦ ਅਸੀਂ ਸ਼ੋਸਲ ਨੈਟਵਰਕ ਸਾਈਟ ਫੇਸਬੁੱਕ `ਤੇ ਪ੍ਰਸ਼ਨ ਪਾ ਕੇ ਪੂਰੀ ਦੁਨੀਆਂ `ਚ ਵਸਦੇ ਪੰਜਾਬੀ ਭਾਈਚਾਰੇ ਨੂੰ ਪੁੱਛਿਆ ਕਿ ਬੀਬੀ ਬਾਦਲ ਦੇ ਤੁਰ ਜਾਣ ਦਾ ਸਭ ਤੋਂ ਵੱਡਾ ਘਾਟਾ ਕਿਸ ਨੂੰ ਪਵੇਗਾ? ਸਾਡਾ ਆਪਣਾ ਵਿਚਾਰ ਸੀ ਕਿ ਵਾਹ-ਲਗਦੀ ਬਹੁਤੇ ਲੋਕ ਇਹ ਘਾਟਾ ਬਾਦਲ ਦੇ ਨਿੱਜੀ ਪਰਿਵਾਰ ਨੂੰ ਹੋਇਆ ਹੀ ਮੰਨਦੇ ਹੋਣਗੇ। ਪ੍ਰਾਪਤ ਨਤੀਜਿਆਂ ਤੋਂ ਹੈਰਾਨੀ ਹੋਈ ਕਿ 58 ਫੀਸਦੀ ਲੋਕਾਂ ਨੇ ਮੰਨਿਆ ਕਿ ਬੀਬੀ ਦੇ ਤੁਰ ਜਾਣ ਦਾ ਸਭ ਤੋਂ ਵੱਧ ਘਾਟਾ ਡੇਰੇਦਾਰਾਂ ਨੂੰ ਪਿਆ ਹੈ। ਇਸੇ ਤਰ੍ਹਾਂ 14. 33 ਫੀਸਦੀ ਲੋਕਾਂ ਦਾ ਵਿਚਾਰ ਸੀ ਕਿ ਇਹ ਘਾਟਾ ਬਾਦਲ ਪਰਿਵਾਰ ਨੂੰ ਪਿਆ ਹੈ। ਜਦਕਿ 18. 66 ਫੀਸਦੀ ਮੈਂਬਰਾਂ ਇਹ ਘਾਟਾ ਝੱਲਣ ਵਾਲੇ ਹੋਰ ਲੋਕ ਦਰਸਾਏ ਹਨ। ਇਹ ਗੱਲ ਸਾਫ ਹੈ ਕਿ ਇਸ ਸ਼ੋਸਲ ਨੈਟਵਰਕ ਦੇ ਮੈਂਬਰਾਂ ਦੇ ਕੋਈ ਰਾਜਸੀ ਮਨੋਰਥ ਨਹੀਂ ਹਨ ਅਤੇ ਨਾ ਹੀ ਉਹਨਾਂ ਦੇ ਸਿਰ ਉਤੇ ਕੋਈ ਅਜਿਹਾ ਕੁੰਡਾ ਹੈ ਜੋ ਉਹਨਾਂ ਨੂੰ ਚਾਪਲੂਸੀ ਕਰਨ ਲਈ ਮਜ਼ਬੂਰ ਕਰੇ। ਇਸ ਲਈ ਅਜ਼ਾਦ ਰੂਪ ਵਿੱਚ ਇਸ ਮੱਤਦਾਨ ਨੂੰ ਵੱਧ ਨਹੀਂ ਸਮਝਿਆ ਜਾ ਸਕਦਾ ਹੈ।
ਸਰਦਾਰਨੀ ਬਾਦਲ ਦੇ ਦਿਹਾਂਤ ਤੋਂ ਬਾਅਦ ਮੀਡੀਆ `ਚ ਛਪੀਆਂ ਬਾਦਲ ਪਰਿਵਾਰ ਦੇ ਗਮਗੀਨ ਹੋਣ ਦੀਆਂ ਤਸਵੀਰਾਂ ਨੇ ਇਹ ਸਾਫ ਕੀਤਾ ਕਿ ਭਾਵੇਂ ਕੋਈ ਦੇਸ਼-ਪ੍ਰਦੇਸ਼ ਜਾਂ ਦੁਨੀਆਂ ਦਾ ਹਾਕਮ ਵੀ ਕਿਉਂ ਨਾ ਹੋਵੇ ਪਰ ਉਸ ਲਈ ਆਪਣੇ ਪਰਿਵਾਰਕ ਜੀਅ ਦਾ ਵਿਛੋੜਾ ਅਸਹਿ ਹੁੰਦਾ ਹੈ। ਬੀਬੀ ਬਾਦਲ ਨੇ ਆਪਣੇ ਪਰਿਵਾਰ ਦੀ ਖੁਸ਼ਹਾਲੀ ਤੇ ਤਰੱਕੀ ਲਈ ਸਾਰੀ ਉਮਰ ਜੋ ਯਤਨ ਕੀਤੇ ਉਸ ਵਿੱਚ ਸਰਦਾਰ ਬਾਦਲ ਨੂੰ ਮੁੱਖ ਮੰਤਰੀ ਦੀ ਕੁਰਸੀ `ਤੇ ਸਥਾਪਿਤ ਕਰਨ ਅਤੇ ਆਪਣੇ ਬੇਟੇ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦੇ ਉਪ ਮੁੱਖ ਮੰਤਰੀ ਪਦ ਤੱਕ ਪੁੱਜਦਾ ਕਰਨ ਦਾ ਅਹਿਮ ਯੋਗਦਾਨ ਹੈ। ਸਾਰੇ ਵਿਰੋਧੀ ਅਤੇ ਪੱਖੀ ਲੋਕ ਇਹ ਗੱਲ ਮੰਨਦੇ ਹਨ ਕਿ ਬੀਬੀ ਬਾਦਲ ਨੇ ਸਿੱਖ ਸਿਆਸਤ ਵਿੱਚ ਵਿਚਰਨ ਦੀ ਥਾਂ ਪਰਦੇ ਪਿੱਛੇ ਰਹਿ ਕੇ ਅਹਿਮ ਭੂਮਿਕਾ ਨਿਭਾਈ ਹੈ। ਸ਼ੋਸਲ ਨੈਟਵਰਕ ਫੇਸਬੁੱਕ ਦੇ ਮੈਂਬਰਾਂ ਦਾ ਮੱਤਦਾਨ ਵੀ ਇਸੇ ਗੱਲ ਵੱਲ ਧਿਆਨ ਖਿੱਚਦਾ ਹੈ ਕਿ ਉਹਨਾਂ ਸ੍ਰ. ਬਾਦਲ ਦੀ ਕੁਰਸੀ ਦੀ ਸਲਾਮਤੀ ਅਤੇ ਸ੍ਰ. ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਿਆ ਦੇਖਣ ਦੀ ਚਾਹਨਾ ਨੇ ਕਈ ਅਜਿਹੇ ਕੰਮ ਵੀ ਕਰਵਾਏ ਜੋ ਨਾਂ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਨ ਅਨੁਸਾਰ ਸਨ ਅਤੇ ਨਾਂ ਹੀ ਸਿੱਖ ਧਰਮ ਦੇ ਬੁਨਿਆਦੀ ਸਿਧਾਂਤਾਂ ਨਾਲ ਮੇਲ ਖਾਂਦੇ ਸਨ। ਸਗੋਂ ਇਸ ਦੇ ਉਲਟ ਇਹ ਦੋਨਾਂ ਕਰਮ ਕਾਰਜਾਂ ਦੇ ਮੂਲ ਸਿਧਾਂਤਾਂ ਦੇ ਵਿਰੁੱਧ ਸਨ। ਜਿਥੇ ਸਰਦਾਰਨੀ ਬਾਦਲ ਨੇ ਪਰਿਵਾਰਕ ਖੁਸ਼ਹਾਲੀ ਲਈ ਪੰਜਾਬ ਦੇ ਡੇਰਾਵਾਦ ਨੂੰ ਪ੍ਰਫੁੱਲਤ ਕਰਨ ਲਈ ਆਸ਼ੂਤੋਸ਼ ਜਿਹੇ ਸਿੱਖ ਧਰਮ ਦੇ ਦੁਸ਼ਮਣ ਨੂੰ ਹੱਲਾਸ਼ੇਰੀ ਦਿੱਤੀ ਉਥੇ ਗਲਤ ਢੰਗ ਨਾਲ ਮਾਇਆ ਇਕੱਠੀ ਕਰਨ ਦਾ ਦੋਸ਼ ਵੀ ਬੀਬੀ `ਤੇ ਲੱਗਦਾ ਰਿਹਾ ਹੈ। ਜੇਕਰ ਗਲਤ ਢੰਗ ਨਾਲ ਮਾਇਆ ਇਕੱਠੀ ਕਰਨ ਦੇ ਦੋਸ਼ਾਂ ਨੂੰ ਅਸੀਂ ਰੱਦ ਵੀ ਕਰ ਦੇਈਏ ਤਾਂ ਵੀ ਇੱਕ ਗੱਲ ਪੱਕੀ ਹੈ ਕਿ ਬਾਦਲ ਪਰਿਵਾਰ ਇਸ ਸਮੇਂ ਇੰਨੀ ਵੱਡੀ ਪੂੰਜੀ ਦਾ ਮਾਲਕ ਹੈ ਜਿਸ ਨਾਲ ਸਾਰਾ ਪੰਜਾਬ ਕੁੱਝ ਸਾਲ ਸੁਖ ਦੀ ਰੋਟੀ ਖਾ ਸਕਦਾ ਹੈ।
ਦੂਜੇ ਪਾਸੇ ਕੁਦਰਤ ਦੇ ਆਪਣੇ ਅਸੂਲ ਹਨ ਜੋ ਕਿਸੇ ਨਾਲ ਇਸ ਗੱਲੋਂ ਰਿਆਇਤ ਨਹੀਂ ਕਰਦੇ ਕਿ ਸਾਹਮਣੇ ਵਾਲਾ ਮਾਨਵ ਉੱਚ-ਅਹੁਦੇਦਾਰ ਜਾਂ ਦੇਸ਼ ਪ੍ਰਦੇਸ਼ ਦੇ ਖੁਸ਼ਹਾਲ ਵਿਅਕਤੀਆਂ `ਚੋਂ ਹੈ। ਬਿਲਕੁਲ ਇਸੇ ਤਰ੍ਹਾਂ ਬੀਬੀ ਬਾਦਲ ਨੂੰ ਵੀ ਕੁਦਰਤ ਨੇ ਭਿਆਨਕ ਰੋਗ ਦੀ ਗ੍ਰਿਫ਼ਤ `ਚ ਲੈ ਕੇ ਅਮੀਰੀ ਅਤੇ ਸੁਹਰਤ ਦੇ ਸਭ ਆਸਰੇ ਨਕਾਰਾ ਕਰ ਦਿੱਤੇ ਅਤੇ ਨਾਲ ਹੀ ਆਪਣੇ ਇਕਲੌਤੇ ਪੁੱਤਰ ਨੂੰ ਪੰਜਾਬ ਦੀ ਰਾਜਗੱਦੀ ਦਾ ਵਾਰਸ ਬਣਦਾ ਦੇਖਣ ਦੀ ਹਸ਼ਰਤ ਤੋਂ ਵੀ ਦੂਰ ਕਰ ਦਿੱਤਾ। ਇਸ ਸਾਰੇ ਘਟਨਾਕ੍ਰਮ ਤੋਂ ਇੱਕ ਗੱਲ ਸਮਝਣੀ ਚਾਹੀਦੀ ਹੈ ਕਿ ਮਨੁੱਖ ਦੀ ਜ਼ਿੰਦਗੀ ਦਾ ਅਸਲ ਮਕਸਦ ਤਾਂ ਹੀ ਸਫਲ ਸਮਝਿਆ ਜਾ ਸਕਦਾ ਹੈ ਜੇਕਰ ਉਸ ਨੇ ਆਪਣੇ ਜੀਵਨ `ਚ ਸਮਾਜ ਭਲਾਈ ਅਤੇ ਵਾਹਿਗੁਰੂ ਦੀ ਰਜ਼ਾ ਵਿੱਚ ਰਹਿ ਕੇ ਕਿਰਤ ਕਰਨ ਦੇ ਸਿਧਾਂਤ ਦੀ ਪਾਲਣਾ ਕੀਤੀ ਹੋਵੇ। ਵਰਨਾ ਆਪਣੇ ਪਰਿਵਾਰ ਲਈ ਸਿਧਾਂਤ ਦੀ ਬਲੀ ਚਾੜ ਕੇ ਕੀਤੀਆਂ ਬੇਨਿਯਮੀਆਂ ਅਤੇ ਪੈਸੇ ਦੀ ਖੁਸ਼ਹਾਲੀ ਜ਼ਰੂਰੀ ਨਹੀਂ ਕਿ ਤੁਹਾਨੂੰ ਹਰ ਮੈਦਾਨ ਫਤਹਿ ਬਖਸ਼ ਸਕੇਗੀ। ਇਹ ਸਾਰੀ ਵਿਚਾਰ ਚਰਚਾ ਦਾ ਭਾਵ ਇਹ ਹੀ ਸਮਝਣਾ ਚਾਹੀਦਾ ਹੈ ਕਿ ਜੇ ਤੁਹਾਨੂੰ ਕੁਦਰਤ ਨੇ ਆਰਥਿਕ ਖੁਸ਼ਹਾਲੀ ਅਤੇ ਸਮਾਜਿਕ ਤਾਕਤ ਦਿੱਤੀ ਹੈ ਤਾਂ ਇਸ ਦੀ ਵਰਤੋਂ ਲੋਕਹਿੱਤਾਂ ਲਈ ਕਰਨੀ ਚਾਹੀਦੀ ਹੈ ਇਸ ਨਾਲ ਇਕੱਲਾ ਪਰਿਵਾਰ ਹੀ ਨਹੀਂ ਸਗੋਂ ਪੂਰਾ ਸਮਾਜ ਅਤੇ ਭਾਈਚਾਰਾ ਵੀ ਤੁਹਾਡੇ ਕੀਤੇ ਕੰਮਾਂ ਨੂੰ ਲੰਮੇ ਸਮੇਂ ਤੱਕ ਯਾਦ ਕਰਕੇ ਰਾਹਦਸੇਰਾ ਸਮਝੇਗਾ। ਨਾਲ ਹੀ ਤੁਹਾਡਾ ਆਪਣਾ ਜੀਵਨ ਵੀ ਮਾਨਸਿਕ ਸੰਤੁਸ਼ਟੀ ਨਾਲ ਨੱਕੋ-ਨੱਕ ਭਰਿਆ ਰਹੇਗਾ।
- ਗੁਰਸੇਵਕ ਸਿੰਘ ਧੌਲਾ
9463216267


(02/06/11)
ਮਨਦੀਪ ਸਿੰਘ ਵਰਨਨ

ਪ੍ਰੋ: ਇੰਦਰ ਸਿੰਘ ‘ਘੱਗਾ’ 4 ਜੂਨ ਤੋਂ ਹਰ ਸ਼ਨਿੱਚਰਵਾਰ ਸ਼ਾਮ ਨੂੰ 5 ਵਜੇ ਵੈਨਕੂਵਰ ਬੀ. ਸੀ. ਦੇ ਟਾਈਮ ਮੁਤਾਬਕ, ਰੇਡੀਓ ਅਪਨਾ ਵਿਨੀਪੈੱਗ ਤੇ ਗੁਰਮਤਿ ਵਿਚਾਰ ਕਰਿਆ ਕਰਨਗੇ।
www.radioapna.com


(02/06/11)
ਕਿਰਪਾਲ ਸਿੰਘ ਬਠਿੰਡਾ

ਦੁੱਧ ਵਿੱਚ ਪਾਣੀ ਪਾ ਕੇ ਦੇਣ ਵਾਲੇ ਨੂੰ ਤਾਂ ਹਰ ਕੋਈ ਪੁਛਦਾ ਹੈ ਕਿ ਅਸੀਂ ਪਾਣੀ ਵਾਲਾ ਦੁੱਧ ਨਹੀਂ ਲੈਣਾ ਪਰ ਗੁਰੂ ਨਾਨਕ ਦੀ ਬਾਣੀ ਵਿੱਚ ਜਿਤਨਾ ਕੋਈ ਵੱਧ ਪਾਣੀ ਪਾਉਂਦਾ ਹੈ ਉਤਨੇ ਹੀ ਵੱਧ ਜੈਕਾਰੇ ਛੱਡੇ ਜਾਂਦੇ ਹਨ: ਪ੍ਰੋ: ਧੂੰਦਾ

*ਕੀ ਗੁਰਮਤਿ ਦਾ ਸਿਧਾਂਤ ਦਸਦਾ ਹੈ ਕਿ ਸ਼ਹੀਦ ਸਿੱਧਾਂ ਵਾਂਗ ਕੁੰਦਰਾਂ ਵਿੱਚ ਬੈਠੇ ਤਪ ਕਰ ਰਹੇ ਹਨ? ਜੇ ਬੈਠੇ ਹਨ ਤਾਂ ਗੁਰੂ ਸਾਹਿਬ ਵਲੋਂ ਉਨ੍ਹਾਂ ਨੂ ਪ੍ਰਗਟ ਹੋਣ ਦਾ ਹੁਕਮ ਕਦੋਂ ਹੋਵੇਗਾ?
*ਕੀ ਬਾਕੀ ਦੇ ਸਿੱਖ ਜਿਨ੍ਹਾਂ ਵਿੱਚ ਭਾਈ ਮਤੀ ਦਾਸ ਜੀ, ਭਾਈ ਦਿਆਲਾ ਜੀ ਭਾਈ ਸਤੀ ਦਾਸ ਜੀ, ਚਾਰ ਸਾਹਿਬਜ਼ਾਦੇ, ਨਵਾਬ ਕਪੂਰ ਸਿੰਘ, ਸ: ਜੱਸਾ ਸਿੰਘ ਆਹਲੂਵਾਲੀਆ, ਸ: ਹਰੀ ਸਿੰਘ ਨਲਵਾ ਸਮੇਤ ਸੈਂਕੜੇ ਹੋਰ ਸਿੰਘ ਜਿਨ੍ਹਾਂ ਨੇ ਧਰਮ ਹੇਤ ਸ਼ਹੀਦੀਆਂ ਦਿੱਤੀਆਂ ਉਹ ਸੇਵਾ ਕਰਕੇ ਥੱਕ ਗਏ ਕਿ ਉਨ੍ਹਾਂ ਹੋਰ ਸੇਵਾ ਮੰਗਣ ਦੀ ਥਾਂ ਸੁਰਗ ਵਿੱਚ ਜਾਣਾ ਪ੍ਰਵਾਨ ਕਰ ਲਿਆ
*ਜਿਸ ਸ਼ਹੀਦ ਨੂੰ ਵੇਖ ਕੇ ਅਨੰਦਪੁਰ ਸਾਹਿਬ ਦਾ ਇੱਕ ਵਿਅਕਤੀ ਕਮਲਾ ਹੋ ਗਿਆ ਉਸ ਸ਼ਹੀਦ ਨੂੰ ਉਸ ਪਾਸ ਕਿਉਂ ਨਹੀਂ ਲੈ ਕੇ ਜਾਂਦੇ ਜਿਸ ਨੇ ਭੁੱਲਰ ਨੂੰ ਫਾਂਸੀ ਦੀ ਸਜਾ ਸੁਣਾਈ ਹੈ, ਜਿਹੜੇ ਭ੍ਰਿਸ਼ਟਾਚਾਰ ਕਰ ਰਹੇ ਹਨ, ਜਿਹੜੇ ਨਸ਼ੇ ਵਰਤਾ ਰਹੇ ਹਨ, ਜਿਹੜੇ ਭਰੂਣ ਹਤਿਆਵਾਂ ਕਰ ਰਹੇ ਹਨ

ਬਠਿੰਡਾ, ੨ ਜੂਨ (ਕਿਰਪਾਲ ਸਿੰਘ): ਦੁੱਧ ਵਿੱਚ ਪਾਣੀ ਪਾ ਕੇ ਦੇਣ ਵਾਲੇ ਨੂੰ ਤਾਂ ਹਰ ਕੋਈ ਪੁਛਦਾ ਹੈ ਕਿ ਜਦ ਅਸੀਂ ਪੈਸੇ ਪੂਰੇ ਦਿੰਦੇ ਹਾਂ ਤਾਂ ਦੁੱਧ ਵਿੱਚ ਪਾਣੀ ਕਿਉਂ ਪਾਇਆ ਹੈ? ਅਸੀਂ ਪਾਣੀ ਵਾਲਾ ਦੁੱਧ ਨਹੀਂ ਲੈਣਾ। ਪਰ ਹੈਰਾਨੀ ਦੀ ਗੱਲ ਹੈ ਕਿ ਗੁਰੂ ਨਾਨਕ ਦੀ ਬਾਣੀ ਵਿੱਚ ਜਿਤਨਾ ਕੋਈ ਵੱਧ ਪਾਣੀ ਪਾਉਂਦਾ ਹੈ ਉਤਨੇ ਹੀ ਵੱਧ ਜੈਕਾਰੇ ਛੱਡੇ ਜਾਂਦੇ ਹਨ। ਇਹ ਸ਼ਬਦ ਅੱਜ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਤੋਂ ਚੱਲ ਰਹੀ ਲੜੀਵਾਰ ਕਥਾ ਦੌਰਾਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ੪੯੪ 'ਤੇ ਰਾਗੁ ਗੁਜਰੀ ਵਿੱਚ ਚੌਥੇ ਪਾਤਸਾਹ ਗੁਰੂ ਰਾਮ ਦਾਸ ਜੀ ਦੇ ਉਚਾਰਣ ਕੀਤੇ ਸ਼ਬਦ ਦੇ ਰਹਾਉ ਦੀ ਤੁਕ 'ਭਾਈ ਰੇ, ਮੋ ਕਉ ਕੋਈ ਆਇ ਮਿਲੈ, ਹਰਿ ਨਾਮੁ ਦ੍ਰਿੜਾਵੈ ॥ ਮੇਰੇ ਪ੍ਰੀਤਮ, ਪ੍ਰਾਨ ਮਨੁ ਤਨੁ ਸਭੁ ਦੇਵਾ, ਮੇਰੇ ਹਰਿ ਪ੍ਰਭ ਕੀ ਹਰਿ ਕਥਾ ਸੁਨਾਵੈ ॥੧॥ ਰਹਾਉ ॥' ਦੀ ਕਥਾ ਕਰਦਿਆਂ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਪ੍ਰੋ: ਸਰਬਜੀਤ ਸਿੰਘ ਧੂੰਦਾ ਨੇ ਕਹੇ। ਇਸ ਤੁਕ ਦੇ ਅਰਥ ਕਰਦਿਆਂ ਉਨ੍ਹਾਂ ਕਿਹਾ ਰਹਾਉ ਦੇ ਇਸ ਬੰਦ ਵਿੱਚ ਗੁਰੂ ਰਾਮ ਦਾਸ ਜੀ ਕਹਿ ਰਹੇ ਹਨ, 'ਹੇ ਮੇਰੇ ਭਰਾ! ਮੇਰਾ ਮਨ ਲੋਚਦਾ ਹੈ ਕਿ ਮੈਨੂੰ ਕੋਈ ਅਜੇਹਾ ਸੱਜਣ ਆ ਕੇ ਮਿਲੇ ਜਿਹੜਾ ਮੇਰੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਪੱਕਾ ਕਰ ਦੇਵੇ। ਜਿਹੜਾ ਮੈਨੂੰ ਪ੍ਰਮਾਤਮਾ ਦੀ ਸਿਫ਼ਤ ਸਲਾਹ ਦੀ ਕਥਾ ਸੁਣਾਉਂਦਾ ਰਹੇ, ਉਸ ਸੱਜਣ ਨੂੰ ਆਪਣੀ ਜਿੰਦ ਆਪਣਾ ਮਨ ਆਪਣਾ ਤਨ ਸਭ ਕੁਝ ਦੇ ਦਿਆਂਗਾ'। ਪ੍ਰੋ: ਧੂੰਦਾ ਨੇ ਕਿਹਾ ਕਿ ਕਥਾ ਸੁਣਾਉਣ ਵਾਲੇ ਤਾਂ ਬਹੁਤ ਹਨ ਪਰ ਉਸ ਅਕੱਥ ਪ੍ਰਭੂ ਦੀ ਕਥਾ ਸੁਣਾਉਣ ਵਾਲਾ ਕੋਈ ਵਿਰਲਾ ਹੀ ਹੁੰਦਾ ਹੈ ਬੇਸ਼ੱਕ ਆਪਣੇ ਮਹਾਂ ਪੁਰਸ਼ਾਂ ਦੀਆਂ ਕਥਾਵਾਂ ਸੁਣਾਉਣ ਵਾਲੇ ਬਹੁਤ ਹਨ। ਇਹ ਤੁਕ ਪੜ੍ਹ ਕੇ ਮਤਾਂ ਕੋਈ ਕਥਕਾਰ ਸੋਚੇ ਕਿ ਇਹ ਤੁਕ ਗੁਰੂ ਸਾਹਿਬ ਜੀ ਨੇ ਮੇਰੇ ਲਈ ਹੀ ਉਚਾਰਣ ਕੀਤੀ ਹੈ, ਮੇਰੇ ਵਲੋਂ ਕੀਤੀ ਕਥਾ ਸੁਣ ਕੇ ਹੀ ਗੁਰੂ ਸਾਹਿਬ ਮੈਨੂੰ ਆਪਣੀ ਜਿੰਦ ਆਪਣਾ ਮਨ ਆਪਣਾ ਤਨ ਸਭ ਕੁਝ ਦੇਣ ਲਈ ਤਿਆਰ ਹੈ। ਬਿਨਾਂ ਨਾਮ ਲਿਆਂ ਖ਼ਾਲਸਾ ਨਿਊਜ਼ 'ਤੇ ਪਈ ਇੱਕ ਸੀਡੀ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਮੈਂ ਉਸ ਵਿੱਚ ਕੀਤੀ ਕਥਾ ਤੁਹਾਨੂੰ ਸੁਣਾਉਂਦਾ ਹਾਂ ਤੁਸੀਂ ਇਸ ਨੂੰ ਸੁਣ ਕੇ ਖ਼ੁਦ ਅੰਦਾਜ਼ਾ ਲਗਾਓ ਕਿ ਇਸ ਵਿੱਚ ਪ੍ਰਮਾਤਮਾ ਦੀ ਕਥਾ ਕਿਤਨੀ ਹੈ ਤੇ ਇਸ ਵਿੱਚ ਪਾਣੀ ਕਿਤਨਾ ਹੈ ਭਾਵ ਅਖੌਤੀ ਮਹਾਂਪੁਰਸ਼ ਦੀ ਕਥਾ ਕਿਤਨੀ ਹੈ। ਉਨ੍ਹਾਂ ਕਿਹਾ ਕਿ ਕਥਾਕਾਰ ਅਨੁਸਾਰ ਉਨ੍ਹਾਂ ਦੇ ਮਹਾਂਪੁਰਸ਼ ਇੱਕ ਦਿਨ ਕੀਰਤਪੁਰ ਦੀਆਂ ਪਹਾੜੀਆਂ ਦੀ ਸੁੰਰਗ ਵਿਚ ਚਲੇ ਗਏ, ਉਹ ਅੱਗੇ ਹੀ ਅੱਗੇ ਚਲਦੇ ਗਏ ਤਾਂ ਅੱਗੇ ਜਾ ਕੇ ਉਨ੍ਹਾਂ ਕੀ ਵੇਖਿਆ ਕਿ ਹਥਿਆਰ ਦਰਖ਼ਤਾਂ ਨਾਲ ਲਟਕ ਰਹੇ ਹਨ, ਉਨ੍ਹਾਂ ਦੇ ਥੱਲੇ ਕੁਝ ਰੂਹਾਂ ਬੈਠੀਆਂ ਹਨ ਜਿਨ੍ਹਾਂ ਦੇ ਤੇੜ ਕਛਿਹਰੇ ਤੇ ਸਿਰ 'ਤੇ ਦਸਤਾਰ ਹੈ ਪਰ ਬਾਕੀ ਸਾਰਾ ਸਰੀਰ ਨੰਗਾ ਹੈ। ਉਹ ਕਹਿਣ ਲੱਗੇ ਗਿਆਨੀ ........ ਸਿਆਂ ਲੋਕਾਂ ਨੂੰ ਕਥਾ ਸੁਣਾਉਂਦੇ ਹੋ ਅੱਜ ਸਾਨੂੰ ਵੀ ਕਥਾ ਸੁਣਾਓ। ਮਹਾਂ ਪੁਰਸ਼ ਨੇ ਕਿਹਾ ਤੁਹਾਨੂੰ ਕਥਾ ਦੀ ਪਈ ਹੈ ਪਹਿਲਾਂ ਆਪਣੀ ਜਾਣ ਪਛਾਣ ਤਾ ਕਰਾਓ ਤੁਸੀਂ ਹੈਂ ਕੌਣ? ਤੁਸੀਂ ਤਾਂ ਮੈਨੂੰ ਜਾਣਦੇ ਹੋ ਪਰ ਮੈਂ ਤਾਂ ਤੁਹਾਨੂੰ ਨਹੀਂ ਜਾਣਦਾ। ਉਨ੍ਹਾਂ ਵਿੱਚੋਂ ਇੱਕ ਮੁਖੀ ਸਿੱਖ ਕਹਿਣ ਲਗਾ- ਵਾਹ ਜੀ ਵਾਹ! ਤੁਸੀਂ ਆਪਣਿਆਂ ਨੂੰ ਹੀ ਭੁੱਲ ਗਏ ਹੋ! ਇਹ ਦੋ ਤਾਂ ਤੁਹਾਡੀ ਹੀ ਟਕਸਾਲ ਦੇ ਹਨ। ਇਹ ਹੈ ਬਾਬਾ ਦੀਪ ਸਿੰਘ, ਆਹ ਹੈ ਭਾਈ ਮਨੀ ਸਿੰਘ, ਔਹ ਹੈ ਭਾਈ ਤਾਰੂ ਸਿੰਘ ਅਤੇ ਮੈਂ ਹਾਂ ਬਾਬਾ ਬੰਦਾ ਸਿੰਘ ਬਹਾਦਰ। ਮਹਾਂ ਪੁਰਸ਼ਾਂ ਨੇ ਸੋਚਿਆ ਕਿ ਮੈ ਕਦੀ ਸੁਪਨਾ ਤਾਂ ਨਹੀਂ ਵੇਖ ਰਿਹਾ? ਉਨ੍ਹਾਂ ਆਪਣੇ ਆਪ ਨੂੰ ਚੂੰਢੀ ਵੱਢ ਕੇ ਵੇਖੀ ਤਾਂ ਸਮਝ ਆਈ ਕਿ ਹੈ ਤਾਂ ਮੈਂ ਜਾਗਦਾ ਹੀ। ਫਿਰ ਉਨ੍ਹਾਂ ਰੂਹਾਂ ਨੂੰ ਪੁੱਛਿਆ ਕਿ ਤੁਸੀਂ ਤਾਂ ਬਹੁਤ ਸਾਲਾਂ ਦੇ ਸ਼ਹੀਦ ਹੋ ਚੁੱਕੇ ਹੋ, ਏਥੇ ਕਿਸ ਤਰ੍ਹਾਂ ਆ ਗਏ? ਉਨ੍ਹਾਂ ਰੂਹਾਂ ਨੇ ਕਿਹਾ ਕਿ ਸਾਨੂੰ ਸ਼ਹੀਦ ਕਰਨ ਵਾਲਾ ਕੌਣ ਹੈ? ਫਿਰ ਉਨ੍ਹਾਂ ਦੱਸਣਾ ਸ਼ੁਰੂ ਕੀਤਾ ਕਿ ਮਰਨ ਉਪ੍ਰੰਤ ਜਿਸ ਨੇ ਨਰਕ ਵਿਚ ਜਾਣਾ ਹੋਵੇ ਉਸ ਨੂੰ ਜਮ ਲੈਣ ਆਉਂਦੇ ਹਨ, ਜਿਸ ਨੇ ਸੁਰਗ ਵਿੱਚ ਜਾਣਾ ਹੋਵੇ ਉਸ ਨੂੰ ਦੇਵਤੇ ਲੈਣ ਆਉਂਦੇ ਹਨ ਅਤੇ ਜਿਸ ਨੇ ਨਾ ਨਰਕ ਵਿੱਚ ਜਾਣਾ ਹੋਵੇ ਨਾ ਸੁਰਗ ਵਿੱਚ ਜਾਣਾ ਹੋਵੇ ਉਸ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਆਗਿਆ ਨਾਲ ਪੰਜ ਪਿਆਰੇ ਲੈਣ ਆਉਂਦੇ ਹਨ। ਜਦੋਂ ਪੰਜ ਪਿਆਰੇ ਸੁਰਗਾਂ ਅਤੇ ਨਰਕਾਂ ਦੇ ਗੇਟ ਕੋਲ ਲੈ ਆਉਂਦੇ ਹਨ ਤਾਂ ਉਹ ਪੁਛਦੇ ਹਨ ਕਿ ਤੁਹਾਡੇ ਵਲੋਂ ਕੀਤੇ ਸੇਵਾ ਸਿਮਰਨ ਸਦਕਾ ਤੁਸੀਂ ਸੁਰਗ ਵਿੱਚ ਜਾਣ ਦੇ ਅਧਿਕਾਰੀ ਹੋ, ਦੱਸੋ ਹੁਣ ਤੁਸੀਂ ਸੁਰਗ ਵਿੱਚ ਜਾਣਾ ਚਾਹੁੰਦੇ ਹੋ ਜਾਂ ਹੋਰ ਸੇਵਾ ਸਿਮਰਨ ਕਰਨਾ ਚਾਹੁੰਦੇ ਹੋ? ਜਦੋਂ ਸਾਡੀ ਵਾਰੀ ਆਈ ਤਾਂ ਅਸੀਂ ਕਿਹਾ ਕਿ ਅਸੀਂ ਸੁਰਗ ਵਿੱਚ ਨਹੀਂ ਜਾਣਾ ਚਾਹੁੰਦੇ ਹੋਰ ਸੇਵਾ ਸਿਮਰਨ ਕਰਨਾ ਚਾਹੁੰਦੇ ਹਾਂ। ਇਸ ਲਈ ਉਹ ਸਾਨੂੰ ਇਸ ਸੁੰਰਗ ਵਿੱਚ ਛੱਡ ਗਏ। ਅਸੀਂ ਇੱਥੇ ਸਿਮਰਨ ਕਰ ਰਹੇ ਹਾਂ, ਅਸੀਂ ਦੁਬਾਰਾ ਕਿਸੇ ਮਾਤਾ ਦੇ ਪੇਟ ਵਿੱਚੋਂ ਜਨਮ ਨਹੀਂ ਲੈਣਾ, ਜਦੋਂ ਗੁਰੂ ਸਾਹਿਬ ਜੀ ਦਾ ਹੁਕਮ ਹੋਇਆ ਇੱਥੋਂ ਹੀ ਪ੍ਰਗਟ ਹੋ ਕੇ ਜੈਕਾਰੇ ਗੁਜਾਉਂਦੇ ਹੋਏ ਖ਼ਾਲਸਾ ਰਾਜ ਸਥਾਪਤ ਕਰ ਦੇਣਾ ਹੈ।
ਇਸੇ ਤਰ੍ਹਾਂ ਟਕਸਾਲ ਦੇ ਇੱਕ ਹੋਰ ਕਥਾਕਾਰ ਨੇ ਗੱਪ ਸੁਣਾਇਆ ਕਿ ੨੦ ਫੁੱਟ ਲੰਬੇ ਸ਼ਹੀਦ ਦੇ ਜਦ ਅਨੰਦਪੁਰ ਸਾਹਿਬ ਦੇ ਇੱਕ ਵਿਅਕਤੀ ਨੇ ਦਰਸ਼ਨ ਕੀਤੇ ਤਾਂ ਉਹ ਪਾਗਲ ਹੋ ਗਿਆ। ਪ੍ਰੋ: ਧੂੰਦਾ ਨੇ ਬੇਸ਼ੱਕ ਉਕਤ ਕਥਾਕਾਰਾਂ ਦੇ ਨਾਮ ਨਹੀਂ ਦੱਸੇ ਪਰ ਇੰਟਰਨੈੱਟ 'ਤੇ ਵੇਖਣ ਉਪ੍ਰੰਤ ਪਤਾ ਲਗਾ ਕਿ ਪਹਿਲਾ ਕਥਾਕਾਰ 'ਸੰਤ ਬਾਬਾ' ਹਰੀ ਸਿੰਘ ਸਿੰਘ ਰੰਧਾਵੇ ਵਾਲਾ ਹੈ ਜਿਸ ਵਿੱਚ ਉਹ ਦੱਸ ਰਿਹਾ ਹੈ- ''ਸੱਚ ਖੰਡ ਵਾਸੀ ਵਿਦਿਆ ਮਾਰਤੰਡ ਮਹਾਂ ਪੁਰਸ਼ ਬ੍ਰਹਮਗਿਆਨੀ ਸੰਤ'' ਗੁਰਬਚਨ ਸਿੰਘ ਭਿੰਡਰਾਂਵਾਲੇ ਇੱਕ ਦਿਨ ਆਪਣੇ ਰੰਗ ਵਿੱਚ ਆਏ ਉਹ ਕੁਝ ਸੁਣਾ ਗਏ ਜਿਹੜਾ ਕਿ ਕਾਫੀ ਸਮੇਂ ਤੋਂ ਉਹ ਸੁਣਾਉਣਾ ਨਹੀਂ ਸੀ ਚਾਹੁੰਦੇ। ਜਦੋਂ ਮਹਾਂਪੁਰਸ਼ ਉਕਤ ਕਥਾ ਸੁਣਾ ਰਹੇ ਸਨ ਤਾਂ ਸੰਤ ਗਿਆਨੀ ਮੋਹਨ ਸਿੰਘ ਨਾਲੋ ਨਾਲ ਲਿਖਦੇ ਗਏ। ਹਰੀ ਸਿੰਘ ਵਲੋਂ ਕੀਤੀ ਇਹ ਕਥਾ ਲਿੰਕ
http://www.khalsanews.org/newspics/2011/05May2011/30%20May%2011/30%20May%2011%20Harry%20Randhawa%20videos.htm 'ਤੇ ਸੁਣੀ ਜਾ ਸਕਦੀ ਹੈ ਅਤੇ ਦੂਸਰਾ ਕਥਾਕਾਰ ਹੈ ਗਿਆਨੀ ਠਾਕੁਰ ਸਿੰਘ ਜਿਹੜੀ ਕਿ ਲਿੰਕ http://punjabspectrum.com/main/index.php?option=com_content&view=article&id=15605:2011-05-30-15-46-50&catid=93:headlines&Itemid=101 'ਤੇ ਸੁਣੀ ਜਾ ਸਕਦੀ ਹੈ। ਇਹ ਕਥਾਵਾਂ ਸੁਣਾਉਣ ਉਪ੍ਰੰਤ ਪ੍ਰੋ: ਧੂੰਦਾ ਨੇ ਕਿਹਾ ਕਿ ਹੁਣ ਤੁਸੀਂ ਖ਼ੁਦ ਅੰਦਾਜ਼ਾ ਲਗਾਓ ਕਿ ਇਸ ਵਿੱਚ ਪ੍ਰਮਾਤਮਾ ਦੀ ਕਥਾ ਕਿੰਨੀ ਹੈ ਤੇ ਆਪਣੇ ਅਖੌਤੀ ਮਹਾਂਪੁਰਸ਼ਾਂ ਦੇ ਗੱਪਾਂ ਦੀ ਕਥਾ ਕਿੰਨੀ ਹੈ ਭਾਵ ਗੁਰਬਾਣੀ ਕਿੰਨੀ ਹੈ ਅਤੇ ਪਾਣੀ ਕਿੰਨਾ ਹੈ? ਪਰ ਹੈਰਾਨੀ ਦੀ ਗੱਲ ਹੈ ਕਿ ਹਰ ਤਰ੍ਹਾਂ ਦਾ ਕਪੜਾ, ਸੌਦਾ, ਦੁੱਧ ਆਦਿ ਬੜਾ ਪਰਖ ਪਰਖ ਕੇ ਲੈਂਦੇ ਹਾਂ ਕਿ ਇਸ ਵਿੱਚ ਕੋਈ ਮਿਲਾਵਟ ਤਾਂ ਨਹੀਂ। ਡਾਕਟਰ ਤੋਂ ਇਲਾਜ਼ ਕਰਵਾਉਣਾ ਹੋਵੇ, ਬੱਚਾ ਸਕੂਲ ਵਿੱਚ ਪੜ੍ਹਨੇ ਪਾਉਣਾ ਹੋਵੇ ਤਾਂ ਬੜੀ ਪਰਖ਼ ਪੜਚੋਲ ਕਰਦੇ ਹਾਂ ਕਿ ਇਹ ਡਾਕਟਰ ਇਲਾਜ਼ ਕਰਨ ਦੇ ਯੋਗ ਵੀ ਹੈ ਜਾਂ ਨਹੀਂ, ਇਸ ਸਕੂਲ਼ ਵਿੱਚ ਪੜ੍ਹਾਈ ਠੀਕ ਵੀ ਹੋਵੇਗੀ ਜਾਂ ਨਹੀਂ? ਪਰ ਇੱਕੋ ਇੱਕ ਧਰਮ ਦਾ ਖੇਤਰ ਹੈ ਜਿਥੇ ਪ੍ਰਚਾਰਕ ਦੀ ਕੋਈ ਯੋਗਤਾ ਨਹੀਂ ਵੇਖੀ ਜਾਂਦੀ ਕਿ ਇਹ ਸ਼ੁਧ ਗੁਰਬਾਣੀ ਦਾ ਉਪਦੇਸ਼ ਹੀ ਸੁਣਾ ਰਿਹਾ ਹੈ ਜਾਂ ਇਸ ਵਿੱਚ ਮਿਲਾਵਟ ਕਰ ਰਿਹਾ ਹੈ। ਜਿੰਨਾਂ ਕੋਈ ਪ੍ਰਚਾਰਕ ਗੁਰਬਾਣੀ ਵਿੱਚ ਵੱਧ ਪਾਣੀ ਪਾਉਂਦਾ ਹੈ ਭਾਵ ਵੱਧ ਮਿਲਾਵਟ ਕਰਦਾ ਹੈ ਉਤਨੇ ਹੀ ਵੱਧ ਜੈਕਾਰੇ ਛੱਡੇ ਜਾਂਦੇ ਹਨ। ਪ੍ਰੋ: ਧੂੰਦਾ ਨੇ ਕਿਹਾ ਕਿ ਇਹ ਦੋਵੇਂ ਕਥਾਕਾਰ ਜਿਉਂਦੇ ਹਨ, ਉਨ੍ਹਾਂ ਤੋਂ ਪੁੱਛੋ ਕਿ ਜਿਹੜੀ ਕਥਾ ਤੁਸੀਂ ਸੁਣਾ ਰਹੇ ਹੋ ਇਹ ਗੁਰਬਾਣੀ ਵਿੱਚ ਕਿਥੇ ਦਰਜ਼ ਹੈ? ਕੀ ਗੁਰਮਤਿ ਦਾ ਸਿਧਾਂਤ ਦਸਦਾ ਹੈ ਕਿ ਸ਼ਹੀਦ ਸਿੱਧਾਂ ਵਾਂਗ ਕੁੰਦਰਾਂ ਵਿੱਚ ਬੈਠੇ ਤਪ ਕਰ ਰਹੇ ਹਨ? ਜੇ ਬੈਠੇ ਹਨ ਤਾਂ ਗੁਰੂ ਸਾਹਿਬ ਵਲੋਂ ਉਨ੍ਹਾਂ ਨੂ ਪ੍ਰਗਟ ਹੋਣ ਦਾ ਹੁਕਮ ਕਦੋਂ ਹੋਵੇਗਾ? ਪੰਜਾਬ ਵਿੱਚ ਨਸ਼ਿਆਂ ਦੇ ਦਰਿਆ ਚੱਲ ਰਹੇ ਹਨ, ਪਤਿਤਪੁਣਾ ਸਿਖਰ 'ਤੇ ਪਹੁੰਚ ਗਿਆ ਹੈ, ਭਰੂਣ ਹਤਿਆਵਾਂ ਹੋ ਰਹੀਆਂ ਹਨ, ਨਿਰਦੋਸ਼ ਦਵਿੰਦਰਪਾਲ ਸਿੰਘ ਭੁੱਲਰ ਨੂੰ ਫਾਂਸੀ 'ਤੇ ਚੜ੍ਹਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਇਹ ਸ਼ਹੀਦ ਉਥੇ ਬੈਠੇ ਕਿਸ ਦਾ ਹੁਕਮ ਉਡੀਕ ਰਹੇ ਹਨ? ਪ੍ਰੋ: ਧੂੰਦਾ ਨੇ ਇਹ ਵੀ ਪੁੱਛਿਆ ਕਿ ਉਸ ਕਥਾਕਾਰ ਅਨੁਸਾਰ ਉਸ ਮਹਾਂਪੁਰਸ਼ ਨੂੰ ਸਿਰਫ ੪ ਹੀ ਸ਼ਹੀਦ ਮਿਲੇ। ਕੀ ਬਾਕੀ ਦੇ ਸਿੱਖ ਜਿਨ੍ਹਾਂ ਵਿੱਚ ਭਾਈ ਮਤੀ ਦਾਸ ਜੀ, ਭਾਈ ਦਿਆਲਾ ਜੀ ਭਾਈ ਸਤੀ ਦਾਸ ਜੀ, ਚਾਰ ਸਾਹਿਬਜ਼ਾਦੇ, ਨਵਾਬ ਕਪੂਰ ਸਿੰਘ, ਸ: ਜੱਸਾ ਸਿੰਘ ਆਹਲੂਵਾਲੀਆ, ਸ: ਹਰੀ ਸਿੰਘ ਨਲਵਾ ਸਮੇਤ ਸੈਂਕੜੇ ਹੋਰ ਸਿੰਘ ਜਿਨ੍ਹਾਂ ਨੇ ਧਰਮ ਹੇਤ ਸ਼ਹੀਦੀਆਂ ਦਿੱਤੀਆਂ ਉਹ ਸੇਵਾ ਕਰਕੇ ਥੱਕ ਗਏ ਕਿ ਉਨ੍ਹਾਂ ਹੋਰ ਸੇਵਾ ਮੰਗਣ ਦੀ ਥਾਂ ਸੁਰਗ ਵਿੱਚ ਜਾਣਾ ਪ੍ਰਵਾਨ ਕਰ ਲਿਆ। ਜੇ ਇਨ੍ਹਾਂ ਸ਼ਹੀਦਾਂ ਨੂੰ ਲੈਣ ਵਾਸਤੇ ਪੰਜ ਪਿਆਰੇ ਆਉਂਦੇ ਹਨ ਤਾਂ ਗੁਰੂ ਹਰਿਗੋਬੰਦ ਸਾਹਿਬ ਜੀ ਦੇ ਸਮੇਂ ਜਿਨ੍ਹਾਂ ਸਿੱਖਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਤਾਂ ਉਨ੍ਹਾਂ ਨੂੰ ਲੈਣ ਵਾਸਤੇ ਕੌਣ ਆਇਆ ਸੀ, ਕਿਉਂਕਿ ਉਸ ਸਮੇਂ ਪੰਜ ਪਿਆਰੇ ਤਾ ਹਾਲੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਜੇ ਹੀ ਨਹੀਂ ਸਨ। ਜਿਸ ਸ਼ਹੀਦ ਨੂੰ ਵੇਖ ਕੇ ਅਨੰਦਪੁਰ ਸਾਹਿਬ ਦਾ ਇੱਕ ਵਿਅਕਤੀ ਕਮਲਾ ਹੋ ਗਿਆ ਉਸ ਸ਼ਹੀਦ ਨੂੰ ਉਸ ਪਾਸ ਕਿਉਂ ਨਹੀਂ ਲੈ ਕੇ ਜਾਂਦੇ ਜਿਸ ਨੇ ਭੁੱਲਰ ਨੂੰ ਫਾਂਸੀ ਦੀ ਸਜਾ ਸੁਣਾਈ ਹੈ, ਜਿਹੜੇ ਭ੍ਰਿਸ਼ਟਾਚਾਰ ਕਰ ਰਹੇ ਹਨ, ਜਿਹੜੇ ਨਸ਼ੇ ਵਰਤਾ ਰਹੇ ਹਨ, ਜਿਹੜੇ ਭਰੂਣ ਹਤਿਆਵਾਂ ਕਰ ਰਹੇ ਹਨ? ਹਰੀ ਦੀ ਕਥਾ ਦੇ ਨਾਮ 'ਤੇ ਇਨ੍ਹਾਂ ਗੱਪਾਂ ਸੁਣਾਉਣ ਵਾਲਿਆਂ ਨੂੰ ਕੋਈ ਨਹੀਂ ਪੁਛਦਾ ਕਿ ੨੦-੨੦ ਫੁੱਟ ਲੰਬੇ ਸ਼ਹੀਦ ਕਿਹੜੇ ਮੰਜੇ 'ਤੇ ਸੌਂਦੇ ਹਨ ਕਿਹੜੇ ਕਮਰੇ ਵਿੱਚ ਰਹਿੰਦੇ ਹਨ?
ਇਹ ਦੱਸਣਯੋਗ ਹੈ ਕਿ ਗਿਆਨੀ ਠਾਕੁਰ ਸਿੰਘ ਦੇ ਝੂਠ ਦਾ ਪਰਦਾ ਪੰਜਾਬ ਸਪੈਕਟ੍ਰਮ ਦੇ ਐਡੀਟਰ-ਇਨ-ਚੀਫ਼ ੁਸਖਪ੍ਰੀਤ ਸਿੰਘ ਉਦੋਕੇ ਨੇ ਆਪਣੀ ਸਾਈਟ ਅਤੇ ਸਪਾਇਸ ਰੇਡੀਓ ਨਿਊਜੀਲੈਂਡ 'ਤੇ ਹੋਈ ਟਾਕ ਸ਼ੋ ਦੌਰਾਨ ਕੀਤਾ ਤਾਂ ਅਗਲੇ ਹੀ ਦਿਨ ਉਸ ਨੂੰ ਸ਼ਿਵ ਸ਼ੈਨਾ ਦੇ ਲੈੱਟਰ ਪੈਡ 'ਤੇ ਵਿਨਾਇਕ ਰਾਜਵੜੇ ਦੇ ਦਸਤਖ਼ਤਾਂ ਹੇਠ ਧਮਕੀ ਪੱਤਰ ਪਹੁੰਚ ਗਿਆ ਜਿਸ ਵਿੱਚ ਉਨ੍ਹਾਂ ਲਿਖਿਆ ਹੈ, 'ਅਸੀਂ ਭਾਰਤੀ ਸੰਸਕ੍ਰਿਤੀ ਦੇ ਸਮਾਜਿਕ ਦਾਇਰੇ ਵਿਚ ਰਹਿੰਦੇ ਹੋਏ ਤੁਹਾਨੂੰ ਚਿਤਾਵਨੀ ਦਿੰਦੇ ਹਾਂ ਕਿ ਜੇ ਤੁਸੀਂ ਹਿੰਦੂ ਧਰਮ, ਸੰਸਕ੍ਰਿਤੀ ਅਤੇ ਸਾਡੇ ਸਤਿਕਾਰਯੋਗ ਸੰਤ ਜਨ੍ਹਾਂ ਦੇ ਬਾਰੇ ਇਹ ਕੂੜ ਪ੍ਰਚਾਰ ਬੰਦ ਨਾ ਕੀਤਾ ਤਾਂ ਬਦਲੇ ਦੀ ਅੱਗ ਦੇ ਜਿਹੜੇ ਨਤੀਜੇ ਤੁਹਾਨੂੰ ਭੁਗਤਣੇ ਪੈਣਗੇ ਤੁਸੀਂ ਖੁਦ ਜਿੰਮੇਵਾਰ ਹੋਵੋਗੇ।' ਇਸ ਧਮਕੀ ਪੱਤਰ ਤੋਂ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਇਹ ਟਕਸਾਲੀ ਆਰਐੱਸਐੱਸ ਦੇ ਹੀ ਕਰਿੰਦੇ ਹਨ ਤੇ ਇਨ੍ਹਾਂ ਦੇ ਝੂਠ ਦੇ ਪਰਦੇ ਫ਼ਾਸ਼ ਹੁੰਦੇ ਆਰਐੱਸਐੱਸ ਦਾ ਫੌਜੀ ਵਿੰਗ ਸ਼ਿਵ ਸੈਨਿਕ ਬਿਲਕੁਲ ਸਹਿਣ ਨਹੀਂ ਕਰ ਸਕਦੇ।


(02/06/11)
ਜਸਵੰਤ ਸਿੰਘ ‘ਅਜੀਤ’

ਸੱਚ ਦੀ ਤਲਾਸ਼ ਵਿੱਚ
ਜੂਨ-ਚੌਰਾਸੀ ਦਾ ਘਲੂਘਾਰਾ: ਨੀਲਾ ਤਾਰਾ ਸਾਕਾ
ਜੂਨ-ਚੌਰਾਸੀ ਦੇ ਘਲੂਘਾਰੇ, ਅਰਥਾਤ ਨੀਲਾ ਤਾਰਾ ਸਾਕੇ ਨੂੰ ਵਾਪਰਿਆਂ ਸਤਾਈ ਵਰ੍ਹੇ ਹੋ ਗਏ ਹਨ। ਪ੍ਰੰਤੂ ਇਸਦੀ ਯਾਦ ਸਿੱਖ-ਦਿਲਾਂ ਵਿੱਚ ਅੱਜ ਵੀ ਕਲ੍ਹ ਦੀ ਘਟਨਾ ਵਾਂਗ ਤਾਜ਼ਾ ਹੈ। ਜਦੋਂ ਵੀ ਜੂਨ ਦਾ ਮਹੀਨਾ ਆਉਂਦਾ ਹੈ, ਇਸ ਘਲੂਘਾਰੇ ਨੂੰ ਯਾਦ ਕਰ ਉਨ੍ਹਾਂ ਦਾ ਸਾਰਾ ਸ਼ਰੀਰ ਕੰਬ ਉਠਦਾ ਹੈ ਅਤੇ ਉਨ੍ਹਾਂ ਦਾ ਦਿਲ ਲਹੂ ਦੇ ਅਥਰੂ ਰੋਣ ਤੇ ਮਜਬੂਰ ਹੋ ਜਾਂਦਾ ਹੈ। ਇਸ ਘਲੂਘਾਰੇ ਨੂੰ ਹੋਂਦ ਵਿੱਚ ਲਿਆਉੇਣ ਲਈ ਭਾਰਤੀ ਫੌਜ ਵਲੋਂ ਟੈਂਕਾਂ ਨਾਲ ਸ੍ਰੀ ਦਰਬਾਰ ਸਾਹਿਬ ਪੁਰ ਇਸਤਰ੍ਹਾਂ ਚੜ੍ਹਾਈ ਕੀਤੀ ਗਈ ਸੀ, ਜਿਵੇਂ ਦੇਸ਼ ਵਿਚੋਂ ਕਿਸੇ ਵਿਦੇਸ਼ੀ ਹਮਲਾਵਰ ਨੂੰ ਬਾਹਰ ਖਦੇੜਨਾ ਹੋਵੇ। ਅੰਧਾ-ਧੁੰਦ ਗੋਲੀਆਂ ਚਲਾਈਆਂ ਗਈਆਂ ਅਤੇ ਗੋਲੇ ਦਾਗ਼ੇ ਗਏ, ਜਿਨ੍ਹਾਂ ਨੇ ਹਜ਼ਾਰਾਂ ਮਾਸੂਮਾਂ ਅਤੇ ਬੇ-ਗੁਨਾਹਵਾਂ ਨੂੰ ਮੌਤ ਦੀ ਨੀਂਦਰੇ ਸੁਲਾ ਦਿਤਾ। ਸ੍ਰੀ ਹਰਿਮੰਦਿਰ ਸਾਹਿਬ ਦੀਆਂ ਪਵਿਤ੍ਰ ਦੀਵਾਰਾਂ ਗੋਲੀਆਂ ਨਾਲ ਛਾਣਨੀ-ਛਾਣਨੀ ਕਰ ਦਿਤੀਆਂ ਗਈਆਂ। ਜ਼ੁਲਮ ਅਤੇ ਅਨਿਆਇ ਵਿਰੁਧ ਸੰਘਰਸ਼ ਦੇ ਪ੍ਰੇਰਨਾ-ਸ੍ਰੋਤ--ਧਰਮ ਅਤੇ ਸ਼ਕਤੀ ਦੀ ਸਾਂਝ ਦੇ ਪ੍ਰਤੀਕ ਸ੍ਰੀ ਅਕਾਲ ਤਖਤ ਨੂੰ ਢਾਹ ਢੇਰੀ ਕਰ ਦਿਤਾ ਗਿਆ। ਜਿਸ ਨਾਲ ਹਰ ਸਿੱਖ ਦਾ ਹਿਰਦਾ ਚੀਤਕਾਰ ਕਰ ਉਠਿਆ, ਪਰ ਦੁੱਖ ਦੀ ਗਲ ਇਹ ਰਹੀ ਕਿ ਸੰਸਾਰ ਭਰ ਵਿਚੋਂ ਨਾ ਤਾਂ ਕਿਸੇ ਨੇ ਇਸ ਭਿਆਨਕ ਕਾਂਡ, ਜਿਸਨੇ ਸਿੱਖਾਂ ਦੀਆਂ ਧਾਰਮਕ ਭਾਵਨਾਵਾਂ ਲੂਹ ਸੁਟੀਆਂ ਸਨ, ਪੁਰ ਅਫਸੋਸ ਪ੍ਰਗਟ ਕੀਤਾ ਅਤੇ ਨਾ ਹੀ ਸਿੱਖਾਂ ਪ੍ਰਤੀ ਹਮਦਰਦੀ ਦੇ ਦੋ ਸ਼ਬਦ ਹੀ ਕਹੇ।
ਇਸਤਰ੍ਹਾਂ ਜਿਥੇ ਇਸ ਘਲੂਘਾਰੇ ਦੇ ਸਿੱਖਾਂ ਦੇ ਦਿਲਾਂ ਪੁਰ ਲਗੇ ਜ਼ਖਮ ਅਜ ਵੀ ਕਲ੍ਹ ਵਾਂਗ ਤਾਜ਼ਾ ਹਨ, ਉਥੇ ਹੀ ਇਹ ਸੋਚ ਵੀ ਲਗਾਤਾਰ ਬਣੀ ਚਲੀ ਆ ਰਹੀ ਹੈ ਕਿ ਆਖਿਰ ਉਹ ਕਿਹੜੇ ਕਾਰਣ ਸਨ, ਜਿਨ੍ਹਾਂ ਦੇ ਚਲਦਿਆਂ, ਇਸ ਦੁਖਦਾਈ ਕਾਂਡ ਨੂੰ ਵਾਪਰਨ ਤੋਂ ਰੋਕਿਆ ਨਹੀਂ ਸੀ ਜਾ ਸਕਿਆ ਅਤੇ ਅਜਿਹੇ ਹਾਲਾਤ ਕਿਉਂ ਪੈਦਾ ਹੋ ਗਏ, ਜਿਨ੍ਹਾਂ ਕਾਰਣ ਸੰਸਾਰ ਭਰ ਵਿੱਚ ਕੋਈ ਵੀ ਸਿੱਖਾਂ ਦਾ ਹਮਦਰਦ ਨਾ ਰਿਹਾ? ਇਨ੍ਹਾਂ ਸਤਾਈ ਵਰ੍ਹਿਆਂ ਵਿੱਚ ਇਸ ਕਾਂਡ ਦੇ ਨਾਲ ਸਬੰਧਤ ਜੋ ਵੀ ਸਾਹਿਤ ਸਾਹਮਣੇ ਆਇਆ, ਉਸ ਨਾਲ ਸੱਚਾਈ ਪੂਰੀ ਤਰ੍ਹਾਂ ਸਾਹਮਣੇ ਨਹੀਂ ਆ ਸਕੀ। ਇਸਦਾ ਕਾਰਣ ਇਹ ਹੈ ਕਿ ਸਾਹਮਣੇ ਆਏ ਸਾਹਿਤ ਅਤੇ ਪੇਸ਼ ਕੀਤੇ ਗਏ ਤੱਥਾਂ ਅਤੇ ਰਿਕਾਰਡ ਰਾਹੀਂ ਕੀਤੇ ਗਏ ਦਾਅਵਿਆਂ ਨਾਲ ਪੂਰੀ ਜ਼ਿਮੇਂਦਾਰੀ, ਇੱਕ ਜਾਂ ਦੂਜੀ ਧਿਰ ਪੁਰ ਸੁੱਟ ਦਿਤੀ ਗਈ। ਹਰ ਇੱਕ ਨੇ ਆਪਣੀ ਸੋਚ ਨਾਲ ਸਬੰਧਤ ਧਿਰ ਦੀ ਗ਼ਲਤੀ ਅਤੇ ਉਸ ਵਲੋਂ ਸਮੇਂ ਦੇ ਹਾਲਾਤ ਨੂੰ ਸਮਝਣ ਵਿੱਚ ਕੀਤੀ ਗਈ ਭੁਲ ਦੀ ਕਮਜ਼ੋਰੀ ਨੂੰ ਪੂਰੀ ਤਰ੍ਹਾਂ ਛੁੱਪਾ ਲਿਆ।
ਸ਼ਾਇਦ ਇਹੀ ਕਾਰਣ ਹੈ ਕਿ ਜਦੋਂ ਕਦੀ ਵੀ ਇਸ ਕਾਂਡ ਦੀ ਯਾਦ ਕਰਦਿਆਂ, ਇਸਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਕਿਸੇ ਸਮਾਗਮ ਦਾ ਆਯੋਜਨ ਕੀਤਾ ਜਾਂਦਾ ਹੈ, ਤਾਂ ਉਸ ਵਿੱਚ ਕਿਸੇ ਨਾ ਕਿਸੇ ਵਿਦਵਾਨ-ਬੁਲਾਰੇ ਵਲੋਂ, ਇਹ ਸੁਝਾਉ ਜ਼ਰੂਰ ਦਿਤਾ ਜਾਂਦਾ ਹੈ, ਕਿ ਇਸ ਘਲੂਘਾਰੇ ਨਾਲ ਸਬੰਧਤ ਪਹਿਲਾਂ ਅਤੇ ਬਾਅਦ ਵਿੱਚ ਹੋਈਆਂ ਘਟਨਾਵਾਂ ਦਾ ਨਿਰਪੱਖ ਵਿਸ਼ਲੇਸ਼ਣ ਕਰ, ਖੋਜ ਅਤੇ ਜਾਂਚ ਕੀਤੀ ਜਾਣੀ ਚਾਹੀਦੀ ਹੈ, ਤਾਂ ਜੋ ਇਸ ਕਾਂਡ ਨਾਲ ਸਬੰਧਤ ਸਹੀ ਅਤੇ ਭਰੋਸੇਯੋਗ ਤੱਥ ਸਾਹਮਣੇ ਆ ਸਕਣ ਅਤੇ ਲੋਕਾਂ ਨੂੰ ਇਹ ਪਤਾ ਲਗ ਸਕੇ ਕਿ ਇਸ ਕਾਂਡ ਦੇ ਲਈ ਕਿਹੜੇ ਪੱਖ ਕਿਥੋਂ ਤਕ ਜ਼ਿਮੇਂਦਾਰ ਸਨ ਅਤੇ ਉਹ ਕਿਥੋਂ ਤਕ ਆਪਣੇ ਉਦੇਸ਼ ਪ੍ਰਤੀ ਇਮਾਨਦਾਰ ਰਹੇ ਹਨ? ਕਿਉਂਕਿ ਸਾਰੀ ਜ਼ਿਮੇਂਦਾਰੀ ਇੱਕ ਜਾਂ ਦੂਜੀ ਧਿਰ `ਤੇ ਪਾ ਕੇ ਸ਼ੰਕਾਵਾਂ ਤਾਂ ਪੈਦਾ ਕੀਤੀਆਂ ਜਾ ਸਕਦੀਆਂ ਹਨ, ਪਰ ਆਪਣੀ ਜ਼ਿਮੇਂਦਾਰੀ ਤੋਂ ਬਚਿਆ ਨਹੀਂ ਜਾ ਸਕਦਾ।
ਇਸ ਗਲ ਨੂੰ ਵੀ ਚੰਗੀ ਤਰ੍ਹਾਂ ਸਮਝਣਾ ਹੋਵੇਗਾ ਕਿ ਜਦੋਂ ਤਕ ਆਪਣੀਆਂ ਗਲਤੀਆਂ ਨੂੰ ਸਵੀਕਾਰ ਨਹੀਂ ਕੀਤਾ ਜਾਇਗਾ ਅਤੇ ਉਨ੍ਹਾਂ ਦਾ ਵਿਸ਼ਲੇਸ਼ਣ ਕਰ, ਉਨ੍ਹਾਂ ਨੂੰ ਸੁਧਾਰਣ ਵਲ ਕਦਮ ਨਹੀਂ ਵਧਾਇਆ ਜਾਇਗਾ, ਤਦ ਤਕ ਉਹ ਗ਼ਲਤੀਆਂ ਲਗਾਤਾਰ ਵਧਦੀਆਂ ਹੀ ਜਾਣਗੀਆਂ। ਫਲਸਰੂਪ ਇੱਕ ਸਮਾਂ ਅਜਿਹਾ ਆ ਜਾਇਗਾ, ਕਿ ਆਪਣੇ ਉਦੇਸ਼ ਅਤੇ ਆਦਰਸ਼ਾਂ ਤੋਂ ਭਟਕ ਕੇ ਇਤਨੀ ਦੂਰ ਨਿਕਲ ਜਾਇਆ ਜਾਇਗਾ, ਜਿਥੋਂ ਮੁੜਨਾ ਮੁਸ਼ਕਿਲ ਹੀ ਨਹੀਂ, ਸਗੋਂ ਨਾਮੁਮਕਿਨ ਵੀ ਹੋ ਜਾਇਗਾ। ਇਸ ਕਰਕੇ ਇਸ ਗਲ ਦਾ ਵਿਸ਼ਲੇਸ਼ਣ ਕਰਨਾ ਹੀ ਹੋਵੇਗਾ ਕਿ ਅਮਰੀਕ ਸਿੰਘ ਤੇ ਠਾਰਾ ਸਿੰਘ ਦੀ ਗ੍ਰਿਫਤਾਰੀ ਦੇ ਵਿਰੁਧ ਮੋਰਚਾ ਚੌਕ ਮਹਿਤਾ ਤੋਂ ਸ਼ੁਰੂ ਕਰਨ ਦੀ ਬਜਾਏ, ਸ੍ਰੀ ਅਕਾਲ ਤਖਤ ਪੁਰ ਕਿਉਂ ਲਿਆਂਦਾ ਗਿਆ? ਨਹਿਰ ਰੋਕੋ ਮੋਰਚਾ ਕਰਪੂਰੀ ਤੋਂ ਸ਼ੁਰੂ ਹੋ, ਸ੍ਰੀ ਅਕਾਲ ਤਖਤ ਪੁਰ ਪੁਜ, ਅਮਰੀਕ ਸਿੰਘ ਅਤੇ ਠਾਰਾ ਸਿੰਘ ਦੀ ਰਿਹਾਈ ਦੀ ਮੰਗ ਦੇ ਨਾਲ ਜੁੜ ਕੇ ਧਰਮ-ਯੁੱਧ ਕਿਵੇਂ ਬਣ ਗਿਆ?
ਧਰਮ-ਯੁੱਧ, ਜਿਸਨੂੰ ਸਿੱਖ ਮਾਨਤਾਵਾਂ ਅਨੁਸਾਰ ਗ਼ਰੀਬ-ਮਜ਼ਲੂਮ ਦੀ ਰਖਿਆ ਅਤੇ ਅਨਿਆਇ ਦੇ ਵਿਰੁਧ ਸੰਘਰਸ਼ ਵਜੋਂ ਮਾਨਤਾ ਪ੍ਰਾਪਤ ਹੋਣੀ ਚਾਹੀਦੀ ਸੀ, ਉਸ ਵਿੱਚ ਕਿਵੇਂ ਬੇਗੁਨਾਹਵਾਂ ਦੇ ਕਤਲਾਂ ਨੇ ਆਪਣੀ ਜਗ੍ਹਾ ਬਣਾ ਲਈ? ਇਸ ਗਲ ਦਾ ਵੀ ਵਿਸ਼ਲੇਸ਼ਣ ਕਰਨਾ ਹੋਵੇਗਾ, ਕਿ ਧਰਮ-ਯੁੱਧ ਮੋਰਚੇ ਦੌਰਾਨ ਸਮਾਜ-ਵਿਰੋਧੀ ਤੱਤਾਂ ਦੀਆਂ ਸਰਗਰਮੀਆਂ ਕਿਵੇਂ ਉਸਦਾ ਅੰਗ ਬਣਦੀਆਂ ਚਲੀਆਂ ਗਈਆਂ? ਇਥੋਂ ਤਕ ਕਿ ਛੋਟੀਆਂ-ਮੋਟੀਆਂ ਲੁੱਟ-ਖੋਹ ਦੀਆਂ ਘਟਨਾਵਾਂ ਵੀ ਧਰਮ-ਯੁੱਧ ਮੋਰਚੇ ਦੇ ਨਾਲ ਕਿਉਂ ਜੋੜੀਆਂ ਜਾਣ ਲਗ ਪਈਆਂ ਸਨ? ਇਹ ਭੇਦ ਵੀ ਤਾਂ ਤਲਾਸ਼ਣਾ ਹੀ ਹੋਵੇਗਾ, ਕਿ ਉਹ ਕਿਹੜੇ ਤੱਤ ਸਨ, ਜੋ ਸੁਰਖਿਆ ਬਲਾਂ ਦੇ ਸਖਤ ਘੇਰੇ ਵਿੱਚ ਹੁੰਦਿਆਂ ਹੋਇਆਂ ਵੀ, ਦਰਬਾਰ ਸਾਹਿਬ ਵਿੱਚ ਹਥਿਆਰ ਤੇ ਅਸੱਲਾ ਪਹੁੰਚਾਣ ਵਿੱਚ ਵੀ ਸਫਲ ਹੁੰਦੇ ਰਹੇ ਸਨ ਅਤੇ ਲੁਟ-ਖੋਹ ਅਤੇ ਕਤਲ ਦੀਆਂ ਘਟਨਾਵਾਂ ਲਈ ਜ਼ਿਮੇਂਦਾਰ ਤੱਤ, ਕਿਵੇਂ ਇਤਨੇ ਸਖਤ ਘੇਰੇ ਵਿਚੋਂ ਨਿਕਲ ਦਰਬਾਰ ਸਾਹਿਬ ਕੰਪਲੈਕਸ ਤੋਂ ਬਾਹਰ ਚਲੇ ਜਾਂਦੇ ਅਤੇ ਸੁਰਖਿਅਤ ਹੀ ਮੁੜ ਆਉਂਦੇ ਰਹੇ ਸਨ? ਆਖਿਰ ਇਸ ਸਭ ਕੁੱਝ ਦੇ ਪਿਛੇ ਭੇਦ ਕੀ ਸੀ?
ਜ਼ਿਮੇਂਦਾਰੀਆਂ ਬਾਰੇ ੳੇੁਠੇ ਕੁੱਝ ਸੁਆਲ: ਅਰੰਭ ਤੋਂ ਇਸ ਕਾਂਡ ਦੇ ਵਾਪਰਨ ਲਈ ਮੁਖ ਰੂਪ ਵਿੱਚ ਇਹੀ ਕਾਰਣ ਮੰਨਿਆ ਜਾਂਦਾ ਚਲਿਆ ਆ ਰਿਹਾ ਸੀ, ਕਿ ਸਮੇਂ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ, ਅਕਾਲੀਆਂ ਵਲੋਂ ਐਮਰਜੈਂਸੀ ਵਿਰੁਧ ਲਾਏ ਗਏ ਮੋਰਚੇ, ਜਿਸਨੂੰ ਉਹ ਐਮਰਜੈਂਸੀ ਦੀ ਵਾਪਸੀ ਤੋਂ ਬਾਅਦ ਹੋਈਆਂ ਚੋਣਾਂ ਵਿੱਚ ਆਪਣੀ ਪਾਰਟੀ ਦੀ ਹਾਰ ਲਈ ਪੂਰਣ ਰੂਪ ਵਿੱਚ ਜ਼ਿਮੇਂਦਾਰ ਸਮਝਦੇ ਸਨ, ਲਈ ਅਕਾਲੀਆਂ ਨੂੰ ਸਬਕ ਸਿਖਾਉਣਾ ਚਾਹੁੰਦੇ ਸਨ। ਪ੍ਰੰਤੂ ਸਮੇਂ ਦੇ ਨਾਲ-ਨਾਲ ਆਹਿਸਤਾ-ਆਹਿਸਤਾ ਇਸ ਕਾਂਡ ਦੇ ਨਾਲ ਸਬੰਧਤ ਜੋ ਪਰਤਾਂ ਖੁਲ੍ਹਦੀਆਂ ਚਲੀਆਂ ਆ ਰਹੀਆਂ ਹਨ, ਉਨ੍ਹਾਂ ਤੋਂ ਇਹ ਗਲ ਸਪਸ਼ਟ ਹੋਣ ਲਗੀ ਹੈ, ਕਿ ਨੀਲਾ ਤਾਰਾ ਸਾਕੇ ਦੇ ਵਾਪਰਨ ਲਈ, ਕੇਵਲ ਸ਼੍ਰੀਮਤੀ ਇੰਦਰਾ ਗਾਂਧੀ ਦੀ ਅਕਾਲੀਆਂ ਨੂੰ ਸਬਕ ਸਿਖਾਉਣ ਦੀ ਭਾਵਨਾ ਹੀ ਜ਼ਿਮੇਂਦਾਰ ਨਹੀਂ ਸੀ, ਸਗੋਂ ਇਸਦੇ ਨਾਲ ਹੀ ਕਈ ਹੋਰ ਕਾਰਣ ਵੀ ਜ਼ਿਮੇਂਦਾਰ ਸਨ।
ਭਾਜਪਾ ਦੇ ਇੱਕ ਸੀਨੀਅਰ ਆਗੂ ਅਤੇ ਸਾਬਕਾ ਉਪ-ਪ੍ਰਧਾਨ ਮੰਤਰੀ ਸ਼੍ਰੀ ਲਾਲ ਕ੍ਰਿਸ਼ਨ ਅਡਵਾਨੀ ਨੇ, ਆਪਣੀ ਜੀਵਨ-ਕਥਾ ਵਿੱਚ ਲਿਖਤ ਰੂਪ ਵਿੱਚ ਸਵੀਕਾਰ ਕੀਤਾ ਹੈ, ਕਿ ਉਨ੍ਹਾਂ ਅਤੇ ਉਨ੍ਹਾਂ ਦੀ ਪਾਰਟੀ ਨੇ ਦਬਾਉ ਬਣਾ ਕੇ, ਸਮੇਂ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਸ੍ਰੀ ਦਰਬਾਰ ਸਾਹਿਬ ਪੁਰ ਫ਼ੌਜੀ ਕਾਰਵਾਈ ਕਰਨ ਲਈ ਮਜਬੂਰ ਕਰ ਦਿਤਾ ਸੀ, ਹਾਲਾਂਕਿ ਉਹ ਇਤਨਾ ਸਖਤ ਕਦਮ ਚੁਕੇ ਜਾਣ ਤੋਂ ਬਚਣ ਦੀ ਕੌਸ਼ਿਸ਼ ਕਰਦੇ ਚਲੇ ਆ ਰਹੇ ਸਨ। ਇਸੇ ਤਰ੍ਹਾਂ ਹੀ ਲਗਭਗ ਪੰਜ-ਕੁ ਵਰ੍ਹੇ ਪਹਿਲਾਂ ‘ਖਾਲੜਾ ਮਿਸ਼ਨ ਆਗੇਨਾਈਜ਼ੇਸ਼ਨ’ ਨੇ ਸੰਤ ਹਰਚੰਦ ਸਿੰਘ ਲੌਂਗੋਵਾਲ, ਜੋ ਧਰਮ-ਯੁੱਧ ਮੋਰਚੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਨ, ਵਲੋਂ ਸ੍ਰੀਮਤੀ ਇੰਦਰਾ ਗਾਂਧੀ ਦੇ ਨਿਜੀ ਸਕਤ੍ਰ ਆਰ ਕੇ ਧਵਨ ਦੇ ਨਾਂ ਲਿਖੀ ਇੱਕ ਨਿਜੀ ਚਿੱਠੀ ਜਾਰੀ ਕਰਦਿਆਂ, ਦੋਸ਼ ਲਾਇਆ, ਕਿ ਨੀਲਾ ਤਾਰਾ ਸਾਕੇ ਵਿੱਚ ਸ. ਪ੍ਰਕਾਸ਼ ਸਿੰਘ ਬਾਦਲ ਦੀ ਵੀ ਮੁਖ ਭਾਈਵਾਲੀ ਰਹੀ ਹੈ।
ਇਸੇ ਤਰ੍ਹਾਂ ਕੁੱਝ ਹਲਕਿਆਂ ਵਲੋਂ ਇਹ ਵੀ ਕਿਹਾ ਗਿਆ ਕਿ ਲੈਫ. ਜਨਰਲ ਜਗਜੀਤ ਸਿੰਘ ਅਰੋੜਾ ਦੇ ਨਾਲ ਮਿਲਕੇ, ਬੰਗਲਾ ਦੇਸ਼ ਦੀ ਆਜ਼ਾਦੀ ਲਈ ਅਪਨਾਈ ਗਈ ਰਣਨੀਤੀ ਅਧੀਨ, ਤਿਆਰ ਕੀਤੀ ਗਈ ‘ਮੁਕੱਤੀ ਵਾਹਿਨੀ’ ਦੀ ਅਗਵਾਈ ਕਰ, ਬੰਗਲਾ ਦੇਸ਼ ਦੀ ਆਜ਼ਾਦੀ ਵਿੱਚ ਮੁਖ ਭੂਮਿਕਾ ਅਦਾ ਕਰਨ ਵਾਲੇ ਲੈਫ. ਜਨਰਲ ਸੁਭੇਗ ਸਿੰਘ, ਭਾਰਤੀ ਸੈਨਾ ਵਲੋਂ ਆਪਣੇ-ਆਪਨੂੰ ਹਥਿਆਰਾਂ ਦੀ ਖਰੀਦ ਵਿੱਚ ਗੜਬੜ ਕਰਨ ਦਾ ਦੋਸ਼ੀ ਕਰਾਰ ਦੇ, ਅਪਮਾਨਤ ਕਰ ਸੇਵਾ-ਮੁਕਤ ਕਰ ਦਿਤੇ ਜਾਣ ਤੋਂ ਦੁਖੀ, ਆਪਣੇ ਇਸ ਅਪਮਾਨ ਦਾ ਬਦਲਾ ਲੈਣ ਲਈ ਸਰਕਾਰ ਨੂੰ ਸਬਕ ਸਿਖਾਉਣਾ ਚਾਹੁੰਦੇ ਸਨ। ਇਸੇ ਭਾਵਨਾ ਅਧੀਨ ਹੀ ਉਹ ਚਾਹੁੰਦੇ ਸਨ, ਕਿ ਅਜਿਹੇ ਹਾਲਾਤ ਬਣ ਜਾਣ, ਜਿਨ੍ਹਾਂ ਕਾਰਣ ਸਰਕਾਰ ਦਰਬਾਰ ਸਾਹਿਬ ਪੁਰ ਫੌਜੀ ਹਮਲਾ ਕਰਨ ਲਈ ਮਜਬੂਰ ਹੋ ਜਾਏ। ਇਸ ਸੀਥਤੀ ਦੇ ਮੁਕਾਬਲੇ ਦੇ ਲਈ, ਦਰਬਾਰ ਸਾਹਿਬ ਕੰਪਲੈਕਸ ਵਿੱਚ ਟਰੇਨਿੰਗ ਦੇ ਕੇ ਤਿਆਰ ਕੀਤੇ ਗਏ, ਸਿੱਖ ਨੌਜਵਾਨ ਫੌਜੀ ਹਮਲੇ ਦਾ ਮੂੰਹ ਤੋੜ ਜਵਾਬ ਦੇ ਸਕਣ।
ਇਹ ਵੀ ਦਸਿਆ ਗਿਆ ਹੈ ਕਿ ਜਰਨੈਲ ਸਿੰਘ ਭਿੰਡਰਾਂਵਾਲੇ ਸ੍ਰੀ ਦਰਬਾਰ ਸਾਹਿਬ ਦੀ ਪਵਿਤ੍ਰਤਾ ਕਾਇਮ ਰਖਣ ਲਈ ਕੰਪਲੈਕਸ ਤੋਂ ਬਾਹਰ ਆ ਭਾਰਤੀ ਫੌਜ ਦਾ ਸਾਹਮਣਾ ਕਰਨਾ ਚਾਹੁੰਦੇ ਸਨ। ਪਰ ਉਨ੍ਹਾਂ ਨੂੰ ਰੋਕ ਦਿਤਾ ਗਿਆ। ਜੇ ਇਹ ਗਲ ਸੱਚ ਹੈ ਤਾਂ ਇਹ ਪਤਾ ਲਾਇਆ ਜਾਣਾ ਚਾਹੀਦਾ ਹੈ ਕਿ ਉਹ ਵਿਅਕਤੀ ਕੌਣ ਸਨ, ਜਿਨ੍ਹਾਂ ਉਨ੍ਹਾਂ ਨੂੰ ਕੰਪਲੈਕਸ ਤੋਂ ਬਾਹਰ ਨਿਕਲਣ ਤੋਂ ਰੋਕਿਆ? ਕਿਹਾ ਜਾਂਦਾ ਹੈ ਕਿ ਅਕਾਲੀਆਂ ਵਲੋਂ ਕਰਪੂਰੀ ਵਿਖੇ ਸ਼ੁਰੂ ਕੀਤੇ ਗਏ ਹੋਏ ਨਹਿਰ ਰੋਕੋ ਮੋਰਚੇ ਨੂੰ ਕਮਜ਼ੋਰ ਕਰਨ ਲਈ, ਉਸ ਸਮੇਂ ਦੇ ਕੇਂਦਰੀ ਗ੍ਰਹਿ ਮੰਤਰੀ ਗਿਆਨੀ ਜ਼ੈਲ ਸਿੰਘ ਨੇ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਭਾਈ ਅਮਰੀਕ ਸਿੰਘ ਅਤੇ ਠਾਰਾ ਸਿੰਘ ਦੀ ਗ੍ਰਿਫਤਾਰੀ ਦੇ ਵਿਰੁਧ, ਚੌਕ ਮਹਿਤਾ ਦੀ ਬਜਾਏ ਸ੍ਰੀ ਅਕਾਲ ਤਖਤ ਤੋਂ ਮੋਰਚਾ ਲਾਉਣ ਲਈ ਉਕਸਾਇਆ ਸੀ। ਇਹ ਵੀ ਕਿਹਾ ਜਾਂਦਾ ਹੈ ਕਿ ਅਕਾਲੀ ਇਸ ਪਿਛੇ ਕੰਮ ਕਰ ਰਹੀ ਸੋਚ ਨੂੰ ਸਮਝ ਨਹੀਂ ਸਨ ਸਕੇ ਤੇ ਉਹ ਝਟ ਹੀ ਇਸ ਡਰੋਂ ਕਿ ਕਿਧਰੇ ਜਰਨੈਲ ਸਿੰਘ ਭਿੰਡਰਾਂਵਾਲੇ, ਉਨ੍ਹਾਂ ਨੂੰ ਪਿਛੇ ਧੱਕ, ਸਿੱਖਾਂ ਦੀ ਅਗਵਾਈ ਨਾ ਸਾਂਭ ਲੈਣ, ਉਹ ਕਰਪੂਰੀ ਤੋਂ ਸ਼ੁਰੂ ਕੀਤੇ ਆਪਣੇ ਨਹਿਰ ਰੋਕੋ ਮੋਰਚੇ ਨੂੰ ਝੱਟ ਅਕਾਲ ਤਖਤ ਪੁਰ ਲੈ ਆਏ ਤੇ ਉਸਨੂੰ ਭਾਈ ਅਮਰੀਕ ਸਿੰਘ ਅਤੇ ਠਾਰਾ ਸਿੰਘ ਦੀ ਰਿਹਾਈ ਦੇ ਮੋਰਚੇ ਨਾਲ ਸਬੰਧਤ ਕਰ ਦਿਤਾ। ਇਸਤਰ੍ਹਾਂ ਆਪਣੇ ਵਿਰੁਧ ਵਿਛਾਏ ਜਾਲ ਵਿੱਚ ਉਹ ਅਜਿਹੇ ਫਸੇ ਕਿ ਲਗਾਤਾਰ ਉਲਝਦੇ ਹੀ ਗਏ। ਉਨ੍ਹਾਂ ਦੀਆ ਮੰਗਾਂ ਦਾ ਚਾਰਟਰ ਵਧਦਾ ਹੀ ਗਿਆ, ਜੇ ਕਿਸੇ ਨੇ ਵੱਧ ਅਧਿਕਾਰਾਂ ਦੀ ਮੰਗ ਨੂੰ ਲੈ ਕੇ ਮੋਰਚਾ ਲਾਇਆ ਹੋਇਆ ਸੀ ਜਾਂ ਖਾਲਿਸਤਾਨ ਦੀ ਮੰਗ ਲੈ ਕੇ ਮੋਰਚਾ ਚਲਾ ਰਿਹਾ ਸੀ, ਅਕਾਲੀਆਂ ਨੇ ਉਹ ਸਾਰੀਆਂ ਹੀ ਮੰਗਾਂ ਆਪਣੇ ਧਰਮ-ਯੁੱਧ ਮੋਰਚੇ ਨਾਲ ਜੋੜਨੀਆਂ ਸੁਰੂ ਕਰ ਦਿਤੀਆਂ। ਇਸਤਰ੍ਹਾਂ ਉਨ੍ਹਾਂ ਆਪਣੇ-ਆਪਨੂੰ ਅਜਿਹੇ ਜਾਲ ਵਿੱਚ ਇਉਂ ਉਲਝਾ ਲਿਆ ਗਿਆ, ਜਿਸ ਵਿਚੋਂ ਨਿਕਲਣ ਲਈ ਉਨ੍ਹਾਂ ਪਾਸ ਕੋਈ ਰਾਹ ਤਕ ਨਾ ਰਹਿ ਗਿਆ।
ਆਖਿਰ ਅਜਿਹਾ ਕੀ ਹੋਇਆ, ਜਿਸ ਕਾਰਣ ਅਕਾਲੀ ਆਗੂ ਆਪਣੇ-ਆਪਨੂੰ ਇਸਤਰ੍ਹਾਂ ਆਪਣੇ ਵਿਰੁਧ ਵਿਛਾਏ ਜਾਲ ਵਿੱਚ ਲਗਾਤਾਰ ਫਸਾਂਦੇ ਹੀ ਚਲੇ ਗਏ? ਇਨ੍ਹਾਂ ਤਥਾਂ ਦਾ ਵੀ ਪਤਾ ਲਾਉਣਾ ਹੋਵੇਗਾ ਕਿ ਆਖਿਰ ਅਕਾਲੀ ਆਗੂਆਂ ਅਤੇ ਸਿੱਖੀ ਅਤੇ ਸਿੱਖਾਂ ਦੇ ਸਨਮਾਨ ਦੀ ਬਹਾਲੀ ਤੇ ਰਖਿਆ ਲਈ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਦੇ ਮੁਖੀਆਂ ਦੀਆਂ ਕਿਹੜੀਆਂ ਮਜਬੂਰੀਆਂ ਸਨ, ਕਿ ਉਹ ਸਿੱਖੀ-ਆਦਰਸ਼ਾਂ ਅਤੇ ਮਾਨਤਾਵਾਂ ਦੇ ਵਿਰੁਧ ਹੋ ਰਹੇ ਬੇਗੁਨਾਹਵਾਂ ਦੇ ਕਤਲਾਂ ਦੀਆਂ ਘਟਨਾਵਾਂ ਦਾ ਵਿਰੋਧ ਕਰਨ ਲਈ ਹਿਮੰਤ ਤਕ ਨਹੀਂ ਸਨ ਜੁਟਾ ਪਾ ਰਹੇ। ਉਹ ਕਿਹੜੇ ਲੋਕੀ ਸਨ, ਜੋ ਬੇਗੁਨਾਹਵਾਂ ਦੇ ਕਤਲਾਂ ਦਾ ਸੇਹਰਾ ਆਪਣੇ ਸਿਰ ਬੰਨ੍ਹ ਸਿੱਖ ਸੰਘਰਸ਼ (ਧਰਮ-ਯੁੱਧ ਮੋਰਚੇ) ਅਤੇ ਸਿੱਖੀ ਦੇ ਆਦਰਸ਼ਾਂ ਨੂੰ ਢਾਹ ਲਾਉਣ ਦਾ ਕਾਰਣ ਬਣਦੇ ਚਲੇ ਆ ਰਹੇ ਸਨ?
…ਅਤੇ ਅੰਤ ਵਿਚ: ਕੀ ਕਦੀ ਕੋਈ ਪੰਥ-ਦਰਦੀ ਇਨ੍ਹਾਂ ਸੁਆਲਾਂ ਦੇ ਜਵਾਬ ਤਲਾਸ਼ ਕੇ, ਸੰਸਾਰ ਭਰ ਵਿੱਚ ਸਿੱਖਾਂ ਦੀ ਛੱਬੀ ਵਿਗਾੜਨ ਦੀ ਜੋ ਸਾਜ਼ਸ਼ ਨੇਪਰੇ ਚਾੜ੍ਹੀ ਗਈ ਸੀ, ਉਸ ਤੋਂ ਪਰਦਾ ਉਠਾਣ ਦੀ ਜ਼ਿਮੇਂਦਾਰੀ ਸੰਭਾਲਣ ਲਈ ਅੱਗੇ ਆਇਗਾ? ੦੦੦
Mobile : + 91 98 68 91 77 31
-ਜਸਵੰਤ ਸਿੰਘ ‘ਅਜੀਤ’


(01/06/11)
ਸਰਵਜੀਤ ਸਿੰਘ ਸੈਕਰਾਮੈਂਟੋ

2 ਹਾੜ ਬਨਾਮ ਜੇਠ ਸੁਦੀ 4
ਸਰਵਜੀਤ ਸਿੰਘ ਸੈਕਰਾਮੈਂਟੋ
ਸਿਖ ਇਤਿਹਾਸ ਦੇ ਪੁਰਾਤਨ ਸੋਮਿਆਂ ਮੁਤਾਬਕ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ 2 ਹਾੜ, ਜੇਠ ਸੁਦੀ 4 ਬਿਕ੍ਰਮੀ ਸੰਮਤ 1663 ਮੁਤਾਬਕ 30 ਮਈ ਸੰਨ 1606 ਯੂਲੀਅਨ ਦਿਨ ਸ਼ੁਕਰਵਾਰ ਨੂੰ ਹੋਈ ਸੀ। ਇਨ੍ਹਾਂ ਵਿਚੋਂ ਇਕ ਤਾਰੀਖ 2 ਹਾੜ, ਸੂਰਜੀ ਬ੍ਰਿਕਮੀ
(Solar) ਕੈਲੰਡਰ ਦੀ ਹੈ ਅਤੇ ਦੂਜੀ ਜੇਠ ਸੁਦੀ 4, ਚੰਦ+ਸੂਰਜੀ (Lunisolar) ਬ੍ਰਿਕਮੀ ਕੈਲੰਡਰ ਦੀ ਹੈ। ਭਾਵੇ ਅੱਜ ਤੋਂ 405 ਸਾਲ ਪਹਿਲਾ, ਇਹ ਦੋਵੇ ਤਾਰੀਖਾਂ (2 ਹਾੜ ਅਤੇ ਜੇਠ ਸੁਦੀ 4) ਇਕ ਦਿਨ ਹੀ ਆਈਆ ਸਨ। ਪਰ ਹਰ ਸਾਲ ਅਜੇਹਾ ਨਹੀ ਹੁੰਦਾ। 1663 ਬਿਕ੍ਰਮੀ ਤੋਂ ਪਿਛੋਂ ਇਹ ਦੋਵੇਂ ਤਾਰੀਖਾਂ 1682 ਬਿਕ੍ਰਮੀ ਨੂੰ ਇਕੱਠੀਆਂ ਆਇਆ ਸਨ। 2010 ਵਿਚ ਵੀ ਇਹ ਦੋਵੇ ਤਾਰੀਖਾਂ ਇਕੋ ਦਿਨ, 16 ਜੂਨ ਨੂੰ ਹੀ ਸਨ। ਅੱਜ ਇਨ੍ਹਾਂ ਦੋ ਤਾਰੀਖਾਂ `ਚ ਇਕ ਤਾਰੀਖ ਦੀ ਚੋਣ ਕਰਨੀ ਸਾਡੇ ਲਈ ਸਭ ਤੋਂ ਵੱਡੀ ਚਨੌਤੀ ਬਣਦੀ ਜਾਂ ਰਹੀ। ਆਓ, ਦਿਨੋ-ਦਿਨ ਗੰਭੀਰ ਹੁੰਦੀ ਜਾਂ ਰਹੀ ਇਸ ਸਮੱਸਿਆ ਬਾਰੇ ਮੁੱਢਲੀ ਜਾਣਕਾਰੀ ਸਾਂਝੀ ਕਰੀਏ।

ਕੈਲੰਡਰ ਵਿਗਿਆਨ ਦਾ ਆਰੰਭ ਵੀ, ਇਸ ਧਰਤੀ ਤੇ ਇਨਸਾਨ ਦੇ ਹੋਸ਼ ਸੰਭਾਲਣ ਨਾਲ ਹੀ ਹੋ ਗਿਆ ਸੀ। ਸਭ ਤੋਂ ਪਹਿਲਾ ਦਿਨ ਦੇ ਚਾਨਣ ਅਤੇ ਰਾਤ ਦੇ ਅੰਧੇਰੇ ਦਾ ਹੀ ਪਤਾ ਸੀ। ਖਿਆਲ ਕਰੋ ਕਿ ਜਦੋਂ ਕਿਸੇ ਸਿਆਣੇ ਨੇ ਚੰਦ ਦੇ ਮੱਸਿਆ ਤੋਂ ਪੁਨਿਆ ਤੱਕ ਚਾਨਣੇ ਪੱਖ (ਸੁਦੀ ਪੱਖ) ਅਤੇ ਪੂਨਿਆ ਤੋਂ ਮੱਸਿਆ ਦੇ ਹਨੇਰੇ ਪੱਖ (ਵਦੀ ਪੱਖ) ਦੀ ਗਿਣਤੀ ਕਰਕੇ ਕੈਲੰਡਰ ਦਾ ਮੁੱਢ ਬੰਨਿਆ ਹੋਵੇਗਾ ਤਾਂ ਇਨਸਾਨ ਦੇ ਜੀਵਨ ਵਿਚ ਕਿੰਨੀ ਇਨਕਲਾਬੀ ਤਬਦੀਲੀ ਆਈ ਹੋਏਗੀ। ਇਸ ਵਿਚ ਕੋਈ ਸ਼ੱਕ ਨਹੀ ਕਿ ਸਭ ਤੋਂ ਪਹਿਲਾ ਚੰਦ ਅਧਾਰਤ ਕੈਲੰਡਰ ਹੀ ਹੋਂਦ ਵਿਚ ਆਇਆ ਸੀ। ਜਿਓ-ਜਿਓ ਮਨੁੱਖ ਨੇ ਤਰੱਕੀ ਕੀਤੀ ਅਤੇ ਮੌਸਮ ਸਬੰਧੀ ਜਾਣਕਾਰੀ ਵਿਚ ਵਾਧਾ ਹੋਇਆ ਤਾਂ ਸੂਰਜੀ ਕੈਲੰਡਰ ਹੋਂਦ ਵਿਚ ਆ ਗਏ। ਅੱਜ ਵੀ ਚੰਦ ਅਧਾਰਿਤ ਕੈਲੰਡਰ ਦਾ ਸ਼ੁਧ ਰੂਪ ਹਿਜਰੀ ਕੈਲੰਡਰ, ਇਸਲਾਮ ਧਰਮ ਵਿਚ ਪ੍ਰਚੱਲਤ ਹੈ। ਹਿੰਦੂ ਧਰਮ ਵਿਚ ਚੰਦ+ਸੂਰਜੀ ਬ੍ਰਿਕਮੀ ਕੈਲੰਡਰ ਪ੍ਰਚੱਲਤ ਹੈ ਅਤੇ ਸਿੱਖ ਧਰਮ ਵਿਚ ਚੰਦ+ਸੂਰਜੀ, ਸੂਰਜੀ ਬ੍ਰਿਕਮੀ ਅਤੇ ਸੀ ਈ ਕੈਲੰਡਰ ਪ੍ਰਚੱਲਤ ਹੈ। ਭਾਂਵੇਂ ਇਹ ਕੋਈ ਧਾਰਮਿਕ ਵਿਸ਼ਾ ਨਹੀ ਹੈ ਫਿਰ ਵੀ ਇਸ ਦਾ ਧਰਮ ਨਾਲ ਗੂੜਾ ਸਬੰਧ ਹੈ। ਕੈਲੰਡਰ ਦਾ ਮੁੱਖ ਮੰਤਵ ਤਾਂ ਸਮੇਂ ਦੀ ਗਿਣਤੀ-ਮਿਣਤੀ ਦੇ ਨਾਲ-ਨਾਲ ਕੌਮ ਲਈ ਮੱਹਤਵਪੂਰਨ ਦਿਹਾੜਿਆਂ ਦੀ ਸਹੀ ਨਿਸ਼ਾਨ ਦੇਹੀ ਕਰਨਾ ਹੁੰਦਾ ਹੈ।
ਧਰਤੀ ਆਪਣੇ ਧੂਰੇ ਤੇ ਘੁੰਮਦੀ ਹੈ ਇਸ ਦਾ ਇਕ ਚੱਕਰ 24 ਘੰਟੇ ਵਿਚ ਪੂਰਾ ਹੁੰਦਾ ਹੈ। ਧਰਤੀ ਸੂਰਜ ਦੇ ਦਵਾਲੇ ਵੀ ਘੁੰਮਦੀ ਹੈ, ਇਹ ਚੱਕਰ 365.242196 ਦਿਨ (365 ਦਿਨ, 5 ਘੰਟੇ, 48 ਮਿੰਟ ਅਤੇ 45 ਸੈਕੰਡ) ਵਿਚ ਪੂਰਾ ਹੁੰਦਾ ਹੈ। ਇਸ ਨੂੰ ਮੌਸਮੀ ਸਾਲ ਕਿਹਾ ਜਾਂਦਾ ਹੈ। ਚੰਦ ਧਰਤੀ ਦੇ ਦਵਾਲੇ ਘੁੰਮਦਾ ਹੈ ਇਹ ਚੱਕਰ 354.37 ਦਿਨ (354 ਦਿਨ, 8 ਘੰਟੇ, 52 ਮਿੰਟ,ਅਤੇ 48 ਸੈਕੰਡ) ਵਿਚ ਪੂਰਾ ਹੁੰਦਾ ਹੈ। ਭਾਵ ਚੰਦ ਦਾ ਇਕ ਸਾਲ ਮੌਸਮੀ ਸਾਲ ਤੋਂ ਲੱਗ-ਭੱਗ 11 ਦਿਨ ਛੋਟਾ ਹੁੰਦਾ ਹੈ। ਇਹ ਹੈ ਸਾਡੀ ਸਮੱਸਿਆ ਦੀ ਅਸਲ ਜੜ੍ਹ। ਹੁਣ ਜੇ ਹਿਜਰੀ ਕੈਲੰਡਰ ਵਾਂਗੂ ਹੀ ਸਾਰੇ ਦਿਹਾੜੈ ਮਨਾਏ ਜਾਣ ਤਾਂ ਹਰ ਸਾਲ ਉਹ ਦਿਹਾੜਾਂ ਪਹਿਲੇ ਸਾਲ ਨਾਲੋਂ 11 ਦਿਨ ਪਹਿਲਾ ਆ ਜਾਵੇਗਾ ਅਤੇ 33 ਸਾਲ ਪਿਛੋਂ ਮੁੜ ੳਸੇ ਤਾਰੀਖ ਦੇ ਨੇੜੇ-ਤੇੜੇ ਆ ਜਾਵੇਗਾਂ। (ਸੂਰਜ ਦੇ 33 ਸਾਲ = ਚੰਦ ਦੇ 34 ਸਾਲ) ਜਿਵੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਜੇਠ ਸੁਦੀ 4, 2010 ਵਿਚ 16 ਜੂਨ (2 ਹਾੜ) ਨੂੰ ਆਇਆ ਸੀ। ਇਸ ਸਾਲ ਉਸ ਤੋਂ 11 ਦਿਨ ਪਹਿਲਾ 5 ਜੂਨ (22 ਜੇਠ) ਨੂੰ ਅਤੇ 2012 ਵਿਚ 25 ਮਈ (12 ਜੇਠ) ਨੂੰ ਆਵੇਗਾ। ਇਸ ਹਿਸਾਬ ਨਾਲ ਤਾਂ ਇਹ 2013 ਵਿਚ ਇਹ ਦਿਹਾੜਾ 14 ਮਈ (1 ਜੇਠ) ਨੂੰ ਆਉਣਾ ਚਾਹੀਦਾ ਹੈ ਪਰ ਹੁਣ ਇਹ ਦਿਹਾੜਾ 14 ਮਈ ਨੂੰ ਨਹੀਂ ਸਗੋਂ 12 ਜੂਨ (30 ਜੇਠ) ਨੂੰ ਆਵੇਗਾ। ਅਜੇਹਾ ਕਿਓ? (ਯਾਦ ਰਹੇ 12 ਜੂਨ ਅਤੇ 13 ਜੂਨ ਦੋਵੇ ਦਿਨ ਹੀ ਜੇਠ ਸੁਦੀ 4 ਹੋਵੇਗੀ)
ਹੁਣ ਚੰਦ ਦਾ ਸਾਲ, ਜੋ ਸੂਰਜੀ ਬਿਕ੍ਰਮੀ ਸਾਲ ਨਾਲੋਂ 11 ਦਿਨ ਛੋਟਾ ਹੈ, ਦੋ ਸਾਲਾ ਵਿਚ 22 ਦਿਨ ਪਿਛੇ ਰਹਿ ਗਿਆ ਹੈ। ਇਸ ਨੂੰ ਸੂਰਜੀ ਬਿਕ੍ਰਮੀ ਸਾਲ ਦੇ ਨੇੜੇ-ਤੇੜੇ ਰੱਖਣ ਲਈ ਇਸ ਵਿਚ ਇਕ ਮਹੀਨਾ ਹੋਰ ਜੋੜ ਦਿੱਤਾ ਜਾਵੇਗਾਂ, 2012 ਵਿਚ ਚੰਦ ਦੇ ਸਾਲ ਦੇ 13 ਮਹੀਨੇ ਹੋਣਗੇ। (ਭਾਦੋਂ ਦੇ ਦੋ ਮਹੀਨੇ ਹੋਣਗੇ। 19 ਸਾਲਾਂ ਵਿਚ ਚੰਦ ਦੇ 7 ਸਾਲ, 13 ਮਹੀਨਿਆ ਦੇ ਹੁੰਦੇ ਹਨ) ਇਹ ਤੇਰਵਾਂ ਮਹੀਨਾ ਜਿਸ ਨੂੰ ਲੌਂਦ ਦਾ ਮਹੀਨਾ ਕਿਹਾ ਜਾਂਦਾ ਹੈ। ਹਿੰਦੂ ਮਤ ਅਨੁਸਾਰ ਇਹ ਮਹੀਨਾ ਮਾੜਾ ਹੁੰਦਾ ਹੈ। ਇਸ ਵਿੱਚ ਕੋਈ ਸ਼ੁਭ ਕੰਮ ਨਹੀਂ ਕੀਤਾ ਜਾ ਸਕਦਾ। 2012 ਵਿਚ ਚੰਦ ਦਾ ਸਾਲ ਸੂਰਜੀ ਸਾਲ ਤੋਂ 18 ਦਿਨ ਵੱਡਾ ਹੋਵੇਗਾ ਭਾਵ ਚੰਦ ਦੇ ਸਾਲ ਦੇ 383 ਦਿਨ ਹੋਣਗੇ। ਭਾਦੋਂ ਦੇ ਮਹੀਨੇ ਤੋਂ ਪਿਛੋਂ ਆਉਣ ਵਾਲੇ ਸਾਰੇ ਦਿਹਾੜੇ ਇਕ ਮਹੀਨਾ ਪੱਛੜ ਜਾਣਗੇ। 2013 ਵਿਚ, ਜਿਹੜਾ ਦਿਹਾੜਾਂ 14 ਮਈ ਨੂੰ ਆਉਣਾ ਚਾਹੀਦਾ ਹੈ ਹੁਣ ਉਹ 12 ਜੂਨ ਨੂੰ ਆਵੇਗਾ। ਹੁਣ ਫੇਰ ਚੰਦ ਦੇ ਸਾਲ ਲੰਬਾਈ ਮੁਤਾਬਕ ਸ਼ਹੀਦੀ ਦਿਹਾੜਾ 11 ਦਿਨ ਪਹਿਲਾ ਭਾਵ 1 ਜੂਨ 2014 ਨੂੰ ਆਵੇਗਾ ਅਤੇ ਉਸ ਤੋਂ ਅੱਗਲਾ 22 ਮਈ 2015 ਸੀ. ਈ. ਵਿਚ। ਇਹ ਹੈ ਚੰਦ+ਸੂਰਜੀ ਬਿਕ੍ਰਮੀ ਕੈਲੰਡਰ ਦਾ ਕਮਾਲ।

ਹੁਣ ਇਥੇ ਇਕ ਹੋਰ ਸਮੱਸਿਆ ਪੈਦਾ ਹੋ ਗਈ ਹੈ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ 2010 ਵਿਚ ਨਾਨਕਸ਼ਾਹੀ ਕੈਲੰਡਰ ਵਿਚ ਕੀਤੀ ਗਈ ਸੋਧ ਮੁਤਾਬਕ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਿਹਾਵਾ ਤਾਂ 2 ਹਾੜ (16 ਜੂਨ) ਤੋਂ ਬਦਲ ਕੇ (ਜੇਠ ਸੁਦੀ 4) ਪੁਰਾਤਨ ਰਵਾਇਤ (ਸੁਦੀ-ਵਦੀ) ਮੁਤਾਬਕ ਕਰ ਦਿੱਤਾ ਗਿਆ ਹੈ ਪਰ ਗੁਰੂ ਹਰਗੋਬਿੰਦ ਜੀ ਦਾ ਗੁਰਗੱਦੀ ਦਿਵਸ ਦੀ ਤਾਰੀਖ ਨਾਨਕਸ਼ਾਹੀ ਕੈਲੰਡਰ ਮੁਤਾਬਕ ਹੀ 28 ਜੇਠ (11 ਜੂਨ) ਸਹੀ ਮੰਨ ਲਈ ਗਈ ਹੈ। ਜਿਵੇ ਕਿ ਉਪਰ ਜਿਕਰ ਕੀਤਾ ਜਾ ਚੁੱਕਾ ਹੈ ਕਿ ਪਿਛਲੇ ਸਾਲ ਤਾ ਇਹ ਦੋਵੇ ਤਾਰੀਖਾ ਇਕੋ ਦਿਨ (16ਜੂਨ) ਨੂੰ ਹੀ ਸਨ ਤਾ ਕੋਈ ਫਰਕ ਨਹੀ ਪਿਆ ਪਰ ਇਸ ਸਾਲ ਗੁਰੂ ਹਰਗੋਬਿੰਦ ਜੀ ਦਾ ਗੁਰ ਗੱਦੀ ਦਿਵਸ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ 6 ਦਿਨ ਪਿਛੋ ਭਾਵ 11 ਜੂਨ ਨੂੰ ਮਨਾਇਆ ਜਵੇਗਾ। ਇਥੇ ਜਥੇਦਾਰ ਬਲਵੰਤ ਸਿੰਘ ਨੰਦਗੜ ਵਲੋਂ ਕੀਤਾ ਗਿਆ ਸਵਾਲ ਬਹੁਤ ਹੀ ਅਹਿਮ ਹੈ, “ ਜਥੇਦਾਰ ਨੰਦਗੜ ਨੇ ਕੈਲੰਡਰ 'ਚ ਸੋਧਾਂ ਕਰਨ ਵਾਲਿਆਂ ਨੂੰ ਪੁੱਛਿਆ ਹੈ ਕਿ ਕੀ ਉਹ ਦੱਸ ਸਕਦੇ ਹਨ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ 6 ਦਿਨ ਬਾਅਦ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਗੁਰਤਾ ਗੱਦੀ ਕਿਸ ਨੇ ਦਿੱਤੀ ਸੀ?” ਇਥੇ ਹੀ ਵੱਸ ਨਹੀ, ਗੁਰੂ ਹਰਗੋਬਿੰਦ ਜੀ ਦਾ ਗੁਰ ਗੱਦੀ ਦਿਵਸ ਜੋ ਇਸ ਸਾਲ ਤਾਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ 6 ਦਿਨ ਪਿਛੋ ਆਵੇਗਾ , 2012 ਵਿਚ 17 ਦਿਨ ਪਿਛੋਂ ਆਵੇਗਾ ਪਰ 2013 ਵਿਚ 1 ਦਿਨ ਪਹਿਲਾ, 2014 ਵਿਚ 9 ਅਤੇ 2015 ਵਿਚ 20 ਦਿਨ ਪਿਛੋਂ ਆਵੇਗਾ। ਇਹ ਹੈ ਧੁਮੱਕੜਸ਼ਾਹੀ ਕੈਲੰਡਰ ਦਾ ਕਮਾਲ।

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਛਾਪੀ ਗਈ ਪੋ: ਕਰਤਾਰ ਸਿੰਘ ਜੀ ਦੀ ਕਿਤਾਬ ‘ਸਿੱਖ ਇਤਿਹਾਸ ਭਾਗ ੧’ ਵਿਚ ਦਰਜ ਹੈ, “ਬਾਦਸ਼ਾਹ ਵਲੋਂ ਸੱਦਾ ਪੁਜਣ ਤੇ ਗੁਰੂ ਜੀ ਜਾਣ ਗਏ ਸਨ ਕਿ ਸਾਡਾ ਜੋਤੀ-ਜੋਤਿ ਸਮਾਉਣ ਦਾ ਸਮਾਂ ਆ ਗਿਆ ਹੈ। ਇਸ ਕਰ ਕੇ ਲਾਹੌਰ ਵੱਲ ਤੁਰਨ ਲੱਗੇ ਆਪ ਆਗਿਆ ਕਰ ਗਏ ਸਨ ਕਿ ਸਾਡੇ ਜਾਣ ਮਗਰੋਂ ਸ਼੍ਰੀ ਹਰਗੋਬਿੰਦ ਸਾਹਿਬ ਨੂੰ ਗੁਰ-ਗੱਦੀ ਦੀ ਜ਼ੰਮੇਵਾਰੀ ਸੌਂਪ ਦਿੱਤੀ ਜਾਵੇ। ਇਹ ਰਸਮ ਜੇਠ ਵਦੀ 14 (28 ਜੇਠ) ਸੰਮਤ 1663 ਮੁਤਾਬਕ 25 ਮਈ ਸੰਮਤ 1606 ਨੂੰ ਕੀਤੀ ਗਈ”। (ਪੰਨਾ 221) ਇਸ ਲਿਖਤ ਤੋ ਸਪੱਸ਼ਟ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰਗੱਦੀ, ਗੁਰੂ ਅਰਜਨ ਦੇਵ ਜੀ ਦੀ ਸ਼ਹਿਦੀ ਤੋਂ 5 ਦਿਨ ਪਹਿਲਾ ਸੌਂਪੀ ਗਈ ਸੀ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕੈਲੰਡਰ ਵਿਚ ਸੋਧ ਕਰਨ ਲਈ ਬਣਾਈ ਗਈ ਕਮੇਟੀ ਨੂੰ ਏਨੀ ਵੀ ਜਾਣਕਾਰੀ ਨਹੀ ਸੀ ਕਿ ਜੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੀ ਤਾਰੀਖ ਬਦਲਣੀ ਹੈ ਤਾਂ ਗੁਰੂ ਹਰਗੋਬਿੰਦ ਜੀ ਦੀ ਗੁਰਗੱਦੀ ਦੀ ਤਾਰੀਖ ਵੀ ਵਦੀ-ਸੁਦੀ ਮੁਤਾਬਕ ਕਰਨੀ ਪੈਣੀ ਹੈ? ਜਾਂ ਇਸ ਦੋ ਮੈਬਰੀ ਕਮੇਟੀ (ਮੱਕੜ ਅਤੇ ਧੰਮਾ) ਨੇ ਜਾਣਬੁਝ ਕੇ ਸਿੱਖ ਇਤਿਹਾਸ ਨੂੰ ਵਿਗਾੜਨ ਦਾ ਕੋਝਾਂ ਯਤਨ ਕੀਤਾ ਹੈ?

ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇ ਅਸੀ ਗੁਰੂ ਅਰਜਨ ਦੇਵ ਜੀ ਦਾ ਸ਼ਹਿਦੀ ਦਿਹਾੜਾ ਜੇਠ ਸੁਦੀ 4 ਦੀ ਬਜਾਏ ਨਾਨਕਸ਼ਾਹੀ ਕੈਲੰਡਰ ਮੁਤਾਬਕ 2 ਹਾੜ, ਨੂੰ ਮਨਾਉਂਦੇ ਹਾਂ ਤਾਂ ਸਾਡਾ ਕੀ ਨੁਕਸਾਨ ਹੁੰਦਾ ਹੈ? ਨਹੀ! ਇਸ ਨਾਲ ਸਾਡਾ ਕੋਈ ਨੁਕਸਾਨ ਨਹੀ ਹੁੰਦਾ। ਇਸ ਨਾਲ ਤਾਂ ਸਾਨੂੰ ਲਾਭ ਹੀ ਲਾਭ ਹੈ। ਅਸੀ ਵਦੀ-ਸੁਦੀ ਦੇ ਮੱਕੜਜਾਲ `ਚ ਨਿਕਲ ਜਾਂਦੇ ਹਾਂ। ਸਾਡਾ ਇਹ ਲਾਭ ਸ਼ਾਇਦ ਕਿਸੇ (?) ਹੋਰ ਲਈ ਨੁਕਸਾਨ ਦਾਇਕ ਹੋ ਸਕਦਾ ਹੋਵੇ। ਹੈਰਾਨੀ ਦੀ ਗੱਲ ਹੈ ਕਿ ਸਾਡੇ ਧਾਰਮਿਕ ਮੁਖੀਆਂ ਨੂੰ ਸਾਡੇ ਲਾਭ ਨਾਲੋਂ ਕਿਸੇ (?) ਹੋਰ ਦੇ ਹੋਣ ਵਾਲੇ ਸੰਭਾਵੀ ਨੁਕਸਾਨ ਦਾ ਜਿਆਦਾ ਫਿਕਰ ਹੈ। ਅਕਾਲ ਤਖਤ ਸਾਹਿਬ ਵਲੋਂ ਪ੍ਰਵਾਨਗੀ ਦੇਣ ਉਪ੍ਰੰਤ 2003 ਵਿਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਜਾਰੀ ਕੀਤੇ ਗਏ ਕੈਲੰਡਰ ਮੁਤਾਬਕ ਜਦੋਂ ਅਸੀ ਇਹ ਦਿਹਾੜਾਂ ਜੇਠ ਸੁਦੀ 4 ਦੀ ਬਜਾਏ 2 ਹਾੜ ਨੂੰ ਮਨਾਉਦੇ ਹਾਂ ਤਾਂ ਇਹ ਦਿਹਾੜਾ ਹਰ ਸਾਲ 16 ਜੂਨ ਨੂੰ ਹੀ ਆਉਂਦਾ ਹੈ। ਗੁਰੂ ਹਰ ਗੋਬਿੰਦ ਜੀ ਦਾ ਗੁਰਗੱਦੀ ਦਿਵਸ 28 ਜੇਠ (11 ਜੂਨ) ਇਸ ਤੋਂ ਠੀਕ 5 ਦਿਨ ਪਹਿਲਾ ਆਉਂਦਾ ਹੈ।
ਸ਼੍ਰੋਮਣੀ ਕਮੇਟੀ ਅਤੇ ਬਾਦਲੀ ਜਥੇਦਾਰਾਂ ਵਲੋਂ ਸਾਧ ਲਾਣੇ ਦੀ ਇੱਛਾ ਮੁਤਾਬਿਕ ਮੂਲ ਨਾਨਕਸ਼ਾਹੀ ਕੈਲੰਡਰ 'ਚ ਸੋਧਾਂ ਕਰਕੇ ਸਿੱਖ ਇਤਿਹਾਸ ਨੂੰ ਵਿਗਾੜਨ ਦੀ ਕੀਤੀ ਗਈ ਕੋਝੀ ਕੋਸ਼ਿਸ਼, ਜੋ ਸਿੱਖ ਸੰਗਤ ਸਾਹਮਣੇ ਹੁਣ ਨੰਗੀ ਹੋ ਚੁੱਕੀ ਹੈ, ਇਸੇ ਲਈ ਹੀ ਦੁਨਿਆਂ ਦੇ ਕੋਨੇ-ਕੋਨੇ `ਚ ਵਸ ਚੁੱਕੀ ਸਿੱਖ ਕੌਮ ਨੇ ‘ਧੁਮੱਕੜਸ਼ਾਹੀ ਕੈਲੰਡਰ’ ਨੂੰ ਨਕਾਰ ਦਿੱਤਾ ਹੈ। ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਦੜ੍ਹਿਤਾ ਨਾਲ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਕੇ ਸਪੱਸ਼ਟ ਐਲਾਨ ਕਰ ਦਿੱਤਾ ਹੈ ਕਿ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ 2 ਹਾੜ (16ਜੂਨ) ਨੂੰ ਮਨਾਇਆ ਜਾਵੇਗਾ। ਹੁਣ ਦੇਖਣਾ ਹੈ ਕਿ ਕੀ ਸ਼੍ਰੋਮਣੀ ਕਮੇਟੀ ਜੋ ਖੁਦ ਵਿਗਾੜੇ ਗਏ ਕੈਲੰਡਰ ਮੁਤਾਬਕ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਜੇਠ ਸੁਦੀ 4 (5 ਜੂਨ) ਨੂੰ ਮਨਾ ਰਹੀ ਹੈ, ਸਿੱਖ ਸਰਧਾਲੂਆਂ ਦਾ ਜਥਾ ਪਾਕਿਸਤਾਨ ਭੇਜੇ ਗੀ ਜਾਂ ਨਹੀ। ਯਾਦ ਰਹੇ ਸ਼੍ਰੋਮਣੀ ਕਮੇਟੀ ਨੇ 28 ਮਈ ਨੂੰ ਜਥਾਂ ਭੇਜਣ ਦੀ ਬੇਨਤੀ ਕੀਤੀ ਸੀ, ਤਾਂ ਜੋ ਜੇਠ ਸੁਦੀ 4 ਮੁਤਾਬਕ 5 ਜੂਨ ਨੂੰ ਪਾਕਿਸਤਾਨ `ਚ ਸਹੀਦੀ ਦਿਹਾੜਾ ਮਨਾਇਆ ਜਾ ਸਕੇ ਪਰ ਪਾਕਿਸਤਾਨ ਦੇ ਸਫਾਰਤਖਾਨੇ ਨੇ ਸ਼੍ਰੋਮਣੀ ਕਮੇਟੀ ਦੀ ਇਹ ਬੇਨਤੀ ਮਨਜੂਰ ਨਹੀ ਕੀਤੀ। ਹੁਣ ਸ਼੍ਰੋਮਣੀ ਕਮੇਟੀ ਨੇ ਸੋਚਣਾ ਹੈ ਕਿ ਕੀ ਚੰਦ ਵੋਟਾਂ ਦੀ ਖਾਤਰ ਸਾਧ ਲਾਣੇ ਪਿਛੇ ਲੱਗਣਾ ਹੈ ਜਾਂ ਸਿੱਖ ਸੰਗਤ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਹੈ।


(01/06/11)
ਕਿਰਪਾਲ ਸਿੰਘ ਬਠਿੰਡਾ

ਜੇ ਪ੍ਰੋ: ਭੁੱਲਰ ਨੂੰ ਫਾਂਸੀ ਦੇ ਦਿੱਤੀ ਗਈ ਤਾਂ ਸਿੱਖਾਂ ਲਈ ਇਹ ਦੇਸ਼ ਵਿਗਾਨਾ ਹੋ ਜਾਵੇਗਾ: ਭਾਈ ਪੰਥਪ੍ਰੀਤ ਸਿੰਘ

*ਸਿਆਸੀ ਬਿਆਨਬਾਜ਼ੀ ਤੋਂ ਕੋਹਾਂ ਦੂਰ ਰਹਿਣ ਵਾਲੇ ਭਾਈ ਪੰਥਪ੍ਰੀਤ ਸਿੰਘ ਵਲੋਂ ਆਪਣੇ ਨਿਜੀ ਪ੍ਰੋਗਰਾਮ ਅਤੇ ਮਾਤਾ ਜੀ ਦੇ ਭੋਗ ਸਮਾਗਮ `ਤੇ ਅਜਿਹੇ ਵੀਚਾਰ ਪ੍ਰਗਟ ਕਰਨੇ ਸਿੱਧ ਕਰਦਾ ਹੈ ਕਿ ਆਮ ਸਿੱਖ ਵੀ ਪ੍ਰੋ: ਭੁੱਲਰ ਨੂੰ ਫਾਂਸੀ ਦਿੱਤੇ ਜਾਣ ਨੂੰ ਸਮੁਚੀ ਸਿੱਖ ਕੌਮ ਨਾਲ ਭਾਰੀ ਅਨਿਆਂ ਸਮਝ ਰਹੇ ਹਨ।
*ਹਰ ਪ੍ਰਾਣੀ ਦਾ ਫਰਜ਼ ਬਣਦਾ ਹੈ ਕਿ ਆਪਣੇ ਜੀਵਤ ਮਾਤਾ ਪਿਤਾ ਦੀ ਵੱਧ ਤੋਂ ਵੱਧ ਸੇਵਾ ਕੀਤੀ ਜਾਵੇ ਪਰ ਮਰੇ ਪਿਛੋਂ ਭੋਗ ਸਮੇਂ ਉਸ ਲਈ ਮੰਜੇ ਬਿਸਤਰੇ, ਦੇਣੇ ਤੇ ਉਸ ਨਮਿਤ ਸ਼ਰਾਧ ਕਰਨੇ ਨਿਰੋਲ ਮਨਮਤ ਹੈ
*ਸਾਰੇ ਹੀ ਬੁਲਾਰਿਆਂ ਨੇ ਅਜਿਹੇ ਮੌਕਿਆਂ `ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਸ਼੍ਰਧਾਂਜਜਲੀਆਂ ਦੇ ਨਾਮ `ਤੇ ਬੋਲੇ ਜਾ ਰਹੇ ਝੂਠ ਦੀ ਉਦਾਹਰਣਾਂ ਦੇ ਕੇ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ

ਬਠਿੰਡਾ, ੧ ਜੂਨ (ਕਿਰਪਾਲ ਸਿੰਘ): ਜੇ ਸਾਰੇ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਪ੍ਰੋ: ਦਵਿੰਦਰ ਸਿੰਘ ਭੁੱਲਰ ਨੂੰ ਫਾਂਸੀ ਦੇ ਦਿੱਤੀ ਗਈ ਤਾਂ ਦੇਸ਼ ਲਈ ਸਭ ਤੋਂ ਵੱਧ ਕੁਰਬਾਨੀਆਂ ਕਰਨ ਵਾਲੇ ਸਿੱਖਾਂ ਲਈ ਇਹ ਦੇਸ਼ ਬਿਗਾਨਾ ਹੋ ਜਾਵੇਗਾ। ਇਹ ਸ਼ਬਦ ਬਠਿੰਡਾ ਜਿਲ੍ਹੇ ਵਿੱਚ ਸਥਿਤ ਆਪਣੇ ਪਿੰਡ ਭਾਈ ਬਖਤੌਰ ਵਿਖੇ ਆਪਣੀ ਮਾਤਾ ਜੀ ਦੇ ਭੋਗ ਤੇ ਅੰਤਿਮ ਅਰਦਾਸ ਦੇ ਸਬੰਧ ਵਿੱਚ ਕੀਤੇ ਗਏ ਗੁਰਮਤਿ ਸਮਾਗਮ ਵਿੱਚ ਜੁੜੀ ਸੰਗਤ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਗੁਰਮਤਿ ਦੇ ਨਿਸ਼ਕਾਮ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਭਾਈ ਬਖਤੌਰ ਵਾਲਿਆਂ ਨੇ ਅੱਜ ਕਹੇ। ਉਨ੍ਹਾਂ ਕਿਹਾ ਸੀਬੀਆਈ ਵਲੋਂ ਇਹ ਕੇਸ ਅਦਾਲਤ ਵਿੱਚ ਪੇਸ਼ ਕਰਨ ਸਮੇ ੧੩੩ ਗਵਾਹਾਂ ਦੀ ਸੂਚੀ ਨੱਥੀ ਕੀਤੀ ਗਈ ਸੀ ਜਿਸ ਵਿੱਚੋਂ ਇੱਕ ਵੀ ਗਵਾਹ ਨੇ ਪ੍ਰੋ: ਭੁੱਲਰ ਵਿਰੁੱਧ ਗਵਾਹੀ ਨਹੀਂ ਦਿੱਤੀ ਇਸ ਦੇ ਬਾਵਯੂਦ ਉਸ ਨੂੰ ਉਸ ਵਲੋਂ ਪੁਲਿਸ ਕੋਲ ਦਿੱਤੇ ਇਕਬਾਲੀਆ ਬਿਆਨ (ਜਿਸ ਨੂੰ ਕਿਸੇ ਮੈਜਿਸਟ੍ਰੇਟ ਕੋਲੋਂ ਤਸਦੀਕ ਨਹੀਂ ਕਰਵਾਇਆ ਗਿਆ), ਦੇ ਅਧਾਰ `ਤੇ ਹੀ ਫਾਂਸੀ ਦਿੱਤੀ ਜਾ ਰਹੀ ਹੈ। ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਕਨੂੰਨ ਮੁਤਾਬਿਕ ਪੁਲਿਸ ਕੋਲ ਦਿੱਤਾ ਗਿਆ ਕੋਈ ਵੀ ਇਕਬਾਲੀਆ ਬਿਆਨ ਮੰਨਣਯੋਗ ਨਹੀਂ ਹੁੰਦਾ ਕਿਉਂਕਿ ਸਭ ਨੂੰ ਪਤਾ ਹੈ ਕਿ ਪੁਲਿਸ ਭਾਰੀ ਤਸ਼ੱਦਦ ਕਰਕੇ ਕਿਸੇ ਤੋਂ, ਕੋਈ ਵੀ ਇਕਬਾਲੀਆ ਬਿਆਨ ਪ੍ਰਾਪਤ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਮੁਤਾਬਿਕ ਜਿਸ ਕੇਸ ਵਿੱਚ ਥੋਹੜੇ ਜਿੰਨੇ ਸ਼ੱਕ ਦੀ ਵੀ ਗੁੰਜਾਇਸ਼ ਹੋਵੇ ਉਸ ਨੂੰ ਫਾਂਸੀ ਨਹੀਂ ਦਿੱਤੀ ਜਾ ਸਕਦੀ ਪਰ ਪ੍ਰੋ: ਭੁੱਲਰ ਦੇ ਕੇਸ ਵਿੱਚ ਤਾਂ ਸੁਪ੍ਰੀਮ ਕੋਰਟ ਦੇ ਤਿੰਨ ਜੱਜਾਂ ਦੇ ਬੈਂਚ ਵਿੱਚੋਂ ਇੱਕ ਮਾਨਯੋਗ ਜੱਜ ਸ਼੍ਰੀ ਬੀ ਐੱਮ ਸ਼ਾਹ ਵਲੋਂ ਉਸ ਨੂੰ ਨਿਰਦੋਸ਼ ਘੋਸ਼ਿਤ ਕਰ ਦਿੱਤਾ ਸੀ ਇਸ ਲਈ ਉਸ ਨੂੰ ਫਾਂਸੀ ਦੇਣੀ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇ ਕਿਸੇ ਨੂੰ ਫਾਂਸੀ ਦੇਣੀ ਹੈ ਤਾਂ ਉਨ੍ਹਾਂ ਨੂੰ ਦਿੱਤੀ ਜਾਵੇ ਜਿਨ੍ਹਾਂ ਨੇ ਇਸ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ੧੯੮੪ `ਚ ੪ ਦਿਨ ਤੱਕ ਮੌਤ ਦਾ ਨੰਗਾ ਤਾਂਡਵ ਨਾਚ ਨੱਚਿਆ ਜਿਸ ਦੌਰਾਨ ਜਿਉਂਦੇ ਸਿੱਖਾਂ ਨੂੰ ਸ਼ਰੇ ਬਜ਼ਾਰ ਗਲਾਂ ਵਿੱਚ ਟਾਇਰ ਪਾ ਕੇ ਅਤੇ ਪੈਟਰੋਲ ਛਿੜਕ ਕੇ ਸਾੜਿਆ ਗਿਆ ਸੀ। ਕਿਸ਼ੋਰ ਨਾਮੀ ਇੱਕ ਨਿਰਦਈ ਵਿਅਕਤੀ ਵਲੋਂ ਤ੍ਰਿਲੋਕਪੁਰੀ (ਨਵੀਂ ਦਿੱਲੀ) ਦੀ ਸੜਕ `ਤੇ ੩੦ ਸਿੱਖਾਂ ਨੂੰ ਜ਼ਾਲਮਾਨਾ ਢੰਗ ਨਾਲ ਛੁਰੇ ਨਾਲ ਟੁਕੜੇ ਟੁਕੜੇ ਕਰਕੇ ਕਤਲ ਕਰ ਦਿੱਤਾ ਗਿਆ ਸੀ। ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਫਾਂਸੀ ਦਿੱਤੀ ਜਾਵੇ ਜਿਸ ਦੀ ਅਗਵਾਈ `ਚ ੨੦੦੨ `ਚ ਸਿੱਖਾਂ ਵਾਂਗ ਹੀ ਮੁਸਲਮਾਨ ਭਰਾਵਾਂ `ਤੇ ਕਹਿਰ ਵਰਤਾਏ ਗਏ। ਸਮਝੌਤਾ ਐਕਸਪ੍ਰੈੱਸ ਗੱਡੀ ਅਤੇ ਅਜਮੇਰ ਸ਼ਰੀਫ਼ ਵਿਖੇ ਹੋਏ ਬੰਬ ਧਮਾਕਿਆਂ (ਜਿਨ੍ਹਾਂ ਵਿੱਚ ਸੈਂਕੜੇ ਨਿਰਦੋਸ਼ ਵਿਅਕਤੀ ਮਾਰੇ ਗਏ ਸਨ) ਵਿੱਚ ਸ਼ਾਮਲ ਸਾਧਵੀ ਪ੍ਰਿਤਿਗਆ ਠਾਕੁਰ, ਕਰਨਲ ਪ੍ਰੋਹਤ ਤੇ ਇਨ੍ਹਾਂ ਧਮਾਕਿਆਂ ਵਿੱਚ ਆਪਣੀ ਸ਼ਮੂਲੀਅਤ ਦਾ ਇਕਬਾਲੀਆ ਬਿਆਨ ਦੇਣ ਵਾਲੇ ਅਸੀਮਾਨੰਦ ਨੂੰ ਫਾਂਸੀ ਦਿੱਤੀ ਜਾਵੇ। ਇੱਕ ਈਸਾਈ ਮਿਸ਼ਨਰੀ ਨੂੰ ਉਸ ਦੇ ਬੱਚਿਆਂ ਸਮੇਤ ਜਿਉਂਦੇ ਸਾੜਨ ਵਾਲੇ ਦਾਰੇ ਨੂੰ ਫਾਂਸੀ ਦਿੱਤੀ ਜਾਵੇ। ਜੇ ਇਨ੍ਹਾਂ ਸਾਰੇ ਦੋਸ਼ੀਆਂ ਨੂੰ ਨਜ਼ਰਅੰਦਾਜ਼ ਕਰਕੇ ਸਿਰਫ ਪ੍ਰੋ: ਭੁੱਲਰ ਨੂੰ ਉਸੇ ਤਰ੍ਹਾਂ ਫਾਂਸੀ ਦੇ ਦਿੱਤੀ ਗਈ ਜਿਵੇਂ ਕਿ ਪਹਿਲਾਂ ਸਾਰੇ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਭਾਈ ਕਿਹਰ ਸਿੰਘ ਨੂੰ ਫਾਂਸੀ ਦੇ ਦਿੱਤੀ ਗਈ ਸੀ, ਤਾਂ ਇਹ ਕਾਰਵਾਈ ਸਾਬਤ ਕਰੇਗੀ ਕਿ ਇਹ ਦੇਸ਼ ਸਿੱਖਾਂ ਦਾ ਆਪਣਾ ਨਹੀਂ ਤੇ ਉਹ ਬਹੁਗਿਣਤੀ ਹਿੰਦੂਆਂ ਦੀ ਰਹਿਮ ਦਿਲੀ `ਤੇ ਇਸ ਬਿਗਾਨੇ ਦੇਸ਼ ਵਿੱਚ ਰਹਿ ਰਹੇ ਹਨ। ਇੱਕ ਨਿਰੋਲ ਗੁਰਮਤਿ ਦਾ ਪ੍ਰਚਾਰ ਕਰਨ ਵਾਲੇ ਭਾਈ ਪੰਥਪ੍ਰੀਤ ਸਿੰਘ ਜਿਹੜੇ ਕਿ ਅੱਜ ਤੱਕ ਹਮੇਸ਼ਾਂ ਹੀ ਸਿਆਸੀ ਬਿਆਨਬਾਜ਼ੀ ਤੋਂ ਕੋਹਾਂ ਦੂਰ ਰਹਿੰਦੇ ਰਹੇ ਹਨ ਵਲੋਂ ਆਪਣੇ ਨਿਜੀ ਪ੍ਰੋਗਰਾਮ ਅਤੇ ਆਪਣੀ ਮਾਤਾ ਜੀ ਦੇ ਭੋਗ ਸਮਾਗਮ `ਤੇ ਅਜਿਹੇ ਵੀਚਾਰ ਪ੍ਰਗਟ ਕਰਨੇ ਸਿੱਧ ਕਰਦਾ ਹੈ ਕਿ ਆਮ ਸਿੱਖ ਵੀ ਪ੍ਰੋ: ਭੁੱਲਰ ਨੂੰ ਫਾਂਸੀ ਦਿੱਤੇ ਜਾਣ ਨੂੰ ਸਮੁਚੀ ਸਿੱਖ ਕੌਮ ਨਾਲ ਭਾਰੀ ਅਨਿਆਂ ਸਮਝ ਰਹੇ ਹਨ ਤੇ ਉਨ੍ਹਾਂ ਵਿੱਚ ਰੋਹ ਹੈ।
ਇਸ ਤੋਂ ਪਹਿਲਾਂ ਭਾਈ ਪੰਥਪ੍ਰੀਤ ਸਿੰਘ ਜੀ ਨੇ ਮ੍ਰਿਤਕ ਪ੍ਰਾਣੀ ਦੇ ਅੰਤਿਮ ਸੰਸਕਾਰ ਸਬੰਧੀ ਗੁਰਮਤਿ ਵੀਚਾਰਾਂ ਸਾਂਝੀਆਂ ਕਰਦਿਆਂ ਕਿਹਾ ਕਿ ਬਸਤਰ ਕਪੜੇ ਅਤੇ ਭੋਜਨ ਆਦਿ ਜੀਵਤ ਮਨੁਖ ਦੀਆਂ ਲੋੜਾਂ ਹਨ, ਇਹ ਮਨੁਖ ਦੀ ਆਤਮਾ ਦੀਆਂ ਲੋੜਾਂ ਨਹੀਂ ਹਨ, ਇਸ ਲਈ ਹਰ ਪ੍ਰਾਣੀ ਦਾ ਫਰਜ਼ ਬਣਦਾ ਹੈ ਕਿ ਆਪਣੇ ਜੀਵਤ ਮਾਤਾ ਪਿਤਾ ਦੀ ਵੱਧ ਤੋਂ ਵੱਧ ਸੇਵਾ ਕੀਤੀ ਜਾਵੇ ਪਰ ਮਰੇ ਪਿਛੋਂ ਭੋਗ ਸਮੇਂ ਉਸ ਲਈ ਮੰਜੇ ਬਿਸਤਰੇ, ਦੇਣੇ ਤੇ ਉਸ ਨਮਿਤ ਸ਼ਰਾਧ ਕਰਨੇ ਨਿਰੋਲ ਮਨਮਤ ਹੈ। ਪਰ ਦੁਖ ਦੀ ਗੱਲ ਹੈ ਕਿ ਸਾਡੇ ਗ੍ਰੰਥੀ ਭਾਈ ਵੀ ਗੁਰੂ ਅੱਗੇ ਖੜ੍ਹ ਕੇ ਅਰਦਾਸ ਕਰਦੇ ਹਨ ਕਿ ਆਪ ਜੀ ਦੀ ਹਜੂਰੀ ਵਿੱਚ ਮੰਜਾ ਬਿਸਤਰਾ, ਕਪੜੇ ਤੇ ਹੋਰ ਸਮਾਨ ਹਾਜ਼ਰ ਹਨ, ਇਸ ਦਾ ਫ਼ਲ ਵਿਛੜੀ ਹੋਈ ਆਤਮਾ ਨੂੰ ਮਿਲੇ। ਉਨ੍ਹਾਂ ਕਿਹਾ ਗੁਰਦੁਆਰੇ ਕੋਈ ਡਾਕਖਾਨੇ ਨਹੀਂ ਜਿਥੇ ਅਜਿਹੀਆਂ ਚੀਜਾਂ ਦੇ ਪਾਰਸਲ ਮ੍ਰਿਤਕ ਪ੍ਰਾਣੀ ਨੂੰ ਭੇਜੇ ਜਾ ਸਕਦੇ ਹੋਣ। ਉਨ੍ਹਾਂ ਕਿਹਾ ਕਿ ਜੇ ਕਿਸੇ ਚੀਜ ਦੀ ਗੁਰਦੁਆਰਾ ਸਾਹਿਬ ਵਿੱਚ ਲੋੜ ਹੈ ਤਾਂ ਉਸ ਲਈ ਸੰਗਤਾਂ ਨੂੰ ਵਖਰੇ ਤੌਰ `ਤੇ ਅਪੀਲ ਕੀਤੀ ਜਾ ਸਕਦੀ ਹੈ ਜਿਸ ਨੂੰ ਸੰਗਤ ਆਪਣੀ ਖੁਸ਼ੀ ਨਾਲ ਵਧ ਚੜ੍ਹ ਕੇ ਪੂਰੀਆਂ ਕਰਦੀ ਵੀ ਹੈ ਪਰ ਇਹ ਵਹਿਮ ਪੈਦਾ ਕਰਨਾ ਕਿ ਇਹ ਮ੍ਰਿਤਕ ਪ੍ਰਾਣੀ ਦੀ ਅੱਗੇ ਦੀ ਲੋੜ ਹੈ, ਨਿਰੋਲ ਮਨਮਤਿ ਹੈ ਜਿਸ ਨੂੰ ਫੋਰੀ ਤੌਰ `ਤੇ ਬੰਦ ਕਰਨਾ ਚਾਹੀਦਾ ਹੈ। ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਪ੍ਰਾਣੀ ਦੀਆਂ ਹੱਡੀਆਂ ਨੂੰ ਫੁੱਲ ਕਹਿ ਕੇ ਵਿਸ਼ੇਸ਼ ਤੌਰ `ਤੇ ਕੀਰਤਪੁਰ ਜਾਂ ਹਰੀ ਕੇ ਪੱਤਣ ਜਾ ਕੇ ਪਾਉਣੇ ਵੀ ਮਨਮਿਤ ਹੈ ਪਰ ਇਹ ਮਨਮਤਿ ਫੇਲਾਉਣ ਲਈ ਸਾਡੇ ਰਾਜਨੀਤਕ ਲੀਡਰ ਅਤੇ ਸੰਤ ਬਾਬੇ ਮੁੱਖ ਤੌਰ `ਤੇ ਜਿੰਮੇਵਾਰ ਹਨ। ਉਨ੍ਹਾਂ ਕਿਹਾ ਸਿੱਖ ਰਹਿਤ ਮਰਿਆਦਾ ਵਿੱਚ ਸਾਫ ਤੌਰ `ਤੇ ਲਿਖਿਆ ਹੈ ਕਿ ਭਸਮ ਸਮੇਤ ਸਾਰੀਆਂ ਹੱਡੀਆਂ ਚੁੱਕ ਕੇ ਨੇੜੇ ਵਗਦੇ ਪਾਣੀ ਵਿੱਚ ਜਲਪ੍ਰਵਾਹ ਕਰ ਦਿੱਤੀਆਂ ਜਾਣ, ਜੇ ਨੇੜੇ ਵਗਦਾ ਪਾਣੀ ਨਾ ਹੋਵੇ ਤਾਂ ਉਥੇ ਹੀ ਟੋਆ ਪੁੱਟ ਕੇ ਦੱਬ ਦਿੱਤਾ ਜਾਵੇ। ਭਾਈ ਪੰਥਪ੍ਰੀਤ ਸਿੰਘ ਤੋਂ ਇਲਾਵਾ ਹੋਰ ਬੁਲਾਰੇ, ਕਥਾਵਾਚਕ ਅਤੇ ਕੀਰਤਨੀਏ ਜਿਨ੍ਹਾਂ ਵਿੱਚ ਵਿਸ਼ੇਸ਼ ਤੌਰ `ਤੇ ਭਾਈ ਹਰਪ੍ਰੀਤ ਸਿੰਘ ਜਗਰਾਉਂ, ਭਾਈ ਰਣਜੀਤ ਸਿੰਘ, ਮਾਲਵਾ ਜ਼ੋਨ ਧਰਮ ਪ੍ਰਚਾਰ ਕੇਂਦਰ ਦੇ ਇੰਨਚਾਰਜ਼ ਭਾਈ ਭਰਪੂਰ ਸਿੰਘ, ਸ਼ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਕਾਲਾਬੂਲਾ ਅਤੇ ਸਟੇਜ਼ ਦੀ ਸੇਵਾ ਨਿਭਾ ਰਹੇ ਭਾਈ ਗੁਰਨੇਕ ਸਿੰਘ ਆਦਿ ਸਾਰਿਆਂ ਨੇ ਹੀ ਸਿੱਖ ਰਹਿਤ ਮਰਿਆਦਾ ਪੜ੍ਹਨ ਅਤੇ ਇਸ ਨੂੰ ਮੰਨਣ `ਤੇ ਜੋਰ ਦਿੱਤਾ। ਸਾਰੇ ਹੀ ਬੁਲਾਰਿਆਂ ਨੇ ਅਜਿਹੇ ਮੌਕਿਆਂ `ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਸ਼੍ਰਧਾਂਜਜਲੀਆਂ ਦੇ ਨਾਮ `ਤੇ ਬੋਲੇ ਜਾ ਰਹੇ ਝੂਠ ਦੀ ਉਦਾਹਰਣਾਂ ਦੇ ਕੇ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ। ਭਾਈ ਹਰਪ੍ਰੀਤ ਸਿੰਘ ਨੇ ਕਿਹਾ ਆਮ ਤੌਰ `ਤੇ ਸ਼੍ਰਧਾਂਜਲੀ ਨੂੰ ਮ੍ਰਿਤਕ ਪ੍ਰਾਣੀ ਲਈ ਸ਼ਰਧਾ ਦੇ ਫੁੱਲ ਕਹਿ ਕੇ ਪ੍ਰਚਾਰਿਆ ਜਾ ਰਿਹਾ ਹੈ ਜੋ ਕਿ ਬਿਲਕੁਲ ਹੀ ਗਲਤ ਹੈ ਕਿਉਂਕਿ ਸਿੱਖ ਦੀ ਸ਼ਰਧਾ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ’ ਤੇ ਹੀ ਹੋ ਸਕਦੀ ਹੈ ਹੋਰ ਕਿਸੇ `ਤੇ ਨਹੀਂ।
ਖਰਾਬ ਮੌਸਮ ਦੇ ਬਾਵਯੂਦ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਦੂਰ ਦੁਰਾਡੇ ਸਥਾਨਾਂ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਇਸ ਅੰਤਿਮ ਅਰਦਾਸ ਤੇ ਗੁਰਮਤਿ ਸਮਾਗਮ ਵਿੱਚ ਭਾਗ ਲਿਆ। ਅੱਜ ਦਾ ਸਮਾਗਮ ਸਿੱਖ ਰਹਿਤ ਮਰਿਆਦਾ ਅਤੇ ਗੁਰਮਤਿ ਲਾਗੂ ਕਰਨ ਲਈ ਇੱਕ ਵਰਕਸ਼ਾਪ ਦੇ ਤੌਰ `ਤੇ ਸਾਹਮਣੇ ਆਇਆ ਜਿਸ ਨੇ ਸੰਗਤਾਂ ਨੂੰ ਲੋਕ ਲਾਜ ਪਾਸੇ ਰੱਖ ਕੇ ਗੁਰਮਤਿ ਗ੍ਰਹਿਣ ਕਰਨ ਦਾ ਰਾਹ ਵਿਖਾਇਆ।

*************************************************************

ਪ੍ਰੋ: ਭੁੱਲਰ ਨੂੰ ਫਾਂਸੀ ਦੇਣ ਦੀ ਵਕਾਲਤ ਕਰਨ ਵਾਲੀ ਭਾਰਤੀ ਜਨਤਾ ਪਾਰਟੀ ਦਾ ਸਿੱਖ ਜਗਤ ਬਾਈਕਾਟ ਕਰੇ-ਗਿ: ਜਾਚਕ
*ਜੇ ਪੰਜਾਬ ਸਰਕਾਰ ਪ੍ਰੋ: ਭੁੱਲਰ ਵਿਰੁਧ ਸੁਪਰੀਮ ਕੋਰਟ ਵਿੱਚ ਦਿੱਤਾ ਹਲਫੀਆ ਬਿਆਨ ਵਾਪਸ ਨਹੀ ਲੈਂਦੀ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂਆਂ ਵਲੋਂ ਫਾਂਸੀ ਦਾ ਸਜ਼ਾ ਮੁਆਫ਼ ਕਰਨ ਲਈ ਕੀਤੀਆਂ ਅਪੀਲਾਂ ਮਗਰਮੱਛ ਦੇ ਹੰਝੂ ਹੀ ਮੰਨੀਆਂ ਜਾਣਗੀਆਂ
ਬਠਿੰਡਾ, 1 ਜੁਨ (ਕਿਰਪਾਲ ਸਿੰਘ): ਭਾਰਤੀ ਜਨਤਾ ਪਾਰਟੀ ਦਾ ਸਮੁੱਚੇ ਸਿੱਖ ਜਗਤ ਨੂੰ ਬਾਈਕਾਟ ਕਰਨਾ ਚਾਹੀਦਾ ਹੈ। ਕਿਉਂਕਿ, ਇਸ ਦੇ ਕੌਮੀ ਮੀਤ ਪ੍ਰਧਾਨ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਸ਼ਾਂਤਾ ਕੁਮਾਰ ਨੇ ਪ੍ਰੋ: ਭੁੱਲਰ ਦੀ ਲਾਦੇਨ ਨਾਲ ਤੁਲਨਾ ਕਰਦਿਆਂ ਫਾਂਸੀ ਦੇਣ ਦੀ ਵਕਾਲਤ ਕੀਤੀ ਹੈ। ਕੌਮਾਂਤਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਨੇ ਇਹ ਸ਼ਬਦ ਈਮੇਲ ਰਾਹੀਂ ਭੇਜੇ ਇੱਕ ਪ੍ਰੈਸਨੋਟ ਵਿੱਚ ਕਹੇ।
ਉਨ੍ਹਾਂ ਕਿਹਾ ਸਾਨੂੰ ਭੁੱਲਣਾ ਨਹੀ ਚਾਹੀਦਾ ਕਿ ਭਾਜਪਾ ਆਰ. ਐਸ. ਐਸ ਦਾ ਰਾਜਸੀ ਵਿੰਗ ਹੈ, ਜਿਸ ਨੂੰ ਸ੍ਰੀ ਅਕਾਲ ਤਖ਼ਤ ਵਲੋਂ ਪੰਥ ਵਿਰੋਧੀ ਜਮਾਤ ਐਲਾਨਿਆ ਜਾ ਚੁੱਕਾ ਹੈ ਅਤੇ ਜਿਸ ਦੇ ਮੁੱਖੀ ਅਡਵਾਨੀ ਨੇ ਆਪਣੀ ਕਿਤਾਬ ਵਿੱਚ ਮੰਨਿਆ ਹੈ ਕਿ ਉਸ ਨੇ ਸ੍ਰੀ ਦਰਬਾਰ ਸਾਹਿਬ `ਤੇ ਹਮਲਾ ਕਰਨ ਲਈ ਇੰਦਰਾ ਗਾਂਧੀ ਨੂੰ ਪ੍ਰੇਰਿਆ ਸੀ। ਜਾਚਕ ਜੀ ਨੇ ਆਖਿਆ ਕਿ ਜੇ ਪੰਜਾਬ ਸਰਕਾਰ ਪ੍ਰੋ: ਭੁੱਲਰ ਵਿਰੁਧ ਸੁਪਰੀਮ ਕੋਰਟ ਵਿੱਚ ਦਿੱਤਾ ਹਲਫੀਆ ਬਿਆਨ ਵਾਪਸ ਨਹੀ ਲੈਂਦੀ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂਆਂ ਵਲੋਂ ਫਾਂਸੀ ਦਾ ਸਜ਼ਾ ਮੁਆਫ਼ ਕਰਨ ਲਈ ਕੀਤੀਆਂ ਅਪੀਲਾਂ ਮਗਰਮੱਛ ਦੇ ਹੰਝੂ ਹੀ ਮੰਨੀਆਂ ਜਾਣਗੀਆਂ। ਮਨਪ੍ਰੀਤ ਸਿੰਘ ਬਾਦਲ ਦੀ ਇਸ ਪੱਖੋਂ ਚੁੱਪ ਵੀ ਸਿੱਧ ਕਰਦੀ ਹੈ ਕਿ ਉਹ ਵੀ ਆਪਣੇ ਚਾਚੇ ਵਾਂਗ ਕੇਂਦਰ ਵਿੱਚ ਬੈਠੀ ਪੰਥ ਵਿਰੋਧੀ ਲਾਬੀ ਦੀ ਦ੍ਰਿਸ਼ਟੀ ਵਿੱਚ ਪ੍ਰਵਾਨ ਚੜ੍ਹਣ ਲਈ ਯਤਨਸ਼ੀਲ ਹੈ।
ਅਜੋਕੀ ਰਾਜਨੀਤਕ ਸਥਿਤੀ ਵਿੱਚ ਸਮੂਹ ਸਿੱਖ ਜਥੇਬੰਦੀਆਂ ਦੇ ਸਾਂਝੇ ਯਤਨ ਪ੍ਰੋ: ਭੁੱਲਰ ਦੇ ਗਲ਼ ਵਿੱਚ ਪਏ ਫਾਂਸੀ ਦੇ ਫੰਧੇ ਨੂੰ ਤੋੜਣ ਦੀ ਸਮਰਥਾ ਰਖਦੇ ਹਨ। ਬਸ ਹੁਣ ਲੋੜ ਤਾਂ ਧੜੇਬੰਦੀ ਤੋਂ ਉਪਰ ਉੱਠ ਕੇ ਪੰਥਕ ਅਵਾਜ਼ ਬਣਨ ਦੀ ਹੈ।


(01/06/11)
ਗੁਰਸ਼ਰਨ ਸਿੰਘ ਡੱਲ

ਗੁਰਮਤਿ ਚੇਤਨਾ ਕੈਂਪ ਮਾੜੀ ਕੰਬੋਕੇ ਅਤੇ ਵਾਂ ਤਾਰਾ ਸਿੰਘ ਗੁਰਮਤਿ ਗਿਆਨ ਮਿਸਨਰੀ ਕਾਲਜ ਲੁਧਿਆਣਾ ਦੇ ਪ੍ਰਚਾਰ ਕੇਦਰ ਡੱਲ ਦੇ ਪ੍ਰਚਾਰਕ ਗਿਆਨੀ ਗੁਰਸ਼ਰਨ ਸਿੰਘ ਡੱਲ ਵੱਲੋ ਸੁਚਿਤ ਕੀਤਾ ਗਿਆ ਕਿ ਇਲਾਕੇ ਅੰਦਰ ਲਗਾਤਾਰ ਚਲਾਈ ਜਾ ਰਹੀ ਧਰਮ ਪ੍ਰਚਾਰ ਦੀ ਲਹਿਰ ਤਹਿਤ, ਇਸ ਮਹੀਨੇ ਦਾ ਤੀਸਰਾ, ਅਤੇ, ਚੌਥਾ, ਚਾਰ ਰੋਜਾ ਗੁਰਮਤਿ ਚੇਤਨਾ ਕੈਂਪ ੰਿਪੰਡ ਮਾੜੀ ਕੰਬੋਕੇ ਵਿਖੇ 10-5-11 ਤੋ13-5-11 ਤੱਕ ਅਤੇ ਵਾਂ ਤਾਰਾ ਸਿੰਘ ਵਿਖੇ 14-5-11 ਤੋ 17-5-11 ਤੱਕ ਲਗਾਇਆ ਗਿਆਂ ਜਿਸ ਵਿੱਚ ਤੀਸਰੀ ਕਲਾਸ ਤੋ ਲੈ ਕੈ ਬਾਰਵੀ ਕਲਾਸ ਤੱਕ ਦੇ 650 ਬੱਚਿਆਂ ਨੇ ਭਾਗ ਲਿਆ ਬੱਚਿਆਂ ਨੂੰ ਗੁਰ ਇਤਿਹਾਸ, ਗੁਰਬਾਣੀ ਸੰਥਾ, ਰਹਿਤ ਮਰਿਆਦਾ, ਸਬੰਧੀ ਸਿੰਖਿਆ ਦਿੱਤੀ ਗਈ ਅਤੇ ਨਸ਼ਿਆਂ ਵਰਗੀਆਂ ਭੈੜੀਆਂ ਬਮਾਰੀਆਂ ਤੋ ਸੁਚੇਤ ਕੀਤਾ ਗਿਆ ਤੇ ਸ਼ਾਮ ਨੂੰ ਵੱਖ-ਵੱਖ ਪਿੰਡਾਂ ਵਿੱਚ ਪ੍ਰੋਜਕਟਰ ਰਾਹੀ ਧਾਰਮਿਕ ਫਿਲਮਾ ਵਖਾਂਈਆਂ ਗਈਆਂ , ਅਤੇ ਵਦਿਆਰਥੀਆਂ ਦੇ 15 ਗਰੁੱਪ ਬਨਾਏ ਗਏ ਹਰੇਕ ਗਰੁੱਪ ਦੇ ਪਹਿਲੇ ਦੂਸਰੇ, ਤੀਸਰੇ ਸਥਾਨ ਤੇ ਆਉਣ ਵਾਲੇ ਵਦਿਆਰਥੀਆਂ ਨੂੰ ਸ਼ੀਲਡਾ ਦੇ ਕੇ ਸਨਮਾਨਿਤ ਕੀਤਾ ਗਿਆ ਕੈਪ ਦਾ ਸਮਾਪਤੀ ਸਮਾਰੋਹ ਸ਼ਹੀਦ ਬਾਬਾ ਸੁੱਖਾ ਸਿੰਘ ਗੁਰਦੁਆਰਾ ਮਾੜੀ ਕੰਬੋਕੇ ਵਿਖੇ ਕੀਤਾ ਗਿਆ ਜਿਸ ਵਿੱਚ ਸ੍ਰੋਮਣੀ ਕਮੇਟੀ ਮੇਬਰ ਸਵਿੰਦਰ ਸਿੰਘ ਦੋਬਲੀਆਂ ਂਨੇ ਹਰ ਗਰੁਪ ਵਿੱਚੋ ਪਹਿਲੇ ਸਥਾਨ ਤੇ ਆਉਣ ਵਾਲੇ ਵਦਿਆਰਥੀ ਨੂੰ ਪੰਜ –ਪੰਜ ਸੋ ਰੁਪਏ ਦੇਣ ਦਾ ਐਲਾਨ ਕੀਤਾ ਇਸ ਸਮੇ ਗਰਮਿਤ ਗਿਆਨ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਗਿਆਨੀ ਗੁਰਬਚਨ ਸਿੰਘ ਜੀ ਥਾਈਲੈਡ ਸ. ਅਮਰ ਸਿੰਘ ਜੀ ਬਾਬਾ ਬਲਵਿਦਰ ਸਿੰਘ ਸੰਦੀਪ ਸਿੰਘ ਖਾਲੜਾ ਨਛੱਤਰ ਸਿੰਘ ਦੀਦਾਰ ਸਿੰਘ ਚਾਨਣ ਸਿੰਘ ਗੁਰਪ੍ਰੀਤ ਸਿੰਘ ਜਗਜੀਤ ਸਿੰਘ ਹਾਜਰ ਸਨ ਸਪੰਰਕ ਗਿਆਨੀ ਗੁਰਸ਼ਰਨ ਸਿੰਘ ਡੱਲ 9855598841


{ਨੋਟ:- ਪਿਛਲੇ ਹੋਰ ਪੱਤਰ ਪੜ੍ਹਨ ਲਈ ਐਰੋ (ਤੀਰ) ਨੂੰ ਕਲਿਕ ਕਰੋ ਜੀ}


.