(31/07/11)
ਜਗਦੀਪ ਸਿੰਘ ਫਰੀਦਕੋਟ
ਇਕ
ਖ਼ਤ
ਸ਼੍ਰੋਮਣੀ ‘ਕਾਲੀ ਦਲ ਦੇ ਨਵੇਂ ਸ਼੍ਰੋਮਣੀ ਕਮੇਟੀ ਉਮੀਦਵਾਰਾਂ ਦੇ ਨਾਮ
ਤੁਸੀਂ ਸੋਚਦੇ ਹੋਵੋਗੇ ਕਿ ਇਹ ਖ਼ਤ ਸਿਰਫ ਨਵੇਂ ਉਮੀਦਵਾਰਾਂ ਨੂੰ ਹੀ ਕਿਉਂ ਲਿਖਿਆ ਜਾ
ਰਿਹਾ ਹੈ? ਕੀ ਇਹ ਗੱਲਾਂ ਦੂਜੇ ਉਮੀਦਵਾਰਾਂ ਲਈ ਨਹੀਂ ਹਨ?
ਅਸਲ ਵਿੱਚ ਜੋ ਕੁੱਝ ਮੈਂ ਹੇਠਾਂ ਲਿਖਣਾ ਹੈ, ‘ਕਾਲੀ ਦਲ ਦੇ ਪੁਰਾਣੇ ਸਾਰੇ ਮੈਂਬਰ ਇਸ ਤੋਂ ਭਲੀ
ਭਾਂਤ ਜਾਣੂ ਹਨ। ਇਹ ਗੱਲਾਂ ਤਾਂ ਸ਼੍ਰੋਮਣੀ ਕਮੇਟੀ ਦੇ ਚੁਣੇ ਜਾ ਰਹੇ ਕੁੱਝ ਨਵੇਂ ਮੈਂਬਰਾਂ ਲਈ ਹਨ,
ਜਿਹਨਾਂ ਨੂੰ ਅਜੇ ਇਸ ਖੇਤਰ ਦਾ ਤਜ਼ਰਬਾ ਨਹੀਂ ਹੈ। ਜਿਹੜੇ ਆਪਣੇ ਬਾਪੂ ਦੇ ਉਤਰ-ਅਧਿਕਾਰੀ ਵਜੋਂ ਜਾਂ
ਕਿਸੇ ਹੋਰ ‘ਖਾਸ’ ਸਿਫਾਰਸ਼ ਨਾਲ ਇਹ ਉਮੀਦਵਾਰੀ ਪਹਿਲੀ ਵਾਰ ਹਾਸਲ ਕਰ ਰਹੇ ਹਨ।
ਸੋ ਸ਼੍ਰੋਮਣੀ ਕਮੇਟੀ ਦੇ ਨਵੇਂ ਉਮੀਦਵਾਰ ਵੀਰੋ,
‘ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਹਿ’
ਵੀਰੋਂ ਤੁਸੀਂ ਅਜੇ ਫਤਹਿ ਬੁਲਾਉਣੀ ਸਿੱਖ ਹੀ ਰਹੇ ਹੋਵੋਗੇ। ਤੁਹਾਡੇ ਲਈ ਨਵਾਂ ਤਜ਼ਰਬਾ ਹੈ ਨਾ, ਆਮ
ਜ਼ਿੰਦਗੀ ਵਿੱਚ ਤਾਂ ਕਦੇ ਤੁਸੀਂ ਫਤਹਿ ਬੁਲਾਈ ਨਹੀਂ ਹੋਣੀ। ਸੋ ਆਪਾਂ ਗੱਲ ਏਥੋਂ ਹੀ ਸ਼ੁਰੂ ਕਰਦੇ
ਹਾਂ।
ਤੁਸੀਂ ਸਟੇਜ਼ਾਂ `ਤੇ ਬੋਲਣ ਤੋਂ ਪਹਿਲਾਂ ਜਾਂ ਆਮ ਸੰਗਤ ਨੂੰ ਮਿਲਣ ਵੇਲੇ ਫਤਹਿ ਬੁਲਾਉਣ ਦੀ ਆਦਤ
ਪਕਾ ਰਹੇ ਹੋਵੋਗੇ ਤਾਂ ਥੋਨੂੰ ਦੱਸ ਦੇਵਾਂ ਕਿ ਨਾਲ ਲੱਗਦੇ ਹੀ ਹੁਣ ‘ਜੈ ਸ਼੍ਰੀ ਰਾਮ’ ਕਹਿਣ ਦੀ ਆਦਤ
ਵੀ ਪਕਾ ਲਓ ਕਿਉਂਕਿ ਫਤਹਿ ਤਾਂ ਤੁਸੀਂ ਸਿਖ ਧਾਰਮਿਕ ਪ੍ਰੋਗਰਾਮਾਂ ਜਾਂ ਗੁਰਦੁਆਰਿਆਂ `ਚ ਹੀ ਬੁਲਾ
ਸਕੋਗੇ। ਜਦੋਂ ਤੁਸੀਂ ਜਗਰਾਤਿਆਂ, ਨਰਾਤਿਆਂ ਦੇ ਪ੍ਰੋਗਰਾਮਾਂ ਜਾਂ ਦੁਸਹਿਰੇ ਆਦਿ `ਤੇ ਜਾਇਆ ਕਰੋਗੇ
ਤਾਂ ਤੁਹਾਨੂੰ ‘ਜੈ ਸ਼੍ਰੀ ਰਾਮ’ ਹੀ ਕਹਿਣਾ ਪਿਆ ਕਰੇਗਾ, ਤੇ ਜਿਹੋ ਜਹੇ ਹਾਲਾਤ ਅੱਜ ਦੀ ਕਮੇਟੀ ਦੇ
ਹਨ ਉਹਨਾਂ ਅਨੁਸਾਰ ਤੁਹਾਨੂੰ ਸ਼ਾਇਦ ਐਤਕੀ ਪ੍ਰਧਾਨ ਸਾਹਿਬ ਜਾਂ ਸ਼੍ਰੋਮਣੀ ਕਮੇਟੀ ਦੀਆਂ ਮੀਟਿੰਗਾਂ
ਵਿੱਚ ਵੀ ‘ਜੈ ਸ਼੍ਰੀ ਰਾਮ’ ਹੀ ਕਹਿਣਾ ਪਵੇ। ਅਸਲ ਵਿੱਚ ਤੁਹਾਡੀ ਪਾਰਟੀ ਦੀ ਸਾਂਝ ਜਿਸ ਪਾਰਟੀ ਹੈ,
ਜੇ ਤੁਸੀਂ ‘ਜੈ ਸ਼੍ਰੀ ਰਾਮ’ ਕਹਿਣ ਤੋਂ ਮੁਨਕਰ ਹੋਏ ਤਾਂ ਉਸ ਸਾਂਝ ਨੂੰ ਖ਼ਤਰਾ ਪੈਦਾ ਹੋ ਸਕਦਾ ਹੈ।
ਤੁਸੀਂ ਸੋਚਦੇ ਹੋਵੋਗੇ ਕਿ ਸਾਡਾ, ਸ਼੍ਰੋਮਣੀ ਕਮੇਟੀ ਦੇ ਉਮੀਦਵਾਰਾਂ ਜਾਂ ਮੈਂਬਰਾਂ ਦਾ, ਭਾਜਪਾ ਨਾਲ
ਕੀ ਸੰਬੰਧ। ਵੀਰੋ, ਇਹ ਭੁਲੇਖਾ ਦਿਮਾਗ ਵਿਚੋਂ ਕੱਢ ਦਿਓ ਕਿ ਤੁਸੀਂ ਗੁਰਦੁਆਰਿਆਂ ਦਾ ਚੰਗਾ ਪ੍ਰਬੰਧ
ਕਰਨ ਲਈ ਜਾਂ ਧਰਮ ਪ੍ਰਚਾਰ ਲਈ ਚੁਣੇ ਜਾ ਰਹੇ ਹੋ। ਤੁਹਾਡਾ ਜਿਆਦਾ ਸਮਾਂ ਤਾਂ ‘ਕਾਲੀ ਦਲ ਤੇ ਭਾਜਪਾ
ਦੀਆਂ ਸਿਆਸੀ ਰੈਲੀਆਂ ਦੇ ਪ੍ਰਬੰਧ ਕਰਨ ਵਿੱਚ ਹੀ ਲੰਘਣਾ ਹੈ। ਉਹਨਾਂ ਰੈਲੀਆਂ ਵਿੱਚ ਲੰਗਰ ਪਾਣੀ
ਪੁਚਾਉਣ ਦੀ ਡਿਊਟੀ ਤੁਹਾਡੀ ਹੀ ਲੱਗਣੀ ਹੈ। ਇਸ ਲਈ ਭਾਜਪਾ ਨਾਲ ਤੁਹਾਡਾ ਸਿੱਧਾ ਸਬੰਧ ਰਹਿਣਾ ਹੈ
ਤੇ ਉਹਨਾਂ ਰੈਲੀਆਂ ਵਿੱਚ ਫਤਹਿ ਤੇ ‘ਬੋਲੇ ਸੋ ਨਿਹਾਲ’ ਤੋਂ ਵੱਧ ‘ਜੈ ਜੈ ਸ਼੍ਰੀ ਰਾਮ’ ਬੋਲਿਆ ਜਾਣਾ
ਹੈ। ਸੋ ਤੁਸੀਂ ਵੀ ਬੋਲੋ ‘ਜੈ ਜੈ ਸ਼੍ਰੀ ਰਾਮ’।
ਤੁਹਾਡੇ ਵਿਚੋਂ ਕੁੱਝ ਨਾਰਾਜ਼ ਹੋਏ ਬੈਠੇ ਹੋਣਗੇ ਕਿ ਫਲਾਣੇ ਏਰੀਏ `ਚੋਂ ਉਹਨਾਂ ਦੀ ਟਿਕਟ ਕੱਟ ਕੇ
ਫਲਾਣੇ ਨੂੰ ਦੇ ਦਿੱਤੀ ਗਈ ਹੈ। ਅਸਲ ਵਿੱਚ ਵੀਰੋ ਉਹ ਫਲਾਣਾ ਬੰਦਾ ਤੁਹਾਡੀ ਸਹਿਯੋਗੀ ਪਾਰਟੀ
(ਭਾਜਪਾ) ਦਾ ਹੈ। ਐਤਕੀ ਉਹਨਾਂ ਦੇ ਵੀ ‘ਕੁਝ ਬੰਦੇ’ ਖੜ੍ਹੇ ਕਰਨੇ ਪੈਣਗੇ, ਨਹੀਂ ਤਾਂ ਐਵੇ ‘ਉਹ’
ਗੁੱਸਾ ਕਰਦੇ ਹਨ। ਤੁਸੀਂ ਸ਼ੁਕਰ ਕਰੋ ਕਿ ਉਸ ਫਲਾਣੇ ਬੰਦੇ ਦੇ ਨਾਮ ਨਾਲ ‘ਸਿੰਘ’ ਲੱਗਦਾ ਹੈ, ਨਹੀਂ
ਤਾਂ ਨੱਥੂ ਰਾਮ ਜਾਂ ਰਾਮ ਕੁਮਾਰ ਵੀ ਹੋ ਸਕਦਾ ਸੀ, ਚਲੋ ਕੁੱਝ ਦੇਰ ਉਡੀਕ ਕਰੋ ਉਹ ਵੀ ਆ ਜਾਣਗੇ।
ਅੱਛਾ, ਭਾਜਪਾ ਦੇ ਉਹ ਫਲਾਣੇ ਬੰਦੇ ਨੂੰ ਟਿਕਟ ਦੇਣ ਦਾ ਦੂਜਾ ਕਾਰਨ ਇਹ ਹੈ ਕਿ ਆਰ. ਐਸ. ਐਸ. ਨਿੱਤ
ਦਿਹਾੜੀ ਰੌਲਾ ਪਾ ਰਹੀ ਹੈ ਕਿ ਉਹਨਾਂ ਦੇ ਕੁੱਝ ਪੁਰਾਣੇ ਸ਼੍ਰੋਮਣੀ ਕਮੇਟੀ ਮੈਂਬਰ ਸਾਥੀਆਂ ਨੇ ਠੀਕ
ਤਰ੍ਹਾਂ ਕੰਮ ਨਹੀਂ ਕੀਤਾ ਤੇ ਆਰ. ਐਸ. ਐਸ. ਦੇ ਏਜੰਡੇ ਨੂੰ ਵੀ ਪੂਰੀ ਤਰ੍ਹਾਂ ਫਾਲ੍ਰੋ ਨਹੀਂ
ਕੀਤਾ। ਸੋ ਹੁਣ ਉਹ ਬਿਲਕੁਲ ਰਿਸਕ ਨਹੀਂ ਲੈਣਾ ਚਾਹੁੰਦੇ ਤੇ ਇਸ ਲਈ ਐਤਕੀ ਉਹਨਾਂ ਨੇ ਆਪਣੇ ਪੂਰੀ
ਤਰ੍ਹਾਂ ਸਿੱਖਿਅਤ ਅਤੇ ਭਰੋਸੇਯੋਗ ਬੰਦਿਆਂ ਲਈ ਸ਼੍ਰੋਮਣੀ ਕਮੇਟੀ ਦੀਆਂ ਕੁੱਝ ਸੀਟਾਂ ਰਾਖਵੀਆਂ ਕਰਵਾ
ਲਈਆਂ ਹਨ, ਜਿਹਨਾਂ ਵਿੱਚ ਇਹ ‘ਫਲਾਣਾ ਸਿੰਘ’ ਵੀ ਆਉਂਦਾ ਹੈ। ਸੋ ਬੋਲੋ ‘ਜੈ ਸ਼੍ਰੀ ਰਾਮ’।
ਤੁਸੀ ਨਵਿਆਂ ਵਿਚੋਂ ਸ਼ਰਾਬ ਕਿੰਨੇ ਕੁ ਪੀ ਲੈਂਦੇ ਹੋ, ਲੈ ਹੱਸਦੇ ਹਨ। ਹੱਸੋ ਨਾ, ਸਹੀ-ਸਹੀ ਦੱਸੋ,
ਇਹ ਕੋਈ ਮਜ਼ਾਕ ਨਹੀਂ। ਇਹ ਵੀ ਤੁਹਾਡੀ ਯੋਗਤਾ ਵਿੱਚ ਸ਼ਾਮਲ ਹੈ। ਇਹਦੇ ਵਿੱਚ ਸ਼ਰਮ ਵਾਲੀ ਕੋਈ ਗੱਲ
ਨਹੀਂ। ਹੁਣ ਨੱਚਣ ਹੀ ਲੱਗੇ ਹੋ ਤਾਂ ਘੁੰਡ ਕਾਹਦਾ। ਮੈਂ ਤਾਂ ਸਿਰਫ ਇਸ ਲਈ ਪੁੱਛਿਆ ਸੀ ਕਿ ਜੇ
ਤੁਸੀਂ ਮਾੜੀ ਮੋਟੀ ਪੀ ਲੈਂਦੇ ਹੋ ਤਾਂ ਤੁਸੀਂ ਥੋੜੇ ਕੰਫਰਟੇਬਲ (ਸੌਖੇ) ਰਹੋਗੇ। ਨਹੀਂ ਤਾਂ ਐਵੇਂ
ਲੋਕ ਥੋਨੂੰ ਚੂਨਾ ਲਾ ਜਾਣਗੇ। ਮੈਨੂੰ ਲੱਗਦੈ ਤੁਸੀਂ ਅਜੇ ਵੀ ਸਮਝੇ ਨਹੀਂ। (ਮੈਂ ਤੁਹਾਨੂੰ ਪਹਿਲਾਂ
ਵੀ ਕਿਹਾ ਹੈ ਕਿ ਗੁਰਦੁਆਰਿਆਂ ਦੇ ਸੁਧਾਰ ਜਾਂ ਧਰਮ ਪ੍ਰਚਾਰ ਦੀ ਕੋਈ ਗੱਲ ਜੇ ਤੁਹਾਡੇ ਦਿਮਾਗ `ਚ
ਹੈ ਤਾਂ ਕੱਢ ਦਿਓ)।
ਹੁਣ ਜਿੱਤਣ ਲਈ ਮਾੜੀ ਮੋਟੀ ਲਾਲ ਪਰੀ ਤਾਂ ਵਰਤਾਉਣੀ ਪਊ। ਸਾਰੇ ਈ ਵੰਡਦੇ ਐ, ਇਹਦੇ `ਚ ਮਾੜੀ ਗੱਲ
ਕੀ ਐ। ਬਸ ਜੇ ਤੁਸੀਂ ਆਪ ਪੀਂਦੇ ਹੋ ਤਾਂ ਲਾਜ਼ਮੀਂ ਐ ਕਿ ਕੁੱਝ ਠੇਕੇਦਾਰਾਂ ਨੂੰ ਵੀ ਜਾਣਦੇ
ਹੋਵੋਗੇ। ਚੰਗੀ ਮਾੜੀ ਚੀਜ਼ ਦੀ ਪਰਖ ਵੀ ਤਾਂ ਜ਼ਰੂਰੀ ਐ ਨਾ। ਨਹੀਂ ਤਾਂ ਐਵੇਂ ਪੈਸੇ ਵੀ ਲੱਗ ਜਾਂਦੇ
ਐ ਤੇ ਚੀਜ਼ ਵੀ ਨਹੀਂ ਮਿਲਦੀ ਚੱਜਦੀ। ਅੱਜ ਕੱਲ ਮਿਲਾਵਟ ਵੀ ਬਥੇਰੀ ਵਧ ਗਈ ਐ ਨਾ। ਰੋਜ਼ ਅਖ਼ਬਾਰਾਂ `ਚ
ਪੜ੍ਹੀਦੈ ਬੀ ਮਾੜੀ ਦਾਰੂ ਪੀਣ ਨਾਲ ਐਨੇ ਬੰਦੇ ਮਰਗੇ। ਹੁਣ ਤੁਸੀਂ ਧਾਰਮਿਕ ਸੰਸਥਾ ਲਈ ਲੜਣੈ, ਮਾੜੀ
ਚੀਜ਼ ਵੰਡਦੇ ਚੰਗੇ ਲੱਗੋਗੇ। ਸੋ ਹੁਣੇ ਆਪਣੀ ਪਛਾਣ ਦੇ ਠੇਕੇਦਾਰਾਂ ਨਾਲ ਗੱਲ ਕਰ ਲਓ ਤੇ ਆਵਦਾ ਕੋਟਾ
ਵੋਟਾਂ ਲਈ ਇਕੱਠਾ ਮੰਗਵਾ ਕੇ ਰੱਖ ਲਓ। ਨਾਲੇ ‘ਕੱਠੀ ਸਸਤੀ ਮਿਲ ਜਾਂਦੀ ਐ।
ਕਿਉਂ ਠੀਕ ਐ ਨਾ …. .
ਇੱਕ ਹੋਰ ਗੱਲ ਜਿਹੜੀ ਤੁਹਾਡੇ ਜਿੱਤਣ ਲਈ ਜ਼ਰੂਰੀ ਐ ਉਹ ਐ ਚਾਪਲੂਸੀ। ਇਹ ਆਉਣੀ ਬਹੁਤ ਜਰੂਰੀ ਐ।
ਭਾਵੇਂ ਆਵਦੇ ਸੀਨੀਅਰਾਂ ਨੂੰ ਪੁੱਛ ਲਓ। ਟਿਕਟ ਲੈਣ ਲਈ, ਉਮੀਦਵਾਰੀ ਪੱਕੀ ਕਰਨ ਲਈ, ਤਰੱਕੀ ਲਈ ਇਹ
ਬਹੁਤ ਜਰੂਰੀ ਐ। ਐਵੇਂ ਘਬਰਾਓ ਨਾ ਤੁਹਾਨੂੰ ਚਾਪਲੂਸੀ ਬਹੁਤੇ ਬੰਦਿਆਂ ਦੀ ਨਹੀਂ ਕਰਨੀ ਪਵੇਗੀ। ਬਸ
ਇਕ-ਦੋ ਬੰਦਿਆਂ ਨਾਲ ਕੰਮ ਚੱਲ ਜਾਣੈ। ਦੋ ਵੀ ਕਾਹਦੇ ਇੱਕ ਬੰਦੇ ਨਾਲ ਹੀ ਸਰ ਜਾਊ। . . . ਤੁਹਾਡੇ
ਛੋਟੇ ਸਾਹਿਬ. . . ਸਮਝਦੇ ਓ ਨਾ. . । ਉਹਨਾਂ ਦੀ ਹਾਜ਼ਰੀ `ਚ ਹਮੇਸ਼ਾਂ ਨੀਵੇਂ ਹੋ ਕੇ ਖੜ੍ਹਿਓ।
ਉਹਨਾਂ ਦੇ ਬੈਠਣ ਵੇਲੇ ਮਾੜਾ ਮੋਟਾ ਕੁਰਸੀ `ਤੇ ਕੱਪੜਾ ਮਾਰ ਦਿਓ ਤੇ ਬੱਸ ਹੋ ਗਿਆ ਕੰਮ. . ਉਹ ਵੀ
ਖੁਸ਼ ਤੇ ਤੁਸੀਂ ਵੀ।
ਆਸ ਤਾਂ ਨਹੀਂ ਪਰ ਸ਼ਾਇਦ ਤੁਹਾਡੇ ਵਿਚੋਂ ਕੁੱਝ ਕੁ ਅੰਮ੍ਰਿਤਧਾਰੀ ਵੀ ਹੋਣ। ਸ਼ਾਇਦ ਮੈਂ ਤਾਂ ਲਿਖਿਐ
ਕਿਉਂਕਿ ਤੁਹਾਡੀ ਪਾਰਟੀ ਵਿੱਚ ਰਿਵਾਜ਼ ਜਿਹਾ ਬਣ ਗਿਐ ਕਿ ਜਦੋਂ ਕੋਈ ਅਹੁਦਾ ਮਿਲੇ ਓਦੋਂ ਹੀ
ਅੰਮ੍ਰਿਤ ਛਕਦੇ ਐ। ਜਾਂ ਕਹਿ ਲਓ ਤੁਹਾਡੇ ਆਲੇ ਪਾਸੇ ‘ਅੰਮ੍ਰਿਤ’ ਛਕਿਆ ਹੀ ਅਹੁਦਿਆਂ ਲਈ ਜਾਂਦੈ।
ਅੱਛਾ, ਥੋਡੇ ਵਿਚੋਂ ਜਿਨਾਂ ਨੇ ਅੰਮ੍ਰਿਤ ਨਹੀਂ ਛਕਿਆ ਉਹਨਾਂ ਨੂੰ ਵੀ ‘ਕੇਰਾਂ ਤਾਂ ਕਿਰਪਾਨ ਪਾਉਣੀ
ਹੀ ਪਵੇਗੀ। ਇਹ ਤੁਹਾਡੇ ਲਈ ਬਾਅਦ ਵਿੱਚ ਜਰੂਰੀ ਨਹੀਂ। ਭਾਵੇਂ ਲਾਹ ਵੀ ਦਿਓ, ਪਰ ਵੋਟਾਂ ਤੱਕ ਤਾਂ.
. ।
ਅਸਲ `ਚ ਗੱਲ ਇਹ ਐ ਕਿ ਲੋਕ ਅੱਜ ਕੱਲ ਵੇਖਣ ਲੱਗ ਪਏ ਐ, ਬੀ ਜੀਹਨੂੰ ਵੋਟ ਪਾਉਣੀ ਐਂ ਉਹ ਮਾੜਾ
ਮੋਟਾ ਸਿਖੀ ਨੂੰ ਮੰਨਦਾ ਵੀ ਐ ਕਿ ਨਹੀਂ। ਪਹਿਲਾਂ ਤਾਂ ਚੱਲ ਜਾਂਦਾ ਸੀ ਕੰਮ, ਪਰ ਹੁਣ ਲੋਕ ਥੋੜੇ
ਜਿਹੇ. . ਥੋਨੂੰ ਪਤਾ ਈ ਐ। ਸੋ ਵੋਟਾਂ ਤੱਕ ਜੇ ਹੋ ਸਕੇ ਤਾਂ ਕਿਰਪਾਨ ਉੱਤੋਂ ਦੀ ਪਾ ਕੇ ਰੱਖੋ। ਜੇ
ਤੁਸੀਂ ਆਦੀ ਨਹੀਂ ਤਾਂ ਘਰੇ ਭਾਵੇਂ ਲਾਹ ਕੇ ਕਿੱਲੀ `ਤੇ ਟੰਗ ਦਿਆ ਕਰੋ ਤੇ ਭਾਵੇਂ ਗੱਡੀ `ਚ ਵੀ
ਲਾਹ ਕੇ ਰੱਖ ਦਿਆ ਕਰੋ, ਪਰ ਉਤਰਨ ਲੱਗੇ. . । ਆਵਦੇ ਡਰਾਈਵਰ ਨੂੰ ਕਹਿ ਛੱਡੋ ਕਿ ਤੁਹਾਨੂੰ ਯਾਦ
ਕਰਵਾ ਦਿਆ ਕਰੇ। ਏਨਾ ਕੁ ਕੰਮ ਤਾਂ ਉਹ ਕਰ ਈ ਸਕਦੈ ਨਾ।
. . . ਤੇ ਜੇ ਤੁਸੀਂ ਕਿਸੇ ਦੇਹਧਾਰੀ ਬਾਬੇ ਨੂੰ ਮੰਨਦੇ ਓ ਤਾਂ ਥੋਡੇ ਜਿੱਤਣ ਦੇ ਚਾਂਨਸ (ਮੌਕੇ)
ਵੱਧ ਨੇ। ਕਿਉਂਕਿ ਫੇਰ ਬਾਬੇ ਦੇ ਜਿਹੜੇ ਦਾਹੜੀ ਕੇਸਾਂ ਵਾਲੇ ਚੇਲੇ ਹੋਣਗੇ, ਉਹ ਤੁਹਾਨੂੰ ਵੋਟ ਪਾ
ਦੇਣਗੇ। ਜੇ ਪਹਿਲਾਂ ਕਦੇ ਕਿਸੇ ਸਾਧ-ਬਾਬੇ ਕੋਲ ਨਹੀਂ ਗਏ ਤਾਂ ਕੋਈ ਗੱਲ ਨਹੀਂ ਹੁਣ ਜਾ ਆਇਓ। ਆਵਦੇ
‘ਲਾਕੇ ਦੇ ਕਿਸੇ ਬਾਬੇ ਦੇ ਪੈਰੀਂ ਹੱਥ ਲਾ ਆਇਓ। ਇਹ ਜ਼ਰੂਰੀ ਐ। ਬਸ ਧਿਆਨ ਰੱਖਿਓ ਕਿ ਕਿਸੇ ਅਖ਼ਬਾਰ
ਵਗੈਰਾ `ਚ ਉਹ ਫੋਟੋ ਨਾ ਆਉਣ ਦਿਓ। ਐਵੇਂ ਰਾਈ ਦਾ ਪਹਾੜ ਬਣ ਜਾਂਦੈ। ਕੁੱਝ ਲੋਕ ਐਵੇਂ ਰੌਲਾ ਪਾ
ਦੇਣਗੇ, “ਵੇਖੋ ਜੀ ਖੜ੍ਹਾ ਤਾਂ ਗੁਰਦੁਆਰਿਆਂ ਦੀਆਂ ਵੋਟਾਂ `ਚ ਐ ਤੇ ਨੱਕ ਸਾਧ ਦੇ ਖੁਰੜਿਆਂ `ਤੇ
ਰਗੜਦਾ ਫਿਰਦੈ”।
ਪਰ ਥੋਨੂੰ ਤਾਂ ਪਤਾ ਈ ਐ ਨਾ ਜਿੱਤਣ ਲਈ ਸੌ ਪਾਪੜ ਵੇਲਣੇ ਪੈਂਦੇ ਐ। ਥੋਡੇ ਵੱਡੇ ਸਾਹਬ ਨੀ ਜਾਂਦੇ
ਹਰੇਕ ਥਾਂ `ਤੇ. . . । ਸਰਸੇ ਆਲੇ ਦੇ ਵੀ ਗਏ ਐ, ਭਨਿਆਰੇ ਆਲੇ ਦੇ ਵੀ ਤੇ ਨੂਰਮਹਿਲ ਆਲੇ ਦੇ
ਪੈਰਾਂ `ਚ ਤਾਂ ਮਾਤਾ ਜੀ ਖੁਦ ਜਾ ਕੇ ਬਹਿੰਦੇ ਐ। ਮਾਤਾ ਸੁਰਿੰਦਰ ਕੌਰ ਜੀ, ਤੇ ਥੋਡੀ ਕਮੇਟੀ ਨੇ
ਉਹਨਾਂ ਨੂੰ ਹੀ ਮਾਤਾ ਖੀਵੀ ਜੀ ਐਵਾਰਡ ਵੀ ਦਿੱਤਾ ਹੈ। ਉਹ ਤਾਂ ਮੰਦਰਾਂ `ਚ ਵੀ ਜਾ ਆਉਂਦੇ ਐ।
ਛੋਟੀ ਬੀਬੀ ਨੀ ਗਈ ਐਤਕੀਂ. . ਬਠਿੰਡੇ ਸ਼ਿਵ ਮੰਦਰ `ਚ ਤੇ ਨਾਲੇ ਸ਼ਿਵਲਿੰਗ ਵੀ ਧੋ ਕੇ ਆਈ ਐ। ਥੋਨੂੰ
ਅਜੇ ਇਸ ਸਭ ਤੋਂ ਛੋਟ ਐ। ਪਰ ਪੱਕਾ ਨਹੀਂ। ਜੇ ‘ਉੱਤੋਂ’ ਆਡਰ ਆ ਗਿਆ ਤਾਂ ਇਹ ਸਭ ਵੀ ਕਰਨਾ ਪੈ
ਸਕਦੈ। ਬਸ ਪ੍ਰੈਸ ਆਲਿਆਂ ਨਾਲ ਕਰ ਰੱਖਿਓ ਮਾੜੀ ਜਹੀ ਗੱਲ-ਬਾਤ। ਬਸ ਫੋਟੋ ਜਨਤਕ ਨਾ ਹੋਵੇ।
ਜਿੱਤਣ ਤੋਂ ਪਿੱਛੋਂ ਵੀ ਤੁਹਾਨੂੰ ਕਾਫੀ ਗੱਲਾਂ ਦਾ ਧਿਆਨ ਰੱਖਣਾ ਪਵੇਗਾ। ਹੋ ਸਕਦੈ ਤੁਹਾਨੂੰ ਵੀ
ਕਦੇ ‘ਬਾਲਾਸਰ’ ਫਾਰਮ ਦੀ ‘ਸੈਰ’ ਕਰਨੀ ਪਵੇ। ਕਈ ਲੋਕ ਤਾਂ ਓਹਨੂੰ ‘ਕੈਦ’ ਆਂਹਦੇ ਐ, ਪਰ ਐਵੇਂ
ਕਹਿਣ ਨੂੰ ਈ ਕੈਦ ਐ। ਊਂ ਹੈ ਬੜੀ ਨਜ਼ਾਰੇ ਆਲੀ ਥਾਂ। ਬਾਗ਼, ਫੁੱਲ ਬੂਟੇ, ਫੁਹਾਰੇ, ਤਰ੍ਹਾਂ-ਤਰ੍ਹਾਂ
ਦੀ ਵਾਈਨ, ਲੈੱਗ ਪੀਸ ਤੇ ਨਾਲੇ. . . ਲਟਕੇ-ਝਟਕੇ।
ਸੋ ਇਹ ਕੁੱਝ ਗੱਲਾਂ ਸਨ ਮੇਰੇ ਵੀਰੋ ਜੋ ਮੈਂ ਤੁਹਾਡੇ ਨਾਲ ਕਰਨੀਆਂ ਚਾਹੁੰਦਾ ਸੀ। ਬਹੁਤਾ ਤਜ਼ਰਬਾ
ਤਾਂ ਨਹੀਂ ਮੇਰਾ, ਪਰ ਤੁਹਾਡੀ ਜਿੱਤ ਲਈ ਜਿੰਨਾ ਕੁ ਜ਼ਰੂਰੀ ਸੀ ਉਹ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ
ਐ।
. . . ਤੇ ਜੇ ਤੁਹਾਡਾ ਕਿਸੇ ਦਾ ਮੇਰੀਆਂ ਸਾਰੀਆਂ ਉਤਲੀਆਂ ਗੱਲਾਂ ਵਿਚੋਂ ਕੋਈ ਵੀ ਕਰਨ ਨੂੰ ਜੀਅ
ਨਹੀਂ ਕਰਦਾ ਜਾਂ ਜੇ ਤੁਹਾਨੂੰ ਇਹ ਗੱਲਾਂ ਚੰਗੀਆਂ ਨਹੀਂ ਲੱਗੀਆਂ ਤਾਂ ਸਮਝ ਲਓ ਕਿ ਤੁਹਾਡੀ ਅਜੇ
ਮਾੜੀ ਮੋਟੀ ਜ਼ਮੀਰ ਜਾਗਦੀ ਐ। ਫਿਰ ਤੁਸੀਂ ਜਾਂ ਤਾਂ ਚੁੱਪ-ਚਾਪ ਘਰੇ ਬੈਠ ਜਾਵੋ ਤੇ ਜਾਂ ਫਿਰ ਇਹਨਾਂ
ਸਾਰੀਆਂ ਬੁਰਾਈਆਂ ਦਾ ਟਾਕਰਾ ਕਰਨ ਲਈ ਆਪਣਾ ਹੌਸਲਾ ਪਹਾੜ ਜਿੱਡਾ ਕਰ ਲਵੋ।
ਜੀਹਨੂੰ ਅਜੇ ਯਾਦ ਨੇ ਦੁਨੀਆਂ ਦੇ ਤਪਦੇ ਹਿਰਦਿਆਂ ਵਿੱਚ ਠੰਡ ਵਰਤਾਉਣ ਲਈ ਤੇ ਜਗਤ ਨੂੰ ਤਾਰਨ ਲਈ
27 ਸਾਲ ਤੱਕ ਉਦਾਸੀਆਂ ਕਰਦੇ ਰਹੇ ਸਤਿਗੁਰੂ, ਜੀਹਨੂੰ ਮਹਿਸੂਸ ਹੁੰਦੈ ਅਜੇ ਵੀ ਤੱਤੀ ਤਵੀ ਦਾ ਸੇਕ,
ਜੀਹਨੂੰ ਚੇਤੇ ਐ ਚਾਂਦਨੀ ਚੌਂਕ ਵਿੱਚ ਨਿਭਿਆ ਸਿਦਕ, ਜੀਹਨੂੰ ਯਾਦ ਐ ਉਹ ਉੱਤਰ ਜਿਹੜਾ ਗੁਰੂ ਦਸਵੇਂ
ਪਿਤਾ ਨੇ ਦਿੱਤਾ ਸੀ ਭਾਈ ਦਇਆ ਸਿੰਘ ਨੂੰ, ਅੰਮ੍ਰਿਤ ਛਕਣ ਵੇਲੇ,
‘ਅੰਮ੍ਰਿਤ ਦੀ ਘੁੱਟ ਬਦਲੇ ਮੈਂ ਸਰਬੰਸ ਲੁਟਾਵਾਂਗਾ’
ਤੇ ਓਹਨਾਂ ਨੇ ਲੁਟਾਇਆ ਵੀ। ਗਵਾਹ ਨੇ ਸਰਸਾ ਨਦੀ, ਚਮਕੌਰ ਦੀ ਗੜ੍ਹੀ, ਸਰਹੰਦ ਦੀ ਦੀਵਾਰ, ਠੰਡਾ
ਬੁਰਜ।
ਜੀਹਨੂੰ ਇਹ ਸਭ ਅਜੇ ਵੀ ਯਾਦ ਐ ਉਹ ਚੇਤੇ ਰੱਖਿਓ ਕਿ ਜੇ ਅਜੇ ਵੀ ਤੁਸੀਂ ਗੁਰੂ ਨੂੰ ਪਿੱਠ ਦਿੱਤੀ
ਤਾਂ ਤੁਹਾਨੂੰ ਕਿਸੇ ਜਹਾਨ `ਚ ਢੋਈ ਨਹੀਂ ਮਿਲਣੀ।
ਛੱਡੋ ਇਹਨਾਂ ਪਖੰਡੀਆਂ ਨੂੰ, ਛੱਡੋ ਇਹਨਾਂ ਲਾਲਚਾਂ ਨੂੰ। ਸਿਧਾਂਤ ਵੱਡੀ ਚੀਜ਼ ਨੇ। ਸਿਧਾਂਤਾਂ ਦਾ
ਕਤਲ ਕਰਕੇ ਜੇ ਜਿੱਤੇ ਤਾਂ ਕੀ ਜਿੱਤੇ। ਸੋ ਗੁਰੂ ਵੱਲ ਮੂੰਹ ਰੱਖੋ, ਉਹ ਬਹੁੜੀ ਕਰੇਗਾ। ਤੇ ਯਾਦ
ਰੱਖੋ ਕਿ ਉਹ ਬੇਦਾਵਾ ਲਿਖ ਕੇ ਦੇ ਗਿਆਂ ਨੂੰ ਵੀ ਮੁੜ ਸੀਨੇ ਨਾਲ ਲਾ ਲੈਂਦਾ ਹੈ।
ਬਸ ਤਕੜੇ ਹੋਵੋ ਤੇ ਟੱਕਰ ਲਓ ਇਹਨਾਂ ਦੋਖੀਆਂ ਨਾਲ, ਜਿਹੜੇ ਗੁਰਦੁਆਰਿਆਂ ਦੀਆਂ ਗੋਲਕਾਂ ਨੂੰ ਲੁੱਟ
ਕੇ ਆਪਣੇ ਘਰ ਭਰਨ ਵਿੱਚ ਲੱਗੇ ਹੋਏ ਹਨ। ਗੁਰਮਤਿ ਸਿਧਾਂਤਾਂ ਨੂੰ ਹਰ ਰੋਜ਼ ਲੀਰੋ ਲੀਰ ਕਰ ਰਹੇ ਹਨ।
ਕਿਸੇ ਗੱਲੋਂ ਡੋਲਿਓ ਨਾ,
“ਜਾਮਿ ਗੁਰੂ ਹੋਇ ਵਲਿ ਲਖ ਬਾਹੇ ਕਿਆ ਕਿਜਇ॥”
ਤੁਹਾਡਾ ਛੋਟਾ ਵੀਰ,
ਜਗਦੀਪ ਸਿੰਘ ਫਰੀਦਕੋਟ
98157-63313
(31/07/11)
ਤੱਤ ਗੁਰਮਤਿ ਪਰਿਵਾਰ
ਨਾਜ਼ੁਕ ਵਿਸ਼ਿਆਂ ਤੇ ਉੱਠ ਰਹੇ ਸ਼ੰਕਿਆਂ/ਸਵਾਲਾ ਨੂੰ
ਕਿਵੇਂ ਨਜੀਠਿਆ ਜਾਵੇ ?
ਇਹ ਗੱਲ ਸਹੀ ਹੈ ਕਿ ਚੰਦ ਕੁ ਵਿਸ਼ੇ ਐਸੇ ਹਨ, ਜਿਨ੍ਹਾਂ ਬਾਰੇ ਜਨਤਕ ਵਿਚਾਰ ਤੋਂ
ਸੰਕੋਚ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਐਸੀ ਵਿਚਾਰ ਨਵੇਂ ਜਗਿਆਸੂ ਦੇ ਮਨ ’ਤੇ ਗਲਤ ਅਸਰ ਕਰ ਸਕਦੀ
ਹੈ। ਪਰ ਉਸ ਲਈ ਜ਼ਰੂਰੀ ਹੈ ਕਿ ਸਾਹਮਣੇ ਆ ਰਹੇ ਐਸੇ ਸ਼ੰਕਿਆਂ/ਕਿੰਤੂਆਂ ਨੂੰ ਨਜਿਠੱਣ ਲਈ ਇਕ ਮੰਚ
(ਪੈਨਲ ਆਦਿ) ਹੋਵੇ। ਨਾਜ਼ੁਕ ਮਸਲਿਆਂ ’ਤੇ ਕਿਸੇ ਵੀ ਕਿਸਮ ਦਾ ਸਵਾਲ/ਸ਼ੰਕਾ/ਕਿੰਤੂ ਉਸ ਪੈਨਲ ਸਾਹਮਣੇ
ਰੱਖਿਆ ਜਾਵੇ। ਪੈਨਲ ਉਸ ਸਵਾਲ/ਸ਼ੰਕੇ/ਕਿੰਤੂ ਦਾ ਢੁੱਕਵਾਂ ਜਵਾਬ ਸਵਾਲਕਰਤਾ ਨੂੰ ਨਿੱਜੀ ਤੌਰ ’ਤੇ
ਦੇਵੇ। ਜੇ ਕੋਈ ਪੰਥ ਵਿਰੋਧੀ ਧਿਰ ਜਾਣਬੂਝ ਕੇ ਐਸੇ ਸ਼ੰਕੇ ਜਨਤਕ ਤੌਰ ’ਤੇ ਖੜੇ ਕਰਦੀ ਹੈ ਤਾਂ ਉਸ
ਦਾ ‘ਠਰੰਮੇ’ ਅਤੇ ‘ਸਹਿਜ’ ਨਾਲ ਢੁੱਕਵਾਂ ਪ੍ਰਤੀਕਰਮ ਦੇਣ ਦਾ ਜ਼ਿੰਮਾ ਵੀ ਉਸ ਪੈਨਲ ਦਾ ਹੀ ਹੋਵੇ,
ਹਰ ਜਣਾ-ਖਣਾ ਉਸ ਦਾ ਜਵਾਬ ਦੇ ਕੇ ਖਿਚੜੀ ਨਾ ਘੋਲੀ ਜਾਵੇ। ਭ੍ਰਿਸ਼ਟ ਕੇਂਦਰੀ ਸਿੱਖ ਸੰਸਥਾਵਾਂ ਵਲੋਂ
ਤਾਂ ਐਸਾ ਪੈਨਲ ਖੜਾ ਕਰਨ ਦੀ ਉਮੀਦ ਨਹੀਂ ਹੈ ਕਿਉਂਕਿ ਨਾ ਤਾਂ ਉਨ੍ਹਾਂ ਵਿਚ ਐਸੀ ਇੱਛਾ ਸ਼ਕਤੀ ਹੈ
ਤੇ ਨਾ ਹੀ ਉਨ੍ਹਾਂ ਦੀ ਸੁਹਿਰਦਤਾ ’ਤੇ ਵਿਸ਼ਵਾਸ ਕੀਤਾ ਜਾ ਸਕਦਾ ਹੈ। ਐਸੇ ਵਿਚ ਜਾਗਰੂਕ ਪੰਥ ਦਾ
ਫਰਜ਼ ਬਣਦਾ ਹੈ ਕਿ ਜਿਤਨੀ ਜਲਦੀ ਹੋ ਸਕੇ ਐਸੇ ਇਕ ਪੈਨਲ ਦਾ ਗਠਨ ਕਰਕੇ, ਉਸ ਬਾਰੇ ਜਨਤਕ ਤੌਰ ’ਤੇ
ਐਲਾਨ ਕੀਤਾ ਜਾਵੇ। ਐਸੇ ਸ਼ੰਕਿਆਂ/ਕਿੰਤੂਆਂ ਤੋਂ ਬੌਖਲਾ ਕੇ, ਸਹਿਜ ਦਾ ਤਿਆਗ ਕਰਕੇ, ਸ਼ੰਕਾਲੂ ਦਾ
ਸਿਰ ਵੱਢ ਕੇ ਲਿਆਉਣ ਦੇ ਫਤਵੇ ਜਾਰੀ ਕਰਨ ਦੀ ਸੋਚ ਹੋਰ ਭਾਂਵੇ ਕੁਝ ਵੀ ਹੋਵੇ, ਪਰ ਗੁਰਮਤਿ ਨਹੀਂ
ਹੋ ਸਕਦੀ।
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
(31/07/11)
ਹਰਦੇਵ ਸਿੰਘ, ਜੰਮੂ
‘ਸਿਧਾਂਤਕ ਦਰਵਾਜ਼ਾ`
ਸ਼ਬਦ ਗੁਰੂ ਗ੍ਰੰਥ ਸਾਹਿਬ ਜੀ
ਉਹ ਦਰਵਾਜ਼ਾ ਹਨ ਜੋ ਹਰ ਮਨੁੱਖ ਨੂੰ ਸਿੱਖਿਆ ਦੇਣ ਲਈ ਖੁੱਲਾ ਰਹਿੰਦਾ ਹੈ। ਪਰ
ਕਮਾਲ ਦੀ ਗੱਲ ਇਹ ਹੈ ਕਿ ਗੁਰਮਤਿ ਵਿੱਚ ਕੋਈ ਗੁਰਮਤਿ ਵਿਰੋਧੀ ਗੱਲ ਨਾ ਵੱੜ ਆਵੇ ਇਸ ਲਈ ਗੁਰੂਆਂ
ਨੇ ਇਸ ਦਰਵਾਜੇ ਨੂੰ ‘ਮੀਣਾ ਮਾਨਸਿਕਤਾ` ਲਈ ਅਪਾਰ ਮਜ਼ਬੂਤੀ ਨਾਲ ਬੰਦ ਵੀ ਕੀਤਾ। ਬਾਹਰੀ
ਖ਼ਤਰਿਆਂ ਨੂੰ ਨੱਜੀਠਣ ਲਈ ਇਹ ਲਾਜ਼ਮੀ ਸੀ ਕਿ ਸਮੁੱਚੀ ਮਨੁੱਖਤਾ ਲਈ ਖੁੱਲੇ ਦੂਆਰ ਨੂੰ ਉਸਦੇ ਇਹ
ਵਿਸ਼ੇਸ਼ ਸੰਧਰਭ ਵਿੱਚ ਬੰਧ ਵੀ ਕੀਤਾ ਜਾਏ। ਗੁਰੂ ਅਰਜਨ ਸਾਹਿਬ ਨੇ ਵੱਖੋ-ਵੱਖ ਪੌਥੀਆਂ ਤੋਂ
ਬਾਣੀ ਨੂੰ ਆਦਿ ਬੀੜ ਵਿੱਚ ਉਤਰਵਾ ਕੇ ਆਪ ਪੌਥੀਆਂ ਦੇ ਪ੍ਰਚਲਨ ਨੂੰ ਖ਼ਤਮ ਕਰ ਦਿੱਤਾ ਤਾਕਿ ਕੋਈ ਵੀ
ਵੱਖੋ-ਵੱਖ ਪੌਥੀਆਂ ਦੀ ਵਜੂਦ ਦਾ ਫ਼ਾਇਦਾ ਚੁੱਕ ਕੇ ਹਰ ਪੌਥੀ ਤੇ ਇੱਕ ਵੱਖਰੇ ਧੜੇ ਬੰਦੀ ਨਾ ਕਰ ਸਕੇ
ਅਤੇ ਨਾ ਹੀ ਕੋਈ ਕੱਚੀ ਬਾਣੀ ਦੀ ਪੌਥੀ ਲਿਖ ਕੇ ਲੋਕਾਈ ਨੂੰ ਧੌਖਾ ਨਾ ਦੇ ਸਕੇ।
ਇਸ ਲਈ ਬਾਣੀ ਦੇ ਦੂਆਰ ਨੂੰ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਰਾਹੀਂ ਮੀਣਾ
ਮਾਨਸਿਕਤਾ ਲਈ ਹਮੇਸ਼ਾ ਬੰਦ ਕਰ ਦਿੱਤਾ ਗਿਆ ਜੋ ਕਿ ਬਾਣੀ ਦੇ ਰਸੂਖ਼ ਨੂੰ ਸ਼ੱਕੀ ਅਤੇ ਕੱਚਾ ਕਰਨਾ
ਚਾਹੁੰਦੀ ਸੀ।
ਹੁਣ ਇੱਕ ਉਸ ਸਥਿਤੀ ਨੂੰ ਵਿਚਾਰੀਏ ਜਿਸ ਵੇਲੇ ਕੁੱਝ
ਵਿਰਲੇ ਮਨੁੱਖ ਕਿਸੇ ਜੰਗਲ ਵਿੱਚ ਰਹਿੰਦੇ ਹੋਏ, ਖ਼ਤਰਨਾਕ ਅਤੇ ਭੁੱਖੇ ਜਾਨਵਰਾਂ ਤੋਂ ਆਤਮ ਰਖਿਆ ਲਈ
ਆਪਣੇ ਘਰ ਦੇ ਦਰਵਾਜ਼ੇ ਨੂੰ ਬੰਦ ਕਰ ਲੇਣ। ਫ਼ਿਰ ਸਮਾਂ ਬੀਤਣ ਤੇ ਉਨਾਂ ਵਿਰਲਿਆਂ ਵਿੱਚੋਂ ਦੋ-ਚਾਰ
ਬੰਦੇ ਕਿਸੇ ਨਿਜੀ ਘੁਟਨ/ਇੱਛਾ ਕਾਰਣ ਜਾਂ ਫ਼ਿਰ ਕਿਸੇ ਨਾਦਾਨੀ ਵੱਸ਼ ਇਹ ਕਹਿਣਾ ਆਰੰਭ ਕਰ ਦੇਣ ਕਿ
ਚਿਰ ਤੋਂ ਬੰਦ ਦਰਵਾਜ਼ੇ ਅੰਦਰ ਘੁਟਣ ਹੈ, ਅਸਹਿਜਤਾ ਹੈ ਅਤੇ ਨਾਲ ਹੀ ਦਰਵਾਜ਼ਾ ਖੋਲਣ ਦੀ ਵਿਚਾਰ ਦੀ
ਅਜ਼ਾਦੀ ਨਹੀਂ ਹੈ! ਉਹ ਇਹ ਤਮਾਮ ਤਰਕ ਪੇਸ਼ ਕਰਦੇ ਹਕੀਕਤ ਦੇ ਇਸ ਅਹਿਸਾਸ ਤੋਂ ਵੀ ਅਣਜਾਣ ਹੋ ਜਾਣ ਕਿ
ਬੰਦ ਦਰਵਾਜ਼ੇ ਦੇ ਬਾਹਰ ਅਜੇ ਵੀ ਭੁੱਖੇ ਅਤੇ ਖ਼ਤਰਨਾਕ ਜਾਨਵਰ ਦਰਵਾਜ਼ੇ ਦੇ ਖੁੱਲਣ ਦੀ ਤਾਕ ਵਿੱਚ
ਬੈਠੇ ਹਨ ਤਾਂ ਉਨ੍ਹਾਂ ਦੇ ਤਰਕਾਂ ਦੀ ਮੰਨਜ਼ੂਰੀ ਦਾ ਸਿੱਟਾ ਕੀ ਹੋਵੇਗਾ? ਨਿਰਸੰਦੇਹ ਇਹ ਸਾਰੇ
ਵਿਰਲਿਆਂ ਦੀ ਜ਼ਿੰਦਗੀ ਅਤੇ ਮੋਤ ਦਾ ਸਵਾਲ ਹੋਵੇਗਾ ਜਿਸ ਨੂੰ ਵਿਚਾਰਣ ਲਈ ਦਰਵਾਜ਼ੇ ਦੇ ਅੰਦਰ ਅਤੇ
ਦਰਵਾਜ਼ੇ ਦੇ ਬਾਹਰ ਦਿਆਂ ਸਥਿਤਿਆਂ ਨੂੰ ਵਿਚਾਰ ਕੇ ਹੀ ਤੁਰਨਾ ਪਵੇਗਾ। ਇਸ ਛੋਟੀ ਜਿਹੀ ਵਿਚਾਰ ਨੂੰ
ਵਿਚਾਰਣ ਦੀ ਲੋੜ ਹੈ!
ਵਿਚਾਰਸ਼ੀਲਤਾ ਦੇ ਦਰਵਾਜ਼ੇ ਖੁੱਲੇ ਹੁੰਦੇ ਹਨ ਅਤੇ ਖੁੱਲੇ
ਰਹਿਣੇ ਚਾਹੀਦੇ ਹਨ। ਪਰ ਮਨੁੱਖਤਾ ਲਈ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ
ਦਾ ਖੁੱਲਾ ਗੁਰੂਦੁਆਰ ਇੱਕ ਵਿਸ਼ੇਸ਼ ਸਿਧਾਂਤਕ ਪੱਖੋਂ ਬੰਧ ਦਰਵਾਜ਼ਾ ਹੈ ਜਿਸ ਨੂੰ ਖੋਲਦੇ ਹੀ ਚਿਰ ਤੋਂ
ਭੁੱਖੀ ਮੀਣਾ ਮਾਨਸਿਕਤਾ, ਵਿਰਲਿਆਂ ਤੇ ਕਹਿਰ ਬਣ ਕੇ ਟੁੱਟੇਗੀ।
ਜਿਸ ਕਿਲੇ ਦਾ ਦਰਵਾਜ਼ਾ ਬਾਹਰੋਂ ਨਾ ਖੁੱਲ ਸਕੇ ਤਾਂ ਉਸ
ਨੂੰ ਅੰਦਰੋਂ ਖੋਲਣ ਲਈ ਜੁਗਤ ਕੀਤੀ ਜਾਂਦੀ ਹੈ। ਵਿਚਾਰ ਦੀ ਲੋੜ ਹੈ
ਕਿ ਕਿੱਧਰੇ ਅਸੀਂ ਆਪ ਐਸੀ ਜੁਗਤ ਦਾ ਸਹਿਯੋਗ ਕਰਨ ਦੀ ਨਾਦਾਨੀ ਤਾਂ ਨਹੀਂ ਕਰ ਰਹੇ? ਸ਼ਬਦ ਗੁਰੂ ਦੇ
ਰਸੂਖ਼ ਨੂੰ ਕਿੰਤੂ ਰਾਹੀਂ ਕੱਚਾ ਕਰਨ ਵਿੱਚ ਸਹਿਯੋਗ ਜਾਗਰੂਕਤਾ ਨਹੀਂ ਨਾਦਾਨੀ ਹੈ।
ਹਰਦੇਵ ਸਿੰਘ, ਜੰਮੂ
(31/07/11)
ਕਿਰਪਾਲ ਸਿੰਘ ਬਠਿੰਡਾ
ਟੀਵੀ ਚੈਨਲ ਵਲੋਂ ਕੀਤੇ ਇੰਕਸ਼ਾਫ ਮਗਰੋਂ ਸਾਡੇ ਵਲੋਂ ਕੀਤੇ ਗਏ ਇਨ੍ਹਾਂ ਸੰਕਿਆਂ `ਤੇ ਮੋਹਰ ਲੱਗ ਗਈ
ਹੈ ਕਿ ਮੁੱਖ ਚੋਣ ਕਮਿਸ਼ਨਰ ਅਕਾਲੀ ਦਲ ਬਾਦਲ ਕੋਲ ਵਿਕ ਚੁੱਕਿਆ ਹੈ: ਭਾਈ ਸਿਰਸਾ
ਹੁਣ ਤੱਕ ਸਾਹਮਣੇ ਆਈਆਂ ਤਰੁਟੀਆਂ ਨੂੰ ਲੈ ਕੇ ਉਹ ਮੁੜ ਹਾਈ ਕੋਰਟ ਵਿੱਚ ਜਾਣਗੇ ਤੇ ਮੰਗ ਕਰਨਗੇ ਕਿ
ਨਿਰਪੱਖ ਚੋਣਾਂ ਲਈ ਜਸਟਿਸ ਬਰਾੜ ਨੂੰ ਅਹੁੱਦੇ ਤੋਂ ਹਟਾਇਆ ਜਾਵੇ ਤੇ ਨਵੇਂ ਮੁੱਖ ਚੋਣ ਕਮਿਸ਼ਨਰ ਦੀ
ਨਿਗਰਾਨੀ ਹੇਠ ਸਾਰੀ ਚੋਣ ਪ੍ਰੀਕ੍ਰਿਆ ਮੁਢ ਤੋਂ ਦੁਬਾਰਾ ਕੀਤੀ ਜਾਵੇ
ਬਠਿੰਡਾ, ੩੧ (ਕਿਰਪਾਲ ਸਿੰਘ): ਟੀਵੀ ਚੈਨਲ ਵਲੋਂ ਕੀਤੇ ਇੰਕਸ਼ਾਫ ਮਗਰੋਂ ਸਾਡੇ ਵਲੋਂ ਕੀਤੇ ਗਏ
ਇਨ੍ਹਾਂ ਸੰਕਿਆਂ `ਤੇ ਮੋਹਰ ਲੱਗ ਗਈ ਹੈ ਕਿ ਮੁੱਖ ਚੋਣ ਕਮਿਸ਼ਨਰ ਅਕਾਲੀ ਦਲ ਬਾਦਲ ਕੋਲ ਵਿਕ ਚੁਕਿਆ
ਹੈ ਕਿਉਂਕਿ ਅਨੂ ਬਰਾੜ ਦੀ ਸਹਾਇਕ ਐਡਵੋਕੇਟ ਜਨਰਲ ਦੇ ਤੌਰ `ਤੇ ਹੋਈ ਨਿਯੁਕਤੀ ਦੇ ਖੋਲ੍ਹੇ ਗਏ ਰਾਜ਼
ਨੇ ਗੁਰਦੁਆਰਾ ਚੋਣਾਂ ਦੀ ਨਿਰਪੱਖਤਾ ਸ਼ੱਕੀ ਹੋਣ `ਤੇ ਮੋਹਰ ਲਾ ਦਿੱਤੀ ਹੈ। ਇਹ ਸ਼ਬਦ ਸ਼੍ਰੋਮਣੀ
ਅਕਾਲੀ ਦਲ ਪੰਚ ਪ੍ਰਧਾਨੀ ਦੇ ਵਿਸ਼ੇਸ਼ ਸਕੱਤਰ ਭਾਈ ਬਲਦੇਵ ਸਿੰਘ ਸਿਰਸਾ ਨੇ ਇਸ ਪੱਤਰਕਾਰ ਨਾਲ ਗੱਲ
ਕਰਦੇ ਹੋਏ ਕਹੇ। ਇਹ ਦੱਸਣ ਯੋਗ ਹੈ ਕਿ ਇੱਕ ਸੀਨੀਅਰ ਪੱਤਰਕਾਰ ਬਖਤੌਰ ਸਿੰਘ ਢਿੱਲੋਂ ਵਲੋਂ ਡੇ ਐਂਡ
ਨਾਈਟ ਟੀਵੀ ਚੈਨਲ ਦੇ ਕੈਮਰੇ ਅੱਗੇ ਇਹ ਭੇਦ ਖੋਲ੍ਹਿਆ ਗਿਆ ਕਿ ਸੇਵਾ ਮੁਕਤ ਜਸਟਿਸ ਹਰਫੂਲ ਸਿੰਘ
ਬਰਾੜ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਉਣ ਲਈ ਨਵੰਬਰ ੨੦੦੯ ਵਿੱਚ
ਗੁਰਦੁਆਰਾ ਚੋਣ ਕਮਿਸ਼ਨ ਦੇ ਚੀਫ ਕਮਿਸ਼ਨਰ ਵਜੋਂ ਨਿਯੁਕਤ ਕੀਤਾ ਗਿਆ ਸੀ। ਸ਼੍ਰੋਮਣੀ ਅਕਾਲੀ ਦਲ ਬਾਦਲ
ਜਿਹੜੀ ਕਿ ਪੰਜਾਬ ਵਿੱਚ ਸਤਾਧਾਰੀ ਪਾਰਟੀ ਹੈ ਨੇ ਚੀਫ ਚੋਣ ਕਮਿਸ਼ਨਰ ਦੀ ਬੇਟੀ ਸ਼੍ਰੀਮਤੀ ਅਨੂ ਬਰਾੜ
ਨੂੰ ਸਹਾਇਕ ਐਡਵੋਕੇਟ ਜਨਰਲ ਦੇ ਅਹੁੱਦੇ `ਤੇ ਨਿਯੁਕਤ ਕਰਕੇ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਜਿੱਤ
ਹਾਸਲ ਕਰਨ ਨੂੰ ਯਕੀਨੀ ਬਣਾ ਲਿਆ ਹੈ। ਪੱਤਰਕਾਰ ਢਿੱਲੋਂ ਵਲੋਂ ਟੀਵੀ ਕੈਮਰੇ ਅੱਗੇ ਪੇਸ਼ ਕੀਤੇ
ਦਸਤਾਵੇਜ਼ਾਂ ਅਨੁਸਾਰ ਜਸਟਿਸ ਬਰਾੜ ਦੀ ਪੁੱਤਰੀ ਅਨੂ ਬਰਾੜ ਨੂੰ ਬੜੇ ਗੁਪਤ ਢੰਗ ਨਾਲ ਮਿਤੀ ੫. ੪.
੨੦੧੦ ਨੂੰ ਮੀਮੋ ਨੰ: ੮/੦੨/੦੭/-੪ ਜੁਡੀ (੧) ੧੨੮੮-੮ ਰਾਹੀਂ ਉਸ ਵੇਲੇ ਸਹਾਇਕ ਐਡਵੋਵੇਟ ਜਨਰਲ ਦੇ
ਅਹਿਮ ਅਹੁੱਦੇ `ਤੇ ਇੱਕ ਸਾਲ ਲਈ ਨਿਯੁਕਤ ਕਰ ਦਿੱਤਾ ਜਿਸ ਵੇਲੇ ਉਹ ਹਾਲੀ ਇਸ ਅਹੁੱਦੇ ਲਈ ਯੋਗਤਾ
ਵੀ ਪੂਰੀ ਨਹੀਂ ਸੀ ਕਰਦੀ। ਨਿਯਮਾਂ ਅਨੁਸਾਰ ਇਸ ਅਹੁੱਦੇ ਲਈ ਉਮੀਦਵਾਰ ਦਾ ਵਕਾਲਤ ਦੇ ਤੌਰ `ਤੇ
ਤਿੰਨ ਸਾਲ ਦਾ ਤਜਰਬਾ ਜਰੂਰੀ ਹੈ ਜਦੋਂ ਕਿ ਨਿਯੁਕਤੀ ਸਮੇਂ ਅਨੂ ਬਾਰੜ ਦਾ ਤਜਰਬਾ ਕੇਵਲ ਦੋ ਸਾਲ
ਅੱਠ ਮਹੀਨੇ ਅੱਠ ਦਿਨ ਦਾ ਹੀ ਸੀ। ਨਿਯੁਕਤ ਕੀਤੀ ਗਈ ਇਸ ਬੀਬੀ ਦੀ ਪਛਾਣ ਗੁਪਤ ਰੱਖਣ ਲਈ ਨਿਯੁਕਤੀ
ਪੱਤਰ ਅਜੇਹੀ ਲੁਕਵੀਂ ਯੁਕਤ ਰਾਹੀਂ ਜਾਰੀ ਕੀਤਾ ਗਿਆ ਸੀ ਤਾ ਕਿ ਕਿਸੇ ਨੂੰ ਇਹ ਪਤਾ ਨਾ ਲੱਗ ਸਕੇ
ਕਿ ਇਹ ਗੁਰਦੁਆਰਾ ਚੋਣ ਕਮਿਸ਼ਨਰ ਜਸਟਿਸ ਹਰਫੂਲ ਸਿੰਘ ਬਰਾੜ ਦੀ ਹੀ ਬੇਟੀ ਹੈ। ਬੇਸ਼ੱਕ ਵਿਆਹ ਤੋਂ
ਬਾਅਦ ਉਸ ਦੀ ਰਿਹਾਇਸ਼ ਪੰਚਕੁਲਾ ਵਿਖੇ ਤਬਦੀਲ ਹੋ ਗਈ ਸੀ ਪਰ ਵਕੀਲ ਦੇ ਪੇਸ਼ੇ ਵਜੋਂ ਉਹ ਆਪਣੇ
ਲਾਇਸੰਸ ਜਾਰੀ ਹੋਣ ਵਾਲੇ ਪਤੇ ਅਨੁਸਾਰ ਹੀ ਕੰਮ ਕਰਦੀ ਆ ਰਹੀ ਸੀ। ਲਾ ਅਫਸਰ ਦੇ ਤੌਰ `ਤੇ ਨਿਯੁਕਤੀ
ਪੱਤਰ ਵਿੱਚ ਭਾਵੇਂ ਉਸ ਦਾ ਨਵਾਂ ਰਿਹਾਇਸ਼ੀ ਪਤਾ ਪੰਚਕੁਲਾ ਸੈਕਟਰ ੨ ਮਕਾਨ ਨੰ: ੯੯ ਹੀ ਦਿੱਤਾ ਗਿਆ
ਹੈ ਪਰ ਸ਼ਿਨਾਖਤ ਨੂੰ ਗੁਪਤ ਰੱਖਣ ਲਈ ਉਸ ਦਾ ਨਾਮ ਅਨੂ ਬਰਾੜ ਦੀ ਬਜ਼ਾਏ ਅਨੂਪਾਲ ਵਿਖਾਇਆ ਗਿਆ ਹੈ।
ਇਹ ਤੱਥ ਵੀ ਦਿਲਚਸਪੀ ਤੋਂ ਸਖਣਾ ਨਹੀਂ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਬਾਰ ਐਸ਼ੋਸ਼ੀਏਸ਼ਨ ਦੀ ੨੦੦੯
ਤੇ ੨੦੧੦ ਦੀਆਂ ਡਾਇਰੈਕਟਰੀਆਂ ਵਿੱਚ ਅਨੂ ਬਰਾੜ ਦੀਆਂ ਫੋਟੋ ਹੀ ਗਾਇਬ ਹਨ। ਨਿਯੁਕਤੀ ਦਾ ਇੱਕ ਸਾਲ
ਪੂਰਾ ਹੋਣ `ਤੇ ਗੁਰਦੁਆਰਾ ਚੋਣਾਂ ਵਿੱਚ ਰਿਆਇਤ ਹਾਸਲ ਕਰਨ ਲਈ ਅਨੂ ਬਰਾੜ ਦੀ ਨਿਯੁਕਤੀ ਵਿੱਚ ਇੱਕ
ਸਾਲ ਹੋਰ ਵਾਧਾ ਕਰ ਦਿੱਤਾ ਗਿਆ ਸੀ।
ਸ਼੍ਰੋਮਣੀ ਅਕਾਲੀ ਪੰਚ ਪ੍ਰਧਾਨੀ ਦੇ ਵਿਸ਼ੇਸ਼ ਸਕੱਤਰ ਭਾਈ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਜਸਟਿਸ
ਬਰਾੜ ਦਾ ਪੱਖਪਾਤੀ ਵਤੀਰਾ ਸ਼ੁਰੂ ਤੋਂ ਹੀ ਦਿੱਸ ਰਿਹਾ ਸੀ। ਜਸਟਿਸ ਬਰਾੜ ਨੇ ਚੋਣ ਕਮਿਸ਼ਨ ਦਾ ਅਹੁਦਾ
ਸੰਭਾਲਦਿਆਂ ਹੀ ਵੋਟਰ ਸੂਚੀਆਂ `ਤੇ ਫੋਟੋ ਲਾਉਣ ਅਤੇ ਫੋਟੋ ਵਾਲੇ ਵੋਟਰ ਸਿਨਾਖਤੀ ਕਾਰਡ ਬਣਾਉਣ ਦੀ
ਸ਼ਰਤ ਹਟਾ ਦਿੱਤੀ। ਗੁਰਦੁਆਰਾ ਐਕਟ ੧੯੨੫ ਅਨੁਸਾਰ ਸਿੱਖ ਸਿਰਫ ਉਸ ਨੂੰ ਕਿਹਾ ਜਾ ਸਕਦਾ ਹੈ ਜੋ ਗੁਰੂ
ਗ੍ਰੰਥ ਸਾਹਿਬ ਨੂੰ ਗੁਰੂ ਮੰਨਦਾ ਹੈ ਤੇ ਹੋਰ ਕਿਸੇ ਧਰਮ ਨੂੰ ਨਹੀਂ ਮੰਨਦਾ। ਗੁਰਲੀਨ ਕੌਰ ਦੇ ਕੇਸ
ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਦਿੱਤੇ ਫੈਸਲੇ ਅਨੁਸਾਰ, ਜੋ ਵਿਅਕਤੀ ਕਿਸੇ ਵੀ ਰੂਪ
ਵਿੱਚ ਕੇਸਾਂ ਦੀ ਬੇਅਦਬੀ ਕਰਦਾ ਹੈ ਭਾਵ ਕੇਸ, ਦਾਹੜੀ, ਭਰਵੱਟੇ ਆਦਿ ਕਟਦਾ ਹੈ; ਉਹ ਸਿੱਖ ਨਹੀਂ
ਹੈ। ਜਸਟਿਸ ਬਰਾੜ ਨੇ ਵੋਟਾਂ ਬਣਾਉਣ ਸਮੇਂ ਸਿੱਖੀ ਦੀ ਇਸ ਪ੍ਰੀਭਾਸ਼ਾ `ਤੇ ਵੀ ਅਮਲ ਨਹੀਂ ਕੀਤਾ।
ਅਕਾਲੀ ਦਲ ਬਾਦਲ ਨੂੰ ਨਜ਼ਾਇਜ਼ ਫਾਇਦਾ ਪਹੁੰਚਾਉਣ ਲਈ ਵੋਟਰ ਫਾਰਮ ਜਮ੍ਹਾਂ ਕਰਵਾਉਣ ਦੇ ਅਖੀਰਲੇ ਦੋ
ਦਿਨਾਂ ਵਿੱਚ ਬੰਡਲਾਂ ਦੇ ਬੰਡਲ ਫਾਰਮ ਜਮ੍ਹਾ ਕਰਵਾਏ ਗਏ ਹਾਲਾਂਕਿ ਨਿਯਮਾਂ ਅਨੁਸਾਰ ਵੋਟਰ ਨੇ ਆਪਣਾ
ਫਾਰਮ ਨਿਜੀ ਤੌਰ `ਤੇ ਖੁਦ ਜਮ੍ਹਾਂ ਕਰਵਾਉਣਾ ਸੀ। ਭਾਈ ਸਿਰਸਾ ਨੇ ਕਿਹਾ ਕਿ ਅਖੀਰਲੇ ਦਿਨਾਂ ਵਿੱਚ
ਬਣੀਆਂ ਸਾਰੀਆਂ ਦੀਆਂ ਸਾਰੀਆਂ ਵੋਟਾਂ ਜ਼ਅਲੀ ਹਨ। ਉਨ੍ਹਾਂ ਕਿਹਾ ਕਿ ਵੋਟਰ ਸੂਚੀਆਂ ਦੀ ਮੁਢਲੀ
ਪ੍ਰਕਾਸ਼ਨਾਂ ਉਪ੍ਰੰਤ ਉਨ੍ਹਾਂ ਨੇ ਉਹ ਯੋਗ ਸਿਖ ਵੋਟਰ ਜਿਨ੍ਹਾਂ ਦੀਆਂ ਵੋਟਾਂ ਨਹੀਂ ਬਣਾਈਆਂ ਗਈਆਂ
ਸਨ ਦੀਆਂ ਸੂਚੀਆਂ ਅਤੇ ਵਿਧਾਨ ਸਭਾ ਦੀਆਂ ਵੋਟਰ ਸੂਚੀਆਂ ਨਾਲ ਮੇਲ ਕੇ ਇੱਕ ਹੋਰ ਸੂਚੀ ਜਿਸ ਵਿੱਚ
ਦਰਸਾਇਆ ਗਿਆ ਸੀ ਕਿ ਇਨ੍ਹਾਂ ਮੁਸਲਮਾਨ, ਈਸਾਈ ਅਤੇ ਹਿੰਦੂਆਂ ਦੀਆਂ ਵੋਟਾਂ ਗਲਤ ਤੌਰ `ਤੇ ਬਣਾਈਆਂ
ਗਈਆਂ ਹਨ, ਦੀ ਸੂਚੀ ਡੀਸੀ ਅੰਮ੍ਰਿਤਸਰ ਅਤੇ ਮੁੱਖ ਚੋਣ ਕਮਿਸਨਰ ਜਸਟਿਸ ਬਰਾੜ ਕੋਲ ਲੈ ਕੇ ਗਏ ਪਰ
ਕਿਸੇ ਨੇ ਸਾਡੀ ਸ਼ਿਕਾਇਤ ਨਹੀਂ ਸੁਣੀ, ਤਾਂ ਅਖੀਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ
ਖਟਕਾਉਣਾ ਪਿਆ। ਹਾਈ ਕੋਰਟ ਨੇ ਡੀਸੀ ਅੰਮ੍ਰਿਤਸਰ ਨੂੰ ਹਦਾਇਤ ਜਾਰੀ ਕੀਤੀ ਕਿ ਵੋਟਰ ਸੂਚੀਆਂ ਦੀ
ਪੜਤਾਲ ਕਰਵਾ ਕੇ ਗਲਤ ਵੋਟਾਂ ਕੱਟੀਆਂ ਜਾਣ ਤੇ ਗਲਤ ਵੋਟਾਂ ਬਣਾਉਣ ਵਾਲੇ ਕ੍ਰਮਚਾਰੀਆਂ ਵਿਰੁਧ
ਅਨੁਸ਼ਾਸ਼ਨੀ ਕਾਰਵਾਈ ਕੀਤੀ ਜਾਵੇ। ਭਾਈ ਸਿਰਸਾ ਨੇ ਕਿਹਾ ਕਿ ਉਨ੍ਹਾਂ ਤਾਂ ਨਮੂਨੇ ਵਜੋਂ ਸੂਚੀਆਂ ਦੇ
ਕੇ ਦੱਸਿਆ ਸੀ ਕਿ ੭੦% ਵੋਟਾਂ ਗਲਤ ਬਣੀਆਂ ਹਨ ਇਸ ਲਈ ਪੜਤਾਲ ਕਰਵਾ ਕੇ ਸਮੁਚੀਆਂ ਵੋਟਾਂ ਦੁਬਾਰਾ
ਬਣਾਈਆਂ ਜਾਣ ਪਰ ਪੱਖਪਾਤੀ ਵਤੀਰਾ ਅਪਣਾਉਂਦੇ ਹੋਏ ਸਿਰਫ ਦਿੱਤੀ ਗਈ ਸੂਚੀ ਅਨੁਸਾਰ ਅਜਨਾਲਾ ਹਲਕੇ
ਵਿਚੋਂ ਪਿੰਡ ਚੱਕ ਡੋਗਰਾਂ ਦੀਆਂ ੧੦੨ ਵੋਟਾਂ, ਸਾਂਰੰਗ ਦੇਵ ਦੀਆਂ ੧੫ ਅਤੇ ਪਿੰਡ ਖਾਨਗੜ੍ਹ ਦੀਆਂ ੭
ਵੋਟਾਂ ਕੱਟ ਦਿੱਤੀਆਂ ਗਈਆਂ ਜਦੋਂ ਕਿ ਗਲਤ ਵੋਟਾਂ ਬਣਾਉਣ ਵਾਲੇ ਮੁਲਾਜ਼ਮਾਂ ਵਿਰੁਧ ਕੋਈ ਕਾਰਵਾਈ
ਨਹੀਂ ਕੀਤੀ ਗਈ। ਅਤੇ ਸਾਡੀ ਮੰਗ ਅਨੁਸਾਰ ਬਾਕੀ ਸੂਚੀਆਂ ਦੀ ਪੜਤਾਲ ਵੀ ਨਹੀਂ ਹੋਈ, ਜਿਹੜੀ ਕਿ
ਸਿੱਧੇ ਰੂਪ ਵਿੱਚ ਹਾਈ ਕੋਰਟ ਦੀਆਂ ਹਦਾਇਤਾਂ ਦੇ ਵਿਰੁੱਧ ਹੈ। ਭਾਈ ਸਿਰਸਾ ਨੇ ਕਿਹਾ ਕਿ ਡੇ ਐਂਡ
ਨਾਈਟ ਟੀਵੀ ਚੈਨਲ ਵਲੋਂ ਕੀਤੇ ਇੰਕਸ਼ਾਫ ਮਗਰੋਂ ਸਾਡੇ ਵਲੋਂ ਕੀਤੇ ਗਏ ਇਨ੍ਹਾਂ ਸੰਕਿਆਂ’ ਤੇ ਮੋਹਰ
ਲੱਗ ਗਈ ਹੈ ਕਿ ਮੁੱਖ ਚੋਣ ਕਮਿਸ਼ਨਰ ਅਕਾਲੀ ਦਲ ਬਾਦਲ ਕੋਲ ਵਿਕ ਚੁਕਿਆ ਹੈ ਇਸ ਲਈ ਉਸ ਦੇ ਰਹਿੰਦਿਆਂ
ਪਾਰਦ੍ਰਸ਼ੀ ਢੰਗ ਨਾਲ ਚੋਣਾਂ ਸੰਭਵ ਨਹੀਂ ਹਨ। ਉਨ੍ਹਾਂ ਕਿਹਾ ਹੁਣ ਤੱਕ ਸਾਹਮਣੇ ਆਈਆਂ ਤਰੁਟੀਆਂ ਨੂੰ
ਲੈ ਕੇ ਉਹ ਮੁੜ ਹਾਈ ਕੋਰਟ ਵਿੱਚ ਜਾਣਗੇ ਤੇ ਮੰਗ ਕਰਨਗੇ ਕਿ ਨਿਰਪੱਖ ਚੋਣਾਂ ਲਈ ਜਸਟਿਸ ਬਰਾੜ ਨੂੰ
ਅਹੁੱਦੇ ਤੋਂ ਹਟਾਇਆ ਜਾਵੇ ਤੇ ਨਵੇਂ ਮੁੱਖ ਚੋਣ ਕਮਿਸ਼ਨਰ ਦੀ ਨਿਗਰਾਨੀ ਹੇਠ ਸਾਰੀ ਚੋਣ ਪ੍ਰੀਕ੍ਰਿਆ
ਮੁਢ ਤੋਂ ਦੁਬਾਰਾ ਕੀਤੀ ਜਾਵੇ ਕਿਉਂਕਿ ਜੇ ਜਸਟਿਸ ਬਰਾੜ ਦੀ ਪੱਖਪਤਾਤੀ ਰਵਈਏ ਕਾਰਣ ਵੋਟਾਂ ਹੀ ਗਲਤ
ਬਣੀਆਂ ਹਨ ਤਾਂ ਨਿਰਪੱਖ ਚੋਣਾਂ ਦੀ ਕੋਈ ਆਸ ਨਹੀਂ ਰੱਖੀ ਜਾ ਸਕਦੀ।
(30/07/11)
ਕਿਰਪਾਲ ਸਿੰਘ ਬਠਿੰਡਾ
ਸਤਿਕਾਰਯੋਗ ਮਿਸ਼ਨਰੀ ਵੀਰ, ਅਵਤਾਰ ਸਿੰਘ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਵੀਰ ਜੀ ੨੮/੦੭/੧੧ ਨੂੰ ਮੈਨੂੰ ਸੰਬੋਧਨ ਕਰਕੇ ਲਿਖੇ ਪੱਤਰ ਵਿੱਚ ਆਪ ਜੀ ਨੇ ਬੜਾ ਕੀਮਤੀ ਸੁਝਾਉ
ਦਿੱਤਾ ਹੈ:
ਐਸ ਵੇਲੇ
ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ, ਆਓ ਆਪਣੇ ਛੋਟੇ-ਮੋਟੇ ਮਤਭੇਦ ਪਾਸੇ ਰੱਖ
ਕੇ, ਸਾਰਾ ਧਿਆਨ ਓਧਰ ਲਾਈਏ, ਜੇ ਆਪਾਂ ਇਸ ਤਰ੍ਹਾਂ ਹੀ ਖਖੜੀਆਂ ਕਰੇਲੇ ਬਣੇ ਰਹੇ ਤਾਂ ਬਾਦਲ ਅਤੇ
ਸਾਧ-ਬਾਬੇ ਦੁਬਾਰਾ ਸਿੱਖ ਪੰਥ ਦੀਆਂ ਸਿਰਮੌਰ ਸੰਸਥਾਵਾਂ ਅਕਾਲ ਤਖਤ ਅਤੇ ਸ੍ਰ਼ੋਮਣੀ ਕਮੇਟੀ ਤੇ
ਕਾਬਜ ਹੋ ਜਾਣਗੇ। ਆਉਣ ਵਾਲਾ ਸਮਾਂ ਸਿੱਖ ਪੰਥ ਲਈ ਬੜਾ ਕੀਮਤੀ ਹੈ ਆਓ ਇਕੱਠੇ ਹੋ ਕੇ ਇਸ ਦਾ ਸਹੀ
ਇਸਤੇਮਾਲ ਕਰ ਸਕੀਏ।
ਵੀਰ ਜੀ ਆਪ ਜੀ ਦੇ ਇਸ ਕੀਮਤੀ ਸੁਝਾਉ ਨਾਲ ਮੈਂ ੧੦੦% ਸਹਿਮਤ ਹਾਂ। ਪਰ ਆਪ
ਜੀ ਦੇ ਇਸ ਸੁਝਾਉ ਨਾਲ ਮਿਲਦੇ ਜੁਲਦੇ ਸਪੋਕਮੈਨ ਦੇ ਸਭ ਤੋਂ ਵੱਧ ਖੁਸ਼ਾਮਦੀ ਪੱਤਰਕਾਰ ਸ: ਗੁਰਿੰਦਰ
ਸਿੰਘ ਕੋਟਕਪੂਰਾ ਦੇ ਸੁਝਾਉ ਦੇ ਜਵਾਬ ਵਿੱਚ ਮੈਂ ਆਪਣੇ ੨੯/੦੧/੧੧ ਦੇ ਪੱਤਰ ਵਿੱਚ ਲਿਖਿਆ ਸੀ: ‘
ਪੰਥਕ
ਏਕਤਾ ਸਮੇ ਦੀ ਲੋੜ ਹੈ, ਪਰ ਇਸ ਦਾ ਅਧਾਰ ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣਾ
ਹੋਵੇ। `
ਸੰਪਾਦਕ ਸਹਿਬ ਜੀ ਵਲੋਂ ਫਰਵਰੀ ਮਹੀਨੇ ਦੀ ਵੀਚਾਰ ਚਰਚਾ ਦੇ ਵਿਸ਼ੇ ਦੀ ਚੋਣ
ਦੇ ਸਬੰਧ ਵਿੱਚ ਮੰਗੇ ਗਏ ਸੁਝਾਵਾਂ ਦੇ ਸਬੰਧ `ਚ ਵੀ ਮੈਂ ਆਪਣੇ ੧. ੨. ੨੦੧੦ ਦੇ ਪੱਤਰ ਵਿੱਚ
ਸੁਝਾਉ ਦਿੱਤਾ ਸੀ ਕਿ ਇਸ ਮਹੀਨੇ ਦੀ ਵੀਚਾਰ ਚਰਚਾ ਦਾ ਵਿਸ਼ਾ ਹੋਣਾ ਚਾਹੀਦਾ ਹੈ: ‘
ਸਿੱਖ
ਧਰਮ ਵਿੱਚ ਵਧ ਰਹੇ ਬਿਪ੍ਰਵਾਦ ਤੇ ਪੁਜਾਰੀਵਾਦ ਵਿਰੁੱਧ ਸੰਘਰਸ਼ ਕਰਨ ਲਈ ਜਾਗਰੂਕ ਸਿੱਖਾਂ ਦੀ ਏਕਤਾ
ਦਾ ਅਧਾਰ ਕਿਵੇਂ ਤਿਆਰ ਕੀਤਾ ਜਾਵੇ ਅਤੇ ਇਸ ਦੀ ਅਗਵਾਈ ਲਈ ਸਭ ਤੋਂ ਵੱਧ ਵਿਸ਼ਵਾਸ਼ ਯੋਗ ਸਖ਼ਸ਼ੀਅਤ
ਕਿਹੜੀ ਹੋ ਸਕਦੀ ਹੈ?
ਏਕਤਾ ਦਾ ਵਡਮੁੱਲਾ ਸੁਝਾਉ ਦੇਣ ਵਾਲੇ ਤੁਹਾਡੇ ਦੋਵਾਂ ਸਮੇਤ ਤੁਹਾਡੀ ਟੀਮ
ਦੇ ਕਿਸੇ ਵੀ ਮੈਂਬਰ ਨੇ ਮੇਰੇ ਇਨ੍ਹਾਂ ਸੁਝਾਵਾਂ ਦੀ ਕਦੀ ਪ੍ਰੋੜਤਾ ਨਹੀਂ ਕੀਤੀ ਤੇ ਨਾ ਹੀ ਸਿੱਖ
ਮਾਰਗ `ਤੇ ਇਸ ਇਸ ਵਿਸ਼ੇ `ਤੇ ਕਦੀ ਵੀਚਾਰ ਚਰਚਾ ਸ਼ੁਰੂ ਹੀ ਹੋਈ ਹੈ। ਜਨਵਰੀ, ੨੦੧੧ `ਚ ਸਿੱਖ ਮਾਰਗ
`ਤੇ ਗੁਰੁ ਗ੍ਰੰਥ ਸਾਹਿਬ ਵਿਸ਼ੇ `ਤੇ ਵਿਚਾਰ-ਚਰਚਾ ਆਰੰਭ ਕੀਤੀ ਸੀ ਜਿਸ ਦੇ ਪਹਿਲੇ ਵਿਸ਼ੇ ਦੀ
ਸੰਪਾਦਕ ਸਾਹਿਬ ਨੇ ਚੋਣ ਕੀਤੀ ਸੀ: ਕੀ ‘ਸਿੱਖ ਮਾਰਗ` ਤੇ ਰੈਗੂਲਰ ਲਿਖਣ ਵਾਲੇ ਸਾਰੇ ਪਾਠਕ/ਲੇਖਕ
ਇਸ ਗਲ ਨਾਲ ਸਹਿਮਤ ਹਨ ਜਾਂ ਨਹੀਂ ਕਿ ਗੁਰੁ ਗ੍ਰੰਥ ਸਾਹਿਬ ਜੀ, ੴ ਤੋਂ ਲੈ ਕੇ ਮੁੰਦਾਵਨੀ ਤੱਕ
ਸੰਪੂਰਨ ਗਿਆਨ ਦੇ ਗੁਰੂ ਹਨ?
ਮਹੀਨਾ ਭਰ ਚੱਲੀ ਉਸ ਵੀਚਾਰ ਚਰਚਾ ਦੌਰਾਨ ਕੋਈ ਵੀ ਸਹਿਮਤੀ ਨਹੀਂ ਸੀ ਬਣ
ਸਕੀ ਅਤੇ ਬਹੁਤਿਆਂ ਦਾ ਵੀਚਾਰ ਸੀ ਕਿ ਇਸ ਕਿਸਮ ਦੀ ਚਰਚਾ ਸਿੱਖ ਪੰਥ ਵਿੱਚ ਨਵੀਂ ਦੁਬਿਧਾ ਤੇ
ਬਖੇੜੇ ਖੜ੍ਹੇ ਕਰ ਸਕਦੀ ਹੈ ਇਸ ਲਈ ਇਹ ਵੀਚਾਰ ਚਰਚਾ ਬੰਦ ਕਰ ਦਿੱਤੀ ਜਾਵੇ। ਇਸੇ ਕਾਰਣ ਇਹ ਵੀਚਾਰ
ਚਰਚਾ ਬੰਦ ਕਰ ਦਿੱਤੀ ਗਈ ਸੀ। ਪਰ ਅਚਾਨਕ ਪਿਛਲੇ ਹਫਤੇ ਸਿੱਖਮਾਰਗ `ਤੇ ਪਏ ਲੇਖਾਂ ਵਿੱਚ ਇਕਬਾਲ
ਸਿੰਘ ਢਿੱਲੋਂ ਦੇ ਲੇਖ ‘ਕਰਤਾਰਪੁਰੀ ਬੀੜ ਦਾ ਸੱਚ` ਨੇ ਇਸ ਬੰਦ ਹੋਈ ਵੀਚਾਰ ਚਰਚਾ ਨੂੰ ਮੁੜ
ਸੁਰਜੀਤ ਕਰ ਦਿੱਤਾ ਹੈ। ਇਸ ਤੋਂ ਪਤਾ ਲਗਦਾ ਹੈ ਕਿ ਤੁਹਾਡੀ ਟੀਮ ਦਾ ਮੁੱਖ ਟੀਚਾ ਪੰਥ ਵਿੱਚ ਏਕਤਾ
ਕਰਵਾ ਕੇ ਇਸ ਨੂੰ ਚੜ੍ਹਦੀ ਕਲਾ ਵਿੱਚ ਲਿਜਾਣਾ ਨਹੀਂ ਪ੍ਰੰਤੂ ਅਤਿ ਕਿਸਮ ਦੇ ਸੂਖਮ ਵਿਵਾਦ ਖੜ੍ਹੇ
ਕਰਕੇ ਪੰਥ ਦੀ ਰਹਿੰਦੀ ਖੁੰਹਦੀ ਏਕਤਾ ਨੂੰ ਖਖੜੀਆਂ ਕੇਰੇਲੇ ਕਰਕੇ ਇਸ ਦੀਆਂ ਮੁਸ਼ਕਲਾਂ ਵਿੱਚ ਹੋਰ
ਵਾਧਾ ਕਰਨਾ ਅਤੇ ਨੁਕਸਾਨ ਪਹੁੰਚਾਉਣਾ ਹੈ।
ਮੇਰੇ ਵਲੋਂ ੨੭ ਜੁਲਾਈ ਦੇ ਪੱਤਰ ਵਿੱਚ ਆਪ ਜੀ ਤੋਂ ਪੁੱਛੇ ਗਏ ਕਿਸੇ ਵੀ
ਸਵਾਲ ਦਾ ਜਵਾਬ ਤਾਂ ਆਪ ਜੀ ਵਲੋਂ ਬੜੇ ਗੈਰ ਜਿੰਮੇਵਾਰ ਢੰਗ ਨਾਲ ਇਹ ਕਹਿ ਕੇ ਠੁਕਰਾ ਦਿੱਤਾ: ‘
ਵੀਰ
ਜੀ ਆਪ ਜੀ ਕਿਸ ਅਧਿਕਾਰ ਨਾਲ ਉੱਤਰ ਮੰਗਦੇ ਹੋ? `
ਪਰ ਹੈਰਨੀ ਹੈ ਕਿ ਆਪ ਜੀ ਦੀ ਟੀਮ ਵਲੋਂ ਉਹੀ ਪੁਰਾਣਾ
ਘਸਿਆ ਪਿਟਿਆ ਦੋਸ਼ ਆਪ ਜੀ ਨੇ ਮੇਰੇ `ਤੇ, ਇਸ ਤਰ੍ਹਾਂ ਥੋਪ ਦਿੱਤਾ: ‘ਅਸਲ
ਵਿੱਚ ਵੀਰ ਜੀ ਜਦੋਂ ਦਾ ਤੁਹਾਨੂੰ ਸਪੋਕਸਮੈਨ ਨੇ ਵੱਖ ਕੀਤਾ ਹੈ ਜਾਂ ਆਪ ਹੀ ਵੱਖ ਹੋ ਗਏ ਹੋ ਓਦੋਂ
ਤੋਂ ਆਪ ਗੁੱਸੇ ਵਿੱਚ ਹੋ, ਅਜਿਹਾ ਆਪ ਜੀ ਦੀਆਂ ਲਿਖਤਾਂ ਤੋਂ ਜਾਪਦਾ ਹੈ। ਆਪ ਜੀ ਨੇ ਸਪੋਕਸਮੈਨ
ਖਿਲਾਫ ਗੁੱਸਾ ਲਗਾਤਾਰ ਸੌਦਾ-ਸੰਪਾਦਕ, ਸੌਦਾ-ਸੰਪਾਦਕ ਆਖ-ਆਖ ਕੱਢਿਆ ਹੈ। `
ਅਤੇ ਅੱਗੇ ਲਿਖਿਆ ਹੈ: ‘ਹਾਂ
ਜਿਸ ਦਿਨ ਸਿੱਖ ਮਾਰਗ ਦੇ ਸੰਪਾਦਕ, ਸਪੋਕਸਮੈਨ ਬਾਰੇ ਵਿਚਾਰ ਸ਼ੁਰੂ ਕਰਨਗੇ ਤਾਂ ਅਸੀਂ ਸਿੱਖ ਮਾਰਗ
ਦੇ ਲੇਖਕ ਆਪਣੇ ਵਿਚਾਰ ਜਰੂਰ ਦੇਵਾਂਗੇ`
ਆਪ ਜੀ ਦੇ ਇਸ ਜਵਾਬ ਤੋਂ ਲਗਦਾ ਹੈ ਕਿ ਜਾਂ ਤਾਂ ਤੁਹਾਡੀ ਯਾਦਾਸਤ ਬਹੁਤ
ਕਮਜੋਰ ਹੈ ਜਾਂ ਫਿਰ ਤੁਸੀਂ ਬਾਕੀ ਪਾਠਕਾਂ ਦੀ ਯਾਦਾਸਤ ਨੂੰ ਬਹੁਤ ਕਮਜੋਰ ਸਮਝਦੇ ਹੋ। ਆਪ ਜੀ ਦੀ
ਯਾਦਾਸਤ ਤਾਜ਼ਾ ਕਰਨ ਲਈ ਸਿੱਖ ਮਾਰਗ ਤੇ ਦਸੰਬਰ ੨੦੧੦ ਅਤੇ ਜਨਵਰੀ ੨੦੧੧ ਵਿੱਚ ਸੋਪੋਕਸਮੈਨ ਸਬੰਧੀ
ਚੱਲੀ ਵੀਚਾਰ ਚਰਚਾ ਵੱਲ ਦਿਵਾਉਣਾ ਜਰੂਰੀ ਹੋ ਗਿਆ ਹੈ। ਵੀਰ ਜੀ ਤੁਹਾਨੂੰ ਚੰਗੀ ਤਰ੍ਹਾਂ ਚੇਤਾ
ਹੋਵੇਗਾ ਕਿ ਤੁਹਾਡੀ ਟੀਮ ਨੇ ਉਸ ਸਮੇਂ ਵੀ ਸੌਦਾ ਸੰਪਾਦਕ ਦੇ ਸਮਰਥਨ ਵਿੱਚ ਖੜ੍ਹਦਿਆਂ ਮੇਰੇ ਅਤੇ
ਸ: ਗੁਰਨਾਮ ਸਿੰਘ ਅਕੀਦਾ `ਤੇ ਉਕਤ ਦੋਸ਼ ਸਮੇਤ ਹੋਰ ਕਈ ਦੋਸ਼ ਲਏ ਸਨ। ਸ: ਅਕੀਦਾ ਨੇ ਤੁਹਾਡੇ ਸਮੇਤ
ਤੁਹਾਡੀ ਸਾਰੀ ਟੀਮ ਦੇ ਨਾਮ ਲਿਖ ਕੇ ਤੁਹਾਨੂੰ ਸੰਬੋਧਨ ਕੀਤੇ ਆਪਣੇ ੨੮. ੧੨. ੨੦੧੦ ਵਾਲੇ ਪੱਤਰ
ਵਿੱਚ ਤੁਹਾਨੂੰ ਸਵਾਲ ਕੀਤਾ ਸੀ: ‘
ਮੇਰਾ
ਤੁਹਾਨੂੰ ਇੱਕ ਹੀ ਸਵਾਲ ਹੈ `? ` ਕਿ ਜਿਸ ਦੇ ਪੱਖ ਵਿੱਚ ਆਪ ਜੀ ਉਤਰੇ ਹੋ, ਉਹ ਹੈ ਜੋਗਿੰਦਰ?
ਕਿਉਂਕਿ ਉਸ ਕਰਕੇ ਹੀ ਦਲਜੀਤ ਨੇ ਮੇਰੇ ਤੇ ਦੋਸ਼ ਲਗਾਏ ਸਨ, ਪਰ ਜੋਗਿੰਦਰ ਕਹਿੰਦਾ ਹੈ ਕਿ `ਸ੍ਰੀ
ਗੁਰੂ ਗ੍ਰੰਥ ਸਾਹਿਬ ਦੀ ਮੁੜ ਸੰਪਾਦਨਾਂ ਹੋਣੀ ਚਾਹੀਦੀ ਹੈ, ੴ ਵੀ ਸ੍ਰੀ ਗੁਰੂ ਨਾਨਕ ਪਾਤਸਾਹ ਦਾ
ਉਚਾਰਿਆ ਨਹੀ ਹੈ। ਕੀ ਆਪ ਜੀ ਇਸ ਦੇ ਪੱਖ ਵਿੱਚ ਹੋ? ` ਪਹਿਲਾਂ ਮੇਰੇ ਇਸ ਸਵਾਲ ਦਾ ਜਵਾਬ ਦੇ ਦਿਓ
ਜੀ, ਘੁੰਮਾ ਫਿਰਾ ਕੇ ਨਹੀ ਸਹੀ ਤੇ ਦਰੁਸਤ ਤੇ ਸਪਸ਼ਟ ਜਵਾਬ ਦੇਣਾ ਹੈ ਤਾਂ ਕਿ ਆਪਾਂ ਅਗਲੀ ਗੱਲਬਾਤ
ਜਾਰੀ ਰੱਖ ਸਕੀਏ। ਧੰਨਵਾਦ! ਆਪ ਜੀ ਦੇ ਹੁੰਗਾਰੇ ਦੀ ਉਡੀਕ ਵਿਚ`
ਗੁਰਨਾਮ ਸਿੰਘ ਅਕੀਦਾ ਸੰਪਾਦਕ `ਇੰਡੋ ਪੰਜਾਬ`
ਆਪ ਜੀ ਸਮੇਤ ਕਿਸੇ ਨੇ ਵੀ ਸ: ਅਕੀਦਾ ਦੇ ਇਸ ਸਵਾਲ ਦਾ ਜਵਾਬ ਦੇਣ ਦੀ
ਹਿੰਮਤ ਨਹੀਂ ਸੀ ਵਿਖਾਈ। ਇਸੇ ਕਾਰਣ ਸਿੱਖ ਮਾਰਗ ਦੇ ਸੰਪਾਦਕ ਸਹਿਬ ਜੀ ਨੇ ਸਮੇਂ ਸਮੇਂ ਦੌਰਾਨ ਹੇਠ
ਲਿਖੇ ਸੰਪਾਦਕੀ ਨੋਟ ਲਿਖੇ ਸਨ:-
੧੦
ਜਨਵਰੀ ੨੦੧੧
ਤੁਸੀਂ ਦੋ ਬੰਦਿਆਂ ਨੇ ਜੋਗਿੰਦਰ ਸਿੰਘ ਨੂੰ ਸਿਆਣਾ ਤੇ ਦੂਸਰੇ ਦੋ
ਪੱਤਰਕਾਰਾਂ ਨੂੰ ਘੁਸਪੈਠੀਏ ਕਿਹਾ ਹੈ। ਜੋਗਿੰਦਰ ਸਿੰਘ ਮੇਰਾ ਕੋਈ ਦੁਸ਼ਮਣ ਨਹੀਂ ਅਤੇ ਇਹ ਦੋਵੇਂ
ਮੇਰੇ ਕੋਈ ਮਿੱਤਰ ਨਹੀਂ, ਭਾਵ ਕਿ ਦੋਵੇਂ ਬਰਾਬਰ ਹਨ। ਕਿਰਪਾਲ ਸਿੰਘ ਨੇ ਤੁਹਾਡੀਆਂ ਤਕਰੀਬਨ
ਸਾਰੀਆਂ ਗੱਲਾਂ ਦੇ ਜਵਾਬ ਦਿੱਤੇ ਹਨ। ਜਿਹੜੇ ਸਵਾਲ ਉਸ ਨੇ ਜੋਗਿੰਦਰ ਸਿੰਘ ਅਤੇ ਸਪੋਕਸਮੈਨ ਬਾਰੇ
ਕੀਤੇ ਹਨ ਤੁਸੀਂ ਉਹਨਾ ਦੇ ਜਵਾਬ ਦੇਣ ਤੋਂ ਭੱਜਦੇ ਹੋ। ਕਿਉਂਕਿ ਤੁਹਾਡੇ ਕੋਲ ਝੂਠੀ ਖੁਸ਼ਾਮਦੀ ਹੈ,
ਸੱਚ ਨਹੀਂ। ਜੇ ਕਰ ਤੁਹਾਡੇ ਕੋਲ ਸੱਚ ਹੈ ਤਾਂ ਸੱਚੀ ਗੱਲ ਕਰਕੇ ਜਵਾਬ ਦਿਓ ਕਿ ਜੋਗਿੰਦਰ ਸਿੰਘ ਨੇ
ਜੋ ਲਿਖਆ ਹੈ ਉਸ ਨਾਲ ਤੁਸੀਂ ਸਹਿਮਤ ਹੋ ਜਾਂ ਨਹੀਂ? ਝੂਠੇ ਬਹਾਨੇ ਇੱਥੇ ਨਹੀਂ ਚੱਲਣੇ। ਗੱਲ ਸਿੱਧੀ
ਤੇ ਸਪਸ਼ਟ ਕਰੋ। ਇਸ ਬਾਰੇ ਤੁਹਾਡੇ ਕੋਲ ੩੧ ਜਨਵਰੀ ਤੱਕ ਦਾ ਸਮਾ ਹੈ ਸੋਚ ਕੇ ਜਵਾਬ ਦੇਣ ਦਾ। ਜੇ ਕਰ
ਨਹੀਂ ਦਿੰਦੇ ਤਾਂ ਉਸ ਤੋਂ ਬਆਦ ‘ਸਿੱਖ ਮਾਰਗ` ਨੂੰ ਤੁਹਾਡੀਆਂ ਲਿਖਤਾਂ ਦੀ ਕੋਈ ਲੋੜ ਨਹੀ ਹੋਵੇਗੀ
ਅਤੇ ਨਾ ਹੀ ਤੁਹਾਨੂੰ ਕੋਈ ‘ਸਿੱਖ ਮਾਰਗ` ਦੀ ਲੋੜ ਹੋਣੀ ਚਾਹੀਦੀ ਹੈ। ਇਸ ਬਾਰੇ ਹੋਰ ਕੁੱਝ ਵੀ
ਵੱਲ-ਫੇਰ ਪਾ ਕੇ ਨਾ ਪੁੱਛਣਾ। ਜੋ ਥੱਲੇ ਸਵਾਲ ਹਨ ਸਿਰਫ ਉਹਨਾਂ ਦੇ ਜਵਾਬ ਚਾਹੀਦੇ ਹਨ। ਅਗਲੀਆਂ
ਨੀਲੇ ਅੱਖਰਾਂ ਵਿੱਚ ਕੁੱਝ ਲਾਈਨਾ ਤੁਹਾਡੀ ਚਿੱਠੀ ਵਿਚੋਂ ਹਨ ਜੋ ਕਿ ੩੦ ਨਵੰਬਰ ਨੂੰ ਅਕੀਦਾ ਦੀ
ਚਿੱਠੀ ਦੇ ਨਾਲ ਪਹਿਲਾਂ ਛਪੀ ਹੈ ਅਤੇ ਬਾਕੀ ਕਿਰਪਾਲ ਸਿੰਘ ਬਠਿੰਡਾ ਦੇ ਸਵਾਲ ਹਨ ਜੋ ਕਿ ੨੫ ਅਤੇ
੨੯ ਦਸੰਬਰ ਨੂੰ ਇੱਥੇ ਛਪੇ ਸਨ-ਸੰਪਾਦਕ)
ਇਸ ਸੰਪਾਦਕੀ ਨੋਟ ਦੇ ਥੱਲੇ ਉਨ੍ਹਾਂ ਨੇ ਮੇਰੇ ਵਲੋਂ ਸਪੋਕਸਮੈਨ ਸਬੰਧੀ ਪੁੱਛੇ ਗਏ ਸਵਾਲ ਵੀ
ਕਾਪੀ ਪੇਸਟ ਕੀਤੇ ਸਨ।
੮
ਜਨਵਰੀ ੨੦੧੧
ਸਾਧਾਰਣ ਸਵਾਲਾਂ ਨੂੰ ਤੁਸੀਂ ਨਿਕੰਮੀਆਂ ਚਿੱਠੀਆਂ ਕਹਿੰਦੇ ਹੋ ਅਤੇ ਔਖੇ
ਸਵਾਲਾਂ ਤੋਂ ਤੁਸੀਂ ਕੰਨੀ ਕਤਰਾਉਂਦੇ ਹੋ ਤਾਂ ਇਹ ਗੱਲ ਇਤਨੀ ਠੀਕ ਨਹੀਂ ਲਗਦੀ। ਸਪੋਕਸਮੈਨ ਦੇ
ਐਡੀਟਰ ਨੂੰ ਤੁਸੀਂ ਸਿਆਣਾ ਕਹਿ ਕੇ ਉਸ ਦੀ ਪਿੱਠ ਠੋਕਦੇ ਹੋ ਪਰ ਜਦੋਂ ਉਸ ਦੀਆਂ ਲਿਖਤਾ ਬਾਰੇ
ਤੁਹਾਨੂੰ ਕੋਈ ਸਵਾਲ ਕਰਦਾ ਹੈ ਤਾਂ ਤੁਸੀਂ ਚੁੱਪ ਧਾਰ ਲੈਂਦੇ ਹੋ। ਇਸ ਬਾਰੇ ਹੁਣ ਤੁਹਾਨੂੰ ਆਪਣੀ
ਚੁੱਪ ਤੋੜਨੀ ਹੀ ਪੈਣੀ ਹੈ ਅਤੇ ਜਾਂ ਫਿਰ ਮਜ਼ਬੂਰੀ ਵੱਸ ਸ਼ਾਇਦ ਤੁਹਾਨੂੰ ਵੀ ਇੱਥੋਂ ਭੱਜਣਾ ਹੀ ਪਵੇ।
ਜਨਵਰੀ ੨੦੧੧ ਦੀ ਵਿਚਾਰ ਚਰਚਾ ਦਾ ਵਿਸ਼ਾ ਜੋ ਅਸੀਂ ਰੱਖਿਆ ਹੈ ਉਸ ਵਿੱਚ ਤੁਹਾਨੂੰ ੩੧ ਜਨਵਰੀ ਤੱਕ
ਇਹ ਸਪਸ਼ਟ ਕਰਨਾ ਪੈਣਾ ਹੈ ਕਿ ਜੋ ਕੁੱਝ ਸਪੋਕਸਮੈਨ ਦੇ ਜੋਗਿੰਦਰ ਸਿੰਘ ਨੇ ਲਿਖਿਆ ਹੈ ਤੁਸੀਂ ਉਸ
ਨਾਲ ਸਹਿਮਤ ਹੋ ਜਾਂ ਅਸਹਿਮਤ। ਇਸ ਬਾਰੇ ਅਸੀਂ ਤੁਹਾਨੂੰ ਸੰਕੇਤ ਆਪਣੀ ੨੯ ਦਸੰਬਰ ਵਾਲੀ ਟਿੱਪਣੀ
ਵਿੱਚ ਦੇ ਦਿੱਤਾ ਸੀ) –ਸੰਪਾਦਕ
ਉਕਤ ਸਪਸ਼ਟ ਸੰਪਾਦਕੀ ਟਿੱਪਣੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਹਾਡੇ ਸਮੇਤ
ਸਪੋਕਸਮੈਨ ਦੇ ਬਹੁਤੇ ਸਮਰਥਕ ਤਾਂ ਦੜ ਵੱਟ ਗਏ ਪਰ ਗੁਰਚਰਨ ਸਿੰਘ ਜਿਉਣਵਾਲੇ ਨੇ ਆਪਣੀ ਆਦਤ ਅਨੁਸਾਰ
ਬੜੇ ਰੁੱਖੇ ਤੇ ਸਪਸ਼ਟ ਸ਼ਬਦਾਂ ਵਿੱਚ ਉਨ੍ਹਾਂ ਸਵਾਲਾਂ ਦੇ ਜਵਾਬ ਦੇਣ ਤੋਂ ਨਾਂਹ ਕਰ ਦੇਣ ਕਰਕੇ ਉਸ
ਦੀ ਲਿਖਤਾਂ ਤੇ ਸਿੱਖ ਮਾਰਗ ਵਲੋਂ ਪਬੰਦੀ ਲੱਗ ਗਈ ਜਾਂ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਰੋਸ ਵਜੋਂ
ਸ: ਜਿਉਣਵਾਲੇ ਨੇ ਸਿੱਖ ਮਾਰਗ ਨੂੰ ਆਪਣੀਆਂ ਲਿਖਤਾਂ ਭੇਜਣੀਆਂ ਹੀ ਬੰਦ ਕਰ ਦਿਤੀਆਂ ਹਨ।
ਉਕਤ ਸਾਰੀ ਵੀਚਾਰ ਨੇ ਤੁਹਾਡੇ ਇਸ ਕਥਨ (ਜਿਸ ਵਿੱਚ ਦਾਅਵਾ ਕੀਤਾ ਹੈ): ‘
ਅਸੀਂ
ਤਕਰੀਬਨ ੧੫ ਕੁ ਸਾਲਾਂ ਤੋਂ ਸਿੱਖ ਮਾਰਗ ਨਾਲ ਜੁੜੇ ਹਾਂ, ਬਹੁਤ ਕੁੱਝ ਪੜ੍ਹਿਆ ਅਤੇ ਲਿਖਿਆ ਹੈ ਪਰ
ਕਦੇ ਵੀ ਆਪ ਜੀ ਵਰਗੇ ਵਾਲ ਦੀ ਖੱਲ੍ਹ ਉਧੇੜਨ ਵਾਲੇ ਅਤੇ ਹਰ ਸਾਂਝੀ ਗੱਲ ਸਿਰਫ ਆਪਦੇ ਨਾਲ ਜੋੜ ਕੇ
ਸਮੱਸਿਆ ਦੇ ਹੱਲ ਦੀ ਥਾਂ ਉਸਨੂੰ ਵਧਾਉਣ ਵਾਲੇ ਵੀਰ ਨਾਲ ਪਹਿਲੀ ਵਾਰ ਵਾਹ ਪਿਆ ਹੈ`
ਦੀ ਵੀ ਫੂਕ ਕੱਢ ਦਿੱਤੀ ਹੈ। ਵੀਰ ਜੀ ਅਸਲ ਵਿੱਚ ਜਿੱਥੇ
ਤੁਸੀਂ ਉਨ੍ਹਾਂ ਸਿਧਾਂਤਕ ਸਵਾਲਾਂ ਜਿਨ੍ਹਾਂ ਦੇ ਤੁਸੀਂ ਜਵਾਬ ਨਹੀਂ ਦੇਣਾ ਚਾਹੁੰਦੇ, ਉਨ੍ਹਾਂ ਤੋਂ
ਜਾਣ ਬੁਝ ਕੇ ਅੱਖਾਂ ਮੀਚਣ ਦੇ ਆਦੀ ਬਣ ਚੁੱਕੇ ਹੋ, ਉਥੇ ਤੁਹਾਨੂੰ ਇਹ ਵੀ ਪਤਾ ਨਹੀਂ ਲਗਦਾ ਕਿ ਵਾਲ
ਦੀ ਖੱਲ੍ਹ ਉਧੇੜਨ ਦੇ ਮਾਹਰ ਕੌਣ ਹਨ? ਅਸਲ ਵਿੱਚ ਪਤਾ ਤਾਂ ਤੁਹਾਨੂੰ ਸਭ ਕੁੱਝ ਹੈ, ਅਤੇ ਸਭ ਕੁੱਝ
ਜਾਣਦੇ ਬੁਝਦੇ ਤੁਸੀਂ ਵਾਲ ਦੀ ਖੱਲ੍ਹ ਉਧੇੜਨ ਵਾਲਿਆਂ ਦੇ ਖਮੋਸ਼ ਰਹਿ ਕੇ ਸਮਰਥਕ ਵੀ ਬਣੇ ਰਹਿੰਦੇ
ਹੋ ਪਰ ਸਧਾਰਨ ਤੇ ਸਿੱਧੇ ਪੱਧਰੇ ਸਵਾਲਾਂ ਨੂੰ ਤੁਸੀਂ ਵਾਲ ਦੀ ਖੱਲ੍ਹ ਉਧੇੜਨਾ ਦੱਸ ਕੇ ਇਨ੍ਹਾਂ ਦੇ
ਜਵਾਬ ਦੇਣ ਤੋਂ ਬਚਣਾ ਚਾਹੁੰਦੇ ਹੋ।
ਆਪ ਜੀ ਨੇ ਅੱਗੇ ਲਿਖਿਆ ਹੈ: ‘
ਹਾਂ
ਜੋ ਗੁਰੂ ਗ੍ਰੰਥ ਸਾਹਿਬ ਵਾਸਤੇ ਗਲਤ ਸ਼ਬਦ ਵਰਤਦਾ ਹੈ ਅਸੀਂ ਉਸ ਦੀ ਨਿਖੇਦੀ ਕਰਦੇ ਹਾਂ ਭਾਂਵੇਂ ਉਹ
ਸਪੋਕਸਮੈਨ ਹੋਵੇ ਜਾਂ ਕੋਈ ਹੋਰ ਸ਼ਖਸ਼ੀਅਤ`।
ਵੀਰ ਜੀ ਸੱਚ ਦੱਸਣਾ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ‘ਨਕਲੀ` ਤੇ ‘ਜ਼ਾਅਲੀ`
ਸਬਦ ਵਰਤੇ ਜਾਣੇ ਤੁਹਾਨੂੰ ਗਲਤ ਨਹੀਂ ਲਗਦੇ! ਜੇ ਲਗਦੇ ਹਨ ਤਾਂ ਅਜੇਹੇ ਸ਼ਬਦ ਵਰਤਣ ਵਾਲਿਆਂ ਦੀ
ਤੁਸੀਂ ਨਿਖੇਧੀ ਕਦੋਂ ਕਰੋਗੇ?
ਆਪ ਜੀ ਨੇ ਤਾਂ ਆਪਣੇ ੨੬ ਅਤੇ ੨੮ ਜੁਲਾਈ ਵਾਲੇ ਪੱਤਰਾਂ ਵਿੱਚ ਇਕਬਾਲ ਸਿੰਘ
ਢਿੱਲੋਂ ਦੀ ਬਹੁਤ ਹੀ ਸਫਾਈ ਪੇਸ਼ ਕਰਨ ਦੀ ਕੋਸ਼ਿਸ ਕਰਦਿਆਂ ਲਿਖਿਆ ਹੈ ਕਿ:- ‘
ਮੈ
ਸ਼ਬਦ ਨਕਲ ਅਤੇ ਨਕਲੀ ਨਾਲ ਜਾਣੇ-ਅਣਜਾਣੇ ਪੈ ਰਹੇ ਭੁਲੇਖਿਆਂ ਬਾਰੇ “ਨੈਸ਼ਲਨ ਪੰਜਾਬੀ ਕੋਸ਼” ਅਨੁਸਾਰ
ਅਰਥ ਕਰਕੇ ਕੇਵਲ ਵਿਚਾਰ ਚਰਚਾ ਲਈ ਸੁਖਾਵਾਂ ਮਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਕੁੱਝ ਸ਼ਖਸ਼ੀਅਤਾਂ
ਦੇ ਪੁਜਾਰੀ ਐਸੇ ਲੇਖਕਾਂ, ਜਿਹੜੇ ਕਿਸੇ ਲੇਖਕ ਨਾਲ ਨਿਜੀ ਮਤਭੇਦਾਂ ਕਾਰਣ ਉਸ ਦੀ ਲਿਖਤ ਨੂੰ ਵਿਗਾੜ
ਕੇ ਪੇਸ਼ ਕਰ ਰਹੇ ਹਨ, ਜਿਸ ਨਾਲ ਪਾਠਕਾਂ ਵਿੱਚ ਦੁਬਿਧਾ ਫੈਲ ਰਹੀ ਹੈ`
ਵੀਰ ਜੀ ਮੇਰਾ ਨਹੀਂ ਖਿਆਲ ਕਿ ਸਿੱਖ ਮਾਰਗ `ਤੇ ਲਿਖਣ ਵਾਲੇ ਕਿਸੇ ਲੇਖਕ
ਨੂੰ ਤੁਹਾਡੇ ਇਹ ਪੱਤਰ ਪੜ੍ਹਨ ਤੋਂ ਪਹਿਲਾਂ ‘ਨਕਲ` ਅਤੇ ‘ਨਕਲੀ` ਸ਼ਬਦਾਂ ਦੇ ਅਰਥਾਂ ਪ੍ਰਤੀ ਕੋਈ
ਭੁਲੇਖਾ ਹੋਵੇ ਪਰ ਫਿਰ ਵੀ ਤੁਹਾਡਾ ਯਤਨ ਸ਼ਾਲਾਘਾਯੋਗ ਸੀ। ਪਰ ੨੯ ਜੁਲਈ ਦੇ ਆਪਣੇ ਪੱਤਰ ਵਿੱਚ ਤਾਂ
ਤੁਹਾਡੀ ਇਸ ਦਲੀਲ ਦੀ ਡਾ: ਢਿੱਲੋਂ ਨੇ ਫੂਕ ਹੀ ਕੱਢ ਦਿੱਤੀ ਹੈ। ਆਪ ਜੀ ਨੂੰ ਬੇਨਤੀ ਹੈ ਡਾ:
ਢਿੱਲੋਂ ਦਾ ਇਹ ਪੱਤਰ ਦੁਬਾਰਾ ਪੜ੍ਹੋ ਅਤੇ ਦੱਸੋ ਕਿ ਕੀ ਹੁਣ ਤੁਸੀਂ ਉਸ ਵਲੋਂ ਦਿੱਤੇ ਗਏ ਵੀਚਾਰਾਂ
ਨਾਲ ਸਹਿਮਤ ਹੋ ਜਾਂ ਨਹੀਂ?
੨੮ ਜੁਲਾਈ ਵਾਲੇ ਪੱਤਰ ਵਿੱਚ ਤੁਹਾਡੇ ਇਸ ਜਵਾਬ: ‘
ਵੀਰ
ਜੀ ਆਪ ਜੀ ਕਿਸ ਅਧਿਕਾਰ ਨਾਲ ਉੱਤਰ ਮੰਗਦੇ ਹੋ? `
ਨੇ ਮੈਨੂੰ ਯਕੀਨ ਦਿਵਾ ਦਿੱਤਾ ਹੈ ਕਿ ਤੁਸੀਂ ਹੁਣ ਵੀ
ਜਵਾਬ ਦੇਣ ਦੀ ਥਾਂ ਬਿਨਾਂ ਕਿਸੇ ਸਬੂਤਾਂ ਦੇ ਉਹੀ ਘਿਸੇ ਪਿਟੇ ਪੁਰਾਣੇ ਦੋਸ਼ ਦੁਹਰਾਉਣੇ ਜਾਰੀ
ਰੱਖੋਗੇ। ਤੁਹਾਡੇ ਇਸ ਰਵਈਏ ਨੇ ਸਿੱਖ ਮਾਰਗ ਤੇ ਹੋ ਰਹੀਆਂ ਵੀਚਾਰ ਚਰਚਾਵਾਂ ਨੂੰ ਇਸ ਕਦਰ ਨਿ-ਰਸ
ਤੇ ਨਿਰਅਰਥਕ ਬਣਾ ਛੱਡਿਆ ਹੈ, ਜਿਸ ਸਬੰਧੀ ੨੯/੦੧/੧੧ ਨੂੰ ਇਸ ਦੇ ਸਹਿ ਸੰਪਦਾਕ ਸ: ਗੁਰਇੰਦਰ ਸਿੰਘ
ਪਾਲ ਦੇ ਵੀਚਾਰ ਹੀ ਪੜ੍ਹ ਕੇ ਵੇਖ ਲਵੋ। ਉਹ ਲਿਖ ਰਹੇ ਹਨ:-
‘ਸੰਪਾਦਕ ਨੇ ਇਸ ਮਹੀਨੇ (ਜਨਵਰੀ, ੨੦੧੧) ਤੋਂ ਗੁਰੁ ਗ੍ਰੰਥ ਵਿਸ਼ੇ `ਤੇ
ਵਿਚਾਰ-ਚਰਚਾ ਆਰੰਭ ਕੀਤੀ। ਸੰਪਾਦਕ ਦਾ ਇਹ ਉੱਦਮ ਪ੍ਰਸ਼ੰਸਨੀਯ ਹੈ। ਇਸ ਵਿਚਾਰ-ਚਰਚਾ ਦਾ ਪਹਿਲਾ
ਵਿਸ਼ਾ ਹੈ, “…
ਕੀ ‘ਸਿੱਖ
ਮਾਰਗ` ਤੇ ਰੈਗੂਲਰ ਲਿਖਣ ਵਾਲੇ ਸਾਰੇ ਪਾਠਕ/ਲੇਖਕ ਇਸ ਗੱਲ ਨਾਲ ਸਹਿਮਤ ਹਨ ਜਾਂ ਨਹੀਂ ਕਿ ਗੁਰੁ
ਗ੍ਰੰਥ ਸਾਹਿਬ ਜੀ, ੴ ਤੋਂ ਲੈ ਕੇ ਮੁੰਦਾਵਨੀ ਤੱਕ ਸੰਪੂਰਨ ਗਿਆਨ ਦੇ ਗੁਰੂ ਹਨ? … …. ਰਾਗ ਮਾਲਾ
ਗੁਰਬਾਣੀ ਨਹੀਂ ਅਤੇ ਨਾ ਹੀ ਇਹ ਗੁਰੂ ਕ੍ਰਿਤ ਹੋ ਸਕਦੀ ਹੈ……”। …. ਦੋ-ਢਾਈ ਮਹੀਨੇ ਆਪਣੇ ਆਲ੍ਹਣੇ
ਤੋਂ ਦੂਰ ਹੋਣ ਕਾਰਣ ਮੈ ਨਾ ਤਾਂ ਇਹ ਵਿਚਾਰ-ਚਰਚਾ ਪੜ੍ਹ ਸਕਿਆ ਅਤੇ ਨਾ ਹੀ ਇੱਸ ਵਿੱਚ ਯੋਗ ਹਿੱਸਾ
ਹੀ ਪਾ ਸਕਿਆ। ਹੁਣ ਜਦ ਸਾਰੀ ਚਰਚਾ ਉੱਤੇ ਸਰਸਰੀ ਜਿਹੀ ਨਿਗ੍ਹਾ ਮਾਰੀ ਤਾਂ ਇਉਂ ਲੱਗਿਆ ਕਿ ਮੈ
ਆਪਣੀ ਗ਼ੈਰ-ਹਾਜ਼ਰੀ ਕਾਰਣ ਕੁੱਛ ਵੀ ਨਹੀਂ ਗਵਾਇਆ!
ਧੰਨਵਾਦ ਜੀ।
ਗੁਰਇੰਦਰ ਸਿੰਘ ਪਾਲ
ਵੀਰ ਅਵਤਾਰ ਸਿੰਘ ਮਿਸ਼ਨਰੀ ਜੀ! ਜੇ ਆਪ ਨੂੰ ਬੁਰਾ ਨਾ ਲੱਗੇ ਤਾਂ ਸੱਚ ਕਹਿ
ਦੇਵਾਂ ਕਿ ਤੁਹਾਡੀ ਸੋਚ ਵਾਲੇ ਲੇਖਕਾਂ ਵਲੋਂ ਅਪਣਾਏ ਜਾ ਰਹੇ ਰੁੱਖ ਨੇ ਜਿੱਥੇ ਮਿਸ਼ਨਰੀ ਅਤੇ
ਜਾਗਰੂਕ ਲਹਿਰ ਨੂੰ ਨਜ਼ਾਇਜ਼ ਤੌਰ `ਤੇ ਬਦਨਾਮ ਕਰਨ ਵਿੱਚ ਹਿੱਸਾ ਪਾਇਆ ਹੈ ਉਥੇ ਦਸਮੀ ਗ੍ਰੰਥੀਆਂ ਨੂੰ
ਇਸ ਲਹਿਰ ਨੂੰ ਬਦਨਾਮ ਕਰਨ ਲਈ ਬਲ ਤੇ ਬਹੁਤ ਵੱਡਾ ਹਥਿਆਰ ਪ੍ਰਦਾਨ ਕਰ ਦਿੱਤਾ ਹੈ ਕਿ ਇਹ ਤਾਂ
ਜਾਗਰੂਕਤਾ ਦੇ ਨਾਮ `ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੱਦ ਕਰਕੇ ਸਾਹ ਲੈਣਗੇ। ਇਸ ਲਈ ਆਪ ਜੀ ਨੂੰ
ਬੇਨਤੀ ਹੈ ਕਿ ਜੇ ਇਸ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧਤਾ ਅਤੇ ਇਸ ਨੂੰ ਮਿਲਾਵਟ ਰਹਿਤ ਰੱਖਣ ਲਈ
ਗੁਰੂ ਅਰਜੁਨ ਸਾਹਿਬ ਜੀ ਨੇ ਲਾਮਿਸਾਲ ਸ਼ਹਾਦਤ ਦਿੱਤੀ, ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਦਸ਼ਮੇਸ਼
ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਮੁੱਚੇ ਪ੍ਰਵਾਰ ਵਲੋਂ ਸਿੱਖੀ ਸਿਧਾਂਤ ਲਈ ਦਿੱਤੀਆਂ
ਗਈਆਂ ਮਹਾਨ ਸ਼ਹਾਦਤਾਂ ਤੇ ਕੁਰਬਾਨੀਆਂ ਦੀ ਲਾਜ਼ ਮੰਨਦੇ ਹੋਏ ਸਿੱਖੀ ਦਾ ਹੋਰ ਨੁਕਸਾਨ ਕਰਨ ਤੋਂ ਟਾਲਾ
ਵੱਟ ਲਵੋ ਤਾਂ ਆਪ ਜੀ ਦੀ ਬਹੁਤ ਮਿਰਬਾਨੀ ਹੋਵੇਗੀ। ਪਰ ਫਿਰ ਵੀ ਜੇ ਤੁਹਾਨੂੰ ਅਤੇ ਤੁਹਾਡੇ ਸਾਥੀਆਂ
ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਮੌਜੂਦਾ ਸਰੂਪ ਨਕਲੀ ਤੇ ਜ਼ਾਹਲੀ ਲਗਦਾ ਹੈ ਤਾਂ ਤੁਸੀਂ ਇਸ ਨੂੰ
ਗੁਰੂ ਨਾ ਮੰਨੋ। ਤੁਹਾਨੂੰ ਖੁਲ੍ਹ ਹੈ ਕਿ ਤੁਸੀਂ ਆਪਣਾ ਹੋਰ ਕੋਈ (ਅਸਲੀ ਤੇ ਪ੍ਰਮਾਣਿਕ) ਗੁਰੂ ਲੱਭ
ਲਵੋ ਪਰ ਗੁਰੂ ਦਾ ਵਾਸਤਾ ਹੈ ਸਾਡੇ (ਬਲਕਿ ਸਾਡੇ ਹੀ ਨਹੀਂ ਸਮੁੱਚੀ ਮਨੁਖਤਾ ਦੇ ਇਸ) ਗੁਰੂ ਨੂੰ
ਨਕਲੀ ਤੇ ਜ਼ਾਹਲੀ ਕਹਿਣ ਤੋਂ ਗੁਰੇਜ਼ ਕਰੋ ਜੀ।
ਤੁਹਾਡੇ ਵਲੋਂ ਅਪਣਾਏ ਗਏ ਰਵਈਏ ਤੋਂ ਤਾਂ ਸਪਸ਼ਟ ਹੈ ਕਿ ਤੁਸੀਂ ਸਿੱਧੇ ਰੂਪ
ਵਿੱਚ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦੇਣ ਲੱਗੇ ਪਰ ਮੈਂ ਆਪ ਜੀ ਨੂੰ ਹੇਠ ਲਿਖੇ ਕੁੱਝ ਕੁ ਸਵਾਲ
ਪੁੱਛਣ ਦੀ ਫਿਰ ਗੁਸਤਾਖ਼ੀ ਕਰਨ ਲੱਗਾ ਹਾਂ। ਜੇ ਤੁਹਾਡਾ ਦਿਲ ਕਰੇ ਤਾਂ ਜਵਾਬ ਦੇਣਾ ਜੀ
1. ਜੋਗਿੰਦਰ ਸਿੰਘ ਸੰਪਾਦਕ ਸਪੋਕਸਮੈਨ ਨੂੰ ਮੇਰੇ ਵਲੋਂ ਵਾਰ ਵਾਰ ਸੌਦਾ
ਸੰਪਾਦਕ ਲਿਖੇ ਜਾਣਾ ਤਾਂ ਬਹੁਤ ਤਖ਼ਲੀਫ਼ ਪਹੁੰਚਾ ਰਿਹਾ ਹੈ ਪਰ ਤੁਹਾਡੇ ਅਤੇ ਉਸ ਵਲੋਂ ਆਪਣੇ ਵਿਰੋਧੀ
ਵੀਚਾਰਾਂ ਵਾਲਿਆਂ ਨੂੰ ਵਾਰ ਵਾਰ ਪੁਜਾਰੀ, ਪੁਰਾਤਨਵਾਦੀ, ਤੇ ਗੋਲਕਾਂ `ਤੇ ਪਲਣ ਵਾਲੇ ਵਿਕਾਊ
ਕਲਮਾਂ ਵਾਲੇ ਲਿਖੇ ਜਾਣ `ਤੇ ਕਿਉਂ ਕੋਈ ਇਤਰਾਜ਼ ਨਹੀਂ ਹੁੰਦਾ? ਜਿਥੋਂ ਤੱਕ ਮੇਰੇ ਵਲੋਂ ਉਸ ਨੂੰ
ਸੌਦਾ ਸੰਪਾਦਕ ਲਿਖਣ ਦਾ ਸਬੰਧ ਹੈ ਇਸ ਸਬੰਧੀ ਮੈਂ ਤਾਂ ਕਈ ਵਾਰ ਪਹਿਲਾਂ ਵੀ ਸਪਸ਼ਟੀਕਰਨ ਦੇ ਚੁੱਕਾ
ਹਾਂ ਅਤੇ ਹੁਣ ਫਿਰ ਸਪਸ਼ਟ ਕਰ ਰਿਹਾ ਹਾਂ ਕਿ ਉਹ ਸਿਧਾਂਤਕ ਵਖਰੇਵੇਂ ਸਬੰਧੀ ਪੁੱਛੇ ਗਏ ਸਵਾਲਾਂ ਦੇ
ਜਵਾਬ ਦੇਣ ਤੋਂ ਟਲਣ ਲਈ ਸਾਡੇ `ਤੇ ਸਪੋਕਸਮੈਨ ਵਿੱਚ ਰਹਿੰਦਿਆਂ ਵੱਡੇ ਘਪਲੇ ਅਤੇ ਆਪਹੁਦਰੀਆਂ ਕਰਨ
ਦੇ ਦੋਸ਼ ਲਾ ਰਿਹਾ ਹੈ ਤੇ ਸਾਡੀਆਂ ਲਿਖਤਾਂ ਨੂੰ ਗੋਲਕਾਂ `ਚੋਂ ਰਿਸ਼ਵਤਾਂ ਲੈਣ ਦੀ ਖ਼ਾਤਰ ਲਿਖੀਆਂ
ਗਈਆਂ ਝੂਠ ਦਾ ਪੁਲੰਦਾ ਦੱਸ ਰਿਹਾ ਹੈ। ਇਸ ਦਾ ਸਬੂਤ ਤੁਸੀਂ ਦਲਜੀਤ ਸਿੰਘ ਹੋਠੀ ਤੇ ਗੁਰਚਰਨ ਸਿੰਘ
ਜਿਉਣਵਾਲੇ ਦੀਆਂ ਚਿੱਠੀਆਂ ਅਤੇ ਸਪੋਕਸਮੈਨ ਦੀਆਂ ਸੰਪਾਕੀਆਂ ਤੇ ਨਿਜੀ ਡਾਇਰੀਆਂ ਵਿੱਚ ਵੇਖ ਸਕਦੇ
ਹੋ। ਪਰ ਇਸ ਦੇ ਕਿਸੇ ਵੀ ਸਾਬਕਾ ਪੱਤਰਕਾਰ ਅਤੇ ਸਬ ਐਡੀਟਰ ਤੋਂ ਪੁੱਛ ਕੇ ਵੇਖ ਲਵੋ ਕਿ ਇਸ ਦੀਆਂ
੭੦% ਤੋਂ ਵੱਧ ਖ਼ਬਰਾਂ ਸੌਦੇਬਾਜ਼ੀ ਅਧੀਨ ਲਗਦੀਆਂ ਹਨ। ਗੁਪਤ ਰੱਖੇ ਜਾਣ ਦੀ ਸੂਰਤ ਵਿੱਚ ਬਹੁਤ ਸਾਰੇ
ਮੌਜੂਦਾ ਪੱਤਰਕਾਰ ਤੇ ਸਬ ਐਡੀਟਰ ਵੀ ਮੇਰੇ ਇਸ ਦੋਸ਼ ਦੀ ਤਸਦੀਕ ਕਰ ਸਕਦੇ ਹਨ। ਇਸ ਲਈ ਮੈਂ ਇਸ ਨੂੰ
ਚੇਤਵਨੀ ਦਿੱਤੀ ਸੀ ਕਿ ਜਾਂ ਤਾਂ ਮੇਰੇ `ਤੇ ਲਾਏ ਜਾ ਰਹੇ ਦੋਸ਼ਾਂ ਨੂੰ ਸਹੀ ਸਿੱਧ ਕਰਨ ਲਈ ਕੋਈ
ਸਬੂਤ ਦੇਵੋ, ਜਾਂ ਜਨਤਕ ਤੌਰ `ਤੇ ਮੁਆਫੀ ਮੰਗੋ। ਪਰ ਬੜੀ ਢੀਠਤਾਈ ਨਾਲ ਬਿਨਾਂ ਸੋਚੇ ਸਮਝੇ ਆਪਣੇ
ਪੁਰਾਣੇ ਦੋਸ਼ ਦੁਹਰਾਈ ਜਾਣ ਕਾਰਣ ਇਸ ਦਾ ਪਰਦਾਫਾਸ਼ ਕਰਨ ਲਈ ਇਸ ਨੂੰ ਸੌਦਾ ਸੰਪਾਦਕ ਲਿਖਣਾ ਸ਼ੁਰੂ ਕਰ
ਦਿੱਤਾ ਅਤੇ ਉਤਨੀ ਦੇਰ ਲਿਖਣਾ ਜਾਰੀ ਰੱਖਾਂਗਾ ਜਿਤਨੀ ਦੇਰ ਇਸ ਨੂੰ ਆਪਣੀ ਗਲਤੀ ਦਾ ਅਹਿਸਾਸ ਨਹੀਂ
ਹੁੰਦਾ ਤੇ ਇਹ ਜਨਤਕ ਤੌਰ `ਤੇ ਮੁਆਫੀ ਨਹੀਂ ਮੰਗਦਾ। ਪਰ ਹੈਰਾਨੀ ਹੈ ਕਿ ਬਹੁਤ ਸਾਰੀਆਂ ਗੱਲਾਂ ਨਾਲ
ਤੁਸੀਂ ਮੇਰੇ ਕੋਲ ਫ਼ੋਨ ਸੰਪਰਕ ਰਾਹੀਂ ਸਹਿਮਤੀ ਦੇ ਕੇ ਵੀ ਤੁਸੀਂ ਉਸੇ ਵਾਲੇ ਦੋਸ਼ ਮੇਰੇ `ਤੇ ਥੋਪ
ਰਹੇ ਹੋ। ਇਸ ਸਬੰਧੀ ਤੁਹਾਡੀ ਮਜ਼ਬੂਰੀ ਕੀ ਹੈ?
2. ਤੁਹਾਡੇ ਵਲੋਂ ਮੇਰੇ ਤੇ ਇਹ ਦੋਸ਼ ਲਾਉਣੇ ਕਿ ਸਪੋਕਸਮੈਨ `ਚੋਂ ਕੱਢੇ ਜਾਣ
ਕਰਕੇ ਹੀ ਮੈਂ ਉਸ ਵਿਰੁਧ ਲਿਖ ਰਿਹਾ ਹਾਂ, ਦਾ ਤੁਹਾਡਾ ਅਧਾਰ ਕੀ ਹੈ? ਇਹ ਦੱਸੋ ਕਿ ਮੈਂ ਤਾਂ ਡਾ:
ਇਕਬਾਲ ਸਿੰਘ ਢਿੱਲੋਂ ਵੱਲੋਂ ਅਕਾਲ ਤਖ਼ਤ ਨੂੰ ਮਨਮਤ ਦਾ ਅੱਡਾ ਦੱਸ ਕੇ ਇਸ ਨੂੰ ਜਿੰਨਾ ਜਲਦੀ ਹੋ
ਸਕੇ ਰੱਦ ਕੀਤੇ ਜਾਣ ਦੇ ਵੀਚਾਰ ਦਾ ਵੀ ਵਿਰੋਧ ਕੀਤਾ ਸੀ। ਅਕਾਲ ਤਖ਼ਤ ਦੇ ਸਬੰਧ ਵਿੱਚ ਤਾਂ ਡਾ:
ਢਿੱਲੋਂ ਦੇ ਵੀਚਾਰਾਂ ਨੂੰ ਜੋਗਿੰਦਰ ਸਿੰਘ ਨੇ ਵੀ ਆਪਣੀ ਸੰਪਾਦਕੀ ਵਿੱਚ ਰੱਦ ਕੀਤਾ ਸੀ। ਜੇ
ਸਪੋਕਸਮੈਨ ਪ੍ਰਤੀ ਗੁੱਸੇ ਦੀ ਭਾਵਨਾ ਹੀ ਮੇਰੇ ਮਨ ਵਿੱਚ ਹੁੰਦੀ ਤਾਂ ਮੈਂ ਉਸ ਕੇਸ ਵਿੱਚ ਡਾ:
ਢਿੱਲੋਂ ਦਾ ਵਿਰੋਧ ਕਦੀ ਨਾ ਕਰਦਾ। ਡਾ ਢਿੱਲੋਂ ਨੇ ਤਾਂ ਮੈਨੂੰ ਆਪਣੀ ਕਿਸੇ ਕਾਰਪੋਰੇਟ ਕੰਪਨੀ
`ਚੋਂ ਨੌਕਰੀ ਤੋਂ ਨਹੀਂ ਸੀ ਕੱਢਿਆ ਫਿਰ ਉਸ ਦਾ ਵਿਰੋਧ ਕਿਸੇ ਗੁੱਸੇ ਕਾਰਣ ਹੈ ਜਾਂ ਵੀਚਾਰਾਂ ਦੇ
ਵਖਰੇਵੇਂ ਕਾਰਣ?
3. ਸਭ ਤੋਂ ਅਹਿਮ ਗੱਲ ਇਹ ਹੈ ਕਿ ਤੁਹਾਨੂੰ ਜੋਗਿੰਦਰ ਸਿੰਘ ਨੂੰ ਸੌਦਾ
ਸੰਪਾਦਕ ਲਿਖੇ ਜਾਣਾ ਤਾਂ ਬਹੁਤ ਚੁਭ ਰਿਹਾ ਹੈ ਪਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਕਲੀ ਤੇ ਜ਼ਾਅਲੀ
ਲਿਖੇ ਜਾਣ `ਤੇ ਆਪ ਜੀ ਨੂੰ ਕਿਉਂ ਕੋਈ ਇਤਰਾਜ਼ ਨਹੀਂ ਹੈ?
4. ਵੀਰ ਜੀ ਮੈਂ ਪਹਿਲਾਂ ਵੀ ਸਪਸ਼ਟ ਕਰ ਚੁੱਕਾ ਹਾਂ ਤੇ ਹੁਣ ਵੀ ਕਰ ਰਿਹਾ
ਹਾਂ ਕਿ ਜਾਗਰੂਕ ਧਿਰਾਂ ਦੀ ਏਕਤਾ ਦਾ ਅਧਾਰ ਸਿਰਫ ਇਹ ਹੋਵੇ ਕਿ (ੳ) ਗੁਰੂ ਗ੍ਰੰਥ ਸਾਹਿਬ ਜੀ ਦੇ
ਮੌਜੂਦਾ ਸਰੂਪ ਦੀ ਪ੍ਰਮਾਣਿਕਤਾ` ਗੁਰੂਤਾ ਤੇ ਸਰਬਉਚਤਾ `ਤੇ ਕੋਈ ਵੀ ਕਿੰਤੂ ਨਾ ਹੋਵੇ (ਅ) ੧੦ ਗੁਰ
ਸਾਹਿਬਾਨ ਦੀ ਗੁਰੂਤਾ `ਤੇ ਕੋਈ ਵੀ ਧਿਰ ਕਿੰਤੂ ਨਾ ਕਰੇ (ੲ) ਗੁਰੂ ਸਾਹਿਬਾਨ ਜੀ ਵਲੋਂ ਆਪਣੇ
ਹੱਥੀਂ ਸਥਾਪਤ ਕੀਤੇ ਗਏ ਅਕਾਲ ਤਖ਼ਤ ਸਮੇਤ ਦਰਬਾਰ ਸਾਹਿਬ ਕੰਪਲੈਕਸ `ਤੇ ਕੋਈ ਵਿਅਕਤੀ ਕਿੰਤੂ ਨਾ
ਕਰੇ। ਕੀ ਤੁਸੀਂ ਇਨ੍ਹਾਂ ਸ਼ਰਤਾਂ ਅਧੀਨ ਏਕਤਾ ਕਰਨ ਦੇ ਹਾਮੀ ਹੋ? ਜੇ ਨਹੀਂ ਤਾਂ ਆਪਣੇ ਵਲੋਂ ਤਿਆਰ
ਕੀਤੇ ਏਕਤਾ ਫਾਰਮੂਲੇ `ਚਾਨਣਾ ਪਾਉਣ ਦੀ ਖੇਚਲ ਕਰਨਾ ਜੀ।
5. ਬਹੁਤੇ ਸੁਚੇਤ ਵੀਰਾਂ ਦੀ ਰਾਇ ਹੈ ਕਿ ਤਹਾਡਾ ਗਰੁੱਪ ਵਿਵਾਦਮਈ ਮਸਲਿਆਂ
ਨੂੰ ਹਮਮੇਸ਼ਾਂ ਲਈ ਚਲਦਾ ਰੱਖਣ ਲਈ ਕਿਸੇ ਵੀ ਪੁੱਛੇ ਗਏ ਸਵਾਲ ਦਾ ਸਿੱਧਾ ਜਵਾਬ ਦੇਣ ਦੀ ਥਾਂ ਸਵਾਲ
ਕਰਤਾ ਦੀ ਜਬਾਨ ਬੰਦ ਕਰਵਾਉਣ ਲਈ ਉਸ `ਤੇ ਜਾਤੀ ਕਿਸਮ ਦੇ ਦੋਸ਼ ਲਾਉਣੇ ਸ਼ੁਰੂ ਕਰ ਦਿੰਦਾ ਹੈ। ਇਸ ਲਈ
ਉਹ ਵੀਰ ਮੈਨੂੰ ਸਲਾਹ ਦਿੰਦੇ ਹਨ ਕਿ ਤੁਹਾਡੇ ਵਲੋਂ ਕੀਤੀ ਜਾ ਰਹੀ ਕਿਸੇ ਵੀ ਵੀਚਾਰ ਚਰਚਾ ਖਾਸ
ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਮਾਣਕਿਤਾ ਨੂੰ ਛੱਕੀ ਬਨਾਉਣ ਵਾਲੀ ਕਿਸੇ ਵੀ ਵੀਚਾਰ ਚਰਚਾ
ਵਿੱਚ ਭਾਗ ਨਾ ਲਿਆ ਜਾਵੇ। ਆਪ ਜੀ ਦੱਸੋ ਕਿ ਕੀ ਉਨ੍ਹਾਂ ਦੀ ਸੋਚ ਠੀਕ ਹੈ ਜੀ?
ਸਿੱਖ ਮਾਰਗ ਦੇ ਵਿਦਵਾਨ ਸੰਪਾਦਕ ਸਾਹਿਬ ਜੀ ਨੂੰ ਵੀ ਬੇਨਤੀ ਹੈ ਕਿ ਜਿਸ
ਤਰ੍ਹਾਂ ਉਨ੍ਹਾਂ ਨੇ ਜਨਵਰੀ ਵਿੱਚ ਦ੍ਰਿੜਤਾ ਭਰਪੂਰ ਫੈਸਲਾ ਲੈ ਕੇ ਸਪੋਕਸਮੈਨ ਦੇ ਸਮਰਥਕਾਂ ਨੂੰ ਦੋ
ਟੁਕ ਜਵਾਬ ਦੇਣ ਦੀ ਤਾੜਨਾ ਕੀਤੀ ਸੀ ਉਸੇ ਤਰ੍ਹਾਂ ਦਾ ਫੈਸਲਾ ਹੁਣ ਲੈ ਕੇ ਇਕਬਾਲ ਸਿੰਘ ਢਿੱਲੋਂ,
ਸ: ਅਵਤਾਰ ਸਿੰਘ ਮਿਸ਼ਨਰੀ ਅਤੇ ਇਨ੍ਹਾਂ ਦੇ ਸਾਥੀਆਂ ਨੂੰ ਜਵਾਬ ਦੇਣ ਲਈ ਹਦਾਇਤ ਕੀਤੀ ਜਾਵੇ। ਪਰ ਜੇ
ਫਿਰ ਵੀ ਇਹ ਜਵਾਬ ਨਹੀਂ ਦਿੰਦੇ ਤਾਂ ਇਸ ਵੀਚਾਰ ਚਰਚਾ ਦਾ ਵੀ ਜਨਵਰੀ ਵਾਂਗ ਹੀ ਭੋਗ ਪਾ ਦਿੱਤਾ
ਜਾਵੇ ਜੀ।
ਵਾਹਿਗੁਰੂ ਜੀ ਕਾ ਖ਼ਾਲਸਾ॥ ਵਾਹਿਗੁਰੂ ਜੀ ਕੀ ਫ਼ਤਿਹ॥
ਕਿਰਪਾਲ ਸਿੰਘ,
(ਮੋਬ: ) ੯੧ ੯੮੫੫੪ ੮੦੭੯੭
(ਨੋਟ:- ਤੁਹਾਡੀਆਂ ਬਹੁਤ ਸਾਰੀਆਂ ਗੱਲਾਂ ਦਾ ਜਵਾਬ ਕੱਲ ਦੇ ਲੇਖਾਂ
ਵਿੱਚ ਹੋਵੇਗਾ-ਸੰਪਾਦਕ)
(30/07/11)
ਅਮਰ ਜੀਤ ਸਿੰਘ ਚੰਦੀ
ਸਿੱਖੀ
ਲਈ ਖਤਰੇ ਦਾ ਸਾਇਰਨ (ਘੜਿਆਲ)
ਸ਼੍ਰੋਮਣੀ ਕਮੇਟੀ ਨੇ ਸੰਤ ਯੂਨੀਅਨ ਦੇ ਆਦੇਸ਼ ਅਨੁਸਾਰ, ਵਿਕਾਸ ਦੇ ਚੱਕਰ ਨੂੰ ਪੁੱਠਾ
ਗੇੜਾਂ ਦਿੰਦਿਆਂ, ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ, ਮੁੜ ਲੜੀਵਾਰ ਛਾਪਣੇ ਸ਼ੁਰੂ ਕਰ ਦਿੱਤੇ ਹਨ।
ਸੰਤ ਯੂਨੀਅਨ ਦਾ ਕੁੱਝ ਚਿਰ ਪਹਿਲਾਂ, ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਹੋਇਆ ਸੀ ਕਿ ਆਮ ਬੰਦਾ, ਸੰਥਿਆ
ਲਏ ਬਗੈਰ ਗੁਰਬਾਣੀ ਨੂੰ ਗਲਤ ਪੜ੍ਹਦਿਆਂ, ਗੁਰਬਾਣੀ ਦਾ ਨਿਰਾਦਰ ਕਰਦਾ ਹੈ, ਜਿਸ ਨੂੰ ਰੋਕਣ ਦਾ
ਉਪਰਾਲਾ ਹੋਣਾ ਚਾਹੀਦਾ ਹੈ। ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲੜੀਵਾਰ ਹੀ ਛਾਪੇ ਜਾਣੇ ਚਾਹੀਦੇ ਹਨ,
ਤਾਂ ਜੋ ਸਿੱਖ ਗੁਰਬਾਣੀ ਪੜ੍ਹਨ ਲਈ, ਪਹਿਲਾਂ ਕਿਸੇ ਸੰਸਥਾ ਵਿਚੋਂ ਸੰਥਿਆ ਲੈਣ।
ਇਹ ਸਾਰਾ ਖੇਲ ਬੜੇ ਯੋਜਨਾ ਬੱਧ ਢੰਗ ਨਾਲ ਬਾਦਲ ਦੀ ਅਗਵਾਈ ਵਿੱਚ ਚਲ ਰਿਹਾ ਹੈ। (ਜਿਸ ਦੀ ਨਕੇਲ
ਬੀ. ਜੇ. ਪੀ. ਦੇ ਹੱਥ ਵਿੱਚ ਹੈ, ਅਤੇ ਬੀ. ਜੇ. ਪੀ. ਦੀ ਡੋਰ ਆਰ. ਐਸ. ਐਸ, ਦੇ ਹੱਥ ਵਿੱਚ ਹੈ।
ਜਿਸ ਦਾ ਇਕੋ ਇੱਕ ਏਜੰਡਾ, ਭਾਰਤ ਨੂੰ ਹਿੰਦੂ ਰਾਸ਼ਟਰ ਸਥਾਪਤ ਕਰਨਾ ਹੈ। (ਮੈਂ ਪਹਿਲਾਂ ਵੀ ਕਈ ਵਾਰ
ਲਿਖ ਚੁੱਕਾ ਹਾਂ ਕਿ ਕਾਂਗਰਸ ਵੀ ਇਸ ਤੋਂ ਕੋਈ ਵੱਖਰੀ ਜਮਾਤ ਨਹੀਂ ਹੈ, ਦੋਵਾਂ ਦਾ ਟੀਚਾ ਇੱਕ ਹੀ
ਹੈ। ਫਰਕ ਸਿਰਫ ਏਨਾ ਹੀ ਹੈ ਕਿ ਬੀ. ਜੇ. ਪੀ. ਦਾ ਬੁਰਕਾ ਫਿਰਕੂ ਹੈ, ਉਹ ਉਨ੍ਹਾਂ ਸਿੱਖਾਂ ਨੂੰ
ਫਸਾਉਂਦੀ ਹੈ, ਜੋ ਨਰੋਲ ਮਾਇਆ ਦੇ ਗੁਲਾਮ ਹਨ। ਕਾਂਗਰਸ ਦਾ ਬੁਰਕਾ ਸੈਕੂਲਰ ਹੈ. ਉਹ ਉਨ੍ਹਾਂ
ਸਿੱਖਾਂ ਨੂੰ ਫਸਾਉਂਦੀ ਹੈ, ਜੋ ਮਾਇਆ ਦੇ ਪੁਜਾਰੀ ਤਾਂ ਹਨ ਹੀ ਪਰ ਆਪਣੇ ਆਪ ਨੂੰ ਜਾਗਰੂਕ ਵੀ
ਕਹਾਉਂਦੇ ਹਨ। ਅਕਾਲੀ ਦਲ ਦਾ ਬੁਰਕਾ ਧਾਰਮਿਕ ਹੈ ਉਹ ਉਨ੍ਹਾਂ ਸਿੱਖਾਂ ਨੂੰ ਫਸਾਉਂਦਾ ਹੈ, ਜੋ ਪੈਸੇ
ਦੇ ਪੁਜਾਰੀ ਤਾਂ ਹਨ ਪਰ ਆਪਣੇ-ਆਪ ਨੂੰ ਧਾਰਮਿਕ ਪਰਵਿਰਤੀ ਦਾ ਵੀ ਸਮਝਦੇ ਹਨ। ਤਿੰਨਾਂ ਦਾ ਮਕਸਦ
ਅਤੇ ਢੰਗ ਤਾਂ ਵਖਰਾ ਵਖਰਾ ਹੈ, ਪਰ ਸਭ ਦਾ ਟੀਚਾ ਇੱਕ ਹੀ ਹੈ, ਕਿਉਂਕਿ ਤਿੰਨਾਂ ਦੇ ਪਿੱਛੇ
ਥਿੰਕ-ਟੈਂਕ ਇੱਕ ਹੀ ਹੈ। ਸੰਤ ਸਮਾਜ ਸਭ ਦਾ ਸਾਂਝਾ ਹੈ ਅਤੇ ਵੇਲੇ ਅਨੁਸਾਰ, ਜਿਸ ਪਾਰਟੀ ਦੇ ਹੱਕ
ਵਿਚ, ਥਿੰਕ ਟੈਂਕ ਫੈਸਲਾ ਕਰਦਾ ਹੈ, ਉਸ ਨੂੰ ਵੋਟਾਂ ਪਵਾਉਣ ਦਾ ਇੰਤਜ਼ਾਮ ਕਰਦਾ ਹੈ। ਇਸ ਸਾਰੀ ਖੇਲ
ਨੂੰ ਏਸੇ ਸੰਧਰਭ ਵਿੱਚ ਸਮਝਣ ਦੀ ਲੋੜ ਹੈ।) ਜਿਸ ਦੇ ਰਾਹ ਵਿੱਚ ਸਭ ਤੋਂ ਵੱਡਾ ਰੋੜਾ ਗੁਰੂ ਗ੍ਰੰਥ
ਸਾਹਿਬ ਜੀ ਦੀ ਸਿਖਿਆ ਹੈ। ਜਦ ਤਕ ਬੀੜਾਂ ਲੜੀਵਾਰ ਸਨ ਤਦ ਤੱਕ ਗੁਰਬਾਣੀ ਆਮ ਬੰਦੇ ਦੀ ਪਹੁੰਚ ਤੋਂ
ਬਾਹਰ ਸੀ। ਗੁਰਦਵਾਰਿਆਂ ਤੇ ਉਦਾਸੀਆਂ ਅਤੇ ਨਿਰਮਲਿਆਂ ਦਾ ਕਬਜ਼ਾ ਹੋਣ ਕਰ ਕੇ, ਸੰਤ ਅਤੇ ਡੇਰੇ
ਸਥਾਪਤ ਹੋਣ ਵਿਚ, ਗੁਰਦਵਾਰਿਆਂ ਵਿੱਚ ਅੱਜ ਵਾਲਾ ਕੂੜਾ-ਕਬਾੜ ਇਕੱਠਾ ਹੋਣ ਵਿੱਚ ਇਸ ਗੱਲ ਨੇ ਬਹੁਤ
ਮਦਦ ਕੀਤੀ ਹੈ।
ਹੌਲੀ ਹੌਲੀ ਪਦ-ਛੇਦ ਬੀੜਾਂ ਲਿਖ ਹੁੰਦੀਆਂ ਅਤ ਛਪਦੀਆਂ ਗਈਆਂ, ਸਿੱਖ ਬਾਣੀ ਨਾਲ ਜੁੜਦੇ ਗਏ।
ਸਿੱਖਾਂ ਵਿੱਚ ਜਾਗਰਤੀ ਆਉਂਦੀ ਗਈ, ਸਿੱਖਾਂ ਨੂੰ, ਸਿੱਖੀ ਦੇ ਭੇਸ ਵਿੱਚ ਪੁਜਾਰੀ ਲਾਣੇ ਦੀ ਲੁੱਟ
ਬਾਰੇ ਸਮਝ ਆਉਂਦੀ ਗਈ। ਅਜੇ ੩੦-੪੦ ਸਾਲ ਪਹਿਲਾਂ ਆਮ ਸਿੱਖ, ਜਾਗਰਤੀ ਦੀ ਗੱਲ ਸੁਣਨ ਲਈ ਤਿਆਰ ਨਹੀਂ
ਸੀ, ਕਿਉਂਕਿ ਉਸ ਨੂੰ ਗੁਰਬਾਣੀ ਬਾਰੇ ਸਿਖਿਆ ਹੀ ਐਸੇ ਮਾਹੌਲ ਵਿੱਚ ਦਿੱਤੀ ਜਾਂਦੀ ਸੀ। ਹੁਣ ਆਮ
ਬੰਦਾ ਗੱਲ ਨੂੰ ਸੁਣਦਾ ਵੀ ਹੈ ਅਤੇ ਸਮਝਦਾ ਵੀ ਹੈ। ਇਸ ਗੱਲ ਤੋਂ ਹੀ ਹਿੰਦੂਤਵੀ ਸਭ ਤੋਂ ਵੱਧ
ਪਰੇਸ਼ਾਨ ਹਨ। ਇਸ ਲਈ ਹੀ ਵਿਕਾਸ ਦੇ ਗੇੜ ਨੂੰ ਵੱਧ ਤੋਂ ਵੱਧ ਤੇਜ਼ੀ ਨਾਲ ਪੁੱਠਾ-ਗੇੜਾ ਦੇਣ ਤੇ ਜ਼ੋਰ
ਲੱਗ ਰਿਹਾ ਹੈ। ਇਸ ਵਿੱਚ ਵੱਧ ਤੋਂ ਵੱਧ ਸਹਿਯੋਗ ਵੀ ਸਿੱਖਾਂ ਦਾ ਅਖਵਾਉਂਦਾ “ਸੰਤ-ਸਮਾਜ “
“ਅਕਾਲੀ-ਦਲ “ “ਸ਼੍ਰੋਮਣੀ ਕਮੇਟੀ “ ਅਤੇ ਸਿੱਖਾਂ ਦੇ ਕਹੇ ਜਾਂਦੇ ਪੰਜਾਂ ਤਖਤਾਂ ਦੇ “ਸਿੰਘ ਸਾਹਿਬ”
ਹੀ ਲਗਾ ਰਹੇ ਹਨ। ਆਉ ਹੁਣ ਜ਼ਰਾ ਇਨ੍ਹਾਂ ਲੜੀਵਾਰ ਛਪਣ ਵਾਲੀਆਂ ਬੀੜਾਂ (ਜਿਨ੍ਹਾਂ ਦਾ ਪ੍ਰਕਾਸ਼ ਕੁੱਝ
ਗੁਰਦਵਾਰਿਆਂ ਵਿੱਚ ਸ਼ੁਰੂ ਵੀ ਹੋ ਗਿਆ ਹੈ) ਦੇ ਕੁ-ਪ੍ਰਭਾਵਾਂ ਤੇ ਇੱਕ ਝਾਤ ਮਾਰਦੇ ਹਾਂ।
ਲੜੀਵਾਰ ਸਰੂਪਾਂ ਤੋਂ ਓਹੀ ਪਾਠ ਕਰ ਸਕੇਗਾ, ਜੋ ਸੰਥਿਆ ਲਵੇਗਾ। ਪਿਛਲੀਆਂ ਦੋ ਸਦੀਆਂ ਦਾ ਤਜਰਬਾ
ਇਹੀ ਦਸਦਾ ਹੈ ਕਿ, ਸੰਥਿਆ ਦੇਣ ਦੇ ਕੇਂਦਰ, ਸੰਤ ਯੂਨੀਅਨ ਦੇ ਡੇਰੇ ਹੀ ਹੋਣਗੇ। ਉਨ੍ਹਾਂ ਤੋਂ
ਸਾਲਾਂ-ਬੱਧੀ ਸੰਥਿਆ ਲੈਣ ਵਾਲੇ, ਸਿੱਖ ਸਮਾਜ ਵਿਚਲੇ ਵੇਹਲੜ, ਕਿਰਤ ਤੋਂ ਭਗੌੜੇ ਅਤੇ ਅੱਧ-ਪੜ੍ਹ
ਲੋਕ ਹੀ ਹੋਣਗੇ। ਕਿਉਂਕਿ ਕੋਈ ਵੀ ਪੜ੍ਹਿਆ-ਲਿਖਿਆ, ਸਮਝਦਾਰ ਨੌਜਵਾਨ, ਆਪਣੇ ਪਰਵਾਰ ਦੀਆਂ
ਜ਼ਿੱਮੇਵਾਰੀਆਂ ਤੋਂ ਭਗੌੜਾ ਹੋ ਕੇ, ਇਨ੍ਹਾਂ ਡੇਰਿਆਂ ਵਿੱਚ ਸਾਲਾਂ-ਬੱਧੀ ਸੰਥਿਆ ਨਹੀਂ ਲੈ ਸਕੇਗਾ,
ਉਸ ਕੋਲ ਏਨਾ ਵੇਹਲ ਹੀ ਨਹੀਂ ਹੋਵੇਗਾ। ਨਤੀਜਾ, ਸਿੱਖ ਪੰਥ ਪਹਿਲਾਂ ਵਾਙ ਹੀ, ਗੁਰਬਾਣੀ ਦੇ ਸਿਧਾਂਤ
ਨੂੰ ਸਮਝਣ ਲਈ, ਇਨ੍ਹਾਂ ਡੇਰਿਆਂ ਵਿਚਲੇ, ਗੁਰਬਾਣੀ ਸਿਧਾਂਤ ਤੋਂ ਭਗੌੜੇ ਵੇਹਲੜ ਅਤੇ ਅਧ-ਪੜ੍ਹ
ਲੋਕਾਂ ਤੇ ਹੀ ਨਿਰਭਰ ਕਰੇਗਾ। ਅਤੇ ਸਿੱਖਾਂ ਦੇ ਗੱਲ ਉਹੀ ਪੁਜਾਰੀਵਾਦ ਦੀ ਬਿਮਾਰੀ, ਜਿਸ ਨੂੰ
ਗੁਰਬਾਣੀ ਰੱਦ ਕਰਦੀ ਹੈ। ਜਿਸ ਨੂੰ ਸਿੱਖਾਂ ਦੇ ਗਲੋਂ ਲਾਹੁਣ ਲਈ ਬਹੁਤ ਸਾਰੇ ਵਿਵੇਕੀ ਸਿੱਖਾਂ ਨੇ
ਆਪਣੀਆਂ ਪੂਰੀਆਂ ਜ਼ਿੰਦਗੀਆਂ ਲਗਾ ਦਿੱਤੀਆਂ ਹਨ। ਉਸ ਦਾ ਹੀ ਨਤੀਜਾ ਅੱਜ ਦਾ ਜਾਗਰੂਕ ਸਮਾਜ ਹੈ।
ਅਜਿਹੀ ਹਾਲਤ ਵਿਚ, ਇਹ ਨਵ-ਪੁਜਾਰੀ ਕਿਵੇਂ ਸਮਝਾਉਣਗੇ ਕਿ ਗੁਰਬਾਣੀ ਪੁਜਾਰੀ ਜਮਾਤ ਨੂੰ ਮਾਨਤਾ
ਨਹੀਂ ਦਿੰਦੀ। ਕਰਮ-ਕਾਂਡਾਂ ਦਾ ਖੰਡਨ ਕਰਦੀ ਹੈ। ਉਹ ਤਾਂ ਆਪਣੇ ਮਤਲਬ ਦੇ ਅਰਥ ਹੀ ਸਮਝਾਉਣਗੇ,
ਸਿੱਖਾਂ ਕੋਲੋਂ ਕਰਮ ਕਾਂਡ ਹੀ ਕਰਵਾਉਣਗੇ, ਜੋ ਅੱਜ ਤਕ ਹੁੰਦਾ ਰਿਹਾ ਹੈ।
ਸਿੱਖਾਂ ਦਾ ਆਪਣੇ ਗੁਰੂ ਨਾਲ ਸਬੰਧ?
ਨਿਤ-ਨੇਮ ਦੀਆਂ ਬਾਣੀਆਂ, ਉਹੀ ਸਥਾਪਤ ਹੋਣਗੀਆਂ ਜੋ ਡੇਰੇਦਾਰ ਸਿੱਖਾਂ ਨੂੰ ਦੱਸਣਗੇ, ਭਾਵੇਂ ਉਹ
ਗੁਰੂ ਗ੍ਰੰਥ ਸਾਹਿਬ ਵਿਚੋਂ ਹੋਣ ਜਾਂ ਕਿਸੇ ਹੋਰ ਕਿਤਾਬ ਵਿਚੋਂ। ਉਨ੍ਹਾਂ ਦਾ ਰੱਟਾ ਲਾਉਣਾ ਹੀ ਨਿਤ
ਨੇਮ ਹੋਵੇਗਾ। ਪੁਜਾਰੀਆਂ ਕੋਲੋਂ ਅਖੰਡ-ਪਾਠ, ਜਾਂ ਉਹ ਹੋਰ ਜਿਵੇਂ ਦੇ ਵੀ ਪਾਠ ਦੱਸਣਗੇ, ਕਰਵਾ
ਲੈਣੇ, ਬਿਨਾ ਕੁੱਝ ਵੀ ਸਮਝਿਆਂ ਕੀਰਤਨ ਸੁਣ ਲੈਣਾ, ਗੁਰਬਾਣੀ ਕਥਾ ਦੀ ਆੜ ਵਿੱਚ ਪੁਰਾਣਾਂ ਦੀਆਂ
ਕਥਾ-ਕਹਾਣੀਆਂ ਸੁਣ ਲੈਣੀਆਂ। ਇਹੀ ਧਰਮ ਦਾ ਕੰਮ ਹੋ ਕਿ ਰਹਿ ਜਾਵੇਗਾ। ਇਵੇਂ ਗੁਰਬਾਣੀ, ਜੋ ਕਿ
ਬ੍ਰਹਮ ਦੀ ਵਿਚਾਰ ਹੈ, ਜਿਸ ਦੀ ਸੇਵਾ, ਸ਼ਬਦ ਦੀ ਵਿਚਾਰ ਕਰਨਾ ਹੀ ਹੈ, ਉਸ ਨੂੰ ਵਿਚਾਰਨ, ਸਮਝਣ ਅਤੇ
ਉਸ ਅਨੁਸਾਰ ਜੀਵਨ ਢਾਲਣ ਦੀ ਗੱਲ ਹੀ ਮੁੱਕ ਜਾਵੇਗੀ। ਇਹੀ ਵੇਦਾਂਤੀ ਦੇ, ਸਿੱਖਾਂ ਵਲੋਂ ਰੱਦ ਕੀਤੀ
ਕਿਤਾਬ “ਗੁਰ ਬਿਲਾਸ ਪਾ; ੬” ਨੂੰ ਕਬਾੜ ਵਿਚੋਂ ਚੁੱਕ ਕੇ, ਸੰਪਾਦਿਤ ਕਰ ਕੇ, ਆਪ ਹੀ ੧੨ ਵਿਦਵਾਨਾਂ
ਵਲੋਂ ਪਰਸ਼ੰਸਾ ਪੱਤ੍ਰ ਲਿਖ ਕੇ, ਸ਼੍ਰੋਮਣੀ ਕਮੇਟੀ ਦੇ ਪੈਸੇ ਨਾਲ ਛਪਵਾ ਕੇ, ਉਸ ਦੀ ਰੋਜ਼ਾਨਾ
ਗੁਰਦਵਾਰਿਆਂ ਵਿਚ, ਕਥਾ ਹੋਣ ਦੀ ਕਾਮਨਾ ਕਰਨ ਦਾ ਮਕਸਦ ਸੀ।
ਸਿੱਖਾਂ ਦੇ ਸਾਰੇ ਇਤਿਹਾਸਿਕ ਗੁਰਦਵਾਰਿਆਂ ਅਤੇ ਸਿੰਘ-ਸਭਾਵਾਂ ਤੇ ਇਨ੍ਹਾਂ ਡੇਰੇਦਾਰਾਂ ਦੇ ਚੇਲੇ
ਕਾਬਜ਼ ਹੋ ਜਾਣਗੇ। ਸਿੱਖਾਂ ਨੂੰ ਖੰਡੇ-ਬਾਟੇ ਦੀ ਪਾਹੁਲ ਦੇਣ ਦੇ ਅਧਿਕਾਰੀ, ਇਨ੍ਹਾਂ ਡੇਰੇਦਾਰਾਂ ਦੇ
ਤੰਖਾਹ ਦਾਰ ਚੇਲੇ ਹੀ ਹੋਣਗੇ। ਕਿਸੇ ਨੂੰ ਕਿਸੇ ਵੀ ਗਲਤ ਗੱਲ ਤੇ ਕਿੰਤੂ ਕਰਨ ਦਾ ਕੋਈ ਅਧਿਕਾਰ
ਨਹੀਂ ਹੋਵੇਗਾ। ਗੁਰਦਵਾਰਿਆਂ ਵਿਚ, ਮਰ ਗਏ ਡੇਰੇਦਾਰਾਂ ਦੇ ਪ੍ਰਵਚਨਾਂ ਦੀਆਂ ਹੀ ਝੜੀਆਂ ਲੱਗਣਗੀਆਂ।
ਅਜਿਹੀ ਹਾਲਤ ਵਿੱਚ ਇਨ੍ਹਾਂ ਡੇਰੇਦਾਰਾਂ ਦਾ ਕੀ ਰੁਤਬਾ ਹੋਵੇਗਾ? ਸਹਿਜੇ ਹੀ ਸੋਚਿਆ ਜਾ ਦਕਦਾ ਹੈ।
(ਸਿੱਖਾਂ ਵਿਚਲੀਆਂ ਅੱਜ ਦੀਆਂ ਸਾਰੀਆਂ ਬਿਮਾਰੀਆਂ, ਇਨ੍ਹਾਂ ਹਾਲਾਤ ਦੀ ਹੀ ਦੇਣ ਹਨ, ਫਿਰ ਸਿੱਖਾਂ
ਦੇ ਪੰਜਾਂ ਤਖਤਾਂ ਵਾਙ ਸਿੱਖਾਂ ਦੇ ਪੰਜ ਗੁਰੂ ਗ੍ਰੰਥ ਸਾਹਿਬ ਬਣਦਿਆਂ ਵੀ ਦੇਰ ਨਹੀਂ ਲਗਣੀ।
ਬ੍ਰਾਹਮਣੀ ਦੇਵਤਿਆਂ ਦੇ ਨਾਲ ਜੁੜੀਆਂ ਸਾਰੀਆਂ ਚਮਤਕਾਰੀ, ਵਰ-ਸਰਾਪ ਭਰਪੂਰ ਅਤੇ ਅਸ਼ਲੀਲਤਾ ਪੂਰਨ
ਕਹਾਣੀਆਂ, ਗੁਰੂ ਸਾਹਿਬਾਂ ਨਾਲ ਜੁੜ ਕੇ ਇਤਿਹਾਸ ਦਾ ਅੰਗ ਬਣ ਜਾਣਗੀਆਂ)
੪-੫ ਸਾਲ ਪਹਿਲਾਂ ਸਾਡੇ ਗੁਰਦਵਾਰੇ ਦੇ ਪ੍ਰਬੰਧਕਾਂ ਨੇ ਗੁਰੂ ਹਰਿ ਗੋਬਿੰਦ ਜੀ ਦੇ ਆਗਮਨ ਪੁਰਬ ਤੇ
ਇੱਕ ਭਗਵੇ ਵਸਤਰਾਂ ਵਿਚ, ਸਿਰ-ਗੁਮ ਪਰਚਾਰਕਾਂ ਦੀ ਜੁੰਡਲੀ ਸੱਦੀ ਸੀ। ਜੌਜਵਾਨ ਵੀਰਾਂ ਨੇ ਉਸ ਤੇ
ਇਤਰਾਜ਼ ਕੀਤਾ ਸੀ, ਕਾਫੀ ਬਹਿਸ ਮਗਰੋਂ ਪ੍ਰਬੰਧਕਾਂ ਨੇ ਮੰਨਿਆ ਕਿ ਉਹ ਜੁੰਡਲੀ ਗੁਰੂ ਹਰਿ ਗੋਬਿੰਦ
ਸਾਹਿਬ ਦੇ, ਵਰ ਨਾਲ ਪੈਦਾ ਹੋਣ ਦੀ ਕਹਾਣੀ ਨਹੀਂ ਸੁਣਾਏਗੀ, ਪਰ ਜੁੰਡਲੀ ਨੇ ਗੁਰੂ ਹਰਿ ਗੋਬਿੰਦ ਜੀ
ਦੇ ਹੀ, ਵਰ ਨਾਲ ਪੈਦਾ ਹੋਣ ਦੀ ਕਹਾਣੀ ਨਹੀਂ ਸੁਣਾਈ, ਬਲਕਿ ਮਾਤਾ ਗੰਗਾ ਜੀ ਦੇ, ਬਾਬਾ ਬੁੱਢਾ ਜੀ
ਦੇ ਡੇਰੇ ਤੋਂ ਹੀ ਗਰਭ-ਵਤੀ ਹੋ ਕੇ ਪਰਤਣ ਦੀ ਜਾਣਕਾਰੀ ਵੀ ਦਿੱਤੀ (ਜਦ ਪੁਤ੍ਰ ਆਪਣੀ ਮਾਤਾ ਬਾਰੇ
ਅਜਿਹੀਆਂ ਕਹਾਣੀਆਂ ਸੁਣ ਕੇ ਬਰਦਾਸ਼ਤ ਕਰਨ ਲਗ ਜਾਣ ਤਾਂ, ਉਨ੍ਹਾਂ ਦੇ ਇਸ ਤੋਂ ਵੱਧ ਗਰਕਣ ਲਈ ਕੋਈ
ਥਾਂ ਨਹੀਂ ਰਹਿ ਜਾਂਦੀ) ਸੰਗਤਾਂ ਦੇ ਗਿਆਨ ਵਿੱਚ ਵਾਧਾ ਕਰਦਿਆਂ ਉਨ੍ਹਾਂ, ਗੁਰੂ ਹਰਿ ਗੋਬਿੰਦ ਜੀ
ਦੇ ਸਾਰੇ ਪੁਤ੍ਰਾਂ ਦੇ, ਦੇਵਤਿਆਂ ਦੇ ਅਵਤਾਰ ਹੋਣ, ਅਤੇ ਉਨ੍ਹਾਂ ਦੇ ਵੀ ਵਰ ਨਾਲ ਪੈਦਾ ਹੋਣ ਦੀਆਂ
ਸਾਖੀਆਂ ਸੁਣਾਈਆਂ। ਅਤੇ ਭੇਦ-ਭਰੀ ਇਹ ਜਾਣਕਾਰੀ ਵੀ ਦਿੱਤੀ ਕਿ ਬੀਬੀ ਵੀਰੋ ਜੀ ਵੀ ਲਕਸ਼ਮੀ ਦਾ
ਅਵਤਾਰ ਸੀ, ਇਸ ਦਾ ਸਬੂਤ ਹੈ ਕਿ ਉਹ ਗਹਣਿਆਂ ਅਤੇ ਹਾਰ-ਸ਼ੰਗਾਰ ਸਮੇਤ ਹੀ ਪੈਦਾ ਹੋਏ ਸਨ। ਇਸ
ਤਰ੍ਹਾਂ ਦੀਆਂ ਕਹਾਣੀਆਂ ਹੋਰ ਗੁਰੂ ਸਾਹਿਬਾਂ ਅਤੇ ਉਨ੍ਹਾਂ ਦੇ ਬੱਚਿਆਂ ਨਾਲ ਵੀ ਜੁੜ ਜਾਣਗੀਆਂ,
ਸਾਰੇ ਗੁਰੂ ਸਾਹਿਬ ਅਤੇ ਉਨ੍ਹਾਂ ਦੇ ਬੱਚੇ ਵੀ ਪੁਜਾਰੀ ਵਲੋਂ ਜਾਂ ਦੇਵਤਿਆਂ ਵਲੋਂ ਦਿੱਤੀ ਖੀਰ,
ਅੰਬ ਜਾ ਸੇਬ ਆਦਿ ਫਲਾਂ ਦੀ ਮਿਹਰ ਸਦਕਾ ਪੈਦਾ ਹੋਣ ਦੀਆਂ ਸਾਖੀਆਂ ਪਰਮਾਣੀਕ ਰੂਪ ਵਿੱਚ ਸਥਾਪਤ ਹੋ
ਜਾਣਗੀਆਂ।
ਗੱਲ ਏਥੇ ਹੀ ਨਹੀਂ ਮੁਕ ਜਾਵੇਗੀ, ਹੌਲੀ-ਹੌਲੀ ਪਦ-ਛੇਦ ਬੀੜਾਂ (ਜਿਨ੍ਹਾਂ ਤੋਂ ਕੋਈ ਵੀ ਪੰਜਾਬੀ
ਪੜ੍ਹਿਆ ਬੰਦਾ ਜਾਂ ਬੀਬੀ, ਗੁਰਬਾਣੀ ਪੜ੍ਹ ਸਕਦਾ ਹੈ, ਸ਼ਬਦਾਰਥ ਅਤੇ ਦਰਪਣ ਤੋਂ ਉਸ ਦੇ ਅਰਥ ਸਮਝ
ਸਕਦਾ ਹੈ) ਮੁਕਦੀਆਂ ਜਾਣਗੀਆਂ ਅਤੇ ਲੜੀਵਾਰ ਬੀੜਾਂ (ਜਿਨ੍ਹਾਂ ਤੋਂ, ਡੇਰੇ ਵਿਚੋਂ ਸੰਥਿਆ ਲਏ ਬਗੈਰ
ਪਾਠ ਕਰਨਾ ਮੁਮਕਿਨ ਹੀ ਨਹੀਂ, ਪਿਛਲੇ ਵੇਲਿਆਂ ਵਿੱਚ ਤਾਂ ਲੋਕਾਂ ਕੋਲ ਸਮਾ ਹੁੰਦਾ ਸੀ, ਪਰ ਅੱਜ ਦੀ
ਦੌੜ-ਭੱਜ ਵਾਲੀ ਜ਼ਿੰਦਗੀ ਵਿੱਚ ਸੰਥਿਆ ਉਹੀ ਲਵੇਗਾ ਜੋ ਘਰ ਦੀਆਂ ਜ਼ਿਮੇਵਾਰੀਆਂ ਤੋਂ ਭਗੌੜਾ ਹੋਵੇਗਾ)
ਹੀ ਰਹਿ ਜਾਣਗੀਆਂ। ਇਹੀ ਹਾਲ ਬੋਧੀਆਂ ਦੇ ਧਰਮ-ਗ੍ਰੰਥ ਨੂੰ ਸੰਸਕ੍ਰਿਤ ਵਿੱਚ ਬਦਲ ਕੇ, ਬੁੱਧ ਦੀ
ਸਿਖਿਆ ਤੋਂ ਬੋਧੀਆਂ ਨੂੰ ਦੂਰ ਕਰ ਕੇ ਕੀਤਾ ਗਿਆ ਸੀ। ਉਹੀ ਹਾਲ ਸਿੱਖਾਂ ਦਾ ਹੋ ਜਾਵੇਗਾ। ਅਜਿਹੀ
ਹਾਲਤ ਵਿੱਚ ਜਦ ਸਿੱਖਾਂ ਨੂੰ ਗੁਰੂ ਦੀ ਸਿਖਿਆ ਹੀ ਨਹੀਂ ਮਿਲੇਗੀ ਤਾਂ ਸਿੱਖਾਂ ਵਿੱਚ ਜਾਗਰਤੀ
ਕਿਵੇਂ ਆਵੇਗੀ? ਜਦ ਸਿੱਖਾਂ ਦੇ ਬੱਚਿਆਂ ਨੂੰ ਸਿੱਖੀ ਅਤੇ ਬ੍ਰਾਹਮਣਵਾਦ ਵਿੱਚ ਕੋਈ ਫਰਕ ਨਹੀਂ
ਜਾਪੇਗਾ ਤਾਂ, ਉਨ੍ਹਾਂ ਦਾ ਕੀ ਹੋਵੇਗਾ? ਸਹਿਜੇ ਹੀ ਸੋਚਿਆ ਜਾ ਸਕਦਾ ਹੈ।
ਭਾਰਤ ਵਿੱਚ ੧੯੮੪ ਵਰਗਾ ਇੱਕ ਹੋਰ ਕਾਰਾ ਕਰ ਕੇ, ਬੁੱਧਾਂ ਦੇ ਇਤਿਹਾਸ ਨੂੰ ਦੁਹਰਾਇਆ ਜਾਵੇਗਾ। ੮੪
ਵਿੱਚ ਤਾਂ ਸਿੱਖਾਂ ਕੋਲ ਆਪਣੀ ਰੱਖਿਆ ਲਈ ਹਥਿਆਰ ਸਨ, ਜਿਸ ਦੇ ਬਲ ਤੇ ਬਚਾਅ ਹੋ ਗਿਆ ਸੀ, ਪਰ ਆਉਣ
ਵਾਲੇ ਕਾਰੇ ਵਿਚ, ਭਾਰਤ ਵਿਚਲੇ ਸਿੱਖਾਂ ਦਾ ਲਗ-ਭਗ ਸਫਾਇਆ ਹੋ ਜਾਵੇਗਾ, ਬਾਹਰਲੇ ਮੁਲਕਾਂ ਵਿੱਚ ਹੀ
ਸਿੱਖ ਬਚਣਗੇ। ਇਹ ਨਹੀਂ ਕਿਹਾ ਜਾ ਸਕਦਾ ਕਿ ਬਾਹਰਲੇ ਮੁਲਕਾਂ ਵਿਚਲੀਆਂ ਕਾਲੀਆਂ ਭੇਡਾਂ, ਕੀ ਗੁਲ
ਖਿਲਾਉਣਗੀਆਂ? ਇਹ ਸਾਰਾ ਕੁੱਝ ੨੦-੨੫ ਸਾਲ ਵਿੱਚ ਵਾਪਰ ਜਾਣ ਦੀ ਪੂਰੀ ਆਸ ਹੈ। ਹਾਲਾਂਕਿ ਅਸਲੀਅਤ
ਤਾਂ ਇਹ ਕਹਿੰਦੀ ਹੈ ਕਿ ਇਹ ਕਾਰਾ ਦਸ ਸਾਲ ਵਿੱਚ ਹੀ ਵਾਪਰ ਜਾਣਾ ਚਾਹੀਦਾ ਹੈ।
ਇਹ ਹੁਣ ਸਿੱਖਾਂ ਦੇ ਉਸ ਜਾਗਰੂਕ ਤਬਕੇ ਤੇ ਨਿਰਭਰ ਕਰਦਾ ਹੈ ਕਿ ਉਹ, ਆਪਸ ਵਿੱਚ ਜੁੜ ਬੈਠ ਕੇ,
ਆਪਸੀ ਸਲਾਹ ਮਸ਼ਵਰੇ ਨਾਲ, ਦੁਨਿਆਵੀ ਭਾਈਚਾਰੇ ਨੂੰ ਪਰੇਰ ਕੇ, ਸਿੱਖੀ ਨੂੰ ਬਚਾਉਣ ਦਾ ਕੋਈ ਉਪਰਾਲਾ
ਕਰਦੇ ਹਨ, ਜਾਂ ਆਪਸ ਵਿੱਚ ਹੀ ਇੱਕ ਦੂਸਰੇ ਦੀਆਂ ਲੱਤਾਂ ਖਿਚ ਕੇ, ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਨ
ਵਿੱਚ ਸਹਾਈ ਹੁੰਦੇ ਹਨ? ਵੈਸੇ ਮੌਜੂਦਾ ਹਾਲਾਤ ਮੁਤਾਬਕ, ਭਾਰਤ ਵਿੱਚ ਸਿੱਖੀ ਦੇ ਬਚਣ ਦੀ ਆਸ ਨਾਂਹ
ਬਰਾਬਰ ਹੀ ਹੈ। ਸਿੱਖਾਂ ਨੂੰ ਚਾਹੀਦਾ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਪਦ-ਛੇਦ ਸਰੂਪ ਨੂੰ
ਨਾ ਸਿਰਫ ਸੰਭਾਲਣ, ਬਲਕਿ ਦੂਸਰੇ ਕਿਸੇ ਮੁਲਕ ਵਿੱਚ ਉਨ੍ਹਾਂ ਦੀ ਛਪਾਈ ਵੀ ਨਿਸਚਿਤ ਕਰਨ, ਤਾਂ ਜੋ
ਗੁਰੂ ਗ੍ਰੰਥ ਸਾਹਿਬ ਜੀ ਤੋਂ ਸਿਖਿਆ ਲੈਣ ਦੇ ਚਾਹਵਾਨ ਸਿੱਖਾਂ ਨੂੰ ਪਦ-ਛੇਦ ਬੀੜਾਂ, ਲੋੜ ਅੁਸਾਰ
ਉਪਲਭਧ ਹੋ ਸਕਣ। ਇਸ ਤਰ੍ਹਾਂ ਹੀ ਬਾਬੇ ਨਾਨਕ ਦੇ ਫਲਸਫੇ ਨੂੰ ਨਰੋਲ ਰੂਪ ਵਿੱਚ ਬਚਾਇਆ ਜਾ ਸਕਦਾ
ਹੈ। ਨਹੀਂ ਤਾਂ ਜਿਵੇ ਨੌਵੇਂ ਨਾਨਕ ਜੀ ਦੀ ਮਨੁੱਖੀ ਅਧਿਕਾਰਾਂ ਲਈ ਦਿੱਤੀ ਪਹਿਲੀ ਸ਼ਹਾਦਤ ਦਾ ਅੱਜ
ਦੀਆਂ ਮਨੁਖੀ ਅਧਿਕਾਰਾਂ ਵਿਚਲਅਿਾਂ ਸਰਗਰਮੀਆਂ ਵਿੱਚ ਕਿਤੇ ਵੀ ਜ਼ਿਕਰ ਨਹੀਂ ਹੈ। ਜਿਵੇਂ ਭਾਈ
ਕਨ੍ਹੀਆ ਜੀ ਵਲੋਂ ਸ਼ੁਰੂ ਕੀਤੀ, ਲੜਾਈ ਝਗੜਿਆਂ ਵੇਲੇ, ਉਨ੍ਹਾਂ ਤੋਂ ਪੀੜਤ ਲੋਕਾਂ ਨੂੰ ਮਦਦ ਦੇਣ ਦਾ
ਕੰਮ, ਜੋ ਅੱਜ ਰੈਡਕਰਾਸ ਦੇ ਨਾਮ ਨਾਲ ਚਲ ਰਿਹਾ ਹੈ। ਉਸ ਵਿੱਚ ਭਾਈ ਕਨ੍ਹੀਆ ਜੀ ਦਾ ਨਾਮ ਕਿਤੇ ਵੀ
ਨਹੀਂ ਹੈ। ਇਵੇਂ ਹੀ ਬਾਬਾ ਨਾਨਕ ਜੀ ਵਲੋਂ, ਦੁਨੀਆ ਨੂੰ ਦਿੱਤੇ ਇੰਸਾਨੀਅਤ ਦੇ ਸਿਧਾਂਤ ਵੀ ਆਉਣ
ਵਾਲੇ ਸਮੇ ਵਿੱਚ ਦੂਸਰੇ ਲੋਕਾਂ ਦੇ ਨਾਮ ਨਾਲ ਹੀ ਜਾਣੇ ਜਾਣਗੇ। ਉਸ ਵਿੱਚ ਬਾਬੇ ਨਾਨਕ ਜੀ ਦਾ ਜ਼ਿਕਰ
ਕਿਤੇ ਵੀ ਨਹੀਂ ਹੋਵੇਗਾ। ਇਹ ਹੁਣ ਅਸੀਂ ਹੀ ਸੋਚਣਾ ਹੈ ਕਿ ਅਸੀਂ ਆਪਣੀ ਹਉਮੈ ਬਚਾਉਣੀ ਹੈ ਜਾਂ ਇਹ
ਨਿਸਚਿਤ ਕਰਨਾ ਹੈ ਕਿ ਭਵਿੱਖ ਵਿਚ, ਬਾਬਾ ਨਾਨਕ ਜੀ ਵਲੋਂ ਦੁਨੀਆ ਨੂੰ ਦਿੱਤੇ ਇੰਸਾਨੀਅਤ ਦੇ
ਸਿਧਾਂਤ, ਬਾਬਾ ਨਾਨਕ ਜੀ ਦੀ ਦੇਣ ਹੀ ਸਮਝੇ ਜਾਣ? ਭਾਵੈਂ ਇਸ ਨਾਲ ਬਾਬਾ ਨਾਨਕ ਜੀ ਨੂੰ ਕੋਈ ਫਰਕ
ਨਹੀਂ ਪੈਣ ਵਾਲਾ, ਪਰ ਸਾਡੇ ਮੱਥੇ ਤੇ ਲੱਗਣ ਵਾਲਾ ਅਕਿਰਤਘਣ ਦਾ ਠੱਪਾ, ਇਤਿਹਾਸ ਦੀ ਇੱਕ ਐਸੀ
ਇਬਾਰਤ ਬਣ ਜਾਵੇਗਾ, ਜਿਸ ਨੂੰ ਕਦੀ ਵੀ ਨਹੀਂ ਮਿਟਾਇਆ ਜਾ ਸਕੇਗਾ। ਅਤੇ ਅਕਿਰਤਘਣ ਬਾਰੇ ਗੁਰਬਾਣੀ
ਇਵੇਂ ਸੇਧ ਦਿੰਦੀ ਹੈ।
ਜਿਸੁ ਬਿਸਰਤ ਤਨੁ ਭਸਮ ਹੋਇ ਕਹਤੇ ਸਭ ਪ੍ਰੇਤੁ॥ ਖਿਨੁ ਗ੍ਰਿਹ ਮਹਿ ਬਸਨ ਨ ਦੇਵਹੀ ਜਿਨ ਸਿਉ ਸੋਈ
ਹੇਤੁ॥ ਕਰਿ ਅਨਰਥ ਦਰੁਬ ਸੰਚਿਆ ਸੋ ਕਾਰਜਿ ਕੇਤੁ॥ ਜੈਸਾ ਬੀਜੈ ਸੋ ਲੁਣੈ ਕਰਮ ਇਹ ਖੇਤੁ॥ ਅਕਿਰਤਘਣਾ
ਹਰਿ ਵਿਸਰਿਆ ਜੋਨੀ ਭਰਮੇਤ॥ ੪॥ (੭੦੬)
ਜਿਸ ਜਿੰਦ ਦੇ ਵਿਛੁੜਨ ਨਾਲ (ਮਨੁੱਖ ਦਾ) ਸਰੀਰ ਸੁਆਹ ਹੋ ਜਾਂਦਾ ਹੈ, ਸਾਰੇ ਲੋਕ (ਉਸ ਸਰੀਰ) ਨੂੰ
ਅਪਵਿੱਤ੍ਰ ਆਖਣ ਲਗ ਪੈਂਦੇ ਹਨ; ਜਿਨ੍ਹਾਂ ਸਨਬੰਧੀਆਂ ਨਾਲ ਇਤਨਾ ਪਿਆਰ ਹੁੰਦਾ ਹੈ, ਉਹ ਇੱਕ ਪਲਕ ਲਈ
ਭੀ ਘਰ ਵਿੱਚ ਰਹਣ ਨਹੀਂ ਦੇਂਦੇ। ਪਾਪ ਕਰ ਕਰ ਕੇ ਧਨ ਇਕੱਠਾ ਕਰਦਾ ਰਿਹਾ, ਪਰ ਉਸ ਜਿੰਦ ਦੇ ਕਿਸੇ
ਕੰਮ ਨਾਹ ਆਇਆ। ਇਹ ਸਰੀਰ (ਕੀਤੇ) ਕਰਮਾਂ ਦੀ (ਮਾਨੋ) ਪੈਲੀ ਹੈ (ਇਸ ਵਿਚ) ਜਿਹੋ ਜਿਹਾ (ਕਰਮ-ਰੂਪ
ਬੀਜ ਕੋਈ) ਬੀਜਦਾ ਹੈ ਉਹੀ ਵੱਢਦਾ ਹੈ। ਜੋ ਮਨੁੱਖ (ਪ੍ਰਭੂ ਦੇ) ਕੀਤੇ (ਉਪਕਾਰਾਂ) ਨੂੰ ਭੁਲਾਉਂਦੇ
ਹਨ ਉਹ ਉਸ ਨੂੰ ਵਿਸਾਰ ਦਿੰਦੇ ਹਨ (ਆਖਰ) ਜੂਨਾਂ ਵਿੱਚ ਭਟਕਦੇ ਹਨ।
ਅਤੇ,
ਜਿਸ ਨੋ ਬਿਸਰੈ ਪੁਰਖੁ ਬਿਧਾਤਾ॥ ਜਲਤਾ ਫਿਰੈ ਰਹੈ ਨਿਤ ਤਾਤਾ॥ ਅਕਿਰਤਘਣੈ ਕਉ ਰਖੈ ਨ ਕੋਈ ਨਰਕ ਘੋਰ
ਮਹਿ ਪਾਵਣਾ॥ ੭॥ (੧੦੮੬) ਹੇ ਭਾਈ! ਜਿਸ ਮਨੁੱਖ ਨੂੰ ਸਰਬ-ਵਿਆਪਕ ਸਿਰਜਣਹਾਰ ਵਿਸਰਿਆ ਰਹਿੰਦਾ ਹੈ,
ਉਹ ਸਦਾ (ਵਿਕਾਰਾਂ ਵਿਚ) ਸੜਦਾ ਫਿਰਦਾ ਹੈ, ਉਹ ਸਦਾ (ਕ੍ਰੋਧ ਨਾਲ) ਸੜਿਆ ਭੁੱਜਿਆ ਰਹਿੰਦਾ ਹੈ।
ਪਰਮਾਤਮਾ ਦੇ ਕੀਤੇ ਉਪਕਾਰਾਂ ਨੂੰ ਭੁਲਾਉਣ ਵਾਲੇ ਉਸ ਮਨੁੱਖ ਨੂੰ (ਇਸ ਭੈੜੀ ਆਤਮਕ ਦਸ਼ਾ ਤੋਂ) ਕੋਈ
ਬਚਾ ਨਹੀਂ ਸਕਦਾ। ਉਹ ਮਨੁੱਖ (ਸਦਾ ਇਸ) ਭਿਆਨਕ ਨਰਕ ਵਿੱਚ ਪਿਆ ਰਹਿੰਦਾ ਹੈ।
ਪਰ ਗੁਰੂ ਸਾਹਿਬ ਅਜਿਹੇ ਬੰਦੇ ਤੇ ਵੀ ਤਰਸ ਖਾਂਦਿਆਂ ਉਸ ਨੂੰ ਸਮਝਾਉਂਦੇ ਹਨ,
ਅਕਿਰਤਘਣਾ ਕਾ ਕਰੇ ਉਧਾਰੁ॥ ਪ੍ਰਭ ਮੇਰਾ ਹੈ ਸਦਾ ਦਇਆਰੁ॥ ਸੰਤ ਜਨਾ ਕਾ ਸਦਾ ਸਹਾਈ॥ ਚਰਨ ਕਮਲ ਨਾਨਕ
ਸਰਣਾਈ॥ ੪॥ ੩੯॥ (੮੯੮)
ਹੇ ਭਾਈ! ਮੇਰਾ ਪ੍ਰਭੂ ਸਦਾ ਦਇਆ ਦਾ ਘਰ ਹੈ, ਉਹ ਨਾ-ਸ਼ੁਕਰਿਆਂ ਦਾ ਪਾਰ-ਉਤਾਰਾ ਕਰਦਾ ਹੈ। ਹੇ
ਨਾਨਕ! (ਆਖ-) ਪ੍ਰਭੂ ਆਪਣੇ ਸੰਤਾਂ ਦਾ ਸਦਾ ਮਦਦਗਾਰ ਹੁੰਦਾ ਹੈ, ਸੰਤ ਜਨ ਉਸ ਦੇ ਸੋਹਣੇ ਚਰਨਾਂ ਦੀ
ਸਰਨ ਪਏ ਰਹਿੰਦੇ ਹਨ।
ਅਤੇ,
ਜਿਨ ਕਉ ਪੂਰਬਿ ਲਿਖਿਆ ਤਿਨ ਕਾ ਸਖਾ ਗੋਵਿੰਦੁ॥ ਤਨੁ ਮਨੁ ਧਨੁ ਅਰਪੀ ਸਭੋ ਸਗਲ ਵਾਰੀਐ ਇਹ ਜਿੰਦੁ॥
ਦੇਖੈ ਸੁਣੈ ਹਦੂਰਿ ਸਦ ਘਟਿ ਘਟਿ ਬ੍ਰਹਮੁ ਰਵਿੰਦੁ॥ ਅਕਿਰਤਘਣਾ ਨੋ ਪਾਲਦਾ ਪ੍ਰਭ ਨਾਨਕ ਸਦ
ਬਖਸਿੰਦੁ॥ ੪॥ ੧੩॥ (੪੭)
(ਹੇ ਭਾਈ!) ਜਿਨ੍ਹਾਂ ਬੰਦਿਆਂ ਦੇ ਮੱਥੇ ਉਤੇ ਪਹਿਲੇ ਜਨਮਾਂ ਵਿੱਚ ਕੀਤੀ ਨੇਕ ਕਮਾਈ ਦਾ ਲੇਖ
ਉੱਘੜਦਾ ਹੈ, ਪਰਮਾਤਮਾ ਉਨ੍ਹਾਂ ਦਾ ਮਿੱਤਰ ਬਣ ਜਾਂਦਾ ਹੈ। ਮੈਂ ਤਾਂ ਆਪਣਾ ਸਰੀਰ, ਆਪਣਾ ਮਨ, ਆਪਣਾ
ਧਨ (ਸਭ ਉਸ ਦਾ ਪਿਆਰ ਹਾਸਲ ਕਰਨ ਲਈ) ਅਰਪਨ ਕਰਨ ਲਈ ਤਿਆਰ ਹਾਂ। (ਹੇ ਭਾਈ) ! ਪ੍ਰਭੂ ਦਾ ਪ੍ਰੇਮ
ਪ੍ਰਾਪਤ ਕਰਨ ਲਈ) ਇਹ ਸਾਰੀ ਜਿੰਦ ਕੁਰਬਾਨ ਕਰ ਦੇਣੀ ਚਾਹੀਦੀ ਹੈ। ਉਹ ਪਰਮਾਤਮਾ ਅੰਗ-ਸੰਗ ਰਹਿ ਕੇ
(ਹਰੇਕ ਜੀਵ ਦੇ ਕੀਤੇ ਕਰਮਾਂ ਨੂੰ) ਵੇਖਦਾ ਹੈ, (ਹਰੇਕ ਜੀਵ ਦੀਆਂ ਅਰਦਾਸਾਂ) ਸੁਣਦਾ ਹੈ, ਪਰਮਾਤਮਾ
ਹਰੇਕ ਸਰੀਰ ਵਿੱਚ ਵਿਆਪਕ ਹੈ। ਹੇ ਨਾਨਕ! (ਅਰਦਾਸ ਕਰ ਤੇ ਆਖ-) ਹੇ ਪ੍ਰਭੂ! ਤੂੰ ਉਹਨਾਂ ਨੂੰ ਵੀ
ਪਾਲਦਾ ਹੈਂ, ਜੋ ਤੇਰੇ ਕੀਤੇ ਉਪਕਾਰਾਂ ਨੂੰ ਭੁਲਾ ਦੇਂਦੇ ਹਨ, ਤੂੰ ਸਦਾ ਹੀ (ਜੀਵਾਂ ਦੀਆਂ
ਭੁੱਲਾਂ) ਬਖਸ਼ਣ ਵਾਲਾ ਹੈਂ। (ਸੋ ਆਉ ਆਪਾਂ ਵੀ ਪਰਮਾਤਮਾ ਦੀ ਸਰਨ ਵਿੱਚ ਪੈ ਕੇ, ਆਪਣੀਆਂ ਭੁੱਲਾਂ
ਬਖਸ਼ਣ ਲਈ ਜੋਦੜੀ ਕਰੀਏ)
ਅਮਰ ਜੀਤ ਸਿੰਘ ਚੰਦੀ ਫੋਨ:- ੯੫੬੮੫ ੪੧੪੧੪ ੨੯-੭-੨੦੧੧
(ਨੋਟ:- ਉਪਰ ਦਿੱਤੇ ਸਾਰੇ ਪਦਿਆਂ ਦੇ ਅਰਥ ਪ੍ਰੋ. ਸਾਹਿਬ ਸਿੰਘ ਜੀ ਦੇ “ਗੁਰੂ ਗ੍ਰੰਥ
ਸਾਹਿਬ ਦਰਪਣ” ਵਿਚੋਂ ਦਿੱਤੇ ਹਨ। ਇਸ ਦਾ ਵੀ ਇੱਕ ਮਕਸਦ ਹੈ, ਪਿਛਲੇ ਕੁੱਝ ਸਮੇ ਤੋਂ ਕੁੱਝ ਉੱਚ
ਕੋਟੀ ਦੇ ਵਿਦਵਾਨਾਂ ਨੇ, ਇਹ ਸਾਬਤ ਕਰਨ ਉੱਤੇ ਜ਼ੋਰ ਲਾਇਆ ਹੋਇਆ ਹੈ ਕਿ ਗੁਰਬਾਣੀ ਆਵਾ-ਗਵਣ ਨੂੰ
ਰੱਦ ਕਰਦੀ ਹੈ। ਜਿਸ ਵਿੱਚ ਕੁੱਝ ਤੁਕਾਂ ਦੇ ਅਰਥਾਂ ਦਾ ਅਨਰਥ ਕਰਦਿਆਂ, ਆਪਣਾ ਪੱਖ ਸਹੀ ਸਾਬਤ ਕਰਨ
ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਏਥੋਂ ਤਕ ਤਾਂ ਕੋਈ ਬੁਰਾਈ ਨਹੀਂ, ਕਿਉਂਕਿ ਪਾਠਕ ਵੀਰ ਜਾਗਰੂਕ ਹਨ,
ਉਹ ਆਪ ਹੀ ਜਾਣ ਲੈਣਗੇ ਕਿ ਸਹੀ ਕੀ ਹੈ? ਅਤੇ ਗਲਤ ਕੀ ਹੈ? ਪਿਛਲੇ ਦਿਨੀਂ ਮੇਰੀ “ਸਿੱਖ ਮਾਰਗ.
ਕਾਮ” ਤੇ ਇੱਕ ਲੇਖ ਲੜੀ “ਗੁਰਮਤਿ ਅਨੁਸਾਰ ਆਵਾ ਗਵਣ “ ਛਪੀ ਸੀ। ਜਿਸ ਵਿੱਚ ਮੈਂ ਪਾਠਕਾਂ ਨੂੰ
ਬੇਨਤੀ ਕੀਤੀ ਸੀ ਕਿ ਇਸ ਬਾਰੇ ਜਿਸ ਨੂੰ ਵੀ ਕੋਈ ਸ਼ੰਕਾ ਹੋਵੇ ਉਹ ਵਿਚਾਰ ਸਾਂਝ ਕਰ ਸਕਦਾ ਹੇ। (ਪਤਾ
ਨਹੀਂ ਵੀਰਾਂ ਨੂੰ ਉਸ ਬਾਰੇ ਕੋਈ ਸ਼ੰਕਾ ਹੀ ਨਹੀਂ ਸੀ ਜਾਂ ਉਨ੍ਹਾਂ ਕੋਲ ਇਹ ਵਿਚਾਰ ਸਾਂਝ ਕਰਨ ਦੀ
ਵੇਹਲ ਹੀ ਨਹੀਂ ਸੀ? ਪਰ ਕੋਈ ਸ਼ੰਕਾ ਜ਼ਾਹਰ ਨਹੀਂ ਹੋਈ) ਮੈਂ ਇੱਕ ਹੋਰ ਵੀ ਬੇਨਤੀ ਕੀਤੀ ਸੀ ਕਿ ਆਵਾ
ਗਵਣ ਨੂੰ ਰੱਦ ਕਰਨ ਵਾਲੇ ਵੀਰ, ਗੁਰੂ ਗ੍ਰੰਥ ਸਾਹਿਬ ਵਿਚੋਂ, ਪੰਜ ਸ਼ਬਦ ਪੂਰੇ ਲੈ ਕੇ, ਜੇ ਉਨ੍ਹਾਂ
ਦੀ ਵਿਆਖਿਆ ਵਿੱਚ ਇਹ ਸਾਬਤ ਕਰ ਦੇਣ ਕਿ ਗੁਰਮਤਿ ਆਵਾ ਗਵਣ ਨੂੰ ਰੱਦ ਕਰਦੀ ਹੈ, ਤਾਂ ਉਨ੍ਹਾਂ ਦਾ
ਪੱਖ ਵਿਚਾਰਨ ਜੋਗ ਹੋ ਜਾਵੇਗਾ। ਉਸ ਵੇਲੇ ਤਾਂ ਕੁੱਝ ਨਹੀਂ ਹੋਇਆ ਪਰ, ਪਿਛਲੇ ਦਿਨੀਂ ਇੱਕ ਵਿਦਵਾਨ
ਵੀਰ ਨੇ, ੧੧ ਸ਼ਬਦਾਂ ਦੀ ਸੂਚੀ ਦਿੰਦਿਆਂ, ਉਨ੍ਹਾਂ ਵਿਚੋਂ ਇੱਕ ਜਾਂ ਦੋ ਤੁਕਾਂ ਲੈ ਲੈ ਕੇ ਪ੍ਰੋ.
ਸਾਹਿਬ ਸਿੰਘ ਜੀ ਦੇ ਦਰਪਣ ਦੇ ਅਰਥਾਂ ਦਾ ਹਵਾਲਾ ਦਿੰਦਿਆਂ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ
ਪ੍ਰੋ. ਸਾਹਿਬ ਸਿੰਘ ਜੀ ਵੀ ਆਵਾ ਗਵਣ ਨੂੰ ਰੱਦ ਕਰਦੇ ਹਨ, ਤਾਂ ਜੋ ਪਾਠਕ ਪ੍ਰੋ. ਸਾਹਿਬ ਸਿੰਘ ਜੀ
ਦੇ ਹਵਾਲੇ ਨਾਲ ਉਨ੍ਹਾਂ ਦੀ ਮਨ-ਮਤਿ ਨੂੰ ਮਾਨਤਾ ਦੇ ਦੇਣ। ਜਿਸ ਵਿੱਚ ਇੱਕ ਤੀਰ ਨਾਲ ਦੋ ਸ਼ਕਾਰ ਕਰਨ
ਦਾ ਅਸਫਲ ਉਪਰਾਲਾ ਕੀਤਾ ਗਿਆ ਹੈ। ਇੱਕ ਤਾਂ ਪਾਠਕ ਪ੍ਰੋ. ਸਾਹਿਬ ਸਿੰਘ ਜੀ ਦੇ ਨਾਮ ਦੇ ਸਤਿਕਾਰ
ਵਜੋਂ ਹੀ ਮੰਨ ਲੈਣਗੇ ਕਿ ਗੁਰਮਤਿ ਅਨੁਸਾਰ ਆਵਾ ਗਵਣ ਹੈ ਹੀ ਨਹੀਂ। ਦੂਸਰਾ, ਜੇ ਕੁੱਝ ਵੀਰ ਉਨ੍ਹਾਂ
ਅਰਥਾਂ ਨੂੰ ਗਲਤ ਸਾਬਤ ਕਰਨ ਦੀ ਕੋਸ਼ਿਸ਼ ਕਰਨਗੇ ਤਾਂ, ਇਹ ਰੌਲਾ ਪਾ ਕੇ ਕਿ ਪ੍ਰੌ. ਸਾਹਿਬ ਸਿੰਘ ਜੀ
ਦੇ ਕੀਤੇ ਅਰਥ ਵੀ ਗਲਤ ਹਨ, ਇਵੇਂ “ਗੁਰੂ ਗ੍ਰੰਥ ਸਾਹਿਬ ਦਰਪਣ” ਜੋ ਗੁਰਬਾਣੀ ਨੂੰ ਮਨ-ਮਤਿ ਨਾਲ
ਜੋੜਨ ਵਾਲਿਆਂ ਦੇ ਰਾਹ ਦਾ ਰੋੜਾ ਨਹੀਂ ਬਲਕਿ ਪਹਾੜ ਹੈ, ਉਸ ਤੋਂ ਜਾਨ ਛਡਾਉਣ ਦਾ ਉਪਰਾਲਾ ਕਰ ਲਿਆ
ਜਾਵੇਗਾ। ਅੱਜ ਕਿਹੜਾ ਪ੍ਰੋ. ਸਾਹਿਬ ਸਰੀਰਕ ਰੂਪ ਵਿੱਚ ਮੌਜੂਦ ਹਨ, ਜੋ ਸਾਡੇ ਦਿੱਤੇ ਹਵਾਲੇ ਦਾ
ਖੰਡਨ ਕਰਨਗੇ। ਪਾਠਕ ਵੀਰ ੭੦੬ ਅੰਗ ਵਾਲੇ ਪਦੇ ਅਤੇ ੪੭ ਅੰਗ ਵਾਲੇ ਪਦੇ ਦੇ ਅਰਥ ਪੜ੍ਹ ਕੇ ਸਾਫ ਦੇਖ
ਸਕਦੇ ਹਨ ਕਿ ਪ੍ਰੋ. ਸ਼ਹਿਬ ਆਵਾ ਗਵਣ ਬਾਰੇ ਕੀ ਲਿਖਦੇ ਹਨ? ਇਹ ਸੰਭਵ ਨਹੀਂ ਹੈ ਕਿ ਪ੍ਰੋ. ਸਾਹਿਬ
ਵਰਗਾ ਵਿਦਵਾਨ ਇੱਕ ਥਾਂ ਕਿਸੇ ਸਿਧਾਂਤ ਦੀ ਪ੍ਰੋੜ੍ਹਤਾ ਕਰਦਾ ਹੋਵੇ ਅਤੇ ਦੂਸਰੇ ਥਾਂ ਓਸੇ ਦਾ ਖੰਡਨ
ਕਰਦਾ ਹੋਵੇ? ਵੈਸੇ ਉਨ੍ਹਾਂ ੧੧ ਸ਼ਬਦਾਂ ਦੇ ਵੀ ਸੰਪੂਰਨ ਅਰਥ ਤੁਹਾਡੇ ਸਾਮ੍ਹਣੇ ਬਹੁਤ ਛੇਤੀ ਹੀ ਪੇਸ਼
ਕਰਨ ਦਾ ਉਪਰਾਲਾ ਕੀਤਾ ਜਾਵੇਗੀ।)
(30/07/11)
ਜੰਗਬਹਾਦਰ ਸਿੰਘ
ਸਿੱਖੀ ਸਿਧਾਂਤਾਂ ਪ੍ਰਤੀ ਚੇਤੰਨ ਅਤੇ ਦ੍ਰਿੜ੍ਹ ਹੋਣ ਹਾਂਗਕਾਂਗ ਦੀਆਂ ਸੰਗਤਾਂ
- ਜੰਗਬਹਾਦਰ ਸਿੰਘ
ਪੰਜਾਬੀਆਂ ਅਤੇ ਖ਼ਾਸ ਕਰਕੇ ਸਿੱਖਾਂ ਦੀ ਵਡਿਆਈ `ਚ ਕਿਹਾ ਜਾਂਦਾ ਹੈ ਕਿ ਇਹ ਦੁਨੀਆਂ
ਦੇ ਕਿਸੇ ਵੀ ਕੋਨੇ `ਚ ਚਲੇ ਜਾਣ ਤਾਂ ਜਿਥੇ ਆਪਣੀ ਹੱਡ-ਭੰਨਵੀਂ ਮਿਹਨਤ ਅਤੇ ਲਗਨ ਨਾਲ ‘ਜੰਗਲ ਵਿਚ
ਮੰਗਲ’ ਲਗਾਉਣ ਦੀ ਸਮਰੱਥਾ ਰੱਖਦੇ ਹਨ, ਉਥੇ ਇਹ ਸਭ ਤੋਂ ਪਹਿਲਾਂ ਆਪਣਾ ਗੁਰੂ-ਘਰ ਬਣਾਉਦੇ ਹਨ। ਪਰ
ਇਹ ਗੱਲ ਵੀ ਸਿੱਖਾਂ ਦੇ ਸੁਭਾਅ ਦਾ ਖ਼ਾਸਾ ਬਣ ਗਈ ਹੈ ਕਿ ਜਿਥੇ ਵੀ ਇਹ ਗੁਰੂ-ਘਰ ਬਣਾਉਦੇ ਹਨ, ਉਥੇ
ਵਿਵਾਦ ਵੀ ਜ਼ਰੂਰ ਕਰਦੇ ਹਨ। ਕਈ ਥਾਵਾਂ `ਤੇ ਤਾਂ ਵਿਵਾਦ ਅੱਗੋਂ ਖੂਨ-ਖ਼ਰਾਬੇ ਦੀ ਵਜ੍ਹਾ ਵੀ ਬਣ
ਜਾਂਦੇ ਹਨ, ਜਿਸ ਕਾਰਨ ਸਿੱਖ ਕੌਮ ਦਾ ਦੁਨੀਆਂ ਸਾਹਮਣੇ ਅਕਸ ਬਹੁਤਾ ਵਧੀਆ ਨਹੀਂ ਜਾਂਦਾ। ਸਵਾਲ
ਪੈਦਾ ਹੁੰਦਾ ਹੈ ਕਿ ਸਿੱਖਾਂ ਦੇ ਧਰਮ ਨੂੰ ਲੈ ਕੇ ਵਿਵਾਦ ਕਿਉਂ ਹੁੰਦੇ ਹਨ ਅਤੇ ਇਹ ਆਪਣੇ ਵਿਵਾਦਾਂ
ਨੂੰ ਹੱਲ ਕਰਨ ਦੀ ਥਾਂ ਖੂਨ-ਖ਼ਰਾਬੇ `ਤੇ ਕਿਉਂ ਉਤਾਰੂ ਹੁੰਦੇ ਹਨ?
ਸਿੱਖਾਂ ਕੋਲ ਆਪਣਾ ਸੁਪਰੀਮ ਵਿਧਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ, ਜਿਹੜਾ ਸਿੱਖਾਂ ਲਈ
ਜਾਗਤਿ-ਜੋਤਿ ਗੁਰੂ ਦਾ ਦਰਜਾ ਵੀ ਰੱਖਦਾ ਹੈ। ਸਿੱਖ ਧਰਮ `ਚ ਸ਼ਖ਼ਸੀ ਪੂਜਾ ਲਈ ਕੋਈ ਥਾਂ ਨਹੀਂ ਹੈ।
ਸਿੱਖਾਂ ਦੀ ਸ਼ਖ਼ਸੀ ਅਤੇ ਪੰਥਕ ਰਹਿਣੀ-ਬਹਿਣੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪ੍ਰਵਾਨਿਤ
ਰਹਿਤ-ਮਰਿਆਦਾ ਤੈਅ ਕਰਦੀ ਹੈ। ਫ਼ਿਰ ਵਿਵਾਦ ਕਿਹੜੀ ਗੱਲੋਂ? ਅਸਲ ਵਿਚ ਸਿੱਖ ਪੰਥ ਕੋਲ ਆਪਣਾ ਵਿਧਾਨ
ਅਤੇ ਜਾਗਤਿ-ਜੋਤਿ ਗੁਰੂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪ੍ਰਵਾਨਿਤ ਰਹਿਤ-ਮਰਿਆਦਾ ਹੋਣ ਦੇ
ਬਾਵਜੂਦ ਸਮੁੱਚੀ ਸਿੱਖ ਕੌਮ ਦਾ ਸ਼ਬਦ ਗੁਰੂ ਦੇ ਵਿਧਾਨ ਅਨੁਸਾਰ ਚੱਲਣ ਅਤੇ ਮਰਿਆਦਾ ਵਿਚ ਬੱਝਣ ਦੀ
ਥਾਂ ਵੱਖੋ-ਵੱਖਰੀਆਂ ਆਪਣੀਆਂ ਮਰਿਆਦਾਵਾਂ ਬਣਾਉਣਾ ਹੀ ਸਿੱਖਾਂ ਵਿਚ ਫ਼ਸਾਦ ਦਾ ਕਾਰਨ ਹੈ।
ਵੱਖੋ-ਵੱਖਰੀਆਂ ਮਰਿਆਦਾਵਾਂ ਚੌਧਰਬਾਜ਼ੀ, ਹੈਂਕੜਬਾਜ਼ੀ ਅਤੇ ਤੱਤ ਗੁਰਮਤਿ ਤੋਂ ਅਨਜਾਣਤਾ ਕਾਰਨ
ਬਣਦੀਆਂ ਹਨ। ਇਸੇ ਵਿਡੰਬਣਾ ਨੇ ਪਿਛਲੇ ਸਮੇਂ ਤੋਂ ਹਾਂਗਕਾਂਗ ਵਿਖੇ ਵੀ ਸਿੱਖਾਂ ਨੂੰ ਵਿਵਾਦਾਂ `ਚ
ਉਲਝਾਇਆ ਹੋਇਆ ਹੈ। ਹਾਂਗਕਾਂਗ ਵਿਖੇ ਸਿੱਖਾਂ ਦਾ ਇਕੋ-ਇਕ ਅਤੇ ਇਕ ਸਦੀ ਪੁਰਾਣਾ ਗ਼ਦਰੀ ਬਾਬਿਆਂ ਨਾਲ
ਸਬੰਧਤ ਇਤਿਹਾਸਕ ਗੁਰਦੁਆਰਾ ਹੈ। ਇਸ ਗੁਰੂ-ਘਰ ਵਿਖੇ ਪ੍ਰਬੰਧਕ ਕਮੇਟੀ ਦਾ ਫ਼ਰਜ਼ ਤਾਂ ਬਣਦਾ ਹੈ ਕਿ
ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਹਿਤ-ਮਰਿਆਦਾ ਅਨੁਸਾਰ ਹੀ ਕੰਮ ਕਰੇ, ਪਰ ਜਦੋਂ ਇਸ ਕਮੇਟੀ `ਤੇ
ਕੁਝ ਵੱਖੋ-ਵੱਖਰੀਆਂ ਅਤੇ ਡੇਰੇਦਾਰ ਮਰਿਆਦਾਵਾਂ ਵਾਲੀ ਸੋਚ ਭਾਰੂ ਹੋ ਜਾਂਦੀ ਹੈ ਤਾਂ ਜਿਥੇ
ਸ਼ਰਧਾਵਾਨ ਸਿੱਖਾਂ ਦੇ ਮਨ ਨੂੰ ਗੁਰਮਤਿ ਵਿਰੋਧੀ ਵਰਤਾਰੇ ਦੇਖ ਕੇ ਠੇਸ ਪੁੱਜਦੀ ਹੈ, ਉਥੇ ਸਿੱਖਾਂ
ਵਿਚ ਆਪਸੀ ਟਕਰਾਅ ਵਾਲੀ ਦੁਖਦਾਈ ਸਥਿਤੀ ਵੀ ਬਣ ਜਾਂਦੀ ਹੈ। ਪਿਛਲੇ ਦਿਨਾਂ ਦੌਰਾਨ ਹਾਂਗਕਾਂਗ ਦੇ
ਗੁਰਦੁਆਰਾ ਸਾਹਿਬ ਵਿਖੇ ਰਹਿਤ-ਮਰਿਆਦਾ ਤੋਂ ਉਲਟ ਇਕ ਆਨੰਦ-ਕਾਰਜ ਦੀ ਰਸਮ ਕਰਵਾਉਣ ਦਾ ਮਾਮਲਾ ਕਾਫ਼ੀ
ਭਖਿਆ ਹੋਇਆ ਹੈ। ਇਸ ਮਾਮਲੇ ਵਿਚ ਇਕ ਪਾਸੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਹਿਤ-ਮਰਿਆਦਾ ਨੂੰ ਸਮਰਪਿਤ
ਸਿੱਖ ਹਨ, ਦੂਜੇ ਪਾਸੇ ਤੱਤ ਗੁਰਮਤਿ ਤੋਂ ਅਨਜਾਣ ਅਤੇ ਆਪਣੀ ਹੈਂਕੜ ਨੂੰ ਕਾਇਮ ਰੱਖਣ ਦੇ ਚਾਹਵਾਨ
ਕੁਝ ਇਕ ਸੱਜਣ। ਦੋਹਾਂ ਧਿਰਾਂ ਵਿਚੋਂ ਕੁਝ ਸੂਝਵਾਨ ਅਤੇ ਚੇਤੰਨ ਲੋਕਾਂ ਨੇ ਮਾਮਲੇ ਨੂੰ ਖ਼ਤਮ ਕਰਨ
ਦੀ ਕੋਸ਼ਿਸ਼ ਕੀਤੀ ਅਤੇ ਮਰਿਆਦਾ ਤੋਂ ਉਲਟ ਅਨੰਦ-ਕਾਰਜ ਦੀ ਰਸਮ ਕਰਵਾਉਣ ਲਈ ਪ੍ਰਬੰਧਕ ਕਮੇਟੀ ਨੂੰ
ਜ਼ਿੰਮੇਵਾਰੀ ਲੈਂਦਿਆਂ ਮੁਆਫ਼ੀ ਮੰਗਣ ਲਈ ਆਖਿਆ। ਆਨੰਦ-ਕਾਰਜ ਮਾਮਲੇ `ਚ ਪ੍ਰਬੰਧਕ ਕਮੇਟੀ ਦੇ ਸਕੱਤਰ
ਸ: ਰਲਜੀਤ ਸਿੰਘ ਜੀ 'ਜੀਰਾ', ਮੀਤ ਗ੍ਰੰਥੀ ਹਰਜੀਤ ਸਿੰਘ ਅਤੇ ਭਾਈ ਅਮਨਦੀਪ ਸਿੰਘ ਦਮਦਮੀ ਟਕਸਾਲ
ਵਾਲੇ ਮੁੱਖ ਜ਼ਿੰਮੇਵਾਰ ਸੱਜਣ ਮੰਨੇ ਜਾਂਦੇ ਸਨ। ਇਸ ਤੋਂ ਬਾਅਦ ਗੁਰੂ-ਘਰ ਵਿਖੇ ਭਗਵੇਂ ਰੰਗ ਦੇ
ਦਿੱਤੇ ਜਾ ਰਹੇ ਸਿਰੋਪਿਆਂ ਦਾ ਮਾਮਲਾ ਵੀ ਸਾਹਮਣੇ ਆਇਆ। ਕੁਝ
ਸੂਝਵਾਨ ਲੋਕਾਂ ਦੇ ਕਹਿਣ `ਤੇ ਕਮੇਟੀ ਨੇ ਮੁਆਫ਼ੀ ਮੰਗਣ ਦਾ ਫ਼ੈਸਲਾ ਤਾਂ ਕਰ ਲਿਆ, ਇਨ੍ਹਾਂ ਦੋਵਾਂ
ਮਾਮਲਿਆਂ ਵਿਚੋ ਕਮੇਟੀ ਨੇ ਸਿਰੋਪੇ ਤਾ ਕੇਸਰੀ ਰੰਗ ਵਿੱਚ ਤਬਦੀਲ ਕਰ ਦਿਤੇ ਪਰ ਮੁਆਫ਼ੀ ਵਿਚੋਂ ਵੀ
ਗਲਤੀ ਦਾ ਅਹਿਸਾਸ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਸਮਰਪਿਤ ਹੋਣ ਦੀ ਥਾਂ ਹੈਂਕੜਬਾਜ਼ੀ
ਦਾ ਪ੍ਰਗਟਾਵਾ ਹੀ ਦਿਖਾਈ ਦਿੱਤਾ। ਇਖਲਾਕੀ ਤੌਰ `ਤੇ ਤਾਂ ਗੁਰੂ-ਘਰ ਵਿਚ ਮਰਿਆਦਾ ਦੀ ਹੋਈ ਉਲੰਘਣਾ
ਲਈ ਸਮੁੱਚੀ ਪ੍ਰਬੰਧਕ ਕਮੇਟੀ ਜ਼ਿੰਮੇਵਾਰ ਸੀ, ਪਰ ਮੁਆਫ਼ੀ ਲਈ ਸਿਰਫ਼ ਮੀਤ ਗ੍ਰੰਥੀ ਭਾਈ ਹਰਜੀਤ ਸਿੰਘ
ਨੂੰ ਹੀ ਅੱਗੇ ਕਰ ਦਿੱਤਾ ਗਿਆ। ਭਾਈ ਹਰਜੀਤ ਸਿੰਘ ਨੇ ਵੀ ਐਤਵਾਰ ਨੂੰ ਮੁਆਫ਼ੀ ਮੰਗਣ ਲੱਗਿਆਂ ਆਪਣੀ
ਜ਼ਮੀਰ ਤੋਂ ਕੋਈ ਗਲਤੀ ਦਾ ਅਹਿਸਾਸ ਨਹੀਂ ਕੀਤਾ, ਸਗੋਂ ਗੋਲ-ਮੋਲ ਤਰੀਕੇ ਨਾਲ ਆਪਣੀ ਹੈਂਕੜ ਨੂੰ
ਕਾਇਮ ਰੱਖਦਿਆਂ ਅਸਪੱਸ਼ਟ ਜਿਹੀ ਮੁਆਫ਼ੀ ਹੀ ਮੰਗੀ। ਉਨ੍ਹਾਂ ਦਾ ਕਹਿਣਾ ਸੀ, ਜੇਕਰ ਪਿਛਲੇ ਦਿਨੀਂ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਥਾਂ ਅਨੰਦ-ਕਾਰਜ ਪੋਥੀ ਤੋਂ ਪੜ੍ਹੇ ਗਏ ਤਾਂ ਉਸ ਵਿਚ ਏਡੀ ਵੱਡੀ
ਕੋਈ ਗਲਤੀ ਨਹੀਂ ਸੀ, ਕਿਉਂਕਿ ਲਾਵਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੁਆਲੇ ਹੀ ਕੀਤੀਆਂ
ਗਈਆਂ ਸਨ। ਪਰ ਜੇਕਰ ਫ਼ਿਰ ਵੀ ਸੰਗਤ ਵਿਚੋਂ ਕੁਝ ਸੱਜਣਾਂ ਨੂੰ ਇਸ `ਚ ਇਤਰਾਜ਼ ਹੈ ਤਾਂ ਮੈਂ ਮੁਆਫ਼ੀ
ਮੰਗਦਾ ਹਾਂ। ਨਾਲ ਹੀ ਉਨ੍ਹਾਂ ਸ਼ਰਾਰਤ ਭਰੇ ਲਹਿਜ਼ੇ `ਚ ਆਪਣੀ ਗਲਤੀ ਦੂਜੇ ਸਿਰ ਝਾੜਦਿਆਂ ਆਖਿਆ ਕਿ,
ਜੇਕਰ ਗੁਰੂ-ਘਰ ਦੇ ਮੁੱਖ ਗ੍ਰੰਥੀ ਛੁੱਟੀ `ਤੇ ਜਾਣ ਤੋਂ ਪਹਿਲਾਂ ਇਸ ਬਾਰੇ ਮੈਨੂੰ ਦੱਸ ਜਾਂਦੇ ਤਾਂ
ਇਹ ਸਾਰਾ-ਕੁਝ ਨਾ ਹੁੰਦਾ। ਇਸ ਤੋਂ ਬਾਅਦ ਇਨ੍ਹਾਂ ਸਤਰਾਂ ਦੇ ਲੇਖਕ ਨਾਲ ਟੈਲੀਫ਼ੋਨ `ਤੇ ਗੱਲਬਾਤ
ਦੌਰਾਨ ਭਾਈ ਹਰਜੀਤ ਸਿੰਘ ਨੇ ਆਖਿਆ ਕਿ ਉਨ੍ਹਾਂ ਮੁਆਫ਼ੀ ਜਾਤੀ ਤੌਰ `ਤੇ ਮੰਗੀ ਸੀ। ਪ੍ਰਬੰਧਕ ਕਮੇਟੀ
ਨੇ ਮੁਆਫ਼ੀ ਮੰਗੀ ਜਾਂ ਨਹੀਂ, ਇਸ ਬਾਰੇ ਮੈਨੂੰ ਕੋਈ ਪਤਾ ਨਹੀਂ। ਉਨ੍ਹਾਂ ਕਿਹਾ ਕਿ ਜਿੰਨੀ ਕੁ ਮੇਰੀ
ਗਲਤੀ ਸੀ, ਮੈ ਮੁਆਫ਼ੀ ਮੰਗ ਲਈ ਹੈ। ਇਸ ਸਾਰੇ-ਕੁਝ ਤੋਂ ਸਪੱਸ਼ਟ ਹੁੰਦਾ ਹੈ ਕਿ ਪ੍ਰਬੰਧਕ ਕਮੇਟੀ ਅਤੇ
ਹੋਰ ਸੱਜਣ, ਜਿਹੜੇ ਅਨੰਦ-ਕਾਰਜ ਵੇਲੇ ਮਰਿਆਦਾ ਦੀ ਉਲੰਘਣਾ ਲਈ ਦੋਸ਼ੀ ਹਨ, ਉਨ੍ਹਾਂ ਦੇ ਮਨ `ਤੇ
ਗਲਤੀ ਦਾ ਕੋਈ ਬੋਝ ਨਹੀਂ ਸੀ, ਸਗੋਂ ਉਨ੍ਹਾਂ ਦੀ ਮਨਮਤੀ ਹੈਂਕੜ ਜਿਉਂ ਦੀ ਤਿਉਂ ਹੀ ਕਾਇਮ ਹੈ।
ਯਾਦ ਰਹੇ ਕਿ ਪਿਛਲੇ ਦਿਨੀਂ ਹਾਂਗਕਾਂਗ ਦੇ ਗੁਰਦੁਆਰਾ ਸਾਹਿਬ ਵਿਖੇ ਅਨੰਦ-ਕਾਰਜ ਸ੍ਰੀ ਗੁਰੂ ਗ੍ਰੰਥ
ਸਾਹਿਬ ਜੀ ਤੋਂ ਪੜ੍ਹਨ ਦੀ ਥਾਂ ਪੋਥੀ ਤੋਂ ਪੜ੍ਹੇ ਗਏ ਸਨ। ਹਾਲਾਂਕਿ ਫ਼ੇਰੇ ਸ੍ਰੀ ਗੁਰੂ ਗ੍ਰੰਥ
ਸਾਹਿਬ ਜੀ ਦੇ ਦੁਆਲੇ ਹੀ ਲਏ ਗਏ ਸਨ। ਪਰ ਅਨੰਦ-ਕਾਰਜ ਪੋਥੀ ਤੋਂ ਪੜ੍ਹਣੇ ਸ੍ਰੀ ਅਕਾਲ ਤਖ਼ਤ ਸਾਹਿਬ
ਦੀ ਸਿੱਖ ਰਹਿਤ ਮਰਿਆਦਾ ਦੀ ਉਲੰਘਣਾ ਹੈ। ਇਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਪਿਆਰਿਆਂ
ਵਿਚ ਸੇਵਾ ਨਿਭਾਉਣ ਵਾਲੇ ਹਾਂਗਕਾਂਗ ਵਿਖੇ ਪਹੁੰਚੇ ਦੋ ਸਿੰਘ ਭਾਈ ਸਤਨਾਮ ਸਿੰਘ ਅਤੇ ਭਾਈ ਰਘਬੀਰ
ਸਿੰਘ ਨੇ ਵੀ ਸਖ਼ਤ ਨੋਟਿਸ ਲੈਂਦਿਆਂ ਆਖਿਆ ਸੀ ਕਿ ਹਾਂਗਕਾਂਗ ਦੀ ਸਿੱਖ ਸੰਗਤ ਨੂੰ ਸੁਚੇਤ ਹੋਣਾ
ਚਾਹੀਦਾ ਹੈ ਅਤੇ ਗੁਰਮਤਿ ਵਿਰੋਧੀ ਕਾਰਵਾਈਆਂ ਨੂੰ ਨੱਥ ਪਾਉਣੀ ਚਾਹੀਦੀ ਹੈ।
ਅਸਲ ਵਿਚ ਜਦੋਂ ਅਨੰਦ-ਕਾਰਜ ਪੋਥੀ ਤੋਂ ਪੜ੍ਹੇ ਗਏ, ਉਸ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ
ਅਖੰਡ ਪਾਠ ਸਾਹਿਬ ਚੱਲ ਰਹੇ ਸਨ। ਅਨੰਦ-ਕਾਰਜ ਵੇਲੇ ਸੰਗਤ ਵੱਡੀ ਗਿਣਤੀ ਵਿਚ ਆਉਣ ਕਰਕੇ ਹਾਲ ਕਮਰੇ
`ਚ ਚੱਲ ਰਹੇ ਅਖੰਡ ਪਾਠ ਸਾਹਿਬ ਦੌਰਾਨ ਹੀ ਇਕ ਪਾਸੇ ਵੱਖਰੀ ਪੋਥੀ ਤੋਂ ਅਨੰਦ-ਕਾਰਜ ਪੜ੍ਹ ਲਏ ਗਏ
ਬੇਸਕ ਅਨੰਦ-ਕਾਰਜ ਵਾਲੀ ਜੋੜੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੀ ਫ਼ੇਰੇ ਕਰਵਾਏ ਗਏ। ਪਰ ੲਹ
ਗਲਤੀ ਕਿਉਂ ਹੋਈ? ਇਸ ਲਈ ਕੌਣ ਦੋਸ਼ੀ ਹੈ? ਕੀ ਅਨੰਦ-ਕਾਰਜ ਸਬੰਧੀ ਪ੍ਰਬੰਧਕ ਕਮੇਟੀ ਨੂੰ ਦੋ ਹਫ਼ਤੇ
ਪਹਿਲਾਂ ਸੂਚਿਤ ਕੀਤੇ ਜਾਣ ਦੇ ਬਾਵਜੂਦ ਕਮੇਟੀ ਦੀ ਕੋਈ ਜ਼ਿੰਮੇਵਾਰੀ ਨਹੀਂ ਸੀ ਕਿ ਉਹ ਅਨੰਦ-ਕਾਰਜ
ਲਈ ਢੁੱਕਵੇਂ ਪ੍ਰਬੰਧ ਕਰੇ।
ਭਾਈ ਹਰਜੀਤ ਸਿੰਘ ਵਲੋਂ ਮੁਆਫ਼ੀ ਮੰਗਣ ਤੋਂ ਬਾਅਦ ਮੁੱਖ ਗ੍ਰੰਥੀ ਗਿਆਨੀ ਅਮਰਜੀਤ ਸਿੰਘ ਨੇ ਆਪਣਾ
ਸਪੱਸ਼ਟੀਕਰਨ ਦਿੰਦਿਆਂ ਆਖਿਆ ਕਿ ਉਹ ਤਾਂ 3 ਜੁਲਾਈ ਨੂੰ ਛੁੱਟੀ `ਤੇ ਚਲੇ ਗਏ ਸਨ, ਜਦੋਂਕਿ
ਅਨੰਦ-ਕਾਰਜ 8 ਜੁਲਾਈ ਨੂੰ ਹੋਏ। ਉਨ੍ਹਾਂ ਕਿਹਾ ਕਿ ਉਹ ਦੋ ਹਫ਼ਤੇ ਪਹਿਲਾਂ ਦੀ ਅਨੰਦ-ਕਾਰਜ ਅਤੇ
ਅਖੰਡ ਪਾਠ ਸਾਹਿਬ ਦੀ ਬੁਕਿੰਗ ਵਾਲੇ ਰਜਿਸਟਰ ਨੂੰ ਛੁੱਟੀ `ਤੇ ਜਾਣ ਤੋਂ ਪਹਿਲਾਂ ਮੀਤ ਗ੍ਰੰਥੀ ਭਾਈ
ਹਰਜੀਤ ਸਿੰਘ ਹਵਾਲੇ ਕਰ ਗਏ ਸਨ। ਇਸ ਦੇ ਨਾਲ ਹੀ ਭਾਈ ਮਨਿੰਦਰ ਸਿੰਘ ਨੇ ਤਿੰਨ ਦਿਨ ਪਹਿਲਾਂ ਮੀਤ
ਗ੍ਰੰਥੀ ਭਾਈ ਹਰਜੀਤ ਸਿੰਘ ਨੂੰ ਇਸ ਬਾਰੇ ਜਾਣਕਾਰੀ ਦੇ ਦਿੱਤੀ ਸੀ। ਅਖੰਡ ਪਾਠ ਸਾਹਿਬ ਵਾਲੇ ਹਾਲ
ਵਿਚ ਹੀ ਇਕ ਪਾਸੇ ਪੋਥੀ ਤੋਂ ਅਨੰਦ-ਕਾਰਜ ਕਰਵਾਉਣ ਤੋਂ ਇਕ ਘੰਟਾ ਪਹਿਲਾਂ ਵੀ ਮੈ ਆਪ ਤੇ ਭਾਈ
ਅਮਨਦੀਪ ਸਿੰਘ ਦਮਦਮੀ ਟਕਸਾਲ ਵਾਲਿਆਂ ਨੇ ਸੁਚੇਤ ਕੀਤਾ। ਪਰ ਭਾਈ ਹਰਜੀਤ ਸਿੰਘ ਨੇ ਕਿਹਾ ਕਿ ਤੁਸੀਂ
ਚਿੰਤਾ ਨਾ ਕਰੋ, ਮੈਂ ਸਭ-ਕੁਝ ਸਕੱਤਰ ਸਾਹਿਬ ਦੀ ਸਲਾਹ ਨਾਲ ਹੀ ਕਰ ਰਿਹਾ ਹਾਂ।
ਗਿਆਨੀ ਅਮਰਜੀਤ ਸਿੰਘ ਹੁਰਾਂ ਦਾ ਸਪੱਸ਼ਟੀਕਰਨ ਸੁਣਨ ਤੋਂ ਬਾਅਦ ਸੰਗਤਾਂ ਨੂੰ ਅਸਲੀਅਤ ਪਤਾ ਲੱਗ ਗਈ
ਕਿ ਸਾਰੇ ਮਾਮਲੇ `ਚ ਪ੍ਰਬੰਧਕ ਕਮੇਟੀ ਅਤੇ ਮੀਤ ਗ੍ਰੰਥੀ ਹੀ ਅਸਲ ਜ਼ਿੰਮੇਵਾਰ ਹਨ, ਜਦੋਂਕਿ ਇਹ ਆਪਣਾ
ਦੋਸ਼ ਦੂਜੇ ਸਿਰ ਮੜ੍ਹ ਕੇ ਬਚਣਾ ਚਾਹੁੰਦੇ ਹਨ। ਇਹ ਵੀ ਚਰਚਾ ਚੱਲ ਪਈ ਕਿ ਕਮੇਟੀ ਮੁਆਫ਼ੀ ਮੰਗਣ ਦੇ
ਮਾਮਲੇ `ਤੇ ਵੀ ਸਿਆਸਤ ਖੇਡ ਰਹੀ ਹੈ। ਅਸਲ `ਚ ਕਮੇਟੀ ਦਾ ਨਿਸ਼ਾਨਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ
ਮਰਿਆਦਾ ਨੂੰ ਗੁਰੂ-ਘਰ ਵਿਚ ਲਾਗੂ ਕਰਨ ਵਾਲੇ ਮੁੱਖ ਗ੍ਰੰਥੀ ਗਿਆਨੀ ਅਮਰਜੀਤ ਸਿੰਘ ਨੂੰ ਲਾਂਭੇ
ਕਰਨਾ ਹੈ। ਦੂਜੇ ਪਾਸੇ ਮਰਿਆਦਾ ਦੀ ਉਲੰਘਣਾ ਦੇ ਮਾਮਲੇ `ਚ ਸੰਗਤ ਵਲੋਂ ਜਤਾਏ ਸਖ਼ਤ ਇਤਰਾਜ਼ ਦੇ
ਮਾਮਲੇ ਨੂੰ ਵੀ ਕੁਝ ਕੁ ਬੰਦਿਆਂ ਦੇ ਵਿਰੋਧ ਵਜੋਂ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ। ਗਿਆਨੀ ਅਮਰਜੀਤ
ਸਿੰਘ ਨੂੰ ਲਾਂਭੇ ਕਰਨ ਦੀ ਪ੍ਰਬੰਧਕ ਕਮੇਟੀ ਅਤੇ ਕੁਝ ਹੋਰ ਨੁਮਾਇੰਦੇ ਜਿਹੜੇ, ਆਪੋ-ਆਪਣੀ ਮਰਿਆਦਾ
ਲਾਗੂ ਕਰਨੀ ਚਾਹੁੰਦੇ ਹਨ, ਉਨ੍ਹਾਂ ਦੀ ਸਾਜ਼ਿਸ਼ ਪਿਛਲੇ ਐਤਵਾਰ ਨੂੰ ਬੇਪਰਦ ਹੋ ਗਈ। ਜਦੋਂ ਗਿਆਨੀ
ਅਮਰਜੀਤ ਸਿੰਘ ਛੁੱਟੀ ਤੋਂ ਵਾਪਸ ਆ ਕੇ ਗੁਰੂ-ਘਰ ਵਿਖੇ ਕਥਾ ਕਰਨ ਲੱਗੇ ਤਾਂ ਦਮਦਮੀ ਟਕਸਾਲ ਦਾ ਇਕ
ਸਿੰਘ ਸਟੇਜ ਦੇ ਬਿਲਕੁਲ ਸਾਹਮਣੇ ਆ ਕੇ ਕਮੇਟੀ ਦੇ ਪ੍ਰਧਾਨ ਨਾਲ ਬਹਿਸ ਕਰਨ ਲੱਗਾ ਕਿ ਗਿਆਨੀ ਜੀ
ਨੂੰ ਮੁੜ ਡਿਊਟੀ `ਤੇ ਕਿਉਂ ਲਿਆਂਦਾ ਗਿਆ ਹੈ? ਇਸ ਤੋਂ ਬਾਅਦ 5-7 ਟਕਸਾਲ ਦੇ ਸਿੰਘਾਂ ਨੇ ਇਕੱਠੇ
ਹੋ ਕੇ ਕਮੇਟੀ ਨੂੰ ਵੀ ਕਿਹਾ ਸੀ ਕਿ ਜਦੋਂ ਦਾ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਗਿਆਨੀ ਅਮਰਜੀਤ
ਸਿੰਘ ਮੁੜ ਡਿਊਟੀ `ਤੇ ਪਰਤ ਆਏ ਹਨ, ਉਨ੍ਹਾਂ ਦੇ ਇਕ ਸਿੰਘ ਨੂੰ ਇੰਨਾ ਸਦਮਾ ਲੱਗਾ ਕਿ ਉਹ ਵੈਰਾਗਮਈ
ਹੋ ਗਿਆ ਹੈ। ਇਸ ਤੇ ਕੁੱਝ ਕਮੇਟੀ ਮੈਬਰਾਂ ਵੱਲੋੇ ਕਿਹਾ ਗਿਆ ਕਿ ਗਿਆਨੀ ਅਮਰਜੀਤ ਸਿੰਘ ਨੂੰ
ਸੇਵਾਵਾਂ ਤੋਂ ਵਿਹਲਾ ਤਾਂ ਕਦੇ ਵੀ ਨਹੀਂ ਕੀਤਾ ਗਿਆ ਸੀ, ਉਹ ਤਾਂ ਮਹਿਜ ਛੁੱਟੀ `ਤੇ ਗਏ ਸਨ। ਬੜੀ
ਹਾਸੋਹੀਣੀ ਅਤੇ ਟਕਸਾਲ ਦੇ ਸਿੰਘਾਂ ਦੀ ਮਾਨਸਿਕਤਾ ਦੀ ਤਰਸਯੋਗ ਹਾਲਤ ਹੈ ਕਿ ਦਸਮ ਪਿਤਾ ਸ੍ਰੀ ਗੁਰੂ
ਗੋਬਿੰਦ ਸਿੰਘ ਜੀ ਦੇ ਸਿੰਘ ਕਹਾਉਣ ਵਾਲੇ ਇਹ ਸਿੰਘ ਇਕ ਅੰਮ੍ਰਿਤਧਾਰੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ
ਦੀ ਮਰਿਆਦਾ ਨੂੰ ਸਮਰਪਿਤ ਸਿੰਘ ਨੂੰ ਦੇਖ ਕੇ ਹੀ ਭੁੱਬਾਂ ਮਾਰ ਕੇ ਰੋਣ ਲੱਗ ਪੈਂਦੇ ਹਨ। ਸਿਰਫ਼ ਇਸ
ਕਰਕੇ ਕਿ ਉਹ ਸਿੰਘ ਇਨ੍ਹਾਂ ਟਕਸਾਲੀਆਂ ਦੀਆਂ ਵੱਖੋ-ਵੱਖਰੀਆਂ ਮਰਿਆਦਾਵਾਂ ਦੀ ਥਾਂ ਸ੍ਰੀ ਅਕਾਲ ਤਖ਼ਤ
ਸਾਹਿਬ ਦੀ ਮਰਿਆਦਾ ਹੀ ਗੁਰੂ-ਘਰ ਵਿਚ ਲਾਗੂ ਕਰਨ ਲਈ ਦ੍ਰਿੜ੍ਹ ਹੈ। ਸਵਾਲ ਇਹ ਵੀ ਪੈਦਾ ਹੁੰਦਾ ਹੈ
ਕਿ ਕੀ ਕਮੇਟੀ ਕੁਝ ਕੁ ਬੰਦਿਆਂ ਨੂੰ ਖੁਸ਼ ਕਰਨ ਲਈ ਹੀ ਮੁੱਖ ਗ੍ਰੰਥੀ ਗਿਆਨੀ ਅਮਰਜੀਤ ਸਿੰਘ ਨੂੰ
ਵਾਰ-ਵਾਰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਗੁਰਦੁਆਰਾ ਸਾਹਿਬ ਸਿੱਖ ਪੰਥ ਦੇ ਕਿਸੇ ਇਕ
ਧੜ੍ਹੇ ਦਾ ਨਹੀਂ, ਸਗੋਂ ਸਮੁੱਚੇ ਸਿੱਖਾਂ ਦਾ ਸਾਂਝਾ ਹੈ। ਇਥੇ ਕਿਸੇ ਸੰਪਰਦਾ ਜਾਂ ਟਕਸਾਲ ਦੀ
ਯੋਗਤਾ `ਤੇ ਖਰਾ ਉਤਰਣ ਦੀ ਥਾਂ ਕੌਮ ਦੀ ਸਿਰਮੌਰ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਪ੍ਰਵਾਨਿਤ
ਰਹਿਤ-ਮਰਿਆਦਾ ਦਾ ਧਾਰਨੀ ਹੋਣਾ ਹੀ ਸਭ ਤੋਂ ਵੱਡੀ ਯੋਗਤਾ ਹੋਣੀ ਚਾਹੀਦੀ ਹੈ।
ਇਸ ਐਤਵਾਰ ਨੂੰ ਵਾਪਰੀ ਇਕ ਹੋਰ ਘਟਨਾ ਦਾ ਜ਼ਿਕਰ ਕਰਨਾ ਜ਼ਰੂਰੀ ਹੈ ਕਿ ਹਾਂਗਕਾਂਗ ਦੇ ਗੁਰਦੁਆਰਾ
ਸਾਹਿਬ ਦੀ ਬਿਲਡਿੰਗ ਕਮੇਟੀ ਦੀ ਚੋਣ ਲਈ ਏ. ਜੀ. ਐਮ. ਬੁਲਾਈ ਗਈ ਸੀ। ਇਸ ਦੌਰਾਨ ਕੁਝ ਵੀ ਨਵਾਂ
ਕਰਨ ਦੀ ਥਾਂ ਸਰਬਸੰਮਤੀ ਨਾਲ ਪੁਰਾਣੀ ਕਮੇਟੀ ਨੂੰ ਹੀ ਮੁੜ ਚੁਣ ਲਿਆ ਗਿਆ। ਇਸ ਵਿਚ ਕੋਈ ਸ਼ੱਕ ਨਹੀਂ
ਕਿ ਗੁਰਦੁਆਰਾ ਸਾਹਿਬ ਹਾਂਗਕਾਂਗ ਦੀ ਬਿਲਡਿੰਗ ਕਮੇਟੀ ਤਸੱਲੀਬਖ਼ਸ਼ ਕਾਰਗੁਜ਼ਾਰੀ ਦਿਖਾ ਰਹੀ ਹੈ। ਇਸ
ਦੇ ਮੈਂਬਰ ਕਾਫ਼ੀ ਮਿਹਨਤੀ ਅਤੇ ਸਿਆਣੇ ਹਨ। ਪਰ ਬਿਲਡਿੰਗ ਕਮੇਟੀ `ਚ ਕੁਝ ਐਸੇ ਸੱਜਣ ਵੀ ਦੁਬਾਰਾ
ਮੈਂਬਰ ਚੁਣੇ ਗਏ, ਜਿਹੜੇ ਹਾਂਗਕਾਂਗ ਵਿਚ ਕੁਝ ਕੁ ਦਿਨਾਂ ਲਈ ਹੀ ਆਉਦੇ ਹਨ। ਜਿਹੜਾ ਬੰਦਾ
ਹਾਂਗਕਾਂਗ ਵਿਚ ਰਹਿੰਦਾ ਹੀ ਨਹੀਂ, ਉਹ ਕਮੇਟੀ `ਚ ਰਹਿ ਕੇ ਗੁਰਦੁਆਰਾ ਸਾਹਿਬ ਦੀ ਸੇਵਾ ਕਿਸ
ਤਰ੍ਹਾਂ ਕਰ ਸਕਦਾ ਹੈ? ਕੀ ਇਹ ਨਵੀਂ ਕਮੇਟੀ ਅਤੇ ਪੁਰਾਣੀ ਕਮੇਟੀ ਦੇ ਆਪਸੀ ਸਮਝੌਤੇ ਨਾਲ ਹੋ ਰਿਹਾ
ਹੈ, ਕਿਉਂਕਿ ਇਸ ਤਰ੍ਹਾਂ ਦੇ ਮੈਂਬਰ ਦੋਹਾਂ ਕਮੇਟੀਆਂ ਨਾਲ ਸਬੰਧਤ ਦੱਸੇ ਜਾਂਦੇ ਹਨ। ਗੁਰਦੁਆਰੇ ਦੇ
ਪ੍ਰਬੰਧਕ ਸੇਵਾਦਾਰ ਹਨ, ਨਾ ਕਿ ਹੁਕਮਰਾਨ। ਕਮੇਟੀਆਂ ਗੁਰੂ-ਘਰ ਦੀ ਸੇਵਾ ਬਿਹਤਰੀਨ ਤਰੀਕੇ ਨਾਲ ਕਰਨ
ਲਈ ਬਣਦੀਆਂ ਹਨ, ਨਾ ਕਿ ਚੌਧਰ ਚਮਕਾਉਣ ਲਈ। ਸੋ, ਹਾਂਗਕਾਂਗ ਦੇ ਗੁਰਦੁਆਰਾ ਸਾਹਿਬ ਦੀ ਸਮੁੱਚੀ
ਕਮੇਟੀ, ਮੋਹਤਬਰ ਸੱਜਣਾਂ ਅਤੇ ਹਾਂਗਕਾਂਗ ਦੀ ਸਮੁੱਚੀ ਸਿੱਖ ਸੰਗਤ ਨੂੰ ਚੇਤੰਨ ਹੋਣ ਦੀ ਲੋੜ ਹੈ।
ਜਿਥੇ-ਕਿਤੇ ਸਿੱਖੀ ਸਿਧਾਂਤਾਂ, ਰਹਿਤ-ਮਰਿਆਦਾ ਜਾਂ ਅਸੂਲਾਂ ਦੀ ਉਲੰਘਣਾ ਹੁੰਦੀ ਹੈ, ਉਸ ਦਾ ਡੱਟ
ਕੇ ਵਿਰੋਧ ਕਰਨਾ ਚਾਹੀਦਾ ਹੈ ਅਤੇ ਜੇਕਰ ਕਿਸੇ ਕੋਲੋਂ ਗਲਤੀ ਹੋ ਜਾਂਦੀ ਹੈ ਤਾਂ ਉਸ ਨੂੰ ਵੀ ਪੰਥ
ਪ੍ਰਤੀ ਸਮਰਪਿਤ ਭਾਵਨਾ ਦਿਖਾਉਾਂਦਿਆਂ ਆਪਣੀ ਆਤਮਾ ਤੋਂ ਗਲਤੀ ਦਾ ਅਹਿਸਾਸ ਕਰਦਿਆਂ ਸੰਗਤਾਂ
ਸਾਹਮਣੇ ਖੁੱਲ੍ਹ ਕੇ ਗਲਤੀ ਸਵੀਕਾਰ ਕਰਨ ਤੋਂ ਗੁਰੇਜ਼ ਨਹੀਂ ਕਰਨਾ ਚਾਹੀਦਾ। ਇਸੇ ਤਰ੍ਹਾਂ ਹੀ ਸਿੱਖ
ਕੌਮ ਵਿਚ ਵੱਧਦੇ ਵਿਵਾਦਾਂ ਅਤੇ ਇਨ੍ਹਾਂ ਵਿਵਾਦਾਂ ਤੋਂ ਬਾਅਦ ਖੂਨੀ ਟਕਰਾਅ ਵਾਲੇ ਮੰਦਭਾਗੇ
ਹਾਲਾਤਾਂ ਨੂੰ ਟਾਲਿਆ ਜਾ ਸਕਦਾ ਹੈ। ਜੇਕਰ ਹਰ ਸਿੱਖ ਸਿੱਖੀ ਸਿਧਾਂਤਾਂ ਪ੍ਰਤੀ ਚੇਤੰਨ ਅਤੇ
ਦ੍ਰਿੜ੍ਹ ਹੋ ਜਾਵੇ ਤਾਂ ਸਿੱਖ ਕੌਮ ਦੇ ਪਰਚਮ ਪੂਰੀ ਦੁਨੀਆ `ਚ ਝੂਲਣ ਤੋਂ ਕੋਈ ਨਹੀਂ ਰੋਕ ਸਕਦਾ
ਅਤੇ ਪ੍ਰਬੰਧਕਾਂ ਦੀ ਉਤਰ ਕਾਟੋ ਮੈ ਚੜ੍ਹਾ ਵਾਲੀ ਨੀਤੀ `ਚ ਖੜ੍ਹੌਤ ਆ ਸਕਦੀ ਹੈ।
(29/07/11)
ਜਸਵੰਤ ਸਿੰਘ ਸਿੰਘਾਪੁਰ
ਸਿੱਖ ਮਾਰਗ ਦੇ ਸਮੂਹ ਪਾਠਕਾਂ ਨੂੰ, ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ।
‘ਕਰਤਾਰਪੁਰੀ ਬੀੜ’ ਸੰਬੰਧੀ ਚਲ ਰਹੀ ਚਰਚਾ-ਉਲ-ਚਰਚਾ ਬਾਰੇ, ਮੈਂ, ਵੀਰ ਸਰਵਜੀਤ ਸਿੰਘ
ਅਤੇ ਵੀਰ ਅਵਤਾਰ ਸਿੰਘ ਹੁਰਾਂ ਦੇ ਵਿਚਾਰਾਂ ਦੀ ਪ੍ਰੌਢਤਾ ਕਰਦਾ ਹਾਂ। ਤੱਤ ਗੁਰਮਤਿ ਪਰਵਾਰ ਨੇ ਵੀ
ਸਹੀ ਵਿਚਾਰ ਪੇਸ਼ ਕੀਤੇ ਹਨ। ਮੈਂ ਡਾ. ਇਕਬਾਲ ਸਿੰਘ ਦੇ ਲੇਖ ਨੂੰ ਧਿਆਨ ਨਾਲ ਪੜਿਆ ਹੈ, ਉਹਨਾਂ ਦੇ
ਲਗਭਗ ਸਾਰੇ ਨੁਕਤੇ ਖੋਜ ਅਧਾਰਤ ਹਨ। ਉਸ ਬਾਰੇ ਖੋਜੀ ਰੁਚੀ ਵਾਲੇ ਵਿਦਵਾਨਾਂ ਨੂੰ ਹੀ ਆਪਣੇ ਸਵਾਲ
ਜੁਆਬ ਕਰਨੇ ਚਾਹੀਦੇ ਸਨ। ਪਰ ਜਿਵੇਂ ਅਕਸਰ ਹੁੰਦਾ ਹੈ, ਅਸੀਂ ਕਿਸੇ ਦੀ ਗੱਲ ਸੁਣਨ-ਸਮਝਣ ਤੋਂ
ਪਹਿਲਾਂ ਹੀ ਆਪਣੇ ਹੁਕਮ (ਫ਼ਤਵੇ) ਜਾਰੀ ਕਰਨ ਲਗ ਪੈਂਦੇ ਹਾਂ। ਡਾ. ਸਾਹਿਬ ਦਾ ‘ਅਕਾਲ ਤਖ਼ਤ’ ਬਾਰੇ
ਲੇਖ ਵੀ ਗਹਿਰੀ ਸੋਚ ਵਿਚਾਰ ਦੀ ਮੰਗ ਕਰਦਾ ਸੀ (ਸ਼ਾਇਦ ਇਸ ਬਾਰੇ ਅਜੇ ਸਾਨੂੰ ਬਾਅਦ ਵਿੱਚ ਸਮਝ
ਆਵੇ)। ਅਸੀਂ ਆਪਣੀ ਆਦਤ ਮੁਤਾਬਕ ਉਸ ਗੱਲ ਨੂੰ ਸੁਣਨ ਲਈ ਵੀ ਤਿਆਰ ਨਹੀਂ ਹੁੰਦੇ ਜਿਹੜੀ ਅਜੇ ਸਾਡੀ
ਆਪਣੀ ਸਮਝ ਵਿੱਚ ਨਹੀਂ ਆਈ।
ਕਈ ਵਾਰ ਤਾਂ ਇਉਂ ਜਾਪਦਾ ਹੈ ਕਿ ਅਸੀਂ ਸਿਰਫ ਉਸ ਮੌਕੇ ਦੀ ਉਡੀਕ ਵਿੱਚ ਹੁੰਦੇ ਹਾਂ ਕਿ ਕੋਈ ‘ਸਾਡੇ
ਤੋਂ ਬਿਨਾ ਪੁਛੇ’ ਕੁੱਝ ਲਿਖੇ ਸਹੀ, ਅਸੀਂ ਤੁਰਤ ਜੁਆਬ ਦੇਣ ਦੀ ਕਰਦੇ ਹਾਂ। ਮੈਂ ਬੇਨਤੀ ਕਰਨੀ
ਚਾਹਾਂਗਾ ਕਿ ਆਪਣੇ ਆਪ ਨੂੰ ਠੇਕੇਦਾਰ ਸਮਝਣ ਦੀ ਰੁਚੀ ਘਟਾਕੇ, ਵਿਦਵਾਨਾਂ ਵਾਲੀ ‘ਵਿਚਾਰ-ਚਰਚਾ’
ਵਾਲੀ ਬਿਰਤੀ ਅਪਣਾਈ ਜਾਵੇ। ਤਦ ਹੀ ਕੁੱਝ ਹਾਸਲ ਹੋ ਸਕਦਾ ਹੈ। ਨਹੀਂ ਤਾਂ, ‘ਨਾ ਕੁੱਝ ਕਰਾਂਗੇ ਤੇ
ਨਾ ਕਿਸੇ ਨੂੰ ਕੁੱਝ ਕਰਨ ਦਿਆਂਗੇ’ ਵਾਲੇ ਰਸਤੇ ਪਿਆਂ ਕੁੱਝ ਪੱਲੇ ਨਹੀਂ ਪੈਣਾ।
ਕੁਝ ਸੱਜਣ ਸਪੋਕਸਮੈਨ ਬਾਰੇ ਆਪਣਾ ਗੁੱਸਾ ਠੰਢਾ ਨਹੀਂ ਹੋਣ ਦਿੰਦੇ। ਉਹਨਾਂ ਲਈ, ਵੀਰ ਅਵਤਾਰ
ਸਿੰਘ ਹੁਰਾਂ ਦੇ ਸ਼ਬਦ ਦੁਹਰਾਉਂਣਾ ਹੀ ਕਾਫ਼ੀ ਸਮਝਦਾ ਹਾਂ:
“ਵੀਰ ਜੀ ਆਪ ਜੀ ਕਿਸ ਅਧਿਕਾਰ ਨਾਲ ਉੱਤਰ ਮੰਗਦੇ ਹੋ? ਕਿ ਇਸ ਤਰਾਂ ਨਾਂ ਹੋਵੇ ਬਲਕਿ ਇਸ ਤਰ੍ਹਾਂ
ਹੋਵੇ, ਵਰਗੇ ਜਵਾਬ ਭਾਲਦੇ ਹੋ। ਇਹ ਆਪ ਜੀ ਕਿਵੇਂ ਆਖ ਸਕਦੇ ਹੋ? ਕਿਸੇ ਪ੍ਰਤੀ ਸਹਿਮਤੀ ਜਾਂ ਖਾਮੋਸ਼
ਸਹਿਮਤੀ ਮੰਨਣ ਦਾ ਐਲਾਨ ਕਰੋ! ਅਸਲ ਵਿੱਚ ਵੀਰ ਜੀ ਜਦੋਂ ਦਾ ਤੁਹਾਨੂੰ ਸਪੋਕਸਮੈਨ ਨੇ ਵੱਖ ਕੀਤਾ ਹੈ
ਜਾਂ ਆਪ ਹੀ ਵੱਖ ਹੋ ਗਏ ਹੋ ਓਦੋਂ ਤੋਂ ਆਪ ਗੁੱਸੇ ਵਿੱਚ ਹੋ, ਅਜਿਹਾ ਆਪ ਜੀ ਦੀਆਂ ਲਿਖਤਾਂ ਤੋਂ
ਜਾਪਦਾ ਹੈ। ਆਪ ਜੀ ਨੇ ਸਪੋਕਸਮੈਨ ਖਿਲਾਫ ਗੁੱਸਾ ਲਗਾਤਾਰ ਸੌਦਾ-ਸੰਪਾਦਕ, ਸੌਦਾ-ਸੰਪਾਦਕ ਆਖ-ਆਖ
ਕੱਢਿਆ ਹੈ। ਆਪ ਜੀ ਦੀ ਹਾਰਦਿਕ ਇੱਛਾ ਹੈ ਕਿ ਸਿੱਖ ਮਾਰਗ ਵਾਲੇ ਵੀ ਆਪ ਜੀ ਦੀ ਇੱਕ ਨੁਕਾਤੀ
ਮੁਹਿੰਮ ਵਿੱਚ ਸ਼ਾਮਲ ਹੋ ਜਾਣ ਪਰ ਆਪ ਜਾਣਦੇ ਹੋ ਕਿ ਸਿਖ ਮਾਰਗ ਦੀ ਨੀਤੀ ਹੈ ਕਿ ਨਾਂ ਤਾਂ ਕਿਸੇ ਦੇ
ਕੱਟੜ ਹਮਾਇਤੀ ਬਣਨਾ ਹੈ ਨਾਂ ਕੱਟੜ ਵਰੋਧੀ। ਜਿਸ ਬਾਰੇ ਸਿੱਖ ਮਾਰਗ ਦੇ ਸੰਪਾਦਕ ਸ੍ਰ. ਮੱਖਣ ਸਿੰਘ
ਜੀ, ਸਮੇ-ਸਮੇ ਸਿਰ ਨੋਟ ਲਿਖਦੇ ਰਹਿੰਦੇ ਹਨ। ਹਾਂ ਜਿਸ ਦਿਨ ਸਿੱਖ ਮਾਰਗ ਦੇ ਸੰਪਾਦਕ ਸਪੋਕਸਮੈਨ
ਬਾਰੇ ਵਿਚਾਰ ਸ਼ੁਰੂ ਕਰਨਗੇ ਤਾਂ ਅਸੀਂ ਸਿੱਖ ਮਾਰਗ ਦੇ ਲੇਖਕ ਆਪਣੇ ਵਿਚਾਰ ਜਰੂਰ ਦੇਵਾਂਗੇ ਸਾਡੀ
ਨਾਂ ਤੁਹਾਡੇ ਨਾਲ ਦੁਸ਼ਮਣੀ ਅਤੇ ਨਾਂ ਹੀ ਸਪੋਕਸਮੈਨ ਨਾਲ ਮਿਤਰਤਾ ਹੈ। ਹਾਂ ਜੋ ਗੁਰੂ ਗ੍ਰੰਥ ਸਾਹਿਬ
ਵਾਸਤੇ ਗਲਤ ਸ਼ਬਦ ਵਰਤਦਾ ਹੈ ਅਸੀਂ ਉਸ ਦੀ ਨਿਖੇਦੀ ਕਰਦੇ ਹਾਂ ਭਾਂਵੇਂ ਉਹ ਸਪੋਕਸਮੈਨ ਹੋਵੇ ਜਾਂ
ਕੋਈ ਹੋਰ ਸ਼ਖਸ਼ੀਅਤ। ਐਸ ਵੇਲੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ, ਆਓ ਆਪਣੇ
ਛੋਟੇ-ਮੋਟੇ ਮਤਭੇਦ ਪਾਸੇ ਰੱਖ ਕੇ, ਸਾਰਾ ਧਿਆਨ ਓਧਰ ਲਾਈਏ, ਜੇ ਆਪਾਂ ਇਸ ਤਰ੍ਹਾਂ ਹੀ ਖਖੜੀਆਂ
ਕਰੇਲੇ ਬਣੇ ਰਹੇ ਤਾਂ ਬਾਦਲ ਅਤੇ ਸਾਧ-ਬਾਬੇ ਦੁਬਾਰਾ ਸਿੱਖ ਪੰਥ ਦੀਆਂ ਸਿਰਮੌਰ ਸੰਸਥਾਵਾਂ ਅਕਾਲ
ਤਖਤ ਅਤੇ ਸ੍ਰ਼ੋਮਣੀ ਕਮੇਟੀ ਤੇ ਕਾਬਜ ਹੋ ਜਾਣਗੇ। ਆਉਣ ਵਾਲਾ ਸਮਾਂ ਸਿੱਖ ਪੰਥ ਲਈ ਬੜਾ ਕੀਮਤੀ ਹੈ
ਆਓ ਇਕੱਠੇ ਹੋ ਕੇ ਇਸ ਦਾ ਸਹੀ ਇਸਤੇਮਾਲ ਕਰ ਸੱਕੀਏ। ਗੁਰ ਫਤਿਹ ਪ੍ਰਵਾਨ ਕਰਨਾ ਜੀ!”
ਜਸਵੰਤ ਸਿੰਘ
ਸਿੱਖ ਸੈਂਟਰ, ਸਿੰਘਾਪੁਰ
੦੦੬੫-੯੮੬੮੪੦੩੪
(29/07/11)
ਡਾ: ਇਕਬਾਲ ਸਿੰਘ ਢਿੱਲੋਂ
ਸਿਖਮਾਰਗ ਵੈਬਸਾਈਟ ਦੇ ਮਾਨਯੋਗ ਸੰਪਾਦਕ ਜੀਓ, ਮੇਰੇ ਵੱਲੋਂ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ।
ਸਿਖਮਾਰਗ ਵੈਬਸਾਈਟ ਉੱਤੇ ਪਿੱਛੇ ਜਿਹੇ ਮੇਰੇ ਲੇਖ ‘ਕਰਤਾਰਪੁਰੀ ਬੀੜ ਦਾ ਸੱਚ’ ਪਾਏ
ਜਾਣ ਉਪਰੰਤ ਨਕਲ/ਨਕਲੀ/ਜਾਅਲ੍ਹੀ ਜਿਹੇ ਸ਼ਬਦ-ਰੂਪਾਂ ਸਬੰਧੀ ਕੁੱਝ ਵਿਦਵਾਨਾਂ ਦੇ ਵਿਚਾਰ ਇਸੇ
ਵੈਬਸਾਈਟ ਉੱਤੇ ਪਾਏ ਗਏ ਪੱਤਰਾਂ ਰਾਹੀਂ ਪਰਗਟ ਕੀਤੇ ਗਏ ਹਨ। ਇਹ ਤਾਂ ਸਹੀ ਹੈ ਕਿ ‘ਨਕਲ’ ਦਾ ਅਰਥ
ਹੁੰਦਾ ਹੈ ‘ਉਤਾਰਾ’। ਪਰੰਤੂ ‘ਉਤਾਰਾ’ ਹੋਣ ਦਾ ਸਿੱਧਾ ਅਰਥ ਇਹ ਹੈ ਕਿ ਇਹ ‘ਅਸਲ’ ਨਹੀਂ ਹੁੰਦਾ,
ਇਸ ਲਈ ‘ਨਕਲ’ ਦਾ ਦੂਸਰਾ ਸਪਸ਼ਟ ਅਰਥ ‘ਬਨਾਵਟੀ’ ਵੀ ਬਣ ਜਾਂਦਾ ਹੈ। ਸ਼ਬਦ-ਰੂਪ ‘ਨਕਲੀ’ ਵਿਸ਼ੇਸ਼ਣ-ਰੂਪ
ਹੈ ਜੋ ਨਾਂਵ-ਰੂਪ ‘ਨਕਲ’ ਜਾਂ ਕਿਰਿਆ-ਰੂਪ ‘ਨਕਲ ਕਰਨਾ’ ਤੋਂ ਬਣਦਾ ਹੈ। ਜ਼ਾਹਰ ਹੈ ਕਿ ‘ਨਕਲੀ’ ਦੇ
ਅਰਥ ‘ਜੋ ਅਸਲੀ ਨਹੀਂ’ ਭਾਵ ‘ਬਨਾਵਟੀ’ ਤੋਂ ਹੀ ਲਏ ਜਾਣਗੇ। ਇਹਨਾਂ ਅਰਥਾਂ ਵਿੱਚ ਸ਼ਬਦ-ਰੂਪ ‘ਨਕਲੀ’
ਕਰਤਾਰਪੁਰੀ ਬੀੜ ਉਤੇ ਪੂਰੀ ਤਰ੍ਹਾਂ ਢੁਕਦਾ ਹੈ। ਇਸ ਸਬੰਧੀ ਵਿਸਤ੍ਰਿਤ ਵੇਰਵਾ ਸਬੰਧਿਤ ਲੇਖ ਵਿੱਚ
ਮੌਜੂਦ ਹੈ।
ਇਸੇ ਤਰ੍ਹਾਂ ਸ਼ਬਦ-ਰੂਪ ‘ਜਅਲੀ’ (ਪੰਜਾਬੀ ਵਿੱਚ ‘ਜਾਅਲ੍ਹੀ’) ਵੀ ਕਰਤਾਰਪੁਰੀ ਬੀੜ ਉਤੇ ਪੂਰੀ
ਤਰ੍ਹਾਂ ਢੁਕਦਾ ਹੈ। ਇਹ ਸ਼ਬਦ-ਰੂਪ ਫਾਰਸੀ ਦੇ ਸ਼ਬਦ-ਰੂਪ ‘ਜਅਲੀ’ ਤੋਂ ਬਣਿਆਂ ਹੈ ਜੋ ਅੱਗੇ
ਕਿਰਿਆ-ਰੂਪ ‘ਜਅਲ’ (ਜੀਮ ਐਨ ਲਾਮ) ਤੋਂ ਬਣਿਆ ਹੈ। ‘ਜਅਲਸਾਜ਼ੀ’ (ਪੰਜਾਬੀ ਵਿੱਚ ‘ਜਾਅਲ੍ਹਸਾਜ਼ੀ’)
ਦੀ ਨਿਰੁਕਤੀ ਵੀ ‘ਜਅਲ’ ਤੋਂ ਹੀ ਹੋਈ ਹੈ। ‘ਜਅਲ’ ਦਾ ਅਰਥ ਹੈ ਨਕਲੀ ਚੀਜ਼ ਨੂੰ ਅਸਲੀ ਵਰਗਾ ਵਿਖਾਉਣ
ਦੀ ਕੋਸ਼ਿਸ਼ ਕਰਨਾ। ਐਨ ਇਹਯੋ ਕਾਰਵਾਈ ਕਰਤਾਰਪੁਰੀ ਬੀੜ ਨੂੰ ਤਿਆਰ ਵੇਲੇ ਕੀਤੀ ਗਈ ਹੈ। ਇਹ ਬੀੜ
ਮੌਲਿਕ ਸ੍ਰੀ ਆਦਿ ਗ੍ਰੰਥ ਤਾਂ ਕੀ ਉਸਦੀ ਨਕਲ ਦੀ ਨਕਲ ਵੀ ਨਹੀਂ। ਇਹ ਬੀੜ ਤਿਆਰ ਕਰਨ ਲਈ ਪਹਿਲਾਂ
ਤਾਂ ਭਾਈ ਬੰਨੋਂ ਵਾਲੀ ਬੀੜ ਦੀ ਕਿਸੇ ਨਕਲ ਦਰ ਨਕਲ ਦੇ ਵਿਗੜੇ ਹੋਏ ਉਤਾਰੇ ਨੂੰ ਹਥਿਆਇਆ ਗਿਆ (ਭਾਈ
ਬੰਨੋਂ ਵਾਲੀ ਬੀੜ ਅਤੇ ਇਸ ਦੇ ਉਤਾਰਿਆਂ ਵਿੱਚ ਅਨੇਕਾਂ ਤਬਦੀਲੀਆਂ ਸ਼ਾਮਲ ਸਨ) ਅਤੇ ਫਿਰ ਇਸ ਸੰਕਲਨ
ਦੇ ਪਾਠ, ਬਨਾਵਟ ਅਤੇ ਕਾਗਜ਼ ਵਿੱਚ ਅਜਿਹੀਆਂ ਤਬਦੀਲੀਆਂ
(temperings) ਕਰ ਲਈਆਂ ਗਈਆਂ ਕਿ ਕਿਸੇ ਤਰ੍ਹਾਂ
ਇਹ ਅਸਲੀ ਸ੍ਰੀ ਆਦਿ ਗ੍ਰੰਥ ਦੇ ਨੇੜੇ-ਤੇੜੇ ਪਹੁੰਚ ਜਾਵੇ। ਅਜਿਹੀਆਂ ਤਬਦੀਲੀਆਂ ਕਰਨ ਦਾ ਮਨੋਰਥ
ਇੱਕ ਅਜਿਹੀ ਪੋਥੀ ਤਿਆਰ ਕਰਨਾ ਸੀ ਜਿਸ ਨੂੰ ਸ੍ਰੀ ਆਦਿ ਗ੍ਰੰਥ ਦੇ ਤੌਰ ਤੇ ਪੇਸ਼ ਕਰਕੇ ਜਗੀਰਾਂ,
ਚੜ੍ਹਾਵੇ, ਸਮਾਜਕ ਰੁਤਬੇ ਅਤੇ ਹੋਰ ਪਦਾਰਥਕ ਲਾਭ ਪਰਾਪਤ ਕੀਤੇ ਜਾਣ। ਇਸੇ ਮੰਤਵ ਦੀ ਪੂਰਤੀ ਲਈ ਇਸ
ਪੋਥੀ ਦੇ ਬਿਆਸ ਦਰਿਆ ਦੀ ਰੇਤ ਵਿੱਚੋਂ ਪਰਗਟ ਹੋਣ ਵਰਗੀਆਂ ਕਹਾਣੀਆਂ ਵੀ ਘੜ ਲਈਆਂ ਗਈਆਂ। ਸਪਸ਼ਟ
ਤੌਰ ਤੇ ਇਹ ਸਾਰੀ ਕਾਰਵਾਈ ਜਾਅਲ੍ਹਸਾਜ਼ੀ (ਧੋਖੇ/ਫਰੇਬ) ਦੀ ਕਾਰਵਾਈ ਬਣ ਜਾਂਦੀ ਹੈ। ਕਾਨੂੰਨ ਦੀ
ਭਾਸ਼ਾ ਵਿੱਚ ਅਜਿਹੀ ਕਾਰਵਾਈ ਨੂੰ forgery
ਭਾਵ ‘ਜਾਅਲ੍ਹੀ ਦਸਤਾਵੇਜ਼ ਤਿਆਰ ਕਰਨਾ’ ਕਿਹਾ ਜਾਂਦਾ ਹੈ। ਕਰਤਾਰਪੁਰੀ ਬੀੜ ਦਾ ਤਿਆਰ ਕੀਤੇ ਜਾਣਾ
ਇਸ ਪੱਖੋਂ ਵੀ ਫਰੇਬ ਦੀ ਕਾਰਵਾਈ ਹੈ ਕਿ ਇਸ ਰਾਹੀਂ ਸਿਖ ਕੌਮ ਵੱਡੇ ਧੋਖੇ ਦਾ ਸ਼ਿਕਾਰ ਹੋਈ ਹੈ ਅਤੇ
ਤਿੰਨ ਸਦੀਆਂ ਤੋਂ ਵੱਧ ਦੇ ਸਮੇਂ ਤੋਂ ਸਿਖ ਕੌਮ ਇਸ ਬੀੜ ਰਾਹੀਂ ਪੈਦਾ ਕੀਤੇ ਗਏ ਭੰਬਲਭੂਸੇ ਦਾ
ਸੰਤਾਪ ਝਲਦੀ ਆ ਰਹੀ ਹੈ। ਅਜਿਹੀ ਜਾਅਲ੍ਹੀ ਪੁਸਤਕ ਨੂੰ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਕਹਿਣਾਂ ਇੱਕ
ਵੱਡੀ ਕੁਤਾਹੀ ਹੈ ਜੋ ਵਿਦਵਾਨ ਸੱਜਣ ਵਾਰ-ਵਾਰ ਕਰੀ ਜਾ ਰਹੇ ਹਨ।
ਬਾਕੀ, ਕਰਤਾਰਪੁਰੀ ਬੀੜ ਬਾਰੇ ‘ਨਕਲੀ’ ਜਾਂ ‘ਜਾਅਲ੍ਹੀ’ ਸ਼ਬਦ-ਰੂਪ ਵਰਤੇ ਜਾਣ ਤੇ ਇਤਰਾਜ਼ ਕਰਨ ਵਾਲੇ
ਸੱਜਣਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਪਹਿਲਾਂ ਉਹ ਕਰਤਾਰਪੁਰ (ਇਹ ਥਾਂ ਜਲੰਧਰ ਤੋਂ ਕੇਵਲ
15-20 ਕਿਲੋਮੀਟਰ ਦੀ ਦੂਰੀ ਤੇ ਹੈ) ਜਾਕੇ ਕਰਤਾਰਪੁਰੀ ਬੀੜ ਦਾ ਤਾਰਕਿਕ
(forensic )
ਮਾਹਿਰਾਂ ਰਾਹੀਂ ਨਿਰੀਖਣ ਕਰਵਾ ਲੈਣ, ਆਪੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।
(28/07/11)
ਸਰਵਜੀਤ ਸਿੰਘ
ਸਿੱਖ ਮਾਰਗ ਦੇ ਸਮੂਹ ਪਾਠਕਾਂ ਨੂੰ,
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਹਿ।
ਕਰਤਾਰਪੁਰੀ ਬੀੜ ਸਬੰਧੀ ਚਲ ਰਹੀ ਵਿਚਾਰ ਚਰਚਾ ਦੇ ਸਬੰਧ ਵਿਚ ਸਭ ਤੋਂ
ਪਹਿਲਾ ਤਾਂ ਮੈ ਭਾਈ ਅਵਤਾਰ ਸਿੰਘ ਮਿਸ਼ਨਰੀ ਦਾ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਨੇ ਬੁਹਤ ਹੀ ਸੋਹਣੇ
ਤਰੀਕੇ ਨਾਲ ਨਕਲ (ਉਤਾਰਾ) ਅਤੇ ਨਕਲੀ (ਜ੍ਹਾਲੀ) ਦੇ ਫਰਕ ਨੂੰ ਸਮਝਾਇਆ ਹੈ। ਨਕਲ (ਉਤਾਰਾ) ਅਤੇ
ਨਕਲੀ (ਜ੍ਹਾਲੀ) ਦੇ ਫਰਕ ਨੂੰ ਸਪੱਸ਼ਟ ਕਰਨ ਲਈ ਸਿੱਖ ਮਾਰਗ ਤੇ ਪਹਿਲਾ ਵੀ ਲਿਖਿਆ ਜਾ ਚੁੱਕਾ ਹੈ।
ਮੈ ਇਹ ਸਮਝਣ ਤੋਂ ਅਸਮੱਰਥ ਹਾਂ ਕਿ ਵਿਦਿਵਾਨ ਮੁੜ ਮੁੜ ਅਜੇਹੀ ਗਲਤੀ ਕਿਓ ਕਰਦੇ ਹਨ। ਜੇ ਡਾ ਢਿਲੋਂ
ਜੀ ਨਕਲ (ਉਤਾਰਾ) ਨੂੰ ਨਕਲੀ ਲਿਖ ਰਹੇ ਹਨ ਤਾਂ ਦੂਜੇ ਸੱਜਣਾ ਵਲੋਂ ਨਕਲੀ (ਨਕਲ ਜਾਂ ਉਤਾਰਾ) ਤੋਂ
ਜ੍ਹਾਲੀ ਤੱਕ ਦਾ ਸਫਰ ਸੁਭਾਵਕ ਹੀ ਹੈ। ਹੁਣ ਡਾ ਢਿੱਲੋਂ ਜੀ ਦਾ ਵੀ ਫ਼ਰਜ ਬਣਦਾ ਹੈ ਕਿ ਉਹ
ਸਪੱਸ਼ਟ ਕਰਨ ਕਿ ਨਕਲੀ ਲਿਖਣ ਤੋਂ ਉਨ੍ਹਾਂ ਦਾ ਕੀ ਭਾਵ ਹੈ।
ਸ. ਕਿਰਪਾਲ ਸਿੰਘ ਜੀ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਅਸਲ ਸਮੱਸਿਆ ਦੀ
ਪਛਾਣ ਕਰਕੇ ਸਪੱਸ਼ਟ ਸ਼ਬਦਾ `ਚ ਲਿਖਿਆ ਹੈ,
“ਚੰਗਾ ਹੋਵੇ ਜੇ ਸਮੁਚੀ ਕਰਤਾਰਪੁਰੀ ਬੀੜ ਨੂੰ ਨਕਲੀ ਸਿੱਧ ਕਰਨ ਦੀ ਥਾਂ ਉਤਾਰੇ ਕਰਦੇ ਸਮੇਂ ਲਗ
ਮਾਤਰਾ ਦਾ ਰਿਹਾ ਕੁਝ ਫ਼ਰਕ, ਮੰਗਲਾਚਰਨ ਸਿਰਲੇਖਾਂ ਤੋਂ ਪਹਿਲਾਂ ਹਨ ਜਾਂ ਪਿੱਛੋਂ ਅਤੇ ਦੋ ਸ਼ਬਦ ਭਗਤ
ਸੂਰਦਾਸ ਦਾ ਸ਼ਬਦ “ਛਾਡਿ ਮਨ ਹਰਿ ਬਿਮੁਖਨ ਕੋ ਸੰਗੁ ॥” (ਅੰਗ 1253) ਅਤੇ ਮਹਲਾ ਪੰਜਵਾ ਦਾ ਛੰਤ
“ਰਣ ਝੁੰਝਨੜਾ ਗਾਉ ਸਖੀ ਹਰਿ ਏਕੁ ਧਿਆਵਹੁ ॥ ਸਤਿਗੁਰੁ ਤੁਮ ਸੇਵਿ ਸਖੀ ਮਨਿ ਚਿੰਦਿਅੜਾ ਫਲੁ ਪਾਵਹੁ
॥ (ਅੰਗ 927 ਰਾਗੁ ਰਾਮਕਲੀ ਮਹਲਾ 5 ॥)” ਜਿਨ੍ਹਾਂ ਪਿੱਛੇ ਸ਼ਬਦਾਂ ਦਾ ਜੋੜ ਅੰਕ ਨਹੀਂ ਲਿਖਿਆ ਗਿਆ,
ਸਿਰਫ ਇਨ੍ਹਾਂ ਬਾਰੇ ਹੀ ਖੋਜ ਕੀਤੀ ਜਾਵੇ ਕਿ ਇਹ ਫ਼ਰਕ ਕਿਉਂ ਹੈ ਤੇ ਕੀ ਇਹ ਠੀਕ ਕੀਤੇ ਜਾ ਸਕਦੇ ਹਨ
ਜਾਂ ਨਹੀਂ”?
ਪੋ: ਦਰਸਨ ਸਿੰਘ ਜੀ ਨੇ ਵੀ ਸ. ਕਿਰਪਾਲ ਸਿੰਘ ਜੀ ਦੇ ਉਪ੍ਰੋਕਤ ਸ਼ਬਦਾ ਦੀ
ਹੀ ਪ੍ਰੋੜਤਾ ਕੀਤੀ ਹੈ। ਉਹ ਲਿਖਦੇ ਹਨ,
“ਹਾਂ
ਕਿਸੇ ਅੱਖਰ ਜਾਂ ਲੱਗ ਮਾਤਰ ਦੀ ਛਾਪਣ ਸਮੇਂ ਪ੍ਰਿੰਟਿਗ ਪ੍ਰੈਸ ਦੀ ਗਲਤੀ ਹੋ ਸਕਦੀ ਹੈ, ਉਸਨੂੰ
ਪ੍ਰਿੰਟਿਗ ਪ੍ਰੈਸ ਦੀ ਗ਼ਲਤੀ ਸਮਝ ਕੇ ਸੁਧਾਰਿਆ ਜਾ ਸਕਦਾ ਹੈ”।
ਸ: ਅਮਰਜੀਤ ਸਿੰਘ ਚੰਦੀ ਜੀ ਨੇ ਆਪਣੇ ਪੱਤਰ `ਚ ਹੁਣ ਤਾਈਂ ਪ੍ਰਚਲਤ ਸਾਰੀਆਂ
ਧਾਰਨਾਵਾਂ ਨੂੰ ਦਲੀਲ ਨਾਲ ਰੱਦ ਕਰ ਕਰਨ ਦੇ ਨਾਲ ਨਾਲ ਕਰਤਾਰਪੁਰੀ ਬੀੜ ਸਬੰਧੀ ਵਿਚਾਰ ਚਰਚਾ ਕਰਨ
ਵਾਲਿਆਂ ਨੂੰ ਧਮਕੀ ਵੀ ਦੇ ਦਿੱਤੀ ਹੈ,
“ਜੇ
ਉਹ ਅਜਿਹਾ ਨਹੀਂ ਕਰਦਾ ਤਾਂ ਉਸ ਗੁਰੂ ਦੇ ਹੋਰ ਚੇਲੇ, ਉਸ ਦਾ ਉਹੀ ਹਾਲ ਕਰ ਦੇਣਗੇ, ਜੋ ਅੱਜ
ਮੁਸਲਮਾਨ, ਸੁਲਮਾਨ ਰੁਸਦੀ ਦਾ ਕਰ ਰਹੇ ਹਨ, ਝਗੜਾ ਵਧੇਗਾ। ਹਾਲਾਂਕਿ ਝਗੜੇ ਵਿਚੋਂ ਕਿਸੇ ਦਾ ਕੋਈ
ਫਾਇਦਾ ਨਹੀਂ ਹੁੰਦਾ, ਪਰ ਝਗੜੇ ਦਾ ਹੱਲ ਕੱਢਣ ਲਈ, ਕੋਈ ਤਾਂ ਉਪਾਅ ਕਰਨਾ ਹੀ ਪੈਂਦਾ ਹੈ” ਪਰ ਦਲੀਲ
ਨਾਲ ਝਗੜੇ ਦਾ ਹੱਲ ਨਹੀ ਦੱਸਿਆ।
ਤੱਤ ਗੁਰਮਤਿ ਪਰਿਵਾਰ ਵਾਲਿਆ ਵੀਰਾਂ ਨੇ ਸਾਰੇ ਮਸਲੇ ਦਾ ਤੱਤਸਾਰ ਇਓ ਲਿਖਿਆ
ਹੈ,
“ਪਰ ਮੌਜੂਦਾ ਸਰੂਪ ਵਿਚਲੀਆਂ ਛੋਟੀਆਂ
ਮੋਟੀਆਂ ਵਿਸੰਗਤੀਆਂ (ਜਿਵੇਂ ਰਾਗਮਾਲਾ, ਇੱਕਾ ਦੁੱਕਾ ਸ਼ਬਦਾਂ ਦੀ ਤਰਤੀਬ ਵਿਚ ਅਸੰਗਤੀ ਅਤੇ
ਅਧੂਰਾਪਨ, ਮੰਗਲਾਂ ਦੀ ਸਥਿਤੀ ਆਦਿਕ) ਨੂੰ ਵੀ ਨਜ਼ਰ ਅੰਦਾਜ਼ ਕਰਨਾ ਠੀਕ ਨਹੀਂ ਹੈ। ਇਹ ਛੋਟੀਆਂ
ਮੋਟੀਆਂ ਵਿਸੰਗਤੀਆਂ ਵਿਰੋਧੀ ਧਿਰਾਂ ਨੂੰ ਵੱਡੇ ਸ਼ੰਕੇ ਖੜੇ ਕਰਨ ਦਾ ਆਧਾਰ ਦੇਂਦੀਆਂ ਹਨ। ਇਹ ਠੀਕ
ਹੈ ਕਿ ਇਹਨਾਂ ਵਿਸੰਗਤੀਆਂ ਬਾਰੇ ਖੁਲੇਆਮ ਜਨਤਕ ਤੌਰ ਤੇ ਵੀਚਾਰ ਕਰਨਾ ਠੀਕ ਨਹੀਂ ਹੈ। ਇਸ ਲਈ ਯੋਗ
ਸੁਚੇਤ ਵਿਦਵਾਨਾਂ ਦੀ ਇਕ ਕਮੇਟੀ ਦਾ ਗਠਨ ਕਰਕੇ ਵਿਸੰਗਤੀਆਂ ਦੂਰ ਕਰਨ ਦੇ ਉਪਰਾਲੇ ਕੀਤੇ ਜਾਣ। ਇਕ
ਵਾਰ ਇਹ ਵਿਸੰਗਤੀਆਂ ਦੂਰ ਹੋ ਜਾਣ ਤਾਂ ਵੱਡੇ ਸ਼ੰਕਿਆਂ ਬਾਰੇ ਨਿਰੁੱਤਰ ਕਰਨਾ ਕੋਈ ਮੁਸ਼ਕਿਲ ਕੰਮ
ਨਹੀਂ ਹੈ”।
ਸ. ਹਰਦੇਵ ਸਿੰਘ ਜੰਮੂ ਜੀ ਨੇ ਆਪਣੇ ਲਿਖਤ,
‘ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿਰੋਧੀ ਪਾਤਰ’ ਵਿਚ ਪ੍ਰਿ. ਜੋਧ ਸਿੰਘ ਜੀ ਅਤੇ ਪੋ. ਸਾਹਿਬ
ਸਿੰਘ ਜੀ ਦੇ ਹਵਾਲੇ ਨਾਲ ਜੀ ਬੀ ਸਿੰਘ ਦੀਆਂ ਕਰਤਾਰਪੁਰੀ ਬੀੜ ਸਬੰਧੀ ਦਲੀਲਾਂ ਦਾ ਖੰਡਨ ਕਰਨ ਦੇ
ਨਾਲ ਡਾ ਪਿਆਰ ਸਿੰਘ ਨੂੰ ਜੀ ਬੀ ਸਿੰਘ ਦਾ ਉਪਾਸ਼ਕ ਸਿੱਧ ਕੀਤਾ ਹੈ।
ਸ. ਰਘਬੀਰ ਸਿੰਘ ਜੀ ਨੇ
ਇਕ ਵਿਵਾਦਤ ਸੰਪਾਦਕੀ (ਜਿਸ `ਚ ਕਰਾਤਪੁਰੀ ਬੀੜ ਨੂੰ ਛੇਵੇਂ ਥਾਂ ਉਤਾਰਾ ਲਿਖਣ ਦੇ ਨਾਲ-ਨਾਲ ਇਕ
ਬੁਹਤ ਹੀ ਨੀਵੇ ਪੱਧਰ ਦੀ ਉਦਾਹਰਣ ਦਿੱਤੀ ਗਈ ਸੀ ਅਤੇ ਜਿਸ ਦੀ ਜਿੰਨੀ ਵੀ ਅਲੋਚਨਾ ਕੀਤੀ ਜਾਵੇ
ਥੋੜੀ ਹੈ) ਦੀ ਇਕ ਵੱਖਰੇ ਦ੍ਰਿਸ਼ਟੀ ਕੋਨ ਤੋਂ ਪੜਚੋਲ ਕੀਤੀ ਹੈ।
ਕਰਤਾਰਪੁਰੀ ਬੀੜ:-
ਭਾਈ ਕਾਹਨ ਸਿੰਘ ਜੀ ਦੇ ਪੱਤਰ
ਮੁਤਾਬਕ ਕਰਤਾਰਪੁਰੀ ਬੀੜ `ਚ ਰਾਗਮਾਲਾ ਨਹੀ ਹੈ।
“ਅੱਜ ਕੱਲ੍ਹ ਅਖ਼ਬਾਰਾਂ ਵਿੱਚ ਕਰਤਾਰਪੁਰ ਵਾਲੇ ਗੁਰੂ ਗ੍ਰੰਥ ਸਾਹਿਬ ਦਾ ਬਾਰ ਬਾਰ ਜਿਕਰ ਆਉਂਦਾ
ਹੈ, ਅਤੇ ਰਾਗਮਾਲਾ ਨੂੰ ਗੁਰਬਾਣੀ ਸਿੱਧ ਕਰਨ ਵਾਲੇ ਉਸਦਾ ਪ੍ਰਮਾਨ ਪੇਸ਼ ਕਰਦੇ ਹਨ, ਪਰ ਮੈਂ
ਬਹੈਸਿਅਤ ‘ਖੋਜੀ’ ਦੇ ਉਨ੍ਹਾ ਭਾਈਆਂ ਨੂੰ ਸਲਾਹ ਦੇਦਾ ਹਾਂ ਕਿ ਓਹ ਐਸਾ ਕਰਨ ਤੋਂ ਸੰਕੋਚ ਕਰਨ,
ਕਿਉਂਕਿ ਕਰਤਾਰਪੁਰ ਵਾਲੇ ਗਰੰਥ ਸਾਹਿਬ ਵਿਚ ਰਾਗਮਾਲਾ ਦੇ ਖੰਡਨ ਦਾ ਇੱਕ ਵੱਜਰ ਰੂਪ ਪ੍ਰਮਾਨ ਹੈ”
(ਕਰਤਾਰਪੁਰੀ ਬੀੜ ਦੇ ਦਰਸ਼ਨ –ਮੁਖਬੰਦ)
ਭਾਈ ਜੋਧ ਸਿੰਘ ਜੀ ਦੀ ਖੋਜ ਮੁਤਾਬਕ ਕਰਤਾਰਪੁਰੀ ਬੀੜ `ਚ ਰਾਗਮਾਲਾ ਦਰਜ
ਹੈ।
“ਸਭ ਤੋਂ ਜਰੂਰੀ ਨੋਟ ਇਹ ਗਲ ਕੀਤੀ ਗਈ ਕਿ
ਇਸ ਬੀੜ ਦੇ ਅੰਤ ਵਿੱਚ ਰਾਗਮਾਲਾ ਦਰਜ ਹੈ ਅਤੇ ਇਹ ਉਨ੍ਹਾਂ ਹੀ ਦਸਖਤਾਂ ਤੇ ਉਸੇ ਲਿਖਤ ਵਿਚ ਹੈ ਜਿਸ
ਨਾਲ ਰਾਗਮਾਲਾ ਤੋਂ ਪਹਿਲਾ ਆਉਣ ਵਾਲੇ ਕਈ ਸਫੇ ਲਿਖੇ ਹੋਏ ਹਨ”(ਕਰਤਾਰਪੁਰੀ ਬੀੜ ਦੇ ਦਰਸ਼ਨ–ਮੁਖਬੰਦ)
ਭਾਈ ਕਾਹਨ ਸਿੰਘ ਜੀ ਦੀ ਖੋਜ ਮੁਤਾਬਕ ਕਰਤਾਰਪੁਰੀ ਬੀੜ `ਚ ਰਾਗਮਾਲਾ ਨਹੀ
ਹੈ। ਭਾਈ ਜੋਧ ਸਿੰਘ ਜੀ ਦੀ ਖੋਜ ਮੁਤਾਬਕ ਕਰਤਾਰਪੁਰੀ ਬੀੜ `ਚ ਰਾਗਮਾਲਾ ਦਰਜ ਹੈ। ਹੁਣ ਇਹ ਦੋਵੇ
ਆਪਾ ਵਿਰੋਧੀ ਬਿਆਨ ਸੱਚ ਨਹੀ ਹੋ ਸਕਦੇ। ਕੀ ਹੁਣ ਇਨ੍ਹਾਂ ਵਿਦਿਵਾਨਾਂ ਦੀ ਇਮਾਨਦਾਰੀ ਤੇ ਸ਼ੱਕ ਕੀਤਾ
ਜਾ ਸਕਦਾ ਹੈ? ਨਹੀਂ! ਕੋਈ ਵੀ ਸਿੱਖ ਅਜੇਹਾ ਸੋਚ ਵੀ ਨਹੀ ਸਕਦਾ। ਤਾਂ ਸਵਾਲ ਪੈਦਾ ਹੁੰਦਾ ਹੈ ਕਿ
ਆਪਾ ਵਿਰੋਧੀ ਬਿਆਨਾਂ ਦਾ ਕਾਰਨ ਕੀ ਹੈ? ਇਸ ਸਵਾਲ ਦਾ ਜੁਵਾਬ ਭਾਈ ਜੋਧ ਸਿੰਘ ਜੀ ਖੁਦ ਹੀ ਲਿਖ ਰਹੇ
ਹਨ, “ਸਭ ਤੋਂ ਪਹਿਲਾਂ ਅਸੀ ਮੈਨੇਜਰ ਸਾਹਿਬ ਕੋਰਟ ਆਫ ਵਾਰਡ ਸ੍ਰੀ ਕਰਤਾਰਪੁਰ ਅਸਟੇਟ ਨੂੰ ਬੇਨਤੀ
ਕੀਤੀ ਕਿ ਸਾਨੂੰ ਦਸਿਆ ਗਿਆ ਹੈ ਕਿ ਆਪ ਜੀ ਦੇ ਪਾਸ ਕਈ ਪੁਰਾਤਨ ਬੀੜਾਂ ਹਨ, ਸਾਨੂੰ ਉਸੇ ਬੀੜ ਦੇ
ਦਰਸ਼ਨ ਕਰਵਾਉਣੇ ਜੋ ਅਸਲੀ ਹੈ” (ਕਰਤਾਰਪੁਰੀ ਬੀੜ ਦੇ ਦਰਸ਼ਨ –ਮੁਖਬੰਦ)
ਭਾਈ ਕਾਨ੍ਹ ਸਿੰਘ ਜੀ ਲਿਖਦੇ ਹਨ, “ਇਸ ਨਿਯਮ ਅਨੁਸਾਰ ਕਰਤਾਰ ਪੁਰ ਵਾਲੇ
ਗੁਰੂ ਗ੍ਰੰਥ ਸਾਹਿਬ ਦੇ ਤਤਕਰੇ ਦੇ ਅੰਤ ਇਹ ਲਿਖਿਆ ਗਿਆ ਹੈ-ਸੰਮਤ ੧੬੬੧ ਮਿਤੀ ਭਾਦੋਂ ਵਦੀ ੧ ਪੋਥੀ
ਲਿਖ ਪਹੁੰਚੇ। ਸਾਰੇ ਪੱਤਰੇ ਗੁਰੂ ਬਾਬੇ ਦੇ ੯੭੪”। (ਮੁਖਬੰਦ)
ਭਾਈ ਜੋਧ ਸਿੰਘ ਜੀ ਜੀ ਲਿਖਦੇ ਹਨ “ਤਤਕਰੇ ਦੇ ਸ਼ੁਰੂ ਵਿਚ ਜਾਂ ਅੰਤ ਵਿਚ
ਜਾਂ ਬੀੜ ਵਿਚ ਕਿਸੇ ਹੋਰ ਥਾਂ ਇਹ ਕਿਤੇ ਨਹੀਂ ਲਿਖਿਆ ਹੋਇਆ-ਗੁਰੂ ਬਾਬੇ ਦੇ ਪਤਰੇ ਸਾਰੇ ੯੭੪”।
(ਪੰਨਾ 46)
ਸੋ, ਸਪੱਸ਼ਟ ਹੈ ਕਿ ਕਰਤਾਰਪੁਰ ਵਿਖੇ ਘੱਟ ਤੋਂ ਘੱਟ ਦੋ ਹੱਥ ਲਿਖਤ ਬੀੜਾਂ
ਤਾਂ ਜਰੂਰ ਮੌਜੂਦ ਹਨ। ਉਪ੍ਰੋਕਤ ਵਰਨਣ ਦੋਵਾਂ ਬੀੜਾਂ `ਚ ਜੇ ਇਕ ਬੀੜ ਨੂੰ ਭਾਈ ਗੁਰਦਾਸ ਜੀ ਦੀ
ਲਿਖਤ ਵੀ ਮੰਨ ਲਿਆ ਜਾਵੇ ਤਾਂ ਵੀ ਦੂਜੀ ਬੀੜ ਤਾ ਅਸਲ ਦੀ ਨਕਲ (ਉਤਾਰਾ) ਹੀ ਹੋਵੇਗੀ। ਜੇ ਰਾਗਮਾਲਾ
ਬਾਣੀ ਹੈ ਤਾਂ ਜਿਸ ਬੀੜ ਦੇ ਦਰਸ਼ਨ ਭਾਈ ਕਾਹਨ ਸਿੰਘ ਜੀ ਕੀਤੇ ਸਨ ਉਹ ਨਕਲ (ਉਤਾਰਾ) ਹੋਵੇਗੀ ਜੇ
ਰਾਗਮਾਲਾ ਬਾਣੀ ਨਹੀ ਤਾਂ ਭਾਈ ਜੋਧ ਸਿੰਘ ਜੀ ਨੂੰ ਜਿਸ ਬੀੜ ਦਰਸ਼ਨ ਕਰਵਾਏ ਗਏ ਸਨ ਉਹ ਨਕਲ (ਉਤਾਰਾ)
ਹੋਵੇਗੀ।
ਇਥੇ ਇਕ ਹੋਰ ਗੱਲ ਵੀ ਧਿਆਨ `ਚ ਰੱਖਣ ਦੀ ਲੋੜ ਹੈ ਕਿ ਪ੍ਰਿ: ਜੋਧ ਸਿੰਘ ਜੀ
ਨੇ ਆਪਣੀ ਰਿਪੋਰਟ ਵਿਚ, ਜਿਸ ਬੀੜ ਦੇ ਉਨ੍ਹਾਂ ਨੇ ਦਰਸ਼ਨ ਕੀਤੇ ਸਨ `ਚ ਅਨੇਕਾਂ ਥਾਵਾਂ ਤੇ ਬਰੀਕ
ਕਲਮ ਨਾਲ, ਵੱਖਰੇ ਹੱਥ ਦੀ ਲਿਖਾਈ ਅਤੇ ਹੋਰ ਕਈ ਉਕਾਈਆਂ ਵੀ ਨੋਟ ਕੀਤੀਆਂ ਹਨ, ਜਿਵੇ;
“ਗਉੜੀ ਮਹਲਾ ੫ ‘ਬਿਪਤਿ ਤਹਾਂ ਹਰਿ ਸਿਮਰਨ ਨਾਹੀ’ ਲਿਖ ਕੇ ਕਟਿਆ ਹੈ। ਮਹਲਾ
੫ ਤੋ ਮਗਰੋਂ ‘ਦੁਹਰਾਗਤ ਲਿਖਿਆ’। ਸ਼ਬਦ ਦੇ ਅੰਤ ਵਿਚ ਦੁਬਾਰੇ ਨ...ਨ...ਹਾਸ਼ੀਏ ਤੇ ਨਹੀ ਪੜ੍ਹਿਆ
ਗਇਆ ਪਰ ਗਿਣਤੀ ਠੀਕ ਨਹੀ ਕੀਤੀ”(ਪੰਨਾ 57)
“ਇਸ ਸਫੇ ਤੇ” ਦੇਖਹੁ ਲੋਗਾ ਹਰਿ ਕੀ ਸਗਾਈ” ਸ਼ਬਦ ਲਿਖ ਕੇ ਕੱਟਿਆ ਹੋਇਆ ਹੈ,
ਹੜਤਾਲ ਨਹੀਂ ਫੇਰੀ। ਅਗਲੇ ਸ਼ਬਦ ਦੇ ਅੰਕ ਪਿਛੋ ਠੀਕ ਕੀਤੇ ਹਨ। ਇਹ ਸ਼ਬਦ ਗਿਣਤੀ ਵਿਚ ਨਹੀ । ਸਤ
ਪਾਲਾਂ ਦੀ ਥਾ ਖਾਲੀ ਹੈ” (ਪੰਨਾ 73)
“ਇਸ ਪੰਨੇ ਦੀਆਂ ਉਪਰਲੀਆਂ ਚਾਰ ਸਤਰਾਂ ਤੋਂ ਅੱਗੇ ਸਾਰੀ ਲਿਖਤ ਹੋਰ ਹੱਥ ਦੀ
ਹੈ ਜਿਸ ਦੀ ਪਹਿਲੀ ਤੁਕ ਹੈ” (ਪੰਨਾ 78)
“ਇਸ ਸਫੇ ਪਰ ਅਠਵੇਂ ਸ਼ਬਦ ਤੋਂ ਬਾਦ “ਅੳਧ ਸੋ ਜੋਗੀ ਗੁਰੁ ਮੇਰਾ॥ ਇਸ ਪਦ ਕਾ
ਕਰੇ ਨਿਬੇਰਾ॥੧॥ ਰਹਾਉ ਲਿਖ ਕੇ ਕਟਿਆ ਹੋਇਆ ਹੈ ਤੇ ਅੱਗੇ ਸਾਢੇ ਛੇ ਸਤਰਾਂ ਦੀ ਥਾਂ ਖਾਲੀ ਹੈ
।ਅੱਗੇ ੴ ਹੈ” (ਪੰਨਾ83)
“੧੯ਵੀਂ ਪਉੜੀ ਦੀਆਂ ਆਖਰੀਲੀਆਂ ਦੋ ਸਤਰਾਂ ‘ਅਸਥਿਰ ਚੀਤੁ...ਪਛਾਨਿਆ’॥੧੯॥
ਦੋ ਸਤਰਾਂ ਦੇ ਵਿਚਿਕਾਰ ਬ੍ਰੀਕ ਕਰਕੇ ਲਿਖੀਆਂ ਹਨ” (ਪੰਨਾ 98)
“ਰਾਮਕਲੀ ਕੀ ਵਾਰ ਮ: ੩ ਧੁਨੀ ਉਸੇ ਕਲਮ ਨਾਲ ਲਿਖੀ ਹੈ, ਸਲੋਕਾਂ ਦੇ ਮਹਲੇ
ਬਾਰੀਕ ਕਲਮ ਨਾਲ ਪਿਛੋਂ ਲਿਖੇ ਹਨ”(ਪੰਨਾ 98)
“ਇਹ ਮਹਲੇ ਪਹਲੇ ਦਾ ਸੋਹਲਾ ਹੈ ਜਿਸ ਦੀ ਥਾਂ ਪਿਛੇ ਪੱਤ੍ਰਾ ੭੭੮ ਪਰ ਸੀ।
ਪਰ ਥਾਂ ਨਾ ਹੋਣ ਕਰਕੇ ਇਥੇ ਲਿਖਿਆ ਹੈ ਲਿਖਤ ਕਾਹਲੀ ਪਰ ਭਾਈ ਗੁਰਦਾਸ ਜੀ ਹੀ ਹੈ। ੩ ਸਤਰਾਂ ਦੀ
ਥਾਂ ਖਾਲੀ ਹੈ” (ਪੰਨਾ 105) (‘ਇਥੇ’ ਤੋਂ ਭਾਵ ਹੈ ਕਰਤਾਰਪੁਰੀ ਬੀੜ ਦਾ ਪੰਨਾ ੭੯੯/੨ ਹੈ। ਜਿਹੜਾ
ਸ਼ਬਦ ਪੰਨਾ ੭੭੮ ਤੇ ਹੋਣਾ ਚਾਹੀਦਾ ਸੀ ਉਹ ਪੰਨਾ ੭੯੯/੨ ਤੇ ਦਰਜ ਹੈ)
“ਅੱਗੇ ਮੀਰਾਂ ਬਾਈ ਦਾ ਕਟਿਆ ਸ਼ਬਦ, ਇਸ ਪੰਨੇ ਪੁਰ ਬੀ ਜੁਮਲਾ ਕੋਈ ਨਹੀਂ।
ਨਾ ਕਬੀਰ ਜੀ ਦਾ, ਨਾ ਰਵਿਦਾਸ ਜੀ ਦਾ। ਇਸ ਪੰਨੇ ਸੰਚੀ ਦਾ ਅੰਕ ੮੧੧ ਦਰਜ ਹੈ। ਭਗਤਾਂ ਦੀ ਬਾਣੀ ਦੇ
ਸ਼ਬਦ ਅੱਡ ਅੱਡ ਕਲਮ ਵਿਚ ਹਨ। ਲਿਖਾਰੀ ਇਕੋ ਹੈ। ਸਭ ਤੋਂ ਹੇਠ ਮੀਰਾਂ ਬਾਈ ਦਾ ਸ਼ਬਦ ਲਿਖ ਕੇ ਕੱਟਿਆ
ਹੋਇਆ ਹੈ, ਹੜਤਾਲ ਨਹੀ ਫੇਰੀ ਹੋਈ” (ਪੰਨਾ 106)
ਸ੍ਰੀ ਰਾਗ ਮਹਲਾ ੩ ਸ਼ਬਦ ੧੨. ਆਦਿ ਬੀੜ ਦੇ ਤਤਕਰੇ ਵਿਚ ਪਾਠ ਪ੍ਰਤੀਕ ਹੈ
‘ਅੰਮ੍ਰਿਤੁ ਛੋਡਿ ਕਾਹੇ ਲੋਭਾਨੇ” ਪਰ ਬੀੜ ਵਿਚ ਪਾਠ ਠੀਕ ਹੈ “‘ਅੰਮ੍ਰਿਤੁ ਛੋਡਿ ਬਿਖਿਆ ਲੋਭਾਨੇ”
(ਪੰਨਾ 5)
ਰਾਮਕਲੀ ਮਹਲਾ ੫ ਛੰਤ “ਕਰਿ ਬੰਦਨ ਪ੍ਰਭ ਪਾਰਬ੍ਰਹਮ” ਤਤਕਰੇ ਵਿਚ ਪ੍ਰਤੀਕ
ਨਹੀ ਦਿੱਤੀ। ਛੰਤ ਆਪਣੇ ਟਿਕਾਣੇ ਸਿਰ ਮੌਜੂਦ ਹੈ। ਲਿਖਤ ਹੋਰ ਹੈ। (ਪੰਨਾ ੫)
ਰਾਮਕਲੀ ਮਹਲਾ ੫ ਛੰਤ “ਰਣ ਝੁੰਝਨੜਾ ਗਾਉ”। ਤਤਕਰੇ ਵਿਚ ਪ੍ਰਤੀਕ ਕੋਈ ਨਹੀਂ
ਪ੍ਰੰਤੂ ਦੋਵੇਂ ਤੁਕਾਂ ਆਪਣੀ ਥਾਂ ਤੇ ਅਖੀਰ ਵਿਚ ਦਿੱਤੀਆਂ ਹਨ। ੭੦੩/੧ ਪੰਨੇ ਪੁਰ ਹੜਤਾਲ ਕੋਈ
ਨਹੀਂ ਫੇਰੀ। ਅੱਗੇ ਸਫਾ ਖਾਲੀ ਹੈ। ਇਨ੍ਹਾ ਦੋਹਾਂ ਸਤਰਾਂ ਦੀ ਕਲਮ ਹੋਰ ਹੈ ਪਰ ਲਿਖਾਈ ਉਹੀ ਜਾਪਦੀ
ਹੈ। (ਪੰਨਾ ੫)
ਇਸ ਪੰਨੇ ਤੇ “ਛਾਠਿ ਮਨ ਹਰਿ ਬਿਮੁਖਨ ਕੋ ਸੰਗ” ਇਕੋ ਤੁਕ ਵਖਰੀ ਸਤਰ ਲਿਖੀ
ਹੋਈ ਹੈ। ਅੱਗੇ ਚਾਰ ਸਤਰਾਂ ਦੀ ਥਾਂ ਖਾਲੀ ਹੈ। ਹੜਤਾਲ ਨਹੀ ਫੇਰੀ ਹੋਈ। ਉਸ ਤੋਂ ਪਿਛੋ “ਸਾਰੰਗ
ਮਹਲਾ ੫ ਸੂਰਦਾਸ” ਸ਼ੁਰੂ ਹੁੰਦਾ ਹੈ। (ਪੰਨਾ 113) (ਮੇਰੇ ਪਾਸ ਇਕ ਹੱਥ ਲਿਖਤ ਹੈ ਜਿਸ ਵਿਚ
“ਛਾਠਿ ਮਨ ਹਰਿ ਬਿਮੁਖਨ ਕੋ ਸੰਗ” ਅਤੇ “ਰਣ ਝੁੰਝਨੜਾ ਗਾਉ”। ਦੋਵੇ ਸ਼ਬਦ ਪੂਰੇ ਦਰਜ ਹਨ।)
ਭਾਈ ਜੋਧ ਸਿੰਘ ਜੀ ਵਲੋਂ ਕਰਤਾਪੁਰੀ ਬੀੜ ਦੇ ਦਰਸ਼ਨ ਕਰਕੇ ਤਿਆਰ ਕੀਤੀ ਗਈ
ਰਿਪੋਰਟ ‘ਕਰਤਾਪੁਰੀ ਬੀੜ ਦੇ ਦਰਸ਼ਨ’ ਵਿਚੋ ਅਜੇਹੀਆਂ ਸੈਕੜੇ ਉਦਾਹਰਣਾ ਦਿੱਤੀਆ ਜਾ ਸਕਦੀਆਂ ਹਨ।
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕੀ ਇਹ ਉਕਾਈਆਂ ਭਾਈ ਗੁਰਦਾਸ ਜੀ ਨੇ ਹੀ ਕੀਤੀਆ ਹੋਣਗੀਆਂ? ਜੇ
ਜੁਵਾਬ ਹਾਂ ਵਿਚ ਹੈ ਤਾਂ ਕਿਸੇ ਨੂੰ ਵੀ ਰਾਗਮਾਲਾ ਤੇ ਕਿੰਤੂ-ਪ੍ਰੰਤੂ ਕਰਨ ਦਾ ਕੀ ਅਧਿਕਾਰ ਹੈ?
ਜਦੋਂ ਕਿ ਭਾਈ ਜੋਧ ਸਿੰਘ ਜੀ ਨੇ ਸਪੱਸ਼ਟ ਲਿਖਿਆ ਹੈ, “ਰਪੋਟ ਤੋਂ ਸਿੱਟਾ ਇਹ ਨਿਕਲਦਾ ਹੈ ਕਿ
ਰਾਗਮਾਲਾ ਜਿਸ ਵੇਲੇ ਬੀੜ ਸਮਾਪਤ ਹੋਈ ਉਦੋਂ ਨਾਲ ਹੀ ਲਿਖੀ ਗਈ। ਲਿਖਾਰੀ ਰਾਗਮਾਲਾ ਦਾ ਵੀ ਉਹੋ ਹੈ
ਜਿਸ ਦੇ ਹਥੋਂ ਬੀੜ ਲਿਖਾਈ ਗਈ” (ਕਰਤਾਪੁਰੀ ਬੀੜ ਦੇ ਦਰਸ਼ਨ- ਮੁਖਬੰਦ)
ਧੰਨਵਾਦ
ਸਰਵਜੀਤ ਸਿੰਘ
*****************************************************
ਸ: ਅਮਰਜੀਤ ਸਿੰਘ ਚੰਦੀ ਜੀ,
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂਜੀ ਕੀ ਫਤਹਿ।
ਆਪ ਜੀ ਦਾ ਬੁਹਤ-ਬੁਹਤ ਧੰਨਵਾਦ, ਆਪ ਜੀ ਨੇ ‘ਸਿੱਖ ਰਹਿਤ ਮਰਯਾਦਾ’ `ਚ ਦਰਜ
ਅਰਦਾਸ ਨਾਲ ਸਬੰਧਤ ਇਕ ਬੁਹਤ ਹੀ ਅਹਿਮ ਨੁਕਤੇ ਵੱਲ ਧਿਆਨ ਦਿਵਾਇਆ ਹੈ। “ਪਰ ਇਕ ਗੱਲ ਲਈ ਉਸ ਨੂੰ
ਤਾੜਨਾ ਕੀਤੀ ਗਈ ਹੈ ਕਿ, ਅਰਦਾਸ ਵਿਚ ਹੋਰ ਸਭ ਕੁਝ ਬਦਲਿਆ ਜਾ ਸਕਦਾ ਹੈ, ਲੇਕਨ ਸਭ ਤੋਂ ਪਹਿਲਾਂ,
ਉਸ ਨੇ ਬਚਿਤ੍ਰ ਨਾਟਕ ਵਿਚਲੀ ਭਗਉਤੀ ਦੀ ਵਾਰ ਵਿਚਲੀ ਭਗਉਤੀ (ਦੁਰਗਾ) ਨੂੰ ਤਿੰਨ ਵਾਰੀ ਜ਼ਰੂਰ
ਸਿਮਰਨਾ ਹੈ, ਯਾਦ ਕਰਨਾ ਹੈ। ਇਸ ਨੂੰ ਕਿਸੇ ਹਾਲਤ ਵਿਚ ਨਹੀਂ ਭੁਲਣਾ। ਨਾਲ ਹੀ ਨਾਨਕ ਛਾਪ ਦੀ
ਅਣਅਧਿਕਾਰਤ ਵਰਤੋਂ “ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ” ਵਿਚ ਕਿਸੇ ਹਾਲਤ ਵਿਚ ਵੀ
ਤਬਦੀਲੀ ਨਹੀਂ ਕੀਤੀ ਜਾ ਸਕਦੀ”।
(੨) “ਇਹ ਅਰਦਾਸ ਦਾ ਨਮੂਨਾ ਹੈ। ‘ਪ੍ਰਿਥਮ ਭਗੌਤੀ’ ਵਾਲੇ ਸ਼ਬਦ ਅਤੇ ‘ਨਾਨਕ
ਨਾਮ’ ਵਾਲੀਆਂ ਅੰਤਲੀਆਂ ਦੋ ਤੁਕਾਂ ਵਿਚ ਕੋਈ ਤਬਦੀਲੀ ਨਹੀਂ ਹੋ ਸਕਦੀ”। (‘ਸਿੱਖ ਰਹਿਤ ਮਰਯਾਦਾ’
ਪੰਨਾ 10)
ਤੱਤ ਗੁਰਮਤਿ ਪਰਿਵਾਰ ਵਾਲੇ ਵੀਰਾਂ ਨੇ ਪਹਿਲਾ ਵੀ ਰਹਿਤ ਮਰਯਾਦਾ ਤੇ ਵਿਚਾਰ
ਚਰਚਾ ਅਰੰਭ ਕੀਤੀ ਸੀ ਪਰ ਉਦੋਂ ਬੁਹਤੇ ਸੱਜਣਾ ਨੇ ਸਹਿਯੋਗ ਨਹੀ ਸੀ ਦਿੱਤਾ। ਮੇਰੀ ਨਿੱਜੀ ਰਾਏ ਹੈ
ਕਿ ਚੱਲ ਰਹੀ ਵਿਚਾਰ ਚਰਚਾ (ਕਰਤਾਪੁਰੀ ਬੀੜ) ਦੀ ਸਮਾਪਤੀ ਪਿਛੋਂ ਰਹਿਤ ਮਰਯਾਦਾ ਤੇ ਵਿਚਾਰ ਚਰਚਾ
ਕੀਤੀ ਜਾਣੀ ਚਾਹੀਦੀ ਹੈ।
ਸਤਿਕਾਰ ਸਹਿਤ
ਸਰਵਜੀਤ ਸਿੰਘ
(28/07/11)
ਅਵਤਾਰ ਸਿੰਘ ਮਿਸ਼ਨਰੀ
ਸਤਿਕਾਰਯੋਗ ਵੱਡੇ ਵੀਰ ਸ੍ਰ. ਕ੍ਰਿਪਾਲ ਸਿੰਘ ਬਠਿੰਡਾ ਜੀ!
ਵਾਹਿਗੁਰੂ ਜੀ ਕਾ ਖ਼ਾਲਸਾ॥
ਵਾਹਿਗੁਰੂ ਜੀ ਕੀ ਫ਼ਤਿਹ॥
ਵੀਰ ਜੀ ਮੈ ਸ਼ਬਦ ਨਕਲ ਅਤੇ ਨਕਲੀ ਨਾਲ ਜਾਣੇ-ਅਣਜਾਣੇ ਪੈ ਰਹੇ ਭੁਲੇਖਿਆਂ
ਬਾਰੇ
“ਨੈਸ਼ਲਨ ਪੰਜਾਬੀ
ਕੋਸ਼” ਅਨੁਸਾਰ ਅਰਥ ਕਰਕੇ ਕੇਵਲ ਵਿਚਾਰ ਚਰਚਾ
ਲਈ ਸੁਖਾਵਾਂ ਮਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਨਾਂ ਕਿ ਆਪ ਜੀ ਦੇ ਲਿਖਣ ਮੁਤਾਬਕ ਕੋਈ ਸੁਮੱਤ
ਬਖਸ਼ਣ ਦੀ। ਸੁਆਲ ਇਹ ਨਹੀਂ ਹੈ ਕਿਸ ਵਿਦਵਾਂਨ ਨੇ ਸ਼ਬਦ ਨਕਲੀ ਕਿਓਂ ਅਤੇ ਕਿਸ ਪਰਥਾਏ ਵਰਤਿਆ ਹੈ?
ਸੁਆਲ ਇਹ ਹੈ ਕਿ ਇਸ ਸ਼ਬਦ ਨਾਲ ਭੁਲੇਖਾ ਬਣ ਜਾਂਦਾ ਹੈ ਜੋ ਵਿਚਾਰਾਂ ਨੂੰ ਸਮਝਣ ਵਾਲਿਆਂ ਲਈ ਠੀਕ
ਨਹੀਂ ਪਰ ਜਿਸ ਤਰਾਂ ਆਪ ਜੀ ਲਿਖਦੇ ਹੋ ਕਿ ਉਲਝ ਰਹੇ ਵਿਦਵਾਨਾਂ ਦੀਆਂ ਲਿਖਤਾਂ ਧਿਆਨ ਨਾਲ ਪੜ੍ਹੀਆਂ
ਹੀ ਨਹੀਂ ਤੇ ਜਾਂ ਫਿਰ ਪਹਿਲਾਂ ਤੋਂ ਹੀ ਆਪਣੇ ਮਨ ਵਿੱਚ ਕਿਸੇ ਕਾਰਣ ਬਣਾਏ ਵੀਚਾਰ ਹੀ ਪ੍ਰਗਟ ਕਰ
ਰਹੇ ਹੋ, ਜਿਹੜੇ ਕਿ ਅਸਲੀਅਤ ਤੋਂ ਦੂਰ ਹਨ। ਜਿਸ ਤੋਂ ਅਜਿਹਾ ਲਗਦਾ ਹੈ ਕਿ ਆਪ ਜੀ ਇਹ ਨਹੀਂ ਸੀ
ਚਾਹੁੰਦੇ ਕਿ ਨਕਲ ਜਾਂ ਨਕਲੀ ਸ਼ਬਦ ਦੇ ਅਰਥ ਕਲੀਅਅਰ ਹੋਣ ਅਤੇ ਲਿਖਾਰੀ ਇਨ੍ਹਾਂ ਸ਼ਬਦਾਂ ਦੇ ਅਰਥਾਂ
ਵਿੱਚ ਹੀ ਉਲਝੇ ਰਹਿਣ ਕਿੳਕਿ ਮੈਂ ਤਾਂ ਕੇਵਲ ਅਰਥਾਂ ਦਾ ਹੀ ਜਿਕਰ ਕੀਤਾ ਸੀ। ਇਸਤੋਂ ਅੱਗੇ ਦਾਸ ਨੇ
ਲਿਖਿਆ ਸੀ-ਗੁਰੂ ਗ੍ਰੰਥ
ਸਾਹਿਬ ਜੀ ਸਿਧਾਂਤ, ਸ਼ਬਦ ਅਤੇ ਰੱਬੀ-ਗਿਆਨ ਦੇ ਸੰਪੂਰਨ ਸੋਮੇ ਹਨ। ਸਿੱਖ “ਸ਼ਬਦ-ਗੁਰੂ” ਦਾ ਪੁਜਾਰੀ
ਹੈ ਨਾਂ ਕਿ ਕਿਸੇ ਸ਼ਖਸ਼ੀਅਤ ਦਾ। ਆਪਸੀ
ਮਤਭੇਦਾਂ ਨੂੰ ਮੂਹਰੇ ਰੱਖ ਕੇ ਕਿਸੇ ਦੀ ਲਿਖਤ ਨੂੰ ਵਿਗਾੜਕੇ ਪੇਸ਼ ਕਰਨਾਂ ਅਤੇ ਪਾਠਕਾਂ ਵਿੱਚ
ਦੁਬਿਧਾ ਪੈਦਾ ਕਰਨੀ, ਵਿਦਵਾਨਾਂ ਨੂੰ ਸ਼ੋਭਾ ਨਹੀਂ ਦਿੰਦਾ।
ਇਨ੍ਹਾਂ ਲਾਈਨਾਂ ਵਿੱਚ ਵੀ ਮੈ ਸਭ ਵਿਦਵਾਨਾਂ ਨੂੰ ਮਸ਼ਵਰਾ ਹੀ ਦਿਤਾ ਹੈ
ਕਿਸੇ ਦਾ ਨਾਮ ਵੀ ਨਹੀਂ ਲਿਖਿਆ। ਇਸ ਤਰਾਂ ਦੇ ਮਸ਼ਵਰੇ ਅਕਸਰ ਹੀ ਅਨੇਕਾਂ ਵਾਰ ਲੇਖਾਂ ਵਿੱਚ ਛਪਦੇ
ਹਨ ਪ੍ਰੰਤੂ ਆਪ ਇਸ ਤੇ ਇਸ ਤਰਾਂ ਕੁਮੈਂਟ ਲਿਖਦੇ ਹੋ- ਮਿਸ਼ਨਰੀ ਵੀਰ ਜੀ ਮੈਨੂੰ ਹਾਲੀ ਤੱਕ ਇਹ ਸਮਝ
ਨਹੀਂ ਆਈ ਕਿ ਤੁਹਾਡੇ ਕੋਲ ਕਿਹੜਾ ਐਸਾ ਪੈਮਾਨਾ ਹੈ? ਜਿਸ ਨਾਲ ਤੁਸੀਂ ਠੀਕ-ਠੀਕ ਅੰਦਾਜ਼ਾ ਲਗਾ
ਲੈਂਦੇ ਹੋ ਕਿ ਕਿਹੜਾ ਸਿੱਖ
“ਸ਼ਬਦ ਗੁਰੂ” ਦਾ ਪੁਜਾਰੀ ਹੈ ਤੇ ਕਿਹੜਾ
ਸ਼ਖਸ਼ੀਅਤ ਦਾ? ਕਿਹੜਾ ਲੇਖਕ ਆਪਸੀ ਮਤਭੇਦਾਂ ਨੂੰ ਮੂਹਰੇ ਰੱਖ ਕੇ ਕਿਸੇ ਦੀ ਲਿਖਤ ਨੂੰ ਵਿਗਾੜ ਕੇ
ਪੇਸ਼ ਕਰ ਰਿਹਾ ਹੈ, ਜਿਸ ਨਾਲ ਪਾਠਕਾਂ ਵਿੱਚ ਦੁਬਿਧਾ ਪੈਦਾ ਹੋ ਰਹੀ ਹੈ! ਜੇ ਆਪ ਜੀ ਕ੍ਰਿਪਾ ਕਰਕੇ
ਦੁਬਿਧਾ ਪੈਦਾ ਕਰਨ ਵਾਲੇ, ਸ਼ਖਸ਼ੀਅਤਾਂ ਦੇ ਪੁਜਾਰੀ ਐਸੇ ਲੇਖਕਾਂ, ਜਿਹੜੇ ਕਿਸੇ ਲੇਖਕ ਨਾਲ ਨਿਜੀ
ਮਤਭੇਦਾਂ ਕਾਰਣ ਉਸ ਦੀ ਲਿਖਤ ਨੂੰ ਵਿਗਾੜ ਕੇ ਪੇਸ਼ ਕਰ ਰਹੇ ਹਨ ਦੇ ਨਾਮ ਜਨਤਕ ਕਰ ਦੇਵੋ ਤਾਂ ਹੋ
ਸਕਦਾ ਹੈ ਕਿ ਬਹੁਤ ਸਾਰੇ ਪਾਠਕ ਦੁਬਿਧਾ ਦਾ ਸ਼ਿਕਾਰ ਹੋਣ ਤੋਂ ਬਚ ਜਾਣ।
ਵੀਰ ਜੀ! ਆਪ ਜੀ ਦਾ ਅਜਿਹਾ ਲਿਖਣਾ ਸਿਖ ਮਾਰਗ ਦੇ ਪਾਠਕਾਂ ਵਿੱਚ ਆਪ ਜੀ ਦੀ
ਸੋਚ ਨੂੰ ਪ੍ਰਗਟ ਕਰ ਰਿਹਾ ਹੈ। ਅਸੀਂ ਤਕਰੀਬਨ 15 ਕੁ ਸਾਲਾਂ ਤੋਂ ਸਿੱਖ ਮਾਰਗ ਨਾਲ ਜੁੜੇ ਹਾਂ,
ਬਹੁਤ ਕੁੱਝ ਪੜ੍ਹਿਆ ਅਤੇ ਲਿਖਿਆ ਹੈ ਪਰ ਕਦੇ ਵੀ ਆਪ ਜੀ ਵਰਗੇ ਵਾਲ ਦੀ ਖੱਲ੍ਹ ਉਧੇੜਨ ਵਾਲੇ ਅਤੇ
ਹਰ ਸਾਂਝੀ ਗੱਲ ਸਿਰਫ ਆਪਦੇ ਨਾਲ ਜੋੜ ਕੇ ਸਮੱਸਿਆ ਦੇ ਹੱਲ ਦੀ ਥਾਂ ਉਸਨੂੰ ਵਧਾਉਣ ਵਾਲੇ ਵੀਰ ਨਾਲ
ਪਹਿਲੀ ਵਾਰ ਵਾਹ ਪਿਆ ਹੈ। ਤਕਰੀਬਨ ਹਰ ਸਟੇਜ ਤੋਂ ਅਕਸਰ ਸ਼ਖਸ਼ੀਅਤ ਪ੍ਰੱਸਤੀ ਛੱਡ, ਸ਼ਬਦ ਗੁਰੂ ਨਾਲ
ਜੁੜਨ ਦੀਆਂ ਬੇਨਤੀਆਂ ਹੁੰਦੀਆਂ ਹੀ ਰਹਿੰਦੀਆਂ ਹਨ ਪਰ ਅੱਜ ਤੱਕ ਕਿਸੇ ਬੁਲਾਰੇ ਨੂੰ ਕਿਸੇ ਨੇ ਆਪ
ਵਾਲੇ ਪੈਮਾਨੇ ਵਾਲਾ ਸੁਆਲ ਨਹੀਂ ਕੀਤਾ ਕਿ ਬੋਲਣ ਵਾਲਾ, ਕਿਹੜੇ ਪੈਮਾਨੇ ਨਾਲ ਸ਼ਕਸ਼ੀਅਤ ਪ੍ਰੱਸਤੀ
ਜਾਂ ਸ਼ਬਦ ਗੁਰੂ ਨਾਲ ਜੁੜਨ ਦੀ ਗੱਲ ਮਿਣਦਾ ਹੈ। ਜੋ ਤੁਸੀਂ ਮੈਨੂੰ ਸਿਖ ਮਾਰਗ ਦੀ ਖਾਸ ਟੀਮ
ਗਰਦਾਨਦੇ ਹੋ ਤਾਂ ਆਪ ਜੀ ਨੂੰ ਦੱਸ ਦੇਵਾਂ ਕਿ ਮੈ ਹੁਣ ਤੱਕ ਸਿਖ ਮਾਰਗ ਤੇ ਸੈਕੜੇ ਲੇਖ ਲਿਖ
ਚੁੱਕਾਂ ਹਾਂ। ਮੇਰੇ ਵਰਗੇ ਲੰਬੇ ਸਮੇ ਤੋਂ ਸਿੱਖ ਮਾਰਗ ਨਾਲ ਜੁੜੇ ਅਨੇਕਾਂ ਵੀਰ ਹਨ ਜੋ ਸਾਰੇ ਹੀ
ਸਿਖ ਮਾਰਗ ਦੀ ਖਾਸ ਟੀਮ ਹੀ ਹਨ। ਮੈ ਸਭ ਦਾ ਸਤਿਕਾਰ ਕਰਦਾਂ ਹਾਂ। ਕਈ ਵਿਸ਼ਿਆਂ ਤੇ ਸਾਡੇ ਵਿਚਾਰਾਂ
ਵਿੱਚ ਫਰਕ ਵੀ ਹੁੰਦਾ ਹੈ ਪਰ ਅਸੀਂ ਕਦੇ ਸਿਖੀ ਦੇ ਠੇਕੇਦਾਰ ਹੋਣ ਦੀ ਗੱਲ ਨਹੀਂ ਕਰਦੇ ਜਿਸ ਤਰਾਂ
ਆਪ ਜੀ ਹੁਕਮ ਵਰਗੀ ਬੇਨਤੀ ਲਿਖਦੇ ਹੋ।
ਆਪ ਜੀ ਨੂੰ ਇੱਕ ਵਾਰ ਫਿਰ ਬੇਨਤੀ ਕੀਤੀ ਜਾਂਦੀ ਹੈ ਕਿ ਕਰਤਾਰਪੁਰੀ ਬੀੜ
ਸਬੰਧੀ ਉਕਤ ਦੋਵੇਂ ਵਿਦਵਾਨਾਂ ਦੀਆਂ ਲਿਖਤਾਂ ਦੇ ਸਬੰਧੀ ਆਪ ਜੀ ਸੰਖੇਪ ਤੇ ਸਪਸ਼ਟ ਸ਼ਬਦਾਂ ਵਿੱਚ
ਉੱਤਰ ਦੇਣ ਦੀ ਕ੍ਰਿਪਾਲਤਾ ਕਰਨੀ ਕਿ ਆਪ ਜੀ ਉਨ੍ਹਾਂ ਦੇ ਕਿਹੜੇ ਭਾਗ ਨਾਲ ਸਹਿਮਤ ਹੋ? ਤੇ ਕਿਹੜੇ
ਨਾਲ ਨਹੀਂ? ਆਪ ਜੀ ਦਾ ਉੱਤਰ ਇਹ ਨਹੀਂ ਚਾਹੀਦਾ ਕਿ ਮੈਂ ਇੰਨੇ ਪ੍ਰਤੀਸ਼ਤ ਸਹਿਮਤ ਹਾਂ ਬਲਕਿ ਸਪਸ਼ਟ
ਰੂਪ ਵਿੱਚ ਉਨ੍ਹਾਂ ਲਾਈਨਾਂ ਦਾ ਵੇਰਵਾ ਦੇਵੋ ਜਿਨਾਂ ਨਾਲ ਤੁਸੀਂ ਸਹਿਮਤ ਨਹੀਂ ਹੋ। ਬਾਕੀ ਦੇ ਸਾਰੇ
ਲੇਖ ਨਾਲ ਤੁਹਾਡੀ ਸਹਿਮਤੀ ਮੰਨੀ ਜਾਵੇਗੀ। ਜੇ ਆਪ ਜੀ ਵਲੋਂ ਕੋਈ ਵੀ ਜਵਾਬ ਨਹੀਂ ਆਉਂਦਾ ਤਾਂ
ਤੁਹਾਡੀ ਦੋਹਾਂ ਨਾਲ ਹੀ 100% ਖਮੋਸ਼ ਸਹਿਮਤੀ ਮੰਨੀ ਜਾਵੇਗੀ।
ਵੀਰ ਜੀ ਆਪ ਜੀ ਕਿਸ ਅਧਿਕਾਰ ਨਾਲ ਉੱਤਰ ਮੰਗਦੇ ਹੋ? ਕਿ ਇਸ ਤਰਾਂ ਨਾਂ
ਹੋਵੇ ਬਲਕਿ ਇਸ ਤਰ੍ਹਾਂ ਹੋਵੇ, ਵਰਗੇ ਜਵਾਬ ਭਾਲਦੇ ਹੋ। ਇਹ ਆਪ ਜੀ ਕਿਵੇਂ ਆਖ ਸਕਦੇ ਹੋ? ਕਿਸੇ
ਪ੍ਰਤੀ ਸਹਿਮਤੀ ਜਾਂ ਖਾਮੋਸ਼ ਸਹਿਮਤੀ ਮੰਨਣ ਦਾ ਐਲਾਨ ਕਰੋ! ਅਸਲ ਵਿੱਚ ਵੀਰ ਜੀ ਜਦੋਂ ਦਾ ਤੁਹਾਨੂੰ
ਸਪੋਕਸਮੈਨ ਨੇ ਵੱਖ ਕੀਤਾ ਹੈ ਜਾਂ ਆਪ ਹੀ ਵੱਖ ਹੋ ਗਏ ਹੋ ਓਦੋਂ ਤੋਂ ਆਪ ਗੁੱਸੇ ਵਿੱਚ ਹੋ, ਅਜਿਹਾ
ਆਪ ਜੀ ਦੀਆਂ ਲਿਖਤਾਂ ਤੋਂ ਜਾਪਦਾ ਹੈ। ਆਪ ਜੀ ਨੇ ਸਪੋਕਸਮੈਨ ਖਿਲਾਫ ਗੁੱਸਾ ਲਗਾਤਾਰ
ਸੌਦਾ-ਸੰਪਾਦਕ, ਸੌਦਾ-ਸੰਪਾਦਕ ਆਖ-ਆਖ ਕੱਢਿਆ ਹੈ। ਆਪ ਜੀ ਦੀ ਹਾਰਦਿਕ ਇੱਛਾ ਹੈ ਕਿ ਸਿੱਖ ਮਾਰਗ
ਵਾਲੇ ਵੀ ਆਪ ਜੀ ਦੀ ਇੱਕ ਨੁਕਾਤੀ ਮੁਹਿੰਮ ਵਿੱਚ ਸ਼ਾਮਲ ਹੋ ਜਾਣ ਪਰ ਆਪ ਜਾਣਦੇ ਹੋ ਕਿ ਸਿਖ ਮਾਰਗ
ਦੀ ਨੀਤੀ ਹੈ ਕਿ ਨਾਂ ਤਾਂ ਕਿਸੇ ਦੇ ਕੱਟੜ ਹਮਾਇਤੀ ਬਣਨਾ ਹੈ ਨਾਂ ਕੱਟੜ ਵਰੋਧੀ। ਜਿਸ ਬਾਰੇ ਸਿੱਖ
ਮਾਰਗ ਦੇ ਸੰਪਾਦਕ ਸ੍ਰ. ਮੱਖਣ ਸਿੰਘ ਜੀ, ਸਮੇ-ਸਮੇ ਸਿਰ ਨੋਟ ਲਿਖਦੇ ਰਹਿੰਦੇ ਹਨ। ਹਾਂ ਜਿਸ ਦਿਨ
ਸਿੱਖ ਮਾਰਗ ਦੇ ਸੰਪਾਦਕ ਸਪੋਕਸਮੈਨ ਬਾਰੇ ਵਿਚਾਰ ਸ਼ੁਰੂ ਕਰਨਗੇ ਤਾਂ ਅਸੀਂ ਸਿੱਖ ਮਾਰਗ ਦੇ ਲੇਖਕ
ਆਪਣੇ ਵਿਚਾਰ ਜਰੂਰ ਦੇਵਾਂਗੇ ਸਾਡੀ ਨਾਂ ਤੁਹਾਡੇ ਨਾਲ ਦੁਸ਼ਮਣੀ ਅਤੇ ਨਾਂ ਹੀ ਸਪੋਕਸਮੈਨ ਨਾਲ
ਮਿਤਰਤਾ ਹੈ। ਹਾਂ ਜੋ ਗੁਰੂ ਗ੍ਰੰਥ ਸਾਹਿਬ ਵਾਸਤੇ ਗਲਤ ਸ਼ਬਦ ਵਰਤਦਾ ਹੈ ਅਸੀਂ ਉਸ ਦੀ ਨਿਖੇਦੀ ਕਰਦੇ
ਹਾਂ ਭਾਂਵੇਂ ਉਹ ਸਪੋਕਸਮੈਨ ਹੋਵੇ ਜਾਂ ਕੋਈ ਹੋਰ ਸ਼ਖਸ਼ੀਅਤ। ਐਸ ਵੇਲੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ
ਦਾ ਬਿਗਲ ਵੱਜ ਚੁੱਕਾ ਹੈ, ਆਓ ਆਪਣੇ ਛੋਟੇ-ਮੋਟੇ ਮਤਭੇਦ ਪਾਸੇ ਰੱਖ ਕੇ, ਸਾਰਾ ਧਿਆਨ ਓਧਰ ਲਾਈਏ,
ਜੇ ਆਪਾਂ ਇਸ ਤਰ੍ਹਾਂ ਹੀ ਖਖੜੀਆਂ ਕਰੇਲੇ ਬਣੇ ਰਹੇ ਤਾਂ ਬਾਦਲ ਅਤੇ ਸਾਧ-ਬਾਬੇ ਦੁਬਾਰਾ ਸਿੱਖ ਪੰਥ
ਦੀਆਂ ਸਿਰਮੌਰ ਸੰਸਥਾਵਾਂ ਅਕਾਲ ਤਖਤ ਅਤੇ ਸ੍ਰ਼ੋਮਣੀ ਕਮੇਟੀ ਤੇ ਕਾਬਜ ਹੋ ਜਾਣਗੇ। ਆਉਣ ਵਾਲਾ ਸਮਾਂ
ਸਿੱਖ ਪੰਥ ਲਈ ਬੜਾ ਕੀਮਤੀ ਹੈ ਆਓ ਇਕੱਠੇ ਹੋ ਕੇ ਇਸ ਦਾ ਸਹੀ ਇਸਤੇਮਾਲ ਕਰ ਸੱਕੀਏ। ਗੁਰ ਫਤਿਹ
ਪ੍ਰਵਾਨ ਕਰਨਾ ਜੀ!
ਵਾਹਿਗੁਰੂ ਜੀ ਕਾ ਖ਼ਾਲਸਾ॥
ਵਾਹਿਗੁਰੂ ਜੀ ਕੀ ਫ਼ਤਿਹ॥
ਅਵਤਾਰ ਸਿੰਘ ਮਿਸ਼ਨਰੀ
5104325827
(28/07/11)
ਮਨਜੀਤ ਸਿੰਘ ਖਾਲਸਾ
ਲਾਸਾਨੀ (ਗੁਰਮਤਿ) ਇਨਕਲਾਬ ਦਾ ਲਾਸਾਨੀ ਵਿਰੋਧ
ਅਦਭੁੱਤ ਪ੍ਰਭੂ ਦੇ ਅਦਭੁੱਤ ਚਮਤਕਾਰ
ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਗੁਰਮਤਿ ਫ਼ਲਸਫ਼ੇ ਦੇ ਅਧਿਐਨ ਤੋਂ, ਅਦਭੁੱਤ ਪ੍ਰਭੂ
ਦੇ ਅਨੇਕਾਂ ਹੀ ਅਦਭੁੱਤ ਚਮਤਕਾਰਾਂ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ। ਇਥੇ ਇਨ੍ਹਾਂ ਬਾਰੇ ਵਿਚਾਰ
ਕਰਨਾ, ਹਥਲੀ ਪੁਸਤਕ ਦਾ ਵਿਸ਼ਾ ਨਹੀਂ ਹੈ। ਉਹ ਮਾਲਿਕ-ਪ੍ਰਭੂ, ਆਪਣੀ ਮੌਜ ਅਨੁਸਾਰ, ਸ਼੍ਰਿਸ਼ਟੀ ਦੇ
ਦਿਸਦੇ ਅਤੇ ਅਣਦਿਸਦੇ ਪਸਾਰੇ ਦੀ ਰਚਨਾ ਛਿੰਨ-ਮਾਤਰ ਵਿੱਚ ਹੀ ਕਰ ਦੇਂਦਾ ਹੈ ਅਤੇ ਛਿੰਨ ਵਿੱਚ ਹੀ
ਇਸ ਦਾ ਵਿਨਾਸ਼ ਕਰ ਕੇ ਫ਼ਿਰ ਆਪੇ ਹੀ ਆਪ ਰਹਿ ਜਾਂਦਾ ਹੈ। ਅਜਿਹਾ ਘਟਨਾ-ਕਰਮ ਕਈ ਬਾਰ ਵਰਤ ਚੁੱਕਾ
ਹੈ:
“ਅਟਲੁ ਅਡੋਲੁ ਅਤੋਲੁ ਮੁਰਾਰੇ।। ਖਿਨ ਮਹਿ ਢਾਹੇ, ਫੇਰਿ ਉਸਾਰੇ।। “
(ਮ. ੧, ੧੦੩੪) ਅਤੇ
“ਕਈ ਬਾਰ, ਪਸਰਿਓ ਪਾਸਾਰ।। ਸਦਾ ਸਦਾ, ਇਕੁ ਏਕੰਕਾਰ।। “ (ਮ. ੫, ੨੭੬)
ਜਦੋਂ ਵੀ, ਪ੍ਰਭੂ-ਪਿਤਾ ਸ੍ਰਿਸ਼ਟੀ ਦੀ ਰਚਨਾ ਕਰਦਾ ਹੈ, ਉਸੇ ਵਕਤ ਤੋਂ ਹੀ, ਇਸ ਸਾਰੀ
ਕਾਇਅਨਾਤ ਦੇ ਦਰੁੱਸਤ ਬ੍ਰਹਮੰਡੀ-ਵਰਤਾਰੇ ਬਾਰੇ ਅਟੱਲ ਵਿਧੀ-ਵਿਧਾਨ (ਨਿਯਮ, ਕਾਇਦੇ-ਕਾਨੂੰਨ) ਸਿਰਜ
ਕੇ ਪੱਕੇ ਤੌਰ ਤੇ ਲਾਗੂ ਕਰ ਦੇਂਦਾ ਹੈ। ਸਮੁੱਚੀ ਮਨੁੱਖਤਾ ਲਈ ਸੰਨ 1469 ਦਾ ਉਹ ਦਿਹਾੜਾ,
ਸੱਚ-ਮੁੱਚ ਹੀ ਸਭ ਤੋਂ ਸੁਭਾਗਾ ਦਿਨ ਸੀ, ਜਿਸ ਦਿਨ ਪ੍ਰਭੂ-ਪਿਤਾ ਨੇ ਗੁਰੂ ਨਾਨਕ ਸਾਹਿਬ ਨੂੰ
ਧੁਰੋਂ ਹੀ ਵਰੋਸਾਅ ਕੇ, ਸਮੁੱਚੀ ਮਨੁੱਖਤਾ ਦੇ ਕਲਿਆਣ ਹਿੱਤ, ਸੰਸਾਰ ਵਿੱਚ ਭੇਜਿਆ। ਗੁਰੂ ਨਾਨਕ
ਸਾਹਿਬ ਨੇ, ਰੱਬੀ-ਰਜ਼ਾ ਅਨੁਸਾਰ, ਮਨੁੱਖਤਾ ਨੂੰ ਇਸ ਦਰੁੱਸਤ ਬ੍ਰਹਮੰਡੀ ਵਰਤਾਰੇ ਦੇ ਨਿਯਮਾਂ,
ਕਾਇਦੇ-ਕਾਨੂੰਨਾਂ ਦੀ ਸੋਝੀ ਦੇਣ ਲਈ, ਮਾਲਿਕ-ਪ੍ਰਭੂ ਨਾਲ ਇੱਕਸੁਰ ਹੋਏ ਆਤਮਿਕ ਮੰਡਲਾਂ ਵਿੱਚੋਂ,
ਪ੍ਰਭੂ-ਪ੍ਰੇਰਨਾ ਦੁਆਰਾ, ਸਰਬ-ਸਾਂਝੀ ਗੁਰਬਾਣੀ ਪ੍ਰਗਟ ਕੀਤੀ ਜਿਸ ਨੇ ਉਸ ਵਕਤ ਤੱਕ ਮਨੁੱਖਤਾ ਅੰਦਰ
ਧਰਮ ਦੇ ਨਾਂਅ `ਤੇ ਪਾਏ ਗਏ ਸਾਰੇ ਵਖਰੇਵਿਆਂ (ਲਿੰਗ, ਨਸਲ, ਰੰਗ, ਦੇਸ਼, ਜ਼ਾਤ, ਵਰਨ ਆਦਿ)
ਕਰਮ-ਕਾਂਡਾਂ ਅਤੇ ਵਹਿਮਾਂ-ਭਰਮਾਂ ਨੂੰ ਵਿਗਿਆਨਕ ਢੰਗ ਨਾਲ, ਦਲੀਲ ਦੇ ਆਧਾਰ `ਤੇ, ਰੱਦ ਕਰ ਦਿੱਤਾ।
ਸਮੁੱਚੀ ਮਨੁੱਖਤਾ ਨੂੰ ਇੱਕੋ ਇੱਕ ਵਾਹਿਦ ਪ੍ਰਭੂ-ਪਿਤਾ ਦੇ ਬੱਚੇ ਦੱਸ ਕੇ, ਇੱਕ ਆਦਰਸ਼ਕ
ਵਿਸ਼ਵ-ਭਾਈਚਾਰੇ ਦੀ ਸਥਾਪਨਾ ਦਾ ਰਾਹ ਪੱਧਰਾ ਕਰ ਦਿੱਤਾ। ਇੱਥੇ ਹੀ ਬੱਸ ਨਹੀਂ, ਸਮੁੱਚੇ ਸੰਸਾਰ
ਅੰਦਰ, ਸਦੀਵਕਾਲੀ ਹਲੇਮੀ-ਰਾਜ ਸਥਾਪਤ ਕਰਨ ਲਈ ਇੱਕ ਸਦੀਵਕਾਲੀ ਲਾਸਾਨੀ (ਗੁਰਮਤਿ) ਇਨਕਲਾਬ ਦਾ
ਆਗਾਜ਼ ਕਰ ਦਿੱਤਾ। ਸਮੁੱਚੀ ਮਨੁੱਖਤਾ ਲਈ ਇਹ ਇੱਕ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਮਨੁੱਖਤਾ ਦੇ
ਹੁਣ ਤੱਕ ਉਪਲੱਬਧ ਇਤਿਹਾਸ ਦੇ ਪੰਨਿਆਂ ਵਿਚੋਂ ਗੁਰੂ ਨਾਨਕ ਸਾਹਿਬ ਦੇ ਪੱਧਰ ਦੇ ਹੋਰ ਕਿਸੇ
ਪਰਉਕਾਰੀ ਅਤੇ ਸਰਬ-ਸਾਂਝੇ ਰਹਿਬਰ ਦੇ ਦੀਦਾਰ ਨਹੀਂ ਹੁੰਦੇ।
ਸਰਬੱਤ ਦੇ ਭਲੇ ਦੇ ਜਾਮਨ ਗੁਰਮਤਿ ਇਨਕਲਾਬ ਦਾ ਵਿਰੋਧ ਕਿਉਂ?
ਇਹ ਇੱਕ ਬਹੁਤ ਹੀ ਹੈਰਾਨੀ-ਭਰੀ ਅਤੇ ਵੱਡੇ ਦੁਖਾਂਤ ਵਾਲੀ ਗੱਲ ਹੈ ਕਿ ਅਜਿਹੇ ਲਾਸਾਨੀ
ਪਰਉਪਕਾਰੀ ਸਤਿਗੁਰਾਂ ਵੱਲੋਂ ਸਰਬੱਤ ਦੇ ਭਲੇ ਲਈ ਅਰੰਭ ਕੀਤੇ ਇਸ ਇਨਕਲਾਬ ਦੇ ਵਿਕਾਸ ਨੂੰ ਰੋਕਣ
ਲਈ, ਕੁੱਝ ਧਿਰਾਂ, ਇਸ ਦੇ ਅਰੰਭ ਕਾਲ ਤੋਂ ਹੀ, ਪੂਰੀ ਵਿਉਂਤ ਨਾਲ ਜਥੇਬੰਦ ਹੋ ਕੇ, ਕਿਉਂ
ਅੱਡੀ-ਚੋਟੀ ਦਾ ਜ਼ੋਰ ਲਗਾਉਂਦੀਆਂ ਆ ਰਹੀਆਂ ਹਨ? ਇਸ ਬਹੁਤ ਹੀ ਅਹਿਮ ਅਤੇ ਅਸਾਧਾਰਨ ਸਵਾਲ ਦਾ ਜਵਾਬ
ਲੱਭਣ ਲਈ ਗੁਰਬਾਣੀ ਤੋਂ ਵੱਧ ਸਿੱਕੇਬੰਦ ਕੋਈ ਹੋਰ ਸਰੋਤ ਨਹੀਂ ਹੋ ਸਕਦਾ। ਸਮੁੱਚੀ ਮਨੁੱਖਤਾ ਦੇ
ਭਲੇ ਲਈ, ਇਸ ਅਹਿਮ ਸਵਾਲ ਦਾ ਜਵਾਬ ਲੱਭ ਕੇ, ਇਨ੍ਹਾਂ ਮਾਨਵ-ਵਿਰੋਧੀ ਧਿਰਾਂ ਦੇ ਚਿਹਰੇ ਬੇ-ਨਕਾਬ
ਕਰਨੇ ਬਹੁਤ ਹੀ ਜ਼ਰੂਰੀ ਹਨ। ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਇਹ ਅਸੁਰੀ (ਸ਼ੈਤਾਨੀ) ਸ਼ਕਤੀਆਂ
ਕੂੜ-ਪ੍ਰਚਾਰ ਅਤੇ ਭ੍ਰਿਸ਼ਟ ਰਾਜਸੀ ਸੱਤਾ ਦਾ ਸਹਾਰਾ ਲੈ ਕੇ ਮਨੁੱਖਤਾ ਨੂੰ ਗੁਮਰਾਹ ਕਰ ਕੇ,
ਭੰਬਲ-ਭੂਸਿਆਂ ਵਿੱਚ ਪਾ ਕੇ, ਸੰਸਾਰ ਵਿੱਚ ਹਲੇਮੀ-ਰਾਜ ਦੀ ਸਥਾਪਤੀ ਦੇ ਰਾਹ ਦਾ ਰੋੜਾ ਬਣੀਆਂ ਹੀ
ਰਹਿਣਗੀਆਂ।
ਜਗਤ, ਕਰਤਾ ਪੁਰਖੁ ਦੀ ਅਲੌਕਿਕ ਖੇਡ – ਸੱਚ ਅਤੇ ਕੂੜ ਦੀਆਂ ਟੀਮਾਂ ਦਾ ਵਿਲੱਖਣ ਮੁਕਾਬਲਾ
ਪ੍ਰਭੂ-ਪਿਤਾ ਨੇ ਕੁਦਰਤਿ ਦੀ ਰਚਨਾ ਕਰ ਕੇ, ਇਸ ਸੰਸਾਰ ਨੂੰ ਇੱਕ ਅਲੌਕਿਕ ਮੱਲ ਅਖਾੜੇ ਦਾ ਰੂਪ ਦੇ
ਦਿੱਤਾ ਅਤੇ ਆਪ ਬੈਠ ਕੇ ਇਸ ਰੰਗ-ਤਮਾਸ਼ੇ ਦੀ ਖੇਡ (ਮਾਇਆ ਦੇ ਭਲਵਾਨਾਂ ਅਤੇ ਜੀਵਾਂ ਵਿਚਕਾਰ ਹੋ ਰਹੇ
ਦੰਗਲ) ਦਾ ਨਜ਼ਾਰਾ ਲੈ ਰਿਹਾ ਹੈ:
ਹਉ ਗੋਸਾਈ ਦਾ ਪਹਿਲਵਾਨੜਾ।। ਮੈ ਗੁਰ ਮਿਲਿ ਉਚ ਦੁਮਾਲੜਾ।।
ਸਭ ਹੋਈ ਛਿੰਝ ਇਕਠੀਆ ਦਯੁ ਬੈਠਾ ਵੇਖੈ ਆਪਿ ਜੀਉ।। ੧੭।।
ਵਾਤ ਵਜਨਿ ਟੰਮਕ ਭੇਰੀਆ।। ਮਲ ਲਥੇ ਲੈਦੇ ਫੇਰੀਆ।।
ਨਿਹਤੇ ਪੰਜਿ ਜੁਆਨ ਮੈ, ਗੁਰਿ ਥਾਪੀ ਦਿਤੀ ਕੰਡਿ ਜੀਉ।। ੧੮।।
ਸਭ ਇਕਠੇ ਹੋਇ ਆਇਆ।। ਘਰਿ ਜਾਸਨਿ ਵਾਟ ਵਟਾਇਆ।।
ਗੁਰਮੁਖਿ ਲਾਹਾ ਲੈ ਗਏ ਮਨਮੁਖਿ ਚਲੇ ਮੂਲੁ ਗਵਾਇ ਜੀਉ।। ੧੯।। (ਮ: ੫, ੭੪)
ਭਾਵ: ਮੈਂ ਮਾਲਿਕ–ਪ੍ਰਭੂ ਦਾ ਅੰਞਾਣ ਜਿਹਾ ਪਹਿਲਵਾਨ ਸਾਂ, ਪਰ ਗੁਰੂ ਨੂੰ ਮਿਲ ਕੇ
(ਸ਼ਬਦ-ਗੁਰੂ ਦੇ ਉਪਦੇਸ਼ ਦੀ ਕਮਾਈ ਕਰ ਕੇ, ਮਾਲਿਕ-ਪ੍ਰਭੂ ਦਾ ਮਿਲਾਪ ਹਾਸਿਲ ਕਰ ਕੇ), ਮੈਂ ਉੱਚੇ
ਦੁਮਾਲੇ ਵਾਲਾ ਬਣ ਗਿਆ ਹਾਂ। ਜਗਤ–ਅਖਾੜੇ ਵਿੱਚ ਸਾਰੇ ਜੀਵ ਆ ਇਕੱਠੇ ਹੋਏ ਹਨ, ਤੇ (ਇਸ ਅਖਾੜੇ
ਨੂੰ) ਪਿਆਰਾ ਪ੍ਰਭੂ ਆਪ ਬੈਠਾ ਵੇਖ ਰਿਹਾ ਹੈ। ੧੭।
ਵਾਜੇ ਵੱਜ ਰਹੇ ਹਨ, ਢੋਲ ਵੱਜ ਰਹੇ ਹਨ, ਨਗਾਰੇ ਵੱਜ ਰਹੇ ਹਨ (ਭਾਵ, ਸਾਰੇ ਜੀਵ ਮਾਇਆ ਵਾਲੀ
ਦੌੜ-ਭੱਜ ਕਰ ਰਹੇ ਹਨ), ਪਹਿਲਵਾਨ ਆ ਇਕੱਠੇ ਹੋਏ ਹਨ, (ਪਿੜ ਦੇ ਦੁਆਲੇ, ਜਗਤ-ਅਖਾੜੇ ਵਿੱਚ) ਫ਼ੇਰੀਆ
ਲੈ ਰਹੇ ਹਨ। ਮੇਰੀ ਪਿੱਠ ਉੱਤੇ (ਮੇਰੇ) ਗੁਰੂ ਨੇ ਥਾਪੀ ਦਿੱਤੀ, ਤਾਂ ਮੈਂ (ਵਿਰੋਧੀ) ਪੰਜੇ
(ਕਾਮਾਦਿਕ) ਜੁਆਨ ਕਾਬੂ ਕਰ ਲਏ। ੧੮।
ਸਾਰੇ (ਨਰ, ਨਾਰਿ) ਮਨੁੱਖਾ ਜਨਮ ਲੈ ਕੇ ਆਏ ਹਨ, ਪਰ (ਇਥੇ ਆਪੋ ਆਪਣੇ ਕੀਤੇ ਕਰਮਾਂ ਅਨੁਸਾਰ)
ਪਰਲੋਕ-ਘਰ ਵਿੱਚ ਵੱਖ-ਵੱਖ ਜੂਨਾਂ ਵਿੱਚ ਪੈ ਕੇ ਜਾਣਗੇ। ਜੇਹੜੇ ਮਨੁੱਖ ਗੁਰੂ (ਸ਼ਬਦ ਗੁਰੂ) ਦੇ
ਦੱਸੇ ਰਾਹ `ਤੇ ਤੁਰਦੇ ਹਨ, ਉਹ ਇਥੋਂ (ਹਰਿ-ਨਾਮ ਦਾ) ਨਫ਼ਾ ਖੱਟ ਕੇ ਜਾਂਦੇ ਹਨ। ਪਰ ਅਪਣੇ ਮਨ ਦੇ
ਪਿੱਛੇ ਤੁਰਨ ਵਾਲੇ (ਮਨ-ਮਤੀਏ) ਬੰਦੇ ਪਹਿਲੀ ਰਾਸ-ਪੂੰਜੀ ਭੀ ਗਵਾ ਕੇ ਜਾਂਦੇ ਹਨ (ਪਹਿਲੇ ਕੀਤੇ
ਭਲੇ ਕੰਮਾਂ ਦੇ ਸੰਸਕਾਰ ਵੀ ਮੰਦ-ਕਰਮਾਂ ਦੀ ਰਾਹੀਂ ਮਿਟਾ ਕੇ ਜਾਂਦੇ ਹਨ)। ੧੯।
ਸਪੱਸ਼ਟ ਹੈ, ਕਿ ਕਰਤਾ ਪੁਰਖੁ ਨੇ, ਕੁਦਰਤਿ ਦੀ ਰਚਨਾ ਵਿੱਚ, ਇੱਕ ਬਹੁਤ ਹੀ ਪਰਬਲ ਸ਼ਕਤੀ (ਮਾਇਆ)
ਨੂੰ ਵੀ ਪੈਦਾ ਕਰ ਕੇ ਸ਼ਾਮਿਲ ਕੀਤਾ ਹੋਇਆ ਹੈ ਅਤੇ ਉੱਪਰ ਵਰਣਨ ਕੀਤੇ ਜਗਤ-ਅਖਾੜੇ (ਮੱਲ-ਅਖਾੜੇ)
ਵਿੱਚ, ਜੀਵਾਂ ਅਤੇ ਮਾਇਆ ਦੇ ਪਹਿਲਵਾਨਾਂ (ਕਾਮਾਦਿਕਾਂ) ਦੀ ਕੁਸ਼ਤੀ ਹੋ ਰਹੀ ਦੱਸੀ ਗਈ ਹੈ। ਜਿਹੜੇ
ਜੀਵ ਸ਼ਬਦ-ਗੁਰੂ ਦੇ ਉਪਦੇਸ਼ਾਂ ਦੀ ਹਰ ਵਕਤ ਤਨ-ਮਨ ਨਾਲ ਪਾਲਣਾ ਕਰਦੇ (ਭਾਵ ਕਿ, ਹੁਕਮ ਰਜ਼ਾਈ ਚਲਦੇ)
ਰਹਿੰਦੇ ਹਨ, ਉਹ ਮਾਇਆ ਦੇ ਭਲਵਾਨਾਂ ਨੂੰ ਚਿੱਤ ਕਰ ਕੇ (ਹਰਾ ਕੇ) ਆਪਣਾ ਮਨੁੱਖਾ ਜੀਵਨ ਸਫ਼ਲ ਕਰਦੇ
ਹੋਏ (ਜੀਵਨ-ਮੁਕਤ ਹੋ ਕੇ) ਪ੍ਰਭੂ-ਪਿਤਾ ਵਿੱਚ ਹੀ ਸਮਾ ਜਾਂਦੇ ਹਨ। ਪਰ ਜਿਹੜੇ ਮੰਦ-ਕਰਮੀ ਜੀਵ
ਸ਼ਬਦ-ਗੁਰੂ ਦੇ ਉਪਦੇਸ਼ਾਂ ਤੋਂ ਪਾਸਾ ਵੱਟ ਕੇ (ਪ੍ਰਭੂ-ਪਿਤਾ ਨੂੰ ਭੁਲਾ ਕੇ) ਆਪਣੇ ਮਨ ਦੀ ਮਤਿ
(ਮਨਮਤਿ) ਅਨੁਸਾਰ ਚਲਦੇ ਹਨ, ਮਾਇਆ ਦੀ ਟੀਮ (ਪਹਿਲਵਾਨ) ਉਨ੍ਹਾਂ `ਤੇ ਜਿੱਤ ਪ੍ਰਾਪਤ ਕਰ ਕੇ
ਉਨ੍ਹਾਂ ਨੂੰ ਆਪਣੇ ਵੱਸ ਵਿੱਚ ਕਰ ਲੈਂਦੀ ਹੈ। ਅਜਿਹੇ ਅਭਾਗੇ ਜੀਵ, ਮਾਇਆ ਦੇ ਬੰਧਨਾਂ ਵਿੱਚ ਫਸ
ਕੇ, ਮਾਇਆ ਦੀ ਟੀਮ ਦੇ ਸਹਿਜੋਗੀ ਬਣ ਕੇ, ਆਪਣੇ ਸੁਆਰਥਾਂ ਦੀ ਪੂਰਤੀ ਵਾਲੀ (ਮਾਇਕ ਪਦਾਰਥਾਂ ਦੀ
ਪ੍ਰਾਪਤੀ ਲਈ), ਖੇਡ ਖੇਡਦੇ ਹੋਏ, ਕਿਸੇ ਵੀ ਪਾਪ ਕਰਮ ਤੋਂ ਸੰਗਦੇ ਨਹੀਂ, ਬਲਕਿ ਸੱਚ ਦੇ ਰਸਤੇ ਤੇ
ਚੱਲਣ ਵਾਲਿਆਂ ਦਾ, ਹਰ ਸੰਭਵ ਤਰੀਕੇ ਨਾਲ, ਵਿਰੋਧ ਕਰਨਾ ਉਨ੍ਹਾਂ ਦਾ ਸੁਭਾਅ ਬਣ ਜਾਂਦਾ ਹੈ,
ਕਿਉਂਕਿ ਉਨ੍ਹਾਂ ਅੰਦਰ ਕੂੜ ਦੀ ਟੇਕ ਅਤੇ ਕੂੜ ਦਾ ਹੀ ਵਰਤਾਰਾ ਵਰਤਦਾ ਰਹਿੰਦਾ ਹੈ। ਇਸ ਲਈ,
ਉਨ੍ਹਾਂ ਨੂੰ ਸੱਚ (ਰੱਬੀ-ਹੁਕਮ, ਗੁਰੂ ਗ੍ਰੰਥ ਸਾਹਿਬ ਦਾ ਫ਼ਲਸਫ਼ਾ) ਚੰਗਾ ਨਹੀਂ ਲਗਦਾ!
ਜਿਨਾੑ ਅੰਦਰਿ ਕੂੜੁ ਵਰਤੈ, ਸਚੁ ਨ ਭਾਵਈ।। ਜੇ ਕੋ ਬੋਲੈ ਸਚੁ, ਕੂੜਾ ਜਲਿ ਜਾਵਈ।।
ਕੂੜਿਆਰੀ ਰਜੈ ਕੂੜਿ, ਜਿਉ ਵਿਸਟਾ ਕਾਗੁ ਖਾਵਈ।। (ਮ. ੩, ੬੪੬)
ਭਾਵ: ਜਿਨ੍ਹਾਂ ਦੇ ਹਿਰਦੇ ਵਿੱਚ ਕੂੜ ਵਰਤਦਾ ਹੈ, ਉਨ੍ਹਾਂ ਨੂੰ ਸੱਚ (ਰੱਬੀ ਗੁਣਾਂ ਵਾਲਾ ਸਦਾਚਾਰ)
ਚੰਗਾ ਨਹੀਂ ਲਗਦਾ; ਜੇ ਕੋਈ ਮਨੁੱਖ ਸੱਚ ਬੋਲੇ, ਤਾਂ ਝੂਠਾ (ਸੁਣ ਕੇ) ਸੜ-ਬਲ ਜਾਂਦਾ ਹੈ; ਝੂਠ ਦਾ
ਵਾਪਾਰੀ ਝੂਠ ਵਿੱਚ ਹੀ ਪ੍ਰਸੰਨ ਹੁੰਦਾ ਹੈ, ਜਿਵੇਂ ਪੰਛੀ ‘ਕਾਂ` ਵਿਸ਼ਟਾ ਖਾਂਦਾ ਹੈ (ਤੇ ਪ੍ਰਸੰਨ
ਹੁੰਦਾ ਹੈ)।
ਸੱਚ ਦੀਆਂ ਟੀਮਾਂ (ਹੁਕਮਿ ਰਜ਼ਾਈ ਚੱਲਣ ਵਾਲੇ ਜੀਵ)
ਇਨ੍ਹਾਂ ਟੀਮਾਂ ਵਿੱਚ, ਕਰਤੇ ਦੀ ਕੁਦਰਤਿ ਦੇ ਅਸੂਲਾਂ, ਨਿਯਮਾਂ ਅਤੇ ਕਾਇਦੇ-ਕਾਨੂੰਨਾਂ ਦੀ, ਸ਼ਬਦ
ਗੁਰੂ (ਗੁਰੂ ਗ੍ਰੰਥ ਸਾਹਿਬ) ਦੇ ਉਪਦੇਸ਼ਾਂ ਦੁਆਰਾ ਸੋਝੀ ਪ੍ਰਾਪਤੀ ਕਰ ਕੇ, ਕੇਵਲ ਅਤੇ ਕੇਵਲ ਵਾਹਿਦ
ਪ੍ਰਭੂ-ਪਿਤਾ ਦੀ ਸ਼ਰਣਿ ਵਿੱਚ ਰਹਿ ਕੇ ‘ਹੁਕਮਿ ਰਜਾਈ ਚੱਲਣ ਵਾਲੇ ਜੀਵ ਸ਼ਾਮਿਲ ਕੀਤੇ ਜਾ ਸਕਦੇ ਹਨ।
ਕੂੜ ਦੀਆਂ ਟੀਮਾਂ (ਮਹਾਂ ਮੂਰਖ ਮਨਮੁਖਿ ਜੀਵ)
ਇਨ੍ਹਾਂ ਵਿੱਚ ਮਾਇਆ ਦੇ ਭਲਵਾਨਾਂ (ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਹਉਂਮੈ, ਨਿੰਦਿਆ ਆਦਿ) ਤੋਂ
ਇਲਾਵਾ, ਮੂਲ ਰੂਪ ਵਿੱਚ, ਕੁਦਰਤਿ ਦੇ ਕਾਇਦੇ-ਕਾਨੂੰਨਾਂ ਦੀ ਜਾਣ-ਬੁੱਝ ਕੇ ਉਲੰਘਣਾ ਕਰਨ ਵਾਲੇ,
ਮਨੁੱਖਤਾ ਵਿੱਚ ਕਈ ਕਿਸਮ ਦੀਆਂ ਵੰਡੀਆਂ (ਜ਼ਾਤ-ਪਾਤ, ਦੇਸ਼, ਲਿੰਗ, ਰੰਗ, ਨਸਲ, ਆਰਥਿਕ ਆਦਿ) ਪਾ ਕੇ
ਸਮਾਜ ਦੀ ਪਿੱਠ `ਤੇ ਸਵਾਰ ਹੋਣ ਦੀ ਲਾਲਸਾ ਰੱਖਣ ਵਾਲੇ ਜੀਵ ਸ਼ਾਮਿਲ ਕੀਤੇ ਜਾ ਸਕਦੇ ਹਨ। ਵਿਚਾਰ ਦੀ
ਸਰਲਤਾ ਲਈ, ਗੁਰਮਤਿ ਇਨਕਲਾਬ ਦਾ ਵਿਰੋਧ ਕਰ ਰਹੀਆਂ, ਕੂੜ ਦੀਆਂ ਟੀਮਾਂ ਨੂੰ ਹੇਠ ਲਿਖੇ ਦੋ
ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ:
ਅਖੌਤੀ (so-called)
ਸਿੱਖ
ਗੁਰਮਤਿ-ਵਿਰੋਧੀ ਗ਼ੈਰ-ਸਿੱਖ
ਅਖੌਤੀ ਸਿੱਖ
ਇਨ੍ਹਾਂ ਵਿੱਚ ਹੇਠ ਲਿਖੀਆਂ ਧਿਰਾਂ ਸ਼ਾਮਿਲ ਕੀਤੀਆਂ ਜਾ ਸਕਦੀਆਂ ਹਨ:
੧. ਪੁਜਾਰੀ (ਤਖ਼ਤਾਂ ਦੇ ਅਖੌਤੀ ਜਥੇਦਾਰ)।
੨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ` ਤੇ ਜੱਫ਼ਾ ਮਾਰੀ ਬੈਠਾ ਗੁਰਮਤਿ-ਵਿਰੋਧੀ ਟੋਲਾ।
੩. ਗੁਰੂ-ਡੰਮੀਏ
੪. ਅਖੌਤੀ ਸੰਤ-ਸਮਾਜੀਏ (ਨਕਲੀ ਸੰਤ)।
੫. ਹੋਰ ਡੇਰਿਆਂ ਦੇ ਸੰਚਾਲਕ ਅਤੇ ਅਖੌਤੀ ‘ਗੁਰਮਤਿ ਪ੍ਰਚਾਰਕ`।
੬. ਅਖੌਤੀ ਪੰਥਕ ਰਾਜਨੀਤਕ ਪਾਰਟੀਆਂ ਦੇ ਮੁਖੀ ਅਤੇ ਅਹੁਦੇਦਾਰ।
੭. . ਅਖੌਤੀ ਪੰਥਕ ਮੀਡੀਆ।
੮. ਖ਼ੁਦਗ਼ਰਜ਼ ਸਿਆਸਤਦਾਨਾਂ ਦੇ ਪ੍ਰਭਾਵ ਹੇਠ ਵਿਚਰ ਰਹੀਆਂ ਗੁਰਦਵਾਰਾ ਤਾਲਮੇਲ ਕਮੇਟੀਆਂ।
੯. ਅਖੌਤੀ ਸਿੱਖ ਸੰਪਰਦਾਵਾਂ
੧੦. ਗੁਰਦਵਾਰਾ ਪ੍ਰਬੰਧਕੀ ਸਿਸਟਮ ਵਿੱਚ ਸਥਾਪਤ ਹੋਏ ਚਲੇ ਆ ਰਹੇ ਗੁਰਮਤਿ-ਵਿਹੂਣੇ ਪ੍ਰਬੰਧਕ।
੧੧. ਮਦਾਰੀ ਬਿਰਤੀ ਵਾਲੇ ਅਖੌਤੀ ਸਿੱਖ।
੧੨. ਹਉਮੈ-ਗ੍ਰਸੇ ਖ਼ਰੂਦੀ ਬਿਰਤੀ ਵਾਲੇ ‘ਤੀਸਮਾਰ-ਖਾਂ` (ਮਨੱਖੀ ਸਰੀਰ ਵਿੱਚ ਗਧੇ)
(28/07/11)
ਗੁਰਬਖਸ਼ ਸਿੰਘ
ਨਾਨਕ ਦੁਨੀਆਂ ਕੈਸੀ ਹੋਈ॥
ਸਾਲਕੁ ਮਿਤੁ ਨ ਰਹਿਉ ਕੋਈ॥ ਅੰਕ 1410
ਅੱਜ ਵਿਗਿਆਨੀ ਵੀ ਇਸ ਗੱਲ ਨੂੰ ਮਨਣ ਦੇ ਨੇੜੇ ਹੀ ਹਨ ਕਿ ਰਚਨਾ – ਰਚਨ ਵਾਲੀ ਸ਼ਕਤੀ
ਕਤਰਾਪੁਰਖ, ਰਚਨਾ ਰਚ ਕੇ ਇਸ ਤੋਂ ਵੱਖ ਨਹੀਂ ਹੋਇਆ। ਇਸ ਰਚਨਾ ਵਿੱਚ ਹੀ ਸਮਾਇਆ ਹੋਇਆ ਹੈ। ਇਸੇ
ਕਾਰਣ ਗੁਰੁ ਨਾਨਕ ਦੇਵ ਜੀ ਇਸ ਰਚਨਾ ਬਾਰੇ ਕਹਿੰਦੇ ਹਨ “ਇਹੁ ਜਗੁ ਸਚੈ ਕੀ ਹੈ ਕੋਠੜੀ ਸਚੇ ਕਾ
ਵਿੱਚ ਬਾਸ”॥
ਸਚੇ ਦਾ ਵਾਸਾ ਹੋਣ ਕਾਰਣ ਮਨੁੱਖ ਅੰਦਰ ਉਸ ਰਚਨਹਾਰ ਦਾ ਸੁਭਾਓ ਹੋਣਾ ਵੀ ਜਰੂਰੀ ਸੀ। ਅਤੇ ਉਸ ਦੇ
ਗੁਣ ਸਾਡੇ ਜੀਵਨ ਵਿੱਚ ਪ੍ਰਗਟ ਹੋਣੇ ਚਾਹੀਦੇ ਸਨ। ਗੁਣਾਂ ਦੀ ਅਨਹੋਦ ਕਾਰਣ ਗੁਰੂ ਨਾਨਕ ਜੀਆਂ ਨੂੰ
ਲੋਕਾਂ ਦੀ ਦੁਖੀ ਹਾਲਤ ਦੇਖ ਕੇ ਹੈਰਾਨੀ ਹੋਈ ਕਿ ਲੋਕ ਉਸ ਰਚਨਹਾਰ ਪ੍ਰਮਾਤਮਾ ਦੀ ਪੂਜਾ ਵੀ ਕਰਦੇ
ਹਨ, ਧਾਰਮਿਕ ਗੁਰੁਆਂ ਦੀ ਵੀ ਕਮੀ ਨਹੀਂ, ਫਿਰ ਦੁਖੀ ਕਿਉ? ਬਾਬੇ ਦੇ ਫਲਸਫੇ ਅਨੁਸਾਰ ਜੇ ਲੋਕਾਂ ਦੇ
ਮਨੁ ਅੰਦਰਿ “ਨਾਮ ਧਰਮ” ਵਸ, ਧਸ ਜਾਵੇ ਤਾਂ ਕੋਈ ਦੁਖੀ ਨਹੀਂ ਹੋ ਸਕਦਾ। ਉਸ ਸਮੇਂ ਦੇ ਧਾਰਮਿਕ
ਗੁਰੂ ਵੀ ਮਨੁੱਖ ਨੂੰ ਨਾ ਪ੍ਰਮਾਤਮਾ ਨਾਲ ਨਾ ਹੀ ਮਨੁਖ ਨੂੰ ਉਸ ਦੀ ਅੰਤਿਰ ਆਤਮਾ ਨਾਲ ਜੋੜਦੇ ਸਨ,
। ਅਤੇ ਨਾ ਹੀ ਇਸ ਪਾਸੇ ਮਨ ਲਾਉਣ ਦਾ ਗਿਆਨ ਦਿੰਦੇ ਸਨ। ਕੇਵਲ ਕਰਮ ਕਾਂਡੀ ਪੂਜਾ, ਤੀਰਥ ਇਸ਼ਨਾਨ,
ਇਤ ਆਦਿ ਦਸ ਕੇ ਆਪਣੇ ਨਾਲ ਹੀ ਜੋੜਦੇ ਸਨ। ਇਸ ਪ੍ਰਕਾਰ ਮਨੁੱਖ ਅਨੇਕ ਧਰਮ ਗੁਰੂਆਂ ਪਿੱਛੇ ਲਗ ਕੇ
ਅੰਦਰੋਂ ਇੱਕ ਨਾਮ ਧਰਮ ਵਾਲੇ ਵਿਸ਼ਵਾਸ ਦੀ ਥਾਂ, ਅਨੇਕਾਂ ਹੀ ਵਿਸ਼ਵਾਸ ਅਤੇ ਅਨੇਕਾਂ ਹੀ ਕਰਮ ਕਾਂਡੀ
ਪੂਜਾ ਦੀਆਂ ਵਿਧੀਆਂ ਵਿੱਚ ਵੰਡੇ ਗਏ। ਅਤੇ ਅੱਜ ਵੀ ਅਨੇਕਾਂ ਨਵੇਂ ਨਵੇਂ ਧਰਮ ਵਿਸ਼ਵਾਸਾ ਦੇ ਧਾਰਨੀ
ਹੋ ਕੇ ਆਪਸ ਵਿੱਚ ਲੜਦੇ-ਝਗੜਦੇ ਆ ਰਹੇ ਹਨ। ਇਹਨਾਂ ਵੰਡੀਆਂ ਕਾਰਨ ਸਾਡੇ ਅੰਦਰਿ ਈਰਖਾ, ਤ੍ਰਿਸ਼ਨਾ,
ਹਉਮੈ, ਲੋਭ ਇਤ ਆਦਿ ਦੇ ਖਿਆਲ ਨਦੀਆਂ ਵਾਂਗ ਵਗਦੇ ਹਨ, ਜਿਸ ਕਾਰਨ ਨਾਮ ਅਤੇ ਪ੍ਰਮਾਤਮਾ ਦੇ ਗੁਣਾਂ
ਵਾਲੀਆਂ ਨਦੀਆਂ ਨੂੰ ਅਸੀਂ ਮਨੋ ਸੁਕਾ ਬੈਠੇ ਹਾਂ।
ਜਦੋਂ ਈਰਖਾ, ਤ੍ਰਿਸ਼ਨਾ, ਲੋਭ ਆਦਿ ਅੰਦਰ ਭਾਰੂ ਹੋ ਜਾਣ ਤਾਂ ਮਿਤ੍ਰ ਤੇ ਹੋਰ ਰਿਸ਼ਤੇ ਵੀ ਤੁਹਾਨੂੰ
ਧੋਖਾ ਦੇ ਸਕਦੇ ਹਨ। ਲੋਕਾਂ ਦੀ ਇਹ ਹਾਲਤ ਉਦੋਂ ਹੁੰਦੀ ਹੈ ਜਦੋਂ ਧਾਰਮਿਕ ਆਗੂ, ਸਿੱਖਿਆ ਦੇਣ ਵਾਲੇ
ਸਿੱਖਿਆਂ ਨੂੰ ਵੇਚਨਾ ਸ਼ੁਰੂ ਕਰ ਦੇਣ।
ਗੁਰੁ ਨਾਨਕ ਜੀ ਕਹਿੰਦੇ ਹਨ ਕਿ ਜੋ ਵੀ ਦਿਸ ਰਿਹਾ ਹੈ ਇਹ ਸਭ ਕੇਵਲ ਨਾਮ, ਸਬਦੁ, ਪ੍ਰਮਾਤਮਾ ਹੀ
ਹੈ। ਜੇ ਹਰਿ ਪਾਸੇ ਨਾਮ ਹੀ ਨਾਮ ਹੈ ਅਤੇ ਅਸੀਂ ਨਾਮ ਵਿੱਚ ਹੀ ਰਹਿੰਦੇ ਹਾਂ ਅਤੇ ਨਾਮ ਹੀ ਧਰਮ ਹੈ।
ਤਾਂ ਧਰਮ ਵਾਲੇ ਦਾ ਲੋਕਾਈ ਅਤੇ ਅਪਣੇ ਰਿਸ਼ਤਿਆਂ ਨਾਲ ਵਿਵਹਾਰ ਵੀ ਸਚਾ-ਸੁਚਾ ਧਰਮਵਾਲਾ ਹੋਣਾ
ਚਾਹੀਦਾ ਸੀ। ਜੋ ਗੁਰੁ ਨਾਨਕ ਜੀਆਂ ਨੂੰ ਕਿਤੇ ਨਜਰ ਨਹੀਂ ਆਇਆਂ। ਇਸੀ ਕਾਰਣ ਨਾਨਕ ਜੀ ਨੂੰ ਇਹ
ਦੁਨੀਆਂ ਕੁੱਝ ਉਸ ਵਰਤਾਰੇ ਵਾਲੀ ਦਿਸੀ ਜੋ ਵਰਤਾਰਾ ਮਨੁਖਤਾ ਵਾਸਤੇ ਲਾਹਨਤੁ, ਸ਼ਰਮਸਾਰ ਕਰਨ ਵਾਲਾ
ਹੋ ਚੁੱਕਾ ਸੀ। ਜਿਵੇਂ ਧਾਰਮਿਕ ਸਿੱਖਿਆ ਦੇਣ ਵਾਲਾ ਵੀ ਰਿਸ਼ਵਤ ਲੈ ਕੇ ਲੋਕਾਂ ਦੇ ਹਕਾਂ ਨੂੰ ਸਹੀ
ਦੇਖਦੇ ਹੋਇਆਂ, ਫੈਸਲਾ ਝੂਠੇ ਦੇ ਹੱਕ ਵਿੱਚ ਰਾਜ ਤੋਂ ਕਰਵਾ ਦਿੰਦੇ ਸਨ। ਅੱਜ ਦੇ ਸਮੈ ਜੇ ਵੀਚਾਰ
ਕਰੀਏ ਤਾਂ ਉਸ ਸਮੇਂ ਨਾਲੋਂ ਵੀ ਭੈੜਾ ਹਾਲ ਹੈ। ਕਿਉ ਅੱਜ ਅਸੀ ਗੁਲਾਮ ਨਹੀ। ( “ਹਕੁ ਪਰਾਇਆ ਨਾਨਕਾ
ਉਸ ਸੂਅਰ ਓਸ ਗਾਏ॥” ) ਕਿਸੇ ਦੇ ਹੱਕ ਨੂੰ ਮਾਰਨਾ ਹਿੰਦੂ ਵਾਸਤੇ ਗਾਂਏ ਅਤੇ ਮੁਸਲਮਾਨ ਵਾਸਤੇ ਸੂਰ
ਮਾਰਨ ਤੁਲ ਹਨ।
ਉਸ ਸਮੇਂ ਲਈ ਤਾਂ ਅਸੀਂ ਕਹਿ ਸਕਦੇ ਹਾਂ ਕਿ ਵਿਦਿਆ ਦਾ ਪਸਾਰਾ ਨਹੀਂ ਸੀ। ਪਰ ਅੱਜ ਤਾਂ ਵਿਦਿਆ ਦਾ
ਪਸਾਰਾ ਵੀ ਬਹੁਤ ਹੈ। ਫਿਰ ਲੋਕਾਂ ਦੇ ਹੱਕ ਖੋਹਣ, ਮਾਰਣ ਤੋਂ ਨਾ ਧਾਰਮਿਕ ਆਗੂ ਹਟੇ ਨਾ ਹੀ ਇਨਸਾਫ
ਕਰਨ ਵਾਲੀਆਂ ਸਰਕਾਰਾਂ ਨੇ ਤੋਬਾ ਕੀਤੀ। ਅਖਬਾਰਾਂ ਵਿੱਚ ਕਈ ਵਾਰੀ ਪੜਨ ਨੂੰ ਮਿਲਦਾ ਹੈ, ਕਿ ਫਲਾਨੇ
ਸਾਧ ਨੇ ਮੁਕਤੀ ਤੇ ਸੁਵਰਗ ਇਤ ਆਦਿ ਦਾ ਸਬਜਵਾਗ ਵਿਖਾ ਕੇ ਲੋਕਾਂ ਦੀਆਂ ਜਮੀਨਾ ਜਾਇਦਾਦਾਂ ਅਪਨੇ
ਅਸਥਾਨਾ ਦੇ ਨਾ ਕਰਵਾ ਲੈਈਆਂ। ਜਦੋਂ ਮਾਲਕਾਂ ਨੂੰ ਸੋਝੀ ਆਈ ਤਾਂ ਇਹਨਾਂ ਸਾਧਾ ਤੋ ਇਹ ਜਮੀਨਾ ਵਾਪਸ
ਲੈਣ ਵਾਸਤੇ ਕਚਿਹਰੀਆਂ ਵਿੱਚ ਜਾਣਾ ਪਿਆ। ਕਹਿਨ ਨੂੰ ਤਾਂ ਸਾਧ ਕਿਸੇ ਦਾ ਹੱਕ ਨਹੀਂ ਮਾਰਦੇ ਦੂਜਿਆਂ
ਦੇ ਹਕਾਂ ਦੀ ਰਾਖੀ ਕਰਦੇ ਹਨ। ਪਰ ਕੇਵਲ ਦਿਖਾਵੇ ਵਾਸਤੇ ਹੀ ਹੈ ਅਸਲ ਵਿੱਚ ਨਹੀ।
ਧਾਰਮਿਕ ਆਗੂਆਂ ਦਾ ਜੀਵਨ ਆਦਰਸ਼ਕ ਹੋਣਾਂ ਚਾਹੀਦਾ ਹੈ, ਜੋ ਝੂਠ, ਠਗੀ, ਲੋਭ ਇਤ ਆਦਿ ਰਹਿਤ ਹੋਵੇ।
ਅਜਿਹੇ ਮਹਾਪੁਰਖ ਹੀ ਅਪਨੇ ਤੇ ਅਪਣੇ ਪਰਿਵਾਰਾਂ ਦੇ ਕਸ਼ਟਾ ਦੀ ਪਰਵਾਹ ਨਾ ਕਰਦੇ ਹੋਏ, ਸੁਖਾਂ ਦਾ
ਤਿਆਗ ਕਰਕੇ ਹੀ ਰਾਜ ਸਰਕਾਰਾਂ ਤੋਂ ਲੋਕਾਂ ਨੂੰ ਇਨਸਾਫ ਅਤੇ ਮੌਲਿਕ ਅਧਿਕਾਰ, ਦੁਆ ਸਕਦੇ ਹਨ। ਬੜੇ
ਦੁਖ ਨਾਲ ਲਿਖਣਾ ਪੈਂਦਾ ਹੈ ਕਿ ਅਜ ਵੀ ਸਾਡੇ ਦੇਸ਼ ਅੰਦਰ ਲੱਖਾਂ ਦੀ ਗਿਣਤੀ ਵਿੱਚ ਸਾਧ-ਸੰਤ ਹਨ। ਪਰ
ਕੋਈ ਵੀ ਆਪਣੇ ਸੁੱਖਾਂ ਨੂੰ ਤਿਆਗਨ ਵਾਲਾ ਦਿਸਦਾ ਨਹੀਂ। ਇਹਨਾਂ ਕੋਲ ਕਰੋੜਾ, ਅਰਬਾਂ ਰੁਪਏ ਦੀਆਂ
ਜਾਏਦਾਦਾ ਹਨ, ਇਸ ਕਾਰਨ ਇਹ ਸਰਕਾਰਾਂ ਨਾਲ ਇਕਮਿਕ ਹੋ ਕੇ ਲੋਕਾਂ ਦੇ ਦੁਖਾਂ ਵਲ ਨਹੀਂ ਦੇਖਦੇ।
ਪੰਜਾਬ ਵਿੱਚ ਵੀ ਦੇਖਣ ਨੂੰ ਮਿਲਦਾ ਹੈ ਜੇ ਕੋਈ ਵੱਡੀ ਕਾਰਵਾਲਾ ਡੇਰੇ ਜਾਏਤਾ ਉਸਨੂੰ ਬਹੁਤ ਸਤਿਕਾਰ
ਨਾਲ ਮਿਲਦੇ ਹਨ, ਜੇ ਕੋਈ ਕਿਰਤੀ ਪਸੀਨੇ ਨਾਲ ਭਿਜੇ ਹੋਏ ਕਪੜੇ ਤੇ ਪੁਰਾਣੇ ਸਾਇਕਲ ਤੇ ਆਵੇ ਤਾਂ ਉਸ
ਦਾ ਜੋ ਸਤਿਕਾਰ ਹੁੰਦਾ ਹੈ ਸਭ ਜਾਣਦੇ ਹਨ।
ਜੇ ਕਿਸੇ ਵੀ ਦੇਸ਼ ਵਿੱਚ ਕੂੜ (ਝੂਠ) ਪਰਧਾਨ ਹੋਵੇ ਉਥੇ ਸਤ-ਪੁਰਖ ਹੀ, ਲੋਕਾਂ ਨੂੰ, ਕੂੜ ਅੇਤ ਧੱਕੇ
ਬੇਇਨਸਾਫੀ ਤੋਂ ਬਚਾਉਂਦੇ ਹਨ। ਲੋਕਾਈ ਦੇ ਮੌਲਿਕ ਅਧਿਕਾਰਾਂ ਨੂੰ ਸੁਰਖਿਅਤ ਰੱਖਣ ਵਿੱਚ ਸਹਾਇਤਾ
ਕਰਦੇ ਹਨ। ਇਹਨਾਂ ਮੌਲਿਕ ਅਧਿਕਾਰਾਂ ਨਾਲ ਹੀ ਜਮੀਰ ਜਾਗੀਦੀ ਹੈ। ਅੱਜ ਦੇ ਸਮੇਂ ਦੇ ਮਹਾਪੁਰਸ਼ ਇਸ
ਪਾਸੇ ਧਿਆਨ ਹੀ ਨਹੀਂ ਦਿੰਦੇ। ਇਸ ਵਾਸਤੇ ਬਾਬੇ ਨਾਨਕ ਨੇ ਕਿਹਾ ਸੀ ਦੁਨੀਆਂ ਕੈਸੀ ਹੋਈ॥
ਉਪਰੋਕਤ ਬੱਚਨ ਅਜਿਹੇ ਅਖੋਤੀ ਸਤ ਪੁਰਖਾਂ ਨੂੰ ਦੇਖ ਹੀ ਲਿਖੇ ਹਨ ਜੋ ਹਮੇਸ਼ਾ ਮੱਨੁਖ ਦੇ ਜੀਵਨ
ਸੁਧਾਰ ਵਾਸਤੇ ਕਮ ਆੳਦੇ ਰਹਿਣਗੇ।
ਜਿਸ ਦੇਸ਼ ਦੇ ਧਾਰਮਿਕ ਆਗੂਆ ਦੀ ਮਾੜੀ ਹਾਲਤ ਹੋਵੇ, ਉਥੇ ਸੁਆਰਥ ਪ੍ਰਧਾਨ ਹੁੰਦਾ ਹੈ, । ਪ੍ਰਮਾਰਥ
ਨਹੀਂ। ਗੁਰੂ ਨਾਨਕ ਜੀ ਨੇ ਗਰੀਬਾਂ ਨੂੰ ਗਲੇ ਲਾਇਆ ਸੀ “ਜਿਥੇ ਨੀਚ ਸਮਾਲੀਅਨ ਤਿਥੈ ਨਦਰ ਤੇਰੀ
ਬਖਸ਼ੀਸ”॥ ਦੀਨ ਦੇ ਹਿਤ ਵਾਲਾ ਵੀ ਕੋਈ ਨਹੀਂ ਦਿਸਦਾ, ਜੋ ਦੀਨ ਅਤੇ ਗਰੀਬ ਵਾਸਤੇ ਅਪਨੇ ਸੁਆਰਥਾਂ
ਨੂੰ ਛੱਡ ਕੇ ਸੱਚ ਵਾਸਤੇ ਲੋਕਾਈ ਨੂੰ ਜਾਗ੍ਰਿਤ ਕਰੇ, ਜਾਂ ਜਰਵਾਨਿਆਂ ਕੋਲੋਂ ਇਹਨਾਂ ਦੀਨ ਗਰੀਬਾਂ
ਨੂੰ ਹਕਦਿਵਾਉਣ ਵਾਸਤੇ ਕੁੱਝ ਕਰਦਾ ਹੋਵੇ। ਮਨੁੱਖ ਦੇ ਇਸ ਵਰਤਾਰੇ ਨੂੰ ਦੇਖ ਕੇ ਹੀ ਗੁਰੁ ਨਾਨਕ ਨੇ
ਕਿਹਾ ਸੀ “ਨਾਨਕ ਦੁਨੀਆ ਕੈਸੀ ਹੋਈ”॥
ਬਾਬੇ ਨਾਨਕ ਦੀ ਨਜਰ ਵਿੱਚ ਰਾਜਾ ਕਹਾਉਨ ਦਾ ਹਕਦਾਰ ਉਹ ਹੈ ਜੋ ਜਾਲਮ ਤੇ ਜਰਵਯਿਆਂ ਦਾ ਸੁਧਾਰ ਕਰ
ਕੇ ਗਰੀਬਾਂ, ਦੀਨਾਂ ਨੂੰ ਬੇਇਨਸਾਫੀ ਤੋਂ ਬਚਾਵੇ। ਸਾਲਕੁ (ਧਾਰਮਿਕ ਆਗੂ) ਉਹ ਹੈ ਜੋਂ ਸਭ, ਧਰਮਾਂ
ਜਾਤਾਂ, ਛੋਟੇ, ਵੱਡੇ ਦੇ ਭੇਦ ਭਾਵ ਅਤੇ ਵਿਤਕਰਿਆਂ ਨੂੰ ਛੱਡ ਕੇ ਸਭ ਨੂੰ ਅਗਿਆਨਤਾਂ ਵਿੱਚੋਂ ਕਢ
ਕੇ ਬਿਨਾ ਕਿਸੇ ਸੁਆਰਥ ਦੇ ਸਚਾ ਗਿਆਨ ਦੇਵੇ। ਉਸ ਨੂੰ ਗੁਰਬਾਣੀ ਅੰਦਰ ਪੂਜਨ ਯੋਗ ਕਿਹਾ ਹੈ (ਪੂਜਨ
ਦਾ ਮਤਲਵ ਵਿਅਕਤੀ ਦੀ ਪੂਜਾ ਨਹੀਂ), ਸਤਿਕਾਰ ਨਾਲ ਉਸ ਦੀ ਸੰਗਤ ਕਰਨੀ।
ਗੁਰੁ ਨਾਨਕ ਦੀ ਨਜਰ ਵਾਲਾ ਧਾਰਮਿਕ ਆਗੂ ਆਪਣੀ ਪੂਜਾ ਬਿਲਕੁਲ ਨਹੀਂ ਕਰਵਾਏਗਾ। ਉਹ ਕੇਵਲ ਮਨੁਖ ਦੇ
ਅੰਦਰ ਸਮਾਇ ਹੋਏ ਨਿਰੰਕਾਰ, ਨਾਲ ਮਿਲਾਣ ਦਾ ਰਾਹ ਦਸੇਗਾ। “ਜਿਸਕੈ ਅੀਤਰਿ ਵਸੈ ਨਿਰੰਕਾਰੁ ਤਿਸ ਕੀ
ਸੀਖਿਤਰੈ ਸੰਸਾਰ॥ (ਸੁਖ ਮਨੀ) ਭਾਈ ਗੁਰਦਾਸ ਜੀ ਕਹਿੰਦੇ ਹਨ। ਗੁਰਮੁਖਿ ਪੰਡਿਤ ਹੋਏ ਜਗ ਪਰਬੋਧੀਐ।
ਗੁਰਮੁਖਿ, ਗੁਰਸਿਖ ਵਿਦਵਾਨ ਬਣ ਕੇ ਲੋਕਾਈ ਨੂੰ ਸਿਰਜਨਹਾਰ ਦੀ ਸੂਝਬੂਝ ਦਿੰਦੇ ਹਨ। ਇਸ ਗਿਆਨ ਨਾਲ
ਠਗ ਚੋਰ, ਵਾਟਮਾਰ, (ਰਾਹ ਗੀਰਾਂ ਨੂੰ ਲੁਟਣ ਵਾਲੇ) ਇਤ ਆਦਿ ਵੀ ਪਰਮਾਤਮਾਂ ਦੇ ਗੁਣ, ਸਤਿ, ਸੰਤੋਖ,
ਦਇਆ, ਧਰਮ, ਧੀਰਜ, ਸਹਿਜ ਆਦਿ ਧਾਰਣ ਕਰਕੇ ਜੀਵਨ ਸਫਲਾ ਕਰ ਗਏ, ਜੋ ਹਰ ਮਨੁਖ ਵਾਸਤੇ ਜਰੂਰੀ ਹੈ।
ਬਾਬੇ ਨਾਨਕ ਦਾ ਫਲਸਫਾ ਪੂਰਨ ਵਿਗਿਆਨਿਕ ਹੈ,
(Science of Soul) ਆਤਮਿਕ, (ਬ੍ਰਹਮ) ਗਿਆਨ
ਵਾਲਾ ਹੈ। ਵਿਗਿਆਨ ਦੀ ਕਿਸੇ ਵੀ ਜੁਗਤੀ, ਜਾ ਕਾਢ ਨੂੰ ਕੇਵਲ ਰਟਨ ਕਰਨ ਨਾਲ ਕੁੱਝ ਨਹੀਂ ਹੋ ਸਕਦਾ।
ਉਸ ਕਾਢ ਤੋਂ ਲਾਭ ਪ੍ਰਾਪਤ ਕਰਨ ਵਾਸਤੇ ਤੁਹਾਨੂੰ, ਕਾਰਜਕਾਰੀ, ਅਭਿਆਸ, ਪ੍ਰਯੋਗ ਕਰਨ ਨਾਲ ਹੀ ਲਾਭ
ਪਰਾਪਤ ਹੋਵੇਗਾ। ਜਦੋ ਬਾਬਰ ਸਾਡੇ ਦੇਸ਼ ਵਿੱਚ ਆਇਆ ਤਾਂ ਕੇਵਲ ਰਟਣ ਕਰਨ ਵਾਲੇ ਆਗੂਆ ਨੇ ਉਸ ਸਮੇ ਦੇ
ਹਾਕਮਾਂ ਨੂੰ ਕਿਹਾ ਸੀ ਕਿ ਮੰਤ੍ਰਾ ਨਾਲ ਉਸ ਦੀਆ ਫੌਜਾ ਨੂੰ ਅੰਨਾ ਕਰ ਦਿਆਗੇ, ਪਰ ਹੋਇਆ ਕੁੱਝ ਨਹੀ
ਇਸ ਗਲ ਦੀ ਗਵਾਹੀ ਗੁਰੂ ਨਾਨਕ ਜੀ ਨੇ ਅੰਕ- 417 ਤੇ ਇਂਝ ਦਸੀ ਹੈ ‘ਕੋਟੀ ਹੂ ਪੀਰ ਵਰਜਿ ਰਹਾਏ ਜਾ
ਮੀਰੁ ਸੁਣਿਆ ਧਾਇਆ॥ ਕੋਈ ਮੁਗਲੁ ਨ ਹੋਆ ਅੰਧਾ ਕਿਨੈ ਨ ਪਰਚਾ ਲਾਇਆ॥’
ਇਹ ਸਭ ਕੁੱਝ ਦੇਖ ਕੇ ਹੀ ਕੇਵਲ ਰਟਣ ਕਰਨ ਦੀ ਥਾ ਅਭਿਆਸੀ, ਕਾਰਜਕਾਰੀ, ਅਮਲੀ ਜੀਵਨ ਪਰਵਾਣ ਕਿਹਾ
ਸੀ। ਮਹਾਂਪਰਖਾ ਦੇ ਵਿਗਿਆਨਕ ਉਪਦੇਸ਼ਾ ਨੂੰ ਜੀਵਨ ਵਿੱਚ ਕਾਰਜਕਾਰੀ, ਅਭਿਆਸ ਕਰਨ ਵਾਲਿਆ ਨੇ ਇਹਨਾਂ
ਮੁਗਲਾਂ ਦੇ ਕਈ ਪੀੜੀਆ ਦੇ ਰਾਜ ਨੂੰ ਖਤਮ ਕੀਤਾ (ਖਾਲਸਾ ਰਾਜ) ਨਾਨਕਸ਼ਾਹੀ ਰਾਜ ਚਲਾਇਆ ਸੀ, ਕੇਵਲ
ਪਾਠਾਂ ਦੇ ਰਟਣ ਨਾਲ ਨਹੀ।
ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਹੈ ਕਿ ਜੋ ਮਨੁੱਖ ਜਿਸ ਵੀ ਪ੍ਰਕਾਰ ਦਾ ਕਾਰਜ ਕਰਦਾ ਹੈ, ਉਸ ਕਾਰਜ
ਦੇ ਫਰਜ਼ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਵੇ ਜੋ ਠੱਗੀ ਰਹਿਤ ਹੋਵੇ। ਇਹ ਵੀ ਦਸ ਦਿਤਾ ਕਿ ਪਾਣੀ
ਸਾਡੇ ਚਿਤ ਨੂੰ ਧੋ ਨਹੀਂ ਸਕਦਾ (ਮੈਲ ਚਿਤ ਵਿੱਚ ਰਿਕਾਡ ਹੁੰਦੀ ਹੈ। ਅਸੀਂ ਕੇਵਲ ਸਰੀਰ ਹੀ ਧੋਦੇ
ਹਾਂ, ਚਿਤੁ ਨੂੰ ਧੋਣ ਵਾਸਤੇ ਨਾਮ ਜਲੁ ਆਤਮਿਕ ਗਿਆਨ ਵਾਲਾ ਜੀਵਨ ਜਰੂਰੀ ਹੈ। ਜੋ ਮੱਨੁਖ ਬਾਣੀ ਦੀ
ਕਹੀ ਹੋਈ ਗੱਲ ਨੂੰ ਨਹੀਂ ਮੰਨਦੇ ਉਹਨਾਂ ਨੂੰ ਗੁਰੂ ਨਾਨਕ ਜੀ ਨਿਗੁਰਾ ਕਹਿੰਦੇ ਹਨ ਅੰਕ 1013 ਪਾਠੁ
ਪੜੈ ਮੁਖਿ ਝੂਠੋ ਬੋਲੈ ਨਿਗੁਰੈ ਕੀ ਮਤਿ ਓਹੈ॥ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ –ਅੰਕ 1240 ਇਸ
ਵਿਸ਼ੇ ਨੂੰ ਸਮਝਣ ਵਾਸਤੇ ਵੀਚਾਰ ਅਧੀਨ ਹੈ
ਨਾਨਕ ਚੁਲੀਆ ਸੁਚੀਆ ਜੇ ਭਰਿ ਜਾਣੈ ਕੋਇ॥ ਸੁਰਤੇ ਚੁਲੀ ਗਿਆਨ ਕੀ ਜੋਗੀ
ਕਾ ਜਤੁ ਹੋਇ॥ ਬ੍ਰਹਮਣ ਚੁਲੀ ਸੰਤੋਖ ਕੀ ਗਿਰਹੀ ਕਾ ਸਤੁ ਦਾਨੁ॥ ਰਾਜੇ ਚੁਲੀ ਨਿਆਵ ਕੀ ਪੜਿਆ ਸਚੁ
ਧਿਆਨੁ॥ ਪਾਣੀ ਚਿਤੁ ਨ ਧੋਪਈ ਮੁਖਿ ਪੀਤੈ ਤਿਖ ਜਾਇ॥ ਪਾਣੀ ਪਿਤਾ ਜਗਤ ਕਾ ਫਿਰਿ ਪਾਣੀ ਸਭੁ ਖਾਇ॥
ਅੰਕ – 1240
ਉਪਰੋਕਤ ਬਚਨਾਂ ਵਿੱਚ ਗੁਰੂ ਜੀ ਨੇ ਪੂਰੀ ਜੁਗਤੀ ਦਸ ਦਿਤੀ ਜੋ ਕੇਵਲ ਗੁਰਬਾਣੀ ਪੜਨ ਨਾਲ
ਨਹੀ, ਬਾਣੀ ਦੀ ਕਹੀ ਗਲ ਨੂੰ ਮੰਨਣ ਨਾਲ, ਰਾਜਾ ਇਨਸਾਫ ਕਰੇ, ਪੁਜਾਰੀ ਸਨਤੋਖੀ ਹੋਵੇ, ਵਿਦਵਾਨ
ਰਚਨਹਾਰ ਨੂੰ ਧਿਆਨ ਵਿੱਚ ਰਖੇ, ਦਫਤਰਾਂ ਵਿੱਚ ਵੱਡੀ, ਰਿਸ਼ਵਤ ਅਤੇ ਹੋਰ ਠਗੀਆ ਨੂੰ ਛੱਡੇ। ਇਹ ਮਾੜਾ
ਸੁਭਾਅ ਕੇਵਲ ਤੀਰਥ ਇਸ਼ਨਾਨ। ਜਾ ਉਪਦੇਸ਼ਾ ਦੇ ਰਟਨ ਨਾਲ ਖਤਮ ਨਹੀ ਹੋ ਸਕਦਾ ਪਰ ਜੋਗ ਵਾਲੀ ਅਮਲੀ
ਕਰਨੀ ਜਰੂਰੀ ਹੈ।
ਅੰਤ ਵਿੱਚ ਸਨਿਮਰ ਬੇਨਤੀ ਹੈ ਕੇ ਅਸੀ ਭੈੜੇ ਸੁਭਾਅ ਅਤੇ ਸੁਆਰਥੀ ਜੀਵਨ ਜੋ ਕੂੜ ਵਿੱਚ ਪੈਦਾ ਹੰਦਾ
ਹੈ, ਉਸ ਨੂੰ ਛੱਡ ਕੇ ਗੁਰੂ ਨਾਨਕ ਦੀ ਸੱਚੀ ਦੁਨੀਆ ਵਿੱਚ ਪ੍ਰਵੇਸ਼ ਕਰੀਏ।
ਗੁਰਬਖਸ਼ ਸਿੰਘ
94172-31762
(27/07/11)
ਡਾ: ਗੁਰਮੀਤ ਸਿੰਘ ਬਰਸਾਲ
ਨਕਲ
ਬਨਾਮ ਨਕਲੀ
ਭਾਈ ਅਵਤਾਰ ਸਿੰਘ ਮਿਸ਼ਨਰੀ ਦੇ ਵਿਚਾਰ ਧਿਆਨ ਮੰਗਦੇ ਹਨ । ਜਦੋਂ ਵੀ ਗੁਰੂ ਗ੍ਰੰਥ
ਸਾਹਿਬ ਦੇ ਉਤਾਰਿਆਂ ਦੋਰਾਨ ਰਹੀਆਂ ਤਰੁੱਟੀਆਂ ਦੀ ਵਿਚਾਰ ਚਲਦੀ ਹੈ ਤਾਂ ਅਕਸਰ ਸ਼ਬਦ ਨਕਲ ਅਤੇ ਨਕਲੀ
ਦੀ ਜਾਣੇ ਜਾਂ ਅਣਜਾਣੇ ਕੀਤੀ ਵਰਤੋਂ ਪਾਠਕਾਂ ਵਿੱਚ ਦੁਬਿਧਾ ਪਾ ਦੇਂਦੀ ਹੈ। ਨਕਲ ਸ਼ਬਦ ਦਾ ਅਰਥ
ਉਤਾਰਾ ਹੁੰਦਾ ਹੈ ਜਿਸ ਨੂੰ ਅੰਗਰੇਜੀ ਵਿੱਚ ਕਾਪੀ ਕਰਨਾ ਵੀ ਆਖਿਆ ਜਾਂਦਾ ਹੈ ਭਾਵੇਂ ਕਿ ਨਕਲੀ ਸ਼ਬਦ
ਦਾ ਅਰਥ ਵੀ ਨਕਲ ਕੀਤੀ ਰਚਨਾ ਹੀ ਕਿਆਸਿਆ ਜਾਂਦਾ ਹੈ ਪਰੰਤੂ ਆਮ ਪਾਠਕਾਂ ਦੁਆਰਾ ਅਕਸਰ ਨਕਲੀ ਸ਼ਬਦ
ਦਾ ਅਰਥ ਝੂਠਾ, ਜਾਅਲੀ, ਬਣਾਉਟੀ ਜਾਂ ਅੰਗਰੇਜੀ ਵਿੱਚ ਫੇਕ ਹੀ ਸਮਝਿਆ ਜਾਂਦਾ ਹੈ ।
ਜਦੋਂ ਕੁਝ ਵਿਦਵਾਨ ਗੁਰੂ ਗ੍ਰੰਥ ਸਾਹਿਬ ਦੀ ਨਕਲ (ਉਤਾਰਾ) ਕੀਤੀ ਗਈ ਬੀੜ ਦੀ ਗੱਲ ਕਰਦੇ ਹਨ ਤਾਂ
ਸ਼ਬਦ ਨਕਲੀ ਬੀੜ ਵਰਤ ਜਾਂਦੇ ਹਨ ਜੋ ਕਿ ਇਸ ਤਰਾਂ ਜਾਪਦਾ ਹੈ ਜਿਸ ਤਰਾਂ ਬੀੜ ਨੂੰ ਹੀ ਨਕਲੀ
(ਜਾਅਲੀ) ਆਖ ਰਹੇ ਹੋਣ ਜਾਂ ਇਸ ਤਰਾਂ ਦਾ ਪਰਭਾਵ ਦਿੱਤਾ ਜਾਂਦਾ ਹੈ ਉਤਾਰਿਆਂ ਵਿੱਚ ਰਹੀਆਂ
ਵਿਆਕਰਣਿਕ ਗਲਤੀਆਂ ਦੀ ਦਰੁਸਤੀ ਚਾਹੁਣ ਵਾਲੇ ਚਿੰਤਕ ਅਜੋਕੀ ਬੀੜ ਨੂੰ ਨਕਲੀ (ਜਾਅਲੀ) ਆਖ ਰਹੇ ਹਨ
। ਇਹ ਵਰਤਾਰਾ ਠੀਕ ਨਹੀਂ ਹੈ । ਦੁਨੀਆਂ ਵਿੱਚ ਹਜਾਰਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਹਨ ਜੋ
ਕਿ ਕਿਸੇ ਨਾ ਕਿਸੇ ਸਰੂਪ ਦੇ ਉਤਾਰੇ (ਨਕਲ) ਹਨ ਜੇਕਰ ਨਕਲ ਨੂੰ ਨਕਲੀ ਕਹਿਣ ਵਾਲਿਆਂ ਦੀ ਭਾਵਨਾ
ਠੀਕ ਵੀ ਹੋਵੇ ਫਿਰ ਵੀ ਆਮ ਸ਼ਰਧਾਲੂ ਤੇ ਇਸ ਦਾ ਪਰਭਾਵ ਸ਼ਬਦੀ ਅਰਥਾਂ ਦਾ ਹੀ ਪੈ ਜਾਂਦਾ ਹੈ ।
ਪਿਛਲੇ ਦਿਨੀ ਇਸੇ ਸਬੰਧ ਵਿੱਚ ਕੁਝ ਆਰਟੀਕਲ ਛਪੇ ਹਨ ਜਦ ਕਿ ਹਰ ਲਿਖਾਰੀ ਆਖਰ ਨੂੰ ਇੱਕ ਹੀ ਗੱਲ
ਨਾਲ ਸਹਿਮਤ ਹੁੰਦਾ ਹੈ ਕਿ ਉਤਾਰਿਆਂ ਦੋਰਾਨ ਰਹਿ ਗਈਆਂ ਤਰੁਟੀਆਂ ਨੂੰ ਦੂਰ ਕਰ ਲੈਣਾ ਚਾਹੀਦਾ ਹੈ,
ਮੰਗਲਾਂ ਦੀ ਤਰਤੀਬ ਅਤੇ 2 ਅਧੂਰੇ ਸ਼ਬਦਾਂ ਵਾਰੇ ਵੀ ਵਿਚਾਰ ਕਰ ਲੈਣੀ ਚਾਹੀਦੀ ਹੈ ਪਰ ਫਿਰ ਵੀ ਇੱਕ
ਦੂਜੇ ਖਿਲਾਫ ਨਕਲ ਅਤੇ ਨਕਲੀ ਸ਼ਬਦ ਦੇ ਅਰਥਾਂ ਵਿੱਚ ਜਾਣੇ ਜਾਂ ਅਣਜਾਣੇ ਉਲਝਦੇ ਜਾਪਦੇ ਹਨ ।
ਗੁਰਮੀਤ ਸਿੰਘ ਬਰਸਾਲ
***************************************
ਸੱਭਿਆਚਾਰ
ਡਾ. ਗੁਰਮੀਤ ਸਿੰਘ ‘ਬਰਸਾਲ’(ਕੈਲੇਫੋਰਨੀਆਂ)
ਆਇਆ ਜਦ ਤੋਂ ਮਨੁੱਖ ਜਹਾਨ ਅੰਦਰ,
ਕੁੱਲੀ,ਗੁੱਲੀ ਤੇ ਜੁੱਲੀ ਏ ਲੋੜ ਇਸਦੀ ।
ਇਹਨਾਂ ਲੋੜਾਂ ਨੂੰ ਪੂਰਿਆਂ ਕਰਨ ਖਾਤਿਰ,
ਬਣੀ ਸਭਿਅਤਾ ਹੋਰ ਤੋਂ ਹੋਰ ਇਸਦੀ ।।
ਲੋੜਾਂ ਤਨ ਦੀਆਂ ਪੂਰੀਆਂ ਕਰਨ ਪਿੱਛੋਂ,
ਖੁਸ਼ੀ ਗਮੀਂ ਦਾ ਇਹਨੂੰ ਅਹਿਸਾਸ ਹੋਇਆ ।
ਕਦੇ ਹੱਸਿਆ ਮਾਰ ਕਿਲਕਾਰੀਆਂ ਇਹ,
ਬਿਨਾ ਬੋਲਿਓਂ ਕਿਤੇ ਉਦਾਸ ਹੋਇਆ ।।
ਬਸ ਏਹੋ ਅਹਿਸਾਸਾਂ ਨੇ ਸੱਭਿਅਤਾ ਵਿੱਚ,
ਬੋਲੀ,ਗੀਤਾਂ ਤੇ ਸਾਜਾਂ ਨੂੰ ਥਾਂ ਦਿੱਤਾ ।
ਵਧੀ ਸੱਭਿਅਤਾ ਦੇ ਸੋਹਣੇ ਖੇਤਰਾਂ ਨੂੰ,
ਸੱਭਿਆਚਾਰ ਦਾ ਲੋਕਾਂ ਨੇ ਨਾਂ ਦਿੱਤਾ ।।
ਸੱਭਿਆਚਾਰ ਦੇ ਸ਼ਬਦ ਨੂੰ ਖੋਲੀਏ ਜੇ,
ਇੱਕ ‘ਸੱਭਿਅਕ’ ਤੇ ਦੂਜਾ ‘ਆਚਾਰ’ ਹੁੰਦੇ ।
ਲੋੜਾਂ ਤਨ ਤੇ ਮਨ ਦੀਆਂ ਪੂਰਨੇ ਲਈ,
ਕੀਤੇ ਲੋਕਾਂ ਦੇ ਚੰਗੇ ਵਿਹਾਰ ਹੁੰਦੇ ।।
ਸੱਭਿਆਚਾਰ ਦੀ ਕਿਸੇ ਵੀ ਗੱਲ ਅੰਦਰ,
ਧਰਮ-ਕਰਮ ਤੇ ਰੀਤੀ-ਰਿਵਾਜ ਆਉਂਦੇ ।
ਖਾਣ-ਪੀਣ, ਪਹਿਰਾਵਾ ਤੇ ਕਲਾ-ਕਿਰਤਾਂ,
ਭਾਈਚਾਰਾ, ਸੰਗੀਤ ਤੇ ਸਾਜ ਆਉਂਦੇ ।।
ਸੱਭਿਆਚਾਰ ਤੇ ਵਿਰਸੇ ਦੀ ਗੱਲ ਕਰਨੀ,
ਕਲਾਕਾਰਾਂ ਦਾ ਕੋਈ ਤਮਾਸ਼ਾ ਤੇ ਨਹੀਂ ।
ਗਾਉਣਾ-ਨੱਚਣਾ ਹੁੰਦਾ ਹੈ ਇੱਕ ਹਿੱਸਾ,
ਸੱਭਿਆਚਾਰ ਦੀ ਪੂਰੀ ਪਰਿਭਾਸ਼ਾ ਤੇ ਨਹੀਂ ।।
ਸੱਭਿਆਚਾਰ ਦੀ ਰਾਖੀ ਲਈ ਕਈ ਦਰਦੀ,
ਕਲਾਕਾਰਾਂ ਦੇ ਮੇਲੇ ਕਰਵਾਉਣ ਲੱਗ ਪਏ ।
ਗੰਦੇ ਗੀਤਾਂ ਦਾ ਰਹਿੰਦਾ ਏ ਬੋਲਬਾਲਾ,
ਚੰਗੇ ਗੀਤਾਂ ਨੂੰ ਪਿੱਛੇ ਹਟਾਉਣ ਲੱਗ ਪਏ ।।
ਜੇਕਰ ਪੁਛੀਏ ਸਟੇਜ ਪਰਬੰਧਕਾਂ ਨੂੰ,
ਕਲਾਕਾਰਾਂ ਨੂੰ ਝੱਟ ਆਰੋਪ ਦਿੰਦੇ ।
ਕਲਾਕਾਰ ਨਾ ਕਦੇ ਕਸੂਰ ਮੰਨਦੇ,
ਅੱਗੋਂ ਦਰਸ਼ਕਾਂ ਦੇ ਸਿਰ ਤੇ ਥੋਪ ਦਿੰਦੇ ।।
ਲਿਖਣ ਵਾਲਾ ਉਸਾਰੂ ਜੇ ਗੀਤ ਲਿਖਦਾ,
ਗਾਉਣ ਵਾਲਾ ਵੀ ਫਰਜ ਪਹਿਚਾਣ ਲੈਂਦਾ ।
ਸੁਣਨ ਵਾਲੇ ਵੀ ਉਹੀ ਫਰਮਾਇਸ਼ ਕਰਦੇ,
ਕਲਾਕਾਰ ਇਹ ਸਭ ਕੁਝ ਠਾਣ ਲੈਂਦਾ ।।
ਚੰਗੇ ਵਿਰਸੇ ਦੀ ਭੁੱਲ ਪਛਾਣ ਲੋਕੀਂ,
ਪੱਛਮ ਵੱਲ ਨੂੰ ਨਜਰਾਂ ਘੁਮਾਉਣ ਲੱਗ ਪਏ ।
ਗੁਰੂਆਂ,ਪੀਰਾਂ,ਅਵਤਾਰਾਂ ਨੂੰ ਭੁੱਲ ਕੇ ਤੇ,
ਗੀਤਕਾਰਾਂ ਦੀ ਬਰਸੀ ਮਨਾਉਣ ਲਗ ਪਏ ।।
ਗੀਤਕਾਰਾਂ ਤੇ ਕਵੀਆਂ ਦੀ ਗੱਲ ਛੱਡੋ,
ਬੂਹੇ ਸ਼ਰਮ ਤੇ ਹਿਆ ਦੇ ਭੇੜ ਦਿੱਤੇ ।
ਮਾਂ-ਭੈਣ ਨੂੰ ਰੱਖ ਕੇ ਇੱਕ ਪਾਸੇ,
ਰਿਸ਼ਤੇ ਬਾਕੀ ਦੇ ਸੱਭੇ ਲਬੇੜ ਦਿੱਤੇ ।।
ਹਾਸੇ-ਠੱਠੇ ਤੇ ਪਿਆਰ ਨੂੰ ਦੂਰ ਕਰਕੇ,
ਲੱਚਰ ਗੀਤਾਂ ਦੀ ਇਹਨਾਂ ਦੁਕਾਨ ਕੀਤੀ ।
ਭਾਬੀ,ਸਾਲੀ ਤੇ ਸਾਲੇਹਾਰ ਦੇ ਨਾਲ,
ਨਨਾਣ ਭੈਣ ਦੀ ਬਹੁਤ ਬਦਨਾਮ ਕੀਤੀ ।।
ਗਿੱਧੇ ਬੋਲੀਆਂ ਵਿੱਚ ਵੀ ਜ਼ਹਿਰ ਘੋਲੀ,
ਨੂੰਹ-ਸਹੁਰੇ ‘ਚ ਨਫਰਤ ਵਧਾ ਦਿੱਤੀ ।
ਇਹਨਾਂ ਜੇਠ ਨੂੰ ਲੱਸੀ ਸੀ ਕੀ ਦੇਣੀ,
ਸੰਦੂਕਾਂ ਉਹਲੇ ਹੀ ਸਸ ਕੁਟਵਾ ਦਿੱਤੀ ।।
ਹੀਰ ਰਾਂਝੇ ਤਾਂ ਦੇਣ ਨੇ ਪਿਕਚਰਾਂ ਦੀ,
ਮੱਤ ਗਾਹਾਂ ਦੀ ਟੀ ਵੀ ਸਖਾਈ ਜਾਂਦਾ ।
ਮਾੜੇ ਕੰਮਾਂ ਦੇ ਕਾਰਣ ਜੋ ਉਪਜਦੇ ਨੇ,
ਰੋਗੋਂ ਬਚਣ ਦੇ ਢੰਗ ਸੁਣਾਈ ਜਾਂਦਾ ।।
ਟੀ ਵੀ ਟੱਬਰ ਨਹੀਂ ਬੈਠਕੇ ਦੇਖ ਸਕਦਾ,
ਸਾਡੀ ਸੱਭਿਅਤਾ ਕਿੱਧਰ ਨੂੰ ਜਾ ਰਹੀ ਏ ।
ਸ਼ਰਮ ਆਂਵਦੀ ਪੁੱਛਦੇ ਜਦੋਂ ਬੱਚੇ,
ਇਹ ਮਸ਼ਹੂਰੀ ਜਿਹੀ ਕਾਸਦੀ ਆ ਰਹੀ ਏ ।।
ਨਵੀਂ ਸੱਭਿਅਤਾ ਨੇ ਸਕੂਲਾਂ ਕਲਜਾਂ ਵਿੱਚ,
ਆਪ ਹੁਦਰੇ ਵਿਆਹਾਂ ਦੀ ਰਸਮ ਤੋਰੀ ।
ਲਵ-ਮੈਰਜਾਂ ਆਖ ਵਡਿਆਉਣ ਇਸਨੂੰ,
ਖਿੱਚ ਮੁੱਕੀ ਤੋਂ ਟੁੱਟਦੇ ਪੋਰੋ-ਪੋਰੀ ।।
ਮਾਪੇ ਆਖਦੇ ਬੱਚੇ ਨੇ ਪੜ੍ਹਨ ਭੇਜੇ,
ਫਿਰਦੇ ਅੱਜ ਬਣਾਈ ਓਹ ਜੋੜੀਆਂ ਨੇ ।
ਪੱਗਾਂ,ਚੁੰਨੀਆਂ ਉੱਡ ਗੀਆਂ ਸਿਰਾਂ ਉਤੋਂ,
ਸ਼ਰਮਾਂ ਰਹਿੰਦੀਆਂ ਉੱਡਣੋਂ ਥੋੜੀਆਂ ਨੇ ।।
ਅਜੋਕੇ ਮਨੁੱਖ ਤੋਂ ਚੰਗੇ ਸੀ ਆਦਿ ਵਾਸੀ,
ਪੱਤਿਆਂ ਨਾਲ ਸੀ ਅੰਗਾਂ ਨੂੰ ਢਕੀ ਜਾਂਦੇ ।
ਕਹਿੰਦੇ ਸੱਭਿਅਤਾ ਵਿੱਚ ਨਿਖਾਰ ਆਇਆ,
ਕੱਪੜੇ ਪੱਤਿਆਂ ਨਾਲੋਂ ਵੀ ਘਟੀ ਜਾਂਦੇ ।।
ਆਚਰਣ-ਹੀਣਤਾ ਤੋਂ ਉਪਜੇ ਰੋਗ ਜਿਹੜੇ,
ਯੌਰਪ,ਪੱਛਮ ਤੋਂ ਕਾਬੂ ਨਹੀਂ ਆਉਣ ਲੱਗੇ ।
ਹਾਰ ਹੰਭ ਵੱਡੇ ਸਾਇਂਸ ਦਾਨ ਸਾਰੇ,
ਸਾਡੇ ਵਿਰਸੇ ਨੂੰ ਸੀਸ ਝਕਾਉਣ ਲੱਗੇ ।।
ਕਾਮ,ਕ੍ਰੋਧ ਤੇ ਲੋਭ,ਮੋਹ ਵਸ ਕਰਨੇ
ਸਿਰਫ ਸਾਡਾ ਹੀ ਸੱਭਿਆਚਾਰ ਕਹਿੰਦਾ ।
ਸ਼ਾਇਦ ਏਸੇ ਲਈ ਸਾਰੇ ਸੰਸਾਰ ਵਿੱਚੋਂ,
ਸਾਡੇ ਵਿਰਸੇ ਦਾ ਕੇਵਲ ਸਤਿਕਾਰ ਰਹਿੰਦਾ ।।
ਦਲ-ਦਲ ਨੂੰ ਜਿਹੜੇ ਪਸੰਦ ਕਰਦੇ,
ਉਹਨਾਂ ਗਰਕ ਵੀ ਉਸੇ ਵਿੱਚ ਹੋ ਜਾਣਾ ।
ਰਹਿਣੀ ਸਾਡੀ ਹੀ ਸੱਭਿਅਤਾ ਜੱਗ ਉੱਤੇ,
ਭਈਚਾਰੇ ਨੂੰ ਜਿਹਨੇ ਪਰੋਅ ਜਾਣਾ ।।
ਸਾਡਾ ਵਿਰਸਾ ਅਮੀਰ ਹੈ ਜੱਗ ਕੋਲੋਂ,
ਭਾਵੇਂ ਅੱਜ ਵੇਖੋ ਭਾਵੇਂ ਕੱਲ ਵੇਖੋ ।
ਸਭਿਆਚਾਰ ਸਾਡਾ ਹਾਕਾਂ ਮਾਰਦਾ ਹੈ ,
ਇੱਕ ਵਾਰ ਤਾਂ ਏਸਦੇ ਵੱਲ ਵੇਖੋ ।।
(27/07/11)
ਕਿਰਪਾਲ ਸਿੰਘ ਬਠਿੰਡਾ
ਸਤਿਕਾਰਯੋਗ ਮਿਸ਼ਨਰੀ ਵੀਰ, ਅਵਤਾਰ ਸਿੰਘ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਕਰਤਾਰਪੁਰੀ ਬੀੜ ਦੇ ਅਸਲੀ ਨਕਲੀ ਹੋਣ ਦੇ ਝਮੇਲੇ ਨੂੰ ਲੈ ਕੈ ਉਲਝ ਰਹੇ
ਵਿਦਵਾਨਾਂ ਨੂੰ ਸੁਮੱਤ ਬਖ਼ਸ਼ਦਿਆਂ ਆਪ ਜੀ ਨੇ ਸਿੱਖ ਮਾਰਗ `ਤੇ ਆਪਣੇ ੨੬ ਜੁਲਾਈ ਨੂੰ ਪਾਏ ਗਏ ਪੱਤਰ
ਵਿੱਚ ਹੇਠ ਲਿਖੇ ਬਚਨ ਲਿਖੇ ਹਨ:-
‘ਕੁੱਝ ਵਿਦਵਾਂਨ ਨਕਲ ਅਤੇ ਨਕਲੀ ਦੇ ਅਰਥਾਂ ਦੇ ਫਰਕ ਸਮਝੇ ਤੋਂ ਬਿਨਾਂ ਹੀ
ਜਾਂ ਜਾਣ ਬੁੱਝ ਕੇ ਕਰਤਾਰਪੁਰ ਵਾਲੀ ਬੀੜ ਦੀ ਪ੍ਰਮਾਣਕਤਾ ਬਾਰੇ ਲਿਖਦੇ ਹਨ। ਕਰਤਾਰਪੁਰ ਵਾਲੀ ਬੀੜ
“ਨਕਲ” (ਕਾਪੀ) ਭਾਵ ਉਤਾਰਾ ਹੈ, ਨਕਲੀ (ਜਾਅਲੀ) ਨਹੀਂ। ਇਸ ਵਿੱਚ ਉਤਾਰੇ ਕਰਦੇ ਸਮੇਂ ਕੁੱਝ
ਲਗਾਂ-ਮਾਤਰਾਂ, ਅੱਖਰ ਅਤੇ ਸ਼ਬਦ ਵੱਧ-ਘੱਟ ਲਿਖੇ ਗਏ ਹਨ। ਜਿਸ ਨੂੰ ਵਿਦਵਾਨਾਂ ਨੇ ਖੁਦ ਵੀ ਮੰਨਿਆਂ
ਹੈ ਪਰ ਇਹ ਬੀੜ ਨਕਲੀ ਨਹੀਂ ਹੈ ਅਤੇ ਨਾਂ ਹੀ ਇਸ ਨੂੰ ਕਿਸੇ ਨੇ ਨਕਲੀ ਕਿਹਾ ਹੈ। ਇਸ ਦਾ ਸਬੂਤ ਹੈ
ਕਿ ਵਿਦਵਾਨਾਂ ਨੇ ਆਪਣੀਆਂ ਲਿਖਤਾਂ ਵਿੱਚ, ਕਿਸੇ ਵੀ ਲਿਖਤ ਵਿੱਚੋਂ ਕੋਈ ਵੀ ਅਜੇਹਾ ਹਵਾਲਾ ਨਹੀਂ
ਦਿੱਤਾ। ਨਕਲੀ ਤਾਂ ਬਿਲਕੁਲ ਬਨਾਵਟੀ ਨੂੰ ਕਹਿੰਦੇ ਹਨ ਅਤੇ ਨਕਲ (ਕਾਪੀ) ਜਾਂ ਉਤਾਰਾ ਕਰਨ ਦਾ ਨਾਮ
ਹੈ। ਨਕਲ (ਉਤਾਰਾ) ਦੀ ਕੋਈ ਅਸਲ ਵੀ ਹੁੰਦੀ ਹੈ ਜਦ ਕਿ ਨਕਲੀ (ਜਾਅਲੀ) ਦੀ ਕੋਈ ਅਸਲ ਨਹੀਂ ਹੁੰਦੀ।
ਕਰਤਾਰਪੁਰੀ ਬੀੜ ਦੇ ਅੱਗੇ ਉਤਾਰੇ ਵੀ ਹੋਏ ਹੋਣਗੇ, ਉਤਾਰਿਆਂ (ਨਕਲਾਂ) ਨੂੰ ਨਕਲੀ (ਜਾਅਲੀ) ਕਹਿਣਾ
ਬਿਲਕੁਲ ਗਲਤ ਹੈ। ਨਕਲ ਅਤੇ ਨਕਲੀ ਸ਼ਬਦਾਂ ਦੇ ਅਰਥਾਂ ਵਿੱਚ ਜਿਮੀਂ-ਅਸਮਾਨ ਦਾ ਫਰਕ ਹੈ, ਜੋ ਆਂਮ
ਆਦਮੀ ਨੂੰ ਵੀ ਪਤਾ ਹੈ। ਫਿਰ ਪਤਾ ਨਹੀਂ ਕੀ ਗੱਲ ਹੈ ਕਿ ਸਾਡੇ ਵਿਦਵਾਨ ਪੁਰਸ਼ ਨਕਲ ਅਤੇ ਨਕਲੀ ਦੇ
ਸ਼ਬਦਾਂ ਵਿੱਚ ਕਿਉਂ ਉਲਝ ਗਏ ਹਨ? ਗਿਰੇ ਤੋਂ ਗਿਰਿਆ ਸਿੱਖ ਵੀ “ਗੁਰੂ ਗ੍ਰੰਥ ਸਾਹਿਬ” ਜੀ ਨੂੰ ਨਕਲੀ
(ਜਾਅਲੀ) ਨਹੀਂ ਕਹਿ ਸਕਦਾ।
ਅਵਤਾਰ ਸਿੰਘ ਮਿਸ਼ਨਰੀ
ਆਪ ਜੀ ਦਾ ਇਹ ਪੱਤਰ ਪੜ੍ਹਨ ਤੋਂ ਮੈਨੂੰ ਇੰਝ ਮਹਿਸੂਸ ਹੋਇਆ ਕਿ ਜਾਂ ਤਾਂ
ਤੁਸੀਂ ਉਲਝ ਰਹੇ ਵਿਦਵਾਨਾਂ ਦੀਆਂ ਲਿਖਤਾਂ ਧਿਆਨ ਨਾਲ ਪੜ੍ਹੀਆਂ ਹੀ ਨਹੀਂ ਤੇ ਜਾਂ ਫਿਰ ਪਹਿਲਾਂ
ਤੋਂ ਹੀ ਆਪਣੇ ਮਨ ਵਿੱਚ ਕਿਸੇ ਕਾਰਣ ਬਣਾਏ ਵੀਚਾਰ ਹੀ ਪ੍ਰਗਟ ਕਰ ਰਹੇ ਹੋ, ਜਿਹੜੇ ਕਿ ਅਸਲੀਅਤ ਤੋਂ
ਦੂਰ ਹਨ। ਆਪ ਜੀ ਲਿਖ ਰਹੇ ਹੋ ਕਿ ਕਿਸੇ ਵੀ ਵਿਦਵਾਨ ਨੇ ਇਸ ਨੂੰ ਨਕਲੀ ਨਹੀਂ ਲਿਖਿਆ। ਮਿਸ਼ਨਰੀ ਵੀਰ
ਜੀ! ਸਿੱਖ ਮਾਰਗ ਦੇ ਮੁੱਖ ਪੰਨੇ `ਤੇ ਇਸ ਹਫ਼ਤੇ ਦੇ ਲੇਖਾਂ ਵਿੱਚ ਚੌਥੇ ਨੰ: `ਤੇ ਡਾ: ਇਕਬਾਲ ਸਿੰਘ
ਢਿੱਲੋਂ ਦਾ ਲਿਖਿਆ ਹੋਇਆ ਲੇਖ ਹੈ-
‘ਕਰਤਾਰਪੁਰੀ ਬੀੜ ਦਾ ਸੱਚ`
ਆਪ ਜੀ ਦੀ ਸਹੂਲਤ ਲਈ ਉਸ ਲੇਖ ਚੋਂ ਇੱਥੇ ਕੱਟ ਪੇਸਟ ਕੀਤੀ
ਜਾ ਰਹੀ ਹੈ। ਵੇਖੋ ਡਾ ਢਿੱਲੋਂ ਸਾਫ਼ ਨੇ ਸਿੱਧੇ ਸ਼ਬਦਾਂ ਵਿੱਚ ਇਸ ਨੂੰ ਨਕਲੀ ਲਿਖਿਆ ਹੈ:-
ਮੁੱਢਲੀਆਂ ਬੀੜਾਂ (ਸ੍ਰੀ ਆਦਿ ਗ੍ਰੰਥ ਅਤੇ ਦਮਦਮੀ ਬੀੜ) ਦੀ ਗੈਰਮੌਜੂਦਗੀ
ਵਿੱਚ ਸ੍ਰੀ ਗ੍ਰੰਥ ਜੀ ਦੀਆਂ ਜੋ ਬੀੜਾਂ ਉਨ੍ਹੀਵੀਂ ਸਦੀ ਵਿੱਚ ਤਿਆਰ ਹੁੰਦੀਆਂ ਰਹੀਆਂ, ਅਗਿਆਨਤਾ
ਵਸ ਉਹਨਾਂ ਵਿੱਚੋਂ ਕੁੱਝ ਕੁ ਉਪਰੋਕਤ ਦੱਸੀ ਕਰਤਾਰਪੁਰੀ ਬੀੜ ਨਾਲ ਵੀ ਸੋਧੀਆਂ ਗਈਆਂ। ਪਰੰਤੂ ਇਸ
ਬੀੜ ਦੇ ਨਕਲੀ ਹੋਣ ਕਾਰਨ ਇਸ ਵਿਚਲੇ ਬਹੁਤ ਸਾਰੇ ਦੋਸ਼ ਹੱਥ-ਲਿਖਤ ਬੀੜਾਂ ਵਿੱਚ ਵੀ ਸ਼ਾਮਲ ਹੋ ਗਏ
ਅਤੇ ਇਹ ਦੋਸ਼ਪੂਰਣ ਹੱਥ-ਲਿਖਤ ਬੀੜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੇ ਜਾਣ ਵਾਲੇ
ਮੌਜੂਦਾ ਪਰਚਲਤ ਰੂਪ ਦਾ ਅਧਾਰ ਬਣ ਗਈਆਂ। ਇਹੀ ਵੱਡਾ ਕਾਰਨ ਹੈ ਕਿ ਸਮੇਂ-ਸਮੇਂ ਤੇ ਸ੍ਰੀ ਗ੍ਰੰਥ ਜੀ
ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੇ ਜਾ ਰਹੇ ਮੌਜੂਦਾ ਪਰਚਲਤ ਰੂਪ ਦੇ ਕਈ
ਪਹਿਲੂਆਂ ਬਾਰੇ ਵਿਵਾਦ ਭਖਦਾ ਰਹਿੰਦਾ ਹੈ।
ਉੱਪਰ ਦਿੱਤੇ ਵਿਸਥਾਰ ਵਿੱਚੋਂ ਸਿੱਟਾ ਇਹੀ ਨਿਕਲਦਾ ਹੈ ਕਿ ਕਰਤਾਰਪੁਰੀ ਬੀੜ
ਦੀ ਅਸਲੀਅਤ ਨੂੰ ਚੰਗੀ ਤਰ੍ਹਾਂ ਸਮਝ ਲੈਣ ਨਾਲ ਹੀ ਸ੍ਰੀ ਗ੍ਰੰਥ ਜੀ ਦੇ ਮੌਜੂਦਾ ਪਰਚਲਤ ਰੂਪ ਸਬੰਧੀ
ਉਠ ਰਹੇ ਵਿਵਾਦਾਂ ਨੂੰ ਹਲ ਕੀਤਾ ਜਾ ਸਕਦਾ ਹੈ।
ਇਕਬਾਲ ਸਿੰਘ ਢਿੱਲੋਂ (ਡਾ.)
ਫਿਰ ਆਪ ਜੀ ਲਿਖ ਰਹੇ ਹੋ: ‘
ਗੁਰੂ
ਗ੍ਰੰਥ ਸਾਹਿਬ ਜੀ ਸਿਧਾਂਤ, ਸ਼ਬਦ ਅਤੇ ਰੱਬੀ-ਗਿਆਨ ਦੇ ਸੰਪੂਰਨ ਸੋਮੇ ਹਨ। ਸਿੱਖ “ਸ਼ਬਦ-ਗੁਰੂ” ਦਾ
ਪੁਜਾਰੀ ਹੈ ਨਾਂ ਕਿ ਕਿਸੇ ਸ਼ਖਸ਼ੀਅਤ ਦਾ। ਆਪਸੀ ਮਤਭੇਦਾਂ ਨੂੰ ਮੂਹਰੇ ਰੱਖ ਕੇ ਕਿਸੇ ਦੀ ਲਿਖਤ ਨੂੰ
ਵਿਗਾੜਕੇ ਪੇਸ਼ ਕਰਨਾਂ ਅਤੇ ਪਾਠਕਾਂ ਵਿੱਚ ਦੁਬਿਧਾ ਪੈਦਾ ਕਰਨੀ, ਵਿਦਵਾਨਾਂ ਨੂੰ ਸ਼ੋਭਾ ਨਹੀਂ
ਦਿੰਦਾ।
ਮਿਸ਼ਨਰੀ ਵੀਰ ਜੀ ਮੈਨੂੰ ਹਾਲੀ ਤੱਕ ਇਹ ਸਮਝ ਨਹੀਂ ਆਈ ਕਿ ਤੁਹਾਡੇ ਕੋਲ
ਕਿਹੜਾ ਐਸਾ ਪੈਮਾਨਾ ਹੈ ਜਿਸ ਨਾਲ ਤੁਸੀਂ ਠੀਕ ਠੀਕ ਅੰਦਾਜ਼ਾ ਲਗਾ ਲੈਂਦੇ ਹੋ ਕਿ ਕਿਹੜਾ ਸਿੱਖ ‘ਸ਼ਬਦ
ਗੁਰੂ` ਦਾ ਪੁਜਾਰੀ ਹੈ ਤੇ ਕਿਹੜਾ ਸ਼ਖਸ਼ੀਅਤ ਦਾ? ਕਿਹੜਾ ਲੇਖਕ ਆਪਸੀ ਮਤਭੇਦਾਂ ਨੂੰ ਮੂਹਰੇ ਰੱਖ ਕੇ
ਕਿਸੇ ਦੀ ਲਿਖਤ ਨੂੰ ਵਿਗਾੜ ਕੇ ਪੇਸ਼ ਕਰ ਰਿਹਾ ਹੈ, ਜਿਸ ਨਾਲ ਪਾਠਕਾਂ ਵਿੱਚ ਦੁਬਿਧਾ ਪੈਦਾ ਹੋ ਰਹੀ
ਹੈ! ਜੇ ਆਪ ਜੀ ਕ੍ਰਿਪਾ ਕਰਕੇ ਦੁਬਿਧਾ ਪੈਦਾ ਕਰਨ ਵਾਲੇ, ਸ਼ਖਸ਼ੀਅਤਾਂ ਦੇ ਪੁਜਾਰੀ ਐਸੇ ਲੇਖਕਾਂ,
ਜਿਹੜੇ ਕਿਸੇ ਲੇਖਕ ਨਾਲ ਨਿਜੀ ਮਤਭੇਦਾਂ ਕਾਰਣ ਉਸ ਦੀ ਲਿਖਤ ਨੂੰ ਵਿਗਾੜ ਕੇ ਪੇਸ਼ ਕਰ ਰਹੇ ਹਨ ਦੇ
ਨਾਮ ਜਨਤਕ ਕਰ ਦੇਵੋ ਤਾਂ ਹੋ ਸਕਦਾ ਹੈ ਕਿ ਬਹੁਤ ਸਾਰੇ ਪਾਠਕ ਦੁਬਿਧਾ ਦਾ ਸ਼ਿਕਾਰ ਹੋਣ ਤੋਂ ਬਚ
ਜਾਣ।
ਤੁਹਾਡੀ ਸੂਝ ਬੂਝ ਵਾਲੀ ਅਗਵਾਈ ਤੋਂ ਬਿਨਾਂ ਮੈਨੂੰ ਤਾਂ ਇੰਝ ਪ੍ਰਤੀਤ ਹੋ
ਰਿਹਾ ਹੈ ਕਿ ਜੇ ਕੋਈ ਪਾਠਕ/ਲਿਖਾਰੀ ਸਪੋਕਸਮੈਨ ਦੀਆਂ ਲਿਖਤਾਂ ਨਾਲ ਸਹਿਮਤ ਨਹੀਂ ਹੁੰਦਾ ਤਾਂ ਉਸ
ਦਾ ਸੰਪਾਦਕ ਉਸ ਪਾਠਕ/ਲਿਖਾਰੀ ਨੂੰ ਸ਼੍ਰੀਚੰਦੀਏ, ਗੋਲਕਾਂ `ਤੇ ਪਲਣ ਵਾਲੇ ਪੁਜਾਰੀ, ਵਿਕਾਊ ਕਲਮਾਂ
ਵਾਲੇ ਪੱਤਰਕਾਰ/ਲੇਖਕ ਦੇ ਵਿਸ਼ੇਸ਼ਣਾਂ ਨਾਲ ਨਿਵਾਜ਼ ਦਿੰਦਾ ਹੈ ਅਤੇ ਜੇ ਕੋਈ ਸਿੱਖ ਮਾਰਗ ਦੀ ਇੱਕ ਖ਼ਾਸ
ਟੀਮ ਦੇ ਵੀਚਾਰਾਂ ਨਾਲ ਸਹਿਮਤ ਨਹੀਂ ਹੁੰਦਾ ਤਾਂ ਉਸ ਨੂੰ ਸ਼ਖਸ਼ੀਅਤ ਪੂਜਕ ਦੀ ਉਪਾਧੀ ਦੇ ਦਿੱਤੀ
ਜਾਂਦੀ ਹੈ। ਨਿਜੀ ਮੱਤਭੇਦਾਂ ਕਾਰਣ ਦੂਸਰੇ ਦੀ ਲਿਖਤ ਨੂੰ ਵਿਗਾੜ ਕੇ ਪੇਸ਼ ਕਰਨ ਵਾਲੇ ਸ਼ਖਸ਼ੀਅਤ ਪੂਜਕ
ਲੇਖਕਾਂ ਦੀ ਤੁਹਾਡੇ ਵਲੋਂ ਸੂਚੀ ਦਿੱਤੇ ਜਾਣ ਨਾਲ ਮੇਰਾ ਇਹ ਭੁਲੇਖਾ ਵੀ ਕਾਫੀ ਹੱਦ ਤੱਕ ਦੂਰ ਹੋ
ਸਕਦਾ ਹੈ ਜੀ।
ਇਕਬਾਲ ਸਿੰਘ ਢਿੱਲੋਂ ਸਾਫ਼ ਤੇ ਸਿੱਧੇ ਸ਼ਬਦਾਂ ਵਿੱਚ ਕਰਤਾਰਪੁਰੀ ਬੀੜ ਨੂੰ
ਨਕਲੀ ਲਿਖ ਰਿਹਾ ਹੈ। ਸੌਦਾ ਸੰਪਾਦਕ ੨੦ ਜੁਲਾਈ ਦੀ ਸੰਪਾਦਕੀ ਵਿੱਚ ਲਿਖ ਰਿਹਾ ਹੈ:-
‘ਗੁਰਬਾਣੀ ਵਿੱਚ ਵਰਤੇ ਗਏ ਅੱਖਰ ਲਗ
ਮਾਤਰ ਕੇਵਲ ਇੱਕ ਲਿਫ਼ਾਫ਼ੇ ਵਾਂਗ ਹੁੰਦੇ ਹਨ ਜਿਨ੍ਹਾਂ ਵਿੱਚ ਵੀਚਾਰਾਂ ਦਾ ਸੌਦਾ ਪਿਆ ਹੁੰਦਾ ਹੈ।
ਸਿਆਣੇ ਲੋਕ ਲਿਫ਼ਾਫ਼ੇ ਵਿੱਚ ਪਏ ਸੌਦੇ ਨੂੰ ਲੈ ਕੇ ਖਹਿਬੜਦੇ ਹਨ ਜਦ ਕਿ ਘੱਟ ਸਮਝ ਵਾਲਿਆਂ ਦੀ ਸਾਰੀ
ਲੜਾਈ ਲਿਫ਼ਾਫ਼ਿਆਂ ਦੁਆਲੇ ਹੀ ਘੁੰਮਦੀ ਰਹਿੰਦੀ ਹੈ। …. . ਸੁਨਹਿਰੀ ਬੀੜ ਵਰਗੇ ਪ੍ਰਸ਼ਨਾਂ ਨੂੰ ਲੈ ਕੇ
ਇਸ ਤਰ੍ਹਾਂ ਲੋਹੇ ਲਾਖੇ ਹੋਣ ਦਾ ਯਤਨ ਸ਼ੁਰੂ ਕਰ ਦਿੱਤਾ ਜਾਂਦਾ ਹੈ ਜਿਵੇਂ ਧਰਮ ਦਾ ਕਾਹਬਾ ਢਹਿ ਪਿਆ
ਹੋਵੇ`
ਮੈਂ ਇਕਬਾਲ ਸਿੰਘ ਅਤੇ ਸੌਦਾ ਸੰਪਾਦਕ ਦੇ ਸਮਰਥਕਾਂ ਦੀ ਫੇਸ ਬੁੱਕ ਅਤੇ
ਈਮੇਲ ਰਾਹੀਂ ਇਨ੍ਹਾਂ `ਤੇ ਸ: ਇੰਦਰਜੀਤ ਸਿੰਘ ਵਲੋਂ ਟਿਪਣੀ ਕਰਦੇ ਇੱਕ ਲੇਖ ਦਾ ਲਿੰਕ
http://www.khalsanews.org/artiles/2011/07July2011/25%20Jul%2011%20SGGS%20and%20DG%20-%20IS%20Kanpur.htm
ਭੇਜ ਕੇ ਉਨ੍ਹਾਂ ਨੂੰ ਬੇਨਤੀ ਕੀਤੀ ਸੀ ਕਿ ਉਹ ਆਪਣੇ ਵੀਚਾਰ ਦੱਸਣ ਪਰ ਕਿਸੇ ਨੇ ਕੋਈ ਜਵਾਬ ਦੇਣ ਦਾ
ਕਸ਼ਟ ਨਹੀਂ ਕੀਤਾ। ਇੱਕ ਸਿੱਖ ਮਿਸ਼ਨਰੀ ਹੋਣ ਦੇ ਨਾਤੇ ਆਪ ਜੀ ਨੂੰ ਇਨ੍ਹਾਂ ਇਤਰਾਜ ਯੋਗ ਟਿੱਪਣੀਆਂ
`ਤੇ ਆਪਣੇ ਵੀਚਾਰ ਜਰੂਰ ਦੱਸਣੇ ਚਾਹੀਦੇ ਸਨ ਪਰ ਹਾਲੀ ਤੱਕ ਤੁਸੀਂ ਵੀ ਅਜੇਹਾ ਨਹੀਂ ਕੀਤਾ। ਜੇ ਆਪ
ਜੀ ਦਾ ੨੬ ਜੁਲਾਈ ਵਾਲਾ ਪੱਤਰ ਪੜ੍ਹਨ ਨੂੰ ਮੌਕਾ ਮਿਲਿਆ ਤਾਂ ਇਸ ਵਿੱਚ ਵੀ ਆਪ ਜੀ ਨੇ ਇਨ੍ਹਾਂ
ਦੀਆਂ ਲਿਖਤਾਂ `ਤੇ ਇਤਰਾਜ ਕਰਨ ਵਾਲੇ ਲੇਖਕਾਂ `ਤੇ ਅਸਿੱਧੇ ਰੂਪ ਵਿੱਚ ਕਿਸੇ ਸ਼ਖਸ਼ੀਅਤ ਦੇ ਪੁਜਾਰੀ
ਬਣ ਕੇ, ਆਪਸੀ ਮਤਭੇਦਾਂ ਨੂੰ ਮੂਹਰੇ ਰੱਖ ਕੇ ਕਿਸੇ ਦੀ ਲਿਖਤ ਨੂੰ ਵਿਗਾੜ ਕੇ ਪੇਸ਼ ਕਰਨ ਅਤੇ
ਪਾਠਕਾਂ ਵਿੱਚ ਦੁਬਿਧਾ ਪੈਦਾ ਕਰਨ ਦਾ ਦੋਸ਼ ਲਾ ਕੇ, ਕਰਤਾਰਪੁਰੀ ਬੀੜ ਨੂੰ ਨਕਲੀ ਅਤੇ ਗੁਰੂ ਗ੍ਰੰਥ
ਸਾਹਿਬ ਜੀ ਵਿੱਚ ਵਰਤੇ ਗਏ ਅੱਖਰ ਲਗ ਮਾਤਰਾ ਨੂੰ ਲਿਫ਼ਾਫ਼ੇ ਲਿਖਣ ਵਾਲੇ ਵਿਦਵਾਨਾਂ ਦੀ ਹੀ ਪਿੱਠ
ਪੂਰੀ ਹੈ। ਆਪ ਜੀ ਹੀ ਦੱਸੋ ਕਿ ਅਜੇਹੇ ਵਿਦਵਾਨਾਂ ਦੀ ਪਿੱਠ ਪੂਰਨ ਵਾਲਿਆਂ, ਜਾਂ ਜਾਣ ਬੁਝ ਕੇ
ਅੱਖਾਂ ਮੀਟਣ ਵਾਲਿਆਂ ਨੂੰ ਸ਼ਬਦ ਗੁਰੂ ਦੇ ਪੁਜਾਰੀ ਸਮਝਿਆ ਜਾਵੇ ਜਾਂ ਕਿਸੇ ਸ਼ਖਸ਼ੀਅਤ ਦੇ ਪੁਜਾਰੀ!
ਆਪ ਜੀ ਨੂੰ ਇੱਕ ਵਾਰ ਫਿਰ ਬੇਨਤੀ ਕੀਤੀ ਜਾਂਦੀ ਹੈ ਕਿ ਕਰਤਾਰਪੁਰੀ ਬੀੜ
ਸਬੰਧੀ ਉਕਤ ਦੋਵੇਂ ਵਿਦਵਾਨਾਂ ਦੀਆਂ ਲਿਖਤਾਂ ਦੇ ਸਬੰਧੀ ਆਪ ਜੀ ਸੰਖੇਪ ਤੇ ਸਪਸ਼ਟ ਸ਼ਬਦਾਂ ਵਿੱਚ ਉਤਰ
ਦੇਣ ਦੀ ਕ੍ਰਿਪਾਲਤਾ ਕਰਨੀ ਕਿ ਆਪ ਜੀ ਉਨ੍ਹਾਂ ਦੇ ਕਿਹੜੇ ਭਾਗ ਨਾਲ ਸਹਿਮਤ ਹੋ ਤੇ ਕਿਹੜੇ ਨਾਲ
ਨਹੀਂ। ਆਪ ਜੀ ਦਾ ਉਤਰ ਇਹ ਨਹੀਂ ਚਾਹੀਦਾ ਕਿ ਮੈਂ ਇੰਨੇ ਪ੍ਰਤੀਸ਼ਤ ਸਹਿਮਤ ਹਾਂ ਬਲਕਿ ਸਪਸ਼ਟ ਰੂਪ
ਵਿੱਚ ਉਨ੍ਹਾਂ ਲਾਈਨਾਂ ਦਾ ਵੇਰਵਾ ਦੇਵੋ ਜਿਨ੍ਹਾਂ ਨਾਲ ਤੁਸੀਂ ਸਹਿਮਤ ਨਹੀਂ ਹੋ। ਬਾਕੀ ਦੇ ਸਾਰੇ
ਲੇਖ ਨਾਲ ਤੁਹਾਡੀ ਸਹਿਮਤੀ ਮੰਨੀ ਜਾਵੇਗੀ। ਜੇ ਆਪ ਜੀ ਵਲੋਂ ਕੋਈ ਵੀ ਜਵਾਬ ਨਹੀਂ ਆਉਂਦਾ ਤਾਂ
ਤੁਹਾਡੀ ਦੋਵਾਂ ਨਾਲ ਹੀ ੧੦੦% ਖਮੋਸ਼ ਸਹਿਮਤੀ ਮੰਨੀ ਜਾਵੇਗੀ।
ਧੰਨਵਾਦ ਜੀ।
ਕਿਰਪਾਲ ਸਿੰਘ, (ਮੋਬ: ) ੯੧ ੯੮੫੫੪੮੦੭੯੭
**************************************
ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਵਸ ਨੂੰ ਯੂ ਐੱਨ ਓ ਦੀ ਸੂਚੀ ਵਿੱਚ ਜ਼ਮੀਰ ਦੀ ਅਜ਼ਾਦੀ
ਦਿਵਸ ਵਜੋਂ ਦਰਜ ਕਰਵਾਇਆ ਜਾਵੇ: ਗਿਆਨੀ ਹਰਿੰਦਰ ਸਿੰਘ ਅਲਵਰ
*ਕੁਰਬਾਨੀ ਜਾਂ ਬਲੀ ਤਾਂ ਜਾਨਵਰਾਂ ਦੀ ਦਿੱਤੀ ਜਾਂਦੀ ਹੈ, ਇਸ ਲਈ ਗੁਰੂ ਤੇਗ ਬਹਾਦੁਰ ਸਾਹਿਬ ਨੇ
ਆਪਣਾ ਬਲੀਦਾਨ ਨਹੀਂ ਬਲਕਿ ਸ਼ਹਾਦਤ ਦਿੱਤੀ ਸੀ
*ਇਸ ਦੇਸ਼ ਵਿੱਚ ਅੱਜ ਮੁਸਲਮਾਨ ਸਿੱਖ ਈਸਾਈਆਂ ਦੀ ਧਾਰਮਕ ਆਜ਼ਾਦੀ ਦੀ ਉਤਨੀ ਹੀ ਲੋੜ ਹੈ ਜਿਤਨੀ ਕਿ
ਔਰੰਗਜ਼ੇਬ ਦੇ ਸਮੇਂ ਹਿੰਦੂਆਂ ਦੇ ਧਰਮ ਅਤੇ ਉਨ੍ਹਾਂ ਦੇ ਧਾਰਮਕ ਚਿੰਨ੍ਹਾਂ ਦੀ ਰਾਖੀ ਦੀ ਲੋੜ ਸੀ
* ਸਿੱਖ ਹੋਣ ਦੇ ਨਾਤੇ ਭਾਰਤ ਦੇ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਵਿੱਚ ਗੁਰੂ ਤੇਗ ਬਹਾਦਰ
ਸਾਹਿਬ ਜੀ ਦੀ ਸਿਖਿਆ ਦਾ ਥੋਹੜਾ ਬਹੁਤਾ ਵੀ ਅੰਸ਼ ਹੈ ਅਤੇ ਉਨ੍ਹਾਂ ਦੀ ਆਪਣੀ ਜ਼ਮੀਰ ਜਾਗਦੀ ਹੈ, ਤਾਂ
ਆਪਣਾ ਅਸਰ ਰਸੂਖ ਵਰਤ ਕੇ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਨੂੰ ਯੂ ਐੱਨ ਓ ਦੇ ਚਾਰਟਰ ਵਿੱਚ
ਜ਼ਮੀਰ ਦੀ ਅਜ਼ਾਦੀ ਦਿਵਸ ਦੇ ਤੌਰ’ ਤੇ ਦਰਜ ਕਰਵਾਉਣ ਲਈ ਕਾਰਵਾਈ ਅਰੰਭਣ ਅਤੇ ਖੁਦ ਹਿੰਦੁਸਤਾਨ ਵਿੱਚ
ਰਹਿ ਰਹੀਆਂ ਘੱਟ ਗਿਣਤੀ ਧਾਰਮਕ ਕੌਮਾਂ ਨੂੰ ਧਾਰਮਕ ਆਜ਼ਾਦੀ ਦਾ ਹੱਕ ਲੈ ਕੇ ਦੇਣ।
ਬਠਿੰਡਾ, ੨੭ ਜੁਲਾਈ (ਕਿਰਪਾਲ ਸਿੰਘ): ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਵਸ ਨੂੰ ਯੂ ਐੱਨ
ਓ ਦੀ ਸੂਚੀ ਵਿੱਚ ਜ਼ਮੀਰ ਦੀ ਅਜ਼ਾਦੀ ਦਿਵਸ ਵਜੋਂ ਦਰਜ ਕਰਵਾਇਆ ਜਾਵੇ। ਇਹ ਸ਼ਬਦ ਗੁਰਦੁਆਰਾ ਬੰਗਲਾ
ਸਾਹਿਬ ਨਵੀਂ ਦਿੱਲੀ ਤੋਂ ਚੱਲ ਰਹੀ ਲੜੀਵਾਰ ਕਥਾ ਦੌਰਾਨ ਗਿਆਨੀ ਹਰਿੰਦਰ ਸਿੰਘ ਅਲਵਰ ਨੇ ਅੱਜ
ਸਵੇਰੇ ਕਹੇ ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀ ਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ। ਕਥਾ ਦੌਰਾਨ
ਉਨ੍ਹਾਂ, ਦਿੱਲੀ ਸਰਕਾਰ ਵੱਲੋਂ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੀ ਯਾਦਗਾਰ ਬਣਾਏ ਜਾਣ ਦੀ ਸ਼ਲਾਘਾ
ਕਰਦਿਆਂ, ਦਿੱਲੀ ਸਰਕਾਰ ਅਤੇ ਪੰਥ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਪਹਿਲਾ ਮੌਕਾ ਹੈ ਕਿ ਕਿਸੇ
ਸਰਕਾਰ ਨੇ ਮਹਾਨ ਸਿੱਖ ਗੁਰੂ ਦੀ ਯਾਦਗਾਰ ਸਰਕਾਰੀ ਖਰਚੇ `ਤੇ ਬਣਾਈ ਹੈ।
ਇਸ ਦੇ ਨਾਲ ਹੀ ਉਨ੍ਹਾਂ ਦਿੱਲੀ ਸਰਕਾਰ, ਪੰਜਾਬ ਸਰਕਾਰ, ਸ਼੍ਰੋਮਣੀ ਕਮੇਟੀ, ਦਿੱਲੀ ਸਿੱਖ ਗੁਰਦੁਆਰਾ
ਪ੍ਰਬੰਧਕ ਕਮੇਟੀ ਅਤੇ ਸਮੁੱਚੇ ਅਕਾਲੀ ਦਲਾਂ ਨੂੰ ਅਪੀਲ ਕੀਤੀ ਕਿ ਉਹ ਕੇਂਦਰ ਸਰਕਾਰ `ਤੇ ਇਹ ਜੋਰ
ਪਾਉਣ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਵਸ ਨੂੰ ਯੂ ਐੱਨ ਓ ਦੀ ਸੂਚੀ ਵਿੱਚ ਜ਼ਮੀਰ ਦੀ
ਅਜ਼ਾਦੀ ਦਿਵਸ ਵਜੋਂ ਦਰਜ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਯੂ ਐੱਨ ਓ ਦੇ ਚਾਰਟਰ ਵਿੱਚ ਅਨੇਕਾਂ
ਦਿਨ ਹਨ ਜਿਹੜੇ ਚਿਲਡਰਨ ਡੇ, ਮਦਰਜ਼ ਡੇ, ਫਾਦਰਜ਼ ਡੇ, ਲੇਬਰ ਡੇ, ਟੀਚਰਜ਼ ਡੇ, ਵੋਮੈਨਜ਼ ਡੇ ਅਤੇ
ਅਨੇਕਾਂ ਹੋਰ ਦਿਨਾਂ ਦੇ ਤੌਰ `ਤੇ ਸਾਰੀ ਦੁਨੀਆਂ ਵਿੱਚ ਮਨਾਏ ਜਾਂਦੇ ਹਨ ਪਰ ਜੋ ਸਭ ਤੋਂ ਜਰੂਰੀ ਹੈ
ਜ਼ਮੀਰ ਦੀ ਅਜ਼ਾਦੀ, ਉਸ ਨੂੰ ਮਨਉਣ ਲਈ ਕੋਈ ਵੀ ਦਿਨ ਨਿਸਚਤ ਨਹੀਂ ਕੀਤਾ ਗਿਆ। ਗਿਆਨੀ ਅਲਵਰ ਨੇ ਕਿਹਾ
ਕਿ ਜੇ ਜ਼ਮੀਰ ਦੀ ਅਜ਼ਾਦੀ ਦਿਵਸ ਮਨਾਉਣਾ ਹੋਵੇ ਤਾਂ ਇਸ ਲਈ ਸਭ ਤੋਂ ਯੋਗ ਦਿਨ ਹੈ ਗੁਰੂ ਤੇਗ ਬਹਾਦਰ
ਸਾਹਿਬ ਜੀ ਦਾ ਸ਼ਹੀਦੀ ਦਿਨ ਕਿਉਂਕਿ ਇਸ ਦਿਨ ਮਨੁਖ ਦੀ ਜ਼ਮੀਰ ਅਨੁਸਾਰ ਧਰਮ ਅਪਨਾਉਣ ਦੀ ਅਜ਼ਾਦੀ ਲਈ
ਉਨ੍ਹਾਂ ਨੇ ਮਹਾਨ ਸ਼ਹਾਦਤ ਦਿੱਤੀ। ਉਨ੍ਹਾਂ ਗੁਰੂ ਸਾਹਿਬ ਜੀ ਦੀ ਮਹਾਨ ਸ਼ਹੀਦੀ ਨੂੰ ਸਿਰਫ ਤਿਲਕ
ਜੰਝੂ ਦੀ ਰਾਖੀ ਲਈ ਕੁਰਬਾਨੀ ਜਾਂ ਬਲੀ ਸ਼ਬਦ ਵਰਤੇ ਜਾਣ’ ਤੇ ਵੀ ਇਤਰਾਜ਼ ਕਰਦਿਆਂ ਕਿਹਾ ਕਿ ਕੁਰਬਾਨੀ
ਜਾਂ ਬਲੀ ਤਾਂ ਉਠ, ਘੋੜੇ, ਗਊ, ਗੈਂਡੇ, ਬੱਕਰੇ ਆਦਿ ਜਾਨਵਰਾਂ ਦੀ ਦਿੱਤੀ ਜਾਂਦੀ ਹੈ। ਜਿਸ ਦਾ
ਗੁਰਬਾਣੀ ਵਿੱਚ ਵੀ ਜ਼ਿਕਰ ਹੈ: ‘ਗੈਂਡਾ ਮਾਰਿ ਹੋਮ ਜਗ ਕੀਏ ਦੇਵਤਿਆ ਕੀ
ਬਾਣੇ॥’ (ਪੰਨਾ ੧੨੮੯, ਮਃ ੧)॥ ਪਰ ਗੁਰੂ ਤੇਗ ਬਹਾਦਰ ਜੀ ਨੂੰ ਕਿਸੇ ਨੇ ਫੜ ਕੇ ਤਿਲਕ
ਜੰਜੂ ਦੀ ਬਚਾਓ ਲਈ ਉਨ੍ਹਾਂ ਦੀ ਔਰੰਗਜ਼ੇਬ ਜਾਂ ਕਿਸੇ ਦੇਵੀ ਦੇਵਤੇ ਅੱਗੇ ਬਲੀ ਨਹੀਂ ਸੀ ਦਿੱਤੀ ਤਾ
ਕਿ ਉਹ ਇਸ ਬਲੀ ਨਾਲ ਖੁਸ਼ ਹੋ ਕੇ ਹਿੰਦੂਆਂ ਨੂੰ ਤਿਲਕ ਜੰਝੂ ਪਹਿਨਣ ਦੀ ਆਗਿਆ ਦੇ ਦੇਣ। ਬਲਕਿ
ਉਨ੍ਹਾਂ ਨੇ ਮਨੁਖੀ ਅਧਿਕਾਰਾਂ ਅਤੇ ਜ਼ਮੀਰ ਅਨੁਸਾਰ ਆਪਣੀ ਮਰਜੀ ਦਾ ਧਰਮ ਅਪਨਾਉਣ ਦਾ ਹੱਕ ਲੈਣ ਲਈ
ਸਿਰਫ ਆਵਾਜ਼ ਹੀ ਨਹੀਂ ਉਠਾਈ ਸਗੋਂ ਇਸ ਲਈ ਆਪਣੀ ਮਹਾਨ ਸ਼ਹਾਦਤ ਵੀ ਦਿੱਤੀ, ਜਿਸ ਦੀ ਸਾਰੀ ਦੁਨੀਆਂ
ਵਿੱਚ ਹੋਰ ਕੋਈ ਉਦਾਹਰਣ ਨਹੀਂ ਹੈ ਜਿਸ ਵਿੱਚ ਕਿਸੇ ਦੂਸਰੇ ਓਸ ਧਰਮ, ਜਿਸ ਵਿੱਚ ਉਸ ਦਾ ਆਪਣਾ ਕੋਈ
ਵਿਸ਼ਵਾਸ ਹੀ ਨਾ ਹੋਵੇ, ਦੇ ਲੋਕਾਂ ਨੂੰ ਆਪਣੀ ਜ਼ਮੀਰ ਅਨੁਸਾਰ ਮਰਜੀ ਦਾ ਧਰਮ ਅਪਨਾਉਣ ਦਾ ਹੱਕ ਲੈਣ
ਲਈ ਆਪਣੀ ਅਤੇ ਆਪਣੇ ਤਿੰਨ ਪਿਆਰੇ ਗੁਰਸਿੱਖਾਂ ਦੀ ਸ਼ਹਾਦਤ ਦਿੱਤੀ ਹੋਵੇ। ਇਹ ਵੱਖਰੀ ਗੱਲ ਹੈ ਕਿ
ਜਿਨ੍ਹਾਂ ਦੀ ਧਾਰਮਕ ਅਜ਼ਾਦੀ ਲਈ, ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਖ਼ੁਦ ਦਿੱਲੀ ਵਿੱਚ ਪਹੁੰਚ ਕੇ
ਸ਼ਹਾਦਤ ਦਿੱਤੀ, ਅੱਜ ਉਸੇ ਧਰਮ ਦੇ ਮੰਨਣ ਵਾਲੇ ਹਿੰਦੀ, ਹਿੰਦੂ, ਹਿੰਦੁਸਤਾਨ ਦੇ ਨਾਹਰੇ ਮਾਰਨ ਵਾਲੇ
ਕਹਿ ਰਹੇ ਹਨ ‘ਅਗਰ ਇਸ ਦੇਸ਼ ਮੇਂ ਰਹਿਣਾ ਹੋਗਾ, ਤਾਂ ਹਿੰਦੂ ਬਣ ਕੇ ਰਹਿਣਾ ਹੋਗਾ’। ਗਿਆਨੀ ਹਰਿੰਦਰ
ਸਿੰਘ ਨੇ ਕਿਹਾ ਕਿ ਇਸ ਦੇਸ਼ ਵਿੱਚ ਅੱਜ ਮੁਸਲਮਾਨ ਸਿੱਖ ਈਸਾਈਆਂ ਦੀ ਧਾਰਮਕ ਆਜ਼ਾਦੀ ਦੀ ਉਤਨੀ ਹੀ
ਲੋੜ ਹੈ ਜਿਤਨੀ ਕਿ ਔਰੰਗਜ਼ੇਬ ਦੇ ਸਮੇਂ ਹਿੰਦੂਆਂ ਦੇ ਧਰਮ ਅਤੇ ਉਨ੍ਹਾਂ ਦੇ ਧਾਰਮਕ ਚਿੰਨ੍ਹਾਂ ਦੀ
ਰਾਖੀ ਦੀ ਲੋੜ ਸੀ। ਉਨ੍ਹਾਂ ਕਿਹਾ ਕਿ ਜੇ ਸਿੱਖ ਹੋਣ ਦੇ ਨਾਤੇ ਭਾਰਤ ਦੇ ਪ੍ਰਧਾਨ ਮੰਤਰੀ ਡਾ:
ਮਨਮੋਹਨ ਸਿੰਘ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸਿਖਿਆ ਦਾ ਥੋਹੜਾ ਬਹੁਤਾ ਵੀ ਅੰਸ਼ ਹੈ ਅਤੇ
ਉਨ੍ਹਾਂ ਦੀ ਆਪਣੀ ਜ਼ਮੀਰ ਜਾਗਦੀ ਹੈ ਤਾਂ ਆਪਣਾ ਅਸਰ ਰਸੂਖ ਵਰਤ ਕੇ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ
ਦਿਵਸ ਨੂੰ ਯੂ ਐੱਨ ਓ ਦੇ ਚਾਰਟਰ ਵਿੱਚ ਜ਼ਮੀਰ ਦੀ ਅਜ਼ਾਦੀ ਦਿਵਸ ਦੇ ਤੌਰ `ਤੇ ਦਰਜ ਕਰਵਾਉਣ ਲਈ
ਕਾਰਵਾਈ ਅਰੰਭਣ ਅਤੇ ਖੁਦ ਹਿੰਦੁਸਤਾਨ ਵਿੱਚ ਰਹਿ ਰਹੀਆਂ ਘੱਟ ਗਿਣਤੀ ਧਾਰਮਕ ਕੌਮਾਂ ਨੂੰ ਧਾਰਮਕ
ਆਜ਼ਾਦੀ ਦਾ ਹੱਕ ਲੈ ਕੇ ਦੇਣ।
(27/07/11)
ਚਰਨਜੀਤ ਸਿੰਘ ਬਰੈਂਮਪਟਨ
ਹਰਦੇਵ ਸਿੰਘ ਜੰਮੂ ਜੀ
ਤੁਹਾਤੇ ਕਲ ਦੇ ਪੱਤਰ ਵਿੱਚ ਮੈਂ ਕੁੱਝ ਜੋੜਨਾ ਚਾਹੁੰਦਾ ਹਾਂ। ਬਲਵਂਤ ਸਿਂਘ
ਡਿਲੋਂ ਨੇ ਇੱਕ ਕਿਤਾਬ ਲਿਖੀ ਸੀ”
Early sikh
scriptural Tradition”.ਇਸ ਦਾ ਮੁਖ ਬਂਦ
Noel Q King
ਨੇ ਲਿਖੀਆ ਹੈ। ਇਹ ਕਿਤਾਬ ਇਂਟਰਨੈਟ ਤੇ ਹੇਠ ਦਿੱਤੇ ਲਿਂਕ
ਤੇ ਜਾ ਕੇ ਪੜੀ ਜਾ ਸਕਦੀ ਹੈ।
http://www.globalsikhstudies.net/pdf/early%20sikh%20scripture.pdf
ਪੰਨਾ 23 ਤੇ
Noel Q King
ਲਿਖਦਾ ਹੈ ਕਿ ਜਿਸ ਪੁਰਾਤਨ ਬੀੜ ਦੇ ਸਹਾਰੇ ਪਿਆਰ
ਸਿੰਘ ਨੇ ਆਪਣੀ ਖੋਜ ਕਿਤੀ ਸੀ, ਉਸ ਬੀੜ ਦਾ ਪਿਛੋਕੜ ਦਾ ਕੋਈ ਅਤਾ ਪਤਾ ਨਹੀਂ ਹੈ। ਜਿਸ ਕਬਾੜੀਏ
ਕੋਲੋਂ ਇਹ ਬੀੜ ਮਿਲੀ ਸੀ, ਉਹ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦੇ ਸਕਿਆ।
ਦੂਸਰਾ ਇਹ ਕਿ
Noel Q King
ਨੂੰ ਇਹ ਵੇਖ ਕਿ ਬਹੁਤ ਹੈਰਾਨੀ ਹੋਈ ਕਿ ਪ੍ਰੋ:
ਪਿਆਰ ਸਿੰਘ ਨੇ ਉਸ ਅਸਲ manuscript
ਤੇ ਆਪਣੇ ਹੱਥ ਨਾਲ ਅੰਗ੍ਰੇਜੀ ਵਿੱਚ
notes ਲਿਖੇ
ਸਨ। ਕਿਸੇ ਵੀ university
ਦੇ ਪ੍ਰੋ: ਨੂੰ ਇਤਨਾ ਤਾ ਪਤਾ ਹੋਣਾ ਹੀ ਚਾਹੀਦਾ ਹੈ ਕਿ
ਅਸਲ ਅਸਲ manuscripts
ਤੇ ਕੁੱਝ ਵੀ ਨਹੀਂ ਲਿਖੀਆ ਜਾ ਸਕਦਾ।
ਤੀਸਰਾ ਇਹ ਕਿ
Noel Q King
ਨੇ ਆਪ ਉਹ ਬੀਛ ਬੜੀ ਗਹੁ ਨਾਲ ਵਾਚੀ ਹੈ ਅਤੇ ਇਸ
ਨਤੀਜੇ ਤੇ ਅਪੜਿਆ ਹੈ ਕਿ ਪ੍ਰੋ: ਪਿਆਰ ਸਿੰਘ ਨੇ ਜੋ ਉਸ ਬੀੜ ਦੇ ਸਹਾਰੇ ਨਤੀਜਾ ਕਢਿਆ ਹੈ, ਉਹ ਗਲਤ
ਹੈ।
ਚਰਨਜੀਤ ਸਿੰਘ
ਬਰੈਂਮਪਟਨ
(26/07/11)
ਅਵਤਾਰ ਸਿੰਘ ਮਿਸ਼ਨਰੀ
“ਨਕਲ ਅਤੇ ਨਕਲੀ ਸ਼ਬਦਾਂ ਦੇ ਅਰਥ-ਵਿਚਾਰ ਨੂੰ ਸਮਝਣ ਦੀ ਲੋੜ”
ਨਕਲ
- (ਨਾਂਵ) ਅਰਬੀ ਦਾ
ਸ਼ਬਦ ਹੈ। ਨੈਸ਼ਨਲ ਪੰਜਾਬੀ ਕੋਸ਼ ਅਨੁਸਾਰ ਅਰਥ ਹਨ-ਉਤਾਰਾ, ਅਨੁਕਰਣ, ਕਾਪੀ, ਪਰਤ, ਦੂਹਰਾ, ਜੋੜਾ।
ਨਕਲੀ-
(ਵਿਸ਼ੇਸ਼ਣ) ਅਰਥ ਹਨ, ਬਣਾਉਟੀ, ਝੂਠਾ, ਖੋਟਾ, ਜਾਲ੍ਹੀ, ਝੂਠ-ਮੂਠ ਦਾ। ਕੁੱਝ ਵਿਦਵਾਂਨ
ਨਕਲ
ਅਤੇ ਨਕਲੀ
ਦੇ ਅਰਥਾਂ ਦੇ ਫਰਕ ਸਮਝੇ ਤੋਂ ਬਿਨਾਂ ਹੀ ਜਾਂ ਜਾਣ ਬੁੱਝ
ਕੇ ਕਰਤਾਰਪੁਰ ਵਾਲੀ ਬੀੜ ਦੀ ਪ੍ਰਮਾਣਕਤਾ ਬਾਰੇ ਲਿਖਦੇ ਹਨ। ਕਰਤਾਰਪੁਰ ਵਾਲੀ ਬੀੜ
“ਨਕਲ”
(ਕਾਪੀ) ਭਾਵ ਉਤਾਰਾ ਹੈ
ਨਕਲੀ
(ਜਾਅਲੀ) ਨਹੀਂ। ਇਸ ਵਿੱਚ ਉਤਾਰੇ ਕਰਦੇ ਸਮੇਂ ਕੁੱਝ
ਲਗਾਂ-ਮਾਤਰਾਂ, ਅੱਖਰ ਅਤੇ ਸ਼ਬਦ ਵੱਧ-ਘੱਟ ਲਿਖੇ ਗਏ ਹਨ। ਜਿਸ ਨੂੰ ਵਿਦਵਾਨਾਂ ਨੇ ਖੁਦ ਵੀ ਮੰਨਿਆਂ
ਹੈ ਪਰ ਇਹ ਬੀੜ ਨਕਲੀ
ਨਹੀਂ ਹੈ ਅਤੇ ਨਾਂ ਹੀ ਇਸ ਨੂੰ ਕਿਸੇ ਨੇ
ਨਕਲੀ
ਕਿਹਾ ਹੈ। ਇਸ ਦਾ ਸਬੂਤ ਹੈ ਕਿ ਵਿਦਵਾਨਾਂ ਨੇ ਆਪਣੀਆਂ ਲਿਖਤਾਂ ਵਿੱਚ, ਕਿਸੇ ਵੀ ਲਿਖਤ ਵਿੱਚੋਂ
ਕੋਈ ਵੀ ਅਜੇਹਾ ਹਵਾਲਾ ਨਹੀਂ ਦਿੱਤਾ।
ਨਕਲੀ
ਤਾਂ ਬਿਲਕੁਲ ਬਨਾਵਟੀ ਨੂੰ ਕਹਿੰਦੇ ਹਨ ਅਤੇ
ਨਕਲ
(ਕਾਪੀ) ਜਾਂ ਉਤਾਰਾ ਕਰਨ ਦਾ ਨਾਮ ਹੈ।
ਨਕਲ
(ਉਤਾਰਾ) ਦੀ ਕੋਈ ਅਸਲ ਵੀ ਹੁੰਦੀ ਹੈ ਜਦ ਕਿ
ਨਕਲੀ
(ਜਾਅਲੀ) ਦੀ ਕੋਈ ਅਸਲ ਨਹੀਂ ਹੁੰਦੀ। ਕਰਤਾਰਪੁਰੀ ਬੀੜ ਦੇ ਅੱਗੇ ਉਤਾਰੇ ਵੀ ਹੋਏ ਹੋਣਗੇ, ਉਤਾਰਿਆਂ
(ਨਕਲਾਂ)
ਨੂੰ
ਨਕਲੀ
(ਜਾਅਲੀ) ਕਹਿਣਾ ਬਿਲਕੁਲ ਗਲਤ ਹੈ।
ਨਕਲ
ਅਤੇ ਨਕਲੀ
ਸ਼ਬਦਾਂ ਦੇ ਅਰਥਾਂ ਵਿੱਚ
ਜਿਮੀਂ-ਅਸਮਾਨ ਦਾ ਫਰਕ ਹੈ, ਜੋ ਆਂਮ ਆਦਮੀ ਨੂੰ
ਵੀ ਪਤਾ ਹੈ। ਫਿਰ ਪਤਾ ਨਹੀਂ ਕੀ ਗੱਲ ਹੈ ਕਿ ਸਾਡੇ ਵਿਦਵਾਨ ਪੁਰਸ਼
ਨਕਲ
ਅਤੇ ਨਕਲੀ
ਦੇ ਸ਼ਬਦਾਂ ਵਿੱਚ ਕਿਉਂ ਉਲਝ ਗਏ ਹਨ? ਗਿਰੇ ਤੋਂ ਗਿਰਿਆ ਸਿੱਖ ਵੀ “ਗੁਰੂ ਗ੍ਰੰਥ ਸਾਹਿਬ” ਜੀ ਨੂੰ
ਨਕਲੀ
(ਜਾਅਲੀ) ਨਹੀਂ ਕਹਿ ਸਕਦਾ। ਗੁਰੂ ਗ੍ਰੰਥ ਸਾਹਿਬ ਜੀ
ਸਿਧਾਂਤ,
ਸ਼ਬਦ
ਅਤੇ
ਰੱਬੀ-ਗਿਆਨ
ਦੇ ਸੰਪੂਰਨ ਸੋਮੇ ਹਨ। ਸਿੱਖ
“ਸ਼ਬਦ-ਗੁਰੂ” ਦਾ ਪੁਜਾਰੀ ਹੈ ਨਾਂ ਕਿ ਕਿਸੇ
ਸ਼ਖਸ਼ੀਅਤ
ਦਾ। ਆਪਸੀ ਮਤਭੇਦਾਂ ਨੂੰ ਮੂਹਰੇ ਰੱਖ ਕੇ ਕਿਸੇ ਦੀ ਲਿਖਤ
ਨੂੰ ਵਿਗਾੜਕੇ ਪੇਸ਼ ਕਰਨਾਂ ਅਤੇ ਪਾਠਕਾਂ ਵਿੱਚ ਦੁਬਿਧਾ ਪੈਦਾ ਕਰਨੀ, ਵਿਦਵਾਨਾਂ ਨੂੰ ਸ਼ੋਭਾ ਨਹੀਂ
ਦਿੰਦਾ। ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਹਿਲਾਂ ਵੀ
“ਨਕਲਾਂ”
ਭਾਵ ਉਤਾਰੇ ਹੋਏ ਹਨ ਅਤੇ ਲੋੜ ਮੁਤਾਬਿਕ ਅੱਗੇ ਹੋਰ ਬੀੜਾਂ
ਛਾਪਣ ਦੇ ਕਾਰਜ ਵੀ ਚਲਦੇ ਰਹਿਣਗੇ। ਹਾਂ ਹੱਥੀਂ
ਨਕਲ
ਕਰਦੇ ਹੋਏ ਜਾਂ ਪ੍ਰਿੰਟ ਕਰਦੇ ਸਮੇਂ ਲਗਾਂ-ਮਾਤਰਾਂ, ਅਤੇ ਅੱਖਰਾਂ ਦੀਆਂ ਗਲਤੀਆਂ ਹੋ ਸਕਦੀਆਂ ਹਨ,
ਜੋ ਪੰਥ ਵੱਲੋਂ ਪ੍ਰਵਾਣਤ ਵਿਦਵਾਨਾਂ ਨੂੰ ਮਿਲ-ਬੈਠ ਕੇ ਪੁਰਾਤਨ ਬੀੜਾਂ ਨਾਲ ਮਿਲਾ ਕੇ ਠੀਕ ਕਰ
ਲੈਣੀਆਂ ਚਾਹਦੀਆਂ ਹਨ। ਗੁਰੂ ਸਾਨੂੰ ਸਭ ਨੂੰ ਸੁਮੱਤ ਬਖਸ਼ੇ, ਅਸੀਂ ਪੰਥਕ ਤੌਰ ਤੇ ਇਕੱਠੇ ਰਹੀਏ।
ਏਕੇ
ਵਿੱਚ ਹੀ ਬਰਕਤ
ਹੈ ਵਖਰੇਵੇਂ
ਵਿੱਚ ਤਾਂ ਨਿਰਾਸ਼ਾ
ਅਤੇ
ਘਾਟੇ
ਹੀ ਪੱਲੇ ਪੈਦੇ ਹਨ।
ਅਵਤਾਰ ਸਿੰਘ ਮਿਸ਼ਨਰੀ
5104325827
(26/07/11)
ਗੁਰਚਰਨ ਪੱਖੋਕਲਾਂ
ਤਰਕਸੀਲਤਾ ਅਤੇ ਸਚਾਈ ਦਾ ਅੰਤਰ
ਮਨੁੱਖ ਦੀਆਂ ਮਨ ਦੇ ਤਲ ਤੇ ਤਿੰਨ ਪਰਸਥਿਤੀਆਂ ਹੁੰਦੀਆਂ ਹਨ ਸਰਧਾ , ਤਰਕਸੀਲਤਾ ਅਤੇ
ਬਿਬੇਕੀ ਸੋਚ ।ਮਨ ਦੀ ਚੌਥੀ ਮੰਜਿਲ ਦੁਨਿਆਵੀ ਮਨੁੱਖ ਨੂੰ ਹਾਸਲ ਨਹੀਂ ਹੁੰਦੀ ਇਹ ਸਿਰਫ ਅਵਤਾਰੀ
ਪੁਰਸਾਂ ਦੀ ਖੇਡ ਹੈ ਜੋ ਉਹ ਹੀ ਜਾਣਦੇ ਹਨ। ਸਰਧਾ ਵਿੱਚ ਵਿਚਰਨ ਵਾਲਾ ਮਨੁੱਖ ਕੋਈ ਬਹੁਤ ਚਲਾਕ
ਕਿਸਮ ਦਾ ਵਿਅਕਤੀ ਨਹੀਂ ਹੁੰਦਾ ਇਸਨੂੰ ਜੋ ਚੰਗਾ ਲੱਗ ਜਾਵੇ ਉਸ ਦੇ ਹੀ ਪੈਰਾਂ ਤੇ ਝੁਕ ਜਾਂਦਾ ਹੈ
ਜੇ ਬੁਰਾ ਲੱਗ ਜਾਵੇ ਤਾਂ ਗਾਲ ਅਤੇ ਘਸੁੰਨ ਮੁੱਕੀ ਕਰਨ ਲੱਗਿਆ ਵੀ ਦੇਰ ਨਹੀਂ ਕਰਦਾ ।ਨਾਂ ਹੀ ਇਸ
ਤਰਾਂ ਦੇ ਮਨੁੱਖ ਵਾਧੇ ਘਾਟੇ ਦੇ ਹਿਸਾਬ ਵਿੱਚ ਪੈਂਦੇ ਹਨ।ਪੱਥਰ ਨੂੰ ਭਗਵਾਨ ਦਾ ਦਰਜਾ ਦੇ ਦੇਣਾਂ
ਇੰਨਾਂ ਲਈ ਕੋਈ ਮੁਸਕਲ ਨਹੀਂ ਹੁੰਦਾ। ਕਿਉਕਿ ਗੁਰਬਾਣੀ ਅਨੁਸਾਰ ਇਹਨਾਂ ਦੀ ਸਰਧਾ ਮਨ ਦੀ ਉਪਜ
ਹੁੰਦੀ ਹੈ ਕਪਟੀ ਸੋਚ ਵਿੱਚੋਂ ਨਹੀਂ। ਸਰਧਾ ਮਨ ਕੀ ਪੂਰੈ ਦਾਂ ਭਾਵ ਗੁਰਬਾਣੀ ਅਚੇਤ ਮਨ ਦੀ ਸਰਧਾ
ਨੂੰ ਪੂਰਾ ਹੋਣ ਦਾ ਦਮ ਭਰਦੀ ਹੈ ਕਿਉਕਿ ਇਹ ਨਿਰਛਲ,ਨਿਸਕਪਟ, ਨਿਸਕਾਮ ਹੁੰਦੀ ਹੈ। ਦਿਖਾਵੇ ਦੀ
ਸਰਧਾ ਸਿਰਫ ਪਖੰਡ ਹੁੰਦੀ ਹੈ ਜੋ ਗੁਰੂ ਅਤੇ ਕੁਦਰਤ ਦੇ ਦਰ ਤੇ ਕਦੇ ਪ੍ਰਵਾਨ ਨਹੀਂ ਹੁੰਦੀ।
ਦੂਸਰਾ ਮਨੁੱਖੀ ਮਨ ਦਾ ਤਲ ਤਰਕਸੀਲਤਾ ਹੁੰਦੀ ਹੈ, ਜਦ ਮਨੁੱਖ ਝੁਠਾ ਖੁਦਾ ਬਣਨ ਲੱਗਦਾ ਹੈ ਤਦ ਹੀ
ਉਸ ਵਿੱਚ ਤਰਕ ਉਪਜਣੇ ਸੁਰੂ ਹੋ ਜਾਂਦੇ ਹਨ। ਇਸ ਤਰਾਂ ਦੇ ਲੋਕ ਮੈਂ ਨਾਂ ਮਾਨੂੰ ਅਤੇ ਆਪਣੀ ਹੀ ਗੱਲ
ਨੂੰ ਮੰਨਵਾਉਣਾਂ ਲੋਚਦੇ ਹੁੰਦੇ ਹਨ। ਤਰਕਾਂ ਦੇ ਸਹਾਰੇ ਕਦੇ ਮਨੁੱਖ ਸਿੱਖਣ ਵਾਲਾ ਨਹੀਂ ਬਣ ਸਕਦਾ ।
ਨਾਂ ਸਿੱਖਣ ਵਾਲਾ ਕਦੇ ਚੰਗਾਂ ਨਹੀਂ ਬਣ ਸਕਦਾ ਇਹ ਕੁਦਰਤੀ ਅਸੂਲ ਹੈ। ਜੋ ਮਨੁੱਖ ਸਿੱਖਣ ਦੀ ਬਿਰਤੀ
ਧਾਰਨ ਕਰ ਲੈਂਦਾਂ ਹੈ ਉਹ ਆਪਣੇ ਆਪ ਨੂੰ ਅਣਜਾਣ ਮੰਨ ਲੈਂਦਾ ਹੈ। ਅਣਜਾਣਤਾ ਵਾਲਾ ਮਨੁੱਖ ਨਿਮਰਤਾ
ਦਾ ਪੁੰਜ ਬਣ ਜਾਂਦਾ ਹੈ ਨਿਮਰਤਾ ਜਾਂ ਨੀਵੇਂ ਪਾਸੇ ਗਿਆਨ ਦਾ ਵੱਗਣਾਂ ਸੁਰੂ ਹੋ ਜਾਂਦਾ ਹੈ। ਤਰਕਾਂ
ਵਾਲਾ ਮਨੁੱਖ ਹੰਕਾਰੀ ਅਤੇ ਉੱਚਾ ਹੁੰਦਾ ਹੈ ਕੁਦਰਤ ਦੇ ਅਸੂਲ ਅਨੁਸਾਰ ਉੱਚੇ ਪਾਸੇ ਗਿਆਨ ਤਾਂ ਕੀ
ਪਾਣੀ ਵੀ ਨਹੀਂ ਚੜਦਾ ।ਸਿਰਫ ਹਵਾ ਜਾਂ ਫੂਕ ਹੀ ਜੋ ਅੱਗ ਉੱਪਰ ਤਪਾਈ ਹੋਵੇ ਹੀ ਉੱਪਰ ਚੜਦੀ ਹੈ ਜੋ
ਕਾਲਖ ਭਰਭੁਰ ਹੁੰਦੀ ਹੈ ਇਸ ਤਰਾਂ ਦੇ ਲੋਕਾਂ ਦੇ ਮਨ ਦੇ ਤਲ ਤੇ ਵੀ ਕਾਲਖ ਚੜ ਜਾਂਦੀ ਹੈ। ਦੁਨੀਆਂ
ਦੇ ਸਾਰੇ ਵਕੀਲ ਤਰਕਾਂ ਦੇ ਸਹਾਰੇ ਆਪਣੀ ਦੁਨੀਆਂ ਚਲਾਉਂਦੇ ਹਨ ਪਰ ਉਹਨਾਂ ਦੀ ਅਸਲੀਅਤ ਬਹੁਤ ਵਾਰ
ਝੂਠੇ ਤਰਕਾਂ,ਦਲੀਲਾਂ ਦੇ ਸਹਾਰੇ ਸਿਰਫ ਝੂਠ ਹੁੰਦੀ ਹੈ।ਹਰ ਮਨੁੱਖ ਦੇ ਆਪਣੇ ਫੈਸਲੇ ਦੇ ਹੱਕ ਵਿੱਚ
ਬਹੁਤ ਸਾਰੇ ਤਰਕ ਹੁੰਦੇ ਹਨ ।ਕਿਸੇ ਵੀ ਬੰਦੇ ਦੇ ਤਰਕ ਸਿਰਫ ਆਪਣੀ ਗੱਲ ਨੂੰ ਸਹੀ ਸਿੱਧ ਕਰਨ ਦੇ
ਹੱਕ ਵਿੱਚ ਹੁੰਦੇ ਹਨ ਜਦੋਂਕਿ ਦੂਸਰੇ ਮਨੁੱਖ ਉਸ ਗੱਲ ਨੂੰ ਆਪਣੇ ਤਰਕਾਂ ਦੇ ਸਹਾਰੇ ਗਲਤ ਸਿੱਧ ਕਰ
ਦਿੰਦੇ ਹਨ ।ਇਸ ਤਰਾਂ ਦੇ ਤਰਕਾਂ ਦਾ ਜਵਾਬ ਸਿਰਫ ਸੱਚ ਨਾਲ ਹੀ ਨਿਬੇੜਾ ਹੁੰਦਾ ਹੈ। ਸੱਚ ਸਭ ਦਾ
ਇੱਕੋ ਹੁੰਦਾ ਹੈ ।ਝੂਠ ਹਰ ਇੱਕ ਦਾ ਵੱਖਰਾ ਹੁੰਦਾ ਹੈ।ਕਿਸੇ ਵਕਤ ਧਰਮ ਦਾ ਨਾਂ ਲੈਕੇ ਸੂਰਜ ਘੁੰਮਦਾ
ਸੀ ਵਕਤ ਨੇ ਸੱਚ ਪ੍ਰਗਟ ਕੀਤਾ ਕਿ ਅਸਲ ਵਿੱਚ ਧਰਤੀ ਘੁੰਮਦੀ ਹੈ ਧਰਮ ਦੇ ਤਰਕ ਫੇਲ ਹੋ ਗਏ ਸੱਚ
ਜਿੱਤਿਆ ਅੱਜ ਇਸਾਈ ਧਰਮ ਸਮੇਤ ਸਮੁੱਚੀ ਦੁਨੀਆਂ ਮੰਨਦੀ ਹੈ ਕਿ ਸੂਰਜ ਘੁੰਮਦਾ ਹੈ।ਸੋ ਤਰਕਾਂ ਨੂੰ
ਭਾਵੇਂ ਧਰਮ ਦਾ ਚੋਗਾ ਵੀ ਪਹਿਨਾ ਦਿਉ ਪਰ ਜਿੱਤ ਹਮੇਸਾਂ ਸੱਚ ਦੀ ਹੁੰਦੀ ਹੈ। ਸੱਚ ਨੂੰ ਮੰਨੋਂ
ਭਾਵੇਂ ਨਾਂ ਪਰ ਸੱਚ ਹਮੇਸਾਂ ਜਿੰਦਾ ਰਹਿੰਦਾ ਹੈ।ਸੂਰਜ ਛਿੱਪ ਗਇਆ ਸਾਰੀ ਦੁਨੀਆਂ ਕਹਿੰਦੀ ਹੈ ਜਦੋਂ
ਕਿ ਅਸਲ ਵਿੱਚ ਸੂਰਜ ਕਦੀ ਨਹੀਂ ਛਿਪਦਾ। ਸੂਰਜ ਛਿੱਪਣ ਦੇ ਹੱਕ ਵਿੱਚ ਜਿੰਨੇ ਮਰਜੀ ਤਰਕ ਦੇਈ ਜਾਉ
ਪਰ ਅਸਲੀਅਤ ਨਹੀਂ ਬਦਲ ਜਾਂਦੀ ।
ਤੀਸਰਾ ਮਨੁੱਖ ਦੇ ਮਨ ਦਾ ਤਲ ਬਿਬੇਕ ਹੁੰਦਾ ਹੈ ਜੋ ਸੱਚ ਦੇ ਨਾਲ ਰਲਕੇ ਤੁਰਦਾ ਹੈ। ਬਿਬੇਕ ਸੀਲ
ਮਨੁੱਖ ਤਰਕ ਅਤੇ ਸਰਧਾ ਵਿੱਚੋਂ ਉਸ ਪਾਸੇ ਖੜਦਾ ਹੈ ਜਿਸਦਾ ਪੱਲੜਾ ਸੱਚ ਵਲ ਝੁਕਦਾ ਹੋਵੇ। ਗੁਰਬਾਣੀ
ਅਤੇ ਸਾਰੇ ਧਾਰਮਿਕ ਗਰੰਥਾਂ ਵਿੱਚ ਮਨੁੱਖ ਨੂੰ ਬਿਬੇਕਸੀਲ ਹੋਣ ਦਾ ਉਪਦੇਸ਼ ਹੈ। ਸਿੱਖਾਂ ਦੀ ਅਰਦਾਸ
ਵਿੱਚ ਬਿਬੇਕ ਦਾਨ ਦੀ ਮੰਗ ਕੀਤੀ ਜਾਂਦੀ ਹੈ ਤਰਕ ਦਾਨ ਜਾਂ ਸਰਧਾ ਦਾਨ ਦੀ ਨਹੀਂ। ਗੁਰਬਾਣੀ ਦੇ
ਬਹੁਤ ਸਾਰੇ ਸਲੋਕਾਂ ਵਿੱਚ ਪੁੱਛੋ ਬਿਬੇਕੀਆਂ ਜਾਏ ਦਾ ਵਰਣਨ ਹੈ। ਸੋ ਚੰਗੇ ਮਨੁੱਖ ਜੇ ਤਰਕ ਸੱਚੇ
ਹੋਣ ਤਾਂ ਤਰਕ ਦਾ ਪੱਖ ਲੈਂਦੇ ਹਨ ਜੇ ਤਰਕ ਕੋਈ ਆਪਣੇ ਸਵਾਰਥ ਲਈ ਅਤੇ ਜੋ ਝੂਠੇ ਤਰਕ ਹੋਣ ਤਦ ਉਸਦੇ
ਵਿਰੋਧ ਵਿੱਚ ਖੜੇਗਾ। ਜੇ ਕੋਈ ਮਨੁੱਖ ਮਨ ਵਿੱਚੋਂ ਉਪਜੀ ਸਰਧਾ ਕਾਰਨ ਕੁੱਝ ਕਰਦਾ ਹੈ ਤਦ ਉਸਦਾ ਪੱਖ
ਲੈਂਦਾ ਹੈ ਪਰ ਜੇ ਕੋਈ ਸਰਧਾ ਝੂਠੀ ਅਤੇ ਦਿਖਾਵੇ ਵਾਲੀ ਹੋਵੇ ਤਦ ਪਰਵਾਨ ਨਹੀਂ ਕਰਦਾ। ਬਿਬੇਕ ਸੀਲ
ਮਨੁੱਖ ਹਮੇਸਾਂ ਸੱਚ ਦਾ ਸਾਹ ਸਵਾਰ ਹੁੰਦਾ ਹੈ ।
ਗੁਰਚਰਨ
ਪੱਖੋਕਲਾਂ ਫੋਨ 09417727245
(26/07/11)
ਅਮਰ ਜੀਤ ਸਿੰਘ ਚੰਦੀ
ਅਸੀਂ ਚੋਰੀ ਦੇ ਸਾਰੇ ਸਬੂਤ, ਚੋਰ ਦੇ ਮੌਸੇਰੇ ਭਾਈ ਨੂੰ ਦੇ ਆਏ ਹਾਂ
ਭਾਈ ਗੁਰਦੀਪ ਸਿੰਘ ਗੋਸ਼ਾ, ਜਿਨ੍ਹਾਂ ਨੇ ਬੜੀ ਮਿਹਨਤ ਨਾਲ, ਸੁਨਹਰੀ ਬੀੜਾਂ ਦੀ ਛਪਾਈ
ਕਿਥੋਂ ਹੋਈ ਅਤੇ ਕਿਸ ਨੇ ਕਰਵਾਈ, ਦੀ ਪੜਤਾਲ ਕਰ ਕੇ ਤੱਥ ਇਕੱਠੇ ਕੀਤੇ। ਉਨ੍ਹਾਂ ਦਾ ਕਹਿਣਾ ਹੈ ਕਿ
ਉਹ, ਉਸ ਨਾਲ ਸਬੰਧਤ ਸਾਰੇ ਸਬੂਤ ਅਕਾਲ ਤਖਤ ਦੇ (ਆਤਮਕ ਪੱਖੋਂ ਗਰਕੇ ਹੋਏ) ਜਥੇਦਾਰ ਨੂੰ ਦੇ ਆਏ
ਹਨ। ਉਹ ਆਸ ਕਰਦੇ ਹਨ ਕਿ ਹੁਣ ਅਕਾਲ ਤਖਤ ਦੇ ਜਥੇਦਾਰ (ਸਿੰਘ ਸਾਹਿਬ) ਉਸ ਦੋਸ਼ੀ ਨੂੰ (ਜਿਸ ਦੀ ਕਲਮ
ਦੀ ਇੱਕ ਹਰਕਤ ਨਾਲ, ਸਿੰਘ ਸਾਹਿਬ, ਕੱਖੋਂ ਹੌਲੇ ਹੋ ਜਾਣਗੇ) ਅਤੇ ਉਸ ਦੇ ਕੁੜਮਾਂ ਨੂੰ ਫਾਂਸੀ ਲਾ
ਦੇਣਗੇ। ਪਤਾ ਨਹੀਂ ਸਿੱਖ ਆਪਣੇ ਆਪ ਤੇ ਵਿਸ਼ਵਾਸ ਕਰਨਾ ਕਦੋਂ ਸਿਖਣਗੇ? ਜਦ ਕਿ ਗੁਰੂ ਸਾਹਿਬ ਦਾ
ਹੁਕਮ ਹੈ,
ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ॥ (੪੭੪) ਜੇ ਇਸ ਬਦਇੰਤਜ਼ਾਮੀ ਨੂੰ ਠੀਕ ਕਰਨਾ ਹੈ ਤਾਂ ਇਸ ਦਾ
ਕੋਈ ਬਦਲ ਲਭਣਾ ਹੀ ਪੈਣਾ ਹੈ, ਜਦ ਤਕ ਇਹ ਬਦਲ ਨਹੀਂ ਲਭਦਾ, ਤਦ ਤੱਕ ਉਨ੍ਹਾਂ ਦੇ ਹੀ ਥੱਲੇ ਲੱਗਣ
ਨਾਲੋਂ, ਉਨ੍ਹਾਂ ਦਾ ਬਾਈਕਾਟ ਕਰਨਾ ਹੀ ਠੀਕ ਰਾਹ ਹੈ। ਗੁਰੂ ਸਾਹਿਬ ਦੇ ਇਸ ਹੁਕਮ ਦੀ ਪਾਲਣਾ ਨਾ
ਕਰਦਿਆਂ ਤਾਂ ਅਸੀਂ ਇਹ ਕਹਣ ਦੇ ਵੀ ਹੱਕਦਾਰ ਨਹੀਂ ਹਾਂ ਕਿ
“ਗੁਰੂ ਹੀ ਮਿਹਰ ਕਰੇ”
ਅਮਰ ਜੀਤ ਸਿੰਘ ਚੰਦੀ ੨੬-੭-੨੦੧੧
(26/07/11)
ਰਘਬੀਰ ਸਿੰਘ ਢਿਲੋਂ
ਗੁਰੂ ਨਾਨਕ ਦੀ ਬਾਣੀ, ਸਪੋਕਸਮੈਨ ਦੇ ਲਿਫਾਫੇ
ਤੇ ਉਨ੍ਹਾਂ ਵਿਚਲੇ ਸੌਦੇ
(ਰਘਬੀਰ ਸਿੰਘ ਢਿਲੋਂ) *
ਸਪੋਕਸਮੈਨ ਦੇ ਐਡੀਟਰ ਨੇ 20 ਜੁਲਾਈ, 2011 ਦਾ ਸੰਪਾਦਕੀ ਇਸ ਸਿਰਲੇਖ ਨਾਲ ਸ਼ੁਰੂ ਕੀਤਾ ਹੈ:-
“ਦੁਨੀਆਂ ਦਾ ਅਗਲਾ ਵੱਡਾ ਇਨਕਲਾਬ ਪੰਜਾਬ ਤੋਂ ਸ਼ੁਰੂ ਹੋਣਾ ਹੈ ਤੇ ਬਾਬੇ ਨਾਨਕ ਦੇ ਪੈਰੋਕਾਰਾਂ
ਨੂੰ ਲਿਫਾਫਿਆਂ ਵਲ ਨਹੀਂ, ਉਨ੍ਹਾਂ ਅੰਦਰਲੇ ਸੌਦੇ ਵਲ ਧਿਆਨ ਦੇਣਾ ਚਾਹੀਦਾ ਹੈ”
ਇਹ ਸੰਪਾਦਕੀ ਪੜ੍ਹ ਕੇ ਸਾਰਿਆਂ ਨਾਲੋਂ ਪਹਿਲਾ ਖਿਆਲ ਜੋ ਮੇਰੇ ਮਨ ਵਿੱਚ
ਆਇਆ ੳਹੁ ਐਡੀਟਰ ਸਾਹਿਬ ਦੀ ਕਾਰੋਬਾਰੀ ਰੁਚੀ ਨਾਲ ਸਬੰਧਤ ਸੀ। ਕਿਸੇ ਨੇ ਭੁਖੇ ਨੂੰ ਪੁਛਿਆ ਸੀ ‘ਦੋ
ਜਮਾਂਹ ਦੋ ਕਿੰਨੇ ਹੁੰਦੇ ਹਨ’ ਤਾਂ ਉਸਦਾ ਜਵਾਬ ਸੀ `ਚਾਰ ਰੋਟੀਆਂ’। ਸੋ ਹਾਲ ਹੈ ਸਪੋਕਸਮੈਨ ਦਾ।
ਸੌਦਿਆਂ ਅਤੇ ਲਿਫਾਫਿਆਂ ਦੀ ਗਲ ਆਮ ਤੌਰ ਤੇ ਕਾਰੋਬਾਰੀ ਲੋਕ ਹੀ ਕਰਿਆ ਕਰਦੇ ਹਨ ਜੋ ਗਾਹਕਾਂ ਨੂੰ
ਸੌਦਾ ਖੁਬਸੂਰਤ ਲਿਫਾਫਿਆਂ ਵਿੱਚ ਪਾ ਕੇ ਦਿਆ ਕਰਦੇ ਹਨ ਅਤੇ ਅਜ ਕਲ ਉਪਭੋਗਤਾ ਫੋਰਮ ਬਿਉਪਾਰੀਆਂ
ਦੀਆਂ ਹਰਕਤਾਂ ਨੂੰ ਮੁਖ ਰਖ ਕੇ ਉਪਭੋਗਤਾਵਾਂ ਨੂੰ ਬਾਰ ਬਾਰ ਇਸ ਗਲ ਦੀ ਚਿਤਾਵਣੀ ਦੇ ਰਹਾ ਹੈ ਕਿ
ਕੇਵਲ ਲਿਫਾਫੇ ਦੀ ਖੁਬਸੂਰਤੀ ਵਲ ਹੀ ਨਾ ਵੇਖੋ ਇਸ ਗਲ ਦਾ ਵੀ ਧਿਆਨ ਰਖੋ ਕਿ ਜੋ ਵਸਤੂ ਲਿਫਾਫੇ
ਵਿੱਚ ਪਾ ਕੇ ਦਿਤੀ ਗਈ ਹੈ ਉਹ ਅਸਲੀ ਵੀ ਹੈ ਜਾਂ ਨਕਲੀ। ਅਖਬਾਰਾਂ ਦੇ ਪਾਠਕ ਵੀ ਉਪਭੋਗਤਾ ਹਨ।
ਇਨ੍ਹਾਂ ਨੂੰ ਵੀ ਅਖਬਾਰਾਂ ਖਾਸ ਕਰ ਸਪੋਕਸਮੈਨ ਦੀ ਲਿਫਾਫੇਬਾਜ਼ੀ ਤੋਂ ਹੁਸ਼ਿਆਰ ਰਹਿਣਾ ਚਾਹੀਦਾ ਹੈ
ਜਿਸ ਦੇ ਮੁਖ ਪੰਨੇ `ਤੇ ਖੂਬਸੂਰਤ ਲਿਫਾਫਿਆਂ ਵਾਂਗ ਲਿਖਿਆ ਹੋਇਆ ਹੈ
‘ਸਚੁ ਸੁਣਾਇਸੀ ਸਚ ਕੀ ਬੇਲਾ’।
ਸਮਝਣ ਦੀ ਲੋੜ ਹੈ ਕਿ ਇਸ ਲਿਫਾਫੇ ਵਿੱਚ ਕਿੰਨਾ
ਕੁ ਸਚ ਹੈ। ਅਖਬਾਰ ਵੀ ਲਿਫਾਫਿਆਂ ਵਰਗੇ ਹੁੰਦੇ ਹਨ ਜਿਹੜੇ ਗਲ ਕੁੱਝ ਹੁੰਦੀ ਹੈ ਪਰ ਉਸਨੂੰ ਅਪਣੀ
ਪਾਲੇਸੀ ਅਨੁਸਾਰ ਹੀ ਪਾਠਕਾਂ ਅਗੇ ਰਖਦੇ ਹਨ। ਸਚ ਕਹਿਣ ਲਈ ਗੁਰੂ ਨਾਨਕ ਸਾਹਿਬ ਦੇ ਨਿਡਰਤਾ ਭਰੇ ਇਸ
ਸ਼ਬਦ ਨੂੰ ਵਰਤ ਕੇ ਇਸ ਅਖਬਾਰ ਨੇ ਜੋ ਇੱਕ ਲਫਾਫਾ ਹੀ ਹੈ ਸਿਖਾਂ ਨੂੰ ਭੰਬਲਭੂਸਿਆਂ ਵਿੱਚ ਪਾਉਣ ਲਈ
ਜੋ ਗਾਹੇ ਬਗਾਹੇ ਗਲਾਂ ਲਿਖੀਆਂ ਅਤੇ ਕੀਤੀਆਂ ਉਨ੍ਹਾਂ ਦਾ ਵੇਰਵਾ ਮੈਂ ਅਪਣੇ ਪਿਛਲੇ ਕਈ ਲੇਖਾਂ
ਵਿੱਚ ਦੇ ਚੁਕਿਆ ਹਾਂ। 20 ਜੁਲਾਈ ਦਾ ਸੰਪਾਦਕੀ ਵੀ ਐਡੀਟਰ ਸਾਹਿਬ ਦੀ ਸਿਖਾਂ ਨੂੰ ਗੁਮਰਾਹ ਕਰਨ
ਵਾਲੀ ਚਾਲ ਦੀ ਇੱਕ ਬਦਸੂਰਤ ਲੜੀ ਹੈ।
ਮਨੁਖੀ ਸੋਝੀ ਦੇ ਸਮੇਂ ਤੋਂ ਹਰ ਰਾਹਬਰ ਨੇ ਅਪਣੇ ਸਮੇਂ ਦੀਆਂ ਲੋੜਾਂ ਨੂੰ
ਮੁਖ ਰਖਦਿਆਂ ਧਰਮ ਦੇ ਅਸੂਲ ਘੜੇ ਜਿਹੜੇ ਬਾਅਦ ਦੀਆਂ ਪ੍ਰਸਥਿਤੀਆਂ ਅਨੁਸਾਰ ਬਦਲਦੇ ਵੀ ਰਹੇ। ਮਿਸਾਲ
ਦੇ ਤੌਰ ਤੇ ਇਸਲਾਮ ਵਿੱਚ ਮਰਦਾਂ ਨਾਲੋਂ ਇਸਤਰੀ ਜਾਤੀ ਦੀ ਸੰਖਿਆ ਅਰਬ ਦੇਸ਼ ਵਿੱਚ ਵਧ ਹੋਣ ਕਾਰਨ
ਚਾਰ ਵਿਆਹ ਕਰਾਉਣ ਦੀ ਆਗਿਆ ਦਿਤੀ ਗਈ ਸੀ ਜਿਸਨੂੰ ਅਜ ਉਨ੍ਹਾਂ ਦੇ ਪੈਰੋਕਾਰ ਹੀ ਚਨੌਤੀ ਦੇ ਰਹੇ
ਹਨ। ਸਮਲਿੰਗੀ ਵਿਆਹ ਨੂੰ ਕਿਸੇ ਵੀ ਧਰਮ ਨੇ ਮਾਣਤਾ ਨਹੀਂ ਦਿਤੀ ਪਰ ਅਜ ਇਸਦੀ ਮਾਣਤਾ ਦੇ ਵਿਰਲੇ
ਵਿਰਲੇ ਹਾਮੀ ਹਰ ਧਰਮ ਵਿਚੋਂ ਉਠ ਖੜੇ ਹੋਇ ਹਨ। ਹਿੰਦੂ ਸਮਾਜ ਵਿੱਚ ਪੈਰ ਦੀ ਜੁਤੀ ਸਮਝੀ ਜਾਂਦੀ
ਇਸਤਰੀ ਨੂੰ ਗੁਰੂ ਨਾਨਕ ਦੇਵ ਜੀ ਨੇ
‘ਸੋ ਕਿਉ ਮੰਦਾ ਆਖੀਐ ਜਿਤ ਜੰਮਹਿ
ਰਾਜਾਨ॥’ (473) ਕਿਹ ਕੇ ਸਨਮਾਨ ਦਿਤਾ ਜਿਸ ਕਾਰਨ
ਅਜ ਇਸਤਰੀ ਮਰਦਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਹਰ ਮੈਦਾਨ ਵਿੱਚ ਕੰਮ ਕਰ ਰਹੀ ਹੈ। ਗੁਰੂ ਨਾਨਕ
ਸਾਹਿਬ ਨੇ ਜੋ ਧਰਮ ਲੋਕਾਂ ਅਗੇ ਰਖਿਆ ਉਰ ਏਨਾਂ ਬਲਵਾਨ ਅਤੇ ਮਨੁਖੀ ਲੋੜਾਂ ਨਾਲ ਇਸ ਤਰ੍ਹਾਂ ਜੁੜਿਆ
ਹਇਆ ਹੈ ਕਿ ਕਈ ਸਦੀਆਂ ਤਕ ਇਸ ਵਿੱਚ ਕਿਸੇ ਸੋਧ ਦੀ ਲੋੜ ਪੈਂਦੀ ਨਜ਼ਰ ਨਹੀਂ ਆਉਂਦੀ। ਸਰਦਾਰ
ਜੁਗਿੰਦਰ ਸਿੰਘ ਅਤੇ ਇਨ੍ਹਾਂ ਵਰਗੇ ਕਈ ਹੋਰ ਸਜਨ ਸਧਾਰਨ ਲੋਕਾਂ ਨੂੰ ਬੇਸ਼ਕ ਖੁਬਸੂਰਤ ਲਿਫਾਫਿਆਂ
ਵਿੱਚ ਨਕਲੀ ਚੀਜ਼ਾਂ ਅਤੇ ਬੇਤੁਕੀਆਂ ਦਲੀਲਾਂ ਭਰੇ ਲੇਖ ਦੇ ਕੇ ਤਬਦੀਲੀ ਕਰਨ ਲਈ ਭਰਮਾਉਣ ਦੀ ਕੋਸ਼ਿਸ਼
ਕਰ ਰਹੇ ਹਨ ਅਤੇ ਕਰਦੇ ਆਇ ਹਨ।
ਸਿਖ ਧਰਮ ਵਿੱਚ ਮਨੁਖ ਦੀ ਅਜ ਦੀ ਸੁਲਝੀ ਹੋਈ ਸੋਝੀ ਅਨੁਸਾਰ ਕੋਈ ਵੀ ਅਜੇਹੀ
ਗਲ ਨਹੀਂ ਜਿਸ ਉਤੇ ਮਨੁਖਤਾ ਦੇ ਹਾਮੀ ਨੂੰ ਚਾਹੇ ਉਹ ਦੁਨੀਆਂ ਦੇ ਕਿਸੇ ਹਿਸੇ ਵਿੱਚ ਵੀ ਹੈ ਕੋਈ
ਇਤਰਾਜ਼ ਹੋਵੇ। ਇਹ ਸਾਰੀ ਮਨੁਖਤਾ ਦਾ ਧਰਮ ਹੈ। ਐਡੀਟਰ ਸਾਹਿਬ ਲਿਖਦੇ ਹਨ ਕਿ ਗੁਰੂ ਨਾਨਕ ਸਾਹਿਬ ਨੇ
ਕਿਹਾ ਸੀ
‘ਮੈਂ ਧਰਮ ਨਹੀਂ ਦੇ
ਰਿਹਾ, ਧਰਮ ਤੋਂ ਉਪਰ ਵਾਲੀ ਇੱਕ ਚੀਜ਼ ਦੇ ਰਿਹਾ ਹਾਂ।’
ਜੇ ਉਨ੍ਹਾਂ ਨੇ ਧਰਮ ਦੀ ਗਲ ਨਹੀਂ ਸੀ ਕੀਤੀ ਤਾਂ ਉਨ੍ਹਾਂ
ਨੇ ਅਪਣੇ ਵਿਚਾਰ ਲੋਕਾਂ ਅਗੇ ਰਖਣ ਲਈ ਧਰਮਸ਼ਾਲਾਵਾਂ ਦਾ ਪ੍ਰਿਯੋਗ ਕਿਉਂ ਕੀਤਾ ਅਤੇ ਭਾਈ ਗੁਰਦਾਸ ਜੀ
ਨੇ ‘ਘਰਿ ਘਰਿ ਅੰਦਰਿ ਧਰਸਾਲ
ਹੋਵੈ ਕੀਰਤਨ ਸਦਾ ਵਸੋਆ।’ ਕਿਉਂ ਲਿਖਿਆ? ਗੁਰੂ
ਨਾਨਕ ਸਾਹਿਬ ਨੇ ਸਚ ਯਾਨੀ ਪ੍ਰਮਾਤਮਾ ਦੇ ਨਾਮ ਨੂੰ ਹੀ ਅੰਮ੍ਰਿਤ ਅਤੇ ਮਨੁਖੀ ਜ਼ਿੰਦਗੀ ਦਾ ਧੁਰਾ
ਮੰਨਿਆ ਪਰ ਨਾਲ ਇਹ ਵੀ ਕਿਹਾ ਕਿ
‘ਸਚਹੁ ਓਰੈ ਸਭੁ ਕੋ ਉਪਰਿ ਸਚੁ
ਆਚਾਰ॥’ (62) ਉਨ੍ਹਾਂ ਲਈ ਸਚ ਅਤੇ ਸੁਚਾ ਜੀਵਨ
ਹੀ ਧਰਮ ਹੈ ਜਿਸਦੀ ਪ੍ਰੋੜ੍ਹਤਾ ਵਿੱਚ ਆਪ ਫੁਰਮਾਉਂਦੇ ਹਨ
‘ਏਕੋ ਧਰਮ ਦ੍ਰਿੜੈ ਸਚੁ ਕੋਈ॥ ਗੁਰਮਤਿ
ਪੂਰਾ ਜੁਗਿ ਜੁਗਿ ਸੋਈ॥’ (1188) ਉਪ੍ਰੋਕਤ
ਸ਼ਬਦਾਂ ਤੋਂ ਸਪਸ਼ਟ ਹੈ ਕਿ ਗੁਰੂ ਸਾਹਿਬ ਵਲੋਂ ਇਹ ਕਿਹਾ ਜਾਣਾ ਕਿ ਮੈਂ “ਧਰਮ
ਨਹੀਂ ਦੇ ਰਿਹਾ” ਸਰਾ ਸਰ ਗ਼ਲਤ ਬਿਆਨੀ ਹੈ ਪਰ
ਐਡੀਟਰ ਸਾਹਿਬ ਦੀ ਪਾਲੇਸੀ ਅਨੁਸਾਰ ਐਸਾ ਕਹਿਣਾ ਉਨ੍ਹਾਂ ਦੀ ਮਜਬੂਰੀ ਹੈ। ਉਨ੍ਹਾਂ ਨੇ ਗੁਰੂ ਸਾਹਿਬ
ਬਾਬਤ ਜੋ ਅਗੇ ਲਿਖਿਆ ਹੈ ਕਿ
‘ਮੈਂ ਧਰਮ ਤੋਂ ਉਪਰ ਵਾਲੀ ਇੱਕ ਚੀਜ਼ ਦੇ ਰਿਹਾ ਹਾਂ।’
ਇਹ ਠੀਕ ਹੈ ਪਰ ਐਡੀਟਰ ਸਾਹਿਬ ਨੂੰ ਪਤਾ ਨਹੀਂ ਕਿ ਉਹ ਜੋ
ਦੇ ਰਹੇ ਸਨ ਉਸਦਾ ਆਧਾਰ ਧਰਮ ਹੀ ਹੈ ਜਿਸ ਦੀਆਂ ਕੇਵਲ ਗਲਾਂ ਹੀ ਨਹੀਂ ਕਰਨੀਆਂ ਉਸ ਅਨੁਸਾਰ ਅਪਣੀ
ਰਹਿਣੀ ਬਹਿਣੀ ਵੀ ਢਾਲਣੀ ਹੈ। ਇਸ ਬਾਬਤ ਉਨ੍ਹਾਂ ਲਿਖਿਆ ਹੈ
‘ਮਨਹਠ ਬੁਧੀ ਕੇਤੀਆ, ਕੇਤੇ ਬੇਦ
ਬੀਚਾਰ॥ ਕੇਤੇ ਬੰਧਨ ਜੀਅ ਕੇ ਗੁਰਮੁਖਿ ਮੋਖ ਦੁਆਰ॥ ਸਚਹੁ ਓਰੈ ਸਭੁ ਕੋ, ਉਪਰਿ ਸਚੁ ਆਚਾਰੁ॥’ (62)
ਗੁਰੂ ਸਾਹਿਬ ਦੀ ਧਰਮ ਤੋਂ ਉਪਰ ਦੀ ਗਲ ਦਾ ਹਵਾਲਾ
ਐਡੀਟਰ ਸਾਹਿਬ ਨੇ ਗ਼ਲਤ ਤਰੀਕੇ ਨਾਲ ਦੇ ਕੇ ਅਪਣੀ ਪਾਲੇਸੀ ਅਨੁਸਾਰ ਗੁਰੂ ਸਾਹਿਬ ਦੇ ਕਥਨ ਨੂੰ
ਤ੍ਰੋੜਿਆ ਮ੍ਰੋੜਿਆ ਹੈ। ਉਹ ਹੋਰ ਕੁੱਝ ਕਰ ਵੀ ਨਹੀਂ ਸਕਦੇ ਕਿਉਂਕਿ ਉਨ੍ਹਾਂ ਨੇ ਗੁਰੂਆਂ ਅਤੇ ਸਿਖ
ਇਤਿਹਾਸ ਬਾਬਤ ਜੋ ਗ਼ਲਤ ਬਿਆਨੀਆਂ ਕੀਤੀਆਂ ਹਨ ਉਨ੍ਹਾਂ ਤੋਂ ਪਤਾ ਲਗਦਾ ਹੈ ਕਿ ਉਨ੍ਹਾਂ ਨੇ ਗੁਰੂ
ਨਾਨਕ ਸਾਹਿਬ ਦੇ ਹੇਠ ਲਿਖੇ ਕਥਨਾਂ ਅਨੁਸਾਰ ਜੀਵਨ ਜੀਉ ਕੇ ਵੇਖਿਆ ਹੀ ਨਹੀ ਜਿਸ ਕਾਰਨ ਬਿਉਪਾਰਿਕ
ਰੁਚੀ ਰਖਦਿਆਂ ਇਨ੍ਹਾਂ ਦੇ ਰਿਦੈ ਵਿੱਚ ਸਚ ਨੇ ਵਾਸਾ ਨਹੀਂ ਕੀਤਾ ਲਗਦਾ; ਸਚ ਨਾਲ ਇਨ੍ਹਾਂ ਦਾ ਪਿਆਰ
ਨਹੀਂ ਬਣਿਆ; ਸਚ ਨਾਲ ਜੀਉਣ ਦੀ ਇਹ ਜੁਗਤ ਨਹੀਂ ਜਾਣ ਸਕੇ; ਇਨ੍ਹਾਂ ਨੇ ਸ਼ਾਇਦ ਚੰਗੀ ਸਿਖਿਆ ਵੀ
ਨਹੀਂ ਲਈ ਅਤੇ ਕਾਰੋਬਾਰ ਦੇ ਲਾਲਚ ਕਾਰਨ ਅਪਣੇ ਅੰਦਰ ਸਚ ਦਾ ਨਿਵਾਸ ਨਹੀਂ ਹੋਣ ਦਿਤਾ।
‘ਸਚੁ ਤਾ ਪਰੁ ਜਾਣੀਐ, ਜਾ ਰਿਦੈ ਸਚਾ ਹੋਇ॥’
‘ਸਚੁ ਤਾ ਪਰੁ ਜਾਣੀਐ, ਜਾ ਸਚੁ ਧਰੇ ਪਿਆਰੁ॥’
‘ਸਚੁ ਤਾ ਪਰੁ ਜਾਣੀਐ, ਜਾ ਜੁਗਤਿ ਜਾਣੈ ਜੀਉ॥’
‘ਸਚੁ ਤਾ ਪਰੁ ਜਾਣੀਐ, ਜਾ ਸਿਖ ਸਚੀ ਲਇ॥’
‘ਸਚੁ ਤਾ ਪਰੁ ਜਾਣੀਐ, ਜਾ ਆਤਮ ਤੀਰਥਿ ਕਰੇ ਨਿਵਾਸ॥’ (468)
ਜਿਨ੍ਹਾਂ ਨੇ ਸਚ ਨੂੰ ਸਮਝ ਕੇ ਇਸਦੀ ਦੀ ਓਟ ਲੈ ਲਈ ਹੈ ਉਹ ਅਪਣੇ ਜੀਵਨ ਅਤੇ
ਖਿਆਲਾਂ ਦੀ ਪਰਖ ਵਾਸਤੇ ਸਦਾ ਥਿਰ ਰਹਿਣ ਵਾਲੇ ਨਾਮ ਨੂੰ ਹੀ ਕਸਵਟੀ ਦੇ ਤੌਰ ਤੇ ਵਰਤਦੇ ਹਨ ਜਿਵੇਂ
ਫੁਰਮਾਨ ਹੈ:-
‘ਜਿਨ ਸਚੁ ਪਲੈ ਸਚੁ ਵਖਾਣਹਿ, ਸਚੁ ਕਸਵਟੀ ਲਾਵਣਿਆ॥’ (112)
ਐਡੀਟਰ ਸਾਹਿਬ ਮੁਲਤਾਨ ਦੇ ਪੀਰਾਂ ਦੀ ਬਾਬੇ ਅਗੇ ਦੁਧ ਦਾ ਭਰਿਆ ਕਟੋਰਾ ਰਖਣ
ਦੀ ਅਪਣੇ ਗ਼ਲਤ ਅੰਦਾਜ਼ ਵਿੱਚ ਗਲ ਕਰਦੇ ਅਗੇ ਲਿਖਦੇ ਹਨ
“ਬਾਬੇ ਨਾਨਕ ਦੇ ਉਤਰ ਵਿੱਚ ਜਿਹੜੀ ਦੂਜੀ ਗਲ ਲੁਪਤ ਸੀ, ਉਹ ਇਹ ਸੀ ਕਿ ਧਰਮ ਤਾਂ ਪੁਰਾਣੇ ਪੈ
ਜਾਂਦੇ ਹਨ ਤੇ ਦੁਧ ਵਾਂਗ ਖਟੇ ਵੀ
ਹੋ ਜਾਂਦੇ ਹਨ ਤੇ ਬਦਬੂ ਵੀ ਮਾਰਨ ਲਗ
ਪੈਂਦੇ ਹਨ----” ਐਡੀਟਰ ਸਾਹਿਬ ਇਹ ਲਿਖ ਕੇ ਇਸ
ਗਲ ਦਾ ਸਬੂਤ ਦੇ ਰਹੇ ਹਨ ਕਿ ਉਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਪਤਾ ਹੀ ਨਹੀਂ ਜਿਸ
ਵਿੱਚ ਉਨ੍ਹਾਂ ਦਾ ਫੁਰਮਾਨ ਹੈ
‘ਸਚੁ ਪੁਰਾਣਾ ਨਾ ਥੀਐ ਨਾਮ ਨਾ ਮੈਲਾ
ਹੋਇ॥’ (1248) ‘ਸਚੁ ਪੁਰਾਣਾ ਹੋਵੈ ਨਾਹੀ ਸੀਤਾ ਕਦੇ ਨ ਪਾਟੇ॥’ (955)
ਜਿਹੜੇ ਮਨੁਖ ਨਾਮ ਨਾਲ ਗੰਢੇ ਜਾਂਦੇ ਹਨ ਅਤੇ ਨਾਮ ਨੂੰ
ਅਪਣੀ ਜ਼ਿੰਦਗੀ ਦਾ ਆਧਾਰ ਬਣਾ ਲੈਂਦੇ ਹਨ ਉਹ ਐਡੀਟਰ ਸਾਹਿਬ ਵਾਂਗ ਇਸ ਤਰ੍ਹਾਂ ਦੀਆਂ ਅਲਲ ਬਲਲੀਆਂ
ਨਹੀਂ ਮਾਰਦੇ। ਧਰਮ ਪੁਰਾਣਾ ਹੋਣ ਦੀ ਗਲ ਤਾਂ ਕੀ ਕਰਨੀ ਹੈ ਗੁਰੂ ਸਾਹਿਬ ਤਾਂ ਦਗ ਦਗ ਕਰਦੀਆਂ ਅਖਾਂ
ਨਾਲ ਸਾਹਿਬ ਨੂੰ ਹਮੇਸ਼ਾ ਨਿਤ ਨਵਾਂ ਵੇਖ ਰਹੇ ਹਨ ਜਿਸਦਾ ਜ਼ਿਕਰ ਉਹ ਇਸ ਤਰ੍ਹਾਂ ਕਰਦੇ ਹਨ
‘ਸਾਹਿਬੁ ਮੇਰਾ ਨੀਤ ਨਵਾ ਸਦਾ ਸਦਾ
ਦਾਤਾਰੁ॥ (660)
ਅਪਣੇ ਸੰਪਾਦਕੀ ਵਿੱਚ ਇੱਕ ਥਾਂ ਉਹ ਲਿਖਦੇ ਹਨ
“ਇਸਨੂੰ ਅਪਣੀ ਬਦਕਿਸਮਤੀ ਹੀ ਕਿਹਾ
ਜਾਣਾ ਚਾਹੀਦਾ ਹੈ ਕਿ ਅਸੀਂ ਬਾਬੇ ਨਾਨਕ ਦੀ ਅਸਲੀ ਹਥ-ਲਿਖਤ ਨੂੰ ਵੀ ਅਪਣੇ ਕੋਲ ਸੰਭਾਲ ਕੇ ਨਹੀਂ
ਰਖ ਸਕੇ।” ਮੈਨੂੰ ਸਮਝ ਨਹੀਂ ਆਉਂਦੀ ਉਹ ਕਿਸ
ਹਥ-ਲਿਖਤ ਦੀ ਗਲ ਕਰ ਰਹੇ ਹਨ। ਸਿਖ ਜਗਤ ਦਾ ਸਿਆਣਾ ਵਰਗ ਇਸ ਗਲ ਦਾ ਕਾਇਲ ਹੈ ਕਿ ਗੁਰੂ ਅਰਜਨ ਦੇਵ
ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਵੇਲੇ ਗੁਰੂ ਨਾਨਕ ਦੇਵ ਅਤੇ ਉਨ੍ਹਾਂ ਦੇ ਉਤਰਅਧਿਕਾਰੀ
ਤਿੰਨ ਗੁਰੂਆਂ ਦੀਆਂ ਹਥ-ਲਿਖਤ ਪੋਥੀਆਂ ਬਾਬਾ ਮੋਹਨ ਜੀ ਅਤੇ ਹੋਰਨਾਂ ਪਾਸੋਂ ਕਿਵੇਂ ਇਕੱਠੀਆਂ
ਕੀਤੀਆਂ ਅਤੇ ਸੰਪਦਨਾ ਕਰਦਿਆਂ ਉਨ੍ਹਾਂ ਇਸ ਗਲ ਨੂੰ ਯਕੀਨੀ ਬਣਾਇਆ ਕਿ ਇਸ ਵਿੱਚ ਹੋਰਨਾਂ ਧਰਮਾਂ ਦੇ
ਗ੍ਰੰਥਾਂ ਵਾਂਗ ਕੋਈ ਤਬਦੀਲੀ ਜਾਂ ਗੁਰਮਤਿ ਤੋਂ ਉਲਟ ਗਲ ਦਰਜ ਨਾ ਕੀਤੀ ਜਾ ਸਕੇ। ਮੇਰਾ ਖਿਆਲ ਹੈ
ਕਿ ਐਡੀਟਰ ਸਾਹਿਬ ਵਰਗੇ ਜਿਹੜੇ ਭਦਰਪੁਰਸ਼ ਬਾਬੇ ਦੀ ਕਥਿਤ ਗੁਆਚੀ ਬਾਣੀ ਲਭਣ ਦੀਆਂ ਗਲਾਂ ਕਰ ਰਹੇ
ਹਨ ਉਹ ਮੌਜੂਦਾ ਗੁਰੂ ਗ੍ਰੰਥ ਸਾਹਿਬ ਵਿੱਚ ਕਿਸੇ ਦੀ ਸ਼ਹਿ ਨਾਲ ਕਿਸੇ ਕਿਸਮ ਦੀ ਤਬਦੀਲੀ ਕਰਨ ਤੋਂ
ਅਸਮਰਥ ਹੁੰਦੇ ਹੋਇ ਅਜੇਹੀਆਂ ਗਲਾਂ ਕਰ ਰਹੇ ਹਨ। ਉਨ੍ਹਾਂ ਦਾ ਵਿਚਾਰ ਹੈ ਕਿ ਬਾਬਾ ਜੀ ਦੀ ਅਸਲ
ਬਾਣੀ ਲਭਣ ਲਈ ਕੋਈ ਚਾਰ ਕਰੋੜ ਰੁਪਏ ਦੀ ਲੋੜ ਹੈ। ਇਥੇ ਫੇਰ ਉਹ ਅਪਣੇ ਕਾਰੋਬਾਰੀ ਹੋਣ ਦਾ ਸਬੂਤ
ਦਿੰਦੇ ਹਨ। ਅਜ ਤਕ ਉਨ੍ਹਾਂ ਨੇ ਕਿਸੇ ਐਸੇ ਵਿਦਵਾਨ ਦੀ ਗਲ ਨਹੀਂ ਕੀਤੀ ਜਿਸ ਤੋਂ ਉਹ ਬਾਬੇ ਦੀ
ਗੁਆਚੀ ਹੋਈ ਬਾਣੀ ਦੀ ਖੋਜ ਕਰਵਾਉਣਗੇ। ਮੈਨੂੰ ਤਾਂ ਏਉਂ ਲਗਦਾ ਹੈ ਕਿ ਜਿਸ ਏਜੰਸੀ ਦੇ ਬਲ ਬੂਤੇ ਤੇ
ਉਹ ਅਜੇਹੀਆਂ ਗਲਾਂ ਕਰ ਰਹੇ ਹਨ ਉਸਨੇ ਸਰਦਾਰ ਜੁਗਿੰਦਰ ਸਿੰਘ ਦੇ ‘ਬਾਬੇ ਨਾਨਕ’ ਦੀ ਬਾਣੀ ਤਾਂ
ਪਹਿਲਾਂ ਹੀ ਤਿਆਰ ਕਰ ਰਖੀ ਹੈ ਜਦੋਂ ਚਾਰ ਕਰੋੜ ਇਕੱਠੇ ਕਰ ਲਏ ਤਾਂ ਭੰਬਲਭੂਸੇ ਪਾਉਣ ਲਈ ਉਹ ਲੋਕਾਂ
ਅਗੇ ਰਖ ਦਿਤੀ ਜਾਵੇਗੀ ਤਾਕਿ ਸਿਖ ਜਗਤ ਵਿੱਚ ਹੋਰ ਵਿਵਾਦ ਖੜੇ ਕੀਤੇ ਜਾ ਸਕਣ।
ਐਡੀਟਰ ਸਾਹਿਬ ਲਿਖਦੇ ਹਨ ਕਿ
“(ਗੁਰੁ ਗ੍ਰੰਥ ਸਾਹਿਬ) ਦੇ ਕਾਤਬਾਂ
ਨੇ, ਉਸਦੇ (ਗੁਰੁ ਨਾਨਕ ਦੀ ਬਾਣੀ ਦੇ) ਉਤਾਰੇ ਕਰਨ ਸਮੇਂ ਬੜਾ ਆਪਹੁਦਰਾਪਨ ਕੀਤਾ ਹੈ।”
ਸਿਖ ਜਗਤ ਜਾਣਦਾ ਹੈ ਕਿ ਗੁਰੂ ਅਰਜਨ ਸਾਹਿਬ ਵੇਲੇ ਕਾਤਬ
ਭਾਈ ਗੁਰਦਾਸ ਜੀ ਸਨ ਅਤੇ ਗੁਰੂ ਗੋਬਿੰਦ ਸਿੰਘ ਜੀ ਵੇਲੇ ਭਾਈ ਮਨੀ ਸਿੰਘ ਜੀ। ਸਿਖਾਂ ਵਿੱਚ ਬੜੇ
ਸਤਿਕਾਰ ਨਾਲ ਜਾਣੀ ਜਾਂਦੀਆਂ ਇਨ੍ਹਾਂ ਹਸਤੀਆਂ ਉਪਰ ਐਡੀਟਰ ਸਾਹਿਬ
ਆਪਹੁਦਰਾਪਨ
ਕਰਨ ਦਾ ਘਟੀਆ ਕਿਸਮ ਦਾ ਇਲਜ਼ਾਮ ਲਾ ਰਹੇ ਹਨ ਜਿਸ ਦਾ
ਨੋਟਿਸ ਲੈਣਾ ਸਿਖਾਂ ਦਾ ਅਤੇ ‘ਉਚਾ ਦਰ ਬਾਬੇ ਨਾਨਕ ਦਾ’ ਲਈ ਦਾਨ ਦੇਣ ਵਾਲਿਆਂ ਦਾ ਇਹ ਵੇਖਣਾ ਫਰਜ਼
ਬਣਦਾ ਹੈ ਕਿ ਕੀ ਉਹ ਦਾਨ ਦੇ ਕੇ ਅਪਣੇ ਪੈਰਾਂ `ਤੇ ਆਪ ਹੀ ਕੁਹਾੜਾ ਤਾਂ ਨਹੀਂ ਮਾਰ ਰਹੇ। ਮੇਰੇ
ਪਿਛਲੇ ਕੁੱਝ ਲੇਖ ਇਸ ਗਲ ਦੇ ਗਵਾਹ ਹਨ ਕਿ ਐਡੀਟਰ ਸਾਹਿਬ ਨੂੰ ਆਪ ਨਾ ਸਹੀ ਸ਼ਬਦ ਲਿਖਣੇ ਆਉਂਦੇ ਹਨ
ਅਤੇ ਨਾ ਹੀ ਉਨ੍ਹਾਂ ਦੇ ਅਰਥਾਂ ਦੀ ਇਨ੍ਹਾਂ ਨੂੰ ਸੋਝੀ ਹੈ। ਪਤਾ ਨਹੀਂ ਕੌਣ ਉਨ੍ਹਾਂ ਨੂੰ ਗ਼ਲਤ ਸ਼ਬਦ
ਲਿਖ ਕੇ ਦੇ ਦਿੰਦਾ ਹੈ। ਉਹ ਅਪਣੀ ਬੇਸਮਝੀ ਦਾ ਗ਼ੁਸਾ ਕਾਤਬਾਂ ਉਤੇ ਕਢ ਰਹੇ ਹਨ।
ਅਗੇ ਐਡੀਟਰ ਸਾਹਿਬ ਲਿਖਦੇ ਹਨ ਕਿ
“ਕਿ ਭਾਈ ਕਾਹਨ ਸਿੰਘ ਨੇ ਇੱਕ ਸਦੀ
ਪਹਿਲਾਂ ਲਿਖਿਆ ਕਿ ਉਹ ਬੁਰਛਾਗਰਦਾਂ ਤੋਂ ਡਰਦੇ ਉਹ ਸਾਰਾ ਸਚ ਪ੍ਰਕਾਸ਼ਤ ਨਹੀਂ ਕਰ ਰਹੇ ਜੋ ਗੁਰਬਾਣੀ
ਨਾਲ ਕੀਤੇ ਗਏ ਛੇੜਛਾੜ ਦੇ ਰੂਪ ਵਿੱਚ ਉਨ੍ਹਾਂ ਨੂੰ ਲਭਿਆ ਸੀ।”
ਐਡੀਟਰ ਸਾਹਿਬ ਨੇ ਇਹ ਲਿਖਣ ਦਾ ਹਕ ਕਿਥੋਂ ਲੈ ਲਿਆ ਕਿ
ਭਾਈ ਕਾਹਨ ਸਿੰਘ ਦਾ ਇਸ਼ਾਰਾ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਵਲੋਂ ਲਿਖਵਾਈਆਂ ਬੀੜਾਂ
ਦੇ ਕਾਤਬਾਂ ਯਾਨੀ ਭਾਈ ਗੁਰਦਾਸ ਜੀ ਅਤੇ ਭਾਈ ਮਨੀ ਸਿੰਘ ਜੀ ਵਲ ਹੈ। ਭਾਈ ਸਾਹਿਬ ਦਾ ਕਾਲ 1861
ਤੋਂ 1938 ਹੈ ਜਿਸ ਵਿੱਚ ਬਹੁਤ ਸਾਰਾ ਮਨਮਤੀ ਲਿਟਰੇਚਰ ਹੋਂਦ ਵਿੱਚ ਆ ਗਿਆ ਸੀ ਅਤੇ ਐਡੀਟਰ ਸਾਹਿਬ
ਵਰਗੇ ਕਈਆਂ ਨੇ ਸਿਖ ਲਿਖਤਾਂ ਨਾਲ ਛੇੜਛਾੜ ਕਰਨ ਦੀ ਜਾਂ ਅਜੇਹੇ ਬੰਦਿਆਂ ਦੀ ਹਮਾਇਤ ਕਰਨ ਦੀ
ਹਿਮਾਕਤ ਜ਼ਰੂਰ ਕੀਤੀ ਹੈ। ਭਾਈ ਸਾਹਿਬ ਦਾ ਇਸ਼ਾਰਾ ਅਜੇਹੇ ਲੋਕਾਂ ਵਲ ਹੀ ਹੋ ਸਕਦਾ ਹੈ। ਬਾਕੀ ਭਾਈ
ਕਾਹਨ ਸਿੰਘ ਦੇ ਮੂੰਹ ਵਿੱਚ ਇਹ ਸ਼ਬਦ ਪਾਉਣੇ ਕਿ ਉਹ ਬੁਰਛਾਗਰਦੀ ਤੋਂ ਡਰਦੇ ਇਨ੍ਹਾਂ ਕਾਤਬਾਂ ਬਾਰੇ
ਕੁੱਝ ਕਹਿ ਨਹੀਂ ਸਕੇ ਮੈਂ ਸਮਝਦਾ ਹਾਂ ਕਿ ਠੀਕ ਨਹੀਂ ਕਿਉਂਕਿ ਭਾਈ ਗੁਰਦਾਸ ਜੀ ਅਤੇ ਭਾਈ ਮਨੀ
ਸਿੰਘ ਜੀ ਵਰਗੇ ਕਾਤਬ ਬੁਰਛਾਗਰਦੀ ਕਰਨ ਵਾਲੇ ਨਹੀਂ ਸਨ ਦੂਜੇ ਭਾਈ ਕਾਹਨ ਸਿੰਘ ਵਰਗਾ ਖੋਜੀ ਵਿਦਵਾਨ
ਮੂਲ ਮੰਤਰ ਦੇ ਸ਼ਬਦਾਂ ‘ਨਿਰਭਉ ਅਤੇ ਨਿਰਵੈਰੁ’ ਦੀ ਵਿਆਖਿਆ ਕਰਨ ਵਾਲਾ ਸਚੀ ਗਲ ਕਹਿਣ ਲਗਿਆਂ ਕਿਸੇ
ਕਿਸਮ ਦੀ ਬੁਰਛਾਗਰਦੀ ਤੋਂ ਨਹੀਂ ਡਰ ਸਕਦਾ।
ਜਿਥੋਂ ਤਕ ਕਰਤਾਰਪੁਰੀ ਬੀੜ ਦਾ ਸਬੰਧ ਹੈ ਮੈਨੁੰ ਇਸਦੇ ਇਤਿਹਾਸ ਦੀ ਬਹੁਤੀ
ਜਾਣਕਾਰੀ ਨਹੀਂ। ਇਸ ਲਈ ਮੈਂ ਪ੍ਰਿੰਸੀਪਲ ਭਾਈ ਜੋਧ ਸਿੰਘ ਹੋਰਾਂ ਦੇ ਜੀਵਨ ਨੂੰ ਕੁੱਝ ਹਦ ਤਕ ਜ਼ਾਤੀ
ਤੌਰ ਤੇ ਜਾਣਦਾ ਹੋਇਆ ਵੀ ਉਨ੍ਹਾਂ ਦੇ ਇਸ ਬੀੜ ਸਬੰਧੀ ਵਿਚਾਰਾਂ ਬਾਬਤ ਕੁੱਝ ਨਹੀਂ ਕਿਹਣਾ
ਚਾਹੁੰਦਾ। ਇੱਕ ਗਲ ਮੈਂ ਜ਼ਰੂਰ ਕਹਾਂਗਾ ਕਿ ਕਰਤਾਰਪੁਰੀ ਬੀੜ ਜੇ ਉਸ ਬੀੜ ਨਾਲੋਂ ਵਖਰੀ ਹੈ ਜਿਸਨੂੰ
ਗੁਰੂ ਗੋਬਿੰਦ ਸਿੰਘ ਜੀ ਨੇ ਨੋਵੀਂ ਪਾਤਸ਼ਾਹੀ ਦੀ ਬਾਣੀ ਦਰਜ ਕਰ ਕੇ ਗੁਰਗਦੀ ਦਾ ਦਰਜਾ ਦਿਤਾ ਤਾਂ
ਉਸਨੂੰ ਸਹੀ ਨਹੀਂ ਮੰਨਣਾ ਚਾਹੀਦਾ।
ਅੇਡੀਟਰ ਸਾਹਿਬ ਇਸੇ ਸੰਪਾਦਕੀ ਵਿੱਚ ਲਿਖਦੇ ਹਨ
“ਬਾਬੇ ਨਾਨਕ ਨੇ ਲਿਫਾਫਾ ਨਹੀਂ ਸੀ
ਦਿਤਾ, ਉਸ ਵਿੱਚ ਰਖ ਕੇ ਬਹੁਤ ਸਾਰਾ ਕੀਮਤੀ ਸੌਦਾ ਸਾਨੂੰ ਦਿਤਾ ਸੀ। ਪਰ ਬਾਬੇ ਨਾਨਕ ਦੇ ਸਿਖ ਅਜ
ਵੀ ਲਿਫਾਫਿਆਂ ਤਕ ਹੀ ਅਟਕੇ ਹੋਇ ਹਨ ਤੇ ਲਿਫਾਫੇ ਦੇ ਅੰਦਰ ਝਾਕ ਕੇ ਵੀ ਨਹੀਂ ਵੇਖਦੇ ਕਿ ਅੰਦਰ ਦਾ
ਸੌਦਾ ਕੀ ਹੈ। ------ਸੁਨਹਿਰੀ ਬੀੜ ਵਰਗੇ ਪ੍ਰਸ਼ਨਾਂ ਨੂੰ ਲੈ ਕੇ ਇਸ ਤਰ੍ਹਾਂ ਲੋਹੇ ਲਾਖੇ ਹੋਣ ਦਾ
ਯਤਨ ਸ਼ੁਰੂ ਕਰ ਦਿਤਾ ਜਾਂਦਾ ਹੈ ਜਿਵੇਂ ਧਰਮ ਦਾ ਕਾਹਬਾ ਢਹਿ ਪਿਆ ਹੋਵੇ।”
ਐਡੀਟਰ ਦੇ ਸ਼ਬਦ ਲਿਫਾਫੇ ਦੀ ਵਰਤੋਂ ਅਤੇ ਸੁਨਹਿਰੀ ਬੀੜ ਦੇ
ਜ਼ਿਕਰ ਨਾਲ ਉਨ੍ਹਾਂ ਦਾ ਲਿਫਾਫੇ ਤੋਂ ਮਤਲਬ ਗੁਰੂ ਗ੍ਰੰਥ ਸਾਹਿਬ ਲਗਦਾ ਹੈ। ਗੁਰੂ ਗ੍ਰੰਥ ਸਾਹਿਬ
ਨੂੰ ਲਿਫਾਫਾ ਦਸਣਾ ਕੋਈ ਛੋਟੀ ਮੋਟੀ ਹਿਮਾਕਤ ਨਹੀਂ, ਇਹ ਸਿਖ ਧਰਮ `ਤੇ ਜਿਸ ਦਾ ਆਧਾਰ ਗੁਰੂ ਨਾਨਕ
ਸਮੇਤ ਬਾਕੀ ਗੁਰੂਆਂ ਦੀ ਬਾਣੀ ਤੇ ਹੈ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਉਸ ਉਪਰ ਇੱਕ ਨਹਾਇਤ
ਹੀ ਸ਼ਰਮਨਾਕ ਅਤੇ ਕੋਝਾ ਹਮਲਾ ਹੈ। ਮੈਂ ਅਪਣੇ ਪਿਛਲੇ ਲੇਖ ਵਿੱਚ ਇਸ ਐਡੀਟਰ ਦੇ ਮਗਰ ਕਿਸੇ ਏਜੰਸੀ
ਦੇ ਹੋਣ ਦਾ ਜ਼ਿਕਰ ਕੀਤਾ ਸੀ ਜਿਸਦੀ ਸ਼ਹਿ ਨਾਲ ਇਹ ਸਿਖ ਕੌਮ ਨੂੰ ਟਿਚ ਕਰ ਕੇ ਸਮਝਣ ਲਗ ਪਿਆ ਹੈ।
ਪਿਛਲੇ 5 ਸਾਲਾਂ ਵਿੱਚ ਪੁਲਾਂ ਹੇਠਦੀ ਬਹੁਤ ਪਾਣੀ ਲੰਘ ਚੁਕਾ ਹੈ ਜਿਸਨੂੰ ਵੇਖ ਕੇ ਮੈਂ ਕਹਿਣਾ
ਚਾਹੁੰਦਾ ਹਾਂ ‘ਉਠੋ ਵਗਰਨਾ
ਹਸ਼ਰ ਨਾ ਹੋਗਾ ਫਿਰ ਕਭੀ ਦੌੜੋ ਜ਼ਮਾਨਾ ਚਾਲ ਕਿਆਮਤ ਕੀ ਚਲ ਗਿਆ।
ਪੈਸੇ ਦੁਗਣੇ ਕਰਾਉਣ ਵਾਲੇ ਅਤੇ ਦਾਨੀ ਸਜਣਾਂ ਨੂੰ ਮੈਂ
ਬੇਨਤੀ ਕਰਾਂਗਾ ਕਿ ਲਾਲਚ ਵਸ ਜਾਂ ਦਾਨ ਤੋਂ ਕਿਸੇ ਚੰਗੀ ਆਸ ਵਿੱਚ ਸਿਖ ਧਰਮ ਉਪਰ ਹਮਲੇ ਕਰਨ ਵਾਲੇ
ਦੇ ਮਗਰ ਨਾ ਲਗਣ।
ਸੁਵਾਲ ਪੈਦਾ ਹੁੰਦਾ ਹੈ ਕਿ ਉਹ ਕਿਹੜੀ ਸ਼ਕਤੀ ਹੈ ਜੋ ਅਡਟਿਰ ਸਾਹਿਬ ਨੂੰ ਇਸ
ਗ਼ਲਤ ਪਾਸੇ ਧਕੀ ਜਾ ਰਹੀ ਹੈ। ਮੈਂ ਇਸ ਸਬੰਧੀ ਪਹਿਲਾਂ ਇੱਕ ਲੇਖ ਵਿੱਚ ਇਸ਼ਾਰਾ ਕਰ ਚੁਕਾ ਹਾਂ।
ਸਰਦਾਰ ਸਾਹਿਬ ਨੇ ਲੋਕਾਂ ਨੂੰ ਪੈਸੇ ਦੁਗਣੇ ਕਰ ਕੇ ਦੇਣੇ ਹਨ। ਉਹ ਕਿਥੋਂ ਦੇਣਗੇ ਜੇ ਏਜੰਸੀ ਗ਼ੁਸੇ
ਹੋ ਗਈ। ਸੋ ਅਪਣਾ ਕਾਰੋਬਾਰ ਚਲਾਉਣ ਲਈ ਇਹ ਬਹੁਤਰ ਸਰਮਾਇਦਾਰਾਂ ਵਾਂਗ ਸਿਖਾਂ ਦੇ ਭਾਵਾਂ ਦੀ ਪਰਵਾਹ
ਨਹੀਂ ਕਰਦੇ।
ਹੁਣ ਆਈਏ ਉਸ ਇਨਕਲਾਬ ਵਲ ਜਿਸਨੂੰ ਐਡੀਟਰ ਸਾਹਿਬ ਪੰਜਾਬ ਤੋਂ ਸ਼ੁਰੂ ਹੋਣਾ
ਦਸਦੇ ਹਨ। ਲਗਦਾ ਹੈ ਇਨ੍ਹਾਂ ਨੇ ਡਾ: ਜਗਜੀਤ ਸਿੰਘ ਦੀ ਮਸ਼ਹੂਰ ਕਿਤਾਬ ‘ਸਿਖ ਇਨਕਲਾਬ’ ਨਾ ਸੁਣੀ ਹੈ
ਨਾ ਪੜ੍ਹੀ ਹੈ। ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਿਖ ਲਹਿਰ ਨੂੰ 1469 ਤੋਂ ਹੀ ਇਨਕਲਾਬੀ
ਲਹਿਰ ਦਾ ਦਰਜਾ ਹਾਸਿਲ ਹੈ ਅਤੇ ਇਹ ਇਨਕਲਾਬ ਸਰਕਾਰਾਂ ਅਤੇ ਇਸ ਐਡੀਟਰ ਸਾਹਿਬ ਵਰਗਿਆਂ ਦੀ
ਮੁਖਾਲਫਿਤ ਦੇ ਬਾਵਜੂਦ ਲੋਕਾਂ ਦੇ ਮਨ ਵਿੱਚ ਬੈਠ ਕੇ ਵਧਦਾ ਜਾ ਰਹਾ ਹੈ। ਇਹ ਇੱਕ ਇਤਿਹਾਸਕ ਸਚ ਹੈ
ਕਿ ਪੰਜਾਬ ਵਿੱਚ ਜਦੋਂ ਗੁਰੂ ਨਾਨਕ ਸਾਹਿਬ ਨੇ 9 ਸਾਲ ਦੀ ਉਮਰ ਵਿੱਚ ਜੋ 1478 ਦੇ ਕਰੀਬ ਬਣਦੀ ਹੈ
ਜਨੇਊ ਪਾਉਣ ਤੋਂ ਇਨਕਾਰ ਕਰ ਕੇ ਭਰਮਾਂ ਵਹਿਮਾਂ ਵਿੱਚ ਫਸੀ ਲੋਕਾਈ ਨੂੰ ਉਨ੍ਹਾਂ ਦੀ ਚਮਕਦੀ ਕਿਸਮਤ
ਦਾ ਸੂਰਜ ਵਿਖਾਇਆ ਸੀ ਜਿਸ ਦੇ ਫਲ਼ਸਰੂਪ ਸਮਾਜ ਦੇ ਦਰਕਾਰੇ ਹੋਇ ਲੋਕਾਂ ਨੇ ਜਿਨ੍ਹਾਂ ਵਿੱਚ ਗੁਰਬਾਣੀ
ਕਾਰਨ ਆਤਮ ਬਲ ਪੈਦਾ ਹੋ ਚੁਕਾ ਸੀ ਗੁਰੂ ਗੋਬਿੰਦ ਸਿੰਘ ਅਤੇ ਬਾਬਾ ਬੰਦਾ ਸਿੰਘ ਬਹਾਦੁਰ ਦੀ
ਰਾਹਨੁਮਾਈ ਵਿੱਚ ਮੁਗ਼ਲ ਹਕੂਮਤ ਦਾ ਖਾਤਮਾ ਕਰ ਕੇ ਲੋਕ ਰਾਜ ਕਾਇਮ ਕਰ ਦਿਤਾ ਸੀ ਅਤੇ 1783 ਵਿੱਚ
ਦਿਲੀ ਤਖਤ ਤੇ ਵੀ ਜਾ ਕਬਜ਼ਾ ਕੀਤਾ ਸੀ। ਇਨਕਲਾਬ ਤਾਂ ਉਦੋਂ ਹੀ ਸ਼ੁਰੂ ਹੋ ਗਿਆ ਸੀ ਜਿਸਦੀਆਂ ਲੱਤਾਂ
ਇਨ੍ਹਾਂ ਐਡੀਟਰਾਂ ਵਰਗੇ ਖਿਚਣੋ ਨਹੀਂ ਹਟਦੇ। ਕਿਰਤ ਅਤੇ ਵੰਡ ਛਕਣ ਦਾ ਖਿਆਲ ਸਮਾਜਵਾਦੀਆਂ ਨੇ ਬਾਬੇ
ਨਾਨਕ ਤੋਂ ਲੈ ਕੇ ਹੀ ਰੂਸੀ ਇਨਕਲਾਬ ਲਿਆਂਦਾ ਸੀ, ਮਨੁਖੀ ਭਾਈਚਾਰੇ ਦੀ ਬਰਾਬਰੀ ਦਾ ਖਿਆਲ ਵੀ ਗੁਰੂ
ਸਾਹਿਬ ਤੋਂ ਲੈ ਕੇ 1789 ਦਾ ਫਰਾਂਸੀਸੀ ਇਨਕਲਾਬ ਆਇਆ ਅਤੇ ਸਿਖ ਸਿਧਾਂਤ ਦੀਆਂ ਮਨੁਖੀ ਕਦਰਾਂ
ਕੀਮਤਾਂ ਨੇ ਹੀ ਯੂ ਐਨ ਓ ਤੋਂ 1948 ਵਿੱਚ ਮਨੁਖੀ ਅਧਿਕਾਰਾਂ ਦਾ ਇਲਾਨ ਕਰਵਾਇਆ। ਇਹ ਇਨਕਲਾਬ ਤਾਂ
ਜਾਰੀ ਹੈ। ਐਡੀਟਰ ਸਾਹਿਬ ਨੂੰ ਇਲਮ ਹੋਣਾ ਚਾਹੀਦਾ ਹੈ ਕਿ ਜਿਹੜਾ ਘਾ ਫੂਸ ਇਸ ਨੂੰ ਰੋਕਣ ਦੀ ਕੋਸ਼ਿਸ਼
ਕਰ ਰਿਹਾ ਹੈ ਉਹ ਇਸਦੇ ਤੂਫਾਨ ਵਿੱਚ ਰੁੜ੍ਹ ਜਾਇਗਾ।
* 91 9814465012
(26/07/11)
ਹਰਦੇਵ ਸਿੰਘ, ਜੰਮੂ
‘ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿਰੋਧੀ ਪਾਤਰ`
“ਜਨਵਰੀ ੧੯੪੪ ਵਿੱਚ ਸ. ਜੀ. ਬੀ. ਸਿੰਘ ਨੇ ਇੱਕ ਪੁਸਤਕ ਛਪਵਾਈ
ਜਿਸ ਦਾ ਨਾਮ ‘ਪ੍ਰਾਚੀਨ ਬੀੜਾਂ` ਹੈ। ਭਾਈ ਕਾਨ੍ਹ ਸਿੰਘ ਸਾਹਿਬ ਦੀ ਚਿੱਠੀ ਦੇ ਅਧਾਰ ਤੇ ਅਤੇ ਕੁੱਝ
ਆਪਣੇ ਕੋਲੋਂ ਯੁਕਤਿਆਂ ਘੜ ਕੇ ਉਨ੍ਹਾਂ ਇਹ ਸਿੱਧ ਕਰਨ ਦਾ ਯਤਨ ਕੀਤਾ ਕਿ ਇਹ ਬੀੜ ਉਹ ਨਹੀਂ ਜੋ
ਗੁਰੂ ਅਰਜਨ ਸਾਹਿਬ ਨੇ ਤਿਆਰ ਕਰਵਾਈ। ਉਸਦਾ ਪੁਰਨ ਉੱਤਰ ਤਾਂ ਮੈਂ ਅਗੇ ਆਪਣੀ ਪੁਸਤਕ “ਪ੍ਰਾਚੀਨ
ਬੀੜਾਂ ਬਾਰੇ” ਜੋ ਲਾਹੋਰ ਬੁੱਕ ਸ਼ਾਪ ਲੁਧਿਆਣਾ ਨੇ ੧੮੪੭ ਵਿੱਚ ਪ੍ਰਕਾਸ਼ਿਤ ਕੀਤੀ, ਦੇ ਚੁਕਿਆ
ਹਾਂ। ਉਸ ਉੱਤਰ ਨੂੰ ਤਿਆਰ ਕਰਨ ਲਈ ਮੈਂ ਦੋ ਵਾਰ ਫਿਰ ਬੀੜ ਦੇ ਦਰਸ਼ਨ ਕੀਤੇ। ਇੱਕ ੧੧ ਨਵੰਬਰ ੧੯੪੫
ਨੂੰ ਲਗਪਗ ਸਾਢੇ ੬ ਘੰਟੇ ਲਈ, ਜਦੋਂ ਪ੍ਰੋਫੈਸਰ ਸਾਹਿਬ ਸਿੰਘ, ਮਾਸਟਰ ਕੇਹਰ ਸਿੰਘ ਜੀ
ਡਰਾਇੰਗ ਮਾਸਟਰ ਕਾਲੀਜੀਏਟ ਸਕੂਲ, ਸ਼੍ਰੀ ਅੰਮ੍ਰਿਤਸਰ ਤੇ ਮਾਸਟਰ ਕਰਮ ਸਿੰਘ ਜੀ ਗੰਗਾਵਾਲੀਆ
ਮੇਰੇ ਨਾਲ ਸਨ। ਦੁਜੀ ਵਾਰ ਫਿਰ ਅਗਸਤ ੧੯੪੬ ਵਿੱਚ ਪੰਜ ਦਿਨ ਰਹ ਕੇ ਦਰਸ਼ਨ ਕੀਤੇ। ਮੇਰੇ ਨਾਲ
ਖਾਲਸਾ ਸਮਾਚਾਰ ਦੇ ਐਡੀਟਰ ਭਾਈ ਮਹਾਂ ਸਿੰਘ ਜੀ ਗਿਆਨੀ ਸਨ ਤੇ ਪਤਰੇ ਵਾਰ ਵੇਰਵਾ ਜੋ ਹੁਣ
ਪਾਠਕਾਂ ਦੀ ਦ੍ਰਿਸ਼ਟੀ ਗੋਚਰ ਕੀਤਾ ਜਾ ਰਿਹਾ ਹੈ ਤਿਆਰ ਕੀਤਾ। ਜਿਸ ਤੋਂ ਪਾਠਕਾਂ ਨੂੰ ਪੁਰਨ ਨਿਸ਼ਚਾ
ਹੋ ਜਾਵੇਗਾ ਕਿ ਈਹੋ ਹੀ ਅਸਲ ਬੀੜ ਹੈ ਜੋ ਪੰਚਮ ਪਾਤਿਸ਼ਾਹ ਨੇ ਤਿਆਰ ਕਰਵਾਈ”
(ਮੁਖਬੰਧ- ਸ਼੍ਰੀ ਕਰਤਾਰਪੁਰੀ ਬੀੜ ਦੇ ਦਰਸ਼ਨ, ਭਾਈ ਜੋਧ ਸਿੰਘ)
ਉਪਰੋਕਤ ਪੈਰੇ ਦੇ ਅੱਗੇ ਭਾਈ ਜੋਧ ਸਿੰਘ ਜੀ ਨੇ ਤਰਕ ਪੁਰਨ ਢੰਗ ਨਾਲ ਸ.
ਜੀ. ਬੀ. ਸਿੰਘ ਜੀ ਦੀਆਂ ਮਿਥੀਆਂ ਅਸਲ ਆਦਿ ਬੀੜ ਦਿਆਂ ਤਿੰਨ ਨਿਸ਼ਾਨੀਆਂ ਨੂੰ ਵਿਸਤਾਰ ਨਾਲ
ਕਰਤਾਰਪੁਰੀ ਬੀੜ ਵਿੱਚ ਮੋਜੂਦ ਸਾਬਤ ਕੀਤਾ ਹੈ। ਧਿਆਨ ਦੇਂਣ ਯੋਗ ਗੱਲ ਇਹ ਵੀ ਹੈ ਕਿ ਭਾਈ ਕ੍ਹਾਨ
ਸਿੰਘ ਜੀ ਨੇ
23
ਜਨਵਰੀ 1918 ਨੂੰ ‘ਪੰਥਕ
ਸੇਵਕ` ਵਿੱਚ ਛਪੀ ਆਪਣੀ ਚਿੱਠੀ ਵਿੱਚ ਕਰਤਾਰਪੁਰ ਵਾਲੇ ਗ੍ਰੰਥ ਨੂੰ ਕਿਧਰੇ ਵੀ ਜਾਲੀ ਗ੍ਰੰਥ
ਨਹੀਂ ਸੀ ਲਿਖਿਆ ਬਲਕਿ ਆਪਣੇ ਵਲੋਂ ਵੇਖੇ ਕਰਤਾਰਪੁਰ ਵਾਲੇ ਗ੍ਰੰਥ ਦੇ ਅਧਾਰ ਤੇ ਹੀ ਰਾਗਮਾਲਾ ਦੇ
ਗੁਰਬਾਣੀ ਪਾਠ ਤੋਂ ਬਾਹਰ ਹੋਣ ਦਾ ਤਰਕ ਪੇਸ਼ ਕੀਤਾ ਸੀ। ਉਨਾਂ ਉਸ ਵੇਲੇ ਮਜੂਦ ਗੁਰੂ ਗ੍ਰੰਥ ਸਾਹਿਬ
ਦਿਆਂ ਹੋਰ ਬੀੜਾ ਬਾਰੇ (ਨਾ ਕਿ ਕਰਤਾਰਪੁਰ ਵਾਲੇ ਗ੍ਰੰਥ ਬਾਰੇ) ਟਿੱਪਣੀ ਕਰਦਿਆਂ ਚੇਤਾਇਆ ਸੀ ਕਿ
ਐਸੇ ਵਿਸ਼ੇ ਪੰਥ ਅੰਦਰ ਵਿਤੰਡਾ ਵਾਦ ਨੂੰ ਆਰੰਭ ਕਰ ਦੇਣਗੇ ਜਿਸ ਨਾਲ ਸੁਧਾਰ ਦੇ ਅਨੇਕ ਮੁਆਮਲੇ ਪਿਛੇ
ਪੈ ਜਾਣਗੇ। (ਵਖੋ ਮੁੱਖਬੰਧ, ਕਰਤਾਰ ਪੁਰੀ ਬੀੜ ਦੇ ਦਰਸਨ)
ਗ਼ੈਰਵਾਜਬ ਚਿੰਤਨ ਦੀ ਬੁਰਛਾਗਰਦੀ ਨੂੰ ਸਮਝਣ ਲਈ ਇਹ ਜ਼ਰੂਰੀ ਹੈ ਕਿ ਭਾਈ
ਕ੍ਹਾਨ ਸਿੰਘ ਜੀ ਦੀ ਚਿੱਠੀ ਦੀ ਕੀਤੀ ਜਾ ਰਹੀ ਦੁਰਵਰਤੋਂ ਵੱਲ ਛੋਟੀ ਜਿਹੀ ਝਾਤ ਮਾਰਦੇ ਅੱਗੇ
ਤੁਰੀਏ। ਭਾਈ ਕ੍ਹਾਨ ਸਿੰਘ ਜੀ ਨੇ ਬੁਰਛਾਗਰਦਾਂ ਦੇ ਉਪਦ੍ਰਵ ਦੀ ਗੱਲ ੨੩ ਜਨਵਰੀ ੧੯੧੮ ਦੀ ਚਿੱਠੀ
ਵਿੱਚ ਲਿਖੀ ਸੀ ਜਿਸ ਤੋਂ ਅਕਸਰ ਇਹ ਦਰਸਾਉਂਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਭਾਈ ਸਾਹਿਬ ਜੀ ਦੀ
ਅਣਛੱਪੀ ਪੁਸਤਕ ‘ਗੁਰੂ ਗਿਰਾ ਕਸੋਟੀ` ਕਰਤਾਰਪੁਰ ਵਾਲੀ ਬੀੜ ਦੇ ਵਿਰੋਧ ਵਿੱਚ ਸੀ। ਪਰ ਤੱਥ
ਐਸੀਆਂ ਕੋਸ਼ਿਆਂ ਦੇ ਉਲਟ ਹਨ।
ਪਹਿਲੀ ਗੱਲ ਤਾਂ ਇਹ ਕਿ ਚਿੱਠੀ ਵਿੱਚ ਕਰਤਾਰਪੁਰੀ ਬੀੜ ਦੀ
ਪ੍ਰਮਾਣਿਕਤਾ ਬਾਰੇ ਨਹੀਂ ਬਲਕਿ ਗ੍ਰੰਥ ਸਹਿਬ ਦਿਆਂ ਹੋਰ ਲਿਖਤ ਬੀੜਾ ਦੇ ਅੰਤਰਭੇਦਾਂ ਬਾਰੇ
ਬੁਰਛਾਗਰਦੀ/ ੳਪਦ੍ਰਵ ਦੇ ਪ੍ਰਸੰਗ ਅਤੇ ਰਾਗਮਾਲਾ ਦੀ ਗਲ ਸੀ ਜਿਸ ਵਿੱਚ ਉਨ੍ਹਾਂ ਕੁੱਝ ਇੰਦਰਾਜਾਂ
ਦਾ ਜ਼ਿਕਰ ਵੀ ਕੀਤਾ ਸੀ।
ਦੂਜੀ ਗੱਲ ਇਹ ਕਿ ਅਪਣੇ ਮਹਾਨ ਕੋਸ਼ ਨੂੰ (ਜੋ ਕਿ ਭਾਈ ਸਾਹਿਬ ਨੇ ੧੯੧੮
ਦੀ ਅਪਣੀ ਚਿੱਠੀ ਅਤੇ ਅਣਛਪੀ ਪੁਸਤਕ ‘ਗੁਰੂ ਗਿਰਾ ਕਸੋਟੀ` ਲਿਖਣ ਤੋਂ ਬਾਦ ਪੂਰਾ ਕੀਤਾ ਸੀ। ਉਸ
ਵਿੱਚ ‘ਗ੍ਰੰਥ ਸਾਹਿਬ ਸ਼੍ਰੀ ਗੁਰੂ` ਨਾਮਕ ਐਂਟਰੀ ਵਿੱਚ ਉਹ ਸਪਸ਼ਟ ਕਰਦੇ ਹਨ:
(1) “ਸ਼੍ਰੀ ਗੁਰੂ ਅਰਜਨ ਸਾਹਿਬ ਨੇ ਜੋ ਜਿਲਦ ਭਾਈ ਗੁਰਦਾਸ ਜੀ ਦੀ ਕਲਮ ਤੋਂ
ਲਿਖਵਾਈ, ਉਸ ਦਾ ਪ੍ਰਸਿੱਧ ਨਾਉਂ ਭਾਈ ਗੁਰਦਾਸ ਵਾਲੀ ਹੋਗਿਆ ਇਸ ਵਿੱਚ ਸ਼੍ਰੀ ਰਾਗ ਤੋਂ ਲੈਕੇ
ਪ੍ਰਭਾਤੀ ਤੀਕ ੩੦ ਰਾਗ ਹਨ ੳਤੇ ਕੁਲ ਬਾਣੀ ਸ਼ਬਦਸਲੋਕ ਪੋੜੀ ਆਦਿ ਦੀ ਗਿਣਤੀ ਮੁੰਦਾਵਣੀ ਤੀਕ ੫੭੫੧
ਹੈ ਇਹ ਬੀੜ ਹੁਣ ਕਰਤਾਰਪੁਰ ਹੈ, ਜਿਸ ਦੀ ਜਿਲਦ ਕਿਤਾਬੀ ਅਤੇ ਸਾਰੇ ਪਤ੍ਰੇ ੯੭੫ ਹਨ ਹਾਸ਼ੀਆ
ਹਰੇਕ ਪਤ੍ਰੇ ਦਾ ਨਵਾਂ ਚੜਿਆ ਹੋਇਆ ਹੈ ਸ਼੍ਰੀ ਗੁਰੂ ਅਰਜਨ ਸਾਹਿਬ ਦੀ ਕਲਮ ਤੋਂ ਜਪੁ ਦੇ ਆਦਿ ਦਾ
ਮੁਲਮੰਤ੍ਰ ਹੈ ਅਤੇ ਪੰਨੇ ੫੪੧ ਪੁਰ ਗੁਰੂ ਹਰਿਗੋਬਿੰਦ ਸਾਹਿਬ ਦੇ ਦਸਖ਼ਤ ਹਨ” (ਪੰਨਾ ੪੩੬, ਮਹਾਨ
ਕੋਸ਼)
ਹੁਣ ਤਕ ਵਿਚਾਰੇ ਤੱਥਾਂ ਤੋਂ ਸਪਸ਼ਟ ਹੁਂਦਾ ਹੈ ਕਿ ਤਮਾਮ ਮਤਾਂਤਰਾਂ ਦੇ
ਬਾਵਜੂਦ ਸਿੱਖ ਪੰਥ ਦੇ ਵਿਲਖਣ ਵਿੱਦਵਾਨ ਕਾਨ ਸਿੰਘ ਜੀ ਕਰਤਾਰਪੁਰ ਵਿੱਖੇ ਮੂਲ ਆਦਿ ਬੀੜ ਦੇ ਮੋਜੂਦ
ਹੋਣ ਦੇ ਤਸਦੀਕੀ ਸਨ। ਕਾਲਾਂਤਰ ਹੋਏ ਇੰਦਰਾਜ਼ਾ ਦਾ ਸੰਧਰਭ ਤਾਂ ਵੱਖਰੀ ਗੱਲ ਸੀ।
ਉਪਰੋਕਤ ਤੱਥ ਵਿਚਾਰਾਂ ਤੋਂ ਇਹ ਵੀ ਸਪਸ਼ਟ ਹੁੰਦਾ ਹੈ ਕਿ ਗੁਰਬਾਣੀ ਨੂੰ
ਪੁਰਨ ਸਮਰਪਤ ਸਿੱਖ ਵਿਦਵਾਨ ਪ੍ਰੋਂ ਸਾਹਿਬ ਸਿੰਘ ਜੀ ਵੀ ਉਨ੍ਹਾਂ ਚੰਦ ਸ਼ਖਸੀਅਤਾਂ ਵਿਚੋਂ ਸਨ
ਜਿਨ੍ਹਾਂ ੧੧ ਨਵੰਬਰ ੧੯੪੫ ਆਪ ਕਰਤਾਰਪੁਰੀ ਬੀੜ ਦੇ ਦਰਸ਼ਨ ਕੀਤੇ ਸੀ। ਆਪਣੀ ਪੁਸਤਕ ‘ਆਦਿ ਬੀੜ
ਬਾਰੇ` ਵਿੱਚ ਉਨ੍ਹਾਂ ਨੇ ਕਰਤਾਰਪੁਰੀ ਬੀੜ ਬਾਰੇ ਵਿਸਤਾਰ ਵਿੱਚ ਲਿਖਦੇ ਹੋਏ ‘ਪ੍ਰਾਚੀਨ
ਬੀੜਾਂ` ਦੇ ਲੇਖਕ ਸ. ਜੀ. ਬੀ. ਸਿੰਘ ਜੀ ਦੇ ਖੌਜ ਕੰਮ ਬਾਰੇ ਵਿਸਤਾਰ ਨਾਲ ਕੁੱਝ ਮਹੱਤਵਪੁਰਨ
ਟਿੱਪਣੀਆਂ ਕੀਤੀਆਂ ਸਨ ਜੋ ਇਸ ਪ੍ਰਕਾਰ ਹਨ:-
ਪਹਿਲੀ ਟਿੱਪਣੀ:-
“ਪ੍ਰਾਚੀਨ ਬੀੜਾਂ ਦੇ ਲੇਖਕ ਸਰਦਾਰ ਜੀ. ਬੀ ਸਿੰਘ ਜੀ ਨੇ ਪੁਰਾਣੀਆਂ
ਲਿਖਤੀ ਬੀੜਾਂ ਦੀ ਖੋਜ ਕਰਨ ਵਿੱਚ ਬੜੀ ਮਿਹਨਤ ਤੋਂ ਕੰਮ ਲਿਆ ਹੋਇਆ ਹੈ। ਉਹਨਾਂ ਦੀ ਲਿਖਤ
ਵਿਚੋਂ ਇਹ ਭੀ ਸਾਫ਼ ਦਿੱਸਦਾ ਹੈ ਕਿ ਉਹ ਸਿੱਖ-ਧਰਮ ਦੇ ਹਮਦਰਦ ਨਹੀਂ ਹਨ, ਗੁਰੂ ਸਾਹਿਬ ਵਿੱਚ ਉਹਨਾਂ
ਦੀ ਸ਼ਰਧਾ ਨਹੀਂ ਹੈ, ਕਿਉਂਕਿ ਉਹਨਾਂ ਕਈ ਥਾਈਂ ਸਤਿਗੁਰ ਜੀ ਦੀ ਸ਼ਾਨ ਵਿੱਚ ਬੜੇ ਖਰ੍ਹਵੇ ਕੁਬੋਲ ਭੀ
ਵਰਤੇ ਹਨ। ਭਾਈ ਬੰਨੋ ਵਾਲੀ ਬੀੜ ਅਸਲੀ ਬੀੜ ਤੇ ਕਰਤਾਰਪੁਰ ਵਾਲੀ ‘ਆਦਿ ਬੀੜ` ਨੂੰ
ਭਾਈ ਬੰਨੋ ਦੀ ਬੀੜ ਦਾ ਉਤਾਰਾ ਸਾਬਤ ਕਰਨ ਲਈ ਭੀ ਜੀ. ਬੀ ਸਿੰਘ ਜੀ ਨੇ ਅੱਡੀ ਚੋਟੀ ਦਾ ਜੋਰ ਲਾਈਆ
ਹੈ”
(ਪ੍ਰੋ. ਸ਼ਾਹਿਬ ਸਿੰਘ ਜੀ, ਪੁਸਤਕ ‘ਆਦਿ ਬੀੜ ਬਾਰੇ`, ਪੰਨਾ ੧੦੨)
ਦੂਜੀ ਟਿੱਪਣੀ:-
“ਜੀ. ਬੀ ਸਿੰਘ ਜੀ ਨੇ ਵੱਜ-ਵਜਾ ਕੇ ਲਿਖਿਆ ਹੈ, ਕੋਈ ਲੁੱਕ-ਲੁੱਕਾ
ਨਹੀਂ ਰੱਖਿਆ। ਜੇ ਭਗਤਾਂ ਦੀ ਸਾਰੀ ਬਾਣੀ, ਭੱਟਾਂ ਦੇ ਸਵੱਈਏ, ਤੇ ਸੱਤੇ ਬਲਵੰਡ ਦੀ ਵਾਰ ਬੋਹੜ
ਵਾਲੀ ਬੀੜ ਵਿੱਚ ਕਿਸੇ ਹੋਰ ਦੇ ਹੱਥ ਦੇ ਲਿਖੇ ਹੁੰਦੇ ਤਾਂ ਸਰਦਾਰ ਜੀ. ਬੀ. ਸਿੰਘ ਜੀ ਰਤਾ ਲੁੱਕਾ
ਨਾ ਰੱਖਦੇ। ਖੋਜੀ ਕੀ ਤੇ ਲੁੱਕਾ ਕੀ? ਖੋਜੀ ਭੀ ਉਹ ਜੋ ਨਾਲੋ ਨਾਲ ਸਿਖ ਧਰਮ ਤੇ ਇਤਹਾਸ ਦਾ
ਮਖ਼ੋਲ ਭੀ ਉਡਾ ਰਿਹਾ ਹੈ” (ਪ੍ਰੋ. ਸ਼ਾਹਿਬ ਸਿੰਘ ਜੀ, ਪੁਸਤਕ ‘ਆਦਿ ਬੀੜ` ਬਾਰੇ, ਪੰਨਾ ੧੦੩)
ਤੀਜੀ ਟਿੱਪਣੀ:-
“ਜਿਹੜੀ ‘ਆਦਿ ਬੀੜ` ਭਾਈ ਗੁਰਦਾਸ ਜੀ ਨੇ ਲਿਖੀ ਸੀ ਉਹ ਇਸ ਵੇਲੇ
ਕਰਤਾਰਪੁਰ (ਜ਼ਿਲਾ ਜਲੰਧਰ) ਵਿੱਚ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੋਤਰੇ ਬਾਬਾ ਧੀਰਮਲ ਜੀ ਦੀ
ਸੰਤਾਨ ਦੇ ਕਬਜ਼ੇ ਵਿੱਚ ਚਲੀ ਆ ਰਹੀ ਹੈ” (ਪ੍ਰੋ. ਸ਼ਾਹਿਬ ਸਿੰਘ ਜੀ, ਪੁਸਤਕ ‘ਆਦਿ ਬੀੜ ਬਾਰੇ`,
ਪੰਨਾ
112) ਇਸ
ਟਿੱਪਣੀ ਤੋਂ ਜਾਹਰ ਹੁੰਦਾ ਹੈ ਕਿ ਪ੍ਰੋ. ਸ਼ਾਹਿਬ ਸਿੰਘ ਜੀ ਵਰਗੇ ਖੋਜੀ ਕਰਤਾਰਪੁਰੀ ਬੀੜ ਦੇ ਭਾਈ
ਗੁਰਦਾਸ ਲਿਖਤ ਹੋਣ ਦੇ ਪ੍ਰਬਲ ਹਿਮਾਇਤੀ ਸਨ।
ਚੌਥੀ ਟਿੱਪਣੀ:-
“ਸ਼ਰਦਾਰ ਜੀ. ਬੀ. ਸਿੰਘ ਜੀ ਜੇ ‘ਕਾਹਲ` ਵਿੱਚ ਨਾ ਹੁੰਦੇ, ਤੇ ਪੰਥ
ਦੀ ਜ਼ਿੰਦਗੀ ਮੌਤ ਦੇ ਸਵਾਲ ਨੂੰ ਹੱਥ ਪਾ ਕੇ ਇਸ ਤਰ੍ਹਾਂ ਹਰ ਥਾਂ ‘ਥੋੜਾ ਵਕਤ ਹੀ` ਦੇਣ ਦਾ
ਤਰੀਕਾ ਨਾ ਵਰਤਦੇ” (ਪ੍ਰੋ. ਸ਼ਾਹਿਬ ਸਿੰਘ ਜੀ, ਪੁਸਤਕ ‘ਆਦਿ ਬੀੜ ਬਾਰੇ`, ਪੰਨਾ ੧੭੬)
ਇਹ ਪੁਸਤਕ ਪ੍ਰੋਂ ਸਾਹਿਬ ਨੇ
1949-50
ਵਿੱਚ ਲਿਖੀ ਸੀ ਜੋ 1951
ਵਿੱਚ ਸੁਧਾਈ ਉਪਰੰਤ ਤਿਆਰ ਸੀ। ਇਸ ਦੇ ਕੁੱਝ ਲੇਖ 1953-54
ਵਿੱਚ ‘ਪੰਜਾਬੀ ਦੁਨੀਆ` ਮਾਸਕ ਪੱਤਰ ਵਿੱਚ ਛਪੇ ਸੀ। ਪਰ ਪੁਸਤਕ ਦਾ ਬਾ-ਕਾਯਦਾ ਪ੍ਰਕਾਸ਼ਨ ਪਹਲੀ ਵਾਰ
1970 ਵਿੱਚ ਹੋਹਿਆ
ਸੀ। ਪ੍ਰੋ. ਸ਼ਾਹਿਬ ਜੀ ਨੇ ਕਰਤਾਰ ਪੁਰੀ ਬੀੜ ਦੇ ਦਰਸ਼ਨ 11
ਨਵੰਬਰ 1945 ਨੂੰ
ਕੀਤੇ ਸੀ ਜਿਸ ਵੇਲੇ ਉਹ ਭਾਈ ਜੋਧ ਸਿੰਘ ਜੀ ਦੇ ਨਾਲ ਸਨ। ਪ੍ਰੋ. ਸ਼ਾਹਿਬ ਸਿੰਘ ਜੀ ਦੀ
ਸਲਾਹਿਯਤਾਂ ਤੋਂ ਵਾਕਫ਼ ਕੋਈ ਵੀ ਗੁਰਮਤਿ ਖੋਜੀ ਬੰਦਾ ਇਹ ਅਸਾਨੀ ਨਾਲ ਸਮਝ ਸਕਦਾ ਹੈ ਕਿ ਪ੍ਰੋ.
ਸ਼ਾਹਿਬ ਭਾਈ ਜੋਧ ਸਿੰਘ ਜੀ ਦੇ ਨਾਲ ਕੋਈ ਮੂਕ ਦਰਸ਼ਕ ਬਣ ਕੇ ਨਹੀਂ ਸੀ ਗਏ ਬਲਕਿ ਉਨ੍ਹਾਂ ਦੀ ਖੋਜੀ
ਦ੍ਰਿਸ਼ਟੀ ਨੇ ਕਰਤਾਰਪੁਰ ਵਾਲੀ ਬੀੜ ਨੂੰ ਚੰਗੀ ਤਰ੍ਹਾਂ ਵਾਚਿਆ ਸੀ। ਉਨ੍ਹਾਂ ਦੀ ਪੁਸਤਕ ‘ਆਦਿ
ਬੀੜ ਬਾਰੇ` ਇਸ ਹਕੀਕਤ ਦੀ ਤਗੜੀ ਗਵਾਹੀ ਭਰਦੀ ਹੈ।
ਕੋਈ ਕੁੱਝ ਵੀ ਕਹਿ ਲਵੇ ਪਰ ਪ੍ਰੋ. ਸ਼ਾਹਿਬ ਸਿੰਘ ਜੀ ਨੇ ਸ਼ਬਦ ਗੁਰੂ ਗ੍ਰੰਥ
ਸਾਹਿਬ ਜੀ ਦੀ ਪ੍ਰਮਾਣਿਕਤਾ ਤੇ ਕਿੰਤੁ ਦੇ ਵਿਸ਼ੇ ਨੂੰ ਆਪਣੇ ਸ਼ਬਦਾਂ ਵਿੱਚ ਪੰਥ ਲਈ ਜ਼ਿੰਦਗੀ ਅਤੇ
ਮੋਤ ਦਾ ਸਵਾਲ ਨੂੰ ਹੱਥ ਪਾਉਣ ਦੇ ਤੁਲ ਦਸਿੱਆ ਸੀ। ਪੰਥ ਦੇ ਉਸ ਦਰਦੀ ਦੇ ਇਨ੍ਹਾਂ ਸ਼ਬਦਾ ਵਿੱਚ
ਗੁਰੂ ਪ੍ਰਤੀ ਸਮਰਪਣ ਅਤੇ ਗਹਿਨ ਦੂਰਅੰਦੇਸ਼ੀ ਸੀ।
ਲੇਕਿਨ ਸਾਰੇ ਇੱਕਸਾਰ ਨਹੀਂ ਹੁੰਦੇ ਕਈ ਬੁਰਛਾਗਰਦ ਤੇ ਉਪਦ੍ਰਵੀ ਵੀ ਹੁੰਦੇ
ਨੇ। ਸੜਕਾਂ /ਮੰਚਾਂ ਤੇ ਰੋਲਾ ਪਾਉਂਦੇ, ਡਰਾਉਂਦੇ ਬੁਰਛਾਗਰਦ! ਕਲਮਾਂ ਰਾਹੀਂ ਗੁਰੂਆਂ ਬਾਰੇ ਸ਼ੰਕਾ
ਕਰਦੇ ਬੁਰਛਾਗਰਦ! ਅਖੋਤੀ ਵਿਚਾਰ ਦੀ ਚਾਸਨੀ ਰਾਹੀਂ ਜ਼ਹਿਰ ਉਗਲਦੇ ਬੁਰਛਾਗਰਦ ਅਤੇ ਐਸੇ ਬੁਰਛਾਗਰਦਾਂ
ਦੀ ਤਬਿਆ ਵਿੱਚ ਖੜੇ ਬੁਰਛਾਗਰਦ!
ਆਦਿ ਬੀੜ ਬਾਰੇ ਜੀ. ਬੀ. ਸਿੰਘ ਜੀ ਦੇ ਵਿਚਾਰਾਂ ਬਾਰੇ ਪ੍ਰੋ. ਸ਼ਾਹਿਬ ਸਿੰਘ
ਜੀ ਦੇ ਵਿਚਾਰਾਂ ਉਪਰੰਤ ਉਸ ਸ਼ਖਸੀਅਤ ਦਾ ਜ਼ਿਕਰ ਕਰਨਾ ਵੀ ਜ਼ਰੁਰੀ ਹੈ ਜੋ ਕਿ ਜੀ. ਬੀ. ਸਿੰਘ ਜੀ ਦੀ
ਮੁਰੀਦ ਸੀ ਅਤੇ ਆਪ ਗੁਰੂ ਪ੍ਰਤੀ ਸ਼ੰਕਾ ਖੜੇ ਕਰਨ ਵਾਲੀ ਲਾਬੀ ਦੇ ਪ੍ਰਭਾਵ ਤੋਂ ਗ੍ਰਸਤ ਸੀ। ਕਈ ਸਾਲ
ਦੀ ਮੁਰੀਦੀ ਤੋਂ ਉਪਰੰਤ ਆਪਣੇ ਇੱਕ “ਖੋਜ ਕਾਰਜ” ਵਿੱਚ ਉਸਨੇ ਇੱਕ ਵੱਖਰਾ ਰੁਖ ਇਖ਼ਤਿਆਰ ਕਰਨ ਦਾ
ਉਪਰਾਲਾ ਕੀਤਾ ਜਿਸ ਰਾਹੀਂ ਇੱਕ ਤੀਰ ਨਾਲ ਦੋ ਨਿਸ਼ਾਨੇ ਸਾਧ ਲਏ ਜਾਣ। ਪਹਿਲਾ ਨਿਸ਼ਾਨਾ ਸੀ ਗੁਰੂ
ਗ੍ਰੰਥ ਸਾਹਿਬ ਦੇ ਮਜੂਦਾ ਸਵਰੂਪ ਤੇ ਕਿੰਤੁ ਕਰਨਾ ਅਤੇ ਦੂਜਾ ਨਿਸ਼ਾਨਾ ਸੀ ਯੁਨਿਵਰਸਟੀ ਵਲੋਂ
ਨਿਵਾਜੇ ਕੰਮ ਰਾਹੀਂ ਕੁੱਝ “ਨਵਾਂ” ਪੇਸ਼ ਕਰਦੇ ਆਪਣੇ ਕੰਮ ਦਾ ਔਚਿੱਤਯ ਸਿੱਦ ਕਰਨਾ!
ਆਪਣੇ ਖੌਜ ਕਾਰਜ “ਗਾਥਾ ਸ਼੍ਰੀ ਆਦਿ ਗ੍ਰੰਥ` ਦੇ ਮੁਖਬੰਧ ਨੂੰ ਲਿਖਦੇ ਇਸ ਦੇ
ਲੇਖਕ ਡਾ. ਪਿਆਰ ਸਿੰਘ ਜੀ ਦੀ ਆਪਣੀ ਕਲਮੀ ਹੀ ਇਹ ਸਮਸ਼ਟ ਹੋ ਗਿਆ ਕਿ ਉਹ ਜੀ. ਬੀ. ਸਿੰਘ ਦੇ
ਵਿਚਾਰਾਂ (ਸ਼ਬਦ ਗੁਰੂ ਗ੍ਰੰਥ ਸਾਹਿਬ ਪ੍ਰਮਾਣਿਕ ਨਹੀਂ ਹਨ) ਤੋਂ ਗ੍ਰਸਤ ਸਨ ਅਤੇ ਚਿਰਕਾਲ ਤੋਂ ਗੁਰੂ
ਗ੍ਰੰਥ ਸਾਹਿਬ ਜੀ ਦੀ ਪ੍ਰਮਾਣਿਕਤਾ ਤੇ ਕਿੰਤੂ ਕਰਦੀ ਜੀ. ਬੀ. ਸਿੰਘ ਜੀ ਦੀ ਪੁਸਤਕ ਦੇ ਬਾਜ਼ਾਰ
ਵਿੱਚ ਉਪਲੱਬਦ ਨਾ ਹੋਣ ਤੋਂ ਖ਼ਾਸੇ ਵਿਚਲਤ ਸਨ। ਆਪਣੇ ਖੋਜ ਕਾਰਜ ਦੇ ਮੁਖਬੰਧ ਦੀ ਪਹਿਲਿਆਂ ਪੰਕਤਿਆ
ਵਿੱਚ ਉਨ੍ਹਾਂ ਲਿਖਿਆ:
“ਕਿਸੇ ਸਮੇਂ ਮੇਰਾ ਵਿਚਾਰ ਬਣਿਆ ਸੀ ਕਿ ਸਰਦਾਰ ਜੀ. ਬੀ. ਸਿੰਘ ਦੀ ਪੁਸਤਕ
“ਸ਼੍ਰੀ ਗੁਰੂ ਗ੍ਰੰਥ ਸਾਹਿਬ ਦਿਆਂ ਪ੍ਰਾਚੀਨ ਬੀੜਾਂ” ਨੂੰ ਐਡਿਟ ਕਰ ਕੇ ਮੁੜ ਛਾਪ ਦਿੱਤਾ ਜਾਵੇ
ਕਿਉਂ ਜੋ ਇਹ ਪੁਸਤਕ ਚਿਰ ਕਾਲ ਤੋਂ ਬਾਜ਼ਾਰ ਵਿੱਚ ਉਪਲੱਬਦ ਨਹੀਂ ਸੀ”
ਇਨਾਂ ਆਰੰਭਕ ਸ਼ਬਦਾਂ ਵਿੱਚ ਜੀ. ਬੀ. ਸਿੰਘ ਜੀ ਦੀ ਕਿਤਾਬ ਪ੍ਰਤੀ ਡਾ. ਪਿਆਰ
ਸਿੰਘ ਜੀ ਦਾ ਅਗਾਧ ਪਿਆਰ ਝਲਕਦਾ ਹੈ ਜਿਸ ਨੂੰ ਰਿਟਾਈਰਮੇਂਟ ਬਾਦ ਨਵਾਂ ਪ੍ਰੋਜੇਕਟ ਪ੍ਰਾਪਤ ਕਰਦੇ
ਯੁਨਿਵਰਸਿਟੀ ਵਿੱਚ ਬਣੇ ਰਹਿਣ ਉਪਰੰਤ, ਪੇਸ਼ਾਵਰ ਮੋੜ (
Professional
Turn) ਦਿੰਦੇ ਹੋਏ ਪਿਆਰ ਸਿੰਘ ਜੀ ਨੇ ਲਿਖਿਆ:
“ਫਿਰ ਉਸ ਨੂੰ ਵਾਚਣ ਤੇ ਪਤਾ ਲਗਾ ਕਿ ਉਸ ਵਿੱਚ ਅਨੇਕ ਬੱਜਰ ਭੁੱਲਾਂ ਹਨ
ਜਿਨ੍ਹਾਂ ਕਾਰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੇ ਕੰਮ ਕਰਨ ਵਾਲਿਆਂ ਨੂੰ ਕਈ ਭੁਲੇਖੇ ਲਗਣੇ ਸੁਭਾਵਿਕ
ਹਨ। ਇਸ ਤੇ ਮੇਰਾ ਵਿਚਾਰ ਇਸ ਬਿਖਮ ਕਾਰਜ ਤੇ ਆਪ ਲੱਗਣ ਦਾ ਬਣਿਆ”
ਇਹ ਵੀ ਧਿਆਨ ਵਿੱਚ ਰੱਖਣ ਵਾਲੀ ਗੱਲ ਹੈ ਕਿ ਡਾ. ਸਾਹਿਬ ਜੀ ਨੇ ਇਹ
ਪ੍ਰੋਜੇਕਟ ਨਿਜੀ ਪਹਿਲ ਰਾਹੀਂ ਪ੍ਰਾਪਤ ਕੀਤਾ ਸੀ। ਜਿਵੇਂ ਕਿ ਉਨ੍ਹਾਂ ਮੁਖਬੰਧ ਵਿੱਚ ਹੀ ਲਿਖਿਆ:
“ਆਪਣੇ ਉਪਰੋਕਤ ਸੰਕਲਪ ਨੂੰ ਲੈ ਕੇ ਮੈਂ ਤਦੋਂ ਦੇ ਯੁਨੀਵਰਸਿਟੀ ਦੇ ਵਾਈਸ
ਚਾਂਸਲਰ ਡਾ. ਐਸ. ਐਸ. ਬਲ ਨੂੰ ਮਿਲਿਆਂ” ਇਹ ਉਹ ਸੰਕਲਪ ਸੀ ਜਿਸ ਵਿੱਚ ਜੀ. ਬੀ. ਸਿੰਘ ਜੀ ਦੀ
ਲਾਈਨ (ਸ਼ਬਦ ਗੁਰੂ ਬਾਰੇ ਸ਼ੰਕੇ ਖੜੇ ਕਰਨਾ) ਨੂੰ ਅੱਗੇ ਤੋਰਨ ਦੀ ਹਸਰਤ ਛੁਪੀ ਹੋਈ ਸੀ।
ਜ਼ਾਹਿਰ ਜਿਹੀ ਗੱਲ ਹੈ ਕਿ ਖੋਜ ਕਾਰਜ ਨੂੰ ਵਾਜ਼ਬ ਅਤੇ ਵੱਖਰਾ ਦਰਸਾਉਣ ਲਈ ਇਹ
ਪੇਸ਼ਾਵਰ ਸ਼ਬਦਾਵਲੀ ਸੀ ਜਿਸ ਰਾਹੀਂ ‘ਪਹਿਲੇ ਪਿਆਰ` (ਜੀ. ਬੀ ਸਿੰਘ ਜੀ ਦੀ ਪੁਸਤਕ) ਨੂੰ ਜ਼ਾਹਰਾ ਤੋਰ
ਤੇ ਤਿਲਾਂਜਲੀ ਦਿੱਤੀ ਗਈ। ਇਸ ਵਿੱਚ ਜੀ. ਬੀ. ਸਿੰਘ ਦੀ ਕਿਤਾਬ ਤੇ ਪ੍ਰੋ. ਸ਼ਾਹਿਬ ਸਿੰਘ ਜੀ ਦੇ
ਤਰਕਸ਼ੀਲ ਵਿਰੋਧ ਦਾ ਪ੍ਰਭਾਵ ਵੀ ਸੀ ਜਿਸ ਨੂੰ ਪਿਆਰ ਸਿੰਘ ਜੀ ਪਹਿਲਾਂ ਨਹੀਂ ਸੀ ਸਮਝ ਸਕੇ ਅਤੇ ਜੀ.
ਬੀ. ਸਿੰਘ ਜੀ ਦੀ ਕਿਤਾਬ ਨੂੰ ਆਪ ਛੱਪਵਾਉਂਣ ਦੀ ਪ੍ਰਬਲ ਇੱਛਾ ਰੱਖਦੇ ਸੀ। ਪਰ ਕਹਿੰਦੇ ਨੇ ਪਿਆਰ
ਕਦੇ ਛੁੱਪਦਾ ਨਹੀਂ ਇਸ ਲਈ ਬਾਵਜੂਦ ਪੇਸ਼ਾਵਰ ਅੰਤਰ ਰੱਖਦੇ, ਪਿਆਰ ਸਿੰਘ ਜੀ ਵੀ ਜੀ. ਬੀ. ਸਿੰਘ ਜੀ
ਦੀ ਵਿਚਾਰਧਾਰਾ (ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਮਾਣਿਕਤਾ ਤੇ ਕਿੰਤੁ ਕਰਨਾ) ਪ੍ਰਤੀ ਆਪਣੇ ਪੁਰਾਣੇ
ਪਿਆਰ ਨੂੰ ਛੁਪਾਉਣ ਵਿੱਚ ਕਾਮਯਾਬ ਨਹੀਂ ਹੋ ਸਕੇ। ਇਹ ਕਦਾਚਿੱਤ ਨਹੀਂ ਹੋ ਸਕਦਾ ਕਿ ਜੀ. ਬੀ. ਸਿੰਘ
ਜੀ ਦੀ ਪੁਸਤਕ ਨੂੰ ਵਾਚਣ ਬਿਨਾਂ ਹੀ ਪਿਆਰ ਸਿੰਘ ਜੀ ਉਸ ਨੂੰ ਆਪਣੇ ਵਲੋਂ ਛਾਪਣ ਦੀ ਇੱਛਾ ਪਾਲੇ
ਬੈਠੇ ਸੀ। ਜੀ. ਬੀ ਸਿੰਘ ਜੀ ਵਲੋਂ ਗੁਰੂਆਂ ਪ੍ਰਤੀ ਵਰਤੀ ਅਭੱਦਰ ਭਾਸ਼ਾ (ਜਿਵੇਂ ਕਿ ਪਿਆਰ ਸਿੰਘ ਜੀ
ਨੇ ਆਪ ਉਸਦੀ ਸਭ ਤੋਂ ਵੱਡੀ ਤਰੁੱਟੀ ਕਬੂਲ ਕੀਤਾ, ਪੰਨਾ ੪੭) ਦੇ ਬਾਵਜੂਦ ਪਿਆਰ ਸਿੰਘ ਜੀ ਨੂੰ ਉਸ
ਕਿਤਾਬ ਨੂੰ ਦੁਬਾਰਾ ਬਜ਼ਾਰ ਵਿੱਚ ਆਪ ਉਤਾਰਨ ਦੀ ਤਲਬ ਕਿਉਂ ਸੀ?
ਹਾਂ ਪੰਜ ਸਾਲ ਲਈ ਗੁਰੂ ਨਾਨਕ ਦੇਵ ਯੁਨੀਵਰਸਿਟੀ ਦੇ ਤਾਮ-ਝਾਮ ਨੂੰ
ਰਿਟਾਈਰਮੇਂਟ ਬਾਦ ਵੀ ਵਰਤਣ ਦੀ ਕੋਈ ਜਵਾਜ਼ਿਅਤ ਵੀ ਤਾਂ ਚਾਹੀਦੀ ਸੀ। ਇਸ ਲਈ ਜ਼ਰੁਰੀ ਸੀ ਕਿ ਚਿਰਕਾਲ
ਤੋਂ ਮਨ ਵਿੱਚ ਸੰਜੋ ਕੇ ਰੱਖੇ ਪਿਆਰ ਨੂੰ ਡਾ. ਪਿਆਰ ਸਿੰਘ ਜੀ ਵੱਖਰੇ ਅੰਦਾਜ਼ ਵਿੱਚ ਪ੍ਰਗਟ ਕਰਦੇ।
ਨਤੀਜਤਨ ਜੀ. ਬੀ. ਸਿੰਘ ਦੀ ਖੋਜ ਦੀ ਆਲੋਚਨਾ ਡਾ. ਪਿਆਰ ਸਿੰਘ ਜੀ ਨੇ
ਇਨ੍ਹਾਂ ਸ਼ਬਦਾਂ ਵਿੱਚ ਕੀਤੀ:
“ਉਸ ਦਾ ਇਹ ਅਧਿਐਨ ਕੁੱਝ ਬੱਜਰ ਤਰੁਟਿਆਂ ਦਾ ਸ਼ਿਕਾਰ ਹੈ; ਪਹਿਲੀ ਤਰੁੱਟੀ
ਇਹ ਕਿ ਉਸ ਨੇ ਕਈ ਗੱਲਾਂ ਤੱਥਾਂ ਦੀ ਪੁਣ ਛਾਣ ਤੋਂ ਬਿਨਾ ਲਿਖ ਦਿੱਤਿਆਂ ਹਨ ਜਿਸ ਕਾਰਨ ਉਸ ਦੇ
ਬਹੁਤੇ ਨਿਰਨੇ ਗ਼ਲਤ ਹੋ ਗਏ ਹਨ। ਉਹ ਖੋਜ ਦੇ ਇਸ ਅਸੂਲ ਨੂੰ ਕਿ:-
ਜਬ ਤਕ ਨ ਦੇਖੁ ਅਪਣੇ ਨੇਣੀ
ਤਬ ਤਕ ਨ ਮਾਨੂੰ ਗੁਰੂ ਕੀ ਕਹਣੀ
ਭੁੱਲ ਗਇਆ ਲਗਦਾ ਹੈ। ਉਸ ਦੀ ਮੁਸੀਬਤ ਇਹ ਹੈ ਕਿ ਉਸ ਪਾਸ ਸਮਾਂ ਬਹੁਤ ਘਟ
ਹੈ; ਲਿਖਣ ਤੋਂ ਪਹਿਲਾਂ ਉਹ ਆਪ ਹਰੇਕ ਤੱਥ ਦੀ ਜਾਂਚ ਨਹੀਂ ਕਰ ਸਕਦਾ`ਦੁਜਿਆਂ ਪਾਸੋਂ ਮਿਲੀ
ਕਾਣਕਾਰੀ ਨੂੰ ਹੀ ਆਧਾਰ ਬਣਾ ਕੇ ਤੁਰ ਪੈਂਦਾ ਹੈ। ਇਸ ਲਈ ਉਸਦਾ ਕੁਰਾਹੇ ਪੈ ਜਾਣਾ ਸੁਭਾਵਕ ਹੈ”
(ਗਾਥਾ ਆਦਿ ਗ੍ਰੰਥ ਪੰਨਾ
46)
ਕਮਾਲ ਦੀ ਗੱਲ ਹੈ ਕਿ ਜੀ. ਬੀ. ਸਿੰਘ ਜੀ ਦੀ ਉਪਰੋਕਤ ਸ਼ਬਦਾਂ ਰਾਹੀਂ
ਆਲੋਚਨਾ ਕਰਨਾ ਵਾਲੇ ਪਿਆਰ ਸਿੰਘ ਜੀ ਦਾ ਆਪਣੀ ਖੋਜ ਕਾਰਜ/ਸਿੱਟੇ ਇਸ ਤੱਥ ਤੇ ਅਧਾਰਤ ਸਨ ਕਿ
ਉਨ੍ਹਾਂ ਨੇ ਆਪ ਵੀ ਕਦੇ ਕਰਤਾਰਪੁਰੀ ਬੀੜ ਨੂੰ ਨਹੀਂ ਸੀ ਵੇਖਿਆ! ਫ਼ਿਰ ਆਪਣੇ ਹੀ ਤਰਕ ਦੇ ਅਧਾਰ ਤੇ
ਡਾ. ਸਾਹਿਬ ਆਪ ਕੁਰਾਹੇ ਪਏ ਕਿਉਂ ਨਹੀਂ ਸਮਝੇ ਜਾਣੇ ਬਣਦੇ? ਇਸ ਸਵਾਲ ਦੇ ਜਵਾਬ ਨੂੰ ਇਸ ਤੱਥ ਦੀ
ਰੋਸ਼ਨੀ ਵਿੱਚ ਵਿਚਾਰਨ ਦੀ ਲੋੜ ਹੈ ਕਿ ਜੀ. ਬੀ. ਸਿੰਘ ਜੀ ਦੇ ਕੰਮ ਦੇ ਮੁਰੀਦ ਰਹੇ ਪਿਆਰ ਸਿੰਘ ਜੀ
ਨੇ ਕੁੱਝ ਫ਼ਾਸਲੇ ਅਪਣਾਉਂਦੇ, ਜੀ. ਬੀ. ਸਿੰਘ ਜੀ ਦੀ ਮਾਨਸਿਕਤਾ ਨਾਲ ਹੀ ਗਾਥਾ ਸ਼੍ਰੀ ਆਦਿ ਗ੍ਰੰਥ
ਦਾ ਖ਼ਾਕਾ ਬੁਣਿਆ ਸੀ। ਇਸ ਸਾਂਝੀ ਮਾਨਸਿਕਤਾ ਦਾ ਮਕਸਦ ਆਪਣੀ ਨਿਜੀ ਖੋਜੀ ਮੌਜ ਰਾਹੀਂ ਸ਼ਬਦ ਗੁਰੂ
ਗ੍ਰੰਥ ਸਾਹਿਬ ਦੀ ਪ੍ਰਮਾਣਿਕਤਾ ਦੇ ਆਲੇ ਦੂਆਲੇ ਮਸ਼ਕੂਕੀ ਦੇ ਦਾਇਰੇ ਖਿੱਚਣਾ ਸੀ। ਇਹ ਮੈਕਲੋਡੀ
ਚਿੰਤਨ ਦੇ ਅਪ੍ਰਤਖ ਝੰਡਾਬਰਦਾਰ ਸਨ। ਮੈਕਲੋਡੀ ਚਿੰਤਨ ਦਾ ਮਕਸਦ ਸੰਸਾਰ ਵਿੱਚ ਮੌਜੂਦ ਇੱਕੋ-ਇੱਕ
ਪ੍ਰਮਾਣਿਕ ਧਰਮ ਗ੍ਰੰਥ ਦੀ ਮੂਲ ਰਚਨਾ ਨੂੰ ਸ਼ੱਕ ਦੇ ਦਾਇਰੇ ਅੰਦਰ ਧੱਕੇਲਣਾ ਸੀ।
ਖ਼ੈਰ, ਇਨ੍ਹਾਂ ਪੰਕਤਿਆਂ ਤੋਂ ਥੋੜਾ ਹੋਰ ਅੱਗੇ ਪੜਨ ਉਪਰੰਤ ਪਤਾ ਚਲਦਾ ਹੈ
ਕਿ ਡਾ. ਪਿਆਰ ਸਿੰਘ ਜੀ ਜੀ. ਬੀ. ਸਿੰਘ ਜੀ ਦੇ ਕੰਮ ਬਾਰੇ ਪ੍ਰੋਂ ਸਾਹਿਬ ਜੀ ਦੀ ਪੜਚੋਲ ਨੂੰ ਪੜ
ਕੇ ਜਾਗਰੂਕ ਹੋ ਚੁੱਕੇ ਸੀ ਕਿ ਜਿਸ ਪੁਸਤਕ ਦਾ ਬਾਜ਼ਾਰ ਵਿੱਚ ਨਾ ਹੋਣਾ ਉਨ੍ਹਾਂ ਨੂੰ ਚਿਰਕਾਲ ਖੱਲਦਾ
ਰਿਹਾ ਸੀ, ਉਹ ਪੁਸਤਕ ਕਈ ਬੱਜਰ ਵਿਸੰਗਤਿਆਂ/ਤਰੁੱਟਿਆਂ ਨਾਲ ਭਰਪੁਰ ਸੀ। ਪਹਿਲਾਂ ਪਿਆਰ ਸਿੰਘ ਜੀ
ਜੀ. ਬੀ ਸਿੰਘ ਜੀ ਤੋਂ ਸਾਲਾਂ ਬੱਧੀ ਸਹਿਮਤ ਰਹੇ ਕਿ ਕਰਤਾਰਪੁਰ ਵਾਲੀ ਬੀੜ ਨਕਲੀ ਅਤੇ ਬੰਨੋਂ ਵਾਲੀ
ਬੀੜ ਅਸਲੀ ਹੈ। ਉਹ ਜੀ. ਬੀ ਸਿੰਘ ਜੀ ਦੇ ਕਾਰਜ ਨੂੰ ਆਪ ਛਪਵਾ ਕੇ ਬਜ਼ਾਰ ਵਿੱਚ ਉਤਾਰਣ ਦੀ ਸੋਚਦੇ
ਰਹੇ। ਪਰ ਜਿਸ ਵੇਲੇ ਪ੍ਰੋ. ਸ਼ਾਹਿਬ ਸਿੰਘ ਜੀ ਨੇ ਆਪਣੀ ਪੁਸਤਕ ‘ਆਦਿ ਬੀੜ ਬਾਰੇ` ਵਿੱਚ ਇਸ ਦਾਵੇ
ਦੀ ਪੋਲ ਖੋਲ ਛੱਡੀ ਤਾਂ ਪਿਆਰ ਸਿੰਘ ਜੀ ਨੇ ਵੀ ਪਾਸਾ ਪਰਤਦੇ ਆਪਣੇ ਖੋਜ ਕਾਰਜ ਵਿੱਚ ਜੀ. ਬੀ.
ਸਿੰਘ ਜੀ ਦੇ ਕੰਮ ਤੋਂ ਕਿਨਾਰਾਕਸ਼ੀ ਕਰਦੇ ਦੋਹਾਂ ਬੀੜਾਂ ਦੀ ਪ੍ਰਮਾਣਿਕਤਾ ਰੱਧ ਕਰਦੇ ਮੌਜੂਦਾ ਸ਼ਬਦ
ਗੁਰੂ ਗ੍ਰੰਥ ਸਾਹਿਬ ਦੀ ਪ੍ਰਮਾਣਿਕਤਾ ਤੇ ਆਪਣੇ ਅੰਦਾਜ਼ ਨਾਲ ਕਿੰਤੂ ਖੜਾ ਕਰਨ ਦਾ ਯਤਨ ਕੀਤਾ। ਇਹ
ਇੱਕ ਪੇਸ਼ਾਵਰ ਕਾਰੀਗਰੀ ਸੀ।
ਲਿਹਾਜ਼ਾ ਗੁਰਬਾਣੀ ਦੀ ਮਿਠਾਸ ਵਿੱਚ ਖ਼ਾਰੇ ਬਾਵ ਨੂੰ ਪੈਦਾ ਕਰਨ ਦਾ ਇੱਕ ਯਤਨ
ਹੋਇਆ। ਇਹ ਕੋਈ ਨਵੀਂ ਗੱਲ ਨਹੀਂ ਸੀ! ਇਹ ਪੁਰਾਣੀ ਗੱਲ ਸੀ ਜੋ ਗੁਰੂਆਂ ਦੇ ਕਾਲ ਤੋਂ ਹੀ ਚਲੀ
ਆਉਂਦੀ ਹੈ। ਕੇਵਲ ਇਸਦੇ ਪਾਤਰ (ਕਿਰਦਾਰ) ਬਦਲਦੇ ਰਹਿੰਦੇ ਹਨ। ਸਾਜਸ਼ੀ ਪਾਤਰ, ਸਾਜਸ਼ਾਂ ਦੇ ਸ਼ਿਕਾਰ
ਪਾਤਰ ਅਤੇ ਅਗਿਆਨੀ/ਕੰਮਨਜ਼ਰ/ਕਮਜ਼ਰਫ਼/ਨਾਦਾਨ/ਮੋਕਾਪ੍ਰਸਤ ਪਾਤਰ। ਇਨਾਂ ਵਿੱਚੋਂ ਕੁੱਝ ਬੜੀ ਸ਼ਾਇਸਤਗੀ
ਨਾਲ ਬੁਰਛਾਗਰਦੀ ਕਰਦੇ ਹਨ। ਭਾਈ ਗੁਰਦਾਸ ਜੀ ਦੀ ਰਚਨਾਵਾਂ ਵਿੱਚ ਇਨ੍ਹਾਂ ਵਿੱਚੋਂ ਕੁੱਝ
ਬੁਰਛਾਗਰਦਾਂ ਬਾਰੇ ਵਿਚਾਰਸ਼ੀਲਤਾ ਭਰੀਆਂ ਢੁੱਕਵੀਆਂ ਟਿੱਪਣਿਆਂ ਹਨ।
ਗੁਰਮਤਿ, ਵਿਚਾਰ ਰਾਹੀਂ ਐਸੇ ਬੁਰਛਾਗਰਦਾਂ ਤੋਂ ਸੁਚੇਤ ਰਹਿਣ ਦੀ ਸਿੱਖਿਆ
ਦਿੰਦੀ ਹੈ ਜੋ ਕਿ ਵੈਚਾਰਿਕ ਉਪਦ੍ਰਵ ਰਾਹੀਂ ਪ੍ਰਾਪੋਗੰਡੇ ਦੀ ਭਾਲ ਵਿੱਚ ਲੱਗੇ ਹੋਏ ਹਨ।
ਇਨ੍ਹਾਂ ਤੋਂ ਇਲਾਵਾ ਕੁੱਝ ਐਸੇ ਵੀ ਹਨ ਜੋ ਜਾਣੇ ਤਾਂ ਸ਼ਬਦ ਗੁਰੂ ਗ੍ਰੰਥ
ਸਾਹਿਬ ਦੇ ਹਨ ਪਰ ਅਣਜਾਣੇ ਉਸਦੀ ਪ੍ਰਮਾਣਿਕਤਾ ਦੇ ਵਿਰੋਧ ਦੇ ਸਵਰ ਬੋਲਦੇ ਹਨ। ਉਨ੍ਹਾਂ ਨੂੰ ਜੇਕਰ
ਸਮਝ ਨਹੀਂ ਆਉਂਦੀ ਤਾਂ ਗੁਰੂ ਕਿਰਪਾ ਕਰੇ ਉਨ੍ਹਾਂ ਨੂੰ ਸ਼ਰਮ ਹੀ ਆ ਜਾਏ!
ਹਰਦੇਵ ਸਿੰਘ, ਜੰਮੂ
(26/07/11)
ਕਿਰਪਾਲ ਸਿੰਘ ਬਠਿੰਡਾ
ਰਾਮ
ਰਾਏ ਵਲੋਂ ਗੁਰਬਾਣੀ ਨਾਲ ਕੀਤੀ ਛੇੜ ਛਾੜ ਦੀ ਖ਼ਬਰ ਪਹੁੰਚਾਉਣ `ਤੇ ਗੁਰੂ ਹਰਿ ਰਾਏ ਸਾਹਿਬ ਵਲੋਂ
ਦਰਗਾਹ ਮੱਲ ਛਿੱਬਰ ਨੂੰ ਝਾੜ ਨਹੀਂ ਸੀ ਪਾਈ: ਗਿਆਨੀ ਹਰਿੰਦਰ ਸਿੰਘ ਅਲਵਰ
*ਸਾਨੂੰ ਵੀ ਭਾਈ ਦਰਗਾਹ ਮੱਲ ਦੀ ਸੂਝ ਤੋਂ ਸੇਧ ਲੈਣੀ ਚਾਹੀਦੀ ਹੈ ਤੇ ਗੁਰਬਾਣੀ ਵਿੱਚ ਕਿਸੇ
ਤਰ੍ਹਾਂ ਦੀ ਤਬਦੀਲੀ ਪ੍ਰਵਾਨ ਨਹੀਂ ਕਰਨੀ ਚਾਹੀਦੀ
*ਦੁੱਖ ਦੀ ਗੱਲ ਹੈ ਕਿ ਗੁਰੂ ਸਿਧਾਂਤ ਨੂੰ ਲਾਗੂ ਕਰਵਾਉਣ ਦੇ ਜੁੰਮੇਵਾਰ ਆਗੂ ਤੇ ਜਥੇਦਾਰ ਰਾਮ ਰਾਏ
ਦੀ ਤਰ੍ਹਾਂ ਰਾਜ ਦਰਬਾਰ ਵਿੱਚ ਆਪਣਾ ਸਤਿਕਾਰ ਤੇ ਸਹੂਲਤਾਂ ਬਹਾਲ ਰੱਖੀ ਰੱਖਣ ਲਈ ਅੱਜ ਭਾਈ ਦਾਰਗਾਹ
ਮੱਲ ਦਾ ਰੋਲ ਨਿਭਾਉਣ ਵਾਲਿਆਂ ਨੂੰ ਸ਼ਾਬਾਸ਼ੇ ਦੇਣ ਦੀ ਥਾਂ ਘੁਰਕੀਆਂ ਦੇ ਰਹੇ ਹਨ
* ਸਾਨੂੰ ਸ੍ਰੀਚੰਦੀਆਂ ਦੇ ਵਾਰਸ ਤੇ ਪੁਜਾਰੀ ਹੋਣ ਦਾ ਤਾਹਨਾਂ ਮਾਰਦਾ ਹੈ ਤਾਂ ਉਹ ਆਪਣੇ ਕਿਰਦਾਰ
`ਤੇ ਨਜ਼ਰ ਮਾਰ ਕੇ ਵੇਖੇ ਕਿ ਕਦੀ ਉਹ ਕਿਸੇ ਸਾਜਿਸ਼ ਅਧੀਨ ਗੁਰਬਾਣੀ ਵਿੱਚ ਤਬਦੀਲ਼ੀਆਂ ਕਰਨ ਲਈ ਰਾਮ
ਰਾਏ ਦਾ ਰੋਲ ਅਦਾ ਤਾਂ ਨਹੀਂ ਕਰ ਰਿਹਾ!
ਬਠਿੰਡਾ, ੨੬ ਜੁਲਾਈ (ਕਿਰਪਾਲ ਸਿੰਘ): ਰਾਮ ਰਾਏ ਵਲੋਂ ਗੁਰਬਾਣੀ ਨਾਲ ਕੀਤੀ ਛੇੜ ਛਾੜ ਦੀ ਖ਼ਬਰ
ਪਹੁੰਚਾਉਣ `ਤੇ ਗੁਰੂ ਹਰਿ ਰਾਏ ਸਾਹਿਬ ਵਲੋਂ ਉਸ ਨੂੰ ਝਾੜ ਨਹੀਂ ਸੀ ਪਾਈ ਸਗੋਂ ਆਪਣੇ ਪੁੱਤਰ ਰਾਮ
ਰਾਏ ਵਲੋਂ ਕੀਤੀ ਇਸ ਕੁਤਾਹੀ ਕਾਰਣ ਉਸ ਨੂੰ ਸਦਾ ਲਈ ਤਿਆਗ ਦਿੱਤਾ ਸੀ। ਇਹ ਸ਼ਬਦ ਗੁਰਦੁਆਰਾ ਬੰਗਲਾ
ਸਾਹਿਬ ਨਵੀਂ ਦਿੱਲੀ ਤੋਂ ਚੱਲ ਰਹੀ ਲੜੀਵਾਰ ਕਥਾ ਦੌਰਾਨ ਗਿਆਨੀ ਹਰਿੰਦਰ ਸਿੰਘ ਅਲਵਰ ਨੇ ਅੱਜ
ਸਵੇਰੇ ਕਹੇ ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀ ਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ। ਉਨ੍ਹਾਂ ਕਿਹਾ
ਜਦ ਗੁਰੂਘਰ ਦਾ ਪੱਖ ਸਪਸ਼ਟ ਕਰਨ ਲਈ ਗੁਰੂ ਹਰਿ ਰਾਏ ਸਾਹਿਬ ਜੀ ਨੇ ਆਪਣੇ ਵੱਡੇ ਪੁੱਤਰ ਰਾਮ ਰਾਏ ਜੀ
ਨੂੰ ਔਰੰਗਜ਼ੇਬ ਦੇ ਦਰਬਾਰ ਵਿੱਚ ਭੇਜਿਆ ਸੀ ਤਾਂ ਉਸ ਨੂੰ ਸੁਚੇਤ ਕੀਤਾ ਗਿਆ ਸੀ ਕਿ ਔਰੰਗਜ਼ੇਬ ਬੜਾ
ਕਪਟੀ ਤੇ ਜ਼ਾਲਮ ਹੈ, ਇਸ ਨੇ ਰਾਜ ਪ੍ਰਾਪਤ ਕਰਨ ਲਈ ਆਪਣੇ ਪਿਤਾ ਨੂੰ ਜੇਲ੍ਹ ਵਿੱਚ ਬੰਦ ਤੇ ਭਰਾ ਨੂੰ
ਕਤਲ ਕਰ ਦਿੱਤਾ ਸੀ। ਤੁਸੀਂ ਉਸ ਦੇ ਨਾ ਕਪਟ ਵਿੱਚ ਫਸਣਾ ਹੈ ਤੇ ਨਾ ਹੀ ਰਾਜਸੀ ਤਾਕਤ ਤੇ ਜ਼ੁਲਮ
ਅੱਗੇ ਝੁਕਣਾ ਹੈ। ਆਪਣਾ ਪ੍ਰਭਾਵ ਵਿਖਾਉਣ ਲਈ ਕੋਈ ਕਰਾਮਾਤ ਨਹੀਂ ਵਿਖਾਉਣੀ। ਹਮੇਸ਼ਾਂ ਸੱਚ `ਤੇ
ਪਹਿਰਾ ਦਿੰਦਿਆਂ ਗੁਰੂ ਨਾਨਕ ਦੀ ਬਾਣੀ ਨੂੰ ਠੀਕ ਢੰਗ ਨਾਲ ਪੇਸ਼ ਕਰਨਾ ਹੈ ਤੇ ਇਸ ਵਿੱਚ ਕੋਈ
ਤਬਦੀਲੀ ਪ੍ਰਵਾਨ ਨਹੀਂ ਕਰਨੀ। ਕਿਉਂਕਿ ਮੁਸਲਮਾਨ ਕਰਾਮਾਤਾਂ ਤੋਂ ਕਾਫੀ ਕਾਇਲ ਹੁੰਦੇ ਹਨ ਇਸ ਲਈ
ਰਾਮ ਰਾਏ ਨੇ ਗੁਰੂ ਸਾਹਿਬ ਦੀ ਨਸੀਹਤ ਨੂੰ ਭੁੱਲ ਕੇ ਔਰੰਗਜ਼ੇਬ ਨੂੰ ਆਪਣਾ ਪ੍ਰਭਾਵ ਵਿਖਾਉਣ ਲਈ
ਕਾਫੀ ਕਰਮਾਤਾਂ ਵਿਖਾਈਆਂ ਜਿਸ ਤੋਂ ਔਰੰਗਜ਼ੇਬ ਬਹੁਤ ਹੀ ਪ੍ਰਭਾਵਤ ਹੋਇਆ ਤੇ ਉਸ ਨੂੰ ਵਿਸ਼ੇਸ਼ ਸਤਿਕਾਰ
ਦਿੱਤਾ। ਅਖੀਰ ਤੇ ਔਰੰਗਜ਼ੇਬ ਨੇ ਰਾਮ ਰਾਏ ਨੂੰ ਪੁੱਛਿਆ ਤੁਹਾਡੇ ਗ੍ਰੰਥ ਵਿੱਚ
‘ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮਿੑਆਰ॥’ ਲਿਖ ਕੇ, ਕੀ ਸਾਡੇ
ਧਰਮ ਦੀ ਨਿੰਦਿਆ ਨਹੀਂ ਕੀਤੀ ਗਈ। ਰਾਮ ਰਾਏ ਨੇ ਆਪਣਾ ਬਣਿਆ ਸਤਿਕਾਰ ਵੇਖ ਕੇ ਸੋਚਿਆ, ਗੁਰੂ ਨਾਨਕ
ਸਾਹਿਬ ਵਲੋਂ ਇਸ ਤੁਕ ਵਿੱਚ ਪੇਸ਼ ਕੀਤਾ ਗਿਆ ਅਸਲ ਸਿਧਾਂਤ ਦੱਸਣ ਨਾਲ ਸ਼ਾਇਦ ਬਾਦਸ਼ਾਹ ਨਾਰਾਜ਼ ਨਾ ਹੋ
ਜਾਵੇ, ਇਸ ਲਈ ਬਾਦਸ਼ਾਹ ਨੂੰ ਖੁਸ਼ ਰੱਖ ਕੇ ਆਪਣਾ ਸਤਿਕਾਰ ਬਣਾਈ ਰੱਖਣ ਲਈ ਉਸ ਨੇ ਕਹਿ ਦਿੱਤਾ ਕਿ
ਇਥੇ ਮੁਸਲਮਾਨ ਨਹੀਂ ਬੇਈਮਾਨ ਲਿਖਿਆ ਹੈ। ਗਿਆਨੀ ਅਲਵਰ ਨੇ ਕਿਹਾ ਉਸ ਵਕਤ ਭਾਈ ਦਰਗਾਹ ਮੱਲ ਛਿੱਬਰ
ਉਸ ਦਰਬਾਰ ਵਿੱਚ ਹਾਜ਼ਰ ਸੀ, ਜਿਸ ਨੂੰ ਰਾਮ ਰਾਏ ਵਲੋਂ ਗੁਰੂ ਨਾਨਕ ਦੇ ਸਿਧਾਂਤ ਨੂੰ ਬਦਲਣ `ਤੇ ਬੜਾ
ਦੁੱਖ ਪਹੁੰਚਿਆ ਤੇ ਉਨ੍ਹਾਂ ਇਸ ਦੀ ਖ਼ਬਰ ਗੁਰੂ ਹਰਿ ਰਾਇ ਸਾਹਿਬ ਕੋਲ ਪਹੁੰਚਾਈ ਕਿ ਤੁਹਾਡੇ
ਸਾਹਿਬਜ਼ਾਦੇ ਨੇ ਆਪਣਾ ਮਾਣ ਸਤਿਕਾਰ ਬਣਾਈ ਰੱਖਣ ਲਈ ਗੁਰੂ ਦਾ ਸਿਧਾਂਤ ਬਦਲ ਦਿੱਤਾ ਹੈ। ਉਸ ਸਮੇਂ
ਗੁਰੂ ਹਰਿ ਰਾਏ ਸਾਹਿਬ ਨੇ ਭਾਈ ਦਰਗਾਹ ਮੱਲ ਨੂੰ ਇਹ ਕਹਿ ਕੇ ਝਾੜ ਨਹੀਂ ਸੀ ਪਾਈ ਕਿ ਇਹ ਗੱਲ
੫੦-੬੦ ਵਿਅਕਤੀਆਂ ਵਿੱਚ ਹੀ ਸੀ ਤੁਸੀਂ ਇਸ ਨੂੰ ਨਸ਼ਰ ਕਰਕੇ ਸਿੱਖਾਂ ਦੀ ਭਾਵਨਾਵਾਂ ਨੂੰ ਠੇਸ ਕਿਉਂ
ਪਹੁੰਚਾ ਰਹੇ ਹੋ? ਬਲਕਿ ਉਨ੍ਹਾਂ ਨੇ ਭਾਈ ਦਰਗਾਹ ਮੱਲ ਨੂੰ ਇਸ ਦਿੱਤੇ ਸੁਨੇਹੇ ਲਈ ਸ਼ਾਬਾਸ਼ ਦਿੰਦਿਆਂ
ਉਸੇ ਵਕਤ ਆਪਣਾ ਫੈਸਲਾ ਸੁਣਾ ਦਿੱਤਾ ਕਿ ਗੁਰੂ ਦੇ ਸਿਧਾਂਤ `ਚ ਤਬਦੀਲੀ ਕਰਨ ਵਾਲਾ ਕੋਈ ਵੀ ਵਿਅਕਤੀ
ਭਾਵੇਂ ਉਹ ਗੁਰੂ ਦਾ ਪੁੱਤਰ ਹੀ ਕਿਉਂ ਨਾ ਹੋਵੇ, ਪ੍ਰਵਾਨ ਨਹੀਂ ਕੀਤਾ ਜਾ ਸਕਦਾ ਇਸ ਲਈ ਰਾਮ ਰਾਏ
ਨੂੰ ਕਹਿ ਦਿਓ ਕਿ ਉਸ ਦਾ ਜਿਸ ਪਾਸੇ ਮੂੰਹ ਹੈ, ਉਹ ਉਸੇ ਪਾਸੇ ਚਲਾ ਜਾਵੇ ਤੇ ਸਾਡੇ ਮੱਥੇ ਨਾ
ਲੱਗੇ। ਗਿਆਨੀ ਅਲਵਰ ਨੇ ਕਿਹਾ ਕਿ ਸਾਨੂੰ ਵੀ ਭਾਈ ਦਰਗਾਹ ਮੱਲ ਦੀ ਸੂਝ ਤੋਂ ਸੇਧ ਲੈਣੀ ਚਾਹੀਦੀ ਹੈ
ਤੇ ਗੁਰਬਾਣੀ ਵਿੱਚ ਕਿਸੇ ਤਰ੍ਹਾਂ ਦੀ ਤਬਦੀਲੀ ਪ੍ਰਵਾਨ ਨਹੀਂ ਕਰਨੀ ਚਾਹੀਦੀ। ਪਰ ਕਿੰਨੇ ਦੁੱਖ ਦੀ
ਗੱਲ ਹੈ ਗੁਰੂ ਸਿਧਾਂਤ ਨੂੰ ਲਾਗੂ ਕਰਵਾਉਣ ਦੇ ਜੁੰਮੇਵਾਰ ਆਗੂ ਤੇ ਜਥੇਦਾਰ ਰਾਮ ਰਾਏ ਦੀ ਤਰ੍ਹਾਂ
ਰਾਜ ਦਰਬਾਰ ਵਿੱਚ ਆਪਣਾ ਸਤਿਕਾਰ ਤੇ ਸਹੂਲਤਾਂ ਬਹਾਲ ਰੱਖੀ ਰੱਖਣ ਲਈ ਅੱਜ ਭਾਈ ਦਾਰਗਾਹ ਮੱਲ ਦਾ
ਰੋਲ ਨਿਭਾਉਣ ਵਾਲਿਆਂ ਨੂੰ ਸ਼ਾਬਾਸ਼ੇ ਦੇਣ ਦੀ ਥਾਂ ਘੁਰਕੀਆਂ ਦੇ ਰਹੇ ਹਨ।
ਗਿਆਨੀ ਅਲਵਰ ਜੀ ਦਾ ਇਸ਼ਾਰਾ ਸੁਨਹਿਰੀ ਅੱਖਰਾਂ ਵਾਲੀ ਬੀੜ ਦੀ ਛਪਵਾਈ ਵਿੱਚ ਹੋਈਆਂ ਗਲਤੀਆਂ ਨੂੰ
ਪੰਥ ਦੇ ਧਿਆਨ ਵਿੱਚ ਲਿਆ ਕੇ ਦੋਸ਼ੀਆਂ ਵਿਰੁਧ ਕਾਰਵਾਈ ਦੀ ਮੰਗ ਕਰਨ ਵਾਲੇ ਭਾਈ ਤਰਸੇਮ ਸਿੰਘ
ਚੇਅਰਮੈਨ ਧਰਮ ਪ੍ਰਚਾਰ ਕਮੇਟੀ ਦਿੱਲੀ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਵਲੋਂ
ਦਿੱਤੀਆਂ ਜਾ ਰਹੀਆਂ ਧਮਕੀਆਂ ਅਤੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਉਸ ਦੀਆਂ ਕੀਤੀਆਂ ਜਾ ਰਹੀਆਂ
ਸ਼ਿਕਾਇਤਾ ਵੱਲ ਸੀ। ਉਨ੍ਹਾਂ ਕਿਹਾ ਕਿਹਾ ਜੇ ਜਥੇਦਾਰ ਵੀ ਮਿਲੀਆਂ ਸੁਖ ਸਹੂਲਤਾਂ ਦੀ ਲਾਲਸਾ ਅਧੀਨ
ਪ੍ਰਧਾਨ ਨੂੰ ਖੁਸ਼ ਕਰਨ ਲਈ ਦਰਗਾਹ ਮੱਲ ਦਾ ਰੋਲ ਨਿਭਾਉਣ ਵਾਲੇ ਨੂੰ ਸ਼ਾਬਾਸ਼ ਦੇਣ ਦੀ ਥਾਂ ਉਸ
ਵਿਰੁੱਧ ਕੋਈ ਕਾਰਵਾਈ ਕਰਦੇ ਹਨ ਤਾਂ ਉਹ ਵੀ ਰਾਮ ਰਾਏ ਵਾਲਾ ਰੋਲ ਹੀ ਨਿਭਾ ਰਹੇ ਹੋਣਗੇ ਕਿਉਂਕਿ
ਰਾਮ ਰਾਏ ਨੇ ਵੀ ਤਾਂ ਆਪਣਾ ਸਤਿਕਾਰ ਬਣਾਈ ਰੱਖਣ ਲਈ ਇਹੀ ਕੁੱਝ ਕੀਤਾ ਸੀ।
ਗਿਆਨੀ ਅਲਵਰ ਨੇ ਇੱਕ ਅਖ਼ਬਾਰ ਦੇ ਸੰਪਾਦਕ ਨੂੰ ਵੀ ਆੜੇ ਹੱਥੀਂ ਲੈਂਦਿਆ ਕਿਹਾ ਕਿ ਇਹ ਵੀ ਗੁਰਬਾਣੀ
ਵਿੱਚ ਤਬਦੀਲੀਆਂ ਲਿਆਉਣ ਦੀ ਮਨਸ਼ਾ ਨਾਲ ਊਲ ਜਲੂਲ ਦਲੀਲਾਂ ਦੇ ਰਿਹਾ ਹੈ ਕਿ ਗੁਰੂ ਨਾਨਕ ਦੀ ਬਾਣੀ
ਦੀ ਅਸਲ ਪੋਥੀ ਸ੍ਰੀਚੰਦੀਆਂ ਨੇ ਸਾੜ ਦਿੱਤੀ ਹੈ, ਅਸਲ ਪੋਥੀ ੳਸ (ਸੰਪਾਦਕ) ਕੋਲ ਹੈ। ਗੁਰਬਾਣੀ
ਵਿੱਚ ਵਰਤੇ ਗਏ ਅੱਖਰ ਲਗ ਮਾਤਰਾ ਨੂੰ ਲਿਫ਼ਾਫ਼ੇ ਦੱਸ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਕੋਈ ਗੁਰ
ਸਿੱਖ ਉਸ ਦੀਆਂ ਇਨ੍ਹਾਂ ਬੇਤੁਕੀਆਂ ਦਲੀਲਾਂ ਨੂੰ ਪ੍ਰਵਾਨ ਨਹੀਂ ਕਰਦਾ ਤਾਂ ਉਸ ਨੂੰ ਗੁਰੂ ਕੀ ਗੋਲਕ
ਤੇ ਪਲਣ ਵਾਲੇ ਸ੍ਰੀਚੰਦੀਆਂ ਦੇ ਵਾਰਸ ਤੇ ਪੁਜਾਰੀ ਦੱਸਦਾ ਹੈ। ਗਿਆਨੀ ਅਲਵਰ ਨੇ ਕਿਹਾ ਬਿਨਾਂ ਸ਼ੱਕ
ਮੇਰੇ ਸਮੇਤ ਸਾਰੇ ਪ੍ਰਚਾਰਕ ਗੋਲਕਾਂ `ਤੇ ਪਲਦੇ ਹਨ ਪਰ ਕਿਸੇ ਨੂੰ ਇਹ ਤਾਹਨਾਂ ਤਾਂ ਹੀ ਦਿੱਤਾ ਜਾ
ਸਕਦਾ ਹੈ ਜੇ ਉਨ੍ਹਾ ਦੇ ਗੁਰਸਿੱਖੀ ਜੀਵਨ ਵਿੱਚ ਕੋਈ ਘਾਟ ਹੋਵੇ ਜਾਂ ਉਹ ਆਪਣਾ ਸੁਆਰਥ ਪੂਰਾ ਕਰਨ
ਲਈ ਗੁਰੂ ਦੇ ਸਿਧਾਂਤ ਨੂੰ ਵਿਗਾੜ ਕੇ ਪੇਸ਼ ਕਰਦੇ ਹਨ। ਉਨ੍ਹਾਂ ਕਿਹਾ ਕਿ ਜੇ ਉਹ ਸੰਪਾਦਕ ਸਾਨੂੰ
ਸ੍ਰੀਚੰਦੀਆਂ ਦੇ ਵਾਰਸ ਤੇ ਪੁਜਾਰੀ ਹੋਣ ਦਾ ਤਾਹਨਾਂ ਮਾਰਦਾ ਹੈ ਤਾਂ ਉਹ ਆਪਣੇ ਕਿਰਦਾਰ `ਤੇ ਨਜ਼ਰ
ਮਾਰ ਕੇ ਵੇਖੇ ਕਿ ਕਦੀ ਉਹ ਕਿਸੇ ਸਾਜਿਸ਼ ਅਧੀਨ ਗੁਰਬਾਣੀ ਵਿੱਚ ਤਬਦੀਲ਼ੀਆਂ ਕਰਨ ਲਈ ਰਾਮ ਰਾਏ ਦਾ
ਰੋਲ ਅਦਾ ਤਾਂ ਨਹੀਂ ਕਰ ਰਿਹਾ!
‘ਸਿੱਖ ਮਾਰਗ’ ਦੇ ਪਾਠਕਾਂ/ਲੇਖਕਾਂ
ਦੀ ਜਾਣਕਾਰੀ ਲਈ ਸੰਪਾਦਕੀ ਟਿੱਪਣੀ:
ਮੇਰੇ ਇੱਕ ਨਜ਼ਦੀਕੀ
ਰਿਸ਼ਤੇਦਾਰੀ ਵਿੱਚ ਵਿਆਹ ਸੀ ਜਿਸ ਦੇ ਸੰਬੰਧ ਵਿੱਚ ਮੈਂ ਬਾਹਰ ਗਿਆ ਹੋਇਆ ਸੀ। ਕੱਲ ਸ਼ਾਮ ਵਾਪਸ ਆਇਆ
ਸੀ ਅਤੇ ਆ ਕੇ ਰਾਤ ਨੂੰ ਕੰਮ ਤੇ ਚਲੇ ਗਿਆ ਸੀ। ਜੋ ਈ ਮੇਲ ਪਿਛਲੇ ਕੁੱਝ ਦਿਨਾ ਦੀ ਜਮਾ ਸੀ ਉਹ ਅੱਜ
ਦੇਖ ਕੇ, ਜਿਸ ਦਾ ਸੰਬੰਧ ਬਹੁਤਾ ਕਰਕੇ ‘ਸਿੱਖ ਮਾਰਗ’ ਨਾਲ ਸੀ ਉਹ ਲਿਖਤਾਂ/ਚਿੱਠੀਆਂ ਪਾ ਦਿੱਤੀਆਂ
ਹਨ। ਜੇ ਕਰ ਕੋਈ ਰਹਿ ਗਈ ਹੋਵੇ ਤਾਂ ਉਹ ਦੱਸ ਸਕਦਾ ਹੈ। ਕੁੱਝ ਕੁ ਬੰਦੇ ਜੋ ਦੇਖਣ ਨੂੰ ਸਿੱਖ ਲਗਦੇ
ਹਨ ਉਹ ਕਿਵੇਂ ਝੂਠ ਦਾ ਸਹਾਰਾ ਲੈ ਕੇ ਆਮ ਸਿੱਖਾਂ ਨੂੰ ਗਲਤ ਬਿਆਨੀ ਕਰਕੇ ਗੁਮਰਾਹ ਕਰਨ ਦਾ ਯਤਨ ਕਰ
ਰਹੇ ਹਨ ਇਸ ਦਾ ਜਵਾਬ ਜੇ ਕਰ ਹੋਰ ਕਿਸੇ ਨੇ ਨਾ ਦਿੱਤਾ ਤਾਂ ਮੈਂ ਛੁੱਟੀ ਵਾਲੇ ਦਿਨ ਦੇਣ ਦਾ ਯਤਨ
ਕਰਾਂਗਾ।
(25/07/11)
ਬਲਦੇਵ ਸਿੰਘ ਚਾਕਰ
ੴਸਤਿਨਾਮ
ਸਤਿਕਾਰ ਯੋਗ ਵੀਰ ਸਰਦਾਰ ਅਮਰ ਜੀਤ ਸਿੰਘ ਚੰਦੀ ਜੀ, ਅਤੇ ਪਾਠਕ ਵੀਰੋ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵੀਰ ਜੀ, ਕੰਮ ਚੋਂ ਫੁਰਸਤ ਨਾਂ ਮਿਲਨ ਕਰਕੇ, ਆਪ ਜੀ ਦੇ ੧੬-੦੭-੨੦੧੧ ਵਾਲੇ ਮੇਰੇ
ਨਾਮ ਲਿਖੇ ਪੱਤਰ ਦਾ ਉਤਰ ਦੇਣ ਵਿੱਚ ਕੁੱਝ ਦੇਰੀ ਹੋ ਗਈ ਸੀ। ਬਾਦ ਵਿੱਚ ੨੦ ਜੁਲਾਈ ਤੋਂ ਬਾਦ ਸਿੱਖ
ਮਾਰਗ ਸਾਈਟ ਅੱਪ ਡੇਟ ਨਹੀਂ ਹੋਈ ਸੀ। ਸੋ ਮਾਫ ਕਰਨਾਂ ਜੀ।
ਪੱਤਰ ਲਿਖਣ ਵਾਸਤੇ ਧੰਨਵਾਦ ਜੀ। ਅਤੇ ਆਪ ਜੀ ਨੇਂ ਮੇਰੇ ਵਾਸਤੇ ਜੋ ਸ਼ੁੱਭ ਕਾਮਨਾਂ ਜਾਹਰ ਕੀਤੀ ਹੈ,
ਕਿ ਮੈਂ ਕਿਤੇ ਹਉਮੈ ਦੇ ਚੱਕਰ ਵਿੱਚ ਨਾਂ ਫਸ ਜਾਵਾਂ, ਅਤੇ ਮੇਰੇ ਵਾਸਤੇ ਜੋ ਉਪਰਾਲਾ ਆਪ ਜੀ ਨੇਂ
ਕੀਤਾ ਹੈ। ਉਸ ਬਦਲੇ ਮੈਂ ਆਪ ਜੀ ਦਾ ਸਦਾ ਰਿਣੀਂ ਰਹਾਂ ਗਾ ਜੀ।
ਮੈਂ ਆਪ ਜੀ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਜੀ, ਕਿ ਮੈਂ ਆਪ ਜੀ ਦੀ ਸਿੱਖਿਆ ਹਮੇਸ਼ਾਂ ਯਾਦ ਰੱਖਾਂ ਗਾ
ਜੀ। ਇਸ ਵਾਸਤੇ ਮੈਂ ਅੱਜ ਤੋਂ ਆਪਣੇਂ ਨਾਮ ਦੇ ਨਾਲ, “ਬਲਦੇਵ ਸਿੰਘ ਚਾਕਰ” ਲਿਖਣ ਦਾ ਮਨ ਬਨਾਇਆ ਹੈ
ਜੀ, ਤਾਂ ਜੋ ਇਹ “ਚਾਕਰ” ਲਫਜ ਮੈਨੂੰ ਸਦਾ ਮੇਰੀ ਪਹਿਚਾਨ ਕਰਵਾਉਂਦਾ ਰਹੇ। ਅਤੇ ਇਹ ਮੈਨੂੰ ਹਮੇਸ਼ਾਂ
ਯਾਦ ਦਿਵਾਉਂਦਾ ਰਹੇ, ਕਿ ਮੈਂ ਸੱਭ ਦਾ ਸੇਵਕ ਹਾਂ, ਸੱਭ ਦਾ ਦਾਸ ਹਾਂ।
ਪਾਠਕ ਅਤੇ ਵਿਦਵਾਨ ਵੀਰੋ, ਦਾਸ ਹਮੇਸ਼ਾਂ ਝਗੜੇ ਦੇ ਖਿਲਾਫ ਰਿਹਾ ਹੈ। ਝਗੜਾ ਸੁਲਝਾਉਣ ਵਾਸਤੇ ਮੈਂ
ਹਮੇਸ਼ਾਂ, ਕੁੱਝ ਨਾਂ ਕੁੱਝ ਉਪਰਾਲਾ ਜਰੂਰ ਕੀਤਾ ਹੈ। ਮੇਰਾ ਵਿਸ਼ਵਾਸ ਸਿਰਫ ਗੁਰਬਾਣੀਂ ਵਿੱਚ ਹੈ।
ਇਸੇ ਵਾਸਤੇ ਮੈਂ ਸਦਾ ਗੁਰਬਾਣੀਂ ਨੂੰ ਸਮਝਣ, ਵਿਚਾਰਨ, ਬੁੱਝਣ, ਅਤੇ ਅਮਲ ਕਰਨ, ਅਤੇ ਹਰ ਸਵਾਲ, ਹਰ
ਸਮੱਸਿਆ, ਹਰ ਝਗੜੇ ਦਾ ਹੱਲ ਗੁਰਬਾਣੀਂ ਵਿਚੋਂ ਢੂੰਡਣ ਦੀ ਸਲਾਹ ਦੇਂਦਾ ਹਾਂ ਜੀ।
ਗੁਰ ਸਿੱਖ ਗੁਰਬਾਣੀਂ ਦਾ ਕਹਿਣਾਂ ਨਾਂ ਮੰਨੇ, ਇਸ ਤੋਂ ਵੱਡਾ ਗੁਨਾਹ (ਆਤਮਘਾਤ) ਹੋਰ ਕੀ ਹੋ ਸੱਕਦਾ
ਹੈ। ਅਤੇ ਜੇ ਗੁਰ ਸਿੱਖ ਗੁਰਬਾਣੀਂ ਦੇ ਹੁਕਮ ਵਿੱਚ ਚੱਲੇ, ਅਤੇ ਫਿਰ ਵੀ ਕੋਈ ਸਹਾਇਤਾ ਨਾਂ ਮਿਲੇ,
ਅਤੇ ਗੁਰ ਸਿੱਖ ਦੀ ਹਾਲਤ ਸਾਡੇ ਵਰਗੀ ਹੋਵੇ ਤਾਂ, ਇਸ ਨਾਲੋਂ ਨਾਸਤਕ ਹੋਣਾਂ ਚੰਗਾ ਹੈ, ਤਾਂ ਜੋ
ਘਟੋ ਘਟ ਇਹ ਝਗੜਾ ਤਾਂ ਸਾਡੇ ਗਲ ਨਹੀਂ ਪਵੇ ਗਾ।
ਵੀਰੋ ਅੱਜ ਦੇ ਹਾਲਾਤ ਨੂੰ ਵਿਚਾਰ ਕੇ ਮੈਂ ਅੱਜ ਵਾਲਾ ਲੇਖ ਲਿਖਿਆ ਹੈ, ਅਤੇ ਇਸ ਲੇਖ ਵਿੱਚ ਹੀ ਇੱਕ
ਪੁਰਾਣੇਂ ਸਵਾਲ ਦਾ ਉੱਤਰ ਵੀ ਇਹ ਦੱਸਣ ਵਾਸਤੇ ਲਿਖਿਆ ਹੈ, ਕੇ ਗੁਰਬਾਣੀਂ ਵਿੱਚ ਹਰ ਸਵਾਲ ਦਾ ਉੱਤਰ
ਹੈ। ਸਿਰਫ ਬੁੱਝਣ ਦੀ ਲੋੜ ਹੈ।
ਦਾਸ ਦੀ ਬੇਨਤੀ ਹੈ ਕਿ, ਲੇਖ ਭਾਵੇਂ ਅਜੇ ਚੱਲਦਾ ਹੈ, ਪਰ ਕੋਈ ਵੀਰ ਜੇ ਇਸ ਲੇਖ ਬਾਰੇ ਸਵਾਲ
ਪੁਛਣਾਂ ਚਾਹੇ, ਤਾਂ ਪੁੱਛ ਸਕਦਾ ਹੈ ਜੀ। ਪਰ ਇਸ ਤਰਾਂ ਪੁੱਛੇ ਜਿਵੇਂ ਸਿੱਧ ਗੋਸ਼ਟੀ ਹੋਈ ਸੀ। ਮੈਂ
ਚਾਹਾਂ ਗਾ ਕੇ, ਫਿਲਹਾਲ ਸਵਾਲ ਸਿਰਫ ਰੈਗੁਲਰ ਵਿਦਵਾਨ ਲਿਖਾਰੀ ਹੀ ਪੁੱਛਣ। ਵੱਕਤ ਦੀ ਕਮੀਂ ਹੈ,
ਵੈਸੇ ਮੇਰਾ ਦਿਲ ਚਾਹੁੰਦਾ ਹੈ, ਕਿ ਹਰ ਇੱਕ ਦੇ ਸਵਾਲ ਦਾ ਉੱਤਰ ਗੁਰਬਾਣੀਂ ਵਿਚੋਂ ਢੂੰਡ ਕੇ
ਦੇਵਾਂ। ਅਗੇ ਗੁਰੂ ਦੇ ਵੱਸ ਹੈ, ਗੁਰੂ ਸੱਭ ਤੇ ਮੇਹਰ ਕਰੇ।
ਕੁਝ ਗਲਤ ਕਹਿਆ ਗਿਆ ਹੋਵੇ ਤਾਂ ਮਾਫ ਕਰ ਦੇਣਾਂ ਜੀ।
ਬਲਦੇਵ ਸਿੰਘ ਚਾਕਰ
(25/07/11)
ਟਾਈਗਰ ਜਥਾ ਯੂ: ਕੇ:
ਟਾਈਗਰ ਜਥਾ ਯੂ: ਕੇ: ਵਲੋਂ ਗਿਆਨੀ ਜਗਤਾਰ ਸਿੰਘ ਜਾਚਕ
ਨਾਲ ਇੰਟਰਵੀਊ:
(25/07/11)
ਬਸੰਤ ਕੌਰ ਫ਼ਰੀਦਾਬਾਦ/ਹਰਮਿੰਦਰ ਸਿੰਘ ਲੁਧਿਆਣਾ/ਸਤਨਾਮ ਕੌਰ ਫ਼ਰੀਦਾਬਾਦ
ਦੂਆ
ਭੀ ਤਕਦੀਰ ਬਦਲ ਦੇਤੀ ਹੈ। ਕਸਮ ਸੇ ਖੂਨ ਕੇ ਆਸੂ ਨਹੀਂ ਰੋਨੇ ਦੂੰਗਾ।
(੨੩ ਜੁਲਾਈ ੨੦੧੧: ਬਸੰਤ ਕੌਰ ਫ਼ਰੀਦਾਬਾਦ/ਹਰਮਿੰਦਰ ਸਿੰਘ ਲੁਧਿਆਣਾ)
ਅਕਸਰ ਹੀ ਟੀ. ਵੀ ਆਨ ਕਰਦਿਆਂ ਇਹ ਇਸ਼ਤਿਹਾਰ ਬਾਜ਼ੀ ਕਿਸੇ ਨਾ ਕਿਸੇ ਚੈਨਲ ਤੇ ਚਲਦੀ ਅਸੀਂ ਦੇਖਦੇ ਹੀ
ਹਾਂ ਅਤੇ ਨਾਲ ਹੀ ਮਨ ਮਸੋਸ ਕੇ ਰਹਿ ਜਾਂਦੇ ਹਾਂ। ਅਸੀ ਸੋਚਦੇ ਹਾਂ ਕਿ ਐਸੀਆਂ ਸਹੂਲਤਾਂ ਸਿੱਖ ਧਰਮ
ਵਿੱਚ ਕਿੳਂ ਨਹੀਂ ਹੈਗੀਆ, ਸਿੱਖ ਸਜਣੋ! ਹੁਣ ਇੰਤਜ਼ਾਰ ਦੀਆਂ ਘੱੜੀਆਂ ਖੱਤਮ ਹੋ ਗਈਆਂ ਹਨ ਹੁਣ
ਤੁਸੀਂ ਵੀ ਇਹ ਲਾਭ ਪ੍ਰਾਪਤ ਕਰ ਸਕਦੇ ਹੋ ਕਿਉਂਕਿ ਸਿੱਖ ਧਰਮ ਵਿੱਚ ਵੀ ਦੁਜਿਆਂ ਲਈ ਸੁਖ-ਸ਼ਾਂਤੀ,
ਗ੍ਰਹਿ ਕਲੇਸ਼, ਧੰਨ ਲਾਭ, ਪੁੱਤਰ ਦੀ ਦਾਤ ਆਦਿ ਵਰਗੀਆਂ ਦਾਤਾਂ ਮੰਗਣ ਲਈ ਅਰਦਾਸੀਏ ਸਿੱਖ ਦੀ ਨਵੀਂ
ਪਦਵੀ (ਪੋਸਟ) ਤਿਆਰ ਕਰ ਲਈ ਗਈ ਹੈ। ਜਿਸ ਦੀ ਅਰੰਭਤਾ ਗੁਰਦੁਆਰਾ ਸਿੰਘ ਸਭਾ ਕਲਗੀਧਰ ਲੁਧਿਆਣਾ ਤੋਂ
ਸ਼ੁਰੂ ਹੋ ਚੁਕੀ ਹੈ ਤੇ ਹੁਣ ਬਹੁਤ ਜਲਦ ਇਹ ਸਾਰੇ ਗੁਰਦੁਆਰਿਆਂ ਵਿੱਚ ਵੀ ਸ਼ੁਰੂ ਹੋ ਜਾਵੇਗੀ।
ਕਲਗੀਧਰ ਗੁਰਦੁਆਰੇ ਦੇ ਬਾਹਰ ਲੱਗੇ ਵੱਡੇ ਸਾਰੇ ਬੋਰਡ ਅਨੁਸਾਰ ਇਸ ਅਸਥਾਨ ਤੇ ਸ਼੍ਰੀ ਦਰਬਾਰ ਸਾਹਿਬ
ਅੰਮ੍ਰਿਤਸਰ ਤੋਂ ਗਿਆਨੀ ਧਰਮ ਸਿੰਘ ਜੀ ਇਸ ਪੋਸਟ ਮੁਤਾਬਕ ਅਰਦਾਸ ਦੁਆਰਾ ਮਨ ਇੱਛਤ ਫੱਲ ਵੰਡਣ ਦੀ
ਸੇਵਾ ਨਿਭਾਉਣਗੇ। ਇਹ ਜਾਣਕਾਰੀ ਗੁਰਸਿੱਖ ਫੈਮਿਲੀ ਕਲੱਬ ਲੁਧਿਆਣਾ ਦੇ ਸ. ਹਰਮਿੰਦਰ ਸਿੰਘ ਲੁਧਿਆਣਾ
ਨੇ ਦਿੱਤੀ ਉਨ੍ਹਾਂ ਅੱਜ ਦੇ ਹਾਲਾਤਾਂ `ਤੇ ਅਫਸੋਸ ਪ੍ਰਗਟ ਕਰਦਿਆਂ ਕਿਹਾ ਕੀ ਕਰੀਏ ਸਮੇਂ ਦੇ ਬਰਾਬਰ
ਕਦਮ ਨਾਲ ਕਦਮ ਮਿਲਾ ਕੇ ਤਾਂ ਚਲਣਾ ਹੀ ਪੈਂਦਾ ਹੈ ਸਿੱਖ ਕੋਮ ਵਾਸਤੇ ਬੜੀ ਖੁਸ਼ੀ ਦੀ ਗਲ ਹੈ ਕਿ
ਬਿਪਰਵਾਦ ਦੀ ਖਾਈ ਵਿੱਚ ਉਤਰਨ ਲਈ ਅਸੀਂ ਇੱਕ ਹੋਰ ਪੌੜੀ ਨੀਵਾਣ ਵੱਲ ਨੂੰ ਉੱਤਰ ਰਹੇ ਹਾਂ ਕਿਉਂਕਿ
ਹੁਣ ਤਾਂ ਸਾਨੂੰ ਨਿਆਰਾਪਨ ਮਹਿਸੂਸ ਹੋਣਾ ਵੀ ਬੰਦ ਹੋ ਚੁੱਕਾ ਹੈ। ਜੇ ਇਸ ਖਬਰ ਨਾਲ ਪੰਥ ਵਿਰੋਧੀ
ਸ਼ਕਤੀਆਂ ਦੇ ਦਿਲਾਂ ਨੂੰ ਠੇਸ ਪਹੁੰਚੀ ਹੋਵੇ ਤਾਂ ਫੇਰ ਅਸੀਂ ਕੀ ਕਰੀਏ ਕਿਉਂਕਿ ਇਥੇ ਸਵਾਰੀ ਆਪਣੇ
ਸਮਾਨ ਦੀ ਖੁਦ ਜਿੰਮੇਂਵਾਰ ਹੈ। ਹਾਂ ਜੇ ਜਿੰਮੇਂਵਾਰ ਸੰਸਥਾਵਾਂ ਦੀ ਨੀਂਦ ਵਿੱਚ ਅਸੀਂ ਖਲਲ ਪਾਈ
ਹੋਵੇ ਤਾਂ ਅਸੀਂ ਦੋਵੇਂ ਹੱਥ ਜੋੜ ਕੇ ਗੱਲ `ਚ ਪਲੂ ਕੇ ਮਾਫ਼ੀ ਮੰਗਦੇ ਹਾਂ ਜੀ।
*********************************************
ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਦੁਖ ਦੂਰ ਕਰਣ ਵਾਲਾ ਅਤੇ ਕਰਾਮਾਤੀ ਸ਼ਕਤੀਆਂ ਦਾ ਮਾਲਕ ਦਰਸਾ ਕੇ
ਗੁਰਮਤਿ ਦਾ ਘੋਰ ਮਜ਼ਾਕ ਉਡਾਇਆ ਜਾ ਰਿਹਾ ਹੈ: ਸ. ਸੁਰਿੰਦਰ ਸਿੰਘ ਫ਼ਰੀਦਾਬਾਦ
ਸਿੱਖ ਜਗਤ ਦੇ ਸ਼ਰਧਾਲੂ ਸਿੱਖਾਂ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਪ੍ਰਕਾਸ਼ ਪੂਰਬ ਗ੍ਰੰਥ ਸਾਹਿਬ ਜੀ
ਦੀ ਸਿੱਖਿਆਵਾਂ ਨਾਲ ਨਹੀਂ ਸਗੋਂ ਦੁਰਗਾ ਪਾਠ ਪੜ੍ਹ ਪੜ੍ਹ ਕੇ ਮਨਾਇਆ।
(੨੩ ਜੁਲਾਈ ੨੦੧੧; ਸਤਨਾਮ ਕੌਰ ਫ਼ਰੀਦਾਬਾਦ)
ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਹਿਬ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਸਰਵਉਚੱਤਾ
ਨੂੰ ਸਮਰਪੱਤ ਜੱਥੇਬੰਦੀ ਦਸਮ ਗ੍ਰੰਥ (ਬਚਿੱਤਰ ਨਾਟਕ) ਵਿਚਾਰ ਮੰਚ ਇੰਟਰਨੈਸ਼ਨਲ ਦੇ ਕੋਆਰਡੀਨੇਟਰ ਸ.
ਸੁਰਿੰਦਰ ਸਿੰਘ ਫ਼ਰੀਦਾਬਾਦ ਨੇ ਕੀਤਾ। ਉਨ੍ਹਾਂ ਕਿਹਾ ਕਿ ਗੁਰੂ ਹਰਿ ਕ੍ਰਿਸ਼ਾਨ ਸਾਹਿਬ ਦੇ ਪ੍ਰਕਾਸ਼
ਪੂਰਬ ਮੌਕੇ ਬਚਿੱਤਰ ਨਾਟਕ ਅਖੌਤੀ ਦਸਮ ਗ੍ਰੰਥ ਵਿਚੋਂ “ਸ਼੍ਰੀ ਹਰਿ ਕ੍ਰਿਸ਼ਨ ਧਿਆਇਐ ਜਿਸ ਡਿਠੈ ਸਭ
ਦੁਖ ਜਾਇ” ਪੜ੍ਹ ਪੜ੍ਹ ਕੇ ਸਿੱਖਾਂ ਨੇ ਗੁਰਪੁਰਬ ਤਾਂ ਮਨਾ ਲਿਆ ਪਰ ਜ਼ਰਾ ਵੀ ਇਹ ਨਹੀਂ ਸੋਚਿਆ ਕਿ
ਇਹ ਪੰਗਤੀ ਕਿਥੋਂ ਲਈ ਅਤੇ ਨਾ ਹੀ ਇਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਕਸੌਟੀ `ਤੇ ਪਰਖਿਆ।
ਉਨ੍ਹਾਂ ਦਸਿਆ ਕਿ ਬਚਿੱਤਰ ਨਾਟਕ ਅਖੌਤੀ ਦਸਮ ਗ੍ਰੰਥ ਦਾ ਲਿਖਾਰੀ ਕਵੀ ਸਿਆਮ ਬੜੀ ਚਲਾਕੀ ਨਾਲ
ਸਿੱਖਾਂ ਨੂੰ ਭਰਮਾਉਣ ਲਈ ਵਾਰ ਭਗੌਤੀ ਕੀ ਵਿੱਚ ਪਹਿਲੇ ਨੌਂ ਗੁਰੁ ਸਾਹਿਬਾਨਾਂ ਦੇ ਨਾਂ ਦਰਜ਼ ਕਰ ਕੇ
ਉਨ੍ਹਾਂ ਨੂੰ ਹਿੰਦੂ ਦੇਵਤਿਆਂ ਵਾਂਗ ਵੱਖ ਵੱਖ ਦਾਤਾਂ ਦੇਣ ਵਾਲਾ ਦਰਸਾ ਕੇ ਸ਼ਬਦ ਗੁਰੂ ਦਾ ਨਿਰਾਦਰ
ਕਰਦਾ ਹੈ ਕਿਉਂਕਿ ਗੁਰਬਾਣੀ ਅਨੁਸਾਰ ਦੁਖ ਕਲੇਸ਼ ਨਉਨਿਧੀਆਂ ਕੇਵਲ ਤੇ ਕੇਵਲ ਸੱਚੀ ਬਾਣੀ ਅਤੇ ਸ਼ਬਦ
ਰਾਹੀਂ ਦੂਰ ਹੋ ਸਕਦੇ ਹਨ (ਦੂਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ, ਵਿਚਿ ਬਾਣੀ ਅੰਮ੍ਰਿਤ ਸਾਰੇ)
ਨਾ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਧਿਆਉਣ ਅਤੇ ਵੇਖਣ ਨਾਲ। ਉਨ੍ਹਾਂ ਦਸਿਆ ਕਿ ਬਚਿੱਤਰ
ਨਾਟਕ/ਅਖੌਤੀ ਦਸਮ ਗ੍ਰੰਥ ਵਿੱਚ ਦਰਜ਼ ਭਗੌਤੀ ਦੀ ਵਾਰ ਦੀ ਸਮੁੱਚੀ ਰਚਨਾ ਵਿੱਚ ਆਈ ਪਉੜੀਆਂ ਦੁਰਗਾ
ਪਾਠ ਦੀਆਂ ਹਨ ਜੋ ਕਿ ਇਸ ਰਚਨਾ ਨੂੰ ਪੜ੍ਹਨ ਤੋਂ ਸਪਸ਼ਟ ਹੋ ਜਾਂਦਾ ਹੈ। ਇੰਨ੍ਹਾਂ ਸਭ ਸਪਸ਼ਟ ਹੋਣ ਦੇ
ਬਾਵਜੂਦ ਵੀ ਸਿੱਖ ਜਗਤ ਦੇ ਸ਼ਰਧਾਲੂ ਸਿੱਖਾਂ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਪ੍ਰਕਾਸ਼ ਪੂਰਬ ਗ੍ਰੰਥ
ਸਾਹਿਬ ਜੀ ਦੀ ਸਿੱਖਿਆਵਾਂ ਨਾਲ ਨਹੀਂ ਸਗੋਂ ਦੁਰਗਾ ਪਾਠ ਪੜ੍ਹ ਪੜ੍ਹ ਕੇ ਮਨਾਇਆ। ਸ. ਸੁਰਿੰਦਰ
ਸਿੰਘ ਨੇ ਕਿਹਾ ਕਿ ਹਰ ਗੁਰਦੁਆਰੇ ਦੀ ਸਟੇਜ ਤੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਵੱਲੋਂ ਆਪਣੇ ਹੀ
ਇੱਕ ਗੁੰਗੇ ਸਿੱਖ ਦੇ ਸਿਰ ਤੇ ਛੜੀ ਫੇਰ ਕੇ ਗੀਤਾ ਦੇ ਅਰਥ ਕਰਵਾਉਣ ਦੀ ਮਨਘੜਤ ਸਾਖੀ ਵੀ ਇਸ ਦਿਨ
ਅਕਸਰ ਸੁਣਨ ਨੂੰ ਮਿਲ ਜਾਂਦੀ ਹੈ ਜਿਸ ਵਿੱਚ ਗੁਰੂ ਸਾਹਿਬ ਇੱਕ ਚਮਤਕਾਰੀ ਪੁਰਸ਼ ਨਜ਼ਰ ਆਉਂਦੇ ਹਨ।
ਉਨ੍ਹਾਂ ਕਿਹਾ ਕਿ ਸਿੱਖੀ ਵਿੱਚ ਕਰਾਮਾਤਾਂ ਵਿਖਾਉਣੀਆਂ ਗੁਰਮਤਿ ਦੇ ਦਾਇਰੇ ਵਿੱਚ ਨਹੀਂ ਆਉਂਦੀਆਂ
ਪਰ ਹਰ ਗੁਰੂ ਸਾਹਿਬ ਦੇ ਜੀਵਨ ਨਾਲ ਕੋਈ ਨਾ ਕੋਈ ਕਰਾਮਾਤੀ ਕਹਾਣੀਆਂ ਜੋੜ ਕੇ ਉਨ੍ਹਾਂ ਨੂੰ ਗੁਰਮਤਿ
ਦੇ ਰਾਹ ਤੋਂ ਦੂਰ ਕਰਣ ਦੀ ਕਾਮਯਾਬ ਚਾਲ ਸਿੱਖ ਵਿਰੋਧੀਆਂ ਨੇ ਚੰਗੀ ਤਰ੍ਹਾਂ ਚਲੀ ਹੈ। ਉਨ੍ਹਾਂ
ਕਿਹਾ ਕਿ ਸਿੱਖ ਵਿਰੋਧੀ ਆਪਣੇ ਮਨਸੂਬਿਆਂ ਵਿੱਚ ਇਸ ਲਈ ਸਫਲ ਹਨ ਕਿਉਂਕਿ ਸਿੱਖ ਗੁਰਬਾਣੀ ਨੂੰ ਕੇਵਲ
ਮੱਥਾ ਟੇਕ ਕੇ ਲੱਖਾਂ ਰੁਪਏ ਦੇ ਰੁਮਾਲਾਂ ਨਾਲ ਢੱਕਣ ਨੂੰ ਚੰਗੀ ਸੇਵਾ ਸਮਝੀ ਬੈਠੇ ਹਨ ਅਤੇ ਸ਼ਬਦ
ਵਿਚਾਰ ਤੋਂ ਕੋਹਾਂ ਦੂਰ ਹਨ। ਇਸ ਲਈ ਇਹ ਕਹਿਣ ਵਿੱਚ ਅਤਿ ਕਥਨੀ ਨਹੀਂ ਕਿ ਅੱਜ ਵੀ ਸਿੱਖਾਂ ਦੇ
ਗੁਰਦੁਆਰਿਆਂ ਉਪਰ ਬ੍ਰਾਹਮਣੀ ਸੋਚ ਦਾ ਸਿੱਕਾ ਚਲਦਾ ਹੈ ਨਾ ਕਿ ਗੁਰੂ ਦੀ ਮਤਿ ਦਾ।
(25/07/11)
ਹਰਮਨਪ੍ਰੀਤ ਸਿੰਘ
ਮਿਸ਼ਨ ਚੜਦੀ ਕਲਾ
ਦੋਸਤੋ ਆਪਾਂ ਸਾਰੇ ਹੀ ਚਾਹੁੰਦੇ ਹੁੰਦੇ ਹਾਂ ਕਿ ਆਪਾਂ ਮਾੜੇ ਕੰਮ ਛੱਡ ਦੇਈਏ ਤੇ
ਚੰਗੇ ਪਾਸੇ ਲੱਗ ਜਾਈਏ। ਆਪਾਂ ਆਪਣਾ ਪੂਰਾ ਜ਼ੋਰ ਲਾ ਦਿੰਦੇ ਹਾਂ ਪਰ ਫੇਰ ਵੀ ਆਪਣੀਆਂ ਕੁੱਝ ਆਦਤਾਂ
ਇਹੋ ਜਿਹੀਆਂ ਹੁੰਦੀਆਂ ਹਨ ਕਿ ਆਪਾਂ ਨਾ ਚਾਹੁੰਦੇ ਹੋਏ ਵੀ ਉਹਨਾ ਅੱਗੇ ਗੋਡੇ ਟੇਕ ਦਿੰਦੇ ਹਾਂ,
ਭਾਵ ਕੋਈ ਮਾੜਾ ਕੰਮ ਕਰ ਦਿੰਦੇ ਹਾਂ। ਦੋਸਤੋ ਕੀ ਕਾਰਣ ਹੈ ਕਿ ਆਪਾਂ ੲੈਨੇ ਬੇਬਸ ਜਿਹੇ ਹੋ ਜਾਂਦੇ
ਹਾਂ। ਦੋਸਤੋ ਜੇ ਤੁਸੀਂ ਇਤਿਹਾਸ ਪੜਿਆ ਤਾਂ ਤੁਹਾਨੂੰ ਪਤਾ ਹੋਣਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ
ਵੇਲੇ ਵੀ ਲੋਕ ਆਪਣੇ ਵਾਂਗੂ ਹੀ ਬੇਬਸ ਜਿਹੇ ਸੀ। ਭਾਰਤ ਦੇ ਲੋਕਾਂ ਨੂੰ ਬਾਹਰਲੇ ਹਮਲਾਵਰ ਆ ਕੇ
ਲੁੱਟਦੇ ਸੀ ਅਤੇ ਉਹਨਾ ਦੀਆਂ ਧੀਆਂ ਭੈਣਾ ਦੀ ਬੇਪਤੀ ਕਰਦੇ ਸੀ। ਭਾਰਤ ਦੇ ਲੋਕਾਂ `ਚ ਐਨੀ ਕਾਇਰਤਾ
ਆ ਗਈ ਸੀ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾ ਨੂੰ ਕਿਹਾ ਕਿ ਬੱਚਿਉ ਇਹ ਹਮਲਾਵਰ ਆਪਣਾ
ਕਿੰਨਾ ਨੁਕਸਾਨ ਤੇ ਬੇਪਤੀ ਕਰਦੇ ਨੇ ਆਪਾਂ ਨੂੰ ਇਹਨਾ ਨਾਲ ਲੜਨਾ ਚਾਹੀਦਾ ਹੈ ਤਾਂ ਜੋ ਇਥੇ ਦੀ
ਇੱਜ਼ਤ ਆਬਰੂ ਦੀ ਰੱਖਿਆ ਕੀਤੀ ਜਾਵੇ। ਦੋਸਤੋ ਤੁਹਾਨੂੰ ਪਤਾ ਹੈ ਅੱਗੋਂ ਉਹ ਲੋਕਾਂ ਦਾ ਜਵਾਬ ਕੀ ਸੀ,
ਉਹ ਗੁਰੂ ਸਾਹਿਬ ਨੂੰ ਕਹਿੰਦੇ–
ਹਮ ਤੋ ਤੋਲਣ ਜਾਣੇ ਤੱਕੜੀ ਨੰਗੀ ਕਰਦ ਕਬਹੂ ਨਹੀਂ ਪਰੜੀ।
ਚਿੜੀ ਉਡੇ ਤਾਂ ਹਮ ਡਰ ਜਾਏ ਇਨ ਤੁਰਕਨ ਸਿਉਂ ਕੈਸੇ ਲੜ ਪਾਏਂ।
ਪਰ ਦੋਸਤੋ ਆਪਾਂ ਨੂੰ ਇਹ ਵੀ ਪਤਾ ਹੈ ਕਿ ਇਹੀ ਲੋਕ ਬਾਅਦ ਵਿੱਚ ਹਮਲਾਵਰਾਂ ਨਾਲ ਲੜੇ ਤੇ
ਪੰਜਾਬ `ਚ ਆਪਣਾ ਰਾਜ ਸਥਾਪਿਤ ਕੀਤਾ। ਦੋਸਤੋ ਐਨਾ ਫਰਕ ਕਿਵੇਂ ਪਇਆਂ ਇਹ ਦਬੇ ਕੁਚਲੇ ਲੋਕ ਐਨੇ
ਬਲਵਾਨ ਕਿਵੇਂ ਬਣੇ। ਦੋਸਤੋ ਇਸ ਦਾ ਉੱਤਰ ਹੈ ਕਿ ਇਹਨਾ ਲੋਕਾਂ ਨੂੰ ਗੁਰੂ ਸਾਹਿਬ ਨੇ ਥਾਪੜਾ ਦਿੱਤਾ
ਤੇ ਸਮਝਾਇਆ ਕਿ ਤੁਸੀਂ ਸ਼ੇਰ ਹੋ, ਡਰੋ ਨਾ ਜ਼ੁਲਮ ਖਿਲਾਫ ਆਵਾਜ਼ ਉਠਾਉ, ਉਸ ਪਰਮਾਤਮਾ ਦੀ ਸ਼ਰਨ `ਚ ਆਉ,
ਉਹ ਮਾਲਕ ਤੁਹਾਨੂੰ ਤਾਕਤ ਬਖ਼ਸ਼ੇਗਾ। ਦੋਸਤੋ ਅੱਜ ਆਪਣੀ ਵੀ ਹਾਲਤ ਇਹਨਾ ਲੋਕਾਂ ਵਾਲੀ ਹੀ ਹੋ ਗਈ ਹੈ
ਆਪਾਂ ਧੱਕੇਸ਼ਾਹੀ ਵਿਰੁੱਧ ਆਵਾਜ਼ ਉਠਾਉਣ ਜੋਗੇ ਨਹੀਂ ਰਹੇ, ਆਪਾਂ ਆਪਣੀਆਂ ਭੈੜੀਆਂ ਆਦਤਾਂ ਉੱਤੇ
ਕਾਬੂ ਨਹੀਂ ਪਾ ਸਕਦੇ। ਦੋਸਤੋ ਆਪਾਂ ਨੂੰ ਵੀ ਗੁਰੂ ਦੇ ਥਾਪੜੇ ਦੀ ਲੋੜ ਹੈ। ਇਹ ਥਾਪੜਾ ਆਪਾਂ ਨੂੰ
ਉਦੋਂ ਹੀ ਮਿਲੂ ਜਦੋਂ ਆਪਾਂ ਗੁਰਬਾਣੀ ਸਮਝ ਕੇ ਪੜਾਂਗੇ। ਦੋਸਤੋ ਸਾਰੀ ਗੁਰਬਾਣੀ `ਚ ਗੁਰੂ ਸਾਹਿਬ
ਆਪਾਂ ਨੂੰ ਥਾਪੜਾ ਹੀ ਦੇ ਰਹੇ ਨੇ ਬਸ ਲੋੜ ਹੈ ਇਸ ਥਾਪੜੇ ਨੂੰ ਸਮਝਣ ਦੀ। ਦੋਸਤੋ ਜਦੋਂ ਆਪਾਂ ਨੂੰ
ਇਹ ਪਤਾ ਲੱਗ ਗਿਆ ਕਿ ਗੁਰੂ ਸਾਹਿਬ ਕਹਿ ਰਹੇ ਨੇ ਸ਼ੇਰਾ ਤੂੰ ਪਰਵਾਹ ਨਾ ਕਰ ਕਿਸੇ ਦੀ, ਤੂੰ ਚੰਗੇ
ਪਾਸੇ ਲੱਗ ਤਾਂ ਸਹੀ, ਮੇਰੇ ਕੋਲ ਆ ਤਾਂ ਸਹੀ, ਉਹ ਮਾਲਕ ਤੇਰੇ ਹਰ ਚੰਗੇ ਕੰਮ `ਚ ਤੇਰੀ ਸਹਾਇਤਾ
ਕਰੇਗਾ। ਦੋਸਤੋ ਗੁਰਬਾਣੀ ਨੂੰ ਹੋਲ਼ੀ ਹੋਲ਼ੀ ਪੜੋ ਤੇ ਸਮਝੋ, ਚਾਹੇ ਹਰ ਰੋਜ਼ ਦੋ ਲਾਇਨਾ ਹੀ ਪੜੋ,
ਦੋਸਤੋ ਇਹ ਗੱਲ੍ਹ ਆਪਣੇ ਦਿਮਾਗ ਵਿੱਚੋਂ ਕੱਢ ਦਿਉ ਕਿ ਜਿ ਮੈਂ ਪੂਰਾ ਪਾਠ ਨੀ ਕੀਤਾ ਤਾਂ ਗੁਰੂ
ਸਾਹਿਬ ਨਾਰਾਜ਼ ਹੋ ਜਾਣਗੇ। ਦੋਸਤੋ ਇਹ ਪਰੈਕਟੀਕਲ
(Practical) ਕਰ ਕੇ ਦੇਖੋ ਫੇਰ ਦੇਖਿਉ ਉਹ
ਪਰਮਾਤਮਾ ਬੜਾ ਦਿਆਲੂ ਹੈ ਉਹ ਚੜਦੀ ਕਲਾ ਬਖ਼ਸ਼ੂਗਾ॥ ਰੱਬ ਰਾਖਾ॥ (ਸ਼ੇਰਾ ਸ਼ਬਦ ਬੰਦਿਆਂ ਤੇ ਬੀਬੀਆਂ
ਦੋਹਾਂ ਵਾਸਤੇ ਸਾਂਝਾ ਵਰਤਿਆ ਗਿਆ ਹੈ)
ਹਰਮਨਪ੍ਰੀਤ ਸਿੰਘ
੯੬੪੬੩-੬੭੪੭੯
(25/07/11)
ਗੁਰਦੇਵ ਸਿੰਘ ਸੱਧੇਵਾਲੀਆ
ਸਿੱਖ ਦਾ ਆਖਰੀ ਸੱਚ-ਸ੍ਰੀ ਗੁਰੂ ਗਰੰਥ ਸਾਹਿਬ ਜੀ
ਕਹਿੰਦੇ ਨੇ ਇੱਲ ਦੀ ਅੱਖ ਬੜੀ ਤੇਜ ਹੁੰਦੀ ਉਹ ਉਪਰ ਅਕਾਸ਼ ਤੇ ਉੱਡਦੀ ਰਹਿੰਦੀ ਉੱਡਦੀ
ਰਹਿੰਦੀ ਪਰ ਉਸ ਦੀ ਨਿਗਾਹ ਹਮੇਸ਼ਾਂ ਥੱਲੇ ਸ਼ਿਕਾਰ ਤੇ ਹੁੰਦੀ ਤੇ ਚਾਹੇ ਕਿੰਨੀ ਵੀ ਉੱਚੀ ਉੱਡ ਰਹੀ
ਹੋਵੇ ਸ਼ਿਕਾਰ ਦੇਖਦਿਆਂ ਹੀ ਹੇਠਾਂ ਡਿੱਗ ਪੈਂਦੀ।
ਇੱਲ ਬੜੇ ਚਿਰਾਂ ਦੀ ਉੱਡ ਰਹੀ ਸੀ, ਦੇਖਣ ਵਾਲਿਆਂ ਨੂੰ ਜਾਪਦਾ ਸੀ ਕਿ ਬਹੁਤ ਉੱਚੀ ਉੱਡ ਰਹੀ ਪਰ
ਕੁੱਝ ਲੋਕ ਬੜਾ ਚਿਰ ਪਹਿਲਾਂ ਹੀ ਸੋਚਣ ਲੱਗ ਪਏ ਸਨ ਕਿ ਇੱਲ ਹੇਠਾਂ ਆ ਰਹੀ ਹੈ ਜਰੂਰ ਕੋਈ ਸ਼ਿਕਾਰ
ਦਿੱਸ ਰਿਹੈ ਉਹ ਸਾਵਧਾਨ ਹੋਣੇ ਸ਼ੁਰੂ ਹੋ ਗਏ ਸਨ। ਇੱਲ ਤੇ ਆਖਰ ਇੱਲ ਹੀ ਹੈ ਨਾ ਉਸ ਭੁੱਖੀ ਥੋੜੋਂ
ਮਰਨਾ। ‘ਬਾਬੇ’ ਦੇ ਇੰਨੇ ਉੱਚੇ ਦਰ ਬਣਾ ਕੇ ਉੱਚੀਆਂ ਉਡਾਰੀਆਂ ਕਿਵੇਂ ਲਾਊ ਜੇ ਸ਼ਿਕਾਰ ਹੀ ਨਾ
ਕੀਤਾ। ‘ਦਸਮ-ਗਰੰਥ’ ਦੀ ਵਿਰੋਧਤਾ ਦੇ ਖੰਭਾਂ ਤੇ ਉੱਡਦੀ ਇੱਲ ਨੇ ਦੁਨੀਆਂ ਦਾ ਧਿਆਨ ਅਪਣਾ ਖਿੱਚਿਆ
ਸੀ ਲੋਕਾਂ ਨੂੰ ਜਾਪਿਆ ਜਿਵੇਂ ਕੋਈ ਮਸੀਹਾ ਪੈਦਾ ਹੋਇਆ ਹੋਵੇ ਲੋਕ ਉਧਰ ਦੌੜ ਪਏ। ਪਰ ਇਸ ਖੋਦੇ ਹੋਏ
ਪਹਾੜ ਵਿਚੋਂ ਨਿਕਲਿਆ ਕੀ? ਚੂਹਾ?
ਬਚਿਤ੍ਰ-ਨਾਟਕ ਦੀ ਦੁਹਾਈ ਤਾਂ ਸਪੋਕਮੈਨ ਦੀ ਇਹੀ ਸੀ ਕਿ ਉਸ ਨਾਲ ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ
ਦੀ ਵਿਚਾਰਧਾਰਾ ਚੈਲਿੰਜ ਹੋ ਰਹੀ ਹੈ ਪਰ ਹੁਣ ਅਸੀਂ ਆਪ ਕੀ ਕੀਤਾ? ਕੀ ਹੁਣ ਤੱਕ ਅਸੀਂ ‘ਲਿਫਾਫਾ’
ਹੀ ਫਰੋਲਦੇ ਆਏ ਹਾਂ? ‘ਲਫਾਫਿਆਂ’ ਨੂੰ ਮੱਥੇ ਟੇਕਦੇ ਆਏ ਹਾਂ?
ਇਹ ਸਵਾਲ ਸਾਡਾ ਸਪੋਕਸਮੈਨ ਵਾਲੇ ਨੂੰ ਨਹੀ ਕਿਉਂਕਿ ਉਸ ਦੀ ਬਿੱਲੀ ਤਾਂ ਚਿਰਾਂ ਦੀ ਥੈਲਿਓਂ ਬਾਹਰ
ਹੈ ਬਲਕਿ ਉਨ੍ਹਾਂ ਵਿਦਵਾਨਾਂ ਨੂੰ ਹੈ ਜੀਹਨਾ ਉਪਰ ਅਸੀਂ ਸਾਰੇ ਵਿਸਵਾਸ਼ ਕਰਦੇ ਸੀ ਕਿ ਇਹ ਲੋਕ
ਵਾਕਿਆ ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਸਮਰਪਤ ਹਨ ਪਰ ਅੱਜ ਉਸੇ ਗੁਰੂ ਨੂੰ
‘ਲਫਾਫੇਬਾਜੀ’ ਦੱਸਣ ਤੇ ਉਹ ਖਮੋਸ਼ ਹਨ!
ਸ੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਨਕਲੀ ਦੱਸਣ ਵਾਲਿਆ ਕੀ ਅਸਲੀ ਬੀੜ ਲੱਭ ਲਈ ਹੈ? ਇਸ ਦਾ ਅਰਥ ਇਹ
ਹੋਇਆ ਕਿ ਗੁਰੂ ਗਰੰਥ ਸਹਿਬ ਨੂੰ ਮੰਨਣ ਵਾਲਿਆਂ ਅਤੇ ਸੌਦਾ ਜਾਂ ਦੂਜੇ ਨਕਲੀਆਂ ਨੂੰ ਮੰਨਣ ਵਾਲਿਆਂ
ਵਿੱਚ ਫਰਕ ਕੀ ਹੋਇਆ? ਉਹ ਵੀ ਨਕਲੀ ਗੁਰੂ ਨੂੰ ਮੰਨੀ ਜਾਂਦੇ ਸਿੱਖ ਵੀ? ਤਾਂ ਫਿਰ ਜੋਗਿੰਦਰ ਸਿਓਂ
ਹੁਣ ਤੱਕ ਕਿਹੜੇ ਅਸਲ਼ੀ ਗੁਰੂ ਦੀ ਵਿਚਾਰਧਾਰਾ ਨੂੰ ਬਚਾਉਂਣ ਲਈ ਡੇਰਾਵਾਦ ਜਾਂ ਬੱਚਿਤ੍ਰ ਨਾਟਕ
ਖਿਲਾਫ ਕਾਵਾਂ-ਰੌਲੀ ਪਾਉਂਦਾ ਰਿਹਾ? ਜਾਂ ਕੇਵਲ ਬਾਕੀ ਸਾਧ ਲਾਣੇ ਦੇ ਡੇਰਾ ਉਸਾਰਨ ਵਾਂਗ ਅਪਣਾ ਵੀ
ਇੱਕ ‘ਉੱਚਾ ਦਰ’ ਉਸਾਰਨ ਲਈ ਹੀ ਇਹ ਸਾਰਾ ਅਡੰਬਰ ਸੀ?
ਇਹ ਬਿੱਲਕੁਲ ਬੇਹੂਦਾ ਕਲੇਸ਼ ਛੇੜਿਆ ਇਸ ਬੰਦੇ ਨੇ ਸਾਨੂੰ ਕਿਸੇ ਦਾ ਪਤਾ ਨਹੀ ਪਰ ਗੁਰਦੁਆਰਾ ਸਿੱਖ
ਲਹਿਰ ਦੇ ਸੇਵਾਦਾਰ ਹੋਣ ਨਾਤੇ ਅਸੀਂ ਏਸ ਗੱਲ ਦੀ ਬਿੱਲਕੁਲ ਨਿਖੇਧੀ ਕਰਦੇ ਹਾਂ। ਸਾਡਾ ਆਖਰੀ ਸੱਚ
ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਹੈ ਜਿਹੜਾ ਇਸ ਉਪਰ ਕਿੰਤੂ-ਪ੍ਰੰਤੂ ਕਰੇ ਚਾਹੇ ਉਹ ਕਿੱਡੀ ਵੱਡੀ
ਲੜਾਈ ਲੜ ਰਿਹਾ ਹੋਵੇ ਉਹ ਸਿੱਖ ਦਾ ਕੁੱਝ ਨਹੀ ਲੱਗਦਾ। ਕੋਈ ਲੜਾਈ ਸਾਡੀ ਧੰਨ ਸ੍ਰੀ ਗੁਰੂ ਗਰੰਥ
ਸਾਹਿਬ ਜੀ ਤੋਂ ਬਾਹਰ ਜਾ ਕੇ ਨਾ ਜਿੱਤੀ ਜਾ ਸਕਦੀ ਹੈ ਨਾ ਲੜੀ। ਇਹ ਗੱਲ ਸਾਨੂੰ ਸਭ ਨੂੰ ਧਿਆਨ
ਵਿੱਚ ਹੋਣੀ ਚਾਹੀਦੀ ਹੈ।
ਗੁਰਦੇਵ ਸਿੰਘ ਸੱਧੇਵਾਲੀਆ
(25/07/11)
‘ਤੱਤ ਗੁਰਮਤਿ ਪਰਿਵਾਰ’
ਆਦਿ ਗ੍ਰੰਥ ਦੀ ਬੀੜ ਦੀ ਪ੍ਰਮਾਣਿਕਤਾ ’ਤੇ ਸ਼ੰਕੇ
ਸਹਿਜ ਵਿਚਾਰ ਦੀ ਲੋੜ
ਮੁੱਡਲੀ ਸੰਪਾਦਕੀ ਟਿੱਪਣੀ :
‘ਤੱਤ ਗੁਰਮਤਿ ਪਰਿਵਾਰ’ ਦੀ
ਹਮੇਸ਼ਾਂ ਕੋਸ਼ਿਸ਼ ਰਹਿੰਦੀ ਹੈ ਕਿ ਕਿਸੇ ਵਿਸ਼ੇ ’ਤੇ ਵਿਚਾਰ ਦੇਣ ਤੋਂ ਪਹਿਲਾਂ ਉਸ ਪ੍ਰਤੀ ਚੰਗੀ
ਜਾਣਕਾਰੀ ਲੈ ਲਈਏ। ਜਦੋਂ ਕਿਸੇ ਵਿਸ਼ੇ ’ਤੇ ਸਾਨੂੰ ਜਾਪੇ ਕਿ ਅਸੀਂ ਇਸ ਨਾਲ ਇੰਸਾਫ ਕਰ ਸਕਦੇ ਹਾਂ
ਤਾਂ ਹੀ ਅਸੀਂ ਆਪਣਾ ਪ੍ਰਤੀਕਰਮ ਦੇਣ ਦਾ ਯਤਨ ਕਰਦੇ ਹਾਂ। ਪਿੱਛਲੇ ਸਮੇਂ ਵਿਚ ਉੱਠੇ ਦੋ ਮੁੱਖ
ਮੁੱਦੇ ਅਕਾਲ ਤਖਤ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਪਰਮਾਣਿਕਤਾ ਤੇ ਕਿੰਤੂ। ਸਾਨੂੰ
ਦੋਹਾਂ ਵਿਸ਼ਿਆਂ ਵਿਚ ਆਪਣੀ ਜਾਣਕਾਰੀ ਨਾਕਾਫੀ ਲਗਦੀ ਹੈ, ਸੋ ਅਸੀਂ ਹੁਣ ਤੱਕ ਚੁੱਪ ਹੀ ਸਾਂ। ਪਰ
ਕੁਝ ਵੀਰ ਸਾਨੂੰ ਬਾਰ-ਬਾਰ ਇਨ੍ਹਾਂ ਵਿਸ਼ਿਆਂ ’ਤੇ ਅਪਣੇ ਵਿਚਾਰ ਦੇਣ ਲਈ ਕਹਿ ਰਹੇ ਹਨ। ਇਸ ਲਈ ਅਪਣੀ
ਹੁਣ ਤੱਕ ਦੀ ਸਮਝ ਅਨੁਸਾਰ ਇਸ ਸੰਬੰਧੀ ਕੁਝ ਵਿਚਾਰ ਸਾਂਝੇ ਕਰਨ ਦਾ ਨਿਮਾਣਾ ਯਤਨ ਕਰ ਰਹੇ ਹਾਂ।
ਵੈਸੇ ਅਸੀਂ ਮੌਜੂਦਾ ਸਰੂਪ ਵਿਚ ‘ਰਾਗਮਾਲਾ’ ਤੋਂ ਬਗੈਰ ਸਾਰੀਆਂ ਬਾਣੀਆਂ ਨੂੰ ਪ੍ਰਮਾਣਿਕ ਮੰਨਦੇ
ਹਾਂ।
‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’
ਸਮੁੱਚੀ ਮਨੁੱਖਤਾ ਦੀ ਸੇਧ ਲਈ ਸਰਬੋਤਮ ਗ੍ਰੰਥ ਹਨ, ਐਸਾ ਬਹੁਤੇ ਨਿਰਪੱਖ ਧਰਮ-ਸ਼ਾਸ਼ਤਰੀਆਂ ਦਾ ਮੰਨਣਾ
ਹੈ। ਸਿੱਖ ਕੌਮ ਦਾ ਤਾਂ ਇਹ ਮੂਲ ਹਨ। ਇਸ ਦੀ ਸ਼ੁਰੂਆਤ ਬਾਬਾ ਨਾਨਕ ਜੀ ਦੀ ਪੋਥੀ ਤੋਂ ਹੁੰਦੀ ਹੈ।
ਪੰਜਵੇਂ ਪਾਤਸ਼ਾਹ ਜੀ ਨੇ ਇਸ ਨੂੰ ‘ਆਦਿ ਗ੍ਰੰਥ’ ਦੇ ਰੂਪ ਵਿਚ ਸੰਪਾਦਿਤ ਕਰਦੇ ਹੋਏ, ਆਪਣੀ ਨਿਗਰਾਨੀ
ਵਿਚ ਭਾਈ ਗੁਰਦਾਸ ਜੀ ਤੋਂ ਲਿਖਵਾਇਆ। ਇਸ ਸਰੂਪ ਨੂੰ ‘ਕਰਤਾਰਪੁਰੀ ਬੀੜ’ ਕਿਹਾ ਜਾਂਦਾ ਹੈ। ਦਸਵੇਂ
ਪਾਤਸ਼ਾਹ ਜੀ ਨੇ ਇਸ ਦੀ ਪੁਨਰ ਸੰਪਾਦਨਾ ਕਰਦੇ ਹੋਏ, ਇਸ ਵਿਚ ਨੌਵੇਂ ਪਾਤਸ਼ਾਹ ਜੀ ਦੀ ਬਾਣੀ ਨੂੰ
ਤਰਤੀਬ ਅਨੁਸਾਰ ਯੋਗ ਥਾਵਾਂ ’ਤੇ ਚੜ੍ਹਵਾ ਕੇ ਇਸ ਨੂੰ ਸੰਪੂਰਨਤਾ ਬਖਸ਼ੀ। ਇਸ ਸਰੂਪ ਦਾ ਨਾਮ ‘ਦਮਦਮੀ
ਬੀੜ’ ਕਰ ਕੇ ਮਸ਼ਹੂਰ ਹੋਇਆ। 1708 ਵਿਚ ਦਸ਼ਮੇਸ਼ ਪਾਤਸ਼ਾਹ ਜੀ ਨੇ ਆਪਣੇ ਅੰਤਿਮ ਸਮੇਂ ਇਕ ਪੁਰਖੀ ਸ਼ਖਸੀ
ਅਗਵਾਈ ਦੀ ਪ੍ਰੰਪਰਾ ਨੂੰ ਸਮੇਟਦੇ ਹੋਏ ਕੌਮ ਨੂੰ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੀ ਅਗਵਾਈ ਦੀ
ਤਾਬਿਆਂ ਕਰ ਦਿੱਤਾ।
ਮੁਗਲ ਸਰਕਾਰਾਂ ਸਿੱਖ ਕੌਮ ਦੀ ਦੁਸ਼ਮਣ
ਬਣ ਗਈਆਂ। ਉਸ ਦੌਰ ਵਿਚ ਸਿੱਖਾਂ ਨੂੰ ਨੇਸ-ਤੋ-ਨਾਬੂਤ ਕਰਨ ਦੇ ਪ੍ਰਣ ਲਏ ਗਏ। ਜ਼ੁਲਮ ਦੀ ਭਿਆਨਕ
ਹਨੇਰੀ ਸਿੱਖ ਕੌਮ ਖਿਲਾਫ ਝੁਲਾਈ ਗਈ। ਤਕਰੀਬਨ 100 ਸਾਲ ਦੇ ਇਸ ਭਿਆਨਕ ਦੌਰ ਵਿਚ ਸਿੱਖਾਂ ਨੂੰ ਦੋ
ਘੱਲੂਘਾਰਿਆਂ ਸਣੇ ਬਹੁਤ ਕਸ਼ਟ ਸਹਿਣੇ ਪਏ। ਦਰਬਾਰ ਸਾਹਿਬ ਕੰਪਲੈਕਸ ਨੂੰ ਬਾਰੂਦ ਨਾਲ ਉਡਾਉਣ ਦੀ
ਘਟਨਾ ਵੀ ਵਾਪਰੀ। ਦੂਜੀ ਤਰਫ ਐਸੇ ਬਿਖੜੇ ਸਮੇਂ ਦਾ ਫਾਇਦਾ ਚੁੱਕਦੇ ਹੋਏ ਸ਼ੁਰੂ ਤੋਂ ਹੀ ਨਾਨਕ
ਫਲਸਫੇ ਤੋਂ ਨਫਰਤ ਕਰਨ ਵਾਲੀਆਂ ਬ੍ਰਾਹਮਣਵਾਦੀ ਧਿਰਾਂ ਉਦਾਸੀਆਂ ਅਤੇ ਨਿਰਮਲਿਆਂ ਦੇ ਰੂਪ ਵਿਚ
ਸਿੱਖਾਂ ਦੇ ਧਾਰਮਿਕ ਅਸਥਾਨਾਂ ’ਤੇ ਪੁਜਾਰੀ ਬਣ ਕੇ ਬਹਿ ਗਈਆਂ। ਇਨ੍ਹਾਂ ਨੇ ਹੌਲੀ-ਹੌਲੀ ਸਿੱਖ
ਸਮਾਜ ਦੇ ਵਿਹੜੇ ਵਿਚ ਬ੍ਰਾਹਮਣਵਾਦੀ ਅੰਸ਼ਾਂ ਨਾਲ ਭਰਪੂਰ ਗ੍ਰੰਥ ਪ੍ਰਚਲਿਤ ਕਰ ਦਿੱਤੇ। ਬਚਿਤ੍ਰ
ਨਾਟਕ (ਮਗਰਲਾ ਸਾਜ਼ਿਸ਼ੀ ਨਾਂ ਦਸਮ ਗ੍ਰੰਥ), ਗੁਰਬਿਲਾਸ ਪਾ: ਛੇਂਵੀ, ਸਰਬ ਲੋਹ ਗ੍ਰੰਥ ਸਮੇਤ ਐਸੇ
ਅਨੇਕਾਂ ਗ੍ਰੰਥਾਂ ਦੀ ਨਿਯਮਿਤ ਕਥਾ ਗੁਰਦੁਆਰਿਆਂ ਵਿਚ ਹੋਣ ਲਗ ਪਈ। ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’
ਦੀ ਵਿਚਾਰ ਪਰੰਪਰਾ ਨੂੰ ਲਗਭਗ ਖਤਮ ਕਰਕੇ ਉਸ ਦੇ ਤੋਤਾਰਟਨੀ ਪਾਠਾਂ (ਅਖੰਡ ਪਾਠ ਆਦਿ) ਦੀ ਰੂਚੀ
ਪੈਦਾ ਕੀਤੀ ਗਈ। ਸਿੱਖਾਂ ਵਿਚੋਂ ਗਿਆਨ ਦਾ ਅੰਸ਼ ਘਟ ਕੀਤਾ ਜਾਂਦਾ ਰਿਹਾ ਅਤੇ ਸ਼ਰਧਾ ਦਾ ਅੰਸ਼ ਵਧਾਇਆ
ਜਾਂਦਾ ਰਿਹਾ।
ਐਸੇ ਵਿਪਰੀਤ ਸਮਿਆਂ ਵਿਚ ਕੌਮ ਲਈ
ਆਪਣੀ ਹੋਂਦ ਬਚਾਉਣ ਦਾ ਸਵਾਲ ਪੈਦਾ ਹੋ ਗਿਆ। ਦੋ ਦੁਸ਼ਮਣਾਂ ਦੀ ਚੜਤ ਦੇ ਇਸ ਦੌਰ ਵਿਚ ਕੌਮ ਕੋਲੋਂ
‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੇ ਦੋਨੋਂ ਮੂਲ ਸਰੂਪ (ਭਾਈ ਗੁਰਦਾਸ ਜੀ ਵਾਲਾ ਅਤੇ ਭਾਈ ਮਨੀ ਸਿੰਘ
ਜੀ ਵਾਲਾ) ਖੁੱਸ ਗਏ (ਵਿਰੋਧੀ ਸ਼ਕਤੀਆਂ ਵਲੋਂ ਨਸ਼ਟ ਕਰ ਦਿੱਤੇ ਗਏ), ਐਸਾ ਜ਼ਿਆਦਾਤਰ ਨਿਰਪੱਖ ਅਤੇ
ਸੁਚੇਤ ਵਿਦਵਾਨਾਂ ਦਾ ਮੰਨਣਾ ਹੈ। ਜਾਗਰੂਕ ਵਿਦਵਾਨ ਮਰਹੂਮ ਮਹਿੰਦਰ ਸਿੰਘ ਜੋਸ਼ ਨੇ ਵੀ ਅਪਣੀ ਪੁਸਤਕ
‘ਰਾਗਮਾਲਾ ਦਾ ਝਮੇਲਾ’ ਵਿਚ ਇਹੀ ਤੱਥ ਪ੍ਰਵਾਨ ਕੀਤਾ ਹੈ।
ਪਰ ਇਹ ਵੀ ਸੱਚ ਹੈ ਕਿ ਪੰਜਵੇਂ
ਪਾਤਸ਼ਾਹ ਜੀ ਦੇ ਵੇਲੇ ਤੋਂ ਹੀ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੇ ਉਤਾਰੇ ਹੋਣੇ ਸ਼ੁਰੂ ਹੋ ਗਏ ਸਨ।
ਸਮੇਂ ਨਾਲ ਇਨ੍ਹਾਂ ਸਰੂਪਾਂ ਦੇ ਉਤਾਰੇ ਅਤੇ ਅੱਗੋਂ ਉਤਾਰੇ ਹੁੰਦੇ ਰਹੇ। ਉਤਾਰੇ ਕਰਨ ਵਾਲਿਆਂ ਵਿਚ
ਕਈਂ ਤਰ੍ਹਾਂ ਦੇ ਲੋਕ ਸ਼ਾਮਿਲ ਸਨ। ਕੁਝ ਉਹ ਜੋ ਨਿਰਪੱਖਤਾ ਅਤੇ ਨਿਸ਼ਕਾਮਤਾ ਨਾਲ ਉਤਾਰੇ ਦੀ ਸੇਵਾ
ਕਰਦੇ ਸਨ। ਕੁਝ ਐਸੇ ਵੀ ਹੋਣਗੇ, ਜਿਨ੍ਹਾਂ ਨੇ ਇਸ ਕੰਮ ਨੂੰ ਰੋਜ਼ੀ ਦਾ ਸਾਧਨ ਬਣਾਇਆ। ਪਰ ਇਕ ਕਿਸਮ
ਐਸੀ ਵੀ ਹੈ, ਜਿਸ ਦੀ ਨੀਅਤ ਇਸ ਗ੍ਰੰਥ ਨੂੰ ਮਿਲਾਵਟ ਕਰਕੇ ਮਿਲਗੋਭਾ ਬਣਾਉਣ ਦੀ ਰਹੀ ਸੀ। ਇਨ੍ਹਾਂ
ਤਿੰਨ ਮੁੱਖ ਧਿਰਾਂ ਵਲੋਂ ਵੱਖਰੀ ਨੀਅਤ ਨਾਲ ਕੀਤੇ ਕੰਮ ਕਾਰਨ ਸਰੂਪਾਂ ਵਿਚ ਬਾਣੀਆਂ, ਦਿੱਖ ਆਦਿ
ਪੱਖੋਂ ਭਿੰਨਤਾ ਆ ਗਈ। ਇਹ ਵੀ ਵਿਚਾਰਨਯੋਗ ਤੱਥ ਹੈ ਕਿ ਉਸ ਸਮੇਂ ਆਧੁਨਿਕ ਸਾਧਨ ਨਹੀਂ ਸਨ। ਅੱਜ
ਤਾਂ ਅਸੀਂ ਕਿਸੇ ਲਿਖਤ ਨੂੰ ਪਬਲਿਸ਼ ਕਰਨ ਤੋਂ ਪਹਿਲਾਂ ਕੰਪਿਉਟਰ ਤੋਂ ਵਾਰ-ਵਾਰ ਚੈਕ ਕਰ ਸਕਦੇ ਹਾਂ,
ਪਰ ਕੁਝ ਸਮਾਂ ਪਹਿਲਾਂ ਤੱਕ ਟਾਇਪਰਾਈਟਰਾਂ ਨਾਲ ਟਾਈਪ ਕਰਦੇ ਵੇਲੇ ਵੀ ਗਲਤੀ ਹੋਣ ਤੇ ‘ਸਫੈਦ
ਪਦਾਰਥ’ (ਵਾਈਟਨਰ) ਲਾਇਆ ਜਾਂਦਾ ਸੀ। ਅੱਜ ਵੀ ਜੇ ਕਿਸੇ ਨੂੰ 10-15 ਸਫੇ ਕਿਸੇ ਲਿਖਤ ਦੇ ਹੱਥ ਨਾਲ
ਕਾਪੀ ਕਰਨ ਲਈ ਕਿਹਾ ਜਾਵੇ ਤਾਂ ਸੁਚੇਤ ਤੋਂ ਸੁਚੇਤ ਬੰਦਾ ਵੀ ਕੁਝ ਗਲਤੀਆਂ (ਲਗ-ਮਾਤਰ) ਦੀਆਂ ਕਰ
ਜਾਵੇਗਾ। ਭਾਈ ਗੁਰਦਾਸ ਜੀ ਲਿਖਤ ਸਰੂਪ ਵਿਚ ਮਿਲਦੇ ਸੰਪਾਦਕੀ ਸੰਕੇਤ ‘ਸੁਧ’, ‘ਸੁਧ ਕੀਚੈ’ (ਜੋ
ਅੱਜ ਤੱਕ ਛਾਪੇਖਾਨੇ ਵਾਲੇ ਸਰੂਪਾਂ ਵਿਚ ਵੀ ਛਪ ਰਹੇ ਹਨ) ਦਸਦੇ ਹਨ ਕਿ ਕੁਝ ਥਾਂ ਲਿਖਦੇ ਵੇਲੇ ਲਗ
ਮਾਤਰ ਦੀ ਭੁੱਲ ਉਨ੍ਹਾਂ ਕੋਲੋਂ ਵੀ ਹੋ ਗਈ, ਜਿਸ ਨੂੰ ਪੰਜਵੇਂ ਪਾਤਸ਼ਾਹ ਜੀ ਨੇ ਜਾਂਚ ਕੇ ਸਹੀ
ਕਰਵਾਇਆ। ਸੋ ਲਗਭਗ 1430 ਸਫਿਆਂ ਵਾਲੇ (ਹੱਥਲਿਖਤ ਜ਼ਿਆਦਾ ਹੀ ਹੋਣਗੇ) ਗ੍ਰੰਥ ਨੂੰ ਉਤਾਰਾ ਕਰਨ
ਵੇਲੇ ਗਲਤੀ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਦਮਦਮੀ ਟਕਸਾਲ ਦੇ ਮੁੱਖੀ ਰਹੇ ਗੁਰਬਚਨ ਸਿੰਘ ਜੀ
ਅਤੇ ਜੋਗਿੰਦਰ ਸਿੰਘ ਜੀ ਤਲਵਾੜਾ ਸਮੇਤ ਜਿਨ੍ਹਾਂ ਨੇ ਹੱਥ ਲਿਖਤ ਸਰੂਪਾਂ ਵਿਚ ਪਾਠ-ਭੇਦਾਂ ਦਾ ਜ਼ਿਕਰ
ਕੀਤਾ ਹੈ, ਉਸ ਦਾ ਮੁੱਖ ਕਾਰਨ ਉਤਾਰਾ ਕਰਨ ਵੇਲੇ ਹੋਈਆਂ ਚੂਕਾਂ (ਖਾਸਕਰ ਲਗਾਂ ਮਾਤਰਾਂ ਦੀਆਂ
ਚੂਕਾਂ) ਹੀ ਜਾਪਦਾ ਹੈ।
ਪਰ ਪਾਠ-ਭੇਦਾਂ ਦਾ ਮਸਲਾ ਇਤਨਾ ਗੰਭੀਰ
ਨਹੀਂ ਹੈ। ਮੁੱਖ ਮੁੱਦਾ ਇਸ ਸਰੂਪ ਵਿਚ ਸ਼ਾਮਿਲ ਬਾਣੀਆਂ ਦਾ ਹੈ। ਛਾਪੇਖਾਨੇ ਵਿਚ ਆਉਣ ਵੇਲੇ ਉਪਲਬਦ
ਵਿਦਵਾਨਾਂ ਨੇ ਆਪਣੀ ਸਮਝ ਅਨੁਸਾਰ ਉਪਲਬਦ ਸਰੂਪਾਂ ਦੀ ਪੜਚੋਲ ਉਪਰੰਤ ਅੱਜ ਵਾਲਾ ਸਰੂਪ ਫਾਈਨਲ
ਕੀਤਾ। ਇਸ ਸਰੂਪ ਵਿਚਲੀ ‘ਰਾਗਮਾਲਾ’ ਨੂੰ ਛੱਡ ਕੇ ਬਾਕੀ ਸਾਰੀਆਂ ਬਾਣੀਆਂ ’ਤੇ ਤਕਰੀਬਨ ਸਾਰੇ
ਵਿਦਵਾਨ ਸਹਿਮਤ ਸਨ। ਦਸਮ ਗ੍ਰੰਥ ਵਾਂਗੂ ‘ਰਾਗਮਾਲਾ’ ਦੀ ਪ੍ਰਮਾਣਿਕਤਾ ’ਤੇ ਕਿੰਤੂ ਇਸ ਦੀ ਸਿੱਖ
ਸਮਾਜ ਵਿਚ ਹੋਂਦ ਨਾਲ ਹੀ ਸ਼ੁਰੂ ਹੋ ਗਿਆ ਸੀ। ਮੌਜੂਦਾ ਸਰੂਪ ਨੂੰ ਤੈਅ ਕਰਨ ਦਾ ਸਭ ਤੋਂ ਮੁੱਖ ਆਧਾਰ
ਇਹ ਹੀ ਜਾਪਦਾ ਹੈ ਕਿ ਜਪੁ ਤੋਂ ਲੈ ਕੇ ਮੁੰਦਾਵਣੀ ਤੱਕ ਦੀਆਂ ਬਾਣੀਆਂ (ਚੰਦ ਕੁ ਪਦਿਆਂ ਦੇ ਭੇਦਾਂ
ਨਾਲ) ਲਗਭਗ ਬਹੁਤੇ ਹੱਥ ਲਿਖਤ ਸਰੂਪਾਂ ਵਿਚ ਸਨ। ਪਰ ਉਸ ਉਪਰੰਤ ਸ਼ਾਮਿਲ ਰਚਨਾਵਾਂ ‘ਰਾਗਮਾਲਾ’ ਤੇ
ਹੋਰ ਦਾ ਵੱਖ-ਵੱਖ ਸਰੂਪਾਂ ਵਿਚ ਬਹੁਤ ਵਖਰੇਂਵਾਂ ਸੀ। ਮੂਲ ਸਰੂਪਾਂ ਦੀ ਅਣਹੋਂਦ ਵਿਚ ਇਹੀ ਤਰੀਕਾ
ਸਭ ਤੋਂ ਵੱਧ ਪ੍ਰਮਾਣਿਕ ਵੀ ਸੀ।
ਇਸ ਸਰੂਪ ਵਿਚਲੀਆਂ ਬਾਣੀਆਂ ’ਤੇ
ਪਹਿਲਾ ਵੱਡਾ ਕਿੰਤੂ 1920 ਦੇ ਆਸ-ਪਾਸ ਪੰਚ ਖਾਲਸਾ ਦੀਵਾਨ ਭਸੌੜ ਵਲੋਂ ਉਠਾਇਆ ਗਿਆ। ਉਨ੍ਹਾਂ ਨੇ
ਇਸ ਸਰੂਪ ਵਿਚ ਨਾਨਕ ਸਰੂਪਾਂ ਤੋਂ ਇਲਾਵਾ ਹੋਰ ਸਾਰੀ ਬਾਣੀ ਨੂੰ ਮਿਲਾਵਟ ਮੰਨਿਆ। ਉਨ੍ਹਾਂ ਦੀ ਇਸ
ਧਾਰਨਾ ਦਾ ਮੂਲ ‘ਅਨੰਦ’ ਬਾਣੀ (ਮਹਲਾ 3) ਵਿਚ ਆਈ ਹੇਠ ਲਿਖੀ ਤੁੱਕ ਸੀ:
ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ॥
ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ॥ (ਪੰਨਾ 920)
ਇਸ ਤੁੱਕ ਦੇ ਉਨ੍ਹਾਂ ਨੇ ਅਰਥ ਇਹ ਮੰਨ
ਲਏ ਕਿ ‘ਸਤਿਗੁਰੂ’ ਤੋਂ ਸਿਵਾ ਸਾਰੀ ਬਾਣੀ ਕੱਚੀ ਸੀ। ਇਨ੍ਹਾਂ ਗਲਤ ਅਰਥਾਂ ਨੂੰ ਆਧਾਰ ਬਣਾ ਕੇ
ਉਨ੍ਹਾਂ ਨੇ ਇਹ ਤਰਕ ਦੇਣਾ ਸ਼ੁਰੂ ਕਰ ਦਿੱਤਾ ਕਿ ਸਿੱਖਾਂ ਦੇ ਸਤਿਗੁਰੂ ਤਾਂ 10 ਹੀ ਹਨ (ਬਾਬਾ ਨਾਨਕ
ਜੀ ਤੋਂ ਦਸ਼ਮੇਸ਼ ਜੀ ਤੱਕ), ਉਸ ਤੋਂ ਇਲਾਵਾ ‘ਗੁਰੂ ਗ੍ਰੰਥ ਸਾਹਿਬ ਜੀ’ ਦੇ ਸਰੂਪ ਵਿਚ ਮਿਲਦੀ ਸਾਰੀ
ਬਾਣੀ ਕੱਚੀ ਹੈ ਅਤੇ ਮਿਲਾਵਟ ਹੈ। ਇਸ ਧਾਰਨਾ ਨੂੰ ਅਪਨਾ ਲੈਣ ਤੋਂ ਬਾਅਦ ਉਹ ਇਸ ਧਾਰਨਾ ਦੇ ਹੱਕ
ਵਿਚ ਹੋਰ ਕੱਚੀਆਂ ਦਲੀਲਾਂ ਵੀ ਲੱਭਣ ਲੱਗ ਪਏ। ਆਪਣੇ ਇਸ ਭੁਲੇਖੇ ਨੂੰ ਅੰਤਿਮ ਸੱਚ ਮੰਨਦੇ ਹੋਏ,
ਉਨ੍ਹਾਂ ਇਕ ਐਸਾ ਸਰੂਪ ਵੀ ਛਾਪ ਦਿੱਤਾ, ਜਿਸ ਵਿਚ ਸਿਰਫ ‘ਨਾਨਕ ਸਰੂਪਾਂ’ ਦੀ ਬਾਣੀ ਸੀ। ਉਨ੍ਹਾਂ
ਦੇ ਇਸ ਮੱਤ ਨੂੰ ਸਿੱਖ ਪੰਥ ਵਿਚ ਕਿਸੇ ਹੋਰ ਧਿਰ ਨੇ ਮੰਜੂਰ ਨਹੀਂ ਕੀਤਾ। ਥੋੜੇ ਸਮੇਂ ਬਾਅਦ ਕਿਸੇ
ਬਹਾਨੇ ਨਾਲ ਇਸ ਧੜੇ ਦੇ ਮੁੱਖੀ ਬਾਪੂ ਤੇਜਾ ਸਿੰਘ ਜੀ ਭਸੌੜ ਨੂੰ ਅਕਾਲ ਤਖਤ ਦੇ ਪੁਜਾਰੀਆਂ ਨੇ ਪੰਥ
ਵਿਚੋਂ ਛੇਕਣ ਦਾ ਫੁਰਮਾਨ ਜਾਰੀ ਕਰ ਦਿੱਤਾ। ਉਸ ਤੋਂ ਬਾਅਦ ਪੰਚ ਖਾਲਸਾ ਦੀਵਾਨ ਭਸੌੜ ਹੋਲੀ-ਹੋਲੀ
ਅਲੋਪ ਹੋ ਗਿਆ ਜਾਂ ਪ੍ਰਭਾਵਹੀਨ ਹੋ ਗਿਆ। ਇਸ ਵਿਚ ਕੋਈ ਸ਼ੱਕ ਨਹੀਂ ਕਿ ਪੰਚ ਖਾਲਸਾ ਦੀਵਾਨ ਭਸੌੜ ਨੇ
ਸਿੱਖ ਸਮਾਜ ਦੇ ਪੁਨਰਜਾਗਰਣ (ਖਾਸਕਰ ਇਸਤਰੀ ਸਿੱਖਿਆ) ਵਿਚ ਯੋਗਦਾਨ ਪਾਇਆ ਪਰ ਨਿਰੰਕਾਰੀ ਲਹਿਰ
ਵਾਂਗੂ ਇਕ ਚੰਗੀ ਸ਼ੁਰੂਆਤ ਉਪਰੰਤ ਆਪਣੀ ਇਕ ਗਲਤ ਮਾਨਤਾ ਨੂੰ ਅਪਨਾ ਕੇ ਆਪਹੁਦਰੀ ਕਰਨ ਕਾਰਨ ਪੰਥ
ਵਿਚ ਬੇਅਸਰ ਹੋ ਗਿਆ।
ਪੰਚ ਖਾਲਸਾ ਦੀਵਾਨ ਦੀ ਇਹ ਮਾਨਤਾ ਕਿ
ਨਾਨਕ ਸਰੂਪਾਂ ਤੋਂ ਇਲਾਵਾ ਸਾਰੀ ਬਾਣੀ ਕੱਚੀ ਹੈ, ਇਕ ਤੁੱਕ ਦੇ ਅਰਥ ਗਲਤ ਮੰਨ ਲੈਣ ਨਾਲ ਹੋਈ।
ਸੱਚਾਈ ਇਹ ਹੈ ਕਿ ਸਮੇਂ ਨਾਲ ਸਿੱਖ ਸਮਾਜ ਵਿਚ ਸਿਧਾਂਤਕ ਪੱਖੋ ਘਰ ਕਰ ਚੁੱਕੀਆਂ ਕਮੀਆਂ ਵਿਚੋਂ ਇਕ
ਕਮੀ ‘ਗੁਰੂ ਦੇ ਸੰਕਲਪ’ ਦੀ ਸਮਝ ਬਾਰੇ ਵੀ ਸੀ। ਗੁਰਮਤਿ ਅਨੁਸਾਰ ਇਕੋ ਇਕ ਅਸਲ ਗੁਰੂ ਉਹ ਪ੍ਰਮਾਤਮਾ
ਆਪ ਹੀ ਹੈ। ਉਸਦਾ ਪ੍ਰਕਟ ਸਰੂਪ ‘ਸੱਚ ਦਾ ਗਿਆਨ’ ਹੀ ਮਨੁੱਖਤਾ ਲਈ ਸਭ ਤੋਂ ਲਾਹੇਵੰਦ ਹੋਣ ਕਰਕੇ
‘ਗੁਰੂ’ ਕਹਿਲਾਉਂਦਾ ਹੈ। ਇਸ ਤੁੱਕ ਦੇ ਢੁਕਵੇਂ ਅਰਥ ਹਨ
ਜੋ ਬਾਣੀ ਪ੍ਰਮਾਤਮਾ (ਸਤਿਗੁਰੂ) ਦੇ
ਸੱਚੇ ਰਾਹ ਬਾਰੇ ਸੇਧ ਨਹੀਂ ਬਖਸ਼ਦੀ, ਉਹ ਕੱਚੀ ਹੈ।
ਪਰ ਗਲਤ ਅਰਥ ਕਰਨ ਕਰਕੇ ਬਣੀ ਇਕ ਗਲਤ
ਮਾਨਤਾ ਨੂੰ ਅੰਤਿਮ ਸੱਚ ਮੰਨ ਲੈਣ ਦੀ ਭੁੱਲ ਪੰਚ ਖਾਲਸਾ ਦੀਵਾਨ ਦੇ ਬੇਅਸਰ ਹੋਣ ਦਾ ਕਾਰਨ ਬਣੀ। ਇਸ
ਸੋਚ ਨੇ ਉਨ੍ਹਾਂ ਨੂੰ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੇ ਸਰੂਪ ਵਿਚ ਵੱਡੀਆਂ ਤਬਦੀਲੀਆਂ ਕਰਨ ਦੀਆਂ
ਆਪਹੁਦਰੀਆਂ ਕਰਨ ਲਈ ਪ੍ਰੇਰਿਆ। ਪੰਚ ਖਾਲਸਾ ਦੀਵਾਨ ਦੀ ਗੁਰਮਤਿ ਦੀ ਸਮਝ ਦਾ ਅੰਦਾਜ਼ਾ ਇਥੋਂ ਹੀ
ਲਾਇਆ ਜਾ ਸਕਦਾ ਹੈ ਕਿ ਇਨ੍ਹਾਂ ਨੇ ਅਖੌਤੀ ਦਸਮ ਗ੍ਰੰਥ ਵਿਚਲੀ ‘ਪਾਤਸ਼ਾਹੀ ਦਸਵੀਂ’ ਦੀ ਝੂਠੀ ਛਾਪ
ਵਾਲੀ ਰਚਨਾਵਾਂ ਨੂੰ ਗੁਰਬਾਣੀ ਮੰਨ ਕੇ ਇਸ ਨੂੰ ‘ਦਸਵੇਂ ਮਹਲੇ ਦੀ ਬਾਣੀ’ ਮੰਨ ਕੇ ਉਸ ਸਰੂਪ ਦਾ
ਹਿੱਸਾ ਬਣਾ ਦਿੱਤਾ।
ਉਸ ਉਪਰੰਤ ‘ਸ਼ਬਦ ਗੁਰੂ ਗ੍ਰੰਥ ਸਾਹਿਬ
ਜੀ’ ਦੇ ਮੌਜੂਦਾ ਸਰੂਪ ਬਾਰੇ ਵੱਡੇ ਸ਼ੰਕੇ ਪੈਦਾ ਕਰਦੀ 1970 ਦੇ ਆਸਪਾਸ ਇਕ ਇਸਾਈ ਮਿਸ਼ਨਰੀ ਅਤੇ
ਪ੍ਰੌਫੈਸਰ ਡਬਲਿਉ ਐਚ ਮਕਲਾਉਡ ਵਲੋਂ ਖੜੇ ਕੀਤੇ ਗਏ। ਇਸ ਵਿਅਕਤੀ ਨੇ ਸਿੱਖ ਵਿਸ਼ਵਾਸਾਂ ਬਾਰੇ ਬਹੁਤ
ਵੱਡੇ ਸ਼ੰਕੇ ਆਪਣੀਆਂ ਕੁਝ ਪੁਸਤਕਾਂ ਵਿਚ ਕੀਤੇ। ਪਰ ਉਸ ਦੀ ਸਮਝ ਅਤੇ ਆਧਾਰ ਬਹੁਤ ਕੱਚੇ ਸਨ। ਉਸ
ਵਲੋਂ ਅਪਣਾਏ ਕੱਚੇ ਆਧਾਰ ਇਹ ਇਸ਼ਾਰਾ ਕਰਦੇ ਹਨ, ਉਸ ਨੇ ਇਹ ਸ਼ੰਕੇ ਜਾਨਬੁਝ ਕੇ ਇਕ ਮਕਸਦ, ਕਿਸੇ
ਮਿਸ਼ਨ ਹੇਠ ਖੜੇ ਕੀਤੇ। ਉਸ ਦੀ ਨੀਅਤ ਵੀ ਇਸ ਕੰਮ ਪ੍ਰਤੀ ਸਾਫ ਨਹੀਂ ਸੀ। ਉਸ ਦੇ ਤੱਥਾਂ ਦੀ ਕਚਿਆਈ
ਦੀਆਂ ਦੋ ਕੁ ਮਿਸਾਲਾਂ ਸਾਂਝੀਆਂ ਕਰਨ ਨਾਲ ਹੀ ਸਾਫ ਹੋ ਜਾਵੇਗਾ ਕਿ ਉਹ ਕਿਵੇਂ ਹਵਾ ਵਿਚ ਗੱਲਾਂ
ਕਰਕੇ ਤੱਥ ਖੜੇ ਕਰਦਾ ਸੀ।
ਇਕ ਥਾਂ ਉਹ ਲਿਖਦਾ ਹੈ ਕਿ ਤੀਜੇ
ਪਾਤਸ਼ਾਹ ਬਾਬਾ ਨਾਨਕ ਦੇ ਸਿਧਾਂਤਾਂ ਤੋਂ ਉਲਟ ਪਾਸੇ ਚਲ ਪਏ ਕਿਉਂਕਿ ਉਨ੍ਹਾਂ ਨੇ ਗੋਇੰਦਵਾਲ ਵਿਚ ਇਕ
ਬਉਲੀ ਬਣਾ ਕੇ ਤੀਰਥ ਅਸਥਾਨ ਬਣਾ ਦਿਤਾ ਅਤੇ ਉਸ ਦੀ 84 ਪੌੜੀਆਂ ਬਣਾ ਕੇ ਇਹ ਪ੍ਰਚਾਰਿਆ ਕਿ ਇਥੇ
ਆਉਣ ਨਾਲ 84 ਕੱਟੀ ਜਾਂਦੀ ਹੈ। ਉਸ ਅਨੁਸਾਰ ਬਾਬਾ ਨਾਨਕ ਤਾਂ ਤੀਰਥ ਅਤੇ ਵਰ-ਸਰਾਪਾਂ ਦੀ ਫਿਲਾਸਫੀ
ਨੂੰ ਰੱਦ ਕਰਦਾ ਹੈ।
ਇਥੇ ਮੈਕਲਾਉਡ ਜਾਣ ਬੂਝ ਕੇ ਸੱਚ ਨੂੰ
ਅਣਗੌਲਿਆਂ ਕਰਕੇ ਤੱਥ ਘੜਨ ਦੀ ਕੋਸ਼ਿਸ਼ ਕਰਦਾ ਹੈ। ਜੇ ਉਹ ਸੁਹਿਰਦ ਹੁੰਦਾ ਤਾਂ ‘ਮਹਲਾ 3’ ਦੀ ਬਾਣੀ
ਦੀ ਉਨ੍ਹਾਂ ਪ੍ਰਮਾਣਿਕ ਗਵਾਹੀਆਂ ਨੂੰ ਅਣਦੇਖਾ ਨਾ ਕਰਦਾ ਜਿਸ ਵਿਚ ਪ੍ਰਚਲਿਤ ਤੀਰਥਾਂ ਦਾ ਖੰਡਨ
ਕੀਤਾ ਗਿਆ ਹੈ ਅਤੇ ਗੁਰੂ ਨੂੰ ਹੀ ਅਸਲ ਤੀਰਥ ਕਿਹਾ ਗਿਆ ਹੈ। ਉਹ ਇਸ ਤੱਥ ਤੋਂ ਵੀ ਅਨਜਾਣ ਨਹੀਂ ਸੀ
ਕਿ ਬਾਉਲੀਆਂ ਦੀ ਰਚਨਾ ਕਈਂ ਨਾਨਕ ਸਰੂਪਾਂ ਨੇ ਉੱਥੇ ਦੀ ਲੋਕਾਈ ਦੀ ਪਾਣੀ ਦੀਆਂ ਜ਼ਰੂਰਤਾਂ ਨੂੰ
ਪੂਰਾ ਕਰਨ ਲਈ ਕਰਵਾਈ। ਉਸ ਨੂੰ ਤੀਰਥ ਬਣਾ ਕੇ 84 ਕੱਟਣ ਦੀਆਂ ਕਹਾਣੀਆਂ ਤਾਂ ਬਾਅਦ ਦੇ ਸਮੇਂ ਵਿਚ
ਤਿਆਰ ਹੋਏ, ਗੈਰ ਪ੍ਰਮਾਣਿਕ ਸਾਹਿਤ (ਜਨਮ ਸਾਖੀਆਂ ਅਤੇ ਹੋਰ) ਨੇ ਪ੍ਰਚਾਰੀ। ਤੀਜੇ ਪਾਤਸ਼ਾਹ ਜੀ ਦੀ
ਆਪਣੀ ਬਾਣੀ ਵਿਚਲੀਆਂ ਪ੍ਰਮਾਣਿਕ ਗਵਾਹੀਆਂ ਨੂੰ ਅਣਦੇਖਾ ਕਰਕੇ ਗੈਰ ਪ੍ਰਮਾਣਿਕ ਸ੍ਰੋਤਾਂ ਨੂੰ ਆਪਣੇ
ਨਤੀਜਿਆਂ ਦਾ ਆਧਾਰ ਬਣਾਉਣਾ ਹੀ ਮੈਕਲਾਉਡ ਦੀ ਨੀਅਤ ਬਾਰੇ ਸੱਚ ਸਪਸ਼ਟ ਕਰਦਾ ਹੈ।
ਇਕ ਹੋਰ ਥਾਂ ਮੈਕਲਾਉਡ ਨਾਨਕ ਸਰੂਪਾਂ
ਦੀ ਸੁਹਿਰਦਤਾ ਤੇ ਕਿੰਤੂ ਕਰਦਾ ਹੋਇਆ ਸਵਾਲ ਉਠਾਉਂਦਾ ਹੈ ਕਿ ਚੌਥੇ ਤੋਂ ਲੈ ਕੇ 10 ਪਾਤਸ਼ਾਹ ਤੱਕ
ਇਕ ਹੀ ਖਾਨਦਾਨ ਜਾਂ ਪਰਿਵਾਰ ਵਿਚੋਂ ਕਿਉਂ ਸਨ?
ਇਕ ਆਮ ਸੂਝ ਵਾਲਾ ਮਨੁੱਖ ਵੀ ਸਿੱਖ
ਇਤਿਹਾਸ ਨੂੰ ਪੜ੍ਹ ਕੇ ਇਹ ਜਾਣ ਸਕਦਾ ਹੈ ਕਿ ਚੌਥੇ ਪਾਤਸ਼ਾਹ ਜੀ ਤੋਂ ਮਗਰੋਂ ਦਾ ਸਮਾਂ ਨਾਨਕ
ਸਰੂਪਾਂ ਲਈ ਕਸ਼ਟਾਂ ਭਰਿਆ ਸਮਾਂ ਰਿਹਾ। ਇਹ ਕੋਈ ਐਸ਼ੋ-ਇਸ਼ਰਤ ਵਾਲੀ ਬਾਦਸ਼ਾਹਤ ਨਹੀਂ ਸੀ ਬਲਕਿ ਕਸ਼ਟਾਂ
ਨਾਲ ਭਰਪੂਰ, ਮਨੁੱਖਤਾ ਦੇ ਦਰਦ ਨਾਲ ਭਰਪੂਰ ਇਕ ਸੁਚੇਤ ਇਨਕਲਾਬ ਦੀ ਅਗਵਾਈ ਵਾਲੀ ਜਿੰਮੇਵਾਰੀ ਸੀ।
ਸੋ ਇਹ ਸੋਚਣਾ ਕਿ ਇਕੋ ਖਾਨਦਾਨ ਵਿਚ ਅਗਵਾਈ ਰਹਿਣ ਦਾ ਮਤਲਬ ਭਾਈ ਭਤੀਜਾਵਾਦ ਸੀ, ਮੂਰਖਤਾ ਅਤੇ
ਮੱਕਾਰੀ ਤੋਂ ਵੱਧ ਕੁਝ ਨਹੀਂ। ਮੈਕਲਾਉਡ ਸਿੱਖ ਇਤਿਹਾਸ ਦੀ ਪ੍ਰਮਾਣਿਕ ਗਵਾਹੀਆਂ ਨੂੰ ਅਣਦੇਖਾ ਕਰਕੇ
ਗੈਰ ਪ੍ਰਮਾਣਿਕ ਅਤੇ ਦਲੀਲ ਵਿਹੂਣੀਆਂ ਮਨਘੜਤ ਸਾਖੀਆਂ (ਜਿਵੇਂ ਬੀਬੀ ਭਾਨੀ ਵਲੋਂ ਅਮਰਦਾਸ ਪਾਤਸ਼ਾਹ
ਜੀ ਤੋਂ ਗੁਰਗੱਦੀ ਘਰ ਵਿਚ ਰਹਿਣ ਦਾ ਵਰ ਮੰਗਣ ਵਾਲੀ ਮਨਘੜਤ ਸਾਖੀ) ਨੂੰ ਇਸੇ ਕਰਕੇ ਆਧਾਰ ਬਣਾਉਂਦਾ
ਹੈ ਕਿਉਂਕਿ ਉਸ ਦਾ ਮਿਸ਼ਨ ਹੀ ਸਿੱਖ ਵਿਸ਼ਵਾਸਾਂ ’ਤੇ ਚੋਟ ਕਰਨ ਦਾ ਸੀ।
ਮੈਕਲਾਉਡ ਨੇ
ਐਸੇ ਕੱਚੇ ਸ਼ੰਕੇ ਸਿਰਫ ਆਪ ਹੀ ਪੇਸ਼ ਨਹੀਂ ਕੀਤੇ, ਬਲਕਿ ਉਸ ਨੇ ਆਪਣੀ ਸੋਚ ’ਤੇ ਤੁਰਨ ਵਾਲੇ ਚੰਦ
ਵਿਦਿਆਰਥੀਆਂ (ਚੇਲਿਆਂ) ਦਾ ਗਰੁੱਪ ਵੀ ਤਿਆਰ ਕਰ ਲਿਆ। ਇਨ੍ਹਾਂ ਚੇਲਿਆਂ ਨੇ ਮੈਕਲਾਉਡ ਦੀ ਲਿਖਤਾਂ
ਅਤੇ ਸਰਪ੍ਰਸਤੀ ਹੇਠ ਇਸ ਵਿਸ਼ੇ ’ਤੇ ਕੱਚੇ ਤੱਥਾਂ ਦੇ ਆਧਾਰ ’ਤੇ ਪੀ. ਐਚ. ਡੀ. ਥੀਸਿਸ ਵੀ ਲਿੱਖ
ਦਿੱਤੇ। ਉਸ ਦੇ ਚੇਲਿਆਂ ਦੀ ਗੁਰਮਤਿ ਸਮਝ ਦਾ ਅੰਦਾਜ਼ਾ ਇਕ ਮਿਸਾਲ ਤੋਂ ਲਾਇਆ ਜਾ ਸਕਦਾ ਹੈ। ਉਸ ਦੇ
ਇਕ ਚੇਲੇ ਨੇ ਆਪਣੀ ਪੁਸਤਕ ਵਿਚ ਗੁਰਬਾਣੀ ਦੀ ਤੁੱਕ
‘ਰਾਮਦਾਸ ਸਰੋਵਰਿ ਨਾਤੇ ਸਭਿ ਉਤਰੇ
ਪਾਪ ਕਮਾਤੇ’ (ਪੰਨਾ 625) ਦੇ
ਗਲਤ ਅਰਥ ਕਰਦੇ ਹੋਏ ਲਿਖਿਆ ਹੈ ਕਿ ਪੰਜਵੇ ਪਾਤਸ਼ਾਹ ਨੇ ਇਹ ਪ੍ਰਚਾਰ ਕੀਤਾ ਕੇ ਦਰਬਾਰ ਸਾਹਿਬ ਦੇ
ਸਰੋਵਰ ਵਿਚ ਇਸ਼ਨਾਨ ਕਰਨ ਨਾਲ ਸਾਰੇ ਪੁਰਾਣੇ ਪਾਪ ਖਤਮ ਹੋ ਜਾਂਦੇ ਹਨ। ਐਸੀ ਸਮਝ ਵਾਲੇ ਲੋਕਾਂ ਦੇ
ਕੰਮ ਅਤੇ ਨੀਅਤ ਦੇ ਪੱਧਰ ਦਾ ਅੰਦਾਜ਼ਾ ਲਾਉਣਾ ਕੋਈ ਮੁਸ਼ਕਿਲ ਗੱਲ ਨਹੀਂ।
ਉਪਰੋਕਤ ਵਿਚਾਰ ਤੋਂ ਅਸੀ ਇਹ ਸਮਝ
ਸਕਦੇ ਹਾਂ ਕਿ ‘ਸ਼ਬਦ ਗੁਰੂ ਗ੍ਰੰਥ ਸਾਹਿਬ’ ਜੀ ਦੇ ਸਰੂਪ ਬਾਰੇ ਵੱਡੇ ਸ਼ੰਕੇ ਪੈਦਾ ਕਰਨ ਵਾਲੀਆਂ ਦੋ
ਮੁੱਖ ਧਿਰਾਂ ਹਨ। ਇਕ ਧਿਰ ਉਹ ਜੋ ਸਿੱਖ ਸਮਾਜ ਦਾ ਹਿੱਸਾ ਹੀ ਹਨ ਪਰ ਪੰਚ ਖਾਲਸਾ ਦੀਵਾਨ ਦੀ ਤਰਜ਼
’ਤੇ ਗਲਤ ਅਰਥਾਂ ਹੇਠ ਬਣੀ ਮਾਨਤਾ ਨੂੰ ਅੰਤਿਮ ਸੱਚ ਮੰਨ ਕੇ ਐਸਾ ਕਰ ਰਹੇ ਹਨ। ਦੂਜੀ ਧਿਰ ਉਹ ਹੈ,
ਜੋ ਸਿੱਖ ਵਿਸ਼ਵਾਸਾਂ ਬਾਰੇ ਭੰਬਲਭੂਸਾ ਪੈਦਾ ਕਰਨ ਦੇ ਮਕਸਦ ਨਾਲ ਖਾਸ ਮਿਸ਼ਨ ’ਤੇ ਕੰਮ ਕਰ ਰਹੀ ਸੀ
(ਜਿਵੇਂ ਮੈਕਲਾਉਡ ਅਤੇ ਉਸ ਦੇ ਚੇਲੇ)
ਮੌਜੂਦਾ ਦੌਰ ਵਿਚ ਜਾਗਰੂਕ ਪੰਥ ਦਾ
ਹਿੱਸਾ ਮੰਨੇ ਜਾਂਦੇ ਦੋ ਧੜੇ (ਸ਼ਖਸੀਅਤਾਂ) ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੇ ਸਰੂਪ ਬਾਰੇ ਸ਼ੰਕੇ
ਖੜੇ ਕਰਨ ਵਿਚ ਝੰਡਾਬਰਦਾਰ ਹਨ। ਇਕ ਵੀਰ ਹਰਭਜਨ ਸਿੰਘ ਜੀ ਡਾਬਾ ਲੁਧਿਆਣਾ ਅਤੇ ਦੂਜਾ ਜੋਗਿੰਦਰ
ਸਿੰਘ ਜੀ ਦੀ ਸਰਪ੍ਰਸਤੀ ਹੇਠ ਸਪੋਕਸਮੈਨ। ਪਹਿਲਾਂ ਗੱਲ ਕਰਦੇ ਹਾਂ ਵੀਰ ਹਰਿਭਜਨ ਸਿੰਘ ਜੀ ਡਾਬਾ
ਲੁਧਿਆਣਾ ਦੀ।
ਵੀਰ ਜੀ ਇਸ ਵਿਸ਼ੇ ਵਿਚ ਖੁੱਲੀ ਚਰਚਾ
ਵਿਚ ਕੁਝ ਦਿਨ ਪਹਿਲਾਂ ਸਾਹਮਣੇ ਆਏ ਹਨ, ਜਦੋਂ ਇਸ ਵਿਸ਼ੇ ’ਤੇ ਸਵਾਲ ਉਠਾਉਂਦਾ ਉਨ੍ਹਾਂ ਵਲੋਂ ਵੰਡਿਆ
ਇਕ ਪੈਂਫਲਿਟ ਕਿਸੇ ਨੇ ਈ-ਮੇਲ ਰਾਹੀਂ ਬਹੁਤ ਲੋਕਾਂ ਤੱਕ ਪਹੁੰਚਾ ਦਿੱਤਾ। ਮਿਲੀ ਜਾਣਕਾਰੀ ਅਨੁਸਾਰ
ਪਹਿਲਾਂ ਉਹ ਇਹ ਮੁੱਦਾ ਕੁਝ ਨਿੱਜੀ ਮੀਟਿੰਗਾਂ ਵਿਚ ਉਠਾਉਂਦੇ ਰਹੇ ਹਨ। ਉਨ੍ਹਾਂ ਨੇ ਇਸ ਬਾਰੇ ਆਪਣਾ
ਪੱਖ ਲਿੱਖ ਕੇ ਸਾਹਮਣੇ ਪੇਸ਼ ਨਹੀਂ ਕੀਤਾ। ਪਰ ਪਿਛਲੇ ਦਿਨੀਂ ਉਨ੍ਹਾਂ ਬਾਰੇ ਜਾਣਕਾਰੀ ਦੋ ਸ਼ਖਸੀਅਤਾਂ
ਵਲੋਂ ਇੰਟਰਨੈਟ ’ਤੇ ਪੇਸ਼ ਕੀਤੀ ਗਈ। ਇਕ ਪ੍ਰੌ. ਕੰਵਲਦੀਪ ਸਿੰਘ ਜੀ ਕੰਵਲ ਵਲੋਂ ਫੇਸਬੁਕ ਰਾਹੀਂ
ਅਤੇ ਦੂਜੀ ਸਿੱਖ ਮਾਰਗ ਵੈਬਸਾਈਟ ’ਤੇ ਵੀਰ ਪਰਮਿੰਦਰ ਸਿੰਘ ਵਲੋਂ ਲਿਖੇ ਇਕ ਖੱਤ ਵਿਚ ਉਨ੍ਹਾਂ ਦੀ
ਇਸ ਮੁੱਦੇ ’ਤੇ ਪਹੁੰਚ ਦੀ ਜਾਣਕਾਰੀ ਦਿੱਤੀ ਗਈ। ਇਨ੍ਹਾਂ ਦੋਹਾਂ ਸ੍ਰੋਤਾਂ ਦੀ ਜਾਣਕਾਰੀ ਵਿਚ
ਉਨ੍ਹਾਂ ਦੇ ਸਟੈਂਡ ਬਾਰੇ ਆਪਾ ਵਿਰੋਧ ਹੈ, ਜੋ ਸੰਕੇਤ ਦਿੰਦਾ ਹੈ ਕਿ ਉਹ ਆਪ ਹੀ ਇਸ ਬਾਰੇ ਸਪਸ਼ਟ
ਸਟੈਂਡ ਨਹੀਂ ਰੱਖਦੇ।
ਪ੍ਰੋ. ਕੰਵਲ ਦੁਆਰਾ ਉਨ੍ਹਾਂ ਦੇ ਪੱਖ
ਬਾਰੇ ਦਿੱਤੀ ਜਾਣਕਾਰੀ ਅਨੁਸਾਰ ਇਹ ਸਵਾਲ ਉਨ੍ਹਾਂ ਦੇ ਆਪਣੇ ਨਹੀਂ ਹਨ ਬਲਕਿ ਇਹ ਤਾਂ ਉਨ੍ਹਾਂ ਨੇ
ਇਸ ਵਿਸ਼ੇ ਵਿਚ ਵਿਰੋਧੀਆਂ ਵਲੋਂ ਉਠਾਏ ਜਾਂਦੇ ਸਵਾਲ ਸਾਹਮਣੇ ਰੱਖੇ ਹਨ। ਉਨ੍ਹਾਂ ਅਨੁਸਾਰ ਉਹ ਤਾਂ
ਗੁਰੂ ਗ੍ਰੰਥ ਸਾਹਿਬ ਜੀ ਦੇ ਮੌਜੂਦਾ ਸਰੂਪ ਨੂੰ ਮੰਨਦੇ ਹਨ ਅਤੇ ਉਸ ਦਾ ਪ੍ਰਕਾਸ਼ ਵੀ ਉਨ੍ਹਾਂ ਨੇ ਘਰ
ਕੀਤਾ ਹੋਇਆ ਹੈ।
ਇਸ ਦੇ ਬਿਲਕੁਲ ਉਲਟ ਸਿੱਖ ਮਾਰਗ ’ਤੇ
ਵੀਰ ਪਰਮਿੰਦਰ ਸਿੰਘ ਜੀ ਵਲੋਂ ਉਨ੍ਹਾਂ ਬਾਰੇ ਦਿੱਤੀ ਜਾਣਕਾਰੀ ਵਿਚ ਲਿਖਿਆ ਹੈ ਕਿ ਉਹ ਨਾਨਕ
ਸਰੂਪਾਂ ਤੋਂ ਬਗੈਰ ਕਿਸੇ ਬਾਣੀ ਨੂੰ ਨਹੀਂ ਮੰਨਦੇ ਅਤੇ ਆਪਣਾ ਇਹ ਸਟੈਂਡ ਉਹ ਲੁਧਿਆਣੇ ਵਿਚਲੇ
ਜਾਗਰੂਕ ਗੁਰਸਿੱਖਾਂ ਨਾਲ ਮੀਟਿੰਗਾਂ ਵਿਚ ਸਪਸ਼ਟ ਕਰਦੇ ਰਹੇ ਹਨ। ਦਿਲਚਸਪ ਜਾਣਕਾਰੀ ਅਨੁਸਾਰ ਪਿਛਲੇ
ਸਾਲ ਸੰਪਾਦਕ ਸਪੋਕਸਮੈਨ ਵਲੋਂ ਲਿਖੇ ਵਿਵਾਦਿਤ ਸੰਪਾਦਕੀ ’ਤੇ ਵੀਚਾਰ ਲਈ ਜਦੋਂ ਜਾਗਰੂਕ ਪੰਥਕ
ਵਿਦਵਾਨਾਂ ਦੀ ਮੀਟਿੰਗ ਲੁਧਿਆਣੇ ਵਿਚ ਹੋਈ ਤਾਂ ਇਹ ਉਥੇ ਸਾਰਿਆਂ ਤੋਂ ਉਲਟ ਸੰਪਾਦਕ ਸਪੋਕਸਮੈਨ ਦੇ
ਵਿਚਾਰਾਂ ਨਾਲ ਸਹਿਮਤੀ ਜਤਾਉਂਦੇ ਹੋਏ, ਉਨ੍ਹਾਂ ਦੇ ਹੱਕ ਵਿਚ ਡੱਟ ਗਏ ਅਤੇ ਉਸ ਮੀਟਿੰਗ ਵਿਚ ਪਾਸ
ਹੋਏ ਮਤਿਆਂ ’ਤੇ ਸਹੀ ਪਾਉਣ ਤੋਂ ਇਨਕਾਰ ਕਰ ਦਿੱਤਾ।
ਇਤਨੇ ਵੱਡੇ ਸ਼ੰਕੇ ਖੜੇ ਕਰਨ ਵਾਲੇ ਸ਼ਖਸ
ਨੂੰ ਪਹਿਲਾਂ ਆਪਣਾ ਸਟੈਂਡ ਸਪਸ਼ਟ ਕਰਨਾ ਜ਼ਰੂਰੀ ਹੈ। ਉਨ੍ਹਾਂ ਨੇ ਆਪ ਤਾਂ ਕੋਈ ਲਿਖਤੀ ਸਟੈਂਡ ਸਪਸ਼ਟ
ਨਹੀਂ ਕੀਤਾ। ਦੋ ਵੀਰਾਂ ਨੂੰ ਆਪਾ ਵਿਰੋਧੀ ਸਟੈਂਡ ਦਸਣਾ ਇਹ ਸੰਦੇਸ਼ ਦਿੰਦਾ ਹੈ ਕਿ ਉਹ ਆਪ ਹੀ ਸਪਸ਼ਟ
ਨਹੀਂ ਹੈ। ਉਨ੍ਹਾਂ ਨੂੰ ਸ਼ਾਇਦ ਇਹ ਵੀ ਨਹੀਂ ਪਤਾ ਕਿ ਉਹ ਕੀ ਕਹਿਣਾ ਚਾਹੂੰਦੇ ਹਨ? ਮਿਲੀ ਜਾਣਕਾਰੀ
ਅਨੁਸਾਰ ਉਹ ਸਿੱਖ ਮਿਸ਼ਨਰੀ ਕਾਲਿਜ ਲੁਧਿਆਣਾ ਦੇ ਅਹੁੱਦੇਦਾਰ ਹਨ, ਜੋ ਗੱਲ ਹੋਰ ਵੀ ਹੈਰਾਨੀਜਨਕ ਹੈ,
ਕਿਉਂਕਿ ਸਿੱਖ ਮਿਸ਼ਨਰੀ ਕਾਲਿਜ ਗੁਰਮਤਿ ਤੋਂ ਵੀ ਵੱਧ ‘ਸਿੱਖ ਰਹਿਤ ਮਰਿਯਾਦਾ’ ਨੂੰ ਮਾਨਤਾ ਦੇਂਦਾ
ਹੈ ਅਤੇ ਬੇਨਤੀ ਚੌਪਈ ’ਤੇ ਕਿੰਤੂ ਕਰਨ ਵਾਲੇ ਗੁਰਸਿੱਖਾਂ ਨੂੰ ਵੀ ਆਪਣੇ ਮੈਂਬਰ ਨਹੀਂ ਬਣਾਉਂਦਾ।
‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੇ ਸਰੂਪ ’ਤੇ ਇਤਨੇ ਵੱਡੇ ਕਿੰਤੂ ਕਰਨ ਵਾਲਾ ਸ਼ਖਸ ਉਨ੍ਹਾਂ ਦਾ
ਅਹੁਦੇਦਾਰ ਹੈ, ਇਹ ਬੜੀ ਦਿਲਚਸਪ ਗੱਲ ਹੈ।
ਗੱਲ ਕਰਦੇ ਹਾਂ ਵੀਰ ਹਰਿਭਜਨ ਸਿੰਘ ਜੀ
ਵਲੋਂ ਉਠਾਏ ਸਵਾਲਾਂ ਦੀ। ਮਿਲੀ ਜਾਣਕਾਰੀ ਅਨੁਸਾਰ ਵੀਰ ਜੀ ਪੰਚ ਖਾਲਸਾ ਦੀਵਾਨ ਭਸੌੜ ਦਾ ਲਿਟਰੇਚਰ
ਵੰਡਦੇ ਹਨ, ਜੋ ਇਸ਼ਾਰਾ ਕਰਦਾ ਹੈ ਕਿ ਇਨ੍ਹਾਂ ਦਾ ਸਟੈਂਡ ਦਾ ਆਧਾਰ ਭਸੌੜ ਦੀਵਾਨ ਦੀ ਵਿਚਾਰਧਾਰਾ ਵੀ
ਹੈ। ਆਪਣੇ ਇਸ ਪੈਂਫਲਿਟ ਵਿਚ ਵੀਰ ਜੀ ਨੇ ਭਗਤ, ਭੱਟ ਅਤੇ ਹੋਰ ਮਹਾਂਪੁਰਖਾਂ ਦੀ ਬਾਣੀ ਨੂੰ ਰੱਦ
ਕਰਨ ਦੇ ਮਕਸਦ ਨਾਲ ਲਗਭਗ 65 ਸ਼ੰਕੇ (ਸਵਾਲ) ਖੜੇ ਕੀਤੇ ਹਨ। ਇਹ ਸ਼ੰਕੇ ਬਹੁਤ ਹੀ ਹਲਕੇ ਅਤੇ ਕੱਚੇ
ਆਧਾਰਾਂ ਵਾਲੇ ਹਨ। ‘ਤੱਤ ਗੁਰਮਤਿ ਪਰਿਵਾਰ’ ਵਲੋਂ ਮੁੱਢਲੇ ਤੌਰ ’ਤੇ ਇਨ੍ਹਾਂ ਸਵਾਲਾਂ ਦੇ ਜਵਾਬ
ਤਿਆਰ ਕਰ ਲਏ ਗਏ ਹਨ ਅਤੇ ਫਾਈਨਲ ਹੁੰਦੇ ਹੀ ਸਾਹਮਣੇ ਰੱਖੇ ਜਾਣਗੇ। ਸਿਰਫ ਮਿਸਾਲ ਲਈ ਇਕ ਦੋ ਸਵਾਲ
ਲੈਂਦੇ ਹਾਂ।
ਪ੍ਰਮਾਣਿਕ ਬਾਣੀ ਰੱਦ ਕਰਨ ਦੇ ਮਕਸਦ
ਨਾਲ ਖੜਾ ਕੀਤਾ ਇਨ੍ਹਾਂ ਦਾ ਇਕ ਸ਼ੰਕਾ ਹੈ ਕਿ ਨਿਤਨੇਮ ਵਿਚ ਭਗਤਾਂ ਦੀ ਬਾਣੀ ਦਾ ਇਕ ਵੀ ਸ਼ਬਦ ਨਹੀਂ
ਹੈ, ਇਸ ਲਈ ਭਗਤ ਬਾਣੀ ਪ੍ਰਮਾਣਿਕ ਨਹੀਂ।
ਇਤਨੇ ਵੱਡੇ ਸ਼ੰਕੇ ਖੜੇ ਕਰਨ ਦਾ ਆਧਾਰ
ਕਿਤਨਾ ਹਲਕਾ ਹੈ। ਨਿਤਨੇਮ ਵਿਚ ਤਾਂ ਮਹਲੇ 2, ਮਹਲੇ 9 ਦਾ ਇਕ ਵੀ ਸ਼ਬਦ ਨਹੀਂ ਹੈ। ਵੀਰ ਜੀ ਦੀ
ਕਸਵੱਟੀ ਅਨੁਸਾਰ ਤਾਂ ਉਨ੍ਹਾਂ ਦੀ ਬਾਣੀ ਵੀ ਮਿਲਾਵਟ ਹੀ ਹੈ।
ਐਸੀ ਹੀ ਇਕ ਹੋਰ ਦਲੀਲ ਹੈ ਕਿ
‘ਅੰਮ੍ਰਿਤ ਸੰਸਕਾਰ’ ਵਿਚ ਕੋਈ ਸ਼ਬਦ ਭਗਤ ਬਾਣੀ ਦਾ ਨਹੀਂ ਹੈ, ਇਸ ਲਈ ਉਹ ਮਿਲਾਵਟ ਹੈ।
‘ਖੰਡੇ ਦੀ ਪਾਹੁਲ’ ਵਾਲੀ ਰਸਮ
ਵਿਚ ਤਾਂ ਮਹਲਾ 2, ਮਹਲਾ 4, ਮਹਲਾ 5, ਮਹਲਾ 9 ਦਾ ਇਕ ਵੀ ਸ਼ਬਦ ਨਹੀਂ ਹੈ। ਵੀਰ ਜੀ ਦੀ ਹਲਕੀ ਦਲੀਲ
ਅਨੁਸਾਰ ਤਾਂ ਉਨ੍ਹਾਂ ਦੀ ਬਾਣੀ ਵੀ ਮਿਲਾਵਟ ਹੀ ਮੰਨਣੀ ਚਾਹੀਦੀ ਹੈ।
ਪ੍ਰਮਾਣਿਕ ਬਾਣੀ ਉੱਤੇ ਇਤਨੇ ਕੱਚਘਰੜ
ਤੇ ਹਲਕੀਆਂ ਦਲੀਲਾਂ ਨਾਲ ਕਿੰਤੂ ਖੜੇ ਕਰਨਾ ਤਾਂ ਕਿਸੇ ਸਿੱਖ ਦੀ ਸੁਹਿਰਦਤਾ ’ਤੇ ਹੀ ਸਵਾਲੀਆਂ
ਨਿਸ਼ਾਨ ਲਾਉਂਦਾ ਹੈ। ਵੀਰ ਜੀ ਦੀ ਗੁਰਮਤਿ ਸਮਝ ਬਾਰੇ ਇਕ ਹੋਰ ਤੱਥ ਬਹੁਤ ਦਿਲਚਸਪ ਹੈ। ਸ਼ਬਦ ਗੁਰੂ
ਗ੍ਰੰਥ ਸਾਹਿਬ ਜੀ ਵਿਚ ਸ਼ਾਮਿਲ ਰਚਨਾਵਾਂ ਤਾਂ ਵੀਰ ਜੀ ਨੂੰ ਮਿਲਾਵਟ ਲਗਦੀਆਂ ਹਨ ਪਰ ਦਸਮ ਗ੍ਰੰਥ ਦੀ
ਕੱਚੀਆਂ ਰਚਨਾਵਾਂ ਜਾਪ, ਬੇਨਤੀ ਚੌਪਈ ਆਦਿ (ਜਿਨ੍ਹਾਂ ਨੂੰ ਸੁਚੇਤ ਵਿਦਵਾਨ ਰੱਦ ਕਰ ਚੁੱਕੇ ਹਨ)
ਪ੍ਰਮਾਣਿਕ ਲਗਦੀਆਂ ਹਨ। ਵੀਰ ਜੀ ਉਨ੍ਹਾਂ ਨੂੰ ਨਿਰੋਲ ਗੁਰਬਾਣੀ ਮੰਨਦੇ ਹਨ। ਵੀਰ ਜੀ ਬਾਰੇ ਵਿਚਾਰ
ਤੋਂ ਅੰਦਾਜ਼ਾ ਲਗਦਾ ਹੈ ਕਿ ਉਹ ਪੰਚ ਖਾਲਸਾ ਦੀਵਾਨ ਭਸੌੜ ਦੀ ਗਲਤ ਮਾਨਤਾਵਾਂ ਨੂੰ ਹੁਣ ਤੱਕ ਅੰਤਿਮ
ਸੱਚ ਮੰਨੀ ਬੈਠੇ ਹਨ। ਉਸ ਗਲਤ ਮਾਨਤਾ ਨੂੰ ਸਹੀ ਸਿੱਧ ਕਰਨ ਲਈ ਐਸੀਆਂ ਹਲਕੀਆਂ ਦਲੀਲਾਂ ਦੇ ਰਹੇ
ਹਨ।
ਇਸ ਮੁੱਦੇ ਨੂੰ ਅੱਜ ਦੇ ਸਮੇਂ ਵਿਚ
ਉਠਾ ਰਹੀ ਦੂਜੀ ਧਿਰ ਜੋਗਿੰਦਰ ਸਿੰਘ ਜੀ ਦੀ ਸਰਪ੍ਰਸਤੀ ਹੇਠ ਸਪੋਕਸਮੈਨ ਹੈ। ਰੋਜ਼ਾਨਾ ਸਪੋਕਸਮੈਨ
ਵਿਚ ਬਹੁਤ ਪਹਿਲਾਂ ਤੋਂ ਹੀ ਭਗਤ ਮਹਾਂਪੁਰਖਾਂ ਆਦਿ ਦੀ ਬਾਣੀ ਨੂੰ ਮਿਲਾਵਟ ਮੰਨਣ ਦਾ ਪ੍ਰਚਾਰ ਕੀਤਾ
ਜਾਂਦਾ ਰਿਹਾ ਹੈ। ਇਸ ਬਾਣੀ ’ਤੇ ਕਿੰਤੂ ਉਠਾਉਣ ਵਿਚ ਸਭ ਤੋਂ ਵੱਧ ਯੋਗਦਾਨ ਹਰਭਜਨ ਸਿੰਘ ਜੀ
ਜਨਚੇਤਨਾ ਨੇ ਆਪਣੇ ਇਕ ਨਿਯਮਿਤ ਕਾਲਮ ‘ਅੱਜ ਦਾ ਇਤਿਹਾਸ’ ਰਾਹੀਂ ਪਾਇਆ। ਜੋਗਿੰਦਰ ਸਿੰਘ ਜੀ ਵੀ
ਆਪਣੀਆਂ ਸੰਪਾਦਕੀਆਂ ਰਾਹੀਂ ਸਿੱਧੇ/ਅਸਿੱਧੇ ਐਸੇ ਸ਼ੰਕੇ ਉਠਾਉਂਦੇ ਰਹੇ ਹਨ। ਵੈਸੇ ਵੀਰ ਹਰਭਜਨ ਸਿੰਘ
ਡਾਬਾ ਲੁਧਿਆਣਾ ਵਾਂਗ ਜੋਗਿੰਦਰ ਸਿੰਘ ਜੀ (ਸਪੋਕਸਮੈਨ) ਦਾ ਸਟੈਂਡ ਵੀ ਇਸ ਮੁੱਦੇ ’ਤੇ ਸਪਸ਼ਟ ਅਤੇ
ਦ੍ਰਿੜ ਨਹੀਂ ਬਲਕਿ ਆਪਾਵਿਰੋਧੀ ਹੈ। ਪਿੱਛਲੇ ਸਮੇਂ ਵਿਚ ਇਹ ਇਕ ਦੋ ਵਾਰ ਆਪਣੇ ਪਹਿਲੇ ਪੰਨੇ ’ਤੇ
ਸਪਸ਼ਟੀਕਰਨ ਦੇ ਚੁੱਕੇ ਹਨ ਕਿ ਉਹ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੇ ਮੌਜੂਦਾ ਸਰੂਪ ਵਿਚਲੀ ਸਾਰੀ
ਬਾਣੀ ਨੂੰ ਪ੍ਰਮਾਣਿਕ ਮੰਨਦੇ ਹਨ। ਪਰ ਗਾਹੇ-ਬਗਾਹੇ ਇਸ ਬਾਰੇ ਸ਼ੰਕੇ ਵੀ ਖੜੇ ਕਰਦੇ ਰਹਿੰਦੇ ਹਨ।
ਜੋਗਿੰਦਰ ਸਿੰਘ ਜੀ ਨਾਲ ਨਿੱਜੀ ਤੌਰ ’ਤੇ ਵਿਚਾਰ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਉਹ ਬਾਬਾ ਨਾਨਕ
ਜੀ ਤੋਂ ਸਿਵਾ ਹੋਰ ਕਿਸੇ ਦੀ ਬਾਣੀ ਨੂੰ ਪ੍ਰਮਾਣਿਕ ਨਹੀਂ ਮੰਨਦੇ। ਪਰ ਮੀਡੀਆ ਵਿਚ ਇਹ ਗੱਲ ਕਹਿਣ
ਤੋਂ ਸੰਕੋਚ ਕਰਦੇ ਹਨ। ਸ਼ਾਇਦ ਆਪਣੀ ਇਸੇ ਸੋਚ ਨੂੰ ਅਸਿੱਧੇ ਤਰੀਕੇ ਪੇਸ਼ ਕਰਨ ਦੇ ਮਕਸਦ ਨਾਲ ਉਹ
ਬਾਬਾ ਨਾਨਕ ਜੀ ਦੀ ਪੋਥੀ ਲੱਭਣ ਦੀ ਹਵਾਈ ਗੱਲਾਂ ਕਰਦੇ ਰਹਿੰਦੇ ਹਨ।
ਸਪੋਕਸਮੈਨ ਵਲੋਂ ਇਸ ਵਿਸ਼ੇ ’ਤੇ ਉਠਾਏ
ਗਏ ਸ਼ੰਕਿਆਂ ਦੇ ਆਧਾਰ ਕੋਈ ਠੋਸ ਨਹੀਂ ਹਨ। ਜਨਚੇਤਨਾ ਜੀ ਨੇ ਆਪਣੇ ਸ਼ੰਕਿਆਂ ਦੇ ਹੱਕ ਵਿਚ ਬਹੁਤੀਆਂ
ਦਲੀਲਾਂ ਪੰਚ ਖਾਲਸਾ ਦੀਵਾਨ ਭਸੌੜ ਦੀ ਤਰਜ਼ ਦੀਆਂ ਦਿਤੀਆਂ, ਜਿਸ ਦੇ ਕੱਚੇਪਨ ਅਤੇ ਹਲਕੇਪਨ ਦਾ
ਨਮੂਨਾ ਅਸੀਂ ਉਪਰ ਵੇਖ ਆਏ ਹਾਂ। ਉਨ੍ਹਾਂ ਦੀਆਂ ਲਿਖਤਾਂ ਸੰਬੰਧੀ ਜਦੋਂ ਕੁਝ ਜਾਗਰੂਕ ਪੰਥਦਰਦੀਆਂ
ਨੇ ਉਨ੍ਹਾਂ ਨੂੰ ਬੈਠ ਕੇ ਚਰਚਾ ਕਰਨ ਲਈ ਕਿਹਾ ਤਾਂ ਉਹ ਟਾਲਾ ਵੱਟ ਗਏ। ਸੰਪਾਦਕ ਜੋਗਿੰਦਰ ਸਿੰਘ ਜੀ
ਵਲੋਂ ਖੜੇ ਕੀਤੇ ਸ਼ੰਕਿਆਂ ਬਾਰੇ ਕੋਈ ਠੋਸ ਦਲੀਲਾਂ ਅਤੇ ਆਧਾਰ ਨਹੀਂ ਦਿਤੇ ਜਾਂਦੇ। ਉਹ ਮੁੜ ਥੁੜ ਕੇ
ਕਾਨ੍ਹ ਸਿੰਘ ਜੀ ਨਾਭਾ ਦੀ ਇਕ ਟਿੱਪਣੀ ਨੂੰ ਹਵਾਲੇ ਵਜੋਂ ਪੇਸ਼ ਕਰਦੇ ਹੋਏ, ਉਨ੍ਹਾਂ ਵਲੋਂ ਲਿਖੇ
ਕਿਸੇ ਖਰੜੇ ‘ਗੁਰੂ ਗਿਰਾ ਕਸੌਟੀ’ (ਜੋ ਪ੍ਰਕਾਸ਼ਿਤ ਨਹੀਂ ਹੋਇਆ) ਦਾ ਹਵਾਲਾ ਦਿੰਦੇ ਹਨ। ਭਾਈ ਕਾਹਨ
ਸਿੰਘ ਜੀ ਨਾਭਾ ਦੀ ਇਕ ਟਿੱਪਣੀ ਦਾ ਇਹ ਭਾਵ ਨਹੀਂ ਨਿਕਲਦਾ ਕਿ ਉਹ ਬਾਬਾ ਨਾਨਕ ਤੋਂ ਸਿਵਾ ਸਾਰੀ
ਬਾਣੀ ਮਿਲਾਵਟ ਮੰਨਦੇ ਸਨ। ਉਨ੍ਹਾਂ ਦੇ ਪ੍ਰਕਾਸ਼ਿਤ ਕੰਮਾਂ (ਗੁਰਮਤਿ ਮਾਰਤੰਡ ਅਤੇ ਹੋਰ) ਤੋਂ ਤਾਂ
ਐਸਾ ਕੋਈ ਸੰਕੇਤ ਨਹੀਂ ਮਿਲਦਾ। ਇਹ ਸਭ ਤੋਂ ਆਸਾਨ ਤਰੀਕਾ ਹੈ ਕਿ ਕਿਸੇ ਗੁਜ਼ਰ ਚੁਕੇ ਵਿਦਵਾਨ ਦਾ
ਨਾਂ ਲੈਕੇ ਅਪੁਸ਼ਟ ਹਵਾਲਾ ਦੇ ਦੇਵੋ ਕਿਉਂਕਿ ਪਤਾ ਹੈ ਕਿ ਉਸ ਨੇ ਸਪਸ਼ਟੀਕਰਨ ਦੇਣ ਲਈ ਤਾਂ ਆਉਣਾ
ਨਹੀਂ। ਪਰ ਇਹ ਆਧਾਰ ਹੈ ਬਹੁਤ ਕੱਚਘਰੜ ਅਤੇ ਹਲਕਾ। ਦੂਜਾ ਸਪੋਕਸਮੈਨ ਇਕਤਰਫਾ ਸੰਚਾਰ (ਵਨ ਵੇ
ਕਮਿਉਨੀਕੇਸ਼ਨ) ਹੈ, ਇਸ ਵਿਚ ਵਿਰੋਧੀ ਵਿਚਾਰ ਲਈ ਕੋਈ ਥਾਂ ਨਹੀਂ ਹੈ। ਜਵਾਬਦੇਹੀ ਦਾ ਫਰਜ਼ ਤਾਂ ਇਹ
ਦੂਸਰਿਆਂ ਨੂੰ ਚੇਤੇ ਕਰਵਾਉਣਾ ਹੀ ਜਾਣਦਾ ਹੈ। ਆਪ ਤਾਂ ਇਸ ਦੀ ਜਵਾਬਦੇਹੀ ਤੋਂ ਮੁਨਕਰ ਹੋਣ ਦੀ
ਪ੍ਰਵਿਰਤੀ ਤੋਂ ਹਰ ਸੁਚੇਤ ਸਿੱਖ ਵਾਕਿਫ ਹੈ। ਸੋ ਇਨ੍ਹਾਂ ਦੀ ਇਸ ਵਿਸ਼ੇ ’ਤੇ ਪਹੁੰਚ ਇਸ ਦੀ
ਸੁਹਿਰਦਤਾ ਤੇ ਪ੍ਰਸ਼ਨ ਚਿੰਨ੍ਹ ਲਾਉਂਦੀ ਹੈ।
20 ਜੁਲਾਈ 2011 ਨੂੰ ਲਿਖੇ
ਆਪਣੇ ਸੰਪਾਦਕੀ ਵਿਚ ਵੀ ਉਹ ਆਧਾਰ ਰਹਿਤ ਗੱਲਾਂ ਕਰ ਗਏ। ਇਕ ਪਾਸੇ ਤਾਂ ਉਹ ਕਹਿ ਰਹੇ ਹਨ ਕਿ ‘ਆਦਿ
ਗ੍ਰੰਥ’ ਦੇ ਸਰੂਪਾਂ ਵਿਚ ਵਿਰੋਧੀ ਲੋਕਾਂ ਵਲੋਂ ਬਹੁਤ ਫੇਰ ਬਦਲ ਕਰ ਦਿਤੇ, ਪਰ ਦੂਜੇ ਪਾਸੇ ਅੱਜ
ਜਦੋਂ ਸੁਨਿਹਰੇ ਅੱਖਰਾਂ ਵਾਲੇ ਸਰੂਪਾਂ ਵਿਚ ਲਗਾਂ ਮਾਤਰਾਂ ਬਦਲਨ ਅਤੇ ਖਾਲੀ ਪੱਤਰੇ ਛੱਡਣ ਦੀ
ਸ਼ਰਾਰਤ ਸਾਹਮਣੇ ਆਈ ਹੈ, ਤਾਂ ਉਸ ਦਾ ਵਿਰੋਧ ਕਰਨ ਨੂੰ ਬੇਲੋੜਾ ਦੱਸ ਕੇ ਛੁਟਿਆ ਰਹੇ ਹਨ। ਇਸੇ
ਤਰ੍ਹਾਂ ਬਾਬਾ ਨਾਨਕ ਪਾਤਸ਼ਾਹ ਜੀ ਦੀ ਅਸਲ ਪੋਥੀ ਪ੍ਰਾਪਤ ਕਰਨ ਦੇ ਹਵਾਈ ਸ਼ੋਸ਼ੇ ਵੀ ਜੋਗਿੰਦਰ ਸਿੰਘ
ਜੀ (ਸਪੋਕਸਮੈਨ) ਵਿਚ-ਵਿਚ ਛੱਡਦੇ ਰਹਿੰਦੇ ਹਨ। ਇਕ ਪਾਸੇ ਤਾਂ ਉਹ ਗੈਰ-ਪ੍ਰਮਾਣਿਕਤਾ ਦੇ ਨਾਂ ’ਤੇ
ਲਗਭਗ ਸਾਰੀਆਂ ਬਾਣੀਆਂ ਰੱਦ ਕਰਨ ਦੀ ਦਲੀਲ ਦੇਂਦੇ ਹਨ ਦੂਜੇ ਪਾਸੇ ਕਿਸੇ ਗੁੰਮਨਾਮ ਅਤੇ ਅੰਜਾਣ
ਜਿਹੀ ਖਿਆਲੀ ਪੋਥੀ ਨੂੰ ਲੱਭ ਕੇ ਪ੍ਰਮਾਣਿਕ ਮੰਨ ਲੈਣ ਦਾ ਹੋਕਾ ਦੇਂਦੇ ਹਨ। ਜੇ ਉਹ ਆਪ ਅਨੇਕਾਂ
ਬਹੁਤ ਹੱਦ ਤੱਕ ਪ੍ਰਮਾਣਿਕ ਸਰੋਤਾਂ ਨੂੰ ਬਿਨਾਂ ਕਿਸੇ ਠੋਸ ਆਧਾਰ ਦੇ ਰੱਦ ਮੰਨ ਲੈਣ ਦੀ ਗੱਲ ਕਰਦੇ
ਹਨ ਤਾਂ ਉਹ ਕਿਵੇਂ ਸੋਚ ਲੈਂਦੇ ਹਨ ਕਿ ਉਨ੍ਹਾਂ ਵਲੋਂ ਜੇ ਕੋਈ ਐਸੀ ਗੁਮਨਾਮ ਜਿਹੀ ਪੋਥੀ ਕਿਧਰੋਂ
ਪ੍ਰਕਟ ਕਰ ਵੀ ਦਿੱਤੀ ਗਈ ਤਾਂ ਸਾਰੇ ਉਸ ਨੂੰ ਪ੍ਰਮਾਣਿਕ ਮੰਨ ਲੈਣਗੇ। ਛੋਟੇ ਮੋਟੇ ਵਖਰੇਂਵਿਆਂ ਨੂੰ
ਤੂਲ ਦੇ ਕੇ ਤਕਰੀਬਨ ਸਾਰੇ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਨੂੰ ਰੱਦ ਕਰਨ ਦੀ ਉਨ੍ਹਾਂ ਦੀ ਪਹੁੰਚ
ਤੋਂ ਪਰੇਸ਼ਾਨ ਲੋਕਾਂ ਨੇ ਕੁਝ ਸਮਾਂ ਪਹਿਲਾਂ ਇਕ ਐਸ. ਐਮ. ਐਸ. ਸਰਕੁਲੇਟ ਕੀਤਾ ਸੀ ਕਿ “ਜੋਗਿੰਦਰ
ਸਿੰਘ ਅਨੁਸਾਰ ਸਾਰਾ ਗੁਰੂ ਗ੍ਰੰਥ ਸਾਹਿਬ ਨਕਲੀ ਹੈ, ਸਿੱਖਾਂ ਕੋਲ ਹੁਣ ਪ੍ਰਮਾਣਿਕ ਸਿਰਫ ਜੋਗਿੰਦਰ
ਸਿੰਘ ਦੇ ਨਿੱਜੀ ਡਾਇਰੀ ਦੇ ਪੰਨੇ ਹੀ ਬਚੇ ਹਨ। ਇਸ ਲਈ ਉਨ੍ਹਾਂ ਨੂੰ ਇਨ੍ਹਾਂ ਪੰਨਿਆਂ ਦੀ ਪੋਥੀ
ਬਣਾ ਕੇ ਉਸ ਦਾ ਪ੍ਰਕਾਸ਼ ਕਰਨਾ ਸ਼ੁਰੂ ਕਰ ਦੇਣਾ ਚਾਹੀਦਾ ਹੈ”।
ਨਿਚੋੜ
: ਹੁਣ ਸਵਾਲ ਉਠਦਾ
ਹੈ ਕਿ ਐਸੇ ਮੁਦਿਆਂ ਨੂੰ ਸੰਭਾਲਿਆ ਕਿਵੇਂ ਜਾਵੇ? ਗੁਰਮਤਿ ਵਿਚ ‘ਗਿਆਨ ਖੜਗ’ ਨੂੰ ਹੀ ਵੱਧ ਮਾਨਤਾ
ਦਿਤੀ ਗਈ ਹੈ। ਇਹ ਨੁਕਤਾ ਤਾਂ ਹੈ ਹੀ ਗਿਆਨ ਖੜਗ ਨਾਲ ਹੱਲ ਹੋਣ ਵਾਲਾ। ਇਸ ਸੱਚਾਈ ਤੋਂ ਮੁਨਕਰ
ਨਹੀਂ ਹੋਇਆ ਜਾ ਸਕਦਾ ਕਿ ਅੱਜ ਦੇ ਸਮੇਂ ਸਾਡੇ ਕੌਲ ਕਰਤਾਰਪੁਰੀ ਬੀੜ ਅਤੇ ਦਮਦਮੀ ਬੀੜ ਦੇ ਮੂਲ
ਸਰੂਪ ਨਹੀਂ ਹਨ। ਪਰ ਇਸ ਦਾ ਮਤਲਬ ਇਹ ਨਹੀਂ ਕਿ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੇ ਵੱਡੇ ਹਿੱਸੇ
ਨੂੰ ਮਿਲਾਵਟ ਮੰਨ ਲਿਆ ਜਾਵੇ। ਸੱਚਾਈ ਇਹ ਵੀ ਹੈ ਕਿ ਇਸ ਸਰੂਪ ਦੇ ਉਤਾਰੇ ਇਸ ਦੇ ਜਨਮ ਨਾਲ ਹੀ
ਹੋਣੇ ਸ਼ੁਰੂ ਹੋ ਗਏ ਸਨ। ਇਸ ਵਿਚ ਵੀ ਕੋਈ ਦੋ ਰਾਇ ਨਹੀਂ ਹੈ ਕਿ ਜਪੁ ਤੋਂ ਮੁੰਦਾਵਣੀ ਤੱਕ ਦੀ ਬਾਣੀ
(ਛੋਟੇ ਮੋਟੇ ਫਰਕਾਂ ਨਾਲ) ਲਗਭਗ ਸਾਰਿਆਂ ਸਰੂਪਾਂ ਵਿਚ ਸ਼ਾਮਿਲ ਹੈ।
ਹਰ ਇਕ ਮੱਤ ਦੀ ਨੀਂਹ ਕੁਝ ਮੂਲ
ਅਧਾਰਾਂ ਤੇ ਟਿੱਕੀ ਹੁੰਦੀ ਹੈ। ਗੁਰਮਤਿ ਦੀ ਨੀਂਹ ਅਕਾਲ ਪੁਰਖ ਦੀ ਹੋਂਦ, ਦਸ ਨਾਨਕ ਸਰੂਪਾਂ ਦੀ
ਰਹਿਬਰੀ ਅਤੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਇਨ੍ਹਾਂ ਤਿੰਨ ਮੂਲ ਆਧਾਰਾਂ ’ਤੇ ਟਿਕੀ ਹੋਈ
ਹੈ। ਹਰ ਕਿਸੇ ਨੂੰ ਹੱਕ ਹੈ, ਉਹ ਜਿਸ ਮਰਜ਼ੀ ਮੱਤ ਨੂੰ ਅਪਨਾ ਲਵੇ। ਪਰ ਇਕ ਸਿੱਖ ਲਈ ਇਨ੍ਹਾਂ
ਤਿੰਨਾਂ ਮੂਲ ਆਧਾਰਾਂ ’ਤੇ ਵਿਸ਼ਵਾਸ ਦਾ ਧਾਰਨੀ ਹੋਣਾ ਜ਼ਰੂਰੀ ਹੈ।
ਕਿਸੇ ਵੀ ਚੰਗੇ ਮੱਤ ਨੂੰ ਨੀਂਵਾ
ਵਿਖਾਉਣ ਜਾਂ ਉਸ ਬਾਰੇ ਭੁਲੇਖੇ ਖੜਨ ਕਰਨ ਦਾ ਯਤਨ ਵਿਰੋਧੀ ਤਾਕਤਾਂ ਵਲੋਂ ਹਮੇਸ਼ਾਂ ਕੀਤਾ ਜਾਂਦਾ
ਰਿਹਾ ਹੈ। ਇਸ ਵਿਚਾਰਧਾਰਕ ਹਮਲੇ ਦਾ ਸਭ ਤੋਂ ਵੱਡਾ ਹਥਿਆਰ ਮੂਲ਼ ਆਧਰਾਂ ਬਾਰੇ ਸ਼ੰਕੇ ਖੜੇ ਕਰਨਾ
ਹੁੰਦਾ ਹੈ। ਪਰ ਸੁਚੇਤ ਕੌਮ ਨੂੰ ਐਸੇ ਹਮਲਿਆਂ ਨੂੰ ਸਹੀ ਤਰੀਕੇ ਸੰਭਾਲਣਾ ਬਹੁਤ ਜ਼ਰੂਰੀ ਹੈ। ਐਸੇ
ਵਿਚਾਰਧਾਰਕ ਹਮਲੇ ਭਾਂਵੇ ਬਾਹਰੋਂ ਹੋਣ (ਜਿਵੇਂ ਮੈਕਲਾਉਡ ਅਤੇ ਆਰ. ਐਸ. ਐਸ. ਆਦਿ) ਜਾਂ ਗਲਤ
ਧਾਰਨਾ ਕਾਰਨ ਅੰਦਰੋਂ ਉਠੱਣ (ਜਿਵੇਂ ਪੰਚ ਖਾਲਸਾ ਦੀਵਾਨ ਭਸੌੜ ਆਦਿ) ਉਨ੍ਹਾਂ ਦਾ ਯੋਗ ਤਰੀਕੇ
ਨੋਟਿਸ ਲੈਣਾ ਜ਼ਰੂਰੀ ਹੈ। ਸ਼ਰਧਾ ਹੇਠ ਜ਼ਜ਼ਬਾਤੀ ਹੋ ਕਿ ਚੰਗੀ ਜਾਂ ਮਾੜੀ ਨੀਅਤ ਨਾਲ ਐਸੇ ਸ਼ੰਕੇ ਖੜੇ
ਕਰਨ ਵਾਲਿਆਂ ਖਿਲਾਫ ਫਤਵੇਬਾਜ਼ੀ (ਆਰ. ਐਸ. ਐਸ. ਦੇ ਏਜੰਟ ਹਨ, ਧ੍ਰਿਕਾਰ ਹੈ) ਕਰਕੇ ਅਸੀਂ ਮਨ ਦੀ
ਭੜਾਸ ਜ਼ਰੂਰ ਕੱਢ ਸਕਦੇ ਹਾਂ ਅਤੇ ਆਮ ਸਿੱਖਾਂ ਨੂੰ ਪ੍ਰਭਾਵਿਤ ਕਰ ਸਕਦੇ ਹਾਂ ਪਰ ਇਹ ਤਰੀਕਾ ਦੁਨੀਆਂ
ਦੇ ਸੁਚੇਤ ਲੋਕਾਂ ਸਾਹਮਣੇ ਸਾਡੀ ਸ਼ਾਖ ਖਰਾਬ ਕਰਦਾ ਹੈ। ਸਾਡਾ ਇਹ ਰਵੱਈਆ ਸ਼ੰਕਾਕਾਰਾਂ ਨੂੰ ਇਹ
ਦੁਸ਼-ਪ੍ਰਚਾਰ ਕਰਨ ਦਾ ਮੌਕਾ ਦਿੰਦਾ ਹੈ ਕਿ ਸਿੱਖ ਤਾਂ ਸਿਰਫ ਲੱਠਮਾਰੀ ਦੀ ਭਾਸ਼ਾ ਹੀ ਜਾਨਦੇ ਹਨ।
ਐਸੇ ਹਮਲਿਆਂ ਸਮੇਂ ਸਹਿਜ ਅਤੇ ਠਰੰਮੇ ਨਾਲ, ਉਠਾਏ ਸ਼ੰਕਿਆਂ ਬਾਰੇ ਦਲੀਲ ਨਾਲ ਸੱਚਾਈ ਸਾਹਮਣੇ ਲਿਆ
ਕੇ ਵਿਰੋਧੀ ਧਿਰ ਨੂੰ ਨਿਰੁੱਤਰ ਕਰਨਾ ਬਣਦਾ ਹੈ।
ਜਿਥੋਂ ਤੱਕ ਇਸ ‘ਸ਼ਬਦ ਗੁਰੂ ਗ੍ਰੰਥ
ਸਾਹਿਬ ਜੀ’ ਦੀ ਪ੍ਰਮਾਣਿਕਤਾ ਦੇ ਵਿਸ਼ੇ ਦੀ ਗੱਲ ਹੈ ਤਾਂ ਉਪਰੋਕਤ ਵਿਚਾਰ ਤੋਂ ਸਪਸ਼ਟ ਹੈ ਕਿ ਨਾਨਕ
ਸਰੂਪਾਂ ਤੋਂ ਬਗੈਰ ਹੋਰ ਬਾਣੀਆਂ ਨੂੰ ਮਿਲਾਵਟ ਹੋਣ ਦਾ ਵਿਚਾਰ ਦੇਣ ਵਾਲੀਆਂ ਧਿਰਾਂ ਦੇ ਆਧਾਰ ਅਤੇ
ਦਲੀਲਾਂ ਬਹੁਤ ਕੱਚੀਆਂ ਅਤੇ ਹਲਕੀਆਂ ਹਨ। ਵੀਰ ਹਰਭਜਨ ਸਿੰਘ ਜੀ ਡਾਬਾ, ਜੋਗਿੰਦਰ ਸਿੰਘ ਜੀ ਸਮੇਤ
ਅਪਣੇ ਆਪ ਨੂੰ ਸੁਹਿਰਦ ਮੰਨਣ ਵਾਲੇ ਵਿਦਵਾਨਾਂ ਦਾ ਫਰਜ਼ ਬਣਦਾ ਹੈ ਕਿ ਐਸੈ ਸ਼ੰਕੇ ਖੜੇ ਕਰਨ ਵਾਲਿਆਂ
ਦਾ ਦਲੀਲ ਨਾਲ ਜਵਾਬ ਦੇ ਕੇ ਉਸ ਨੂੰ ਨਿਰ-ਉਤਰ ਕਰਵਾਉਣ। ਪਰ ਡਾਬਾ ਜੀ ਤਾਂ ਪੰਚ ਖਾਲਸਾ ਦੀਵਾਨ
ਦੀਆਂ ਗਲਤ ਮਾਨਤਾ ਨੂੰ ਹੀ ਅੰਤਿਮ ਸੱਚ ਮੰਨ ਕੇ ਰਾਹ ਤੋਂ ਭਟਕ ਗਏ। ਸਿੱਖਾਂ ਦੀ ਇਹ ਕਮਜ਼ੋਰੀ ਹੈ ਕਿ
ਉਹ ਜਿਸ ਧੜੇ ਜਾਂ ਸ਼ਖਸੀਅਤ ਨਾਲ ਮਨ ਕਰ ਕੇ ਜੁੜ ਜਾਂਦੇ ਹਨ ਫੇਰ ਉਸ ਦੀ ਧਾਰਨਾ ਨੂੰ ਹੀ ਬਿਲਕੁਲ਼
ਸਹੀ ਮੰਨ ਕੇ ਤੁਰ ਪੈਂਦੇ ਹਨ। ਅਖੰਡ ਕੀਰਤਨੀ ਜਥਾ, ਨਾਨਕਸਰੀਏ ਆਦਿ ਇਸਦੀ ਸਪਸ਼ਟ ਮਿਸਾਲ ਹਨ। ਉਹ
ਸਵੈ-ਪੜਚੋਲ ਕਰਨ ਦਾ ਜਤਨ ਨਹੀਂ ਕਰਦੇ। ਡਾਬਾ ਜੀ ਵੀ ਪੰਚ ਖਾਲਸਾ ਦੀਵਾਨ ਦੀ ਗਲਤ ਧਾਰਨ ਨਾਲ ਕੁਝ
ਐਸੀ ਤਰ੍ਹਾਂ ਹੀ ਜੁੜ ਗਏ ਹਨ। ਦੂਜੀ ਤਰਫ ਸਪੋਕਸਮੈਨ ਮੈਕਲਾਉਡ ਵਰਗੇ ਮਾੜੀ ਨੀਅਤ ਪਲਾਂਟਿਡ
ਵਿਦਵਾਨਾਂ ਦੇ ਹਲਕੇ ਤੱਥਾਂ ਨੂੰ ਦਲੀਲ ਨਾਲ ਨੰਗਾ ਕਰਨ ਦਾ ਕੰਮ ਚੰਗੇ ਤਰੀਕੇ ਕਰ ਸਕਦਾ ਸੀ, ਪਰ
ਜੋਗਿੰਦਰ ਸਿੰਘ ਜੀ ਨੇ ਤਾਂ ਮੈਕਲਾਉਡ ਦੀ ਗੱਲਾਂ ਨੂੰ ਹੀ ਅੰਤਿਮ ਸੱਚ ਮੰਨ ਲਿਆ ਲਗਦਾ ਹੈ। ਉਹ
ਬਿਨਾਂ ਕਿਸੇ ਠੋਸ ਆਧਾਰ ਦੇ, ਇਨ੍ਹਾਂ ਸਾਰੇ ਸ਼ੰਕਿਆਂ ਨੂੰ ਸਹੀ ਮੰਨ ਕੇ ਇਕਪਾਸੜ ਤੌਰ ਤੇ ਉਸ ਦੇ
ਬੁਲਾਰੇ ਹੀ ਬਣ ਰਹੇ ਲਗਦੇ ਹਨ।
ਪਰ ਮੌਜੂਦਾ ਸਰੂਪ ਵਿਚਲੀਆਂ ਛੋਟੀਆਂ
ਮੋਟੀਆਂ ਵਿਸੰਗਤੀਆਂ (ਜਿਵੇਂ ਰਾਗਮਾਲਾ, ਇੱਕਾ ਦੁੱਕਾ ਸ਼ਬਦਾਂ ਦੀ ਤਰਤੀਬ ਵਿਚ ਅਸੰਗਤੀ ਅਤੇ
ਅਧੂਰਾਪਨ, ਮੰਗਲਾਂ ਦੀ ਸਥਿਤੀ ਆਦਿਕ) ਨੂੰ ਵੀ ਨਜ਼ਰ ਅੰਦਾਜ਼ ਕਰਨਾ ਠੀਕ ਨਹੀਂ ਹੈ। ਇਹ ਛੋਟੀਆਂ
ਮੋਟੀਆਂ ਵਿਸੰਗਤੀਆਂ ਵਿਰੋਧੀ ਧਿਰਾਂ ਨੂੰ ਵੱਡੇ ਸ਼ੰਕੇ ਖੜੇ ਕਰਨ ਦਾ ਆਧਾਰ ਦੇਂਦੀਆਂ ਹਨ। ਇਹ ਠੀਕ
ਹੈ ਕਿ ਇਹਨਾਂ ਵਿਸੰਗਤੀਆਂ ਬਾਰੇ ਖੁਲੇਆਮ ਜਨਤਕ ਤੌਰ ਤੇ ਵੀਚਾਰ ਕਰਨਾ ਠੀਕ ਨਹੀਂ ਹੈ। ਇਸ ਲਈ ਯੋਗ
ਸੁਚੇਤ ਵਿਦਵਾਨਾਂ ਦੀ ਇਕ ਕਮੇਟੀ ਦਾ ਗਠਨ ਕਰਕੇ ਵਿਸੰਗਤੀਆਂ ਦੂਰ ਕਰਨ ਦੇ ਉਪਰਾਲੇ ਕੀਤੇ ਜਾਣ। ਇਕ
ਵਾਰ ਇਹ ਵਿਸੰਗਤੀਆਂ ਦੂਰ ਹੋ ਜਾਣ ਤਾਂ ਵੱਡੇ ਸ਼ੰਕਿਆਂ ਬਾਰੇ ਨਿਰੁੱਤਰ ਕਰਨਾ ਕੋਈ ਮੁਸ਼ਕਿਲ ਕੰਮ
ਨਹੀਂ ਹੈ।
ਇਸ ਸੰਬੰਧੀ ਜਾਗਰੂਕ ਪੰਥ ਨੂੰ ਬਹੁਤ
ਸੁਚੇਤ ਹੋ ਕਿ ਠਰੰਮੇ ਨਾਲ ਸੋਚ ਵਿਚਾਰ ਕਰਨ ਉਪਰੰਤ ਢੁਕਵੇਂ ਕਦਮ ਚੁੱਕਣ ਦੀ ਲੋੜ ਹੈ। ਸ਼ਰਧਾ ਅਤੇ
ਜ਼ਜ਼ਬਾਤਾਂ ਹੇਠ ਸ਼ੰਕੇ ਖੜੇ ਕਰਨ ਵਾਲਿਆਂ ਬਾਰੇ ਬੌਖਲਾਹਟ ਵਿਚ ਫਤਵੇਬਾਜ਼ੀ ਕਰਨ ਦਾ ਰੁਝਾਣ ਨਹ ਹੀ ਠੀਕ
ਹੈ ਤੇ ਨਾ ਹੀ ਇਸ ਮਸਲੇ ਦਾ ਹੱਲ।
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
(25/07/11)
ਅਮਰ ਜੀਤ ਸਿੰਘ ਚੰਦੀ
ਸਿੱਖ ਦੀ ਪਛਾਣ !
ਅੱਜ-ਕਲ ਸਿੱਖ ਬਹੁਤ ਸਿਆਣੇ ਹੋ ਗਏ ਹਨ। ਅਸੀਂ ਇਕ ਸਿੱਖ ਦੀਆਂ ਬਹੁਤ ਸਾਰੀਆਂ ਵਿਆਖਿਆਵਾਂ ਘੜ੍ਹ
ਲਈਆਂ ਹਨ, ਜਿਨ੍ਹਾਂ ਵਿਚ ਆਮ ਸਿੱਖਾਂ ਤੋਂ ਲੈ ਕੇ, ਵਿਦਵਾਨ ਸਿੱਖ, ਪਾਹੁਲਧਾਰੀ ਸਿੱਖ,
ਅੰਮ੍ਰਿਤਧਾਰੀ ਸਿੱਖ, ਕਲੀਨ ਸ਼ੇਵਨ ਸਿੱਖ, ਅਰੋੜੇ ਸਿੱਖ, ਮਜ੍ਹਬੀ ਸਿੱਖ, ਜੱਟ ਸਿੱਖ, ਕੰਬੋਜ ਸਿੱਖ,
ਰਾਮਗੜ੍ਹੀਆ ਸਿੱਖ, ਰਵਦਾਸੀਆ ਸਿੱਖ, ਸਹਿਜਧਾਰੀ ਸਿੱਖ, ਨਿਹੰਗ ਸਿੰਘ, ਸਿੰਘਾਂ ਦਾ ਸਾਹਿਬ ਸਿੱਖ
ਆਦਿ ਹੋਰ ਬਹੁਤ ਤਰ੍ਹਾਂ ਦੇ ਸਿੱਖ ਵੀ ਹਨ।
ਵੈਸੇ ਤਾਂ ਸਿੱਖ ਉਸ ਨੂੰ ਕਿਹਾ ਜਾਂਦਾ ਹੈ, ਜੋ ਸਿੱਖਣ ਦਾ ਚਾਹਵਾਨ ਹੋਵੇ, ਇਸ ਲਈ ਹੀ ਸਿੱਖ ਸਾਰੀ
ਉਮਰ ਕੁਝ ਨਾ ਕੁਝ ਸਿਖਦਾ ਰਹਿੰਦਾ ਹੈ। ਪਰ ਅਜੋਕੇ ਸਿੱਖ ਕਦੇ ਵੀ ਇਹ ਨਹੀਂ ਸੋਚਦੇ ਕਿ ਉਨ੍ਹਾਂ ਨੇ
ਸਿਖਣਾ ਕਿਸ ਕੋਲੋਂ ਹੈ ? (ਕਿਉਂਕਿ ਉਨ੍ਹਾਂ ਨੂੰ ਸਿੱਖਣ ਦੀ ਚਾਹ ਹੀ ਨਹੀਂ ਹੁੰਦੀ) ਉਨ੍ਹਾਂ ਦਾ
ਗੁਰੂ ਕਿਹੜਾ ਹੈ ? ਇਹ ਸੋਚਣ ਦੀ ਲੋੜ ਤਾਂ ਉਸ ਨੂੰ ਹੀ ਪਵੇਗੀ, ਜਿਸ ਨੂੰ ਸਿਖਣ ਦੀ ਚਾਹ ਹੋਵੇਗੀ।
ਛੋਟੇ ਗੁਰਦਵਾਰੇ ਤੋਂ ਲੈ ਕੇ, ਵਡੀਆਂ ਸਿੰਘ-ਸਭਾਵਾਂ, ਇਤਿਹਾਸਿਕ ਗੁਰਦਵਾਰੇ, ਕੇਂਦਰੀ ਸਿੱਘ ਸਭਾ,
ਸਿੱਖਾਂ ਦਾ ਕੇਂਦਰੀ ਅਸਥਾਨ (ਗੁਰਦਵਾਰਾ ਇਸ ਕਰ ਕੇ ਨਹੀਂ ਲਿਖ ਰਿਹਾ, ਕਿਉਂਕਿ ਉਹ ਗੁਰੂ ਦਾ ਦਵਾਰਾ
ਹੈ ਹੀ ਨਹੀਂ, ਉਹ ਤਾਂ ਹਰੀ ਦਾ ਮੰਦਰ ਹੈ, ਸਵਰਨ ਮੰਦਰ ਹੈ, ਗੋਲਡਨ ਟੈਂਪਲ ਹੈ। ਗੋਲਡਨ ਟੈਂਪਲ
ਆਸਰੇ ਹੀ ਪੱਛਮੀ ਦੇਸ਼ਾਂ ਵਿਚ ਬਹੁਤੇ ਗੁਰਦਵਾਰਿਆਂ ਨੂੰ ਟੈਂਪਲ ਹੀ ਕਿਹਾ ਜਾਂਦਾ ਹੈ) ਆਦਿ ਸਭ
ਥਾਂਵਾਂ ਤੇ ਆਪਣੀ ਮਨ-ਮਤਿ ਸਿਖਾਉਣ ਵਾਲੇ ਸਿੱਖ ਤਾਂ ਬਹੁਤ ਹਨ, ਪਰ ਗੁਰੂ ਦੀ ਸਿਖਿਆ ਲੈਣ ਦਾ
ਚਾਹਵਾਨ ਸਿੱਖ, ਲੱਭਣਾ ਬੜਾ ਔਖਾ ਹੈ।
ਇਸ ਲਈ ਹੀ ਹਰ ਕਹੇ ਜਾਂਦੇ ਗੁਰਦਵਾਰੇ ਦੇ ਅਪਣੇ-ਅਪਣੇ ਨਿਯਮ-ਕਾਨੂਨ ਹਨ। ਜੇ ਗੁਰੂ ਦੇ ਦਵਾਰੇ
ਹੁੰਦੇ ਤਾਂ ਇਨ੍ਹਾਂ ਸਭ ਦੀ ਮਰਯਾਦਾ ਇਕ ਹੀ ਹੁੰਦੀ, ਪਰ ਅਸੀਂ ਕਿਸੇ ਬੰਦਸ਼ ਵਿਚ ਰਹਿ ਕੇ ਰਾਜ਼ੀ ਹੀ
ਨਹੀਂ ਹਾਂ। ਇਸ ਲਈ ਜਿਵੇਂ ਸਾਨੂੰ ਪੰਥ ਪ੍ਰਵਾਣਤ ਰਹਿਤ ਮਰਯਾਦਾ (ਸ਼ਾਇਦ ਗੁਰਦਵਾਰਿਆਂ ਦੀ ਮਾਇਆ ਤੇ
ਪਲਣ ਵਾਲੇ ਕੁਝ ਸਿੱਖ ਅਤੇ ਕੁਝ ਹੋਰ 20-25 ਸਿੱਖ ਹੀ ਪੂਰਾ ਪੰਥ ਹੁੰਦਾ ਹੈ। ਇਹ 20-25 ਸਿੱਖ ਪੰਥ
ਦਾ ਭਲਾ ਤਾਂ ਕਰਨਾ ਚਾਹੁੰਦੇ ਸਨ, ਪਰ ਗਿਦੜਾਂ ਦੇ ਝੁੰਢ ਨਾਲ ਰਲ ਕੇ, ਹੂਆ-ਹੂਆ ਕਰਨ ਦੇ ਚਾਹਵਾਨ
ਨਹੀਂ ਸਨ। ਇਸ ਲਈ ਹੀ ਉਹ 1936 ਤੋਂ ਬਹੁਤ ਚਿਰ ਪਹਿਲਾਂ ਹੀ, ਨਿਰਾਸ ਹੋ ਕੇ ਕਮੇਟੀ ਛੱਡ ਗਏ ਸਨ,
ਹਾਲਾਂਕਿ ਉਨ੍ਹਾਂ ਦਾ ਨਾਮ ਹੁਣ ਤਕ ਵਰਤਿਆ ਜਾਂਦਾ ਹੈ, ਪਰ ਕਿਤੇ, ਇਹ ਕੋਈ ਵੇਰਵਾ ਨਹੀਂ ਕਿ
ਇਨ੍ਹਾਂ ਵਿਚੋਂ ਕਿਸ ਨੇ ਕੀ ਪ੍ਰਸਤਾਵ ਪੇਸ਼ ਕੀਤਾ ਸੀ ਅਤੇ ਉਸ ਪ੍ਰਸਤਾਵ ਦਾ ਕੀ ਹੋਇਆ ?
ਅਜਿਹੇ ਇਕ ਪਾਸੜ ਇਕੱਠ ਵਲੋਂ 1945 ਤਕ ਮਨ-ਮਰਜ਼ੀ ਦੀਆਂ ਸੋਧਾਂ ਜਾਂ ਫੈਸਲੇ ਹੁੰਦੇ ਰਹੇ, ਅਜਿਹੀ
ਰਹਿਤ-ਮਰਯਾਦਾ) ਵਿਚ ਸ਼੍ਰੋਮਣੀ ਕਮੇਟੀ ਅਤੇ ਪੰਥ ਨੂੰ ਕਰੜੀ ਤਾੜਨਾ ਕੀਤੀ ਗਈ ਹੈ ਕਿ, ਰਾਗ-ਮਾਲਾ
ਤੋਂ ਬਗੈਰ, ਕੋਈ ਵੀ ਵਿਅਕਤੀ, ਗੁਰੂ ਗ੍ਰੰਥ ਸਾਹਿਬ ਦੀ ਬੀੜ ਲਿਖਣ ਜਾਂ ਛਾਪਣ ਦਾ ਹੀਆ ਨਾ ਕਰੇ।
(ਬੀੜ ਦੀ ਪਰੂਫ-ਰੀਡਿੰਗ ਜਾਂ ਛਪਾਈ ਵਿਚ, ਗਲਤੀਆਂ ਜਿੰਨੀਆਂ ਮਰਜ਼ੀ ਹੋਣ) ਪਰ ਸਿੱਖਾਂ ਨੂੰ ਇਹ ਛੋਟ
ਦਿੱਤੀ ਗਈ ਹੈ ਕਿ ਸਥਾਨਕ ਰੀਤੀ ਅਨੁਸਾਰ ਕੋਈ ਰਾਗ-ਮਾਲਾ ਪੜ੍ਹੇ ਜਾਂ ਨਾ ਪੜ੍ਹੇ।
ਜਦੋਂ ਪੰਥ ਦਾ ਫੈਸਲਾ (ਜਿਸ ਨੂੰ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਹੀ ਗੁਰਿਆਈ ਦਿੱਤੀ, ਕਹੀ ਜਾਂਦੀ
ਹੋਵੇ) ਗੁਰੂ ਗ੍ਰੰਥ ਸਾਹਿਬ ਬਾਰੇ ਏਨਾ ਗੈਰ ਯਕੀਨੀ ਹੋਵੇ ਤਾਂ ਸਿੱਖ ਨੂੰ ਹੱਕ ਮਿਲ ਜਾਂਦਾ ਹੈ ਕਿ
ਉਹ ਗੁਰੂ ਗ੍ਰੰਥ ਸਾਹਿਬ ਨੂੰ ਵੀ ਆਪਣੀ ਮਨ-ਮਤਿ ਅਨੁਸਾਰ ਵਰਤ ਲਵੇ। ਪਰ ਇਕ ਗੱਲ ਲਈ ਉਸ ਨੂੰ ਤਾੜਨਾ
ਕੀਤੀ ਗਈ ਹੈ ਕਿ, ਅਰਦਾਸ ਵਿਚ ਹੋਰ ਸਭ ਕੁਝ ਬਦਲਿਆ ਜਾ ਸਕਦਾ ਹੈ, ਲੇਕਨ ਸਭ ਤੋਂ ਪਹਿਲਾਂ, ਉਸ ਨੇ
ਬਚਿਤ੍ਰ ਨਾਟਕ ਵਿਚਲੀ ਭਗਉਤੀ ਦੀ ਵਾਰ ਵਿਚਲੀ ਭਗਉਤੀ (ਦੁਰਗਾ) ਨੂੰ ਤਿੰਨ ਵਾਰੀ ਜ਼ਰੂਰ ਸਿਮਰਨਾ ਹੈ,
ਯਾਦ ਕਰਨਾ ਹੈ। ਇਸ ਨੂੰ ਕਿਸੇ ਹਾਲਤ ਵਿਚ ਨਹੀਂ ਭੁਲਣਾ। ਨਾਲ ਹੀ ਨਾਨਕ ਛਾਪ ਦੀ ਅਣਅਧਿਕਾਰਤ ਵਰਤੋਂ
“ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ” ਵਿਚ ਕਿਸੇ ਹਾਲਤ ਵਿਚ ਵੀ ਤਬਦੀਲੀ ਨਹੀਂ ਕੀਤੀ
ਜਾ ਸਕਦੀ। (ਛੋਟ ਤਾਂ ਇਹ ਵੀ ਬਹੁਤ ਵੱਡੀ ਸੀ, ਪਰ ਸਿੱਖਾਂ ਨੇ, ਨਾ ਆਪ ਹੀ ਇਸ ਛੋਟ ਦਾ ਲਾਹਾ ਲਿਆ,
ਨਾ ਕਿਸੇ ਹੋਰ ਨੂੰ ਹੀ ਲੈਣ ਦਿੱਤਾ। ਹਾਲਾਂਕਿ “ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ” ਆਦਿ ਕੁਝ
ਹੋਰ ਤੁਕਾਂ ਵਿਚ ਵੀ ਇਹ ਅਣਅਧਿਕਾਰਤ ਵਰਤੋਂ ਕੀਤੀ ਗਈ ਹੈ। ਭਵਿੱਖ ਵਿਚ ਇਸ ਛੋਟ ਦੀ ਕਿੰਨੀ
ਕੁਵਰਤੋਂ ਕੀਤੀ ਜਾਂਦੀ ਹੈ ? ਇਹ ਸਮਾ ਹੀ ਦੱਸੇਗਾ।
ਗੁਰਬਾਣੀ ਪੱਖੋਂ ਏਨੀਆਂ ਛੋਟਾਂ ਮਿਲਣ ਮਗਰੋਂ, ਗੁਰੂ ਪੰਥ (ਜਿਸ ਨੂੰ ਦਸਵੇਂ ਨਾਨਕ ਵਲੋਂ ਹੀ
ਗੁਰਿਆਈ ਦਿੱਤੀ ਪਰਚਾਰੀ ਜਾਂਦੀ ਹੈ) ਦਾ ਕੋਈ ਵੀ ਮੈਂਬਰ, ਜੋ ਬੋਲ ਸਕਦਾ ਹੈ, ਸੋਚ ਸਕਦਾ ਹੈ, ਆਪਣਾ
ਹੁਕਮ ਸੰਗਤ ਨੂੰ ਕਰ ਸਕਦਾ ਹੈ, ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਿਉਂ ਸੁਣੇ ? ਜੋ ਬੋਲ ਨਹੀਂ
ਸਕਦੇ, ਸੋਚ ਨਹੀਂ ਸਕਦੇ, ਆਪਣਾ ਹੁਕਮ ਵੀ ਸੰਗਤਾਂ ਨੂੰ ਨਹੀਂ ਸੁਣਾ ਸਕਦੇ। ਇਸ ਪਿਛੋਂ ਤਾਂ ਗੱਲ
ਏਥੋਂ ਤਕ ਪਹੁੰਚ ਗਈ ਹੈ ਕਿ ਗੁਰੂ ਪੰਥ ਦੇ ਮੈਂਬਰ ਇਹ ਵੀ ਪੜਚੋਲ ਕਰਨ ਲਗ ਪਏ ਕਿ ਇਹ ਗੁਰੂ (ਗੁਰੂ
ਗ੍ਰੰਥ ਸਾਹਿਬ ਜੀ) ਅਸਲੀ ਵੀ ਹੈ ਕਿ ਨਹੀਂ ? ਪੜਚੋਲ ਵਿਚ ਉਨ੍ਹਾਂ ਕਤਾਬਾਂ ਦੀ ਹੀ ਵਰਤੋਂ ਕੀਤੀ ਜਾ
ਰਹੀ ਹੈ, ਜੋ ਗੁਰੂ ਪੰਥ ਦੇ ਮੈਂਬਰਾਂ ਨੇ ਅਪਣਾ ਰੁਤਬਾ ਗੁਰੂ ਗ੍ਰੰਥ ਸਾਹਿਬ ਜੀ ਤੋਂ ਉੱਚਾ ਰੱਖਣ
ਲਈ ਹੀ ਲਿਖੀਆਂ ਸਨ।
ਹੁਣ ਤਾਂ ਕਹੇ ਜਾਂਦੇ ਵਿਦਵਾਨ ਸਿੱਖ ਉਨ੍ਹਾਂ ਕਤਾਬਾਂ ਦਾ ਆਸਰਾ ਲੈਣਾ ਵੀ ਠੀਕ ਨਹੀਂ ਸਮਝਦੇ, ਨਾਲ
ਦੀ ਨਾਲ ਆਪਣਾ ਮਨ-ਮੱਤੀ ਇਤਿਹਾਸ ਵੀ ਘੜ ਲੈਂਦੇ ਹਨ, ਜਿਨ੍ਹਾਂ ਦੇ ਆਧਾਰ ਤੇ ਸਾਬਤ ਹੁੰਦਾ ਹੈ ਕਿ
ਗੁਰੂ ਅਰਜਨ ਪਾਤਸ਼ਾਹ ਨੇ ਜੋ ਬੀੜ ਭਾਈ ਗੁਰਦਾਸ ਜੀ ਤੋਂ ਲਿਖਵਾਈ ਸੀ, ਉਹ ਅੱਜ ਨਹੀਂ ਹੈ। ਉਹ ਕਿੱਥੇ
ਗਈ ਇਸ ਬਾਰੇ ਕੋਈ ਤਾਂ ਕਹਿੰਦਾ ਹੈ ਕਿ ਬਾਬਾ ਨਾਨਕ ਜੀ ਦੀ ਪੋਥੀ ਗੁਰੂ ਅੰਗਦ ਜੀ ਨੂੰ ਨਹੀਂ ਮਿਲੀ
ਸੀ, ਉਹ ਤਾਂ ਸ੍ਰੀ ਚੰਦ ਨੂੰ ਮਿਲੀ ਸੀ, ਜੋ ਉਸ ਦੀ ਮੌਤ ਵੇਲੇ ਉਸ ਦੇ ਨਾਲ ਹੀ ਰੋੜ੍ਹ ਬਦਿੱਤੀ ਗਈ
ਸੀ। ਜਿਵੇਂ ਇਹ ਗੁਰੂ ਨਾਨਕ ਸਾਹਿਬ ਦੀ ਸਾਰੀ ਉਮਰ ਦੀ ਕਮਾਈ ਨਾ ਹੋ ਕੇ ਸ੍ਰੀਚੰਦ ਦਾ ਜਨੇਊ ਹੋਵੇ।
ਕੋਈ ਕਹਿੰਦਾ ਹੈ ਕਿ ਗੁਰੂ ਅਰਜਨ ਸਾਹਿਬ ਨੇ ਆਪ ਹੀ ਇਹ ਬੀੜ, ਧਰਿ ਮੱਲ ਨੂੰ ਦੇਣ ਲਈ ਸਿੱਖਾਂ ਨੂੰ
ਕਿਹਾ, ਪਰ ਸਿੱਖਾਂ ਨੇ (ਗੁਰੂ ਸਾਹਿਬ ਦੇ ਹੁਕਮ ਨੂੰ ਟਿੱਚ ਸਮਝਦੇ) ਉਸ ਨੂੰ ਧੀਰ ਮੱਲ ਨੂੰ ਦੇਣ
ਨਾਲੋਂ, ਰਾਵੀ ਦੀ ਰੇਤ ਵਿਚ ਦੱਬ ਦੇਣਾ ਉੱਚਤ ਸਮਝਿਆ, ਅਤੇ ਉਹ ਰਾਵੀ ਦੀ ਰੇਤ ਵਿਚ ਦੱਬ ਦਿੱਤੀ।
ਜਿਵੇਂ ਇਹ ਬ੍ਰਹਮ ਦੀ ਵਿਚਾਰ ਨਾ ਹੋ ਕੇ, ਬ੍ਰਾਹਮਣ ਦੇ ਭੋਜਨ ਵਾਲਾ ਜੂਠਾ ਪੱਤਲ ਹੋਵੇ। ਕੋਈ
ਕਹਿੰਦਾ ਹੈ ਕਿ ਨੌਵੇਂ ਨਾਨਕ ਨੇ ਇਹ ਬੀੜ ਆਪ ਹੀ ਧੀਰਮੱਲੀਆਂ ਨੂੰ ਦੇ ਦਿੱਤੀ ਸੀ।
ਖੋਜੀ ਤਾਂ ਬੜੀ ਢੀਠਤਾਈ ਨਾਲ ਇਹ ਵੀ ਕਹਿੰਦੇ ਹਨ ਕਿ ਗੁਰੂ ਅਰਜਨ ਸਾਹਿਬ ਨੂੰ ਏਨੀ ਵੀ ਸੋਝੀ ਨਹੀਂ
ਸੀ ਕਿ ਉਹ ਉਸ ਬੀੜ ਦਾ ਉਤਾਰਾ ਹੀ ਕਰਵਾ ਲੈਂਦੇ, ਉਨ੍ਹਾਂ ਨੇ ਉਸ ਦਾ ਕੋਈ ਉਤਾਰਾ ਵੀ ਨਹੀਂ ਕਰਵਾਇਆ
ਸੀ।
ਕਹਾਣੀ ਅਗਾਂਹ ਚਲਦੀ ਹੈ ਕਿ ਜਦ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਬੀੜ
ਵਿਚ ਚੜ੍ਹਾਈ ਤਾਂ ਉਨ੍ਹਾਂ ਕੋਲ, ਕੋਈ ਬੀੜ ਹੈ ਹੀ ਨਹੀਂ ਸੀ। ਉਨ੍ਹਾਂ ਆਪ ਹੀ ਮੂੰਹ-ਜ਼ਬਾਨੀ ਸਾਰੀ
ਬੀੜ ਭਾਈ ਮਨੀ ਸਿੰਘ ਜੀ ਨੂੰ ਲਿਖਵਾਈ। (ਜੇ ਇਸ ਤਰ੍ਹਾਂ ਹੀ ਸਰ ਸਕਦਾ ਸੀ ਤਾਂ ਕੀ ਬਾਬਾ ਨਾਨਕ ਜੀ
ਨੂੰ ਏਨੀ ਸੋਝੀ ਨਹੀਂ ਸੀ ਕਿ ਉਹ ਦੋ-ਚਾਰ ਮਹੀਨੇ ਜਾਂ ਇਕ-ਅੱਧ ਸਾਲ ਲਗਾ ਕੇ ਉਸ ਬੀੜ ਨੂੰ ਆਪ ਹੀ
ਸੰਪੂਰਨ ਕਰ ਜਾਂਦੇ ?) ਕੁਝ ਕਹਾਣੀਆਂ ਅਜਿਹੀਆਂ ਵੀ ਪ੍ਰਚਲਤ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ
ਸੰਪੂਰਨ ਆਦਿ ਬੀੜ ਮੂੰਹ-ਜ਼ਬਾਨੀ ਯਾਦ ਸੀ (ਜਿਸ ਦੇ ਆਧਾਰ ਤੇ ਅੱਜ ਸਿੱਖਾਂ ਨੂੰ ਗੁਰਬਾਣੀ ਵਿਚਾਰ
ਨਾਲੋਂ ਤੋੜ ਕੇ ਬਾਣੀ ਦੇ ਤੋਤਾ-ਰਟਣ ਨਾਲ ਜੋੜਿਆ ਜਾ ਰਿਹਾ ਹੈ) ਜੇ ਗੁਰੂ ਗੋਬਿੰਦ ਸਿੰਘ ਜੀ ਕੋਲ
ਉਹ ਬੀੜ ਹੈ ਹੀ ਨਹੀਂ ਸੀ ਤਾਂ, ਉਨ੍ਹਾਂ ਉਹ ਕਿਥੋਂ ਯਾਦ ਕੀਤੀ ?
ਹੁਣ ਨਵੀਂ ਖੋਜ ਸ਼ੁਰੂ ਹੁੰਦੀ ਹੈ ਕਿ ਜੋ ਬੀੜ ਦਸਵੇਂ ਨਾਨਕ ਜੀ ਨੇ ਲਿਖਵਾਈ ਸੀ ਉਹ ਵੀ
ਜੰਗਾਂ-ਜੁੱਧਾਂ ਵੇਲੇ ਹੱਥੋਂ ਚਲੀ ਗਈ, ਕੁਝ ਕਹਿੰਦੇ ਹਨ ਕਿ ਸੜ ਗਈ। (ਉਸ ਦਾ ਵੀ ਕੋਈ ਉਤਾਰਾ ਨਹੀਂ
ਹੋਇਆ ਸੀ) ਫਿਰ ਬਾਬਾ ਦੀਪ ਸਿੰਘ ਜੀ ਵਲੋਂ ਕਿਸ ਚੀਜ਼ ਦੇ ਉਤਾਰੇ ਕੀਤੇ ਜਾਣ ਦੀ ਗੱਲ ਕਹੀ ਜਾਂਦੀ ਹੈ
? ਹੁਣ ਇਹ ਸਵਾਲ ਉਠਦਾ ਹੈ ਕਿ ਅੱਜ ਦੀ ਬੀੜ ਕਿਥੋਂ ਆਈ ? ਇਸ ਦਾ ਜਵਾਬ ਹੋਰ ਹੈਰਾਨ ਕਰਨ ਵਾਲਾ ਹੈ
ਕਿ, ਜਦ ਪੰਜਵੇਂ ਨਾਨਕ ਜੀ ਨੇ, ਭਾਈ ਗੁਰਦਾਸ ਜੀ ਕੋਲੋਂ ਲਿਖਵਾ ਕੇ ਬੀੜ ਸੰਪੂਰਨ ਕੀਤੀ ਤਾਂ
ਅੰਮ੍ਰਿਤਸਰ ਵਿਚ ਕੋਈ ਜਿਲਦ-ਸਾਜ਼ ਹੀ ਨਹੀਂ ਸੀ, ਇਸ ਕਰ ਕੇ ਉਸ ਬੀੜ ਨੂੰ ਭਾਈ ਬੰਨੋ ਦੇ ਹਵਾਲੇ
ਕੀਤਾ ਗਿਆ, ਤਾਂ ਜੋ ਉਹ ਲਾਹੌਰ ਤੋਂ ਬੀੜ ਦੀ ਜਿਲਦ ਬੰਨ੍ਹਵਾ ਕੇ ਲਿਆਵੇ।
ਪਹਿਲ਼ੀ ਗੱਲ ਤਾਂ ਇਹ ਹੈ ਕਿ ਗੁਰੂ ਸਾਹਿਬ ਨੇ ਅੰਮ੍ਰਿਤਸਰ ਨੂੰ ਵਪਾਰ ਕੇਂਦਰ ਵਜੋਂ ਵਿਕਸਤ ਕੀਤਾ
ਸੀ। ਕੁਦਰਤੀ ਗੱਲ ਹੈ ਕਿ ਇਸ ਵਿਚ ਹਜ਼ਾਰਾਂ ਹੀ ਵਹੀਆਂ ਦੀ ਲੋੜ ਪੈਦੀ ਹੋਵੇਗੀ। ਇਕ ਦੁਕਾਨ ਵਿਚ ਹੀ
ਦੋ-ਚਾਰ ਵਹੀਆਂ ਹੋਣਾ ਸੁਭਾਵਕ ਜਿਹੀ ਗੱਲ ਸੀ।
ਕੀ ਉਨ੍ਹਾਂ ਦੇ ਬਨਾਉਣ ਦਾ ਅੰਮ੍ਰਿਤਸਰ ਵਿਚ ਕੋਈ ਇਮਤਜ਼ਾਮ ਨਹੀਂ ਸੀ ? ਜੇ ਸੀ ਤਾਂ ਕੀ ਉਨ੍ਹਾਂ
ਦੀਆਂ ਜਿਲਦਾਂ ਬੰਨ੍ਹਣ ਦਾ ਕੋਈ ਇੰਤਜ਼ਾਮ ਨਹੀਂ ਕੀਤਾ ਗਿਆ ਸੀ ? ਚਲੋ ਮੰਨ ਲੈਂਦੇ ਹਾਂ ਕਿ
ਅੰਮ੍ਰਿਤਸਰ ਵਿਚ ਅਜਿਹਾ ਕੋਈ ਇੰਤਜ਼ਾਮ ਨਹੀਂ ਸੀ, ਤਾਂ ਕੀ ਏਨੀ ਦੁਰ-ਲੱਭ ਚੀਜ਼ ਲਾਹੌਰ ਘੱਲਣੀ
ਸੁਰਕਸ਼ਤ ਸੀ ਜਾਂ ਲਾਹੌਰ ਤੋਂ ਜਿਲਦ-ਸਾਜ਼ ਅੰਮ੍ਰਿਤਸਰ ਲਿਆਉਣਾ ? (ਪਰ ਸ਼ਾਇਦ ਇਹ ਸਿੱਖਾਂ ਦਾ
ਭੋਲਾ-ਪਨ ਹੀ ਸੀ, ਜਿਸ ਨੈ ਨਿਰਮਲਿਆਂ ਅਤੇ ਉਦਾਸੀਆਂ ਦੇ ਸਭ ਗਪੌੜਿਆਂ ਨੂੰ ਬਿਨਾ ਵਿਚਾਰੇ, ਅੱਖਾਂ
ਮੀਟ ਕੇ ਸਵੀਕਾਰ ਕਰਨ ਦੀ ਪਿਰਤ ਪਾ ਦਿੱਤੀ)
ਭਾਈ ਬੰਨੋ ਨੇ ਰਸਤੇ ਵਿਚ ਹੀ ਉਸ ਦਾ ਉਤਾਰਾ ਕਰਵਾ ਲਿਆ, ਉਹ ਉਤਾਰਾ ਸਿੱਖਾਂ ਵਿਚ ਖਾਰੀ ਬੀੜ ਕਰ ਕੇ
ਮਸ਼ਹੂਰ ਹੈ। (ਕਿਉਂਕਿ ਉਸ ਵਿਚ ਬੜੀਆਂ ਗਲਤੀਆਂ ਸਨ) ਅੱਜ ਦੀ ਬੀੜ, ਜਿਸ ਨੂੰ ਕਰਤਾਰ ਪੁਰੀ ਬੀੜ
ਕਿਹਾ ਜਾਂਦਾ ਹੈ, ਉਸ ਬੰਨੋ ਵਾਲੀ ਬੀੜ ਦੇ ਉਤਾਰੇ ਦਾ ਉਤਾਰਾ, ਫਿਰ ਉਸ ਦਾ ਉਤਾਰਾ, ਇਵੇਂ ਬੰਨੋ
ਵਾਲੀ ਬੀੜ ਦਾ ਛੇਵਾਂ ਉਤਾਰਾ ਹੈ। (ਕੀ ਇਹ ਸੰਭਵ ਹੈ ਕਿ ਅੰਮ੍ਰਿਤਸਰ ਤੋਂ ਲਾਹੌਰ ਜਾਂਦਿਆ, ਦੋ
ਪੜਾਵਾਂ ਵਿਚ 900 ਅੰਗ ਤੋ ਜ਼ਿਆਦਾ ਦੀ ਬੀੜ ਦਾ ਉਤਾਰਾ ਹੋ ਸਕੇ ? ਇਸ ਕੰਮ ਲਈ ਭਾਈ ਬੰਨੋ ਕੋਲ,
ਕਾਤਬਾਂ ਦੀ ਕਿਡੀ ਵੱਡੀ ਫੌਜ ਸੀ ? ਇਹ ਸਾਬਤ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅੱਜ ਦੀ
ਪ੍ਰਚਲਤ ਬੀੜ, ਗਲਤੀਆਂ ਨਾਲ ਭਰਪੂਰ, ਅਸਲ ਵਿਸ਼ੇ ਤੋਂ ਭਟਕੀ ਹੋਈ ਹੈ।
(ਜੇ ਬੰਨੋ ਵਾਲੀ ਬੀੜ ਸੁਰਕਸ਼ਤ ਰਹਿ ਸਕਦੀ ਹੈ ਤਾਂ ਅਸਲ ਬੀੜ ਕਿਉਂ ਸੁਰਕਸ਼ਤ ਨਹੀਂ ਰਹਿ ਸਕੀ)
ਜਦ ਮਸਲ੍ਹਾ ਇਸ ਥਾਂ ਤੇ ਪੁਜ ਜਾਂਦਾ ਹੈ, ਜਿੱਥੇ ਸਿੱਖ, ਗੁਰੂ ਦੀ ਗੱਲ ਮੰਨਣ ਦੀ ਥਾਂ, ਗੁਰੂ
ਵਿਚਲੀਆਂ ਗਲਤੀਆਂ ਦੀ ਨਿਸ਼ਾਨਦੇਹੀ ਕਰਨ ਲਗ ਜਾਵੇ, ਜਦ ਸਿੱਖ ਗੁਰੂ ਵਾਲੀ ਥਾਂ ਲੈ ਲਵੇ, ਉਸ ਹਾਲਤ
ਵਿਚ ਇਕ ਗੱਲ ਤਾਂ ਸਾਫ ਹੈ ਕਿ ਦੋਵਾਂ (ਗੁਰੂ ਅਤੇ ਸਿੱਖ) ਦੇ ਆਪਸੀ ਸਬੰਧਾਂ ਦਾ ਕੋਈ ਮਹੱਤਵ ਨਹੀਂ
ਰਹਿ ਜਾਂਦਾ। ਗੁਰੂ ਤਾਂ ਗੁਰੂ ਹੈ, ਸਿੱਖ ਆਪਣੇ ਥਾਂ ਤੋਂ ਥਿੜਕ ਗਿਆ ਹੈ। ਜਦ ਸਿੱਖ ਦਾ ਆਪਣੇ ਗੁਰੂ
ਤੇ ਵਿਸ਼ਵਾਸ ਹੀ ਨਹੀਂ ਰਹਿ ਗਿਆ, ਉਹ ਤਾਂ ਉਸ ਗੁਰੂ ਦਾ ਸਿੱਖ ਹੀ ਨਹੀਂ ਰਹਿ ਗਿਆ, ਫਿਰ ਉਸ ਦਾ ਫਰਜ਼
ਬਣਦਾ ਹੈ ਕਿ ਉਹ ਆਪਣੇ ਲਈ ਨਵਾਂ ਗੁਰੂ ਲੱਭ ਲਵੇ। ਜੇ ਉਹ ਨਵੇਂ ਗੁਰੂ ਦੀ ਭਾਲ ਨਾ ਕਰ ਕੇ, ਇਸ ਗੱਲ
ਤੇ ਅੜ ਜਾਂਦਾ ਹੈ ਕਿ ਮੈਂ ਤਾਂ ਆਪਣੇ ਗੁਰੂ ਨੂੰ ਆਪਣੇ ਹਿਸਾਬ ਨਾਲ ਹੀ ਚਲਾਉਣਾ ਹੈ, ਉਸ ਨੂੰ ਆਪਣਾ
ਚੇਲਾ ਬਨਾਉਣਾ ਹੈ, ਤਾਂ ਕੁਝ ਸੁਹਿਰਦ ਲੋਕ ਉਸ ਨੂੰ ਇਹੀ ਸਮਝਾਉਣ ਦੀ ਕੋਸ਼ਿਸ਼ ਕਰਨਗੇ ਕਿ ਭਾਈ ਜਦ
ਤੁਹਾਡੇ ਸਬੰਧ ਹੀ ਵਿਗੜ ਗਏ ਹਨ, ਜਦ ਤੈਨੂੰ ਆਪਣੇ ਗੁਰੂ ਦੀ ਸਮਰਥਾ ਤੇ ਹੀ ਸ਼ੰਕਾ ਹੋ ਗਿਆ ਹੈ, ਤਾਂ
ਤੂੰ ਕਿਸੇ ਹੋਰ ਨੂੰ ਗੁਰੂ ਬਣਾ ਲਏ। ਜੇ ਤਾਂ ਉਹ ਸਿਆਣਾ ਹੋਵੇਗਾ ਤਾਂ ਆਪ ਹੀ ਦੂਸਰਾ ਗੁਰੂ ਧਾਰਨ
ਕਰ ਲਵੇਗਾ, ਝਗੜਾ ਮੁੱਕ ਜਾਵੇਗਾ।
ਜੇ ਉਹ ਅਜਿਹਾ ਨਹੀਂ ਕਰਦਾ ਤਾਂ ਉਸ ਗੁਰੂ ਦੇ ਹੋਰ ਚੇਲੇ, ਉਸ ਦਾ ਉਹੀ ਹਾਲ ਕਰ ਦੇਣਗੇ, ਜੋ ਅੱਜ
ਮੁਸਲਮਾਨ, ਸੁਲਮਾਨ ਰੁਸਦੀ ਦਾ ਕਰ ਰਹੇ ਹਨ, ਝਗੜਾ ਵਧੇਗਾ।
ਹਾਲਾਂਕਿ ਝਗੜੇ ਵਿਚੋਂ ਕਿਸੇ ਦਾ ਕੋਈ ਫਾਇਦਾ ਨਹੀਂ ਹੁੰਦਾ, ਪਰ ਝਗੜੇ ਦਾ ਹੱਲ ਕੱਢਣ ਲਈ, ਕੋਈ ਤਾਂ
ਉਪਾਅ ਕਰਨਾ ਹੀ ਪੈਂਦਾ ਹੈ।
ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਹਨ, ਸਾਡੇ ਗੁਰੂ ਜੀ ਸਾਨੂੰ ਦਸਦੇ ਹਨ ਕਿ ਸਿੱਖ ਕੌਣ ਹੈ ?
ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ ॥
ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ ॥
ਬਿਨੁ ਸਤਿਗੁਰ ਸੁਖੁ ਕਦੇ ਨ ਪਾਵੈ ਭਾਈ ਫਿਰਿ ਫਿਰਿ ਪਛੋਤਾਵੈ ॥1॥ (602)
ਹੇ ਭਾਈ ਉਹੀ ਬੰਦਾ ਗੁਰੂ ਦਾ ਸਿੱਖ ਹੈ, ਗੁਰੂ ਦਾ ਮਿੱਤਰ ਹੈ, ਗੁਰੂ ਦਾ ਰਿਸ਼ਤੇਦਾਰ ਹੈ, ਜਿਹੜਾ
ਗੁਰੂ ਦੀ ਸਿਖਿਆ ਵਿਚ ਚਲਦਾ ਹੈ। ਜਿਹੜਾ ਬੰਦਾ ਆਪਣੀ ਮਰਜ਼ੀ, ਆਪਣੀ ਮਨ-ਮਤਿ ਅਨੁਸਾਰ ਚਲਦਾ ਹੈ, ਉਹ
ਪ੍ਰਭੂ ਤੋਂ ਵਿਛੁੜ ਕੇ ਦੁਖ ਸਹਾਰਦਾ ਹੈ।
ਗੁਰੂ ਦੀ ਸਰਨ ਪੈਣ ਤੋਂ ਬਿਨਾ, ਮਨੁੱਖ ਕਦੇ ਸੁਖ ਨਹੀਂ ਪਾ ਸਕਦਾ, ਮੁੜ ਮੁੜ ਕੇ ਬੁਰੇ ਕਰਮ ਕਰਦਾ
ਅਤੇ ਪਛਤਾਉਂਦਾ ਰਹਿੰਦਾ ਹੈ।
ਗੁਰੂ ਸਾਹਿਬ ਤਾਂ ਇਹ ਵੀ ਦਸਦੇ ਹਨ ਕਿ,
ਜਿਨ ਗੁਰੁ ਗੋਪਿਆ ਆਪਣਾ ਸੇ ਲੈਦੇ ਢਹਾ ਫਿਰਾਹੀ ॥
ਤਿਨ ਕੀ ਭੁਖ ਕਦੇ ਨ ਉਤਰੈ ਨਿਤ ਭੁਖਾ ਭੁਖ ਕੂਕਾਹੀ ॥
ਓਨਾ ਦਾ ਆਖਿਆ ਕੋ ਨਾ ਸੁਣੈ ਨਿਤ ਹਉਲੇ ਹਉਲਿ ਮਰਾਹੀ ॥ (308)
ਜੋ ਮਨੁੱਖ, ਪਿਆਰੇ ਸਤਿਗੁਰੂ ਦੀ ਨਿੰਦਾ ਕਰਦੇ ਹਨ, ਉਹ ਸਦਾ ਢਾਹਾਂ ਮਾਰਦੇ ਫਿਰਦੇ ਹਨ, ਉਨ੍ਹਾਂ ਦੀ
ਤ੍ਰਿਸ਼ਨਾ ਕਦੇ ਪੂਰੀ ਨਹੀਂ ਹੁੰਦੀ, ਸਦਾ ਭੁੱਖ ਭੁੱਖ ਕਰਦੇ, ਦੂਸਰਿਆਂ ਦੇ ਟੁਕੜਿਆਂ ਦੀ ਆਸ ਕਰਦੇ
ਹਨ। ਕੋਈ ਵੀ ਉਨ੍ਹਾਂ ਦੀ ਗੱਲ ਦਾ ਇਤਬਾਰ ਨਹੀਂ ਕਰਦਾ, ਇਵੇਂ ਉਹ ਹਮੇਸ਼ਾ, ਚਿੰਤਾ-ਫਿਕਰ ਵਿਚ ਹੀ
ਖਪਦੇ ਰਹਿੰਦੇ ਹਨ।
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੋ ਬੰਦੇ ਆਪਣੇ ਗੁਰੂ ਦੇ ਭਾਣੇ ਵਿਚ ਨਹੀਂ ਚਲਦੇ, ਜਾਂ ਸਤਿਗੁਰੂ
ਦੀ ਨਿੰਦਾ ਕਰਦੇ ਹਨ, ਸਾਡੇ ਗੁਰੂ ਦੇ ਕਹੇ ਅਨੁਸਾਰ, ਉਹ ਸਾਰੀ ਉਮਰ ਦੁਖ ਸਹਾਰਦੇ ਅਤੇ ਪਛਤਾਉਂਦੇ
ਹਨ। ਉਨ੍ਹਾਂ ਦੀਆਂ ਤ੍ਰਿਸ਼ਨਾਵਾਂ ਕਦੇ ਪੂਰੀਆਂ ਨਹੀਂ ਹੁੰਦੀਆਂ। ਉਨ੍ਹਾਂ ਦੀਆਂ ਗੱਲਾਂ ਦਾ ਕੋਈ
ਇਤਬਾਰ ਨਹੀਂ ਕਰਦਾ।
ਅਜਿਹੀ ਹਾਲਤ ਵਿਚ ਉਹ ਬੰਦੇ, ਜੋ ਗੁਰੂ ਦੇ ਭਾਣੇ ਵਿਚ ਚਲਦੇ ਹਨ, ਜੋ ਸਤਿਗੁਰੂ ਦੀ ਨਿੰਦਾ ਨਹੀਂ
ਕਰਦੇ, ਉਨ੍ਹਾਂ ਨੂੰ ਫਿਕਰ ਕਰਨ ਦੀ ਕੀ ਲੋੜ ਹੈ ? ਯਕੀਨ ਜਾਣੋ, ਜੋ ਗੁਰੂ ਕਹਿੰਦਾ ਹੈ ਉਹ ਤ੍ਰਿਕਾਲ
ਸਚ ਹੈ। ਸਤਿਗੁਰੂ ਦੀ ਨਿੰਦਾ ਕਰਨ ਵਾਲਿਆਂ ਦੀ ਕੋਈ ਗੱਲ ਨਹੀਂ ਸੁਣਦਾ, ਇਤਬਾਰ ਨਹੀਂ ਕਰਦਾ, ਉਹ
ਜਿੰਨਾ ਮਰਜ਼ੀ ਰੌਲੀ ਪਾਈ ਜਾਣ।
ਨਾ ਹੀ ਉਨ੍ਹਾਂ ਨੂੰ ਸਿੱਖ ਕਿਹਾ ਜਾ ਸਕਦਾ ਹੈ। ਉਹ ਆਪਣੇ ਆਪ ਨੂੰ ਉਪਰ ਵਰਣਤ ਕਿਸਮਾਂ ਵਿਚੋਂ ਕਿਸੇ
ਕਿਸਮ ਦਾ ਵੀ ਸਿੱਖ ਸਮਝ ਕੇ ਖੁਸ਼ ਹੁੰਦੇ ਰਹਿਣ।
ਆਉ ਆਪਾਂ ਨਰੋਲ ਰੂਪ ਵਿਚ ਆਪਣੇ ਗੁਰੂ ਦੀ ਸਿਖਿਆ ਦਾ ਪਰਚਾਰ ਕਰਦੇ ਰਹੀਏ, ਜੋ ਆਪਣੇ ਗੁਰੂ ਦਾ ਹੀ
ਨਹੀਂ ਹੋ ਸਕਿਆ, ਨਾ ਉਹ ਸਮਾਜ ਦਾ ਹੋ ਸਕਦਾ ਹੈ, ਨਾ ਹੀ ਆਪਣੇ ਪਰਿਵਾਰ ਦਾ ਹੋ ਸਕਦਾ ਹੈ। ਅਜਿਹੇ
ਬੰਦੇ ਤੋਂ ਭਲੇ ਦੀ ਆਸ ਨਹੀਂ ਕੀਤੀ ਜਾ ਸਕਦੀ। ਇਸ ਤਰ੍ਹਾਂ ਦੇ ਸਮਾਜ ਦਾ ਬੁਰਾ ਕਰਨ ਵਾਲੇ, ਆਪਣੇ
ਹੀ ਪਰਿਵਾਰ ਦਾ ਬੁਰਾ ਕਰਨ ਵਾਲੇ, ਹਰਕਾਏ ਕੂਕਰਾਂ ਵਾਙ ਦੁਨੀਆਂ ਵਿਚ ਬਹੁਤ ਫਿਰਦੇ ਹਨ। ਤੁਸੀਂ ਕਿਸ
ਕਿਸ ਨੂੰ ਸਮਝਾਉਣ ਦਾ ਯਤਨ ਕਰੋਗੇ ? ਜੋ ਗੁਰੂ ਦੀ ਸਿਖਿਆ ਨੂੰ ਨਹੀਂ ਸਮਝ ਸਕਿਆ, ਉਹ ਤੁਹਾਡੀ ਗੱਲ
ਕੀ ਸਮਝੇਗਾ।
ਅਮਰ ਜੀਤ ਸਿੰਘ ਚੰਦੀ
25-7-2011
(25/07/11)
ਕਿਰਪਾਲ ਸਿੰਘ ਬਠਿੰਡਾ
ਕਰਤਾਰਪੁਰੀ ਬੀੜ ਨੂੰ ਨਕਲੀ ਕਹਿਣ ਵਾਲੇ ਕੀ ਇਹ ਦੱਸਣਾ ਚਾਹ ਰਹੇ ਹਨ ਕਿ
ਸਿੱਖਾਂ ਦਾ ਮੌਜੂਦਾ ਗੁਰੂ ਗ੍ਰੰਥ ਸਾਹਿਬ ਨਕਲੀ ਹੈ!
ਕੀ ਕਰਤਾਰਪੁਰੀ ਬੀੜ ਨੂੰ ਨਕਲੀ ਸਿੱਧ ਕਰਨ ਵਾਲਿਆਂ ਦੀ ਵਿਦਿਆ ਖੋਤੇ `ਤੇ
ਲੱਦਿਆ ਚੰਦਨ ਦਾ ਭਾਰ ਨਹੀਂ ਹੈ: ‘
ਬੇਦ
ਪੁਰਾਨ ਪੜੇ ਕਾ ਕਿਆ ਗੁਨੁ, ਖਰ ਚੰਦਨ ਜਸ ਭਾਰਾ।। ਰਾਮ ਨਾਮ ਕੀ ਗਤਿ ਨਹੀ ਜਾਨੀ, ਕੈਸੇ ਉਤਰਸਿ
ਪਾਰਾ।। ੧।। ਅਤੇ ਕੀ ਇਨ੍ਹਾਂ ਵਿਦਵਾਨਾਂ ਨੂੰ ‘ਪਡੀਆ
ਕਵਨ ਕੁਮਤਿ ਤੁਮ ਲਾਗੇ।। ਬੂਡਹੁਗੇ ਪਰਵਾਰ ਸਕਲ ਸਿਉ, ਰਾਮੁ ਨ ਜਪਹੁ ਅਭਾਗੇ।। ੧।। ਰਹਾਉ।। ` (ਅੰਗ
੧੧੦੨
ਰਾਗੁ ਮਾਰੂ ਬਾਣੀ ਕਬੀਰ ਜੀਉ ਕੀ) ਕਹਿਣਾ ਜਾਇਜ਼ ਨਹੀਂ
ਹੋਵੇਗਾ?
ਕਿਰਪਾਲ ਸਿੰਘ ਬਠਿੰਡਾ
੯੧ ੯੮੫੫੪ ੮੦੭੯੭
੧੬
ਮਾਰਚ ੨੦੧੦ ਦੀ
ਵਿਵਾਦਤ ਸੰਪਾਦਕੀ ਦੀ ਹੋਈ ਵਿਆਪਕ ਅਲੋਚਨਾ ਤੋਂ ਬਾਅਦ ਹੁਣ ਤੱਕ ਇੱਕ ਸੰਪਾਦਕ ਪੰਥ ਵਿੱਚ ਨਵੇਂ
ਭੰਬਲਭੂਸੇ ਖੜ੍ਹੇ ਕਰਨ ਤੋਂ ਸੰਕੋਚ ਕਰਦਾ ਆਇਆ ਹੈ। ਪਰ ਮਾਰਚ ੨੦੧੧ ਵਿੱਚ ਸਿੱਖ ਮਾਰਗ `ਤੇ ਡਾ:
ਇਕਬਾਲ ਸਿੰਘ ਢਿੱਲੋਂ ਦੇ ਅਕਾਲ ਤਖ਼ਤ ਸਬੰਧੀ ਛਪੇ ਲੇਖ ਪਿਛੋਂ ਚੱਲ ਰਹੀ ਬਹਿਸ ਵਿੱਚ ਬੇਸ਼ੱਕ ਉਹ ਹੁਣ
ਤੱਕ ਕੁੱਝ ਪਾਠਕਾਂ ਵਲੋਂ ਪੁੱਛੇ ਗਏ ਇਸ ਵਿਸ਼ੇ ਨਾਲ ਸਬੰਧਤ ਕਿਸੇ ਵੀ ਅਹਿਮ ਸਵਾਲ ਦਾ ਕੋਈ ਜਵਾਬ
ਨਹੀਂ ਦੇ ਸਕਿਆ ਪਰ ਇਸ ਦੌਰਾਨ ਸਿੱਖ ਮਾਰਗ ਦੇ ਸੰਪਾਦਕ ਸਮੇਤ ਦੋ ਹੋਰ ਵਿਦਵਾਨ ਪਾਠਕ ਉਸ (ਢਿੱਲੋਂ)
ਨੂੰ ਸਿੱਧੇ/ਅਸਿੱਧੇ ਤੌਰ `ਤੇ ਲਗਾਤਾਰ ਸਮਰੱਥਨ ਦੇ ਰਹੇ ਹਨ ਇਸ ਨਾਲ ਉਸ ਦੇ ਹੌਸਲੇ ਬੁਲੰਦ ਹੋਏ ਹਨ
ਤੇ ਇਸੇ ਕਾਰਣ ਪਿਛਲੇ ਹਫਤੇ ਦੇ ਲੇਖਾਂ ਵਿੱਚ ਉਸ ਦਾ ਇੱਕ ਹੋਰ ਭੁਲੇਖਾ ਪਾਉ ਲੇਖ ‘ਕਰਤਾਰਪੁਰੀ ਬੀੜ
ਦਾ ਸੱਚ` ਛਪ ਗਿਆ ਜਿਸ ਵਿੱਚ ਉਸ ਨੇ ਸ: ਜੀ ਬੀ ਸਿੰਘ ਅਤੇ ਡਾ: ਪਿਆਰ ਸਿੰਘ ਦਾ ਹਵਾਲਾ ਦੇ ਕੇ ਇਸ
ਬੀੜ ਨੂੰ ਨਕਲਾਂ ਦੀ ਨਕਲ ਦਸਦੇ ਹੋਏ ਲਿਖਿਆ ਹੈ:- ‘ਮੁੱਢਲੀਆਂ
ਬੀੜਾਂ (ਸ੍ਰੀ ਆਦਿ ਗ੍ਰੰਥ ਅਤੇ ਦਮਦਮੀ ਬੀੜ) ਦੀ ਗੈਰਮੌਜੂਦਗੀ ਵਿੱਚ ਸ੍ਰੀ ਗ੍ਰੰਥ ਜੀ ਦੀਆਂ ਜੋ
ਬੀੜਾਂ ਉਨ੍ਹੀਵੀਂ ਸਦੀ ਵਿੱਚ ਤਿਆਰ ਹੁੰਦੀਆਂ ਰਹੀਆਂ, ਅਗਿਆਨਤਾ ਵਸ ਉਹਨਾਂ ਵਿੱਚੋਂ ਕੁੱਝ ਕੁ
ਉਪਰੋਕਤ ਦੱਸੀ ਕਰਤਾਰਪੁਰੀ ਬੀੜ ਨਾਲ ਵੀ ਸੋਧੀਆਂ ਗਈਆਂ। ਪਰੰਤੂ ਇਸ ਬੀੜ ਦੇ ਨਕਲੀ ਹੋਣ ਕਾਰਨ ਇਸ
ਵਿਚਲੇ ਬਹੁਤ ਸਾਰੇ ਦੋਸ਼ ਹੱਥ-ਲਿਖਤ ਬੀੜਾਂ ਵਿੱਚ ਵੀ ਸ਼ਾਮਲ ਹੋ ਗਏ ਅਤੇ ਇਹ ਦੋਸ਼ਪੂਰਣ ਹੱਥ-ਲਿਖਤ
ਬੀੜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੇ ਜਾਣ ਵਾਲੇ ਮੌਜੂਦਾ ਪਰਚਲਤ ਰੂਪ ਦਾ
ਅਧਾਰ ਬਣ ਗਈਆਂ। ਇਹੀ ਵੱਡਾ ਕਾਰਨ ਹੈ ਕਿ ਸਮੇਂ-ਸਮੇਂ ਤੇ ਸ੍ਰੀ ਗ੍ਰੰਥ ਜੀ ਦੇ ਸ਼੍ਰੋਮਣੀ ਗੁਰਦੁਆਰਾ
ਪ੍ਰਬੰਧਕ ਕਮੇਟੀ ਵੱਲੋਂ ਛਾਪੇ ਜਾ ਰਹੇ ਮੌਜੂਦਾ ਪਰਚਲਤ ਰੂਪ ਦੇ ਕਈ ਪਹਿਲੂਆਂ ਬਾਰੇ ਵਿਵਾਦ ਭਖਦਾ
ਰਹਿੰਦਾ ਹੈ। `
ਸਿੱਖ ਮਾਰਗ `ਤੇ ਅਜਿਹੀਆਂ ਲਿਖਤਾਂ ਪੈਣ ਨਾਲ ਸੌਦਾ ਸੰਪਾਦਕ ਦੇ ਹੌਸਲੇ ਵੀ
ਬੁਲੰਦ ਹੋਏ ਤੇ ਉਸ ਨੇ ੨੦ ਜੁਲਾਈ ਨੂੰ ਇੱਕ ਹੋਰ ਸੰਪਾਦਕੀ ਲਿਖ ਮਾਰੀ। ਉਨ੍ਹਾਂ ਲਿਖਿਆ ਹੈ:- ‘
ਬੇਸ਼ੱਕ
ਕਰਤਾਰਪੁਰੀ ਬੀੜ, ਜੋ ਅਸਲ ਕੀ ਨਕਲ ਕੀ ਨਕਲ ਕੀ ਨਕਲ ਕੀ ਨਕਲ ਅਰਥਾਤ ਘੱਟੋ- ਘੱਟ ਛੇਵੀਂ ਨਕਲ ਹੈ,
ਨੂੰ ਭਾਈ ਜੋਧ ਸਿੰਘ ਵਰਗੇ ਵਿਦਵਾਨਾਂ ਜਮ੍ਹਾਂ ਸਿਆਸਤਦਾਨਾਂ ਦੀ ਗਵਾਹੀ ਪਵਾ ਪਾ ਕੇ, ਪ੍ਰਮਾਣੀਕ
ਮੰਨ ਲਿਆ ਗਿਆ ਹੈ ਪਰ ਕੋਈ ਵੀ ਮਨੁੱਖੀ ਫੈਸਲਾ, ਆਖ਼ਰੀ ਹਰਫ਼ ਨਹੀਂ ਬਣ ਜਾਂਦਾ ਤੇ ਹੁਣ ਵੀ ਬਹੁਤ
ਵੱਡੀ ਗਿਣਤੀ ਵਿੱਚ ਚੰਗੇ ਜ਼ਜ਼ਬੇ ਵਾਲੇ ਸਿੱਖ ਵਿਦਵਾਨ, ਭਾਈ ਯੋਧ ਸਿੰਘ ਨਾਲ ਸਹਿਮਤੀ ਨਹੀਂ ਰੱਖਦੇ।
ਡਾ: ਗੁਰਸ਼ਰਨਜੀਤ ਸਿੰਘ ਨੇ ਆਪਣੀ ਪੁਸਤਕ ਵਿੱਚ ਇਨ੍ਹਾਂ ਵਿਦਵਾਨਾਂ ਦੇ ਵੀਚਾਰ ਇੱਕ ਥਾਂ ਇਕੱਠੇ ਕਰ
ਦਿੱਤੇ ਹਨ। ਦੂਜੀ ਪ੍ਰਕਾਰ ਦੀ ਸੋਚ ਵਾਲੇ ਅਰਥਾਤ ਪੁਰਾਤਨਵਾਦੀਏ ਇਹੀ ਕਹੀ ਜਾਂਦੇ ਹਨ ਕਿ ਅੱਖਰ ਲਗ
ਮਾਤਰ, ਜੋ ਉਨ੍ਹਾਂ ਨੇ ਅੰਤਿਮ ਮੰਨ ਲਏ ਹਨ ਉਨ੍ਹਾਂ ਵਿੱਚ ਕੋਈ ਘਾਟਾ ਵਾਧਾ ਨਹੀ ਹੋ ਸਕਦਾ। ਅਜਿਹਾ
ਕਹਿਣ ਲੱਗਿਆਂ ਉਹ ਇਹ ਭੁੱਲ ਜਾਂਦੇ ਹਨ ਕਿ ਅੱਖਰ ਲਗ ਮਾਤਰ ਕੇਵਲ ਇੱਕ ਲਿਫ਼ਾਫ਼ੇ ਵਾਂਗ ਹੁੰਦੇ ਹਨ
ਜਿਨ੍ਹਾਂ ਵਿੱਚ ਵੀਚਾਰਾਂ ਦਾ ਸੌਦਾ ਪਿਆ ਹੁੰਦਾ ਹੈ। ਸਿਆਣੇ ਲੋਕ ਲਿਫ਼ਾਫ਼ੇ ਵਿੱਚ ਪਏ ਸੌਦੇ ਨੂੰ ਲੈ
ਕੇ ਖਹਿਬੜਦੇ ਹਨ ਜਦ ਕਿ ਘੱਟ ਸਮਝ ਵਾਲਿਆਂ ਦੀ ਸਾਰੀ ਲੜਾਈ ਲਿਫ਼ਾਫ਼ਿਆਂ ਦੁਆਲੇ ਹੀ ਘੁੰਮਦੀ ਰਹਿੰਦੀ
ਹੈ। …. . ਸੁਨਹਿਰੀ ਬੀੜ ਵਰਗੇ ਪ੍ਰਸ਼ਨਾਂ ਨੂੰ ਲੈ ਕੇ ਇਸ ਤਰ੍ਹਾਂ ਲੋਹੇ ਲਾਖੇ ਹੋਣ ਦਾ ਯਤਨ ਸ਼ੁਰੂ
ਕਰ ਦਿੱਤਾ ਜਾਂਦਾ ਹੈ ਜਿਵੇਂ ਧਰਮ ਦਾ ਕਾਹਬਾ ਢਹਿ ਪਿਆ ਹੋਵੇ। `
ਜਿਹੜਾ ਵਿਦਵਾਨ ਕਿਸੇ ਲਿਖਤ ਖ਼ਾਸ ਕਰਕੇ ਗੁਰਬਾਣੀ ਵਿੱਚ ਵਰਤੇ ਗਏ ਅੱਖਰ ਲਗ
ਮਾਤਰ ਨੂੰ ਮਹਿਜ ਇੱਕ ਲਿਫ਼ਾਫ਼ਾ ਸਮਝਦਾ ਹੋਵੇ ਉਸ ਦੀ ਵਿਦਵਤਾ ਅਤੇ ਸਿਆਣਪ ਦਾ ਸਹਿਜੇ ਹੀ ਅੰਦਾਜ਼ਾ
ਲਗਾਇਆ ਜਾ ਸਕਦਾ ਹੈ। ਉਸ ਆਪੂੰ ਬਣੇ ਵਿਦਵਾਨ ਨੂੰ ਇਹ ਵੀ ਪਤਾ ਨਹੀਂ ਕਿ ਗੁਰਬਾਣੀ ਵਿੱਚ ਵਰਤੇ ਗਏ
ਅੱਖਰ ਲਗ ਮਾਤਰ ਮਹਿਜ ਲਿਫ਼ਾਫ਼ੇ ਨਹੀ ਬਲਕਿ ਉਹ ਕੀਮਤੀ ਹੀਰੇ ਮੋਤੀ ਹਨ ਜਿਨਾਂ ਦੇ ਮੇਲ ਨਾਲ ਹੀ
ਵੀਚਾਰਾਂ ਦੀ ਕੀਮਤ ਹੈ। ਅੱਖਰ ਤਾਂ ਇੱਕ ਪਾਸੇ ਰਹੇ ਸਿਰਫ ਲਗ ਮਾਤਰ ਬਦਲਣ ਨਾਲ ਬੇਸ਼ੱਕ ਉਸ ਸ਼ਬਦ ਦੇ
ਉਚਾਰਣ ਵਿੱਚ ਬਹੁਤਾ ਅੰਤਰ ਨਹੀਂ ਪੈਂਦਾ ਪਰ ਉਸ ਦੇ ਅਰਥਾਂ ਵਿੱਚ ਢੇਰ ਸਾਰਾ ਅੰਤਰ ਪੈ ਜਾਂਦਾ ਹੈ।
ਮਿਸਾਲ ਦੇ ਤੌਰ `ਤੇ:-
ਕੋਟਿ ਦਾ ਅਰਥ ਹੈ- ਕਰੋੜ:
‘
ਕਥਿ
ਕਥਿ ਕਥੀ ਕੋਟੀ ਕੋਟਿ ਕੋਟਿ।। ` (ਅੰਗ ੧ ਜਪੁਜੀ ਸਾਹਿਬ)
‘ਕੋਟਿ ਆਵਧ ਤਿਸੁ ਬੇਧਤ ਨਾਹਿ।। ੨।। ` (ਅੰਗ ੭੪੨
ਸੂਹੀ ਮਹਲਾ ੫।।)
ਕੋਟ ਦਾ ਅਰਥ ਹੈ- ਕਰੋੜਾਂ:
ਸੰਤ ਕੀ ਧੂਰਿ ਮਿਟੇ ਅਘ ਕੋਟ।। (ਅੰਗ ੧੮੮
ਗਉੜੀ ਮਹਲਾ ੫।।)
ਹੋਤ ਪੁਨੀਤ ਕੋਟ ਅਪਰਾਧੂ।। (ਅੰਗ ੨੫੮ ਪਉੜੀ।।)
ਕੋਟੁ ਦਾ ਅਰਥ ਹੈ - ਕਿਲਾ ਇੱਕ ਬਚਨ:
‘
ਲੰਕਾ
ਸਾ ਕੋਟੁ ਸਮੁੰਦ ਸੀ ਖਾਈ।। ` (ਅੰਗ ੪੮੧ ਆਸਾ ਕਬੀਰ ਜੀਉ)
‘ਸਾਹਿਬ ਰੰਗਿ ਰਾਤਾ ਸਚ ਕੀ ਬਾਤਾ, ਜਿਨਿ ਬਿੰਬ ਕਾ ਕੋਟੁ ਉਸਾਰਿਆ।। `
(ਅੰਗ ੭੬੬
ਸੂਹੀ ਮਹਲਾ ੧।।)
ਕੋਟ ਦਾ ਅਰਥ ਹੈ - ਕਿਲੇ ਬਹੁ ਬਚਨ:
ਮੋਤੀ ਹੀਰਾ ਨਿਰਮਲਾ, ਕੰਚਨ ਕੋਟ ਰੀਸਾਲ।। (ਅੰਗ ੧੭
ਸਿਰੀਰਾਗੁ ਮਹਲਾ ੧।।)
ਕੰਚਨ ਕੇ ਕੋਟ ਦਤੁ ਕਰੀ, ਬਹੁ ਹੈਵਰ ਗੈਵਰ ਦਾਨੁ।। (ਅੰਗ ੬੨
ਸਿਰੀਰਾਗੁ ਮਹਲਾ ੧।।)
ਕਾਮਣਿ ਦਾ ਅਰਥ ਹੈ- ਇਸਤ੍ਰੀ ਇੱਕ ਵਚਨ
‘
ਰਸੁ ਸੁਇਨਾ, ਰਸੁ ਰੁਪਾ
ਕਾਮਣਿ, ਰਸੁ ਪਰਮਲ ਕੀ ਵਾਸੁ।। ` (ਅੰਗ ੧੫
ਸਿਰੀਰਾਗੁ ਮਹਲਾ ੧।।)
‘ਕਾਮਣਿ ਕਾਮਿ ਨ ਆਵਈ ਖੋਟੀ ਅਵਗਣਿਆਰਿ।। ` (ਅੰਗ ੫੫
ਸਿਰੀਰਾਗੁ ਮਹਲਾ ੧।।)
‘ਗੁਣ ਕਾਮਣ, ਕਾਮਣਿ ਕਰੈ, ਤਉ ਪਿਆਰੇ ਕਉ ਪਾਵੈ।। ੬।। ` (ਅੰਗ ੭੨੪
ਤਿਲੰਗ ਮਹਲਾ ੧ ਘਰੁ ੨)
ਕਾਮਣ ਦਾ ਅਰਥ ਹੈ- ਟੂਣੇ ਜਾਦੂ, ਤਵੀਜ਼ (ਤਵੀਤ)
ਆਉ ਸਖੀ ਗੁਣ ਕਾਮਣ ਕਰੀਹਾ ਜੀਉ।। (ਅੰਗ ੧੭੩
ਗਉੜੀ ਮਾਝ ਮਹਲਾ ੪।।)
ਕਰਣੀ ਕਾਮਣ ਜੇ ਥੀਐ, ਜੇ ਮਨੁ ਧਾਗਾ ਹੋਇ।। (ਅੰਗ ੫੫੭
ਵਡਹੰਸੁ ਮਹਲਾ ੧।।)
ਨਾਨਕ-ਸੰਬੋਧਨ ਕਾਰਕ-ਅਰਥ ਹੈ, ਹੇ ਨਾਨਕ! ਉਚਾਰਣ ਸਮੇ ਨਾਨਕ ਪਦ `ਤੇ ਰੁਕਣਾ ਹੈ
ਹੈ ਭੀ ਸਚੁ, ਨਾਨਕ, ਹੋਸੀ ਭੀ ਸਚੁ।। ੧।। (ਅੰਗ ੧ ਜਪੁਜੀ ਸਾਹਿਬ)
ਨਾਨਕ, ਹੁਕਮੈ ਜੇ ਬੁਝੈ, ਤ ਹਉਮੈ ਕਹੈ ਨ ਕੋਇ।। ੨।। (ਅੰਗ ੧ ਜਪੁਜੀ ਸਾਹਿਬ)
ਨਾਨਕੁ-ਕਰਤਾ ਕਾਰਕ ਇੱਕ ਵਚਨ, ਵਰਤਮਾਨ ਕਾਲ- ਉਚਾਰਣ ਸਮੇ ਨਾਨਕੁ ਪਦ `ਤੇ ਰੁਕਣਾ ਨਹੀ ਚਲੰਤ
ਪਾਠ ਕਰਨਾ ਹੈ।
‘
ਨਾਨਕੁ ਨੀਚੁ, ਕਹੈ
ਵੀਚਾਰੁ।। ` (ਅੰਗ ੪ ਜਪੁਜੀ ਸਾਹਿਬ) ਅਰਥ ਹੈ,
ਗਰੀਬ ਨਾਨਕ ਵੀਚਾਰ ਦੀ ਗੱਲ ਦੱਸਦਾ ਹੈ,
‘
ਹੋਰਿ ਕੇਤੇ ਗਾਵਨਿ, ਸੇ
ਮੈ ਚਿਤਿ ਨ ਆਵਨਿ, ਨਾਨਕੁ ਕਿਆ ਵੀਚਾਰੇ।। ` (ਅੰਗ ੬ ਜਪੁਜੀ ਸਾਹਿਬ)
ਅਰਥ:- (ਭਲਾ) ਨਾਨਕ (ਵਿਚਾਰਾ) ਕੀ ਵਿਚਾਰ ਕਰ ਸਕਦਾ ਹੈ?
ਨਾਨਕਿ-ਕਰਤਾ ਕਾਰਕ ਇੱਕ ਵਚਨ, ਅਰਥ ਹੈ ਨਾਨਕ ਨੇ
‘
ਹਰਿ ਕੈ ਦਰਿ ਵਰਤਿਆ ਸੁ
ਨਾਨਕਿ ਆਖਿ ਸੁਣਾਇਆ।। ` (ਅੰਗ ੩੧੫
ਸਲੋਕ ਮਃ ੪।।)
ਅਰਥ:- ਜੋ ਇਹ ਕੁੱਝ ਪ੍ਰਭੂ ਦੀ ਦਰਗਾਹ ਵਿੱਚ ਵਰਤਿਆ ਹੈ
ਉਹ ਨਾਨਕ ਨੇ ਆਖ ਕੇ ਸੁਣਾ ਦਿੱਤਾ ਹੈ।
‘
ਗੁਰ ਮਿਲਿ, ਨਾਨਕਿ
ਖਸਮੁ ਧਿਆਇਆ।। ੨।। ` (ਅੰਗ ੧੧੮੩
ਬਸੰਤੁ ਮਹਲਾ ੫।।)
ਅਰਥ:- ਹੇ ਭਾਈ! ਗੁਰੂ ਨੂੰ ਮਿਲ ਕੇ ਨਾਨਕ ਨੇ (ਭੀ) ਉਸ
ਖਸਮ-ਪ੍ਰਭੂ ਨੂੰ ਸਿਮਰਿਆ ਹੈ। ੨।
ਸੋ ਅੱਖਰ ਲਗ ਮਾਤਰ ਨੂੰ ਮਹਿਜ ਲਿਫ਼ਾਫ਼ੇ ਦੱਸਣ ਵਾਲੇ ਵਿਦਵਾਨ ਤੋਂ ਕੀ ਆਸ
ਰੱਖੀ ਜਾ ਸਕਦੀ ਹੈ ਕਿ ਕਿਸੇ ਬੀੜ ਦੇ ਅਸਲ ਜਾਂ ਨਕਲ ਹੋਣ ਦੀ ਪਛਾਣ ਕਰ ਸਕੇ। ਪਰ ਇਸ ਦੇ ਬਾਵਯੂਦ
ਇਹ ਵਿਦਵਾਨ ਕਰਤਾਰਪੁਰੀ ਬੀੜ ਨੂੰ ਘੱਟ ਤੋਂ ਘੱਟ ਛੇਵੀਂ ਨਕਲ ਦੱਸ ਕੇ ਇੱਕ ਪਾਸੇ ਤਾਂ ਆਪਣੀ ਨੀਤੀ
ਅਨੁਸਾਰ ਕਰਤਾਰਪੁਰੀ ਬੀੜ ਭਾਵ ਮੌਜੂਦਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਕਲੀ ਦੱਸ ਕੇ ਇਸ ਨੂੰ ਰੱਦ
ਕਰਨ `ਤੇ ਤੁਲਿਆ ਹੋਇਆ ਹੈ। ਪਹਿਲਾਂ ਵੀ ੬ ਅਪ੍ਰੈਲ ੨੦੦੮ ਨੂੰ `ਏਕਸ ਕੇ ਬਾਰਿਕ` ਜਥੇਬੰਦੀ ਦੇ ਗਠਨ
ਸਮੇਂ ਇਸ ਨੇ ਐਲਾਨ ਕੀਤਾ ਸੀ: ‘
ਕਰਤਾਰਪੁਰ
ਵਾਲੀ ਅਸਲ ਬੀੜ ਗੁੰਮ ਹੋ ਗਈ ਸੀ ਪਰ ਹੁਣ ਉਸ ਨੂੰ ਅਸਲ ਪੋਥੀ ਲੱਭ ਪਈ ਹੈ, ਜਿਸ ਨੂੰ ਪ੍ਰਗਟ ਕਰਨ
ਲਈ ੪ ਕਰੋੜ ਰੁਪਏ ਵੱਖਰੇ ਰੱਖੇ ਜਾਣਗੇ ਤੇ ਇਹ ਅਸਲੀ ਪੋਥੀ ਪ੍ਰਗਟ ਕੀਤੀ ਜਾਵੇਗੀ। `
ਇਹ ਖ਼ਬਰ ੭ ਅਪ੍ਰੈਲ ੨੦੦੮ ਦੇ ਸਪੋਕਸਮੈਨ ਦੇ ਮੁੱਖ ਪੰਨੇ
`ਤੇ ਵੇਖੀ ਜਾ ਸਕਦੀ ਹੈ। ਇਸ ਖ਼ਬਰ ਵਿੱਚ ਇਸ ਦੀ ਮਾਨਸਿਕ ਹਾਲਤ ਦਾ ਪਤਾ ਲਗਦਾ ਹੈ। ਹੈਰਾਨੀ ਹੈ ਕਿ
ਇਸ ਨੂੰ ਅਸਲ ਪੋਥੀ ਲੱਭ ਤਾਂ ਮੁਫ਼ਤ ਵਿੱਚ ਹੀ ਗਈ ਹੈ ਪਰ ਪ੍ਰਗਟ ਕਰਨ ਲਈ ੪ ਕਰੋੜ ਰੁਪਈਆ ਚਾਹੀਦਾ
ਹੈ! ਕੀ ਦੇਵੀ ਪ੍ਰਗਟ ਕਰਨ ਵਾਂਗ ਇਸ ਨੂੰ ਯੱਗ ਹਵਨ ਕਰਨੇ ਪੈਣੇ ਹਨ ਜਿਸ ਲਈ ਇਸ ਨੂੰ ੪ ਕਰੋੜ
ਰੁਪਈਆ ਚਾਹੀਦਾ ਹੈ! ਇਸੇ ਤਰ੍ਹਾਂ ੨੦ ਜੁਲਾਈ ੨੦੧੧ ਵਾਲੀ ਸੰਪਾਦਕੀ ਵਿੱਚ ਇੱਕ ਪਾਸੇ ਤੇ ਇਹ ਲਿਖ
ਰਿਹਾ ਹੈ ਕਿ ਮੌਜੂਦਾ ਬੀੜ ਨਕਲੀ ਹੈ ਪਰ ਇਸੇ ਦੇ ਅਖ਼ੀਰ `ਤੇ ਲਿਖ ਰਿਹਾ ਹੈ: ‘ਇਸ
ਇਨਕਲਾਬ ਦੀ ਭੁੱਖ ਕੇਵਲ ਬਾਬੇ ਨਾਨਕ ਦੀ ਬਾਣੀ ਹੀ ਮਿਟਾ ਸਕਦੀ ਹੈ ਤੇ ਇਹ ਅਸੀਂ ਰੁਮਾਲਿਆਂ ਵਿੱਚ
ਬੰਨ੍ਹ ਕੇ ਰੱਖੀ ਹੋਈ ਹੈ। ` ਹੁਣ ਜੇ ਇਸ ਮੁਤਾਬਕ
ਬਾਬੇ ਨਾਨਕ ਦੀ ਬਾਣੀ ਦੀ ਅਸਲ ਪੋਥੀ ਤਾਂ ਸ੍ਰੀ ਚੰਦੀਆਂ ਨੇ ਸਾੜ ਦਿੱਤੀ ਸੀ ਤੇ ਜੋ ਸਾਡੇ ਕੋਲ ਹੈ
ਉਹ ਨਕਲੀ ਹੈ ਤਾਂ ਬਾਬੇ ਨਾਨਕ ਦੀ ਅਸਲ ਬਾਣੀ ਰੁਮਾਲਿਆਂ ਵਿੱਚ ਬੰਨ੍ਹ ਕੇ ਰੱਖੀ ਕਿਸ ਨੇ ਹੈ? ਜੇ
ਇਹ ਉਸ ਪੋਥੀ ਦੀ ਗੱਲ ਕਰਦਾ ਹੈ ਜਿਹੜੀ ਇਸ ਨੂੰ ਲੱਭ ਪਈ ਹੈ, ਉਸ ਦਾ ਹੋਰ ਤਾਂ ਕਿਸੇ ਨੂੰ ਪਤਾ ਹੀ
ਨਹੀਂ, ਇਹ ਤਾਂ ਹੈ ਹੀ ਇਸ ਪਾਸ, ਤਾਂ ਇਸ ਨੂੰ ਰੁਮਾਲਿਆਂ ਵਿੱਚ ਬੰਨ੍ਹ ਕੇ ਰੱਖਣ ਦਾ ਇਸ ਤੋਂ
ਬਿਨਾਂ ਦੋਸ਼ੀ ਹੋਰ ਕੌਣ ਹੈ?
ਦੂਸਰੀ ਗੱਲ ਹੈ ਕਿ ਇਸ ਵਲੋਂ ਸੁਨਹਿਰੀ ਬੀੜ ਦੀ ਛਪਾਈ ਵਿੱਚ ਹੋਈਆਂ ਗਲਤੀਆਂ
ਦੇ ਪ੍ਰਸ਼ਨਾਂ ਨੂੰ ਲੈ ਕੇ ਲੋਹੇ ਲਾਖੇ ਹੋਣ ਵਾਲਿਆਂ `ਤੇ ਕਿੰਤੂ ਕਰਨਾ ਸਿੱਧੇ ਰੂਪ ਵਿੱਚ ਸ਼੍ਰੋਮਣੀ
ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਦੀ ਹਮਾਇਤ ਵਿੱਚ ਖੜ੍ਹ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ
ਅੰਦਰੂਨੀ ਤੌਰ `ਤੇ ਮਿਲੇ ਹੋਣ ਦਾ ਸਬੂਤ ਹੈ। ਇਹ ਦੋਵੇਂ ਧਿਰਾਂ ਲੋਕਾਂ ਨੂੰ ਬੁੱਧੂ ਬਣਾਉਣ ਲਈ
ਬਾਹਰੋਂ ਤਾਂ ਇੱਕ ਦੂਜੇ ਵਿਰੁੱਧ ਖ਼ੂਬ ਬਿਆਨਬਾਜ਼ੀ ਕਰਦੇ ਹਨ ਪਰ ਦੂਸਰੀ ਧਿਰ ਨੂੰ ਮੁਸ਼ਕਲ ਵਿੱਚ ਵੇਖ
ਕੇ ਝੱਟ ਉਸ ਦੀ ਕਿਸੇ ਢੰਗ ਨਾਲ ਮੱਦਦ ਕਰ ਜਾਂਦੇ ਹਨ, ਜਿਵੇਂ ਕਿ ਹੁਣ ਇਸ ਨੇ ਮੱਕੜ ਦੀ ਅਸਿੱਧੀ
ਹਮਾਇਤ ਕਰ ਦਿੱਤੀ ਹੈ। ਇਸੇ ਤਰ੍ਹਾਂ ਬਾਦਲ ਸਰਕਾਰ ਅਤੇ ਸ੍ਰੋਮਣੀ ਕਮੇਟੀ ਨੇ ਇੱਕ ਪਾਸੇ ਤਾਂ ਇਸ ਦੇ
ਇਸ਼ਤਿਹਾਰ ਬੰਦ ਕੀਤੇ ਹੋਏ ਹਨ, ਜਿਸ ਨੂੰ ਉਛਾਲ ਕੇ ਇਹ ਲੋਕਾਂ ਦੀ ਹਮਦਰਦੀ ਪ੍ਰਾਪਤ ਕਰ ਰਿਹਾ ਹੈ,
ਪਰ ਦੂਸਰੇ ਪਾਸੇ ਵੇਖੋ! ਇਸ ਦੇ ਅਖ਼ਬਾਰ ਵਿੱਚ ਸਭ ਤੋਂ ਵੱਧ ਇਸ਼ਤਿਹਾਰ ਬਾਦਲ ਦਲ ਦੇ ਆਗੂਆਂ ਵਲੋਂ ਹੀ
ਹੁੰਦੇ ਹਨ। ਇਸ ਤੋਂ ਪਤਾ ਲਗਦਾ ਹੈ ਕਿ ਇਹ ਦੋਵੇਂ ਮਿਲ ਕੇ ਸਿੱਖ ਧਰਮ ਦਾ ਨੁਕਸਾਨ ਕਰ ਰਹੇ ਹਨ।
ਜੇ ਇਹ ਦਾਅਵਾ ਕਰਦਾ ਹੈ ਕਿ: ‘
ਕੋਈ
ਵੀ ਮਨੁੱਖੀ ਫੈਸਲਾ, ਆਖ਼ਰੀ ਹਰਫ਼ ਨਹੀਂ ਬਣ ਜਾਂਦਾ ਤੇ ਹੁਣ ਵੀ ਬਹੁਤ ਵੱਡੀ ਗਿਣਤੀ ਵਿੱਚ ਚੰਗੇ ਜ਼ਜ਼ਬੇ
ਵਾਲੇ ਸਿੱਖ ਵਿਦਵਾਨ, ਭਾਈ ਯੋਧ ਸਿੰਘ ਨਾਲ ਸਹਿਮਤੀ ਨਹੀਂ ਰੱਖਦੇ। `
ਤਾਂ ਕੀ ਇਹ ਆਪਣੇ ਆਪ ਨੂੰ ਮਨੁੱਖਾਂ ਤੋਂ ਉਪਰ ਦੀ ਕੋਈ
ਹੋਰ ਸ਼ੈਅ ਸਮਝ ਰਿਹਾ ਹੈ ਜਿਸ ਕਾਰਣ ਇਸ ਵਲੋਂ ਲੱਭੀ ਪੋਥੀ ਨੂੰ ਬਾਬੇ ਨਾਨਕ ਦੀ ਅਸਲ ਪੋਥੀ ਮੰਨ ਲਿਆ
ਜਾਵੇਗਾ। ਅਸਲ ਵਿੱਚ ਗੁਰੂ ਅਰਜਨ ਸਾਹਿਬ ਜੀ ਵਲੋਂ ਬੀੜ ਦੀ ਸੰਪਾਦਨਾ ਤੋਂ ਬਾਅਦ, ਪੁਰਾਤਨ ਹੱਥ
ਲਿਖਤ ਕਿਸੇ ਵੀ ਪੋਥੀ ਨੂੰ ਕਸਵੱਟੀ ਮੰਨ ਕੇ ਆਦਿ ਬੀੜ ਨੂੰ ਦੋਸ਼ ਪੂਰਣ ਸਿੱਧ ਨਹੀਂ ਕੀਤਾ ਜਾ ਸਕਦਾ
ਤੇ ਨਾ ਹੀ ਸਾਨੂੰ ਇਸ ਰਸਤੇ ਪੈਣ ਦੀ ਲੋੜ ਹੈ।
ਬਿਰਧ ਬੀੜਾਂ ਦੇ ਸਸਕਾਰ ਦੀ ਨਿਸ਼ਕਾਮ ਸੇਵਾ ਦੇ ਨਾਮ `ਤੇ ਨਿੱਜੀ ਹਿੱਤਾਂ
ਤੋਂ ਪ੍ਰੇਰਤ ਕਿਸੇ ਸਾਜਿਸ਼ ਅਧੀਨ ਇਤਿਹਾਸਕ ਹੱਥ ਲਿਖਤ ਬੀੜਾਂ ਨੂੰ ਨਸ਼ਟ ਕੀਤੇ ਜਾਣ ਨੂੰ ਠੱਲ ਪਾਉਣ
ਲਈ ਕੁੱਝ ਜਾਗਰੂਕ ਸਿੱਖਾਂ ਵੱਲੋਂ ਚੰਡੀਗੜ੍ਹ ਸੈਕਟਰ ੧੫ ਦੇ ਗੁਰਦੁਆਰਾ ਸਾਹਿਬ ਦੇ ਮੀਟਿੰਗ ਹਾਲ `ਚ
੨੯ ਅਗੱਸਤ ੨੦੧੦ ਨੂੰ ਕੀਤੀ ਗਈ ਇੱਕ ਮੀਟਿੰਗ (ਜਿਸ ਵਿੱਚ ਇਹ ਲੇਖਕ ਹਾਜਰ ਸੀ) ਨੂੰ ਸੰਬੋਧਨ ਕਰਦੇ
ਹੋਏ
ਸ. ਗੁਰਤੇਜ ਸਿੰਘ ਸਾਬਕਾ
ਆਈ. ਏ. ਐੱਸ. ਨੇ ਦੱਸਿਆ ਸੀ ਕਿ ਕਰਤਾਰਪੁਰੀ ਬੀੜ ਅਸਲੀ ਉਹ ਬੀੜ ਹੈ ਜਿਸ ਨੂੰ ਪੰਜਵੇਂ ਪਾਤਸ਼ਾਹ
ਗੁਰੂ ਅਰਜਨ ਦੇਵ ਜੀ ਨੇ ਆਪਣੀ ਦੇਖ ਰੇਖ ਹੇਠ ਭਾਈ ਗੁਰਦਾਸ ਜੀ ਤੋਂ ਲਿਖਵਾਇਆ ਸੀ ਅਤੇ ਜਿਸ `ਤੇ
ਗੁਰੂ ਸਾਹਿਬ ਦੇ ਆਪਣੇ ਦਸਖਤ ਮੌਜੂਦ ਹਨ। ਉਸ ਵਿੱਚ ਸਾਰੀਆਂ ਉਹ ਅਲਾਮਤਾਂ ਮੌਜੂਦ ਹਨ ਜਿਹੜੀਆਂ
ਕਿਸੇ ਲਿਖਤ ਦੇ ਅਸਲੀ ਹੋਣ ਦੀ ਤਸਦੀਕ ਕਰਦੀਆਂ ਹੋਣ। ਪਰ ਜਿਹੜੀਆਂ ਸ਼ਕਤੀਆਂ ਸਮਾਜ ਅਤੇ ਮਨੁੱਖਤਾ
ਵਿੱਚ ਵੰਡੀਆਂ ਪਾ ਕੇ ਆਪਣੇ ਆਪ ਨੂੰ ਸਰਬਸ੍ਰੇਸ਼ਟ ਸਿੱਧ ਕਰ ਕੇ ਨਿੱਜੀ ਸੁਆਰਥ ਪੂਰੇ ਕਰਨੀਆਂ
ਚਾਹੁੰਦੀਆਂ ਹਨ ਉਹ ਇਸ ਦੇ ਅਸਲ ਤੇ ਮੂਲ ਰੂਪ ਨੂੰ ਨਸ਼ਟ ਕਰਨੀਆਂ ਚਾਹੁੰਦੀਆਂ ਹਨ ਤੇ ਇਹ ਝੂਠਾ
ਪ੍ਰਚਾਰ ਕਰ ਰਹੇ ਹਨ ਕਿ ਅਸਲ ਕਰਤਾਰਪੁਰੀ ਬੀੜ ਕਿਸੇ ਨੇ ਸਾੜ ਦਿੱਤੀ ਹੈ, ਪਰ ਇਸ ਦਾ ਉਨ੍ਹਾਂ ਕੋਲ
ਕੋਈ ਸਬੂਤ ਨਹੀਂ ਹੈ ਕਿ ਅਸਲੀ ਬੀੜ ਕਿਸ ਨੇ ਸਾੜੀ ਅਤੇ ਕਦੋਂ ਸਾੜੀ? ਉਨ੍ਹਾਂ ਕਿਹਾ ਸਾਨੂੰ ਇਸ
ਗੁਮਰਾਹਕੁਨ ਪ੍ਰਚਾਰ ਤੋਂ ਬਚ ਕੇ, ਕੀਮਤੀ ਹੱਥ ਲਿਖਤ ਵਿਰਾਸਤੀ ਖ਼ਜਾਨੇ ਨੂੰ ਨਸ਼ਟ ਹੋਣ ਤੋਂ ਬਚਾ ਕੇ,
ਅਤੇ ਇਸ ਦੀ ਸੇਵਾ ਸੰਭਾਲ ਕਰਕੇ ਆਪਣਾ ਫ਼ਰਜ਼ ਅਦਾ ਕਰਨਾ ਚਾਹੀਦਾ ਹੈ। ਕਰਤਾਰਪੁਰੀ ਬੀੜ ਦੀ
ਪ੍ਰਮਾਣਿਕਤਾ ਸਬੰਧੀ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਅੰਗਰੇਜੀ ਸਰਕਾਰ ਦੌਰਾਨ ਅੰਗਰੇਜਾਂ ਨੇ
ਕਰਤਾਰੀ ਬੀੜ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ। ਕਰਤਾਰਪੁਰ ਦੇ ਸੋਢੀਆਂ ਨੇ ਦਾਅਵਾ ਕਰ ਦਿੱਤਾ ਕਿ
ਇਸ ਬੀੜ ਦੀ ਮਾਲਕੀਅਤ ਉਨ੍ਹਾਂ ਦੀ ਹੈ, ਇਸ ਲਈ ਇਹ ਬੀੜ ਉਨ੍ਹਾਂ ਨੂੰ ਵਾਪਿਸ ਦਿੱਤੀ ਜਾਵੇ, ਜਿਸ ਦਾ
ਪ੍ਰੀਜ਼ੀਡਮ ਕੌਂਸਿਲ `ਚ ਮੁਕੱਦਮਾਂ ਚੱਲਿਆ ਤੇ ਅਖੀਰ ਫੈਸਲਾ ਸੋਢੀਆਂ ਦੇ ਹੱਕ `ਚ ਹੋਇਆ, ਇਸ ਕਰਕੇ
ਇਹ ਬੀੜ ਉਨ੍ਹਾਂ ਨੂੰ ਵਾਪਿਸ ਦੇ ਦਿੱਤੀ ਗਈ। ਜਿਤਨੀ ਦੇਰ ਮੁਕੱਦਮਾ ਚੱਲਿਆ ਉਤਨੀ ਦੇਰ ਸੇਵਾ ਸੰਭਾਲ
ਲਈ ਇਹ ਬੀੜ ਮਹਾਰਾਜਾ ਪਟਿਆਲਾ ਨੂੰ ਸੌਂਪ ਦਿੱਤੀ ਗਈ। ਉਸ ਦੌਰਾਨ ਮਹਾਰਾਜਾ ਪਟਿਆਲਾ ਨੇ ਉਸ ਦਾ ਇੱਕ
ਉਤਾਰਾ ਕਰਵਾ ਲਿਆ ਜਿਹੜਾ ਕਿ ਅੱਜ ਵੀ ਉਸ ਘਰਾਣੇ ਪਾਸ ਮੌਜੂਦ ਹੈ। ਉਸ ਨਕਲ (ਪਟਿਆਲੇ ਵਾਲੀ ਬੀੜ)
ਦੀ ਨਕਲ ਉਨ੍ਹਾਂ (ਸ. ਗੁਰਤੇਜ ਸਿੰਘ) ਪਾਸ ਮੌਜੂਦ ਹੈ ਜਿਸ ਦਾ ਉਨ੍ਹਾਂ ਨੇ ਚੰਗੀ ਤਰ੍ਹਾਂ ਘੋਖ
ਪੜਤਾਲ ਕਰਕੇ ਪਾਠ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਕਰਤਾਰਪੁਰੀ ਬੀੜ ਦੇ ਵੀ ਦਰਸ਼ਨ ਕੀਤੇ
ਹਨ ਅਤੇ ਕੁੱਝ ਸ਼ਬਦਾਂ ਦਾ ਧਿਆਨ ਨਾਲ ਪਾਠ ਕਰਕੇ ਉਨ੍ਹਾਂ ਦੀਆਂ ਲਗਾਂ ਮਾਤਰਾਂ ਨੋਟ ਕੀਤੀਆਂ ਹਨ।
ਸ਼੍ਰੋਮਣੀ ਕਮੇਟੀ ਵੱਲੋਂ ਚਾਰ ਭਾਗਾਂ `ਚ ਛਪਵਾਈਆਂ ਸ਼ਬਦਾਰਥ ਪੋਥੀਆਂ, ਪ੍ਰੋ. ਸਾਹਿਬ ਸਿੰਘ ਦਾ ਗੁਰੂ
ਗ੍ਰੰਥ ਸਾਹਿਬ ਦਰਪਣ ਅਤੇ ਬੀੜਾਂ ਸਬੰਧੀ ਭਾਈ ਯੋਧ ਸਿੰਘ ਦੀ ਪੁਸਤਕ ਉਨ੍ਹਾਂ ਪੜ੍ਹੀ ਹੈ।
ਕਰਤਾਰਪੁਰੀ ਬੀੜ ਨਾਲੋਂ ਲਗਾਂ ਮਾਤਰਾਂ ਦਾ ਜਿਹੜਾ ਫਰਕ ਇਨ੍ਹਾਂ ਪੋਥੀਆਂ `ਚ ਦੱਸਿਆ ਗਿਆ ਹੈ ਉਹੀ
ਫਰਕ ਉਨ੍ਹਾਂ ਦੇ ਘਰ `ਚ ਮੌਜੂਦ ਨਕਲ ਦੀ ਨਕਲ ਬੀੜ `ਚ ਵੀ ਚੈੱਕ ਕਰਕੇ ਵੇਖਿਆ ਤਾਂ ਉਹ ਸਹੀ ਪਾਇਆ
ਗਿਆ। ਜਿਸ ਤੋਂ ਇਹ ਸਿੱਧ ਹੁੰਦਾ ਹੈ ਕਿ ਉਨ੍ਹਾਂ ਦੇ ਪਾਸ ਜੋ ਬੀੜ ਮੌਜੂਦ ਹੈ ਉਹ ਕਰਤਾਰਪੁਰੀ ਬੀੜ
ਦੀ ਨਕਲ ਦੀ ਹੀ ਨਕਲ ਹੈ। ਉਸ ਬੀੜ `ਚ ਉਹ ਸਾਰੀਆਂ ਅਲਾਮਤਾਂ ਮੌਜੂਦ ਹਨ ਜਿਹੜੀਆਂ ਕਿਸੇ ਲਿਖਤ ਦੇ
ਅਸਲ ਹੋਣ ਦੀ ਪ੍ਰਮਾਣਿਕਤਾ ਲਈ ਲੋੜੀਦੀਆਂ ਹਨ। ਉਨ੍ਹਾ ਦਾ ਕਹਿਣਾ ਹੈ ਕਿ ਸ: ਜੀ ਬੀ ਸਿੰਘ ਸਮੇਤ
ਜਿਹੜੇ ਵਿਦਵਾਨ ਇਸ ਨੂੰ ਨਕਲ ਦੀ ਨਕਲ ਅੱਗੋਂ ਨਕਲ ਦੀ ਨਕਲ …. . ਮੰਨਦੇ ਹਨ ਉਨ੍ਹਾਂ ਵਿੱਚੋਂ ਕਿਸੇ
ਨੇ ਵੀ ਕਰਤਾਰਪੁਰੀ ਬੀੜ ਦੇ ਦਰਸ਼ਨ ਨਹੀਂ ਕੀਤੇ ਪਰ ਕਰਤਾਰਪੁਰੀ ਬੀੜ ਦਾ ਸੱਚ` ਪੁਸਤਕ ਦੇ ਲੇਖਕ ਭਾਈ
ਯੋਧ ਸਿੰਘ ਸਮੇਤ ਜਿਨ੍ਹਾਂ ਨੇ ਇਸ ਬੀੜ ਦੇ ਦਰਸ਼ਨ ਕੀਤੇ ਹਨ ਉਹ ਸਾਰੇ ਇਸ ਬੀੜ ਨੂੰ ਗੁਰੂ ਅਰਜਨ
ਸਾਹਿਬ ਜੀ ਦੀ ਦੇਖ ਰੇਖ ਹੇਠ ਭਾਈ ਗੁਰਦਾਸ ਜੀ ਦੀ ਲਿਖੀ ਬੀੜ ਮੰਨਦੇ ਹਨ। ਸ: ਗੁਰਤੇਜ ਸਿੰਘ ਨੇ
ਦੱਸਿਆ ਕਿ ਭਾਈ ਦਲਜੀਤ ਸਿੰਘ ਨੇ ਆਪਣੀ ਪੁਸਤਕ ‘ਅਥੈਂਟੀਸਿਟੀ ਆਫ ਕਰਤਾਰਪੁਰੀ ਬੀੜ`
(Authenticity of Kartari Bir)
ਵਿੱਚ ਕਰਤਾਰਪੁਰੀ ਬੀੜ ਸਬੰਧੀ
ਪਾਏ ਜਾ ਰਹੇ ਸਾਰੇ ਭੁਲੇਖੇ ਦੂਰ ਕਰ ਦਿੱਤੇ ਹਨ।
ਜੇ ਮੰਨ ਵੀ ਲਿਆ ਜਾਵੇ ਕਿ ਕਰਤਾਰਪੁਰੀ ਬੀੜ ਨਕਲਾਂ ਦੀ ਨਕਲ ਹੋਣ ਕਰਕੇ
ਬਹੁਤ ਹੀ ਦੋਸ਼ ਪੂਰਣ ਹੈ ਤਾਂ ਜਰਾ ਸੋਚੋ! ਅੱਗੇ ਕੀ ਹੋਵੇਗਾ? ਕੀ ਸਾਡੇ ਪਾਸ ਇਸ ਤੋਂ ਇਲਾਵਾ ਕੋਈ
ਹੋਰ ਐਸੀ ਬੀੜ ਹੈ ਜਿਸ ਨੂੰ ਤਰਕ ਦੇ ਅਧਾਰ `ਤੇ ਅਸਲੀ ਭਾਈ ਗੁਰਦਾਸ ਜੀ ਦੀ ਲਿਖੀ ਬੀੜ ਮੰਨਿਆ ਜਾ
ਸਕਦਾ ਹੈ? ਜੇ ਨਹੀਂ ਤਾਂ ਮੌਜੂਦਾ ਬੀੜ ਨੂੰ ਨਕਲੀ ਸਿੱਧ ਕਰਕੇ ਇਹ ਵਿਦਵਾਨ ਕੀ ਹਾਸਲ ਕਰਨਾ
ਚਾਹੁੰਦੇ ਹਨ? ਕੀ ਅਜੇਹੇ ਵਿਦਵਾਨਾਂ ਦੀ ਵਿਦਿਆ ਦਾ ਪੰਥ ਜਾਂ ਗੁਰਮਤਿ ਸਿਧਾਂਤ ਨੂੰ ਕੋਈ ਲਾਭ ਹੋ
ਸਕਦਾ ਹੈ? ਕੀ ਇਨ੍ਹਾਂ ਦੀ ਵਿਦਿਆ ਖੋਤੇ `ਤੇ ਲੱਦਿਆ ਚੰਦਨ ਦਾ ਭਾਰ ਨਹੀਂ ਹੈ: ‘
ਬੇਦ
ਪੁਰਾਨ ਪੜੇ ਕਾ ਕਿਆ ਗੁਨੁ ਖਰ ਚੰਦਨ ਜਸ ਭਾਰਾ।। ਰਾਮ ਨਾਮ ਕੀ ਗਤਿ ਨਹੀ ਜਾਨੀ ਕੈਸੇ ਉਤਰਸਿ
ਪਾਰਾ।। ੧।। ਅਤੇ ਕੀ ਇਨ੍ਹਾਂ ਵਿਦਵਾਨਾਂ ਨੂੰ ‘ਪਡੀਆ
ਕਵਨ ਕੁਮਤਿ ਤੁਮ ਲਾਗੇ।। ਬੂਡਹੁਗੇ ਪਰਵਾਰ ਸਕਲ ਸਿਉ ਰਾਮੁ ਨ ਜਪਹੁ ਅਭਾਗੇ।। ੧।। ਰਹਾਉ।। ` (ਅੰਗ
੧੧੦੨
ਰਾਗੁ ਮਾਰੂ ਬਾਣੀ ਕਬੀਰ ਜੀਉ ਕੀ) ਕਹਿਣਾ ਜਾਇਜ਼ ਨਹੀਂ
ਹੋਵੇਗਾ?
ਚੰਗਾ ਹੋਵੇ ਜੇ ਸਮੁਚੀ ਕਰਤਾਰਪੁਰੀ ਬੀੜ ਨੂੰ ਨਕਲੀ ਸਿੱਧ ਕਰਨ ਦੀ ਥਾਂ
ਉਤਾਰੇ ਕਰਦੇ ਸਮੇਂ ਲਗ ਮਾਤਰਾ ਦਾ ਰਿਹਾ ਕੁੱਝ ਫ਼ਰਕ, ਮੰਗਲਾਚਰਨ ਸਿਰਲੇਖਾਂ ਤੋਂ ਪਹਿਲਾਂ ਹਨ ਜਾਂ
ਪਿੱਛੋਂ ਅਤੇ ਦੋ ਸ਼ਬਦ ਭਗਤ ਸੂਰਦਾਸ ਦਾ ਸ਼ਬਦ “
ਛਾਡਿ
ਮਨ ਹਰਿ ਬਿਮੁਖਨ ਕੋ ਸੰਗੁ।। “ (ਅੰਗ ੧੨੫੩) ਅਤੇ
ਮਹਲਾ ਪੰਜਵਾਂ ਦਾ ਛੰਤ “ਰਣ
ਝੁੰਝਨੜਾ ਗਾਉ ਸਖੀ ਹਰਿ ਏਕੁ ਧਿਆਵਹੁ।। ਸਤਿਗੁਰੁ ਤੁਮ ਸੇਵਿ ਸਖੀ ਮਨਿ ਚਿੰਦਿਅੜਾ ਫਲੁ ਪਾਵਹੁ।।
(ਅੰਗ ੯੨੭
ਰਾਗੁ ਰਾਮਕਲੀ ਮਹਲਾ ੫।।) “
ਜਿਨ੍ਹਾਂ ਪਿੱਛੇ ਸ਼ਬਦਾਂ ਦਾ ਜੋੜ ਅੰਕ ਨਹੀਂ ਲਿਖਿਆ ਗਿਆ,
ਸਿਰਫ ਇਨ੍ਹਾਂ ਬਾਰੇ ਹੀ ਖੋਜ ਕੀਤੀ ਜਾਵੇ ਕਿ ਇਹ ਫ਼ਰਕ ਕਿਉਂ ਹੈ ਤੇ ਕੀ ਇਹ ਠੀਕ ਕੀਤੇ ਜਾ ਸਕਦੇ ਹਨ
ਜਾਂ ਨਹੀਂ? ਪਰ ਸਿਰਫ ਇਨ੍ਹਾਂ ਦਾ ਬਹਾਨਾ ਲੈ ਕੇ ਜਿਸ ਤਰ੍ਹਾਂ ਸਮੁੱਚੀ ਕਰਤਾਰਪੁਰੀ ਬੀੜ `ਤੇ
ਕੁਹਾੜਾ ਧਰਿਆ ਜਾ ਰਿਹਾ ਹੈ ਇਹ ਕੌਮ ਲਈ ਬਹੁਤ ਹੀ ਘਾਤਕ ਹੈ।
(25/07/11)
ਦਰਸ਼ਨ ਸਿੰਘ ਖਾਲਸਾ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਅਸਲੀ ਨਕਲੀ ਦਾ ਪ੍ਰਚਾਰ ਕਰਕੇ, ਸਿੱਖੀ ਨੂੰ ਹੋਰ ਪੋਥੀਆਂ
ਗ੍ਰੰਥਾਂ ਅਤੇ ਡੇਰਿਆਂ ਨਾਲ ਜੁੜਨ ਦਾ ਰਾਹ ਪਧਰਾ ਕਰਨ ਵਾਲੇ ਇਨ੍ਹਾਂ ਭੇਖਧਾਰੀ ਸਿੱਖਾਂ ਨੂੰ
ਧ੍ਰਿਕਾਰ ਧ੍ਰਿਕਾਰ ਧ੍ਰਿਕਾਰ
ਜੋ ਸਤਿਗੁਰ ਸਰਣਿ ਸੰਗਤਿ ਨਹੀ ਆਏ ਧ੍ਰਿਗੁ ਜੀਵੇ ਧ੍ਰਿਗੁ ਜੀਵਾਸਿ
ਇਕਸੁ ਸਤਿਗੁਰ ਬਾਹਰਾ ਧ੍ਰਿਗੁ ਜੀਵਣੁ ਸੰਸਾਰਿ ॥
ਆਹਾ-ਗਾਤਰੇ ਪਹਿਨੀਆਂ ਕਿਰਪਾਨਾਂ ਵਾਲੇ, ਹੱਥ ਵਿੱਚ ਫੜੀਆਂ ਕਲਮਾ ਵਾਲੇ, ਸਿਆਸਤ ਅਤੇ ਧਰਮਸਥਾਨਾਂ
ਵਿੱਚ ਬੈਠੇ ਕੁਰਸੀਆਂ ਵਾਲੇ ਅੱਜ ਬਹੁਤੇ ਜ਼ਾਲਮ ਜੱਲਾਦ ਹੀ ਦਿਸਦੇ ਨੇ, ਜਿਹੜੇ ਬੜੀ ਤੇਜ਼ੀ ਨਾਲ
ਸਿੱਖੀ ਨੂੰ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜ ਕੇ, ਮਿਰਤਕ ਦੇਹ ਕਰਕੇ ਡੂੰਗੀ ਕਬਰ
ਵਿੱਚ ਦਫਨਾਉਣ ਦੇ ਉਪਰਾਲੇ ਕਰ ਰਹੇ ਹਨ। ਇਹਨਾ ਕੇਸਾਧਾਰੀ ਬਾਮਣਾਂ ਨੂੰ ਪਤਾ ਹੈ ਕਿ, ਬ੍ਰਾਹਮਣਵਾਦ
ਦੀ ਉਪਜ ਅਖੌਤੀ ਦਸਮ ਗ੍ਰੰਥ ਕੇਵਲ ਬ੍ਰਾਹਮਣਵਾਦ ਪੜ੍ਹਾਉਂਦਾ ਹੈ, ਸਾਧਾਂ ਦੇ ਡੇਰੇ ਪ੍ਰੈਕਟੀਕਲੀ
ਬ੍ਰਾਹਮਣਵਾਦ ਚਲਾਉਂਦੇ ਅਤੇ ਸਿਖਾਉਂਦੇ ਹਨ, ਇਕੋ ਇਕ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ, ਜਿਹੜਾ
ਬ੍ਰਾਹਮਣਵਾਦ ਦੇ ਕਰਮਕਾਂਡ ਨੂੰ ਖੁੱਲ ਕੇ ਚੈਲੰਜ ਕਰਦਾ ਹੈ, ਅਤੇ ਸਿੱਖੀ ਨੂੰ ਬ੍ਰਾਹਮਣਵਾਦ ਦੇ
ਖਾਰੇ ਸਮੁੰਦਰ ਵਿੱਚ ਗ਼ਰਕ ਹੋਣ ਤੋਂ ਬਚਾਉਂਦਾ ਹੈ। ਇਸ ਲਈ ਧਾਰਮਿਕ ਪਦਵੀਆਂ ਤੇ ਬੈਠੇ ਕੇਸਾਧਾਰੀ
ਬ੍ਰਾਹਮਣਾਂ ਨੇ ਆਪਣੇ ਟੀਚੇ ਨੂੰ ਸਿਰੇ ਚ੍ਹਾੜਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿੱਖੀ ਦੇ
ਸਿੰਘਾਸਣ ਤੋਂ ਚੁਕਣ ਦਾ ਜ਼ਾਲਮ ਫੈਸਲਾ ਕੀਤਾ ਹੈ, ਜਿਸ ‘ਤੇ ਦਿਨ ਰਾਤ ਕੰਮ ਹੋ ਰਿਹਾ ਹੈ। ਭਾਵੇਂ
ਅਖੌਤੀ ਦਸਮ ਗ੍ਰੰਥ ਦਾ ਬਰਾਬਰ ਪ੍ਰਕਾਸ਼, ਭਾਵੇਂ ਸਾਧਾਂ ਦੇ ਨਵੇਂ ਨਵੇਂ ਗ੍ਰੰਥਾਂ ਅਤੇ ਪੋਥੀਆਂ ਨੂੰ
ਮਾਨਤਾ, ਭਾਵੇਂ ਬ੍ਰਾਹਮਣੀ ਗ੍ਰੰਥ ਦੀ ਅਗਵਾਈ ਵਿੱਚ “ਅਸ ਕਿਰਪਾਣ ਖੰਡੋ ਖੜਗ ਤੁਬਕ ਤਬਰ ਅਰ ਤੀਰ
।ਸੈਫ ਸਰੋਹੀ ਸੈਹਥੀ ਯਹੀ ਹਮਾਰੇ ਪੀਰ” ਗੁਰੂ ਮੰਨ ਕੇ ਸ਼ਬਦ ਗੁਰੂ ਦੇ ਬਰਾਬਰ ਹਥਿਆਰਾਂ ‘ਤੇ ਚੌਰ
ਕਰਨੇ, ਸ਼ਸਤਰਾਂ ਦੀ ਪੂਜਾ, ਮੂਰਤੀਆਂ ਦੀ ਪੂਜਾ ਜਾਂ ਦੇਹਧਾਰੀਆਂ ਦੀ ਪੂਜਾ।
ਹੈਰਾਨਗੀ ਦੀ ਗੱਲ ਹੈ, ਕਿ ਇੱਕ ਪਾਸੇ ਬਚਿੱਤਰ ਨਾਟਕ ਅਖੌਤੀ ਦਸਮ ਗ੍ਰੰਥ ਦੀ ਜ਼ਲੀਲਤਾ ਲਈ ਇਹ
ਪ੍ਰਚਾਰ ਕੀਤਾ ਜਾ ਰਿਹਾ ਹੈ, ਕਿ ਇਸ ਗ੍ਰੰਥ ਦਾ ਇੱਕ ਇੱਕ ਅੱਖਰ ਦਸਮ ਪਿਤਾ ਦੀ ਲਿਖਤ ਹੈ, ਦੂਜੇ
ਪਾਸੇ ਕੁੱਝ ਸਾਲਾਂ ਤੋਂ ਲਗਾਤਾਰ ਕੁੱਝ ਕਲਮਾਂ ਦੇ ਸਹਾਰੇ ਇਹ ਪ੍ਰਚਾਰ ਚੱਲ ਰਿਹਾ ਹੈ, ਕਿ ਸ੍ਰੀ
ਗੁਰੂ ਗ੍ਰੰਥ ਸਾਹਿਬ ਨਕਲੀ ਹੈ, ਇਸ ਵਿਚਲੀ ਬਾਣੀ ਨਕਲੀ ਹੈ, ਇਸ ਵਿਚ ਮਿਲਾਵਟ ਹੈ ਅਸਲ ਗੁਰਬਾਣੀ ਦੀ
ਪੋਥੀ ਗ੍ਰੰਥ ਗੁਆਚ ਗਿਆ ਹੈ, ਲੱਭਣ ਤੇ ਚਾਰ ਕਰੋੜ ਰੁਪਿਆ ਲੱਗੇਗਾ ਅੱਜ ਵਾਲਾ, ਸ੍ਰੀ ਗੁਰੂ ਗ੍ਰੰਥ
ਸਾਹਿਬ ਸਿਰਫ ਲਿਫਾਫਾ ਹੀ ਹੈ, ਇਸ ਵਿਚਲੀ ਬਾਣੀ ਅਸਲੀ ਨਹੀਂ ਸਿੱਖ ਤਾਂ ਲਿਫਾਫੇ ਨੂੰ ਹੀ ਸੰਭਾਲ
ਰਹੇ ਹਨ, ਸੁਨਿਹਰੀ ਬੀੜਾਂ ਵਾਲੀਆਂ ਗਲਤੀਆਂ ਦਾ ਝਗੜਾ ਫਜ਼ੂਲ ਹੈ, ਇਸ ਨਾਲ ਕਿਤੇ ਕਾਹਬਾ ਨਹੀਂ ਢਹਿ
ਗਿਆ ਆਦਿ ਆਦਿ।
ਅੱਜ ਤੱਕ ਗੁਰਦੁਆਰਿਆਂ ਦੀਆਂ ਇਮਾਰਤਾਂ ਅਤੇ ਪੱਥਰਾਂ ਤੇ ਤਿੰਨ ਤਿੰਨ ਸੌ ਕਰੋੜ ਖਰਚ ਕਰਕੇ, ਊਚੇ ਦਰ
ਬਨਾਉਣ ਵਾਲਿਆਂ ਨੂੰ ਅਸਲ ਬਾਣੀ ਢੂੰਡਣ ਤੇ ਚਾਰ ਕਰੋੜ ਖਰਚ ਕਰਨ ਵੱਲ ਕਿਉਂ ਧਿਆਨ ਨਹੀਂ ਗਿਆ, ਪਰ
ਅਸਲ ਕੋਈ ਵੱਖਰੀ ਹੋਵੇ ਤਾਂ ਲੱਭੇ ਸਿੱਖੋ ਅੱਜ ਵਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਅਸਲੀ ਹੈ ਇਹਦਾ
ਪੱਲਾ ਨਾ ਛੱਡੋ, ਨਹੀਂ ਤਾਂ ਮਰ ਜਾਵੋਗੇ, ਇਹੋ ਹੀ ਸਿੱਖ ਦੁਸ਼ਮਣ ਚਾਹੁੰਦਾ ਹੈ, ਹਾਂ ਕਿਸੇ ਅੱਖਰ
ਜਾਂ ਲੱਗ ਮਾਤਰ ਦੀ ਛਾਪਣ ਸਮੇਂ ਪ੍ਰਿੰਟਿਗ ਪ੍ਰੈਸ ਦੀ ਗਲਤੀ ਹੋ ਸਕਦੀ ਹੈ, ਉਸਨੂੰ ਪ੍ਰਿੰਟਿਗ
ਪ੍ਰੈਸ ਦੀ ਗ਼ਲਤੀ ਸਮਝ ਕੇ ਸੁਧਾਰਿਆ ਜਾ ਸਕਦਾ ਹੈ, ਪਰ ਗੁਰਬਾਣੀ ਤ੍ਰੈ ਕਾਲ ਸੱਤ ਹੈ, ਅਸਲੀ ਹੈ, ਇਸ
ਨੂੰ ਨਕਲੀ ਆਖ ਕੇ ਆਤਮਿਕ ਮੌਤ ਨਾ ਸਹੇੜੋ।
ਇਸ ਅਸਲੀ ਨਕਲੀ ਦੇ ਪ੍ਰਚਾਰ ਨਾਲ ਦੁਸ਼ਮਣ ਚਾਹੁੰਦਾ ਹੈ, ਕਿ ਗੁਰੂ ਗ੍ਰੰਥ ਸਾਹਿਬ ਨੂੰ ਅਖੌਤੀ
ਵਿਦਵਾਨਾਂ ਦੀ ਸੋਧ ਦੇ ਕਟਿਹਰੇ ਵਿੱਚ ਖੜਾ ਕਰਕੇ, ਇਸ ਦੀ ਅਭੁਲ ਗੁਰੂ ਕਰਤਾਰ ਵਾਲੀ ਗੁਰਿਆਈ,
ਵਡਿਆਈ ਖਤਮ ਕੀਤੀ ਜਾਵੇ, ਸਿੱਖ ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵਾਸ਼ ਤੋਂ ਡੋਲ ਜਾਵੇ, ਤਾਂਕਿ ਆਸਾਨੀ
ਨਾਲ ਇਸ ਨੂੰ ਅਖੌਤੀ ਦਸਮ ਗ੍ਰੰਥ, ਅਤੇ ਡੇਰਿਆਂ ਨਾਲ ਜੋੜ ਕੇ ਕਰਮ ਕਾਂਡ ਪੜਾਇਆ ਜਾ ਸਕੇ, ਅਤੇ
ਛੇਤੀ ਉਹ ਹਿੰਦੀ ਹਿੰਦੂ ਹਿੰਦੁਸਤਾਨ ਵਾਲਾ ਸੁਪਨਾ ਪੂਰਾ ਹੋ ਸੱਕੇ। ਇਸ ਲਈ ਸਿੰਘੋ, ਸ੍ਰੀ ਗੁਰੂ
ਗ੍ਰੰਥ ਸਾਹਿਬ ਜੀ ਦੀ ਗੁਰਿਆਈ ਨੂੰ ਸ਼ੱਕੀ ਬਨਾਉਣਾ ਸਿੱਖੀ ਲਈ ਕਬਰ ਖੋਦਣ ਦੇ ਤੁਲ ਹੈ, ਇਸ ਲਈ ਜਾਗੋ
ਤੇ ਕਬੀਰ ਜੀ ਦਾ ਇਹ ਸੱਦਾ ਸੁਣੋ।
ਕਬੀਰ ਸੂਤਾ ਕਿਆ ਕਰਹਿ ਜਾਗੁ ਰੋਇ ਭੈ ਦੁਖ ॥
ਜਾ ਕਾ ਬਾਸਾ ਗੋਰ ਮਹਿ ਸੋ ਕਿਉ ਸੋਵੈ ਸੁਖ ॥127॥
ਗੁਰੂ ਗ੍ਰੰਥ ਸਾਹਿਬ ਦੇ ਦਰ ਦਾ ਕੂਕਰ –ਦਰਸ਼ਨ ਸਿੰਘ ਖਾਲਸਾ
‘ਸਿੱਖ ਮਾਰਗ’ ਦੇ ਪਾਠਕਾਂ/ਲੇਖਕਾਂ ਦੀ ਜਾਣਕਾਰੀ ਲਈ ਸੰਪਾਦਕੀ ਨੋਟ:
1- ‘ਸਿੱਖ ਮਾਰਗ’ ਅਗਲੇ ਚਾਰ ਕੁ ਦਿਨ ਅੱਪਡੇਟ ਨਹੀਂ ਹੋ ਸਕੇਗਾ ਅਤੇ ਅਗਲਾ ਅੱਪਡੇਟ ਹੁਣ ਸੋਮਵਾਰ
25 ਜੁਲਾਈ ਨੂੰ ਹੋਵੇਗਾ।
2- ਪਾਠਕ/ਲੇਖਕ ਤੱਥਾਂ ਦੇ ਅਧਾਰ ਤੇ ਚੰਗੀ ਸ਼ਬਦਾਵਲੀ ਵਿੱਚ ਜਿਤਨਾ ਚਿਰ ਮਰਜ਼ੀ ਹੈ ਵਿਚਾਰ ਚਰਚਾ ਕਰੀ
ਜਾਣ ਮੈਨੂੰ ਕੋਈ ਇਤਰਾਜ਼ ਨਹੀਂ। ਪਰ ਜਦੋਂ ਵਿਚਾਰ, ਤੱਥਾਂ ਨੂੰ ਵਿਸਾਰ ਕੇ ਨਿੱਜੀ ਦੂਸ਼ਣਬਾਜ਼ੀ ਵਿੱਚ
ਬਦਲ ਜਾਂਦੀ ਹੈ ਅਤੇ ਸ਼ਬਦਾਵਲੀ ਵੀ ਮਾੜੀ ਤੋਂ ਮਾੜੀ ਵਰਤਣੀ ਸ਼ੁਰੂ ਹੋ ਜਾਂਦੀ ਹੈ ਤਾਂ ਫਿਰ ਉਸ ਨੂੰ
ਕਿਸੇ ਹੱਦ ਤੇ ਜਾ ਕੇ ਬੰਦ ਕਰਨ ਲਈ ਮਜ਼ਬੂਰ ਹੋਣਾ ਪੈਂਦਾ ਹੈ। ਇਸ ਲਈ ਅੱਜ ਇੱਕ ਪਾਠਕ ਦੀ ਚਿੱਠੀ
ਅਸੀਂ ਨਹੀਂ ਪਾ ਰਹੇ ਅਤੇ ਜਿਸ ਚਿੱਠੀ ਦਾ ਉਸ ਨੇ ਜਵਾਬ ਦਿੱਤਾ ਹੈ ਉਸ ਵਿਚਲੀ ਸ਼ਬਦਾਵਲੀ ਵੀ ਅਸੀਂ
ਕੁੱਝ ਕੱਢ ਦਿੱਤੀ ਹੈ ਅਤੇ ਕੁੱਝ ਐਡਿਟ ਕਰ ਦਿੱਤੀ ਹੈ।
3- ਇੱਕ ਹੋਰ ਪਾਠਕ ਨੇ ਸਾਡੇ ਕੋਲੋਂ ਸਪੋਕਸਮੈਨ ਦੇ 20 ਜੁਲਾਈ ਦੇ ਸੰਪਾਦਕੀ ਬਾਰੇ ਸਹਿਮਤੀ ਜਾਂ ਅਸਹਿਮਤੀ ਬਾਰੇ ਪੁੱਛਿਆ ਹੈ। ਇਸ ਬਾਰੇ ਬੇਨਤੀ ਹੈ ਕਿ ਕਰਤਾਰ ਪੁਰ ਵਾਲੀ ਬੀੜ ਬਾਰੇ ਅਸੀਂ ਪਹਿਲਾਂ ਵੀ ਕਈ ਵਾਰੀ ਲਿਖ ਚੁੱਕੇ ਹਾਂ ਕਿ ਅਸੀਂ ਉਸ ਬੀੜ ਨੂੰ ਭਾਈ ਜੋਧ ਸਿੰਘ ਦੀ ਕਿਤਾਬ, ਭਾਈ ਕਾਨ ਸਿੰਘ ਨਾਭਾ ਅਤੇ ਹੋਰ ਵਿਦਵਾਨਾ ਦੀਆਂ ਲਿਖਤਾਂ ਦੇ ਅਧਾਰ ਤੇ ਅਗਾਂਹ ਨਕਲ/ਉਤਾਰਾ ਮੰਨਦੇ ਹਾਂ। ਬਾਕੀ ਹੋਰ ਸੰਪਾਦਕੀ ਵਿਚਲੀਆਂ ਗੱਲਾਂ ਉਸ ਸੰਪਾਦਕ ਨੇ ਕਿਸ ਨਜ਼ਰੀਏ ਨਾਲ ਲਿਖੀਆਂ ਹਨ। ਇਸ ਬਾਰੇ ਹਰ ਕੋਈ ਆਪਣੀ ਸੋਚਣੀ ਮੁਤਾਬਕ ਉਸ ਦੇ ਅਰਥ ਕੱਢ ਸਕਦਾ ਹੈ। ਜੇ ਕਰ ਕੋਈ ਵੀ ਪਾਠਕ/ਲੇਖਕ ਉਸ ਦੇ ਅਰਥ ਆਪਣੀ ਸੋਚਣੀ ਮੁਤਾਕ ਕੱਢ ਕੇ ਮੇਰੇ ਕੋਲੋਂ ਪੁੱਛਣਾ ਚਾਹੁੰਦਾ ਹੈ ਤਾਂ ਉਹ ਪੁੱਛ ਸਕਦਾ ਹੈ। ਮੈਨੂੰ ਇਸ ਬਾਰੇ ਕੋਈ ਵੀ ਇਤਰਾਜ਼ ਨਹੀਂ ਅਤੇ ਨਾ ਹੀ ਮੈਂ ਕੋਈ ਗੱਲ ਕਿਸੇ ਦੇ ਦਬਾਅ ਜਾਂ ਡਰ ਥੱਲੇ ਕਹਿੰਦਾ ਹਾਂ। ਜੇ ਕਰ ਮੈਂ ਕਿਸੇ ਹੋਰ ਨੂੰ ਸਹਿਮਤੀ ਜਾਂ ਅਸਹਿਮਤੀ ਬਾਰੇ ਪੁੱਛ ਸਕਦਾ ਹਾਂ ਤਾਂ ਬਾਕੀ ਪਾਠਕਾਂ/ਲੇਖਕਾਂ ਨੂੰ ਵੀ ਹੱਕ ਹੈ ਕਿ ਉਹ ਵੀ ਮੈਨੂੰ ਪੁੱਛ ਸਕਦੇ ਹਨ ਪਰ ਉਸ ਦਾ ਜਵਾਬ, ਰੁਝੇਵੇਂ ਵਿਚੋਂ ਵਿਹਲ ਮਿਲਣ ਤੇ ਹੀ ਦਿੱਤਾ ਜਾ ਸਕਦਾ ਹੈ, ਖਾਸ ਕਰਕੇ ਛੁੱਟੀ ਵਾਲੇ ਦਿਨ।
(20/07/11)
ਗੁਰਜੰਟ ਸਿੰਘ ਰੂਪੋਵਾਲੀ
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਵੀਰ ਜੀ ਆਪ ਜੀ ਨੂੰ ਸੌਦਾ ਸਾਧ ਦੇ ਡੇਰੇ ਵਿਚ ਰਾਗੀ ਵੱਲੋਂ ਪਾਖੰਡੀ ਦੀ ਗੁਰਬਾਣੀ ਰਾਹੀਂ ਉਸਤਤ ਤੇ
ਗੁਰੂ ਸਾਹਿਬਾਨ ਨਾਲ ਕੀਤੀ ਜਾ ਰਹੀ ਤੁਲਨਾ ਦੀ ਵੀਡੀਓ ਦਾ ਲਿੰਕ ਭੇਜਿਆ ਗਿਆ ਹੈ, ਸਾਈਟ ਤੇ ਪਾਉਣ
ਦੀ ਖੇਚਲ ਕਰਨੀ ਜੀ
ਗੁਰਜੰਟ ਸਿੰਘ ਰੂਪੋਵਾਲੀ
8872667050
ਆਹ ਵੇਖੋ ਟੁੱਕੜ ਬੋਚ
3 ਜੁਲਾਈ 2011 ਨੂੰ ਸੌਦਾ ਸਾਧ ਦੇ ਸਾਹਮਣੇ ਸਿੱਖੀ ਸਰੂਪ ਵਿਚ ਬਹਿਰੂਪੀਏ ਗੁਰਬਾਣੀ ਦਾ ਕੀਰਤਨ
ਕਰਦੇ ਹੋਏ ਅਤੇ ਗੁਰੂ ਨਾਨਕ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਦੀ ਪੱਦਵੀ ਦਿੰਦੇ ਹੋਏ
http://www.youtube.com/watch?v=QDZWPwd-ajY
(20/07/11)
ਸਤਨਾਮ ਕੌਰ: ਫਰੀਦਾਬਾਦ
ਦੋ
ਗ੍ਰੰਥਾਂ ਦੇ ਪੁਜਾਰੀਆਂ ਤੋਂ ਗੁਰੁ ਗ੍ਰੰਥ ਸਾਹਿਬ ਦੇ ਸਤਿਕਾਰ ਦੀ ਆਸ ਰੱਖਣਾ ਮੂਰਖਤਾ
ਪੁਜਾਰੀਆਂ ਵੱਲੋਂ ਸੱਦੀ ੨੨ ਜੁਲਾਈ ਦੀ ਮੀਟਿੰਗ ਗੁਰੁ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਲਈ ਨਹੀਂ
ਸਗੋਂ ਮੱਕੜ ਨੂੰ ਬਚਾਉਣ ਖਾਤਰ
(੨੦ ਜੁਲਾਈ ੨੦੧੧ ਸਤਨਾਮ ਕੌਰ: ਫਰੀਦਾਬਾਦ)
ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ.
ਉਪਕਾਰ ਸਿੰਘ ਨੇ ਸਪੋਕਸਮੈਨ ਵਿੱਚ ਛੱਪੀ ਖਬਰ ੨੨ ਜੁਲਾਈ ਨੂੰ ਪੰਜਾਂ ਮੁੱਖ ਸੇਵਾਦਾਰਾਂ ਦੀ
ਇਕੱਤਰਤਾ ਵਿੱਚ ਕੇਵਲ ਸ੍ਰੀ ਗੁਰੁ ਗ੍ਰੰਥ ਸਾਹਿਬ ਦੇ ਆਦਰ ਸਤਿਕਾਰ ਨਾਲ ਜੁੜੇ ਮੁੱਦੇ ਵਿਚਾਰਣ ਦੇ
ਪ੍ਰਤੀਕਰਮ ਵਿੱਚ ਆਖੇ। ਉਨ੍ਹਾਂ ਕਿਹਾ ਕਿ ਗੁਰੁ ਗ੍ਰੰਥ ਸਾਹਿਬ ਜੀ ਦੀ ਸਰਵਉਚੱਤਾ ਨੂੰ ਚੈਲੰਜ ਕਰਣ
ਵਾਲੇ ਬਚਿੱਤਰ ਨਾਟਕ ਅਖੌਤੀ ਦਸਮ ਗ੍ਰੰਥ ਦੇ ਪੁਜਾਰੀਆਂ ਤੋਂ ਗੁਰੁ ਗ੍ਰੰਥ ਸਾਹਿਬ ਜੀ ਦੇ ਸਤਿਕਾਰ
ਦੀ ਆਸ ਰੱਖਣਾ ਮੂਰਖਤਾ ਹੀ ਹੋਵੇਗੀ। ਉਨ੍ਹਾਂ ਕਿਹਾ ਕਿ ੨੨ ਜੁਲਾਈ ਦੀ ਮੀਟਿੰਗ ਗੁਰੁ ਗ੍ਰੰਥ ਸਾਹਿਬ
ਜੀ ਦੇ ਸਤਿਕਾਰ ਲਈ ਨਹੀਂ ਸਗੋਂ ਮੱਕੜ ਨੂੰ ਬਚਾਉਣ ਖਾਤਰ ਹੈ। ਤਰੁੱਟੀਆਂ ਵਾਲੇ ਸਰੂਪਾਂ ਦੇ ਮਸੱਲੇ
ਨਾਲ ਦਿੱਲੀ ਦੇ ਦਾਦਾ ਚੇਲਾ ਰਾਮ ਦੇ ਡੇਰੇ ਵਾਲਾ ਮਸੱਲਾ ਵਿਚਾਰਣ ਵਾਲੀ ਗੱਲ ਤੋਂ ਸਪਸ਼ਟ ਹੈ ਕਿ
ਪੁਜਾਰੀ ਇਸ ਮਸੱਲੇ `ਤੇ ਦਿੱਲੀ ਕਮੇਟੀ ਨੂੰ ਮੁੰਹ ਬੰਦ ਰੱਖਣ ਦਾ ਇਸ਼ਾਰਾ ਕਰ ਰਹੇ ਹਨ ਤਾਹੀਉਂ ਮਕੱੜ
ਤੇ ਸਰਨੇ ਨੂੰ ਇਕੱਠੇ ਰਹਿਣ ਦੀ ਹਦਾਇਤ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਗਿਆਨੀ ਗੁਰਬਚਨ
ਸਿੰਘ ਵੱਲੋਂ ਇਹ ਕਹਿਣਾ ਕਿ ਅੱਗੇ ਵੀ ਦਿੱਲੀ ਕਮੇਟੀ ਅਕਾਲ ਤਖ਼ਤ ਤੇ ਮਸਲੇ ਲੈ ਕੇ ਆਈ ਹੈ ਤੇ ਇਸ
ਮਾਮਲੇ ਵਿੱਚ ਵੀ ਉਨ੍ਹਾਂ ਨੂੰ ਅਕਾਲ ਤਖ਼ਤ `ਤੇ ਆਉਣਾ ਚਾਹੀਦਾ ਸੀ, ਆਖਣ ਪਿੱਛੇ ਸਪਸ਼ਟ ਹੈ ਕਿ ਦਿੱਲੀ
ਕਮੇਟੀ ਨੂੰ ਸ਼੍ਰੋਮਣੀ ਕਮੇਟੀ ਖਿਲਾਫ ਕਾਨੂੰਨੀ ਕਾਰਵਾਈ ਨਾ ਕਰ ਕੇ ਇਸ ਮਸਲੇ ਨੂੰ ਪੁਜਾਰੀਆਂ ਦੀ
ਬੰਦ ਕਮਰਾ ਕਚਿਹਰੀ ਵਿੱਚ ਰੱਖਣਾ ਚਾਹੀਦਾ ਸੀ। ਸ. ਉਪਕਾਰ ਸਿੰਘ ਨੇ ਕਿਹਾ ਕਿ ਦੂਜਿਆਂ ਨੂੰ ਪੰਥ ਦੇ
ਭਲੇ ਦੀ ਦੁਹਾਈ ਦੇਣ ਵਾਲੇ ਗਿਆਨੀ ਗੁਰਬਚਨ ਸਿੰਘ ਆਪ ਕਿਤਨੇ ਪੰਥ ਹਿਤੈਸ਼ੀ ਹਨ ਅਤੇ ਹੁਣ ਤਕ ਉਨ੍ਹਾਂ
ਨੇ ਗੁਰੁ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਤੇ ਅਦਬ ਲਈ ਕਿੰਨੇ ਡੇਰੇ, ਟਕਸਾਲਾਂ ਅਤੇ ਪੰਜਾਬ ਤੋਂ
ਬਾਹਰਲੇ ਤਖ਼ਤਾਂ ਤੋਂ ਗੁਰੁ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕੀਤੇ ਜਾ ਰਹੇ ਬਚਿੱਤਰ
ਨਾਟਕ/ਅਖੌਤੀ ਦਸਮ ਗ੍ਰੰਥ ਦੀ ਮੰਜੀ ਨੂੰ ਹਟਾਉਣ ਲਈ ਕਦਮ ਪੁੱਟੇ ਹਨ। ਸ. ਉਪਕਾਰ ਸਿੰਘ ਨੇ ਕਿਹਾ ਕਿ
ਸਮੁੱਚੀ ਸਿੱਖ ਕੌਮ ਗਿਆਨੀ ਗੁਰਬਚਨ ਸਿੰਘ ਦੀ ਕਾਰਗੁਜ਼ਾਰੀਆਂ ਤੋਂ ਚੰਗੀ ਤਰ੍ਹਾਂ ਜਾਣੂ ਹੈ ਕਿ
ਗਿਆਨੀ ਗੁਰਬਚਨ ਸਿੰਘ ਅਕਾਲ ਤਖ਼ਤ ਦੇ ਮੁੱਖ ਸੇਵਾਦਾਰ ਨਹੀਂ ਸਗੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ
ਚਾਪਲੂਸ ਹਨ ਅਤੇ ਚਾਪਲੂਸਾਂ ਦਾ ਕੰਮ ਆਪਣੇ ਆਕਾਵਾਂ ਦੇ ਇਸ਼ਾਰੇ’ ਤੇ ਕੰਮ ਕਰਣਾ ਹੁੰਦਾ ਹੈ। ਉਨ੍ਹਾਂ
ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਜੇਕਰ ਗੁਰੁ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਕਾਇਮ ਰੱਖਣਾ
ਚਾਹੁੰਦੇ ਹੋ ਤਾਂ ਇੰਨ੍ਹਾਂ ਦੋ ਗ੍ਰੰਥਾਂ ਦੇ ਪੁਜਾਰੀਆਂ ਅੱਗੇ ਘੁੱਟਨੇ ਟੇਕਣਾ ਬੰਦ ਕਰੋ।
(20/07/11)
ਕਿਰਪਾਲ ਸਿੰਘ ਬਠਿੰਡਾ
ਸਸ਼ਤਰ ਸਾਡੀ ਲੋੜ ਹੈ ਪਰ ਇਹ ਸਾਡੇ ਗੁਰੂ ਨਹੀਂ ਹਨ: ਪ੍ਰੋ. ਦਰਸ਼ਨ ਸਿੰਘ
* ਜੇ ਸਸ਼ਤਰ ਸਾਡੇ ਗੁਰੂ ਹਨ ਤਾ ਇਹ ਸਾਡੇ ਨਾਲ ਕਿਉਂ ਨਹੀਂ ਜਾਂਦੇ
* ਗੁਰੂ ਦੇ ਸਿੱਖ ਅਖਵਾਉਣ ਵਾਲਿਆਂ ਨੂੰ ਜਦੋਂ ਅੱਜ ਮੈਂ ਭੂਪਤਿ/ਰਾਜਿਆਂ
ਦੇ ਮੰਗਤਿਆਂ ਦੀ ਗੁਲਾਮੀ ਕਬੂਲ ਕਰਦਿਆਂ ਉਹਨਾਂ ਅੱਗੇ ਹੱਥ ਜੋੜੀ ਖੜ੍ਹੇ ਵੇਖਦਾ ਹਾਂ ਤਾਂ ਕਹਿਣਾ
ਪਏਗਾ ਕਿ ਇਹ ਸ਼ੇਰਾਂ ਦੀ ਨਹੀਂ ਬਲਕਿ ਗਊਆਂ ਭੇਡਾਂ ਦੀ ਕੌਮ ਹੈ
ਬਠਿੰਡਾ, ੧੯ ਜੁਲਾਈ (ਕਿਰਪਾਲ ਸਿੰਘ): ਗੁਰੂ ਦੇ ਸਿੱਖ ਅਖਵਾਉਣ ਵਾਲਿਆਂ
ਨੂੰ ਜਦੋਂ ਅੱਜ ਮੈਂ ਭੂਪਤਿ/ਰਾਜਿਆਂ ਦੇ ਮੰਗਤਿਆਂ ਦੀ ਗੁਲਾਮੀ ਕਬੂਲ ਕਰਦਿਆਂ ਉਹਨਾਂ ਅੱਗੇ ਹੱਥ
ਜੋੜੀ ਖੜ੍ਹੇ ਵੇਖਦਾ ਹਾਂ ਤਾਂ ਕਹਿਣਾ ਪਏਗਾ ਕਿ ਇਹ ਸ਼ੇਰਾਂ ਦੀ ਨਹੀਂ ਬਲਕਿ ਗਊਆਂ ਭੇਡਾਂ ਦੀ ਕੌਮ
ਹੈ। ਉਹਨਾਂ ਦਾ ਇਹ ਇਸ਼ਾਰਾ ਅਖੌਤੀ ਸਿੰਘ ਸਾਹਿਬਾਂ ਵੱਲ ਸੀ ਜਿਹੜੇ ਸਾਨੂੰ ਗੁਰੂ ਦੀ ਕੋਈ ਮਤ ਤਾਂ
ਦਸਦੇ ਨਹੀਂ ਤੇ ਆਪਣਾ ਅਹੁਦਾ ਬਚਾਈ ਰੱਖਣ ਲਈ ਮੌਕੇ ਦੇ ਹਾਕਮਾਂ ਦੀ ਖੁਸ਼ਾਮਦੀ ਕਰਦੇ ਹੋਏ ਉਨ੍ਹਾਂ
ਅੱਗੇ ਹੱਥ ਜੋੜਦੇ ਰਹਿੰਦੇ ਹਨ ਪਰ ਸਿੱਖਾਂ ਨੂੰ ਕਹਿੰਦੇ ਹਨ ਕਿ ਸਾਡੇ ਵਲੋਂ ਜਾਰੀ ਕੀਤਾ
ਹੁਕਮਾਨਾਮਾ ਸਰਬਉਚ ਹੈ, ਤੇ ਭੋਲ਼ੇ ਸਿਖ ਇਹਨਾਂ ਭੂਪਤਿ/ਰਾਜਿਆਂ ਦੇ ਮੰਗਤਿਆਂ ਦੀ ਗੁਲਾਮੀ ਕਬੂਲ
ਕਰਦੇ ਹੋਏ ਕਹਿੰਦੇ ਹਨ: ਜੀ ਸਾਡੇ ਲਈ ਤੁਸੀਂ ਸਰਬਉਚ ਹੋ, ਜੋ ਤੁਸੀਂ ਹੁਕਮਨਾਮਾ ਜਾਰੀ ਕਰ ਦਿੱਤਾ,
ਅਸੀਂ ਉਸ ਅੱਗੇ ਸਿਰ ਝੁਕਾਉਂਦੇ ਹਾਂ ਤੇ ਇਸ ਨੂੰ ਸਿਰਮੱਥੇ ਮੰਨਾਂਗੇ। ਇਹ ਸ਼ਬਦ ਇੰਟਰਨੈੱਟ `ਤੇ ਪਈ
ਇੱਕ ਵੀਡੀਓ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰ: ੪੮੨ `ਤੇ ਆਸਾ ਰਾਗੁ ਵਿੱਚ ਦਰਜ ਸ਼ਬਦ
‘ਹਮ ਘਰਿ ਸੂਤੁ, ਤਨਹਿ ਨਿਤ ਤਾਨਾ, ਕੰਠਿ ਜਨੇਊ ਤੁਮਾਰੇ॥’
ਦੇ ਕੀਰਤਨ ਦੌਰਾਨ ਇਸ ਸ਼ਬਦ ਦੀ ਵਿਆਖਿਆ ਕਰਦਿਆਂ ਕਹੇ।
ਉਨ੍ਹਾਂ ਕਿਹਾ ਕਿ ਬਾਬਾ ਕਬੀਰ ਜੀ ਨੇ ਬ੍ਰਹਮਣ ਨੂੰ ਲਲਕਾਰ ਕੇ ਕਿਹਾ: ਹੇ ਝੱਲੇ ਬ੍ਰਾਹਮਣ! ਜੇ
ਤੈਨੂੰ ਇਸ ਕਰਕੇ ਆਪਣੀ ਉੱਚੀ ਜਾਤ ਦਾ ਮਾਣ ਹੈ ਕਿ ਤੇਰੇ ਗਲ ਵਿੱਚ ਜਨੇਊ ਹੈ (ਜੋ ਸਾਡੇ ਗਲ ਨਹੀਂ
ਹੈ, ਤਾਂ ਵੇਖ, ਉਹੋ ਜਿਹਾ ਹੀ) ਸਾਡੇ ਘਰ (ਬਥੇਰਾ) ਸੂਤਰ ਪਿਆ ਹੈ (ਜਿਸ ਨਾਲ) ਅਸੀ ਨਿੱਤ ਤਾਣਾ
ਤਣਦੇ ਹਾਂ। ਤੇਰੇ ਤਾਂ ੪ ਧਾਗਿਆਂ ਦਾ ਬਾਹਰ ਹੀ ਜਨੇਊ ਪਾਇਐ ਪਰ ਮੈਂ ਤਾਂ ਜਦੋਂ ਇਸ ਤਾਣੇ ਨੂੰ
ਸੁਲਝਾਉਣ ਲਈ ਇਸ `ਤੇ ਬੁਰਸ਼ ਮਾਰਦਾ ਹਾਂ ਤਾਂ ਉਸ ਨਾਲ ਸੂਤਰ ਉਡ ਕੇ ਮੇਰੇ ਅੰਦਰ ਵੀ ਚਲਾ ਜਾਂਦਾ
ਹੈ। ਇਸ ਲਈ ਮੈਂ ਤਾਂ ਤੇਰੇ ਨਾਲੋਂ ਵੱਡਾ ਬ੍ਰਹਮਣ ਹਾਂ ਕਿਉਂਕਿ ਮੇਰੇ ਤਾਂ ਅੰਦਰ ਵੀ ਤੇ ਬਾਹਰ ਵੀ
ਸੂਤ (ਜਨੇਊ) ਪਿਆ ਹੈ। ਪ੍ਰੋ: ਦਰਸਨ ਸਿੰਘ ਨੇ ਕਿਹਾ ਕਿ ਕਬੀਰ ਸਾਹਿਬ ਜੀ ਦੇ ਇਹਨਾਂ ਭਾਵਾਂ ਦੀ
ਪ੍ਰੋੜਤਾ ਗੁਰੂ ਨਾਨਕ ਸਾਹਿਬ ਜੀ ਨੇ ਵੀ ਕਰਦਿਆਂ ਕਿਹਾ ਹੈ ਕਿ ਹੇ ਬ੍ਰਹਮਣ ਜੇ ਤੇਰੇ ਪਾਸ ਅਜੇਹਾ
ਜਨੇਊ ਹੈ ਜਿਹੜਾ ਮੇਰੇ ਅੰਦਰ ਦਇਆ, ਸੰਤੋਖ, ਜਤੁ, ਸਤੁ ਆਦਿ ਗੁਣ ਪੈਦਾ ਕਰ ਦੇਵੇ ਤੇ ਹਮੇਸ਼ਾ ਮੇਰੇ
ਨਾਲ ਨਿਭ ਸਕੇ ਤਾਂ ਉਹ ਮੇਰੇ ਗਲ ਵਿੱਚ ਪਾ ਦੇ ਪਰ ਚਾਰ ਕੌਡੀਆਂ ਦਾ ਸੂਤ ਲਿਆ ਕੇ ਬਣਾਇਆ ਗਿਆ ਜਨੇਊ
ਤਾ ਇਥੇ ਹੀ ਸੜ ਜਾਣਾ ਹੈ ਤੇ ਮਰਨ ਵਾਲਾ ਜਨੇਊਧਾਰੀ ਬਿਨਾ ਜਨੇਊ ਤੋਂ ਹੀ ਅੱਗੇ ਜਾਂਦਾ ਹੈ।
‘ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ
ਸਤੁ ਵਟੁ॥ ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ॥ ਨਾ ਏਹੁ ਤੁਟੈ ਨਾ ਮਲੁ ਲਗੈ ਨਾ ਏਹੁ ਜਲੈ ਨ ਜਾਇ॥
ਧੰਨੁ ਸੁ ਮਾਣਸ ਨਾਨਕਾ ਜੋ ਗਲਿ ਚਲੇ ਪਾਇ॥ ਚਉਕੜਿ ਮੁਲਿ ਅਣਾਇਆ ਬਹਿ ਚਉਕੈ ਪਾਇਆ॥ ਸਿਖਾ ਕੰਨਿ
ਚੜਾਈਆ ਗੁਰੁ ਬ੍ਰਾਹਮਣੁ ਥਿਆ॥ ਓਹੁ ਮੁਆ ਓਹੁ ਝੜਿ ਪਇਆ ਵੇ ਤਗਾ ਗਇਆ॥’
ਵੀਚਾਰ ਅਧੀਨ ਇਸ ਸ਼ਬਦ ਦੇ ਪਹਿਲੇ ਪਦੇ ਦੀ ਦੂਸਰੀ ਤੁਕ ਵਿੱਚ ਭਗਤ ਕਬੀਰ ਜੀ
ਫ਼ੁਰਮਾਉਂਦੇ ਹਨ: ‘
ਤੁਮੑ ਤਉ,
ਬੇਦ ਪੜਹੁ ਗਾਇਤ੍ਰੀ, ਗੋਬਿੰਦੁ ਰਿਦੈ ਹਮਾਰੇ॥ ੧॥’
ਤੇਰਾ ਵੇਦ ਆਦਿਕ ਪੜ੍ਹਨ ਦਾ ਮਾਣ ਭੀ ਨਿਰਾ ਕੂੜਾ ਹੈ,
ਕਿਉਂਕਿ ਤੁਸੀ ਤਾਂ ਵੇਦ ਤੇ ਗਾਇਤ੍ਰੀ-ਮੰਤ੍ਰ ਨਿਰੇ ਜੀਭ ਨਾਲ ਹੀ ਉਚਾਰਦੇ ਹੋ, ਪਰ ਪਰਮਾਤਮਾ ਮੇਰੇ
ਹਿਰਦੇ ਵਿੱਚ ਵੱਸਦਾ ਹੈ। ੧। ਇਸ ਦੀ ਪ੍ਰੋੜਤਾ ਕਰਦੇ ਹੋਏ ਕਬੀਰ ਸਾਹਿਬ ਪੰਨਾ ਨੰ: ੧੧੦੨ `ਤੇ ਇਸ
ਤਰ੍ਹਾ ਫ਼ੁਰਮਾਨ ਕਰਦੇ ਹਨ:
‘ਬੇਦ ਪੁਰਾਨ ਪੜੇ ਕਾ ਕਿਆ ਗੁਨੁ ਖਰ ਚੰਦਨ ਜਸ ਭਾਰਾ॥ ਰਾਮ ਨਾਮ ਕੀ ਗਤਿ ਨਹੀ ਜਾਨੀ ਕੈਸੇ ਉਤਰਸਿ
ਪਾਰਾ॥ ੧॥’
‘ਮੇਰੀ ਜਿਹਬਾ ਬਿਸਨੁ, ਨੈਨ ਨਾਰਾਇਨ, ਹਿਰਦੈ ਬਸਹਿ ਗੋਬਿੰਦਾ॥’
ਹੇ ਕਮਲੇ ਬ੍ਰਾਹਮਣ! ਪ੍ਰਭੂ ਜੀ ਮੇਰੀ ਤਾਂ ਜੀਭ ਉੱਤੇ,
ਮੇਰੀਆਂ ਅੱਖਾਂ ਵਿੱਚ ਤੇ ਮੇਰੇ ਦਿਲ ਵਿੱਚ ਵੱਸਦੇ ਹਨ। ‘ਜਮ
ਦੁਆਰ ਜਬ ਪੂਛਸਿ ਬਵਰੇ ਤਬ ਕਿਆ ਕਹਸਿ ਮੁਕੰਦਾ॥ ੧॥ ਰਹਾਉ॥’
ਪਰ ਤੈਨੂੰ ਜਦੋਂ ਧਰਮਰਾਜ ਦੀ ਹਜ਼ੂਰੀ ਵਿੱਚ ਪ੍ਰਭੂ ਵਲੋਂ
ਪੁੱਛ ਹੋਵੇਗੀ ਤਾਂ ਕੀ ਉੱਤਰ ਦੇਵੇਂਗਾ (ਕਿ ਕੀ ਕਰਦਾ ਰਿਹਾ ਇੱਥੇ ਸਾਰੀ ਉਮਰ)? । ੧। ਰਹਾਉ।
‘ਹਮ ਗੋਰੂ, ਤੁਮ ਗੁਆਰ ਗੁਸਾਈ, ਜਨਮ ਜਨਮ ਰਖਵਾਰੇ॥’
ਕਈ ਜਨਮਾਂ ਤੋਂ ਤੁਸੀ ਲੋਕ ਸਾਡੇ ਰਾਖੇ ਬਣੇ ਆ ਰਹੇ ਹੋ,
ਅਸੀ ਤੁਹਾਡੀਆਂ ਗਾਈਆਂ ਬਣੇ ਰਹੇ, ਤੁਸੀ ਸਾਡੇ ਖਸਮ ਗੁਆਲੇ ਬਣੇ ਰਹੇ। ‘ਕਬਹੂੰ
ਨ ਪਾਰਿ ਉਤਾਰਿ ਚਰਾਇਹੁ, ਕੈਸੇ ਖਸਮ ਹਮਾਰੇ॥ ੨॥’
ਪਰ ਤੁਸੀ ਸਾਡੇ ਕਿਸ ਤਰ੍ਹਾਂ ਦੇ ਮਾਲਕ ਹੋ ਕਿ ਹੁਣ ਤਕ
ਨਕਾਰੇ ਹੀ ਸਾਬਤ ਹੋਏ, ਕਿਉਂਕਿ ਤੁਸਾਂ ਕਦੇ ਭੀ ਸਾਨੂੰ (ਨਦੀਓਂ) ਪਾਰ ਲੰਘਾ ਕੇ ਨਾਹ ਚਾਰਿਆ (ਭਾਵ,
ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਵਾਲੀ ਕੋਈ ਮੱਤ ਨਾ ਦਿੱਤੀ)। ੨। ਪ੍ਰੋ: ਦਰਸ਼ਨ ਸਿੰਘ ਨੇ ਕਿਹਾ
ਜਿਸ ਤਰ੍ਹਾਂ ਬ੍ਰਹਮਣ ਆਪਣੇ ਆਪ ਨੂੰ ਗਵਾਲਾ ਖਸਮ ਤੇ ਬਾਕੀਆਂ ਨੂੰ ਆਪਣੀਆਂ ਗਊਆਂ ਸਮਝਦਾ ਹੈ, ਇਸੇ
ਤਰ੍ਹਾ ਈਸਾ ਨੇ ਆਪਣੇ ਸੇਵਕਾਂ ਨੂੰ ਆਪਣੀਆਂ ਭੇਡਾਂ ਤੇ ਆਪਣੇ ਆਪ ਨੂੰ ਉਨ੍ਹਾਂ ਦਾ ਚਰਵਾਹਾ ਦੱਸਿਆ
ਹੈ। ਪਰ ਗੁਰੂ ਸਾਹਿਬ ਜੀ ਨੇ ਆਪਣੇ ਸਿੱਖਾਂ ਨੂੰ ਆਪਣੀਆਂ ਭੇਡਾਂ, ਗਊਆਂ ਨਹੀਂ ਬਲਕਿ ਆਪਣੇ ਸਮਾਨ
ਦਰਜਾ ਦਿੱਤਾ ਹੈ। ਫ਼ੁਰਮਾਨ ਹੈ: ‘ਗੁਰੂ
ਸਿਖ, ਸਿਖੁ ਗੁਰੂ ਹੈ, ਏਕੋ ਗੁਰ ਉਪਦੇਸੁ ਚਲਾਏ॥ ਰਾਮ ਨਾਮ ਮੰਤੁ ਹਿਰਦੈ ਦੇਵੈ, ਨਾਨਕ ਮਿਲਣੁ
ਸੁਭਾਏ॥ ੮॥ ੨॥ ੯॥’ (ਪੰਨਾ ੪੪੨) ਪ੍ਰੇਮ ਦੀ
ਬਰਕਤਿ ਨਾਲ ਗੁਰੂ ਸਿੱਖ ਨਾਲ ਇਕ-ਰੂਪ ਹੋ ਜਾਂਦਾ ਹੈ ਅਤੇ ਸਿੱਖ ਗੁਰੂ ਵਿੱਚ ਲੀਨ ਹੋ ਜਾਂਦਾ ਹੈ,
ਸਿੱਖ ਭੀ ਗੁਰੂ ਵਾਲੇ ਉਪਦੇਸ਼ (ਦੀ ਲੜੀ) ਨੂੰ ਅਗਾਂਹ ਤੋਰਦਾ ਰਹਿੰਦਾ ਹੈ। ਹੇ ਨਾਨਕ! ਜਿਸ ਮਨੁੱਖ
ਨੂੰ ਗੁਰੂ ਪਰਮਾਤਮਾ ਦੇ ਨਾਮ ਦਾ ਮੰਤਰ ਹਿਰਦੇ ਵਿੱਚ (ਵਸਾਣ ਲਈ) ਦੇਂਦਾ ਹੈ, ਪ੍ਰੇਮ ਦਾ ਸਦਕਾ ਉਸ
ਦਾ ਮਿਲਾਪ (ਪਰਮਾਤਮਾ ਨਾਲ) ਹੋ ਜਾਂਦਾ ਹੈ। ੮। ੨। ੯।
ਭਗਤ ਕਬੀਰ ਸਾਹਿਬ ਜੀ ਅਖੀਰਲੇ ਪਦੇ ਵਿੱਚ ਫ਼ੁਰਮਾਨ ਕਰਦੇ ਹਨ:
‘ਤੂੰ ਬਾਮੑਨੁ ਮੈ ਕਾਸੀ ਕ ਜੁਲਹਾ
ਬੂਝਹੁ ਮੋਰ ਗਿਆਨਾ॥’ ਇਹ ਠੀਕ ਹੈ ਕਿ ਤੂੰ ਕਾਂਸ਼ੀ
ਦਾ ਬ੍ਰਾਹਮਣ ਹੈਂ (ਭਾਵ, ਤੈਨੂੰ ਮਾਣ ਹੈ ਆਪਣੀ ਵਿੱਦਿਆ ਦਾ, ਜੋ ਤੂੰ ਕਾਂਸ਼ੀ ਵਿੱਚ ਹਾਸਲ ਕੀਤੀ),
ਤੇ ਮੈਂ (ਜਾਤ ਦਾ) ਜੁਲਾਹਾ ਹਾਂ (ਜਿਸ ਨੂੰ ਤੁਹਾਡੀ ਵਿੱਦਿਆ ਪੜ੍ਹਨ ਦਾ ਹੱਕ ਨਹੀਂ ਹੈ)। ‘ਤੁਮੑ
ਤਉ ਜਾਚੇ ਭੂਪਤਿ ਰਾਜੇ ਹਰਿ ਸਉ ਮੋਰ ਧਿਆਨਾ॥ ੩॥ ੪॥ ੨੬॥’
ਪਰ, ਮੇਰੀ ਵਿਚਾਰ ਦੀ ਇੱਕ ਗੱਲ ਸੋਚ (ਕਿ ਵਿੱਦਿਆ ਪੜ੍ਹ
ਕੇ ਤੁਸੀ ਆਖ਼ਰ ਕਰਦੇ ਕੀ ਹੋ?), ਤੁਸੀ ਤਾਂ ਰਾਜੇ ਰਾਣਿਆਂ ਦੇ ਦਰ `ਤੇ ਮੰਗਦੇ ਫਿਰਦੇ ਹੋ, ਤੇ ਮੇਰੀ
ਸੁਰਤਿ ਪ੍ਰਭੂ ਨਾਲ ਜੁੜੀ ਹੋਈ ਹੈ। ੩। ੪। ੨੬।
ਪ੍ਰੋ: ਦਰਸਨ ਸਿੰਘ ਨੇ ਕਿਹਾ ਕਿ ਬਾਬਾ ਕਬੀਰ ਜੀ ਦੇ ਇਸ ਸ਼ਬਦ ਦਾ ਅੱਖਰ
ਅੱਖਰ ਅੱਜ ਦੇ ਹਾਲਾਤਾਂ `ਤੇ ਪੂਰਾ ਪੂਰਾ ਢੁਕਦਾ ਹੈ। ਜੇ ਉਸ ਸਮੇਂ ਬ੍ਰਹਮਣ ਨੇ ਜਨੇਊ ਤੇ ਹੋਰ
ਵਿਖਾਵੇ ਦੇ ਚਿੰਨ੍ਹ ਧਾਰਨ ਕਰਨ ਨੂੰ ਹੀ ਧਰਮ ਸਮਝ ਲਿਆ ਸੀ ਤੇ ਅੰਦਰਲੇ ਗੁਣਾਂ ਨੂੰ ਪ੍ਰਫੁਲਤ ਕਰਨ
ਦੇ ਕੋਈ ਯਤਨ ਨਹੀਂ ਸਨ ਕਰਦੇ ਉਸੇ ਤਰ੍ਹਾਂ ਅੱਜ ਸਿੱਖੀ ਦੇ ਸ੍ਰਬਰਾਹ ਅਖਵਾਉਣ ਵਾਲਿਆਂ ਨੇ ਭੇਖ ਨੂੰ
ਹੀ ਸਿੱਖੀ ਸਮਝ ਲਿਆ ਹੈ। ਖਾਸ ਰੰਗਾਂ, ਤੇ ਕਛਹਿਰਿਆਂ ਦੇ ਸਾਈਜ ਨੂੰ ਹੀ ਸਿੱਖੀ ਦੀ ਨਿਸ਼ਾਨੀ ਵਜੋਂ
ਪ੍ਰਚਾਰਿਆ ਜਾ ਰਿਹਾ ਹੈ ਅਖੇ ਜੇ ਇਹ ਰੰਗ ਦੇ ਬਸਤਰ ਪਹਿਨੇ ਹੋਏ ਹਨ ਤਾਂ ਸਿੱਖ ਹੈ ਵਰਨਾ ਨਹੀਂ,
ਕਛਹਿਰਾ ਇਤਨਾ ਲੰਬਾ ਪਾਇਆ ਹੈ ਤਾਂ ਸਿੱਖ ਹੈ ਨਹੀਂ ਤਾਂ ਨਹੀਂ। ਹਜੂਰ ਸਾਹਿਬ ਵਾਲੇ ਕਹਿੰਦੇ ਐ
ਕਛਹਿਰਾ ਗੋਡਿਆਂ ਤੋਂ ਨੀਵਾਂ ਹੋਵੇ, ਪਜਾਮਾਂ ਨਾ ਪਾਇਆ ਹੋਵੇ ਤਾਂ ਹੀ ਸਿੱਖ ਹੈ। ਸ਼ਬਦ ਗੁਰੂ ਨਾਲੋਂ
ਤੋੜਨ ਦੀ ਸਾਜਿਸ ਅਧੀਨ ਪ੍ਰਚਾਰਿਆ ਜਾ ਰਿਹਾ:
‘ਅਸਿ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ
ਅਰੁ ਤੀਰ॥ ਸੈਫ ਸਰੋਹੀ ਸੈਹਥੀ ਯਹੈ ਹਮਾਰੈ ਪੀਰ॥’
{ਸਸਤ੍ਰ ਨਾਮ ਮਾਲਾ (ਅਖੌਤੀ ਦਸਮ ਗ੍ਰੰਥ)} ਪ੍ਰੋ: ਦਰਸ਼ਨ
ਸਿੰਘ ਨੇ ਕਿਹਾ ਕਿ ਕ੍ਰਿਪਾਨ ਗੁਰੂ ਸਾਹਿਬ ਵਲੋਂ ਬਖਸ਼ਿਆ ਗਿਆ ਇੱਕ ਕਕਾਰ ਹੈ ਤੇ ਸਾਡੇ ਜੀਵਨ ਦਾ
ਇੱਕ ਅੰਗ ਹੈ। ਗੁਰੂ ਸਾਹਿਬ ਵਲੋਂ ਸਸ਼ਤ੍ਰਧਾਰੀ ਹੋਣ ਲਈ ਪ੍ਰੇਰਿਆ ਹੈ ਕਿਉਂਕਿ ਉਸ ਦੀ ਜਰੂਰਤ ਸੀ ਕਿ
ਲੋੜ ਸਮੇਂ ਸਿੱਖ ਆਪਣੀ ਰਾਖੀ ਆਪ ਕਰ ਸਕੇ। ਪਰ ਸਿੱਖਾਂ ਵਿੱਚ ਬ੍ਰਹਮਣੀ ਕ੍ਰਮਕਾਂਡ ਨਿਭਾਉਣ ਵਾਲਿਆਂ
ਨੇ ਸਸ਼ਤ੍ਰਾਂ ਨੂੰ ਹੀ ਸਾਡੇ ਪੀਰ ਬਣਾ ਧਰਿਆ ਹੈ। ਪ੍ਰੋ: ਦਰਸ਼ਨ ਸਿੰਘ ਨੇ ਕਿਹਾ ਕਿ ਇੰਟਰਨੈੱਟ ਤੇ
ਉਨ੍ਹਾਂ ਵੇਖਿਆ ਕਿ ਪਾਲਕੀ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਤਰ੍ਹਾਂ ਸਸ਼ਤ੍ਰ ਸਜਾਏ ਹੋਏ ਸਨ ਤੇ ਉਪਰ
ਚੌਰ ਕੀਤਾ ਜਾ ਰਿਹਾ ਸੀ। ਜੇ ਇਹ ਸਸ਼ਤ੍ਰ ਸਾਡੇ ਪੀਰ ਹਨ ਤਾ ਇਹ ਸਾਡੇ ਨਾਲ ਕਿਉਂ ਨਹੀਂ ਨਿਭਦੇ?
ਉਨ੍ਹਾਂ ਕਿਹਾ ਕਿ ਸਾਨੂੰ ਭੁਲੇਖੇ ਵਿੱਚ ਰੱਖਣ ਲਈ ਝੂਠੀਆਂ ਕਹਾਣੀਆਂ ਘੜੀਆਂ ਗਈਆਂ ਕਿ ਚਿਖਾ ਵਿਚੋਂ
ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਣੇ ਘੋੜੇ ਦਰਗਾਹ ਨੂੰ ਚਲੇ ਗਏ। ਪਰ ਉਨ੍ਹਾਂ ਦੇ ਝੂਠ ਦਾ ਪਰਦਾ
ਉਨ੍ਹਾਂ ਵਲੋਂ ਘੜੀ ਕਹਾਣੀ ਵਿਚੋਂ ਹੀ ਉਠ ਜਾਂਦਾ ਹੈ ਜਦੋਂ ਉਹ ਆਖਦੇ ਹਨ ਕਿ ਚਿਖਾ ਫਰੋਲਣ `ਤੇ ਉਸ
ਵਿੱਚੋਂ ਕੰਘਾ ਤੇ ਕ੍ਰਿਪਾਨ ਮਿਲੀ। ਪ੍ਰੋ: ਦਰਸਨ ਸਿੰਘ ਨੇ ਕਿਹਾ ਕਿ ਘੋੜਾ ਤਾਂ ਸਾਡੀ ਰਹਿਤ ਦਾ
ਹਿੱਸਾ ਨਹੀਂ ਤੇ ਨਾਂ ਹੀ ਗੁਰੂ ਸਾਹਿਬ ਨੇ ਘੋੜੇ ਨੂੰ ਹਮੇਸ਼ਾਂ ਅੰਗ ਸੰਗ ਰੱਖਣ ਦਾ ਉਪਦੇਸ਼ ਦਿੱਤਾ
ਹੈ। ਫਿਰ ਉਹ ਘੋੜਾ ਤਾਂ ਆਪਣੇ ਨਾਲ ਲੈ ਗਏ ਪਰ ਕੰਘਾ ਤੇ ਕ੍ਰਿਪਾਨ ਜਿਹੜੇ ਸਾਡੀ ਰਹਿਤ ਦਾ ਹਿੱਸਾ
ਹਨ ਤੇ ਗੁਰੂ ਸਾਹਿਬ ਵੱਲੋਂ ਬਖ਼ਸ਼ੇ ਕਕਾਰਾਂ ਵਿੱਚੋਂ ਦੋ ਕਕਾਰ ਹਨ ਉਹ ਇੱਥੇ ਹੀ ਛੱਡ ਗਏ ਹਨ। ਗੁਰੂ
ਸਾਹਿਬ ਤਾਂ ਕਹਿ ਰਹੇ ਹਨ: ‘ਗੁਰੁ
ਮੇਰੈ ਸੰਗਿ ਸਦਾ ਹੈ ਨਾਲੇ॥’ ਇਸ ਲਈ ਜੇ ਇਹ
ਸਸ਼ਤ੍ਰ ਜਾਂ ਕ੍ਰਿਪਾਨ ਸਾਡੇ ਪੀਰ ਹਨ ਭਾਵ ਗੁਰੂ ਹਨ ਤਾਂ ਇਹ ਨਾਲ ਕਿਉਂ ਨਹੀ ਨਿਭਦੇ ਭਾਵ ਇਹ ਜਨੇਊ
ਵਾਂਗ ਸੜ ਕੇ ਇਥੇ ਹੀ ਕਿਉਂ ਰਹਿ ਜਾਂਦੀ ਹੈ!
(19/07/11)
ਡਾ: ਇਕਬਾਲ ਸਿੰਘ ਢਿੱਲੋਂ
ਸੰਤ
ਸਿੰਘ ਬਰਲਿੰਗਟਨ ਜੀ,
ਤੁਹਾਡਾ ਸਿਖਮਾਰਗ ਵੈਬਸਾਈਟ ਉੱਤੇ 17. 07. 2011 ਨੂੰ ਮੇਰੇ ਨਾਮ ਤੇ ਪਾਇਆ ਗਿਆ
ਪੱਤਰ ਮੇਰੇ 11. 07. 2011 ਦੇ ਪੱਤਰ ਦੇ ਜੁਆਬ ਵਿੱਚ ਹੈ। ਮੈਂ ਆਪਣੇ ਇਸ 11. 07. 2011 ਵਾਲੇ
ਪੱਤਰ ਵਿੱਚ ਤੁਹਾਡੇ ਵੱਲੋਂ ਮੇਰੇ ਉੱਤੇ ਲਗਾਏ ਅਤੇ ਦੁਹਰਾਏ ਗਏ ਬੇਬੁਨਿਆਦ ਦੋਸ਼ ਸਬੰਧੀ ਤੁਹਾਨੂੰ
ਹੇਠ ਲਿਖੇ ਅਨੁਸਾਰ ਬੇਨਤੀ ਕੀਤੀ ਸੀ:-
“ਆਪ ਜੀ ਇਸ ਸਬੰਧੀ ਹੂਬਹੂ ਹਵਾਲਾ ਪੇਸ਼ ਕਰੋ ਨਹੀਂ ਤਾਂ ਇਹ ਸਮਝਿਆ ਜਾਵੇਗਾ ਕਿ ਆਪ ਜੀ ਇੱਕ ------- ਇਨਸਾਨ ਹੋ।”
ਤੁਹਾਡੇ ਵੱਲੋਂ ਹੁਣ ਤਕ ਉਪਰੋਕਤ ਅਨੁਸਾਰ ਕੋਈ ਹੂਬਹੂ ਹਵਾਲਾ ਪੇਸ਼ ਨਹੀਂ ਕੀਤਾ ਗਿਆ। ਇਸ ਤੋਂ ਇਹ
ਸਾਬਤ ਹੋ ਜਾਂਦਾ ਹੈ ਕਿ ਤੁਸੀਂ ਇੱਕ -------- ਇਨਸਾਨ ਹੋ।
ਮੈਂ ਕਿਸੇ ਐਸੇ ਇਨਸਾਨ ਨਾਲ ਕੋਈ ਵਿਚਾਰ-ਚਰਚਾ ਨਹੀਂ ਕਰਨਾ ਚਾਹੁੰਦਾ। ਇਸ ਕਰਕੇ ਤੁਹਾਨੂੰ ਹਦਾਇਤ
ਹੈ ਕਿ ਭਵਿਖ ਵਿੱਚ ਤੁਸੀਂ ਮੇਰੇ ਨਾਲ ਸਿਖਮਾਰਗ ਵੈਬਸਾਈਟ ਰਾਹੀਂ ਜਾਂ ਕਿਸੇ ਹੋਰ ਢੰਗ ਨਾਲ
ਪੱਤਰ-ਵਿਵਹਾਰ ਕਰਨ ਦਾ ਯਤਨ ਨਾ ਕਰਨਾ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।
(19/07/11)
ਕਿਰਪਾਲ ਸਿੰਘ ਬਠਿੰਡਾ
ਦਰਬਾਰ ਸਾਹਿਬ `ਚੋਂ ਕੀਰਤਨ ਦਾ ਸਿੱਧਾ ਪ੍ਰਸਾਰਣ ਸਮਝੌਤੇ ਵਿੱਚ ੧੧ ਸੌ ਕਰੋੜ ਰੁਪਏ ਤੋਂ ਵੱਧ ਦਾ
ਘਪਲਾ ਭਾਈ ਰਣਜੀਤ ਸਿੰਘ
* ਇਹ ੨-ਜੀ ਸਪੈੱਕਟ੍ਰਮ ਵਰਗਾ ਘੁਟਾਲਾ ਹੈ: ਅਮਰੀਕ ਸਿੰਘ ਐਡਵੋਕੇਟ
* ਖੁਲ੍ਹੇ ਟੈਂਡਰ ਮੰਗਣ ਤੋਂ ਬਾਅਦ ਹੀ ਅਜੇਹਾ ਸਮਝੌਤਾ ਕੀਤਾ ਜਾਣਾ ਚਾਹੀਦਾ ਸੀ: ਪ੍ਰੀਤਮ ਸਿੰਘ
ਸਵੈਚ
*ਪੈਸੇ ਲੈ ਕੇ ਗੁਰਬਾਣੀ ਦਾ ਕੀਰਤਨ ਪ੍ਰਸਾਰਣ ਕਰਨ ਦਾ ਕੋਈ ਮਤਲਬ ਨਹੀਂ ਇਸ ਦੀ ਇਜਾਜਤ ਮੈਰਿਟ ਦੇ
ਅਧਾਰ `ਤੇ ਹੋਣੀ ਚਾਹੀਦੀ ਹੈ: ਜਸਟਿਸ ਬੈਂਸ
*ਇਹ ੨-ਜੀ ਘੁਟਾਲੇ ਤੋਂ ਵੀ ਵੱਡਾ ਘੁਟਾਲਾ: ਪ੍ਰੋ. ਬਲਵੰਤ ਸਿੰਘ
* ਦੂਸਰੇ ਚੈਨਲਾਂ ਨੂੰ ਵੀ ਸਿੱਧੇ ਗੁਰਬਾਣੀ ਪ੍ਰਸਾਰਣ ਦੇ ਹੱਕ ਮਿਲਣੇ ਚਾਹੀਦੇ ਹਨ ਤਾਂ ਕਿ ਦੁਨੀਆਂ
ਦੇ ਕੋਨੇ ਕੋਨੇ ਵਿੱਚ ਗੁਰਬਾਣੀ ਦਾ ਪ੍ਰਚਾਰ ਹੋ ਸਕੇ: ਹਰਦੀਪ ਸਿੰਘ ਮੋਹਾਲੀ
* ਜਦੋਂ ਮੈਨੂੰ ਮੌਕਾ ਮਿਲਿਆ ਸੀ ਆਪਣੀਆਂ ਰੀਝਾਂ ਪੂਰੀਆਂ ਕਰ ਲਈਆਂ ਤੇ ਹੁਣ ਜਿਹਨਾਂ ਨੂੰ ਮੌਕਾ
ਮਿਲਿਆ ਹੈ ਉਹਨਾਂ ਦੇ ਕਿਸੇ ਕੰਮ ਵਿੱਚ ਦਖ਼ਲ ਨਹੀਂ ਦੇਣਾ ਚਾਹੁੰਦੀ: ਬੀਬੀ ਜੰਗੀਰ ਕੌਰ
ਬਠਿੰਡਾ, ੧੯ ਜੁਲਾਈ (ਕਿਰਪਾਲ ਸਿੰਘ): ਡੇ ਐਂਡ ਨਾਈਟ ਟੀਵੀ ਚੈਨਲ ਵਲੋਂ ਬੀਤੀ ੧੦ ਜੁਲਾਈ ਨੂੰ
ਪ੍ਰਸਾਰਤ ਕੀਤੀ ਗਈ ਵਿਸ਼ੇਸ਼ ਰੀਪੋਰਟ ਵਿੱਚ ਖ਼ੁਲਾਸਾ ਕੀਤਾ ਗਿਆ ਹੈ ਕਿ ਅੱਜ ਤੋਂ ੧੦ ਸਾਲ ਪਹਿਲਾਂ ਉਸ
ਸਮੇਂ ਦੀ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜੰਗੀਰ ਕੌਰ ਵਲੋਂ ਕੀਤੇ ਗਏ ਸਮਝੌਤੇ ਅਨੁਸਾਰ ਇੱਕ ਨਿਜੀ
ਟੀਵੀ ਚੈਨਲ ਵਲੋਂ ਦਰਬਾਰ ਸਾਹਿਬ ਅੰਮ੍ਰਿਤਸਰ `ਚੋਂ ਰੋਜ਼ਾਨਾ ਸਿੱਧਾ ਕੀਰਤਨ ਪ੍ਰਸਾਰਣ ਕੀਤੇ ਜਾਣ ਲਈ
ਕੀਤੇ ਗਏ ਸਮਝੌਤੇ ਦੀਆਂ ਸ਼ਰਤਾਂ ਤਹਿਤ ਸ਼੍ਰੋਮਣੀ ਕਮੇਟੀ ਵਲੋਂ ਵਸੂਲੀ ਨਾ ਕਰਕੇ ਗੁਰੂ ਕੀ ਗੋਲਕ ਨੂੰ
ਕਰੋੜਾਂ ਰੁਪਏ ਦਾ ਘਾਟਾ ਪਿਆ ਹੈ। ਸਮਝੌਤੇ ਅਨੁਸਾਰ ਕੀਰਤਨ ਦੇ ਸਿੱਧੇ ਪ੍ਰਸਾਰਣ ਦਾ ਹੱਕ ਲੈਣ ਲਈ
ਚੈਨਲ ਨੇ ਦੋ ਕਰੋੜ ਇੱਕ ਲੱਖ ਰੁਪਏ ਕਮੇਟੀ ਨੂੰ ਅਦਾ ਕਰਨੇ ਸਨ। ਇਸ ਤੋਂ ਇਲਾਵਾ ਹਰ ਸਾਲ ੫੦ ਲੱਖ
ਰੁਪਏ ਅਤੇ ਕੀਰਤਨ ਤੋਂ ਪਹਿਲਾਂ ਅਤੇ ਬਾਅਦ ਵਿੱਚ ਮਿਲੇ ਇਸ਼ਤਿਹਾਰਾਂ ਵਿੱਚੋਂ ਚੈਨਲ ਨੂੰ ਹੋਈ ਆਮਦਨ
ਦਾ ੧੦% ਹਿੱਸਾ ਸ਼੍ਰੋਮਣੀ ਕਮੇਟੀ ਨੂੰ ਦੇਣਾ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ੧੦ ਸਾਲ ਦਾ ਸਮਾਂ
ਲੰਘ ਜਾਣ ਦੇ ਬਾਵਯੂਦ ਨਾ ਹੀ ਬੀਬੀ ਜੰਗੀਰ ਕੌਰ ਅਤੇ ਨਾ ਹੀ ਉਸ ਤੋਂ ਬਾਅਦ ਹੋਰ ਕਿਸੇ ਪ੍ਰਧਾਨ ਨੇ
ਇਹ ਰਕਮ ਵਸੂਲਣ ਲਈ ਕੋਈ ਕਾਰਵਾਈ ਕੀਤੀ।
ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਦੋਸ਼ ਲਾਇਆ ਹੈ ਕਿ ਪਿਛਲੇ ੧੦ ਸਾਲਾਂ ਵਿੱਚ
ਇਸ਼ਤਿਹਾਰਾਂ ਵਿੱਚੋਂ ੧੦% ਹਿੱਸਾ, ੧੧੦੦ ਕਰੋੜ ਰੁਪਏ ਤੋਂ ਵੱਧ ਬਣਦਾ ਹੈ। ਇੱਕ ਰਾਜਨੀਤਕ ਪਰਵਾਰ ਦੇ
ਹਿੱਤ ਪੂਜਣ ਲਈ ਸਾਡੇ ਨਲਾਇਕ ਰਾਜਨੀਤਕ ਆਗੂਆਂ ਨੇ, ਨਾ ਤਾਂ ਇਹ ੧੧੦੦ ਕਰੋੜ ਰੁਪਏ ਵਸੂਲ ਕੀਤੇ, ਨਾ
੫੦ ਲੱਖ ਰੁਪਏ ਸਾਲਾਨਾ ਅਤੇ ਨਾ ਹੀ ਸਮਝੌਤੇ ਦੀ ਮੁਢਲੀ ਰਕਮ ਹੀ ਵਸੂਲ ਕੀਤੀ ਗਈ ਹੈ। ੧੦ ਸਾਲ ਲਈ
ਕੀਤਾ ਗਿਆ ਇਹ ਸਮਝੌਤਾ ਸਤੰਬਰ ੨੦੧੧ ਵਿੱਚ ਖਤਮ ਹੋ ਰਿਹਾ ਹੈ ਤੇ ਇਸ ਤੋਂ ਪਹਿਲਾਂ ਹੀ ਉਸ (ਈਟੀਸੀ)
ਟੀਵੀ ਚੈਨਲ ਨੇ ਕੀਰਤਨ ਪ੍ਰਸਾਰਣ ਦੇ ਹੱਕ ਆਪਣੀ ਇੱਕ ਹੋਰ ਭਾਈਵਾਲ ਕੰਪਨੀ (ਪੀਟੀਸੀ) ਚੈਨਲ ਨੂੰ ਦੇ
ਦਿੱਤੇ ਹਨ। ਭਾਈ ਰਣਜੀਤ ਸਿੰਘ ਨੇ ਦੋਸ਼ ਲਾਇਆ ਹੈ ਕਿ ਇਹ ਸਭ ਇੱਕ ਪਰਵਾਰ ਨੂੰ ਜਿਸ ਨੇ ਕੇਬਲ ਸਿਸਟਮ
`ਤੇ ਕਬਜਾ ਕੀਤਾ ਹੋਇਆ ਹੈ ਨੂੰ ਲਾਭ ਪਹੁੰਚਾਣ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਉਹ ਹੋਰ ਕਿਸੇ ਚੈਨਲ
ਨੂੰ ਕੇਬਲ ਰਾਹੀਂ ਵਿਖਾ ਨਹੀਂ ਰਹੇ ਤੇ ਆਪਣਾ ਚੈਨਲ ਚਲਾਉਣ ਲਈ ਇਸ `ਤੇ ਗੁਰਬਣੀ ਦਾ ਕੀਰਤਨ
ਪ੍ਰਸਾਰਣ ਕੀਤਾ ਜਾਣਾ ਜਰੂਰੀ ਸੀ, ਕਿਉਂਕਿ ਇਸੇ ਕਾਰਣ ਹੀ ਲੋਕ ਉਸ ਚੈਨਲ ਨੂੰ ਵੇਖਦੇ ਹਨ। ਪ੍ਰਧਾਨ
ਮੱਕੜ ਨੇ ਬਿਨਾਂ ਦੇਣਦਾਰੀਆਂ ਦੀ ਵਸੂਲੀ ਕੀਤਿਆਂ ਦੂਸਰੇ ਚੈਨਲ ਨੂੰ ਇਹ ਹੱਕ ਤਬਦੀਲ ਕੀਤੇ ਜਾਣ `ਤੇ
ਆਪਣੀ ਸਹੀ ਪਾ ਦਿੱਤੀ ਜਿਸ ਤੋਂ ਪਤਾ ਲਗਦਾ ਹੈ ਕਿ ਉਹ ਇਸ ਅਹੁਦੇ ਲਈ ਨਾਅਹਿਲ ਹੈ। ਉਹਨਾਂ ਕਿਹਾ ਕਿ
ਇਹ ਸਭ ਕੁੱਝ ਇਸ ਕਾਰਣ ਹੋ ਰਿਹਾ ਹੈ ਕਿਉਂਕਿ ਸਾਰੀ ਕੌਮ ਧਾਰਮਕ ਅਤੇ ਰਾਜਨੀਤਕ ਤੌਰ `ਤੇ ਸੁੱਤੀ ਪਈ
ਹੈ ਤੇ ਕੋਈ ਵੀ ਇਹਨਾਂ ਵਲੋਂ ਕੀਤੀਆਂ ਜਾ ਰਹੀਆਂ ਮਨਮਾਨੀਆਂ ਵਿਰੁਧ ਅਵਾਜ ਨਹੀਂ ਉਠਾਉਂਦਾ।
ਸ: ਅਮਰੀਕ ਸਿੰਘ ਐਡਵੋਕੇਟ ਜਿਸ ਨੇ ਪੰਜ ਹੋਰਨਾਂ ਨਾਲ ਮਿਲ ਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ
ਇਸ ਸਮਝੌਤੇ ਵਿਰੁਧ ਪਟੀਸ਼ਨ ਦਾਖਲ ਕੀਤੀ ਸੀ ਨੇ ਕਿਹਾ ਕਿ ਸਮਝੌਤੇ ਦੀ ਹਰ ਸ਼ਰਤ ਚੈਨਲ ਦੇ ਹੱਕ ਵਿੱਚ
ਜਾਂਦੀ ਹੈ ਇਸੇ ਕਾਰਣ ਉਹਨਾਂ ਵਲੋਂ ਦਾਖਲ ਕੀਤੀ ਪਟੀਸ਼ਨ ਹਾਈ ਕੋਰਟ ਵਲੋਂ ਰੱਦ ਕਰ ਦਿੱਤੀ ਗਈ ਹੈ।
ਉਹਨਾਂ ਮੰਗ ਕੀਤੀ ਸੀ ਕਿ ਅਗਲਾ ਕੀਤੇ ਜਾਣ ਵਾਲਾ ਸਮਝੌਤਾ ਖੁੱਲ੍ਹੇ ਟੈਂਡਰ ਮੰਗ ਕੇ ਕੀਤਾ ਜਾਵੇ।
ਪਰ ਅਦਾਲਤ ਨੇ ਇਹ ਮੰਗ ਆਪਣੇ ੨੧ ਮਈ ੨੦੧੧ ਨੂੰ ਦਿੱਤੇ ਫੈਸਲੇ ਵਿੱਚ ਇਸ ਅਧਾਰ `ਤੇ ਠੁਕਰਾ ਦਿੱਤੀ
ਕਿ ਇਹ ਸਮਝੌਤਾ ਸਤੰਬਰ ਵਿੱਚ ਖਤਮ ਹੋ ਰਿਹਾ ਹੈ ਤੇ ਅਗਲੇ ਸਮਝੌਤੇ ਬਾਰੇ ਅਦਾਲਤ ਨੂੰ ਕੋਈ ਜਾਣਕਾਰੀ
ਨਹੀਂ ਹੈ ਕਿ ਸਮਝੌਤੇ ਲਈ ਕੀ ਨਿਯਮ ਅਪਣਾਏ ਜਾ ਰਹੇ ਹਨ। ਇਸ ਲਈ ਪਹਿਲਾਂ ਕਮੇਟੀ ਤੋਂ ਇਹ ਜਾਣਕਾਰੀ
ਲਈ ਜਾਵੇ ਕਿ ਇਸ ਲਈ ਕੀ ਨਿਯਮ ਅਪਣਾਏ ਜਾ ਰਹੇ ਹਨ। ਸ: ਅਮਰੀਕ ਸਿੰਘ ਨੇ ਇਹ ਜਾਣਕਾਰੀ ਲੈਣ ਲਈ
ਸ਼੍ਰੋਮਣੀ ਕਮੇਟੀ ਨੂੰ ਇੱਕ ਪੱਤਰ ਲਿਖਿਆ ਜਿਸ ਦਾ ਅੱਜ ਤੱਕ ਕੋਈ ਜਵਾਬ ਨਹੀਂ ਦਿੱਤਾ ਗਿਆ। ਹੈਰਾਨੀ
ਦੀ ਇਹ ਗੱਲ ਹੈ ਕਿ ਡੇ ਐਂਡ ਨਾਈਟ ਚੈਨਲ ਦੇ ਪ੍ਰਤੀਨਿਧੀ ਵਲੋਂ ਪੁੱਛੇ ਜਾਣ `ਤੇ ਵੀ ਪ੍ਰਧਾਨ ਅਵਤਾਰ
ਸਿੰਘ ਮੱਕੜ ਨੇ ਇਸ ਦਾ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦਿੱਤਾ। ਸ: ਅਮਰੀਕ ਸਿੰਘ ਦੇ ਇੱਕ ਸਾਥੀ ਪਟੀਸ਼ਨ
ਕਰਤਾ ਸ: ਪ੍ਰੀਤਮ ਸਿੰਘ ਸਵੈਚ ਨੇ ਕਿਹਾ ਉਨ੍ਹਾਂ ਦੀ ਪਹਿਲਾਂ ਵੀ ਇਹੋ ਮੰਗ ਸੀ ਅਤੇ ਹੁਣ ਵੀ ਇਹੋ
ਮੰਗ ਹੈ ਕਿ ਸਮਝੌਤਾ ਕਰਨ ਤੋਂ ਪਹਿਲਾਂ ਖੁੱਲ੍ਹੇ ਟੈਂਡਰ ਮੰਗੇ ਜਾਣ ਤਾਂ ਕਿ ਕਮੇਟੀ ਨੂੰ ਵੱਧ ਤੋਂ
ਵੱਧ ਲਾਭ ਪ੍ਰਾਪਤ ਹੋ ਸਕੇ।
ਹਾਈ ਕੋਰਟ ਦੇ ਸਾਬਕਾ ਜੱਜ ਅਤੇ ਹਿਊਮਨ ਰਾਈਟਸ ਕਮੇਟੀ ਦੇ ਚੇਅਰਮੈਨ ਜਸਟਿਸ ਅਜੀਤ ਸਿੰਘ ਬੈਂਸ ਨੇ ੫
ਫਰਵਰੀ ੨੦੧੦ ਨੂੰ ਦੋਵੇਂ ਚੈਨਲ ਕੰਪਨੀਆਂ ਅਤੇ ਸ਼੍ਰੋਮਣੀ ਕਮੇਟੀ ਵਿਰੁਧ ਧੋਖਾਧੜੀ ਦੇ ਕੇਸ ਦਰਜ ਕਰਨ
ਲਈ ਐੱਸਐੱਸਪੀ ਅੰਮ੍ਰਿਤਸਰ ਨੂੰ ਇੱਕ ਲਿਖਤੀ ਸ਼ਿਕਾਇਤ ਕੀਤੀ ਸੀ ਪਰ ਰਾਜਨੀਤਕ ਦਬਾਅ ਕਾਰਣ ਇਹ
ਸ਼ਿਕਾਇਤ ਦਰਜ ਨਹੀਂ ਕੀਤੀ ਗਈ। ਜਸਟਿਸ ਬੈਂਸ ਨੇ ਕਿਹਾ ਕਿ ਪੈਸੇ ਲੈ ਕੇ ਗੁਰਬਾਣੀ ਪ੍ਰਸਾਰਣ ਦੇ ਹੱਕ
ਦੇਣ ਦਾ ਢੰਗ ਬਿਲਕੁਲ ਗਲਤ ਹੈ, ਇਹ ਮੈਰਿਟ ਦੇ ਆਧਾਰ’ ਤੇ ਹੋਣਾ ਚਾਹੀਦਾ ਹੈ।
ਸੀਪੀਐੱਮ ਆਗੂ ਪ੍ਰੋ: ਬਲਵੰਤ ਸਿੰਘ ਨੇ ਕਿਹਾ ਇਹ ੨-ਜੀ ਘੁਟਾਲੇ ਤੋਂ ਵੀ ਵੱਡਾ ਘੁਟਾਲਾ ਹੈ।
ਉਨ੍ਹਾਂ ਕਿਹਾ ਉਸ ਘੁਟਾਲੇ ਵਿੱਚ ਵੀ ਇਹ ਗਲਤੀ ਸੀ ਕਿ ਬਿਨਾਂ ਟੈਂਡਰ ਲਿਆਂ ਇੱਕ ਕੰਪਨੀ ਨੂੰ ਬੁਲਾ
ਕੇ ਉਸ ਨਾਲ ਸਮਝੌਤਾ ਕਰ ਲਿਆ ਗਿਆ ਸੀ ਤੇ ਉਹੀ ਗਲਤੀ ਇੱਕ ਧਾਰਮਕ ਸੰਸਥਾ ਨੇ ਇੱਥੇ ਕੀਤੀ ਹੈ।
ਪ੍ਰੋ. ਬਲਵੰਤ ਸਿੰਘ ਨੇ ਕਿਹਾ ਅਨੰਦਪੁਰ ਮਤੇ ਵਿੱਚ ਇਨ੍ਹਾਂ ਮੰਗ ਕੀਤੀ ਸੀ ਕਿ ਦਰਬਾਰ ਸਾਹਿਬ ਤੋਂ
ਗੁਰਬਾਣੀ ਦੇ ਪ੍ਰਸਾਰਣ ਲਈ ਸਰਕਾਰ ਬਰਾਡਕਾਸਟਿੰਗ ਸਟੇਸ਼ਨ ਲਾਏ ਜਿਸ ਦਾ ਖਰਚਾ ਪੰਥ ਕਰੇਗਾ ਤੇ ਉਸ ਦਾ
ਕੰਟਰੋਲ ਕੇਂਦਰ ਸਰਕਾਰ ਹੋਵੇ। ਉਸੇ ਤਰ੍ਹਾਂ ਹੁਣ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਸੀ ਕਿ ਇਹ ਆਪਣਾ
ਚੈਨਲ ਲਾਉਂਦੀ ਪਰ ਇਹਨਾਂ ਨੇ ਆਪਣੀ ਹੀ ਮੰਗ `ਤੇ ਆਪ ਵੀ ਅਮਲ ਨਹੀਂ ਕੀਤਾ।
ਸ਼੍ਰੋਮਣੀ ਕਮੇਟੀ ਮੈਂਬਰ ਹਰਦੀਪ ਸਿੰਘ ਮੋਹਾਲੀ ਨੇ ਕਿਹਾ ਕਿ ੯੮-੯੯ ਵਿੱਚ ਜਦੋਂ ਗੁਰਬਾਣੀ ਦੇ
ਸਿੱਧੇ ਪ੍ਰਸਾਰਣ ਦੀ ਗੱਲ ਚੱਲ ਰਹੀ ਸੀ ਤਾਂ ਕੁੱਝ ਹੋਰ ਚੈਨਲਾਂ ਵਾਲੇ ਵੀ ਇਸ ਵਿੱਚ ਦਿਲਚਸਪੀ
ਰੱਖਦੇ ਸਨ ਪਰ ਉਹਨਾਂ ਨੂੰ ਨਹੀਂ ਸੁਣਿਆ ਗਿਆ। ਉਹਨਾਂ ਕਿਹਾ ਉਸ ਸਮੇਂ ਵੀ ਇੱਕ ਹੀ ਚੈਨਲ ਨੂੰ
ਪ੍ਰਸਾਰਣ ਦੇ ਹੱਕ ਦੇਣ ਦੇ ਵਿਰੁਧ ਸਨ ਤੇ ਅੱਜ ਵੀ ਹਨ ਤੇ ਚਾਹੁੰਦੇ ਹਨ ਕਿ ਵਾਜਬ ਪੈਸੇ ਲੈ ਕੇ
ਦੂਸਰੇ ਚੈਨਲਾਂ ਨੂੰ ਵੀ ਸਿੱਧੇ ਗੁਰਬਾਣੀ ਪ੍ਰਸਾਰਣ ਦੇ ਹੱਕ ਮਿਲਣੇ ਚਾਹੀਦੇ ਹਨ ਤਾਂ ਕਿ ਦੁਨੀਆਂ
ਦੇ ਕੋਨੇ ਕੋਨੇ ਵਿੱਚ ਗੁਰਬਾਣੀ ਦਾ ਪ੍ਰਚਾਰ ਹੋ ਸਕੇ। ਇੱਕ ਹੋਰ ਮੈਂਬਰ ਸ: ਕਰਨੈਲ ਸਿੰਘ ਪੰਜੌਲੀ
ਨੇ ਕਿਹਾ ਕਿ ਪ੍ਰਸਾਰਣ ਦੇ ਹੱਕ ਇੱਕ ਕੰਪਨੀ ਨੂੰ ਦੇਣ ਦੀ ਬਜਾਏ ਇਸ ਨੂੰ ਆਪਣਾ ਚੈਨਲ ਲਾਉਣਾ
ਚਾਹੀਦਾ ਹੈ। ਪਰ ਨਾਲ ਹੀ ਉਹਨਾਂ ਕਿਹਾ ਕਿ ਕਮੇਟੀ ਕੋਲ ਆਪਣੇ ਸਾਧਨ ਵੀ ਸੀਮਤ ਹਨ।
ਸਾਬਕਾ ਪ੍ਰਧਾਨ ਬੀਬੀ ਜੰਗੀਰ ਕੌਰ ਨੇ ਕਿਹਾ ਕਿ ਜਿਸ ਸਮੇਂ ਉਹਨਾਂ ਨੂੰ ਮੌਕਾ ਮਿਲਿਆ ਉਹਨਾਂ ਨੇ
ਆਪਣੀਆਂ ਰੀਝਾਂ ਪੂਰੀਆਂ ਕਰ ਲਈਆਂ ਤੇ ਹੁਣ ਜਿਹਨਾਂ ਨੂੰ ਮੌਕਾ ਮਿਲਿਆ ਹੈ ਉਹਨਾਂ ਦੇ ਕਿਸੇ ਕੰਮ
ਵਿੱਚ ਦਖ਼ਲ ਨਹੀਂ ਦੇਣਾ ਚਾਹੁੰਦੀ। ਹਾਂ ਜੇ ਮੌਜੂਦਾ ਪ੍ਰਧਾਨ ਉਹਨਾਂ ਨੂੰ ਸਾਬਕਾ ਪ੍ਰਧਾਨ ਹੋਣ ਦੇ
ਨਾਤੇ ਕੋਈ ਸਲਾਹ ਪੁੱਛਦੇ ਹਨ ਤਾਂ ਜਰੂਰ ਦੇਣਗੇ ਪਰ ਬਿਨਾ ਪੁੱਛਿਆਂ ਕੁੱਝ ਕਹਿਣ ਲਈ ਤਿਆਰ ਨਹੀਂ
ਹੈ। ਉਹਨਾਂ ਇਹ ਵੀ ਕਿਹਾ ਕਿ ਜੇ ਵਾਹਿਗੁਰੂ ਦੀ ਬਖ਼ਸ਼ਿਸ਼ ਨਾਲ ਦੁਬਾਰਾ ਮੌਕਾ ਮਿਲਿਆ ਤਾਂ ਫਿਰ ਰੀਝਾਂ
ਪੂਰੀਆਂ ਕਰ ਲਵਾਂਗੀ। ਇਸ ਤਰ੍ਹਾਂ ਹੀ ਮੌਜੂਦਾ ਪ੍ਰਧਾਨ ਅਵਤਾਰ ਸਿੰਘ ਮੱਕੜ ਤੋਂ ਜਦ ਟੀਵੀ
ਪ੍ਰਤੀਨਿਧ ਨੇ ਪੁੱਛਿਆ ਕਿ ਕੀ ਤੁਸੀਂ ਸਮਝੌਤੇ ਦੀਆਂ ਸ਼ਰਤਾਂ ਅਨੁਸਾਰ ਚੈਨਲ ਵਲੋਂ ਕਮੇਟੀ ਨੂੰ
ਦੇਣਦਾਰੀਆਂ ਦੀ ਵਸੂਲੀ ਲਈ ਕੋਈ ਯਤਨ ਕੀਤਾ ਤਾਂ ਉਹਨਾਂ ਕਿਹਾ ਕਿ ਪ੍ਰਧਾਨ ਬਣਨ ਪਿੱਛੋਂ ਉਹਨਾਂ ਕਈ
ਵਾਰੀ ਯਤਨ ਕੀਤੇ ਪਰ ਸਫਲ ਨਹੀਂ ਹੋਏ। ਹੁਣ ਤਾਂ ਇਸ ਦਾ ਸਮਾਂ ਹੀ ਪੂਰਾ ਹੋਣ ਵਾਲਾ ਹੈ ਹੁਣ ਅਗਲੇ
ਸਮਝੌਤੇ ਵਿੱਚ ਹੀ ਵੇਖਿਆ ਜਾਵੇਗਾ। ਜਦੋਂ ਉਹਨਾਂ ਤੋਂ ਪੁੱਛਿਆ ਗਿਆ ਕਿ ਕੀ ਤੁਸੀ ਸਮਝਦੇ ਹੋ ਕਿ
ਬੀਬੀ ਜੰਗੀਰ ਕੌਰ ਨੇ ਸਮਝੌਤਾ ਠੀਕ ਨਹੀਂ ਕੀਤਾ ਸੀ ਤਾਂ ਉਹਨਾਂ ਕਿਹਾ ਕਿ ਸਾਰੇ ਸਾਬਕਾ ਪ੍ਰਧਾਨਾਂ
ਨੇ ਆਪਣੇ ਆਪਣੇ ਸਮੇਂ ਬਹੁਤ ਚੰਗਾ ਕੰਮ ਕੀਤਾ ਹੈ ਉਹ ਕਿਸੇ ਦੇ ਕੰਮ ਬਾਰੇ ਕੋਈ ਕਿੰਤੂ ਨਹੀਂ ਕਰਨਾ
ਚਾਹੁੰਦੇ। ਟੀਵੀ ਪ੍ਰਤੀਨਿਧੀ ਵਲੋਂ ਜਦੋਂ ਕਮੇਟੀ ਦੇ ਸਕੱਤਰ ਦਿਲਮੇਘ ਸਿੰਘ ਤੋਂ ਸਮਝੌਤੇ ਬਾਰੇ
ਜਾਣਕਾਰੀ ਲੈਣੀ ਚਾਹੀ ਤਾ ਉਹਨਾਂ ਬੜੀ ਬੇਸ਼ਰਮੀ ਤੇ ਗੁੱਸੇ ਵਿੱਚ ਆ ਕੇ ਮਾਈਕ ਨੂੰ ਪਰ੍ਹੇ ਧਕਦੇ ਹੋਏ
ਕਿਹਾ ਜਾ ਓਏ ਜਾਹ।
ਡੇ ਐਂਡ ਨਾਈਟ ਵਲੋਂ ਪ੍ਰਸਾਰਤ ਕੀਤੀ ਗਈ ਰੀਪੋਰਟ
http://www.youtube.com/watch?v=O98-E3HqNtQ&feature=related
ਅਤੇ
http://www.youtube.com/watch?v=eaAjQupycMc&feature=related
ਲਿੰਕਸ `ਤੇ ਵੇਖੀ ਜਾ ਸਕਦੀ ਹੈ।
(18/07/11)
ਮਨਜੀਤ ਸਿੰਘ ਖਾਲਸਾ
ਵਰਤਮਾਨ ਹਾਲਾਤ
ਆਓ, ਹੁਣ ਇਸ ਪੁਸਤਕ ਦੇ ਅਰੰਭ ਵਿੱਚ ਉਠਾਏ ਜਾ ਚੁੱਕੇ ਇਸ ਅਹਿਮ ਸਵਾਲ ਵੱਲ
ਮੁੜੀਏ ਕਿ ਗੁਰੂ ਨਾਨਕ ਸਾਹਿਬ ਵੱਲੋਂ, ਰੱਬੀ-ਰਜ਼ਾ ਅਨੁਸਾਰ, ਸਮੁੱਚੇ ਸੰਸਾਰ ਅੰਦਰ, ਸਹਿਜੇ-ਸਹਿਜੇ,
ਮਨੁੱਖਤਾ ਦੀ ਹਰ ਪੱਖ ਤੋਂ ਬਰਾਬਰਤਾ ਦੇ ਆਧਾਰ `ਤੇ, ਹੱਕ, ਸੱਚ ਤੇ ਕੁਦਰਤੀ ਇਨਸਾਫ਼ ਦਾ ਜ਼ਾਮਨ
ਸਦੀਵਕਾਲੀ ਹਲੇਮੀ-ਰਾਜ ਸਥਾਪਤ ਕਰਨ ਲਈ, ਅਰੰਭ ਕੀਤੇ ਲਾਸਾਨੀ (ਗੁਰਮਤਿ) ਇਨਕਲਾਬ ਦੇ ਵਿਕਾਸ ਲਈ
ਸਥਾਪਤ ਕੀਤੀ ਸਭ ਤੋਂ ਪਹਿਲੀ ਅਤੇ ਮਹੱਤਵਪੂਰਨ ਸਥਾਨਕ ਗੁਰਮਤਿ ਸੰਸਥਾ ‘ਸੰਗਤਿ` (ਮੌਜੂਦਾ
ਗੁਰਦਵਾਰਾ) ਦੇ ਪ੍ਰਬੰਧਕੀ ਸਿਸਟਮ ਅੰਦਰ ਏਨਾ ਦੁੱਖਦਾਈ ਨਿਘਾਰ ਕਦੋਂ, ਕਿਵੇਂ ਅਤੇ ਕਿਉਂ ਆਇਆ?
ਉੱਪਰ ਕੀਤੀ ਜਾ ਚੁੱਕੀ ਸੰਖੇਪ ਇਤਿਹਾਸਕ ਵਿਚਾਰ `ਚੋਂ ਇਸ ਸਵਾਲ ਦਾ ਜਵਾਬ
ਭਲੀ-ਭਾਂਤ ਮਿਲਦਾ ਨਜ਼ਰ ਆ ਰਿਹਾ ਹੈ, ਯਾਨੀ ਕਿ ਅਠਾਰ੍ਹਵੀਂ ਸਦੀ ਦੌਰਾਨ, ਇਤਿਹਾਸਕ ਕਾਰਨਾਂ ਕਰ ਕੇ,
ਪਹਾੜ ਜਿੱਡੀਆਂ ਬਿਪਤਾਵਾਂ ਦਾ ਪੂਰੇ ਹੌਂਸਲੇ ਅਤੇ ਦ੍ਰਿੜਤਾ ਨਾਲ ਟਾਕਰਾ ਕਰਦੀ, ਜ਼ਿੰਦਗੀ-ਮੌਤ ਦੇ
ਬੜੇ ਭਿਆਨਕ ਹਥਿਆਰਬੰਦ ਸੰਘਰਸ਼ਾਂ ਵਿੱਚ ਉਲਝੀ, ਸਮੁੱਚੀ ਸਿੱਖ ਕੌਮ ਦੀਆਂ ਜਵਾਨ ਹੋ ਰਹੀਆਂ ੨-੩
ਪੁਸ਼ਤਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਸਰਬ-ਕਲਿਆਣਕਾਰੀ ਅਦੁੱਤੀ ਫ਼ਲਸਫ਼ੇ ਬਾਰੇ, ਬਾ-ਕਾਇਦਾ ਤਰੀਕੇ
ਨਾਲ, ਲੌੜੀਂਦੀ ਜਾਣਕਾਰੀ ਨਾ ਦਿੱਤੀ ਜਾ ਸਕੀ। ਇਸ ਕਰ ਕੇ ਹੌਲੀ-ਹੌਲੀ, ਸੰਨ
1770 ਤੱਕ,
ਕੌਮ ਦਾ ਤਕਰੀਬਨ 90-95
ਫ਼ੀ ਸਦੀ ਹਿੱਸਾ ਸ਼ਬਦ-ਗੁਰੂ (ਗੁਰੂ ਗ੍ਰੰਥ ਸਾਹਿਬ) ਦੇ ਫ਼ਲਸਫ਼ੇ ਤੋਂ ਅਮਲੀ ਤੌਰ `ਤੇ ਟੁੱਟ ਗਿਆ। ਇਸ
ਦੇ ਫਲਸਰੂਪ, ਸੰਨ 1780
ਦੇ ਆਸ-ਪਾਸ, ਕੌਮ ਦੀ ਵਾਗਡੋਰ ਉਨ੍ਹਾਂ ਆਗੂਆਂ ਦੇ ਹੱਥ ਵਿੱਚ ਆ ਗਈ ਜਿਹੜੇ ਗੁਰਮਤਿ ਜੀਵਨ-ਜਾਚ ਤੋਂ
ਪੂਰੀ ਤਰ੍ਹਾਂ ਬੇ-ਸਮਝ ਸਨ। ਦਲ ਖ਼ਾਲਸਾ ਦੀਆਂ ੧੧ ਮਿਸਲਾਂ (ਜਥਿਆਂ) ਦੇ ਇਹ ਗੁਰਮਤਿ-ਵਿਹੂਣੇ ਆਗੂ
ਉਸ ਵਕਤ ਤੱਕ ਆਜ਼ਾਦ ਕਰਵਾਏ ਜਾ ਚੁੱਕੇ ਇਲਾਕਿਆਂ ਨੂੰ ਇਕੱਠਿਆਂ ਕਰ ਕੇ ਖ਼ਾਲਸਾ ਹਲੇਮੀ-ਰਾਜ ਨੂੰ
ਬਹਾਲ ਕਰਨ ਦੀ ਬਜਾਏ, ਆਪੋ-ਆਪਣੀਆਂ ਮਿਸਲਾਂ ਨੂੰ ਆਪਣੇ ਪੁਰਖਿਆਂ ਵੱਲੋਂ ਵਿਰਾਸਤ ਵਿੱਚ ਮਿਲੀਆਂ
ਰਿਆਸਤਾਂ ਸਮਝ ਬੈਠੇ ਅਤੇ ਅਪਣੇ ਅਧੀਨ ਇਲਾਕਿਆਂ ਵਿੱਚ ਵਾਧਾ ਕਰਨ ਲਈ ਇੱਕ-ਦੂਜੇ ਦੇ ਆਜ਼ਾਦ ਕਰਵਾਏ
ਇਲਾਕੇ ਖੋਹਣ ਲਈ ਭਰਾ-ਮਾਰੂ ਜੰਗਾਂ ਵਿੱਚ ਹੀ ਉਲਝ ਗਏ ਜਿਸ ਦੇ ਫਲਸਰੂਪ ਗੁਰਮਤਿ ਇਨਕਲਾਬ, ਵਿਕਾਸ
ਕਰਨ ਦੀ ਬਜਾਏ, ਨਿਵਾਣਾਂ ਵੱਲ ਨੂੰ ਹੋ ਤੁਰਿਆ ਅਤੇ ਗੁਰਦਵਾਰਾ ਸੰਸਥਾ ਨੂੰ ਫਿਰ ਤੋਂ ਗੁਰਮਤਿ-ਗਾਡੀ
ਰਾਹ `ਤੇ ਲਿਆਉਣ ਦਾ ਵਿਚਾਰ ਹੀ ਕੌਮ ਦੇ ਆਗੂਆਂ ਨੂੰ ਭੁੱਲ ਗਿਆ।
ਜਿਵੇਂ, ਜਦੋਂ ਕਿਸੇ ਘਰ ਦੇ ਮੈਂਬਰ ਅਵੇਸਲੇ ਹੋ ਜਾਣ ਤਾਂ ਅਕਸਰ ਹੀ ਚੋਰਾਂ,
ਠੱਗਾਂ ਅਤੇ ਡਾਕੂਆਂ ਦੇ ਅੜਿੱਕੇ ਆ ਜਾਂਦੇ ਹਨ, ਠੀਕ ਇਸੇ ਤਰ੍ਹਾਂ ਹੀ, ਮਾਨਵ-ਵਿਰੋਧੀ
ਸੰਗਠਨਾਂ/ਅਨਸਰਾਂ ਨੇ, ਸਿੱਖ ਕੌਮ ਦੇ ਅਜਿਹੇ ਹਾਲਾਤ ਦਾ ਪੂਰਾ ਫਾਇਦਾ ਉਠਾ ਕੇ, ਸਮੇਂ-ਸਮੇਂ ਸਿਰ,
(ਗੁਰਦਵਾਰਾ ਸੰਸਥਾ ਦੀ ਕੁਵਰਤੋਂ ਕਰ ਕੇ) ਸਿੱਖ ਕੌਮ ਦੇ ਸ਼ਾਨਾਂ-ਮੱਤੇ ਇਤਿਹਾਸ, ਸਿਧਾਂਤ ਅਤੇ
ਸਭਿਆਚਾਰ ਅੰਦਰ ਬ੍ਰਾਹਮਣਵਾਦੀ ਖ਼ੋਟ ਮਿਲਾ ਕੇ ਸਮੁੱਚੀ ਕੌਮ ਨੂੰ, ਗੁਰਮਤਿ ਗਾਡੀ-ਰਾਹ ਤੋਂ ਭਟਕਾ
ਕੇ, ਭੰਬਲ-ਭੂਸਿਆਂ ਵਿੱਚ ਪਾਈ ਰੱਖਿਆ ਹੈ। ਅੱਜ ਹਾਲਾਤ ਇਤਨੇ ਚਿੰਤਾਜਨਕ ਬਣ ਚੁੱਕੇ ਹਨ ਕਿ ਸਿਵਾਏ
ਕਿਸੇ ਟਾਵੇਂ-ਟਾਵੇਂ ਗੁਰਦਵਾਰੇ ਦੇ, ਪਿੰਡ ਦੇ ਗੁਰਦਵਾਰੇ ਤੋਂ ਲੈ ਕੇ ਦਰਬਾਰ ਸਾਹਿਬ, ਅੰਮ੍ਰਿਤਸਰ
ਤੱਕ, ਗੁਰਦਵਾਰਾ ਸੰਸਥਾ ਦਾ ਪ੍ਰਬੰਧਕੀ ਸਿਸਟਮ ਗੁਰਮਤਿ ਗਾਡੀ-ਰਾਹ ਤੋਂ ਭੱਟਕ ਕੇ ਬੁਰੀ ਤਰ੍ਹਾਂ
ਕੁਰਾਹੇ ਪੈ ਚੁੱਕਾ ਹੈ ਅਤੇ ਗੁਰਦਵਾਰਿਆਂ ਰਾਹੀਂ ਗੁਰਮਤਿ ਫ਼ਲਸਫ਼ੇ ਦਾ ਪ੍ਰਚਾਰ ਕਰ ਕੇ ਲਾਸਾਨੀ
ਗੁਰਮਤਿ ਇਨਕਲਾਬ ਨੂੰ ਪੁਨਰ-ਸੁਰਜੀਤ ਕਰਨ ਦੀ ਬਜਾਏ, ਗੁਰਦਵਾਰਿਆਂ ਦੇ ਗੁਰਮਤਿ-ਵਿਹੂਣੇ, ਚੌਧਰਾਂ
ਦੇ ਭੁੱਖੇ, ਧੜੇਬੰਦਕ, ਸੁਆਰਥੀ ਬਿਰਤੀ ਵਾਲੇ ਪ੍ਰਬੰਧਕ, ਬ੍ਰਾਹਮਣਵਾਦੀ ਸਾਜਿਸ਼ਾਂ ਦਾ ਸ਼ਿਕਾਰ ਹੋ
ਕੇ, ਗੁਰਦਵਾਰਾ ਸੰਸਥਾ ਦੁਆਰਾ ਬ੍ਰਾਹਮਣਵਾਦੀ ਕਰਮ-ਕਾਂਡਾਂ, ਜ਼ਾਤ-ਪਾਤ, ਊਚ-ਨੀਚ, ਵਹਿਮਾਂ-ਭਰਮਾਂ
ਦਾ ਪ੍ਰਚਾਰ ਕਰ ਕੇ ਇਸ ਇਨਕਲਾਬ ਨੂੰ ਸਗੋਂ ਪੁੱਠਾ ਗੇੜਾ ਦਈ ਜਾ ਰਹੇ ਹਨ। ਇਸ ਹਕੀਕਤ ਦੀ ਪੁਸ਼ਟੀ,
ਗੁਰਦਵਾਰਿਆਂ ਰਾਹੀਂ, ਗੁਰਮਤਿ ਦੇ ਝੂਠੇ ਲੇਬਲ ਹੇਠ, ਕੀਤੀਆਂ ਜਾ ਰਹੀਆਂ ਹੇਠ ਲਿਖੀਆਂ
ਗੁਰਮਤਿ-ਵਿਰੋਧੀ (ਬ੍ਰਹਮਣਵਾਦੀ) ਕਾਰਵਾਈਆਂ ਤੋਂ ਭਲੀ-ਭਾਂਤ ਹੋ ਜਾਂਦੀ ਹੈ:
1. ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਸੀਲੈਕਸ਼ਨ ਲਈ
ਗੁਰਮਤਿ-ਵਿਰੋਧੀ ‘ਵੋਟ-ਵਿਧਾਨ` ਦਾ ਲਾਗੂ ਹੋਣਾ
ਪੱਛਮੀ ਸਭਿਅਤਾ ਦੀ ਅੰਨ੍ਹੀ ਰੀਸ ਕਰ ਕੇ, ਗੁਰਦਵਾਰਾ ਪ੍ਰਬੰਧਕ ਕਮੇਟੀ ਦੇ
ਮੈਂਬਰ, ਵੋਟ-ਵਿਧਾਨ ਅਨੁਸਾਰ ਚੁਣੇ ਜਾ ਰਹੇ ਹਨ। ਗੁਰਮਤਿ ਫ਼ਲਸਫ਼ੇ ਅੰਦਰ ‘ਗਣ-ਤੰਤ੍ਰ` ਨੂੰ
ਨਹੀਂ, `ਗੁਣ-ਤੰਤ੍ਰ` ਨੂੰ ਪ੍ਰਵਾਨਗੀ ਹੈ ਅਤੇ ‘ਇਲੈਕਸ਼ਨ` ਦੀ ਬਜਾਏ ‘ਸੀਲੈਕਸ਼ਨ` ਵਿਧੀ
ਪ੍ਰਵਾਨਤ ਹੈ। ਕੌਮ ਅੰਦਰ ਧੜੇਬੰਦੀਆਂ ਉਜਾਗਰ ਹੋਣ ਦਾ ਮੂਲ ਕਾਰਨ ਇਹ ‘ਵੋਟ-ਵਿਧਾਨ` ਹੀ ਹੈ।
ਕੀ ਕਿਸੇ ਹੋਰ ਮਜ਼੍ਹਬ ਵਿੱਚ ਵੀ ਉਨ੍ਹਾਂ ਦੇ ਧਾਰਮਿਕ ਅਸਥਾਨਾਂ ਦਾ ਪ੍ਰਬੰਧ ਕਰਨ ਲਈ ਵੋਟ-ਵਿਧਾਨ`
ਦੀ ਵਿਧੀ ਲਾਗੂ ਹੈ ਸੰਸਾਰ ਵਿੱਚ? ਜੇਕਰ ਨਹੀਂ, ਤਾਂ ਫਿਰ ਸਿੱਖ ਧਰਮ ਵਿੱਚ ਹੀ ਅਜਿਹਾ ਕਿਉਂ ਹੋ
ਰਿਹਾ ਹੈ? ਇਹ ਵਿਸ਼ਾ ਗੰਭੀਰਤਾ ਨਾਲ ਵਿਚਾਰਨ ਵਾਲਾ ਹੈ।
2. ਗੁਰਦਵਾਰਿਆਂ ਅੰਦਰ ਮੂਰਤੀ - ਪੂਜਾ
ਬਹੁਤ ਸਾਰੇ ਗੁਰਦਵਾਰਿਆਂ ਅੰਦਰ ਗੁਰੂ ਸਾਹਿਬਾਨ ਦੀਆਂ ਮਨੋ-ਕਲਪਿਤ
(ਮਨ-ਘੜਤ) ਤਸਵੀਰਾਂ ਟੰਗੀਆਂ ਹੋਈਆਂ ਹਨ ਅਤੇ ਭੋਲੀ ਸੰਗਤ ਇਨ੍ਹਾਂ ਤਸਵੀਰਾਂ ਨੂੰ ਹੀ,
ਅੰਨ੍ਹੀ-ਸ਼ਰਧਾ ਵੱਸ, ਮੱਥੇ ਟੇਕੀ ਜਾ ਰਹੀ ਹੈ ਜਾਂ ਕਿਸੇ ਅਖੌਤੀ ਸੰਤ-ਬਾਬੇ ਦੇ ਪੈਰਾਂ `ਤੇ ਨੱਕ
ਰਗੜਦੀ ਵੇਖੀ ਜਾ ਸਕਦੀ ਹੈ। ਇਹ ਮੂਰਤੀ-ਪੂਜਾ ਦਾ ਹੀ ਦੂਜਾ ਰੂਪ ਹੈ। ਗੁਰਮਤਿ ਫ਼ਲਸਫ਼ਾ ਇੱਕੋ ਇੱਕ
ਵਾਹਿਦ ਪ੍ਰਭੂ ਦੀ ਪੂਜਾ ਹੀ ਦ੍ਰਿੜ ਕਰਵਾਉਂਦਾ ਹੈ:
ਪੂਜਹੁ ਰਾਮੁ ਏਕੁ ਹੀ ਦੇਵਾ।। (ਕਬੀਰ ਜੀ, ੪੮੪)।
3. ਗੁਰਦਵਾਰਿਆਂ ਅੰਦਰ ਜ਼ਾਤ-ਪਾਤ ਦਾ ਬੋਲ-ਬਾਲਾ
ਕਈ ਗੁਰਦਵਾਰੇ ਜ਼ਾਤ-ਬਰਾਦਰੀਆਂ ਦੇ ਨਾਂਅ ਤੇ ਉਸਾਰੇ ਜਾ ਚੁੱਕੇ ਹਨ,
ਹਾਲਾਂਕਿ ਗੁਰਮਤਿ ਫ਼ਲਸਫ਼ਾ ਜ਼ਾਤ-ਪਾਤ ਦੀ ਹੋਂਦ ਨੂੰ ਹੀ ਸਖ਼ਤੀ ਨਾਲ ਰੱਦ ਕਰਦਾ ਹੈ:
ਜਾਤਿ ਕਾ ਗਰਬੁ ਨਾ ਕਰਿ ਮੂਰਖ ਗਾਵਾਰਾ।।
ਇਸੁ ਗਰਬ ਤੇ ਚਲਹਿ ਬਹੁਤ ਵਿਕਾਰਾ।। (ਮ. ੩, ੧੧੨੮)।
ਗੁਰਦਵਾਰਿਆਂ ਦੇ ਪ੍ਰਬੰਧ ਅੰਦਰ ਅਕਸਰ ਹੀ ਅਖੌਤੀ ਨੀਵੀਂ ਜ਼ਾਤ ਵਾਲਿਆਂ ਨੂੰ
ਕੋਈ ਨੁਮਾਇੰਦਗੀ ਨਹੀਂ ਦਿੱਤੀ ਜਾਂਦੀ। ਕਿਉਂ?
੪. ਗੁਰਦਵਾਰਿਆਂ ਅੰਦਰ ਸਮਾਧਾਂ (ਮੜ੍ਹੀਆਂ) ਦੀ ਪੂਜਾ
ਕੁੱਝ ਗੁਰਦਵਾਰਿਆਂ ਦੀ ਹਦੂਦ ਅੰਦਰ ਸਮਾਧਾਂ (ਮੜ੍ਹੀਆਂ) ਬਣੀਆਂ ਹੋਈਆਂ ਹਨ
ਜਿਥੇ ਦੀਵੇ ਜਗਾ ਕੇ ਖੀਰਾਂ ਵਰਤਾ ਕੇ, ਇਨ੍ਹਾਂ ਦੀ ਮੰਨਤ ਕੀਤੀ ਜਾਂਦੀ ਹੈ:
ਦੁਬਿਧਾ
ਨ ਪੜਉ ਹਰਿ ਬਿਨੁ ਹੋਰੁ ਨ ਪੂਜਉ ਮੜੈ ਮਸਾਣਿ ਨ ਜਾਈ।।
ਤ੍ਰਿਸਨਾ ਰਾਚਿ ਨ ਪਰ ਘਰਿ ਜਾਵਾ ਤ੍ਰਿਸਨਾ ਨਾਮਿ ਬੁਝਾਈ।। (ਮ.
੧, ੬੩੪)
ਭਾਵ: ਮੈਂ ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਆਸਰੇ ਦੀ, (ਕਿਸੇ ਅਖੌਤੀ
ਸੰਤ-ਬਾਬੇ ਦੀ, ਕਿਸੇ ਹੋਰ ਮਜ਼੍ਹਬ ਦੀ, ਕਿਸੇ ਦੇਵੀ-ਦੇਵਤੇ ਦੀ, ਕਿਸੇ ਅਵਤਾਰ ਜਾਂ ਪੈਗ਼ੰਬਰ ਦੀ)
ਭਾਲ ਵਿੱਚ ਨਹੀਂ ਪੈਂਦਾ। ਪ੍ਰਭੂ ਤੋਂ ਬਿਨਾਂ ਕਿਸੇ ਹੋਰ ਨੂੰ ਨਹੀਂ ਪੂਜਦਾ, ਮੈਂ ਕਿਤੇ ਸਮਾਧਾਂ ਤੇ
ਮਸਾਣਾਂ (ਸਮਸ਼ਾਨ ਭੂੰਮੀ) ਵਿੱਚ ਨਹੀਂ ਜਾਂਦਾ, ਮਾਇਕ ਪਦਾਰਥਾਂ ਦੀ ਤ੍ਰਿਸ਼ਨਾ ਵਿੱਚ ਫਸ ਕੇ (ਪਰਮੇਸ਼ਰ
ਦੇ ਦਰ ਤੋਂ ਬਿਨਾਂ) ਕਿਸੇ ਹੋਰ ਘਰ (ਮੱਤ ਜਾਂ ਮਜ਼੍ਹਬ) ਵਿੱਚ ਨਹੀਂ ਜਾਂਦਾ, ਮੇਰੀ ਮਾਇਕ ਪਦਾਰਥਾਂ
(ਮਾਇਕ ਸੁਖਾਂ) ਦੀ ਭੁੱਖ ਪਰਮੇਸ਼ਰ ਦੇ ਨਾਮ (ਰੱਬੀ-ਗੁਣਾਂ ਦੀ ਪ੍ਰਾਪਤੀ) ਨੇ ਮਿਟਾ ਦਿੱਤੀ ਹੈ।
5. ਗੁਰਦਆਰਿਆਂ ਅੰਦਰ ਕਰਮ-ਕਾਂਡੀ ਪਾਠ (ਅਖੰਡ/ਸਾਧਾਰਨ ਸੰਪਟ ਪਾਠ ਆਦਿ)
– ਮਾਇਆ ਦਾ ਵਾਪਾਰ
ਗੁਰਬਾਣੀ ਰਸਮੀ ਤੌਰ `ਤੇ ਗਿਣਤੀਆਂ-ਮਿਣਤੀਆਂ ਦੇ ਪਾਠ ਕਰਨ ਲਈ ਨਹੀਂ ਪ੍ਰਗਟ
ਹੋਈ। ਗੁਰਬਾਣੀ ਅੰਦਰ ਗੁਰਮਤਿ ਜੀਵਨ-ਜਾਚ ਦਾ ਉਪਦੇਸ਼ ਦ੍ਰਿੜ ਕਰਵਾਇਆ ਗਿਆ ਹੈ ਜਿਸ ਨੂੰ ਸਮਝ ਕੇ,
ਮਨੋਂ ਸਵੀਕਾਰ ਕਰਕੇ, ਰੋਜ਼ਾਨਾ ਦੇ ਜੀਵਨ ਵਿੱਚ ਢਾਲਿਆਂ ਹੀ ਜੀਵਨ ਸਫ਼ਲ ਹੋ ਸਕਦਾ ਹੈ:
ਬੇਦ ਪਾਠ ਸੰਸਾਰ ਕੀ ਕਾਰ।। ਪੜਿੑ ਪੜਿੑ ਪੰਡਿਤ ਕਰਹਿ ਬੀਚਾਰ।।
ਬਿਨੁ ਬੂਝੇ ਸਭ ਹੋਇ ਖੁਆਰ।। ਨਾਨਕ ਗੁਰਮੁਖਿ ਉਤਰਸਿ ਪਾਰਿ।। ੧।। (ਮ.
੧, ੭੯੧)
ਭਾਵ: ਵੇਦ ਆਦਿਕ ਧਰਮ-ਪੁਸਤਕਾਂ ਦੇ (ਨਿਰੇ) ਪਾਠ ਤਾਂ ਦੁਨਿਆਵੀ ਵਿਹਾਰ
(ਸਮਝੋ)। ਵਿਦਵਾਨ ਲੋਕ ਇਨ੍ਹਾਂ ਨੂੰ ਪੜ੍ਹ-ਪੜ੍ਹ ਕੇ ਇਨ੍ਹਾਂ ਦੇ ਸਿਰਫ਼ ਅਰਥ ਹੀ ਵਿਚਾਰਦੇ ਹਨ। ਜਦ
ਤੱਕ ਮੱਤ ਨਹੀਂ ਬਦਲਦੀ (ਅਮਲੀ ਜੀਵਨ ਪਲਟਾ ਨਹੀਂ ਖਾਂਦਾ), ਨਿਰੇ ਪਾਠ ਅਤੇ ਅਰਥ ਵਿਚਾਰਨ ਨਾਲ ਤਾਂ
ਲੋਕਾਈ ਖੁਆਰ ਹੀ ਹੁੰਦੀ ਹੈ। ਹੇ ਨਾਨਕ! ਉਹ ਮਨੁੱਖ ਹੀ (ਅਗਿਆਨਤਾ ਦੇ ਘੁੱਪ ਹਨ੍ਹੇਰੇ ਵਿੱਚੋਂ)
ਪਾਰ ਲੰਘਦਾ ਹੈ ਜਿਸ ਨੇ ਆਪਣਾ ਅਮਲੀ ਜੀਵਨ ਸ਼ਬਦ-ਗੁਰੂ (ਗੁਰੂ ਗ੍ਰੰਥ ਸਾਹਿਬ) ਦੇ ਉਪਦੇਸ਼ਾਂ ਅਨੁਸਾਰ
ਢਾਲ ਲਿਆ ਹੈ {ਆਪਣੀ ਮੱਤ ਦੀ ਬਜਾਏ, ਸ਼ਬਦ-ਗੁਰੂ ਦੀ ਮੱਤ, (ਗੁਰਮਤਿ) ਅਨੁਸਾਰ ਚੱਲ ਰਿਹਾ ਹੈ}।
“ਕਰਮ ਕਾਂਡ ਬਹੁ ਕਰਹਿ ਅਚਾਰ।। ਬਿਨੁ ਨਾਵੈ ਧ੍ਰਿਗੁ ਧ੍ਰਿਗੁ
ਅਹੰਕਾਰ।। (ਮ. ੩, ੧੬੨)
ਭਾਵ: ਜਿਹੜੇ ਬੰਦੇ ਸ਼ਾਸ਼ਤ੍ਰਾਂ ਅਨੁਸਾਰ ਮਿਥੇ ਹੋਏ ਅਨੇਕਾਂ ਧਾਰਮਿਕ
ਕਰਮ (ਰਸਮਾਂ ਆਦਿ) ਕਰਦੇ ਹਨ, ਪਰ ਪਰਮਾਤਮਾ ਦੇ ਨਾਮ ਤੋਂ ਵਾਂਝੇ ਰਹਿੰਦੇ ਹਨ (ਇਹ ਕਰਮ-ਕਾਂਡ
ਉਨ੍ਹਾਂ ਦੇ ਅੰਦਰ) ਅਹੰਕਾਰ (ਪੈਦਾ ਕਰਦੇ ਹਨ, ਤੇ ਉਨ੍ਹਾਂ ਦਾ ਜੀਵਨ) ਫ਼ਿਟਕਾਰਜੋਗ ਹੀ ਰਹਿੰਦਾ ਹੈ।
ਪਰਮੇਸ਼ਰ ਸਰੂਪ ਗੁਰਬਾਣੀ ਨੂੰ ਮਾਇਆ ਦੇ ਵਾਪਾਰ ਵਜੋਂ ਵਰਤਣਾ ਲਾਹਨਤ ਯੋਗ ਹੈ।
6. ਗੁਰਦਵਾਰਿਆਂ ਅੰਦਰ ਗੁਰਮਤਿ-ਵਿਰੋਧੀ ਕੱਚੀਆਂ–ਪਿੱਲੀਆਂ ਰਚਨਾਵਾਂ ਦੇ
ਪਾਠ, ਕੀਰਤਨ ਅਤੇ ਵਿਚਾਰਾਂ
ਗੁਰਦਵਾਰਾ ਸੰਸਥਾ ਦੇ ਮਾਲਿਕ, ਪ੍ਰਧਾਨ, ਪਰਮੇਸ਼ਰ ਦੇ ਸ਼ਬਦ-ਰੂਪ ਗੁਰੂ ਗ੍ਰੰਥ
ਸਾਹਿਬ ਜੀ ਹੀ ਹਨ ਅਤੇ ਇਸ ਗੁਰਮਤਿ ਸੰਸਥਾ ਦੁਆਰਾ ਕੇਵਲ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ
‘ੴ ` ਤੋਂ ਲੈ ਕੇ ‘ਤਨੁ ਮਨੁ ਥੀਵੈ ਹਰਿਆ ਤੱਕ` ਦੇ ਫ਼ਲਸਫ਼ੇ ਦਾ ਹੀ ਪ੍ਰਚਾਰ ਕੀਤਾ ਜਾ ਸਕਦਾ ਹੈ। ਪਰ
ਗੁਰਮਤਿ ਸਿਧਾਂਤਾਂ ਦੀ ਸੂਝ ਤੋਂ ਕੋਰੇ ਪ੍ਰਬੰਧਕ ਇਸ ਪਾਸੇ ਧਿਆਨ ਹੀ ਨਹੀਂ ਦੇਂਦੇ। ਇਹ
ਗੁਰਮਤਿ-ਵਿਹੂਣੇ ਦੁਸ਼ਟ ਪ੍ਰਬੰਧਕ, ਗੁਰੂ ਗ੍ਰੰਥ ਸਾਹਿਬ ਦੇ ਹੁਕਮਾਂ ਅਨੁਸਾਰ ਇਸ ਸੰਸਥਾ ਨੂੰ
ਗੁਰਮਤਿ ਇਨਕਲਾਬ ਦੇ ਵਿਕਾਸ ਲਈ, ਕਾਰਜਸ਼ੀਲ ਕਰਨ ਦੀ ਬਜਾਏ, ਗੁਰੂ `ਤੇ ਆਪਣਾ ਹੁਕਮ ਚਲਾਉਣ ਦੀਆਂ
ਕਾਲੀਆਂ ਕਰਤੂਤਾਂ ਕਰ ਰਹੇ ਹਨ। {ਗੁਰੂ ਗ੍ਰੰਥ ਸਾਹਿਬ ਦੀ ਸੰਸਥਾ (ਗੁਰਦਵਾਰੇ) ਨੂੰ ਆਪਣੀ
ਪ੍ਰਾਈਵੇਟ ਲਿਮਿਟਿਡ ਕੰਪਣੀ ਦੀ ਤਰ੍ਹਾਂ ਚਲਾਉਣ ਦੀ ਮੂਰਖਤਾਈ ਕਰ ਰਹੇ ਹਨ}।
੭. ਹਨੂੰਮਾਨ ਅਤੇ ‘ਸ਼ਨੀ-ਦੇਵਤਾ` ਵੀ ਗੁਰਦਵਾਰਿਆਂ `ਚ ਆ ਵੜੇ!
ਅੱਜ ਕਲ, ਕੁੱਝ ਇੱਕ ਗੁਰਦਵਾਰਿਆਂ ਦੀ ਸੰਗਤਿ ਨੇ, ਗੁਰਮਤਿ ਫ਼ਲਸਫ਼ੇ ਦੀ ਬੜੀ
ਡੂੰਘੀ ਖ਼ੋਜ ਕਰ ਕੇ, “ਨਵੇਂ ਗੁਰਮਤਿ-ਸਿਧਾਂਤਾਂ” ਨੂੰ ਲੱਭ ਕੇ ਗੁਰੂ ਦੀਆਂ ਖ਼ੁਸ਼ੀਆਂ (ਅਸਲ ਵਿੱਚ
ਲਾਹਨਤਾਂ) ਹਾਸਿਲ ਕਰ ਲਈਆਂ ਹਨ। ਯਾਨੀ ਕਿ, ਹਨੂੰਮਾਨ ਨੂੰ ਖ਼ੁਸ਼ ਕਰਨ ਲਈ ਮੰਗਲਵਾਰ ਨੂੰ
ਗੁਰਦਵਾਰਿਆਂ ਵਿੱਚ ਲੱਡੂਆਂ ਅਤੇ ਬੂੰਦੀ ਦਾ ਪ੍ਰਸ਼ਾਦ ਚੜ੍ਹਾਇਆ ਜਾਂਦਾ ਹੈ, ਅਤੇ ‘ਸ਼ਨੀ-ਦੇਵਤੇ` ਦੀ
ਕਰੋਪੀ ਤੋਂ ਬਚਣ ਲਈ ਸ਼ਨਿਚਰਵਾਰ ਨੂੰ ਤੜਕਾ-ਲੱਗੇ ਕਾਲੇ ਛੋਲਿਆਂ ਦਾ ਪ੍ਰਸ਼ਾਦ ਵਰਤਾਇਆ ਜਾਂਦਾ ਹੈ।
ਧੰਨ ਸਿੱਖੀ!
੮. ਗੁਰਦਵਾਰਿਆਂ ਅੰਦਰ ਪਗੜੀ-ਧਾਰੀ (ਸਿੱਖੀ ਸਰੂਪ ਵਾਲੇ) ਬ੍ਰਾਹਮਣ ਆ
ਵੜੇ!
ਗੁਰਦਵਾਰਿਆਂ ਅੰਦਰ ਅੰਨਦ-ਕਾਰਜ ਕਰਨ ਦੇ ‘ਰੇਟ` ਮੁਕੱਰਰ ਕੀਤੇ ਜਾ ਚੁੱਕੇ
ਹਨ। ਪਰ, ਚਲਾਕੀ ਨਾਲ, ਇਨ੍ਹਾਂ ਨੂੰ ‘ਰੇਟ` (ਭਾੜਾ) ਕਹਿਣ ਦੀ ਬਜਾਏ ‘ਭੇਟਾ` ਦਾ ਨਾਂਅ ਦਿੱਤਾ ਜਾ
ਰਿਹਾ ਹੈ। ਭਾਵ ਕਿ, ਭਾੜਾ ਲੈ ਕੇ ਵਿਆਹ ਕੀਤੇ ਜਾ ਰਹੇ ਹਨ।
ਲੈ ਭਾੜਿ ਕਰੇ ਵੀਆਹੁ।। ਕਢਿ ਕਾਗਲੁ ਦਸੇ ਰਾਹੁ।।
(ਮ. ੧,
੪੭੧)
ਭਾਵ: ਆਪਣੇ ਜਜਮਾਨਾਂ ਦੀਆਂ ਧੀਆਂ ਦੇ ਵਿਆਹ ਭਾੜਾ ਲੈ ਕੇ ਕਰਦਾ ਹੈ
ਅਤੇ ਪੱਤ੍ਰੀ ਸੋਧ-ਸੋਧ ਕੇ ਉਨ੍ਹਾਂ ਨੂੰ ਰਸਤਾ ਦੱਸਦਾ ਹੈ (ਧਾਰਮਿਕ ਉਪਦੇਸ਼ ਦਿੰਦਾ ਹੈ)।
ਹਾਂ, ਲੜਕਾ ਅਤੇ ਲੜਕੀ ਵਾਲੇ ਪਰਿਵਾਰ ਯਥਾ ਜੋਗ ਭੇਟਾ ਇਸ ਸੰਸਥਾ ਲਈ ਦੇ
ਸਕਦੇ ਹਨ। ਪਰ ‘ਰੇਟ` ਮੁਕੱਰਰ ਕਰਨੇ ਗੁਰਮਤਿ–ਵਿਰੋਧੀ ਕਾਰਵਾਈ ਹੈ।
੯. ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਦੇਵਤਿਆਂ ਦੀ ਪੂਜਾ!
ਬ੍ਰਾਹਮਣ ਵੱਲੋਂ ਰਾਮਾਇਣ ਆਦਿ ਦੇ ਕੀਤੇ ਜਾ ਰਹੇ ਅਖੰਡ-ਪਾਠਾਂ ਦੀ ਨਕਲ ਕਰ
ਕੇ, ਗੁਰਦਵਾਰਿਆਂ ਅੰਦਰ (ਜਾਂ ਘਰਾਂ ਅੰਦਰ), ਗੁਰੂ ਗ੍ਰੰਥ ਸਾਹਿਬ ਦੇ ਕਰਮ-ਕਾਂਡੀ ਪਾਠ ਕੀਤੇ ਜਾ
ਰਹੇ ਹਨ, ਜਿਨ੍ਹਾਂ ਦੌਰਾਨ ਹੇਠ ਲਿਖੀਆਂ (ਬ੍ਰਾਹਮਣਵਾਦੀ) ਦੇਵੀ-ਦੇਵਤਿਆਂ ਦੀ ਪੂਜਾ ਦੀਆਂ ਫ਼ਜ਼ੂਲ
ਖਰਚੇ ਵਾਲੀਆਂ ਗੁਰਮਤਿ-ਵਿਰੋਧੀ ਕਾਰਵਾਈਆਂ ਕੀਤੀਆਂ ਜਾਂਦੀਆਂ ਹਨ:
(ੳ) ਸ਼ੁੱਧ ਦੇਸੀ ਘਿਉ ਦੀਆਂ ਜੋਤਾਂ ਜਗਾਉਣੀਆਂ – ਅਗਨੀ ਦੇਵਤੇ ਦੀ ਪੂਜਾ।
(ਅ) ਕੁੰਭ ਰੱਖਣੇ- ਖ਼ੁਆਜਾ (ਜਲ-ਦੇਵਤੇ) ਦੀ ਪੂਜਾ।
(ੲ) ਧੂਪਾਂ ਧੁਖਾਉਣੀਆਂ:-ਦੇਵੀ–ਦੇਵਤਿਆਂ ਨੂੰ ਖ਼ੁਸ਼ ਕਰਨ ਦੀ ਹਵਨ-ਯੱਗ ਆਦਿ
ਦੀ ਰੀਤ।
(ਸ) ਲਾਲ ਕੱਪੜੇ `ਚ ਲਪੇਟਿਆ (ਲਾਲ ਧਾਗੇ ਨਾਲ ਬੰਨ੍ਹਿਆ) ਨਾਰੀਅਲ – ਯੱਗ
ਸਮੇਂ ਦੇਵੀ-ਦੇਵਤਿਆਂ ਨੂੰ ਖ਼ੁਸ਼ ਕਰਨ ਲਈ ਬਲੀ ਦੇਣ ਦੀ ਰੀਤ ਦਾ ਚਿੰਨ੍ਹ (
Symbol)
(ਹ) ਕੁੰਭ ਹੇਠਾਂ ਅਨਾਜ ਦੇ ਦਾਣੇ ਰੱਖਣੇ – ਅੰਨ-ਦੇਵਤੇ ਦੀ ਪੂਜਾ ਦੀ ਰੀਤ।
ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗਉ ਕਿਆ ਦੇਹਿ।। (ਮ. ੧, ੬੩੭)
ਭਾਵ: ਹੇ ਭਾਈ ਜੇ ਦੇਵੀ-ਦੇਵਤਿਆਂ ਦੀਆਂ ਪੱਥਰ ਆਦਿਕ ਦੀਆਂ, ਮੂਰਤੀਆਂ ਦੀ
ਪੂਜਾ ਕਰੀਏ, ਤਾਂ ਇਹ ਕੁੱਝ ਵੀ ਨਹੀਂ ਦੇ ਸਕਦੇ, ਮੈਂ ਇਨ੍ਹਾਂ ਪਾਸੋਂ ਕੁੱਝ ਵੀ ਨਹੀਂ ਮੰਗਦਾ।
10- ਹਰ ਕਿਸਮ ਦੇ ਕਰਮ-ਕਾਂਡਾਂ (ਵਿਖਾਵੇ-ਮਾਤਰ ਦੇ ਕੰਮ) ਨੂ ਸਖ਼ਤੀ ਨਾਲ
ਰੱਦ ਕਰਨ ਵਾਲੇ ਸਤਿਗੁਰਾਂ ਦੇ ਪੁਰਬ ਵੀ ਕਰਮ-ਕਾਂਡੀ ਕਾਰਵਾਈਆਂ ਨਾਲ ਅਰੰਭ ਕਰ ਕੇ ਮਨਾਉਣੇ –
ਸਤਿਗੁਰਾਂ ਨਾਲ ਕ੍ਹੋਝਾ ਮਜ਼ਾਕ!
ਹੇ ਸੱਚੇ ਪਾਤਿਸ਼ਾਹ! ਤੁੱਸੀਂ ਭਾਵੇਂ ਸਾਨੂੰ ਸਾਰੇ ਹੀ ਕਰਮ-ਕਾਂਡਾਂ ਤੋਂ
ਸਖ਼ਤੀ ਨਾਲ ਰੋਕਿਆ ਹੈ, ਪਰ ਅਸੀਂ ਤੁਹਾਡਾ ਹੁਕਮ ਥੋੜਾ ਹੀ ਮੰਨਣਾ ਹੈ? ਜੇਕਰ ਅਸੀਂ ਲੋਕਾਚਾਰੀ ਨੂੰ
ਛੱਡ ਦਿੱਤਾ ਤਾਂ ਸਾਡਾ ਤਾਂ ਸਮਾਜ `ਚ ਨੱਕ ਵੱਢਿਆ ਜਾਊ। ਅਸੀਂ ਸਮਾਜ ਵਿੱਚ ਮੂੰਹ ਦਿਖਾਉਣ ਜੋਗੇ ਵੀ
ਨਹੀਂ ਰਹਾਂਗੇ। ਕੀ ਅੱਜ ਕੋਈ ਐਸਾ ਗੁਰਦਵਾਰਾ (ਜਾਂ ਡੇਰਾ) ਹੈ ਜਿੱਥੇ ਸਤਿਗੁਰਾਂ ਨਾਲ ਸਬੰਧਤ
ਗੁਰਪੁਰਬ ਗੁਰੂ ਗ੍ਰੰਥ ਸਾਹਿਬ (ਜਾਂ ਗੁਰੂ ਗ੍ਰੰਥ ਸਾਹਿਬ ਅੰਦਰ ਦਰਜ ਕਿਸੇ ਵਿਸ਼ੇਸ਼ ਬਾਣੀ) ਦਾ ਰਸਮੀ
ਤੌਰ `ਤੇ (ਕਰਮ-ਕਾਂਡੀ) ਪਾਠ ਕਰ ਕੇ ਨਹੀਂ ਅਰੰਭ ਕੀਤੇ ਜਾ ਰਹੇ? ਸਤਿਗੁਰਾਂ ਨੇ ਸਾਰੀਆਂ
ਕਰਮ-ਕਾਂਡੀ ਕਾਰਵਾਈਆਂ ਨੂੰ ਸਖ਼ਤੀ ਨਾਲ ਰੱਦ ਕੀਤਾ ਹੋਇਆ ਹੈ।
ਕਰਮ ਕਾਂਡ ਕਿਸ ਨੂੰ ਆਖਦੇ ਹਨ? ਬ੍ਰਾਹਮਣ ਨੇ, ਸਮਾਜ ਅੰਦਰ ਆਪਣੀ
ਸਰਦਾਰੀ ਪੱਕੇ ਤੌਰ ਤੇ ਸਥਾਪਤ ਕਰਨ ਲਈ, ਸਾਰੀਆਂ ਧਾਰਮਿਕ ਰਸਮਾਂ/ਰੀਤਾਂ ਬ੍ਰਾਹਮਣ ਦੀ ਅਗੁਵਾਈ ਹੇਠ
ਹੀ ਹੋਣੀਆਂ ਲਾਜ਼ਮੀ ਕਰਾਰ ਦੇ ਦਿੱਤੀਆਂ ਸਨ। ਇਨ੍ਹਾਂ ਰਸਮਾਂ/ਰੀਤਾਂ ਦੌਰਾਨ, ਬ੍ਰਾਹਮਣ ਵੇਦਾਂ ਆਦਿ
ਦੇ ਢੁਕਵੇਂ ਸਲੋਕਾਂ (ਮੰਤ੍ਰਾਂ) ਦਾ, ਬਾਹਰੀ ਤੌਰ `ਤੇ ਸੁੱਚਾ ਹੋ ਕੇ, ਪੂਰੀ ਸੁੱਚਮ ਨਾਲ
ਮੰਤ੍ਰ-ਜਾਪ ਕਰਦਾ ਸੀ (ਅੱਜ ਵੀ ਕਰਦਾ ਹੈ)। ਕਹਿਣ ਨੂੰ ਤਾਂ ਇਹ ਵਿਖਾਵੇ ਮਾਤਰ ਦੀਆਂ ਕਾਰਵਾਈਆਂ
(ਕਰਮ-ਕਾਂਡ) ਦੇਵੀ-ਦੇਵਤਿਆਂ ਨੂੰ ਖ਼ੁਸ਼ ਕਰਨ ਲਈ ਕੀਤੀਆਂ ਜਾਂਦੀਆਂ ਸਨ, ਪਰ ਅਸਲ ਵਿੱਚ ਬ੍ਰਾਹਮਣ ਨੇ
ਇਨ੍ਹਾਂ ਕਰਮ-ਕਾਂਡਾਂ ਦੁਆਰਾ ਆਪਣੇ ਜਜਮਾਨਾਂ ਦੀ ਖ਼ੂਨ-ਪਸੀਨੇ ਦੀ ਕਮਾਈ ਨੂੰ ਲੁੱਟਣ ਲਈ ਹੀ ਇਹ
ਸਾਰੇ ਭਰਮ-ਜਾਲ ਵਿਛਾਏ ਸਨ (ਰੋਟੀਆਂ ਕਾਰਣਿ ਪੂਰਹਿ ਤਾਲ)।
ਬ੍ਰਾਹਮਣਵਾਦੀਆਂ ਦੀਆਂ ਸਾਜਿਸ਼ਾਂ ਦਾ ਸ਼ਿਕਾਰ ਹੋ ਕੇ, ਅੱਜ ਅਖੌਤੀ ਸਿੱਖਾਂ
ਨੇ ਵੀ ਇਨ੍ਹਾਂ ਭੇਡ-ਚਾਲੀ ਰਸਮਾਂ ਨੂੰ ਪੂਰੀ ਤਰ੍ਹਾਂ (ਧਰਮ ਦੇ ਨਾਂ `ਤੇ) ਅਪਣਾ ਲਿਆ ਹੈ। ਅਜਿਹੇ
ਪਾਠਾਂ (ਅਖੰਡ, ਸਾਧਾਰਨ, ਸੰਪਟ ਆਦਿ) ਦੌਰਾਨ ਸ਼ਬਦ ਦੀ ਵਿਚਾਰ, ਆਮ ਤੌਰ `ਤੇ, ਮਨਫ਼ੀ ਹੀ ਹੁੰਦੀ ਹੈ।
ਜਿਸ ਧਾਰਮਿਕ ਕਾਰਵਾਈ ਰਾਹੀਂ ਸੰਗਤਿ ਨੂੰ ਗੁਰਬਾਣੀ ਦੇ ਸਿਧਾਂਤਾਂ ਦੀ ਜੋਗ ਢੰਗ ਨਾਲ ਜਾਣਕਾਰੀ ਨਾ
ਦਿੱਤੀ ਜਾਵੇ, ਉਹ ਧਾਰਮਿਕ ਰਸਮ ਕਰਮ-ਕਾਂਡ ਤੋਂ ਵੱਧ ਹੋਰ ਕੁੱਝ ਵੀ ਨਹੀਂ। ਕੀ ਅਸੀਂ ਸਤਿਗੁਰਾਂ ਦੇ
ਹੁਕਮਾਂ ਦੀ ਬੇ-ਸ਼ਰਮੀ ਨਾਲ, ਸ਼ਰ੍ਹੇਆਮ, ਉਲੰਘਣਾ ਕਰ ਕੇ ਵੀ ਆਪਣੇ ਆਪ ਨੂੰ ਸਿੱਖ ਅਖਵਾਉਣ ਦੇ
ਹੱਕਦਾਰ ਹੋ ਸਕਦੇ ਹਾਂ?
11-ਗੁਰਦਵਾਰਿਆਂ ਵਿੱਚ ਸ਼ੋਰ-ਸ਼ਰਾਬਾ (ਆਵਾਜ਼-ਪ੍ਰਦੂਸ਼ਨ)
ਗੁਰਦੁਆਰਿਆਂ ਅੰਦਰ, ਸੰਗਤਿ ਦੀ ਗਿਣਤੀ ਅਨੁਸਾਰ, ਜੋਗ ਸਾਊਂਡ ਸਿਸਟਮ ਲਗਾਇਆ
ਜਾ ਸਕਦਾ ਹੈ, ਜਿਸ ਦੀ ਆਵਾਜ਼ ਪ੍ਰਕਾਸ਼-ਹਾਲ ਦੇ ਅੰਦਰ ਹੀ ਰਹੇ। ਪਰ ਬਹੁਤ ਸਾਰੇ ਗੁਰਦਵਾਰਿਆਂ ਦੀਆਂ
ਛੱਤਾਂ/ਦੀਵਾਰਾਂ `ਤੇ ਲੋੜ ਤੋਂ ਵੱਧ ਲਾਊਡ ਸਪੀਕਰ ਲਗਵਾ ਕੇ ਉੱਚੀ ਆਵਾਜ਼ ਵਿੱਚ ਗੁਰਬਾਣੀ ਦਾ ਪਾਠ,
ਕੀਰਤਨ, ਕਥਾ ਜਾਂ ਢਾਡੀ ਵਾਰਾਂ ਸੁਣਾਈਆਂ ਜਾਂਦੀਆਂ ਹਨ। ਅਜਿਹਾ ਨਜ਼ਾਰਾ ਗੁਰਪੁਰਬਾਂ ਦੇ ਦਿਨਾਂ
ਵਿੱਚ ਤਾਂ ਆਮ ਹੀ ਵੇਖਣ ਨੂੰ ਮਿਲਦਾ ਹੈ। ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰਨ ਨਾਲ ਆਵਾਜ਼-ਪ੍ਰਦੂਸ਼ਨ
ਫੈਲਦਾ ਹੈ ਜਿਸ ਨਾਲ ਜਿੱਥੇ ਵਿਦਿਆਰਥੀਆਂ, ਬੀਮਾਰਾਂ, ਬਜ਼ੁਰਗਾਂ, ਦਿਮਾਗ਼ੀ ਕੰਮ ਕਰਨ ਵਾਲਿਆਂ ਅਤੇ
ਇਕਾਂਤ ਵਿੱਚ ਸ਼ਾਂਤੀ ਨਾਲ ਗੁਰਬਾਣੀ ਵਿਚਾਰਨ/ਪੜ੍ਹਨ ਵਾਲਿਆਂ ਨੂੰ ਪ੍ਰੇਸ਼ਾਨੀ ਹੁੰਦੀ ਹੈ ਉਥੇ
ਗੁਰਦਵਾਰਿਆਂ ਦੇ ਨੇੜਲੇ ਘਰਾਂ ਦੇ ਵਸਨੀਕਾਂ ਨੂੰ ਵੀ ਬੇ-ਲੋੜੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ
ਹੈ। ਇਹ ਇੱਕ ਵਿਗਿਆਨਕ ਸੱਚਾਈ ਹੈ ਕਿ ਇੱਕ ਖ਼ਾਸ ਸੀਮਾ ਤੋਂ ਵਧੇਰੇ ਆਵਾਜ਼-ਪ੍ਰਦੂਸ਼ਨ ਹਰ ਪ੍ਰਕਾਰ ਦੇ
ਜੀਵਨ ਲਈ ਖ਼ਤਰਨਾਕ ਹੁੰਦਾ ਹੈ। ਕੀ ਗੁਰਦਵਾਰੇ ਸਮਾਜ ਦੇ ਭਲੇ ਲਈ ਹੋਂਦ ਵਿੱਚ ਆਏ ਹਨ ਕਿ ਸਮਾਜ ਵਿੱਚ
ਮਾਨਸਿਕ ਪ੍ਰੇਸ਼ਾਨੀਆਂ ਪੈਦਾ ਕਰਨ ਲਈ? ਏਥੇ ਹੀ ਬੱਸ ਨਹੀਂ, ਕਈ ਪਿੰਡਾਂ/ਕਸਬਿਆਂ ਵਿੱਚ ਇੱਕ ਤੋਂ
ਵਧੇਰੇ ਧਾਰਮਕਿ ਅਸਥਾਨ ਹਨ ਅਤੇ ਇਹ ਸਾਰੇ ਸ਼ੋਰ ਪੈਦਾ ਕਰਨ ਵਿੱਚ ਇੱਕ-ਦੂਜੇ ਤੋਂ ਬਾਜੀ ਮਾਰਨਾ
ਚਾਹੁੰਦੇ ਹਨ। ਇੱਕੋ ਹੀ ਸਮੇਂ `ਤੇ, ਕਿਸੇ ਧਰਮ ਅਸਥਾਨ ਵਿੱਚੋਂ ਕੁੱਝ ਪੜ੍ਹਿਆ/ਗਾਇਆ ਜਾ ਰਿਹਾ
ਹੁੰਦਾ ਅਤੇ ਕਿਸੇ ਵਿੱਚੋਂ ਹੋਰ ਕੁੱਝ, ਜਿਸ ਦੇ ਨਤੀਜੇ ਵਜੋਂ, ਇਸ ਕਾਵਾਂ-ਰੌਲੀ ਵਿੱਚ, ਕੁੱਝ ਵੀ
ਸਮਝ ਗੋਚਰਾ ਨਹੀਂ ਹੋ ਰਿਹਾ ਹੁੰਦਾ। ਗੁਰੂ ਗ੍ਰੰਥ ਸਾਹਿਬ ਦਾ ਆਲਮਗ਼ੀਰੀ ਫ਼ਲਸਫ਼ਾ ਇਸ ਦਸ਼ਾ ਬਾਰੇ ਇੰਜ
ਇਲਾਹੀ ਸੇਧ ਦੀ ਬਖ਼ਸ਼ਿਸ਼ ਕਰਦਾ ਹੈ:
ਕਬੀਰ, ਮੁਲਾਂ ਮੁਨਾਰੇ ਕਿਆ ਚਢਹਿ, ਸਾਂਈ ਨ ਬਹਰਾ ਹੋਇ।।
ਜਾ ਕਾਰਨਿ ਤੂੰ ਬਾਂਗ ਦੇਹਿ, ਦਿਲ ਹੀ ਭੀਤਰਿ ਜੋਇ।। (ਕਬੀਰ ਜੀ,
੧੩੭੪)
ਭਾਵ: ਹੇ ਕਬੀਰ! (ਆਖ) ਹੇ ਮੁੱਲਾਂ! ਮਸਜਦ ਦੇ ਮੁਨਾਰੇ ਉੱਤੇ
ਚੜ੍ਹ ਕੇ ਉੱਚੀ ਆਵਾਜ਼ ਦੇਣ ਦਾ ਤੈਨੂੰ ਆਪ ਤਾਂ ਕੋਈ ਲਾਭ ਨਹੀਂ ਹੋ ਰਿਹਾ। ਜਿਸ (ਰੱਬ ਦੀ ਨਮਾਜ਼) ਦੀ
ਖ਼ਾਤਰ ਤੂੰ ਬਾਂਗ ਦੇ ਰਿਹਾ ਹੈਂ, ਉਸ ਨੂੰ ਆਪਣੇ ਦਿਲ ਵਿੱਚ ਵੇਖ (ਤੇਰੇ ਅੰਦਰ ਹੀ) ਵਸਦਾ ਹੈ। ਜੇ
ਤੇਰੇ ਆਪਣੇ ਅੰਦਰ ਸ਼ਾਂਤੀ ਨਹੀਂ, ਸਿਰਫ਼ ਲੋਕਾਂ ਨੂੰ ਹੀ ਸੱਦ ਰਿਹਾ ਹੈਂ, ਤਾਂ ਖ਼ੁਦਾ ਬੋਲਾ ਨਹੀਂ
(ਉਹ ਤੇਰੇ ਦਿਲ ਦੀ ਹਾਲਤ ਵੀ ਜਾਣਦਾ ਹੈ, ਉਸ ਨੂੰ ਠੱਗਿਆ ਨਹੀਂ ਜਾ ਸਕਦਾ)।
ਨੋਟ: ਇਥੇ ਉਦਾਹਰਨ ਭਾਵੇਂ ਇੱਕ ਮੁੱਲਾਂ ਦੀ ਲਈ ਗਈ ਹੈ, ਪਰ ਗੁਰਬਾਣੀ
ਦਾ ਸੁਨੇਹਾ ਸਾਰੀ ਮਨੁੱਖਤਾ ਲਈ ਸਾਂਝਾ ਹੈ, ਦੂਸਰੇ ਮਜ਼੍ਹਬਾਂ ਦੇ ਧਾਰਮਿਕ ਆਗੂਆਂ ਦੀਆਂ ਇਸ ਤਰ੍ਹਾਂ
ਸ਼ੋਰ-ਪ੍ਰਦੂਸ਼ਨ ਫੈਲਾਉਣ ਵਾਲੀਆਂ ਸਾਰੀਆਂ ਕਾਰਵਾਈਆਂ ਵੀ ਇਸ ਵਿੱਚ ਸ਼ਾਮਿਲ ਹਨ।
12-ਧਰਮ ਦੇ ਨਾਂ `ਤੇ ਸ਼ੋਰ-ਸ਼ਰਾਬੇ ਵਾਲੇ ਜਗਰਾਤੇ, ਨਗਰ-ਕੀਰਤਨ, ‘ਅਲੌਕਿਕ
ਕੀਰਤਨ ਦਰਬਾਰ`/ ਢਾਡੀ ਦਰਬਾਰ
ਸਮਾਜ ਵਿੱਚ ਸੁੱਚੀਆਂ ਭਾਈਚਾਰਕ ਸਾਂਝਾਂ ਪੈਦਾ ਕਰਨ ਲਈ, ਜੋਗ ਢੰਗ ਨਾਲ,
ਸਮੇਂ-ਸਮੇਂ ਸਿਰ, ਇਕੱਠ ਕਰਨੇ ਸ਼ਲਾਘਾਯੋਗ ਹਨ, ਪਰ ਧਰਮ ਦੇ ਨਾਂਅ `ਤੇ ਸੜਕਾਂ `ਤੇ (ਜਾਂ ਘਰਾਂ `ਚ
ਵੀ) ਸ਼ੋਰ-ਸ਼ਰਾਬੇ ਵਾਲੇ ਪ੍ਰੋਗਰਾਮ ਕਰਨੇ ਕਿਸੇ ਵੀ ਪੱਖ ਤੋਂ ਮੁਨਾਸਿਬ ਨਹੀਂ ਕਹੇ ਜਾ ਸਕਦੇ,
ਕਿਉਂਕਿ ਅਜਿਹਾ ਕਰਨ ਨਾਲ ਜਿੱਥੇ ਆਮ ਆਵਾਜਾਈ ਵਿੱਚ ਬੇ-ਲੋੜੀਆਂ ਰੁਕਾਵਟਾਂ ਪੈਦਾ ਹੁੰਦੀਆਂ ਹਨ,
ਉੱਥੇ ਆਵਾਜ਼-ਪ੍ਰਦੂਸ਼ਨ ਵੀ ਸੁਰੱਖਿਅਤ ਸੀਮਾਂ ਤੋਂ ਬਹੁਤ ਜ਼ਿਆਦਾ ਵਧ ਜਾਂਦਾ ਹੈ। ਜਿਸ ਮਹੱਲੇ ਵਿੱਚ
ਅਜਿਹੇ ਪ੍ਰੋਗਰਾਮ ਕੀਤੇ ਜਾਂਦੇ ਹਨ (ਖ਼ਾਸ ਕਰ ਕੇ ਜਗਰਾਤੇ) ਉਥੋਂ ਦੇ ਵਾਸੀਆਂ ਦੀਆਂ ਮਾਨਸਿਕ
ਪ੍ਰੇਸ਼ਾਨੀਆਂ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ - ਇਹ, ਸਾਫ਼ ਸ਼ਬਦਾਂ ਵਿੱਚ, ਧਰਮ ਦੇ ਨਾਂਅ `ਤੇ
ਅਤੰਕਵਾਦੀ ਕਾਰਵਾਈਆਂ ਹੀ ਹਨ ਅਤੇ ਇਨ੍ਹਾਂ ਪ੍ਰੋਗਰਾਮਾਂ `ਤੇ ਕੀਤੇ ਜਾਣ ਵਾਲੇ ਖਰਚੇ, ਸੰਗਤਿ
ਵੱਲੋਂ ਧਾਰਮਿਕ ਸ਼ਰਧਾ ਨਾਲ ਦਿੱਤੇ ਗਏ ਧਨ ਅਤੇ ਪਦਾਰਥਾਂ ਦੀ ਨਿੰਦਣਯੋਗ ਦੁਰਵਰਤੋਂ।
13-ਸੰਗਰਾਂਦ, ਪੂਰਨਮਾਸ਼ੀ, ਮੱਸਿਆ ਆਦਿ ਥਿੱਤਾਂ ਵਾਰਾਂ ਨੁੰ ਪਵਿੱਤ੍ਰ
ਦਿਹਾੜਿਆਂ ਵਜੋਂ ਮਾਨਤਾ?
ਗੁਰੂ ਗ੍ਰੰਥ ਸਾਹਿਬ ਦੇ ਫ਼ਲਸਫ਼ੇ ਅਨੁਸਾਰ ਕੋਈ ਵੀ ਥਿੱਤ ਜਾ ਵਾਰ (ਦਿਨ) ਜਾਂ
ਮਹੂਰਤ (ਸਮਾਂ) ਆਪਣੇ ਆਪ ਵਿੱਚ ਪਵਿੱਤ੍ਰ ਨਹੀਂ ਹੈ। ਉਹੀ ਸਮਾਂ ਪਵਿੱਤ੍ਰ ਅਤੇ ਸ਼ੁਭ ਹੈ ਜਿਸ ਵਕਤ
ਪ੍ਰਭੂ-ਪਿਤਾ ਦੀ ਯਾਦ ਮਨੁੱਖ ਦੇ ਮਨ/ਹਿਰਦੇ ਵਿੱਚ ਆ ਵੱਸੇ;
ਸਾ ਵੇਲਾ, ਸੋ ਮੂਰਤੁ, ਸਾ ਘੜੀ, ਸੋ ਮੁਹਤੁ, ਸਫਲੁ ਹੈ, ਮੇਰੀ ਜਿੰਦੁੜੀਏ,
ਜਿਤੁ ਹਰਿ ਮੇਰਾ ਚਿਤਿ ਆਵੈ ਰਾਮ।। (ਮ. ੪, ੫੪੦)
ਭਾਵ: ਹੇ ਮੇਰੀ ਸੋਹਣੀ ਜਿੰਦੇ! ਉਹ ਵੇਲਾ ਭਾਗਾਂ ਵਾਲਾ ਹੈ, ਉਹ ਘੜੀ
ਭਾਗਾਂ ਵਾਲੀ ਹੈ, ਉਹ ਸਮਾਂ ਭਾਗਾਂ ਵਾਲਾ ਹੈ, ਜਿਸ ਵੇਲੇ ਪਿਆਰਾ ਪਰਮਾਤਮਾ ਚਿੱਤਿ ਵਿੱਚ ਆ ਵਸਦਾ
ਹੈ (ਉਸਦੀ ਯਾਦ ਚਿੱਤ ਵਿੱਚ ਆ ਵਸਦੀ ਹੈ)।
ਗੁਰਦਵਾਰਾ ਸੰਸਥਾ ਦੇ ਗੁਰਮਤਿ-ਵਿਹੂਣੇ, ਬੇਸਮੱਝ, ਪ੍ਰਬੰਧਕ, ਗੁਰੂ ਗ੍ਰੰਥ
ਸਾਹਿਬ ਦੇ ਅਦੁੱਤੀ ਫ਼ਲਸਫ਼ੇ ਤੋਂ ਸੇਧ ਲੈਣ ਦੀ ਬਜਾਏ ਬ੍ਰਾਹਮਣਵਾਦੀਆਂ ਵੱਲੋਂ ਸੰਨ ੧੭੧੬ ਅਤੇ ੧੯੨੨
ਵਿਚਕਾਰ, ਗੁਰਦਵਾਰਿਆਂ ਅੰਦਰ ਪ੍ਰਚਲਤ ਕੀਤੀਆਂ ਗੁਰਮਤਿ-ਵਿਰੋਧੀ (ਬ੍ਰਾਹਮਣਵਾਦੀ) ਕਾਰਵਾਈਆਂ ਨੂੰ
ਹੀ ‘ਗੁਰਮਤਿ` ਸਮਝ ਕੇ, ਅੰਨ੍ਹੇਵਾਹ ਕਰੀ ਜਾ ਰਹੇ ਹਨ। ਇਸ ਤਰ੍ਹਾਂ ਕਰਨ ਨਾਲ ਇਨ੍ਹਾਂ ਨੂੰ ਗੋਲਕਾਂ
ਭਰਨ ਦਾ ਮੌਕਾ ਵੀ ਮਿਲ ਜਾਂਦਾ ਹੈ ਅਤੇ ਉਸ ਤੋਂ ਪਿੱਛੋਂ ਗੋਲਕਾਂ ਦੀ ਮਾਇਆ ਦੀ ਦੁਰ-ਵਰਤੋਂ ਕਰਨ ਦਾ
ਵੀ।। ਸਤਿਗੁਰਾਂ ਦਾ ਫੁਰਮਾਣੁ ਹੈ:
ਸਤਿਗੁਰ ਬਾਝਹੁ ਅੰਧੁ ਗੁਬਾਰੁ।। ਥਿਤੀ ਵਾਰ ਸੇਵਹਿ ਮੁਗਧ ਗਵਾਰ।। (ਮ. ੩,
੮੪੨-੮੪੩)
ਭਾਵ: ਪਰਮੇਸ਼ਰ ਦੀ ਸ਼ਰਣਿ ਆਉਣ ਤੋਂ ਬਿਨਾਂ, ਮਨੁੱਖ (ਆਤਮਕ ਜੀਵਨ ਵੱਲੋਂ)
ਪੂਰੇ ਤੌਰ ਤੇ ਅੰਨ੍ਹਾ ਹੋਇਆ ਰਹਿੰਦਾ ਹੈ, (ਪ੍ਰਭੂ-ਪਿਤਾ ਦਾ ਆਸਰਾ-ਪਰਨਾ ਛੱਡ ਕੇ) ਮੂਰਖ ਮਨੁੱਖ
ਹੀ ਥਿੱਤਾਂ-ਵਾਰਾਂ ਮਨਾਉਂਦੇ ਫਿਰਦੇ ਹਨ।
ਇਸ ਪੱਖ ਤੋਂ ਸਿੱਖ ਕੌਮ ਨੂੰ ਗੁਮਰਾਹ ਕਰ ਕੇ ਬ੍ਰਾਹਮਣਵਾਦ ਵਾਲੇ ਪਾਸੇ
ਜੋੜਨ ਲਈ, ਨਕਲੀ ਸੰਤ-ਬਾਬਿਆਂ (ਸ਼ੁਤਰਮੁਰਗ਼) ਅਤੇ ਡੇਰੇਦਾਰਾਂ ਨੇ ਵੀ ਭਰਵਾਂ ਯੋਗਦਾਨ ਪਾਇਆ ਹੈ
ਕਿਉਂਕਿ ਥਿੱਤਾਂ-ਵਾਰਾਂ ਦੀ ਪਵਿੱਤ੍ਰਤਾ ਦੇ ਬਹਾਨੇ, ਇਹ ਅਪਣੇ ਅਸਥਾਨਾਂ `ਤੇ, ਇਨ੍ਹਾਂ ‘ਸ਼ੁੱਭ
ਦਿਹਾੜਿਆਂ` (?) ਦੇ ਦਿਨ ਸੰਗਿਤ ਦਾ ਵੱਧ ਤੋਂ ਵੱਧ ਇਕੱਠ ਕਰ ਕੇ ਸੰਗਤਿ ਦੀ ਮਾਇਆ ਅਤੇ
ਰਸਦਾਂ-ਵਸਤਾਂ ਹਾਸਿਲ ਕਰਨਾ ਚਾਹੁੰਦੇ ਹਨ ਅਤੇ ਇਸ ਦੇ ਨਾਲ–ਨਾਲ ਹੀ ਆਪਣੇ ‘ਪਰਬਚਨਾਂ` (?) ਦੁਆਰਾ
ਸੰਗਤਿ ਦਾ ਮੱਤ-ਪਰਿਵਰਤਨ (
Brain Wash)
ਕਰ ਕੇ ਅੰਧ੍ਹ-ਵਿਸ਼ਵਾਸ਼ ਦੇ ਟੀਕੇ ਵੀ ਲਾਉਂਦੇ ਰਹਿੰਦੇ ਹਨ
ਕਿਉਂਕਿ ਅੰਧ-ਵਿਸ਼ਵਾਸ਼ੀ ਇਕੱਠ ਹੀ ਇਨ੍ਹਾਂ ਵਿਹਲੜਾਂ ਦੀ ਰੋਜ਼ੀ-ਰੋਟੀ ਅਤੇ ਐਸ਼-ਪ੍ਰਸਤੀ ਦਾ ਵਸੀਲਾ ਬਣ
ਸਕਦਾ ਹੈ। ਜੇਕਰ ਸੰਗਤਿ ਨੂੰ ਗੁਰੂ ਗ੍ਰੰਥ ਸਾਹਿਬ ਦੇ ਫ਼ਲਸਫ਼ੇ ਦੀ ਸਹੀ ਸਮਝ ਆ ਗਈ ਤਾਂ ਇਹ ਵਿਚਾਰੇ
ਨਕਲੀ ਸਾਧ ਤਾਂ ਭੁੱਖੇ ਮਰ ਜਾਣਗੇ।
14-ਗੁਰਦਵਾਰਿਆਂ ਦੀਆਂ ਇਮਾਰਤਾਂ ਦੀ ਉਸਾਰੀ ਅਤੇ ਮਲਕ ਭਾਗੋ ਦੇ ਲੰਗਰਾਂ
`ਤੇ ਹੀ ਪੂਰਾ ਜ਼ੋਰ!
ਕਿਸੇ ਵੀ ਗੁਰਦਵਾਰਾ ਸੰਸਥਾ ਅੰਦਰ ਗੁਰੂ ਗ੍ਰੰਥ ਸਾਹਿਬ ਲਈ ਯੋਗ ਪ੍ਰਕਾਸ਼
ਅਸਥਾਨ ਅਤੇ ਨਿਵਾਸ-ਅਸਥਾਨ ਹੋਣੇ ਜ਼ਰੂਰੀ ਹਨ। ਇਸ ਤੋਂ ਇਲਾਵਾ, ਸੰਗਤਿ ਦੇ ਬੈਠਣ ਲਈ, ਲੰਗਰ ਤਿਆਰ
ਕਰਨ ਅਤੇ ਵਰਤਾਉਣ ਲਈ, ਆਏ ਮੁਸਾਫ਼ਰਾਂ ਦੀ ਰਿਹਾਇਸ਼ ਲਈ ਵੀ ਯੋਗ ਪ੍ਰਬੰਧ ਹੋਣਾ ਚਾਹੀਦਾ ਹੈ। ਪਰ ਸਭ
ਤੋਂ ਜ਼ਰੂਰੀ ਪੱਖ ਹੈ ਇਸ ਸੰਸਥਾ ਦੁਆਰਾ, ਗੁਰੂ ਗ੍ਰੰਥ ਸਾਹਿਬ ਦੇ ਫ਼ਲਸਫ਼ੇ ਦਾ ਅਧੁਨਿਕ ਪ੍ਰਚਾਰ
ਸਾਧਨਾਂ ਦੀ ਸੁਚੱਜੀ ਵਰਤੋਂ ਕਰ ਕੇ, ਗੁਰੂ ਨਾਨਕ ਸਾਹਿਬ ਵੱਲੋਂ ਅਰੰਭ ਕੀਤੇ ਲਾਸਾਨੀ (ਗੁਰਮਤਿ)
ਇਨਕਲਾਬ ਦਾ ਵਿਕਾਸ ਕਰ ਕੇ ਸਾਰੇ ਸੰਸਾਰ ਅੰਦਰ ਹਲੇਮੀ-ਰਾਜ ਦੀ ਸਥਾਪਨਾ ਲਈ ਉਪਰਾਲੇ ਕਰਨੇ। ਪਰ
ਬਦਕਿਸਮਤੀ ਨਾਲ, ਇਸ ਸਭ ਤੋਂ ਜ਼ਰੂਰੀ ਪੱਖ ਨੂੰ ਮੁਕੰਮਲ ਤੌਰ `ਤੇ ਨਜ਼ਰ-ਅੰਦਾਜ਼ ਕਰ ਕੇ, ਕੌਮ ਦਾ
ਪੂਰਾ ਜ਼ੋਰ ਗੁਰਦਵਾਰੇ ਦੀ ਇਮਾਰਤ ਦੀ ਮਹਿੰਗੀ-ਤੋਂ–ਮਹਿੰਗੀ ਉਸਾਰੀ ਅਤੇ ਮਹਿੰਗੇ ਤੋਂ ਮਹਿੰਗੇ ਮਲਕ
ਭਾਗੋ ਦੇ ਲੰਗਰ ਤਿਆਰ ਕਰਨ ਤੇ ਹੀ ਲੱਗ ਰਿਹਾ ਹੈ। ਇਸ ਦਾ ਕਾਰਨ ਹੈ ਕੌਮ ਅੰਦਰ ਗੁਰਮਤਿ ਫ਼ਲਸਫ਼ੇ ਦੀ
ਸੋਝੀ ਦੀ ਘਾਟ।
15-ਗੁਰਦਵਾਰਿਆਂ ਅੰਦਰ ‘ਠੇਕੇ ਦੇ ਪਾਠਾਂ` ਦੀ ਲੜੀ-ਗੁਰਬਾਣੀ ਦਾ
ਵਾਪਾਰੀਕਰਨ!
ਗੁਰਦਵਾਰਿਆਂ ਅੰਦਰ ਪ੍ਰਬੰਧਕਾਂ ਵੱਲੋਂ ਮੁਕੱਰਰ ਕੀਤੇ ਰੇਟਾਂ `ਤੇ, ਠੇਕੇ
ਦੇ ਪਾਠ ਬੁੱਕ ਕੀਤੇ ਜਾਂਦੇ ਹਨ। ਪਾਠ ਕਰਵਾਉਂਣ ਵਾਲੇ ਤੋਂ, (ਪਾਠ ਕਰ ਕੇ) ਮੁਕੱਰਰ ਕੀਤੀ ਰਕਮ ਲੈ
ਲਈ ਜਾਂਦੀ ਹੈ, ਪਾਠੀਆਂ ਨੂੰ ਮੁਕੱਰਰ ਕੀਤੀ ਦਲਾਲੀ ਅਤੇ ‘ਪਾਠ-ਸੇਵਾ` (ਰਕਮ) ਦੇ ਦਿੱਤੀ ਜਾਂਦੀ ਹੈ
ਅਤੇ ਪਾਠ ਦਾ ਫ਼ਲ ਪਾਠ ਕਰਵਾਉਂਣ ਵਾਲੇ ਦੇ ਨਾਂਅ ਟਰਾਂਸਫ਼ਰ ਕਰਨ ਲਈ ਸਤਿਗੁਰਾਂ ਅੱਗੇ ਅਰਦਾਸਿ ਕਰ
ਦਿੱਤੀ ਜਾਂਦੀ ਹੈ। ਇਹ ਸਾਰੀ ਦੀ ਸਾਰੀ ਕਾਰਵਾਈ, ਗੁਰਮਤਿ-ਸਿਧਾਂਤ` ਦੀ ਉਲੰਘਣਾ ਕਰਨ ਵਾਲੀ
‘ਪਖੰਡ-ਕਿਰਿਆ` ਤੋਂ ਵੱਧ ਕੁੱਝ ਵੀ ਨਹੀਂ। ਇਹ ਕਰਮ-ਕਾਂਡੀ ਕਾਰਵਾਈ ਨਿਰੰਕਾਰ ਦੇ ਸ਼ਬਦ-ਸਰੂਪ ਗੁਰੂ
ਗ੍ਰੰਥ ਸਾਹਿਬ ਦੀ ਨਿਰਾਦਰੀ ਹੈ। ਗੁਰਬਾਣੀ ਨੂੰ ਵਾਪਾਰ ਬਣਾਇਆ ਜਾ ਰਿਹਾ ਹੈ। ਗੁਰਬਾਣੀ ਠੇਕੇ
ਦੇ ਪਾਠ ਕਰਨ ਲਈ ਨਹੀਂ ਪ੍ਰਗਟ ਹੋਈ। ਇਹ ਸਤਿਗੁਰਾਂ ਰਾਹੀਂ, ਪ੍ਰਭੂ-ਪ੍ਰੇਰਨਾ ਦੁਆਰਾ ਪ੍ਰਗਟ ਹੋਈ,
ਕਲਿਆਣਕਾਰੀ ਗੁਰਮਤਿ ਜੀਵਨ-ਜਾਚ ਹੈ।
ਹੋਰ ਤਾਂ ਹੋਰ, ਗੁਰਮਤਿ-ਵਿਹੂਣੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੀ,
ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ, ਇਹ ਕਾਰਵਾਈ ਕਰ ਰਹੀ ਹੈ ਅਤੇ ਕਈ-ਕਈ ਸਾਲਾਂ ਲਈ ਅਖੰਡ ਪਾਠ
ਅਡਵਾਂਸ ਵਿੱਚ ਹੀ ਬੁੱਕ ਕਰੀ ਜਾ ਰਹੀ ਹੈ। ਕਾਬੇ `ਚੋਂ ਹੀ ਕੁਫ਼ਰ ਉੱਠਣ ਵਾਲੀ ਗੱਲ ਬਣੀ ਪਈ ਹੈ।
ਸਦ ਅਫ਼ਸੋਸ!
16-ਗੁਰਦਵਾਰਿਆਂ ਅੰਦਰ ਰੋਜ਼ਾਨਾ (ਦੋ-ਵੇਲੇ) ਸਤਿਗੁਰਾਂ ਦੀ ਤੌਹੀਨ!
ਬਚਿੱਤ੍ਰ ਨਾਟਕ (ਅਖੌਤੀ ਦਸਮ ਗ੍ਰੰਥ) ਵਿੱਚ ਇੱਕ ਰਚਨਾ ‘ਵਾਰ ਦੁਰਗਾ` ਦੇ
ਸਿਰਲੇਖ ਹੇਠ, ਜਿਸ ਨੂੰ ‘ਵਾਰ ਸ੍ਰੀ ਭਗਉਤੀ ਜੀ ਕੀ` ਵੀ ਕਿਹਾ ਜਾਂਦਾ ਹੈ, (ਇਸ ਅਸ਼ਲੀਲਤਾ ਨਾਲ
ਭਰਪੂਰ, ਸ਼ਾਕਤੀ ਕਿਤਾਬ ਦੇ ਪੰਨਾ ਨੰਬਰ ੧੧੯ ਤੋਂ ਪੰਨਾ ਨੰਬਰ ੧੨੭ ਤੱਕ) ਦਰਜ਼ ਹੈ। ਇਸ ਰਚਨਾ
ਵਿੱਚੋਂ ਇਸ ਦੀ ਪਹਿਲੀ ਪਉੜੀ ਨੂੰ ਚੁੱਕ ਕੇ, ‘ਸਿੱਖ ਰਹਿਤ ਮਰਿਯਾਦਾ` ਵਿੱਚ ਦਰਜ਼ ਅਰਦਾਸ ਦੇ ਅਰੰਭ
ਵਿੱਚ ਜੜ ਦਿੱਤਾ ਗਿਆ ਹੈ ਅਤੇ ਇਹ ਦੱਸਿਆ ਜਾ ਰਿਹਾ ਹੈ ਕਿ ਇਹ ਦਸਮੇਸ਼ ਪਿਤਾ ਜੀ ਦੀ ਰਚਨਾ ਹੈ। ਪਰ
ਇਸ ਵਾਰ ਦਾ ਲਿਖਾਰੀ ਖ਼ੁਦ ਹੀ ਇਸ ਵਾਰ ਦੀ ਆਖ਼ਰੀ ਪਉੜੀ (ਪਉੜੀ ਨੰਬਰ ੫੫) ਵਿੱਚ ਇੰਝ ਬਿਆਨ ਕਰ ਰਿਹਾ
ਹੈ:
ਦੁਰਗਾ ਪਾਠ ਬਣਾਇਆ ਸਭੇ ਪਉੜੀਆਂ।।
ਫੇਰ ਨ ਜੂਨੀ ਆਇਆ ਜਿਨ ਇਹ ਗਾਇਆ।। (ਵਾਰ ਦੁਰਗਾ, ਪਉੜੀ
55, ਸਫ਼ਾ
127)
ਭਾਵ: ਇਸ (ਵਾਰ ਦੁਰਗਾ) ਦਾ ਸਾਰਾ ਪਾਠ ਦੁਰਗਾ ਦੇਵੀ ਦੇ ਸਬੰਧ ਵਿੱਚ ਹੀ ਹੈ
ਅਤੇ ਜਿਹੜਾ ਮਨੁੱਖ ਇਸ ਦਾ ਪਾਠ ਕਰੇਗਾ (ਗਾਵੇਗਾ) ਉਸ ਦਾ ਜਨਮ-ਮਰਨ ਦਾ ਗੇੜ ਮੁੱਕ ਜਾਵੇਗਾ।
ਸੁਆਲ ਪੈਦਾ ਹੋ ਸਕਦਾ ਹੈ ਕਿ ਜੇਕਰ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ
ਹੈ, ਤਾਂ ਕੀ ਦਸਮੇਸ਼ ਪਿਤਾ ਜੀ ਆਪਣੇ ਸਿੱਖਾਂ ਨੂੰ ਦੁਰਗਾ ਦਾ ਪਾਠ ਕਰ ਕੇ, ਮੁਕਤੀ ਹਾਸਿਲ ਕਰਨ ਦਾ
ਉਪਦੇਸ਼ ਦੇ ਸਕਦੇ ਹਨ? ਗੁਰੂ ਗ੍ਰੰਥ ਸਾਹਿਬ ਤਾਂ, ਦੁਰਗਾ ਬਾਰੇ ਇੰਝ ਫ਼ੁਰਮਾ ਰਹੇ ਹਨ:
ਤੂ ਕਹੀਅਤ ਹੀ ਆਦਿ ਭਵਾਨੀ।। ਮੁਕਤਿ ਕੀ ਬਰੀਆ ਕਹਾ ਛਪਾਨੀ।। (ਨਾਮਦੇਵ
ਜੀ, ੮੭੪)
ਭਾਵ: ਹੇ ਭਵਾਨੀ! (ਹੇ ਦੁਰਗਾ ਮਾਤਾ ਜੀ!) ਤੂੰ ਸਭ ਦਾ ਮੁੱਢ ਅਖ਼ਵਾਉਂਦੀ
ਹੈਂ, ਪਰ (ਆਪਣੇ ਭਗਤਾਂ ਨੂੰ) ਮੁਕਤੀ ਦੇਣ ਵੇਲੇ ਪਤਾ ਨਹੀਂ ਕਿੱਥੇ ਲੁਕੀ ਰਹਿੰਦੀ ਹੈਂ? (ਭਾਵ,
ਮੁਕਤੀ ਭਵਾਨੀ ਪਾਸ ਨਹੀਂ ਹੈ)। ਇੱਥੇ ਆ ਕੇ ਹੁਣ ਬੜੀ ਅਜੀਬ ਜਿਹੀ ਕਿਸਮ ਦੀ ਦੁਬਿਧਾ ਖੜ੍ਹੀ ਹੋ
ਜਾਂਦੀ ਹੈ – ਗੁਰੂ ਗ੍ਰੰਥ ਸਾਹਿਬ ਦੇਵੀ-ਦੇਵਤਿਆਂ ਦੀ ਪੂਜਾ ਕਰਨ ਤੋਂ ਵਰਜ਼ ਰਹੇ ਹਨ ਅਤੇ ਬਚਿੱਤ੍ਰ
ਨਾਟਕ ਦੀ ਇਹ ਰਚਨਾ (ਦੁਰਗਾ ਦੇਵੀ ਦੇ ਸਬੰਧ ਵਿੱਚ ਲਿਖੀ) ‘ਵਾਰ ਦੁਰਗਾ` ਦਾ ਪਾਠ ਕਰ ਕੇ ਮੁਕਤੀ
ਪ੍ਰਾਪਤ ਕਰਨ ਲਈ ਕਹਿ ਰਹੀ ਹੈ। ਕੀ ਗੁਰਮਤਿ ਸਿਧਾਂਤਾਂ ਦੀ ਉਲੰਘਣਾ ਕਰਨ ਦਾ ਉਪਦੇਸ਼ ਦੇਣ ਵਾਲੀ
ਅਜਿਹੀ ਰਚਨਾ ਦੇ ਲਿਖਣ ਵਾਲੇ ਗੁਰੁ ਗੋਬਿੰਦ ਸਿੰਘ ਜੀ ਹੋ ਸਕਦੇ ਹਨ? ਇਥੇ ਹੀ ਬੱਸ ਨਹੀਂ। ਸਿੱਖ
ਅਰਦਾਸ ਦੇ ਅਰੰਭ ਵਿੱਚ ਦਰਜ਼ ਕੀਤੀ ਇਸ ਪਉੜੀ ਦੀ ਬਣਤਰ ਵੀ ਵਿਚਾਰਨ ਯੋਗ ਹੈ:
“ੴ ਵਾਹਿਗੁਰੂ ਜੀ ਕੀ ਫ਼ਤਹਿ। ਸ੍ਰੀ ਭਗਉਤੀ ਜੀ ਸਹਾਇ।।
ਵਾਰ ਸ੍ਰੀ ਭਗਉਤੀ ਜੀ ਕੀ ਪਾਤਿਸ਼ਾਹੀ ੧੦।।
ਪ੍ਰਿਥਮ ਭਗਉਤੀ ਸਿਮਰਿ ਕੈ ਗੁਰ ਨਾਨਕ ਲਈਂ ਧਿਆਇ।।
…………………… ਸੱਭ ਥਾਈਂ ਹੋਇ ਸਹਾਇ।। “
ਇਸ ਪਉੜੀ ਵਿੱਚ ਆਏ ਸ਼ਬਦ ‘ਭਗਉਤੀ` ਦੇ ਅਰਥ, ਮਜ਼ਬੂਰੀ–ਵੱਸ, ਕਈ ਵਿਦਵਾਨ
‘ਪਰਮਾਤਮਾ ਕਰ ਰਹੇ ਹਨ। ਪਰ ਜਿਵੇਂ ਉੱਪਰ ਵਿਚਾਰ ਕੀਤੀ ਜਾ ਚੁੱਕੀ ਹੈ, ਇਸ ਪਉੜੀ ਦਾ ਲਿਖਾਰੀ ਕਹਿ
ਰਿਹਾ ਹੈ ਕਿ ‘ਭਗਉਤੀ` ਸ਼ਬਦ ਦੁਰਗਾ ਦੇਵੀ ਵਾਸਤੇ ਵਰਤਿਆ ਗਿਆ ਹੈ। ਤਾਂ ਫ਼ਿਰ ਕੀ ਸਿੱਖ, ਗੁਰੂ ਨਾਨਕ
ਸਾਹਿਬ ਨੂੰ ਧਿਆਉਣ ਤੋਂ ਪਹਿਲਾਂ, ਭਗਉਤੀ (ਦੁਰਗਾ) ਦਾ ਸਿਮਰਨ ਕਰਿਆ ਕਰਨ?
17-ਗੁਰੂ ਗ੍ਰੰਥ ਸਾਹਿਬ ਦੇ ਫ਼ਲਸਫ਼ੇ ਦੇ ਪ੍ਰਚਾਰ `ਤੇ ਪ੍ਰਬੰਧਕਾਂ ਵੱਲੋਂ
ਪਾਬੰਦੀਆਂ
ਕੁੱਝ ਕੁ ਗੁਰਦਵਾਰਾ ਸੰਸਥਾਵਾਂ ਦੇ ਗੁਰਮਤਿ-ਵਿਹੂਣੇ ਪ੍ਰਬੰਧਕ,
ਗੁਰਦਵਾਰਿਆਂ ਅੰਦਰ ਗੁਰਮਤਿ ਫ਼ਲਸਫ਼ੇ ਦਾ ਸ਼ੁੱਧ ਰੂਪ ਵਿੱਚ ਪ੍ਰਚਾਰ ਕਰਨ ਵਾਲਿਆਂ `ਤੇ, ਫ਼ਜ਼ੂਲ ਜਿਹੇ
ਬਹਾਨੇ ਬਣਾ ਕੇ, ਪਾਬੰਦੀਆਂ ਲਾ ਦੇਂਦੇ ਹਨ, ਜਿਵੇਂ ਕਿ
(ੳ) ਹੇ ਭਾਈ! ਗੁਰਦਵਾਰੇ ਦੀ ਸਟੇਜ ਤੋਂ ਕਿਸੇ ਵਿਵਾਦਮਈ ਵਿਸ਼ੇ ਬਾਰੇ ਗੱਲ
ਨਹੀਂ ਕਰਨੀ।
ਟਿੱਪਣੀ: ਜੇ ਕਿਸੇ ਵਿਵਾਦਮਈ ਵਿਸ਼ੇ `ਤੇ ਵਿਚਾਰ ਹੀ ਨਹੀਂ ਹੋਵੇਗੀ ਤਾਂ
ਵਿਵਾਦਾਂ ਦਾ, ਗੁਰਮਤਿ ਫ਼ਲਸਫ਼ੇ ਦੀ ਰੋਸ਼ਨੀ ਅਨੁਸਾਰ, ਹੱਲ ਕਿਵੇਂ ਕੱਢਿਆ ਜਾ ਸਕੇਗਾ?
(ਅ) ਹੇ ਭਾਈ! ਗੁਰਦਵਾਰੇ ਦੀ ਸਟੇਜ ਤੋਂ ‘ਡੇਰੇਦਾਰਾਂ/ਸੰਤ-ਬਾਬਿਆਂ` ਅਤੇ
ਧਾਰਮਿਕ ਆਗੂਆਂ ਦੇ (ਗੁਰਮਤਿ-ਵਿਰੋਧੀ) ਕਿਰਦਾਰ ਬਾਰੇ ਕੋਈ ਗੱਲ ਨਹੀਂ ਕਰਨੀ!
ਟਿੱਪਣੀ: ਗੁਰੂ ਗ੍ਰੰਥ ਸਾਹਿਬ ਦਾ ਫ਼ਲਸਫ਼ਾ ਸੱਚ `ਤੇ ਡਟ ਕੇ ਪਹਿਰਾ ਦੇਣ
ਦੀ ਤਾਕੀਦ ਕਰਦਾ ਹੈ ਅਤੇ ਸੱਚੀ ਗੱਲ ਕਹਿਣ ਲੱਗਿਆਂ ਕਿਸੇ ਦਾ ਵੀ ਲਿਹਾਜ਼ ਨਹੀਂ ਕਰਦਾ। ਧਰਮ ਦਾ
ਲਿਬਾਸ ਪਹਿਨ ਕੇ ਨੈਤਿਕ ਕਦਰਾਂ-ਕੀਮਤਾਂ ਦਾ ਘਾਣ ਕਰਨ ਵਾਲੇ ਪਖੰਡੀਆਂ ਦਾ ਨਿਝੱਕ ਅਤੇ ਨਿਡੱਰ ਹੋ
ਕੇ ਇੰਝ ਪਰਦਾ ਫ਼ਾਸ਼ ਕਰਦਾ ਹੈ।
ਕਾਦੀ ਕੂੜੁ ਬੋਲਿ ਮਲੁ ਖਾਇ।। ਬ੍ਰਾਹਮਣ ਨਾਵੈ ਜੀਆਂ ਘਾਇ।।
ਜੋਗੀ ਜੁਗਤਿ ਨਾ ਜਾਣੈ ਅੰਧ।। ਤੀਨੇ, ਓਜਾੜੇ ਕਾ ਬੰਧੁ।। (ਮ. ੧,
੬੬੨)
(ੲ) ਹੇ ਭਾਈ! ਗੁਰਦਵਾਰੇ ਦੀ ਸਟੇਜ ਤੋਂ ਸਿਆਸਤ ਦੇ ਵਿਸ਼ੇ `ਤੇ ਕੋਈ ਗੱਲ
ਨਹੀਂ ਕਰਨੀ!
ਟਿੱਪਣੀ: ਗੁਰੂ ਨਾਨਕ ਸਾਹਿਬ ਨੇ ਤਾਂ ਜ਼ੁਲਮ ਕਰਕੇ ਪਰਜਾ ਦਾ ਖ਼ੂਨ ਪੀਣ
ਵਾਲੇ ਹਾਕਮਾਂ ਅਤੇ ਉਨ੍ਹਾਂ ਦੇ ਭ੍ਰਿਸ਼ਟ ਅਹਿਲਕਾਰਾਂ ਦੀ ਤੁਲਨਾ ਖੂੰਖਾਰ ਜੰਗਲੀ ਜਾਨਵਰਾਂ ਅਤੇ
ਕੁੱਤਿਆਂ-ਬਿੱਲਿਆਂ ਨਾਲ ਕੀਤੀ ਹੈ। ਕੀ ਇਸ ਤਰ੍ਹਾਂ, ਗੁਰੂ ਸਾਹਿਬ ਸਿਆਸਤ ਦੀ ਗੱਲ ਨਹੀਂ ਕਰ ਰਹੇ?
ਰਾਜੇ ਸੀਹ ਮੁਕਦਮ ਕੁਤੇ।। ਜਾਇ ਜਗਾਇਨਿੑ ਬੈਠੇ ਸੁਤੇ।।
ਚਾਕਰ ਨਹਦਾ ਪਾਇਨਿੑ ਘਾਉ।। ਰਤੁ ਪਿਤੁ ਕੁਤਿਹੋ ਚਟਿ ਜਾਹੁ।। (ਮ. ੧,
੧੨੮੮)
18- ਕੁੱਝ ਗੁਰਦਵਾਰਿਆਂ ਅੰਦਰ ਕਤਲ ਅਤੇ ਬਲਾਤਕਾਰ ਦੀਆਂ ਨਾ-ਬਖ਼ਸ਼ਣਯੋਗ
ਅਪ੍ਰਾਧਕ ਕਾਰਵਾਈਆਂ
ਜਿਵੇਂ ਕਿ ਇਸ ਪੁਸਤਕ ਵਿੱਚ ਜ਼ਿਕਰ ਕੀਤਾ ਜਾ ਚੁੱਕਾ ਹੈ ਕਿ ਗੁਰੂ ਨਾਨਕ
ਸਾਹਿਬ (ਅਤੇ ਉਨ੍ਹਾਂ ਦੇ ਉਤਰਾਧਿਕਾਰੀ ਗੁਰੂ-ਜਾਮਿਆਂ) ਨੇ ਗੁਰਦਵਾਰਾ ਸੰਸਥਾ ਇਸ ਵਾਸਤੇ ਕਾਇਮ
ਕੀਤੀ ਸੀ ਕਿ ਸਥਾਨਕ ਪੱਧਰ `ਤੇ ਇੱਕ ਜ਼ਾਤ-ਪਾਤ ਰਹਿਤ ਆਦਰਸ਼ਕ ਸਮਾਜ ਦੀ ਸਿਰਜਨਾ ਕੀਤੀ ਜਾਵੇ ਅਤੇ
ਅਜਿਹੇ ਸਮਾਜ ਦੀ ਸਹਾਇਤਾ ਨਾਲ ਸਮੁੱਚੇ ਸੰਸਾਰ ਅੰਦਰ, ਸਹਿਜੇ-ਸਹਿਜੇ, ਹੱਕ ਸੱਚ ਅਤੇ ਕੁਦਰਤੀ
ਇਨਸਾਫ਼ ਦਾ ਜ਼ਾਮਨ ਸਦੀਵਕਾਲੀ ਹਲੇਮੀ-ਰਾਜ ਸਥਾਪਤ ਕੀਤਾ ਜਾਵੇ। ਪਰ ਇਤਿਹਾਸਕ ਕਾਰਨਾਂ ਕਰ ਕੇ
(ਜਿਨ੍ਹਾਂ ਦਾ ਸੰਖੇਪ ਜ਼ਿਕਰ ਇਸ ਪੁਸਤਕ ਵਿੱਚ ਕੀਤਾ ਜਾ ਚੁਕਾ ਹੈ), ਇਸ ਸੰਸਥਾ ਦਾ ਪ੍ਰਬੰਧਕੀ
ਸਿਸਟਮ, ਹੌਲੀ-ਹੌਲੀ, ਗੁਰਮਤਿ ਗਾਡੀ-ਰਾਹ ਤੋਂ ਭਟਕਦਾ ਚਲਾ ਗਿਆ। ਅੱਜ ਹਾਲਾਤ ਇਤਨੇ ਦੁੱਖਦਾਈ ਅਤੇ
ਚਿੰਤਾਜਨਕ ਬਣ ਚੁੱਕੇ ਹਨ ਕਿ ਸਿੱਖ ਕੌਮ ਦੀ ਇਸ ਬੁਨਿਆਦੀ ਪ੍ਰਚਾਰ ਸੰਸਥਾ `ਤੇ ਪਿਛਲੇ ਤਕਰੀਬਨ
60-70
ਸਾਲਾਂ ਤੋਂ ਹੇਠ ਦਿੱਤੀਆਂ ਸ਼੍ਰੇਣੀਆਂ ਦੇ ਲੋਕ, ਪ੍ਰਬੰਧਕਾਂ ਦੇ ਰੂਪ ਵਿੱਚ, ਕਾਬਜ਼ ਹੋਏ ਚਲੇ ਆ ਰਹੇ
ਹਨ:
(ੳ) ਧਾਰਮਿਕ ਲਿਬਾਸ ਵਿੱਚ ਮਨੂੰਵਾਦੀ ਵਿਚਾਰਧਾਰਾ ਦੇ ਹਮਾਇਤੀ: ਇਸ
ਸ਼੍ਰੇਣੀ ਵਿੱਚ ਅਖੌਤੀ ਸੰਤ-ਸਮਾਜੀਏ, ਨਿਰਮਲੇ, ਉਦਾਸੀ, ਗੁਰੂ-ਡੰਮੀਏ, ਡੇਰੇਦਾਰ, ਕਲੇਰਾਂਵਾਲੀਏ,
ਗੋਬਿੰਦ ਸਦਨ ਵਾਲੇ, ਅਤੇ ਕੁੱਝ ਕੁ ਟਕਸਾਲੀਏ ਸ਼ਾਮਿਲ ਹਨ। ਆਮ ਤੌਰ `ਤੇ ਲੰਮੇ ਚਿੱਟੇ ਚੋਲੇ, ਗੋਲ
ਦਸਤਾਰਾਂ ਅਤੇ ਨੰਗੀਆਂ ਲੱਤਾਂ ਇਨ੍ਹਾਂ ਦੀ ਪਛਾਣ ਦੇ ਚਿੰਨ੍ਹ ਹਨ।
(ਅ) ਸਧਾਰਨ ਸਿੱਖੀ ਸਰੂਪ ਵਿੱਚ ਅਨਮੱਤੀਏ – ਇਸ ਸ਼੍ਰੇਣੀ ਵਿੱਚ
ਮਨੂੰਵਾਦੀਆਂ ਦੇ ਗ਼ੁਲਾਮਾਂ ਦੇ ਗ਼ੁਲਾਮ (ਕਾਲੀ ਦਲੀਏ), ਕਮਿਊਨਿਸਟ (ਮਾਰਕਸਵਾਦੀ), ਕੁੱਝਕੁ ਹੋਰ
ਸਿਆਸੀ ਪਾਰਟੀਆਂ ਦੇ ਮੈਂਬਰ, ਅਤੇ ਜ਼ਾਤ-ਬਰਾਦਰੀਆਂ ਦੇ ਗੁਰਮਤਿ –ਵਿਰੋਧੀ ਜਾਲ ਵਿੱਚ ਬੁਰੀ ਤਰ੍ਹਾਂ
ਫਸੇ ਹੋਏ ( ‘ਜੱਟ-ਸਿੱਖ`, ‘ਖੱਤਰੀ ਸਿੱਖ`, ‘ਰਾਮਗੜ੍ਹੀਏ ਸਿੱਖ`, ਰਵਿਦਾਸੀਏ ਸਿੱਖ, ‘ਬਾਲਮੀਕੀ
ਸਿੱਖ`, ‘ਮਜ਼੍ਹਬੀ ਸਿੱਖ`…… ਆਦਿ) ਸ਼ਾਮਿਲ ਕੀਤੇ ਜਾ ਸਕਦੇ ਹਨ।
(ੲ) ਘੋਨ-ਮੋਨੀਏ (ਕਲੀਨ ਸ਼ੇਵਨ) : ਇਸ ਸ਼੍ਰੇਣੀ ਵਿੱਚ ਸਿੱਖੀ ਤੋਂ
ਪਤਿਤ ਹੋ ਚੁੱਕੇ, ਵਿਦੇਸ਼ਾਂ ਵਿੱਚ ਜਾ ਕੇ ਵੱਸੇ ਹੋਏ, ਸਿੱਖੀ ਨਾਵਾਂ (ਸਿੰਘ ਅਤੇ ਕੌਰ`) ਵਾਲੇ
ਥੋੜੇ ਜਿਹੇ ਵਿਅਕਤੀ ਸ਼ਾਮਿਲ ਹਨ। ਕੁੱਝ ਕੁ ਗੁਰਦਵਾਰਿਆਂ ਅਤੇ ਡੇਰਿਆਂ ਦੀ ਹਦੂਦ ਅੰਦਰ, ਪਿੱਛਲੇ
ਤਕਰੀਬਨ
60-70
ਸਾਲਾਂ ਤੋਂ, ਕਤਲ, ਬਲਾਤਕਾਰ ਅਤੇ ਮਾਰ-ਕੁਟਾਈ ਦੀਆਂ ਨਾ-ਬਖ਼ਸ਼ਣਯੋਗ ਗੁੰਡਾ-ਗਰਦੀ ਕਾਰਵਾਈਆਂ
ਹੁੰਦੀਆਂ ਆ ਰਹੀਆਂ ਹਨ। ਇਹ ਕਾਰਵਾਈਆਂ, ਆਮ ਤੌਰ `ਤੇ ਉੱਪਰ ਵਰਣਨ ਕੀਤੀਆਂ (ੳ) ਅਤੇ (ੲ) ਸ਼ੇਣੀਆਂ
ਵੱਲੋਂ ਹੀ ਕੀਤੀਆਂ ਜਾ ਰਹੀਆਂ ਹਨ, ਪਰ ਕੋਈ ਟਾਂਵੀਂ-ਟਾਵੀਂ ਅਪ੍ਰਾਧਕ ਘਟਨਾ ਮਨੂੰਵਾਦੀਆਂ ਦੀ
ਸਾਜਿਸ਼ ਦੇ ਸ਼ਿਕਾਰ ਹੋ ਚੁੱਕੇ (ਅ) ਸ਼੍ਰੇਣੀ ਦੇ ਗੁਰਦਵਾਰਾ ਪ੍ਰਬੰਧਕਾਂ ਵੱਲੋਂ ਵੀ ਕੀਤੀ ਜਾ ਰਹੀ ਹੈ
{ਮਿਸਾਲ ਦੇ ਤੌਰ `ਤੇ ਆਸਟਰੀਆ ਵਿੱਚ ਵੀਆਨਾ ਦੇ ਇੱਕ ਗੁਰਦਵਾਰੇ ਵਿੱਚ ਰਵਿਦਾਸੀਆਂ ਦੀ ਸੰਪ੍ਰਦਾ
ਵੱਲੋਂ ਸੰਨ 2009
ਵਿੱਚ ਸਿੱਖਾਂ `ਤੇ ਕੀਤੇ ਕਾਤਲਾਨਾ ਹਮਲੇ ਦੀ ਘਟਨਾ ਅਤੇ ਰੌਚਿਸਟਰ (ਅਮਰੀਕਾ) ਦੇ ਗੁਰਦਵਾਰੇ `ਤੇ
ਕਾਬਜ਼ ਹੋ ਚੁੱਕੇ ਘੋਨ-ਮੋਨੀਆਂ ਵੱਲੋਂ ਪਾਹੁਲ-ਧਾਰੀ ਸਿੱਖਾਂ ਦੇ ਗੁਰਦਵਾਰੇ ਅੰਦਰ ਦਾਖ਼ਲੇ `ਤੇ,
ਕਾਨੂੰਨ ਦੀ ਦੁਰਵਰਤੋਂ ਰਾਹੀਂ ਲਗਾਈ ਗਈ ਰੋਕ}।
ਖ਼ੁਸ਼-ਕਿਸਮਤੀ ਨਾਲ, ਸਿੱਖ ਕੌਮ ਵਿੱਚ ਇੱਕ ਜਾਗਰੂਕ ਹੋ ਚੁੱਕੀ ਅਤੇ
ਦਿਨੋ-ਦਿਨ ਜਾਗਰੂਕ ਹੋ ਰਹੀ ਸ਼੍ਰੇਣੀ ਵੀ ਹੈ। ਅਸਲ ਵਿੱਚ ਇਸ ਨੂੰ ‘ਗੁਰੂ ਗ੍ਰੰਥ ਦਾ ਖ਼ਾਲਸਾ
ਪੰਥ` ਕਿਹਾ ਜਾ ਸਕਦਾ ਹੈ। ਪਿਛਲੇ ਕੁੱਝ ਕੁ ਦਹਾਕਿਆਂ ਤੋਂ, ਮਨੁੱਖਤਾ ਦਾ ਇਹ ਅਹਿਮ ਹਿੱਸਾ,
ਗੁਰੂ ਗ੍ਰੰਥ ਸਾਹਿਬ ਦੇ ਫ਼ਲਸਫ਼ੇ ਦੀ ਲੋਅ ਅੰਦਰ, ਅਗਿਆਨਤਾ ਦੀ ਨੀਂਦ ਤੋਂ ਜਾਗ ਕੇ ਗੁਰੂ ਨਾਨਕ
ਸਾਹਿਬ ਵੱਲੋਂ ਪੰਦਰ੍ਹਵੀਂ ਸਦੀ ਵਿੱਚ ਅਰੰਭ ਕੀਤੇ ਲਾਸਾਨੀ (ਗੁਰਮਤਿ) ਇਨਕਲਾਬ ਦੀਆਂ ਸਫ਼ਾਂ ਵਿੱਚ
ਜੁੜਦਾ ਚਲਿਆ ਆ ਰਿਹਾ ਹੈ ਅਤੇ ਇਸ ਕਾਫ਼ਲੇ ਵਿੱਚ ਸੰਸਾਰ ਦੇ ਸਾਰੇ ਹੀ ਦੇਸ਼ਾਂ ਦੇ ਵਸਨੀਕ, ਬਿਨਾਂ
ਕਿਸੇ ਭਿੰਨ-ਭੇਦ ਤੋਂ (ਨਸਲ, ਕੌਮ, ਦੇਸ਼, ਰੰਗ, ਲਿੰਗ ਅਤੇ ਜ਼ਾਤ-ਪਾਤ ਦੇ ਭੇਦ ਤੋਂ) ਸ਼ਾਮਿਲ ਹੁੰਦੇ
ਜਾ ਰਹੇ ਹਨ। ਸੰਸਾਰ ਵਿੱਚ, ਹਲੇਮੀ-ਰਾਜ, ਮਨੁੱਖਤਾ ਦੇ ਇਸ ਵਰਗ ਨੇ ਹੀ ਸਥਾਪਤ ਕਰਨਾ ਹੈ, ਅਤੇ
ਕਰਨਾ ਹੈ ਜੁੱਗੋ-ਜੁੱਗ ਅਟੱਲ, ਮਨੁੱਖਤਾ ਦੇ ਰਹਿਬਰ, ਸ਼ਬਦ-ਗੁਰੂ (ਗੁਰੂ ਗ੍ਰੰਥ ਸਾਹਿਬ) ਦੇ
ਆਲਮਗ਼ੀਰੀ ਫ਼ਲਸਫ਼ੇ ਦੀ ਇਲਾਹੀ ਰੌਸ਼ਨੀ ਅਨੁਸਾਰ। ਦੁਨੀਆਂ ਦੀ ਕੋਈ ਵੀ ਮਾਨਵਵਾਦੀ ਲਹਿਰ ਇਸ
ਪਰਉਪਕਾਰੀ ਇਨਕਲਾਬ ਦਾ ਵਿਰੋਧ ਕਰਨ ਬਾਰੇ ਸੋਚ ਵੀ ਨਹੀਂ ਸਕਦੀ ਅਤੇ ਤਿੰਨਾਂ ਹੀ ਜਹਾਨਾਂ ਦੀ ਕੋਈ
ਵੀ ਮਾਨਵ-ਵਿਰੋਧੀ ਸ਼ੈਤਾਨੀ-ਸ਼ਕਤੀ ਇਸ ਇਲਾਹੀ ਇਨਕਲਾਬ ਦੇ ਵਿਕਾਸ ਨੂੰ ਬਹੁਤੀ ਦੇਰ ਤੱਕ ਰੋਕ ਨਹੀਂ
ਸਕੇਗੀ, ਕਿਉਂਕਿ ਮਨੁੱਖਤਾ ਦੇ ਪਾਸ, ਮਨੁੱਖ ਦੇ ਕਲਿਆਣ ਲਈ, ਇਸ ਦੇ ਬਰਾਬਰ ਦਾ ਹੋਰ ਕੋਈ
ਮਾਨਵ-ਵਾਦੀ ਫ਼ਲਸਫ਼ਾ ਹੈ ਹੀ ਨਹੀਂ। ਪਰ ਸਿੱਖ ਕੌਮ ਦੀ ਗੁਰਮਤਿ ਸਿਧਾਂਤਾਂ ਵੱਲੋਂ ਗ਼ਫ਼ਲਤ ਦੇ
ਕਾਰਨ, ਸੰਸਾਰ ਵਿੱਚ ਇਸ ਸਰਬੱਤ ਦੇ ਭਲੇ ਦੇ ਜ਼ਾਮਨ ਫ਼ਲਸਫ਼ੇ ਦਾ ਆਧੁਨਿਕ ਮੀਡੀਆ ਦੀ ਸੁਚੱਜੀ ਵਰਤੋਂ
ਕਰ ਕੇ, ਵਿਉਂਤ-ਬੰਦ ਢੰਗ ਨਾਲ ਜਥੇਬੰਦ ਹੋ ਕੇ ਪ੍ਰਚਾਰ ਹੀ ਨਹੀਂ ਕੀਤਾ ਜਾ ਸਕਿਆ। ਲੇਖਕ ਇਹ ਦਾਅਵਾ
ਜਜ਼ਬਾਤੀ ਹੋ ਕੇ ਨਹੀਂ ਕਰ ਰਿਹਾ ਬਲਕਿ ਸ਼ਬਦ-ਗੁਰੂ ਦੇ ਇਸ ਫ਼ੁਰਮਾਣ ਦੇ ਆਧਾਰ `ਤੇ ਹੀ ਲਿਖ ਰਿਹਾ ਹੈ:
ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ।। (ਮ. ੧, ੯੫੩)
ਨੋਟ: ਉੱਪਰ ਗਰਦਵਾਰਿਆਂ ਅੰਦਰ ਗੁਰਮਤਿ ਦੇ ਨਾਮ ਹੇਠ ਕੀਤੀਆਂ ਜਾ
ਰਹੀਆਂ ਕੁੱਝ ਕੁ ਬ੍ਰਾਹਮਣਵਾਦੀ ਕਾਰਵਾਈਆਂ ਦਾ ਵੰਨਗੀ ਮਾਤਰ ਜ਼ਿਕਰ ਕੀਤਾ ਗਿਆ ਹੈ। ਜੇਕਰ ਨੀਝ ਲਾ
ਕੇ ਵੇਖਿਆ ਜਾਵੇ ਤਾਂ ਹੋਰ ਵੀ ਅਜਿਹੀਆਂ ਕਰਮ-ਕਾਂਡੀ ਅਤੇ ਵਹਿਮਾਂ-ਭਰਮਾਂ ਨੂੰ ਮਾਨਤਾ ਦੇਣ ਵਾਲੀਆਂ
ਕਾਰਵਾਈਆਂ ਸਿੱਖ ਦੇ ਜੀਵਨ ਦਾ ਹਿੱਸਾ ਬਣ ਚੁਕੀਆਂ ਹੋਈਆ ਨਜ਼ਰੀਂ ਪੈ ਜਾਣਗੀਆਂ
(18/07/11)
ਅਵਤਾਰ ਸਿੰਘ ਮਿਸ਼ਨਰੀ
ਪ੍ਰਸਿੱਧ ਕਥਾਵਾਚਕ ਗਿ. ਦਲੇਰ ਸਿੰਘ ਜੋਸ਼ ਹਰਟ ਅਟੈਕ ਹੋਣ ਤੇ ਮੌਤ ਦੇ ਮੂੰਹੋਂ ਵਾਲ-ਵਾਲ ਬਚੇ
(ਅਵਤਾਰ ਸਿੰਘ ਮਿਸ਼ਨਰੀ) ਪ੍ਰਸਿੱਧ ਕਥਾਵਾਚਕ ਗਿ. ਦਲੇਰ ਸਿੰਘ ਜੋਸ਼ ਲੁਧਿਆਨੇ ਵਾਲੇ ਜੋ
ਦੇਸ਼-ਵਿਦੇਸ਼ ਵਿੱਚ ਵਿਚਰ ਕੇ ਗੁਰਮਤਿ ਪ੍ਰਚਾਰ ਕਰ ਰਹੇ ਸਨ ਪਿਛਲੇ 5-6 ਮਹੀਨੇ ਤੋਂ ਅਮਰੀਕਾ ਦੇ
ਵੱਖ-ਵੱਖ ਗੁਰਦੁਆਰਿਆਂ ਵਿੱਚ ਵੀ ਹਾਜ਼ਰੀਆਂ ਭਰ ਰਹੇ ਸਨ। ਗਿਆਨੀ ਜੀ ਜਿੱਥੇ ਕਥਾਕਾਰ ਹਨ ਓਥੇ ਸੁਲਝੇ
ਹੋਏ ਲਿਖਾਰੀ ਵੀ ਹਨ। ਗੁਰਬਾਣੀ ਗਿਆਨ ਦੀ ਤਰਕ ਦੇ ਅਧਾਰ ਤੇ ਕਥਾ ਕਰਦੇ ਅਤੇ ਲਿਖਦੇ ਹਨ। ਦਾਸ ਵੀ
ਪਹਿਲੇ ਕਈ ਥਾਂਵਾਂ ਤੇ ਕਥਾ ਕਰ ਚੁੱਕਾ ਹੈ। ਜਦ ਗਿਆਨੀ ਜੀ 16 ਸਾਲ ਪਹਿਲੇ ਪਹਿਲੀ ਵਾਰ ਥਾਈਲੈਂਡ
ਗਏ ਸਨ ਤਾਂ ਆਪਣੀ ਥਾਂ ਗੁਰਦੁਆਰਾ 19-ਡੀ ਚੰਡੀਗੜ੍ਹ ਵਿਖੇ ਦਾਸ ਨੂੰ ਕਥਾ ਲਈ ਛੱਡ ਗਏ ਸਨ। ਗਿਆਨੀ
ਜੀ ਸੁਭਾਅ ਦੇ ਭੜੇ ਮਿੱਠੇ ਅਤੇ ਮਿਲਾਪੜੇ ਹਨ। ਹਰ ਰੋਜ ਗੁਰਬਾਣੀ ਅਤੇ ਗੁਰ-ਇਤਿਹਾਸ ਦੀ ਡੂੰਘੀ
ਵਿਚਾਰ ਕਰਦੇ ਹਨ। ਇਨ੍ਹਾਂ ਕੋਲ ਗੁਰਮਤਿ ਗਿਆਨ ਦਾ ਭੰਡਾਰ ਹੈ। ਇੱਕ ਦਿਨ ਦਾਸ ਇਨ੍ਹਾਂ ਤੋਂ ਕੁਛ
ਗੁਰਮਤਿ ਬਾਰੇ ਪੁੱਛ ਰਿਹਾ ਸੀ ਜੋ ਇਨ੍ਹਾਂ ਨੇ ਬੜਾ ਬਾ-ਦਲੀਲ ਉੱਤਰ ਦਿੱਤਾ ਅਤੇ ਦਾਸ ਨੇ ਕਿਹਾ
ਗਿਆਨੀ ਜੀ ਲਿਖਣਾ ਸ਼ੁਰੂ ਕਰੋ ਤੁਹਾਡੀ ਕਲਮ ਵਿੱਚ ਬਹੁਤ ਦਮ ਹੈ। ਫਿਰ ਇਨ੍ਹਾਂ ਨੇ ਕਈ ਲੇਖ ਲਿਖੇ ਹਨ
ਜਿਨ੍ਹਾ ਵਿੱਚ ਗੁਰਮਤਿ ਦੀ ਭਰਪੂਰ ਜਾਣਕਾਰੀ ਹੈ। ਦਾਸ ਨਾਲ ਗਿਆਨੀ ਜੀ ਦਾ ਵੱਡੇ ਭਰਾਵਾਂ ਵਾਲਾ
ਪਿਆਰ ਹੈ।
ਜੁਲਾਈ ਦੇ ਪਹਿਲੇ ਹਫਤੇ ਜਦ ਗਿਆਨੀ ਜੀ ਗੁਰਦੁਆਰਾ ਸਾਹਿਬ ਮੈਡਸਟੋ ਸੀਰੀਸ ਆਏ ਹੋਏ ਸਨ। ਇੱਕ ਦਿੱਨ
ਅਚਾਨਕ ਸੈਰ ਕਰਦੇ ਸਮੇਂ ਹਰਟ ਅਟੈਕ ਦਾ ਸ਼ਿਕਾਰ ਹੋ ਧਰਤੀ ਤੇ ਡਿੱਗ ਪਏ। ਭਲੇ ਨੂੰ ਗਿ. ਮਨਜੀਤ ਸਿੰਘ
ਅਤੇ ਅਮਰਜੀਤ ਸਿੰਘ ਜੋ ਮੈਡਸਟੋ ਗੁਰਦੁਆਰੇ ਸੇਵਾ ਨਿਭਾਅ ਰਹੇ ਹਨ ਦੇ ਪ੍ਰਵਾਰ ਨੇ ਦੇਖ ਲਿਆ ਅਤੇ
911 ਫੋਨ ਕਰ ਦਿੱਤਾ। ਕੁੱਝ ਮਿੰਟਾਂ ਵਿੱਚ ਹੀ ਐਂਬੂਲੈਂਸ ਆ ਗਈ ਅਤੇ ਉਹ ਵੇਲੇ ਸਿਰ ਹਸਪਤਾਲ ਪਹੁੰਚ
ਗਏ, ਜਿੱਥੇ ਗਿਆਨੀ ਜੀ ਦੇ ਜਦ-ਲਖਤ ਪੰਜ ਬਾਈਪਾਸ ਅਪ੍ਰੇਸ਼ਨ ਹੋਏ, ਗਿਆਨੀ ਜੀ ਵਾਲ ਵਾਲ ਬਚ ਗਏ,
ਅਮਰੀਕਾ ਦੇ ਮੈਡੀਕਲ ਵਾਲੇ ਗਿਆਨੀ ਜੀ ਲਈ ਰੱਬ ਹੋ ਕੇ ਬਹੁੜੇ ਅਤੇ ਇਨਸਾਨੀਅਤ ਤੌਰਤੇ ਉਨ੍ਹਾਂ ਦਾ
ਇਲਾਜ ਕੀਤਾ। ਦਾਸ ਵੀ ਹਰਸਿਮਰਤ ਕੌਰ ਖਾਲਸਾ ਸਮੇਤ ਗਿਆਨੀ ਜੀ ਦਾ ਹਾਲ ਚਾਲ ਪੁੱਛਣ ਲਈ ਫਰੀਮਾਂਟ
ਤੋਂ ਮੈਡਸਟੋ ਪਹੁੰਚਿਆ। ਜਿੱਥੇ ਗਿਆਨੀ ਜੀ ਐਂਮਰਜੈਂਸੀ ਵਿੱਚ ਜੇਰੇ ਇਲਾਜ ਸਨ। ਅਸੀਂ ਗਿਆਨੀ ਜੀ
ਦੀਆਂ ਉਸ ਹਾਲਤ ਦੀਆਂ ਪਿਕਚਰਾਂ ਲਈਆਂ ਅਤੇ ਪਿਛੇ ਉਨ੍ਹਾਂ ਦੇ ਪ੍ਰਵਾਰ ਨੂੰ ਵੀ ਭੇਜੀਆਂ ਅਤੇ
ਹੌਂਸਲਾ ਦਿੱਤਾ ਜੋ ਗਿਆਨੀ ਜੀ ਦੀ ਹਾਲਤ ਸੁਣ ਕੇ ਘਬਰਾਏ ਹੋਏ ਸਨ। ਇਉਂ ਕਈ ਦਿਨ ਗਿਆਨੀ ਜੀ ਨੂੰ
ਹਸਪਤਾਲ ਰਹਿਣਾ ਪਿਆ ਜਿਸ ਕਰਕੇ ਕਥਾ ਦੇ ਪ੍ਰੋਗ੍ਰਾਮ ਮਿਸ ਹੋ ਗਏ। ਇਸ ਅਉਖੀ ਘੜੀ ਵਿੱਚ ਦਿੱਤੇ
ਸਮੇਂ ਪਰ ਕਥਾ ਨਾਂ ਕਰ ਸੱਕਣ ਦੀ ਗਿਆਨੀ ਜੀ ਪ੍ਰਬੰਧਕਾਂ ਅਤੇ ਸੰਗਤਾਂ ਤੋਂ ਖਿਮਾਂ ਮੰਗਦੇ ਹਨ। ਹੁਣ
ਪਤਾ ਲੱਗਾ ਹੈ ਕਿ ਉਹ ਗੁਰਦੁਆਰਾ ਮੈਡਸਟੋ ਆ ਗਏ ਹਨ। ਡਾਕਟਰਾਂ ਨੇ ਗਿਆਨੀ ਜੀ ਨੂੰ ਕੁੱਝ ਦਿਨ ਹੋਰ
ਅਰਾਮ ਕਰਨ ਦੀ ਸਲਾਹ ਦਿੱਤੀ ਹੈ। ਕਿਸੇ ਵੀ ਹਮਦਰਦ ਜਾਂ ਉਨ੍ਹਾਂ ਦੇ ਸਨੇਹੀ ਨੇ ਗਿਆਨੀ ਜੀ ਦਾ ਹਾਲ
ਚਾਲ ਪੁੱਛਣਾ ਹੋਏ ਤਾਂ ਗੁਰਦੁਆਰਾ ਸਾਹਿਬ ਦੇ ਨੰਬਰ 209-538-4100 ਜਾਂ ਫਿਰ ਉਨ੍ਹਾਂ ਦੇ ਘਰ ਦੇ
ਨੰਬਰ 9888151686 ਤੇ ਫੋਨ ਕਰ ਸਕਦੇ ਹੋ ਕਿਉਂਕਿ ਗਿਆਨੀ ਜੀ 24 ਜੁਲਾਈ 2011 ਦੀ ਰਾਤ ਨੂੰ ਭਾਰਤ
ਵਾਪਸ ਜਾ ਰਹੇ ਹਨ। ਆਪ ਜੀ ਖਾਸ ਕਰ ਅਮਰੀਕਨ ਮੈਡੀਕਲ ਅਤੇ ਉਨ੍ਹਾਂ ਸਭ ਦੋਸਤਾਂ, ਮਿਤਰਾਂ,
ਪ੍ਰਬੰਧਕਾਂ ਅਤੇ ਸੰਗਤਾਂ ਦੇ ਸ਼ੁਕਰਗੁਜ਼ਾਰ ਹਨ ਜਿਨ੍ਹਾਂ ਨੇ ਗਿਆਨੀ ਜੀ ਦੀ ਔਖੇ ਵੇਲੇ ਮਦਦ ਕੀਤੀ, ਆ
ਕੇ ਹਾਲ ਚਾਲ ਪੁੱਛਿਆ ਜਾਂ ਫੋਨ ਕਰਕੇ ਹਮਦਰਦੀ ਪ੍ਰਗਟ ਕੀਤੀ। ਦਾਸ ਵੀ ਗੁਰੂ ਗ੍ਰੰਥ ਪ੍ਰਚਾਰ ਮਿਸ਼ਨ
ਆਫ ਯੂ. ਐੱਸ. ਏ. ਦੇ ਸਮੂੰਹ ਪ੍ਰਵਾਰ ਵੱਲੋਂ ਰੱਬ ਦਾ ਲੱਖ ਲੱਖ ਸ਼ੁਕਰਗੁਜਾਰ ਹੈ ਜਿਸ ਨੇ ਗਿਆਨੀ ਜੀ
ਨੂੰ ਨਵੀਂ ਜ਼ਿੰਦਗੀ ਬਖਸ਼ੀ ਹੈ ਅਤੇ ਅਰਦਾਸ ਹੈ ਕਿ ਕਰਣਹਾਰ-ਕਰਤਾਰ ਗਿਆਨੀ ਜੀ ਨੂੰ ਜਲਦੀ ਤੰਦਰੁਸਤੀ
ਬਖਸ਼ਣ ਤਾਂ ਕਿ ਉਹ ਜਲਦੀ ਤੋਂ ਜਲਦੀ ਪ੍ਰਭੂ ਵੱਲੋਂ ਬਖਸ਼ਿਸ਼ ਗਿਆਨ ਨੂੰ ਹੋਰ ਵੰਡਦੇ ਹੋਏ ਕਲਮਬੰਧ ਵੀ
ਕਰ ਸੱਕਣ।
(18/07/11)
ਕਿਰਪਾਲ ਸਿੰਘ ਬਠਿੰਡਾ
ਸੁਆਰਥ ਅਧੀਨ ਕੀਤਾ ਧਰਮ, ਧੰਧਾ ਬਣ ਕੇ ਰਹਿ ਜਾਂਦਾ ਹੈ: ਗਿਆਨੀ ਸ਼ਿਵਤੇਗ
ਸਿੰਘ
ਕਥਾ ਕੀਰਤਨ ਕਰਦੇ ਸਮੇਂ ਪ੍ਰਚਾਰਕਾਂ ਦੀ ਸੁਰਤੀ ਵਿੱਚ ਇਹ ਧਿਆਨ ਨਹੀਂ
ਜਾਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਭੇਟਾ ਵਜੋਂ ਕਿਤਨੀ ਕੁ ਮਾਇਆ ਦਿੱਤੀ ਜਾ ਰਹੀ ਹੈ
ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਧਾਰਮਕ ਚੋਲ਼ਿਆਂ ਵਾਲੇ ਨੱਚ
ਨੱਚ ਕੇ ਕਿ ਕੀਰਤਨ ਦਰਬਾਰ ਨੂੰ ਆਰਕੈਸਟਰਾ ਦਾ ਰੂਪ ਦੇ ਰਹੇ ਹਨ ਅਤੇ ਪ੍ਰਸਿੱਧ ਰਾਗੀ ਜਸਬੀਰ ਸਿੰਘ
ਪਾਉਂਟਾ ਸਾਹਿਬ ਵਾਲੇ ਉਸ ਸਟੇਜ `ਤੇ ਖੜ੍ਹੇ ਵਿਖਾਈ ਦੇ ਰਹੇ ਹਨ
੧੧
ਹਜਾਰ ਕ੍ਰੋੜ ਰੁਪਏ ਦੀ ਜਾਇਦਾਦ ਹਲ਼
ਵਾਹ ਕੇ ਤਾਂ ਬਣਦੀ ਨਹੀਂ, ਇਹ ਵੀ ਉਸੇ ਢੰਗ ਨਾਲ ਬਣਾਈ ਗਈ ਹੈ, ਜਿਸ ਤਰ੍ਹਾਂ ਉਨ੍ਹਾਂ ਭ੍ਰਿਸ਼ਟ
ਲੋਕਾਂ ਨੇ ਬਣਾਈ ਹੈ ਤੇ ਜਿਨ੍ਹਾਂ ਵਿਰੁੱਧ ਉਸ ਸਵਾਮੀ ਨੇ ਮਰਨ ਵਰਤ ਰੱਖਿਆ ਸੀ
ਬਠਿੰਡਾ, ੧੧ ਜੁਲਾਈ (ਕਿਰਪਾਲ ਸਿੰਘ): ਜਦੋਂ ਕੋਈ ਰਾਗੀ ਜਾਂ ਪ੍ਰਚਾਰਕ ਸ਼ਬਦ
ਤਾਂ ਗੁਰਬਾਣੀ ਦੇ ਪੜ੍ਹਦਾ ਹੈ ਪਰ ਉਸ ਦੇ ਚਿੱਤ ਵਿੱਚ ਗੁਰੂ ਜਾਂ ਅਕਾਲ ਪੁਰਖ਼ ਹੋਣ ਦੀ ਬਜਾਏ ਸੁਆਰਥ
ਹੋਵੇ ਤਾਂ ਉਸ ਦਾ ਧਰਮ, ਧੰਧੇ ਵਿੱਚ ਬਦਲ ਜਾਂਦਾ ਹੈ। ਇਹ ਸ਼ਬਦ ਗੁਰਦੁਆਰਾ ਬੰਗਲਾ ਸਾਹਿਬ ਨਵੀਂ
ਦਿੱਲੀ ਵਿਖੇ ਚੱਲ ਰਹੀ ਲੜੀਵਾਰ ਕਥਾ ਦੌਰਾਨ ਹੈੱਡ ਪ੍ਰਚਾਰਕ ਗਿਆਨੀ ਸ਼ਿਵਤੇਗ ਸਿੰਘ ਨੇ ਅੱਜ ਸਵੇਰੇ
ਕਹੇ ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀ ਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ। ਉਨ੍ਹਾਂ ਕਿਹਾ ਉਨ੍ਹਾਂ
ਨੂੰ ਉਸ ਸਮੇਂ ਬੜੀ ਹੈਰਾਨੀ ਤੇ ਦੁੱਖ ਹੋਇਆ ਜਦੋਂ ਇੰਟਰਨੈੱਟ `ਤੇ ਪਈ ਇੱਕ ਵੀਡੀਓ ਸੀਡੀ ਵਿੱਚ,
ਇੱਕ ਰਾਗੀ ਜੋ ਆਪਣੇ ਆਪ ਨੂੰ ਭਾਈ ਮਰਦਾਨੇ ਦੀ ੧੭ਵੀਂ ਪੀੜ੍ਹੀ ਵਿੱਚੋਂ ਦੱਸ ਰਿਹਾ ਸੀ ਉਹ ਸ਼ਬਦ ਤਾਂ
ਗੁਰਬਾਣੀ ਦੇ ਪੜ੍ਹ ਰਿਹਾ ਸੀ ਪਰ ਉਨ੍ਹਾਂ ਸ਼ਬਦਾਂ ਰਾਹੀਂ ਉਸਤਤ ਝੂਠੇ ਸੌਦੇ ਵਾਲੇ ਸਾਧ ਵੱਲ ਇਸ਼ਾਰੇ
ਕਰਕੇ, ਉਸ ਦੀ ਕਰ ਰਿਹਾ ਸੀ। ਝੂਠੇ ਸੌਦੇ ਵਾਲੇ ਸਾਧ ਦੀ ਮਹਿਮਾਂ ਗਾਉਣ ਪਿੱਛੇ ਮਨੋਰਥ ਸਿਰਫ ਇਹ ਹੀ
ਹੋਵੇਗਾ ਕਿ ਉਹ ਉਸ ਨੂੰ ਚੰਗੀ ਮਾਇਆ ਭੇਟ ਕਰੇਗਾ ਜਾਂ ਚੰਗੇ ਐਸ਼ ਇਸ਼ਰਤ ਦੇ ਸਾਧਨ ਮੁਹੱਈਆ ਕਰਵਾਏਗਾ।
ਗਿਆਨੀ ਸ਼ਿਵਤੇਗ ਸਿੰਘ ਨੇ ਕਿਹਾ ਕਿ ਚੰਗਾ ਹੁੰਦਾ ਜੇ ਭਾਈ ਮਰਦਾਨੇ ਦੀ ਪੀੜ੍ਹੀ `ਚੋਂ ਹੋਣ ਦਾ
ਦਾਅਵਾ ਕਰਨ ਵਾਲਾ ਉਹ ਰਾਗੀ, ਭਾਈ ਮਰਦਾਨੇ ਦਾ ਜੀਵਨ ਇਤਿਹਾਸ ਹੀ ਪੜ੍ਹ ਲੈਂਦਾ। ਗੁਰੂ ਨਾਨਕ ਸਾਹਿਬ
ਜੀ ਨੇ ਜਿਸ ਸਮੇਂ ਭਾਈ ਮਰਦਾਨੇ ਨੂੰ ਆਪਣਾ ਸਾਥੀ ਬਣਾਉਣ ਦਾ ਫੈਸਲਾ ਕੀਤਾ ਤਾਂ ਬੀਬੀ ਨਾਨਕੀ ਤੋਂ
ਕੁੱਝ ਮਾਇਆ ਲੈ ਕੇ ਭਾਈ ਮਰਦਾਨੇ ਨੂੰ ਦਿੱਤੀ ਤੇ ਭਾਈ ਫਰੰਦੇ ਕੋਲ ਰਬਾਬ ਬਣਾਉਣ ਲਈ ਭੇਜਿਆ ਤਾ ਕਿ
ਉਸ ਨਾਲ ਕੀਰਤਨ ਕਰਕੇ ਪ੍ਰਭੂ ਦਾ ਜਸ ਤੇ ਪ੍ਰਚਾਰ ਕੀਤਾ ਜਾ ਸਕੇ। ਜਦੋਂ ਭਾਈ ਮਰਦਾਨੇ ਨੇ ਭਾਈ
ਫਰੰਦੇ ਨੂੰ ਰਬਾਬ ਦੀ ਕੀਮਤ ਬਾਰੇ ਪੁੱਛਿਆ ਤਾਂ ਭਾਈ ਫਰੰਦਾ, ਜੋ ਉਸ ਸਮੇਂ ਤੱਕ ਗੁਰੂ ਨਾਨਕ ਸਾਹਿਬ
ਸਬੰਧੀ ਕਾਫੀ ਕੁੱਝ ਸੁਣ ਚੁੱਕਿਆ ਸੀ, ਕਹਿਣ ਲੱਗਾ ਜੇ ਇਸ ਰਬਾਬ ਨਾਲ ਗੁਰੂ ਨਾਨਕ ਦੀ ਬਾਣੀ ਦਾ
ਕੀਰਤਨ ਕਰਨਾ ਹੈ ਤਾਂ ਇਸ ਦੀ ਕੀਮਤ ਨਹੀਂ ਦੱਸੀ ਜਾ ਸਕਦੀ। ਇਸ ਦੀ ਕੀਮਤ ਸਿਰਫ ਇਹ ਹੋਵੇਗੀ ਕਿ ਇਸ
ਨੂੰ ਪ੍ਰਭੂ ਦੀ ਕੀਰਤੀ ਲਈ ਹੀ ਵਰਤਿਆ ਜਾਵੇ ਤੇ ਇਹ ਕਿਸੇ ਰਾਜੇ ਦੇ ਦਰਬਾਰ ਵਿੱਚ ਜਾਂ ਕਿਸੇ ਹੋਰ
ਪ੍ਰਭਾਵਸ਼ਾਲੀ ਵਿਅਕਤੀ ਦੀ ਸ਼ੋਭਾ ਗਾਉਣ ਲਈ ਨਾ ਵਰਤੀ ਜਾਏ। ਭਾਈ ਮਰਦਾਨਾ ਦਾ ਜੀਵਨ ਦਸਦਾ ਹੈ ਕਿ
ਉਨ੍ਹਾਂ ਕਦੀ ਵੀ ਪ੍ਰਭੂ ਦੀ ਕੀਰਤੀ ਤੋਂ ਇਲਾਵਾ ਹੋਰ ਕਿਸੇ ਵਿਅਕਤੀ ਦੀ ਕੀਰਤੀ ਕਰਨ ਲਈ, ਨਾ ਹੀ
ਆਪਣੀ ਰਬਾਬ ਵਰਤੀ ਹੈ ਤੇ ਨਾ ਹੀ ਕਿਸੇ ਵਿਅਕਤੀ ਦੇ ਸੋਹਲੇ ਗਾਏ ਹਨ। ਗਿਆਨੀ ਸ਼ਿਵਤੇਗ ਸਿੰਘ ਨੇ
ਕਿਹਾ ਰਾਗ ਵਿਦਿਆ ਤੇ ਕਥਾ ਕੀਰਤਨ ਦੀ ਦਾਤ ਪ੍ਰਭੂ ਨੇ ਦਿੱਤੀ ਹੈ ਇਸ ਲਈ ਪ੍ਰਭੂ ਦੀ ਬਖ਼ਸ਼ੀ ਇਸ ਦਾਤ
ਤੇ ਕਲਾ ਰਾਹੀਂ ਕੀਰਤੀ ਵੀ ਸਿਰਫ ਪ੍ਰਭੂ ਦੀ ਹੀ ਹੋਣੀ ਚਾਹੀਦੀ ਹੈ, ਨਾ ਕਿ ਕਿਸੇ ਵਿਅਕਤੀ ਦੀ।
ਉਨ੍ਹਾਂ ਕਿਹਾ ਜਿਹੜਾ ਪ੍ਰਚਾਰਕ ਕੀਰਤਨ ਜਾਂ ਕਥਾ ਕਰਨ ਸਮੇਂ ਗੁਰੂ ਦੇ ਸ਼ਬਦ ਨੂੰ ਆਪਣੀ ਸੁਰਤ ਦਾ
ਕੇਂਦਰ ਬਣਾਉਣ ਦੀ ਥਾਂ ਸੁਰਤੀ ਵਿੱਚ ਆਪਣੇ ਸੁਆਰਥ ਨੂੰ ਲੈ ਕੇ ਆਵੇਗਾ, ਕਿ ਇਹ ਸ਼ਬਦ ਕਹਿਣ ਨਾਲ ਜਾਂ
ਇਸ ਦੇ ਅਰਥ ਕਰਨ ਨਾਲ ਉਸ ਦਾ ਸੁਆਰਥ ਪੂਰਾ ਹੁੰਦਾ ਹੈ ਜਾਂ ਨਹੀਂ, ਉਸ ਨੂੰ ਮਾਇਆ ਵੱਧ ਮਿਲਦੀ ਹੈ
ਜਾਂ ਘੱਟ, ਤਾਂ ਇਸ ਸੋਚ ਦੇ ਧਰਨੀ ਨੂੰ ਗੁਰੂ ਘਰ ਦਾ ਕੀਰਤਨੀਆ ਜਾਂ ਪ੍ਰਚਾਰਕ ਨਹੀਂ ਬਲਕਿ ਪੇਸ਼ਾਵਾਰ
ਹੀ ਕਿਹਾ ਜਾ ਸਕਦਾ ਹੈ ਅਤੇ ਅਜੇਹੇ ਪੇਸ਼ਾਵਾਰ ਪ੍ਰਚਾਰਕ ਵਲੋਂ ਕੀਤੇ ਗਏ ਧਰਮ ਦੇ ਕਰਮ ਵੀ ਧਰਮ ਨਹੀਂ
ਬਲਕਿ ਧੰਧਾ ਬਣ ਕੇ ਰਹਿ ਜਾਂਦਾ ਹੈ ਤੇ ਉਨ੍ਹਾਂ ਬਾਰੇ ਗੁਰਬਾਣੀ ਵਿੱਚ ਕਿਹਾ ਗਿਆ ਹੈ: ‘
ਜੇ
ਲਖ ਕਰਮ ਕਮਾਈਅਹਿ ਕਿਛੁ ਪਵੈ ਨ ਬੰਧਾ।। ਜਨ ਨਾਨਕ, ਕੀਤਾ ਨਾਮੁ ਧਰ, ਹੋਰੁ ਛੋਡਿਆ ਧੰਧਾ।। ੪।।
੧।। ੧੦੩।। ` (ਪੰਨਾ ੩੯੬) ਭਾਵ ਦੁੱਖਾਂ ਦੀ
ਨਿਵਿਰਤੀ ਵਾਸਤੇ ਜੇ ਲੱਖਾਂ ਹੀ (ਮਿਥੇ ਹੋਏ ਧਾਰਮਿਕ) ਕੰਮ ਕੀਤੇ ਜਾਣ ਤਾਂ ਭੀ (ਦੁੱਖਾਂ ਦੇ ਰਾਹ
ਵਿਚ) ਕੋਈ ਰੋਕ ਨਹੀਂ ਪੈ ਸਕਦੀ। ਪਰ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨੂੰ ਹੀ ਆਸਰਾ ਬਣਾਇਆ ਹੈ,
ਉਨ੍ਹਾਂ ਨੇ (ਸੁੱਖਾਂ ਦੀ ਖ਼ਾਤਰ) ਹੋਰ ਦੌੜ-ਭੱਜ ਛੱਡ ਦਿੱਤੀ ਹੈ। ੪। ੧। ੧੦੩। ਧਰਮ ਨੂੰ ਧੰਧਾ
ਬਣਾਉਣ ਵਾਲਿਆਂ ਦੀ ਹਾਲਤ ਇਹ ਹੁੰਦੀ ਹੈ ‘ਧੰਧਾ
ਕਰਤਿਆ ਜਨਮੁ ਗਇਆ ਅੰਦਰਿ ਦੁਖੁ ਸਹਾਮੁ।। ` (ਪੰਨਾ ੧੨੪੮)
ਭਾਵ ਉਸ ਦਾ ਸਾਰਾ ਜੀਵਨ ਮਾਇਆ ਦੇ ਧੰਧੇ ਕਰਦਿਆਂ ਹੀ ਗੁਜ਼ਰ
ਜਾਂਦਾ ਹੈ ਤੇ ਉਹ ਆਪਣੇ ਮਨ ਵਿੱਚ ਦੁੱਖ ਸਹਿੰਦਾ ਹੈ। ਪਰ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਅਤੇ ਪ੍ਰਭੂ
ਦੇ ਨਾਮ ਨੂੰ ਆਪਣੇ ਜੀਵਨ ਦਾ ਆਧਾਰ ਬਣਾਇਆ ਹੁੰਦਾ ਹੈ ਉਸ ਨੂੰ ਕਿਸੇ ਵਿਅਕਤੀ ਦੀ ਸਿਫ਼ਤ ਕਰਦੇ ਸਮੇਂ
ਇਹ ਚੇਤਾ ਆ ਜਾਂਦਾ ਹੈ ‘ਮਾਣਸ
ਦਾਤਿ ਨ ਹੋਵਈ ਤੂ ਦਾਤਾ ਸਾਰਾ।। ੭।। ` (ਪੰਨਾ ੧੦੦੯)
ਹੇ ਪ੍ਰਭੂ! ਕਿਸੇ ਮਨੁੱਖ ਦੇ ਹੱਥ ਵਿੱਚ ਦਾਤਾਂ ਦੇਣ ਦੀ
ਕੋਈ ਤਾਕਤ ਨਹੀਂ ਹੈ, ਤੂੰ ਵੱਡਾ ਦਾਤਾ ਹੈਂ (ਸਭ ਦਾਤਾਂ ਦੇਂਦਾ ਹੈਂ)। ੭। ਇਸ ਲਈ ਪ੍ਰਚਾਰਕਾਂ ਤੇ
ਕੀਰਤਨੀਆਂ ਨੂੰ ਭਾਈ ਫ਼ਰੰਦੇ ਵਲੋਂ ਭਾਈ ਮਰਦਾਨਾ ਨੂੰ ਕਹੇ ਹੋਏ ਸ਼ਬਦ ਹਮੇਸ਼ਾਂ ਚੇਤੇ ਰੱਖ ਕੇ, ਆਪਣੇ
ਪ੍ਰਚਾਰ ਜਾਂ ਕੀਰਤਨ ਦੀ ਕਦੀ ਵੀ ਕੀਮਤ ਤਹਿ ਨਹੀਂ ਕਰਨੀ ਚਾਹੀਦੀ ਤੇ ਨਾ ਹੀ ਕਥਾ ਕੀਰਤਨ ਕਰਦੇ
ਸਮੇਂ ਉਨ੍ਹਾਂ ਦੀ ਸੁਰਤੀ ਵਿੱਚ ਇਹ ਧਿਆਨ ਜਾਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਭੇਟਾ ਵਜੋਂ ਕਿਤਨੀ
ਕੁ ਮਾਇਆ ਦਿੱਤੀ ਜਾ ਰਹੀ ਹੈ।
ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦੀ ਗੱਲ ਕਰਦਿਆਂ ਗਿਆਨੀ ਸ਼ਿਵਤੇਗ ਸਿੰਘ
ਨੇ ਕਿਹਾ ਕਿ ਇੰਟਰਨੈੱਟ `ਤੇ ਉਨ੍ਹਾਂ ਇੱਕ ਹੋਰ ਥਾਂ ਕੀਰਤਨ ਦਰਬਾਰ ਦੀ ਵੀਡੀਓ ਵੇਖੀ ਜਿੱਥੇ ਧਰਮ
ਨੂੰ ਧੰਧਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਸੀ। ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ `ਚ ਧਾਰਨਾ ਲਾਈਆਂ
ਜਾ ਰਹੀਆਂ ਸਨ ਤੇ ਧਾਰਨਾ ਦੀਆਂ ਧੁਨੀਆਂ `ਤੇ ਧਾਰਮਿਕ ਚੋਲ਼ਿਆਂ ਵਾਲੇ ਖੜ੍ਹੇ ਹੋ ਕੇ ਇਸ ਤਰ੍ਹਾਂ
ਨੱਚ ਰਹੇ ਸਨ ਜਿਵੇਂ ਅਰਕੈਸਟਰਾ ਜਾਂ ਵਿਆਹ ਵਿੱਚ ਨੱਚ ਰਹੇ ਹੋਣ। ਦੁੱਖ ਇਸ ਗੱਲ ਦਾ ਸੀ ਕਿ ਉਸ
ਸਟੇਜ਼ `ਤੇ ਇੱਕ ਪੰਥ ਪ੍ਰਵਾਨਤ ਰਾਗੀ ਵੀ ਖੜ੍ਹਾ ਦਿੱਸ ਰਿਹਾ ਸੀ ਤੇ ਉਸ ਨੇ ਵੀ ਗੁਰੂ ਗ੍ਰੰਥ ਸਾਹਿਬ
ਜੀ ਦੀ ਹੋ ਰਹੀ ਬੇਅਦਬੀ ਵੱਲ ਧਿਆਨ ਦਿਵਾ ਕਿ ਕਿਸੇ ਨੂੰ ਸਮਝਾਉਣ ਦਾ ਯਤਨ ਨਹੀਂ ਕੀਤਾ। ਉਨ੍ਹਾਂ
ਤੀਜੀ ਉਦਾਹਰਣ ਦਿੱਤੀ ਜਿਸ ਵਿੱਚ ਇੱਕ ਧਾਰਮਿਕ ਲਿਬਾਸ ਪਹਿਨੇ ਸਵਾਮੀ ਜੀ ਨੇ ਮਰਨ ਵਰਤ ਰੱਖ ਕੇ ਮੰਗ
ਕੀਤੀ ਕਿ ਦੇਸ਼ ਵਿੱਚੋਂ ਭ੍ਰਿਸ਼ਟਾਚਾਰ ਖਤਮ ਕੀਤਾ ਜਾਵੇ ਤੇ ਭ੍ਰਿਸ਼ਟਾਚਾਰ ਰਾਹੀਂ ਕਮਾਇਆ ਤੇ ਵਿਦੇਸ਼ਾਂ
ਦੀਆਂ ਬੈਂਕਾਂ ਵਿੱਚ ਜਮ੍ਹਾਂ ਕਰਵਾਇਆ ਕਾਲਾ ਧਨ ਵਾਪਸ ਮੰਗਵਾਇਆ ਜਾਵੇ। ਇਹ ਮੰਗ ਤਾਂ ਬੜੀ ਚੰਗੀ ਸੀ
ਪਰ ਕੁੱਝ ਦਿਨਾਂ ਬਾਅਦ ਹੀ ਪਤਾ ਲੱਗਾ ਕਿ ਉਸ ਸਵਾਮੀ ਦੀ ੧੧੦੦੦ ਕਰੋੜ ਰੁਪਏ ਦੀ ਜਾਇਦਾਦ ਹੈ।
ਗਿਆਨੀ ਸ਼ਿਵਤੇਗ ਸਿੰਘ ਨੇ ਕਿਹਾ ਕਿ ੧੧ ਹਜਾਰ ਕ੍ਰੋੜ ਰੁਪਏ ਦੀ ਜਾਇਦਾਦ ਹਲ਼ ਵਾਹ ਕੇ ਤਾਂ ਬਣਦੀ
ਨਹੀਂ, ਇਹ ਵੀ ਉਸੇ ਢੰਗ ਨਾਲ ਬਣਾਈ ਗਈ ਹੈ, ਜਿਸ ਤਰ੍ਹਾਂ ਉਨ੍ਹਾਂ ਭ੍ਰਿਸ਼ਟ ਲੋਕਾਂ ਨੇ ਬਣਾਈ ਹੈ ਤੇ
ਜਿਨ੍ਹਾਂ ਵਿਰੁੱਧ ਉਸ ਸਵਾਮੀ ਨੇ ਮਰਨ ਵਰਤ ਰੱਖਿਆ ਸੀ। ਉਨ੍ਹਾਂ ਕਿਹਾ ਕਿ ਬੇਸ਼ੱਕ ਇਨ੍ਹਾਂ ਲੋਕਾਂ
ਨੇ ਧਾਰਮਿਕ ਲਿਬਾਸ ਹੀ ਪਹਿਨਿਆ ਹੋਇਆ ਹੈ, ਜੋ ਉਹ ਕੰਮ ਕਰ ਰਹੇ ਹਨ ਉਸ ਤੋਂ ਵੀ ਇਹੀ ਜਾਪਦਾ ਹੈ ਕਿ
ਇਹ ਬੜਾ ਚੰਗਾ ਧਰਮ ਦਾ ਕੰਮ ਕਰ ਰਹੇ ਹਨ, ਪਰ ਕਿਉਂਕਿ ਇਹ ਕੰਮ ਕਰਦਿਆਂ ਉਨ੍ਹਾਂ ਦੀ ਸੁਰਤੀ ਵਿੱਚ
ਆਪਣਾ ਸੁਅਰਥ ਹੈ, ਉਨ੍ਹਾਂ ਦੀ ਸੁਰਤੀ ਵਿੱਚ ਪ੍ਰਭੂ ਨਹੀਂ ਬਲਕਿ ਇੱਕ ਵਿਅਕਤੀ ਟਿਕਿਆ ਹੋਣ ਕਰਕੇ ਉਹ
ਉਸਤਤ ਵੀ ਪ੍ਰਭੂ ਦੀ ਨਹੀਂ ਬਲਕਿ ਉਸ ਵਿਅਕਤੀ ਦੀ ਕਰ ਰਹੇ ਹਨ ਇਸ ਲਈ ਉਨ੍ਹਾਂ ਵਲੋਂ ਕੀਤੇ ਸਾਰੇ
ਧਰਮ ਦੇ ਕਰਮ ਵੀ ਧੰਧਾ ਹੀ ਹੋ ਨਿਬੜਦੇ ਹਨ।
ਬੇਸ਼ੱਕ ਗਿਆਨੀ ਸ਼ਿਵਤੇਗ ਸਿੰਘ ਨੇ ਆਪਣੇ ਵਖਿਆਣ ਵਿੱਚ ਕਿਸੇ ਰਾਗੀ ਦਾ ਨਾਮ
ਨਹੀਂ ਲਿਆ ਪਰ ਯੂ ਟਿਊਬ ਦੇ ਲਿੰਕ- ਡੇਰਾ ਸੱਚਾ ਸੌਦਾ ਸਤਸੰਗ ੩ ਜੁਲਾਈ ੨੦੧੧ ਪਾਰਟ
੨/੨
http://www.youtube.com/watch?v=jc8pg9bBahk&feature=relmfu,
ਦਿਨ ਰਾਤੀ ਅਰਾਧਹੁ ਪਿਆਰੇ-ਛਮਿੰਦਰਪਾਲ ਇੰਸਾਂ
http://www.youtube.com/watch?v=BsX9mjINiB4&feature=related,
ਡੇਰਾ ਸੱਚਾ ਸੌਦਾ ੪ ਜੁਲਾਈ ੨੦੧੧ ਈਵਨਿੰਗ ਮਜਲਿਸ
http://www.youtube.com/watch?v=AKfNonkejOo&feature=relmfu
ਡੇਰਾ ਸੱਚਾ ਸੌਦਾ…ਸਤਿਗੁਰੂ ਨੇ ਫੜੀ ਮੇਰੀ ਬਾਂਹ, ਨੀ ਸਹੀਓ ਮੈਂ ਸੁਹਾਗਣ ਹੋ ਗਈ
http://www.youtube.com/watch?v=o6Tw1lHrwaA&feature=related
ਵੇਖਣ ਤੋਂ ਪਤਾ ਲਗਦਾ ਹੈ ਕਿ ਭਾਈ ਮਰਦਾਨਾ ਦੀ ੧੭ਵੀਂ ਪੀੜ੍ਹੀ ਵਿੱਚੋਂ ਹੋਣ
ਦਾ ਦਾਅਵਾ ਕਰਨ ਵਾਲਾ ਉਹ ਰਾਗੀ ਜਿਸ ਵੱਲ ਗਿਆਨੀ ਸ਼ਿਵਤੇਗ ਸਿੰਘ ਨੇ ‘
ਸਤਿਗੁਰ
ਸਾਹਿਬ ਛਡ ਕੈ, ਮਨਮੁਖ ਹੋਇ ਬੰਦੇ ਦਾ ਬੰਦਾ।। `
ਕਹਿ ਕੇ ਇਸ਼ਾਰਾ ਕੀਤਾ ਹੈ ਉਹ ਪਟਿਆਲੇ ਦੇ ਰਹਿਣ ਵਾਲੇ ਹਨ ਤੇ ਉਨ੍ਹਾਂ ਦਾ ਨਾਮ ਛਮਿੰਦਰਾਪਾਲ ਸਿੰਘ
ਹੈ। ਇਹ ਮਨਮੁੱਖ ਹੋ ਕੇ ਸੌਦੇ ਸਾਧ ਦੀਆਂ ਮਜਲਿਸਾਂ ਵਿੱਚ ਗੁਰਬਾਣੀ ਦਾ ਅਨਾਦਰ ਕਰਦਾ ਹੋਇਆ ਕਹਿ
ਰਿਹਾ ਹੈ ਕਿ ਭਾਈ ਮਰਦਾਨਾ ਨੇ ਗੁਰੂ ਨਾਨਕ ਦੇ ਦਰਬਾਰ ਵਿੱਚ ਕੀਰਤਨ ਕਰਕੇ ਆਪਣਾ ਜੀਵਨ ਸਫਲਾ ਕੀਤਾ
ਤੇ ਉਨ੍ਹਾਂ ਦੀ ੧੭ਵੀਂ ਪੀੜ੍ਹੀ `ਚੋਂ ਉਹ ਹੁਣ ਇਸ ਪ੍ਰਤੱਖ ਗੁਰੂ ਦੇ ਦਰਬਾਰ `ਚ ਕੀਰਤਨ ਕਰਕੇ ਆਪਣਾ
ਜੀਵਨ ਸਫਲਾ ਕਰ ਰਹੇ ਹਨ। ਇਹ ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਜੀ ਦਾ ਹੀ ਸਰੂਪ ਹੈ। ਉਨ੍ਹਾਂ ਦਾ
ਦੂਸਰਾ ਇਸ਼ਾਰਾ ਕਾਹਨਾਂ ਢੇਸੀਆਂ ਵਿਖੇ ਹੋਏ ਕੀਰਤਨ ਦਰਬਾਰ ਦਾ ਹੈ, ਜਿਸ ਵਿੱਚ ਗੁਰੂ ਗ੍ਰੰਥ ਸਾਹਿਬ
ਜੀ ਦੀ ਹਜੂਰੀ ਵਿੱਚ ਧਾਰਮਕ ਚੋਲ਼ਿਆਂ ਵਾਲੇ ਨੱਚ ਨੱਚ ਕੇ ਕੀਰਤਨ ਦਰਬਾਰ ਨੂੰ ਆਰਕੈਸਟਰਾ ਦਾ ਰੂਪ ਦੇ
ਰਹੇ ਹਨ ਅਤੇ ਪ੍ਰਸਿੱਧ ਰਾਗੀ ਜਸਬੀਰ ਸਿੰਘ ਪਾਉਂਟਾ ਸਾਹਿਬ ਵਾਲੇ ਉਸ ਸਟੇਜ`ਤੇ ਖੜ੍ਹੇ ਵਿਖਾਈ ਦੇ
ਰਹੇ ਹਨ। ਇਹ ਵੀਡੀਓ ਯੂ ਟਿਊਬ ਦੇ ਲਿੰਕ
http://www.khalsanews.org/newspics/2011/07July2011/11%20Jul%2011/11%20Jul%2011%20Jagrata%20or%20Kirtan%20Samagam.htm
`ਤੇ ਵੇਖੀ ਜਾ ਸਕਦੀ ਹੈ।
(17/07/11)
ਗੁਰਇੰਦਰ ਸਿੰਘ ਪਾਲ
ਸ: ਸੰਤ ਸਿੰਘ ਬਰਲਿੰਗਟਨ ਜੀ,
ਆਪ ਦੇ ਜੁਲਾਈ
16
ਦੇ ਪੱਤਰ ਲਈ ਧੰਨਵਾਦ!
ਆਪ ਦਾ ਇਹ ਪੱਤਰ ਮੇਰੀ ਜੁਲਾਈ
11 ਦੀ
ਚਿੱਠੀ ਦਾ ਜਵਾਬ ਬਿਲਕੁਲ ਨਹੀਂ ਹੈ। ਇਸ ਵਿੱਚ ਤੁਸੀਂ ਮੇਰੀ ਉਸ ਚਿੱਠੀ ਵਿਚਲੇ ਕਿਸੇ ਵੀ ਕਥਨ ਨੂੰ
ਛੂਹਿਆ ਤੱਕ ਨਹੀਂ! ਤੁਸੀਂ ਇਸ ਨੂੰ ‘ਜਵਾਬ’ ਕਿੱਦਾਂ ਕਹਿ ਸਕਦੇ ਹੋ? ਆਪ ਦਾ ਇਹ ਪੱਤਰ ਤਾਂ ਮੇਰੀ
ਚਿੱਠੀ ਵਿੱਚ ਦਿੱਤੇ ਤੱਥਾਂ ਤੋਂ ਟਲਣ ਦਾ ਹੋਛਾ ਯਤਨ ਹੈ।
ਬਹਸ, ਅਰਬੀ ਬੋਲੀ ਦਾ ਲਫ਼ਜ਼ ਹੈ, ਜਿਸ ਦੇ ਅਰਥ ਹਨ: ਵਾਦ-ਵਿਵਾਦ, ਚਰਚਾ,
ਖੰਡਨ ਮੰਡਨ, ਦਲੀਲ ਤੇ ਤਰਕ ਆਦਿ। ਵਿਚਾਰ-ਚਰਚਾ ਦੇ ਵੀ ਇਹੀ ਅਰਥ ਹਨ। ਸੋ, ਦੋਵੇਂ ਸ਼ਬਦ ਸਮਾਨਾਰਥਕ
(synonym)
ਹੋਏ। ਆਪ ਦੇ ਗਿਆਨ ਅਨੁਸਾਰ, ਜੇ ਮੈ ਅਜੇ ਵੀ ਗ਼ਲਤ ਹਾਂ ਤਾਂ ਮੈ ਇਸ ਗ਼ਲਤੀ ਲਈ ਖਿਮਾ ਦਾ ਜਾਚਕ ਹਾਂ!
ਆਪ ਨੇ ਲਿਖਿਆ ਹੈ,
“ਇਹ ਅਸਲ ਵਿੱਚ ਬਹਿਸ ਹੀ ਹੈ ਇਸੇ
ਕਰਕੇ ਸਿਆਣੇ ਵਿਦਵਾਨ ਇਸ ਤੋਂ ਪਰੇ ਹਟ ਗਏ ਹਨ ਕਿ ਤੁਹਾਡੇ ਨਾਲ ਬਹਿਸ ਕਰਨਾ ਤਾਂ ਕੰਧ ਨਾਲ ਟਕਰਾਂ
ਮਾਰਨ ਬਰਾਬਰ ਹੈ”। ਇਸ ਕਥਨ ਵਿੱਚ ਆਪ ਨੇ ਇਹ
ਦੱਸਣ ਦੀ ਖੇਚਲ ਨਹੀਂ ਕੀਤੀ ਕਿ ਇਹ ‘ਸ਼ਿਆਣੇ ਵਿਦਵਾਨ’ ਕੌਣ ਹਨ? ਬਜ਼ੁਰਗਾਂ ਦਾ ਕਹਿਣਾ ਹੈ ਕਿ
‘ਸਿਆਣੇ ਵਿਦਵਾਨ’ ਪਰੇ ਨਹੀਂ ਹਟਦੇ ਸਗੋਂ ਕੰਧ ਠੋਰ ਕੇ ਵੀ ਕੁੱਝ ਨਾ ਕੁੱਝ ਲੱਭ ਲੈਂਦੇ ਹਨ। ਸੰਤ
ਸਿੰਘ ਜੀ, ਹੁਣ ਤਕ ਹੋਈ ਵਿਚਾਰ ਚਰਚਾ ਨੂੰ ਧਿਆਨ ਨਾਲ ਪੜ੍ਹ ਕੇ ਦੇਖਿਓ ਕਿ ਪਰੇ ਹਟਣ ਦਾ ਕਾਰਣ
ਕਿਤੇ ਕੋਈ ਹੋਰ ਤਾਂ ਨਹੀਂ! ਹਾਂ ਸੱਚ, ਮੇਰੀ ਕੰਧ ਨਾਲ ਤੁੱਲਨਾਂ ਕਰਨ ਲਈ ਆਪ ਦਾ ਧੰਨਵਾਦ! ਸੂਝਵਾਨ
ਵਿਅਕਤੀ ਕੰਧ ਨੂੰ ਵੀ ਕਦੇ ਕਦਾਈਂ ਠੋਰ ਲੈਂਦੇ ਹਨ; ਪਰੰਤੂ, ਆਪ ਤਾਂ ਕੰਧ ਤੋਂ ਵੀ ਗਏ ਗੁਜ਼ਰੇ
ਲੱਗਦੇ ਹੋ!
ਆਪ ਨੇ ਕਿਹਾ ਹੈ,
“ਚਿੱਠੀ ਤੁਸੀਂ ਕਾਫੀ ਕਰੋਧ ਵਿੱਚ
ਲਿਖੀ ਹੈ ਜਿਵੇ ਕਿਤੇ ਮੈ ਤੁਹਾਡੀ ਹਉਮੈ ਨੂੰ ਸਟ ਮਾਰ ਦਿਤੀ ਹੋਵੇ। ਇਸ ਨਾਲ ਮਨੁਖ ਬਹੁਤ ਤੜਪਦਾ ਹੈ
ਅਤੇ ਆਪਣੇ ਸਾਰੇ ਗੁਣਾਂ ਉਤੇ ਹੰਕਾਰ ਦਾ ਸੁਹਾਗਾ ਫੇਰ ਦਿੰਦਾ ਹੈ ਭਾਵੇਂ ਜਿਤਨਾ ਮਰਜੀ ਪੜਿਆ
ਹੋਵੇ”। ਆਪਣੇ ਕੁਲੱਛਣ ਦੂਸਰਿਆਂ ਦੇ ਕਿਰਦਾਰ ਨਾਲ
ਜੋੜਣੇ ਤੁਹਾਡੀ ਫ਼ਿਤਰਤ ਹੈ। ਤੁਸਾਂ ਆਪਣੇ ਜੁਲਾਈ
10
ਵਾਲੇ ਪੱਤਰ ਵਿੱਚ ਜੋ ਵੀ ਇਲਜ਼ਾਮ ਮੇਰੇ ਉੱਤੇ ਲਾਏ ਹਨ, ਮੈ ਆਪਣੇ ਜੁਲਾਈ
11 ਦੇ
ਪੱਤਰ ਵਿੱਚ, ਤੁਹਾਡੀ ਹੀ ‘ਸਭਯ’ ਸ਼ਬਦਾਵਲੀ ਵਰਤ ਕੇ, ਸਾਬਤ ਕਰ ਦਿੱਤਾ ਹੈ ਕਿ ਦਰਅਸਲ ਉਹ ਇਲਜ਼ਾਮ
ਤੁਹਾਡੀ ਸ਼ਖ਼ਸੀਯਤ ਉੱਤੇ ਪੂਰੀ ਤਰ੍ਹਾਂ ਢੁੱਕਦੇ ਹਨ। ਤੁਸੀਂ ਇਸ ਨੂੰ ‘ਕਰੋਧ’ ਤੇ ‘ਹੰਕਾਰ’ ਦੱਸਦੇ
ਹੋ! ਤੁਸੀਂ ਮੇਰੇ ਹੰਕਾਰੀ ਹੋਣ ਤੇ ਤੜਪਣ ਦੇ ਦੋਸ਼ ਨੂੰ ਸਾਬਤ ਕਰਨ ਲਈ ਹਵਾਲਾ ਕੋਈ ਵੀ ਨਹੀਂ
ਦਿੱਤਾ! ਤੁਹਾਡੇ ਵਰਗੇ ‘ਸ਼ਿਆਣੇ ਵਿਦਵਾਨ’ ਏਦਾਂ ਹੀ ਕਰਦੇ ਹਨ! ਕੋਈ ਨਵੀਂ ਗੱਲ ਨਹੀਂ!
ਮੈਂ ਆਪਣੇ ਜੁਲਾਈ 11 ਦੇ ਪੱਤਰ ਵਿੱਚ ਲਿਖਿਆ ਸੀ:
“ਵਿਚਾਰ-ਚਰਚਾ ਵਿੱਚ ਸਰਬਸੰਮਤੀ ਜਾਂ
ਬਹੁਸੰਮਤੀ ਕੋਈ ਮਅਨੇ ਨਹੀਂ ਰੱਖਦੀ। ਸਹੀ ਜਾਂ ਗ਼ਲਤ ਵਿਚਲੇ ਨਿਤਾਰੇ ਲਈ ਲੋੜ ਤਰਕ ਦੀ ਹੈ, ਸੱਮਤੀ
ਦੀ ਨਹੀਂ! ਸੱਚ ਤੇ ਖੜਾ ਇੱਕ ਇਕੱਲਾ ਵੀ ਬਹੁਤਿਆਂ ਉੱਤੇ ਭਾਰੂ ਹੁੰਦਾ ਹੈ”।
ਮੇਰੇ ਇਸ ਸਾਰੇ ਕਥਨ ਵਿੱਚੋਂ ਇੱਕ ਛੋਟੇ ਜਿਹੇ ਹਿੱਸੇ,
(……ਸਰਬਸੰਮਤੀ ਜਾਂ ਬਹੁਸੰਮਤੀ
ਕੋਈ ਮਾਹਣੇ ਨਹੀਂ ਰੱਖਦੀ।), ਦਾ ਹਵਾਲਾ ਦੇ ਕੇ
ਆਪ ਨੇ ਲਿਖ ਦਿੱਤਾ, “ਦਿਲ
ਬਹਿਲਾਉਣ ਵਾਸਤੇ ਖਿਆਲ ਬਹੁਤ ਅੱਛਾ ਹੈ”। ਸੰਤ
ਸਿੰਘ ਜੀ, ਆਪ ਨੂੰ ਇਹ ‘ਕਰਤੂਤ’ ਕਰਦਿਆਂ ਲਾਜ ਨਹੀਂ ਆਈ? ਮੈਨੂੰ ਤਾਂ ਆਪ ਦੀ ਇਸ ਕਪਟੀ
(treacherous)
ਕਰਤੂਤ ਬਾਰੇ ਲਿਖਦਿਆਂ ਵੀ ਸ਼ਰਮ ਆ ਰਹੀ ਹੈ!
ਆਪਣੇ ਉਪਰੋਕਤ ਵਿਚਾਰ ਦੀ ਪੁਸ਼ਟੀ
ਵਾਸਤੇ ਮੈਂ ਗੁਰਬਾਣੀ ਵਿੱਚੋਂ ਕੇਵਲ ਇੱਕ ਮਿਸਾਲ
ਦੇ ਰਿਹਾ ਹਾਂ:- ਜਨੇਊ ਧਾਰਨ ਕਰਨ ਦੇ ਕਰਮਕਾਂਡ ਨੂੰ ਭਾਰਤ ਦੇ ਕਰੋੜਾਂ ਹਿੰਦੂਆਂ ਦੀ ਸਰਬਸੰਮਤੀ
ਪ੍ਰਾਪਤ ਸੀ। ਜਨੇਊ ਦੀ ਨਿਰਾਰਥਕਤਾ ਦੇ ‘ਸੱਚ’ ਨੂੰ ਉਜਾਗਰ ਕਰਨ ਲਈ ਗੁਰੁ ਨਾਨਕ ਦੇਵ ਜੀ ਨੇ ਤਿੰਨ
ਤਰਕ-ਪੂਰਨ ਸ਼ਬਦ ਰਚੇ। ਇਨ੍ਹਾਂ ਸ਼ਬਦਾਂ ਵਿਚਲੇ ਤਰਕ/ਬਿਬੇਕ ਨੇ ਸਾਰੇ ਭਾਰਤੀਆਂ ਦੀ ਸਰਬਸੰਮਤੀ ਨੂੰ
ਮੂਲੋਂ ਹੀ ਰੱਦ ਕਰ ਦਿੱਤਾ! ! ! ! ! ਹੁਣ ਤੁਸੀਂ ਆਪਣਾ ਦਿਲ ਬਹਿਲਆਓ ਜਾਂ ਨਾਂ, ਇਹ ਆਪ ਦੀ ਮਰਜ਼ੀ
ਹੈ!”
ਮੇਰੀ ਉਪਰੋਕਤ ਲਿਖਿਤ ਦੇ ਪ੍ਰਸੰਗ ਵਿੱਚ ਆਪ ਨੇ ਲਿਖਿਆ ਹੈ,
“ਅਗੇ ਆਪ ਫਿਰ ਸਰਬ ਸੰਮਤੀ ਜਾਂ
ਬਹੁਸੰਮਤੀ ਉਪਰ ਇਕਲਾ ਬੰਦਾ ਭਾਰੂ ਹੋਣ ਦੀ ਗਲ ਕਰਦੇ ਹੋਏ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ
ਮਿਸਾਲ ਦਿੰਦੇ ਹੋ। ਪਾਲ ਜੀ ਥਲੇ ਜਮੀਨ ਤੇ ਆਉ ਤੁਸੀਂ ਅਸਮਾਨ ਦੇ ਵਿੱਚ ਉਡ ਰਹੇ ਹੋ। ਆਪਣਾ ਮੁਕਬਲਾ
ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਕਰ ਰਹੇ ਹੋ? ਕਿਥੇ ਰਾਜਾ ਭੋਜ, ਕਿਥੇ ਗੰਗੂ ਤੇਲੀ”।
‘ਸ਼ਿਆਣੇ ਵਿਦਵਾਨ’ ਸੰਤ ਸਿੰਘ ਜੀ, ਮੇਰਾ ਉੱਪਰ
ਦਿੱਤਾ ਪੈਰਾ ਪੜ੍ਹ ਕੇ,
‘ਆਪਣੇ ਉਪਰੋਕਤ ਵਿਚਾਰ ਦੀ ਪੁਸ਼ਟੀ ਵਾਸਤੇ’
ਵਾਕ-ਅੰਸ਼ ਨੂੰ ਧਿਆਨ ਵਿੱਚ ਰੱਖਦਿਆਂ, ਸਪਸ਼ਟ/ਸਾਬਤ ਕਰੋ ਤੇ ਦੱਸੋ ਕਿ ਮੈ ਆਪਣਾ ਮੁਕਾਬਲਾ ਗੁਰੁ
ਨਾਨਕ ਦੇਵ ਜੀ ਨਾਲ ਕਿੱਥੇ ਕੀਤਾ ਹੈ? ? ਸੰਤ ਸਿੰਘ ਜੀ, ਤੁਸੀਂ ਆਪਣੇ ਅਜਿਹੇ ਬੇ-ਬੁਨਿਆਦ, ਘਟੀਆ,
ਝੂਠੇ ਤੇ ਤੁੱਛ ਬਿਆਨਾਂ ਨਾਲ ਸਾਬਤ ਕਰ ਦਿੱਤਾ ਹੈ ਕਿ ਆਪ ਝੂਠ ਦੇ ਕੱਟੜ ਤੇ ਵਫ਼ਾਦਾਰ ਪੁਜਾਰੀ ਹੋ।
ਝੂਠ ਬੋਲਣ/ਲਿਖਣ ਲੱਗੇ ਆਪ ਨਿਰਲੱਜਤਾ ਦੀਆਂ ਸਾਰੀਆਂ ਸੀਮਾਵਾਂ ਨਿਝੱਕ ਹੋ ਕੇ ਪਾਰ ਕਰ ਜਾਂਦੇ ਹੋ।
ਤੁਹਾਨੂੰ ਤੁਹਾਡਾ ਇਹ ਲੱਛਣ ਮੁਬਾਰਕ! ਪਰ, ਸਿਆਣਿਆਂ ਦਾ ਇਹ ਕਥਨ ਯਾਦ ਰੱਖੋ ਕਿ, “ਉੱਪਰ ਨੂੰ
ਥੁੱਕਣ ਵਾਲਿਆਂ ਦਾ ਥੁੱਕ ਵਾਪਸ ਉਨ੍ਹਾਂ ਦੇ ਬੂਥੇ ਉੱਤੇ ਹੀ ਡਿੱਗਦਾ ਹੈ”।
ਆਪ ਨੇ ਆਪਣੇ ਆਖ਼ਿਰੀ ਪੈਰੇ ਵਿੱਚ ਜੋ ਕੁੱਝ ਵੀ ਲਿਖਿਆ ਹੈ, ਉਸ ਨੂੰ ਕ੍ਰਿਪਾ
ਕਰਕੇ ਧਿਆਨ ਨਾਲ ਪੜ੍ਹ ਕੇ ਵੇਖਣਾਂ, ਉਸ ਵਿੱਚ ਤੁਹਾਨੂੰ ਤੁਹਾਡੀ ਬੌਖਲਾਈ ਹੋਈ ‘ਸ਼ਿਆਣੇ ਵਿਦਵਾਨ’
ਵਾਲੀ ਸੁਹਣੀ ਸ਼ਖ਼ਸੀਯਤ ਸਾਫ਼ ਦਿਖਾਈ ਦੇਵੇਗੀ।
ਗੁਰਇੰਦਰ ਸਿੰਘ ਪਾਲ
ਜੁਲਾਈ 17, 2011.
(17/07/11)
ਗੁਰਸ਼ਰਨ ਸਿੰਘ ਕਸੇਲ
ਡਾ.
ਇਕਬਾਲ ਸਿੰਘ ਢਿੱਲੋਂ ਜੀ,
ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਹਿ ॥
ਆਪ ਜੀ ਵੱਲੋਂ “ਸਿੱਖ ਮਾਰਗ” ਤੇ ਜੁਲਾਈ ੧੧ ਵਾਲੀ ਚਿੱਠੀ ਵਿੱਚ ਆਪ ਨੇ ਲਿਖਿਆ ਹੈ: “ਬਾਕੀ, ਸ.
ਸੰਤ ਸਿੰਘ ਬਰਲਿੰਗਟਨ ਜੀ, ਆਪ ਜੀ ਨੇ ਆਪਣੇ ਪੱਤਰ ਵਿੱਚ ਬੜੇ ਹੀ ਨੀਵੇਂ ਪੱਧਰ ਦੀ ਭਾਸ਼ਾ ਦਾ ਪਰਯੋਗ
ਕੀਤਾ ਹੈ। ਆਪ ਜੀ ਦੀ ਇਸ ਗਲੀਜ਼ ਭਾਸ਼ਾ (language of
the gutter) ਤੋਂ ਤਾਂ ਇੰਜ ਲਗਦਾ ਹੈ ਕਿ ਆਪ ਜੀ
ਕੋਈ ਗੁਰਸਿਖ ਨਹੀਂ ਸਗੋਂ ਇੱਕ ‘ਪਤਿਤ’ ਸਿਖ ਹੋ” ।
ਡਾ. ਸਾਹਿਬ, ਕੀ ਤੁਸੀਂ ਦੱਸਣ ਦੀ ਖੇਚਲ ਕਰੋਗੇ ਕਿ ਤੁਸੀਂ “ਪਤਿਤ ਸਿੱਖ” ਕਿਸ ਨੂੰ ਸਮਝਦੇ ਹੋ
?
ਜਵਾਬ ਦੇਣ ਲਈ ਧੰਨਵਾਦ।
ਸਤਿਕਾਰ ਸਹਿਤ, ਗੁਰਸ਼ਰਨ ਸਿੰਘ ਕਸੇਲ
(17/07/11)
ਤੱਤ ਗੁਰਮਤਿ ਪਰਿਵਾਰ
ਕੀ ਜਾਗਰੂਕ ਪੰਥ ਦੀ ਏਕਤਾ
ਅਸੰਭਵ ਹੈ ?
ਨਿਰਾਸ਼ਾ ਦੀ ਥਾਂ ਸਵੈ-ਪੜਚੋਲ ਦੀ ਲੋੜ:
ਜਾਗਰੂਕ ਪੰਥ ਨਾਲ ਜੁੜੀ ਹਰ ਧਿਰ, ਸੰਸਥਾ, ਸ਼ਖਸੀਅਤ ਇਹ ਚਾਹੁੰਦੀ ਰਹੀ ਹੈ
ਕਿ ਜਾਗਰੂਕ ਪੰਥ ਵਿਚ ਏਕਾ ਹੋਣਾ ਚਾਹੀਦਾ ਹੈ ਤਾਂ ਕਿ ਪੁਨਰਜਾਗਰਨ ਲਹਿਰ ਨੂੰ ਸਾਂਝੇ ਅਤੇ
ਸ਼ਕਤੀਸ਼ਾਲੀ ਰੂਪ ਵਿਚ ਚਲਾਇਆ ਜਾਵੇ। ‘ਤੱਤ ਗੁਰਮਤਿ ਪਰਿਵਾਰ’ ਵੀ ਸ਼ੁਰੂ ਤੋਂ ਹੀ ਇਸ ਏਕਤਾ ਲਈ ਹੌਕਾ
ਦੇਣ ਦੇ ਨਾਲ-ਨਾਲ ਏਕਤਾ ਯਤਨਾਂ ਦੀ ਸੰਭਾਵੀ ਰੂਪ-ਰੇਖਾ ਵੀ ਪੇਸ਼ ਕਰਦਾ ਰਿਹਾ ਹੈ। ਪਿੱਛਲੇ ਹਫਤੇ
ਲਿਖੇ ਆਪਣੇ ਸੰਪਾਦਕੀ
‘ਸੁਨਿਹਰੇ ਅੱਖਰਾਂ ਵਾਲੇ ਸਰੂਪਾਂ ਦਾ ਵਿਵਾਦ’
ਦੇ ਅੰਤ ਵਿਚ ਵੀ ‘ਪਰਿਵਾਰ’ ਨੇ
ਜਾਗਰੂਕ ਪੰਥ ਨੂੰ ਏਕਤਾ ਲਈ ਇਕ ਵਾਰ ਫੇਰ ਹਲੂਣਾ ਦੇਣ ਦਾ ਯਤਨ ਕੀਤਾ ਸੀ।
‘ਪਰਿਵਾਰ’ ਦੇ ਇਸ ਯਤਨਾਂ ਪ੍ਰਤੀ ਗੈਰ-ਸੰਜੀਦਗੀ ਵਿਖਾਉਂਦੇ ਹੋਏ ਅਣਗੌਲਿਆਂ
ਕਰ ਦਿੱਤਾ ਲਗਦਾ ਹੈ। ਸਿਰਫ ਪੰਥਦਰਦੀ ਵਿਦਵਾਨ ਅਮਰਜੀਤ ਸਿੰਘ ਜੀ ਚੰਦੀ ਨੇ ਇਸ ਦੇ ਪ੍ਰਤੀਕਰਮ ਵਿਚ
ਆਪਣੇ ਵਿਚਾਰ ਲਿਖੇ। ਉਨ੍ਹਾਂ ਵਲੋਂ ਪ੍ਰਤੀਕਰਮ ਦੇਣ ਲਈ ਤਹਿ ਦਿਲੋਂ ਧੰਨਵਾਦੀ ਹਾਂ। ਚੰਦੀ ਜੀ ਵਲੋਂ
ਦਿੱਤੇ ਪ੍ਰਤੀਕਰਮ ਵਿਚ ਨਿਰਾਸ਼ਤਾ ਤਾਂ ਹੈ ਪਰ ਕੁਝ ਕੀਮਤੀ ਸੇਧਾਂ ਵੀ ਹਨ। ਉਨ੍ਹਾਂ ਨੂੰ ਜਾਪਦਾ ਹੈ
ਕਿ ਜਾਗਰੂਕ ਪੰਥ ਵਿਚ ਏਕਤਾ ਜੇ ਅਸੰਭਵ ਨਹੀਂ ਤਾਂ ਅਤਿ ਮੁਸ਼ਕਿਲ ਜ਼ਰੂਰ ਹੈ। ਉਨ੍ਹਾਂ ਨੇ ਏਕਤਾ ਵਿਚ
ਵੱਡੀ ਰੁਕਾਵਟ ਹਉਮੈ ਅਤੇ ਚੌਧਰ ਦੀ ਭੁੱਖ ਨੂੰ ਦਸਿਆ ਹੈ। ਇਹ ਵਿਚਾਰ ਵੀ ਦਿੱਤਾ ਹੈ ਕਿ ਏਕੇ ਦੀ
ਐਸੀ ਕੋਸ਼ਿਸ਼ ਆਪਸੀ ਵਖੇਰਵੇਂ ਹੋਰ ਵਧਾਉਣ ਦਾ ਕਾਰਨ ਬਣ ਸਕਦੀ ਹੈ।
ਅਸੀਂ ਸਮਝ ਸਕਦੇ ਹਾਂ ਕਿ ਚੰਦੀ ਜੀ ਦੀ ਇਸ ਨਿਰਾਸ਼ਤਾ ਦਾ ਕਾਰਨ ਇਸ ਪੱਖੋਂ
ਹੋ ਚੁੱਕੀ ਬੇ-ਨਤੀਜਾ ਕੋਸ਼ਿਸ਼ਾਂ ਦਾ ਅਨੁਭਵ ਹੈ। ਪਰ ਇਕ
‘ਗੁਰੂ’
ਨੂੰ ਸਮਰਪਿਤ ਸਿੱਖਾਂ ਵਿਚ ਏਕਾ ਹੋਣਾ ਵੀ ਜ਼ਰੂਰੀ ਹੈ। ਨਿਰਾਸ਼ ਹੋ ਕੇ ਕੋਸ਼ਿਸ਼ ਛੱਡ ਦੇਣ ਦਾ ਰਾਹ ਤਾਂ
ਗੁਰਮਤਿ ਨਹੀਂ ਸਿਖਾਉਂਦੀ। ਜ਼ਰੂਰਤ ਇਸ ਗੱਲ ਦੀ ਹੈ ਕਿ ਇਸ ਏਕਤਾ ਦੇ ਐਸੇ ਮਜ਼ਬੂਤ ਆਧਾਰ ਪੈਦਾ ਕੀਤੇ
ਜਾਣ, ਜੋ ਸਫਲਤਾ ਦੇ ਪੱਕੇ ਜ਼ਾਮਨ ਹੋਣ। ਇਸ ਲਈ ਅਤਿ ਜ਼ਰੂਰੀ ਹੈ ਕਿ ਪਿੱਛਲੀਆਂ ਕੋਸ਼ਿਸ਼ਾਂ ਦੀ
ਨਿਰਪੱਖ, ਸੁਹਿਰਦ ਅਤੇ ਸੰਜੀਦਾ ਪੜਚੋਲ ਕਰਕੇ ਉਨ੍ਹਾਂ ਕਮਜ਼ੋਰੀਆਂ ਦੀ ਪਛਾਣ ਕੀਤੀ ਜਾਵੇ ਜਿਨ੍ਹਾਂ
ਕਾਰਨ ਸਫਲਤਾ ਹੱਥ ਨਹੀਂ ਲਗੀ। ਅਗਲੇ ਹਿੱਸੇ ਵਿਚ ਅਸੀਂ ਇਸ ਵਿਸ਼ੇ ’ਤੇ ਨਿਰਪੱਖ ਪੜਚੋਲ ਕਰਨ ਦਾ ਯਤਨ
ਕਰਾਂਗੇ।
ਪੜਚੋਲ :
ਜਾਗਰੂਕ ਪੰਥ ਵਿਚ ਏਕਤਾ ਹੋਣਾ ਆਸਾਨ ਇਸ ਲਈ ਹੈ ਕਿ ਉਹ ਸਾਰੇ ਹੀ ਸਿਰਫ ‘ਸ਼ਬਦ ਗੁਰੂ ਗ੍ਰੰਥ ਸਾਹਿਬ
ਜੀ’ ਨੂੰ ਸਮਰਪਿਤ ਹੋਣ ਦੇ ਨਾਲ-ਨਾਲ ਸੁਚੇਤ ਅਤੇ ਪੰਥਦਰਦੀ ਹਨ। ਇਸ ਵੱਡੀ ਸਮਾਨਤਾ ਕਾਰਨ ਏਕਤਾ
ਹੋਣਾ ਕੋਈ ਔਖੀ ਗੱਲ ਨਹੀਂ ਹੈ। ਇਹ ਗੱਲ ਸਹੀ ਹੈ ਕਿ ਏਕਤਾ ਦੇ ਰਾਹ ਵਿਚ ਵੱਡੀ ਰੁਕਾਵਟ ਜਾਗਰੂਕ
ਧਿਰਾਂ, ਸ਼ਖਸੀਅਤਾਂ ਵਿਚਲੀ ਹਉਮੈ ਹੈ। ਪਰ ਇਸ ਹਉਮੈ ਨੂੰ ਪਾਸੇ ਰੱਖਣਾ ਕੋਈ ਵੱਡੀ ਗੱਲ ਨਹੀਂ। ਕੋਈ
ਵਿਰਲਾ ਹੀ ਜਾਗਰੂਕ ਸਿੱਖ ਹੋਵੇਗਾ, ਜੋ ਸਹੀ ਤਰੀਕੇ ਗੱਲ ਪੇਸ਼ ਕੀਤੇ ਜਾਣ ’ਤੇ ਏਕੇ ਨਾਲੋਂ ਹਉਮੈ
ਨੂੰ ਜ਼ਿਆਦਾ ਮਾਨਤਾ ਦੇਵੇਗਾ। ਜੇ ਕੋਈ ਐਸਾ ਸਾਹਮਣੇ ਆ ਜਾਂਦਾ ਹੈ ਤਾਂ ਆਪੇ ਪਛਾਣਿਆ ਜਾਵੇਗਾ। ਫੇਰ
ਉਸ ਨੂੰ ਪਾਸੇ ਰੱਖ ਕੇ ਏਕਤਾ ਕੀਤੀ ਜਾ ਸਕਦੀ ਹੈ, ਕਿਉੁਂਕਿ ਐਸਾ ਵਿਅਕਤੀ, ਧਿਰ ਜਾਗਰੂਕ ਕਹਿਲਾਉਣ
ਲਾਇਕ ਹੀ ਨਹੀਂ। ਉਸ ਦਾ ਇਸ ਲਹਿਰ ਨੂੰ ਫਾਇਦਾ ਨਹੀਂ ਨੁਕਸਾਨ ਹੀ ਹੈ। ਭਾਵ ਹਉਮੈ ’ਤੇ ਕਾਬੂ ਪਾਉਣਾ
ਕੋਈ ਮੁਸ਼ਕਿਲ ਨਹੀਂ ਹੈ।
ਜੇ ਹੁਣ ਤੱਕ ਹੋਈਆਂ ਏਕਾ ਕੋਸ਼ਿਸ਼ਾਂ ’ਤੇ ਪੜਚੋਲਵੀਂ ਨਜ਼ਰ ਮਾਰੀ ਜਾਵੇ ਤਾਂ
ਹੇਠ ਲਿਖੀਆਂ ਕੁਝ ਕਮਜ਼ੋਰੀਆਂ ਸਾਹਮਣੇ ਆਉਂਦੀਆਂ ਹਨ:
1. ਨਿਰਪੱਖਤਾ ਦੀ ਥਾਂ ਧੜੇਬੰਦੀ ਦਾ ਬੋਲਬਾਲਾ
2. ਸਿਧਾਂਤ ਦੀ ਥਾਂ ਸ਼ਖਸੀਅਤ ਨੂੰ ਮਹੱਤਵ
3. ਕਿਸੇ ਸਪਸ਼ਟ ਰੂਪ ਰੇਖਾ (ਏਜੰਡੇ) ਅਤੇ ਤਿਆਰੀ ਦੀ ਘਾਟ
4. ਜਵਾਬਦੇਹੀ ਦੀ ਘਾਟ
1. ਨਿਰਪੱਖਤਾ ਦੀ ਥਾਂ ਧੜੇਬੰਦੀ ਦਾ ਬੋਲਬਾਲਾ:
ਇਨ੍ਹਾਂ ਉਪਰਾਲਿਆਂ ਵਿਚ ਸ਼ਾਮਿਲ ਹਰ ਨਿਰਪੱਖ ਸ਼ਖਸ (ਚੰਦੀ ਜੀ ਵੀ ਉਨ੍ਹਾਂ ਵਿਚੋਂ ਇਕ ਹਨ) ਜਾਣਦਾ ਹੈ
ਕਿ ਜ਼ਿਆਦਾਤਰ ਕੋਸ਼ਿਸ਼ਾਂ ਨਿਰਪੱਖ ਹੋਣ ਦੀ ਥਾਂ ਇਕ ਧੜੇ ਵਿਸ਼ੇਸ਼ ਦੇ ਪ੍ਰਭਾਵ ਹੇਠ ਹੀ ਹੋਈਆਂ। ਐਸੀਆਂ
ਕੋਸ਼ਿਸ਼ਾਂ ਵਿਚ ਉਸ ਧੜੇ ਦੀਆਂ ਮਾਨਤਾਵਾਂ ਨੂੰ ਹੀ ਥੋਪਣ ਦਾ ਯਤਨ ਕੀਤਾ ਗਿਆ। ਨਤੀਜਤਨ ਨਾਕਾਮਯਾਬੀ
ਦੇ ਨਾਲ ਆਪਸੀ ਕੁੜੱਤਨ ਵਧਾਉਣ ਦੇ ਕਾਰਨ ਵੀ ਬਣੇ।
2. ਸਿਧਾਂਤ ਦੀ ਥਾਂ ਸ਼ਖਸੀਅਤ ਨੂੰ ਵੱਧ ਮਹੱਤਵ:
ਜਾਗਰੂਕ ਪੰਥ ਦੀ ਅਸਲ ਤਾਕਤ ਇਸ ਦਾ ‘ਸਿਧਾਂਤਕ’ ਤੌਰ ’ਤੇ ਇਕ ਹੋਣਾ ਹੈ। ਇਸ ਲਈ ਏਕਤਾ ਦੀ ਕੋਈ
ਕੋਸ਼ਿਸ਼ ਤਾਂ ਹੀ ਕਾਮਯਾਬ ਹੋ ਸਕਦੀ ਹੈ, ਜੇ ਉਸ ਦਾ ਆਧਾਰ ਨਿਰੋਲ ਸਿਧਾਂਤ ਹੋਵੇ।
ਜਾਗਰੂਕ ਪੰਥ ਦਾ ਸਿਧਾਂਤ ‘ਸ਼ਬਦ ਗੁਰੂ
ਗ੍ਰੰਥ ਸਾਹਿਬ ਜੀ’ ਹੀ ਹਨ।
ਪਿਛਲੀਆਂ ਲਗਭਗ ਸਾਰੀਆਂ ਕੋਸ਼ਿਸ਼ਾਂ ਵਿਚ ਸਿਧਾਂਤ ਦੀ ਥਾਂ ਸ਼ਖਸੀਅਤਾਂ ਨਾਲ ਜੁੜ ਕੇ ਹੋਈਆਂ। ਨਤੀਜਤਨ
ਉਹ ਕੁਝ ਧਿਰਾਂ ਨੂੰ ਤਾਂ ਖੁਸ਼ ਕਰ ਗਈਆਂ ਪਰ ਪੂਰੇ ਜਾਗਰੂਕ ਪੰਥ ਨੂੰ ਰਾਸ ਨਾ ਆਉਣ ਕਾਰਨ ਨਾਕਾਮਯਾਬ
ਹੋ ਗਈਆਂ। ਐਸੇ ਯਤਨਾਂ ਵਿਚ ‘ਪਰਿਵਾਰ’ ਵਲੋਂ ਸਿਧਾਂਤ ਨਾਲ ਜੁੜੇ ਰਹਿਣ ਦੇ ਹੋਕੇ ਤੋਂ ਨਰਾਜ਼ ਕੁਝ
ਵੀਰਾਂ ਨੇ ‘ਪਰਿਵਾਰ’ ਨੂੰ ਔਕਾਤ ਚੇਤੇ ਕਰਵਾਉਂਦੇ ਹੋਏ ਸਿਧਾਂਤ ਨਾਲ ਜੁੜਨ ਤੋਂ ਪਹਿਲਾਂ ਏਕਾ ਕਰਨ
ਦੀ ਗੱਲ ਕਹੀ। ਸ਼ਖਸੀਅਤ ਨਾਲ ਜੁੜੀਆਂ ਐਸੀਆਂ ਕੋਸ਼ਿਸ਼ਾਂ ‘ਬੰਦੇ ਜੋੜੋ ਸਿਧਾਂਤ ਛੋੜੋ’ ਦਾ ਰਾਗ
ਅਲਾਪਦੀਆਂ ਗੁੰਮਨਾਮ ਹੋ ਗਈਆਂ।
3. ਸਪਸ਼ਟ ਰੂਪ ਰੇਖਾ ਏਜੰਡੇ ਦੀ ਘਾਟ :
ਅੱਜ ਤੱਕ ਦੀਆਂ ਜ਼ਿਆਦਾਤਰ ਕੋਸ਼ਿਸ਼ਾਂ ਵਿਚ ਕਿਸੇ ਸਪਸ਼ਟ ਰੂਪ ਰੇਖਾ ਅਤੇ ਏਜੰਡੇ ਦੀ ਘਾਟ ਰਹੀ। ਏਕਤਾ
ਯਤਨਾਂ ਦਾ ਅਗਰ ਕੋਈ ਏਜੰਡਾ ਸੀ ਵੀ ਤਾਂ ਉਹ ਆਪਾ ਵਿਰੋਧੀ ਅਤੇ ਅਸਪਸ਼ਟ ਸੀ। ਉਸ ਦਾ ਕਾਰਨ ਸੀ ਕਿ ਉਸ
ਏਜੰਡੇ ਨੂੰ ਬਣਾਉਣ ਵੇਲੇ ਸੇਧ ਨਿਰੋਲ ‘ਸ਼ਬਦ ਗੁਰੂ ਗ੍ਰੰਥ
ਸਾਹਿਬ ਜੀ’ ਤੋਂ ਲੈਣ ਦੀ ਥਾਂ ਗਲਤ ਪ੍ਰਚਲਿਤ ਪੰਥਕ ਮਾਨਤਾਵਾਂ ਅਤੇ ਕਿਸੇ ਪ੍ਰਭਾਵੀ ਸ਼ਖਸੀਅਤ ਦੇ
ਸਟੈਂਡ ਤੋਂ ਵੀ ਲਈ ਗਈ। ਐਸੇ ਉਪਰਾਲੇ ਸਿਰਫ ਇਕ ਦੋ ਮੀਟਿੰਗਾਂ ਨਾਲ ਹੀ ਨੇਪਰੇ ਨਹੀਂ ਚੜ ਜਾਂਦੇ,
ਇਸ ਲਈ ਇਕ ਲੜੀਵਾਰ ਤਿਆਰੀ ਚਾਹੀਦੀ ਹੈ। ਸਹੀ ਤਿਆਰੀ ਦੀ ਘਾਟ ਵੀ ਅਸਫਲ ਰਹਿਣ ਦਾ ਕਾਰਨ ਬਣੀ। ਲੋੜ
ਹੈ, ਗੁਰਮਤਿ ਦੀ ਸੇਧ ਵਿਚ ਪਹਿਲਾਂ ਏਜੰਡਾ ਤਿਆਰ ਕਰਕੇ, ਉਸ ਨੂੰ ਅਪਨਾਉਣ ਦਾ ਦਮ ਭਰਨ ਵਾਲਾ ਲੀਡਰ
ਚੁਣਿਆ ਜਾਵੇ। ਪਹਿਲਾਂ ਲੀਡਰ ਚੁਣ ਕੇ, ਉਸ ਦੀ ਮਰਜ਼ੀ ਨਾਲ ਏਜੰਡਾ ਤਿਆਰ ਕਰਨ ਦੀ ਨੀਤੀ ਵੀ ਅਸਫਲਤਾ
ਦਾ ਕਾਰਨ ਹੈ। ਸਾਂਝਾ ਸਿਧਾਂਤਕ ਏਜੰਡਾ ਲਾਗੂ ਕਰਨ ਲਈ ਲੀਡਰ ਚੁਣਿਆ ਜਾਵੇ, ਨਾ ਕਿ ਆਗੂ ਦੀ ਮਰਜ਼ੀ
ਦਾ ਏਜੰਡਾ ਅਪਨਾਇਆ ਜਾਵੇ।
4. ਜਵਾਬਦੇਹੀ ਦੀ ਘਾਟ :
ਜਾਗਰੂਕ ਧਿਰ ਦਾ ਇਕ ਵੱਡਾ ਗੁਣ ਜਵਵਾਬਦੇਹੀ ਹੈ। ਇਕ ਸੁਚੇਤ ਮਨੁੱਖ ਜਵਾਬਦੇਹੀ ਨੂੰ ਆਪਣਾ ਫਰਜ਼
ਮੰਨਦਾ ਹੈ, ਜਦੋਂ ਕਿ ਸੰਪਰਦਾਈ ਧਿਰਾਂ ਸ਼ਰਧਾ ਦੇ ਨਾਂ ਹੇਠ ਜਵਾਬਦੇਹੀ ਤੋਂ ਮੁਨਕਰ ਹੁੰਦੀਆਂ ਹਨ।
ਇਸ ਲਈ ਜਾਗਰੂਕ ਪੰਥ ਦਾ ਏਕਤਾ ਯਤਨ ਤਾਂ ਹੀ ਕਾਮਯਾਬ ਹੋ ਸਕਦਾ ਹੈ, ਜੇ ਉਸ ਵਿਚ ਜਵਾਬਦੇਹੀ ਦਾ
ਪੱਲਾ ਘੁਟ ਕੇ ਫੜਿਆ ਜਾਵੇ। ਅੰਨ੍ਹੀ ਸ਼ਰਧਾ ਦੇ ਲੋਕਾਂ ਵਿਚ ਤਾਂ ਜਵਾਬਦੇਹੀ ਦੀ ਘਾਟ ਵਿਚ ਏਕਤਾ ਹੋ
ਸਕਦੀ ਹੈ ਪਰ ਸੁਚੇਤ ਧਿਰਾਂ ਵਿਚ ਐਸਾ ਹੋਣਾ ਸੰਭਵ ਨਹੀਂ। ਸੱਚਾਈ ਇਹ ਹੈ ਕਿ ਹੁਣ ਤੱਕ ਹੋਏ ਯਤਨਾਂ
ਵਿਚ ਜਵਾਬਦੇਹੀ ਦੀ ਮੁਕੰਮਲ ਘਾਟ ਰਹੀ ਹੈ। ਹੁਣ ਤੱਕ
‘ਸਤਿਬਚਨ ਕਹਿ ਕੇ’
ਹਰ ਗੱਲ ਨੂੰ ਮੰਨ ਲੈਣ ’ਤੇ ਹੀ ਜ਼ੋਰ ਦਿੱਤਾ ਗਿਆ, ਜਿਸ ਕਾਰਨ ਕਈਂ ਵਾਰ ਮੀਟਿੰਗ ਵਿਚ ਗੱਲ
‘ਤੂੰ-ਤੂੰ ਮੈਂ-ਮੈਂ’ ਤੱਕ ਪਹੁੰਚ ਗਈ ਅਤੇ ਨਾਕਾਮਯਾਬੀ ਦਾ ਕਾਰਨ ਬਣੀ।
ਨਤੀਜਾ :
ਉਪਰੋਕਤ ਵਿਚਾਰ ਤੋਂ ਸਪਸ਼ਟ ਹੈ ਕਿ ਹਉਮੈ ਦੇ ਨਾਲ-ਨਾਲ ਕੁਝ ਵੱਡੀਆਂ ਕਮਜ਼ੋਰੀਆਂ ਕਾਰਨ ਹੁਣ ਤੱਕ
ਦੀਆਂ ਕੋਸ਼ਿਸ਼ਾਂ ਅਸਫਲ ਰਹੀਆਂ। ਪਰ ਕੋਸ਼ਿਸ਼ ਕਰਦੇ ਰਹਿਣਾ ਜ਼ਰੂਰੀ ਹੈ। ਇਸੇ ਲਈ ਅਸੀਂ ਪਿੱਛਲੇ
ਸੰਪਾਦਕੀ ਵਿਚ ਹੋਕਾ ਦਿੱਤਾ ਸੀ। ਨਿਰਾਸ਼ ਹੋ ਕੇ ਢੇਰੀ ਢਾਹ ਲੈਣ ਨਾਲ ਤਾਂ ਕੁਝ ਵੀ ਹਾਸਿਲ ਨਹੀਂ
ਹੋਣਾ।
ਸਾਧਨਾਂ ਅਤੇ ਸਮੇਂ ਦੀ ਘਾਟ ਕਾਰਨ ਅਸੀਂ ਹਮੇਸ਼ਾਂ ਚਾਹਿਆ ਹੈ ਕਿ ਇਨ੍ਹਾਂ
ਏਕਾ ਯਤਨਾਂ ਦੀ ਜਿੰਮੇਵਾਰੀ ਕੋਈ ਹੋਰ ਧਿਰ ਲਵੇ। ਇਸ ਨਾਲ ਚੌਧਰ ਚਮਕਾਉਣ ਦੇ ਇਲਜ਼ਾਮ ਤੋਂ ਵੀ ਬਚੇ
ਰਹੀਦਾ ਹੈ। ਪਰ ਆਪਣੀਆਂ ਪਿਛਲੀਆਂ ਅਪੀਲਾਂ ਦੇ ਪ੍ਰਤੀਕਰਮ ਤੋਂ ਅਸੀਂ ਇਹੀ ਨਤੀਜਾ ਕੱਢਿਆ ਹੈ ਕਿ
ਕੋਈ ਹੋਰ ਨਿਰਪੱਖ ਧਿਰ ਇਸ ਲਈ ਅੱਗੇ ਨਹੀਂ ਆਉਣਾ ਚਾਹੁੰਦੀ।
‘ਨਾਨਕ ਫਲਸਫੇ’ ਨੂੰ ਇਸ ਦੇ ਖਰੇ ਅਤੇ ਸਹੀ ਰੂਪ ਵਿਚ ਸਾਹਮਣੇ ਲਿਆ ਕੇ
ਅਪਣਾਉਂਦੇ ਹੋਏ ਕੁਲ ਲੋਕਾਈ ਤੱਕ ਪਹੁੰਚਾਉਣ ਦੇ ਆਪਣੇ ਮਿਸ਼ਨ ਅਤੇ ਫਰਜ਼ ਨੂੰ ਚੇਤੇ ਰੱਖਦੇ ਹੋਏੇ
ਅਸੀਂ ਇਕ ਵਾਰ ਫੇਰ, ਪੂਰੀ ਸੁਹਿਰਦਤਾ, ਨਿਪੱਖਕਤਾ, ਦ੍ਰਿੜਤਾ ਅਤੇ ਈਮਾਨਦਾਰੀ ਨਾਲ ਸਾਰੀਆਂ ਜਾਗਰੂਕ
ਧਿਰਾਂ ਸਾਹਮਣੇ ਏਕਤਾ ਯਤਨਾਂ ਦੀ ਸ਼ੁਰੂਆਤ ਕਰਨ ਦੀ ਜਿੰਮੇਵਾਰੀ ਆਪਣੇ ਸਿਰ ਲੈਣ ਦਾ ਪ੍ਰਸਤਾਵ ਰੱਖਦੇ
ਹਾਂ। ਅਸੀਂ ਵਿਸ਼ਵਾਸ ਦੁਵਾਉਂਦੇ ਹਾਂ ਕਿ ਸਾਡੇ ਇਸ ਯਤਨ ਵਿਚ ਨਿਰਪੱਖਤਾ ਹਮੇਸ਼ਾਂ ਰਹੇਗੀ। ਏਕਤਾ ਦਾ
ਆਧਾਰ ਨਿਰੋਲ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੀ ਸੇਧ ਹੋਵੇਗੀ। ਅਸੀਂ ਇਸ ਏਕਤਾ ਯਤਨ ਵਿਚ ਸਿਰਫ
ਸਾਰਿਆਂ ਨੂੰ, ਇਕ ਸਹੀ ਰੂਪ ਰੇਖਾ ਹੇਠ ਇਕ ਮੰਚ ’ਤੇ ਲਿਆਉਣ ਦਾ ਯਤਨ ਕਰਾਂਗੇ। ਅਸੀਂ ਜਵਾਬਦੇਹੀ
ਨੂੰ ਆਪਣਾ ਫਰਜ਼ ਮੰਨ ਕੇ ਅੱਗੇ ਵਧਾਂਗੇ। ਇਹ ਏਕਤਾ ਯਤਨ ਸਿਰਫ ਇਕ ਮੀਟਿੰਗ ਵਿਚ ਨਹੀਂ ਬਲਕਿ ਬਹੁਤ
ਸੁਚੱਜੀ ਤਿਆਰੀ ਨਾਲ ਪੜਾਅਵਾਰ ਸਿਰੇ ਚੜਾਏ ਜਾਣਗੇ।
ਸਮੁੱਚੀ ਮਨੁੱਖਤਾ ਦਾ ਦਰਦ ਲੈ ਕੇ ਜਾਗਰੂਕ ਪੰਥ ਦੇ ਚਰਨਾਂ ਵਿਚ ‘ਪਰਿਵਾਰ’
ਦਾ ਏਕਤਾ ਲਈ ਬੇਨਤੀ ਰੂਪ ਪ੍ਰਸਤਾਵ ਹਾਜ਼ਿਰ ਹੈ। ਇਸ ਯਤਨ ਦੀ ਕਾਮਯਾਬੀ ਲਈ ਸਾਰੀਆਂ ਜਾਗਰੂਕ ਧਿਰਾਂ
ਦੇ ਪੂਰਨ ਸਹਿਯੋਗ ਦੀ ਲੋੜ ਅਤੇ ਆਸ ਹੈ।। ਇਸ ਪਵਿੱਤਰ ਯਤਨ ਦੀ ਸ਼ੁਰੂਆਤ ਲਈ ਹਰ ਜਾਗਰੂਕ ਧਿਰ,
ਸੰਸਥਾ, ਸ਼ਖਸੀਅਤ ਨੂੰ ਨਿਮਾਣੀ ਪਹਿਲ ਦਾ ਲਿਖਤੀ ਪ੍ਰਤੀਕਰਮ (ਕਿਸੇ ਤਰ੍ਹਾਂ ਦਾ ਵੀ ਹੋਵੇ) ਦੇਣਾ
ਬਣਦਾ ਹੈ। ਜਾਗਰੂਕ ਪੰਥ ਦਾ ਹਿੱਸਾ ਮੰਨੀ ਜਾਂਦੀ ਹਰ ਧਿਰ, ਹਰ ਸ਼ਖਸ ਤੇ ਹਰ ਸੰਸਥਾ ਇਸ ਪਹਿਲ ਬਾਰੇ
ਆਪਣੇ ਲਿਖਤੀ ਵਿਚਾਰ ਜ਼ਰੂਰ ਦੇਵੇ ਤਾਂ ਕਿ ਯਤਨਾਂ ਨੂੰ ਅੱਗੇ ਵਧਾਇਆ ਜਾ ਸਕੇ। 20 ਦਿਨ ਵਿਚ ਆਏ
ਪ੍ਰਤੀਕਰਮਾਂ ਦੀ ਪੜਚੋਲ ਉਪਰੰਤ ‘ਪਰਿਵਾਰ’ ਵਲੋਂ ਇਸ ਏਕਤਾ ਜਤਨ ਦੇ ਅਗਲੇ ਪੜਾਅ ਦੀ ਜਾਣਕਾਰੀ
ਜਾਗਰੂਕ ਪੰਥ ਦੇ ਵਿਚਾਰ ਲਈ ਪੇਸ਼ ਕੀਤੀ ਜਾਵੇਗੀ। ਆਪਣੇ ਆਪ ਨੂੰ ਜਾਗਰੂਕ ਪੰਥ ਦਾ ਹਿੱਸਾ ਮੰਨਣ
ਵਾਲੀ ਜੋ ਵੀ ਧਿਰ, ਸ਼ਖਸੀਅਤ ਜਾਂ ਸੰਸਥਾ ਇਸ ਪਹਿਲ ਦਾ ਲਿਖਤੀ ਪ੍ਰਤੀਕਰਮ ਨਹੀਂ ਦਿੰਦੀ, ਸਮਝਿਆ
ਜਾਵੇਗਾ ਉਹ ਏਕਤਾ ਦੀ ਚਾਹਵਾਨ ਨਹੀਂ ਹੈ।
ਸਾਰਿਆਂ ਦੇ ਹੁੰਗਾਰੇ ਦੇ ਇੰਤਜ਼ਾਰ ਵਿਚ
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
(17/07/11)
ਗੁਰਬਖਸ਼ ਸਿੰਘ
ਦਸਵੈ ਵਾਸਾ ਅਲਖ ਅਪਾਰੈ॥ ਅੰਕ - ੧੦੩੬
ਦਸਮ ਦੁਆਰ ਵਾਰੇ ਬਹੁਤ ਲੋਕ ਇੱਕ-ਦੂਜੇ ਨੂੰ ਪੁਛ ਲੈਂਦੇ ਹਨ ਕਿ ਤੇਰਾ ਦਸਮ ਦੁਆਰ ਖੁਲ
ਗਿਆ ਕਿ ਨਹੀ। ਇਹ ਲੋਕ ਅਪਣੇ ਸਤ ਸੰਗਾਂ ਵਿਚੋਂ ਇਹ ਸੁਣ ਲੈਂਦੇ ਹਨ ਤੇ ਇਸ ਗਿਆਨ ਨਾਲ ਲੋਕਾਂ ਨੂੰ
ਭੁਲੇਖਿਆਂ ਵਿੱਚ ਪਾ ਦਿੰਦੇ ਹਨ।
ਇਕ ਗੁਰਮੁਖ ਪਿਆਰੇ ਨੇ ਇਹਨਾਂ ਗੱਲਾ ਨੂੰ ਸੁਣ ਕੇ ਪ੍ਰੇਰਣਾ ਕੀਤੀ ਕਿ ਤੁਸੀਂ ਦਸਮ ਦੁਆਰ ਵਾਰੇ
ਕੁੱਝ ਲਿਖੋ। ਗੁਰੂ ਦੀ ਕਿਰਪਾ ਨਾਲ ਇਹ ਵਿਸ਼ਾ ਵੀਚਾਰਨ ਦਾ ਉਪਰਾਲਾ ਕਰ ਰਹੇ ਹਾਂ।
ਅੰਕ – ੧੦੩੬ ਗੁਰੂ ਗ੍ਰੰਥ ਸਹਿਬ ਜੀ ਅੰਦਰਿ ਗੁਰੁ ਨਾਨਕ ਜੀ ਬਚਨ ਕਰਦੇ ਹਨ। ਨਉ ਘਰ ਥਾਪੇ
ਥਾਪਣਹਾਰੈ॥ ਦਸਵੈ ਵਾਸਾ ਅਲਖ ਅਪਾਰੈ॥ ਨਿਤਨੇਮ ਦੀ ਬਾਣੀ ਆਨੰਦ ਸਾਹਿਬ ਅੰਦਰਿ ਰੋਜ ਪੜਦੇ ਹਾਂ’ ਨਉ
ਦੁਆਰ ਪਰਗਟ ਕੀਏ ਦਸਵਾਂ ਗੁਪਤ ਰਖਾਇਆ॥ ਸਾਡੇ ਨਉ ਦੂਆਰ ਇਸ ਪ੍ਰਕਾਰ ਹਨ, ਦੋ ਅੱਖਾਂ, ਦੋ ਕੰਨ, ਦੋ
ਨਾਸਕਾਂ, ਮੂੰਹ, ਇੱਕ ਗੁਦਾ, ਇੱਕ ਜਨਿਨ੍ਹ ਇੰਦ੍ਰੀ। ਇਹ ਨਉ ਦੁਆਰ ਖੁਲੇ ਤੇ ਪਰਗਟ ਹਨ। ਇਹਨਾਂ ਦੀ
ਅਯੋਗ ਵਰਤੋ ਕਰਨ ਨਾਲ ਸਾਡੀ ਇਕਾਗਰਤਾ ਵਾਲੀ ਸੁਰਤੀ ਬਾਹਰ ਵਿਖਰੇਵੇ ਵਲ ਜਾਂਦੀ ਹੈ। ਜਿਵੇਂ ਅੱਖਾਂ
ਦਿਤੀਆਂ ਸਨ ਕਿ ਚੰਗੀ ਤਰ੍ਹਾਂ ਵੇਖ ਕੇ ਜੀਵਨ ਵਿੱਚ ਗੁਰਮਤਿ ਦੇ ਰਾਹ ਤੇ ਟੁਰੀਏ, ਚੰਗੇ ਮਾੜੈ ਦੀ
ਪਛਾਣ ਕਰੀਏ ਸੰਸਾਰ ਦੀ ਰਚਨਾ ਨੂੰ ਦੇਖ ਕੇ ਇਸ ਵਿਚੋਂ ਰਚਨਹਾਰ, ਜੋ ਗੁਪਤ ਹੈ ਉਸ ਨੂੰ ਲਭੀਏ। ਇਸ
ਪ੍ਰਕਾਰ ਦੇ ਯੋਗ ਕਮ ਜੇ ਅੱਖਾਂ ਕਰਨ ਤਾਂ ਸਾਡੀ ਇਕਾਗਰਤਾ ਨੂੰ ਕੋਈ ਫਰਕ ਨਹੀਂ ਪੈਂਦਾ। ਜੇ ਇਹ
ਅੱਖਾਂ ਕਿਸੇ ਸੁੰਦਰ ਰੂਪ, ਗੱਡੀ, ਕੋਠੀ ਇਤ ਆਦਿ ਵਲ ਦੇਖਕੇ ਉਸ ਤੇ ਹੀ ਟਿੱਕ ਜਾਣ ਤਾਂ ਘਰ ਦਾ
ਮਾਲਕ ਮਨ ਵੀ ਉਸ ਪਾਸੇ ਭਜ ਜਾਂਦਾ ਹੈ। ਇਸ ਤਰਾਂ ਜਦੋਂ ਸਾਰੇ ਹੀ ਦੁਆਰਾਂ ਦੀ ਅਜੋਗ ਵਰਤੋਂ ਕਰਦੇ
ਹਾਂ ਤਾਂ ਮਨ ਜਿਸ ਨੇ ਨਿਜ ਘਰ ਰਹਿਨਾ ਸੀ, ਉਹ ਬਾਹਰ ਹੀ ਦੋੜਦਾ ਰਹੇਗਾ। ਜਿਸ ਕਾਰਨ ਅੰਦਰਿ ਦੇ
ਗੁਪਤੁ ਅਲਖ ਅਪਾਰ ਨੂੰ ਇਹ ਮਨ, ਦੇਖ ਨਹੀਂ ਸਕਦਾ।
ਦਸਮ ਦੁਆਰ ਨੂੰ ਬਹੁਤ ਲੋਕ ਦਿਮਾਗ ਦਾ ਹਿਸਾ ਜਾਂ ਦਿਮਾਗ ਹੀ ਸਮਝਦੇ ਹਨ (ਪਰ ਇਹ ਠੀਕ ਨਹੀਂ)। ਅਗਰ
ਥੋੜੀ ਦੇਰ ਵਾਸਤੇ ਮਨ ਵੀ ਲਈਏ ਕਿ ਦਿਮਾਗ ਵਿੱਚ ਹੈ, ਤਾਂ ਪਤਾ ਲੱਗਾ ਕਿ ਸਾਡੇ ਨਉ ਦੁਆਰ ਦਿਮਾਗ
ਤੋਂ ਥੱਲੇ ਹੀ ਹਨ। ਹੁਣ ਅਸੀਂ ਦੇਖਦੇ ਹਾਂ ਕਿ ਇਹਨਾਂ ਖੁਲੇ ਦਵਾਰਾ ਨਾਲ ਅਸੀ ਦਸਮ ਦੁਆਰ ਨੂੰ ਕਿਸੇ
ਤਰਾਂ ਵੀ ਪ੍ਰਾਪਤ ਨਹੀਂ ਹੋ ਸਕਦੇ। ਘਰਾਂ ਵਿੱਚ ਅਸੀ ਰੋਜ ਦੇਖਦੇ ਹਾਂ ਕਿ ਜੇ ਪਾਣੀ ਦੂਜੀ ਜਾ ਤੀਜੀ
ਜਾ ਹੋਰ ਉਚੀ ਮੰਜਲ ਤੇ ਪਹੁਚਾਣਾ ਹੋਵੇ ਤਾਂ ਥੱਲੇ ਦੀ ਮੰਜਲ ਦੀਆਂ ਟੂਟੀਆਂ ਨੂੰ ਬਹੁਤ ਸੰਜਮ ਵਿੱਚ
ਖੋਲਣਾ ਹੋਵੇਗਾ, ਨਹੀਂ ਤਾਂ ਪਾਣੀ ਦਾ ਉੱਤੇ ਜਾਣਾ ਮੁਸ਼ਕਿਲ ਹੈ। ਇਸੀ ਪ੍ਰਕਾਰ ਜੋ ਸਾਡਾ ਮਨ ਇਹਨਾਂ
ਨਉ ਦੁਆਰਾ ਵਿੱਚ ਹੀ ਮਸਤ ਰਹਿੰਦਾ ਹੈ ਤਾਂ ਅਸੀਂ ਕਦੇ ਵੀ ਉਸ ਉਚੀ ਸੁਚੀ ਅਵਸਥ੍ਹਾ ਜਿਸ ਨੂੰ ਦਸਮ
ਦੁਆਰ, ਸਹਿਜ, ਬੇਗਮ ਪੁਰਾ ਦੇ ਨਾਵਾਂ ਨਾਲ ਗੁਰਬਾਣੀ ਅੰਦਰ ਦਰਸਾਇਆ ਹੈ, ਨੂੰ ਕਦੇ ਵੀ ਪ੍ਰਾਪਤ
ਨਹੀਂ ਕਰ ਸਕਦੇ। ਇਹ ਪ੍ਰਾਪਤੀ ਗੁਰਬਾਣੀ ਅਨੁਸਾਰ ਅੰਕ-੨੩੬ ਦਸ ਇੰਦ੍ਰੀ ਕਰਿ ਰਾਖੈ ਵਾਸਿ॥ ਤਾ ਕੈ
ਆਤਮੈ ਹੋਇ ਪਰਗਾਸੁ॥ ਇਹ ਬਚਨ ਪੜ ਕੇ ਪਤਾ ਲਗਦਾ ਹੈ ਕਿ ਇਹਨਾਂ ਦਸਾ ਹੀ ਇੰਦ੍ਰੀਆ, ੫ ਗਿਆਨ
ਇੰਦ੍ਰੇ, ੫ ਕਰਮ ਇੰਦ੍ਰੇ, ਇਹਨਾਂ ਨੂੰ ਦੁਆਰ, ਵੀ ਕਿਹਾ ਹੈ ਜਦੋ ਇਹਨਾਂ ਦੁਆਰਾ ਵਲੋ ਸਾਡਾ ਮਨ
ਮੁੜਨ ਲਗ ਜਾਏ ਤਾਂ ਸਾਡਾ ਮਨ ਨਿਜ ਘਰ, (ਜੋ ਇਸ ਦਾ ਅਸਲ ਟਿਕਾਣਾ ਕਿਹਾ ਹੈ) ਨੂੰ ਪਛਾਣ ਕੇ ਸਮਝ
ਜਾਦਾ ਹੈ ਕਿ ਦਸਮ ਦੁਆਰ ਵੀ ਇਸ ਨਿਜ ਘਰ ਨੂੰ ਕਿਹਾ ਹੈ। ਕਈ ਵਾਰ ਅਸੀਂ ਸ਼ਬਦਾਂ, ਨੂੰ ਸਮਝਣ ਵਿੱਚ
ਭਲੇਖਾ ਖਾ ਜਾਂਦੇ ਹਾਂ। ਤਾਂ ਸਾਨੂੰ ਇਹ ਅਵਸਥਾਵਾ ਵਖਰੀਆ-੨ ਲਗਦੀਆ ਹਨ ਅਸਲ ਵਿੱਚ ਇੱਕ ਹੀ ਹਨ।
ਜਿਵੇਂ ਬਹੁ ਗਿਣਤੀ ਵਿੱਚ ਲੋਕਾਈ ਸਤਿਗੁਰੁ, ਵਿਅਕਤੀ ਨੂੰ ਹੀ ਸਮਝਦੀ ਹੈ ਪਰ ਗੁਰਬਾਣੀ ਦੇ ਵੀਚਾਰ
ਅਧੀਨ ਬਚਨਾ ਵਲ ਨਜਰ ਮਾਰਕੇ ਦੇਖੀਏ, ਵੀਚਾਰੀਏ ਤਾਂ ਅਸਲ ਭਾਵ ਦਾ ਪਤਾ ਲੱਗੇਗਾ।
੧. ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨ ਜਾਇ॥ ਓਹੁ ਅਬਿਨਾਸੀ ਪੁਰਖੁ ਹੈ
ਸਭ ਮਹਿ ਰਹਿਆ ਸਮਾਇ॥
੨. ਸਤਿਗੁਰੁ ਧਰਤੀ ਧਰਮ ਹੈ ਤਿਸੁ ਵਿਚਿ ਜੇਹਾ ਕੋ ਬੀਜੇ ਤੇਹਾ ਫਲੁ ਪਾਏ॥ ਗੁਰਸਿਖੀ ਅੰਮ੍ਰਿਤੁ
ਬੀਜਿਆ ਤਿਨ ਅੰਮ੍ਰਿਤ ਫਲੁ ਹਰਿ ਪਾਏ॥ ਅੰਕ – ੩੦੨
੩. ਸਤਿਗੁਰੁ ਸਹਜੈ ਦਾ ਖੇਤੁ ਹੈ ਜਿਸ ਨੋ ਲਾਏ ਭਾਉ॥ ਅੰਕ – ੯੪੭
੪. ਸਤਿਗੁਰਿ ਮੋ ਕਉ ਏਕੁ ਬੁਝਾਇਆ॥ ਅੰਕ – ੨੨੩
੫. ਸਤਿਗੁਰ ਮੈ ਬਲਿਹਾਰੀ ਤੋਰ॥ ਜਿਨਿ ਸਕਲ ਬਿਕਲ ਭ੍ਰਮ ਕਾਟੇ ਮੋਰ॥ ਅੰਕ - ੧੧੯੫
੬. ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ॥ ਪੀਪਾ ਪ੍ਰਣਵੈ ਪਰਮ ਤਤੁ ਹੈ ਸਤਿਗੁਰੁ ਹੋਇ
ਲਖਾਵੈ॥ ਅੰਕ – ੬੯੫
੭. ਕਬੀਰ ਜੀ ਵੀ ਅੰਕ – ੩੩੪ ਤੇ ਕਹਿੰਦੇ ਹਨ ਕਿ ਸਤਿਗੁਰੁ ਮਿਲੈ ਅੰਧੇਰਾ ਚੂਕੈ॥
ਉਪਰੋਕਤ ਪਰਮਾਣਾਂ ਤੋਂ ਕਿਤੇ ਵੀ ਇਹ ਸਿਧ ਨਹੀਂ ਹੁੰਦਾ ਕਿ ਕਿਸੇ ਵਿਅਕਤੀ ਨੂੰ ਸਤਿਗੁਰ ਕਿਹਾ ਗਿਆ
ਹੈ। ਜੇ ਵਿਅਕਤੀ ਸਤਿਗੁਰੂ ਹੋਵੇ ਤਾਂ ਬਹੁਤ ਸਤਿਗੁਰੂ ਬਣ ਜਾਣਗੇ, ਅਸੀਂ ਸਤਿਗੁਰੁ ਦੇ ਗਿਆਨ ਵਾਲੀ
ਮਤਿ ਵਾਲੇ ਬਣਨਾ ਹੈ। ਫਿਰ ਤੁਹਾਨੂੰ ਕੋਈ ਸਤਿਗੁਰ ਕਹਿ ਦੇਵੇ ਇਹ ਉਸ ਦੀ ਸ਼ਰਧਾ ਦੀ ਗੱਲ ਹੈ। ਜਿਨਾ
ਮਹਾਂਪੁਰਖਾ ਦੇ ਇਹ ਬਚਨ ਹਨ, ਉਹਨਾਂ ਆਪਣੇ ਆਪ ਨੂੰ ਦਾਸ ਅਤੇ ਸੇਵਕ ਹੀ ਕਹਾਇਆ ਹੈ। ਕਿਉਂਕਿ ਉਹ
ਆਪਣੇ ਅੰਦਰ ਜੋਤਿ ਦੇ ਪ੍ਰਕਾਸ਼ ਕਾਰਣ ਸਭ ਅੰਦਰ ਇੱਕ ਹੀ ਜੋਤਿ ਹੋਣ ਕਾਰਣ ਕਿਸੇ ਨੂੰ ਵੱਡਾ ਛੋਟਾ
ਨਹੀਂ ਕਹਿੰਦੇ, ਸਭ ਏਕ ਪਿਤਾ ਦੇ ਬਾਰਕ ਹੋਣ ਕਾਰਨ ਭਾਈ ਕਹਿੰਦੇ ਸਨ।
ਅਸੀਂ ਦੇਖਦੇ ਹਾਂ ਕਿ ਕਿਸੇ ਹੋਰ ਧਾਰਮਿਕ ਗ੍ਰੰਥ ਨੂੰ ਇੰਨਾ ਪੜ੍ਹਿਆ ਨਹੀਂ ਜਾਂਦਾ ਜਿਨ੍ਹਾਂ ਅਸੀਂ
ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹਦੇ ਹਾਂ, ਪਰ ਨਤੀਜਾ ਕੀ ਨਿਕਲਿਆ, ਅਸੀਂ ਉਹਨਾਂ ਪੁਰਾਤਨ
ਗੁਰਸਿਖਾਂ ਵਾਲੀ ਨਾਮ ਦੀ ਕਮਾਈ ਨਹੀਂ ਕੀਤੀ ਕੇਵਲ ਮਾਇਆ ਕਮਾਉਣਾ ਹੀ ਮਨੋਰਥ ਬਣਾਇਆ ਅਤੇ ਨਾ ਹੀ
ਉਹਨਾਂ ਵਾਲਾ ਜੀਵਨ ਬਣਾ ਸਕੇ। ਜਿਨ੍ਹਾਂ ਨੇ ਥੋੜੀ ਬਾਣੀ ਪੜ੍ਹ ਕੇ ਬੁਝਿਆ ਤੇ ਗੁਰਬਾਣੀ ਦੇ ਕਹਿਨ
ਅਨੁਸਾਰ ਬੁੱਝੇ ਹੋਏ ਬਚਨਾਂ ਦਾ ਜੀਵਨ ਵਿੱਚ ਪ੍ਰਯੋਗ ਕੀਤਾ। , ਅਮਲੀ ਜੀਵਨ ਦੇ ਅਭਿਆਸ ਨਾਲ ਗੁਰੂ
ਘਰ ਵਿੱਚ ਬਹੁਤ ਉਚੀਆਂ ਪਦਵੀਆਂ ਹਾਸਲ ਕੀਤੀਆਂ। ਇਸ ਪ੍ਰਕਾਰ ਦੇ ਗੁਰਸਿਖਾਂ ਨੂੰ ਦਸਮ ਦੁਆਰ, ਸਹਿਜ,
ਬੇਗਮਪੁਰਾ, ਨਾਮ ਰੰਗ ਵਰਗੀਆਂ ਅਵਸਥਾਵਾਂ, ਜਿਥੇ ਉਹ ਰਚਨਹਾਰ ਵੱਸਦਾ ਤੇ ਪ੍ਰਗਟ ਹੁੰਦਾ ਹੈ, ਦਾ
ਬੋਧ ਸੀ। ਪਰ ਕਦੇ ਕਿਸੇ ਨੇ ਦਾਅਵਾ ਨਹੀਂ ਕੀਤਾ ਕਿ ਅਸੀਂ ਇਹ ਪ੍ਰਾਪਤੀ ਕੀਤੀ ਹੈ। ਉਹਨਾਂ ਦੀ
ਅਭਿਆਸੀ ਕਰਣੀ ਤੋਂ ਹੀ ਸੰਗਤਾਂ ਨੇ ਉਹਨਾਂ ਨੂੰ ਜਾਣਿਆ।
ਦਸਮ ਦੁਆਰ, ਸਹਿਜ, ਬੇਗਮਪੁਰਾ, ਗੁਰਮੁਖਤਾ, ਭਗਤ, ਸੰਤ, ਸਾਧ, ਨਾਨਕ ਦਾ ਗੁਰਸਿੱਖ, ਇਹ ਸਾਰੀਆਂ
ਅਵਸਥਾਵਾਂ, ਇੱਕ ਪ੍ਰਮਾਤਮਾ, ਸਾਡੇ ਅੰਦਰ ਹੋਣ ਦੇ ਅਸਥਿਰ ਥਾਨ ਦੀਆਂ ਸੂਚਕ ਹਨ। ਇਹਨਾਂ ਸਾਰੀਆਂ
ਅਵਸਥਾਵਾਂ ਪ੍ਰਾਪਤ ਕਰਨ ਵਾਸਤੇ ਨਉ ਘਰਾਂ, ਦੁਆਰਾਂ ਨੂੰ ਸਤ ਦੇ ਸੰਜਮ ਵਿੱਚ ਵਰਤਣ ਦੀ ਲੋੜ ਹੈ।
ਇਹਨਾਂ ਅਵਸਥਾਵਾਂ ਵਿੱਚ ਵਿਚਰਣ ਵਾਲੇ ਗੁਰੂ ਪਿਆਰਿਆਂ ਦੇ ਲੱਛਣ ਉਹਨਾਂ ਦੇ ਜੀਵਨ ਵਰਤਾਰੇ ਵਿੱਚ
ਦੇਖਣ ਨੂੰ ਮਿਲਣਗੇ। ਜਿਵੇ ਪੂਰਾ, ਸਿਦਕ, ਸਬਰ, ਸੰਤੋਖ, ਦਯਿਆ, ਕੋਈ ਜਾਤ ਅਭਿਮਾਨ ਵੀ ਨਹੀ
ਹੋਵੇਗਾ। ਉਹਨਾਂ ਦੀ ਨਜ਼ਰ ਵਿੱਚ ਕੋਈ ਵੱਡਾ ਕੋਈ ਛੋਟਾ ਨਹੀਂ। ਰਾਜਾ ਅਤੇ ਰੰਕ ਨੂੰ ਇੱਕ ਸਮਾਨ
ਦੇਖਦੇ ਹਨ।
ਵੈਰ-ਵਿਰੋਧ ਰਹਿਤ ਹੋ ਕੇ ਲੋਕਾਈ ਵਿੱਚੋਂ ਵੈਰ-ਵਿਰੋਧ ਮਿਟਾਣ ਦਾ ਉਪਦੇਸ਼ ਕਰਨਾ ਇਤ ਆਦਿ ਗੁਣ ਹੀ
ਉਹਨਾਂ ਦਾ ਜੀਵਨ ਹੁੰਦਾ ਹੈ। ਉਹ ਕੇਵਲ ਸਚੁ, ਨਾਮ ਧਰਮ ਦੇ ਧਾਰਣੀ ਹੋਣਗੇ। ਹਿੰਦੂ, ਮੁਸਲਮਾਨ ਤੇ
ਸਿੱਖ ਕਿਸੇ ਨਾਲ ਵੀ ਵਿਤਕਰਾ ਨਹੀਂ ਕਰਣਗੇ।
ਉਪਰੋਕਤ ਗੁਣਾਂ ਵਾਲਾ ਕੋਈ ਵੀ ਵਿਅਕਤੀ ਹੋਵੇ ਉਸ ਦੇ ਅੰਦਰਿ ਹਉਮੈ ਨਹੀਂ ਹੋਵੇਗੀ ਪ੍ਰਮਾਤਮਾ ਦੀ
ਹੋਂਦ ਉਸਦੇ ਅੰਦਰ ਉਸਨੂੰ ਪ੍ਰਤੀਤ ਹੋਣ ਨਾਲ ਉਹ ਬਿਲਕੁਲ ਉਸ ਦੀ ਰਜਾ, ਭਾਣੇ ਅਤੇ ਹੁਕਮ ਵਿੱਚ ਜੀਵਨ
ਬਸਰ ਕਰੇਗਾ।
ਸੋਰਿਠ ਰਾਗ ਦੀ ੧੮ਵੀ. ਪਉੜੀ ਵਿੱਚ ਗੁਰਬਾਣੀ ਨੇ ਇਹ ਸਾਰੀਆਂ ਅਵਸਥਾਵਾਂ ਸਾਧ, ਸੰਤ, ਭਗਤ, ਹਰਿਜਨ,
ਗੁਰਮੁਖਿ ਇਤ ਆਦਿ ਦਸ ਕੇ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਦੇ ਦਸੇ ਹਨ, ਜੋ ਹਮੇਸ਼ਾ ਉਸ ਪ੍ਰਮਾਤਮਾ
ਦੀ ਸ਼ਰਨ ਵਿੱਚ ਰਹਿੰਦੇ ਹਨ।
ਗੁਰੁ ਸਾਹਿਬਾਂ ਨੇ ਆਪਣੇ ਸਮੇਂ ਵਿੱਚ ਸਿਵਾਏ ਗੁਰਮੁਖਿ ਅਤੇ ਗੁਰਸਿੱਖ ਤੋਂ ਬਿਨਾਂ ਕੋਈ ਹੋਰ ਪਦਵੀ
ਆਪਣੇ ਸਿੱਖ ਨੂੰ ਨਹੀਂ ਦਿੱਤੀ ਕਿਉਂਕਿ ਸਿੱਖ ਨੇ ਗੁਰੂ ਦੀ ਮਤਿ ਪੂਰੀ ਗ੍ਰਹਿਣ ਕੀਤੀ ਹੁੰਦੀ ਹੈ
ਜਿਸ ਨੂੰ ਗੁਰਮਤਿ ਕਹਿੰਦੇ ਹਾਂ (Cosmic Order)
ਨਿਰੰਕਾਰ ਦੇ ਹੁਕਮ, ਰਜਾ ਵਿੱਚ ਚਲਦਾ ਹੈ। ਜੋ ਇਹਨਾਂ ਗੁਣਾਂ ਨੂੰ ਨਾ ਜਾਣਦੇ ਤੇ ਨਾ ਹੀ ਧਾਰਨ
ਕਰਦੇ ਹਨ, ਉਹ ਹੀ ਕਹਿੰਦੇ ਹਨ, ਆਉ ਅਸੀਂ ਤੁਹਾਡਾ ਦਸਮ ਦੁਆਰ, ਤੀਜੀ ਅੱਖ ਖੋਲ ਦਿੰਦੇ ਹਾਂ। ਤੁਸੀ
ਆਪ ਸੋਚ ਵਿਚਾਰ ਕਰੋ ਜੇ ਸੱਚੀਂ ਮੁਚੀਂ ਇਹਨਾਂ ਨੇ ਲੋਕਾਂ ਦਾ ਦਸਮ ਦੁਆਰ ਖੋਲਿਆ ਹੁੰਦਾ ਤਾਂ ਸਾਡੇ
ਦੇਸ਼ ਵਿੱਚ ਇਤਨੇ ਧਰਮ ਜਾਂ ਧਰਮਾਂ ਦੇ ਨਾਂ ਤੇ ਇਤਨੇ ਝਗੜੇ ਹੋ ਸਕਦੇ ਹਨ? ਏਕੋ ਧਰਮੁ ਦ੍ਰਿੜੈ ਸਚੁ
ਕੋਈ॥ ਗੁਰਮਤਿ ਪੂਰਾ ਜੁਗਿ ਜੁਗਿ ਸੋਈ॥ ਅੰਕ – ੧੧੮੮ ਧਰਮ ਕੇਵਲ ਇਕੋ ਸਦੀਵੀ ਸੱਚ ਨੂੰ ਪੱਕਾ ਕਰਨਾ
ਅਤੇ ਉਸ ਅਨੁਸਾਰ ਜੀਵਨ ਬਸਰ ਕਰਨ ਨੂੰ ਹੀ ਕਿਹਾ ਜਾਂਦਾ ਹੈ।
ਉਪਰੋਕਤ ਵੀਚਾਰ ਅਧੀਨ ਅਸੀਂ ਇਹ ਸਨਿਮਰ ਬੇਨਤੀ ਕਰਦੇ ਹਾਂ ਕਿ ਸਾਨੂੰ ਗੁਰਬਾਣੀ ਅਨੁਸਾਰ ਗੁਰਸਿੱਖ
ਬਨਣ ਦੀ ਲੋੜ ਹੈ ਕਿਉਂਕਿ ਗੁਰੂ ਸਾਹਿਬਾਨ ਗੁਰਸਿੱਖ ਤੋਂ ਵੱਧ ਕਿਸੇ ਹੋਰ ਨੂੰ ਏਨਾ ਪਿਆਰ ਨਹੀਂ
ਕਰਦੇ ਜਿਨਾਂ ਗੁਰਸਿੱਖ ਨੂੰ ਕਰਦੇ ਹਨ। (ਦਸਮ ਦੁਆਰੀ, ਜੋਗੀਆਂ, ਸਾਧ-ਸੰਤਾਂ ਨਾਲ ਵੀ ਗੁਰੂ ਜੀ ਨੇ
ਵਿਚਾਰ ਗੋਸ਼ਟ ਕੀਤੀ ਜਿਵੇਂ ਰਾਮ ਕਲੀ ਰਾਗ ਵਿੱਚ ਸਿੱਧ ਗੋਸ਼ਿਟ) ਇਹਨਾਂ ਸਾਰਿਆਂ ਨੂੰ ਵੀ ਗੁਰੂ
ਸਾਹਿਬਾਨ ਨੇ ਸਹੀ ਸੱਚ ਦੀ ਸਿੱਖਿਆ ਹੀ ਦਿੱਤੀ ਅਤੇ ਸੁਧਾਰ ਕੀਤਾ।
ਭਾਈ ਗੁਰਦਾਸ ਜੀ ਵੀ ਦਸਦੇ ਹਨ ਗੁਰਸਿੱਖ ਲੈ ਗੁਰਸਿੱਖ ਸਦਾਏ। ਆਪ ਗਵਾਏ ਨਾ ਆਪ ਗਣਾਇਆ। ਧਨ ਧਰਤੀ
ਥਾਓ ਧਨ ਜਿੱਥੇ ਗੁਰਸਿੱਖ ਸਾਧੂ ਪੈਰ ਧਰੰਦਾ।
ਆਇ ਮਿਲੁ ਗੁਰਸਿਖ ਆਇ ਮਿਲੁ ਤੂ ਮੇਰੇ ਗੁਰੂ ਕੇ ਪਿਆਰੇ॥ ਰਹਾਉ॥ ਅੰਕ – ੭੨੫
ਗੁਰਸਿਖਾਂ ਕੀ ਹਰਿ ਧੂੜਿ ਦੇਹਿ ਹਮ ਪਾਪੀ ਭੀ ਗਤਿ ਪਾਂਹਿ॥ ਅੰਕ – ੧੪੨੪
ਜੇ ਏਨੇ ਪਿਆਰੇ ਗੁਰੂ ਦੇ ਗੁਰਸਿੱਖ ਬਣਨ ਦੀ ਥਾਂ ਸੰਤ, ਸਾਧ ਜਾਂ ਦਸਮ ਦੁਆਰੀ ਬਣਨਾ ਚਾਹੁੰਦੇ ਹਾਂ
ਤਾਂ ਅਸੀਂ ਬਾਬੇ ਨਾਨਕ ਦੀ ਸਿੱਖੀ ਨੂੰ ਢਾਅ ਲਾਉਦੇ ਹਾਂ। ਗੁਰਸਿੱਖ ਬਣਨ ਨਾਲ ਸਾਰੀਆਂ ਅਵਸਥਾਵਾਂ
ਨੂੰ ਅਸੀਂ ਸੁਤੇ ਸਿੱਧ ਪਾ ਲੈਂਦੇ ਹਾਂ ਕਿਉਂਕਿ ਪਿੱਛੇ ਲਿਖੇ ਗੁਣਾਂ ਦਾ ਧਾਰਨੀ ਗੁਰਸਿੱਖ ਕਹਾਉਂਦਾ
ਹੈ। ਦਾਸ ਉਸ ਗੁਰਸਿੱਖ ਦਾ ਧੰਨਵਾਦੀ ਹੈ ਜਿਸ ਨੇ ਇਹ ਲੇਖ ਲਿਖਣ ਵੱਲ ਪ੍ਰੇਰਿਆ।
ਗੁਰਬਖਸ਼ ਸਿੰਘ
੯੪੧੭੨-੩੧੭੬੨
(17/07/11)
ਕਿਰਪਾਲ ਸਿੰਘ ਬਠਿੰਡਾ
ਜਦੋਂ ਤੱਕ ਕੁਰਸੀ ਦੇ ਵਪਾਰੀਆਂ ਅਤੇ ਦਲਾਲਾਂ ਅੱਗੇ ਸਿੱਖ ਦਾ ਸਿਰ ਝੁਕਦਾ
ਰਹੇਗਾ, ਸਿੱਖ ਇਸੇ ਤਰਾਂ ਜ਼ਲੀਲ ਹੁੰਦਾ ਰਹੇਗਾ
:
ਪ੍ਰੋ. ਦਰਸ਼ਨ ਸਿੰਘ ਖਾਲਸਾ
ਬਠਿੰਡਾ, ੧੭ ਜੁਲਾਈ (ਕਿਰਪਾਲ ਸਿੰਘ): ਜਦੋਂ ਤੱਕ ਇਨ੍ਹਾਂ ਕੁਰਸੀ ਦੇ
ਵਪਾਰੀਆਂ ਅਤੇ ਦਲਾਲਾਂ ਅੱਗੇ ਸਿੱਖ ਦਾ ਸਿਰ ਝੁਕਦਾ ਰਹੇਗਾ, ਸਿੱਖ ਇਸੇ ਤਰਾਂ ਜ਼ਲੀਲ ਹੁੰਦਾ ਰਹੇਗਾ।
ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਸਿੱਖਾਂ ਦੀ ਮਰ ਚੁੱਕੀ ਜ਼ਮੀਰ ਬਾਰੇ ਗੱਲਬਾਤ
ਕਰਦੇ ਹੋਏ ਸ੍ਰੀ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਪ੍ਰੋ. ਦਰਸ਼ਨ ਸਿੰਘ ਖਾਲਸਾ ਨੇ ਅੱਜ ਬਰੈਂਪਟਨ,
ਟੋਰਾਂਟੋ, ਕੈਨੇਡਾ ਵਿਖੇ ਵਿਖੇ ਕਹੇ। ਉਨ੍ਹਾਂ ਕਿਹਾ ਕਿ ਸਿੱਖਾਂ ਦੇ ਸਾਹਮਣੇ ਇਹ ਕਲਜੁਗੀ ਚੰਡਾਲ
ਚੌਕੜੀ, ਸਿੱਖੀ ਦੀ ਜਿੰਦ ਜਾਨ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਘੋਰ ਬੇਅਦਬੀ ਹੀ ਨਹੀਂ
ਕਰ ਰਹੀ, ਬਲਕਿ ਗੁਰੂ ਦੀ ਹੋਂਦ ਨੂੰ ਹੀ ਮਿਟਾ ਦੇਣ ਦੇ ਇਰਾਦੇ ਨਾਲ, ਦਿਨ ਰਾਤ ਹਮਲੇ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਅੱਜ ਵਰਤ ਰਹੇ ਕਲਜੁਗ ਦੇ ਸਮੇਂ ਦਾ ਬਿਆਨ ਗੁਰੂ ਅੰਗਦ ਸਾਹਿਬ ਗੁਰਬਾਣੀ ਵਿੱਚ
ਇਉਂ ਕਰਦੇ ਹਨ:
‘ਨਾਉ ਫਕੀਰੈ
ਪਾਤਿਸਾਹੁ ਮੂਰਖ ਪੰਡਿਤੁ ਨਾਉ॥’ ਭਾਈ ਗੁਰਦਾਸ ਜੀ
ਦੇ ਬਚਨਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ
“ਮਨਮੁਖ ਹੋਇ ਬੰਦੇ ਦਾ ਬੰਦਾ”
ਰੋਟੀ ਲਈ ਆਪਣੇ ਆਕਾਵਾਂ {ਮਾਲਕਾਂ} ਦੇ ਦਰ ਦੀ ਗੁਲਾਮੀ
ਕਰਨ ਵਾਲਿਆਂ ਮੰਗਤਿਆਂ {ਫਕੀਰਾਂ} ਨੂੰ ਲੋਕ ਤਖਤਾਂ ਦੇ ਪਾਤਸ਼ਾਹ ਮੰਨਦੇ ਅਤੇ ਕਹਿ ਰਹਿ ਹਨ। ਐਸੇ
ਅਧਰਮੀ ਅਤੇ ਵਿਭਚਾਰੀ ਮੂਰਖ ਲੋਕ, ਜਿਨ੍ਹਾਂ ਨੂੰ ਧਰਮ ਅਤੇ ਧਰਮੀ ਗੁਣਾਂ ਦੇ ਅੱਖਰੀ ਅਰਥਾਂ ਦਾ ਭੀ
ਪਤਾ ਨਹੀਂ, ਉਨ੍ਹਾਂ ਨੂੰ ਲੋਕ ਗਿਆਨੀ ਆਖਦੇ ਅਤੇ ਲਿਖਦੇ ਹਨ।
ਉਨ੍ਹਾਂ ਅੱਗੇ ਕਿਹਾ ਕਿ
‘ਅੰਧੇ ਕਾ ਨਾਉ ਪਾਰਖੂ ਏਵੈ ਕਰੇ
ਗੁਆਉ॥’ ਜਿਨ੍ਹਾਂ ਮੂਰਖ ਲੋਕਾਂ ਦੀਆਂ ਗਿਆਨ,
ਇਨਸਾਫ ਦੀਆਂ ਅੱਖਾਂ ਕੋਈ ਨਹੀਂ, ਭਲੇ ਬੁਰੇ ਦੀ ਪਛਾਣ ਨਹੀਂ ਕਰ ਸਕਦੇ। ਐਸੇ ਗਿਆਨ ਵਿਹੂਣੇ ਅੰਧਲੇ
ਲੋਕਾਂ ਨੂੰ ਕਲਜੁਗ ਵਿੱਚ ਪਾਰਖੂ ਬਣਾਕੇ ਇਨਸਾਫ ਦੀ ਕੁਰਸੀ `ਤੇ ਬਿਠਾ ਦਿਤਾ ਗਿਆ ਹੈ, ਅਤੇ ਮੂਰਖ
ਲੋਕ ਉਨ੍ਹਾਂ ਕੋਲੋਂ ਇਨਸਾਫ ਦੇ ਫੈਸਲੇ ਕਰਨ ਦੀ ਆਸ ਰੱਖਦੇ ਹਨ।
ਉਨ੍ਹਾਂ ਕਿਹਾ ਕਿ ਕਲਜੁਗ ਦੇ ਐਸੇ ਵਰਤਾਉ ਕਾਰਨ ਸਿੱਖ ਦਾ ਧਾਰਮਕ ਜੀਵਨ
ਬਰਬਾਦ ਹੋ ਰਿਹਾ ਹੈ।
‘ਇਲਤਿ
ਕਾ ਨਾਉ ਚਉਧਰੀ ਕੂੜੀ ਪੂਰੇ ਥਾਉ॥’
ਇਲਤੀ {ਸ਼ਰਾਰਤੀ ਮਕਾਰ} ਝੂਠ ਫਰੇਬ ਨਾਲ ਕੌਮ ਦਾ ਬੇੜਾ ਗ਼ਰਕ ਕਰਨ ਵਾਲੇ ਨੂੰ
ਲੋਕ ਪ੍ਰਧਾਨ {ਚੌਧਰੀ} ਕਹਿੰਦੇ ਹਨ। ਉਹ ਕੂੜ {ਝੂਠ} ਦੇ ਸਹਾਰੇ ਹਰ ਥਾਵੇਂ ਪਹੁੰਚ ਬਣਾਉਂਦਾ ਹੈ।
ਦੂਸਰੇ ਨਾਨਕ ਸਰੂਪ ਗੁਰੂ ਅੰਗਦ ਸਾਹਿਬ ਜੀ ਬਚਨ ਕਰਦੇ ਹਨ, ਗੁਰੂ ਨਾਲ
ਜੁੜਿਆ ਹੋਇਆ ਗੁਰਮੁਖ ਸਿੱਖ ਕਲਜੁਗ ਵਿੱਚ ਵਰਤ ਰਹੇ ਇਸ ਕੂੜ ਦੇ ਅੰਧੇਰੇ ਨੂੰ ਪਛਾਣ ਕੇ ਸੁਚੇਤ ਹੋ
ਜਾਂਦਾ ਹੈ।
‘ਨਾਨਕ ਗੁਰਮੁਖਿ
ਜਾਣੀਐ ਕਲਿ ਕਾ ਏਹੁ ਨਿਆਉ॥ ੧॥’
ਪਰ, ਬਦਕਿਸਮਤੀ ਹੈ ਕਿ ਐਸਾ ਭੀ ਨਹੀਂ ਹੋ ਰਿਹਾ। ਸਿੱਖਾਂ ਦੇ ਸਾਹਮਣੇ ਇਹ
ਕਲਜੁਗੀ ਚੰਡਾਲ ਚੌਕੜੀ, ਸਿੱਖੀ ਦੀ ਜਿੰਦ ਜਾਨ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਘੋਰ
ਬੇਅਦਬੀ ਹੀ ਨਹੀਂ ਕਰ ਰਹੀ, ਬਲਕਿ ਗੁਰੂ ਦੀ ਹੋਂਦ ਨੂੰ ਹੀ ਮਿਟਾ ਦੇਣ ਦੇ ਇਰਾਦੇ ਨਾਲ, ਦਿਨ ਰਾਤ
ਹਮਲੇ ਕਰ ਰਹੀ ਹੈ। ਦੂਜੇ ਗ੍ਰੰਥਾਂ ਦਾ ਬਰਾਬਰ ਪ੍ਰਕਾਸ਼, ਭਾਨੂੰ ਮੂਰਤੀ ਅਤੇ ਭਨਿਆਰੇ ਵਾਲੇ ਸਾਧ
ਰਾਹੀਂ ਕਈ ਤਰਾਂ ਦੇ ਨਵੇ ਗ੍ਰੰਥਾਂ ਦੀ ਪਦਾਇਸ਼, ਧਰਮੇ ਨਿਹੰਗ ਵਰਗੇ ਮਨਹੂਸ ਲੋਕਾਂ ਰਾਹੀਂ ਗੁਰੂ
ਗ੍ਰੰਥ ਸਾਹਿਬ ਦੀ ਹੋਂਦ ਨੂੰ ਚੈਲੰਜ ਕਰਾਇਆ ਗਿਆ, ਹੁਣ ਫਿਰ ਸੁਨਿਹਰੀ ਅੱਖਰਾਂ ਵਾਲੀਆਂ ਬੀੜਾਂ ਦੇ
ਨਾਮ ਹੇਠ ਗੁਰੂ ਅਤੇ ਸਿੱਖੀ ਨਾਲ ਵੱਡਾ ਧ੍ਰੋਹ ਕੀਤਾ ਗਿਆ ਹੈ।
ਉਨ੍ਹਾਂ ਕਿਹਾ, ਪਰ ਵੱਡੇ ਦੁਖ ਵਾਲੀ ਗੱਲ ਹੈ ਕਿ ਇਹ ਸਭ ਕੁੱਛ ਅੱਖੀਂ ਵੇਖ
ਕੇ ਭੀ ਮਰ ਚੁਕੀ ਜ਼ਮੀਰ ਵਾਲੇ ਲੋਕ ਗੁਰੂ, ਸਿੱਖੀ, ਅਤੇ ਸ਼ਰਮ ਨੂੰ ਤਿਲਾਂਜਲੀ ਦੇਕੇ, ਜੱਥੇਦਾਰਾਂ
ਅਤੇ ਪ੍ਰਧਾਨਾਂ ਦੇ ਮੱਕਾਰ ਸਾਹਮਣੇ ਵੱਡੀਆਂ ਪਦਵੀਆਂ ਦਾ ਭਰਮ ਪਾਲਦੇ ਹੋਏ, ਹੱਥ ਜੋੜ ਕੇ ਖੜ੍ਹੇ
ਹਨ, ਚੰਗੀਆਂ ਚੰਗੀਆਂ ਸੰਸਥਾਵਾਂ `ਤੇ ਕਾਬਜ਼ ਬੈਠੇ ਲੋਕ ਕੇਵਲ ਦਲਾਲਾਂ ਵਾਂਗ ਗੁਰੂ ਕੇ ਮਾਨ ਸਨਮਾਨ,
ਸਿੱਖੀ ਸਿਧਾਂਤ ਦੇ ਸੌਦੇ ਅਤੇ ਦਲਾਲੀ ਹੀ ਕਰ ਰਹੇ ਹਨ। ਸਿੱਖ ਸੰਗਤਾਂ ਨੂੰ ਹਲੂਣਾ ਦਿੰਦੇ ਹੋਏ
ਪ੍ਰੋ: ਦਰਸ਼ਨ ਸਿੰਘ ਨੇ ਕਿਹਾ ਕਿ, ਯਕੀਨ ਕਰੋ ਸਿੰਘੋ, ਜਦੋਂ ਤੱਕ ਇਨ੍ਹਾਂ ਕੁਰਸੀ ਦੇ ਵਪਾਰੀਆਂ ਅਤੇ
ਦਲਾਲਾਂ ਅੱਗੇ ਸਿੱਖ ਦਾ ਸਿਰ ਝੁਕਦਾ ਰਹੇਗਾ, ਸਿੱਖ ਇਸੇ ਤਰਾਂ ਜ਼ਲੀਲ ਹੁੰਦਾ ਰਹੇਗਾ। ਯਾਦ ਰੱਖੋ
‘ਯੇ ਇਨਸਾਨ ਬੇਚ ਦੇਤੇ ਹੈਂ, ਇਮਾਨ ਬੇਚ ਦੇਤੇ ਹੈਂ, ਜ਼ਰੂਰਤ ਪੜੇ ਤੋ ਯੇ ਭਗਵਾਨ ਬੇਚ ਦੇਤੇ ਹੈਂ।’
*************************************
ਪ੍ਰਿੰ: ਗੁਰਬਚਨ ਸਿੰਘ ‘ਪੰਨਵਾ’ ੨੦ ਤੋਂ ੨੪ ਜੁਲਾਈ ਤੱਕ ਚੜ੍ਹਦੀ ਕਲਾ ਟਾਈਮ
ਟੀਵੀ `ਤੇ
ਬਠਿੰਡਾ, ੧੭ ਜੁਲਾਈ (ਕਿਰਪਾਲ ਸਿੰਘ): ਗੁਰਮਤਿ ਗਿਆਨ ਮਿਸ਼ਨਰੀ ਕਾਲਜ
ਲੁਧਿਆਣਾ ਦੇ ਪ੍ਰਿੰਸੀਪਲ ਗੁਰਬਚਨ ਸਿੰਘ ‘ਪੰਨਵਾ’ (ਥਾਈਲੈਂਡ ਵਾਲੇ) ਗੁਰਦੁਆਰਾ ਬੰਗਲਾ ਸਾਹਿਬ,
ਨਵੀਂ ਦਿੱਲੀ ਵਿਖੇ ੨੦ ਤੋਂ ੨੪ ਜੁਲਾਈ ੨੦੧੧ ਤੱਕ ਗੁਰਬਾਣੀ ਵੀਚਾਰ ਕਰਨਗੇ। ਚੜ੍ਹਦੀ ਕਲਾ ਟਾਈਮ
ਟੀਵੀ `ਤੇ ਰੋਜਾਨਾ ਸਵੇਰੇ ੭: ੩੦ ਤੋਂ ੮: ੩੦ ਵਜੇ ਤੱਕ ਲਾਈਵ ਸੁਣ ਸਕਦੇ ਹੋ। ਇੰਟਰਨੈੱਟ ਰਾਹੀ
ˆ
www.timetvindia.com/live.htm
ਲਿੰਕ `ਤੇ ਕਲਿੱਕ ਕੀਤਾ ਜਾ ਸਕਦਾ ਹੈ।
(16/07/11)
ਸੰਤ ਸਿੰਘ ਬਰਲਿੰਗਟਨ
ਸ
ਗੁਰਇੰਦਰ ਸਿੰਘ ਪਾਲ ਜੀ
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਿਹ॥
ਕਾਫੀ ਦਿਨਾਂ ਬਾਅਦ ਵੈਬ ਸਾਈਟ ਖੋਲਣ ਦਾ ਸਬੱਬ ਬਣਿਆ ਸੋ ਆਪ ਦੀ ਚਿਠੀ ਦਾ ਜਵਾਬ ਹਾਜਰ
ਹੈ। ਤੁਸੀਂ ਕਿਹਾ ਹੈ ਕਿ ਮੈ ਤਿੰਨ ਮਹੀਨੇ ਮਗਰੋਂ ਅਕਾਲ ਤਖਤ ਸਾਹਿਬ ਬਾਰੇ ਚਲ ਰਹੀ ਬਹਿਸ ਵਿੱਚ
ਕੁਦ ਪਿਆ ਹਾਂ। ਇੱਕ ਪਾਸੇ ਕਹਿੰਦੇ ਹੋ ਇਹ ਵਿਚਾਰ ਚਰਚਾ ਹੈ ਅਤੇ ਨਾਲ ਹੀ ਕਹਿ ਰਹੇ ਹੋ ਬਹਿਸ ਹੈ।
ਇਹ ਅਸਲ ਵਿੱਚ ਬਹਿਸ ਹੀ ਹੈ ਇਸੇ ਕਰਕੇ ਸਿਆਣੇ ਵਿਦਵਾਨ ਇਸ ਤੋਂ ਪਰੇ ਹਟ ਗਏ ਹਨ ਕਿ ਤੁਹਾਡੇ ਨਾਲ
ਬਹਿਸ ਕਰਨਾ ਤਾਂ ਕੰਧ ਨਾਲ ਟਕਰਾਂ ਮਾਰਨ ਬਰਾਬਰ ਹੈ। ਚਿੱਠੀ ਤੁਸੀਂ ਕਾਫੀ ਕਰੋਧ ਵਿੱਚ ਲਿਖੀ ਹੈ
ਜਿਵੇ ਕਿਤੇ ਮੈ ਤੁਹਾਡੀ ਹਉਮੈ ਨੂੰ ਸਟ ਮਾਰ ਦਿਤੀ ਹੋਵੇ। ਇਸ ਨਾਲ ਮਨੁਖ ਬਹੁਤ ਤੜਪਦਾ ਹੈ ਅਤੇ
ਆਪਣੇ ਸਾਰੇ ਗੁਣਾਂ ਉਤੇ ਹੰਕਾਰ ਦਾ ਸੁਹਾਗਾ ਫੇਰ ਦਿੰਦਾ ਹੈ ਭਾਵੇਂ ਜਿਤਨਾ ਮਰਜੀ ਪੜਿਆ ਹੋਵੇ। ਇਸੇ
ਕਰਕੇ ਗੁਰਬਾਣੀ ਦਾ ਫੁਰਮਾਣ ਹੈ;
ਪੜਿਆ ਮੂਰਖੁ ਆਖੀਐ
ਜਿਸ ਲਬੁ, ਲੋਭੁ ਅਹੰਕਾਰਾ॥
ਅਗੇ ਆਪ ਫਿਰ ਸਰਬ ਸੰਮਤੀ ਜਾਂ ਬਹੁਸੰਮਤੀ ਉਪਰ ਇਕਲਾ ਬੰਦਾ ਭਾਰੂ ਹੋਣ ਦੀ ਗਲ ਕਰਦੇ ਹੋਏ
ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਿਸਾਲ ਦਿੰਦੇ ਹੋ। ਪਾਲ ਜੀ ਥਲੇ ਜਮੀਨ ਤੇ ਆਉ ਤੁਸੀਂ ਅਸਮਾਨ
ਦੇ ਵਿੱਚ ਉਡ ਰਹੇ ਹੋ। ਆਪਣਾ ਮੁਕਬਲਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਕਰ ਰਹੇ ਹੋ?
ਕਿਥੇ ਰਾਜਾ ਭੋਜ, ਕਿਥੇ ਗੰਗੂ ਤੇਲੀ।
ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰੀਸ ਅਜ ਤੱਕ ਨਾ ਕੋਈ ਕਰ ਸਕਿਆ ਹੈ ਨਾ ਕਰ ਸਕੇਗਾ। ਸਿੱਖ
ਨੂੰ ਸਿਰਫ ਗੁਰੂ ਜੀ ਦਾ ਕਹਿਆ ਮੰਨਣ ਦਾ ਹੁਕਮ ਹੈ। ਜੇ ਤੁਸੀਂ ਜਰੂਰ ਹੀ ਗੁਰੂ ਸਾਹਿਬ ਜੀ ਦੀ ਰੀਸ
ਕਰਨੀ ਚਾਹੁੰਦੇ ਹੋ ਤਾਂ ਕਰੋ ਅਤੇ ਅਕਾਲ ਤਖਤ ਸਾਹਿਬ ਜਾ ਕੇ ਕਹੋ ਕਿ ਅਸੀ ਅਖੋਤੀ ਅਕਾਲ ਤਖਤ ਬਾਰੇ
ਬਹਿਸ ਕਰਨ ਆਏ ਹਾਂ। ਫਿਰ ਵਾਪਸ ਆ ਕੇ ਦਸਣਾ ਕਿ ਕਿੰਨੀ ਕੁ “ਸੇਵਾ” ਹੋਈ। ਉਹ ਤੁਹਾਨੂੰ ਬੰਗਣੇ ਪਾ
ਕੇ ਘਲਣਗੇ। ਪਤਾ ਲਗਜੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਆਪਣਾ ਮੁਕਾਬਲਾ ਕਰਨ ਦਾ। ਪਾਲ ਜੀ
ਸਰਾਂ ਵਿੱਚ ਕਮਰਾ ਲੈਣਾ ਵੀ ਸੌਖਾ ਨਹੀ ਤੁਸੀ ਕਹਿ ਰਹੇ ਹੋ ਕਿ ਅਸੀ ਦੋ ਜਾਣੇ ਐਡਾ ਵੱਡਾ ਬਦਲਾਅ ਕਰ
ਦਿਆਂਗੇ।
***********************************
ਸ ਇਕਬਾਲ ਸਿੰਘ ਜੀ
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਿਹ॥
ਆਪ ਜੀ ਨੇ ਮੇਰੀ ਲਿਖਤ ਨੂੰ ਗਲੀਚ ਭਾਸ਼ਾ ਲਿਖਿਆ ਹੈ। ਇਹ ਮਾਲਵੇ ਦੀ ਪੇਂਡੂ ਬੋਲੀ ਹੈ।
ਹੋ ਸਕਦਾ ਹੈ ਤੁਹਾਨੂੰ ਨਾ ਚੰਗੀ ਲਗਦੀ ਹੋਵੇ। ਇਸ ਵਿੱਚ ਮਾੜੀ ਗਲ ਇਹ ਹੀ ਹੋ ਸਕਦੀ ਹੈ ਕਿ ਮੈ
ਤੁਹਾਡੀ ਹਉਮੈ ਨੂੰ ਪੱਠੇ ਪਾਉਣ ਦੀ ਬਜਾਏ ਸੱਟ ਮਾਰ ਬੈਠਾ ਹੋਵਾਂ। ਇਸ ਨਾਲ ਮਨੁਖ ਦੀ ਸਾਰੀ ਲਿਆਕਤ
ਬਾਹਰ ਆ ਜਾਂਦੀ ਹੈ ਭਾਂਵੇ ਕਿਨਾਂ ਵੀ ਪੜਿਆ ਹੋਵੇ। ਜੇ ਤੁਹਾਡੀ ਹਉਮੈ ਨੂੰ ਪੱਠੇ ਪਾਏ ਹੁੰਦੇ ਤਾਂ
ਇਹੀ ਭਾਸ਼ਾ ਵਧੀਆ ਲਗਣੀ ਸੀ।
ਦੂਜਾ ਤੁਸੀ ਮੇਰੇ ਤੇ ਸ਼ੱਕ ਕੀਤਾ ਹੈ ਕਿ ਮੈ ਪਤਿਤ ਸਿੱਖ ਹਾਂ। ਮੈਂ ਕੀ ਹਾਂ ਇਹ ਮੈਨੂੰ ਪਤਾ ਹੈ
ਜਾਂ ਪਰਮਾਤਮਾ ਨੂੰ। ਪਰ ਮੈ ਤੁਹਾਨੂੰ ਦਸ ਦੇਣਾ ਚਾਹੰਦਾ ਹਾਂ ਕਿ ਮੈ ਗੁਰਫਤਿਹ ਤੋਂ ਬਿਨਾਂ ਕੋਈ
ਚਿਠੀ ਨਹੀ ਲਿਖਦਾ, ਇਹ ਗੁਰਮਤਿ ਦਾ ਸ਼੍ਰਿਸਟਾਚਾਰ ਹੈ ਜੋ ਮੈਨੂੰ ਕਿਸੇ ਗੁਰਮੁਖ ਪਿਆਰੇ ਨੇ ਬਹੁਤ
ਚਿਰ ਪਹਿਲਾਂ ਦਸਿਆ ਸੀ।
ਬਾਕੀ ਸ਼ੱਕ ਤਾਂ ਮੈਨੂੰ ਵੀ ਹੈ ਕਿ ਤੁਸੀ ਅਸਲੀ ਨਹੀ ਅਖੌਤੀ ਡਾਕਟਰ ਹੋ। ਇਸ ਤੋ ਵੀ ਅਗੇ ਕਿਸੇ ਦੇ
ਕਹੇ ਤੇ ਸਿੱਖ ਕੌਮ ਦੀ ਝੋਲੀ ਵਿੱਚ ਇੱਕ ਹੋਰ ਕਲੇਸ ਪਾ ਰਹੇ ਹੋ। ਜੇ ਤੁਸੀ ਪੰਥ ਦਰਦੀ ਹੁੰਦੇ ਤਾਂ
ਇਹ ਕਿਵੇਂ ਹੋ ਸਕਦਾ ਸੀ ਕਿ ਐਨਾ ਕੁੱਝ ਹੋਣ ਦੇ ਬਾਵਜੂਦ ਵੀ ਦਸਮ ਗ੍ਰੰਥ ਵਿਸ਼ੇ ਉਪਰ ਇੱਕ ਲਫਜ ਵੀ
ਨਾ ਲਿਖਦੇ।
ਬਾਕੀ ਫੇਰ।
ਸੰਤ ਸਿੰਘ ਬਰਲਿੰਗਟਨ
(16/07/11)
ਅਮਰ ਜੀਤ ਸਿੰਘ ਚੰਦੀ
ਵੀਰ
ਬਲਦੇਵ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵੀਰ ਜੀ ਤੁਸੀਂ ਪਤਾ ਨਹੀਂ ਮੇਰੀ ਕਿਸ ਗੱਲ ਤੋਂ ਸਿੱਟਾ ਕੱਢ ਲਿਆ ਕਿ ਮੈਂ ਆਪਣੇ ਆਪ
ਨੂੰ ਹੀ, ਸੁਧਾਰ ਕਰਨ ਦੇ ਸਮਰੱਥ ਸਮਝਦਾ ਹਾਂ? ਦੁਨੀਆ ਦੀ ਸਭ ਤੋਂ ਵੱਡੀ ਸਚਾਈ ਇਹ ਹੈ ਕਿ ਗੁਰੂ
ਗ੍ਰੰਥ ਸਾਹਿਬ ਜੀ ਤੋਂ ਬਗੈਰ, ਹੋਰ ਕੋਈ ਵੀ, ਸਾਨੂੰ ਸੁਚੱਜੀ ਸੇਧ ਦੇਣ ਦੇ ਸਮਰੱਥ ਨਹੀਂ ਹੈ। ਜਿਸ
ਦਾ ਪ੍ਰਗਟਾਵਾ ਮੇਰੀ ਹਰ ਲਿਖਤ ਵਿਚੋਂ ਹੁੰਦਾ ਹੈ।
ਭਲਾ ਮੈਂ ਤੁਹਾਡੇ ਨਾਲ ਕਿਸ ਗੱਲੋਂ ਨਾਰਾਜ਼ ਹੋਵਾਂਗਾ? ਮੈਂ ਤਾਂ ਤੁਹਾਡੀ ਨਿਮਰਤਾ ਨੂੰ, ਨਿਮਰਤਾ ਹੀ
ਰਹਣ ਦੇਣ ਦਾ ਉਪਰਾਲਾ ਕੀਤਾ ਹੈ, ਕਿਉਂਕਿ ਇਸ ਤੋਂ ਅੱਗੇ ਹਉਮੈ ਦਾ ਸਫਰ ਸ਼ੁਰੂ ਹੁੰਦਾ ਹੈ। ਪਰਮਾਤਮਾ
ਨਾ ਕਰੇ ਤੁਸੀਂ ਉਸ ਸਫਰ ਦੇ ਪਾਂਧੀ ਬਣੋ।
ਫੈਸਲਾ ਬਹੁਤੇ ਜਾਗਰੂਕ ਸਿੱਖਾਂ ਨੇ ਗੁਰਮਤਿ ਦੀ ਸੇਧ ਵਿੱਚ ਕਰਨਾ ਹੈ। (ਜੋ ਕਿ ਮੇਰੀ ਸੋਚ ਮੁਤਾਬਕ
ਸਹੀ ਰਾਹ ਹੈ) ਅਜਿਹੇ ਸੁਹਿਰਦ, ਜਾਗਰੂਕ ਸਿੱਖਾਂ ਵਲੋਂ, ਜੋ ਵੀ ਕੰਮ ਮੇਰੇ ਜ਼ਿੱਮੇ ਲਗੇਗਾ, ਮੈਂ ਉਸ
ਨੂੰ ਆਪਣੀ ਪੂਰੀ ਸਮਰਥਾ ਨਾਲ ਸਿਰੇ ਚਾੜ੍ਹਨ ਦਾ ਉਪਰਾਲਾ ਕਰਾਂਗਾ। ਮੇਰੇ ਲਈ ਇੱਕ ਲੀਡਰ ਨਾਲੋਂ ਇੱਕ
ਸਿੱਖ ਬਣਨਾ ਬਹੁਤ ਵੱਡੀ ਗੱਲ ਹੈ।
ਅਮਰ ਜੀਤ ਸਿੰਘ ਚੰਦੀ ੧੬-੭-੨੦੧੧
(16/07/11)
ਕਿਰਪਾਲ ਸਿੰਘ ਬਠਿੰਡਾ
ਹਰ
ਧਮਾਕੇ ਲਈ ਸਿਰਫ ਘਟ ਗਿਣਤੀਆਂ ਨੂੰ ਹੀ ਦੋਸ਼ੀ ਹੀ ਨਾ ਸਮਝਿਆ ਜਾਵੇ
*ਬਹੁਗਿਣਤੀ ਨਾਲ ਸਬੰਧਤ ਅਤਿਵਾਦੀਆਂ ਦੇ ਧਮਾਕਿਆਂ ਵਿੱਚ ਸ਼ਾਮਲ ਹੋਣ ਦੀਆਂ ਜਿਆਦਾ ਸੰਭਾਵਨਾਵਾਂ ਹਨ
*ਜਿਸ ਸ਼ਿਵ ਸੈਨਾ ਅਤੇ ਭਾਜਪਾ ਵਲੋਂ ਰਾਹੁਲ ਗਾਂਧੀ ਦੇ ਬਿਆਨ `ਤੇ ਹੋ ਹੱਲਾ ਮਚਾਇਆ ਜਾ ਰਿਹਾ ਹੈ ਉਹ
ਵੀ ਰਾਸ਼ਟਰ ਨੂੰ ਇਹ ਜਵਾਬ ਦੇਵੇ ਕਿ ਸਿੱਖਾਂ ਮੁਸਲਮਾਨਾਂ ਅਤੇ ਈਸਾਈਆਂ ਵਿਰੁਧ ਕੀਤੀਆਂ ਗਈਆਂ ਅਤਿ
ਨਿੰਦਣਯੋਗ ਘਟਨਾਵਾਂ ਦੇ ਦੋਸ਼ੀਆਂ ਨੂੰ ਸਜਾ ਦਿਵਾਉਣ ਦੇ ਮਾਮਲੇ ਵਿੱਚ ਉਨ੍ਹਾਂ ਆਪਣੇ ਮੂੰਹ ਕਿਉਂ
ਸਿਊਂਤੇ ਹਨ
*ਅੱਜ ਰਾਹੁਲ ਗਾਂਧੀ ਦੇ ਬਿਆਨ ਨੂੰ ਸ਼ਰਮਨਾਕ ਦੱਸਣ ਵਾਲੇ ਕਿਸੇ ਦੀ ਜ਼ਮੀਰ ਉਸ ਸਮੇਂ ਨਾ ਜਾਗੀ: ਭਾਈ
ਸਿਰਸਾ
ਬਠਿੰਡਾ, ੧੬ ਜੁਲਾਈ (ਕਿਰਪਾਲ ਸਿੰਘ): ਇਸ ਦੇਸ਼ ਵਿੱਚ ਜਦੋਂ ਵੀ ਕੋਈ ਅਤਿਵਾਦੀ ਘਟਨਾ
ਵਾਪਰਦੀ ਹੈ ਤਾਂ ਉਸ ਦੀ ਪੜਤਾਲ ਪਹਿਲਾਂ ਤੋਂ ਹੀ ਘੱਟ ਗਿਣਤੀ ਕੌਮਾਂ ਨਾਲ ਸਬੰਧਤ ਨੌਜਵਾਨਾਂ ਨੂੰ
ਦੋਸ਼ੀ ਸਮਝ ਕੇ ਕੀਤੀ ਜਾਂਦੀ ਹੈ ਜਦੋਂ ਕਿ ਬਹੁਗਿਣਤੀ ਨਾਲ ਸਬੰਧਤ ਅਤਿਵਾਦੀਆਂ ਦੇ ਧਮਾਕਿਆਂ ਵਿੱਚ
ਸ਼ਾਮਲ ਹੋਣ ਦੀਆਂ ਜਿਆਦਾ ਸੰਭਾਵਨਾਵਾਂ ਹਨ। ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਵਿਸ਼ੇਸ਼
ਸਕੱਤਰ ਭਾਈ ਬਲਦੇਵ ਸਿੰਘ ਸਿਰਸਾ ਨੇ ਹਾਲ ਹੀ ਵਿੱਚ ਮੁੰਬਈ ਵਿੱਚ ਹੋਏ ਬੰਬ ਧਮਾਕਿਆਂ ਦੀ ਪੜਤਾਲ
ਦੌਰਾਨ ਸ਼ੱਕ ਦੀ ਸੂਈ ਮੁਸਲਮਾਨਾਂ ਵੱਲ ਘੁੰਮਾਉਣ `ਤੇ ਪ੍ਰਤੀਕਰਮ ਕਰਦੇ ਹੋਏ ਕਹੇ। ਉਨ੍ਹਾਂ ਕਿਹਾ ਕਿ
ਇਸ ਸਮੇਂ ਮੁੱਖ ਵਿਰੋਧੀ ਪਾਰਟੀ ਭਾਜਪਾ, ਮੁੱਦਾ ਹੀਣ ਹੋਈ ਪਈ ਹੈ ਤੇ ਆਉਂਦੀਆਂ ਚੋਣਾਂ ਜਿੱਤਣ ਲਈ
ਉਸ ਨੂੰ ਕਿਸੇ ਐਸੇ ਮੁੱਦੇ ਦੀ ਲੋੜ ਸੀ ਜਿਸ ਨਾਲ ਉਹ ਕਾਂਗਰਸ ਸਰਕਾਰ ਨੂੰ ਸ਼ਹਿਰੀਆਂ ਦੀ ਸੁਰੱਖਿਆ
ਕਰਨ ਵਿੱਚ ਪੂਰੀ ਤਰ੍ਹਾਂ ਨਖਿੱਧ ਸਾਬਤ ਕਰਕੇ ਇਸ ਨੂੰ ਠਿੱਬੀ ਲਾਉਣ ਲਈ ਆਮ ਸ਼ਹਿਰੀਆਂ ਦੀ ਹਮਦਰਦੀ
ਹਾਸਲ ਕਰ ਸਕੇ। ਇਸ ਲਈ ਇਸ ਗੱਲ ਦੀਆਂ ਵੱਡੀਆਂ ਸੰਭਾਵਨਾਵਾਂ ਹਨ ਕਿ ਭਾਜਪਾ ਦੀ ਸਰਪ੍ਰਸਤੀ ਹੇਠ
ਮੁੰਮਈ ਬੰਬ ਧਮਾਕੇ ਹਿੰਦੂ ਅਤਿਵਾਦੀ ਜਥੇਬੰਦੀਆਂ ਨੇ ਕੀਤੇ ਹੋਣ। ਭਾਈ ਸਿਰਸਾ ਨੇ ਕਿਹਾ ਕਿ
ਰਾਜਨੀਤਕ ਪਾਰਟੀਆਂ ਆਪਣੇ ਰਾਜਸੀ ਹਿਤਾਂ ਦੀ ਪੂਰਤੀ ਲਈ ਆਮ ਸ਼ਹਿਰੀਆਂ ਦੀ ਜਾਨ ਮਾਲ ਨੂੰ ਖ਼ਤਰੇ ਵਿੱਚ
ਪਾਉਣ ਤੋਂ ਕਦੀ ਵੀ ਸੰਕੋਚ ਨਹੀਂ ਕਰਦੀਆਂ। ੧੯੮੪ ਈਸਵੀ `ਚ ਦਿੱਲੀ ਤੇ ਹੋਰਨਾ ਸ਼ਹਿਰਾਂ ਵਿੱਚ
ਕਾਂਗਰਸ ਵਲੋਂ ਸਿੱਖਾਂ ਦੀ ਨਸਲਕੁਸ਼ੀ, ੨੦੦੦ ਵਿੱਚ ਭਾਜਪਾ ਸਰਕਾਰ ਦੌਰਾਨ ਜੰਮੂ ਕਸ਼ਮੀਰ ਦੇ ਪਿੰਡ
ਚਿੱਠੀ ਸਿੰਘਪੁਰਾ ਵਿੱਚ ਸੁਰੱਖਿਆ ਦਸਤਿਆਂ ਰਾਹੀਂ ੩੫ ਸਿੱਖਾਂ ਦਾ ਬੇਰਿਹਮੀ ਨਾਲ ਕਤਲ, ੨੦੦੨ `ਚ
ਗੁਜਰਾਤ ਵਿੱਚ ੨੦੦੦ ਤੋਂ ਵੱਧ ਮੁਸਲਮਾਨਾਂ ਦਾ ਕਤਲੇਆਮ, ੨੦੦੬ `ਚ ਮਾਲੇਗਾਉਂ ਬੰਬ ਧਮਾਕੇ, ੨੦੦੭’
ਚ ਸਮਝੌਤਾ ਐਕਸਪ੍ਰੈੱਸ ਅਤੇ ਅਜਮੇਰ ਸ਼ਰੀਫ ਵਿੱਚ ਕੀਤੇ ਗਏ ਬੰਬ ਧਮਾਕੇ ਅਤੇ ੨੦੦੮ `ਚ ਕਰਨਾਟਕਾ ਅਤੇ
ਉੜੀਸਾ ਵਿੱਚ ਈਸਾਈਆ ਵਿਰੁੱਧ ਕੀਤੇ ਗਏ ਦੰਗੇ ਇਸ ਦੀਆਂ ਮੁੱਖ ਉਦਾਹਰਣਾ ਹਨ। ਭਾਈ ਸਿਰਸਾ ਨੇ ਕਿਹਾ
ਇਨ੍ਹਾਂ ਘਟਨਾਵਾਂ ਦੌਰਾਨ ਹਿੰਦੂ ਅਤਿਵਾਦੀਆਂ ਨੇ ਘੱਟ ਗਿਣਤੀ ਸਿੱਖਾਂ, ਮੁਸਲਮਾਨਾਂ ਅਤੇ ਈਸਾਈਆਂ
ਦਾ ਜਾਨੀ ਮਾਲੀ ਨੁਕਸਾਨ ਕਰਨ ਤੋਂ ਇਲਾਵਾ ਉਨ੍ਹਾਂ ਨੂੰ ਬੇਆਬਰੂ ਵੀ ਕੀਤਾ ਅਤੇ ਬਦਨਾਮ ਵੀ। ਉਕਤ
ਸਾਰੇ ਹੀ ਕੇਸਾਂ ਵਿੱਚ ਸਰਕਾਰ ਨੇ ਮਜ਼ਲੂਮਾਂ ਦੀ ਸੁਰੱਖਿਆ ਕਰਨ ਦੀ ਥਾਂ ਹਮਲਾਵਰਾਂ ਨੂੰ ਟਰਾਂਸਪੋਰਟ
ਅਤੇ ਹੋਰ ਸਰਕਾਰੀ ਸਹੂਲਤਾਂ ਮੁਹੱਈਆ ਕਰਵਾਉਣ ਦੇ ਨਾਲ ਨਾਲ ਉਨ੍ਹਾਂ ਦੀ ਸਰਪ੍ਰਸਤੀ ਵੀ ਕੀਤੀ ਤੇ
ਅੱਜ ਤੱਕ ਦੋਸ਼ੀਆਂ ਨੂੰ ਸਜਾ ਤੋਂ ਬਚਾਉਣ ਲਈ ਪੂਰੇ ਪ੍ਰਬੰਧ ਕੀਤੇ ਹੋਏ ਹਨ ਇਸੇ ਕਾਰਣ ਕਿਸੇ ਵੀ
ਦੋਸ਼ੀ ਨੂੰ ਅੱਜ ਤੱਕ ਕੋਈ ਸਜਾ ਨਹੀਂ ਮਿਲੀ।
ਭਾਈ ਸਿਰਸਾ ਨੇ ਕਿਹਾ ਕਿ ਬਿਨਾਂ ਸ਼ੱਕ ਸਰਕਾਰ ਆਪਣੇ ਸ਼ਹਿਰੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ
ਪਾਬੰਦ ਹੈ ਤੇ ਇਸ ਵਲੋਂ ਵਿਖਾਈ ਜਾ ਰਹੀ ਢਿੱਲ ਮੱਠ ਲਈ ਇਸ ਦੀ ਸਖ਼ਤ ਨਿਖੇਧੀ ਕਰਨੀ ਬਣਦੀ ਹੈ। ਪਰ
ਜਿਸ ਸ਼ਿਵ ਸੈਨਾ ਅਤੇ ਭਾਜਪਾ ਵਲੋਂ ਰਾਹੁਲ ਗਾਂਧੀ ਦੇ ਬਿਆਨ `ਤੇ ਹੋ ਹੱਲਾ ਮਚਾਇਆ ਜਾ ਰਿਹਾ ਹੈ ਉਹ
ਵੀ ਰਾਸ਼ਟਰ ਨੂੰ ਇਹ ਜਵਾਬ ਦੇਵੇ ਕਿ ਉਕਤ ਅਤਿ ਨਿੰਦਣਯੋਗ ਘਟਨਾਵਾਂ ਦੇ ਦੋਸ਼ੀਆਂ ਨੂੰ ਸਜਾ ਦਿਵਾਉਣ
ਦੇ ਮਾਮਲੇ ਵਿੱਚ ਉਨ੍ਹਾਂ ਆਪਣੇ ਮੂੰਹ ਕਿਉਂ ਸਿਊਂਤੇ ਹਨ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੇ ਤਾਂ
ਸਿਰਫ ਇੰਨਾ ਹੀ ਕਿਹਾ ਹੈ ਕਿ ਸਰਕਾਰ ੧੦੦% ਅਤਿਵਾਦੀ ਘਟਨਾਵਾਂ ਨਹੀਂ ਸਿਰਫ ੯੯% ਹੀ ਰੋਕ ਸਕਦੀ ਹੈ
ਪਰ ਇਸ ਦੇ ਪਿਤਾ ਰਾਜੀਵ ਗਾਂਧੀ ਨੇ ਤਾਂ ੮੪’ ਚ ਸਿੱਖਾਂ ਦੇ ਦਿਨ ਦਿਹਾੜੇ ਹੋ ਰਹੇ ਕਤਲੇਆਮ ਨੂੰ
‘ਜਬ ਬੜਾ ਪੇਡ ਗਿਰਤਾ ਹੈ ਤਾਂ ਧਰਤੀ ਕਾਂਪਤੀ ਹੀ ਹੈ’ ਕਹਿ ਕੇ ਜਾਇਜ਼ ਠਹਿਰਾਉਣ ਦੀ ਅਤਿ ਘਿਨਾਉਣੀ
ਹਰਕਤ ਕਰਕੇ ਭਾੜੇ ਦੇ ਟੱਟੂਆਂ ਦੇ ਹੌਸਲੇ ਬੁਲੰਦ ਕੀਤੇ ਸਨ। ਭਾਈ ਸਿਰਸਾ ਨੇ ਕਿਹਾ ਕਿ ਰਾਹੁਲ
ਗਾਂਧੀ ਦਾ ਬਿਆਨ ਬੇਸ਼ੱਕ ਦੁਖਦਾਇਕ ਹੈ ਪਰ ਅਸਲੀਅਤ ਦੇ ਕਾਫੀ ਨੇੜੇ ਹੈ ਕਿਉਂਕਿ ਕੋਈ ਵੀ ਸਰਕਾਰ
੧੦੦% ਅਪਰਾਧ ਰੋਕ ਨਹੀਂ ਸਕਦੀ। ਭਾਜਪਾ ਅਤੇ ਇਸ ਦੀ ਭਾਈਵਾਲੀ ਵਾਲੀ ਸਰਕਾਰ ਵਾਲੇ ਸੂਬਿਆਂ ਵਿੱਚ
ਅੱਜ ਵੀ ਭਿਆਨਕ ਕਿਸਮ ਦੇ ਅਪਰਾਧ ਹੋ ਰਹੇ ਹਨ। ਪਰ ਰਾਜੀਵ ਗਾਂਧੀ ਦਾ ਬਿਆਨ ਤਾਂ ਅਤਿ ਸ਼ਰਮਨਾਕ ਸੀ
ਜਿਸ ਦੀ ਸਰਕਾਰ ਦੌਰਾਨ ਸ਼ਹਿਰੀਆਂ ਦੀ ਜਾਨ ਮਾਲ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਥਾਂ ਭਾੜੇ ਦੇ
ਕਾਤਲਾਂ ਨੂੰ ਸਰਕਾਰੀ ਸਰਪ੍ਰਸਤੀ ਦਿਤੀ ਤੇ ਉਨ੍ਹਾਂ ਵਲੋਂ ਕੀਤੀ ਗਈ ਗੁੰਡਾਗਰਦੀ ਨੂੰ ਜਾਇਜ਼
ਠਹਿਰਾਉਣ ਵਾਲੇ ਬਿਆਨ ਦੇ ਕੇ ਉਨ੍ਹਾਂ ਦੇ ਹੌਸਲੇ ਬੁਲੰਦ ਕੀਤੇ। ਇਹੋ ਸ਼ਰਮਨਾਕ ਕਾਰਾ ਨਰਿੰਦਰ ਮੋਦੀ
ਨੇ ੨੦੦੨ `ਚ ਗੁਜਰਾਤ ਵਿੱਚ ਮੁਸਲਮਾਨਾਂ ਦੇ ਹੋਏ ਕਤਲੇਆਮ ਨੂੰ ਜਾਇਜ਼ ਠਹਿਰਾ ਕੇ ਕੀਤਾ ਸੀ। ਪਰ ਅੱਜ
ਰਾਹੁਲ ਗਾਂਧੀ ਦੇ ਬਿਆਨ ਨੂੰ ਸ਼ਰਮਨਾਕ ਦੱਸਣ ਵਾਲੇ ਕਿਸੇ ਦੀ ਜ਼ਮੀਰ ਉਸ ਸਮੇਂ ਨਾ ਜਾਗੀ।
ਭਾਈ ਸਿਰਸਾ ਨੇ ਕਿਹਾ ਕਿ ਉਨ੍ਹਾਂ ਨੂੰ ਪੱਕਾ ਯਕੀਨ ਹੈ ਕਿ ਜੇ ਪ੍ਰਿਗਿਆ ਸਾਧਵੀ, ਕਰਨਲ ਪ੍ਰੋਹਿਤ
ਅਤੇ ਅਸੀਮਾ ਨੰਦ ਆਦਿ ਦੇ ਸਾਥੀਆਂ ਨੂੰ ਜੇ ਪੁੱਛਗਿੱਛ ਵਿੱਚ ਸ਼ਾਮਲ ਕੀਤਾ ਜਾਵੇ ਤਾਂ ਅਸਲ ਦੋਸ਼ੀਆਂ
ਤੱਕ ਪਹੁੰਚ ਬਹੁਤ ਜ਼ਲਦੀ ਹੋ ਸਕਦੀ ਹੈ।
(15/07/11)
ਬਲਦੇਵ ਸਿੰਘ
ੴਸਤਿਨਾਮ
ਸਤਿਕਾਰ ਯੋਗ ਵੀਰ ਸਰਦਾਰ ਅਮਰਜੀਤ ਸਿੰਘ ਚੰਦੀ ਜੀ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵੀਰ ਜੀ ਆਪਣੇਂ ਕੀਮਤੀ ਵਿਚਾਰ ਦੱਸਣ ਵਾਸਤੇ, ਆਪ ਜੀ ਦਾ ਧਨਵਾਦ ਜੀ। ਆਪ
ਜੀ ਨੇਂ ਮੇਰੇ ਅਸਲ ਸੁਝਾਉ ਬਾਰੇ ਪੁਛਿਆ ਹੈ ਜੀ।
ਮੇਰਾ ਅਸਲ ਸੁਝਾਉ, ਇਹ ਹੈ ਜੀ, ਕਿ ਗੁਰੂ ਦੇ ਗਿਆਨ ਦੇ ਆਸਰੇ, ਕੋਈ ਐਸਾ
ਰਸਤਾ ਜਾਂ ਹੱਲ ਖੋਜੀਏ, ਜੋ ਇਸ ਵੇਲੇ ਦੋ ਢਾਈ ਜਾਂ ਤਿੰਨ ਕਰੋੜ,
(ਜਾਂ ਜਿਨੀਂ ਵੀ ਇਸ ਵੇਲੇ ਸਿੱਖ
ਆਬਾਦੀ ਹੈ, ਮੈਂ ਪੂਰੇ ਆਕੜੇ ਨਹੀਂ ਜਾਣਦਾ, ਇਸ ਵਾਸਤੇ ਮਾਫ ਕਰ ਦੇਨਾਂ)
ਸਿੱਖ ਹਨ, ਸਾਰਿਆਂ ਨੂੰ ਹੀ ਪ੍ਰਵਾਣ
ਹੋਵੇ। ਸੁਧਾਰ ਦੇ ਨਾਂ ਤੇ ਕਿਸੇ ਦੀਆਂ ਵੀ ਭਾਵਨਾਵਾਂ ਨੂੰ ਠੇਸ ਨਾਂ ਪਹੁੰਚੇ, ਕਿਸੇ ਦਾ ਵੀ ਹਿਰਦਾ
ਦੁਖੀ ਨਾਂ ਹੋਵੇ। ਸੁਧਾਰ ਦਾ ਨਤੀਜਾ ਖੁਸ਼ੀ ਹੋਣਾਂ ਚਾਹੀਦਾ ਹੈ, ਸੁਧਾਰ ਦਾ ਰੂਪ ਪਿਆਰ ਹੋਣਾਂ
ਚਾਹੀਦਾ ਹੈ।
ਆਪ ਜੀ ਨੇਂ ਲਿਖਿਆ ਹੈ
ਦੁਨੀਆਂ ਵਿੱਚ ਕੋਈ ਚੀਜ਼
ਅਜਿਹੀ ਨਹੀਂ ਜਿਸ ਵਿੱਚ ਸੁਧਾਰ ਨਾ ਹੋ ਸਕਦਾ ਹੋਵੇ,
ਵੀਰ ਜੀ, ਮੇਰਾ ਤਾਂ ਆਪਣਾਂ ਵੀ ਪੂਰਾ ਵਿਸ਼ਵਾਸ ਹੈ, ਕਿ
ਸੁਧਾਰ ਹੋ ਸੱਕਦਾ ਹੈ। ਪਰ ਮੇਰਾ ਵਿਸ਼ਵਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਹੈ, ਕਿ ਉਹ ਸਾਰੇ
ਸੁਧਾਰ ਕਰ ਸੱਕਦੇ ਹਨ।
ਮੈਂ ਤੁਹਾਡੇ ਸੁਧਾਰ ਦੇ ਵੀ ਖਿਲਾਫ ਨਹੀਂ ਹਾਂ, ਤੁਸੀਂ ਵੀ ਸੁਧਾਰ ਕਰੋ,
ਤੁਸੀਂ ਜਿਨ੍ਹਾਂ ਦਾ ਵੀ ਸੁਧਾਰ ਕਰਨਾਂ ਚਾਹੁੰਦੇ ਹੋ, ਜਾਂ ਤੁਸੀਂ ਜਿਨ੍ਹਾਂ ਨੂੰ ਬੁਰਾ ਸਮਝਦੇ ਹੋ,
ਉਹਨਾਂ ਸਾਰਿਆਂ ਵਿਚੋਂ, ਮੈਂ ਸੱਭ ਤੋਂ ਬੁਰਾ ਹਾਂ। ਮੈਨੂੰ ਜੋ ਮਰਜੀ ਕਹਿ ਲਵੋ ਜੀ।
ਮੈਂ ਇਹ ਜਰੂਰ ਲਿਖਿਆ ਸੀ, ਕਿ ਇਹ ਕੰਮ ਬਹੁਤ ਮੁਸ਼ਕਿਲ ਹੈ। ਪਰ ਇਹ ਨਹੀਂ ਸੀ
ਲਿਖਿਆ, ਕੇ ਇਹ ਕੰਮ ਨਾਂ ਮੁਮਕਿਨ ਹੈ। ਅਗਰ ਆਪ ਜੀ ਨੂੰ ਆਸਾਨ ਲੱਗਦਾ ਹੈ, ਤਾਂ ਸ਼ੁਭ ਕੰਮ ਵਿੱਚ
ਦੇਰ ਨਹੀਂ ਕਰਨੀਂ ਚਾਹੀਦੀ। ਆਪ ਜੀ ਨੂੰ ਇਹ ਕੰਮ ਜਰੂਰ ਕਰਨਾਂ ਚਾਹੀਦਾ ਹੈ ਜੀ। ਕੋਈ ਵੀ ਇਹ ਕੰਮ
ਕਰੇ ਇਸ ਵਿੱਚ ਸਾਰੀ ਕੌਮ ਦਾ ਹੀ ਭਲਾ ਹੈ ਜੀ।
ਆਪ ਜੀ ਨੇਂ ਬਿੱਲ ਕੁਲ ਠੀਕ ਲਿਖਿਆ ਹੈ ਜੀ
ਕਿ ਵਿਚਾਰਵਾਨਾਂ ਦੇ ਵਿਚਾਰਾਂ ਵਿਚੋਂ
ਹਉਮੈ ਦੀ ਸੜ੍ਹਾਂਦ ਨਾ ਆਉਂਦੀ ਹੋਵੇ। ਗੁਰਮਤਿ ਗਿਆਨ ਅਤੇ ਪੰਥ ਦੇ ਦਰਦ ਦੀ ਰਸਭਿੰਨੀ ਖੁਸ਼ਬੂ ਆਉਂਦੀ
ਹੋਵੇ।
ਆਪ ਜੀ ਦੇ ਪੱਤਰ ਤੋਂ ਜਾਹਰ ਹੋ ਰਿਹਾ ਜੀ, ਕਿ ਆਪ ਕਾਫੀ ਨਾਰਾਜ਼ ਹੋ, ਨਾਰਾਜ਼
ਹੋਣਾਂ ਆਪ ਜੀ ਦਾ ਹੱਕ ਹੈ, ਪਰ ਮੈਂ ਤਾਂ ਆਪ ਸੱਭ ਦਾ ਸੇਵਕ ਹਾਂ ਜੀ। ਦਾਸ ਨੂੰ ਤੁਹਾਡੀ ਕਿਸੇ ਵੀ
ਗੱਲ ਦਾ ਗੁੱਸਾ ਕਰਨ ਦਾ ਕੋਈ ਅਧਿਕਾਰ ਨਹੀਂ ਹੈ ਜੀ। ਮੇਰੇ ਦਿਲ ਵਿੱਚ ਤੁਹਾਡੇ ਸਮੇਤ ਸਾਰੀ ਸਿੱਖ
ਕੌਮ, ਅਤੇ ਜੀਵ ਜੰਤੂਆਂ ਸਮੇਤ ਸਾਰੀ ਮਨੁੱਖਤਾ, ਵਾਸਤੇ ਇੱਕ ਅਸੀਮ ਦਰਦ ਹੈ। ਮੈਨੂੰ ਕਿਸੇ ਦੀ ਵੀ
ਚੋਭ ਬੁਰੀ ਨਹੀਂ ਲੱਗਦੀ। ਪਰ ਕਿਸੇ ਵੇਲੇ ਘਰ ਦਾ ਕੋਈ ਨੌਕਰ ਵੀ ਸਲਾਹ ਤਾਂ ਦੇ ਹੀ ਸੱਕਦਾ ਹੈ ਜੀ।
ਪਰ ਆਪ ਜੀ ਨੇਂ ਤਾਂ ਮੇਰੇ ਸੁਝਾਓ ਨੂੰ ਮੂਲੋਂ ਹੀ ਰੱਦ ਕਰ ਦਿੱਤਾ ਹੈ ਜੀ। ਕੀ ਵਿਚਾਰ ਦੱਸਣ ਦਾ
ਅਧਿਕਾਰ ਸਿਰਫ ਵਿਚਵਾਨਾਂ ਨੂੰ ਹੀ ਹੈ ਜੀ। ਆਪ ਕਿਰਪਾ ਕਰਕੇ ਸਿਰਫ ਇਹ ਦੱਸ ਦੇਵੋ ਜੀ, ਕੇ ਆਪ ਜੀ
ਨੂੰ ਮੇਰੀ ਕਿਹੜੀ ਗੱਲ ਤੇ ਏਨੀ ਨਾਰਾਜ਼ਗੀ ਹੋਈ ਹੈ, ਤਾਂ ਜੋ ਮੈਂ ਐਸੀ ਗਲਤੀ ਫਿਰ ਦੁਬਾਰਾ ਨਾਂ
ਕਰਾਂ ਜੀ।
ਵੀਰ ਗੁਰਇੰਦਰ ਸਿੰਘ ਪਾਲ ਜੀ,
ਆਪਣੇਂ ਵਿਚਾਰ ਦੱਸਣ ਵਾਸਤੇ ਆਪ ਜੀ ਦਾ ਬਹੁਤ ਬਹੁਤ ਧਨਵਾਦ ਜੀ।
ਦਾਸ ਬਲਦੇਵ ਸਿੰਘ।
(15/07/11)
ਅਮਰ ਜੀਤ ਸਿੰਘ ਚੰਦੀ
ਤੱਤ
ਗੁਰਮਤਿ ਪਰਿਵਾਰ ਦੇ ਵੀਰਾਂ ਨੂੰ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ
ਤੁਹਾਡਾ ਸੁਨਹਰੀ ਅਖਰਾਂ ਵਾਲੇ ਸਰੂਪਾਂ ਬਾਰੇ ਲੇਖ ਪੜ੍ਹਿਆ। ਸਾਡੇ ਸਾਰੇ ਪੱਖਾਂ ਦੀ ਅਗਵਾਈ ਉਨ੍ਹਾਂ
ਦੇ ਹੱਥਾਂ ਵਿਚ ਹੈ, ਜੋ ਬ੍ਰਾਹਮਣ ਲਾਬੀ ਦੀ ਕਠਪੁਤਲੀ ਬਣੇ, ਸਿੱਖੀ ਦਾ ਬੇੜਾ ਗਰਕ ਕਰਨ ਦਾ
ਸਿਰ-ਤੋੜ ਉਪਰਾਲਾ ਕਰ ਰਹੇ ਹਨ। ਭਾਵੇਂ ਉਹ ਅਕਾਲੀ-ਦਲ ਹੋਣ, ਸ਼੍ਰੋਮਣੀ ਕਮੇਟੀ ਹੋਵੇ, ਦਿੱਲੀ ਕਮੇਟੀ
ਹੋਵੇ, ਸੰਤ-ਸਮਾਜ ਹੋਵੇ, ਯੂਨੀਵਰਸਟੀਆਂ ਵਿਚ ਸਥਾਪਤ ਵਿਦਵਾਨ ਲਾਬੀ ਹੋਵੇ, ਮੀਡੀਆ ਹੋਵੇ, ਸਿੰਘਾਂ
ਦੇ ਸਾਹਿਬ ਹੋਣ ਜਾਂ ਸਿਆਸੀ ਅਤੇ ਧਾਰਮਿਕ ਮੁਖੀ ਹੋਣ। ਅਜਿਹੀ ਹਾਲਤ ਵਿਚ ਅਗਿਆਨੀ ਲੋਕ, ਉਨ੍ਹਾਂ
ਦੀਆਂ ਸ਼ਿਕਾਇਤਾਂ, ਉਨ੍ਹਾਂ ਕੋਲ ਹੀ ਕਰ-ਕਰ ਕੇ ਸਮਾਂ ਬਰਬਾਦ ਕਰ ਰਹੇ ਹਨ। ਕਿਸੇ ਹੱਲ ਵਲ ਨੂੰ ਇਕ
ਇੰਚ ਵੀ ਗੱਲ ਵਧਣ ਦੀ, ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ।
ਸਿੱਖ ਜਾਗਰੂਕ ਧਿਰਾਂ ਦੇ ਏਕੇ ਦੀ ਗੱਲ ਵੀ ਅੱਜ ਤਾਂ, ਸਿਆਸੀ ਲੋਕਾਂ ਦੇ ਲੁਭਾਵਣੇ ਨਾਅਰਿਆਂ ਵਾਙ
ਇਕ ਲੁਭਾਵਣਾ ਨਾਅਰਾ ਹੀ ਜਾਪਦਾ ਹੈ, ਜਿਸ ਦੀ ਆੜ ਵਿਚ ਹਰ ਧੜਾ ਆਪਣੀ ਚੌਧਰ ਚਮਕਾਉਣ ਦੀ ਕੋਸ਼ਿਸ਼
ਕਰਦਾ ਜਾਪਦਾ ਹੈ। ਸਿਆਸੀ ਲੋਕ ਤਾਂ ਪੰਜਾਂ ਸਾਲਾਂ ਮਗਰੋਂ ਕੁਝ ਦਿਨ ਇਹ ਡਰਾਮੇਬਾਜ਼ੀ ਕਰਦੇ ਹਨ, ਪਰ
ਅਸੀਂ ਤਾਂ ਲਗਾਤਾਰ ਤਿੰਨ ਸਦੀਆਂ ਤੋਂ ਇਹ ਡਰਾਮੇਬਾਜੀ ਕਰ ਰਹੇ ਹਾਂ। ਦੇਖਣ-ਸੁਣਨ ਨੂੰ ਤਾਂ ਇਹ ਬੜੀ
ਚੰਗੀ ਗੱਲ ਲਗਦੀ ਹੈ, ਪਰ ਜ਼ਮੀਨੀ ਹਕੀਕਤ ਇਹ ਹੈ ਕਿ ਅਸੀਂ ਇਕ ਦੂਸਰੇ ਤੋਂ ਏਨੇ ਦੂਰ ਜਾ ਚੁੱਕੇ ਹਾਂ
ਕਿ ਏਕੇ ਲਈ ਕੀਤੇ ਕਿਸੇ ਵੀ ਇਕੱਠ ਵਿਚ, ਲੀਡਰਾਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਵਲੋਂ ਕੀਤੀ ਚੁਸਤੀ
ਦੀ ਇਕ ਗੱਲ ਵੀ, ਸਾਰਾ ਮਾਹੌਲ ਵਿਗਾੜ ਕੇ, ਉਸ ਇਕੱਠ ਨੂੰ ਤੂੰ-ਤੂੰ ਮੈਂ-ਮੈਂ ਦਾ ਅਖਾੜਾਂ ਬਣਾ
ਦੇਵੇਗੀ।
ਅੱਜ ਦੇ ਹਾਲਾਤ ਵਿਚ, ਜਦ ਕਿ ਜਾਗਰੂਕ ਧਿਰਾਂ, ਅਜਿਹੇ ਇਕੱਠਾਂ ਤੇ ਆਪਣਾ ਪੈਸਾ ਅਤੇ ਸਮਾਂ ਬਰਬਾਦ
ਕਰ ਕਰ ਕੇ ਅੱਕ ਚੁੱਕੀਆਂ ਹਨ, ਕੋਈ ਵੀ ਜਾਗਰੂਕ ਧਿਰ ਏਕੇ ਬਾਰੇ ਮੀਟਿੰਗ ਸੱਦਣ ਦੀ ਪਹਿਲ ਨਹੀਂ
ਕਰੇਗੀ। ਅਜਿਹੇ ਮਾਹੌਲ ਵਿਚ, ਏਕੇ ਦੀ ਮੀਟਿੰਗ ਸੱਦਣ ਦੀ ਗੱਲ ਸੋਚਣ ਲਗਿਆਂ ਇਹ ਵੀ ਸੋਚਣਾ ਪਵੇਗਾ
ਕਿ, ਕਿਤੇ ਇਹ ਮੀਟਿੰਗ ਸਦੀਆਂ ਦੇ ਵਖਰੇਵੇਂ ਦਾ ਕਾਰਨ ਤਾਂ ਨਹੀਂ ਬਣ ਜਾਵੇਗੀ ?
ਲੀਡਰਸ਼ਿਪ ਕੋਲ ਆਪਣੇ-ਆਪ ਨੂੰ ਸਥਾਪਤ ਕਰਨ ਦੇ ਬਹੁਤ ਸਾਰੇ ਘੜੇ ਘੜਾਏ ਬਹਾਨੇ ਹੁੰਦੇ ਹਨ, ਜਿਵੇਂ
1985 ਵਿਚ ਜਦ ਸਿੱਖਾਂ ਤੇ ਕਹਰ ਦੀ ਹਨੇਰੀ ਚਲ ਰਹੀ ਸੀ, ਤਦ ਵੀ ਇਕ ਸੱਜਣ ਨੇ ਮੈਨੂੰ ਬਹੁਤ ਨੇਕ
ਸਲਾਹ ਦਿੱਤੀ ਸੀ ਕਿ “ਵੇਖੋ ਜੀ ਹੁਣ ਤਾਂ ਸੰਤ ਗੁਰਬਚਨ ਸਿੰਘ ਜੀ ਦੇ ਪੋਤਰੇ, ਸੰਤ ਕਰਤਾਰ ਸਿੰਘ ਜੀ
ਦੇ ਪੁਤ੍ਰ ਅਤੇ ਸੰਤ ਜਰਨੈਲ ਸਿੰਘ ਜੀ ਦੇ ਪਿਤਾ ਜੀ, ਸਾਰੇ ਹੀ ਇਕੱਠੇ ਹੋ ਗਏ ਹਨ, ਹੁਣ ਤਾਂ
ਸਿੱਖਾਂ ਨੂੰ ਇਨ੍ਹਾਂ ਦੀ ਅਗਵਾਈ ਵਿਚ ਚਲਣਾ ਹੀ ਬਣਦਾ ਹੈ” ਅੱਜ ਜਾਗਰੂਕ ਲੋਕ ਇਨ੍ਹਾਂ ਲੀਡਰਾਂ ਤੋਂ
ਅੱਕ ਚੁੱਕੇ ਹਨ, ਉਹ ਸਿਰਫ ਉਨ੍ਹਾਂ ਆਗੂਆਂ ਨੂੰ ਹੀ ਬਰਦਾਸ਼ਤ ਕਰਨਗੇ, ਜੋ ਸਿਰਫ ਤੇ ਸਿਰਫ ਗੁਰੂ
ਗ੍ਰੰਥ ਸਾਹਿਬ ਦੀ ਅਗਵਾਈ ਵਿਚ, ਹਉਮੈ ਰਹਿਤ ਹੋ ਕੇ ਚੱਲਣ ਵਾਲੇ ਹੋਣ।
ਜੇ ਇਸ ਹੋਣ ਵਾਲੀ ਮੀਟਿੰਗ ਦਾ ਵੀ ਕੋਈ ਸਾਰਥਿਕ ਸਿੱਟਾ ਨਾ ਨਿਕਲਿਆ ਤਾਂ ਜਾਗਰੂਕ ਲੋਕ, ਆਪਣੀ
ਜ਼ਿੰਦਗੀ ਵਿਚ, ਅਜਿਹੀ ਕਿਸੇ ਮੀਟਿੰਗ ਬਾਰੇ ਵਿਚਾਰ ਵੀ ਨਹੀਂ ਕਰਨਗੇ। ਜੇ ਕੁਝ ਅਜਿਹਾ ਪ੍ਰਬੰਧ ਹੋ
ਸਕੇ ਕਿ, ਇਸ ਬੈਠਕ ਵਿਚ, ਹਉਮੈ ਰਹਿਤ ਜਾਗਰੂਕ ਸਿੱਖ ਹੀ ਭਾਗ ਲੈ ਸਕਣ, ਤਾਂ ਤੇ ਠੀਕ ਹੈ, ਨਹੀਂ
ਤਾਂ ਇਹ ਮੀਟਿੰਗ ਏਕੇ ਬਾਰੇ ਆਖਰੀ ਮੀਟਿੰਗ ਹੋ ਨਿਬੜੇਗੀ, ਜਿਸ ਤੋਂ ਬਚਣ ਦੀ ਲੋੜ ਹੈ। ਆਪਸੀ
ਕੁੜੱਤਣ ਹੋਰ ਵਧਾਉਣ ਨਾਲੋਂ, ਅਜਿਹੀ ਮੀਟਿੰਗ ਤੋਂ ਪਾਸਾ ਵੱਟ ਲੈਣਾ ਹੀ ਠੀਕ ਰਹੇਗਾ।
ਮੁਆਫ ਕਰਨਾ ਗੱਲਾਂ ਕੁਝ ਜ਼ਿਆਦਾ ਹੀ ਕੌੜੀਆਂ ਕਹਿ ਗਿਆ ਹਾਂ, ਪਤਾ ਨਹੀਂ ਜਾਗਰੂਕ ਵੀਰ, ਇਨ੍ਹਾਂ
ਗੱਲਾਂ ਨੂੰ ਕਿੰਨਾ ਕੁ ਹਜ਼ਮ ਕਰ ਪਾਉਣਗੇ ? ਕਿਉਂਕਿ ਜਾਗਰੂਕ ਧਿਰਾਂ ਵਿਚੋਂ ਵੀ ਹਉਮੈ ਰਹਿਤ ਸਿੱਖ
ਲੱਭਣੇ, ਤੂੜੀ ਦੇ ਢੇਰ ਵਿਚੋਂ ਸੂਈ ਲੱਭਣ ਬਰਾਬਰ ਹੈ।
ਅਮਰ ਜੀਤ ਸਿੰਘ ਚੰਦੀ
(14/07/11)
ਅਮਰ ਜੀਤ ਸਿੰਘ ਚੰਦੀ
ਵੀਰ
ਬਲਦੇਵ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਆਪ ਦਾ ਪੱਤ੍ਰ, ਸਿੱਖ ਮਾਰਗ ਤੇ ਪੜ੍ਹਿਆ। ਜਿਵੇਂ ਅੱਜ ਸਿੱਖੀ ਵਿੱਚ ਇੱਕ ਇੱਟ ਪੁੱਟਣ
ਨਾਲ, ਉਸ ਹੇਠੋਂ ਦੋ ਬ੍ਰਹਮਗਿਆਨੀ ਨਿਕਲ ਆਉਂਦੇ ਹਨ, ਇਸੇ ਤਰ੍ਹਾਂ ਇੱਕ ਇੱਟ ਪੁੱਟਣ ਨਾਲ ਉਸ ਹੇਠੋਂ
ਚਾਰ ਵਿਦਵਾਨ ਪੈਦਾ ਹੋ ਜਾਂਦੇ ਹਨ। ਹੁਣ ਪੰਥ ਨੂੰ ਵਿਦਵਾਨਾਂ ਦੀ ਘੱਟ, ਯਭਲੀਆਂ ਮਾਰਨ ਵਾਲਿਆਂ ਦੀ
ਜ਼ਿਆਦਾ ਲੋੜ ਹੈ, ਜੋ ਕੁੱਝ ਠੋਸ ਕੰਮ ਕਰ ਸਕਣ। ਮੈਂ ਯਕੀਨ ਨਾਲ ਕਹਿ ਸਕਦਾ ਹਾਂ ਕਿ ਜੇ ਤੁਹਾਡੇ
ਵਰਗੇ ੧੦-੧੫ ਯਭਲੀਆਂ ਮਾਰਨ ਵਾਲੇ ਹੋਰ ਲੱਭ ਪੈਣ ਤਾਂ ਸਿੱਖਾਂ ਦੇ ਸਭ ਮਸਲ੍ਹੇ, ਹੌਲੀ-ਹੌਲੀ ਹੱਲ
ਹੋ ਸਕਦੇ ਹਨ।
ਦੁਨੀਆਂ ਵਿੱਚ ਕੋਈ ਚੀਜ਼ ਅਜਿਹੀ ਨਹੀਂ ਜਿਸ ਵਿੱਚ ਸੁਧਾਰ ਨਾ ਹੋ ਸਕਦਾ ਹੋਵੇ, ਸ਼ਰਤ ਇਹੀ ਹੈ ਕਿ
ਵਿਚਾਰਵਾਨਾਂ ਦੇ ਵਿਚਾਰਾਂ ਵਿਚੋਂ ਹਉਮੈ ਦੀ ਸੜ੍ਹਾਂਦ ਨਾ ਆਉਂਦੀ ਹੋਵੇ। ਗੁਰਮਤਿ ਗਿਆਨ ਅਤੇ ਪੰਥ
ਦੇ ਦਰਦ ਦੀ ਰਸਭਿੰਨੀ ਖੁਸ਼ਬੂ ਆਉਂਦੀ ਹੋਵੇ। ਤੁਹਾਡੇ ਅਸਲ ਸੁਝਾਅ ਦੀ ਉਡੀਕ ਵਿਚ।
ਅਮਰ ਜੀਤ ਸਿੰਘ ਚੰਦੀ ੧੪-੭-੨੦੧੧
(14/07/11)
ਬਲਦੇਵ ਸਿੰਘ ‘ਬੁੱਧ ਸਿੰਘ ਵਾਲਾ’
ਹਾਂਗ ਕਾਂਗ ਦੇ ਗੁਰਦਵਾਰਾ ਸਹਿਬ ਵਿੱਚ ਮਰਿਯਾਦਾ ਤੋ ਉਲਟ ਅਨੰਦ ਕਾਰਜ ਕਰਨ ਤੇ ਸੰਗਤ ਵਿੱਚ ਰੋਸ!
ਹਾਂਗ ਕਾਂਗ (ਬਲਦੇਵ ਸਿੰਘ ‘ਬੁੱਧ ਸਿੰਘ ਵਾਲਾ’ ) 14 ਜੁਲਾਈ-
ਭਾਂਵੇ ਸ੍ਰੀ ਅਕਾਲ ਤਖਤ ਸਹਿਬ ਤੋ ਪੰਥਕ ਏਕਤਾ ਦੇ ਮੱਦੇਨਜ਼ਰ ‘ਸਿੱਖ ਰਹਿਤ ਮਰਿਯਾਦਾ’
ਲਾਗੂ ਕੀਤੀ ਗਈ ਹੈ। ਪਰ ਸਮੇਂ-ਸਮੇਂ ਡੇਰੇਦਾਰਾਂ ਅਤੇ ਅਖੌਤੀ ਪ੍ਰਬੰਧਕਾਂ ਵੱਲੋ ਅਪਣੀ-ਅਪਣੀ ਸੋਚ
ਅਨੁਸਾਰ ਵੱਖੋ-ਵੱਖ ਮਰਿਯਾਦਾਵਾਂ ਲਾਗੂ ਕਰਨ ਕਾਰਨ ਸਿੱਖ ਦੁਬਿਧਾ `ਚ’ ਫਸੇ ਨਿੱਤਾਂ ਪ੍ਰਤੀ ਆਪਸੀ
ਕਲੇਸ਼ ਦਾ ਸ਼ਿਕਾਰ ਹੋ ਰਹੇ ਹਨ। ਜੇਕਰ ਇਹਨਾਂ ਅਖੌਤੀ ਸਾਧਾਂ ਦੇ ਉਪਾਸ਼ਕਾਂ ਨਾਲ ਗੁਰਮਤਿ ਸਿਧਾਂਤਾਂ
ਅਨੁਸਾਰ ਨਾਲ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾਵੇ ਤਾਂ ਇਹ ਲੋਕ ਗੁਰੂ ਘਰ ਦੀ ਹਦੂਦ ਅੰਦਰ ਮਾਂਵਾਂ
ਭੈਣਾਂ ਦੀਆਂ ਗਾਲਾਂ ਕੱਢਣ ਤੋ ਵੀ ਗੁਰੇਜ਼ ਨਹੀ ਕਰਦੇ। ਅੱਗੇ ਹੀ ਕਈ ਮਸਲਿਆਂ ਨੂੰ ਲੈਕੇ ਪਿਛਲੇ
ਦਿਨਾਂ ਤੋ ਹਾਂਗ ਕਾਂਗ ਵਿੱਚ ਕੁੱਝ ਘਟਨਾਂਵਾਂ ਬੜੀ ਤੇਜ਼ੀ ਨਾਲ ਵਾਪਰ ਰਹੀਆਂ ਹਨ, 3 ਜੁਲਾਈ ਦਿਨ
ਐਤਵਾਰ ਨੂੰ ਖਾਲਸਾ ਦੀਵਾਂਨ ਪ੍ਰਬੰਧਕ ਕਮੇਟੀ ਦੀ ਮੀਟਿੰਗ ਵਿੱਚ ਮੌਜੂਦਾ ਹੈਡ ਗ੍ਰੰਥੀ ਗਿਆਨੀ
ਅਮਰਜੀਤ ਸਿੰਘ ਨੂੰ ਤਲਬ ਕੀਤਾ ਗਿਆ ਅਤੇ ਸ੍ਰੀ ਅਕਾਲ ਤਖਤ ਦੀ ਮਰਿਯਾਦਾ ਨੂੰ ਨਕਾਰ ਕੇ ਕਮੇਟੀ ਦੀਆਂ
ਹਦਾਇਤਾਂ ਅਨੁਸਾਰ ਮਰਿਯਦਾ ਲਾਗੂ ਕਰਨ ਲਈ ਕਿਹਾ ਗਿਆ। ਪਰ ਗਿਆਨੀ ਅਮਰਜੀਤ ਸਿੰਘ ਜੀ ਵੱਲੋ ਸਿੱਖ
ਸਿਧਾਂਤਾਂ ਤੋ ਮੁਨਕਰ ਹੋਣ ਤੋ ਸ਼ਪਸ਼ਟ ਇਨਕਾਰ ਕਰਨ ਤੇ ਜ਼ਬਰੀ 11 ਦਿਨ ਦੀ ਛੁੱਟੀ ਤੇ ਭੇਜ ਦਿੱਤਾ ਗਿਆ
ਅਤੇ ਮੀਤ ਗ੍ਰੰਥੀ ਭਾਈ ਹਰਜੀਤ ਸਿੰਘ ਵੱਲੋ ਸ੍ਰੀ ਅਕਾਲ ਤਖਤ ਸਹਿਬ ਦੀ ਮਰਿਯਾਦਾ ਨੂੰ ਛੱਡ ਕੇ
ਕਮੇਟੀ ਦੀਆ ਹਦਾਇਤਾਂ ਅਨੁਸਾਰ ਮਰਿਯਾਦਾ ਲਾਗੂ ਕਰਨ ਵਿੱਚ ਸਹਿਮਤੀ ਤੇ ਉਹਨਾਂ ਨੂੰ ਹੈਡ ਗ੍ਰੰਥੀ ਦਾ
ਵਾਧੂ ਚਾਰਜ ਦੇ ਦਿੱਤਾ। ਹਾਂਗ ਕਾਂਗ ਦੀ ਸੰਗਤ ਵਿੱਚ ਇਸ ਗੱਲ ਨੂੰ ਲੈਕੇ ਕਾਫੀ ਰੋਸ ਪਾਇਆ ਜਾ ਰਿਹਾ
ਹੈ। ਸੰਗਤ ਅਨੁਸਾਰ ਇਹ ਸਭ ਹੈਡ ਗ੍ਰੰਥੀ ਗਿਆਨੀ ਜੀ ਨੂੰ ਜਲੀਲ ਕਰਨ ਲਈ ਕੀਤਾ ਜਾ ਰਿਹਾ ਹੈ, ਕਿਉ
ਜੋ ਗਿਆਨੀ ਜੀ ਸਮੇ-ਸਮੇ ਅਖੌਤੀ ਸਾਧਾਂ ਅਤੇ ਮਨਮਤੀ ਕਰਮਕਾਂਡਾਂ ਦਾ ਗੁਰਮਤਿ ਦ੍ਰਿਸ਼ਟੀ ਕੋਣ ਦੇ
ਆਧਾਰ ਤੇ ਵਿਰੋਧ ਕਰਦੇ ਆਏ ਹਨ, ਜੋ ਕੁੱਝ ਲੋਕਾਂ ਨੂੰ ਚੰਗਾ ਨਹੀ ਲਗਦਾ। ਨਹੀ ਤਾਂ ਗਿਆਨੀ ਜੀ ਨੇ
ਤਾਂ 1 ਅਗਸਤ ਨੂੰ ਆਪਦੀ ਸੇਵਾ ਨਿਭਾ ਕੇ ਇੰਡੀਆ ਚਲੇ ਜਾਣਾਂ ਸੀ ਜੇ ਕੋਈ ਮਰਿਯਾਦਾ ਬਦਲਨੀ ਸੀ ਤਾਂ
ਉਹ ਕੁੱਝ ਸਮੇ ਬਾਅਦ ਵੀ ਲਾਗੂ ਕੀਤੀ ਜਾ ਸਕਦੀ ਸੀ। ਪਰ ਕਾਹਲੀ ਵਿੱਚ ਕੀਤੀ ਕਾਰਵਾਈ ਨਾਲ ‘ਦਾਲ
ਵਿੱਚ ਕੁਛ ਕਾਲਾ’ ਨਜ਼ਰ ਆ ਰਿਹਾ ਹੈ। ਸੰਗਤ ਵਿੱਚ ਹਾਲੇ ਇਸ ਗੱਲ ਨੂੰ ਲੈਕੇ ਚਰਚਾ ਚੱਲ ਹੀ ਰਹੀ ਸੀ
ਕਿ ਮਿਤੀ 8-7-2011 ਦਿਨ ਸੁਕਰਵਾਰ ਨੂੰ ਅਨੰਦਕਾਰਜ ਵੇਲੇ ਕਮੇਟੀ ਦੀਆ ਹਦਾਇਤਾਂ ਅਨੁਸਾਰ ਮਰਿਯਾਦਾ
ਬਦਲਣ ਦੀ ਅਸਹਿ ਕਾਰਵਾਈ ਕਾਰਨ ਸਿੱਖ ਸੰਗਤਾਂ ਦੇ ਹਿਰਦੇ ਬੁਰੀ ਤਰਾਂ ਵਲੂੰਧਰੇ ਗਏ। ਹੋਇਆ ਇਵੇ ਕਿ
ਮਿਤੀ 8-7-11 ਨੂੰ ‘ਖਾਲਸਾ ਦੀਵਾਂਨ’ ਵਿਖੇ ਅਨੰਦ ਕਾਰਜ ਦੀ ਰਸਮ ਵੱਡੇ ਦਰਬਾਰ ਵਿੱਚ ਨਿਭਾਈ ਗਈ।
ਇਸ ਸਮੇ ਵੱਢੇ ਦੀਵਾਂਨ ਹਾਲ ਵਿੱਚ ਅਖੰਡ ਪਾਠ ਵੀ ਚੱਲ ਰਿਹਾ ਸੀ। ਭਾਈ ਹਰਜੀਤ ਸਿੰਘ ਵੱਲੋ ਸੈਕਟਰੀ
ਸ੍ਰ ਦਲਜੀਤ ਸਿੰਘ ਜੀਰਾ ਦੀਆਂ ਹਦਾਇਤਾਂ ਤੇ ਅਖੰਡ ਪਾਠ ਦੇ ਦੌਰਾਂਨ ਗੁਰੂ ਗ੍ਰੰਥ ਸਹਿਬ ਜੀ ਦੇ
ਸਰੂਪ ਨਾਂਲ ਹੀ ਪੋਥੀ ਤੋ ਲਾਵਾਂ ਦਾ ਪਾਠ ਕਰਵਾ ਕੇ ਅਨੰਦ ਕਾਰਜ ਕਰ ਦਿੱਤਾ। ਇਸ ਸਮੇ ਪ੍ਰਵਾਰ ਵੱਲੋ
ਗੁਰੂ ਮਹਾਂਰਾਜ ਵਾਸਤੇ ਭੇਟ ਕੀਤੇ ਰੁਮਾਲੇ ਵੀ ਪੋਥੀ ਉਤੇ ਹੀ ਪਾ ਦਿੱਤੇ ਗਏ। ਅਜਿਹੀ ਗੈਰ ਸਿਧਾਂਤਕ
ਮਰਿਯਦਾ ਨਾਂ ਪਹਿਲਾ ਕਦੇ ਦੇਖੀ ਹੈ ਤੇ ਨਾਂ ਹੀ ਸੁਣੀ ਹੈ! ਸਿੱਖ ਮਰਿਯਾਦਾ ਅਨੁਸਾਰ ਵੈਸੇ ਵੀ ਇੱਕ
ਸਮੇ ਇੱਕੋ ਹੀ ਕਾਰਜ ਜਿਵੇ ਅਖੰਡ ਪਾਠ, ਕਥਾ ਜਾਂ ਕੀਰਤਨ ਗੁਰੂ ਮਹਾਰਾਜ ਦੀ ਹਜੂਰੀ ਵਿੱਚ ਕੀਤਾ ਜਾ
ਸਕਦਾ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ‘ਖਾਲਸਾ ਦੀਵਾਂਨ’ ਵਿੱਚ ਹੋਣ ਵਾਲੇ ਅਖੰਡਪਾਠ ਜਾਂ ਅਨੰਦ
ਕਾਰਜ ਜਾਂ ਹੋਰ ਸਮਾਗਮ ਦੀ ਜਾਣਕਾਰੀ ਕਮੇਟੀ ਨੂੰ ਦੋ ਹਫਤੇ ਪਹਿਲਾਂ ਦੇ ਦਿੱਤੀ ਜਾਦੀ ਹੈ। ਇਸ
ਦੌਰਾਂਨ ਵੱਢੇ ਦਰਬਾਰ ਹਾਲ ਵਿੱਚ ਅਖੰਡ ਪਾਠ ਲਈ ਬਣਾਇਆ ਛੋਟਾ ਕਮਰਾ ਵੀ ਵਿਹਲਾ ਪਿਆ ਸੀ ਜੇ
ਪ੍ਰਬੰਧਕ ਚਾਹੁੰਦੇ ਤਾਂ ਛੋਟੇ ਕਮਰੇ `ਚ’ ਅਖੰਡ ਪਾਠ ਅਰੰਭ ਕਰਵਾਕੇ ਗੁਰੂ ਮਹਾਰਾਜ ਦੀ ਘੋਰ ਅਵੱਗਿਆ
ਤੋ ਬਚਿਆ ਜਾ ਸਕਦਾ ਸੀ। ਪਰ ਸਾਰੇ ਹੱਲ ਮੌਜੂਦ ਹੋਣ ਦੇ ਬਾਵਜੂਦ ਕੀ ਇਹ ਜਾਂਣ ਬੁੱਝਕੇ ਕੀਤਾ ਗਿਆ?
ਇਥੇ ਇਹ ਵੀ ਜਵਾਬ ਦੇਣਾਂ ਬਣਦਾ ਹੈ ਕਿ ਇਹ ਕਿਹੜੀ ਮਰਿਯਾਦਾ ਦੇ ਤਹਿਤ ਕੀਤਾ ਗਿਆ ਹੈ? ਤੇ ਕਿੱਥੇ
ਲਿਖਿਆ ਹੈ ਕਿ ਅਖੰਡ ਪਾਠ ਦਾ ਪਾਠ ਹੁੰਦੇ ਹੋਏ ਨਾਲ ਨਾਲ ਕਿਸੇ ਹੋਰ ਬਾਣੀ ਦਾ ਪਾਠ ਵੀ ਕੀਤਾ ਜਾ
ਸਕਦਾ ਹੈ? ਕੀ ਅਜੇਹੀਆਂ ਆਪ ਹੁਦਰੀਆਂ ਕਰਨ ਲਈ ਹੀ ਗਿਆਨੀ ਅਮਰਜੀਤ ਸਿੰਘ ਜੀ ਨੂੰ ਲਾਂਭੇ ਕੀਤਾ
ਗਿਆ? ਇਸ ਵਰਤਾਰੇ ਨੂੰ ਲੈਕੇ ਸੰਗਤ ਵਿੱਚ ਸਵਾਲ ਖੜੇ ਹੋ ਰਹੇ ਹਨ
ਜਦੋ ਇਸ ਸਬੰਧੀ ਭਾਈ ਹਰਜੀਤ ਸਿੰਘ ਜੀ ਨਾਲ ਮੋਬਾਇਲ ਤੇ ਪੁੱਛਿਆ ਗਿਆ ਤਾਂ ਉਹਨਾ ਕਿਹਾ ਕਿ ਇਹ ਸਭ
ਸੈਕਟਰੀ ਸਹਿਬ ਦੀਆਂ ਹਦਾਇਤਾ ਅਨੁਸਾਰ ਹੀ ਕੀਤਾ ਗਿਆ। ਉਹਨਾਂ ਕਿਹਾ ਕਿ ਵਿਆਹ ਵਾਲੇ ਪ੍ਰਵਾਰ ਨੂੰ
ਬੇਨਤੀ ਕੀਤੀ ਸੀ ਕਿ ਛੋਟੇ ਦਰਬਾਰ ਹਾਲ ਵਿੱਚ ਅਨੰਦ ਕਾਰਜ ਦੀ ਰਸਮ ਨਿਭਾ ਲਈ ਜਾਵੇ। ਪਰ ਪ੍ਰਵਾਰ ਦੇ
ਕਹਿਣ ਤੇ ਕਿ ਉਹਨਾਂ ਨਾਲ ਸੰਗਤ ਜਿਆਦਾ ਹੈ, ਤਾਂ ਇਹ ਤਰੀਕਾ ਅਪਨਾਂ ਲਿਆ ਗਿਆ। ਜਦੋ ਸੈਕਟਰੀ ਸ੍ਰ
ਦਲਜੀਤ ਸਿੰਘ ਜੀਰਾ ਨੂੰ ਇਸ ਨਵੀ ਮਰਿਯਾਦਾ ਬਾਰੇ ਪੁੱਛਿਆ ਗਿਆ ਤਾਂ ਪਹਿਲਾਂ ਤਾਂ ਉਹਨਾਂ ਕਿਹਾ ਕਿ
ਜੇ ਤੁਸੀ ਇਸ ਤਰਾਂ ਦੇ ਸਵਾਲ. ਪੁਛਣੇ ਹਨ ਤਾਂ ਮੈਨੂੰ ਫੂਨ ਨਾਂ ਕਰਿਆ ਕਰੋ ਪਰ ਜਦੋ ਜਿਆਦਾ ਜ਼ੋਰ
ਦੇਕੇ ਪੁੱਛਿਆ ਗਿਆ ਤਾ ਉਹਨਾਂ ਕਿਹਾ ਕਿ ਹੈਡ ਗ੍ਰੰਥੀ ਨੇ ਛੁੱਟੀ ਤੇ ਜਾਂਣ ਤੋ ਪਹਿਲਾਂ ਇਹ
ਜਾਣਕਾਰੀ ਮੀਤ ਗ੍ਰੰਥੀ ਨੂੰ ਨਹੀ ਸੀ ਦਿੱਤੀ। ਜਦੋ ਉਹਨਾਂ ਦਾ ਧਿਆਂਨ ਦੋ ਹਫਤੇ ਪਹਿਲਾਂ ਹੋਣ ਵਾਲੀ
ਬੁਕਿੰਗ ਤੇ ਦੁਆਇਆ ਗਿਆ ਤਾਂ ਉਹਨਾਂ ਕਿਹਾ ਕਿ ਜੇ ਇਸ ਤਰਾਂ ਕਰ ਵੀ ਲਿਆ ਤਾਂ ਕੀ ਫਰਕ ਪੈਂਦਾ ਹੈ?
ਪ੍ਰਕਰਮਾਂ ਤਾਂ ਗੁਰੂ ਗ੍ਰੰਥ ਸਹਿਬ ਜੀ ਦੀ ਹੀ ਲਈ ਗਈ ਹੈ। ਨਾਲੇ ਤੁਸੀ ਇਹਨਾਂ ਗੱਲਾਂ ਤੋ ਕੀ
ਲੈਣਾਂ? ਤੁਸੀ ਨਾਂਮ ਜਪਿਆ ਕਰੋ, ਜੇ ਸਾਡੇ ਤੋ ਕੋਈ ਗਲਤੀ ਹੋ ਵੀ ਗਈ ਤਾਂ ਮਹਾਰਾਜ ਸਾਂਨੂੰ ਆਪ ਹੀ
ਬਖਸ਼ ਲੈਣਗੇ। ਸਾਡੀ ਰੋਜ ਗੁਰੂ ਮਹਾਰਾਜ ਨਾਂਲ ਗੱਲ ਹੁੰਦੀ ਰਹਿੰਦੀ ਹੈ। ਜਦੋ ਉਹਨਾਂ ਨੂੰ ਸ੍ਰੀ
ਅਕਾਲ ਤਖਤ ਸਹਿਬ ਤੋ ਪੰਥ ਪ੍ਰਵਾਨਤ ਸਿੱਖ ਰਹਿਤ ਮਰਿਯਾਦਾ ਦਾ ਹਵਾਲਾ ਦਿੱਤਾ ਗਿਆ ਤਾਂ ਉਹਨਾਂ ਨੇ
ਕਿਹਾ ‘ਮੈ ਇਸ ਮਰਿਯਾਦਾ ਨੂੰ ਨਹੀ ਮੰਨਦਾ ਇਹ ਸ੍ਰੋਮਣੀ ਕਮੇਟੀ ਦੀ ਮਰਿਯਾਦਾ ਹੈ' ਉਹਨਾਂ ਦੁਬਾਰਾ
ਫਿਰ ਸਖਤ ਹਦਾਇਤ ਕਰਦਿਆਂ ਕਿਹਾ ਕਿ ‘ਅੱਗੇ ਤੋ ਜੇ ਨਾਮ ਸਿਮਰਨ ਦੇ ਵਿਸ਼ੇ ਤੇ ਗੱਲ ਕਰਨੀ ਹੋਵੇ ਤਾਂ
ਹੀ ਫੂਨ ਕਰਨਾਂ ਮੈ ਇਸ ਸਮੇ ਨਾਂਮ ਜਪਣਾਂ ਸੀ ਤੁਸੀ ਮੇਰਾ ਬਹੁਤ ਸਾਰਾ ਸਮਾਂ ਬਰਬਾਦ ਕਰ ਦਿੱਤਾਂ।’
ਸੰਗਤ ਵਿੱਚ ਇਹ ਵੀ ਚਰਚਾ ਹੈ ਕਿ ਭਾਈ ਹਰਜੀਤ ਸਿੰਘ ਨੂੰ ਇੰਗਲੈਂਡ ਦਾ ਵੀਜ਼ਾਂ ਵੀ ਇਸੇ ਕਰਕੇ ਲਗਵਾ
ਕੇ ਦਿੱਤਾ ਗਿਆ ਤਾਂ ਜੋ ਕਮੇਟੀ ਦੀਆਂ ਗੈਰ ਸਿਧਾਂਤਕ ਮਰਿਯਾਦਾਵਾਂ ਲਾਗੂ ਕਰਵਾਉਣ ਵਿੱਚ ਸਾਥ ਦੇਣ।
ਜਦੋ ਕਿ ਭਾਈ ਹਰਜੀਤ ਸਿੰਘ ਸਿੱਖ ਮਿਸ਼ਨਰੀ ਕਾਲਜ ਅਨੰਦਪੁਰ ਸਹਿਬ ਤੋ ਪੜੇ ਹੋਏ ਹਨ ਅਤੇ ਗੁਰਮਤ
ਸਿਧਾਂਤਾਂ ਦੇ ਚੰਗੇ ਵਿਆਖਿਆ ਕਾਰ ਹੁੰਦੇ ਹੋਏ ਲਾਲਚ ਵੱਸ ਇਹ ਸਭ ਕਰ ਰਹੇ ਹਨ। ਜਦੋ ਸੈਕਟਰੀ ਸਹਿਬ
ਨਾਂਲ ਹੈਡ ਗ੍ਰੰਥੀ ਨੂੰ ਜ਼ਬਰੀ ਛੁੱਟੀ ਤੇ ਭੇਜਣ ਅਤੇ ਤਿੰਨ ਗ੍ਰੰਥੀ ਸਿੰਘਾ ਵਿੱਚੋ ਕੇਵਲ ਭਾਈ
ਹਰਜੀਤ ਸਿੰਘ ਨੂੰ ਹੀ ਇੰਗਲੈਂਡ ਦਾ ਵੀਜ਼ਾ ਲਗਵਾਉਣ ਬਾਰੇ ਪੁੱਛਿਆ ਗਿਆ ਤਾਂ ਉਹਨਾ ਕਿਹਾ ਕਿ ਇਹ
ਕਮੇਟੀ ਨੇ ਤਹਿ ਕਰਨਾਂ ਹੈ ਕਿ ਕਿਹੜਾ ਇਨਸਾਨ ਉਹਨਾਂ ਮੁਤਾਬਿਕ ਯੋਗ ਹੈ।
ਅਨੰਦ ਕਾਰਜ ਲਈ ਅਪਨਾਈ ਗਈ ਇਸ ਨਵੀ ਨਿਵੇਕਲੀ ਮਰਿਯਾਦਾ ਬਾਰੇ ਜਦੋ
‘ਜੱਥੇਦਾਰ’ ‘ਸ੍ਰੀ ਅਕਾਲ ਤਖਤ ਸਹਿਬ’ ਗਿਆਨੀ ਗੁਰਬਚਨ ਸਿੰਘ ਜੀ ਨੂੰ ਫੂਨ ਤੇ ਪੁੱਛਿਆ ਗਿਆ ਤਾਂ
ਉਹਨਾਂ ਨੇ ਸ਼ਪਸ਼ਟ ਲਫਜਾਂ ਵਿੱਚ ਕਿਹਾ ਕਿ ਇਹ ਬਿਲਕੁੱਲ ਗੈਰ ਸਿਧਾਂਤਕ ਕਾਰਵਾਈ ਹੈ ਅਨੰਦ ਕਾਰਜ ਲਈ
ਲਾਂਵਾਂ ਦਾ ਪਾਠ ਸਿਰਫ ਤੇ ਸਿਰਫ ਸ੍ਰੀ ਗੁਰੂ ਗ੍ਰੰਥ ਸਹਿਬ ਦੇ ਪਾਵਨ ਸਰੂਪ ਤੋ ਹੀ ਕੀਤਾ ਜਾ ਸਕਦਾ
ਹੈ। ਉਹਨਾਂ ਕਿਹਾ ਕਿ ਜੇਕਰ ਇਸ ਸਬੰਧੀ ਕੋਈ ਸ਼ਕਾਇਤ ਆਉਦੀ ਹੈ ਤਾਂ ਸ਼ਕਾਇਤ ਦੇ ਅਧਾਰ ਤੇ ਸਖਤ
ਕਾਰਵਾਈ ਕੀਤੀ ਜਾਵੇਗੀ।
ਹਾਂਗ ਕਾਂਗ ਵਿੱਚ ਲਗਾਤਾਰ ਵਾਪਰ ਰਹੀਆਂ ਇਹਨਾਂ ਗੈਰ ਸਿਧਾਂਤਕ ਘਟਨਾਂਵਾਂ ਨੂੰ ਲੈ ਕੇ ਸੰਗਤ ਵਿੱਚ
ਦੁਬਿਧਾ ਦੀ ਹਾਲਤ ਬਣੀ ਹੋਈ ਹੈ। ਇੱਥੇ ਇਹ ਗੱਲ ਵੀ ਸੋਚਣ ਤੇ ਮਜਬੂਰ ਹੋਣਾਂ ਪੈ ਰਿਹਾ ਹੈ ਕਿ
ਮੌਜੂਦਾ ਕਮੇਟੀ ਸਿੱਖ ਭਾਂਵਨਾਂਵਾਂ ਨੂੰ ਛਿੱਕੇ ਤੇ ਟੰਗ ਕੇ ਅਜਿਹੀ ਕਿਹੜੀ ਮਰਿਯਾਦਾ ਲਾਗੂ
ਕਰਵਾਉਣੀ ਚਾਹੁੰਦੀ ਹੈ ਜੋ ਕਿ ਬਿਨਾਂ ਡਾਂਗ ਖੜਕਾਏ ਜਾਂ ਗਿਆਨੀਆਂ ਨੂੰ ਖਰੀਦੇ ਬਿਨਾਂ ਲਾਗੂ ਹੀ
ਨਹੀ ਹੋ ਸਕਦੀ! ਮਰਿਯਾਦਾ ਨੂੰ ਲੈਕੇ ਹਾਂਗ ਕਾਂਗ ਦੀ ਸੰਗਤ ਵਿੱਚ ਪਏ ਇੱਸ ਵਖਰੇਵੇ ਨੂੰ ਦੂਰ ਕਰਨ
ਲਈ ਹਾਂਗ ਕਾਂਗ ਦੇ ਮੋਹਤਬਰ ਸੱਜਣਾਂ ਨੂੰ ਅੱਗੇ ਆਉਣਾਂ ਚਾਹੀਦਾ ਹੈ ਤਾਂ ਜੋ ਸਿੱਖ ਸੰਗਤ ਨੂੰ ਆਪਸੀ
ਪਾਟੋ ਧਾੜ ਤੋ ਬਚਾਇਆ ਜਾ ਸਕੇ!
ਇਸ ਸਾਰੇ ਘਟਨਾਂ ਕਰਮ ਦਾ ਵੇਰਵੇ ਸਹਿਤ ਖੁਲਾਸਾ ਕਰਨ ਤੇ ਸ੍ਰ ਜੰਗ ਬਹਾਦਰ ਸਿੰਘ ਤੇ ਸਪੋਕਸਮੈਨ ਦੇ
ਪੱਤਰਕਾਰ ਸ੍ਰ ਬਲਦੇਵ ਸਿੰਘ ‘ਬੁੱਧ ਸਿੰਘ ਵਾਲਾ’ ਨੂੰ ਪ੍ਰਾਈਵੇਟ ਨੰਬਰ ਤੋ ਫੂਨ ਕਰਕੇ ਜਾਂਨੋ
ਮਾਂਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਸਬੰਧੀ ਹਾਂਗ ਕਾਂਗ ਦੀ ਪੁਲੀਸ ਨੂੰ ਸੂਚਿਤ
ਕੀਤਾ ਜਾ ਚੁੱਕਾ ਹੈ। ਪੁਲੀਸ ਅਨੁਸਾਰ ਹਾਂਗ ਕਾਂਗ ਦੇ ਕਾਂਨੂੰਨ ਮੁਤਾਬਿਕ ਬੋਲਕੇ ਜਾਂ ਲਿਖਕੇ
ਵਿਚਾਰਾ ਦਾ ਪ੍ਰਗਟਾਵਾ ਕਰਨ ਦੀ ਪੂਰਨ ਤੌਰ ਤੇ ਆਜਾਦੀ ਦਿੰਦਾ ਹੈ। ਇਸ ਸ਼਼ਕਾਇਤ ਦੇ ਅਧਾਰ ਤੇ ਜੇਕਰ
ਕੋਈ ਦੋਸ਼ੀ ਪਾਇਆ ਜਾਦਾ ਹੈ ਤਾਂ ਵਿਅਕਤੀਗਤ ਸੁਰੱਖਿਆ ਨੂੰ ਮੁੱਖ ਰਖਦੇ ਹੋਏ ਕਾਂਨੂੰਨ ਮੁਤਾਬਿਕ
ਕਾਰਵਾਈ ਕੀਤੀ ਜਾਵੇਗੀ।
(14/07/11)
ਸੰਦੀਪ ਸਿੰਘ ਖਾਲੜਾ
ਪ੍ਰਿੰ: ਗੁਰਬਚਨ ਸਿੰਘ ਜੀ ਦੇ ਨਾਮ ਨਾਲ ਥਾਈਲੈਂਡ ਦੀ ਥਾਂ ਪੰਨੂਵਾਂ ਲਾਇਆ ਜਾਵੇ
ਲੁਧਿਆਣਾ 14 ਜੁਲਾਈ (ਸੰਦੀਪ ਸਿੰਘ ਖਾਲੜਾ) ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ
ਦੇ ਡਾਇਰੈਕਟਰ ਕੰਵਰਮਹਿੰਦਰ ਪ੍ਰਤਾਪ ਸਿੰਘ ਜੀ ਦੀ ਪ੍ਰਧਾਨਗੀ ਹੇਠ ਹੋਈ ਇੱਕ ਮੀਟਿੰਗ ਚ ਪ੍ਰੋ:
ਸਰਬਜੀਤ ਸਿੰਘ ਜੀ ਧੂੰਦਾ ਨੇ ਕਿਹਾ ਕਿ ਪ੍ਰਿੰ: ਗੁਰਬਚਨ ਸਿੰਘ ਜੀ ਥਾਈਲੈਂਡ ਦੇ ਨਾਮ ਨਾਲ ਅੱਜ ਤੋਂ
ਬਾਅਦ ਉਹਨਾਂ ਦੇ ਪਿੰਡ ਦਾ ਨਾਂ ਪੰਨੂਵਾਂ ਲਗਾਇਆ ਜਾਵੇ, ਜਿਸ ਤੇ ਸਾਰੇ ਕਾਲਜ ਦੇ ਸਟਾਫ ਤੇ
ਪ੍ਰਬੰਧਕਾਂ ਨੇ ਸਹਿਮਤੀ ਪ੍ਰਗਟਾਈ ਤੇ ਉਹਨਾਂ ਨੇ ਕਿਹਾ ਕਿ ਅੱਜ ਤੋਂ ਬਾਅਦ ਉਹਨਾਂ ਨੂੰ ਪ੍ਰਿੰ:
ਗੁਰਬਚਨ ਸਿੰਘ ਪੰਨੂਵਾਂ ਹੀ ਲਿਖਿਆ ਤੇ ਬੋਲਿਆ ਜਾਵੇ ਇਸ ਵਕਤ ਪ੍ਰਿ: ਗੁਰਬਚਨ ਸਿੰਘ ਪੰਨੂਵਾਂ ਖੁੱਦ
ਤੇ ਉਹਨਾਂ ਨਾਲ ਪ੍ਰੋ: ਹਰਜਿੰਦਰ ਸਿੰਘ ਸਭਰਾ, ਭਾਈ ਬ੍ਰਹਮਜੀਤ ਸਿੰਘ, ਭਾਈ ਗੁਰਜੰਟ ਸਿੰਘ
ਰੂਪੋਵਾਲੀ, ਭਾਈ ਗੁਰਮੀਤ ਸਿੰਘ, ਭਈ ਸੰਦੀਪ ਸਿੰਘ ਖਾਲੜਾ ਆਦਿ ਮੌਜੂਦ ਸਨ।
ਰਿਪੋਰਟ:-ਸੰਦੀਪ ਸਿੰਘ ਖਾਲੜਾ
ਇੰਚਾਰਜ ਗੁਰਮਤਿ ਪ੍ਰਚਾਰ ਕੇਂਦਰ
ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ
(13/07/11)
ਗੁਰਇੰਦਰ ਸਿੰਘ ਪਾਲ
ਸ:
ਬਲਦੇਵ ਸਿੰਘ ਜੀ,
ਤੁਸੀਂ ਆਪਣਾ ਕਲ ਵਾਲਾ ਪੱਤਰ ਮੈਨੂੰ ਵੀ ਸੰਬੋਧਨ ਕੀਤਾ ਹੋਇਆ ਹੈ, ਇਸ ਲਈ ਮੈਂ ਇਹ ਦੋ ਸਤਰਾਂ ਆਪ
ਦੇ ਪੱਤਰ ਦੀ ਪਹੁੰਚ-ਰਸੀਦ (acknowledgement)
ਵਜੋਂ ਲਿਖ ਰਿਹਾ ਹਾਂ। ਆਪ ਦੀ ਨਿਰਾਸ਼ਾ, ਸ਼ੰਕੇ ਅਤੇ ਸਵਾਲ ਜਾਇਜ਼ ਹਨ। ਵਕਤ ਆਉਣ `ਤੇ, ਮੈਂ ਸਾਰੀ
ਵਿਚਾਰ-ਚਰਚਾ ਦਾ ਵਿਸਤ੍ਰਿਤ ਵਿਸ਼ਲੇਸ਼ਣ ‘ਸਿਖ ਮਾਰਗ’ ਦੇ ਪਾਠਕਾਂ ਦੀ ਸੇਵਾ ਵਿੱਚ ਪੇਸ਼ ਕਰਾਂਗਾ।
ਗੁਰਇੰਦਰ ਸਿੰਘ ਪਾਲ
ਜੁਲਾਈ 13, 2011.
(13/07/11)
ਸਤਨਾਮ ਕੌਰ ਫ਼ਰੀਦਾਬਾਦ
ਗੁਰਦੁਆਰਿਆਂ `ਚ ਹਰ ਰੋਜ਼ ਇੰਦਰ ਦੀ ਆਰਤੀ ਤੇ ਦੁਰਗਾ ਪਾਠ ਕੀਤਾ ਜਾ ਰਿਹੈ: ਸ. ਸੁਰਿੰਦਰ ਸਿੰਘ
ਫ਼ਰੀਦਾਬਾਦ
(੧੩ ਜੁਲਾਈ ੨੦੧੧; ਸਤਨਾਮ ਕੌਰ ਫ਼ਰੀਦਾਬਾਦ)
ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਇਥੇ ਕਾਲਾ ਦਿਵਸ ਮੌਕੇ ਸਾਹਿਬ ਸ੍ਰੀ ਗੁਰੁ
ਗ੍ਰੰਥ ਸਾਹਿਬ ਜੀ ਦੀ ਸਰਵਉਚੱਤਾ ਨੂੰ ਸਮਰਪੱਤ ਜੱਥੇਬੰਦੀ ਦਸਮ ਗ੍ਰੰਥ (ਬਚਿੱਤਰ ਨਾਟਕ) ਵਿਚਾਰ ਮੰਚ
ਇੰਟਰਨੈਸ਼ਨਲ ਦੇ ਕੋਆਰਡੀਨੇਟਰ ਸ. ਸੁਰਿੰਦਰ ਸਿੰਘ ਨੇ ਕੀਤਾ। ਉਨ੍ਹਾਂ ਅਫਸੋਸ ਜਤਾਉਂਦਿਆ ਕਿਹਾ ਕਿ
ਗੁਰਦੁਆਰਿਆਂ ਵਿੱਚ ਅੱਜ ਤਕ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਹੀ ਟੇਕਿਆ ਜਾ ਰਿਹਾ ਹੈ। ਉਥੇ ਕੀ
ਪੜਿਆ ਜਾ ਰਿਹਾ ਹੈ ਉਸ ਨਾਲ ਸਾਡਾ ਕੋਈ ਮਤਲਬ ਨਹੀਂ। ਉਨ੍ਹਾਂ ਕਿਹਾ ਕਿ ਜਿਸ ਵਾਰ ਸ਼੍ਰੀ ਭਗੌਤੀ ਨੂੰ
ਸਮੁੱਚਾ ਸਿੱਖ ਜਗਤ ਗੁਰੁ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਤਿਕਾਰ ਸਹਿਤ ਪੜਦਾ ਹੈ ਅਸਲ ਵਿੱਚ
ਉਹ ਤਾਂ ਦੁਰਗਾ ਪਾਠ ਹੈ। ਉਨ੍ਹਾਂ ਦਸਿਆ ਕਿ ਬਚਿੱਤਰ ਨਾਟਕ ਅਖੌਤੀ ਦਸਮ ਗ੍ਰੰਥ ਦਾ ਲਿਖਾਰੀ ਕਵੀ
ਸਿਆਮ ਬੜੀ ਚਲਾਕੀ ਨਾਲ ਸਿੱਖਾਂ ਨੂੰ ਭਰਮਾਉਣ ਲਈ ਵਾਰ ਭਗੌਤੀ ਕੀ ਵਿੱਚ ਪਹਿਲੇ ਨੌਂ ਗੁਰੁ
ਸਾਹਿਬਾਨਾਂ ਦੇ ਨਾਂ ਦਰਜ਼ ਕਰ ਕੇ ਉਨ੍ਹਾਂ ਨੂੰ ਹਿੰਦੂ ਦੇਵਤਿਆਂ ਵਾਂਗ ਵੱਖ ਵੱਖ ਦਾਤਾਂ ਦੇਣ ਵਾਲਾ
ਦਰਸਾ ਕੇ ਸ਼ਬਦ ਗੁਰੂ ਦੀ ਘੋਰ ਤੌਹੀਨ ਕਰਦਾ ਹੈ ਜਦ ਕਿ ਗੁਰੁ ਸਾਹਿਬਾਨ ਦੇਵਨ ਕਉ ਏਕੈ ਭਗਵਾਨ ਅਤੇ
ਦਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ ਸਿਧਾਂਤ ਤੋਂ ਚੰਗੀ ਤਰ੍ਹਾਂ ਜਾਣੂ ਸਨ ਪਰ ਬਚਿੱਤਰ ਨਾਟਕ ਅਖੌਤੀ
ਦਸਮ ਗ੍ਰੰਥ ਦਾ ਲਿਖਾਰੀ ਵਾਰ ਭਗੌਤੀ ਕੀ ਵਿੱਚ ਗੁਰੁ ਸਾਹਿਬਾਨਾਂ ਦੇ ਨਾਂ `ਤੇ ਅਜਿਹਾ ਕੁਫ਼ਰ ਤੋਲ
ਕੇ ਗੁਰੁ ਸਾਹਿਬਾਨਾਂ ਨੂੰ ਸਿਧਾਂਤ ਵਿਹੂਣਾ ਸਾਬਤ ਕਰਦਾ ਹੈ। ਉਨ੍ਹਾਂ ਦਸਿਆ ਕਿ ਭਗੌਤੀ ਦੀ ਵਾਰ ਦੀ
ਸਮੁੱਚੀ ਰਚਨਾ ਵਿੱਚ ਦੈਤਾਂ ਨਾਲ ਚੰਡੀ ਦੇ ਯੁੱਧ ਦਾ ਜ਼ਿਕਰ ਹੈ ਉਹ ਯੁੱਧ ਜੋ ਧਰਮ ਅਤੇ ਸੱਚ ਖਾਤਰ
ਨਹੀਂ ਸਗੋਂ ਇੱਕ ਅਯਾਸ਼ ਰਾਜੇ ਇੰਦਰ ਦਾ ਦੈਤਾਂ ਵਲੋਂ ਖੋਹਿਆ ਰਾਜ ਭਾਗ ਦਿਵਾਉਣ ਲਈ ਚਲ ਰਿਹਾ ਹੈ।
ਜਿਸ ਵਿੱਚ ਦੁਰਗਸ਼ਾਹ ਜਗਮਾਈ ਨੂੰ ਚੌਦਾਂ ਲੋਕਾਂ ਦਾ ਜਸ ਮਿਲਦਾ ਹੈ। ਬਚਿੱਤਰ ਨਾਟਕ ਦਾ ਲਿਖਾਰੀ
ਇਸੇ ਵਾਰ ਦੀ ਅੰਤਲੀ ਪਉੜੀ ਵਿੱਚ ਸਪਸ਼ਟ ਵੀ ਲਿਖਦਾ ਹੈ ਕਿ ਇਹ ਸਭ ਪਉੜੀਆ ਦੁਰਗਾ ਪਾਠ ਦੀਆਂ ਹਨ ਪਰ
ਇੰਨ੍ਹਾਂ ਸਭ ਸਪਸ਼ਟ ਹੋਣ ਦੇ ਬਾਵਜੂਦ ਵੀ ਸਮੁੱਚਾ ਸਿੱਖ ਜਗਤ ਇਹ ਦੁਰਗਾ ਪਾਠ ਗੁਰੂ ਗ੍ਰੰਥ ਸਾਹਿਬ
ਜੀ ਦੀ ਹਜ਼ੂਰੀ ਵਿੱਚ ਪੜਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਗੁਰਦੁਆਰਿਆ ਵਿੱਚ ਹੋ ਰਹੀ ਇੰਦਰ
ਦੇਵਤੇ ਦੀ ਆਰਤੀ ਵੀ ਇਸੇ ਪ੍ਰਕਰਣ ਨਾਲ ਸਬੰਧਤ ਹੈ ਜਿਸ ਦਾ ਜ਼ਿਕਰ ਸਿਆਮ ਕਵੀ ਉਕਤਿ ਬਿਲਾਸ ਚੰਡੀ
ਚਰਿਤ੍ਰ ਵਿੱਚ ਕਰ ਰਿਹਾ ਹੈ ਜਿਸ ਵਿੱਚ ਦੋ ਸਵਈਏ ਯਾਤੇ ਪ੍ਰਸੰਨ ਭਏ ਹੈ ਮਹਾਂ ਮੁਨਿ ਅਤੇ ਸੰਖਨ ਕੀ
ਧੁਨਿ ਘੰਟਨ ਕੀ ਨੂੰ ਬਾਬੇ ਨਾਨਕ ਦੇ ਉਸ ਸ਼ਬਦ ਨਾਲ ਰਲਵਾਂ ਕਰ ਦਿੱਤਾ ਗਿਆ ਹੈ ਜਿਸ ਵਿੱਚ ਬਾਬਾ
ਨਾਨਕ ਦੁਨਿਆਵੀ ਆਰਤੀ ਦਾ ਖੰਡਨ ਕਰ ਕੇ ਲੋਕਾਂ ਨੂੰ ਸੱਚੀ ਆਰਤੀ ਦਾ ਉਪਦੇਸ਼ ਦਿੰਦੇ ਹਨ। ਸ.
ਸੁਰਿੰਦਰ ਸਿੰਘ ਨੇ ਦਸਿਆ ਕਿ ਚੰਡੀ ਕੀ ਵਾਰ ਉਕਤਿ ਬਿਲਾਸ ਵਿੱਚ ਦਰਜ਼ ਕਵੀ ਸਿਆਮ ਦੀ ਇਸ ਰਚਨਾ ਨੂੰ
ਸਾਡੇ ਗੁਰਦੁਆਰਿਆਂ ਵਿੱਚ ਨਿਤ ਸੋਦਰ ਦੀ ਬਾਣੀ ਤੋਂ ਬਾਦ ਹੇਕਾਂ ਲਾ ਲਾ ਕੇ ਪੜਿਆ ਜਾਂਦਾ ਹੈ। ਇਸ
ਚੰਡੀ ਕੀ ਵਾਰ ਵਿੱਚ ਦੋ ਸਵੈਯੇ ਯਾਤੇ ਪ੍ਰਸੰਨ. . , ਸੰਖਨ ਕੀ… ਅਤੇ ਦੋਹਰਾ ਐਸੇ ਚੰਡ ਪ੍ਰਤਾਪ ਤੇ
ਦੇਵਨ ਬਢਿਉ ਪ੍ਰਤਾਪ ਪੜਿਆ ਜਾ ਰਿਹਾ ਹੈ ਜਿਸ ਵਿੱਚ ਅਯਾਸ਼ ਰਾਜੇ ਇੰਦਰ ਦਾ ਦੇਵੀ ਵੱਲੋਂ ਦਿਵਾਇਆ
ਰਾਜ ਭਾਗ ਮਿਲਣ `ਤੇ ਯੱਗ ਹਵਨ ਹੋ ਰਹੇ ਹਨ, ਅਪਸਰਾਵਾਂ ਨ੍ਰਿਤ ਵਿਖਾ ਰਹੀਆਂ ਹਨ, ਫੁਲਾਂ ਦੀ ਵਰਖਾ
ਹੋ ਰਹੀ ਹੈ ਮੱਥੇ `ਤੇ ਚਾਵਲ ਦਾ ਟੀਕਾ ਕੀਤਾ ਜਾ ਰਿਹਾ ਹੈ (ਭਾਲ ਮੈਂ ਕੁੰਕਮ ਅਛਤ ਲਾਵੈ) ਕਵੀ
ਸਿਆਮ ਕਹਿੰਦਾ ਹੈ ਹੇ ਜਗਮਾਇ! ਕਿਰਪਾ ਕਰ ਕੇ ਮੈਨੂੰ ਵੀ ਵਰ ਦੇ। ਉਨ੍ਹਾਂ ਹੈਰਾਨੀ ਜਤਾਉਂਦਿਆ ਕਿਹਾ
ਕਿ ਇੰਨੇ ਲੰਮੇ ਸਮੇਂ ਤੋਂ ਗੁਰਦੁਆਰਿਆਂ ਵਿੱਚ ਇਸ ਰਚਨਾ ਦਾ ਨਿਤ ਗਾਇਨ ਹੋ ਰਿਹਾ ਹੈ ਪਰ ਕਦੇ ਵੀ
ਕਿਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਰਚਨਾ ਨੂੰ ਗੁਰਮਤਿ ਦੀ ਕਸੌਟੀ `ਤੇ ਪਰਖ ਕੇ ਨਹੀਂ
ਵੇਖਿਆ ਗਿਆ। ਉਨ੍ਹਾਂ ਕਿਹਾ ਕਿ ਸਿੱਖਾਂ ਦੇ ਮੁੱਖ ਅਸਥਾਨ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਵੀ
ਇਸ ਰਚਨਾ ਦਾ ਸਿੱਧਾ ਪ੍ਰਸਾਰਣ ਰੋਜ਼ ਵਿਖਾਇਆ ਜਾ ਰਿਹਾ ਹੈ ਪਰ ਨਾ ਸ਼੍ਰੋਮਣੀ ਕਮੇਟੀ ਅਤੇ ਨਾ ਹੀ
ਦਿੱਲੀ ਕਮੇਟੀ ਵੱਲੋਂ ਇਸ ਰਚਨਾ ਨੂੰ ਗੁਰਮਤਿ ਦੀ ਕਸੌਟੀ `ਤੇ ਪਰਖਣ ਦਾ ਜਤਨ ਕੀਤਾ ਗਿਆ ਹੈ। ਇਸ
ਮੌਕੇ ਦੁਰਮਤਿ ਸੋਧਕ ਗੁਰਮਤਿ ਲਹਿਰ ਜੱਥੇਬੰਦੀ ਵੱਲੋਂ ਅਖੌਤੀ ਦਸਮ ਗ੍ਰੰਥ ਦੀ ਸੱਚਾਈ ਤੋਂ ਜਾਣੂ
ਕਰਵਾਉਂਦਾ ਇਸ਼ਤਿਹਾਰ ਸੰਗਤਾਂ ਵਿੱਚ ਵੰਡਿਆ ਗਿਆ। ਇਸ ਵੇਲੇ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ,
ਖਾਲਸਾ ਨਾਰੀ ਮੰਚ, ਗੁਰਸਿੱਖ ਫੈਮਿਲੀ ਕਲੱਬ ਫਰੀਦਾਬਾਦ, ਗੁਰਮਤਿ ਪ੍ਰਚਾਰ ਜੱਥਾ ਦਿੱਲੀ, ਯੰਗ ਸਿੱਖ
ਐਸੋਸਿਏਸ਼ਨ ਆਦਿ ਜੱਥੇਬੰਦੀਆਂ ਦੇ ਨੁੰਮਾਇਦੇ ਵੀ ਹਾਜ਼ਰ ਸਨ।
(12/07/11)
ਜਸਬੀਰ ਸਿੰਘ (ਕੈਲਗਰੀ)
ਸਿੱਖ ਮਾਰਗ ਦੇ ਪਾਠਕ ਸੱਜਣੋਂ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ॥
ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲਿਆਂ ਦਾ ਲੇਖ “ਤੇ ਅਸੀਂ ਪੈਂਹਠ ਹਜ਼ਾਰ ਦਿੱਤਾ”
ਪੜ੍ਹਿਆ। ਬਹੁਤ ਵਧੀਆ ਲੇਖ ਹੈ। ਸਿੱਖਾਂ ਵਿੱਚ ਵੜ ਚੁੱਕੀਆਂ ਮਨਮਤਾਂ ਬਾਰੇ ਉਹ ਆਪਣੀਆਂ ਆਪ ਬੀਤੀਆਂ
ਰਾਹੀਂ ਸਿੱਖ ਜਗਤ ਨੂੰ ਵਹਿਮਾਂ ਭਰਮਾਂ ਅਤੇ ਕਰਮ ਕਾਂਡਾਂ ਵੱਲੋਂ ਸੁਚੇਤ ਕਰ ਰਹੇ ਹਨ ਬਹੁਤ ਹੀ
ਵਧੀਆ ਉਪਰਾਲਾ ਹੈ।
ਕਾਸ਼ ਕਿ ਸਿੱਖ ਜਗਤ ਨੂੰ ਕਰਮ-ਕਾਂਡਾਂ ਅਤੇ ਵਹਿਮਾਂ ਭਰਮਾਂ ਬਾਰੇ ਸੋਝੀ ਆ ਸਕੇ। ਵੇਹਲੜ ਬਾਬਿਆਂ
ਨੂੰ ਆਪਣੀ ਮਿਹਨਤ ਦੀ ਕਮਾਈ ਲੁਟਾਉਣ ਤੋਂ ਬਚ ਸਕਣ। ਕਰਮ-ਕਾਂਡਾਂ ਅਤੇ ਮਨਮਤਾਂ ਵਿਰੁੱਧ ਦਿੱਤੀਆਂ
ਸਿਖਿਆਵਾਂ ਤੋਂ ਕੁੱਝ ਹਾਸਲ ਕਰ ਸਕਣ ਅਤੇ ਸਿੱਖਾਂ ਵਿੱਚੋਂ ਬ੍ਰਹਮਣੀ ਕਰਮ-ਕਾਂਡ ਕੁੱਝ ਘਟ ਸਕਣ।
ਬੱਚੇ ਬੱਚੀਆਂ ਦੇ ਰਿਸਤੇ ਕਰਨ ਵੇਲ਼ੇ ਵੀ ਮੰਗਲੀਕ ਆਦਿ ਦੇਖਣ ਲਈ ਟੇਵੇ ਦੇਖਣ ਦੀ ਬਜਾਏ ਬੱਚੇ ਬੱਚੀ
ਦੇ ਗੁਣ ਦੇਖੇ ਜਾਣ। ਧਾਰਮਿਕ ਰੀਤੀ ਰਵਾਜਾਂ ਦੇ ਵਕਤ ਸਹੀ ਗ਼ਲਤ ਦੀ ਪਛਾਣ ਕਰ ਸਕਣ।
ਕਦੇ ਸੋਚਿਆ ਹੈ ਕਿ ਇਹ ਵਿਹਲੜ ਬਾਬੇ ਐਸ਼ ਦੀ ਜ਼ਿੰਦਗੀ ਕਿਵੇਂ ਬਸਰ ਕਰ ਰਹੇ ਹਨ? (ਅਸਲ ਵਿੱਚ ਇਹ ਗੱਲ
ਕਦੇ ਸੋਚੀ ਹੀ ਨਹੀਂ ਅਤੇ ਨਾ ਹੀ ਸੋਚਣ ਦੀ ਜੁਰਅਤ ਹੀ ਕੀਤੀ ਜਾ ਸਕਦੀ ਹੈ, ਕਿਉਂ ਕਿ ਬਾਬਾ ਜੀ ਖੁਦ
ਰੱਬ ਦਾ ਰੂਪ ਹੀ ਨਜ਼ਰ ਆਉਂਦੇ ਹਨ)। ਗਰੀਬ ਜਨਤਾ ਜਿਹੜੀ ਇਹਨਾਂ ਬਾਬਿਆਂ ਤੋਂ ਗਰੀਬੀ ਹਟਾਏ ਜਾਣ ਦੀ
ਆਸ ਵਿੱਚ ਆਪਣੀ ਮਿਹਨਤ ਦੀ ਕਮਾਈ ਲੁਟਾਈ ਜਾਂਦੇ ਹਨ, ਉਨ੍ਹਾਂ ਦੇ ਸਿਰੋਂ। ਇਨ੍ਹਾਂ ਗਰੀਬਾਂ ਦੀ
ਗਰੀਬੀ ਦੂਰ ਕੀ ਹੋਣੀ ਹੈ, ਉਲਟਾ ਇਨ੍ਹਾਂ ਦੀ ਅਨਪੜ੍ਹਤਾ, ਜਹਾਲਤ ਅਤੇ ਕੋਰੀ ਸ਼ਰਧਾ ਦੇ ਕਾਰਣ
ਬਾਬਿਆਂ ਦੇ ਢਿੱਡ ਵਧ ਰਹੇ ਹਨ, ਅਤੇ ਇਨ੍ਹਾਂ ਕੋਲ ਨਿੱਤ ਨਵੀਆਂ ਕਾਰਾਂ ਅਤੇ ਦੁਨੀਆਂ ਭਰ ਦੇ ਸਾਰੇ
ਐਸ਼ੋ-ਆਰਾਮ ਦੇ ਸਾਧਨ ਆ ਰਹੇ ਹਨ। ਅਨਗਿਣਤ ਪੈਸਾ ਇਨ੍ਹਾਂ ਦੀਆਂ ਤਜੋਰੀਆਂ ਵਿੱਚ ਬੰਦ ਪਿਆ ਹੈ। ਸੋਚੋ
ਏਨੀਂ ਧਨ ਦੌਲਤ ਏਨ੍ਹਾਂ ਕੋਲ ਕਿੱਥੋਂ ਆਉਂਦੀ ਹੈ। ਉਨ੍ਹਾਂ ਗਰੀਬਾਂ ਕੋਲੋਂ ਜਿਹੜੇ ਆਪਣੇ ਬੱਚਿਆਂ
ਨੂੰ ਤਾਂ ਭੁੱਖਾ ਰੱਖ ਸਕਦੇ ਹਨ ਪਰ ਆਪਣੇ ਬਾਬਾ ਜੀ ਨੂੰ ਨਰਾਜ ਨਹੀਂ ਕਰ ਸਕਦੇ ਜਿਨ੍ਹਾਂ ਨੇ ਕਦੇ
ਇਨ੍ਹਾਂ ਦੇ ਘਰਾਂ ਵਿੱਚ ਖੁਸ਼ੀਆਂ ਦੀ ਭਰਮਾਰ ਲਿਆਉਣੀ ਹੈ। ਕੋਈ ਬਾਬਾ ਜੀ ਕਿਸੇ ਕੋਲੋਂ ਖੋਹ ਕੇ
ਕੁੱਝ ਨਹੀਂ ਲਿਆਉਂਦਾ ਅਸੀਂ ਆਪਣੀ ਕੋਰੀ ਸ਼ਰਧਾ, ਝੂਠੇ ਡਰਾਂ, ਅਤੇ ਝੂਠੀਆਂ ਉਮੀਦਾਂ ਕਾਰਣ ਆਪ
ਲੁਟਾਈ ਖਾ ਰਹੇ ਹਾਂ, (ਕਾਸ਼ ਇਸ ਗੱਲ ਦੀ ਸਮਝ ਆ ਸਕੇ ਕਿ ਅਸੀਂ ਲੁਟਾਈ ਖਾ ਰਹੇ ਹਾਂ। ਅਤੇ ਸਮਝ ਆ
ਸਕੇ ਕਿ ਜਿਹੜੇ ਬਾਬਾ ਜੀ ਕਹਿੰਦੇ ਹਨ ਕਿ ਅਸੀਂ ਮਾਇਆ ਨੂੰ ਹੱਥ ਨਹੀਂ ਲਗਾਂਦੇ ਉਨ੍ਹਾਂ ਦੀਆਂ
ਤਜੋਰੀਆਂ ਪੈਸਿਆਂ ਨਾਲ ਭਰੀਆਂ ਪਈਆਂ ਹਨ)। ਕਦੇ ਕਿਸੇ ਬਾਬੇ ਨੇ ਕਿਸੇ ਦਾ ਕੁੱਝ ਨਹੀਂ ਸਵਾਰਨਾ।
ਬਾਬਿਆਂ ਨੇ ਤੁਹਾਡੀ ਕੋਰੀ ਸ਼ਰਧਾ ਦਾ ਫਾਇਦਾ ਉਠਾ ਕੇ ਆਪਣਾ ਭਲਾ ਕਰਨਾ ਹੈ, ਅਤੇ ਕਰ ਰਹੇ ਹਨ।
ਤੁਸੀਂ ਆਪ ਸੋਝੀ ਕਰਕੇ ਆਪਣਾ ਆਪ ਲੁੱਟੇ ਜਾਣ ਤੋਂ ਬਚਾਉਣਾ ਹੈ। ਆਪਣਾ ਆਪ ਬਚਾ ਲਿਆ ਤਾਂ ਸਮਝੋ
ਆਪਣਾ ਭਲਾ ਆਪ ਕਰ ਲਿਆ। ਸਭ ਨੇ ਆਪਣਾ ਭਲਾ ਆਪ ਕਰਨਾ ਹੈ, ਕਿਸੇ ਹੋਰ ਨੇ ਕਿਸੇ ਦੂਸਰੇ ਦਾ ਭਲਾ
ਨਹੀਂ ਕਰਨਾ।
ਮੈਂ ਖੁਦ ਬਾਬਾ ਜੀ ਦੇ ਡੇਰੇ ਤੇ ਨੰਗੇ ਪੈਰੀਂ ਜਾ ਕੇ ਰੋਟੀਆਂ ਲਿਜਾਣ ਦੀ ਸੇਵਾ ਬਹੁਤ ਸਾਲਾਂ
ਤੱਕ ਕੀਤੀ ਹੈ। ਮੈਨੂੰ ਪਤਾ ਹੈ ਕਿ ਬਾਬਾ ਜੀ ਵਿੱਚ ਸ਼ਰਧਾ ਕੀ ਚੀਜ ਹੁੰਦੀ ਹੈ। ਪਰ ਅੱਜ ਤੋਂ ਤੀਹ
ਪੈਂਤੀ ਸਾਲ ਪਹਿਲਾਂ ਆਪਣੇ ਇੱਕ ਗੁਰਸਿੱਖ ਰਿਸਤੇਦਾਰ ਦੀ ਮਿਹਰਬਾਨੀ ਨਾਲ ਸਿੱਖ ਮਿਸ਼ਨਰੀ ਕਾਲਜ
ਲੁਧਿਆਣਾ ਦਾ ਲਿਟਰੇਚਰ, ਅਤੇ ਪ੍ਰੋ: ਸਾਹਿਬ ਸਿੰਘ ਜੀ ਦਾ ਸਟੀਕ ਪੜ੍ਹ ਕੇ ਸੋਝੀ ਆਈ ਕਿ ਮੈਂ ਗ਼ਲਤ
ਰਸਤਾ ਫੜਿਆ ਹੋਇਆ ਸੀ। ਮੈਂਨੂੰ ਉਹ ਰਸਤਾ ਛੱਡ ਕੇ ਤਸੱਲੀ ਹੋਈ ਹੈ, ਤੁਸੀਂ (ਬਾਬਾ ਜੀ ਦੇ ਲੜ ਲੱਗੇ
ਹੋਏ) ਗੁਰਬਾਣੀ ਨੂੰ ਅਰਥਾਂ ਸਮੇਤ ਸਮਝ ਕੇ ਪੜ੍ਹਨ ਵਾਲੇ ਪਾਸੇ ਚੱਲ ਕੇ ਦੇਖੋ। ਸੱਚ ਸਾਹਮਣੇ ਆ
ਜਾਏਗਾ। ਬਾਬਾ ਜੀ ਦਾ ਪੱਲਾ ਛੱਡਣ ਦੀ ਜਰੂਰਤ ਨਹੀਂ ਆਪੇ ਛੁੱਟ ਜਾਏਗਾ।
ਜਸਬੀਰ ਸਿੰਘ (ਕੈਲਗਰੀ)
(12/07/11)
ਬਲਦੇਵ ਸਿੰਘ
ੴਸਤਿਨਾਮ
ਸੱਭ ਪਾਠਕ ਵੀਰਾਂ ਨੂੰ ਗੁਰ ਫਤਿਹ ਬੁਲਾਈ ਪ੍ਰਵਾਨ ਹੋਵੇ ਜੀ।
ਸਰਦਾਰ ਅਮਰਜੀਤ ਸਿੰਘ ਜੀ ਚੰਦੀ ਜੀ, ਸਰਦਾਰ ਗੁਰਇੰਦਰਪਾਲ ਸਿੰਘ ਜੀ, ਡਾ:
ਸਰਦਾਰ ਇਕਬਾਲ ਸਿੰਘ ਜੀ, ਸਰਦਾਰ ਹਰਦੇਵ ਸਿੰਘ ਜੰਮੂ ਜੀ, ਸਰਦਾਰ ਜਸਬੀਰ ਸਿੰਘ ਕੈਲਗਰੀ ਜੀ, ਸਰਦਾਰ
ਕਿਰਪਾਲ ਸਿੰਘ ਬਠਿੰਡਾ ਜੀ, ਸਰਦਾਰ ਸੰਤ ਸਿੰਘ ਬਰਲਿੰਗਟਨ ਜੀ, ਅਤੇ ਹੋਰ ਵੀ ਸਾਰੇ ਵੀਰ ਜੋ, ਸ੍ਰੀ
ਅਕਾਲ ਤਖਤ
(ਪਹਿਲੇ ਮੈਂ
ਇਕੱਲਾ “ਅਕਾਲ ਤਖਤ” ਲਿਖਿਆ ਸੀ ਪਰ ਮੇਰੀ ਜ਼ਮੀਰ ਨਹੀਂ ਮੰਨੀ, ਪਤਾ ਨਹੀਂ ਕਿਉਂ ਮੇਰੇ ਅੰਦਰੋਂ ਬਾਰ
ਬਾਰ ਇਹ ਅਵਾਜ਼ ਉਠ ਰਹੀ ਸੀ, ਕੇ ਨਹੀਂ “ਸ੍ਰੀ ਅਕਾਲ ਤਖਤ” ਲਿਖ)
ਦੇ ਵਿਸ਼ੇ ਤੇ ਵਿਚਾਰ ਚਰਚਾ ਕਰ ਰਹੇ, ਸਿੱਖ ਮਾਰਗ ਦੇ
ਰੈਗੁਲਰ ਵਿਦਵਾਨ ਲਿਖਾਰੀਓ, ਅਤੇ ਇਸ ਚਰਚਾ ਵਿੱਚ ਭਾਗ ਲੈ ਰਹੇ, ਜਾਂ ਇਸ ਵਿਸ਼ੇ ਨਾਲ ਜੁੜੇ ਹੋਇ ਉਹ
ਸੱਭ ਵੀਰ, ਜਿਨ੍ਹਾਂ ਜਿੰਨ੍ਹਾਂ ਦੀਆਂ ਵੀ ਭਾਵਨਾਵਾਂ, ਕਿਸੇ ਵੀ ਤਰਾਂ ਇਸ ਵਿਸ਼ੇ ਨਾਲ ਜੁੜੀਆਂ
ਹੋਈਆਂ ਹਨ, ਚਾਹੇ ਸ਼ਰੋਮਣੀਂ ਕਮੇਟੀ ਹੈ, ਸੇਵਾਦਾਰ ਹਨ, ਅਕਾਲ ਤਖਤ ਪੱਖੀ ਜਾਂ ਵਿਰੋਧੀ ਅਤੇ ਹੋਰ ਵੀ
ਸਾਰੇ ਹੀ ਸੱਜਨਾਂ ਨੂੰ ਮੇਰੀ ਨਿਮਾਣੀਂ ਜੇਹੀ ਬੇਨਤੀ ਹੈ।
ਪਹਿਲੇ ਮੈਂ ਇਹ ਬੇਨਤੀ ਕਰਨੀਂ ਚਾਹੁੰਦਾ ਹਾਂ ਜੀ, ਕੇ ਡਾ: ਗੁਰਮੀਤ ਸਿੰਘ
ਜੀ ਬਸਰਾਲ ਜੀ ਨੇਂ ਅੱਜ ਵਾਲੇ ੫-੬ ਲਾਈਨਾਂ ਦੇ ਇੱਕ ਛੋਟੇ ਜਿਹੇ ਪੱਤਰ ਵਿਚ, ਬਹੁਤ ਵੱਡੀ ਗੱਲ ਲਿਖ
ਦਿੱਤੀ ਹੈ ਜੀ। ਅਤੇ ਜੇ ਮੈਂ ਇਹ ਕਹਾਂ ਕੇ ਅੱਜ ਵਾਲਾ ਪੱਤਰ ਮੈਂ ਇਹਨਾਂ ਦੇ ਪੱਤਰ ਤੋਂ ਪ੍ਰਭਾਵਿਤ
ਹੋ ਕੇ ਲਿਖ ਰਿਹਾ ਹਾਂ, ਤਾਂ ਗਲਤ ਨਹੀਂ ਹੈ। ਮੈਂਨੂੰ ਇਤਿਹਾਸ ਬਾਰੇ ਕੋਈ ਖਾਸ ਜਾਣਕਾਰੀ ਨਹੀਂ ਹੈ।
ਇਹ ਮੈਂ ਪਹਿਲੇ ਵੀ ਲਿਖ ਚੁੱਕਾ ਹਾਂ। ਇਸ ਵਾਸਤੇ ਅਕਾਲ ਤਖਤ ਦੇ ਵਿਸ਼ੇ ਤੇ ਚੱਲ ਰਹੀ ਚਰਚਾ ਵਿੱਚ
ਭਾਗ ਲੈਣ ਬਾਰੇ ਮੈਂ ਸੋਚ ਵੀ ਨਹੀਂ ਸੱਕਦਾ ਸੀ। ਭਾਗ ਤਾਂ ਮੈਂ ਹੁਣ ਵੀ ਨਹੀਂ ਲੈ ਸੱਕਦਾ, ਸਿਰਫ
ਕੁੱਝ ਸੁਝਾਅ ਜਾਂ ਵਿਚਾਰ ਸਾਂਝੇ ਕਰ ਸੱਕਦਾ ਹਾਂ, ਜਾਂ ਕਰਨੇਂ ਚਾਹੁੰਦਾ ਹਾਂ।
ਜਿਵੇਂ ਕੇ ਸਾਰੇ ਜਾਣਦੇ ਹੀ ਹੋਣ ਗੇ, ਮੈਂ ਪਹਿਲੇ ਵੀ ਯੱਭਲੀਆਂ ਜਿਹੀਆਂ
ਮਾਰਦਾ ਰਹਿੰਦਾ ਹਾਂ। ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਵਿਸ਼ਵਾਸ ਵਿੱਚ ਲੈ ਕੇ, ਇੱਕ ਵੱਡੀ ਯੱਭਲੀ
ਜਿਹੀ ਮਾਰਨਾਂ ਚਾਹੁੰਦਾ ਹਾਂ। ਜਿਸ ਵਿਸ਼ੇ ਬਾਰੇ ਜਾਣ ਕਾਰੀ ਨਾਂ ਹੋਵੇ, ਉਸ ਬਾਰੇ ਗੱਲ ਕਰਨਾਂ, ਇਸ
ਨੂੰ ਯੱਭਲੀਆਂ ਹੀ ਤਾਂ ਕਹਾਂ ਗੇ, ਹੋਰ ਕੀ ਕਹਾਂ ਗੇ। ਪਰ ਜੋ ਕੁੱਝ ਵਾਪਰ ਰਿਹਾ ਹੈ, ਉਸ ਦਾ ਦੁਖ
ਮੈਨੂੰ ਵੀ ਹੈ, ਇਸ ਵਾਸਤੇ ਮੈਂ ਸੋਚਦਾ ਹਾਂ, ਕੇ ਸ਼ਾਇਦ ਮੇਰੀ ਕੋਈ ਯੱਭਲੀ ਕਿਸੇ ਵੇਲੇ ਕੰਮ ਆ ਜਾਏ,
ਇਸ ਦਾ ਕੀ ਪਤਾ।
ਡਾ: ਗੁਰਮੀਤ ਸਿੰਘ ਜੀ ਬਸਰਾਲ ਜੀ ਨੇਂ ਝਗੜੇ ਦੇ ਹੱਲ ਅਤੇ ਸਮਝੌਤੇ ਦੀਆਂ
ਦਲੀਲਾਂ ਜਾਂ ਪ੍ਰੇਰਣਾਂ ਜਾਂ ਸੁਝਾਅ ਦਿੱਤੇ ਹਨ। ਪਰ ਅਜੇਹੀਆਂ ਦਲੀਲਾਂ, ਸੁਝਾਵਾਂ ਜਾਂ ਕੋਸ਼ਿਸ਼ਾਂ
ਦਾ ਅੱਜ ਤੱਕ ਕਿਸੇ ਵੀ ਵਿਸ਼ੇ ਤੇ ਕੋਈ ਖਾਸ ਅਸਰ ਨਹੀਂ ਹੋਇਆ। ਡਾ: ਬਸਰਾਲ ਜੀ ਲਿਖਦੇ ਹਨ, “ਪਰ
ਕੀ ਇਸ ਵਿਵਸਥਾ ਵਿੱਚ ਕੋਈ ਸੁਧਾਰ ਹੋ ਸੱਕਦਾ ਹੈ? ਜੇ ਹੋ ਸੱਕਦਾ ਹੈ ਤਾਂ ਕਿਵੇ?
ਇਹਾਂ ਨੇਂ ਇਹ ਵੀ ਬਿਲਕੁਲ ਠੀਕ ਲਿਖਿਆ ਹੈ, “ਕਿ ਦਲੀਲ ਨਾਲ ਗੱਲ ਕਰਨ ਵਾਲੇ
ਅਜੋਕੇ ਜਾਂ ਕੁੱਝ ਸੁਧਾਰਾਂ ਦੀ ਤਵੱਕੋਂ ਰੱਖਣ ਵਾਲੇ ਅਕਾਲ-ਤਖਤ ਪੱਖੀ ਵਿਚਾਰਵਾਨਾਂ ਦੇ ਵਿਚਾਰਾਂ
ਦਾ ਸੁਆਗਤ ਕਰਨਾਂ ਚਾਹੀਦਾ ਹੈ।
“ਪਰ ਕੀ ਇਸ ਵਿਵਸਥਾ ਵਿੱਚ ਕੋਈ ਸੁਧਾਰ ਹੋ ਸੱਕਦਾ ਹੈ? ਜੇ ਹੋ ਸੱਕਦਾ ਹੈ
ਤਾਂ ਕਿਵੇ?
ਸੁਧਾਰ ਹੋਣਾਂ ਬਹੁਤ ਮੁਸ਼ਕਿਲ
ਹੈ। ਮੇਰੀ ਥੋੜੀ ਜਿਹੀ ਜਾਣਕਾਰੀ ਮੁਤਬਿਕ ਸੁਧਾਰ ਤਾਂ ਉਦੋਂ ਤੋਂ ਲੈਕੇ ਹੁੰਦੇ ਆ ਰਹੇ ਹਨ, ਜਦੋਂ
ਗੁਰਦਵਾਰਿਆਂ ਤੇ ਮਹੰਤੀ ਕਬਜੇ ਸਨ। ਮੇਰਾ ਖਿਆਲ ਹੈ, ਕਿ ਸੁਧਾਰਾਂ ਦੀਆਂ ਅੱਜ ਤੱਕ ਜਿਨੀਆਂ ਵੀ
ਕੋਸ਼ਿਸ਼ਾਂ ਹੋਈਆਂ ਹਨ, ਮੋਰਚੇ ਲਾਕੇ, ਝਗੜੇ ਕਰਕੇ, ਜਾਂ ਵਾਦ ਵਿਵਾਦ ਰਚਾ ਕੇ ਹੋਈਆਂ ਹਨ। ਇਸ ਵਾਸਤੇ
ਮੇਰਾ ਵਿਚਾਰ ਜਾਂ ਸੁਝਾਅ ਹੈ, ਕਿ ਸੁਧਾਰ ਦਾ ਇੱਕ ਜਤਨ, ਜੋ ਅੱਜ ਤੱਕ ਕਦੇ ਨਹੀਂ ਹੋਇਆ, ਉਹ ਜਤਨ
ਵੀ ਇੱਕ ਵਾਰ ਕਰ ਕੇ ਵੇਖਣਾਂ ਚਾਹੀਦਾ ਹੈ। ਅਤੇ ਉਹ ਜਤਨ ਹੈ “ਗਿਆਨ” ਗਿਆਨ ਦਵਾਰਾ ਹਰ ਮਸਲੇ ਦਾ
ਹੱਲ।
ਸਾਰੇ ਸੰਸਾਰ ਵਿੱਚ ਅੱਜ ਤੱਕ ਜੇ ਕਿਸੇ ਵੀ ਕਿਸਮ ਦਾ ਕੋਈ ਸੁਧਾਰ ਹੋਇਆ ਹੈ,
ਜਾਂ ਕੋਈ ਕਰਾਂਤੀ ਆਈ ਹੈ। ਤਾਂ ਉਸ ਵਿੱਚ ਕਿਸੇ ਨਾਂ ਕਿਸੇ ਆਗੂ ਦਾ ਰੋਲ ਜਰੂਰ ਰਿਹਾ ਹੈ। ਸਾਡਾ
ਆਗੂ ਕੌਣ ਹੈ? ? । ਆਗੂ ਤਾਂ ਸਾਡਾ ਵੀ ਹੈਗਾ, ਬਲਕਿ ਸਾਡੇ ਆਗੂ ਵਰਗਾ ਆਗੂ ਤਾਂ, ਨਾਂ ਸੰਸਾਰ ਵਿੱਚ
ਕੋਈ ਹੋਇਆ ਹੈ ਨਾਂ ਹੋਵੇਗਾ। ਪਰ ਅਸੀਂ ਤਾਂ ਉਸ ਨੂੰ ਆਗੂ ਮਨਦੇ ਹੀ ਨਹੀਂ, ਉਲਟਾ ਉਸ (ਆਗੂ) ਦੀ
ਅਗਵਾਈ ਵੀ, ਅਸੀਂ ਕਰਦੇ ਹਾਂ। ਜਿਹੜੇ ਵੀਰ ਅਕਾਲ-ਤਖਤ ਦੇ ਸੁਧਾਰ ਵਾਸਤੇ ਚਰਚਾ ਵਿੱਚ ਭਾਗ ਲੈ
ਰਹੇ ਹਨ। ਕੀ ਇਹਨਾਂ ਵਿਚੋਂ ਕਿਸੇ ਨੂੰ ਅਸੀਂ ਆਪਣਾਂ ਆਗੂ ਬਨਾ ਸੱਕਦੇ ਹਾਂ? । ਜਾਂ ਇਹਨਾਂ ਵਿਚੋਂ
ਕੋਈ ਆਗੂ ਬਣਨਾਂ ਚਾਹੁੰਦਾ ਹੈ? ।
ਅੱਜ ਦਾ ਮੇਰਾ ਵਿਚਾਰ, ਜੋ ਮੈਂ ਤੁਹਾਡੇ ਸਾਰਿਆਂ ਨਾਲ ਸਾਂਝਾ ਕਰਨਾਂ
ਚਾਹੁੰਦਾ ਹਾਂ, ਉਹ ਇਹ ਹੈ ਕਿ,
ਮੈਨੂੰ ਵਿਸ਼ਵਾਸ ਹੈ, ਸਾਡਾ ਇਹ ਆਗੂ, ਰਾਗਮਾਲਾ, ਦਸਮ ਗ੍ਰੰਥ, ਅਕਾਲ-ਤਖਤ,
ਵਰਗੇ ਜਾਂ ਇਸ ਤੋਂ ਵੀ ਜਟਿਲ ਤੋਂ ਜਟਿਲ ਮੁਦਿਆਂ ਦਾ ਵੀ ਹੱਲ ਕਰ ਸੱਕਦਾ ਹੈ! ਕੀ ਤੁਹਾਨੂੰ ਵੀ
ਵਿਸ਼ਵਾਸ ਹੈ? ? । ਕੀ ਤੁਹਾਨੂੰ ਵੀ ਵਿਸ਼ਵਾਸ ਹੈ? ? ।
ਅਕਾਲ ਤਖਤ ਵਿਸ਼ੇ ਤੇ ਅੱਜ ਮੈਂ ਸਿਰਫ, ਆਪਣੇਂ ਪਰੀਵਾਰ ਦੇ ਮੈਂਬਰਾਂ ਨਾਲ
ਵਿਚਾਰ ਕਰਨੀਂ ਚਾਹਾਂਗਾ, ਭਾਵ ਜਿਹੜੇ ਸਿੱਖ ਮਾਰਗ ਦੇ ਰੈਗੁਲਰ ਲਿਖਾਰੀ ਹਨ। ਅਤੇ ਜਿੱਨਾਂ ਦਾ ਨਾਂ
ਮੈਂ ਇਸ ਪੱਤਰ ਦੇ ਸ਼ੁਰੂ ਵਿੱਚ ਲਿਖ ਆਇਆ ਹਾਂ, ਜਾਂ ਕਿਸੇ ਦਾ ਜੇ ਲਿਖਨੋਂ ਰਹਿ ਗਿਆ ਹੋਵੇ, ਸੱਭ
ਨੂੰ ਹੀ ਮੇਰੀ ਬੇਨਤੀ ਹੈ ਜੀ। ਵੀਰੋ ਬੇਨਤੀ ਹੈ ਕਿ ਜੋ ਗੱਲਾਂ ਮੈ ਉਪਰ ਲਿਖੀਆਂ ਹਨ, ਕੀ ਤੁਸੀਂ ਉਸ
ਨਾਲ ਕੁੱਝ ਕੂ ਸਹਿਮਤ ਹੋ ਜਾਂ ਨਹੀਂ। ਖਾਸ ਕਰ ਆਪਣੇਂ ਆਗੂ ਬਾਰੇ ਜੋ ਮੈਂ ਵਿਸ਼ਵਾਸ ਪ੍ਰਗਟ ਕੀਤਾ
ਹੈ, ਕੀ ਤੁਸੀਂ ਉਸ ਨਾਲ ਸਹਿਮਤ ਹੋ। ਆਗੂ ਤੋਂ ਮੇਰਾ ਭਾਵ “ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ” ਹੈ, ਇਹ
ਤਾਂ ਸਾਰੇ ਹੀ ਸਮਝ ਸੱਕਦੇ ਹਨ।
ਕੀ ਆਪ ਸੱਭ ਵੀਰਾਂ ਨੂੰ ਵੀ ਇਹ ਵਿਸ਼ਵਾਸ ਹੈ, ਕੇ ਗੁਰੂ ਗ੍ਰੰਥ ਸਾਹਿਬ ਜੀ
ਸੱਭ ਝਗੜਿਆਂ ਦਾ ਹੱਲ ਕਰ ਸੱਕਦੇ ਹਨ? ।
ਵੀਰੋ ਅੱਜ ਵਾਸਤੇ ਸਿਰਫ ਏਨਾਂ ਹੀ, ਬਾਕੀ ਤੁਹਾਡੇ ਵਿਚਾਰ ਆਉਣ ਤੋਂ ਬਾਅਦ
ਹੱਲ ਦਾ ਕੋਈ ਅਗਲਾ ਰਸਤਾ ਖੋਜਾਂ ਗੇ ਜੀ। ਜੇ ਆਪਣੇਂ ਵਿੱਚ ਕੋਈ ਸਹਿਮਤੀ ਹੋ ਜਾਂਦੀ ਹੈ ਤਾਂ ਫਿਰ,
ਅਸੀਂ ਦੂਸਰੇ ਭਰਾਵਾਂ ਨਾਲ ਵੀ ਵਿਚਾਰ ਸ਼ੁਰੂ ਕਰ ਸੱਕਦੇ ਹਾਂ।
ਇਸ ਤੋਂ ਇਲਾਵਾ ਮੇਰੇ ਵੀਰ ਡਾ: ਸਰਦਾਰ ਇਕਬਾਲ ਸਿੰਘ ਜੀ ਢਿੱਲੋਂ ਜੀ, ਜੇ
ਮੇਰੀ ਬੇਨਤੀ ਪ੍ਰਵਾਨ ਕਰਨ, ਤਾਂ ਉਹਨਾਂ ਨੂੰ ਨਿਮਰਤਾ ਸਹਿਤ, ਇਹ ਬੇਨਤੀ ਕਰਨੀਂ ਚਾਹਵਾਂ ਗਾ ਜੀ,
ਕਿ ਫਿਲਹਾਲ ਉਹ ਅਕਾਲ ਤਖਤ ਬਾਰੇ ਹੋਰ ਕੁੱਝ ਵੀ ਨਾਂ ਲਿਖਣ ਜੀ।
ਦਾਸ ਬਲਦੇਵ ਸਿੰਘ।
(12/07/11)
ਤੱਤ ਗੁਰਮਤਿ ਪਰਿਵਾਰ
ਸੁਨਿਹਰੇ
ਅੱਖਰਾਂ ਵਾਲੇ ਸਰੂਪਾਂ ਦੇ ਵਿਵਾਦ ਦੀ ਪੜਚੋਲ:
ਭਵਿੱਖ ਲਈ ਗੰਭੀਰ ਅਤੇ ਸੰਵੇਦਨਸ਼ੀਲ ਹੋਣ ਦੀ ਲੋੜ:
(ਕੁਝ ਜ਼ਰੂਰੀ ਸੁਝਾਅ)
ਸਿੱਖ ਕੌਮ ਨੂੰ ਪੰਥ ਦੇ ਕੇਂਦਰੀ ਸਥਾਨਾਂ
’ਤੇ ਕਾਬਿਜ਼ ਹੋ ਚੁੱਕੇ ਗਲਤ ਤਬਕੇ ਕਾਰਨ ਨਿੱਤ ਨਵੇਂ ਵਿਵਾਦ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੁਝ
ਦਿਨ ਇਕ ਵਿਵਾਦ ਸੁਰਖੀਆਂ ਵਿਚ ਰਹਿੰਦਾ ਹੈ, ਫੇਰ ਕੋਈ ਨਵਾਂ ਵਿਵਾਦ ਸਾਹਮਣੇ ਆ ਜਾਂਦਾ ਹੈ ਤੇ ਆਮ
ਸਿੱਖ ਪੁਰਾਣਾ ਵਿਵਾਦ ਭੁੱਲ ਜਾਂਦਾ ਹੈ। ਹੱਲ ਤਾਂ ਕਿਸੇ ਵਿਵਾਦ ਦਾ ਹੁੰਦਾ ਨਹੀਂ ਕਿਉਂਕਿ ਇੱਛਾ
ਸ਼ਕਤੀ ਦੀ ਉਨ੍ਹਾਂ ਕੌਲ ਪੂਰੀ ਘਾਟ ਹੈ। ਉਲਟਾ ਉਹ ਕਾਬਜ਼ ਲੋਕ ਤਾਂ ਪੰਥ ਵਿਰੋਧੀ ਤਾਕਤਾਂ ਦੇ ਇਸ਼ਾਰੇ
’ਤੇ ਆਪ ਹੀ ਨਵੇਂ ਵਿਵਾਦ ਖੜੇ ਕਰਵਾਉਣ ਦਾ ਕਾਰਨ ਬਣ ਰਹੇ ਹਨ।
ਤਾਜ਼ਾ ਵਿਵਾਦ ਸੁਨਿਹਰੇ ਅੱਖਰਾਂ ਵਾਲੇ ਪ੍ਰਕਾਸ਼ਿਤ ਕੀਤੇ ‘ਗੁਰੂ ਗ੍ਰੰਥ ਸਾਹਿਬ ਜੀ’ ਦੇ ਸਰੂਪਾਂ
ਬਾਰੇ ਹੈ। ਇਹ ਸਰੂਪ ਸ਼੍ਰੋਮਣੀ ਕਮੇਟੀ ਦੀ ਰਜ਼ਾਮੰਦੀ ਨਾਲ ਕਿਸੇ ਐਨ. ਆਰ. ਆਈ. ਨੇ ਇਕ ਪ੍ਰਾਈਵੇਟ
ਪਬਲੀਸ਼ਰ ਕੋਲੋਂ ਛਪਵਾਏ ਹਨ। ਵੈਸੇ ਤਾਂ ਸ਼੍ਰੋਮਣੀ ਕਮੇਟੀ ਸ਼ੁਰੂ ਤੋਂ ਹੀ ਰਾਜਨੀਤਕਾਂ ਦੇ ਪ੍ਰਭਾਵ
ਹੇਠ ਰਹੀ ਹੈ, ਪਰ ਟੋਹੜਾ ਦੌਰ ਸ਼ੁਰੂ ਹੋਣ ਨਾਲ ਇਹ ਤੇਜ਼ੀ ਨਾਲ ਨਿਵਾਣ ਵੱਲ ਜਾਣ ਲਗ ਪਈ। ਬਾਦਲ ਦੇ
ਕਬਜ਼ੇ ਹੇਠ ਆਉਣ ਤੋਂ ਬਾਅਦ ਤਾਂ ਇਹ ਆਰ. ਐਸ. ਐਸ. ਦੇ ਇਕ ਵਿੰਗ ਵਾਂਗੂ ਹੀ ਵਿਚਰ ਰਹੀ ਹੈ। ਆਰ.
ਐਸ. ਐਸ. ਦਾ ਇਕ ਮਕਸਦ ਸਿੱਖਾਂ ਨੂੰ ਉਸ ਦੇ ਮੂਲ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਵਿਚਲੇ ਗਿਆਨ ਤੋਂ
ਤੋੜ ਕੇ ਬ੍ਰਾਹਮਣਵਾਦੀ ਪਹੁੰਚ ਵੱਲ ਲੈ ਜਾਣਾ ਰਿਹਾ ਹੈ। ਇਸ ਲਈ ਉਸ ਦੇ ਕਈਂ ਹਥਿਆਰ ਹਨ। ਇਕ ਹਥਿਆਰ
ਹੈ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੇ ਮੁਕਾਬਲੇ ਹੋਰ ਲਿਖਤਾਂ (ਗ੍ਰੰਥਾਂ) ਦੀ ਮਾਨਤਾ ਵਧਾਉਣਾ।
ਦਸਮ ਗ੍ਰੰਥ ਦੇ ਪੈਰੋਕਾਰਾਂ ਨੂੰ ਬੜ੍ਹਾਵਾ ਦੇਣਾ ਅਤੇ ਉਸ ਵਿਚਲੇ ਕੂੜ ਦਾ ਪਰਦਾਫਾਸ਼ ਕਰਕੇ
ਜਾਗ੍ਰਿਤੀ ਲਿਆ ਰਹੇ ਪ੍ਰਚਾਰਕਾਂ ਦਾ ਸਖਤ ਵਿਰੋਧ ਕਰਕੇ, ਮੌਜੂਦਾ ਸ਼੍ਰੋਮਣੀ ਕਮੇਟੀ (ਅਤੇ ਉਸ ਦੇ
ਬਿਠਾਏ ਪੁਜਾਰੀ) ਪੰਥ ਵਿਰੋਧੀ ਤਾਕਤਾਂ ਦੇ ਹੁਕਮਾਂ ਦੀ ਹੀ ਤਾਮੀਲ ਕਰ ਰਹੇ ਹਨ। ‘ਗੁਰਬਿਲਾਸ ਪਾ:
6’ ਦੀ ਪੁਨਰ ਸੰਪਾਦਨਾ ਕਰਵਾ ਕੇ, ਗੁਰਦਵਾਰਿਆਂ ਵਿਚ ਉਸ ਦੀ ਕਥਾ ਸ਼ੁਰੂ ਕਰਵਾਉਣ ਦੀ ਇੱਛਾ ਵੀ
ਉਨ੍ਹਾਂ ਹੁਕਮਾਂ ਦੀ ਤਾਮੀਲ ਦਾ ਇਕ ਹੋਰ ਕਦਮ ਸੀ। ਐਸਾ ਹੀ ਇਕ ਹੋਰ ਕਦਮ ਹਿੰਦੀ ਵਿਚ ਛਪਵਾ ਕੇ
ਵੰਡੀ ਪੁਸਤਕ ‘ਸਿੱਖ ਇਤਿਹਾਸ’ ਸੀ, ਜਿਸ ਵਿਚ ਨਾਨਕ ਸਰੂਪਾਂ ਦੇ ਜੀਵਨ ਬਾਰੇ ਕੁਫਰ ਤੋਲਿਆ ਗਿਆ।
ਤਾਜ਼ਾ ਕਦਮ ਸੁਨਿਹਰੇ ਅੱਖਰਾਂ ਵਿਚ ਛਪੇ ਸਰੂਪਾਂ ਦਾ ਹੈ।
ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਜੀ ਵਲੋਂ ਦਿਤੀਆਂ ਸਫਾਈਆਂ ਨੇ ਉਲਟਾ ਪਰਦਾਫਾਸ਼ ਹੀ ਕੀਤਾ
ਹੈ। ਉਨ੍ਹਾਂ ਵਲੋਂ ਸੱਚ ਸਾਹਮਣੇ ਲਿਆਉਣ ਵਾਲਿਆਂ ਪ੍ਰਤੀ ਦਿਖਲਾਈ ਜਾ ਰਹੀ ਬੌਖਲਾਹਟ ਅਤੇ ਕੜਵਾਹਟ
ਸਪਸ਼ਟ ਕਰਦੀ ਹੈ ਕਿ ਦਾਲ ਹੀ ਕਾਲੀ ਕਰ ਦਿੱਤੀ ਗਈ ਹੈ। ਮੀਡੀਆ ਦੇ ਅਜੌਕੇ ਜੁਗ ਵਿਚ ਚੋਰੀ ਛੁਪੇ ਕੁਝ
ਕਰ ਪਾਣਾ ਲਗਭਗ ਅਸੰਭਵ ਹੋ ਗਿਆ ਹੈ। ਵੈਸੇ ਹਰ ਗੁਨਾਹ ਕਰਨ ਵਾਲਾ ਇਹ ਸੋਚ ਕੇ ਹੀ ਤੁਰਦਾ ਹੈ ਕਿ ਉਸ
ਦਾ ਗੁਨਾਹ ਛੁਪਿਆ ਰਹਿਣਾ ਹੈ। ਇਨ੍ਹਾਂ ਸਰੂਪਾਂ ਨੂੰ ਛਾਪ ਕੇ ਗੁਰਦੁਆਰਿਆਂ ਦੇ ਵਿਚ ‘ਪ੍ਰਕਾਸ਼’ ਕਰਨ
ਪਿੱਛੇ ਬਹੁਤ ਡੂੰਘੇ ਟੀਚੇ ਹਨ, ਜਿਨ੍ਹਾਂ ਦੀ ਪਛਾਣ ਬਹੁਤੀ ਮੁਸ਼ਕਿਲ ਨਹੀਂ।
ਇਨ੍ਹਾਂ ਸਰੂਪਾਂ ਵਿਚਲੀ ਸ਼ਬਦਜੋੜ ਦੀਆਂ ਗਲਤੀਆਂ ਨੂੰ ਟਾਈਪਿੰਗ ਅਤੇ ਪਰੂਫ ਰੀਡਿੰਗ ਦੀ ਗਲਤੀਆਂ
ਦੱਸਿਆ ਜਾ ਰਿਹਾ ਹੈ ਪਰ ਸੱਚਾਈ ਇਹ ਨਹੀਂ ਹੈ। ਇਨ੍ਹਾਂ ਸਰੂਪਾਂ ਵਿਚ ਕੁਝ ਥਾਂ ਪੱਤਰੇ ਖਾਲੀ ਛੱਡ
ਦੇਣੇ ਇਸ ਝੂਠ ਨੂੰ ਨੰਗਾ ਕਰਦਾ ਹੈ ਕਿ ਇਹ ਸਿਰਫ ਅਣਜਾਨੇ ਅਤੇ ਅਣਗਹਿਲੀ ਵਿਚ ਹੋਈਆਂ ਗਲਤੀਆਂ ਹਨ।
ਇਹ ਵੀ ਤੱਥ ਸਾਹਮਣੇ ਆਏੇ ਹਨ ਕਿ ਇਹ ਸਰੂਪ ਸ਼੍ਰੋਮਣੀ ਕਮੇਟੀ ਦੀ ਗੱਡੀ ਵਿਚ ਹੀ ਕੁਝ ਗੁਰਦਵਾਰਿਆਂ
ਵਿਚ ‘ਪ੍ਰਕਾਸ਼’ ਕਰਨ ਲਈ ਭੇਜੇ ਗਏ। ਇਹ ਵੀ ਇਸ ਸਾਜ਼ਿਸ਼ ਵਿਚ ਸ਼੍ਰੋਮਣੀ ਕਮੇਟੀ ਦੀ ਭਾਈਵਾਲੀ ਦਾ ਇਕ
ਪੁਖਤਾ ਸਬੂਤ ਹੈ। ‘ਗੋਂਗਲੂਆਂ ਤੋਂ ਮਿੱਟੀ ਝਾੜਨ’ ਦੇ ਮਕਸਦ ਨਾਲ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਇਸ
ਦੀ ਜਾਂਚ ਲਈ ਇਕ ਕਮੇਟੀ ਬਣਾਉਣ ਦਾ ਐਲਾਨ ਕਰ ਦਿੱਤਾ ਹੈ। ਪਰ ਇਸ ਕਮੇਟੀ ਦੀ ਬਣਤਰ ਵੇਖ ਕੇ ਹੀ ਸਭ
ਕੁਝ ਸਪਸ਼ਟ ਹੋ ਜਾਂਦਾ ਹੈ। ਇਸ ਕਮੇਟੀ ਵਿਚ ਦੋ ਗ੍ਰੰਥੀਆਂ ਅਤੇ ਇਕ ਅਰਦਾਸੀਏ ਨੂੰ ਸ਼ਾਮਿਲ ਕੀਤਾ ਗਿਆ
ਹੈ। ਇਹ ਸ਼੍ਰੋਮਣੀ ਕਮੇਟੀ ਤਾਂ (ਅਖੌਤੀ) ਜਥੇਦਾਰਾਂ ਕੌਲੋਂ ਪਹਿਲਾਂ ਲਿਖੇ ‘ਹੁਕਮਨਾਮਿਆਂ’ ਤੇ
ਅੰਗੂਠੇ ਲਵਾਉਂਦੀ ਰਹੀ ਹੈ, ਇਸ ਦੀ ਸਰਪ੍ਰਸਤੀ ਹੇਠ ਬਣੀਆਂ ਵਿਦਵਾਨਾਂ ਦੀਆਂ ਕਮੇਟੀਆਂ ਵੀ ਪਹਿਲਾਂ
ਤੋਂ ਤਿਆਰ ਮਨਮਰਜ਼ੀ ਦੀ ਰਿਪੋਰਟਾਂ ’ਤੇ ਸਹੀ ਪਾਉਂਦੀਆਂ ਰਹੀਆਂ ਹਨ, ਫੇਰ ਹੁਣ ਸ਼੍ਰੋਮਣੀ ਕਮੇਟੀ ਦੇ
ਮੁਲਾਜ਼ਮ ਗ੍ਰੰਥੀਆਂ ਅਤੇ ਅਰਦਾਸੀਏ ਦੀ ਕੀ ਹਿੰਮਤ ਹੈ ਕਿ ਉਹ ਸੱਚ ਸਾਹਮਣੇ ਲਿਆ ਸਕਣ। ਉਨ੍ਹਾਂ ਨੇ
ਵੀ ਪਹਿਲਾਂ ਤੋਂ ਨਿਸ਼ਚਿਤ ਰਿਪੋਰਟ ਤੇ ਹੀ ਸਹੀ ਪਾਉਣੀ ਹੈ। ਵੈਸੇ ਤਾਂ ਸ਼੍ਰੋਮਣੀ ਕਮੇਟੀ ਵਲੋਂ
ਬਣਾਈਆਂ ਅਨੇਕਾਂ ਕਮੇਟੀਆਂ ਗੁੰਮਨਾਮ ਵੀ ਹੋ ਜਾਂਦੀਆਂ ਰਹੀਆਂ ਹਨ। ਕਮੇਟੀ ਪ੍ਰਧਾਨ ਅਤੇ ਅਖੌਤੀ
ਜਥੇਦਾਰ ਵਲੋਂ ਤਰਸੇਮ ਸਿੰਘ ਜੀ ਦਿਲੀ ਕਮੇਟੀ ਨੂੰ ਮਾਰੇ ਜਾ ਰਹੇ ਫੁੰਕਾਰੇ (ਡਰਾਵੇ) ਆਪੇ ਹੀ ਸਭ
ਕੁਝ ਸਪਸ਼ਟ ਕਰ ਰਹੇ ਹਨ।
ਪਿਛਲੇ ਢਾਈ-ਤਿੰਨ ਸਦੀਆਂ ਤੋਂ ਪੰਥ ਵਿਰੋਧੀ ਪੁਜਾਰੀਵਾਦੀ ਤਾਕਤਾਂ ਦੇ ਅਸਰ ਹੇਠ ਆਉਣ ਕਰਕੇ ਆਮ
ਸਿੱਖ ਗੁਰਮਤਿ ਸਿਧਾਂਤਾਂ ਪੱਖੋਂ ਅਗਿਆਨੀ ਹੋ ਗਿਆ ਹੈ। ਪਿਛਲੇ ਕਾਫੀ ਸਮੇਂ ਤੋਂ ਇਸ ਅਗਿਆਨਤਾ ਦਾ
ਸ਼ਿਕਾਰ ਹੋਣ ਕਾਰਨ ਉਸ ਵਿਚ ਪੰਥ ਪ੍ਰਤੀ ਅਵੇਸਲਾਪਨ ਵੀ ਆ ਗਿਆ ਹੈ, ਖਾਸਕਰ ਬੌਧਿਕ ਹਮਲਿਆਂ ਪ੍ਰਤੀ।
ਉਹ ਐਸੇ ਮੁੱਦਿਆਂ ਵਿਚ ‘ਮੈਂ ਕੀ ਲੈਣਾ?’ ਦੀ ਪਹੁੰਚ ਅਪਣਾਈ ਜਾਂਦਾ ਹੈ। ਉਹ ਰਸਮੀ ਤੌਰ ’ਤੇ
ਗੁਰਦੁਆਰੇ ਚਲੇ ਜਾਣ ਜਾਂ ਕੁਝ ਖਾਸ ਮੌਕਿਆਂ ’ਤੇ ਪੁਜਾਰੀਆਂ ਕੋਲੋਂ ਧਰਮ ਦੇ ਨਾਂ ’ਤੇ ਕੁਝ ਰਸਮਾਂ
ਕਰਵਾਉਣ ਮਾਤਰ ਨੂੰ ਹੀ ‘ਸਿੱਖੀ’ ਮੰਨੀ ਬੈਠਾ ਹੈ। ‘ਗਿਆਨ ਗੁਰੂ’ ਦੀ ਸੇਧ ਤੋਂ ਟੁੱਟ ਕੇ ਉਹ
ਪੁਜਾਰੀਆਂ ਵਲੋਂ ਪ੍ਰਚਾਰੇ ਗਏ ‘ਕਰਮਕਾਂਡਾਂ’ ਨੂੰ ਹੀ ਸਿੱਖੀ ਸਮਝ ਕੇ ਮੰਨ ਰਿਹਾ ਹੈ। ਗੁਰਬਾਣੀ
ਨੂੰ ਵਿਚਾਰਨ ਦੀ ਥਾਂ ‘ਰਟਨ’ ਦੀ ਵਸਤੂ ਬਣਾ ਦਿੱਤਾ ਗਿਆ ਹੈ। ਬੇਲੋੜੀ ਸ਼ਰਧਾ ਕਾਰਨ ਉਹ ਥਾਂ ਥਾਂ
’ਤੇ, ਜਣੇ-ਖਣੇ ਅੱਗੇ ਮੱਥੇ ਘਸਾਈ ਜਾਂਦਾ ਹੈ। ਤਾਂ ਹੀ ਕੋਈ ਉਸ ਨੂੰ ਤੀਰਥ ਬਣਾ ਕੇ ਹੇਮਕੁੰਟ ਦੇ
ਪਹਾੜ ’ਤੇ ਚੜਾਈ ਜਾ ਰਿਹਾ ਹੈ, ਕੋਈ ਉਸ ਨੂੰ ਘੋੜੇ ਦੀ ਲਿੱਦ ‘ਪ੍ਰਸ਼ਾਦ’ ਆਖ ਕੇ ਵੰਡੀ ਜਾਂਦਾ ਹੈ
ਪਰ ਉਸ ਦੀ ‘ਅੰਨੀ ਸ਼ਰਧਾ’ ਕਾਰਨ ਉਸ ਦਾ ਜ਼ਮੀਰ ਕਿੰਤੂ ਕਰਨ ਤੋਂ ਤ੍ਰਬਕਦਾ ਹੈ। ਗੁਰਬਾਣੀ ਅਤੇ
ਇਤਿਹਾਸ ਗਵਾਹ ਹੈ ਕਿ ਨਾਨਕ ਸਰੂਪਾਂ ਨੇ ਵਿਖਾਵੇ ਦੀ ਥਾਂ ਸਾਦੇਪਨ ’ਤੇ ਜ਼ੋਰ ਦਿਤਾ। ਪਰ
‘ਕੰਚਨ ਸਿਉ ਪਾਈਐ ਨਹੀ ਤੋਲਿ ॥ ਮਨੁ ਦੇ ਰਾਮੁ ਲੀਆ ਹੈ ਮੋਲਿ ॥ (ਪੰਨਾ
327)’ ਜਿਹੇ ਜ਼ਹੀਨ ਗੁਰਵਾਕ ਨੂੰ ਮਨੋਂ ਵਿਸਾਰ ਕੇ ਕੌਮ ਸੋਨਾ ਅਤੇ ਸੰਗਮਰਮਰ ਲਾਉਣ ਨੂੰ ਹੀ
ਵੱਡੀ ‘ਸਿੱਖੀ ਅਤੇ ਸੇਵਾ’ ਮੰਨੀ ਬੈਠੀ ਹੈ। ‘ਕਬੀਰ ਜਪਨੀ ਕਾਠ ਕੀ ਕਿਆ
ਦਿਖਲਾਵਹਿ ਲੋਇ ॥ ਹਿਰਦੈ ਰਾਮੁ ਨ ਚੇਤਹੀ ਇਹ ਜਪਨੀ ਕਿਆ ਹੋਇ ॥(ਪੰਨਾ 1368) ’, ‘ਮਾਥੇ ਤਿਲਕੁ
ਹਥਿ ਮਾਲਾ ਬਾਨਾਂ ॥ਲੋਗਨ ਰਾਮੁ ਖਿਲਉਨਾ ਜਾਨਾਂ ॥ (ਪੰਨਾ 1158)’ ਜਿਹੇ ਲਾਸਾਨੀ
ਸਿਧਾਂਤਾਂ ਨੂੰ ਵਿਸਾਰ ਕੇ ਮਾਲਾ ਫੇਰਨ ਜਿਹੇ ਕਰਮਕਾਂਡ ਨੂੰ ਹੀ ‘ਸਿਮਰਨ’ ਮੰਨਿਆ ਜਾ ਰਿਹਾ ਹੈ।
ਹੋਰ ਤਾਂ ਹੋਰ ਇਨ੍ਹਾਂ ਨੇ ਇਸ ਮਾਲਾ ਦਾ ਨਾਮਕਰਨ ਵੀ ‘ਸਿਮਰਨਾ’ ਕਰ ਦਿੱਤਾ ਹੈ। ਐਸੇ ਹਾਲਾਤ ਵਿਚ
ਆਮ ਸਿੱਖ ਕੋਲੋਂ ਬੌਧਿਕ ਹਮਲਿਆਂ ਪ੍ਰਤੀ ਕਿਸੇ ਵਿਰੋਧ ਦੀ ਆਸ ਕਰਨੀ ਵਿਅਰਥ ਹੈ।
ਇਸ ਦੁਸ਼ਕਰਮ ਦਾ ਖੁੱਲ ਕੇ ਵਿਰੋਧ ਵੀ ਕਈਂ ਜਥੇਬੰਦੀਆਂ ਕਰ ਰਹੀਆਂ ਹਨ ਪਰ ਉਨ੍ਹਾਂ ਵਿਚੋਂ ਜ਼ਿਆਦਾਤਰ
ਸੰਜੀਦਾ ਨਹੀਂ ਹਨ ਬਲਕਿ ਸਿਰਫ ਬਿਆਨ ਲਵਾਉਣ ਤੱਕ ਹੀ ਸੀਮਤ ਹਨ। ਇਸ ਦੀ ਮਿਸਾਲ ਇਹ ਹੈ ਕਿ ਉਹ
ਜਥੇਬੰਦੀਆਂ, ਸ਼ਖਸੀਅਤਾਂ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਬੇਨਤੀਆਂ ਮੁੜ ਥੁੜ ਕੇ ਉਨ੍ਹਾਂ ‘ਜਥੇਦਾਰਾਂ’
(ਅਸਲ ਵਿਚ ਪੁਜਾਰੀ) ਅੱਗੇ ਹੀ ਕਰ ਰਹੀਆਂ ਹਨ, ਜੋ ਪਹਿਲਾਂ ਹਰ ਮੌਕੇ ’ਤੇ ਹਾਕਮਾਂ ਦੇ ਜ਼ਰਖਰੀਦ
ਗੁਲਾਮ ਸਾਬਿਤ ਹੋ ਚੁੱਕੇ ਹਨ। ਉਹ ਜਾਣ ਬੁਝ ਕੇ ਇਸ ਸੱਚਾਈ ਤੋਂ ਘੇਸਲ ਵੱਟ ਰਹੀਆਂ ਹਨ ਕਿ ਗੁਰਬਚਨ
ਸਿੰਘ ਜਿਹੇ ਪੁਜਾਰੀਆਂ ਦੀ ਕੀ ਮਜਾਲ ਕਿ ਉਹ ਹਾਕਮਾਂ ਅੱਗੇ ਕੁਸਕ ਸਕਣ। ਉਨ੍ਹਾਂ ਦੀ ਤਾਂ ‘ਪਦਵੀ’
ਹੈ ਹੀ ਇਨ੍ਹਾਂ ਹਾਕਮਾਂ ਦੇ ਰਹਿਮੋ-ਕਰਮ ’ਤੇ। ਅਸਲ ਵਿਚ ਤਾਂ ਇਨ੍ਹਾਂ ਜਥੇਬੰਦੀਆਂ ਨੂੰ ਵੀ ਨਹੀਂ
ਪਤਾ ਕਿ ਕਰਨਾ ਕੀ ਚਾਹੀਦਾ ਹੈ, ਬਸ ਬਿਆਨ ਦੇ ਕੇ ਬੁੱਤਾ ਸਾਰਨ ਵਾਲਾ ਕੰਮ ਹੀ ਕਰ ਰਹੀਆਂ ਹਨ।
ਇਨ੍ਹਾਂ ਵਿਚੋਂ ਕੁਝ ਸ਼ਖਸੀਅਤਾਂ 2008 ਵਿਚ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੇ ਸਰੂਪ ਦੇ ਪ੍ਰਕਾਸ਼ਨ
ਸੰਬੰਧੀ ਲਾਗੂ ਕੀਤੇ ਕਾਨੂੰਨ ਦਾ ਵਾਸਤਾ ਪਾ ਰਹੇ ਹਨ। ਇਹ ਗੱਲ ਠੀਕ ਹੈ ਕਿ ਸਰੂਪ ਦੇ ਪ੍ਰਕਾਸ਼ਨ ਵਿਚ
ਇਕਰੂਪਤਾ ਅਤੇ ਅਨੁਸ਼ਾਸ਼ਨ ਲਾਗੂ ਕਰਨ ਲਈ ਇਸ ਦੀ ਛਪਾਈ ਕੇਂਦਰੀ ਤੌਰ ਤੇ ਇਕ ਥਾਂ ਤੋਂ ਹੀ ਕੀਤੀ ਜਾਣੀ
ਠੀਕ ਹੈ। ਪਰ ਇਸ ਕਾਨੂੰਨ ਅਨੁਸਾਰ ਸਰੂਪ ਦੀ ਛਪਾਈ ਦਾ ਅਧਿਕਾਰ ਸਿਰਫ ਸ਼੍ਰੋਮਣੀ ਕਮੇਟੀ ਨੂੰ ਹੈ। ਪਰ
ਕੀ ਮੌਜੂਦਾ ਸ਼੍ਰੋਮਣੀ ਕਮੇਟੀ ’ਤੇ ਭਰੋਸਾ ਕੀਤਾ ਜਾ ਸਕਦਾ ਹੈ ? ਜਿਹੜੀ ਕਮੇਟੀ ‘ਸਿੱਖ ਇਤਿਹਾਸ’
ਜੈਸੀਆਂ ਪੁਸਤਕਾਂ ਛਾਪਣ ਦੀ ਕਰਤੂਤਾਂ ਕਰ ਰਹੀ ਹੈ, ਕੀ ਗਰੰਟੀ ਹੈ ਕਿ ਉਹ ਪੰਥ ਵਿਰੋਧੀ ਤਾਕਤਾਂ ਦੇ
ਹੁਕਮਾਂ ਅਨੁਸਾਰ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੇ ਸਰੂਪ ਦੇ ਪ੍ਰਕਾਸ਼ਨ ਵਿਚ ਛੇੜਛਾੜ ਨਹੀਂ ਕਰੇਗੀ
? ਇਸ ਪੱਖ ਤੋਂ ਵੀ ਵਿਚਾਰਨ ਦੀ ਲੋੜ ਹੈ।
ਖੈਰ ਇਤਨਾ ਤਾਂ ਹੈ ਕਿ ਮੀਡੀਆ ਵਿਚ ਆਉਣ ਕਰਕੇ ਇਸ ਦੁਸ਼ਕਰਮ ਦਾ ਪਰਦਾ ਫਾਸ਼ ਹੋ ਗਿਆ। 100-150 ਸਾਲ
ਬਾਅਦ ਐਸੇ ਛੇੜਖਾਨੀ ਕੀਤੇ ਸਰੂਪ ‘ਪੁਰਾਤਨ ਅਤੇ ਇਤਿਹਾਸਿਕ’ ਬਣ ਜਾਣੇ ਹਨ ਅਤੇ ਪੁਜਾਰੀਵਾਦੀ
ਤਾਕਤਾਂ ਦੇ ਵੰਸ਼ਜ਼ਾਂ ਨੇ ਇਨ੍ਹਾਂ ਨੂੰ ਪ੍ਰਮਾਣਿਕ ਐਲਾਨਣਾ ਹੈ। ਉਸ ਸਮੇਂ ਤੱਕ ਜ਼ਿਆਦਾਤਰ ਹੱਥ ਲਿਖਤ
ਸਰੂਪਾਂ ਨੂੰ (ਖਾਸਕਰ ਰਾਗਮਾਲਾ ਤੋਂ ਬਗੈਰ ਵਾਲੇ) ਨੂੰ ਨਸ਼ਟ ਕਰਨ ਦੀ ‘ਸੇਵਾ’ ਤਾਂ ਅਖੌਤੀ ਸੰਤ
ਬਾਬੇ ਕਰ ਹੀ ਚੁੱਕੇ ਹੋਣਗੇ।
ਜਾਗਰੂਕ ਪੰਥ ਦੀ
ਜਿੰਮੇਵਾਰੀ
ਐਸੇ ਹਾਲਾਤਾਂ ਵਿਚ ਜਾਗਰੂਕ ਪੰਥ ਦੀ
ਬਹੁਤ ਜਿੰਮੇਵਾਰੀ ਬਣਦੀ ਹੈ। ਪਰ ਅਫਸੋਸ! ਜਾਗਰੂਕ ਤਾਂ ਅਨੇਕਾਂ ਸਿੱਖ ਹਨ ਪਰ ਅਸਲ ਮਾਇਨੇ ਵਿਚ
ਜਾਗਰੂਕ ਪੰਥ (ਏਕਾ) ਕੋਈ ਨਹੀਂ ਹੈ। ਇਸ ਏਕਤਾ ਵਿਚ ਦੋ ਵੱਡੀਆਂ ਰੁਕਾਵਟਾਂ ਹਉਮੈ ਅਤੇ ਸ਼ਰਤਾਂ ਹਨ।
ਕਈਂ ਧਿਰਾਂ ਸੱਚ ਨੂੰ ਪੂਰਨ ਤੌਰ ’ਤੇ ਅਪਨਾ ਕੇ ਤੁਰਨਾ ਚਾਹੁੰਦੀਆਂ ਹਨ ਤੇ ਕੁਝ ਧਿਰਾਂ ਪਹਿਲਾਂ
ਸ਼ਰਤ ਲਾਉਂਦੀਆਂ ਹਨ ਕਿ ਫਲਾਨੀ ਪ੍ਰਚਲਿਤ ਗਲਤ ਗੱਲਾਂ ਦਾ ਵਿਰੋਧ ਤਿਆਗ ਕੇ, ਉਨ੍ਹਾਂ ਨੂੰ ਮਾਨਤਾ ਦੇ
ਕੇ ਚਲਣ ’ਤੇ ਹੀ ਅਸੀਂ ਏਕਤਾ ਕਰਾਂਗੇ। ਐਸੀ ਹਾਲਤ ਵਿਚ ਏਕਾ ਹੋਣਾ ਮੁਸ਼ਕਿਲ ਹੋਇਆ ਪਿਆ ਹੈ।
ਜਾਗਰੂਕ ਸਿੱਖਾਂ ਨੂੰ ਇਹ ਅਹਿਮ ਨੁਕਤਾ ਧਿਆਨ ਵਿਚ ਰੱਖ ਕੇ ਤੁਰਨਾ ਚਾਹੀਦਾ ਹੈ ਕਿ ਅੱਜ ਅਸਲ ਮੁੱਦਾ
ਸਿਰਫ ਅਪਣੀ ਗਿਣਤੀ ਵਧਾਉਣ ਦਾ ਹੀ ਨਹੀਂ ਹੈ, ਬਲਕਿ ਅਹਿਮ ਮੁੱਦਾ ਸਹੀ ਨਾਨਕ ਫਲਸਫੇ ਨੂੰ ਸਾਹਮਣੇ
ਲਿਆਉਣਾ, ਉਸ ਨੂੰ ਅਮਲ ਵਿਚ ਲਿਆਉਣਾ ਅਤੇ ਅੱਗੇ ਪ੍ਰਚਾਰਨਾ ਵੀ ਹੈ। ਪਰ ਇਹ ਤਾਂ ਹੀ ਸੰਭਵ ਹੈ ਜਦ
ਪ੍ਰਵਾਣਿਤ ਹੋ ਚੁੱਕੀਆਂ ਗਲਤ ਮਾਨਤਾਵਾਂ ਪ੍ਰਤੀ ਸਮਝੌਤੇ ਦੀ ਭਾਵਨਾ ਨੂੰ ਤਿਆਗ ਕੇ ਸਿਧਾਂਤ ’ਤੇ
ਪਹਿਰਾ ਦੇਣ ਦੀ ਪਹੁੰਚ ਅਪਨਾਈ ਜਾਵੇ। ਏਕਤਾ ਫੌਰੀ ਜ਼ਰੂਰੀ ਹੈ ਪਰ ਉਸ ਲਈ ‘ਸ਼ਬਦ ਗੁਰੂ ਗ੍ਰੰਥ ਸਾਹਿਬ
ਜੀ’ ਦੀ ਰਹਿਨੁਮਾਈ ਮੰਨਣ ਤੋਂ ਸਿਵਾ ਹੋਰ ਕੋਈ ਅਗਾਉਂ ਸ਼ਰਤ ਨਹੀਂ ਹੋਣੀ ਚਾਹੀਦੀ। ਸਿਰਫ ਤੇ ਸਿਰਫ
‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੀ ਰਹਿਨੁਮਾਈ ਵਿਚ ਤੁਰਨ ਦੀਆਂ ਚਾਹਵਾਨ ਧਿਰਾਂ ਦੇ ਨੁਮਾਇੰਦਿਆਂ,
ਸ਼ਖਸੀਅਤਾਂ ਦੀ ਇਕ ਬੈਠਕ ਬੁਲਾਈ ਜਾਵੇ। ਉਥੇ ਨਿਰੋਲ ਗੁਰਮਤਿ ਦੀ ਸੇਧ ਵਿਚ ਆਪਸੀ ਵਿਚਾਰਾਂ ਰਾਹੀਂ
ਅੱਗੇ ਦੀ ਰੂਪ ਰੇਖਾ ਤਿਆਰ ਕੀਤੀ ਜਾਵੇ। ਹਮੇਸ਼ਾਂ ਸੇਧ ਗੁਰਮਤਿ ਦੀ ਰੋਸ਼ਨੀ ਵਿਚ ਆਪਣੇ ਬਿਬੇਕ ਤੋਂ
ਲਈ ਜਾਵੇ। ਕਿਸੇ ਵੀ ਸ਼ਖਸੀਅਤ ਵਿਚ ਅੰਨ੍ਹਾ ਭਰੋਸਾ ਜਾਂ ਕਿਸੇ ਸ਼ਖਸੀਅਤ ਦਾ ਅੰਨ੍ਹਾ ਵਿਰੋਧ ਨਾ
ਹੋਵੇ। ਕੁਝ ਨੁਕਤਿਆਂ ’ਤੇ ਵਿਚਾਰਕ ਅਸਹਿਮਤੀ ਕਾਰਨ ਇਕ ਦੂਜੇ ਨੂੰ ਆਰ. ਐਸ. ਐਸ. ਦੇ ਏਜੰਟ ਸਮਝਣ
ਦੀ ਪਹੁੰਚ ਵੀ ਏਕਤਾ ਲਈ ਨੁਕਸਾਨਦਾਇਕ ਹੈ।
ਪੰਥ ਵਿਰੋਧੀ ਤਾਕਤਾਂ ਅਤੇ ਉਨ੍ਹਾਂ ਦੀਆਂ ਏਜੰਟ ਬਣ ਚੁਕੀਆਂ ‘ਪੰਥਕ’ ਧਿਰਾਂ ਅਪਣਾ ਕੰਮ ਬਾਖੂਬੀ
ਨਿਭਾ ਰਹੀਆਂ ਹਨ ਪਰ ਜਾਗਰੂਕ ਸਿੱਖ ਹੁਣ ਤੱਕ ਪੂਰੀ ਤਰਾਂ ਫੈਸਲਾ ਹੀ ਨਹੀਂ ਕਰ ਪਾ ਰਹੇ ਕਿ ਕਰਨਾ
ਕੀ ਹੈ ? ਸਿਧਾਂਤ ਆਧਾਰਿਤ ਏਕਤਾ ਲਈ ਕਿਸੇ ਜਾਗਰੂਕ ਧਿਰ ਨੂੰ ਫੌਰਨ ਪਹਿਲ ਕਰਨੀ ਚਾਹੀਦੀ ਹੈ।
ਬਾਕੀ ਸਾਰੇ ਜਾਗਰੂਕ ਸਿੱਖਾਂ, ਧਿਰਾਂ ਵਲੋਂ ਉਸ ਏਕਤਾ ਪਹਿਲ ਦਾ ਸੁਆਗਤ, ਸਹਿਯੋਗ ਅਤੇ ਸਮਰਥਨ ਤਹਿ
ਦਿਲੋਂ ਕਰਨਾ ਚਾਹੀਦਾ ਹੈ। ਆਸ ਹੈ ਇਹ ਪਹਿਲ ਜ਼ਮੀਨੀ ਪੱਧਰ ’ਤੇ ਜਲਦ ਹੋਵੇਗੀ।
ਜਿਥੋਂ ਤੱਕ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੇ ਪ੍ਰਚਲਿਤ ਸਰੂਪ ਦੀ ਗੱਲ ਹੈ ਹਰ ਜਾਗਰੂਕ ਸਿੱਖ ਦਾ
ਫਰਜ਼ ਬਣਦਾ ਹੈ ਕਿ ਉਹ ਜੋ ਵੀ ਹੱਥ ਲਿਖਤ ਸਰੂਪ ਨਜ਼ਰ ਪੈਂਦਾ ਹੈ, ਉਸ ਦੀ ਸੰਭਾਲ ਲਈ ਉਚੇਚੇ ਯਤਨ
ਕਰੇ। ਉਸ ਦੇ ਪੰਨਿਆਂ ਦੀਆਂ ਮਾਈਕਰੋਸਕੋਪਿਕ ਤਸਵੀਰਾਂ ਤਾਂ ਘੱਟੋ-ਘੱਟ ਜ਼ਰੂਰ ਸਾਂਭੀਆਂ ਜਾਣ। ਇਸ
ਕੰਮ ਲਈ ਇਕ ਕਮੇਟੀ ਵੀ ਬਣਾਈ ਜਾ ਸਕਦੀ ਹੈ। ਸਿੱਖਾਂ ਨੂੰ ਸਾਦਗੀ ਵਾਲੀ ਸੇਧ ਅਪਨਾਉਂਦੇ ਹੋਏ ਸੋਨੇ
ਆਦਿ ਲਗਾਉਣ ਨੂੰ ਮਾਨਤਾ ਦੇਣ ਦਾ ਕੰਮ ਬੰਦ ਕਰ ਦੇਣਾ ਚਾਹੀਦਾ ਹੈ। ਧਾਰਮਿਕ ਨਿਸ਼ਾਨੀਆਂ ਪ੍ਰਤੀ
‘ਅੰਨ੍ਹੀ ਸ਼ਰਧਾ’ ਵਾਲੀ ਪਹੁੰਚ ਵੀ ਖਤਮ ਹੋਣੀ ਚਾਹੀਦੀ ਹੈ, ਕਿਉਂਕਿ ਸਿੱਖਾਂ ਦੀ ਇਸ ਕਮਜ਼ੋਰੀ ਦਾ
ਫਾਇਦਾ ਸ਼ਰਾਰਤੀ ਧਿਰਾਂ ਇਨ੍ਹਾਂ ਨੂੰ ਭਟਕਾਉਣ ਅਤੇ ਠੱਗਣ ਉਠਾਉਂਦੇ ਰਹੇ ਹਨ। ਜਿਥੋਂ ਤੱਕ ਇਨ੍ਹਾਂ
ਸੁਨਹਰੇ ਅੱਖਰਾਂ ਵਾਲੇ ਸਰੂਪਾਂ ਦੀ ਗੱਲ ਹੈ, ਇਸ ਵਿਚ ਛੱਡੇ ਖਾਲੀ ਪੱਤਰੇ ਭਵਿੱਖ ਵਿਚ ਮਾਰੂ ਸਾਬਿਤ
ਹੋ ਸਕਦੇ ਹਨ, ਕਿਉਂਕਿ ਉਸ ਵੇਲੇ ਵੀ ਅੰਨ੍ਹੀ ਸ਼ਰਧਾ ਇਨ੍ਹਾਂ ਨੂੰ ਮਾਨਤਾ ਦੇਣ ਲਗ ਪਵੇਗੀ। ਉਸ ਸਮੇਂ
ਤੱਕ ਇਸ ਦੇ ਖਾਲੀ ਪੱਤਰੇ ਨਵੀਂ ‘ਬਾਣੀ’ ਨਾਲ ਵੀ ਭਰੇ ਜਾ ਸਕਦੇ ਹਨ। ਇਸ ਲਈ ਜ਼ਰੂਰੀ ਹੈ ਕਿ ਇਨ੍ਹਾਂ
ਸਰੂਪਾਂ ਦੀ ਮਾਨਤਾ ਪੂਰੀ ਤਰ੍ਹਾਂ ਰੱਦ ਕੀਤੀ ਜਾਵੇ। ਸਮੂਹ ਸੁਚੇਤ ਸਿੱਖਾਂ ਨੂੰ ਇਨ੍ਹਾਂ ਸਰੂਪਾਂ
ਦੇ ‘ਸਸਕਾਰ’ ਦੀ ਮੰਗ ਨੂੰ ਜਬਰਦਸਤ ਢੰਗ ਨਾਲ ਉਠਾਉਣਾ ਚਾਹੀਦਾ ਹੈ।
ਆਸ ਹੈ ਸਾਰੀਆਂ ਜਾਗਰੂਕ ਧਿਰਾਂ ਗੁਰਮਤਿ ਦੀ ਰਹਿਨੁਮਾਈ ਹੇਠ ਏਕਤਾ ਦੇ ਫੌਰੀ ਲੋੜ ਨੂੰ ਮਹਿਸੂਸ
ਕਰਦੇ ਹੋਏ ਆਪਣੇ ਵਿਚਾਰ ਜ਼ਰੂਰ ਪੇਸ਼ ਕਰਨਗੀਆਂ।
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
(11/07/11)
ਡਾ: ਗੁਰਮੀਤ ਸਿੰਘ ਬਰਸਾਲ
ਸਿੱਖ ਮਾਰਗ ਦੇ ਪਾਠਕ ਸੱਜਣੋਂ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ॥
ਅਕਾਲ-ਤਖਤ ਵਾਰੇ ਚੱਲੀ ਵਿਚਾਰ-ਚਰਚਾ ਵਿੱਚ ਡਾ ਇਕਬਾਲ ਸਿੰਘ ਜੀ ਅਨੁਸਾਰ ਅਕਾਲ-ਤਖਤ ਦੇ ਨਾਮ ਤੇ
ਚੱਲ ਰਹੀ ਵਿਵਸਥਾ ਗੁਰਮਤਿ ਅਨੁਕੂਲ ਨਹੀਂ ਹੈ । ਉਹਨਾ ਅਨੁਸਾਰ ਇਸ ਵਿਵਸਥਾ ਵਿੱਚ ਕਿਸੇ ਸੁਧਾਰ ਦੀ
ਵੀ ਗੁੰਜਾਇਸ਼ ਨਹੀਂ ਹੈ । ਦਸਮ-ਗ੍ਰੰਥ ਅਤੇ ਰਾਗ-ਮਾਲਾ ਦੇ ਮੁਦਿਆਂ ਤੇ ਬਣੇ ਨਤੀਜਿਆਂ ਵਾਂਗ ਇਸ
ਮੁੱਦੇ ਤੇ ਹਲੇ ਤੱਕ ਸਿੱਖ ਮਾਰਗ ਦਾ ਕੋਈ ਅੰਤਿਮ ਫੈਸਲਾ ਨਹੀਂ ਹੈ । ਸੋ ਇਹਨਾ ਵਿਚਾਰਾਂ ਦੇ
ਵਿਪਰੀਤ ਵਿਚਾਰਾਂ ਤੇ ਵੀ ਵਿਚਾਰ ਹੋਣੀ ਚਾਹੀਦੀ ਹੈ ।
ਇਸ ਗੱਲ ਨਾਲ ਤੇ ਸਾਰਾ ਜਾਗਰੂਕ ਪੰਥ ਸਹਿਮਤ ਹੈ ਕਿ ਅੱਜ-ਕੱਲ ਅਕਾਲ-ਤਖਤ ਦੇ ਨਾ ਤੇ ਚਲ ਰਹੀ
ਵਿਵਸਥਾ ਤਾਂ ਕੇਵਲ ਸਿੱਖੀ ਦਾ ਨੁਕਸਾਨ ਹੀ ਕਰ ਰਹੀ ਹੈ , ਪਰ ਕੀ ਇਸ ਵਿਵਸਥਾ ਵਿੱਚ ਕੋਈ ਕਿਸੇ ਤਰਾਂ
ਦਾ ਸੁਧਾਰ ਵੀ ਹੋ ਸਕਦਾ ਹੈ ਜੇ ਹੋ ਸਕਦਾ ਹੈ ਤਾਂ ਕਿਵੇਂ ? ਦਲੀਲ ਨਾਲ ਗੱਲ ਕਰਨ ਵਾਲੇ ਅਜੋਕੇ ਜਾਂ
ਕੁਝ ਸੁਧਾਂਰਾਂ ਦੀ ਤਵੱਕੋਂ ਰੱਖਣ ਵਾਲੇ ਅਕਾਲ-ਤਖਤ ਪੱਖੀ ਵਿਚਾਰਵਾਨਾ ਦੇ ਵਿਚਾਰਾਂ ਦਾ ਵੀ ਸੁਆਗਤ
ਕਰਨਾ ਬਣਦਾ ਹੈ ਤਾਂ ਕਿ ਸਿੱਕੇ ਦੇ ਦੂਜੇ ਪਾਸੇ ਤੋਂ ਵੀ ਸਿੱਖ-ਮਾਰਗ ਦੇ ਪਾਠਕ ਜਾਣੂ ਹੋ ਸਕਣ ।
ਡਾ: ਗੁਰਮੀਤ ਸਿੰਘ ਬਰਸਾਲ
(11/07/11)
ਗੁਰਇੰਦਰ ਸਿੰਘ ਪਾਲ
ਸ: ਸੰਤ ਸਿੰਘ ਬਰਲਿੰਗਟਨ ਜੀ,
ਆਪ ਦੇ ਜੁਲਾਈ
10
ਦੇ ਪੱਤਰ ਲਈ ਧੰਨਵਾਦ!
ਆਪ ਨੇ ਪੱਤਰ ਦੇ ਪਹਿਲੇ ਪੈਰੇ ਵਿੱਚ ਲਿਖਿਆ ਹੈ,
“…. . ਮੇਰੀ ਗਲਬਾਤ ਤਾਂ ਇਕਬਾਲ ਸਿੰਘ
ਨਾਲ ਚਲ ਰਹੀ ਸੀ ਤੁਸੀਂ ਉਨ੍ਹਾਂ ਦੀ ਥਾਂ ਤੇ ਜਵਾਬ ਦਿੱਤਾ ਹੈ ਚਲੋ ਕੋਈ ਗਲ ਨਹੀਂ ਵਡੇ ਆਦਮੀਆਂ ਨੇ
ਬੰਦੇ ਰੱਖੇ ਹੁੰਦੇ ਹਨ”। ਆਪਦਾ 6 ਜੁਲਾਈ ਦਾ
ਪੱਤਰ “ਸਭ ਪਾਠਕਾਂ ਨੂੰ”
ਸੰਬੋਧਨ ਕਰਕੇ ਲਿਖਿਆ ਹੋਇਆ ਹੈ; ਅਤੇ ਮੈ ਇਸ
ਬਾਰੇ ਆਪਣਾ ਪੱਤਰ ਵੀ, ਇੱਕ ਪਾਠਕ/ਲੇਖਕ ਦੀ ਹੈਸੀਯਤ ਵਿੱਚ, ਸਭ ਪਾਠਕਾਂ/ਲੇਖਕਾਂ ਨੂੰ ਹੀ ਸੰਬੋਧਨ
ਕਰਕੇ ਲਿਖਿਆ ਹੈ। ਮੇਰੇ ਖ਼ਿਆਲ ਵਿੱਚ, ਸ਼ਿਸ਼ਟਾਚਾਰ ਅਨੁਸਾਰ ਇਹੀ ਢੰਗ ਉਚਿਤ ਹੈ! ਹੁਣ ਆਪ ਨੇ ਮੈਨੂੰ
ਮੁਖ਼ਾਤਿਬ ਹੋ ਕੇ ਲਿਖਿਆ ਹੈ ਤਾਂ ਮੈਂ ਜਵਾਬ ਵੀ, ਪਾਠਕਾਂ ਸਮੇਤ, ਆਪ ਨੂੰ ਹੀ ਦੇ ਰਿਹਾ ਹਾਂ।
ਦੂਜਾ, ਆਪਣੇ ਇਸ ਪੱਤਰ ਵਿੱਚ ਆਪ, ‘ਸਭ ਪਾਠਕਾਂ ਨੂੰ” ਸੰਬੋਧਨ ਕਰਕੇ, ਗਲ ਬਾਤ ਇਕਬਾਲ ਸਿੰਘ
ਨਾਲ ਕਰ ਰਹੇ ਹੋ? ਤੁਹਾਨੂੰ ਇਕਬਾਲ ਸਿੰਘ ਨੂੰ
“ਮੁਖ਼ਾਤਿਬ ਕਰਨ ਵਿੱਚ ਕੀ ਤਕਲੀਫ ਸੀ”
? ਆਪ ਦੇ 6 ਜੁਲਾਈ ਦੇ ਪੱਤਰ ਦੇ ਆਧਾਰ `ਤੇ, ਆਪ
ਦੇ ਹੀ ਫ਼ਲਸਫ਼ੇ ਮੁਤਾਬਿਕ, ਆਪ ਬਾਰੇ ਇਹ ਕਿਹਾ ਜਾ ਸਕਦਾ ਹੈ ਕਿ,
‘ਸੰਤ
ਸਿੰਘ ਉਹ ਔਰਤ ਹੈ ਜੋ ਘੁੰਡ ਕੱਢ ਕੇ ਆਪਣੇ ਜੇਠ ਇਕਬਾਲ ਸਿੰਘ ਨਾਲ ਬਹਿਸ ਕਰ ਰਹੀ ਹੈ’! ! !
ਤੀਜਾ, ਮੈ ਆਪ ਦੇ 6 ਜੁਲਾਈ ਦੇ ਪੱਤਰ ਦਾ ਕੋਈ
ਜਵਾਬ ਨਹੀਂ ਦਿੱਤਾ; ਮੈ ਤਾਂ ਉਸ ਪੱਤਰ ਵਿਚਲੇ ਨੁਕਤਿਆਂ ਬਾਰੇ ਪਾਠਕਾਂ ਨਾਲ ਆਪਣੇ ਕੁੱਝ ਵਿਚਾਰ
ਸਾਂਝੇ ਕੀਤੇ ਹਨ। ਚੌਥਾ, ਆਪ ਨੇ ਲਿਖਿਆ ਹੈ,
“…… ਵਡੇ ਆਦਮੀਆਂ ਨੇ ਬੰਦੇ ਰੱਖੇ
ਹੁੰਦੇ ਹਨ”। ਇਸ ਕਥਨ ਦੇ ਪ੍ਰਸੰਗ ਵਿੱਚ ਮੈ ਆਪ
ਨੂੰ ਸਿਰਫ਼ ਇਤਨਾਂ ਹੀ ਕਹਾਂ ਗਾ, “ਸੰਤ ਸਿੰਘ ਜੀ, ਤੁਸੀਂ ਆਪਣੇ ਇਸ ਕਥਨ ਦੇ ਸ਼ੀਸ਼ੇ ਵਿੱਚ ਧਿਆਨ ਨਾਲ
ਦੇਖੋ, ਤੁਹਾਨੂੰ ਆਪਣਾ ਹੀ ਚਿਹਰਾ ਦਿਖਾਈ ਦੇਵੇ ਗਾ” ! ! ! ਆਪ ਦੇ, ਸਵਾ ਤਿੰਨ ਮਹੀਨੇ ਬਾਅਦ,
ਬਹਿਸ ਵਿੱਚ ਅਚਾਨਕ ਕੁੱਦਣ, ਅਤੇ ਆਪ ਦੇ 19 ਜੂਨ ਦੇ ਪੱਤਰ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਆਪ
‘ਵੱਡੇ ਆਦਮੀਆਂ’ ਵਿੱਚੋਂ ਨਹੀਂ ਸਗੋਂ ਉਨ੍ਹਾਂ ਦੇ ਰੱਖੇ ਹੋਏ ਬੰਦਿਆਂ ਵਿੱਚੋਂ ਹੋ! ! ! ਤੁਹਾਨੂੰ
ਇਹ ਰੁਤਬਾ ਮੁਬਾਰਕ! ! ਮੇਰੇ ਪੱਤਰ ਤੇ ਹੋਰ ਲੇਖ/ਲਿਖਤਾਂ ਪੜ੍ਹ ਕੇ ਵੀ ਜੇ ਆਪ ਸੋਚਦੇ ਹੋ ਕਿ ਮੈਂ
ਕਿਸੇ ਵੱਡੇ ਆਦਮੀ ਦਾ ਬੰਦਾ ਹਾਂ ਤਾਂ ਤੁਹਾਨੂੰ ਤੁਹਾਡੀ ਇਹ ਸੋਚ ਮੁਬਾਰਕ! ਪਰਮਾਤਮਾ ਕਰੇ ਆਪ ਦੀ
ਇਹ ਸੋਚ ਹੋਰ ਚਮਕੇ ਤੇ ਇਸ ਦੀ ਅਨਮੋਲ ਚਮਕ ਨਾਲ ਤੁਹਾਡੇ ਵਰਗੇ ਲੋਕਾਂ ਨੂੰ ਗਿਆਨ ਮਿਲਦਾ ਰਹੇ! ! !
ਆਪ ਨੇ ਕਿਹਾ ਹੈ,
“……ਪਰ ਇਕਬਾਲ ਸਿੰਘ ਤਾਂ ਆਪਣੇ ਆਪ
ਨੂੰ 100% ਠੀਕ ਅਤੇ ਦੂਸਰੇ ਨੂੰ 100% ਗਲਤ ਸਾਬਤ ਕਰਨ ਤੇ ਸਾਰਾ ਜੋਰ ਲਾ ਰਹੇ ਹਨ। ਇਹ ਹੰਕਾਰ ਦੀ
ਨਿਸ਼ਾਨੀ ਹੈ”। ਸੰਤ ਸਿੰਘ ਜੀ, ਇਸ ਬਾਰੇ ਬਿਹਤਰ
ਹੋਵੇਗਾ ਜੇ ਆਪ ਇਕਬਾਲ ਸਿੰਘ ਨਾਲ ਹੀ ਗੱਲ ਕਰੋ। ਇਸ ਸੰਬੰਧ ਵਿੱਚ ਮੈ ਇਤਨਾ ਲਿਖਣ ਦੀ ਗੁਸਤਾਖੀ
ਜ਼ਰੂਰ ਕਰਾਂਗਾ ਕਿ ਜਿਸ ਮਾਪਦੰਡ ਨਾਲ ਤੁਸੀਂ ਇਕਬਾਲ ਸਿੰਘ ਬਾਰੇ ਇਹ ਨਿਰਣਾ ਕੀਤਾ ਹੈ, ਉਸੇ ਮਾਪਦੰਡ
ਨਾਲ ਆਪਣੇ ਆਪ ਨੂੰ ਤੇ ਆਪਣੇ ‘ਵੱਡੇ ਆਦਮੀਆਂ’ ਨੂੰ ਈਮਾਨਦਾਰੀ ਨਾਲ ਪਰਖ ਕੇ ਦੇਖੋ ਕਿ ਕੀ ਨਤੀਜਾ
ਨਿਕਲਦਾ ਹੈ?
ਸੰਤ ਸਿੰਘ ਜੀ, ਆਪ ਕਿਤਨੇ ਕ੍ਰਿਪਾਲੂ ਹੋ ਜੋ ਆਪ ਨੇ ਮੇਰੇ ਵਰਗੇ ਮੂੜ੍ਹ
ਨੂੰ ਵੱਡਮੁੱਲਾ ਗਿਆਨ ਦਿੱਤਾ ਕਿ, “ਇਹ” ਇੱਕ ਪੜਨਾਵ ਹੈ! ਹੁਣ ਮੈਨੂੰ
‘ਕੈਦਾ ਕੱਢ ਕੇ ਵੇਖਣ’
ਦੀ ਲੋੜ ਨਹੀਂ ਰਹੀ! ਆਪ ਦਾ ਬਹੁਤ ਬਹੁਤ ਧੰਨਵਾਦ! ! ਸੰਤ
ਸਿੰਘ ਜੀ, ਆਪ ਨੇ ਆਪਣੇ 6 ਜੁਲਾਈ ਦੇ ਪੱਤਰ ਵਿੱਚ ਲਿਖਿਆ ਹੈ,
“ਸਿਖਾਂ ਬਾਰੇ ਇਹ ਮਸ਼ਹੂਰ ਹੈ ਕਿ ਇਹ
ਕੋਈ ਕੰਮ ਕਰਨ ਤੋਂ ਬਾਅਦ ਹੀ ਸੋਚਦੇ ਹਨ ਅਸੀਂ ਮਾੜਾ ਕੀਤਾ ਕਿ ਚੰਗਾ”।
ਤੁਹਾਡੇ ਇਸ ਕਥਨ ਦੇ ਪ੍ਰਸੰਗ ਵਿੱਚ ਮੈ ਲਿਖਿਆ ਹੈ,
“ਸਾਰੇ ਸਿੱਖਾਂ ਬਾਰੇ ‘ਇਹ’
ਦੀ ਵਰਤੋਂ ਤੋਂ ਇਉਂ ਲੱਗਦਾ ਕਿ ਸਿਰਫ਼ ਸੰਤ ਸਿੰਘ ਜੀ ਸਿੱਖ ਕੌਮ ਦੀ ਇਸ ਮਾਨਸਿਕ ਕਮਜ਼ੋਰੀ ਤੋਂ ਮੁਕਤ
ਹਨ”। ਮੇਰੇ ਇਸ ਬਿਆਨ ਦਾ ਮਤਲਬ (ਜਿਸ ਵੱਲੋਂ
ਤੁਸੀਂ ਜਾਣ-ਬੁੱਝ ਕੇ ਮਚਲੇ ਹੋਏ ਹੋ) ਸਾਫ਼ ਹੈ, ਫਿਰ ਵੀ ਮੈ ਆਪਣਾ ਨੁਕਤਾ ਦੁਬਾਰਾ ਸਪਸ਼ਟ ਕਰਨ ਦਾ
ਯਤਨ ਕਰਦਾ ਹਾਂ:- ਸੰਤ ਸਿੰਘ ਜੀ, ਕੀ ਤੁਸੀਂ ਸਿੱਖਾਂ ਵਿੱਚ ਸ਼ਾਮਿਲ ਹੋ? ਜੇ ਤੁਹਾਡਾ ਜਵਾਬ ਹੈ;
ਨਹੀਂ, ਤਾਂ ਤੁਹਾਡਾ ਸਿੱਖਾਂ ਵਾਸਤੇ ‘ਇਹ’ ਲਿਖਣਾਂ ਸਹੀ ਹੈ; ਪਰ, ਜੇ ਤੁਸੀਂ ਵੀ ਸਿੱਖਾਂ ਵਿੱਚੋਂ
ਹੀ ਹੋ ਤਾਂ ਫਿਰ ਤੁਹਾਨੂੰ ‘ਇਹ’ ਦੀ ਬਜਾਏ ‘ਅਸੀਂ’ ਵਰਤਣਾਂ ਚਾਹੀਦਾ ਸੀ। ਇੱਕ ਹੋਰ ਨੁਕਤਾ, ਜਿਸ
ਵੱਲੋਂ ਵੀ ਆਪ ਘੇਸਲ ਵੱਟ ਗਏ ਹੋ, ਨੂੰ ਵੀ ਸਪਸ਼ਟ ਕਰਨਾਂ ਜ਼ਰੂਰੀ ਹੈ: ਇਸ ਵਿੱਚ ਕੋਈ ਦੋ ਰਾਵਾਂ
ਨਹੀਂ ਕਿ ਜੋ ਵਿਅਕਤੀ ਕੰਮ ਕਰਨ ਤੋਂ ਬਾਅਦ ਸੋਚਦਾ ਹੈ ਕਿ ਉਸ ਨੇ ਮਾੜਾ ਕੀਤਾ ਕਿ ਚੰਗਾ, ਉਹ ਮੋਟੀ
ਬੁੱਧ ਵਾਲਾ ਮੂਰਖ ਕਿਹਾ ਜਾਂਦਾ ਹੈ। ਇਸ ਹਿਸਾਬ, ਤੁਹਾਡੇ ਕਹਿਣ ਮੁਤਾਬਿਕ, ਸਿੱਖ ਕੌਮ ਮੂਰਖਾਂ ਦੀ
ਕੌਮ ਹੈ? ? ? ਸੰਤ ਸਿੰਘ ਜੀ, ਵਾਹ! ਵਾਹ! ! ਕੀ ਕਹਿਣੇ ਆਪ ਦੇ ਸਿੱਖੀ ਬਾਰੇ ਸ਼ੁੱਭ ਵਿਚਾਰਾਂ ਦੇ!
! !
ਆਪ ਨੂੰ ਮੇਰੇ ਵਰਤੇ ਸ਼ਬਦ ‘ਸ਼ਾਇਦ `ਤੇ ਵੀ ਇਅਤਰਾਜ਼ ਹੈ। ‘ਸ਼ਾਇਦ’ ਸ਼ਬਦ ਵੀ
ਵਰਤਣ ਵਾਸਤੇ ਹੀ ਹੈ। ਜਦ ਤਕ ਪੁਖ਼ਤਾ ਸਬੂਤਾਂ ਉੱਤੇ ਆਧਾਰਿਤ ਯਕੀਨ ਨਾਂ ਹੋਵੇ ਓਦੋਂ ਤਕ ‘ਸ਼ਾਇਦ’ ਹੀ
ਵਰਤਣਾਂ ਚਾਹੀਦਾ ਹੈ। ਹੁਣ ਆਪ ਦਾ ਜੁਲਾਈ 10 ਦਾ ਪੱਤਰ ਪੜ੍ਹਨ ਉਪਰੰਤ ਮੈਨੂੰ ਇਸ ਸੱਚ ਦਾ ਯਕੀਨ ਹੋ
ਗਿਆ ਹੈ ਕਿ ਆਪ ਪੱਤਰ ਲਿਖਣ ਤੋਂ ਬਾਅਦ ਵੀ ਸੋਚਣ ਵਾਲੇ ਨਹੀਂ ਹੋ ਕਿ ਆਪ ਨੇ ਚੰਗਾ ਕੀਤਾ ਕਿ ਮਾੜਾ!
ਹੁਣ ਮੈਂ ‘ਸ਼ਾਇਦ. . ਸਚਾਈ’ ਦੀ ਥਾਂ ਸਿਰਫ਼ ‘ਸੱਚਾਈ’ ਹੀ ਕਹਿ ਰਿਹਾ ਹਾਂ। ਜੇ ਆਪ ਜ਼ਰਾ ਜਿਤਨਾਂ ਵੀ
ਸੋਚਣ ਵਾਲੇ ਹੁੰਦੇ ਤਾਂ ਆਪ ਦਾ ਇਹ ਪੱਤਰ ਝੂਠ-ਚਾਲਾਕੀਆਂ ਨਾਲ ਭਰਪੂਰ ਨਾਂ ਹੁੰਦਾ!
ਆਪ ਨੇ ਲਿਖਿਆ ਹੈ,
“3 ਇਟਾਂ ਦੇ ਅਕਾਲ ਤਖਤ ਦੇ ਢਾਹੇ ਜਾਣ
ਵਾਲੇ ਸ਼ਬਦ ਤੋਂ ਕਾਫੀ ਦੁਖੀ ਹੋਏ ਹੋ। ਇਹ ਇਟਾਂ ਦਾ ਅਕਾਲ ਤਖਤ ਬਹੁਤ ਵਾਰੀ ਦੁਸ਼ਮਣਾ ਨੇ ਢਾਹਿਆ ਹੈ
ਅਤੇ ਸਿੱਖਾਂ ਨੇ ਬਣਾਇਆ ਹੈ। ਪਰ ਜੋ ਤੁਸੀ ਢਾਹੁਣ ਦੀ ਵਿਅਰਥ ਕੋਸ਼ਿਸ਼ ਕਰ ਹੋ ਉਹ ਹੈ ਸਿਧਾਂਤ ਜੋ
ਦੁਬਾਰਾ ਨਹੀ ਬਣਾਇਆ ਜਾ ਸਕਦਾ”[ ਸੰਤ ਸਿੰਘ ਜੀ,
ਇਹ ਹੋਛੀਆਂ ਚਾਲਾਕੀਆਂ ਕਿਉਂ? ? ਆਪਣੇ ਅਤੇ ਆਪਣੇ ‘ਵੱਡੇ ਆਦਮੀਆਂ’ ਦੇ ਇੱਕ ਚਿੱਟੇ ਝੂਠ ਨੂੰ
ਛੁਪਾਉਣ ਲਈ ਆਪ ਨੇ ਇੱਕ ਹੋਰ ਵਡੇਰਾ ਕੁਫ਼ਰ ਤੋਲ ਦਿੱਤਾ! ਚਲੋ ਕੋਈ ਗੱਲ ਨਹੀਂ! ਤੁਸੀਂ ਉਹ ਸਤਰਾਂ
ਹੀ ਦੱਸ ਦੇਵੋ ਜਿਨ੍ਹਾਂ ਵਿੱਚ ਕਿਸੇ ਸਿਧਾਂਤ ਦੇ ਢਾਹੇ ਜਾਣ ਦਾ ਜ਼ਿਕਰ ਹੋਵੇ। ਮੇਰੀ ਸਮਝ ਮੁਤਾਬਿਕ
ਗੁਰਮਤਿ ਦੇ ਸਿਧਾਂਤ ਸਦੀਵੀ ਹਨ ਜੋ ਕਦੇ ਵੀ ਢਾਹੇ ਨਹੀਂ ਜਾ ਸਕਦੇ। ਸਿਧਾਂਤ ਸੂਖਮ ਹਨ, ਜੋ
ਇਮਾਰਤਾਂ ਵਾਂਗ ਮੁੜ ਮੁੜ ਕੇ ਢਾਹੇ-ਉਸਾਰੇ ਨਹੀਂ ਜਾਂਦੇ!
ਆਪ ਨੇ ਲਿਖਿਆ ਹੈ,
“4 ਤੁਸੀ ਬੜੀ ਅਪਮਾਨ ਜਨਕ ਭਾਸ਼ਾ
ਲਿਖਿਆ ਹੈ ਸਾਡਾ ਮੁਖੀਆ ਹੈ “ਗੁਰੂ ਗ੍ਰੰਥ (ਸਾਹਿਬ)। ਪਹਿਲਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਦਾ ਨਾਂ ਸਤਿਕਾਰ ਨਾਲ ਲਿਖਣਾ ਸਿੱਖੋ”। ਸੰਤ ਸਿੰਘ
ਜੀ, ਆਪ ਦੀ ਇਸ ਸਿੱਖਿਆ ਲਈ ਵੀ ਆਪ ਦਾ ਇੱਕ ਵਾਰ ਫੇਰ ਧੰਨਵਾਦ! ਤੁਸੀਂ ਇਹ ਸਿੱਖਿਆ ਦੇਣ ਵਿੱਚ
ਕਾਫ਼ੀ ਪਛੜ ਗਏ; ਇਸ ‘ਬਹੁਮੁੱਲੀ’ ਸਿੱਖਿਆ ਦੀ ਲੋੜ ਬਾਣੀਕਾਰਾਂ, ਭਾਈ ਗੁਰਦਾਸ ਜੀ ਅਤੇ ਭੱਟਾਂ ਆਦਿ
ਨੂੰ ਵੀ ਸੀ! ਮੇਰੀ ਸਮਝ ਮੁਤਾਬਿਕ ਕਈ ਸ਼ਬਦ ਸਤਿਕਾਰ-ਯੁਕਤ ਹੁੰਦੇ ਹਨ, ਜਿਨ੍ਹਾਂ ਨਾਲ ਸ੍ਰੀ, ਜੀ,
ਸਾਹਿਬ ਆਦਿ ਲਾਉਣ ਦੀ ਲੋੜ ਨਹੀਂ ਹੁੰਦੀ। ਜੇ ਕੋਈ ਕੱਟੜਤਾ ਨਾਲ ਇਉਂ ਕਰਦਾ ਹੈ ਤਾਂ, ਨਿਰਸੰਦੇਹ,
ਉਹ ਪਾਖੰਡੀ ਹੈ। ਆਪ ਨੂੰ ਬਿਨਤੀ ਹੈ ਕਿ ਆਪ ਮੇਰਾ ਲੇਖ ‘ਸਾਹਿਬ’ ਜ਼ਰੂਰ ਪੜ੍ਹੋ। ਸ਼ਾਇਦ ਆਪ ਵੀ ਕੁੱਛ
ਸਿੱਖ ਸਕੋ! !
ਮੈਂ ਆਪਣੇ ਜੁਲਾਈ 9 ਦੇ ਪੱਤਰ ਵਿੱਚ ਲਿਖਿਆ ਸੀ:
“ਵਿਚਾਰ-ਚਰਚਾ ਵਿੱਚ ਸਰਬਸੰਮਤੀ ਜਾਂ
ਬਹੁਸੰਮਤੀ ਕੋਈ ਮਅਨੇ ਨਹੀਂ ਰੱਖਦੀ। ਸਹੀ ਜਾਂ ਗ਼ਲਤ ਵਿਚਲੇ ਨਿਤਾਰੇ ਲਈ ਲੋੜ ਤਰਕ ਦੀ ਹੈ, ਸੱਮਤੀ
ਦੀ ਨਹੀਂ! ਸੱਚ ਤੇ ਖੜਾ ਇੱਕ ਇਕੱਲਾ ਵੀ ਬਹੁਤਿਆਂ ਉੱਤੇ ਭਾਰੂ ਹੁੰਦਾ ਹੈ”।
ਮੇਰੇ ਇਸ ਸਾਰੇ ਕਥਨ ਵਿੱਚੋਂ ਇੱਕ ਛੋਟੇ ਜਿਹੇ ਹਿੱਸੇ,
(……ਸਰਬਸੰਮਤੀ ਜਾਂ ਬਹੁਸੰਮਤੀ
ਕੋਈ ਮਾਹਣੇ ਨਹੀਂ ਰੱਖਦੀ।), ਦਾ ਹਵਾਲਾ ਦੇ ਕੇ
ਆਪ ਨੇ ਲਿਖ ਦਿੱਤਾ, “ਦਿਲ
ਬਹਿਲਾਉਣ ਵਾਸਤੇ ਖਿਆਲ ਬਹੁਤ ਅੱਛਾ ਹੈ”। ਸੰਤ
ਸਿੰਘ ਜੀ, ਆਪ ਨੂੰ ਇਹ ‘ਕਰਤੂਤ’ ਕਰਦਿਆਂ ਲਾਜ ਨਹੀਂ ਆਈ? ਮੈਨੂੰ ਤਾਂ ਆਪ ਦੀ ਇਸ ਕਪਟੀ
(treacherous)
ਕਰਤੂਤ ਬਾਰੇ ਲਿਖਦਿਆਂ ਵੀ ਸ਼ਰਮ ਆ ਰਹੀ ਹੈ! ਆਪਣੇ ਉਪਰੋਕਤ ਵਿਚਾਰ ਦੀ ਪੁਸ਼ਟੀ ਵਾਸਤੇ ਮੈਂ ਗੁਰਬਾਣੀ
ਵਿੱਚੋਂ ਕੇਵਲ ਇੱਕ ਮਿਸਾਲ ਦੇ ਰਿਹਾ ਹਾਂ:- ਜਨੇਊ ਧਾਰਨ ਕਰਨ ਦੇ ਕਰਮਕਾਂਡ ਨੂੰ ਭਾਰਤ ਦੇ ਕਰੋੜਾਂ
ਹਿੰਦੂਆਂ ਦੀ ਸਰਬਸੰਮਤੀ ਪ੍ਰਾਪਤ ਸੀ। ਜਨੇਊ ਦੀ ਨਿਰਾਰਥਕਤਾ ਦੇ ‘ਸੱਚ’ ਨੂੰ ਉਜਾਗਰ ਕਰਨ ਲਈ ਗੁਰੁ
ਨਾਨਕ ਦੇਵ ਜੀ ਨੇ ਤਿੰਨ ਤਰਕ-ਪੂਰਨ ਸ਼ਬਦ ਰਚੇ। ਇਨ੍ਹਾਂ ਸ਼ਬਦਾਂ ਵਿਚਲੇ ਤਰਕ/ਬਿਬੇਕ ਨੇ ਸਾਰੇ
ਭਾਰਤੀਆਂ ਦੀ ਸਰਬਸੰਮਤੀ ਨੂੰ ਮੂਲੋਂ ਹੀ ਰੱਦ ਕਰ ਦਿੱਤਾ! ! ! ! ! ਹੁਣ ਤੁਸੀਂ ਆਪਣਾ ਦਿਲ ਬਹਿਲਆਓ
ਜਾਂ ਨਾਂ, ਇਹ ਆਪ ਦੀ ਮਰਜ਼ੀ ਹੈ!
ਅੰਤ ਵਿੱਚ ਮੇਰੀ ਆਪ ਨੂੰ ਇੱਕ ਬਿਨਤੀ ਹੈ ਕਿ ਆਪ ਇਹ ਦੱਸਣ ਦੀ ਕ੍ਰਿਪਾ ਕਰੋ
ਕਿ ਆਪ ਦੀ ਮੇਰੇ ਜੂਨ 14 ਦੇ ਪੱਤਰ ਬਾਰੇ ਕੀ ਰਾਏ ਹੈ? ਜੇ ਕੋਈ ਰਾਏ ਨਾਂ ਬਣਾ ਸਕੋ ਤਾਂ ਆਪਣੇ
‘ਵੱਡੇ ਆਦਮੀਆਂ’ ਤੋਂ ਅਗਵਾਈ ਲੈ ਲੈਣਾਂ!
ਗੁਰਇੰਦਰ ਸਿੰਘ ਪਾਲ
ਜੁਲਾਈ 11, 2011
(11/07/11)
ਡਾ: ਇਕਬਾਲ ਸਿੰਘ ਢਿੱਲੋਂ
ਸਤਿਕਾਰਯੋਗ ਸ. ਸੰਤ ਸਿੰਘ ਬਰਲਿੰਗਟਨ ਜੀ, ਆਪ ਜੀ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਪਰਵਾਨ ਹੋਵੇ
ਜੀ।
ਆਪ ਜੀ ਨੇ ਸਿਖਮਾਰਗ ਵੈਬਸਾਈਟ ਤੇ ਆਏ ਆਪਣੇ 09. 07. 2011 ਦੇ ਪੱਤਰ ਵਿੱਚ ਚਾਰ
ਸੁਆਲ ਕੀਤੇ ਹਨ ਅਤੇ ਇਹਨਾਂ ਦਾ ਜੁਆਬ ‘ਜ਼ਰੂਰ’ ਦੇਣ ਲਈ ਕਿਹਾ ਹੈ। ਸੋ ਸੁਆਲਾਂ ਦੀ ਤਰਤੀਬ ਅਨੁਸਾਰ
ਜੁਆਬ ਹੇਠਾਂ ਪੇਸ਼ ਕੀਤਾ ਜਾ ਰਿਹਾ ਹੈ:-
1. ਬਾਕੀ ਚਾਰ ਤਖਤਾਂ ਦੀ ਵਿਵਸਥਾ ਅਖੌਤੀ ਅਕਾਲ ਤਖਤ ਵਿਵਸਥਾ ਦੇ ਕਰਕੇ ਹੀ ਹੋਂਦ ਵਿੱਚ ਆਈ ਹੋਈ
ਹੈ। ਜੇਕਰ ਸਿਖ ਕੌਮ ਇਤਨੀ ਕੁ ਜਾਗਰੂਕ ਅਤੇ ਸਮਰੱਥ ਹੋ ਜਾਂਦੀ ਹੈ ਕਿ ਉਹ ਅਕਾਲ ਤਖਤ ਵਿਵਸਥਾ ਦਾ
ਖਾਤਮਾ ਕਰ ਦੇਵੇ ਤਾਂ ਉਹ ਬਾਕੀ ਚਾਰ ਤਖਤਾਂ ਦੀ ਵਿਵਸਥਾ ਨੂੰ ਵੀ ਖਤਮ ਕਰ ਦੇਵੇਗੀ। ਨਾ ਰਹੇਗਾ
ਬਾਂਸ ਤੇ ਨਾਂ ਵਜੇਗੀ ਬਾਂਸਰੀ।
2. ਸਿਖ ਕੌਮ ਦੀ ਰਹਿਨੁਮਾਈ ਕਰਨ ਲਈ ਗਿਆਰ੍ਹਵੇਂ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮੌਜੂਦ ਹਨ।
ਗੁਰਮੱਤ ਅਨੁਸਾਰ ਸਿੱਖ ਕੌਮ ਨੂੰ ਰਹਿਨੁਮਾਈ ਲੈਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ
ਕਿਸੇ ਹੋਰ ‘ਏਜੰਸੀ’ ਦੀ ਲੋੜ ਨਹੀਂ। (ਭਾਵੇਂ ਕਿ ਆਪ ਜੀ ਵਰਗੇ ‘ਸਿਖ’ ਅਜ ਸ੍ਰੀ ਗੁਰੂ ਗ੍ਰੰਥ
ਸਾਹਿਬ ਜੀ ਨੂੰ ਪਿੱਠ ਦੇਈ ਖੜ੍ਹੇ ਹਨ। ਅਖੌਤੀ ਅਕਾਲ ਤਖਤ ਵਿਵਸਥਾ ਨੂੰ ‘ਸਮਰਪਿਤ’ ਹੋਣ ਦਾ ਅਰਥ
ਇਹੀ ਬਣਦਾ ਹੈ।)
3. ਸਿਖ ਕੌਮ ਪਹਿਲਾਂ ਹੀ ਆਪਮੁਹਾਰੀ ਹੋਈ ਪਈ ਹੈ ਅਤੇ ਇਸ ਵਿਚਲੀ ਮਨਮੱਤ, ਅਨੁਸਾਸ਼ਨਹੀਣਤਾ ਅਤੇ
ਹੁਲੱੜਬਾਜ਼ੀ ਅਖੌਤੀ ਅਕਾਲ ਤਖਤ ਵਿਵਸਥਾ ਦੀ ਹੀ ਦੇਣ ਹੈ। ਅਖੌਤੀ ਅਕਾਲ ਤਖਤ ਵਿਵਸਥਾ ਨੇ ਸਦਾ ਹੀ
ਸਿਖ ਸਭਿਆਚਾਰ ਉੱਤੇ ਮਾਰੂ ਪਰਭਾਵ ਪਾਏ ਹਨ।
4. ਹੁਕਮਨਾਮੇ ਜਾਰੀ ਕਰਨਾਂ ਮਨਮੱਤ ਦੀ ਕਾਰਵਾਈ ਹੈ। ਅਖੌਤੀ ਜੱਥੇਦਾਰਾਂ ਦੇ ਅਖੌਤੀ ਹੁਕਮਨਾਮਿਆਂ
ਨੇ ਸਿਖ ਕੌਮ ਨੂੰ ਭੰਬਲਭੂਸੇ ਵਿੱਚ ਪਾਇਆ ਹੋਇਆ ਹੈ। ਅਜਿਹੇ ‘ਹੁਕਮਨਾਮਿਆਂ’ ਦੇ ਮੰਨਣ ਜਾਂ ਨਾਂ
ਮੰਨਣ ਨਾਲ ਸਿਖ ਕੌਮ ਆਪਸ ਵਿੱਚ ਵੰਡੀ ਗਈ ਹੈ। ਇਸ ਨੂੰ ਕੋਈ ‘ਸ਼ਾਂਤਮਈ ਤਰੀਕੇ’ ਦਾ ਹਲ ਨਹੀਂ ਕਿਹਾ
ਜਾ ਸਕਦਾ।
ਬਾਕੀ, ਸ. ਸੰਤ ਸਿੰਘ ਬਰਲਿੰਗਟਨ ਜੀ, ਆਪ ਜੀ ਨੇ ਆਪਣੇ ਪੱਤਰ ਵਿੱਚ ਬੜੇ ਹੀ ਨੀਵੇਂ ਪੱਧਰ ਦੀ ਭਾਸ਼ਾ
ਦਾ ਪਰਯੋਗ ਕੀਤਾ ਹੈ। ਆਪ ਜੀ ਦੀ ਇਸ ਗਲੀਜ਼ ਭਾਸ਼ਾ
(language of the gutter) ਤੋਂ ਤਾਂ ਇੰਜ
ਲਗਦਾ ਹੈ ਕਿ ਆਪ ਜੀ ਕੋਈ ਗੁਰਸਿਖ ਨਹੀਂ ਸਗੋਂ ਇੱਕ ‘ਪਤਿਤ’ ਸਿਖ ਹੋ। ਆਪ ਜੀ ਵੱਲੋਂ ਇਹ ਕਹਿਣਾ ਕਿ
ਮੇਰੇ ਲਿਖਣ ਦਾ ਆਪ ਜੀ ਦੀ ‘ਸਿਹਤ’ ਤੇ ਕੋਈ ਅਸਰ ਨਹੀਂ, ਆਪ ਜੀ ਦੀ ਛੋਟੇ ਦਰਜੇ ਦੀ ਸੋਚ ਨੂੰ
ਵਿਅਕਤ ਕਰਦਾ ਹੈ ਕਿਉਂਕਿ ਮੈਂ ਆਪਣੇ ਤੁੱਛ ਵਿਚਾਰ ਸਮੁੱਚੀ ਸਿਖ ਕੌਮ ਦੇ ਸਾਹਮਣੇ ਪੇਸ਼ ਕਰਦਾ ਹਾਂ
ਨਾਂ ਕਿ ‘ਧਰਮੀ ਜੱਥੇ’ ਦੇ ਆਪ ਜੀ ਵਰਗੇ ਦੋ-ਚਾਰ ਮਨਮੱਤੀ, ਅਸਭਿਅ ਅਤੇ ਗੈਰਜ਼ਿਮੇਂਵਾਰ ਮੈਂਬਰਾਂ
ਲਈ। ਮੈਂਨੂੰ ਇਹ ਵੀ ਪਤਾ ਹੈ ਕਿ ਅਜਿਹੇ ਪੱਤਰ ਆਪ ਜੀ ਖੁਦ ਨਹੀਂ ਲਿਖ ਰਹੇ, ਬਲਕਿ ਇਹ ‘ਧਰਮੀ
ਜੱਥੇ’ ਵੱਲੋਂ ਯੋਜਨਾਂਬੱਧ ਢੰਗ ਨਾਲ ਲਿਖਵਾਏ ਜਾ ਰਹੇ ਹਨ ਕਿਉਂਕਿ ਸਿਖਮਾਰਗ ਵੈਬਸਾਈਟ ਅਤੇ ਕੁੱਝ
ਹੋਰ ਵੈਬਸਾਈਟਾਂ ਤੇ ਇਸੇ ਤਰਜ਼ ਤੇ ਕੁੱਝ ਹੋਰ ਲਿਖਤਾਂ ਵੀ ਆਈਆਂ ਹਨ।
ਸ. ਸੰਤ ਸਿੰਘ ਬਰਲਿੰਗਟਨ ਜੀ, ਮੇਰੇ ਸਪਸ਼ਟੀਕਰਨ ਦੇਣ ਦੇ ਬਾਵਜੂਦ (ਅਤੇ ਇਹ ਸਪਸ਼ਟੀਕਰਨ ਮੈਂ
ਸਿਖਮਾਰਗ ਵੈਬਸਾਈਟ ਤੇ ਪਹਿਲਾਂ ਵੀ ਕਈ ਵਾਰ ਦੇ ਚੁੱਕਾ ਹੋਇਆ ਹਾਂ) ਆਪ ਜੀ ਨੇ ਮੇਰੇ ਉੱਤੇ
ਅਕਾਲ-ਬੁੰਗਾ ਇਮਾਰਤ ਨੂੰ ਢਾ ਦੇਣ ਦਾ ਬੇਬੁਨਿਆਦ ਦੋਸ਼ ਦੁਹਰਾ ਦਿੱਤਾ ਹੈ। ਆਪ ਜੀ ਨੂੰ ਬੇਨਤੀ ਹੈ
ਕਿ ਆਪ ਜੀ ਇਸ ਸਬੰਧੀ ਹੂਬਹੂ ਹਵਾਲਾ ਪੇਸ਼ ਕਰੋ ਨਹੀਂ ਤਾਂ ਇਹ ਸਮਝਿਆ ਜਾਵੇਗਾ ਕਿ ਆਪ ਜੀ ਇੱਕ ਅੱਤ
ਦਰਜੇ ਦੇ ਝੂਠੇ ਇਨਸਾਨ ਹੋ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।
(11/07/11)
ਪਰਮਿੰਦਰ ਸਿੰਘ
ਗੁਰੂ ਪਿਆਰੀ ਸਾਧ ਸੰਗਤ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਵੀਰ ਹਰਦੀਪ ਸਿੰਘ ਅੰਮ੍ਰਿਤਸਰ ਵੱਲੋਂ ਕੁਝ ਦਿਨ ਪਹਿਲਾਂ
fb ਦੇ ਬਹੁਤ
ਸਾਰੇ ਗੱਰੁਪਾਂ ਤੇ ਗਿ: ਹਰਭਜਨ ਸਿੰਘ ਡਾਬਾ ਵਾਲੇ {ਸਿੱਖ ਮਿਸ਼ਨਰੀ ਕਾਲਜ ਲੁਧਿ: ਵਾਲਿਆਂ} ਦਾ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਲਿਖਿਆ ਲੇਖ ਪਾਇਆ ਗਿਆ ਸੀ। ਕਈ ਵੀਰਾਂ ਭੈਣਾਂ ਵੱਲੋਂ
fb, yahoo groups, emails
ਰਾਹੀਂ ਹਜਾਰਾਂ ਦੀ ਤਾਦਾਦ ਚ ਸੰਗਤਾਂ ਤੱਕ ਪਹੁੰਚਦਾ ਕੀਤਾ ਗਿਆ। ਜਿਸਦੇ ਚਲਦਿਆਂ ਪੰਥਕ ਹਲਕਿਆਂ
ਵਿਚ ਇੱਕ ਭਾਰੀ ਵਿਵਾਦ ਛਿੜ ਗਿਆ ਹੈ। ਇਸ ਸਾਰੇ ਮਸਲੇ ਦੀ ਸੱਚਾਈ ਜਾਨਣ ਅਤੇ ਇੱਕ ਨਿਰਪੱਖਤਾ ਪੂਰਨ
ਜਾਂਚ ਰਿਪੋਰਟ ਸੰਗਤਾਂ ਸਨਮੁੱਖ ਪੇਸ਼ ਕਰਨ ਦੇ ਉਦੇਸ਼ ਨਾਲ ਗਿ: ਹਰਭਜਨ ਸਿੰਘ ਨੂੰ ਉਹਨਾਂ ਦੇ ਫੋਨ
ਨੰ 98551-22922 ਤੇ ਸੰਪਰਕ ਕੀਤਾ ਗਿਆ। ਤੇ ਬਹੁਤ ਹੀ ਪਿਆਰ ਸਤਿਕਾਰ ਅਤੇ ਨਿਮਰਤਾ ਨਾਲ ਇਸ ਸਾਰੇ
ਵਿਸ਼ੇ ਸਬੰਧੀ ਗੱਲ ਬਾਤ ਕੀਤੀ ਗਈ। ਗਿ: ਹਰਭਜਨ ਸਿੰਘ ਵੱਲੋਂ ਵੀ ਬੜੇ ਹੀ ਸਹਿਜ, ਦ੍ਰਿੜ ਤੇ
ਨਿਮਰਤਾ ਪੂਰਵਕ ਅੰਦਾਜ ਵਿਚ ਦਾਸ ਵੱਲੋਂ ਪੁੱਛੇ ਗਏ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਗਏ। ਗਿ:
ਹਰਭਜਨ ਸਿੰਘ ਅਤੇ ਉਹਨਾਂ ਵਲੋਂ ਦੱਸੇ ਗਏ ਉਹਨਾਂ ਦੇ ਹੋਰ ਸੰਗੀ ਸਾਥੀ ਵਿਦਵਾਨਾਂ ਨਾਲ ਫੋਨ ਤੇ
ਕੀਤੀ ਗਈ ਗੱਲ ਬਾਤ ਨੂੰ on record
ਰੱਖਿਆ ਗਿਆ ਹੈ। ਇਹਨਾਂ ਸਭ ਨਾਲ ਹੋਈ ਗੱਲ ਬਾਤ ਦਾ ਸੰਖੇਪ
ਵੇਰਵਾ ਅਤੇ ਗੱਲ ਬਾਤ ਚੋਂ ਉੱਭਰ ਕੇ ਆਏ ਤੱਥ ਹੇਠ ਲਿਖੇ ਅਨੁਸਾਰ ਹਨ:-
{ੳ} ਗਿ: ਹਰਭਜਨ ਸਿੰਘ ਜੀ ਨਾਲ ਹੋਈ ਗੱਲ ਬਾਤ ਵਿੱਚੋਂ ਉਹਨਾਂ ਵੱਲੋਂ ਹੇਠ ਲਿਖੇ ਤੱਥ ਪ੍ਰਗਟਾਏ
ਗਏ:-
੧. ਗਿ: ਹਰਭਜਨ ਸਿੰਘ ਜੀ ਸਿੱਖ ਮਿਸ਼ਨਰੀ ਕਾਲਜ ਲੁਧਿ:, ਗੁਰਸਿੱਖ ਫੈਮਲੀ ਕੱਲਬ, ਗੁਰਸਿੱਖ
ਭਾਈਚਾਰਾ ਅਤੇ ਹੋਰ ਅਨੇਕਾਂ ਜੱਥੇਬੰਦੀਆਂ ਨਾਲ ਸੇਵਾ ਨਿਭਾਉਂਦੇ ਹਨ। ਅਤੇ ਸਿੱਖ ਮਿਸ਼ਨਰੀ ਕਾਲਜ ਦੇ
ਪਿਛਲੇ ਕਈ ਵਰ੍ਹਿਆਂ ਤੋਂ ਅਹੁਦੇਦਾਰ ਹਨ।
੨. ਗਿ: ਜੀ ਵੱਲੋਂ ਇਹ ਖੁੱਲਾ ਸੱਦਾ ਦਿੱਤਾ ਗਿਆ ਹੈ ਕਿ ਕੋਈ ਵੀ ਉਹਨਾਂ ਦੇ ਇਸ ਲੇਖ ਸਬੰਧੀ ਉਹਨਾਂ
ਦੇ ਘਰ ਆ ਕੇ ਉਹਨਾਂ ਨਾਲ ਵਿਚਾਰ ਵਟਾਂਦਰਾ ਕਰ ਸਕਦਾ ਹੈ। ਉਹਨਾਂ ਵੱਲੋਂ ਇਹ ਰੋਸ ਪ੍ਰਗਟ ਕੀਤਾ ਗਿਆ
ਹੈ ਕਿ ਕਈ ਲੋਕ ਉਹਨਾਂ ਨੂੰ ਫੋਨ ਤੇ ਮੰਦੀ ਸ਼ਬਦਾਵਲੀ, ਗਾਲੀ ਗਲੋਚ, ਅਤੇ ਧਮਕੀਆਂ ਦੇ ਰਹੇ ਹਨ।
ਜਿਸ ਕਰਕੇ ਉਹ ਅਤੇ ਉਹਨਾਂ ਦਾ ਪਰਿਵਾਰ ਮਾਨਸਿਕ ਰੂਪ ਚ ਪਰੇਸ਼ਾਨ ਹਨ। ਉਹਨਾਂ ਨੇ ਇਹ ਬੇਨਤੀ ਕੀ ਤੀ
ਹੈ ਕਿ ਉਹਨਾਂ ਨਾਲ ਇਸ ਤਰ੍ਹਾਂ ਨਾ ਕੀਤਾ ਜਾਵੇ।
੩. ਉਹਨਾਂ ਨੇ ਕਿਹਾ ਕਿ ਉਹਨਾਂ ਨੇ ਇਹ ਲੇਖ ਆਮ ਸੰਗਤਾਂ ਲਈ ਨਹੀ ਬਲਕਿ ਸਿੱਖ ਵਿਦਵਾਨਾਂ ਲਈ ਲਿਖਿਆ
ਸੀ।
੪. ਲੇਖ ਇੰਟਰਨੈਟ ਤੇ ਪੈ ਜਾਣ ਸਬੰਧੀ ਪੁੱਛੇ ਜਾਣ ਤੇ ਪਹਿਲਾਂ ਉਹਨਾਂ ਨੇ ਕਿਹਾ ਕਿ ਇਹ ਲੇਖ ਉਹਨਾਂ
ਨੇ ਸਿਰਫ ਪੰਜ ਸੱਤ ਬੰਦਿਆਂ ਨੂੰ ਹੀ ਦਿੱਤਾ ਸੀ। ਪਰ ਥੋੜੀ ਦੇਰ ਬਾਅਦ ਕਹਿਣ ਲੱਗੇ ਕਿ ੧੩- ੧੪
ਮਾਰਚ {੧ ਚੇਤ } ਵਾਲੇ ਦਿਨ ਧੂਰੀ ਦੇ ਕੋਲ ਕਿਸੇ ਪਿੰਡ ਵਿਖੇ ਹੋਈ ਮੀਟਿੰਗ ਵਿਚ ਉਹਨਾਂ ੨੦- ੨੫
ਵਿਦਵਾਨਾਂ ਨੂੰ ਇਸ ਲੇਖ ਦੀਆਂ ਕਾਪੀਆਂ ਵੰਡੀਆਂ ਸਨ। ਤੇ ਕੁਝ ਦੇਰ ਬਾਅਦ ਇਹ ਵਿ ਕਹਿਣ ਲੱਗੇ ਕਿ
ਉਹਨਾਂ ਦੇ ਘਰ ਤੋਂ ਵੀ ਕੁਝ ਆਮ ਲੋਕ ਇਸ ਲੇਖ ਦੀਆਂ ਕਾਪੀਆਂ ਲੈ ਗਏ ਸਨ। ਉਹਨਾਂ ਇਹ ਵੀ ਖਦਸ਼ਾ
ਪ੍ਰਗਟਾਇਆ ਕਿ ਸ਼ਾਇਦ ਉਸ ਪਿੰਡ ਵਿਚ ਉਹਨਾਂ ਨੇ ਜਿਨ੍ਹਾਂ ਵਿਦਵਾਨਾਂ ਨੂੰ ਇਸ ਲੇਖ ਦੀਆਂ ਕਾਪੀਆਂ
ਵੰਡੀਆਂ ਸਨ ਉਹਨਾਂ ਵਿਚੋਂ ਕੁਝ ਨੇ ਅੱਗੋਂ ਇਸ ਲੇਖ ਦੀਆਂ ਫੋਟੋ ਕਾਪੀਆਂ ਵੰਡ ਦਿੱਤੀਆਂ ਹੋਣਗੀਆਂ।
ਉਹਨਾਂ ਨੇ ਇਹ ਵੀ ਕਿਹਾ ਕਿ ਉਸ ਪਿੰਡ ਵਿਖੇ ਉਹਨਾਂ ਕੋਲੋਂ ਕੁਝ ਲੋਕਾਂ ਨੇ ਮੰਗ ਕੇ ੨-੪ ਕਾਪੀਆਂ
ਵੱਧ ਵੀ ਲੈ ਲਈਆਂ ਸਨ।
੫. ਮੀਟਿੰਗ ਵਿਚ ਮੌਜੂਦ ਵਿਦਵਾਨਾਂ ਦੇ ਨਾਮ ਅਤੇ ਫੋਨ ਨੰਬਰਾਂ ਸਬੰਧੀ ਪੁੱਛੇ ਜਾਣ ਤੇ ਹੇਠ ਲਿਖੇ
ਨਾਮ ਅਤੇ ਫੋਨ ਨੰਬਰ ਦੱਸੇ ਅਤੇ ਕਿਹਾ ਕਿ ਆਪ ਜੀ ਚਾਹੋ ਤਾਂ ਉਹਨਾਂ ਨਾਲ ਫੋਨ ਕਰਕੇ ਸਾਰੀ ਗੱਲ ਦੀ
ਪੜਚੋਲ ਕਰ ਸਕਦੇ ਹੋ-
ਮੀਟਿੰਗ ਵਿਚ ਸ਼ਾਮਲ ਕੁਝ ਵਿਦਵਾਨਾਂ ਦੇ ਨਾਮ:-
੧. ਡਾ. ਪਰਮਜੀਤ ਸਿੰਘ ਭੂੰਦੜੀ { ਜਗਰਾਂਉ } 98149-56247 ੨. ਰਘਵੀਰ ਸਿੰਘ ਲੁਧਿਆਣਾ
98552-46219 ੩. ਰਣਜੀਤ ਸਿੰਘ ਬਹਾਦੁਰਗੜ੍ਹ {ਸੰਗਰੂਰ} 99156-97300 ੪. ਤਰਲੋਚਨ ਸਿੰਘ ਜੇ. ਈ.
{ਲੁਧਿਆਣਾ} 96461-18566
੬. ਉਹਨਾਂ ਕਿਹਾ ਕਿ ਮੀਟਿੰਗ ਵਿਚ ਮੌਜੂਦ ਸਾਰੇ ਵਿਦਵਾਨਾਂ ਨੇ ਮੇਰੇ ਇਸ ਲੇਖ ਦੀ ਪ੍ਰਸ਼ੰਸਾ ਕੀਤੀ
ਇਸ ਸਬੰਧੀ ਸਹਿਮਤੀ ਪ੍ਰਗਟ ਕੀਤੀ ਕਿ ਇਹਨਾਂ ਮੁੱਦਿਆਂ ਤੇ ਵਿਚਾਰਾਂ ਜਰੂਰ ਹੋਣੀਆਂ ਚਾਹੀਦੀਆਂ ਹਨ।
੭. ਉਹਨਾਂ ਇਹ ਵੀ ਕਿਹਾ ਕਿ ਉਹ ਫਤਹਿਨਾਮਾ ਦੇ ਸਾਬਕਾ ਸੰਪਾਦਕ ਬਲਜੀਤ ਸਿੰਘ ਖਾਲਸਾ ਨੂੰ ਵੀ ਇਸ
ਲੇਖ ਦੀ ਕਾਪੀ ਪੜ੍ਹਾਂ ਚੁੱਕੇ ਹਨ ਅਤੇ ਉਹਨਾਂ ਕਿਹਾ ਕਿ ਬਲਜੀਤ ਸਿੰਘ ਖਾਲਸਾ ਜੀ ਵੀ ਸਾਡੇ ਨਾਲ
ਸਹਿਮਤ ਹਨ ਅਤੇ ਆਪਣੇ ਨਵੇਂ ਮੈਗਜੀਨ “ਵੰਗਾਰ” ਵਿਚ ਇਸ ਬਾਰੇ ਛਾਪਣਗੇ। ੮. ਉਹਨਾਂ ਇਸ ਗੱਲ ਨੂੰ
ਸਰਾਸਰ ਝੂਠ ਦੱਸਿਆ ਕਿ ਦਮਦਮੀ ਟਕਸਾਲ ਦੇ ਸਿੰਘ ਸਾਡੇ ਘਰ ਆਏ ਸਨ ਅਤੇ ਕਿਸੇ ਪ੍ਰਕਾਰ ਦੀ ਗਾਲੀ
ਗਲੋਚ ਤੇ ਪਥਰਾਉਬਾਜੀ ਕੀਤੀ ਸੀ। ਉਹਨਾਂ ਕਿਹਾ ਕਿ ਇੰਟਰਨੈਟ ਤੇ ਇਸ ਪ੍ਰਕਾਰ ਦਾ ਪ੍ਰਚਾਰ ਕਰਨ ਵਾਲੇ
ਬਹੁਤ ਗਲਤ ਬੰਦੇ ਹਨ।
{ਅ} ਗਿ: ਜੀ ਵੱਲੋਂ ਦਿੱਤੇ ਗਏ ਫੋਨ ਨੰਬਰਾਂ ਵਿਚੋਂ ਦਾਸ ਵੱਲੋਂ ਸਭ ਤੋਂ ਪਹਿਲਾਂ ਪਰਮਜੀਤ ਸਿੰਘ
ਭੂੰਦੜੀ ਨੂੰ on record
ਫੋਨ ਕੀਤਾ ਗਿਆ। ਉਹਨਾਂ ਨਾਲ ਕੀਤੀ ਗਈ ਗੱਲਬਾਤ ਦਾ ਸੰਖੇਪ
ਵੇਰਵਾ ਇਸ ਪ੍ਰਕਾਰ ਹੈ:-
੧. ਉਹਨਾਂ ਕਿਹਾ ਕਿ ਗਿ: ਜੀ ਵਿਰੁੱਧ ਕੀਤੇ ਜਾ ਰਹੇ ਪ੍ਰਚਾਰ ਦੀ ਉਹ ਬਹੁਤ ਨਿੱਖੇਧੀ ਕਰਦੇ ਹਨ।
੨. ਉਹਨਾਂ ਕਿਹਾ ਕਿ ਭੱਟਾਂ ਦੇ ਸਵੱਯੀਏ ਤੇ ਭਗਤ ਬਾਣੀ ਸ੍ਰੀ ਗੁਰੂ ਗ੍ਰਥ ਸਾਹਿਬ ਵਿਚ ਬਾਅਦ ਵਿਚ
ਰਲਾਈ ਗਈ ਹੈ। ਇਸ ਸਬੰਧੀ ਪੰਥ ਦੇ ਵਿਦਵਾਨ ਗਿ: ਤੇਜਾ ਸਿੰਘ “ਭਸੌੜ” ਨੇ ੮੦ ਸਾਲ ਪਹਿਲਾਂ ਹੀ ਸਭ
ਕੁਝ ਲਿਖ ਦਿੱਤਾ ਸੀ, ਲੇਕਿਨ ਇਹਨਾਂ ਕੁੱਤਿਆਂ ਨੇ { ਜਥੇਦਾਰ, ਸਿੰਘ ਸਾਹਿਬਾਨਾਂ } ਜੋ ਕਿ ਕੇਵਲ
ਭੋਂਕਣਾ ਤੇ ਕੱਟਣਾਂ ਜਾਣਦੇ ਹਨ, ਨੇ ਗਿ: ਤੇਜਾ ਸਿੰਘ ਜੀ ਨੂੰ ਪੰਥ ਵਿਚੋਂ ਛੇਕ ਦਿੱਤਾ ਸੀ।
੩. ਉਹਨਾਂ ਸ੍ਰੀ ਦਸਮ ਗ੍ਰੰਥ ਅਤੇ ਨਿੱਤਨੇਮ ਦੀਆਂ ਬਾਣੀਆਂ ਦਾ ਖੰਡਣ ਕਰਦਿਆਂ ਕਿਹਾ ਕਿ ਚੌਪਈ ਤਾਂ
ਪਹਿਲਾਂ ਹੀ ਹਿੰਦੂ ਗ੍ਰੰਥਾਂ ਵਿਚ ਲਿਖੀ ਹੋਈ ਹੈ। ਇਸ ਬਾਰੇ ਰਜਿੰਦਰ ਸਿੰਘ { ਖਾਲਸਾ ਪੰਚਾਇਤ }
ਵਾਲਿਆਂ ਨੇ www.sikhmarg.com
ਤੇ ਵਿਸਥਾਰ ਸਹਿਤ ਖੋਜ ਪੂਰਕ ਲੇਖ ਲਿਖੇ ਹਨ। ਇਸਦਾ
ਉਨ੍ਹਾਂ ਸਮਰਥਨ ਅਤੇ ਪ੍ਰਸ਼ੰਸਾ ਕੀਤੀ।
੪. ਉਹਨਾਂ ਕਿਹਾ ਕਿ ਮੌਜੂਦਾ ਅਰਦਾਸ ਵੀ ਗਲ਼ਤ ਹੈ। ਜਿਹੜੀ ਅਸੀਂ ਚੰਡੀ ਦੀ ਵਾਰ ਪੜ੍ਹਦੇ ਹਾਂ ਉਸ
ਨਾਲੋਂ ਚੰਗਾ ਸੁਖਮਨੀ ਸਾਹਿਬ ਵਾਲੀ ਅਸਟਪਦੀ ਹੀ ਪੜ੍ਹ ਲੈਣੀ ਚਾਹੀਦੀ ਹੈ।
੫.ਉਹਨਾਂ ਦੱਸਿਆ ਕਿ ਮੀਟਿੰਗ ਵਿਚ ਗਿ: ਜਗਤਾਰ ਸਿੰਘ “ਜਾਚਕ”, ਸਰਬਜੀਤ ਸਿੰਘ “ਧੁੰਦਾ”, ਸਾਬਕਾ
ਪ੍ਰਿੰਸੀਪਲ ਕੰਵਰ ਮਹਿੰਦਰ ਪ੍ਰਤਾਪ ਸਿੰਘ ਅਤੇ ਮੌਜੂਦਾ ਪ੍ਰਿੰਸੀਪਲ ਹਰਭਜਨ ਸਿੰਘ ਅਤੇ ਗੁਰ ਗਿਆਨ
ਮਿਸ਼ਨਰੀ ਕਾਲਜ ਦੇ ਹੋਰ ਵੀ ਬਹੁਤ ਸਾਰੇ ਵਿਦਵਾਨ ਵੀ ਸ਼ਾਮਲ ਸਨ।
੬. ਉਹਨਾਂ ਕਿਹਾ ਕਿ ਜਦੋਂ ਸਪੋਕਸਮੈਨ ਨੇ ਗੁਰੂ ਗ੍ਰੰਥ ਸਾਹਿਬ ਬਾਰੇ ਲੇਖ ਛਾਪਿਆ ਸੀ ਤਾਂ ਗਿ:
ਜਾਚਕ ਅਤੇ ਹੋਰ ਵਿਦਵਾਨਾਂ ਨੇ ਇਕ ਮੀਟਿੰਗ ਕਰ ਕੇ ਉਸ ਨੂੰ ਸਮਝਾਇਆ ਸੀ ਕਿ ਹਾਲੇ ਇਹ ਮੁੱਦਾ ਨਾ
ਛੇੜਿਆ ਜਾਵੇ ਅਤੇ ਇਸ ਬਾਰੇ ਲਿਖਤੀ ਮਤਾ ਵੀ ਪਾਇਆ ਸੀ ਜਿਸ ਤੇ ੧੭ ਵਿਦਵਾਨਾਂ ਨੇ ਦਸਤਖਤ ਵੀ ਕੀਤੇ
ਸਨ। ਲੇਕਿਨ ਉਸ ਸਮੇਂ ਵੀ ਗਿ: ਹਰਭਜਨ ਸਿੰਘ ਜੀ ਦ੍ਰਿੜਤਾ ਨਾਲ ਸਪੋਕਸਮੈਨ ਵਾਲੇ ਦੇ ਹੱਕ ਚ ਖੜ੍ਹੇ
ਹੋ ਗਏ ਸਨ ਕਿ ਉਸਨੇ ਜੋ ਲਿਖਿਆ ਹੈ ਉਹ ਠੀਕ ਲਿਖਿਆ ਹੈ। ਅਤੇ ਗਿ: ਜੀ ਨੇ ਉਸ ਮਤੇ ਤੇ ਦਸਤਖਤ ਵੀ
ਨਹੀਂ ਕੀਤੇ ਸਨ।
੭. ਉਹਨਾਂ ਸ੍ਰੀ ਦਸਮ ਗ੍ਰੰਥ ਸਾਹਿਬ ਵਿਰੁੱਧ ਲਿਖੀਆਂ ਗਈਆਂ ਭਾਗ ਸਿੰਘ ਅੰਬਾਲਾ, ਜਸਵਿੰਦਰ ਸਿੰਘ
ਦੁਬਈ, ਦਲਬੀਰ ਸਿੰਘ ਦਿੱਲੀ, ਗੁਰਮੁੱਖ ਸਿੰਘ ਦਿੱਲੀ, ਰਤਨ ਸਿੰਘ ਜੱਗੀ ਦੀਆਂ ਦਸਮ ਗ੍ਰੰਥ ਸਾਹਿਬ
ਵਿਰੁੱਧ ਪੁਸਤਕਾਂ ਦੀ ਪ੍ਰੋੜਤਾ ਅਤੇ ਜਿਕਰ ਕਰਦਿਆਂ ਪੜ੍ਹਨ ਦੀ ਸਲਾਹ ਦਿੱਤੀ ਉਹਨਾਂ ਮੌਜੂਦਾ ਸਿੱਖ
ਰਹਿਤ ਮਰਿਯਾਦਾ ਨੂੰ ਰੱਦ ਕਰਦਿਆਂ ਕਿਹਾ ਕਿ ਇਸ ਰਹਿਤ ਮਰਿਯਾਦਾ ਨੇ ਸਮੁੱਚੇ ਸਿੱਖ ਪੰਥ ਦਾ ਬੇੜਾ
ਗਰਕ ਕਰ ਕੇ ਰੱਖ ਦਿੱਤਾ ਹੈ।
੮. ਡਾ. ਪਰਮਜੀਤ ਸਿੰਘ ਨੇ ਦੱਸਿਆ ਕਿ ਉਹ ਭਗਤ ਬਾਣੀ ਅਤੇ ਭੱਟਾਂ ਦੀ ਬਾਣੀ ਸਬੰਧੀ ਬਹੁਤ ਸਾਰੇ ਲੇਖ
ਅਤੇ ਸਮਗ੍ਰੀ ਇੱਕਠੀ ਕਰ ਰਹੇ ਹਨ। ਤੇ ਛੇਤੀਂ ਹੀ ਉਸ ਨੂੰ ਸਿੱਖ ਮਾਰਗ ਵੈਬਸਾਈਟ ਅਤੇ ਹੋਰ ਸਾਧਨਾਂ
ਰਾਹੀਂ ਭਗਤ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿੱਚੋਂ ਕਢਾਉਣ ਲਈ ਕੰਮ ਆਰੰਭ ਕਰਨਗੇ।
(ਸੰਪਾਦਕੀ ਟਿੱਪਣੀ:-
ਅਸੀਂ ‘ਸਿੱਖ ਮਾਰਗ’ ਤੇ ਭਗਤ ਬਾਣੀ ਅਤੇ ਭੱਟਾਂ ਦੀ ਬਾਣੀ ਦੇ ਵਿਰੁੱਧ ਕੁੱਝ ਨਹੀਂ ਛਾਪ ਸਕਦੇ ਇਸ
ਬਾਰੇ ਅਸੀਂ ਪਹਿਲਾਂ ਕਈ ਵਾਰੀ ਲਿਖ ਕੇ ਸਪਸ਼ਟ ਕਰ ਚੁੱਕੇ ਹਾਂ ਕਿ ਰਾਗਮਾਲਾ, ਮੰਗਲਾਚਰਨ ਦੀ
ਬੇਤਰਤੀਬੀ ਅਤੇ ਕੁੱਝ ਹੋਰ ਸ਼ਬਦ, ਜਿਹੜੇ ਕਿ ਗੁਰੂ ਅਰਜਨ ਪਾਤਸਾਹ ਦੀ ਸੋਚਣੀ ਅਤੇ ਦਿੱਤੀ ਤਰਤੀਬ
ਨਾਲ ਮੇਲ ਨਹੀਂ ਖਾਂਦੇ, ਉਹਨਾ ਵਾਰੇ ਹੀ ਵਿਚਾਰ ਕਰ ਸਕਦੇ ਹਾਂ ਹੋਰ ਕਿਸੇ ਬਾਣੀ ਬਾਰੇ ਨਹੀਂ। ਹਾਂ,
ਦਸਮ ਗ੍ਰੰਥ ਦੇ ਕੂੜ ਬਾਰੇ ਜੋ ਮਰਜੀ ਲਿਖੋ, ਭਗੌਤੀ ਬਾਰੇ ਅਤੇ ਦਸਮ ਗ੍ਰੰਥ ਵਿਚੋਂ ਨਿਤਨੇਮ ਦੀਆਂ
ਬਾਣੀਆਂ ਬਾਰੇ ਅਤੇ ਉਹਨਾ ਬਾਰੇ ਜੋ ਇਸ ਬਾਰੇ ਦੋਗਲੀਆਂ ਗੱਲਾਂ ਕਰਦੇ ਹਨ ਉਹਨਾ ਬਾਰੇ ਲਿਖੋ,
ਛਾਪਾਂਗੇ। ਅਤੇ ਹੋਰ ਵੀ ਜੋ ਡੇਰਿਆਂ ਵਾਲੇ ਸਾਧਾਂ ਦੇ ਚੇਲੇ ਚੇਲੀਆਂ ਅਕਾਲ ਤਖਤ ਦੇ ਨਾਮ ਤੇ
ਗੁੰਡਾਗਰਦੀਆਂ ਅਤੇ ਬਦਮਾਸੀਆਂ ਕਰਦੇ ਹਨ ਅਤੇ ਜਾਂ ਕਰਨੀਆਂ ਚਾਹੁੰਦੇ ਹਨ ਅਤੇ ਅਜਿਹੇ ਹੋਰ ਵੀ ਕਈ
ਜਿਹੜੇ ਕਿਸੇ ਥਰਡ ਏਜੰਸੀ ਦੇ ਟਾਉਟ ਹਨ ਉਹਨਾ ਬਾਰੇ ਵੀ ਲਿਖੋ ਛਾਪਾਂਗੇ)
{ੲ} ਇਸ ਉਪਰੰਤ ਤਰਲੋਚਨ ਸਿੰਘ ਜੇ. ਈ. ਨੂੰ
on record
ਫੋਨ ਕਰਨ ਤੇ ਉਹਨਾਂ ਨੇ ਕਿਹਾ:-
੧. ਗਿ: ਹਰਭਜਨ ਸਿੰਘ ਜੀ ਨੂੰ ਮੈਂ ਕਈ ਸਾਲਾਂ ਤੋਂ ਜਾਣਦਾ ਹਾਂ। ਉਹ ਬਹੁਤ ਹੀ ਮਹਾਨ ਵਿਅਕਤੀ ਹਨ
ਅਤੇ ਸਿੱਖੀ ਦੀ ਸੇਵਾ ਨਿਭਾ ਰਹੇ ਹਨ.।
੨. ਉਹਨਾਂ ਗਿ: ਜੀ ਦੇ ਇਸ ਲੇਖ ਨਾਲ ਪੂਰੀ ਸਹਿਮਤੀ ਪ੍ਰਗਟਾਉਦਿਆਂ ਉਹਨਾਂ ਦਾ ਸਮਰਥਨ ਕੀਤਾ।
੩. ਉਹਨਾਂ ਕਿਹਾ ਕਿ ਗਿ: ਜੀ ਖਿਲਾਫ ਇੰਟਰਨੈਟ ਤੇ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਨਾ ਹੀ ਕੋਈ
ਟਕਸਾਲੀ ਆਏ ਸਨ ਅਤੇ ਨਾ ਹੀ ਉਹਨਾਂ ਦੇ ਪੁੱਤਰ ਨੇ ਕੋਈ ਪਥਰਾੳ ਕੀਤਾ ਹੈ।
{ਸ} ਇਸ ਉਪਰੰਤ ਰਘਬੀਰ ਸਿੰਘ ਲੁਧਿਆਣਾ ਨਾਲ ਹੋਈ ਗੱਲ ਬਾਤ ਦੋਰਾਨ ਉਹਨਾਂ ਨੇ ਕਿਹਾ ਕਿ ਮੀਟਿੰਗ
ਵਿਚ ਸ਼ਾਮਲ ਸਾਰੇ ਵਿਦਵਾਨ ਗਿ: ਜੀ ਨਾਲ ਪੂਰੀ ਤਰਾਂ ਸਹਿਮਤ ਹਨ ਅਤੇ ਮੈ ਵੀ ਪੂਰੀ ਤਰਾਂ ਸਹਿਮਤ
ਹਾਂ।
{ਹ} ੧. ਇਸ ਤੋਂ ਉਪਰੰਤ ਫਤਹਿਨਾਮਾ ਦੇ ਸਾਬਕਾ ਸੰਪਾਦਕ ਅਤੇ “ਵੰਗਾਰ” ਦੇ ਮੌਜੂਦਾ ਸੰਪਾਦਕ ਬਲਜੀਤ
ਸਿੰਘ ਖਾਲਸਾ ਨਾਲ ਹੋਈ ਗੱਲ ਬਾਤ ਦੋਰਾਨ ਉਹਨਾਂ ਨੇ ਕਿਹਾ ਕਿ ਉਹ ਇਹੋ ਜਿਹਾ ਕੋਈ ਵੀ ਲੇਖ ਜਾਂ ਵਾਦ
ਵਿਵਾਦ ਵਾਲਾ ਛਾਪਣ ਦੇ ਹੱਕ ਵਿਚ ਕਦੇ ਵੀ ਨਹੀਂ ਹੁੰਦੇ। ਉਹ ਆਪਣੇ ਰਸਾਲੇ ਵਿਚ ਜੋ ਵੀ ਸਮੱਗ੍ਰੀ
ਛਾਪਦੇ ਹਨ ਉਹ ਸਭ ਸਿੱਖ ਰਹਿਤ ਮਰਿਯਾਦਾ ਅਨੁਸਾਰ ਛਾਪਦੇ ਹਨ ਅਤੇ ਛਾਪਦੇ ਰਹਿਣਗੇ।
੨. ਖਾਲਸਾ ਜੀ ਨੇ ਕਿਹਾ ਕਿ ਗਿ: ਜੀ ਸਿੱਖ ਮਿਸ਼ਨਰੀ ਕਾਲਜ ਨਾਲ ਸਬੰਧਿਤ ਹਨ ਅਤੇ ਮਿਸ਼ਨਰੀ ਕਾਲਜ
ਦੇ ਸਾਰੇ ਲਿਟਰੇਚਰ ਚ ਵੀ ਭਗਤ ਬਾਣੀ ਪੜ੍ਹਾਈ ਜਾਂਦੀ ਹੈ।
੩. ਸਿੱਖ ਮਿਸ਼ਨਰੀ ਕਾਲਜ ਦੇ ਸਾਰੇ ਵਰਕਰਾਂ ਅਤੇ ਅਹੁਦੇਦਾਰਾਂ ਨੂੰ ਗਿ: ਜੀ ਦੇ ਭਗਤ ਬਾਣੀ ਅਤੇ
ਭੱਟਾਂ ਦੀ ਬਾਣੀ ਬਾਰੇ ਵਿਚਾਰਾਂ ਦਾ ਪਤਾ ਹੈ ਤੇ ਉਹ ਗਿ: ਜੀ ਦੇ ਇਹਨਾਂ ਵਿਚਾਰਾਂ ਨਾਲ ਸਹਿਮਤ
ਨਹੀਂ ਹਨ। ਉਹਨਾਂ ਨੂੰ ਇਹ ਵੀ ਪਤਾ ਹੈ ਕਿ ਗਿ: ਜੀ ਪੰਚ ਖਾਲਸਾ ਦੀਵਾਨ ਭਸੌੜ ਨਾਲ ਸਬੰਧ ਰਖਦੇ ਹਨ
ਅਤੇ ਉਹਨਾਂ ਦੀਆਂ ਕਿਤਾਬਾਂ ਦਾ ਪ੍ਰਚਾਰ ਕਰਦੇ ਹਨ। ਉਹਨਾਂ ਕਿਹਾ ਕਿ ਇਹੋ ਜਿਹੇ ਫਜੂਲ ਵਿਵਾਦਾਂ
ਨਾਲ ਕੌਮ ਦੀ ਸ਼ਕਤੀ ਨੂੰ ਖੋਰਾ ਲਗਦਾ ਹੈ। ਅਤੇ ਗਿ: ਜੀ ਨੂੰ ਬੇਨਤੀ ਕਰਾਂਗੇ ਕਿ ਇਹੋ ਜਿਹੇ ਵਾਦ
ਵਿਵਾਦ ਬੰਦ ਕਰ ਦੇਣ।
੪. ਉਹਨਾਂ ਕਿਹਾ ਕਿ ਜਿਨ੍ਹਾਂ ਵੀਰਾਂ ਨੇ fb
ਤੇ ਇਹ ਮੁੱਦਾ ਛੇੜਿਆ ਹੈ ਉਹਨਾਂ ਨੂੰ ਚਾਹੀਦਾ ਹੈ ਕਿ ਇਸ
ਮੱਦੇ ਨੂੰ ਛੇਤੀਂ ਹ ਬੰਦ ਕਰ ਦਿੱਤਾ ਜਾਵੇ।
{ਕ} ਇਸ ਉਪਰੰਤ ਰਣਜੀਤ ਸਿੰਘ ਬਹਾਦੁਰਗੜ੍ਹ ਨੇ ਵੀ ਗਿ: ਜੀ ਦੇ ਵਿਚਾਰਾਂ ਨਾਲ ਸਹਿਮਤੀ ਪ੍ਰਗਟ ਕੀਤੀ
ਤੇ ਨਾਲ ਹੀ ਕਿਹਾ ਕਿ ਗਿ: ਜੀ ਨਾਲ ਪੰਚ ਖਾਲਸਾ ਭਸੌੜ ਅਤੇ ਹੋਰ ਵੀ ਕਈ ਜੱਥੇਬੰਦੀਆਂ ਸਹਿਮਤ ਹਨ।
ਅਤੇ ਉਸ ਮੀਟਿੰਗ ਚ ਪੰਚ ਖਾਲਸਾ ਭਸੌੜ ਦੇ ਵੀ ਕਈ ਵਿਦਵਾਨ ਸ਼ਾਮਲ ਸਨ।
ਤੱਤ ਸਾਰ ਬੇਨਤੀ:--
ਪਿਛਲੇ ਲੱਗਭਗ ਇੱਕ ਹਫਤੇ ਤੋਂ ਲਗਾਤਾਰ ਚੱਲ ਰਹੇ ਇਸ ਵਿਸ਼ੇ ਬਾਰੇ ਦਾਸ ਵੱਲੋਂ ਜੋ ਗੱਲ ਬਾਤ ਇਹਨਾਂ
ਸਾਰੇ ਵਿਅਕਤੀਆਂ ਨਾਲ on record
ਹੋਈ ਹੈ ਉਸਦਾ ਸੰਖੇਪ ਸੰਗਤਾਂ ਸਾਹਮਣੇ ਰੱਖਿਆ ਗਿਆ ਹੈ।
ਇਹਨਾਂ ਸਾਰੇ ਵਿਅਕਤੀਆਂ ਨਾਲ ਗੱਲਬਾਤ ਦੋਰਾਨ ਹੋਰ ਵੀ ਬਹੁਤ ਵਿਅਕਤੀਆਂ ਦੇ ਨਾਮ ਸਾਹਮਣੇ ਆਏ ਹਨ ਤੇ
ਹੋਰ ਵੀ ਬਹੁਤ ਗੱਲਾਂ ਹੋਈਆਂ ਹਨ ਜਿਸਦਾ ਵਿਸਥਾਰ ਕਰਨਾ ਨਾ ਤਾ ਸੰਭਵ ਹੀ ਹੈ ਅਤੇ ਨਾ ਹੀ ਉਸਦੀ ਲੋੜ
ਹੈ। ਸੰਗਤਾਂ ਗਿ: ਹਰਭਜਨ ਸਿੰਘ ਦਾ ਲੇਖ ਪੜ੍ਹ ਕੇ ਅਤੇ ਇਹਨਾਂ ਫੋਨ ਕਾਲਾਂ ਨੂੰ ਪੜ੍ਹ ਕੇ ਸਭ ਕੁਝ
ਸਮਝ ਗਈਆਂ ਹੋਣਗੀਆਂ।
ਦਾਸ ਵੱਲੋਂ ਸਮੂਹ ਸੰਗਤਾਂ ਦੇ ਚਰਨਾਂ ਚ ਬੇਨਤੀ ਹੈ ਕਿ ਆਪਾਂ ਸਭ ਗੁਰਮਤਿ ਸਬੰਧੀ ਹਰ ਵਿਸ਼ੇ ਤੇ
ਬਹੁਤ ਹੀ ਸੁਚੇਤ ਹੋਈਏ ਅਤੇ ਕਿਸੇ ਵੀ ਵਿਸ਼ੇ ਸਬੰਧੀ ਬਹੁਤ ਹੀ ਸਮਝਦਾਰੀ ਨਾਲ ਵਿਚਾਰ ਵਟਾਂਦਰਾ
ਕਰੀਏ।
ਵੀਰ ਹਰਦੀਪ ਸਿੰਘ ਅਤੇ ਹੋਰ ਕਈ ਵੀਰਾਂ ਭੈਣਾ, ਜਿਨ੍ਹਾਂ ਨੇ ਇਹ ਲੇਖ ਫੈਲਾਇਆ ਹੈ, ਉਹਨਾਂ ਦੇ
ਚਰਨਾਂ ਚ ਬੇਨਤੀ ਹੈ ਕਿ ਭਵਿੱਖ ਵਿਚ ਅਜਿਹਾ ਕੁਝ ਵੀ ਕਰਨ ਤੋਂ ਪਹਿਲਾਂ ਸੋਚ ਲਿਆ ਕਰਨ, ਕਿ ਕੀਤਾ
ਜਾ ਰਿਹਾਂ ਕੰਮ ਪੰਥ ਦੇ ਕਿੰਨੇ ਕੁ ਹਿੱਤਾਂ ਵਿਚ ਹੈ।
ਗੁਰੂ ਰਾਖਾ
ਦਾਸ ਪਰਮਿੰਦਰ ਸਿੰਘ
(11/07/11)
ਸੰਦੀਪ ਸਿੰਘ ਖਾਲੜਾ
ਜੰਮੂ ਦੇ ਉਤਸ਼ਾਹੀ ਵੀਰਾਂ ਵੱਲੋਂ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਸਹਿਯੋਗ ਨਾਲ ਪ੍ਰਚਾਰ
ਕੇਂਦਰ ਸਥਾਪਿਤ ਕੀਤਾ:-ਥਾਈਲੈਂਡ ਲੁਧਿਆਣਾ 11 ਜੁਲਾਈ (ਸੰਦੀਪ ਸਿੰਘ ਖਾਲੜਾ) ਇਹ ਗੱਲ
ਕਿਸੇ ਦੀ ਮੁਥਾਜ ਨਹੀਂ ਕਿ ਜੰਮੂ ਕਸ਼ਮੀਰ ਚ ਸਿੱਖ ਸਿਧਾਂਤ ਤੇ ਸਿੱਖੀ ਸਰੂਪ ਦੇਖਣ ਲਈ ਪੂਰੀ ਤਰ੍ਹਾਂ
ਪਰਪੱਕ ਹੈ, ਸਿੱਖ ਮਿਸ਼ਨਰੀ ਕਾਲਜ ਲੂਧਿਆਣਾ, ਫੀਲਡ ਗੰਜ ਵੱਲੋਂ ਵੀ ਲੰਬੇ ਸਮੇਂ ਤੋਂ ਬਹੁਤ ਵੱਡੀ
ਪੱਧਰ ਤੇ ਸਿੱਖੀ ਦਾ ਪ੍ਰਚਾਰ ਉਥੇ ਕੀਤਾ ਜਾ ਰਿਹਾ ਹੈ। ਲਗਭਗ ਇਥੋਂ ਦੇ ਨੌਜੁਆਨ ਕਰਮਕਾਂਡਾਂ ਤੋਂ
ਬਚੇ ਹੋਏ ਹਨ, ਇਸੇ ਲੜੀ ਤਹਿਤ ਉਥੋਂ ਦੇ ਨੌਜੁਆਨ ਵੀਰਾਂ ਨੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ
ਦੇ ਸਹਿਯੋਗ ਨਾਲ ਪਿੰਡਾਂ ਚ ਸਿੱਖ ਬੱਚਿਆਂ ਦੀ ਪਨੀਰੀ ਨੂੰ ਸੰਭਾਲਨ ਲਈ ਵੱਡੀ ਪੱਧਰ ਤੇ ਗੁਰਮਤਿ
ਸਮਾਗਮ ਕਰਕੇ ਪਿੰਡ ਕੋਟਲੀ ਸ਼ਾਹ ਦਉਲਾ ਵਿਖੇ ਗੁਰਮਤਿ ਪ੍ਰਚਾਰ ਕੇਂਦਰ ਸਥਾਪਿਤ ਕੀਤਾ, ਇਸ ਮੌਕੇ ਸਜੇ
ਦੀਵਾਨ ਚ ਇਲਾਕੇ ਦੀਆਂ ਸੰਗਤਾਂ ਨੇ ਵੱਧ ਚੱੜ ਕੇ ਹਿੱਸਾ ਲਿਆ, ਇਸ ਸਮਾਗਮ ਚ ਵਿਸ਼ੇਸ਼ ਤੌਰ ਤੇ
ਪ੍ਰਿੰ: ਗੁਰਬਚਨ ਸਿੰਘ ਜੀ ਥਾਈਲੈਂਡ ਤੇ ਪ੍ਰੋ: ਸਰਬਜੀਤ ਸਿੰਘ ਧੂੰਦਾ ਨੇ ਪਹੁੰਚ ਕੇ ਗੁਰਮਤਿ
ਸਿਧਾਤਾਂ ਸਬੰਧੀ ਵੀਚਾਰਾਂ ਕੀਤੀਆਂ, ਉਹਨਾਂ ਦੇ ਨਾਲ ਭਾਈ ਪੁਸ਼ਪਿੰਦਰ ਸਿੰਘ ਜੰਮੂ ਤੇ ਪ੍ਰਚਾਰਕ
ਗੁਰਪ੍ਰੀਤ ਸਿੰਘ ਨੇ ਵੀ ਇਸ ਸਮਾਗਮ ਚ ਸ਼ਿਰਕਤ ਕੀਤੀ, ਇਸ ਮੌਕੇ ਉਥੋਂ ਦੇ ਭਾਈ ਗੁਰਜੀਤ ਸਿੰਘ ਤੇ
ਭਾਈ ਹਰਪਾਲ ਸਿੰਘ ਆਦਿਕ ਨੌਜੁਆਨਾਂ ਨੇ ਆਪਣੀ ਨੌਜੁਆਨ ਪੀੜੀ ਨੂੰ ਸਾਂਭਨ ਲਈ ਤੇ ਪਿੰਡ ਪੱਧਰ ਤੇ
ਗੁਰਮਤਿ ਕਲਾਸਾਂ ਦਾ ਇੰਤਜਾਮ ਕਰਨ ਲਈ ਪੂਰਾ ਉਤਸ਼ਾਹ ਦਿਖਾਇਆ, ਇਸ ਮੌਕੇ ਪ੍ਰਿੰਸੀਪਲ ਜੀ ਤੇ ਧੁੰਦਾ
ਜੀ ਨੇ ਗੁਰਮਤਿ ਵੀਚਾਰਾਂ ਕਰਦਿਆਂ ਪ੍ਰਚਾਰ ਕੇਂਦਰਾਂ ਦੀ ਸਫਲਤਾ ਸਬੰਧੀ ਪੂਰੀ ਜਾਣਕਾਰੀ ਦਿੱਤੀ ਅੰਤ
ਚ ਜੰਮੂ ਦੇ ਇਹਨਾਂ ਵੀਰਾਂ ਦਾ ਕਾਲਜ ਵੱਲੋਂ ਧੰਨਵਾਦ ਕੀਤਾ ਗਿਆ ਤੇ ਨਾਲ ਹੀ ਮੁਬਾਰਕ ਵਾਦ ਦਿੱਤੀ
ਗਈ ਜਿਹਨਾਂ ਨੇ ਨਾਨਕਾਈ ਫਲਸਫੇ ਨੂੰ ਘਰ ਘਰ ਪਹੁੰਚਾਉਣ ਦਾ ਉਪਰਾਲਾ ਕੀਤਾ ਹੈ। ਰਿਪੋਰਟ:- ਭਾਈ
ਸੰਦੀਪ ਸਿੰਘ ਖਾਲੜਾ
ਇੰਚਾਰਜ ਗੁਰਮਤਿ ਪ੍ਰਚਾਰ ਕੇਂਦਰ
ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ
(11/07/11)
ਕਿਰਪਾਲ ਸਿੰਘ ਬਠਿੰਡਾ
ਅਸੀਂ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਵੀ ਗੁਰੂ ਦੀ ਮੱਤ ਤੋਂ ਦੂਰ
ਰਹਿੰਦੇ ਹਾਂ: ਗਿਆਨੀ ਸ਼ਿਵਤੇਗ ਸਿੰਘ
*ਇੱਕ ਗੁਰਦੁਆਰਾ ਸਾਹਿਬ `ਚ ਦੇਗ਼ ਤਿਆਰ ਹੋਣ ਵਿੱਚ ਕੁੱਝ ਦੇਰੀ ਹੋ ਗਈ
ਤੇ ਪਾਠ ੭੦੫ ਅੰਗ ਤੋਂ ਕੁੱਝ ਅੱਗੇ ਚਲਾ ਗਿਆ ਤਾਂ ਇਸ ਦੋਸ਼ ਬਦਲੇ ਗ੍ਰੰਥੀ ਸਿੰਘ ਦੀ ਛੁੱਟੀ ਕਰ
ਦਿੱਤੀ ਕਿ ਉਸ ਨੇ ਮੱਧ ਦੀ ਅਰਦਾਸ ਕਿਉਂ ਨਹੀਂ ਕੀਤੀ
*ਜਿਨ੍ਹਾਂ ਧਿਆਨ ਇਸੇ ਸਲੋਕ `ਤੇ ਮੱਧ ਦੀ ਅਰਦਾਸ ਕਰਨ ਦਾ ਰੱਖਿਆ ਜਾਂਦਾ
ਹੈ ਉਤਨਾ ਗੁਰਬਾਣੀ ਨੂੰ ਸੁਣਨ ਸਮਝਣ ਤੇ ਉਸ ਤੇ ਅਮਲ ਕਰਨ ਵੱਲ ਨਹੀਂ ਦਿੱਤਾ ਜਾਂਦਾ
*ਇਹ ਕਦੀ ਨਹੀਂ ਸੋਚਦੇ ਕਿ ਸਦੀਆਂ ਤੋਂ ਨਹੀਂ ਬਲਕਿ ਹਜਾਰਾਂ ਸਾਲਾਂ ਤੋਂ
ਲੋਕ ਚੜ੍ਹਦੇ ਵੱਲ ਮੂੰਹ ਕਰਕੇ ਪਿਤਰਾਂ ਨੂੰ ਪਾਣੀ ਦੇ ਰਹੇ ਸਨ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਇਸ
ਦਾ ਖੰਡਨ ਕਿਉਂ ਕੀਤਾ?
ਬਠਿੰਡਾ, ੧੧ ਜੁਲਾਈ (ਕਿਰਪਾਲ ਸਿੰਘ): ਅਸੀਂ ਗੁਰੂ ਦੀ ਹਜ਼ੂਰੀ ਵਿੱਚ ਬੈਠ
ਕੇ ਵੀ ਗੁਰੂ ਦੀ ਮੱਤ ਤੋਂ ਦੂਰ ਰਹਿੰਦੇ ਹਾਂ। ਇਹ ਸ਼ਬਦ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ
ਵਿਖੇ ਚੱਲ ਰਹੀ ਲੜੀਵਾਰ ਕਥਾ ਦੌਰਾਨ ਹੈੱਡ ਪ੍ਰਚਾਰਕ ਗਿਆਨੀ ਸ਼ਿਵਤੇਗ ਸਿੰਘ ਨੇ ਅੱਜ ਸਵੇਰੇ ਕਹੇ
ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀ ਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ। ਉਨ੍ਹਾਂ ਕਿਹਾ ਪੰਥ
ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਵਿੱਚ ਅਖੰਡਪਾਠ ਦੇ ਆਰੰਭ ਅਤੇ ਭੋਗ ਸਮੇਂ ਅਰਦਾਸ ਕਰਨ ਦਾ ਵਿਧਾਨ
ਹੈ ਪਰ ਕਿਧਰੇ ਵੀ ਮੱਧ ਦੀ ਅਰਦਾਸ ਦਾ ਜ਼ਿਕਰ ਨਹੀਂ ਹੈ। ਰਹਿਤ ਮਰਿਆਦਾ ਵਿੱਚ ਇਹ ਵੀ ਦਰਜ਼ ਹੈ ਕਿ
ਅਖੰਡਪਾਠ ਜਾਂ ਹੋਰ ਕਿਸੇ ਤਰ੍ਹਾਂ ਦੇ ਪਾਠ ਵੇਲੇ ਨਾਲ ਨਾਲ ਜਾਂ ਵਿੱਚ ਕਿਸੇ ਹੋਰ ਬਾਣੀ ਦਾ ਪਾਠ
ਜਾਰੀ ਰੱਖਣਾ ਮਨਮੱਤ ਹੈ। ਕੁੱਝ ਸਿਆਣੇ ਸਿੱਖਾਂ ਨੇ ਸੋਚਿਆ ਕਿ ਅਖੰਡਪਾਠ ਦਾ ਭੋਗ ਤੀਜੇ ਦਿਨ ਪੈਣਾ
ਹੁੰਦਾ ਹੈ ਇਸ ਲਈ ਪਹਿਲੇ ਦਿਨ ਦੀ ਬਣਾਈ ਕੜਾਹ ਪ੍ਰਸ਼ਾਦ ਦੀ ਦੇਗ ਤਿੰਨ ਦਿਨ ਰੱਖਣ ਨਾਲ ਬਾਸੀ ਹੋ ਕੇ
ਖਰਾਬ ਹੋ ਜਾਵੇਗੀ ਇਸ ਲਈ ਦੂਸਰੇ ਦਿਨ ਵੀ ਦੇਗ ਤਿਆਰ ਕਰਕੇ ਉਸ ਦੀ ਪ੍ਰਵਾਨਗੀ ਲਈ ਅਰਦਾਸ ਕਰ ਲਈ
ਜਾਵੇ ਤਾ ਕਿ ਜਿਹੜੀ ਵੀ ਸੰਗਤ ਗੁਰੂ ਦੀ ਹਜੂਰੀ ਵਿੱਚ ਆਉਂਦੀ ਰਹੇ ਉਸ ਨੂੰ ਦੇਗ ਵਰਤਾਈ ਜਾ ਸਕੇ।
ਗਿਆਨੀ ਸ਼ਿਵਤੇਗ ਸਿੰਘ ਨੇ ਕਿਹਾ ਕਿ ਇਹ ਇੱਕ ਜਰੂਰਤ ਸੀ ਪਰ ਇਸ ਨੂੰ ਰਹਿਤ ਮਰਿਆਦਾ ਦਾ ਇਸ ਕਦਰ
ਜਰੂਰੀ ਅੰਗ ਬਣਾ ਦਿੱਤਾ ਗਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰ: ੭੦੫ `ਤੇ ਦਰਜ਼ ਜੈਤਸਰੀ
ਵਾਰ ਦਾ ਪਹਿਲਾ ਸਲੋਕ
‘ਆਦਿ
ਪੂਰਨ ਮਧਿ ਪੂਰਨ ਅੰਤਿ ਪੂਰਨ ਪਰਮੇਸੁਰਹ॥ ਸਿਮਰੰਤਿ ਸੰਤ ਸਰਬਤ੍ਰ ਰਮਣੰ ਨਾਨਕ ਅਘਨਾਸਨ ਜਗਦੀਸੁਰਹ॥
੧॥’ `ਤੇ ਮੱਧ ਦੀ ਅਰਦਾਸ ਕਰਨ ਨੂੰ ਇੱਕ ਅਣਲਿਖਤੀ
ਵਿਧਾਨ ਬਣਾ ਦਿੱਤਾ ਗਿਆ ਅਤੇ ਜੇ ਕਿਸੇ ਕਾਰਣ ਅਰਦਾਸ ਇਸ ਤੋਂ ਥੋਹੜੀ ਅੱਗੇ ਪਿੱਛੇ ਹੋ ਗਈ ਤਾਂ ਉਸ
ਨੂੰ ਬਹੁਤ ਵੱਡੀ ਅਵੱਗਿਆ ਸਮਝਿਆ ਜਾ ਰਿਹਾ ਹੈ। ਗਿਆਨੀ ਸ਼ਿਵਤੇਗ ਸਿੰਘ ਨੇ ਕਿਹਾ ਕਿ ਇੱਕ ਗੁਰਦੁਆਰਾ
ਸਾਹਿਬ `ਚ ਦੇਗ਼ ਤਿਆਰ ਹੋਣ ਵਿੱਚ ਕੁੱਝ ਦੇਰੀ ਹੋ ਗਈ ਤੇ ਪਾਠ ੭੦੫ ਅੰਗ ਤੋਂ ਕੁੱਝ ਅੱਗੇ ਚਲਾ ਗਿਆ
ਤਾਂ ਇਸ ਦੋਸ਼ ਬਦਲੇ ਗ੍ਰੰਥੀ ਸਿੰਘ ਦੀ ਛੁੱਟੀ ਕਰ ਦਿੱਤੀ ਕਿ ਉਸ ਨੇ ਮੱਧ ਦੀ ਅਰਦਾਸ ਕਿਉਂ ਨਹੀਂ
ਕੀਤੀ? ਗਿਆਨੀ ਸ਼ਿਵਤੇਗ ਸਿੰਘ ਨੇ ਕਿਹਾ ਗੁਰੂ ਗ੍ਰੰਥ ਸਾਹਿਬ ਜੀ ਦੇ ੧੪੨੯/੩੦ ਪੰਨੇ ਹਨ, ਇਸ ਲਈ ਜੇ
ਮੱਧ ਦੀ ਅਰਦਾਸ ਜਰੂਰੀ ਵੀ ਹੈ ਤਾਂ ਇਸ ਦਾ ਮੱਧ ੭੧੫ ਪੰਨੇ `ਤੇ ਬਣਦਾ ਹੈ। ਪਰ ਜੇ ਇਹ ਕਹੀਏ ਕਿ
੭੦੫ ਪੰਨੇ `ਤੇ ‘ਆਦਿ ਪੂਰਨ
ਮਧਿ ਪੂਰਨ ਅੰਤਿ ਪੂਰਨ ਪਰਮੇਸੁਰਹ॥ ਸਿਮਰੰਤਿ ਸੰਤ ਸਰਬਤ੍ਰ ਰਮਣੰ ਨਾਨਕ ਅਘਨਾਸਨ ਜਗਦੀਸੁਰਹ॥ ੧॥’
ਲਿਖਿਆ ਹੋਇਆ ਹੈ ਤਾਂ ਪਹਿਲਾਂ ਇਸ ਦੇ ਅਰਥ ਤਾਂ
ਸਮਝ ਲਈਏ ਕਿ ਇਨ੍ਹਾਂ ਪੰਕਤੀਆਂ ਵਿੱਚ ਗੁਰੂ ਸਾਹਿਬ ਜੀ ਨੇ ਸਾਨੂੰ ਕੀ ਉਪਦੇਸ਼ ਦਿੱਤਾ ਹੈ? ਗੁਰੂ
ਸਾਹਿਬ ਜੀ ਤਾਂ ਇਸ ਸਲੋਕ ਵਿੱਚ ਸਮਝਾ ਰਹੇ ਹਨ ਕਿ ਸੰਤ ਜਨ ਉਸ ਸਰਬ-ਵਿਆਪਕ ਪਰਮੇਸ਼ਰ ਨੂੰ ਸਿਮਰਦੇ
ਹਨ ਜੋ ਸਭ ਪਾਪਾਂ ਦਾ ਨਾਸ਼ ਕਰਨ ਵਾਲਾ ਹੈ ਅਤੇ ਜੋ ਜਗਤ ਦੇ ਸ਼ੁਰੂ ਤੋਂ ਹਰ ਥਾਂ ਮੌਜੂਦ ਹੈ, ਮੱਧ
ਵਿੱਚ (ਭਾਵ ਹੁਣ ਵੀ) ਸਰਬ ਵਿਆਪਕ ਹੈ ਤੇ ਅਖੀਰ ਵਿੱਚ ਵੀ ਹਰ ਥਾਂ ਹਾਜ਼ਰ ਨਾਜ਼ਰ ਰਹੇਗਾ। ਇਸ ਸਲੋਕ
ਦੇ ਅਰਥ ‘ਆਦਿ ਸਚੁ ਜੁਗਾਦਿ
ਸਚੁ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥ ੧॥ ਸਲੋਕ
ਵਾਲੇ ਹੀ ਬਣਦੇ ਹਨ ਤੇ ਕਿਧਰੇ ਵੀ ਇਸ ਥਾਂ `ਤੇ ਪਾਠ ਆਉਣ `ਤੇ ਮੱਧ ਦੀ ਅਰਦਾਸ ਕਰਨ ਦਾ ਕੋਈ ਸੰਕੇਤ
ਨਹੀਂ ਹੈ। ਦੂਸਰੀ ਗੱਲ ਹੈ ਕਿ ਪੰਨਾ ਨੰ: ੫੪੭ `ਤੇ
‘ਆਦਿ ਅੰਤੇ ਮਧਿ ਪੂਰਨ ਸਰਬਤ੍ਰ ਘਟਿ
ਘਟਿ ਆਹੀ॥’ ਅਤੇ ੧੦੧੭ `ਤੇ ‘ਆਦਿ
ਅੰਤੇ ਮਧਿ ਪੂਰਨ ਊਚ ਅਗਮ ਅਗਾਹ॥ ੫॥’ ਵਿੱਚ ਵੀ
‘ਮਧਿ’ ਸ਼ਬਦ ਆ ਗਿਆ ਤਾਂ ਫਿਰ ਕੀ ਇਸ ਸਥਾਨ `ਤੇ ਵੀ ਮੱਧ ਦੀ ਅਰਦਾਸ ਕੀਤੀ ਜਾਵੇ। ਗੁਰਬਾਣੀ ਦੇ
ਇਨ੍ਹਾਂ ਸ਼ਬਦਾਂ ਦੀ ਵੀਚਾਰ ਕਰਨ ਪਿੱਛੋਂ ਜੇ
ਕਿਸੇ ਤੋਂ ਪੁੱਛੀਏ ਕਿ ਇਸੇ ਸ਼ਬਦ `ਤੇ ਹੀ ਮੱਧ ਦੀ
ਅਰਦਾਸ ਕਰਨੀ ਕਿਉਂ ਜਰੂਰੀ ਹੈ ਤਾਂ ਕਿਸੇ ਪਾਸ ਕੋਈ ਜਵਾਬ ਨਹੀਂ ਪਰ ਫਿਰ ਵੀ ਜਿਨ੍ਹਾਂ ਧਿਆਨ ਇਸੇ
ਸਲੋਕ `ਤੇ ਮੱਧ ਦੀ ਅਰਦਾਸ ਕਰਨ ਦਾ ਰੱਖਿਆ ਜਾਂਦਾ ਹੈ ਉਤਨਾ ਗੁਰਬਾਣੀ ਨੂੰ ਸੁਣਨ ਸਮਝਣ ਤੇ ਉਸ ਤੇ
ਅਮਲ ਕਰਨ ਵੱਲ ਨਹੀਂ ਦਿੱਤਾ ਜਾਂਦਾ ਅਤੇ ਕਹਿੰਦੇ ਹਨ ਕਿ ਵੇਖੋ ਜੀ ਸਦੀਆਂ ਤੋਂ ਮੱਧ ਦੀ ਅਰਦਾਸ
ਕੀਤੀ ਜਾ ਰਹੀ ਤਾਂ ਇਹ ਹੁਣ ਇਸ ਨੂੰ ਬੰਦ ਕਿਉਂ ਕਰਵਾ ਰਹੇ ਹਨ? ਇਸ ਤਰ੍ਹਾਂ ਅਸੀਂ ਗੁਰੂ ਦੀ ਹਜ਼ੂਰੀ
ਵਿੱਚ ਰਹਿ ਕੇ ਵੀ ਗੁਰੂ ਦੀ ਮੱਤ ਗ੍ਰਹਿਣ ਕਰਨ ਤੋਂ ਦੂਰ ਰਹਿੰਦੇ ਹਾਂ ਤੇ ਕਦੀ ਵੀ ਨਹੀਂ ਸੋਚਦੇ ਕਿ
ਸਦੀਆਂ ਤੋਂ ਨਹੀਂ ਬਲਕਿ ਹਜਾਰਾਂ ਸਾਲਾਂ ਤੋਂ ਲੋਕ ਚੜ੍ਹਦੇ ਵੱਲ ਮੂੰਹ ਕਰਕੇ ਪਿਤਰਾਂ ਨੂੰ ਪਾਣੀ ਦੇ
ਰਹੇ ਸਨ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਇਸ ਦਾ ਖੰਡਨ ਕਿਉਂ ਕੀਤਾ?
*****************************************************
ਪੰਜ
ਦਿਨਾ ਗੁਰਮਤਿ ਸਿਖਲਾਈ ਕੈਂਪ ਸ਼ੁਰੂ
ਗ੍ਰੰਥੀ, ਪਾਠੀ, ਤੇ ਰਾਗੀ ਸਿੰਘ ਨੂੰ ਵਿਸ਼ੇਸ਼ ਤੌਰ `ਤੇ ਅਪੀਲ ਹੈ ਕਿ ਉਹ ਇਸ ਕੈਂਪ ਵਿੱਚ ਆਪਣੀ
ਸ਼ਮੂਲੀਅਤ ਯਕੀਨੀ ਬਣਾਉਣ ਤੇ ਹੋਰਨਾ ਸੰਗਤਾਂ ਨੂੰ ਪ੍ਰੇਰਣਾ ਦੇ ਕੇ ਆਪਣੇ ਨਾਲ ਲੈ ਕੇ ਆਉਣ ਤਾ ਕਿ
ਇਸ ਕੈਂਪ ਦਾ ਵੱਧ ਤੋਂ ਵੱਧ ਲਾਹਾ ਖੱਟਿਆ ਜਾ ਸਕੇ: ਗਿਆਨੀ ਨੰਦਗੜ੍ਹ
ਬਠਿੰਡਾ, ੧੧ ਜੁਲਾਈ (ਕਿਰਪਾਲ ਸਿੰਘ): ਤਖ਼ਤ ਸ੍ਰੀ ਦਮਦਮਾ ਸਹਿਬ ਤਲਵੰਡੀ ਸਾਬੋ ਦੇ
ਜਥੇਦਾਰ ਗਿਆਨੀ ਬਲਵੰਤ ਸਿੰਘ ਜੀ ਨੰਦਗੜ੍ਹ ਵਲੋਂ ਉਲੀਕੇ ਪ੍ਰੋਗਾਮ ਤਹਿਤ ਗੁਰਦੁਆਰਾ ਸ੍ਰੀ ਕਲਘੀਧਰ
ਸਾਹਿਬ ਮੁਲਤਾਨੀਆਂ ਰੋਡ ਬਠਿੰਡਾ ਵਿਖੇ ਅੱਜ ਸਵੇਰੇ ਪੰਜ ਦਿਨਾ ਗੁਰਮਤਿ ਸਿਖਲਾਈ ਕੈਂਪ ਸ਼ੁਰੂ ਹੋ
ਗਿਆ ਹੈ ਜਿਹੜਾ ਕਿ ੧੫ ਜੁਲਾਈ ਤੱਕ ਸਵੇਰੇ ੯ ਵਜੇ ਤੋਂ ਦੁਪਹਿਰ ੧ ਵਜੇ ਤੱਕ ਜਾਰੀ ਰਿਹਾ ਕਰੇਗਾ।
ਇਸ ਕੈਂਪ ਦਾ ਪ੍ਰਬੰਧ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਕਰਮਜੀਤ ਸਿੰਘ, ਪ੍ਰਧਾਨ ਗੁਰਚਰਨ
ਸਿੰਘ, ਖ਼ਜਾਨਚੀ ਇੰਦਰ ਸਿੰਘ ਸਕੱਤਰ ਦਰਸ਼ਨ ਸਿੰਘ, ਚਮਕੌਰ ਸਿੰਘ ਪ੍ਰਧਾਨ ਸਰਕਲ ਕੈਨਾਲ ਕਲੋਨੀ ਯੂਥ
ਅਕਾਲੀ ਦਲ ਬਠਿੰਡਾ, ਸੋਭਾ ਸਿੰਘ ਸਾਬਕਾ ਐੱਮ ਸੀ, ਬੰਤ ਸਿੰਘ ਸਿੱਧੂ ਐੱਮ ਸੀ, ਸ਼ਿਵਕਰਨ ਸਿੰਘ
ਸਿੱਧੂ ਯੂਥ ਆਗੂ ਦੇ ਉਦਮਾਂ ਸਦਕਾ ਸੰਗਤਾਂ ਵਲੋਂ ਕੀਤਾ ਜਾ ਰਿਹਾ ਹੈ ਅਤੇ ਇਸ ਵਿੱਚ ਵਿੱਚ ਵਿਸ਼ੇਸ਼
ਤੌਰ `ਤੇ ਜਥੇਦਾਰ ਗਿਆਨੀ ਬਲਵੰਤ ਸਿੰਘ ਜੀ ਨੰਦਗੜ੍ਹ, ਭਾਈ ਭਰਪੂਰ ਸਿੰਘ ਅਰਦਾਸੀਆ ਸਿੰਘ ਸ੍ਰੀ
ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਭਰਪੂਰ ਸਿੰਘ ਖ਼ਾਲਸਾ ਮੈਂਬਰ ਧਰਮ ਪ੍ਰਚਾਰ ਕਮੇਟੀ ਸ਼੍ਰੀ
ਅੰਮ੍ਰਿਤਸਰ, ਭਾਈ ਭਰਪੂਰ ਸਿੰਘ ਇੰਚਾਰਜ਼ ਧਰਮ ਪ੍ਰਚਾਰ ਕਮੇਟੀ (ਮਾਲਵਾ ਜ਼ੋਨ), ਭਾਈ ਹਰਪ੍ਰੀਤ ਸਿੰਘ
ਹੈੱਡ ਗ੍ਰੰਥੀ ਸ਼੍ਰੀ ਮੁਕਤਸਰ ਸਾਹਿਬ, ਭਾਈ ਜਗਤਾਰ ਸਿੰਘ ਕਥਾਵਾਚਕ ਤਖ਼ਤ ਸ਼੍ਰੀ ਦਮਦਮਾ ਸਾਹਿਬ
ਤਲਵੰਡੀ ਸਾਬੋ, ਭਾਈ ਗੁਰਚਰਨ ਸਿੰਘ ਕਥਾਵਾਚਕ ਗੁਰਦੁਆਰਾ ਹਾਜੀਰਤਨ ਬਠਿੰਡਾ, ਸੁਖਦੇਵ ਸਿੰਘ ਬਾਹੀਆ
ਮੈਂਬਰ ਸ਼੍ਰੋਮਣੀ ਕਮੇਟੀ, ਬੀਬੀ ਦਵਿੰਦਰ ਕੌਰ ਮੈਂਬਰ ਸ਼੍ਰੋਮਣੀ ਕਮੇਟੀ, ਪ੍ਰਿੰ: ਅਮਰਜੀਤ ਸਿੰਘ
ਡਾਇਰੈਕਟਰ ਗੁਰੂ ਕਾਸ਼ੀ ਗੁਰਮਤਿ ਕਾਲਜ ਤਲਵੰਡੀ ਸਾਬੋ ਅਤੇ ਭਾਈ ਜੁਗਰਾਜ ਸਿੰਘ ਮੌਜੀ ਦਾ ਢਾਡੀ ਜਥਾ
ਹਾਜਰੀ ਭਰਨਗੇ। ਭਾਈ ਭਰਪੂਰ ਸਿੰਘ ਅਰਦਾਸੀਆ ਸਿੰਘ ਦਾ ਗੁਰਬਾਣੀ ਵਿਆਕਰਣ ਅਤੇ ਉਚਾਰਣ ਸਬੰਧੀ ਦਿੱਤਾ
ਜਾ ਰਿਹਾ ਲੈਕਚਰ ਕਾਫੀ ਭਾਵਪੂਰਤ ਅਤੇ ਸਿਖਿਆਦਾਇਕ ਹੁੰਦਾ ਹੈ ਪਰ ਕਮੀ ਇਹ ਹੈ ਕਿ ਗ੍ਰੰਥੀ, ਪਾਠੀ,
ਰਾਗੀ ਤੇ ਪ੍ਰਚਾਰਕ ਜਿਨ੍ਹਾਂ ਲਈ ਇਹ ਲੈਕਚਰ ਜਰੂਰੀ ਹੈ ਉਨ੍ਹਾਂ ਦੀ ਇਸ ਕੈਂਪ ਵਿੱਚ ਸ਼ਮੂਲੀਅਤ ਨਾਂਹ
ਦੇ ਬਰਾਬਰ ਹੁੰਦੀ ਹੈ। ਗਿਆਨੀ ਨੰਦਗੜ੍ਹ ਨੇ ਗ੍ਰੰਥੀ, ਪਾਠੀ, ਤੇ ਰਾਗੀ ਸਿੰਘ ਨੂੰ ਵਿਸ਼ੇਸ਼ ਤੌਰ’ ਤੇ
ਅਪੀਲ ਕੀਤੀ ਹੈ ਕਿ ਉਹ ਇਸ ਕੈਂਪ ਵਿੱਚ ਆਪਣੀ ਸ਼ਮੂਲੀਅਤ ਯਕੀਨੀ ਬਣਾਉਣ ਤੇ ਹੋਰਨਾ ਸੰਗਤਾਂ ਨੂੰ
ਪ੍ਰੇਰਣਾ ਦੇ ਕੇ ਆਪਣੇ ਨਾਲ ਲੈ ਕੇ ਆਉਣ ਤਾ ਕਿ ਇਸ ਕੈਂਪ ਦਾ ਵੱਧ ਤੋਂ ਵੱਧ ਲਾਹਾ ਖੱਟਿਆ ਜਾ ਸਕੇ।
ਭਾਈ ਭਰਪੂਰ ਸਿੰਘ ਨੇ ਅੱਜ ਦੇ ਆਪਣੇ ਪਹਿਲੇ ਲੈਕਚਰ ਗੁਰਬਾਣੀ ਉਚਾਰਣ ਦੇ ਮੁਢਲੇ ਸਿਧਾਂਤਾਂ `ਤੇ
ਚਾਨਣਾ ਪਾਉਂਦੇ ਹੋਇ ਦੱਸਿਆ ਕਿ ਗੁਰਬਾਣੀ ਵਿੱਚ ਲਿਖੇ ਹਰ ਅੱਖਰ ਅਤੇ ਲਗ ਮਾਤਰ ਦਾ ਉਸ ਦੀ ਧੁਨੀ
ਅਨੁਸਾਰ ਪੂਰਾ ਉਚਾਰਣ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ੳ ਤੇ ੲ ਦੀ ਕੋਈ ਧੁਨੀ ਨਹੀਂ ਹੈ ਭਾਵ ਇਹ
ਗੂੰਗੇ ਅੱਖਰ ਹਨ ਜਿਨ੍ਹਾਂ ਨੂੰ ਅੰਗਰੇਜੀ ਵਰਣਮਾਲਾ ਵਿੱਚ ਸਾਈਲੈਂਟ (ਸ਼ਲਿੲਨਟ) ਅੱਖਰ ਕਿਹਾ ਜਾਂਦਾ
ਹੈ। ਇਸੇ ਕਾਰਣ ਗੁਰਬਾਣੀ ਤੇ ਅੱਜ ਦੀ ਪੰਜਾਬੀ ਵਿੱਚ ਵੀ ਇਨ੍ਹਾਂ ਦੋਵਾਂ ਅੱਖਰਾਂ ਦੀ ਕਿਧਰੇ ਵੀ
ਮੁਕਤਾ ਰੂਪ ਵਿੱਚ ਵਰਤੋਂ ਨਹੀਂ ਹੁੰਦੀ ਭਾਵ ਹਮੇਸ਼ਾਂ ਇਨ੍ਹਾਂ ਨਾਲ ਕੋਈ ਨਾ ਕੋਈ ਲਗ ਮਾਤ੍ਰ ਲੱਗੀ
ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਹਾਸ਼ੀਏ ਤੋਂ ਬਾਹਰ ਲਿਖਿਆ ਕੋਈ ਵੀ ਅੰਕ ਜਾਂ ਸ਼ਬਦ ਗੁਰਬਾਣੀ ਦਾ
ਹਿੱਸਾ ਨਹੀਂ ਹੈ ਇਸ ਲਈ ਪਾਠ ਕਰਨ ਸਮੇਂ ਇਹ ਪੜ੍ਹੇ ਨਹੀਂ ਜਾਂਦੇ। ਇਸੇ ਤਰ੍ਹਾਂ ਬਿਸਰਾਮਾਂ (ਦੋ
ਡੰਡੀਆਂ) ਵਿੱਚ ਬੰਦ ਕਰ ਕੇ ਲਿਖੇ ਅੰਕਾਂ ਦਾ ਉਚਾਰਣ ਵੀ ਨਹੀਂ ਕੀਤਾ ਜਾਂਦਾ ਇਹ ਸਿਰਫ ਸ਼ਬਦਾਂ ਤੇ
ਪਦਿਆਂ ਦੀ ਗਿਣਤੀ ਦਾ ਸੂਚਕ ਹਨ।
(10/07/11)
ਜਸਬੀਰ ਸਿੰਘ (ਕੈਲਗਰੀ)
ਸਿੱਖ ਮਾਰਗ ਦੇ ਪਾਠਕ ਸੱਜਣੋਂ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ॥
ਡਾ: ਇਕਬਾਲ ਸਿੰਘ ਢਿੱਲੋਂ ਜੀ!
ਮੈਂ 21-06-11 ਨੂੰ ਆਪ ਜੀ ਦੀਆਂ ਲਿਖਤਾਂ ਵਿੱਚੋਂ ਕੁੱਝ ਆਪਾ ਵਿਰੋਧੀ
ਗੱਲਾਂ ਦਾ ਜ਼ਿਕਰ ਕੀਤਾ ਸੀ। ਪੱਤਰ ਸਿੱਧਾ ਆਪ ਜੀ ਦੇ ਨਾਮ ਸੰਬੋਧਿਤ ਇਸ ਲਈ ਨਹੀਂ ਸੀ ਕੀਤਾ ਗਿਆ,
ਕਿਉਂਕਿ ਮੈਂ ਮਹਿਸੂਸ ਕਰਦਾ ਸੀ ਕਿ ਤਖਤ/ ਅਕਾਲ ਤਖਤ ਬਾਰੇ ਵਿਚਾਰ ਤਕਰੀਬਨ ਅਖੀਰਲੇ ਪੜਾਉ ਤੇ ਹੀ
ਹੈ। ਮੈਂ ਉਹ ਵਿਚਾਰ ਸਿਰਫ ਪਾਠਕਾਂ ਦੀ ਜਾਣਕਾਰੀ ਲਈ ਹੀ ਪਾਏ ਸੀ। ਤੁਸੀਂ ਉਸ ਪੱਤਰ ਦਾ ਜਵਾਬ
ਦਿੰਦੇ ਜਾਂ ਨਾਂ ਕੋਈ ਜਰੂਰੀ ਨਹੀਂ ਸੀ। ਪਰ ਕਿਉਂ ਕਿ ਆਪ ਜੀ ਵੱਲੋਂ ਵੀ ਅਤੇ ਹੋਰ ਕਈ ਸੱਜਣਾਂ
ਵੱਲੋਂ ਵਿਚਾਰ ਚਰਚਾ ਜਾਰੀ ਰਹਿਣ ਕਰਕੇ ਮੈਂ ਚਾਹੁੰਦਾ ਹਾਂ ਜੇ ਆਪ ਜੀ ਮੇਰੇ ਉਸ 21-06-11 ਵਾਲੇ
ਪੱਤਰ ਬਾਰੇ ਸਪੱਸ਼ਟੀਕਰਣ ਦੇ ਸਕੋਂ ਤਾਂ ਮਿਹਰਬਾਨੀ ਹੋਵੇਗੀ।
ਇਸੇ ਵਿਸ਼ੇ ਦੇ ਸੰਬੰਧ ਵਿੱਚ ਸ: ਸੰਤ ਸਿੰਘ ਬਰਲਿੰਗਟਨ ਜੀ ਨੇ ਕੁੱਝ ਸਵਾਲ
ਕੀਤੇ ਹਨ ਜਿਨ੍ਹਾਂ ਵਿੱਚੋਂ ਇੱਕ ਸਵਾਲ ਹੈ:
“ਫਿਰ ਕੌਮ ਦੀ ਰਹਿਨੁਮਾਈ ਕੌਣ ਕਰੇਗਾ?”
ਇਸੇ ਤਰ੍ਹਾਂ ਦਾ ਸਵਾਲ ਮੈਂ ਵੀ ਆਪ ਜੀ ਨੂੰ ਕੀਤਾ ਸੀ। ਆਪ ਜੀ ਵੀ ਅਤੇ ਹੋਰ
ਵੀ ਆਪ ਜੀ ਦੀਆਂ ਲਿਖਤਾਂ ਦੇ ਸਮਰਥਕ ਸੱਜਣ ਇਸੇ ਤਰ੍ਹਾਂ ਦਾ ਜਵਾਬ ਦਿੰਦੇ ਹਨ ਕਿ:
ਸਾਡਾ ਇੱਕੋ ਇੱਕ ਮੁਖੀਆ ਹੈ ‘ਗੁਰੂ ਗ੍ਰੰਥ ਸਾਹਿਬ’ ਉਹੀ ਸਾਡੀ ਰਹਿਨੁਮਾਈ
ਕਰਦਾ ਹੈ ਅਤੇ ਅੱਗੋਂ ਕਰੇਗਾ।
ਇਸ ਸੰਬੰਧ ਵਿੱਚ ਪਹਿਲਾਂ ਮੈਂ ਆਪ ਜੀ ਦੀ ਲਿਖਤ ਵਿੱਚੋਂ ਕੁੱਝ ਅੰਸ਼ ਪੇਸ਼ ਕਰ
ਰਿਹਾ ਹਾਂ:
ਲੇਖ, ‘ਅਕਾਲ ਤਖਤ ਦੀ ਸਥਿਤੀ’ :-
“1604 ਈਸਵੀ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਸਿੱਖ ਮੱਤ ਦੇ
ਧਾਰਮਿਕ ਗ੍ਰੰਥ ਪੋਥੀ ਸਾਹਿਬ (ਆਦਿ ਗ੍ਰੰਥ) ਨੂੰ ਸੰਪੂਰਨ ਕਰਕੇ ਇਸ ਦਾ
ਦਰਬਾਰ
ਸਾਹਿਬ ਅੰਮ੍ਰਿਤਸਰ ਵਿਖੇ ਪਰਕਾਸ਼ ਕਰ ਦਿੱਤੇ ਜਾਣ ਨਾਲ ਜਿੱਥੇ ਸਿੱਖ ਲਹਿਰ ਇੱਕ ਸਵੈ ਸੰਪੰਨ ਮੱਤ
ਵਜੋਂ ਸਥਾਪਤੀ ਦੇ….”
“ਸ੍ਰੀ ਗੁਰੂ ਅਰਜਨ ਦੇਵ ਜੀ ਨੇ … ਸਿੱਖੀ ਦੀ ਸ਼ੁੱਧ ਅਧਿਆਤਮਕ ਲਹਿਰ ਨੂੰ
ਇੱਕ ਨਵਾਂ ਮੋੜ ਦੇਣ ਦੀ ਲੋੜ ਮਹਿਸੂਸ ਕੀਤੀ। …. ਜੂਨ 1606 ਵਿੱਚ
ਦਰਬਾਰ ਸਾਹਿਬ ਦੇ ਸਾਹਮਣੇ
ਕਰਕੇ ਦਰਸ਼ਨੀ ਡਿਉਢੀ ਦੇ ਨੇੜੇ ਹੀ ਇੱਕ ਤਖਤਨੁਮਾ ਥੜ੍ਹੇ ਦੀ ਉਸਾਰੀ ਕਰ ਲਈ ਗਈ. . ਉਹ ਦੁਪਹਿਰ ਤੋਂ
ਪਿੱਛੋਂ ਇਸ ਤਖਤ ਉੱਤੇ ਦਰਬਾਰ
ਲਗਾਉਂਦੇ ਅਤੇ ਰਾਤ ਨੂੰ ਇੱਥੇ ਬੈਠ ਕੇ ਹੀ
ਢਾਡੀਆਂ ਤੋਂ ਜੋਸ਼ੀਲੀਆਂ ਵਾਰਾਂ ਸੁਣਦੇ….”।
ਸਵਾਲ ਪੈਦਾ ਹੁੰਦਾ ਹੈ ਕਿ ਜੇ ਸਿੱਖ “ਕੌਮ” ਦੇ ਮੁਖੀਆ ‘ਗੁਰੂ
ਗ੍ਰੰਥ ਸਾਹਿਬ’ ਹਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਨੇ ਹੀ ਸਾਡੀ ਰਹਿਨੁਮਾਈ ਕਰਨੀ ਹੈ ਤਾਂ- ਸਿੱਖੀ
ਦੀ ਸ਼ੁੱਧ ਅਧਿਆਤਮਕ ਲਹਿਰ ਨੂੰ ਇੱਕ ਨਵਾਂ ਮੋੜ ਦੇਣ ਦੀ ਲੋੜ ਮਹਿਸੂਸ ਕਰਦਿਆਂ ਦਰਬਾਰ
ਸਾਹਿਬ ਦੇ ਬਿਲਕੁਲ ਨੇੜੇ ਅਤੇ ਉਸ ਦੇ ਸਾਹਮਣੇ ਵੱਖਰੇ ਤਖਤ ਦੀ ਉਸਾਰੀ ਕਿਉਂ ਕਰਨੀ ਪਈ? ਦਰਬਾਰ
ਸਾਹਿਬ ਦੀ ਬਿਲਡਿੰਗ/ਕਮਰੇ ਅੰਦਰ ਹੀ ਗੁਰੂ ਗ੍ਰੰਥ ਸਾਹਿਬ/ ਪੋਥੀ ਸਾਹਿਬ ਦੇ ਸਾਹਮਣੇ ਹੀ ਉੱਪਰ
ਦੱਸੀਆਂ ਕਾਰਵਾਈਆਂ ਕਿਉਂ ਨਹੀਂ ਕਰ ਲਈਆਂ ਗਈਆਂ? ਇਸ ਦਾ ਜਵਾਬ ਤੁਸੀਂ ਦੇ ਚੁੱਕੇ ਹੋ ਕਿ ਉਸ ਵਕਤ
‘ਗ੍ਰੰਥ ਸਾਹਿਬ’ ਨੂੰ ‘ਗੁਰੂ’ ਦਾ ਦਰਜਾ ਪਰਾਪਤ ਨਹੀਂ ਸੀ ਹੋਇਆ। ਪਰ ਉਸ ਵਕਤ ‘ਗੁਰੂ’ ਰੂਪ ਵਿੱਚ
ਖੁਦ ‘ਗੁਰੂ ਹਰਗੋਬਿੰਦ ਸਾਹਿਬ’ ਤਾਂ ਮੌਜੂਦ ਸੀ।
ਸ: ਬਲਦੇਵ ਸਿੰਘ ਜੀ!
ਕਿਸੇ ਕਾਰਣ ਆਪ ਜੀ ਦੇ ਪੱਤਰ ਦਾ ਜਵਾਬ ਨਹੀਂ ਦਿੱਤਾ ਜਾ ਰਿਹਾ। ਜੇ ਜਰੂਰੀ
ਸਮਝੋਗੇ ਤਾਂ ਜਵਾਬ ਦੇ ਦਿੱਤਾ ਜਾਵੇਗਾ। ਪਰ ਜੇ ਮੇਰਾ ਜਵਾਬ ਦੇਣਾ ਜਰੂਰੀ ਨਾ ਸਮਝੋ ਤਾਂ ਮਿਹਰਬਾਨੀ
ਕਰਕੇ ਹੋਰ ਕੋਈ ਵੀ ਕਮੈਂਟਸ ਲਿਖਣ ਦੀ ਜਰੂਰਤ ਨਹੀਂ ਜੀ। ਧੰਨਵਾਦ।
ਜਸਬੀਰ ਸਿੰਘ (ਕੈਲਗਰੀ)
(10/07/11)
ਸੰਤ ਸਿੰਘ ਬਰਲਿੰਗਟਨ
ਸ
ਗੁਰਇੰਦਰਪਾਲ ਸਿੰਘ ਜੀ
ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਿਹ॥
ਆਪ ਦੀ ਚਿਠੀ ਸਿੱਖ ਮਾਰਗ ਤੇ ਪੜ ਕੇ ਹੈਰਾਨੀ ਹੋਈ ਕਿ ਚਿਠੀ ਲਿਖੀ ਤਾਂ ਮੈਨੂੰ ਹੈ ਪਰ
ਸੰਬੋਧਨ ਪਾਠਕਾਂ ਨੂੰ ਕੀਤੀ ਹੋਈ ਹੈ। ਇਹ ਤਾਂ ਉਸ ਤਰਾਂ ਲਗਦਾ ਹੈ ਜਿਵੇਂ ਕੋਈ ਔਰਤ ਆਪਣੇ ਜੇਠ ਨਾਲ
ਬਹਿਸ ਵੀ ਕਰਦੀ ਹੈ ਪਰ ਘੁੰਡ ਕਢ ਕੇ। ਸਾਰੀ ਚਿਠੀ ਤਾਂ ਮੇਰੇ ਨਾਲ ਸਬੰਧਤ ਹੈ ਫਿਰ ਮੈਨੂੰ ਮੁਖਾਤਿਬ
ਕਰਨ ਵਿੱਚ ਕੀ ਤਕਲੀਫ ਸੀ। ਮੇਰੀ ਗਲਬਾਤ ਤਾਂ ਇਕਬਾਲ ਸਿੰਘ ਨਾਲ ਚਲ ਰਹੀ ਸੀ ਤੁਸੀਂ ਉਨ੍ਹਾਂ ਦੀ
ਥਾਂ ਤੇ ਜਵਾਬ ਦਿਤਾ ਹੈ ਚਲੋ ਕੋਈ ਗਲ ਨਹੀ ਵਡੇ ਆਦਮੀਆਂ ਨੇ ਬੰਦੇ ਰੱਖੇ ਹੁੰਦੇ ਹਨ। ਮੈ ਹੁਣ
ਤੁਹਾਡੇ ਸੁਆਲਾਂ ਦੇ ਜਵਾਬ ਆਪਣੀ ਤੁਛ ਬੁਧੀ ਅਨੁਸਾਰ ਦੇਣ ਦੀ ਕੋਸ਼ਿਸ਼ ਕਰ ਰਿਹਾ ਹਾਂ:
1 ਮੇਰੇ ਖਿਆਲ ਅਨੁਸਾਰ ਇਹ ਵਿਚਾਰ-ਚਰਚਾ ਨਹੀ ਇਹ ਵਾਦ-ਵਿਵਾਦ ਹੈ। ਵਿਚਾਰ-ਚਰਚਾ ਵਿੱਚ ਕੁੱਝ ਕਹੀਏ
ਕੁੱਝ ਸੁਣੀਏ ਦਾ ਸਿਧਾਂਤ ਹੁੰਦਾ ਹੈ। ਪਰ ਇਕਬਾਲ ਸਿੰਘ ਤਾਂ ਆਪਣੇ ਆਪ ਨੂੰ 100% ਠੀਕ ਅਤੇ ਦੂਸਰੇ
ਨੂੰ 100% ਗਲਤ ਸਾਬਤ ਕਰਨ ਤੇ ਸਾਰਾ ਜੋਰ ਲਾ ਰਹੇ ਹਨ। ਇਹ ਹੰਕਾਰ ਦੀ ਨਿਸ਼ਾਨੀ ਹੈ।
2 ਜੇਹੜਾ ਤੁਸੀਂ “ਇਹ” ਸ਼ਬਦ ਤੇ ਇਤਰਾਜ ਕੀਤਾ ਹੈ ਇਹ ਪੜਨਾਵ ਹੈ ਜੋ ਪਹਿਲਾਂ ਆਏ ਨਾਮ (ਸਿੱਖਾਂ) ਦੀ
ਥਾਂ ਤੇ ਵਰਤਣਾ ਕੋਈ ਗਲਤ ਨਹੀ। ਇਹ ਪੰਜਵੀ ਛੇਵੀਂ ਜਮਾਤ ਦਾ ਸਬਕ ਹੈ, ਕੈਦਾ ਕੱਢ ਕੇ ਵੇਖ ਲੈਣਾ।
ਤੁਸੀਂ ਬੜਾ ਹਿੱਕ ਠੋਕ ਕੇ ਲਿਖਿਆ ਹੈ ਕਿ “ਦਰਅਸਲ ਸਚਾਈ ਇਹ ਹੈ ਕਿ ਉਹ ਤਾਂ ਸ਼ਾਇਦ ਪੱਤਰ ਲਿਖਣ ਤੋਂ
ਬਾਅਦ ਵੀ ਸੋਚਣ ਵਾਲੇ ਨਹੀ ਕਿ ਉਹਨਾਂ ਨੇ ਇਹ ਪੱਤਰ ਲਿਖ ਕੇ ਚੰਗਾ ਕੀਤਾ ਕਿ ਮਾੜਾ। ਜੇ ਸਚਾਈ
(ਸੱਚ) ਹੈ ਤਾਂ ਸ਼ਾਇਦ (ਪੂਰਾ ਯਕੀਨ ਨਹੀ) ਲਿਖਣ ਦੀ ਕੀ ਲੋੜ ਸੀ। ਇਹਨਾਂ ਵਿਚੋਂ ਇੱਕ ਸ਼ਬਦ ਹੀ
ਵਰਤਨਾ ਚਾਹੀਦਾ ਹੈ। ਜੇ ਤੁਸੀ ਮੇਰੀ ਬਾਬਤ ਚੰਗੀ ਜਾਣਦੇ ਹੋਂ ਤਾਂ ਸ਼ਾਇਦ ਸ਼ਬਦ ਨਹੀ ਵਰਤਨਾ ਚਾਹੀਦਾ
ਸੀ। ਜੇ ਨਹੀ ਜਾਣਦੇ ਤਾਂ ਸਚਾਈ ਇਹ ਹੈ ਸ਼ਬਦ ਵਰਤਨਾ ਗਲਤ ਹੈ।
3 ਇਟਾਂ ਦੇ ਅਕਾਲ ਤਖਤ ਦੇ ਢਾਹੇ ਜਾਣ ਵਾਲੇ ਸ਼ਬਦ ਤੋਂ ਕਾਫੀ ਦੁਖੀ ਹੋਏ ਹੋ। ਇਹ ਇਟਾਂ ਦਾ ਅਕਾਲ
ਤਖਤ ਬਹੁਤ ਵਾਰੀ ਦੁਸ਼ਮਣਾ ਨੇ ਢਾਹਿਆ ਹੈ ਅਤੇ ਸਿੱਖਾਂ ਨੇ ਬਣਾਇਆ ਹੈ। ਪਰ ਜੋ ਤੁਸੀ ਢਾਹੁਣ ਦੀ
ਵਿਅਰਥ ਕੋਸ਼ਿਸ਼ ਕਰ ਹੋ ਉਹ ਹੈ ਸਿਧਾਂਤ ਜੋ ਦੁਬਾਰਾ ਨਹੀ ਬਣਾਇਆ ਜਾ ਸਕਦਾ।
4 ਤੁਸੀ ਬੜੀ ਅਪਮਾਨ ਜਨਕ ਭਾਸ਼ਾ ਲਿਖਿਆ ਹੈ ਸਾਡਾ ਮੁਖੀਆ ਹੈ “ਗੁਰੂ ਗ੍ਰੰਥ (ਸਾਹਿਬ)। ਪਹਿਲਾਂ ਤਾਂ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਾਂ ਸਤਿਕਾਰ ਨਾਲ ਲਿਖਣਾ ਸਿੱਖੋ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਵੇਂ ਕਿਸੇ ਨੂੰ ਹਟਾਉਣਗੇ ਕਿ ਮੇਰੇ ਗਲਤ ਸਰੂਪ ਨਾ ਛਾਪੋ। ਜੇ ਕੋਈ
ਛਾਪਦਾ ਹੈ ਤਾਂ ਕਿਵੇਂ ਹਟਾਉਣਗੇ ਜਾਂ ਕਿਸ ਦੀ ਕਿਵੇ ਡਿਉਟੀ ਲਾਉਣਗੇ ਕਿ ਇਹ ਗਲਤੀ ਦੁਬਾਰਾ ਨਾ
ਹੋਵੇ। ਇਹ ਕੰਮ ਤਾਂ ਕਿਸੇ ਸਿੱਖ ਨੂੰ ਹੀ ਕਰਨ ਪੈਣਾ ਹੈ। ਇਸ ਦੀ ਚੋਣ ਕਿਵੇਂ ਤੇ ਕੌਣ ਕਰੇਗਾ। ਗਲ
ਮੁੜ ਘੁੜ ਕੇ ਉਥੇ ਹੀ ਆ ਜਾਣੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਾਂ ਗਿਆਨ ਦਾ ਭੰਡਾਰ ਹਨ ਅਤੇ
ਇਹ ਸਿਰਫ ਸਿੱਖਾਂ ਲਈ ਨਹੀ ਬਲਕਿ ਸਾਰੇ ਸੰਸਾਰ ਵਾਸਤੇ ਹਨ।
ਜੋ ਤੁਸੀ ਲਿਖਿਆ ਹੈ ਸਰਬਸੰਮਤੀ ਜਾਂ ਬਹੁਸੰਮਤੀ ਕੋਈ ਮਾਹਣੇ ਨਹੀ ਰੱਖਦੀ। ਦਿਲ ਬਹਿਲਾਉਣ ਵਾਸਤੇ
ਖਿਆਲ ਬਹੁਤ ਅੱਛਾ ਹੈ।
ਸੰਤ ਸਿੰਘ ਬਰਲਿੰਗਟਨ
(10/07/11)
ਮਨਜੀਤ ਸਿੰਘ ਖਾਲਸਾ
ਗੁਰਮਤਿ ਇਨਕਲਾਬ ਦੀ ਪੁਨਰ-ਸੁਰਜੀਤੀ ਅਤੇ ਫ਼ਰੰਗੀਆਂ ਦੀ ਗ਼ੁਲਾਮੀ ਤੋਂ ਆਜ਼ਾਦੀ ਲਈ ਦੂਜਾ ਸੰਘਰਸ਼
ਗੁਰੂ ਸਿੰਘ ਸਭਾ ਲਹਿਰ - ਗੁਰਦਵਾਰੇ ਆਜ਼ਾਦ ਕਰਵਾਏ
ਖ਼ਾਲਸਾ ਕੌਮ ਵਿੱਚ ਦਿਨੋ-ਦਿਨ ਆ ਰਹੇ ਸਰਬਪੱਖੀ ਨਿਘਾਰ ਨੇ ਕੌਮ ਦੀਆਂ ਕੁੱਝ ਕੁ ਜਾਗਦੀ ਜ਼ਮੀਰ
ਵਾਲੀਆਂ ਰੂਹਾਂ ਦੀ ਨੀਂਦ ਹਰਾਮ ਕਰ ਰੱਖੀ ਸੀ। 1873 ਵਿੱਚ ਇੱਕ ਡਰਾਮਈ ਘਟਨਾ ਘਟੀ। ਅੰਮ੍ਰਿਤਸਰ
ਮਿਸ਼ਨ ਸਕੂਲ ਵਿੱਚ ਪੜ੍ਹ ਰਹੇ ਚਾਰ ਸਿੱਖ ਬੱਚਿਆਂ (ਅਤਰ ਸਿੰਘ, ਸਾਧੂ ਸਿੰਘ, ਸੰਤੋਖ ਸਿੰਘ ਤੇ ਆਇਆ
ਸਿੰਘ) ਨੇ ਐਲਾਨ ਕਰ ਦਿੱਤਾ ਕਿ ਉਹ ਈਸਾਈ ਮੱਤ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਹਨ। ਇਸ ਤੋਂ ਪਹਿਲਾਂ
ਵੀ ਭਾਵੇਂ ਦੋ ਰਾਜ-ਘਰਾਣਿਆਂ ਦੇ ਬੱਚੇ (ਦਲੀਪ ਸਿਘ ਤੇ ਹਰਨਾਮ ਸਿੰਘ, ਕਪੂਰਥਲਾ) ਈਸਾਈ ਬਣ ਚੁੱਕੇ
ਸਨ, ਪਰ ਹੋਰ ਅਖੌਤੀ ਉੱਚੇ ਖ਼ਾਨਦਾਨਾਂ ਵਿੱਚੋਂ, ਕੋਈ ਵੀ ਈਸਾਈ ਨਹੀਂ ਸੀ ਬਣਿਆ। ਖ਼ੈਰ, ਕੁੱਝ ਕੁ
ਸਰਗਰਮ ਸਿੱਖਾਂ ਨੇ ਇਨ੍ਹਾਂ ਬੱਚਿਆਂ ਨੂੰ ਸਮਝਾ-ਬੁਝਾ ਕੇ ਇਸ ਗੁਰਮਤਿ- ਵਿਰੋਧੀ ਹਰਕਤ ਤੋਂ ਰੋਕ
ਲਿਆ। ਸੰਨ 1873 ਵਿੱਚ ਕੁੱਝ ਕੁ ਵੀਰਾਂ, ਜਿਨ੍ਹਾਂ ਵਿੱਚ ਪ੍ਰੋਫੈਸਰ ਗੁਰਮੁਖ ਸਿੰਘ, ਗਿਆਨੀ ਦਿੱਤ
ਸਿੰਘ ਅਤੇ ਭਾਈ ਜਵਾਹਰ ਸਿੰਘ ਦੇ ਨਾਮ ਵਰਣਨਯੋਗ ਹਨ, ਨੇ ਇਕੱਠੇ ਹੋ ਕੇ, ਕੌਮ ਦੀ ਵਿਗੜ ਰਹੀ ਹਾਲਤ
ਨੂੰ ਸੁਧਾਰਨ ਲਈ ਦੀਰਘ ਵੀਚਾਰਾਂ ਕੀਤੀਆਂ। ਜਿਸ ਦੇ ਫਲਸਰੂਪ ਗੁਰਮਤਿ ਇਨਕਲਾਬ ਨੂੰ ਪੁਨਰ-ਸੁਰਜੀਤ
ਕਰਨ ਲਈ ‘ਸਿੰਘ ਸਭਾ ਲਹਿਰ` ਹੋਂਦ ਵਿੱਚ ਆਈ। ਇਨ੍ਹਾਂ ਨੇ ਆਪਣਾ ਕੌਮੀ ਅਖ਼ਬਾਰ ਕੱਢਿਆ ਅਤੇ ਜਥੇਬੰਦਕ
ਢੰਗ ਨਾਲ ਪ੍ਰਚਾਰ ਕਰ ਕੇ, ਗੁਰਮਤਿ ਫ਼ਲਸਫ਼ੇ, ਸਿੱਖ ਇਤਿਹਾਸ ਅਤੇ ਸਿੱਖ ਸਭਿਆਚਾਰ ਵਿੱਚੋਂ,
ਬਿਪਰਵਾਦੀਆਂ ਵੱਲੋਂ ਸਿੱਖੀ ਦਾ ਭਗਵਾਂਕਰਨ ਕਰਨ ਦੀ ਡੂੰਘੀ ਸਾਜਿਸ਼ ਅਧੀਨ ਮਿਲਾਈ ਗਈ ਖ਼ੋਟ ਨੂੰ ਕੱਢਣ
ਲਈ ਕਮਰਕੱਸੇ ਕਰ ਲਏ। ਇਹ ਉਹ ਸਮਾਂ ਸੀ ਜਦੋਂ, ਅੰਗ੍ਰੇਜ਼ਾਂ ਦੀ ਸਰਪ੍ਰਸਤੀ ਅਧੀਨ, ਇੱਕ ਗੁਜਰਾਤੀ
‘ਸਾਧੂ` ਦਇਆ ਰਾਮ ਨੇ ਪੰਜਾਬ ਵਿੱਚ ਆ ਕੇ ਆਰੀਆ ਸਮਾਜ ਦਾ ਮੁੱਢ ਬੰਨ੍ਹਿਆ। ਸਿੱਖ ਕੌਮ ਨੂੰ ਭੁਲੇਖੇ
ਵਿੱਚ ਰੱਖਣ ਲਈ ਇਸ ਸ਼ਾਤਰ ਸਾਧ ਨੇ ‘ਇੱਕ ਈਸ਼ਵਰਵਾਦ` ਦੇ ਸਿਧਾਂਤ ਦੀਆਂ ਗੱਲਾਂ ਕੀਤੀਆਂ ਅਤੇ
ਜ਼ਾਤ-ਪਾਤ ਦਾ ਵੀ ਵਿਰੋਧ ਕੀਤਾ। ਇਸ ਕਰ ਕੇ, ਸ਼ੁਰੂ-ਸ਼ੁਰੂ ਵਿੱਚ ਇਸ ਨੂੰ ਸਿੱਖਾਂ ਦੀ ਹਮਾਇਤ ਵੀ
ਹਾਸਿਲ ਹੋਈ। ਪਰ ਛੇਤੀ ਹੀ ਇਸ ਨੇ ਵੇਦਾਂ ਨੂੰ ਈਸ਼ਵਰੀ ਕ੍ਰਿਤ ਹੋਣ ਦਾ ਪ੍ਰਚਾਰ ਕਰ ਕੇ, ਆਪਣਾ ਅਸਲੀ
ਮਨੂੰਵਾਦੀ ਚਿਹਰਾ ਵਿਖਾਣਾ ਸ਼ੁਰੂ ਕਰ ਦਿੱਤਾ। ਸੰਵਾਦ ਰਚਾਉਣ ਵਿੱਚ ਇਹ ਸ਼ਖ਼ਸ ਬਹੁਤ ਚਤੁਰ ਸੀ ਅਤੇ
ਵੱਡੇ-ਵੱਡੇ ਵਿਦਵਾਨ ਵੀ ਇਸ ਨੂੰ ਚੁਣੌਤੀ ਦੇਣ ਤੋਂ ਕੰਨੀ ਕਤਰਾਉਂਦੇ ਸਨ। ਆਰਥਕ ਅਤੇ ਸਮਾਜਕ
ਪਛੜੇਵਿਆਂ ਵਾਲੇ ਇੱਕ ਗ਼ਰੀਬ ਪੇਂਡੂ ਪਰਿਵਾਰ ਵਿੱਚੋਂ ਉੱਠ ਕੇ ਗਿਆਨੀ ਦਿੱਤ ਸਿੰਘ ਨੇ ਇਸ ਢੌਂਗੀ
ਸਾਧ ਨੂੰ ਜਨਤਕ ਤੌਰ ਤੇ, ਤਿੰਨ ਵਾਰੀ ਸੰਵਾਦ ਰਚਾ ਕੇ, ਬੁਰੀ ਤਰ੍ਹਾਂ ਹਰਾ ਕੇ, ਐਸੀਆਂ ਭਾਜੜਾਂ
ਪਾਈਆਂ ਕਿ ਇਸ ਸਾਧ ਨੇ ਵਾਪਸ ਗੁਜਰਾਤ ਵਿੱਚ ਜਾ ਕੇ ਹੀ ਦਮ ਲਿਆ ਤੇ ਫਿਰ ਕਦੇ ਪੰਜਾਬ ਵੱਲ ਆਉਂਣ ਦਾ
ਹੀਆ ਨਾ ਕੀਤਾ। ਜਿਹੜੇ ਫ਼ਰੰਗੀ ਸਿੱਖ ਕੌਮ ਨੂੰ ਖ਼ਤਮ ਕਰਨ ਦੇ ਸੁਪਨੇ ਵੇਖ ਰਹੇ ਸਨ, ਗੁਰਮਤਿ–ਇਨਕਲਾਬ
ਦੀ ਪੁਨਰ-ਸੁਰਜੀਤੀ ਵੱਲ ਵਧ ਰਹੀ ਸਿੰਘ ਸਭਾ ਲਹਿਰ ਦੀ ਚੜ੍ਹਤ ਨੂੰ ਵੇਖ ਕੇ ਬੌਂਦਲ ਗਏ ਅਤੇ ਉਨ੍ਹਾਂ
ਨੇ ਅਕਾਲ ਤਖ਼ਤ ਤੇ ਦਰਬਾਰ ਸਾਹਿਬ ਅੰਮ੍ਰਿਤਸਰ ਬਿਠਾਏ ਆਪਣੇ ਗ਼ੁਲਾਮ ਸਰਬਰਾਹ ਦੁਆਰਾ ਗਿਆਨੀ ਦਿੱਤ
ਸਿੰਘ ਨੂੰ ਸਿੱਖ ਪੰਥ ਵਿੱਚੋਂ ਛੇਕਣ ਦਾ ‘ਹੁਕਮਨਾਮਾ` ਜ਼ਾਰੀ ਕਰਵਾ ਦਿਤਾ ਅਤੇ ਇਨ੍ਹਾਂ ਵੱਲੋਂ
ਕੱਢਿਆ ਕੌਮੀ ਅਖ਼ਬਾਰ ( ‘ਗੁਰਮੁਖੀ ਅਖ਼ਬਾਰ`) ਵੀ ਬੰਦ ਕਰਵਾ ਦਿੱਤਾ। ਬਾਅਦ ਵਿੱਚ, ਇਹ ਲਹਿਰ
ਗੁਰਦਵਾਰਾ ਸੁਧਾਰ ਲਹਿਰ ਦਾ ਰੂਪ ਧਾਰਨ ਕਰ ਗਈ ਅਤੇ ਬਹੁਤ ਸਾਰੀਆਂ ਕੁਰਬਾਨੀਆਂ ਦੇ ਕੇ, 1922
ਵਿੱਚ, ਤਕਰੀਬਨ ਸਾਰੇ ਇਤਿਹਾਸਕ ਗੁਰਦਵਾਰੇ ਮਹੰਤਾਂ, ਨਿਰਮਲਿਆਂ ਤੇ ਉਦਾਸੀਆਂ ਤੋਂ ਆਜ਼ਾਦ ਕਰਵਾ ਲਏ।
ਹਥਿਆਰਬੰਦ ਸੰਘਰਸ਼
ਇਸੇ ਸਮੇਂ ਦੌਰਾਨ, ਪੰਜਾਬ ਨੂੰ ਅੰਗਰੇਜ਼ੀ ਸਮਾਰਾਜ ਦੀ ਗ਼ੁਲਾਮੀ ਤੋਂ ਆਜ਼ਾਦ ਕਰਵਾਉਣ ਲਈ ਗ਼ਦਰ ਲਹਿਰ
(1913-18), ਬਬਰ ਅਕਾਲੀ ਲਹਿਰ (1921-25) ਆਦਿ ਨਿਰੋਲ ਸਿੱਖ ਹਥਿਆਰਬੰਦ ਲਹਿਰਾਂ ਚੱਲ ਪਈਆਂ।
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਕਾਇਮ ਹੋਏ
“15 ਨਵੰਬਰ 1920 ਨੂੰ ਅਕਾਲ ਤਖ਼ਤ ਦੇ ਸਾਹਮਣੇ ਸਰਬੱਤ ਖ਼ਾਲਸਾ ਦਾ ਇਕੱਠ ਬੁਲਾ ਕੇ 175 ਮੈਂਬਰੀ
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਬਣਾਈ ਗਈ। 14 ਦਸੰਬਰ 1920 ਨੂੰ ਅਕਾਲ ਤਖ਼ਤ `ਤੇ ਹੋਏ ਕੌਮੀ
ਇਕੱਠ ਵਿੱਚ ‘ਗੁਰਦਵਾਰਾ ਸੇਵਕ ਦਲ` ਕਾਇਮ ਕਰਨ ਦਾ ਫ਼ੈਸਲਾ ਕੀਤਾ ਗਿਆ। ਇਸ ਜਥੇਬੰਦੀ ਦਾ ਨਾਂ ਮਨਜ਼ੂਰ
ਕਰਨ ਲਈ ਇੱਕ ਕੌਮੀ ਇਕੱਠ 23 ਜਨਵਰੀ 1921 ਨੂੰ ਅਕਾਲ ਤਖ਼ਤ `ਤੇ ਬੁਲਾ ਕੇ ਇਸ ਦਾ ਨਾਂ ‘ਅਕਾਲੀ ਦਲ`
ਸਵੀਕਾਰ ਕਰ ਲਿਆ ਗਿਆ। (ਮਗਰੋਂ 29 ਮਾਰਚ 1922 ਦੇ ਦਿਨ ਅਕਾਲੀ ਦਲ ਨੇ ਆਪਣੇ ਛੇਵੇਂ ਮਤੇ ਮੁਤਾਬਿਕ
ਜਥੇਬੰਦੀ ਦਾ ਨਾਂ ‘ਸ਼੍ਰੋਮਣੀ ਅਕਾਲੀ ਦਲ` ਰੱਖ ਲਿਆ। ਅਕਾਲੀ ਦਲ ਨੇ ਦੋ-ਨੁਕਾਤੀ ਪ੍ਰੋਗਰਾਮ
ਐਲਾਣਿਆ: 1. ਸਾਰੇ ਅਕਾਲੀ ਜੱਥਿਆਂ ਨੂੰ ਇਕੱਠੇ ਕਰ ਕੇ ਪੰਥ ਦੀ ਸੇਵਾ ਕਰਨੀ, 2. ਗੁਰਦਵਾਰਿਆਂ ਦੀ
ਸੇਵਾ ਵਾਸਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਹੁਕਮ ਉੱਤੇ ਅਮਲ ਕਰਨਾ (ਰੋਜ਼ਾਨਾ ਅਕਾਲੀ:
28. ਦਸੰਬਰ 1921) “ {ਡਾ. ਹਰਜਿੰਦਰ ਸਿੰਘ ਦਿਲਗੀਰ: ਸਿੱਖ ਤਵਾਰੀਖ਼, ਸਫ਼ੇ 797-819}
ਗੁਰਦਵਾਰੇ ਬਿਪਰਵਾਦੀਆਂ ਦੀ ਗ਼ੁਲਾਮੀ `ਚੋਂ ਆਜ਼ਾਦ ਹੋ ਕੇ ਬਿਪਰਵਾਦ ਦੇ ਗ਼ੁਲਾਮਾਂ (ਅਕਾਲੀਆਂ) ਦੀ
ਗ਼ੁਲਾਮੀ `ਚ
ਇੰਝ ਸੰਨ 1922 ਵਿੱਚ, ਨਨਕਾਣਾ ਸਾਹਿਬ ਅਤੇ ਹੋਰ ਇਤਿਹਾਸਕ ਗੁਰਦਵਾਰਿਆਂ ਨੂੰ ਮਹੰਤਾਂ, ਨਿਰਮਲਿਆਂ
ਤੇ ਉਦਾਸੀਆਂ ਦੇ ਕਬਜ਼ੇ `ਚੋਂ ਆਜ਼ਾਦ ਕਰਵਾ ਕੇ ਸਿੱਖ ਕੌਮ ਗੁਰਦਵਾਰਾ ਸੰਸਥਾ ਅਧੀਨ ਜਥੇਬੰਦ ਹੋਣ
ਲੱਗੀ ਅਤੇ ਪੰਜਾਬ ਨੂੰ ਫ਼ਰੰਗੀਆਂ ਦੀ ਗ਼ੁਲਾਮੀ ਤੋਂ ਆਜ਼ਾਦ ਕਰਾਉਣ ਲਈ ਚੱਲ ਰਹੇ ਹਥਿਆਰਬੰਦ ਸੰਘਰਸ਼
ਵਿੱਚ ਕੁੱਦ ਪਈ। ਸ਼ਾਤਰ ਫ਼ਰੰਗੀ ਸਾਮਰਾਜ ਦੀ ਨੀਂਦ ਹਰਾਮ ਹੋ ਗਈ।
“12 ਅਕਤੂਬਰ 1923 ਦੇ ਦਿਨ, 23772-73 ਨੰਬਰ ਚਿੱਠੀ ਜਾਰੀ ਕਰ ਕੇ, ਸਰਕਾਰ ਵੱਲੋਂ (ਸ਼੍ਰੋਮਣੀ)
ਅਕਾਲੀ ਦਲ ਤੇ ਅਕਾਲੀ ਜਥੇ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਲੋਕਲ ਗੁਰਦਵਾਰਾ
ਕਮੇਟੀਆਂ ਨੂੰ ਗ਼ੈਰ-ਕਾਨੂੰਨੀ ਕਰਾਰ ਦੇਣ ਨਾਲ ਹੀ ਉਸ ਰਾਤ ਅਤੇ ਅਗਲੇ ਦਿਨ ਅਕਾਲੀ ਦਲ ਤੇ ਸ਼੍ਰੋਮਣੀ
ਕਮੇਟੀ ਦੇ ਆਗੂਆਂ ਨੂੰ ਦਫ਼ਾਵਾਂ 120-ਬੀ, 121-ਏ, 124-ਏ, 17-ਏ ਅਤੇ 17-ਬੀ ਹੇਠ ਗ੍ਰਿਫ਼ਤਾਰ ਕਰ
ਲਿਆ। …… ਸਾਰੇ ਅਕਾਲੀ ਆਗੂਆਂ ਨੂੰ ਲਾਹੌਰ ਦੇ ਕਿਲ੍ਹੇ ਵਿੱਚ ਬੰਦ ਕਰ ਦਿੱਤਾ ਗਿਆ। …. . 1925
ਵਿੱਚ ਸਰਕਾਰ ਨੇ (ਕੁਝ ਸਰਕਾਰੀ ਪੱਖ ਵਾਲੇ ਸਿੱਖਾਂ ਦੀ ਸਹਾਇਤਾ ਨਾਲ) ਵੋਟਾਂ ਦੇ ਵਿਧਾਨ ਦੇ ਅਧਾਰ
`ਤੇ ਬਣਾਇਆ ‘ਸਿੱਖ ਗੁਰਦਵਾਰਾ ਐਕਟ-1925) ਪਾਰਲੀਮੈਂਟ ਤੋਂ ਪਾਸ ਕਰਵਾ ਲਿਆ ਅਤੇ 27 ਸਤੰਬਰ 1926
ਤੱਕ ਸਾਰੇ ਗ੍ਰਿਫ਼ਤਾਰ ਕੀਤੇ ਅਕਾਲੀ ਆਗੂਆਂ ਨੂੰ ਰਿਹਾ ਕਰ ਦਿੱਤਾ। “ (ਡਾ. ਹਰਜਿੰਦਰ ਸਿੰਘ
ਦਿਲਗੀਰ: ਸਿੱਖ ਤਵਾਰੀਖ਼ ਸਫ਼ੇ 903-17)। ਇਸ ਤਰ੍ਹਾਂ, ਭਾਵੇਂ ਗੁਰਦਵਾਰੇ ਬਿਪਰਵਾਦੀਆਂ (ਮਹੰਤ,
ਨਿਰਮਲੇ ਤੇ ਉਦਾਸੀ) ਤੋਂ ਤਾਂ ਆਜ਼ਾਦ ਕਰਵਾ ਲਏ ਗਏ ਪਰ ਇਨ੍ਹਾਂ ਦਾ ਪ੍ਰਬੰਧਕੀ ਸਿਸਟਮ ਗੁਰਮਤਿ
ਸਿਧਾਂਤਾਂ (ਗੁਣਵੱਤਾ ਦੇ ਆਧਾਰ `ਤੇ ਸੀਲੈਕਸ਼ਨ) ਦੇ ਅਨੁਕੂਲ ਨਾ ਬਣਾਇਆ ਜਾ ਸਕਿਆ। ‘ਵੋਟ-ਵਿਧਾਨ`
ਦੇ ਅਮਲ ਵਿੱਚ ਆਉਣ ਨਾਲ, ਗੁਰਮਤਿ ਫ਼ਲਸਫ਼ੇ ਨਾਲੋਂ ਟੁੱਟਿਆ ਹੋਇਆ ਸਿੱਖ ਕੌਮ ਦਾ ਕਾਫ਼ੀ ਵੱਡਾ ਹਿੱਸਾ,
ਅੱਗੇ ਹੋਰ ਧੜੇਬੰਦੀਆਂ ਵਿੱਚ ਪੈ ਕੇ ਵੰਡਿਆ ਗਿਆ।
ਸਿੱਖ ਕੌਮ ਨਾਲ ਮਨੂੰਵਾਦੀਆਂ ਦਾ ਧ੍ਰੋਹ – ਸਿੱਖ ਕੌਮ ਫਰੰਗੀਆਂ ਦੀ ਗੁਲਾਮੀ `ਚੋਂ ਨਿਕਲ ਕੇ,
ਮਨੂੰਵਾਦੀਆਂ ਦੀ ਗ਼ੁਲਾਮੀ `ਚ
ਇਸੇ ਦੌਰਾਨ ਹੀ, ਸਿੱਖ ਕੌਮ ਦੇ ਫ਼ਰੰਗੀਆਂ ਦੀ ਗ਼ੁਲਾਮੀ ਚੋਂ ਆਜ਼ਾਦ ਹੋਣ ਲਈ ਚੱਲ ਰਹੇ ਹਥਿਆਰਬੰਦ
ਸੰਘਰਸ਼ ਨੇ ਸ੍ਰੀ ਮੋਹਨ ਦਾਸ ਕਰਮ ਚੰਦ ਗਾਂਧੀ, ਜਵਾਹਰ ਲਾਲ ਨਹਿਰੂ ਅਤੇ ਬਲਭ ਭਾਈ ਪਟੇਲ ਵਰਗੇ ਸ਼ਾਤਰ
ਕਾਂਗਰਸੀ ਲੀਡਰਾਂ ਨੂੰ ਵੀ ਬੇਹੱਦ ਚਿੰਤਾ ਦੇ ਆਲਮ ਵੱਲ ਧਕੇਲ ਦਿੱਤਾ, ਕਿਉਂਕਿ, ਸ਼ਾਇਦ, ਇਨ੍ਹਾਂ
ਅੰਦਰ ਅੰਗਰੇਜ਼ੀ ਸਾਮਰਾਜ ਦੇ ਖ਼ਿਲਾਫ਼ ਹਥਿਆਰਬੰਦ ਸੰਘਰਸ਼ ਕਰਨ ਦੀ ਲੋੜੀਂਦੀ ਹਿੰਮਤ ਨਹੀਂ ਸੀ।
ਅੰਗਰੇਜ਼ੀ ਸਾਮਰਾਜ ਦੇ ਖ਼ਿਲਾਫ਼ ਇਹ ਆਪਣਾ ਸ਼ਾਂਤਮਈ ਅੰਦੋਲਨ ਚਲਾ ਰਹੇ ਸਨ ਅਤੇ ਤੱਤੀ ਜਗ੍ਹਾ `ਤੇ ਪੈਰ
ਨਹੀਂ ਰੱਖਣਾ ਚਾਹੁੰਦੇ ਸਨ। ਇਨ੍ਹਾਂ ਨੇ ਆਪਣੀਆਂ ਲੂੰਬੜ-ਚਾਲਾਂ (ਸਿੱਖ ਲੀਡਰਾਂ ਨਾਲ ਜਾਣ-ਬੁੱਝ ਕੇ
ਝੂਠੇ ਵਾਅਦੇ ਕਰ ਕੇ) ਰਾਹੀਂ ਸਿੱਖ ਲੀਡਰਾਂ ਨੂੰ ਪੁਚਕਾਰ ਲਿਆ ਅਤੇ ਸਿੱਖ ਕੌਮ ਵੱਲੋਂ ਪੰਜਾਬ ਨੂੰ
ਫ਼ਰੰਗੀਆਂ ਦੀ ਗ਼ੁਲਾਮੀ ਚੋਂ ਆਜ਼ਾਦ ਕਰਾਉਣ ਲਈ ਚੱਲ ਰਹੇ ਹਥਿਆਰਬੰਦ ਸੰਘਰਸ਼ ਨੂੰ ਵਿੱਚ-ਵਿਚਾਲੇ ਹੀ
ਛੁਡਵਾ ਕੇ, ਸਿੱਖ ਕੌਮ ਨੂੰ ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਦੀਆਂ ਮੂਹਰਲੀਆਂ ਸਫ਼ਾਂ ਵਿੱਚ ਹੋ ਕੇ
ਲੜਨ-ਮਰਨ ਲਈ ਝੌਂਕ ਦਿੱਤਾ। ਭਾਰਤ ਦੀ ਆਬਾਦੀ ਦਾ ਡੇਢ (1.1/2) % ਹਿੱਸਾ ਹੋਣ ਦੇ ਬਾਵਜੂਦ, ਸਿੱਖ
ਕੌਮ ਨੇ ਬੇਈਮਾਨ ਕਾਂਗਰਸੀ ਲੀਡਰਾਂ ਦੇ ਝੂਠੇ ਵਾਅਦਿਆਂ `ਤੇ ਭਰੋਸਾ ਕਰ ਕੇ, ਭਾਰਤ ਦੀ ਆਜ਼ਾਦੀ ਦੇ
ਸੰਘਰਸ਼ ਵਿੱਚ 80% ਤੋਂ ਵੀ ਵੱਧ ਯੋਗਦਾਨ ਪਾਇਆ। ਸੰਨ 1947 ਵਿੱਚ ਅੰਗਰੇਜ਼ਾਂ ਦੇ ਭਾਰਤ ਵਿੱਚੋਂ ਚਲੇ
ਜਾਣ ਸਾਰ ਹੀ ਇਨ੍ਹਾਂ ਧੋਖੇਵਾਜ਼ ‘ਹਿੰਦੂ` ਲੀਡਰਾਂ ਨੇ ਤੋਤੇ ਵਾਗੂੰ ਅੱਖਾਂ ਫੇਰ ਲਈਆਂ। ਭੋਲੀ-ਭਾਲੀ
ਸਿੱਖ ਕੌਮ ਫ਼ਰੰਗੀਆਂ ਦੀ ਗ਼ੁਲਾਮੀ `ਚੋਂ ਨਿਕਲ ਕੇ ਬਿਪਰਵਾਦੀਆਂ ਦੀ ਗ਼ੁਲਾਮੀ ਵਿੱਚ ਫਸ ਗਈ ਅਤੇ
ਗੁਰਦਵਾਰੇ ਵੀ ਬਿਪਰਵਾਦੀਆਂ ਦੇ ਹੀ ਸਿੱਧੇ ਕਬਜ਼ੇ `ਚੋਂ ਨਿਕਲ ਕੇ, ਹੌਲੀ-ਹੌਲੀ ਅਸਿਧੇ ਢੰਗ ਨਾਲ,
ਮਨੂੰਵਾਦੀਆਂ ਦੇ ਗ਼ੁਲਾਮਾਂ (ਅਖੌਤੀ ਅਕਾਲੀਆਂ) ਦੀ ਗ਼ੁਲਾਮੀ ਵਿੱਚ ਫਸਦੇ ਚਲੇ ਗਏ। ਇਹ ਦੁੱਖਦਾਈ
ਭਾਣਾ ਅੱਜ ਤੱਕ ਵੀ ਵਰਤ ਰਿਹਾ ਹੈ।
(09/07/11)
ਗੁਰਇੰਦਰ ਸਿੰਘ ਪਾਲ
‘ਸਿੱਖ ਮਾਰਗ’ ਦੇ ਸਮੂਹ ਪਾਠਕਾਂ/ਲੇਖਕਾਂ ਦੇ ਧਿਆਨ-ਯੋਗ:
ਮੇਰਾ ਇਹ ਵਿਚਾਰ-ਪੱਤਰ ਜੁਲਾਈ 6 ਨੂੰ ਸ: ਸੰਤ ਸਿੰਘ ਜੀ ਬਰਲਿੰਗਟਨ ਦੇ ਛਪੇ
ਪੱਤਰ ‘
ਅਕਾਲ
ਤਖਤ ਦੇ ਖਾਤਮੇ ਤੋਂ ਬਾਅਦ?’
ਦੇ ਸੰਬੰਧ ਵਿੱਚ ਹੈ। ਸੰਤ ਸਿੰਘ ਜੀ ਦਾ ਇਹ ਕਥਨ
ਸਹੀ ਹੈ ਕਿ ਇਸ ਬਹਿਸ ਵਿੱਚੋਂ ‘ਕੋਈ ਨਤੀਜਾ ਨਹੀਂ ਨਿਕਲਿਆ’। ਇਸ ਤੋਂ ਅੱਗੇ ਜੋ ਕੁੱਝ ਵੀ ਉਨ੍ਹਾਂ
ਨੇ ਲਿਖਿਆ ਹੈ ਉਸ ਨਾਲ ਦਾਸ ਦੀ ਅਸਹਿਮਤੀ ਹੈ, ਜਿਸ ਦਾ ਪ੍ਰਗਟਾਵਾ ਹੇਠ ਲਿਖੇ ਸ਼ਬਦਾਂ ਵਿੱਚ ਕੀਤਾ
ਗਿਆ ਹੈ:-
1.
“ਦੋਵੇਂ ਧਿਰਾਂ ਆਪਣੇ ਆਪ ਨੂੰ ਜੇਤੂ ਸਮਝ ਰਹੀਆਂ ਹਨ”।
ਵਿਚਾਰ-ਚਰਚਾ ਹਾਰ ਜਾਂ ਜਿੱਤ ਲਈ ਨਹੀਂ ਹੁੰਦੀ ਸਗੋਂ ਇਸ
ਦਾ ਮੰਤਵ ਵਿਚਾਰਾਂ ਦਾ ਮੰਥਨ ਕਰਕੇ ਸੱਚ ਦੀ ਭਾਲ ਕਰਨਾਂ ਹੁੰਦਾ ਹੈ। ਹਾਰ-ਜਿੱਤ ਲਈ ਆਪਸੀ
ਵਿਚਾਰ-ਚਰਚਾ ਕਰਨ ਵਾਲੇ ਗੁਰਸਿੱਖ ਨਹੀਂ ਹੋ ਸਕਦੇ!
2.
“ਸਿੱਖਾਂ ਬਾਰੇ ਇਹ ਮਸ਼ਹੂਰ ਹੈ ਕਿ ਇਹ ਕੋਈ ਕੰਮ ਕਰਨ ਤੋਂ ਬਾਅਦ ਹੀ ਸੋਚਦੇ ਹਨ ਕਿ ਅਸੀਂ ਮਾੜਾ
ਕੀਤਾ ਕਿ ਚੰਗਾ”। ਸਾਰੀ ਕੌਮ ਨੂੰ ਇੱਕੋ ਰੱਸੇ
ਬਨ੍ਹਣ ਦਾ ਖ਼ਿਆਲ ਅਮਾਨਵੀ ਲੱਗਦਾ ਹੈ! ਦੂਜਾ, ਸਾਰੇ ਸਿੱਖਾਂ ਬਾਰੇ
‘ਇਹ’
ਦੀ ਵਰਤੋਂ ਤੋਂ ਇਉਂ ਲੱਗਦਾ ਹੈ ਕਿ ਸਿਰਫ਼ ਸੰਤ ਸਿੰਘ ਜੀ
ਸਿੱਖ ਕੌਮ ਦੀ ਇਸ ਮਾਨਸਿਕ ਕਮਜ਼ੋਰੀ ਤੋਂ ਮੁਕਤ ਹਨ! ! ਦਰਅਸਲ, ਸੱਚਾਈ ਇਹ ਹੈ ਕਿ ਉਹ ਤਾਂ, ਸ਼ਾਇਦ,
‘ਕੰਮ ਕਰਨ ਤੋਂ ਬਾਅਦ’ ਅਰਥਾਤ ਇਸ ਪੱਤਰ ਲਿਖਣ ਤੋਂ ਬਾਅਦ ਵੀ ਸੋਚਣ ਵਾਲੇ ਨਹੀਂ ਕਿ ਉਨ੍ਹਾਂ ਨੇ
ਆਪਣਾ ਇਹ ਪੱਤਰ ਲਿਖ ਕੇ ‘ਮਾੜਾ ਕੀਤਾ ਕਿ ਚੰਗਾ’।
3.
“……ਫਰਜ ਕਰੋ ਜੇ ਸਿੱਖ ਕੌਮ ਭਾਈ ਇਕਬਾਲ ਸਿੰਘ ਦੀ ਗਲ ਮਨ ਕੇ ਅਕਾਲ ਤਖਤ ਨੂੰ ਢਾਹ ਦਿੰਦੀ……”।
ਇਹ ਕੋਰਾ ਚਿੱਟਾ ਝੂਠ ਬਾਰ ਬਾਰ ਕਿਉਂ
ਦੁਹਰਾਇਆ ਜਾ ਰਿਹਾ ਹੈ? ਇਸ ਝੂਠੇ ਕਥਨ ਪਿੱਛੇ ਗੁਰਸਿੱਖ ਵਾਲੀ ਸੁਹਿਰਦਤਾ ਨਹੀਂ ਸਗੋਂ ਦੋਖੀਆਂ
ਵਾਲੀ ਘਿਣਾਉਣੀ ਕੁਟਿਲਤਾ ਹੈ। ਬਿਹਤਰ ਹੋਵੇਗਾ ਕਿ ਇਹ ਝੂਠ ਬੋਲਣ/ਲਿਖਣ ਵਾਲਿਆਂ ਵਿੱਚੋਂ ਕੋਈ ਵੀ
ਲੇਖਕ ਇਕਬਾਲ ਸਿੰਘ ਢਿੱਲੋਂ ਦੇ ਲੇਖ ਵਿੱਚੋਂ ਉਨ੍ਹਾਂ ਸਤਰਾਂ ਦਾ ਹਵਾਲਾ ਦੇਵੇ ਜਿਨ੍ਹਾਂ ਵਿੱਚ ਉਸ
ਨੇ ਅਕਾਲ ਤਖ਼ਤ ਨੂੰ ਢਾਉਣ ਦੀ ਸਲਾਹ ਦਿੱਤੀ ਹੈ।
4. ਬਾਕੀ ਰਹੀ ਗੱਲ
‘ਬਾਕੀ ਦੇ ਚਾਰ ਤਖ਼ਤਾਂ’, ਹੁਕਮਨਾਮੇ, ਤੇ ਕੌਮ ਦੇ ਇੱਕ ਮੁਖੀਏ ਦੀ।
ਇਨ੍ਹਾਂ ਸਵਾਲਾਂ ਦੇ ਜਵਾਬਾਂ ਵਾਸਤੇ ਸਿੱਖ-ਜਗਤ
ਦੇ ਸੁਹਿਰਦ ਵਿਦਵਾਨਾਂ, ਵਿਸ਼ੇਸ਼ ਕਰਕੇ ਡਾ: ਢਿੱਲੋਂ, ਨੂੰ ਬੇਨਤੀ ਹੈ ਕਿ ਉਹ ਭਵਿੱਖ ਵਿੱਚ ਇਨ੍ਹਾਂ
ਵਿਸ਼ਿਆਂ `ਤੇ ਵਿਸਤ੍ਰਿਤ ਲੇਖ ਲਿਖ ਕੇ ਪਾਠਕਾਂ ਨੂੰ ਦੇਣ! ! ਹਾਲ ਦੀ ਘੜੀ, ਪਾਠਕਾਂ ਨੂੰ ਬਿਨਤੀ ਹੈ
ਕਿ ਉਹ ਸ: ਅਮਰਜੀਤ ਸਿੰਘ ਚੰਦੀ ਜੀ ਦਾ ਲੇਖ,
‘ਸਿੱਖੀ ਵਿੱਚ ਅਕਾਲ ਤਖਤ ਦੀ ਥਾਂ?’
ਨੂੰ ਧਿਆਨ ਨਾਲ ਪੜ੍ਹ ਲੈਣ, ਇਸ ਲੇਖ ਵਿੱਚੋਂ
ਇਨ੍ਹਾਂ ਪ੍ਰਸ਼ਨਾਂ ਦਾ ਉੱਤਰ ਮਿਲ ਜਾਵੇਗਾ।
ਜਿੱਥੋਂ ਤਕ ‘ਮੁਖੀਏ’ ਦਾ ਸਵਾਲ ਹੈ, ਮੇਰੀ ਸੋਚ ਮੁਤਾਬਿਕ ਸਾਡਾ ਇੱਕੋ ਇੱਕ
ਮੁਖੀਆ ਹੈ: ਗੁਰੁ ਗ੍ਰੰਥ। ਅਸੀਂ ਸਿਰਫ਼ ਇਸੇ ਦਾ ਹੀ ਹੁਕਮ ਮੰਨਣਾ ਹੈ; ਹੋਰ, ਪੂਜਾ ਦਾ ਧਾਨ
ਖਾਣ ਵਾਲੇ, ਕਿਸੇ ਕਪਟੀ ਮੜੇ ਮੁਖੀਏ ਦਾ ਨਹੀਂ! !
ਵਿਚਾਰ-ਚਰਚਾ ਵਿੱਚ ਸਰਬਸੰਮਤੀ ਜਾਂ ਬਹੁਸੰਮਤੀ ਕੋਈ ਮਅਨੇ ਨਹੀਂ ਰੱਖਦੀ।
ਸਹੀ ਜਾਂ ਗ਼ਲਤ ਵਿਚਲੇ ਨਿਤਾਰੇ ਲਈ ਲੋੜ ਤਰਕ ਦੀ ਹੈ, ਸੱਮਤੀ ਦੀ ਨਹੀਂ! ਸੱਚ ਤੇ ਖੜਾ ਇੱਕ ਇਕੱਲਾ
ਵੀ ਬਹੁਤਿਆਂ ਉੱਤੇ ਭਾਰੂ ਹੁੰਦਾ ਹੈ।
‘ਠੂੰਹਿਆਂ ਦੀ ਪੰਚਾਇਤ’ ਅਤੇ ‘ਢਾਈ ਪਾ ਖਿਚੜੀ’ ਦੇ ਫ਼ਲਸਫ਼ਾਨਾ ਤੇ ਗੂੜ੍ਹ
ਗਿਆਨ ਦੇ ਕਥਨ ਮੇਰੀ ਤੰਗ ਸਮਝ ਤੋਂ ਬਾਹਰ ਦੀ ਚੀਜ਼ ਹਨ! ! !
ਗੁਰਇੰਦਰ ਸਿੰਘ ਪਾਲ
ਜੁਲਾਈ 9, 2011
(09/07/11)
ਸੰਤ ਸਿੰਘ ਬਰਲਿੰਗਟਨ
ਸ
ਇਕਬਾਲ ਸਿੰਘ ਜੀ
ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਿਹ॥
ਮੈ ਤੁਹਾਡੇ ਉਪਰ ਕੋਈ ਇਲਜਾਮ ਨਹੀ ਲਾਇਆ ਬਲਕਿ ਚਲਦੀ ਵਿਚਾਰ ਚਰਚਾ ਵਿਚੋਂ ਹੀ ਸ਼ਬਦ
ਪਕੜੇ ਹਨ। ਕਿਉਕਿ ਜਦੋਂ ਬੰਦਾ ਜਿਆਦਾ ਲਿਖਦਾ ਹੈ ਤਾਂ ਉਸ ਕੋਲ ਆਪਣੀ ਲਿਖਤ ਨੂੰ ਦੁਬਾਰਾ ਪੜਨ ਦਾ
ਸਮਾ ਨਹੀ ਹੁੰਦਾ ਅਤੇ ਉਸ ਨੂੰ ਪਤਾ ਨਹੀ ਲਗਦਾ ਕਿ ਉਹ ਕੀ ਲਿਖੀ ਜਾ ਰਿਹਾ ਹੈ। ਜੇ ਮੇਰੀ ਚਿਠੀ ਦਾ
ਜਵਾਬ ਦੇਣ ਲਗੇ ਸੀ ਤਾਂ ਸਾਰੀ ਚਿਠੀ ਦਾ ਜਵਾਬ ਦੇਣਾ ਸੀ। ਤੁਸੀਂ ਆਪਣੀ ਆਦਤ ਮੁਤਾਬਕ ਘਚੋਲਾ ਫੇਰ
ਕੇ ਗਲ ਨੂੰ ਹੋਰ ਹੀ ਪਾਸੇ ਲੈ ਗਏ। ਤੁਸੀ ਆਪਣੀ ਵਿਦਵਤਾ ਨੂੰ ਬੜੀ ਚਲਾਕੀ ਨਾਲ ਗਲ ਨੂੰ ਹੋਰ ਪਾਸੇ
ਲਿਜਾਣ ਦੇ ਬੜੇ ਮਾਹਰ ਹੋ। ਕਿਸ ਦੀ ਨਾੜ ਕਿਥੋਂ ਨਪਣੀ ਹੈ ਇਸ ਦੇ ਵੀ ਬੜੇ ਮਾਹਰ ਹੋ। ਮੇਰੀ ਸਿਹਤ
ਤੇ ਇਸ ਦਾ ਕੋਈ ਅਸਰ ਨਹੀ ਕਿ ਤੁਸੀ ਕਿਨੇ ਹੋਰ ਲੇਖ ਲਿਖ ਰਹੇ ਹੋ ਜਾਂ ਕਿਨੀਆਂ ਕਿਤਾਬਾਂ ਲਿਖ ਰਹੇ
ਹੋ, ਮੇਰੇ ਤਾਂ ਸਿਧੇ ਤੇ ਸਪਸ਼ਟ ਸੁਆਲ ਸਨ ਜੋ ਮੈ ਫਿਰ ਦੁਹਰਾ ਰਿਹਾ ਹਾਂ;
1. ਕੀ ਅਕਾਲ ਤਖਤ ਦੇ ਖਾਤਮੇ ਤੋਂ ਬਾਅਦ ਬਾਕੀ ਦੇ ਚਾਰ ਤਖਤਾਂ ਦਾ ਆਪਸ ਵਿੱਚ ਸਭ ਤੋਂ ਵਡਾ ਤਖਤ
ਹੋਣ ਦੀ ਦੌੜ ਨਹੀ ਲਗੇਗੀ?
2. ਫਿਰ ਕੌਮ ਦੀ ਰਹਿਨੁਮਾਈ ਕੌਣ ਕਰੇਗਾ?
3. ਕੀ ਕੌਮ ਆਪ-ਮੁਹਾਰੀ ਹੋ ਜਾਵੇਗੀ?
4. ਕੀ ਸਿਖਾਂ ਨੇ ਅਕਾਲ ਤਖਤ ਤੋਂ ਆਏ ਇੱਕ ਪਾਸੜ ਹੁਕਨਾਮਿਆ ਨੂੰ ਨਾ ਮੰਨ ਕੇ ਸਮੱਸਿਆ ਦਾ ਹਲ ਆਪ
ਹੀ ਸ਼ਾਂਤਮਈ ਤਰੀਕੇ ਨਾਲ ਨਹੀ ਕਰ ਲਿਆ? ਕ੍ਰਿਪਾ ਕਰਕੇ ਜਵਾਬ ਜਰੂਰ ਦੇਣਾ ਜੀ।
ਸੰਤ ਸਿੰਘ ਬਰਲਿੰਗਟਨ
(09/07/11)
ਗਿਆਨ ਸਿੰਘ ਫਿਰੋਜ਼ਪੁਰ
ਵੀਰ ਮੱਖਣ ਸਿੰਘ,
ਜਦੋਂ ਵੀਰ ਹਰਦੇਵ ਸਿੰਘ ਜੰਮੂੰ ਨੇ ਡਾ ਇਕਬਾਲ ਸਿੰਘ ਚੰਡੀਗੜ੍ਹ ਜੀ ਕੋਲੋਂ ਉਨ੍ਹਾਂ ਦੀ ਖੋਜ ਦੇ
ਸਰੋਤ ਪੁਛੇ ਸਨ ਤਾਂ ਡਾ ਸਾਹਿਬ ਜਵਾਬ ਦੇਣੋ ਘੇਸਲ ਵੱਟ ਗਏ ਸਨ। ਇਹ ਛਤਰੰਜ ਜਾਂ ਜੂਆ ਨਹੀਂ, ਵਿਚਾਰ
ਹੈ, ਇਥੇ ਸਰੋਤ ਦੱਸਣੇ ਲਾਜ਼ਮੀ ਹਨ। ਹੁਣ ਬਿਨਾ ਸਰੋਤ ਦੱਸੇ ਹੀ ਡਾ ਇਕਬਾਲ ਸਿੰਘ ਅਛੋਪਲੇ ਜਹੇ ਫਿਰ
ਹਾਜ਼ਰ ਹੋਏ ਹਨ। ਇਨ੍ਹਾਂ ਦਾ ਇਖ਼ਲਾਕੀ ਫ਼ਰਜ਼ ਬਣਦਾ ਹੈ ਕਿ ਵੀਰ ਜੰਮੂੰ ਦਾ ਸਵਾਲ ਹਾਲੇ ਵੀ ਇਨ੍ਹਾਂ
ਵੱਲੋਂ ਉਤਸੁਕਤਾ ਨਾਲ ਉਡੀਕ ਕਰ ਰਿਹਾ ਹੈ। ਜਾਗਰੂਕਤਾ ਦਲੀਲ ਦੀ ਖੇਡ ਹੈ ਤੇ ਦਲੀਲ ਆਪਹੁਦਰੀ ਨਹੀਂ
ਹੁੰਦੀ, ਇਸ ਦਾ ਕੋਈ ਸਰੋਤ ਹੁੰਦਾ ਹੈ। ਸਾਰੇ ਪਾਠਕਾਂ ਨੂੰ ਬੇਨਤੀ ਹੈ ਕਿ ਢਿਲੋਂ ਜੀ ਕੋਲੋਂ ਜਵਾਬ
ਦਿਲਾਉਣ ਨਹੀਂ ਤਾਂ ਖੋਜ ਵਿਚਾਰ ਵਿਚੋਂ ਭਲੇ ਲੋਕਾਂ ਦਾ ਵਿਸ਼ਵਾਸ ਉਠ ਜਾਏਗਾ। ਔਰ ਇਸ ਤਰਾਂ ਹੋ ਰਿਹਾ
ਹੈ। ਜਵਾਬ ਨਾ ਦੇਣਾ ਸਿਰੇ ਦੀ ਢੀਠਤਾਈ ਹੈ।
ਵੀਰ ਮੱਖਣ ਸਿਘ ਜੀ, ਤੁਹਾਡੀ ਅਪੀਲ ਬਹੁਤ ਚੰਗੀ ਲੱਗੀ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਮਸਲਾ ਹੱਲ
ਕਰਕੇ ਮੁੜ ਕੇ ਪੱਕੇ ਤੌਰ `ਤੇ ਬੰਦ ਕਰ ਦਿੱਤਾ ਜਾਵੇ। ਮਸਲਾ ਹੱਲ ਕਰਨਾ ਤਾਂ ਠੀਕ ਹੈ, ਪਰ ਉਸ ਨੂੰ
ਪੱਕੇ ਤੌਰ ਪਰ ਬੰਦ ਕਿਵੇਂ ਕੀਤਾ ਜਾ ਸਕਦਾ ਹੈ। ਇਸ ਮਸਲੇ ਤੇ ਫੇਰ ਕਿਸੇ ਨੂੰ ਮੂੰਹ ਖੋਲਣ ਤੋਂ
ਕਿਵੇਂ ਰੋਕਿਆ ਜਾ ਸਕਦਾ ਹੈ। ਆਉਣ ਵਾਲੇ ਦਸ ਵੀਹ ਸਾਲ ਬਾਦ ਹੋ ਸਕਦਾ ਹੈ ਕਿ ਉਦੋਂ ਦੇ ਜਾਗਰੂਕ
ਸਿੱਖ ਹੁਣ ਵਾਲੇ ਜਾਗਰੂਕ ਸਿੱਖਾਂ ਬਾਰੇ ਉਦਾਂ ਸੋਚਣ ਜਿਦਾਂ ਹੁਣ ਇਹ ਪਹਿਲਿਆਂ ਬਾਰੇ ਸੋਚਦੇ ਹਨ।
ਇਹ ਜ਼ਰੂਰ ਸੋਚਣ ਵਾਲੀ ਗੱਲ ਹੈ ਕਿ ਗੁਰੂ ਗ੍ਰੰਥ ਸਾਹਿਬ ਤੇ ਵਿਚਾਰ ਚਰਚਾ ਪੱਕੇ ਤੌਰ ਪਰ ਬੰਦ ਕਿਵੇਂ
ਹੋ ਸਕਦੀ ਹੈ।
ਪਾਠਕ ਜਨ
ਗਿਆਨ ਸਿੰਘ ਫਿਰੋਜ਼ਪੁਰ
(ਸੰਪਾਦਕ
ਵਲੋਂ ਜਵਾਬ:- ਮੈਂ ਪਾਠ-ਭੇਦਾਂ ਦੀ ਗੱਲ ਕੀਤੀ ਸੀ ਅਰਥ-ਭੇਦਾਂ ਦੀ ਨਹੀਂ। ਸ਼੍ਰੋਮਣੀ ਕਮੇਟੀ ਹਮੇਸ਼ਾਂ
ਹੀ ਰਾਜਨੀਤਕ ਲੋਕਾਂ ਦੇ ਦਬਾਅ ਥੱਲੇ ਫੈਸਲੇ ਕਰਦੀ ਰਹੀ ਹੈ ਅਤੇ ਰਾਜਨੀਤਕ ਲੋਕ ਹਮੇਸ਼ਾਂ ਹੀ ਵੋਟਾਂ
ਨੂੰ ਸਾਹਮਣੇ ਰੱਖ ਕੇ ਫੈਸਲੇ ਕਰਦੇ ਹਨ। ਮੰਗਲਾ ਚਰਨ ਦੀ ਹੀ ਗੱਲ ਲੈ ਲਓ ਕਿ ਕਿਵੇਂ ਦੁਕਾਨਦਾਰਾਂ
ਨੇ ਪਹਿਲਾਂ ਛਾਪੇ ਦੀਆਂ ਬੀੜਾਂ ਵਿੱਚ ਅਗੜੇ-ਦੁਘੜੇ ਕਰਕੇ ਛਾਪ ਦਿੱਤੇ ਹਾਲਾਂ ਕਿ ਇੱਕ ਸਾਧਾਰਣ
ਸੋਚਣੀ ਵਾਲਾ ਵੀ ਇਹ ਗੱਲ ਸਮਝ ਸਕਦਾ ਹੈ ਕਿ ਗੁਰੂ ਪਾਤਸ਼ਾਹ ਤਾਂ ਐਸਾ ਨਹੀਂ ਸੀ ਕਰ ਸਕਦੇ ਅਤੇ ਨਾ
ਹੀ ਹੱਥ ਲਿਖਤ ਬੀੜਾਂ ਵਿੱਚ ਐਸਾ ਸੀ। ਇਹ ਗੱਲ ਵਿਦਵਾਨਾਂ ਨੇ ਸਿੱਧ ਵੀ ਕਰ ਦਿੱਤੀ ਸੀ ਅਤੇ
ਸ਼੍ਰੋਮਣੀ ਕਮੇਟੀ ਨੇ ਇਹ ਇਕੋ ਤਰਤੀਬਵਾਰ ਛਾਪਣ ਦਾ ਫੈਸਲਾ ਵੀ ਲੈ ਲਿਆ ਸੀ ਪਰ ਇੱਕ ਡੇਰੇਦਾਰ ਸਾਧ
ਵਲੋਂ ਰੌਲੀ ਪਉਣ ਤੇ ਵੋਟਾਂ ਦੀ ਖਾਤਰ ਇਸ ਤੇ ਅਮਲ ਨਹੀਂ ਕਰ ਸਕੇ। ਇਹੀ ਹਾਲ ਪਾਠ-ਭੇਦਾਂ ਦਾ ਅਤੇ
ਕਈ ਸ਼ਬਦਾਂ ਦਾ ਹੈ। ਰਾਗਮਾਲਾ ਦਾ ਰੱਫੜ ਵੀ ਹਾਲੇ ਵਿਚੇ ਹੈ। ਕਦੀਂ ਨਾ ਕਦੀਂ ਤਾਂ ਇਹ ਮਸਲੇ
ਸੁਲਝਾਉਣੇ ਹੀ ਪੈਣਗੇ)
(09/07/11)
ਦਲਵਿੰਦਰ ਸਿੰਘ ਦੁਬਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
ਅੱਜ ਕੱਲ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਿੱਖੀ ਦਾ ਪ੍ਰਚਾਰ ਬੜੇ ਹੀ ਜੋਰਾਂ ਨਾਲ
ਹੋ ਰਿਹਾ ਹੈ। ਹਰ ਰੋਜ ਕਈ ਸਮਾਗਮ, ਕੀਰਤਨ ਦਰਬਾਰ, ਧਾਰਮਿਕ ਸਮਾਗਮ ਰਾਤ ਦੇ ਭਾਰੀ ਦੀਵਾਨ ਲੱਗ ਰਹੇ
ਹਨ। ਹਰ ਡੇਰੇਦਾਰ ਸਾਧ ਕਹਿ ਰਿਹਾ ਮੈਂ ਇਤਨੇ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ। ਜੇਕਰ ਸਾਰੇ ਸਾਧਾਂ
ਦੇ ਅੰਮ੍ਰਿਤ ਛਕਾਉਣ ਦੀ ਗਿਣਤੀ ਕੀਤੀ ਜਾਏ ਤਾ ਇਹ ਪੰਜਾਬ ਦੀ ਸਾਰੀ ਅਬਾਦੀ ਤੋਂ ਦੋ ਗੁਣਾ ਵੱਧ
ਸਕਦੀ ਹੈ। ਸੱਚ ਜਾਣੋ ਤਾ ਅੱਜ ਕੱਲ ਲੋਕ ਸਿੱਖੀ ਨਾਲ ਜੁੜ ਘੱਟ ਰਹੇ ਹਨ ਟੁਟ ਜਿਆਦਾ ਰਹੇ ਹਨ।
ਲੱਖਾਂ ਰੁਪਏ ਲਗਾ ਕੇ ਦੋ, ਤਿੰਨ, ਦਿਨ ਦਾ ਧਾਰਮਿਕ ਸਮਾਗਮ ਕਰਵਾਇਆ ਜਾਦਾ ਹੈ ਸੰਗਤ ਵੀ ਬਹੁਤ ਹੋ
ਜਾਦੀ ਹੈ। ਲੋਕ ਸਿਰਫ ਲੰਗਰ ਤੱਕ ਹੀ ਸੀਮਿਤ ਰਹਿਦੇ ਹਨ। ਸਿੱਖੀ ਦਾ ਪ੍ਰਚਾਰ ਨਾ ਮਾਤਰ ਹੈ ਹਰ ਕੋਈ
ਆਪਣੀਆ ਜੇਬ੍ਹਾ ਭਰਨ ਤੇ ਹੋਏ ਨੇ। ਪਿੰਡਾਂ ਦੇ ਸਰਮਾਏਦਾਰ ਲੋਕ ਲੱਖਾਂ ਰੁਪਏ ਇਕੱਠੇ ਕਰ ਕੇ ਸਾਧਾਂ
ਦੇ ਸਮਾਗਮ ਕਰਵਾ ਰਹੇ ਹਨ ਕੋਈ ਪ੍ਰਣਾਣੀ ਸਿੱਖ ਧਰਮ ਨਾਲ ਜੁੜੇ ਜਾ ਨਾ ਜੁੜੇ ਪਰ ਤੋੜ ਜਰੂਰ ਰਹੇ
ਹਨ। ਤੋੜ ਇਸ ਕਰਕੇ ਰਹੇ ਹਨ ਕਿ ਦਲਿਤ ਪਰਿਵਾਰਾਂ ਨੂੰ ਨਾ ਤਾਂ ਗੁਰਦੁਆਰੇ ਆਉਣ ਨੂੰ ਚੰਗਾ ਸਮਝ ਦੇ
ਹਨ ਜਿਸ ਦੇ ਬਦਲੇ ਇਹ ਲੋਕ ਇਸਾਈ ਧਰਮ ਜਾ ਹੋਰ ਧਰਮ ਅਪਣਾ ਰਹੇ ਹਨ। ਜਿਸ ਕਾਰਣ ਸਿੱਖ ਕੌਮ ਕਈ
ਹਿੱਸਿਆ ਵਿੱਚ ਵੰਡੀਂ ਜਾ ਰਹੀ ਹੈ। ਜਿਮ੍ਹੀਦਾਰ ਲੋਕ ਆਪਣੇ ਪੁਤਰਾਂ ਦੇ ਵਿਆਂਹਾਂ ਤੇ ਤਾ ਲੱਖਾਂ
ਰੁਪਏ ਖਰਚ ਕਰ ਦਿੰਦੇ ਹਨ ਜੇਕਰ ਮਜਦੂਰ ਆਪਣੀ ਮਿਹਨਤ ਵਿੱਚ ਕੂੱਝ ਰੁਪਏ ਦਾ ਵਾਧਾ ਮੰਗਦਾ ਹੈ ਤਾਂ
ਇਸ ਦੇ ਵਿਰੋਧ ਵਿੱਚ ਕਮੇਟੀ ਬਣਾਈ ਜਾਂਦੀ ਹੈ। ਦਲਿਤ ਵਰਗ ਸਿੱਖ ਧਰਮ ਦਾ ਇੱਕ ਅਨਿਖੜਵਾਂ ਅੰਗ ਹੈ
ਕਿਉਂਕਿ ਸਿੱਖ ਧਰਮ ਵਿੱਚ ਕੋਈ ਜਾਤ ਪਾਤ ਦਾ ਭੇਦ ਭਾਵ ਨਹੀ ਹੈ। ਕੁੱਝ ਸੰਸ਼ਥਾਵਾ ਵੱਲੋ ਸਿੱਖੀ ਦਾ
ਪ੍ਰਚਾਰ ਵਧੀਆ ਢੰਗ ਨਾਲ ਕੀਤਾ ਜਾ ਰਿਹਾ ਹੈ। ਜੇਕਰ ਵੱਡੇ ਵੱਡੇ ਸਮਾਗਮਾ ਤੇ ਖਰਚ ਕਰਨ ਨਾਲੋ ਇਸ
ਪੈਸੇ ਦੀ ਵਰਤੋਂ ਗਰੀਬ ਬੱਚਿਆਂ ਦੇ ਪੜ੍ਹਾਈ ਵਾਸਤੇ ਦਿੱਤੀ ਜਾਏ ਤਾ ਕੇ ਉਹ ਪੜ੍ਹਾਈ ਕਰ ਕੇ ਆਪਣੇ
ਧਰਮ ਬਾਰੇ ਜਾਣਕਾਰੀ ਲੈ ਸਕਣ। ਇਹੋ ਕਾਰਨ ਹੈ ਕਿ ਗਰੀਬ ਵਰਗ ਸਿੱਖ ਧਰਮ ਨਾਲੋ ਦੂਰ ਹੋ ਰਿਹਾ ਹੈ॥
ਦਲਵਿੰਦਰ ਸਿੰਘ ਦੁਬਈ।
(09/07/11)
ਅਮਰ ਜੀਤ ਸਿੰਘ ਚੰਦੀ
ਪੰਥਕ ਏਕੇ ਬਾਰੇ ਕੁਝ ਵਿਚਾਰ
ਸਿੱਖਾਂ ਦੀ ਇਸ ਵੇਲੇ ਸਭ ਤੋਂ ਵੱਡੀ ਲੋੜ ਹੈ, ਪੰਥਕ ਏਕਾ, ਏਕਤਾ, ਇਕ ਜੁੱਟਤਾ। ਜੇ ਇਸ ਵੇਲੇ ਵੀ
ਸਿੱਖ ਇਕ ਜੁੱਟ ਨਾ ਹੋਏ ਤਾਂ ਯਕੀਨਨ ਉਹ ਵੀ ਦੁਨੀਆ ਦੇ ਇਤਿਹਾਸ ਦਾ ਇਕ ਹਿੱਸਾ ਹੀ ਬਣ ਕੇ ਰਹਿ
ਜਾਣਗੇ।
ਇਸ ਗੱਲ ਨੂੰ ਵਿਚਾਰਨ ਲੱਗਿਆਂ ਕਿ ਜੇ-ਕਰ ਸਿੱਖਾਂ ਦੀ ਸਭ ਤੋਂ ਵੱਡੀ ਲੋੜ ਏਕਾ ਹੈ, ਤਾਂ ਫਿਰ ਉਹ
ਇੱਕ ਜੁੱਟ ਕਿਉਂ ਨਹੀਂ ਹੋ ਰਹੇ ? ਕਈ ਗੱਲਾਂ ਸਾਮ੍ਹਣੇ ਆਉਂਦੀਆਂ ਹਨ, ਜਿਵੇਂ ਸਿੱਖਾਂ ਦਾ ਆਪਣੇ
ਕਿੱਲੇ ਨਾਲੋਂ, ਜੜ੍ਹ ਨਾਲੋਂ, ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਵੱਖ ਹੋਣਾ।
ਕੋਈ ਵੀ ਬੜਾ ਸੌਖਿਆਂ ਪੁੱਛ ਲਵੇਗਾ ਕਿ ਇਹ ਠੀਕ ਨਹੀਂ ਹੈ, ਕਿਉਂਕਿ ਜੋ ਵੀ ਗੁਰੂ ਗ੍ਰੰਥ ਸਾਹਿਬ ਜੀ
ਦੀ ਸਿਖਿਆ ਦੇ ਉਲਟ ਚਲ ਰਹੇ ਹਨ, ਉਨ੍ਹਾਂ ਵਿਚ ਤਾਂ ਬਹੁਤ ਏਕਾ ਹੈ। ਜਿਸ ਦਾ ਪਰਤੱਖ ਸਬੂਤ ਅਕਾਲੀ
ਦਲ ਹੈ, ਜੋ ਗੁਰੂ ਗ੍ਰੰਥ ਸਾਹਬ ਜੀ ਦੀ ਸਿਖਿਆ ਨੂੰ ਟਿੱਚ ਸਮਝਦਾ, ਹਰ ਉਹ ਕੰਮ ਕਰ ਰਿਹਾ ਹੈ,
ਜਿਨ੍ਹਾਂ ਨੂੰ ਕਰਨ ਤੋਂ ਗੁਰਬਾਣੀ ਵਰਜਦੀ ਹੈ, ਫਿਰ ਵੀ ਉਹ ਵੋਟਾਂ ਦੇ ਆਧਾਰ ਤੇ, ਪੰਜਾਬ ਵਿਚ (ਜੋ
ਗੁਰੂ ਸਾਹਿਬਾਂ ਦੀ, ਸਿੱਖਾਂ ਦੀ ਕਰਮ ਭੂਮੀ ਹੈ, ਜਿਸ ਬਾਰੇ ਕਿਹਾ ਜਾਂਦਾ ਹੈ ਕਿ “ਪੰਜਾਬ ਵਸਦਾ
ਗੁਰਾਂ ਦੇ ਨਾਮ ਤੇ”) ਰਾਜ ਕਰ ਰਹੀ ਹੈ।
ਸ਼੍ਰੋਮਣੀ ਕਮੇਟੀ, ਜੋ ਆਪਣੇ ਸਾਰੇ ਫਰਜ਼ ਭੁੱਲ ਕੇ, ਇਕੋ-ਇਕ ਏਜੈਂਡਾ ਅਪਣਾਈ ਬੈਠੀ ਹੈ ਕਿ, ਗੁਰਬਾਣੀ
ਦੇ ਸਾਰੇ ਸਿਧਾਂਤਾਂ ਨੂੰ ਗਲਤ ਸਾਬਤ ਕਰ ਕੇ ਸਿੱਖਾਂ ਨੂੰ, ਬੋਧੀਆਂ ਵਾਙ ਬ੍ਰਾਹਮਣ-ਵਾਦੀ ਖਾਰੇ
ਸਮੁੰਦਰ ਵਿਚ ਗਰਕ ਕਰਨਾ ਹੀ ਕਰਨਾ ਹੈ। ਸਿੱਖਾਂ ਦੇ ਦਸਵੰਧ ਨੂੰ ਸਿੱਖ ਭਲਾਈ ਦੇ ਕਿਸੇ ਕੰਮ ਤੇ
ਨਹੀਂ ਲੱਗਣ ਦੇਣਾ, ਗੁਰਦਵਾਰਿਆਂ ਦੀਆਂ ਜਾਇਦਾਦਾਂ ਨੂੰ ਟਰੱਸਟਾਂ ਰਾਹੀਂ ਆਪਣੇ ਨਿੱਜੀ ਕਬਜ਼ੇ ਵਿਚ
ਕਰਨਾ ਹੀ ਕਰਨਾ ਹੈ। ਉਹ ਵੀ ਸਿੱਖਾਂ ਦੀਆਂ ਵੋਟਾਂ ਨਾਲ, ਸਿੱਖਾਂ ਦੀ ਮਿੰਨੀ ਪਾਰਲੀਮੈਂਟ ਬਣਾ ਕੇ,
ਉਸ ਆਸਰੇ ਇਹ ਸਾਰਾ ਕੰਮ ਕਰ ਰਹੀ ਹੈ। (ਇਹ ਵੀ ਯਕੀਨੀ ਹੈ ਕਿ ਹੋਣ ਵਾਲੀਆਂ ਸ਼੍ਰੋਮਣੀ ਕਮੇਟੀ ਦੀਆਂ
ਚੋਣਾਂ ਵਿਚ ਵੀ ਏਸੇ ਲੋਟੂ ਟੋਲੇ ਨੇ ਜਿੱਤਣਾ ਹੀ ਜਿੱਤਣਾ ਹੈ)
ਸਿੱਖਾਂ ਦੇ ਕਹੇ ਜਾਂਦੇ ਪੰਜਾਂ ਤਖਤਾਂ ਤੇ, ਗੁੰਡਾ ਗਰਦੀ ਦੇ ਜ਼ੋਰ ਨਾਲ ਕਬਜ਼ਾ ਕਰੀ ਬੈਠੇ, ਮਰੀ
ਜ਼ਮੀਰ ਦੇ ਬੇ-ਗੈਰਤ ਲੋਕ, (ਜੋ ਏਥੋਂ ਤੱਕ ਨਿੱਘਰ ਗਏ ਹਨ ਕਿ ਅਕਾਲ-ਪੁਰਖ ਦੀ ਥਾਂ ਆਪਣੇ ਆਪ ਨੂੰ ਹੀ
ਸਿੰਘਾਂ ਦੇ ਸਾਹਿਬ ਅਖਵਾਉਣ ਲਗ ਪਏ ਹਨ) ਪੰਜਾਂ ਪਿਆਰਿਆਂ ਦੀ ਸਤਿਕਾਰਿਤ ਸੰਸਥਾ ਦੀ ਆੜ ਵਿਚ ਜੁੜ
ਬੈਠ ਕੇ, ਸਾਰੀ ਦੁਨੀਆ ਦੇ ਸਿੱਖਾਂ ਨੂੰ ਆਪਣੀਆਂ ਉਂਗਲਾਂ ਤੇ ਨਚਾ ਰਹੇ ਹਨ। ਜਿਨ੍ਹਾਂ ਦਾ ਗੱਠ-ਜੋੜ
ਉਨ੍ਹਾਂ ਸੰਤ ਸਮਾਜੀਆਂ ਨਾਲ ਹੈ, ਜੋ ਸਿੱਖੀ ਦੀ ਮੁਢਲੀ ਸਿਖਿਆ, ਕਿਰਤ ਕਰਨ ਤੋਂ ਵੀ ਭਗੌੜੇ ਹਨ। ਜੋ
ਏਕੇ ਦੇ ਬਲ ਤੇ, ਵਿਹਲੀ ਐਸ਼ ਕਰਨ ਦੇ ਆਦੀ ਬਣੇ ਹੋਏ, ਕਿਰਤੀ ਸਿੱਖਾਂ ਦੇ ਖੀਸੇ ਵਿਚੋਂ ਆਖਰੀ ਦਮੜਾ
ਤਕ ਕੱਢਣ ਵਿਚ ਵੀ ਕੋਈ ਸ਼ਰਮ ਮਹਿਸੂਸ ਨਹੀਂ ਕਰਦੇ।
ਜਦ ਕਿ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਸਾਰੇ ਸਿੱਖ, ਆਪਸ ਵਿਚ ਹੀ ਲੀਰੋ-ਲੀਰ ਹੋਏ ਦਿਖ ਰਹੇ ਹਨ।
ਅਮੀਰ-ਗਰੀਬ ਦਾ ਪਾੜਾ, ਜਾਤ-ਪਾਤ ਅਤੇ ਉੱਚੇ-ਨੀਵਿਆਂ ਵਿਚ ਵੰਡ ਹੋ ਕੇ, ਇਕ ਦੂਸਰੇ ਨਾਲ ਦਿਲੋਂ
ਨਫਰਤ ਕਰਦੇ ਹਨ। ਫਿਰ ਕਿਵੇਂ ਕਿਹਾ ਜਾ ਸਕਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਕਿੱਲੇ ਦੁਆਲੇ ਹੀ
ਸਿੱਖ ਜੁੜ ਸਕਦੇ ਹਨ ? ਜ਼ਾਹਰਾ ਵੇਖਣ ਨੂੰ ਇਹ ਬਿਲਕੁਲ ਸੱਚ ਜਾਪਦਾ ਹੈ, ਪਰ ਗੁਰੂ ਗ੍ਰੰਥ ਸਾਹਿਬ ਦੀ
ਸਿਖਿਆ ਦੇ ਉਲਟ ਚੱਲਣ ਵਾਲਿਆਂ ਦਾ ਏਕਾ ਓਵੇਂ ਹੀ ਹੈ, ਜਿਵੇਂ ਸਮਾਜ ਦੇ ਦੁਸ਼ਮਨ, ਅਸਮਾਜਿਕ ਲੋਕਾਂ
ਦਾ ਏਕਾ ਹੁੰਦਾ ਹੈ, ਉਨ੍ਹਾਂ ਵਲੋਂ ਸਮਾਜ ਨੂੰ ਲੁਟਣ ਲਈ, ਏਕਾ ਕਰਨਾ ਉਨ੍ਹਾਂ ਦੀ ਮਜਬੂਰੀ ਹੈ। ਇਸ
ਏਕੇ ਦੇ ਬਲ ਤੇ ਹੀ ਉਹ, ਸਮਾਜ ਵਿਚਲੇ ਉਨ੍ਹਾਂ ਇਕੱਲੇ ਦੁਕੱਲੇ ਲੋਕਾਂ ਨੂੰ ਦਬਾਉਣ ਵਿਚ ਕਾਮਯਾਬ
ਰਹਿੰਦੇ ਹਨ, ਜੋ ਸਮਾਜ ਦੇ ਸੁਧਾਰ ਲੲ ਸਮਰਪਿਤ ਹੁੰਦੇ ਹਨ। ਕਿਉਂਕਿ ਸਰਕਾਰਾਂ (ਸਮਾਜ ਵਿਚ ਵੰਡੀਆਂ
ਪਾਉਣ ਵਾਲੀਆਂ ਤਾਕਤਾਂ) ਵਲੋਂ ਭਰਤੀ ਕੀਤੀ ਪੁਲਸ, ਫੌਜ ਤਾਂ ਸੱਤਾ ਤੇ ਕਾਬਜ਼ ਲੋਕਾਂ ਦੇ ਜਾਨ-ਮਾਲ
ਦੀ ਰਖਵਾਲੀ ਮਾਤ੍ਰ ਲਈ ਹੀ ਹੁੰਦੀਆਂ ਹਨ। ਜਦ ਤਕ ਸਮਾਜ ਵਿਚ ਏਕਾ ਨਾ ਹੋਵੇ, ਤਦ ਤਕ ਸਮਾਜ, ਸਰਕਾਰ
ਅਤੇ ਅਸਮਾਜਿਕ ਲੋਕਾਂ ਹੱਥੋਂ ਲੁੱਟ ਹੁੰਦਾ ਰਹਿੰਦਾ ਹੈ।
ਜਦ ਸਮਾਜ ਵਿਚਲੇ ਲੋਕਾਂ ਦਾ ਜਿਊਣਾ ਮੁਸ਼ਕਿਲ ਹੋ ਜਾਂਦਾ ਹੈ, ਤਦ ਹੀ ਸਮਾਜਿਕ ਏਕਤਾ ਹੁੰਦੀ ਹੈ, ਤਦ
ਹੀ ਸਮਾਜਿਕ ਕ੍ਰਾਂਤੀਆਂ ਵਾਪਰਦੀਆਂ ਹਨ।
ਇਵੇਂ ਹੀ ਅੱਜ ਸਿੱਖ ਸਮਾਜ ਦੀ ਹਾਲਤ ਹੈ। ਸਰਕਾਰ ਨੇ ਸਿੱਖ ਭੇਸ ਵਿਚ ਹੀ ਆਪਣੇ ਜ਼ਰ-ਖਰੀਦ ਗੁਲਾਮਾਂ
ਨੂੰ ਸਿੱਖਾਂ ਦੇ ਸਿਰ ਤੇ, ਸਰਕਾਰ ਦੇ ਰੂਪ ਵਿਚ, ਜ਼ੁਲਮ ਕਰ ਕੇ, ਚੁੱਪ ਕਰਾਉਣ ਲਈ ਸਥਾਪਤ ਕੀਤਾ
ਹਪਇਆ ਹੈ। ਐਸ. ਜੀ. ਪੀ. ਸੀ. ਦੇ ਰੂਪ ਵਿਚ ਸਿੱਖਾਂ ਦੀ ਖੂਨ-ਪਸੀਨੇ ਦੀ ਕਮਾਈ ਵਿਚੋਂ, ਸਮਾਜ
ਸੁਧਾਰ ਲਈ ਦਿੱਤੇ ਜਾਂਦੇ ਦਸਵੰਧ ਦੇ ਪੈਸੇ ਨੂੰ ਵਿਖਾਵਿਆਂ ਵਿਚ ਰੋੜ੍ਹਨ ਲਈ, ਸਥਾਪਤ ਕੀਤਾ ਹੋਇਆ
ਹੈ, ਤਾਂ ਜੋ ਇਹ ਪੈਸਾ ਸਮਾਜ ਸੁਧਾਰ ਤੇ ਨਾ ਲੱਗ ਸਕੇ। ਜੇ ਇਹ ਪੈਸਾ ਸਮਾਜ ਸੁਧਾਰ ਤੇ ਲੱਗ ਗਿਆ,
ਇਸ ਪੈਸੇ ਨਾਲ ਸਮਾਜ ਵਿਚ ਜਾਗ੍ਰਤੀ ਆ ਗਈ ਤਾਂ ਸਮਾਜ, ਸਰਕਾਰ ਦੀਆਂ ਲੋਟੂ ਨੀਤੀਆਂ ਬਾਰੇ ਜਾਣੂ ਹੋ
ਕੇ, ਉਸ ਵਿਰੁੱਧ ਲਾਮ-ਬੰਦ ਹੋ ਜਾਵੇਗਾ। ਜੋ ਕਿਸੇ ਵੀ ਸਰਕਾਰ ਨੂੰ ਕਿਸੇ ਵੀ ਹਾਲਤ ਵਿਚ ਮੰਜ਼ੂਰ
ਨਹੀਂ ਹੌ ਸਕਦਾ।
ਪੰਜਾਂ ਤਖਤਾਂ ਦੇ ਅਖੌਤੀ ਜਥੇਦਾਰਾਂ ਨੂੰ ਸਿੰਘ ਸਾਹਿਬਾਂ (ਸਿੰਘਾਂ ਦੇ ਮਾਲਕਾਂ) ਵਜੋਂ ਸਿੱਖਾਂ ਦੇ
ਸਿਰ ਤੇ ਬਠਾਇਆ ਹੋਇਆ ਹੈ, ਤਾਂ ਜੋ ਉਹ ਸਿੱਖਾਂ ਨੂੰ ਧਰਮ ਦੇ ਨਾਮ ਤੇ ਸਹਣ-ਸ਼ੀਲ (ਨਿਪੁਨਸਿਕ)
ਬਨਾਉਣ ਵਿਚ ਮਦਦ ਕਰਨ। ਇਵੇਂ ਹੀ ਸੰਤ ਸਮਾਜ ਰੂਪੀ ਵੇਹਲੜ, ਅਸਮਾਜਕ ਤੱਤਾਂ ਨੂੰ ਸੱਤਾ-ਧਾਰੀਆਂ
ਦੀਆਂ ਵੋਟਾਂ (ਭੇਡਾਂ) ਇਕੱਠੀਆਂ ਕਰਨ ਲਈ ਲਾਇਆ ਹੋਇਆ ਹੈ। ਇਸ ਲਈ ਹੀ ਪ੍ਰਧਾਨ ਮੰਤ੍ਰੀ, ਮੰਤ੍ਰੀ,
ਮੁੱਖ ਮੰਤ੍ਰੀ ਤੋਂ ਲੈ ਕੇ ਆਮ ਸਿਆਸੀ ਲੋਕਾਂ ਤਕ, ਸਾਰੇ ਹੀ ਇਨ੍ਹਾਂ ਲਹੂ ਪੀਣੀਆਂ ਜੋਕਾਂ ਦੇ
ਡੇਰਿਆਂ ਵਿਚ, ਉਨ੍ਹਾਂ ਨੂੰ ਮੱਥਾ ਟੇਕਦੇ ਆਮ ਹੀ ਵੇਖੇ ਜਾ ਸਕਦੇ ਹਨ। ਯੂਨੀਵਰਸਟੀਆਂ ਵਿਚ 95 %
ਤੋਂ ਉਪਰ ਸਰਕਾਰੀ ਗੁਲਾਮਾਂ ਨੂੰ ਲਿਖਤਾਂ ਰਾਹੀਂ ਆਮ ਜੰਤਾ ਨੂੰ ਪੁੱਠਾ ਗੇੜਾ ਦੇਣ ਲਈ ਹੀ ਉੱਚ
ਪਦਵੀਆਂ ਦੇ ਕੇ, ਪੈਸੇ ਦੀ ਚਕਾ-ਚੌਂਧ ‘ਚ, ਪੂਰੀ ਤਰ੍ਹਾਂ ਫਸਾਇਆ ਹੋਇਆ ਹੈ ਤਾਂ ਜੋ ਉਹ ਸੋਨੇ ਦਾ
ਪਿੰਜਰਾ ਤੋੜਨ ਦੀ ਗੱਲ ਤਾਂ ਸੋਚਣ ਹੀ ਨਾਂਹ, ਆਪਣੇ ਮਾਲਕਾਂ ਦੀ ਬੋਲੀ ਵਿਚ ਉਨ੍ਹਾਂ ਦਾ ਹੀ
ਗੁਣ-ਗਾਣ ਕਰਦੇ ਰਹਣ।
ਸਿੰਘ-ਸਭਾ ਦੇ ਨਾਮ ਥੱਲੇ ਚਲ ਰਹੇ ਗੁਰਦਵਾਰਿਆਂ ਦੀ ਹਾਲਤ ਮੈਂ ਚੰਗੀ ਤਰ੍ਹਾਂ ਵੇਖੀ ਹੈ।
ਗੁਰਦਵਾਰਾ, ਗੁਰੂ ਦਾ ਦਵਾਰਾ, ਜਿੱਥੋਂ ਸਿੱਖਾਂ ਨੂੰ ਗੁਰੂ ਵਲੋਂ ਬਖਸ਼ੇ ਗਿਆਨ ਦੀ ਸੋਝੀ ਪਰਾਪਤ
ਹੋਣੀ ਸੀ, ਓਥੋਂ ਸਿੱਖਾਂ ਦੇ ਨਾਲ, ਗੁਰੂ ਦੀ ਸਿਖਿਆ ਦੀ ਗੱਲ ਕਦੇ ਵੀ ਨਹੀਂ ਹੁੰਦੀ। ਬਾਣੀ ਦੇ
ਰੱਟਿਆਂ ਦੀ ਗੱਲ ਹੁੰਦੀ ਹੈ, ਮਹਾਂ-ਪੁਰਖਾਂ ਨਾਲ ਸਬੰਧਤ ਗਪੌੜੇ ਸੁਣਾਏ ਜਾਂਦੇ ਹਨ। ਕੀਰਤਨ ਸੁਣਨ
ਨਾਲ (ਜਿਸ ਦਾ ਆਮ ਸੰਗਤ ਨੂੰ ਇਹੀ ਪਤਾ ਨਹੀਂ ਲਗਦਾ ਕਿ ਉਚਾਰਨ ਕੀ ਹੋ ਰਿਹਾ ਹੈ ? ਉਸ ਰਾਹੀਂ
ਦਿੱਤੀ ਜਾਂਦੀ ਸਿਖਿਆ ਨੂੰ ਸਮਝਣਾ ਤਾਂ ਬਹੁਤ ਦੂਰ ਦੀ ਗੱਲ ਹੈ।) ਲੰਗਰ ਛਕਣ ਨਾਲ, ਜਨਮ ਸਫਲਾ ਹੋਣ
ਦਾ ਪਰਚਾਰ ਹੁੰਦਾ ਹੈ। ਗੁਰੂ ਵਲੋਂ ਦਿੱਤੀ ਇਸ ਸੋਝੀ ਦਾ ਕੀ ਅਰਥ ਹੈ?
ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ ॥ (335)
ਏਨੇ ਝਮੇਲਿਆਂ ਵਿਚ ਫਸਿਆ ਬੰਦਾ, ਇਹ ਸੋਚ ਹੀ ਨਹੀਂ ਪਾਉਂਦਾ ਕਿ ਉਸ ਦੇ ਨਾਲ ਕੀ ਠੱਗੀ ਮਾਰੀ ਜਾ
ਰਹੀ ਹੈ ? ਹਰ ਰੋਜ਼ ਉਸ ਨੂੰ ਦੋਹੀਂ ਹੱਥੀਂ ਲੁੱਟਣ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ। ਸਰਕਾਰੀ
ਘਪਲੇ ਲੱਖਾਂ ਤੋਂ ਸ਼ੁਰੂ ਹੋ ਕੇ ਕਰੋੜਾਂ, ਕਰੋੜਾਂ ਤੋਂ 10-20 ਕਰੋੜ, 10-20 ਕਰੋੜ ਤੋਂ 100-50
ਕਰੋੜ, 100-50 ਕਰੋੜ ਤੋਂ ਹਜ਼ਾਰਾਂ ਕਰੋੜਾਂ, ਅਤੇ ਹੁਣ ਲੱਖਾਂ ਕਰੋੜਾਂ ਤਕ ਪਹੁੰਚ ਗਏ ਹਨ। ਪਰ ਕੀ
ਮਜਾਲ ਕਿਸੇ ਘਪਲੇ-ਬਾਜ਼ ਨੂੰ ਕਦੀ ਕੋਈ ਸਜ਼ਾ ਹੋਈ ਹੋਵੇ ? ਕਿਉਂ ? ਕਿਉਂਕਿ ਉਨ੍ਹਾਂ ਤੇ ਕੇਸ ਚਲਾਉਣ
ਲਈ ਵੀ, ਉਨ੍ਹਾਂ ਦੇ ਭਾਈਵਾਲਾਂ ਤੋਂ ਇਜਾਜ਼ਤ ਲੈਣੀ ਪੈਂਦੀ ਹੈ। ਭਲਾ ਕੋਈ ਆਪਣੇ ਹੀ ਭਾਈ-ਵਾਲ ਠੱਗ
ਨੂੰ ਸਜ਼ਾ ਦੇਣ ਦੀ ਪਰਵਾਨਗੀ ਕਿਉਂ ਦੇਵੇਗਾ ? ਏਦਾਂ ਹੀ ਸਮੇ ਦੇ ਨਾਲ ਲੁੱਟਣ ਵਾਲੇ ਅਤੇ ਇਜਾਜ਼ਤ ਦੇਣ
ਵਾਲੇ ਆਪਸ ਵਿਚ ਕੁਰਸੀਆਂ ਬਦਲਦੇ ਰਹਿੰਦੇ ਹਨ। ਆਮ ਜੰਤਾ ਪਾਗਲਾਂ ਵਾਙ ਆਸ ਲਾਈ ਰਖਦੀ ਹੈ ਕਿ ਹੁਣ
ਤਾਂ ਹੱਦ ਹੋ ਗਈ, ਹੁਣ ਤਾਂ ਘਪਲੇ-ਬਾਜ਼ਾਂ ਨੂੰ ਜ਼ਰੂਰ ਸਜ਼ਾ ਹੋਵੇਗੀ। ਵਿਚ-ਵਿਚ ਰਾਮਦੇਵ ਵਰਗੇ
ਡਰਾਮੇ-ਬਾਜ਼ ਵੀ ਅਪਣੇ ਡਰਾਮੇ ਵਿਖਾਉਂਦੇ ਰਹਿੰਦੇ ਹਨ, ਪਰ ਹਾਥੀ ਆਪਣੀ ਚਾਲ ਨਾਲ ਨਿਰਵਿਘਨ ਚਲਦਾ
ਰਹਿੰਦਾ ਹੈ। ਇਵੇਂ ਹੀ 1984 ਦੇ ਕਤਲੇ-ਆਮ ਦੇ ਵਿਰੁੱਧ ਸਿੱਖਾਂ ਨੇ ਬਹੁਤ ਹੀਲੇ ਕੀਤੇ, ਵਿਦੇਸ਼ਾਂ
ਵਾਲਿਆਂ ਨੇ ਵੀ, ਪੀੜਤ ਪਰਵਾਰਾਂ ਦੀ ਮਦਦ ਕਰਨ ਲਈ ਅਤੇ ਮੁਜਰਮਾਂ ਨੂੰ ਸਜ਼ਾ ਦਿਵਾਉਣ ਲਈ,
ਮੁਕੱਦਮਿਆਂ ਦੀ ਪੈਰਵੀ ਲਈ ਦਿਲ ਖੋਲ੍ਹ ਕੇ ਆਰਥਿਕ ਮਦਦ ਕੀਤੀ। (ਕਿਉਂਕਿ ਪਹੁੰਚ ਕਰਨ
ਵਾਲਿਆਂ ਦੀ ਇਕੋ ਮੰਗ ਸੀ ਕਿ ਪੈਸਿਆਂ ਦੀ ਲੋੜ ਹੈ, ਅਤੇ ਦੇਣ ਵਾਲਿਆਂ ਲਈ ਵੀ ਇਹੀ ਸੌਖਾ ਸੀ ਕਿ ਘਰ
ਬੈਠੇ, ਕੁਝ ਪੈਸੇ ਦੇ ਦਿੱਤੇ। ਜਦ ਕਿ ਹਰ ਬੰਦੇ ਦਾ ਇਹ ਫਰਜ਼ ਬਣਦਾ ਹੈ ਕਿ ਉਹ ਇਸ ਗੱਲ ਦੀ ਪੂਰੀ
ਜਾਣਕਾਰੀ ਰੱਖੇ ਕਿ ਜਿਸ ਕੰਮ ਲਈ ਉਸ ਨੇ ਪੈਸੇ ਦਿੱਤੇ ਹਨ , ਕੀ ਉਹ ਪੈਸੇ ਓਸੇ ਕੰਮ (ਸਮਾਜ ਦੇ
ਸੁਧਾਰ) ਤੇ ਹੀ ਲੱਗੇ ਹਨ ? ਕਿਤੇ ਐਸਾ ਤਾਂ ਨਹੀਂ ਕਿ ਉਹ ਪੈਸੇ ਉਲਟਾ ਸਮਾਜ ਵਿਚ ਹੋਰ ਵਿਗਾੜ ਪਾਉਣ
ਤੇ ਲੱਗ ਰਹੇ ਹੋਣ ?)
ਪਰ ਦਿਨ-ਦੀਵੀਂ ਵਾਪਰੇ ਇਸ ਕਾਰੇ ਬਾਰੇ ਕੀ ਹੋਇਆ ? ਸਿੱਖ ਭੇਸ ਵਿਚਲੇ ਠੱਗਾਂ ਨੇ ਉਹ ਪੈਸੇ ਆਪ ਹੀ
ਡਕਾਰ ਲਏ, ਕਿਸੇ ਵੀ ਲੋੜਵੰਦ ਤੱਕ ਉਸ ਪੈਸੇ ਦੀ ਪਹੁੰਚ ਕਦੇ ਵੀ ਨਹੀਂ ਹੋਈ। ਕੁਝ ਸਿੱਖ ਭੇਸ
ਵਿਚਲਿਆਂ ਨੇ, ਇਸ ਕਾਰੇ ਦੇ ਚਸ਼ਮ-ਦੀਦ ਗਵਾਹਾਂ ਨੂੰ ਸਮਝਾ-ਬੁਝਾ ਕੇ, ਪੈਸੇ ਦੀ ਚਮਕ ਵਿਖਾ ਕੇ ਜਾਂ
ਡਰਾ-ਧਮਕਾ ਕੇ, ਉਨ੍ਹਾਂ ਦਾ ਮੂੰਹ ਬੰਦ ਕਰਨ ਬਦਲੇ ਮੁਜਰਮਾਂ ਕੋਲੋਂ, ਸਰਕਾਰ ਕੋਲੋਂ ਪੈਸਿਆਂ ਦੇ
ਵੱਡੇ ਗੱਫੇ ਲਏ, ਕੁਝ ਨੇ ਇਸ ਕੰਮ ਬਦਲੇ ਵਜ਼ੀਰੀਆਂ ਲਈਆਂ, ਜੋ ਅੱਜ ਵੀ ਉਨ੍ਹਾਂ ਨੂੰ ਮਾਣ ਰਹੇ ਹਨ,
ਪਰ ਸਿੱਖਾਂ ਦਾ ਉਹ ਸਵੈਮਾਨ ਕਿੱਥੇ ਗਿਆ, ਜਿਸ ਦੇ ਹੁੰਦਿਆਂ ਇਕ ਘਾਹੀ ਵੀਰ, ਗਲਤੀ ਨਾਲ ਬਾਦਸ਼ਾਹ
ਜਹਾਂਗੀਰ ਨੂੰ ਭੇਂਟ ਕੀਤੀ ਘਾਹ ਦੀ ਪੰਡ, (ਗਲਤੀ ਦਾ ਪਤਾ ਲੱਗਣ ਤੇ) ਉਸ ਅੱਗਿਉਂ ਚੁੱਕਣ ਦੀ ਹਿੰਮਤ
ਰੱਖਦਾ ਸੀ। ਅੱਜ ਸਭ ਕੁਝ ਸਾਮ੍ਹਣੇ ਵੇਖਦਿਆਂ ਵੀ ਸਿੱਖ, ਕੁਝ ਵੀ ਕਹਿਣ ਦੀ ਹਿੰਮਤ ਕਿਉਂ ਨਹੀਂ
ਕਰਦੇ ?
ਸਰਕਾਰ ਨੇ ਸਿੱਖਾਂ ਨੂੰ ਕਮਿਸ਼ਨਾਂ ਦੇ ਚੱਕਰ ਵਿਚ ਅਜਿਹਾ ਪਾਇਆ ਹੈ ਕਿ 26 ਸਾਲ ਵਿਚ 9 ਕਮਿਸ਼ਨ ਬਣੇ
ਉਨ੍ਹਾਂ ਦੀਆਂ ਰਿਪੋਟਾਂ ਆਈਆਂ, ਪਰ ਸਰਕਾਰ ਦੀ ਬਦਕਿਸਮਤੀ, ਕਿ ਕਿਸੇ ਇਕ ਕਮਿਸ਼ਨ ਕੋਲੋਂ ਵੀ ਸਰਕਾਰ,
ਉਹ ਕੁਝ ਨਾ ਲਿਖਵਾ ਸਕੀ, ਜਿਸ ਆਸਰੇ ਉਹ ਇਸ ਘਿਨਾਉਣੇ ਕਾਰੇ ਤੋਂ ਸਾਫ ਬਰੀ ਹੋ ਜਾਂਦੀ। ਜਿਸ ਕਿਸੇ
ਰਿਪੋਰਟ ਵਿਚ, ਕਿਸੇ ਕਮਿਸ਼ਨ ਨੇ ਕੋਈ ਥੋੜ੍ਹੀ ਜਿਹੀ ਵੀ ਸੱਚੀ ਗੱਲ ਲਿਖ ਦਿੱਤੀ, ਉਹੀ ਰਿਪੋਰਟ
ਕੂੜਾ-ਦਾਨ ਦੀ ਜ਼ੀਨਤ ਬਣ ਗਈ। ਜੇ ਕੋਈ ਮੁਜਰਮ ਫਸਦਾ ਦਿਸਿਆ, ਸਰਕਾਰ ਨੇ ਉਸ ਵਿਰੁੱਧ ਮੁਕੱਦਮਾ
ਚਲਾਉਣ ਦੀ ਇਜਾਜ਼ਤ ਹੀ ਨਹੀਂ ਦਿੱਤੀ। ਜੇ ਕੋਈ ਮੁਜਰਮ ਬੁਰੀ ਤਰ੍ਹਾਂ ਫਸ ਗਿਆ ਅਤੇ ਹੇਠਲੀ ਅਦਾਲਤ ਨੇ
ਉਸ ਨੂੰ ਸਜ਼ਾ ਸੁਣਾ ਦਿੱਤੀ, ਤਾਂ ਉਪਰਲੀ ਅਦਾਲਤ ਵਿਚੋਂ ਉਸ ਨੂੰ ਸਰਕਾਰੀ ਦਬਾਅ ਨਾਲ ਬਰੀ ਕਰਵਾ
ਦਿੱਤਾ ਗਿਆ। ਜੇ ਕਿਸੇ ਦਾ ਇਸ ਨਾਲ ਵੀ ਨਾ ਸਰਿਆ, ਤਾਂ ਉਸ ਨੂੰ ਰਾਸ਼ਟਰ ਪਤੀ ਕੋਲੋਂ ਮੁਆਫੀ ਦੁਆ
ਦਿੱਤੀ। ਮੁਕਦੀ ਗੱਲ ਢਾਈ ਲੱਖ ਸਿੱਖਾਂ ਦੇ ਕਤਲ ਉਪਰਾਂਤ, ਕਿਸੇ ਇਕ ਨੂੰ ਵੀ ਫਾਂਸੀ ਦੀ ਸਜ਼ਾ ਨਹੀਂ
ਹੋਈ।
ਦੂਸਰੇ ਪਾਸੇ, ਕਿਸੇ ਸਿੱਖ ਦੀ ਕਿਸੇ ਦੂਸਰੇ ਨਾਲ ਗੱਲ ਕਰਦੇ ਦੀ ਫੋਟੌ ਵੀ ਮਿਲ ਗਈ ਤਾਂ ਉਸ ਨੂੰ
ਦੋਸ਼ੀ ਕਰਾਰ ਦੇ ਕੇ ਫਾਂਸੀ ਦੀ ਸਜ਼ਾ ਦੇ ਦਿੱਤੀ। ਜੇ ਕਿਸੇ ਸਿੱਖ ਕੋਲੋਂ ਪੁਲਸ ਨੇ ਤਸ਼ੱਦਦ ਨਾਲ,
ਕਿਸੇ ਜੁਰਮ ਦਾ ਇਕਬਾਲ ਕਰਾ ਲਿਆ ਤਾਂ, ਉਸ ਨੂੰ ਫਾਂਸੀ ਦੇਣ ਲਈ, ਇਹੀ ਸਬੂਤ ਕਾਫੀ ਹੈ। ਜੇ ਕਿਸੇ
ਸਿੱਖ ਨੇ ਪੁਲਸ ਤਸ਼ੱਦਦ ਨਾਲ ਵੀ ਗੁਨਾਹ ਨਹੀਂ ਕਬੂਲਿਆ ਤਾਂ ਉਸ ਨੂੰ ਗੋਲੀ ਮਾਰ ਕੇ, ਪੁਲਸ ਮਕਾਬਲੇ
ਦਾ ਦੋਸ਼ੀ ਬਣਾ ਦਿੱਤਾ।
ਜੇ ਕਿਤੇ ਸਿੱਖਾਂ ਨਾਲ ਵਧੀਕੀਆਂ ਕਾਰਨ, ਕੋਈ ਰੋਸ ਲਹਿਰ ਖੜੀ ਵੀ ਹੋਈ, ਤਾਂ ਸਿੱਖੀ ਭੇਸ ਵਿਚਲੇ
ਸਰਕਾਰੀ ਦਲਾਲਾਂ ਨੇ ਪੂਰਾ ਟਿੱਲ ਲਾ ਕੇ, ਉਸ ਰੋਸ ਲਹਿਰ ਦੀ ਅਗਵਾਈ ਸਰਕਾਰੀ ਬਟੇਰਿਆਂ ਦੇ ਹੱਥਾਂ
ਵਿਚ ਦੇ ਕੇ ਉਸ ਦੀ ਫੂਕ ਹੀ ਕੱਢ ਦਿੱਤੀ। ਹੁਣ ਪ੍ਰੋ. ਦਵਿੰਦਰ ਪਾਲ ਸਿੰਘ ਭੁੱਲਰ ਦੀ ਫਾਂਸੀ ਦੀ
ਸਜ਼ਾ ਵਿਰੱਧ ਉਠੀ ਲਹਿਰ ਦਾ ਵੀ ਇਹੋ ਹਸ਼ਰ ਹੁੰਦਾ ਨਜ਼ਰ ਆ ਰਿਹਾ ਹੈ।
ਅਜਿਹੀ ਹਾਲਤ ਵਿਚ, ਸੁਹਿਰਦ ਸਿੱਖ ਵਿਦਵਾਨਾਂ ਕੋਲ ਇਕੋ ਰਾਹ ਸੀ, ਕਿ ਉਹ ਆਪਸ ਵਿਚ ਜੁੜ-ਬੈਠ ਕੇ,
ਇਸ ਮੁਸੀਬਤ ਦਾ ਕੋਈ ਹੱਲ ਲਭਦੇ। ਪਰ ਏਥੇ ਆ ਕੇ ਉਹ ਚੀਜ਼ ਸਾਮ੍ਹਣੇ ਆਈ, ਜਿਸ ਦੀ ਘਾਟ ਪੂਰੀ ਕਰਨ ਲਈ
ਗੁਰੂ ਗ੍ਰੰਥ ਸਾਹਿਬ ਦੇ ਕਿੱਲੇ, ਜੜ੍ਹ ਨਾਲ ਜੁੜਨ ਦੀ ਲੋੜ ਹੈ। ਆਪਸ ਵਿਚ ਜੁੜ ਬੈਠਣ ਲਈ, ਸਭ ਤੋਂ
ਵੱਡੀ ਲੋੜ ਹੁੰਦੀ ਹੈ ਨਿਮਰਤਾ ਦੀ, ਜਿਸ ਆਸਰੇ ਦੂਸਰਿਆਂ ਦੀ ਗੱਲ ਨੂੰ ਤਸੱਲੀ ਨਾਲ ਸੁਣਿਆ ਜਾਵੇ,
ਵਿਚਾਰਿਆ ਜਾਵੇ। ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਅਨੁਸਾਰ ਜੋ ਸੰਯੁਕਤ ਫੈਸਲਾ ਹੋਵੇ, ਉਸ ਤੇ
ਅਮਲ ਕੀਤਾ ਜਾਵੇ। ਪਰ ਸਿੱਖ ਵਿਦਵਾਨਾਂ ਵਿਚ ਏਨੀ ਹਉਮੈ ਹੈ ਕਿ ਉਹ ਦੂਸਰੇ ਨਾਲ ਮਿਲ-ਬੈਠ ਕੇ
ਵਿਚਾਰਾਂ ਕਰਨ ਨੂੰ ਵੀ ਆਪਣੀ ਹੇਠੀ ਸਮਝਦੇ ਹਨ, ਸਿਰਫ ਆਪਣੀ ਹੀ ਗੱਲ ਮਨਵਾਉਣੀ ਚਾਹੁੰਦੇ ਹਨ।
ਗੁਰੂ ਗ੍ਰੰਥ ਸਾਹਿਬ ਜੀ, ਸਿੱਖ ਲਈ ਸਭ ਤੋਂ ਪਹਿਲਾ ਸਬਕ, ਹਉਮੈ ਦੂਰ ਕਰਨ ਦਾ ਹੀ ਦਿੰਦੇ ਹਨ। ਇਹ
ਵੀ ਦੱਸਿਆ ਹੈ ਕਿ ਹਉਮੈ ਦੂਰ ਕਰਨ ਦਾ ਇਕੋ ਤਰੀਕਾ, ਸ਼ਬਦ ਦੀ ਵਿਚਾਰ ਕਰਨਾ ਹੀ ਹੈ। ਪਰ ਜਦ ਅਸੀਂ
ਸ਼ਬਦ ਨੂੰ ਸੁਣਨ ਅਤੇ ਸਮਝਣ ਦੀ ਗੱਲ ਹੀ ਨਹੀਂ ਕਰਾਂਗੇ, ਖਾਲੀ ਰੱਟਾ ਲਾਉਣ ਦੀ ਹੀ ਗੱਲ ਹੋਵੇਗੀ, ਮਨ
ਵਿਚ ਖਾਲੀ ਚੌਧਰ ਦੀ ਹੀ ਲਾਲਸਾ ਹੋਵੇਗੀ, ਤਾਂ ਸ਼ਬਦ ਦੀ ਵਿਚਾਰ ਵੱਲ, ਮਨ ਕਦ ਜਾਵੇਗਾ ? ਸ਼ਬਦ ਦੀ
ਵਿਚਾਰ ਕੀਤੇ ਬਗੈਰ ਹਉਮੈ ਖਤਮ ਨਹੀਂ ਹੋਵੇਗੀ, ਆਪਸ ਵਿਚ ਵਿਚਾਰ-ਵਟਾਂਦਰੇ ਦਾ ਰਾਹ ਕਿਵੇਂ
ਖੁਲ੍ਹੇਗਾ ? ਅਜਿਹੀ ਹਾਲਤ ਵਿਚ, ਜਦ ਵੀ ਏਕੇ ਦੀ ਗੱਲ ਹੋਵੇਗੀ ਤਾਂ ਕੀ ਹੋਵੇਗਾ ?
ਇਕੱਠ ਵਿਚ, ਜਿਸ ਵੀ ਧੜੇ ਦਾ ਪਲੜਾ ਭਾਰੀ ਹੋਵੇਗਾ, ਉਸ ਦੇ ਬੰਦੇ, ਆਪਣੇ ਆਗੂ ਨੂੰ ਸਭ ਤੋਂ ਉਪਰ
ਸਥਾਪਤ ਕਰਨਾ ਹੀ, ਪੰਥਕ ਏਕੇ ਲਈ ਸ਼ਰਤ ਰੱਖਣਗੇ। ਇਵੇਂ ਹਰ ਇਕੱਠ ਵਿਚ, ਪੰਥ ਦੇ ਭਲੇ ਦੀ ਗੱਲ ਨਾ ਹੋ
ਕੇ, ਵਿਅਕਤੀ ਪੂਜਾ ਦੀ ਹੀ ਗੱਲ ਹੋਵੇਗੀ। ਅਜਿਹੀ ਹਾਲਤ ਵਿਚ ਜੇ ਕਿਸੇ ਵੇਲੇ ਪੰਥ ਵਿਚ ਏਕਾ ਹੋ ਵੀ
ਜਾਂਦਾ ਹੈ, ਤਾਂ ਉਹ ਕਿੰਨੇ ਦਿਨ ਚੱਲੇਗਾ ?
ਬੰਦਾ ਗਲਤੀ ਦਾ ਪੁਤਲਾ ਹੈ ਅਤੇ ਅੱਜ ਸਿਖੀ ਦੀ ਉਹ ਹਾਲਤ ਹੈ ਕਿ ਕੋਈ ਵੱਡੇ ਤੋਂ ਵੱਡਾ ਸਿੱਖ ਆਗੂ
ਵੀ, ਪੰਥ ਦੇ ਸਾਰੇ ਮਸਲ੍ਹਿਆਂ ਬਾਰੇ ਜਾਣੂ ਹੀ ਨਹੀਂ ਹੋ ਸਕਦਾ, ਫਿਰ ਉਹ ਉਨ੍ਹਾਂ ਮਸਲ੍ਹਿਆਂ ਦਾ
ਹੱਲ ਕੀ ਕੱਢੇਗਾ ? ਹਰ ਗੁੱਟ ਦੇ ਬੰਦੇ, ਲੀਡਰ ਦੇ ਸਲਾਹਕਾਰ ਘੱਟ, ਉਸ ਦੀ ਨੇੜਤਾ ਹਾਸਲ ਕਰਨ ਦੀ
ਚਾਹ ਵਿਚ, ਉਸ ਦੇ ਜੀ-ਹਜ਼ੂਰੀਏ ਜ਼ਿਆਦਾ ਹੁੰਦੇ ਹਨ। ਉਹ ਕਿੰਨਾ ਕੁਝ ਗਲਤ ਵੀ ਪਿਆ ਕਰੇ, ਉਸ ਦੇ ਨਿਕਟ
ਵਰਤੀਆਂ ਨੇ ਤਾਂ “ਸਤਿ ਬਚਨ” ਹੀ ਕਹਿਣਾ ਹੈ, ਜੋ ਇਸ ਵੇਲੇ ਸਿੱਖੀ ਲਈ ਮਾਰੂ ਜ਼ਹਰ ਤੋਂ ਘੱਟ ਨਹੀਂ
ਹੈ।
ਸਿਰਫ ਇਕ ਤਰੀਕੇ ਨਾਲ ਹੋਇਆ ਏਕਾ ਹੀ ਪੰਥ ਦਾ ਕੁਝ ਸਵਾਰ ਸਕਦਾ ਹੈ, ਅਤੇ ਉਹ ਹੈ ਕਿ ਸਿੱਖ ਵਿਦਵਾਨ
ਗੁਰੂ ਦੇ ਕਿੱਲੇ ਨਾਲ ਬੱਝ ਕੇ, ਆਪਣੀ ਹਉਮੈ ਦੂਰ ਕਰਨ, ਚੌਧਰ ਦੀ ਲਾਲਸਾ ਛੱਡਣ। ਆਖਰ ਆਗੂ, ਪੰਥਕ
ਵਿਦਵਾਨਾਂ ਵਿਚੋਂ ਹੀ ਛਾਂਟੇ ਜਾਣੇ ਹਨ। ਹਲੀਮੀ ਨਾਲ ਇਕ-ਦੂਜੇ ਦੀ ਗੱਲ ਸੁਣਨ-ਸਮਝਣ ਦੀ ਆਦਤ ਪਾਉਣ।
ਇਸ ਤਰ੍ਹਾਂ ਇਕ ਸੰਯੁਕਤ ਟੀਮ ਅਧੀਨ, ਉਨ੍ਹਾਂ ਬੰਦਿਆਂ ਦਾ ਏਕਾ ਹੋਵੇਗਾ, ਜੋ ਨਿੱਜ ਨਾਲੋਂ ਪੰਥ ਨੂੰ
ਪਰਮੁੱਖਤਾ ਦੇਣਗੇ। ਇਕ ਦੂਸਰੇ ਦੇ ਦਿਲੋਂ ਭਾਈ ਵਾਲ ਹੋਣਗੇ, ਜੋ ਗੱਲ ਇਕ ਦਿਮਾਗ ਦੇ ਸੋਚਣ ਲਈ ਮਿਥੀ
ਜਾ ਰਹੀ ਹੈ, ਉਸ ਬਾਰੇ ਸੈਂਕੜੇ ਹੀ ਦਿਮਾਗ ਸੋਚਣਗੇ। ਜਿਸ ਨਾਲ ਗਲਤੀਆਂ ਹੋਣ ਦੀ ਸੰਭਾਵਨਾ ਬਹੁਤ
ਘੱਟ ਜਾਵੇਗੀ।
ਵਿਚਾਰਕਾਂ ਦੀ ਗਿਣਤੀ ਕੁਝ ਵੀ ਹੋ ਸਕਦੀ ਹੈ, ਜੋ ਬੰਦੇ ਕਹਿੰਦੇ ਹਨ ਕਿ ਬਹੁਤੇ ਬੰਦਿਆਂ ਵਿਚ ਫੈਸਲਾ
ਨਹੀਂ ਲਿਆ ਜਾ ਸਕਦਾ, ਉਨ੍ਹਾਂ ਨੂੰ ਨਾ ਤਾਂ ਸਿੱਖੀ ਸਿਧਾਂਤਾਂ ਦੀ ਹੀ ਸਮਝ ਹੈ ਤੇ ਨਾ ਹੀ ਸਿੱਖ
ਇਤਿਹਾਸ ਦੀ। ਜੇ ਹੁੰਦੀ ਤਾਂ ਉਹ ਅਜਿਹਾ ਨਾ ਕਹਿੰਦੇ।
ਪੰਜਾਬੀ ਦੀ ਇਕ ਕਹਾਵਤ ਹੈ,
ਸੌ ਸਿਆਣੇ ਇਕੋ ਮੱਤ, ਮੂਰਖ ਆਪੋ ਆਪਣੀ।
ਜੇ ਤੁਸੀਂ ਮੂਰਖਾਂ ਨੂੰ ਇਕੱਠੇ ਕਰ ਕੇ ਫੈਸਲਾ ਲੈਣ ਦੀ ਗੱਲ ਕਰੋਗੇ ਤਾਂ ਯਕੀਨਨ ਇਹ ਅਸੰਭਵ ਹੈ। ਜੇ
ਤੁਸੀਂ ਸਿਆਣਿਆਂ ਨੂੰ ਇਕੱਠੇ ਕਰ ਕੇ ਫੈਸਲਾ ਲੈਣ ਦੀ ਗੱਲ ਕਰੋਗੇ, ਤਾਂ ਯਕੀਨਨ ਉਸ ਦੇ ਬਹੁਤ ਚੰਗੇ
ਸਿੱਟੇ ਨਿਕਲਣਗੇ। ਫੈਸਲਿਆ ਦੇ ਰਾਹ ਵਿਚ ਸਭ ਤੋਂ ਵੱਡਾ ਰੋੜਾ ਸਵਾਰਥੀ ਵਿਚਾਰ-ਧਾਰਾ ਹੀ ਹੁੰਦਾ ਹੈ,
ਨਿੱਜੀ ਸਵਾਰਥ ਨੂੰ ਲਾਂਭੇ ਰੱਖ ਕੇ ਕੀਤਾ ਹਰ ਫੈਸਲਾ, ਆਪਣਾ ਰੰਗ ਵਿਖਾਵੇਗਾ।
ਪਰ ਹੁਣ ਤਾਂ ਮੈਨੂੰ ਵੀ ਯਕੀਨ ਹੁੰਦਾ ਜਾ ਰਿਹਾ ਹੈ ਕਿ ਅਜੇ ਸਿੱਖਾਂ ਦਾ ਹੋਰ ਬਹੁਤ ਬੁਰਾ ਹਾਲ ਹੋਣ
ਵਾਲਾ ਹੈ। ਸਿੱਖਾਂ ਨੇ ਹਉਮੈ ਛੱਡਣੀ ਨਹੀਂ, ਭਾਰਤ ਦੀ ਬਹੁਗਿਣਤੀ ਨੇ, ਇਨ੍ਹਾਂ ਦਾ ਕਚੂਮਰ ਕਢਣੋਂ
ਹੱਟਣਾ ਨਹੀਂ। ਵਾਰੀ-ਵਾਰੀ ਸਾਰਿਆਂ ਨੇ ਛਿੱਤਰ ਖਾਣੇ ਹੀ ਹਨ। ਦੂਸਰੇ ਸਿੱਖਾਂ ਨੇ ਦੂਰ ਖੜੇ ਹੋ ਕੇ
ਵੇਖਦਿਆਂ, ਦਿਲ ਵਿਚ ਖੁਸ਼ ਹੋਣਾ ਹੀ ਹੈ।
ਮੇਰੇ ਇਕ ਨਜ਼ਦੀਕੀ ਨੇ ਮੈਨੂੰ ਇਕ ਗੱਲ ਸੁਣਾਈ ਸੀ ਕਿ “ਘਰ ਦਾ ਮੁਖੀਆ ਆਖਰੀ ਸਾਹਾਂ ਤੇ ਸੀ, ਉਸ ਦੇ
ਚਾਰੇ ਪੁਤ੍ਰ ਉਸ ਕੋਲ ਆਏ ਅਤੇ ਕਹਿਣ ਲੱਗੇ, ਬਾਪੂ ਆਖਰੀ ਮੌਕੇ ਸਾਨੂੰ ਕੋਈ ਸਿੱਖ-ਮੱਤ ਦੇਹ। ਬਾਪੂ
ਨੇ ਕਿਹਾ, ਪੁਤ੍ਰੋ ਸਿੱਖ ਤਾਂ ਤੁਸੀਂ, ਸਿੱਖ ਦੇ ਘਰ ਜੰਮਣ ਨਾਲ ਹੀ ਅਖਵਾਉਣ ਲਗ ਪਏ ਹੋ। ਮੱਤ
ਤੁਹਾਨੂੰ ਆਉਣੀ ਨਹੀਂ, ਮੈਂ ਤਾਂ ਸਾਰੀ ਉਮਰ ਤੁਹਾਨੂੰ ਮੱਤ ਦੇ-ਦੇ ਕੇ ਥੱਕ ਗਿਆ ਹਾਂ। ਤੁਸੀਂ ਮੱਤ
ਲੈਣੀ ਹੈ ਤਾਂ ਗੁਰੂ ਗ੍ਰੰਥ ਸਾਹਿਬ ਨਾਲ ਜੁੜੋ, ਸ਼ਾਇਦ ਉਹ ਤੁਹਾਡੇ ਤੇ ਤਰਸ ਕਰ ਕੇ ਤੁਹਾਨੂੰ ਕੋਈ
ਮੱਤ ਦੇ ਦੇਵੇ, ਪਰ ਮੈਨੂੰ ਤੁਹਾਡੇ ਤੋਂ ਇਹ ਆਸ ਬਿਲਕੁਲ ਨਹੀਂ ਹੈ।
ਅਮਰ ਜੀਤ ਸਿੰਘ ਚੰਦੀ
ਫੋਨ:- 95685 41414
(09/07/11)
ਤੱਤ ਗੁਰਮਤਿ ਪਰਿਵਾਰ
ਪੰਥਕ ਖਬਰ-ਤਰਾਸ਼ੀ
(1) ਖਬਰ:- ਭੁੱਲਰ ਦੀ ਫਾਂਸੀ ਵਿਰੁਧ ਮੁਹਿੰਮ ਵਿਚ
ਸ਼੍ਰੋਮਣੀ ਕਮੇਟੀ ਨੇ ਹੋਰ ਜਥੇਬੰਦਕ ਧਿਰਾਂ ਨੂੰ ਅਣਗੌਲਿਆਂ ਕੀਤਾ: ਇਕ ਖਬਰ
ਟਿੱਪਣੀ:-
ਪੰਥਕ ਜਥੇਬੰਦੀਆਂ ਵੀ ਮੂਰਖ
ਜਾਪਦੀਆਂ ਹਨ, ਜਿਨ੍ਹਾਂ ਨੇ ਇਕ ਵਾਰ ਫੇਰ ਬਾਦਲੀ ਸ਼੍ਰੋਮਣੀ ਕਮੇਟੀ ’ਤੇ ਭਰੋਸਾ ਕਰ ਕੇ, ਉਸ ਦੀ
ਅਗਵਾਈ ਕਬੂਲ ਲਈ। ਅੱਜ ਤੱਕ ਬਾਦਲ ਦਲ ਨੇ ਪੰਥਕ ਹਿਤਾਂ ਦਾ ਕੋਈ ਕਾਰਜ ਕੀਤਾ ਹੈ? ਜੋ ਉਹ ਹੁਣ
ਕਰਨਗੇ? ਮੌਜੂਦਾ ਸ਼੍ਰੋਮਣੀ ਕਮੇਟੀ ਦਾ ਹੈ ਹੀ ਬਾਦਲ ਦੀ ਦੁੰਮਛਲਾ, ਉਸ ਤੋਂ ਪੰਥ ਦੇ ਹਿੱਤ ਦੀ ਆਸ
ਕਰਨਾ ਕਮ-ਅਕਲੀ ਹੀ ਹੈ। ਉਸ ਨੇ ਤਾਂ ਇਸ ਮਸਲੇ ’ਤੇ ਇਸ ਲਈ ਹੱਥ ਪਾਇਆ ਹੈ ਤਾਂ ਕਿ ਅਗਲੇ ਸਾਲ ਆਉਣ
ਵਾਲੀਆਂ ਚੌਣਾਂ ਲਈ ਕੋਈ ਮੁੱਦਾ ਮਿਲ ਸਕੇ। ਜਦੋਂ ਤੱਕ ਪੰਥਕ ਜਥੇਬੰਦੀਆਂ ਸ਼੍ਰੋਮਣੀ ਕਮੇਟੀ ਅਤੇ
ਅਖੌਤੀ ਕਾਬਜ਼ ਪੁਜਾਰੀਆਂ ਦੀ ਜਕੜ ਤੋਂ ਬਾਹਰ ਨਿਕਲ ਕੇ ਕਦਮ ਪੁੱਟਣਾ ਨਹੀਂ ਸਿੱਖਦੇ, ਤਦੋਂ ਤੱਕ
ਕਿਸੇ ਪੰਥਕ ਮਸਲੇ ਦੇ ਹੱਲ ਦੀ ਕੋਈ ਆਸ ਨਹੀਂ ਹੈ।
(2) ਖਬਰ:- ਰਕਾਬ ਗੰਜ ਦੇ ਸੁੰਦਰੀਕਰਨ ਪ੍ਰਾਜੈਕਟ ਦਾ
ਨੀਂਹ ਪੱਥਰ ਰੱਖਿਆ: ਇਕ ਖਬਰ
ਟਿੱਪਣੀ:-
ਦਿੱਲੀ ਕਮੇਟੀ ਵਲੋਂ ਰੱਖੇ ਇਸ ‘ਨੀਂਹ ਪੱਥਰ’ ਦੀ ਤਸਵੀਰ ਵੇਖ ਕੇ ਸਪਸ਼ਟ ਹੋ ਗਿਆ ਕਿ ਕੌਮ ਵਿਚਲਾ
ਭ੍ਰਿਸ਼ਟ ਹਾਕਮ-ਪੁਜਾਰੀ ਗਠਜੋੜ ਇਕ ਵਾਰ ਫੇਰ ਕੌਮੀ ਧਨ ਨੂੰ ਬਰਬਾਦ ਕਰਨ ਦਾ ਮਨ ਬਣਾ ਚੂਕਾ ਹੈ।
ਵੱਖ-ਵੱਖ ਸੁਚੇਤ ਜਥੇਬੰਦੀਆਂ ਵਲੋਂ ਦਿੱਲੀ ਕਮੇਟੀ ਨੂੰ ਇਸ ਬਾਰੇ ਸਮਝਾਉਣ ਦੇ ਬਾਵਜੂਦ ਸਰਨਾ ਕਮੇਟੀ
ਦਾ ਇਸ ਪ੍ਰਾਜੈਕਟ ’ਤੇ ਅੜੇ ਰਹਿਣਾ ਸਾਬਿਤ ਕਰਦਾ ਹੈ ਕਿ ਲਗਭਗ ਸਾਰੇ ਪ੍ਰਬੰਧਕ ਇਕੋ ਜਿਹੇ ਹੀ ਹਨ।
ਦਿੱਲੀ ਕਮੇਟੀ ਹੋਵੇ ਜਾਂ ਸ਼੍ਰੋਮਣੀ ਕਮੇਟੀ, ਕਰਨੀ ਸਭ ਨੇ ਕੌਮੀ ਧਨ ਦੀ ਬਰਬਾਦੀ ਹੀ ਹੈ। ਪੰਥ ਦੇ
ਭਲੇ ਵਾਲੇ ਹਾਂ-ਪੱਖੀ ਕੰਮਾਂ ਦੀ ਇਨ੍ਹਾਂ ਤੋਂ ਆਸ ਕਰਨਾ ਫਿਜ਼ੂਲ ਹੈ।
(3) ਖਬਰ:- ਦਸਮ ਗ੍ਰੰਥ ਇਸ ਕਰਕੇ ਪ੍ਰਮਾਣਿਕ, ਕਿਉਂਕਿ
ਜਰਨੈਲ ਸਿੰਘ ਭਿੰਡਰਾਵਾਲੇ ਇਸ ਦੀ ਕਥਾ ਕਰਦੇ ਸਨ: ਪਿੰਦਰਪਾਲ ਸਿੰਘ
ਟਿੱਪਣੀ:-
ਪਿੰਦਰਪਾਲ ਸਿੰਘ ਪਿਛਲੇ ਕਾਫੀ ਸਮੇਂ ਤੋਂ ਗੁਰਮਤਿ ਵਿਰੋਧੀ ਗੱਲਾਂ ਕਰਦਾ ਆ ਰਿਹਾ ਹੈ। ਦਿਲਚਸਪ ਗੱਲ
ਇਹ ਹੈ ਕਿ ਪਿੰਦਰਪਾਲ ਸਿੰਘ ਇਕ ਮਿਸ਼ਨਰੀ ਕਾਲਜ ਦਾ ਪੜ੍ਹਿਆ ਪ੍ਰਚਾਰਕ ਹੈ। ਪਰ ਉਸ ਦਾ ਪ੍ਰਚਾਰ ਸੁਣ
ਕੇ ਤਾਂ ਉਹ ਮਿਸ਼ਨਰੀ ਕਾਲਜ ਵੀ ਸ਼ਰਮਸਾਰ ਹੁੰਦਾ ਹੋਵੇਗਾ। ਦਸਮ ਗ੍ਰੰਥ ਦੇ ਹੱਕ ਵਿਚ ਇਤਨੀ ਕੱਚੀ
ਦਲੀਲ ਦੇ ਕੇ ਉਸ ਨੇ ਆਪਣੇ ਵਿਦਵਾਨ (ਤਾਂ ਉਹ ਹੈ ਹੀ ਨਹੀਂ) ਪ੍ਰਚਾਰਕ ਹੋਣ ’ਤੇ ਹੀ ਪ੍ਰਸ਼ਨ ਚਿੰਨ੍ਹ
ਲਵਾ ਲਿਆ ਹੈ।
(4) ਖਬਰ:- ਚੀਫ ਖਾਲਸਾ ਦੀਵਾਨ ਦੇ ਵਕਾਰ ਨੂੰ ਬਚਾਉਣ ਲਈ
ਅਕਾਲ ਤਖਤ ’ਤੇ ਪਹੁੰਚ : ਇਕ ਖਬਰ
ਟਿੱਪਣੀ :-
ਪਤਾ ਨਹੀਂ ਵਾਰ-ਵਾਰ ਮੁੰਹ ਦੀ ਖਾਉਣ ਤੋਂ ਬਾਅਦ ਵੀ ਇਹ ਲੋਕ ਇਨ੍ਹਾਂ ਪੁਜਾਰੀਆਂ ਕੌਲੋਂ ਕਿਸੇ ਚੰਗੇ
ਕੰਮ ਦੀ ਆਸ ਕਿਵੇਂ ਲਾਈ ਬੈਠੇ ਹਨ ? ਅਸਲ ਵਿਚ ਭ੍ਰਿਸ਼ਟ ਹਾਕਮਾਂ ਦੇ ਗੁਲਾਮ ਇਨ੍ਹਾਂ ਪੁਜਾਰੀਆਂ
ਕੌਲੋਂ ਕਿਸੇ ਚੰਗੇ ਕੰਮ ਦੀ ਮੰਗ ਕਰਨ ਵਾਲੇ ਲੋਕ ਵੀ ਸਿਰਫ ਬਿਆਨ ਲਵਾਉਣ ਲਈ ਹੀ ਸ਼ਾਇਦ ਐਸਾ ਕਰਦੇ
ਹਨ। ਜੇ ਕਿਸੇ ਚੰਗੇ ਕੰਮ ਨੂੰ ਰੁਕਵਾਉਣਾ ਹੋਵੇ ਤਾਂ ਇਨ੍ਹਾਂ ਪੁਜਾਰੀਆਂ ਨੂੰ ਬੇਨਤੀ ਕਰੋ ਇਹ ਝੱਟ
ਮੰਨ ਲੈਣਗੇ। ਕਿਸੇ ਸੁਚੇਤ ਪ੍ਰਚਾਰਕ ਦਾ ਪ੍ਰਚਾਰ ਰੁਕਵਾਉਣ ਲਈ ਤਾਂ ਇਨ੍ਹਾਂ ਨੂੰ ਅਪੀਲ ਕਰਨ ਦੀ ਵੀ
ਲੋੜ ਨਹੀਂ। ਇਹ ਆਪੇ ਹੀ ਐਸੀਆਂ ਅਪੀਲਾਂ ਤਿਆਰ ਕਰਵਾ ਲੈਂਦੇ ਹਨ।
(5) ਖਬਰ:- ਮੱਕੜ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਤਸੱਲੀਬਖਸ਼
ਨਹੀਂ: ਭਾਈ ਰਣਜੀਤ ਸਿੰਘ
ਟਿੱਪਣੀ:-
ਰਣਜੀਤ ਸਿੰਘ ਜੀ! ਮੱਕੜ ਜੀ ਦੀ ਕਾਰਗੁਜ਼ਾਰੀ ਬੇਸ਼ਕ ਪੰਥਕ ਹਿਤਾਂ ਦੇ ਖੇਤਰ ਵਿਚ ਤਸੱਲੀਬਖਸ਼ ਨਹੀਂ
ਹੈ, ਪਰ ਪੰਥ ਵਿਰੋਧੀਆਂ ਦੀ ਸੇਧ ਤੇ ਅਪਣੇ ਆਕਾਵਾਂ (ਅਕਾਲੀ ਦਲ ਬਾਦਲ) ਦੇ ਹੁਕਮਾਂ ਨੂੰ ਲਾਗੂ
ਕਰਵਾਉਣ ਪ੍ਰਤੀ ਇਨ੍ਹਾਂ ਦੀ ਕਾਰਗੁਜ਼ਾਰੀ ਲਾਜਵਾਬ ਹੈ। ਇਹ ਸਿੱਧ ਕਰਦਾ ਹੈ ਕਿ ਮੱਕੜ ਜੀ ਕੰਮ ਤਾਂ
ਕਰ ਰਹੇ ਹਨ ਪਰ ਪੰਥਕ ਹਿਤਾਂ ਦੇ ਵਿਰੋਧ ਵਿਚ। ਇਸੇ ਲਈ ਤਾਂ ਉਨ੍ਹਾਂ ਦੀ ਨਿਯੁਕਤੀ ਹੋਈ ਸੀ। ਉਹ
ਆਪਣੀ ਡਿਉਟੀ ਖੂਬ ਨਿਭਾ ਰਹੇ ਹਨ। ਵੈਸੇ ਸੁਚੇਤ ਸਿੱਖ ਜਾਣਦੇ ਹਨ ਕਿ ਤੁਹਾਡੀ ਵੀ ਕਾਰਗੁਜ਼ਾਰੀ
‘ਜਥੇਦਾਰ’ ਵਜੋਂ ਤਸੱਲੀਬਖਸ਼ ਨਹੀਂ ਰਹੀ ਸੀ।
(6) ਖਬਰ:- ਪ੍ਰੋ. ਭੁੱਲਰ ਦੇ ਮਾਮਲੇ ਵਿਚ ਡੇਰੇਦਾਰਾਂ ਦੀ
ਚੁੱਪ ਪੰਥ ਨਾਲ ਗੱਦਾਰੀ: ਅਮੈਰਿਕਨ ਸਿੱਖ ਆਰਗੇਨਾਈਜੇਸ਼ਨ
ਟਿੱਪਣੀ:-
ਅਮੈਰਿਕਨ ਸਿੱਖ ਆਰਗੇਨਾਈਜੇਸ਼ਨ ਦੇ ਸੁਚੇਤ ਵੀਰੋ! ਡੇਰੇਦਾਰ ਕਿਸੇ ਨਾਲ ਵਫਾਦਾਰੀ ਨਿਭਾ ਹੀ ਨਹੀਂ
ਸਕਦੇ, ਕਿਉਂਕਿ ਉਨ੍ਹਾਂ ਦਾ ਮੁੱਢ ਹੀ ਲੋਕਾਈ ਨੂੰ ਗੁੰਮਰਾਹ ਕਰਕੇ ਲੁੱਟਣ ਦੀ ਫਿਲਾਸਫੀ ਵਿਚ ਹੈ।
ਉਹ ਨਾ ਤਾਂ ਪੰਥ ਦੇ ਵਫਾਦਾਰ ਹੋ ਸਕਦੇ ਹਨ, ਨਾ ਹੀ ਮਨੁੱਖਤਾ ਦੇ। ਸਿੱਖ ਸਮਾਜ ਵਿਚਲੇ ਸਾਰੇ
ਡੇਰੇਦਾਰਾਂ ਦਾ ਏਜੰਡਾ ਸਿੱਖ ਨੂੰ ‘ਕੇਸਾਧਾਰੀ ਹਿੰਦੂ’ ਬਣਾਉਣਾ ਅਤੇ ਸਹੀ ਗੁਰਮਤਿ ਗਿਆਨ ਤੋਂ ਦੂਰ
ਰੱਖ ਕੇ ਕਰਮਕਾਂਡਾਂ ਦੇ ਪਸਾਰੇ ਰਾਹੀਂ ਆਪ ਬੁੱਲ੍ਹੇ ਲੁੱਟਣਾ ਹੈ। ਪਤਾ ਨਹੀਂ ਕਦੋਂ ਤੱਕ ਸਿੱਖ
ਸਮਾਜ ਇਨ੍ਹਾਂ ਡੇਰੇਦਾਰਾਂ, ਪੁਜਾਰੀਆਂ (ਅਖੌਤੀ ਜਥੇਦਾਰ, ਸਿੰਘ ਸਾਹਿਬ ਆਦਿ) ਤੋਂ ਬੇਫਕੂਫੀ ਭਰਪੂਰ
ਆਸਾਂ ਲਾਈ ਬੈਠਾ ਰਹੇਗਾ।
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
(09/07/11)
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ
ਪੰਥਕ ਨਾਨਕਸ਼ਾਹੀ ਕੈਲੰਡਰ ੨੦੦੩ ਨੂੰ ਮੰਨਣ ਦਾ ਔਕਲੈਂਡ (ਨਿਊਜ਼ੀਲੈਂਡ) ਦੀ ਸੰਗਤ ਨੇ ਪ੍ਰਣ ਕੀਤਾ
ਸਿੱਖ ਕੌਮ ਦੀ ਨਿਆਰੀ ਹੋਂਦ ਦਾ ਪ੍ਰਤੀਕ ਨਾਨਕਸ਼ਾਹੀ ਕੈਲੰਡਰ ੨੦੦੩ ਵਾਲਾ ਨੂੰ ਹੀ
ਮੰਨਣ ਲਈ ਸੰਗਤ ਨੇ ਉਤਸ਼ਾਹ ਪ੍ਰਗਟ ਕੀਤਾ। ਸ੍ਰ: ਪਾਲ ਸਿੰਘ ਪੁਰੇਵਾਲ ਵਿਸ਼ੇਸ਼ ਤੌਰ ਤੇ ਨਿਊਜ਼ੀਲੈਂਡ
ਦੇ ਪ੍ਰਚਾਰ ਦੌਰੇ ਤੇ ਆਏ ਹੋਏ ਹਨ। ਇਥੇ ਉਹਨਾਂ ਵੱਖ ਵੱਖ ਗੁਰਦੁਆਰਿਆਂ ਦੇ ਰੱਖੇ ਪ੍ਰੋਗਰਾਮਾਂ
ਵਿੱਚ ਸੰਗਤ ਨੂੰ ਨਾਨਕਸ਼ਾਹੀ ਕੈਲੰਡਰ ੨੦੦੩ ਦੀ ਲੋੜ, ਮਹੱਤਤਾ ਅਤੇ ਇਸ ਸੰਬੰਧੀ ਪਾਏ ਗਏ ਭਰਮ
ਭੁਲੇਖਿਆਂ ਦੇ ਸੰਬੰਧ ਵਿੱਚ ਵੀਚਾਰਾਂ ਕੀਤੀਆਂ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸ਼ੈਰਲੀ ਰੋਡ
ਔਕਲੈਂਡ ਵਿਖੇ ਵੀਰਵਾਰ ੭ ਜੁਲਾਈ ੨੦੧੧ ਨੂੰ ਸ਼ਾਮ ਦੇ ੭. ੦੦ ਵਜੇ ਤੋਂ ੯. ੦੦ ਵਜੇ ਤੱਕ ਵਿਸ਼ੇਸ਼
ਪ੍ਰੋਗਰਾਮ ਵਿੱਚ ਸੰਗਤ ਨੇ ਵਧ ਚੜ ਕੇ ਹਾਜ਼ਰੀ ਭਰੀ।
ਜਿਸ ਵਿੱਚ ਪਹਿਲਾਂ ਗੁਰਬਾਣੀ ਪਾਠ ਅਤੇ ਕੀਰਤਨ ਭਾਈ ਕੰਵਲਜੀਤ ਸਿੰਘ ਦੇ ਰਾਗੀ ਜਥੇ ਨੇ ਕੀਤਾ।
ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਤੋਂ ਭਾਈ ਸੁਖਵਿੰਦਰ ਸਿੰਘ ਦਦੇਹਰ ਨੇ ਗੁਰਮਤਿ ਵੀਚਾਰਾਂ ਦੀ
ਸਾਂਝ ਪਾਈ। ਜਿਸ ਵਿੱਚ ਉਹਨਾਂ ਕਿਹਾ ਕਿ ਸਿੱਖ ਪੰਥ ਅੱਜ ਸਿਧਾਤਾਂ ਦੀ ਪਹਿਰੇਦਾਰੀ ਛੱਡ ਕੇ ਰਸਮਾਂ
ਦਾ ਪੂਜਾਰੀ ਹੋ ਗਿਆ ਹੈ। ਖਾਲਸਾ ਪੰਥ ਦੀ ਨਿਆਰੀ ਹੋਂਦ ਨੂੰ ਲਗਾਤਾਰ ਖੋਰਾ ਲਾਇਆ ਜਾ ਰਿਹਾ ਹੈ।
ਪੰਥ ਨੂੰ ਖੋਰਾ ਲਾਉਣ ਵਿੱਚ ਬ੍ਰਾਹਮਣੀ ਸੋਚ ਭਾਵੇਂ ਸ਼ੁਰੂ ਤੋਂ ਹੀ ਸਰਗਰਮ ਸੀ ਪਰ ਅੱਜ ਦੇ
ਡੇਰੇਦਾਰਾਂ ਨੇ ਇਸ ਨੂੰ ਖੂਬ ਬਲ ਦਿਤਾ ਹੈ। ਗੰਦੀ ਸਿਆਸਤ ਅਤੇ ਡੇਰੇਦਾਰਾਂ ਦੇ ਝਾੜੂ ਬਰਦਾਰ ਬਣੇ
ਜਥੇਦਾਰ ਤੇ ਸ਼੍ਰੋਮਣੀ ਕਮੇਟੀ ਵੀ ਨਾਲ ਰਲੇ ਹੋਏ ਹਨ। ਭਾਈ ਸੁਖਵਿੰਦਰ ਸਿੰਘ ਨੇ ਗੁਰਬਾਣੀ ਅਧਾਰਿਤ
ਇਹਨਾਂ ਡੇਰੇਦਾਰਾਂ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਇਹ ਸਾਧ ਲਾਣਾ…………. .
੧. ਗੁਰੁ ਗ੍ਰੰਥ ਸਾਹਿਬ ਜੀ ਦੇ ਬਰਾਬਰ ਗੱਦੀਆਂ ਲਾ ਕੇ ਬਰਾਬਰ ਤੇ ਆਪਣੇ ਪੈਰਾਂ ਤੇ ਮੱਥੇ
ਟਿਕਵਾਂਉਦੇ ਹਨ।
੨. ਵੱਡੇ ਮਰੇ ਸਾਧ ਦਾ ਸਸਕਾਰ ਗੁਰਦੁਵਾਰੇ ਦੇ ਵਿੱਚ ਹੀ ਕਰਕੇ ਨਿਸ਼ਾਨ ਜਾਂ ਥੜਾ ਬਣਾ ਕੇ ਮੜੀ ਪੂਜਾ
ਕਰਵਾਉਂਦੇ ਹਨ।
੩. ਗੁਰਬਾਣੀ ਤੋਂ ਉਲਟ ਦਿਨ ਵਾਰ ਮੱਸਿਆ ਸੰਗਰਾਂਦ ਪੂਰਨਮਾਸ਼ੀ ਆਦਿਕ ਦੇ ਭਰਮ ਇਹ ਕਰਦੇ ਤੇ ਵੰਡਦੇ
ਹਨ।
੪. ਸਿੱਖ ਰਹਿਤ ਮਰਿਯਾਦਾ ਮੰਨਣ ਤੋਂ ਇਹ ਇਨਕਾਰੀ ਹੋਏ ਹਨ। ਬ੍ਰਾਹਮਣੀ ਮਰਿਯਾਦਾ ਦੇ ਹਾਮੀ ਹਨ।
੫. ਬਚਿਤਰ ਨਾਟਕ (ਦਸਮ ਗ੍ਰੰਥ) ਗੁਰੁ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਇਹ ਕਰੀ ਜਾਂਦੇ ਹਨ।
੬. ਲਵ ਕੁਸ਼ ਦੀ ਔਲਾਦ ਸਿਖਾਂ ਨੂੰ ਇਹ ਬਣਾਈ ਜਾਂਦੇ ਹਨ।
੭. ਬ੍ਰਾਹਮਣੀ ਰੰਗਤ ਵਿੱਚ ਰੰਗਿਆ ਇਤਿਹਾਸ ਇਹ ਪ੍ਰਚਾਰਦੇ ਹਨ।
੮. ਸਿੱਖੀ ਦੀ ਨਿਆਰੀ ਹੋਂਦ ਦਾ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਮੰਨਣ ਤੋਂ ਇਹ ਇਨਕਾਰੀ ਹੋਏ ਹਨ।
ਬ੍ਰਾਹਮਣਵਾਦ ਨੇ ਹੁਣ ਤੱਕ ਸਿੱਖੀ ਨੂੰ ਹਿੰਦੂ ਧਰਮ ਤੋਂ ਨਿਆਰਾ ਨਹੀਂ ਮੰਨਿਆਂ। ਸਿੱਖੀ ਨੂੰ
ਬ੍ਰਾਹਮਣਵਾਦ ਵਿੱਚ ਹੀ ਮਿਲਗੋਭਾ ਕਰਨ ਲਈ ਤਰਲੋ ਮਛੀ ਹੋ ਰਹੇ ਹਨ। ਗੁਰੁ ਸਾਹਿਬ ਜੀ ਨੂੰ ਦੇਵੀ
ਦੇਵਤਿਆਂ ਦੇ ਅਵਤਾਰ ਮੰਨਣਾ ਤੇ ਪੂਜਾਰੀ ਦੱਸਣਾ ਇਹ ਇਹਨਾਂ ਦਾ ਨਿਤ ਦਾ ਕਰਮ ਹੈ। ਗੁਰਸਿੱਖਾਂ ਦੀਆਂ
ਸ਼ਹੀਦੀਆਂ ਦੇ ਇਤਿਹਾਸ ਨੂੰ ਬ੍ਰਾਹਮਣਵਾਦ ਦੀ ਪੁੱਠ ਦੇਣੀ ਹਿੰਦੂ ਸੰਸਕ੍ਰਿਤੀ ਦਾ ਪਰਮ ਧਰਮ ਹੈ।
ਗੁਰੁ ਗ੍ਰੰਥ ਸਾਹਿਬ ਜੀ ਦੀ ਨਿਆਰੀ ਤੇ ਪਵਿਤਰ ਹੋਂਦ ਬ੍ਰਾਹਮਣਵਾਦ ਨੂੰ ਚੁੱਭਦੀ ਹੈ ਉਹ ਵੀ ਦਾਅ ਤੇ
ਲਾ ਦਿਤੀ ਦਸਮ ਗ੍ਰੰਥ ਬਰਾਬਰ ਤੇ ਲਿਆ ਕੇ। ਗੁਰੁ ਸਾਹਿਬ ਜੀ ਦੀ ਸਿੱਖਿਆ ਤੇ ਚੱਲਣ ਵਾਲੇ ਹਰ
ਗੁਰਸਿੱਖ ਨੇ ਸਿੱਖੀ ਦੇ ਵਿਹੜੇ ਵਿੱਚੋਂ ਬ੍ਰਾਹਮਣ ਨੂੰ ਬੁਰੀ ਤਰਾਂ ਬਾਹਰ ਕੱਢ ਸੁਟਿਆ। ਪਰ
ਬ੍ਰਾਹਮਣ ਪਿਛਾ ਛੱਡਣ ਵਾਲਾ ਕਿਥੇ? ਨਵੇਂ ਨਵੇਂ ਭੇਖ ਬਣਾ ਕੇ ਸਿੱਖੀ ਦੇ ਵਿਹੜੇ ਵਿੱਚ ਵੜਦਾ ਗਿਆ
ਤੇ ਆਪਣੀ ਥਾਂ ਪੱਕੀ ਕਰਦਾ ਗਿਆ। ਜਿਨਾਂ ਸਿਖਾਂ ਨੇ ਬ੍ਰਾਹਮਣ ਦੇ ਮੱਥੇ ਲਗਣਾ ਵੀ ਮਾੜਾ ਸਮਝਿਆ ਸੀ
ਉਹੀ ਸਿਖ ਨਵੇਂ ਭੇਖ ਵਿੱਚ ਆਏ ਬ੍ਰਾਹਮਣ ਨੂੰ ਆਪ ਮੱਥੇ ਟੇਕਣ ਲਗ ਪਏ। ਬ੍ਰਾਹਮਣਵਾਦ ਦੇ ਅਵਾਰਾ
ਕੀਤੇ ਠੱਪੇ ਲਾ ਕੇ ਮਾਨਤਾ ਪ੍ਰਾਪਤ ਸਾਨ੍ਹ ਸਰਸੇ ਵਾਲਾ, ਨੂਰਮਹਿਲੀਆ, ਭਨਿਆਰਾ, ਬਿਆਸੀਆ,
ਨਿਰੰਕਰੀਆ, ਨਾਮਧਾਰੀਆ, ਸਿੱਖੀ ਦੀ ਵਾੜ ਟੱਪ ਕੇ ਸਿਰਫ ਉਜਾੜਨ ਹੀ ਆਏ ਹਨ ਹੋਰ ਕੋਈ ਮਨਸ਼ਾ ਨਹੀਂ।
ਆਰ ਐਸ ਐਸ ਨੇ ਸਿੱਖੀ ਦੇ ਨਿਆਰੇਪਨ ਨੂੰ ਪ੍ਰਵਾਨ ਨਹੀਂ ਕੀਤਾ। ਗੁਰਦਵਾਰਿਆਂ ਦੀ ਗੁਰਮਤਿ ਅਨੁਸਾਰੀ
ਦਿਖ ਬਣਾਈ ਰੱਖਣ ਲਈ ਬਣੀ ਸਿੱਖ ਰਹਿਤ ਮਰਿਯਾਦਾ ਆਰ ਐਸ ਐਸ ਨੂੰ ਨਹੀਂ ਪ੍ਰਵਾਨ, ਨਾਨਕਸ਼ਾਹੀ ਕੈਲੰਡਰ
ਨਹੀਂ ਪ੍ਰਵਾਨ, ਦਸਮ ਗ੍ਰੰਥ ਗੁਰੁ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਵਾਨ ਹੈ। ਹੁਣ ਧਿਆਨ ਨਾਲ ਦੇਖੋ
ਸਿਖ ਰਹਿਤ ਮਰਿਯਾਦਾ ਜਥੇਦਾਰਾਂ, ਸਾਧਾਂ ਸੰਤਾਂ ਨੂੰ ਵੀ ਨਹੀਂ ਪ੍ਰਵਾਨ, ਨਾਨਕਸ਼ਾਹੀ ਕੈਲੰਡਰ ਵੀ
ਨਹੀਂ ਪ੍ਰਵਾਨ, ਤੇ ਦਸਮ ਗ੍ਰੰਥ ਨੂੰ ਹਰ ਗੁਰਦਵਾਰੇ ਵਿੱਚ ਪ੍ਰਕਾਸ਼ ਕਰਨ ਲਈ ਇਹ ਸਾਧ ਸੰਤ ਤੇ
ਜਥੇਦਾਰ ਵੀ ਕਾਹਲੇ ਹਨ। ਜਿਹੜੀ ਗੱਲ ਨਾਲ ਆਰ ਐਸ ਐਸ ਭਾਵ ਬ੍ਰਾਹਮਣਵਾਦ ਖੁਸ਼ ਹੈ ਉਹੀ ਗੱਲ ਜਥੇਦਾਰ
ਤੇ ਸਾਧ ਸੰਤ ਕਰਦੇ ਤੇ ਖੁਸ਼ ਹੁੰਦੇ ਹਨ। ਆਰ ਐਸ ਐਸ ਜਿਹੜੀਆਂ ਗੱਲਾਂ ਨਾਲ ਸਿੱਖੀ ਨੂੰ ਗੁਲਾਮ ਕਰ
ਰਹੀ ਹੈ ਉਹੀ ਕਾਲੀਆਂ ਕਰਤੂਤਾਂ ਸਾਡੇ ਸਿਖੀ ਵਿਹੜੇ ਦੇ ਅਵਾਰਾ ਸਾਨ੍ਹ ਕਰਦੇ ਹਨ। ਬਲਾਤਕਾਰੀ,
ਬੇਈਮਾਨ, ਠੱਗ, ਚੋਰ, ਵਿਹਲੜ, ਪਾਖੰਡੀ, ਕਰਮਕਾਂਡੀ, ਅਗਿਆਨੀ, ਜਥੇਦਾਰਾਂ ਅਤੇ ਸਾਧਾਂ ਨੂੰ ਨੱਥ ਪਾ
ਕੇ ਗਿੱਟੇ ਸੇਕ ਕੇ ਪਿੰਡੋਂ ਬਾਹਰ ਕਰ ਦੇਣ ਦਾ ਸਮਾਂ ਆ ਗਿਆ ਹੈ। ਸੋ ਇਸ ਵਿਸ਼ੇ ਤੇ ਖੁਲ ਕੇ ਕਥਾ
ਵੀਚਾਰਾਂ ਗੁਰੁ ਕੀ ਸੰਗਤ ਨਾਲ ਸਾਂਝੀਆਂ ਕੀਤੀਆਂ ਗਈਆਂ। ਰੋਜਾਨਾਂ ਦੀ ਤਰਾਂ ਸੰਗਤ ਨੇ ਇਕਾਗਰ ਚਿਤ
ਹੋ ਵੀਚਾਰ ਨੂੰ ਸੁਣਿਆ।
ਇਸ ਉਪਰੰਤ ਵਿਸ਼ੇਸ਼ ਤੌਰ ਤੇ ਪਹੁੰਚੇ ਸ੍ਰ: ਪਾਲ ਸਿੰਘ ਜੀ ਪੁਰੇਵਾਲ ਹੋਰਾਂ ਨਾਨਕਸ਼ਾਹੀ ਕੈਲੰਡਰ ਦੇ
ਸੰਬੰਧ ਵਿੱਚ ਵੀਚਾਰਾਂ ਕੀਤੀਆਂ। ਭਰੇ ਇਕੱਠ ਵਿੱਚ ਉਹਨਾਂ ਨਾਨਕਸ਼ਾਹੀ ਕੈਲੰਡਰ ਦੀ ਲੋੜ ਤੇ ਬੋਲਦਿਆਂ
ਕਿਹਾ ਕਿ ਅੱਜ ਤੁਸੀਂ ਦੇਖੋ ਸਿੱਖ ਪੰਥ ਵੇਖਦਾ ਰਹਿੰਦਾ ਹੈ ਕਿ ਕਦੋਂ ਪੰਡਿਤ ਯੰਤਰੀਆਂ ਤਿਆਰ ਕਰਨ
ਤੇ ਅਸੀਂ ਆਪਣੇ ਗੁਰਪੁਰਬ ਦਿਹਾੜੇ ਸੰਗਤ ਨੂੰ ਦੱਸੀਏ ਜਦੋਂ ਕਿ ਨਾਨਕਸ਼ਾਹੀ ਕੈਲੰਡਰ ਨੇ ਇਹ ਦੂਜਿਆਂ
ਨੇ ਨਿਰਭਰ ਰਹਿਣ ਵਾਲੀ ਗੱਲ ਖਤਮ ਹੀ ਕਰ ਦਿਤੀ ਕਿਉਂਕਿ ਗੁਰਪੁਰਬ ਦਿਹਾੜੇ ਇੱਕ ਤਰੀਖ ਦੇ ਪੱਕੇ ਕਰ
ਦਿਤੇ ਗਏ। ਗੁਰੁ ਗ੍ਰੰਥ ਸਾਹਿਬ ਜੀ ਵਿਚਲੇ ਦੋਹਾਂ ਬਰਾਮਾਹਾ ਅਤੇ ਰੁਤੀ ਥਿਤੀ ਬਾਣੀਆਂ ਮੁਤਾਬਕ ਜੋ
ਕੁਦਰਤੀ ਰੁੱਤਾਂ ਹਨ ਉਹ ਸਹਿਜ ਸਹਿਜ ਬਿਕਰਮੀ ਕੈਲੰਡਰ ਮੁਤਾਬਕ ਬਦਲ ਰਹੀਆਂ ਹਨ। ਪਰ ਨਾਨਕਸ਼ਾਹੀ
ਕੈਲੰਡਰ ਨੇ ਇਹ ਵਿਗਾੜ ਵੀ ਦੂਰ ਕਰ ਦਿਤਾ ਰੁਤਾਂ ਥਿਤਾਂ ਗੁਰਬਾਣੀ ਅਨੁਸਾਰ ਹੀ ਰਹਿਣਗੀਆਂ। ਪੜਿਆ
ਜਾਵੇ “ਅਸਾੜ ਤਪੰਦਾ ਤਿਸ ਲਗੈ” ਤੇ ਠੰਡ ਪੈ ਰਹੀ ਹੋਵੇ ਬਿਕਰਮੀ ਕੈਲੰਡਰ ਨੂੰ ਮੰਨਣ ਨਾਲ ਇਹ ਹੋ
ਜਾਣਾ ਹੈ ਪਰ ਨਾਨਕਸ਼ਾਹੀ ਕੈਲੰਡਰ ਇਸ ਤਰ੍ਹਾਂ ਰੁਤਾਂ ਨਹੀਂ ਬਦਲਣ ਦੇਵੇਗਾ। ਉਹਨਾਂ ਨੇ ਕੰਪਿਊਟਰ
ਰਾਹੀਂ ਸੰਗਤ ਨੂੰ ਉਹ ਸਾਰਾ ਕੁੱਝ ਸਕਰੀਨ ਤੇ ਵੀ ਦਿਖਾਇਆ ਕਿ ਕਿਵੇਂ ਨਾਨਕਸ਼ਹੀ ਕੈਲੰਡਰ ਕੰਮ ਕਰਦਾ
ਹੈ ਤੇ ਪੁਰਾਣੇ ਬਿਕਰਮੀ ਕੈਲੰਡਰ ਤੇ ਵੀ ਝਾਤ ਪਵਾਈ ਕਿ ਕਿਵੇਂ ਸਹਿਜ ਸਹਿਜ ਦਿਨਾਂ ਵਾਰਾਂ ਦਾ ਫਰਕ
ਪੈਂਦਾ ਗਿਆ ਤੇ ੧੬੯੯ ਦੀ ਵੈਸਾਖੀ ਕਿਵੇਂ ੩੦ ਮਾਰਚ ਤੋਂ ੧੨ ਅਪ੍ਰੈਲ ੧੩ ਅਤੇ ਕਦੀ ੧੪ ਤੇ ਆ ਗਈ।
ਵਿਸਥਾਰ ਪੂਰਵਕ ਇਹ ਸਾਰੀ ਜਾਣਕਾਰੀ ਦਿਤੀ ਗਈ।
੧੯੯੯ ਤੋਂ ਲੈ ਕੇ ੨੦੦੩ ਤੱਕ ਕਈ ਮੀਟਗਾਂ ਅਕਾਲ ਤਖਤ ਤੇ ਅਤੇ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ
ਹੋਈਆਂ। ਪੈ ਰਹੇ ਅੜਿਕੇ ਦਲੀਲ ਪੂਰਵਕ ਦੂਰ ਕੀਤੇ ਗਏ। ਸਾਧਾਂ ਦੇ ਬੇਥਵੇ ਸਵਾਲਾਂ ਦਾ ਜਵਾਬ ਬਾ
ਦਲੀਲ ਵਾਰ ਵਾਰ ਦਿਤਾ ਗਿਆ। ਨਿਰੁਤਰ ਹੋ ਜਾਣ ਵਾਲੇ ਸਾਧ ਵਾਰ ਵਾਰ ਮੁੱਕਰ ਜਾਂਦੇ ਰਹੇ। ਇਹ ਸਾਰੀਆਂ
ਗੱਲਾਂ ਉਹਨਾਂ ਨੇ ਸੰਗਤ ਨਾਲ ਸਾਂਝੀਆਂ ਕੀਤੀਆਂ। ੨੦੧੦ ਵਿੱਚ ਸੋਧਾਂ ਦੇ ਨਾਂ ਤੇ ਵਿਗਾੜੇ ਗਏ
ਨਾਨਕਸ਼ਾਹੀ ਕੈਲੰਡਰ ਲਈ ਉਹਨਾਂ ਰਾਇ ਵਿਚਾਰੇ ਜਾਣ ਤੋਂ ਬਿਨਾਂ ਹੀ ਸ਼੍ਰੋਮਣੀ ਕਮੇਟੀ ਪ੍ਰਧਾਨ ਤੇ ਸਾਧ
ਹਰਨਾਮ ਸਿੰਘ ਧੂੰਮੇ ਨੇ ਸਿਆਸਤ ਤੋਂ ਪ੍ਰੇਰਤ ਹੋ ਕੇ ਕਿਵੇਂ ਕੌਮ ਨਾਲ ਧ੍ਰੋਹ ਕੀਤਾ ਇਹ ਸਾਰਾ ਕੁੱਝ
ਵੀ ਉਹਨਾਂ ਨੇ ਭਰੇ ਦੀਵਾਨ ਵਿੱਚ ਸਾਂਝਾ ਕੀਤਾ।
ਦੀਵਾਨ ਦੀ ਸਮਾਪਤੀ ਤੋਂ ਬਾਅਦ ਸੰਗਤ ਦੇ ਕੁੱਝ ਸਵਾਲਾਂ ਦੇ ਜਵਾਬ ਵੀ ਉਹਨਾਂ ਨੇ ਦਿਤੇ। ਖਾਸ ਕਰਕੇ
ਨੌਜਵਾਨਾਂ ਨੇ ਬੜੇ ਧਿਆਨ ਨਾਲ ਇਸ ਸਾਰੇ ਕੁੱਝ ਨੂੰ ਸੁਣਿਆਂ ਤੇ ਕਈ ਸਵਾਲ ਜਾਂ ਸ੍ਰ: ਪਾਲ ਸਿੰਘ ਜੀ
ਦੀ ਕਿੰਨੇ ਚਿਰ ਦੀ ਇਹ ਮਿਹਨਤ ਹੈ ਬਾਰੇ ਸਵਾਲ ਕੀਤੇ। ਸਭ ਸੰਗਤ ਵਿੱਚ ਇਸ ਗੱਲ ਤੇ ਹੈਰਾਨੀ ਸੀ ਕਿ
ਜੇ ਕਾਰਨ ਵੀ ਕੋਈ ਨਹੀਂ ਅਗੋਂ ਸਵਾਲ ਜਵਾਬ ਕਰਨ ਵਾਲਾ ਵੀ ਸਿਆਣਾ ਵਿਦਵਾਨ ਨਹੀਂ ਬਿਨਾਂ ਸਿਰ ਪੈਰ
ਦੇ ਗੱਲਾਂ ਬਣਾ ਕੇ ਇਸ ਇਤਿਹਾਸਿਕ ਦਸਤਾਵੇਜ ਨੂੰ ਵਿਗਾੜਿਆ ਕਿਉਂ ਗਿਆ। ਸੋ ਅਖੀਰ ਸੰਗਤ ਅਤੇ
ਗੁਰਦੁਆਰਾ ਪ੍ਰਬੰਧਕ ਇਸ ਗੱਲ ਤੇ ਸਾਰੇ ਦ੍ਰਿੜ ਸਨ ਕਿ ਅਸੀਂ ਤਾਂ ਪਹਿਲਾਂ ਦੀ ਤਰ੍ਹਾਂ ਹੀ ਪੰਥਕ
ਨਾਨਕਸ਼ਾਹੀ ਨਾਲ ਹੀ ਖੜੇ ਹਾਂ ਧੁਮੱਕੜ ਕੈਲੰਡਰ ਰੱਦ ਕਰਦੇ ਹਾਂ। ਇਸ ਮੌਕੇ ਜਥੇਦਾਰ ਅਕਾਲ ਤਖਤ ਨੂੰ
ਲਿਖੇ ਪੱਤਰ ਅਧਾਰਿਤ ਛੋਟਾ ਕਿਤਾਬਚਾ ਵੀ ਸੰਗਤ ਦੇ ਹੱਥ ਦਿਤਾ ਗਿਆ ਤਾਂ ਕਿ ਸੰਗਤ ਹੋਰ ਵੀ ਸਚਾਈ
ਤੋਂ ਜਾਣੂ ਹੋ ਸਕੇ।
ਇਸ ਮੌਕੇ ਸ਼ਹਿਰ ਪਤਵੰਤੀਆਂ ਸੰਗਤਾਂ ਬਹੁ ਗਿਣਤੀ ਗੁਰਦੁਆਰਾ ਸਿੰਘ ਸਭਾ ਦੇ ਪ੍ਰਬੰਧਕ ਭਾਈ ਕੇਵਲ
ਸਿੰਘ, ਹਰਨੇਕ ਸਿੰਘ, ਬਲਜਿੰਦਰ ਸਿੰਘ ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ ਅਤੇ ਸਟੇਜ ਦੀ ਸੇਵਾ ਨਿਭਾ
ਰਹੇ ਸਨ ਗੁਰਿੰਦਰ ਸਿੰਘ ਸ਼ਾਦੀਪੁਰ।
(09/07/11)
ਬਸੰਤ ਕੌਰ, ਫ਼ਰੀਦਾਬਾਦ
ਗੁਰੂ ਹਰਗੋਬਿਦ ਸਾਹਿਬ ਜੀ ਦਾ ਜਨਮ ਅਕਾਲ ਪੁਰਖ ਜੀ ਦੇ ਹੁਕਮ ਵਿੱਚ ਹੋਇਆ ਸੀ ਨਾ ਕੇ ਬਾਬਾ ਬੁੱਢਾ
ਜੀ ਦੇ ਵਰ ਨਾਲ:- ਗੁਰਸੇਵਕ ਸਿੰਘ “ਮਦਰੱਸਾ”
(੮ ਜੁਲਾਈ ੨੦੧੧, ਬਸੰਤ ਕੌਰ, ਫ਼ਰੀਦਾਬਾਦ/ਲੁਧਿਆਣਾ)
ਇਹਨਾਂ ਸ਼ਬਦਾ ਦਾ ਪ੍ਰਗਟਾਵਾ ਗੁ. ਪਾ. ਛੇਵੀਂ ਸੀ. ਐਮ. ਸੀ ਲੁਧਿਆਣਾ ਵਿੱਖੇ ਗੁਰੂ
ਹਰਿਗੋਬਿੰਦ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਰੱਖੇ ਗੁਰਮਤਿ ਸਮਾਗਮ ਸਮੇਂ ਗੁਰਮਤਿ ਪ੍ਰਚਾਰ ਕੌਂਸਲ
ਅਤੇ ਗੁਰਸਿੱਖ ਫੈਮਲੀਂ ਕਲੱਬ ਰਜਿ: ਲੁਧਿਆਣਾ ਦੇ ਸ੍ਰ. ਗੁਰਸੇਵਕ ਸਿੰਘ “ਮਦਰੱਸਾ” ਨੇ ਕੀਤਾ।
ਉਹਨਾਂ ਮਲਟੀਮੀਡੀਆ ਤਕਨੀਕ ਰਾਹੀਂ ਸੰਗਤਾਂ ਨੂੰ ਗੁਰਬਾਣੀਂ ਸਿਧਾਂਤ ਅਨੁਸਾਰ ਸਵਾਲ ਕੀਤੇ ਜਿਨਾਂ
ਵਿੱਚ ਸੰਗਤ ਨੇ ਰੱਜਵਾਂ ਉਤਸ਼ਾਹ ਵਿਖਾਇਆ। ਇਸ ਮੌਕੇ ਗੁਰਮਤਿ ਪ੍ਰਚਾਰ ਕੌਂਸਲ ਵੱਲੋਂ ਸੰਗਤਾਂ ਵੱਲੋਂ
ਦਿੱਤੇ ਸਵਾਲਾਂ ਦੇ ਸਹੀ ਜੁਆਬ ਸਦਕਾ ਮੌਕੇ `ਤੇ ਸਨਮਾਨ ਨਿਸ਼ਾਨੀ ਅਤੇ ਸਰਟੀਫੀਕੇਟ ਦੇ ਕੇ ਸਨਮਾਨਤ
ਵੀ ਕੀਤਾ। ਸਵਾਲ ਜਵਾਬ ਕਰਦਿਆਂ ਸ. ਗੁਰਸੇਵਕ ਸਿੰਘ ਨੇ ਸੰਗਤਾਂ ਨੂੰ ਦਸਿਆ ਕਿ ਕਿਸ ਤਰ੍ਹਾਂ ਗਰੂ
ਹਰਗੋਬਿਦ ਸਾਹਿਬ ਜੀ ਦੇ ਜਨਮ ਨਾਲ ਬਾਬਾ ਬੁੱਢਾ ਜੀ ਤੋਂ ਮਾਤਾ ਗੰਗਾ ਜੀ ਨੂੰ ਪੁੱਤਰ ਪ੍ਰਾਪਤੀ ਲਈ
ਵਰ ਮੰਗਣ ਦੀ ਮਨਘੜਤ ਕਹਾਣੀ ਪ੍ਰਚਲਤ ਕਰ ਕੇ ਅੱਜ ਤੱਕ ਗੁਰੁ ਸਿਧਾਂਤਾਂ ਦਾ ਮਜਾਕ ਉਡਾਇਆ ਜਾ ਰਿਹਾ
ਹੈ। ਉਨ੍ਹਾਂ ਦਸਿਆ ਕਿ ਜੇ ਗੁਰੁ ਹਰਿਗੋਬਿੰਦ ਸਾਹਿਬ ਜੀ ਦਾ ਜਨਮ ਬਾਬਾ ਬੁੱਢਾ ਜੀ ਦੇ ਵਰ ਨਾਲ
ਹੋਇਆ ਹੁੰਦਾ ਤਾਂ ਗੁਰੂ ਅਰਜੁਨ ਪਾਤਸ਼ਾਹ ਵੱਲੋਂ ਗੁਰੁ ਗ੍ਰੰਥ ਸਾਹਿਬ ਜੀ ਦੇ ਪੰਨਾ ਨੰ ੩੯੫ ਵਿੱਚ
ਸਤਿਗੁਰ ਸਾਚੈ ਦੀਆ ਭੇਜਿ ਸ਼ਬਦ ਵਿੱਚ “ਹੁਕਮਿ ਬਾਲਕ ਜਨਮ ਲੀਆ” ਦੀ ਥਾਂ ਬਾਬਾ ਬੁੱਢਾ ਜੀ ਦੇ ਵਰ ਦਾ
ਜ਼ਿਕਰ ਹੋਣਾ ਸੀ ਪਰ ਉਥੇ ਅਜਿਹਾ ਨਹੀਂ ਕਿਉਂਕਿ ਗੁਰੁ ਅਰਜੁਨ ਪਾਤਸ਼ਾਹ ਨੇ ਸੁਖਮਨੀ ਬਾਣੀ ਵਿੱਚ
“ਮਾਨੁਖ ਦੀ ਟੇਕ ਨੂੰ ਵਿਅਰਥ ਜਾਣ ਕੇ ਉਸ ਅਕਾਲਪੁਰਖ ਨੂੰ ਹੀ ਦੇਣ ਦੇ ਸਮਰੱਥ ਦਸਿਆ ਹੈ। ਉਨ੍ਹਾਂ
ਸੰਗਤਾਂ ਨੂੰ ਦਸਿਆ ਕਿ ਗੁਰਮਤਿ ਵਿੱਚ ਵਰ ਸ਼ਰਾਪ ਲਈ ਕੋਈ ਸਥਾਨ ਨਹੀਂ ਹੈ। ਬਾਬਾ ਬੁੱਢਾ ਜੀ ਗੁਰੂ
ਸਾਹਿਬਾਨ ਦੇ ਸਮੇਂ ਇੱਕ ਸਤਿਕਾਰਤ ਸ਼ਖਸੀਅਤ ਹੋਏ ਹਨ ਜਿੰਨ੍ਹਾਂ ਨੂੰ ਆਦਿ ਬੀੜ ਦੇ ਪ੍ਰਕਾਸ਼ ਵੇਲੇ
ਗ੍ਰੰਥੀ ਹੋਣ ਦਾ ਮਾਣ ਪ੍ਰਾਪਤ ਸੀ ਸੋ ਇਹ ਹੋ ਨਹੀਂ ਸਕਦਾ ਕਿ ਬਾਬਾ ਬੁੱਢਾ ਜੀ ਗੁਰੁ ਗ੍ਰੰਥ ਸਾਹਿਬ
ਜੀ ਦੇ ਸਿਧਾਂਤਾਂ ਤੋਂ ਉਲਟ ਵਰ ਦਿੰਦੇ ਹੋਣ ਅਤੇ ਨਾ ਹੀ ਗੁਰੂ ਅਰਜੁਨ ਸਾਹਿਬ ਜੀ ਦੇ ਮਹਿਲ ਮਾਤਾ
ਗੰਗਾ ਜੀ ਵੱਲੋਂ ਹੁਕਮਾਓ ਬਾਣੀ ਦੇ ਉਲਟ ਜਾ ਕੇ ਵਰ ਮੰਗਣ ਵਾਲਾ ਗੁਰਮਤਿ ਵਿਰੋਧੀ ਕਾਰਜ ਕੀਤਾ
ਹੋਣਾ। ਸ੍ਰ. ਮਦਰੱਸਾ ਨੇ ਸਵਾਲ ਖੜਾ ਕਰਦਿਆਂ ਕਿਹਾ ਕਿ ਕੀ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੇ
ਸਿੱਖਾਂ ਵੱਲੋਂ ਸੱਚ ਦੇ ਗਿਆਨ ਨੂੰ ਪ੍ਰਚਾਰਣ ਦਾ ਮੰਤਵ ਪੈਸੇ ਕਮਾਉਣਾ ਸੀ? ਕੀ ਅੱਜ ਪੈਸੇ ਲੈਣ
ਵਾਲੇ ਰਾਗੀ, ਕੀਰਤਨੀਏ, ਪ੍ਰਚਾਰਕ, ਗ੍ਰੰਥੀ, ਢਾਡੀ ਸੱਚ ਦਾ ਪ੍ਰਚਾਰ ਸਹੀ ਤਰੀਕੇ ਨਾਲ ਲੋਕਾਂ ਨੂੰ
ਦਿੰਦੇ ਹਨ? ਉਨ੍ਹਾਂ ਦਸਿਆ ਕਿ ਸਿੱਖਾਂ ਦਾ ਵਧੇਰਾ ਇਤਿਹਾਸ ਸਿੱਖ ਵਿਰੋਧੀਆਂ ਵੱਲੋਂ ਲਿਖਿਆ ਹੈ ਇਸ
ਲਈ ਇਤਿਹਾਸ ਦੀ ਪਰਖ ਗੁਰਬਾਣੀ ਦੀ ਕਸੌਟੀ’ ਤੇ ਕਰ ਲੈਣੀ ਜ਼ਰੂਰੀ ਹੈ। ਅੱਜ ਇਤਿਹਾਸ ਦੇ ਨਾਂ `ਤੇ
ਉਨ੍ਹਾਂ ਗੱਲਾਂ ਦਾ ਵਧੇਰੇ ਪ੍ਰਚਾਰ ਕੀਤਾ ਜਾ ਰਿਹਾ ਹੈ ਜਿੰਨ੍ਹਾਂ ਗਲਾਂ ਨੂੰ ਕਰਣ ਤੋਂ ਗੁਰੁ
ਗ੍ਰੰਥ ਸਾਹਿਬ ਜੀ ਦੀ ਬਾਣੀ ਪੂਰੀ ਤਰ੍ਹਾਂ ਨਾਲ ਰੋਕਦੀ ਹੈ। ਉਨ੍ਹਾਂ ਅਫਸੋਸ ਪ੍ਰਗਟ ਕਰਦਿਆਂ ਕਿਹਾ
ਕਿ ਸਿੱਖ ਕੌਮ ਗੁਰੁ ਗ੍ਰੰਥ ਸਾਹਿਬ ਜੀ ਨੂੰ ਕੇਵਲ ਮੱਥਾ ਹੀ ਟੇਕਦੀ ਹੈ ਪਰ ਗੁਰੁ ਗ੍ਰੰਥ ਸਾਹਿਬ ਜੀ
ਦੀ ਗੱਲ ਮੰਨਣ ਲਈ ਤਿਆਰ ਨਹੀਂ ਜਾ ਇਹ ਕਹਿ ਲਈਏ ਕਿ ਇਸ ਪੱਖੋਂ ਉਹ ਉਮਰਾਂ ਬੀਤ ਜਾਣ ਤੋਂ ਬਾਦ ਵੀ
ਅਨਜਾਣ ਹਨ। ਇਸ ਮੌਕੇ ਗੁਰਮਤਿ ਪ੍ਰਚਾਰ ਕੌਂਸਲ ਦੇ ਬੱਚਿਆਂ ਅਤੇ ਖਾਲਸਾ ਨਾਰੀ ਮੰਚ ਦੀ ਕਨਵੀਨਰ
ਬੀਬੀ ਹਰਬੰਸ ਕੌਰ ਫਰੀਦਾਬਾਦ ਨੇ ਗੁਰਬਾਣੀ ਦੇ ਰਸ ਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਜੋੜਿਆ। ਇਸ
ਤੋਂ ਇਲਾਵਾ ਇਸ ਕਾਰਜ ਵਿੱਚ ਫਤਿਹ ਮਲਟੀਮੀਡੀਆ ਤੋਂ ਸ੍ਰ. ਸਤਪਾਲ ਸਿੰਘ ਦੁਗਰੀ, ਗੁਰਮਤਿ ਪ੍ਰਚਾਰ
ਕੌਂਸਲ ਤੋਂ ਸ. ਜਗਜੀਤ ਸਿੰਘ, ਮਨਦੀਪ ਸਿੰਘ, ਪ੍ਰਭਦੀਪ ਸਿੰਘ, ਬੀਬੀ ਜਗਜੀਤ ਕੌਰ ਅਤੇ ਗੁਰਸਿੱਖ
ਫੈਮਿਲੀ ਕਲੱਬ ਲੁਧਿਆਣਾ ਦੇ ਸ. ਦਵਿੰਦਰਬੀਰ ਸਿੰਘ ਵੀ ਹਾਜ਼ਰ ਸਨ ਜਿੰਨ੍ਹਾਂ ਨੂੰ ਪ੍ਰਬੰਧਕਾਂ ਵੱਲੋਂ
ਸਨਮਾਨਤ ਕੀਤਾ।
(09/07/11)
ਬੀਰਿੰਦਰ ਸਿੰਘ ਢਿੱਲੋਂ ਐਡਵੋਕੇਟ
ਭਾਰਤ ਦੀ
ਮੁੱਖ ਸਮੱਸਿਆ ਹੈ ਵਧ ਰਹੀ ਆਬਾਦੀ।
ਬੀਰਿੰਦਰ ਸਿੰਘ ਢਿੱਲੋਂ ਐਡਵੋਕੇਟ
ਗਿਆਰਾਂ ਜੁਲਾਈ ਦਾ ਦਿਨ ਹਰ ਸਾਲ ਵਿਸ਼ਵ
ਅਬਾਦੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇੱਕ ਵਾਰ ਫਿਰ ਇਹ ਦਿਹਾੜਾ ਆ ਗਿਆ ਹੈ। ਭਾਰਤ ਦੇ ਪ੍ਰਧਾਂਨ
ਮੰਤਰੀ ਤੋਂ ਲੈ ਕੇ ਜਮੂਰੇ ਕਿਸਮ ਦੇ ਨੇਤਾ ਲੋਕਾਂ ਤੱਕ ਸੱਭ ਇਸ ਦਿਨ ਅਬਾਦੀ ਦੇ ਵਾਧੇ `ਤੇ ਚਿੰਤਾ
ਪ੍ਰਗਟ ਕਰਨ ਵਾਲੇ ਬਿਆਂਨ ਦਾਗਦੇ ਹਨ। ਪਰ ਅਗਲੇ ਦਿਨ ਸੱਭ ਭੁੱਲ ਜਾਂਦੇ ਹਨ। ਭਾਰਤ ਦੀ ਆਬਾਦੀ ਇੱਕ
ਅਰਬ ਅਤੇ ਇੱਕੀ ਕਰੋੜ ਹੋ ਗਈ ਹੈ ਪਰ ਦੇਸ਼ ਅਜੇ ਵੀ ਨਹੀਂ ਜਾਗਿਆ। ਪਿਛਲੇ ਸਾਲ ਪ੍ਰਧਾਨ ਮੰਤਰੀ ਦਾ
ਕੌਮ ਦੇ ਨਾਮ ਚਿੰਤਾਪੂਰਵਕ ਸੰਦੇਸ਼ ਆਇਆ ਸੀ ਕਿ ਪਰਿਵਾਰ ਨਿਯੋਜਨ ਨੂੰ ਕੌਮੀ ਮੁਹਿੰਮ ਬਣਾਇਆ ਜਾਵੇ।
ਕੌਮੀ ਆਬਾਦੀ ਕਮਿਸ਼ਨ ਸਥਾਪਤ ਕੀਤਾ ਗਿਆ ਹੈ। ਇਸ ਕਮਿਸ਼ਨ ਦੀ ਪਹਿਲੀ ਮੀਟਿੰਗ ਵਿੱਚ ਪ੍ਰਧਾਂਨ ਮੰਤਰੀ,
ਵਿਰੋਧੀ ਧਿਰ ਦੇ ਨੇਤਾ, ਸਮੇਤ ਸਾਰੇ ਹੀ ਮੁੱਖ ਮੰਤਰੀਆਂ ਨੇ ਵਧਦੀ ਆਬਾਦੀ ਨੂੰ ਸਥਿਰ ਕਰਨ ਦੀ ਲੋੜ
`ਤੇ ਜ਼ੋਰ ਦਿੱਤਾ ਸੀ, ਪਰ ਕੋਈ ਸਖਤ ਫੈਸਲਾ ਨਾ ਲਿਆ ਗਿਆ। ਹੁਣ ਭੁੱਲ ਹੀ ਗਏ।
ਸੰਜੈ ਗਾਂਧੀ ਅਜ਼ਾਦ ਭਾਰਤ ਦੀ ਸਿਆਸਤ ਵਿੱਚ ਐਮਰਜੈਂਸੀ ਦੇ ਖਲਨਾਇਕ ਵਜੋਂ ਜਾਣਿਆ ਜਾਂਦਾ ਹੈ। ਹਰ
ਖਲਨਾਇਕ ਪਿੱਛੇ ਇੱਕ ਨਾਇਕ ਵੀ ਛੁਪਿਆ ਹੁੰਦਾ ਹੈ। ਲੋਕ ਹੁਣ ਸੰਜੈ ਗਾਂਧੀ ਦੀ ਜਬਰੀ ਪਰਿਵਾਰ
ਨਿਯੋਜਨ ਮੁਹਿੰਮ ਨੂੰ ਠੀਕ ਮੁਹਿੰਮ ਕਹਿਣ ਲੱਗੇ ਹਨ। ਓਦੋਂ ਗਲਤੀ ਇਹ ਹੋਈ ਕਿ ਸਰਪੰਚਾਂ,
ਪਟਵਾਰੀਆਂ, ਨਰਸਾਂ, ਥਾਣੇਦਾਰਾਂ ਨੂੰ ਨਸਬੰਦੀ ਅਪਰੇਸ਼ਨਾਂ ਦੇ ਕੋਟੇ ਲਾ ਦਿੱਤੇ ਸਨ। ਭਾਰਤੀ ਆਦਤ
ਅਨੁਸਾਰ, ਹਰ ਕੋਈ ਵਧਾ ਚੜ੍ਹਾਂ ਕੇ ਅੰਕੜੇ ਦੇਣ ਲੱਗਾ। ਗਿਣਤੀ ਪੂਰੀ ਕਰਨ ਲਈ ਛੜਾ, ਬੁੱਢਾ ਜੋ ਵੀ
ਅੜਿੱਕੇ ਆਇਆ ‘ਕੱਟ` ਸੁੱਟਿਆ। ਪਰ ਇਸ ਦਾ ਵਿਰੋਧੀ ਧਿਰ ਵੱਲੋਂ ਵਧਾ ਚੜ੍ਹਾ ਕੇ ਗਲਤ ਪ੍ਰਚਾਰ ਕੀਤਾ
ਗਿਆ। ਵਿਰੋਧੀ ਪਾਰਟੀਆਂ ਵਲੋਂ ਸਿਆਸੀ ਲਾਹਾ ਲੈਣ ਲਈ ਅਜਿਹਾ ਤਵਾ ਲਾਇਆ ਗਿਆ ਕਿ ਮਾਂ ਪੁੱਤ (ਇੰਦਰਾ
ਗਾਂਧੀ ਤੇ ਸੰਜੇ ਗਾਂਧੀ) ਦੀ ਜ਼ਮਾਨਤ ਜ਼ਬਤ ਹੋ ਗਈ। ਚੋਣਾਂ ਹਾਰਨ ਤੋਂ ਡਰਦਿਆਂ, ਮੁੜ ਪੈਂਤੀ ਸਾਲ
ਕਿਸੇ ਨੇ ਇਸ ਪਾਸੇ ਮੂੰਹ ਨਹੀਂ ਕੀਤਾ। ਅੱਜ ਨਤੀਜਾ ਸਾਹਮਣੇ ਹੈ।
ਹੁਣ ਜਦੋਂ ਅਚਾਨਕ ਆਜ਼ਾਦੀ ਤੋਂ ਪਹਿਲਾਂ ਵਾਲੇ ਤੇਤੀ ਕਰੋੜ ਦੇਵੀ-ਦੇਵਤੇ ਸਵਾ ਸੌ ਕਰੋੜ ਹੋਣ ਵਾਲੇ
ਹਨ ਤਾਂ ਚਾਰੋਂ ਪਾਸੀ ਇਸ ਬੇ ਰੋਕ ਟੋਕ ਵਧ ਰਹੀ ਅਬਾਦੀ ਨੂੰ ਰੋਕਣ ਦੀਆਂ ਅਵਾਜਾਂ ਆਉਣ ਲੱਗੀਆਂ ਹਨ।
ਸਮਾਜ ਦਾ ਚੇਤੰਨ ਵਰਗ ਚਿੰਤਾ ਕਰਨ ਲੱਗਾ ਹੈ। ਸਾਡੀ ਕੁੱਲ ਧਰਤੀ ਦੁਨੀਆਂ ਦਾ ਢਾਈ ਫੀਸਦੀ ਹੈ ਤੇ
ਦੁਨੀਆਂ ਦੇ ਸਿਰਫ ਡੇਢ ਫੀ ਸਦੀ ਕੁਦਰਤੀ ਸਾਧਨ ਹਨ। ਪਰ ਆਬਾਦੀ ਸੋਲਾਂ ਫੀਸਦੀ ਹੈ। ਵਿਸ਼ਵ ਦੇ
ਸਾਧਨਾਂ ਅਤੇ ਧਰਤੀ ਅਨੁਪਾਤ ਅਨੁਸਾਰ ਸਾਡੀ ਆਬਾਦੀ ਸਿਰਫ ਵੀਹ ਕਰੋੜ ਹੋਣੀ ਚਾਹੀਦੀ ਸੀ। ਫਿਰ ਭਾਰਤ
ਵੀ ਵਿਕਸਤ ਦੇਸ਼ ਹੁੰਦਾ। ਸ਼ਾਇਦ ਸੁਪਰ ਪਾਵਰ ਵੀ। ਜੇ ਹਿਟਲਰ ਜਰਮਨ ਦੀ ਥਾਂ ਅੱਜ ਭਾਰਤ ਦਾ ਡਿਕਟੇਟਰ
ਹੁੰਦਾ ਤਾਂ ਉਸਨੇ ਸੌ ਕਰੋੜ ਖਲਕਤ ਨੂੰ ਏਡਸ ਦੇ ਟੀਕੇ ਲਗਵਾ ਕੇ ਮਾਰ ਸੁੱਟਣਾ ਸੀ।
ਹਰ ਵਰ੍ਹੇ ਇਥੇ ਪੂਰੇ ਅਸਟਰੇਲੀਆ ਜਿੰਨੀ ਆਬਾਦੀ ਵਧ ਜਾਂਦੀ ਹੈ। ਇਥੇ ਇੱਕ ਵਰਗ ਕਿਲੋਮੀਟਰ ਵਿੱਚ
368 ਆਦਮੀ ਰਹਿੰਦੇ ਹਨ, ਜਦੋਂ ਕਿ ਚੀਂਨ ਵਿੱਚ 139, ਅਮਰੀਕਾ ਵਿੱਚ 34, ਰੂਸ ਵਿੱਚ 8, ਕੈਨੇਡਾ
ਵਿੱਚ 4, ਅਸਟਰੇਲੀਆ `ਚ ਇਹ ਗਿਣਤੀ ਸਿਰਫ 3 ਹੈ। ਇਹ ਵਿਕਸਤ ਦੇਸ਼ ਵਿਦੇਸ਼ਾਂ ਤੋ ਹਰ ਸਾਲ ਲੱਖਾਂ
ਵਿਅਕਤੀ ਮੰਗਵਾਉਂਦੇ ਹਨ। ਵੱਧ ਅਬਾਦੀ ਹੀ ਕਾਰਨ ਹੈ ਕਿ ਸਾਡੇ ਦੇਸ਼ ਵਿੱਚ ਅੰਤਾਂ ਦੀ ਗਰੀਬੀ,
ਭੁੱਖਮਰੀ, ਭ੍ਰਿਸ਼ਟਾਚਾਰ ਅਤੇ ਬੇਰੁਜ਼ਗਾਰੀ ਹੈ। ਵਿਕਸਤ ਹੋ ਰਿਹਾ ਦੇਸ਼ ਸਾਲਾਨਾ ਲੱਖਾਂ ਨਵੇਂ ਸਕੂਲ,
ਹਸਪਤਾਲ, ਮਕਾਂਨ ਬਣਾਉਣ ਤੁਰ ਪਿਆ ਤਾਂ ਰਹਿਣ ਸਹਿਣ ਦਾ ਪੱਧਰ ਗਿਰ ਜਾਵੇਗਾ। ਇਕੱਲੀ ਦਿੱਲੀ ਦੀ
ਝੁੱਗੀ-ਝੌਂਪੜੀ ਵਾਲੀ ਵਸੋਂ ਦੇ ਪੁਨਰਵਾਸ ਲਈ ਢਾਈ ਹਜ਼ਾਰ ਏਕੜ ਜ਼ਮੀਨ ਤੇ ਪੰਜਾਹ ਅਰਬ ਰੁਪਏ ਦੀ ਲੋੜ
ਹੈ। ਇਨ੍ਹਾਂ `ਚੋਂ ਇੱਕ ਲੱਖ ਬੱਚਾ ਭਿਖਾਰੀ ਹੈ। ਬਾਕੀ ਦੇਸ਼ ਵਿੱਚ ਲੱਖਾਂ ਭਿਖਾਰੀ ਹਨ। ਭਿਖਾਰਣਾਂ
ਨੇ ਵੀ ਦੋ ਦੋ ਬੱਚੇ ਚੁੱਕੇ ਹੁੰਦੇ ਹਨ। ਇਨ੍ਹਾਂ ਨੂੰ ਵੋਟ ਬੈਂਕ ਯਾਨੀ ਸਸਤੇ ਤੇ ਵਿਕਾਊ ਵੋਟਰ ਹੋਣ
ਕਾਰਨ ਕੋਈ ਨਹੀਂ ਛੇੜਦਾ। ਨੇਤਾ ਲੋਕ ਗਰੀਬਾਂ ਨੂੰ ਪੈਦਾ ਹੋਣੋ ਰੋਕਣ ਦੀ ਥਾਂ ਸੱਭ ਲਈ ਇੱਕੋ
ਜਿਹੀਆਂ ਬੁਨਿਆਦੀ ਸਹੂਲਤਾਂ ਦੇਣ ਦੀ ਗੱਪ ਮਾਰ ਰਹੇ ਹਨ। ਜੋ ਕਿ ਸੰਭਵ ਹੀ ਨਹੀਂ। ਸਮਾਜਵਾਦੀ ਚੀਂਨ
ਨੇ ਇਸ ਮਸਲੇ ਨੂੰ ਸਮਝਕੇ ਇੱਕੋ ਬੱਚੇ ਦਾ ਨਾਹਰਾ ਸਖਤੀ ਨਾਲ ਲਾਗੂ ਕੀਤਾ ਸੀ। ਅੱਜ ਉਨ੍ਹਾਂ ਦੀ
ਅਬਾਦੀ ਕੰਟਰੋਲ ਹੇਠ ਹੈ। ਛੇਤੀ ਹੀ ਅਸੀਂ ਚੀਨ ਨੂੰ ਪਛਾੜ ਕੇ ਗਿਣਤੀ ਪੱਖੋਂ ਵੀ ਪਹਿਲੇ ਨੰਬਰ `ਤੇ
ਆ ਜਾਵਾਂਗੇ। ਚੀਂਨ ਦੀ ਅਬਾਦੀ ਸਾਡੇ ਤੋਂ ਥੋੜ੍ਹੀ ਵੱਧ ਤੇ ਧਰਤੀ ਸਾਡੇ ਤੋਂ ਦੁੱਗਣੀ ਹੈ। ਇਸ ਕੰਮ
ਲਈ ਓਲੰਪਿਕ ਵਾਲਿਆਂ ਨੇ ਗੋਲਡ ਮੈਡਲ ਨਹੀਂ ਰੱਖਿਆ। ਸੀਮਤ ਸਾਧਨਾਂ ਨਾਲ ਐਨੀ ਖਲਕਤ ਨੂੰ ਹਰ ਸਹੂਲਤ
ਦੇਣੀ ਸੌਖਾ ਕਾਰਜ ਨਹੀਂ ਹੈ। ਅੱਧੋਂ ਬਹੁਤੀ ਆਬਾਦੀ ਪਹਿਲਾਂ ਹੀ (ਰੋਟੀ, ਕੱਪੜਾ ਔਰ ਮਕਾਨ)
ਮੁੱਢਲੀਆਂ ਲੋੜਾਂ ਤੋਂ ਸੱਖਣੀ ਹੈ। ਮਾਮਲਾ ‘ਅਤੀ ਗੰਭੀਰ` ਹੈ। ਜੇ ਇਹੀ ਰਫਤਾਰ ਰਹੀ ਤਾਂ ਦੇਸ਼ ਨੂੰ
ਖਤਰਾ ਦਹਿਸ਼ਤਗਰਦੀ ਨਾਲੋਂ ਕਿਤੇ ਵੱਧ ਇਸ ਕੁਰਬਲ ਕੁਰਬਲ ਕਰ ਰਹੀ ਖਲਕਤ ਤੋਂ ਹੈ। ਤੇਜ਼ ਰਫਤਾਰ ਵਿਕਾਸ
ਨੂੰ ਵੀ ਆਬਾਦੀ ਦਾ ਵਾਧਾ ਖਾ ਜਾਵੇਗਾ।
ਅਗਲੇ ਵੀਹ ਸਾਲਾਂ ਤਕ ਜੰਗਲ ਕੱਟਣ ਕਾਰਨ ਧਰਤੀ ਦੀ ਉਪਜਾਊ ਸ਼ਕਤੀ ਘਟੇਗੀ ਤੇ ਪ੍ਰਦੂਸ਼ਨ ਵਧੇਗਾ।
ਬੇਹਿਸਾਬੀ ਵਰਤੋਂ ਕਾਰਨ ਧਰਤੀ ਹੇਠਲਾ ਪਾਣੀ ਹੋਰ ਨੀਵਾਂ ਹੋਵੇਗਾ। ਪਾਣੀ ਦੀ ਵੰਡ ਝਗੜਿਆਂ ਦਾ ਕਾਰਨ
ਬਣੇਗੀ। ਰੋਟੀ ਰੋਜ਼ੀ ਦੀ ਤਲਾਸ਼ ਵਿੱਚ ਪੇਂਡੂ ਵਸੋਂ ਸ਼ਹਿਰਾਂ ਨੂੰ ਭੱਜੇਗੀ ਤੇ ਸੜਕਾਂ `ਤੇ ਟਰੈਫਿਕ
ਜ਼ਾਮ ਇੱਕ ਆਮ ਘਟਨਾ ਹੋਵੇਗੀ। ਮੰਗਤੇ, ਜੇਬ-ਕਤਰੇ, ਵੇਸਵਾਗਮਨੀ ਤੇ ਚੋਰ ਲੁਟੇਰੇ ਕਈ ਕਰੋੜ ਵਧ
ਜਾਣਗੇ। ਲੇਖਕਾ ਮੇਨਕਾ ਗਾਂਧੀ ਖਾਹਮਖਾਹ ਹੀ ਕੁੱਤੇ ਬਿੱਲੀਆਂ ਦਾ ਫਿਕਰ ਕਰਦੀ ਰਹਿੰਦੀ ਹੈ। ਇਹ
ਵਿਕਸਤ ਦੇਸ਼ਾਂ ਦੀ ‘ਅੱਯਾਸ਼ੀ` ਹੈ। ਇਥੇ ਤਾਂ ਬੰਦੇ ਬੰਦਿਆਂ ਨੂੰ ਖਾਣ ਲੱਗ ਪੈਣਗੇ। ਕਲਕੱਤੇ ਵਰਗੇ
ਮਹਾਂਨਗਰਾਂ ਵਿੱਚ ਭੁੱਖੇ ਮਰਦੇ ਲੋਕੀਂ ਸ਼ਮਸ਼ਾਂਨ ਘਾਟ ਵਿੱਚੋਂ ਮੁਰਦੇ ਚੋਰੀ ਕਰਕੇ ਖਾ ਜਾਂਦੇ ਹਨ।
ਅਬਾਦੀ ਘਟਾਉਣ ਦੀ ਥਾਂ ਕੁੱਝ ਲੀਡਰ ਕਿਸਮ ਦੇ ਲੋਕ ਇਹ ਵੇਖ ਰਹੇ ਹਨ ਕਿ ਸਾਡੇ ਧਰਮ, ਜਾਤ ਜਾਂ ਕੌਂਮ
ਦੀ ਅਬਾਦੀ ਦੂਸਰੇ ਧਰਮ, ਜਾਤ ਜਾਂ ਕੌਂਮ ਨਾਲੋਂ ਕਿਉਂ ਘਟ ਗਈ। ਅਜਿਹੇ ਲੋਕ ਸੌੜੀ ਸੋਚ ਅਤੇ ਵੋਟ
ਬੈਂਕ ਸਦਕਾ, ਮਨੁੱਖਾਂ ਨੂੰ ਵੰਡਕੇ ਵੇਖਦੇ ਹਨ। ਇਨ੍ਹਾਂ ਨੂੰ ਭਾਰਤ ਨਾਲੋਂ ਆਪਣੇ ਤੋਰੀ ਫੁਲਕੇ ਦਾ
ਫਿਕਰ ਵੱਧ ਹੈ।
ਬੇਸ਼ੱਕ ਸਮੇਂ-ਸਮੇਂ ਸਰਕਾਰਾਂ ਵਲੋਂ ਪਰਿਵਾਰ ਨਿਯੋਜਨ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ, ਪਰ ਅਸਲ
ਵਿੱਚ ਇਹ ਅਸਫਲ ਰਹੀਆਂ ਹਨ। ਖੁਸ਼ਹਾਲ ਤੇ ਮੱਧ ਵਰਗ ਤਾਂ ਪਹਿਲਾਂ ਹੀ ਸੁਚੇਤ ਹੈ। ਪਰ ਸਮਾਜ ਦਾ
ਹੇਠਲਾ ਵਰਗ ਝੁੱਗੀ-ਝੌਂਪੜੀ ਵਸਨੀਕ, ਮਜ਼ਦੂਰ ਆਦਿ ਇਸ ਮਾਮੂਲੀ ਕਿਸਮ ਦੇ ਪ੍ਰਚਾਰ ਨਾਲ ਜਾਗਰੂਕ ਨਹੀਂ
ਹੋ ਸਕਦੇ। ਉਨ੍ਹਾਂ ਦਾ ਫਿਕਰ ਰੋਟੀ ਹੈ ਆਬਾਦੀ ਨਹੀਂ। ਪੋਲੀਓ ਤੇ ਏਡਸ ਦੀ ਤਰ੍ਹਾਂ ਹੀ ਦੇਸ਼ ਪੱਧਰ
`ਤੇ ‘ਆਬਾਦੀ ਰੋਕੂ` ਮੁਹਿੰਮ ਚਲਾਉਣ ਦੀ ਲੋੜ ਹੈ। ਸਕੂਲਾਂ ਵਿੱਚ ਪਰਿਵਾਰ ਨਿਯੋਜਨ ਦਾ ਵਿਸ਼ਾ ਲਾਜ਼ਮੀ
ਬਣਾਇਆ ਜਾਵੇ। ਸੰਸਦ ਮੈਂਬਰਾਂ ਤੇ ਵਿਧਾਇਕਾਂ ਨੂੰ ਰਾਹਤ ਅਤੇ ਹੋਰ ਵਿਕਾਸ ਫੰਡ ਉਨ੍ਹਾਂ ਦੇ ਹਲਕਿਆਂ
ਵਿੱਚ ਆਬਾਦੀ ਦੇ ਕੰਟਰੋਲ ਅਨੁਸਾਰ ਹੀ ਦਿੱਤੀ ਜਾਵੇ। ਰਾਜਾਂ ਦੀ ਸਹਾਇਤਾ ਵੀ ਆਬਾਦੀ ਕੰਟਰੋਲ ਆਧਾਰ
`ਤੇ ਦਿੱਤੀ ਜਾਵੇ। ਕੇਰਲਾ ਅਤੇ ਤਾਮਿਲਨਾਡੂ ਦੇ ਮੁਕਾਬਲੇ ਬਿਹਾਰ, ਮੱਧ ਪ੍ਰਦੇਸ਼, ਉਤਰ ਪ੍ਰਦੇਸ਼ ਅਤੇ
ਰਾਜਸਥਾਨ ਦਾ ਆਬਾਦੀ ਵਾਧਾ ਦੁੱਗਣਾ ਹੈ। ਇਨ੍ਹਾਂ ਚਾਰਾਂ ਸੂਬਿਆਂ ਦੀ ਆਬਾਦੀ ਦੇਸ਼ ਦੀ ਚਾਲੀ ਫੀਸਦੀ
ਹੈ। ਆਬਾਦੀ ਦੀ ਘਣਤਾ ਹੀ ਦੇਸ਼ ਦੇ ਪਛੜੇਪਣ ਤੇ ਲੋਕਾਂ ਦੇ ਜੀਵਨ ਢੰਗ ਦਾ ਫੈਸਲਾ ਕਰਦੀ ਹੈ।
ਆਬਾਦੀ ਵਿੱਚ ਵਾਧੇ ਉੱਤੇ ਕਾਬੂ ਪਾਇਆ ਨਹੀਂ ਜਾ ਸਕਿਆ। ਪਾਕਿਸਤਾਨ ਬਨਣ ਪਿੱਛੋਂ 1951 ਦੀ ਗਿਣਤੀ
ਵੇਲੇ ਭਾਰਤੀ ਲੋਕਾਂ ਦੀ ਗਿਣਤੀ ਛੱਤੀ ਕਰੋੜ ਸੀ, ਸੱਠ ਸਾਲਾਂ ਵਿੱਚ ਇਹ ਸਵਾ ਸੌ ਕਰੋੜ ਤੋਂ ਟੱਪ ਕੇ
ਚਾਰ ਗੁਣਾਂ ਦੇ ਨੇੜੇ ਜਾ ਪਹੁੰਚੀ। ਇੰਜ ਅਗਲੇ ਪੰਜਾਹ ਸਾਲ ਬਾਅਦ ਭਾਰਤ ਦੀ, ਸਵਾ ਦੋ ਸੌ ਕਰੋੜ ਤੱਕ
ਪਹੁੰਚ ਜਾਣੀ ਹੈ। ਉਸ ਸਥਿਤੀ ਵਿੱਚ ਖਾਣ ਨੂੰ ਕਿੱਥੋਂ ਆਵੇਗਾ? ਰੋਜ਼ਗਾਰ ਦੇ ਮੌਕੇ ਕਿੱਥੋਂ ਪੈਦਾ
ਹੋਣਗੇ? ਸਾਰੇ ਦੇਸ਼ ਵਿੱਚ ਜਨਤਾ ਕੀੜਿਆਂ ਵਾਂਗ ਕੁਰਬਲ ਕੁਰਬਲ ਕਰਦੀ ਫਿਰੇਗੀ।
ਪੰਜਾਬ ਦਾ ਸਾਰੇ ਸ਼ਹਿਰ ਜਲੰਧਰ, ਲੁਧਿਆਣੇ ਅਤੇ ਅੰਮ੍ਰਿਤਸਰ ਸਮੇਤ ਅਜਾਦੀ ਵੇਲੇ ਦੇ ਸ਼ਹਿਰਾਂ ਤੇ ਹੁਣ
ਦੇ ਸ਼ਹਿਰਾਂ ਵਿੱਚ ਜ਼ਮੀਨ-ਅਸਮਾਨ ਦਾ ਫ਼ਰਕ ਹੈ। ਇਹ ਪੱਚੀ ਗੁਣਾਂ ਵਧ ਗਏ ਹਨ। ਇਨ੍ਹਾ ਦੇ ਨਜਦੀਕ ਦੀਆਂ
ਮੰਡੀਆਂ ਤੇ ਛੋਟੇ ਕਸਬੇ ਇਨ੍ਹਾਂ ਵਿੱਚ ਹੀ ਰਲ ਗਏ ਹਨ। ਸਿਰਫ਼ ਸ਼ਹਿਰ ਹੀ ਨਹੀਂ, ਪਿੰਡ ਵੀ ਵੱਡੇ ਹੋ
ਗਏ ਹਨ। ਸਾਰੇ ਪਿੰਡ ਪਿਛਲੇ ਸਮੇਂ ਵਿੱਚ ਦੁੱਗਣੇ ਹੋ ਗਏ ਹਨ। ਹਰ ਪਿੰਡ ਦੀ ਅਬਾਦੀ ਖੇਤਾਂ ਵਿੱਚ ਘਰ
ਬਣਾ ਕੇ ਵੀ ਬੈਠੀ ਹੋਈ ਹੈ। ਇੰਜ ਹਰ ਪਿੰਡ ਸੱਠ ਸਾਲਾਂ ਵਿੱਚ ਚਾਰ ਗੁਣਾਂ ਫੈਲ ਚੁੱਕਾ ਹੈ। ਖੇਤੀ
ਹੇਠਲਾ ਰਕਬਾ ਘਟ ਰਿਹਾ ਹੈ। ਸਾਡੇ ਸਾਰੇ ਨਦੀਆਂ-ਨਾਲੇ ਆਪਣੇ ਅਸਲੀ ਰੂਪ ਗੁਆ ਚੁੱਕੇ ਹਨ। ਜਿਨ੍ਹਾਂ
ਨਦੀਆਂ, ਤੇ ਰੋਹੀਆਂ ਵਿੱਚ ਅੱਜ ਤੋਂ ਵੀਹ-ਪੰਝੀ ਸਾਲ ਪਹਿਲਾਂ ਸਾਫ਼-ਸੁਥਰਾ ਪਾਣੀ ਵਗਦਾ ਹੁੰਦਾ ਸੀ,
ਅੱਜ ਉਨ੍ਹਾਂ ਸਭਨਾਂ ਵਿੱਚ ਕਾਰਖਾਨਿਆਂ ਦਾ ਗੰਦਾ ਤੇਜ਼ਾਬੀ ਪਾਣੀ ਤੇ ਸ਼ਹਿਰਾਂ ਅਤੇ ਕਸਬਿਆਂ ਦੇ
ਸੀਵਰੇਜਾਂ ਦਾ ਸਾਰਾ ਗੰਦ ਉਨ੍ਹਾਂ ਵਿੱਚ ਹੀ ਜਾ ਰਿਹਾ ਹੈ। ਹੁਣ ਤੀਹ ਸਾਲ ਪਹਿਲਾਂ ਵਾਂਗ ਸੂਏ
ਕੱਸੀਆਂ ਤੋਂ ਅਸੀਂ ਪਾਣੀ ਨਹੀਂ ਪੀ ਸਕਦੇ। ਇਹੋ ਪਾਣੀ ਧਰਤੀ ਦੇ ਅੰਦਰ ਸਮਾ ਕੇ ਆਪਣੇ ਨਾਲ ਹਰ ਕਿਸਮ
ਦਾ ਕੂੜਾ-ਕਰਕਟ ਹੇਠਲੇ ਪਾਣੀ ਤੱਕ ਪਹੰਚਾ ਰਿਹਾ ਹੈ। ਧਰਤੀ ਹੇਠਲਾ ਪਾਣੀ ਵੀ ਨੀਵਾਂ ਚਲਾ ਗਿਆ ਹੈ।
ਪਾਣੀ ਦਾ ਪੱਧਰ ਹੇਠਾਂ ਜਾਣ ਦਾ ਅਸਲ ਕਾਰਨ ਲੋੜੋਂ ਵੱਧ ਵਰਤੋਂ ਹੈ। ਇਸ ਸੱਭ ਕੁੱਝ ਲਈ ਅਬਾਦੀ ਦਾ
ਵਾਧਾ ਜਿੰਮੇਵਾਰ ਹੈ।
ਲੀਡਰਾਂ ਨੂੰ ਇਹ ਫਿਕਰ ਹੀ ਨਹੀਂ ਕਿ ਇਸ ਭਾਰਤ ਮਹਾਨ ਦਾ ਕੀ ਬਣੇਗਾ। ਲੋਕ ਚੇਤਨਾ ਪੈਦਾ ਕਰਨ ਦੇ
ਨਾਲ-ਨਾਲ ਕਾਨੂੰਨੀ ਸਖਤੀ ਦੀ ਲੋੜ ਹੈ। ਆਬਾਦੀ ਮਸਲੇ ਨੂੰ ਕੌਮੀ ਸੰਕਟ ਐਲਾਨ ਕੇ ਅਜਿਹਾ ਕਰੇ ਬਗੈਰ
ਹੋਰ ਕੋਈ ਚਾਰਾ ਵੀ ਨਹੀਂ ਹੈ। ਬਹੁਤ ਦੇਰ ਹੋ ਚੁੱਕੀ ਹੈ। ਅਗਲੇ ਦਸ ਜਾਂ ਵੀਹ ਨਹੀਂ, ਪੰਜਾਂ ਸਾਲਾਂ
ਅੰਦਰ ਹੀ ਆਬਾਦੀ ਨੂੰ ਸਥਿਰ ਕਰਨ ਦੀ ਲੋੜ ਹੈ। ਬਲਕਿ ਘਟਾਉਣ ਦੀ ਲੋੜ ਹੈ। ਲੋਕ ਰਾਜ ਦੀ ਵੱਡੀ
ਕਮਜ਼ੋਰੀ ਸਿਆਸੀ ਪਾਰਟੀਆਂ ਦੇ ਵੱਖੋ-ਵੱਖਰੇ ਵੋਟ ਬੈਂਕ ਹੁੰਦੀ ਹੈ ਜਿਸ ਅਨੁਸਾਰ ਉਹ ਨੀਤੀ ਘੜਦੇ ਹਨ।
ਗਰੀਬ ਦੀ ਵੋਟ ਵੀ ਸਸਤੀ ਮਿਲਦੀ ਹੈ। ਇਸ ਲਈ ਸਿਆਸੀ ਤੋਹਮਤਬਾਜ਼ੀ ਤੋਂ ਬਚਣ ਲਈ ਲੋਕ ਪਾਲ ਬਿੱਲ
ਵਾਂਗ, ਪਰਿਵਾਰ ਨਿਯੋਜਨ ਲਈ ਇੱਕ ਵੱਖਰੀ ਸੰਵਿਧਾਨਿਕ ਵਿਵਸਥਾ ਕੀਤੀ ਜਾਵੇ। ਸੰਵਿਧਾਨਿਕ ਸੋਧ ਰਾਹੀਂ
ਕੇਂਦਰੀ ਪਬਲਿਕ ਕਮਿਸ਼ਨ, ਮੁੱਖ ਚੋਣ ਕਮਿਸ਼ਨ ਤੇ ਕੇਂਦਰੀ ਆਜ਼ਾਦ ਟ੍ਰਿਬਿਊਨਲਾਂ ਦੀ ਤਰ੍ਹਾਂ ਪਰਿਵਾਰ
ਨਿਯੋਜਨ ਵਿਭਾਗ ਨੂੰ ਖੁਦਮੁਖਤਾਰ ਸੰਸਥਾ ਬਣਾਇਆ ਜਾਵੇ। ਫਿਰ ਸਰਕਾਰ ਐਂਮਰਜੈਂਸੀ ਵਾਂਗ ਕਿਸੇ ਵੀ
ਜ਼ਿਆਦਤੀ ਦੇ ਲੱਗੇ ਦੋਸ਼ ਦੇ ਜਵਾਬ ਵਿੱਚ ਕਹਿ ਸਕੇਗੀ ਕਿ ਼` ‘ਪਰਵਾਰ ਨਿਯੋਜਨ ਮਹਿਕਮਾ ਸਰਕਾਰੀ
ਕੰਟਰੋਲ ਵਿੱਚ ਨਹੀਂ ਹੈ। ਸਰਕਾਰ ਦਖਲ ਨਹੀਂ ਦੇ ਸਕਦੀ। ਉਹ ਮਹਿਕਮਾਂ ਤਾਂ ਸਰਕਾਰ ਦੀ ਵੀ ਜਬਰੀ
ਨਸਬੰਦੀ ਕਰ ਰਿਹਾ ਹੈ। “ ਤੇ ਇੰਜ ਵੋਟਾਂ ਰੁੱਸਣ ਦਾ ਖਤਰਾ ਨਹੀਂ ਰਹੇਗਾ। ਹੁਣ ਤਕ ਇਸੇ ਡਰ ਕਾਰਨ
ਹੀ ਤੇਜ਼ ਮੁਹਿੰਮ ਨਹੀਂ ਚਲਾਈ ਜਾ ਸਕੀ। ਉੱਪਰੋਂ ਗਰੀਬਾਂ ਦੀਆਂ ਵੋਟਾਂ ਖਰੀਦਣੀਆਂ ਵੀ ਅਸਾਂਨ
ਹੁੰਦੀਆਂ ਹਨ। ਪਰਿਵਾਰ ਨਿਯੋਜਨ ਲਈ ਪਹਿਲਾਂ ਬਣੇ ਛੋਟੇ-ਮੋਟੇ ਕਾਇਦੇ ਕਾਨੂੰਨ ਬੇਅਸਰ ਰਹੇ ਹਨ। ਇੱਕ
ਨਵਾਂ ਕਾਨੂੰਨ ਬਣਾਉਣਾ ਚਾਹੀਦਾ ਜੋ ਤਰੰਤ ਲਾਗੂ ਹੋਵੇ। ਇਸ ਆਬਾਦੀ ਰੋਕੂ ਕਾਨੂੰਨ ਅਧੀਨ ਹਰ
ਔਰਤ-ਮਰਦ ਲਈ ਇੱਕ ਬੱਚੇ ਤੋਂ ਬਾਅਦ ਅਪਰੇਸ਼ਨ ਕਰਾਉਣਾ ਲਾਜ਼ਮੀ ਕੀਤਾ ਜਾਵੇ। ਵਿਆਹ ਦੀ ਘੱਟੋ-ਘੱਟ ਉਮਰ
ਪੱਚੀ ਸਾਲ ਕੀਤੀ ਜਾਵੇ। ਵਿਆਹ ਅਤੇ ਸੰਤਾਨ ਉਤਪਤੀ ਨੂੰ ਨਿਰਉਤਸ਼ਾਹ ਕਰਨ ਲਈ ਕੌਮੀ ਜਨਸੰਖਿਆ ਸਥਿਰਤਾ
ਫੰਡ `ਚੋਂ ਛੜਾ ਪੈਨਸ਼ਨ, ਬੇਔਲਾਦ ਜੋੜਾ ਭੱਤਾ ਅਤੇ ਬੱਚਾ ਗੋਦ ਲੈਣ ਵਾਲਿਆਂ ਲਈ ਪੈਨਸ਼ਨ ਫੰਡ ਕਾਇਮ
ਕੀਤੇ ਜਾਣ। ਮੇਰੇ ਪਿੰਡ ਕੋਟਫੱਤੇ ਦੇ ਮੋਦਣ ਛੜੇ ਵਾਂਗ, ਛਡਾਵਾਦ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ।
ਦੋ ਬੱਚਿਆਂ ਤੋਂ ਵੱਧ ਵਾਲੇ ਵਿਅਕਤੀਆਂ `ਤੇ ਪੰਚ ਤੋਂ ਲੈ ਕੇ ਸੰਸਦ ਤਕ ਦੀ ਚੋਣ ਲੜਨ `ਤੇ ਮਨਾਹੀ
ਕੀਤੀ ਜਾਵੇ। ਉਨ੍ਹਾ ਦੀ ਵੋਟ ਖਤਮ ਕੀਤੀ ਜਾਵੇ। ਧਰਤੀ `ਤੇ ਰਿੜ੍ਹ ਕੇ ਚੱਲਣ ਵਾਲੇ ਅਪਾਹਜ,
ਅੰਨ੍ਹੇ, ਮੰਗਤੇ, ਸਾਧ ਅਤੇ ਅੱਧ ਵਿਸ਼ਵਾਸ਼ ਫੈਲਾ ਰਹੇ ਬਾਬੇ ਇਨ੍ਹਾਂ ਸਭ ਨੂੰ ਕਾਨੂੰਨੀ ਤੌਰ ਤੇ
ਬੱਚੇ ਪੈਦਾ ਕਰਨ ਤੋਂ ਮਨਾਹੀ ਕੀਤੀ ਜਾਵੇ। ਇਨ੍ਹਾਂ ਲਈ ਇੰਨਾ ਹੀ ਕਾਫੀ ਹੈ ਕਿ ਸਮਾਜ ਇਨ੍ਹਾਂ ਦਾ
ਬੋਝ ਢੋਅ ਰਿਹਾ ਹੈ। ਅਡਵਾਨੀ ਜੀ ਅਜਿਹੇ ਸਖਤ ਕਾਨੂੰਨ ਦੀ ਮੰਗ ਕਰ ਚੁੱਕੇ ਹਨ। ਇਹ ਗੱਲ ਵੱਖਰੀ ਹੈ
ਕਿ ਉਨ੍ਹਾਂ ਵੀ ਖੁਦ ਡਿਪਟੀ ਪ੍ਰਧਾਂਨ ਮੰਤਰੀ ਹੁੰਦਿਆਂ ਅਜਿਹਾ ਕਾਨੂੰਨ ਨਹੀਂ ਬਣਵਾਇਆ।
ਓਸ਼ੋ ਰਜਨੀਸ਼ ਕਿਹਾ ਕਰਦੇ ਸਨ ਕਿ ਜੋ ਖਵਾ ਨਹੀਂ ਸਕਦਾ ਉਸ ਨੂੰ ਬੱਚੇ ਪੈਦਾ ਕਰਨ ਦਾ ਵੀ ਹੱਕ ਨਹੀਂ
ਹੈ। ਉਪਰੋਕਤ ਕਾਨੂੰਨ ਦੀ ਉਲੰਘਣਾ ਕਰਨ ਵਾਲੇ ‘ਦੋਸ਼ੀਆਂ` ਤੋਂ ਤੁਰੰਤ ਰਾਸ਼ਨ ਕਾਰਡ, ਪੈਨਸ਼ਨ ਆਦਿ ਦੀ
ਸਰਕਾਰੀ ਸਹੂਲਤ ਵਾਪਸ ਲਈ ਜਾਵੇ। ਉਨ੍ਹਾਂ ਦਾ ਨਾਮ ਵੋਟਰ ਸੂਚੀ `ਚੋਂ ਕੱਟ ਕੇ ਵੋਟ ਪਾਉਣ ਦਾ
ਅਧਿਕਾਰ ਵਾਪਸ ਲਿਆ ਜਾਵੇ। ਇੰਜ ਲੋਕ ਰਾਜ ਵੀ ਮਜ਼ਬੂਤ ਹੋਵੇਗਾ। ਵੋਟਾਂ ਖਦੀਦਣ ਦੀ ਪ੍ਰਵਿਰਤੀ ਨੂੰ
ਠੱਲ੍ਹ ਪਵੇਗੀ।
ਸੱਠ ਸਾਲਾਂ ਦਾ ਤਜਰਬਾ ਗਵਾਹ ਹੈ ਕਿ ਇਸ ਤੋਂ ਘੱਟ ਸਖਤੀ ਨਾਲ ਵਸੋਂ ਛੇਤੀ ਸਥਿਰ ਨਹੀਂ ਹੋ ਸਕਦੀ।
ਜੇ ਸਾਡੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਛੜੇ ਹੋ ਸਕਦੇ ਹਨ ਤਾਂ ਪਰਜਾ ਨੂੰ ਵੀ ਸਖਤੀ ਨਾਲ ਅਜਿਹੇ
ਲੀਡਰਾਂ ਦੇ ਕਦਮਾਂ ਤੇ ਚੱਲਣ ਲਈ ਮਜਬੂਰ ਕੀਤਾ ਜਾਣਾ ਚਾਹੀਦਾ। ਸ਼੍ਰੀ ਵਾਜਪਾਈ ਜੀ ਤਾਂ ਕਿਹਾ ਕਰਦੇ
ਸਨ ਕਿ ਉਹ ਘੌਲ ਘੌਲ ਵਿੱਚ ਹੀ ਰਹਿ ਗਏ। ਹੁਣ ਤਾਂ ਕਈ ਗਵਰਨਰ ਤੇ ਮੁੱਖ ਮੰਤਰਣੀਆਂ ਨੇ ਵੀ ਵਿਆਹ
ਨਹੀਂ ਕਰਵਾਏ। ਪਰ ਇੱਕ ਰੇਹੜੀ ਵਾਲਾ ਮਜਦੂਰ ਅਤੇ ਡੇਢ ਕਿੱਲੇ ਵਾਲਾ ਗਰੀਬ ਕਿਸਾਂਨ ਵਾਰਸ ਪੈਦਾ ਕਰਨ
ਲਈ ਦੂਜਾ ਵਿਆਹ ਕਰਵਾ ਲੈਂਦਾ ਹੈ। ਖਰਬਪਤੀ ਰਤਨ ਟਾਟਾ ਨੇ ਪਹਿਲਾ ਵੀ ਨਹੀਂ ਸੀ ਕਰਵਾਇਆ। ਸਖਤੀ
ਕਰਕੇ ਅਬਾਦੀ ਨੂੰ ਠੱਲ ਪਾਉਣ ਦੀ ਲੋੜ ਹੈ। ਪਰ ਫੋਕੀ ਚੌਧਰ ਹੇਠ ਨਾਂਮ ਨਿਹਾਦ ਸਸੰਥਾਵਾਂ ਅਤੇ
ਅਨਾੜੀ ਲੋਕ ਸਮੂਹਿਕ ਵਿਆਹ ਕਰਵਾਉਂਦੇ ਹਨ। ਜੋ ਅਬਾਦੀ ਵਾਧੇ ਦਾ ਕਾਰਨ ਹੀ ਬਣਦੇ ਹਨ। ਵਿਆਹ ਕਰਨ ਦੀ
ਥਾਂ ਉਨ੍ਹਾਂ ਨੂੰ ਪੈਰਾਂ ਸਿਰ ਖੜ੍ਹੇ ਕਰਣ ਦੀ ਲੋੜ ਹੈ।
ਕੁਦਰਤ ਦਾ ਅਸੂਲ ਹੈ ਕਿ ਅਣਗੌਲੀ ਬਿਮਾਰੀ ਵਧਦੀ ਹੈ। ਅਠਾਰਵੀਂ ਸਦੀ ਦੇ ਅੰਗਰੇਜ ਅਰਥਸ਼ਾਸਤਰੀ ਤੇ
ਸਮਾਜਸ਼ਾਸਤਰੀ ਮਾਲਥਸ ਰੌਬਰਟ ਦਾ ਜਨਸੰਖਿਆ ਦਾ ਸਿਧਾਂਤ ਹੈ ਕਿ ਵਧੀ ਹੋਈ ਅਬਾਦੀ ਨੂੰ ਕਾਲ,
ਮਹਾਂਮਾਰੀ, ਲੜਾਈਆਂ ਹੀ ਠੱਲ੍ਹ ਪਾਉਣਗੀਆ। ਇੰਜ ਲੱਗਦਾ ਹੈ ਕਿ ਭਾਰਤ ਵਿੱਚ ਇਹ ਸਿਧਾਂਤ ਲਾਗੂ ਹੋ
ਰਿਹਾ ਹੈ। ਪਿਛਲੇ ਦਹਾਕੇ ਵਿੱਚ ਸੂਰਤ ਵਿੱਚ ਪਲੇਗ, ਭੁੱਜ ਵਿੱਚ ਭੁਚਾਲ, ਦਰਿਆਵਾਂ ਵਿੱਚ ਹੜ੍ਹ,
ਰਾਜਸਥਾਨ ਵਿੱਚ ਸੋਕਾ, ਕੇਰਲਾ ਮੁੰਬਈ ਵਿੱਚ ਤੁਫਾਂਨ ਅਤੇ ਮਹਾਂਨਗਰਾਂ ਵਿੱਚ ਏਡਸ, ਸਾਰਸ ਆਦਿ ਕਿਤੇ
ਇਹੀ ਇਸ਼ਾਰਾ ਤਾਂ ਨਹੀਂ ਕਰ ਰਹੇ?
ਇਧਰ ਸੇ ਗੁਜ਼ਰਾ ਥਾ ਸੋਚਾ ਸਲਾਮ ਕਰ ਚਲੂੰ।
ਬੀ. ਐੱਸ. ਢਿੱਲੋਂ ਐਡਵੋਕੇਟ
Mobile :
9988091463
(09/07/11)
ਕਿਰਪਾਲ ਸਿੰਘ ਬਠਿੰਡਾ
ਸਰਕਾਰ ਨਾਲ ਮਿਲ ਕੇ ਚੱਲਣ ਵਾਲੇ ਸੰਤ ਅਖਵਾਉਣ ਦੇ ਹੱਕਦਾਰ ਨਹੀਂ ਹਨ:
ਗਿਆਨੀ ਨੰਦਗੜ੍ਹ
*ਜਿਸ ਆਰਐੱਸਐੱਸ ਨੇ ੨੦੦੩ ਵਿੱਚ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਵਿੱਚ
ਅੜਚਨਾ ਪਾਈਆਂ ਸਨ ਉਸ ਦੇ ਏਜੰਟਾਂ ਨੇ ਹੀ ਹੁਣ ਇਸ ਕੈਲੰਡਰ ਦਾ ਕਤਲ ਕਰਵਾਇਆ:
*ਜਿਨ੍ਹਾਂ ਟਕਸਾਲਾਂ `ਤੇ ਪੰਥ ਮਾਣ ਕਰਦਾ ਰਿਹਾ ਹੈ, ਉਹ ਹੀ ਪੰਥ ਨੂੰ
ਧੋਖਾ ਦੇ ਕੇ ਇਸ ਦੀਆਂ ਜੜਾਂ ਕੱਟਣ ਵਿੱਚ ਲੱਗੇ ਹੋਏ ਹਨ
*ਜੇ ਇਬਰਾਹਮ ਦੇ ਦੋ ਪੁੱਤਰ ਆਪਣੇ ਦੋ ਵੱਖ ਵੱਖ ਧਰਮ ਯਹੂਦੀ ਤੇ ਈਸਾਈ
ਮੱਤ ਚਲਾ ਸਕਦੇ ਹਨ ਤਾਂ ਹਿੰਦੂਆਂ ਵਿੱਚੋਂ ਨਿਕਲਿਆ ਸਿੱਖ ਧਰਮ ਵੱਖਰਾ ਧਰਮ ਕਿਉਂ ਨਹੀਂ ਹੋ ਸਕਦਾ?
*ਗੁਰੂ ਸਾਹਿਬ ਜੀ ਨੇ ਵੱਖ ਵੱਖ ਧਰਮ ਤੇ ਜਾਤ ਪਾਤ `ਚ ਵਿਸ਼ਵਾਸ਼ ਰੱਖਣ
ਵਾਲਿਆਂ ਨੂੰ ‘ਏਕੁ ਪਿਤਾ ਏਕਸ ਕੇ ਹਮ ਬਾਰਿਕ’ ਦੀ ਸਿਖਿਆ ਦੇ ਕੇ ਇੱਕ ਸਾਂਝਾ ਖ਼ਾਲਸਾ ਪੰਥ ਬਣਾਇਆ
ਸੀ ਨਾ ਕਿ ਪੰਥ ਵਿਚੋਂ ਵੱਖਰਾ ਸੰਤ ਸਮਾਜ: ਗਿਆਨੀ ਨੰਦਗੜ੍ਹ
*ਜਿਹੜੇ ਵੀਰ ਕਹਿੰਦੇ ਹਨ ਕਿ ਗੁਰਬਾਣੀ ਵਿਆਕਰਣਿਕ ਨਿਯਮਾਂ ਤੋਂ ਸੁਤੰਤਰ
ਹੈ ਉਹ ਠੀਕ ਨਹੀਂ ਹਨ: ਭਾਈ ਭਰਪੂਰ ਸਿੰਘ
*ਸ਼ਹੀਦ ਭਾਈ ਬਲਦੇਵ ਸਿੰਘ ਖੋਖਰ ਐਡਵੋਕੇਟ ਅਤੇ ਕਾਕਾ ਭਵਦੀਪ ਸਿੰਘ
ਗੁਰਮਤਿ ਵਿਦਿਆਲਾ ਦੀ ਪ੍ਰਧਾਨ ਬੀਬੀ ਤਰਲੋਚਨ ਕੌਰ ਨੇ ਜਥੇਦਾਰ ਨੰਦਗੜ੍ਹ ਵਲੋਂ ਧਰਮ ਪ੍ਰਚਾਰ ਵਿੱਚ
ਵਿਖਾਈ ਜਾ ਰਹੀ ਵਿਸ਼ੇਸ਼ ਰੁਚੀ ਤੋਂ ਪ੍ਰਭਾਵਤ ਹੋ ਕੇ ਟ੍ਰਸਟ ਨੂੰ ਉਨ੍ਹਾਂ ਦੇ ਹਵਾਲੇ ਕਰਨ ਦਾ ਕੀਤਾ
ਐਲਾਨ
ਬਠਿੰਡਾ, ੭ ਜੁਲਾਈ (ਕਿਰਪਾਲ ਸਿੰਘ): ਜਿਨ੍ਹਾਂ ਟਕਸਾਲਾਂ `ਤੇ ਪੰਥ ਮਾਣ
ਕਰਦਾ ਰਿਹਾ ਹੈ ਕਿ ਇਹ ਸਿੱਖੀ ਦੇ ਭਰੋਸੇਯੋਗ ਪ੍ਰਚਾਰਕ ਤਿਆਰ ਕਰਦੀਆਂ ਹਨ ਉਹ ਹੀ ਪੰਥ ਨੂੰ ਧੋਖਾ
ਦੇ ਕੇ ਇਸ ਦੀਆਂ ਜੜਾਂ ਕੱਟਣ ਵਿੱਚ ਲੱਗੇ ਹੋਏ ਹਨ। ਸਰਕਾਰ ਨਾਲ ਮਿਲ ਕੇ ਚੱਲਣ ਵਾਲੇ ਸੰਤ ਅਖਵਾਉਣ
ਦੇ ਹੱਕਦਾਰ ਨਹੀਂ ਹਨ। ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰਛਾਇਆ ਹੇਠ ਤਖ਼ਤ ਸ਼੍ਰੀ ਦਮਦਮਾ
ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਦੀ ਅਗਵਾਈ ਹੇਠ ਸ਼ਹੀਦ ਭਾਈ ਬਲਦੇਵ ਸਿੰਘ ਖੋਖਰ
ਐਡਵੋਕੇਟ ਅਤੇ ਕਾਕਾ ਭਵਦੀਪ ਸਿੰਘ ਗੁਰਮਤਿ ਵਿਦਿਆਲਾ, ਨੇੜੇ ਗਿੱਲਪੱਤੀ (ਬਠਿੰਡਾ) ਵਿਖੇ ਟ੍ਰਸਟ ਦੀ
ਪ੍ਰਧਾਨ ਬੀਬੀ ਤਰਲੋਚਨ ਕੌਰ ਖੋਖਰ ਵਲੋਂ ਧਰਮ ਪ੍ਰਚਾਰ ਕਮੇਟੀ (ਮਾਲਵਾ ਜ਼ੋਨ) ਦੇ ਇੰਚਾਰਜ਼ ਭਾਈ
ਭਰਪੂਰ ਸਿੰਘ ਦੇ ਭਰਵੇਂ ਸਹਿਯੋਗ ਨਾਲ ਇੱਥੇ ਕਰਵਾਏ ਗਏ ਦੋ ਰੋਜ਼ਾ ਗੁਰਮਤਿ ਵਿਚਾਰ ਤੇ ਕਥਾ ਸਮਾਗਮ
ਦੇ ਅਖੀਰਲੇ ਦਿਨ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਅੱਜ ਸਿੰਘ ਸਾਹਿਬ ਗਿਆਨੀ ਨੰਦਗੜ੍ਹ ਨੇ ਕਹੇ।
ਉਨ੍ਹਾਂ ਕਿਹਾ ਕਿ ਟਕਸਾਲਾਂ ਤੇ ਡੇਰਿਆਂ ਵਾਲੇ ਨਾਮ ਤਾਂ ਕਰਨੀਵਾਲੇ ਪੁਰਾਤਨ ਮਹਾਂਪੁਰਸ਼ਾਂ ਦਾ ਲੈ
ਰਹੇ ਹਨ ਪਰ ਉਨ੍ਹਾਂ ਦਾ ਆਪਣਾ ਕਿਰਦਾਰ ਉਨ੍ਹਾਂ ਤੋਂ ਬਿਲਕੁਲ ਉਲਟ ਹੈ। ਉਨ੍ਹਾਂ ਸੰਤ ਅਤਰ ਸਿੰਘ ਦੀ
ਮਿਸਾਲ ਦਿੱਤੀ ਕਿ ਜਿਸ ਸਮੇਂ ਅੰਗਰੇਜਾਂ ਅਧੀਨ ੭੨ ਦੇਸ਼ਾਂ ਜਿਨਾਂ ਨੂੰ ਕਾਮਨ ਵੈਲਥ ਕੰਟ੍ਰੀਜ਼ ਕਿਹਾ
ਜਾਂਦਾ ਹੈ ਦੇ ਮੁਖੀ ਇੰਗਲੈਂਡ ਦੇ ਬਾਦਸ਼ਾਹ ਜਾਰਜ਼ ਪੰਜਵਾਂ ਦੇ ਸਤਿਕਾਰ ਵਿੱਚ ਦਿੱਲੀ ਵਿਖੇ ਜਲੂਸ
ਵਿੱਚ ਸ਼ਾਮਲ ਹੋ ਕੇ ਉਨ੍ਹਾਂ ਨੂੰ ਝੁਕ ਝੁਕ ਸਲਾਮਾਂ ਕਰ ਰਹੇ ਸਨ ਉਸ ਸਮੇਂ ਉਸ ਦੇ ਸਾਹਮਣੇ ਸੰਤ ਅਤਰ
ਸਿੰਘ ਨੇ ਗੁਰਬਾਣੀ ਦਾ ਸ਼ਬਦ ਪੜ੍ਹਿਆ
‘ਕੋਊ ਹਰਿ ਸਮਾਨਿ ਨਹੀ ਰਾਜਾ॥ ਏ ਭੂਪਤਿ ਸਭ ਦਿਵਸ ਚਾਰਿ ਕੇ ਝੂਠੇ ਕਰਤ ਦਿਵਾਜਾ॥ ੧॥ ਰਹਾਉ॥’
(ਪੰਨਾ ੮੫੬)
ਜਾਰਜ਼ ਪੰਜਵਾਂ ਦੇ ਪੁੱਛਣ `ਤੇ ਜਦ ਮਹਾਰਾਜਾ ਨਾਭਾ ਨੇ ਦੱਸਿਆ ਕਿ ਇਹ ਸ਼ਬਦ
ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ਼ ਭਗਤ ਕਬੀਰ ਜੀ ਦਾ ਉਚਾਰਣ ਕੀਤਾ ਹੋਇਆ ਹੈ ਜਿਸ ਦੇ ਅਰਥ ਹਨ ਕਿ
ਜਗਤ ਵਿੱਚ ਕੋਈ ਜੀਵ ਪ੍ਰਮਾਤਮਾ ਦੇ ਬਰਾਬਰ ਦਾ ਰਾਜਾ ਨਹੀਂ ਹੈ। ਇਹ ਦੁਨੀਆ ਦੇ ਸਭ ਰਾਜੇ ਚਾਰ
ਦਿਨਾਂ ਦੇ ਰਾਜੇ ਹੁੰਦੇ ਹਨ, (ਇਹ ਲੋਕ ਆਪਣੇ ਰਾਜ-ਪ੍ਰਤਾਪ ਦੇ) ਝੂਠੇ ਵਿਖਾਵੇ ਕਰਦੇ ਹਨ। ਇਹ ਸੁਣ
ਕੇ ਜਾਰਜ਼ ਪੰਜਵੇਂ ਨੇ ਉਸ ਸੱਚ ਬੋਲਣ ਵਾਲੇ ਸੰਤ ਅਤਰ ਸਿੰਘ ਨੂੰ ਆਪਣਾ ਟੋਪ ਲਾਹ ਕੇ ਸਲੂਟ ਕੀਤਾ।
ਪਰ ਅੱਜ ਦੇ ਕਿਸੇ ਸੰਤ ਵਿੱਚ ਮੌਕੇ ਦੇ ਰਾਜਿਆਂ ਅੱਗੇ ਇਹ ਸੱਚ ਬੋਲਣ ਦੀ ਜੁਰਅਤ ਨਹੀਂ ਹੈ ਤੇ ਉਹ
ਉਨ੍ਹਾਂ ਦੀ ਖੁਸ਼ਾਮਦੀ ਕਰਦੇ ਨਹੀਂ ਥਕਦੇ, ਤਾਂ ਇਹ ਸੰਤ ਕਹਾਉਣ ਦੇ ਕਾਬਲ ਕਿਵੇਂ ਹੋ ਸਕਦੇ ਹਨ?
ਗਿਆਨੀ ਨੰਦਗੜ੍ਹ ਨੇ ਕਿਹਾ ਕੁੱਝ ਬੰਦੇ ਬਹੁਗਿਣਤੀ ਦੀ ਖੁਸ਼ਮਦੀ ਕਰਦੇ ਹੋਏ
ਕਹਿੰਦੇ ਹਨ ਕਿ ਸਿੱਖ ਹਿੰਦੂਆਂ ਵਿੱਚੋਂ ਹੀ ਨਿਕਲੇ ਹਨ ਇਸ ਲਈ ਹਿੰਦੂ ਧਰਮ ਦਾ ਹੀ ਇੱਕ ਅੰਗ ਹਨ।
ਉਨ੍ਹਾਂ ਕਿਹਾ ਜੇ ਇਬਰਾਹਮ ਦੇ ਦੋ ਪੁੱਤਰ ਆਪਣੇ ਦੋ ਵੱਖ ਵੱਖ ਧਰਮ ਯਹੂਦੀ ਤੇ ਈਸਾਈ ਮੱਤ ਚਲਾ ਸਕਦੇ
ਹਨ ਤਾਂ ਹਿੰਦੂਆਂ ਵਿੱਚੋਂ ਨਿਕਲਿਆ ਸਿੱਖ ਧਰਮ ਵੱਖਰਾ ਧਰਮ ਕਿਉਂ ਨਹੀਂ ਹੋ ਸਕਦਾ? ਗਿਆਨੀ ਨੰਦਗੜ੍ਹ
ਨੇ ਕਿਹਾ ਕਿ ਸਿੱਖਾਂ ਨੂੰ ਇੱਕ ਵੱਖਰੀ ਕੌਮ ਨਾ ਬਰਦਾਸ਼ਤ ਕਰਨ ਵਾਲੀ ਆਰਐੱਸਐੱਸ ਨੇ ਸਿੱਖ ਧਰਮ ਦੀ
ਪਛਾਣ ਨਾਨਕਸ਼ਾਹੀ ਕੈਲੰਡਰ ਨੂੰ ੨੦੦੩ ਵਿੱਚ ਲਾਗੂ ਕਰਨ ਸਮੇਂ ਵਿਰੋਧ ਕੀਤਾ ਪਰ ਅਸੀਂ ਉਸ ਦੀ ਪ੍ਰਵਾਹ
ਨਾ ਕਰਦੇ ਹੋਏ ਇਸ ਨੂੰ ਲਾਗੂ ਕੀਤਾ ਤੇ ਸਾਰੀ ਕੌਮ ਨੇ ਇਸ ਨੂੰ ਪ੍ਰਵਾਨ ਕਰ ਲਿਆ, ਸਵਾਏ ਉਨ੍ਹਾਂ ਦੇ
ਜਿਹੜੇ ਸ਼੍ਰੋਮਣੀ ਕਮੇਟੀ ਤੇ ਪੰਥ ਪ੍ਰਵਾਨਤ ਸਿੱਖ ਰਹਿਤ ਮਰਿਆਦਾ ਦਾ ਸ਼ੁਰੂ ਤੋਂ ਹੀ ਵਿਰੋਧ ਕਰਦੇ ਆ
ਰਹੇ ਹਨ। ਪਰ ਦੁੱਖ ਦੀ ਗੱਲ ਇਹ ਹੈ ਕਿ ਅੱਜ ਇਨ੍ਹਾਂ ਪੰਥ ਵਿਰੋਧੀਆਂ ਨੂੰ ਹੀ ਖੁਸ਼ ਕਰਨ ਲਈ ਸਾਡੇ
ਆਗੂਆਂ ਨੇ ਸੋਧ ਦੇ ਨਾਮ ਤੇ ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰ ਦਿੱਤਾ ਹੈ। ਗਿਆਨੀ ਨੰਦਗੜ੍ਹ ਨੇ
ਉਦਾਹਰਣ ਦਿੰਦਿਆਂ ਦੱਸਿਆ ਕਿ ਇਸ ਵਿਗਾੜੇ ਗਏ ਕੈਲੰਰਡਰ ਮੁਤਾਬਕ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ
ਦਿਵਸ ਤਾਂ ੫ ਜੂਨ ਨੂੰ ਮਨਾਇਆ ਗਿਆ ਹੈ ਪਰ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਦਿਵਸ ੧੧
ਜੂਨ ਨੂੰ ਮਨਾਇਆ ਗਿਆ ਤਾਂ ਇਹ ਦੱਸਣ ਕਿ ਸ਼ਹੀਦੀ ਤੋਂ ੬ ਦਿਨ ਪਿੱਛੋਂ ਗੁਰਗੱਦੀ ਕਿਸ ਨੇ ਦਿੱਤੀ।
ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਖੋਤੇ `ਤੇ ਸ਼ੇਰ ਦੀ ਖੱਲ ਪਾਉਣ ਨਾਲ ਉਹ ਸ਼ੇਰ ਨਹੀਂ ਬਣ ਜਾਂਦਾ ਉਸੇ
ਤਰ੍ਹਾਂ ਜਿਸ ਕੈਲੰਡਰ ਦੀਆਂ ਤਰੀਖਾਂ ਬਿਕ੍ਰਮੀ ਕੈਲੰਡਰ ਵਾਲੀਆਂ ਕਰ ਦਿੱਤੀਆਂ ਹਨ ਉਸ ਦਾ ਨਾਮ
ਨਾਨਕਸ਼ਾਹੀ ਰੱਖਣ ਨਾਲ ਉਹ ਨਾਨਕਸ਼ਾਹੀ ਕੈਲੰਡਰ ਨਹੀਂ ਬਣ ਸਕਦਾ। ਉਨ੍ਹਾਂ ਸਪੱਸ਼ਟ ਰੂਪ `ਚ ਡਾ:
ਅਨੁਰਾਗ ਸਿੰਘ ਦਾ ਨਾਮ ਲੈ ਕੇ ਕਿਹਾ ਕਿ ਜਿਸ ਆਰਐੱਸਐੱਸ ਨੇ ੨੦੦੩ ਵਿੱਚ ਨਾਨਕਸ਼ਾਹੀ ਕੈਲੰਡਰ ਨੂੰ
ਲਾਗੂ ਕਰਨ ਸਮੇਂ ਵਿਰੋਧ ਕੀਤਾ, ਹੁਣ ਇਸ ਨੂੰ ਰੱਦ ਕਰਵਾਉਣ ਵਾਲੇ ਉਸੇ ਆਰਐੱਸਐੱਸ ਦੇ ਏਜੰਟ ਹਨ।
ਸੰਤ ਸਮਾਜ `ਤੇ ਕਰਾਰੀ ਚੋਟ ਕਰਦਿਆਂ ਜਥੇਦਾਰ ਨੰਦਗੜ੍ਹ ਨੇ ਕਿਹਾ ਕਿ ਗੁਰੂ ਸਾਹਿਬ ਜੀ ਨੇ ਵੱਖ ਵੱਖ
ਧਰਮ ਤੇ ਜਾਤ ਪਾਤ `ਚ ਵਿਸ਼ਵਾਸ਼ ਰੱਖਣ ਵਾਲਿਆਂ ਨੂੰ
‘ਏਕੁ ਪਿਤਾ ਏਕਸ ਕੇ ਹਮ ਬਾਰਿਕ’
ਦੀ ਸਿਖਿਆ ਦੇ ਕੇ ਇੱਕ ਸਾਂਝਾ ਖ਼ਾਲਸਾ ਪੰਥ ਬਣਾਇਆ
ਸੀ ਨਾ ਕਿ ਪੰਥ ਵਿਚੋਂ ਵੱਖਰਾ ਸੰਤ ਸਮਾਜ। ਉਨ੍ਹਾਂ ਕਿਹਾ ਇਹ ਆਪਣੀ ਹੋਂਦ ਵਿਖਾਉਣ ਲਈ ਦੂਜੀਆਂ
ਜਥੇਬੰਦੀਆਂ ਵਲੋਂ ਉਲੀਕੇ ਪ੍ਰਗਰਾਮਾਂ ਵਿੱਚ ਤਾਂ ਸ਼ਾਮਲ ਹੋ ਜਾਂਦੇ ਹਨ ਪਰ ਪਰ ਪ੍ਰੋ: ਦਵਿੰਦਰਪਾਲ
ਸਿੰਘ ਭੁੱਲਰ ਦੀ ਫਾਂਸੀ ਰੱਦ ਕਰਵਾਉਣ ਲਈ ਇਸ ਸੰਤ ਸਮਾਜ ਨੇ ਆਪਣੇ ਤੌਰ `ਤੇ ਕੋਈ ਪ੍ਰੋਗਰਾਮ ਨਹੀ
ਉਲੀਕਿਆ।
ਇਸ ਦੋ ਰੋਜ਼ਾ ਸਮਾਗਮ ਵਿੱਚ ਸ਼ੀ ਦਰਬਾਰ ਸਾਹਿਬ ਜੀ ਦੇ ਅਰਦਾਸੀਆ ਸਿੰਘ ਭਾਈ
ਭਰਪੂਰ ਸਿੰਘ ਨੇ ਗੁਰਬਾਣੀ ਵਿੱਚ ਵਿਆਕਰਣ ਅਨੁਸਾਰ ਵਰਤੀਆਂ ਗਈਆਂ ਲਗਾਂ ਮਾਤਰਾਂ ਦੇ ਗੁੱਝੇ ਭੇਦਾਂ
`ਤੇ ਵਿਸਤਾਰ ਨਾਲ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਜਿਹੜੇ ਵੀਰ ਕਹਿੰਦੇ ਹਨ ਕਿ ਗੁਰਬਾਣੀ
ਵਿਆਕਰਣਿਕ ਨਿਯਮਾਂ ਤੋਂ ਸੁਤੰਤਰ ਹੈ ਉਹ ਠੀਕ ਨਹੀਂ ਹਨ। ਜੇ ਗੁਰਬਾਣੀ ਧੁਰ ਕੀ ਬਾਣੀ ਹੈ ਤਾਂ ਇਸ
ਨਾਲ ਲਗ ਮਾਤਰਾਵਾਂ ਵੀ ਧੁਰ ਤੋਂ ਹੀ ਲੱਗੀਆਂ ਹੋਈਆਂ ਹਨ ਭਾਵ ਗੁਰੂ ਸਾਹਿਬ ਨੇ ਖ਼ੁਦ ਆਪ ਹੀ ਲਾਈਆਂ
ਹਨ, ਇਹ ਕਿਸੇ ਵਿਦਵਾਨ ਨੇ ਆਪਣੀ ਬਣਾਈ ਵਿਆਕਰਣ ਅਨੁਸਾਰ ਆਪ ਨਹੀਂ ਲਾਈਆਂ, ਸਗੋਂ ਗਰੂ ਸਾਹਿਬ ਵਲੋਂ
ਲਾਈਆਂ ਗਈਆਂ ਲਗ ਮਾਤ੍ਰਾ ਦੇ ਨਿਯਮ ਇਸ ਦੇ ਵਿਚੋਂ ਖੋਜੇ ਹਨ। ਉਨ੍ਹਾਂ ਦੱਸਿਆ ਕਿ ਵਿਆਕਰਣਕ ਨਿਯਮਾਂ
ਅਨੁਸਾਰ ਬਿੰਦੀ ਦਾ ਉਚਾਰਣ ਕਰਨਾ ਜਰੂਰੀ ਹੈ ਪਰ ਬੇਲੋੜੀ ਤੇ ਬੇਨਿਯਮੀ ਬਿੰਦੀ ਦੀ ਵਰਤੋਂ ਨਹੀਂ
ਕਰਨੀ ਚਾਹੀਦੀ। ਵਿਸਥਾਰ ਵਿੱਚ ਦੱਸਦਿਆਂ ਉਨ੍ਹਾਂ ਕਿਹਾ ਕਿਹਾ ਕਿ ਮੁਕਤਾ, ਔਕੜ (ੁ) ਅਤੇ ਦੁਲੈਂਕੜ
(ੂ) ਨਾਲ ਬਿੰਦੀ ਦਾ ਉਚਾਰਣ ਨਹੀਂ ਹੁੰਦਾ।
ਬਿਸ੍ਰਾਮ ਦੇ ਨਿਯਮ ਦੱਸਦਿਆਂ ਉਨ੍ਹਾਂ ਕਿਹਾ ‘
ਗੁਰੁ
ਈਸਰੁ, ਗੁਰੁ ਗੋਰਖੁ ਬਰਮਾ; ਗੁਰੁ ਪਾਰਬਤੀ ਮਾਈ॥ ਜੇ ਹਉ ਜਾਣਾ, ਆਖਾ ਨਾਹੀ; ਕਹਣਾ ਕਥਨੁ ਨ ਜਾਈ॥’
ਵਿੱਚ ‘ਈਸਰੁ’ ਤੋਂ ਬਾਅਦ ਲਘੂ ਬਿਸ੍ਰਾਮ ਅਤੇ
‘ਬਰਮਾ’ ਤੋਂ ਬਾਅਦ ਅਰਧ ਬਿਸ੍ਰਾਮ ਲਾਉਣ ਨਾਲ ਅਰਥਾਂ ਅਤੇ ਕਾਵਿਕ ਨਿਯਮਾਂ ਅਨੁਸਾਰ ਸ਼ੁੱਧ ਉਚਾਰਣ
ਬਣਦਾ ਹੈ। ਉਨ੍ਹਾਂ ਦੱਸਿਆ ਕਿ ਮੁਕਤਾ, ਔਂਕੜ ਅਤੇ ਸਿਹਾਰੀ ਲਘੂ ਮਾਤਰਾ ਹਨ ਜਿਹੜੀਆਂ ਕਿ ਕਾਵਿਕ
ਨਿਯਮਾਂ ਅਨੁਸਾਰ ਗਿਣੀਆਂ ਨਹੀਂ ਜਾਂਦੀਆਂ ਜਦੋਂ ਕਿ ਬਾਕੀ ਦੀਆਂ ਸਾਰੀਆਂ ਮਾਤਰਾਂ ਦੀਰਘ ਮਾਤਰਾਵਾਂ
ਹਨ। ਅੱਖਰ ਤੇ ਦੀਰਘ ਮਾਤਰਾ ਦੀ ਗਿਣਤੀ ੧ ਗਿਣੀ ਜਾਂਦੀ ਹੈ। ਉਕਤ ਤੁਕ ਵਿੱਚ ‘ਬਰਮਾ’ ਤੱਕ ੧੬
ਮਾਤਰਾ ਅਤੇ ਉਸ ਤੋਂ ਅੱਗੇ ‘ਮਾਈ’ ਤੱਕ ੧੨ ਮਾਤਰਾ ਬਣਦੀਆਂ ਹਨ। ਇਸ ਤੋਂ ਅਗਲੀ ਤੁਕ ਵਿੱਚ ‘ਨਾਹੀ’
ਤੱਕ ੧੬ ਅਤੇ ਇਸ ਤੋਂ ਅੱਗੇ ‘ਜਾਈ’ ਤੱਕ ੧੨। ਇਸ ਤੋਂ ਸਿੱਧ ਹੋਇਆ ਕਿ ਕਾਵਿਕ ਤੋਲ ‘ਗੁਰ’ ਨੂੰ
ਬਰਮਾ ਨਾਲ ਨਹੀਂ ਬਲਕਿ ‘ਪਾਰਬਤੀ ਨਾਲ ਜੋੜ ਕੇ ਪੜ੍ਹਨ ਨਾਲ ਪੂਰਾ ਹੁੰਦਾ ਹੈ। ਇਨ੍ਹਾਂ ਤੁੱਕਾਂ
ਵਿੱਚ ਸਹੀ ਅਰਧ ਬਿਸ੍ਰਾਮ ‘ਬਰਮਾ’ ਅਤੇ ‘ਨਾਹੀ’ ਤੋਂ ਬਾਅਦ ਹੀ ਸਹੀ ਹਨ। ਜਿਸ ਦੇ ਅਰਥ ਹਨ: ਗੁਰੂ
ਹੀ (ਸਾਡੇ ਲਈ) ਸ਼ਿਵ ਹੈ, ਗੁਰੂ ਹੀ (ਸਾਡੇ ਲਈ) ਗੋਰਖ ਤੇ ਬ੍ਰਹਮਾ ਹੈ ਅਤੇ ਗੁਰੂ ਹੀ (ਸਾਡੇ ਲਈ)
ਪਾਰਬਤੀ ਤੇ ਲਛਮੀ ਆਦਿ ਦੇਵੀਆਂ ਹਨ ਹੈ। ਉਂਝ (ਇਸ ਅਕਾਲ ਪੁਰਖ ਦੇ ਹੁਕਮ ਨੂੰ) ਜੇ ਮੈਂ ਸਮਝ (ਭੀ)
ਲਵਾਂ; (ਤਾਂ ਭੀ) ਉਸ ਦਾ ਵਰਣਨ ਨਹੀਂ ਕਰ ਸਕਦਾ। (ਅਕਾਲ ਪੁਰਖ ਦੇ ਹੁਕਮ ਦਾ) ਕਥਨ ਨਹੀਂ ਕੀਤਾ ਜਾ
ਸਕਦਾ।
ਇਨ੍ਹਾਂ ਤੋਂ ਇਲਾਵਾ ਭਾਈ ਭਰਪੂਰ ਸਿੰਘ ਖ਼ਾਲਸਾ ਮੈਂਬਰ ਧਰਮ ਪ੍ਰਚਾਰ ਕਮੇਟੀ,
ਭਾਈ ਹਰਪ੍ਰੀਤ ਸਿੰਘ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਮੁਕਤਸਰ, ਭਾਈ ਭਰਪੂਰ ਸਿੰਘ ਇੰਚਾਰਜ਼
(ਮਾਲਵਾ ਜ਼ੋਨ) ਧਰਮ ਪ੍ਰਚਾਰ ਕਮੇਟੀ, ਭਾਈ ਗੁਰਚਰਨ ਸਿੰਘ ਕਥਾਵਾਚਕ ਗੁਰਦਆਰਾ ਹਾਜ਼ੀਰਤਨ ਬਠਿੰਡਾ,
ਆਦਿ ਨੇ ਵੀ ਸਬੋਧਨ ਕੀਤਾ। ਟ੍ਰਸਟ ਦੀ ਪ੍ਰਧਾਨ ਬੀਬੀ ਤਰਲੋਚਨ ਕੌਰ, ਸ਼੍ਰੋਮਣੀ ਕਮੇਟੀ ਮੈਂਬਰ
ਸੁਖਦੇਵ ਸਿੰਘ ਬਾਹੀਆ ਤੇ ਬੀਬੀ ਦਵਿੰਦਰ ਕੌਰ, ਤਖ਼ਤ ਦਮਦਮਾ ਸਾਹਬ ਦੇ ਪੰਜ ਪਿਆਰੇ ਭਾਈ ਮੇਜਰ ਸਿੰਘ
ਭਾਈ ਦਿਲਬਾਗ ਸਿੰਘ ਭਾਈ ਗੁਰਵਿੰਦਰ ਸਿੰਘ ਭਾਈ ਹਰਜੀਤ ਸਿੰਘ ਭਾਈ ਕਿਹਰ ਸਿੰਘ; ਕੇਸਰੀ ਕਲਾਥ ਹਾਊਸ
ਦੇ ਮਾਲਕ ਬਾਬਾ ਰਤਨ ਸਿੰਘ, ਭਾਈ ਹਰਿਮੰਦਰ ਸਿੰਘ ਸੇਵਕ ਦਲ ਬਠਿੰਡਾ; ਭਾਈ ਕਿੱਕਰ ਸਿੰਘ, ਭਾਈ ਮੱਖਨ
ਸਿੰਘ, ਭਾਈ ਕਿਰਪਾਲ ਸਿੰਘ, ਭਾਈ ਰਣਜੀਤ ਸਿੰਘ, ਭਾਈ ਮਹਿੰਦਰ ਸਿੰਘ, ਬਾਬਾ ਆਤਮਾ ਸਿੰਘ, ਸੁਖਮਨੀ
ਸਾਹਿਬ ਸੇਵਾ ਸੁਸਾਇਟੀ ਦੇ ਪ੍ਰਧਾਨ ਅਵਤਾਰ ਸਿੰਘ ਕੈਂਥ, ਬਲਵੰਤ ਸਿੰਘ ਪੰਛੀ, ਸੁਖਦੇਵ ਸਿੰਘ
ਐੱਸਐੱਮ ਬੈਟਰੀਜ਼, ਆਦਿ ਸਮਾਗਮ `ਚ ਹਾਜ਼ਰ ਸਨ ਜਿਨ੍ਹਾਂ ਦੀਆਂ ਸੇਵਾਵਾਂ ਕਾਰਣ ਸਿੰਘ ਸਾਹਿਬ ਗਿਆਨੀ
ਨੰਦਗੜ੍ਹ ਨੇ ਸਿਰਪਾਉ ਦੀ ਬਖ਼ਸ਼ਿਸ਼ ਕਰਕੇ ਉਨ੍ਹਾਂ ਨੂੰ ਸਨਮਾਨਤ ਕੀਤਾ। ਬੀਬੀ ਤਰਲੋਚਨ ਕੌਰ ਦੀ ਅਗਵਾਈ
ਵਿੱਚ ਸੰਗਤ ਵਲੋਂ ਸਿੰਘ ਸਾਹਿਬ ਗਿਆਨੀ ਨੰਦਗੜ੍ਹ ਨੂੰ ਦਸਤਾਰ ਦੇ ਕੇ ਸਨਮਾਨਤ ਕੀਤਾ ਅਤੇ ਜਥੇਦਾਰ
ਸਾਹਿਬ ਵਲੋਂ ਭਾਈ ਭਰਪੂਰ ਸਿੰਘ ਅਰਦਾਸੀਆ, ਭਾਈ ਭਰਪੂਰ ਸਿੰਘ ਮੈਂਬਰ ਧਰਮ ਪ੍ਰਚਾਰ ਕਮੇਟੀ, ਬੀਬੀ
ਤਰਲੋਚਨ ਕੌਰ, ਬਾਬਾ ਰਤਨ ਸਿੰਘ, ਤਖ਼ਤ ਦਮਦਮਾ ਸਾਹਿਬ ਦੇ ਦਰਬਾਰ `ਚ ਏਸੀ ਲਵਾਉਣ ਦੀ ਸੇਵਾ ਕਰਨ
ਵਾਲੇ ਪਲਵਿੰਦਰ ਸਿੰਘ ਰੰਧਾਵਾ ਅਤੇ ਲੇਖਕ ਪਟਵਾਰੀ ਜਸਕਰਨ ਸਿੰਘ ਸਿਵੀਆਂ ਨੂੰ ਲੋਈ ਤੇ ਸਿਰੋਪੇ ਦੀ
ਬਖ਼ਸ਼ਿਸ਼ ਕਰਕੇ ਸਨਮਾਨਤ ਕੀਤਾ ਗਿਆ। ਸਮਾਗਮ ਦੇ ਅਖੀਰ `ਤੇ ਟ੍ਰਸਟ ਦੀ ਪ੍ਰਧਾਨ ਬੀਬੀ ਤਰਲੋਚਨ ਕੌਰ ਨੇ
ਜਥੇਦਾਰ ਨੰਦਗੜ੍ਹ ਵਲੋਂ ਧਰਮ ਪ੍ਰਚਾਰ ਵਿੱਚ ਵਿਖਾਈ ਜਾ ਰਹੀ ਵਿਸ਼ੇਸ਼ ਰੁਚੀ ਤੋਂ ਪ੍ਰਭਾਵਤ ਹੋ ਕੇ
ਟ੍ਰਸਟ ਨੂੰ ਉਨ੍ਹਾਂ ਦੇ ਹਵਾਲੇ ਕਰਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਹ ਗੁਰਮਤਿ ਵਿਦਿਆਲਾ
ਉਨ੍ਹਾਂ ਆਪਣੇ ਪਤੀ ਸ਼ਹੀਦ ਬਲਦੇਵ ਸਿੰਘ ਖੋਖਰ ਅਤੇ ਆਪਣੇ ਪੁੱਤਰ ਕਾਕਾ ਭਵਦੀਪ ਸਿੰਘ ਦੀ ਯਾਦ ਵਿੱਚ
ਗੁਰਮਤਿ ਦੇ ਪ੍ਰਚਾਰ ਹਿੱਤ ਬਣਾਇਆ ਸੀ। ਹੁਣ ਉਹ ਸਮਝਦੀ ਹੈ ਕਿ ਸਿੰਘ ਸਾਹਿਬ ਗਿਆਨੀ ਨੰਦਗੜ੍ਹ ਦੀ
ਅਗਵਾਈ ਵਿੱਚ ਹੀ ਉਹ ਆਪਣੇ ਇਸ ਆਸ਼ੇ ਦੀ ਬਿਹਤਰ ਢੰਗ ਨਾਲ ਪ੍ਰਾਪਤੀ ਕਰ ਸਕਦੀ ਹੈ, ਇਸ ਲਈ ਇਸ ਟ੍ਰਸਟ
ਦੀ ਸਾਰੀ ਜਾਇਦਾਦ ਉਨ੍ਹਾਂ ਦੇ ਹਵਾਲੇ ਕਰਨ ਵਿੱਚ ਖੁਸ਼ੀ ਮਹਿਸੂਸ ਕਰਦੀ ਹੈ। ਇਹ ਹੁਣ ਜਥੇਦਾਰ ਸਾਹਿਬ
ਦੀ ਮਰਜੀ ਹੈ ਕਿ ਉਹ ਇਸ ਦੀ ਗੁਰਮਤਿ ਪ੍ਰਚਾਰ ਹਿਤ ਖੁਦ ਵਰਤੋਂ ਕਰਦੇ ਹਨ, ਜਾਂ ਸ਼੍ਰੋਮਣੀ ਕਮੇਟੀ ਦੇ
ਹਵਾਲੇ ਕਰਦੇ ਹਨ, ਜਾਂ ਕਿਸੇ ਹੋਰ ਯੋਗ ਸੰਸਥਾ ਦੇ ਹਵਾਲੇ ਕਰਦੇ ਹਨ।
(08/07/11)
ਡਾ: ਇਕਬਾਲ ਸਿੰਘ ਢਿੱਲੋਂ
ਸਤਿਕਾਰਯੋਗ ਸ. ਸੰਤ ਸਿੰਘ ਬਰਲਿੰਗਟਨ ਜੀ, ਆਪ ਜੀ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਪਰਵਾਨ ਹੋਵੇ
ਜੀ।
ਸਿਖਮਾਰਗ ਵੈਬਸਾਈਟ ਉੱਤੇ ਆਏ ਆਪ ਜੀ ਦੇ 06. 07. 2011 ਦੇ ਪੱਤਰ (ਜਿਸ ਵਿੱਚ ਮੇਰੇ
ਨਾਮ ਦਾ ਵੀ ਜ਼ਿਕਰ ਹੈ) ਦੇ ਹਵਾਲੇ ਨਾਲ ਮੈਂ ਆਪ ਜੀ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਵੈਬਸਾਈਟ ਤੇ
ਆਏ ਮੇਰੇ ਲੇਖ ‘ਅਕਾਲ ਤਖਤ ਦੀ ਸਥਿਤੀ’ ਤੋਂ ਸ਼ੁਰੂ ਹੋਕੇ ਵੈਬਸਾਈਟ ਤੇ ਢਾਈ-ਤਿੰਨ ਮਹੀਨੇ ਚੱਲੀ
ਵਿਚਾਰ-ਚਰਚਾ ਵਿਅਰਥ ਨਹੀਂ ਗਈ। ਇਸ ਵਿਚਾਰ-ਚਰਚਾ ਦੀ ਸਿਖ ਇਤਹਾਸ ਵਿੱਚ ਇੱਕ ਅਹਿਮ ਭੂਮਿਕਾ ਬਣ ਗਈ
ਹੈ। ਸਿਖਮਾਰਗ ਵੈਬਸਾਈਟ ਪ੍ਰਬੰਧਕਾਂ ਨੇ ਨਾ ਸਿਰਫ ਉਪਰੋਕਤ ਲੇਖ ਨੂੰ ਇਸ ਵੈਬਸਾਈਟ ਤੇ ਪਾਉਣ ਦਾ
ਹੌਸਲਾ ਵਿਖਾਇਆ ਸਗੋਂ ‘ਅਕਾਲ-ਤਖਤ’ ਨਾਲ ਸਬੰਧਤ ਮੁੱਦੇ ਉੱਤੇ ਲੰਬਾ ਸਮਾਂ ਖੁਲ੍ਹੀ ਵਿਚਾਰ-ਚਰਚਾ ਦਾ
ਸੁਚਾਰੂ ਰੂਪ ਵਿੱਚ ਆਯੋਜਨ ਵੀ ਕਰਵਾਇਆ। ਅਖੌਤੀ ਅਕਾਲ-ਤਖਤ ਦੀ ਅਪ੍ਰਸੰਗਤਾ, ਅਨਉਪਯੋਗਤਾ ਅਤੇ
ਨਾਂਹ-ਪੱਖੀ ਭੂਮਿਕਾ ਸਬੰਧੀ ਬਾਰੇ ਵਿਚਾਰ ਪਹਿਲੀ ਵਾਰ ਸਿਖ ਕੌਮ ਦੇ ਸਾਹਮਣੇ ਉਪਰੋਕਤ ਲੇਖ ਅਤੇ ਇਸ
ਤੋਂ ਉਪਜੀ ਵਿਚਾਰ-ਚਰਚਾ ਰਾਹੀਂ ਹੀ ਪੇਸ਼ ਹੋਇਆ ਹੈ ਅਤੇ ਕੌਮ ਨੂੰ ਇਸ ਮੁੱਦੇ ਦੇ ਵੱਖ-ਵੱਖ ਪਹਿਲੂਆਂ
ਬਾਰੇ ਲਾਹੇਵੰਦ ਜਾਣਕਾਰੀ ਮਿਲੀ ਹੈ। ਇਸ ਤਰ੍ਹਾਂ ਦੀ ਮਹੱਤਵਪੂਰਨ ਵਿਚਾਰ-ਚਰਚਾ ਕਦੀ ਵੀ ਅੰਜਾਈਂ
ਨਹੀਂ ਜਾਂਦੀ ਅਤੇ ਸਦਾ ਹੀ ਇਸਦੇ ਦੂਰਗਾਮੀ ਨਤੀਜੇ ਨਿਕਲਦੇ ਹਨ।
ਇਸ ਵਿਚਾਰ-ਚਰਚਾ ਦਾ ਇੱਕ ਹੋਰ ਜ਼ਿਕਰਯੋਗ ਪਹਿਲੂ ਇਹ ਰਿਹਾ ਕਿ ਮੈਂਨੂੰ ਇਸ ਰਾਹੀਂ ਨਾਲ ਹੀ ਨਾਲ
ਸਬੰਧਤ ਮੁੱਦੇ ਬਾਰੇ ਹੋਰ ਖੋਜ ਕਰਨ ਦਾ ਮੌਕਾ ਮਿਲਦਾ ਗਿਆ ਜਿਸ ਦੇ ਫਲਸਰੂਪ ਇੱਸੇ ਹੀ ਵਿਸ਼ੇ ਉੱਤੇ
ਸੱਤ ਹੋਰ ਲੇਖ ਬਣ ਗਏ ਅਤੇ ਜਲਦੀ ਹੀ ਇਹਨਾਂ ਸਾਰੇ ਲੇਖਾਂ ਦੀ ਸਮੱਗਰੀ ਇੱਕ ਪੁਸਤਕ ਦਾ ਰੂਪ ਲੈ
ਲਵੇਗੀ। ਇਸ ਤਰ੍ਹਾਂ ਅਖੌਤੀ ਅਕਾਲ-ਤਖਤ ਦੇ ਵਿਸ਼ੇ ਤੇ ਆਉਣ ਵਾਲੀ ਇਸ ਪੁਸਤਕ ਦੀ ਉਤਪਤੀ ਦਾ ਮੁੱਢ ਇਸ
ਵਿਚਾਰ-ਚਰਚਾ ਵਿੱਚੋਂ ਹੀ ਬੱਝਦਾ ਹੈ। ਨਿਸਚੇ ਹੀ ਇਹ ਪੁਸਤਕ ਸਿਖ ਕੌਮ ਦੇ ਭਵਿਖ ਵਿੱਚ ਸਿਰਜੇ ਜਾਣ
ਵਾਲੇ ਇਤਹਾਸ ਵਿੱਚ ਇੱਕ ਕਰਾਂਤੀਕਾਰੀ ਭੂਮਿਕਾ ਨਿਭਾਵੇਗੀ।
ਆਪ ਜੀ ਨੇ ਮੇਰੇ ਉੱਤੇ ਝੂਠਾ ਇਲਜ਼ਾਮ ਲਾਇਆ ਹੈ ਕਿ ਮੈਂ ਕਿਧਰੇ ਅਖੌਤੀ ਅਕਾਲ-ਤਖਤ ਨੂੰ ਢਾ ਦੇਣ ਦਾ
ਸੁਝਾ ਦਿੱਤਾ ਹੈ। ਮੇਰੇ ਖਿਲਾਫ ਅਜਿਹਾ ਬੇਬੁਨਿਆਦ ਇਲਜ਼ਾਮ ‘ਧਰਮੀ ਜੱਥੇ’ ਦੇ ਮੈਂਬਰ ਪਹਿਲਾਂ ਵੀ ਲਾ
ਚੁੱਕੇ ਹਨ ਅਤੇ ਮੈਂ ਇਸ ਸਬੰਧੀ ਆਪਣਾ ਸਪਸ਼ਟੀਕਰਨ ਦੇ ਚੁੱਕਾ ਹੋਇਆ ਹਾਂ ਕਿ ਮੈਂ ਦਰਬਾਰ ਸਾਹਿਬ
ਇਲਾਕੇ ਦੀ ਕਿਸੇ ਵੀ ਇਮਾਰਤ ਨੂੰ ਢਾ ਦੇਣ ਦਾ ਕਦੀ ਵੀ ਕੋਈ ਸੁਝਾ ਨਹੀ ਦਿੱਤਾ। ਮੈਂ ਇਹ ਸੁਝਾ ਜ਼ਰੂਰ
ਦਿੱਤਾ ਹੈ ਕਿ ‘ਅਕਾਲ ਬੁੰਗਾ’ ਨਾਮੀਂ ਇਮਾਰਤ ਵਿੱਚੋਂ ਅਖੌਤੀ ਅਕਾਲ-ਤਖਤ ਵਿਵਸਥਾ ਖਤਮ ਕਰਕੇ ਇਸ
ਇਮਾਰਤ ਦਾ ਕਿਸੇ ਹੋਰ ਉਦੇਸ਼ ਲਈ ਸਦਉਪਯੋਗ ਕੀਤਾ ਜਾਵੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਰਬਾਰ
ਸਾਹਿਬ ਦੀ ਪ੍ਰਤਿਸ਼ਠਾ ਨੂੰ ਬਹਾਲ ਕੀਤਾ ਜਾਵੇ। ਦੁਖ ਦੀ ਗੱਲ ਹੈ ਕਿ
‘ਧਰਮੀ ਜੱਥੇ’ ਦੇ ਮੈਂਬਰਾਂ ਵੱਲੋਂ ਪਾਠਕਾਂ ਨੂੰ ਮੇਰੇ ਖਿਲਾਫ ਭੜਕਾਉਣ ਦੇ ਮਨਸ਼ੇ ਨਾਲ ਉਪਰੋਕਤ
ਝੂਠਾ ਇਲਜ਼ਾਮ ਜਾਣ-ਬੁੱਝ ਕੇ ਵਾਰੀ-ਵਾਰੀ ਕਰਕੇ ਦੁਹਰਾਇਆ ਜਾ ਰਿਹਾ ਹੈ। ਖੈਰ, ਜਿਹੜੇ
‘ਸਿਖ’ ਕਿਸੇ ਇਮਾਰਤ ਨੂੰ ‘ਤਖਤ’ ਕਹਿਣ ਦਾ ਝੂਠ ਬੋਲ ਸਕਦੇ ਹਨ ਉਹ ਕਿਸੇ ਦੂਸਰੇ ਵਿਅਕਤੀ ਉੱਤੇ
ਝੂਠੇ ਇਲਜ਼ਾਮ ਵੀ ਤਾਂ ਲਾ ਹੀ ਸਕਦੇ ਹਨ। ਅਜ ਦੀ ਸਿਖ ਮਾਨਸਿਕਤਾ ਤੋਂ ਹੋਰ ਉਮੀਦ ਵੀ ਕੀ ਰੱਖੀ ਜਾ
ਸਕਦੀ ਹੈ!
ਬਾਕੀ ਆਪ ਜੀ ਨੂੰ ਅਤੇ ‘ਧਰਮੀ ਜੱਥੇ’ ਦੇ ਬਾਕੀ ਮੈਂਬਰਾਂ ਨੂੰ ਸਿਖਮਾਰਗ ਵੈਬਸਾਈਟ ਉੱਤੇ ਆਏ ਸ.
ਗੁਰਇੰਦਰਪਾਲ ਸਿੰਘ ਜੀ ਦੇ ਲੇਖ ‘ਸਿਖ ਮਾਰਗ ‘ਅਤੇ ਵਿਚਾਰ-ਚਰਚਾ ਤੋਂ ਵੀ ਕੁੱਝ ਸਿਖਿਆ
ਜ਼ਰੂਰ ਲੈ ਲੈਣੀ ਚਾਹੀਦੀ ਹੈ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।
(08/07/11)
ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ
ਦਸਮ
ਗ੍ਰੰਥੀਆਂ ਦਾ ਇੱਕ ਹੋਰ ਗਿਰਿਆ ਚਰਿੱਤਰ !
-ਪ੍ਰੋਫ਼ੈਸਰ
ਕਵਲਦੀਪ ਸਿੰਘ ਕੰਵਲ
ਦਸਮ ਗ੍ਰੰਥੀਏ ਤੇ ਮਹਾਂਕਾਲ/ਕਾਲਕਾ ਦੇ ਕੁਨਬੇ ਦੇ ਕੁਝ ਲੋਕ ਮਚਲੇ ਬਣ ਕੇ ਪਿਛਲੇ
ਦਿਨੀਂ ਬਾਰ-੨ ਹਰਭਜਨ ਸਿੰਘ ਮਿਸ਼ਨਰੀ ਦਾ ਨਕਲੀ ਮੁੱਦਾ ਉਠਾ ਕੇ ਬਚਿੱਤਰ ਨਾਟਕ ਵਿਰੋਧੀ ਲਹਿਰ ਨੂੰ
ਬਦਨਾਮ ਕਰਨ ਦੀ ਕੋਸ਼ਸ਼ ਵਿਚ ਹਨ | ਅਸਲ ਵਿੱਚ ਇਹਨਾਂ ਚਰਿੱਤਰੀਆਂ ਦਾ ਮੁੱਖ ਉਦੇਸ਼ ਨਕਲੀ ਮੁੱਦੇ ਉੱਠਾ
ਕੇ ਜਾਗਰੂਕ ਸੰਗਤਾਂ ਦਾ ਧਿਆਨ ਵੰਡਣਾ ਤੇ ਜਿੰਨਾ ਹੋ ਸਕੇ ਦੁਬਿਧਾ ਪੈਦਾ ਕਰਨਾ ਹੈ | ਸਮੂੰਹ ਸੰਗਤ
ਨੂੰ ਅਜਿਹੀਆਂ ਕਾਲੀਆਂ ਬਿੱਲੀਆਂ ਤੋਂ ਸਾਵਧਾਨ ਹੋਣ ਦੀ ਲੋੜ੍ਹ ਹੈ |
ਮੈਂ ਖੁੱਦ July 6 at 1:00pm
ਨੂੰ ਸ. ਹਰਭਜਨ ਸਿੰਘ ਹੋਰਾਂ ਨਾਲ ਫੋਨ 'ਤੇ ਗੱਲ ਕੀਤੀ ਹੈ
! ਗੁਰਮਤਿ ਦਾ ਪਰਚਾਰ ਕਰਨ ਵਾਲੇ ੬੮ ਸਾਲ ਦੇ ਸੁਲਝੇ ਹੋਏ ਵੀਰ ਹਨ.. ਜੀ.ਐਨ.ਈ. ਲੁਧਿਆਣਾ ਤੋਂ
ਬੀ.ਐੱਸ ਸੀ. ਇੰਜੀਨਿਅਰਿੰਗ ਕੀਤੀ ਹੋਈ ਹੈ | ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਿਚ ਸੇਵਾ ਨਿਭਾਉਂਦੇ
ਹਨ | ਰੌਜਾਨਾ ਪਿੰਡ-੨ ਜਾ ਕੇ ਜ਼ਮੀਨੀ ਪੱਧਰ 'ਤੇ ਸਕੂਲਾਂ ਵਿੱਚ ਗੁਰਮਤਿ ਦਾ ਪਰਚਾਰ ਕਰਦੇ ਹਨ |
ਭਾਈ ਸਾਹਿਬ ਦੇ ਘਰ ਗੁਰੂ ਗਰੰਥ ਸਾਹਿਬ ਦਾ ਪ੍ਰਕਾਸ਼ ਵੀ ਹੈ | ਉਸ ਵੇਲੇ ਵੀ ਕਿਸੇ ਪਿੰਡ ਦੇ ਸਕੂਲ
ਵਿਚ ਬੱਚਿਆਂ ਦੀ ਧਾਰਮਿਕ ਪ੍ਰੀਖਿਆ ਵਿੱਚ ਵਿਅਸਤ ਸਨ | ਭਾਈ ਸਾਹਿਬ ਇੰਟਰਨੈਟ 'ਤੇ ਨਹੀ ਹਨ !
ਇਸ ਤੋਂ ਇਲਾਵਾ ਇਹਨਾਂ ਇਹਨਾਂ ਨੀਚ ਮਾਨਸਿਕਤਾ ਵਾਲਿਆਂ ਵਲੋਂ ਉਹਨਾਂ ਦੇ ਘਰ ਕਿਸੇ ਦੇ ਜਾਉਣ ਤੇ
ਉਹਨਾਂ ਤੇ ਉਹਨਾਂ ਦੇ ਘਰਵਾਲਿਆਂ ਦੇ ਆਏ ਵਿਅਕਤੀਆਂ ਨੂੰ ਗਾਲ੍ਹਾਂ ਤੇ ਪਥਰ ਮਾਰ ਘਰੋ ਭਜਾਉਣ ਦੀ
ਪਰਚਾਰੀ ਜਾ ਰਹੀ ਚਰਿੱਤਰ ਕਥਾ ਗੱਲ ਨਿਰੀ ਗਪੌੜ ਤੇ ਸਾਜਿਸ਼ ਹੈ !
ਇਹ ਗਿਰੇ ਲੋਕ ਬਾਰ-੨ ਹਰਭਜਨ ਸਿੰਘ ਤੇ ਉਹਨਾਂ ਦੇ ਪਰਿਵਾਰ ਦੇ ਫੋਨ ਨੰਬਰ ਲਿਖ ਕੇ ਲੋਕਾਂ ਨੂੰ
ਜ਼ਜਬਾਤੀ ਤੌਰ 'ਤੇ ਭੜਕਾ ਕੇ, ਉਹਨਾਂ ਦੇ ਘਰ ਫੋਨ ਕਰਵਾ ਰਹੇ ਹਨ ਤਾਂਕਿ ਉਹਨਾਂ ਤੇ ਉਹਨਾਂ ਦੇ
ਪਰਿਵਾਰ ਨੂੰ ਮਾਨਸਿਕ ਪਰੇਸ਼ਾਨੀ ਦਿੱਤੀ ਜਾ ਸਕੇ !
ਬਾਕੀ ਜਿਥੇ ਤਕ ਰਹੀ ਵੀਰ ਹਰਭਜਨ ਸਿੰਘ ਹੋਰਾਂ ਦੇ ਵਿਚਾਰਾਂ ਦੀ ਗੱਲ ਤਾਂ ਮੈਨੂੰ ਜਿਵੇਂ ਉਹਨਾਂ ਨੇ
ਦੱਸਿਆ ਹੈ ਤੇ ਜੋ ਉਹਨਾਂ ਨਾਲ ਮੈਨੂੰ ਇੱਕ ਸੁਖਾਵੀਂ ਟੈਲੀਫ਼ੋਨਿਕ ਗਲਬਾਤ ਵਿੱਚ ਮਹਿਸੂਸ ਹੋਇਆ ਹੈ
ਉਸਨੂੰ ਆਪਣੇ ਸ਼ਬਦਾਂ ਵਿੱਚ ਕਰਨਾ ਚਾਹਵਾਂਗਾ...
ਵੀਰ ਹਰਭਜਨ ਸਿੰਘ ਹੋਰਾਂ ਨੇ ਕੁਝ ਸਵਾਲ ਪੁੱਛੇ ਹਨ, ਸਿਰਫ਼, ਨਿਰਨਾ ਨਹੀਂ ਦਿੱਤਾ ਕਿਤੇ ਵੀ, ਤਾਂ
ਕਿ ਇਸ ਸੰਬੰਧੀ ਜੋ ਕਈ ਜਗ੍ਹਾ ਦੁਬਿਧਾ ਚਲ ਰਹੀ ਹੈ, ਅਨਮਤੀ ਤੇ ਹੋਰਾਂ ਨਾਸਤਿਕਾਂ ਵਲੋਂ ਵੀ ਅਜਿਹੇ
ਕੁਝ ਸਵਾਲ ਪੁੱਛੇ ਜਾਣ ਕਰਕੇ ਜਿਸਦਾ ਆਮ ਸਿੱਖ ਕੋਈ ਢੁਕਵਾਂ ਜਵਾਬ ਨਹੀਂ ਦੇ ਪਾਉਂਦਾ ਤੇ ਹੋਰ
ਦੁਬਿਧਾ ਵਿੱਚ ਘਿਰ ਜਾਂਦਾ ਹੈ, ਉਹਨਾਂ 'ਤੇ ਗੁਰਮਤਿ ਦੇ ਅਨੁਸਾਰ ਸਾਂਝੀ ਪੰਥਕ ਵਿਚਾਰ ਸੁਖਾਵੇਂ
ਤਰੀਕੇ ਨਾਲ ਹੋ ਸਕੇ 'ਤੇ ਦਲੀਲ ਯੁਕਤ ਕੋਈ ਅਜਿਹੇ ਜਵਾਬ ਲੱਭੇ ਜਾ ਸਕਣ ਤਾਂ ਕਿ ਅੱਗੇ ਤੋਂ ਜੋ ਵੀ
ਕੋਈ ਅਜਿਹਾ ਸਵਾਲ ਕਿਸੇ ਸਿੱਖ ਨੂੰ ਕਰੇ ਉਸਨੂੰ ਸਾਂਝੇ ਰੂਪ ਨਾਲ ਤਰਕ ਦੀ ਪਰਿਭਾਸ਼ਾ 'ਤੇ ਖਰ੍ਹਾ
ਉੱਤਰਾਂ ਵਾਲਾ ਜਵਾਬ ਹੀ ਦਿੱਤਾ ਜਾਵੇ ਤੇ ਇਹ ਦਸ ਦਿੱਤਾ ਜਾਵੇ ਸਿੱਖ ਅਜੇ ਵੀ ਗਿਆਨੀ ਦਿੱਤ ਸਿੰਘ
ਵਾਂਗ ਵੱਡੇ ਤੋਂ ਵੱਡੇ ਅਨਮਤੀ ਵਿਦਵਾਨ ਨੂੰ ਬੌਧਿਕ ਵਿਚਾਰ ਚਰਚਾ ਨਾਲ ਕਾਇਲ ਕਰ ਸਕਦੇ ਹਨ !
ਆਖਰ ਗੁਰੂ ਨਾਨਕ ਦਾ ਰਾਹ ਤਰਕ, ਗਿਆਨ ਅਤੇ ਵਿਚਾਰ ਚਰਚਾ ਦਾ ਰਾਹ ਹੈ, ਫੇਰ ਕਿਉਂ ਅਸੀਂ ਆਪਣੇ ਹੀ
ਸਿੱਖ ਭਰਾ ਦੇ ਸਵਾਲ 'ਤੇ, ਜਿਗਿਆਸਾ ਤ੍ਰਿਪਤੀ ਦੀ ਗੱਲ 'ਤੇ, ਇਹ ਸਭ ਭੁੱਲ ਭੁਲਾ ਉਸਨੂੰ ਸੋਧਣ ਦੇ
ਨਾਰ੍ਹੇ ਲਾਉਣੇ ਸ਼ੁਰੂ ਕਰ ਦਿੰਦੇ ਹਾਂ ? ਕਿਉਂ ਅਸੀਂ ਆਪਣੇ ਅੰਦਰ ਵਸਦੇ ਬਾਬਾ ਨਾਨਕ ਨੂੰ ਮਾਰਨ 'ਤੇ
ਤੁੱਲ ਜਾਂਦੇ ਹਾਂ ? ਬਾਬਾ ਨਾਨਕ ਨੂੰ ਕੋਈ ਵੀ ਸਵਾਲ ਕਰਦਾ ਸੀ ਤਾਂ ਉਸਨੂੰ ਉੱਤਰ ਮਿਲਦਾ ਸੀ, ਕਿਉਂ
ਅੱਜ ਬਾਬੇ ਦੇ ਘਰ ਤੋਂ ਸਵਾਲੀ ਨੂੰ ਲਾਹਨਤਾਂ. ਗਾਲ੍ਹਾਂ ਤੇ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ?
ਸੋਚਣ ਦੀ ਲੋੜ੍ਹ ਹੈ......
(08/07/11)
ਸੰਦੀਪ ਸਿੰਘ
ਅਕਾਲ ਚਲਾਣੇ ਉਪਰੰਤ ਅੱਜ ਪਾਠ ਗੁਰਬਾਣੀ ਦਾ ਕੀਤਾ ਜਾ ਰਿਹਾ ਹੈ, ਤੇ ਰਸਮਾਂ ਗਰੁੜ ਪੁਰਾਣ ਦੀਆਂ ਹੋ
ਰਹੀਆਂ ਹਨ:-ਪ੍ਰਿੰ: ਗੁਰਬਚਨ ਸਿੰਘ ਥਾਈਲੈਂਡ
ਲੁਧਿਆਣਾ 8 ਜੁਲਾਈ (ਸੰਦੀਪ ਸਿੰਘ) ਗੜਸ਼ੰਕਰ ਦੇ ਇਲਾਕੇ ਪਿੰਡ ਦੈਨੋਵਾਲ ਕਲਾਂ ਵਿਖੇ
ਭਾਈ ਗੁਰਮੇਲ ਸਿੰਘ ਜੀ ਦੀ ਮਾਤਾ ਦੀ ਅੰਤਮ ਅਰਦਾਸ ਨਮਿਤ ਸਜੇ ਭਰਵੇ ਦੀਵਾਨ ਚ ਸਿੱਖ ਕੌਮ ਦੇ ਅੰਤਰ
ਰਾਸ਼ਟਰੀ ਵਿਦਵਾਨ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਪ੍ਰਿੰ: ਗੁਰਬਚਨ ਸਿੰਘ ਥਾਈਲੈਂਡ ਨੇ ਗੁਰਬਾਣੀ
ਸ਼ਬਦ ਦੀ ਵੀਚਾਰ ਕਰਦਿਆਂ ਗੁਰਮਤਿ ਸਿਧਾਂਤ ਸੰਗਤਾਂ ਸਾਹਮਣੇ ਰੱਖਦਿਆਂ ਕਿਹਾ ਕਿ ਅਸੀਂ ਪਾਠ ਗੁਰਬਾਣੀ
ਦਾ ਤਾਂ ਜਰੂਰ ਕਰਦੇ ਹਾਂ ਪਰ ਮਿਰਤਕ ਪ੍ਰਾਣੀ ਦੇ ਅਕਾਲ ਚਲਾਣੇ ਤੋਂ ਬਾਅਦ ਰੀਤੀ ਰਿਵਾਜ ਸਾਰੇ ਗਰੁੜ
ਪੁਰਾਣ ਵਾਲੇ ਕਰ ਰਹੇ ਹੁੰਦੇ ਹਾਂ, ਉਹਨਾਂ ਸਪੱਸ਼ਟ ਸ਼ਬਦਾਂ ਚ ਕਿਹਾ ਕਿ ਗੁੱਜਰ ਚੁੱਕੇ ਪ੍ਰਣੀ ਨੂੰ
ਕੁੱਝ ਵੀ ਨਹੀਂ ਮਿਲਦਾ, ਅਖੰਡ ਪਾਠ ਦੇ ਭੋਗ ਉਪਰੰਤ ਦਿਤਾ ਜਾ ਰਿਹਾ ਮੰਜਾ, ਬਿਸਤਰਾ, ਜੁੱਤੀ ਆਦਿਕ
ਸਮਾਨ ਪੁਜਾਰੀਆਂ ਦੇ ਹੀ ਕੰਮ ਆਉਂਦਾ ਹੈ, ਤੇ ਇਸ ਪ੍ਰਥਾਏ ਇਹ ਅਰਦਾਸ ਕਰਨੀ ਕਿ ਇਹਨਾਂ ਚੀਜਾਂ ਦਾ
ਫੱਲ ਵਿਛੜੀ ਆਤਮਾਂ ਨੂੰ ਮਿਲੇ ਇਹ ਸਭ ਹਨੇਰਾ ਢਾਹੁਣ ਵਾਲੀ ਹੀ ਗੱਲ ਹੈ, ਉਹਨਾਂ ਨੇ ਹੋਰ ਡੁੰਗਿਆਈ
ਚ ਜਾਂਦਿਆਂ ਕਿਹਾ ਕਿ ਗੁਰਬਾਣੀ ਜਿਉਂਦੇ ਮਨੁੱਖ ਲਈ ਜੀਵਨ ਜਾਂਚ ਦਾ ਖਜਾਨਾ ਹੈ, ਮਰ ਚੁੱਕੇ ਪ੍ਰਾਣੀ
ਲਈ ਨਹੀਂ, ਬਲਕਿ ਇਹ ਤਾਂ ਜਿਉਂਦਿਆਂ ਮਨੁੱਖਾਂ ਨੂੰ ਸਚਿਆਰ ਬਣਾਉਂਦੀ ਹੈ, ਅੱਜ ਦੀ ਇਸ ਅਰਦਾਸ ਤੋਂ
ਬਾਅਦ ਵਰੀਣੇ, ਬਰਸੀਆਂ ਦੀ ਕੋਈ ਵੀ ਰਸਮ ਬਾਕੀ ਨਹੀਂ ਰਹਿ ਜਾਂਦੀ, ਆਮ ਕਿਹਾ ਜਾਂਦਾ ਹੈ ਕਿ ਜੀ
ਪਿੰਡਾਂ ਵਾਲਿਆਂ ਨੂੰ ਗੁਰਬਾਣੀ ਦੀ ਸਮਝ ਨਹੀਂ ਆਉਦੀ ਪਰ ਦੇਖਿਆ ਗਿਆ ਕਿ ਪ੍ਰਿੰਸੀਪਲ ਹੋਰਾਂ ਨੇ
ਬੜੇ ਸਪੱਸ਼ਟ ਤੇ ਸਰਲ ਸ਼ਬਦਾਂ ਰਾਹੀਂ ਪੇਂਡੂ ਭਾਸ਼ਾ ਚ ਵੀਚਾਰਾਂ ਕੀਤੀਆਂ ਜਿਹਨਾਂ ਨੂੰ ਸਮੂੰਹ ਸੰਗਤਾਂ
ਨੇ ਤਕਰੀਬਨ ਡੇਢ ਘੰਟਾ ਇਕਾਗਰ ਚਿੱਤ ਹੋ ਕੇ ਸਰਵਣ ਕੀਤਾ, ਇਸ ਸਮੇਂ ਲਗਭਗ ਸਾਰੀ ਸੰਗਤ ਨੇ ਹੀ ਕਿਹਾ
ਕਿ ਸਾਨੂੰ ਅੱਜ ਪਤਾ ਲੱਗਾ ਹੈ ਕਿ ਗੁਰਬਾਣੀ ਕਿਤਨੀ ਸੁਖੈਨ ਤੇ ਸਰਲ ਹੈ, ਤੇ ਮਾਤਾਵਾਂ ਨੇ ਜੈਕਾਰੇ
ਛੱਡੇ।
ਇਸ ਸਮੇਂ ਉਦੋਂ ਹੈਰਾਨਗੀ ਹੋਈ ਜਦੋਂ ਸੰਗਤ ਚ ਇੱਕ ਸੰਤ ਜੀ ਆਣ ਪਹੁੰਚੇ ਜਿਹੜੇ ਆਪਣੇ ਪੈਰੀਂ ਹੱਥ
ਲਵਾ ਰਹੇ ਸੀ, ਪਰ ਜਾਗਰੂਕ ਮਾਤਾਵਾਂ ਨੇ ਉਸੇ ਵਕਤ ਹੀ ਆਪੇ ਬਣੇ ਬਾਬੇ ਨੂੰ ਬਾਹੋਂ ਫੜ ਕੇ ਪੁਛਿਆ
ਕੇ ਤੂੰ ਪੈਰੀਂ ਹੱਥ ਕਿਉਂ ਲਵਾ ਰਿਹਾ ਹੈ, ਪਰ ਉਸ ਪਾਸ ਕੋਈ ਵੀ ਜੁਆਬ ਨਹੀਂ ਸੀ, ਸਮਾਪਤੀ ਦੌਰਾਨ
ਭਾਈ ਗੁਰਮੇਲ ਸਿੰਘ ਨੇ ਜਿਥੇ ਸੰਗਤਾਂ ਦਾ ਧੰਨਵਾਦ ਕੀਤਾ ਉਥੇ ਪ੍ਰਿੰਸੀਪਲ ਜੀ ਨੂੰ ਵੀ ਸਿਰਪਾਓ
ਦਿੰਦਿਆਂ ਗੁਰਮਤਿ ਗਿਆਨ ਮਿਸ਼ਨਰੀ ਕਾਲਜ਼ ਦਾ ਵੀ ਤਹਿ ਦਿਲੋਂ ਸ਼ੁਕਰੀਆ ਅਦਾ ਕੀਤਾ। ਰਿਪੋਰਟ:-ਸੰਦੀਪ
ਸਿੰਘ ਖਾਲੜਾ, ਇੰਚਾਰਜ ਗੁਰਮਤਿ ਪ੍ਰਚਾਰ ਕੇਂਦਰ
ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ
(07/07/11)
ਕਿਰਪਾਲ ਸਿੰਘ ਬਠਿੰਡਾ
ਪ੍ਰਬੰਧਕ ਤੇਲੀ ਦੇ ਬਲਦ ਵਾਂਗ ਸੰਗਤਾਂ ਦੇ ਅਗਿਆਨ ਦੇ ਖੋਪੇ ਚੜ੍ਹਾ ਕੇ
ਗੁਰਮਤਿ ਵਿਰੋਧੀ ਕੰਮ ਕਰਦੇ ਹਨ: ਜਾਚਕ
*ਧਾਰਮਕ ਉੱਚ ਪਦਵੀਆਂ `ਤੇ ਬੈਠੇ ਅਧਿਕਾਰੀਆਂ ਵਲੋਂ ਵੀ ਸੰਗਤਾਂ ਦੇ
ਅਗਿਆਨ ਦੇ ਖੋਪੇ ਚੜ੍ਹਾਉਣ ਲਈ ਪ੍ਰਬੰਧਕਾਂ ਦਾ ਪੂਰਾ ਸਾਥ ਦਿੱਤਾ ਜਾਂਦਾ ਹੈ
*ਜੇ ਕੋਈ ਜਾਗਰੂਕ ਸਿੱਖ ਪ੍ਰਬੰਧਕਾਂ ਦੀਆਂ ਘੋਰ ਗਲਤੀਆਂ ਨੂੰ ਸਾਹਮਣੇ
ਲਿਆ ਕੇ ਉਨ੍ਹਾਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਕਰੇ ਤਾਂ ਸਿੱਖੇ ਹੋਏ ਬਲਦ ਵਾਂਗ ਉੱਥੇ ਖੜ੍ਹੇ ਹੀ
ਸਿਰ ਹਿਲਾਈ ਜਾਂਦੇ ਹਨ
*ਜੇ ਕੋਈ ਪ੍ਰਚਾਰਕ ਫਿਰ ਵੀ ਜਾਗਰੂਕ ਕਰਨ ਦਾ ਆਪਣਾ ਫ਼ਰਜ਼ ਨਿਭਾਈ ਜਾਵੇ
ਤਾਂ ਉਸ ਨੂੰ ਪੰਥ `ਚੋਂ ਛੇਕ ਦੇਣ ਦੇ ਡਰਾਵੇ ਦਿੱਤੇ ਜਾਂਦੇ ਹਨ
*ਸੁਨਹਿਰੀ ਅੱਖਰਾਂ ਵਾਲੀ ਬੀੜ ਦੀ ਛਪਵਾਈ ਤੇ ਗੁਰਦੁਆਰਿਆਂ ਵਿੱਚ
ਪਹੁੰਚਾਉਣ ਦੀ ਕਾਰਵਾਈ ਬਿਲਕੁਲ ਗੁਰਬਿਲਾਸ ਪਾਤਸ਼ਾਹੀ ੬ ਅਤੇ ਦਸਮ ਗ੍ਰੰਥ ਦੀ ਤਰ੍ਹਾਂ ਹੀ ਰਲਾਵਟ
ਪਾਉਣ ਤੇ ਸੰਗਤਾਂ ਵਿੱਚ ਦੁਬਿਧਾ ਪੈਦਾ ਕਰਨ ਲਈ ਇੱਕ ਸਜਿਸ਼ ਅਧੀਨ ਕੀਤੀ ਗਈ ਕਾਰਵਾਈ ਹੈ: ਜਾਚਕ
*ਅਸੀਂ ਗਲਤੀਆਂ ਵਾਲੀ ਬੀੜ ਛਾਪਣ ਵਾਲੇ ਦੇ ਨਾਲ ਨਾਲ ਇਸ ਨੂੰ ਨਸ਼ਰ ਕਰਨ
ਵਾਲੇ ਤਰਸੇਮ ਸਿੰਘ ਵਿਰੁੱਧ ਵੀ ਕਾਰਵਾਈ ਕਰਾਂਗੇ: ਮੱਕੜ
ਬਠਿੰਡਾ, ੭ ਜੁਲਾਈ (ਕਿਰਪਾਲ ਸਿੰਘ): ਜਿਹੜੇ ਪ੍ਰਬੰਧਕ ਤੇਲੀ ਦੇ ਬਲਦ ਵਾਂਗ
ਸੰਗਤਾਂ ਦੇ ਅਗਿਆਨ ਦੇ ਖੋਪੇ ਚੜ੍ਹਾ ਕੇ ਉਨ੍ਹਾਂ ਦਾ ਸ਼ੋਸ਼ਣ ਕਰਦੇ ਹੋਏ ਗੁਰਮਤਿ ਵਿਰੋਧੀ ਕੰਮ ਕਰਦੇ
ਹਨ ਉਹ ਕਦੀ ਨਹੀਂ ਚਾਹੁੰਦੇ ਕਿ ਸੰਗਤਾਂ ਨੂੰ ਜਾਗਰੂਕ ਕੀਤਾ ਜਾਵੇ। ਇਹ ਸ਼ਬਦ ਦਰਬਾਰ ਸਾਹਿਬ ਦੇ
ਸਾਬਕਾ ਗ੍ਰੰਥੀ ਤੇ ਇੰਟਰਨੈਸ਼ਨਲ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਨੇ ਗੁਰਦੁਆਰਾ ਬੰਗਲਾ
ਸਾਹਿਬ ਨਵੀਂ ਦਿੱਲੀ ਤੋਂ ਚੱਲ ਰਹੀ ਲੜੀਵਾਰ ਕਥਾ ਦੌਰਨ ਅੱਜ ਸਵੇਰੇ ਕਹੇ ਜਿਸ ਦਾ ਸਿੱਧਾ ਪ੍ਰਸਾਰਣ
ਚੜ੍ਹਦੀਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ। ਉਨ੍ਹਾਂ ਪ੍ਰਚਲਤ ਸਾਖੀ ਸੁਣਾਈ ਕਿ ਇੱਕ ਵਿਅਕਤੀ ਤੇਲੀ
ਕੋਲੋਂ ਖ਼ਲ਼ ਲੈਣ ਆਇਆ ਤਾਂ ਉਸ ਨੇ ਤੇਲੀ ਨੂੰ ਪੁੱਛਿਆ ਕਿ ਖ਼ਲ਼ ਤਾਂ ਮੈਂ ਬਾਅਦ ਵਿੱਚ ਲਵਾਂਗਾ ਪਹਿਲਾਂ
ਮੈਨੂੰ ਇਹ ਦੱਸ ਕਿ ਤੂੰ ਤਾਂ ਪਾਸੇ ਮੂੰਹ ਕਰੀ ਬੈਠਾ ਖ਼ਲ਼, ਤੇਲ ਵੇਚ ਰਿਹਾ ਹੈਂ ਪਰ ਤੇਰਾ ਬਲਦ ਆਪਣੇ
ਆਪ ਕਿਵੇਂ ਤੁਰੀ ਜਾ ਰਿਹਾ ਹੈ, ਇਹ ਖੜ੍ਹ ਕੇ ਅਰਾਮ ਕਿਉਂ ਨਹੀਂ ਕਰ ਲੈਂਦਾ? ਤੇਲੀ ਨੇ ਕਿਹਾ ਮੈਂ
ਇਸ ਦੀਆਂ ਅੱਖਾਂ `ਤੇ ਖੋਪੇ ਚੜ੍ਹਾ ਕੇ ਇੱਕ ਵਾਰ ਛਟੀ ਮਾਰ ਕੇ ਤੋਰ ਦਿਤਾ ਹੈ, ਜਦ ਇਹ ਖੜ੍ਹ੍ਹ
ਜਾਂਦਾ ਹੈ ਤਾਂ ਇੱਕ ਲਲਕਰਾ ਮਾਰ ਦਿੱਤਾ ਜਾਂਦਾ ਹੈ। ਹੁਣ ਇਸ ਨੂੰ ਦਿਸਦਾ ਤਾਂ ਹੈ ਨਹੀਂ, ਇਹ ਸਮਝ
ਰਿਹਾ ਹੈ ਕਿ ਮੇਰਾ ਮਾਲਕ ਮੇਰੇ ਮਗਰ ਹੀ ਆ ਰਿਹਾ ਹੈ ਇਸ ਲਈ ਇਹ ਤੁਰਿਆ ਜਾ ਰਿਹਾ ਹੈ। ਗਾਹਕ ਨੇ
ਪੁੱਛਿਆ ਕਿ ਤੂੰ ਤਾਂ ਮੂੰਹ ਦੂਸਰੇ ਪਾਸੇ ਕਰੀ ਬੈਠਾ ਹੈਂ, ਤੈਨੂੰ ਕਿਸ ਤਰ੍ਹਾਂ ਪਤਾ ਲਗਦਾ ਹੈ ਕਿ
ਬਲਦ ਖੜ੍ਹ ਗਿਆ ਹੈ। ਤੇਲੀ ਨੇ ਕਿਹਾ ਮੈਂ ਇਸ ਦੇ ਗਲ ਟੱਲੀ ਬੰਨ੍ਹ ਦਿੱਤੀ ਹੈ, ਜਦੋਂ ਟੱਲੀ ਬੱਜਣੋਂ
ਬੰਦ ਹੋ ਜਾਵੇ ਤਾਂ ਮੈਨੂੰ ਪਤਾ ਲੱਗ ਜਾਂਦਾ ਹੈ ਕਿ ਬਲਦ ਖੜ੍ਹ ਗਿਆ ਹੈ, ਉਸ ਸਮੇਂ ਉਠ ਕੇ ਇੱਕ ਹੋਰ
ਲਲਕਾਰਾ ਜਾਂ ਛਟੀ ਮਾਰ ਕੇ ਉਸ ਨੂੰ ਤੋਰ ਦਿੱਤਾ ਜਾਂਦਾ ਹੈ। ਗਾਹਕ ਨੇ ਪੁੱਛ ਲਿਆ ਕਿ ਜੇ ਬਲਦ
ਸਿਆਣਾ ਹੋ ਗਿਆ ਤੇ ਖੜ੍ਹਾ ਹੀ ਸਿਰ ਹਿਲਾ ਕੇ ਟੱਲੀ ਖੜਕਾਈ ਜਾਵੇ, ਫਿਰ ਤੈਨੂੰ ਕਿਸ ਤਰ੍ਹਾਂ ਪਤਾ
ਲੱਗੇਗਾ? ਤੇਲੀ ਨੇ ਉਸ ਗਾਹਕ ਨੂੰ ਗੁੱਸੇ ਵਿੱਚ ਆ ਕੇ ਕਿਹਾ ਕਿ ਮੈਨੂੰ ਤੇਰੇ ਵਰਗੇ ਸਿਆਣੇ ਗਾਹਕ
ਦੀ ਲੋੜ ਨਹੀਂ ਹੈ, ਇੱਥੋਂ ਛੇਤੀਂ ਚਲਾ ਜਾਹ। ਜੇ ਬਲਦ ਨੇ ਤੇਰੀ ਗੱਲ ਸੁਣ ਲਈ ਤਾਂ ਉਸ ਨੂੰ ਸਮਝ ਆ
ਜਾਵੇਗੀ ਤੇ ਮੈਨੂੰ ਕੰਮ ਦੇਣਾ ਬੰਦ ਕਰ ਦੇਵੇਗਾ। ਗਿਆਨੀ ਜਾਚਕ ਜੀ ਨੇ ਕਿਹਾ ਕਿ ਇਸ ਤਰ੍ਹਾਂ
ਪ੍ਰਬੰਧਕ ਸੰਗਤਾਂ ਦੇ ਅਗਿਆਨ ਦੇ ਖੋਪੇ ਚੜ੍ਹਾ ਕੇ ਮਨਭਾਉਂਦੀਆਂ ਗਲਤੀਆਂ ਕਰੀ ਜਾਂਦੇ ਹਨ ਤੇ ਜੇ
ਕੋਈ ਪ੍ਰਚਾਰਕ ਸੰਗਤਾਂ ਨੂੰ ਗੁਰਬਾਣੀ ਗਿਆਨ ਦੀ ਗੱਲ ਦੱਸ ਕੇ ਜਾਗਰੂਕ ਕਰਨ ਦੀ ਕੋਸ਼ਿਸ਼ ਕਰੇ ਤਾਂ ਉਸ
ਨੂੰ ਉਸ ਤੇਲੀ ਵਾਂਗ ਭਜਾਉਣਾ ਚਾਹੁੰਦੇ ਹਨ। ਜੇ ਕੋਈ ਪ੍ਰਚਾਰਕ ਫਿਰ ਵੀ ਜਾਗਰੂਕ ਕਰਨ ਦਾ ਆਪਣਾ ਫ਼ਰਜ਼
ਨਿਭਾਈ ਜਾਵੇ ਤਾਂ ਉਸ ਨੂੰ ਪੰਥ `ਚੋਂ ਛੇਕ ਦੇਣ ਦੇ ਡਰਾਵੇ ਦਿੱਤੇ ਜਾਂਦੇ ਹਨ। ਉਨ੍ਹਾਂ ਕਿਹਾ
ਧਾਰਮਕ ਉੱਚ ਪਦਵੀਆਂ `ਤੇ ਬੈਠੇ ਅਧਿਕਾਰੀਆਂ ਵਲੋਂ ਵੀ ਸੰਗਤਾਂ ਦੇ ਅਗਿਆਨ ਦੇ ਖੋਪੇ ਚੜ੍ਹਾਉਣ ਲਈ
ਤਾਂ ਪ੍ਰਬੰਧਕਾਂ ਦਾ ਪੂਰਾ ਸਾਥ ਦਿੱਤਾ ਜਾਂਦਾ ਹੈ ਪਰ ਜੇ ਕੋਈ ਜਾਗਰੂਕ ਸਿੱਖ ਪ੍ਰਬੰਧਕਾਂ ਦੀਆਂ
ਘੋਰ ਗਲਤੀਆਂ ਨੂੰ ਸਾਹਮਣੇ ਲਿਆ ਕੇ ਉਨ੍ਹਾਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਕਰੇ ਤਾਂ ਸਿੱਖੇ ਹੋਏ
ਬਲਦ ਵਾਂਗ ਉੱਥੇ ਖੜ੍ਹੇ ਹੀ ਸਿਰ ਹਿਲਾਈ ਜਾਂਦੇ ਹਨ।
ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠਲੇ ਕੁੱਝ ਗੁਰਦੁਆਰਿਆਂ ਵਿੱਚ ਪਹੁੰਚਾਈਆਂ
ਸੁਨਹਿਰੀ ਅੱਖਰਾਂ ਵਾਲੀਆਂ ਬੀੜਾਂ ਵਿੱਚ ਛਪਾਈ ਦੀਆਂ ਦੀਆਂ ਗਲਤੀਆਂ ਦੀ ਸੂਚੀ ਗਿਆਨੀ ਜਾਚਕ ਨੇ
ਸੰਗਤਾਂ ਨੂੰ ਪੜ੍ਹ ਕੇ ਸੁਣਾਈ ਤੇ ਕਿਹਾ ਕਿ ਜੇ ਧਿਆਨ ਨਾਲ ਸਹਿਜ ਪਾਠ ਕਰਕੇ ਵੇਖਿਆ ਜਾਵੇ ਤਾਂ
ਸੈਂਕੜੇ ਗਲਤੀਆਂ ਲੱਭ ਸਕਦੀਆਂ ਹਨ ਪਰ ਇਸ ਲਈ ਲੰਬਾ ਸਮਾ ਲਗੇਗਾ ਇਸ ਲਈ ਕੁੱਝ ਪੰਨਿਆਂ `ਤੇ ਸਰਸਰੀ
ਨਜ਼ਰ ਮਾਰ ਕੇ ਵੇਖਿਆ ਗਿਆ ਤਾਂ ਇਹ ਗਲਤੀਆਂ ਸਾਹਮਣੇ ਆਈਆਂ ਹਨ:-
ਸਹਸ ਸਿਆਣਪਾ ਲਖ ਹੋਹਿ ਤ ਇੱਕ
ਨ ਚਲੈ
ਨਾਲਿ॥ ੧॥ (ਪੰਨਾ ੧)
ਨੂੰ ਗਲਤ ਤੌਰ `ਤੇ ਲਿਖਿਆ ਹੈ:
ਸਹਸ ਸਿਆਣਪਾ ਲਖ ਹੋਹਿ ਤ ਇੱਕ
ਨਚਲੈ
ਨਾਲਿ॥
ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ
ਨ ਕੋਇ॥
੨॥ (ਪੰਨਾ ੧) ਨੂੰ ਗਲਤ ਤੌਰ `ਤੇ ਲਿਖਿਆ ਹੈ:
ਹੁਕਮੈ ਅੰਦਰਿ ਸਭੁ ਕੋ ਬਾਹਰਿ
ਹੁਕਮ ਨਕੋਇ॥
ਅਸੰਖ
ਸੂਰ ਮੁਹ ਭਖ ਸਾਰ॥ ੧੭॥
(ਪੰਨਾ ੩) ਨੂੰ ਗਲਤ ਤੌਰ `ਤੇ ਲਿਖਿਆ ਹੈ:
ਅਸੰਖ
ਸੂਰਮੁ ਹ
ਭਖ ਸਾਰ॥
ਅੰਤਰਗਤਿ
ਤੀਰਥਿ ਮਲਿ ਨਾਉ॥ ੨੧॥ (ਪੰਨਾ ੪) ਨੂੰ ਗਲਤ ਤੌਰ
`ਤੇ ਲਿਖਿਆ ਹੈ: ਅਮਤਰਗਤਿ
ਤੀਰਥਿ ਮਲਿ ਨਾਉ॥
ਭੁਗਤਿ ਗਿਆਨੁ ਦਇਆ
ਭੰਡਾਰਣਿ
ਘਟਿ ਘਟਿ ਵਾਜਹਿ ਨਾਦ॥ ੨੯॥ (ਪੰਨਾ ੬) ਨੂੰ ਗਲਤ
ਤੌਰ `ਤੇ ਲਿਖਿਆ ਹੈ: ਭੁਗਤਿ
ਗਿਆਨੁ ਦਇਆ ਭਮਡਾਰਣਿ
ਘਟਿ ਘਟਿ ਵਾਜਹਿ ਨਾਦ॥
ਭਵ
ਖੰਡਨਾ ਤੇਰੀ ਆਰਤੀ॥ (ਰਾਗੁ
ਧਨਾਸਰੀ ਮਹਲਾ ੧॥ ਪੰਨਾ ੧੩) ਨੂੰ ਗਲਤ ਤੌਰ `ਤੇ
ਲਿਖਿਆ ਹੈ: ਭਵ
ਖਮਡਨਾ
ਤੇਰੀ ਆਰਤੀ॥
ਆਦਿ ਪੂਰਨ ਮਧਿ ਪੂਰਨ
ਅੰਤਿ
ਪੂਰਨ ਪਰਮੇਸੁਰਹ॥ ੧॥ (ਪੰਨਾ ੭੦੫)
ਨੂੰ ਗਲਤ ਤੌਰ `ਤੇ ਲਿਖਿਆ ਹੈ:
ਆਦਿ ਪੂਰਨ ਮਧਿ ਪੂਰਨ
ਅਮਿਤ
ਪੂਰਨ ਪਰਮੇਸੁਰਹ॥
ਗਿਆਨੀ ਜਗਤਾਰ ਸਿੰਘ ਜਾਚਕ ਨੇ ਦੱਸਿਆ ਕਿ ਉਸ ਬੀੜ ਵਿੱਚ ਅੱਗੇ ਪਿੱਛੇ ਕਾਫੀ
ਪੰਨੇ ਖਾਲ੍ਹੀ ਛੱਡੇ ਪਏ ਹਨ ਜਿਹੜੇ ਭਵਿੱਖ ਵਿੱਚ ਕਈ ਪ੍ਰਸ਼ਨ ਖੜ੍ਹੇ ਕਰ ਸਕਦੇ ਹਨ। ਇਸ ਬੀੜ ਤੇ
ਨਾਂਹ ਹੀ ਕਿਸੇ ਪ੍ਰਕਾਸ਼ਕ/ਪਬਲਿਸ਼ਰ ਦਾ ਨਾਮ ਲਿਖਿਆ ਹੈ ਤੇ ਨਾ ਹੀ ਛਪਣ ਦਾ ਸਾਲ। ਉਨ੍ਹਾਂ ਕਿਹਾ ਕਿ
ਪਹਿਲਾਂ ਵੀ ਗੁਰਮਤਿ ਵਿੱਚ ਰਲਾਵਟ ਕਰਨ ਵਾਲੀਆਂ ਪੁਸਤਕਾਂ- ਗੁਰਬਿਲਾਸ ਪਾਤਸ਼ਾਹੀ ੬ ਅਤੇ ਅਖੌਤੀ ਦਸਮ
ਗ੍ਰੰਥ `ਤੇ ਨਾ ਕਿਸੇ ਲੇਖਕ ਦਾ ਨਾਮ ਅਤੇ ਨਾ ਹੀ ਲਿਖਣ ਦੀ ਮਿਤੀ ਲਿਖੀ ਹੋਈ ਹੈ। ਇਸ ਤੋਂ ਜਾਪਦਾ
ਹੈ ਕਿ ਇਹ ਸੁਨਹਿਰੀ ਅੱਖਰਾਂ ਵਾਲੀ ਬੀੜ ਦੀ ਛਪਵਾਈ ਤੇ ਗੁਰਦੁਆਰਿਆਂ ਵਿੱਚ ਪਹੁੰਚਾਉਣ ਦੀ ਕਾਰਵਾਈ
ਬਿਲਕੁਲ ਉਸੇ ਤਰ੍ਹਾਂ ਹੀ ਰਲਾਵਟ ਪਾਉਣ ਤੇ ਸੰਗਤਾਂ ਵਿੱਚ ਦੁਬਿਧਾ ਪੈਦਾ ਕਰਨ ਲਈ ਇੱਕ ਸਜਿਸ਼ ਅਧੀਨ
ਕੀਤੀ ਗਈ ਕਾਰਵਾਈ ਹੈ। ਇਸ ਲਈ ਪ੍ਰਬੰਧਕਾਂ ਦਾ ਫਰਜ਼ ਬਣਦਾ ਹੈ ਕਿ ਉਹ ਇਸ ਦੀ ਪੂਰੀ ਜਾਂਚ ਪੜਤਾਲ
ਕਰਵਾ ਕੇ ਸੰਗਤਾਂ ਨੂੰ ਇਸ ਤੋਂ ਜਾਣੂ ਕਰਵਾਉਣ ਕਿ ਇਸ ਨਾਪਾਕ ਸਾਜਿਸ਼ ਪਿੱਛੇ ਕਿਹੜੀ ਏਜੰਸੀ ਕੰਮ ਕਰ
ਰਹੀ ਹੈ? ਗਿਆਨੀ ਜਾਚਕ ਨੇ ਕਿਹਾ ਕਿ ਪਤਾ ਲੱਗਾ ਹੈ ਕਿ ਇਹ ਬੀੜਾਂ ਸ਼੍ਰੋਮਣੀ ਕਮੇਟੀ ਦੀ ਗੱਡੀ
ਰਾਹੀਂ ਹੀ ਵੱਖ ਵੱਖ ਗੁਰਦੁਆਰਿਆਂ ਵਿੱਚ ਪਹੁੰਚਾਈਆਂ ਗਈਆਂ ਹਨ, ਇਸ ਲਈ ਇਸ ਨੂੰ ਤਾਂ ਸਭ ਪਤਾ ਹੀ
ਹੋਣਾ ਹੈ ਕਿ ਇਹ ਬੀੜਾਂ ਕਿਸ ਨੇ ਛਪਵਾਈਆਂ ਤੇ ਕਿੱਥੇ ਛਪੀਆਂ ਹਨ, ਫਿਰ ਉਨ੍ਹਾਂ ਵਿਰੁੱਧ ਕਾਰਵਾਈ
ਕਰਨ ਵਿੱਚ ਅੜਚਨ ਕੀ ਹੈ? ਉਨ੍ਹਾਂ ਕਿਹਾ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ
ਸਰੂਪਾਂ ਦੀ ਛਪਾਈ ਤੇ ਸੇਵਾ-ਸੰਭਾਲ ਬਾਰੇ ਉਠਦੇ ਰਹੇ ਵਾਦ-ਵਿਵਾਦਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ
ਵਲੋਂ ‘ਜਾਗਤਿ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ੨੦੦੮’ ਪਾਸ ਕੀਤਾ ਗਿਆ ਸੀ। ਇਸ ਐਕਟ
ਤਹਿਤ ਸਿਰਫ ਸ਼ਰੋਮਣੀ ਕਮੇਟੀ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਸ੍ਰੀ ਗੁਰੂ ਗ੍ਰੰਥ
ਸਾਹਿਬ ਦੇ ਸਰੂਪ ਛਾਪ ਸਕਦੀ ਹੈ। ਸੋ ਗਲਤੀਆਂ ਵਾਲੀ ਇਸ ਸੁਨਹਿਰੀ ਬੀੜ ਛਾਪਣ ਵਾਲਿਆਂ ਵਿਰੁਧ ਇਸ
ਐਕਟ ਤਹਿਤ ਕਾਰਵਾਈ ਕੀਤੀ ਜਾਵੇ।
ਇਸ ਸਬੰਧੀ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ
ਸਿੰਘ ਮੱਕੜ ਨਾਲ ਗੱਲ ਕੀਤੀ ਤਾਂ ਪਹਿਲਾਂ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਅਸੀਂ ਅੰਮ੍ਰਿਤਸਰ ਤੋਂ
ਬਿਆਨ ਜਾਰੀ ਕਰ ਦਿੱਤਾ ਹੈ ਤੁਹਾਨੂੰ ਦੱਸਣ ਦੀ ਲੋੜ ਨਹੀਂ ਹੈ। ਪਰ ਜਦ ਬੇਨਤੀ ਕੀਤੀ ਕਿ ਜੇ ਕਰ
ਬਿਆਨ ਜਾਰੀ ਕਰ ਹੀ ਦਿੱਤਾ ਹੈ ਤਾਂ ਮੈਨੂੰ ਦੱਸਣ ਵਿੱਚ ਕੀ ਹਰਜ਼ ਹੈ? ਇਹ ਸੁਣ ਕੇ ਉਨ੍ਹਾਂ ਤਫ਼ਸੀਲ
ਵਿੱਚ ਦੱਸਣਾ ਸ਼ੁਰੂ ਕੀਤਾ ਕਿ ਇੱਕ ਵਿਅਕਤੀ ਉਨ੍ਹਾਂ ਪਾਸ ਆਇਆ ਸੀ ਤੇ ਕਹਿਣ ਲੱਗਾ ਕਿ ਉਸ ਨੇ
ਸੁਨਹਿਰੀ ਅੱਖਰਾਂ ਵਾਲੀ ਹੱਥ ਲਿਖਤ ਬੀੜ ਗੁਰਦੁਆਰਿਆਂ ਵਿੱਚ ਪ੍ਰਕਾਸ਼ ਕਰਨ ਲਈ ਭੇਟ ਕਰਨੀ ਹੈ।
ਪ੍ਰਧਾਨ ਅਨੁਸਾਰ ਉਨ੍ਹਾਂ ਤੁਰੰਤ ਇਸ ਦੀ ਪੜਤਾਲ ਲਈ ਪੰਜ ਮੈਂਬਰੀ ਕਮੇਟੀ ਬਣਾ ਦਿੱਤੀ। ਉਸ ਕਮੇਟੀ
ਨੇ ਰੀਪੋਰਟ ਦਿੱਤੀ ਕਿ ਇਹ ਬੀੜ ਪ੍ਰਕਾਸ਼ ਕਰਨਯੋਗ ਨਹੀਂ ਹੈ। ਇਸ ਦੇ ਅਧਾਰ `ਤੇ ਉਨ੍ਹਾਂ ਨੂੰ ਨਾਂਹ
ਕਰ ਦਿੱਤੀ। ਪਰ ਕੁੱਝ ਸਮੇਂ ਵਿੱਚ ਹੀ ਉਨ੍ਹਾਂ ਨੂੰ ਪਤਾ ਲੱਗਾ ਕਿ ਕੁੱਝ ਗੁਰਦੁਆਰਿਆਂ ਵਿੱਚ ਇਸ ਦਾ
ਪ੍ਰਕਾਸ਼ ਹੋ ਗਿਆ ਹੈ। ਉਨ੍ਹਾਂ ਇਸ ਗੱਲ ਤੋਂ ਪੂਰੀ ਤਰ੍ਹਾਂ ਇਨਕਾਰ ਕੀਤਾ ਕਿ ਸ਼੍ਰੋਮਣੀ ਕਮੇਟੀ ਦੀ
ਗੱਡੀ ਵਿੱਚ ਇਹ ਬੀੜਾਂ ਪਹੁੰਚਾਈਆਂ ਗਈਆਂ ਹਨ। ਉਨ੍ਹਾਂ ਕਿਹਾ ਜਿਸ ਵਿਅਕਤੀ ਨੇ ਇਹ ਬੀੜਾਂ ਛਪਵਾਈਆਂ
ਤੇ ਪ੍ਰਕਾਸ਼ ਕਰਵਾਈਆਂ ਉਹ ਤਾਂ ਦੋਸ਼ੀ ਹੈ ਹੀ ਇਸ ਨੂੰ ਨਸ਼ਰ ਕਰਨ ਵਾਲਾ ਤਰਸੇਮ ਸਿੰਘ ਚੇਅਰਮੈਨ ਧਰਮ
ਪ੍ਰਚਾਰ ਕਮੇਟੀ ਦਿੱਲੀ ਵੀ ਉਤਨਾ ਹੀ ਦੋਸ਼ੀ ਹੈ। ਜਥੇਦਾਰ ਅਕਾਲ ਤਖ਼ਤ ਨੇ ਕਹਿ ਦਿੱਤਾ ਹੈ ਕਿ ਅਸੀਂ
ਉਸ ਵਿਰੁਧ ਵੀ ਸਖਤ ਕਾਰਵਾਈ ਕਰਾਂਗੇ। ਪੁੱਛਿਆ ਗਿਆ ਕਿ ਗਲਤੀਆਂ ਭਰਪੂਰ ਬੀੜ ਛਪਵਾਉਣ ਵਾਲਾ ਤਾਂ
ਦੋਸ਼ੀ ਹੈ ਪਰ ਉਸ ਨੂੰ ਨਸ਼ਰ ਕਰਨ ਵਾਲਾ ਦੋਸ਼ੀ ਕਿਵੇਂ ਹੋਇਆ? ਜੇ ਕਿਸੇ ਦੀ ਗਲਤੀ ਨੂੰ ਨਸ਼ਰ ਕੀਤਾ
ਜਾਵੇਗਾ ਤਾਂ ਹੀ ਉਸ ਵਿਰੁੱਧ ਕਾਰਵਾਈ ਕੀਤੀ ਤੇ ਗਲਤੀ ਰੋਕੀ ਜਾ ਸਕਦੀ ਹੈ। ਮੱਕੜ ਸਾਹਿਬ ਦਾ ਜਵਾਬ
ਸੀ ਕਿ ਠੀਕ ਹੈ ਗਲਤੀਆਂ ਵਾਲੀ ਬੀੜ ਛਪ ਗਈ ਪਰ ਲੋਕਾਂ ਨੂੰ ਤਾ ਇਸ ਦਾ ਕੋਈ ਪਤਾ ਨਹੀਂ ਸੀ। ਉਸ
ਵਿਰੁਧ ਕਾਰਵਾਈ ਕਰਵਾਉਣ ਲਈ ਤਰਸੇਮ ਸਿੰਘ ਨੂੰ ਚਾਹੀਦਾ ਸੀ ਕਿ ਉਹ ਸ਼੍ਰੋਮਣੀ ਕਮੇਟੀ ਜਾਂ ਅਕਾਲ ਤਖ਼ਤ
ਦੇ ਜਥੇਦਾਰ ਪਾਸ ਆਉਂਦਾ ਪਰ ਉਸ ਨੇ ਇਹ ਨਸ਼ਰ ਕਰਕੇ ਸੰਗਤਾਂ ਦੇ ਮਨਾਂ ਨੂੰ ਠੇਸ ਪਹੁੰਚਾਈ ਹੈ ਤੇ
ਦੁਬਿਧਾ ਪੈਦਾ ਕਰ ਦਿੱਤੀ ਹੈ ਇਸ ਲਈ ਉਸ ਵਿਰੁੱਧ ਕਾਰਵਾਈ ਜਰੂਰ ਕੀਤੀ ਜਾਵੇਗੀ। ਪੁੱਛਿਆ ਗਿਆ ਕਿ
ਧਰਮ ਸਿੰਘ ਨਿਹੰਗ ਵਿਰੁੱਧ ਕਾਰਵਾਈ ਕਰਨ ਲਈ ਤਾਂ ਜਥੇਦਾਰਾਂ ਕੋਲ ਪਹੁੰਚ ਕੀਤੀ ਗਈ ਸੀ ਪਰ ਉਸ
ਵਿਰੁੱਧ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ? ਪ੍ਰਧਾਨ ਸਾਹਿਬ ਤਹਿਸ਼ ਵਿੱਚ ਆ ਕੇ ਕਹਿਣ ਲੱਗੇ ਦਿੱਲੀ
ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚਿੱਕੜ ਵਿੱਚ ਪਏ ਸਨ ਹੋਰ ਅਨੇਕਾਂ ਸ਼ਿਕਾਇਤਾਂ ਦਿੱਲੀ
ਕਮੇਟੀ ਵਿਰੁੱਧ ਪਹੁੰਚੀਆਂ ਹਨ ਉਨ੍ਹਾਂ ਵਿਰੁੱਧ ਜਥੇਦਾਰਾਂ ਨੇ ਕਿਹੜਾ ਕੋਈ ਕਾਰਵਾਈ ਕੀਤੀ ਹੈ?
ਪੁੱਛਿਆ ਗਿਆ ਕਿ ਇਹੋ ਗੱਲ ਤਾਂ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਦੋਸ਼ੀਆਂ ਵਿਰੁੱਧ ਕੋਈ ਕਾਰਵਾਈ
ਕਿਉਂ ਨਹੀਂ ਹੁੰਦੀ? ਇੱਕ ਪਾਸੇ ਤਾਂ ਤੁਸੀਂ ਖ਼ੁਦ ਹੀ ਮੰਨ ਰਹੇ ਹੋ ਕਿ ਜਥੇਦਾਰ ਦੋਸ਼ੀਆਂ ਵਿਰੁੱਧ
ਕੋਈ ਕਾਰਵਾਈ ਨਹੀਂ ਕਰ ਰਹੇ ਤੇ ਦੂਸਰੇ ਪਾਸੇ ਤਰਸੇਮ ਸਿੰਘ `ਤੇ ਗੁੱਸਾ ਕੱਢ ਰਹੇ ਹੋ ਕਿ ਉਸ ਨੇ
ਸੁਨਹਿਰੀ ਅੱਖਰਾਂ ਵਾਲੀ ਬੀੜ ਵਿੱਚ ਛਪਾਈ ਦੀਆਂ ਗਲਤੀਆਂ ਦੀ ਸ਼ਿਕਾਇਤ ਜਥੇਦਾਰਾਂ ਕੋਲ ਕਰਨ ਦੀ ਵਜ਼ਾਏ
ਨਸ਼ਰ ਕਿਉਂ ਕੀਤੀਆਂ ਹਨ? ਜਵਾਬ ਵਿੱਚ ਪ੍ਰਧਾਨ ਜੀ ਕਹਿਣ ਲੱਗੇ ਕੋਈ ਗੱਲ ਨਹੀਂ ਕਾਰਵਾਈ ਦੀ ਸ਼ੁਰੂਆਤ
ਤਰਸੇਮ ਸਿੰਘ ਤੋਂ ਹੀ ਕੀਤੀ ਜਾਵੇਗੀ।
ਪ੍ਰਧਾਨ ਮੱਕੜ ਵਲੋਂ ਬਣਾਈ ਗਈ ਪੜਤਾਲੀਆ ਕਮੇਟੀ ਦੇ ਇੱਕ ਮੈਂਬਰ ਗਿਆਨੀ ਮੱਲ
ਸਿੰਘ ਗ੍ਰੰਥੀ ਦਰਬਾਰ ਸਾਹਿਬ ਨਾਲ ਸੰਪਰਕ ਕਰਕੇ ਪੁੱਛਿਆ ਗਿਆ ਕਿ ਉਸ ਬੀੜ ਨੂੰ ਕਿਸ ਅਧਾਰ `ਤੇ
ਪ੍ਰਕਾਸ਼ ਕਰਨ ਦੇ ਯੋਗ ਨਹੀਂ ਸਮਝਿਆ ਗਿਆ? ਇਸ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਬਾਕੀ ਬੀੜਾਂ ਦਾ
ਸਾਨੂੰ ਨਹੀਂ ਪਤਾ। ਸਾਨੂੰ ਦੋ ਬੀੜਾਂ ਜੋ ਅਕਾਲ ਤਖ਼ਤ ਸਾਹਿਬ ਅਤੇ ਦਰਬਾਰ ਸਾਹਿਬ ਵਿੱਚ ਪ੍ਰਕਾਸ਼ ਕਰਨ
ਲਈ ਆਈਆਂ ਸਨ ਉਨ੍ਹਾਂ ਦੀ ਪੜਤਾਲ ਕਰਨ ਲਈ ਕਿਹਾ ਸੀ। ਉਹ ਬੀੜਾਂ ਇਤਨੀਆਂ ਭਾਰੀਆਂ ਸਨ ਕਿ ਉਸ ਨੂੰ
ਗ੍ਰੰਥੀ ਲਈ ਪ੍ਰਕਾਸ਼ ਕਰਨਾ ਹੀ ਮੁਸ਼ਕਲ ਸੀ ਇਸ ਲਈ ਕਮੇਟੀ ਨੇ ਆਪਣੀ ਰੀਪੋਰਟ ਦੇ ਦਿੱਤੀ ਕਿ ਇਹ
ਬੀੜਾਂ ਪ੍ਰਕਾਸ਼ ਕਰਨ ਦੇ ਯੋਗ ਨਹੀਂ ਹਨ। ਪੁੱਛਿਆ ਗਿਆ ਕਿ ਲੋੜ ਤੋਂ ਬਹੁਤ ਜਿਆਦਾ ਭਾਰ ਹੋਣ ਇੱਕ
ਨੁਕਸ ਹੈ, ਪਰ ਵੱਡਾ ਨੁਕਸ ਤਾਂ ਇਹ ਹੈ ਕਿ ਉਸ ਵਿੱਚ ਗਲਤੀਆਂ ਬਹੁਤ ਜਿਆਦਾ ਹਨ। ਤੁਸੀਂ ਉਸ ਦੀਆਂ
ਗਲਤੀਆਂ ਨੋਟ ਕੀਤੀਆਂ ਹਨ ਜਾਂ ਨਹੀਂ। ਗਿਆਨੀ ਮੱਲ ਸਿੰਘ ਨੇ ਕਿਹਾ ਗਲਤੀਆਂ ਅਸੀਂ ਤਾਂ ਵੇਖਦੇ, ਜੇ
ਉਹ ਪ੍ਰਕਾਸ ਕਰਨ ਦੇ ਯੋਗ ਹੁੰਦੀ।
ਪੜਤਾਲੀਆ ਕਮੇਟੀ ਦੇ ਇੱਕ ਹੋਰ ਅਹਿਮ ਮੈਂਬਰ ਬਲਵਿੰਦਰ ਸਿੰਘ ਮੀਤ ਸਕੱਤਰ
ਧਰਮ ਪ੍ਰਚਾਰ ਕਮੇਟੀ, ਜਿਸ ਸਬੰਧੀ ਪਤਾ ਲੱਗਾ ਸੀ ਕਿ ਉਹ ਖ਼ੁਦ ਨਾਲ ਜਾ ਕੇ ਇਹ ਗਲਤੀਆਂ ਵਾਲੀਆਂ
ਸੁਨਹਿਰੀ ਬੀੜਾਂ ਵੱਖ ਵੱਖ ਗੁਰਦੁਆਰਿਆਂ ਵਿੱਚ ਪਹੁੰਚਾ ਕੇ ਆਇਆ ਸੀ, ਨੂੰ ਸੰਪਰਕ ਕਰਕੇ ਪੁੱਛਿਆ
ਤਾਂ ਉਹ ਇਸ ਗੱਲ ਤੋਂ ਤਾਂ ਸਾਫ਼ ਮੁੱਕਰ ਗਏ ਕਿ ਉਹ ਬੀੜਾਂ ਨੂੰ ਖ਼ੁਦ ਗੁਰਦੁਆਰਿਆਂ ਵਿੱਚ ਪਹੁੰਚਾ ਕੇ
ਆਏ ਹਨ। ਪਰ ਇਹ ਜਾਣਕਾਰੀ ਜਰੂਰ ਦਿੱਤੀ ਕਿ ਇਹ ਬੀੜਾਂ ਇੱਕ ਐੱਨ ਆਰ ਆਈ ਸੁਰਿੰਦਰ ਸਿੰਘ ਸੰਗ
ਢੇਸੀਆਂ ਉਨ੍ਹਾਂ ਪਾਸ ਲੈ ਕੇ ਆਇਆ ਸੀ ਜੋ ਚਾਹੁੰਦਾ ਸੀ ਕਿ ਇਹ ਬੀੜਾਂ ਗੁਰਦੁਆਰਿਆਂ ਵਿੱਚ ਪ੍ਰਕਾਸ਼
ਕੀਤੀਆਂ ਜਾਣ।
(ਕਿਰਪਾਲ ਸਿੰਘ ਬਠਿੰਡਾ ਦੀ ਅੱਜ ਦੀ ਰਿਪੋਰਟ
ਸੰਬੰਧੀ ਸੰਪਾਦਕੀ ਟਿੱਪਣੀ)
ਅਸੀਂ ਇਹ ਜਾਣੇ ਜਾਂ ਅਣਜਾਣੇ ਵਿੱਚ ਪਹਿਲਾਂ ਕੀਤੀਆਂ ਜਾਂ ਹੁਣ ਕੀਤੀਆਂ ਜਾ ਰਹੀਆਂ ਰਹੀਆਂ
ਗਲਤੀਆਂ ਬਾਰੇ ‘ਸਿੱਖ ਮਾਰਗ’ ਤੇ ਕਾਫੀ ਦੇਰ ਤੋਂ ਲਿਖਦੇ ਆ ਰਹੇ ਹਾਂ ਜੋ ਕਿ ਬਹੁਤੇ
ਪਾਠਕਾਂ/ਲੇਖਕਾਂ ਨੂੰ ਸਾਡੀ ਇਹ ਗੱਲ ਹਜ਼ਮ ਕਰਨੀ ਮੁਸ਼ਕਲ ਲਗਦੀ ਹੈ। ਅਸੀਂ ਇਹ ਚਾਹੁੰਦੇ ਹਾਂ ਕਿ ਇਹ
ਮਸਲਾ ਇਕੋ ਵਾਰੀ ਵਿਦਵਾਨਾਂ ਵਲੋਂ ਮਿਲ ਕੇ ਸੁਲਝਾ ਲਿਆ ਜਾਵੇ ਅਤੇ ਉਸ ਤੋਂ ਬਾਅਦ ਇਹ
ਕਿੰਤੂ-ਪ੍ਰੰਤੂ ਸਦਾ ਵਾਸਤੇ ਬੰਦ ਹੋ ਜਾਵੇ। ਡਰਾਵੇ ਦੇਣ ਨਾਲ ਜਾਂ ਆਮ ਸਿੱਖ ਸੰਗਤਾਂ ਨੂੰ ਭੜਕਾਉਣ
ਨਾਲ ਇਹ ਕਦੀ ਵੀ ਸਦਾ ਵਾਸਤੇ ਹੱਲ ਨਹੀਂ ਹੋ ਸਕੇਗਾ। ਹਾਲੇ ਤਾਂ ਪੁਰਾਤਨ ਹੱਥ ਲਿਖਤ ਬੀੜਾਂ ਕੁੱਝ
ਬਚੀਆਂ ਹੋਣਗੀਆਂ ਪਰ ਜਿਸ ਤਰ੍ਹਾਂ ਸਾਧ ਬਾਬਿਆਂ ਵਲੋਂ ਬਿਰਧ ਬੀੜਾਂ ਦੇ ਬਹਾਨੇ ਧੜਾਧੜ ਸੰਸਕਾਰ
ਕੀਤੇ ਜਾ ਰਹੇ ਹਨ ਤਾਂ ਹੋ ਸਕਦਾ ਹੈ ਕਿ ਆਉਣ ਵਾਲੇ ਕੁੱਝ ਸਮੇਂ ਵਿੱਚ ਇਹ ਦੁਰਲੱਭ ਹੀ ਹੋ ਜਾਣ।
ਸਿੱਖ ਦਾ ਮਨੋਰਥ ਗੁਰਬਾਣੀ ਨੂੰ ਸਮਝ ਕੇ ਉਸ ਤੇ ਚੱਲਣ ਦਾ ਹੋਣਾ ਚਾਹੀਦਾ ਹੈ ਨਾ ਕਿ ਇਸ ਨੂੰ ਕਿਸੇ
ਬਹੁਤੇ ਕਰਾਮਾਤੀ ਫਲ ਸਮਝਣ ਦਾ, ਸ਼ਾਇਦ ਕਈਆਂ ਨੇ ਅੰਨੀ ਸ਼ਰਧਾ ਵੱਸ ਇਹੀ ਸਮਝਿਆ ਹੋਇਆ ਹੈ ਕਿ ਹੱਥ
ਲਿਖਤ ਲੜੀਵਾਰ ਸਰੂਪ ਤੋਂ ਪਾਠ ਕਰਨ ਦਾ ਮਹੱਤਵ ਸ਼ਾਇਦ ਜ਼ਿਆਦਾ ਹੋਵੇਗਾ ਇਸੇ ਤਰ੍ਹਾਂ ਹੀ ਕਈ ਸ਼ਾਇਦ ਇਹ
ਸਮਝਦੇ ਹੋਣਗੇ ਕਿ ਸੁਨਿਹਰੀ ਬੀੜ ਤੋਂ ਪਾਠ ਕਰਨ ਦਾ ਜ਼ਿਆਦਾ ਫ਼ਲ ਮਿਲੇਗਾ, ਜੋ ਕਿ ਨਿਰਮੂਲ ਗੱਲ ਹੈ।
ਕਿਰਪਾਲ ਸਿੰਘ ਬਠਿੰਡਾ ਨੇ ਇਸ ਰਿਪੋਰਟ ਵਿੱਚ 7 ਗਲਤੀਆਂ ਦਾ ਜ਼ਿਕਰ ਕੀਤਾ ਹੈ। ਜਿਹਨਾ ਵਿਚੋਂ
ਪਹਿਲੀਆਂ ਤਿੰਨ ਗਲਤ ਥਾਂ ਤੇ ਸਪੇਸ ਦੇਣ ਦੀਆਂ ਹਨ ਅਤੇ ਦੂਸਰੀਆਂ ਚਾਰ ਟਿੱਪੀ ਦੀ ਥਾਂ ਦੇ ਮ ਅੱਖਰ
ਛਪਣ ਦੀਆਂ ਹਨ। ਮੇਰਾ ਖਿਆਲ ਹੈ ਕਿ ਇਹ ਕਿਸੇ ਨੇ ਲਾਪਰਵਾਹੀ ਵਿੱਚ ਕੀਤੀਆਂ ਹਨ। ਇਹ ਜਾਂ ਤਾਂ ਕਿਸੇ
ਨੇ ਕੰਪਿਊਟਰ ਤੇ ਫੌਂਟਸ ਕਨਵਰਟਰ ਗਲਤ ਵਰਤਿਆ ਹੈ ਅਤੇ ਜਾਂ ਫਿਰ ਟਾਈਪ ਕਰਦੇ ਸਮੇਂ ਅਣਗਹਿਲੀ ਵਰਤੀ
ਹੈ ਅਤੇ ਫਿਰ ਪਰੂਫ ਰੀਡਿੰਗ ਚੰਗੀ ਤਰ੍ਹਾਂ ਨਹੀਂ ਕੀਤੀ। ਕਿਉਂਕਿ ਕੰਪਿਊਟਰ ਤੇ ਜਿਹੜੇ ਬਹੁਤਾਤ
ਵਿੱਚ ਫੌਂਟਸ ਵਰਤੇ ਜਾਂਦੇ ਹਨ ਉਹ ਕੁਲਬੀਰ ਸਿੰਘ ਥਿੰਦ ਦੇ ਬਣਾਏ ਹੋਏ ਵਰਤੇ ਜਾਂਦੇ ਹਨ। ਇਹਨਾ
ਵਿਚੋਂ ਤਕਰੀਬਨ ਸਾਰੇ ਹੀ, ਸ਼ਾਇਦ ਇੱਕ ਅੱਧੇ ਨੂੰ ਛੱਡ ਕੇ ਜੇ ਕਰ ਕੀ-ਬੋਰਡ ਤੇ ਅੰਗ੍ਰੇਜ਼ੀ ਦਾ ਐਮ
(M)
ਦੱਬਿਆ ਜਾਵੇ ਤਾਂ ਪੰਜ਼ਾਬੀ ਦਾ ਮ ਅੱਖਰ ਛਪਦਾ ਹੈ
ਅਤੇ ਜੇ ਕਰ ਸ਼ਿਫਟ ਕਰਕੇ ਦੱਬਿਆ ਜਾਵੇ ਤਾਂ ਟਿੱਪੀ ਪੈਂਦੀ ਹੈ। ਹੋ ਸਕਦਾ ਹੈ ਕਿ ਮੈਂ ਗਲਤ ਹੋਵਾਂ
ਪਰ ਇਹ ਕਿਸੇ ਨੇ ਅਣਗਹਿਲੀ ਵਰਤੀ ਹੋਈ ਹੈ। ਹਾਂ, ਵਿੱਚ ਖਾਲੀ ਪੰਨੇ ਛੱਡਣੇ ਚਿੰਤਾ ਦਾ ਵਿਸ਼ਾ ਹੈ।
ਇਸ ਬਾਰੇ ਪੂਰੀ ਪੜਤਾਲ ਹੋਣੀ ਚਾਹੀਦੀ ਹੈ ਅਤੇ ਜਿਸ ਨੇ ਇਹ ਬੀੜਾਂ ਛਪਵਾਈਆਂ ਹਨ ਉਸ ਨੂੰ ਆਪ ਹੀ
ਸਾਹਮਣੇ ਆ ਕੇ ਸਚਾਈ ਦੱਸਣੀ ਚਾਹੀਦੀ ਹੈ। ਹੋ ਤਾਂ ਹੋਰ ਵੀ ਬਥੇਰਾ ਕੁੱਝ ਗਲਤ ਹੋ ਰਿਹਾ ਹੈ ਪਰ ਕਿਸ
ਕਿਸ ਨੂੰ ਰੋਈਏ। ਦਰਬਾਰ ਸਾਹਿਬ ਵਿੱਚ ਪਰਾਤਨਤਾ ਦੇ ਨਾਮ ਤੇ ਜੋ ਮਰਯਾਦਾ ਲਾਗੂ ਹੋ ਉਹ ਤਕਰੀਬਨ
ਸਾਰੀ ਹੀ ਗੁਰਮਤਿ ਵਿਰੋਧੀ ਪੁਸਤਕ, ਗੁਰਬਿਲਾਸ ਪਾਤਸ਼ਾਹੀ ਛੇਵੀਂ ਦੇ ਅਧਾਰਤ ਹੈ। ਇਸੇ ਕਰਕੇ ਬੀਬੀਆਂ
ਨੂੰ ਕੀਰਤਨ ਕਰਨ ਦੀ ਮਨਾਹੀ ਹੈ ਅਤੇ ਕੱਚੀ ਲੱਸੀ-ਦੁੱਧ ਨਾਲ ਫਰਸ਼ ਦੀ ਸਫਾਈ, ਉਥੇ ਪ੍ਰਕਾਸ਼ ਹੋਣ
ਵਾਲੀ ਬੀੜ ਦਾ ਬਾਕੀਆਂ ਨਾਲੋਂ ਉਚੇਚਾ ਸਤਿਕਾਰ ਅਤੇ ਉਥੇ ਕਰਵਾਏ ਪਾਠ ਅਤੇ ਹੁਕਨਾਮੇ ਦਾ ਬਾਕੀਆਂ
ਤੋਂ ਕੋਈ ਖਾਸ ਕਿਸਮ ਦੇ ਵੱਖਰੇ ਫ਼ਲ ਦੀ ਆਸ ਆਦਿਕ ਅਨੇਕਾਂ ਹੀ ਭਰਮ ਕੀਤੇ ਜਾਂਦੇ ਹਨ ਜੋ ਕਿ ਠੀਕ
ਨਹੀਂ ਹਨ। ਇਹ ਭਰਮਾਂ ਕਰਕੇ ਹੀ ਕੋਈ ਪਾਲਕੀਆਂ ਤੇ ਸੋਨਾ ਲਗਵਾ ਰਿਹਾ ਹੈ, ਕੋਈ ਗੁੰਬਦਾਂ ਤੇ ਲਗਵਾ
ਰਿਹਾ ਹੈ, ਕੋਈ ਗੁਰੂ ਗ੍ਰੰਥ ਸਾਹਿਬ ਦੀਆਂ ਜ਼ਿਲਦਾਂ ਤੇ ਲਗਵਾ ਰਿਹਾ ਹੈ ਅਤੇ ਹੁਣ ਵਾਰੀ ਸੋਨੇ ਰੰਗੇ
ਅੱਖਰਾਂ ਦੀ ਆ ਗਈ ਹੈ)
(07/07/11)
ਅਮਰ ਜੀਤ ਸਿੰਘ ਚੰਦੀ
ਪੀ.
ਚਿਦੰਬਰਮ ਤੇ ਕਿਸ ਗੱਲ ਦਾ ਰੋਸਾ?
ਮਹੀਨੇ ਤੋਂ ਜ਼ਿਆਦਾ ਸਮੇ ਤੋਂ, ਸਿੱਖਾਂ ਵਲੋਂ ਹਰ ਪਾਸਿਉਂ, ਕਾਲੀ ਸੂਚੀ ਵਿਚੋਂ ਕੁੱਝ
ਨਾਮ ਕੱਢਣ ਦੇ ਸੋਹਲੇ ਗਾਏ ਜਾ ਰਹੇ ਹਨ, ਮੀਡੀਏ ਰਾਹੀਂ ਤਾਰੀਫਾਂ ਕੀਤੀਆਂ ਜਾ ਰਹੀਆਂ ਹਨ। ਸਮਝ
ਨਹੀਂ ਆਉਂਦੀ ਕਿ ਇਹ ਤਾਰੀਫ ਕਿਸ ਕਾਰਨ ਕੀਤੀ ਜਾ ਰਹੀ ਹੈ?
ਸਮੇ ਦੀ ਸਰਕਾਰ ਦਾ ਫਰਜ਼ ਹੁੰਦਾ ਹੈ ਕਿ ਉਹ ਆਪਣੇ ਨਾਗਰਿਕਾਂ ਦਾ ਖਿਆਲ ਰੱਖੇ, ਨਾਗਰਿਕਾਂ ਦੇ ਹੱਕਾਂ
ਦੀ ਰਖਵਾਲੀ ਕਰੇ, ਨਾਗਰਿਕਾਂ ਨੂੰ ਇੰਸਾਫ ਮਿਲਣਾ ਯਕੀਨੀ ਬਣਾਵੇ। ਪਿਛਲੇ ੨੬ ਸਾਲਾਂ ਵਿਚ, ਕੋਈ
ਅਜਿਹੀ ਪਾਰਟੀ ਨਹੀਂ ਬਚੀ, ਜਿਸ ਦੀ ਕੇਂਦਰ ਵਿੱਚ ਸਰਕਾਰ ਨਾ ਬਣੀ ਹੋਵੇ। ਪਰ ਕਿਸੇ ਵੀ ਸਰਕਾਰ,
ਕਿਸੇ ਵੀ ਪਾਰਟੀ ਨੇ ਸਿੱਖਾਂ ਦੀ ਨਸਲ-ਕੁਸ਼ੀ ਬਾਰੇ, ਨਾ ਤਾਂ ਅਫਸੋਸ ਦਾ ਪ੍ਰਗਟਾਵਾ ਕੀਤਾ ਹੈ ਅਤੇ
ਨਾ ਹੀ ਮੁਜਰਮਾਂ ਨੂੰ ਸਜ਼ਾਵਾਂ ਦਿਵਾਉਣ ਵੱਲ ਕੋਈ ਕਦਮ ਪੁਟਿਆ ਹੈ, ਉਲਟਾ ਇੰਸਾਫ ਦੇ ਰਾਹ ਵਿੱਚ
ਅੜਚਨਾਂ ਹੀ ਖੜੀਆਂ ਕੀਤੀਆਂ ਹਨ। ਇੱਕ ਪਾਰਟੀ ਤੇ ੮੪ ਦਾ ਕਾਰਾ ਵਰਤਾਉਣ ਦਾ ਦੋਸ਼ ਲੱਗ ਰਿਹਾ ਹੈ। ਜੇ
ਸਚ-ਮੁਚ ਇੱਕ ਹੀ ਪਾਰਟੀ ਦਾ ਕਾਰਾ ਹੁੰਦਾ, ਤਾਂ ਦੂਸਰੀਆਂ ਪਾਰਟੀਆਂ ਨੂੰ ਇੰਸਾਫ ਦਿਵਾਉਣ ਵਿੱਚ
ਸਹਿਯੋਗ ਕਰ ਕੇ, ਸਿੱਖਾਂ ਦੀ ਹਮਦਰਦੀ ਵਿੱਚ ਮਤਾ ਪਾਸ ਕਰ ਕੇ, ਆਪਣੀ ਸਾਖ ਨੂੰ ਕਾਇਮ ਕਰਨਾ ਚਾਹੀਦਾ
ਸੀ। ਪਰ ਹਾਲਤ ਨੇ ਸਾਬਤ ਕਰ ਦਿੱਤਾ ਹੈ ਕਿ ਇਸ ਹਮਾਮ ਵਿੱਚ ਸਾਰੇ ਹੀ ਨੰਗੇ ਹਨ, ਕਿਸੇ ਇੱਕ ਨੂੰ
ਦੋਸ਼ ਦੇਣਾ, ਸਿਆਸੀ ਉਲਝਣਾਂ ਦਾ ਸ਼ਿਕਾਰ ਹੋਣਾ ਹੈ।
ਦੂਸਰੇ ਪਾਸੇ ਸਿੱਖਾਂ ਦੀ ਹਾਲਤ ਉਹ ਹੈ, ਜੋ ੫੦੦ ਸਾਲ ਪਹਿਲਾਂ, ਬਾਬਾ ਨਾਨਕ ਜੀ ਨੇ, ਹਿੰਦੂਆਂ ਦੀ
ਦੱਸੀ ਸੀ। ਗੁਰੂ ਸਾਹਿਬ ਨੇ ਲਿਖਿਆ ਸੀ,
ਮਾਣਸ ਖਾਣੇ ਕਰਹਿ ਨਿਵਾਜ॥ ਛੁਰੀ ਵਗਾਇਨਿ ਤਿਨ ਗਲਿ ਤਾਗ॥ ਤਿਨ ਘਰਿ
ਬ੍ਰਹਮਣ ਪੂਰਹਿ ਨਾਦ॥ ਉਨਾੑ ਭਿ ਆਵਹਿ ਓਈ ਸਾਦ॥ ਕੂੜੀ ਰਾਸਿ ਕੂੜਾ ਵਾਪਾਰੁ॥ ਕੂੜੁ ਬੋਲਿ ਕਰਹਿ
ਆਹਾਰੁ॥ ਸਰਮ ਧਰਮ ਕਾ ਡੇਰਾ ਦੂਰਿ॥ ਨਾਨਕ ਕੂੜੁ ਰਹਿਆ ਭਰਪੂਰਿ॥ ਮਥੇ ਟਿਕਾ ਤੇੜ ਧੋਤੀ ਕਖਾਈ॥ ਹਥਿ
ਛੁਰੀ ਜਗਤ ਕਾਸਾਈ॥ ਨੀਲ ਵਸਤ੍ਰ ਪਹਿਰਿ ਹੋਵਹਿ ਪਰਵਾਣੁ॥ ਮਲੇਛ ਧਾਨੁ ਲੇ ਪੂਜਹਿ ਪੁਰਾਣੁ॥ ਅਭਾਖਿਆ
ਕਾ ਕੁਠਾ ਬਕਰਾ ਖਾਣਾ॥ ਚਉਕੇ ਉੋਪਰਿ ਕਿਸੈ ਨ ਜਾਣਾ॥ ਦੇ ਕੈ ਚਉਕਾ ਕਢੀ ਕਾਰ॥ ਉਪਰਿ ਆਇ ਬੈਠੇ
ਕੂੜਿਆਰ॥ ਮਤਿ ਭਿਟੈ ਵੇ ਮਤਿ ਭਿਟੈ॥ ਇਹੁ ਅੰਨੁ ਅਸਾਡਾ ਫਿਟੈ॥ ਤਨਿ ਫਿਟੈ ਫੇੜ ਕਰੇਨਿ॥ ਮਨਿ ਜੂਠੈ
ਚੁਲੀ ਭਰੇਨਿ॥ ਕਹੁ ਨਾਨਕ ਸਚੁ ਧਿਆਈਐ॥ ਸੁਚਿ ਹੋਵੈ ਤਾ ਸਚੁ ਪਾਈਐ॥ ੨॥ (੪੭੧-੭੨)
ਮਾਣਸ ਖਾਣੇ ਕਰਹਿ ਨਿਵਾਜ॥ ਛੁਰੀ ਵਗਾਇਨਿ ਤਿਨ ਗਲਿ ਤਾਗ॥ ਗੁਰੂ ਸਾਹਿਬ ਕਹਿੰਦੇ ਹਨ ਕਿ
ਕਾਜ਼ੀ (ਇੰਸਾਫ ਕਰਨ ਵਾਲੇ) ਅਤੇ ਹਾਕਮ, ਹਨ ਤਾਂ ਵੱਢੀ-ਖੋਰ, ਪਰ ਪੜ੍ਹਦੇ ਨਮਾਜਾਂ ਹਨ। (ਧਰਮ ਦਾ
ਬੁਰਕਾ ਪਾਇਆ ਹੋਇਆ ਹੈ) ਇਵੇਂ ਹੀ ਅੱਜ ਦੇ ਜੱਜ ਅਤੇ ਹਾਕਮ, ਹਨ ਤਾਂ ਭ੍ਰਿਸ਼ਟ, ਘਪਲੇ-ਬਾਜ਼, ਪਰ
ਬੁਰਕਾ ਇੰਸਾਫ ਕਰਨ ਵਾਲਿਆਂ ਦਾ ਪਾਇਆ ਹੋਇਆ ਹੈ। ਇਨ੍ਹਾਂ ਹਾਕਮਾ ਦੇ ਅੱਗੇ ਮੁੰਸ਼ੀ, ਵਜ਼ੀਰ (ਉਸ
ਵੇਲੇ ਦੇ ਰਾਜਪੂਤ ਅਤੇ ਅੱਜ ਦੇ ਸਿੱਖ) ਉਹ ਹਨ ਜੋ ਗਰੀਬਾਂ ਤੇ ਜ਼ੁਲਮ ਕਰਦੇ ਹਨ, ਪਰ ਉਨ੍ਹਾਂ ਦੇ ਗਲ
ਵਿਚ, ਧਰਮ ਦਾ ਪ੍ਰਤੀਕ (ਉਸ ਵੇਲੇ ਜਨੇਊ ਅਤੇ ਅੱਜ ਗਾਤ੍ਰਾ ਜਾਂ ਡੋਰ) ਪਾਇਆ ਹੋਇਆ ਹੈ।
ਤਿਨ ਘਰਿ ਬ੍ਰਹਮਣ ਪੂਰਹਿ ਨਾਦ॥ ਉਨਾੑ ਭਿ ਆਵਹਿ ਓਈ ਸਾਦ॥ ਇਨ੍ਹਾਂ ਜ਼ਾਲਮ, ਸਿੱਖ ਭੇਸ ਵਾਲੇ ਵਜ਼ੀਰਾਂ
ਦੇ ਘਰ ਵਿਚ, ਤਖਤਾਂ ਦੇ ਜਥੇਦਾਰ, ਅਖੰਡ-ਪਾਠ ਅਤੇ ਧਾਰਮਿਕ ਕਿਰਿਆਵਾਂ ਕਰਦੇ ਹਨ। ਇਵੇਂ ਆਪਣੇ-ਆਪ
ਨੂੰ ਸਿੰਘ-ਸਾਹਿਬ ਅਖਵਾਉਣ ਵਾਲੇ ਵੀ, ਜ਼ੁਲਮ ਨਾਲ ਕਮਾਏ ਹੋਏ ਪਦਾਰਥ ਹੀ ਛਕਦੇ ਹਨ।
ਕੂੜੀ ਰਾਸਿ ਕੂੜਾ ਵਾਪਾਰੁ॥ ਕੂੜੁ ਬੋਲਿ ਕਰਹਿ ਆਹਾਰੁ॥ ਇਨ੍ਹਾਂ ਧਾਰਮਿਕ ਅਖਵਾਉਂਦੇ ਲੋਕਾਂ ਦੀ
ਅਖੰਡ-ਪਾਠ ਕਰਨ ਦੀ, ਧਾਰਮਿਕ ਕਿਰਿਆਵਾਂ ਕਰਨ ਦੀ ਇਹ ਰਾਸ, ਪੂੰਜੀ ਵੀ ਝੂਠੀ ਹੈ ਅਤੇ ਇਨ੍ਹਾਂ ਆਸਰੇ
ਕੀਤਾ ਵਪਾਰ ਵੀ ਝੂਠ ਤੋਂ ਵੱਧ ਕੁੱਝ ਵੀ ਨਹੀਂ। ਇਸ ਝੂਠ ਦੇ ਵਪਾਰ ਆਸਰੇ ਹੀ ਉਹ ਆਪਣੀ ਜੀਵਕਾ
ਕਮਾਉਂਦੇ ਹਨ।
ਸਰਮ ਧਰਮ ਕਾ ਡੇਰਾ ਦੂਰਿ॥ ਨਾਨਕ ਕੂੜੁ ਰਹਿਆ ਭਰਪੂਰਿ॥ ਹੇ ਨਾਨਕ, ਸਭ ਥਾਈਂ ਝੂਠ ਹੀ ਪਰਧਾਨ ਬਣ
ਚੁੱਕਾ ਹੈ। ਹੁਣ ਤਾਂ ਇਨ੍ਹਾਂ ਧਰਮੀ ਅਖਵਾਉਂਦੇ ਲੋਕਾਂ ਦੀ ਸਭਾ ਵਿਚੋਂ, ਸ਼ਰਮ ਅਤੇ ਧਰਮ ਦੋਵੇਂ ਹੀ
ਆਪਣੀ ਫੂੜ੍ਹੀ ਵਲ੍ਹੈਟ ਚੁੱਕੇ ਹਨ।
ਮਥੇ ਟਿਕਾ ਤੇੜ ਧੋਤੀ ਕਖਾਈ॥ ਹਥਿ ਛੁਰੀ ਜਗਤ ਕਾਸਾਈ॥ ਇਹ ਧਰਮ ਦੇ ਠੇਕੇਦਾਰ ਲੋਕ ਧਾਰਮਿਕ ਪਹਿਰਾਵੇ
ਵਜੋਂ (ਉਸ ਵੇਲੇ ਮੱਥੇ ਟਿੱਕਾ ਲਾਉਂਦੇ ਸਨ ਅਤੇ ਤੇੜ ਗੇਰੂਏ ਰੰਗ ਦੀ ਧੋਤੀ ਬੰਨ੍ਹਦੇ ਸਨ) ਅੱਜ ਸਿਰ
ਤੇ ਗੋਲ ਪੱਗ ਬੰਨ੍ਹਦੇ ਹਨ ਅਤੇ ਤੇੜ ਕਛਹਿਰਾ ਪਾਉਂਦੇ ਹਨ। ਪਰ ਹੱਥ ਵਿੱਚ ਹਰ ਵੇਲੇ ਛੁਰੀ ਫੜੀ
ਰਖਦੇ ਹਨ, ਵਾਹ ਲਗਦਿਆਂ ਹਰ ਇੰਸਾਨ ਤੇ ਜ਼ੁਲਮ ਕਰਦੇ ਹਨ।
ਨੀਲ ਵਸਤ੍ਰ ਪਹਿਰਿ ਹੋਵਹਿ ਪਰਵਾਣੁ॥ ਮਲੇਛ ਧਾਨੁ ਲੇ ਪੂਜਹਿ ਪੁਰਾਣੁ॥ ਹਾਕਮਾਂ ਕੋਲ ਜਾਣ ਲੱਗੇ (ਉਸ
ਵੇਲੇ ਉਹ ਨੀਲੇ ਵਸਤ੍ਰ ਪਾਉਂਦੇ ਸਨ, ਤਾਂ ਹੀ ਉਨ੍ਹਾਂ ਹਾਕਮਾਂ ਪਾਸ ਜਾਣ ਦੀ ਆਗਿਆ ਮਿਲਦੀ ਸੀ) ਅੱਜ
ਇਨ੍ਹਾਂ ਨੂੰ ਖੱਦਰ ਦਾ ਚਿੱਟਾ ਕੁੜਤਾ ਪਜਾਮਾ ਅਤੇ ਸਿਰ ਤੇ ਚਿੱਟੀ ਪੱਗ, ਜਾਂ ਚਿੱਟੀ ਕਮੀਜ਼ ਅਤੇ
ਖਾਕੀ ਨੀਕਰ ਪਾ ਕੇ, ਹਾਕਮਾਂ ਕੋਲ ਜਾਣ ਦੀ ਇਜਾਜ਼ਤ ਮਿਲਦੀ ਹੈ। (ਉਸ ਵੇਲੇ ਉਹ ਜਿਨ੍ਹਾਂ ਨੂੰ ਮਲੇਸ਼
ਕਹਿੰਦੇ ਸਨ, ਉਨ੍ਹਾਂ ਕੋਲੋਂ ਹੀ ਰੋਜ਼ੀ ਲੈਂਦੇ ਸਨ ਅਤੇ ਸਮਝਦੇ ਸਨ ਕਿ ਉਹ ਪੁਰਾਣ ਦੀ ਸਿਖਿਆ
ਅਨੁਸਾਰ ਹੀ ਚਲ ਰਹੇ ਹਨ) ਅੱਜ ਜਿਨ੍ਹਾਂ ਨੂੰ ਇਹ ਪੰਥ ਦਾ ਦੁਸ਼ਮਣ ਕਹਿੰਦੇ ਹਨ, ਉਨ੍ਹਾਂ ਕੋਲੋਂ ਹੀ
ਐਸ਼ ਦੇ ਸਾਰੇ ਸਾਧਨ ਲੈਂਦੇ ਹਨ, ਅਤੇ ਸਮਝਦੇ ਹਨ ਕਿ ਉਹ ਗੁਰੂ ਗ੍ਰੰਥ ਸਾਹਿਬ ਦੀ ਸਿਖਿਆ ਅਨੁਸਾਰ ਹੀ
ਚਲ ਰਹੇ ਹਨ।
ਅਭਾਖਿਆ ਕਾ ਕੁਠਾ ਬਕਰਾ ਖਾਣਾ॥ ਚਉਕੇ ਉੋਪਰਿ ਕਿਸੈ ਨ ਜਾਣਾ॥ ਦੇ ਕੈ ਚਉਕਾ ਕਢੀ ਕਾਰ॥ ਉਪਰਿ ਆਇ
ਬੈਠੇ ਕੂੜਿਆਰ॥ ਮਤਿ ਭਿਟੈ ਵੇ ਮਤਿ ਭਿਟੈ॥ ਇਹੁ ਅੰਨੁ ਅਸਾਡਾ ਫਿਟੈ॥ ਤਨਿ ਫਿਟੈ ਫੇੜ ਕਰੇਨਿ॥ ਮਨਿ
ਜੂਠੈ ਚੁਲੀ ਭਰੇਨਿ॥
ਖਾਣਾ-ਪੀਣਾ ਇਨ੍ਹਾਂ ਦਾ ਵੀ ਉਹੀ ਹੈ, ਜੋ ਇਨ੍ਹਾਂ ਦੇ ਹਾਕਮਾਂ ਦਾ ਹੈ, ਫਿਰ ਵੀ ਇਹ ਇਹੀ ਕਹਿੰਦੇ
ਹਨ ਕਿ ਅਸੀਂ ਅੰਮ੍ਰਿਤ-ਧਾਰੀ ਹਾਂ, ਸਾਡੀ ਖਾਣੇ ਵਾਲੀ ਥਾਲੀ ਨੂੰ ਕੋਈ ਵੀ ਹੱਥ ਲਾ ਕੇ ਜੂਠਾ ਨਾ
ਕਰੇ। ਇਹ ਪੂਰੇ ਸੁਚਮ ਨਾਲ ਆਪਣਾ ਖਾਣਾ ਤਿਆਰ ਕਰਨ ਦਾ ਵਿਖਾਵਾ ਕਰਦੇ ਹਨ, ਪਰ ਇਨ੍ਹਾਂ ਦੀਆਂ
ਮਹਿਫਿਲਾਂ ਵਿਚ, ਉਹ ਲੋਕ ਸ਼ਾਮਿਲ ਹੁੰਦੇ ਹਨ, ਜੋ ਆਪ ਹੀ ਜੂਠੇ ਹੁੰਦੇ ਹਨ। ਇਹ ਲੋਕ ਅਪਵਿਤ੍ਰ ਸਰੀਰ
ਨਾਲ ਮੰਦੇ ਕਰਮ ਕਰਦੇ ਹਨ। ਮਲੀਨ ਮਨ ਦੇ ਨਾਲ ਧਰਮ ਦੀਆਂ ਚੂਲੀਆਂ ਕਰਦੇ ਹਨ, ਧਰਮ ਦਾ ਪਰਚਾਰ ਕਰਦੇ
ਹਨ।
ਕਹੁ ਨਾਨਕ ਸਚੁ ਧਿਆਈਐ॥ ਸੁਚਿ ਹੋਵੈ ਤਾ ਸਚੁ ਪਾਈਐ॥ ੨॥ (੪੭੧-੭੨) ਹੇ ਨਾਨਕ ਆਖ, ਪ੍ਰਭੂ ਨੂੰ
ਧਿਆਉਣਾ ਚਾਹੀਦਾ ਹੈ, ਆਪਣੇ ਧਿਆਨ ਵਿਚ, ਯਾਦ ਵਿੱਚ ਰੱਖਣਾ ਚਾਹੀਦਾ ਹੈ। ਪ੍ਰਭੂ ਦਾ ਸਿਮਰਨ ਕਰਨਾ
ਚਾਹੀਦਾ ਹੈ, ਉਸ ਦੇ ਹੁਕਮ ਵਿੱਚ ਚਲਣਾ ਚਾਹੀਦਾ ਹੈ। ਤਾਂ ਹੀ ਮਨ ਪਵਿਤ੍ਰ ਹੋ ਸਕਦਾ ਹੈ, ਅਤੇ ਮਨ
ਦੇ ਪਵਿਤ੍ਰ ਹੋਣ ਨਾਲ ਹੀ, ਪ੍ਰਭੂ ਨਾਲ ਮਿਲਾਪ ਹੋ ਸਕਦਾ ਹੈ।
ਅਜਿਹੀ ਹਾਲਤ ਵਿਚ, ਜੇ ਕਿਤੇ ਸਰਕਾਰ ਆਪਣੀਆਂ ਕੀਤੀਆਂ ਗਲਤੀਆਂ ਵਿਚੋਂ ਕਿਸੇ ਇੱਕ ਵਿੱਚ ਕੁੱਝ
ਸੁਧਾਰ ਕਰ ਲੈਂਦੀ ਹੈ (ਹੁਣ ਤਕ ਦੀਆਂ ਖਬਰਾਂ ਦੇ ਆਧਾਰ ਤੇ ਤਾਂ ਇਹ ਸਾਬਤ ਹੋ ਰਿਹਾ ਹੈ ਕਿ, ਕਾਲੀ
ਸੂਚੀ ਵਿਚੋਂ ਨਾਮ ਕੱਢਣ ਦੀ ਗੱਲ ਵੀ ਇੱਕ ਸ਼ੋਸ਼ਾ ਮਾਤ੍ਰ ਹੀ ਹੈ) ਤਾਂ ਉਸ ਵਿੱਚ ਸੋਹਿਲੇ ਗਾਉਣ ਦੀ
ਕੀ ਗੱਲ ਹੈ? ਪਰ ਗੁਰੂ ਸਾਹਿਬ ਦੇ ਕਹੇ ਅਨੁਸਾਰ ਇਹ ਕਿਸੇ ਗੁਲਾਮ ਧਰਮ ਦੀ ਮਾਨਸਿਕਤਾ ਦਾ ਪ੍ਰਗਟਾਵਾ
ਹੀ ਹੈ। ਜੋ ਮੁਸਲਮਾਨਾਂ ਦੇ ਰਾਜ ਵੇਲੇ ਹਿੰਦੂਆਂ ਵਿਚਲੇ ਸਰਕਾਰੀ ਬਟੇਰੇ ਕਰਦੇ ਸਨ ਅਤੇ ਅੱਜ
ਹਿੰਦੂਆਂ ਦੇ ਰਾਜ ਵੇਲੇ, ਸਿੱਖੀ ਵਿਚਲੇ ਸਰਕਾਰੀ ਬਟੇਰੇ ਵੀ ਉਹੀ ਕੁੱਝ ਕਰ ਰਹੇ ਹਨ।
ਇਨ੍ਹਾਂ ਹਾਲਾਤ ਦੀ ਰੌਸ਼ਨੀ ਵਿੱਚ ਆਪਾਂ ਚਿਦੰਬਰਮ ਦੇ ਬਿਆਨ ਬਾਰੇ ਵਿਚਾਰ ਕਰਦੇ ਹਾਂ। ਅੱਜ ਦੇ
ਹਾਲਾਤ ਮੁਤਾਬਕ, ਜਿਨ੍ਹਾਂ ਦੋ ਪਾਰਟੀਆਂ ਦਾ ਭਾਰਤ ਦੀ ਕੇਂਦਰ ਸਰਕਾਰ ਤੇ ਕਬਜ਼ਾ ਰਹਿਣਾ ਹੈ, ਉਨ੍ਹਾਂ
ਦੋਵਾਂ ਪਾਰਟੀਆਂ ਦੀਆਂ ਪਾਲਸੀਆਂ ਘੜਨ ਵਾਲਾ ਇਕੋ ਥਿੰਕ-ਟੈਂਕ ਹੈ। ਜਿਸ ਦਾ ਮਕਸਦ ਹੈ ਭਾਰਤ ਤੇ
ਉਨ੍ਹਾਂ ਲੋਕਾਂ ਦਾ ਰਾਜ ਹੋਵੇ, ਜੋ ਭਾਰਤ ਦੀਆਂ ਘੱਟ ਗਿਣਤੀਆਂ ਨੂੰ ਦਬਾਅ ਕੇ, ਕੁੱਟ ਕੇ, ਲਾਲਚ ਦੇ
ਕੇ ਜਾਂ ਉਨ੍ਹਾਂ ਵਿੱਚ ਫੁੱਟ ਪਾ ਕੇ ਭਾਰਤ ਨੂੰ ਇੱਕ ਹਿੰਦੂ ਰਾਸ਼ਟਰ ਬਣਾ ਸਕਣ। ਭਾਵੇਂ ਉਹ ਸੈਕੂਲਰ
ਰੂਪ ਵਿੱਚ ਕਾਂਗਰਸੀ ਹੋਣ, ਭਾਵੇਂ ਉਹ ਫਿਰਕੂ ਰੂਪ ਵਿੱਚ ਬੀ. ਜੇ. ਪੀ. ਵਾਲੇ ਹੋਣ। ਜੋ ਤਰੀਕਾ
ਮੁਸਲਮਾਨਾਂ ਦੇ ਰਾਜ ਵੇਲੇ ਹਿੰਦੂਆਂ ਨੇ ਅਪਨਾਇਆ ਸੀ, ਉਹੀ ਅੱਜ ਸਿੱਖ ਅਪਨਾ ਕੇ, ਜੀ ਹਜ਼ੂਰੀ ਕਰ ਕੇ
ਜਾਂ ਧੀਆਂ-ਭੈਣਾਂ ਦੇ ਡੋਲੇ ਦੇ ਕੇ, ਆਪਣੇ ਲਈ ਸਹੂਲਤਾਂ ਪਰਾਪਤ ਕਰਦੇ ਹਨ। ਉਨ੍ਹਾਂ ਦਾ ਟੀਚਾ,
ਸਿਰਫ ਤੇ ਸਿਰਫ ਆਪਣੇ ਨਿੱਜ ਲਈ ਸਹੂਲਤਾਂ ਪਰਾਪਤ ਕਰਨਾ ਹੈ। ਉਸ ਵਿੱਚ ਅਕਾਲੀ ਸਿੱਖ ਆਪਣੇ ਹਿਸਾਬ
ਨਾਲ ਵਰਤਾਰਾ ਕਰ ਰਹੇ ਹਨ, ਅਤੇ ਕਾਂਗਰਸੀ ਸਿੱਖ, ਆਪਣੇ ਹਿਸਾਬ ਨਾਲ ਵਰਤਾਰਾ ਕਰ ਰਹੇ ਹਨ।
ਕਾਂਗਰਸੀਆਂ ਦੇ ਹੱਥ, ਲੋਕਾਂ ਨੂੰ ਦੱਸਣ ਲਈ ਇੱਕ ਬਹਾਨਾ ਮਿਲਿਆ, ਕਾਲੀ ਸੂਚੀ ਵਿਚੋਂ ਨਾਮ ਕੱਢਣ ਦਾ
ਸ਼ੋਸ਼ਾ।
ਇਸ ਬਹਾਨੇ ਹੀ ਉਨ੍ਹਾਂ ਨੇ ਆਪਣੇ ਮਾਲਕਾਂ ਨੂੰ, ਇਹ ਯਕੀਨ ਦਿਵਾਉਣ ਦਾ ਉਪਰਾਲਾ ਕੀਤਾ ਕਿ ਅਸੀਂ
ਤੁਹਾਡੇ ਪੱਕੇ ਜੀ-ਹਜ਼ੂਰੀਏ ਹਾਂ। ਦਿੱਲੀ ਵਿੱਚ ਵੀ ਏਸੇ ਆਸ਼ੇ ਦਾ ਇੱਕ ਸਮਾਗਮ ਕੀਤਾ ਗਿਆ। ਚੰਦੀਗੜ੍ਹ
ਵਾਲੇ ਕਦੋਂ ਪਿੱਛੇ ਰਹਣ ਵਾਲੇ ਸਨ, ਉਨ੍ਹਾਂ ਨੇ ਕੇਂਦਰੀ ਸਿੰਘ ਸਭਾ ਵਲੋਂ ਇੱਕ ਪ੍ਰੋਗਰਾਮ ਉਲੀਕ ਕੇ
ਚਿਦੰਬਰਮ ਨੂੰ ਸੰਮਾਨਤ ਕੀਤਾ। ਜਦ ਹਾਕਮ ਧਿਰ ਇਹ ਵੇਖੇ ਕਿ ਢਾਈ ਲੱਖ ਸਿੱੰਖਾਂ ਦੇ ਕਤਲ ਅਤੇ
ਉਨ੍ਹਾਂ ਬਾਰੇ ਹੋਈ ਬੇ-ਇੰਸਾਫੀ ਤੇ, ਕਾਲੀ ਸੂਚੀ ਵਿਚੋਂ ਕੁੱਝ ਨਾਮ ਕੱਢਣ ਦਾ ਸ਼ੋਸ਼ਾਂ ਹੀ ਭਾਰੀ ਪੈ
ਰਿਹਾ ਹੈ, ਤਾਂ ਉਸ ਨੇ ਆਪਣੇ ਦਿਲ ਦੀ ਗੱਲ ਕਹਿ ਦਿੱਤੀ। (ਕਿ ਤੁਸੀਂ ਅਸਲੀਅਤ ਵਿੱਚ ਤਾਂ ੮੪ ਦੀ
ਮਾਰ ਨੂੰ ਭੁੱਲ ਹੀ ਚੁੱਕੇ ਹੋ, ਹੁਣ ਇਸ ਬਾਰੇ ਡਰਾਮੇ-ਬਾਜ਼ੀ ਕਰਨੀ ਵੀ ਬੰਦ ਕਰ ਦੇਵੋ) ਇਸ ਵਿੱਚ ਉਸ
ਨੇ ਗਲਤ ਕੀ ਕਿਹਾ ਹੈ?
ਇਹ ਅਸਲੀਅਤ ਹੈ ਕਿ ੮੪ ਸਿਰਫ ਉਨ੍ਹਾਂ ਨੂੰ ਹੀ ਯਾਦ ਹੈ, ਜਿਨ੍ਹਾਂ ਨੂੰ ਸੇਕ ਲੱਗਾ ਸੀ। ਸਮਾਜਕ
ਪੱਧਰ ਤੇ (ਜਿਸ ਵਿੱਚ ਸਾਨੂੰ ਸਭ ਨੂੰ ਉਨ੍ਹਾਂ ਦੇ ਦੁੱਖ ਵਿੱਚ ਬਰਾਬਰ ਦਾ ਸ਼੍ਰੀਕ ਹੋਣਾ ਚਾਹੀਦਾ
ਸੀ) ਕੁੱਝ ਗਿਣਤੀ ਦਿਆਂ ਨੂੰ ਛੱਡ ਕੇ, ਇਸ ਮਾਰ ਬਾਰੇ ਕੋਈ ਦਰਦ ਨਹੀਂ ਹੈ। ਦੂਸਰੇ ਸਿੱਖ ਤਾਂ ਇਸ
ਆਸਰੇ ਅਰਬਾਂ-ਖਰਬਾਂ ਦੀ ਜਾਇਦਾਦ ਬਣਾ ਚੁੱਕੇ ਹਨ। ਵਜ਼ਾਰਤਾਂ ਦੀਆਂ ਕੁਰਸੀਆਂ ਤੇ ਬਰਾਜਮਾਨ ਹੋ
ਚੁੱਕੇ ਹਨ। ਉਨ੍ਹਾਂ ਲਈ ਤਾਂ ੮੪, ਸਿਰਫ ਚੋਣਾਂ ਵੇਲੇ ਦਾ ਇੱਕ ਮੁੱਦਾ ਮਾਤ੍ਰ ਹੀ ਰਹਿ ਗਿਆ ਹੈ,
ਜਿਸ ਨੂੰ ਪੰਜਾਂ ਸਾਲਾਂ ਵਿਚ, ਇਕ-ਦੋ ਮਹੀਨੇ ਖੂਬ ਉਛਾਲਿਆ ਜਾਂਦਾ ਹੈ। ਫਿਰ ਅਗਲੀਆਂ ਚੋਣਾਂ ਲਈ,
ਕਿਸੇ ਕੱਟੇ ਵਿੱਚ ਪਾ ਕੇ, ਕਬਾੜ ਵਾਲੇ ਕਮਰੇ ਵਿੱਚ ਸਾਂਭ ਲਿਆ ਜਾਂਦਾ ਹੈ।
ਜਿਸ ਦਾ ਪ੍ਰਤੱਖ ਸਬੂਤ ਹੈ ਪ੍ਰੋ. ਦਵਿੰਦਰ ਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜ਼ਾ ਨੂੰ ਲੈ ਕੇ,
ਅਸੀਂ ਸਾਰੇ ਪੰਥ ਨੂੰ, ਬਹੁ-ਗਿਣਤੀ ਸਾਮ੍ਹਣੇ ਤਾਂ ਗੋਡਿਆਂ ਪਰਨੇ ਕਰ ਦਿੱਤਾ ਹੈ, ਪਰ ਅੱਜ ਤਕ
ਪ੍ਰੋ. ਭੁਲਰ ਦੀ ਫਾਂਸੀ ਦੀ ਸਜ਼ਾ ਤੇ ਮੁੜ ਵਿਚਾਰ ਕਰਨ ਲਈ, ਕਿਸੇ ਵੀ ਪਾਰਟੀ ਨੈ, ਰਾਸ਼ਟਰ-ਪਤੀ ਤਕ
ਪਹੁੰਚ ਨਹੀਂ ਕੀਤੀ।
ਦੂਸਰਿਆਂ ਤੇ ਗੁੱਸਾ ਕਰਨ ਦੀ ਥਾਂ ਸਿੱਖਾਂ ਨੂੰ ਚਾਹੀਦਾ ਹੈ ਕਿ ਉਹ ਆਪਣਾ ਘਰ ਸਾਫ ਕਰਨ। ਜਾਂ ਸਾਫ
ਲਫਜ਼ਾਂ ਵਿੱਚ ਮੰਨ ਲੈਣ ਕਿ ਜੋ ਗੱਲ ਬਾਬਾ ਨਾਨਕ ਜੀ ਨੇ ੫੦੦ ਸਾਲ ਪਹਿਲਾਂ ਹਿੰਦੂਆਂ ਲਈ ਕਹੀ ਸੀ,
ਉਹ ਅੱਜ ਸਿੱਖਾਂ ਤੇ ਪੂਰੀ ਤਰ੍ਹਾਂ ਲਾਗੂ ਹੋ ਚੁੱਕੀ ਹੈ, ਸਾਨੂੰ ਇਹ ਵੀ ਮੰਨ ਲੈਣਾ ਚਾਹੀਦਾ ਹੈ
ਕਿ, ਬੋਧੀਆਂ ਵਾਙ ਸਿੱਖ ਵੀ ਨਿਗਲਿਆ ਜਾ ਚੁੱਕਾ ਹੈ।
ਅਮਰ ਜੀਤ ਸਿੰਘ ਚੰਦੀ ਫੋਨ:- ੯੫੬੮੫ ੪੧੪੧੪
(07/07/11)
ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ
ਗੁਰਮਤਿ
ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਤਿੰਨ ਸਾਲਾ ਡਿਪਲੋਮਾ ਕੋਰਸ ਸਬੰਧੀ ਦਾਖ਼ਲਾ ਸੂਚਨਾ
ਇਸ ਕੋਰਸ ਦੇ ਅਧੀਨ ਸਿਖਿਆਰਥੀ ਨੂੰ ਢਾਈ ਸਾਲ
ਕਾਲਜ ਵਿਖੇ ਰਹਿ ਕੇ ਸਿੱਖਿਆ ਪ੍ਰਪਤ ਕਰਨੀ ਪੈਂਦੀ ਹੈ ਅਤੇ ਛੇ ਮਹੀਨੇ ਫੀਲਡ ਟ੍ਰੇਨਿੰਗ ਪੂਰੀ ਕਰਨੀ
ਪੈਂਦੀ ਹੈ। ਉਪਰੰਤ ਕਾਲਜ ਵੱਲੋਂ ਪ੍ਰਚਾਰ ਸੇਵਾ ਲਈ ਯੋਗ ਥਾਵਾਂ ਤੇ ਨਿਯੁਕਤ ਕੀਤਾ ਜਾਂਦਾ ਹੈ।
• ਦਾਖ਼ਲਾ ਹਰ ਸਾਲ ਜੁਲਾਈ ਦੇ ਮਹੀਨੇ ਕੀਤਾ ਜਾਂਦਾ ਹੈ। ਦਾਖ਼ਲੇ ਸਬੰਧੀ ਪਹਿਲਾਂ ਅਖ਼ਬਾਰਾਂ ਅਤੇ
ਰਸਾਲਿਆਂ ਵਿਚ ਇਸ਼ਤਿਹਾਰ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਹੈ।
• ਵਿਦਿਅਕ ਯੋਗਤਾ ਘੱਟੋ-ਘੱਟ 10+2 ਹੈ। ਵੱਧ ਯੋਗਤਾ ਵਾਲੇ ਨੂੰ ਪਹਿਲ ਦਿੱਤੀ ਜਾਂਦੀ ਹੈ। ਖ਼ਾਸ
ਹਾਲਤਾਂ ਵਿਚ ਕੁੱਝ ਛੋਟ ਵੀ ਦਿੱਤੀ ਜਾਂ ਸਕਦੀ ਹੈ। ਉਮਰ ਸੀਮਾ ਵੱਧ ਤੋਂ ਵੱਧ 28 ਸਾਲ ਤੱਕ ਹੋਣੀ
ਚਾਹੀਦੀ ਹੈ।
• ਵਿਦਿਆਰਥੀਆਂ ਦੀ ਚੋਣ ਗੁਰਮਤਿ ਗਿਆਨ ਟਰੱਸਟ ਵੱਲੋਂ ਬਣਾਈ ਕਮੇਟੀ ਕਰਦੀ ਹੈ।
• ਦਾਖ਼ਲ ਹੋਏ ਵਿਦਿਆਰਥੀਆਂ ਲਈ ਪਿੰਡ ਦੇ ਸਰਪੰਚ ਜਾਂ ਮਿਊਂਸਪਲ ਕਮਿਸ਼ਨਰ ਅਤੇ ਸਕੂਲ/ਕਾਲਜ ਦੇ
ਪ੍ਰਿੰਸੀਪਲ ਤੋਂ ਆਪਣੀ ਨੇਕ ਚਲਣੀ ਦਾ ਨਿਰਧਾਰਿਤ ਪਰਫ਼ਾਰਮਾ ਤੇ ਸਰਟੀਫਿਕੇਟ ਦੇਣਾ ਜ਼ਰੂਰੀ ਹੈ।
• ਗੁਰਮਤਿ ਗਿਆਨ ਲਾਇਬ੍ਰੇਰੀ: ਇਸ ਲਾਇਬ੍ਰੇਰੀ ਵਿਚ ਗੁਰਮਤਿ ਸਿਧਾਂਤਾਂ ਨਾਲ ਸਬੰਧਿਤ ਚਾਰ ਹਜ਼ਾਰ
ਤੋਂ ਵਧੇਰੇ ਪੁਸਤਕਾਂ ਉਪਲਬਧ ਹਨ।
• ਡਿਸਪੈਂਸਰੀਜ਼: ਕਾਲਜ ਵਿਖੇ ਹੋਮਿਓਪੈਥਿਕ ਅਤੇ ਐਲੋਪੈਥਿਕ ਦੋਵੇਂ ਤਰ੍ਹਾਂ ਦੀਆਂ ਡਿਸਪੈਂਸਰੀਜ਼
ਮੌਜੂਦ ਹਨ ਜਿਥੋਂ ਜ਼ਰੂਰਤ ਪੈਣ ਤੇ ਵਿਦਿਆਰਥੀ ਫਸਟ-ਏਡ ਲੈ ਸਕਦੇ ਹਨ।
• ਵਿਦਿਆਰਥੀਆਂ ਦੀ ਸਖ਼ਸ਼ੀਅਤ ਨੂੰ ਨਿਖਾਰਨ ਵਾਸਤੇ ਕਾਲਜ ਵਿਚ ਵੱਖ-ਵੱਖ ਸਭਾਵਾਂ ਜਿਹਾ ਕਿ ਲੇਖਕ
ਸਭਾ, ਬੁਲਾਰਾ ਸਭਾ ਅਤੇ ਸੰਗੀਤ ਸਭਾ ਕੰਮ ਕਰ ਰਹੀਆਂ ਹਨ। ਵਿਦਿਆਰਥੀ ਲਈ ਘੱਟੋ-ਘੱਟ ਕਿਸੇ ਇਸ ਸਭਾ
ਦਾ ਮੈਂਬਰ ਹੋਣਾ ਲਾਜ਼ਮੀ ਹੈ।
• ਵਿਦਿਆਰਥੀਆਂ ਲਈ ਅੰਮ੍ਰਿਤ ਵੇਲ਼ੇ ਦੇ ਨਿਤਨੇਮ ਤੋਂ ਲੈ ਕੇ, ਸਮੇਂ ਵੰਡ ਮੁਤਾਬਿਕ, ਕਲਾਸਾਂ,
ਸਫਾਈ ਸੇਵਾ ਅਤੇ ਡਿਸਪਲਿਨ ਦੇ ਪੂਰੇ ਪ੍ਰਬੰਧ ਵਿਚ ਰਹਿਣਾ ਜ਼ਰੂਰੀ ਹੈ।
• ਵਿਦਿਆਰਥੀਆਂ ਲਈ ਵਰਦੀ ਵਾਸਤੇ ਕਾਲੀ ਦਸਤਾਰ, ਸਫੇਦ ਛੋਟੀ ਦਸਤਾਰ ਅਤੇ ਕਾਲਜ ਵਲੋਂ ਨਿਰਦਾਰਿਤ
ਵਰਦੀ ਦਾ ਪਾਬੰਧ ਹੋਣਾ ਜ਼ਰੂਰੀ ਹੈ।
• ਦਾਖ਼ਲ ਵਿਦਿਆਰਥੀ ਜੇ ਅੰਮ੍ਰਿਤਧਾਰੀ ਨਹੀਂ ਤਾਂ ਉਸ ਲਈ ਅੰਮ੍ਰਿਤ ਛਕਣਾ ਜ਼ਰੂਰੀ ਹੈ।
• ਕਾਲਜ ਵਿਚ ਪੜ੍ਹ ਰਹੇ ਵਿਦਿਆਰਥੀਆਂ ਦਾ ਸਾਰਾ ਖਰਚਾ, (ਜਿਵੇਂ ਲੰਗਰ, ਰਿਹਾਇਸ਼, ਸਟੇਸ਼ਨਰੀ,
ਵਰਦੀਆਂ ਆਦਿ) ਕਾਲਜ ਵੱਲੋਂ ਕੀਤਾ ਜਾਂਦਾ ਹੈ।
• ਧਾਰਮਿਕ ਮਾਹੌਲ ਵਿਚ ਪੜ੍ਹਾਈ ਕਰਵਾਈ ਜਾਂਦੀ ਹੈ।
• ਲੁਧਿਆਣਾ ਸ਼ਹਿਰ ਦੀ ਸੰਘਣੀ ਵਸੋਂ ਤੋਂ ਬਾਹਰ ਬੱਸ ਅੱਡੇ ਤੋਂ ਕਰੀਬ ਤਿੰਨ ਕਿਲੋਮੀਟਰ ਦੱਖਣ-ਪੱਛਮ
ਦਿਸ਼ਾ, ਜਵੱਦੀ ਕਲਾਂ, ਪੰਜਾਬੀ ਬਾਗ਼ ਵਿਚ ਸਾਫ਼-ਸੁਥਰੇ ਵਾਤਾਵਰਨ ਵਿਚ ਕਾਲਜ ਦੀ ਸੁੰਦਰ ਤੇ ਪੰਜ
ਮੰਜ਼ਲੀ ਇਮਾਰਤ ਸਥਿਤ ਹੈ।
ਵਧੇਰੇ ਜਾਣਕਾਰੀ ਲਈ ਸੰਪਰਕ ਕਰੋ
0161 2521700, 9915529725, 9855598850, 8872667050
www.gurmatgian.com email:[email protected]
(07/07/11)
ਜਸਵੰਤ ਸਿੰਘ ‘ਅਜੀਤ’
ਕਿਥੇ ਨੇ ਸਿੱਖੀ ਨੂੰ ਬਚਾਣ ਦੀਆਂ ਜ਼ਿਮੇਂਦਾਰੀਆਂ?
ਬੀਤੇ ਦਿਨ ਇੱਕ ਧਾਰਮਕ ਸੰਸਥਾ ਦੇ ਮੁੱਖੀਆਂ ਦੀ ਇੱਕ ਅਜਿਹੀ ਬੈਠਕ ਵਿੱਚ ਸ਼ਾਮਲ ਹੋਣ ਦਾ ਮੌਕਾ
ਮਿਲਿਆ, ਜਿਸ ਵਿੱਚ ਸੰਸਥਾ ਵਲੋਂ ਸਿੱਖ ਬਚਿਆਂ ਨੂੰ ਘਟ-ਗਿਣਤੀ ‘ਸਿੱਖ’ ਫਿਰਕੇ ਨਾਲ ਸੰਬੰਧਤ ਹੋਣ
ਦੇ ਜਾਰੀ ਕੀਤੇ ਜਾਣ ਵਾਲੇ ਸਰਟੀਫਿਕੇਟਾਂ ਪੁਰ ਸੰਸਥਾ ਦੇ ਪ੍ਰਧਾਨ ਸਾਹਿਬ ਵਲੋਂ ਦਸਤਖ਼ਤ ਕੀਤੇ ਜਾ
ਰਹੇ ਸਨ। ਉਹ ਦਸਤਖ਼ਤ ਕਰਨ ਤੋਂ ਪਹਿਲਾਂ ਬੱਚਿਆਂ ਪਾਸੋਂ ਸਿੱਖ ਧਰਮ, ਇਤਿਹਾਸ ਅਤੇ ਗੁਰੂ ਸਾਹਿਬਾਨ
ਦੇ ਸੰਬੰਧ ਵਿੱਚ ਬਹੁਤ ਹੀ ਆਸਾਨ ਜਿਹੇ ਸੁਆਲ ਪੁੱਛ ਰਹੇ ਸਨ। ਜਿਵੇਂ ਗੁਰੂ ਸਾਹਿਬਾਨ ਦੇ ਨਾਂ, ਜਿਸ
ਇਤਿਹਾਸਕ ਗੁਰਦੁਆਰੇ ਦੇ ਦਰਸ਼ਨ ਕਰਨ ਜਾਂਦੇ ਹੋ, ਉਸ ਗੁਰਦੁਆਰੇ ਦਾ ਸੰਬੰਧ ਕਿਨ੍ਹਾਂ ਗੁਰੂ ਸਾਹਿਬਾਨ
ਨਾਲ ਹੈ, ਸਹਿਬਜ਼ਾਦਿਆਂ, ਪੰਜਾਂ ਪਿਆਰਿਆਂ ਦੇ ਨਾਂ ਆਦਿ। ਜੇ ਬੱਚਾ ਜਵਾਬ ਨਾ ਦੇ ਪਾਂਦਾ ਤਾਂ ਉਸ
ਨਾਲ ਆਏ ਮਾਤਾ-ਪਿਤਾ ਤੋਂ ਉਹੀ ਸੁਆਲ ਪੁਛਿਆ ਜਾਂਦਾ। ਠੀਕ ਜਵਾਬ ਮਿਲਣ ਤੇ ਉਹ ਸਰਟੀਫਿਕੇਟ ਪੁਰ
ਦਸਤਖ਼ਤ ਕਰ ਦਿੰਦੇ।
ਵੱਡੀ ਗਿਣਤੀ ਵਿੱਚ ਸੀਨੀਅਰ ਸੈਕੰਡਰੀ ਪਾਸ ਅਜਿਹੇ ਸਿੱਖ ਬੱਚੇ ਸਾਹਮਣੇ ਆਏ, ਜੋ ਇਨ੍ਹਾਂ ਆਸਾਨ
ਜਿਹੇ ਸੁਆਲਾਂ ਦੇ ਜਵਾਬ ਵੀ ਨਹੀਂ ਸਨ ਦੇ ਪਾ ਰਹੇ। ਇਹੀ ਨਹੀਂ, ਕਈਆਂ ਦੇ ਤਾਂ ਮਾਪੇ ਵੀ ਇਨ੍ਹਾਂ
ਸੁਆਲਾਂ ਦੇ ਜਵਾਬ ਦੇਣ ਲਗਿਆਂ ਇੱਕ-ਦੂਜੇ ਦਾ ਮੂੰਹ ਵੇਖਣ ਲਗ ਪੈਂਦੇ। ਦਿਲਚਸਪ ਗਲ ਇਹ ਵੀ ਸੀ ਕਿ
ਇਹ ਬੱਚੇ ਅਤੇ ਉਨ੍ਹਾਂ ਦੇ ਮਾਪੇ ਪੂਰਣ ਸਿੱਖੀ ਸਰੂਪ ਵਿੱਚ ਸਨ ਤੇ ਰੋਜ਼ ਗੁਰਦੁਆਰੇ ਜਾਣ,
ਕਥਾ-ਕੀਰਤਨ ਸਰਵਣ ਕਰਨ ਦੇ ਨਾਲ ਹੀ, ਪਾਠ ਕਰਨ ਦਾ ਵੀ ਦਾਅਵਾ ਕਰਦੇ ਸਨ। ਇਨ੍ਹਾਂ ਬੱਚਿਆਂ ਵਿੱਚੋਂ
ਬਹੁਤੇ ਉਹ ਸਨ, ਜਿਨ੍ਹਾਂ ਸਿੱਖ ਸਕੂਲਾਂ ਵਿਚੋਂ ਵਿਦਿਆ ਹਾਸਲ ਕੀਤੀ ਹੋਈ ਸੀ।
ਇਸਤਰ੍ਹਾਂ ਉਥੇ ਜੋ ਕੁੱਝ ਵੇਖਣ ਅਤੇ ਸੁਣਨ ਨੂੰ ਮਿਲਿਆ, ਉਸ ਨਾਲ ਦਿਲ ਵਿੱਚ ਇੱਕ ਅਜੀਬ ਜਿਹਾ ਸੁਆਲ
ਉਭਰ ਕੇ ਸਾਹਮਣੇ ਆ ਗਿਆ, ਉਹ ਇਹ ਕਿ ਸਿੱਖਾਂ ਦੀਆਂ ਧਾਰਮਕ ਅਤੇ ਐਜੂਕੇਸ਼ਨਲ ਜਥੇਬੰਦੀਆਂ ਵਲੋਂ
ਸੈਂਕੜੇ ਨਹੀਂ, ਹਜ਼ਾਰਾਂ ਖਾਲਸਾ ਸਕੂਲ, ਕਾਲਜ ਅਤੇ ਤਕਨੀਕੀ ਸਿਖਿਆ ਦੇਣ ਦੀਆਂ ਸੰਸਥਾਵਾਂ ਚਲਾਈਆਂ
ਜਾ ਰਹੀਆਂ ਹਨ। ਜਿਨ੍ਹਾਂ ਪੁਰ ਹਰ ਸਾਲ ਕੌਮ ਦੇ ਕਰੋੜਾਂ ਹੀ ਨਹੀਂ, ਸਗੋਂ ਅਰਬਾਂ ਰੁਪਏ ਖਰਚ ਹੋ
ਰਹੇ ਹਨ। ਇਨ੍ਹਾਂ ਸੰਸਥਾਵਾਂ ਦੀਆਂ ਸੰਸਥਾਪਕ ਜਥੇਬੰਦੀਆਂ ਦੇ ਮੁੱਖੀ ਕੌਮੀ ਸਟੇਜਾਂ ਪੁਰ ਖੜੇ ਹੋ,
ਬਾਹਵਾਂ ਉਲਾਰ-ਉਲਾਰ ਵੱਡੇ-ਵੱਡੇ ਦਾਅਵੇ ਕਰਦੇ ਹਨ ਕਿ ਉਨ੍ਹਾਂ ਕੌਮੀ ਪਨੀਰੀ ਦੀ ਸੰਭਾਲ ਕਰਨ,
ਉਸਨੂੰ ਉੱਚ ਸਿਖਿਆ ਦੇਣ ਅਤੇ ਦੁਆਣ ਲਈ ਦਰਜਨਾਂ ਸੰਸਥਾਵਾਂ ਦੀ ਸਥਾਪਨਾ ਕੀਤੀ ਹੈ। ਜਿਨ੍ਹਾਂ ਵਿੱਚ
ਵਿਸ਼ੇਸ਼ ਰੂਪ ਵਿੱਚ ਧਾਰਮਕ ਅਧਿਆਪਕਾਂ-ਅਧਿਆਪਕਾਵਾਂ ਦੀ ਨਿਯੁਕਤੀ ਕੀਤੀ ਗਈ ਹੈ, ਤਾਂ ਜੋ ਸਿੱਖ
ਬੱਚਿਆਂ ਨੂੰ ਸਿੱਖ ਇਤਿਹਾਸ ਤੇ ਧਰਮ ਦੀ ਜਾਣਕਾਰੀ ਦੇ, ਉਨ੍ਹਾਂ ਨੂੰ ਸਿੱਖੀ ਦੇ ਅਮੀਰ ਵਿਰਸੇ ਨਾਲ
ਜੋੜਿਆ ਜਾ ਸਕੇ।
ਪ੍ਰੰਤੂ ਜੋ ਕੁੱਝ ਉਪ੍ਰੋਕਤ ਬੈਠਕ ਵਿੱਚ ਵੇਖਿਆ ਅਤੇ ਸੁਣਿਆ, ਉਸਤੋਂ ਤਾਂ ਇਉਂ ਜਾਪਿਆ ਜਿਵੇਂ
ਇਨ੍ਹਾਂ ਸਿੱਖ ਆਗੂਆਂ ਨੇ ਆਪੋ-ਆਪਣੀਆਂ ਜਥੇਬੰਦੀਆਂ ਵਲੋਂ ਵਿਦਿਅਕ ਸੰਸਥਾਵਾਂ ਦੀ ਸਥਾਪਨਾ ਕਰ ਕੇ
ਹੀ ਆਪਣੀ ਜ਼ਿਮੇਂਦਾਰੀ ਦੀ ਪੂਰਤੀ ਮੰਨ ਲਈ ਹੈ। ਉਨ੍ਹਾਂ ਕਦੀ ਵੀ ਇਸ ਗਲ ਦੀ ਘੋਖ ਕਰਨ ਜਾਂ ਕਰਵਾਉਣ
ਦੀ ਲੋੜ ਨਹੀਂ ਸਮਝੀ ਕਿ ਜਿਨ੍ਹਾਂ ਉਦੇਸ਼ਾਂ ਅਤੇ ਆਦਰਸ਼ਾਂ ਨੂੰ ਮੱਖ ਰਖਕੇ, ਇਨ੍ਹਾਂ ਸੰਸਥਾਵਾਂ ਦੀ
ਸਥਾਪਨਾ ਕੀਤੀ ਗਈ ਹੈ, ਕੀ ਇਨ੍ਹਾਂ ਰਾਹੀਂ ਉਨ੍ਹਾਂ ਉਦੇਸ਼ਾਂ ਅਤੇ ਆਦਰਸ਼ਾਂ ਦੀ ਪੂਰਤੀ ਹੋ ਰਹੀ ਹੈ
ਜਾਂ ਨਹੀਂ? ਇਸ ਉਦੇਸ਼ ਲਈ ਜਿਨ੍ਹਾਂ ਅਧਿਆਪਕਾਂ-ਅਧਿਆਪਕਾਵਾਂ ਦੀ ਨਿਯੁਕਤੀ ਕੀਤੀ ਗਈ ਹੈ, ਉਨ੍ਹਾਂ
ਵਲੋਂ ਆਪਣੀ ਜ਼ਿਮੇਂਦਾਰੀ ਈਮਾਨਦਾਰੀ ਨਾਲ ਨਿਭਾਈ ਜਾ ਰਹੀ ਹੈ ਜਾਂ ਨਹੀਂ?
ਸੁਆਲ ਉਠਦਾ ਹੈ ਕਿ ਜੇ ਅੱਜ ਦੀ ਪਨੀਰੀ, ਜਵਾਨੀ ਅਤੇ ਨਾਲ ਹੀ ਉਸਦੇ ਮਾਪਿਆਂ ਦਾ ਇਹ ਹਾਲ ਹੈ ਤਾਂ
ਫਿਰ ਆਉਣ ਵਾਲੀ ਪੀੜ੍ਹੀ ਦਾ ਕੀ ਹਾਲ ਹੋਵੇਗਾ? ਕੀ ਕਦੀ ਇਸ ਸੁਆਲ ਦਾ ਜਵਾਬ ਤਲਾਸ਼ਣ ਦੀ ਕੌਸ਼ਿਸ਼ ਕੀਤੀ
ਜਾਇਗੀ?
ਜੇ ਸਮੁਚੇ ਰੂਪ ਵਿੱਚ ਵੇਖਿਆ ਜਾਏ ਤਾਂ ਜਾਪਦਾ ਹੈ ਕਿ ਸਿੱਖਾਂ ਦੀਆਂ ਧਾਰਮਕ ਜਥੇਬੰਦੀਆਂ, ਹਰ ਸਾਲ
ਕਰੋੜਾਂ ਰੁਪਏ ਵਿਦਿਆ ਅਤੇ ਧਰਮ ਪ੍ਰਚਾਰ ਦੇ ਨਾਂ ਤੇ ਖਰਚ ਤਾਂ ਕਰਦੀਆਂ ਹਨ। ਪਰ ਕਦੀ ਉਨ੍ਹਾਂ ਦੇ
ਮੁੱਖੀਆਂ ਨੇ ਨਿਠ ਕੇ ਇਹ ਗਲ ਵਿਚਾਰਨ ਜਾਂ ਘੋਖਣ ਦੀ ਲੋੜ ਨਹੀਂ ਸਮਝੀ ਕਿ ਉਨ੍ਹਾਂ ਵਲੋਂ ਆਪਣੀਆਂ
ਸੰਸਥਾਵਾਂ ਰਾਹੀਂ ਕੌਮ ਦਾ ਜੋ ਕਰੋੜਾਂ ਰੁਪਿਆ ਵਿਦਿਆ ਅਤੇ ਧਰਮ ਪ੍ਰਚਾਰ ਦੇ ਨਾਂ ਤੇ ਖਰਚ ਕੀਤਾ ਜਾ
ਰਿਹਾ ਹੈ, ਉਸਦਾ ਕੋਈ ਲਾਭ ਹੋ ਵੀ ਰਿਹਾ ਹੈ ਜਾਂ ਨਹੀਂ?
ਸਿੱਖੀ ਨੂੰ ਢਾਹ ਲਗਣ ਦੇ ਕੁੱਝ ਕਾਰਣ: ਇਹ ਗਲ ਆਮ ਵੇਖਣ ਨੂੰ ਮਿਲਦੀ ਹੈ ਕਿ ਧਾਰਮਕ ਅਤੇ
ਇਤਿਹਾਸਕ ਤਿਉਹਾਰਾਂ ਦੇ ਮੌਕਿਆਂ ਤੇ ਇੱਕ ਪਾਸੇ ਤਾਂ ਇਤਿਹਾਸਕ ਅਸਥਾਨਾਂ ਪੁਰ ਧਾਰਮਕ ਸਮਾਗਮ ਹੋ
ਰਹੇ ਹੁੰਦੇ ਹਨ ਅਤੇ ਦੂਜੇ ਪਾਸੇ ਕੁੱਝ ਦੂਰੀ ਤੇ ਹੀ ਰਾਜਸੀ ਪਾਰਟੀਆਂ ਦੀਆਂ ਰਾਜਸੀ ਕਾਨਫ੍ਰੰਸਾਂ
ਹੋ ਰਹੀਆਂ ਹੁੰਦੀਆਂ ਹਨ। ਜਿਨ੍ਹਾਂ ਵਿੱਚ ਰਾਜਸੀ ਨੇਤਾਵਾਂ ਵਲੋਂ ਆਪੋ-ਆਪਣੀ ਪਾਰਟੀ ਦੀ ਡਫਲੀ ਵਜਾਈ
ਜਾ ਰਹੀ ਹੁੰਦੀ ਹੈ। ਇਨ੍ਹਾਂ ਕਾਨਫ੍ਰੰਸਾਂ ਦਾ ਉਦੇਸ਼ ਗੁਰੂ ਸਾਹਿਬਾਨ ਜਾਂ ਸ਼ਹੀਦ ਸਿੰਘਾਂ ਦੀ ਯਾਦ
ਮੰਨਾਉਣਾ ਜਾਂ ਧਰਾਮਕ ਪਰੰਪਰਾਵਾਂ ਦੇ ਪਾਲਣ ਪ੍ਰਤੀ ਨਿਸ਼ਠਾ ਪ੍ਰਗਟ ਕਰਨਾ ਨਹੀਂ ਹੁੰਦਾ, ਸਗੋਂ
ਉਨ੍ਹਾਂ ਦੀ ਉਲੰਘਣਾ ਕਰ ਵਿਰੋਧੀਆਂ ਨੂੰ ਭੰਡਣਾ ਤੇ ਉਨ੍ਹਾਂ ਪੁਰ ਤਿਖੇ ਹਮਲੇ ਕਰ ਆਪਣਿਆਂ ਦਾ
ਗੁਣ-ਗਾਨ ਕਰਨਾ ਹੁੰਦਾ ਹੈ। ਉਨ੍ਹਾਂ ਦੀਆਂ ਨਜ਼ਰਾਂ ਵਿੱਚ ਇਸ ਗਲ ਦਾ ਕੋਈ ਮੁਲ ਨਹੀਂ ਹੁੰਦਾ ਕਿ
ਜਿਨ੍ਹਾਂ ਇਤਿਹਾਸਕ ਜਾਂ ਧਾਰਮਕ ਮੌਕਿਆਂ ਤੇ ਉਹ ਇਹ ਸਭ-ਕੁਝ ਕਰ ਰਹੇ ਹਨ, ਉਸ ਨਾਲ ਉਨ੍ਹਾਂ ਮੌਕਿਆਂ
ਦੀ ਮਹਤੱਤਾ ਹੀ ਨਹੀਂ ਘਟ ਰਹੀ, ਸਗੋਂ ਖ਼ਤਮ ਵੀ ਹੁੰਦੀ ਜਾ ਰਹੀ ਹੈ। ਉਨ੍ਹਾਂ ਦਾ ਇਸ ਗਲ ਨਾਲ ਕੋਈ
ਮਤਲਬ ਨਹੀਂ ਹੁੰਦਾ ਕਿ ਜੋ ਸੰਗਤਾਂ ਦੂਰ-ਦੁਰਾਡਿਉਂ ਗੁਰੂ ਸਾਹਿਬਾਨ ਜਾਂ ਸ਼ਹੀਦਾਂ ਪ੍ਰਤੀ ਆਪਣੀ
ਸ਼ਰਧਾ ਦੇ ਫੁਲ ਭੇਂਟ ਕਰਨ ਅਤੇ ਉਨ੍ਹਾਂ ਦੇ ਜੀਵਨ ਅਤੇ ਕੁਰਬਾਨੀਆਂ ਤੋਂ ਸੇਧ ਤੇ ਪ੍ਰੇਰਨਾ ਲੈਣ
ਆਈਆਂ ਹਨ, ਉਹ ਉਨ੍ਹਾਂ ਦੇ ਕੂੜ ਤੇ ਨਫ਼ਰਤ ਭਰੇ ਪ੍ਰਚਾਰ ਦੇ ਜ਼ਹਿਰ ਤੋਂ ਕੀ ਪ੍ਰਭਾਵ ਲੈ ਕੇ
ਜਾਣਗੀਆਂ?
ਅਣਗੋਲਿਆ ਪੱਖ: ਵੇਖਿਆ ਜਾਏ ਤਾਂ ਅਜਿਹੇ ਕਈ ਅਣਗੋਲੇ ਪੱਖ ਵੀ ਉਭਰ ਕੇ ਸਾਹਮਣੇ ਆਉਣਗੇ ਜੋ
ਸਿੱਖੀ ਨੂੰ ਢਾਹ ਲਾਉਣ ਵਿੱਚ ਮੁੱਖ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ ਅਣਗੋਲੇ ਕੀਤੇ ਜਾ ਰਹੇ ਪੱਖਾਂ
ਵਿਚੋਂ ਇੱਕ ਦਾ ਜ਼ਿਕਰ ਇਥੇ ਕਰਨਾ ਕੁਥਾਉਂ ਨਹੀਂ ਹੋਵੇਗਾ। ਅਖਬਾਰਾਂ ਦੇ ਮੈਟਰੀਮੋਨੀਅਲ ਕਾਲਮਾਂ
ਵਿੱਚ ਛਪੇ ਉਹ ਇਸ਼ਿਤਿਹਾਰ, ਸਿੱਖੀ ਦੇ ਰਾਖੇ ਹੋਣ ਦੇ ਦਾਅਵੇਦਾਰਾਂ ਦਾ ਕਦੀ ਧਿਆਨ ਤੱਕ ਨਹੀਂ
ਖਿੱਚਦੇ, ਜਿਨ੍ਹਾਂ ਵਿੱਚ ਮੋਟੇ-ਮੋਟੇ ਅੱਖਰਾਂ ਵਿੱਚ ‘ਕਲੀਨ-ਸ਼ੇਵਨ’ ਮੁੰਡੇ ਲਈ ਸਿੱਖ ਕੁੜੀ ਦੀ ਅਤੇ
ਸਿੱਖ ਕੁੜੀ ਲਈ ‘ਕਲੀਨ-ਸ਼ੇਵਨ’ ਮੁੰਡੇ ਦੀ ਮੰਗ, ਇਸ ਤਰ੍ਹਾਂ ਕੀਤੀ ਗਈ ਹੁੰਦੀ ਹੈ, ਜਿਵੇਂ ਮੁੰਡੇ
ਦਾ ‘ਕਲੀਨ ਸ਼ੇਵਨ’ ਹੋਣਾ ਹੀ ਉਸਦੀ ਬਹੁਤ ਵੱਡੀ ਤੇ ਮੁੱਖ ਯੋਗਤਾ ਹੋਵੇ।
ਦਾਅਵੇ: ਇੱਕ ਪਾਸੇ ਧਾਰਮਕ ਸਿੱਖ ਜਥੇਬੰਦੀਆਂ ਦੇ ਮੁੱਖੀਅ ਵਲੋਂ ਦਿੱਲੀ ਸਮੇਤ ਭਾਰਤ ਦੇ
ਵਡੇ-ਵਡੇ ਸ਼ਹਿਰਾਂ ਤੇ ਕਸਬਿਆਂ ਦੀ ਯਾਤਰਾ ਕਰ, ਕਸ਼ਮੀਰ ਤੋਂ ਕੰਨਿਆ ਕੁਮਾਰੀ ਤਕ ਸਿੱਖੀ ਦਾ ਪ੍ਰਚਾਰ
ਕਰਨ ਦੇ ਦਾਅਵਾ ਕੀਤੇ ਜਾਂਦੇ ਰਹਿੰਦੇ ਹਨ ਤੇ ਇਸ ਉਦੇਸ਼ ਲਈ ਦੇਸ ਦੇ ਵਖ-ਵਖ ਸ਼ਹਿਰਾਂ ਵਿੱਚ ਪ੍ਰਚਾਰ
ਕੇਂਦਰ ਸਥਾਪਤ ਕਰਨ ਦੇ ਐਲਾਨ ਵੀ ਕੀਤੇ ਜਾਂਦੇ ਹਨ। ਦੂਜੇ ਪਾਸੇ ਸਿੱਖੀ ਦੇ ਪ੍ਰਚਾਰਕਾਂ ਅਨੁਸਾਰ
ਜਿਥੇ ਅਰਬਾਂ ਰੁਪਏ ਦੇ ਸਾਲਾਨਾ ਬਜਟ ਵਾਲੀ ਸਿੱਖਾਂ ਦੀ ਸਰਵੁਚ ਧਾਰਮਕ ਜਥੇਬੰਦੀ ਦਾ ਮੁਖ ਦਫਤਰ
ਕਾਇਮ ਹੈ, ਉਸਦੇ ਆਸੇ-ਪਾਸੇ ਹੀ ਸਿੱਖੀ ਨੂੰ ਬੇ-ਬਹਾ ਖੌਰਾ ਲਗ ਰਿਹਾ ਹੈ। ਇਸਾਈਅਤ ਦੇ ਪ੍ਰਚਾਰਕ
ਪਾਦਰੀ ਆਪਣੇ ਧਰਮ ਇਸਾਈਅਤ ਦਾ ਪ੍ਰਚਾਰ ਧੜਲੇ ਨਾਲ ਕਰ ਰਹੇ ਹਨ। ਜਿਸਦੇ ਫਲਸਰੂਪ ਸਿੱਖ ਪਰਿਵਾਰ
ਲਗਾਤਾਰ ਸਿੱਖੀ ਨਾਲੋਂ ਟੁੱਟ ਸਿੱਖੀ ਸਰੂਪ ਤਿਆਗਣ ਦੇ ਨਾਲ ਹੀ, ਇਸਾਈ ਵੀ ਬਣਦੇ ਜਾ ਰਹੇ ਹਨ।
ਇਸ ਸਥਿਤੀ ਪੁਰ ਸੁਆਲ ਪੁਛਿਆ ਜਾ ਸਕਦਾ ਹੈ ਕਿ ਜੇ ਸਿੱਖਾਂ ਦੀ ਸਰਵੁਚ ਧਾਰਮਕ ਜਥੇਬੰਦੀ, ਸ਼੍ਰੋਮਣੀ
ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਮੂਲ ਅਸਥਾਨ ਅਤੇ ਉਸਦੇ ਆਸੇ-ਪਾਸੇ ਵਿਚਲੀ ਸਿੱਖੀ ਦੀ ਸੰਭਾਲ ਕਰਨ
ਵਿੱਚ ਹੀ ਸਫਲ ਨਹੀਂ ਹੋ ਪਾ ਰਹੀ ਤਾਂ ਉਹ ਕਸ਼ਮੀਰ ਤੋਂ ਕੰਨਿਆ ਕੁਮਾਰੀ ਤਕ ਦੀ ਸਿੱਖੀ ਦੀ ਸੰਭਾਲ
ਕਿਵੇਂ ਕਰ ਸਕੇਗੀ?
ਸਿੱਖੀ ਦੇ ਬਚਾਅ ਲਈ ਜਤਨ: ਪੰਜਾਬ ਵਿੱਚ ਅਨੇਕਾਂ ਅਜਿਹੀਆਂ ਸਿੱਖ ਜਥੇਬੰਦੀਆਂ ਹਨ,
ਜਿਨ੍ਹਾਂ ਦੇ ਮੁਖੀ ਸਿੱਖੀ ਦੇ ਰਾਖੇ ਹੋਣ ਦਾ ਦੰਮ ਭਰਦੇ ਅਤੇ ਦਿਨ-ਰਾਤ ਸਿੱਖੀ ਨੂੰ ਢਾਹ ਲਗਣ ਦਾ
ਰੋਣਾ ਰੋ ਕੇ, ਸਿੱਖਾਂ ਦੀਆਂ ਭਾਵਨਾਵਾਂ ਦੇ ਨਾਲ ਖਿਲਵਾੜ ਕਰਦੇ ਚਲੇ ਆ ਰਹੇ ਹਨ। ਜੇ ਨਿਰਪਖਤਾ ਤੇ
ਭਾਵਨਾਵਾਂ ਤੋਂ ਉਪਰ ਉਠਕੇ ਇਨ੍ਹਾਂ ਦੇ ਦਾਅਵਿਆਂ ਦੀ ਰੋਸ਼ਨੀ ਵਿੱਚ ਹੀ ਇਨ੍ਹਾਂ ਦੇ ਕਿਰਦਾਰ ਦੀ ਘੋਖ
ਕੀਤੀ ਜਾਏ ਤਾਂ ਇਹ ਸਚਾਈ ਉਭਰ ਕੇ ਸਾਹਮਣੇ ਆਉਣੋਂ ਨਹੀਂ ਰਹਿੰਦੀ, ਕਿ ਇਨ੍ਹਾਂ ਵਿਚੋਂ ਬਹੁਤੇ ਇੱਕ
ਪਾਸੇ ਸਿੱਖੀ-ਵਿਰੋਧੀ ਡੇਰਿਆਂ ਤੇ ਸਿਜਦੇ ਕਰਦੇ ਅਤੇ ਰਾਜਨੀਤੀ ਵਿੱਚ ਸਥਾਪਤ ਹੋਣ ਲਈ ਵੋਟਾਂ ਦੀ
ਗੁਹਾਰ ਕਰਦੇ ਹਨ ਅਤੇ ਦੂਜੇ ਪਾਸੇ ਸਿੱਖੀ ਦੀ ਰਾਖੀ ਕਰਨ ਦੇ ਨਾਂ ਤੇ ਸਿੱਖਾਂ ਦੀਆਂ ਧਾਰਮਕ
ਭਾਵਨਾਵਾਂ ਦਾ ਸ਼ੋਸ਼ਣ ਕਰ, ਆਪਣੇ ਸੁਆਰਥ ਦੀਆਂ ਰੋਟੀਆਂ ਸੇਂਕਣ ਵਿੱਚ ਕੋਈ ਕਸਰ ਨਹੀਂ ਛੱਡਦੇ।
…ਅਤੇ ਅੰਤ ਵਿੱਚ: ਇਸਤੋਂ ਵਧ ਹੈਰਾਨੀ ਦੀ ਹੋਰ ਕੀ ਗਲ ਹੋ ਸਕਦੀ ਹੈ ਕਿ ਸਿੱਖਾਂ ਦੀਆਂ
ਵਡੀਆਂ-ਵਡੀਆਂ ਧਾਰਮਕ ਜਥੇਬੰਦੀਆਂ ਦੇ ਉਹ ਮੁਖੀ, ਜੋ ਸਿੱਖੀ ਦੇ ਰਾਖੇ ਹੋਣ ਦੇ ਦਾਅਵੇ ਕਰਦਿਆਂ
ਥਕਦੇ ਨਹੀਂ, ਆਪ ਆਪਣੇ ਪਰਿਵਾਰਾਂ ਵਿਚਲੀ ਸਿੱਖੀ ਦੀ ਸੰਭਲ ਤਾਂ ਕਰ ਨਹੀਂ ਪਾ ਰਹੇ, ਸਰਕਾਰਾਂ
ਸਾਹਮਣੇ ਸਿੱਖੀ ਨੂੰ ਬਚਾਣ ਦੀ ਗੁਹਾਰ ਲਾਂਦੇ ਰਹਿੰਦੇ ਹਨ। ਕੀ ਇਸਦਾ ਮਤਲਬ ਇਹ ਨਹੀਂ ਲਿਆ ਜਾ ਸਕਦਾ
ਕਿ ਸਿੱਖੀ ਦੇ ਰਾਖੇ ਹੋਣ ਦੇ ਦਾਅਵੇਦਾਰ ਆਪ ਅੰਦਰੋਂ ਖੋਖਲੇ ਹਨ। ਕੇਵਲ ਸਿੱਖੀ ਦੇ ਨਾਂ ਤੇ
ਮਗਰਮੱਛੀ ਅਥਰੂ ਵਹਾਣਾ ਅਤੇ ਸਿੱਖੀ ਦੀ ਰਖਵਾਲੀ ਕਰਨ ਦੇ ਫੋਕੇ ਦਾਅਵੇ ਕਰ, ਜੈਕਾਰੇ ਲਗਵਾਉਣਾ ਹੀ
ਜਾਣਦੇ ਹਨ। ਇਹ ਸਮਝਦੇ ਹਨ ਕਿ ਸਿੱਖੀ ਦੇ ਦੁਸ਼ਮਣਾ ਨੂੰ ਗਾਹਲਾਂ ਕਢ, ਉਨ੍ਹਾਂ ਪਿਛੇ ਲਠ ਲੈ ਕੇ ਪੈ
ਅਤੇ ਸਰਕਾਰ ਸਾਹਮਣੇ ਉਨ੍ਹਾਂ ਵਿਰੁਧ ਕਾਰਵਾਈ ਕਰਨ ਦੀ ਗੁਹਾਰ ਲਾ ਕੇ ਹੀ ਸਿੱਖੀ ਨੂੰ ਬਚਾਉਣ ਪ੍ਰਤੀ
ਆਪਣੀ ਜ਼ਿਮੇਂਦਾਰੀ ਨੂੰ ਪੂਰਿਆਂ ਕੀਤਾ ਜਾ ਸਕਦਾ ਹੈ।
-ਜਸਵੰਤ ਸਿੰਘ ‘ਅਜੀਤ’
Mobile : + 91
98 68 91 77 31
(06/07/11)
ਸੰਤ ਸਿੰਘ ਬਰਲਿੰਗਟਨ
ਸਭ
ਪਾਠਕਾਂ ਨੂੰ
ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਿਹ॥
ਅਕਾਲ ਤਖਤ ਦੇ ਖਾਤਮੇ ਤੋਂ ਬਾਅਦ?
ਅਕਾਲ ਤਖਤ ਬਾਰੇ ਕੁੱਝ ਮਹੀਨਿਆਂ ਤੋਂ ਵਿਦਵਾਨਾਂ ਦੀ ਬਹਿਸ ਚਲ ਰਹੀ ਸੀ ਪਰ ਕੋਈ
ਨਤੀਜਾ ਨਹੀ ਨਿਕਲਿਆ। ਦੋਵੇਂ ਧਿਰਾਂ ਆਪਣੇ ਆਪ ਨੂੰ ਜੇਤੂ ਸਮਝ ਰਹੀਆਂ ਹਨ। ਸਿਖਾਂ ਬਾਰੇ ਇਹ ਮਸ਼ਹੂਰ
ਹੈ ਕਿ ਇਹ ਕੋਈ ਕੰਮ ਕਰਨ ਤੋਂ ਬਾਅਦ ਹੀ ਸੋਚਦੇ ਹਨ ਕਿ ਅਸੀ ਮਾੜਾ ਕੀਤਾ ਕਿ ਚੰਗਾ। ਇਸ ਕਰਕੇ ਮੈਂ
ਫਰਜ ਕਰੋ ਦੇ ਫਾਰਮੂਲੇ ਨਾਲ ਜਿਸ ਨਾਲ ਹਿਸਾਬ ਦੇ ਵਿਦਿਆਰਥੀ ਔਖੇ ਸੁਆਲ ਕਢਦੇ ਹਨ ਨਾਲ ਗਲ ਅਗੇ
ਤੋਰਨੀ ਚਾਹੁੰਦਾ ਹਾਂ। ਫਰਜ ਕਰੋ ਜੇ ਸਿੱਖ ਕੌਮ ਭਾਈ ਇਕਬਾਲ ਸਿੰਘ ਦੀ ਗਲ ਮਨ ਕੇ ਅਕਾਲ ਤਖਤ ਨੂੰ
ਢਾਹ ਕੇ ਇੱਕ ਥੜਾ ਬਣਾ ਦਿੰਦੀ ਹੈ ਅਤੇ ਜਥੇਦਾਰ ਨੂੰ ਕਿਸੇ ਗੁਰਦਵਾਰੇ ਵਿੱਚ ਗ੍ਰੰਥੀ ਲਾ ਦਿੰਦੀ ਹੈ
ਫਿਰ ਉਸ ਤੋਂ ਬਾਅਦ ਕੀ ਹੋ ਸਕਦਾ ਹੈ। ਮੇਰੇ ਖਿਆਲ ਮੁਤਾਬਕ ਬਾਕੀ ਦੇ ਚਾਰ ਤਖਤਾਂ ਤੋਂ ਅਗਲੇ ਦਿਨ
ਹੀ ਚਾਰ ਹੁਕਮਨਾਮੇ ਜਾਰੀ ਹੋ ਜਾਣਗੇ। ਕਿਉਕਿ ਇਹਨਾ ਵਿਚੋ ਦਮਦਮਾ ਸਾਹਿਬ ਅਤੇ ਪਟਨਾ ਸਾਹਿਬ ਤਾਂ
ਪਹਿਲਾਂ ਹੀ ਹੁਕਮਨਾਮੇ ਜਾਰੀ ਕਰ ਚੁਕੇ ਹਨ। ਬਾਕੀ ਦੇ ਦੋ ਤਖਤ ਵੀ ਉਸ ਵੇਲੇ ਦੀ ਉਡੀਕ ਵਿੱਚ ਹਨ ਜਦ
ਉਹ ਵੀ ਆਪਣੀ ਤਾਕਤ ਵਰਤ ਸਕਣ। ਇਹ ਉਸ ਤੋਂ ਵੀ ਵਡੀ ਸਮੱਸਿਆ ਖੜੀ ਹੋ ਜਾਵੇਗੀ। ਜੇ ਫਿਰ ਭਾਈ ਇਕਬਾਲ
ਸਿੰਘ ਗਲ ਮੰਨ ਕੇ ਬਾਕੀ ਦੇ ਚਾਰ ਤਖਤਾਂ ਦਾ ਵੀ ਖਾਤਮਾ ਕਰ ਦਿਤਾ ਜਾਵੇ ਤਾਂ ਸਿੱਖ ਕੌਮ ਕੋਲ
ਸਿੱਖਾਂ ਦੀ ਮਿਨੀ ਪਾਰਲੀਮੈਂਟ ਸ੍ਰੋਮਣੀ ਕਮੇਟੀ ਇੱਕੋ ਇੱਕ ਸੰਸਥਾ ਰਹਿ ਜਾਵੇਗੀ। ਫਿਰ ਪ੍ਰਧਾਨ
ਸ੍ਰੋਮਣੀ ਕਮੇਟੀ ਹੀ ਕੌਮ ਦਾ ਮੁਖੀਆ ਰਹਿ ਜਾਵੇਗਾ ਤੇ ਇਹ ਹੀ ਕੌਮ ਨੂੰ ਸੰਦੇਸ਼ ਰੂਪੀ ਹੁਕਮ ਜਾਰੀ
ਕਰਿਆ ਕਰੇਗਾ। ਫਿਰ ਅਸੀਂ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਹੁਕਮਾਂ ਤੋਂ ਅਕ ਜਾਵਾਂਗੇ। ਸਭ ਕੌਮਾਂ
ਵਿੱਚ ਕੋਈ ਇੱਕ ਮਨੁਖ ਮੁਖੀਆ ਹੈ ਜੋ ਫਤਵੇ, ਹੁਕਮ ਜਾਂ ਆਦੇਸ਼ ਦਿੰਦਾ ਹੈ। ਮੈਨੂੰ ਤਾਂ ਇਸ ਸਿਸਟਮ
ਤੋਂ ਕਿਸੇ ਤਰਾਂ ਵੀ ਛੁਟਕਾਰਾ ਨਹੀ ਦਿਸਦਾ। ਇਹ ਹੀ ਹੋ ਸਕਦਾ ਹੈ ਜੇ ਠੂੰਹਿਆਂ ਦੀ ਪੰਚਾਇਤ ਵਾਂਗੂੰ
ਹਰ ਇੱਕ ਸਿੱਖ ਹੀ ਆਪਣੇ ਆਪ ਨੂੰ ਪ੍ਰਧਾਨ ਐਲਾਨ ਕਰ ਦੇਵੇ ਅਤੇ ਆਪਣੀ ਆਪਣੀ ਢਾਈ ਪਾ ਖਿਚੜੀ ਅੱਡ
ਰਿੰਨਣ ਲਗ ਪਏ। ਪਰ ਸਰਬਸੰਮਤੀ ਤਾਂ ਸਾਡੀ ਛੋਟੀ ਜਿਹੀ ਵੈਬਸਾਈਟ ਉਪਰ ਹੀ ਨਹੀ ਹੋਈ ਬਲਕਿ ਭਾਈ
ਇਕਬਾਲ ਸਿੰਘ ਇਕਲੇ ਹੀ ਹਨ। ਸਾਰੀ ਕੌਮ ਦੀ ਸਰਬਸੰਮਤੀ ਹੋਣੀ ਬਹੁਤ ਮੁਸ਼ਕਲ ਹੈ।
ਸੰਤ ਸਿੰਘ ਬਰਲਿੰਗਟਨ
(06/07/11)
ਮਨਜੀਤ ਸਿੰਘ ਖਾਲਸਾ
ਲਾਸਾਨੀ
(ਗੁਰਮਤਿ) ਇਨਕਲਾਬ ਨਿਵਾਣਾਂ ਵੱਲ ਨੂੰ
ਸੰਨ 1783-84 ਦੇ ਆਸ-ਪਾਸ, ਦਲ ਖ਼ਾਲਸਾ ਦੇ ਜਥਿਆਂ (11 ਮਿਸਲਾਂ) ਦੀ ਵਾਗਡੋਰ ਉਨ੍ਹਾਂ ‘ਸਿੱਖ`
ਆਗੂਆਂ ਦੇ ਹੱਥ ਆ ਗਈ, ਜਿਨ੍ਹਾਂ ਨੂੰ ਕੌਮ `ਤੇ ਆਈ (ਉੱਪਰ ਵਰਣਨ ਕੀਤੀ) ਬਿਪਤਾ ਦੇ ਦੌਰਾਨ ਗੁਰੂ
ਗ੍ਰੰਥ ਸਾਹਿਬ ਦੇ ਫ਼ਲਸਫ਼ੇ ਬਾਰੇ ਬੁਨਿਆਦੀ ਜਾਣਕਾਰੀ ਨਹੀਂ ਸੀ ਦਿੱਤੀ ਜਾ ਸਕੀ। ਇਨ੍ਹਾਂ
ਗੁਰਮਤਿ-ਵਿਹੂਣੇ ਆਗੂਆਂ ਨੇ ਆਪੋ-ਆਪਣੀਆਂ ਮਿਸਲਾਂ ਨੂੰ ਆਪਣੇ ਪਿਓ-ਦਾਦੇ ਵੱਲੋਂ ਵਿਰਾਸਤ ਵਿੱਚ
ਪ੍ਰਾਪਤ ਹੋਈਆਂ ਨਿੱਜੀ ਰਿਆਸਤਾਂ ਹੀ ਸਮਝ ਲਿਆ, ਅਤੇ ਇਨ੍ਹਾਂ ਮਿਸਲਾਂ ਵੱਲੋਂ ਖ਼ਾਲਸਾ ਹਲੇਮੀ ਰਾਜ
ਦੀ ਬਹਾਲੀ ਲਈ ਆਜ਼ਾਦ ਕਰਵਾਏ ਇਲਾਕਿਆਂ ਨੂੰ ਇੱਕਠੇ ਕਰ ਕੇ ਇਸ ਹਲੇਮੀ-ਰਾਜ ਦੀ ਬਹਾਲੀ ਦਾ ਐਲਾਨ ਕਰਨ
ਦੀ ਬਜਾਏ, ਇੱਕ-ਦੂਜੀ ਮਿਸਲ ਦੇ ਇਲਾਕੇ ਖੋਹ ਕੇ ਆਪੋ-ਆਪਣੀਆਂ ਮਿਸਲਾਂ ਦੇ ਅਧਿਕਾਰ ਵਾਲੇ ਇਲਾਕਿਆਂ
ਵਿੱਚ ਵਾਧਾ ਕਰਨ ਲਈ, ਭਰਾ-ਮਾਰੂ ਜੰਗਾਂ ਵਿੱਚ ਉਲਝ ਗਏ। ਬੱਸ, ਇਥੋਂ ਹੀ ਗੁਰੂ ਨਾਨਕ ਸਾਹਿਬ ਵੱਲੋਂ
ਆਰੰਭ ਕੀਤਾ ਲਾਸਾਨੀ ਇਨਕਲਾਬ, ਸੰਸਾਰ ਅੰਦਰ ਅੱਗੇ ਵਿਕਾਸ ਕਰਨ ਦੀ ਬਜਾਏ, ਗੁਰਮਤਿ ਗਾਡੀ-ਰਾਹ ਤੋਂ
ਭਟਕ ਕੇ, ਦਿਸ਼ਾ-ਹੀਣ ਹੋ ਕੇ, ਨਿਵਾਣਾਂ ਵੱਲ ਨੂੰ ਹੋ ਤੁਰਿਆ। ਮਿਸਲਾਂ ਦੇ ਇਸ, ਆਪਸ-ਵਿੱਚ ਦੇ,
ਗੁਰਮਤਿ-ਵਿਰੋਧੀ ਸੰਘਰਸ਼ ਵਿੱਚ, ਕਿਸਮਤ ਨੇ 19 ਸਾਲਾਂ ਦੇ ਨੌਜਵਾਨ, ਸ਼ੁਕਰਚੱਕੀਆ ਮਿਸਲ ਦੇ ਮੁਖੀ,
ਰਣਜੀਤ ਸਿੰਘ ਦਾ ਸਾਥ ਦਿੱਤਾ ਅਤੇ ਉਹ ਦੂਜੀਆਂ ਮਿਸਲਾਂ ਦੇ ਬਹੁਤ ਸਾਰੇ ਇਲਾਕੇ ਖੋਹ ਕੇ, ਆਪਣਾ
ਗੁਰਮਤਿ-ਵਿਰੋਧੀ ਸ਼ਖ਼ਸੀ-ਰਾਜ (ਸਿੱਖ ਰਾਜ ਦੇ ਨਾਂ `ਤੇ) ਕਾਇਮ ਕਰਨ ਵਿੱਚ ਸਫ਼ਲ ਹੋ ਗਿਆ।
ਗੁਰਦਵਾਰੇ ਗੁਰਮਤਿ-ਵਿਰੋਧੀਆਂ ਦੇ ਕਬਜ਼ੇ `ਚ
ਸੰਨ 1716 ਵਿੱਚ, ਸਿੱਖ ਕੌਮ ਦੇ ਸਮੂਹਕ ਉਜਾੜੇ ਤੋਂ ਬਾਅਦ, ਕੌਮ `ਤੇ ਆ ਪਈ ਪਹਾੜ ਜਿੱਡੀ
ਬਿਪਤਾ ਦਾ ਨਾ-ਜਾਇਜ਼ ਫ਼ਾਇਦਾ ਉਠਾ ਕੇ, ਬਿਪਰਵਾਦੀ (ਮਨੂੰਵਾਦੀ) ਵਿਚਾਰਧਾਰਾ ਦੇ ਧਾਰਨੀ ਮਹੰਤਾਂ,
ਨਿਰਮਲਿਆਂ ਅਤੇ ਉਦਾਸੀਆਂ ਨੇ, ਤੱਤਕਾਲੀਨ ਪ੍ਰਸ਼ਾਸਨਕ ਤੰਤ੍ਰ ਦੀ ‘ਸਰਪ੍ਰਸਤੀ ਅਧੀਨ, ਖਾਲੀ ਪਏ
ਗੁਰਦਵਾਰਿਆਂ `ਤੇ ਕਬਜ਼ਾ ਕਰ ਲਿਆ। ਇਨ੍ਹਾਂ ਦੁਸ਼ਟਾਂ ਨੇ ਗੁਰਦਵਾਰਿਆਂ ਦੁਆਰਾ ਹੋ ਰਿਹਾ ਗੁਰਮਤਿ
ਪ੍ਰਚਾਰ ਤਾਂ ਬੰਦ ਕਰ ਦਿੱਤਾ ਤੇ ਗੁਰਮਤਿ ਦੇ ਝੂਠੇ ਲੇਬਲ ਹੇਠ, ਗੁਰਦਵਾਰਿਆਂ `ਚੋਂ ਮਨੂੰਵਾਦ ਦਾ
ਪ੍ਰਚਾਰ ਕਰਨਾ ਅਰੰਭ ਕਰ ਦਿੱਤਾ – ਗੁਰਮਤਿ ਸਿਧਾਂਤ, ਗੁਰ-ਇਤਿਹਾਸ, ਸਿੱਖ-ਇਤਿਹਾਸ,
ਸਿੱਖ-ਸਭਿਆਚਾਰ, ਸਿੱਖ ਸਾਹਿਤ ਆਦਿ ਵਿੱਚ ਬਿੱਪਰਵਾਦੀ ਖ਼ੋਟ ਮਿਲਾ ਕੇ, ਸਿੱਖ ਕੌਮ ਨੂੰ
ਭੰਬਲ-ਭੂਸਿਆਂ ਵਿੱਚ ਪਾ ਕੇ, ਸਿੱਖੀ ਦਾ ਭਗਵਾਂਕਰਨ ਕਰਨਾ ਸ਼ੁਰੂ ਕਰ ਦਿੱਤਾ। ਇਹ ਸਾਜਿਸ਼ੀ ਕਾਰਵਾਈਆਂ
ਦਾ ਸਿਲਸਿਲਾ ਸੰਨ 1922 ਤੱਕ (ਜਦੋਂ ਗੁਰਦਵਾਰਾ ਸੁਧਾਰ ਲਹਿਰ ਨੇ ਇਨ੍ਹਾਂ ਤੋਂ ਗੁਰਦਵਾਰੇ,
ਬੇਸ਼ੁਮਾਰ ਕੁਰਬਾਨੀਆਂ ਦੇ ਕੇ, ਆਜ਼ਾਦ ਕਰਵਾਏ) ਬਾਦਸਤੂਰ ਚਾਲੂ ਰਿਹਾ। ਮਨੂੰਵਾਦੀਆਂ ਵੱਲੋਂ ਸਿੱਖੀ
ਦਾ ਭਗਵਾਂਕਰਨ ਕਰਨ ਦੀ ਸਾਜਿਸ਼, ਅੱਜ ਤੱਕ ਵੀ, ਕਿਸੇ ਨਾ ਕਿਸੇ ਅਛੋਪਲੇ ਜਿਹੇ, ਬਦਲਵੇਂ ਰੂਪ ਵਿੱਚ,
ਜਾਰੀ ਹੈ।
ਫ਼ਰੰਗੀਆਂ ਨੇ ਕੂਟਨੀਤਕ-ਚਲਾਕੀਆਂ ਨਾਲ ਰਣਜੀਤ ਸਿੰਘ ਦੇ ਰਾਜ ਤੇ ਕਬਜ਼ਾ ਕੀਤਾ
ਜੂਨ ਸੰਨ 1839 ਵਿੱਚ ਰਣਜੀਤ ਸਿੰਘ ਦੇ ਦੇਹਾਂਤ ਤੋਂ ਬਾਅਦ, ਫ਼ਰੰਗੀਆਂ ਨੇ, ਸਿੱਖ ਰਾਜ ਦੇ ਉੱਚ
ਅਹੁਦਿਆਂ ਤੇ ਤਾਈਨਾਤ (ਪ੍ਰਧਾਨ ਮੰਤਰੀ, ਸਿੱਖ ਫ਼ੌਜ ਦਾ ਮੁਖੀ, ਆਦਿ) ਗ਼ੱਦਾਰ ਡੋਗਰਿਆਂ (ਜੰਮੂ ਦੇ
ਭਰਾ ਧਿਆਨ ਸਿਂਹੁ ਤੇ ਗੁਲਾਬ ਸਿਂਹੁ ਅਤੇ ਉਨ੍ਹਾਂ ਦੇ ਵਾਰਿਸ) ਅਤੇ ਪੂਰਬੀਏ ਬ੍ਰਾਹਮਣਾਂ (ਮਿਸ਼ਰ
ਤੇਜ ਸਿਹੁੰ ਅਤੇ ਮਿਸ਼ਰ ਲਾਲ ਸਿਹੁੰ) ਨਾਲ ਸਾਜ਼-ਬਾਜ਼ ਕਰ ਕੇ, ਐਂਗਲੋ-ਸਿੱਖ ਵਾਰਜ਼` ਵਿੱਚ ਜਿੱਤੀਆਂ
ਹੋਈਆਂ ਸਿੱਖ ਫ਼ੌਜਾਂ ਨੂੰ ਹਰਾ ਕੇ, ਮਾਰਚ ਸੰਨ 1849 ਵਿੱਚ ਰਣਜੀਤ ਸਿੰਘ ਦੇ ਰਾਜ ਨੂੰ ਅੰਗ੍ਰੇਜ਼ੀ
ਸਾਮਰਾਜ ਵਿੱਚ ਸ਼ਾਮਿਲ ਕਰ ਲਿਆ। ਇਸ ਦੇ ਨਾਲ ਹੀ ਗੁਰਮਤਿ-ਇਨਕਲਾਬ ਨੂੰ ਕਮਜ਼ੋਰ ਕਰਨ ਲਈ ਪੰਜਾਬ ਰਾਜ
ਦੇ ਇਤਿਹਾਸਕ ਗੁਰਦਵਾਰਿਆਂ ਦੀਆਂ ਜ਼ਮੀਨਾਂ ਦੇ ਪੱਟੇ ਪੱਕੇ ਤੌਰ `ਤੇ ਮਹੰਤਾਂ, ਨਿਰਮਲਿਆਂ ਤੇ
ਉਦਾਸੀਆਂ ਦੇ ਨਾਮ ਲਿਖ ਦਿੱਤੇ ਗਏ ਤਾਕਿ ਪੰਜਾਬ ਵਿੱਚੋਂ ਸਿੱਖੀ ਨੂੰ ਖ਼ਤਮ ਹੀ ਕਰ ਦਿੱਤਾ ਜਾਵੇ।
ਸਿੱਖ ਕੌਮ ਦਾ ਫ਼ਰੰਗੀਆਂ ਦੀ ਗ਼ੁਲਾਮੀ `ਚੋਂ ਆਜ਼ਾਦੀ ਲਈ ਪਹਿਲਾ ਸੰਘਰਸ਼
ਸਿੱਖ ਕੌਮ ਨੇ ਸੰਨ 1849 ਵਿੱਚ ਹੀ, ਭਾਈ ਮਹਾਰਾਜ ਸਿੰਘ ਦੀ ਅਗਵਾਈ ਹੇਠ, ਅੰਗ੍ਰੇਜ਼ੀ ਸਾਮਰਾਜ
ਦੀ ਗ਼ੁਲਾਮੀ ਦਾ ਜੂਲਾ ਗਲੋਂ ਲਾਹੁਣ ਲਈ, ਹਥਿਆਰਬੰਦ ਸੰਘਰਸ਼ ਦੀ ਰੂਪ-ਰੇਖਾ ਤਿਆਰ ਕੀਤੀ ਅਤੇ ਪੰਜਾਬ
ਦੀ ਸਿੱਖ ਵਸੋਂ ਨੂੰ ਜਥੇਬੰਦ ਕਰਨ ਦੇ ਯਤਨ ਅਰੰਭ ਦਿੱਤੇ। ਪਰ ਇਹ ਸੰਘਰਸ਼, ਸ਼ੁਰੂ ਹੋਣ ਤੋਂ ਪਹਿਲਾਂ
ਹੀ, ਭਾਈ ਮਹਾਰਾਜ ਸਿੰਘ, ਆਪਣੇ ਪ੍ਰਮੁੱਖ ਸਾਥੀਆਂ ਸਮੇਤ, ਗ੍ਰਿਫ਼ਤਾਰ ਕਰ ਲਏ ਗਏ। ਉਨ੍ਹਾਂ ਨੂੰ
ਜਲਾਵਤਨ ਕਰ ਕੇ ਸਿੰਗਾਪੁਰ ਵਿੱਚ ਇੱਕ ਹਨ੍ਹੇਰੀ ਕਾਲ-ਕੋਠੜੀ ਵਿੱਚ ਬੰਦ ਕਰ ਦਿੱਤਾ ਗਿਆ ਅਤੇ
ਅੰਗਰੇਜ਼ਾਂ ਦੀ ਸਾਜਿਸ਼ ਅਧੀਨ ਉਹ, ਕੁੱਝ ਸਮੇਂ ਬਾਅਦ, ਉਸੇ ਕਾਲ-ਕੋਠੜੀ ਵਿੱਚ ਅਕਾਲ ਚਲਾਣਾ ਕਰ ਗਏ।
ਇਸੇ ਦੌਰਾਨ, ਕੌਮ ਦੀ ਆਜ਼ਾਦੀ ਲਈ ਮਹਾਰਾਣੀ ਜਿੰਦ ਕੌਰ ਅਤੇ ਜੁਵਰਾਜ ਦਲੀਪ ਸਿੰਘ ਨੇ ਵੀ ਸਿੱਖ ਕੌਮ
ਨੂੰ ਜਥੇਬੰਦ ਕਰ ਕੇ, ਅੰਗਰੇਜ਼ਾਂ ਤੋਂ ਆਪਣਾ ਖੁੱਸਿਆ ਰਾਜ ਵਾਪਸ ਲੈਣ ਲਈ, ਪੂਰੀ ਵਾਹ ਲਾਈ। ਆਜ਼ਾਦੀ
ਲਈ, ਭਾਈ ਰਾਮ ਸਿੰਘ ਦੀ ਅਗਵਾਈ ਹੇਠ ਕੂਕਾ-ਲਹਿਰ ਵੀ ਚੱਲੀ, ਪਰ ਫ਼ੇਲ੍ਹ ਹੋ ਗਈ।
ਫ਼ਰੰਗੀਆਂ ਦੀ ਸਿੱਖ ਕੌਮ ਨੂੰ ਖ਼ਤਮ ਕਰਨ ਦੀ ਸਾਜਿਸ਼
“ਰਣਜੀਤ ਸਿੰਘ ਦੀ ਹਕੂਮਤ ਨੂੰ ਅੰਗਰੇਜ਼ ਬੜੀ ਕੈਰੀ ਨਿਗਾਹ ਨਾਲ ਵੇਖਦੇ ਸਨ। ਸੰਨ 1845-49
ਵਿੱਚ ਉਨ੍ਹਾਂ ਦਾ ਇਰਾਦਾ ਰਣਜੀਤ ਸਿੰਘ ਨੂੰ ਹਰਾਉਣ ਦਾ ਨਹੀਂ, ਬਲਕਿ ਇਸ ਮੁਲਕ ਦੀ ਹੋਂਦ ਨੂੰ ਖ਼ਤਮ
ਕਰਨ ਤੇ ਇਸ ਦੇ (ਰਣਜੀਤ ਸਿੰਘ ਦੇ) ਖ਼ਾਨਦਾਨ ਨੂੰ ਖ਼ਤਮ ਕਰਨ ਦਾ ਸੀ”। (ਡਾ. ਹਰਜਿੰਦਰ ਸਿੰਘ
ਦਿਲਗੀਰ: ਸਿੱਖ ਤਵਾਰੀਖ਼, ਸਫ਼ਾ 688)।
ਪੰਜਾਬ `ਤੇ ਕਬਜ਼ਾ ਕਰ ਕੇ ਅੰਗਰੇਜ਼ੀ ਸਾਮਰਾਜ ਨੇ ਸਿੱਖ ਫ਼ੌਜ ਅਤੇ ਸਿੱਖਾਂ ਵੱਲੋਂ ਉਸਾਰੇ ਕਿਲ੍ਹਿਆਂ
ਨੂੰ ਖ਼ਤਮ ਕਰ ਦਿੱਤਾ, ਈਸਾਈ-ਮੱਤ ਦਾ ਪ੍ਰਚਾਰ, ਪਾਦਰੀਆਂ ਰਾਹੀਂ, ਬੜੇ ਹੀ ਜ਼ੋਰ-ਸ਼ੋਰ ਨਾਲ ਸ਼ੁਰੂ
ਕਰਵਾ ਦਿੱਤਾ। ਰਣਜੀਤ ਸਿੰਘ ਦੇ ਵਾਰਿਸ ਪੁੱਤਰ ਦਲੀਪ ਸਿੰਘ ਨੂੰ, ਆਪਣੀ ਮਾਂ ਜਿੰਦ ਕੌਰ ਤੋਂ ਅਲੱਗ
ਰੱਖ ਕੇ, ਛੋਟੀ ਉਮਰ (ਤਕਰੀਬਨ 13 ਸਾਲ) ਵਿੱਚ ਹੀ ਧੋਖੇ ਨਾਲ ਈਸਾਈ ਬਣਾ ਕੇ ਇੰਗਲੈਂਡ ਭੇਜ ਦਿੱਤਾ।
ਪੰਜਾਬ ਵਿੱਚ ਥਾਂ-ਪੁਰ ਥਾਂ, ਈਸਾਈ ਮਿਸ਼ਨ ਕੇਂਦਰ` ਖੋਲ੍ਹ ਦਿੱਤੇ। ਈਸਾਈ-ਮੱਤ ਧਾਰਨ ਕਰਨ ਵਾਲਿਆਂ
ਨੂੰ ਬਹੁਤ ਸਾਰੀਆਂ ਸਹੂਲਤਾਂ ਅਤੇ ਸਰਕਾਰੀ ਨੌਕਰੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। “ਇਹੀ ਗੱਲ 1947
ਤੋਂ ਬਾਅਦ, ਭਾਰਤ ਦੀ ਹਕੂਮਤ ਹਿੰਦੂ ਆਗੂਆਂ ਦੇ ਹੱਥ ਆਉਣ ਵੇਲੇ ਹੋਈ ਸੀ। ਉਦੋਂ ਵੀ ਬਹੁਤ ਸਾਰੇ
ਕਮਜ਼ੋਰ ਤੇ ਬੁਜ਼ਦਿਲ ਸਿੱਖ, ਨੌਕਰੀਆਂ ਅਤੇ ਅਹੁਦਿਆਂ ਦੇ ਲਾਲਚ ਵਿੱਚ ਪਤਿਤ ਹੋ ਗਏ ਸਨ। ਇਹੀ ਗੱਲ
ਫਿਰ 1977-78 ਵਿੱਚ ਦੁਹਰਾਈ ਗਈ ਜਦ ਸੈਂਟਰ ਦੀ ਜਨਤਾ ਸਰਕਾਰ ਦੇ ਵਿਚਲੇ ਫ਼ਿਰਕੂ ਹਿੰਦੂ ਅੰਸਰਾਂ ਨੇ
ਬਹੁਤ ਸਾਰੇ ਕਮਜ਼ੋਰ ਤੇ ਬੁਜ਼ਦਿਲ ਸਿੱਖਾਂ ਨੂੰ ਨੌਕਰੀਆਂ ਤੇ ਤਰੱਕੀਆਂ ਦੇ ਕੇ, ਨਿਰੰਕਾਰੀਆਂ,
ਰਾਧਾ-ਸੁਆਮੀਆਂ ਤੇ ਸਿਰਸੇ ਡੇਰੇ ਵਾਲੇ ਨਾਲ ਜੋੜਿਆ (………ਰਣਜੀਤ ਸਿੰਘ ਵੇਲੇ ਸਿੱਖਾਂ ਦੀ ਗਿਣਤੀ 80
ਲੱਖ ਅਤੇ ਇੱਕ ਕਰੋੜ ਦੇ ਵਿਚਕਾਰ ਸੀ, ਜਿਹੜੀ 1861 ਵਿੱਚ ਘਟ ਕੇ, 11 ਲੱਖ 41 ਹਜ਼ਾਰ 848 ਰਹਿ ਗਈ।
……… 1846 ਵਿੱਚ ਪੰਜਾਬ `ਤੇ ਤਕਰੀਬਨ ਅੱਧਾ ਕਬਜ਼ਾ ਹੋ ਜਾਣ ਮਗਰੋਂ ਵੀ ਅੰਗਰੇਜ਼ਾਂ ਨੇ ਸਿੱਖਾਂ ਬਾਰੇ
ਬਹੁਤ ਕਿਤਾਬਾਂ ਲਿਖਵਾਈਆਂ। ……… ਅੰਗਰੇਜ਼ਾਂ ਵੱਲੋਂ ਤਿਆਰ ਕਰਵਾਈਆਂ ਗਈਆਂ ਜਾਂ ਕੁੱਝ ਅੰਗਰੇਜ਼ਾਂ
ਵੱਲੋਂ ਆਪਣੇ ਤੌਰ `ਤੇ ਲਿਖੀਆਂ ਗਈਆਂ ਕਿਤਾਬਾਂ ਵਿੱਚੋਂ ਸਾਫ਼ ਪਤਾ ਲੱਗ ਜਾਂਦਾ ਹੈ ਕਿ ਸਰਕਾਰ
ਸਿੱਖਾਂ ਬਾਰੇ ਇੱਕ ਪਾਸੇ ਤਾਂ ਡੂੰਘੀ ਜਾਣਕਾਰੀ ਹਾਸਿਲ ਕਰਨ ਵਾਸਤੇ ਅਤੇ ਦੂਜਾ ਸਿੱਖਾਂ ਦੇ ਖ਼ਿਲਾਫ਼
ਪ੍ਰਾਪੇਗੰਡਾ ਕਰਨ ਦੀ ਸੋਚ ਨਾਲ ਕਿਤਾਬਾਂ ਲਿਖਵਾ ਰਹੀ ਸੀ। ਅੰਗਰੇਜ਼ ਸਿੱਖਾਂ ਦੀ ਤਵਾਰੀਖ਼ ਅਤੇ
ਫ਼ਲਸਫ਼ੇ ਨੂੰ ਉਲਟ-ਪੁਲਟ, ਵੱਖ-ਵੱਖ ਪੇਸ਼ ਕਰ ਕੇ ਉਨ੍ਹਾਂ ਵਿੱਚ ਉਲਝਣ, ਭੁਲੇਖਾ ਅਤੇ ਦੁਚਿੱਤੀ ਪੈਦਾ
ਕਰ ਕੇ ਉਨ੍ਹਾਂ ਨੂੰ ਈਸਾਈਅਤ ਵੱਲ ਟੋਰਨਾ ਚਾਹੁੰਦੇ ਸਨ। ਉਨ੍ਹਾਂ ਨੇ ਮਾਲਕਮ ਰਾਹੀਂ ਗੁਰੂ ਗ੍ਰੰਥ
ਸਾਹਿਬ ਦੇ ਮੁਕਾਬਲੇ ਇੱਕ ਹੋਰ ਗ੍ਰੰਥ (ਬਚਿੱਤ੍ਰ ਨਾਟਕ, ਹੁਣ ਅਖੌਤੀ ਦਸਮ ਗ੍ਰੰਥ) ਹੋਣ ਦਾ ਪ੍ਰਚਾਰ
ਕਰ ਕੇ ਸਿੱਖਾਂ ਨੂੰ ਉਲਝਣ ਵਿੱਚ ਪਾਇਆ, ਜੋ ਅੱਜ ਵੀ ਉਵੇਂ ਹੀ ਕਾਇਮ ਹੈ। ਉਨ੍ਹਾਂ ਨੇ ਆਪਣੇ
ਏਜੰਟਾਂ ਰਾਹੀਂ ‘ਸਿੱਖ ਹਿੰਦੂ ਹਨ` ਵਰਗੀਆਂ ਕਿਤਾਬਾਂ ਲਿਖਵਾਈਆਂ। ਭਾਈ ਕਾਨ੍ਹ ਸਿੰਘ ਨਾਭਾ ਨੇ ਇਸ
ਦੇ ਜਵਾਬ ਵਿੱਚ ‘ਹਮ ਹਿੰਦੂ ਨਹੀਂ` ਲਿਖ ਕੇ ਇਨ੍ਹਾਂ ਨੂੰ ਰੱਦ ਕੀਤਾ।
ਅੰਗਰੇਜ਼ਾਂ ਨੇ ਨਿਰਮਲੇ ਤੇ ਉਦਾਸੀਆਂ ਨੂੰ ਵਧੇਰੇ ‘ਸਿੱਕੇਬੰਦ` ਸਿੱਖ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ।
……. . ਅੰਗਰੇਜ਼ਾਂ ਨੇ ਤਾਂ ਗੁਰੂ ਨਾਨਕ ਸਾਹਿਬ ਨੂੰ ਵੀ ਕਬੀਰ ਜੀ ਦਾ ਚੇਲਾ ਸਾਬਤ ਕਰਨ ਦੀ ਨਾਕਾਮ
ਕੋਸ਼ਿਸ਼ ਵੀ ਕੀਤੀ (ਹਾਲਾਂਕਿ ਭਗਤ ਕਬੀਰ ਤੇ ਬਾਬਾ ਰਵਿਦਾਸ ਨੇ 1508 ਵਿੱਚ ਗੁਰੂ ਨਾਨਕ ਸਾਹਿਬ ਦੀ
ਬਨਾਰਸ ਫੇਰੀ ਵੇਲੇ ਉਨ੍ਹਾਂ ਨੂੰ ਆਪਣਾ ‘ਗੁਰੂ’ ਧਾਰਿਆ ਸੀ)। ………
ਪਰ ਇਨ੍ਹਾਂ ਸਾਜਿਸ਼ੀ ਲਿੱਖਤਾਂ ਦੇ ਮੁਕਾਬਲੇ ਵਿੱਚ ਕਨਿੰਘਮ (1846) ਤੇ ਮੈਕਾਲਿਫ਼ (1905) ਨੇ ਵੱਧ
ਤੋਂ ਵੱਧ ਸੱਚ ਲਿੱਖਣ ਦੀ ਕੋਸ਼ਿਸ਼ ਕੀਤੀ ਤੇ ਨਤੀਜੇ ਦੇ ਤੌਰ `ਤੇ ਕਨਿੰਘਮ ਨੂੰ ਤਾਂ ਸਰਕਾਰ ਦੀ
ਨੌਕਰੀ ਤੋਂ ਬਰਤਰਫ਼ੀ ਦਾ ਇਨਾਮ ਵੀ ਹਾਸਿਲ ਹੋਇਆ ਸੀ। ……. ਅੰਗਰੇਜ਼ਾਂ ਨੇ ਸਿੱਖਾਂ ਵਿੱਚ ਨਵੇਂ
‘ਟੋਲੇ` ਪੈਦਾ ਕਰਨੇ ਸ਼ੁਰੂ ਕਰ ਦਿੱਤੇ। ਨਿਰਮਲੇ, ਉਦਾਸੀ, ਬੇਦੀ, ਸੋਢੀ, ਭੱਲੇ ਵਗ਼ੈਰਾ ਸਰਕਾਰ ਦੀ
ਸਰਪ੍ਰਸਤੀ ਵਾਲੇ ਲੋਕ ਸਨ। 1920 ਤੋਂ ਮਗਰੋਂ ਕੂਕੇ (ਹੁਣ ਨਾਮਧਾਰੀ) ਵੀ ਅੰਗਰੇਜ਼ਾਂ ਦੀਆਂ ਹਦਾਇਤਾਂ
ਮੁਤਾਬਿਕ ਚੱਲੇ ਅਤੇ ਉਨ੍ਹਾਂ ਨੇ ਗੁਰੂ-ਡੰਮ ਖੜ੍ਹਾ ਕਰ ਲਿਆ। ਅੰਗਰੇਜ਼ਾਂ ਨੇ ਕੁਰੱਪਟ ਸਰਬਰਾਹ ਅਤੇ
ਮਹੰਤ ਗੁਰਦਵਾਰਿਆਂ ਦੇ, ਇੱਕ ਤਰ੍ਹਾਂ ਨਾਲ, ਮਾਲਿਕ ਬਣਾ ਕੇ ਇਨ੍ਹਾਂ ਅਦਾਰਿਆਂ ਵਿੱਚ ਹਿੰਦੂ
ਬੁੱਤ-ਪੂਜਾ, ਵਿਭਚਾਰ, ਕੁਰੱਪਸ਼ਨ, ਕਰਮ-ਕਾਂਡ ਵਗ਼ੈਰਾ ਨੂੰ ਉਤਸ਼ਾਹਿਤ ਕੀਤਾ।
ਇੰਞ ਹੀ ਅੰਗਰੇਜ਼ਾਂ ਨੇ ਫ਼ੌਜ `ਚੋਂ ਰੀਟਾਇਰ ਹੋਏ ਜਾਂ ਨਾਵਾਂ ਕਟਵਾ ਕੇ ਆਏ ਜਾਂ ਆਪ ਭੇਜੇ ਹੋਏ
ਸਾਧਾਂ ਦਾ ਟੋਲਾ ਖੜ੍ਹਾ ਕਰਨਾ ਸ਼ੁਰੂ ਕਰ ਦਿੱਤਾ ਜਾਂ ਉਨ੍ਹਾਂ ਨੂੰ ‘ਸੰਤ` ਆਖ ਕੇ ਉਚਿਆਉਣਾ
(ਪਰੋਮੋਟ ਕਰਨਾ) ਸ਼ੁਰੂ ਕਰ ਦਿੱਤਾ। 1850 ਤੋਂ 1930 ਤੱਕ ਅੰਗਰੇਜ਼ਾਂ ਨੇ ਬਹੁਤ ਸਾਰੇ ਸਾਧ ਖੜ੍ਹੇ
ਕੀਤੇ ਸਨ ਜਾਂ ਉਨ੍ਹਾਂ ਨੂੰ ਸਰਪ੍ਰਸਤੀ ਦਿੱਤੀ ਸੀ। ……. ਸਨਾਤਨ ਸਭਾ ਤੇ ਆਰੀਆ ਸਮਾਜ ਅੰਗਰੇਜ਼ਾਂ ਦੀ
ਹੀ ਦੇਣ ਹਨ। ਭਾਵੇਂ ਇਹ ਦੋਵੇਂ ਅੱਡ-ਅੱਡ ਸਨ ਪਰ ਸਰਕਾਰ ਦੋਹਾਂ ਨੂੰ ਹੀ ਸਿੱਖਾਂ ਦੇ ਖਿਲਾਫ਼ ਵਰਤਦੀ
ਸੀ। ……
1920-25 ਦੀ ਅਕਾਲੀ ਲਹਿਰ ਵੇਲੇ ਵੀ ਅੰਗਰੇਜ਼ਾਂ ਨੇ ਕੁੱਝ ਅਕਾਲੀ ਆਗੂ ਖ੍ਰੀਦ ਕੇ ਉਨ੍ਹਾਂ ਰਾਹੀਂ
ਪੰਥ ਵਿੱਚ ਫ਼ੁੱਟ ਪਾਉਣ ਦੀਆਂ ‘ਸੰਜੀਦਾ` ਕੋਸ਼ਿਸ਼ਾਂ ਕੀਤੀਆਂ। ਜੋ ਲੋਕ ਖ੍ਰੀਦੇ ਨਹੀਂ ਜਾ ਸਕਦੇ ਸਨ,
ਉਨ੍ਹਾਂ ਨੂੰ ਹੋਰ ਕਈ ਤ੍ਰੀਕਿਆਂ ਨਾਲ ਮਸ਼ਹੂਰੀ, ਮਾਹੌਲ ਅਤੇ ਮੁਕਾਮ ਮੁਹੱਈਆ ਕਰ ਕੇ ਸੀਨੀਅਰ ਆਗੂ
ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜੋ 1947 ਤੋਂ ਮਗਰੋਂ ਕਾਂਗਰਸ ਤੇ ਆਰ. ਐਸ. ਐਸ. ਨੇ ਵੀ ਦੁਹਰਾਇਆ।
ਅੱਜ ਵੀ ਬਹੁਤੇ ਅਕਾਲੀ` ਤੇ ਹੋਰ ਸਿੱਖ ਆਗੂ ਅਜਿਹੀਆਂ ਏਜੰਸੀਆਂ ਦੀਆਂ ਹਦਾਇਤਾਂ ਹੇਠ ਚਲਦੇ ਹਨ”
(ਉਪਰੋਕਤ: ਸਫ਼ੇ 695-99)।
ਪੰਜਾਬ ਵਿੱਚ ਅੰਗਰੇਜ਼ ਦੇ ਕਬਜ਼ੇ ਦੌਰਾਨ, ਨਨਕਾਣਾ ਸਾਹਿਬ ਅਤੇ ਹੋਰ ਅਹਿਮ ਇਤਿਹਾਸਕ ਗੁਰਦਵਾਰੇ,
ਅੰਗਰੇਜ਼ਾਂ ਦੀ ਸ਼ਹਿ ਅਤੇ ਮਿਲੀ-ਭੁਗਤ ਨਾਲ, ਸਿੱਖੀ ਦੇ ਦੁਸ਼ਮਣ ਮਹੰਤਾਂ, ਨਿਰਮਲਿਆਂ ਤੇ ਉਦਾਸੀਆਂ
ਦੀਆਂ ਨਿੱਜੀ ਮਲਕੀਅਤਾਂ ਵਿੱਚ ਬਦਲ ਦਿੱਤੇ ਗਏ। ਸਰਕਾਰੀ ਰੀਕਾਰਡਜ਼ ਵਿੱਚ ਵੀ ਇਹ, ਇਨ੍ਹਾਂ ਦੁਸ਼ਟਾਂ
ਦੀਆਂ, ਨਿੱਜੀ ਜਾਇਦਾਦਾਂ ਬਣਾ ਦਿੱਤੇ ਗਏ।
ਇਸ ਤਰ੍ਹਾਂ, ਮਿਸਲਾਂ ਦੇ ਸਮੇਂ, ਰਣਜੀਤ ਸਿੰਘ ਦੇ ਰਾਜ ਸਮੇਂ ਅਤੇ ਅੰਗਰੇਜ਼ਾਂ ਦੇ ਪੰਜਾਬ `ਤੇ
ਰਾਜ-ਕਾਲ ਦੌਰਾਨ (ਸੰਨ 1873 ਤੱਕ), ਗੁਰਮਤਿ ਇਨਕਲਾਬ ਦੀ ਸਭ ਤੋਂ ਪਹਿਲੀ ਅਤੇ ਸਭ ਤੋਂ ਮਹੱਤਵਪੂਰਨ
ਸਥਾਨਕ ਸੰਸਥਾ ‘ਗੁਰਦਵਾਰਾ` ਨੂੰ ਗੁਰਮਤਿ ਜੁਗਤਿ ਅਨੁਸਾਰ ਕਾਰਜਸ਼ੀਲ ਕਰਨ ਲਈ ਕੋਈ ਜ਼ਿਕਰਯੋਗ ਉਪਰਾਲਾ
ਨਾ ਕੀਤਾ ਜਾ ਸਕਿਆ।
(06/07/11)
ਸਿੰਘ ਸਭਾ ਯੂ : ਐਸ : ਏ:
ਸਿੰਘ ਸਭਾ ਯੂਐਸਏ ਦੇ ਸੇਵਾਦਾਰਾਂ ਦੇ ਯਤਨਾਂ ਸਦਕਾ ਵਿਭਚਾਰੀ (ਅਖੌਤੀ ਕਥਾ ਵਾਚਕ) ਬਲਬੀਰ ਸਿੰਘ ਦਾ
ਗੁਰਦੁਆਰਾ ਵਾਲਨਟ (ਕੈਲੀਫੋਰਨੀਆ)ਦਾ ਪ੍ਰੋਗਰਾਮ ਹੋਇਆ ਰੱਦ
5 ਜੁਲਾਈ, ਵਾਲਨਟ (ਕੈਲੀਫੋਰਨੀਆ)-ਗੁਰਦੁਆਰਾ ਵਾਲਨਟ (ਕੈਲੀਫੋਰਨੀਆ) ਵਿਖੇ ਹਰ ਸਾਲ 4 ਜੁਲਾਈ ਨੂੰ
ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਮਨਾਇਆਂ ਜਾਂਦਾ ਹੈ। ਜਿਸ ਵਿਚ ਸਾਊਦਰਨ ਕੈਲੀਫੋਰਨੀਆ ਦੀਆਂ
ਵੱਡੀ ਗਿਣਤੀ ਵਿਚ ਸੰਗਤਾਂ ਹਾਜਰੀ ਭਰਦੀਆਂ ਹਨ। ਇਸ ਸਾਲ ਵੀ ਹਰ ਸਾਲ ਦੀ ਤਰਾਂ ਇਹ ਪੁਰਬ ਮਨਾਇਆ
ਗਿਆ ਜਿਸ ਵਿਚ ਕੀਰਤਨੀਆਂ, ਕਥਾਵਾਚਕਾਂ ਨੇ ਹਾਜਰੀ ਭਰੀ। ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਚੇਅਰਮੈਨ
ਸ੍ਰ.ਰਾਨਾ ਇੰਦਰਜੀਤ ਸਿੰਘ ਜੀ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ ਜਿਨਾਂ ਨੇ ਕਾਲਜ ਦੁਆਰਾ ਚਲਾਏ
ਜਾਂਦੇ ਪ੍ਰੋਜੈਕਟਾਂ ਬਾਰੇ ਸਿੱਖ ਸੰਗਤਾਂ ਨੂੰ ਜਾਣਕਾਰੀ ਦਿਤੀ।
ਸਿੰਘ ਸਭਾ ਯੂਐਸਏ ਦੇ ਸੇਵਾਦਾਰਾਂ ਨੂੰ ਵਿਭਚਾਰੀ ਅਖੌਤੀ ਕਥਾ ਵਾਚਕ ਬਲਬੀਰ ਸਿੰਘ ਦੇ ਇਸ ਇਲਾਕੇ
ਵਿਚ(ਗੁਰਦੁਆਰਾ ਰਿਵਰਸਾਈਡ) ਵਿਚ ਪਹੁੰਚਣ ਦਾ ਪਤਾ ਸੀ। ਗੁਰਦੁਆਰਾ ਵਾਲਨਟ ਦੇ ਪ੍ਰਬੰਧਕਾਂ ਨੂੰ ਇਕ
ਦਿਨ ਪਹਿਲਾਂ ਫੋਨ ਕਰਕੇ ਪੁਛਿਆ ਗਿਆ ਕਿ ਬਲਬੀਰ ਸਿੰਘ ਦਾ ਤਾਂ ਪ੍ਰੋਗਰਾਮ ਤਾਂ ਨਹੀਂ। ਉਹਨਾਂ
ਪਹਿਲਾਂ ਤਾਂ ਕਿਹਾ ਕਿ ਨਹੀਂ ਪਰ ਬਾਅਦ ਵਿਚ ਫੋਨ ਆਇਆ ਕਿ ਬਲਬੀਰ ਸਿੰਘ ਦਾ ਪ੍ਰੋਗਰਾਮ 4 ਜੁਲਾਈ
ਨੂੰ ਹੈ, ਜੇ ਤੁਹਾਡੇ ਕੋਲ ਇਸ ਦੀਆਂ ਘਿਨਾਉਣੀਆਂ ਕਾਰਵਾਈਆਂ ਦੇ ਕੋਈ ਸਬੂਤ ਹਨ ਤਾਂ ਸਾਨੂੰ ਦਿਉ। ਈ
ਮੇਲ ਰਾਹੀਂ ਅਤੇ ਸੇਵਾਦਾਰਾਂ ਨੇ ਆਪ ਪਹੁੰਚ ਕਿ ਗੁਰਦੁਆਰਾ ਵਾਲਨਟ ਦੇ ਪ੍ਰਬੰਧਕਾਂ ਨੂੰ ਸਬੂਤ
ਦਿਤੇ,ਜਿਸ ਨੂੰ ਦੇਖ ਕੇ ਪ੍ਰਬੰਧਕਾਂ ਨੇ ਸਮਾਂ ਨਾਂ ਦੇਣ ਦੀ ਸਹਿਮਤੀ ਦੇ ਦਿਤੀ। ਪਰੰਤੂ ਬਲਬੀਰ
ਸਿੰਘ ਆਪਣੇ ਟਕਸਾਲੀ ਬੰਦਿਆਂ ਨਾਲ ਗੁਰਦੁਆਰੇ ਵਿਖੇ ਪਹੁੰਚ ਗਿਆ ਤੇ ਉਸ ਦੇ ਸਾਥੀ ਪ੍ਰਬੰਧਕਾਂ
ਪਾਸੋਂ ਬਲਬੀਰ ਸਿੰਘ ਲਈ ਸਮੇਂ ਦੀ ਮੰਗ ਕਰਨ ਲੱਗੇ। ਬਹੁਤ ਸਿਫਾਰਸਾਂ ਪਉਣ ਦੀ ਕੋਸ਼ਿਸ਼ ਕੀਤੀ ਗਈ ਪਰ
ਪ੍ਰਬੰਧਕਾਂ ਨੇ ਇਸ ਵਿਭਚਾਰੀ ਨੂੰ ਸਟੇਜ ਦੇ ਲਾਗੇ ਤੱਕ ਨਾਂ ਫਟਕਣ ਦਿਤਾ। ਜਿਸ ਲਈ ਅਸੀਂ ਗੁਰਦੁਆਰਾ
ਵਾਲਨਟ ਪ੍ਰਬੰਧਕਾਂ ਦੇ ਤਹਿ ਦਿਲੋਂ ਧੰਨਵਾਦੀ ਹਾਂ। ਜੇ ਗੁਰਦੁਆਰਿਆਂ ਦੇ ਪ੍ਰਬੰਧਕ ਇਸ ਤਰਾਂ
ਜਾਗਰੂਕ ਹੋ ਜਾਣ ਤਾਂ ਗੱਲ ਹੀ ਕੁਝ ਹੋਰ ਹੋਵੇ।
ਇਹ ਵਿਭਚਾਰੀ ਬਲਬੀਰ ਸਿੰਘ ਮੁਆਫੀ ਮੰਗਣ ਦੀ ਜਗ੍ਹਾ ਝੂਠ ਬੋਲਦਾ ਹੈ ਕਿ ਮੇਰੇ ਆਰ ਐਸ ਐਸ ਨਾਲ ਕੋਈ
ਸਬੰਧ ਨਹੀਂ, ਮੈ ਕਿਸੇ ਬੀਬੀ ਨਾਲ ਗੁਰਦੁਆਰੇ ਵਿਚ ਛੇੜਖਾਨੀ ਨਹੀਂ ਕੀਤੀ। ਮੈਂ ਗੁਰਦੁਆਰੇ ਅੰਦਰ
ਬਲੂ ਫਿਲਮਾਂ ਨਹੀਂ ਦੇਖਦਾ ਸੀ। ਗੁਰਦੁਆਰਾ ਰਿਵਰਸਾਈਡ ਦੇ ਪ੍ਰਬੰਧਕਾਂ ਅਤੇ ਕੁਝ ਹੋਰ ਲੋਕਾਂ ਨੂੰ
ਕੀ ਕਹੀਏ ਜਿਨ੍ਹਾਂ ਨੇ ਇਸਦਾ ਸਾਥ ਦਿਤਾ ਅਤੇ ਗੁਰਦੁਆਰੇ ਵਿਖੇ ਬਿਠਾ ਕਿ ਇਸ ਵਿਭਚਾਰੀ ਨੂੰ ਮੌਕਾ
ਦਿਤਾ ਕਿ ਇਹ ਹੋਰ ਇਹੋ ਜਿਹੀਆਂ ਹਰਕਤਾਂ ਕਰੇ?
(06/07/11)
ਸੰਦੀਪ ਸਿੰਘ ਖਾਲੜਾ
ਗੁਰਮਤਿ ਗਿਆਨ ਮਿਸ਼ਨਰੀ ਕਾਲਜ
ਲੁਧਿਆਣਾ ਵੱਲੋਂ ਪੰਜਾਬ ਭਰ ਦੇ ਪਿੰਡਾਂ ਚ ਚਲਾਈ ਜਾ ਰਹੀ ਪ੍ਰਚਾਰ ਦੀ ਲਹਿਰ ਤੋਂ ਪ੍ਰਭਾਵਤ ਹੋ ਕੇ
ਸ੍ਰ: ਪ੍ਰੇਮਪਾਲ ਸਿੰਘ ਖਾਲਸਾ ਪ੍ਰਧਾਨ ਸ੍ਰੀ ਗੁਰੂ ਸਿੰਘ ਸਭਾ ਤੇ ਪ੍ਰੈਜੀਡੈਂਟ ਐਨ. ਆਰ, ਆਈ.
ਮਸਕਟ ਨੇ ਕਾਲਜ ਵੱਲੋਂ ਲਗਾਏ ਜਾ ਰਹੇ ਛੁਟੀਆਂ ਦੌਰਾਨ ਬੱਚਿਆਂ ਦੇ ਗੁਰਮਤਿ ਚੇਤਨਾਂ ਕੈਪਾਂ ਲਈ ਵੀਹ
ਹਜਾਰ ਰੁਪਏ ਸ੍ਰ: ਜਗੀਰ ਸਿੰਘ ਜੋਹਲ ਜੀ ਦੇ ਹੱਥੀਂ ਕਾਲਜ ਵਿਖੇ ਭੇਜੇ ਤੇ ਨਾਲ ਹੀ ਮਸਕਟ ਦੀਆਂ
ਸੰਗਤਾਂ ਵੱਲੋਂ ਅਗਾਹ ਵੀ ਸਹਿਯੋਗ ਦੇਣ ਦਾ ਅਹਿਸਾਸ ਦਿਵਾਇਆ ਇਸ ਮੌਕੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ
ਦੇ ਪ੍ਰਿੰ; ਗੁਰਬਚਨ ਸਿੰਘ ਥਾਈਲੈਂਡ ਤੇ ਸ੍ਰ: ਪ੍ਰਭਸ਼ਰਨ ਸਿੰਘ ਜੀ ਨੇ ਗੁਰਮਤਿ ਗਿਆਨ ਚੈਰੀਟੇਬਲ
ਟਰੱਸਟ ਵੱਲੋਂ ਪ੍ਰੇਮਪਾਲ ਸਿੰਘ ਖਾਲਸਾ, ਜਗੀਰ ਸਿੰਘ ਜੋਹਲ ਤੇ ਮਸਕਟ ਦੀਆਂ ਸੰਗਤਾਂ ਦਾ ਵਿਸ਼ੇਸ਼
ਧੰਨਵਾਦ ਕੀਤਾ ਰਿਪੋਰਟ:-ਸੰਦੀਪ ਸਿੰਘ ਖਾਲੜਾ
******************************************
ਗੁਰਮਤਿ ਗਿਆਨ ਮਿਸ਼ਨਰੀ ਕਾਲਜ
ਲੁਧਿਆਣਾ ਦੇ ਗੁਰਮਤਿ ਪ੍ਰਚਾਰ ਕੇਂਦਰ ਭੁੱਲਰ ਬੇਟ ਤੋਂ ਸ੍ਰ: ਭਗਵੰਤ ਸਿੰਘ ਭੁੱਲਰ ਕੇਂਦਰ ਦੇ
ਪ੍ਰਚਾਰਕ ਗੁਰਪ੍ਰੀਤ ਸਿੰਘ ਜੀ ਨਾਲ ਕਾਲਜ ਕੈਂਪਸ ਚ ਪਹੂੰਚੇ ਜ੍ਹਿਨਾਂ ਨੇ ਕਾਲਜ ਵੱਲੋਂ ਪੰਜਾਬ ਦੇ
ਪਿੰਡਾਂ ਚ ਕੀਤੇ ਜਾ ਰਹੇ ਪ੍ਰਚਾਰ ਦੀ ਅਤੀ ਸ਼ਲਾਘਾ ਕੀਤੀ ਤੇ ਨਾਲ ਹੀ ਪ੍ਰਚਾਰ ਸੈਂਟਰ ਵਾਸਤੇ ਆਪਣੇ
ਦਸਵੰਧ ਚੋਂ 36000 ਰੁਪਏ ਅਤੇ ਕਾਲਜ ਵਿਧਿਆਰਥੀਆਂ ਦੇ ਲੰਗਰ ਲਈ 6000 ਰੁਪਏ ਭੇਟ ਕੀਤੇ ਇਸ ਵਕਤ
ਉਹਨਾਂ ਨਾਲ ਆਏ ਸ੍ਰ: ਕੰਵਲਜੀਤ ਸਿੰਘ ਝੱਲ ਕਲਾਂ (ਠੀਕਰੀਵਾਲ) ਜੀ ਨੇ ਵੀ 1000 ਰੁਪਏ ਪ੍ਰਚਾਰ
ਸੇਵਾ ਚ ਹਿਸਾ ਪਾਇਆ ਇਸ ਵਕਤ ਕਾਲਜ ਦੇ ਪ੍ਰਿੰ: ਗੁਰਬਚਨ ਸਿੰਘ ਥਾਈਲੈਂਡ ਤੇ ਸ੍ਰ: ਪ੍ਰਭਸ਼ਰਨ ਸਿੰਘ
ਹੋਰਾਂ ਨੇ ਉਹਨਾਂ ਤੇ ਨਾਲ ਆਏ ਸਹਿਯੋਗੀ ਦਿਲਬਾਗ ਸਿੰਘ ਦਾ ਵਿਸ਼ੇਸ਼ ਮੋਮੈਂਟੋ ਦੇ ਕੇ ਸਨਮਾਨ ਕੀਤਾ
ਇਸ ਵਕਤ ਉਹਨਾਂ ਨਾਲ ਪ੍ਰੋ: ਗੁਰਜੀਤ ਸਿੰਘ, ਪ੍ਰਚਾਰਕ ਸੰਦੀਪ ਸਿੰਘ ਖਾਲੜਾ ਮੌਜੂਦ ਸਨ
ਰਿਪੋਰਟ:-ਸੰਦੀਪ ਸਿੰਘ ਖਾਲੜਾ
(05/07/11)
ਕਿਰਪਾਲ ਸਿੰਘ ਬਠਿੰਡਾ
ਵਿਦੇਸ਼ਾਂ ਵਿੱਚੋਂ ਕਾਲਾ ਧਨ ਵਾਪਿਸ ਲਿਆਉਣ ਦੀ ਮੰਗ ਕਰਨ ਵਾਲੇ ਪਹਿਲਾਂ
ਡੇਰਿਆਂ ਵਿੱਚ ਜਮਾਂ ਧਨ ਤਾਂ ਕਢਵਾ ਲੈਣ: ਜਾਚਕ
*ਗੁਰੂ ਸਾਹਿਬਾਨ ਦੇ ਜਨਮ ਦਿਨ ਮਨਾਉਣ ਦੀ ਬਜ਼ਾਏ ਗੁਰਗੱਦੀ ਦਿਵਸ ਮਨਾਏ ਜਾਣ
*ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜਨਮ ਨਾਲ ਜੁੜੀ ਸਾਖੀ ਕੀਤੀ ਪੂਰੀ ਤਰ੍ਹਾਂ
ਰੱਦ
ਬਠਿੰਡਾ, ੫ ਜੁਲਾਈ (ਕਿਰਪਾਲ ਸਿੰਘ): ਧਨ ਕੁਬੇਰਾਂ ਵਲੋਂ ਵਿਦੇਸ਼ਾਂ ਵਿੱਚ
ਜਮ੍ਹਾਂ ਕੀਤਾ ਗਿਆ ਕਾਲਾ ਧਨ ਵਾਪਸ ਲਿਆ ਕੇ ਦੇਸ਼ ਦੀ ਉਸਾਰੀ ਲਈ ਵਰਤਿਆ ਜਾਣਾ ਚਾਹੀਦਾ ਹੈ ਪਰ ਇਸ
ਨੂੰ ਵਾਪਿਸ ਮੰਗਵਾਉਣ ਲਈ ਲੰਬੀ ਪ੍ਰੀਕਿਰਿਆ ਅਪਨਾਉਣ ਦੇ ਨਾਲ ਨਾਲ ਮੁਸ਼ਕਲ ਵੀ ਹੈ ਜਦੋਂ ਕਿ ਦੇਸ਼
ਵਿੱਚ ਮੰਦਰਾਂ ਤੇ ਡੇਰਿਆਂ ਵਿੱਚ ਜਮ੍ਹਾਂ ਕੀਤਾ ਬੇਸ਼ੁਮਾਰ ਧਨ ਕਢਵਾਉਣਾ ਕਾਫੀ ਸੌਖਾ ਹੈ ਕਿਉਂਕਿ ਇਹ
ਆਪਣੇ ਹੀ ਦੇਸ਼ ਵਿੱਚ ਹੋਣ ਕਰਕੇ ਇਨ੍ਹਾਂ `ਤੇ ਆਪਣੇ ਦੇਸ਼ ਦੇ ਕਾਨੂੰਨ ਸੌਖਿਆਂ ਹੀ ਲਾਗੂ ਕੀਤੇ ਜਾ
ਸਕਦੇ ਹਨ। ਇਹ ਸ਼ਬਦ ਦਰਬਾਰ ਸਾਹਿਬ ਦੇ ਸਾਬਕਾ ਗ੍ਰੰਥੀ ਤੇ ਇੰਟਰਨੈਸ਼ਨਲ ਸਿੱਖ ਪ੍ਰਚਾਰਕ ਗਿਆਨੀ
ਜਗਤਾਰ ਸਿੰਘ ਜਾਚਕ ਨੇ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਤੋਂ ਚੱਲ ਰਹੀ ਲੜੀਵਾਰ ਕਥਾ ਦੌਰਨ
ਅੱਜ ਸਵੇਰੇ ਕਹੇ ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ। ਉਨ੍ਹਾਂ
ਕੇਰਲਾ ਦੇ ਇੱਕ ਮੰਦਿਰ ਵਿਚੋਂ ਇੱਕ ਲੱਖ ਕਰੋੜ ਰੁਪਏ ਤੋਂ ਵੱਧ ਦੇ ਨਿਕਲੇ ਖ਼ਜਾਨੇ ਦਾ ਹਵਾਲਾ
ਦਿੰਦਿਆਂ ਕਿਹਾ ਕਿ ਇੱਕ ਪਾਸੇ ਅਰਬਾਂ ਖਰਬਾਂ ਰੁਪਏ ਦੇ ਖ਼ਜਾਨੇ ਧਾਰਮਕ ਅਸਥਾਨਾਂ ਵਿੱਚ ਦੱਬੇ ਪਏ ਹਨ
ਪਰ ਦੂਸਰੇ ਪਾਸੇ ਉਸੇ ਹੀ ਧਰਮ ਨੂੰ ਮੰਨਣ ਵਾਲੇ ਕਰੋੜਾਂ ਗਰੀਬ ਲੋਕ ਰੋਟੀ ਵਲੋਂ ਭੁੱਖੇ ਮਰ ਰਹੇ
ਹਨ। ਜੇ ਕਰ ਅਖੌਤੀ ਧਾਰਮਿਕ ਰਹਿਬਰ ਇਸ ਖ਼ਜਾਨੇ ਨੂੰ ਗਰੀਬਾਂ ਦੀ ਭਲਾਈ ਲਈ ਨਹੀਂ ਵਰਤਦੇ ਤਾਂ ਸਰਕਾਰ
ਨੂੰ ਹੱਕ ਹੈ ਕਿ ਉਹ ਇਸ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਗਰੀਬਾਂ ਦੀ ਭਲਾਈ ਲਈ ਖਰਚ ਕਰੇ। ਇਸ ਲਈ
ਵਿਦੇਸ਼ਾਂ ਵਿੱਚੋਂ ਕਾਲਾ ਧਨ ਵਾਪਿਸ ਲਿਆਉਣ ਦੀ ਮੰਗ ਕਰਨ ਵਾਲੇ ਡੇਰੇਦਾਰ ਪਹਿਲਾਂ ਡੇਰਿਆਂ ਤੇ
ਮੰਦਰਾਂ ਵਿੱਚ ਜਮ੍ਹਾਂ ਕੀਤਾ ਬੇਸ਼ੁਮਾਰ ਧਨ ਤਾਂ ਕਢਵਾ ਲੈਣ।
ਅੱਜ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਹੋਣ ਕਰਕੇ ਇਸ ਸਬੰਧ
ਵਿੱਚ ਉਨ੍ਹਾਂ ਕਿਹਾ, ਸਿਰਫ ਗੁਰੂ ਨਾਨਕ ਸਾਹਿਬ ਹੀ ਜਨਮ ਤੋਂ ਗੁਰੂ ਹਨ ਬਾਕੀ ਗੁਰੂਆਂ ਦਾ ਸਾਡੇ
ਨਾਲ ਸਿਰਫ ਉਸ ਸਮੇਂ ਤੋਂ ਹੀ ਸਬੰਧ ਹੈ ਜਦੋਂ ਉਹ ਗੁਰਗੱਦੀ `ਤੇ ਬੈਠੇ। ਇਸ ਲਈ ਚੰਗੀ ਗੱਲ ਹੈ ਜੇ
ਅਸੀਂ ਗੁਰੂ ਸਾਹਿਬਾਨ ਦੇ ਜਨਮ ਦਿਨ ਮਨਾਉਣ ਦੀ ਬਜ਼ਾਏ ਉਨ੍ਹਾਂ ਦੇ ਗੁਰਗੱਦੀ ਦਿਵਸ ਮਨਾਈਏ ਕਿਉਂਕਿ
ਜਨਮ ਦਿਨ ਮਨਾਉਣ ਨਾਲ ਅਸੀਂ ਵਿਅਕਤੀ ਦੀ ਦੇਹ ਨਾਲ ਜੁੜਦੇ ਹਾਂ ਜਦੋਂ ਕਿ ਗੁਰਗੱਦੀ ਦਿਵਸ ਮਨਾਉਣ
ਨਾਲ ਗੁਰਸ਼ਬਦ ਨਾਲ, ਕਿਉਂਕਿ ਇਸ ਦਿਨ ਪਹਿਲੇ ਗੁਰੂ ਸਾਹਿਬ ਆਪਣੇ ਉਤਰਾਧਿਕਾਰੀ ਨੂੰ ਗੁਰਸ਼ਬਦ ਦੇ ਕੇ
ਹੀ ਗੁਰੂ ਥਾਪਦੇ ਸਨ ਜਿਸ ਦਾ ਜ਼ਿਕਰ ਗੁਰਬਾਣੀ ਵਿੱਚ ਵੀ ਆਉਂਦਾ ਹੈ: ‘
ਰਾਮਦਾਸ
ਸੋਢੀ ਤਿਲਕੁ ਦੀਆ ਗੁਰ ਸਬਦੁ ਸਚੁ ਨੀਸਾਣੁ ਜੀਉ।। ੫।। ` (ਅੰਗ ੯੨੩ ਰਾਮਕਲੀ ਸਦੁ)।
ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜਨਮ ਨਾਲ ਜੋੜ ਕੇ ਸੁਣਾਈ ਜਾ ਰਹੀ ਸਾਖੀ
ਦਾ ਖੰਡਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਸ ਦਾ ਮੁੱਢ ਗੁਰਬਿਲਾਸ ਪਾਤਸ਼ਾਹੀ ੬ ਤੋਂ ਬੱਝਾ ਹੈ ਜਿਸ
ਨੂੰ ਗੁਰਮਤਿ ਵਿਰੋਧੀ ਜਾਣ ਕੇ ਸਿੰਘ ਸਭਾ ਦੇ ਮੋਢੀਆਂ ਨੇ ਮਹੰਤਾਂ ਤੋਂ ਗੁਰਦੁਆਰੇ ਅਜ਼ਾਦ ਕਰਵਾਉਣ
ਉਪ੍ਰੰਤ ਇਸ ਦੀ ਛਪਾਈ ਅਤੇ ਗੁਰਦੁਆਰਿਆਂ ਵਿੱਚ ਕਥਾ ਕਰਨ `ਤੇ ਪਾਬੰਦੀ ਲਾ ਦਿੱਤੀ ਸੀ ਪਰ ਅਫਸੋਸ ਕਿ
ਉਸ ਲਹਿਰ ਦੀ ਸਫਲਤਾ `ਚੋਂ ਹੋਂਦ ਵਿੱਚ ਆਈ ਸ਼੍ਰੋਮਣੀ ਕਮੇਟੀ ਨੇ ਹੀ ਇਸ ਦੀ ਮੁੜ ਛਪਵਾਈ ਕਰਵਾ
ਦਿੱਤੀ ਜਿਸ ਵਿੱਚ ਇਸ ਕੌਮ ਦੇ ਬਣੇ ਜਥੇਦਾਰ ਹੀ ਕਾਮਨਾ ਕਰ ਰਹੇ ਹਨ ਕਿ ਜੇ ਗੁਰਦੁਆਰਿਆਂ ਵਿੱਚ ਇਸ
ਦੀ ਮੁੜ ਕਥਾ ਸ਼ੁਰੂ ਹੋ ਜਾਵੇ ਤਾ ਉਨ੍ਹਾਂ ਦੀ ਕੀਤੀ ਮਿਹਨਤ ਸਫਲ ਹੋ ਜਾਵੇਗੀ। ਇਸ ਵਿੱਚ ਦਰਜ਼ ਸਾਖੀ
ਅਨੁਸਾਰ ਬਾਬਾ ਪ੍ਰਿਥੀ ਚੰਦ ਦੀ ਪਤਨੀ ਬੀਬੀ ਕਰਮੋ ਗੁਰੂ ਘਰ ਦੀ ਸ਼ੋਭਾ ਵੇਖ ਕੇ ਆਪਣੇ ਪਤੀ ਨੂੰ
ਕਹਿੰਦੀ ਹੈ ਜੇ ਗੱਦੀ ਤੁਹਾਨੂੰ ਮਿਲ ਜਾਂਦੀ ਤਾਂ ਅਸੀਂ ਵੀ ਇਹ ਸੁੱਖ ਸਹੂਲਤਾਂ ਮਾਣਦੇ ਹੁੰਦੇ।
ਬਾਬਾ ਪ੍ਰਿਥੀ ਚੰਦ ਨੇ ਆਪਣੀ ਪਤਨੀ ਨੂੰ ਸਮਝਾਇਆ ਕਿ ਫਿਕਰ ਨਾ ਕਰੇ ਗੁਰੂ ਅਰਜਨ ਦੇ ਤਾ ਕੋਈ ਪੁੱਤਰ
ਹੀ ਨਹੀਂ ਹੈ ਇਸ ਲਈ ਇਹ ਸਭ ਕੁੱਝ ਸਾਡੇ ਪਾਸ ਹੀ ਆ ਜਾਣਾ ਹੈ। ਉਨ੍ਹਾਂ ਦੀ ਇਹ ਗੱਲਬਾਤ ਮਾਤਾ ਗੰਗਾ
ਜੀ ਨੇ ਸੁਣੀ ਤਾਂ ਉਹ ਬੜੀ ਦੁਖੀ ਹੋਈ ਤੇ ਆਪਣੇ ਪਤੀ ਗੁਰੂ ਅਰਜਨ ਸਾਹਿਬ ਜੀ ਨੂੰ ਕਹਿਣ ਲੱਗੀ ਜੇ
ਤੁਸੀਂ ਮੈਨੂੰ ਵੀ ਇੱਕ ਪੁੱਤਰ ਦੀ ਦਾਤ ਬਖ਼ਸ ਦਿੰਦੇ ਤਾਂ ਮੈਨੂੰ ਸ਼ਰੀਕਾਂ ਦੀਆਂ ਇਹ ਗੱਲਾਂ ਤਾਂ ਨਾ
ਸੁਣਨੀਆਂ ਪੈਂਦੀਆਂ। ਗੁਰੂ ਅਰਜਨ ਸਾਹਿਬ ਜੀ ਨੇ ਮਾਤਾ ਗੰਗਾ ਜੀ ਨੂੰ ਬਾਬਾ ਬੁੱਢਾ ਜੀ ਕੋਲ ਭੇਜ
ਦਿੱਤਾ ਕਿ ਇਹ ਦਾਤ ਉਹ ਹੀ ਬਖ਼ਸ਼ ਸਕਦੇ ਹਨ। ਮਾਤਾ ਗੰਗਾ ਜੀ ਬੜੀ ਸ਼ਾਨੋ ਸ਼ੌਕਤ ਨਾਲ ਰੱਥ `ਤੇ ਚੜ੍ਹ
ਕੇ ਗਈ ਤਾਂ ਬਾਬਾ ਜੀ ਨੇ ਉਨ੍ਹਾਂ ਨੂੰ ਸਰਾਪ ਦੇ ਦਿੱਤਾ ਕਿ ਗੁਰੂ ਕਿਆਂ ਨੂੰ ਕੀ ਭਾਜੜਾਂ ਪੈ ਗਈਆਂ
ਹਨ? ਜਦੋਂ ਮਾਤਾ ਗੰਗਾ ਜੀ ਨਿਰਾਸ਼ ਹੋ ਕੇ ਗੁਰੂ ਅਰਜਨ ਪਾਤਸਾਹ ਜੀ ਪਾਸ ਮੁੜ ਆਈ ਤਾਂ ਉਨ੍ਹਾਂ ਨੇ
ਸਮਝਾਇਆ ਕਿ ਜਿਸ ਸਮੇਂ ਸੰਤ ਮਹਾਂਪੁਰਸ਼ਾਂ ਪਾਸ ਕੋਈ ਦਾਤ ਪ੍ਰਾਪਤ ਕਰਨਾ ਜਾਣਾ ਹੋਵੇ ਤਾਂ ਸ਼ਾਹੀ
ਸ਼ਾਨੋ ਸ਼ੌਕਤ ਨਾਲ ਨਹੀਂ ਸੇਵਾ ਭਾਵਨਾ ਸਹਿਤ ਬੜੀ ਨਿਮ੍ਰਤਾ ਨਾਲ ਜਾਣਾ ਚਾਹੀਦਾ ਹੈ। ਮਾਤਾ ਜੀ ਨੇ
ਗੁਰੂ ਸਾਹਿਬ ਜੀ ਦਾ ਬਚਨ ਮੰਨ ਕੇ ਬਾਬਾ ਜੀ ਲਈ ਆਪਣੇ ਹੱਥੀਂ ਮਿੱਸੇ ਪ੍ਰਸ਼ਾਦੇ ਪਕਾਏ ਤੇ ਨਾਲ ਗੰਢਾ
ਤੇ ਲੱਸੀ ਦਾ ਗੜਵਾ ਸਿਰ `ਤੇ ਚੁੱਕ ਕੇ ਪੈਦਲ ਚੱਲ ਕੇ ਬਾਬਾ ਜੀ ਪਾਸ ਪਹੁੰਚੀ ਤਾਂ ਉਨ੍ਹਾਂ ਗੰਢਾ
ਹਥੇਲੀ `ਤੇ ਰੱਖ ਕੇ ਭੰਨਦਿਆਂ ਵਰ ਦਿੱਤਾ ਕਿ ਤੇਰੇ ਘਰ ਬੜਾ ਯੋਧਾ ਮਹਾਂਬਲੀ ਪੁੱਤਰ ਪੈਦਾ ਹੋਵੇਗਾ
ਜਿਹੜਾ ਦੁਸ਼ਮਣਾਂ ਦੇ ਸਿਰ ਇਸ ਗੰਢੇ ਵਾਂਗ ਭੰਨ ਦੇਵੇਗਾ। ਉਹ ਹਰਿਮੰਦਰ ਸਾਹਿਬ ਦੇ ਸਾਹਮਣੇ ਅਕਾਲ
ਤਖ਼ਤ ਦੀ ਸਿਰਜਨਾ ਕਰੇਗਾ, ਉਸ ਦਾ ਨਾਮ ਹਰਿਗੋਬਿੰਦ ਰੱਖਣਾ। ਸਾਖੀਕਾਰਾਂ ਨੇ ਗੁਰੂ ਗ੍ਰੰਥ ਸਾਹਿਬ ਜੀ
ਦੇ ਪੰਨਾ ੩੯੬ `ਤੇ ਦਰਜ਼ ਸ਼ਬਦ ਵੀ ਇਸ ਸਾਖੀ ਨਾਲ ਜੋੜ ਦਿੱਤਾ ਕਿ ਇਹ ਸ਼ਬਦ (ਗੁਰੂ) ਹਰਿਗੋਬਿੰਦ
ਸਾਹਿਬ ਦੇ ਜਨਮ ਦੀ ਖੁਸ਼ੀ ਵਿੱਚ ਉਚਾਰਣ ਕੀਤਾ: ‘
ਆਸਾ
ਮਹਲਾ ੫।। ਸਤਿਗੁਰ ਸਾਚੈ ਦੀਆ ਭੇਜਿ।। ਚਿਰੁ ਜੀਵਨੁ ਉਪਜਿਆ ਸੰਜੋਗਿ।। ਉਦਰੈ ਮਾਹਿ ਆਇ ਕੀਆ
ਨਿਵਾਸੁ।। ਮਾਤਾ ਕੈ ਮਨਿ ਬਹੁਤੁ ਬਿਗਾਸੁ।। ੧।। ਜੰਮਿਆ ਪੂਤੁ ਭਗਤੁ ਗੋਵਿੰਦ ਕਾ।। ਪ੍ਰਗਟਿਆ ਸਭ
ਮਹਿ ਲਿਖਿਆ ਧੁਰ ਕਾ।। ਰਹਾਉ।। ਦਸੀ ਮਾਸੀ ਹੁਕਮਿ ਬਾਲਕ ਜਨਮੁ ਲੀਆ।। ਮਿਟਿਆ ਸੋਗੁ ਮਹਾ ਅਨੰਦੁ
ਥੀਆ।। ਗੁਰਬਾਣੀ ਸਖੀ ਅਨੰਦੁ ਗਾਵੈ।। ਸਾਚੇ ਸਾਹਿਬ ਕੈ ਮਨਿ ਭਾਵੈ।। ੨।। ਵਧੀ ਵੇਲਿ ਬਹੁ ਪੀੜੀ
ਚਾਲੀ।। ਧਰਮ ਕਲਾ ਹਰਿ ਬੰਧਿ ਬਹਾਲੀ।। ਮਨ ਚਿੰਦਿਆ ਸਤਿਗੁਰੂ ਦਿਵਾਇਆ।। ਭਏ ਅਚਿੰਤ ਏਕ ਲਿਵ
ਲਾਇਆ।। ੩।। ਜਿਉ ਬਾਲਕੁ ਪਿਤਾ ਊਪਰਿ ਕਰੇ ਬਹੁ ਮਾਣੁ।। ਬੁਲਾਇਆ ਬੋਲੈ ਗੁਰ ਕੈ ਭਾਣਿ।। ਗੁਝੀ
ਛੰਨੀ ਨਾਹੀ ਬਾਤ।। ਗੁਰੁ ਨਾਨਕੁ ਤੁਠਾ ਕੀਨੀ ਦਾਤਿ।। ੪।। ੭।। ੧੦੧।। `
ਗਿਆਨੀ ਜਾਚਕ ਜੀ ਨੇ ਕਿਹਾ ਕਿ ਪ੍ਰੋ: ਸਾਹਿਬ ਸਿੰਘ ਜੀ ਨੇ ਇਸ ਸ਼ਬਦ ਦੇ ਅਰਥ
ਕਰਦਿਆਂ ਇਸ ਨੂੰ ਗੁਰੂ ਨਾਨਕ ਸਾਹਿਬ ਜੀ ਨਾਲ ਜੋੜਿਆ ਹੈ ਜਿਸ ਦੇ ਅਰਥ ਹਨ:
ਹੇ ਭਾਈ! ਗੁਰੂ ਨਾਨਕ ਪਰਮਾਤਮਾ ਦਾ
ਭਗਤ ਜੰਮਿਆ, ਪਰਮਾਤਮਾ ਦਾ ਪੁੱਤਰ ਜੰਮਿਆ, ਉਸ ਦੀ ਬਰਕਤਿ ਨਾਲ ਉਸ ਦੀ ਸ਼ਰਨ ਆਉਣ ਵਾਲੇ ਸਾਰੇ ਜੀਵਾਂ
ਦੇ ਅੰਦਰ ਧੁਰ-ਦਰਗਾਹ ਦਾ ਸੇਵਾ-ਭਗਤੀ ਦਾ ਲੇਖ ਉੱਘੜ ਰਿਹਾ ਹੈ। ਰਹਾਉ।
ਹੇ ਭਾਈ! ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੇ ਗੁਰੂ (ਨਾਨਕ) ਨੂੰ (ਜਗਤ
ਵਿਚ) ਘੱਲਿਆ ਹੈ ਉਸ ਦੀ ਸੰਗਤਿ (ਦੀ ਬਰਕਤਿ) ਨਾਲ (ਸਿੱਖਾਂ ਦੇ ਹਿਰਦੇ ਵਿਚ) ਅਟੱਲ ਆਤਮਕ ਜੀਵਨ
ਪੈਦਾ ਹੋ ਰਿਹਾ ਹੈ। (ਹੇ ਭਾਈ! ਜਿਵੇਂ ਜਦੋਂ ਮਾਂ ਦੇ) ਪੇਟ ਵਿੱਚ (ਬੱਚਾ) ਆ ਨਿਵਾਸ ਕਰਦਾ ਹੈ ਤਾਂ
ਮਾਂ ਦੇ ਮਨ ਵਿੱਚ ਬਹੁਤ ਖ਼ੁਸ਼ੀ ਪੈਦਾ ਹੁੰਦੀ ਹੈ (ਤਿਵੇਂ ਸਿੱਖ ਦੇ ਅੰਦਰ ਅਟੱਲ ਆਤਮਕ ਜੀਵਨ ਆਨੰਦ
ਪੈਦਾ ਕਰਦਾ ਹੈ)। ੧।
(ਹੇ ਭਾਈ! ਜਿਵੇਂ ਜਿਸ ਘਰ ਵਿਚ) ਪਰਮਾਤਮਾ ਦੇ ਹੁਕਮ ਅਨੁਸਾਰ ਦਸੀਂ ਮਹੀਨੀਂ
ਪੁੱਤਰ ਜੰਮਦਾ ਹੈ (ਤਾਂ ਉਸ ਘਰ ਵਿਚੋਂ) ਗ਼ਮ ਮਿਟ ਜਾਂਦਾ ਹੈ ਤੇ ਬੜਾ ਉਤਸ਼ਾਹ ਹੁੰਦਾ ਹੈ; (ਤਿਵੇਂ
ਜੇਹੜੀ ਸਤ-ਸੰਗਣ) ਸਹੇਲੀ ਗੁਰੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਗਾਂਦੀ ਹੈ ਉਹ ਆਤਮਕ ਆਨੰਦ ਮਾਣਦੀ ਹੈ
ਤੇ ਉਹ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਮਨ ਵਿੱਚ ਪਿਆਰੀ ਲੱਗਦੀ ਹੈ। ੨।
(ਹੇ ਭਾਈ! ਜੇਹੜੇ ਵਡ-ਭਾਗੀ ਮਨੁੱਖ ਗੁਰੂ ਦੀ ਸੰਗਤਿ ਦੀ ਬਰਕਤਿ ਨਾਲ) ਇੱਕ
ਪਰਮਾਤਮਾ ਵਿੱਚ ਸੁਰਤਿ ਜੋੜਦੇ ਹਨ ਉਹ ਚਿੰਤਾ ਤੋਂ ਰਹਿਤ ਹੋ ਜਾਂਦੇ ਹਨ ਸਤਿਗੁਰੂ ਉਹਨਾਂ ਨੂੰ
ਮਨ-ਇੱਛਤ ਫਲ ਦੇਂਦਾ ਹੈ, ਗੁਰੂ ਉਹਨਾਂ ਗੁਰਸਿੱਖਾਂ ਵਿੱਚ ਪਰਮਾਤਮਾ ਦੀ ਧਰਮ-ਸੱਤਿਆ ਪੱਕੀ ਕਰ ਕੇ
ਟਿਕਾ ਦੇਂਦਾ ਹੈ, ਇਹ ਗੁਰਸਿੱਖ ਹੀ (ਗੁਰੂ ਦੀ ਪਰਮਾਤਮਾ ਦੀ) ਵਧ-ਰਹੀ ਵੇਲ ਹਨ ਚੱਲ-ਰਹੀ ਪੀੜ੍ਹੀ
ਹਨ। ੩।
(ਹੇ ਭਾਈ!) ਹੁਣ ਇਹ ਕੋਈ ਲੁਕੀ-ਛਿਪੀ ਗੱਲ ਨਹੀਂ ਹੈ (ਹਰ ਕੋਈ ਜਾਣਦਾ ਹੈ
ਕਿ ਜਿਸ ਮਨੁੱਖ ਉੱਤੇ) ਗੁਰੂ ਨਾਨਕ ਦਇਆਵਾਨ ਹੁੰਦਾ ਹੈ (ਜਿਸ ਨੂੰ ਨਾਮਿ ਦੀ) ਦਾਤਿ ਦੇਂਦਾ ਹੈ ਉਹ
ਜੋ ਕੁੱਝ ਬੋਲਦਾ ਹੈ ਗੁਰੂ ਦਾ ਪ੍ਰੇਰਿਆ ਹੋਇਆ ਗੁਰੂ ਦੀ ਰਜ਼ਾ ਵਿੱਚ ਹੀ ਬੋਲਦਾ ਹੈ (ਉਹ ਆਪਣੇ ਗੁਰੂ
ਉੱਤੇ ਇਉਂ ਫ਼ਖ਼ਰ ਕਰਦਾ ਹੈ) ਜਿਵੇਂ ਕੋਈ ਪੁੱਤਰ ਆਪਣੇ ਪਿਉ ਉੱਤੇ ਮਾਣ ਕਰਦਾ ਹੈ (ਉਹ ਸਿੱਖ ਗੁਰੂ
ਪਾਸੋਂ ਸਹਾਇਤਾ ਦੀ ਉਵੇਂ ਆਸ ਰੱਖਦਾ ਹੈ ਜਿਵੇਂ ਪੁੱਤਰ ਪਿਉ ਪਾਸੋਂ)। ੪। ੭। ੧੦੧।
ਗਿਆਨੀ ਜਾਚਕ ਨੇ ਕਿਹਾ ਸਾਖੀ ਅਨੁਸਾਰ ਮਾਤਾ ਗੰਗਾ ਜੀ ੨੧ ਅੱਸੂ ਨੂੰ ਬਾਬਾ
ਬੁੱਢਾ ਜੀ ਤੋਂ ਅਸ਼ੀਰਵਾਦ ਲੈਣ ਲਈ ਗਈ। ਇਸ ਦਿਨ ਹੁਣ ਵੀ ਬੀੜ ਬਾਬਾ ਬੁੱਢਾ ਜੀ ਵਿਖੇ ਮੇਲਾ ਲਗਦਾ
ਹੈ। (ਗੁਰੂ) ਹਰਿਗੋਬਿੰਦ ਸਾਹਿਬ ਜੀ ਦਾ ਜਨਮ ਇਸ ਤੋਂ ਪੂਰੇ ੯ ਮਹੀਨੇ ੨੧ ਹਾੜ ਨੂੰ ਹੋਇਆ। ਹੁਣ ਜੇ
ਇਸ ਸਾਖੀ ਦਾ ਸਬੰਧ ਇਸ ਸ਼ਬਦ ਨਾਲ ਮੰਨ ਲਈਏ ਫਿਰ ਜਾਂ ਤਾਂ ਉਹ ਸਾਖੀ ਗਲਤ ਹੈ ਜਾਂ ਇਹ ਸ਼ਬਦ ਗਲਤ ਹੈ
ਕਿਉਂਕਿ ਇਸ ਸ਼ਬਦ ਅਨੁਸਾਰ ਬਾਲਕ ਦਾ ਜਨਮ ੧੦ ਮਹੀਨੇ ਪਿੱਛੋਂ ਹੋਇਆ ਹੈ। ਗਿਆਨੀ ਜਾਚਕ ਜੀ ਨੇ ਕਿਹਾ
ਕਿ ਉਂਝ ਵੀ ਇਹ ਸਾਖੀ ਗੁਰਮਤਿ ਦੀ ਪੂਰੀ ਤਰ੍ਹਾਂ ਖੰਡਨਾ ਕਰਦੀ ਹੈ ਕਿਉਂਕਿ ਜੇ ਗੁਰੂ ਸਾਹਿਬ ਜੀ ਦੇ
ਰਿਹਾਇਸ਼ ਦੇ ਪੁਰਾਣੇ ਘਰ (ਹੁਣ ਤਾਂ ਕਾਰ ਸੇਵਾ ਦੇ ਨਾਮ `ਤੇ ਉਹ ਸਭ ਨਸ਼ਟ ਹੀ ਕਰ ਦਿੱਤੇ ਗਏ ਹਨ)
ਵੇਖੀਏ ਤਾਂ ਪਤਾ ਚਲਦਾ ਹੈ ਕਿ ਉਨ੍ਹਾਂ ਦਾ ਜੀਵਨ ਸ਼ਾਹੀ ਨਹੀਂ ਬੜੇ ਹੀ ਸਾਦਾ ਸੀ। ਦੂਸਰੀ ਗੱਲ ਕੀ
ਪੁੱਤਰ ਦੇ ਜਨਮ ਤੋਂ ਪਹਿਲਾਂ ਗੁਰੂ ਅਰਜਨ ਸਾਹਿਬ ਜੀ ਦੇ ਘਰ ਸੋਗ ਪਿਆ ਸੀ? ਗੁਰੂ ਦੀ ਸਿਖਿਆ ਤਾਂ
ਹੈ ‘
ਸਾਚੀ ਭਗਤਿ ਸਦਾ ਸੁਖੁ
ਹੋਇ।। ੨।। ਜਿਨਿ ਹਰਿ ਰਸੁ ਚਾਖਿਆ ਸੋ ਹਰਿ ਜਨੁ ਲੋਗੁ।। ਤਿਸੁ ਸਦਾ ਹਰਖੁ ਨਾਹੀ ਕਦੇ ਸੋਗੁ।। `
(ਪੰਨਾ ੬੬੪)
ਕੀ ਗੂਰੂ ਘਰ ਵਿੱਚ ਕਿਸੇ ਨੂੰ ਵੈਰੀ ਜਾਂ ਦੁਸਮਨ ਸਮਝਿਆ ਜਾਂਦਾ ਸੀ? ਗੁਰੂ
ਦੀ ਸਿਖਿਆ ਤਾਂ ਇਹ ਦਸਦੀ ਹੈ ‘
ਧਨੁ
ਧਨੁ ਹਰਿ ਗਿਆਨੀ ਸਤਿਗੁਰੂ ਹਮਾਰਾ ਜਿਨਿ ਵੈਰੀ ਮਿਤ੍ਰੁ ਹਮ ਕਉ ਸਭ ਸਮ ਦ੍ਰਿਸਟਿ ਦਿਖਾਈ।। ` (ਪੰਨਾ
੫੯੪)
ਗੁਰੂ ਦੀ ਸਿਖਿਆ ਤਾਂ ਵਰ ਸਰਾਪ ਨੂੰ ਰੱਦ ਕਰਦੀ ਹੈ ਕਿ ਪ੍ਰਮਾਤਮਾ ਦਾ
ਬਣਾਇਆ ਕੋਈ ਮਨੁੱਖ ਕੋਈ ਦਾਤ ਦੇਣ ਦੇ ਸਮਰੱਥ ਨਹੀਂ ਹੈ: ‘
ਸਿਰੀਰਾਗੁ
ਮਹਲਾ ੧ ਘਰੁ ੪।। ਕੀਤਾ ਕਹਾ ਕਰੇ ਮਨਿ ਮਾਨੁ।। ਦੇਵਣਹਾਰੇ ਕੈ ਹਥਿ ਦਾਨੁ।। ਭਾਵੈ ਦੇਇ ਨ ਦੇਈ
ਸੋਇ।। ਕੀਤੇ ਕੈ ਕਹਿਐ ਕਿਆ ਹੋਇ।। ੧।। (ਪੰਨਾ ੨੫)
ਪਰ ਇਸ ਸਾਖੀ ਵਿੱਚ ਬਾਬਾ ਬੁੱਢਾ ਜੀ ਨੂੰ ਗੁਰੂ ਘਰ ਨੂੰ
ਕਦੀ ਨਰਾਜ਼ ਹੋ ਕੇ ਸਰਾਪ ਦਿੰਦਾ ਅਤੇ ਖੁਸ਼ ਹੋ ਕੇ ਵਰ ਦਿੰਦਾ ਵਿਖਾਇਆ ਗਿਆ ਹੈ ਜੋ ਕਿ ਗੁਰਮਤਿ ਦੇ
ਬਿਲਕੁਲ ਵਿਰੋਧੀ ਕਰਮ ਹੈ।
ਕੀ ਗੁਰੂ ਘਰ ਦੀ ਪੀੜ੍ਹੀ ਪੱਤਰ ਦੇ ਜਨਮ ਨਾਲ ਚਲਦੀ ਹੈ? ਗੁਰਬਾਣੀ ਅਨੁਸਾਰ
ਤਾ ਗੁਰੂ ਦੀ ਪੀੜ੍ਹੀ ਗੁਰ ਸਬਦ ਨਾਲ ਹੀ ਚਲਦੀ ਹੈ: ‘
ਗੁਰਿ
ਬਾਬੈ ਫਿਟਕੇ ਸੇ ਫਿਟੇ ਗੁਰਿ ਅੰਗਦਿ ਕੀਤੇ ਕੂੜਿਆਰੇ।। ਗੁਰਿ ਤੀਜੀ ਪੀੜੀ ਵੀਚਾਰਿਆ ਕਿਆ ਹਥਿ ਏਨਾ
ਵੇਚਾਰੇ।। ਗੁਰੁ ਚਉਥੀ ਪੀੜੀ ਟਿਕਿਆ ਤਿਨਿ ਨਿੰਦਕ ਦੁਸਟ ਸਭਿ ਤਾਰੇ।। ਕੋਈ ਪੁਤੁ ਸਿਖੁ ਸੇਵਾ ਕਰੇ
ਸਤਿਗੁਰੂ ਕੀ ਤਿਸੁ ਕਾਰਜ ਸਭਿ ਸਵਾਰੇ।। ` (ਪੰਨਾ ੩੦੭)।
ਉਨ੍ਹਾਂ ਕਿਹਾ ਕਿ ਜੇ ਪੁੱਤਰ ਦੇ ਜਨਮ ਨਾਲ ਹੀ ਗੁਰੂ ਦੀ
ਪੀੜ੍ਹੀ ਚਲਦੀ ਹੁੰਦੀ ਤਾਂ ਦੂਜੀ, ਤੀਜੀ ਤੇ ਚੌਥੀ ਪੀੜ੍ਹੀ ਗੁਰੂ ਅੰਗਦ, ਗੁਰੂ ਆਮਰਦਾਸ ਅਤੇ ਗੁਰੂ
ਰਾਮਦਾਸ ਨਹੀਂ ਬਲਕਿ ਸ਼੍ਰੀ ਚੰਦ ਤੇ ਉਨ੍ਹਾਂ ਦੀ ਅਲਾਦ ਦੀ ਚੱਲੀ ਹੁੰਦੀ
ਗਿਆਨੀ ਜਾਚਕ ਜੀ ਨੇ ਕਿਹਾ ਕਿ ਅਸਲ ਵਿੱਚ ਇਹ ਸਾਖੀ ਗੁਰਮਤਿ ਦੀ ਪੂਰੀ
ਉਲੰਘਣਾ ਕਰਦੀ ਹੈ ਤੇ ਸੰਤ ਪ੍ਰਥਾ ਨੂੰ ਜਨਮ ਦੇਣ ਵਾਲੀ ਹੈ ਕਿਉਂਕਿ ਇਸ ਵਿੱਚ ਸਾਖੀ ਦਰਸਾਇਆ ਗਿਆ
ਹੈ ਕਿ ਸੰਤ ਮਹਾਂਪੁਰਸ਼ ਪੁੱਤਰਾਂ ਦਾਤ ਦੇ ਸਕਦੇ ਹਨ ਤੇ ਇਸ `ਤੇ ਗੁਰ ਅਰਜਨ ਸਾਹਿਬ ਜੀ ਦੀ ਮੋਹਰ ਵੀ
ਲਵਾ ਦਿੱਤੀ ਹੈ ਕਿ ਉਨ੍ਹਾਂ ਖ਼ੁਦ ਹੀ ਆਪਣੇ ਮਹਲ ਮਾਤਾ ਗੰਗਾ ਜੀ ਨੂੰ ਬਾਬਾ ਬੁੱਢਾ ਜੀ ਪਾਸ ਪੁੱਤਰ
ਦੀ ਪ੍ਰਾਪਤੀ ਲਈ ਵਰ ਲੈਣ ਵਾਸਤੇ ਭੇਜਿਆ ਤੇ ਸੰਤਾਂ ਕੋਲ ਜਾਣ ਦੀ ਮਰਿਆਦਾ ਸਮਝਾਈ ਹੈ।
(05/07/11)
ਅਵਤਾਰ ਸਿੰਘ ਮਿਸ਼ਨਰੀ
ਡਾ.
ਗੁਰਮੀਤ ਸਿੰਘ ਬਰਸਾਲ ਦੇ ਮਰਹੂਮ ਮਾਤਾ ਪ੍ਰੀਤਮ ਕੌਰ ਨੂੰ ਭਾਵਭਿੰਨੀ ਸ਼ਰਧਾਂਜਲੀ
(ਅਵਤਾਰ ਸਿੰਘ ਮਿਸ਼ਨਰੀ ਫਰੀਮਾਂਟ) ਕੁੱਝ ਦਿਨ ਪਹਿਲੇ ਸੈਨਹੋਜੇ ਵਿਖੇ ਡਾ. ਗੁਰਮੀਤ
ਸਿੰਘ ਬਰਸਾਲ ਦੇ ਸਤਿਕਾਰਯੋਗ ਮਾਤਾ ਪ੍ਰੀਤਮ ਕੌਰ ਸੁਪਮਨੀ ਸ੍ਰ ਨਗਿੰਦਰ ਸਿੰਘ ਬਰਸਾਲ ਜੋ ਕਾਫੀ
ਸਮੇਂ ਤੋਂ ਖੂਨ ਦੀ ਕਮੀ ਤੋਂ ਪੀੜਤ ਸਨ ਅਚਾਨਕ ਅਕਾਲ ਚਲਾਣਾ ਕਰ ਗਏ। ਇੱਕ ਮਾਂ ਜੋ ਸਾਰੇ ਪ੍ਰਵਾਰ
ਦੀ ਠੰਡੀ ਛਾਂ ਹੁੰਦੀ ਹੈ ਅਤੇ ਜਿਸ ਨੇ ਪਿਆਰ ਮੋਹ ਨਾਲ ਬੱਚਿਆਂ ਨੂੰ ਪਾਲਿਆਂ ਪੋਸਿਆ ਹੁੰਦਾ ਹੈ,
ਦਾ ਅਚਾਨਕ ਪ੍ਰਵਾਰ ਚੋਂ ਤੁਰ ਜਾਣਾਂ ਪ੍ਰਵਾਰ ਲਈ ਇੱਕ ਅਸਹਿ ਸਦਮਾਂ ਹੈ। ਬਰਸਾਲ ਪ੍ਰਵਾਰ ਪੰਥਕ ਅਤੇ
ਗੁਰਮੁਖ ਪ੍ਰਾਵਰ ਹੈ ਨੇ ਮਰਹੂਮ ਮਾਤਾ ਜੀ ਨੂੰ ਅੰਤਮ ਵਿਦਾਇਗੀ ਗੁਰਮਤਿ ਅਨੁਸਾਰ ਦਿੱਤੀ ਹੈ। “ਜਮਣ
ਮਰਨਾ ਹੁਕਮ ਹੈ ਭਾਣੈ ਆਵੈ ਜਾਇ” ਅਕਾਲ ਪੁਰਖ ਦਾ ਭਾਣਾ ਮੰਨਦੇ ਹੋਏ, ਗੁਰਬਾਣੀ ਦਾ ਸਹਿਜ ਪਾਠ
ਪ੍ਰਵਾਰ ਨੇ ਪਾਠੀ ਸਿੰਘਾਂ ਨਾਲ ਮਿਲ ਕੇ ਕੀਤਾ।
ਇਸ ਉਪ੍ਰੰਤ 3 ਜੁਲਾਈ ਸੰਨ 2011 ਦਿਨ ਐਤਵਾਰ ਨੂੰ ਮਰਹੁਮ ਮਾਤਾ ਜੀ ਦੇ ਪੰਜ ਭੂਤਕ ਸਰੀਰ ਦਾ ਦਾਹ
ਸਸਕਾਰ ਚੈਪਲ ਆਫ ਦਾ ਚਾਈਮਜ਼ ਫਿਊਨਰਲ ਹੋਮ ਫਰੀਮਾਂਟ ਵਿਖੇ ਕੀਤਾ ਗਿਆ, ਜਿੱਥੇ ਬਰਸਾਲ ਪ੍ਰਵਾਰ ਦੇ
ਰਿਸ਼ਤੇਦਾਰ ਸਬੰਧੀ ਅਤੇ ਡਾ. ਗੁਰਮੀਤ ਸਿੰਘ ਬਰਸਾਲ ਦੇ ਦੋਸਤ ਵਿਦਵਾਨ ਲਿਖਾਰੀ ਅਤੇ ਕੁੱਝ
ਗੁਰਦੁਆਰਿਆਂ ਦੇ ਪ੍ਰਬੰਧਕ ਸਜਨ ਵੀ ਪਹੁੰਚੇ ਹੋਏ ਸਨ। ਸਹਿਤ ਸਭਾ ਦੇ ਮਜੂਦਾ ਪ੍ਰਧਾਨ ਕੁਲਦੀਪ ਸਿੰਘ
ਢੀਂਡਸਾ ਨੇ ਸਹਿਤ ਸਭਾ ਵੱਲੋਂ ਸ਼ਰਧਾਂਜਲੀ ਭੇਂਟ ਕਰਦੇ ਹੋਏ ਇੱਕ ਕਵਿਤਾ ਰਾਹੀਂ ਬਰਸਾਲ ਪ੍ਰਵਾਰ ਨਾਲ
ਦੁੱਖ ਸਾਂਝਾ ਕੀਤਾ। ਗੁਰਦੁਆਰਾ ਫਰੀਮਾਂਟ ਅਤੇ ਸਿੱਖ ਯੂਥ ਆਫ ਅਮਰੀਕਾ ਦੇ ਆਗੂ ਸ੍ਰ. ਜਸਵਿੰਦਰ
ਸਿੰਘ ਜੰਡੀ ਨੇ ਕਿਹਾ ਕਿ ਜਿੰਦੇ ਮਾਂ ਬਾਪ ਦੀ ਸੇਵਾ ਹੀ ਅਸਲੀ ਸੇਵਾ ਹੈ, ਮਾਂ ਹੀ ਘਰ ਦੀ ਆਗੂ
ਹੁੰਦੀ ਹੈ, ਉਨ੍ਹਾਂ ਨੇ ਭਾਵਕ ਹੋ ਕੇ ਕਿਹਾ ਕਿ ਕੁੱਝ ਸਮਾਂ ਪਹਿਲੇ ਇੱਕ ਮਾਂ ਦਾਸ ਨੂੰ ਗੁਰਦੁਆਰਾ
ਸਾਹਿਬ ਵਿਖੇ ਮਿਲੀ ਅਤੇ ਰੋਂਦੀ ਹੋਈ ਨੇ ਕਿਹਾ ਕਿ ਅਜੋਕੀ ਔਲਾਦ ਕਿਨੀ ਅਕ੍ਰਿਤਘਣ ਹੋ ਗਈ ਹੈ, ਦੇਖੋ
ਮੇਰਾ ਇੱਕੋ-ਇੱਕ ਪੁੱਤਰ ਹੈ ਜਿਸਨੂੰ ਮੈਂ ਬੜੇ ਚਾਵਾਂ ਨਾਲ ਪਾਲਿਆ, ਪੋਸਿਆ, ਪੜਾਇਆ ਅਤੇ ਵਿਦੇਸ਼
ਭੇਜਿਆ ਨੇ ਮੋਹਤੋੜ ਹੋ ਕੇ ਮੈਨੂੰ ਥੱਪੜਮਾਰ ਕੇ ਘਰੋਂ ਕੱਢ ਦਿੱਤਾ ਹੈ। ਭਾਈ ਜੰਡੀ ਨੇ ਕਿਹਾ ਕਿ ਇਸ
ਪੱਖੋਂ ਡਾ. ਬਰਸਾਲ ਭਾਗਾਂ ਵਾਲੇ ਹਨ ਜਿਨ੍ਹਾਂ ਨੇ ਮਾਂ ਦੀ ਜਿੰਦੇ ਜੀਅ ਹੱਥੀਂ ਸੇਵਾ ਕੀਤੀ।
ਉਨ੍ਹਾਂ ਨੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ. ਜਸਵੰਤ ਸਿੰਘ ਹੋਠੀ ਵੱਲੋਂ
ਮਾਤਾ ਜੀ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ ਅਤੇ ਕਿਹਾ ਕਿ ਉਨ੍ਹਾਂ ਦਾ ਬਰਸਾਲ ਪ੍ਰਵਾਰ ਨਾਲ ਗੂੜਾਂ
ਸਨੇਹ ਹੈ ਜੋ ਗੁਰਦੁਆਰਾ ਸੈਨਹੋਜੇ ਦੀ ਅਚਾਨਕ ਚੋਣ ਕਰਕੇ ਨਹੀਂ ਆ ਸੱਕੇ ਇਸ ਸੁਨੇਹੇ ਰਾਹੀਂ ਪ੍ਰਵਾਰ
ਨਾਲ ਦੁੱਖ ਸਾਂਝਾ ਕਰਦੇ ਹਨ। ਫਿਰ ਸਹਿਤ ਸਭਾ ਬੇਏਰੀਏ ਦੇ ਸਾਬਕਾ ਪ੍ਰਧਾਨ ਸ੍ਰ. ਤਾਰਾ ਸਿੰਘ ਸਾਗਰ
ਨੇ ਸ਼ਰਧਾਜਲੀ ਭੇਂਟ ਕੀਤੀ।
ਇਸ ਤੋਂ ਬਾਅਦ ਦਾਸ (ਅਵਤਾਰ ਸਿੰਘ ਮਿਸ਼ਨਰੀ) ਨੇ ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ. ਐੱਸ. ਏ.
ਵੱਲੋਂ ਬਰਸਾਲ ਪ੍ਰਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਅੰਤਮ ਸੰਸਕਾਰ ਬਾਰੇ ਬੋਲਦੇ ਕਿਹਾ ਕਿ ਸਿੱਖਾਂ
ਦੇ ਚਾਰ ਸੰਸਕਾਰ ਹਨ-ਜਨਮ, ਅੰਮ੍ਰਿਤ, ਅਨੰਦ ਅਤੇ ਅੰਤਮ ਸੰਸਕਾਰ। ਇਸ ਵੇਲੇ ਅਸੀਂ ਅੰਤਮ ਸੰਸਕਾਰ
ਵਿੱਚ ਹਾਜ਼ਰ ਹਾਂ। ਦੇਖੋ ਸਾਡੇ ਸਿੱਖ ਲੀਡਰ ਵੀ ਅੱਜ ਗੁਰੂ ਗ੍ਰੰਥ ਅਤੇ ਸਿੱਖ ਰਹਿਤ ਮਰਯਾਦਾ ਨੂੰ
ਛੱਡ ਕੇ ਬ੍ਰਾਹਮਣਨੁਮਾਂ ਸਾਧਾਂ ਸੰਤਾਂ ਦੇ ਰਾਹੇ ਪੈ ਗਏ ਹਨ। ਜਿਵੇਂ ਪਾਂਡੇ ਹਰਦੁਆਰ ਵਿਖੇ ਮ੍ਰਿਤਕ
ਪ੍ਰਾਣੀ ਦੀਆਂ ਅਸਤੀਆਂ ਗੰਗਾ ਵਿੱਚ ਪੁਵਾ ਕੇ ਸਵਰਗ ਅਤੇ ਮੁਕਤੀ ਦਾ ਲਾਰਾ ਲਾ, ਦਾਨ ਦੱਸ਼ਣਾ ਭੇਟ
ਲੈਂਦੇ ਸਨ ਤਟ ਹਨ, ਓਵੇਂ ਹੀ ਅੱਜ ਸਾਡੇ ਸਿੱਖ ਲੀਡਰ ਅਤੇ ਡੇਰੇਦਾਰਾਂ ਨੇ ਕੀਰਤਪੁਰ ਵਿਖੇ
ਪਤਾਲਪੁਰੀ, ਗੋਇੰਦਵਾਲ ਆਦਿਕ ਵਿਖੇ ਮੁਰਦਘਾਟ ਬਣਾ ਕੇ ਪਾਂਡਿਆਂ ਦੇ ਬਰਾਬਰ ਮੁਰਦੇ ਦੀਆਂ ਅਸਤੀਆਂ
ਪਾ ਕੇ ਦਾਨ ਦੱਸ਼ਣਾ ਭਾਂਡੇ ਸਮੱਗਰੀ ਰਾਹੀਂ ਸਿੱਖ ਜਨਤਾ ਨੂੰ ਲੁੱਟ ਰਹੇ ਅਤੇ ਬ੍ਰਾਹਮਣਵਾਦ ਦੀ ਭੇਂਟ
ਚੜ੍ਹਾ ਰਹੇ ਹਨ ਜਦ ਕਿ ਪ੍ਰਾਣੀ ਦੇ ਅੰਤਮ ਸਸਕਾਰ ਤੋਂ ਬਾਅਦ ਅਸਤੀਆਂ ਤੇ ਰਾਖ ਚਲਦੇ ਪਾਣੀ ਵਿੱਚ ਜਲ
ਪ੍ਰਵਾਹ ਕਰਨ ਦੀ ਮਰਯਾਦਾ ਹੈ, ਜੇ ਨੇੜੇ ਕੋਈ ਨਦੀ ਨਹੀਂ ਵਗਦੀ ਤਾਂ ਓਥੇ ਹੀ ਧਰਤੀ ਵਿੱਚ ਟੋਆ ਪੁੱਟ
ਕੇ ਅਸਤੀਆਂ ਤੇ ਰਾਖ ਦਬਾ ਦਿੱਤੀ ਜਾਵੇ। ਸਾਡੇ ਲੀਡਰ ਤਾਂ ਜਲੂਸ ਦੀ ਸ਼ਕਲ ਵਿੱਚ ਮਹਿੰਗੇ ਤੋਂ ਮਹਿਗੇ
ਕਲਸਾਂ ਵਿੱਚ ਅਸਤੀਆਂ ਤੇ ਰਾਖ ਲੈ ਕੇ ਜਾਂਦੇ ਹੋਏ ਸ਼ਰੇਆਂਮ ਮਰਯਾਦਾ ਦੀ ਧੱਜੀਆਂ ਉਡਾਂਦੇ ਹਨ। ਹੋਰ
ਵੀ ਵਿਦਵਾਨ ਜਿਵੇਂ ਕਨੈਕਟੀਕਟ ਦੇ ਪ੍ਰਧਾਨ ਕੁਲਵੰਤ ਸਿੰਘ ਸਮਰਾਏ, ਟਰਲਕ ਗੁਰਦੁਆਰਾ ਸਾਹਿਬ ਦੇ
ਸਕੱਤਰ, ਇੰਟ੍ਰਨੈਸ਼ਲ ਸਿੱਖ ਸਭਿਅਚਾਰ ਸੁਸਾਇਟੀ ਕੈਲੇਫੋਰਨੀਆਂ ਦੇ ਪ੍ਰਧਾਨ ਸ੍ਰ. ਪਰਮਜੀਤ ਸਿੰਘ
ਦਾਖਾ, ਇੰਟ੍ਰਨੈਸ਼ਲ ਸਿੰਘ ਸਭਾ ਦੇ ਸ੍ਰ. ਕੁਲਦੀਪ ਸਿੰਘ ਯੂਬਾਸਿਟੀ, ਪ੍ਰੋ. ਮੱਖਨ ਸਿੰਘ ਅਤੇ
ਸਰਬਜੀਤ ਸਿੰਘ ਸੈਕਰਾਮੈਂਟੋ, ਪ੍ਰਸਿੱਧ ਵਿਦਵਾਨ ਸ੍ਰ. ਮਝੈਲ ਸਿੰਘ ਸਰਾਂ ਸੈਨਹੋਜੇ ਅਤੇ ਸਹਿਤ ਸਭਾ
ਦੇ ਰਿੰਗ ਲੀਡਰ ਸ੍ਰ. ਪਰਮਿੰਦਰ ਸਿੰਘ ਪ੍ਰਵਾਨਾ ਅਤੇ ਹੋਰ ਸੱਜਨ ਵੀ ਵਿਸ਼ੇਸ਼ ਤੌਰ ਤੇ ਪਾਹੁੰਚੇ ਹੋਏ
ਸਨ। ਸ੍ਰ. ਤਰਲੋਚਨ ਸਿੰਘ ਦੁਪਾਲਪੁਰ ਜੋ ਬਰਸਾਲ ਪ੍ਰਵਾਰ ਦੇ ਬਹੁਤ ਨੇੜੇ ਹਨ ਜੋ ਕਿਸੇ ਐਮਰਜੰਸੀ
ਕਰਕੇ ਨਹੀਂ ਆ ਸੱਕੇ ਨੇ ਵੀ ਪਹਿਲੇ ਸ੍ਰ. ਬਰਸਾਲ ਦੇ ਘਰ ਆ ਕੇ ਅਤੇ ਫਿਰ ਸਸਕਾਰ ਵੇਲੇ ਫੋਨ ਰਾਹੀਂ
ਦੁੱਖ ਪ੍ਰਗਟ ਕੀਤਾ।
ਸਸਕਾਰ ਤੋਂ ਬਾਅਦ ਗੁਰਦੁਆਰਾ ਫਰੀਮਾਂਟ ਵਿਖੇ ਲੰਗਰ ਛਕਣ ਤੋਂ ਪਿਛੋਂ ਮਰਹੂਮ ਮਾਤਾ ਪ੍ਰੀਤਮ ਕੌਰ ਦੀ
ਮਿੱਠੀ ਯਾਦ ਵਿੱਚ ਭਾਈ ਗੁਰਪ੍ਰੀਤ ਸਿੰਘ ਜੀ ਦੇ ਰਾਗੀ ਜਥੇ ਨੇ “ਸਦ ਬਾਣੀ” ਚੋਂ “ਅੰਤਹ ਸਤਿਗੁਰ
ਬੋਲਿਆ ਮੈਂ ਪਿਛੈ ਕੀਰਤਨ ਕਰਿਓ ਨਿਰਬਾਨ ਜੀਓ” ਵਿਆਖਿਆ ਸਹਿਤ ਕੀਰਤਨ ਕੀਤਾ। ਫਿਰ ਅਮਰੀਕਨ ਤੋਂ
ਸਿੰਘ ਸਜੀ ਬੀਬੀ ਹਰਸਿਮਰਤ ਕੌਰ ਖਾਲਸਾ ਨੇ “ਦੁਖ ਭੰਜਨ ਤੇਰਾ ਨਾਮ ਜੀ” ਸ਼ਬਦ ਦਾ ਕੀਰਤਨ ਕਰਦਿਆਂ
ਅੰਗ੍ਰੇਜੀ ਅਤੇ ਪੰਜਾਬੀ ਵਿੱਚ ਮਿਕਸ ਵਿਆਖਿਆ ਕਰਦੇ ਕਿਹਾ ਕਿ ਸੰਸਾਰ ਵਿੱਚ ਕੁੱਝ ਵੀ ਖਤਮ ਨਹੀਂ
ਹੁੰਦਾ ਸਗੋਂ ਰੀਸਾਈਕਲ ਹੁੰਦਾ ਰਹਿੰਦਾ ਹੈ। ਗੁਰਬਾਣੀ ਦੀ ਵਿਚਾਰ ਹੀ ਸਾਡੇ ਮਾਨਸਕ ਦੁੱਖ ਦੂਰ ਕਰਦੀ
ਹੈ। ਇਸ ਲਈ ਆਪ ਗੁਰਬਾਣੀ ਦਾ ਰਸ ਮਾਣੋ ਪੁਜਾਰੀਆਂ ਤੇ ਹੀ ਟੇਕ ਨਾਂ ਰੱਖੋ, ਗੁਰਬਾਣੀ ਰੋਣ ਦੀ ਬਜਾਏ
ਭਾਣਾ ਮੰਨਣ ਦਾ ਉਪਦੇਸ਼ ਦਿੰਦੀ ਹੈ। ਫਿਰ ਅਨੰਦ ਸਾਹਿਬ ਦਾ ਪਾਠ ਤੇ ਗੁਰਦੁਆਰਾ ਫਰੀਮਾਂਟ ਦੇ ਗ੍ਰੰਥੀ
ਭਾਈ ਜਗਤਾਰ ਸਿੰਘ ਨੇ ਅੰਤਮ ਅਰਦਾਸ ਕੀਤੀ ਅਤੇ ਹੁਕਮਨਾਮਾਂ ਲੈ ਕੇ ਕੜਾਹ ਪ੍ਰਸ਼ਾਦ ਵਰਤਾਇਆ ਗਿਆ।
ਅੰਤ ਵਿੱਚ ਬਰਸਾਲ ਪ੍ਰਵਾਰ ਨੇ ਦੂਰੋਂ ਨੇੜਿਓਂ ਆਏ ਰਿਸ਼ਤੇਦਾਰ, ਸਬੰਧੀਆਂ ਅਤੇ ਦੋਸਤਾਂ ਮਿਤਰਾਂ ਦਾ
ਧੰਨਵਾਦ ਕੀਤਾ ਜਿਨ੍ਹਾਂ ਨੇ ਪ੍ਰਾਵਰ ਨਾਲ ਦੁੱਖ ਸਾਂਝਾ ਕੀਤਾ। ਇਉਂ ਮਰਹੂਮ ਮਾਤਾ ਪ੍ਰੀਤਮ ਕੌਰ ਦੇ
ਅੰਤਮ ਸੰਸਕਾਰ ਵਿਖੇ ਬਰਸਾਲ ਪ੍ਰਵਾਰ ਨੇ ਸਾਰੀਆਂ ਰਸਮਾਂ ਗੁਰਮਤਿ ਅਨੁਸਾਰ ਅਦਾ ਕੀਤੀਆਂ।
(05/07/11)
ਮਨਜੀਤ ਸਿੰਘ ਖਾਲਸਾ
ਹਲੇਮੀ-ਰਾਜ ਦੀ ਸਥਾਪਤੀ ਤੇ ਪਤਨ - ਖ਼ਾਲਸਾ ਕੌਮ ਦਾ ਸੁਨਹਿਰੀ ਇਤਿਹਾਸ
ਗੁਰੂ ਨਾਨਕ ਸਾਹਿਬ ਦੇ ਉਤਰਾਧਿਕਾਰੀ ਗੁਰੂ-ਜਾਮੇਂ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਹੁਕਮਾਂ
ਅਨੁਸਾਰ, ਬਾਬਾ ਬੰਦਾ ਸਿੰਘ ਬਹਾਦਰ ਨੇ ਮਈ ਸੰਨ 1710 ਵਿੱਚ ਜ਼ਾਲਮ ਮੁਗ਼ਲ ਰਾਜ ਦੀ ਸਭ ਤੋਂ ਵੱਡੀ
ਅਤੇ ਸ਼ਕਤੀਸ਼ਾਲੀ ਰਿਆਸਤ ਸਰਹਿੰਦ ਨੂੰ ਤਹਿਤੇਗ਼ ਕਰ ਕੇ, ਕਰਨਾਲ ਤੇ ਲਾਹੌਰ ਦੇ ਵਿਚਕਾਰਲੇ ਛੇ ਸੂਬਿਆਂ
ਵਿੱਚ ਖ਼ਾਲਸਾ ਹਲੇਮੀ-ਰਾਜ ਸਥਾਪਤ ਕਰ ਕੇ ਇਸ ਰਾਜ ਦਾ ਨਾਨਕਸ਼ਾਹੀ ਸਿੱਕਾ ਤੇ ਮੁਹਰ ਜਾਰੀ ਕਰ ਦਿੱਤੇ।
ਇਸ ਤਰ੍ਹਾਂ ਭਾਰਤ ਉਪ ਮਹਾਂਦੀਪ ਦੇ ਇਸ ਖਿੱਤੇ ਵਿੱਚੋਂ ਪਠਾਣਾਂ ਤੇ ਮੁਗ਼ਲਾਂ ਦੇ ਤਕਰੀਬਨ ੭ ਸਦੀਆਂ
ਪੁਰਾਣੇ ਵਿਦੇਸ਼ੀ ਰਾਜ ਦੀ ਗੁਲਾਮੀ ਦਾ ਜੂਲਾ ਲਾਹ ਸੁੱਟਿਆ। ਭਾਰਤ ਦੇ ਇਤਿਹਾਸ ਵਿੱਚ ਅਜਿਹਾ
ਮਹੱਤਵਪੂਰਨ ਇਨਕਲਾਬੀ ਪਰੀਵਰਤਣ ਪਹਿਲੀ ਵਾਰ ਹੋਇਆ ਸੀ। ਬਦਕਿਸਮਤੀ ਨਾਲ, ਮਾਰਚ ਸੰਨ 1716 ਵਿੱਚ
ਬੰਦਾ ਸਿੰਘ ਬਹਾਦਰ ਅਤੇ ਉਸ ਦੇ ਸਾਥੀ ਸਿਰਕੱਢ ਸਿੱਖ ਆਗੂਆਂ ਨੂੰ ਗੁਰਦਾਸ ਨੰਗਲ ਦੀ ਕੱਚੀ ਗੜ੍ਹੀ
ਵਿੱਚੋਂ ਗ੍ਰਿਫ਼ਤਾਰ ਕਰ ਕੇ, ਤੱਤਕਾਲੀਨ ਮੁਗ਼ਲ ਹਕੂਮਤ ਨੇ ਅਤਿ ਦੇ ਦਰਦਨਾਕ ਅਤੇ ਵਹਿਸ਼ੀਆਨਾ ਤਸੀਹੇ
ਦੇ ਕੇ ਦਿੱਲੀ ਵਿਖੇ ਸ਼ਹੀਦ ਕਰ ਦਿੱਤਾ। ਸਿੱਖ ਕੌਮ ਲੀਡਰ-ਰਹਿਤ ਹੋ ਗਈ ਅਤੇ ਖ਼ਾਲਸਾ ਹਲੇਮੀ ਰਾਜ ਵੀ
ਜਾਂਦਾ ਰਿਹਾ।
ਸਿੱਖ ਕੌਮ ਦਾ ਖ਼ਾਲਸਾ ਹਲੇਮੀ-ਰਾਜ ਨੂੰ ਬਹਾਲ ਕਰਨ ਲਈ ਹਥਿਆਰਬੰਦ ਸੰਘਰਸ਼
ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ, ਦੂਜੀ ਵਾਰ, ਸਮੁੱਚੀ ਸਿੱਖ ਕੌਮ ਦੇ ਕਤਲੇਆਮ ਦੇ
ਸ਼ਾਹੀ-ਫ਼ੁਰਮਾਣ ਜ਼ਾਰੀ ਹੋ ਗਏ। ਮਜ਼ਬੂਰੀ ਵੱਸ, ਸਾਰੀ ਦੀ ਸਾਰੀ ਕੌਮ, ਛੋਟੇ-ਵੱਡੇ ਜੱਥਿਆਂ ਦੇ ਰੂਪ
ਵਿੱਚ, ਆਪਣੇ ਘਰ-ਘਾਟ ਖਾਲੀ ਕਰ ਕੇ ਬੀਕਾਨੇਰ ਦੇ ਮਾਰੂਥਲਾਂ, ਪੰਜਾਬ ਦੇ ਜੰਗਲ-ਬੇਲਿਆਂ ਤੇ ਪਹਾੜਾਂ
ਵੱਲ ਨਿਕਲ ਗਈ ਅਤੇ ਇੱਕ ਪਾਸੇ ਵਕਤ ਦੀ ਜ਼ਾਲਮ ਸ਼ਕਤੀਸ਼ਾਲੀ ਮੁਗ਼ਲ ਹਕੂਮਤ ਨਾਲ ਅਤੇ ਦੂਜੇ ਪਾਸੇ
ਵਿਦੇਸ਼ੀ ਜਰਵਾਣੇ ਹਮਲਾਵਰ ਲੁਟੇਰਿਆਂ (ਨਾਦਰ ਸ਼ਾਹ, ਅਹਿਮਦ ਸ਼ਾਹ ਅਬਦਾਲੀ ਆਦਿ) ਦੇ ਖ਼ਿਲਾਫ਼ ਬਹੁਤ ਹੀ
ਭਿਆਨਕ, ਜ਼ਿੰਦਗੀ-ਮੌਤ ਦੇ ਹਥਿਆਰਬੰਦ ਸੰਘਰਸ਼ ਵਿੱਚ ਉਲਝ ਗਈ।
ਛੋਟਾ ਘਲੂਘਾਰਾ
01 ਮਈ ਸੰਨ 1746 ਵਿੱਚ ਕੌਮ ਦਾ ਕਾਫ਼ੀ ਵੱਡਾ ਹਿੱਸਾ ਕਾਹਨੂਵਾਨ (ਗੁਰਦਾਸਪੁਰ) ਦੇ ਸੰਘਣੇ ਜੰਗਲਾਂ
ਵਿੱਚ ਠਹਿਰਿਆ ਹੋਇਆ ਸੀ। ਇਸ ਦੌਰਾਨ, ਮੁਗ਼ਲੀਆ ਹਕੂਮਤ ਦੇ ਦੀਵਾਨ ਲਖਪਤ ਰਾਏ ਦਾ ਭਰਾ ਜਸਪਤ ਰਾਏ,
ਬਿਨਾਂ ਕਿਸੇ ਕਾਰਨ ਹੀ, ਲੰਗਰ ਤਿਆਰ ਕਰ ਰਹੇ ਇੱਕ ਸਿੱਖ ਜਥੇ `ਤੇ ਹਮਲਾਵਰ ਹੋ ਗਿਆ ਅਤੇ ਮਾਰਿਆ
ਗਿਆ। ਲਖਪਤ ਨੇ ਆਪਣੇ ਭਰਾ ਦੀ ਮੌਤ ਦਾ ਬਦਲਾ ਲੈਣ ਲਈ ਸੈਂਕੜੇ ਮਜ਼ਦੂਰ ਕਾਹਨੂਵਾਨ ਦਾ ਜੰਗਲ ਕੱਟ ਕੇ
ਅੱਗ ਲਾਉਣ ਲਈ ਲਗਾ ਦਿੱਤੇ ਅਤੇ ਜੰਗਲ `ਚੋਂ ਬਾਹਰ ਨਿਕਲ ਰਹੇ ਸਿੱਖਾਂ `ਤੇ ਤੋਪਾਂ ਨਾਲ ਹਮਲਾ ਕਰ
ਦਿੱਤਾ। ਤਕੀਬਨ 15 ਹਜ਼ਾਰ ਸਿੱਖ ਇਸ ਘਲੂਘਾਰੇ ਦੌਰਾਨ ਸ਼ਹੀਦ ਹੋ ਗਏ ਅਤੇ ਬਾਕੀ ਦੇ ਬਚੇ, ਦਰਿਆ ਪਾਰ
ਕਰ ਕੇ, ਪਹਾੜਾਂ ਵੱਲ ਨਿਕਲ ਗਏ ਜਾਂ ਦਰਿਆ ਦੇ ਕਿਨਾਰੇ-ਕਿਨਾਰੇ ਰੇਤਲੀ ਜ਼ਮੀਨ ਤੇ ਚਲਦੇ, ਜ਼ਖ਼ਮੀ
ਹੋਏ, ਦੱਖਣ-ਪੱਛਮ ਵੱਲ ਨਿੱਕਲ ਗਏ।
ਵੱਡਾ ਘਲੂਘਾਰਾ
ਜਨਵਰੀ ਸੰਨ 1762 ਦੇ ਅਖ਼ੀਰ ਵਿੱਚ, 35-40 ਹਜ਼ਾਰ ਸਿੱਖ, ਜਿਨ੍ਹਾਂ ਵਿੱਚ ਇਸਤਰੀਆਂ, ਬੱਚੇ ਅਤੇ
ਬਜ਼ੁਰਗ ਵੀ ਸ਼ਾਮਿਲ ਸਨ, ਕਿਲ੍ਹਾ ਰਾਏਪੁਰ (ਨਜ਼ਦੀਕ ਮਲੇਰਕੋਟਲਾ) ਦੇ ਜੰਗਲਾਂ ਵਿੱਚ ਪੜਾਅ ਕਰ ਰਹੇ
ਸਨ। ਅਚਾਨਕ ਹੀ ਅਬਦਾਲੀ ਦੀਆਂ ਫ਼ੌਜਾਂ ਅਤੇ ਮਲੇਰਕੋਟਲੇ ਦੀਆਂ ਫ਼ੌਜਾਂ ਨੇ ਪਹੁ-ਫੁਟਾਲੇ ਨਾਲ ਹੀ
ਸਿੰਘਾਂ ਨੂੰ ਤਿੰਨ ਪਾਸਿਆਂ ਤੋਂ ਘੇਰਾ ਪਾ ਲਿਆ। ਸਿੰਘਾਂ ਦੀ ਇਸ ਵਹੀਰ ਦੇ ਕੁੱਝ ਕੁ ਜਥੇ
ਕੁੱਪ-ਹਰੀੜੇ ਵੱਲ ਨੂੰ ਕੂਚ ਕਰ ਚੁੱਕੇ ਸਨ ਅਤੇ ਬਾਕੀ ਦੇ, ਦਾਤਨ-ਕੁਰਲੇ ਕਰ ਕੇ ਕੂਚ ਕਰਨ ਦੀ
ਤਿਆਰੀ ਕਰ ਰਹੇ ਸਨ ਕਿ ਅਚਾਨਕ ਹੀ ਹਮਲਾ ਹੋ ਗਿਆ। ਸਿੰਘਾਂ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਡੱਟ ਕੇ
ਮੁਕਾਬਲਾ ਕੀਤਾ। ਇਸਤ੍ਰੀਆਂ, ਬੱਚਿਆਂ, ਬਜ਼ੁਰਗਾਂ ਅਤੇ ਗੱਡਿਆਂ ਆਦਿ `ਤੇ ਲੱਦੇ ਸਾਮਾਨ ਨੂੰ ਕੇਂਦਰ
ਵਿੱਚ ਰੱਖ ਕੇ, ਨੌਜਵਾਨ ਸਿੰਘਾਂ ਨੇ ਇਨ੍ਹਾਂ ਦੀ ਹਿਫ਼ਾਜ਼ਤ ਲਈ, ਇਨ੍ਹਾਂ ਦੇ ਉਦਾਲੇ ਸਫ਼ਾਂ ਬਣਾ ਲਈਆਂ
ਅਤੇ ਇੱਕ `ਚਲਦੇ-ਫਿਰਦੇ ਕਿਲ੍ਹੇ ਦੇ ਰੂਪ ਵਿੱਚ ਦੁਸ਼ਮਣ ਫ਼ੌਜਾਂ ਦੇ ਕਹਿਰੀ ਹਮਲਿਆਂ ਨੂੰ
ਰੋਕਦੇ-ਰੋਕਦੇ ਕੁੱਪ-ਹਰੀੜੇ ਵੱਲ (ਬਰਨਾਲੇ ਵੱਲ ਨੂੰ) ਵਧਦੇ ਗਏ। ਇਹ ਵਾਕਿਆ 5 ਫ਼ਰਵਰੀ ਸੰਨ 1762
ਦਾ ਹੈ। ਇਸ ਸੰਘਰਸ਼ ਦੌਰਾਨ, ਅੱਧੀ ਤੋਂ ਵੱਧ ਸਿੱਖ ਕੌਮ (ਤਕਰੀਬਨ 20 ਹਜ਼ਾਰ) ਸ਼ਹੀਦੀਆਂ ਪਾ ਗਈ। ਬਚੇ
ਹੋਏ ਸਿੱਖ ਬਰਨਾਲੇ ਵੱਲ ਨਿਕਲ ਗਏ।
ਅਹਿਮਦ ਸ਼ਾਹ ਨਾਲ ਦੋ-ਦੋ ਹੱਥ
“16-17 ਅਕਤੂਬਰ 1762 ਦੇ ਦਿਨ ਸਰਬੱਤ ਖ਼ਾਲਸਾ ਦਾ ਇਕੱਠ ਅਕਾਲ ਤਖ਼ਤ `ਤੇ ਹੋਇਆ ਜਿਸ ਵਿੱਚ ਅਹਿਮਦ
ਸ਼ਾਹ ਅਬਦਾਲੀ ਨਾਲ ਦੋ-ਦੋ ਹੱਥ ਕਰਨ ਵਾਸਤੇ ਗੁਰਮਤਾ ਪਾਸ ਕੀਤਾ ਗਿਆ। ਅਹਿਮਦ ਸ਼ਾਹ ਅਬਦਾਲੀ ਵੀ
ਸਿੱਖਾਂ ਦੇ ਇਕੱਠ ਦੀ ਖ਼ਬਰ ਸੁਣ ਕੇ ਅੰਮ੍ਰਿਤਸਰ ਤੋਂ 6 ਮੀਲ ਦੂਰ ਪੜਾਅ ਕਰ ਕੇ ਬੈਠ ਗਿਆ ਤੇ
ਸਿੱਖਾਂ ਨੂੰ ਈਨ ਮੰਨਣ ਲਈ ਆਪਣੇ ਏਲਚੀਆਂ ਦੇ ਹੱਥ ਸੁਨੇਹਾ ਭੇਜਿਆ। ਸਿੱਖਾਂ ਨੇ ਅਹਿਮਦ ਸ਼ਾਹ ਦੇ
ਏਲਚੀਆਂ ਨੂੰ ਜਵਾਬ ਦਿੱਤਾ: “ਸਿੱਖ ਕਦੇ ਕਿਸੇ ਦੀ ਈਨ ਨਹੀਂ ਮੰਨਦੇ ਤੇ ਜੇ ਅਹਿਮਦ ਸ਼ਾਹ ਸਿੱਖਾਂ ਦੇ
ਹੱਥ ਵੇਖਣੇ ਚਾਹੁੰਦਾ ਹੈ ਤਾਂ ਮੁਕਾਬਲੇ ਵਿੱਚ ਆ ਜਾਵੇ। ਅਸੀਂ ਤਾਂ ਉਸ ਨੂੰ ਸਦਾ ਵਾਸਤੇ
ਸਿੱਖ-ਮੁਲਕ ਵਿੱਚੋਂ ਕੱਢਣਾ ਹੈ”………
ਜੱਦ ਸਿੱਖਾਂ ਦਾ ਜਵਾਬ ਅਹਿਮਦ ਸ਼ਾਹ ਨੂੰ ਪੁੱਜਾ ਤਾਂ ਉਸ ਨੇ ਆਪਣੀ ਫ਼ੌਜ ਨੂੰ ਸਿੱਖਾਂ ਉਤੇ ਹਮਲਾ
ਕਰਨ ਦਾ ਹੁਕਮ ਜਾਰੀ ਕਰ ਦਿੱਤਾ। ਅੰਮ੍ਰਿਤਸਰ ਸ਼ਹਿਰ ਦੇ ਬਾਹਰ ਅਹਿਮਦ ਸ਼ਾਹ ਅਤੇ ਖ਼ਾਲਸਾ ਫ਼ੌਜ ਵਿਚਕਾਰ
ਲਹੂ-ਡੋਲ੍ਹਵੀਂ ਜੰਗ ਹੋਈ। …… ਅਹਿਮਦ ਸ਼ਾਹ ਦੀ ਫ਼ੌਜ ਦੀ ਗਿਣਤੀ ਤਕਰੀਬਨ 50 ਹਜ਼ਾਰ ਸੀ ਅਤੇ ਖ਼ਾਲਸਾ
ਫ਼ੌਜਾਂ ਦੀ ਗਿਣਤੀ ਵੀ ਕੋਈ 30-40 ਹਜ਼ਾਰ ਦੇ ਕਰੀਬ ਸੀ। ਇਸ ਲੜਾਈ ਵਿੱਚ ਸਿੱਖਾਂ ਨੇ ਅਫ਼ਗਾਨਾਂ ਦੇ
ਖ਼ੂਬ ਆਹੂ ਲਾਹੇ। ਹਜ਼ਾਰਾਂ ਅਫ਼ਗਾਨ ਫ਼ੌਜੀ ਮਾਰੇ ਗਏ ਅਤੇ ਸੈਂਕੜੇ ਗ੍ਰਿਫ਼ਤਾਰ ਕਰ ਲਏ ਗਏ। …… ਜੰਗ
ਵਿੱਚ ਹਾਰਨ ਮਗਰੋਂ, ਬੇ-ਇੱਜ਼ਤ, ਕਮਜ਼ੋਰ ਅਤੇ ਉਦਾਸ ਹੋਇਆ, ਅਹਿਮਦ ਸ਼ਾਹ, ਰਾਤ ਦੇ ਹਨੇਰੇ ਵਿੱਚ,
ਅੰਮ੍ਰਿਤਸਰ ਤੋਂ ਵਾਪਿਸ ਲਾਹੌਰ ਚਲਾ ਗਿਆ। ………
ਜਲੰਧਰ-ਦੋਆਬ `ਤੇ ਸਿੱਖਾਂ ਦਾ ਕਬਜ਼ਾ
…… ਜੂਨ 1763 ਵਿੱਚ ਸਿੱਖ ਫ਼ੌਜਾਂ ਨੇ ਜਲੰਧਰ-ਦੋਆਬ ਤੇ ਹਮਲਾ ਕਰ ਕੇ ਕਬਜ਼ਾ ਕਰ ਲਿਆ। …… 4 ਨਵੰਬਰ
1763 ਸਿੱਖ ਫ਼ੌਜਾਂ ਨੇ ਜਹਾਨ ਖ਼ਾਨ ਦਾ ਪਿੱਛਾ ਕਰ ਕੇ ਸਿਆਲਕੋਟ ਦੇ ਕਿਲ੍ਹੇ ਵਿੱਚ ਘੇਰ ਲਿਆ ……
ਅਫ਼ਗ਼ਾਨ ਫ਼ੌਜੀ ਮੈਦਾਨ ਛੱਡ ਕੇ ਭੱਜਣ ਲੱਗੇ। ਇਨਾਂ ਵਿੱਚ ਜ਼ਖ਼ਮੀ ਹੋਇਆ ਜਹਾਨ ਖ਼ਾਨ ਵੀ ਸੀ। ਸਿੱਖਾਂ ਨੇ
200 ਦੇ ਕਰੀਬ ਅਫ਼ਗ਼ਾਨ ਫ਼ੌਜੀਆਂ ਨੂੰ ਕੈਦ ਕਰ ਲਿਆ …… ਇਸ ਮੌਕੇ ਤੇ ਜਹਾਨ ਖ਼ਾਨ ਦਾ ਟੱਬਰ ਵੀ ਉਸ ਦੇ
ਨਾਲ ਸੀ। ਸਿੱਖਾਂ ਨੇ ਅਫ਼ਗ਼ਾਨ ਔਰਤਾਂ ਤੇ ਬੱਚਿਆਂ ਨੂੰ ਕੁੱਝ ਨਾ ਕਿਹਾ ਸਗੋਂ ਉਨ੍ਹਾਂ ਨੂੰ ਮਹਿਫ਼ੂਜ਼
ਜੰਮੂ ਭੇਜ ਦਿੱਤਾ ………
ਮਲੇਰਕੋਟਲੇ `ਤੇ ਸਿੱਖਾਂ ਦਾ ਕਬਜ਼ਾ
ਦਸੰਬਰ 1763 ਵਿੱਚ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਵਿੱਚ, ਖ਼ਾਲਸਾ ਫ਼ੌਜਾਂ ਨੇ ਮਲੇਰਕੋਟਲੇ ਤੇ
ਹਮਲਾ ਕਰ ਕੇ ਕਬਜ਼ਾ ਕਰ ਲਿਆ।
ਸਿੱਖਾਂ ਦਾ ਮੁਰਿੰਡਾ `ਤੇ ਕਬਜ਼ਾ
ਜਨਵਰੀ 1764 ਵਿੱਚ ਸਿੱਖ ਫ਼ੌਜਾਂ ਨੇ ਮੋਰਿੰਡਾ `ਤੇ ਹਮਲਾ ਕਰ ਕੇ ਕਬਜ਼ਾ ਕਰ ਲਿਆ ਤੇ ਜਾਨੀ ਖਾਂ,
ਮਾਨੀ ਖਾਂ ਅਤੇ ਗੰਗੂ ਦੇ ਵਾਰਿਸਾਂ ਦੀ ਭੁਗਤ ਸਵਾਰੀ। ਇਸ ਲੜਾਈ ਵਿੱਚ ਹਜ਼ਾਰਾਂ ਰੰਘੜ ਤੇ ਪਠਾਣ
ਮਾਰੇ ਗਏ। ਇਸ ਪਿਛੋਂ ਕੁਰਾਲੀ ਤੇ ਹਮਲਾ ਕਰ ਕੇ ਕਬਜ਼ਾ ਕਰ ਲਿਆ।
ਸਰਹਿੰਦ `ਤੇ ਕਬਜ਼ਾ
13 ਜਨਵਰੀ 1764 ਦੇ ਦਿਨ 60 ਹਜ਼ਾਰ ਦੇ ਕਰੀਬ ਸਿੱਖ ਫ਼ੌਜਾਂ ਨੇ ਸਰਹਿੰਦ ਤੇ ਹਮਲਾ ਕਰ ਕੇ ਜੈਨ ਖ਼ਾਂ
ਦਾ ਸਿਰ ਵੱਢ ਕੇ ਸਰਹਿੰਦ `ਤੇ ਕਬਜ਼ਾ ਕਰ ਲਿਆ।
ਲਾਹੋਰ ਦੇ ਸੂਬੇਦਾਰ ਕਾਬੁਲੀ ਮੱਲ ਤੋਂ ਈਨ ਮਨਾਉਣੀ
ਫ਼ਰਵਰੀ 1764 ਵਿੱਚ ਕਾਬੁਲੀ ਮੱਲ ਨੇ, ਬੇ-ਵੱਸ ਹੋ ਕੇ, ਸੋਭਾ ਸਿੰਘ ਨਾਲ ਸਮਝੌਤਾ ਕਰ ਲਿਆ ਤੇ
ਮੁਲਤਾਨ ਵੱਲੋਂ ਆਉਣ ਵਾਲੇ ਸਾਮਾਨ ਦੀ ਚੁੰਗੀ ਉਸ ਨੂੰ ਦੇਣੀ ਮਨਜ਼ੂਰ ਕਰ ਲਈ। ………
ਅਹਿਮਦ ਸ਼ਾਹ ਦਾ ਚਾਚਾ ਸਰਬੁਲੰਦ ਖ਼ਾਂ ਸਿੱਖਾਂ ਦੀ ਕੈਦ ਵਿੱਚ
ਉਨ੍ਹੀ ਦਿਨੀਂ ਅਹਿਮਦ ਸ਼ਾਹ ਦੁੱਰਾਨੀ ਦਾ ਚਾਚਾ ਸਰਬੁਲੰਦ ਖ਼ਾਂ ਕਸ਼ਮੀਰ ਦਾ ਸੂਬੇਦਾਰ ਸੀ। ਜਦ ਉਸ ਨੂੰ
ਰੋਹਤਾਸ ਖ਼ੁੱਸ ਜਾਣ ਦੀ ਖ਼ਬਰ ਮਿਲੀ ਤਾਂ ਉਹ 12 ਹਜ਼ਾਰ ਫ਼ੌਜ ਲੈ ਕੇ ਅਟਕ ਆ ਪੁੱਜਾ। ਜਦ ਇਸ ਦੀ ਖ਼ਬਰ
ਚੜ੍ਹਤ ਸਿੰਘ ਨੂੰ ਮਿਲੀ ਤਾਂ ਉਹ ਸਾਰਾ ਕੁੱਝ ਛੱਡ ਕੇ ਸਰਬੁਲੰਦ ਖ਼ਾਂ `ਤੇ ਹਮਲਾ ਕਰਨ ਲਈ ਚੱਲ ਪਿਆ।
ਚੜ੍ਹਤ ਸਿੰਘ ਦਾ ਹਮਲਾ ਏਨਾ ਜ਼ਬਰਦਸਤ ਸੀ ਕਿ ਅਫ਼ਗਾਨ ਸਿਪਾਹੀ ਡਰ ਦੇ ਮਾਰੇ ਭੱਜ ਪਏ ਤੇ ਸਰਬੁਲੰਦ
ਖ਼ਾਂ ਜਿਉਂਦਾ ਹੀ ਸਿੱਖਾਂ ਦੇ ਹੱਥ ਆ ਗਿਆ। ……
ਸਿੱਖਾਂ ਹੱਥੋਂ ਅਹਿਮਦ ਸ਼ਾਹ ਨੂੰ ਹਾਰਾਂ
ਸਿੱਖ ਫ਼ੌਜਾਂ ਨੇ ਅਹਿਮਦ ਸ਼ਾਹ ਦਾ ਪਿੱਛਾ ਕਰ ਕੇ ਜੰਡਿਆਲਾ, ਬਟਾਲਾ, ਅਦੀਨਾ ਨਗਰ ਅਤੇ ਰੂਪੜ ਦੇ
ਇਲਾਕਿਆਂ ਵਿੱਚ ਉਸ `ਤੇ ਗੁਰੀਲਾ ਹਮਲੇ ਕਰ ਕੇ ਉਸ ਦਾ ਨੱਕ ਵਿੱਚ ਦਮ ਕਰੀ ਰੱਖਿਆ ਅਤੇ ਆਖ਼ਿਰ ਉਹ
ਦਿੱਲੀ ਜਾਣ ਦਾ ਇਰਾਦਾ ਛੱਡ ਕੇ ਵਾਪਿਸ ਆਪਣੇ ਵਤਨ ਨੂੰ ਮੁੜ ਗਿਆ। ਇਤਿਹਾਸ ਦਾ ਇਹ ਦਰਦਨਾਕ ਵਰਤਾਰਾ
ਤਕਰੀਬਨ ਸੰਨ 1765 ਤੱਕ ਵਰਤਦਾ ਰਿਹਾ। ਇਸ ਦੌਰਾਨ, ਇਹ ਵੀ ਪਤਾ ਨਹੀਂ ਸੀ ਕਿ ਸਿੱਖ ਕੌਮ ਦੀ ਹੋਂਦ
ਨੂੰ ਬਚਾਇਆ ਵੀ ਜਾ ਸਕੇਗਾ ਕਿ ਨਹੀਂ। ਅਜਿਹੇ ਭਿਆਨਕ ਸਮੇਂ ਦੌਰਾਨ, ਕੌਮ ਦੀਆਂ ਜਵਾਨ ਹੋ ਰਹੀਆਂ
ਅਤੇ ਜਵਾਨ ਹੋ ਚੁੱਕੀਆਂ 2-3 ਪੁਸ਼ਤਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਫ਼ਲਸਫ਼ੇ ਬਾਰੇ, ਬਾ-ਕਾਇਦਾ ਤੌਰ
`ਤੇ, ਲੋੜੀਂਦੀ ਜਾਣਕਾਰੀ ਨਾ ਦਿੱਤੀ ਜਾ ਸਕੀ।
ਲਾਹੌਰ ਤੇ ਕਬਜ਼ਾ
10 ਅਪ੍ਰੈਲ 1765 ਦੇ ਸਰਬੱਤ ਖ਼ਾਲਸਾ ਇਕੱਠ ਵਿੱਚ ਲਾਹੌਰ `ਤੇ ਕਬਜ਼ਾ ਕਰਨ ਦਾ ਗੁਰਮਤਾ ਕੀਤਾ ਗਿਆ।
ਇਸ ਇਕੱਠ ਵਿੱਚ ਜੱਸਾ ਸਿੰਘ ਆਹਲੂਵਾਲੀਆ, ਜੈ ਸਿੰਘ ਕਨ੍ਹਈਆ ਤੋਂ ਇਲਾਵਾ ਪੰਜ ਭੰਗੀ ਮਿਸਲ ਦੇ
ਜਰਨੈਲ (ਗੁੱਜਰ ਸਿੰਘ, ਲਹਿਣਾ ਸਿੰਘ, ਹਰੀ ਸਿੰਘ, ਝੰਡਾ ਸਿੰਘ, ਗੰਡਾ ਸਿੰਘ) ਵੀ ਹਾਜ਼ਰ ਸਨ। ਸਿੱਖ
ਫ਼ੌਜਾਂ ਦੀ ਗਿਣਤੀ ਸਿਰਫ਼ ਦੋ ਹਜ਼ਾਰ ਸੀ। ਸਿੱਖ ਫ਼ੌਜਾਂ ਦੀ ਮੱਦਦ ਮਿਹਰ ਸੁਲਤਾਨ, ਗ਼ੁਲਾਮ ਰਸੂਲ, ਅਸ਼ਰਫ
ਚੰਨੂ ਤੇ ਬਕਰ ਅਰਾਈਂ ਨੇ ਵੀ ਕੀਤੀ ਤੇ ਇਹ ਸਾਰੇ 16 ਮਈ 1765 ਦੇ ਦਿਨ ਤੁਫ਼ਾਨ ਦੀ ਤੇਜ਼ੀ ਨਾਲ ਸ਼ਹਿਰ
ਵਿੱਚ ਦਾਖ਼ਲ ਹੋ ਗਏ …… ਤੇ ਸ਼ਹਿਰ ਅਤੇ ਲਾਹੌਰ ਦੇ ਕਿਲ੍ਹੇ `ਤੇ ਕਬਜ਼ਾ ਕਰ ਲਿਆ।
ਖ਼ਾਲਸਾਈ ਸਿੱਕਾ ਜਾਰੀ ਕਰਨਾ
ਲਾਹੌਰ ਵਿੱਚ ਖ਼ਾਲਸਾਈ ਹਕੂਮਤ ਕਾਇਮ ਕਰਨ ਮਗਰੋਂ ਸਿੱਖਾਂ ਨੇ ਗੁਰੂ ਸਾਹਿਬਾਨ ਦੇ ਨਾਂ `ਤੇ ਨਵੀਂ
ਕਰੰਸੀ (ਨਾਨਕ-ਸ਼ਾਹੀ ਸਿੱਕਾ) ਵੀ ਜਾਰੀ ਕੀਤਾ। ਇਸ ਸਿੱਕੇ `ਤੇ ਉੱਕਰੀ ਇਬਾਰਤ ਇੰਞ ਸੀ:
“ਦੇਗ਼-ਓ-ਤੇਗ਼-ਓ ਫ਼ਤਹਿ–ਓ-ਨੁਸਰਤ ਬੇਦਰੰਗ
ਯਾਫ਼ਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ”
ਭਾਵ: (ਦੇਗ਼ ਤੇ ਤੇਗ਼ ਦੀ ਫ਼ਤਹਿ ਅਤੇ ਫੌਰੀ ਮਦਦ ਅਕਾਲ ਪੁਰਖੁ ਤੋਂ, ਗੁਰੂ ਨਾਨਕ ਤੋਂ, ਗੁਰੂ ਗੋਬਿੰਦ
ਸਿੰਘ ਤੱਕ, ਗੁਰੂਆਂ ਦੀ ਬਖ਼ਸ਼ਿਸ਼ ਨਾਲ ਹੋਈ।)
ਸਿੱਕੇ ਦੇ ਦੂਜੇ ਪਾਸੇ ਲਿਖਿਆ ਸੀ:
“ਲਾਹੌਰ ਵਿੱਚ ਸੰਮਤ ੧੮੨੨ (ਸੰਨ 1765) ਵਿੱਚ ਘੜਿਆ ਗਿਆ”।
ਲਾਹੌਰ `ਤੇ ਕਬਜ਼ੇ ਤੋਂ ਬਾਅਦ, ਹੁਣ ਸਾਰੇ ਪੰਜਾਬ ਵਿੱਚ, ਸਮੁੱਚੇ ਤੌਰ ਤੇ, ਸਿੱਖਾਂ ਦੀ ਹਕੂਮਤ
ਕਾਇਮ ਹੋ ਚੁੱਕੀ ਸੀ।
ਜੰਗਾਂ ਤੇ ਘਲੂਘਾਰਿਆਂ ਵਿੱਚ ਕਿੰਨੇ ਸਿੱਖ ਸ਼ਹੀਦ ਹੋਏ?
30 ਮਈ 1606 ਦੇ ਦਿਨ ਗੁਰੂ ਅਰਜੁਨ ਸਾਹਿਬ, ਜੋ ਸਿੱਖਾਂ ਦੇ ਪਹਿਲੇ ਸ਼ਹੀਦ ਸਨ, ਤੋਂ ਲੈ ਕੇ ਸੰਨ
1765 ਤੱਕ 2 ਲੱਖ ਦੇ ਕਰੀਬ ਸਿੰਘ ਸ਼ਹੀਦ ਹੋ ਚੁੱਕੇ ਸਨ।
ਇਹ ਲੜੀ ਇਸ ਤੋਂ ਅੱਗੇ ਵੀ ਚਲਦੀ ਹੈ। ਸਿੱਖਾਂ ਵੱਲੋਂ ਆਪਣੇ ਮੁਲਕ ਦੀ ਆਜ਼ਾਦੀ ਵਾਸਤੇ (1765-1849
ਵਿਚਕਾਰ) ਹਜ਼ਾਰਾਂ ਸ਼ਹੀਦੀਆਂ ਦਿੱਤੀਆਂ ਗਈਆਂ ਸਨ। 1947 ਵਿੱਚ ਮੁਲਕ ਦੀ ਵੰਡ ਵੇਲੇ ਵੀ ਲੱਖਾਂ ਸਿੱਖ
ਕਤਲ ਕੀਤੇ ਗਏ ਸਨ। 1978 ਤੋਂ 1995 ਤੱਕ ਵੀ ਇੱਕ ਤੋਂ ਡੇਢ ਲੱਖ ਸਿੱਖ ਕਤਲ ਕੀਤੇ ਗਏ ਸਨ। ਉਂਞ ਹਰ
ਮੌਤ ਨੂੰ ਸ਼ਹੀਦੀ ਨਹੀਂ ਕਿਹਾ ਜਾ ਸਕਦਾ।
ਸਿੱਖਾਂ ਦਾ ਪੰਜਾਬ `ਤੇ ਮੁਕੰਮਲ ਕਬਜ਼ਾ
1770 ਤੱਕ ਸਿੱਖਾਂ ਦੀ ਹਕੂਮਤ ਬਹੁਤ ਵੱਡੇ ਇਲਾਕੇ ਤੇ ਕਾਇਮ ਹੋ ਚੁੱਕੀ ਸੀ। ਇਸ ਵਿੱਚ ਦਰਿਆ ਜਿਹਲਮ
ਤੋਂ ਕਰਨਾਲ ਅਤੇ ਹਾਂਸੀ ਤੱਕ ਦਾ ਇਲਾਕਾ ਆ ਜਾਂਦਾ ਸੀ। …… ਕੁੱਝ ਚਿਰ ਤਾਂ ਦਿੱਲੀ ਵੀ ਸਿੱਖਾਂ ਦੇ
ਕਬਜ਼ੇ ਹੇਠ ਰਹੀ ਸੀ। ਆਹਲੂਵਾਲੀਆ ਮਿਸਲ, ਕਪੂਰਥਲਾ ਅਤੇ ਮਾਝੇ (ਸਰਹਾਲੀ, ਜੰਡਿਆਲਾ, ਵੈਰੋਵਾਲ) `ਤੇ
ਕਾਬਜ਼ ਸੀ। ਭੰਗੀਆਂ ਕੋਲ ਲਾਹੌਰ ਸਿਆਲਕੋਟ, ਗੁਜਰਾਤ, ਤਰਨ ਤਾਰਨ, ਮੁਲਤਾਨ ਤੇ ਅੰਮ੍ਰਿਤਸਰ ਦਾ ਕੁੱਝ
ਇਲਾਕਾ ਸੀ। ਜਲੰਧਰ ਬੁੱਧ ਸਿੰਘ ਕੋਲ ਸੀ। ਰਾਮਗੜ੍ਹੀਆ ਮਿਸਲ ਦੀ ਹਕੂਮਤ ਕਾਦੀਆਂ, ਬਟਾਲਾ,
ਹਰਿਗੋਬਿੰਦਪੁਰ, ਮਿਆਣੀ ਅਤੇ ਟਾਂਡਾ `ਤੇ ਸੀ। ਸਿੰਘਪੁਰੀਆ ਮਿਸਲ ਬਨੂੜ, ਮਨੌਲੀ, ਭਰਤਗੜ੍ਹ ਤੇ ਰਾਜ
ਕਰਦੀ ਸੀ। ਕਨਈਆ ਮਿਸਲ ਕੋਲ ਬਟਾਲਾ ਦਾ ਪਰਗਨਾ ਸੀ। ਸ਼ਹੀਦਾਂ ਮਿਸਲ ਦੇ ਕਬਜ਼ੇ ਹੇਠ ਅੰਬਾਲਾ ਤੇ
ਸਹਾਰਨਪੁਰ ਦਾ ਕੁੱਝ ਇਲਾਕਾ ਸੀ। ਨਕੱਈਆਂ ਕੋਲ ਦਰਿਆ ਸਤਲੁਜ ਤੇ ਲਾਹੌਰ ਵਿਚਲਾ ਇਲਾਕਾ ਸੀ।
ਡੱਲੇਵਾਲੀਆ ਮਿਸਲ ਦੀ ਹਕੂਮਤ ਰਾਹੋਂ, ਨਵਾਂ ਸ਼ਹਿਰ ਅਤੇ ਫ਼ਿਲੌਰ `ਤੇ ਸੀ। ਕਰੋੜਸਿੰਘੀਆ ਮਿਸਲ ਦਾ
ਰਾਜ ਹੁਸ਼ਿਆਰਪੁਰ, ਹਰਿਆਣਾ ਅਤੇ ਬਜਵਾੜਾ `ਤੇ ਸੀ। ਇਸ ਤੋਂ ਇਲਾਵਾ, ਪਟਿਅਲਾ, ਨਾਭਾ, ਜੀਂਦ,
ਸਰਹਿੰਦ (ਹੁਣ ਸਰਹਿੰਦ) ਜੋ, ਦਲ ਖ਼ਾਲਸਾ ਨੇ ਜਿੱਤ ਕੇ ਪਟਿਆਲਾ ਰਾਜਾ ਨੂੰ ਦਿੱਤਾ ਸੀ, ਅਤੇ ਕੈਂਥਲ,
ਬੂੜੀਆ ਤੇ ਜੀਂਦ ਦੇ ਰਾਜੇ ਵੀ ਸਿੱਖ ਸਨ। ਸਿੱਖਾਂ ਨੇ ਸਾਰੇ ਪਾਸੇ ਆਪਣੇ ਫ਼ੌਜਦਾਰ, ਥਾਣੇਦਾਰ,
ਦੀਵਾਨ, ਕਾਰਦਾਰ, ਜੱਜ ਤੇ ਦੂਜੇ ਅਹੁਦੇਦਾਰ ਲਾ ਦਿੱਤੇ ਸਨ (ਉਂਝ ਇਨ੍ਹਾਂ ਵਿੱਚੋਂ ਵਧੇਰੇ ਹਿੰਦੂ
ਸਨ)।
ਯਾਨੀ ਜਮਨਾ ਤੋਂ ਜਿਹਲਮ ਤੱਕ ਦਾ ਤਕਰੀਬਨ ਸਾਰਾ ਇਲਾਕਾ ਹੀ, ਅਕਾਲ ਤਖ਼ਤ ਦੀ ਸਿਰਦਾਰੀ ਹੇਠ, ਸਿੱਖ
ਮਿਸਲਾਂ ਕੋਲ ਸੀ। ਮਿਸਲਾਂ ਸਰਬਤ ਖ਼ਾਲਸਾ ਦੇ ਨਾਂ ਹੇਠ ਹਕੂਮਤ ਕਰਦੀਆਂ ਸਨ। ਖ਼ਾਲਸਾ ਜੀ ਦਾ ਹਰ ਪਾਸੇ
ਬੋਲ ਬਾਲਾ ਸੀ।
ਦਿੱਲੀ ਦੇ ਲਾਲ ਕਿਲ੍ਹੇ `ਤੇ ਸਿੱਖਾਂ ਦਾ ਨੀਲਾ ਨਿਸ਼ਾਨ ਸਾਹਿਬ
ਦਿੱਲੀ ਦਰਬਾਰ ਦੀ ਕਮਜ਼ੋਰੀ ਤੇ ਸਾਜ਼ਸ਼ੀ ਮਾਹੌਲ ਦਾ ਸਿੱਖਾਂ ਨੇ ਫ਼ਾਇਦਾ ਉਠਾਉਂਦਿਆਂ 8 ਮਾਰਚ, 1783
ਦੇ ਦਿਨ ਦਿੱਲੀ `ਤੇ ਹਮਲਾ ਕਰ ਦਿੱਤਾ। …… 9 ਮਾਰਚ 1783 ਦੇ ਦਿਨ ਸਿੱਖ ਫ਼ੌਜਾਂ ਨੇ ਤੋਪਾਂ ਨਾਲ
ਕਿਲ੍ਹੇ ਦੀ ਕੰਧ ਦਾ ਇੱਕ ਹਿੱਸਾ ਉਡਾ ਦਿੱਤਾ ਤੇ ਇਸ ਮਘੋਰੇ (ਮੋਰੀ) ਰਾਹੀਂ ਉਹ ਕਿਲ੍ਹੇ ਵਿੱਚ
ਦਾਖ਼ਿਲ ਹੋ ਗਏ। ਅੱਜ ਵੀ ਇਸ ਇਲਾਕੇ ਨੂੰ ‘ਮੋਰੀ ਗੇਟ` ਕਹਿੰਦੇ ਹਨ। ਸਿੱਖ ਫ਼ੌਜਾਂ ਜੱਸਾ ਸਿੰਘ
ਆਹਲੂਵਾਲੀਆ, ਜੱਸਾ ਸਿੰਘ ਰਾਮਗੜ੍ਹੀਆ, ਬਘੇਲ ਸਿੰਘ, ਰਾਏ ਸਿੰਘ ਵਗ਼ੈਰਾ ਦੀ ਅਗਵਾਈ ਵਿੱਚ ਲਾਲ
ਕਿਲ੍ਹਾ ਵਿੱਚ ਵੀ ਦਾਖ਼ਿਲ ਹੋ ਗਈਆਂ ਅਤੇ ਕਿਲ੍ਹੇ `ਤੇ ਖ਼ਾਲਸੇ ਦਾ ਨੀਲਾ ਨਿਸ਼ਾਨ ਸਾਹਿਬ ਲਹਿਰਾ
ਦਿੱਤਾ। ਇਸ ਮੌਕੇ `ਤੇ ਜਰਨੈਲਾਂ ਨੇ ਦਲ ਖ਼ਾਲਸਾ ਦਾ ਮੁਖੀ ਹੋਣ ਦੇ ਨਾਤੇ ਜੱਸਾ ਸਿੰਘ ਆਹਲੂਵਾਲੀਆ
ਨੂੰ ਤਖ਼ਤ `ਤੇ ਬੈਠਣ ਵਾਸਤੇ ਕਿਹਾ ਪਰ ਉਸ ਨੇ ਇਹ ਕਹਿ ਕੇ ਨਾਂਹ ਕਰ ਦਿੱਤੀ ਕਿ ਸਿੱਖਾਂ ਵਿੱਚ
ਅਜਿਹੇ ਬਾਦਸ਼ਾਹ ਦਾ ਕੋਈ ਸਿਧਾਂਤ ਨਹੀਂ ਹੈ।
ਕੁੱਝ ਚਿਰ ਮਗਰੋਂ ਹੀ ਉਨ੍ਹਾਂ ਨੂੰ ਬਾਦਸ਼ਾਹ ਨੇ ਦਿੱਲੀ ਦੀ ਚੁੰਗੀ ਵਿੱਚੋਂ ੬ ਆਨੇ (ਸਾਢੇ 37%)
ਹਿੱਸੇ ਦੇਣੇ ਮੰਨ ਕੇ ਉਨ੍ਹਾਂ ਨੂੰ ਭੇਜ ਦਿੱਤਾ। …… ਇਸ ਦੇ ਨਾਲ ਹੀ ਸਿੱਖਾਂ ਨੇ ਦਿੱਲੀ ਵਿੱਚ
ਗੁਰੂ ਸਾਹਿਬ ਨਾਲ ਸਬੰਧਤ ਥਾਵਾਂ `ਤੇ ਯਾਦਗਾਰਾਂ ਬਨਾਉਣ ਵਾਸਤੇ ਜਗ੍ਹਾ ਵੀ ਲੈ ਲਈ। ਦਿੱਲੀ ਵਿਖੇ
ਗੁਰਦਵਾਰਿਆਂ ਦੀ ਉਸਾਰੀ ਦੌਰਾਨ, ਦਿੱਲੀ ਦੀ ਕੋਤਵਾਲੀ ਸਿੱਖਾਂ ਦੇ ਅਧੀਨ ਰਹੀ” (ਡਾ. ਹਰਜਿੰਦਰ
ਸਿੰਘ ਦਿਲਗੀਰ: ਸਿੱਖ ਤਵਾਰੀਖ਼, ਸਫ਼ੇ 565-616)।
ਖ਼ਾਲਸਾ ਹਲੇਮੀ ਰਾਜ ਨੂੰ ਬਹਾਲ ਕਰਨ ਦਾ ਸੁਨਹਿਰੀ ਮੌਕਾ ਗਵਾਇਆ
ਸੰਨ 1770 ਦੇ ਆਸ-ਪਾਸ ਦਾ ਸਮਾਂ, ਸੰਨ 1716 ਵਿੱਚ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ,
ਖੁੱਸ ਚੁੱਕੇ ਖ਼ਾਲਸਾ ਹਲੇਮੀ-ਰਾਜ ਨੁੰ ਬਹਾਲ ਕਰਨ ਲਈ ਬੁਹੁਤ ਹੀ ਢੁਕਵਾਂ ਸੀ। ਪਰ ਅਜਿਹਾ ਹੋ ਨਾ
ਸਕਿਆ। ਕਿਉਂਕਿ ਦਲ ਖ਼ਾਲਸਾ ਦੇ ਜੱਥਿਆਂ ਦੇ ਲੀਡਰ, ਆਮ ਤੌਰ `ਤੇ, ਗੁਰੁ ਗ੍ਰੰਥ ਸਾਹਿਬ ਦੇ ਫ਼ਲਸਫ਼ੇ
ਨਾਲੋਂ ਟੁੱਟ ਚੁੱਕੇ ਸਨ। ਜੇਕਰ ਉਸ ਵਕਤ ਸਿੱਖ ਮਿਸਲਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਫ਼ਲਸਫ਼ੇ `ਤੇ
ਅਮਲ ਕਰ ਕੇ ਤਿਆਗ, ਪ੍ਰਸਪਰ-ਪਿਆਰ ਅਤੇ ਸਮੁੱਚੀ ਮਨੁੱਖਤਾ ਦੇ ਭਲੇ ਦੇ ਸਿਧਾਂਤਾਂ ਨੂੰ ਧਿਆਨ ਵਿੱਚ
ਰੱਖ ਕੇ ਬੰਦਾ ਸਿੰਘ ਬਹਾਦਰ ਵੱਲੋਂ 1710 ਵਿੱਚ ਕਾਇਮ ਕੀਤੇ ਖ਼ਾਲਸਾ ਹਲੇਮੀ ਰਾਜ ਦੇ ਮਾਡਲ ਦੀ ਤਰਜ਼
`ਤੇ ਖ਼ਾਲਸਾ ਹਲੇਮੀ-ਰਾਜ ਬਹਾਲ ਕਰ ਦਿੱਤਾ ਹੁੰਦਾ ਤਾਂ ਸ਼ਾਇਦ ਗੁਰੂ ਨਾਨਕ ਸਾਹਿਬ ਵੱਲੋਂ ਅਰੰਭ ਕੀਤਾ
ਲਾਸਾਨੀ ਇਨਕਲਾਬ ਵਿਕਾਸ ਕਰ ਕੇ ਅੱਜ ਤੱਕ ਸੰਸਾਰ ਦੇ ਕਾਫ਼ੀ ਹਿੱਸੇ ਵਿੱਚ ਫੈਲ ਚੁੱਕਿਆ ਹੁੰਦਾ।
ਗੁਰਦਵਾਰਾ ਪ੍ਰਬੰਧਕੀ ਸਿਸਟਮ
ਸੰਨ 1716 ਤੋਂ ਲੈ ਕੇ ਸੰਨ 1770- ਤੱਕ, ਦਲ ਖ਼ਾਲਸਾ ਦੇ ਜਥੇ ਵੱਧ ਤੋਂ ਵੱਧ ਇਲਾਕੇ ਆਜ਼ਾਦ ਕਰਵਾ ਕੇ
ਸਿੱਖ ਕੌਮ ਦੀ ਹੋਂਦ ਨੂੰ ਬਚਾਉਣ ਵਿੱਚ ਹੀ ਰੁੱਝੇ ਰਹੇ ਅਤੇ ਗੁਰਦਵਾਰਾ ਪ੍ਰਬੰਧਕੀ ਸਿਸਟਮ ਨੂੰ
ਗੁਰਮਤਿ ਫ਼ਲਸਫ਼ੇ ਅਨੁਸਾਰ ਕਾਰਜਸ਼ੀਲ ਕਰਨ ਲਈ ਕੇਂਦਰਤ ਨਾ ਹੋ ਸਕੇ। ਨਤੀਜਾ ਇਹ ਹੋਇਆ ਕਿ ਜਿੱਥੇ ਸਿੱਖ
ਕੌਮ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਕ ਫ਼ਲਸਫ਼ੇ ਤੋਂ ਟੁਟਦੀ ਚਲੀ ਗਈ, ਉੱਥੇ ਸਮਾਜ ਅੰਦਰ, ਗੁਰਮਤਿ
ਪ੍ਰਚਾਰ ਦੀ ਘਾਟ ਕਾਰਨ, ਗੁਰਮਤਿ ਇਨਕਲਾਬ ਦਾ ਵਿਕਾਸ ਵੀ ਮੱਧਮ ਪੈਂਦਾ ਗਿਆ।
(04/07/11)
ਸੰਪਾਦਕ
ਦਸਮ ਗ੍ਰੰਥੀਏ ਬਿਪਰਵਾਦ ਦੇ ਚੇਲੇ, ਪਖੰਡੀ ਸਾਧ
ਲਾਣਾ ਅਤੇ ਉਹਨਾ ਦੇ ਦਾੜੀਆਂ ਵਾਲੇ ਬ੍ਰਾਹਮਣ ਪਖੰਡੀ ਅਤੇ ਝੂਠੇ ਚੇਲਿਆਂ ਦੇ ਝੂਠ ਦਾ ਜਵਾਬ।
ਇਹ ਦਸਮ ਗ੍ਰੰਥੀਏ ਕੁਫਰ ਤੋਲਣ ਤੋਂ ਬਾਜ਼ ਨਹੀਂ
ਆਉਂਦੇ। ਅਖੇ ਸਾਡੇ ਲਿਖਣ ਤੋਂ ਬਾਅਦ ‘ਸਿੱਖ ਮਾਰਗ’ 13 ਮਈ ਤੋਂ ਬਾਅਦ ਅੱਪਡੇਟ ਕਰਨਾ ਬੰਦ ਕਰ
ਦਿੱਤਾ ਸੀ। ਐਹ ਦਾੜੀਆਂ ਵਾਲੇ ਝੂਠੇ ਕਰਮਕਾਂਡੀ ਬਰਾਹਮਣੋਂ ਇਹ ਸਿੱਖ ਮਾਰਗ ਤਾਂ ਉਦੋਂ ਵੀ ਕਿਸੇ
ਤੋਂ ਡਰ ਕੇ ਅੱਪਡੇਟ ਹੋਣੋਂ ਬੰਦ ਨਹੀਂ ਹੋਇਆ ਜਦੋਂ ਕਾਲੇ ਅਫਗ਼ਾਨੇ ਨੂੰ ਕਥਿਤ ਤੌਰ ਤੇ ਬਿਪਰਵਾਦੀ
ਟੋਲੇ ਨੇ ਬਾਹਰ ਕੱਢ ਦਿੱਤਾ ਸੀ। ਉਸ ਵੇਲੇ ਸਾਰੀ ਸ਼੍ਰੋਮਣੀ ਕਮੇਟੀ, ਸਾਰਾ ਸਾਧ ਲਾਣਾ, ਸਾਰੇ ਅਖੌਤੀ
ਜਥੇਦਾਰ ਅਤੇ ਹੋਰ ਅਨੇਕਾਂ ਹੀ ਕਥਿਤ ਵਿਦਵਾਨ ਇਸ ਕਾਲੇ ਅਫਗਾਨੇ ਦੇ ਵਿਰੁੱਧ ਸਨ। ਅਸੀਂ ਉਦੋਂ ਵੀ
ਡਟ ਕੇ ਲਿਖਿਆ ਸੀ ਇਸ ਦਾ ਸਾਡੇ ਤੇ ਕੋਈ ਵੀ ਅਸਰ ਨਹੀਂ ਹੈ ਅਤੇ ਕਾਲੇ ਅਫਗਾਨੇ ਦੀਆਂ ਲਿਖਤਾਂ
ਪਹਿਲਾਂ ਦੀ ਤਰ੍ਹਾਂ ‘ਸਿੱਖ ਮਾਰਗ’ ਤੇ ਛਪਦੀਆਂ ਰਹਿਣਗੀਆਂ ਅਤੇ ਇਹ ਬੇਖੌਫ ਛਪਦੀਆਂ ਵੀ ਰਹੀਆਂ ਸਨ।
ਤੁਹਾਡਾ ਕੂੜ ਅਤੇ ਪਖੰਡ ਤਾਂ ਉਦੋਂ ਹੀ ਨੰਗਾ ਹੋ ਗਿਆ ਸੀ ਜਦੋਂ ਮੇਰੇ ਵਾਪਸ ਆਉਣ ਤੇ ਅਕਾਲ ਤਖ਼ਤ ਦੇ
ਵਿਸ਼ੇ ਨਾਲ ਸੰਬੰਧਿਤ ਲੇਖ ਛਪ ਗਏ ਸਨ। ਪਰ ਤੁਸੀਂ ਤਾਂ ਇਤਨੇ ਢੀਠ ਅਤੇ ਬੇਸ਼ਰਮ ਹੋ ਕਿ ਮੁੜ-ਮੁੜ ਕੇ
ਆਪਣਾ ਝੂਠ ਦੁਹਰਾ ਰਹੇ ਹੋ। ਕੱਲ 3 ਜੁਲਾਈ 2011 ਨੂੰ ਤੁਸੀਂ ਆਪਣੀ ਫਿਰ ਝੂਠ ਵਾਲੀ ਸੰਪਾਦਕੀ ਲਿਖ
ਕੇ ਲੋਕਾਂ ਨੂੰ ਭੇਜੀ ਹੈ। ਕੀ ਤੁਹਾਨੂੰ ਕੱਲ ਵਾਲੇ ਦੋ ਲੇਖ ਇਸ ਵਿਸ਼ੇ ਨਾਲ ਸੰਬੰਧਿਤ ਨਹੀਂ ਦਿਸੇ?
ਇਹ ਤੁਸੀਂ ਆਪਣਾ ਕੂੜ ਕਬਾੜ ਲਿਖ ਕੇ ਹੋਰਨਾ ਨੂੰ ਕਿਉਂ ਮੇਲ ਕਰਦੇ ਹੋ? ਜਿਸ ਨੇ ਇਹ ਤੁਹਾਡਾ ਝੂਠ
ਪੜ੍ਹਨਾ ਹੋਵੇ ਤਾਂ ਆਪੇ ਹੀ ਤੁਹਾਡੀ ਸਾਈਟ ਤੇ ਆ ਕੇ ਜਾਂ ਤੁਹਾਡੇ ਪੇਪਰ ਵਿੱਚ ਪੜ੍ਹ ਸਕਦਾ ਹੈ।
ਮੈਂ ਤਾਂ ਅੱਜ ਤੱਕ ਇਸ ਤਰ੍ਹਾਂ ਨਹੀਂ ਕਦੇ ਭੇਜਿਆ ਜਿਸ ਤਰ੍ਹਾਂ ਤੁਸੀਂ ਭੇਜਦੇ ਹੋ। ਐਹ ਝੂਠੇ
ਪਖੰਡੀ ਸਾਧਾਂ ਦੇ ਝੂਠੇ ਚੇਲਿਓ ਜਿਸ ਸ਼ਹਿਰ ਵਿੱਚ ਮੈਂ ਰਹਿੰਦਾ ਹਾਂ ਉਥੇ ਤੁਹਾਡੇ ਵਰਗਾ ਝੂਠ ਬੋਲਣ
ਵਾਲਾ ਕੋਈ ਤਾਂ ਹੋਵੇਗਾ ਹੀ। ਉਸ ਨਾਲ ਸੰਪਰਕ ਕਰਕੇ ਪੁੱਛ ਲਿਓ ਕਿ ਜਿਸ ਮਿੱਲ ਵਿੱਚ ਮੈਂ ਕੰਮ ਕਰਦਾ
ਹਾਂ ਉਥੇ ਛੁੱਟੀਆਂ ਕਦੋਂ ਦੀਆਂ ਬੁੱਕ ਕਰਵਾਈਆਂ ਸਨ। ਜੇ ਤੁਹਾਡੇ ਵਰਗੇ ਝੂਠਿਆਂ ਦੀ ਫਿਰ ਵੀ ਤਸੱਲੀ
ਨਾ ਹੋਵੇ ਤਾਂ ਮੈਂ ਉਹ ਛੁੱਟੀਆਂ ਵਾਲੀ ਰਸੀਦ ਦੀ ਫੋਟੋ ਕਾਪੀ ਇੰਟਨੈੱਟ ਤੇ ਪਾ ਸਕਦਾ ਹਾਂ ਕਿ ਉਹ
ਕਦੋਂ ਦੀਆਂ ਬੁੱਕ ਕਰਵਾਈਆਂ ਹੋਈਆਂ ਸਨ। ਐਹ ਝੂਠੇ ਬਹਿਰੂਪੀਓ ਮੈਂ ਇਹ ਨਹੀਂ ਸੀ ਕਿਹਾ ਕਿ ਮੈਂ
ਬਹਾਨੇ ਨਾਲ ਲੜਕੀ ਨੂੰ ਮਿਲਣ ਚਲੇ ਗਿਆ ਸੀ ਸਗੋਂ ਇਹ ਕਹਿਆ ਸੀ ਕਿ ਮੈਂ ਉਸ ਨੂੰ ਪਿਛਲੇ ਚਾਰ ਸਾਲਾਂ
ਵਿੱਚ ਮਿਲਣ ਨਹੀਂ ਸੀ ਜਾ ਸਕਿਆ ਅਤੇ ਉਸ ਦੀ ਗਰੈਜ਼ੂਏਸ਼ਨ ਤੇ ਗਿਆ ਸੀ ਅਤੇ ਇਹ ਵਾਇਧਾ ਉਸ ਨਾਲ ਪਿਛਲੇ
ਕਈ ਸਾਲਾਂ ਤੋਂ ਕੀਤਾ ਹੋਇਆ ਸੀ। ਨਾਂ ਕਿ ਤੁਹਾਡੇ ਵਰਗੇ ਝੂਠਿਆਂ ਦੇ ਪਖੰਡ ਤੋਂ ਡਰ ਕੇ ਗਿਆ ਸੀ
ਅਤੇ ਨਾ ਹੀ ਇਹ ਗਰੈਜੂਏਸ਼ਨ ਦੀ ਤਾਰੀਖ ਕਿਸੇ ਦੇ ਕਹੇ ਤੋਂ ਬਦਲੀ ਜਾ ਸਕਦੀ ਸੀ। ਕਈ ਪਾਠਕ ਜਿਹਨਾ
ਨਾਲ ਫੂਨ ਤੇ ਸੰਪਰਕ ਹੁੰਦਾ ਰਹਿੰਦਾ ਹੈ ਉਹਨਾ ਨੂੰ ਕਈ ਦਿਨ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਮੈਂ
ਇਤਨੇ ਕੁ ਚਿਰ ਲਈ ਬਾਹਰ ਜਾਣਾ ਹੈ। ਐਹ ਝੂਠੇ ਤੇ ਪਖੰਡੀ ਸਾਧਾਂ ਦੇ ਦਸਮ ਗ੍ਰੰਥੀ ਝੂਠੇ ਚੇਲਿਓ ਜੇ
ਕਰ ਤੁਸੀਂ ਪਿਛਲੀਆਂ ਪਾਠਕਾਂ ਦੀਆਂ ਚਿੱਠੀਆਂ ਵਾਲੇ ਪੰਨੇ ਦੇਖੋਂਗੇ ਤਾਂ ਤੁਹਾਨੂੰ ਪਤਾ ਲੱਗ
ਜਾਵੇਗਾ ਕਿ ਮੈਂ ਪਹਿਲਾਂ ਤੋਂ ਹੀ ਇਸ ਤਰ੍ਹਾਂ ਕਰਦਾ ਰਿਹਾ ਹਾਂ ਕਿ ਅੱਪਡੇਟ ਨਾ ਹੋਣ ਬਾਰੇ ਲਿਖ
ਜਾਂਦਾ ਸੀ ਅਤੇ ਕਾਰਨ ਬਹੁਤੀ ਵਾਰੀ ਆ ਕੇ ਹੀ ਦੱਸਦਾ ਸੀ। ਕਈ ਵਾਰੀ ਜਦੋਂ ਬਾਹਰ ਜਾਂਦਾ ਸੀ ਅਤੇ
ਅਚਾਨਕ ਹੀ ਕਸੇ ਕਾਰਨ ਲੇਟ ਹੋ ਜਾਂਦਾ ਸੀ ਤਾਂ ਅੱਪਡੇਟ ਨਾ ਹੋਣ ਦਾ ਕਾਰਨ ਦੂਸਰੇ ਦਿਨ ਦੱਸਦਾ ਸੀ।
ਜਿਵੇਂ ਕਿ ਇਸ ਅਪ੍ਰੈਲ ਦੇ ਮਹੀਨੇ ਵਿੱਚ ਹੋਇਆ ਸੀ। ਐਹ ਦਸਮ ਗ੍ਰੰਥੀ ਝੂਠੇ ਤੇ ਪਖੰਡੀਓ ਤੁਹਾਡੇ ਵੀ
ਵੱਸ ਦਾ ਰੋਗ ਨਹੀਂ ਜੋ ਕੂੜ ਕਬਾੜ ਦਸਮ ਗ੍ਰੰਥ ਵਿੱਚ ਲਿਖਿਆ ਹੋਇਆ ਹੈ ਤੁਸੀਂ ਵੀ ਉਹੀ ਕੁੱਝ ਸਿੱਖ
ਕੇ ਕਰਨਾ ਹੈ। ਐਹ ਗੁਰੂ ਕੇ ਨਿੰਦਕੋਂ ਕੁੱਝ ਤਾਂ ਸ਼ਰਮ ਕਰੋ ਕਿ ਤੁਸੀਂ ਕਰ ਕੀ ਰਹੇ ਹੋ? ਐਹ ਝੂਠੇ
ਤੇ ਪਖੰਡੀਓ ਇੱਕ ਗੱਲ ਧਿਆਨ ਨਾਲ ਨੋਟ ਕਰ ਲਓ ਕਿ ਜਦੋਂ ਦਾ ‘ਸਿੱਖ ਮਾਰਗ’ ਸ਼ੁਰੂ ਹੋਇਆ ਹੈ ਇਹ ਕਿਸੇ
ਵੀ ਪਖੰਡੀ ਦੇ ਪਖੰਡ ਅੱਗੇ ਨਹੀਂ ਝੁਕਿਆ ਅਤੇ ਨਾ ਹੀ ਕਦੀ ਝੁਕੇਗਾ। ਜੇ ਕਰ ਪੰਜਾਬ ਦੇ ਬਾਰ੍ਹਾਂ
ਹਜਾਰ ਤੋਂ ਉਪਰ ਪਿੰਡਾਂ ਵਿੱਚ ਅਤੇ ਹੋਰ ਸਾਰੀ ਦੁਨੀਆਂ ਵਿੱਚ ਹਜ਼ਾਰਾਂ ਹੀ ਪਖੰਡੀ ਸਾਧਾਂ ਦੇ ਲੱਖਾਂ
ਹੀ ਪਖੰਡੀ ਤੇ ਝੂਠੇ ਚੇਲੇ ਵੀ ‘ਸਿੱਖ ਮਾਰਗ’ ਵਿਰੁੱਧ ਝੂਠੀ ਜ਼ਿਹਰ ਉਗਲਣ ਇਹ ਤਾਂ ਵੀ ਇਹ ਉਹਨਾ ਦੇ
ਝੂਠ ਅਤੇ ਪਖੰਡ ਅੱਗੇ ਨਹੀਂ ਝੁਕ ਸਕਦਾ-ਸੰਪਾਦਕ।
(04/07/11)
ਸੰਦੀਪ ਸਿੰਘ
ਖਾਲੜਾ 4 ਜੁਲਾਈ (ਸੰਦੀਪ ਸਿੰਘ)
ਅੱਜ ਪੰਜਾਬ ਅੰਦਰ ਵੱਧ ਰਿਹਾ ਡੇਰਾਵਾਦ ਤੇ ਇਹਨਾਂ ਦੇ ਅੰਦਰ ਸੰਗਤਾਂ ਦੀ ਮਾਇਆ ਨਾਲ ਪਲ ਰਿਹਾ ਸਾਧ
ਵਾਦ ਸਿੱਖ ਧਰਮ ਲਈ ਅਤ ਨੁਕਸਾਨ ਦੇਹ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਇਥੋਂ ਥੋੜੀ ਦੂਰ ਪਿੰਡ
ਭੁਰੇ, ਪੱਧਰੀ ਵਿਖੇ ਲਗਾਏ ਗਏ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਗੁਰਮਤਿ ਪ੍ਰਚਾਰ ਕੇਂਦਰ
ਮਾਲੂਵਾਲ ਵੱਲੋਂ ਗੁਰਮਤਿ ਚੇਤਨਾਂ ਕੈਂਪ ਦੇ ਸਮਾਪਤੀ ਸਮਾਗਮ ਦੌਰਾਨ ਪ੍ਰਚਾਰਕ ਜਤਿੰਦਰ ਸਿੰਘ ਮਾਹਣੇ
ਨੇ ਸੰਗਤਾਂ ਤੇ ਵਿਧਿਆਰਥੀਆਂ ਨੂੰ ਸੰਬੋਧਨ ਕਰਦਿਆਂ ਕੀਤਾ ਇਸ ਕੈਂਪ ਚ 100 ਦੇ ਕਰੀਬ ਬਚਿਆਂ ਨੇ
ਭਾਗ ਲਿਆ ਜਿਹਨਾਂ ਨੂੰ ਮਿਸ਼ਨਰੀ ਕਾਲਜ ਤੋਂ ਪਹੁੰਚੇ ਸਟਾਫ ਨੇ ਸਿੱਖੀ ਸਿਧਾਤਾਂ ਤੋਂ ਜਾਣੂੰ ਕਰਵਾਇਆ
ਜਿਸ ਦੌਰਾਨ ਕਈ ਬੱਚਿਆਂ ਨੇ ਕੇਸ ਰੱਖਣ ਦਾ ਪ੍ਰਣ ਕੀਤਾ ਇਸ ਕੈਂਪ ਚ ਭਾਗ ਲੈਣ ਵਾਲੇ ਬੱਚਿਆਂ ਦੀ
ਲਿਖਤੀ ਪ੍ਰੀਖਿਆ ਲਈ ਗਈ ਜਿਸ ਚੋਂ ਪਹਿਲੇ, ਦੂਜੇ, ਤੀਜੇ ਸਥਾਨ ਤੇ ਆਉਣ ਵਾਲੇ ਬੱਚਿਆਂ ਨੂੰ ਵਿਸ਼ੇਸ਼
ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਦੌਰਾਨ ਸਾਬਕਾ ਮੈਨੇਜਰ ਦਰਬਾਰ ਸਾਹਿਬ ਪ੍ਰਸ਼ੋਤਮ ਸਿੰਘ
ਸੋਹਲ, ਸੰਦੀਪ ਸਿੰਘ ਖਾਲੜਾ ਆਦਿ ਤੋਂ ਇਲਾਵਾ ਹੋਰ ਪਿੰਡ ਵਾਸੀ ਵੀ ਹਾਜਿਰ ਸਨ।
(03/07/11)
ਤੱਤ ਗੁਰਮਤਿ ਪਰਿਵਾਰ
ਵੀਰ ਹਰਦੇਵ ਸਿੰਘ ਜੀ ‘ਜੰਮੂ’ ਦੀ ਮਾਤਾ ਹਰਬੰਸ
ਕੌਰ ਜੀ ਦਾ ਚਲਾਣਾ
ਜੋ ਭਾਣੇ ਸੇ ਮੇਲਿਆ
ਵਿਛੋੜੇ ਭੀ ਆਪਿ॥ (ਪੰਨਾ 928)
ਮਾਂ ਇਸ ਸ੍ਰਿਸ਼ਟੀ ਵਿਚ ਨਿਸ਼ਕਾਮ ਪਿਆਰ (ਮਮਤਾ) ਦੀ ਸਭ ਤੋਂ ਵੱਡੀ ਸ਼ਖਸੀਅਤ ਹੁੰਦੀ ਹੈ। ਮਾਂ ਦਾ
ਪਿਆਰ ਅਤੇ ਪਿਤਾ ਦਾ ਸਾਇਆ ਸਿਰ ਤੋਂ ਉੱਠ ਜਾਣਾ ਦੁਨੀਆਂ ਵਿਚ ਇਕ ਬਹੁਤ ਵੱਡਾ ਨਿੱਜੀ ਘਾਟਾ ਮੰਨਿਆ
ਜਾਂਦਾ ਹੈ। ਪਰ ਇਹ ਵੀ ਸੱਚ ਹੈ ਕਿ ਰੱਬ ਦੇ ਬਣਾਏ ਨਿਯਮਾਂ ਹੇਠ ਹਰ ਇਕ ਨੇ ਇਕ ਦਿਨ ਤੁਰ ਜਾਣਾ ਹੈ।
ਕਾਦਰ ਵਲੋਂ ਸਾਜੀ ਕੁਦਰਤ ਦੇ ਬਣਾਏ ਨਿਯਮਾਂ (ਰਜ਼ਾ) ਦੇ ਅਟੱਲ ਹੋਣ ਦੀ ਗਵਾਹੀ ਭਰਦਿਆਂ ਜਾਗਰੂਕ
ਵਿਦਵਾਨ ਵੀਰ ਹਰਦੇਵ ਸਿੰਘ ਜੀ ‘ਜੰਮੂ’ ਦੀ ਸਤਿਕਾਰਯੋਗ ਮਾਤਾ ਜੀ ਦਾ ਪੰਜ ਭੂਤਕ ਸ਼ਰੀਰ 03 ਜੁਲਾਈ
2011 ਨੂੰ ਅਚਾਨਕ ਦਿਲ ਦਾ ਦੌਰਾ ਪੈਣ ਕਰਕੇ ਆਪਣੇ ਅਸਲੇ ਵਿਚ ਸਮਾ ਗਿਆ। ਵੀਰ ਜੀ ਨੂੰ ਮਾਤਾ ਜੀ ਦੀ
ਨਿੱਘੀ ਦੀ ਯਾਦ ਅਤੇ ਇਹ ਕਦੇ ਨਾ ਪੂਰੀ ਹੋਣ ਵਾਲੀ ਘਾਟ ਮਹਿਸੂਸ ਹੁੰਦੀ ਰਹੇਗੀ। ਪਰ ਰੱਬ ਜੀ ਦੀ
ਰਜ਼ਾ ਵਿਚ ਆਖਿਰ ਸਭ ਨੂੰ ਰਹਿਣਾ ਹੀ ਪੈਂਦਾ ਹੈ।
‘ਤੱਤ ਗੁਰਮਤਿ ਪਰਿਵਾਰ’ ਮਾਤਾ ਜੀ ਦੇ ਚਲਾਣੇ ’ਤੇ ਵੀਰ ਜੀ ਅਤੇ ਉਨ੍ਹਾਂ ਦੇ ਪਰਿਵਾਰ ਦੀ
ਅੰਤਰ-ਆਤਮਾ ਵਿਚਲੀ ਪੀੜਾ ਨੂੰ ਮਹਿਸੂਸ ਕਰਦਾ ਹੋਇਆ, ਅਰਦਾਸ ਕਰਦਾ ਹੈ ਕਿ ਅਸੀਂ ਸਾਰੇ ਇਸ ਅਸਿਹ
ਵੇਦਨਾ ਨੂੰ ਰੱਬੀ ਭਾਣੇ ਵਿਚ ਸਹਿਣ ਕਰ ਸਕੀਏ ।
ਵੀਰ ਹਰਦੇਵ ਸਿੰਘ ਜੀ ‘ਜੰਮੂ’ ਦਾ ਸੰਪਰਕ ਨੰਬਰ : 09419184990.
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
ਸਪੋਕਸਮੈਨ : ਬਾਬਾ ਨਾਨਕ ਦਾ ਪ੍ਰਕਾਸ਼ ਪੁਰਬ ਨਵੰਬਰ ਵਿਚ
ਕਿਉਂ?
ਦੂਜਿਆਂ ਦੀ ਅੰਨ੍ਹੀ ਨਕਲ ਕਰਨਾ ਕਿਥੋਂ
ਦੀ ਸਮਝਦਾਰੀ?
ਸਪੋਕਸਮੈਨ
ਟ੍ਰਸਟ ਸਿੱਖ ਸਮਾਜ ਦਾ ਇਕ ਜਾਣਿਆ ਪਛਾਣਿਆ ਨਾਂ ਹੈ। ਇਸ ਟ੍ਰਸਟ ਦੇ ਸਰਪ੍ਰਸਤ ਜੋਗਿੰਦਰ ਸਿੰਘ ਜੀ
ਵੀ ਕਿਸੇ ਪਛਾਣ ਦੇ ਮੁਥਾਜ ਨਹੀਂ ਹਨ। ਸਪੋਕਸਮੈਨ ਟ੍ਰਸਟ ਦੀ ਸ਼ੁਰੂਆਤ ਮਾਸਿਕ ਪੰਥਕ ਮੈਗਜ਼ੀਨ
‘ਸਪੋਕਸਮੈਨ’ ਨਾਲ ਹੋਈ। ਸੁਚੇਤ ਅਤੇ ਸੂਝਵਾਨ ਸਿੱਖਾਂ ਨੂੰ ਇਸ ਨੇ ਅਪਣੇ ਵੱਲ ਆਕਰਸ਼ਿਤ ਕੀਤਾ।
ਮਾਸਿਕ ਸਪੋਕਸਮੈਨ ਤਰੱਕੀ ਕਰਦਾ
‘ਰੋਜ਼ਾਨਾ ਸਪੋਕਸਮੈਨ’
ਦਾ ਰੂਪ ਧਾਰ ਗਿਆ। ਇਸ ਟ੍ਰਸਟ ਦੀ ਸਰਪ੍ਰਸਤੀ ਹੇਠ ਕੁਝ ਹੋਰ ਪ੍ਰਾਜੈਕਟ ਜਿਵੇਂ ਤੱਤ ਗੁਰਮਤਿ ਲਹਿਰ,
ਪੰਜਾਬ ਏਕਤਾ ਮੰਚ ਆਦਿ ਵੀ ਸ਼ੁਰੂ ਹੋਏ ਪਰ ਉਹ ਬਿਨਾਂ ਕੋਈ ਪ੍ਰਭਾਵ ਛੱਡੇ, ਗੁੰਮਨਾਮ ਹੋ ਗਏ। ਉਸ
ਉਪਰੰਤ ਸਪੋਕਸਮੈਨ ਟ੍ਰਸਟ ਦੀ ਸਰਪ੍ਰਸਤੀ ਹੇਠ ਹੀ
‘ਏਕਸ ਕੇ ਬਾਰਿਕ’
ਸੰਸਥਾ ਦਾ ਗਠਨ ਕੀਤਾ ਗਿਆ। ਮੌਜੂਦਾ ਸਮੇਂ ਵਿਚ ਟ੍ਰਸਟ ਦਾ ਮੁੱਖ ਪ੍ਰਾਜੈਕਟ
‘ਉੱਚਾ ਦਰ ਬਾਬੇ ਨਾਨਕ ਦਾ’
ਪ੍ਰਚਾਰਿਆ ਜਾ ਰਿਹਾ ਹੈ। ਇਸ ਪ੍ਰਾਜੈਕਟ ਵਾਸਤੇ ਜ਼ਮੀਨ ਵੀ ਲੈ ਲਈ ਗਈ ਹੈ ਅਤੇ ਉਸਾਰੀ ਵੀ ਸ਼ੁਰੂ ਹੋ
ਗਈ ਦੱਸੀ ਜਾਂਦੀ ਹੈ। 15 ਮਈ 2011 ਨੂੰ ‘ਉੱਚਾ ਦਰ ਬਾਬੇ ਨਾਨਕ ਦਾ’ ਲਈ ਖਰੀਦੀ ਜ਼ਮੀਨ ’ਤੇ
ਸਪੋਕਸਮੈਨ ਵਲੋਂ ਆਪਣਾ ਸਾਲਾਨਾ ਸਮਾਗਮ ਕੀਤਾ ਗਿਆ। ਇਸ ਸਮਾਗਮ ਦੀ ਕਾਮਯਾਬੀ ਤੋਂ ਖੁਸ਼ ਹੋ ਕੇ
ਸਪੋਕਸਮੈਨ ਟ੍ਰਸਟ ਦੇ ਬਾਨੀ
ਸ. ਜੋਗਿੰਦਰ ਸਿੰਘ ਜੀ ਨੇ ਇਸੇ ਜ਼ਮੀਨ ’ਤੇ ਬਾਬਾ ਨਾਨਕ ਜੀ ਦਾ ਪ੍ਰਕਾਸ਼ ਪੁਰਬ ‘ਧੂਮਧਾਮ’ ਨਾਲ
ਮਨਾਉਣ ਦਾ ਐਲਾਨ ਕਰ ਦਿੱਤਾ ਹੈ।
ਇਸ ਸੰਬੰਧੀ ਖੁੱਲੀ ਜਾਣਕਾਰੀ ਉਨ੍ਹਾਂ
ਨੇ ਆਪਣੇ ਦੋ ਸੰਪਾਦਕੀ ਲੇਖਾਂ (22 ਮਈ ਅਤੇ 12 ਜੂਨ) ਵਿਚ ਦਿੱਤੀ ਹੈ। ਇਨ੍ਹਾਂ ਲੇਖਾਂ ਅਨੁਸਾਰ
ਪ੍ਰਕਾਸ਼ ਪੁਰਬ ਨੂੰ ਮਨਾਉਣ ਦਾ ਸਮਾਂ ਅਤੇ ਢੰਗ ਸੂਝਵਾਨ ਸਿੱਖਾਂ ਦੇ ਮਨ ਵਿਚ ਕਈਂ ਸਵਾਲ ਖੜੇ ਕਰਦਾ
ਹੈ। ਆਉ, ਇਸ ਰੂਪ-ਰੇਖਾ ਦੀ ਪੜਚੋਲ ਕਰਨ ਦਾ ਸੁਹਿਰਦ ਯਤਨ ਕਰੀਏ।
ਪ੍ਰਕਾਸ਼ ਪੁਰਬ ਨਵੰਬਰ ਵਿਚ ਕਿਉਂ ?
ਲਗਭਗ ਸਾਰਾ
ਜਾਗਰੂਕ ਪੰਥ ਇਸ ਗੱਲ ਨਾਲ ਸਹਿਮਤ ਹੈ ਕਿ
ਬਾਬਾ ਨਾਨਕ ਜੀ ਦਾ ਜਨਮ ਅਪ੍ਰੈਲ 1469
ਵਿਚ ਹੋਇਆ। 90% ਤੋਂ ਵੱਧ
ਇਤਿਹਾਸਕਾਰ ਵੀ ਇਸ ਤੱਥ ਨਾਲ ਸਹਿਮਤ ਹਨ। ਜਾਗਰੂਕ ਪੰਥ ਇਹ ਵੀ ਮੰਨਦਾ ਹੈ ਕਿ ਪੰਥ ਵਿਰੋਧੀ ਤਾਕਤਾਂ
ਵਲੋਂ ਕੌਮ ਨੂੰ ਭਟਕਾਉਣ ਦੇ ਯਤਨਾਂ ਵਿਚ ਇਕ ਯਤਨ ਇਹ ਵੀ ਸੀ ਕਿ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼
ਪੁਰਬ ਵੈਸਾਖ ਦੀ ਥਾਂ ਕੱਤਕ ਵਿਚ ਮਨਾਉਣਾ ਸ਼ੁਰੂ ਕਰਵਾ ਦਿੱਤਾ।
ਸ੍ਰ. ਕਰਮ ਸਿੰਘ ਜੀ ਹਿਸਟੋਰੀਅਨ ਦੀ
ਪੁਸਤਕ
‘ਕਤਕ ਕਿ ਵੈਸਾਖ?’
ਇਸ ਮੁੱਦੇ ’ਤੇ ਲਿਖੀ ਸਭ ਤੋਂ ਸਟੀਕ ਪੁਸਤਕ ਹੈ।
ਸਪੋਕਸਮੈਨ ਨੂੰ ਜਾਗਰੂਕ ਪੰਥ ਦਾ ਇਕ ਬੁਲਾਰਾ ਮੰਨਿਆ ਜਾਂਦਾ ਹੈ। ਮਾਸਿਕ ਅਤੇ ਰੋਜ਼ਾਨਾ ਸਪੋਕਸਮੈਨ
ਵਿਚ ਇਸ ਵਿਸ਼ੇ ’ਤੇ ਸਮੇਂ-ਸਮੇਂ ਲਿਖਤਾਂ ਵੀ ਛਪਦੀਆਂ ਰਹੀਆਂ ਹਨ। ਪਿੱਛਲੇ ਸਮੇਂ ਕਰਮ ਸਿੰਘ
ਹਿਸਟੋਰੀਅਨ ਨੂੰ ਆਧਾਰ ਬਣਾ ਕੇ ਇਕਵਾਕ ਸਿੰਘ ਜੀ ਪੱਟੀ ਦਾ ਇਕ ਲੇਖ ਵੀ ਇਸ ਵਿਸ਼ੇ ’ਤੇ ‘ਰੋਜ਼ਾਨਾ
ਸਪੋਕਸਮੈਨ’ ਵਿਚ ਛਪਿਆ ਸੀ।
ਫੇਰ ਕੀ ਕਾਰਨ
ਹੈ ਕਿ ਜਾਗਰੂਕਤਾ ਦਾ ਝੰਡਾਬਰਦਾਰ ਹੋਣ ਦਾ ਦਾਅਵਾ ਕਰਨ ਵਾਲਾ
ਸਪੋਕਸਮੈਨ ਟ੍ਰਸਟ ਆਪ ਹੀ ਨਾਨਕ
ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ, ਸੰਪਰਦਾਈਆਂ ਦੀ ਤਰਜ਼ ’ਤੇ, ਨਵੰਬਰ (ਕੱਤਕ) ਵਿਚ ਮਨਾਉਣ ਦੀ ਤਿਆਰੀ
ਕਰ ਰਿਹਾ ਹੈ। ਕੀ ਇਹ ਇਸ
ਗੁਰਵਾਕ ਅਨੁਸਾਰ ਗਲਤ ਨਹੀਂ:
ਅਵਰ ਉਪਦੇਸੈ ਆਪਿ ਨ ਕਰੈ ॥ਆਵਤ ਜਾਵਤ
ਜਨਮੈ ਮਰੈ ॥(ਪੰਨਾ 269)
ਇਹ ਪਹਿਲੀ
ਵਾਰ ਨਹੀਂ ਹੈ ਕਿ ਸਪੋਕਸਮੈਨ ਟ੍ਰਸਟ ਵਲੋਂ ਸੱਚ ਨੂੰ ਲਾਗੂ ਕਰਵਾਉਣ ਦੀ ਥਾਂ ਮੁੰਹ ਚਿੜਵਾਉਣ ਵਾਲੀ
ਪਹੁੰਚ ਅਪਨਾਈ ਜਾ ਰਹੀ ਹੈ।
ਰੋਜ਼ਾਨਾ ਸਪੋਕਸਮੈਨ ਦੀ ‘ਸਾਫਟ ਲਾਂਚਿੰਗ’ ਵੇਲੇ ਵੀ ਇਹੀ ਕੀਤਾ ਗਿਆ ਸੀ। ਰੋਜ਼ਾਨਾ ਸਪੋਕਸਮੈਨ ਦੀ
ਸਾਫਟ ਲਾਂਚਿੰਗ ਵੀ 2005 ਵਿਚ
ਗਲਤ ਪ੍ਰਚਲਿਤ
ਨਾਨਕ ਪਾਤਸ਼ਾਹ ਜੀ ਦੇ ਕੱਤਕ ਵਿਚਲੇ ਪ੍ਰਕਾਸ਼ ਪੁਰਬ
ਨੂੰ ਸਮਰਪਿਤ ਕਰਕੇ ਕੀਤੀ ਗਈ ਸੀ।
ਉਸ ਵੇਲੇ ਵੀ ਸੂਝਵਾਨ ਸਿੱਖਾਂ ਨੇ ਸਮਝਾਉਣ ਦਾ ਯਤਨ ਕੀਤਾ ਸੀ, ਪਰ ਸ਼ਾਇਦ ਚੰਗੀ ਸਲਾਹ ਮੰਨ ਲੈਣ ਦੀ
ਗੁੜਤੀ ਸ. ਜੋਗਿੰਦਰ ਸਿੰਘ ਜੀ ਨੂੰ ਦਿੱਤੀ ਹੀ ਨਹੀਂ ਗਈ ਸੀ। ਸਪੋਕਸਮੈਨ ਟ੍ਰਸਟ ਵਲੋਂ ਗਲਤ
ਪ੍ਰਚਲਿਤ ਰੀਤ ’ਤੇ ਮੋਹਰ ਲਗਾਉਣ ਦੇ ਇਹ ਯਤਨ ਉਸ ਦੀ ਜਾਗਰੂਕਤਾ ਲਹਿਰ ਪ੍ਰਤੀ ਸੁਹਿਰਦਤਾ ’ਤੇ
ਪ੍ਰਸ਼ਨ ਚਿੰਨ੍ਹ ਲਾਉਂਦੇ ਹਨ।
ਪ੍ਰਕਾਸ਼ ਪੁਰਬ ਮਨਾਉਣ ਦਾ ਢੰਗ:
ਸ. ਜੋਗਿੰਦਰ
ਸਿਘ ਜੀ ਸਪੋਕਸਮੈਨ ਦੀ ਇਹ ਸੋਚ ਠੀਕ ਹੈ ਕਿ ਗੁਰਦੁਆਰਿਆਂ ਵਿਚ ਰਵਾਇਤੀ ਢੰਗ ਨਾਲ
‘ਗੁਰਪੁਰਬ’
ਮਨਾਉਣ ਦਾ ਕੋਈ ਖਾਸ ਫਾਇਦਾ ਨਹੀਂ ਹੋ ਰਿਹਾ,
ਬਲਕਿ ਕੌਮੀ ਧਨ ਦੀ ਬਰਬਾਦੀ ਹੋ ਰਹੀ
ਹੈ। ਜਾਗਰੂਕ ਵਿਦਵਾਨਾਂ ਵਲੋਂ
ਇਸ ਮੁੱਦੇ ਬਾਰੇ ਬਹੁਤ ਪਹਿਲਾਂ ਤੋਂ ਹੀ ਚਾਨਣਾ ਪਾਇਆ ਜਾ ਰਿਹਾ ਹੈ। ਸੰਪਾਦਕ ਸਪੋਕਸਮੈਨ ਵਲੋਂ
‘ਗੁਰਪੁਰਬ’ ਨੂੰ ਨਵੇਂ ਢੰਗ ਨਾਲ ਮਨਾਉਣ ਦੀ ਗੱਲ ਧਿਆਨ ਮੰਗਦੀ ਹੈ, ਪਰ ਉਨ੍ਹਾਂ ਵਲੋਂ ‘ਉੱਚਾ ਦਰ
ਬਾਬੇ ਨਾਨਕ ਦਾ’ ਵਲੋਂ ਪੁਰਬ ਮਨਾਉਣ ਦਾ ਪ੍ਰਸਤਾਵਿਤ ਢੰਗ ਵੀ ਪੜਚੋਲ ਦੀ ਮੰਗ ਕਰਦਾ ਹੈ।
ਪ੍ਰਸਤਾਵਿਤ ਸਮਾਗਮ ਵਿਚਲੇ ਮੁੱਖ ਨੁਕਤੇ ਹਨ:
1. ਗੁਰਦੁਆਰਾ ਡਿਸਿਪਲਿਨ ਤੋਂ ਆਜ਼ਾਦੀ, ਕਿਉਂਕਿ
‘ਉੱਚਾ ਦਰ ਬਾਬੇ ਨਾਨਕ ਦਾ’ ਕੋਈ ਗੁਰਦੁਆਰਾ ਨਹੀਂ ਹੈ।
2. ਕਵੀ ਦਰਬਾਰ
3. ਸਾਹਿਤਕ ਸਮਾਗਮ (ਸਭਾ)
4. ਭਾਂਤ-ਭਾਂਤ ਦੇ ਲੰਗਰ, ਮਿਠਾਈਆਂ ਦਾ ਵਿਤਰਨ
5. ਲੋੜਵੰਦਾਂ ਦੀ ਸਹਾਇਤਾ
6. ਆਤਿਸ਼ਬਾਜੀ
ਉਪਰੋਕਤ ਰੂਪਰੇਖਾ ਵਿਚੋਂ 2, 3 ਅਤੇ 5
ਨੰ. ਵਾਲੇ ਨੁਕਤੇ ਚੰਗੇ ਹਨ, ਜਿਸ ਨਾਲ ਗੁਰਮਤਿ ਦਾ ਸੁਨੇਹਾ ਲੋਕਾਂ ਤੱਕ ਪਹੁੰਚਾਉਣਾ ਸੁਖਾਲਾ ਹੋ
ਜਾਵੇਗਾ, ਖਾਸਕਰ ਨੰ. 5 ਵਾਲੇ ਕਰਮ ਨਾਲ। ਪਰ ਬਾਕੀ ਨੁਕਤੇ ਪੜਚੋਲ ਮੰਗਦੇ ਹਨ।
1.
ਗੁਰਦੁਆਰਾ ਡਿਸਿਪਲਿਨ ਤੋਂ ਆਜ਼ਾਦੀ: ਸ. ਜੋਗਿੰਦਰ ਸਿੰਘ ਜੀ
ਦਾ ਇਹ ਮੰਨਣਾ ਠੀਕ ਨਹੀਂ ਹੈ ਕਿ ‘ਉੱਚਾ ਦਰ ਬਾਬੇ ਨਾਨਕ ਦਾ’ ਇਕ ਗੁਰਦੁਆਰਾ ਨਹੀਂ ਹੈ।
ਗੁਰਮਤਿ ਦੀ ਰੌਸ਼ਨੀ ਵਿਚ ਅਸਲ
ਗੁਰਦੁਆਰਾ (ਧਰਮਸਾਲ) ਉਹੀ ਹੈ, ਜਿੱਥੇ ਮਨੁੱਖ ਨੂੰ ਗਿਆਨ ਅਤੇ ਲੋੜਵੰਦ ਨੂੰ ਯੋਗ ਸਹਾਇਤਾ ਦੀ
ਪ੍ਰਾਪਤੀ ਹੋਵੇ। ‘ਗੁਰਦੁਆਰਾ’ ਦਾ ਅਸਲ ਮਤਲਬ ਹੀ
ਹੈ ਗੁਰੂ (ਪ੍ਰਭੂ ਅਤੇ ਉਸ ਦਾ ਗਿਆਨ) ਦਾ ਦੁਆਰ। ਸ. ਜੋਗਿੰਦਰ ਸਿੰਘ ਜੀ ਵਲੋਂ ‘ਉੱਚਾ ਦਰ ਬਾਬੇ
ਨਾਨਕ ਦਾ’ ਦੀ ਜੋ ਰੂਪ-ਰੇਖਾ ਪ੍ਰਚਾਰੀ ਜਾ ਰਹੀ ਹੈ, ਉਸ ਅਨੁਸਾਰ ਤਾਂ ਉਹ ਸੱਚੇ ਗਿਆਨ ਦਾ ਦੁਆਰਾ
ਹੋਵੇਗਾ। ਬਾਕੀ ਅੱਜ ਕਲ ਪ੍ਰਚਲਿਤ ‘ਗੁਰਦੁਆਰੇ’ ਅਸਲ ਮਾਇਨੇ ਵਿਚ ਗੁਰਦੁਆਰੇ ਨਹੀਂ ਹਨ (ਵਿਰਲਿਆਂ
ਨੂੰ ਛੱਡ ਕੇ) ਬਲਕਿ ਬ੍ਰਾਹਮਣੀ ਕਰਮਕਾਂਡਾਂ ਵਾਲੇ ਮੰਦਰ ਬਣ ਚੁੱਕੇ ਹਨ।
ਦੂਜਾ
ਅਨੁਸ਼ਾਸ਼ਨ ਤੋਂ ਆਜ਼ਾਦੀ ਦੀ ਗੱਲ ਵੀ ਕੋਈ ਚੰਗੀ ਨਹੀਂ ਲਗਦੀ। ਇਹ ਤਾਂ ਕੁਝ ਇਸ ਤਰ੍ਹਾਂ ਹੈ, ਜਿਵੇਂ
ਲੋਕ ਕਹਿ ਦਿੰਦੇ ਹਨ
‘ਗੁਰਦੁਆਰੇ ਵਿਚ ਖੜੇ ਹੋ ਕੇ ਝੂਠ ਬੋਲਣਾ ਚੰਗਾ ਨਹੀਂ ਹੁੰਦਾ’
ਭਾਵ ਬਾਹਰ ਜੋ ਮਰਜ਼ੀ ਕਰੀ ਜਾਵੋ। ਪਰ
ਗੁਰਮਤਿ ਇਸ ਨਜ਼ਰੀਏ ਨੂੰ ਸਹੀ ਨਹੀਂ
ਮੰਨਦੀ। ਮਨੁੱਖ ਨੂੰ ਸਿਰਫ
‘ਗੁਰਦੁਆਰੇ’ (ਧਰਮ ਸਥਾਨ) ਵਿਚ ਹੀ ਨਹੀਂ, ਹਰ ਥਾਂ ਚੰਗੀ ਸੋਚ ਰੱਖਣੀ ਚਾਹੀਦੀ ਹੈ।
2.
ਭਾਂਤ-ਭਾਂਤ ਦੇ
ਲੰਗਰ ਅਤੇ ਮਿਠਾਈਆਂ ਦਾ ਵਿਤਰਨ:
ਡੇਰੇਦਾਰਾਂ
ਵਲੋਂ ‘ਗੁਰਪੁਰਬ’
ਅਤੇ ‘ਬਰਸੀਆਂ’
ਮਨਾਉਣ ਵੇਲੇ ‘ਗੁਰਮਤਿ ਗਿਆਨ’
ਵੰਡਣ ਦੀ ਥਾਂ ਭਾਂਤ-ਭਾਂਤ ਦੇ ਲੰਗਰ ਨਾਲ ਸੰਗਤਾਂ ਨੂੰ ਭਰਮਾਇਆ ਜਾਂਦਾ ਹੈ। ਅਖੌਤੀ ਬਾਬਿਆਂ ਦਾ
‘ਜਲੇਬੀਆਂ ਦਾ ਲੰਗਰ’
ਤਾਂ ਸਿੱਖ ਸਮਾਜ ਵਿਚ ਪਹਿਲਾਂ ਹੀ ਬਹੁਤ ਮਸ਼ਹੂਰ ਹੈ। ਹੁਣ ਸ. ਜੋਗਿੰਦਰ ਸਿੰਘ ਜੀ ਸ਼ਾਇਦ ਉਨ੍ਹਾਂ ਦੀ
ਤਰਜ਼ ’ਤੇ (ਜਾਂ ਉਨ੍ਹਾਂ ਦੇ ਮੁਕਾਬਲੇ ’ਤੇ)
‘ਪਿੰਨੀਆਂ ਦਾ ਲੰਗਰ’
ਸ਼ੁਰੂ ਕਰਨ ਦੀ ਨਵੀਂ ਪ੍ਰੰਪਰਾ ਸ਼ੁਰੂ ਕਰਨਾ ਚਾਹੁੰਦੇ ਹਨ।
ਸਿੱਖ ਸਮਾਜ ਵਿਚ ‘ਬੇਲੋੜੇ ਲੰਗਰਾਂ’
ਦੇ ਨਾਂ ’ਤੇ ਪਹਿਲਾਂ ਹੀ ਕੌਮੀ ਧਨ ਬਰਬਾਦ ਕੀਤਾ ਜਾ ਰਿਹਾ ਹੈ।
ਐਸੀ ਬਰਬਾਦੀ ਦੇ ਹੱਕ ਵਿਚ ਦਲੀਲਾਂ ਵੀ
ਬਹੁਤ ਬਚਕਾਨੀਆਂ ਹੁੰਦੀਆਂ ਹਨ। ਮਿਸਾਲ ਲਈ ਦਿਲੀ ਕਮੇਟੀ ਵਲੋਂ ‘ਸੋਨੇ ਦੀ ਪਾਲਕੀ’ ’ਤੇ ਪੈਸਾ
ਬਰਬਾਦ ਕਰਨ ਦੇ ਹੱਕ ਵਿਚ ਦਲੀਲ ਇਹ ਦਿੱਤੀ ਗਈ ਸੀ ਕਿ ਇਹ ਪਾਲਕੀ ਗੋਲਕ ਵਿਚੋਂ ਨਹੀਂ ਬਣਾਈ ਗਈ,
ਬਲਕਿ ਇਕ ਸਿੱਖ ਪਰਿਵਾਰ ਨੇ ਸ਼ਰਧਾ ਨਾਲ ਦਾਨ ਕੀਤੀ ਹੈ।
“ਕੰਚਨ ਸਿਉ ਪਾਈਐ ਨਹੀ ਤੋਲਿ ॥(ਪੰਨਾ
327)” ਦੀ ਸੇਧ ਤਾਂ ਕਿਸੇ
ਪ੍ਰਬੰਧਕ ਨੂੰ ਚੰਗੀ ਲਗਦੀ ਨਹੀਂ ਹੈ, ਉਹ ਲੋਕਾਂ ਨੂੰ ਕਿਉਂ ਸਮਝਾਉਣਗੇ। ਇਸੇ ਅਖੌਤੀ ਸ਼ਰਧਾ ਦੀ
ਦਲੀਲ ਅਵਤਾਰ ਸਿੰਘ ਮੱਕੜ ਵਲੋਂ ਰੁਮਾਲੇ ਚੜਾਉਣ ਦੀ ਗਲਤ ਪ੍ਰੰਪਰਾ ਦੇ ਹੱਕ ਵਿਚ ਦਿੱਤੀ ਜਾ ਰਹੀ
ਹੈ। ਸ. ਜੋਗਿੰਦਰ ਸਿੰਘ ਜੀ ਦੀ ਵੀ ‘ਪਿੰਨੀਆਂ ਦੇ ਲੰਗਰ’ ਦੇ ਹੱਕ ਵਿਚ ਇਹੀ ਦਲੀਲ ਹੈ ਕਿ ਇਹ
ਟ੍ਰਸਟ ਦੇ ਪੈਸੇ ਵਿਚੋਂ ਨਹੀਂ ਬਲਕਿ ਇਕ-ਦੋ ‘ਸ਼ਰਧਾਲੂਆਂ’ ਵਲੋਂ ਕੀਤੀ ਜਾ ਰਹੀ ਸੇਵਾ ਹੀ ਹੋਵੇਗੀ।
ਵੈਸੇ ਤਾਂ ਜੋਗਿੰਦਰ ਸਿੰਘ ਜੀ ਨੇ ਕਿਹਾ ਹੈ ਕਿ ਪੁਜਾਰੀ ਸ਼੍ਰੇਣੀ ਨੂੰ ਇਸ ਸਮਾਗਮ ਤੋਂ ਦੂਰ ਹੀ
ਰੱਖਿਆ ਜਾਵੇਗਾ ਅਤੇ ਇਸ ਵਿਚ ਕਿਰਤੀ ਲੋਕ ਹੀ ਸ਼ਾਮਿਲ ਹੋਣਗੇ। ਪਰ ਪਿਛਲੇ ਦਿਨੀ ਕੀਤੇ ਸਪੋਕਸਮੈਨ ਦੇ
ਸਾਲਾਨਾ ਸਮਾਗਮ ਦੀ ਖਬਰ ਵਿਚ ਸ. ਜੋਗਿੰਦਰ ਸਿੰਘ ਜੀ ਨੇ ਕਿਹਾ ਸੀ ਕਿ ਅਗਲੇ ਸਮਾਗਮਾਂ ਵਿਚ
‘ਲੰਗਰ ਦੀ ਸੇਵਾ’
ਲੈਣ ਦਾ ਵਾਅਦਾ ਇਕ
‘ਬਾਬਾ ਜੀ’ (ਡੇਰੇਦਾਰ)
ਨੇ ਕੀਤਾ ਹੈ। ਸ਼ਾਇਦ ਇਹ ਸੇਵਾ ਉਸ
‘ਬਾਬਾ ਜੀ’
ਨੂੰ ਸੌਂਪ ਦਿੱਤੀ ਜਾਵੇ।
ਗੁਰਮਤਿ ਦੀ ਰੌਸ਼ਨੀ ਵਿਚ ਲੰਗਰ ਸਾਫ, ਸ਼ੁੱਧ ਅਤੇ ਸਾਦਾ ਹੀ ਹੋਣਾ ਚਾਹੀਦਾ ਹੈ।
ਆਪਣੇ ਇਨ੍ਹਾਂ ਸੰਪਾਦਕੀਆਂ ਵਿਚ ਸ.
ਜੋਗਿੰਦਰ ਸਿੰਘ ਜੀ ਨੇ ਆਪ ਪੁਰਬ ਮਨਾਉਣ ਲਈ ਸੇਧ ਹਿੰਦੂਆਂ (ਦਿਵਾਲੀ), ਈਸਾਈਆਂ (ਕ੍ਰਿਸਮਿਸ) ਅਤੇ
ਮੁਸਲਿਮ (ਈਦ) ਤੋਂ ਲੈਣ ਦੀ ਸਲਾਹ ਦਿੱਤੀ ਹੈ। ਇਨ੍ਹਾਂ ਫਿਰਕਿਆਂ ਦੇ ਇਹ ਤਿਉਹਾਰ ਆਮ ਕਰਕੇ ਮਿੱਥਾਂ
’ਤੇ ਆਧਾਰਿਤ ਹਨ। ਉਨ੍ਹਾਂ ਦੇ ਖੁਸ਼ੀ ਮਨਾਉਣ ਦੇ ਢੰਗ ਵੀ ਵੱਖ-ਵੱਖ ਹਨ। ਹਿੰਦੂਆਂ ਵਿਚ ਇਸ ਦਿਨ
ਲੱਛਮੀ ਦੀ ਪੂਜਾ, ਜੂਆ ਖੇਡਣ ਦੀ ਵੀ ਪ੍ਰੰਪਰਾ ਹੈ। ਇਸ ਲਈ ਕਿਸੇ ਦੀ ਅੰਨ੍ਹੀ ਨਕਲ ਕਰਨਾ ਕਿਸੇ
ਤਰ੍ਹਾਂ ਵੀ ਜਾਇਜ਼ ਨਹੀਂ। ਬਾਬਾ ਨਾਨਕ ਜੀ ਦੁਨੀਆਂ ਦੇ ਲਾਸਾਨੀ ਰਹਿਬਰ ਸੀ। ਉਨ੍ਹਾਂ ਦਾ ‘ਪ੍ਰਕਾਸ਼
ਪੁਰਬ’ ਮਨਾਉਣ ਦਾ ਢੰਗ ਉਨ੍ਹਾਂ ਦੀ ਦਿੱਤੀ ਸੇਧ ਹੇਠ ਹੀ ਸੋਚਣਾ ਬਣਦਾ ਹੈ ਨਾ ਕਿ ਦੂਜੇ ਫਿਰਕਿਆਂ
ਦੀ ਨਕਲ ਕਰਕੇ। ਬਲਕਿ ਸਾਨੂੰ ਬਾਬਾ ਨਾਨਕ ਵਾਂਗੂ ਗੁਰਮਤਿ ਅਨੁਸਾਰੀ ਐਸੀਂ ਪ੍ਰੰਪਰਾ ਤੋਰਨੀ ਚਾਹੀਦੀ
ਹੈ, ਜਿਸ ਤੋਂ ਦੂਸਰੇ ਫਿਰਕੇ ਵੀ ਸੇਧ ਲੈ ਸੱਕਣ।
3.
ਆਤਿਸ਼ਬਾਜ਼ੀ :
ਦਿਵਾਲੀ ਨਾਲ
ਸਿੱਖਾਂ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਪਰ ਕੌਮੀ ਅਣਗਹਿਲੀ ਕਾਰਨ ਦੀਵਾਲੀ ਦਾ ਬ੍ਰਾਹਮਣੀ ਤਿਉਹਾਰ
‘ਬੰਦੀ ਛੋੜ ਦਿਵਸ’ ਦੇ ਨਾਂ ’ਤੇ ਸਿੱਖ ਕੌਮ ਵਲੋਂ ਕੇਂਦਰੀ ਤੌਰ ’ਤੇ ਮਨਾਇਆ ਜਾ ਰਿਹਾ ਹੈ। ‘ਦਰਬਾਰ
ਸਾਹਿਬ’ ਕੰਪਲੈਕਸ ਵਿਚ ਮਨਾਏ ਜਾਂਦੇ ‘ਪੁਰਬ’ ਦਾ ਚੰਗਾ ਪੱਖ ਤਾਂ ਸ਼ਾਇਦ ਹੀ ਕੋਈ ਹੇਵੇ, ਗਲਤ ਪੱਖ
ਅਨੇਕਾਂ ਹਨ। ਐਸੇ ਗਲਤ ਪੱਖਾਂ ਵਿਚੋਂ ਇਕ ਪੱਖ
‘ਆਤਿਸ਼ਬਾਜ਼ੀ’
ਹੈ। ਆਮ ਸੁਚੇਤ ਮਨੁੱਖਾਂ
ਵਲੋਂ ਵੀ ‘ਆਤਿਸ਼ਬਾਜ਼ੀ’ ਦਾ ਵਿਰੋਧ ਕੀਤਾ ਜਾਂਦਾ ਹੈ, ਕਿਉਂਕਿ ਇਸ ਨਾਲ ਵਾਤਾਵਰਨ ਵਿਚ ਪ੍ਰਦੂਸ਼ਣ
ਫੈਲਦਾ ਹੈ, ਨਾਲ ਹੀ ਪੈਸੇ ਦੀ ਬਰਬਾਦੀ ਹੁੰਦੀ ਹੈ।
ਹੁਣ ਸਪੋਕਸਮੈਨ ਵੀ ਖੁਸ਼ੀ ਮਨਾਉਣ ਦੇ
ਨਾਂ ’ਤੇ ‘ਆਤਿਸ਼ਬਾਜ਼ੀ’
ਦੀ ਗਲਤ ਪ੍ਰੰਪਰਾ ਨੂੰ ਇਕ ਨਵੇਂ ਰੂਪ ਵਿਚ ਚਾਲੂ ਰੱਖਣ ਦੀਆਂ ਘਾੜਤਾਂ ਘੜ ਰਿਹਾ ਹੈ।
ਉਪਰੋਕਤ
ਪੜਚੋਲ ਉਪਰੰਤ ਸਪਸ਼ਟ ਹੈ ਕਿ ਸਿੱਖ ਸਮਾਜ ਨੂੰ ਪੁਰਬ ਮਨਾਉਣ ਦੇ ਆਪਣੇ ਰਵਾਇਤੀ ਢੰਗ ਵਿਚ ਸੁਧਾਰ
ਕਰਕੇ ਐਸੇ ਢੰਗ ਅਪਨਾਉਣੇ ਚਾਹੀਦੇ ਹਨ, ਜਿਸ ਨਾਲ ਗੁਰਮਤਿ ਦੀ ਖੁਸ਼ਬੂ ਸਹੀ ਮਾਇਨੇ ਵਿਚ ਲੋਕਾਈ ਤੱਕ
ਪਹੁੰਚ ਸਕੇ। ਪਰ ਉਨ੍ਹਾਂ ਢੰਗਾਂ ਦੀ ਰੂਪ ਰੇਖਾ ਸੰਜੀਦਾ ਵਿਚਾਰ ਉਪਰੰਤ ਤਿਆਰ ਕਰਨੀ ਚਾਹੀਦੀ ਹੈ,
ਨਾ ਕਿ ਦੂਜੇ ਮਤਾਂ ਦੀ ਦੇਖਾ-ਦੇਖੀ ਅੰਨ੍ਹੀ ਨਕਲ ਕਰਕੇ।
ਸਾਨੂੰ ਆਸ ਹੈ ਕਿ ਸਪੋਕਸਮੈਨ ਦੇ
ਸੂਝਵਾਨ ਸਮਰਥਕ ਉਪਰੋਕਤ ਪੜਚੋਲ ਦੀ ਰੌਸ਼ਨੀ ਵਿਚ ਸ. ਜੋਗਿੰਦਰ ਸਿੰਘ ਜੀ ਨੂੰ ਸਮਝਾਉਣ ਦਾ ਯਤਨ
ਕਰਨਗੇ ਕਿ ਉਹ ਬਾਬਾ ਨਾਨਕ ਜੀ ਦਾ ਪ੍ਰਕਾਸ਼ ਪੁਰਬ
‘ਕੱਤਕ’
ਵਿਚ ਮਨਾਉਣ ਦੀ ਗਲਤ ਪਿਰਤ ਦੀ ਪ੍ਰੋਢਤਾ ਕਰਨ ਦੀ ਥਾਂ ਉਸ ਨੂੰ
‘ਵੈਸਾਖ’
ਵਿਚ ਮਨਾਉਣ ਦੀ ਪਿਰਤ ਪਾਉਣ ਦੀ ਦੇ ਉਪਰਾਲਿਆਂ ਵਿਚ ਯੋਗਦਾਨ ਪਾਉਣ।
ਪਿਛਲੇ ਸਾਲ ‘ਤੱਤ ਗੁਰਮਤਿ ਪਰਿਵਾਰ’ ਵਲੋਂ ਅਪ੍ਰੈਲ
(ਵੈਸਾਖ) ਵਿਚ ਆਪਣਾ ਪਹਿਲਾ ‘ਤੱਤ ਗੁਰਮਤਿ ਸਮਾਗਮ’ ਬਾਬਾ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਨੂੰ
ਸਮਰਪਿਤ ਕਰਕੇ ਮਨਾਉਂਦੇ ਹੋਏ, ਇਸ ਇਨਕਲਾਬੀ ਕਦਮ ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ।
ਸਪੋਕਸਮੈਨ ਸਮੇਤ ਹੋਰ ਜਾਗਰੂਕ ਮੰਨੀਆਂ ਧਿਰਾਂ ਨੂੰ ਵੀ ਇਸ ਨੂੰ ਅੱਗੇ ਵਧਾਉਣ ਲਈ ਕਦਮ ਚੁੱਕਣੇ
ਚਾਹੀਦੇ ਹਨ। ਨਾਲ ਹੀ ‘ਪੁਰਬ’
ਮਨਾਉਣ ਦੇ ਢੰਗਾਂ ਦੀ ਵੀ ਉਪਰੋਕਤ ਵਿਚਾਰ ਦੀ ਰੌਸ਼ਨੀ ਵਿਚ ਸਵੈ-ਪੜਚੋਲ ਕਰਨੀ ਚਾਹੀਦੀ ਹੈ ਖਾਸਕਰ
ਆਤਿਸਬਾਜ਼ੀ ਬਾਰੇ। ਜੇ ਉਨ੍ਹਾਂ
ਨੂੰ ‘ਖੁਸ਼ੀ’ ਮਨਾਉਣ ਲਈ ‘ਆਤਿਸ਼ਬਾਜ਼ੀ’ ਹੀ ਸਹੀ ਲਗਦੀ ਹੈ ਤਾਂ ਪ੍ਰਚਲਿਤ ਆਤਿਸ਼ਬਾਜ਼ੀ ਦੀ ਥਾਂ
‘ਬਿਜਲਈ ਆਤਿਸ਼ਬਾਜ਼ੀ’
ਦਾ ਇੰਤਜ਼ਾਮ ਕੀਤਾ ਜਾਵੇ ਤਾਂ ਕਿ ਬਾਬਾ
ਨਾਨਕ ਜੀ ਦੇ ਪੁਰਬ ਦਾ ਸੰਬੰਧ ਪ੍ਰਦੂਸ਼ਣ ਵਧਾਉਣ ਦੇ ਕਰਮ ਨਾਲ ਨਾ ਜੁੜੇ,
ਵੈਸੇ ਤਾਂ ਇਹ ਵੀ ਕੌਮੀ ਧਨ ਦੀ
ਬਰਬਾਦੀ ਹੀ ਹੈ। ਅਕਲੋਂ
ਵਿਹੂਣੇ ਸਿੱਖਾਂ ਵਲੋਂ ਪ੍ਰਭਾਤ ਫੇਰੀਆਂ ਅਤੇ ਗੁਰਪੁਰਬਾਂ ਦੀ ਰਾਤ ਵਿਚ ਪਹਿਲਾਂ ਹੀ ਪਟਾਕੇ
(ਆਤਿਸ਼ਬਾਜੀ) ਫੂਕ ਕੇ ‘ਖੁਸ਼ੀ’ ਮਨਾਉਣ ਦਾ ਦੁਸ਼-ਕਰਮ ਬਹੁਤ ਕੀਤਾ ਜਾ ਰਿਹਾ ਹੈ।
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
(03/07/11)
ਗ੍ਰੰਥੀ ਸਭਾ
ਗੁਰਮਤਿ ਕੈਂਪ ਲਗਾਇਆ ਗਿਆ
ਪੱਟੀ, ੪ ਜੁਲਾਈ – ਪੰਜਾਬ ਦੇ ਵੱਖ-ਵੱਖ ਨਗਰਾਂ ਵਿੱਚ ਬੱਚਿਆਂ ਨੂੰ ਗੁਰਮਤਿ ਦੀ ਵਿੱਦਿਆ ਦੇਣ ਲਈ
ਬਾਬਾ ਬੁੱਢਾ ਜੀ ਇੰਟਰਨੈਸ਼ਨਲ ਗ੍ਰੰਥੀ ਸਭਾ ਵੱਲੋਂ ਬੱਚਿਆਂ ਦੀਆਂ ਗੁਰਮਤਿ ਕਲਾਸਾਂ ਅਤੇ ਗੁਰਮਤਿ
ਕੈਂਪ ਲਗਾਏ ਜਾ ਰਹੇ ਹਨ। ਏਸੇ ਉਪਰਾਲੇ ਤਹਿਤ ਪੱਟੀ ਸ਼ਹਿਰ ਵਿੱਚ ਪ੍ਰਚਾਰਕ ਦੀ ਡਿਉਟੀ ਨਿਭਾ ਰਹੇ
ਭਾਈ ਗੁਰਨਿਸ਼ਾਨ ਸਿੰਘ ਪੱਟੀ ਵੱਲੋਂ ਪਿੰਡ ਆਂਸਲ ਵਿਖੇ ਚੱਲ ਰਹੀ ਗੁਰਮਤਿ ਕਲਾਸ ਦਾ ਇੱਕ ਰੋਜ਼ਾ
ਗੁਰਮਤਿ ਕੈਂਪ ਲਗਵਾਇਆ ਗਿਆ। ਜਿਸ ਵਿੱਚ ਬੱਚਿਆਂ ਦੀ ਕਾਰਗੁਜ਼ਾਰੀ ਦੇਖਣ ਲਈ ਸਭਾ ਦੇ ਜਿਲ੍ਹਾ
ਇੰਚਾਰਜ਼ ਭਾਈ ਸਵਿੰਦਰ ਸਿੰਘ ਗੰਡੀਵਿੰਡ ਵਿਸ਼ੇਸ਼ ਤੌਰ ਤੇ ਪਹੁੰਚੇ। ਬੱਚਿਆਂ ਦਾ ਕੁਇਜ਼ ਮੁਕਾਬਲਾ
ਕਰਵਾਇਆ ਗਿਆ, ਬੱਚਿਆਂ ਵੱਲੋਂ ਕਵਿਤਾਵਾਂ, ਕਵੀਸ਼ਰੀ ਅਤੇ ਧਾਰਮਿਕ ਗੀਤ ਸੁਣਾਏ ਗਏ। ਭਾਈ ਗੁਰਮੀਤ
ਸਿੰਘ ਧਾਰੀਵਾਲ (ਪ੍ਰਚਾਰਕ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ), ਅਤੇ ਭਾਈ ਗੁਰਦੇਵ ਸਿੰਘ
ਮੁੰਡਾਪਿੰਡ ਨੇ ਬੱਚਿਆਂ ਅਤੇ ਉਹਨਾ ਦੇ ਮਾਤਾ-ਪਿਤਾ, ਸੰਗਤ ਨੂੰ ਗੁਰਮਤਿ ਵਿਚਾਰਾਂ ਰਾਹੀਂ ਧਰਮ ਤੋਂ
ਜਾਣੂ ਕਰਵਾਇਆ। ਉਪਰੰਤ ਬੱਚਿਆਂ ਨੂੰ ਮੈਡਲ ਅਤੇ ਧਾਰਮਿਕ ਪੁਸਤਕਾਂ ਦੇ ਸੈੱਟ ਦਿੱਤੇ ਗਏ। ਭਾਈ
ਗੁਰਨਿਸ਼ਾਨ ਸਿੰਘ ਪੱਟੀ ਨੇ ਬੱਚਿਆਂ ਨੂੰ ਕਲਾਸਾਂ ਵਿੱਚ ਵੱਧ ਤੋਂ ਵੱਧ ਹਾਜ਼ਰੀ ਭਰਨ ਲਈ ਪ੍ਰੇਣਾ
ਦਿੱਤੀ। ਅੰਤ ਵਿੱੱੱੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰ ਲੱਖਾ ਸਿੰਘ ਨੇ ਗੁਰਮਤਿ ਕੈਂਪ
ਲਗਾਏ ਜਾਣ ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਉਹਨਾ ਨਾਲ ਪਿੰਡ ਆਂਸਲ ਦੇ ਸਰਪੰਚ ਸ੍ਰ. ਹਰਦਿਆਲ
ਸਿੰਘ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ. ਜਸਬੀਰ ਸਿੰਘ, ਸੈਕਟਰੀ ਸ੍ਰ. ਹਰਚਰਨ ਸਿੰਘ,
ਮੈਂਬਰ ਸ੍ਰ. ਮੁਖਤਿਆਰ ਸਿੰਘ, ਸਵਰਨ ਸਿੰਘ, ਕਰਤਾਰ ਸਿੰਘ ਅਤੇ ਸ੍ਰ. ਜੁਗਿੰਦਰ ਸਿੰਘ ਆਦਿ ਹਾਜ਼ਰ
ਸਨ।
(02/07/11)
ਕਿਰਪਾਲ ਸਿੰਘ ਬਠਿੰਡਾ
ਭਾਜਪਾ ਅਤੇ ਕਾਂਗਰਸ ਦੋਵੇਂ ਹੀ ਸੱਚੇ ਪਰ ਇੱਕ ਇੱਕ ਅੱਖੋਂ ਕਾਣੇ: ਭਾਈ ਸਿਰਸਾ
*ਤਿਵਾੜੀ ਸਪੱਸ਼ਟ ਕਰੇ ਕਿ ਕੀ ਉਹ ਵਾਕਿਆ ਹੀ ਇੱਕ ਅੱਖੋਂ ਕਾਣੇ ਹਨ ਜਿਸ ਕਾਰਣ ਉਸ ਨੂੰ ਸਿੱਖ
ਕਤਲੇਆਮ ਵਿੱਚ ਕਾਂਗਰਸ ਵਲੋਂ ਨਿਭਾਈ ਗਈ ਭੂਮਿਕਾ ਅਤੇ ਉਸ `ਤੇ ਪਰਦਾ ਪਾਉਣ ਦੀ ਕੀਤੀ ਜਾ ਰਹੀ
ਕੋਸ਼ਿਸ਼ ਨਜ਼ਰ ਨਹੀਂ ਆ ਰਹੀ, ਜਾਂ ਜਾਣਦਿਆਂ ਬੁੱਝਦਿਆਂ ਉਸ ਵਲੋਂ ਅੱਖਾਂ ਮੀਟੀਆਂ ਜਾ ਰਹੀਆਂ ਹਨ?
*ਇਹੋ ਹਾਲ ਭਾਜਪਾ ਦਾ ਹੈ ਉਹ ਆਪਣੀ ਸਿਆਸੀ ਲੋੜ ਪੈਣ `ਤੇ ਦਿੱਲੀ ਵਿੱਚ ਸਿੱਖ ਕਤਲੇਆਮ ਦਾ ਮੁੱਦਾ
ਤਾਂ ਖ਼ੂਬ ਉਛਾਲਦੀ ਹੈ ਪਰ ਗੁਜਰਾਤ ਵਿੱਚ ਨਰਿੰਦਰ ਮੋਦੀ ਵਲੋਂ ਮੁਸਲਮਾਨਾਂ ਦੇ ਕੀਤੇ ਗਏ ਯੋਜਨਾਵੱਧ
ਕਤਲੇਆਮ ਵਿੱਚ ਨਿਭਾਈ ਗਈ ਭੂਮਿਕਾ ਨੂੰ ਛਪਾਉਣ ਲਈ ਆਪਣੀ ਪੂਰੀ ਵਾਹ ਲਾ ਦਿੰਦੀ ਹੈ
*੮੪ ਦੇ ਸਿੱਖ ਕਤਲੇਆਮ ਅਤੇ ੨੦੦੨ ਦੇ ਗੁਜਰਾਤ `ਚ ਮੁਸਲਮਾਨਾਂ ਦੇ ਕੀਤੇ ਗਏ ਕਤਲੇਆਮ ਕਰਵਾਉਣ
ਵਾਲੀਆਂ ਪਾਰਟੀਆਂ ਬੇਸ਼ੱਕ ਵੱਖ ਵੱਖ ਹਨ ਪਰ ਉਨ੍ਹਾਂ ਪਿੱਛੇ ਛੁਪੀ ਹੋਈ ਭਾਵਨਾ ਬਿਲਕੁਲ ਇੱਕ ਹੀ ਹੈ
ਕਿ ਘੱਟ ਗਿਣਤੀਆਂ `ਤੇ ਤਸ਼ੱਦਦ ਢਾਹ ਕੇ ਬਹੁ ਗਿਣਤੀ ਨੂੰ ਖੁਸ਼ ਕਰਕੇ ਉਸ ਦੀਆਂ ਥੋਕ ਵਿੱਚ ਵੋਟਾਂ
ਪ੍ਰਪਤ ਕੀਤੀਆਂ ਜਾਣ
*ਇਨ੍ਹਾਂ ਦੀਆਂ ਮਾਰੂ ਨੀਤੀਆਂ ਤੋਂ ਬਚਣ ਲਈ ਭਾਰਤ ਦੀਆਂ ਸਮੂਹ ਘੱਟ ਗਿਣਤੀ ਕੌਮਾਂ ਆਪਸੀ ਮੱਤਭੇਦ
ਭੁਲਾ ਕੇ ਇੱਕ ਪਲੇਟਫਾਰਮ `ਤੇ ਇਕੱਠੇ ਹੋ ਜਾਣ।
ਬਠਿੰਡਾ, ੨ ਜੁਲਾਈ (ਕਿਰਪਾਲ ਸਿੰਘ): ਭਾਜਪਾ ਅਤੇ ਕਾਂਗਰਸ ਦੋਵੇਂ ਹੀ ਪਾਰਟੀਆਂ ਇੱਕ ਦੂਜੇ `ਤੇ
ਘੱਟ ਗਿਣਤੀਆਂ ਦੀ ਕੀਤੀ ਗਈ ਨਸਲਕੁਸ਼ੀ ਦੇ ਸੱਚ ਨੂੰ ਛੁਪਾਉਣ ਅਤੇ ਦੋਸ਼ੀਆਂ ਨੂੰ ਬਚਾਉਣ ਲਈ ਸਤਾਧਾਰੀ
ਪਾਰਟੀਆਂ ਵਲੋਂ ਕੀਤੀ ਜਾ ਰਹੀ ਅਪਰਾਧਿਕ ਕਿਸਮ ਦੀ ਸਾਜਿਸ਼ ਸਬੰਧੀ ਸੱਚ ਬੋਲ ਰਹੀਆਂ ਹਨ ਪਰ ਹਨ
ਦੋਵੇਂ ਹੀ ਇੱਕ ਇੱਕ ਅੱਖੋਂ ਕਾਣੀਆਂ, ਇਸੇ ਕਾਰਣ ਇਨ੍ਹਾਂ ਨੂੰ ਦੂਸਰੀ ਪਾਰਟੀ ਵਲੋਂ ਕੀਤੀ ਜਾ ਰਹੀ
ਸਾਜਿਸ਼ ਦੀ ਤਾਂ ਪੂਰੀ ਸੱਚਾਈ ਦਿੱਸ ਰਹੀ ਹੈ ਪਰ ਆਪਣੀ ਪਾਰਟੀ ਵਲੋਂ ਬਿਲਕੁਲ ਉਸੇ ਕਿਸਮ ਦੀ ਕੀਤੀ
ਜਾ ਰਹੀ ਸਾਜਿਸ਼ ਬਿਲਕੁਲ ਨਜ਼ਰ ਨਹੀਂ ਆਉਂਦੀ। ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਵਿਸ਼ੇਸ਼
ਸਕੱਤਰ ਭਾਈ ਬਲਦੇਵ ਸਿੰਘ ਸਿਰਸਾ ਨੇ ਪਿਛਲੇ ਵੀਰਵਾਰ ਕਾਂਗਰਸ ਵਲੋਂ ਦਿੱਤੇ ਉਸ ਬਿਆਨ `ਤੇ
ਪ੍ਰਤੀਕਰਮ ਕਰਦੇ ਹੋਏ ਕਹੇ ਜਿਸ ਵਿੱਚ ਉਸ ਨੇ ਕਿਹਾ ਸੀ ਕਿ ਗੁਜਰਾਤ ਸਰਕਾਰ ਨੇ ਸਾਲ ੨੦੦੨ `ਚ ਰਾਜ
`ਚ ਹੋਏ ਦੰਗਿਆਂ ਨਾਲ ਜੁੜੇ ਖੁਫੀਆ ਦਸਤਾਵੇਜਾਂ ਨੂੰ ਜਾਣ ਬੁੱਝ ਕੇ ਨਸ਼ਟ ਕਰ ਦਿੱਤਾ ਹੈ। ਕਾਂਗਰਸ
ਦੇ ਬੁਲਾਰੇ ਤੇ ਐਮ ਪੀ ਮਨੀਸ਼ ਤਿਵਾੜੀ ਨੇ ਕਿਹਾ ਸੀ ਕਿ ਇਹ ਹੈਰਾਨੀ ਜਨਕ ਹੈ ਕਿ ਕਤਲੇਆਮ ਨਾਲ ਜੁੜੇ
ਅਜਿਹੇ ਜ਼ਰੂਰੀ ਦਸਤਾਵੇਜ਼, ਜੋ ਸ਼ੱਕ ਦੀ ਸੂਈ ਸਿੱਧੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਦੇ ਵੱਲ
ਇਸ਼ਾਰਾ ਕਰਦੇ ਸੀ, ਉਨ੍ਹਾਂ ਨੂੰ ਨਸ਼ਟ ਕਰ ਦਿੱਤਾ ਗਿਆ। ਅਜਿਹਾ ਇਸ ਲਈ ਕਰਵਾਇਆ ਗਿਆ ਤਾਂ ਕਿ ਸੱਚ
ਸਾਹਮਣੇ ਨਾ ਆ ਸਕੇ। ਇਸ ਘਟਨਾ ਨੂੰ ਅਪਰਾਧਿਕ ਸਾਜਿਸ਼ ਕਰਾਰ ਦਿੰਦੇ ਹੋਏ ਤਿਵਾੜੀ ਨੇ ਕਿਹਾ ਸੀ,
‘ਜਦੋਂ ਇੱਕ ਮਾਮਲੇ ਦੀ ਜਾਂਚ ਚੱਲ ਰਹੀ ਹੋਵੇ ਅਤੇ ਉਸ ਸਮੇਂ ਹੋਈਆਂ ਘਟਨਾਵਾਂ ਦੇ ਸਬੰਧ `ਚ ਇਹ
ਦਸਤਾਵੇਜ਼ ਜ਼ਰੂਰੀ ਹੁੰਦੇ ਹਨ ਉਹ ਅਗਰ ਗਾਇਬ ਹੋ ਜਾਂਦੇ ਹਨ, ਜਾਂ ਰਾਜ ਸਰਕਾਰ ਦੇ ਵਲੋਂ ਜਾਣਬੁੱਝ ਕੇ
ਨਸ਼ਟ ਕੀਤੇ ਜਾਂਦੇ ਹਨ ਤਾਂ ਇਸ ਨਾਲ ਇਹ ਗੱਲ ਸਾਫ ਜ਼ਾਹਿਰ ਹੁੰਦੀ ਹੈ ਕਿ ਰਾਜ ਸਰਕਾਰ ਇਸ ਪੂਰੇ
ਕਤਲੇਆਮ `ਚ ਆਪਣੀ ਭੂਮਿਕਾ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ।’
ਭਾਈ ਸਿਰਸਾ ਨੇ ਕਿਹਾ ਕਿ ਇੱਥੋਂ ਤੱਕ ਸ੍ਰੀ ਮੁਨੀਸ਼ ਤਿਵਾੜੀ ਜੀ ਬਿਲਕੁਲ ਸੱਚ ਬੋਲਦੇ ਹਨ ਪਰ ਜਿਸ
ਸਮੇਂ ੧੯੮੪ `ਚ ਹੋਏ ਸਿੱਖ ਕਤਲੇਆਮ `ਚ ਕਾਂਗਰਸ ਦੀ ਭੂਮਿਕਾ `ਤੇ ਪਰਦਾ ਪਾਉਣ ਦੀ ਗੱਲ ਆਉਂਦੀ ਹੈ
ਉਸ ਸਮੇਂ ਮੁਨੀਸ਼ ਜੀ ਦੀ ਦਾ ਨਜ਼ਰੀਆ ਬਿਲਕੁਲ ਬਦਲ ਜਾਂਦਾ ਹੈ। ਭਾਈ ਸਿਰਸਾ ਨੇ ਤਿਵਾੜੀ ਨੂੰ ਸਪੱਸ਼ਟ
ਕਰਨ ਲਈ ਕਿਹਾ ਕਿ ਕੀ ਉਹ ਵਾਕਿਆ ਹੀ ਇੱਕ ਅੱਖੋਂ ਕਾਣੇ ਹਨ ਜਿਸ ਕਾਰਣ ਉਸ ਨੂੰ ਸਿੱਖ ਕਤਲੇਆਮ ਵਿੱਚ
ਕਾਂਗਰਸ ਵਲੋਂ ਨਿਭਾਈ ਗਈ ਭੂਮਿਕਾ ਅਤੇ ਉਸ `ਤੇ ਪਰਦਾ ਪਾਉਣ ਦੀ ਕੀਤੀ ਜਾ ਰਹੀ ਕੋਸ਼ਿਸ਼ ਨਜ਼ਰ ਨਹੀਂ ਆ
ਰਹੀ ਜਾਂ ਜਾਣਦਿਆਂ ਬੁੱਝਦਿਆਂ ਉਸ ਵਲੋਂ ਅੱਖਾਂ ਮੀਟੀਆਂ ਜਾ ਰਹੀਆਂ ਹਨ? ਉਨ੍ਹਾਂ ਕਿਹਾ ਕਿ ਇਹੋ
ਹਾਲ ਭਾਜਪਾ ਦਾ ਹੈ ਉਹ ਆਪਣੀ ਸਿਆਸੀ ਲੋੜ ਪੈਣ `ਤੇ ਦਿੱਲੀ ਵਿੱਚ ਸਿੱਖ ਕਤਲੇਆਮ ਦਾ ਮੁਦਾ ਤਾਂ ਖ਼ੂਬ
ਉਛਾਲਦੀ ਹੈ ਪਰ ਗੁਜਰਾਤ ਵਿੱਚ ਨਰਿੰਦਰ ਮੋਦੀ ਵਲੋਂ ਮੁਸਲਮਾਨਾਂ ਦੇ ਕੀਤੇ ਗਏ ਯੋਜਨਾਵੱਧ ਕਤਲੇਆਮ
ਵਿੱਚ ਨਿਭਾਈ ਗਈ ਭੂਮਿਕਾ ਨੂੰ ਛਪਾਉਣ ਲਈ ਆਪਣੀ ਪੂਰੀ ਵਾਹ ਲਾ ਦਿੰਦੀ ਹੈ। ਭਾਈ ਸਿਰਸਾ ਨੇ ਕਿਹਾ
ਦਿੱਲੀ ਸਮੇਤ ਕਾਂਗਰਸ ਰਾਜ ਵਾਲੇ ਦੂਸਰਿਆਂ ਸੂਬਿਆਂ ਵਿੱਚ ੮੪ ਦੇ ਸਿੱਖ ਕਤਲੇਆਮ ਅਤੇ ੨੦੦੨ ਦੇ
ਗੁਜਰਾਤ `ਚ ਮੁਸਲਮਾਨਾਂ ਦੇ ਕੀਤੇ ਗਏ ਕਤਲੇਆਮ ਕਰਵਾਉਣ ਵਾਲੀਆਂ ਪਾਰਟੀਆਂ ਬੇਸ਼ੱਕ ਵੱਖ ਵੱਖ ਹਨ ਪਰ
ਉਨ੍ਹਾਂ ਪਿੱਛੇ ਛੁਪੀ ਹੋਈ ਭਾਵਨਾ ਬਿਲਕੁਲ ਇੱਕ ਹੀ ਹੈ ਕਿ ਘੱਟ ਗਿਣਤੀਆਂ `ਤੇ ਤਸ਼ੱਦਦ ਢਾਹ ਕੇ ਬਹੁ
ਗਿਣਤੀ ਨੂੰ ਖੁਸ਼ ਕਰਕੇ ਉਸ ਦੀਆਂ ਥੋਕ ਵਿੱਚ ਵੋਟਾਂ ਪ੍ਰਪਤ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਦੋਵਾਂ
ਪਾਰਟੀਆਂ ਦੇ ਮਨਸੂਬੇ ਬੇਸ਼ੱਕ ਨਖਿੱਧ ਤੇ ਨੀਚਤਾ ਭਰਪੂਰ ਹਨ ਪਰ ਉਹ ਇਹ ਨੀਚ ਕਰਮ ਕਰਨ ਉਪ੍ਰੰਤ ਵੀ
ਆਪਣੇ ਆਪਣੇ ਟੀਚੇ ਦੀ ਪ੍ਰਪਤੀ ਵਿੱਚ ਪੂਰੀ ਤਰ੍ਹਾਂ ਸਫਲ ਰਹੇ ਹਨ। ੮੪ ਦੇ ਸਿੱਖ ਕਤਲੇਆਮ ਪਿਛੋਂ
੧੯੮੫ ਵਿੱਚ ਹੋਈਆਂ ਆਮ ਚੋਣਾਂ ਵਿੱਚ ਕਾਂਗਰਸ ਨੇ ਐਸੀ ਰੀਕਾਰਡ ਤੋੜ ਜਿੱਤ ਹਾਲ ਕੀਤੀ ਜਿਹੜੀ ਕਿ
ਕਦੀ ਨਹਿਰੂ ਦੇ ਸਮੇਂ ਦੌਰਾਣ ਵੀ ਨਹੀਂ ਸਕੀ। ਇਸੇ ਤਰ੍ਹਾਂ ਬਾਬਰੀ ਮਸਜ਼ਿਦ ਢਾਹੁਣ ਪਿੱਛੋਂ ਪੂਰੇ
ਕੇਂਦਰ ਵਿੱਚ ਪਹਿਲੀ ਵਾਰ ਭਾਜਪਾ ਆਪਣੀ ਸਰਕਾਰ ਬਣਾਉਣ ਵਿੱਚ ਸਫਲ ਹੋਈ ਤੇ ਗੁਜਰਾਤ ਵਿੱਚ
ਮੁਸਲਮਾਨਾਂ ਦੇ ਕਤਲੇਆਮ ਪਿੱਛੋਂ ਮੋਦੀ ਸ਼ਾਨਦਾਰ ਜਿੱਤ ਹਾਸਲ ਕਰਕੇ ਦੁਬਾਰਾ ਮੁੱਖ ਮੰਤਰੀ ਤੇ ਭਾਜਪਾ
ਦਾ ਪਹਿਲੀ ਕਤਾਰ ਦੇ ਨੇਤਾ ਬਣਿਆ।
ਭਾਈ ਸਿਰਸਾ ਨੇ ਕਿਹਾ ਕਿ ਦੋਵਾਂ ਪਾਰਟੀਆਂ ਦਾ ਟੀਚਾ ਇੱਕ ਹੋਣ ਕਰਕੇ ਉਹ ਕਦੀ ਵੀ ਘੱਟ ਗਿਣਤੀਆਂ ਦੇ
ਕਤਲੇਆਮ ਦੇ ਦੋਸ਼ੀਆਂ, ਭਾਵੇਂ ਕਿ ਉਹ ਕਿਸੇ ਵੀ ਪਾਰਟੀ ਨਾਲ ਸਬੰਧਿਤ ਹੋਣ, ਨੂੰ ਸਜਾ ਨਹੀਂ ਦਿਵਾਉਣੀ
ਚਾਹੁੰਦੇ ਪਰ ਆਪਣੀਆਂ ਸਿਆਸੀ ਲੋੜਾਂ ਪੂਰੀਆਂ ਕਰਨ ਲਈ ਇੱਕ ਦੂਜੇ ਦੇ ਪਾਪਾਂ ਦਾ ਭਾਂਡਾ ਭੰਨਦੇ
ਰਹਿੰਦੇ ਹਨ। ਉਨ੍ਹਾਂ ਕਿਹਾ ਇੱਕ ਦੂਜੇ ਦੇ ਪਾਪਾਂ ਪ੍ਰਤੀ ਬੋਲੇ ਜਾ ਰਹੇ ਸੱਚ ਤੋਂ ਘੱਟ ਗਿਣਤੀਆਂ
ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜੇ ਉਹ ਆਪਣੀ ਹੋਂਦ ਬਚਾਉਣਾਂ ਚਾਹੁੰਦੇ ਹਨ ਤਾਂ ਇਨ੍ਹਾਂ ਦੇ
ਬਿਆਨਾਂ ਤੋਂ ਇਹ ਭੁਲੇਖਾ ਨਾ ਖਾਣ ਕੇ ਭਾਜਪਾ ਸਿੱਖਾਂ ਦੀ ਅਤੇ ਕਾਂਗਰਸ ਮੁਸਲਮਾਨਾਂ ਦੀ ਹਿੱਤਕਾਰੀ
ਪਾਰਟੀ ਹੈ। ਅਸਲ ਵਿੱਚ ਇਹ ਦੋਵੇਂ ਘੱਟ ਗਿਣਤੀ ਵਿਰੋਧੀ ਪਾਰਟੀਆਂ ਹਨ ਤੇ ਇਨ੍ਹਾਂ ਦੀਆਂ ਮਾਰੂ
ਨੀਤੀਆਂ ਤੋਂ ਬਚਣ ਲਈ ਭਾਰਤ ਦੀਆਂ ਸਮੂਹ ਘੱਟ ਗਿਣਤੀ ਕੌਮਾਂ ਆਪਸੀ ਮੱਤਭੇਦ ਭੁਲਾ ਕੇ ਇੱਕ
ਪਲੇਟਫਾਰਮ `ਤੇ ਇਕੱਠੇ ਹੋ ਜਾਣ।
****************************************************
ਸਿੱਖਾਂ ਦੀਆਂ ਭਾਵਨਾਵਾਂ ਪੁਰ ਅਧਾਰਤ ਮੰਗ-ਪੱਤ੍ਰ ਰਾਸ਼ਟਰਪਤੀ ਅਤੇ ਕੇਂਦਰੀ ਗ੍ਰਹਿ ਮੰਤਰੀ ਨੂੰ
ਸੌਂਪੇ ਜਾਣਗੇ: ਸਰਨਾ
*ਵੈਨਕੂਵਰ ਦੇ 40 ਹਾਜ਼ਰ ਸਿੱਖਾਂ ਨੇ ਆਪਣੇ ਦਸਤਖਤਾਂ ਦੇ ਨਾਲ ਪ੍ਰੋ. ਭੁੱਲਰ ਦੀ ਫਾਂਸੀ ਦੀ ਸਜ਼ਾ
ਉਮਰ ਕੈਦ ਵਿੱਚ ਬਦਲਣ ਦੀ ਭਾਵਨਾਤਮਕ ਅਪੀਲ ਰਾਸ਼ਟਰਪਤੀ ਦੇ ਨਾਮ ਭੇਜੀ ਹੈ
*ਸ਼੍ਰੋਮਣੀ ਅਕਾਲੀ ਦਲ ਦਿੱਲੀ ਦੀ ਪੰਜਾਬ ਦੀ ਯੁਵਾ ਇਕਾਈ ਦੇ 125 ਮੈਂਬਰਾਂ ਦੇ ਖੂਨ ਨਾਲ ਕੀਤੇ
ਦਸਤਖਤ
ਬਠਿੰਡਾ, 2 ਜੁਲਾਈ (ਕਿਰਪਾਲ ਸਿੰਘ): ਸ. ਪਰਮਜੀਤ ਸਿੰਘ ਸਰਨਾ, ਪ੍ਰਧਾਨ ਦਿੱਲੀ ਸਿੱਖ
ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ, ਦਿੱਲੀ ਵਲੋਂ ਈਮੇਲ ਰਾਹੀਂ ਭੇਜੇ ਗਏ
ਪ੍ਰੈੱਸ ਨੋਟ ਵਿੱਚ ਕਿਹਾ ਕਿ ਸਿੱਖਾਂ ਦੀਆਂ ਭਾਵਨਾਵਾਂ ਪੁਰ ਅਧਾਰਤ ਇਹ ਦੋਵੇਂ ਮੰਗ-ਪਤ੍ਰ ਪਹਿਲਾਂ
ਰਾਸ਼ਟਰਪਤੀ ਨੂੰ ਅਤੇ ਉਸ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਨੂੰ ਸੌਂਪੇ ਜਾਣਗੇ। ਉਨ੍ਹਾਂ ਲਿਖਿਆ ਹੈ
ਕਿ ਪ੍ਰੋ. ਦਵਿੰਦਰਪਾਲ ਸਿੰਘ ਭੁਲਰ ਦੀ ਫਾਂਸੀ ਦੀ ਸਜ਼ਾ ਵਿਰੁਧ ਕੀਤੀ ਗਈ ਰਹਿਮ ਦੀ ਅਪੀਲ ਰਾਸ਼ਟਰਪਤੀ
ਵਲੋਂ ਰੱਦ ਕਰਕੇ, ਉਸ ਦੀ ਫਾਂਸੀ ਦੀ ਸਜ਼ਾ ਬਹਾਲ ਰਖੇ ਜਾਣ ਨਾਲ ਸਮੁੱਚੇ ਸੰਸਾਰ ਵਿੱਚ ਵਸਦੇ ਸਿੱਖਾਂ
ਦੀਆਂ ਭਾਵਨਾਵਾਂ ਨੂੰ ਗਹਿਰਾ ਦੁੱਖ ਪੁੱਜਾ ਹੈ। ਕੈਨੇਡਾ ਦੇ ਇੱਕ ਹਿੱਸੇ ਵੈਨਕੂਵਰ ਦੇ ਹੀ ਲਗਭਗ 40
ਹਾਜ਼ਰ ਸਿੱਖਾਂ ਨੇ ਆਪਣੇ ਦਸਤਖਤਾਂ ਦੇ ਨਾਲ ਪ੍ਰੋ. ਭੁਲਰ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿੱਚ ਬਦਲਣ
ਦੀ ਭਾਵਨਾਤਮਕ ਅਪੀਲ ਰਾਸ਼ਟਰਪਤੀ ਦੇ ਨਾਮ ਭੇਜੀ ਹੈ। ਉਨ੍ਹਾਂ ਦਸਿਆ ਕਿ ਇਹ ਅਪੀਲ ਲੈ ਕੇ ਕੈਨੇਡਾ ਦੇ
ਸਿੱਖਾਂ ਦੇ ਪ੍ਰਤੀਨਿਧਾਂ ਦੀ ਇੱਕ ਟੀਮ ਸ. ਬਲਜਿੰਦਰ ਸਿੰਘ ਖਹਿਰਾ ਦੀ ਅਗਵਾਈ ਵਿੱਚ ਇਥੇ ਪੁੱਜੀ
ਹੈ, ਜੋ ਪੱਤ੍ਰਕਾਰ ਮਿਲਣੀ ਦੌਰਾਨ ਮੌਜੂਦ ਸੀ। ਸ. ਸਰਨਾ ਨੇ ਹੋਰ ਦੱਸਿਆ ਕਿ ਇਸੇ ਉਦੇਸ਼ ਨੂੰ ਲੈ ਕੇ
ਸ਼੍ਰੋਮਣੀ ਅਕਾਲੀ ਦਲ ਦਿੱਲੀ ਦੀ ਪੰਜਾਬ ਦੀ ਯੁਵਾ ਇਕਾਈ ਦੇ 125 ਮੈਂਬਰਾਂ ਦੇ ਖੂਨ ਨਾਲ ਕੀਤੇ
ਦਸਤਖਤਾਂ ਅਤੇ ਸੰਸਥਾਵਾਂ ਰਾਹੀਂ 150 ਵਿਅਕਤੀਆਂ ਦਾ ਮੰਗ-ਪਤ੍ਰ ਲੈ ਕੇ ਪੰਜਾਬ ਪ੍ਰਦੇਸ਼ ਦੀ ਯੁਵਾ
ਇਕਾਈ ਦੀ ਟੀਮ ਵੀ ਸ. ਗੁਰਦੀਪ ਸਿੰਘ ਗੋਸ਼ਾ ਦੀ ਅਗਵਾਈ ਵਿੱਚ ਇਥੇ ਪੁੱਜੀ ਹੋਈ ਹੈ।
ਸ. ਸਰਨਾ ਨੇ ਪਤ੍ਰਕਾਰਾਂ ਨੂੰ ਦੱਸਿਆ ਕਿ ਸਿੱਖਾਂ ਦੀਆਂ ਭਾਵਨਾਵਾਂ ਪੁਰ ਅਧਾਰਤ ਇਹ ਦੋਵੇਂ
ਮੰਗ-ਪਤ੍ਰ ਪਹਿਲਾਂ ਰਾਸ਼ਟਰਪਤੀ ਨੂੰ ਅਤੇ ਉਸ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਨੂੰ ਸੌਂਪੇ ਜਾਣਗੇ।
ਸ. ਸਰਨਾ ਨੇ ਕਿਹਾ ਕਿ ਰਾਸ਼ਟਰਪਤੀ ਅਤੇ ਕੇਂਦਰੀ ਗ੍ਰਹਿ ਮੰਤਰੀ ਪਾਸੋਂ ਮੰਗ ਕੀਤੀ ਜਾਏਗੀ ਕਿ
ਉਨ੍ਹਾਂ ਨੂੰ ਕਾਨੂੰਨੀ ਅਤੇ ਮਾਨਵੀ ਮਾਨਤਾਵਾਂ ਨੂੰ ਮੁੱਖ ਰਖਦਿਆਂ ਪ੍ਰੋ. ਭੁੱਲਰ ਦੀ ਫਾਂਸੀ ਦੀ
ਸਜ਼ਾ ਮਾਫ ਕਰ ਉਮਰ ਕੈਦ ਵਿੱਚ ਬਦਲ ਦੇਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਕਾਨੂੰਨ ਅਨੁਸਾਰ ਜੇ
ਰਹਿਮ ਦੀ ਅਪੀਲ ਪੁਰ 5 ਵਰ੍ਹਿਆਂ ਦੇ ਸਮੇਂ ਦੇ ਅੰਦਰ-ਅੰਦਰ ਫੈਸਲਾ ਨਹੀਂ ਹੁੰਦਾ ਤਾਂ ਸੁਪਰੀਮ ਕੋਰਟ
ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲ ਸਕਦੀ ਹੈ। ਅਦਾਲਤੀ
ਫੈਸਲਿਆਂ ਦੀਆਂ ਅਜਿਹੀਆਂ ਕਈ ਮਿਸਾਲਾਂ ਹਨ। ਇਸ ਦੇ ਨਾਲ ਹੀ ਸ. ਸਰਨਾ ਨੇ ਦੱਸਿਆ ਕਿ ਰਹਿਮ ਦੀ
ਅਪੀਲ ਕਰਨ ਤੋਂ ਬਾਅਦ ਪ੍ਰੋ. ਭੁੱਲਰ ਨੇ ਤਕਰੀਬਨ ਅੱਠ ਸਾਲ (3, 000 ਦਿਨ), (ਜੋ ਰਹਿਮ ਦੀ ਅਪੀਲ
ਪੁਰ ਫੈਸਲੇ ਲਈ ਨਿਸ਼ਚਿਤ ਸਮੇਂ ਤੋਂ ਕਿਤੇ ਬਹੁਤ ਜ਼ਿਆਦਾ ਹਨ) ਜੀਵਨ ਅਤੇ ਮੌਤ ਵਿਚਕਾਰ ਜੂਝਦਾ ਰਿਹਾ
ਹੈ। ਜਿਸਦਾ ਨਤੀਜਾ ਇਹ ਹੋਇਆ ਹੈ ਕਿ ਉਹ ਇੱਕ ਨਾਮੁਰਾਦ ਬੀਮਾਰੀ ਦਾ ਸ਼ਿਕਾਰ ਹੋ ਲੰਮੇਂ ਸਮੇਂ ਤੋਂ
ਬਿਸਤਰ ਤੇ ਪਿਆ ਮਾਨਸਿਕ ਰੋਗਾਂ ਦੇ ਹਪਤਾਲ ਵਿੱਚ ਜ਼ਿੰਦਗੀ ਅਤੇ ਮੌਤ ਵਿਚਕਾਰ ਜੂਝ ਰਿਹਾ ਹੈ। ਉਸਦੀ
ਇਹ ਹਾਲਤ ਵੀ ਮਾਨਵਤਾ ਦੇ ਆਧਾਰ ਤੇ ਉਸਦੀ ਫਾਂਸੀ ਦੀ ਸਜ਼ਾ ਮਾਫ ਕਰ ਦੇਣ ਦੀ ਮੰਗ ਕਰਦੀ ਹੈ।
ਸ. ਸਰਨਾ ਨੇ ਹੋਰ ਦੱਸਿਆ ਕਿ ਪ੍ਰੋ. ਭੁਲਰ ਵਿਰੁੱਧ ਨਾ ਤਾਂ ਕੋਈ ਸਬੂਤ ਅਤੇ ਨਾ ਹੀ ਕੋਈ ਗਵਾਹ ਪੇਸ਼
ਕੀਤਾ ਜਾ ਸਕਿਆ ਹੈ। ਸਿਰਫ ਉਸਦੇ ਅੰਗੂਠੇ ਤੇ ਦਰਜ ਉਸ ਦਾ ਕਥਿਤ ਹਲਫੀਆ ਬਿਆਨ ਹੀ ਉਸ ਦੇ ਵਿਰੁੱਧ
ਸਬੂਤ ਮੰਨ ਲਿਆ ਗਿਆ। ਜਦਕਿ ਹਰ ਕੋਈ ਜਾਣਦਾ ਹੈ ਕਿ ਪੁਲਿਸ ਅਜਿਹੇ ਹਲਫੀਆ ਬਿਆਨ ਕਿਵੇਂ ਤਿਆਰ ਕਰਦੀ
ਅਤੇ ਕਰਾਉਂਦੀ ਹੈ। ਫਿਰ ਪ੍ਰੋ. ਭੁਲਰ ਕੋਈ ਅਨਪੜ੍ਹ ਨਹੀਂ, ਜੋ ਦਸਤਖਤ ਨਹੀਂ ਸੀ ਕਰ ਸਕਦਾ? ਫਿਰ
ਉਸਨੇ ਆਪਣੇ ਕਥਿਤ ਹਲਫੀਆ ਬਿਆਨ ਪੁਰ ਦਸਤਖਤ ਕਰਨ ਦੀ ਬਜਾਏ ਅੰਗੂਠਾ ਕਿਉਂ ਲਾਇਆ? ਉਨ੍ਹਾਂ ਕਿਹਾ ਕਿ
ਇਹੀ ਨਹੀਂ ਪ੍ਰੋ. ਭੁਲਰ ਦੀ ਫਾਂਸੀ ਦੀ ਸਜ਼ਾ ਬਹਾਲ ਰਖਣ ਵਾਲੀ ਸੁਪਰੀਮ ਕੋਰਟ ਦੀ ਬੈਂਚ ਦੇ ਤਿੰਨੇ
ਜੱਜ ਇੱਕ-ਮਤ ਨਹੀਂ ਸਨ। ਬੈਂਚ ਦੇ ਦੋ ਜੱਜਾਂ ਨੇ ਉਸਦੀ ਫਾਂਸੀ ਦੀ ਸਜ਼ਾ ਬਹਾਲ ਰੱਖੀ, ਜਦਕਿ ਇੱਕ
ਜੱਜ ਨੇ ਤਾਂ ਉਸ ਨੂੰ ਦੋਸ਼ ਮੁਕਤ ਕਰਾਰ ਦੇ ਦਿਤਾ ਸੀ। ਇਸ ਹਾਲਤ ਵਿੱਚ ਦੇਸ਼ ਦੇ ਕਾਨੂੰਨ ਅਨੁਸਾਰ ਵੀ
ਪ੍ਰੋ. ਭੁਲਰ ਨੂੰ ਫਾਂਸੀ ਦਿੱਤੇ ਜਾਣਾ ਨਿਆਂ ਸੰਗਤ ਨਹੀਂ।
(02/07/11)
ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ
ਮੈਂ ਦੋਇਮ ਦਰਜ਼ੇ ਦਾ
ਸ਼ਹਿਰੀ
-ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ
ਇਸ ਨਕਲੀ ਲੋਕਤੰਤਰ ਅੰਦਰ,
ਮੈਂ ਦੋਇਮ ਦਰਜ਼ੇ ਦਾ ਸ਼ਹਿਰੀ |
ਹੱਕ ਆਪਣੇ ਦੀ ਗਲ ਜੇ ਆਖਾਂ,
ਲੱਗਾਂ ਨਾਗ ਕੋਈ ਜ਼ਹਿਰੀ |
ਕਾਲੇਪਾਣੀ ਜਵਾਨੀਆਂ ਗਾਲੀਆਂ,
ਰੱਸਿਆਂ 'ਤੇ ਹੱਸ ਚੜ੍ਹਿਆ |
ਮੇਰੀ ਹੀ ਲਾਸ਼ਾਂ ਦੀ ਨੀਂਹ 'ਤੇ,
ਮੁਲਕ ਅਜ਼ਾਦ ਇਹ ਖੜ੍ਹਿਆ |
ਮੁਲਕ ਵਲ ਆਂਦੀ ਹਰ ਗੋਲੀ ਨੂੰ,
ਸੀਨਾ ਡਾਹ ਮੈਂ ਜਰਿਆ |
ਅਣਪਛਾਤੀ ਮੇਰੀ ਲਾਸ਼ ਲਈ,
ਖੱਫ਼ਣ ਪਰ ਨਾ ਸਰਿਆ |
ਧੀ ਭੈਣਾਂ ਘਰ ਜਿਹਦੀਆਂ ਮੋੜੀਆਂ,
ਵਿਕਦੀਆਂ ਗਜ਼ਨੀ ਦੀਆਂ ਮੰਡੀਆਂ |
ਮੇਰੀ ਪਿੱਠ ਉਸ ਖੋਭ ਕੇ ਖੰਜਰ,
ਕੀਤੀਆਂ ਮਾਵਾਂ ਭੈਣਾਂ ਰੰਡੀਆਂ |
ਗਿਣਤੀ ਦੀ ਸਿਆਸਤ ਅੰਦਰ,
ਮੈਂ ਘੱਟ ਗਿਣਤੀ ਵਿੱਚ ਆਇਆ |
ਮੇਰੀ ਕੁਰਬਾਨੀ ਨੂੰ ਇਸੇ ਲਈ ਤਾਂ,
ਵਿੱਚ ਪੈਰਾਂ ਦੇ ਰੋਲ ਭੁਲਾਇਆ |
ਘਰ ਵੜ੍ਹ ਕੇ ਤੋਪਾਂ ਡਾਹੀਆਂ,
ਉਹ ਜੋਰੀ ਦਾਨ ਪਿਆ ਮੰਗੇ |
ਤ੍ਰੀਮਤ, ਬੱਚੇ ਨਾ ਬੁੱਢੇ ਛੱਡੇ,
ਹੱਥ ਸਭ ਦੇ ਲਹੂ ਵਿੱਚ ਰੰਗੇ |
ਬਿਰਖ ਗਿਰੇ 'ਤੇ ਧਰਤੀ ਕੰਬੇ,
ਜ਼ਿੰਦਗੀ ਖਾਤੇ ਕਿਸੇ ਨਾ ਆਵੇ |
ਬਲਦੇ ਟਾਇਰ ਗਲਾਂ 'ਚ ਪਾ ਕੇ,
ਗਲੀ ਬਜ਼ਾਰਾਂ ਮੌਤ ਨਚਾਵੇ |
ਪਿਆਸ ਨਹੀਂ ਸੀ ਮੁੱਕੀ ਹਾਲ੍ਹੇ,
ਜਬਰ ਦਾ ਨੰਗਾ ਖੇਡ ਰਚਾਇਆ |
ਕਿੰਨੀ ਹੀ ਮਾਵਾਂ ਦੇ ਤਾਰਿਆਂ,
ਚੱਕ-ਚੱਕ ਕੇ ਘਰੋਂ ਮੁਕਾਇਆ |
ਥਾਣੇ ਤਸ਼ਦੱਦਗਾਹਾਂ ਬਣ ਗਏ,
ਜਿੱਥੇ ਅੰਗ-ਅੰਗ ਮੇਰੇ ਕੱਟੇ |
ਬਣ ਦਰਿੰਦਾ ਨਰੂੜ ਕੇ ਮੈਨੂੰ,
ਮੇਰੀ ਪੱਤ ਅੱਖਾਂ ਅੱਗੇ ਲੁੱਟੇ |
ਮੇਰੀ ਲੋਥ ਇੱਕ ਹਿੰਦਸਾ ਬਣ ਗਈ,
ਕਿਸੇ ਨੂੰ ਤਗਮਾ ਜਾ ਦਿਵਾਇਆ |
ਮੇਰੀ ਜਿਉਂਦੀ ਚਿਤਾ ‘ਤੇ ਚੜ੍ਹ ਕੇ,
ਕਿਸੇ ਦਿੱਲੀ ਤਖ਼ਤ ਹੱਥਿਆਇਆ |
ਆਪਣੀ ਹੀ ਮੈਂ ਲਾਸ਼ ਦਾ ਬੋਝਾ,
ਹੁਣ ਕਿਸ-ਕਿਸ ਦਰ ਤੱਕ ਢੋਵਾਂ |
ਹੱਕ ਮੰਗਿਆਂ 'ਤੇ ਜੁੜ੍ਹਨ ਫਾਂਸੀਆਂ,
ਆਖਰ ਰੋਵਾਂ ਤਾਂ ਕਿੱਥੇ ਰੋਵਾਂ ?
ਇਨਸਾਫ਼ ਉਡੀਕਦਾ ਪੱਥਰ ਹੋਇਆ,
ਦੁਸ਼ਮਣ ਬਣੀ ਹਰ ਕਚਹਿਰੀ |
ਇਸ ਨਕਲੀ ਲੋਕਤੰਤਰ ਅੰਦਰ,
ਮੈਂ ਦੋਇਮ ਦਰਜ਼ੇ ਦਾ ਸ਼ਹਿਰੀ |
(01/07/11)
ਕਿਰਪਾਲ ਸਿੰਘ ਬਠਿੰਡਾ
ਡਾ:
ਗੁਰਮੀਤ ਸਿੰਘ ਬਰਸਾਲ ਪ੍ਰਵਾਰ ਨੂੰ ਅਸਹਿ ਸਦਮਾਂ
ਬਠਿੰਡਾ, ੧ ਜੁਲਾਈ (ਕਿਰਪਾਲ ਸਿੰਘ) ਅਵਤਾਰ ਸਿੰਘ ਮਿਸ਼ਨਰੀ ਵਲੋਂ ਦਿੱਤੀ ਗਈ ਸੂਚਨਾ
ਅਨੁਸਾਰ ਬੀਤੇ ਦਿਨੀਂ ਪੰਥ ਦਰਦੀ ਲੇਖਕ/ ਕਵੀ ਡਾ: ਗੁਰਮੀਤ ਸਿੰਘ ਜੀ ਬਰਸਾਲ ਜੋ ਇਸ ਸਮੇਂ ਸੈਨਹੋਜੇ
(ਅਮਰੀਕਾ) ਵਿਖੇ ਰਹਿ ਰਹੇ ਹਨ ਦੇ ਅਤਿ ਸਤਿਕਾਰਯੋਗ ਮਾਤਾ ਪ੍ਰੀਤਮ ਕੌਰ (ਸੁਪਤਨੀ ਸ੍ਰ: ਨਗਿੰਦਰ
ਸਿੰਘ ਬਰਸਾਲ) ਜੋ ਕਾਫੀ ਸਮੇਂ ਤੋਂ ਬੀਮਾਰ ਚਲੇ ਆ ਰਹੇ ਸਨ, ਅਚਾਨਕ ਅਕਾਲ ਚਲਾਣਾ ਕਰ ਗਏ, ਉਨ੍ਹਾਂ
ਦਾ ਸਸਕਾਰ ਚਾਈਪਲ ਆਫ ਚਾਈਮਜ਼ ੩੨੯੯੨ ਮਿਸ਼ਨ ਬੁਲੇਵਰਡ `ਤੇ ੩ ਜੁਲਾਈ ੨੦੧੧ ਦਿਨ ਐਤਵਾਰ ਨੂੰ ਕਰੀਬ
੧੨: ੩੦ ਤੋਂ ੦੨: ੩੦ ਦਰਮਿਆਂਨ ਹੋਵੇਗਾ। ਉਸ ਤੋਂ ਬਾਅਦ ੦੩: ੩੦ ਤੋਂ ੦੫ ਫੰ ਅੰਤਮ ਅਰਦਾਸ
ਗੁਰਦੁਆਰਾ ਫਰੀਮਾਂਟ ਵਿਖੇ ਹੋਵੇਗੀ। ਮਾਂ ਠੰਡੀ ਛਾਂ ਦਾ ਅਚਾਨਕ ਸਰੀਰ ਤਿਆਗ ਜਾਣ ਦਾ ਸਮੁੱਚੇ
ਬਰਸਾਲ ਪ੍ਰਵਾਰ ਅਤੇ ਸਬੰਧੀਆਂ ਨੂੰ ਖਾਸ ਕਰਕੇ ਉਨ੍ਹਾਂ ਦੇ ਸਪੁੱਤ੍ਰ ਡਾ: ਗੁਰਮੀਤ ਸਿੰਘ ਬਰਸਾਲ ਜੋ
ਮਾਂ ਦੀ ਅਣਥੱਕ ਸੇਵਾ ਕਰਦੇ ਸਨ, ਨੂੰ ਭਾਰੀ ਸਦਮਾ ਲੱਗਾ ਹੈ। ਬਰਸਾਲ ਪ੍ਰਵਾਰ ਨਾਲ ਦੁੱਖ ਦੀ ਘੜੀ
ਵਿੱਚ ਸ਼ਾਮਲ ਹੋਣ ਲਈ ਆਪ ਇਸ ਨੰਬਰ (੪੦੮-੨੦੯-੭੦੭੨) `ਤੇ ਫੋਨ ਕਰ ਸਕਦੇ ਹੋ। ਗੁਰੂ ਗ੍ਰੰਥ ਪ੍ਰਚਾਰ
ਮਿਸ਼ਨ ਆਫ ਯੂ:ਐੱਸ: ਏ: ਦੇ ਸਮੁੱਚੇ ਮੈਂਬਰਾਂ ਅਤੇ ਸਹਿਯੋਗੀਆਂ ਵੱਲੋਂ ਅਕਾਲ ਪੁਰਖ ਅੱਗੇ ਅਰਦਾਸ ਕੀਤੀ
ਗਈ ਕਿ ਬਰਸਾਲ ਪ੍ਰਵਾਰ ਅਤੇ ਸਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਦਾ ਹੋਇਆ ਪ੍ਰਵਾਰ ਨੂੰ
ਤੰਦਰੁਸਤੀ ਅਤੇ ਚੜ੍ਹਦੀ ਕਲਾ ਬਖਸ਼ੇ।
************************************************
ਮੱਕੜ ਵਲੋਂ ਕੀਤੀ ਟਿਪਣੀਆਂ, ਉਸ ਚੋਰ ਦੀਆਂ ਜੱਬਲੀਆਂ ਹਨ ਜੋ ਚੋਰੀ ਕਰਦਾ ਫੜਿਆ ਗਿਆ ਹੋਵੇ: ਤਰਸੇਮ
ਸਿੰਘ
ਬਠਿੰਡਾ, 1 ਜੁਲਾਈ (ਕਿਰਪਾਲ ਸਿੰਘ): ਸ਼੍ਰੋਮਣੀ ਕਮੇਟੀ ਵਲੋਂ ਇਜਾਜਤ ਦੇਕੇ ਛਪਵਾਏ ਗਏ
ਸ਼ਬਦ ਜੋੜ ਦੀਆਂ ਗਲਤੀਆਂ ਵਾਲੇ ਸ੍ਰੀ ਗੁਰੁ ਗ੍ਰੰਥ ਸਾਹਿਬ ਦੇ ਸਰੂਪ ਦਿੱਲੀ ਸਿੱਖ ਗੁਰਦੁਆਰਾ
ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਸਾਹਮਣੇ ਲਿਆਂਦੇ ਜਾਣ `ਤੇ ਸ੍ਰ ਅਵਤਾਰ ਸਿੰਘ ਮੱਕੜ ਵਲੋਂ ਕੀਤੀ
ਟਿਪਣੀਆਂ, ਉਸ ਚੋਰ ਦੀਆਂ ਜੱਬਲੀਆਂ ਹਨ ਜੋ ਚੋਰੀ ਕਰਦਾ ਫੜਿਆ ਗਿਆ ਹੋਵੇ। ਇਨ੍ਹਾਂ ਵਿਚਾਰਾਂ ਦਾ
ਪ੍ਰਗਟਾਵਾ ਕਰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ
ਸ: ਤਰਸੇਮ ਸਿੰਘ ਨੇ ਈਮੇਲ ਰਾਹੀਂ ਭੇਜੇ ਇੱਕ ਪ੍ਰੈੱਸ ਨੋਟ ਕਿਹਾ ਸ੍ਰ: ਮੱਕੜ ਕੌਮ ਨੂੰ ਹੋਰ
ਗੁਮਰਾਹ ਕਰਨ ਦੀ ਬਜਾਏ ਇਸ ਮਾਮਲੇ `ਤੇ ਨੈਤਿਕ ਜਿੰਮੇਵਾਰੀ ਕਬੂਲਦਿਆਂ ਪ੍ਰਧਾਨਗੀ ਤੋਂ ਅਸਤੀਫਾ ਦੇ
ਕੇ ਸੰਗਤ ਤੋਂ ਖਿਮਾ ਯਾਚਨਾ ਕਰਨ। ਉਨ੍ਹਾ ਕਿਹਾ ਕਿ ਸ਼ਬਦ ਜੋੜ ਦੀਆਂ ਬੱਜਰ ਗਲਤੀਆਂ ਵਾਲੇ ਇਹ ਸਰੂਪ
ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠਲੇ ਗੁਰਦੁਆਰਾ ਸਾਹਿਬ ਵਿਖੇ ਸ਼ਸ਼ੋਭਿਤ ਸਨ ਅਤੇ ਇਨ੍ਹਾਂ ਨੂੰ
ਸ਼੍ਰੋਮਣੀ ਕਮੇਟੀ ਦੀ ਗੱਡੀ ਨੇ ਉਪਰੋਕਤ ਗੁਰਦੁਆਰਾ ਸਾਹਿਬ ਵਿਖੇ ਪਹੁੰਚਾਇਆ। ਸ੍ਰ: ਤਰਸੇਮ ਸਿੰਘ ਨੇ
ਦੱਸਿਆ ਕਿ ਇੱਕ ਪਾਸੇ ਤਾਂ ਸ਼੍ਰੋਮਣੀ ਕਮੇਟੀ ਦੀਆਂ ਸ਼ਿਫਾਰਸ਼ਾਂ `ਤੇ ਪੰਜਾਬ ਸਰਕਾਰ ਇੱਕ ਕਾਨੂੰਨ ਬਣਾ
ਕੇ ਨਿਜੀ ਪ੍ਰਕਾਸ਼ਕਾਂ ਵਲੋਂ ਸ੍ਰੀ ਗੁਰੁ ਗ੍ਰੰਥ ਸਾਹਿਬ ਦੇ ਸਰੂਪ ਛਾਪੇ ਜਾਣ ਤੇ ਪਾਬੰਧੀ ਲਗਾਉਂਦੀ
ਹੈ ਲੇਕਿਨ ਦੂਸਰੇ ਪਾਸੇ ਇੱਕ ਐਨ. ਆਰ. ਆਈ ਦੇ ਡਾਲਰਾਂ ਦੀ ਚਮਕ ਵੇਖ ਕੇ ਉਸ ਨੂੰ ਇਹ ਸਰੂਪ ਨਿਜੀ
ਪ੍ਰਕਾਸ਼ਕ ਪਾਸੋਂ ਛਪਵਾਣ ਦੀ ਇਜਾਜਤ ਦਿੰਦੀ ਹੈ, ਜੋ ਸਰਾਸਰ ਸੂਬੇ ਦੇ ਕਾਨੂੰਨ ਅਤੇ ਸੰਗਤ ਦੇ
ਵਿਸ਼ਵਾਸ਼ ਨਾਲ ਧੋਖਾ ਹੈ। ਸ੍ਰ: ਤਰਸੇਮ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਉਪਰੋਕਤ ਮਾਮਲੇ
ਵਿੱਚ ਗਲਤੀ ਫੜੇ ਜਾਣ ਤੇ ਸ੍ਰ: ਮੱਕੜ ਦੀਆਂ ਟਿਪਣੀਆ ਬਾਰੇ ਉਨ੍ਹਾਂ ਨੂੰ ਕੁੱਝ ਨਵਾਂ ਨਹੀ ਲੱਗਾ
ਕਿਉਂਕਿ ਮੱਕੜ ਅਕਸਰ ਮੁੱਦੇ ਤੋਂ ਹੱਟ ਕੇ ਨਿਜੀ ਟਿਪਣੀਆਂ ਕਰਨ ਦੇ ਆਦੀ ਹਨ। ਸ੍ਰ: ਤਰਸੇਮ ਸਿੰਘ ਨੇ
ਕਿਹਾ ਕਿ ਦਿਲੀ ਦੇ ਯਮੁਨਾਪਾਰ ਇਲਾਕੇ ਵਿੱਚ ਬਾਰਿਸ਼ ਦੇ ਪਾਣੀ ਕਾਰਣ ਨੁਕਸਾਨੇ ਗਏ ਸਰੂਪਾਂ ਦੀ ਸਚਾਈ
ਸਾਹਮਣੇ ਲਿਆਉਣ ਤੋਂ ਸ਼੍ਰੌਮਣੀ ਕਮੇਟੀ ਹੀ ਭੱਜੀ ਹੈ ਕਿਉਂਕਿ ਕਮੇਟੀ ਨੇ ਇਸ ਸਬੰਧ ਵਿੱਚ ਦਾਦਾ ਲਛਮਣ
ਚੇਲਾ ਰਾਮ ਨੂੰ ਲਿਖੇ ਪੱਤਰ ਤੇ ਮਿਲੇ ਜਵਾਬ ਬਾਰੇ ਕੋਈ ਲਿਆ ਫੈਸਲਾ ਸਿਖ ਪੰਥ ਸਾਹਮਣੇ ਨਹੀ ਰੱਖਿਆ।
ਉਨ੍ਹਾਂ ਦੁਹਰਾਇਆ ਕਿ ਉਪਰੋਕਤ ਸਥਾਨ ਤੋਂ ਮਿਲੇ ਸ੍ਰੀ ਗੁਰੁ ਗ੍ਰੰਥ ਸਾਹਿਬ ਦੇ ਸਰੂਪ ਤੇ ਹੋਰ
ਧਾਰਮਿਕ ਗ੍ਰੰਥ ਸ਼੍ਰੋਮਣੀ ਕਮੇਟੀ ਵਲੋਂ ਛਪੇ ਹੋਏ ਸਨ। ਉਨ੍ਹਾਂ ਦੱਸਿਆ ਕਿ ਮੱਕੜ ਨੇ ਆਪਣੇ ਰਾਜਸੀ
ਆਕਾ ਦੇ ਵਿਰੋਧੀਆਂ ਨੂੰ ਬਦਨਾਮ ਕਰਨ ਦੀ ਨੀਅਤ ਨਾਲ ਹੀ ਸਾਰਾ ਦੋਸ਼ ਦਿੱਲੀ ਕਮੇਟੀ ਸਿਰ ਮੜਨ ਦੀ
ਸਾਜਿਸ਼ ਕੀਤੀ, ਸਰੂਪ ਗੁਰਦੁਆਰਾ ਮਜਨੂ ਕਾ ਟਿੱਲਾ ਵਿਖੇ ਅਗਨ ਭੇਟ ਕਰਨ ਦੀ ਬਜਾਏ ਗੋਇੰਦਵਾਲ
ਲਿਆਂਦੇ, ਲੇਕਿਨ ਚਿੱਠੀ ਦੇ ਜਵਾਬ ਦਾ ਸੱਚ ਸੰਗਤ ਤੋਂ ਛੁਪਾ ਲਿਆ। ਸ੍ਰ: ਤਰਸੇਮ ਸਿੰਘ ਨੇ ਕਿਹਾ ਕਿ
ਸ੍ਰ: ਮੱਕੜ ਪਾਸ ਜੇਕਰ ਉਨ੍ਹਾ ਵਲੋਂ ਨਿਜੀ ਵਰਤੋਂ ਲਈ ਮੰਗੇ ਦੋ ਕਰੋੜ ਰੁਪਏ ਦਾ ਦਸਤਾਵੇਜ ਹੈ ਤਾਂ
ਸੰਗਤ ਸਾਹਮਣੇ ਕਿਉਂ ਨਹੀ ਰੱਖਿਆ। ਸ੍ਰ ਤਰਸੇਮ ਸਿੰਘ ਨੇ ਕਿਹਾ ਕਿ ਕੱਲ੍ਹ ਤੀਕ ਕਰਜਾਈ ਰਿਹਾ ਮੱਕੜ
ਅੱਜ ਕਰੋੜਪਤੀ ਤੇ ਵਿਆਜੜੀਆ ਕਿਵੇਂ ਬਣ ਗਿਆ, ਇਹ ਸਚਾਈ ਵੀ ਸੰਗਤ ਸਾਹਮਣੇ ਛੇਤੀ ਹੀ ਰੱਖੀ ਜਾਵੇਗੀ।
ਉਨ੍ਹਾ ਕਿਹਾ ਕਿ ਦੂਸਰਿਆਂ ਨੂੰ ਨੈਤਕਿਤਕਾ ਦਾ ਪਾਠ ਪੜ੍ਹਾਉਣ ਵਾਲੇ ਮੱਕੜ ਵਿੱਚ ਥੋੜੀ ਬਹੁਤ ਵੀ
ਨੈਤਕਿਤਕਾ ਬਚੀ ਹੈ ਤਾਂ ਉਪਰੋਕਤ ਮਾਮਲੇ ਵਿੱਚ ਤੁਰੰਤ ਮੁਆਫੀ ਮੰਗਦਿਆਂ ਪ੍ਰਧਾਨਗੀ ਤੋਂ ਅਸਤੀਫਾ
ਦੇਣ।
************************************************
ਜੋਗੀ ਰਾਮ ਦੇਵ ਦੀਆਂ ਸਿਰਫ ਅੱਖਾਂ ਦਾ ਹੀ ਨਹੀਂ ਸੋਚ ਦਾ ਇਲਾਜ ਕਰਨ ਦੀ ਵੀ ਲੋੜ: ਪ੍ਰੋ: ਦਰਸ਼ਨ
ਸਿੰਘ
*ਇਸ ਦੇਸ਼ ਵਿੱਚ ਮਨੁੱਖੀ ਹੱਕਾਂ ਲਈ ਉਠੀ ਸੱਚ ਦੀ ਹਰ ਆਵਾਜ਼ ਨੂੰ ਹਮੇਸ਼ਾਂ ਅਤਿਆਚਾਰ ਨਾਲ ਕੁਚਲਿਆ
ਗਿਆ
*ਬੋਲੀ ਦੇ ਆਧਾਰ `ਤੇ ਪੰਜਾਬੀ ਸੂਬੇ ਦੀ ਮੰਗ ਨੂੰ ਕੁਚਲਣ ਲਈ ਹਜ਼ਾਰਾਂ ਦੀ ਤਾਦਾਦ ਵਿੱਚ ਸਿੱਖਾਂ
ਨੂੰ ਜੇਲ੍ਹਾਂ ਵਿੱਚ ਸੁੱਟਿਆ ਗਿਆ, ਗੋਲੀਆਂ ਚਲਾਈਆਂ, ਸ਼ਹੀਦੀਆਂ ਹੋਈਆਂ
* ਰਾਮਦੇਵ ਜੀ ਕੀ ਤੁਹਾਨੂੰ ਬਾਬਰੀ ਮਸਜ਼ਿਦ ਢਹਿੰਦੀ ਨਹੀਂ ਦਿੱਸੀ, ਕਈ ਮਹੀਨੇ ਗੁਜਰਾਤ ਵਿੱਚ
ਮੁਸਲਮਾਨਾਂ ਦਾ ਹੁੰਦਾ ਕਤਲੇਆਮ ਨਹੀਂ ਦਿੱਸਿਆ
*ਤੁਹਾਨੂੰ ਦਰਬਾਰ ਸਾਹਿਬ ਅਤੇ ਅਕਾਲ ਤਖਤ ਦੀ ਇਮਾਰਤ `ਤੇ ਵਰਦੀਆਂ ਗੋਲ਼ੀਆਂ ਅਤੇ ਤੋਪਾਂ ਦੇ ਗੋਲੇ
ਨਹੀਂ ਦਿੱਸੇ
*ਨਵੰਬਰ ੧੯੮੪ ਵਿੱਚ ਦਿੱਲੀ ਅਤੇ ਦੇਸ਼ ਦੇ ਹੋਰਨਾਂ ਸ਼ਹਿਰਾਂ ਵਿੱਚ ਸਿੱਖਾਂ ਦੇ ਗਲ਼ਾਂ ਵਿੱਚ ਬਲ਼ਦੇ
ਟਾਇਰ ਪਾਕੇ ਜਾਂ ਜੀਉਂਦੇ ਭੱਠੀਆਂ ਵਿੱਚ ਸੁੱਟ ਸੁੱਟ ਮਾਰੇ ਗਏ ਸਿੱਖ ਵੀ ਤੁਹਾਨੂੰ ਨਹੀਂ ਦਿੱਸੇ
*ਅਤਿਆਚਾਰੀ ਅਤੇ ਭ੍ਰਸ਼ਿਟਾਚਾਰੀ ਪਾਰਟੀ ਦੇ ਮੋਢਿਆਂ `ਤੇ ਬੈਠੇ ਹੋਣ ਕਰਕੇ ਤੁਹਾਨੂੰ ਕੇਵਲ ਤੁਹਾਡਾ
ਇੱਕ ਸਿਆਸੀ ਅਖਾੜਾ ਪੁੱਟੇ ਜਾਣ ਦਾ ਅਤਿਆਚਾਰ ਹੀ ਦਿੱਸਦਾ ਹੈ, ਹੋਰ ਕੋਈ ਅਤਿਆਚਾਰ ਨਹੀਂ ਦਿੱਸਿਆ,
ਇਸ ਲਈ ਆਪਣੀਆਂ ਅੱਖਾਂ ਦਾ ਇਲਾਜ ਜ਼ਰੂਰ ਕਰਾਓ
ਬਠਿੰਡਾ, ੧ ਜੁਲਾਈ (ਕਿਰਪਾਲ ਸਿੰਘ): ਮੈਂ ਸੁਣਿਆ ਸੀ, ਰਾਮ ਦੇਵ ਦੀਆਂ ਅੱਖਾਂ ਵਿੱਚ ਕੋਈ ਨੁਕਸ
ਹੈ, ਉਹ ਟੇਢਾ ਦੇਖਦਾ ਹੈ, ਪਰ ਇਸ ਬਿਆਨ ਤੋਂ ਤਾਂ ਇਓਂ ਜਾਪਦਾ ਹੈ, ਜਿਵੇਂ ਰਾਮ ਦੇਵ ਦੀਆਂ
ਅੰਤਰਆਤਮਾ ਦੀਆਂ ਅੱਖਾਂ ਨੂੰ ਤਾਂ ਬੀ. ਜੇ. ਪੀ ਦੀ ਤਰਾਂ ਸੱਚ ਬਿਲਕੁਲ ਦਿਸਦਾ ਹੀ ਨਹੀਂ। ਇਹ ਸ਼ਬਦ
ਜੋਗੀ ਰਾਮ ਦੇਵ ਦੇ ਆਰ. ਐਸ. ਐਸ ਅਤੇ ਬੀ. ਜੇ. ਪੀ ਦੀ ਬੋਲੀ ਦੇ ਰੰਗ ਵਿੱਚ ਰੰਗੇ ਹੋਏ, ਸੱਚਾਈ
ਤੋਂ ਕੋਹਾਂ ਦੂਰ ਇਸ ਬਿਆਨ: ‘ਸਰਕਾਰ ਪਹਿਲੇ ਭ੍ਰਿਸ਼ਟਾਚਾਰੀ ਸੀ ਹੁਣ ਅਤਿਆਚਾਰੀ ਭੀ ਹੋ ਗਈ ਹੈ।’
`ਤੇ ਪ੍ਰਤੀਕਰਮ ਕਰਦੇ ਹੋਏ, ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਪ੍ਰੋ: ਦਰਸ਼ਨ ਸਿੰਘ ਖਾਲਸਾ ਨੇ ਈਮੇਲ
ਰਾਹੀਂ ਭੇਜੇ ਆਪਣੇ ਇੱਕ ਪ੍ਰੈੱਸ ਨੋਟ ਵਿੱਚ ਕਹੇ। ਉਨ੍ਹਾਂ ਰਾਮ ਦੇਵ ਨੂੰ ਸਬੋਧਨ ਹੁੰਦੇ ਕਿਹਾ
ਤੁਸੀਂ ਕਹਿੰਦੇ ਹੋ, ਸਰਕਾਰ ਪਹਿਲੇ ਭ੍ਰਿਸ਼ਟਾਚਾਰੀ ਸੀ ਹੁਣ ਅਤਿਆਚਾਰੀ ਭੀ ਬਣ ਗਈ ਹੈ ਪਰ ਜੇ
ਤੁਹਾਡੇ ਕੋਲ ਅੰਤਰਆਤਮਾ ਦੀ ਅਵਾਜ਼ ਸੁਣਨ ਲਈ ਕੰਨ ਹੁੰਦੇ ਜਾਂ ਸੱਚ ਵੇਖਣ ਦੀਆਂ ਅੱਖਾਂ ਹੁੰਦੀਆਂ
ਤਾਂ ਸੁਆਮੀ ਜੀ ਨੂੰ ਜਰੂਰ ਸਮਝ ਹੁੰਦੀ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਹਿੰਦੁਸਤਾਨ ਦੀ ਸਰਕਾਰ ਨੇ
ਸਭ ਤੋਂ ਪਹਿਲਾਂ ਵੱਖ ਵੱਖ, ਬਦਲਵੇ ਢੰਗਾਂ ਨਾਲ ਅਤਿਆਚਾਰ ਦੀ ਹੀ ਸ਼ੁਰੂਆਤ ਕੀਤੀ ਅਤੇ ਇਸੇ ਡੰਡੇ
ਨਾਲ ਰਾਜ ਕਰਨ ਦੀ ਪ੍ਰੈਕਟਿਸ ਕੀਤੀ, ਖਾਸਕਰ ਹਿੰਦੁਸਤਾਨ ਵਿੱਚ ਵੱਸਣ ਵਾਲੀਆਂ ਘੱਟ ਗਿਣਤੀ ਕੌਮਾਂ
ਲਈ ਇਹ ਅਤਿਆਚਾਰ ਲਗਾਤਾਰ ਜਾਰੀ ਹੈ, ਮਨੁੱਖੀ ਹੱਕਾਂ ਲਈ ਉਠੀ ਸੱਚ ਦੀ ਹਰ ਆਵਾਜ਼ ਨੂੰ ਹਮੇਸ਼ਾਂ
ਅਤਿਆਚਾਰ ਨਾਲ ਕੁਚਲਿਆ ਗਿਆ, ਬੋਲੀ ਦੇ ਆਧਾਰ `ਤੇ ਪੰਜਾਬੀ ਸੂਬੇ ਦੀ ਮੰਗ ਨੂੰ ਕੁਚਲਣ ਲਈ ਹਜ਼ਾਰਾਂ
ਦੀ ਤਾਦਾਦ ਵਿੱਚ ਸਿੱਖਾਂ ਨੂੰ ਜੇਲ੍ਹਾਂ ਵਿੱਚ ਸੁੱਟਿਆ ਗਿਆ, ਗੋਲੀਆਂ ਚਲਾਈਆਂ, ਸ਼ਹੀਦੀਆਂ ਹੋਈਆਂ।
ਆਖਰ ਪੰਜਾਬੀ ਸੂਬੇ ਦੀਆਂ ਹੀ ਲੱਤਾਂ ਬਾਹਾਂ ਵੱਢ ਕੇ ਅਪਾਹਜ਼ ਕਰਕੇ ਰੱਖ ਦਿਤਾ। ਪ੍ਰੋ: ਦਰਸ਼ਨ ਸਿੰਘ
ਨੇ ਕਿਹਾ ਰਾਮ ਦੇਵ ਜੀ, ਸਰਕਾਰਾਂ ਦੀ ਅਤਿਆਚਾਰ ਦੀ ਬੜੀ ਲੰਮੀ ਕਹਾਣੀ ਹੈ। ਮੈਂ ਤਾਂ ਨੇੜੇ ਤੇੜੇ
ਦੀ ਹੀ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਹਾਂ, ਕੀ ਤੁਹਾਨੂੰ ਬਾਬਰੀ ਮਸਜ਼ਿਦ ਢਹਿੰਦੀ ਨਹੀਂ ਆਈ, ਕਈ
ਮਹੀਨੇ ਗੁਜਰਾਤ ਵਿੱਚ ਮੁਸਲਮਾਨਾਂ ਦਾ ਹੁੰਦਾ ਕਤਲੇਆਮ ਨਹੀਂ ਦਿੱਸਿਆ, ਪਰ ਦਿੱਸੇ ਭੀ ਕਿਵੇਂ
ਕਿਉਂਕਿ ਤੁਹਾਨੂੰ ਮੋਢਿਆਂ ਤੇ ਚੁੱਕ ਕੇ ਸ਼ਕਤੀਸ਼ਾਲੀ ਦੁਨੀਆਂ ਦੇ ਸਬਜ਼ਬਾਗ ਦਿਖਾਉਣ ਵਾਲੀ ਪਾਰਟੀ ਬੀ.
ਜੇ. ਪੀ, ਆਰ. ਐਸ. ਐਸ ਜੁ ਇਸ ਅਤਿਆਚਾਰ ਦੀ ਮੁੱਖ ਪਾਤਰ ਸੀ। ਤੁਹਾਨੂੰ ਦਰਬਾਰ ਸਾਹਿਬ ਅਤੇ ਅਕਾਲ
ਤਖਤ ਦੀ ਇਮਾਰਤ `ਤੇ ਵਰਦੀਆਂ ਗੋਲ਼ੀਆਂ ਅਤੇ ਤੋਪਾਂ ਦੇ ਗੋਲੇ ਨਹੀਂ ਦਿੱਸੇ, ੧੯੮੪ ਜੂਨ ਦੇ ਪਹਿਲੇ
ਹਫਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਆਏ ਹਜ਼ਾਰਾਂ ਸਿੱਖਾਂ ਸਮੇਤ ਭਾਈ
ਜਰਨੈਲ ਸਿੰਘ, ਭਾਈ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਆਦਿ ਅਨੇਕਾਂ ਸਿੰਘ ਦਰਬਾਰ ਸਾਹਿਬ ਦੀਆਂ
ਪ੍ਰਕਰਮਾ ਵਿੱਚ ਸ਼ਹੀਦ ਕੀਤੇ ਗਏ, ਕਈ ਕਤਲ ਕੀਤੇ ਗਏ, ਸੈਂਕੜੇ ਗੁਰਦੁਆਰੇ ਢਾਹੇ ਗਏ। ੧੯੮੪ ਨਵੰਬਰ
ਵਿੱਚ ਦਿੱਲੀ ਅਤੇ ਦੇਸ਼ ਦੇ ਹੋਰਨਾਂ ਸ਼ਹਿਰਾਂ ਵਿੱਚ ਸਿੱਖਾਂ ਦੇ ਗਲ਼ਾਂ ਵਿੱਚ ਬਲ਼ਦੇ ਟਾਇਰ ਪਾਕੇ ਜਾਂ
ਜੀਉਂਦੇ ਭੱਠੀਆਂ ਵਿੱਚ ਸੁੱਟ ਸੁੱਟ ਮਾਰੇ ਗਏ, ਦੇਸ਼ ਦੀਆਂ ਧੀਆਂ ਦੀ ਇਜ਼ਤ ਬਚਾਉਣ ਵਾਲੇ ਸਿੱਖਾਂ
ਦੀਆਂ ਧੀਆਂ ਭੈਣਾਂ ਦੀ ਇਜ਼ਤ ਰੋਲੀ ਗਈ ਅਤੇ ਉਸ ਸਾਰੇ ਅਤਿਆਚਾਰ ਵਿੱਚ ਭੀ ਤੇਰੀ ਪਾਰਟੀ ਦੀ ਮੁੱਖ
ਭੂਮਿਕਾ ਰਹੀ, ਜੋ ਆਖਰ ਤੇਰੇ ਮੁੱਖੀ ਲੀਡਰ ਅਡਵਾਨੀ ਨੇ ਲਿਖਤੀ ਰੂਪ ਵਿੱਚ ਮੰਨ ਲਈ ਹੈ। ਇਸ ਸਰਕਾਰੀ
ਅਤਿਆਚਾਰ ਦੇ ਹਮਾਮ ਵਿੱਚ ਦੇਸ਼ ਦੀ ਹਰ ਸਿਆਸੀ ਪਾਰਟੀ ਨਗਨ ਹੈ, ਇਸ ਦੇਸ਼ ਵਿੱਚ ਅਤਿਆਚਾਰ ਦੀ ਸ਼ਕਤੀ
ਨਾਲ ਹੀ ਭ੍ਰਿਸ਼ਟਾਚਾਰ ਤੇ ਪੜਦੇ ਪਾਏ ਜਾਂਦੇ ਹਨ, ਇਉਂ ਅਤਿਆਚਾਰ ਦੀ ਗੋਦੀ ਵਿੱਚ ਭ੍ਰਿਸ਼ਟਾਚਾਰ ਪਲ
ਕੇ ਵੱਡਾ ਹੋ ਰਿਹਾ ਹੈ। ਅੱਜ ਇਸ ਦੇਸ਼ ਵਿੱਚ ਧਾਰਮਿਕ, ਰਾਜਨੀਤਕ ਗੱਲ ਕੀ ਸਮਾਜ ਦੇ ਹਰ ਖੇਤਰ ਵਿੱਚ
ਅਤਿਆਚਾਰ ਅਤੇ ਭ੍ਰਿਸ਼ਟਾਚਾਰ ਦਾ ਬੋਲ ਬਾਲਾ ਹੈ। ਸਮਾਜ ਦਾ ਹਰ ਤਾਕਤਵਰ ਬਸ਼ਰ ਅਤਿਆਚਾਰ ਕਰ ਰਿਹਾ ਹੈ
ਅਤੇ ਕਮਜੋਰ ਵਰਗ ਖਾਮੋਸ਼ ਹੋਕੇ ਸਹਾਰ ਰਿਹਾ ਦਿਸਦਾ ਹੈ, ਪਰ ਇੱਕ ਅਤਿਆਚਾਰੀ ਅਤੇ ਭ੍ਰਸ਼ਿਟਾਚਾਰੀ
ਪਾਰਟੀ ਦੇ ਮੋਢਿਆਂ `ਤੇ ਬੈਠੇ ਹੋਣ ਕਰਕੇ ਤੁਹਾਨੂੰ ਕੇਵਲ ਤੁਹਾਡਾ ਇੱਕ ਸਿਆਸੀ ਅਖਾੜਾ ਪੁੱਟੇ ਜਾਣ
ਦਾ ਅਤਿਆਚਾਰ ਹੀ ਦਿੱਸਦਾ ਹੈ, ਹੋਰ ਕੋਈ ਅਤਿਆਚਾਰ ਨਹੀਂ ਦਿੱਸਿਆ। ਇਸ ਲਈ ਆਪਣੀਆਂ ਅੱਖਾਂ ਦਾ ਇਲਾਜ
ਜ਼ਰੂਰ ਕਰਾਓ।
(01/07/11)
ਗੁਰਿੰਦਰ ਸਿੰਘ ਕੋਟਕਪੂਰਾ
ਏਕਸ
ਕੇ ਬਾਰਕ ਵੱਲੋਂ ਧਰਮ ਦੀ ਰੱਖਿਆ ਖਾਤਰ ਕੁਰਬਾਨੀ ਕਰਨ ਵਾਲੇ ਧਰਮੀ ਫੌਜ਼ੀਆਂ ਦਾ ਸਨਮਾਨ
ਸਮੂਹ ਧਰਮੀ ਫੌਜ਼ੀਆਂ ਵੱਲੋਂ ਸਪੋਕਸਮੈਨ ਪਿੱਛੇ ਹਰ ਕੁਰਬਾਨੀ ਕਰਨ ਦਾ ਐਲਾਨ! !
ਧਰਮ ਦੀ ਰੱਖਿਆ ਲਈ ਕੁਰਬਾਨੀ ਕਰਨ ਵਾਲੇ ਫੌਜ਼ੀਆਂ ਦੇ ਪਰਿਵਾਰ ਮਜਦੂਰੀ ਕਰਨ ਲਈ ਮਜਬੂਰ! !
ਏਕਸ ਕੇ ਬਾਰਕ ਵੱਲੋਂ ਧਰਮੀ ਫੌਜ਼ੀਆਂ ਦੀਆਂ ਬੇਟੀਆਂ ਦੇ ਵਿਆਹ ਮੌਕੇ ਸ਼ਗਨ ਸਕੀਮ ਸ਼ੁਰੂ ਕਰਨ ਦਾ
ਫੈਸਲਾ! !
ਕੋਟਕਪੂਰਾ, 1 ਜੁਲਾਈ (ਗੁਰਿੰਦਰ ਸਿੰਘ) :- ‘ਏਕਸ ਕੇ ਬਾਰਕ’ ਜ਼ਿਲ੍ਹਾ ਇਕਾਈ ਫਰੀਦਕੋਟ
ਵੱਲੋਂ ਧਰਮ ਦੀ ਰੱਖਿਆ ਖਾਤਰ ਬੈਰਕਾਂ ਛੱਡਣ ਵਾਲੇ ਧਰਮੀ ਫੌਜ਼ੀਆਂ ਦਾ ਸਨਮਾਨ ਸਮਾਰੋਹ ਸਥਾਨਕ
ਗੁਰਦਵਾਰਾ ਵਿਸ਼ਵਕਰਮਾ ਧਰਮਸ਼ਾਲਾ ਵਿਖੇ ਕੀਤਾ ਗਿਆ। ਜਿਸ `ਚ ਸਿੱਖ ਧਰਮੀ ਫੌਜ਼ੀ ਵੈਲਫੇਅਰ ਐਸੋਸੀਏਸ਼ਨ
ਦੇ ਚੇਅਰਮੈਨ ਅਮਰੀਕ ਸਿੰਘ ਅਤੇ ਜ਼ਿਲ੍ਹਾ ਫਰੀਦਕੋਟ ਦੇ ਪ੍ਰਧਾਨ ਜਸਵੀਰ ਸਿੰਘ ਖਾਲਸਾ ਸਮੇਤ 15 ਧਰਮੀ
ਫੌਜ਼ੀਆਂ ਅਤੇ ਸ਼ਹੀਦ ਫੌਜ਼ੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ। ਆਪਣੇ ਸੰਬੋਧਨ
ਦੌਰਾਨ ਭਾਈ ਅਮਰੀਕ ਸਿੰਘ ਨੇ ਕਿਹਾ ਕਿ ਜੇਕਰ ਸਪੋਕਸਮੈਨ ਵੱਲੋਂ ਧਰਮੀ ਫੌਜ਼ੀਆਂ ਦੀ ਬਾਂਹ ਨਾ ਫੜੀ
ਜਾਂਦੀ ਤਾਂ ਉਹ ਸਿੱਖ ਕੌਮ ਨਾਲ ਸਬੰਧਤ ਸਿਆਸੀ ਪਾਰਟੀਆ ਅਤੇ ਪੰਥਕ ਜੱਥੇਬੰਦੀਆਂ ਦੀ ਕਾਰਗੁਜਾਰੀ
ਤੋਂ ਨਿਰਾਸ਼ ਹੋ ਚੁੱਕੇ ਸਨ। ਉਨਾਂ ਕਿਹਾ ਕਿ ਉਹ ਧਰਮੀ ਫੌਜ਼ੀਆਂ ਅਤੇ ਸ਼ਹੀਦ ਫੌਜ਼ੀਆਂ ਦੇ ਪਰਿਵਾਰਾਂ
ਦੀ ਹੋ ਰਹੀ ਬੇਕਦਰੀ ਸਬੰਧੀ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਦਾਅਵਾ ਕਰਨ ਵਾਲੀਆਂ ਅਖਬਾਰਾਂ ਦੇ
ਸੰਪਾਦਕਾਂ ਨੂੰ ਮਿਲੇ। ਜਿਨਾਂ ਨੂੰ ਸਾਰਾ ਦੁੱਖ ਖੋਲ ਕੇ ਦੱਸਦਿਆਂ ਸਹਾਇਤਾ ਫੰਡ ਦੀ ਅਪੀਲ ਕਰਨ
ਬਾਰੇ ਆਖਿਆ ਪਰ ਉਨਾਂ ਸਪਸ਼ਟ ਜਵਾਬ ਦਿੰਦਿਆਂ ਕਿਹਾ ਕਿ ਅਸੀਂ ਆਪਣੀ ਅਖਬਾਰ ਦੇ ਪਾਠਕ ਨਹੀਂ ਤੋੜਨਾ
ਚਾਹੁੰਦੇ। ਉਨਾਂ ਦੱਸਿਆ ਕਿ ਸਪੋਕਸਮੈਨ ਦੇ ਸੰਪਾਦਕ ਸ੍ਰ. ਜੋਗਿੰਦਰ ਸਿੰਘ ਨੇ ਉਨਾਂ ਦੀ ਬੇਨਤੀ
ਪ੍ਰਵਾਨ ਕੀਤੀ ਅਤੇ ਸਹਾਇਤਾ ਫੰਡ ਸਬੰਧੀ ਮਾਸਿਕ ਸਪੋਕਸਮੈਨ `ਚ ਜ਼ਿਕਰ ਕੀਤਾ। ਭਾਈ ਅਮਰੀਕ ਸਿੰਘ ਨੇ
ਦੱਸਿਆ ਕਿ ਪਿਛਲੇ 27 ਸਾਲਾਂ `ਚ ਸਿਰਫ ਸਪੋਕਸਮੈਨ ਹੀ ਹੈ, ਜਿਸ ਨੇ ਸਮੇਂ-ਸਮੇਂ ਧਰਮੀ ਫੌਜ਼ੀਆਂ ਦਾ
ਸਨਮਾਨ ਕੀਤਾ ਤੇ ਉਨਾਂ ਦੀ ਆਰਥਿਕ ਸਹਾਇਤਾ ਵੀ ਕੀਤੀ। ਇਹ ਵੀ ਇਤਫਾਕ ਹੈ ਕਿ ਅੱਜ ਸਪੋਕਸਮੈਨ ਟਰੱਸਟ
ਦੀ ਅਧੀਨਗੀ ਵਾਲੀ ਜੱਥੇਬੰਦੀ ‘ਏਕਸ ਕੇ ਬਾਰਕ’ ਜ਼ਿਲ੍ਹਾ ਇਕਾਈ ਫਰੀਦਕੋਟ ਵੱਲੋਂ ਧਰਮੀ ਫੌਜ਼ੀਆਂ ਦਾ
ਸਨਮਾਨ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਉਹ ਇੱਕ ਤੋਂ ਵੱਧ ਵਾਰ ਅਕਾਲੀ ਦਲ ਬਾਦਲ ਦੇ ਪ੍ਰਧਾਨ
ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਮੇਤ ਤਖਤਾਂ ਦੇ ਜੱਥੇਦਾਰਾਂ ਕੋਲ ਮਿਨਤ ਕਰ ਚੁੱਕੇ ਹਨ ਕਿ ਧਰਮੀ
ਫੌਜ਼ੀਆਂ ਨੂੰ ਆਰਥਿਕ ਸਹਾਇਤਾ ਦੀ ਕੋਈ ਜਰੂਰਤ ਨਹੀਂ, ਸਿਰਫ ਸ਼੍ਰੀ ਅਕਾਲ ਤਖਤ ਸਾਹਿਬ `ਤੇ ਧਰਮੀ
ਫੌਜ਼ੀਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਜਾਵੇ ਤਾਂ ਕਿ ਨਵੀਂ ਪੀੜ੍ਹੀ `ਚ ਕੁਰਬਾਨੀ ਦਾ ਜਜਬਾ
ਬਣਿਆ ਰਹੇ ਪਰ ਸਾਡੇ ਅਖੌਤੀ ਆਗੂਆਂ ਨੇ ਧਰਮੀ ਫੌਜ਼ੀਆਂ ਨੂੰ ਹਮੇਸ਼ਾ ਲਾਰ੍ਹਾ ਹੀ ਲਾਇਆ। ਬਾਬਾ
ਕੁਲਵੰਤ ਸਿੰਘ ਅਚਾਣਕ ਮੁਖ ਸੇਵਾਦਾਰ ਗੁਰਦਵਾਰਾ ਪਾਤਸ਼ਾਹੀ ਦਸਵੀਂ ਛਾਉਣੀ ਨਿਹੰਗ ਸਿੰਘਾਂ
ਕੋਟਕਪੂਰਾ, ਬਲਵਿੰਦਰ ਸਿੰਘ ਮਿਸ਼ਨਰੀ, ਤਰਸੇਮ ਸਿੰਘ ਘੋਲੀਆ, ਅਮਰਜੀਤ ਸਿੰਘ, ਈਸ਼ਰ ਸਿੰਘ ਲੰਭਵਾਲੀ,
ਮਾ. ਜਗਤਾਰ ਸਿੰਘ, ਭਗਵਾਨ ਸਿੰਘ ਦਬੜੀਖਾਨਾ, ਬਿੱਕਰ ਸਿੰਘ ਕੜਾਕਾ, ਵੈਦ ਬਗੀਚਾ ਸਿੰਘ, ਮਾ. ਅਜੀਤ
ਸਿੰਘ ਸੇਖੋਂ, ਗੁਰਮੀਤ ਸਿੰਘ ਮੀਤਾ ਆਦਿ ਵੱਲੋਂ ਧਰਮੀ ਫੌਜ਼ੀਆਂ ਨੂੰ ਸਿਰੋਪਾਓ ਸਮੇਤ ਵੱਖ-ਵੱਖ
ਸਨਮਾਨ ਚਿੰਨ੍ਹਾਂ ਤੇ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਰਬ-ਸੰਮਤੀ ਨਾਲ ਮਤਾ ਪਾਸ
ਕੀਤਾ ਗਿਆ ਕਿ ਜ਼ਿਲ੍ਹਾ ਫਰੀਦਕੋਟ ਨਾਲ ਸਬੰਧਤ ਜਿਸ ਵੀ ਧਰਮੀ ਫੌਜ਼ੀ ਦੀ ਬੇਟੀ ਦਾ ਵਿਆਹ ਹੋਵੇਗਾ,
ਏਕਸ ਕੇ ਬਾਰਕ ਵੱਲੋਂ ਸ਼ਗਨ ਦੇ ਤੌਰ `ਤੇ ਨਗਦ ਰਾਸ਼ੀ ਉਸ ਪਰਿਵਾਰ ਕੋਲ ਪਹੁੰਚਾਈ ਜਾਵੇਗੀ।
ਬਲਵਿੰਦਰ ਸਿੰਘ ਮਿਸ਼ਨਰੀ ਤੇ ਈਸ਼ਰ ਸਿੰਘ ਲੰਭਵਾਲੀ ਨੇ ਕਿਹਾ ਕਿ ਧਰਮੀ ਫੌਜ਼ੀਆਂ ਦੀ ਧਰਮ ਦੀ ਰੱਖਿਆ
ਖਾਤਰ ਕੀਤੀ ਕੁਰਬਾਨੀ, ਹੁਣ ਤੱਕ ਦੀਆਂ ਹੋਰ ਕੁਰਬਾਨੀਆਂ ਦਾ ਸਿਖਰ ਹੈ। ਉਨਾਂ ਕਿਹਾ ਕਿ ਜੇਕਰ ਪੰਥਕ
ਵਿਦਵਾਨ ਤੇ ਸਿੱਖ ਚਿੰਤਕ ਜ਼ਿਲ੍ਹਾ ਪੱਧਰ `ਤੇ ਸੈਮੀਨਾਰ ਕਰਕੇ ਧਰਮੀ ਫੌਜ਼ੀਆਂ ਦੀਆਂ ਕੁਰਬਾਨੀਆਂ
ਸਬੰਧੀ ਵਿਚਾਰ-ਵਟਾਂਦਰਾ ਕਰੇ ਤਾਂ ਨਵੀਂ ਪੀੜੀ `ਚ ਕੁਰਬਾਨੀ ਦਾ ਜਜਬਾ ਬਰਕਰਾਰ ਰਹੇਗਾ, ਨਹੀਂ ਤਾਂ
ਸਮਾਂ ਪਾ ਕੇ ਲੋਕ ਇਸ ਅਦੁੱਤੀ ਕੁਰਬਾਨੀ ਨੂੰ ਵੀ ਭੁਲਾ ਦੇਣਗੇ। ਉਨਾਂ ਕਿਹਾ ਕਿ ਸ਼ਹਿਰਾਂ, ਕਸਬਿਆਂ,
ਪਿੰਡਾਂ, ਗਲੀਆਂ ਤੇ ਮੁਹੱਲਿਆਂ `ਚ ਇਕ-ਇਕ ਵਿਅਕਤੀ ਨੂੰ ਇਨਾਂ ਸੂਰਮਿਆਂ ਦੀ ਧਰਮ ਦੀ ਰੱਖਿਆ ਖਾਤਰ
ਕੀਤੀ ਕੁਰਬਾਨੀ ਤੋਂ ਜਾਣੂ ਕਰਵਾਉਣਾ ਚਾਹੀਦਾ ਹੈ। ਬਿੱਕਰ ਸਿੰਘ ਕੜਾਕਾ ਨੇ ਕਿਹਾ ਕਿ ਸਭ ਤੋਂ
ਪਹਿਲਾਂ ਰੋਜ਼ਾਨਾ ਸਪੋਕਸਮੈਨ ਦਾ ਕੋਟਿਨ-ਕੋਟਿ ਧੰਨਵਾਦ ਜਿਸ ਨੇ ਧਰਮੀ ਫੌਜ਼ੀਆਂ ਦਾ ਦਰਦ ਸਮੁੱਚੀ
ਲੋਕਾਈ ਤੱਕ ਪਹੁੰਚਾਹਿਆ ਪਰ ਧਰਮ ਦੀ ਰੱਖਿਆ ਲਈ ਆਪਣਾ ਸਭ ਕੁੱਝ ਕੁਰਬਾਨ ਕਰ ਦੇਣ ਵਾਲੇ ਪਰਿਵਾਰਾਂ
ਦਾ ਹਸ਼ਰ ਦੇਖ ਕੇ ਆਪਣੇ ਦੇਸ਼ ਨੂੰ ਵਤਨ ਕਹਿੰਦਿਆਂ ਵੀ ਸ਼ਰਮ ਆਉਂਦੀ ਹੈ। ਧਰਮੀ ਫੌਜ਼ੀ ਮੇਘ ਸਿੰਘ
ਸੰਗਾਲੀ ਨੇ ਆਪਣੇ ਸੰਬੋਧਨ ਦੌਰਾਨ ਰੋਸ ਪ੍ਰਗਟਾਇਆ ਕਿ ਜਿਨਾਂ ਫੌਜ਼ੀਆਂ ਨੇ ਕੈਪਟਨ ਬਣ ਕੇ ਪੈਨਸ਼ਨ
ਆਉਣਾ ਸੀ ਪਰ ਉਨਾਂ ਆਪਣੀ ਜਵਾਨੀ, ਸੁੱਖ-ਚੈਨ ਅਤੇ ਪੈਨਸ਼ਨ ਵਰਗੀਆਂ ਸਹੂਲਤਾਂ ਨੂੰ ਠੋਕਰ ਮਾਰ ਕੇ
ਆਪਣੇ ਧਰਮ ਦੀ ਰੱਖਿਆ ਲਈ ਬੈਰਕਾਂ ਛੱਡੀਆਂ ਪਰ ਅਫਸੋਸ ਅੱਜ ਕੁਰਬਾਨੀਆਂ ਕਰਨ ਵਾਲੇ ਫੌਜ਼ੀਆਂ ਦੇ
ਪਰਿਵਾਰ ਦਿਹਾੜੀ ਅਤੇ ਮਜਦੂਰੀ ਕਰਨ ਲਈ ਮਜਬੂਰ ਹਨ। ਉਨਾਂ ਬਲਿਊ ਸਟਾਰ ਦੀ ਕਾਰਵਾਈ ਅਰਥਾਤ 4 ਜੂਨ
1984 ਤੋਂ ਬਾਅਦ ਬੈਰਕਾਂ ਛੱਡਣ ਵਾਲੇ ਫੌਜ਼ੀਆਂ `ਤੇ ਹੋਏ ਅਣਮਨੁੱਖੀ ਤਸ਼ੱਦਦ ਬਿਆਨ ਕਰਦਿਆਂ ਹਾਜ਼ਰ
ਸੰਗਤ ਦੀਆਂ ਅੱਖਾਂ ਸੇਜਲ ਕਰ ਦਿੱਤੀਆਂ। ਉਨਾਂ ਅੱਗੇ ਦੱਸਿਆ ਕਿ ਟੀ. ਵੀ. ਅਤੇ ਰੇਡੀਓ ਰਾਹੀਂ ਸ੍ਰ.
ਪ੍ਰਕਾਸ਼ ਸਿੰਘ ਬਾਦਲ ਨੇ ਸਿੱਖ ਫੌਜ਼ੀਆਂ ਨੂੰ ਧਰਮ ਦੀ ਰੱਖਿਆ ਖਾਤਰ ਬੈਰਕਾਂ ਛੱਡਣ ਦੀਆਂ ਵਾਰ-ਵਾਰ
ਅਪੀਲਾਂ ਕੀਤੀਆਂ ਪਰ ਹੁਣ ਉਹੀ ਬਾਦਲ ਕਿਸੇ ਦੀ ਸਾਰ ਲੈਣ ਨੂੰ ਤਿਆਰ ਨਹੀਂ। ਉਨਾਂ ਰੋਜ਼ਾਨਾ
ਸਪੋਕਸਮੈਨ ਅਖਬਾਰ ਸਮੇਤ ਹੋਰ ਸਬੂਤ ਲਹਿਰਾ-ਲਹਿਰਾ ਕੇ ਤੱਥਾਂ ਸਮੇਤ ਦੱਸਿਆ ਕਿ ਸਿੱਖ ਕੌਮ ਦੇ
ਅਖੌਤੀ ਆਗੂਆਂ ਨੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਉਸਦੇ ਸੈਕਟਰੀ ਆਰ. ਕੇ. ਧਵਨ ਨੂੰ
ਗੁਰਦਵਾਰਿਆਂ `ਤੇ ਫੌਜ਼ੀ ਐਕਸ਼ਨ ਕਰਨ ਸਬੰਧੀ ਚਿੱਠੀਆਂ ਲਿਖੀਆਂ। ਉਨਾਂ ਇਕ-ਇਕ ਸਬੂਤ ਸੰਗਤਾਂ ਸਾਹਮਣੇ
ਪੇਸ਼ ਕਰਦਿਆਂ ਦੱਸਿਆ ਕਿ ਧਰਮੀ ਫੌਜ਼ੀਆਂ ਦੀ ਧਰਮ ਖਾਤਰ ਕੀਤੀ ਕੁਰਬਾਨੀ ਦੀ ਮਹੱਤਤਾ ਇਸ ਲਈ ਅਹਿਮ
ਹੈ, ਕਿਉਂਕਿ ਦੁਨੀਆਂ ਭਰ `ਚ ਧਰਮ ਖਾਤਰ ਐਨੀ ਵੱਡੀ ਬਗਾਵਤ ਕਿਸੇ ਪਾਸੇ ਵੀ ਨਹੀਂ ਵਾਪਰੀ। ਕੁਲਵੰਤ
ਸਿੰਘ ਫਰੀਦਕੋਟ ਸਮੇਤ ਸਮੂਹ ਧਰਮੀ ਫੌਜ਼ੀਆਂ ਨੇ ਇਕਮਤ ਹੁੰਦਿਆਂ ਕਿਹਾ ਕਿ ਉਹ ਸਪੋਕਸਮੈਨ ਪਿੱਛੇ ਹਰ
ਕੁਰਬਾਨੀ ਕਰਨ ਲਈ ਤਿਆਰ ਹਨ। ਉਨਾਂ ਅਫਸੋਸ ਜਾਹਰ ਕੀਤਾ ਕਿ ਸੱਚ ਬੋਲਣ ਬਦਲੇ ਸਪੋਕਸਮੈਨ ਦੇ 7 ਦਫਤਰ
ਇਕੋਂ ਸਮੇਂ ਤਬਾਹ ਕੀਤੇ ਗਏ, ਸੰਪਾਦਕ ਤੇ ਲੇਖਕਾਂ/ਪੱਤਰਕਾਰਾਂ ਖਿਲਾਫ ਝੂਠੇ ਮਾਮਲੇ ਦਰਜ ਹੋਏ ਪਰ
ਸਪੋਕਸਮੈਨ ਆਪਣੇ ਸਿਧਾਂਤ ਤੋਂ ਨਹੀਂ ਥਿੜਕਿਆ। ਸਨਮਾਨ ਸਮਾਰੋਹ ਦੌਰਾਨ ਗੁਰਪ੍ਰੀਤ ਸਿੰਘ ਘੋਲੀਆ,
ਰਣਜੀਤ ਸਿੰਘ ਸਾਰੰਗੀ ਵਾਦਕ, ਹਰਪ੍ਰੀਤ ਸਿੰਘ ਹੈਪੀ, ਗੁਰਮੀਤ ਸਿੰਘ ਖਾਲਸਾ, ਮਿੱਠੂ ਸਿੰਘ ਖਾਲਸਾ,
ਗਿਆਨੀ ਦਰਸ਼ਨ ਸਿੰਘ, ਬਲਵਿੰਦਰ ਸਿੰਘ ਚਾਨੀ ਆਦਿ ਦਾ ਭਰਪੂਰ ਸਹਿਯੋਗ ਰਿਹਾ।
{ਨੋਟ:- ਪਿਛਲੇ ਹੋਰ ਪੱਤਰ ਪੜ੍ਹਨ ਲਈ ਐਰੋ (ਤੀਰ) ਨੂੰ ਕਲਿਕ ਕਰੋ ਜੀ}