(31/08/11)
ਗੁਰਮੇਲ ਸਿੰਘ ਖਾਲਸਾ
ਐਸ.
ਜੀ. ਪੀ. ਸੀ. ਚੋਣਾ ਵਿੱਚ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਕਿਉਂ ਬੈਠਿਆ?
ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਜਿਹਨਾਂ ਨੇ ਹਰਿਆਣੇ ਦੇ ਰੇਵਾੜੀ ਜਿਲੇ ਦੇ ਇੱਕ
ਪਿੰਡ “ਹੋਦ ਚਿਲੜ” ਜੋ ਕਿ ਨਿਰੋਲ ਸਿੱਖਾਂ ਦਾ ਪਿੰਡ ਸੀ ਅਤੇ ਨਵੰਬਰ ੧੯੮੪ ਨੂੰ ਪੂਰੇ ਦਾ ਪੂਰਾ
ਪਿੰਡ ਜਲਾ ਦਿਤਾ ਗਿਆ ਸੀ। ਮਨੁੱਖੀ ਜਾਂਨਾ (ਸਿੱਖਾਂ) ਨੂੰ ਜਿੰਦਾ ਜਲਾ ਦਿਤਾ ਗਿਆ ਸੀ। ਉਸ ਪਿੰਡ
੨੭ ਸਾਲਾਂ ਤੋ ਕਿਸੇ ਨੇ ਪੈਰ ਨਹੀਂ ਪਾਇਆ। ਉਹ ਪਿੰਡ ਉਵੇਂ ਦਾ ਉਵੇਂ ਜਲਿਆ ਢਹਿਆ ਜੱਗ ਜਾਹਿਰ
ਕੀਤਾ, ਅਤੇ ਉਸ ਪਿੰਡ ਵਿੱਚ ਸ੍ਰੀ ਅਖੰਡ ਪਾਠ, ਕੀਰਤਨ ਦਰਬਾਰ ਉਪਰੰਤ ਜਥੇਦਾਰ ਸ੍ਰੀ ਅਕਾਲ ਤਖਤ
ਸਾਹਿਬ ਅੰਮ੍ਰਿਤਸਰ ਜੀ ਦੇ ਕਰ ਕਮਲਾ ਨਾਲ਼ “ਸਿੱਖ ਨਸ਼ਲਕੁਸ਼ੀ” ਦਾ ਪੱਥਰ ਲਗਵਾਇਆ ਸੀ। ਮੌਜੂਦਾ
ਹੁਕਮਰਾਨਾ ਦੇ ਇਸ਼ਾਰੇ ਤੇ ਘਰ ਲੁੱਟ-ਮਾਰ ਕਰਵਾਈ ਗਈ। ਇਸ ਦੇ ਬਦਲੇ ਉਸਨੂੰ ਆਪਣੀ ਇੱਕ ਲੱਖ ਰੁਪੈ
ਮਹੀਨਾਂ ਵਾਲੀ ਨੌਕਰੀ ਤੱਕ ਗਵਾਉਣੀ ਪਈ। ਮਨਵਿੰਦਰ ਸਿੰਘ ਘਰ ਆ ਗਿਆ। ਲੁਧਿਆਣੇ ਵਿੱਚ ਵੀ
ਗੁਰਦਵਾਰਾ ਸੁਧਾਰ ਦੇ ਕੰਮ ਕਰਨ ਲੱਗਾ ਜਿਵੇਂ ਜਨਤਾ ਨਗਰ ਲੁਧਿਆਣੇ ਦੇ ਸਿੰਘ ਸਭਾ ਗੁਰਦਵਾਰੇ ਵਿਖੇ
ਗਰੁੜ ਪੁਰਾਣ ਦੇ ਪਾਠ ਦਾ ਵਿਰੋਧ ਕਰਨਾ ਅਤੇ ਜਥੇਦਾਰ ਅਕਾਲ ਤਕਤ ਦੇ ਨੋਟਿਸ ਵਿੱਚ ਲਿਆਉਣਾ।
ਗੁਰਦਵਾਰਾ ਪ੍ਰਬੰਧਕਾਂ ਪਾਸੋ ਅਜਿਹੇ ਕੁਕਰਮਾਂ ਨੂੰ ਦੁਹਰਾਉਣ ਤੋਂ ਤੋਬਾ ਕਰਵਾਉਣਾ ਆਦਿ। ਇੱਕ
ਗ੍ਰੰਥੀ ਸਿੰਘ ਦੀ ਦਾਹੜੀ ਪੁੱਟੀ ਤੇ ਉਸ ਦੇ ਹੱਕ ਵਿੱਚ ਸੰਘਰਸ਼ ਕਰਨਾ, ਦਵਿੰਦਰਪਾਲ ਸਿੰਘ ਭੁੱਲਰ ਦੀ
ਸਜਾ ਮੁਆਫੀ ਲਈ ਪੰਜਾਬ ਸਰਕਾਰ ਨੂੰ ਕਹਿਣਾ ਕਿ ਉਹ “ਮਗਰਮੱਛ ਦੇ ਹੰਝੂ ਨਾ ਵਹਾਵੇ ਭੁੱਲਰ ਸਾਹਿਬ ਦੇ
ਹੱਕ ਵਿੱਚ ਵਿਧਾਨ ਸਭਾ ਵਿੱਚ ਮਤਾ ਲਿਆਵੇ” ਲਈ ੧੦੦੦ ਸਿੰਘਾਂ ਸਿੰਘਣੀਆਂ ਨੂੰ ਇਕੱਠੇ ਕਰ ਡੀ. ਸੀ.
ਲੁਧਿਾਆਣੇ ਰਾਹੀ ਮੈਮੋਰੰਡਮ ਦਿਤਾ। ਐਸ. ਜੀ. ਪੀ. ਸੀ. ਚੋਣਾਂ ਆ ਗਈਆਂ, ਪੰਥਕ ਮੋਰਚੇ ਵਾਲਿਆਂ
ਇੰਜੀ. ਮਨਵਿੰਦਰ ਸਿੰਘ ਨੂੰ ਗਾਹ ਨਹੀਂ ਪਾਇਆ। ਹਰਿਆਣਾ ਗੁਰਦਵਾਰਾ ਪ੍ਰਬੰਧਕ ਕਮੇਟੀ ਐਡਹਾਕ ਦੇ
ਪ੍ਰਧਾਨ ਸ. ਜਗਦੀਸ਼ ਸਿੰਘ ਝੀਂਡਾ ਜੀ ਦੀ ਪਾਰਖੂ ਅੱਖ ਨੇ ਪਹਿਚਾਣ ਕੇ ਗਿਆਸਪੁਰਾ ਨੂੰ ਚੰਡੀਗੜ ਤੋਂ
ਲੜਨ ਲਈ ਕਿਹਾ। ਚੰਡੀਗੜ ਤੋਂ ਫਾਰਮ ਭਰ ਦਿੱਤੇ। ਚੋਣ ਪ੍ਰਚਾਰ ਸ਼ੁਰੂ ਹੋ ਗਿਆ। ਚੰਗਾ ਹੁੰਗਾਰਾ ਆਉਣ
ਲੱਗਾ। ਅਚਾਨਕ ਚੋਣ ਪ੍ਰਚਾਰ ਦੇ ਇੱਕ ਦੌਰੇ ਦੌਰਾਨ ਗੁਰਦਵਾਰਾ ਸਾਹਿਬ ਨਾਨਕ ਸਾਗਰ ਨਿਵਾਲੇ ਵਾਲਾ
ਸੈਕਟਰ ੩੯ ਚੰਡੀਗੜ ਗਿਆ, ਤੇ ਉੱਥੋਂ ਦਾ ਪ੍ਰਬੰਧ ਦੇਖ ਕੇ ਮਨਵਿੰਦਰ ਸਿੰਘ ਦੇ ਦਿਮਾਗ ਦਾ ਡਾਇਲ
ਉਵੇਂ ਹੀ ਘੁੰਮਿਆ ਜਿਵੇਂ ਹੋਦ ਚਿਲੜ ਦੀਆਂ ਢਹੀਆਂ ਬਿਲਡਿੰਗਾਂ ਦੇਖ ਕੇ ਸੁੰਨਿਆ ਸੀ। ਚੋਣ ਪ੍ਰਚਾਰ
ਛੱਡ ਕੇ ਇਸ ਗੁਰਦਵਾਰੇ ਦੇ ਸੁਧਾਰ ਵੱਲ੍ਹ ਨੂੰ ਹੋ ਗਿਆ। ਇਸ ਗੁਰਦਵਾਰੇ ਬਾਬਾ ਸ੍ਰੀ ਚੰਦ ਦਾ
ਧੂਣਾ ਅਤੇ ਹਵਨ ਆਦਿ ਚੱਲਦਾ ਸੀ, ਦੂਜੇ ਪਾਸੇ ਅਖੌਤੀ ਦਸਮ ਗ੍ਰੰਥ ਦਾ ਪਾਠ ਚੱਲ ਰਿਹਾ ਸੀ। ਸ.
ਮਨਵਿੰਦਰ ਸਿੰਘ ਜੀ ਦਾ ਮਨ ਇਸ ਗੁਰੂ ਘਰ ਦੇ ਸੁਧਾਰ ਦਾ ਬਣਿਆ ਤੇ ਇਸ ਸਬੰਧੀ ਸੰਗਤਾਂ ਨੂੰ ਦੱਸਿਆ।
ਪ੍ਰਚਾਰ ਫੇਰੀ ਦੌਰਾਨ ਮਨਵਿੰਦਰ ਸਿੰਘ, ਸ. ਨਸੀਬ ਸਿੰਘ ਸੇਵਕ ਮੁੱਖ ਸੰਪਾਦਕ ਗਿਆਨੀ ਦਿੱਤ ਸਿੰਘ
ਪੱਤਰਿਕਾ ਵਾਲ਼ਿਆਂ ਦੇ ਘਰ ਗਏ। ਸ. ਨਸੀਬ ਸਿੰਘ ਜੀ ਗੁਰਨਾਮ ਸਿੰਘ ਸਿੱਧੂ ਦੇ ਹਮਾਇਤੀਆਂ ਵਿੱਚੋਂ
ਸਨ। ਮਨਵਿੰਦਰ ਸਿੰਘ ਨੇ ੩੯ ਵਾਲੇ ਗੁਰਦਵਾਰੇ ਦਾ ਜਿਕਰ ਸ. ਨਸੀਬ ਸਿੰਘ ਸੇਵਕ ਕੋਲ ਕੀਤਾ ਉਹ ਹਵਨ
ਆਦਿ ਕੁਕਰਮਾਂ ਤੋਂ ਅਣਜਾਣ ਸਨ। ਕਹਿਣ ਲੱਗੇ ਦੀਵੇ ਥੱਲੇ ਅੰਧੇਰਾ। ਮਨਵਿੰਦਰ ਸਿੰਘ ਗੁਰਦੁਵਾਰੇ
ਪ੍ਰਤੀ ਚਿੰਤਤ ਸੀ ਉਹਨਾ ਗੁਰਦਵਾਰਾ ਸੁਧਾਰ ਲਈ ਆਪਣੀ ਕੁਰਬਾਨੀ ਤੱਕ ਦੇਣ ਨੂੰ ਤਿਆਰ ਹੋ ਗਿਆ।
ਸਮਝੌਤਾ ਇਹ ਹੋਇਆ ਕਿ ਅਗਰ ਗੁਰਨਾਮ ਸਿੰਘ ਸਿੱਧੂ ਇਸ ਗੁਰਦਵਾਰੇ ਦੇ ਸੁਧਾਰ ਦੇ ਸਬੰਧ ਵਿੱਚ ਲਿਖ ਕੇ
ਦੇ ਦੇਵੇਗਾ ਤਾਂ ਮਨਵਿੰਦਰ ਸਿੰਘ “ਸਿੱਧੂ” ਦੇ ਹੱਕ ਵਿੱਚ ਬੈਠ ਜਾਵੇਗਾ, ਨਸੀਬ ਸਿੰਘ ਜੀ ਨੇ ਵੀ
ਭਰੋਸਾ ਦਿਲਵਾਇਆਂ ਅਗਰ ਗੁਰਨਾਮ ਸਿੰਘ ਸਿੱਧੂ ਲਿਖ ਕੇ ਨਹੀ ਦੇਵੇਗਾ ਤਾਂ ਨਸੀਬ ਸਿੰਘ ਸੇਵਕ ਜੀ
ਸਿੱਧੇ ਮਨਵਿੰਦਰ ਸਿੰਘ ਦੇ ਚੋਣ ਪ੍ਰਚਾਰ ਵਿੱਚ ਜੁਟ ਜਾਣਗੇ ਤੇ ਜਿਤਾਉਣ ਲਈ ਪੂਰੀ ਵਾਹ ਲਗਾ ਦੇਣਗੇ।
ਨਸੀਬ ਸਿੰਘ ਜੀ ਨੇ ਪੂਰੀ ਵਾਹ ਲਗਾ ਕੇ ਸ. ਗੁਰਨਾਮ ਸਿੰਘ ਸਿੱਧੂ ਤੋਂ ਲਿਖਵਾ ਲਿਆਂ ਜੋ ਹੇਠ ਲਿਖੇ
ਪ੍ਰਕਾਰ ਹੈ ਤੇ ਇੰਜੀ. ਸਾਹਿਬ ਨੇ ਗੁਰਦਵਾਰਾ ਸੁਧਾਰ ਤੇ ਕੌਮ ਖਾਤਰ ਇੱਕ ਵਾਰ ਫੇਰ ਕੁਰਬਾਨੀ ਦੇ
ਦਿਤੀ।
ੴਸਤਿਗੁਰ ਪ੍ਰਸਾਦਿ
ਵਿਸ਼ਵ ਭਰ ਦੀ ਸਮੂਹ ਸਾਧ ਸੰਗਤ ਜੀਓ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਆਪ ਜੀ ਅੱਗੇ ਮੇਰੀ ਨਿਮਰਤਾ ਸਹਿਤ ਬੇਨਤੀ ਹ ਕਿ ਗੁਰਦੁਵਾਰਾ ਸਾਹਿਬ ਨਾਨਕ ਸਾਗਰ ਨਵਾਲੇਵਾਲਾ ਸੈਕਟਰ
੩੯ ਚੰਡੀਗੜ ਦੀ ਕਮੇਟੀ ਦਾ ਮੈਂ (ਗੁਰਨਾਮ ਸਿੰਘ ਸਿੱਧੂ) ਮੈਂਬਰ ਹਾਂ। ਇਸ ਅਸਥਾਨ ਦੇ ਬਿਗੜੇ ਹੋਏ
ਹਲਾਤਾਂ ਦੇ ਉਪਰੰਤ ੨ ਸਾਲ ਬਾਅਦ ਮੈਂ ਇਸ ਦਾ ਮੈਬਰ ਬਣਿਆ ਸੀ। ਇਸ ਗੁਰਦਵਾਰਾ ਸਾਹਿਬ ਵਿੱਚ
ਬਾਬਾ ਸ੍ਰੀ ਚੰਦ ਦਾ ਧੂਣਾ ਲੱਗਿਆ ਹੋਇਆ ਹੈ ਤੇ ਫੋਟੋਆਂ ਲੱਗੀਆਂ ਹੋਈਆਂ ਹਨ। ਉਹਨਾਂ ਦੇ ਕੁੱਝ
ਸਰਧਾਲੂ ਜਾਪ ਸਾਹਿਬ ਦੇ ਪਾਠ ਨਾਲ਼ ਹਵਨ ਕਰਦੇ ਹਨ। ਮੈਂ ਮੁੱਢ ਤੋਂ ਹੀ ਇਸ ਦੇ ਵਿਰੁੱਧ ਹਾਂ ਤੇ
ਕੇਵਲ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪੱਕੇ ਤੌਰ ਤੇ ਸ਼ਰਧਾ ਰੱਖਦਾ ਆ ਰਿਹਾ ਹਾਂ ਤੇ ਰਹਾਂਗਾ।
ਮੇਰੀ ਕਮੇਟੀ ਦੇ ਮੈਬਰਾਂ ਤੇ ਸੰਗਤਾਂ ਨਾਲ਼ ਬਾਬਾ ਸ੍ਰੀ ਚੰਦ ਦੀਆਂ ਫੋਟੋਆਂ ਤੇ ਹਵਨ ਆਦਿ ਨੂੰ
ਵੱਖਰਾ ਕਰਨ ਲਈ ਕਾਫੀ ਸਮੇਂ ਤੋਂ ਗੱਲ ਚੱਲ ਰਹੀ ਹੈ ਪਰ ਅਜੇ ਤੱਕ ਸਫਲਤਾ ਨਹੀਂ ਮਿਲੀ ਸਿਰਫ ਹੁਣ
ਤੱਕ ਕਾਫੀ ਮੈਂਬਰਾਂ ਨੂੰ ਸਮਝਾ ਲਿਆ ਹੈ ਤੇ ਮੈਂਨੂੰ ਪੂਰਨ ਆਸ ਹੈ ਕਿ ਬਿਨਾ ਕਿਸੇ ਝਗੜੇ ਦੇ ਮੈਂ
ਸਫਲ ਹੋ ਜਾਵਾਂਗਾ। ਮੈਂ ਫਿਰ ਇਹ ਯਕੀਨ ਦਿਵਾਉਂਦਾ ਹਾਂ ਕਿ ਮੈਂ ਕੇਵਲ ਕੇਵਲ ਸ੍ਰੀ ਗੁਰੂ ਗ੍ਰੰਥ
ਸਾਹਿਬ ਵਿੱਚ ਸ਼ਰਧਾ ਰੱਖਦਾ ਹਾਂ ਤੇ ਸਿੱਖ ਰਹਿਤ ਮਰਿਆਦਾ ਦਾ ਧਾਰਨੀ ਹਾਂ। ਮੇਰਾ ਇਹ ਸੰਘਰਸ਼ ਜਾਰੀ
ਹੈ ਤੇ ਮੈਂਨੂੰ ਪੂਰਨ ਆਸ ਹੈ ਕਿ ਵਾਹਿਗੁਰੂ ਆਪ ਸਹਾਈ ਹੋ ਕੇ ਇਸ ਅਸਥਾਨ ਵਿਖੇ ਪੂਰਨ ਗੁਰਮਰਿਆਦਾ
ਕਾਇਮ ਕਰਨ ਵਿੱਚ ਸਮੂੰਹ ਸੰਗਤਾਂ ਨੂੰ ਬਲ ਬਖਸ਼ਣਗੇ ਤੇ ਇਸ ਅਸਥਾਨ ਤੇ ਪੂਰਨ ਗੁਰਮਰਿਆਦਾ ਕਾਇਮ ਹੋ
ਸਕੇਗੀ। ਜੇਕਰ ਫਿਰ ਵੀ ਮੈਂ ਆਪਣੇ ਦਿਲੋਂ ਕੀਤੇ ਯਤਨਾਂ ਵਿੱਚ ਸਫਲ ਨਾਂ ਹੋ ਸਕਿਆ ਤਾਂ ਮੈਂ ਇਸ ਦੀ
ਮੈਂਬਰੀ ਤੋਂ ਅਸਤੀਫਾ ਦੇ ਦਿਆਂਗਾ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਮਿਤੀ ੨੬. ੦੮. ੨੦੧੧ ਗੁਰੂ ਪੰਥ ਦਾ ਦਾਸ
ਗੁਰਨਾਮ ਸਿੰਘ ਸਿੱਧੂ
ਚੰਡੀਗੜ੍ਹ
ਗਵਾਹ ਨਸੀਬ ਸਿੰਘ ਸੇਵਕ ਐਡੀਟਰ ਗਿਆਨੀ ਦਿੱਤ ਸਿੰਘ ਪੱਤ੍ਰਿਕਾ
ਮਨਵਿੰਦਰ ਸਿੰਘ ਬਾਦਲ ਦੇ ਕੈਡੀਡੇਟ ਨੂੰ ਨਹੀਂ ਸੀ ਜਿਤਣ ਦੇਣਾ ਚਾਹੁੰਦਾ ਕਿਉਂ ਕਿ ਉਸ
ਗੁਰਦਵਾਰੇ ਗੋਬਿੰਦ ਸਦਨ ਦੀ ਮਰਿਆਦਾ ਚੱਲਦੀ ਹੈ ਜਿਸ ਦਾ ਕਿ ਪ੍ਰਕਾਸ ਸਿੰਘ ਬਾਦਲ ਕਰਤਾ ਧਰਤਾ ਹੈ।
ਉਸੇ ਦੇ ਕਹਿਣ ਤੇ ਹੀ ਬਾਬਾ ਸ੍ਰੀ ਚੰਦ ਦੀ ਛੁੱਟੀ ਪੰਜਾਬ ਵਿੱਚ ਕੀਤੀ ਗਈ। ਬਾਦਲ ਦੇ ਕੈਂਡੀਡੇਟ
ਅਗਰ ਜਿਤਦੇ ਹਨ ਤਾਂ ਇਹਨਾ ਗੋਬਿਦ ਸਦਨ ਦੀ ਮਰਿਆਦਾ ਪੂਰੇ ਪੰਜਾਬ ਵਿੱਚ ਲਾਗੂ ਕਰ ਦੇਣੀ ਹੈ।
ਨਿਸ਼ਾਨਾ ਕੇਵਲ ਏਹੋ ਸੀ ਕਿ ਜਿਥੋਂ ਉਹ ਆਪ ਖੜਾ ਹੈ ਉਥੇ ਬਾਦਲ ਦਾ ਕੈਂਡੀਡੇਟ ਨਾ ਜਿੱਤ ਸਕੇ। ਸਾਡੀ
ਬਦਕਿਸਮਤੀ ਹੈ ਕਿ ਸਾਨੂੰ ਗੰਦਿਆਂ ਵਿੱਚੋਂ ਘੱਟ ਗੰਦੇ ਚੁਣਨੇ ਪੈ ਰਹੇ ਹਨ। ਬੈਠਣ ਦਾ ਇੱਕ ਕਾਰਨ
ਹੋਰ ਵੀ ਲੱਗਦਾ ਕਿ ਕਿਸੇ ਵੀ ਸਿੱਖ ਨੇ ਗਿਆਸਪੁਰਾ ਚੋਣ ਪ੍ਰਚਾਰ ਲਈ ਜਰਾ ਜਿੰਨੀ ਵੀ ਮਾਇਕ ਮੱਦਦ
ਨਹੀਂ ਕੀਤੀ। ਅਗਰ ਜਰਾ ਜਿੰਨਾ ਵੀ ਸਿੱਖਾਂ ਨੇ ਅਕਲ ਤੋਂ ਕੰਮ ਲਿਆ ਹੁੰਦਾ ਤਾਂ ਗਿਆਸਪੁਰਾ ਦੀ ਵੱਡੀ
ਜਿੱਤ ਹੋਣੀ ਸੀ। ਅਸੀ ਸਿੱਖ ਸਿਰ ਤਾਂ ਬਹੁਤ ਦਿੰਦੇ ਹਾਂ ਪਰ ਇਸ ਦੀ ਵਰਤੋਂ ਵੱਲ੍ਹ ਧਿਆਨ ਨਹੀਂ
ਦਿੰਦੇ।
ਗੁਰਮੇਲ ਸਿੰਘ ਖਾਲਸਾ ੯੯੧੪੭੦੧੪੬੯
ਗਿਆਸਪੁਰ, ਲੁਧਿਆਣਾ।
(30/08/11)
ਇਕਵਾਕ ਸਿੰਘ ਪੱਟੀ
ਪ੍ਰਿੰ. ਸੁਰਿੰਦਰ ਸਿੰਘ ਨੂੰ ਜਿਤਾਉਣਾ ਅਨੰਦਪੁਰ ਸਾਹਿਬ ਦੀਆਂ ਸੰਗਤਾਂ ਦਾ ਪਹਿਲਾ ਫਰਜ਼: ਪੁਰਤਾਨ
ਵਿਦਿਆਰਥੀ
ਪ੍ਰਿੰਸੀਪਲ ਸੁਰਿੰਦਰ ਸਿੰਘ ਕੌਮ ਦੀ ਮਹਾਨ ਅਤੇ ਬੇਦਾਗ
ਸਖਸ਼ੀਅਤ: ਇਕਵਾਕ ਸਿੰਘ ਪੱਟੀ
ਅੰਮ੍ਰਿਤਸਰ: ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਦੀ ਚੋਣ ਲੜ ਰਹੇ ਸਿੱਖ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਸੁਰਿੰਦਰ ਸਿੰਘ ਦੀ ਹਿਮਾਇਤ ਕਰਦਿਆਂ ਸਿੱਖ
ਮਿਸ਼ਨਰੀ ਕਾਲਜ ਤੋਂ ਸਿੱਖਿਆ ਪ੍ਰਾਪਤ ਕਰ ਚੁੱਕੇ ਪਰਾਤਨ ਵਿਦਿਆਰਥੀਆਂ ਵੱਲੋਂ ਸਾਂਝੇ ਰੂਪ ਵਿੱਚ
ਅਨੰਦਪੁਰ ਸਾਹਿਬ ਦੇ ਸਿੱਖ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪ੍ਰਿੰ. ਸੁਰਿੰਦਰ ਸਿੰਘ ਨੂੰ
ਜਿਤਾਉਣਾ ਹਰ ਸਿੱਖ ਦਾ ਪਹਿਲਾ ਫਰਜ਼ ਬਣਦਾ ਹੈ। ਪੁਰਾਤਨ ਵਿਦਿਆਰਥੀਆਂ ਵਿੱਚ ਸ. ਪਵਿੱਤਰਜੀਤ ਸਿੰਘ,
ਸ. ਗੁਰਚਰਨ ਸਿੰਘ, ਸ. ਰਵਿੰਦਰ ਸਿੰਘ, ਭਾਈ ਗੁਰਮੁੱਖ ਸਿੰਘ, ਸ. ਜਤਿੰਦਰ ਸਿੰਘ, ਭਾਈ ਹਰਸ਼ਰਨ ਸਿੰਘ
ਅਤੇ ਪ੍ਰਸਿੱਧ ਨੌਜਵਾਨ ਸਿੱਖ ਲੇਖਕ ਸ. ਇਕਵਾਕ ਸਿੰਘ ਪੱਟੀ ਨੇ ਕਿਹਾ ਅੱਜ ਇੱਕ ਯੋਗ ਸਮਾਂ ਬਣਿਆ ਹੈ
ਕਿ ਅਸੀਂ ਆਪਣੇ ਗੁਰਧਾਮਾਂ ਵਿੱਚ ਮੁੜ ਗੁਰਮਰਿਯਾਦਾ ਬਹਾਲ ਕਰਵਾਉਣਾ ਚਾਹੁੰਦੇ ਹਾਂ ਤਾਂ ਪ੍ਰਬੰਧਕ
ਕਮੇਟੀ ਵਿੱਚ ਆਪੋ ਆਪਣੇ ਇਲਾਕੇ ਵਿੱਚੋਂ ਉੱਚੇ-ਸੁੱਚੇ ਕਿਰਦਾਰ ਵਾਲੇ ਅਤੇ ਗੁਰਮਤਿ ਦੇ ਧਾਰਨੀ
ਉਮੀਦਵਾਰਾਂ ਨੂੰ ਜਿਤਾ ਕੇ ਕਮੇਟੀ ਵਿੱਚ ਭੇਜੀਏ। ਸ. ਪੱਟੀ ਨੇ ਕਿਹਾ ਕਿ ਪ੍ਰਿੰਸੀਪਲ ਸੁਰਿੰਦਰ
ਸਿੰਘ ਕੌਮ ਦੇ ਮਹਾਨ ਵਿਦਵਾਨ ਹੋਣ ਦੇ ਨਾਲ ਇੱਕ ਬੇਦਾਗ ਸਖਸ਼ੀਅਤ ਹਨ ਜਿਹਨਾਂ ਦੇ ਸ਼੍ਰੋਮਣੀ ਕਮੇਟੀ
ਮੈਂਬਰ ਬਣਨ ਉਪਰੰਤ ਕਮੇਟੀ ਦਾ ਭਵਿੱਖ ਇਲਾਕੇ ਵਿੱਚ ਹੋਰ ਵੀ ਉਜਲਾ ਹੋਵੇਗਾ।
(30/08/11)
ਅਵਤਾਰ ਸਿੰਘ ਮਿਸ਼ਨਰੀ
ਕੀ
ਸ੍ਰੋਮਣੀ ਕਮੇਟੀ ਅਤੇ ਬਾਕੀ ਗੁਰਦੁਆਰਿਆਂ ਵਿੱਚ ਫੈਲਿਆ ਭ੍ਰਿਸ਼ਟਾਚਾਰ ਰੋਕਣ ਲਈ ਵੀ ਕੋਈ ਅੱਨਾ
ਹਜਾਰੇ ਉੱਠੇਗਾ?
ਅਵਤਾਰ ਸਿੰਘ ਮਿਸ਼ਨਰੀ (510-432-5827)
ਬਾਬੇ ਨਾਨਕ ਦੇ ਵੇਲੇ ਤੋਂ ਹੀ ਵਕਤੀਆ ਹਕੂਮਤ ਅਤੇ ਉਸ ਦੇ ਝੋਲੀ ਚੁੱਕ
ਮੁਲਾਂ-ਮੌਲਾਣੇ, ਬ੍ਰਾਹਮਣ, ਜੋਗੀ ਅਤੇ ਸਿੱਧ ਪੀਰ ਆਦਿਕ ਸੰਤ ਬਾਬੇ ਸਿੱਖ ਧਰਮ ਨਾਲ ਟਕਰਾਉਣ ਲੱਗ
ਪਏ ਸਨ। ਬਾਬਾ ਬੰਦਾ ਸਿੰਘ ਬਹਾਦਰ ਅਤੇ ਸਿੱਖ ਮਿਸਲਾਂ ਦੇ ਵੇਲੇ ਤਾਂ ਸਿੱਖ ਪੰਥ ਦੇ ਵਿਰੋਧੀਆਂ ਨੇ
ਅੱਤ ਹੀ ਚੁੱਕ ਲਈ ਸੀ। ਸਿੱਖਾਂ ਨੂੰ ਆਪਣੇ ਘਰ-ਘਾਟ ਛੱਡ ਕੇ ਜੰਗਲਾਂ ਬੇਲਿਆਂ ਵਿੱਚ ਬਸਰ ਕਰਨਾ ਪਿਆ
ਸੀ। ਉਸ ਸਮੇਂ ਦੌਰਾਨ ਹੀ ਕਾਂਸ਼ੀ ਦੀ ਬ੍ਰਾਹਮਣੀ ਪਦਾਇਸ ਉਦਾਸੀ, ਨਿਰਮਲੇ ਹੋਰ ਡੇਰੇਦਾਰ ਅਤੇ
ਸੰਪ੍ਰਦਾਈ ਸਿੱਖ ਧਰਮ ਅਸਥਾਨਾਂ ਤੇ ਕਾਬਜ਼ ਹੋ ਗਏ, ਗੁਰਦੁਆਰਿਆਂ ਵਿੱਚ ਬ੍ਰਾਹਮਣੀ ਰੀਤਾਂ ਚਲਾ
ਦਿੱਤੀਆਂ, ਗੁਰ ਇਤਿਹਾਸ ਅਤੇ ਸਿੱਖ ਇਤਿਹਾਸ ਵਿੱਚ ਰਲਾ ਪੌਣ ਲਈ ਕਈ ਗ੍ਰੰਥ ਵੀ ਰਚੇ ਅਤੇ ਗੁਰਬਾਣੀ
ਦੀ ਵਿਆਖਿਆ ਵੀ ਵਿਦਾਂਤ ਦੇ ਅਧਾਰ ਤੇ ਕਰਨ ਲੱਗ ਪਏ। ਉਸ ਵੇਲੇ ਵੱਡੇ ਵੱਡੇ ਸਿੱਖ ਵਿਦਵਾਨ ਵੀ
ਪੰਡਿਤ ਅਤੇ ਵੇਦਾਂਤੀ ਅਖਵਾਉਣ ਲੱਗ ਪਏ ਜਿਵੇਂ ਪੰਡਿਤ ਕਰਤਾਰ ਸਿੰਘ ਦਾਖਾ ਅਤੇ ਅਜੋਕਾ ਸਾਬਕਾ
ਜਥੇਦਾਰ ਗਿ. ਜੋਗਿੰਦਰ ਸਿੰਘ ਵੇਦਾਂਤੀ। ਸਿੱਖ ਵੇਦਾਂਤੀ ਨਹੀਂ ਸਗੋਂ ਸਿਧਾਂਤੀ ਹੈ।
ਮਹਾਂਰਾਜਾ ਰਣਜੀਤ ਸਿੰਘ ਤੋਂ ਬਾਅਦ ਸਿੱਖਾਂ ਦਾ ਰਾਜ ਜਾਂਦਾ ਰਿਹਾ ਅਤੇ ਭਾਰਤ ਤੇ ਅੰਗ੍ਰੇਜਾਂ ਦਾ
ਕਬਜਾ ਹੋ ਗਿਆ। ਅੰਗ੍ਰੇਜਾਂ ਦੇ ਮੂਹਰੇ ਜੇ ਕੋਈ ਕੌਮ ਅੜੀ ਤਾਂ ਉਹ ਸਿੱਖ ਕੌਮ ਹੀ ਸੀ। ਅੰਗ੍ਰੇਜ
ਬੜਾ ਸਿਆਣਾਂ ਅਤੇ ਚਾਲਬਾਜ ਨੀਤੀਵਾਨ ਸੀ। ਉਸ ਨੇ ਸੋਚਿਆ ਕਿ ਤਾਕਤ ਦੇ ਜੋਰ ਨਾਲ ਇਸ ਬਹਾਦਰ ਕੌਮ
ਨੂੰ ਕਾਬੂ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਉਸ ਨੇ ਰਾਜਨੀਤੀ ਅਧੀਨ ਸਿੱਖ ਲਿਟ੍ਰੇਚਰ ਵਿੱਚ ਰਲਾ
ਕਰਨਾ ਸ਼ੁਰੂ ਕਰ ਦਿੱਤਾ। ਸਿੱਖ ਧਰਮ ਅਸਥਾਨਾਂ ਤੇ ਆਪਣੇ ਝੋਲੀ ਚੁੱਕ ਮਹੰਤਾਂ ਨੂੰ ਕਾਬਜ ਕਰ ਦਿੱਤਾ
ਅਤੇ ਜਾਂਦੇ ਸਮੇਂ ਮਰਿਆ ਸੱਪ ਸਿੱਖਾਂ ਦੇ ਗਲ ਪਾਉਂਦਿਆਂ ਹੋਇਆਂ ਧਰਮ ਅਸਥਾਨਾਂ ਦੇ ਪ੍ਰਬੰਧਕਾਂ
ਦੀਆਂ ਚੋਣਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਆਦਿਕ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ।
ਇਵੇਂ ਲੰਬਾ ਸਮਾਂ ਪਹਿਲਾਂ ਕਰਮਕਾਂਡੀ, ਹੰਕਾਰੀ ਅਤੇ ਵਿਕਾਰੀ ਗੁਰਦੁਆਰਿਆਂ ਤੇ ਕਾਬਜ਼ ਸੰਤ ਬਾਬਿਆਂ
ਨੂੰ, ਬੜੀ ਜਦੋ-ਜਹਿਦ ਅਤੇ ਕੁਰਬਾਨੀਆਂ ਕਰਕੇ ਸਿੰਘ ਸਭਾ ਲਹਿਰ ਅਤੇ ਅਕਾਲੀ ਦਲ ਨੇ ਬਾਹਰ ਕੱਢਿਆ
ਸੀ। ਸਿੱਖ ਧਰਮ ਅਸਥਾਨਾਂ ਦੀ ਸੇਵਾ ਸੰਭਾਲ ਅਤੇ ਧਰਮ ਪ੍ਰਚਾਰ ਲਈ ਸ੍ਰੋਮਣੀ ਕਮੇਟੀ ਕਾਇਮ ਕੀਤੀ ਗਈ
ਸੀ। ਜਿਸ ਦੇ ਮੋਢੀ ਸਿੱਖੀ ਦੇ ਧਾਰਨੀ, ਗੁਰਮਤਿ ਵਿਦਿਆ ਦੇ ਗਿਆਤਾ, ਗੁਰਮੁਖ, ਅਗਾਂਹ ਵਧੂ ਸੋਚ
ਵਾਲੀ ਬਿਰਤੀ ਦੇ ਮਾਲਕ, ਸੰਤ ਸਿਪਾਹੀ ਅਤੇ ਕੁਰਬਾਨੀ ਵਾਲੇ ਸਿੱਖ ਸਨ। ਇਨ੍ਹਾਂ ਸਿੱਖਾਂ ਨੇ ਜਿੱਥੇ
ਦੁਨਿਆਵੀ ਸਕੂਲ ਕਾਲਜ ਖੋਲ੍ਹੇ ਓਥੇ “ਸ਼ਹੀਦ ਸਿੱਖ ਮਿਸ਼ਨਰੀ ਕਾਲਜ” ਵਰਗੇ ਧਾਰਮਿਕ ਵਿਦਿਆਲੇ ਕਾਇਮ
ਕਰਕੇ ਸਿੱਖ ਵਿਦਵਾਨ ਸਕਾਲਰ ਪੈਦਾ ਕੀਤੇ, ਜਿਨ੍ਹਾ ਨੇ ਗੁਰ ਇਤਿਹਾਸ ਅਤੇ ਸਿੱਖ ਇਤਿਹਾਸ ਦੀ ਗਹਿਰੀ
ਪੜਚੋਲ ਕਰਕੇ ਕੁੱਝ ਪੁਸਤਕਾਂ ਅਤੇ ਗੁਰਬਾਣੀ ਦੇ ਟੀਕੇ ਵੀ ਲਿਖੇ। ਉਸ ਵੇਲੇ ਵੱਧ ਤੋਂ ਵੱਧ ਸਿੱਖੀ
ਦਾ ਪ੍ਰਸਾਰ ਅਤੇ ਪ੍ਰਚਾਰ ਹੋਇਆ। ਪਰ ਜਦ ਸਿੱਖ ਅਮੀਰ ਹੋ ਅਵੇਸਲੇ ਹੋ ਗਏ ਤਾਂ ਚੋਰ-ਮੋਰੀ ਰਾਹੀਂ
ਡੇਰਿਆਂ ਅਤੇ ਸੰਪ੍ਰਦਾਵਾਂ ਤੋਂ ਪੜ੍ਹੇ ਗ੍ਰੰਥੀ, ਕਥਾਕਾਰ, ਰਾਗੀ ਅਤੇ ਢਾਡੀ ਸੇਵਾ-ਸੰਭਾਲ ਅਤੇ
ਪ੍ਰਚਾਰ ਦੇ ਨਾਂ ਤੇ ਇੰਟਰ ਹੋ ਗਏ।
ਇਨ੍ਹਾਂ ਲੋਕਾਂ ਨੇ ਹੌਲੀ ਹੌਲੀ ਫਿਰ ਡੇਰੇ ਕਾਇਮ ਕਰ ਲਏ ਅਤੇ ਧਰਮ ਅਸਥਾਨਾਂ ਵਿੱਚ ਸਨਾਤਨੀ ਅਤੇ
ਸਪ੍ਰੰਦਾਈ ਰਲੀ-ਮਿਲੀ ਮਰਯਾਦਾ ਚਲਾ ਦਿੱਤੀ। ਸਿੱਖ ਕੌਮ ਨੂੰ ਵੱਖ ਵੱਖ ਡੇਰਿਆਂ ਅਤੇ ਸੰਪ੍ਰਦਾਵਾਂ
ਵਿੱਚ ਵੰਡ ਦਿੱਤਾ। ਗੁਰਦਵਾਰਿਆਂ ਵਿੱਚ ਆਰਤੀਆਂ ਅਤੇ ਹਵਨ ਹੋਣ ਲੱਗ ਪਏ, ਪੁਜਾਰੀਵਾਦ ਪੈਦਾ ਹੋ ਗਿਆ
ਅਤੇ ਧਰਮ ਅਸਥਾਂਨ ਕਮਰਸ਼ੀਅਲ ਬਣਾ ਦਿੱਤੇ ਗਏ। ਵੱਖ ਵੱਖ ਤਰ੍ਹਾਂ ਦੇ ਪਾਠ ਅਤੇ ਮੰਤਰ ਜਾਪ ਸ਼ੁਰੂ ਕਰ
ਦਿੱਤੇ ਗਏ ਅਤੇ ਉਨ੍ਹਾਂ ਦੀਆਂ ਵੱਖ ਵੱਖ ਭੇਟਾਵਾਂ ਸ਼ੁਰੂ ਕਰ ਦਿੱਤੀਆਂ ਜੋ ਅੱਜ ਵੀ ਚੱਲ ਰਹੀਆਂ ਹਨ।
ਇਵੇਂ ਸਿੱਖਾਂ ਵਿੱਚ ਫੁੱਟ ਪੈ ਗਈ ਅਤੇ ਉਹ ਆਪੋ ਆਪਣੀ ਮਰਯਾਦਾ ਦੇ ਨਾਂ ਤੇ ਆਪਸ ਵਿੱਚ ਲੜਨ ਲੱਗ
ਪਏ।
ਭਾਵੇਂ 1932 ਵਿੱਚ ਸਿੰਘ ਸਭਾ ਦੇ ਮੋਢੀਆਂ ਗਿ. ਦਿੱਤ ਸਿੰਘ, ਪ੍ਰੋ. ਗੁਰਮੁਖ ਸਿੰਘ ਅਤੇ ਬਾਬਾ ਖੜਕ
ਸਿੰਘ ਵਰਗੇ ਪੰਥ ਦਰਦੀਆਂ ਦੀ ਅਣਥੱਕ ਕੋਸ਼ਿਸ਼ ਨਾਲ ਵੱਖ ਵੱਖ ਸੰਪ੍ਰਦਾਵਾਂ ਅਤੇ ਪੰਥਕ ਜਥੇਬੰਦੀਆਂ
ਨੂੰ ਇੱਕ ਮੰਚ ਤੇ ਇਕੱਠਾ ਕਰਕੇ ਕੌਮ ਵਿੱਚੋਂ ਫੁੱਟ ਖਤਮ ਕਰਨ ਲਈ, ਸਭ ਦੀਆਂ ਰਾਵਾਂ ਤੇ ਸੁਝਾ ਲੈ
ਕੇ ਇੱਕ “ਸਿੱਖ ਰਹਿਤ ਮਰਯਾਦਾ” ਕਾਇਮ ਕਰਕੇ ਧਰਮ ਅਸਥਾਨਾਂ ਵਿੱਚ ਲਾਗੂ ਕੀਤੀ ਪਰ ਹੌਲੀ ਹੌਲੀ ਸੰਤ
ਬਾਬੇ ਅਤੇ ਸੰਪ੍ਰਦਾਈ ਇਸ ਤੋਂ ਬਾਗੀ ਹੋ ਗਏ। ਹੌਲੀ ਹੌਲੀ ਪ੍ਰਚਾਰਕਾਂ ਦਾ ਵੀ ਸਤਕਾਰ ਘਟ ਗਿਆ, ਇਸ
ਕਰਕੇ ਚੰਗੇ ਖਾਨਦਾਨੀ ਅਤੇ ਪੜ੍ਹੇ ਲਿਖੇ ਸਿੱਖ ਪ੍ਰਚਾਰਕ ਬਣਨ ਤੋਂ ਕੰਨੀ ਕਤਰੌਨ ਲੱਗ ਪਏ, ਫਿਰ
ਭਾੜੇ ਦੇ ਟੱਟੂ, ਮਰੀ ਜਮੀਰ ਵਾਲੇ ਰੁਜਗਾਰ ਦੀ ਖਾਤਰ ਰਾਗੀ, ਗ੍ਰੰਥੀ, ਢਾਡੀ ਅਤੇ ਪ੍ਰਚਾਰਕ ਬਣਨ
ਲੱਗ ਪਏ। ਆਪ ਪੜ੍ਹ ਕੇ ਗੁਰਬਾਣੀ ਨੂੰ ਸਮਝਣ ਦੀ ਥਾਂ ਭਰਮੀ ਸਿੱਖਾਂ ਨੇ ਪੈਸੇ ਦੇ ਕੇ ਪਾਠ, ਕੀਰਤਨ
ਕਰੌਣੇ ਸ਼ੁਰੂ ਕਰ ਦਿੱਤੇ। ਇਉਂ ਕੌਮ ਸਿੱਖ ਸਿਧਾਂਤਾਂ ਨੂੰ ਭੁੱਲ ਕੇ, ਮਨੋ ਕਲਪਿਤ ਸਾਖੀਆਂ ਦੇ ਮਗਰ
ਲੱਗ ਗਈ ਅਤੇ ਬਹੁਤਾਤ ਵਿੱਚ ਅੱਜ ਵੀ ਲੱਗੀ ਹੋਈ ਹੈ। ਛੋਟੇ ਵੱਡੇ ਸਭ ਗੁਰਦੁਆਰਿਆਂ ਵਿੱਚ ਚੋਣਾਂ
ਹੋਣ ਲੱਗ ਪਈਆਂ ਹਨ ਅਤੇ ਰਾਜਨੀਤਕ ਲੋਗ ਪ੍ਰਬੰਧਕਾਂ ਵਿੱਚ ਘੁਸੜ ਗਏ ਹਨ। ਚੋਣਾਂ ਵਿੱਚ ਗੰਦੀ
ਰਾਜਨੀਤੀ ਤਹਿਤ, ਹੇਰਾ ਫੇਰੀ, ਨਸ਼ੇ ਅਤੇ ਰਿਸ਼ਵਤ ਖੋਰੀ ਦਾ ਬੋਲਬਾਲਾ ਸ਼ੁਰੂ ਹੋ ਗਿਆ ਹੈ। ਚੌਧਰ ਅਤੇ
ਮਾਇਆ ਦੀ ਖਾਤਰ ਪ੍ਰਬੰਧਕ ਅਤੇ ਪੁਜਾਰੀ ਵੀ ਭ੍ਰਿਸ਼ਟ ਹੋ ਚੁੱਕੇ ਹਨ। ਗੁਰਦੁਆਰਿਆਂ ਵਿੱਚ ਕਰਮਕਾਂਡਾਂ
ਦੀ ਸੇਲ ਲੱਗੀ ਹੋਈ ਹੈ, ਪਾਠ, ਕੀਰਤਨ, ਕਥਾ ਅਤੇ ਅਰਦਾਸਾਂ ਵਿਕ ਰਹੀਆਂ ਹਨ। ਗੋਲਕ ਜੋ ਗਰੀਬ ਦਾ
ਮੂੰਹ ਸੀ ਅਮੀਰ ਦੇ ਜਬਾੜਿਆਂ ਵਿੱਚ ਆ ਗਈ ਹੈ। ਗੁਰਦੁਆਰਿਆਂ ਵਿੱਚ ਡੇਰਿਆਂ ਦੀ ਮਰਯਾਦਾ ਹੈ, ਮੂਰਤੀ
ਪੂਜਾ ਅਤੇ ਮੂਰਤੀਆਂ ਵਿਕ ਰਹੀਆਂ ਹਨ। ਸੰਗਤ ਅਤੇ ਗੋਲਕ ਦਾ ਪੈਸਾ ਕਰਮਕਾਂਡਾਂ, ਕੋਟ ਕਚਹਿਰੀਆਂ,
ਮੁਕੱਦਮਿਆਂ ਅਤੇ ਪੁਲੀਟੀਕਲ ਚੋਣਾਂ ਤੇ ਬਰਬਾਦ ਕੀਤਾ ਜਾ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਜੋ ਰੱਬੀ
ਗਿਆਨ ਦੇ ਭੰਡਾਰ ਹਨ, ਉਨ੍ਹਾਂ ਨੂੰ ਪੜ੍ਹਨ, ਵਾਚਣ ਅਤੇ ਅਮਲ ਕਰਨ ਦੀ ਬਜਾਏ, ਉਨ੍ਹਾਂ ਨੂੰ ਤਰ੍ਹਾਂ
ਤਰ੍ਹਾਂ ਦੇ ਰੇਸ਼ਮੀ ਰੁਮਾਲਿਆਂ ਅਤੇ ਭਾਂਤ ਸੁਭਾਤੀ ਡੈਕੋਰੇਸ਼ਨਾਂ ਨਾਲ ਸਜਾਇਆ ਅਤੇ ਸ਼ਿੰਗਾਰਿਆ ਜਾ
ਰਿਹਾ ਹੈ। ਦਿਖਾਵੇ ਦੇ ਅਖੌਤੀ ਸ਼ਰਧਾ ਵਾਲੇ ਮੱਥੇ ਟੇਕੇ ਜਾ ਰਹੇ ਹਨ। ਗੁਰੂ ਗ੍ਰੰਥ ਸਾਹਿਬ ਜੀ ਦੇ
ਰੱਬੀ ਗਿਆਨ ਨੂੰ ਦੁਨੀਆਂ ਦੀਆਂ ਵੱਖ ਵੱਖ ਬੋਲੀਆਂ ਵਿੱਚ ਟ੍ਰਾਂਸਲੇਸ਼ਨ ਕਰਕੇ ਵੰਡਣ ਦੀ ਬਜਾਏ ਗਿਣਤੀ
ਮਿਣਤੀ ਦੇ ਤੋਤਾ ਰਟਨੀ ਪਾਠ ਕੀਤੇ ਜਾ ਰਹੇ ਅਤੇ ਪਾਠਾਂ ਦੀਆਂ ਲੜੀਆਂ ਚਲਾਈਆਂ ਜਾ ਰਹੀਆਂ ਹਨ। ਸਿੱਧ
ਗੋਸਟਾਂ ਦੀ ਕੋਈ ਗੱਲ ਨਹੀਂ ਹੋ ਰਹੀ। ਸਿੱਖ ਸਟੇਜਾਂ ਤੇ ਜੋ ਮਰਜੀ ਸੰਤ ਬਾਬੇ ਅਤੇ ਪ੍ਰਬੰਧਕ
ਪ੍ਰਚਾਰਕ ਬੋਲੀ ਜਾ ਰਹੇ ਹਨ। ਸੰਗਤ ਕੋਲ ਕੋਈ ਅਧਿਕਾਰ ਨਹੀਂ ਕਿ ਉਹ ਸਟੇਜ ਤੇ ਬੋਲਣ ਵਾਲਿਆਂ ਨਾਲ
ਸਵਾਲ ਜਵਾਬ ਕਰ ਸੱਕੇ, ਸੰਗਤ ਨੂੰ ਮੂਕ ਦਰਸ਼ਕ ਬਣਾ ਕੇ ਰੱਖ ਦਿੱਤਾ ਗਿਆ ਹੈ। ਬੇਲੋੜੀਆਂ ਕਟੜਵਾਦੀ
ਅਤੇ ਸੁੱਚ ਭਿੱਟ ਵਾਲੀਆਂ ਮਰਯਾਦਾਵਾਂ ਚਲਾ ਕੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਅਤੇ ਸੱਚ ਦੇ ਪੁਜਾਰੀ
ਸਿੱਖਾਂ ਨੂੰ ਸਿੱਖੀ ਤੋਂ ਦੂਰ ਕਰ ਦਿੱਤਾ ਗਿਆ ਅਤੇ ਕੀਤਾ ਜਾ ਰਿਹਾ ਹੈ। ਇੱਕ ਗ੍ਰੰਥ ਦੀ ਥਾਂ
ਅਨੇਕਾਂ ਗ੍ਰੰਥ ਪ੍ਰਕਾਸ਼ ਕਰਕੇ ਮੱਥੇ ਟੇਕੇ ਤੇ ਪੂਜੇ ਜਾ ਰਹੇ ਹਨ। ਅੱਜ ਸਪੋਕਸਮੈਨ ਦੀ ਸੰਪਾਦਕੀ
ਵਿੱਚ ਵੀ ਕੁੱਝ ਅਜਿਹੀ ਹੀ ਗੁਹਾਰ ਦਿੱਤੀ ਗਈ ਹੈ। ਕੀ ਐਸੇ ਹਲਾਤਾਂ ਵਿੱਚ ਕੋਈ ਤਕੜੇ ਕਿਰਦਾਰ ਦਾ
ਮਾਲਕ ਸਿੱਖ “ਬਾਬਾ ਅੱਨਾ ਹਜਾਰੇ” ਦੀ ਤਰ੍ਹਾਂ ਉੱਠੇਗਾ ਜੋ ਗੁਰਦੁਆਰਿਆਂ ਅਤੇ ਸਿੱਖ ਅਦਾਰਿਆਂ ਵਿੱਚ
ਫੈਲੇ ਹੋਏ ਭ੍ਰਿਸ਼ਟਾਚਾਰ ਦੇ ਵਿਰੁੱਧ ਲੋਕ ਲਹਿਰ ਪੈਦਾ ਕਰਕੇ ਸਿੱਖ ਸਿਧਾਂਤਾਂ ਦੀ ਰੌਸ਼ਨੀ ਵਿੱਚ
ਭ੍ਰਿਸ਼ਟਾਚਾਰ ਨੂੰ ਖਤਮ ਕਰਕੇ ਗਰਮਤਿ ਦਾ ਸ਼੍ਰੇਸ਼ਟਾਚਾਰ ਪੈਦਾ ਕਰੇਗਾ? ਜੇ ਇੱਕ “ਬਾਬਾ ਅੰਨਾ ਹਜਾਰੇ”
ਭਾਰਤ ਸਰਕਾਰ ਨੂੰ ਹਿਲਾ ਸਕਦਾ ਅਤੇ ਲੋਕਪਾਲ ਬਿੱਲ ਪਾਸ ਕਰਨ ਲਈ ਮਜਬੂਰ ਕਰ ਸਕਦਾ ਹੈ ਤਾਂ ਮੁਗਲੀਆ
ਹਕੂਮਤ ਅਤੇ ਅੰਗ੍ਰੇਜ ਸਰਕਾਰ ਦੀ ਨੀਂਦ ਹਰਾਮ ਕਰ ਦੇਣ ਵਾਲੀ ਬਹਾਦਰ ਸਿੱਖ ਕੌਮ ਦਾ ਵਾਰਸ ਅਜੋਕਾ
ਬਹਾਦਰ ਸਿੱਖ ਕਿਉਂ ਅਖੌਤੀ ਸਾਧ ਬਾਬਿਆਂ ਅਤੇ ਬਾਦਲਾਂ ਅੱਗੇ ਗੋਡੇ ਟੇਕੀ ਫਿਰਦਾ ਹੈ? ਗੁਰੂ ਪਿਆਰੇ
ਸਿੱਖੋ! ਹੋਸ਼ ਵਿੱਚ ਆਵੋ, ਧਰਮ ਅਸਥਾਨਾਂ ਅਤੇ ਸਿੱਖ ਸੰਸਥਾਵਾਂ ਨੂੰ ਚੋਣਾਂ ਅਤੇ ਸੰਤ ਬਾਬਿਆਂ ਦੀ
ਗੰਦੀ ਰਾਜਨੀਤੀ ਅਤੇ ਕਮਰਸ਼ੀਅਲ ਕਰ ਦੇਣ ਦੀ ਨੀਤੀ ਤੋਂ ਸੁਚੇਤ ਹੋ ਕੇ, ਯੋਗ ਅਤੇ ਚੰਗੇ ਕਿਰਦਾਰ
ਵਾਲੇ ਆਗੂਆਂ, ਜੋ ਕੇਵਲ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਜੋ ਸਰਬਸਾਂਝੀਵਾਲਤਾ ਅਤੇ ਮਨੁੱਖਤਾ ਦੇ
ਗੁਰੂ ਗਿਆਨ ਦੇ ਸੋਮੇ ਹਨ ਨੂੰ ਸੰਪੂਰਨ ਤੌਰ ਤੇ ਸਮਰਪਤ ਸਿੱਖ ਨੂੰ ਹੀ ਗੁਰਦੁਆਰਿਆਂ ਅਤੇ ਸਿੱਖ
ਸੰਸਥਾਵਾਂ ਦੀ ਸੇਵਾ ਸੰਭਾਲ ਸੌਂਪੀ ਜਾਵੇ। ਕਾਸ਼! ਕੋਈ ਐਸਾ “ਅੰਨਾ ਹਜਾਰੇ” ਸਿੱਖਾਂ ਵਿੱਚ ਵੀ
ਉੱਠੇਗਾ?
(29/08/11)
ਡਾ: ਇਕਬਾਲ ਸਿੰਘ ਢਿੱਲੋਂ
ਸਤਿਕਾਰਯੋਗ ਸੰਪਾਦਕ ਜੀ,
ਆਪ ਜੀ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ!
28. 08. 2011 ਨੂੰ ‘ਸਿਖਮਾਰਗ ਵੈਬਸਾਈਟ’ ਉੱਤੇ ਪਾਏ ਗਏ ਕਰਤਾਰਪੁਰੀ ਬੀੜ ਦੇ ਵਿਸ਼ੇ ਤੇ ਮੇਰੇ ਲੇਖ
ਬਾਰੇ ਆਪ ਜੀ ਦੀ ਟਿੱਪਣੀ ਵਿੱਚ ਪੇਸ਼ ਕੀਤੇ ਗਏ ਸਵਾਲ ਸਬੰਧੀ ਮੈਂ ਆਪ ਜੀ ਦਾ ਧਿਆਨ ਇੱਸੇ ਵੈਬਸਾਈਟ
ਤੇ ਪਹਿਲਾਂ ਪਾਏ ਜਾ ਚੁੱਕੇ ਮੇਰੇ ਲੇਖ ‘ਭਾਈ ਬੰਨੋਂ ਵਾਲੀ ਬੀੜ – ਉਤਪਤੀ ਅਤੇ ਪਰਭਾਵ’ ਵੱਲ
ਦੁਆਉਣਾ ਚਾਹੁੰਦਾ ਹਾਂ। ਆਪ ਜੀ ਵੱਲੋਂ ਉਠਾਏ ਗਏ ਸਵਾਲ ਦੇ ਜੁਆਬ ਲਈ ਮੇਰਾ ਇਹ ਲੇਖ ਪੜ੍ਹਿਆ ਜਾ
ਸਕਦਾ ਹੈ।
ਬਾਕੀ, ਇੱਥੇ ਆਪ ਜੀ ਅੱਗੇ ਮੈਂ ਇਹ ਨੁਕਤਾ ਵੀ ਰੱਖਣਾ ਚਾਹੁਂਦਾ ਹਾਂ ਕਿ ਵਿਚਾਰ-ਚਰਚਾ ਦੁਬਾਰਾ
ਸ਼ੁਰੂ ਕਰਕੇ ‘ਸਿਖਮਾਰਗ ਵੈਬਸਾਈਟ’ ਨੂੰ ਵਧੇਰੇ ਉਪਯੋਗੀ ਬਣਾਇਆ ਜਾ ਸਕਦਾ ਹੈ। ਇਹ ਠੀਕ ਹੈ ਕਿ
ਵਿਚਾਰ-ਚਰਚਾ ਉਸਾਰੂ ਅਤੇ ਸਭਿਅਕ ਕਿਸਮ ਦੀ ਹੀ ਹੋਣੀ ਚਾਹੀਦੀ ਹੈ। ਇਹ ਤਾਂ ਮਾਨਯੋਗ ਸੰਪਾਦਕ ਦੇ ਹੀ
ਹੱਥ ਵਿੱਚ ਹੈ ਕਿ ਉਹ ਨਾਂਹਪੱਖੀ ਅਤੇ ਅਸਭਿਅਕ ਕਿਸਮ ਦੇ ਵਿਚਾਰਾਂ ਨੂੰ ਵੈਬਸਾਈਟ ਤੇ ਥਾਂ ਨਾਂ
ਦੇਵੇ। ਇਸ ਦੇ ਲਈ ਮਾਨਯੋਗ ਸੰਪਾਦਕ ਵੱਲੋ ਅਗਾਊਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾ ਸਕਦੇ ਹਨ। ਇੱਕ
ਗੱਲ ਹੋਰ ਜੋ ਵਿਚਾਰਨ ਵਾਲੀ ਹੈ ਉਹ ਇਹ ਹੈ ਕਿ ਹੋ ਸਕਦਾ ਹੈ ਕਿ ਕੁੱਝ ਵਿਅਕਤੀਆਂ ਨੇ ਜਾਣ-ਬੁਝ ਕੇ
ਵਿਚਾਰ-ਚਰਚਾ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਤਾਂ ਕਿ ‘ਸਿਖਮਾਰਗ ਵੈਬਸਾਈਟ’ ਦੇ
ਪ੍ਰਬੰਧਕ ਅੱਕ ਕੇ ਵਿਚਾਰ-ਚਰਚਾ ਬੰਦ ਹੀ ਕਰ ਦੇਣ ਅਤੇ ਵੈਬਸਾਈਟ ਦਾ ਪਰਭਾਵ ਕਮਜ਼ੋਰ ਪੈ ਜਾਵੇ। ਜੋ
ਲੋਕ ‘ਸਿਖਮਾਰਗ ਵੈਬਸਾਈਟ’ ਨਾਲ ਈਰਖਾ ਕਰਦੇ ਹਨ ਅਤੇ ਇਸ ਨੂੰ ਨਿਵਾਣ ਵੱਲ ਲਿਜਾਣਾ ਚਾਹੁੰਦੇ ਹਨ,
ਜਾਣ-ਬੁਝ ਕੇ ਵਿਚਾਰ-ਚਰਚਾ ਨੂੰ ਗੰਧਲਾ ਕਰਕੇ ਇਸ ਵੈਬਸਾਈਟ ਦੀ ਸਫਲਤਾ ਨੂੰ ਘਟਾਉਣ ਦਾ ਯਤਨ ਕਰ
ਸਕਦੇ ਹਨ। ਜੇਕਰ ਇਹ ਸਹੀ ਹੋਵੇ ਤਾਂ ਵੈਬਸਾਈਟ ਦੇ ਪ੍ਰਬੰਧਕਾਂ ਵੱਲੋਂ ਵਿਚਾਰ-ਚਰਚਾ ਨੂੰ ਬੰਦ ਕਰਕੇ
ਅਜਿਹੇ ਲੋਕਾਂ ਦੀ ਸਾਜ਼ਿਸ਼ ਨੂੰ ਕਾਮਯਾਬ ਕਰ ਦਿੱਤਾ ਗਿਆ ਹੈ। ‘ਸਿਖਮਾਰਗ ਵੈਬਸਾਈਟ’ ਦੀ ਸਫਲਤਾ ਦਾ
ਵੱਡਾ ਅਧਾਰ ਇਸ ਤੇ ਹੁੰਦੀ ਵਿਚਾਰ-ਚਰਚਾ ਹੀ ਹੈ। ਆਸ ਹੈ ਕਿ ਸਾਰੀ ਸਥਿਤੀ ਨੂੰ ਧਿਆਨ ਵਿੱਚ ਰੱਖਦੇ
ਹੋਏ ਆਪ ਜੀ ਵਿਚਾਰ-ਚਰਚਾ ਦਾ ਸਿਲਸਿਲਾ ਦੁਬਾਰਾ ਸ਼ੁਰੂ ਕਰਨ ਬਾਰੇ ਜ਼ਰੂਰ ਸੋਚੋਗੇ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।
(ਸੰਪਾਦਕੀ ਟਿੱਪਣੀ:-
ਡਾ: ਇਕਬਾਲ ਸਿੰਘ ਢਿੱਲੋਂ ਜੀ, ਤੁਹਾਡਾ ਪਹਿਲਾਂ ਛਪਿਆ ਲੇਖ, ‘ਭਾਈ ਬੰਨੋਂ ਵਾਲੀ ਬੀੜ – ਉਤਪਤੀ
ਅਤੇ ਪਰਭਾਵ’ ਤਾਂ ਪਹਿਲਾਂ ਪਉਣ ਵੇਲੇ ਵੀ ਪੜ੍ਹਿਆ ਸੀ ਅਤੇ ਹੁਣ ਫਿਰ ਦੁਬਾਰਾ ਪੜ੍ਹਿਆ ਹੈ। ਪਹਿਲੇ
ਲੇਖ ਵਿੱਚ ਤੁਸੀਂ ਪਰਚੱਲਤ ਕਥਾਵਾਂ ਦਾ ਜ਼ਿਕਰ ਕਰ ਕੇ ਲਿਖਿਆ ਸੀ ਅਤੇ ਇਸ ਲੇਖ ਵਿੱਚ ਤੁਸੀਂ ਸਿੱਧਾ
ਹੀ ਚੋਰੀਂ ਉਤਾਰਾ ਕਰਨ ਬਾਰੇ ਲਿਖ ਦਿੱਤਾ ਸੀ। ਮੇਰੀ ਸਮਝ ਮੁਤਾਬਕ ਇਹਨਾ ਦੋਹਾਂ ਗੱਲਾਂ ਦਾ ਫਰਕ ਇਹ
ਹੈ ਕਿ ਜੇ ਕਰ ਤੁਸੀਂ ਕਿਸੇ ਵਾਪਰੀ ਘਟਨਾ ਨੂੰ, ਕਿਹਾ ਜਾਂਦਾ ਹੈ ਜਾਂ ਪਰਚੱਲਤ ਕਥਾਵਾਂ ਕਰਕੇ
ਲਿਖਦੇ ਹੋ ਤਾਂ ਜਰੂਰੀ ਨਹੀਂ ਤੁਸੀਂ ਉਸ ਨਾਲ ਪੂਰੀ ਤਰ੍ਹਾਂ ਸਹਿਮਤ ਹੋਵੋਂਗੇ, ਉਹ ਗੱਲਾਂ ਗਲਤ ਵੀ
ਹੋ ਸਕਦੀਆਂ ਹਨ ਅਤੇ ਠੀਕ ਵੀ। ਪਰ ਜਦੋਂ ਤੁਸੀਂ ਸਿੱਧਾ ਹੀ ਲਿਖਦੇ ਹੋ ਕਿ ਇਸ ਤਰ੍ਹਾਂ ਹੋਇਆ ਜਾਂ
ਕੀਤਾ ਤਾਂ ਇਸ ਦਾ ਮਤਲਬ ਇਹ ਬਣ ਜਾਂਦਾ ਹੈ ਕਿ ਤੁਸੀਂ ਉਸ ਨਾਲ ਸਹਿਮਤ ਹੋ ਕਿ ਵਾਕਿਆ ਹੀ ਇਸ
ਤਰ੍ਹਾਂ ਹੋਇਆ ਜਾਂ ਕੀਤਾ ਗਿਆ ਹੈ। ਹੋ ਸਕਦਾ ਹੈ ਕਿ ਤੁਹਾਡੀ ਅਤੇ ਬਾਕੀ ਹੋਰ ਪਾਠਕਾਂ/ਲੇਖਕਾਂ ਦੀ
ਸੋਚਣੀ ਮੇਰੇ ਇਹਨਾ ਖਿਆਲਾਂ ਤੋਂ ਭਿੰਨ ਹੋਵੇ। ਹੇਠਾਂ ਤੁਹਾਡੇ ਪਹਿਲੇ ਲਿਖੇ ਲੇਖ ਵਿਚੋਂ ਉਹ ਲਾਈਨਾ
ਕਾਪੀ ਪੇਸਟ ਕਰ ਰਿਹਾ ਹਾਂ ਜਿਹੜੀਆਂ ਕਿ ਭਾਈ ਬੰਨੋ ਦੇ ਉਤਾਰਾ ਕਰਨ ਨਾਲ ਸੰਬੰਧਿਤ ਹਨ:
ਭਾਈ ਬੰਨੋਂ ਵੱਲੋਂ ਸ੍ਰੀ ਆਦਿ ਗ੍ਰੰਥ ਦੀ ਨਕਲ ਤਿਆਰ ਕਰਵਾਉਣ ਬਾਰੇ ਹੇਠ ਲਿਖੀਆਂ ਕਥਾਵਾਂ ਪਰਚਲਤ
ਹਨ:
1. ਅੰਮ੍ਰਿਤਸਰ ਵਿਖੇ ਪੋਥੀ ਸਾਹਿਬ ਦੀ ਲਿਖਾਈ ਦੇ ਸੰਪੂਰਨ ਹੋ ਜਾਣ ਤੋਂ ਬਾਦ ਭਾਈ ਬੰਨੋ ਨੇ ਸ੍ਰੀ
ਗੁਰੂ ਅਰਜਨ ਦੇਵ ਜੀ ਅੱਗੇ ਬੇਨਤੀ ਕੀਤੀ ਕਿ ਉਸ ਨੂੰ ਪੋਥੀ ਸਾਹਿਬ ਉਸ ਦੇ ਆਪਣੇ ਪਿੰਡ ਮਾਂਗਟ ਵਿੱਚ
ਆਪਣੇ ਗ੍ਰਹਿ ਵਿਖੇ ਲਿਜਾਣ ਦੀ ਇਜਾਜ਼ਤ ਦਿੱਤੀ ਜਾਵੇ। (ਪਿੰਡ ਮਾਂਗਟ ਨੂੰ ਖਾਰਾ-ਮਾਂਗਟ ਵੀ ਕਿਹਾ
ਜਾਂਦਾ ਸੀ।) ਗੁਰੁ ਜੀ ਭਾਈ ਬੰਨੋਂ ਦੀ ਸ਼ਰਧਾ ਵੇਖ ਕੇ ਨਾਂਹ ਨਾਂ ਕਰ ਸਕੇ ਅਤੇ ਉਸ ਦੀ ਬੇਨਤੀ ਇਸ
ਸ਼ਰਤ ਤੇ ਮੰਨ ਲਈ ਕਿ ਜਦੋਂ ਵੀ ਪੋਥੀ ਸਾਹਿਬ ਨੂੰ ਵਾਪਸ ਮੰਗਵਾਇਆ ਜਾਵੇ, ਉਹ ਇਸ ਨੂੰ ਗੁਰੂ ਜੀ ਕੋਲ
ਤੁਰੰਤ ਪਹੁੰਚਾ ਦੇਵੇ। ਹਾਲੇ ਭਾਈ ਬੰਨੋਂ ਪੋਥੀ ਸਾਹਿਬ ਲੈ ਕੇ ਆਪਣੇ ਪਿੰਡ ਪਹੁੰਚਿਆ ਹੀ ਸੀ ਕਿ
ਗੁਰੂ ਜੀ ਵੱਲੋਂ ਪੋਥੀ ਸਾਹਿਬ ਵਾਪਸ ਕਰਨ ਦਾ ਸੁਨੇਹਾ ਪਹੁੰਚ ਗਿਆ। ਇਸ ਤੇ ਭਾਈ ਬੰਨੋ ਨੇ ਆਪਣੇ
ਨਾਲ ਕੁੱਝ ਲਿਖਾਰੀ ਲਏ ਅਤੇ ਪੋਥੀ ਸਾਹਿਬ ਲੈ ਕੇ ਅੰਮ੍ਰਿਤਸਰ ਵਲ ਚਾਲੇ ਪਾ ਦਿੱਤੇ। ਉਸ ਨੇ ਇਸ ਸਫਰ
ਦੌਰਾਨ ਰਸਤੇ ਵਿੱਚ ਕੀਤੇ ਵੱਖ-ਵੱਖ ਪੜਾਵਾਂ ਵੇਲੇ ਪੋਥੀ ਸਾਹਿਬ ਦੀ ਇੱਕ ਨਕਲ ਤਿਆਰ ਕਰਵਾ ਲਈ।
2. ਪੋਥੀ ਸਾਹਿਬ ਦੀ ਲਿਖਾਈ ਦੇ ਸੰਪੂਰਨ ਹੋ ਜਾਣ ਤੋਂ ਬਾਦ ਇਸ ਦੀ ਜਿਲਦ ਲਗਵਾਉਣ ਦੀ ਜ਼ਰੂਰਤ ਸੀ
ਅਤੇ ਇਸ ਦਾ ਪ੍ਰਬੰਧ ਅੰਮ੍ਰਿਤਸਰ ਵਿੱਚ ਮੌਜੂਦ ਨਹੀਂ ਸੀ। ਜਿਲਦ ਲਗਵਾਉਣ ਦਾ ਕੰਮ ਲਹੌਰ ਵਿੱਚ ਹੀ
ਹੋ ਸਕਦਾ ਸੀ। ਇਸ ਲਈ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪੋਥੀ ਸਾਹਿਬ ਭਾਈ ਬੰਨੋ ਦੇ ਸਪੁਰਦ ਕਰ ਕੇ ਉਸ
ਨੂੰ ਇਸ ਦੀ ਜਿਲਦ ਲਗਵਾਉਣ ਲਈ ਲਹੌਰ ਭੇਜਿਆ। ਭਾਈ ਬੰਨੋ ਨੇ ਅੰਮ੍ਰਿਤਸਰ ਤੋਂ ਲਹੌਰ ਜਾਂਦਿਆਂ ਅਤੇ
ਵਾਪਸੀ ਦੇ ਸਫਰ ਦੌਰਾਨ ਥੋੜੇ-ਥੋੜੇ ਪੈਂਡੇ ਪਿੱਛੋਂ ਪੜਾਅ ਕੀਤੇ ਅਤੇ ਹਰ ਪੜਾਅ ਤੇ ਲਿਖਾਰੀਆਂ
ਪਾਸੋਂ ਪੋਥੀ ਸਾਹਿਬ ਦੇ ਕੁੱਝ ਪੱਤਰੇ ਨਕਲ ਤਿਆਰ ਕਰਵਾਉਂਦੇ ਹੋਏ ਅੰਮ੍ਰਿਤਸਰ ਪਹੁੰਚਣ ਤਕ ਪੂਰੀ
ਬੀੜ ਦਾ ਉਤਾਰਾ ਕਰਵਾ ਲਿਆ।
3. ਉਪਰੋਕਤ ਦੋਹਾਂ ਧਾਰਨਾਵਾਂ ਨੂੰ ਨਕਾਰਨ ਵਾਲੀ ਤੀਜੀ ਧਾਰਨਾ ਵੀ ਮੌਜੂਦ ਹੈ ਜਿਸ ਅਨੁਸਾਰ ਭਾਈ
ਬੰਨੋ ਨੇ ਅੰਮ੍ਰਿਤਸਰ ਵਿਖੇ ਹੀ ਪੋਥੀ ਸਾਹਿਬ ਦਾ ਉਤਾਰਾ ਕੀਤਾ। ਇਸ ਧਾਰਨਾ ਅਨੁਸਾਰ ਜਿਉਂ-ਜਿਉਂ
ਸ੍ਰੀ ਗੁਰੂ ਅਰਜਨ ਦੇਵ ਜੀ ਭਾਈ ਗੁਰਦਾਸ ਨੂੰ ਬਾਣੀ ਲਿਖਵਾਉਂਦੇ ਗਏ ਭਾਈ ਬੰਨੋਂ ਵੀ ਨਾਲ-ਨਾਲ ਹੀ
ਪੋਥੀ ਸਾਹਿਬ ਲਈ ਚੁਣੀ ਗਈ ਬਾਣੀ ਦਾ ਉਤਾਰਾ ਕਰਵਾਉਂਦਾ ਗਿਆ। ਇਸ ਤਰ੍ਹਾਂ ਉਸ ਨੇ ਪੋਥੀ ਸਾਹਿਬ ਦੀ
ਇੱਕ ਨਕਲ ਤਿਆਰ ਕਰਵਾ ਲਈ। ਪ੍ਰੋ. ਸਾਹਿਬ ਸਿੰਘ ਨੇ ਆਪਣੀ ਪੁਸਤਕ ‘ਆਦਿ ਬੀੜ ਬਾਰੇ’ ਵਿੱਚ ਇਸ
ਧਾਰਨਾ ਦੀ ਜ਼ੋਰਦਾਰ ਪ੍ਰੋੜਤਾ ਕੀਤੀ ਹੈ।
ਇਸ ਉਪਰੋਕਤ ਲਿਖਤ ਵਿਚਲੀਆਂ ਪਹਿਲੇ ਦੋ ਨੰਬਰਾਂ ਵਾਲੀਆਂ ਲਿਖਤਾਂ ਤਰਕ ਦੀ ਕਸਵੱਟੀ ਤੇ ਪੂਰੀਆਂ
ਨਹੀਂ ਉਤਰ ਸਕਦੀਆਂ। ਇਹ ਪੰਜਾਹ ਜਾਂ ਸੌ ਕੁ ਪੰਨੇ ਤਾਂ ਨਹੀਂ ਸਨ ਜਿਹੜੇ ਕਿ ਰਾਹ ਵਿੱਚ ਹੀ ਚੋਰੀਂ
ਉਤਾਰਾ ਕਰ ਲਏ ਜਾਂਦੇ। ਇਹਨਾ ਉਪਰ ਵਾਲੇ ਤਿੰਨ ਕਾਰਨਾ ਤੋਂ ਬਿਨਾ ਹੋਰ ਵੀ ਕਈ ਕਾਰਨ ਹੋ ਸਕਦੇ ਹਨ
ਉਤਾਰਾ ਕਰਨ ਦੇ। ਕਿਉਂਕਿ ਬਹੁਤੀਆਂ ਸਾਖੀਆਂ ਗੁਰਬਿਲਾਸ ਪਾਤਸ਼ਾਹੀ ਛੇਵੀ ਦੇ ਅਧਾਰਤ ਪਰਚੱਲਤ ਹਨ ਇਸ
ਲਈ ਉਹਨਾ ਨੂੰ ਬਹੁਤਾ ਭਰੋਸੇਯੋਗ ਨਹੀਂ ਮੰਨਿਆਂ ਜਾ ਸਕਦਾ।
‘ਸਿੱਖ ਮਾਰਗ’ ਤੇ ਹੁੰਦੀ ਵਿਚਾਰ ਚਰਚਾ ਨੂੰ ਬੰਦ ਕਰਵਾਉਣ ਪਿਛੇ ਕੋਈ ਸ਼ਾਜਿਸ਼ ਨਹੀਂ ਬਲਕਿ ਅਗਿਆਨਤਾ
ਅਤੇ ਹਉਮੇ ਹੈ। ਕੁੱਝ ਕੁ ਬੰਦਿਆਂ ਨੂੰ ਐਵੇਂ ਹੀ ਭਰਮ ਹੋ ਜਾਂਦਾ ਹੈ ਕਿ ਅਸੀਂ ਬਾਕੀਆਂ ਨਾਲੋਂ
ਸਿਆਣੇ ਹਾਂ ਅਤੇ ਹੋਰ ਸਾਰੇ ਸਾਡੀ ਗੱਲ ਮੰਨ ਕੇ ਸਾਡੇ ਪਿਛੇ ਲੱਗਣ। ਅਸੀਂ ਪਹਿਲਾਂ ਤੋਂ ਹੀ ਕਦੀ ਵੀ
ਕਿਸੇ ਖਾਸ ਇੱਕ ਬੰਦੇ, ਵਿਦਵਾਨ ਜਾਂ ਕਿਸੇ ਟੋਲੇ ਦੇ ਮਗਰ ਲੱਗ ਕੇ ਸੱਚ ਨੂੰ ਤਿਲਾਂਜਲੀ ਨਹੀਂ
ਦਿੱਤੀ ਅਤੇ ਨਾ ਹੀ ਭਵਿੱਖ ਵਿੱਚ ਐਸਾ ਹੋਣ ਦਿੱਤਾ ਜਾਵੇਗਾ। ਇਸ ਗੱਲ ਦੀ ਵੀ ਕਦੀ ਕੋਈ ਪਰਵਾਹ ਨਹੀਂ
ਕੀਤੀ ਕਿ ਇੱਥੇ ਕੌਣ ਲਿਖਣੋਂ ਹਟਦਾ ਹੈ ਅਤੇ ਕੌਣ ਨਵਾਂ ਲੇਖਕ ਲਿਖਣ ਲਗਦਾ ਹੈ। ਜੇ ਕਰ ਹੁਣ ਵਾਲੇ
ਸਾਰੇ ਲਿਖਣ ਵਾਲੇ ਵੀ ਇੱਥੇ ਲਿਖਣਾ ਬੰਦ ਕਰਕੇ ਇਸ ਨੂੰ ਪੜ੍ਹਨਾ ਵੀ ਬੰਦ ਕਰ ਦੇਣ ਤਦ ਵੀ ਸਾਨੂੰ
ਕੋਈ ਫਰਕ ਨਹੀਂ ਕਿਉਂਕਿ ਇਹ ਮੇਰੀ ਰੋਟੀ ਰੋਜ਼ੀ ਦਾ ਸਾਧਨ ਨਹੀਂ ਹੈ ਕਿ ਮੇਰੀ ਆਮਦਨ ਵਿੱਚ ਕੋਈ ਫਰਕ
ਪੈ ਜਾਵੇਗਾ। ਸੱਚ ਨੂੰ ਕੋਈ ਬਹੁਤਾ ਚਿਰ ਲੁਕਾ ਕੇ ਨਹੀਂ ਰੱਖ ਸਕਦਾ। ‘ਸਿੱਖ ਮਾਰਗ’ ਦੀ ਸਫਲਤਾ
ਸਿਰਫ ਸਚਾਈ ਅਤੇ ਨਿਰਪੱਖਤਾ ਦੇ ਅਧਾਰ ਤੇ ਖੜੀ ਹੈ ਨਾ ਕਿ ਇਕੱਲੀ ਵਿਚਾਰ ਚਰਚਾ ਤੇ। ਇਹ ਠੀਕ ਹੈ ਕਿ
ਵਿਚਾਰ ਚਰਚਾ ਨਾਲ ਆਮ ਪਾਠਕਾਂ ਦੀ ਦਿਲਚਸਪੀ ਵਧਦੀ ਹੈ। ਇਸ ਨੂੰ ਦੁਬਾਰਾ ਸ਼ੁਰੂ ਕਰਨ ਲਈ ਕੁੱਝ ਹਫਤੇ
ਹੋਰ ਠਹਿਰ ਕੇ ਸੋਚ ਵਿਚਾਰ ਕਰ ਲਵਾਂਗੇ। ਗਰਮੀਆਂ ਵਿੱਚ ਮੇਰੇ ਬਾਰਹਲੇ ਵੀ ਕਈ ਵਾਧੂ ਕੰਮ ਕਰਨ ਵਾਲੇ
ਹੁੰਦੇ ਹਨ। ਇਹ ਗੱਲ ਸਦਾ ਹੀ ਚੇਤੇ ਰੱਖੋ ਕਿ ਅਸੀਂ ਕਦੀ ਵੀ ਇੱਥੇ ਕਿਸੇ ਦਾ ਡਰ ਜਾਂ ਦਬਾਅ ਨਹੀਂ
ਝੱਲਿਆ ਅਤੇ ਨਾ ਹੀ ਕਦੀ ਝੱਲਾਂਗੇ ਭਾਵੇਂ ਸਾਰੀ ਦੁਨੀਆਂ ਦੇ ਸਿੱਖ ਨਰਾਜ਼ ਹੋ ਜਾਣ)
(28/08/11)
ਪ੍ਰੋ: ਸੁਖਵਿੰਦਰ ਸਿੰਘ ਦਦੇਹਰ
☬ ਗੁਰਸਿਖੋ ਹੁਕਮਨਾਮੇ ਮੰਨਣੇ ਹੀ ਪੈਣਗੇ…? ☬
ਪ੍ਰੋ: ਸੁਖਵਿੰਦਰ ਸਿੰਘ ਦਦੇਹਰ
ਸਿੱਖ ਕੌਮ ਤੇ ਅਕਾਲ ਪੁਰਖ ਸਤਿਗੁਰੂ ਜੀ ਦੀਆਂ ਬੜੀਆਂ ਵੱਡੀਆਂ ਰਹਿਮਤਾਂ
ਹਨ। ਸਭ ਤੋਂ ਵੱਡੀਆਂ ਰਹਿਮਤਾਂ ਸਾਡੇ ਕੋਲ ਹਨ ਗੁਰੂਬਾਣੀ ਦਾ ਉਪਦੇਸ਼, ਇਨਕਲਾਬੀ ਇਤਿਹਾਸ ਦੀਆਂ
ਘਟਨਾਵਾਂ, ਇਤਿਹਾਸ ਨਾਲ ਜੁੜੀਆਂ ਯਾਦਗਾਰਾਂ ਆਦਿ। ਪਰ ਸਿੱਖ ਕੌਮ ਦਿਨੋ ਦਿਨ ਕੁਰਾਹੇ ਪਾ ਦਿਤੀ ਗਈ।
ਬਹੁਤ ਸਾਰੀਆਂ ਵੱਡੀਆਂ ਛੋਟੀਆਂ ਜਥੇਬੰਦੀਆਂ, ਕਈ ਵਿਦਵਾਨ, ਬੂਬਨੇ ਸਾਧ ਤੇ ਸਾਧਾਂ ਦੇ ਡੇਰਿਆਂ ਤੋਂ
ਪੜ੍ਹੇ ਤਖਤਾਂ ਦੇ ਜਥੇਦਾਰ,
“ਬਾਣੀ ਗੁਰੂ ਗੁਰੂ ਹੈ ਬਾਣੀ” ਸ਼ਬਦ ਗੁਰੂ ਦੀ ਗੱਲ
ਕਰਦਿਆਂ ਨਾਲ ਨਾਲ ਦੇਹ ਪੂਜਾ ਨੂੰ ਵੀ ਵਧੇਰੇ ਮਾਨਤਾ ਦੇਂਦੇ ਹਨ। ਬੰਦਿਆਂ ਦੀਆਂ ਗੱਲਾਂ ਗੁਰੂ
ਨਾਲੋਂ ਵੱਧ ਪਸੰਦ ਕੀਤੀਆਂ ਜਾਂਦੀਆਂ ਹਨ। ਕਥਾ ਕੀਰਤਨ ਪਾਠ ਕਰਦਿਆਂ ਸੁਣਦਿਆਂ ਸੁਣਾਉਂਦਿਆਂ ਇਹੀ
ਗੱਲਾਂ ਸਾਹਮਣੇ ਆਉਂਦੀਆਂ ਹਨ ਕਿ ਫਲਾਨੇ ਕਥਾਕਾਰ ਨੇ ਬੜੀ ਕਮਾਲ ਦੀ ਕਥਾ ਕੀਤੀ, ਬੜਾ ਵਧੀਆ ਕੀਰਤਨ
ਕੀਤਾ। ਕੋਈ ਇਹ ਨਹੀਂ ਕਹਿੰਦਾ ਕਿ ਵੇਖੋ ਭਾਈ ਗੁਰੂਬਾਣੀ ਕਿੰਨੀ ਅਨੰਦ ਮਈ ਹੈ ਕਿੰਨਾ ਵਧੀਆ ਗਿਆਨ
ਦਿੰਦੀ ਹੈ। ਗੁਰੂਬਾਣੀ ਦੀ ਵਡਿਆਈ ਦੀ ਥਾਂ ਬੰਦਿਆਂ ਦੀ ਹੀ ਵਡਿਆਈ ਵਿੱਚ ਉਲਝ ਕੇ ਰਹਿ ਗਿਆ ਹੈ
ਸਾਡਾ ਸਿੱਖ ਸਮਾਜ। ਉਂਝ ਸਾਡਾ ਸ਼ਬਦ ਗੁਰੁ ਹੈ, ਅਸੀਂ ਇਹ ਪ੍ਰਚਾਰਦੇ ਨਹੀਂ ਥੱਕਦੇ। ਗੁਰਦੁਆਰੇ ਦੇ
ਪ੍ਰਧਾਨ ਦਾ ਹੁਕਮ ਨਾ ਮੰਨਣ ਕਰਕੇ ਭਾਈਆਂ ਗ੍ਰੰਥੀਆਂ ਦੀ ਸ਼ਾਮਤ ਲਿਆ ਦਿਤੀ ਜਾਂਦੀ ਹੈ ਪਰ ਗੁਰੁ ਦਾ
ਹੁਕਮ ਕੋਈ ਵੀ ਨਾ ਮੰਨੇ, ਤਾਂ ਵੀ ਅਸੀਂ ਪ੍ਰਚਾਰਦੇ ਨਹੀਂ ਥਕਦੇ ਸਾਡਾ ਗੁਰੂ ਤਾਂ ਸ਼ਬਦ ਗੁਰੁ ਹੈ?
ਇਵੇਂ ਹੀ ਕੌਮ ਦੇ ਸਿਰ ਮੜ ਦਿਤੇ ਅਨਪੜ ਜਥੇਦਾਰਾਂ ਦੇ ਹੁਕਮਨਾਮੇ ਜਾਰੀ ਹੋਣ ਤੇ ਸਾਡੀ ਕੌਮ ਦੀ
ਅਕਲ ਦਾ ਦਿਵਾਲੀਆ ਨਜ਼ਰ ਪੈਂਦਾ ਹੈ।
ਗੁਰਬਾਣੀ ਸਤਿਗੁਰੂ ਦੇ ਹੁੰਦਿਆਂ ਸਾਨੂੰ ਬੰਦਿਆਂ ਦੇ ਹੁਕਮਾਂ ਦੀ ਲੋੜ ਕਿਉਂ
ਪਈ? ਜਾਂ ਤਾਂ ਅਸੀਂ ਗੁਰੂਬਾਣੀ ਨੂੰ ਗੁਰੂ ਨਹੀਂ ਮੰਨਦੇ ਤੇ ਜਾਂ ਕੋਈ ਕਮੀਂ ਸਮਝਦੇ ਹਾਂ ਜੋ
ਗੁਰੂਬਾਣੀ ਦੇ ਹੁਕਮਾਂ ਦੇ ਉੱਲਟ ਜਾ ਕੇ ਬੰਦਿਆਂ ਨੂੰ ਹੁਕਮਨਾਮੇ ਜਾਰੀ ਕਰਨੇ ਪਏ। ਜਿੰਨੇ
ਹੁਕਮਨਾਮੇ ਜਥੇਦਾਰਾਂ ਜਾਰੀ ਕੀਤੇ ਇਨਾਂ ਵਿੱਚ ਕਿਹੜੀ ਨਵੀਂ ਗੱਲ ਕੀਤੀ ਹੈ ਜਿਹੜੀ ਗੁਰੂਬਾਣੀ ਗੁਰੂ
ਵਿੱਚ ਨਹੀਂ ਹੈ। ਸਾਡੇ ਸਮਾਜ ਦੇ ਬਹੁਤੇ ਵੱਡੇ ਧਰਮੀ ਅਖਵਾਉਂਦੇ ਲੋਕ ਵੀ ਬੰਦਿਆਂ ਦੇ ਹੁਕਮਨਾਮਿਆਂ
ਨੂੰ ਲਾਗੂ ਕਰਵਾਉਣ ਲਈ ਲੜਦੇ, ਨਫਰਤ ਉਗਲਦੇ, ਈਰਖਾ ਆਦਿ ਕਰਦੇ ਵੇਖੇ ਜਾਂਦੇ ਹਨ। ਗੁਰੂਬਾਣੀ ਗੁਰੁ
ਜੀ ਦੇ ਹੁਕਮਨਾਮੇ ਲਾਗੂ ਕਰਵਾਉਣ ਤੋਂ ਇਹ ਲੋਕ ਕੰਨੀਂ ਕਤਰਾਉਂਦੇ ਹਨ। ਆਪ ਹੀ ਗੁਰੁ ਹੁਕਮਾਂ ਦੀਆਂ
ਧੱਜੀਆਂ ਉੱਡਾ ਕੇ ਰੱਖ ਦਿੰਦੇ ਹਨ। ਵੇਖੋ ਜੀ ਕੀ ਕਰੀਏ ਲੋਕਾਂ ਨੂੰ ਨਾਲ ਲੈ ਕੇ ਚੱਲਣਾ ਪੈਂਦਾ ਹੈ,
ਇਹ ਕਹਿ ਕੇ ਪੱਲਾ ਛੁੱਡਾ ਜਾਂਦੇ ਹਨ। ਲੋਕਾਂ ਨੂੰ ਸਮਝਾਉਣ ਲਈ ਗੁਰੁ ਹੁਕਮਾਂ ਦੇ ਨੇੜੇ ਸਹਿਜ ਸਹਿਜ
ਲਿਆਉਣ ਲਈ ਕੋਈ ਨੀਤੀਆਂ ਬਣ ਜਾਣ ਠੀਕ ਹੈ, ਪਰ ਸਦਾ ਲਈ ਗੁਰਬਾਣੀ ਦੇ ਫੈਸਲਿਆਂ ਤੋਂ ਮੁਨਕਰ ਹੀ ਹੋ
ਜਾਣਾ ਇਹ ਵੱਡੀ ਵੇਮੁੱਖਤਾ ਹੈ। ਗੁਰਦਵਾਰਾ ਪ੍ਰਬੰਧਕ ਕਮੇਟੀਆਂ ਵੀ ਬੰਦਿਆਂ ਦੇ ਕੱਚ ਘਰੜ ਹੁਕਮਾਂ
ਨੂੰ ਮੰਨਣ ਲਈ ਕਾਹਲੀਆਂ ਪੈ ਜਾਂਦੀਆਂ ਹਨ, ਕੁੱਝ ਬੇਅਕਲੇ ਜਿਹੇ ਬੰਦੇ, ਬੰਦਿਆਂ ਦੇ ਹੁਕਮਾਂ ਨੂੰ
ਯਾਦ ਕਰਵਾਉੰਦਿਆਂ ਲੜਦੇ ਵੇਖੇ ਜਾ ਸਕਦੇ ਹਨ। ਗੁਰਬਾਣੀ ਦੇ ਸਾਰਾ ਕੁੱਝ ਉਲਟ ਆਪ ਸਾਰਾ ਕੁੱਝ
ਗੁਰਦਵਾਰੇ ਵਿੱਚ ਹੀ ਕਰੀ ਜਾਣਗੇ ਕੋਈ ਪ੍ਰਵਾਹ ਨਹੀਂ, ਸਗੋਂ ਪੁਛਣ ਤੇ ਟਾਲ ਮਟੋਲਾ ਜਾਂ ਹੀਂ ਹੀਂ
ਹੀਂ ਹੀਂ ਹੀਂ ਹੀਂ ਕਰਦੇ ਚੁਪ ਕਰ ਜਾਣਗੇ।
ਹੁਕਮਨਾਮੇ ਜਾਰੀ ਕਰਨ ਵਾਲੇ ਮੂਰਖ ਬੰਦਿਓ! ਤੇ ਬੰਦਿਆਂ ਦੇ ਹੁਕਮ ਲਾਗੂ
ਕਰਵਾਉਣ ਵਾਲੇ ਸੇਵਾਦਾਰੋ! ਜਰਾ ਧਿਆਨ ਦਿਓ, ਜੇਕਰ ਬੰਦੇ ਬੰਦਿਆਂ ਦੀਆਂ ਜੀਅ ਹਜ਼ੂਰੀਆਂ ਕਰਵਾਉਣ ਜਾਂ
ਕਰਨ ਤਾਂ ਗੁਰਮਤਿ ਦਾ ਕੀ ਫੈਸਲਾ ਹੈ ਸੁਣੋ ਜੀ:--
ਕੁਲਹਾਂ ਦੇਂਦੇ ਬਾਵਲੇ ਲੈਂਦੇ ਵਡੇ ਨਿਲਜ॥ ਚੂਹਾ ਖਡ ਨ ਮਾਵਈ ਤਿਕਲਿ ਬੰਨੈ
ਛਜ॥
ਦੇਨਿ ਦੁਆਈ ਸੇ ਮਰਹਿ ਜਿਨ ਕਉ ਦੇਨਿ ਸਿ ਜਾਹਿ॥ (੧੨੮੬)
ਅਰਥ:-
ਉਹ ਲੋਕ ਮੂਰਖ ਕਮਲੇ ਹਨ ਜੋ ਚੇਲਿਆਂ ਨੂੰ ਸੇਹਲੀ (ਗੱਦੀ
ਦੀ ਪੱਗ) ਟੋਪੀ ਦੇਂਦੇ ਹਨ ਤੇ ਆਪਣੇ ਆਪ ਨੂੰ ਮਸ਼ਹੂਰ ਕਰਨ ਲਈ ਆਪਣੇ ਥਾਂ ਗੱਦੀ ਦੇਂਦੇ ਹਨ; ਇਹ
ਸੇਹਲੀ ਟੋਪੀ (ਗੱਦੀ ਦੀ ਪੱਗ) ਲੈਣ ਵਾਲੇ ਭੀ ਬਦੀਦ (ਵੱਡੇ ਬੇਸ਼ਰਮ) ਹਨ ਜੋ ਨਿਰੀ ਸੇਹਲੀ ਟੋਪੀ
(ਗੱਦੀ ਦੀ ਪੱਗ) ਨਾਲ ਆਪਣੇ ਆਪ ਨੂੰ ਬਰਕਤਿ ਦੇਣ ਦੇ ਸਮਰੱਥ ਸਮਝ ਲੈਂਦੇ ਹਨ। ਇਹਨਾਂ ਦੀ ਹਾਲਤ ਤਾਂ
ਇਉਂ ਹੀ ਹੈ ਜਿਵੇਂ ਚੂਹਾ ਆਪ ਹੀ ਖੁੱਡ ਵਿੱਚ ਸਮਾ (ਵੜ) ਨਹੀਂ ਸਕਦਾ ਤੇ ਉਤੋਂ ਲੱਕ ਨਾਲ ਛੱਜ
ਬੰਨ੍ਹ ਲੈਂਦਾ ਹੈ। ਹੇ ਨਾਨਕ! ਇਹੋ ਜਿਹੀਆਂ ਗੱਦੀਆਂ ਥਾਪ ਕੇ ਜੋ ਹੋਰਨਾਂ ਨੂੰ ਅਸੀਸਾਂ ਦੇਂਦੇ ਹਨ
ਉਹ ਭੀ ਜ਼ਮੀਰ ਦੇ ਤੌਰ ਤੇ ਮਰ ਜਾਂਦੇ ਹਨ ਤੇ ਅਸੀਸਾਂ ਲੈਣ ਵਾਲੇ ਭੀ ਜ਼ਮੀਰ ਦੇ ਤੌਰ ਤੇ ਮਰ ਜਾਂਦੇ
ਹਨ, ਇਸ ਤਰ੍ਹਾਂ ਪਰਮਾਤਮਾ ਦੀ ਰਜਾ ਸਮਝੀ ਨਹੀਂ ਜਾ ਸਕਦੀ ਭਾਵ, ਨਿਰੀਆਂ ਸੇਹਲੀ ਟੋਪੀ (ਗੱਦੀ ਦੀ
ਪੱਗ) ਤੇ ਅਸੀਸਾਂ ਪ੍ਰਭੂ ਦੀ ਹਜ਼ੂਰੀ ਵਿੱਚ ਕਬੂਲ ਪੈਣ ਲਈ ਕਾਫੀ ਨਹੀਂ ਹਨ, ਮੁਰਸ਼ਿਦ ਦੀ ਚੇਲੇ ਨੂੰ
ਅਸੀਸ ਤੇ ਸੇਹਲੀ ਟੋਪੀ (ਗੱਦੀ ਦੀ ਪੱਗ) ਜੀਵਨ ਦਾ ਸਹੀ ਰਸਤਾ ਨਹੀਂ ਹੈ।
ਸੋ ਗੁਰੂਬਾਣੀ ਦੇ ਸਿੱਖੋ! ਫਜ਼ੂਲ ਦੇ ਇਧਰ ਉਧਰ ਉਲਝਣ ਦੀ
ਬਜਾਏ ਦੇਹਧਾਰੀ ਡੇਰੇਦਾਰੀ ਪ੍ਰਥਾ ਵਾਗੂੰ ਜਥੇਦਾਰੀ ਪ੍ਰਥਾ
ਨੂੰ ਸਲਾਮਾਂ ਕਰਨ ਦੀ ਥਾਂ ਗੁਰੂਬਾਣੀ ਨੂੰ ਮੰਨ ਲਈਏ। ਇਹ ਆਸ ਲਾ ਕੇ ਬੈਠੇ
ਰਹਿਣਾ ਕਿ ਜਥੇਦਾਰ ਹੁਕਮਨਾਮਾ ਜਾਰੀ ਕਰਨ ਫਿਰ ਲਾਗੂ ਕਰਵਾਵਾਂਗੇ ਇਹ ਮੂਰਖਤਾਈ ਹੈ,
“ਕੁਲਹਾਂ ਦੇਂਦੇ ਬਾਵਲੇ ਲੈਂਦੇ ਵਡੇ
ਨਿਲਜ”। ਹੁਕਮਨਾਮੇ ਪੰਜ ਬੰਦੇ ਤਾਂ ਕੀ ਪੰਜਾਹ ਸੌ
ਰਲ ਕੇ ਵੀ ਜਾਰੀ ਨਹੀਂ ਕਰ ਸਕਦੇ। ਹੁਕਮਨਾਮੇ ਗੁਰੂਬਾਣੀ ਗੁਰੂ ਦੇ ਹਨ ਜੋ ਕੁਲ ਮਨੁੱਖਤਾ ਦੇ ਨਾਂ
ਜਾਰੀ ਹੋਏ ਹਨ ਉਹਨਾਂ ਹੁਕਮਨਾਮਿਆਂ ਨੂੰ ਸਮਝੀਏ, ਮੰਨੀਏ ਤੇ ਲਾਗੂ ਕਰੀਏ। ਹੋਰ ਹੋਰ ਹੁਕਮਨਾਮੇ
ਬੰਦਿਆਂ ਵੱਲੋਂ ਜਾਰੀ ਕਰਨੇ, ਕਰਵਾਉਣੇ ਤੁਰੰਤ ਬੰਦ ਕਰੀਏ। ਇਹ ਝੱਲ ਨਾ ਖਿਲਾਰੀਏ। ਆਓ ਅਸਲ
ਹੁਕਮਨਾਮੇ ਆਪਣੇ ਆਪ ਤੇ, ਤੇ ਪੂਰੀ ਕੌਮ ਤੇ ਲਾਗੂ ਕਰੀਏ।
ਸ੍ਰੀ ਮੁਖਵਾਕ (ਹੁਕਮਨਾਮੇ)
1. ਰੱਬ ਇੱਕ ਹੀ ਮੰਨਣਾ ਹੈ:-
*ਸਾਹਿਬੁ ਮੇਰਾ ਏਕੁ ਹੈ ਅਵਰੁ ਨਹੀ ਭਾਈ॥ (ਪੰਨਾ ੪੨੦)
*ਸਾਹਿਬੁ ਮੇਰਾ ਏਕੋ ਹੈ॥ ਏਕੋ ਹੈ ਭਾਈ ਏਕੋ ਹੈ॥ ੧॥ ਰਹਾਉ॥ (ਪੰਨਾ
੩੫੦)
2.
ਰੱਬੀ ਬਾਣੀ ਨੂੰ ਹੀ ਕੇਵਲ ਗੁਰੂ
ਮੰਨਣਾ ਹੈ:-
*ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥ ਗੁਰੁ
ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ॥ ੫॥ (ਪੰਨਾ ੯੮੨)
*ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ॥ (ਪੰਨਾ ੬੪੬)
3.
ਗੁਰੂਬਾਣੀ ਗੁਰੂ ਦੀ ਬਖਸ਼ਿਸ਼
ਸਿੱਖੀ ਕਿਵੇਂ ਨਿਭਾਉਣੀ ਹੈ:-
*ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ॥ ੨੦॥ (ਪੰਨਾ
੧੪੧੨)
*ਇਤੁ ਮਾਰਗਿ ਚਲੇ ਭਾਈਅੜੇ ਗੁਰੁ ਕਹੈ ਸੁ ਕਾਰ ਕਮਾਇ ਜੀਉ॥
ਤਿਆਗੇਂ ਮਨ ਕੀ ਮਤੜੀ ਵਿਸਾਰੇਂ ਦੂਜਾ ਭਾਉ ਜੀਉ॥ (ਪੰਨਾ ੭੬੩)
੪. ਨਸ਼ਿਆਂ ਬਾਰੇ ਕੀ ਹੁਕਮ:-
* ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ॥
ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ॥ (ਪੰਨਾ ੫੫੪)
* ਅੰਮ੍ਰਿਤ ਕਾ ਵਾਪਾਰੀ ਹੋਵੈ ਕਿਆ ਮਦਿ ਛੂਛੈ ਭਾਉ ਧਰੇ॥ (ਪੰਨਾ ੩੬੦)
* ਦੁਰਮਤਿ ਮਦੁ ਜੋ ਪੀਵਤੇ ਬਿਖਲੀ ਪਤਿ ਕਮਲੀ॥
ਰਾਮ ਰਸਾਇਣਿ ਜੋ ਰਤੇ ਨਾਨਕ ਸਚ ਅਮਲੀ॥ (ਪੰਨਾ ੩੯੯)
* ਪਾਨ ਸੁਪਾਰੀ ਖਾਤੀਆ ਮੁਖਿ ਬੀੜੀਆ ਲਾਈਆ॥
ਹਰਿ ਹਰਿ ਕਦੇ ਨ ਚੇਤਿਓ ਜਮਿ ਪਕੜਿ ਚਲਾਈਆ॥ (ਪੰਨਾ ੭੨੬)
੫. ਪਰਾਏ ਹੱਕ ਬਾਰੇ:--
* ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ॥
ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ॥ (ਪੰਨਾ ੧੪੧)
੬. ਪਰਾਏ ਸੰਗ (ਵਿਭਚਾਰ) ਤੋਂ ਬਚਣ ਲਈ:--
* ਨਿਮਖ ਕਾਮ ਸੁਆਦ ਕਾਰਣਿ ਕੋਟਿ ਦਿਨਸ ਦੁਖੁ ਪਾਵਹਿ॥
ਘਰੀ ਮੁਹਤ ਰੰਗ ਮਾਣਹਿ ਫਿਰਿ ਬਹੁਰਿ ਬਹੁਰਿ ਪਛੁਤਾਵਹਿ॥ (ਪੰਨਾ ੪੦੩)
* ਜੈਸਾ ਸੰਗੁ ਬਿਸੀਅਰ ਸਿਉ ਹੈ ਰੇ ਤੈਸੋ ਹੀ ਇਹੁ ਪਰ ਗ੍ਰਿਹੁ॥ (ਪੰਨਾ
੪੦੩)
* ਪਰ ਧਨ ਪਰ ਦਾਰਾ ਪਰਹਰੀ॥ ਤਾ ਕੈ ਨਿਕਟਿ ਬਸੈ ਨਰਹਰੀ॥ (ਪੰਨਾ ੧੧੬੩)
੭. ਮੜੀਆਂ ਕਬਰਾਂ ਨਾ ਪੂਜਣ ਬਾਰੇ:--
* ਦੁਬਿਧਾ ਨ ਪੜਉ ਹਰਿ ਬਿਨੁ ਹੋਰੁ ਨ ਪੂਜਉ ਮੜੈ ਮਸਾਣਿ ਨ ਜਾਈ॥
(ਪੰਨਾ ੬੩੪)
* ਮੜੀ ਮਸਾਣੀ ਮੂੜੇ ਜੋਗੁ ਨਾਹਿ॥ (ਪੰਨਾ ੧੧੯੦)
*ਰਹੈ ਬੇਬਾਣੀ ਮੜੀ ਮਸਾਣੀ॥ ਅੰਧੁ ਨ ਜਾਣੈ ਫਿਰਿ ਪਛੁਤਾਣੀ॥ (ਪੰਨਾ
੪੬੭)
* ਭੂਮਿ ਮਸਾਣ ਕੀ ਭਸਮ ਲਗਾਈ ਗੁਰ ਬਿਨੁ ਤਤੁ ਨ ਪਾਇਆ॥ (ਪੰਨਾ ੫੨੬)
੮. ਦੇਹ ਪੂਜਾ ਤੋਂ ਮਨ੍ਹਾਂ ਕੀਤਾ:--
*ਮਾਣਸ ਸੇਵਾ ਖਰੀ ਦੁਹੇਲੀ॥ ਸਾਧ ਕੀ ਸੇਵਾ ਸਦਾ ਸੁਹੇਲੀ॥ (ਪੰਨਾ
੧੧੮੨)
*ਜਿਸੁ ਮਾਨੁਖ ਪਹਿ ਕਰਉ ਬੇਨਤੀ ਸੋ ਅਪਨੈ ਦੁਖਿ ਭਰਿਆ॥
ਪਾਰਬ੍ਰਹਮੁ ਜਿਨਿ ਰਿਦੈ ਅਰਾਧਿਆ ਤਿਨਿ ਭਉ ਸਾਗਰੁ ਤਰਿਆ॥ (ਪੰਨਾ ੪੯੭)
*ਖਸਮੁ ਛੋਡਿ ਦੂਜੈ ਲਗੇ ਡੁਬੇ ਸੇ ਵਣਜਾਰਿਆ ॥ (ਪੰਨਾ ੪੭੦)
੯. ਮੂਰਤੀ ਪੂਜਾ ਨਾ ਕਰਨ ਲਈ:--
*ਪਾਖਾਨ ਗਢਿ ਕੈ ਮੂਰਤਿ ਕੀਨੀ ਦੇ ਕੈ ਛਾਤੀ ਪਾਉ॥ ਜੇ ਏਹ ਮੂਰਤਿ ਸਾਚੀ
ਹੈ ਤਉ ਗੜ੍ਹਣਹਾਰੇ ਖਾਉ॥ (ਪੰਨਾ ੪੭੯)
*ਜੋ ਪਾਥਰ ਕਉ ਕਹਤੇ ਦੇਵ॥ ਤਾ ਕੀ ਬਿਰਥਾ ਹੋਵੈ ਸੇਵ॥
ਜੋ ਪਾਥਰ ਕੀ ਪਾਂਈ ਪਾਇ॥ ਤਿਸ ਕੀ ਘਾਲ ਅਜਾਂਈ ਜਾਇ॥ (ਪੰਨਾ ੧੧੬੦)
੧੦. ਦਾਜ ਦਹੇਜ ਦੀ ਲਾਹਣਤ ਤੋਂ ਬਚਣ ਲਈ:--
*ਹਰਿ ਪ੍ਰਭੁ ਮੇਰੇ ਬਾਬੁਲਾ ਹਰਿ ਦੇਵਹੁ ਦਾਨੁ ਮੈ ਦਾਜੋ॥ ਹਰਿ ਕਪੜੋ
ਹਰਿ ਸੋਭਾ ਦੇਵਹੁ ਜਿਤੁ ਸਵਰੈ ਮੇਰਾ ਕਾਜੋ॥
ਹਰਿ ਹਰਿ ਭਗਤੀ ਕਾਜੁ ਸੁਹੇਲਾ ਗੁਰਿ ਸਤਿਗੁਰਿ ਦਾਨੁ ਦਿਵਾਇਆ॥ ਖੰਡਿ
ਵਰਭੰਡਿ ਹਰਿ ਸੋਭਾ ਹੋਈ ਇਹੁ ਦਾਨੁ ਨ ਰਲੈ ਰਲਾਇਆ॥
ਹੋਰਿ ਮਨਮੁਖ ਦਾਜੁ ਜਿ ਰਖਿ ਦਿਖਾਲਹਿ ਸੁ ਕੂੜੁ ਅਹੰਕਾਰੁ ਕਚੁ ਪਾਜੋ॥
ਹਰਿ ਪ੍ਰਭ ਮੇਰੇ ਬਾਬੁਲਾ ਹਰਿ ਦੇਵਹੁ ਦਾਨੁ ਮੈ ਦਾਜੋ॥ ੪॥ (ਪੰਨਾ ੭੮)
੧੧. ਸਮਾਜਿਕ ਭਾਈਚਾਰੇ ਨੂੰ ਮਜਬੂਤ ਬਣਾਈ ਰੱਖਣ ਲਈ:--
*ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥ ਏਕ ਨੂਰ ਤੇ ਸਭੁ ਜਗੁ
ਉਪਜਿਆ ਕਉਨ ਭਲੇ ਕੋ ਮੰਦੇ॥ ੧॥ (੧੩੪੯ ਪੰਨਾ)
*ਸਭੈ ਘਟ ਰਾਮੁ ਬੋਲੈ ਰਾਮਾ ਬੋਲੈ॥ ਰਾਮ ਬਿਨਾ ਕੋ ਬੋਲੈ ਰੇ॥ (੯੮੮ ਪੰਨਾ)
*ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਅੁ॥ ੩॥ (ਪੰਨਾ ੯੭)
*ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ॥ (ਪੰਨਾ ੭੪੭)
੧੨. ਪਖੰਡ ਤੋਂ ਬਚਣ ਲਈ:--
*ਪਾਖੰਡ ਪਾਖੰਡ ਕਰਿ ਕਰਿ ਭਰਮੇ ਲੋਭੁ ਪਾਖੰਡੁ ਜਗਿ ਬੁਰਿਆਰੇ॥ (੯੮੧)
*ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮੁ ਜਾਗਾਤੀ ਲੂਟੈ॥ (੭੪੭)
*ਪਾਖੰਡਿ ਮੈਲੁ ਨ ਚੂਕਈ ਭਾਈ ੳੰਤਰਿ ਮੈਲੁ ਵਿਕਾਰੀ॥ (੬੩੫)
*ਮਨ ਕਰਹਲਾ ਤੂੰ ਮੀਤੁ ਮੇਰਾ ਪਾਖੰਡੁ ਲੋਭੁ ਤਜਾਇ॥ (੨੩੪)
*ਛੋਡਿ ਛੋਡਿ ਰੇ ਪਾਖੰਡੀ ਮਨ ਕਪਟੁ ਨ ਕੀਜੈ॥ ਹਰਿ ਕਾ ਨਾਮੁ ਨਿਤ ਨਿਤਹਿ
ਲੀਜੈ॥ ੧॥ ਰਹਾਉ॥ (੯੭੩ ਪੰਨਾ)
੧੩. ਵਹਿਮ ਭਰਮ ਤੇ ਭੁਲੇਖੇ ਦੂਰ ਕਰਨ ਲਈ:--
*ਹਉ ਮਨੁ ਤਨੁ ਦੇਵਉ ਕਾਟਿ ਗੁਰੂ ਕਉ ਮੇਰਾ ਭ੍ਰਮੁ ਭਉ ਗੁਰ ਬਚਨੀ ਭਾਗੇ॥
(ਪੰਨਾ ੧੭੨)
*ਸਤਿਗੁਰੁ ਸੇਵਿ ਨਿਸੰਗੁ ਭਰਮੁ ਚੁਕਾਈਐ॥ (ਪੰਨਾ ੧੪੫)
*ਹੋਇ ਮੁਸਲਿਮੁ ਦੀਨ ਮੁਹਾਣੈ ਮਰਣ ਜੀਵਣ ਕਾ ਭਰਮੁ ਚੁਕਾਵੈ॥ (ਪੰਨਾ ੧੪੧)
*ਕਹੁ ਨਾਨਕ ਭਰਮੁ ਗੁਰਿ ਖੋਈ ਹੈ ਇਵ ਤਤੈ ਤਤੁ ਮਿਲਾਇਓ॥ (ਪੰਨਾ ੨੦੫)
*ਮਨ ਰੇ ਛਾਡਹੁ ਭਰਮੁ ਪ੍ਰਗਟ ਹੋਇ ਨਾਚਹੁ ਇਆ ਮਾਇਆ ਕੇ ਡਾਂਡੇ॥ (ਪੰਨਾ
੩੩੮)
੧੪. ਸੁੱਚ ਜੂਠ ਬਾਰੇ ਹੁਕਮ:---
*ਮਨਿ ਮੈਲੈ ਸਭੁ ਕਿਛੁ ਮੈਲਾ ਤਨਿ ਧੋਤੈ ਮਨੁ ਹਛਾ ਨ ਹੋਇ॥ (ਪੰਨਾ ੫੫੮)
*ਸੂਚੇ ਏਹਿ ਨ ਆਖੀਅਹਿ ਬਹਨਿ ਜਿ ਪਿੰਡਾ ਧੋਇ॥
*ਸੂਚੇ ਸੇਈ ਨਾਨਕਾ ਜਿਨ ਮਨਿ ਵਸਿਆ ਸੋਇ॥ ੨॥ (ਪੰਨਾ ੪੭੨)
*ਜੂਠਿ ਲਹੈ ਜੀਉ ਮਾਜੀਐ ਮੋਖ ਪਇਆਣਾ ਹੋਇ॥ ੨॥ (ਪੰਨਾ ੪੮੯)
੧੫. ਗੁਰੂਬਾਣੀ ਦੇ ਉੱਲਟ ਕੱਚੀ ਬਾਣੀ ਬਾਰੇ:--
*ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ॥
ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ॥ ਕਹਦੇ ਕਚੇ ਸੁਣਦੇ ਕਚੇ ਕਚੀ
ਆਖਿ ਵਖਾਣੀ॥ (ਪੰਨਾ੯੨੦)
* ਸਤਿਗੁਰ ਕੀ ਰੀਸੈ ਹੋਰਿ ਕਚੁ ਪਿਚੁ ਬੋਲਦੇ ਸੇ ਕੂੜਿਆਰ ਕੂੜੇ ਝੜਿ ਪੜੀਐ॥
(ਪੰਨਾ ੩੦੪)
੧੬. ਜਾਤਿ ਪਾਤਿ ਦੀ ਨਖੇਧੀ:--
* ਜਾਤਿ ਕਾ ਗਰਬੁ ਨ ਕਰੀਅਹੁ ਕੋਈ॥ (ਪੰਨਾ ੧੧੨੭)
* ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ॥ ਇਸੁ ਗਰਬ ਤੇ ਚਲਹਿ ਬਹੁਤੁ
ਵਿਕਾਰਾ॥ (ਪੰਨਾ ੧੧੨੮)
* ਜਾਣਹੁ ਜੋਤਿ ਨ ਪੂਛਹੁ ਜਾਤੀ ਆਗੈ ਜਾਤਿ ਨ ਹੇ॥ (ਪੰਨਾ ੩੪੯)
੧੭. ਵਿਕਰਾਂ ਤੋਂ ਬਚਣ ਲਈ:--
*ਛੋਡਹੁ ਕਾਮ ਕ੍ਰੋਧੁ ਬੁਰਿਆਈ॥ ਹਉਮੈ ਧੰਧੁ ਛੋਡਹੁ ਲੰਪਟਾਈ॥
ਸਤਿਗੁਰ ਸਰਣਿ ਪਰਹੁ ਤਾ ਉਬਰਹੁ ਇਉ ਤਰੀਐ ਭਵਜਲੁ ਭਾਈ ਹੇ॥ ੮॥ (੧੦੨੬
ਪੰਨਾ)
* ਲਾਲਚੁ ਛੋਡਹੁ ਅੰਧਿਹੋ ਲਾਲਚਿ ਦੁਖੁ ਭਾਰੀ॥ (੪੧੯ ਪੰਨਾ)
*ਸਾਧੋ ਮਨ ਕਾ ਮਾਨੁ ਤਿਆਗਉ॥
ਕਾਮੁ ਕ੍ਰੋਧੁ ਸੰਗਤਿ ਦੁਰਜਨ ਕੀ ਤਾ ਤੇ ਅਹਿਨਿਸਿ ਭਾਗਉ॥ (੨੧੯ ਪੰਨਾ)
੧੮. ਸਤਿਗੁਰੂ ਦਾਤਾ ਹੈ, ਭਿਖਾਰੀ ਜਾਂ ਕਿਸੇ ਦਾ ਮੁਥਾਜ ਨਹੀਂ, ਉਹ ਕਿਸੇ
ਤੇ ਨਿਰਭਰ ਵੀ ਨਹੀਂ ਹੈ:--
* ਜਗਤੁ ਭਿਖਾਰੀ ਫਿਰਤੁ ਹੈ ਸਭ ਕੋ ਦਾਤਾ ਰਾਮੁ॥ (ਪੰਨਾ ੧੪੨੮)
* ਇਕੁ ਦਾਤਾ ਸਭੁ ਜਗਤੁ ਭਿਖਾਰੀਆ ਹਰਿ ਜਾਚਹਿ ਸਭ ਮੰਗ ਮੰਗਨਾ॥ (ਪੰਨਾ
੧੩੧੩)
*ਨਾ ਓਹੁ ਮਰੈ ਨ ਹੋਵੈ ਸੋਗੁ॥ ਦੇਦਾ ਰਹੈ ਨ ਚੂਕੈ ਭੋਗੁ॥ ਗੁਣ ਏਹੋ ਹੋਰੁ
ਨਾਹੀ ਕੋਇ॥ ਨਾ ਕੋ ਹੋਆ ਨਾ ਕੋ ਹੋਇ॥ ੩॥ (੯ ਪੰਨਾ)
* ਹਰਿ ਜੀਉ ਤੇਰਾ ਦਿਤਾ ਸਭੁ ਕੋ ਖਾਵੈ ਸਭ ਮੁਹਤਾਜੀ ਕਢੈ ਤੇਰੀ॥ (ਪੰਨਾ
੫੫੪)
੧੯. ਦੇਵੀ ਦੇਵਤਿਆਂ ਦੀ ਪੂਜਾ ਦੀ ਮਨ੍ਹਾਹੀ:--
*ਦੇਵੀ ਦੇਵਾ ਪੂਜਹਿ ਡੋਲਹਿ ਪਾਰਬ੍ਰਹਮੁ ਨਹੀ ਜਾਨਾ॥ ਕਹਤ ਕਬੀਰ ਅਕੁਲੁ ਨਹੀ
ਚੇਤਿਆ ਬਿਖਿਆ ਸਿਉ ਲਪਟਾਨਾ॥ (੩੩੨ ਪੰਨਾ)
*ਦੇਵੀ ਦੇਵਾ ਮੂਲੁ ਹੈ ਮਾਇਆ॥ ਸਿੰਮ੍ਰਿਤਿ ਸਾਸਤ ਜਿੰਨਿ ਉਪਾਇਆ॥ (੧੨੯
ਪੰਨਾ)
*ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗਉ ਕਿਆ ਦੇਹਿ॥ ਪਾਹਣੁ ਨੀਰਿ ਪਖਾਲੀਐ ਭਾਈ
ਜਲ ਮਹਿ ਬੂਡਹਿ ਤੇਹਿ॥ ੬॥ (੬੩੭ ਪੰਨਾ)
*ਹਉ ਤਉ ਏਕੁ ਰਮਈਆ ਲੈਹਉ॥ ਆਨ ਦੇਵ ਬਦਲਾਵਨਿ ਦੈਹਉ॥ (੮੭੪ ਪੰਨਾ)
੨੦. ਧਾਰਮਿਕ ਤੇ ਰਾਜਨੀਤਿਕ ਆਗੂ ਚੁਣਨ ਲਈ:--
*ਕੂੜੁ ਬੋਲਿ ਮੁਰਦਾਰੁ ਖਾਇ॥ ਅਵਰੀ ਨੋ ਸਮਝਾਵਣਿ ਜਾਇ॥ ਮੁਠਾ ਆਪਿ ਮੁਹਾਏ
ਸਾਥੈ॥ ਨਾਨਕ ਐਸਾ ਆਗੂ ਜਾਪੈ॥ (੧੩੯ ਪੰਨਾ)
*ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ॥ ਆਪਿ ਮੁਸੈ ਮਤਿ ਹੋਛੀਐ ਕਿਉ ਰਾਹੁ
ਪਛਾਣੈ॥ (੭੬੭ ਪੰਨਾ)
ਇਹ ਅਤੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਕੁੱਝ ਗੁਰੂਬਾਣੀ ਵਿੱਚ ਸਾਡੇ ਲਈ
ਮੌਜੂਦ ਹੈ। ਲੋੜ ਹੈ ਪੜਨ ਦੀ, ਵੀਚਾਰਨ ਦੀ, ਮੰਨਣ ਦੀ। ਗੁਰੁ ਸਾਹਿਬ ਦੇ ਇਹਨਾਂ ਹੁਕਮਨਾਮਿਆਂ ਦੇ
ਬਰਾਬਰ ਕੋਈ ਹੋਰ ਕਿਸੇ ਬੰਦੇ ਦੇ ਹੁਕਮਨਾਮੇ ਕਿੰਨੀ ਕੁ ਮਾਨਤਾ ਰੱਖਦੇ ਹਨ। ਗੁਰੂਬਾਣੀ ਹੁਕਮਾਂ ਨੂੰ
ਪਹਿਲ ਦੇਈਏ ਤਾਂ ਸਾਡੇ ਕਿੰਨੇ ਮਸਲੇ ਅਪਣੇ ਆਪ ਹੀ ਹੱਲ ਹੋਂਣ ਵਾਲੇ ਪਾਸੇ ਤੁਰ ਪੈਣਗੇ। ਆਓ ਗੁਰੁ
ਸਾਹਿਬ ਜੀ ਦੇ ਗੁਰੂਬਾਣੀ ਹੁਕਮਾਂ ਨੂੰ ਮੰਨੀਏ ਜਿਸ ਤੇ ਕਿਸੇ ਨੂੰ ਵੀ ਇਤਰਾਜ ਨਹੀਂ ਹੋ ਸਕਦਾ।
ਗੁਰੂਬਾਣੀ ਨੂੰ ਛੱਡ ਕੇ ਮਨਮਰਜੀਆਂ ਕਰਨ ਨਾਲ ਇਸ ਗੁਰੂਬਾਣੀ ਹੁਕਮ ਦੀ ਉਲੰਘਣਾ ਵੀ ਹੋਵੇਗੀ ਤੇ
ਕੂੜਿਆਰ ਵੀ ਗੁਰੁ ਦੀਆਂ ਨਜ਼ਰਾਂ ਵਿੱਚ ਬਣ ਜਾਵਾਂਗੇ।
ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ॥
ਸਤਿਗੁਰ ਕੀ ਰੀਸੈ ਹੋਰਿ ਕਚੁ ਪਿਚੁ ਬੋਲਦੇ ਸੇ ਕੂੜਿਆਰ ਕੂੜੇ ਝੜਿ ਪੜੀਐ॥
ਓਨਾ ਅੰਦਰਿ ਹੋਰੁ ਮੁਖਿ ਹੋਰੁ ਹੈ ਬਿਖੁ ਮਾਇਆ ਨੋ ਝਖਿ ਮਰਦੇ ਕੜੀਐ॥ ੯॥
(ਪੰਨਾ ੩੦੪)
(27/08/11)
ਸੁਖਦੀਪ ਸਿੰਘ ਬਰਨਾਲਾ
ਵਿਕੀਲੀਕਸ ਦੇ ਸਾਏ ਹੇਠ…ਦੋਸ਼ ਧ੍ਰੋਹੀ ਕੌਣ…? ? ? -ਸੁਖਦੀਪ ਸਿੰਘ ਬਰਨਾਲਾ
ਪਿਛਲੇ ਦਿਨੀਂ ਦੁਨੀਆਂ ਦੀ ਪ੍ਰਸਿੱਧ ਤੇ ਵਿਵਾਦਗ੍ਰਸਤ ਵੈਬਸਾਈਟ ‘ਵਿਕੀਲੀਕਸ’ ਨੇ ਭਾਰਤੀ ਕਾਲੇ ਧਨ
ਨਾਲ ਸਬੰਧਤ ਸਨਸਨੀਖੇਜ ਤੱਥ ਉਜਾਗਰ ਕਰ ਕੇ ਹੰਗਾਮਾ ਖੜ੍ਹਾ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਕਈ
ਵਾਰ ਵਿਕੀਲੀਕਸ ਨੇ ਆਪਣੀਆਂ ਕੁੱਝ ਫੈਸਲਾਕੁੰਨ ਪ੍ਰਕਾਸ਼ਨਾਵਾਂ ਨਾਲ ਦੁਨੀਆਂ ਦੀ ਸਿਆਸਤ ਵਿੱਚ ਤੂਫਾਨ
ਖੜ੍ਹੇ ਕੀਤੇ ਹਨ।
ਵਿਕੀਲੀਕਸ ਇੱਕ ਅਜਿਹੀ ਵੈੱਬਸਾਈਟ ਹੈ ਜੋ ਕੁੱਝ ਦੇਸ਼ਾਂ ਦੇ ਪੱਤਰਕਾਰਾਂ ਤੇ ਅੰਕੜਾ ਵਿਗਿਆਨੀਆਂ ਨੇ
ਮਿਲ ਕੇ ਸ਼ੁਰੂ ਕੀਤੀ ਸੀ ਇਸ ਵਿੱਚ ਅਮਰੀਕਾ, ਤਾਈਵਾਨ, ਯੂਰਪ, ਆਸਟਰੇਲੀਆ ਅਤੇ ਦੱਖਣੀ ਅਫਰੀਕਾ ਦੀ
ਤਕਨੀਕ ਦਾ ਸਹਾਰਾ ਲਿਆ ਗਿਆ ਸੀ।
ਇਸਦੀ ਸਥਾਪਨਾ 2006 ਵਿੱਚ ਹੋਈ ਸੀ। 4 ਅਕਤੂਬਰ 2006 ਨੂੰ ਵਿਕੀਲੀਕਸ ਡਾਟ ਆਰਗ ਦੇ ਨਾਂ ਤੇ ਡੋਮੇਨ
ਬੁੱਕ ਕਰਵਾਇਆ ਗਿਆ ਸੀ ਤੇ ਦਸੰਬਰ 2006 ਵਿੱਚ ਇਸ ਵੈਬਸਾਈਟ ਤੇ ਪਹਿਲੀ ਵਾਰ ਪ੍ਰਕਾਸ਼ਨਾ ਕੀਤੀ ਗਈ।
‘ਦਾ ਆਸਟਰੇਲੀਆ’ ਅਖਬਾਰ ਦੇ ਦਾਅਵੇ ਮੁਤਾਬਕ ‘ਜੂਲੀਅਨ ਆਸੇਨਜ਼’ ਨੂੰ ਇਸ ਵੈਬਸਾਈਟ ਦਾ ਫਾਊਂਡਰ ਤੇ
ਡਾਇਰੈਕਟਰ ਮੰਨਿਆ ਜਾਂਦਾ ਹੈ। ਜੂਲੀਅਨ ਆਸੇਨਜ਼ ਇੱਕ ਆਸਟਰੇਲੀਅਨ ਇੰਟਰਨੈਟ ਕਾਰਕੁੰਨ ਹੈ। ਆਪਣੀ
ਸਥਾਪਨਾ ਦੇ ਪਹਿਲੇ ਸਾਲ ਹੀ ਵਿਕੀਲੀਕਸ ਨੇ ਤਕਰੀਬਨ 12 ਲੱਖ ਦਸਤਾਵੇਜ ਪ੍ਰਕਾਸ਼ਤ ਕਰ ਕੇ ਦੁਨੀਆਂ ਦਾ
ਧਿਆਨ ਖਿੱਚਿਆ।
ਕਈ ਵਿਵਾਦਾਂ ਦੇ ਚਲਦਿਆਂ 16 ਮਾਰਚ 2009 ਨੂੰ ‘ਆਸਟਰੇਲੀਅਨ ਕਮਿਊਨੀਕੇਸ਼ਨ ਐਂਡ ਮੀਡੀਆ ਅਥਾਰਟੀ’ ਨੇ
ਵਿਕੀਲੀਕਸ ਨੂੰ ਬਲੈਕਲਿਸਟ ਕਰਨ ਦਾ ਪ੍ਰਸਤਾਵ ਲਿਆਂਦਾ ਪਰ 29 ਨਵੰਬਰ 2010 ਨੂੰ ਇਹ ਮਤਾ ਵਾਪਸ ਲੈ
ਲਿਆ ਗਿਆ। 2009 ਵਿੱਚ ਇੱਕ ਵਾਰ ਵਿਕੀਲੀਕਸ ਬੰਦ ਹੋਣ ਕਿਨਾਰੇ ਵੀ ਚਲੀ ਗਈ ਜਦੋਂ ਇਸ ਵੈਬਸਾਈਟ ਦੇ
ਪ੍ਰਬੰਧਕਾਂ ਨੇ ਆਰਥਿਕ ਤੰਗੀ ਦੀ ਘੋਸ਼ਣਾ ਕਰ ਦਿੱਤੀ ਪ੍ਰੰਤੂ ਜਲਦੀ ਇਹ ਹੀ ਮਾਮਲਾ ਸੁਲਝ ਗਿਆ।
ਵਿਕੀਲੀਕਸ ਅਨੁਸਾਰ ਹੀ ਅਕਤੂਬਰ 2009 ਤੋਂ ਦਸੰਬਰ 2010 ਤੱਕ ਉਸਨੂੰ ‘ਪਬਲਿਕ ਡੋਨੇਸ਼ਨ’ ਵਜੋਂ ਨੌ
ਲੱਖ ਪੌਂਡ ਭਾਵ 12 ਲੱਖ ਅਮਰੀਕਨ ਡਾਲਰ ਦੀ ਸਹਾਇਤਾ ਇਕੱਤਰ ਹੋਈ ਸੀ।
ਇਕ ਵਾਰ ਇਹ ਤੱਥ ਵੀ ਸਾਹਮਣੇ ਆਏ ਕਿ ਫੇਸਬੁੱਕ ਵਾਲਿਆਂ ਨੇ ਵਿਕੀਲੀਕਸ ਦੇ ਅਧਿਕਾਰਤ ਪੇਜ ਨੂੰ
ਫੇਸਬੁੱਕ ਤੋਂ ਖਤਮ ਕਰ ਦਿੱਤਾ। ਉਸ ਵਕਤ ਵਿਕੀਲੀਕਸ ਦੇ ਫੇਸਬੁੱਕ ਉਪਰ 30000 ਪ੍ਰਸੰਸਕ ਸਨ। ਬਾਦ
ਵਿੱਚ 1 ਦਸੰਬਰ 2010 ਵਿੱਚ ਇਸ ਪੇਜ ਨੂੰ ਫੇਰ ਬਹਾਲ ਕਰ ਦਿੱਤਾ ਗਿਆ। ਪਹਿਲੇ ਹਫਤੇ ਵਿੱਚ ਤਕਰੀਬਨ
ਇੱਕ ਲੱਖ ਲੋਕ ਰੋਜਾਨਾ ਇਸ ਪੇਜ ਦੇ ਪ੍ਰਸੰਸਕ ਬਣੇ, ਇਸਦਾ ਕਾਰਨ ਵਿਕੀਲੀਕਸ ਵੱਲੋਂ ਉਨ੍ਹੀਂ ਦਿਨੀਂ
ਅਮਰੀਕੀ ਕੂਟਨੀਤੀ ਬਾਰੇ ਕੀਤੇ ਖੁਲਾਸੇ ਵੀ ਮੰਨੇ ਜਾਂਦੇ ਹਨ। ਅੱਜਕਲ ਫੇਸਬੁੱਕ ਉਪਰ ਵਿਕੀਲੀਕਸ ਦੇ
ਪ੍ਰਸੰਸਕਾਂ ਦੀ ਗਿਣਤੀ 18 ਲੱਖ ਤੋਂ ਵੱਧ ਹੈ।
ਵਿਕੀਲੀਕਸ ਦੁਨੀਆਂ ਪੱਧਰ ਤੇ ਸਭ ਤੋਂ ਪਹਿਲਾਂ ਉਦੋਂ ਚਰਚਿਤ ਹੋਈ ਜਦੋਂ ਇਸਨੇ ਜੁਲਾਈ 2010 ਵਿੱਚ
‘ਅਫਗਾਨ ਜੰਗ ਡਾਇਰੀ’ ਦੇ ਨਾਮ ਹੇਠ ਪ੍ਰਕਾਸ਼ਤ ਕੀਤੇ 76900 ਦੇ ਕਰੀਬਨ ਦਸਤਾਵੇਜਾਂ ਨਾਲ ਅਮਰੀਕਾ
ਨੂੰ ਵਖਤ ਪਾ ਦਿੱਤਾ। ਇਸ ਤੋਂ ਬਾਦ ਅਕਤੂਬਰ 2010 ਵਿੱਚ ਇਰਾਕ ਜੰਗ ਨਾਲ ਸਬੰਧਤ 4 ਲੱਖ ਦੇ ਕਰੀਬ
ਖੁਫੀਆ ਦਸਤਾਵੇਜ ਪ੍ਰਕਾਸ਼ਤ ਕੀਤੇ ਗਏ। ਸਭ ਤੋਂ ਵੱਡਾ ਭੂਚਾਲ ਉਦੋਂ ਆਇਆ ਜਦੋਂ ਨਵੰਬਰ 2010 ਵਿੱਚ
ਅਮਰੀਕਾ ਦੇ ਕੂਟਨੀਤਕ ਦਸਤਾਵੇਜ ਵੀ ਵਿਕੀਲੀਕਸ ਨੇ ਦੁਨੀਆਂ ਦੇ ਸਾਹਮਣੇ ਰੱਖ ਦਿੱਤੇ। ਇਸ ਕਾਰਨ
ਅਮਰੀਕਾ ਨੂੰ ਕਈ ਗੱਲਾਂ ਵਿੱਚ ਬੜੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ।
3 ਦਸੰਬਰ 2010 ਨੂੰ ਅਮਰੀਕਾ ਦੇ ਵਾਈਟ ਹਾਊਸ ਤੋਂ ਅਣ ਅਧਿਕਾਰਤ ਐਲਾਨ ਕੀਤਾ ਗਿਆ ਕਿ ਵਿਕੀਲੀਕਸ ਤੇ
ਇਸ ਨਾਲ ਸਬੰਧਤ ਕਿਸੇ ਵੀ ਕਿਸਮ ਦੀ ਇਸ਼ਤਿਹਾਰਬਾਜੀ ਤੇ ਅਮਰੀਕਾ ਵਿੱਚ ਪਾਬੰਦੀ ਲਗਾਈ ਜਾਵੇ। ਅਮਰੀਕਾ
ਨੇ ਕਿਹਾ ਕਿ ਵਿਕੀਲੀਕਸ ਨੇ ਸਰਕਾਰੀ ਸੰਪਤੀ (ਦਸਤਾਵੇਜ) ਨੂੰ ਚੋਰੀ ਕੀਤਾ ਹੈ। ‘ਡੇਲੀ ਬੀਸਟ’ ਇੱਕ
ਵੈਬਸਾਈਟ ਦੇ ਦਾਅਵੇ ਮੁਤਾਬਕ ਓਬਾਮਾ ਸਰਕਾਰ ਨੇ ਬ੍ਰਿਟੇਨ, ਜਰਮਨ ਅਤੇ ਆਸਟਰੇਲੀਆ ਨੂੰ ਵੀ ਕਿਹਾ ਕਿ
ਉਹ ਵਿਕੀਲੀਕਸ ਤੇ ਅਪਰਾਧਕ ਮਾਮਲਾ ਦਰਜ ਕਰਨ ਬਾਰੇ ਵਿਚਾਰ ਕਰਨ। ਕਿਉਂਕਿ ਇਸਨੇ ‘ਅਫਗਾਨ ਜੰਗ ਦੀ
ਡਾਇਰੀ’ ਵਰਗੇ ਸੰਵੇਦਨਸ਼ੀਲ ਦਸਤਾਵੇਜ ਨੂੰ ਜਨਤਕ ਕਰ ਦਿੱਤਾ ਹੈ। ਅਮਰੀਕਾ ਨੇ ਇਹ ਵੀ ਆਖਿਆ ਕਿ
ਵਿਕੀਲੀਕਸ ਤੇ ਇਸ ਦੇ ਨਿਰਮਾਤਾ ‘ਜੁਲੀਅਨ ਆਸੇਨਜ਼’ ਨੇ ਅੰਤਰਰਾਸ਼ਟਰੀ ਹੱਦਾਂ ਨੂੰ ਤੋੜਿਆ ਹੈ।
ਵਿਕੀਲੀਕਸ ਨੇ ਭਾਰਤੀ ਸੰਸਦ ਵਿੱਚ ਪ੍ਰਮਾਣੂ ਸਮਝੌਤੇ ਨੂੰ ਲੈ ਕੇ ਹੋਈ ਵੋਟਾਂ ਦੀ ਖਰੀਦੋ-ਫਰੋਖਤ
ਬਾਰੇ ਵੀ ਤੱਥ ਉਜਾਗਰ ਕੀਤੇ ਸਨ ਜੀਹਦੇ ਵਿੱਚ ਕਈ ਭਾਰਤੀ ਨੇਤਾਵਾਂ ਦੇ ਨਾਮ ਸਾਹਮਣੇ ਆਏ ਸਨ। ਖੈਰ
ਵਰਤਮਾਨ ਖੁਲਾਸੇ ਵਿੱਚ ਵਿਕੀਲੀਕਸ ਨੇ ਵਖ-ਵਖ ਸਵਿਸ ਬੈਂਕਾਂ ਵਿੱਚ ਭਾਰਤੀ ਖਾਤੇਦਾਰਾਂ ਦੇ ਕੁੱਝ ਕੁ
ਵੇਰਵੇ ਨਸ਼ਰ ਕੀਤੇ ਹਨ ਵਿਕੀਲੀਕਸ ਅਨੁਸਾਰ ਉਸ ਕੋਲ ਸਵਿਸ ਬੈਂਕਾਂ ਨਾਲ ਸਬੰਧਤ 2000 ਨਾਵਾਂ ਦੀ ਇੱਕ
ਸੂਚੀ ਹੈ ਜਿਨ੍ਹਾਂ ਵਿੱਚ ਵੱਡਾ ਹਿੱਸਾ ਭਾਰਤੀ ਖਾਤੇਦਾਰਾਂ ਦਾ ਹੈ। ਵਿਕੀਲੀਕਸ ਨੇ ਦਾਅਵਾ ਕੀਤਾ ਹੈ
ਕਿ ਉਹ ਜਲਦੀ ਹੀ 984 ਭ੍ਰਿਸਟ ਭਾਰਤੀਆਂ ਦੀ ਇੱਕ ਹੋਰ ਲਿਸਟ ਜਾਰੀ ਕਰੇਗਾ।
ਵਿਕੀਲੀਕਸ ਅਨੁਸਾਰ ਬੋਫੋਰਸ ਤੋਪ ਘੁਟਾਲੇ ਦਾ ਸਾਹਮਣਾ ਕਰ ਚੁੱਕੇ ਸਵ. ਪ੍ਰਧਾਨ ਮੰਤਰੀ ਰਾਜੀਵ
ਗਾਂਧੀ ਦੇ ਇੱਕ ਲੱਖ ਅਠਾਨਵੇਂ ਹਜ਼ਾਰ ਕਰੋੜ ਰੁਪਏ ਸਵਿਸ ਬੈਂਕ ਵਿੱਚ ਜਮ੍ਹਾ ਹਨ। ਇਸ ਤੋਂ ਇਲਾਵਾ
ਮੌਜੂਦਾ ਗ੍ਰਹਿ ਮੰਤਰੀ ਪੀ ਚਿੰਬਰਮ ਦੇ 32000 ਕਰੋੜ ਰੁਪਏ, ਕਰੁਣਾਨਿਧੀ ਦੇ 35 ਹਜ਼ਾਰ ਕਰੋੜ ਰੁਪਏ,
ਜੋਤੀਰਾਦਿਤਨ ਸਿੰਧੀਆ ਦੇ 9 ਹਜ਼ਾਰ ਕਰੋੜ ਰੁਪਏ, ਐਚ. ਡੀ. ਕੁਮਾਰਸਵਾਮੀ ਦੇ ਸਾਢੇ ਚੌਦਾ ਹਜ਼ਾਰ ਕਰੋੜ
ਰੁਪਏ, ਲਾਲੂ ਯਾਦਵ ਦੇ 29800 ਕਰੋੜ ਰੁਪਏ, ਸ਼ਰਦ ਪਵਾਰ ਦੇ 28 ਹਜ਼ਾਰ ਕਰੋੜ ਰੁਪਏ, ਸੁਰੇਸ਼ ਕਲਮਾਡੀ
ਦੇ 5900 ਕਰੋੜ, ਏ. ਰਾਜਾ ਦੇ 7800 ਕਰੋੜ, ਨੀਰਾ ਰਾਡੀਆ ਦੇ 2 ਲੱਖ 90 ਹਜ਼ਾਰ ਕਰੋੜ, ਹਰਸ਼ਦ ਮਹਿਤਾ
ਦੇ 1 ਲੱਖ 36 ਹਜ਼ਾਰ ਕਰੋੜ, ਉਰਵਸ਼ੀ ਫਾਊਂਡੇਸ਼ਨ ਦੇ 2 ਲੱਖ 89 ਹਜ਼ਾਰ ਸੱਤ ਸੌ ਪੰਤਾਲੀ ਕਰੋੜ ਰੁਪਏ,
ਰਾਜ ਫਾਊਂਡੇਸ਼ਨ ਦੇ ਇੱਕ ਲੱਖ 89 ਹਜ਼ਾਰ ਕਰੋੜ, ਨਰੇਸ਼ ਗੋਇਲ ਦੇ 1 ਲੱਖ 45 ਹਜ਼ਾਰ ਕਰੋੜ ਰੁਪਏ, ਕੇਤਨ
ਪਾਰਖ ਦੇ 8200 ਕਰੋੜ ਰੁਪਏ ਸਮੇਤ ਹੋਰ ਵੀ ਕਈ ਨਾਮ ਸਾਹਮਣੇ ਆਏ ਹਨ।
ਇਹਨਾਂ ਪ੍ਰਕਾਸ਼ਿਤ ਹੋਏ ਨਾਵਾਂ `ਚੋਂ ਕੁੱਝ ‘ਭਦਰਪੁਰਸ਼’ ਭਾਰਤ ਦੀ ਸਰਕਾਰ ਚਲਾ ਰਹੇ ਹਨ, ਕੁੱਝ
ਸਰਕਾਰਾਂ ਪਹਿਲਾਂ ਚਲਾਉਂਦੇ ਰਹੇ ਹਨ, ਕੁੱਝ ਕਿਸੇ ਨਾ ਕਿਸੇ ਸਰਕਾਰੀ ਅਦਾਰੇ ਦੇ ਪ੍ਰਮੁੱਖ ਬਣੇ ਹੋਏ
ਹਨ। ਕੁਝ ਉਹ ਹਨ ਜਿਹਨਾਂ ਦੇ ਚੋਣ ਫੰਡ ਬਿਨਾ ਰਾਜਨੀਤਕ ਪਾਰਟੀਆਂ ਅਪਾਹਜ ਹਨ। ਗੱਲ ਕੀ ਕੁਲ ਮਿਲਾ
ਕੇ ਸਾਰੇ ਦੇ ਸਾਰੇ ਭਾਰਤੀ ਲੋਕਤੰਤਰ ਦੇ ਮਹਾਨ ਸੇਵਕ ਹੀ ਹਨ ਤੇ ਆਪੇ ਬਣੇ ਦੇਸ਼ ਭਗਤ ਵੀ। ਇਹ ਲੋਕ
ਘੱਟ ਗਿਣਤੀ ਕੌਮਾਂ ਦੇ ਘਾਣ ਨਾਲ ਸਿਆਸਤ ਕਰਦੇ ਰਹੇ ਹਨ ਤੇ ਅੱਜ ਵੀ ਕਰ ਰਹੇ ਹਨ ਇਹਨਾ ਦੀ ਦੇਸ਼
ਭਗਤੀ ਬਹੁਗਿਣਤੀ ਦੀ ਨੁਮਾਇੰਦਗੀ ਵਿੱਚ ਹੀ ਛੁਪੀ ਹੋਈ ਹੈ। ਜੇ ਗਰੀਬ ਲੋਕਾਂ ਦੇ ਖੁਨ ਪਸੀਨੇ ਦੀ
ਕਮਾਈ ਨੂੰ ਟੈਕਸਾਂ ਦੇ ਰੂਪ ਵਿੱਚ ਉਗਰਾਹ ਕੇ, ਅਰਬਾਂ ਖਰਬਾਂ ਰੁਪਏ ਹਜ਼ਮ ਕਰ ਲੈਣ ਤੋਂ ਬਾਦ ਵੀ
ਡਕਾਰ ਨਾ ਮਾਰਨ ਵਾਲੇ, ਮਹਾਨ ਲੋਕਤੰਤਰ ਦੇ ਇਹ ਮਹਾਨ ਨੁਮਾਇੰਦੇ ਹਾਲੇ ਵੀ ਦੇਸ਼ ਭਗਤ ਹੀ ਹਨ ਤਾਂ
ਫਿਰ ਦੇਸ਼ ਧਰੋਹੀ ਕੀਹਨੂੰ ਕਹਾਂਗੇ…? ਉਨ੍ਹਾਂ ਨੂੰ ਜੋ ਇਹਨਾਂ ਦੇ ਖਿਲਾਫ ਬੋਲਣ ਦਾ ਹੌਸਲਾ ਰਖਦੇ
ਨੇ…! ! ! ! !
(27/08/11)
ਸੰਦੀਪ ਸਿੰਘ ਖਾਲੜਾ
ਨਾਗਪੁਰ
ਵਿਖੇ ਹੋਏ ਸਰਬ ਧਰਮ ਸਮੇਲਨ ਵਿੱਚ ਭਾਈ ਗੁਰਸ਼ਰਨ ਸਿੰਘ ਚੀਮਾਂ ਨੇ ਹਿੱਸਾ ਲਿਆ
ਲੂਧਿਆਣਾ 27 ਅਗਸਤ (ਸੰਦੀਪ ਸਿੰਘ
ਖਾਲੜਾ) ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਪ੍ਰਚਾਰਕ ਭਾਈ ਗੁਰਸ਼ਰਨ ਸਿੰਘ ਨੇ ਨਾਗਪੂਰ ਵਿਖੇ
ਪੁਲਿਸ ਕਮੀਸ਼ਨਰ ਨਾਗਪੂਰ ਵਲੋ ਕਰਵਾਏ ਗਏ ਸਰਬ ਧਰਮ ਸਮੇਲਨ ਵਿੱਚ ਹਾਜਰੀ ਭਰੀ. ਇਸ ਮੋਕੇ ਪਹਿਲੇ ਦਿਨ
ਦੇ ਸਮਾਗਮ ਵਿਚ ਸਿਖ ਪ੍ਰਚਾਰਕ ਭਾਈ ਗੁਰਸ਼ਰਨ ਸਿੰਘ ਨੇ ਵਿਚਾਰਾਂ ਸਾਝੀਆਂ ਕਰਦਿਆਂ ਕਿਹਾ ਕਿ ਗੁਰੁ
ਨਾਨਕ ਸਾਹਿਬ ਜੀ ਸਿਖ ਧਰਮ ਦੇ ਬਾਨੀ ਹਨ. ਧਰਮ ਦੇ ਵਿਸ਼ੇ ਤੇ ਬੋਲਦਿਆ ਕਿਹਾ ਕਿ ਸਚਾਈ ਦੇ ਰਾਹ ਤੇ
ਚਲਣਾ ਹੀ ਧਰਮ ਹੈ. ਬਾਹਰੀ ਨਿਸ਼ਾਨੀਆਂ ਕਦੇ ਵੀ ਧਰਮ ਦਾ ਹਿਸਾ ਨਹੀ. ਜੇ ਜੀਵਨ ਵਿਚ ਸਚਾਈ ਨਹੀ ਤਾਂ
ਕੋਈ ਵੀ ਧਰਮੀ ਨਹੀ ਤੇ ਜੇ ਸਚਾਈ ਹੀ ਧਰਮ ਹੈ ਤਾ ਪਹਿਚਾਣ ਕਰਨੀ ਪਵੇਗੀ ਕੇ ਉਹ ਲੋਕ ਕੋਣ ਹਨ. ਜੋ
ਕਦੇ ਮੰਦਿਰ, ਕਦੇ ਮਸੀਤਾ ਤੇ ਕਦੇ ਗੁਰਦਆਰਿਆ ਵਿੱਚ ਤੇ ਕਦੇ ਦਿਲੀ ਵਿੱਚ ਮਨੁਖਤਾ ਦਾ ਘਾਣ ਕਰਦੇ ਹਨ
ਕੀ ਇਹ ਲੋਕ ਧਰਮੀ ਕਹਿਲਾੳਣ ਦੇ ਹੱਕਦਾਰ ਹਨ ਦੂਸਰੇ ਦਿਨ ਦੇ ਸਮਾਗਮ ਸਮਾਜਿਕ ਏਕਤਾ ਦੇ ਮੁੱਦੇ ਬਾਰੇ
ਗੱਲ ਕਰਦਿਆਂ ਵੱਖ ਵੱਖ ਧਰਮਾਂ ਤੋਂ ਆਏ ਹੋਏ ਬੁਲਾੁਿਰਆਂ ਨੇ ਵਿਚਾਰਾਂ ਸਾਝੀਆਂ ਕੀਤੀਆਂ. ਜਿਸ ਵਿਚ
ਸਮਾਜ ਨੂੰ ਇੱਕ ਸੂਤਰ ਵਿੱਚ ਬੰਨਣ ਲਈ ਗੁਰੂ ਜੀ ਨੇ ਜਗਾ ਜਗਾ ਜਾ ਕਿ ਪਰਚਾਰ ਕੀੌਤਾ, ਅਜ ਵੀ ਗੁਰੂ
ਸਾਹਿਬ ਜੀ ਦੇ, ਬਣਾਏ ਹੋਏ ਸਰੋਵਰ ਚਲਾਏ ਲੰਗਰ ਇਸ ਸਮਾਜਿਕ ਏਕਤਾ ਦਾ ਹੀ ਪ੍ਰਤੀਕ ਹਨ ਜਿਸ ਵਿੱਚ
ਬੈਠ ਕਿ ਹਰ ਮਜ੍ਹਬ, ਜਾਤ ਦੇ ਲੋਕ ਬਿਨਾ ਵਿਤਕਰੇ ਤੋਂ ਆ ਕੇ ਛਕਦੇ ਹਨ ਜਦੋ ਬਾਦਸਾਹ ਅਕਬਰ ਆਇਆ ਤਦ
ਉਸ ਨੇ ਵੀ ਪੰਗਤ ਵਿੱਚ ਬੈਠ ਕੇ ਲੰਗਰ ਛਕਿਆ. ਪੰਜਵੇ ਗੁਰੂ ਅਰਜਨ ਸਾਹਿਬ ਜੀ ਅਤੇ ਨੌਵੇ ਗੁਰੁ ਜੀ
ਦੀ ਦਿਲੀ ਦੇ ਚਾਂਦਨੀ ਚੋਕ ਵਿੱਚ ਮਨੁਖਤਾ ਦੀ ਖਾਤਰ ਦਿਤੀ ਸਹੀਦੀ ਮਨੁਖੀ ਏਕਤਾ ਦੀ ਸਭ ਤੋ ਵਡੀ
ਮਿਸਾਲ ਹੈ. ਤੇ ਨਾਲ ਹੀ ਕਿਹਾ ਜੇ ਗੁਰੂ ਜੀ ਦੀ ਦੁਆਰਾ ਰਚੀ ਬਾਣੀ ਵਿੱਚ ਹਰ ਜਾਤ ਤੇ ਮਜਹਬ ਵਾਲੇ
ਦੀ ਬਾਣੀ ਬਿਨਾਂ ਵਿਤਕਰੇ ਤੋ ਦਰਜ ਹੈ. …
(27/08/11)
ਪ੍ਰੋਫੈਸਰ ਕਵਲਦੀਪ ਸਿੰਘ ਕੰਵਲ
ਲੋਰ
-ਪ੍ਰੋਫੈਸਰ ਕਵਲਦੀਪ ਸਿੰਘ ਕੰਵਲ
ਬਚਨਾ, ਚਰਨਾ, ਇੰਦਰ, ਜੱਸਾ, ਦੀਪਾ ਤੇ ਗੱਜਣ ਗਾਉਂਦੇ ਹੋਏ ਸ਼ਹਿਰੋਂ ਧਰਨੇ ਤੋਂ ਪਿੰਡ ਨੂੰ
ਵਾਪਿਸ ਮੁੜ੍ਹ ਰਹੇ ਸਨ| ਘਰਾਂ ਵੱਲ ਨੂੰ ਮੁੜ੍ਹਦੇ ਬੋਹੜ੍ਹ ਥੱਲੇ ਬਿੱਕਰ ਅਮਲੀ ਮਿਲ ਗਿਆ | “ਕਿਉਂ
ਬਈ ਜਮਾਨੋਂ ! ਇਉਂ ਝੂਟਦੇ ਹੋਏ ਕਿਹੜੀ ਲੋਰ ‘ਚ ਆ ਰਹੇ ਹੋ?” ਅਮਲੀ ਨੇ ਕਿਹਾ | “ਓ ਅਮਲੀ ਚਾਚਾ !
ਝੂਮੀਏ ਕਿਉਂ ਨਾ ਮੈਦਾਨ ਜਿੱਤ ਕੇ ਆ ਰਹੇ ਹਾਂ !” ਬਚਨੇ ਨੇ ਚਾਅ ‘ਚ ਹੂਲਦੇ ਹੋਏ ਕਿਹਾ | “ਓਏ
ਸ਼ੋਰਿਓ ! ਕਿਹੜੀ ਪਲਾਸੀ ਦੀ ਜੰਗ ਜਿੱਤ ਲੀ ?” ਅਮਲੀ ਨੇ ਮਿਹਣੇ ਜਿਹੇ ਵਾਂਗੂੰ ਕਿਹਾ !
“ਓ ਚਾਚਾ ਕਰ ਤੀ ਨਾ ਅਮਲੀਆਂ ਵਾਲੀ ਗੱਲ ? ਸ਼ਹਿਰ ‘ਚ ਰਿਸ਼ਵਤਖੋਰੀ ਵਿਰੋਧੀ ਮੋਰਚਾ ਲੱਗਾ ਸੀ, ਦਿੱਲੀ
ਵਾਲੇ ਅੰਨਾ ਹਜ਼ਾਰੇ ਦੇ ਹੱਕ ‘ਚ !” ਚਰਨਾ ਬੋਲਿਆ |
“ਤੇ ਪੂਰੇ ਦੇਸ਼ ਵਾਂਗ ਆਂਵਦੇ ਸ਼ਹਿਰ ਵਿੱਚ ਵੀ ਭੀੜ੍ਹ ਹੀ ਭੀੜ੍ਹ ਸੀ |” ਇੰਦਰ ਦੇ ਗੱਲ ਵਧਾਈ |
“ਤੇ ਅੰਨਾ ਗਿਆਰਾਂ ਦਿਨ ਤੋਂ ਦਿੱਲੀ ‘ਚ ਭੁੱਖ ਹੜ੍ਹਤਾਲ ਤੇ ਬੈਠੇ ਸਨ | ਤੇ ਅੱਜ ਸਰਕਾਰ ਪੂਰੀ
ਕੇਂਦਰ ਦੀ ਉਹਨਾਂ ਅੱਗੇ ਝੁੱਕ ਗਈ | ਲੋਕ ਸਭਾ ਨੇ ਮਤਾ ਪਾਸ ਕਰਕੇ ਅੰਨਾ ਦੇ ਰਿਸ਼ਵਤਖੋਰੀ ਖਤਮ ਕਰਨ
ਵਾਲੇ ਲੋਕਪਾਲ ਬਿਲ ਨੂੰ ਮੰਨ ਲਿਆ ਹੈ !” ਜੱਸੇ ਨੇ ਆਪਣੀ ਵਿਦਵਤਾ ਦਾ ਸਬੂਤ ਦਿੱਤਾ |
“ਹੁਣ ਰਿਸ਼ਵਤਖੋਰੀ ਖਤਮ ਚਾਚਾ ! ਅਸੀਂ ਇਸੇ ਖੁਸ਼ੀ ਝੂਮਦੇ ਵਾਪਿਸ ਆ ਰਹੇ ਹਾਂ !” ਦੀਪੇ ਤੇ ਗੱਜਣ ਨੇ
ਇਕਠਿਆਂ ਹੀ ਆਪਣੀ ਸ਼ਮੂਲੀਅਤ ਦਰਜ ਕਰਾਈ |
“ਹੈਂਅ ? ਸੱਚੀਂ ਜਮਾਨੋਂ, ਫੇਰ ਤਾਂ ਸਦਕੇ ਤੁਹਾਡੇ ! ਮਤਲਬ ਕਲ ਜਦੋਂ ਮੈਂ ਆਂਵਦੇ ਮੁੱਕਦਮੇ ਲਈ
ਸ਼ਹਿਰ ਕਚਹਿਰੀ ਜਾਊਂਗਾ ਤਾਂ ਮੈਂਨੂੰ ਚਪੜਾਸੀ, ਕਲਰਕ ਤੇ ਡੀ.ਐਮ. ਸਾਬ੍ਹ ਲਈ ਆਹ ਸਾਲੇ ਵਾਧੂ ਪੈਸੇ
ਲਿਜਾਂਣ ਦੀ ਕੋਈ ਲੋੜ ਨੀ?” ਬਿੱਕਰ ਅਮਲੀ ਨੇ ਸੌ ਟਕੇ ਦਾ ਸਵਾਲ ਪਾਇਆ |
ਹੁਣ ਸਾਰੇ ਜੁਆਨਾਂ ਦੀ ਖੁਸ਼ੀ ਦੀ ਲੋਰ ਜਿਵੇਂ ਉਤਰ ਚੁਕੀ ਸੀ ਤੇ ਉਹਨਾਂ ਨੇ ਚੁੱਪ-ਚਾਪ ਅਮਲੀ ਦੇ
ਸਵਾਲ ਦਾ ਜਵਾਬ ਦਿੱਤੇ ਬਿਨਾਂ ਹੀ ਖਿਸਕਣ ‘ਚ ਆਪਣੀ ਭਲਾਈ ਸਮਝੀ ....
(26/08/11)
ਸੰਦੀਪ ਸਿੰਘ ਖਾਲੜਾ
ਗੁਰਮਤਿ ਗਿਆਨ ਮਿਸ਼ਨਰੀ ਕਾਲਜ ਵੱਲੋਂ ਲੰਗੇਆਣਾ (ਮੋਗਾ) ਵਿਖੇ ਨਵਾਂ ਪ੍ਰਚਾਰ ਕੇਂਦਰ ਸਥਾਪਿਤ
ਲੁਧਿਆਣਾ 26 ਅਗਸਤ (ਸੰਦੀਪ ਸਿੰਘ) ਕੋਈ ਵੀ ਧਰਮ ਉਤਨੀ ਦੇਰ ਤੱਕ ਵੱਧ ਫੁੱਲ ਨਹੀਂ
ਸਕਦਾ ਜਿੰਨਾਂ ਚਿਰ ਤੱਕ ਉਸ ਦਾ ਪ੍ਰਚਾਰ ਨਾ ਕੀਤਾ ਜਾਵੇ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਗੁਰਮਤਿ
ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਪ੍ਰੋ: ਸਰਬਜੀਤ ਸਿੰਘ ਜੀ ਧੂੰਦਾ ਨੇ ਪਿੰਡ ਲੰਗੇਆਣਾ (ਮੋਗਾ)
ਵਿਖੇ ਸੰਗਤਾਂ ਨੂੰ ਸਬੋਧਨ ਹੁੰਦਿਆਂ ਕੀਤਾ। ਇਸ ਸਮੇਂ ਉਹਨਾਂ ਦੇ ਨਾਲ ਭਾਈ ਗੁਰਜੰਟ ਸਿੰਘ
ਰੂਪੋਵਾਲੀ ਅਤੇ ਗੁਰਮਤਿ ਪ੍ਰਚਾਰ ਕੇਂਦਰਾਂ ਦੇ ਇੰਚਾਰਜ ਭਾਈ ਸੰਦੀਪ ਸਿੰਘ ਖਾਲੜਾ ਵੀ ਮੌਜੂਦ ਸਨ।
ਪ੍ਰੋ: ਧੂੰਦਾ ਨੇ ਕਿਹਾ ਕਿ ਅੱਜ ਗੁਰਦੁਆਰਿਆਂ ਦੀਆਂ ਬਿਲਡਿੰਗਾ ਉਪਰ ਤਾਂ ਲੱਖਾਂ ਰੁਪਏ ਖਰਚ ਕੀਤੇ
ਜਾ ਰਹੇ ਹਨ ਪਰ ਉਹਨਾਂ ਵਿੱਚ ਪੜੇ ਲਿਖੇ ਤੇ ਸੂਝਵਾਨ ਗ੍ਰੰਥੀ ਪ੍ਰਚਾਰਕਾਂ ਦੀ ਘਾਟ ਹੋਣ ਕਾਰਨ ਉਥੋਂ
ਗੁਰਮਤਿ ਦੀ ਵੀਚਾਰ ਜਨਤਾ ਤੱਕ ਨਹੀਂ ਪਹੁੰਚ ਰਹੀ ਜਿਸ ਕਾਰਨ ਬੱਚੇ ਬੱਚੀਆਂ ਗੁਰਬਾਣੀ ਇਤਿਹਾਸ ਤੋਂ
ਦੂਰ ਹੋ ਰਹੇ ਹਨ। ਉਹਨਾਂ ਨੇ ਕਿਹਾ ਕਿ ਇਹਨਾਂ ਕਾਰਨਾਂ ਨੂੰ ਦੇਖਦਿਆਂ ਹੀ ਪਿੰਡਾਂ ਥਾਵਾਂ ਤੇ
ਗੁਰਮਤਿ ਪ੍ਰਚਾਰ ਕੇਂਦਰ ਖੋਹਲਨ ਦਾ ਇੱਕ ਉਪਰਾਲਾ ਕੀਤਾ ਗਿਆ ਹੈ ਉਹਨਾਂ ਕਿਹਾ ਕਿ ਹਰੇਕ ਐਨ. ਆਰ.
ਆਈ. ਵੀਰ ਆਪਣੇ ਪਿੰਡ ਵਿੱਚ ਇੱਕ ਗੁਰਮਤਿ ਪ੍ਰਚਾਰ ਕੇਂਦਰ ਸਥਾਪਿਤ ਕਰਵਾਏ ਇਸ ਵਕਤ ਗੁਰਮਤਿ ਪ੍ਰਚਾਰ
ਕੇਂਦਰ ਲੰਗੇਆਣਾ ਦੀ ਸ਼ੁਰੂਆਤ ਕੀਤੀ ਗਈ ਤੇ ਉਥੌਂ ਦੇ ਪ੍ਰਚਾਰਕ ਭਾਈ ਜਰਨੈਲ ਸਿੰਘ ਜੀ ਨੂੰ ਲਗਾਇਆ
ਗਿਆ ਇਸ ਸਮੇਂ ਸਰਪੰਚ ਸ੍ਰ: ਹਰਚਰਨ ਸਿੰਘ, ਸ੍ਰ: ਬਲਤੇਜ ਸਿੰਘ, ਗੁ: ਪ੍ਰਧਾਨ ਬਲਵੀਰ ਸਿੰਘ,
ਗ੍ਰੰਥੀ ਹਰਮੇਸ਼ ਸਿੰਘ, ਸ੍ਰ: ਬਲਦੇਵ ਸਿੰਘ, ਸ੍ਰ: ਰਣਜੀਤ ਸਿੰਘ, ਸ੍ਰ: ਗੁਰਦੇਵ ਸਿੰਘ, ਸ੍ਰ:
ਕੁਲਦੀਪ ਸਿੰਘ, ਸ੍ਰ: ਗੁਰਮੀਤ ਸਿੰਘ, ਸ੍ਰ: ਤੋਤਾ ਸਿੰਘ ਆਦਿ ਪਤਵੰਤੇ ਹਾਜਿਰ ਸਨ।
ਰਿਪੋਰਟ:-ਸੰਦੀਪ ਸਿੰਘ ਖਾਲੜਾ
ਇੰਚਾਰਜ ਗੁਰਮਤਿ ਪ੍ਰਚਾਰ ਕੇਂਦਰ ਵਿੰਗ:-9855341616
(26/08/11)
ਜਗਤਾਰ ਸਿੰਘ ਜਾਚਕ
‘ਲੰਡਨ ਗੁਰਦੁਆਰਾ ਸਥਾਪਨਾ ਸ਼ਤਾਬਦੀ’ ਸਾਲ 2008 ਹੈ ਜਾਂ 2011? : ਗਿਆਨੀ ਜਾਚਕ
‘ਸੈਂਟਰਲ ਗੁਰਦੁਆਰਾ (ਖਾਲਸਾ ਜਥਾ) ਲੰਡਨ, ਯੂਰਪ ਦਾ ਸਭ ਤੋਂ ਪਹਿਲਾ ਤੇ ਇਤਿਹਾਸਕ
ਗੁਰਦੁਆਰਾ ਸਾਹਿਬ ਹੈ, ਜਿਹੜਾ ਮਹਾਰਾਜਾ ਭੂਪਿੰਦਰ ਸਿੰਘ ਪਟਿਆਲਾ ਦੇ ਸਹਿਯੋਗ ਨਾਲ ਸਥਾਪਿਤ ਹੋਇਆ।
ਇੰਟਰਨੈਟ ਤੋਂ ਪ੍ਰਾਪਤ ਜਾਣਕਾਰੀ ਮੁਤਾਬਿਕ ਉਸ ਦੀ ਸਥਾਪਨਾ 1908 ਵਿੱਚ ਦੱਸ ਕੇ ਸ਼ਤਾਬਦੀ ਸਾਲ 2008
ਮੰਨਿਆ ਗਿਆ ਹੈ। ਹੋ ਸਕਦਾ ਹੈ ਕਿ ਉਥੋਂ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 2008 ਵਿੱਚ ਸ਼ਤਾਬਦੀ
ਸਮਾਰੋਹ ਕੀਤਾ ਵੀ ਹੋਵੇ, ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀ ਹੈ।
ਪਰ, ਗੁਰਦੁਆਰਾ ਸਾਹਿਬ ਦੀ ਸਥਾਪਨਾ ਸਬੰਧੀ ਉਪਰੋਕਤ ਜਾਣਕਾਰੀ ਇਤਿਹਾਸਕ ਸੱਚ ਨਹੀ ਹੈ। ਕਿਸੇ
ਪ੍ਰਕਾਰ ਦਾ ਕੋਈ ਭੁਲੇਖਾ ਲੱਗ ਰਿਹਾ ਹੈ। ਕਿਉਂਕਿ, ਚਸ਼ਮਦੀਦ ਗਵਾਹ ਡਾ: ਧਰਮਾਨੰਤ ਸਿੰਘ ਮੁਤਾਬਿਕ
‘ਸੈਂਟਰਲ ਗੁਰਦੁਆਰਾ (ਖਾਲਸਾ ਜਥਾ) ਸ਼ੈਫਡਬੁਸ਼ ਲੰਡਨ’ ਦੀ ਅਰੰਭਕ ਰਸਮ 22 ਅਗਸਤ 1911 ਨੂੰ ਹੋਈ।
ਅਗਸਤ 15 ਸੰਨ 1888 ਨੂੰ ਅੰਬਾਲੇ ਜਨਮੇ ਡਾ: ਧਰਮਾਨੰਤ ਸਿੰਘ ਜੀ ਉੱਚਕੋਟੀ ਦੇ ਗੁਰਸਿੱਖ ਵਿਦਵਾਨ
ਹੋ ਗੁਜ਼ਰੇ ਹਨ। ਉਨ੍ਹਾਂ ਨੇ ਸੰਨ 1906 ਤੋਂ 1912 ਤੱਕ ਲੰਡਨ ਰਹਿ ਕੇ ਈਲੈਕਟ੍ਰੀਕਲ ਐਂਜੀਨੀਅਰਿੰਗ
ਦੀ ਡਿਗਰੀ ਹਾਸਲ ਕੀਤੀ। ਪਰ, ਧਾਰਮਿਕ ਤੇ ਦਾਰਸ਼ਨਿਕ ਸੁਭਾਅ ਹੋਣ ਕਰਕੇ ਬੁਢੇਪੇ ਵਿੱਚ ਉਹ ਗੁਰਮਤਿ
ਵਿਦਿਆਲਾ ਤਰਨਤਾਰਨ ਅਤੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਸ੍ਰੀ ਅੰਮ੍ਰਿਤਸਰ ਦੇ ਪ੍ਰਿੰਸੀਪਲ ਵੀ ਰਹੇ।
ਅਰਬੀ, ਇੰਗਲਿਸ਼, ਲਾਤੀਨੀ ਤੇ ਸੰਸਕ੍ਰਿਤ ਭਾਸ਼ਾਵਾਂ ਪੱਖੋਂ ਸਮਕਾਲੀ ਵਿਦਵਾਨਾਂ ਵਿੱਚ ਉਨ੍ਹਾਂ ਦਾ
ਕੋਈ ਸਾਨੀ ਨਹੀ ਸੀ। ਪ੍ਰਸਿੱਧ ਪੰਡਤ, ਮੁਲਾਣੇ ਤੇ ਪਾਦਰੀ ਵੀ ਉਨ੍ਹਾਂ ਨਾਲ ਗੱਲਬਾਤ ਕਰਨ ਤੋਂ
ਝਿਜਕਦੇ ਸਨ। ਦਾਸ (ਜਗਤਾਰ ਸਿੰਘ ਜਾਚਕ) ਨੇ 1974-76 ਵਿੱਚ ਉਨ੍ਹਾਂ ਪਾਸੋਂ ਹਿੰਦੂ ਮੱਤ, ਬੁੱਧ
ਮੱਤ, ਇਸਲਾਮ ਤੇ ਇਸਾਈ ਮੱਤ ਦੀ ਇਤਿਹਾਸਕ ਤੇ ਦਾਰਸ਼ਨਿਕ ਜਾਣਕਾਰੀ ਹਾਸਲ ਕੀਤੀ।
ਡਾ: ਸਾਹਿਬ ਨੇ ਆਪਣੀ ਲਿਖੀ ‘ਵੇਦਿਕ ਗੁਰਮਤਿ’ ਨਾਮੀ ਪੁਸਤਕ (ਪਹਿਲੀ ਐਡੀਸ਼ਨ-1965) ਦੇ 286 ਤੋਂ
299 ਪੰਨਿਆਂ ਦਰਮਿਆਨ ਸੰਨ 1907 ਤੋਂ 1912 ਤੱਕ ਦੀਆਂ ਲੰਡਨ ਵਿੱਚਲੀਆਂ ਅੱਖੀਂ ਡਿੱਠੀਆਂ ਕੁੱਝ
ਮਹੱਤਵ ਪੂਰਨ ਘਟਨਾਵਾਂ ਨੂੰ ਤਰਤੀਬਵਾਰ ਅੰਕਿਤ ਕੀਤਾ ਹੈ।
ਜਿਵੇਂ ਸੰਨ 1907 ਵਿਖੇ ‘ਇੰਡੀਆ ਹਾਊਸ’ ਲੰਡਨ ਵਿੱਚ 1857 ਦੇ ‘ਹਿੰਦੁਸਤਾਨੀ ਗਦਰ’ ਦੀ ਯਾਦ ਦੀ
ਪੰਚਾਸਵੀਂ ਵਰ੍ਹੇ ਗੰਢ ਮਨਾਉਣੀ।
29 ਦਸੰਬਰ 1908 ਮੰਗਲਵਾਰ ਨੂੰ ਸੀ. ਵਿਨਾਯਕ ਦਾਮੋਦਰ ਸਾਵਰਕਰ ਤੇ ਉਨ੍ਹਾਂ ਦੇ ਸਾਥੀਆਂ ਵਲੋਂ
‘ਵਿਸ਼ਾਲ ਜਨਤਾ ਭਵਨ’ ਲੰਡਨ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਪੁਰਬ ਮਨਾਉਣਾ ਅਤੇ ਵਿਸ਼ਵ
ਪ੍ਰਸਿੱਧ ਲੇਖਕ ਡਾਕਟਰ ਸਰ ਗੋਕਲਚੰਦ ਨਾਰੰਗ ਦਾ ਉਥੇ ਵਖਿਆਨ ਕਰਨਾ।
8 ਅਗਸਤ ਸੰਨ 1909 ਐਤਵਾਰ ਦੀ ਸ਼ਾਮ ਨੂੰ ਅੰਮ੍ਰਿਤਸਰ ਦੇ ਵਿਦਿਆਰਥੀ ਮਦਨ ਲਾਲ ਧਿੰਗੜਾ ਨੂੰ
ਪ੍ਰਸਿੱਧ ਅੰਗਰੇਜ਼ ਸਰ ਕਰਜ਼ਨ ਵਾਇਲੀ ਤੇ ਮਲਾਇਆ ਦੇ ਇੱਕ ਪਾਦਰੀ ਨੂੰ ਕਤਲ ਕਰਨ ਬਦਲੇ ਇੰਪੀਰੀਅਲ
ਇਨਸਟੀਟਿਊਟ, ਲੰਡਨ ਚੋਂ ਗ੍ਰਿਫਤਾਰ ਕਰਨਾ ਤੇ ਫਿਰ 19 ਅਕਤੂਬਰ 1909 ਨੂੰ ਸਵੇਰੇ 7 ਵਜੇ ਲੰਡਨ ਦੇ
‘ਪੈਨਟਨਵਿਲ ਪ੍ਰਿਜ਼ਨ’ ਵਿੱਚ ਉਸ ਦੇ ਖਿੜੇ ਮੱਥੇ ਸ਼ਹਾਦਤ ਦੀ ਵੇਦੀ ਪਰ ਚੜ੍ਹਣ ਤੋਂ ਇੱਕ ਦਿਨ ਪਹਿਲਾਂ
ਡਾ: ਸਾਹਿਬ ਵਲੋਂ ਮੁਲਾਕਾਤ ਲਈ ਜਾਣਾ।
ਜੂਨ 1911 ਵਿੱਚ ਜਾਰਜ ਪੰਚਮ ਦੀ ਤਾਜਪੋਸ਼ੀ ਦੇ ਸ਼ਾਹੀ ਜਲੂਸ ਦਾ ਅਲੌਕਿਕ ਦ੍ਰਿਸ਼ ਦੇਖਣਾ ਅਤੇ 22
ਅਗਸਤ 1911 ਨੂੰ ਲੰਡਨ ਵਿੱਚ ਪਹਿਲਾ ਗੁਰਦੁਆਰਾ ਸਥਾਪਿਤ ਹੋਣਾ।
ਗੁਰਦੁਆਰਾ ਸਾਹਿਬ ਦੀ ਸਥਾਪਤੀ ਸਬੰਧੀ ਲਿਖੀ ਵਾਰਤਾ ਦੇ ਕੁੱਝ ਅੰਸ਼ ਇਸ ਪ੍ਰਕਾਰ ਹਨ:
“ਗੁਰਦੁਆਰਾ ਲੰਡਨ ਦੀ ਇਮਾਰਤ ਲਈ ਮਹਾਰਾਜਾ ਭੂਪਿੰਦਰ ਸਿੰਘ ਜੀ, ਪਟਿਆਲਾ-ਪਤੀ ਨੇ ਅੱਠ ਹਜ਼ਾਰ ਪੌਂਡ
(ਇੱਕ ਲੱਖ ਵੀਹ ਹਜ਼ਾਰ ਰੁਪੈ) ਦਿੱਤੇ ਤੇ 22 ਅਗਸਤ 1911 ਨੂੰ ਮੇਰੇ ਸਾਹਮਣੇ ਇਸਦੀ ਆਰੰਭਿਕ ਰਸਮ
ਅਦਾ ਹੋਈ। ਇਹ ਅਤਿ ਸਾਦਾ ਪਰ ਅਤਿਅੰਤ ਸ਼ਾਨਦਾਰ, ਤੇ ਕਦੇ ਨ ਭੁਲਣਵਾਲਾ ਸਮਾ ਸੀ। ਮਹਾਰਾਜਾ ਸਾਹਿਬ
ਦੀ ਆਯੂ ਇਸ ਸਮੇਂ ਕੇਵਲ 19 ਸਾਲ 10 ਮਹੀਨੇ ਦੀ ਸੀ। ਇਸ ਤੋਂ ਉਨ੍ਹਾਂ ਦੇ ਸਿੱਖੀ ਸਿਦਕ ਦਾ ਭਲੀ
ਪ੍ਰਕਾਰ ਅੰਦਾਜ਼ਾ ਲਾਇਆ ਜਾ ਸਕਦਾ ਹੈ। ……….
ਲੰਡਨ ਵਿੱਚ ਉਸ ਸਮੇਂ ਜੋ ਸਿੱਖ ਵਿਦਿਆਰਥੀ ਸਨ, ਉਨ੍ਹਾਂ ਵਿਚੋਂ ਇਸ ਸ੍ਰੇਸ਼ਟ ਕਾਰਜ ਦੀ ਮਹਾਨ ਸਫਲਤਾ
ਦਾ ਸਭ ਤੋਂ ਵੱਡਾ ਹਾਰ ਸ੍ਰਦਾਰ ਨਰੈਣ ਸਿੰਘ ਜੀ (ਸ਼ਾਹਪੁਰੀਏ, ਹੁਣ ਬੈਰਿਸਟਰ, ਅੰਮ੍ਰਿਤਸਰ) ਦੇ
ਪਵਿਤ੍ਰ ਗਲੇ ਵਿੱਚ ਹੀ ਸ਼ੋਭਦਾ ਹੈ। …….”
ਡਾ: ਸਾਹਿਬ ਜੀ ਨੇ ਇਸ ਚਸ਼ਮਦੀਦ ਵਾਰਤਿਕ ਗਵਾਹੀ ਦੇ ਸਾਹਮਣੇ ਮਹਾਰਾਜਾ ਸਾਹਿਬ ਦੀ ਆਪਣੇ ਅਹਿਲਕਾਰਾਂ
ਤੇ ਸਿੱਖ ਵਿਦਿਆਰਥੀਆਂ ਨਾਲ ਉਸ ਵੇਲੇ ਦੀ ਫੋਟੋ ਵੀ ਲਗਾਈ ਹੋਈ ਹੈ ਅਤੇ ਇਹ ਵੀ ਲਿਖਿਆ ਹੈ ਕਿ
ਮਹਾਰਾਜਾ ਸਾਹਿਬ ਆਏ ਤਾਂ ਅਸਲ ਵਿੱਚ 22 ਜੂਨ 1911 ਨੂੰ ਜਾਰਜ ਪੰਜਮ ਦੀ ਤਾਜਪੋਸ਼ੀ ਦੇ ਸ਼ਾਹੀ ਜਲੂਸ
ਤੇ ਹੋਰ ਸਮਾਗਮਾਂ ਵਿੱਚ ਭਾਗ ਲੈਣ ਲਈ ਸੀ, ਪਰ ਇਹ ਉਨ੍ਹਾਂ ਦੀ ਹੀ ਨੇਕ ਜ਼ਾਤ ਦਾ ਨੇਕ ਅਮਲ ਸੀ ਕਿ
ਏਸ ਸ਼ੁਭ ਸਮੇਂ ਲੰਡਨ ਵਿੱਚ ਗੁਰਦੁਆਰਾ ਕਾਇਮ ਹੋ ਗਿਆ।
ਪ੍ਰੋਫੈਸਰ ਹਰਿਭਜਨ ਸਿੰਘ ਸਾਊਥਾਲ (ਲੰਡਨ) ਵਾਲੇ (ਜਿਹੜੇ ਕੁੱਝ ਸਮਾਂ ਗੁਰਦੁਆਰਾ ਸਾਊਥਾਲ ਦੇ
ਮੈਨੇਜਰ ਵੀ ਰਹੇ) ਉਨ੍ਹਾਂ ਦੇ ਵਿਦਿਆਰਥੀ ਵੀ ਰਹੇ ਅਤੇ ਸਿੱਖ ਇਤਿਹਾਸ ਦੇ ਪ੍ਰੋਫੈਸਰ ਸਾਥੀ ਵੀ,
ਉਨ੍ਹਾਂ ਪਾਸੋਂ ਡਾ: ਸਾਹਿਬ ਜੀ ਵਿੱਦਿਆ ਤੇ ਸੰਜਮੀ ਜੀਵਨ ਬਾਰੇ ਹੋਰ ਵੀ ਜਾਣਕਾਰੀ ਪ੍ਰਾਪਤ ਹੋ
ਸਕਦੀ ਹੈ। ਹੋ ਸਕਦਾ ਕਿ ਇਹ ਪੁਸਤਕ ਵੀ ਉਨ੍ਹਾਂ ਪਾਸ ਹੋਵੇ, ਜਿਸ ਵਿਚੋਂ ਉਪਰੋਕਤ ਵਾਰਤਾ ਪੂਰੀ
ਪੜ੍ਹੀ ਜਾ ਸਕਦੀ ਹੈ। ਗੁਰਦੁਆਰਾ ਸਾਹਿਬ ਸੈਫਡਬੁਸ਼ ਦੀ ਪ੍ਰਬੰਧਕ ਕਮੇਟੀ ਅਤੇ ਉਥੋਂ ਇਤਿਹਾਸਕ
ਖੋਜੀਆਂ ਨੂੰ ਇਸ ਬਾਰੇ ਵਿਚਾਰ ਕਰਨੀ ਚਾਹੀਦੀ ਹੈ ਅਤੇ ਜੇ ਇਹ ਸੱਚ ਹੈ ਤਾਂ ਸੰਨ 2008 ਨੂੰ ਸ਼ਤਾਬਦੀ
ਸਾਲ ਮੰਨਣ ਵਾਲੀ ਗਲਤੀ ਨੂੰ ਸੁਧਾਰਦਿਆਂ ਯੂ. ਕੇ. ਦੀਆਂ ਸਿੱਖ ਸੰਸਥਾਵਾਂ ਨੂੰ ਮਿਲ ਕੇ ‘ਲੰਡਨ
ਗੁਰਦੁਆਰਾ ਸਥਾਪਨਾ ਸ਼ਤਾਬਦੀ’ (2011) ਦੇ ਸਮਾਗਮ ਸ਼ੁਰੂ ਕਰਨੇ ਚਾਹੀਦੇ ਹਨ ਅਤੇ ਇੱਕ ਵਿਸ਼ੇਸ਼ ਸਮਾਰੋਹ
ਕਰਕੇ ਬਰਤਾਨੀਆਂ ਨੂੰ ਆਪਣੇ ਇਤਿਹਾਸਕ ਵਿਰਸੇ ਤੋਂ ਜਾਣੂ ਕਰਾਉਣਾ ਚਾਹੀਦਾ ਹੈ। ਸ੍ਰੀ ਗੁਰੂ ਸਿੰਘ
ਸਭਾ ਸਾਊਥਾਲ ਨੂੰ ਇੱਸ ਪੱਖੋਂ ਮੋਹਰੀ ਰੋਲ ਅਦਾ ਕਰਨਾ ਚਾਹੀਦਾ ਹੈ। ਭੁੱਲ-ਚੁੱਕ ਮੁਆਫ਼।
ਉੱਤਰ ਦੀ ਉਡੀਕ ਵਿੱਚ: ਜਗਤਾਰ ਸਿੰਘ ਜਾਚਕ, ਨਿਊਯਾਰਕ।
ਫੋਨ 001-631-592-4335
(25/08/11)
ਗੁਰਿੰਦਰ ਸਿੰਘ ਕੋਟਕਪੂਰਾ
ਸ਼੍ਰੋਮਣੀ ਕਮੇਟੀ ਦੀ ਪੁਸਤਕ “ਸਿੱਖ ਰਹਿਤ ਮਰਿਆਦਾ” ਵਿੱਚ ਦਰਸਾਈਆਂ ਗੱਲ੍ਹਾਂ `ਤੇ ਸ਼੍ਰੋਮਣੀ ਕਮੇਟੀ
ਅਧਿਕਾਰੀ ਖੁਦ ਪੂਰੇ ਨਹੀਂ ਉਤਰਦੇ!
ਕੀ ਸ਼੍ਰੋਮਣੀ ਕਮੇਟੀ `ਤੇ ਲੰਮਾ ਸਮਾਂ ਕਾਬਜ਼ ਰਹੇ ਲੋਕਾਂ ਨੂੰ ਵੋਟਾਂ ਮੰਗਣ ਦਾ ਅਧਿਕਾਰ ਹੈ?
ਕੋਟਕਪੂਰਾ, 25 ਅਗਸਤ (ਗੁਰਿੰਦਰ ਸਿੰਘ) :- ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ
ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਪ੍ਰਵਾਨਗੀ ਉਪਰੰਤ ਹੋਂਦ `ਚ ਲਿਆਂਦੀ “ਸਿੱਖ ਰਹਿਤ ਮਰਿਆਦਾ”
ਅਤੇ ਇਸ ਮਰਿਆਦਾ ਦੀਆਂ ਹੁਣ ਤੱਕ ਲੱਖਾਂ ਪੁਸਤਕਾਂ ਛਪਵਾ ਕੇ ਲੋਕਾਂ `ਚ ਵੰਡ ਚੁੱਕੀ ਖੁਦ ਸ਼੍ਰੋਮਣੀ
ਕਮੇਟੀ ਹੀ ਇਸ `ਤੇ ਪੂਰੀ ਨਹੀ ਉਤਰਦੀ। ਪ੍ਰਸਿੱਧ ਪੰਥਕ ਵਿਦਵਾਨ ਅਤੇ ਸਿੱਖ ਚਿੰਤਕ ਪ੍ਰੋ. ਇੰਦਰ
ਸਿੰਘ ਘੱਗਾ ਦਾ ਕਹਿਣਾ ਹੈ ਕਿ ਸਿੱਖ ਰਹਿਤ ਮਰਿਆਦਾ ਨਾਂਅ ਦੀ ਪੁਸਤਕ ਦੇ ਪੰਨਾ ਨੰ: 31 `ਤੇ ਖੁਦ
ਸ਼੍ਰੋਮਣੀ ਕਮੇਟੀ ਮੰਨਦੀ ਹੈ ਕਿ ਦਾੜ੍ਹਾ ਰੰਗਣ ਵਾਲਾ ਅਤੇ ਕੋਈ ਨਸ਼ਾ ਵਰਤਨ ਵਾਲਾ ਤਨਖਾਹੀਆ ਹੈ। ਇਸ
ਤੋਂ ਇਲਾਵਾ ਗੁਰਮਤਿ ਵਿਰੁੱਧ ਕੋਈ ਸੰਸਕਾਰ ਕਰਨ/ਕਰਾਉਣ ਵਾਲਾ ਅਤੇ ਰਹਿਤ `ਚ ਕੋਈ ਭੁੱਲ ਕਰਨ ਵਾਲਾ
ਵੀ ਤਨਖਾਹੀਆ ਹੈ। ਪ੍ਰੋ. ਘੱਗਾ ਅਨੁਸਾਰ ਅਕਾਲੀਆਂ ਦੇ ਪਰਿਵਾਰਾਂ ਦੇ ਅਨੇਕਾਂ ਮੈਂਬਰ ਦਾੜ੍ਹਾ
ਰੰਗਦੇ ਹਨ ਅਤੇ ਅਕਾਲੀ ਆਗੂ ਤਾਂ ਦੂਰ ਦੀ ਗੱਲ, ਖੁਦ ਸ਼੍ਰੋਮਣੀ ਕਮੇਟੀ ਮੈਂਬਰ ਜਗਰਾਤਿਆਂ `ਚ ਸ਼ਾਮਲ
ਹੋ ਕੇ ਅਤੇ ਪਾਖੰਡੀ ਡੇਰੇਦਾਰਾਂ ਕੋਲ ਹਾਜ਼ਰੀਆਂ ਭਰਕੇ ਰਹਿਤ ਮਰਿਆਦਾ ਦੀਆਂ ਸ਼ਰੇਆਮ ਧੱਜੀਆਂ
ਉਡਾਉਂਦੇ ਹਨ। ਉਨਾਂ ਕਿਹਾ ਕਿ ਜਦੋਂ ਤੱਕ ਦਾੜ੍ਹਾ ਰੰਗਣ ਵਾਲੇ ਇਹ ਅਕਾਲੀ ਆਗੂ, ਸ਼੍ਰੋਮਣੀ ਕਮੇਟੀ
ਮੈਂਬਰ, ਜਗਰਾਤਿਆਂ ਜਾਂ ਹੋਰ ਗੁਰਮਤਿ ਵਿਰੋਧੀ ਕਾਰਜਾਂ `ਚ ਸ਼ਾਮਲ ਹੋਣ ਵਾਲੇ ਪੰਜਾਂ ਪਿਆਰਿਆਂ
ਸਾਹਮਣੇ ਪੇਸ਼ ਹੋ ਕੇ ਭੁੱਲ ਨਹੀ ਬਖਸ਼ਾਉਂਦੇ, ਉਦੋਂ ਤੱਕ ਉਨਾਂ ਨੂੰ ਪੰਥ `ਚ ਸ਼ਾਮਲ ਨਹੀ ਗਿਣਿਆ ਜਾ
ਸਕਦਾ। ਉਨਾਂ ਦੋਸ਼ ਲਾਇਆ ਕਿ ਇਸ ਵਾਰ ਬਾਦਲ ਦਲ ਨਾਲ ਸਬੰਧਤ 14 ਉਮੀਦਵਾਰ ਅਜਿਹੇ ਹਨ, ਜੋ ਖੁਦ
ਦਾੜ੍ਹੀ ਰੰਗਦੇ ਹਨ।
ਸਿੱਖ ਰਹਿਤ ਮਰਿਆਦਾ ਕਿਤਾਬ ਪੜ੍ਹਨ ਤੋਂ ਬਾਅਦ ਪਤਾ ਲੱਗਦਾ ਹੈ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ
ਕਮੇਟੀ ਦੀ ਰਹੁ-ਰੀਤ ਸਬ ਕਮੇਟੀ ਵੱਲੋਂ ਰਹੁ-ਰੀਤ ਦੇ ਖਰੜੇ ਦੀ ਪ੍ਰਵਾਨਗੀ “ਸਰਬ ਹਿੰਦ ਸਿੱਖ ਮਿਸ਼ਨ
ਬੋਰਡ” ਨੇ ਆਪਣੇ ਮਤਾ ਨੰ: 1, ਮਿਤੀ 1-08-1936 ਰਾਹੀਂ ਅਤੇ ਸ਼੍ਰੋਮਣੀ ਕਮੇਟੀ ਨੇ ਆਪਣੇ ਮਤਾ ਨੰ:
149 ਮਿਤੀ 12-10-1936 ਦੁਆਰਾ ਦਿੱਤੀ ਅਤੇ ਮੁੜ ਸ਼੍ਰੋਮਣੀ ਕਮੇਟੀ ਦੀ ਧਾਰਮਿਕ ਸਲਾਹਕਾਰ ਕਮੇਟੀ ਨੇ
ਆਪਣੀ ਇਕੱਤਰਤਾ 7-01-1945 ਵਿੱਚ ਇਸ ਨੂੰ ਵਿਚਾਰ ਕੇ ਇਸ ਵਿੱਚ ਕੁੱਝ ਵਾਧੇ-ਘਾਟੇ ਕਰਨ ਦੀ
ਸ਼ਿਫਾਰਿਸ਼ ਕੀਤੀ। ਉਕਤ ਸਤਰਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਹੁਣ ਤੱਕ ਲੱਖਾਂ ਦੀ
ਗਿਣਤੀ `ਚ ਛਾਪ ਕੇ ਸੰਗਤਾਂ `ਚ ਮੁਫ਼ਤ ਵੰਡੀ ਗਈ ਪੁਸਤਕ “ਸਿੱਖ ਰਹਿਤ ਮਰਿਆਦਾ” ਦੇ ਪਹਿਲੇ ਪੰਨੇ
`ਤੇ ਅੰਕਿਤ ਹਨ। ਉਕਤ ਸਤਰਾਂ ਤੋਂ ਇਲਾਵਾ ਇਸ ਪੁਸਤਕ ਦੇ ਆਰੰਭ `ਚ ਇਸ ਪੁਸਤਕ ਨੂੰ ਤਿਆਰ ਕਰਨ ਲਈ
ਤਖਤਾਂ ਦੇ ਜਥੇਦਾਰ, ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਤੋਂ ਇਲਾਵਾ ਅਨੇਕਾਂ ਸਿੱਖ
ਵਿਦਵਾਨਾਂ/ਚਿੰਤਕਾਂ ਅਤੇ ਸਿੱਖ ਸੰਸਥਾਵਾ ਤੋਂ ਲਏ ਗਏ ਸਹਿਯੋਗ ਦਾ ਵੀ ਵਿਸਥਾਰ ਸਹਿਤ ਵਰਨਣ ਕੀਤਾ
ਗਿਆ ਹੈ ਪਰ ਮਹਿਜ਼ 32 ਪੰਨਿਆਂ ਵਾਲੀ ਇਸ ਪੁਸਤਕ ਵਿੱਚ ਦਰਸਾਈ ਗਈ ਸਿੱਖ ਰਹਿਤ ਮਰਿਆਦਾ ਦੀਆਂ
ਅਨੇਕਾਂ ਉਹ ਮਿਸਾਲਾਂ ਪੜ੍ਹਨ ਨੂੰ ਮਿਲਦੀਆਂ ਹਨ ਜਿੰਨਾਂ `ਤੇ ਖੁਦ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ
ਕਮੇਟੀ `ਤੇ ਕਾਬਜ਼ ਧਿਰ ਵੀ ਪੂਰੀ ਨਹੀਂ ਉਤਰਦੀ।
ਪੰਨਾ ਨੰ: 13 ਦੇ ਸਿਰਲੇਖ “ਗੁਰਦਵਾਰੇ” ਦੀ ਮੱਦ ‘ਹ’ ਅਤੇ ‘ਕ’ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ
ਜੀ ਦੇ ਬਰਾਬਰ ਕਿਸੇ ਪੁਸਤਕ ਨੂੰ ਅਸਥਾਪਨ ਨਹੀਂ ਕਰਨਾ, ਗੁਰਦਵਾਰੇ ਵਿੱਚ ਕੋਈ ਮੂਰਤੀ ਪੂਜਾ ਜਾਂ
ਹੋਰ ਗੁਰਮਤਿ ਦੇ ਵਿਰੁੱਧ ਕੋਈ ਰੀਤੀ-ਰਿਵਾਜ ਜਾਂ ਸੰਸਕਾਰ ਨਾ ਹੋਵੇ, ਨਾ ਹੀ ਕੋਈ ਅਨਮੱਤ ਦਾ
ਤਿਉਹਾਰ ਮਨਾਇਆ ਜਾਵੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਘੂੜੇ ਦੇ ਪਾਵਿਆਂ ਨੂੰ ਮੁੱਠੀਆਂ
ਭਰਨੀਆਂ, ਕੰਧਾਂ ਜਾਂ ਥੜ੍ਹਿਆਂ `ਤੇ ਨੱਕ ਰਗੜਨਾ, ਮੰਜੀ ਸਾਹਿਬ ਹੇਠਾਂ ਪਾਣੀ ਰੱਖਣਾ, ਗੁਰੂ
ਸਹਿਬਾਨ ਜਾਂ ਸਿੱਖ ਬਜ਼ੁਰਗਾਂ ਦੀਆਂ ਤਸਵੀਰਾਂ ਅੱਗੇ ਮੱਥੇ ਟੇਕਣੇ, ਇਹੋ ਜਿਹੇ ਕਰਮ ਮਨਮੱਤ ਹਨ।
ਕਰੀਬ 4 ਸਾਲ ਪਹਿਲਾਂ ਸੰਤ ਸਮਾਜ, ਦਮਦਮੀ ਟਕਸਾਲ, ਨਿਹੰਗ ਸਿੰਘ ਜਥੇਬੰਦੀਆਂ ਆਦਿ ਵੱਲੋਂ ਸ਼੍ਰੋਮਣੀ
ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਦਿਆਲਪੁਰਾ ਭਾਈਕਾ (ਬਠਿੰਡਾ) ਵਿਖੇ 11-12 ਅਤੇ 13
ਨਵੰਬਰ 2006 ਨੂੰ ਦਸਮ ਗ੍ਰੰਥ ਦੀ ਸ਼ਤਾਬਦੀ ਮਨਾਉਣ ਦਾ ਅਡੰਬਰ ਰਚਿਆ ਗਿਆ ਸੀ, ਜਿਸ ਵਿੱਚ ਸ਼੍ਰੋਮਣੀ
ਕਮੇਟੀ ਦੇ ਪ੍ਰਧਾਨ, ਅਹੁਦੇਦਾਰ ਅਤੇ ਤਖਤਾਂ ਦੇ ਜਥੇਦਾਰਾਂ ਨੇ ਹੁਮ-ਹੁਮਾ ਕੇ ਸ਼ਮੂਲੀਅਤ ਕੀਤੀ ਸੀ।
ਉਸ ਮੌਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪੁਸਤਕ ਦਸਮ ਗ੍ਰੰਥ ਦਾ ਪ੍ਰਕਾਸ਼ ਕੀਤਾ ਗਿਆ ਸੀ।
ਸ਼੍ਰੋਮਣੀ ਕਮੇਟੀ ਦੀ ਅਧੀਨਗੀ ਵਾਲੇ ਅਨੇਕਾਂ ਗੁਰਦਵਾਰਿਆਂ ਵਿੱਚ ਸੰਗਤਾਂ ਗੁਰੂ ਗ੍ਰੰਥ ਸਾਹਿਬ ਜੀ
ਦੇ ਪੰਘੂੜੇ ਦੇ ਪਾਵਿਆਂ ਨੂੰ ਮੁੱਠੀਆਂ ਭਰਦੀਆਂ, ਕੰਧਾਂ ਜਾਂ ਥੜ੍ਹਿਆਂ `ਤੇ ਨੱਕ ਰਗੜਦੀਆਂ ਆਮ
ਦੇਖੀਆਂ ਜਾ ਸਕਦੀਆਂ ਹਨ ਅਤੇ ਅਨੇਕਾਂ ਗੁਰਦਵਾਰਿਆਂ ਵਿੱਚ ਸੰਗਰਾਂਦ, ਮੱਸਿਆ, ਪੁੰਨਿਆ ਆਦਿ ਦਿਨਾਂ
ਨੂੰ ਅਨਮੱਤ ਦਾ ਤਿਉਹਾਰ ਬਣਾ ਕੇ ਮਨਾਇਆ ਜਾ ਰਿਹਾ ਹੈ। ਪੰਨਾ ਨੰ: 19 ਦੇ ਸਿਰਲੇਖ ਗੁਰਬਾਣੀ ਦੀ
ਕਥਾ ਦੀ ਮੱਦ ‘ਸ’ ਵਿੱਚ ਜਿਕਰ ਹੈ ਕਿ ਗੁਰਦਵਾਰੇ ਵਿੱਚ ਗੁਰਮਤਿ ਤੋਂ ਵਿਰੁੱਧ ਕੋਈ ਵਿਖਿਆਨ ਨਹੀਂ
ਹੋ ਸਕਦਾ। ਜਦ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕ ਮਿਥਿਹਾਸਕ ਸਾਖੀਆਂ ਆਮ ਸੰਗਤ ਨੂੰ ਸ਼ਰੇਆਮ ਸੁਣਾ
ਕੇ ਖੁਦ ਰਹਿਤ ਮਰਿਆਦਾ ਦੀਆਂ ਧੱਜੀਆਂ ਉਡਾ ਰਹੇ ਹਨ। ਇਸੇ ਪੰਨੇ `ਤੇ ਸਿਰਲੇਖ “ਗੁਰਮਤਿ ਦੀ ਰਹਿਣੀ”
ਦੀ ਮੱਦ ‘ੳ’, ‘ਸ’, ‘ਙ’ ਅਤੇ `ਚ’ ਵਿੱਚ ਦਰਸਾਈਆਂ ਗਈਆਂ ਗੱਲ੍ਹਾਂ `ਤੇ ਵੀ ਸ਼੍ਰੋਮਣੀ ਕਮੇਟੀ ਦੇ
ਅਹੁਦੇਦਾਰ, ਮੁਲਾਜ਼ਮ ਅਤੇ ਪ੍ਰਚਾਰਕ ਪੂਰੇ ਨਹੀਂ ਉਤਰਦੇ। ਇਸੇ ਤਰ੍ਹਾਂ ਪੰਨਾ ਨੰ: 22 ਦੇ ਸਿਰਲੇਖ
ਆਨੰਦ ਸੰਸਕਾਰ ਦੀ ਮੱਦ ‘ਖ’, ‘ਗ’ ਅਤੇ ਪੰਨਾ ਨੰ: 25 ਦੇ ਸਿਰਲੇਖ ਮ੍ਰਿਤਕ ਸੰਸਕਾਰ ਦੀ ਮੱਦ ‘ਕ’
ਰਾਹੀਂ ਵੀ ਆਮ ਸਿੱਖ ਸੰਗਤਾਂ ਨੂੰ ਪ੍ਰੇਰਿਤ ਕਰਨ ਲਈ, ਜੋ ਸ਼ਬਦਾਵਲੀ ਅੰਕਿਤ ਕੀਤੀ ਗਈ ਹੈ, ਉਸ ਤੋਂ
ਵੀ ਇਸ ਕਿਤਾਬ ਦੇ ਪ੍ਰਕਾਸ਼ਕ ਖੁਦ ਕੋਹਾਂ ਦੂਰ ਹਨ।
(25/08/11)
ਜਸਵੰਤ ਸਿੰਘ ‘ਅਜੀਤ’
ਗੁਰੂ ਤੇ ਪੰਥ ਦੀ ਨਹੀਂ, ਲੋੜ ਹੈ ਤਾਂ ਕੇਵਲ ਗੋਲਕ ਦੀ
ਇਉਂ ਜਾਪਦਾ ਹੈ, ਜਿਵੇਂ ਰਾਜਸੀ ਨੇਤਾਵਾਂ, ਜਿਨ੍ਹਾਂ ਵਿੱਚ ਸਿੱਖ ਨੇਤਾ ਵੀ ਸ਼ਾਮਲ ਹਨ. ਨੂੰ ਇਹ ਭਰਮ
ਹੋ ਗਿਆ ਹੋਇਆ ਹੈ ਕਿ ਜੋ ਕੁੱਝ ਉਹ ਕਹਿੰਦੇ ਅਤੇ ਕਰਦੇ ਹਨ, ਉਸਨੂੰ ਲੋਕੀ ਕੁੱਝ ਹੀ ਸਮੇਂ ਬਾਅਦ
ਭੁਲ ਜਾਂਦੇ ਹਨ। ਉਨ੍ਹਾਂ ਦਾ ਹਾਜ਼ਮਾ ਇਤਨਾ ਕਮਜ਼ੋਰ ਹੈ ਕਿ ਉਨ੍ਹਾਂ ਨੂੰ ਇਹ ਯਾਦ ਹੀ ਨਹੀਂ ਰਹਿੰਦਾ
ਕਿ ਕੁੱਝ ਸਮਾਂ ਪਹਿਲਾਂ ਉਨ੍ਹਾਂ ਦੇ ਨੇਤਾ ਨੇ ਕੀ ਕਿਹਾ ਸੀ ਅਤੇ ਹੁਣ ਉਹ ਕੀ ਕਹਿ ਰਿਹਾ ਹੈ? ਇਹ
ਗਲ ਦਿਲ-ਦਿਮਾਗ਼ ਵਿੱਚ ਉਸ ਸਮੇਂ ਆਈ ਜਦੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਅਤੇ ਪੰਜਾਬ
ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵਲੋਂ ਬੀਤੇ ਦਿਨੀਂ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ
ਬਰਸੀ ਦੇ ਸੰਬੰਧ ਵਿੱਚ ਹੋਏ ਇੱਕ ਸਮਾਗਮ ਵਿੱਚ ਦਿਤੇ ਗਏ ਭਾਸ਼ਣ ਦੇ, ਉਹ ਅੰਸ਼ ਪੜ੍ਹਨ ਨੂੰ ਮਿਲੇ,
ਜਿਨ੍ਹਾਂ ਵਿੱਚ ਉਨ੍ਹਾਂ ਦਾਅਵਾ ਕੀਤਾ ਸੀ ਕਿ ਉਨ੍ਹਾਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਦੀਆਂ ਚੋਣਾਂ ਜਿਤਨੀਆਂ ਮਹਤੱਵ-ਪੂਰਣ ਹਨ, ਉਤਨੀਆਂ ਪੰਜਾਬ ਵਿਧਾਨ ਸਭਾ ਜਾਂ ਲੋਕ ਸਭਾ ਦੀਆਂ ਚੋਣਾਂ
ਨਹੀਂ ਹਨ। ਉਨ੍ਹਾਂ ਦਾ ਇਹ ਬਿਆਨ ਪੜ੍ਹਕੇ ਹੈਰਾਨੀ-ਭਰਿਆ ਹਾਸਾ ਆਇਆ, ਕਿਉਂਕਿ ਇਹ ਬਿਆਨ ਪੜ੍ਹਦਿਆਂ
ਹੀ ਤਕਰੀਬਨ ਦੋ-ਕੁ ਸਾਲ ਪਹਿਲਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਸ਼ਿਮਲਾ ਵਿੱਖੇ ਹੋਈ ਉਸ ਚਿੰਤਨ
ਬੈਠਕ ਦੀ ਯਾਦ ਆ ਗਈ, ਜਿਸਦੇ ਸੰਬੰਧ ਵਿੱਚ ਦਸਿਆ ਗਿਆ ਸੀ ਕਿ ਉਸ ਸਮੇਂ ਅਨੁਸਾਰ ਦੋ-ਕੁ ਸਾਲ ਬਾਅਦ
ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲਈ ਰਣਨੀਤੀ ਬਣਾਉਣ ਅਤੇ ਦਲ ਦੀ ਕਾਰਜ-ਪ੍ਰਣਾਲੀ ਨੂੰ
ਸਾਰਥਕਤਾ ਦੇਣ ਦੇ ਉਦੇਸ਼ ਨਾਲ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਸ਼ਿਮਲਾ ਵਿਖੇ ਇੱਕ ਤਿੰਨ-ਦਿਨਾ
ਚਿੰਤਨ-ਬੈਠਕ ਦਾ ਆਯੋਜਨ ਕੀਤਾ ਗਿਆ ਹੈ। ਜਦੋਂ ਅਕਾਲੀ ਦਲ ਦੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ
ਹਜ਼ੂਰੀ ਵਿੱਚ ਅਰਦਾਸ ਕਰ ਬੈਠਕ ਅਰੰਭ ਕੀਤੇ ਜਾਣ ਦੀ ਪਰੰਪਰਾ ਤੋਂ ਹਟ ਕੇ ਇਹ ਬੈਠਕ ਕੀਤੇ ਜਾਣ ਦੇ
ਸੰਬੰਧ ਵਿੱਚ ਸੁਆਲ ਉਠਾਇਆ ਗਿਆ ਤਾਂ ਅਕਾਲੀ ਦਲ ਦੇ ਮੁੱਖੀਆਂ ਨੇ ਦਸਿਆ ਕਿ ਉਨ੍ਹਾਂ ਆਪਣੇ ਦਲ ਨੂੰ
ਧਰਮ ਨਿਰਪੇਖ ਤੇ ਸਰਬ-ਸਾਂਝੀ ਪਾਰਟੀ ਵਜੋਂ ਸਥਾਪਤ ਕਰ ਉਸਨੂੰ ਗੁਰਦੁਆਰਿਆਂ ਦੀ ਵਲਗਣ ਵਿਚੋਂ ਬਾਹਰ
ਕਢਣ ਦਾ ਫੈਸਲਾ ਕਰ ਲਿਆ ਹੈ। ਇਸੇ ਕਾਰਣ ਹੀ ਇਸ ਪਾਸੇ ਪਹਿਲ ਕਰਨ ਦੇ ਉਦੇਸ਼ ਨਾਲ ਇਸ ਵਾਰ ਅਕਾਲੀ ਦਲ
ਦੀ ਬੈਠਕ ਗੁਰਦੁਆਰਿਆਂ ਤੋਂ ਬਾਹਰ ਤੇ ਬਿਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਅਤੇ ਅਰਦਾਸ
ਕੀਤੇ ਦੇ ਕੀਤੀ ਗਈ ਹੈ।
ਉਸ ਸਮੇਂ ਇਹ ਵੀ ਦਸਿਆ ਗਿਆ ਸੀ ਕਿ ਇਸ ਚਿੰਤਨ-ਬੈਠਕ ਵਿਚ, ਜਿਥੇ ਅਕਾਲੀ ਦਲ ਦੀ ਪਰੰਪਰਾ ਅਨੁਸਾਰ
ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਅਤੇ ਅਰਦਾਸ ਕਰਨ ਦੀ ਲੋੜ ਨਹੀਂ ਸਮਝੀ ਗਈ, ਉਥੇ ਹੀ ਪੰਥਕ
ਮਸਲਿਆਂ ਦੇ ਬਾਰੇ ਵੀ ਵਿਚਾਰ ਕਰਨਾ ਜ਼ਰੂਰੀ ਨਹੀਂ ਸਮਝਿਆ ਗਿਆ। ਜੋ ਇਸ ਗਲ ਦਾ ਸੰਕੇਤ ਸੀ ਕਿ
ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁਖੀਆਂ ਨੇ ਇਹ ਗਲ ਸਵੀਕਾਰ ਕਰ ਲਈ ਹੋਈ ਹੈ ਕਿ ਹੁਣ ਉਨ੍ਹਾਂ ਨੂੰ
ਰਾਜਸੱਤਾ ਦੀ ਪ੍ਰਾਪਤੀ ਲਈ ਨਾ ਤਾਂ ‘ਗੁਰੂ’ ਦੀ ਓਟ ਅਤੇ ਨਾ ਹੀ ‘ਪੰਥ’ ਦੇ ਸਹਾਰੇ ਦੀ ਲੋੜ ਰਹਿ ਗਈ
ਹੈ। ਹੁਣ ਉਹ ‘ਗੁਰੂ’ ਦੀ ਓਟ ਅਤੇ ‘ਪੰਥ’ ਦੀ ਸਹਾਰੇ ਬਿਨਾਂ ਹੀ ਰਾਜਸੱਤਾ ਪੁਰ ਕਾਬਜ਼ ਹੋ ਸਕਦੇ ਹਨ।
ਜਦੋਂ ਇਹ ਗਲ ਯਾਦ ਆ ਜਾਏ ਤਾਂ ਹੈਰਾਨੀ-ਭਰਿਆ ਆਉਣਾ ਸੁਭਾਵਕ ਹੀ ਸੀ। ਜਿਸ ਅਕਾਲੀ ਦਲ ਦੇ ਮੁੱਖੀਆਂ
ਨੇ ਦੋ-ਕੁ ਸਾਲ ਪਹਿਲਾਂ ਹੀ ਇਸ ਦਾਅਵੇ ਨਾਲ ਆਪਣੀਆਂ ਬੈਠਕਾਂ ਗੁਰਦੁਆਰਿਆਂ ਤੋਂ ਬਾਹਰ ਕਰਦਿਆਂ
ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਅਤੇ ਅਰਦਾਸ ਕਰਨ ਦੀ ਲੋੜ ਨਹੀਂ ਸੀ ਸਮਝੀ, ਕਿਉਂਕਿ ਉਹ
ਆਪਣੇ ਦਲ ਨੂੰ ਧਰਮ-ਨਿਰਪੇਖ ਅਤੇ ਸਰਬ-ਸਾਂਝੀ ਪਾਰਟੀ ਵਜੋਂ ਸਥਾਪਤ ਕਰ ਉਸਨੂੰ ਗੁਰਦੁਆਰਿਆਂ ਤੋਂ
ਬਾਹਰ ਕਢਣਾ ਚਾਹੁੰਦੇ ਹਨ ਅਤੇ ‘ਗੁਰੂ’ ਦੀ ਓਟ ਤੇ ‘ਪੰਥ’ ਦੇ ਸਹਾਰੇ ਤੋਂ ਬਿਨਾਂ ਹੀ ਉਹ ਵਿਧਾਨ
ਸਭਾ ਅਤੇ ਲੋਕਸਭਾ ਦੀਆਂ ਚੋਣਾਂ ਜਿਤਣਾ ਚਾਹੁੰਦੇ ਹਨ, ਉਸੇ ਦਲ ਦੇ ਸਰਪ੍ਰਸਤ ਵਲੋਂ ਅੱਜ ਇਹ ਕਿਹਾ
ਜਾ ਰਿਹਾ ਹੈ ਕਿ ਉਨ੍ਹਾਂ ਲਈ ਵਿਧਾਨ ਸਭਾ ਅਤੇ ਲੋਕਸਭਾ ਦੀਆਂ ਚੋਣਾਂ ਨਾਲੋਂ ਵੱਧੇਰੇ ਮਹਤੱਵਪੂਰਣ
ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹਨ। ਜਾਪਦਾ ਹੈ ਕਿ ਹੁਣ ਉਨ੍ਹਾਂ ਇਹ ਸਮਝ ਲਿਆ ਹੈ ਕਿ ਉਹ ‘ਗੁਰੂ’
ਦੀ ਓਟ ਅਤੇ ‘ਪੰਥ’ ਦੇ ਸਹਾਰੇ ਤੋਂ ਬਿਨਾਂ ਤਾ ਉਹ ਚੋਣਾਂ ਜਿਤ ਲੈਣਗੇ ਪਰ ਸ਼੍ਰੋਮਣੀ ਕਮੇਟੀ ਦੀ
‘ਗੋਲਕ’ ਤੋਂ ਬਿਨਾਂ ਸ਼ਾਇਦ ਉਨ੍ਹਾਂ ਲਈ ਕੋਈ ਵੀ ਚੋਣ ਜਿਤਣਾ ਸੰਭਵ ਨਹੀਂ ਹੋਵੇਗਾ।
ਗਲ ਦਿੱਲੀ ਕਮੇਟੀ ਦੀ: ਦਸਿਆ ਜਾਂਦਾ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ
ਕੁੱਝ ‘ਸਨਮਾਨਤ’ ਮੈਂਬਰ, ਇਸ ਆਸ ਵਿੱਚ ਕਿ ਤਿਆਰੀਆਂ ਨਾ ਹੋ ਪਾਣ ਕਾਰਣ ਅਜੇ ਗੁਰਦੁਆਰਾ ਕਮੇਟੀ
ਦੀਆਂ ਆਮ ਚੋਣਾਂ ਨਹੀਂ ਕਰਵਾਈਆਂ ਜਾ ਸਕਣਗੀਆਂ, ਜਿਸ ਕਾਰਣ ਸਰਕਾਰ ਛੇਤੀ ਹੀ ਜਨਰਲ ਚੋਣਾਂ ਦੀ ਬਜਾਏ
ਅੰਤ੍ਰਿੰਗ ਬੋਰਡ ਦੀਆਂ ਚੋਣਾਂ ਕਰਵਾਉਣ ਦੇ ਆਦੇਸ਼ ਜਾਰੀ ਕਰਨ ਜਾ ਰਹੀ ਹੈ, ਇੱਕ ਅਜਿਹਾ ਗੁਟ ਬਣਾਉਣ
ਲਈ ਸਰਗਰਮ ਹੋ ਗਏ ਹਨ, ਜੋ ਅੰੰਿਤ੍ਰੰਗ ਬੋਰਡ ਦੀਆਂ ਚੋਣਾਂ ਦਾ ਐਲਾਨ ਹੁੰਦਿਆਂ ਹੀ ‘ਮਾਲ ਵਿਕਾਊ
ਹੈ’ ਦੀ ਤਖਤੀ ਗਲ ਵਿੱਚ ਲਟਕਾ ਮੰਡੀ ਵਿੱਚ ਜਾ ਬੈਠ ਜਾਇਗਾ, ਅਤੇ ਜੋ ਸਭ ਤੋਂ ਵੱਧ ਮੁਲ ਚੁਕਾਇਗਾ,
ਉਹ ਉਸੇ ਨਾਲ ਚਲ ਦੇਵੇਗਾ। ਉਧਰ ਕਾਨੂੰਨੀ ਮਾਹਿਰਾਂ ਦਾ ਮੰਨਣਾ ਹੈ ਕਿ ਜੇ ਇਸ ਸਮੇਂ, ਜਦਕਿ
ਗੁਰਦੁਆਰਾ ਕਮੇਟੀ ਦੇ ਜਨਰਲ ਹਾਊਸ ਦਾ ਚਾਰ ਵਰ੍ਹਿਆਂ ਦਾ ਕਾਰਜ-ਕਾਲ ਫਰਵਰੀ ਵਿੱਚ ਖਤਮ ਹੋ ਚੁਕਿਆ
ਹੋਇਆ ਹੈ, ਅੰਤ੍ਰਿੰਗ ਬੋਰਡ ਦੀਆਂ ਚੋਣਾਂ ਕਰਵਾਏ ਜਾਣ ਨਾਲ ਸੰਵਿਧਾਨਕ ਸੰਕਟ ਪੈਦਾ ਹੋ ਸਕਦਾ ਹੈ।
ਇਨ੍ਹਾਂ ਕਾਨੂੰਨੀ ਮਾਹਿਰਾਂ ਅਨੁਸਾਰ ਜੇ ਜਨਰਲ ਹਾਊਸ ਦੀਆਂ ਚੋਣਾਂ ਕਰਵਾਏ ਜਾਣ ਤੋਂ ਪਹਿਲਾਂ
ਅੰਤ੍ਰਿੰਗ ਬੋਰਡ ਦੀਆਂ ਚੋਣਾਂ ਕਰਵਾਈਆਂ ਜਾਂਦੀਆਂ ਹਨ ਅਤੇ ਉਸਤੋਂ ਬਾਅਦ ਜਨਰਲ ਚੋਣਾਂ ਕਰਵਾਏ ਜਾਣ
ਦੀ ਪ੍ਰਕ੍ਰਿਆ ਸ਼ੁਰੂ ਕੀਤੀ ਜਾਂਦੀ ਹੈ ਤਾਂ ਨਵੇਂ ਚੁਣੇ ਗਏ ਅਹੁਦੇਦਾਰ ਅਤੇ ਅੰਤ੍ਰਿੰਗ ਬੋਰਡ ਦੇ
ਮੈਂਬਰ ਇਹ ਆਖ, ਉਸਨੂੰ ਚੁਨੌਤੀ ਦੇ ਸਕਦੇ ਹਨ ਕਿ ਉਹ ਦੋ ਵਰ੍ਹਿਆਂ ਲਈ ਚੁਣੇ ਗਏ ਹਨ, ਇਸਲਈ ਉਨ੍ਹਾਂ
ਦੇ ਅਹੁਦੇ ਦੀ ਮਿਆਦ ਖਤਮ ਹੋਣ ਤੋਂ ਪਹਿਲਾਂ ਆਮ ਚੋਣਾਂ ਨਹੀਂ ਕਰਵਾਈਆਂ ਜਾ ਸਕਦੀਆਂ। ਇਸਦੇ ਵਿਰੁਧ
ਜੇ ਇਹ ਕਿਹਾ ਗਿਆ ਕਿ ਜਨਰਲ ਹਾਊਸ ਦਾ ਕਾਰਜ-ਕਾਲ ਫਰਵਰੀ ਵਿੱਚ ਸਮਾਪਤ ਹੋ ਚੁਕਾ ਹੈ, ਇਸਲਈ ਆਮ
ਚੋਣਾਂ ਨੂੰ ਰੋਕਿਆ ਨਹੀਂ ਜਾ ਸਕਦਾ, ਤਾਂ ਇਸਦੇ ਜਵਾਬ ਵਿੱਚ ਉਹ ਇਹ ਕਹਿ ਸਕਦੇ ਹਨ ਕਿ ਜਨਰਲ ਹਾਊਸ
ਦਾ ਕਾਰਜ-ਕਾਲ ਫਰਵਰੀ ਵਿੱਚ ਸਮਾਪਤ ਹੋ ਗਿਆ ਸੀ, ਫਿਰ ਜਨਰਲ ਚੋਣਾਂ ਕਰਵਾਏ ਬਿਨਾਂ, ਸਤੰਬਰ ਵਿੱਚ
ਅੰਤ੍ਰਿੰਗ ਬੋਰਡ ਦੀਆਂ ਚੋਣਾਂ ਕਿਉਂ ਕਰਵਾਈਆਂ ਗਈਆਂ? ਜਿਸਦਾ ਜਵਾਬ ਕਿਸੇ ਪਾਸ ਨਹੀਂ ਹੋਵੇਗਾ। ਇਸ
ਸਥਿਤੀ ਵਿੱਚ ਸੰਵਿਧਾਨਕ ਸੰਕਟ ਪੈਦਾ ਹੋ ਜਾਣ ਦੀ ਸੰਭਾਵਨਾ ਬਣ ਜਾਣ ਤੋਂ ਇਨਕਾਰ ਨਹੀਂ ਕੀਤਾ ਜਾ
ਸਕਦਾ।
ਜੇ ਸਰਕਾਰ ਇਸਤਰ੍ਹਾਂ ਪੈਦਾ ਹੋਣ ਵਾਲੇ ਸੰਵਿਧਾਨਕ ਸੰਕਟ ਤੋਂ ਬਚਣ ਲਈ ਅੰਤ੍ਰਿੰਗ ਬੋਰਡ ਦੀ ਚੋਣ ਨਾ
ਕਰਵਾ ਜਨਰਲ ਚੋਣਾਂ ਕਰਵਾਉਣ ਦਾ ਫੈਸਲਾ ਕਰਦੀ ਹੈ ਤਾਂ ਫਿਰ ਸੌਦੇਬਾਜ਼ ਮੈਂਬਰਾਂ ਦੇ ਸਾਹਮਣੇ ਟਿਕਟਾਂ
ਹਾਸਲ ਕਰਨ ਦਾ ਸੰਕਟ ਖੜਾ ਹੋ ਸਕਦਾ ਹੈ। ਚੋਣ ਮੈਦਾਨ ਵਿੱਚ ਉਤਰਨ ਵਾਲੀਆਂ ਸਾਰੀਆਂ ਪਾਰਟੀਆਂ ਨੂੰ
ਇਹ ਸੋਚਣ ਤੇ ਮਜਬੂਰ ਹੋ ਜਾਣਾ ਪਵੇਗਾ ਕਿ ਉਹ ਇਨ੍ਹਾਂ ਸੌਦੇਬਾਜ਼ਾਂ, ਜਿਨ੍ਹਾਂ ਦਾ ਆਚਰਣ ਸ਼ਕੀ ਹੈ,
ਨੂੰ ਉਹ ਪਾਰਟੀ ਟਿਕਟ ਦੇਣ ਜਾਂ ਨਾਂਹ? ਹਾਂ, ਉਹ ਇਸ ਮੌਕੇ ਤੇ ਮੋਟੀ ਰਕਮ ਚੁਕਾ ਕਿਸੇ ਨਾ ਕਿਸੇ
ਪਾਰਟੀ ਦਾ ਟਿਕਟ ਹਾਸਲ ਕਰਨ ਵਿੱਚ ਜ਼ਰੂਰ ਸਫਲ ਹੋ ਸਕਦੇ ਹਨ। ਕਿਉਂਕਿ ਪਿਛਲੀ ਵਾਰ ਕਈ ਅਜਿਹੇ
ਸੌਦੇਬਾਜ਼ ਟਿਕਟਾਂ ਖ੍ਰੀਦਣ ਵਿੱਚ ਸਫਲ ਹੋ ਗਏ ਸਨ, ਕਿਉਂਕਿ ਉਹ ਜਾਣਦੇ ਸਨ ਕਿ ਹੁਣ ਦਿੱਤਾ ਮੁਲ ਉਹ
ਆਉਣ ਵਾਲੇ ਸਮੇਂ ਵਿੱਚ ਮੌਟੇ ਵਿਆਜ ਸਹਿਤ ਵਸੂਲ ਕਰਨ ਵਿੱਚ ਸਫਲ ਹੋ ਸਕਦੇ ਹਨ।
ਕਿਥੇ ਗਏ ਉਹ ਪੰਥ ਦਰਦੀ: ਜਦੋਂ ਅਦਾਲਤਾਂ ਵਿੱਚ ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ ਦੇ ਵਿਰੁਧ
ਉਨ੍ਹਾਂ ਦੀ ਨਵੰਬਰ-84 ਦੇ ਸਿੱਖ ਹਤਿਆਕਾਂਡ ਵਿੱਚ ਹਿਸੇਦਾਰੀ ਹੋਣ ਦੇ ਦੋਸ਼ ਵਿੱਚ ਕਾਰਵਾਈ ਚਲ ਰਹੀ
ਸੀ, ਤਾਂ ਉਸ ਸਮੇਂ ਕਈ ‘ਪੰਥ ਦਰਦੀ’ ਜੱਥੇਬੰਦੀਆਂ, ਜਿਵੇਂ ਅਕਾਲੀ ਦਲ, ਨਵੰਬਰ-84 ਦੇ ਪੀੜਤਾਂ ਨੂੰ
ਇਨਸਾਫ ਦੁਆਉਣ ਦੇ ਨਾਂ ਤੇ ਸਰਗਰਮ ਪੀੜਤਾਂ ਦੀਆਂ ਜੱਥੇਬੰਦੀਆਂ, ਸਿੱਖ ਸਟੂਡੈਂਟਸ ਫੈਡਰੇਸ਼ਨ ਦੇ
ਮੁੱਖੀਆਂ ਅਤੇ ਐਡਵੋਕੇਟਾਂ ਵਲੋਂ ਅਦਾਲਤਾਂ ਦੇ ਬਾਹਰ ਮੁਜ਼ਾਹਿਰੇ ਕੀਤੇ, ਧਰਨੇ ਦਿਤੇ ਜਾਣ ਦੇ ਨਾਲ
ਹੀ ਪਤ੍ਰਕਾਰਾਂ ਸਾਹਮਣੇ ਇਹ ਦਾਅਵੇ ਕੀਤੇ ਜਾਂਦੇ ਚਲੇ ਆ ਰਹੇ ਸਨ ਕਿ ਉਹ ਨਵੰਬਰ-84 ਦੇ ਦੋਸ਼ੀਆਂ
ਨੂੰ ਸਜ਼ਾ ਦੁਆਏ ਜਾਣ ਤਕ ਆਪਣਾ ਸੰਘਰਸ਼ ਜਾਰੀ ਰਖਣਗੇ ਅਤੇ ਉਹ ਤਦ ਤਕ ਚੈਨ ਨਾਲ ਨਹੀਂ ਬੈਠੇਣਗੇ,
ਜਦੋਂ ਤਕ ਦੋਸ਼ੀਆਂ ਨੂੰ ਸਜਾ ਨਹੀਂ ਮਿਲ ਜਾਂਦੀ।
ਹੁਣ ਜਦਕਿ ਸੱਜਣ ਕੁਮਾਰ ਦੇ ਵਿਰੁਧ ਇੱਕ ਤੋਂ ਬਾਅਦ ਇੱਕ ਕਰ ਗੁਆਹ ਬਿਆਨ ਬਦਲਦੇ ਅਤੇ ਉਸਨੂੰ
ਦੋਸ਼-ਮੁਕੱਤ ਕਰ ਦਿਤੇ ਜਾਣ ਦਾ ਆਧਾਰ ਤਿਆਰ ਕਰਦੇ ਜਾ ਰਹੇ ਹਨ, ਤਾਂ ਉਨ੍ਹਾਂ ‘ਪੰਥ ਦਰਦੀਆਂ’
ਵਿਚੱੋਂ ਕਿਸੇ ਦਾ ਵੀ ਕੋਈ ਅੱਤਾ-ਪੱਤਾ ਨਹੀਂ ਕਿ ਉਹ ਕਿਥੇ ਹਨ ਅਤੇ ਕੀ ਕਰ ਰਹੇ ਹਨ? ਸੁਆਲ ਉਠਦਾ
ਹੈ ਕਿ ਕੀ ਉਨ੍ਹਾਂ ਦੀ ਜ਼ਿਮੇਂਦਾਰੀ ਇਹ ਨਹੀਂ ਸੀ ਕਿ ਜਦੋਂ ਤਕ ਕੇਸ ਦਾ ਫੈਸਲਾ ਨਹੀਂ ਹੋ ਜਾਂਦਾ ਤਦ
ਤਕ ਉਹ ਗੁਆਹਵਾਂ ਨੂੰ ਸੰਭਾਲਦੇ? ਜਾਪਦਾ ਹੈ ਕਿ ਉਨ੍ਹਾਂ ਦਾ ਉਦੇਸ਼ ਵੀ ਕੇਵਲ ਸਿੱਖਾਂ ਦੀਆਂ
ਭਾਵਨਾਵਾਂ ਨਾਲ ਖਿਲਵਾੜ ਕਰਨਾ ਅਤੇ ਉਨ੍ਹਾਂ ਦਾ ਭਾਵਨਾਤਮਕ ਅਤੇ ਆਰਥਕ ਸ਼ੋਸ਼ਣ ਕਰ ਅਪਣੇ ਸਵਾਰਥ ਦੀਆਂ
ਰੋਟੀਆਂ ਸੇਂਕਣਾ ਹੀ ਸੀ।
… ਅਤੇ ਅੰਤ ਵਿੱਚ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਬਹੁਤ ਹੀ
ਘਟ ਮਤਦਾਤਾ ਬਣਨ ਨੂੰ ਲੈ ਕੇ ਕਈ ਸਿੱਖ ਮੁੱਖੀਆਂ ਅਤੇ ਜਥੇਬੰਦੀਆਂ ਵਲੋਂ ਮਗਰਮੱਛੀ ਅਥਰੂ ਬਹਾਏ ਜਾ
ਰਹੇ ਹਨ ਅਤੇ ਇਸਦੇ ਲਈ ਸਰਕਾਰ ਨੂੰ ਦੋਸ਼ੀ ਠਹਿਰਾ, ਆਪਣੇ ਗੁਨਾਹਵਾਂ ਪੁਰ ਪਰਦਾ ਪਾਣ ਦੀ ਕੌਸ਼ਿਸ਼
ਕੀਤੀ ਜਾ ਰਹੀ ਹੈ। ਜਦਕਿ ਸੱਚਾਈ ਇਹ ਹੈ ਕਿ ਪਿਛਲੀਆਂ ਦੋ ਆਮ ਚੋਣਾਂ ਵਿੱਚ ਹਾਰਦੇ ਚਲੇ ਆ ਰਹੇ
ਅਕਾਲੀ ਦਲਾਂ ਦੇ ਮੁਖੀਆਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਵਲੋਂ ਬੀਤੇ ਲਗਭਗ ਅੱਠ-ਦਸ ਵਰ੍ਹਿਆਂ ਤੋਂ
ਗੁਰਦੁਆਰਾ ਕਮੇਟੀ ਅਤੇ ਗੁਰਦੁਆਰਾ ਪ੍ਰਬੰਧ ਦੇ ਵਿਰੁਧ ਲਗਾਤਾਰ ਇਹੀ ਸ਼ੋਰ ਮਚਾਇਆ ਜਾਂਦਾ ਚਲਿਆ ਆ
ਰਿਹਾ ਹੈ ਕਿ ਉਥੇ ਭ੍ਰਿਸ਼ਟਾਚਾਰ ਤੋਂ ਬਿਨਾਂ ਹੋਰ ਕੁੱਝ ਹੋ ਹੀ ਨਹੀਂ ਰਿਹਾ। ਉਨ੍ਹਾਂ ਦੇ ਇਸੇ
ਪ੍ਰਚਾਰ ਦਾ ਹੀ ਨਤੀਜਾ ਹੈ ਕਿ ਆਮ ਸਿੱਖਾਂ ਵਿੱਚ ਇਨ੍ਹਾਂ ਪਵਿਤ੍ਰ ਸੰਸਥਾਵਾਂ ਦੇ ਪ੍ਰਬੰਧਕਾਂ
ਪ੍ਰਤੀ ਹੀ ਨਹੀਂ, ਸਗੋਂ ਨਵੇਂ ਬਣਨ ਵਾਲੇ ਪ੍ਰਬੰਧਕਾਂ ਦੇ ਪ੍ਰਤੀ ਵੀ ਅਵਿਸ਼ਵਾਸ ਦੀ ਭਾਵਨਾ ਵੱਧੀ
ਹੈ, ਜਿਸਦੇ ਚਲਦਿਆਂ ਉਹ ਗੁਰਦੁਆਰਾ ਚੋਣਾਂ ਲਈ ਮਤਦਾਤਾ ਬਣ ਅਤੇ ਗੁਰਦੁਆਰਾ ਚੋਣਾਂ ਵਿੱਚ ਹਿੱਸਾ
ਲੈ, ਇਸ ਕਥਤ ਭ੍ਰਿਸ਼ਟਾਚਾਰ ਵਿੱਚ ਹਿਸੇਦਾਰ ਬਣਨ ਨੂੰ ਤਿਆਰ ਨਹੀਂ ਹੋ ਰਹੇ।
Mobile : + 91 98 68 91 77 31
(24/08/11)
ਗੁਰਇੰਦਰ ਸਿੰਘ ਪਾਲ
‘ਸਿੱਖ ਮਾਰਗ’ ਦੇ ਸੰਪਾਦਕ ਅਤੇ ਪਾਠਕਾਂ/ਲੇਖਕਾਂ ਦੇ ਵਿਚਾਰ ਵਾਸਤੇ
ਕੁੱਛ ਹਫ਼ਤੇ ਪਹਿਲਾਂ (ਅਗਸਤ 6, 2011 ਤੋਂ) ਸੰਪਾਦਕ ਨੂੰ ਮਜਬੂਰ ਹੋਕੇ ‘ਸਿੱਖ ਮਾਰਗ’
ਉੱਤੇ ਛਪਦੀਆਂ ਲਿਖਤਾਂ ਉੱਪਰ ਹੁੰਦੀ ਵਿਚਾਰ-ਚਰਚਾ ਬੰਦ ਕਰਨੀ ਪਈ। ਇਸ ਮਜਬੂਰੀ ਅਤੇ ਅਣਚਾਹੇ ਫ਼ੈਸਲੇ
ਦਾ ਕਾਰਣ ਸੱਭ ਜਾਣਦੇ ਹੀ ਹਨ, ਇਸ ਲਈ ਦੁਹਰਾਉਣ ਦੀ ਕੋਈ ਲੋੜ ਨਹੀਂ ਹੈ! ਪਰੰਤੂ, ਦਾਸ ਇਸ ਸੰਬੰਧ
ਵਿੱਚ ਆਪਣੇ ਕੁੱਝ ਵਿਚਾਰ ਦੇ ਰਿਹਾ ਹੈ; ਸੰਪਾਦਕ ਤੇ ਪਾਠਕਾਂ/ਲੇਖਕਾਂ ਨੂੰ ਇਨ੍ਹਾਂ ਉੱਤੇ ਗੰਭੀਰਤਾ
ਨਾਲ ਵਿਚਾਰ ਕਰਨ ਦੀ ਅਪੀਲ ਹੈ।
ਵਿਚਾਰ-ਚਰਚਾ ਗੁਰਮਤਿ ਦਾ ਮੁੱਢਲਾ ਉਸੂਲ ਹੈ। ਗੁਰਬਾਣੀ ਇਸ ਸੱਚ ਦਾ ਪ੍ਰਤੱਖ ਸਬੂਤ ਹੈ।
ਵਿਚਾਰ-ਚਰਚਾ ਵਿੱਚ ਉਠਾਏ ਜਾਂਦੇ ਸ਼ੰਕੇ-ਸਵਾਲ ਅਤੇ ਇਨ੍ਹਾਂ ਦੇ ਤਰਕ-ਪੂਰਨ ਉੱਤਰ ਦੀ ਮੰਗ ਲੇਖਕਾਂ
ਨੂੰ ਉਤਸਾਹ ਤੇ ਪ੍ਰੇਰਣਾਂ ਪ੍ਰਦਾਨ ਕਰਦੀ ਹੋਈ ਸੁਚੇਤ ਰੱਖਦੀ ਹੈ; ਅਤੇ ਨਾਲ ਹੀ ਪਾਠਕਾਂ ਵਿੱਚ
ਵਧੇਰੇ ਜਾਨਣ ਲਈ ਉਤਸੁਕਤਾ ਤੇ ਦਿਲਚਸਪੀ ਬਣੀ ਰਹਿੰਦੀ ਹੈ। ਵਿਚਾਰ-ਚਰਚਾ ਬੰਦ ਹੋਣ ਨਾਲ ‘ਸਿੱਖ
ਮਾਰਗ’ ਦੇ ਪਾਠਕਾਂ ਲੇਖਕਾਂ ਵਿੱਚੋਂ ਇਹ ਰੁਚੀਆਂ ਘਟਦੀਆਂ ਜਾ ਰਹੀਆਂ ਲੱਗਦੀਆਂ ਹਨ! ਵਿਚਾਰ-ਚਰਚਾ
ਦੀ ਅਣਹੋਂਦ ਪਾਠਕਾਂ ਤੇ ਦੂਸਰੇ ਲੇਖਕਾਂ ਨੂੰ ਮੂਕ ਬਣਨ `ਤੇ ਮਜਬੂਰ ਕਰ ਦਿੰਦੀ ਹੈ ਤੇ ਉਨ੍ਹਾਂ ਨੂੰ
ਭਖੁ ਅਭਖੁ ਸੱਭ ਹਜ਼ਮ ਕਰਨਾਂ ਪੈਂਦਾ ਹੈ ਜੋ ਕਿ ਗੁਰਮਤਿ ਨਹੀਂ ਹੈ। ਜਿਨ੍ਹਾਂ ਵੀ ਸਜਨਾਂ ਨਾਲ ਇਸ
ਸੰਬੰਧ ਵਿੱਚ ਗੱਲ ਹੋਈ, ਉਹ ਸਾਰੇ ਇਹੋ ਕਹਿੰਦੇ ਹਨ ਕਿ ਵਿਚਾਰ-ਵਟਾਂਦਰੇ ਦੀ ਘਾਟ ਕਾਰਣ ‘ਸਿੱਖ
ਮਾਰਗ’ ਵੀ, ਹੋਰ ਸਾਈਟਾਂ ਵਾਂਗ, ਬੇ-ਰਸ ਜਿਹਾ ਲੱਗਣ ਲੱਗ ਪਿਆ ਹੈ!
ਇਸ ਸੱਚ ਤੋਂ ਵੀ ਕੋਈ ਇਨਕਾਰੀ ਨਹੀਂ ਹੋ ਸਕਦਾ ਕਿ ‘ਸਿੱਖ ਮਾਰਗ’ ਹੀ ਇੱਕੋ ਇੱਕ ਵਾਹਦ ਸਾਈਟ ਹੈ
ਜਿਸ ਉੱਤੇ ਵਿਚਾਰ-ਚਰਚਾ ਕਰਨ ਦੀ ਖੁਲ੍ਹ ਹੈ! ਇਸ ਖੁੱਲ੍ਹ ਦਾ ਨਾਜਾਇਜ਼ ਫ਼ਾਇਦਾ ਉਠਾਉਂਦੇ ਹੋਏ ਰੋਗੀ
ਮਾਨਸਿਕਤਾ ਵਾਲੇ ਕੁੱਝ ਕੁ ਕ੍ਰਿਤਘਣ ਦੋਖੀ ਲੇਖਕ ਅਸਭਯ ਸ਼ਬਦਾਵਲੀ/ਸ਼ੈਲੀ ਵਰਤ ਕੇ ਵਿਚਾਰ-ਚਰਚਾ ਨੂੰ
ਉਸਾਰੂ ਨਹੀਂ ਰਹਿਣ ਦਿੰਦੇ। ਮੇਰਾ ਇਹ ਸੁਝਾਉ ਹੈ ਕਿ ਵਿਚਾਰ-ਚਰਚਾ ਨੂੰ ਬੰਦ ਕਰਨ ਦੀ ਬਜਾਏ ਉਨ੍ਹਾਂ
ਲਿਖਿਤਾਂ/ਪੱਤ੍ਰਾਂ ਨੂੰ ਪੇਸਟ ਨਾਂ ਕੀਤਾ ਜਾਵੇ ਜਿਨ੍ਹਾਂ ਦੀ ਸ਼ਬਦਾਵਲੀ ਵਿਚਾਰ-ਚਰਚਾ ਵਾਲੀ ਨਹੀਂ!
ਉਨ੍ਹਾਂ ਪੱਤਰਾਂ/ਲਿਖਿਤਾਂ ਨੂੰ ਵੀ ਪੇਸਟ ਨਾਂ ਕੀਤਾ ਜਾਵੇ ਜਿਨ੍ਹਾਂ ਵਿੱਚ ਵਿਚਾਰਾਂ ਉੱਤੇ ਕਿੰਤੂ
ਕਰਨ ਦੀ ਬਜਾਏ ਵਿਚਾਰਕ/ਲੇਖਕ ਦੇ ਨਿੱਜਤਵ ਨੂੰ ਨਿਸ਼ਾਨਾਂ ਬਣਾਇਆ ਗਿਆ ਹੋਵੇ!
‘ਸਿੱਖ ਮਾਰਗ’ ਦੇ ਸੰਪਾਦਕ ਤੇ ਇਸ ਸਾਈਟ ਨਾਲ ਜੁੜੇ ਸੁਹਿਰਦ ਪਾਠਕਾਂ/ਲੇਖਕਾਂ ਨੂੰ ਬੇਨਤੀ ਹੈ ਕਿ
ਦਾਸ ਦੀ ਬਿਨਤੀ `ਤੇ ਵਿਚਾਰ ਕਰਕੇ ਯੋਗ ਫ਼ੈਸਲਾ ਕਰਦੇ ਹੋਏ ਉਸਾਰੂ ਵਿਚਾਰ-ਚਰਚਾ ਦੁਬਾਰਾ ਸ਼ੁਰੂਅ ਕਰਨ
ਦੀ ਸੋਚੀ ਜਾਵੇ!
ਗੁਰਇੰਦਰ ਸਿੰਘ ਪਾਲ
ਅਗਸਤ 24, 2011.
(ਸੰਪਾਦਕੀ
ਟਿੱਪਣੀ:- ਮੇਰੇ ਮਨ ਦਾ ਦਾਇਰਾ ਤਾਂ ਇਤਨਾ ਵਿਸ਼ਾਲ ਸੀ ਕਿ ਮੈਂ ਤਾਂ ਇੱਥੇ ਹਰ ਸਿੱਖ, ਗੈਰ ਸਿੱਖ,
ਦਸਮ ਗ੍ਰੰਥ ਦੇ ਹਮਾਇਤੀ ਅਤੇ ਸਾਧਾਂ ਸੰਤਾਂ ਨੂੰ ਮੰਨਣ ਵਾਲਿਆਂ ਲਈ ਵੀ ਵਿਚਾਰ ਕਰਨ ਲਈ ਬਰਾਬਰ ਦਾ
ਮੌਕਾ ਦੇ ਰਿਹਾ ਸੀ ਪਰ ਕਈਆਂ ਨੇ ਹਾਲਾਤ ਹੀ ਅਜਿਹੇ ਬਣਾ ਦਿੱਤੇ ਕਿ ਇੱਕ ਤੋਂ ਬਾਅਦ ਦੂਜੀ ਫਿਰ
ਤੀਜੀ ਤਰ੍ਹਾ ਦੀਆਂ ਪਬੰਦੀਆਂ ਲਉਣ ਲਈ ਮਜਬੂਰ ਹੋਣਾ ਪਿਆ। ਹਾਲ ਦੀ ਘੜੀ ਮੈਂ ਇਸ ਬਾਰੇ ਕੁੱਝ ਨਹੀਂ
ਕਹਿ ਸਕਦਾ ਕਿ ਇਹ ਦੁਬਾਰਾ ਸ਼ੁਰੂ ਹੋ ਸਕੇਗੀ ਕਿ ਨਹੀਂ)
(24/08/11)
ਸੁੱਖਵਿੰਦਰਜੀਤ ਸਿੰਘ ਅਸਟ੍ਰਲੀਆ
ਸਤਿਕਾਰ ਯੋਗ ਸੰਪਦਾਕ ਜੀ,
ਮੈ ਇੱਕ ਬਨੇਤੀ ਲੈ ਕਿ ਹਜ਼ਾਰ ਹੋ ਰਿਹਾਂ ਹਾਂ, ਪਤਾ ਨਹੀ ਕਿਨੀ ਕੋ ਦੇਰ ਪਹਿਲਾ ਪਰ ਇੱਕ ਸਾਲ ਤੋ
ਪਹਿਲਾ ਨਹੀ, ਆਪ ਜੀ ਦੀ ਸਾਈਟ ਤੇ ਬਲਦੇਵ ਸਿੰਘ ਫਿਰੋਜਪੁਰ (ਚਾਕਰ) ਦਾ ਇੱਕ ਲੇਖ ਛੱਪਿਆ ਸੀ। “ਕਉਣ
ਮਾਸ ਕਉਣ ਸਾਗ ਕਹਾਵੈ” ਲੇਕਨ ਇਸ ਦਾ ਇੱਕ ਭਾਗ ਛੱਪਣ ਤੋ ਬਾਦ ਬਲਦੇਵ ਸਿੰਘ ਜੀ ਨੂੰ ਕਿਸੇ ਨੇ ਪੱਤਰ
ਲਿੱਖ ਕੇ ਹਦਇਆਤ ਕੀਤੀ ਸੀ ਕਿ ਅਗੇ ਲਿਖਣ ਤੋ ਪਹਿਲਾਂ ਉਹ ਕੋਈ ਕਿਤਾਬ ਪੜ ਲੈਣ। ਹੁਣ ਮੈਨੂੰ ਯਾਦ
ਨਹੀ ਕਿੱਸ ਕਿਤਾਬ ਦਾ ਨਾਮ ਲਿਆ ਸੀ, ਸਾਇਦ “ਝਟਕਾ ਪ੍ਰਾਕਾਸ”, ਕੀ ਤੁਸੀ ਕੋਈ ਰਿਕੌਰਡ ਚੈਕ ਕਰਕੇ
ਦੱਸ ਸਕਦੇ ਹੋ, ਆਪ ਜੀ ਦੀ ਬਹੁਤ ਮੇਹਰਬਾਨੀ ਹੋਵੇਗੀ। ਮੈ ਪਿਛਲੇ 10 ਮਹੀਨੇ ਦੇ ਕਰੀਬ ਚਿੱਠੀਆਂ
ਦੇਖੀਆਂ ਲੇਕਨ ਲੱਬ ਨਹੀ ਪਾਇਆ।
ਆਪ ਜੀ ਦੇ ਉਤਰ ਦੀ ਉਡੀਕ ਵਿੱਚ
ਸੁੱਖਵਿੰਦਰਜੀਤ ਸਿੰਘ ਅਸਟ੍ਰਲੀਆ
(ਸੰਪਾਦਕ ਵਲੋਂ ਜਵਾਬ:- ਸਰਦਾਰ ਸੁਖਵਿੰਦਰਜੀਤ
ਸਿੰਘ ਜੀ, ਇਸ ਲੇਖ ਦੇ ਸੰਬੰਧ ਵਿੱਚ ਪੱਤਰ ਡਾ: ਇਕਬਾਲ ਸਿੰਘ ਢਿੱਲੋਂ ਨੇ ਲਿਖਿਆ ਸੀ ਅਤੇ ਇਹ ਮਾਰਚ
08, 2011 ਨੂੰ ਛਪਿਆ ਸੀ। ਇਸ ਪੱਤਰ ਵਿੱਚ ਉਹਨਾ ਨੇ ਦੋ ਪੁਸਤਕਾਂ ਪੜ੍ਹਨ ਲਈ ਕਿਹਾ ਸੀ। ਇਹਨਾ
ਵਿਚੋਂ ਇੱਕ ਸੀ ਨਿਰੰਜਨ ਸਿੰਘ ਸਰਲ ਦੀ ‘ਝਟਕਾ ਪ੍ਰਕਾਸ਼’ ਅਤੇ ਦੂਸਰੀ ਸੀ ਗੁਰਬਖਸ਼ ਸਿੰਘ ਕਾਲਾ
ਅਫਗਾਨਾ ਦੀ, ਭਾਵੇਂ ਇਸ ਦਾ ਨਾਮ ਨਹੀਂ ਸੀ ਲਿਖਿਆ ਪਰ ਇਸ ਦਾ ਨਾਮ ਹੈ, ‘ਮਾਸੁ ਮਾਸੁ ਕਰਿ ਮੂਰਖੁ
ਝਗੜੇ’। ਕਿਉਂਕਿ ਹਾਲ ਦੀ ਘੜੀ ਇੱਥੇ ‘ਸਿੱਖ ਮਾਰਗ’ ਤੇ ਵਿਚਾਰ ਚਰਚਾ ਬੰਦ ਹੈ ਅਤੇ ਪਹਿਲਾਂ ਹੋਰ
ਵਿਸ਼ਿਆਂ ਤੇ ਚੱਲ ਰਹੀ ਸੀ, ਇਸ ਲਈ ਬਲਦੇਵ ਸਿੰਘ ਨੂੰ ਇਸ ਦੀਆਂ ਹੋਰ ਕਿਸ਼ਤਾਂ ਨਾ ਭੇਜਣ ਦੀ ਬੇਨਤੀ
ਕਰ ਦਿੱਤੀ ਸੀ।)
(24/08/11)
ਦਲਵਿੰਦਰ ਸਿੰਘ ਦੁਬਈ
ਪੰਥ
ਦੀ ਚੜਦੀ ਕਲਾ ਕਿਵੇ ਹੋਵੇ
ਵਾਹਿਗੁਰੂ ਜੀ ਕਾ ਖਾਲਸਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ॥
ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਲੋ ਸਾਜਿਆ ਖਾਲਸਾ ਸਿੱਖ ਧਰਮ ਬਿਨ੍ਹਾ ਭੇਦ ਭਾਵ
ਦੇਇੱਕਜੁਟ ਸੀ ਤੇ ਸਿਰਫ ਅਕਾਲ ਪੁਰਖ ਤੇ ਵਿਸਵਾਸ਼ ਰੱਖਦਾ ਸੀ ਪਰ ਅੱਜ ਪੰਜਾਬ ਵਿੱਚ ਸਾਧਾਂ ਅਤੇ
ਡੇਰੇਦਾਰਾ ਦੀਆ ਵੱਖਰੀਆਂ ਮਰਿਯਾਦਾ ਕਾਰਣ ਸਿੱਖ ਧਰਮ ਕਈ ਭਾਗਾਂ ਵਿੱਚ ਵੰਡਿਆਂ ਗਿਆ ਹੈ। ਲੋਕ ਗੁਰੂ
ਦੀ ਗੱਲ ਸਮਝਨ ਦੀ ਬਜਾਏ ਇਨ੍ਹਾ ਡੇਰੇਦਾਰਾ ਦੇ ਚੁਗਲ ਵਿੱਚ ਲਗਾਤਾਰ ਫਸਦੇ ਜਾ ਰਹੇ ਹਨ। ਸਿੰਖ ਧਰਮ
ਦੀ ਲਗਾਤਾਰ ਗਿਰਾਵਟ ਦਾ ਕਾਰਨ ਹੈ ਸਾਡੇ ਆਗੂ ਜਿਨ੍ਹਾ ਨੇ ਸਾਡੇ ਇਤਿਹਾਸ ਨਾਲ ਛੇੜ ਛਾੜ ਕੀਤੀ ਹੈ
ਜਿਨ੍ਹਾ ਨੇ ਸਿਰਫ ਇਮਾਰਤਾ ਬਣਾਉਣ ਅਤੇ ਚਮਕੀਲੇ ਪੱਥਰ ਲਾਉਣ ਤੱਕ ਹੀ ਸਿੱਖ ਧਰਮ ਦੀ ਸੇਵਾ ਸਮਜੀ
ਹੈ। ਜਿਨ੍ਹਾ ਚਿਰ ਸਾਡੀ ਕੋਮ ਨੂੰ ਸਹੀ ਇਤਿਹਾਸ ਬਾਰੇ ਜਾਗਰੁਕ ਨਹੀ ਕੀਤਾ ਜਾਵੇ ਗਾ ਸਾਡੇ ਧਰਮ
ਵਿੱਚ ਗਰਾਵਟ ਆਵੇ ਗੀ ਜੇਕਰ ਇਨ੍ਹਾ ਇਮਾਰਤਾ ਬਣਾਉਣ ਤੇ ਪੱਥਰ ਲਾਉਣ ਦੀ ਬਜਾਏ ਇਹ ਪੇਸੈ ਉਹਨਾ
ਬੱਚਿਆਂ ਦੀ ਪੜ੍ਹਾਈ ਤੇ ਲਾਉਣ ਜਿਹੜੇ ਪੜਣਾ ਚਾਹਦੇ ਹਨ। ਪਰ ਗਰੀਬੀ ਕਾਰਣ ਪੜ ਨਹੀ ਸਕਦੇ। ਜੇਕਰ
ਸਾਡੀ ਕੋਮ ਪੜੀ ਲਿਖੀ ਹੋਵੇ ਗੀ ਤਾ ਹੀ ਉਹ ਆਪਨੇ ਧਰਮ ਬਾਰੇ ਜਾਣਕਾਰੀ ਲੈ ਸਕੇ ਗੀ ਤੇ ਉਹਨਾ ਨੂੰ
ਪਤਾ ਹੋਵੇ ਗਾ ਕਿ ਸਾਡਾ ਧਰਮ ਕੀ ਹੈ। ਸਬਦ ਗੁਰੁ ਕੀ ਹੈ। ਗੁਰ ਇਤਿਹਾਸ ਕੀ ਹੈ। ਸਿੱਖ ਰਹਿਤ
ਮਰਿਯਾਦਾ ਕੀ ਹੈ। ਜਦੋ ਸਾਡੀ ਕੋਮ ਨੂੰ ਆਪਨੇ ਧਰਮ ਬਾਰੇ ਸਹੀ ਜਾਣਕਾਰੀ ਹੋਵੇਗੀ ਤੇ ਤਾਂ ਹੀ ਲੋਕ
ਸਾਧਾਂ ਅਤੇ ਡੇਰੇਦਾਰਾ ਦੇ ਚੁੱਗਲ ਵਿੱਚ ਫਸਣ ਤੋ ਬਚ ਸਕਣ ਗੇ ਅਤੇ ਖਾਲਸਾ ਪੰਥ ਚੜਦੀ ਕਲਾ ਵਿੱਚ ਹੋ
ਸਕਦਾ ਹੈ।
ਦਲਵਿੰਦਰ ਸਿੰਘ ਦੁਬਈ
(23/08/11)
ਗੁਰਿੰਦਰ ਸਿੰਘ ਕੋਟਕਪੂਰਾ
18
ਸਤੰਬਰ ਨੂੰ ਹੋਵੇਗਾ ਬਹੁਤ ਵੱਡਾ ਅਨਰਥ, ਪੰਥ ਦਰਦੀ ਤੇ ਸਿੱਖ ਚਿੰਤਕ ਬੇਵੱਸ/ਲਾਚਾਰ ਹੋ ਕੇ ਕੋਸਣਗੇ
ਆਪਣੀ ਕਿਸਮਤ
ਸਿੱਖ ਰਹਿਤ ਮਰਿਆਦਾ ਨੂੰ ਨਾ ਮੰਨਣ ਵਾਲੇ ਉਮੀਦਵਾਰ ਰਹਿਣਗੇ
ਜੇਤੂ! !
ਸਾਫ-ਸੁਥਰੇ ਕਿਰਦਾਰ ਵਾਲੇ ਉਮੀਦਵਾਰਾਂ ਨੂੰ ਦੇਖਣਾ ਪਵੇਗਾ ਹਾਰ ਦਾ ਮੂੰਹ! !
ਜਾਗਦੀ ਜ਼ਮੀਰ ਵਾਲੀਆਂ ਜੱਥੇਬੰਦੀਆਂ ਦੇ ਯਤਨ ਲਿਆ ਸਕਦੇ ਨੇ ਰੰਗ! !
ਪਤਿੱਤ ਵੋਟਰ ਤੇ ਮਨਮੁੱਖ ਉਮੀਦਵਾਰ ਸਿੱਖੀ ਮਰਿਆਦਾ ਦਾ ਕਰਨਗੇ ਘਾਣ! !
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ 18 ਸਤੰਬਰ ਨੂੰ ਹੋਣ ਵਾਲੀਆਂ ਆਮ ਚੋਣਾਂ
ਮੌਕੇ ਇੱਕ ਬਹੁਤ ਵੱਡਾ ਅਨਰਥ ਹੋਵੇਗਾ, ਪੰਥ ਦਰਦੀ ਤੇ ਸਿੱਖ ਚਿੰਤਕ ਚਾਹੁੰਦੇ ਹੋਏ ਵੀ ਇਸ ਅਨਰਥ
ਨੂੰ ਰੋਕ ਨਹੀਂ ਸਕਣਗੇ ਤੇ ਇਸ ਪੀੜਾ ਤੇ ਚੀਸ ਨੂੰ ਅਗਲੇ 5 ਸਾਲ ਹੋਰ ਪਿੰਡੇ `ਤੇ ਹੰਢਾਉਣ ਲਈ ਖੁਦ
ਨੂੰ ਤਿਆਰ ਕਰਨ `ਚ ਰੁਝ ਜਾਣਗੇ। ਭਾਵੇਂ ਉਕਤ ਸਤਰ੍ਹਾਂ ਪਾਠਕਾਂ ਨੂੰ ਅਜੀਬ ਲੱਗਣ ਪਰ ਇਹ ਸੱਚਾਈ ਹੈ
ਕਿ ਆਉਣ ਵਾਲੀ 18 ਸਤੰਬਰ ਨੂੰ ਬਾਦਲ ਦਲ ਵੱਲੋਂ ਸ਼੍ਰੋਮਣੀ ਕਮੇਟੀ ਚੋਣਾਂ ਲਈ ਮੈਦਾਨ `ਚ ਉਤਾਰੇ
ਦਾੜ੍ਹੀ ਰੰਗਣ ਵਾਲੇ 14 ਉਮੀਦਵਾਰ, ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰਨ ਵਾਲੇ 17 ਉਮੀਦਵਾਰ,
ਬਿਨਾਂ ਅੰਮ੍ਰਿਤ ਛਕੇ ਬਾਹਰੋਂ ਗਾਤਰੇ ਪਾਉਣ ਵਾਲੇ 14 ਉਮੀਦਵਾਰ, ਪਤਿੱਤ ਔਲਾਦ ਦੇ ਮਾਤਾ-ਪਿਤਾ 68
ਉਮੀਦਵਾਰ ਤੇ ਕਿਸੇ ਵੀ ਢੰਗ ਨਾਲ ਨਸ਼ਾ ਕਰਦੇ ਰਹੇ 32 ਉਮੀਦਵਾਰਾਂ ਨੂੰ ਗੁੰਮਰਾਹ ਹੋਏ ਜਾਂ ਨਿੱਜੀ
ਗਰਜਾਂ `ਚ ਫਸੇ ਵੋਟਰ ਵੋਟਾਂ ਪਾ ਦੇਣਗੇ ਪਰ ਸਾਫ-ਸੁਥਰੇ ਕਿਰਦਾਰ ਵਾਲੇ ਤੇ ਸ਼੍ਰੀ ਗੁਰੂ ਗ੍ਰੰਥ
ਸਾਹਿਬ ਜੀ ਪ੍ਰਤੀ ਪੂਰੀ ਆਸਥਾ ਰੱਖਣ ਵਾਲੇ ਪੰਥਕ ਉਮੀਦਵਾਰਾਂ ਨੂੰ ਹਾਰ ਦਾ ਮੂੰਹ ਦੇਖਣਾ ਪਵੇਗਾ।
ਜੇਕਰ ਅਕਾਲ ਤਖਤ ਸਾਹਿਬ ਤੋਂ ਜਾਰੀ ਧਾਰਮਿਕ ਚੋਣ ਜਾਬਤੇ ਨੂੰ ਲਾਗੂ ਕਰਨ ਲਈ ਦਿੱਤੇ 6
ਦਿਸ਼ਾ-ਨਿਰਦੇਸ਼ਾਂ ਦੀ ਗੱਲ ਕੀਤੀ ਜਾਵੇ ਤਾਂ ਉਨਾਂ `ਤੇ ਵੀ ਬਾਦਲ ਦਲ ਦੇ ਉਮੀਦਵਾਰ ਪੂਰੇ ਨਹੀਂ
ਉਤਰਦੇ, ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਮੁਖ ਸੇਵਾਦਾਰ ਗਿਆਨੀ ਗੁਰਬਚਨ ਸਿੰਘ ਨੇ ਚੋਣ ਲੜਨ
ਵਾਲੇ ਹਰ ਉਮੀਦਵਾਰ ਦਾ ਅੰਮ੍ਰਿਤਧਾਰੀ ਹੋਣ ਤੇ ਪਤੀ-ਪਤਨੀ ਸਮੇਤ ਬੱਚਿਆਂ ਦਾ ਸਾਬਤ-ਸੂਰਤ ਹੋਣ ਦੀ
ਸ਼ਰਤ ਰੱਖੀ ਹੈ। ਇਸ ਤੋਂ ਇਲਾਵਾ ਉਮੀਦਵਾਰ ਦਾ ਸਿੱਖ ਵਿਰੋਧੀ ਪਾਰਟੀ ਜਾਂ ਜੱਥੇਬੰਦੀ ਨਾਲ ਸਬੰਧਤ ਨਾ
ਹੋਣ, ਗੁਰਮਤਿ ਵਿਰੋਧੀ ਗਤੀ-ਵਿਧੀਆਂ `ਚ ਸ਼ਮੂਲੀਅਤ ਨਾ ਕਰਨ, ਗੁਰੂ ਪੰਥ ਵੱਲੋਂ ਗੁਰਸਿੱਖ ਹੋਣ ਦੇ
ਮਾਣ ਤੋਂ ਵਾਂਝਾ ਤਨਖਾਹੀਆ ਨਾ ਹੋਣ, ਚੋਣ ਪ੍ਰਕਿਰਿਆ ਦੌਰਾਨ ਨਸ਼ੇ ਵੰਡਣ ਤੋਂ ਗੁਰੇਜ਼ ਤੇ ਸ਼੍ਰੀ ਗੁਰੂ
ਗ੍ਰੰਥ ਸਾਹਿਬ ਜੀ ਦੇ ਸਿਧਾਂਤ ਨੂੰ ਤਨ, ਮਨ ਤੋਂ ਸਮਰਪਿਤ ਹੋਣ ਦੀ ਸ਼ਰਤ ਰੱਖੀ ਗਈ ਹੈ ਪਰ ਧੜਾਧੜ ਬਣ
ਰਹੇ ਨਵੇਂ ਪਤਿੱਤ ਵੋਟਰ, ਮਨਮੁਖ ਉਮੀਦਵਾਰਾਂ ਦੀ ਚੋਣ ਕਰਨਗੇ ਤੇ ਅਜਿਹੇ ਜੇਤੂ ਉਮੀਦਵਾਰਾਂ ਵੱਲੋਂ
ਭਵਿੱਖ `ਚ ਸਿੱਖੀ ਮਰਿਆਦਾ ਦਾ ਕੀਤਾ ਜਾਵੇਗਾ ਘਾਣ।
ਭਾਵੇਂ ਪੰਥ ਦਰਦੀ ਚੀਕ-ਚੀਕ ਕੇ ਕਹਿ ਰਹੇ ਹਨ ਕਿ ਬਾਦਲ ਦਲ ਵੱਲੋਂ ਅਜਿਹੇ 68 ਉਮੀਦਵਾਰਾਂ ਨੂੰ
ਗੁਰਦਵਾਰਾ ਚੋਣਾਂ ਲੜਨ ਲਈ ਮੈਦਾਨ `ਚ ਉਤਾਰਿਆ ਗਿਆ ਹੈ, ਜਿਨਾਂ ਦੇ ਘਰ `ਚ ਸਿੱਖੀ ਅਜੇ ਤੱਕ ਨਹੀਂ
ਪਹੁੰਚ ਸਕੀ ਤੇ ਉਨਾਂ ਦੀ ਔਲਾਦ ਘੋਨ-ਮੋਨ ਜਾਂ ਪਤਿੱਤ ਹੈ ਤੇ ਨਸ਼ਿਆਂ ਸਮੇਤ ਹੋਰ ਸਮਾਜਿਕ ਕੁਰੀਤੀਆਂ
`ਚ ਗ੍ਰਸੀ ਹੋਈ ਹੈ। ਅਜਿਹੇ ਉਮੀਦਵਾਰਾਂ ਦੀ ਪਤਿੱਤ ਔਲਾਦ ਦੀਆਂ ਤਸਵੀਰਾਂ, ਕੁੱਝ ਉਮੀਦਵਾਰਾਂ ਦੇ
ਬੱਚਿਆਂ ਦੇ ਵਿਆਹਾਂ ਮੌਕੇ ਲੱਚਰ ਗਾਣੇ, ਮੀਟ-ਸ਼ਰਾਬ ਦੀ ਬਹੁਤਾਤ, ਕੁੱਝ ਵੱਲੋਂ ਸ਼ਿਵਲਿੰਗ ਦੀ ਪੂਜਾ,
ਜਗਰਾਤਿਆਂ `ਚ ਸ਼ਮੂਲੀਅਤ, ਹਵਨ ਕਰਾਉਣ ਤੇ ਖੁਦ ਵੱਲੋਂ ਨਸ਼ਾ ਕਰਨ ਸਮੇਤ ਹੋਰ ਸਿੱਖ ਰਹਿਤ ਮਰਿਆਦਾ
ਖਿਲਾਫ ਕੀਤੀਆਂ ਕਾਰਵਾਈਆਂ ਦੀਆਂ ਖਬਰਾਂ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਰਹੀਆਂ। ਇਸ ਤੋਂ ਇਲਾਵਾ
ਇੱਕ ਅਜਿਹੇ ਬਾਦਲ ਦਲ ਦੇ ਉਮੀਦਵਾਰ ਦੇ ਪਤਿੱਤ ਪੁੱਤਰ ਦੇ ਵਿਆਹ ਮੌਕੇ ਮੀਟ-ਸ਼ਰਾਬ, ਆਰਕੈਸਟਰਾ ਸਮੇਤ
ਹੋਰ ਖਾਣ-ਪੀਣ ਵਾਲੀਆਂ ਸਟਾਲਾਂ ਦੇ ਨਾਲ-ਨਾਲ ਤੰਬਾਕੂ ਦੀ ਲੱਗੀ ਸਟਾਲ ਦੀ ਵੀ ਚਰਚਾ ਹੁੰਦੀ ਰਹੀ ਪਰ
ਧੰਨ ਹਨ, ਉਹ ਗੁਰੂ ਦੇ ਸਿੱਖ ਜੋ ਸਭ ਕੁੱਝ ਜਾਣਦੇ ਹੋਏ ਵੀ ਬਾਦਲ ਦਲ ਦੇ ਉਮੀਦਵਾਰਾਂ ਨੂੰ ਵੋਟਾਂ
ਪਾਉਣ ਦੀ ਜੁਰਅੱਤ ਕਰਨਗੇ। ਭਾਵੇਂ ਕੁੱਝ ਜਾਗਦੀ-ਜ਼ਮੀਰ ਵਾਲੇ ਸਿੱਖਾਂ ਨੇ ਵੋਟਾਂ ਮੰਗਣ ਆਏ
ਉਮੀਦਵਾਰਾਂ ਨੂੰ ਸਵਾਲ-ਜਵਾਬ ਅਤੇ ਖੁਦ ਦਾ ਪਰਿਵਾਰ ਸਾਬਤ-ਸੂਰਤ ਹੈ ਜਾਂ ਨਹੀਂ, ਵਰਗੇ ਪ੍ਰਸ਼ਨ ਕਰਨੇ
ਸ਼ੁਰੂ ਕਰ ਦਿੱਤੇ ਹਨ ਤੇ ਕੁੱਝ ਜਾਗਦੀ ਜ਼ਮੀਰ ਵਾਲੀਆਂ ਜੱਥੇਬੰਦੀਆਂ ਨੇ ਆਮ ਲੋਕਾਂ ਨੂੰ ਇਨਾਂ ਚੋਣਾਂ
`ਚ ਸੁਚੇਤ ਕਰਨ ਦਾ ਬੀੜਾ ਚੁੱਕਿਆ ਹੈ ਪਰ ਫਿਰ ਵੀ ਬਾਦਲ ਵਿਰੋਧੀ ਪੰਥਕ ਜੱਥੇਬੰਦੀਆਂ ਦੇ ਇੱਕ ਸੀਟ
ਤੋਂ ਦੋ ਜਾਂ ਇਸ ਤੋਂ ਵੀ ਵੱਧ ਖੜੇ ਉਮੀਦਵਾਰਾਂ ਨੇ ਪੰਥ ਦਰਦੀਆਂ ਨੂੰ ਨਿਰਾਸ਼ ਕਰ ਦਿੱਤਾ ਹੈ। ਉਕਤ
ਵਰਤਾਰੇ ਦਾ ਦਿਲਚਸਪ, ਦੁਖਦਾਇਕ ਤੇ ਹੈਰਾਨੀਜਨਕ ਪਹਿਲੂ ਇਹ ਹੈ ਕਿ ਬਾਦਲ ਦਲ ਵੱਲੋਂ ਅਜਿਹੇ
ਉਮੀਦਵਾਰਾਂ ਨੂੰ ਵੀ ਟਿਕਟਾਂ ਦਿੱਤੀਆਂ ਗਈਆਂ ਹਨ, ਜੋ ਦੇਹਧਾਰੀਆਂ ਦੇ ਸਮਾਗਮਾਂ `ਚ ਸ਼ਾਮਲ ਹੋਣ,
ਅੰਮ੍ਰਿਤਧਾਰੀ ਹੋ ਕੇ ਸ਼ਿਵਲਿੰਗ ਦੀ ਪੂਜਾ, ਹਵਨ ਕਰਾਉਣ ਤੇ ਜਗਰਾਤਿਆਂ, ਝੰਡਿਆਂ ਆਦਿ `ਚ ਸ਼ਾਮਲ ਹੋ
ਕੇ ਗੁਰਮਤਿ ਸਿਧਾਂਤ ਨਾਲ ਸ਼ਰੇਆਮ ਖਿਲਵਾੜ ਕਰਨ `ਚ ਮੋਹਰੀ ਰੋਲ ਨਿਭਾਉਂਦੇ ਰਹੇ ਹਨ। ਜੇਕਰ
ਗੁਰਦਵਾਰਾ ਚੋਣਾਂ `ਚ ਸਾਫ-ਸੁਥਰੇ ਕਿਰਦਾਰ ਵਾਲੇ ਉਮੀਦਵਾਰਾਂ ਨੂੰ ਵੋਟਾਂ ਪਾਉਣ ਸਬੰਧੀ ਵੋਟਰਾਂ
ਨੂੰ ਪ੍ਰੇਰਿਤ ਕਰਨ ਲਈ ਯਤਨਸ਼ੀਲ ਵੱਖ-ਵੱਖ ਜੱਥੇਬੰਦੀਆਂ ਕਾਮਯਾਬ ਰਹੀਆਂ ਤਾਂ ਇਨਕਲਾਬ ਆ ਸਕਦਾ ਹੈ,
ਨਹੀਂ ਤਾਂ 18 ਸਤੰਬਰ ਨੂੰ ਸ਼ਰੇਆਮ ਅਨਰਥ ਹੋਵੇਗਾ ਅਤੇ ਪੰਥ ਦਰਦੀ ਤੇ ਸਿੱਖ ਚਿੰਤਕ ਬੇਵੱਸ, ਲਾਚਾਰ
ਮੁਦਰਾ `ਚ ਸਿੱਖ ਕੌਮ ਦੀ ਕਿਸਮਤ ਨੂੰ ਕੋਸਣ ਤੋਂ ਇਲਾਵਾ ਕੁੱਝ ਵੀ ਨਹੀਂ ਕਰ ਸਕਣਗੇ।
ਗੁਰਿੰਦਰ ਸਿੰਘ ਕੋਟਕਪੂਰਾ
98728-10153
(22/08/11)
ਗੁਰਇੰਦਰ ਸਿੰਘ ਪਾਲ
‘ਪਤਿਤ’ ਲੇਖ ਉੱਤੇ ਦਿੱਤੀ ਸੰਪਾਦਕੀ ਟਿੱਪਣੀ ਦੇ ਸੰਬੰਧ ਵਿੱਚ
‘ਸਿੱਖ ਮਾਰਗ’ ਦੇ ਸੰਪਾਦਕ ਤੇ ਪਾਠਕਾਂ/ਲੇਖਕਾਂ ਦੀ ਸੇਵਾ ਵਿੱਚ:
ਸੰਪਾਦਕ ਜੀ, ਟਿੱਪਣੀ ਰਾਹੀਂ ਲੇਖ ਵਿੱਚ ਰਹਿ ਗਈਆਂ ਕਚਿਆਈਆਂ ਬਾਰੇ ਮੈਨੂੰ ਸੁਚੇਤ
ਕਰਨ ਵਾਸਤੇ ਆਪ ਦਾ ਧੰਨਵਾਦ! ਮੈਂ ਇਨ੍ਹਾਂ ਕਚਿਆਈਆਂ ਨੂੰ, ਗੁਰਬਾਣੀ ਵਿੱਚੋਂ ਸੇਧ ਲੈ ਕੇ, ਨਜਿੱਠਣ
ਵਾਸਤੇ ਯਤਨ ਕਰਾਂਗਾ।
ਹਾਲ ਦੀ ਘੜੀ ਮੈਂ ਸਿਰਫ਼ ਇਤਨਾਂ ਹੀ ਸਪਸ਼ਟ ਕਰਦਾ ਹਾਂ ਕਿ ਮੈਂ ਕੇਸਾਂ ਦੇ ਵਿਰੁੱਧ ਨਹੀਂ ਹਾਂ।
ਪਰੰਤੂ, ਕੇਵਲ ਕੇਸਾਂ ਨੂੰ ਹੀ ਆਧਾਰ ਬਣਾ ਕੇ ਕਿਸੇ ਨੂੰ ਪਤਿਤ ਕਹਿਣਾਂ ਅਤੇ ਕੇਸਾਂ ਨੂੰ ਹੀ
ਪਵਿੱਤ੍ਰਤਾ ਦਾ ਸਬੂਤ ਸਮਝਣਾਂ ਗੁਰਮਤਿ ਨਹੀਂ ਹੈ। ਲੇਖ ਵਿੱਚ ਮੈਂ ਇਹੀ ਕਹਿਣ ਦਾ ਯਤਨ ਕੀਤਾ ਹੈ।
ਦੂਜਾ ਆਪ ਨੇ ਲਿਖਿਆ ਹੈ ਕਿ, “ਕਈ ਨਾਸਤਕਾਂ ਦਾ ਜੀਵਨ ਕਥਿਤ ਆਸਤਕਾਂ ਨਾਲੋਂ ਕਈ ਗੁਣਾ ਚੰਗਾ
ਹੁੰਦਾ ਹੈ ਫਿਰ ਉਹਨਾਂ ਬਾਰੇ ਕੀ ਕਿਹਾ ਜਾਵੇ?” ਆਪ ਦਾ ਇਹ ਕਥਨ ਸਹੀ ਹੈ ਕਿਉਂਕਿ, ‘ਕਥਿਤ
ਆਸਤਕ’ ਤਾਂ ਨਾਸਤਕ ਤੋਂ ਬੁਰਾ ਹੁੰਦਾ ਹੀ ਹੈ! ਪਰ, ਆਸਤਕ ਦੀ ਨਾਸਤਕ ਨਾਲ ਤੁਲਣਾਂ ਕਰਨ ਸਮੇ,
ਗੁਰਮਤਿ ਦੇ ਦ੍ਰਿਸ਼ਟੀਕੋਣ ਤੋਂ, ਇਸ ਤਰ੍ਹਾਂ ਨਹੀਂ ਕਿਹਾ ਜਾ ਸਕਦਾ! ਆਸਤਕਤਾ ਗੁਰਮਤਿ ਦਾ ਮੂਲ
ਸਿਧਾਂਤ ਹੈ। ਗੁਰਮਤਿ ਦਾ ਬੀਜ ਮੰਤ੍ਰ ਹੈ। ਇਸ ਲਈ ਕੋਈ ਵੀ ਨਾਸਤਕ, ਚੰਗਾ ਜਾਂ ਬੁਰਾ,
ਗੁਰਸਿੱਖੀ ਦੇ ਦਾਇਰੇ ਵਿੱਚ ਆਉਂਦਾ ਹੀ ਨਹੀਂ। ਬਾਣੀ ਵਿੱਚ ਸੈਂਕੜੇ ਤੁਕਾਂ ਹਨ ਜਿਨ੍ਹਾਂ ਵਿੱਚ
ਸਾਕਤਾਂ ਨੂੰ ਅਕਾਲ ਪੁਰਖ ਦੇ ਲੜ ਲੱਗਣ ਦਾ ਉਪਦੇਸ਼ ਹੈ। “ਸਾਕਤ
ਨਿਰਗੁਣਿਆਰਿਆ ਆਪਣਾ ਮੂਲੁ ਪਛਾਣੁ॥” (ਸਾਕਤ ਦੇ ਅਰਥ ਹਨ: ਨਾਸਤਕ, ਪਰਮਾਤਮਾ ਦੀ ਹੋਂਦ ਤੋਂ
ਮੁਨਕਰ। ਸਾਕਿਤ ਅਰਬੀ ਬੋਲੀ ਦਾ ਲਫ਼ਜ਼ ਹੈ ਜਿਸ ਦੇ ਮਅਨੇ ਹਨ: ਮਤਰੂਕ ਅਥਵਾ ਗਿਰਿਆ ਹੋਇਆ, ਪਤਿਤ।
ਗੁਰਬਾਣੀ ਵਿੱਚ ਇਹ ਸ਼ਬਦ ਦੋਹਾਂ ਅਰਥਾਂ ਵਿੱਚ ਵਰਤਿਆ ਗਿਆ ਹੈ।)
ਸੁਚੱਜੇ ਢੰਗ ਨਾਲ ਪ੍ਰਗਟਾਈ ਅਸਹਿਮਤੀ ਲਈ ਇੱਕ ਵਾਰ ਫੇਰ ਧੰਨਵਾਦ!
ਗੁਰਇੰਦਰ ਸਿੰਘ ਪਾਲ
ਅਗਸਤ 22, 2011.
(22/08/11)
ਤੱਤ ਗੁਰਮਤਿ ਪਰਿਵਾਰ
ਕੀ ਜ਼ਿਆਦਾ ਬੱਚੇ ਪੈਦਾ ਕਰਕੇ, ਸਿੱਖਾਂ ਦੀ ਗਿਣਤੀ
ਵਧਾਈ ਜਾ ਸਕਦੀ ਹੈ ?
ਸਿੱਖ ਸਮਾਜ ਵਿਚ ਦਿਨੋਂ ਦਿਨ ਕੇਸ ਕਤਲ ਕਰਵਾਏ ਜਾਣ ਦੀ ਵੱਧਦੀ ਪ੍ਰਵੀਰਤੀ ਕੌਮ ਲਈ ਚਿੰਤਾ ਦਾ ਵਿਸ਼ਾ
ਹੈ। ਸਿੱਖ ਕੌਮ ਦੇ ਕੇਂਦਰ ਮੰਨੇ ਜਾਂਦੇ ਪੰਜਾਬ ਵਿਚ ਇਸ ਪ੍ਰਵੀਰਤੀ ਦਾ ਭਾਰੂ ਹੋਣਾ ਇਸ ਦਾ ਲਖਾਇਕ
ਹੈ। ਇਸ ਪ੍ਰਵਿਰਤੀ ਕਾਰਨ ਸਾਬਤ ਸੂਰਤ ਸਿੱਖਾਂ ਦੀ ਗਿਣਤੀ ਦਿਨੋਂ ਦਿਨ ਘੱਟਦੀ ਜਾ ਰਹੀ ਹੈ। ਇਸ ਮੰਦ
ਪ੍ਰਚਲਨ ਦੀ ਸਿੱਖ ਚਿੰਤਕਾਂ ਵਲੋਂ ਵੱਖ-ਵੱਖ ਪੱਖੋਂ ਪੜਚੋਲ ਕੀਤੀ ਗਈ ਅਤੇ ਸਿੱਖਾਂ ਦੀ ਗਿਣਤੀ
ਵਧਾਉਣ ਦੇ ਕਈ ਤਰੀਕੇ ਵੀ ਦੱਸੇ ਜਾਂਦੇ ਰਹੇ ਹਨ। ਐਸੇ ਹੀ ਕੁਝ ਸੁਹਿਰਦ ਪੰਥਦਰਦੀ ਚਿੰਤਕਾਂ ਦਾ ਮੱਤ
ਹੈ ਕਿ ਸਿੱਖਾਂ ਦੀ ਗਿਣਤੀ ਘੱਟਣ ਦਾ ਇਕ ਕਾਰਨ ‘ਛੋਟੇ ਪਰਿਵਾਰ’ ਦਾ ਸੰਕਲਪ ਹੈ, ਜਿਸ ਅਨੁਸਾਰ ‘ਇਕ
ਜਾਂ ਦੋ ਸੰਤਾਨ’ ਪੈਦਾ ਕਰਨ ਦਾ ਰੁਝਾਨ ਭਾਰੂ ਹੋ ਗਿਆ ਹੈ। ਇਨ੍ਹਾਂ ਚਿੰਤਕਾਂ ਦਾ ਮੰਨਣਾ ਹੈ ਕਿ ਜੇ
ਸਿੱਖ ਜ਼ਿਆਦਾ ਬੱਚੇ ਪੈਦਾ ਕਰਨਾ ਸ਼ੁਰੂ ਕਰ ਦੇਣ ਤਾਂ ਸਿੱਖਾਂ ਦੀ ਗਿਣਤੀ ਵਧਾਈ ਜਾ ਸਕਦੀ ਹੈ। ਕੁਝ
ਮਹੀਨੇ ਪਹਿਲਾਂ ਦਿਲੀ ਕਮੇਟੀ ਵਿਚ ‘ਧਰਮ ਪ੍ਰਚਾਰ ਕਮੇਟੀ’ ਦੇ ਚੇਅਰਮੈਨ ਅਤੇ ਜਾਗਰੂਕ ਮੰਨੇ ਜਾਂਦੇ
ਵੀਰ ਤਰਸੇਮ ਸਿੰਘ ਜੀ ‘ਖਾਲਸਾ’ ਨੇ ਪੰਥਕ ਮਹੀਨਾਵਾਰ ਪਰਚੇ ‘ਇੰਡੀਆ ਅਵੇਅਰਨੈੱਸ’ ਦੇ ਇਕ ਅੰਕ ਵਿਚ
ਇਕ ਲੇਖ ਰਾਹੀਂ ਕਾਫੀ ਗਿਣਤੀਆਂ ਮਿਣਤੀਆਂ ਲਾਉਣ ਤੋਂ ਬਾਅਦ ਇਹ ਨਤੀਜਾ ਦਰਸਾਇਆ ਸੀ ਕਿ ਜੇ ਸਿੱਖ
ਜ਼ਿਆਦਾ ਬੱਚੇ ਪੈਦਾ ਕਰਨਾ ਸ਼ੁਰੂ ਕਰ ਦੇਣ ਤਾਂ ਸਿੱਖਾਂ ਦੀ ਗਿਣਤੀ ਵਧਾਈ ਜਾ ਸਕਦੀ ਹੈ।
ਅੱਜ ਦੇ ਲੇਖ ਵਿਚ ਅਸੀਂ ਇਸ ‘ਮੱਤ’ ਦੀ ਸੁਹਿਰਦ ਪੜਚੋਲ ਕਰਨ ਦਾ ਯਤਨ ਕਰਾਂਗੇ ਕਿ ਕੀ ਇਹ ਸੋਚ ਸਹੀ
ਅਤੇ ਕਾਰਗਰ ਹੈ ?
ਹਰ ਸੁਚੇਤ ਅਤੇ ਨਿਰਪੱਖ ਚਿੰਤਕ ਇਸ ਗੱਲ ਨੂੰ ਤਾਂ ਮੰਨਦਾ ਹੈ ਕਿ ਸਿੱਖੀ ਵਿਚ ਘਾਟ ਆਉਣ ਦਾ ਸਭ ਤੋਂ
ਵੱਡਾ ਕਾਰਨ ਆਮ ਸਿੱਖਾਂ ਦਾ ‘ਗੁਰਬਾਣੀ ਸਿਧਾਂਤਾਂ’ ਤੋਂ ਅੰਜਾਣ ਹੋਣਾ ਜਾਂ ‘ਟੁੱਟ ਜਾਣਾ’ ਹੈ।
ਗੁਰਬਾਣੀ ਦੇ ‘ਸੰਦੇਸ਼’ ਨੂੰ ਧਾਰਨ ਕਰਨ ਦੀ ਥਾਂ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੀ ਕਰਮਕਾਂਡੀ
(ਰਸਮੀ) ਵਰਤੋਂ, ਇਸ ਪਤਨ ਦਾ ਮੁੱਖ ਕਾਰਨ ਹੈ। ਇਸ ਵਿਚ ਜ਼ਹਿਰ ਵਾਂਗੂ ਫੈਲ ਚੁੱਕੇ ‘ਡੇਰਾਵਾਦੀ
ਕਲਚਰ’ ਦਾ ਵੀ ਵੱਡਾ ਹੱਥ ਹੈ, ਜੋ ਨਿੱਤ ਸਿੱਖ ਸਮਾਜ ਨੂੰ ਬ੍ਰਾਹਮਣਵਾਦ ਦਾ ਜ਼ਹਿਰ ਮਿੱਠੇ ਵਿਚ ਲਪੇਟ
ਕੇ ਖੁਆਈ ਜਾ ਰਿਹਾ ਹੈ। ਅਫਸੋਸ! ਇਹ ਹੈ ਕਿ ਸਿੱਖਾਂ ਦੇ ਕੇਂਦਰੀ ਸਥਾਨਾਂ ਤੇ ਇਹੀ ਡੇਰਾਵਾਦੀ
(ਸੰਪਰਦਾਈ) ਤਬਕਾ ਕਾਫੀ ਸਮੇਂ ਤੋਂ ਕਾਬਜ਼ ਹੈ। ਕੌਮ ਦੇ ‘ਆਗੂ’ ਅਸਲ ਵਿਚ ਪੰਥ ਵਿਰੋਧੀ ਤਾਕਤਾਂ ਦੇ
‘ਹੱਥ ਠੋਕੇ’ ਬਣ ਚੁੱਕੇ ਹਨ।
ਕੇਸਾਂ ਦਾ ਕਤਲ ਕਰਵਾਉਣ ਵਾਲੇ, ਸਿੱਖ ਪਰਿਵਾਰਾਂ ਵਿਚੋਂ ਹੀ ਹਨ। ਜੇ ਜ਼ਿਆਦਾ ਬੱਚੇ ਪੈਦਾ ਕਰ ਵੀ ਲਏ
ਜਾਣ ਤਾਂ ਕੀ ਗਾਰੰਟੀ ਹੈ ਕਿ ਉਹ ਵਧੀ ਹੋਈ ਆਬਾਦੀ ਕੇਸ ਕਤਲ ਨਹੀਂ ਕਰਵਾਏਗੀ ? ਕਿਉਂਕਿ ਕੇਸ ਕਤਲ
ਕਰਵਾਉਣ ਪਿੱਛੇ ਜਿਹੜੇ ਕਾਰਨ ਹਨ, ਉਹ ਤਾਂ ਖਤਮ ਨਹੀਂ ਹੋ ਰਹੇ। ਉਨ੍ਹਾਂ ਦੀ ਪੜਚੋਲ ਕਰਕੇ ਲੋੜੀਂਦੇ
ਕਦਮ ਚੁੱਕਣ ਦੀ ਲੋੜ ਹੈ। ਅੱਜ ਆਮ ਸਿੱਖ ਪਰਿਵਾਰ ਵਿਚ ‘ਗੁਰਮਤਿ’ ਦੀ ਥਾਂ ‘ਕਰਮਕਾਂਡੀ’ ਮਾਹੋਲ
ਜ਼ਿਆਦਾ ਹੈ, ਜੋ ਨੋਜਵਾਨ ਪੀੜੀ ਨੂੰ ਸਿੱਖੀ ਤੋਂ ਬਾਗੀ ਕਰਕੇ ਇਸ ਗਲਤ ਰਾਹ ਤੇ ਤੌਰ ਰਿਹਾ ਹੈ। ਜਦੋਂ
ਤੱਕ ਇਹ ਮਾਹੌਲ ਨਹੀਂ ਸੁਧਾਰਿਆ ਜਾਂਦਾ, ਗਿਣਤੀ ਵਧਾਉਣ ਦਾ ਕੀ ਫਾਈਦਾ ? ਜਿਹੜੇ ਵੀ ਬੱਚੇ ਪੈਦਾ
ਹੋਣਗੇ, ਉਹ ਗਲਤ ਮਾਹੋਲ ਕਾਰਨ ਗਲਤ ਰਾਹ ਤੇ ਹੀ ਤੁਰਨਗੇ।
ਜ਼ਿਆਦਾ ਪੈਦਾਇਸ਼ ਰਾਹੀਂ ਗਿਣਤੀ ਵਧਾਉਣ ਦੀ ਸੋਚ ਮੁਸਲਿਮ ਜਗਤ ਬਾਰੇ ਫੈਲਾਏ ਭਰਮ ਤੋਂ ਜ਼ਿਆਦਾ
ਪ੍ਰੇਰਿਤ ਲਗਦੀ ਹੈ। ਪਰ ਸਚਾਈ ਇਹ ਹੈ ਕਿ ਆਮ ਹਿੰਦੁਸਤਾਨੀ ਵਾਂਗੂ ਮੁਸਲਿਮ ਜਗਤ ਵਿਚ ਵੀ ਜ਼ਿਆਦਾ
ਬੱਚੇ ਪੈਦਾ ਕਰਨ ਦਾ ਰੁਝਾਣ ਅਨਪੜ੍ਹ ਲੋਕਾਂ ਵਿਚ ਹੀ ਹੈ। ਮੁਸਲਿਮ ਸਮਾਜ ਦਾ ਪੜ੍ਹਿਆ-ਲਿਖਿਆ ਸੁਚੇਤ
ਤਬਕਾ ‘ਛੋਟੇ ਪਰਿਵਾਰ’ ਵਿਚ ਹੀ ਵਿਸ਼ਵਾਸ਼ ਰੱਖਦਾ ਹੈ। ਉੱਥੇ ਵੀ ਵੱਧ ਬੱਚੇ ਪੈਦਾ ਕਰਨ ਪਿੱਛੇ ਕਾਰਨ
ਅਨਪੜ੍ਹਤਾ ਅਤੇ ਅਗਿਆਨਤਾ ਹੀ ਹੈ, ਨਾ ਕਿ ‘ਧਰਮ’ ਫੈਲਾਉਣ ਦੀ ਸੋਚ।
ਆਪਣੇ ‘ਮੱਤ’ ਨੂੰ ਫੈਲਾਉਣ ਦੀ ਜੇ ਪ੍ਰੇਰਣਾ ਲੈਣੀ ਬਣਦੀ ਹੈ ਤਾਂ ਉਹ ਇਸਾਈ ਪ੍ਰਚਾਰਕਾਂ ਤੋਂ।
‘ਇਸਾਈ ਮੱਤ’ ਅੱਜ ਦੇ ਸੰਸਾਰ ਦੇ ਦੋ ਵੱਡੇ (ਗਿਣਤੀ ਪੱਖੋਂ) ‘ਮੱਤਾਂ’ ਵਿਚੋਂ ਇਕ ਹੈ। ਪਰ ਹਰ ਇਕ
ਸੁਚੇਤ ਮਨੁੱਖ ਜਾਣਦਾ ਹੈ ਕਿ ਮੂਲ ਰੂਪ ਵਿਚ ਇਸਾਈ ਬਹੁਲਤਾ ਵਾਲੇ ਪੱਛਮੀ ਦੇਸ਼ਾਂ ਵਿਚ ਬੱਚੇ ਪੈਦਾ
ਕਰਨ ਦਾ ਰੁਝਾਨ ਬਹੁਤ ਘੱਟ ਹੈ। ਇਸਾਈ ਮੱਤ ਦੀ ਵੱਡੇ-ਵੱਡੇ (ਖੇਤਰਫਲ ਪੱਖੋਂ) ਦੇਸ਼ਾਂ ਦੀ ਆਬਾਦੀ
ਬਹੁਤ ਘੱਟ ਹੈ। ਪਰ ਫੇਰ ਵੀ ਇਸਾਈ ਪ੍ਰਚਾਰਕਾਂ ਨੇ ਆਪਣੇ ਸਿਰੜ ਅਤੇ ਸਿਦਕ ਕਾਰਨ ਅਤੇ ਇਸਾਈ ਜਗਤ
ਵਲੋਂ ਮਿਲਦੇ ਸਹਿਯੋਗ ਕਾਰਨ ਸਾਰੇ ਵਿਸ਼ਵ ਦੇ ਕੋਨੇ-ਕੋਨੇ ਤੱਕ ਫੈਲਾ ਦਿੱਤਾ ਹੈ। ਅਸੀਂ ਚੰਗੇ ਪਾਸੋਂ
ਸੇਧ ਲੈਣ ਦੀ ਥਾਂ ਗਲਤ ਪਾਸੋਂ ਸੇਧ ਕਿਉਂ ਲੈਣਾ ਚਾਹੁੰਦੇ ਹਾਂ ?
ਜ਼ਿਆਦਾ ਬੱਚੇ ਪੈਦਾ ਕਰਨ ਦੀ ਪ੍ਰੇਰਣਾ ਵਾਲੇ ਚਿੰਤਕ ਕੀ ਇਹ ਭੁੱਲ ਗਏ ਹਨ ਕਿ ਕੌਮ ਦੇ ਪੀੜਿਤ ਤਬਕੇ
(84 ਦੇ ਕਤਲੇਆਮ ਪੀੜਿਤ, ਧਰਮੀ ਫੌਜੀ, ਸੰਘਰਸ਼ ਵਿਚ ਸ਼ਹੀਦ ਆਦਿ) ਤਾਂ ਦਰ-ਦਰ ਦੀਆਂ ਠੋਕਰਾਂ ਖਾ ਰਹੇ
ਹਨ। ਕੌਮ ਵਲੋਂ ਉਨ੍ਹਾਂ ਦੀ ਸੰਭਾਲ ਲਈ ਤਾਂ ਕੋਈ ਸੁਚੱਜਾ ਉਪਰਾਲਾ ਕੀਤਾ ਨਹੀਂ ਗਿਆ। ਕੌਮ ਦਾ
ਕਿਸਾਨ ਤਬਕਾ ਕਰਜ਼ੇ ਦੇ ਬੋਝ ਕਾਰਨ ਖੁਦਕੁਸ਼ੀਆਂ ਦੇ ਰਾਹ ਤੁਰ ਰਿਹਾ ਹੈ। ਕੌਮ ਦੀ ਨੌਜਵਾਨ ਪੀੜ੍ਹੀ
ਬੇਰੁਜ਼ਗਾਰੀ ਦੀ ਮਾਰ ਕਾਰਨ, ਨਿਰਾਸ਼ਤਾ ਦੇ ਆਲਮ ਵਿਚ ਨਸ਼ਿਆਂ ਦੇ ਸਮੁੰਦਰ ਵਿਚ ਗਰਕ ਹੋ ਰਹੀ ਹੈ।
ਇਨ੍ਹਾਂ ਨੂੰ ਸੰਭਾਲਣ ਲਈ ਤਾਂ ਕੌਮ ਨੇ ਕੇਂਦਰੀ ਤੌਰ ਤੇ ਕੋਈ ਪ੍ਰਬੰਧ ਨਹੀਂ ਕੀਤਾ। ਗੋਲਕਾਂ ਤੇ
ਕਾਬਜ਼ ਸਾਰੇ ਪ੍ਰਬੰਧਕ ਭ੍ਰਿਸ਼ਟ ਹੋ ਚੁੱਕੇ ਹਨ। ਇਨ੍ਹਾਂ ਪ੍ਰਬੰਧਕਾਂ ਨੂੰ ਗੁਰਦੁਵਾਰਿਆਂ ਤੇ ਸੋਨਾ
ਅਤੇ ਸੰਗਮਰਮਰ ਥੱਪਣਾ, ਵੱਡੇ-ਵੱਡੇ ਕੀਰਤਨ ਦਰਬਾਰ ਅਤੇ ਸਮਾਗਮ ਰੱਚ ਕੇ ਕੀਤੀ ਜਾ ਰਹੀਆਂ
ਤੋਤਾਰਟਨੀਆਂ ਹੀ ਅਸਲ ਪ੍ਰਚਾਰ ਜਾਪਦਾ ਹੈ। ਸ਼੍ਰੋਮਣੀ ਕਮੇਟੀ ਅਤੇ ਦਿਲੀ ਕਮੇਟੀ (ਦੋ ਵੱਡੀਆਂ
ਸੰਸਥਾਵਾਂ) ਤਾਂ ਉਨ੍ਹਾਂ ਡੇਰੇਦਾਰਾਂ ਨਾਲ ਰਲ-ਗੱਡ ਹੋਈਆਂ ਪਈਆਂ ਹਨ, ਜੋ ਕੌਮ ਦੇ ਸਿਧਾਂਤਕ ਨਿਘਾਰ
ਦਾ ਵੱਡਾ ਕਾਰਨ ਹਨ। ਐਸੇ ਗਲਤ ਮਾਹੋਲ ਕਾਰਨ ਜਦੋਂ ਅਸੀਂ ਮੌਜੂਦਾ ਸਿੱਖ ਆਬਾਦੀ ਨੂੰ ਸਹੀ ਰਾਹ ਤੁਰਨ
ਲਈ ਨਹੀਂ ਪ੍ਰੇਰ ਪਾ ਰਹੇ, ਜ਼ਿਆਦਾ ਬੱਚੇ ਪੈਦਾ ਕਰਨ ਦਾ ਸੁਝਾਅ ਕਿਵੇਂ ਕਾਰਗਰ ਸਿੱਧ ਹੋ ਸਕਦਾ ਹੈ ?
ਐਸੇ ਗਲਤ ਮਾਹੌਲ ਵਿਚ ਜਿਤਨੇ ਵੀ ਹੋਰ ਬੱਚੇ ਪੈਦਾ ਕਰੀ ਜਾਵੋ, ਤੁਰਨਾ ਤਾਂ ਉਨ੍ਹਾਂ ਉਸੇ ਰਾਹ ਹੈ।
ਲੋੜ ਹੈ ਮਾਹੋਲ ਨੂੰ ‘ਗੁਰਮਤਿ’ ਦੀ ਰੌਸ਼ਨੀ ਵਿਚ ਸੁਧਾਰਨ ਦੀ, ਨਾ ਕਿ ‘ਹਵਾ ਵਿਚ ਤੀਰ’ ਮਾਰਨ ਵਾਂਗੂ
ਨਤੀਜੇ ਸੋਚੇ ਬਿਨਾਂ ਸੁਝਾਅ ਦੇਣ ਦੀ।
ਅੱਜ ਦੇ ਮਹਿੰਗਾਈ ਦੇ ਸਮੇਂ ਵਿਚ ਇਕ ਜਾਂ ਦੋ ਬੱਚਿਆਂ ਦਾ ਪਾਲਨ-ਪੋਸ਼ਣ ਸਹੀ ਤਰੀਕੇ ਕਰਨਾ ਮੁਸ਼ਕਿਲ
ਹੁੰਦਾ ਹੈ। ਜ਼ਿਆਦਾ ਬੱਚਿਆਂ ਵਾਲਾ ਪਰਿਵਾਰ ਪਛੜ ਜਾਂਦਾ ਹੈ। ਐਸੇ ਵਿਚ ਜ਼ਿਆਦਾ ਬੱਚੇ ਪੈਦਾ ਕਰਨ ਦਾ
ਸੁਝਾਅ ਮੁਸੀਬਤ ਤਾਂ ਹੋ ਸਕਦਾ ਹੈ, ਸੌਗਾਤ ਨਹੀਂ। ਖਾਸ ਤੌਰ ਤੇ ਉਸ ਹਾਲਤ ਵਿਚ ਜਦੋਂ ਕੌਮੀ ਤੌਰ ਤੇ
ਲੋੜਵੰਦ ਤਬਕੇ ਦੀ ਸੰਭਾਲ ਦਾ ਕੋਈ ਪੁੱਖਤਾ ਇੰਤਜ਼ਾਮ ਕਰਨ ਦੀ ਇੱਛਾ-ਸ਼ਕਤੀ ਹੀ ਖਤਮ ਹੋਵੇ।
ਜ਼ਿਆਦਾ ਬੱਚੇ ਪੈਦਾ ਕਰਨ ਦੇ ਇਸ ਸੁਝਾਅ ਦਾ ਇਕ ਹੋਰ ਪੱਖ ਵੀ ਸੁਹਿਰਦ ਵਿਚਾਰ ਮੰਗਦਾ ਹੈ। ‘ਗੁਰਮਤਿ’
ਲਿੰਗ ਵਿਤਕਰੇ ਦੀ ਵਿਰੋਧਤਾ ਕਰਦੀ ਹੈ ਪਰ ਗੁਰਮਤਿ ਤੋਂ ਭਟਕ ਜਾਣ ਕਾਰਨ ਸਿੱਖ ਸਮਾਜ ਵਿਚ ‘ਲਿੰਗ
ਵਿਤਕਰੇ’ ਵਾਲਾ ਵਿਗਾੜ ਵੀ ਪੈਦਾ ਹੋ ਗਿਆ ਹੈ। ਇਸ ਦੀ ਸਭ ਤੋਂ ਵੱਡੀ ਮਿਸਾਲ ਇਹ ਹੈ ਕਿ ਕੌਮ ਦੇ
ਕੇਂਦਰੀ ਸਥਾਨ ‘ਦਰਬਾਰ ਸਾਹਿਬ’ ਵਿਖੇ ਅੱਜ ਵੀ ਕਾਬਜ਼ ਕੇਸਾਧਾਰੀ ਬ੍ਰਾਹਮਣਾਂ ਦੀ ਸੰਪਰਦਾਈ ਸੋਚ
ਸਦਕਾ ਬੀਬੀਆਂ ਨੂੰ ‘ਕੀਰਤਨ’ ਕਰਨ ਦੀ ਇਜਾਜ਼ਤ ਨਹੀਂ ਹੈ। ਪੰਜਾਬ ਵਿਚ ਲਿੰਗ–ਅਨੁਪਾਤ ਸ਼ਰਮਨਾਕ ਹੱਦ
ਤੱਕ ਘੱਟ ਹੈ। ਐਸੇ ਵਿਚ ਜ਼ਿਆਦਾ ਬੱਚੇ ਪੈਦਾ ਕਰਨ ਦਾ ਸੁਝਾਅ ਕੀ ਇਸਤਰੀ ਨੂੰ ‘ਬੱਚੇ ਪੈਦਾ ਕਰਨ ਦੀ
ਮਸ਼ੀਨ’ ਵਾਂਗੂ ਪੇਸ਼ ਕਰਨਾ ਨਹੀਂ ਹੈ ?
ਗੁਰਮਤਿ ਦਾ ਮੁੱਖ ਸੰਕਲਪ ‘ਸਰਬੱਤ ਦਾ ਭਲਾ’ ਹੈ। ਇਸ ਲਈ ਜ਼ਰੂਰੀ ਹੈ ਕਿ ਸਿੱਖ ਹਰ ਮਨੁੱਖੀ ਸਮੱਸਿਆ
ਦਾ ਸਮਾਧਾਨ ਕਰਨ ਵਾਲੇ ਤਬਕੇ ਦੇ ਤੌਰ ਤੇ ਸਾਹਮਣੇ ਆਉਣ, ਨਾ ਕਿ ਸਮਾਜ ਲਈ (ਮਨੁੱਖਤਾ ਲਈ) ਖੁਦ ਇਕ
ਸਮੱਸਿਆ ਬਣ ਜਾਣ। ਵੱਧਦੀ ਆਬਾਦੀ ਇਸ ਸਮੇਂ ਪੂਰੇ ਵਿਸ਼ਵ ਲਈ ਇਕ ਮੁਸੀਬਤ ਅਤੇ ਚੁਨੌਤੀ ਹੈ। ਉਸ
ਸੰਧਰਭ ਵਿਚ ਜ਼ਿਆਦਾ ਬੱਚੇ ਪੈਦਾ ਕਰਨ ਦਾ ਸੁਝਾਅ ਜਿੱਥੇ ਇਸ ਸਮੱਸਿਆ ਵਿਚ ਭਾਗੀਦਾਰ ਬਣਨਾ ਹੈ, ਉਥੇ
ਗੁਰਮਤਿ ਦੇ ਮੁਢਲੇ ਸੰਕਲਪ ‘ਸਰਬੱਤ ਦਾ ਭਲਾ’ ਦੇ ਵੀ ਉਲਟ ਹੈ।
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
(20/08/11)
ਅਵਤਾਰ ਸਿੰਘ ਮਿਸ਼ਨਰੀ ਅਤੇ ਹੋਰ ਹਮਖਿਆਲੀ
ਪ੍ਰਿੰ. ਸੁਰਿੰਦਰ ਸਿੰਘ ਅਨੰਦਪੁਰੀ ਅਤੇ ਸਿੱਖ ਰਹਿਤ ਮਰਯਾਦਾ ਦੇ ਧਾਰਨੀ ਪੰਥਕ ਉਮੀਦਵਾਰਾਂ ਨੂੰ
ਜਿਤਾਉਣ ਲਈ ਅਮਰੀਕਾ ਤੇ ਕਨੇਡਾ ਦੀਆਂ ਸਿੱਖ ਜਥੇਬੰਦੀਆਂ ਦੀ ਸਾਂਝੀ ਅਪੀਲ
20 ਵੀਂ ਸਦੀ ਦੇ ਅਰੰਭਕ ਦੌਰ ਵਿੱਚ ਲੰਮੇ ਪੰਥਕ ਸਘੰਰਸ਼ ਦੁਆਰਾ ਦੁਨੀਆਂ ਭਰ ਵਿੱਚ
ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਕਾਇਮ ਕੀਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ
ਅੰਮ੍ਰਿਤਸਰ, ਖ਼ਾਲਸਾ ਪੰਥ ਦੀ ਸ਼੍ਰੋਮਣੀ ਤੇ ਨਿਰੋਲ ਧਾਰਮਿਕ ਜਮਾਤ ਹੈ। ਇਹੀ ਕਾਰਣ ਹੈ ਕਿ ਕੇਂਦਰੀ
ਸਰਕਾਰ ਅੰਦਰਲੀਆਂ ਬਿਪਰਵਾਦੀ ਸ਼ਕਤੀਆਂ ਦੀ ਮਿਲੀਭੁਗਤ ਨਾਲ ਅੱਜ-ਕੱਲ ਭਾਵੇਂ ਇਹਦਾ ਪੂਰਨ ਤੌਰ `ਤੇ
ਰਾਜਸੀਕਰਣ ਹੋ ਚੁੱਕਾ ਹੈ; ਪ੍ਰੰਤੂ ਫਿਰ ਵੀ ਇਹਦੇ ਫੈਸਲੇ ਸਮੁੱਚੇ ਸਿੱਖ ਜਗਤ ਨੂੰ ਪ੍ਰਭਾਵਤ ਕਰਦੇ
ਹਨ। ਇਸ ਲਈ ਸ਼੍ਰੋਮਣੀ ਕਮੇਟੀ ਦੀਆਂ ਹੋ ਰਹੀਆਂ ਪ੍ਰਤੀ ਚੋਣਾਂ ਪ੍ਰਤੀ ਦੁਨੀਆਂ ਭਰ ਦੇ ਸਿੱਖਾਂ ਦੀ
ਦਿਲਚਪਸੀ ਹੋਣੀ ਸੁਭਾਵਿਕ ਹੈ।
ਅਮਰੀਕਾ, ਕਨੇਡਾ ਤੇ ਯੂਰਪ ਵਿੱਚ ਵੱਸਣ ਵਾਲੇ ਉਹ ਪੰਥ-ਦਰਦੀ ਸਿੱਖ, ਜਿਨ੍ਹਾਂ ਦਾ ਧੜਾ ਧਰਮ ਹੈ,
ਉਨ੍ਹਾਂ ਦਾ ਮੰਨਣਾ ਹੈ ਕਿ ਸ਼੍ਰੋਮਣੀ ਕਮੇਟੀ ਦੀ ਮੈਂਬਰੀ ਲਈ ਉਮੀਦਵਾਰਾਂ ਦੀ ਚੋਣ ਵੇਲੇ ਯੋਗਤਾ
ਪਰਖਣ ਲਈ ਉਨ੍ਹਾਂ ਦੀ ਸਿੱਖੀ ਪਰਪੱਕਤਾ, ਅਚਰਣਕ ਪਵਿਤਰਤਾ, ਵਿਦਿਅਕ ਯੋਗਤਾ, ਗੁਰਮਤਿ ਦੀ ਸਿਧਾਂਤਕ
ਸੋਝੀ ਅਤੇ ਪੰਥਕ ਸੇਵਾ ਨੂੰ ਅਧਾਰ ਬਨਾਉਣਾ ਚਾਹੀਦਾ ਹੈ। ਪਰ, ਚੋਣ ਲੜ ਰਹੇ ਉਮੀਦਵਾਰਾਂ ਵੱਲ ਦੇਖ
ਕੇ ਤਾਂ ਜਾਪਦਾ ਹੈ ਕਿ ਪਾਰਟੀਆਂ ਵੱਲੋਂ ਸੀਟ ਜਿੱਤਣ ਦੀ ਉਮੀਦ ਨਾਲ ਸਿਆਸੀ ਕੱਦ-ਕਾਠ, ਧੜੇਬੰਦਕ
ਗਠਜੋੜ ਦੀ ਮਜ਼ਬੂਰੀ ਅਤੇ ਗੁੰਡਾ-ਸ਼ਕਤੀ ਅਧੀਨ ਹੀ ਮੁੱਖ ਰੱਖਿਆ ਗਿਆ ਹੈ। ਪੰਥਕ ਭਵਿੱਖ ਲਈ ਇਹ ਰੁਝਾਨ
ਅਤਿਅੰਥ ਹਾਨੀਕਾਰਕ ਹੈ। ਇਸ ਲਈ ਅਮਰੀਕਾ ਤੇ ਕਨੇਡਾ ਦੀਆਂ ਹੇਠ ਲਿਖੀਆਂ ਗੁਰਮਤ ਪ੍ਰਚਾਰਕ ਸਿੱਖ
ਸੰਸਥਾਵਾਂ ਮਹਿਸੂਸ ਕਰਦੀਆਂ ਹਨ ਕਿ ਸੱਤਾਧਾਰੀ ਦਲ ਤਾਂ ਰਾਜਸੀ ਮੱਦ ਕਾਰਣ ਨਾਨਕਸ਼ਾਹੀ ਕੈਲੰਡਰ ਤੇ
ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਉਪ-ਕੁਲਪਤੀ ਵਰਗੇ ਸਾਂਝੇ ਪੰਥਕ ਮਸਲਿਆਂ ਬਾਰੇ ਵੀ
ਸਮੁਚੇ ਸਿੱਖ ਜਗਤ ਦੀਆਂ ਅਪੀਲਾਂ ਦੀ ਪ੍ਰਵਾਹ ਨਹੀਂ ਕਰਦਾ, ਉਸ ਨੇ ਸਾਡੀ ਕਿਥੋਂ ਸੁਣਨੀ ਹੈ।
ਇਸ ਲਈ ਅਸੀਂ ਪੰਥਕ ਮੋਰਚੇ ਸਮੇਤ ਬਾਕੀਆਂ ਦੀਆਂ ਸਾਰੀਆਂ ਪੰਥਕ ਧਿਰਾਂ ਨੂੰ ਨਿਮਰਤਾ ਸਹਿਤ ਬੇਨਤੀ
ਕਰਦੇ ਹਾਂ ਕਿ ਜਿਵੇਂ ਉਨ੍ਹਾਂ ਨੇ ਗਿਆਨੀ ਕਰਤਾਰ ਸਿੰਘ ਜੀ ਭਿੰਡਰਾਂਵਾਲੇ ਦੀਆਂ ਪੰਥਕ ਸੇਵਾਵਾਂ
ਨੂੰ ਮੁਖ ਰੱਖ ਕੇ ਉਨ੍ਹਾਂ ਦੇ ਬੇਟੇ ਅਤੇ ਸੱਤਾਧਾਰੀ ਬਾਦਲ ਦਲ ਤੇ ਡੇਰੇਦਾਰਾਂ ਵਾਲੇ ਸਾਂਝੇ
ਗੱਠ-ਜੋੜ ਦੇ ਉਮੀਦਾਵਾਰ ਭਾਈ ਮਨਜੀਤ ਸਿੰਘ ਦੇ ਟਾਕਰੇ `ਤੇ ਭਿੱਖੀਵਿੰਡ ਹਲਕੇ ਵਿੱਚ ਆਪਣੇ ਉਮੀਦਵਾਰ
ਖੜੇ ਨਹੀਂ ਕੀਤੇ, ਤਿਵੇਂ ਹੀ ਸ੍ਰੀ ਅਨੰਦਪੁਰ ਸਾਹਿਬ ਦੇ ਰੀਜਰਵ ਹਲਕੇ ਤੋਂ ਖੜੇ ਪਿੰਸੀਪਲ ਸੁਰਿੰਦਰ
ਸਿੰਘ ਦੀ ਵਿਦਿਅਕ ਯੋਗਤਾ, ਗੁਰਮਤਿ ਦੀ ਸਿਧਾਂਤਕ ਸੋਝੀ ਅਤੇ ਸਿੱਖ ਮਿਸ਼ਨਰੀ ਕਾਲਜ ਦੇ ਪ੍ਰਿਸੀਪਲ
ਵਜੋਂ ਪਿਛਲੇ 30 ਸਾਲ ਦੀਆਂ ਪੰਥਕ ਤੇ ਪ੍ਰਚਾਰ ਖੇਤਰ ਦੀਆਂ ਸੇਵਾਵਾਂ ਨੂੰ ਮੁਖ ਰੱਖ ਕੇ ਆਪਣੇ ਆਪਣੇ
ਉਮੀਦਵਾਰਾਂ ਨੂੰ ਉਨ੍ਹਾਂ ਦੇ ਟਾਕਰੇ ਤੋਂ ਪਿੱਛੇ ਹਟਾ ਲੈਣ ਅਤੇ ਇੱਕ ਦੇ ਮੁਕਾਬਲੇ ਇੱਕ ਉਮੀਦਵਾਰ
ਹੀ ਖੜਾ ਕੀਤਾ ਜਾਵੇ। ਅਸੀਂ ਸਮਝਦੇ ਹਾਂ ਕਿ ਪ੍ਰਿੰਸੀਪਲ ਸੁਰਿੰਦਰ ਸਿੰਘ ਅਨੰਦਪੁਰ ਵਰਗੇ
ਉਮੀਦਵਾਰਾਂ ਨੂੰ ਬਿਨਾਂ ਮੁਕਾਬਲੇ ਜਿਤਾਉਣਾ ਵਿੱਚ ਹੀ ਪੰਥ ਦੀ ਸ਼ਾਨ ਹੈ।
ਬੇਨਤੀ ਕਰਤਾ:-
ਸ੍ਰੀ ਗੁਰੂ ਗ੍ਰੰਥ ਪ੍ਰਚਾਰ ਦਲ ਨਿਊਯਾਰਕ, ਸਵਾ ਲੱਖ ਨੌਜਵਾਨ ਸਭਾ ਨਿਊਯਾਰਕ, ਸ੍ਰ. ਤਰਲੋਚਨ
ਸਿੰਘ ਦੁਪਾਲਪੁਰ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ-ਉੱਘੇ ਪੱਤ੍ਰਕਾਰ ਅਤੇ ਲਿਖਾਰੀ ਸੈਨਹੋਜੇ, ਗੁਰੂ
ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ. ਐਸ. ਏ. ਦੇ ਭਾ. ਅਵਤਾਰ ਸਿੰਘ ਮਿਸ਼ਨਰੀ, ਬੀਬੀ ਹਰਸਿਮਰਤ ਕੌਰ ਖ਼ਾਲਸਾ
ਅਤੇ ਡਾ. ਗੁਰਮੀਤ ਸਿੰਘ ਬਰਸਾਲ, ਸਿੰਘ ਸਭਾ ਇੰਟ੍ਰਨੈਸ਼ਨਲ ਦੇ ਸਰਵਜੀਤ ਸਿੰਘ, ਪ੍ਰੋ. ਮੱਖਨ ਸਿੰਘ
ਸੈਕਰਾਮੈਂਟੋ ਅਤੇ ਸ੍ਰ. ਕੁਲਦੀਪ ਸਿੰਘ ਯੂਬਾ ਸਿਟੀ, ਸਿੰਘ ਸਭਾ ਇੰਟ੍ਰਨੈਸ਼ਨਲ ਕਨੇਡਾ ਦੇ ਸ੍ਰ.
ਗੁਰਚਰਨ ਸਿੰਘ ਜਿਉਣਵਾਲਾ ਅਤੇ ਸਾਥੀ ਕਨੇਡਾ, ਮਿਸ਼ਨਰੀ ਸਰਕਲ ਸੈਕਰਾਮੈਂਟੋ ਦੇ ਸ੍ਰ. ਗਿਆਨ ਸਿੰਘ,
ਹਾਕਮ ਸਿੰਘ ਅਤੇ ਸ੍ਰ. ਕਰਨੈਲ ਸਿੰਘ ਔਜਲਾ, ਰਾਚਿਸਟਰ ਤੋਂ ਸ੍ਰ. ਦਲਜੀਤ ਸਿੰਘ ਅਤੇ ਅਮਰੀਕ ਸਿੰਘ,
ਸਾਕਾ ਜਥੇਬੰਦੀ ਨਿਊਯਾਰਕ ਦੇ ਸ੍ਰ. ਜਸਮਿੱਤਰ ਸਿੰਘ ਮੁਜੱਫਰਪੁਰ ਅਤੇ ਸ੍ਰ. ਇੰਦ੍ਰਜੀਤ ਸਿੰਘ
ਉਮਰਪੁਰੀ, ਇੰਡਿਆਨਾਂ ਤੋਂ ਪ੍ਰਿੰ. ਜਸਬੀਰ ਸਿੰਘ ਅਤੇ ਗਿ. ਰਣਜੀਤ ਸਿੰਘ ਮਸਕੀਨ ਕਥਾਵਾਚਕ ਆਦਿਕ।
(20/08/11)
ਜਸਵੰਤ ਸਿੰਘ ਅਜੀਤ
ਦਿੱਲੀ ਹਾਈਕੋਰਟ ਦੇ ਸਾਬਕਾ ਜੱਜ,
ਜਸਟਿਸ ਆਰ ਐਸ ਸੋਢੀ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ
ਸ. ਪ੍ਰਕਾਸ਼ ਸਿੰਘ ਬਾਦਲ ਵਲੋਂ ਅੱਨਾ ਹਜ਼ਾਰੇ ਦਾ ਸਮਰਥਨ ਵਿੱਚ ਦਿੱਤੇ ਗਏ ਬਿਆਨ ਨੂੰ ਹਾਸੋਹੀਣਾ
ਕਰਾਰ ਦਿੰਦਿਆਂ ਕਿਹਾ ਹੈ ਕਿ ਸ. ਬਾਦਲ ਨੂੰ ਭ੍ਰਿਸ਼ਟਾਚਾਰ ਵਿਰੁਧ ਸੰਘਰਸ਼ ਕਰ ਰਹੇ ਅੱਨਾ ਹਜ਼ਾਰੇ ਦਾ
ਸਮਰਥਨ ਕਰਨ ਤੋਂ ਪਹਿਲਾਂ ਆਪਣਾ ਘਰ ਭ੍ਰਿਸ਼ਟਾਚਾਰ ਤੋਂ ਮੁਕਤ ਕਰਨ ਵਲ ਧਿਆਨ ਦੇਣਾ ਚਾਹੀਦਾ ਹੈ।
ਜਸਟਿਸ ਸੋਢੀ ਨੇ ਇਸ ਸੰਬੰਧ ਵਿੱਚ ਜਾਰੀ ਆਪਣੇ ਬਿਆਨ ਵਿੱਚ ਸ. ਪ੍ਰਕਾਸ਼ ਸਿੱੰਘ ਬਾਦਲ ਨੂੰ ਪੁਛਿਆ
ਕਿ ਕੀ ਉਨ੍ਹਾਂ ਦੀ ਸਰਕਾਰ ਅਤੇ ਉਨ੍ਹਾਂ ਦੀ ਪਾਰਟੀ ਭ੍ਰਿਸ਼ਟਾਚਾਰ-ਮੁਕਤ ਹੈ? ਕੀ ਉਹ ਸ਼੍ਰੋਮਣੀ
ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਆਪਣੇ ਦਲ ਵਲੋਂ ਖੜੇ ਕੀਤੇ ਉਨ੍ਹਾਂ ਉਮੀਦਵਾਰਾਂ,
ਜਿਨ੍ਹਾਂ ਪੁਰ ਭ੍ਰਿਸ਼ਟਾਚਾਰ ਸਹਿਤ ਕਈ ਹੋਰ ਦੋਸ਼ ਲਗੇ ਹਨ ਤੇ ਲਗ ਰਹੇ ਹਨ, ਦੀ ਸਰਪ੍ਰਸਤੀ ਕਰਨ ਤੋਂ
ਹੱਥ ਖਿਚਣ ਲਈ ਤਿਆਰ ਹੋਣਗੇ ਅਤੇ ਕੀ ਉਹ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਅਜਿਹੇ ਦਾਗ਼ੀ
ਵਿਅਕਤੀਆਂ ਨੂੰ ਪਾਰਟੀ ਟਿਕਟ ਦੇਣ ਤੋਂ ਇਨਕਾਰ ਕਰ ਸਕਣਗੇ? ਉਨ੍ਹਾਂ ਇਹ ਵੀ ਪੁਛਿਆ ਕਿ ਕੀ ਸ. ਬਾਦਲ
ਸ਼੍ਰੋਮਣੀ ਕਮੇਟੀ ਅਤੇ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਗ਼ੈਰ-ਵਿਧਾਨਕ ਅਰਥਾਤ ਭ੍ਰਿਸ਼ਟ ਤਰੀਕੇ ਅਪਨਾਉਣ
ਤੋਂ ਪਾਸਾ ਵੱਟ ਸਕਣਗੇ? ਉਨ੍ਹਾਂ ਆਪ ਹੀ ਇਨ੍ਹਾਂ ਸੁਆਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਅਜਿਹਾ
ਕਿਸੇ ਤਰ੍ਹਾਂ ਵੀ ਸੰਭਵ ਨਹੀਂ ਹੋਵੇਗਾ, ਕਿਉਂਕਿ ਅਕਾਲੀ ਦਲ ਸਮੇਤ ਸਾਰੀਆਂ ਰਾਜਸੀ ਪਾਰਟੀਆਂ ਅਤੇ
ਉਨ੍ਹਾਂ ਦੇ ਮੁੱਖੀ ਭ੍ਰਿਸ਼ਟਾਚਾਰ ਦੇ ਕੋੜ੍ਹ ਦਾ ਅਜਿਹੇ ਸ਼ਿਕਾਰ ਹੋ ਚੁਕੇ ਹੋਏ ਹਨ, ਕਿ ਉਹ ਨਾ ਤਾਂ
ਆਪ ਉਸ ਤੋਂ ਛੁੱਟਕਾਰਾ ਹਾਸਲ ਚਾਹੁੰਦੇ ਹਨ ਅਤੇ ਨਾ ਹੀ ਉਸਤੋਂ ਛੁੱਟ ਸਕਦੇ ਹਨ। ਇਹ ਸਾਰੇ ਹੀ ਬਲਦੀ
ਅੱਗ ਤੇ ਰਾਜਸੀ ਰੋਟੀਆਂ ਸੇਕਣ ਵਿੱਚ ਹੀ ਦਿਲਚਸਪੀ ਰਖਦੇ ਹਨ।
ਜਸਟਿਸ ਆਰ ਐਸ ਸੋਢੀ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਉਹ ਅੰਨਾ ਹਜ਼ਾਰੇ ਦੀ ਹਿਮਾਇਤ ਕੀਤੇ ਜਾਣ ਦੇ
ਸਮਰਥਕ ਹਨ, ਕਿਉਂਕਿ ਉਹ ਭਾਰਤੀ ਸਮਾਜ ਨੂੰ ਇੱਕ ਅਜਿਹੇ ਕੋੜ੍ਹ ਤੋਂ ਮੁਕਤੀ ਦੁਆਉਣਾ ਚਾਹੁੰਦੇ ਹਨ,
ਜੋ ਉਸਨੂੰ ਲਗਾਤਾਰ ਨਿਢਾਲ ਕਰਦਾ ਜਾ ਰਿਹਾ ਹੈ। ਉਨ੍ਹਾਂ ਇਸਦੇ ਨਾਲ ਹੀ ਇਹ ਵੀ ਕਿਹਾ ਇਸ ਕੋੜ੍ਹ
ਤੋਂ ਮੁਕਤੀ ਤਾਂ ਹੀ ਮਿਲ ਸਕੇਗੀ ਜੇ ਇਸ ਕੋੜ੍ਹ ਤੋਂ ਬਚੇ ਅਤੇ ਸਾਫ-ਸੁਥਰੀ ਛੱਬੀ ਦੇ ਲੋਕੀ ਉਨ੍ਹਾਂ
ਦੇ ਸਮਰਥਨ ਵਿੱਚ ਅੱਗੇ ਆਉਣਗੇ। ਉਨ੍ਹਾਂ ਹੋਰ ਕਿਹਾ ਕਿ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਹੋਰ ਰਾਜਸੀ
ਪਾਰਟੀਆਂ ਦਾ, ਭ੍ਰਿਸ਼ਟਾਚਾਰ ਵਿਰੁਧ ਸੰਘਰਸ਼ ਕਰ ਰਹੇ ਅੰਨਾ ਹਜ਼ਾਰੇ ਦੇ ਸਮਰਥਨ ਵਿੱਚ ਮੈਦਾਨ ਵਿੱਚ
ਨਿਤਰਨਾ ਇਸਤਰ੍ਹਾਂ ਹੈ, ਜਿਵੇਂ ‘ਨੌਂ ਸੋ ਚੂਹੇ ਖਾ ਬਿੱਲੀ ਹਜ ਨੂੰ ਚਲੀ’। ਜਸਟਿਸ ਸੋਢੀ ਨੇ ਕਿਹਾ
ਕਿ ਕੋਈ ਵੀ ਰਾਜਸੀ ਸੰਗਠਨ ਜਾਂ ਨੇਤਾ ਅਜਿਹਾ ਨਹੀਂ, ਜੋ ਚੋਣਾਂ ਵਿੱਚ ਭ੍ਰਿਸ਼ਟਾਚਾਰੀ ਢੰਗ ਨਾ
ਅਪਨਾਉਂਦਾ ਹੋਵੇ ਅਤੇ ਚੋਣ ਜਿਤ ਕੇ ਭ੍ਰਿਸ਼ਟਾਚਾਰ ਦਾ ਪਲੂ ਛੱਡ ਦਿੰਦਾ ਹੋਵੇ। ਇਸਲਈ ਇਨ੍ਹਾਂ ਨੂੰ
ਅੰਨਾ ਹਜ਼ਾਰੇ ਦਾ ਸਮਰਥਨ ਕਰਨ ਤੋਂ ਪਹਿਲਾਂ ਆਪਣੀ ਚਾਦਰ ਦੇ ਦਾਗ਼ ਮਿਟਾਣੇ ਚਾਹੀਦੇ ਹਨ।
(17/08/11)
ਬਲਜੀਤ ਸਿੰਘ ਇਟਲੀ
ਸਿਖ
ਦਿਹਾੜਿਆਂ ਦਾ ਨਾਂ ਅਨਮਤੀ ਤਿਉਹਾਰਾਂ ਤੇ ਰੱਖਣਾ ਅਤੇ ਮਨਮਤੀ ਸਾਖੀਆਂ ਨਾਲ ਜੁੜਨਾ ਗੁਰਮਤਿ ਤੋਂ
ਕੋਹਾਂ ਦੂਰ ਚਲੇ ਜਾਣ ਦਾ ਸਬੂਤ----ਭਾਈ ਹਰਜਿੰਦਰ ਸਿੰਘ ਸਭਰਾਅ
14 ਅਗਸਤ ਵਿਚੈਂਸਾ ਇਟਲੀ- ਗੁਰਦੁਆਰਾ ਗੁਰੂ ਰਾਮਦਾਸ ਨਿਵਾਸ ਆਰਜ਼ਨਿਆਨੋ ਵਿਚੈਂਸਾ
ਵਿਖੇ ਭਾਈ ਹਰਜਿੰਦਰ ਸਿੰਘ ਸਭਰਾਅ ਨੇ ਗੁਰਮਤਿ ਵੀਚਾਰ ਕਰਦਿਆਂ ਕਿਹਾ ਕਿ ਅੱਜ ਅਸੀਂ ਗੁਰਮਤਿ
ਵੀਚਾਰਧਾਰਾ ਤੋਂ ਕੋਹਾਂ ਦੂਰ ਜਾ ਰਹੇ ਹਾਂ।ਇਸ ਦਾ ਸਬੂਤ ਇਹ ਹੈ ਕਿ ਅਸੀਂ ਆਪਣੇ ਸਥਾਨਕ ਜਾਂ ਕੌਮੀ
ਦਿਨਾਂ ਨੂੰ ਮਨਾਉਣ ਦਾ ਤਰੀਕਾ ਵੀ ਅਨਮਤੀਆਂ ਵਾਲਾ ਕਰ ਲਿਆ ਹੈ।ਉਦਾਹਰਣ ਦੇ ਤੌਰ ਤੇ ਬਾਬਾ ਬਕਾਲਾ
ਵਿਖੇ ਸਲਾਨਾ ਜੋੜ ਮੇਲੇ ਨੂੰ ਰੱਖੜ ਪੁੰਨਿਆਂ ਦਾ ਨਾਂ ਦੇ ਦਿੱਤਾ ਹੈ, ਚਾਲੀ ਮੁਕਤਿਆਂ ਦੇ ਸ਼ਹੀਦੀ
ਦਿਹਾੜੇ ਨੂੰ ਪਵਿੱਤਰ ਮਾਘੀ ਕਹਿ ਕੇ ਮਨਾ ਰਹੇ ਹਾਂ ਅਤੇ ਇਸੇ ਤਰ੍ਹਾਂ ਹੀ ਬਾਕੀ ਕੌਮੀ ਦਿਹਾੜੇ ਜਾਂ
ਤਾਂ ਨਾਂ ਬਦਲੀ ਕਰ ਦਿੱਤੇ ਹਨ ਜਾਂ ਉਨ੍ਹਾਂ ਨੂੰ ਮਨਾਉਣ ਦਾ ਤਰੀਕਾ ਬਦਲ ਦਿੱਤਾ ਹੈ ਅਤੇ ਇਹ ਸਾਰਾ
ਕੁਝ ਮਨਮਤ ਅਤੇ ਅਨਮਤੀ ਪ੍ਰਭਾਵ ਕਰਕੇ ਹੋ ਰਿਹਾ ਹੈ।ਜਦੋਂ ਕਿ ਰੱਖੜੀ ਅਤੇ ਮਾਘੀ ਦੀ ਪਵਿੱਤਰਤਾ ਨਾਲ
ਸਿਖਾਂ ਦਾ ਕੋਈ ਸੰਬੰਧ ਹੀ ਨਹੀਂ ਹੈ।ਕਿਉਂਕਿ ਜਿਹੜੀ ਸਿੱਖੀ ਸਾਨੂੰ ਸਾਧਾਂ ਬਾਬਿਆ ਵਲੋਂ ਪੜ੍ਹਾਈ
ਜਾ ਰਹੀ ਹੈ ਉਹ ਡੇਰਿਆਂ ਅਤੇ ਜਥੇਬੰਦੀਆਂ ਦੀ ਆਪਣੀ ਘਾੜਤ ਹੈ ਉਸਦਾ ਗੁਰਬਾਣੀ ਨਾਲ ਕੋਈ ਵਾਹ ਵਾਸਤਾ
ਹੀ ਨਹੀਂ ਹੈ।ਇਸੇ ਕਰਕੇ ਅਸੀਂ ਸਰੀਰਾਂ ਅਤੇ ਤਸਵੀਰਾਂ ਦੀ ਪੂਜਾ ਵਿਚ ਲੱਗੇ ਹੋਏ ਹਾਂ।ਸੰਗਤ ਦੀ
ਗੁਰਮਤਿ ਤੋਂ ਅਣਜਾਣਤਾ ਹੀ ਡੇਰਿਆਂ ਅਤੇ ਦੇਹਧਾਰੀ ਗੁਰੂਆਂ ਨੂੰ ਤਾਕਤ ਦਿੰਦੀ ਹੈ।ਉਨ੍ਹਾਂ ਬਾਬਾ
ਮੱਖਣ ਸ਼ਾਹ ਜੀ ਦੇ ਜੀਵਨ ਤੇ ਵੀਚਾਰ ਕਰਦਿਆ ਕਿਹਾ ਕਿ ਗੁਰੂ ਖਾਨਦਾਨ ਵਿਚੋਂ ਉਸ ਵੇਲੇ ਬਾਈ ਆਦਮੀ ਹੀ
ਨਹੀਂ ਸਨ ਜੋ ਗੱਦੀਆਂ ਲਾ ਕੇ ਬੈਠਦੇ ਅਤੇ ਜੋ ਸਰਕਾਰੀ ਸਾਜਿਸ਼ ਸੀ ਕਿ ਕਿਸੇ ਤਰ੍ਹਾਂ ਸਰਕਾਰੀ
ਸਰਪ੍ਰਸਤੀ ਵਾਲਾ ਕੋਈ ਗੁਰੂ ਸ਼ੋਅ ਕਰਕੇ ਗੁਰਮਤਿ ਨੂੰ ਢਾਹ ਲਾਈ ਜਾਵੇ ਉਸ ਸਾਜਿਸ਼ ਨੂੰ ਭਾਈ ਮੱਖਣ
ਸ਼ਾਹ ਵਰਗੇ ਸੁਚੇਤ ਤੇ ਜਾਗੇ ਹੋਏ ਸਿੱਖਾਂ ਪੂਰਾ ਨਹੀਂ ਹੋਣ ਦਿੱਤਾ।ਭਾਈ ਮੱਖਣ ਸ਼ਾਹ ਗੁਰੂ ਤੇਗ
ਬਹਾਦਰ ਸਾਹਿਬ ਜੀ ਦੇ ਦਰਸ਼ਨ ਕਰਨ 9 ਅਕਤੂਬਰ 1664 ਈ ਦੀ ਦੀਵਾਲੀ ਤੇ ਬਕਾਲੇ ਵਿਖੇ ਆਏ ਸਨ ਅਤੇ
1000 ਮੋਹਰਾਂ ਜੋ ਸਾਲਾਨਾ ਉਹ ਗੁਰੂ ਘਰ ਲਿਆਉਂਦੇ ਸਨ ਲੈ ਕੇ ਆਏ ਸਨ ਅਤੇੁ ਉਹ ਗੁਜਰਾਤ ਕਾਠੀਆਵਾੜ
ਦੇ ਮੁਖੀ ਸਿੱਖ ਸਨ।ਕਿਉਂਕਿ ਉਨ੍ਹਾਂ ਦੇ ਪਿਤਾ ਜੀ ਭਾਈ ਦਾਸਾ ਜੀ ਵੀ ਸਤਵੇਂ ਪਾਤਸ਼ਾਹ ਦੀ ਹਜ਼ੂਰੀ
ਵਿਚ ਰਹਿ ਚੁੱਕੇ ਸਨ।ਭਾਈ ਮੱਖਣ ਸ਼ਾਹ ਜੀ ਦੇ ਦੋ ਪੁੱਤਰ ਦਸਵੇਂ ਪਾਤਸ਼ਾਹ ਜੀ ਦੀ ਸੇਵਾ ਵਿਚ
ਰਹਿੰਦਿਆਂ ਜ਼ੁਲਮ ਖਿਲਾਫ ਲੜਦਿਆਂ ਸ਼ਹੀਦ ਹੋਏ।ਸਾਨੂੰ ਇਹ ਇਤਿਹਾਸ ਦੀ ਜਾਣਕਾਰੀ ਘੱਟ ਦਿੱਤੀ ਜਾਂਦੀ
ਹੈ ਅਤੇ ਮਨਮਤੀ ਅਤੇ ਇਤਿਹਾਸ ਤੋਂ ਕੋਹਾਂ ਦੂਰ ਦੀਆਂ ਸਾਖੀਆਂ ਸੁਣਾਈਆਂ ਜਾਂਦੀਆਂ ਹਨ ਜਿਸ ਕਾਰਨ
ਅਸੀਂ ਆਪਣੇ ਮਹਾਨ ਬਜ਼ੁਰਗਾਂ ਬਾਰੇ ਹੀ ਭੁਲੇਖੇ ਦੇ ਸ਼ਿਕਾਰ ਹੋਏ ਪਏ ਹਾਂ।ਗੁਰੂ ਤੇਗ ਬਹਾਦਰ ਸਾਹਿਬ
ਜੀ ਦੇ ਭੋਰੇ ਵਿਚ ਛੱਬੀ ਸਾਲ ਤਪ ਕਰਨ ਵਾਲੀ ਕਹਾਣੀ ਨੂੰ ਮਨਘੜਤ ਦੱਸਦਿਆਂ ਬਾਈ ਹਰਜਿੰਦਰ ਸਿੰਘ ਜੀ
ਨੇ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਲੰਬਾ ਸਮਾਂ ਜੇ ਬਕਾਲੇ ਨਗਰ ਵਿਚ ਰਹੇ ਤਾਂ ਉਹ ਵੱਧ ਤੋਂ
ਵੱਧ ਬਾਰਾਂ ਸਾਲ ਬਣਦਾ ਹੈ ਅਤੇ ਬਾਕੀ ਸਮਾਂ ਗੁਰੂ ਜੀ ਨੇ ਆਸਾਮ ਬਿਹਾਰ ਅਤੇ ਬੰਗਾਲ ਵਿਚ ਗੁਰਮਤਿ
ਪ੍ਰਚਾਰ ਕਰਦਿਆ ਬਿਤਾਇਆ।ਉਨ੍ਹਾਂ ਸੰਗਤ ਨੂੰ ਪ੍ਰੇਰਣਾ ਕੀਤੀ ਕਿ ਵੱਧ ਤੋਂ ਵੱਧ ਗੁਰਬਾਣੀ ਨਾਲ ਜੁੜੋ
ਅਤੇ ਆਪਣੇ ਇਤਿਹਾਸ ਨੂੰ ਪੜ੍ਹਨ ਦੀ ਆਦਤ ਪਾਓ ਤਾਂ ਕਿ ਭੁਲੇਖਿਆਂ ਤੋਂ ਬਚਿਆ ਜਾ ਸਕੇ।
(17/08/11)
ਭਾਈ ਸੰਦੀਪ ਸਿੰਘ ਖਾਲੜਾ
ਸੈਂਟਰਲ
ਜੇਲ ਅੰਮ੍ਰਿਤਸਰ ਵਿਖੇ ਪ੍ਰੋ: ਧੂੰਦਾ ਨੇ ਕੀਤੀ ਗੁਰਮਤਿ ਵੀਚਾਰ
ਲੁਧਿਆਣਾ ੧੮ ਅਗਸਤ (ਸੰਦੀਪ ਸਿੰਘ)
ਸਰੀਰ ਦੀ ਗੁਲਾਮੀ ਨਾਲੋਂ ਮਨੁੱਖ ਨੂੰ ਮਾਨਸਿਕ ਗੁਲਾਮੀ ਕਮਜੌਰ ਤੇ ਲਾਚਾਰ ਕਰਦੀ ਹੈ ਇਹਨਾਂ ਸ਼ਬਦਾਂ
ਦਾ ਪ੍ਰਗਟਾਵਾ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਪ੍ਰੋ: ਸਰਬਜੀਤ ਸਿੰਘ ਜੀ ਧੂੰਦਾ ਨੇ
ਅੰਮ੍ਰਿਤਸਰ ਦੀ ਕੇਂਦਰੀ ਜੇਲ ਦੇ ਗੁਰਦੁਆਰਾ ਸਾਹਿਬ ਵਿਖੇ ਹੋਏ ਇੱਕ ਗੁਰਮਤਿ ਸਮਾਗਮ ਦੌਰਾਨ ਉਥੋਂ
ਦੀਆਂ ਸੰਗਤਾਂ ਦੇ ਇਕੱਠ ਨੂੰ ਸਬੋਧਨ ਹੁੰਦਿਆਂ ਕੀਤਾ। ਇਹ ਸਮਾਗਮ ਭਾਈ ਹਰਨੇਕ ਸਿੰਘ, ਭਾਈ ਇੰਦਰਜੀਤ
ਸਿੰਘ ਵੱਲੋਂ ਜੇਲ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਕੀਤਾ ਗਿਆ ਇਸ ਸਮੇਂ ਪ੍ਰੌ: ਧੂੰਦਾ ਦੇ ਨਾਲ ਭਾਈ
ਗੁਰਜੰਟ ਸਿੰਘ ਰੂਪੋਵਾਲੀ, ਭਾਈ ਸੁਬੇਗ ਸਿੰਘ ਧੁੰਨ, ਭਾਈ ਸੁਖਵਿੰਦਰ ਸਿੰਘ, ਭਾਈ ਨਿਰਵੈਲ ਸਿੰਘ,
ਦਲਜੀਤ ਸਿੰਘ ਸੋਨੀ, ਲੇਖਕ ਸਕੱਤਰ ਸਿੰਘ ਆਦਿ ਵੀ ਪਹੁੰਚੇ ਸਨ। ਧੂੰਦਾ ਜੀ ਨੇ ਗੁਰੁ ਗ੍ਰੰਥ ਸਾਹਿਬ
ਜੀ ਦੀ ਹਜੂਰੀ ਵਿੱਚ ਸੰਗਤਾਂ ਨਾਲ ਵੀਚਾਰ ਕਰਦਿਆਂ ਕਿਹਾ ਕਿ ਇੱਕ ਕੈਦ ਚਾਰ ਦੀਵਾਰੀ ਦੀ ਹੈ, ਕਦੀ
ਨਾ ਕਦੀ ਮਨੁੱਖ ਦੋ, ਚਾਰ ਜਾਂ ਕੁੱਝ ਸਾਲਾਂ ਬਾਅਦ ਇਸ ਤੋਂ ਛੁਟਕਾਰਾ ਪਾ ਲੈਂਦਾ ਹੈ, ਪਰ ਦੂਜੇ
ਪਾਸੇ ਕੈਦੀ ਉਹ ਲੋਕ ਹਨ ਜਿਹਨਾਂ ਨੂੰ ਵਹਿਮਾਂ, ਭਰਮਾਂ, ਤੇ ਕਰਮਕਾਂਡਾਂ ਨੇ ਜਕੜ ਰਖਿਆ ਹੈ ਅਜਿਹੇ
ਲੋਕ ਮਾਨਸਿਕ ਤੌਰ ਤੇ ਗੁਲਾਮ ਹੁੰਦੇ ਹਨ, ਤੇ ਇਹ ਗੁਲਾਮੀ ਪੀੜੀ ਦਰ ਪੀੜੀ ਉਤਨਾਂ ਚਿਰ ਤੱਕ ਚਲਦੀ
ਰਹਿੰਦੀ ਹੈ ਜਿੰਨਾਂ ਚਿਰ ਮਨੁੱਖ ਸੱਚੇ ਗੁਰੁ ਦਾ ਲੜ ਨਹੀਂ ਫੜਦਾ, ਇਸ ਗੁਲਾਮੀ ਤੋਂ ਛੁੱਟਕਾਰਾ
ਕੇਵਲ ਗੁਰੁ ਦੇ ਸ਼ਬਦ ਦੀ ਵੀਚਾਰ ਦੁਆਰਾ ਹੀ ਪਾਇਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਕੋਈ ਇਨਸਾਨ ਐਸਾ
ਨਹੀਂ ਜਿਸ ਪਾਸੋਂ ਗਲਤੀ ਨਾ ਹੋਵੇ ਪਰ ਹੋਈਆਂ ਗਲਤੀਆਂ ਤੋਂ ਕੋਈ ਵਿਰਲਾ ਮਨੁੱਖ ਹੀ ਸਬਕ ਲੈ ਕੇ
ਆਪਣਾ ਜੀਵਨ ਸੁਚੱਜਾ ਬਣਾਉਂਦਾ ਹੈ, ਧੂੰਦਾ ਨੇ ਕਿਹਾ ਕਿ ਬਾਹਰ ਲਿਖਿਆ ਹੈ ਸੁਧਾਰ ਘਰ ਤੇ ਬਹੁਤ
ਮਨੁੱਖ ਇੱਥੇ ਉਹ ਆਉਂਦੇ ਹਨ ਜਿਹੜੇ ਆਪਣਾ ਜੀਵਨ ਸੁਧਾਰ ਲੈਂਦੇ ਹਨ ਕਈ ਉਹ ਵੀ ਹਨ ਜੋ ਜਿਸ ਤਰ੍ਹਾਂ
ਆਏ ਉਸੇ ਤਰ੍ਹਾਂ ਹੀ ਚਲੇ ਗਏ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਭਾਈ ਸੁਖਬੀਰ ਸਿੰਘ ਜੀ ਨੇ
ਸਭ ਸੰਗਤਾਂ ਨੂੰ ਤੇ ਬਾਹਰੋਂ ਆਏ ਮਹਿਮਾਨਾਂ ਨੂੰ ਜੀ ਆਇਆ ਕਿਹਾ। ਇਸ ਸਮੇਂ ਭਾਈ ਦਲਜੀਤ ਸਿੰਘ
ਬਿੱਟੂ, ਸ੍ਰ: ਪਾਲ ਸਿੰਘ ਫਰਾਂਸ, ਸ੍ਰ: ਸੁਖਪਾਲ ਸਿੰਘ, ਭਾਈ ਗੁਰਵਿੰਦਰ ਸਿੰਘ, ਭਾਈ ਤੇਜਬੀਰ
ਸਿੰਘ, ਭਾਈ ਸਾਹਿਬਜੀਤ ਸਿੰਘ, ਭਾਈ ਪ੍ਰਹਿਲਾਦ ਸਿੰਘ ਆਦਿ ਮੌਜੂਦ ਸਨ। ਸਮਾਪਤੀ ਤੋਂ ਉਪਰੰਤ ਗੁਰੁ
ਕਾ ਲੰਗਰ ਅਤੁੱਟ ਵਰਤਿਆ।
ਰਿਪੋਰਟ:-ਭਾਈ ਸੰਦੀਪ ਸਿੰਘ ਖਾਲੜਾ
ਇਚੰਚਾਰਜ ਗੁਰਮਤਿ ਪ੍ਰਚਾਰ ਕੇਂਦਰ
(17/08/11)
ਸੁਖਦੀਪ ਸਿੰਘ ਬਰਨਾਲਾ
ਜੋ
ਮੇਰਾ ਵਿਰੋਧੀ, ਉਹ ਪੰਥ ਵਿਰੋਧੀ...!!!--ਸੁਖਦੀਪ ਸਿੰਘ ਬਰਨਾਲਾ
ਅੱਜਕੱਲ੍ਹ ਸਿੱਖ ਪੰਥ ਦੇ ਧਾਰਮਿਕ ਤੇ ਰਾਜਨੀਤਕ ਖੇਤਰ ਵਿਚ ਇਹੀ ਸੋਚ ਭਾਰੂ ਬਣੀ ਹੋਈ
ਹੈ ਬਹੁਤ ਸਾਰੇ ਸੱਜਣ ਹੱਥਾਂ ਵਿਚ ਸਰਟੀਫਿਕੇਟ ਚੁੱਕੀ ਫਿਰਦੇ ਹਨ ਤੇ ਜਦੋਂ ਵੀ ਕੋਈ ਉਹਨਾਂ ਨਾਲੋਂ
ਵੱਖਰੇ ਵਿਚਾਰ ਰੱਖਣ ਵਾਲਾ ਵਿਅਕਤੀ ਉਹਨਾਂ ਨੁੰ ਮਿਲਦਾ ਹੈ, ਜਾਂ ਫਿਰ ਉਹਨਾਂ ਸੱਜਣਾਂ ਨੂੰ ਇਹ
ਮਹਿਸੂਸ ਹੁੰਦਾ ਹੈ ਕਿਸੇ ਹੋਰ ਵਿਅਕਤੀ ਜਾਂ ਹੋਰ ਪਾਰਟੀ ਕਰ ਕੇ ਸਾਡੀ ਪਾਰਟੀ ਦਾ ਧਾਰਮਿਕ ਜਾਂ
ਰਾਜਸੀ ਖੇਤਰ ਵਿਚ ਨੁਕਸਾਨ ਹੋ ਸਕਦਾ ਹੈ ਤਾਂ ਉਹ ਝੱਟਪੱਟ ਸਰਟੀਫਿਕੇਟ ਜਾਰੀ ਕਰ ਦਿੰਦੇ ਹਨ। “ਬੱਸ
ਜੀ ਇਹ ਵਿਕ ਗਏ ਆ, ਪੰਥ ਦੀਆਂ ਬੇੜੀਆਂ ‘ਚ ਵੱਟੇ ਪਾਉਣ ਵਾਲੇ ਕੌਮ ਦੇ ਗੱਦਾਰ ਆ ਇਹ”
ਖੈਰ ਏਦਾਂ ਦੇ ਸੱਜਣ ਹਰ ਪਾਰਟੀ ਵਿਚ ਉਪਲਬਧ ਹਨ। ਇਹਨਾਂ ਦੀ ਮਿਹਰਬਾਨੀ ਕਰ ਕੇ ਅੱਜ ਤਕਰੀਬਨ ਹਰ
ਜਾਣੀ ਪਛਾਣੀ ਸ਼ਖਸੀਅਤ, ਇਹਨਾਂ ਨੇ ਕਿਸੇ ਨਾ ਕਿਸੇ ਪੰਥ ਵਿਰੋਧੀ ਸ਼ਕਤੀ ਦੇ ਖਾਤੇ ਵਿਚ ਪਾਈ ਹੋਈ ਹੈ।
ਕਈ ਵਿਅਕਤੀਆਂ ਨੂੰ ਇਹ ਭੁਲੇਖਾ ਚੁੰਬੜ ਗਿਆ ਹੈ ਕਿ ਉਹ ਹੀ ਸੱਚੇ ਸੁੱਚੇ ਪੰਥਕ ਹਨ, ਕੇਵਲ ਉਹ ਹੀ
ਪੰਥ ਦਾ ਭਲਾ ਸੋਚ ਸਕਦੇ ਹਨ। ਉਹਨਾਂ ਦੇ ਫੈਸਲੇ ਹੀ ਦੂਰ ਅੰਦੇਸ਼ ਫੈਸਲੇ ਹਨ ਤੇ ਪੰਥ ਦੀ ਬੇੜੀ
ਜਿਹੜੀ ਕਿ ਉਹਨਾਂ ਦੇ ਭਰਮ ਮੁਤਾਬਕ ਸ਼ਾਇਦ ਉਹਨਾਂ ਬਿਨਾ ਡੁੱਬ ਹੀ ਜਾਣੀ ਹੈ ਤੇ ਇਸ ਬੇੜੀ ਦੇ ਬਚੇ
ਹੋਏ ਉਹ ਇਕਲੌਤੇ ਮਲਾਹ ਹਨ। ਇਹ ਵੀ ਘੋਰ ਹੈਰਾਨੀ ਦਾ ਸਬੱਬ ਹੈ ਕਿ ਜਿਹਨਾਂ ਜਥੇਬੰਦੀਆਂ ਨਾਲ ਕੋਈ
ਵਿਅਕਤੀ ਪਿਛਲੇ ਲੰਮੇ ਸਮੇਂ ਤੋਂ ਵਿਚਰਦਾ ਰਿਹਾ ਹੋਵੇ ਜਿਹਨਾਂ ਦੇ ਏਜੰਡੇ, ਨਿਸ਼ਾਨੇ ਤੇ ਸਿਧਾਂਤਾਂ
ਨਾਲ ਇਕਮਿਕ ਰਿਹਾ ਹੋਵੇ, ਜਿਹਨਾਂ ਜਥੇਬੰਦੀਆਂ ਨਾਲ ਦੁੱਖ ਦਰਦ ਸਾਂਝੇ ਹੋਣ ਤੇ ਕਦੇ ਸਮਾਂ ਬਣੇ ਉਸ
ਦੀਆਂ ਮਹਿਬੂਬ ਜਥੇਬੰਦੀਆਂ ਕਿਸੇ ਖਾਸ ਫੈਸਲੇ ਕਾਰਨ ਆਪਣੇ ਅਕਸ ਨੂੰ ਖੋਰਾ ਲਵਾ ਰਹੀਆਂ ਹੋਣ ਤੇ ਉਹ
ਵਿਚਾਰਾ ਕਿਸੇ ਅਜਿਹੇ ਫੈਸਲੇ ਨੂੰ ਗਲਤ ਕਹਿਣ ਦੀ ਗੁਸਤਾਖੀ ਕਰ ਜਾਵੇ ਤਾਂ ਫਿਰ ਉਹੀ ਮਹਿਬੂਬ
ਜਥੇਬੰਦੀਆਂ ਵਿਚਲੇ ਕੁਝ ਮਹਿਬੂਬ ਵੀਰ ਕਹਿਣ ਅਖੇ ਜੀ ਜਿਹੜੇ ਇਸ ਫੈਸਲੇ ਨਾਲ ਸਹਿਮਤ ਨਹੀਂ ਉਹ ਪੰਥ
ਵਿਰੋਧੀ ਕਾਰਵਾਈਆਂ ਕਰ ਰਹੇ ਹਨ, ਫਿਰ ਇਹ ਸੋਚਣ ਲਈ ਮਜਬੂਰ ਹੋਣਾ ਸੁਭਾਵਿਕ ਹੈ ਜੇ ਵਿਚਾਰਾਂ ਦਾ
ਵਖਰੇਵਾਂ ਹੀ ਪੰਥ ਨਾਲ ਗੱਦਾਰੀ ਮਿਥ ਲਿਆ ਜਾਵੇ ਤਾਂ ਫਿਰ ਪੰਥ ਦਾ ਬਣੇਗਾ ਕੀ...? ਜੇ ਕੋਈ ਬਾਦਲ
ਦੇ ਖਿਲਾਫ ਖੜ੍ਹਦਾ ਹੈ ਤਾਂ ਉਹ ਕਹਿੰਦਾ ਇਹ ਕਾਂਗਰਸ ਦਾ ਏਜੰਟ ਹੈ, ਜੇ ਮਾਨ ਦੀ ਕੋਈ ਗਲਤੀ ਉਹਨੂੰ
ਦੱਸਦੇ ਹਾਂ ਤਾਂ ਉਹ ਕਹਿੰਦੇ ਇਹ ਬਾਦਲ ਤੇ ਕਾਂਗਰਸ ਦੇ ਹੱਥਠੋਕੇ ਐ ਤੇ ਜੇ ਪੰਥਕ ਮੋਰਚੇ ਦੇ ਕਿਸੇ
ਫੈਸਲੇ ਤੇ ਕਿੰਤੂ ਕਰਦੇ ਹਾਂ ਤਾਂ ਉਹ ਕਹਿੰਦੇ ਇਹ ਬਾਦਲ ਕੋਲ ਵਿਕ ਗਏ ਆ ਸਰਕਾਰੀ ਬੰਦੇ ਆ। ਵੱਖਰੇ
ਸ਼ਬਦਾਂ ਵਿਚ ਇਉਂ ਕਹਿ ਲਈਏ ਕਿ ਸਾਰੀਆਂ ਧਿਰਾਂ ਇਸ ਗਲਤ ਫਹਿਮੀ ਦਾ ਸ਼ਿਕਾਰ ਹਨ ਕਿ ਕੇਵਲ ਉਹ ਹੀ
ਪੂਰੀ ਤਰ੍ਹਾਂ ਸਹੀ ਹਨ, ਉਹਨਾਂ ਜਿੰਨਾ ਪੰਥਕ ਦਰਦ ਕਿਸੇ ਦੂਜੇ ਨੂੰ ਨਹੀਂ ਹੈ, ਜੋ ਉਹਨਾਂ ਦੇ
ਵਿਰੋਧੀ ਨੇ ਉਹ ਪੰਥ ਦੇ ਵਿਰੋਧੀ ਨੇ, ਤੇ ਸ਼ਾਇਦ ਇਸੇ ਕਰਕੇ ਉਹਨਾਂ ਨੇ ਆਪਣੇ ਆਪ ਦੇ ਪੰਥ ਹੋਣ ਦਾ
ਭਰਮ ਪਾਲ ਲਿਆ ਹੈ।-ਸੁਖਦੀਪ ਸਿੰਘ ਬਰਨਾਲਾ
(16/08/11)
ਲ਼ੈਫ਼. ਕਰਨਲ ਗੁਰਦੀਪ ਸਿੰਘ
ਸ਼੍ਰੋਮਣੀ ਕਮੇਟੀ: ਘੋੜੀ ਅਸਵਾਰੀ ਕਰਨ ਲਈ ਹੁੰਦੀ ਹੈ, ਕੰਧਿਆਂ `ਤੇ ਚੁੱਕਣ ਲਈ ਨਹੀਂ!
ਲ਼ੈਫ਼. ਕਰਨਲ ਗੁਰਦੀਪ ਸਿੰਘ
ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ,
(Mob. 94654-47897)
ਸੰਨ ੧੭੧੬ ਵਿੱਚ ਬੰਦਾ ਸਿੰਘ ਬਹਾਦਰ ਅਤੇ ਉਸ ਦੇ ਸਾਰੇ ਹੀ ਸਿਰ-ਕੱਢ ਸਾਥੀ ਸਿੱਖ ਲੀਡਰਾਂ ਦੀ
ਸ਼ਹਾਦਤ ਤੋਂ ਬਾਅਦ, ਤੱਤਕਾਲੀਨ ਜ਼ਾਲਮ ਮੁਗ਼ਲ ਹਕੂਮਤ ਨੇ ਸਿੱਖ ਕੌਮ ਦੇ ਕਤਲੇਆਮ ਦੇ ਹੁਕਮ ਜਾਰੀ ਕਰ
ਦਿੱਤੇ। ਸਮੁੱਚੀ ਸਿੱਖ ਕੌਮ, ਛੋਟੇ-ਵੱਡੇ ਜੱਥਿਆਂ ਦੇ ਰੂਪ ਵਿੱਚ ਆਪਣੇ ਘਰ-ਘਾਟ ਛੱਡ ਕੇ ਬੀਕਾਨੇਰ
ਦੇ ਮਾਰੂਥਲਾਂ ਅਤੇ ਪੰਜਾਬ ਦੇ ਪਹਾੜਾਂ/ਜੰਗਲਾਂ-ਬੇਲਿਆਂ ਵੱਲ ਉਜੜ ਕੇ ਚਲੀ ਗਈ। ਕੌਮ `ਤੇ ਆਈ ਇਸ
ਪਹਾੜ ਜਿੱਡੀ ਬਿਪਤਾ ਦਾ ਨਾਜਾਇਜ਼ ਫ਼ਾਇਦਾ ਉਠਾ ਕੇ ਮਨੂੰਵਾਦ ਦੇ ਹਮਾਇਤੀ ਉਦਾਸੀਆਂ, ਨਿਰਮਲਿਆਂ ਅਤੇ
ਮਹੰਤਾਂ ਨੇ ਖ਼ਾਲੀ ਪਏ ਗੁਰਦਵਾਰਿਆਂ `ਤੇ ਕਬਜ਼ਾ ਕਰ ਲਿਆ। ਇਨ੍ਹਾਂ ਦੁਸ਼ਟਾਂ ਨੇ ਗੁਰਦਵਾਰਿਆਂ ਰਾਹੀਂ
ਹੋ ਰਿਹਾ ਗੁਰਮਤਿ ਪ੍ਰਚਾਰ ਬੰਦ ਕਰ ਕੇ, ਗੁਰਮਤਿ ਦੇ ਨਕਲੀ ਲੇਬਲ ਹੇਠ ਮਨੂੰਵਾਦ ਦਾ ਪ੍ਰਚਾਰ ਅਰੰਭ
ਕਰ ਦਿੱਤਾ ਅਤੇ ਨਾਲ ਦੀ ਨਾਲ ਹੀ ਸਾਜਿਸ਼ੀ ਢੰਗਾਂ ਨਾਲ ਗੁਰਮਤਿ ਸਿਧਾਂਤ, ਸਿੱਖ ਇਤਿਹਾਸ ਅਤੇ ਸਿੱਖ
ਸਭਿਆਚਾਰ ਵਿੱਚ ਬਿਪਰਵਾਦੀ ਖ਼ੋਟ ਮਿਲਾਉਣੀ ਸ਼ੁਰੂ ਕਰ ਦਿੱਤੀ। ਇਸ ਸਮੁੱਚੀ ਕਾਰਵਾਈ ਦਾ ਨਿਸ਼ਾਨਾ ਸੀ
ਸਿੱਖ ਕੌਮ ਨੂੰ ਤਰ੍ਹਾਂ-ਤਰ੍ਹਾਂ ਦੇ ਭੰਬਲ-ਭੂਸਿਆਂ ਵਿੱਚ ਪਾ ਕੇ ਬਿਪਰਵਾਦ ਦੇ ਮਾਨਵ-ਰਿਵੋਧੀ
ਡੂੰਘੇ ਸਮੁੰਦਰ ਵਿੱਚ ਜਜ਼ਬ ਕਰਨਾ।
ਸਮੇਂ ਨੇ ਕਰਵਟ ਲਈ। ਸੰਨ ੧੮੭੩ ਵਿੱਚ, ਸਿੰਘ ਸਭਾ ਲਹਿਰ ਦਾ ਮੁੱਢ ਬੱਝਿਆ। ਇਹ ਲਹਿਰ ਸਿੱਖ ਕੌਮ
ਨੂੰ ਜਾਗਰੂਕ ਕਰਦੀ ਹੋਈ ‘ਗੁਰਦਵਾਰਾ ਸੁਧਾਰ ਲਹਿਰ’ ਦਾ ਰੂਪ ਧਾਰਨ ਕਰ ਗਈ। ਗੁਰਦਵਾਰੇ ਬਿਪਰਵਾਦ ਦੇ
ਹਮਾਇਤੀਆਂ ਦੇ ਨਾਜਾਇਜ਼ ਕਬਜ਼ੇ ਵਿੱਚੋਂ ਆਜ਼ਾਦ ਕਰਵਾਏ ਜਾਣ ਲੱਗੇ। ਕੌਮ ਦੇ ਧਾਰਮਿਕ ਸਥਾਨਾਂ ਦਾ
ਗੁਰਮਤਿ ਜੁਗਤਿ ਅਨੁਸਾਰ ਪ੍ਰਬੰਧ ਕਰਨ ਲਈ, “੧੫ ਨਵੰਬਰ ੧੯੨੦ ਦੇ ਦਿਨ, ਅਕਾਲ ਤਖ਼ਤ ਦੇ ਸਾਹਮਣੇ
ਸਰਬੱਤ ਖ਼ਾਲਸਾ ਦਾ ਇਕੱਠ ਬੁਲਾ ਕੇ ੧੭੫ ਮੈਂਬਰੀ ਸ਼੍ਰੋਮਣੀ ਗੁ. ਪ੍ਰ. ਕਮੇਟੀ ਬਣਾਈ ਗਈ। ੧੪ ਦਸੰਬਰ
੧੯੨੦ ਨੂੰ ਅਕਾਲ ਤਖ਼ਤ `ਤੇ ਹੋਏ ਕੌਮੀ ਇਕੱਠ ਵਿੱਚ ‘ਗੁਰਦਵਾਰਾ ਸੇਵਕ ਦਲ’ ਕਾਇਮ ਕਰਨ ਦਾ ਫ਼ੈਸਲਾ
ਕੀਤਾ ਗਿਆ। ਇਸ ਜੱਥੇਬੰਦੀ ਦਾ ਨਾਂ ਮਨਜ਼ੂਰ ਕਰਨ ਲਈ ਇੱਕ ਕੌਮੀ ਇਕੱਠ ੨੩ ਜਨਵਰੀ ੧੯੨੧ ਨੂੰ ਅਕਾਲ
ਤਖ਼ਤ `ਤੇ ਬੁਲਾ ਕੇ ਇਸ ਦਾ ਨਾਂੑ ‘ਅਕਾਲੀ ਦਲ’ ਸਵੀਕਾਰ ਕਰ ਲਿਆ ਗਿਆ। (ਮਗਰੋਂ ੨੯ ਮਾਰਚ ੧੯੨੨ ਦੇ
ਦਿਨ ਅਕਾਲੀ ਦਲ ਨੇ ਆਪਣੇ ੬ਵੇਂ ਮਤੇ ਮੁਤਾਬਿਕ ਜਥੇਬੰਦੀ ਦਾ ਨਾਂ ‘ਸ਼੍ਰੋਮਣੀ ਅਕਾਲੀ ਦਲ’ ਰੱਖ ਲਿਆ।
ਅਕਾਲੀ ਦਲ ਨੇ ਦੋ-ਨੁਕਾਤੀ ਪ੍ਰਗਰਾਮ ਐਲਾਣਿਆ: ੧. ਸਾਰੇ ਅਕਾਲੀ ਜੱਥਿਆਂ ਨੂੰ ਇੱਕਠੇ ਕਰ ਕੇ ਪੰਥ
ਦੀ ਸੇਵਾ ਕਰਨੀ, ੨. ਗੁਰਦਵਾਰਿਆਂ ਦੀ ਸੇਵਾ ਵਾਸਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਹੁਕਮ
ਤੇ ਅਮਲ ਕਰਨਾ। (ਰੋਜ਼ਾਨਾ ਅਕਾਲੀ, ੨੮ ਦਸੰਬਰ ੧੯੨੧) “ {ਡਾ. ਹਰਜਿੰਦਰ ਸਿੰਘ ਦਿਲਗੀਰ” ਸਿੱਖ
ਤਵਾਰੀਖ਼ ਸਫ਼ੇ ੭੯੭-੮੨੯}
ਅੱਜ ਗੁਰਮਤਿ-ਵਿਹੂਣੇ ਅਖੌਤੀ ਸਿਖ ਰਾਜਨੀਤਕ ਲੀਡਰਾਂ ਨੇ ਸ਼੍ਰੋਮਣੀ ਕਮੇਟੀ ਨੂੰ ਅਖੌਤੀ ਸ਼੍ਰੋਮਣੀ
ਅਕਾਲੀ ਦਲ (ਕਾਲੀ ਦਲ?) ਦਾ ਧਾਰਮਕਿ ਵਿੰਗ ਹੀ ਨਹੀਂ, ਸਗੋਂ ਆਪਣਾ ‘ਨਿੱਜੀ ਗ਼ੁਲਾਮ ਧਾਰਮਿਕ ਵਿੰਗ’
ਬਣਾ ਲਿਆ ਹੈ। ਇਸ ਗੁਰਮਤਿ-ਵਿਰੋਧੀ ਰੁਝਾਨ ਨੂੰ ਠੱਲ੍ਹ ਪਾ ਕੇ ਦਰੁੱਸਤ ਕਰਨ ਦੀ ਫ਼ੌਰਨ ਜ਼ਰੂਰਤ ਹੈ।
ਜਿਵੇਂ ਕਿ ਇੱਕ ਕਹਾਣੀ ਪ੍ਰਚੱਲਤ ਹੈ ਕਿ ਇੱਕ ਥੱਕੇ-ਟੁੱਟੇ ਮੁਸਾਫ਼ਿਰ ਨੇ ਰੱਬ ਅੱਗੇ ਬੇਨਤੀ ਕੀਤੀ
ਕਿ “ਹੇ ਪਰਵਦਗਾਰ ਮਾਲਿਕਾ! ਮੈਨੂੰ ਸਵਾਰੀ ਕਰਨ ਲਈ ਜਿਵੇਂ-ਕਿਵੇਂ ਵੀ ਹੋ ਸਕੇ, ਇੱਕ ਘੋੜੀ ਦਾ
ਬੰਦੋਬਸਤ ਕਰ ਦੇ। ਮੈਂ ਸਾਰੀ ਉਮਰ ਤੇਰੇ ਇਸ ਉਪਕਾਰ ਨੂੰ ਨਹੀਂ ਭੁਲਾਵਾਂਗਾ”। ਦੇਵਨੇਤ ਨਾਲ, ਕੁੱਝ
ਸਮੇਂ ਬਾਅਦ, ਉਧਰੋਂ ਕੋਈ ਸਰਕਾਰੀ ਅਹੁਦੇਦਾਰ ਆ ਬਹੁੜਿਆ ਜਿਸ ਦੀ ਘੋੜੀ ਅਜ਼ੇ ਸੱਜਰੀ ਹੀ ਸੂਈ ਸੀ।
ਬਛੇਰਾ ਛੋਟਾ ਹੋਣ ਕਰ ਕੇ, ਚਲਦਾ-ਚਲਦਾ ਥੱਕ ਕੇ ਰੁਕ ਗਿਆ। ਉਸ ਅਹਿਲਕਾਰ ਨੇ ਮੁਸਾਫ਼ਰ ਨੂੰ ਫੜ ਕੇ
ਘੋੜੀ ਦਾ ਬਛੇਰਾ ਜਬਰਦਸਤੀ ਉਸ ਦੇ ਕੰਧਿਆਂ `ਤੇ ਰਖਵਾ ਦਿੱਤਾ ਅਤੇ ਉਸਨੂੰ ਆਪਣੀ ਘੋੜੀ ਦੇ ਅੱਗੇ
-ਅੱਗੇ ਚਲਣ ਦਾ ਹੁਕਮ ਦੇ ਦਿੱਤਾ। ਉਹ ਵਿਚਾਰਾ ਰੋਂਦਾ-ਕੁਰਲਾਉਂਦਾ ਇਸ ਅਚਾਨਕ ਹੀ ਗਲ ਪਈ ਵਗਾਰ ਲਈ
ਆਪਣੀ ਕਿਸਮਤ ਨੂੰ ਕੋਸਦਾ-ਕੋਸਦਾ ਤੁਰਦਾ ਗਿਆ।
ਠੀਕ ਇਹੋ ਜਿਹਾ ਭਾਣਾ ਹੀ ਸ਼੍ਰੋਮਣੀ ਕਮੇਟੀ ਦੇ ਮਾਮਲੇ ਵਿੱਚ ਸਿੱਖ ਕੌਮ ਨਾਲ ਵਰਤ ਗਿਆ ਲੱਗਦਾ ਹੈ।
ਗੁਰਦਵਾਰਿਆਂ ਨੂੰ ਗੁਰਮਤਿ ਵਿਧੀ ਅਨੁਸਾਰ ਕਾਰਜਸ਼ੀਲ ਕਰ ਕੇ ਗੁਰਮਤਿ ਇਨਕਲਾਬ ਦਾ ਸੰਸਾਰ `ਚ ਵਿਕਾਸ
ਕਰਨ ਦੀ ਬਜਾਏ, ਸ਼੍ਰੋਮਣੀ ਕਮੇਟੀ ਇਸ ਇਨਕਲਾਬ ਦੇ ਰਸਤੇ ਦਾ ਵੱਡਾ ਰੋੜਾ ਬਣੀ ਪਈ ਹੈ। ਯਾਨੀ ਕਿ ਕੌਮ
ਦੇ ਕਿਸੇ ਕੰਮ ਆਉਂਣ ਦੀ ਬਜਾਏ ਕੌਮ ਦੇ ਕੰਧਿਆਂ `ਤੇ ਸਵਾਰ ਹੋ ਕੇ ਬੇ-ਲੋੜਾ ਬੋਝ ਬਣੀ ਪਈ ਹੈ। ਇਸ
ਦੇ ਕਾਰਨ ਬੜੇ ਸਪੱਸ਼ਟ ਹਨ:
(ੳ) ਕੌਮ ਦਾ ਵੱਡਾ ਹਿੱਸਾ (ਤਕਰੀਬਨ ੯੫%), ਇਤਿਹਾਸਕ ਕਾਰਨਾਂ ਕਰ ਕੇ ਸੰਨ ੧੭੮੦ ਦੇ ਆਸ-ਪਾਸ ਤੋਂ
ਹੀ ਗੁਰੂ ਗ੍ਰੰਥ ਸਾਹਿਬ ਦੀ ਸਿਧਾਂਤਕ ਅਗੁਵਾਈ ਨੂੰ ਪਿੱਠ ਦੇ ਚੁੱਕਾ ਹੈ; ਅਤੇ
(ਅ) ਮਾਨਵ-ਵਿਰੋਧੀ ਸ਼ਕਤੀਆਂ ਨੇ (ਜਿਨ੍ਹਾਂ ਵਿੱਚ ‘ਪੁਜਾਰੀ-ਹਾਕਮ-ਮਾਇਆਧਾਰੀ’ ਦੀ ਤਿੱਕੜੀ ਪਰਮੁੱਖ
ਹੈ) ਗੁਰੂ ਨਾਨਕ ਸਾਹਿਬ ਦੇ ਵਕਤ ਤੋਂ ਹੀ {ਜਦੋਂ ਸਤਿਗੁਰਾਂ ਨੇ ੯ ਸਾਲ ਦੀ ਨਿੱਕੀ ਜਿਹੀ ਆਯੂ ਵਿੱਚ
ਹੀ ਧਰਮ ਦੇ ਨਾਂਅ `ਤੇ ਕਰਮ-ਕਾਂਡੀ ਜਨੇਊ ਧਾਰਨ ਤੋਂ, ਅਕੱਟ ਦਲੀਲਾਂ ਦੇ ਕੇ, ਇਨਕਾਰ ਕਰ ਦਿੱਤਾ ਸੀ
ਅਤੇ ਇਸ ਤਰ੍ਹਾਂ ਬ੍ਰਾਹਮਣ ਦੀ ਸਿਰਦਾਰੀ ਨੂੰ ਸ਼ਰ੍ਹੇਆਮ ਠੁਕਰਾ ਕੇ ਇੱਕ ਲਾਸਾਨੀ (ਗੁਰਮਤਿ) ਇਨਕਲਾਬ
ਦਾ ਆਗਾਜ਼ ਕਰ ਦਿੱਤਾ ਸੀ} ਲਾਸਾਨੀ (ਗੁਰਮਤਿ) ਇਨਕਲਾਬ ਦਾ ਵਿਉਂਤਬੰਦ ਢੰਗ ਨਾਲ, ਜੱਥੇਬੰਦ ਹੋ ਕੇ
ਵਿਰੋਧ ਕਰਨਾ ਜਾਰੀ ਰੱਖਿਆ ਹੋਇਆ ਹੈ।
ਸਿੱਖ ਗੁਰਦਵਾਰਾ ਐਕਟ-੧੯੨੫ (ਪਿਛਲੇ ੭੦-੮੦ ਸਾਲ ਤੋਂ ਹੀ) ਵੇਲਾ ਵਿਹਾ ਚੁੱਕਾ ਹੈ। ਅੱਜ ਲੋੜ ਹੈ
ਕਿ ਕਾਨੂੰਨੀ ਪੈਂਤੜਾ ਇਖ਼ਤਿਆਰ ਕਰ ਕੇ ਇਸ ਦੀ ਜਗ੍ਹਾ ਕੋਈ ਸਾਦਾ ਜਿਹਾ ਕਾਨੂੰਨ ਬਣਾਇਆ ਜਾਵੇ ਤਾਕਿ
ਖ਼ੁਦਗ਼ਰਜ਼ ਅਤੇ ਭ੍ਰਿਸ਼ਟ ਸਿਆਸਤਦਾਨ, ਗੁਰਦਵਾਰਾ ਪ੍ਰਬੰਧ ਵਿੱਚ ਦਖ਼ਲ ਨਾ ਦੇ ਸਕਣ ਅਤੇ ਗੁਰਦਵਾਰਿਆਂ ਦਾ
ਪ੍ਰਬੰਧ ਗੁਰਮਤਿ ਅਨੁਸਾਰ ਚਲਾਉਣ ਵਿੱਚ ਕੋਈ ਰੁਕਾਵਟ ਨਾ ਪੇਸ਼ ਆਵੇ।
ਨਵੀਂ ਸ਼੍ਰੋਮਣੀ ਕਮੇਟੀ ਦਾ ਗਠਨ ਕਰਨ ਲਈ ੧੮ ਸਤੰਬਰ ੨੦੧੧ ਨੂੰ ਵੋਟਾਂ ਪਾਉਣ ਦਾ ਐਲਾਨ ਹੋ ਚੁੱਕਾ
ਹੈ। ਸ਼੍ਰੋਮਣੀ ਕਮੇਟੀ ਨੂੰ ਖ਼ੁਦਗਰਜ਼ ਅਤੇ ਭ੍ਰਿਸ਼ਟ ਸਿਆਸਤ ਦੀ ਗ਼ੁਲਾਮੀ `ਚੋਂ ਕੱਢਣ ਲਈ ਜ਼ਰੂਰੀ ਹੈ ਕਿ
ਕੇਵਲ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਹੀ ਗੁਰੂ ਮੰਨ ਕੇ ਜੀਊਂਣ ਵਾਲੇ, ਯੋਗ ਉਮੀਦਵਾਰ ਚੁਣ ਕੇ
ਭੇਜੇ ਜਾਣ। ਇਸ ਲਈ ਸਰਬੱਤ ਦੇ ਭਲੇ ਨੂੰ ਮੁੱਖ ਰੱਖ ਕੇ, ਹੇਠ ਦਰਜ਼ ਕੀਤੀਆਂ ਗੁਰਮਤਿ–ਵਿਰੋਧੀ
ਸ਼੍ਰੇਣੀਆਂ ਦੇ ਉਮੀਦਵਾਰਾਂ ਨੂੰ ਦ੍ਰਿੜਤਾ ਨਾਲ ਨਿਕਾਰ ਦੇਣਾ ਅਤੀ ਜ਼ਰੂਰੀ ਹੈ:
1- ਅਖੌਤੀ ਸੰਤ-ਸਮਾਜੀਏ।
2- ਬਾਦਲ-ਦਲੀਏ।
3- ਸ਼ੱਕੀ ਕਿਰਦਾਰ ਵਾਲੀਆਂ ਸਿਆਸੀ ਪਾਰਟੀਆਂ ਦੇ ਨੁਮਾਇੰਦੇ।
4- ਗੁਰਮਤਿ-ਵਿਹੂਣੇ ਅਤੇ ਸ਼ੱਕੀ ਕਿਰਦਾਰ ਵਾਲੇ ਆਜ਼ਾਦ ਉਮੀਦਵਾਰ।
5- ਟਕਸਾਲੀ ਤੇ ਸੰਪਰਦਾਈ ਉਮੀਦਵਾਰ।
6- ਨਸ਼ੇ-ਪੱਤੇ, ਮਾਇਆ ਜਾਂ ਕੋਈ ਹੋਰ ਗੁਰਮਤਿ-ਵਿਰੋਧੀ ਹਰਬਾ ਵਰਤਣ ਵਾਲੇ।
ਉੱਪਰਲੀਆਂ ਸ਼੍ਰੇਣੀਆਂ ਦੇ ਉਮੀਦਵਾਰਾਂ ਦੇ ਖ਼ਿਲਾਫ਼, ਆਪਸੀ ਤਾਲਮੇਲ ਰਾਹੀਂ, ਹਰ ਇੱਕ ਸੀਟ ਤੋਂ ਕੇਵਲ
ਇੱਕੋ ਹੀ, ਗੁਰਮਤਿ ਦਾ ਧਾਰਨੀ ਅਤੇ ਜਿੱਤ ਸਕਣ ਦੀ ਸੰਭਾਵਨਾ ਰੱਖਣ ਵਾਲਾ, ਉਮੀਦਵਾਰ ਖੜ੍ਹਾ ਕੀਤਾ
ਜਾਵੇ।
ਅੰਤ ਵਿੱਚ ਸਮੁੱਚੇ ਪੰਥਕ ਵੋਟਰਾਂ ਨੂੰ ਹੱਥ-ਜੋੜ ਬੇਨਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਵਿਰੋਧਤਾ
ਕਰਨ ਵਾਲੀਆਂ ਸ਼ਕਤੀਆਂ- (ਡੇਰੇਦਾਰਾਂ, ਸੰਪਰਦਾਵਾਂ, ਸੰਤ-ਸਮਾਜੀਏ, ਸੌਦਾ-ਸਾਧੀਏ, ਭਨਿਆਰੀਏ,
ਆਸ਼ੂਤੋਸ਼ੀਏ ਅਤੇ ਅਜਿਹੇ ਹੋਰ ਡੇਰੇ) ਨਾਲ ਅੰਦਰ-ਖ਼ਾਤੇ ਮੇਲ-ਜੋਲ ਰੱਖਣ ਵਾਲੇ ਉਮੀਦਵਾਰਾਂ ਨੂੰ ਸਿੱਧੀ
ਟੱਕਰ ਦੇਣ ਲਈ, ਗੁਰੂ ਵੱਲ ਮੁੱਖ ਕਰ ਕੇ, ਹਰ ਇੱਕ ਸੀਟ ਤੋਂ, ਕੇਵਲ ਇੱਕ ਹੀ ਉਮੀਦਵਾਰ ਵੀਰ/ਭੈਣ ਦੇ
ਹੱਕ `ਚ ਵੋਟਾਂ ਪਾਉਣ ਦਾ ਖ਼ੁਦ ਹੀ ਨਿਰਣਾ ਕਰ ਲੈਣ, ਤਾਕਿ ਆਪਸ `ਚ ਹੀ, ਪੰਥਕ ਵੋਟਾਂ ਦੇ ਵੰਡੇ ਜਾਣ
ਤੋਂ ਬੱਚਿਆ ਜਾ ਸਕੇ।
ਲੇਖਕ ਨੂੰ ਪੂਰਾ ਭਰੋਸਾ ਹੈ ਕਿ ਜੇਕਰ ਸਿੱਖ ਵੋਟਰਾਂ ਨੇ ਉਪਰਲੇ ਸੁਝਾਵਾਂ ਨੂੰ ਯੋਗ ਅਹਿਮੀਅਤ ਦੇ
ਕੇ ਸੂਝ-ਬੂਝ ਨਾਲ ਆਪਣੀਆਂ ਵੋਟਾਂ ਦੀ ਵਰਤੋਂ ਕੀਤੀ ਤਾਂ ਸਫ਼ਲਤਾ ਮਿਲਣੀ ਲਾਜ਼ਮੀ ਹੈ।
ਨੋਟ: ਸਿੱਖ ਕੌਮ ਦੀਆਂ (ਬਲਕਿ ਸਮੁੱਚੀ ਮਨੁੱਖਤਾ ਦੀਆਂ ਹੀ) ਬੁਨਿਆਦੀ ਸਮੱਸਿਆਵਾਂ ਬਾਰੇ ਗੁਰੂ
ਗ੍ਰੰਥ ਸਾਹਿਬ ਦੇ ਆਲਮਗ਼ੀਰੀ ਫ਼ਲਸਫ਼ੇ ਦੀ ਰੌਸ਼ਨੀ ਅੰਦਰ ਵਿਚਾਰ ਕਰਨ ਦੇ ਮਕਸਦ ਨਾਲ, ਇਸ ਕਲਮ ਤੋਂ,
‘ਸਿੱਖ ਫ਼ਲਸਫ਼ਾ – ਲਾਸਾਨੀ ਇਨਕਲਾਬ’ ਦੀ ਪੁਸਤਕ-ਲੜੀ ਦੇ ਤਿੰਨ ਭਾਗ ਛੱਪ ਚੁੱਕੇ ਹਨ ਅਤੇ ਚੌਥਾ ਭਾਗ
ਛਪਾਈ ਅਧੀਨ ਹੈ। ਇਹ ਪੁਸਤਕਾਂ ਹੇਠ ਲਿਖੇ ਸੱਜਣਾਂ ਤੋਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ:
1.S.Upkar Singh,
HN.5/106 F, N.I.T. Faridabad.
Phone: 0129-4034135, Mob.98115-12636.
2.S. Jasbinder Singh,
Plot No.183, Industrial Area, Phase-9,
S.A.S. Nagar (Mohali), Pb.
Mob. 98725-44016
3. India Awareness (Monthly)
A-11, Sham Nagar, New Delhi-110018
Phone: 011-25983646,
Mob. 98111-02260, 98999-68051
4. Mailing Address : Amandeep Singh Grewal, #5650, Gladwin Road, V4X1V9, Canada
BC. Phone : 001-778-549-7679
ਸਿੰਘ ਸਭਾ ਇੰਟਰਨੈਸ਼ਨਲ ਕਨੇਡਾ ਅਤੇ ਕਨੇਡੀਅਨ
ਸਿੱਖ ਸਟੱਡੀ ਐਂਡ ਟੀਚਿੰਗ ਸੋਸਾਇਟੀ ਵਲੋਂ
ਅੰਤਰਰਾਸ਼ਟਰੀ ਗੁਰਮਤਿ ਕਾਨਫਰੰਸ:
ਸਤੰਬਰ 10 ਅਤੇ 11, 2011 ਨੂੰ
THE PEARL BANQUET 7
CONFERENCE PALACE,
201-13030, 76Th AVE, SRRUEY (B.C. CANADA)
ਵਿਖੇ ਹੋ
ਰਹੀ ਹੈ ਜਿਸ ਵਿੱਚ ਹੇਠ ਲਿਖੇ ਵਿਦਵਾਨ ਬੁਲਾਰੇ ਪਹੁੰਚ ਰਹੇ ਹਨ:
ਡਾ:
ਗੁਰਬਖਸ਼ ਸਿੰਘ
ਡਾ: ਹਰਜਿੰਦਰ ਸਿੰਘ ਦਿਲਗੀਰ
ਡਾ: ਹਰਸ਼ਿੰਦਰ ਕੌਰ
ਵੀਰ ਭੁਪਿੰਦਰ ਸਿੰਘ
ਪ੍ਰੋ: ਗੁਰਬਚਨ ਸਿੰਘ ਪੰਨਵਾਂ, ਥਾਈਲੈਂਡ ਵਾਲੇ
ਪ੍ਰੋ: ਜੋਗਿੰਦਰ ਸਿੰਘ
ਪਾਲ ਸਿੰਘ ਪੁਰੇਵਾਲ
ਬੀਬੀ ਇੰਦਰਪਾਲ ਕੌਰ ਟੋਰਾਂਟੋ
ਹੋਰ ਜਾਣਕਾਰੀ ਲਈ ਫੂਨ
ਕਰੋ:
ਸਤਨਾਮ ਸਿੰਘ ਜੌਹਲ- 604-307-3800
ਹਰਬੰਸ ਸਿੰਘ ਕੰਦੋਲਾ- 604-839-1308
ਜਸਬੀਰ ਸਿੰਘ ਗੰਢਮ – 604-723-5844
ਪਿਆਰਾ ਸਿੰਘ ਬੀਸਲਾ- 604-583-6822
(15/08/11)
ਜਗਤਾਰ ਸਿੰਘ ਜਾਚਕ
ਸਿੱਖ ਸੰਸਥਾਵਾਂ ‘ਗਦਰੀ ਸਿੱਖ ਬਾਬੇ ਸ਼ਤਾਬਾਦੀ’ ਮਨਾਉਣ ਲਈ ਕਮਰਕੱਸੇ ਕਰਨ: ਗਿਆਨੀ ਜਾਚਕ
ਨਿਊਯਾਰਕ 15 ਅਗਸਤ: ਦੇਸ਼-ਵਿਦੇਸ਼ ਦੀਆਂ ਸਿੱਖ ਸੰਸਥਾਵਾਂ ਸਾਹਮਣੇ ਇਸ ਵੇਲੇ ਮੁੱਖ
ਚਨੌਤੀ ਤਾਂ ਭਾਵੇਂ ਸ਼੍ਰੋਮਣੀ ਕਮੇਟੀ ਨੂੰ ਬਿਪਰਵਾਦੀ ਡੇਰੇਦਾਰਾਂ ਦੇ ਚੁੰਗਲ ਵਿੱਚ ਫਸਣ ਤੋਂ ਬਚਾਉਣ
ਦੀ ਹੈ; ਕਿਉਂਕਿ, ਸਤਾਧਾਰੀ ਪਾਰਟੀ ਨੇ ਪੰਜਾਬ ਦੇ ਰਾਜਨੀਤਕ ਤੇ ਧਾਰਮਿਕ ਮੰਚ `ਤੇ ਆਪਣਾ ਕਬਜ਼ਾ
ਜਮਾਈ ਰਖਣ ਲਈ ਡੇਰੇਦਾਰਾਂ ਨਾਲ ਇੱਕ ਗੈਰ ਸਿਧਾਂਤਕ ਸਮਝੌਤਾ ਕਰਦਿਆਂ ਸ਼੍ਰੋਮਣੀ ਕਮੇਟੀ ਦੀਆਂ 30
ਸੀਟਾਂ ਡੇਰੇਦਾਰ ਮਹੰਤਾਂ ਨੂੰ ਦੇ ਛੱਡੀਆਂ ਹਨ। ਪਰ, ਉਸ ਦੇ ਨਾਲ ਨਾਲ ਬਹੁਤ ਲਾਜ਼ਮੀ ਹੈ ਕਿ ਅਗਲੇ
ਵਰ੍ਹੇ ਅੰਤਰਾਸ਼ਟਰੀ ਪੱਧਰ `ਤੇ ‘ਗਦਰੀ ਸਿੱਖ ਬਾਬੇ ਸ਼ਤਾਬਦੀ ਸਮਾਰੋਹ ਕਰਕੇ ਭਾਰਤ ਨੂੰ ਅਜ਼ਾਦ ਕਰਵਾਉਣ
ਲਈ ਗਦਰੀ ਸਿੱਖ ਬਾਬਿਆਂ ਦੇ ਅਹਿਮ ਯੋਗਦਾਨ ਤੋਂ ਲੋਕਾਂ ਨੂੰ ਜਾਣੂ ਕਰਾਉਂਦਿਆਂ ਸਿੱਖ ਨੌਜਵਾਨਾਂ
ਨੂੰ ਆਪਣੀ ਕੌਮੀ ਅਜ਼ਾਦੀ ਦੇ ਲੋਕਰਾਜੀ ਸਘੰਰਸ਼ ਲਈ ਤਿਆਰ ਕਰਨ ਲਈ ਹੁਣ ਤੋਂ ਕਮਰਕੱਸੇ ਕਰਕੇ
ਪ੍ਰੋਗਰਾਮਾਂ ਦੀ ਵਿਉਂਤਬੰਦੀ ਸ਼ੁਰੂ ਕਰ ਦੇਣ। ਇਹ ਸ਼ਬਦ ਅੰਤਰਾਸ਼ਟਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ
ਸਿੰਘ ਜਾਚਕ ਨੇ ਇੱਕ ਪ੍ਰੈਸ ਨੋਟ ਵਿੱਚ ਕਹੇ।
ਉਨ੍ਹਾਂ ਕਿਹਾ ਕਿ ਵੱਡੀ ਸੰਭਾਵਨਾ ਹੈ ਕਿ ਭਾਰਤ ਸਰਕਾਰ 1912-13 ਦਾ ਅਗਲਾ ਸਾਲ ‘ਗਦਰ ਪਾਰਟੀ
ਸਥਾਪਨਾ ਸ਼ਤਾਬਦੀ’ ਨੂੰ ਸਮਰਪਤ ਕਰੇ ਅਤੇ ਗਦਰ ਤੋਂ ਗਦਾਰੀ ਤੱਕ ਦਾ ਸਫਰ ਕਰਨ ਵਾਲੇ ਲਾਲਾ ਹਰਦਿਆਲ
ਨੂੰ ਉਸ ਦਾ ਮੋਢੀ ਸਥਾਪਤ ਕਰਕੇ ਗਦਰੀ ਸਿੱਖ ਬਾਬਿਆਂ ਦੇ 98 ਫੀਸਦੀ ਅਹਿਮ ਰੋਲ ਨੂੰ ਰੋਲਣ ਦਾ ਯਤਨ
ਕਰੇ। ਜਦੋਂ ਕਿ ਗਦਰ ਲਹਿਰ ਦੇ ਪਹਿਲੇ ਸਾਜਿਸ਼ ਕੇਸ ਮੁਤਾਬਿਕ ਇਤਿਹਾਸਕ ਸੱਚ ਤਾਂ ਇਹ ਹੈ ਕਿ ਇਸ
ਲਹਿਰ ਦਾ ਮੋਢੀ ਭਾਈ ਭਗਵਾਨ ਸਿੰਘ ਹੈ, ਜਿਸ ਨੇ ਭਾਰਤੀ ਭਾਈਚਾਰੇ ਨੁੰ ਅਜ਼ਾਦੀ ਦੀ ਲੜਾਈ ਲੜਣ ਵਾਸਤੇ
ਤਿਆਰ ਕਰਨ ਲਈ 1912 ਦੇ ਅਖੀਰ ਵਿੱਚ ਵੈਨਕੂਵਰ ਵਿੱਖੇ ਲੈਕਚਰਾਂ ਦੀ ਲੜੀ ਸ਼ੁਰੂ ਕੀਤੀ; ਜਿਸ ਦੇ
ਸਿੱਟੇ ਵਜੋਂ ਉਨ੍ਹਾਂ ਨੂੰ ਕਨੇਡਾ ਦੀ ਸਰਕਾਰ ਵੱਲੋਂ ਜਲਾਵਤਨ ਕੀਤਾ ਗਿਆ।
ਵੈਨਕੂਵਰ ਤੇ ਕੈਲੇਫੋਰਨੀਆਂ ਦੇ ਗੁਰਦੁਆਰੇ ਗਦਰੀ ਲਹਰਿ ਦਾ ਕੇਂਦਰ ਬਣੇ ਰਹੇ। ਰਾਜਿੰਦਰ ਸਿੰਘ ਰਾਹੀ
ਦੀ ਖੋਜੀ ਨਿਸ਼ਾਨਦੇਈ ਮੁਤਾਬਿਕ 25 ਗ੍ਰੰਥੀ ਸਿੰਘਾਂ ਉਪਰ ਬਗਾਵਤੀ ਕੇਸ ਬਣੇ ਤੇ ਉਨ੍ਹਾਂ ਨੇ ਸਜਾਵਾਂ
ਕੱਟੀਆਂ। ਗਦਰ ਪਾਰਟੀ ਦੇ 90 ਫੀਸਦੀ ਮੈਂਬਰ ਪੰਜਾਬੀ ਸਿੱਖ ਸਨ। ਜਿਵੇਂ ਸ੍ਰ: ਹਰਨਾਮ ਸਿੰਘ
ਟੁੰਡੀਲਾਟ, ਸੰਤ ਵਸਾਖਾ ਸਿੰਘ ਦਦੇਹਰ, ਭਾਈ ਜਵਾਲਾ ਸਿੰਘ ਠੱਟੀਆਂ, ਭਾਈ ਕੇਸਰ ਸਿੰਘ ਠੱਠਗੜ, ਸ੍ਰ:
ਸੋਹਣ ਸਿੰਘ ਭਕਨਾ, ਕਰਤਾਰ ਸਿੰਘ ਸਰਾਭਾ, ਬਾਬਾ ਗੁਰਮੁਖ ਸਿੰਘ ਲਲਤੋਂ, ਭਾਈ ਰਣਧੀਰ ਸਿੰਘ ਤੇ ਭਾਗ
ਸਿੰਘ ਕਨੇਡੀਅਨ ਆਦਿਕ ਸੈਂਕੜੇ ਨਾਮ ਵਰਨਣ ਯੋਗ ਹਨ, ਜਿਨ੍ਹਾਂ ਨੇ ਭਾਰਤੀ ਅਜ਼ਾਦੀ ਲਈ ਫਾਂਸੀਆਂ ਦੇ
ਰੱਸੇ ਚੁੰਮੇ, ਕਾਲੇ ਪਾਣੀ ਦੀਆਂ ਉਮਰਕੈਦਾਂ ਕੱਟੀਆਂ, ਆਪਣੀਆਂ ਜਾਇਦਾਦਾਂ ਕੁਰਕ ਕਰਾਈਆਂ ਤੇ ਹੋਰ
ਤਸੀਹੇ ਸਹੇ।
ਦੇਸ਼-ਵਿਦੇਸ਼ ਦੀਆਂ ਸਿੱਖ ਸੰਸਥਾਵਾਂ ਨੂੰ ਚਾਹੀਦਾ ਹੈ ਕਿ ਉਹ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਪਤਰ
ਲਿਖ ਕੇ ਜ਼ੋਰ ਦੇਣ ਕਿ ਉਹ ਰਾਸ਼ਟਰੀ ਪੱਧਰ `ਤੇ ਗਦਰ ਪਾਰਟੀ ਸਥਾਪਨਾ ਸ਼ਤਾਬਦੀ ਸਾਂਝੇ ਤੌਰ `ਤੇ ਜ਼ਰੂਰ
ਮਨਾਉਣ। ਕਿਉਂਕਿ, ਇਸ ਪ੍ਰਕਾਰ ਵੀ ਸਾਨੂੰ ਕੁੱਝ ਨਾ ਕੁੱਝ ਲਾਭ ਹੋਣ ਦੀਆਂ ਸੰਭਾਵਨਾਵਾਂ ਦਿਸਦੀਆਂ
ਹਨ। ਭਾਰਤ ਸਰਕਾਰ ਨਾਲ ਅਜਿਹਾ ਜ਼ੋਰਦਾਰ ਚਿੱਠੀ ਪਤਰ ਕਰਨ ਕਿ ਅਜ਼ਾਦੀ ਦੀ ਲੜਾਈ ਵਿੱਚ ਨਿਭਾਏ ਕੌਮੀ
ਰੋਲ ਨੂੰ ਇਤਿਹਾਸਕ ਸ਼ਤਾਬਦੀ ਸਮਾਰੋਹਾਂ ਅਤੇ ਲਿਖੀਆਂ ਜਾਣ ਵਾਲੀਆਂ ਪੁਸਤਕਾਂ ਵਿੱਚ ਅਨਗੌਲਿਆਂ ਨਾ
ਕੀਤਾ ਜਾ ਸਕੇ। ਭਾਰਤੀ ਏਅਰਪੋਟਾਂ, ਰੇਲਵੇ ਸ਼ਟੇਸ਼ਨਾਂ ਤੇ ਬਸ ਸਟੈਂਡਾਂ ਦੇ ਨਾਮ ਸਿੱਖ ਸ਼ਹੀਦਾਂ ਤੇ
ਲੀਡਰਾਂ ਦੇ ਨਾਮ `ਤੇ ਰੱਖੇ ਜਾਣ।
ਦੂਜੇ, ਉਹ ਇਕੱਠੇ ਹੋ ਕੇ ਆਪਣੇ ਬਲ-ਬੋਤੇ ਦਿੱਲੀ ਵਿੱਚ ‘ਗਦਰੀ ਸਿੱਖ ਬਾਬੇ ਸ਼ਤਾਬਦੀ’ ਸਮਾਰੋਹ ਦੇ
ਨਾਮ ਹੇਠ ਇੱਕ ਸ਼ਾਨਦਾਰ ਅੰਤਰਾਸ਼ਟਰੀ ਸਮਾਗਮ ਕਰਕੇ ਆਪਣੇ ਬਜ਼ੁਰਗਾਂ ਦੇ ਰੋਲ ਨੂੰ ਉਭਾਰਨ ਤੇ ਸਰਕਾਰ
ਪਾਸੋਂ ਉਨ੍ਹਾਂ ਦੀ ਵਿਸ਼ੇਸ਼ ਯਾਦਗਾਰਾਂ ਸਥਾਪਿਤ ਕਰਨ ਦੀ ਅਪੀਲ ਕਰਨ। ਇਸ ਵਿਸ਼ੇ ਉੱਪਰ ਅੰਗਰੇਜ਼ੀ,
ਹਿੰਦੀ ਤੇ ਪੰਜਾਬੀ ਵਿੱਚ ਕਿਤਾਬਾਂ ਲਿਖਵਾ ਕੇ ਵੰਡਣ। ਸ਼੍ਰੋਮਣੀ ਕਮੇਟੀ ਤੇ ਦਿੱਲੀ ਸਿੱਖ ਗੁਰਦੁਆਰਾ
ਕਮੇਟੀ ਇਸ ਕਾਰਜ ਵਿੱਚ ਅਹਿਮ ਰੋਲ ਅਦਾ ਕਰ ਸਕਦੀਆਂ ਹਨ।
(15/08/11)
ਤੱਤ ਗੁਰਮਤਿ ਪਰਿਵਾਰ
ਦਿਲੀ ਕਮੇਟੀ ਪੁਜਾਰੀਆਂ ਸਾਹਮਣੇ ਤਾਂ ਬਹੁਤ ਜਵਾਬਦੇਹ ਹੈ,
ਗੁਰਮਤਿ ਪ੍ਰਤੀ ਕਦੋਂ ਜਵਾਬਦੇਹ ਬਣੇਗੀ ?
ਕਿਸੇ ਵੀ ਸੰਸਥਾ ਦੇ ਸੁਚਾਰੂ ਰੂਪ ਵਿਚ ਚਲਣ ਲਈ ‘ਜਵਾਬਦੇਹੀ’ ਇਕ ਵੱਡਾ ਗੁਣ ਹੈ।
ਸਾਂਝੇ ਧਾਰਮਿਕ ਅਦਾਰਿਆਂ ਦੇ ਪ੍ਰਬੰਧਕਾਂ ਲਈ ਤਾਂ ਇਸ ਦੀ ਜ਼ਰੂਰਤ ਹੋਰ ਵੀ ਜ਼ਿਆਦਾ ਹੈ। ਗੁਰਮਤਿ ਵੀ
ਜਵਾਬਦੇਹੀ ਦੀ ਹਾਮੀ ਭਰਦੀ ਹੈ, ਇਸ ਲਈ ਸਿੱਖ ਅਦਾਰਿਆਂ ਦੇ ਪ੍ਰਬੰਧਕਾਂ ਲਈ ਤਾਂ ਇਹ ਲਾਜ਼ਮੀ ਹੋਣੀ
ਚਾਹੀਦੀ ਹੈ। ਪਰ ਅਫਸੋਸ! ਸਿੱਖ ਗੁਰਦੁਆਰਾ ਪ੍ਰਬੰਧਕਾਂ ਵਿਚ ਇਸ ਦੀ ਮੁਕੰਮਲ ਘਾਟ ਹੈ। ਸਿੱਖ
ਅਦਾਰਿਆਂ ਦੇ ਪ੍ਰਬੰਧਕਾਂ ਵਿਚ ਦੋ ਵੱਡੇ ਨਾਂ ਸ਼੍ਰੋਮਣੀ ਕਮੇਟੀ ਅਤੇ ਦਿਲੀ ਕਮੇਟੀ ਹਨ। ਸ਼੍ਰੋਮਣੀ
ਕਮੇਟੀ ’ਤੇ ਕਾਬਜ਼ ਮੌਜੂਦਾ ਧੜੇ ਬਾਰੇ ਸ਼ਾਇਦ ਹੀ ਕਿਸੇ ਸੁਚੇਤ ਸਿੱਖ ਨੂੰ ਇਸ ਬਾਰੇ ਭੁਲੇਖਾ ਹੋਵੇ
ਕਿ ਉਹ ਪੰਥ ਪ੍ਰਸਤ ਦੀ ਥਾਂ ਪੰਥ-ਦੋਖੀ ਵਜੋਂ ਵਿਚਰ ਰਹੇ ਹਨ। ਦਿਲੀ ਕਮੇਟੀ, ਸ਼੍ਰੋਮਣੀ ਕਮੇਟੀ ਦੇ
ਮੁਕਾਬਲੇ ਥੋੜੀ ਠੀਕ ਮੰਨੀ ਜਾਂਦੀ ਹੈ।
ਇਸ ਵਿਚ ਵੀ ਕੋਈ ਦੋ-ਰਾਇ ਨਹੀਂ ਕਿ ਦਿਲੀ ਕਮੇਟੀ ਦਾ ਵੀ ਇਹੀ ਨਿਸ਼ਾਨਾ ਹੈ ਕਿ ਕਿਸੇ ਤਰ੍ਹਾਂ ਕਬਜ਼ਾ
ਬਣਿਆ ਰਹੇ। ਇਸ ਮਕਸਦ ਲਈ ਇਸ ਦੇ ਆਗੂ ਹਮੇਸ਼ਾਂ ਜੋੜ-ਤੋੜ ਵਿਚ ਹੀ ਲਗੇ ਰਹਿੰਦੇ। ਅੱਜ ਦੇ ਸਮੇਂ ਦੇ
ਰਾਜਨੀਤਕਾਂ ਵਿਚਲੇ ਜ਼ਿਆਦਾਤਰ ਅਵਗੁਣ ਉਨ੍ਹਾਂ ਵਿਚ ਵੀ ਹਨ। ਉਸ ਨੂੰ ਸੰਗਤ ਤੋਂ ਸਸਤੀ ਸ਼ੋਹਰਤ
ਪ੍ਰਾਪਤ ਕਰਨ ਵਾਲੇ ਕੰਮ ਬਹੁਤ ਭਾਉਂਦੇ ਹਨ। ਮਿਸਾਲ ਲਈ ਸੋਨੇ ਦੀ ਪਾਲਕੀ ਦਾ ਪਾਕਿਸਤਾਨ ਲਿਜਾਣਾ।
ਪ੍ਰੋ. ਦਰਸ਼ਨ ਸਿੰਘ ਜੀ ਖਿਲਾਫ ਪੁਜਾਰੀਆਂ ਵਲੋਂ ਜਾਰੀ ਕੀਤੇ ਗਏ ‘ਕੂੜਨਾਮੇ’ ਤੋਂ ਬਾਅਦ ਦਿਲੀ
ਕਮੇਟੀ ਨੇ ਇਕ ‘ਸਿੱਖ ਕਾਨਫਰਾਂਸ’ ਦਾ ਐਲਾਨ ਕੀਤਾ ਤਾਂ ਜਾਗਰੂਕ ਪੰਥ ਨੂੰ ਕੁਝ ਆਸ ਪੈਦਾ ਹੋਈ। ਪਰ
ਐਲਾਨ ਦੇ ਨਾਲ-ਨਾਲ ਹੀ ਇਨ੍ਹਾਂ ਨੇ ਆਮ ਰਾਜਨੀਤਕਾਂ ਵਾਂਗੂ ਆਪਣੇ ਨਫੇ-ਨੁਕਸਾਨ ਦਾ ਹਿਸਾਬ ਲਾਉਣਾ
ਸ਼ੁਰੂ ਕਰ ਦਿੱਤਾ। ਨਤੀਜਤਨ ਪੰਥਕ ਕਾਨਫਰੰਸ ਦੇ ਨਾਂ ਤੋਂ ਸ਼ੁਰੂ ਹੋਈ ਇਹ ਸਰਗਰਮੀ ‘ਪੁਜਾਰੀਆਂ ਦੀ
ਕਾਨਫਰੰਸ’ ਬਣ ਕੇ ਰਹਿ ਗਈ ਅਤੇ ‘ਫਲਾਪ ਸ਼ੋ’ ਸਾਬਿਤ ਹੋਈ।
ਦਿਲ ਕਮੇਟੀ ਦੇ ਲਗਭਗ ਸਾਰੇ ਮੁੱਖ ਆਗੂ ਜਥੇਦਾਰਾਂ ਦੇ ਨਾਂ ’ਤੇ ਬੈਠੇ ਪੁਜਾਰੀਆਂ ਅੱਗੇ ਬਹੁਤ
ਜਵਾਬਦੇਹ ਹਨ। ਸਰਨਾ ਭਰਾਵਾਂ ਨੂੰ ਅਕਾਲੀ ਦਲ ਬਾਦਲ ਦੇ ਵਿਰੋਧੀ ਮੰਨਿਆ ਜਾਂਦਾ ਹੈ। ਪੁਜਾਰੀਆਂ
(ਅਖੌਤੀ ਜਥੇਦਾਰਾਂ) ਦੀ ਡੋਰ ਬਾਦਲ ਦੇ ਹੱਥ ਹੈ, ਸਭ ਜਾਣਦੇ ਹਨ। ਸੋ ਇਹ ਪੁਜਾਰੀ ਕਿਸੇ ਨਾ ਕਿਸੇ
ਬਹਾਨੇ ‘ਸਰਨਾ ਭਰਾਵਾਂ’ (ਦਿਲੀ ਕਮੇਟੀ ਦੇ ਆਗੂਆਂ) ਨੂੰ ਆਪਣੀ ਕਚਹਿਰੀ ਵਿਚ ਬੁਲਾਉਂਦੇ ਹੀ ਰਹਿੰਦੇ
ਹਨ। ਪੁਜਾਰੀਆਂ ਦੇ ਐਸੇ ‘ਬੁਲਾਵਿਆਂ’ ’ਤੇ ਇਹ ਆਗੂ ‘ਨਿਮਾਣੇ ਸਿੱਖ’ ਬਣ ਕੇ ਪੇਸ਼ ਹੋ ਜਾਂਦੇ ਹਨ
ਅਤੇ ਉਨ੍ਹਾਂ ਪੁਜਾਰੀਆਂ ਨੂੰ ਮਾਨਤਾ ਦੇਣ ਦਾ ਗੁਨਾਹ ਕਰਦੇ ਹਨ। ਇਨ੍ਹਾਂ ਨੂੰ ਇਹੀ ਡਰ ਸਤਾਈ ਜਾਂਦਾ
ਹੈ ਕਿ ਐਸੇ ਬੁਲਾਵਿਆਂ ਦਾ ਬਾਈਕਾਟ ਕਰਨ ’ਤੇ ਵਿਰੋਧੀ ਧਿਰ ਸੰਗਤਾਂ ਵਿਚ ਇਨ੍ਹਾਂ ਨੂੰ ‘ਅਕਾਲ ਤਖਤ
ਦੇ ਦੋਖੀ’ ਹੀ ਨਾ ਪ੍ਰਚਾਰ ਦੇਣ। ਇੱਥੇ ਇਨ੍ਹਾਂ ਦੇ ਨਿਮਾਣੇਪਨ ਪਿੱਛੇ ਰਾਜਨੀਤਕ ਸਵਾਰਥ ਹੀ ਮੁੱਖ
ਹੁੰਦਾ ਹੈ। ਸੋ ਕਿਹਾ ਜਾ ਸਕਦਾ ਹੈ ਕਿ ਮੌਜੂਦਾ ਦਿਲੀ ਕਮੇਟੀ ਆਗੂ ‘ਪੁਜਾਰੀਆਂ’ ਪ੍ਰਤੀ ਪੂਰੀ
ਤਰ੍ਹਾਂ ਜਵਾਬਦੇਹ ਹਨ।
ਇਕ ਸੱਚੇ ਸਿੱਖ ਆਗੂ ਲਈ ਸਭ ਤੋਂ ਵੱਧ ਜ਼ਰੂਰੀ ਗੁਣ ਗੁਰਮਤਿ ਨੂੰ ਜਵਾਬਦੇਹ ਹੋਣਾ ਹੈ। ਪਰ ਐਸਾ ਆਗੂ
ਅੱਜ ਕਲ ਸ਼ਾਇਦ ਕੋਈ ਨਹੀਂ ਹੈ। ਦਿਲੀ ਕਮੇਟੀ ਵੀ ਇਸ ਕਸਵੱਟੀ ’ਤੇ ਫਾਡੀ ਹੀ ਸਾਬਿਤ ਹੁੰਦੀ ਹੈ।
ਕੰਚਨ ਸਿਉ ਪਾਈਐ ਨਹੀ ਤੋਲਿ॥ ਮਨੁ ਦੇ ਰਾਮੁ ਲੀਆ ਹੈ ਮੋਲਿ ॥1॥ (ਪੰਨਾ
327) ਜਿਹੀਆਂ ਗੁਰਮਤਿ ਸੇਧਾਂ ਨੂੰ ਅੱਖੋਂ-ਪਰੋਖੇ ਕਰ ਕੇ ‘ਸੋਨੇ ਦੀ ਪਾਲਕੀ’ ਜਿਹੇ
ਪ੍ਰਪੰਚ ਇਸ ਦੀ ਪੁੱਖਤਾ ਮਿਸਾਲ ਹਨ। ‘ਬੰਗਲਾ ਸਾਹਿਬ’ ਅਤੇ ਦਿਲੀ ਦੇ ਹੋਰ ਇਤਿਹਾਸਕ ਗੁਰਵਾਰਿਆਂ
ਵਿਚ ‘ਪੁਜਾਰੀਆਂ’ ਵਲੋਂ ਅੰਧ-ਵਿਸ਼ਵਾਸ ਦਾ ਜਾਲ ਫੈਲਾਇਆ ਹੋਇਆ ਹੈ। ਲਛਮਨ ਚੇਲਾ ਰਾਮ ਵਲੋਂ ‘ਸ਼ਬਦ
ਗੁਰੂ ਗ੍ਰੰਥ ਸਾਹਿਬ ਜੀ’ ਦੇ ਸਰੂਪਾਂ ਦੀ ਬੇਅਦਬੀ ਦੇ ਤਾਰ, ਥੋੜੇ ਜਾਂ ਬਹੁਤ, ਦਿਲੀ ਕਮੇਟੀ ਨਾਲ
ਵੀ ਜੁੜਦੇ ਹਨ। ਐਸੀਆਂ ਅਨੇਕਾਂ ਹੋਰ ਮਿਸਾਲਾਂ ਵੀ ਹਨ।
ਧਰਮ ਪ੍ਰਚਾਰ ਕਮੇਟੀ ਦਿਲੀ ਦੇ ਚੈਅਰਮੈਨ ਇਸ ਵੇਲੇ ਤਰਸੇਮ ਸਿੰਘ ਜੀ ਹਨ। ਤਰਸੇਮ ਸਿੰਘ ਜੀ ਜਾਗਰੂਕ
ਪੰਥ ਦੀ ਇਕ ਜਾਣੀ ਪਹਿਚਾਣੀ ਸ਼ਖਸੀਅਤ ਹਨ। ਇਸ ਲਈ ਆਸ ਕੀਤੀ ਜਾਂਦੀ ਹੈ ਕਿ ਦਿਲੀ ਕਮੇਟੀ ਦੇ ਧਾਰਮਿਕ
ਪ੍ਰੋਗਰਾਮਾਂ ਵਿਚ ਗੁਰਮਤਿ ਦਾ ਅੰਸ਼ ਭਾਰੂ ਹੋਵੇਗਾ। ਪਰ ਇਹ ਵੀ ਸ਼ਾਇਦ ਇਕ ਭੁਲੇਖਾ ਮਾਤਰ ਹੀ ਹੈ।
ਇਸ ਦੀ ਜਿੰਦਾ ਮਿਸਾਲ ਦਿਲੀ ਕਮੇਟੀ ਵਲੋਂ 22-23 ਜੁਲਾਈ ਨੂੰ ਅੱਠਵੇਂ ਪਾਤਸ਼ਾਹ ਜੀ ਦੇ ਪ੍ਰਕਾਸ਼
ਪੁਰਬ ਵੇਲੇ ਕੀਤੇ ਸਮਾਗਮ ਹਨ। ਇਨ੍ਹਾਂ ਸਮਾਗਮਾਂ ਵਿਚ ਜਾਗਰੂਕ ਪੰਥ ਵਲੋਂ ‘ਬਲੈਕ-ਲਿਸਟ’ ਕੀਤੇ
‘ਰਾਗੀ’ ਪ੍ਰਮੁੱਖਤਾ ਨਾਲ ਬੁਲਾਏ ਗਏ। ਇਨ੍ਹਾਂ ਵਿਚ ਮੁੱਖ ਹਨ, ਗੁਰਇਕਬਾਲ ਸਿੰਘ ਮਾਤਾ ਕੌਲਾਂ,
ਚਮਨਪ੍ਰੀਤ ਸਿੰਘ ਲਾਲ, ਮਨਪ੍ਰੀਤ ਸਿੰਘ ਕਾਨਪੁਰੀ। ਗੁਰਇਕਬਾਲ ਸਿੰਘ ਜੀ ਬਾਰੇ ਹਰ ਸੁਚੇਤ ਸਿੱਖ
ਜਾਣਦਾ ਹੈ ਕਿ ਉਹ ਭੋਲੀ ਭਾਲੀ ਲੁਕਾਈ ਨੂੰ ਵਹਿਮਾਂ ਭਰਮਾਂ ਵਿਚ ਫਸਾ ਕੇ ਆਪਣਾ ਡੇਰਾ ਚਲਾ ਰਿਹਾ
ਹੈ। ਚਮਨਪ੍ਰੀਤ ਸਿੰਘ ਲਾਲ ਦਾ ਬ੍ਰਾਹਮਣੀ ਰੀਤਾਂ ਨਾਲ ਪਿਆਰ ਕਿਸੇ ਤੋਂ ਛੁਪਿਆ ਨਹੀਂ ਹੈ। ਐਸੀਆਂ
ਮਿਲਗੋਭਾ ਸਟੇਜਾਂ ਤੋਂ ਉਸ ਦੇ ਕੀਰਤਨ ਦੀਆਂ ਤਸਵੀਰਾਂ ਅਤੇ ਵੀਡੀਉ ਇੰਟਰਨੈਟ ’ਤੇ ਆਮ ਵੇਖੇ ਜਾ
ਸਕਦੇ ਹਨ। ਉੱਧਰ ਮਨਪ੍ਰੀਤ ਸਿੰਘ ਜੀ ਕਾਨਪੁਰੀ ਦੇ ‘ਦਸਮ ਗ੍ਰੰਥ’ ਪ੍ਰਤੀ ਪਿਆਰ ਤੋਂ ਬਹੁਤੇ ਸਿੱਖ
ਵਾਕਿਫ ਹਨ। ਐਸੇ ਰਾਗੀਆਂ ਨੂੰ ਆਪਣੇ ਸਮਾਗਮਾਂ ਵਿਚ ਬੁਲਾ ਕੇ ਗਲਤ ਸੰਦੇਸ਼ ਹੀ ਦਿੱਤਾ ਗਿਆ ਹੈ।
ਤਰਸੇਮ ਸਿੰਘ ਜੀ ਦੇ ਧਰਮ ਪ੍ਰਚਾਰ ਕਮੇਟੀ ਦੇ ਪ੍ਰਧਾਨ ਹੁੰਦੇ ਹੋਏ, ਐਸਾ ਹੋਣਾ ਬਹੁਤ ਅਫਸੋਸਜਨਕ
ਹੈ।
ਐਸੀ ਪਹੁੰਚ ਦਰਸਾਉਂਦੀ ਹੈ ਕਿ ਦਿਲੀ ਕਮੇਟੀ ਦੇ ਮੌਜੂਦਾ ਆਗੂ ਰਾਜਨੀਤਕ ਸਵਾਰਥਾਂ ਕਾਰਨ
‘ਪੁਜਾਰੀਆਂ’ ਪ੍ਰਤੀ ਤਾਂ ਪੂਰਨ ਰੂਪ ਵਿਚ ਜਵਾਬਦੇਹ ਹਨ, ਪਰ ‘ਗੁਰਮਤਿ’ ਪ੍ਰਤੀ ਜਵਾਬਦੇਹੀ ਦੀ ਬੇਹਦ
ਘਾਟ ਹੈ।
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
(15/08/11)
ਕਰਨੈਲ ਸਿੰਘ ਕੈਲ
ਸਿਆਟਲ ਅਤੇ ਸਪੋਕਨ ਦੀਆਂ ਸਿੱਖ ਸੰਗਤਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਅਹਿਮ ਇਨਕਲਾਬੀ
ਫ਼ੈਸਲਾ!!
ਬਾਦਲ ਦੇ ਜ਼ਰਖ਼ਰੀਦ ‘ਸੰਤ ਸਮਾਜ’ ਦੇ ਕਿਸੇ ਸੰਤ ਨੂੰ ਗੁਰਦੁਆਰਾ ਸਾਹਿਬ ਦੀ ਸਟੇਜ ਤੋਂ
ਨਹੀਂ ਬੋਲਣ ਦਿੱਤਾ ਜਾਵੇਗਾ!
ਸਿੱਖ ਯੂਥ ਆਫ਼ ਅਮੈਰੀਕਾ,ਅਮੈਰੀਕਨ ਸਿੱਖ ਆਰਗੇਨਾਈਜੇਸ਼ਨ ਅਤੇ ਗੁਰਮਤ ਚੇਤਨਾ ਲਹਿਰ ਕੈਲੋਫ਼ੋਰਨੀਆਂ
ਵਲੋਂ ਵੀ ਪੂਰਨ ਹਮਾਇਤ।
(ਸਿਆਟਲ) 14ਅਗਸਤ 2011: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਬਾਹਰ
ਵੱਸਦੇ ਸਿੱਖ ਜਗਤ ਦੀਆਂ ਬਾਜ਼ ਅੱਖਾਂ ਪੰਜਾਬ ਵਿੱਚ ਹੋ ਰਹੇ ਸਿਆਸੀ ਤਮਾਸ਼ੇ ਨੂੰ ਬੜੇ ਗਹੁ ਨਾਲ ਦੇਖ
ਰਹੀਆਂ ਹਨ। ਬਾਹਰਲੇ ਸਿੱਖਾਂ ਦੇ ਮਨਾ ਵਿੱਚ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਕਿ ਬਾਦਲ ਪਿਓ-ਪੁੱਤਰਾਂ
ਨੇ ਸਿੱਖ ਕੌਮ ਦਾ ਹੁਣ ਤੱਕ ਪੂਰੀ ਤਰ੍ਹਾਂ ਭਗਵਾਂ ਕਰਨ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਜਿਸ
ਵਿਚ ਡੇਰਿਆਂ ਵਿਚ ਮੱਥੇ ਰਗੜਨ ਤੋਂ ਲੈ ਕੇ ਮੰਦਰਾਂ ਵਿਚ ਹਵਨ ਕਰਨ, ਸ਼ਿਵਲਿੰਗ ਪੂਜਾ, ਆਰ.ਐੱਸ.ਐੱਸ
ਦੀਆਂ ਨਿੱਕਰਾਂ ਵਾਲਿਆਂ ਨੂੰ ਗੁਰੂ ਘਰਾਂ ਵਿਚ ਪਰੇਡਾਂ ਕਰਨ ਦੀ ਖੁੱਲ੍ਹ, ਸੌਦੇ ਸਾਧ ਦਾ ਮਾਮਲਾ,
ਨਾਨਕਸ਼ਾਹੀ ਕਲੰਡਰ ਦੀ ਵੱਢ-ਟੁੱਕ, ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ‘ਜਥੇਦਾਰਾਂ’ ਦੀ ਸਥਿਤੀ ਦੁਨੀਆ
ਸਾਹਵੇਂ ਹਾਸੋਹੀਣੀ ਬਣਾ ਕੇ ਰੱਖ ਦੇਣ ਵਰਗਾ ਬੱਜਰ ਪਾਪ ਆਦਿ ਸਾਬਤ ਕਰਦਾ ਹੈ ਕਿ ਬਾਦਲਾਂ ਨੇ ਪੁੱਜ
ਕੇ ਸਿੱਖ ਕੌਮ ਨਾਲ ਵੈਰ ਕਮਾਇਆ ਹੈ। ਅਜਿਹੇ ਚਿੱਟੇ ਸੱਚ ਦੇ ਹੁੰਦਿਆਂ ਜੇ ਸਿੱਖ ਸਟੇਜਾਂ ਤੇ ਸਿੱਖੀ
ਦੀਆਂ ਦੁਹਾਈਆਂ ਪਾਉਣ ਵਾਲਾ ਅਖੌਤੀ ਸੰਤ ਸਮਾਜ ਬਾਦਲ ਨਾਲ ਰਲ ਕੇ ਸਿੱਖ ਕੌਮ ਦੀਆਂ ਬੇੜੀਆਂ ਵਿਚ
ਹੋਰ ਵੱਟੇ ਪਾਉਣ ਤੁਰ ਪਿਆ ਹੈ ਤਾਂ ਸਿਆਟਲ ਦੀਆਂ ਸਿੱਖ ਸੰਗਤਾਂ ਨੇ ਫ਼ੈਸਲਾ ਕੀਤਾ ਹੈ ਕਿ ਬਾਦਲਾਂ
ਦੇ ਹੱਥਾਂ ਵਿਚ ਕੱਠਪੁੱਲਤੀਆਂ ਬਣ ਕੇ ਨੱਚਣ ਵਾਲੇ ਅਜਿਹੇ ਸੰਤ ਸਮਾਜ ਦਾ ਸਿੱਖ ਸਟੇਜਾਂ ਤੋਂ
ਬਾਈਕਾਟ ਕੀਤਾ ਜਾਵੇਗਾ ਤਾਂ ਕਿ ਸਿੱਖ ਸੰਗਤਾਂ ਇਨ੍ਹਾਂ ਦੇ ਅਸਲੀ ਚਿਹਰਿਆਂ ਨੂੰ ਪਹਿਚਾਣ ਕੇ ਹੋਰ
ਗੁਮਰਾਹ ਨਾ ਹੋਣ।
ਫੈਸਲੇ ਦੀ ਪੂਰੀ ਹਮਾਇਤ ਕਰਦਿਆਂ ਕੁਲਵੰਤ ਸਿੰਘ ਖੈਰਾ,ਸੰਤੋਖ ਸਿੰਘ ਡੈਲਸ,ਨਰਿੰਦਰ ਸਿੰਘ ਸੇਖੋਂ
‘ਸਿੱਖ ਯੂਥ ਆਫ਼ ਅਮੈਰੀਕਾ’,ਦਵਿੰਦਰ ਸਿੰਘ ‘ਅਮੈਰੀਕਨ ਸਿੱਖ ਆਰਗੇਨਾਈਜੇਸ਼ਨ’ਕਰਨੈਲ ਸਿੰਘ ਖਾਲਸਾ
‘ਗੁਰਮਤ ਚੇਤਨਾ ਲਹਿਰ ਕੈਲੋਫ਼ੋਰਨੀਆਂ’ ਅਤੇ ਬਲਰਾਜ ਸਿੰਘ ਸਪੋਕਨ ਮੁਖ ਸੇਵਾਦਾਰ ‘ਸਿੱਖ ਟੈਂਪਲ ਆਫ਼
ਸਪੋਕਨ ਵਾਸ਼ਿਗਟਨ’ ਵਲੋਂ ਸਮੂਹ ਸਿੱਖ ਜਥੇਬੰਦੀਆਂ,ਪੰਥਕ ਧਿਰਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ
ਸਿੱਖ ਸੰਗਤਾਂ ਨੂੰ ਇਸ ਫੈਸਲੇ ਉੱਤੇ ਦ੍ਰਿੜਤਾ ਨਾਲ ਪਹਿਰਾ ਦੇਣ ਲਈ ਬੇਨਤੀ ਕੀਤੀ।
ਸਿਆਟਲ ਦੀ ਸਿੱਖ ਸੰਗਤ ਅਮਰੀਕਾ-ਕੈਨੇਡਾ ਅਤੇ ਹੋਰ ਬਾਹਰ ਵੱਸਦੇ ਸਿੱਖ ਜਗਤ ਨੂੰ ਵੀ ਅਪੀਲ ਕਰਦੀ ਹੈ
ਕਿ ਬਾਦਲ ਵਰਗੇ ਭ੍ਰਿਸ਼ਟ, ਕਰੱਪਟ ਅਤੇ ਸਿੱਖ ਵਰੋਧੀ ਨਾਲ ਖਲੋਣ ਵਾਲਿਆਂ ਅਜਿਹੇ ਅਖੌਤੀ ਸੰਤਾਂ
ਸਾਧਾਂ ਦਾ ਸਿੱਖ ਸਟੇਜਾਂ ਤੋਂ ਹਮੇਸ਼ਾ ਲਈ ਬਾਈਕਾਟ ਕਰਨ ਤਾਂ ਕਿ ਬਾਦਲਾਂ ਦੀ ਇਸ ਅਮਰਵੇਲ ਤੋਂ
ਸਿੱਖੀ ਨੂੰ ਬਚਾਇਆ ਜਾ ਸਕੇ।
ਕਰਨੈਲ ਸਿੰਘ ਕੈਲ,
ਸਿਆਟਲ, ਵਾਸ਼ਿੰਗਟਨ।
(14/08/11)
ਅਵਤਾਰ ਸਿੰਘ ਮਿਸ਼ਨਰੀ
ਪੰਥਕ ਅਤੇ ਸੰਪ੍ਰਦਾਈ ਬਨਾਮ ਸਿੱਖ ਰਹਿਤ ਮਰਯਾਦਾ ਦਰਸ਼ਨ
ਅਵਤਾਰ ਸਿੰਘ ਮਿਸ਼ਨਰੀ (5104325827)
ਸਿੱਖ ਰਹਿਤ ਮਰਯਾਦਾ-ਦਰਸ਼ਨ, ਚਾਰ ਸ਼ਬਦਾਂ ਦਾ ਸੁਮੇਲ ਹੈ।
1.
ਸਿੱਖ
ਸੰਸਕ੍ਰਿਤ ਦਾ ਲਫਜ਼ ਹੈ ਜਿਸ ਦੇ ਅਰਥ ਹਨ ਚੇਲਾ, ਸ਼ਗਿਰਦ, ਸਿੱਖਣ ਵਾਲਾ ਅਤੇ ਸਿਖਿਆ। ਸਿੱਖ-ਸਿੱਖਣ
ਵਾਲਾ (ਸੋ ਗੁਰੂ ਸੋ ਸਿਖੁ ਕਥੀਅਲੇ-503) ਸਿੱਖ-ਸਿਖਿਆ
(ਸਤਿਗੁਰ ਸਾਚੀ ਸਿਖ ਸੁਣਾਈ-117)
ਸਿੱਖੁ-ਮਜਹਬ ਜਾਂ ਧਰਮ
ਜੋ ਗੁਰੂ ਨਾਨਕ ਸਾਹਿਬ ਤੋਂ ਚਲਿਆ, ਗੁਰੂ ਨਾਨਕ ਸਾਹਿਬ ਜੀ ਦੇ ਸੱਚ ਧਰਮ ਦਾ ਪਾਂਧੀ (ਗੁਰੁ ਸਤਿਗੁਰ
ਕਾ ਜੋ ਸਿਖੁ ਅਖਾਏ-305)
2.
ਰਹਿਤ-ਮਰਯਾਦਾ
ਅਤੇ ਰਹਿਣੀ (ਮੁਖ ਤੇ ਪੜਤਾ ਟੀਕਾ ਸਹਿਤ॥ ਹਿਰਦੈ ਰਾਮੁ ਨਹੀਂ ਪੂਰਨ ਰਹਿਤ-887) ਰਹਿਣੀ ਰਹਿ ਸੋਈ
ਸਿੱਖ ਮੇਰਾ (ਰਹਿਤਨਾਮਾ)
3.
ਮਰਯਾਦਾ-ਕਨੂੰਨ
ਅਤੇ ਰਹਿਣ ਸਹਿਣ ਦੇ ਨਿਯਮ
4.
ਦਰਸ਼ਨ-ਇਹ
ਵੀ ਸੰਸਕ੍ਰਿਤ ਦਾ ਲਫਜ਼ ਹੈ, ਫਲਸਫਾ, ਸਿਧਾਂਤ ਅਤੇ ਮੱਤ। ਦੁਨੀਆਂ ਵਿੱਚ ਅਨੇਕਾਂ ਮੱਤ ਮਤਾਂਤਰ ਹਨ
ਅਤੇ ਉਨ੍ਹਾਂ ਦੀ ਮਰਯਾਦਾ (ਨਿਯਮ) ਵੀ ਸਭ ਦੇ ਵੱਖਰੇ-ਵੱਖਰੇ ਹਨ। ਪੰਥਕ ਅਨੇ ਸੰਪ੍ਰਦਾਈ ਦੋ ਵੱਖਰੇ
ਸ਼ਬਦ ਹਨ। ਪੰਥਕ-ਸਿੱਖ
ਪੰਥ ਵਾਲੀ। ਸੰਪ੍ਰਦਾਈ-ਵੱਖ-ਵੱਖ
ਸੰਪ੍ਰਦਾਵਾਂ ਅਤੇ ਡੇਰਿਆਂ ਦੀ। ਇਵੇਂ ਹੀ ਸਿੱਖ ਵੀ ਇੱਕ ਮੱਤ ਹੈ ਅਤੇ ਇਸ ਦੇ
ਆਪਣੇ ਵੱਖਰੇ ਨਿਯਮ ਹਨ ਜੋ
ਪਵਿਤ੍ਰ ਗ੍ਰੰਥ
“ਗੁਰੂ ਗ੍ਰੰਥ ਸਾਹਿਬ”
ਦੇ ਅਧਾਰਤ ਹੋਣੇ ਚਾਹੀਦੇ ਹਨ।
ਸਿੱਖ ਮੱਤ ਦੇ ਬਾਨੀ ਬਾਬਾ ਨਾਨਕ ਜੀ ਅਤੇ ਬਾਕੀ ਨੌਂ ਉਨ੍ਹਾਂ ਦੇ ਜਾਂਨਸ਼ੀਨ
ਸਨ। ਬਾਕੀ ਮੱਤਾਂ ਨਾਲੋਂ ਸਿੱਖ ਮੱਤ ਦੀ ਇਹ ਵਿਲੱਖਣਤਾ ਹੈ ਕਿ ਇਸ ਮੱਤ ਦੇ ਪਵਿੱਤਰ ਗ੍ਰੰਥ ਵਿੱਚ
ਉਨ੍ਹਾਂ ਭਗਤਾਂ ਅਤੇ ਮਹਾਂਪੁਰਖਾਂ ਦੀ ਰਚਨਾ ਵੀ ਅੰਕਿਤ ਹੈ ਜੋ ਦੂਜੇ ਮੱਤਾਂ ਨਾਲ ਸਬੰਧਤ ਹੁੰਦੇ
ਹੋਏ ਵੀ ਸੱਚ ਹੱਕ ਦੇ ਧਾਰਨੀ ਸਨ। ਬਾਬੇ ਨਾਨਕ ਤੋਂ ਲੈ ਕੇ ਦਸ਼ਮੇਸ਼ ਪਾਤਸ਼ਾਹ ਤੱਕ ਸਿੱਖਾਂ ਦੀ ਰਹਿਤ
ਮਰਯਾਦਾ, ਗੁਰੂਆਂ-ਭਗਤਾਂ ਦੀ ਪਵਿੱਤਰ ਬਾਣੀ ਅਨੁਸਾਰ ਸੀ। ਫਿਰ ਬਾਬਾ ਬੰਦਾ ਸਿੰਘ ਬਹਾਦਰ ਅਤੇ ਸਿੱਖ
ਮਿਸਲਾਂ ਤੱਕ ਸਿੱਖ ਕੌਮ ਦੀ ਟੱਕਰ ਮੁਗਲੀਆ ਹਕੂਮਤ ਨਾਲ ਰਹੀ ਜੋ ਸਿੱਖਾਂ ਦਾ ਨਾਮੋ-ਨਿਸ਼ਾਨ ਮਿਟਾਉਣਾ
ਚਾਹੁੰਦੀ ਸੀ। ਸਿੱਖਾਂ ਨੂੰ ਆਪਣੀ ਹੋਂਦ ਬਚਾਉਣ ਲਈ ਜੰਗਲਾਂ-ਬੇਲਿਆਂ ਵਿੱਚ ਵੀ ਰਹਿਣਾ ਪਿਆ। ਉਸ
ਵੇਲੇ ਸਿੱਖ ਗੁਰਦੁਆਰਿਆਂ ਦੀ ਸੇਵਾ-ਸੰਭਾਲ ਦੇ ਬਹਾਨੇ ਉਦਾਸੀ ਅਤੇ ਨਿਰਮਲੇ ਸਾਧੂ ਧਰਮ ਅਸਥਾਨਾਂ ਤੇ
ਕਾਬਜ ਹੋ ਗਏ। ਫਿਰ ਮਹਾਂਰਾਜੇ ਰਣਜੀਤ ਸਿੰਘ ਨੇ ਸਿੱਖ ਮਿਸਲਾਂ ਇਕੱਠੀਆਂ ਕਰਕੇ, ਇੱਕ ਵਿਸ਼ਾਲ ਸਿੱਖ
ਰਾਜ ਕਾਇਮ ਕੀਤਾ। ਉਸ ਵੇਲੇ ਵੀ ਮਹਾਂਰਾਜੇ ਨੂੰ ਮੁਗਲ ਪਠਾਨਾਂ ਨਾਲ ਜੰਗ ਯੁੱਧ ਕਰਨੇ ਪਏ।
ਮਹਾਂਰਾਜਾ ਬੜਾ ਫਰਾਕ ਦਿਲ ਸੀ, ਉਸ ਨੇ ਆਪਣੇ ਰਾਜ ਵਿੱਚ ਹਿੰਦੂ, ਮੁਸਲਿਮ, ਸਿੱਖ ਅਤੇ ਈਸਾਈਆਂ ਨੂੰ
ਸ਼ਾਮਲ ਕੀਤਾ ਹੋਇਆ ਸੀ। ਇਸ ਫਰਾਕ ਦਿਲੀ ਦਾ ਨਾਜਾਇਜ਼ ਫਾਇਦਾ ਉਠਾ ਕੇ, ਡੋਗਰੇ ਅਤੇ ਕੇਸਾਧਾਰੀ
ਸਨਾਤਨੀ ਸਾਧ-ਸੰਤ ਸਿੱਖ ਧਰਮ ਅਸਥਾਨਾਂ ਤੇ ਕਾਬਜ ਹੋ ਗਏ ਅਤੇ ਬਹੁਤ ਸਾਰੀਆਂ ਬ੍ਰਾਹਮਣੀ ਰੀਤਾਂ
ਸਿੱਖ ਮਰਯਾਦਾ ਵਿੱਚ ਦਾਖਲ ਕਰ ਦਿੱਤੀਆਂ।
ਫਿਰ ਕਿਤੇ ਸਿੰਘ ਸਭਾ ਵੇਲੇ ਜਾ ਕੇ, ਸੂਝਵਾਨ ਸਿੱਖਾਂ ਨੇ ਸੋਚ ਸਮਝ ਕੇ ਅਤੇ
ਵੱਖ-ਵੱਖ ਦੇਸ਼ਾਂ ਦੀਆਂ ਵੱਖ-ਵੱਖ ਜਥੇਬੰਦੀਆਂ ਅਤੇ ਸਿੱਖ ਸੰਪ੍ਰਦਾਵਾਂ ਦੀ ਰਾਇ ਲੈ ਕੇ
“ਬਿਖਰੇ ਪਏ ਪੁਰਾਤਨ ਰਹਿਤਨਾਮਿਆਂ”
ਦਾ ਮੰਥਨ ਕਰਕੇ
“ਸਿੱਖ ਰਹਿਤ ਮਰਯਾਦਾ”
ਤਿਆਰ ਕੀਤੀ, ਜੋ ਗੁਰੂ ਗ੍ਰੰਥ ਸਾਹਿਬ ਜੀ ਦੇ
ਸਿਧਾਂਤਾਂ ਦੇ ਅਧਾਰਤ ਹੋਣੀ ਚਾਹੀਦੀ ਸੀ ਪਰ ਸੰਤ-ਮੱਤ ਭਾਰੂ ਹੋਣ ਕਰਕੇ ਨਾਂ ਹੋ ਸੱਕੀ। ਫਿਰ ਵੀ
ਡੇਰਿਆਂ ਦੀ ਵੱਖ-ਵੱਖ ਮਰਯਾਦਾਵਾਂ ਨਾਲੋਂ ਇਹ ਬਹੁਤ ਚੰਗੀ ਸੀ, ਏਕਤਾ ਨੂੰ ਮੁੱਖ ਰੱਖ ਕੇ ਹੀ ਐਸਾ
ਕੀਤਾ ਗਿਆ। ਸਿੱਖਾਂ ਨੇ ਸੋਚਿਆ ਕਿ ਪਹਿਲਾਂ ਗੁਰਧਾਮ ਡੇਰਾਵਾਦੀਆਂ ਅਤੇ ਅੰਗ੍ਰੇਜਾਂ ਦੇ ਪਿੱਠੂਆਂ
ਤੋਂ ਅਜ਼ਾਦ ਕਰਵਾ ਲਈਏ ਅਤੇ ਪ੍ਰਬੰਧ ਸੰਭਾਲ ਕੇ
“ਸਿੱਖ ਰਹਿਤ ਮਰਯਾਦਾ”
ਇੱਕਸਾਰ ਲਾਗੂ ਕਰ ਦੇਵਾਂਗੇ ਪਰ ਉਦਾਸੀ,
ਨਿਰਮਲਿਆਂ ਅਤੇ ਹੋਰ ਡੇਰੇਦਾਰਾਂ ਨੇ ਗੁਰੂ ਪੰਥ ਨੂੰ ਪਿੱਠ ਦੇ ਕੇ, ਆਪੋ ਆਪਣੇ ਡੇਰੇ ਵਿੱਚ
ਡੇਰਾਵਾਦੀ ਮਰਯਾਦਾ ਲਾਗੂ ਰੱਖੀ। ਜਦ ਸ੍ਰੋਮਣੀ ਕਮੇਟੀ ਹੋਂਦ ਵਿੱਚ ਆਈ, ਇਤਿਹਾਸਕ ਗੁਰਦੁਆਰਿਆਂ ਅਤੇ
ਸਿੱਖ ਤਖਤਾਂ ਦਾ ਪ੍ਰਬੰਧ ਇਸ ਦੇ ਹੱਥ ਆ ਗਿਆ ਪਰ ਭਾਣਾਂ ਇਹ ਵਰਤਿਆ ਕਿ ਇਨ੍ਹਾਂ ਡੇਰਿਆਂ ਅਤੇ
ਸੰਪ੍ਰਦਾਵਾਂ ਤੋਂ ਪੜ੍ਹੇ ਪਾਠੀ, ਗ੍ਰੰਥੀ, ਰਾਗੀ ਅਤੇ ਢਾਡੀ ਗੁਰਦੁਆਰਿਆਂ ਵਿੱਚ ਸੇਵਾ ਨਿਭਾਉਂਦੇ
ਸਨ, ਜੋ ਡੇਰਾਵਦੀ ਮਰਯਾਦਾ ਹੀ ਪਾਲਦੇ ਰਹੇ। ਸਿੱਖ ਸ਼ਰਧਾਲੂਆਂ ਨੂੰ ਕੇਵਲ ਪਾਠ, ਕੀਰਤਨ, ਕਥਾ ਅਤੇ
ਢਾਡੀ ਵਾਰਾਂ, ਪੈਸੇ ਭੇਟਾ ਦੇ ਕੇ ਕਰਾਉਣ ਤੱਕ ਹੀ ਸੀਮਤ ਕਰ ਦਿੱਤਾ। ਬਹੁਤੇ ਸਿੱਖ, ਧਰਮ,
ਗਿਆਨ ਅਤੇ ਮਰਯਾਦਾ ਪੱਖੋਂ, ਆਪ ਪਾਠ
“ਕਰਨ” ਦੀ ਬਜਾਏ
“ਕਰੌਣ”
ਕਰਕੇ ਅਗਿਆਨੀ ਹੋ, ਕਰਮਕਾਂਡਾਂ ਦੇ ਭੰਬਲ ਭੂਸਿਆਂ ਵਿੱਚ
ਫਸ ਗਏ, ਗੋਲਕਾਂ ਦੇ ਪੈਸੇ ਨੇ ਪ੍ਰਬੰਧਕਾਂ ਦਾ ਮਨ ਵੀ ਬੇਈਮਾਨ ਕਰ ਦਿੱਤਾ ਅਤੇ ਸ੍ਰੋਮਣੀ ਕਮੇਟੀ
ਦੀਆਂ ਵੀ ਚੋਣਾਂ ਹੋਣ ਲੱਗ ਪਈਆਂ। ਅਕਾਲੀ ਦਲ ਜੋ ਸਿੱਖਾਂ ਦੀ ਪੁਲੀਟੀਕਲ ਜਮਾਤ ਸੀ ਉਸ ਵਿੱਚ ਵੀ
ਮਾਇਅਧਾਰੀ ਅਤੇ ਚੌਧਰੀ ਟਾਈਪ ਲੀਡਰ ਘੁਸੜ ਗਏ ਅਤੇ ਸ਼੍ਰੋਮਣੀ ਕਮੇਟੀ ਦਾ ਵਿਸ਼ਾਲ ਪੈਸਾ, ਇਹ ਮਕਾਰੀ
ਲੀਡਰ, ਧਰਮ ਦੀ ਥਾਂ ਰਾਜਨੀਤੀ ਲਈ ਇਸਤੇਮਾਲ ਕਰਨ ਲੱਗ ਪਏ। ਸਿੱਖ ਤਖਤਾਂ ਦੇ ਜਥੇਦਾਰ (ਸਿੰਘ
ਸਾਹਿਬਾਂਨ) ਵੀ ਪਾਰਟੀਬਾਜੀ ਦਾ ਸ਼ਿਕਾਰ ਹੋ ਗਏ। ਇਸ ਕਰਕੇ
“ਸਿੱਖ ਰਹਿਤ ਮਰਯਾਦਾ”
ਸੰਪੂਰਨ ਤੌਰ ਤੇ ਗੁਰਦੁਆਰਿਆਂ ਵਿੱਚ ਲਾਗੂ ਨਾਂ
ਹੋ ਸੱਕੀ।
ਅਗਿਆਨੀ
(ਗੁਰੂ
ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਤੋਂ ਹੀਣੇ ਸਿੱਖ) ਤਮਾਮ ਡੇਰਿਆਂ ਅਤੇ ਸੰਪ੍ਰਾਦਵਾਂ ਦੀ ਦਲ-ਦਲ
ਵਿੱਚ ਫਸ ਗਏ। ਅੱਜ ਜੇ ਸਿੱਖ ਕੌਮ ਵਿੱਚ ਏਕਤਾ ਦੀ ਥਾਂ ਫੁੱਟ ਹੈ ਤਾਂ ਇਸ ਦਾ ਕਾਰਨ ਸਿੱਖ
“ਇੱਕ ਰਹਿਤ ਮਰਯਾਦਾ”
ਦੇ ਧਾਰਨੀ ਨਹੀਂ ਹਨ। ਐਸੇ ਬਿਖੜੇ ਸਮੇਂ ਜੇ
ਮਰਯਾਦਾ ਦੀ ਪਾਲਨਾਂ ਤੇ ਪ੍ਰਚਾਰ ਕੀਤਾ ਹੈ ਤਾਂ ਉਹ ਕੁੱਝ ਜਾਗਰੂਕ ਸਿੱਖ ਜਥੇਬੰਦੀਆਂ, ਸਿੰਘ
ਸਭਾਵਾਂ ਅਤੇ ਮਿਸ਼ਨਰੀ ਸਿੱਖਾਂ ਨੇ ਕੀਤਾ ਹੈ ਪਰ ਗੁਰਦੁਆਰਿਆਂ ਉੱਤੇ, ਡੇਰਿਆਂ ਨਾਲ ਸਬੰਧਤ,
ਮਿਲਗੋਭਾ ਮਰਯਾਦਾ ਦੇ ਧਾਰਨੀ, ਪ੍ਰਬੰਧਕ ਹਨ ਜੋ ਮਿਸ਼ਨਰੀ ਪ੍ਰਚਾਰਕਾਂ ਨੂੰ ਨਾਸਤਕ ਕਹਿ ਕੇ ਸਿੱਖ
ਸੰਗਤਾਂ ਨੂੰ ਭੜਕਾਉਂਦੇ ਰਹਿੰਦੇ ਹਨ। ਹੁਣ ਭਲੇ ਨੂੰ ਮੀਡੀਏ ਨੇ ਗੁਰਬਾਣੀ ਦਾ ਅਸਲੀ ਗਿਆਨ ਘਰ-ਘਰ
ਪੁਜਦਾ ਕਰ ਦਿੱਤਾ ਹੈ, ਇਸ ਕਰਕੇ ਸੰਗਤਾਂ ਇਨ੍ਹਾਂ ਮਹੰਤਾਂ ਰੂਪੀ ਪ੍ਰਬੰਧਕਾਂ ਤੋਂ ਸੁਚੇਤ ਹੋ
ਰਹੀਆਂ ਹਨ। ਜਿਸ ਦਾ ਨਤੀਜਾ ਵਿਚਾਰਵਾਨ ਜਥੇਬੰਦੀਆਂ ਅਤੇ ਪੰਥ ਦਰਦੀ ਸੱਜਨ ਆਪੋ ਆਪਣੇ ਤੌਰ ਤੇ ਵੀ-ਇਕਾ
ਬਾਣੀ, ਇਕੁ ਗੁਰੁ, ਇਕੋ ਸਬਦਿ ਵੀਚਾਰੁ॥ ਦੇ
ਸਿਧਾਂਤ ਅਨੁਸਾਰ “ਪੰਥਕ
ਰਹਿਤ ਮਰਯਾਦਾ” ਬਾਰੇ ਸੰਗਤਾਂ ਨੂੰ ਸੁਚੇਤ
ਕਰ ਰਹੇ ਹਨ। ਉਨ੍ਹਾਂ ਵਿੱਚੋਂ ਹੀ ਇੱਕ ਪੰਜਾਬੀ
“ਸਹਿਤਕਾਰ
ਪ੍ਰੋ. ਸੁਰਜੀਤ ਸਿੰਘ ਨਨੂੰਆਂ” ਜੋ ਆਪਣੀ
ਕ੍ਰਿਤ ਕਮਾਈ ਕਰਦਾ ਹੋਇਆ, ਇਸ ਪਾਸੇ ਤੁਰ ਪਿਆ। ਇਸ ਵੀਰ ਨੇ ਸਭ ਤੋਂ ਵੱਡਾ ਕੰਮ ਜੋ ਕੀਤਾ ਹੈ, ਉਹ
ਇਹ ਹੈ ਕਿ ਵੱਖ-ਵੱਖ ਡੇਰਿਆਂ, ਟਕਸਾਲਾਂ-ਸੰਪ੍ਰਦਾਵਾਂ ਦੀ ਮਰਯਾਦਾ ਇਕੱਠੀ ਕਰਕੇ, ਇੱਕ ਪੁਸਤਕ ਦਾ
ਰੂਪ ਦਿੱਤਾ, ਜਿਸ ਵਿੱਚ
“ਸਿੱਖ ਰਹਿਤ ਮਰਯਾਦਾ” ਵੀ ਅੰਕਤ ਕਰਨ ਦੇ
ਨਾਲ-ਨਾਲ ਡੇਰਿਆਂ, ਟਕਸਾਲਾਂ, ਸਿੱਖ-ਤਖਤਾਂ, ਸਿੱਖ-ਸੰਸਥਾਵਾਂ ਅਤੇ ਗੁਰਦੁਆਰਿਆਂ ਦੇ ਮੁਖੀਆਂ ਜਾਂ
ਉਨ੍ਹਾਂ ਨਾਲ ਸਬੰਧਤ ਪ੍ਰਬੰਧਕਾਂ ਤੋਂ ਇਸ ਪੁਸਤਕ
(ਸਿੱਖ ਰਹਿਤ ਮਰਯਾਦਾ ਦਰਸ਼ਨ)
ਬਾਰੇ ਸੰਦੇਸ਼ ਅਤੇ ਰਾਵਾਂ ਲਿਖਤੀ ਰੂਪ ਵਿੱਚ
ਲਈਆਂ। ਲੇਖਕ ਨੇ ਜਿੱਥੇ ਰੱਬੀ ਭਗਤਾਂ ਅਤੇ ਸਿੱਖ ਗੁਰੂਆਂ ਦੀ ਮਰਯਾਦਾ ਬਾਰੇ ਪੁਰਾਤਨ ਗ੍ਰੰਥਾਂ ਅਤੇ
ਰਹਿਤਨਾਮਿਆਂ ਦੇ ਹਵਾਲੇ ਦਿੱਤੇ ਹਨ ਓਥੇ ਡੇਰਿਆਂ ਅਤੇ ਟਕਸਾਲਾਂ ਵਿੱਚ ਅਜੋਕੀ ਕੀ ਮਰਯਾਦਾ ਚੱਲ ਰਹੀ
ਹੈ? ਬਾਰੇ ਵੀ ਵਿਸਥਾਰ ਨਾਲ ਲਿਖਿਆ ਹੈ।
ਸਿੱਖ ਤਖਤਾਂ ਅਤੇ ਜਥੇਦਾਰਾਂ ਦਾ ਜਿਕਰ ਕਰਦੇ ਹੋਏ ਅਕਾਲ ਤਖਤ ਦੇ ਸਾਬਕਾ
ਜਥੇਦਾਰ ਪ੍ਰੋ. ਦਰਸ਼ਨ ਸਿੰਘ ਖਾਲਸਾ ਬਾਰੇ ਲਿਖਿਆ ਹੈ ਕਿ ਉਹ ਅਕਾਲ ਤਖਤ ਤੇ ਪੇਸ਼ ਨਹੀਂ ਹੋਏ, ਵਿਸ਼ੇਸ਼
ਵਿਚਾਰਨਯੋਗ ਹੈ ਕਿਉਂਕਿ ਜਦ ਵੀ ਅਕਾਲ ਤਖਤ ਜਾਂ ਸਿੱਖਾਂ ਦੇ ਕੇਂਦਰੀ ਅਸਥਾਨਾਂ ਤੇ ਡੇਰੇਦਾਰ
ਮਹੰਤਾਂ ਅਤੇ ਵਕਤੀਆ ਸਰਕਾਰਾਂ ਦਾ ਕਬਜ਼ਾ ਹੋਇਆ, ਓਥੋਂ ਗਲਤ ਫੈਸਲੇ ਹੋਏ ਜੋ ਜਾਗਰੂਕ ਸਿੱਖਾਂ ਨੇ
ਕਦੇ ਵੀ ਪ੍ਰਵਾਨ ਨਹੀਂ ਕੀਤੇ। ਭਾਂਵੇ ਉੇਹ ਮਹੰਤ ਨਰੈਣੂ ਤੇ ਭਾਵੇਂ ਉਹ ਅੰਗ੍ਰੇਜਾਂ ਦੇ ਥਾਪੇ,
ਉਨ੍ਹਾਂ ਦੇ ਪਿੱਠੂ ਅਖੌਤੀ ਜਥੇਦਾਰ ਅਰੂੜ ਸਿੰਘ ਦੇ ਸਨ, ਜਿਨ੍ਹਾਂ ਨੇ ਪੰਥ ਦੀਆਂ ਸਿਰਮੌਰ ਵਿਦਵਾਨ
ਹਸਤੀਆਂ, ਸਿੰਘ ਸਭਾ ਦੇ ਮੋਢੀਆਂ ਗਿ. ਦਿੱਤ ਸਿੰਘ ਅਤੇ ਪ੍ਰੋ. ਗੁਰਮੁਖ ਸਿੰਘ ਜੀ ਨੂੰ ਪੰਥ ਚੋਂ
ਛੇਕ ਦਿੱਤਾ ਸੀ। ਲੇਖਕ ਨੇ ਇਸ ਪੁਸਤਕ ਵਿੱਚ
ਦੇਹਧਾਰੀ ਗੁਰੂ
ਅਤੇ ਸ਼ਬਦ ਗੁਰੂ
ਦੇ ਫਰਕ ਦਾ ਵੀ ਜਿਕਰ ਕੀਤਾ ਹੈ। ਦੇਹਧਾਰੀ ਗੁਰੂਡੰਮ ਦਾ ਪ੍ਰਚਾਰ ਅਤੇ ਪ੍ਰਸਾਰ ਕਰਨ ਵਾਲੇ ਸਭ ਤੋਂ
ਪਹਿਲੇ ਨਾਮਧਾਰੀ ਅਤੇ ਨੀਲਧਾਰੀ ਬਾਣੇ (ਨੌਸ਼ਹਿਰੇ ਵਾਲੇ) ਵਿਅਕਤੀ ਹਨ। ਲੇਖਕ ਨੇ ਭਗਤ ਅਤੇ ਗੁਰੂ ਦੇ
ਰੁਤਬੇ ਬਾਰੇ ਵੀ ਲਿਖਿਆ ਹੈ ਜਿਵੇਂ ਭਗਤ ਬਾਬਾ ਰਵਿਦਾਸ ਜੀ ਨਾਲ ਸਬੰਧਤ ਸਿੱਖ ਭਾਈਚਾਰਾ, ਗੁਰੂ
ਸਿਧਾਂਤਾਂ ਤੋਂ ਦੂਰ ਹੋ ਕੇ ਭਗਤ ਨੂੰ ਸਤਿਗੁਰੂ ਅਤੇ ਸਤਿ ਸ੍ਰੀ ਅਕਾਲ ਦੇ ਨਾਅਰੇ ਦੀ ਥਾਂ-ਜੋ
ਬੋਲੇ ਸੋ ਨਿਰਭੈ॥ ਬੋਲੋ ਰਵਿਦਾਸ ਗੁਰੂ ਕੀ ਜੈ॥
ਦੀ ਵੱਖਰੀ ਮਰਯਾਦਾ ਚਲਾਉਂਦਾ ਹੈ ਜਦ ਕਿ
“ਸਿੱਖ ਰਹਿਤ ਮਰਯਾਦਾ”
ਅਨੁਸਾਰ ਕਿਸੇ ਗੁਰ ਵਿਅਕਤੀ ਦੀ ਨਹੀਂ ਸਗੋਂ
“ਬੋਲੇ ਸੋ ਨਿਹਾਲ ਸਤਿ
ਸ਼੍ਰੀ ਅਕਾਲ” ਅਕਾਲ ਪੁਰਖ ਦੀ ਜੈ ਹੈ।
ਐਸ ਵੇਲੇ ਸਿੱਖ ਪੰਥ ਕਈ ਡੇਰਿਆਂ, ਟਕਸਾਲਾਂ ਅਤੇ ਜਥੇਬੰਦੀਆਂ ਵਿੱਚ ਬਿਖਰਿਆ
ਪਿਆ ਹੈ ਜਿਸ ਦਾ ਵੱਡਾ ਇੱਕ ਕਾਰਨ, ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਾਂ ਮੰਨਣਾ ਅਤੇ
ਦੂਜਾ ਸਭ ਨੇ ਆਪਣੀ-ਆਪਣੀ ਵੱਖਰੀ ਮਰਯਾਦਾ ਕਾਇਮ ਕਰਕੇ ਪੰਥਕ ਮਰਯਾਦਾ ਨੂੰ ਤਿਆਗਣਾ ਹੈ। ਜਰਾ
ਸੋਚੋ! ਜੇ ਇੱਕ ਦੇਸ਼ ਦਾ ਇੱਕ ਕਨੂੰਨ, ਇੱਕ ਧਰਮ ਦਾ ਇੱਕ ਬਾਨੀ, ਇੱਕ ਗ੍ਰੰਥ, ਇੱਕ ਨਿਸ਼ਾਨ ਤੇ
ਵਿਧਾਨ ਹੈ ਤਾਂ ਸਿੱਖ ਧਰਮ ਦਾ ਵੀ ਇੱਕ ਬਾਨੀ, ਇੱਕ ਗ੍ਰੰਥ, ਇੱਕ ਨਿਸ਼ਾਨ ਅਤੇ ਇੱਕ
ਵਿਧਾਨ (ਸਿੱਖ ਰਹਿਤ ਮਰਯਾਦਾ) ਹੈ। ਕੀ ਇੱਕ
ਦੇਸ਼ ਦੇ ਦੋ ਵਿਧਾਨ, ਦੋ ਨਿਸ਼ਾਨ ਜਾਂ ਇੱਕ ਧਰਮ ਦੇ ਦੋ ਵਿਧਾਨ ਅਤੇ ਦੋ ਨਿਸ਼ਾਨ ਹੋ ਸਕਦੇ ਹਨ? ਜਵਾਬ
ਹੈ ਕਦਾਚਿੱਤ ਨਹੀਂ। ਇਵੇਂ ਹੀ ਸਿੱਖਾਂ ਦਾ ਵੀ ਇੱਕ ਸ਼ਬਦ ਗੁਰੂ, ਇੱਕ ਵਿਧਾਨ ਅਤੇ ਇੱਕ ਨਿਸ਼ਾਨ ਹੈ।
ਪ੍ਰੋ. ਨਨੂੰਆਂ ਜੀ ਨੇ ਸਭ ਤਰ੍ਹਾਂ ਦੇ ਸਿੱਖਾਂ ਦਾ ਧਿਆਨ ਇਸ ਪੁਸਤਕ ਵਿੱਚ ਖਿਚਿਆ ਹੈ। ਜੋ ਜੋ ਵੀ
ਸਿੱਖ ਇਸ ਪੁਸਤਕ ਨੂੰ ਗਹੁ ਨਾਲ ਪੜ੍ਹੇਗਾ ਪਹਿਲੇ ਤੇ ਵੱਖ-ਵੱਖ ਰੰਗ-ਬਰੰਗੀਆਂ ਅਤੇ ਹਾਸੇ-ਮਜਾਕ ਦਾ
ਵਿਸ਼ਾਂ ਬਣੀਆਂ ਕੌਤਕੀ ਮਰਯਾਦਾਵਾਂ ਤੇ ਹੱਸੇਗਾ ਅਤੇ ਸੋਚੇਗਾ ਸਿੱਖ ਲੀਰੋ-ਲੀਰ ਕਿਉਂ ਹੋਏ ਪਏ ਹਨ?
ਪ੍ਰੋ. ਨਨੂੰਆਂ ਜੀ ਨੇ ਵੱਖ-ਵੱਖ ਪ੍ਰਕਾਰ ਦੇ ਸਿੱਖ ਜਿਵੇਂ ਕੂਕੇ
(ਨਾਮਧਾਰੀ), ਨੀਲਧਾਰੀ, ਉਦਾਸੀ, ਨਿਰਮਲੇ, ਸੰਪ੍ਰਦਾਈ, ਨਿਹੰਗ ਸਿੰਘ, ਨਾਨਕਸਰਈਏ, ਟਕਸਾਲੀ ਅਤੇ
ਅਖੰਡਕੀਰਤਨੀਏਂ ਆਦਿ ਸਿੱਖਾਂ ਦਾ ਉਨ੍ਹਾਂ ਦੀ ਰੰਗ ਬਰੰਗੀ ਅਤੇ ਕਰਮਕਾਂਡੀ ਮਰਯਾਦਾ ਸਹਿਤ ਜਿਕਰ
ਕਰਦਿਆਂ, ਡੇਰੇਦਾਰਾਂ ਨੂੰ ਤਿੰਨ ਤਰ੍ਹਾਂ ਨਾਲ ਬਿਆਨ ਕੀਤਾ ਹੈ ਜਿਵੇਂ ਰਾਧਾ ਸੁਆਮੀ, ਨਿਰੰਕਾਰੀ,
ਆਸ਼ੂਤੋਸ਼, ਡੇਰਾ ਬੱਲਾਂ ਅਤੇ ਸੌਧਾ ਸਾਧ ਸਿਰਸਾ ਵਾਲੇ ਕਿਸੇ ਨਾਂ ਕਿਸੇ ਰੂਪ ਵਿੱਚ ਗੁਰਬਾਣੀ ਨੂੰ
ਵਰਤਦਿਆਂ, ਰੱਬ ਨੂੰ ਮਿਲਣ ਦਾ ਵੱਖਰਾ ਰਾਹ, ਦੇਹਧਾਰੀ ਗੁਰੂ ਰਾਹੀਂ ਦਸਦੇ ਹਨ ਅਤੇ ਨਿਸ਼ਚੇ ਹੀ
ਇਨ੍ਹਾਂ ਦੀ ਮਰਯਾਦਾ ਸਨਾਤਨ ਮੱਤ ਦੇ ਨੇੜੇ ਹੁੰਦੀ ਹੈ। ਦੂਜੀ ਤਰ੍ਹਾਂ ਦੇ ਡੇਰੇਦਾਰ ਜੋ ਆਪਣੇ ਨਾਂ
ਨਾਲ ਭਾਈ, ਬਾਬਾ ਅਤੇ ਸੰਤ ਲਫਜ਼ ਵਰਤੇ ਹਨ ਪਰ ਇਹ ਵੀ
“ਪੰਥ ਪ੍ਰਵਾਣਿਤ ਸਿੱਖ ਰਹਿਤ
ਮਰਯਾਦਾ” ਨੂੰ ਨਹੀਂ ਮੰਨਦੇ ਸਗੋਂ ਡੇਰਾਵਾਦੀ
ਮਰਯਾਦਾ ਦੇ ਧਾਰਨੀ ਹੁੰਦੇ ਹਨ। ਤੀਜੀ ਤਰ੍ਹਾਂ ਦੇ ਡੇਰੇਦਾਰ ਜੋ ਆਪਣੇ ਆਪ ਨੂੰ ਅੰਮ੍ਰਿਤਧਾਰੀ ਪੂਰਨ
ਸਿੱਖ ਦਰਸਾਉਂਦੇ ਹਨ, ਜੋ ਦੇਹਧਾਰੀ ਵਿਅਕਤੀ ਨੂੰ ਗੁਰੂ ਨਹੀਂ ਮੰਨਦੇ ਜਿਵੇਂ ਟਕਸਾਲੀ ਅਤੇ ਅਖੰਡ
ਕੀਰਤਨੀਏਂ। ਇਹ ਸਿੱਖ, ਰਹਿਤ ਮਰਯਾਦਾ ਧਾਰਨ ਦਾ, ਦਾਅਵਾ ਤਾਂ ਕਰਦੇ ਹਨ ਪਰ ਪੰਥ ਪ੍ਰਵਾਣਿਤ
“ਸਿੱਖ ਰਹਿਤ ਮਰਯਾਦਾ”
ਪੂਰਨ ਤੌਰ ਤੇ ਇਨ੍ਹਾਂ ਦੀਆਂ ਜਥੇਬੰਦੀਆਂ ਵਿੱਚ
ਵੀ ਲਾਗੂ ਨਹੀਂ। ਇਸ ਤੋਂ ਇਲਾਵਾ ਊਟ-ਪਟਾਂਗੀ-ਭੇਖਧਾਰੀ ਡੇਰੇਦਾਰ, ਹਰ ਗਲੀ, ਮੁਹੱਲੇ, ਪਿੰਡ ਅਤੇ
ਸ਼ਹਿਰ ਵਿੱਚ ਅੰਨ੍ਹੀ ਸ਼ਰਧਾ ਵਾਲਿਆਂ ਨੂੰ ਲੁੱਟਣ ਲਈ ਆਪੋ-ਆਪਣੀਆਂ ਲੋਟੂ ਦੁਕਾਨਾਂ ਖੋਲੀ ਫਿਰਦੇ ਹਨ।
ਪ੍ਰੋ. ਨਨੂੰਆਂ ਨੇ ਵੰਣਗੀ ਮਾਤਰ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਅਤੇ ਡੇਰੇਦਾਰਾਂ ਦਾ ਸੰਖੇਪ
ਵਰਣਨ ਕਰਦੇ ਹੋਏ, “ਪੰਥ
ਪ੍ਰਵਾਣਿਤ ਸਿੱਖ ਰਹਿਤ ਮਰਯਾਦਾ” ਵੀ ਇਸ
ਪੁਸਤਕ ਵਿੱਚ ਛਾਪੀ ਹੈ ਅਤੇ ਸਿੱਖ ਜਥੇਬੰਦੀਆਂ ਦੇ ਮੁਖੀਆਂ, ਗੁਰਦੁਆਰਿਆਂ ਦੇ ਪ੍ਰਬੰਧਕਾਂ,
ਟਕਸਾਲੀਆਂ ਅਤੇ ਡੇਰੇਦਾਰਾਂ ਦੀਆਂ ਰਾਵਾਂ ਅਤੇ ਵਿਚਾਰ–ਸੰਦੇਸ਼ ਲੈ ਕੇ ਇਸ ਪੁਸਤਕ ਵਿੱਚ ਤਸਵੀਰਾਂ
ਸਮੇਤ ਛਾਪਣ ਵਿੱਚ ਵੀ ਕਾਮਯਾਬ ਰਿਹਾ ਹੈ। ਕੁਝਕੁ ਛਪਾਈ ਅਤੇ ਸਿਧਾਂਤਕ ਤਰੁੱਟੀਆਂ ਨੂੰ ਛੱਡ ਕੇ,
ਲੇਖਕ ਇਸ ਪੁਸਤਕ ਰਾਹੀਂ ਸਮੁੰਚੇ ਸਿੱਖ ਪੰਥ ਦੀ
“ਮਰਯਾਦਾ”
ਨੂੰ ਇੱਕ ਕਰਨ ਦਾ ਸੁਨੇਹਾ ਦੇਣ ਵਿੱਚ ਕਾਫੀ ਹੱਦ ਤੱਕ
ਕਾਮਯਾਬ ਰਿਹਾ ਹੈ।
ਜੇ ਸਾਰੇ ਜਾਗਰੂਕ ਸਿੱਖ ਇੱਕ ਮੰਚ ਤੇ ਇਕੱਠੇ ਹੋ ਜਾਣ ਤਾਂ, ਮਜ਼ੂਦਾ
ਪ੍ਰਵਾਣਿਤ “ਸਿੱਖ ਰਹਿਤ ਮਰਯਾਦਾ” ਦਾ ਮੰਥਨ ਕਰਕੇ ਅਤੇ ਇਸ ਨੂੰ ਗੁਰਬਾਣੀ ਦੀ ਕਸਵੱਟੀ ਤੇ
ਪਰਖ ਕੇ, ਅਧੁਨਿਕ ਤਰੀਕੇ ਨਾਲ ਐਸੀ ਮਰਯਾਦਾ ਤਿਆਰ ਕਰਨੀ ਚਾਹੀਦੀ ਹੈ ਜੋ ਸਮੁੱਚੀ ਦੁਨੀਆਂ, ਹਰ
ਦੇਸ਼, ਇਲਾਕੇ, ਮੌਸਮ, ਮਨੁੱਖਾਂ ਅਤੇ ਸਿੱਖ ਜਥੇਬੰਦੀਆਂ ਵਿੱਚ ਅਪਣਾਈ ਜਾ ਸੱਕੇ। ਜੇ ਨਿਰਪੱਖ ਹੋ ਕੇ
ਸੋਚਿਆ ਜਾਵੇ ਤਾਂ ਇਲੱਲੇ ਸਿੱਖਾਂ ਹੀ ਨਹੀਂ ਬਲਕਿ ਸਮੁੱਚੀ ਮਾਨਵਤਾ ਨੂੰ ਸਰਬਸਾਂਝੀਵਾਲਤਾ ਦਾ
ਸੰਦੇਸ਼ ਦੇਣ ਵਾਲੇ “ਗੁਰੂ ਗ੍ਰੰਥ ਸਾਹਿਬ” ਦੇ ਸਿਧਾਂਤ ਅਨੁਸਾਰ-
ਇਕਾ
ਬਾਣੀ ਇਕੁ ਗੁਰ ਇਕੋ ਸ਼ਬਦਿ ਵੀਚਾਰ॥ ਵਾਲੀ
ਮਰਯਾਦਾ ਹੀ ਅਪਨਾਣੀ ਚਾਹੀਦੀ ਹੈ। ਹੁਣ ਸਿੱਖਾਂ ਦੀ ਧਾਰਮਿਕ ਸੰਸਥਾ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ
ਆ ਰਹੀਆਂ ਹਨ। ਉਸ ਵਿੱਚ ਵੀ ਸਿਧਾਂਤਕ ਮਰਯਾਦਾ ਦੇ ਧਾਰਨੀ ਗੁਰਸਿੱਖਾਂ ਨੂੰ ਇਸ ਦੇ ਮੈਂਬਰ ਬਣਨਾ
ਚਾਹੀਦਾ ਹੈ ਅਤੇ ਵੋਟਰ ਵੀ ਮਰਯਾਦਾ ਤੋਂ ਜਾਣੂੰ ਅਤੇ ਧਾਰਨੀ ਹੋਣੇ ਚਾਹੀਦੇ ਹਨ। ਸੋ ਐਸ ਵੇਲੇ
“ਸਿੱਖ ਰਹਿਤ ਮਰਯਾਦਾ” ਤੇ ਗੋਸਟੀਆਂ ਕਰਨੀਆਂ, ਸਮੀਖਿਆਵਾਂ ਕਰਨੀਆਂ ਅਤੇ ਸੈਮੀਨਾਰ ਕਰਾਉਣੇ
ਪੰਥਕ ਏਕਤਾ ਦੇ ਰਾਹ ਦਰਸਾਰੇ ਬਣ ਸਕਦੇ ਹਨ।
ਅਖੀਰ ਤੇ ਮੈਂ ਸਹਿਤਕ ਵਿਦਵਾਨਾਂ ਅਤੇ ਪ੍ਰੇਮੀਆਂ ਨੂੰ ਪੁਰਜੋਰ ਬੇਨਤੀ ਕਰਦਾ
ਹਾਂ ਕਿ ਇਕੱਲੇ ਦੁਨੀਆਵੀ ਸਹਿਤ ਤੇ ਹੀ ਨਾਂ ਲਿਖੀ ਤੇ ਗਾਈ ਜਾਣ, ਧਾਰਮਿਕ, ਰੂਹਾਨੀ ਅਤੇ ਅਗਾਂਹਵਧੂ
ਸਿਧਾਂਤਕ ਸਹਿਤ ਵੱਲ ਵੀ, ਕਲਮਾਂ ਦੀ ਮੁਹਾਰ ਮੋੜਨ ਤਾਂ ਕਿ ਜਨਤਾ ਵਿੱਚ ਰੱਬੀ ਅਤੇ ਦੁਨੀਆਵੀ ਗਿਆਨ
ਵੰਡਿਆ ਜਾ ਸੱਕੇ। ਸਾਨੂੰ ਸਰਬਸਾਂਝੇ ਵਿਗਿਆਨਮਈ ਧਰਮ ਤੋਂ ਮੁੱਖ ਨਹੀਂ ਮੋੜਨਾ ਚਾਹੀਦਾ ਜਿਸ ਵਿੱਚ
ਸਰਬੱਤ ਦਾ ਭਲਾ ਹੁੰਦਾ ਹੋਵੇ।
(14/08/11)
ਬਸੰਤ ਕੌਰ /ਸਤਨਾਮ ਕੌਰ: ਫਰੀਦਾਬਾਦ
ਫੇਸਬੁਕ `ਤੇ ਬਚਿੱਤਰ ਨਾਟਕ ਅਖੌਤੀ ਦਸਮ ਗ੍ਰੰਥ ਦੇ ਨਾਂ ਤੋਂ ਚਲ ਰਹੇ ਗਰੁੱਪ ਨੇ ਹਰ ਮਹੀਨੇ ਦੀ ੧੩
ਨੂੰ ਕਾਲਾ ਦਿਵਸ ਵੱਜੋਂ ਮਨਾਉਣ ਦਾ ਫੈਸਲਾ ਲਿਆ
(੧੪ ਅਗਸਤ ੨੦੧੧; ਬਸੰਤ ਕੌਰ ਫ਼ਰੀਦਾਬਾਦ)
ਬੱਚਿੱਤਰ ਨਾਟਕ ਦਾ ਪਾਜ਼ ਉਘੇੜਨ ਲਈ ਇੰਟਰਨੈਟ `ਤੇ ਫੇਸਬੁੱਕ ਉਤੇ ਚਲ ਰਿਹਾ ਗਰੁੱਪ ਬਚਿੱਤਰ
ਨਾਟਕ/ਅਖੌਤੀ ਦਸਮ ਗ੍ਰੰਥ ਦੇ ਮੈਂਬਰਾਂ ਨੇ ਵੀ ਹਰ ਮਹੀਨੇ ਦੀ ੧੩ ਨੂੰ ਕਾਲਾ ਦਿਵਸ ਮਨਾਉਣ ਦਾ
ਫੈਸਲਾ ਲਿਆ। ਇਸ ਗਰੁੱਪ ਵਿੱਚ ੭੨੩੩ ਮੈਂਬਰ ਹਨ। ਇਸ ਗਰੁੱਪ ਦੇ ਸੇਵਾਦਾਰ ਸ. ਰੇਸ਼ਮ ਸਿੰਘ ਨੇ ਕਿਹਾ
ਕਿ ਅਸੀਂ ਇਹ ਮੰਨਦੇ ਹਾਂ ਕਿ ਸਮਾਂ ਕੋਈ ਵੀ ਮਾੜਾ ਜਾਂ ਚੰਗਾ ਨਹੀਂ ਹੁੰਦਾ ਇੱਕ ਹੀ ਸਮੇਂ ਵਿੱਚ
ਕੁੱਝ ਠੀਕ ਤੇ ਕੁੱਝ ਗਲਤ ਹੋ ਰਿਹਾ ਹੁੰਦਾ ਹੈ ਪਰ ਕਾਲਕਾ ਪੰਥੀਆਂ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ
ਕੀਤੇ ਗਏ ਅਪਮਾਨ ਅਤੇ ਬਚਿੱਤਰ ਨਾਟਕ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰਨ ਦੀਆਂ
ਕੀਤੀਆਂ ਜਾ ਰਹੀਆਂ ਕਾਰਵਾਈਆਂ ਨੂੰ ਮੁੱਖ ਰਖਦਿਆਂ ਅਸੀਂ ਵੀ ਫਰੀਦਾਬਾਦ ਦੀ ਸੰਗਤਾਂ ਵੱਲੋਂ ਸ਼ੁਰੂ
ਕੀਤੇ ਗਏ ਸੰਘਰਸ਼ “ਹਰ ਮਹੀਨੇ ਦੀ ੧੩ ਤਾਰੀਖ ਨੂੰ ਕਾਲੇ ਦਿਵਸ” ਵੱਜੋਂ ਮਨਾਉਣ ਦਾ ਫੈਸਲਾ ਕਰਦੇ ਹਾਂ
ਅਤੇ ਇਹ ਗਰੁੱਪ ਵੀ ਇਸ ੧੩ ਤਾਰੀਖ ਨੂੰ ਕਾਲੇ ਦਿਵਸ ਵਜੋਂ ਮਨਾਏ ਜਾਣ ਵਿੱਚ ਸ਼ਾਮਲ ਹੋ ਰਿਹਾ ਹੈ।
ਉਨ੍ਹਾਂ ਕਿਹਾ ਕਿ ਅੱਗੋਂ ਤੋਂ ਹਰ ਮਹੀਨੇ ਇਸ ਦਿਨ ਸਪੈਸ਼ਲ ਹੋਇਆ ਕਰੇਗਾ। ਸ. ਰੇਸ਼ਮ ਸਿੰਘ ਨੇ ਕਿਹਾ
ਕਿ ਇਸ ਅਸ਼ਲੀਲ ਗ੍ਰੰਥ ਨੂੰ ਸਿੱਖੀ ਵਿਚੋਂ ਬਾਹਰ ਕੱਢ ਕੇ ਸੁੱਟ ਦੇਣਾ ਚਾਹੀਦਾ ਹੈ ਕਿਉਂਕਿ ਇਸ ਕੂੜ
ਕਿਤਾਬ ਦੀ ਲਿਖਣ ਸ਼ੈਲੀ ਮਹਾਨ ਆਤਮਾਵਾਂ ਵਾਲੀ ਨਹੀਂ ਬਲਕਿ ਕੰਜਰਾਂ ਵਾਲੀ ਹੈ। ਉਨ੍ਹਾਂ ਕਿਹਾ ਕਿ
ਇਹਨਾਂ ਲੋਕਾਂ ਨੂੰ ਸ਼ਰਮ ਨਹੀਂ ਆਉਂਦੀ ਜੋ ਇਸ ਕੰਜਰ ਕਵਿਤਾ ਨੂੰ ਸਾਡੇ ਉਚੇ ਸੁਚੇ ਜੀਵਨ ਦੇ ਧਾਰਣੀ
ਮਹਾਨ ਸਤਿਗੁਰ ਗੁਰੂ ਗੋਬਿੰਦ ਸਿੰਘ ਜੀ ਨਾਲ ਜੋੜਨ ਦੀ ਘਿਨਾਉਣੀ ਹਰਕਤ ਕਰ ਰਹੇ ਹਨ। ਉਨ੍ਹਾਂ ਕਿਹਾ
ਕਿ ਗੁਰੂ ਕੀਆਂ ਜਾਗਰੂਕ ਸੰਗਤਾਂ ਇਹੋ ਜਿਹੇ ਲੋਕਾਂ ਨੂੰ ਕਦੇ ਮੁਆਫ ਨਹੀਂ ਕਰਨਗੀਆਂ। ਰੇਸ਼ਮ ਸਿੰਘ
ਨੇ ਕਿਹਾ ਕਿ ਬਚਿੱਤਰ ਨਾਟਕ ਨੂੰ ਪ੍ਰੋੜਤਾ ਦੇਣ ਵਾਲਿਆਂ ਦਾ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਬਾਈਕਾਟ
ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇੰਨ੍ਹਾਂ ਕਾਲਕਾ ਪੰਥੀਆਂ ਨੇ ਗੁਰੂ ਸਾਹਿਬ ਜੀ ਦੇ ਉਚੇ ਸੁਚੇ
ਸਿਧਾਂਤ ਨੂੰ ਭਗੌਤੀ ਦਾ ਗੁਲਾਮ ਬਣਾ ਕੇ ਰੱਖ ਦਿੱਤਾ ਹੈ। ਗਰੁੱਪ ਦੇ ਇੱਕ ਹੋਰ ਸੇਵਾਦਾਰ ਸ.
ਕੁਲਤਾਰ ਸਿੰਘ ਖਾਲਸਾ ਨੇ ਕਿਹਾ ਕਿ ਅਸੀਂ ਵੀ ਹਰ ਮਹੀਨੇ ਦੀ ੧੩ ਨੂੰ ਕਾਲੇ ਦਿਵਸ ਵਜੋਂ ਮਨਾਉਣਾ
ਕਰਦੇ ਹਾਂ। ਗਰੁੱਪ ਦੇ ਮੈਂਬਰ ਸ. ਬਲਰਾਜ ਸਿੰਘ ਸਪੋਕਨੇ ਨੇ ਉਨ੍ਹਾਂ ਦੀ ਇਸ ਗੱਲ ਦੀ ਪ੍ਰੋੜਤਾ
ਕਰਦੇ ਹੋਏ ਕਿਹਾ ਕਿ ਅਸੀਂ ਵੀ ਤੁਹਾਡੇ ਨਾਲ ਹਾਂ। ਇਕਾ ਬਾਨੀ ਇੱਕ ਗੁਰੂ ਵਾਲੀ ਪ੍ਰੋਫਾਈਲ ਦੇ
ਮੈਂਬਰ ਨੇ ਕਿਹਾ ਕਿ ਇਹ ਇੱਕ ਚੰਗਾ ਉਪਰਾਲਾ ਹੈ, ਗੁਰੂ ਗ੍ਰੰਥ ਸਾਹਿਬ ਦੇ ਹਰ ਸਿੱਖ ਨੂੰ ਇਸ ਦਿਨ
ਨੂੰ ਕਾਲੇ ਦਿਵਸ ਦੇ ਰੂਪ ਵਿੱਚ ਮਨਾਉਣ ਲਈ ਹਿੱਸਾ ਲੈਣਾ ਚਾਹੀਦਾ ਹੈ। ਬੀਬੀ ਮਨਜੀਤ ਕੌਰ ਨੇ ਇਸ
ਨੂੰ ਇੱਕ ਚੰਗਾ ਕਦਮ ਦਸਦਿਆਂ ਕਿਹਾ ਕਿ ਅਖੌਤੀ ਦਸਮ ਗ੍ਰੰਥ ਗੰਦੇ ਲੋਕਾਂ ਦੀ ਗੰਦੀ ਸੋਚ ਦਾ ਸਾਰ
ਹੈ। ਉਨ੍ਹਾਂ ਕਿਹਾ ਕਿ ਸਾਨੂੰ ਹਰ ਪਿੰਡ ਹਰ ਸ਼ਹਿਰ ਵਿੱਚ ਇਸ ਦਿਨ ਕਾਲਾ ਦਿਵਸ ਮਨਾਉਣ ਲਈ ਲੋਕਾਂ
ਨੂੰ ਜਾਗਰੂਕ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਇਹਨਾਂ ਕਮੈਂਟਾਂ ਨੂੰ ਸ. ਗੁਰਸੇਵਕ ਸਿੰਘ
ਮਦਰੱਸਾ, ਮਨਦੀਪ ਸਿੰਘ, ਸੁਰਿੰਦਰ ਸਿੰਘ, ਹਰਵਿੰਦਰ ਸਿੰਘ ਅਤੇ ਸਿੱਖ ਅਫੇਅਰਜ਼ ਗਰੁਪ ਨੇ ਪਸੰਦ ਕਰ
ਕੇ ਇਸ ਗੱਲ ਲਈ ਸਹਿਮਤੀ ਜਤਾਈ। ਨਿਉਯਾਰਕ ਤੋਂ ਸ. ਜਸਵਿੰਦਰ ਸਿੰਘ ਨੇ ਕਿਹਾ ਕਿ ਜਾਗਰਤੀ ਦੀ ਇਸ
ਲਹਿਰ ਨੂੰ ਪਿੰਡ ਪਿੰਡ ਗੱਲੀ ਗੱਲੀ ਤਕ ਪਹੁੰਚਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਚੌਲਿਆਂ ਵਾਲਿਆਂ
ਨੂੰ ਸ਼ਰਮ ਆਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਗਾਤਰੇ ਪਾਉਣ ਵਾਲੇ ਇਹ ਲੋਕ ਸਿੱਖੀ ਭੇਸ ਵਿੱਚ
ਬ੍ਰਾਹਮਣ ਹਨ।
*****************************************************
ਬਚਿੱਤਰ ਨਾਟਕ ਦਾ ਲਿਖਾਰੀ ਗੁਰੂ ਤੇਗ ਬਹਾਦਰ ਜੀ ਨੂੰ ਬ੍ਰਾਹਮਣੀ ਰੀਤਾਂ ਦਾ ਗੁਲਾਮ ਸਾਬਤ ਕਰਦਾ
ਹੈ? ਸ. ਰਣਜੀਤ ਸਿੰਘ
(੧੩ ਅਗਸਤ ੨੦੧੧ ਸਤਨਾਮ ਕੌਰ: ਫਰੀਦਾਬਾਦ)
ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਗੁਰਸਿੱਖ ਫੈਮਿਲੀ ਕਲੱਬ ਦੇ ਕੋਆਰਡੀਨੇਟਰ ਸ. ਰਣਜੀਤ
ਸਿੰਘ ਫ਼ਰੀਦਾਬਾਦ ਨੇ ਅੱਜ ਇਥੇ ਕਾਲਾ ਦਿਵਸ ਮੌਕੇ ਆਖੇ। ਉਨ੍ਹਾਂ ਕਿਹਾ ਕਿ ਗੁਰਦੁਆਰਿਆਂ ਵਿੱਚ
ਰਾਗੀਆਂ ਵੱਲੋਂ ਬਚਿੱਤਰ ਨਾਟਕ ਵਿਚੋਂ ਝੂਮ ਝੂਮ ਕੇ ਮੁਰ ਪਿਤ ਪੂਰਬ ਕੀਅਸ ਪਯਾਨਾ ਵਾਲੀਆਂ ਪੰਗਤੀਆਂ
ਗੁਰੂ ਤੇਗ ਬਹਾਦਰ ਜੀ ਨੂੰ ਬ੍ਰਾਹਮਣੀ ਰੀਤਾਂ ਦਾ ਗੁਲਾਮ ਸਾਬਤ ਕਰਦੀਆਂ ਹਨ ਪਰ ਕਦੇ ਵੀ ਇੰਨ੍ਹਾਂ
ਪੰਗਤੀਆਂ ਨੂੰ ਗੁਰਮਤਿ ਵਿਚਾਰਧਾਰਾ ਨਾਲ ਪਰਖਿਆ ਨਹੀਂ ਗਿਆ। ਉਨ੍ਹਾਂ ਕਿਹਾ ਕਿ ਇੰਨ੍ਹਾਂ ਪੰਗਤੀਆਂ
ਵਿੱਚ ਗੁਰੂ ਤੇਗ ਬਹਾਦਰ ਜੀ ਪੁੱਤਰ ਪ੍ਰਾਪਤੀ ਲਈ ਅਨੇਕਾਂ ਤੀਰਥਾਂ’ ਤੇ ਜਾ ਕੇ ਇਸ਼ਨਾਨ ਕਰਦਾ
ਵਿਖਾਇਆ ਹੈ ਅਤੇ ਜਦ ਉਹ ਤ੍ਰਿਬੇਣੀ ਦੇ ਸੰਗਮ ਪ੍ਰਯਾਗ ਪੁੱਜਦੇ ਹਨ ਤਾਂ ਉਥੇ ਕਈ ਦਿਨ ਪੁੰਨ ਦਾਨ
ਕਰਨ ਵਿੱਚ ਬਿਤਾਉਂਦੇ ਹਨ ਇੰਨ੍ਹਾਂ ਪੁੰਨ ਦਾਨਾਂ ਦੇ ਨਤੀਜੇ ਸਦਕਾ ਮੇਰਾ ਜਨਮ (ਭਾਵ ਗੁਰੂ ਗੋਬਿੰਦ
ਸਿੰਘ ਜੀ ਦਾ) ਪਟਨਾ ਸ਼ਹਿਰ ਵਿਖੇ ਹੋਇਆ (ਤਈ ਪ੍ਰਕਾਸ਼ ਹਮਾਰਾ ਭਯੋ ਪਟਨਾ ਸ਼ਹਿਰ ਵਿਖੇ ਭਵ ਲਯੋ)।
ਉਨ੍ਹਾਂ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਕਹਾਣੀ ਹੋਰ ਕੋਈ ਨਹੀਂ ਲਿਖ ਰਿਹਾ ਸਗੋਂ ਗੁਰੂ ਤੇਗ
ਬਹਾਦਰ ਸਾਹਿਬ ਜੀ ਦੇ ਸਪੁੱਤਰ ਗੁਰੂ ਗੋਬਿੰਦ ਸਿੰਘ ਜੀ ਦੇ ਮੁੱਖੋਂ ਬਚਿੱਤਰ ਨਾਟਕ ਰਾਹੀਂ ਅਖਵਾਈ
ਜਾ ਰਹੀ ਹੈ। ਸ. ਰਣਜੀਤ ਸਿੰਘ ਨੇ ਕਿਹਾ ਕਿ ਇੱਕ ਪਾਸੇ ਬਚਿੱਤਰ ਨਾਟਕ ਦਾ ਲਿਖਾਰੀ ਗੁਰੂ ਸਾਹਿਬ
ਨੂੰ ਤੀਰਥ ਇਸ਼ਨਾਨ ਅਤੇ ਪੁੰਨ ਦਾਨ ਵਰਗੀਆਂ ਬ੍ਰਾਹਮਣੀ ਕਰਮਕਾਂਡਾਂ ਦਾ ਗੁਲਾਮ ਸਾਬਤ ਕਰਦਾ ਹੈ ਅਤੇ
ਦੂਜੇ ਪਾਸੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਤੀਰਥਾਂ ਅਤੇ
ਪੁੰਨ ਦਾਨ ਵਰਗੇ ਕਰਮਕਾਂਡਾਂ ਨੂੰ ਰੱਦ ਕਰਦੇ ਹਨ। ਪ੍ਰਯਾਗ ਤੇ ਤ੍ਰਿਬੇਣੀ ਵਰਗੇ ਅਸਥਾਨ ਜਿੰਨ੍ਹਾਂ
ਦਾ ਸਬੰਧ ਬ੍ਰਾਹਮਣੀ ਮਤ ਨਾਲ ਹੈ ਅਜਿਹੇ ਅਸਥਾਨ `ਤੇ ਗੁਰੂ ਤੇਗ ਬਹਾਦਰ ਜੀ ਨੂੰ ਪੁੰਨ ਦਾਨ ਵਰਗੇ
ਫੋਕਟ ਕਰਮ ਕਰਦਿਆਂ ਵਿਖਾਉਣ ਪਿੱਛੇ ਬਿਪਰ ਦੀ ਇੱਕ ਬੜੀ ਵੱਡੀ ਚਾਲ ਹੈ। ਉਨ੍ਹਾਂ ਕਿਹਾ ਕਿ ਬਚਿੱਤਰ
ਨਾਟਕ ਦਾ ਲਿਖਾਰੀ ਯਕੀਨਨ ਗੁਰੂ ਗੋਬਿੰਦ ਸਿੰਘ ਜੀ ਨਹੀਂ ਹਨ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਆਪਣੇ
ਪਿਤਾ ਨੂੰ ਗੁਰਮਤਿ ਵਿਚਾਰਧਾਰਾ ਤੋਂ ਉਲਟ ਫੋਕਟ ਬ੍ਰਾਹਮਣੀ ਵਿਚਾਰਧਾਰਾ ਦਾ ਗੁਲਾਮ ਨਹੀਂ ਦਸ ਸਕਦੇ।
ਸਿੱਖਾਂ ਨੂੰ ਗੁਰਮਤਿ ਵਿਚਾਰਧਾਰਾ ਤੋਂ ਦੂਰ ਕਰ ਕੇ ਬ੍ਰਾਹਮਣ ਦੀ ਝੋਲੀ’ ਚ ਸੁਟੱਣ ਦੀ ਇੱਕ ਡੁੰਘੀ
ਸਾਜਸ਼ ਹੈ ਜਿਸ ਤੋਂ ਸੁਚੇਤ ਹੋਣ ਦੀ ਲੋੜ ਹੈ। ਇਸ ਮੌਕੇ ਯੰਗ ਸਿੱਖ ਐਸੋਸਿਏਸ਼ਨ ਫਰੀਦਾਬਾਦ ਵੱਲੋਂ
ਅਖੌਤੀ ਦਸਮ ਗ੍ਰੰਥ ਦੀ ਸੱਚਾਈ ਦੱਸਣ ਵਾਲਾ ਇਸ਼ਤਿਹਾਰ ਸੰਗਤਾਂ ਵਿੱਚ ਵੰਡਿਆ ਗਿਆ। ਇਸ ਮੌਕੇ ਸਾਹਿਬ
ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉਚੱਤਾ ਨੂੰ ਸਮਰਪੱਤ ਜੱਥੇਬੰਦੀ ਦਸਮ ਗ੍ਰੰਥ (ਬਚਿੱਤਰ ਨਾਟਕ)
ਵਿਚਾਰ ਮੰਚ ਇੰਟਰਨੈਸ਼ਨਲ, ਖਾਲਸਾ ਨਾਰੀ ਮੰਚ ਫਰੀਦਾਬਾਦ, ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ,
ਦੁਰਮਤਿ ਸੋਧਕ ਗੁਰਮਤਿ ਲਹਿਰ, ਗੁਰਮਤਿ ਪ੍ਰਚਾਰ ਜੱਥਾ ਦਿੱਲੀ, ਯੰਗ ਸਿੱਖ ਐਸੋਸਿਏਸ਼ਨ ਫਰੀਦਾਬਾਦ
ਆਦਿ ਜੱਥੇਬੰਦੀਆਂ ਦੇ ਨੁੰਮਾਇਦੇ ਹਾਜ਼ਰ ਸਨ।
‘ਸਿੱਖ ਮਾਰਗ’ ਅਤੇ ਗੁਰਮਤਿ ਵਿਰੋਧੀ ਟੋਲਿਆਂ
ਤੋਂ ਸਾਵਧਾਨ ਰਹੋ!
‘ਸਿੱਖ ਮਾਰਗ’ ਦੇ
ਪਾਠਕਾਂ/ਲੇਖਕਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਕੁੱਝ ਟੋਲੇ ਸ਼ੁਰੂ ਤੋਂ ਹੀ ‘ਸਿੱਖ ਮਾਰਗ’ ਦੀ
ਵਿਰੋਧਤਾ ਕਰਦੇ ਆ ਰਹੇ ਹਨ। ਜਿਉਂ ਜਿਉਂ ਇੰਟਰਨੈੱਟ ਵਰਤਣ ਵਾਲਿਆਂ ਦੀ ਗਿਣਤੀ ਵਧਦੀ ਜਾਂਦੀ ਹੈ ਅਤੇ
ਨਵੇਂ ਪਾਠਕ/ਲੇਖਕ ‘ਸਿੱਖ ਮਾਰਗ’ ਨਾਲ ਜੁੜਦੇ ਜਾਂਦੇ ਹਨ ਤਿਉਂ ਤਿਉਂ ਇਸ ਦੀ ਵਿਰੋਧਤਾ ਵਿੱਚ
ਵਿਰੋਧੀ ਟੋਲੇ ਵੀ ਵਧਦੇ ਜਾਂਦੇ ਹਨ। ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਸਭ ਤੋਂ ਪਹਿਲਾਂ
ਇੰਟਰਨੈੱਟ ਤੇ ਦਸਮ ਗ੍ਰੰਥ ਦੀ ਅਸਲੀਅਤ ਦੱਸਣ ਲਈ ਸ਼ੁਰੂਆਤ ਇੱਥੋਂ ਹੀ ਹੋਈ ਸੀ ਅਤੇ ਸ਼ਾਇਦ ਹੁਣ ਵੀ
ਸਭ ਤੋਂ ਵੱਧ ਦਸਮ ਗ੍ਰੰਥ ਬਾਰੇ ਜਾਣਕਾਰੀ ਦੇਣ ਵਾਲੀਆਂ ਲਿਖਤਾਂ ਇੱਥੇ ਹੀ ਹੋਵਣ। ਸਾਡੀ ਵਿਰੋਧਤਾ
ਕਰਨ ਵਾਲੇ ਬਹੁਤੇ ਟੋਲੇ ਡੇਰਿਆਂ ਵਾਲੇ ਸਾਧਾਂ ਨਾਲ ਸੰਬੰਧਿਤ ਹਨ। ਕੁੱਝ ਕੁ ਦੋਗਲੇ ਜਿਹੇ ਵੀ ਹਨ
ਜਿਹੜੇ ਕਿ ਸਾਧਾਂ ਸੰਤਾਂ ਨੂੰ ਵੀ ਮੰਨਦੇ ਹਨ ਅਤੇ ਦਸਮ ਗ੍ਰੰਥ ਦੀ ਵਿਰੋਧਤਾ ਵੀ ਕਰਦੇ ਹਨ। ਇੱਕਾ
ਦੁੱਕਾ ਉਹ ਵੀ ਹਨ ਜਿਹੜੇ ਕਿ ਆਪਣਾ ਦਿਮਾਗੀ ਸੰਤੁਲਨ ਗਵਾ ਚੁੱਕੇ ਹਨ ਅਤੇ ਇਹਨਾ ਵਿਚੋਂ ਕਈਆਂ ਨੂੰ
ਖੁਦ ਆਪ ਤਾਂ ਲਿਖਣਾ/ਟਾਈਪ ਕਰਨਾ ਸ਼ਾਇਦ ਹੀ ਆਉਂਦਾ ਹੋਵੇ ਅਤੇ ਉਹ ‘ਸਿੱਖ ਮਾਰਗ’ ਤੋਂ ਕੁੱਝ ਲਾਈਨਾ ਜਾਂ ਪੈਰੇ
ਕਾਪੀ ਪੇਸਟ ਕਰਕੇ ਇਧਰ ਉਧਰ ਭੇਜਦੇ ਰਹਿੰਦੇ ਹਨ। ਅਜਿਹਾ ਹੀ ਇੱਕ ਕਮੀਨਾ ਜਿਹਾ ਬੇਵਕੂਫ ਹੈ ਜਿਸ ਵਿੱਚ ਨੈਤਿਕਤਾ ਨਾਮ ਦੀ ਕੋਈ ਚੀਜ਼ ਹੈ ਹੀ ਨਹੀਂ। ਇਸ ਸਖਸ਼ ਨੇ ਪਹਿਲਾਂ ‘ਸਿੱਖ ਮਾਰਗ’ ਦਾ ਨਾਮ ਨਾਲ ਲਾ ਕੇ ਆਪਣਾ ਇੱਕ ਬਲੌਗ ਬਣਾਇਆ। ਇਹ ਨਹੀਂ ਪਤਾ ਕਿ ਇਹ ਇਕੱਲਾ ਹੀ ਅਜਿਹਾ ਬੇਵਕੂਫ ਹੈ ਜਾਂ ਹੋਰ ਵੀ ਕੋਈ ਇਸ ਦੀ ਸਹਾਇਤਾ ਕਰਦਾ ਹੈ। ਇਸ ਬੇਵਕੂਫ ਬੇਸ਼ਰਮ ਨੂੰ ਮੈਂ ਕਦੀ ਵੀ ਅਜਿਹੀ ਯਬਲੀਆਂ ਵਾਲੀ ਈ-ਮੇਲ ਕਦੀ ਨਹੀਂ ਭੇਜੀ ਜਿਸ ਤਰ੍ਹਾਂ ਦੀਆਂ ਇਹ ਦਿਨ ਵਿੱਚ ਕਈ ਵਾਰ ਭੇਜਦਾ ਹੈ। ਉਂਜ ਭਾਵੇ ਇਸ ਦੀਆਂ ਬੇਵਕੂਫੀ ਵਾਲੀਆਂ ਈ-ਮੇਲਾਂ ਸਰਵਰ ਤੇ ਹੀ ਡਿਲੀਟ ਹੋ ਜਾਂਦੀਆਂ ਹਨ ਪਰ ਫਿਰ ਵੀ ਜੇ ਕਰ ਇਸ ਢੀਠ ਵਿੱਚ ਮਾੜੀ ਮੋਟੀ ਕੋਈ ਇਨਸਾਨੀਅਤ ਹੈ ਤਾਂ ਇਹ ਆਪਣੀਆਂ ਯਬਲੀਆਂ ਵਾਲੀਆਂ ਅਜਿਹੀਆਂ ਈ-ਮੇਲਾਂ ਭੇਜਣਾਂ ਬੰਦ ਕਰੇ। ਇਹਨਾ ਵਿਚੋਂ ਕਈ ਆਪਣੀਆਂ ਵੈੱਬਸਾਈਟਾਂ ਦੇ ‘ਸਿੱਖ
ਮਾਰਗ’ ਵਿਰੁੱਧ ਲਿਖਦੇ ਹਨ ਅਤੇ ਕਈ ਈ-ਮੇਲਾਂ ਰਾਹੀਂ ਅਜਿਹੀਆਂ ਹਰਕਤਾਂ ਕਰਦੇ ਹਨ। ਅਸੀਂ ਪਹਿਲਾਂ
ਤੋਂ ਹੀ ਅਜਿਹੇ ਟੋਲਿਆਂ ਦੀਆਂ ਹਰਕਤਾਂ ਵੱਲ ਬਹੁਤਾ ਧਿਆਨ ਨਹੀਂ ਦਿੱਤਾ ਪਰ ਕਦੀਂ ਕਦੀਂ ਕੁੱਝ ਸਖਤ
ਸ਼ਬਦਾਵਲੀ ਵਿੱਚ ਇਹਨਾ ਦੇ ਝੂਠ ਦਾ ਜਵਾਬ ਦੇ ਦਿੰਦੇ ਹਾਂ। ਇਹ ਪਹਿਲਾਂ ਤੋਂ ਹੀ ਚਾਹੁੰਦੇ ਹਨ ਕਿ
ਅਸੀਂ ਇਹਨਾ ਦੀਆਂ ਬੁਖਲਾਹਟ ਭਰੀਆਂ ਗੱਲਾਂ ਵਿੱਚ ਉਲਝ ਕੇ ਆਪਣਾ ਸਮਾਂ ਖਰਾਬ ਕਰੀਏ। ਸੋ ਇੱਥੇ ਲਿਖਣ
ਵਾਲੇ ਸਾਰੇ ਹੀ ਪਾਠਕਾਂ/ਲੇਖਕਾਂ ਨੂੰ ਬੇਨਤੀ ਹੈ ਕਿ ਇਹਨਾ ਦੀਆਂ ਬੇਵਕੂਫੀ ਵਾਲੀਆਂ ਈ-ਮੇਲਾਂ ਦਾ
ਕੋਈ ਵੀ ਜਵਾਬ ਦੇਣ ਤੋਂ ਸੰਕੋਚ ਕੀਤਾ ਜਾਵੇ ਪਰ ਬਿਹਤਰ ਤਾਂ ਇਹੀ ਹੈ ਕਿ ਇਹਨਾ ਦੀਆਂ ਅਜਿਹੀਆਂ
ਈ-ਮੇਲਾਂ ਨੂੰ ਜ਼ੰਕ ਜਾਂ ਸਪੈਮ ਵਿੱਚ ਕਰ ਦਿੱਤਾ ਜਾਵੇ। ਅਸੀਂ ਪਹਿਲਾਂ ਤੋਂ ਹੀ ਇੱਥੇ ਗੁਰਬਾਣੀ ਦੇ
ਸੱਚ ਨੂੰ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਅਗਾਂਹ ਵੀ ਕਰਦੇ ਰਹਾਂਗੇ। ਅਸੀਂ ਨਾ ਤਾਂ ਕਿਸੇ ਦਾ
ਭੈਅ, ਰੋਹਬ ਜਾਂ ਧੌਂਸ ਕਿਸੇ ਦੀ ਝੱਲਦੇ ਹਾਂ ਅਤੇ ਨਾ ਹੀ ਕਿਸੇ ਨੂੰ ਦਿੰਦੇ ਹਾਂ। ਆਮ ਸਿੱਖ
ਸੰਗਤਾਂ ਨੂੰ ਸਚਾਈ ਤੋਂ ਜਾਣੂ ਕਰਵਾਉਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਇਸੇ ਤਰਹਾਂ ਕਰਦੇ ਰਹਾਂਗੇ
ਭਾਵੇਂ ਜਿਤਨੇ ਮਰਜ਼ੀ ਵਿਰੋਧੀ ਟੋਲੇ ਬਣ ਜਾਣ। ਇਸ ਦੀ ਨਾ ਤਾਂ ਪਹਿਲਾਂ ਕਦੀ ਪ੍ਰਵਾਹ ਕੀਤੀ ਹੈ ਅਤੇ
ਨਾ ਹੀ ਅਗਾਂਹ ਕੀਤੀ ਜਾਵੇਗੀ।
(13/08/11)
ਸੰਦੀਪ ਸਿੰਘ ਖਾਲੜਾ
(13/08/11)
ਗੁਰਸਿੱਖ ਫੈਮਿਲੀ ਕਲੱਬ ਫਰੀਦਾਬਾਦ
ਹਰ ਮਹੀਨੇ ਦੀ 13
ਤਾਰੀਖ ਨੂੰ ਕਾਲਾ ਦਿਵਸ ਕਿਉਂ ਅਤੇ ਜੁੰਮੇਵਾਰ ਕੌਣ?
ਕੀ ਨੌਵੇਂ ਗੁਰੂ, ਗੁਰੂ ਤੇਗ ਬਹਾਦਰ ਜੀ ਬ੍ਰਾਹਮਣੀ ਵਿਚਾਰਧਾਰਾ ਦੇ ਗੁਲਾਮ ਸਨ?
ਇਹ ਇਮਜ਼
ਫਾਈਲ ਵਾਲਾ ਇਸ਼ਤਿਹਾਰ ਤੁਸੀਂ ਤੱਤ ਗਰੁਮਤਿ ਪਰਿਵਾਰ ਦੀ ਸਾਈਟ ਤੇ ਇੱਥੇ ਕਲਿਕ ਕਰਕੇ ਦੇਖ ਸਕਦੇ ਹੋ। ਸਮੇਂ ਦੀ ਮਜ਼ਬੂਰੀ ਅਤੇ ਉਂਜ ਵੀ ਵੱਡੇ ਸਾਈਜ ਵਾਲੇ ਇਸ਼ਤਿਹਾਰ ਇੱਥੇ ਪਉਣ ਤੋਂ ਸੰਕੋਚ ਕੀਤਾ ਜਾਂਦਾ ਹੈ-ਸੰਪਾਦਕ
(13/08/11)
ਤੱਤ ਗੁਰਮਤਿ ਪਰਿਵਾਰ
ਪੰਥਕ ਖਬਰ ਤਰਾਸ਼ੀ
ਖਬਰ:- ਪ੍ਰਧਾਨ ਮੰਤਰੀ ਤੋਂ ਕਰਤਾਰਪੁਰ ਸਾਹਿਬ ਜੀ ਦੇ ਲਾਂਘੇ ਦੀ ਮੰਗ:
ਇਕ ਖਬਰ
ਟਿੱਪਣੀ:- ਬਾਬਾ ਨਾਨਕ ਜੀ ਦੇ ਇਤਿਹਾਸ ਨਾਲ ਜੁੜੇ ਸਥਾਨ ਲਈ ਪਿਆਰ ਇਕ ਹੱਦ ਤੱਕ ਤਾਂ ਠੀਕ ਦਾ
ਮਹੱਤਵ ਤਾਂ ਹੈ, ਪਰ ਲੋੜ ਹੈ ਪਹਿਲਾਂ ਜਿਹੜੇ ‘ਗੁਰਦੁਆਰੇ’ ਸਾਡੇ ਪ੍ਰਬੰਧ ਹੇਠ ਹਨ, ਉਨ੍ਹਾਂ ਵਿਚ
ਨਾਨਕ (ਫਲਸਫੇ) ਨੂੰ ਅੰਦਰ ਵਾੜ ਲਈਏ। ਅੱਜ ਦੀ ਹਾਲਤ ਇਹ ਹੈ ਕਿ ਅਸੀਂ ਨਾਨਕ (ਫਲਸਫੇ) ਨੂੰ ਬਾਹਰ
ਕੱਢ ਕੇ ਪੁਜਾਰੀਵਾਦੀ ਕਰਮਕਾਂਡਾਂ ਨੂੰ ਅੰਦਰ ਵਾੜ ਲਿਆ ਹੈ।
ਦੂਜਾ ਪੱਖ, ਇਹ ਵੀ ਹੈ ਕਿ ਭਾਰਤ ਵਿਚਲੇ ਇਤਿਹਾਸਕ ਸਥਾਨਾਂ ਦੀ ‘ਇਤਿਹਾਸਕਤਾ’ ਤਾਂ ਕਾਰਸੇਵਾ ਵਾਲੇ
ਅਖੌਤੀ ਬਾਬਿਆਂ ਨੇ ਸੋਨੇ ਅਤੇ ਸੰਗਮਰਮਰ ਲਗਾ ਕੇ ਮਿਟਾ ਛੱਡੀ ਹੈ, ਜੇ ਪਾਕਿਸਤਾਨ ਵਾਲਿਆਂ ਦੇ ਵਿਚ
ਕੁਝ ਬਾਕੀ ਬਚੀ ਹੈ ਤਾਂ ਉਹ ਵੀ ਕਬਜ਼ੇ ਹੇਠ ਆਉਣ ਤੋਂ ਬਾਅਦ ਹੌਲੀ-ਹੌਲੀ ਮਿਟਾ ਦਿੱਤੀ ਜਾਵੇਗੀ।
ਖਬਰ:- ਸ਼੍ਰੋਮਣੀ ਕਮੇਟੀ ਖੋਜ ਕਾਰਜਾਂ ਲਈ ਵਿਦਿਆਰਥੀਆਂ ਨੂੰ ਭੇਜੇਗੀ
ਨਿਉਜ਼ੀਲੇਂਡ: ਇਕ ਖਬਰ
ਟਿੱਪਣੀ:- ਅੱਜ ਦੀ ਸ਼੍ਰੋਮਣੀ ਕਮੇਟੀ ਤਾਂ ਇਤਨੀ ਬਦਨਾਮ ਹੋ ਚੁੱਕੀ ਹੈ ਕਿ ਇਸ ਦੇ ਹਰ ਪ੍ਰਾਜੈਕਟ
ਵਿਚੋਂ ਭ੍ਰਿਸ਼ਟਾਚਾਰ ਅਤੇ ਪੰਥ ਵਿਰੋਧ ਦੀ ਬੂ ਆਉਂਦੀ ਹੈ। ਇਸ ਪ੍ਰਾਜੈਕਟ ਵਿਚ ਵੀ ਹੋਰ ਪ੍ਰਾਜੈਕਟਾਂ
ਵਾਂਗੂ ਭ੍ਰਿਸ਼ਟਾਚਾਰ, ਭਾਈ-ਭਤੀਜਾਵਾਦ ਹੀ ਭਾਰੂ ਰਹਿਣਾ ਹੈ।
ਖਬਰ:- ਹੇਮਕੁੰਟ ਨੂੰ ਪੰਜਵਾਂ ਧਾਮ ਐਲਾਣਿਆ ਜਾਵੇ: ਝੀਂਡਾ
ਟਿੱਪਣੀ:- ਝੀਂਡਾ ਜੀ! ਅਕਸਰ ਤੁਸੀਂ ਵੀ ਦਰਸਾ ਦਿੰਦੇ ਹੋ ਕੇ ਤੁਸੀਂ ਸਿਰਫ ਗੁਰਦੁਆਰਿਆਂ ਦੀ
ਗੋਲਕਾਂ ਲਈ ਜਾਂ ਚੌਧਰ ਲਈ ਹੀ ‘ਵੱਖਰੀ ਕਮੇਟੀ’ ਦਾ ਰਾਗ ਅਲਾਪ ਰਹੇ ਹੋ, ਵੈਸੇ ਤੁਹਾਨੂੰ ਗੁਰਮਤਿ
ਨਾਲ ਸ਼ਾਇਦ ਕੋਈ ਲੈਣਾ ਦੇਣਾ ਨਹੀਂ ਹੈ। ਅਖੌਤੀ ‘ਦਸਮ ਗ੍ਰੰਥ’ ਦੀਆਂ ਗਪੌੜਾਂ (ਮਿਥਿਹਾਸ) ਦੇ ਆਧਾਰ
’ਤੇ ਬਣਾਏ ‘ਹੇਮਕੁੰਡ’ ਨਾਂ ਦੇ ਸਥਾਨ ’ਤੇ ਅੰਨ੍ਹੀ ਸ਼ਰਧਾ ਹੇਠ ਜਾ ਕੇ ਲੱਖਾਂ ਸਿੱਖ ਹਰ ਸਾਲ ਧਨ
ਅਤੇ ਸਮਾਂ ਬਰਬਾਦ ਕਰ ਰਹੇ ਹਨ। ਇਸ ਬਾਰੇ ਜਾਗ੍ਰਤੀ ਲਿਆਉਣਾ ਤਾਂ ਦੂਰ ਰਿਹਾ, ਉਲਟਾ ਤੁਸੀਂ ਉੱਥੋਂ
ਦੀ ਸਰਕਾਰ ਵਲੋਂ ਹਿੰਦੂ ਮੱਤ ਦੇ ਚਾਰ ਧਾਮਾਂ ਦੀ ਤਰਜ਼ ’ਤੇ ‘ਪੰਜਵਾਂ ਧਾਮ’ ਐਲਾਨਣ ਦੀ ਸਲਾਹ ਦੇ
ਰਹੇ ਹੋ। ਕੋਈ ਹੈਰਾਨੀ ਨਹੀਂ ਕਲ ਨੂੰ ਤੁਸੀਂ ਉਨ੍ਹਾਂ ਮੰਦਿਰਾਂ (ਧਾਮਾਂ) ਦੀ ਤਰਜ਼ ’ਤੇ ਬ੍ਰਾਹਮਣੀ
ਕਰਮਕਾਂਡ ਸ਼ੁਰੂ ਕਰਨ ਦੀ ਸੁਰ ਵੀ ਅਲਾਪਣ ਲੱਗ ਪੈਣਾ ਹੈ।
ਖਬਰ:- ਅਕਾਲ ਤਖਤ ਦੇ ਜਥੇਦਾਰ ਸਰੂਪਾਂ ਬਾਰੇ ਸੱਚਾਈ ਸਾਹਮਣੇ ਲਿਆਉਣ:
ਕਲਕੱਤਾ
ਟਿੱਪਣੀ:- ਕਲਕੱਤਾ ਜੀ! ਝੋਟਿਆਂ ਕੋਲੋਂ ਲੱਸੀ ਮੰਗਣ ਦਾ ਕੀ ਫਾਇਦਾ ? ਉਨ੍ਹਾਂ ‘ਪੁਜਾਰੀਆਂ’ ਦੀ ਕੀ
ਔਕਾਤ ਉਹ ਅਪਣੇ ‘ਮਾਲਕਾਂ’ ਦੀਆਂ ਕਰਤੂਤਾਂ ਦਾ ਸੱਚ ਜਗਜ਼ਾਹਿਰ ਕਰ ਸਕਣ। ਪਤਾ ਤਾਂ ਤੁਹਾਨੂੰ ਵੀ
ਸਾਰਾ ਕੁਝ ਹੀ ਹੈ, ਕਿਉਂਕਿ ਤੂਸੀ ਆਪ ਵੀ ਤਾਂ ਉਸ ਭ੍ਰਿਸ਼ਟ ਸਿਸਟਮ ਦਾ ਕਾਫੀ ਲੰਮਾ ਸਮਾਂ ਹਿੱਸਾ
ਰਹੇ ਹੋ। ਸ਼੍ਰੋਮਣੀ ਕਮੇਟੀ ਵਲੋਂ ਪੁਜਾਰੀਆਂ ਦੀ ਚੜ੍ਹਤ ਅਤੇ ਸਿੱਖੀ ਦੇ ਘਾਣ ਦੀ ਚਾਲ ਤੇਜ਼ ਤਾਂ
ਗੁਰਚਰਨ ਸਿੰਘ ਟੋਹੜਾ ਦੀ ਪ੍ਰਧਾਨਗੀ ਨਾਲ ਹੀ ਹੋ ਗਈ ਸੀ, ਉਸ ਦਾ ਆਪ ਜੀ ਵੀ ਬਾਖੂਬੀ ਹਿੱਸਾ ਰਹੇ
ਹੋ। ਬਿਆਨ ਲਵਾਉਣ ਖਾਤਿਰ ਇਹ ਮੰਗ ਠੀਕ ਹੈ ਪਰ ਅਸਲ ਵਿਚ ਹੈ, ਬੇਲੋੜੀ। ਤੁਹਾਡੀ ਇਸ ਆਸ (ਕਿ
ਪੁਜਾਰੀ ਸੱਚ ਸਾਹਮਣੇ ਲਿਆਉਣ ਦੀ ਹਿੰਮਤ ਰੱਖਦੇ ਹਨ) ਬਾਰੇ ਤਾਂ ਇਤਨਾ ਹੀ ਕਹਿਣਾ ਹੈ ਕਿ ‘ਗਾਲਿਬ
ਮਨ ਬਹਲਾਨੇ ਕੋ ਯੇ ਖਿਆਲ ਅੱਛਾ ਹੈ’। ਤੁਹਾਡੀ ਇਸ ਮੰਗ ’ਤੇ ਗੁਰਬਾਣੀ ਦੀ ਇਹ ਤੁੱਕ ਪੂਰੀ ਢੁੱਕਦੀ
ਹੈ:
ਫਰੀਦਾ ਲੋੜੈ ਦਾਖ ਬਿਜਉਰੀਆਂ ਕਿਕਰਿ ਬੀਜੈ ਜਟੁ ॥ (ਪੰਨਾ 1379)
ਇਹ ਪੁਜਾਰੀਵਾਦ ਆਪ ਜੀ ਦੇ ਸਹਿਯੋਗ ਨਾਲ ਟੌਹੜਾ ਦੌਰ ਵਿਚ ਬੀਜਿਆ ਕਿੱਕਰ ਹੈ, ਇਸ ਨੇ ਦਾਖਾਂ
ਕਿੱਥੋਂ ਦੇਣੀਆਂ ਹਨ।
ਖਬਰ:- ਸਰੂਪਾਂ ਦੇ ਮਾਮਲੇ ਤੇ ਸਰਨਾ ਨੂੰ ਸਿਆਸਤ ਕਰਨ ਤੋਂ ਬਾਜ਼ ਆਉਣਾ
ਚਾਹੀਦਾ ਹੈ: ਭੁਪਿੰਦਰ ਸਿੰਘ ਸਾਧੂ
ਟਿੱਪਣੀ:- ਸਾਧੂ ਜੀ! ਰਾਜਨੀਤਕ ਲੋਕਾਂ ਦਾ ਕੰਮ ਹੁੰਦਾ ਹੈ, ਵਿਰੋਧੀਆਂ ਦੀਆਂ ਗਲਤੀਆਂ ਨੂੰ
ਉਭਾਰਨਾ। ਸਰਨਾ ਜੀ ਉਹੀ ਕਰ ਰਹੇ ਹਨ। ਐਸੇ ਵਿਰੋਧ ਦਾ ਫਾਇਦਾ ਇਹ ਹੁੰਦਾ ਹੈ ਕਿ ਵਿਰੋਧੀ ਧਿਰ ਦੀ
ਆਲੋਚਨਾ ਦੇ ਡਰੋਂ ਗਲਤ ਕੰਮ ਨਹੀਂ ਕਰਦੇ ਜਾਂ ਚੋਰੀ ਛੁਪੇ ਕਰਦੇ ਹਨ। ਪਰ ਅੱਜ ਕੱਲ ਦੇ ਰਾਜਨੀਤਕ ਵੀ
ਢੀਠ ਅਤੇ ਬੇਸ਼ਰਮ ਹੋ ਗਏ ਹਨ, ਉਹ ਗਲਤ ਕੰਮ ਵੀ ਕਰਦੇ ਹਨ ਅਤੇ ਉਨ੍ਹਾਂ ਦਾ ਵਿਰੋਧ ਕਰਨ ਵਾਲਿਆਂ ਨੂੰ
ਧਮਕੀ ਵੀ ਦਿੰਦੇ ਹਨ। ਅਜੋਕੀ ਸ਼੍ਰੋਮਣੀ ਕਮੇਟੀ ਇਸੇ ਦੀ ਇਕ ਮਿਸਾਲ ਹੈ। ਜਾਣਬੁਝ ਕੇ ਅੱਖੀਂ ਮੀਟੀ
ਬੈਠੇ ਜਾਂ ਸਵਾਰਥੀ ਅਤੇ ਚਾਪਲੂਸ ਲੋਕਾਂ ਤੋਂ ਇਲਾਵਾ ਹਰ ਸਿੱਖ ਇਸ ਕਮੇਟੀ ਦੀ ਕਾਰਗੁਜ਼ਾਰੀਆਂ ਤੋਂ
ਸਮਝ ਗਿਆ ਹੈ ਕਿ ਇਹ ਪੰਥ ਵਿਰੋਧੀ ਤਾਕਤਾਂ ਦਾ ਏਜੰਟ ਬਣ ਚੁੱਕੀ ਹੈ। ਆਪ (ਭਾਂਵੇ ਸਿਆਸਤ ਕਾਰਨ ਹੀ
ਸਹੀ) ਸੱਚ ਸਾਹਮਣੇ ਲਿਆਉਣ ਵਾਲਿਆਂ ਦਾ ਵਿਰੋਧ ਕਰ ਰਹੇ ਹੋ। ਆਪ ਜੀ ਦੀ ਇਹ ਗੱਲ ਸਹੀ ਹੋ ਸਕਦੀ ਹੈ
ਕਿ ਸਰਨਾ ਕਮੇਟੀ ਇਸ ਮਾਮਲੇ ਵਿਚ ਸਿਆਸਤ ਕਰ ਰਹੀ ਹੈ, ਕਿਉਂਕਿ ਉਹ ਸਿਆਸਤੀ ਹਨ। ਪਰ ਆਪ ਜੀ ਦੀ ਇਹ
ਬਿਆਨਬਾਜ਼ੀ ਵੀ ਦਰਸਾ ਰਹੀ ਹੈ ਕਿ ਆਪ ਵੀ ਸਵਾਰਥ ਹੇਠ ‘ਚਾਪਲੂਸੀ’ ਹੀ ਕਰ ਰਹੇ ਹੋ।
ਖਬਰ:- ਸ਼ਿਵ ਸੈਨਾ ਦੇ ਗੁੰਡਿਆਂ ਨੇ ਕੀਤੀ ਚਰਚ ਦੀ ਭੰਨਤੋੜ, ਪਾਦਰੀ ਦੀ
ਕੀਤੀ ਕੁਟਾਈ।
ਟਿੱਪਣੀ:- ਧਰਮ ਦੇ ਨਾਂ ’ਤੇ ਅੰਨ੍ਹੇ ਹੋਏ ਫਿਰਕਾਪ੍ਰਸਤਾਂ ਤੋਂ ਕਿਸੇ ਚੰਗੇ ਦੀ ਆਸ ਵੀ ਕੀਤੀ ਜਾ
ਸਕਦੀ ਹੈ ? ਇਹ ਖੁਦ ਇਤਿਹਾਸ ਵਿਚ ਪੜ੍ਹਾਉਂਦੇ ਹਨ ਕਿ ਮੁਸਲਿਮ ਸ਼ਾਸ਼ਕਾਂ ਨੇ ਧਾਰਮਿਕ ਜਨੂੰਨ ਕਾਰਨ
ਹਿੰਦੂਆਂ ਖਿਲਾਫ ਹਿੰਸਾਤਮਕ ਤੇ ਹੋਰ ਅਤਿਆਚਾਰ ਕੀਤੇ। ਪਰ ਇਹ ਆਪ ਵੀ ਤਾਂ ਉਹੀ ਕਰ ਰਹੇ ਹਨ।
ਫਿਰਕਾਪ੍ਰਸਤ ਅਤੇ ਜਨੂੰਨੀ ਭਾਂਵੇ ਕਿਸੇ ਮੱਤ ਦਾ ਵੀ ਹੋਵੇ, ਹੁੰਦਾ ਉਹ ਮਨੁੱਖਤਾ ਲਈ ਇਕ ਸ਼ਰਾਪ ਹੀ
ਹੈ। ਆਪ ਤਾਂ ਇਹ ਆਪਣੇ ਹੀ ਮੱਤ ਦੇ ਲੋਕਾਂ ਨੂੰ ‘ਸ਼ੁਦਰ’, ਨੀਚ ਕਹਿ ਕੇ ਦੁਰਕਾਰਦੇ ਹਨ। ਜਦੋਂ ਦੂਜੇ
ਮੱਤ ਵਾਲੇ ਇਨ੍ਹਾਂ ਕਮਜ਼ੋਰੀਆਂ ਦਾ ਪ੍ਰਚਾਰ ਕਰਕੇ ਲੋਕਾਂ ਨੂੰ ਅਪਣੇ ਮੱਤ ਵਿਚ ਲੈ ਜਾਂਦੇ ਹਨ ਤਾਂ
ਇਹ ਆਪਣੇ ਵਿਚ ਸੁਧਾਰ ਕਰਨ ਦੀ ਥਾਂ ਉਨ੍ਹਾਂ ਦੇ ਪ੍ਰਚਾਰਕਾਂ ਪਿੱਛੇ ਲੱਠ ਲੈ ਕੇ ਪੈ ਜਾਂਦੇ ਹਨ।
ਪੰਜਾਬ ਵਿਚ ਐਸਾ ਹੋਣਾ ਅਤੇ ਇਨ੍ਹਾਂ ਨੂੰ ਨੱਥ ਪਾਉਣ ਲਈ ਯੋਗ ਕਾਰਵਾਈ ਨਾ ਕਰਨਾ ਇਹ ਸਪਸ਼ਟ ਕਰਦਾ ਹੈ
ਕਿ ਸਰਕਾਰ ਕਿਸ ਦੇ ਇਸ਼ਾਰਿਆਂ ਤੇ ਕੰਮ ਕਰ ਰਹੀ ਹੈ। ਪੰਜਾਬ ਦੀ ਸ਼ਾਂਤੀ ਲਈ ਐਸੀ ਗੁੰਡਾਗਰਦੀ ਖਤਰਾ
ਹੈ ਅਤੇ ਇੱਥੇ ਦੀ ਜਨਤਾ ਨੂੰ ਇਸ ਗੁੰਡਾਗਰਦੀ ਦਾ ਵਿਰੋਧ ਕਰਨਾ ਚਾਹੀਦਾ ਹੈ।
(13/08/11)
ਸਤਪਾਲ ਸਿੰਘ ਦੁਗਰੀ
ਕਮਜੋਰ ਸ਼ਕਤੀ .....ਔਰਤ
.....ਕਿਉਂ ....???
ਕੀ ਆਪਣੀ ਰਖਿਆ ਆਪ ਇਹ ਅੱਜ
ਨਹੀ ਕਰ ਸਕਦੀਆਂ ਨੇ ??/
http://www.youtube.com/watch?v=p7od7Fmr0nI&feature=player_embedded
ਸਤਪਾਲ ਸਿੰਘ ਦੁਗਰੀ9356621001
(13/08/11)
ਕਵਲਦੀਪ ਸਿੰਘ ਕੰਵਲ
ਰਤਨ
ਪੰਥ ਉਪਮਾਵਲੀ
-ਕਵਲਦੀਪ ਸਿੰਘ ਕੰਵਲ
ਕਥਾ ਮਸਕੀਨ ਅਪਰੰਪਰ ਕਰੀ
ਬੁਧ ਪਾਇ ਨਾ ਸਕੀ ਕਿਛੁ ਪਾਰ ||
ਬੁਧ ਪਾਰ ਕੋਉ ਪਾਇ ਜੇ ਰਹੀ
ਨਿਕਲਿਓ ਸਗਲਾ ਵੇਕਾਰ ||
ਬਾਤਨ ਤੇ ਬਢ ਰਹੀ ਬਾਤ
ਸ਼ਬਦਨ ਕਾ ਸੁੰਦਰ ਜੰਜਾਲ ||
ਸਾਰ ਤਤਵ ਕਿਛੁ ਨਾ ਭਇਆ
ਕੇਵਲ ਲੂਟ ਲੀਆ ਪੰਡਾਲ ||
ਨਾਨਾ ਪ੍ਰੇਤ ਸੁਨਨੇ ਤਿਨ ਆਏ ||
ਕਟੜੂ ਭੀ ਸਤਿਸੰਗਤ ਧਾਏ ||
ਜੀਵਤ ਜਗਤ ਪ੍ਰੇਤ ਤਿਨ ਕੀਨਾ ||
ਕਥਾ ਕਰੀ ਫੁਨ ਤਾਰਨ ਤੀਨਾ ||
ਕਿਤਹੁ ਨਗਾਰੇ ਮ੍ਰਿਤਨ ਬਜਾਏ ||
ਕਬਹੁ ਲੈਣ ਲਿਫਟਨ ਕੋ ਆਏ ||
ਸਗਲੇ ਪਿਚਾਸ਼ ਜਗਤ ਜੋ ਭਏ ||
ਕਾਜ ਛੋਡ ਉਸ ਮਿਲਨੇ ਗਏ ||
ਗੁਰ ਕੀ ਮਤਿ ਨਾ ਕਬਹੁ ਬਾਂਟੀ ||
ਤਰਕ ਗਿਆਨ ਕੀ ਕੀਨੀ ਛਾਂਟੀ ||
ਬਿਪਰ ਕਥਾ ਘੋਟਿ ਘੋਟਿ ਪਿਲਾਈ ||
ਸਰੋਤਾ ਝੁਮਾਇ ਕੀਏ ਸ਼ੋਦਾਈ ||
ਸਰੀਕ ਭਾਗ ਕੋਊ ਤਿਸ ਕਾ ਭਇਆ ||
ਤਖ਼ਤ ਛਿਕਵਾਇ ਚੈਨ ਫਿਰ ਲਇਆ ||
ਪਰਾਤਿ ਕਾਲਿ ਦਰਸ ਦੂਰ ਤੇ ਦੇਵੈ ||
ਕੁਮਤਿ ਬਾਂਟਹਿ ਮਤਿ ਹਰ ਲੇਵੈ ||
ਸੀਧੀ ਜਿਸਕੀ ਜਲੇਬੀ ਜਿਓ ਭਾਖਾ ||
ਪਾਰ ਨਾ ਕੋਊ ਮਹਾਮੁਨਿ ਤਿਨ ਆਖਾ ||
‘ਧੱਦਾ’ ਸਦਾ ਜਿਹਕਾ ‘ਦੱਧਾ’ ਬਨਿਆ ||
ਮਹਾ ਗਿਆਨੀ ਪੁਰਖ ਵੁਹ ਗਨਿਆ ||
ਭੀੜ ਬੀਂਦਨਾਂ ਗੁਨ ਜਿਹ ਜਨ ਆਵੈ ||
ਮ੍ਰਿਤ ਭਏ ਕੰਵਲ ਰਤਨ ਪੰਥ ਪਾਵੈ ||
(13/08/11)
ਜਸਵੰਤ ਸਿੰਘ ‘ਅਜੀਤ’
ਨਵੀਂ ਦਿੱਲੀ (13, ਅਗਸਤ, 2011)
ਦਿੱਲੀ ਹਾਈ ਕੋਰਟ ਦੇ ਸਾਬਕਾ ਜੱਜ, ਜਸਟਿਸ ਆਰ ਐਸ ਸੋਢੀ ਨੇ ਸ਼੍ਰੋਮਣੀ ਗੁਰਦੁਆਰਾ
ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਹਿਸਾ ਲਏ ਜਾਣ ਤੇ
ਸੁਆਲੀਆ-ਨਿਸ਼ਾਨ ਲਾਉਂਦਿਆਂ ਹੋਇਆਂ ਕਿਹਾ ਹੈ, ਕਿ ਧਰਮ-ਨਿਰਪੇਖ ਹੋਣ ਦਾ ਦਾਅਵਾ ਕਰ, ਵਿਧਾਨ ਸਭਾ
ਅਤੇ ਲੋਕ ਸਭਾ ਦੀਆਂ ਚੋਣਾਂ ਲੜਨ ਵਾਲੀ ਕਿਸੇ ਵੀ ਪਾਰਟੀ ਨੂੰ ਧਰਾਮਕ ਸਿੱਖ ਜਥੇਬੰਦੀਆਂ ਦੀ ਚੋਣ
ਲੜਨ ਦਾ ਅਧਿਕਾਰ ਨਹੀਂ ਦਿੱਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਜੇ ਅਜਿਹਾ ਕੀਤਾ ਜਾਂਦਾ ਹੈ ਤਾਂ ਇਸ
ਨਾਲ ਧਾਰਮਕ ਮਾਨਤਾਵਾਂ ਦਾ ਘਾਣ ਹੋਵੇਗਾ। ਜਸਟਿਸ ਸੋਢੀ ਨੇ ਇਸ ਸੰਬੰਧ ਵਿੱਚ ਜਾਰੀ ਆਪਣੇ ਬਿਆਨ
ਵਿੱਚ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਭਾਰਤ ਦੇ ਮੁੱਖ ਕਮਿਸ਼ਨ ਦੇ ਦਫਤਰ ਵਿੱਚ ਆਪਣੇ ਜਿਸ
ਸੰਵਿਧਾਨ ਨੂੰ ਜਮ੍ਹਾ ਕਰਵਾਕੇ ਵਿਧਾਨ ਸਭਾ ਅਤੇ ਲੋਕਸਭਾ ਆਦਿ ਰਾਜਨੈਤਿਕ ਸੰਸਥਾਵਾਂ ਦੀਆਂ ਚੋਣਾਂ
ਲੜਨ ਲਈ ਮਾਨਤਾ ਪ੍ਰਾਪਤ ਕੀਤੀ ਹੋਈ ਹੈ, ਉਸ ਵਿੱਚ ਸਪਸ਼ਟ ਰੂਪ ਵਿੱਚ ਕਿਹਾ ਗਿਆ ਹੋਇਆ ਹੈ ਕਿ
ਸ਼੍ਰੋਮਣੀ ਅਕਾਲੀ ਦਲ ਇੱਕ ਧਰਮ-ਨਿਰਪੇਖ ਤੇ ਲੋਕਤਾਂਤ੍ਰਿਕ ਜਥੇਬੰਦੀ ਹੈ। ਇਸ ਕਾਰਣ ਉਸਨੂੰ ਇੱਕ
ਧਾਰਮਕ ਸੰਸਥਾ, ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲੜਨ ਦਾ ਕੋਈ ਅਧਿਕਾਰ ਨਹੀਂ ਹੋ ਸਕਦਾ। ਜਸਟਿਸ ਸੋਢੀ
ਨੇ ਕਿਹਾ ਕਿ ਦਲ ਦੇ ਸੰਵਿਧਾਨ ਦੇ ਕਿਸੇ ਹੋਰ ਸਰੂਪ ਨੂੰ ਮਾਨਤਾ ਦਿੰਦਿਆਂ ਜੇ ਪੰਜਾਬ ਦਾ ਗੁਰਦੁਆਰਾ
ਚੋਣ ਕਮਿਸ਼ਨਰ ਬਾਦਲ ਦਲ ਵਲੋਂ ਗੁਰਦੁਆਰਾ ਚੋਣਾਂ ਵਿੱਚ ਖੜੇ ਕੀਤੇ ਗਏ ਉਮੀਦਵਾਰਾਂ ਨੂੰ ਬਾਦਲ ਦਲ ਦੇ
ਉਮੀਦਵਾਰ ਸਵੀਕਾਰ ਕਰ ਉਸ ਲਈ ਰਾਖਵਾਂ ਚੋਣ-ਚਿੰਨ੍ਹ ਅਲਾਟ ਕਰਦਾ ਅਤੇ ਉਸ ਪੁਰ ਉਨ੍ਹਾਂ ਨੂੰ ਚੋਣ
ਲੜਨ ਦਾ ਅਧਿਕਾਰ ਦਿੰਦਾ ਹੈ ਤਾਂ ਇਹ ਇੱਕ ਤਾਂ ਲੋਕਾਂ ਨਾਲ ਫਰਾਡ ਹੋਵੇਗਾ ਅਤੇ ਦੂਸਰਾ ਭਾਰਤੀ
ਸੰਵਿਧਾਨ ਦੀਆਂ ਮਾਨਤਾਵਾਂ ਦੀ ਵੀ ਉਲੰਘਣਾ ਹੋਵੇਗੀ। ਤੀਜਾ, ਇਸ ਨਾਲ ਕਾਂਗ੍ਰਸ, ਕਮਿਉਨਿਸਟਾਂ ਤੇ
ਭਾਜਪਾਈਆਂ ਸਮੇਤ ਕਿਸੇ ਵੀ ਕਹਿੰਦੀ-ਕਹਾਉਂਦੀ ਧਰਮ-ਨਿਰਪੇਖ ਪਾਰਟੀ ਨੂੰ ਗੁਰਦੁਆਰਾ ਚੋਣਾਂ ਵਿੱਚ
ਹਿਸਾ ਲੈਣ ਤੋ ਨਹੀਂ ਰੋਕਿਆ ਜਾ ਸਕੇਗਾ, ਜਿਸਦੇ ਫਲਸਰੂਪ ਇੱਕ ਖਤਰਨਾਕ ਪਰੰਪਰਾ ਹੋਂਦ ਵਿੱਚ ਆ
ਜਾਇਗੀ।
ਜਸਟਿਸ ਆਰ ਐਸ ਸੋਢੀ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਪੰਜਾਬ ਦੇ ਚੋਣ ਕਮਿਸ਼ਨ ਨੂੰ ਜਾਂ ਤਾਂ ਬਾਦਲ
ਦਲ ਦੇ ਟਿਕਟ ਪੁਰ ਚੋਣ ਲੜਨ ਦਾ ਦਾਅਵਾ ਕਰ ਰਹੇ ਸਾਰੇ ਉਮੀਦਵਾਰਾਂ ਦੇ ਨਾਮਜ਼ਦਗੀ ਪੇਪਰ ਰੱਦ ਕਰ
ਦੇਣੇ ਚਾਹੀਦੇ ਹਨ, ਜਾਂ ਫਿਰ ਉਨ੍ਹਾਂ ਨੂੰ ਆਜ਼ਾਦ ਉਮੀਦਵਾਰ ਹੋਣ ਦੀ ਮਾਨਤਾ ਦੇ ਕੇ, ਉਨ੍ਹਾਂ ਨੂੰ
ਬਾਦਲ ਦਲ ਲਈ ਰਾਖਵਾਂ ਚੋਣ-ਚਿੰਨ੍ਹ ਦੇਣ ਦੀ ਬਜਾਏ ਆਜ਼ਾਦ ਉਮੀਦਵਾਰਾਂ ਲਈ ਰਖੇ ਗਏ ਚੋਣ-ਚਿੰਨ੍ਹ
ਅਲਾਟ ਕਰਨੇ ਚਾਹੀਦੇ ਹਨ।
(11/08/11)
ਜਸਵੰਤ ਸਿੰਘ ‘ਅਜੀਤ’
ਭਾਰੂ ਹੈ ਅੱਧੇ ਭਰੇ ਨੂੰ ਅੱਧਾ ਖਾਲੀ ਮੰਨਕੇ ਚਲਣ ਦੀ ਸੋਚ
ਬੀਤੇ ਮਹੀਨੇ, ਅਰਥਾਤ ਜੁਲਾਈ ਦੇ
ਅਖੀਰਲੇ ਦਿਨਾਂ ਵਿੱਚ ਕਾਂਗ੍ਰਸ ਦੇ ਜਨਰਲ ਸਕੱਤ੍ਰ ਸ਼੍ਰੀ ਰਾਹੁਲ ਗਾਂਧੀ ਨੇ ਦਿੱਲੀ-ਹਰਿਆਣਾ ਦੇ
ਸਿੰਘੂ ਬਾਰਡਰ ਤੇ ਦਿੱਲੀ ਸਰਕਾਰ ਵਲੋਂ ‘ਸ਼ਰਧਾ ਅਤੇ ਸੈਰ ਦੇ ਸੰਗਮ’ ਦੇ ਰੂਪ ਵਿੱਚ ਸਥਾਪਤ ਕੀਤੇ ਗਏ
‘ਗੁਰੂ ਤੇਗ ਬਹਾਦਰ ਮੈਮੋਰੀਅਲ’ ਨੂੰ ਰਾਸ਼ਟਰ ਦੇ ਨਾਂ ਸਮਰਪਤ ਕਰਦਿਆਂ ਜਿਥੇ ਗੁਰੂ ਸਾਹਿਬਾਨ ਅਤੇ
ਸਿੱਖਾਂ ਵਲੋਂ ਦੇਸ਼ ਅਤੇ ਸਮੁੱਚੇ ਮਾਨਵੀ ਸਮਾਜ ਲਈ ਕੀਤੀਆਂ ਗਈਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ
ਕਿਹਾ ਕਿ ਸਿੱਖਾਂ ਦੀਆਂ ਇਹ ਕੁਰਬਾਨੀਆਂ ਕਦੀ ਵੀ ਭੁਲਾਈਆਂ ਨਹੀਂ ਜਾ ਸਕਦੀਆਂ, ਉਥੇ ਹੀ ਉਨ੍ਹਾਂ
ਦੇਸ਼ ਨੂੰ ਡਾ. ਮਨਮੋਹਨ ਸਿੰਘ ਵਰਗਾ ਯੋਗ ਪ੍ਰਧਾਨ ਮੰਤਰੀ ਦਿਤੇ ਜਾਣ ਲਈ ਵੀ ਸਿੱਖਾਂ ਦਾ ਧੰਨਵਾਦ
ਕੀਤਾ। ਇਸ ਮੌਕੇ ਤੇ ਦਿੱਲੀ ਦੇ ਸੈਰ-ਸਪਾਟਾ ਮੰਤਰੀ ਸ. ਅਰਵਿੰਦਰ ਸਿੰਘ ਲਵਲੀ ਨੇ ਦਸਿਆ ਕਿ ਜਦੋਂ
ਵਿਰੋਧੀ ਪਾਰਟੀਆਂ ਵਲੋਂ ਡਾ. ਮਨਮੋਹਨ ਸਿੰਘ ਨੂੰ ਕਮਜ਼ੋਰ ਪ੍ਰਧਾਨ ਮੰਤਰੀ ਪ੍ਰਚਾਰਤ ਕੀਤਾ ਜਾ ਰਿਹਾ
ਸੀ ਤਾਂ ਉਸ ਸਮੇਂ ਸ਼੍ਰੀ ਰਾਹੁਲ ਗਾਂਧੀ ਨੇ ਹੀ ਇਹ ਆਖ ਉਨ੍ਹਾਂ ਦੇ ਮੂੰਹ ਬੰਦ ਕੀਤੇ ਸਨ ਕਿ ਡਾ.
ਮਨਮੋਹਨ ਸਿੰਘ ਇੱਕ ਸਿੱਖ ਹਨ ਅਤੇ ਕੋਈ ਸਿੱਖ ਕਦੀ ਕਮਜ਼ੋਰ ਹੋ ਹੀ ਨਹੀਂ ਸਕਦਾ।
ਇਸੇ ਮੌਕੇ ਤੇ ਦਿੱਲੀ ਦੀ ਮੁੱਖ ਮੰਤਰੀ ਸ਼੍ਰੀਮਤੀ ਸ਼ੀਲਾ ਦੀਕਸ਼ਤ ਨੇ ਆਪਣੀ ਸਰਕਾਰ ਵਲੋਂ ਸਥਾਪਤ ਕੀਤੇ
ਗਏ ‘ਗੁਰੂ ਤੇਗ ਬਹਾਦਰ ਮੈਮੋਰੀਅਲ’ ਦੇ ਪਿਛੋਕੜ ਅਤੇ ਉਸਨੂੰ ਸਥਾਪਤ ਕਰਨ ਦੇ ਉਪਜੇ ਵਿਚਾਰ ਦੀ
ਜਾਣਕਾਰੀ ਦਿੰਦਿਆਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸੰਸਾਰ ਭਰ ਦੇ ਧਰਮੀਆਂ ਦੇ ਧਾਰਮਕ
ਵਿਸ਼ਵਾਸ ਦੀ ਆਜ਼ਾਦੀ ਲਈ ਦਿੱਤੀ ਗਈ ਸ਼ਹਾਦਤ ਕਰਾਰ ਦੇ, ਗੁਰੂ ਸਾਹਿਬਾਨ ਦੇਣਾ ਅਤੇ ਸਿੱਖਾਂ ਦੀਆਂ
ਕੁਰਬਾਨੀਆਂ ਪ੍ਰਤੀ ਆਪਣਾ ਸਤਿਕਾਰ ਭੇਂਟ ਕੀਤਾ।
ਰਾਜਸੀ ਮਾਹਿਰਾਂ ਅਨੁਸਾਰ ਚਾਹੀਦਾ ਤਾਂ ਇਹ ਸੀ ਕਿ ਸਮੁੱਚਾ ਸਿੱਖ-ਜਗਤ ਕਿਸੇ ਸਰਕਾਰ ਵਲੋਂ ਸ੍ਰੀ
ਗੁਰੂ ਤੇਗ ਬਾਹਦਰ ਜੀ ਵਲੋਂ ਦਿੱਤੀ ਗਈ ਸ਼ਹਾਦਤ ਨੂੰ ਮਾਨਤਾ ਦਿੱਤੇ ਜਾਣ ਲਈ ਚੁਕੇ ਗਏ ਕਦਮ ਅਤੇ ਇਸ
ਸਮਾਗਮ ਦੇ ਮੁੱਖ ਮਹਿਮਾਨ, ਰਾਸ਼ਟਰੀ ਨੇਤਾ ਅਤੇ ਮੇਜ਼ਬਾਨ ਦਿੱਲੀ ਸਰਕਾਰ ਦੇ ਮੁੱਖੀਆਂ ਵਲੋਂ ਗੁਰੂ
ਸਾਹਿਬਾਨ ਪ੍ਰਤੀ ਪ੍ਰਗਟ ਕੀਤੀ ਗਈ ਸ਼ਰਧਾ ਅਤੇ ਸਿੱਖਾਂ ਪ੍ਰਤੀ ਪ੍ਰਗਟ ਕੀਤੇ ਗਏ ਸਨਮਾਨ ਸੂਚਕ ਸ਼ਬਦਾਂ
ਦਾ ਸੁਆਗਤ ਕਰ, ਇਨ੍ਹਾਂ ਦੀ ਮਹਤੱਤਾ ਨੂੰ ਮਹਿਸੂਸ ਕਰਦਾ ਅਤੇ ਇਨ੍ਹਾਂ ਦਾ ਵੱਡੇ ਪੂਮਾਨੇ ਤੇ
ਪ੍ਰਚਾਰ ਕਰ ਸੰਸਾਰ ਭਰ ਵਿੱਚ ਵਸਦੇ ਸਿੱਖਾਂ ਦਾ ਕੱਦ ਹੋਰ ਉੱਚਾ ਕਰਨ ਵਿੱਚ ਭੂਮਿਕਾ ਨਿਭਾਂਦਾ,
ਕਿਉਂਕਿ ਇੱਥੇ ਮੁੱਖ ਮੁੱਦਾ ਇਹ ਨਹੀਂ ਸੀ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ
ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੂੰ ਮੰਚ ਪੁਰ ਕੁਰਸੀ ਮਿਲਦੀ ਹੈ
ਜਾਂ ਨਹੀਂ, ਸਗੋਂ ਇਹ ਸੀ ਕਿ ਦਿੱਲੀ ਸਰਕਾਰ ਵਲੋਂ ਜੋ ‘ਗੁਰੂ ਤੇਗ ਬਹਾਦਰ ਮੈਮੋਰੀਅਲ’ ਸਥਾਪਤ ਕੀਤਾ
ਗਿਆ ਹੈ, ਉਸਨੂੰ ਰਾਸ਼ਟਰ ਪ੍ਰਤੀ ਸਮਰਪਤ ਕਰਨ ਸੰਬੰਧੀ ਹੋਏ ਸਮਾਗਮ ਅਤੇ ਇਸ ਮੌਕੇ ਤੇ ਪ੍ਰਗਟ ਕੀਤੇ
ਗਏ ਵਿਚਾਰਾਂ ਰਾਹੀਂ ਸੰਸਾਰ ਵਿੱਚ ਸਿੱਖਾਂ ਪ੍ਰਤੀ ਕੀ ਸੰਦੇਸ਼ ਜਾ ਰਿਹਾ ਹੈ? ਪਰ ਸ. ਪਰਮਜੀਤ ਸਿੰਘ
ਸਰਨਾ ਦੇ ਵਿਰੋਧੀਆਂ ਨੇ ਇਸ ਮੁੱਖ ਮੁੱਦੇ ਨੂੰ ਅਣਗੋਲਿਆਂ ਕਰ, ਉਨ੍ਹਾਂ ਨੂੰ ਕੁਰਸੀ ਨਾ ਦਿੱਤੇ ਜਾਣ
ਨੂੰ ਮੁੱਦਾ ਬਣਾ, ਉਸਨੂੰ ਸਮੁੱਚੇ ਸਿੱਖਾਂ ਦਾ ਅਪਮਾਨ ਕਰਾਰ ਦੇ, ਆਪਣੇ ਵਲੋਂ ਉਨ੍ਹਾਂ ਵਿਰੁਧ
ਧੂੰਆਂ-ਧਾਰ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਅਜਿਹਾ ਪ੍ਰਚਾਰ ਕਰਦਿਆਂ ਇਹ ਸਮਝਣ ਦੀ ਕੌਸ਼ਿਸ਼
ਹੀ ਨਹੀਂ ਕੀਤੀ ਕਿ ਉਹ ਅਜਿਹਾ ਕਰ ਇੱਕ ਪਾਸੇ ਤਾਂ ਸਰਨਾ-ਵਿਰੋਧੀ ਭਾਵਨਾ ਦੇ ਵਹਿਣ ਵਿੱਚ ਵਹਿ
‘ਗੁਰੂ ਤੇਗ ਬਹਾਦਰ ਮੈਮੋਰੀਅਲ’ ਦੀ ਮਹਤੱਤਾ ਨੂੰ ਛੁਟਿਅਉਣ ਦੀ ਕੌਸ਼ਿਸ਼ ਕਰ ਰਹੇ ਹਨ ਅਤੇ ਦੂਜੇ ਪਾਸੇ
ਉਹ, ਚਾਹੇ ਅਨਜਾਣੇ ਹੀ, ਸ. ਸਰਨਾ ਨੂੰ ਸਮੁੱਚੀ ਸਿੱਖ ਕੌਮ ਦੇ ਪ੍ਰਤੀਕ ਵਜੋਂ ਸਥਾਪਤ ਕਰ, ਸ. ਸਰਨਾ
ਦਾ ਨਹੀਂ, ਸਗੋਂ ਸਮੁੱਚੀ ਸਿੱਖ ਕੌਮ ਦੇ ਅਪਮਾਨ ਦਾ ਪ੍ਰਚਾਰ ਕਰਨ ਲਗ ਪਏ।
ਇਸ ਵਿੱਚ ਕੋਈ ਸ਼ਕ ਨਹੀਂ ਕਿ ਸ. ਸਰਨਾ ਦੇ ਵਿਰੋਧੀਆਂ ਨੂੰ ਉਨ੍ਹਾਂ ਦਾ ਵਿਰੋਧ ਅਤੇ ਉਨ੍ਹਾਂ ਦੀ
ਅਲੋਚਨਾ ਕਰਨ ਦਾ ਪੂਰਾ-ਪੂਰਾ ਅਧਿਕਾਰ ਹੈ, ਪਰ ਉਨ੍ਹਾਂ ਨੂੰ ਅਜਿਹਾ ਕਰਦਿਆਂ ਘਟੋ-ਘਟ ਇਸ ਗਲ ਦਾ
ਖਿਆਲ ਤਾਂ ਜ਼ਰੂਰ ਰਖ ਲੈਣਾ ਚਾਹੀਦਾ ਹੈ ਕਿ ਕਿਧਰੇ ਉਹ ਅਨਜਾਣੇ ਹੀ ਤਾਂ ਨਹੀਂ ਵਿਰੋਧੀ-ਭਾਵਨਾ ਦੇ
ਸ਼ਿਕਾਰ ਹੋ ਉਸੇ ਸਿੱਖ-ਪੰਥ ਦੀ ਸਥਿਤੀ ਤਾਂ ਹਾਸੋਹੀਣੀ ਨਹੀਂ ਬਣਾਂਦੇ ਜਾ ਰਹੇ, ਜਿਸਦੀ ਪ੍ਰਤੀਨਿਧਤਾ
ਕਰਨ ਦਾ ਉਹ ਦਾਅਵਾ ਕਰਦੇ ਚਲੇ ਆ ਰਹੇ ਹਨ।
ਇਹ ਵੀ ਨੇ ਚਹੁੰ ਸਵਾਰਾਂ ਵਿੱਚ: ਇਸਦੇ ਨਾਲ ਹੀ ਕੁੱਝ ਹੋਰ ਸਿੱਖ ਮੁੱਖੀਆਂ, ਜਿਨ੍ਹਾਂ ਵਿੱਚ ਸਾਬਕਾ
ਕੇਂਦਰੀ ਮੰਤਰੀ ਸ. ਐਮ. ਐਸ. ਗਿਲ ਵੀ ਸ਼ਾਮਲ ਹਨ, ਨੇ ਇਸ ਮੌਕੇ ਤੇ ਇਹ ਬਿਆਨ ਦੇ ਕੇ ਆਪਣੀ ਵਿਦਵਤਾ
ਅਤੇ ਸਿਆਣਪ ਦਾ ਸਿੱਕਾ ਬਿਠਾਣ ਦੀ ਕੌਸ਼ਿਸ਼ ਕੀਤੀ, ਕਿ ਇਹ ਯਾਦਗਾਰ (ਗੁਰੂ ਤੇਗ ਬਹਾਦਰ ਮੈਮੋਰੀਅਲ)
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਥਾਨ, ਗੁਰਦੁਆਰਾ ਸੀਸ ਗੰਜ ਸਾਹਿਬ ਦੇ ਨੇੜੇ ਅਰਥਾਤ ਲਾਲ
ਕਿਲ੍ਹੇ ਦੇ ਆਸ-ਪਾਸ ਜਾਂ ਜਿਸ ਥਾਂ ਗੁਰੂ ਸਾਹਿਬ ਦੇ ਧੜ ਦਾ ਸਸਕਾਰ ਕੀਤਾ ਗਿਆ, ਗੁਰਦੁਆਰਾ ਰਕਾਬ
ਗੰਜ ਸਾਹਿਬ ਦੇ ਨੇੜੇ ਸਥਾਪਤ ਕੀਤੀ ਜਾਣੀ ਚਾਹੀਦੀ ਸੀ।
ਪਹਿਲੀ ਗਲ ਤਾਂ ਇਹ ਕਿ ਇਹ ਸਲਾਹ ਦੇਣ ਦਿੰਦਿਆਂ ਇਤਨੀਆਂ ਸਮਝਦਾਰ ਅਤੇ ਸਿਆਣੀਆਂ ਇਨ੍ਹਾਂ ਸ਼ਖਸੀਅਤਾਂ
ਦੇ ਧਿਆਨ ਵਿੱਚ ਇਹ ਗਲ ਕਿਉਂ ਨਹੀਂ ਆਈ ਕਿ ਇਹ ਸਲਾਹ ਮੈਮੋਰੀਅਲ ਦੀ ਸਥਾਪਨਾ ਦੇ ਕਾਰਜ ਦੀ ਅਰੰਭਤਾ
ਤੋਂ ਪਹਿਲਾਂ ਦਿੱਤੀ ਜਾਣੀ ਚਾਹੀਦੀ ਸੀ, ਨਾ ਕਿ ਉਸ ਸਮੇਂ ਜਦੋਂ, ਸੰਪੂਰਨਤਾ ਉਪਰੰਤ ਉਸਨੂੰ ਰਾਸ਼ਟਰ
ਦੇ ਨਾਂ ਸਮਰਪਤ ਕੀਤੇ ਜਾਣ ਦਾ ਸਮਾਗਮ ਹੋ ਰਿਹਾ ਹੋਵੇ।
ਦੂਸਰਾ, ਇਹ ਕਿ ਕੀ ਉਹ ਇਹ ਨਹੀਂ ਜਾਣਦੇ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਥਾਨ ਤੇ
ਗੁਰਦੁਆਰਾ ਸੀਸਗੰਜ ਸਾਹਿਬ ਅਤੇ ਉਨ੍ਹਾਂ ਦੇ ਧੜ ਦੇ ਸਸਕਾਰ ਸਥਾਨ `ਤੇ ਗੁਰਦੁਆਰਾ ਰਕਾਬ ਗੰਜ
ਸਾਹਿਬ, ਪਹਿਲਾਂ ਹੀ ਯਾਦਗਾਰ ਦੇ ਰੂਪ ਵਿੱਚ ਸਥਾਪਤ ਹਨ, ਜੋ ਕੇਵਲ ਸਿੱਖਾਂ ਦੀ ਸ਼ਰਧਾ ਦੇ ਹੀ
ਪ੍ਰਤੀਕ ਸਥਾਨ ਸਵੀਕਾਰੇ ਜਾਂਦੇ ਹਨ ਅਤੇ ਜਿਥੇ ਮੁੱਖ ਰੂਪ ਵਿੱਚ ਉਹ (ਸਿੱਖ) ਹੀ ਆਪਣੇ ਸ਼ਰਧਾ-ਸੁਮਨ
ਭੇਂਟ ਕਰਨ ਅਤੇ ਦਰਸ਼ਨ ਕਰਨ ਜਾਂਦੇ ਹਨ।
ਜੇ ਦਿੱਲੀ ਸਰਕਾਰ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ-ਯਾਦਗਾਰ ਵੀ ਇਨ੍ਹਾਂ ਹੀ ਸਥਾਨਾਂ
ਦੇ ਨੇੜੇ-ਤੇੜੇ ਸਥਾਪਤ ਕੀਤੀ ਜਾਂਦੀ ਤਾਂ ਉਹ ਵੀ ਸਿੱਖਾਂ ਦੇ ਹੀ ਸ਼ਰਧਾ-ਸਥਾਨ ਤਕ ਸੀਮਤ ਹੋ ਕੇ ਰਹਿ
ਜਾਣੀ ਸੀ, ਜਦਕਿ ਦਿੱਲੀ-ਹਰਿਆਣਾ ਦੇ ਸਿੰਘੂ ਬਾਰਡਰ ਤੇ ‘ਸ਼ਰਧਾ ਅਤੇ ਸੈਰ ਦੇ ਸੰਗਮ’ ਦੇ ਰੂਪ ਵਿੱਚ
ਸਥਾਪਤ ਹੋਣ ਕਾਰਣ ਇਸ ਰਸਤੇ ਤੋਂ ਹਰ ਰੋਜ਼ ਆਉਣ-ਜਾਣ ਵਾਲੇ ਲੱਖਾਂ ਲੋਕਾਂ, ਜਿਨ੍ਹਾਂ ਵਿੱਚ ਸਿੱਖਾਂ
ਨਾਲੋਂ ਬਹੁਤੇ ਗ਼ੈਰ-ਸਿੱਖਾਂ ਦੇ ਨਾਲ ਹੀ ਵੱਡੀ ਗਿਣਤੀ ਵਿੱਚ ਵਿਦੇਸ਼ੀ ਸੈਲਾਨੀ ਵੀ ਹੁੰਦੇ ਹਨ, ਦੀ
ਖਿੱਚ ਦਾ ਕੇਂਦਰ ਬਣਦੀ ਜਾ ਰਹੀ ਹੈ।
ਯਾਦਗਾਰ ਦੀ ਰੂਪ-ਰੇਖਾ: ‘ਗੁਰੂ ਤੇਗ ਬਹਾਦਰ ਮੈਮੋਰੀਅਲ’, ਜੋ ਤਕਰੀਬਨ 12 ਏਕੜ ਦੇ ਵਿਸ਼ਾਲ
ਘੇਰੈ ਵਿੱਚ ਸਥਿਤ ਹੈ ਅਤੇ ਜਿਸਦੇ ਨਿਰਮਾਣ ਤੇ ਲਗਭਗ 25. 75 ਕਰੌੜ ਰੁਪਏ ਖਰਚ ਹੋਏ ਦਸੇ ਜਾਂਦੇ
ਹਨ, ਦੇ ਵਿਚਕਾਰ ਇੱਕ ਵਿਸ਼ਾਲ ਸਤੰਭ, ਜੋ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਸਮਰਪਤ ਤੇ
ਉਨ੍ਹਾਂ ਦੇ ਪ੍ਰਤੀਕ ਵਜੋਂ, ਸਥਾਪਤ ਹੈ। ਇਸਦੇ ਨੇੜੇ ਹੀ ਤਿੰਨ ਹੋਰ ਸਤੰਭ, ਭਾਈ ਮਤੀ ਦਾਸ, ਭਾਈ
ਸਤੀ ਦਾਸ ਅਤੇ ਭਾਈ ਦਿਆਲਾ ਦੀ ਸ਼ਹੀਦੀ ਨੂੰ ਸਮਰਪਤ ਅਤੇ ਉਨ੍ਹਾਂ ਦੇ ਪ੍ਰਤੀਕ ਵਜੋਂ ਸਥਾਪਤ ਕੀਤੇ ਗਏ
ਹਨ। ਇਹ ਤਿੰਨੇ ਸਤੰਭ, ਕੇਂਦਰੀ ਸਤੰਭ, ਜੋ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਉਨ੍ਹਾਂ ਦੀ ਸ਼ਹਾਦਤ ਦਾ
ਪ੍ਰਤੀਕ ਹੈ, ਵਲ ਝੁਕੇ ਹੋਏ ਗੁਰੂ ਸਾਹਿਬ ਪ੍ਰਤੀ ਅਪਣੀ ਪਿਆਰ-ਪੂਰਣ ਸ਼ਰਧਾ ਪ੍ਰਗਟ ਕਰਦੇ ਪ੍ਰਤੀਤ
ਹੋਣ ਦੇ ਨਾਲ ਹੀ ਇਹ ਯਾਦ ਕਰਾਉਂਦੇ ਹਨ, ਕਿ ਇਨ੍ਹਾਂ ਸਿੱਖਾਂ ਨੇ ਸ਼ਹਾਦਤ ਦਾ ਜਾਮ ਪੀਂਦਿਆਂ ਅਪਣੇ
ਨੇਤਰਾਂ, ਮਸਤਕ ਅਤੇ ਦਿੱਲ-ਦਿਮਾਗ ਵਿੱਚਲਾ ਸਮੁੱਚਾ ਧਿਆਨ, ਗੁਰੂ ਸਾਹਿਬ ਦੇ ਚਰਨਾਂ ਵਿੱਚ ਹੀ
ਕੇਂਦ੍ਰਿਤ ਕਰੀ ਰਖਿਆ ਸੀ।
ਇਨ੍ਹਾਂ ਦੇ ਆਸ-ਪਾਸ ਦਸ ਹੋਰ ਸਤੰਭ, ਜੋ ਦਸ ਗੁਰੂ ਸਾਹਿਬਾਨ ਦੇ ਪ੍ਰਤੀਕ ਹਨ, ਸਥਾਪਤ ਹਨ। ਇਨ੍ਹਾਂ
ਸਤੰਭਾਂ ਪੁਰ ਗੁਰੂ ਸਾਹਿਬਾਂ ਦੇ ਉਪਦੇਸ਼ ਪੰਜਾਬੀ, ਹਿੰਦੀ, ਉਰਦੂ ਅਤੇ ਅੰਗ੍ਰੇਜ਼ੀ ਵਿੱਚ ਉਕਰੇ ਹੋਏ
ਹਨ। ਇਹ ਉਪਦੇਸ਼ ਭਾਵੇਂ ਸਿੱਖਾਂ ਦੀ ਅੱਡਰੀ ਤੇ ਸੁਤੰਤਰ ਹੋਂਦ ਦਾ ਅਹਿਸਾਸ ਕਰਵਾਉਂਦੇ ਹਨ, ਪ੍ਰੰਤੂ
ਜੇ ਇਨ੍ਹਾਂ ਨੂੰ ਗੰਭੀਰਤਾ ਨਾਲ ਘੋਖਿਆ ਅਤੇ ਵਿਚਾਰਿਆ ਜਾਏ ਤਾਂ ਇਹ ਕੇਵਲ ਸਿੱਖਾਂ ਲਈ ਹੀ ਨਹੀਂ,
ਸਗੋਂ ਸਮੁੱਚੀ ਮਨੁੱਖ ਜਾਤੀ ਲਈ ਜਾਪਣਗੇ, ਕਿਉਂਕਿ ਇਨ੍ਹਾਂ ਉਪਦੇਸ਼ਾਂ ਰਾਹੀਂ ਹਰ ਮਨੁੱਖ ਨੂੰ
ਆਪਣੇ-ਆਪ ਵਿੱਚ ਆਤਮ-ਵਿਸ਼ਵਾਸ ਅਤੇ ਆਤਮ-ਸਨਮਾਨ ਦੀ ਭਾਵਨਾ ਪੈਦਾ ਕਰ, ਆਪਣੀ ਅੱਡਰੀ ਅਤੇ ਸੁਤੰਤਰ
ਹੋਂਦ ਸਥਾਪਤ ਕਰਨ ਦਾ ਸੰਦੇਸ਼ ਦਿੱਤੇ ਅਤੇ ਪ੍ਰੇਰਨਾ ਕੀਤੇ ਜਾਣ ਦਾ ਪ੍ਰੱਤਖ ਅਹਿਸਾਸ ਹੰਦਾ ਹੈ।
ਇਸ ਮੈਮੋਰੀਅਲ (ਯਾਦਗਾਰ) ਦਾ ਆਲਾ-ਦੁਆਲਾ ਹਰਿਆਵਲ ਦੀ ਚਾਦਰ ਵਿੱਛਾ ਇਸਤਰ੍ਹਾਂ ਸਜਾਇਆ-ਸੰਵਾਰਿਆ
ਗਿਆ ਹੈ ਕਿ ਇੱਥੇ ਆਉਣ ਵਾਲਾ ਹਰ ਵਿਅਕਤੀ ਕੇਵਲ ਮਨ ਦੀ ਹੀ ਨਹੀਂ, ਸਗੋਂ ਆਤਮਕ ਸ਼ਾਂਤੀ ਵੀ ਮਹਿਸੂਸ
ਕਰਦਾ ਹੈ। ਭਾਵੇਂ ਇਸਦੇ ਸੰਬੰਧ ਵਿੱਚ ਇਹ ਕਿਹਾ ਗਿਆ ਕਿ ‘ਇਹ ‘ਸਿੱਖਾਂ’ ਦੇ ਨੌਂਵੇਂ ਸ਼ਹੀਦ ਗੁਰੂ,
ਗੁਰੂ ਤੇਗ ਬਹਾਦਰ ਜੀ ਦੀ ਯਾਦ ਵਿੱਚ ਬਣਾਇਆ ਗਿਆ ਮੈਮੋਰੀਅਲ ਸਾਡੀ ਪਰੰਪਰਾ ਅਤੇ ਆਧੁਨਿਕ ਸ਼ਿਲਪ-ਕਲਾ
ਦਾ ਪ੍ਰਤੀਕ ਹੈ। …ਮੈਮੋਰੀਅਲ ਵਿੱਚਲੀ ਖੂਬਸੂਰਤ ਹਰਿਆਲੀੇ ਵਿੱਚ ਚਾਲ੍ਹੀ ਅਤਿ ਸੁੰਦਰ ਪੱਟੀਕਾਵਾਂ
ਸਥਾਪਤ ਕੀਤੀਆਂ ਗਈਆਂ ਹਨ, ਜਿਨ੍ਹਾਂ ਪੁਰ ‘ਸਿੱਖ ਧਰਮ’ ਦੇ ਸਿਧਾਂਤ ਅੰਕਤ ਹਨ। ਇਸਦੇ ਨਾਲ ਹੀ
ਇਸਨੂੰ ਰਾਸ਼ਟਰ ਦੇ ਨਾਂ ਸਮਰਪਤ ਕਰਦਿਆਂ ਸ਼੍ਰੀ ਰਾਹੁਲ ਗਾਂਧੀ, ਸ਼੍ਰੀਮਤੀ ਸ਼ੀਲਾ ਦੀਕਸ਼ਤ, ਸ. ਅਰਵਿੰਦਰ
ਸਿੰਘ ਲਵਲੀ ਅਤੇ ਮੰਚ ਸੰਚਾਲਿਕਾ ਵਲੋਂ ਜਦੋਂ ਵੀ ਗੁਰੂ ਤੇਗ ਬਹਾਦਰ ਜੀ ਜਾਂ ਦੂਸਰੇ ਗੁਰੂ ਸਾਹਿਬਾਨ
ਦਾ ਜ਼ਿਕਰ ਕੀਤਾ ਗਿਆ ਤਾਂ ਉਨ੍ਹਾਂ ਨੂੰ ‘ਸਿੱਖ ਗੁਰੂ’ ਹੀ ਕਿਹਾ ਜਾਂਦਾ ਰਿਹਾ।
ਪ੍ਰੰਤੂ ਸਚਾਈ ਇਹ ਹੈ ਕਿ ਇਹ ਸਥਾਨ ਸਰਬ-ਸਾਂਝੀਵਾਲਤਾ ਤੇ ਸਦਭਾਵਨਾ ਦਾ ਪ੍ਰਤੀਕ ਹੋਣ ਦੇ ਨਾਲ ਹੀ,
ਉਸ ਸ਼ਾਂਤੀ-ਅਮਨ, ਪਿਆਰ ਤੇ ਬਰਾਬਰਤਾ ਦਾ ਸੰਦੇਸ਼-ਵਾਹਕ ਵੀ ਹੈ, ਜੋ ਕੇਵਲ ਸਿੱਖਾਂ ਤਕ ਹੀ ਸੀਮਤ ਚਲੀ
ਆ ਰਹੀ ਸ਼ਰਧਾ ਦੀ ਵਲਗਣ ਤੋਂ ਆਜ਼ਾਦ ਹੋ ਵਿਸ਼ਵ-ਵਿਆਪੀ ਪਹੁੰਚ ਬਣਾ ਰਿਹਾ ਹੈ।
…ਅਤੇ ਅੰਤ ਵਿੱਚ: ਜਾਪਦਾ ਹੈ ਕਿ ਸਰਨਾ-ਵਿਰੋਧੀਆਂ ਨੇ ‘ਗੁਰੂ ਤੇਗ ਬਹਾਦਰ ਮੈਮੋਰੀਅਲ’ ਨੂੰ
ਰਾਸ਼ਟਰ ਪ੍ਰਤੀ ਸਮਰਪਤ ਕਰਨ ਦੇ ਉਦੇਸ਼ ਨਾਲ ਆਯੋਜਿਤ ਹੋਏ ਸਮਾਗਮ ਦੀ ਕਾਰਵਾਈ ਨੂੰ ਵੇਖਣ-ਸੁਣਨ ਪ੍ਰਤੀ
ਆਪਣੀਆਂ ਨਜ਼ਰਾਂ, ਆਪਣਾ ਧਿਆਨ ਅਤੇ ਕੰਨ ਕੇਂਦ੍ਰਿਤ ਕਰੀ ਰਖਣ ਦੀ ਬਜਾਏ ਉਨ੍ਹਾਂ ਨੂੰ ਇਸੇ ਪਾਸੇ
ਕੇਂਦ੍ਰਿਤ ਕਰੀ ਰਖਿਆ ਕਿ ਸ. ਸਰਨਾ ਨੂੰ ਕੁਰਸੀ ਮਿਲਦੀ ਹੈ ਜਾਂ ਨਹੀਂ। ਇਸੇ ਕਾਰਣ ਉਹ ਮੈਮੋਰੀਅਲ
ਦੀ ਸਥਾਪਨਾ ਦੇ ਮਹਤੱਵ ਨੂੰ ਨਾ ਤਾਂ ਸਮਝ ਸਕੇ ਤੇ ਨਾ ਹੀ ਉਸ ਰਾਹੀਂ ਹੋਣ ਵਾਲੇ ਸਿੱਖੀ ਆਦਰਸ਼ਾਂ ਦੇ
ਪ੍ਰਚਾਰ ਅਤੇ ਪ੍ਰਸਾਰ ਦਾ ਅਹਿਸਾਸ ਹੀ ਕਰ ਸਕੇ।
-ਜਸਵੰਤ ਸਿੰਘ ‘ਅਜੀਤ’
Mobile : + 91
98 68 91 77 31
(10/08/11)
ਡਾ: ਇਕਬਾਲ ਸਿੰਘ ਢਿੱਲੋਂ
‘ਵੀਰਾਂ ਅਤੇ ਭੈਣਾਂ’ ਦੇ ਨਾਂ
ਲੜਨਾਂ ਬਹੁਤ ਜ਼ਰੂਰੀ ਹੈ,
ਏਸੇ ਵਿੱਚ ਮਸ਼ਹੂਰੀ ਹੈ।
ਚੁਪ ਰਹੀਏ ਕੁਛ ਨਾ ਕਹੀਏ,
ਐਡੀ ਕੀ ਮਜਬੂਰੀ ਹੈ!
ਕੁੱਕੜ-ਖੇਹ ਉਡਾਉਂਦੇ ਰਹੁ
ਇਸ ਬਿਨ ਜੂਨ ਅਧੂਰੀ ਹੈ।
ਕੌੜੀ ਗੱਲ ਜੇ ਮੂੰਹ ਆਵੇ
ਸਮਝੋ ਮੁਰਗ ਤੰਦੂਰੀ ਹੈ।
ਰੋਬ੍ਹ ਚਲੇ ਜਾਂ ਨਾਂ ਚੱਲੇ,
ਮੱਥੇ ਸਜਦੀ ਘੂਰੀ ਹੈ।
ਸੁਖ ਸ਼ਾਂਤੀ ਨੇ ਕੀ ਦੇਣਾ?
ਗੁੱਸਾ ਹੀ ਕਸਤੂਰੀ ਹੈ।
ਕਲਾ ਕਲੰਦਰ ਹੀ ਪੂਜੋ,
ਤਾਹੀਓਂ ਪੈਣੀ ਪੂਰੀ ਹੈ।
ਛਕੋ-ਛਕਾਓ ਮਿਰਚ-ਨਮਕ
ਕਿਸ ਨੂੰ ਪਚਦੀ ਚੂਰੀ ਹੈ?
ਲ਼ਾਵੋ ਅੱਗਾਂ ਸਭ ਪਾਸੇ
ਗੜਬੜ ਦੀ ਮਨਜ਼ੂਰੀ ਹੈ।
ਐਵੇਂ ਕਿਧਰੇ ਘਟ ਨਾਂ ਜਾਵੇ
ਸਾਡੇ ਵਿੱਚ ਜੋ ਦੂਰੀ ਹੈ।
(ਗ਼ਜ਼ਲ-ਸੰਗ੍ਰਿਹ ‘ਧੁੱਪ ਸੁਨਹਿਰੀ’ ਵਿੱਚੋਂ)
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।
(09/08/11)
ਸੰਦੀਪ ਸਿੰਘ ਖਾਲੜਾ
ਅਗਿਆਨਤਾ ਕਰਕੇ ਹੀ ਗੁਰੁ ਗ੍ਰੰਥ ਸਾਹਿਬ ਜੀ ਦੈ ਨਾਲ ਘੋੜਿਆਂ ਹਾਥੀਆਂ ਜਹਾਜਾਂ ਨੂੰ ਮੱਥੇ ਟੇਕ ਰਹੇ
ਹਾਂ:-ਪ੍ਰਿੰ: ਗੁਰਬਚਨ ਸਿੰਘ ਥਾਈਲੈਂਡ
ਲੁਧਿਆਣਾ 9 ਅਗਸਤ (ਸੰਦੀਪ ਸਿੰਘ) ਇਹ ਅਗਿਆਨਤਾ ਦਾ ਹੀ ਕਾਰਨ ਹੈ ਕਿ ਗੁਰੁ ਗ੍ਰੰਥ
ਸਾਹਿਬ ਜੀ ਦੇ ਅੱਗੇ ਜਹਾਜ, ਹਾਥੀ, ਘੋੜੇ, ਬਾਜਾਂ ਦੀਆਂ ਮੂਰਤੀਆਂ ਰੱਖੀਆਂ ਹੋਈਆਂ ਹਨ। ਇਹਨਾਂ
ਸ਼ਬਦਾਂ ਦਾ ਪ੍ਰਗਟਾਵਾ ਪ੍ਰਿੰ: ਗੁਰਬਚਨ ਸਿੰਘ ਜੀ ਥਾਈਲੈਂਡ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ
ਨੇ ਪਿੰਡ ਭੰਡਾਲ ਦੌਨਾਂ (ਕਪੂਰਥਲਾ) ਦੇ ਗੁਰਦੁਆਰਾ ਸਾਹਿਬ ਵਿਖੇ ਨਵੇਂ ਗੁਰਮਤਿ ਪ੍ਰਚਾਰ ਕੇਂਦਰ ਦੀ
ਸ਼ੁਰੂਆਤ ਦੇ ਦੌਰਾਨ ਸੰਗਤਾਂ ਨੂੰ ਸਬੋਧਨ ਹੁੰਦਿਆਂ ਕੀਤਾ ਇਸ ਵਕਤ ਸੋਦਰੁ ਰਹਿਰਾਸ ਸਾਹਿਬ ਦੇ ਪਾਠ
ਤੋਂ ਬਾਅਦ ਨਗਰ ਦੀਆਂ ਹੀ ਬੱਚੀਆਂ ਤੇ ਬੀਬੀਆਂ ਨੇ ਅੰਮ੍ਰਿਤ ਮਈ ਬਾਣੀ ਦਾ ਕੀਰਤਨ ਕੀਤਾ ਉਪਰੰਤ
ਪ੍ਰਿੰ: ਥਾਈਲੈਂਡ ਜੀ ਨੇ ਗੁਰਬਾਣੀ ਦੀ ਵੀਚਾਰ ਕਰਦਿਆਂ ਸੰਗਤਾਂ ਨੂੰ ਕਿਹਾ ਕਿ ਅੱਜ ਗੁਰੁ ਗ੍ਰੰਥ
ਸਾਹਿਬ ਜੀ ਦਾ ਬਾਹਰੀ ਸਤਿਕਾਰ ਤਾਂ ਬਹੁਤ ਕੀਤਾ ਜਾ ਰਿਹਾ ਹੈ। ਪਰ ਉਹਨਾਂ ਵਿਚਲੇ ਉਪਦੇਸ਼ ਵੀਚਾਰ
ਜਿਸ ਨੇ ਸਾਡੀ ਜਿੰਦਗੀ ਵਿੱਚ ਤਬਦੀਲੀ ਲੈ ਕੇ ਆਉਣੀ ਸੀ ਉਸ ਨੂੰ ਮੰਨਣ ਤੋਂ ਇਨਕਾਰੀ ਹੋਏ ਬੈਠੇ
ਹਾਂ। ਉਹਨਾਂ ਕਿਹਾ ਕਿ ਇਹ ਅਗਿਆਨਤਾ ਹੀ ਹੈ ਕਿ ਗੁਰਦੁਆਰਿਆਂ ਅੰਦਰ ਦੀਵੇ, ਜੋਤਾਂ, ਤਸਵੀਰਾਂ ਆਦਿ
ਸਥਾਪਿਤ ਕੀਤੀਆਂ ਜਾ ਰਹੀਆਂ ਹਨ। ਇੱਕ ਸਮਾਂ ਸੀ ਜਦੋਂ ਸਿੰਘ ਸਭਾ ਲਹਿਰ ਨੇ ਗੁਰੂ ਘਰਾਂ ਚੋਂ
ਮੂਰਤੀਆਂ ਆਦਿ ਚੁਕਵਾਈਆਂ ਸਨ। ਉਹਨਾਂ ਕਿਹਾ ਕਿ ਆਓ ਅੱਜ ਇਸ ਖੁੱਲ ਰਹੇ ਗੁਰਮਤਿ ਪ੍ਰਚਾਰ ਕੇਂਦਰ
ਚੋਂ ਆਪ ਤੇ ਆਪਣੇ ਬਚਿਆਂ ਨੂੰ ਗੁਰਬਾਣੀ ਤੋਂ ਸਿਖਿਅਤ ਕਰਕੇ ਵਹਿਮਾਂ ਭਰਮਾਂ ਦੇ ਜਾਲ ਤੋਂ ਮੁਕਤ
ਹੋਈਏ ਇਸ ਮੌਕੇ ਕੌਮ ਦੇ ਮਹਾਨ ਵਿਦਵਾਨ ਪ੍ਰੋ: ਸਰਬਜੀਤ ਸਿੰਘ ਜੀ ਧੂੰਦਾ ਨੇ ਵੀ ਸੰਗਤਾਂ ਨਾਂਲ
ਗੁਰਬਾਣੀ ਵੀਚਾਰਾਂ ਦੀ ਸਾਂਝ ਕੀਤੀ ਤੇ ਗੁਰਬਾਣੀ ਅਨੁਸਾਰ ਅਮਲੀ ਜੀਵਨ ਜੀਊਣ ਦੀ ਜਾਚ ਸਿਖਾਉਂਦਿਆਂ।
ਗੁਣਾਂ ਨੂੰ ਇਕੱਤਰ ਕਰਨ ਲਈ ਕਿਹਾ ਉਹਨਾਂ ਕਿਹਾ ਕਿ ਹਰੇਕ ਐਨ ਆਰ ਆਈ ਵੀਰ ਨੂੰ ਚਾਹੀਦਾ ਹੈ ਕਿ ਉਹ
ਆਪਣੇ ਆਪਣੇ ਪਿੰਡ ਚ ਗੁਰਮਤਿ ਪ੍ਰਚਾਰ ਕੇਂਦਰ ਖੁਲਵਾਏ। ਇਸ ਵਕਤ ਕੇਂਦਰ ਵਿਖੇ ਭਾਈ ਚਰਨਜੀਤ ਸਿੰਘ
ਪ੍ਰਚਾਰਕ ਜੀ ਦੀ ਡਿਊਟੀ ਲਗਾਈ ਗਈ।
ਰਿਪੋਰਟ:- ਸੰਦੀਪ ਸਿੰਘ ਖਾਲੜਾ, ਇੰਚਾਰਜ ਗੁਰਮਤਿ ਪ੍ਰਚਾਰ ਕੇਂਦਰ
ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ।
ਮੁਬਾ: 9855341616
(08/08/11)
ਗੁਰਸੇਵਕ ਸਿੰਘ ਮਦਰੱਸਾ
ਰੱਖੜੀ, ਔਰਤ ਦੇ ਮੱਥੇ ਤੇ
ਕਲੰਕ:
Part-1
Part-2
post by : S. Gursevak Singh Madrassa 85283 89994
|
(08/08/11)
ਪ੍ਰੋ ਸੁਖਵਿੰਦਰ ਸਿੰਘ ਦਦੇਹਰ
ਰੱਖੜੀ ਇੱਕ ਭੇਡ ਚਾਲ ਹੈ ਜਾਂ?
ਪ੍ਰੋ ਸੁਖਵਿੰਦਰ ਸਿੰਘ ਦਦੇਹਰ
98555 98855
ਭੈਣ ਭਰਾ ਦੇ ਪਿਆਰ ਦਾ ਪ੍ਰਤੀਕ ਮੰਨਿਆ ਜਾਂਦਾ ਰੱਖੜੀ ਦਾ ਤਿਉਹਾਰ ਹਰ ਵਾਰ ਬੜੇ
ਉਤਸ਼ਾਹ ਨਾਲ ਲੋਕ ਮਨਾਉਂਦੇ ਹਨ ।ਹਰ ਸਾਲ ਭੈਣਾਂ ਭਰਾਵਾਂ ਦੇ ਇਸ ਪਿਆਰ ਦੇ ਪ੍ਰਤੀਕ ਤਿਉਹਾਰ ਨੂੰ
ਕਰੋੜਾਂ ਅਰਬਾਂ ਦੇ ਖਰਚੇ ਕਰਕੇ ਜੀਵਤ ਰੱਖਿਆ ਜਾ ਰਿਹਾ ਹੈ। ਭਰਾ ਹਰ ਸਾਲ ਅਪਣੀ ਭੈਣ ਕੋਲੋਂ ਗੁੱਟ
ਤੇ ਰੱਖੜੀ ਬੰਨਵਾ ਕੇ ਪ੍ਰਣ ਦੁਹਰਾਉਦਾ ਹੈ ਕਿ ਮੈਂ ਤੇਰੀ ਰੱਖਿਆ ਕਰਾਂਗਾ, ਇਸ ਕਰਕੇ ਇਸ ਤਿਉਹਾਰ
ਨੂੰ ਰੱਖਸ਼ਾ ਬੰਧਨ ਵੀ ਕਿਹਾ ਜਾਂਦਾ ਹੈ । ਇਸ ਦਾ ਕੋਈ ਇਤਿਹਾਸਿਕ ਪਿਛੋਕੜ ਕੋਈ ਨਹੀਂ ਮਿਲਦਾ । ਇਹ
ਕਿਥੋਂ ਚੱਲਿਆ ਕਿਵੇਂ ਚੱਲਿਆ ਕੋਈ ਵੀ ਪੁਖਤਾ ਸਬੂਤ ਨਹੀਂ ਹੈ। ਭਾਰਤੀ ਸਮਾਜ ਵਿੱਚ ਤਾਂ ਖਾਸ ਕਰਕੇ
ਐਸੇ ਘੱਸੇ ਪਿੱਟੇ ਰਸਮਾਂ ਰਿਵਾਜ ਤੇ ਤਿਉਹਾਰ ਹਨ ਜਿਨਾਂ ਦਾ ਕੋਈ ਪਿਛੋਕੜ ਜਾਂ ਸਿੱਖਿਆ ਹੈ ਹੀ
ਕੋਈ ਨਹੀਂ ਹੈ। ਗੁਰੂਬਾਣੀ ਦਾ ਓਟ ਆਸਰਾ ਲੈ ਕੇ ਚੱਲਣ ਵਾਲੇ ਸਮਝਦਾਰ ਗਿਆਨੀ ਲੋਕ ਉਹਨਾਂ ਸਾਰੀਆਂ
ਰਸਮਾਂ ਤਿਉਹਾਰਾਂ ਨੂੰ ਤਿਆਗਦਿਆਂ ਉਹਨਾਂ ਕੰਮਾਂ ਨੂੰ ਵਧੇਰੇ ਮਾਨਤਾ ਦਿੰਦੇ ਹਨ ਜਿੰਨਾ ਨਾਲ ਸਮਾਜ
ਨੂੰ ਸੇਧ ਮਿਲੇ ਸਮਾਜ ਤਰੱਕੀ ਕਰੇ ।
ਰੱਖੜੀ ਜਾਂ ਰਖਸ਼ਾ ਬੰਧਨ ਦੇ ਨਾਮ ਨਾਲ ਪ੍ਰਚਿਲਿਤ ਇਹ ਤਿਉਹਾਰ ਭੈਣ ਭਰਾ ਦੇ ਪਿਆਰ ਦਾ ਪ੍ਰਤੀਕ
ਮੰਨਿਆ ਜਾਂਦਾ ਹੈ, ਪਰ ਹੁਣ ਸੋਚਣ ਵਾਲੀ ਗੱਲ ਹੈ ਜਿਸ ਭੈਣ ਭਰਾ ਨੂੰ ਇਕ ਮਾਂ ਦੇ ਪੇਟ ਤੋਂ ਜਨਮ ਲੈ
ਕੇ ਬਾਪ ਦੀ ਗੋਦੀ ਵਿੱਚ ਖੇਡ ਕੇ, ਬਚਪਨ ਇਕੱਠਾ ਬਤੀਤ ਕਰਦਿਆਂ ਯਕੀਨ ਨਹੀਂ ਬੱਝਾ ਉਹ ਹੁਣ ਇਕ ਧਾਗੇ
ਰਾਹੀਂ ਯਕੀਨ ਬੰਨ ਰਹੇ ਹਨ ਕਿ ਅਸੀਂ ਭੈਣ ਭਰਾ ਹਾਂ।
ਚਲੋ ਇਹ ਵੀ ਮੰਨ ਲਈਏ ਕਿ ਧਾਗਾ ਬੰਨ ਕੇ ਭੈਣ ਭਰਾ ਦਾ ਪਿਆਰ ਬਣਦਾ ਹੈ ਫਿਰ ਹਰ ਸਾਲ ਇਸ ਪਰਕਿਰਿਆ
ਨੂੰ ਦੁਹਰਾਉਣ ਦਾ ਮਤਲਬ ਹੈ ਕਿ ਪਿਛਲੇ ਸਾਲ ਵਾਲਾ ਪਿਆਰ ਪੁਰਾਣਾ ਹੋ ਗਿਆ ਹੈ ਹੁਣ ਇਸ ਨੂੰ ਫਿਰ
ਨਵਾਂ ਕਰ ਲਈਏ ਕਿਤੇ ਭਰਾ ਇਕ ਸਾਲ ਬੀਤਣ ਤੇ ਭੁਲ ਹੀ ਨਾ ਗਿਆ ਹੋਵੇ ਨਵਾਂ ਕਰ ਲਿਆ।ਕੀ ਇਕ ਭੈਣ ਦਾ
ਪਿਆਰ ਸਿਰਫ ਇਕ ਧਾਗੇ ਤੇ ਹੀ ਖੜਾ ਹੈ ? ਕੀ ਉਂਝ ਭਰਾ ਅਪਣੀ ਭੈਣ ਨਾਲ ਪਿਆਰ ਨਹੀਂ ਕਰਦਾ? ਫਿਰ ਮੰਨ
ਲਉ ਭੈਣ ਕਨੇਡਾ ਅਮਰੀਕਾ ਜਾਂ ਕਿਤੇ ਹੋਰ ਦੂਰ ਦੁਰਾਡੇ ਵਿਆਹੀ ਹੈ ਤਾਂ ਭੈਣ ਨੂੰ ਮੁਸ਼ਕਲ ਪਈ ਹੈ
ਸਹੁਰੇ ਘਰ, ਭਰਾ ਹੈ ਆਪਣੇ ਘਰ, ਕੀ ਸੰਭਵ ਹੈ ਕਿ ਭਰਾ ਭੈਣ ਦੀ ਇੰਨੀ ਛੇਤੀ ਮਦਦ ਕਰ ਸਕੇ । ਦੂਜਾ,
ਕੀ ਜਿਸ ਪਤੀ ਦੇ ਨਾਲ ਵਿਆਹੀ ਗਈ ਹੈ ਉਹ ਇੰਨਾ ਹੀ ਕਮਜੋਰ ਹੈ ਕਿ ਉਹ ਮਦਦ ਨਹੀਂ ਕਰ ਸਕਦਾ ਜਿਹੜਾ
ਹਰ ਵਾਰ ਵੀਰ ਦੀ ਮਦਦ ਦੀ ਆਸ ਕੀਤੀ ਜਾਂਦੀ ਹੈ।
ਸਿੱਖ ਧਰਮ ਵਿੱਚ ਇਸਤਰੀ ਨੂੰ ਨਾ ਤਾਂ ਗੁਲਾਮ ਸਮਝਿਆ ਜਾਂਦਾ ਹੈ ਅਤੇ ਨਾ ਹੀ ਕਮਜੋਰ ਸਮਝਿਆ ਜਾਂਦਾ
ਹੈ । ਇਸਤਰੀ ਆਪਣੀ ਇਜ਼ਤ ਦੀ ਆਪ ਰਾਖੀ ਕਰਨ ਲਈ ਸਮਰੱਥ ਹੈ ਜੇਕਰ ਇਸਤਰੀ ਸਿੱਖ ਧਰਮ ਦੇ ਅਸੂਲਾਂ ਦੀ
ਪੂਰਨ ਰੂਪ ਵਿੱਚ ਪਾਲਣਾ ਕਰੇ। ਇਤਿਹਾਸ ਗਵਾਹ ਹੈ ਸਿੱਖ ਬੀਬੀਆਂ ਨੇ ਬਰਾਬਰ ਦਾ ਹਿਸਾ ਲਿਆ ਹੈ
ਜੰਗਾਂ, ਸੇਵਾਵਾਂ , ਧਰਮ ਦੇ ਪ੍ਰਚਾਰ ਪ੍ਰਸਾਰ ਲਈ। ਕਿਸੇ ਪੱਖੋਂ ਵੀ ਇਸਤਰੀ ਕਮਜੋਰ ਨਹੀਂ ਹੈ। ਪਰ
ਫਿਰ ਵੀ ਇਹੋ ਜਿਹੇ ਤਿਉਹਾਰ ਜਾਂ ਰਸਮਾਂ ਵੱਡੇ ਪੱਧਰ ਤੇ ਕਿਉਂ ਹਰਮਨ ਪਿਆਰੇ ਹਨ ਜਿਨਾਂ ਰਾਹੀਂ
ਗੁਲਾਮੀ ਤੇ ਕਮਜੋਰ ਦਿਖਾਉਣ ਵਾਲੇ ਲੱਛਣ ਪ੍ਰਤੱਖ ਦਿਸਦੇ ਹਨ।
ਜਿਨਾਂ ਭੈਣਾ ਦੇ ਵੀਰ ਨਹੀਂ ਹਨ ਉਹ ਇਸ ਦਿਨ ਵਿਲਕਦੀਆਂ ਜਾਂ ਨਿਰਾਸ਼ ਦੇਖੀਆਂ ਜਾ ਸਕਦੀਆਂ ਹਨ ।
ਜਿਨਾਂ ਵੀਰਾਂ ਦੀ ਭੈਣ ਨਹੀਂ ਉਹ ਵੀ ਇਸ ਤਿਉਹਾਰ ਦੀ ਖੁਸ਼ੀ ਵਿੱਚ ਹਿਸਾ ਲੈਣ ਲਈ ਝੂਠੀ ਜਿਹੀ ਤਸੱਲੀ
ਦਿੰਦੇ ਹੋਏ ਕੋਈ ਭੈਣ ਲੱਭਣ ਦਾ ਉਪਰਾਲਾ ਕਰਦੇ ਹਨ । ਭਾਰਤ ਤੇ ਹਮਲਾਵਰ ਬਣ ਕੇ ਆਏ ਅਨੇਕਾਂ ਹੀ
ਜਰਵਾਣਿਆਂ ਨੇ ਹਿੰਦੋਸਤਾਨ ਨੂੰ ਜਿਥੇ ਲੁਟਿਆ, ਬਰਬਾਦ ਕੀਤਾ, ਗੁਲਾਮ ਬਣਾਇਆ ,ਉਥੇ ਵਾਪਿਸ ਮੁੜਦੇ
ਵਕਤ ਭਾਰਤ ਦੇ ਗਭਰੂ ਮੁਟਿਆਰਾਂ ਨੂੰ ਵੀ ਗੁਲਾਮ ਬਣਾ ਕੇ ਨਾਲ ਲੈ ਤੁਰਦੇ ਰਹੇ ਰਹੇ ਤੇ ਬਜ਼ਾਰਾਂ
ਵਿੱਚ ਪਸ਼ੂਆਂ ਵਾਂਗ ਮੁੱਲ ਵੇਚਦੇ ਰਹੇ। ਗੁਰੂ ਨਾਨਕ ਜੀ ਦੇ ਗੁਰਸਿੱਖਾਂ ਨੇ ਸਿਰ ਧੜ ਦੀਆਂ ਬਾਜੀਆਂ
ਲਾ ਕੇ ਇਹਨਾਂ ਜਰਵਾਣਿਆਂ ਤੋਂ ਅਨੇਕਾਂ ਧੀਆਂ ਅਤੇ ਗੱਭਰੂ ਛੁੱਡਵਾਏ ਅਤੇ ਫਿਰ ਬਾਇਜ਼ਤ ਘਰੋ ਘਰੀ
ਪਹੁੰਚਾਏ। ਹੁਣ ਸਿਖਾਂ ਨੇ ਰੱਖੜੀ ਤਾਂ ਇਹਨਾਂ ਭੈਣਾ ਤੋਂ ਕੀ ਬੰਨਵਾਉਣੀ ਸੀ ਕਦੀ ਇਹ ਬੀਬੀਆਂ
ਦੇਖੀਆਂ ਵੀ ਨਹੀਂ ਸੀ । ਫਿਰ ਵੀ ਗੁਰਸਿੱਖਾਂ ਨੇ ਇਨਸਾਨੀਅਤ ਦੇ ਨਾਤੇ ਆਪਣਾ ਫਰਜ਼ ਨਿਭਾਇਆ। ਗੁਰੂ
ਸਾਹਿਬਾਨ ਅਤੇ ਗੁਰਸਿਖਾਂ ਨੇ ਸਮਾਜ ਕੋਲੋਂ ਰੱਖੜੀਆਂ ਨਹੀਂ ਸੀ ਬਨਵਾਈਆਂ ਫਿਰ ਵੀ ਬੇਅੰਤ ਹੀ
ਪਰਉਪਕਾਰ ਕੀਤੇ। ਚੰਗੇ ਇਨਸਾਨ ਦੇ ਸਾਹਮਣੇ ਕਿਸੇ ਵੀ ਧੀ ਭੈਣ ਨੂੰ ਕੋਈ ਵੀ ਛੋਟੀ ਵੱਡੀ ਮੁਸ਼ਕਲ
ਪੈਦਾ ਹੋ ਜਾਵੇ ਕੀ ਉਹ ਇਹ ਵੇਖੇਗਾ ਕਿ ਇਸ ਨੇ ਮੈਨੂੰ ਰੱਖੜੀ ਬੱਧੀ ਹੈ ,ਜਾਂ ਉਹ ਭੈਣ ਇਸ ਤਾੱਕ
ਵਿੱਚ ਬੈਠ ਜਾਏਗੀ ਕਿ ਹੁਣ ਮੇਰਾ ਭਰਾ ਹੀ ਆਵੇਗਾ ਜਿਸ ਨੂੰ ਮੈ ਰੱਖੜੀ ਬੰਨ ਕੇ ਰਾਖੀ ਦਾ ਵਚਨ ਲਿਆ
ਸੀ । ਇਕ ਹੋਰ ਵੀ ਗੱਲ ਵੀਚਾਰ ਮੰਗਦੀ ਹੈ ਕੇ ਭੈਣ ਦੀ ਰਾਖੀ ਭਰਾ ਨੇ ਕਰਨੀ ਹੈ ,ਪਰ ਕਦੀ ਨਹੀਂ
ਹੋਇਆ ਕਿ ਕਦੀ ਮਾਇਆ ਜਾਂ ਹੋਰ ਪੱਖੋਂ ਤਾਕਤਵਰ ਭੈਣ ਨੇ ਵੀਰ ਕੋਲੋਂ ਰੱਖੜੀ ਅਪਣੇ ਗੁੱਟ ਤੇ ਬੰਨਵਾਈ
ਹੋਵੇ ਕਿ ਕੋਈ ਗੱਲ ਨਹੀਂ ਵੀਰ ਤੇਰੀ ਰਾਖੀ ਹਰ ਪੱਖ ਤੋਂ ਮੈਂ ਕਰਾਂਗੀ ।
ਰੱਖੜੀ ਵਾਲੇ ਦਿਨ ਭਾਰਤ ਦੇ ਰਾਸ਼ਟਰਪਤੀ , ਪ੍ਰਧਾਨ ਮੰਤਰੀ, ਸੂਬਿਆਂ ਦੇ ਮੁੱਖ ਮੰਤਰੀਆਂ, ਜੱਜਾਂ ,
ਡਿਪਟੀ ਕਮਿਸ਼ਨਰਾਂ, ਪੁਲੀਸ ਅਫਸਰਾਂ ਆਦਿ ਨੂੰ ਬੜੇ ਮਾਣ ਨਾਲ ਰੱਖੜੀਆਂ ਬੰਨੀਆਂ ਜਾਂਦੀਆਂ ਹਨ।ਦੇਸ਼
ਦੀਆਂ ਕੁਝ ਧੀਆਂ ਵੱਲੋਂ ਇਹਨਾਂ ਖਾਸ ਵਿਅਕਤੀਆਂ ਨੂੰ ਜਦੋਂ ਰੱਖੜੀ ਬੰਨੀਂ ਜਾਂਦੀ ਹੈ ਤਾਂ ਇਸ ਵਕਤ
ਇਹਨਾਂ ਖਾਸ ਵਿਅਕਤੀਆਂ ਵਲੋਂ ਪੂਰੇ ਦੇਸ਼ ਦੀਆਂ ਧੀਆਂ ਦੀ ਰਾਖੀ ਦੀ ਜਿਮੇਵਾਰੀ ਦਾ ਪ੍ਰਤੀਕ ਸਮਝੀ
ਜਾਂਦੀ ਹੈ । ਹੁਣ ਦੇਖਿਆ ਜਾਵੇ ਤਾਂ ਭਾਰਤ ਵਿੱਚ ਇੱਕ ਮੋਟੇ ਜਿਹੇ ਅੰਕੜੇ ਮੁਤਾਬਿਕ 15 ਲੱਖ ਤੋਂ
ਜਿਅਦਾ ਵੇਸ਼ਵਾਵਾਂ ਹਨ ।ਇਹਨਾਂ ਦੀ ਰਾਖੀ ਕੌਣ ਕਰੇਗਾ ।ਅਨੇਕਾਂ ਹੀ ਐੈਸੇ ਕੇਸ ਸਾਹਮਣੇ ਆ ਚੁੱਕੇ ਹਨ
ਜਿਨਾਂ ਵਿੱਚ ਉਚ ਅਧਿਕਾਰੀ ਤੇ ਇਹੀ ਲੀਡਰ ਖੇਹ ਖਰਾਬੀਆਂ ਕਰਦੇ ਨਜ਼ਰ ਆਏ ਹਨ । ਰੱਖੜੀਆਂ ਦਾ ਹੇਜ
ਰੱਖਣ ਵਾਲਿਆਂ ਨੇ ਜਿਨੀ ਭਰੂਣ ਹੱਤਿਆ ਕੀਤੀ ਹੈ ਉਹ ਕਿਸੇ ਤੋਂ ਛਿਪੀ ਨਹੀਂ, ਦਾਜ ਦੇ ਬਦਲੇ ਅਨੇਕਾਂ
ਮਸੂਮ ਧੀਆਂ ਦਾ ਸਾੜ ਫੁਕ ਕੇ ਕਤਲ ਕਰ ਦੇਣ ਵਾਲੇ ਕਿਸੇ ਤੋਂ ਛਿਪੇ ਨਹੀਂ ਹਨ ।ਭੈਣਾਂ ਵੱਲੋਂ
ਜਾਇਦਾਦਾਂ ਮੰਗਣ ਦੇ ਬਦਲੇ ਪਏ ਝਗੜਿਆਂ ਕਾਰਨ ਰੱਖਸ਼ਾ ਬੰਧਨ ਅਦਾਲਤਾਂ ਦੀ ਧੂੜ ਚਟਦਾ ਫਿਰਦਾ ਹੈ।
ਅਸੀਂ ਤਾਂ ਗੁਰਬਾਣੀ ਅਨੁਸਾਰ ਚੱਲਣ ਦਾ ਪ੍ਰਣ ਕਰਨਾ ਹੈ ਤੇ ਸਭ ਧੀਆਂ ਭੇਣਾਂ ਨੂੰ ਆਪਣੀਆਂ ਧੀਆਂ
ਭੇਣਾ ਹੀ ਸਮਝਣਾ ਹੈ।ਇਹ ਨਹੀਂ ਕਿ ਜਿਸ ਨੇ ਸਾਨੂੰ ਰੱਖੜੀ ਬੱਧੀ ਹੈ ਉਸ ਦੀ ਇਜ਼ਤ ਪੱਤ ਦੇ ਅਸੀਂ
ਰਾਖੇ ਹਾਂ ਤੇ ਦੂਜੀ ਦੀ ਪੱਤ ਰੋਲਣ ਦਾ ਸਾਨੂੰ ਅਧਿਕਾਰ ਹੈ?
ਜਿਵੇਂ ਸਮਾਜ ਦੀ ਧਾਰਨਾਂ ਹੈ ਕੁਝ ਸਮੇਂ ਲਈ ਮੰਨ ਲਉ ਕਿ ਰੱਖੜੀ ਭੈਣ ਭਰਾ ਦੇ ਪਿਆਰ ਦਾ ਤਿਉਹਾਰ ਹੈ
ਚਲੋ ਮੰਨ ਲੈਂਦੇ ਹਾਂ ਪਰ ਭਾਰਤੀ ਸਮਾਜ ਤਾਂ ਇਥੇ ਵੀ ਨਹੀਂ ਰੁਕਿਆ ਟਰੈਕਟਰ ਦੇ ਰੱਖੜੀ, ਬੰਬੀ ਦੇ
ਰੱਖੜੀ, ਸਾਈਕਲ ਦੇ ਹੈਂਡਲ ਨਾਲ ਰੱਖੜੀ, ਬਲਦ ਦੇ ਸਿੰਗ ਨਾਲ, ਝੋਟੇ ਦੇ ਸਿੰਗ ਨਾਲ, ਕੁਤਿਆਂ ਦੇ
ਗਲਾਂ ਵਿੱਚ, ਦਰਖਤਾਂ ਜੰਡਾਂ ਨਾਲ, ਝੰਡੇ ਨਾਲ , ਪੀੜੇ ਨਾਲ, ਜੰਗਲੇ ਨਾਲ ਹੋਰ ਪਤਾ ਨਹੀਂ ਕਿਥੇ
ਕਿਥੇ ........ਓ ਹੋ ਵਿਚਾਰੀ ਰੱਖੜੀ ਚ ਚ ਚ ਚ ਚ ਚ ।(ਨੋਟ:-ਗੁਰਦੁਆਰੇ ਲੱਕੜ ਦੇ ਪੀੜੇ ਦੇ ਪਾਵੇ
ਨਾਲ ਰੱਖੜੀ ਬੰਨ ਕੇ ਕੀ ਅਸੀਂ ਇਹ ਸਮਝਦੇ ਹਾਂ ਕਿ ਗੁਰੂ ਸਹਿਬ ਦੇ ਰੱਖੜੀ ਬੰਨ ਦਿਤੀ ਹੈ,ਉਸੇ ਹੀ
ਪਾਵੇ ਨੂੰ ਦੂਜਾ ਕੋਈ ਚਰਨ ਸਮਝ ਕੇ ਘੁੱਟ ਰਿਹਾ ਹੁੰਦਾ ਹੈ। ਹੁਣ ਫੈਸਲਾ ਕਰੋ ਕਿ ਜਾਂ ਤਾਂ ਅਸਾਂ
ਰੱਖੜੀ ਗਿੱਟੇ ਨਾਲ ਬੰਨ ਦਿਤੀ ਹੈ ਜਾਂ ਦੂਜਾ ਕੋਈ ਗੋਡੇ ਘੁੱਟਣ ਦੀ ਥਾਂ ਗੁੱਟ ਦਬਾ ਰਿਹਾ ਹੈ। ਫਿਰ
ਕੀ ਗੁਰੂ ਦੇ ਚਰਨ ਜਾਂ ਗੁੱਟ ਲੱਕੜ ਦੇ ਹਨ, ਜਰਾ ਸੋਚੋ ਜੀ। ਇਸੇ ਤਰਾਂ ਬਾਕੀ ਜੋ ਹੋਰ ਉਪਰੋਕਤ ਹਨ
ਉਹਨਾਂ ਦੇ ਗੁਟਾਂ ਗੋਡਿਆ ਗਿਟਿਆਂ ਬਾਰੇ ਸੋਚ ਲਈਏ ਕਿ ਇਕ ਦਰਖਤ ਦਾ ਗੁਟ ਕਿਥੇ ਹੈ ਕੁੱਤੇ ਦੇ ਗਲ
ਦੀ ਥਾਂ ਗੁਟ ਤੇ ਬੰਨੀ ਜਾਏ ਬਾਕੀ ਪਸ਼ੂਆਂ ਤੇ ਹੋਰਨਾਂ ਬਾਰੇ ਵੀ ਜਰੂਰ ਸੋਚਿਆ ਜਾਏ।)
ਰੱਖੜੀ ਦੀ ਉਹ ਦੁਰਦਸ਼ਾ ਕੀਤੀ ਕਿ ਰੱਖੜੀ ਰੱਖੜੀ ਨਾ ਰਹਿ ਕੇ, ਕੁਰਾਹੇ ਤੁਰਦੀ ਹੋਈ ਹੁਣ ਪਖੰਡ ਦੇ
ਸਭ ਹੱਦਾਂ ਬੰਨੇ ਹੀ ਟੱਪ ਗਈ ਹੈ ।ਭੈਂਣਾ ਧੀਆਂ ਕਮਜੋਰ ਗੁਲਾਮ ਤੇ ਮੰਗਣ ਵਾਲੀ ਹਾਲਤ ਵਿੱਚੋਂ ਆਪ
ਵੀ ਨਹੀਂ ਬਾਹਰ ਆਉਣਾਂ ਚਾਹੁੰਦੀਆਂ ਆਪ ਹੀ ਇਸ ਮਾੜੀ ਹਾਲਤ ਦੀ ਦੱਬ ਕੇ ਹਮਾਇਤ ਕਰਦੀਆਂ ਹਨ ਤੇ ਇਹੀ
ਕਰਮ ਜਾਰੀ ਰੱਖਣ ਦੀ ਜਿਦ ਕਰਦੀਆਂ ਹਨ ।
ਦੂਜਾ ਕਾਰਨ ਵੀ ਬਹੁਤ ਜਿਆਦਾ ਧਿਆਨ ਮੰਗਦਾ ਹੈ ਜਿਥੇ ਸਾਡੀ ਅਗਿਆਨਤਾ ਇਸ ਰੂੜੀ ਵਾਦੀ ਸੋਚ ਵਿੱਚੋਂ
ਬਾਹਰ ਆਉਣ ਲਈ ਤਿਆਰ ਨਹੀਂ ਹੈ ਉਥੇ ਇਸ ਦੇ ਪਿਛੇ ਖੜਾ ਕਰੋੜਾਂ ਅਰਬਾਂ ਦਾ ਵਪਾਰ ਵੀ ਕਿਸੇ ਪੲਸੇ
ਨਹੀਂ ਲਗਣ ਦਿੰਦਾ। ਪਹਿਲਾਂ ਤਾਂ ਰੱਖੜੀ ਬਣਾਉਣ ਵਾਲਿਆਂ ਦਾ ਰੋਜਗਾਰ, ਫਿਰ ਦੁਕਾਨਾਂ ਵਾਲੇ, ਫਿਰ
ਲੱਡੂ ਬਰਫੀ ਵਾਲੇ, ਟੀ ਵੀ ਫਰਿਜਾਂ ਵਾਲੇ, ਕਪੜੇ ਗਹਿਣੇ ਵਾਲੇ , ਫਿਰ ਹੁਣ ਭੈਣ ਨੇ ਲੈ ਕੇ ਜਾਣਾ
ਹੈ ਪਹਿਲਾਂ ਰਿਕਸ਼ੇ ਵਾਲਾ, ਬੱਸਾਂ ਵਾਲੇ , ਟੈਂਪੂਆਂ ਵਾਲੇ, ਅਤੇ ਹੋਰ ਹੋਰ......
ਹੁਣ ਜਿਸ ਚੀਜ ਦੇ ਪਿਛੇ ਇੰਨਾਂ ਵੱਡਾ ਵਪਾਰ ਵੀ ਖੜਾ ਹੋਵੇ ਫਿਰ ਸਾਡੀ ਅਗਿਆਨਤਾ ਵੀ ਖੜੀ ਹੋਵੇ ਉਹ
ਕਿਵੇਂ ਨਾ ਤਰੱਕੀ ਕਰੇ। ਗਲਾਂ ਬਹੁਤ ਨੇ ਕਰਨ ਵਾਲੀਆਂ ਪਰ ਹੋਰ ਜਿਆਦਾ ਵਿਸਥਾਰ ਵਿੱਚ ਨਾ ਜਾਂਦਾ
ਹੋਇਆ ਬਸ ਇਨਾਂ ਹੀ ਆਪਣੀਆਂ ਭੇਣਾਂ ਧੀਆਂ ਨੂੰ ਕਹਿਣਾਂ ਚਾਹਵਾਂਗਾ ਕਿ ਆਉ ਇਸ ਉਜਾੜੂ, ਤ੍ਰਿਸ਼ਨਾਲੂ,
ਵਿਖਾਵੇ ਦੇ ਪਿਆਰ, ਪਖੰਡ ਤੋਂ ਉਤੇ ਉਠੀਏ ਤੇ ਜੀਵਨ ਕਿਰਦਾਰ ਸੋਹਣਾ ਗੁਰਬਾਣੀ ਮੁਤਾਬਿਕ ਬਣਾਉਂਦਿਆਂ
ਸਤਿਗੁਰੂ ਜੀ ਦੀ ਇਸ ਇਕੇ ਹੀ ਗਲ ਤੇ ਯਕੀਨ ਕਰ ਲਈਏ
ਤੂੰ ਮੇਰਾ ਰਾਖਾ ਸਭਨੀ ਥਾਈ ਤਾ ਭਉ ਕੇਹਾ ਕਾੜਾ ਜੀਉ ॥1॥ - (ਪੰਨਾ
103, ਮਾਝ ਮਃ 5)
(08/08/11)
ਧਰਮਿੰਦਰ ਸਿੰਘ
ਸਤਿ ਸ੍ਰੀ ਅਕਾਲ ਜੀ
ਮੈ ਪੰਜਾਬੀ ਭਾਸ਼ਾ ਬਾਰੇ ਡਾ. ਇਕਬਾਲ ਸਿੰਘ ਢਿੱਲੋਂ ਜੀ ਦਾ ਲੇਖ ਪੜ੍ਹਿਆ ਸੀ।
ਮੈਂ ਕੱਲ ਪੰਜਾਬੀ ਜਾਗਰਣ ਅਖਬਾਰ ਪੜ੍ਹਿਆ ਸੀ, ਉਸ ਚ ਵੀ ਪੰਜਾਬੀ ਦੀ ਸ਼ਬਦਾਂ ਦੀ ਥਾਂ ਕੁਝ ਸ਼ਬਦ
ਹਿੰਦੀ ਦੇ ਵਰਤੇ ਗਏ ਸਨ।
ਮੈਂ ਪੰਜਾਬੀ ਯੂਨੀਵਰਸਿਟੀ ਚ ਨੌਕਰੀ ਕਰਦਾ ਹਾਂ। ਮੇਰਾ ਮੰਨਣਾ ਹੈ ਕਿ ਜੇ ਪੰਜਾਬੀ ਭਾਸ਼ਾ ਨੂੰ
ਬਚਾਉਣ ਲਈ ਪੰਜਾਬ ਦੇ ਸਾਰੇ ਸਕੂਲਾਂ ਚ ਬੋਲਚਾਲ ਦੀ ਭਾਸ਼ਾ ਹਿੰਦੀ ਦੀ ਬਜਾਏ ਪੰਜਾਬੀ ਕੀਤੀ ਜਾਵੇ
ਤਾਂ ਸਥਿਤੀ ਕਾਫੀ ਹੱਦ ਤੱਕ ਸੰਭਲ ਸਕਦੀ ਹੈ। ਕਿਉਂਕਿ ਅੱਜ ਪੰਜਾਬੀ ਭਾਸ਼ਾ ਨੂੰ ਸਭ ਤੋਂ ਵੱਡਾ ਖਤਰਾ
ਹਿੰਦੀ ਤੋਂ ਹੈ, ਸਾਡੇ ਨਿਆਣਿਆਂ ਨੂੰ ਜਬਦਸਤੀ ਹਿੰਦੀ ਬੋਲਣੀ ਸਿਖਾਈ ਜਾ ਰਹੀ ਹੈ, ਜਿਸ ਨਾਲ
ਉਹਨਾਂ ਦੀ ਭਾਸ਼ਾ ਵਿਗੜਦੀ ਜਾ ਰਹੀ ਹੈ, ਉਹ ਜਾਂ ਤਾਂ ਹਿੰਦੀ ਬੋਲਣ ਲੱਗੇ ਹਨ ਜਾਂ ਹਿੰਦੀ ਤੇ
ਪੰਜਾਬੀ ਦੀ ਖਿਚੜੀ ਪਕਾਉਣ ਲੱਗੇ ਹਨ।
ਇਹੀ ਕਾਰਣ ਹੈ ਕਿ ਅੱਜ ਕੱਲ ਪੰਜਾਬੀ ਅਖਬਾਰ ਵੀ ਪੰਜਾਬੀ ਦੀ ਸ਼ਬਦਾਂ ਦੀ ਥਾਂ ਕੁੱਝ ਹਿੰਦੀ ਦੇ ਸ਼ਬਦ
ਪਾਉਣ ਲੱਗੇ ਹਨ।
ਕਿ੍ਰਪਾ ਕਰਕੇ ਸਰਕਾਰ ਤੇ ਦਬਾਓ ਪਾਓ ਕਿ ਪੰਜਾਬ ਦੇ ਸਾਰੇ ਸਕੂਲਾਂ ਚ ਬੋਲਚਾਲ ਦੀ ਭਾਸ਼ਾ ਪੰਜਾਬੀ
ਕੀਤੀ ਜਾਵੇ।
ਧੰਨਵਾਦ!
ਧਰਮਿੰਦਰ ਸਿੰਘ
ਸਿੱਖ ਮਾਰਗ ਦੇ
ਪਾਠਕਾਂ/ਲੇਖਕਾਂ ਦੀ ਜਾਣਕਾਰੀ ਲਈ ਸੰਪਾਦਕੀ ਨੋਟ:
ਅੱਜ 06 ਅਗਸਤ
2011 ਤੋਂ ਬਾਅਦ ਇਹ ਪਾਠਕਾਂ ਦਾ ਪੰਨਾ ਸਿਰਫ ਆਮ ਜਾਣਕਾਰੀ ਵਾਲਾ ਹੀ ਹੋਵੇਗਾ। ਕਿਉਂਕਿ ਬਹੁਤੀ
ਖੁੱਲ-ਖੇਲ ਸਿੱਖਾਂ ਨੂੰ ਮੁਆਫਕ ਨਹੀਂ ਹੈ ਅਤੇ ਇਹ ਇੱਕ ਦੂਸਰੇ ਲਈ ਸਭਿਅਕ ਭਾਸ਼ਾ ਵਰਤਣ ਦੇ ਬਹੁਤੇ
ਆਦੀ ਨਹੀਂ ਹਨ ਇਸ ਲਈ ਇੱਥੇ ਵਿਚਾਰਾਂ ਵਾਲੇ ਪੱਤਰ ਅਗਲੇ ਨੋਟਿਸ ਤੱਕ ਪਉਣੇ ਬੰਦ ਹਨ। ਲੇਖ ਪਉਣ
ਵਿੱਚ ਕੋਈ ਤਬਦੀਲੀ ਨਹੀਂ ਹੈ ਉਹ ਪਹਿਲਾਂ ਦੀ ਤਰ੍ਹਾਂ ਹੀ ਛਪਦੇ ਰਹਿਣਗੇ।
(06/08/11)
ਅਵਤਾਰ ਸਿੰਘ ਮਿਸ਼ਨਰੀ
ਵੱਡੇ ਵੀਰ ਸ੍ਰ. ਕ੍ਰਿਪਾਲ ਸਿੰਘ ਜੀ, ਗੁਰ ਫਤਿਹ ਪ੍ਰਵਾਨ ਹੋਵੇ ਜੀ!
ਆਪ ਜੀ ਨੇ ਮੈਨੂੰ ਸਵਾਲ ਕੀਤਾ ਹੈ ਕਿ ਤੁਸੀਂ (ਅਵਤਾਰ ਸਿੰਘ ਮਿਸ਼ਨਰੀ) ਗੁਰੂ
ਗਰੰਥ ਸਾਹਿਬ ਜੀ ਨੂੰ ਇੱਕ ਓਅੰਕਾਰ ਤੋਂ ਮੁੰਦਾਵਣੀ ਤੱਕ ਸੰਪੂਰਨ ਗੁਰੂ ਮੰਨਦੇ ਹੋ? ਆਪ ਜੀ ਨੂੰ
ਪਤਾ ਹੋਣਾ ਚਾਹੀਦਾ ਹੈ ਕਿ ਸਿੱਖ ਮਾਰਗ ਉੱਤੇ ਉਹ ਹੀ ਲੇਖਕ ਲਗਾਤਾਰ ਛਪਦੇ ਹਨ ਜਿਨ੍ਹਾਂ ਦਾ ਸ਼ਬਦ
ਗੁਰੂ ਗ੍ਰੰਥ ਸਾਹਿਬ ਤੇ ਪੂਰਨ ਭਰੋਸਾ ਹੈ। ਇਹ ਵੱਖਰੀ ਗੱਲ ਹੈ ਕਿ ਹਰੇਕ ਦੇ ਵਿਚਾਰ ਵੱਖਰੇ ਵੀ ਹੋ
ਸਕਦੇ ਹਨ। ਅਸੀਂ ਗੁਰਮਤਿ ਦੀ ਵੀਚਾਰ ਹੀ ਕਰਦੇ ਹਾਂ। ਭਾਵੇਂ ਸਾਡੇ ਵਿਚਾਰ ਵੱਖਰੇ ਵੀ ਹੋਣ ਪਰ ਅਸੀਂ
ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ
“ਸ਼ਬਦ ਗੁਰੂ”
ਮੰਨਦੇ ਹਾਂ। ਬਾਬਾ ਨਾਨਕ ਜੀ ਨੇ ਵੀ ਸ਼ਬਦ ਨੂੰ ਹੀ ਗੁਰੂ
ਮੰਨਿਆਂ ਹੈ-ਸ਼ਬਦੁ ਗੁਰੂ
ਸੁਰਤਿ ਧੁਨਿ ਚੇਲਾ॥ (943) ਸ਼ਬਦ ਹਰ ਵੇਲੇ
ਹਰ ਥਾਂ ਹੋ ਸਕਦਾ ਹੈ। ਸਰੀਰ ਹਰ ਵੇਲੇ ਹਰ ਥਾਂ ਨਹੀਂ ਹੋ ਸਕਦਾ। ਸਰੀਰ ਬਿਨਸਨਹਾਰ ਹਨ ਜਦ ਕਿ ਸ਼ਬਦ
ਸਦੀਵੀ ਪ੍ਰਕਾਸ਼ ਹੈ। ਜਿਵੇਂ ਜਦ ਭਗਤਾਂ ਅਤੇ ਸਰੀਰਕ ਸਿੱਖ ਗੁਰੂਆਂ ਦੇ ਹਿਰਦੇ ਵਿੱਚ “ਸ਼ਬਦ ਗੁਰੂ”
ਦਾ ਪ੍ਰਕਾਸ਼ ਸੀ। ਇਸ ਕਰਕੇ ਸਿੱਖ ਉਨ੍ਹਾਂ ਦਾ ਸਤਿਕਾਰ ਕਰਦੇ ਸਨ ਪਰ ਰੱਬੀ ਭਗਤ ਅਤੇ ਸਿੱਖ ਗੁਰੂ
ਲੋਕਾਈ ਨੂੰ “ਸ਼ਬਦ ਗੁਰੂ”
ਦੇ ਲੜ ਹੀ ਲੌਂਦੇ ਸਨ। ਉਸ ਵੇਲੇ ਦੇਹਧਾਰੀ
ਗੁਰੂਆਂ ਦਾ ਬੋਲ ਬਾਲਾ ਸੀ ਇਸ ਕਰਕੇ ਬਾਬਾ ਨਾਨਕ ਜੀ ਅਤੇ ਬਾਕੀ ਉਨ੍ਹਾਂ ਦੇ ਜਾਂਨਸ਼ੀਨਾਂ ਨੂੰ ਵੀ
ਲੋਕ ਗੁਰੂ ਕਹਿ ਕੇ ਸਤਿਕਾਰਦੇ ਸਨ। ਬਾਬਾ ਜੀ ਨੂੰ ਦੇਹਧਾਰੀ ਗੁਰੂ ਪ੍ਰੰਪਰਾ ਨੂੰ ਖਤਮ ਕਰਨ ਲਈ ਦਸ
ਜਾਮੇ ਧਾਰਨ ਕਰਨੇ ਪਏ ਭਾਵ ਸ਼ਬਦ ਸਿਧਾਂਤ ਨੂੰ ਪ੍ਰਪੱਕ ਕਰਨ ਲਈ ਆਪਣੇ ਨੌਂ ਜਾਂਨਸ਼ੀਨ ਥਾਪਣੇ ਪਏ ਅਤੇ
ਅਖੀਰ ਸਿੱਖੀ ਦੇ ਮਹਿਲ ਨੂੰ ਸੰਪੂਰਨ ਕਰਕੇ, ਦਸਵੇਂ ਜਾਮੇਂ ਵਿੱਚ ਸਦੀਵ ਕਾਲ ਲਈ
“ਸਬਦ ਗੁਰੂ”
ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਦਿੰਦੇ ਹੋਏ ਫੁਰਮਾ ਗਏ-ਸਭ
ਸਿੱਖਨ ਕਉ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ॥ … ਖੋਜਿ ਸ਼ਬਦ ਮੇਂ ਲੇਹ॥
ਸੋ ਸ਼ਬਦ ਸਾਡਾ ਗਿਆਨ ਗੁਰੂ ਹੈ। ਉਸ ਦੀ ਸੰਭਾਲ ਲਈ ਸ਼ਿਆਹੀ,
ਕਾਗਜ਼, ਜਿਲਦ ਅਤੇ ਰੁਮਾਲੇ ਹਨ। ਜਿਵੇਂ ਜੋਤ ਅਤੇ ਤੇਲ ਤੋਂ ਬਿਨਾਂ ਦੀਵਾ ਇੱਕ ਮਿੱਟੀ ਹੈ, ਜੀਵਨ
ਰੌਂ (ਰੂਹ) ਤੋਂ ਬਿਨਾਂ ਸਰੀਰ ਵੀ ਇੱਕ ਢਾਂਚਾ ਹੈ, ਇਵੇਂ ਹੀ “ਸ਼ਬਦ (ਗਿਆਨ) ਤੋਂ ਬਿਨਾਂ ਗ੍ਰੰਥ ਵੀ
ਸ਼ਿਆਹੀ ਅਤੇ ਕਾਗਜ਼ ਹੈ। ਸਿੱਖ ਸ਼ਬਦ ਦਾ ਪੁਜਾਰੀ ਹੈ ਨਾਂ ਕਿ ਕਿਸੇ ਦੇਹ ਜਾਂ ਮਟੀਰੀਅਲ ਅਤੇ ਸ਼ਖਸ਼ੀਅਤ
ਦਾ। ਜੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇਹਧਾਰੀ ਗੁਰੂ ਵਾਂਗ ਮੰਨੀਏਂ ਤਾਂ ਫਿਰ ਸਾਰਾ
ਦੇਹਧਾਰੀਆਂ ਵਾਲਾ ਕਿਰਿਆ ਕਰਮ ਕਰਨਾਂ ਪਵੇਗਾ। ਦੇਹ ਨੂੰ ਕਪੜੇ, ਭੋਜਨ, ਪਾਣੀ, ਟੱਟੀ-ਪਿਸ਼ਾਪ,
ਜਾਗਣ-ਸੌਣ, ਨਹਾਉਣ ਅਤੇ ਅਰਾਮ ਕਰਨ ਦੀ ਵੀ ਲੋੜ ਹੈ। ਕੀ ਸ਼ਬਦ ਗੁਰੂ
“ਗੁਰੂ ਗ੍ਰੰਥ ਸਾਹਿਬ”
ਜੀ ਨੂੰ ਬੰਦੇ ਦੀ ਤਰ੍ਹਾਂ ਪਾਣੀ ਨਾਲ ਨਵਾਹਇਆ,
ਖਵਾਇਆ ਅਤੇ ਸਵਾਇਆ ਜਾ ਸਕਦਾ ਹੈ? ਕੀ ਸ਼ਬਦ ਗੁਰੂ ਜੰਗਲ ਪਾਣੀ (ਮਲ ਤਿਆਗਣ) ਲਈ ਜਾਂਦੇ ਹਨ? ਕੀ ਸ਼ਬਦ
ਗੁਰੂ ਨੂੰ ਭੁੱਖ, ਤੇਹ, ਸਰਦੀ, ਗਰਮੀ ਜਾਂ ਕੋਈ ਬੀਮਾਰੀ ਲਗਦੀ ਹੈ? ਕੀ ਸ਼ਬਦ ਗੁਰੂ ਨੂੰ ਕੋਈ ਖਤਮ
ਕਰ ਸਕਦਾ ਹੈ? ਕੀ ਕੇਵਲ ਮੱਥੇ ਟੇਕਣੇ, ਧੂਫਾਂ ਧੁਖਾ ਕੇ ਪੂਜਾ ਕਰਨੀ
“ਸ਼ਬਦ ਗੁਰੂ”
ਦਾ ਸਤਿਕਾਰ ਹੈ? ਜਾਂ ਉਸ ਨੂੰ ਧਿਆਨ ਨਾਲ ਪੜ੍ਹਨ, ਵਿਚਾਰਨ
ਅਤੇ ਅਮਲ ਕਰਕੇ ਉਸ ਅਨੁਸਾਰ ਪਰਉਪਕਾਰੀ ਜੀਵਨ ਜੀਵਨਾ ਅਸਲੀ ਸਤਿਕਾਰ ਹੈ। ਅਸੀਂ ਉਸ ਗੁਰੂ ਦੇ
ਪੁਜਾਰੀ ਹਾਂ ਜਿਸ ਨੂੰ ਅੱਗ ਸਾੜ ਨਹੀਂ ਸਕਦੀ, ਪਾਣੀ ਡੋਬ ਨਹੀਂ ਸਕਦਾ ਅਤੇ ਕੋਈ ਹਥਿਆਰ ਉਸ ਨੂੰ
ਕੱਟ ਨਹੀਂ ਸਕਦਾ। ਅੱਜ ਇੰਟ੍ਰਨੈੱਟ ਦਾ ਜੁੱਗ ਹੈ ਸ਼ਬਦ ਗੁਰੂ ਹੁਣ ਦੁਨੀਆਂ ਦੀਆਂ ਤਮਾਮ ਬੋਲੀਆਂ
ਵਿੱਚ ਛਪ ਕੇ ਪ੍ਰਕਾਸ਼ ਹੋ ਚੁੱਕਾ ਹੈ। ਇਸ ਦੀਆਂ ਸੀਡੀਆਂ ਅਤੇ ਚਿੱਪਾਂ ਬਣ ਚੁੱਕੀਆਂ ਹਨ। ਹੁਣ ਇਸ
ਪਵਿਤਰ ਗ੍ਰੰਥ ਨੂੰ ਰਹਿੰਦੀ ਦੁਨੀਆਂ ਤੱਕ ਕੋਈ ਖਤਮ ਨਹੀਂ ਕਰ ਸਕਦਾ। ਦੁਨੀਆਂ ਦਾ ਜੋ ਵੀ ਮਾਈ-ਭਾਈ
ਇਸ “ਰੱਬੀ-ਗਿਆਨ”
ਤੋਂ ਲਾਹਾ ਲੈਣਾ ਚਾਹੇ ਲੈ ਸਕਦਾ ਹੈ। ਆਪ ਜੀ ਨੇ
ਕਿਵੇਂ ਕਹਿ ਦਿੱਤਾ ਕਿ “ਤੁਸੀਂ ਦੱਸੋ ਗੁਰੂ ਗ੍ਰੰਥ ਨੂੰ ਗੁਰੂ ਮੰਨਦੇ ਹੋ ਜਾਂ ਨਹੀਂ” ਅਸੀਂ
ਅੰਦਰੋਂ ਸਮਰਪਿਤ ਹੋ ਕੇ ਮੰਨਦੇ ਹਾਂ ਕੇਵਲ ਦਿਖਾਵੇ ਮਾਤਰ ਨਹੀਂ। ਜੇ ਸਿੱਖ ਬਾਹਰੀ ਵਿਖਾਵਿਆਂ ਨੂੰ
ਛੱਡ ਕੇ ਸੰਪੂਰਨ ਤੌਰ ਤੇ ਸ਼ਬਦ ਗੁਰੂ
“ਗੁਰੂ ਗ੍ਰੰਥ ਸਾਹਿਬ”
ਜੀ ਨੂੰ ਸਮਰਪਿਤ ਹੋ ਜਾਣ ਤਾਂ ਸਾਰੇ
ਕਲਾ-ਕਲੇਸ਼-ਝਗੜੇ ਮਿਟ ਸਕਦੇ ਹਨ। ਸਾਡੀ ਇਹ ਧਾਰਨਾ ਅਤੇ ਟੇਕ ਹੈ-ਧਰ
ਜੀਅਰੇ ਇੱਕ ਟੇਕ ਤੂ ਲਾਹੇ ਬਿਡਾਨੀ ਆਸ॥ (257)
ਅਤੇ ਇਹ ਪੂਰਨ ਭਰੋਸਾ ਹੈ-ਇਕਾ
ਬਾਣੀ ਇਕੁ ਗੁਰੁ ਇਕੋ ਸ਼ਬਦੁ ਵੀਚਾਰਿ॥ (646)
ਇਸ ਤੋਂ ਵੱਡਾ ਮੈਂ ਆਪਣੀ ਆਸਤਾ ਦਾ ਹੋਰ ਸਬੂਤ ਨਹੀਂ ਦੇ
ਸਕਦਾ। ਕ੍ਰਿਪਾ ਕਰਕੇ ਮੈਨੂੰ ਬਾਹਰੀ ਕਰਮਕਾਂਡਾਂ ਵਿੱਚ ਨਾਂ ਉਲਝਾਇਆ ਜਾਵੇ, ਮੈਂ ਗੁਰਬਾਣੀ
ਗੁਰੂ ਗ੍ਰੰਥ ਸਾਹਿਬ
ਨੂੰ ਤਨ ਮਨ ਥੀਵੇ ਹਰਿਆ ਤੱਕ
“ਸ਼ਬਦ ਗੁਰੂ” ਮੰਨਦਾ ਹਾਂ।
ਰਾਗ ਮਾਲਾ ਗੁਰ ਕੀ ਕ੍ਰਿਤ ਨਾਹਿ
ਮੁੰਦਾਵਣੀ ਲਗ ਗੁਰਿ ਬੈਣ॥ (ਭਾ. ਸੰਤੋਖ
ਸਿੰਘ ਜੀ) ਹੇ ਅਕਾਲ ਪੁਰਖ ਸਾਨੂੰ ਸਭ ਨੂੰ ਸੁਮੱਤ ਬਖਸ਼ੋ ਜੀ! ਤਾਂ ਕਿ ਅਸੀਂ ਰਹਿੰਦਾ ਜੀਵਨ
ਗੁਰਬਾਣੀ ਸ਼ਬਦ ਗੁਰੂ ਦੇ ਲੜ ਲਗ ਕੇ ਸਫਲ ਕਰ ਸੱਕੀਏ।
ਨੋਟ
-ਸਿੱਖ-ਮਾਰਗ ਅਤੇ ਹੋਰ
ਵੀ ਵੈਬਸਾਈਟਾਂ ਅਤੇ ਅਖਬਾਰਾਂ ਵਿੱਚ ਛਪਣ ਵਾਲੇ ਵੱਡੇ-ਵੱਡੇ ਵਿਦਵਾਨਾਂ ਦੇ ਕ੍ਰੋਧ ਭਰੇ ਕੁਰੱਖਤ
ਸ਼ਬਦ ਪੜ੍ਹ ਕੇ ਦੁੱਖ ਲਗਦਾ ਹੈ। ਸੰਗਤਾਂ ਨੂੰ ਮਿੱਠ ਬੋਲੜੇ ਬਣਨ ਦਾ ਉਪਦੇਸ਼ ਦੇਣ ਵਾਲੇ, ਮੌਕਾ ਪੈਣ
ਤੇ ਆਪ ਕਿੰਨੇ ਕੌੜੇ ਸ਼ਬਦ ਲਿਖਦੇ ਅਤੇ ਬੋਲਦੇ ਹਨ। ਗਾਲ੍ਹਾਂ ਵਰਗੇ ਕੌੜੇ ਸ਼ਬਦ ਸਾਨੂੰ ਲਿਖਾਰੀਆਂ
ਨੂੰ ਨਹੀਂ ਸ਼ੋਭਦੇ। ਗੁਰ-ਸ਼ਬਦ ਨਿਵਾਸੀ ਬਾਬਾ ਨਾਨਕ ਜੀ ਨੂੰ ਅਗਿਆਨੀ, ਕ੍ਰੋਧੀਆਂ, ਮਾਇਆਧਾਰੀ
ਹੰਕਾਰੀਆਂ ਨੇ ਭੂਤਨਾਂ, ਬੇਤਾਲਾ ਅਤੇ ਕੁਰਾਹੀਆ ਵੀ ਕਿਹਾ ਪਰ ਬਾਬੇ ਨੇ ਗੁੱਸਾ ਨਹੀਂ ਕੀਤਾ ਸਗੋਂ
ਸਭ ਨੂੰ ਬਰਾਬਰ ਉਪਦੇਸ਼ ਦਿੱਤਾ। ਸਿੱਧਾਂ ਨਾਲ ਗੋਸ਼ਟ ਕਰਦਿਆਂ ਸ਼੍ਰਿਸ਼ਟਾਚਾਰ ਦਾ ਪੱਲਾ ਨਹੀਂ ਛੱਡਿਆ
ਸਗੋਂ ਸ਼ਬਦ ਵਿਚਾਰਾਂ ਨਾਲ ਹੀ ਸਿੱਧ ਮੰਡਲੀ ਜਿੱਤ ਲਈ-ਸ਼ਬਦ
ਜਿੱਤੀ ਸਿੱਧ ਮੰਡਲੀ ਕੀਤੋਸੁ ਆਪਣਾ ਪੰਥ ਨਿਰਾਲਾ॥ (ਭਾ. ਗੁ.)
ਆਂਮ ਵਿਅਕਤੀ ਜਿਨੀਆਂ ਮਰਜੀ ਗਾਲ੍ਹਾਂ ਕੱਢ ਲਏ, ਕੌੜਾ ਬੋਲ
ਲਵੇ, ਉਸ ਦਾ ਇਨ੍ਹਾਂ ਮਾੜਾ ਅਸਰ ਸੰਗਤ ਤੇ ਨਹੀਂ ਪੈਂਦਾ ਜਿਨਾਂ ਕਿਸੇ ਧਰਮੀ ਵਿਦਵਾਨ ਵਿਅਕਤੀ ਦੇ
ਕਹਿਣ ਤੇ ਪੈਂਦਾ ਹੈ, ਸ੍ਰ. ਚੰਦੀ, ਸ੍ਰ. ਬਠਿੰਡਾ, ਸ੍ਰ. ਢਿੱਲੋਂ, ਭਾ. ਸਰਬਜੀਤ ਸਿੰਘ
ਸੈਕਰਾਮੈਂਟੋ ਅਤੇ ਹੋਰ ਵੀ ਗੁਰਮ਼ੁਖ ਪਿਆਰੇ ਬੜੇ ਵਿਦਵਾਨ ਸੱਜਨ ਹਨ ਜੋ ਬੜੇ ਵਿਦਵਤਾ ਭਰੇ ਲੇਖ
ਲਿਖਦੇ ਹਨ ਨੂੰ ਅੱਗੇ ਸਮਝ ਕੇ ਚੱਲਣਾ ਚਾਹੀਦਾ ਹੈ-ਸਾਰੀ
ਉਮਰ ਗੁਨਾਹੀਂ ਬੀਤੀ। ਹਰਿ ਕੀ ਭਗਤਿ ਨਾਂ ਕੀਤੀ॥ ਆਗੇ ਸਮਝ ਚਲੋ ਨੰਦ ਲਾਲਾ ਪਾਛੈ ਜੋ ਬੀਤੀ ਸੋ
ਬੀਤੀ॥ (ਭਾ. ਨੰਦ ਲਾਲ ਜੀ) ਦਾਸ ਉਹ ਸ਼ਬਦ
ਦੁਰਾਹਉਣਾਂ ਨਹੀਂ ਚਾਹੁੰਦਾ ਜੋ ਅਸਭਿਅਕ ਹਨ। ਛੋਟੀ-ਮੋਟੀ ਗਲਤੀ ਹੋ ਜਾਣ ਨਾਲ ਅਸੀਂ ਸਾਰੇ ਦੇ ਸਾਰੇ
ਕਸੂਰਵਾਰ ਨਹੀਂ ਬਣ ਜਾਂਦੇ। ਦੈਵੀ ਗੁਣਾਂ ਦਾ ਪੱਲਾ ਪਕੜਨ ਦੀ ਅਤੇ ਬੁਰੇ ਦਾ ਵੀ ਭਲਾ ਚਿਤਵ ਕੇ ਉਸ
ਨੂੰ ਭਲਾ ਬਣਾਉਣ ਦੀ ਲੋੜ ਹੈ। ਅਸੀਂ ਬਾਬੇ ਦੀ ਮਿੱਠੀ ਬਾਣੀ ਪੜ੍ਹਨ-ਵਿਚਾਰਨ ਵਾਲੇ ਵੀ ਅੱਗ-ਬਲੂਲੇ
ਕਿਉਂ ਹੋ ਜਾਂਦੇ ਹਾਂ? ਜਰਾ ਸੋਚੋ! ਹੰਕਾਰੀ ਬਾਂਸ ਖਹਿ-ਖਹਿ ਕੇ ਆਪਣੇ ਆਪ ਨੂੰ ਹੀ ਅੱਗ ਲਾ ਲੈਂਦੇ
ਹਨ ਅਤੇ ਨਿਮਾਣਾ ਚੰਦਨ ਕੱਟੇ-ਵੱਢੇ ਜਾਣ ਤੇ ਵੀ ਖਸ਼ਬੂਆਂ ਵੰਡਦਾ ਰਹਿੰਦਾ ਹੈ-ਕਬੀਰ
ਚੰਦਨ ਕਾ ਬਿਰਵਾ ਭਲਾ ਬੇੜ੍ਹਿਓ ਢਾਕ ਪਲਾਸ॥ ਓਇ ਭੀ ਚੰਦਨੁ ਹੋਇ ਰਹੇ ਬਸੇ ਜੁ ਚੰਦਨ ਪਾਸਿ॥ (1365)
ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਿਹ॥
ਅਵਤਾਰ ਸਿੰਘ ਮਿਸ਼ਨਰੀ
5104325827
(06/08/11)
ਸਰਵਜੀਤ ਸਿੰਘ
ਸ: ਕਿਰਪਾਲ ਸਿੰਘ ਜੀ ,
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ
ਫਤਹਿ।
ਸ: ਕਿਰਪਾਲ ਸਿੰਘ ਜੀ, ਆਪ ਜੀ ਵੱਲੋਂ ਡਾ: ਢਿੱਲੋਂ ਜੀ ਦੇ ਨਾਮ ਲਿਖੇ (5
ਅਗਸਤ) ਪੱਤਰ `ਚ ਦੋ ਕੁ ਪੰਗਤੀਆਂ ਮੇਰੇ ਨਾਲ ਵੀ ਸਬੰਧਿਤ ਹਨ। ਚਾਹੀਦਾ ਤਾਂ ਇਹ ਸੀ ਕਿ ਆਪ ਮੇਰੇ
ਪੱਤਰ ਦਾ ਵੱਖਰਾ ਜਵਾਬ ਲਿਖ ਦਿੰਦੇ ਕਿਉਂਕਿ ਮੇਰਾ ਪੱਤਰ ਆਪ ਜੀ ਨੂੰ ਸੰਬੋਧਨ ਸੀ ਪਰ ਆਪ ਨੇ ਆਪਣੀ
ਆਦਤ ਮੁਤਾਬਕ ਸਭ ਕਾਸੇ ਦੀ ਖਿਚੜੀ ਹੀ ਬਣਾ ਦਿੱਤੀ। ਖੈਰ! ਕੋਈ ਗਲ ਨਹੀ।
ਮੇਰੇ ਸਬੰਧ `ਚ ਆਪ ਨੇ ਲਿਖਿਆ ਹੈ,
“ਜਦੋਂ ਕਿ ਉਹ ਖ਼ੁਦ ਇਹ ਵੀ ਦੱਸਣ ਨੂੰ
ਤਿਆਰ ਨਹੀਂ ਕਿ ਉਹ ਮੌਜੂਦਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦੇ ਹਨ ਜਾਂ ਨਹੀ”।
ਸ: ਕਿਰਪਾਲ ਸਿੰਘ ਜੀ,
ਜੇ ਤੁਸੀ ਮੇਰਾ 4 ਅਗੱਸਤ ਦਾ ਪੱਤਰ ਧਿਆਨ ਨਾਲ
ਪੜਿਆ ਹੁੰਦਾ ਤਾਂ ਤੁਹਾਨੂੰ ਇਹ ਪੰਗਤੀ ਲਿਖਣੀ ਹੀ ਨਹੀ ਸੀ ਪੈਣੀ ਕਿਉਂਕਿ ਮੈ ਤਾ ਆਪਣਾ ਪੱਤਰ ਅਰੰਭ
ਹੀ ਇਸ ਪੰਗਤੀ ਨਾਲ ਕੀਤਾ,
“ਸ: ਕਿਰਪਾਲ ਸਿੰਘ ਜੀ, ਆਪ ਦੇ ਸਵਾਲ ਦਾ ਜੁਵਾਬ ਮੈਂ 22 ਜੁਨ 2011 ਦੇ ਪੱਤਰ ਵਿੱਚ ਦੇ ਦਿੱਤਾ
ਸੀ”। ਆਪ ਦੀ ਸਹੁਲਤ ਲਈ ਮੈ 22 ਜੁਨ 2011 ਦੇ
ਪੱਤਰ `ਚ ਕੁਝ ਪੰਗਤੀਆਂ ਕਾਪੀ ਕਰਕੇ ਪੇਸਟ ਕਰ ਰਿਹਾ ਹਾਂ। “ਮੈਨੂੰ ਇਹ ਸਵਾਲ ਵੀ ਪੁਛਿਆ ਗਿਆ ਹੈ
ਕਿ, “ਜਿਸ ਤਰ੍ਹਾਂ ਸਿੱਖ ਮਰਿਆਦਾ ਨੂੰ ਜਨਤਕ ਤੌਰ `ਤੇ ਰੱਦ ਨਾ ਕਰਨ ਵਾਲਿਆਂ ਨੂੰ ਸਵਾਲ ਪੁੱਛੇ
ਜਾਂਦੇ ਹਨ ਕਿ ਜਾਪੁ, ਸਵਈਏ, ਕਬਿਯੋਬਾਚ ਚੌਪਈ ਅਤੇ ‘ਪ੍ਰਿਥਮ ਭਗੌਤੀ ਸਿਮਰ ਕੇ’ ਨੂੰ ਕਿਸ ਅਧਾਰ
`ਤੇ ਗੁਰੂ ਕ੍ਰਿਤ ਮੰਨਦੇ ਹੋ ਉਸੇ ਤਰ੍ਹਾਂ
“ਤੁਸੀਂ ਵੀ ਸਪਸ਼ਟ ਕਰੋ ਕਿ ਗੁਰੂ
ਗ੍ਰੰਥ ਸਾਹਿਬ ਜੀ ਵਿੱਚ ਦਰਜ਼ ਕਿਹੜੀ ਕਿਹੜੀ ਬਾਣੀ ਨੂੰ ਤੁਸੀਂ ਗੁਰਬਾਣੀ ਮੰਨਦੇ ਹੋ ਅਤੇ ਕਿਹੜੀ
ਬਾਣੀ ਜਾਂ ਸ਼ਬਦਾਂ `ਤੇ ਸ਼ੰਕਾ ਹੋਣ ਕਰਕੇ ਇਸ ਦੀ ਪੜਚੋਲ ਕਰਨ ਦੇ ਹੱਕ ਵਿੱਚ ਹੋ?
ਇਸ ਸਬੰਧੀ ਬੇਨਤੀ ਹੈ ਕਿ ਮੈਂ
“ੴ ਤੋਂ ਤਨੁ ਮਨੁ ਥੀਵੈ ਹਰਿਆ” ਤਾਂਈ
ਗੁਰਬਾਣੀ ਮੰਨਦਾ ਹਾਂ। ਪਰ ਦੋ ਕੁ ਸ਼ਬਦ ਐਸੇ ਹਨ
ਜਿਹੜੇ ਕਿ ਗੁਰੂ ਅਰਜਨ ਪਾਤਸ਼ਾਹ ਦੀ ਦੂਰ ਅੰਦੇਸ਼ੀ ਨਾਲ ਮੇਲ ਨਹੀਂ ਖਾਂਦੇ। ... ਰਾਗੁ “ਰਾਮਕਲੀ
ਮਹਲਾ ੫ ॥ ਰਣ ਝੁੰਝਨੜਾ ਗਾਉ ਸਖੀ ਹਰਿ ਏਕੁ ਧਿਆਵਹੁ ॥ ਸਤਿਗੁਰੁ ਤੁਮ ਸੇਵਿ ਸਖੀ ਮਨਿ ਚਿੰਦਿਅੜਾ
ਫਲੁ ਪਾਵਹੁ” ॥ (ਪੰਨਾ 927) ਅਤੇ “ਛਾਡਿ ਮਨ ਹਰਿ ਬਿਮੁਖਨ ਕੋ ਸੰਗੁ” ॥ (ਪੰਨਾ 1253)ਇਨ੍ਹਾਂ
ਦੋਵਾਂ ਪਾਵਨ ਪੰਗਤੀਆ ਦੇ ਅਖੀਰ ਵਿਚ ਨਾ ਤਾਂ ਕੋਈ ਗਿਣਤੀ ਹੈ ਅਤੇ ਇਹ ਸ਼ਬਦ ਵੀ ਪੂਰੇ ਦਰਜ ਨਹੀ ਹਨ।
ਭਾਈ ਜੋਧ ਸਿੰਘ ਜੀ ਦੀ ਰਿਪੋਟ ਮੁਤਾਬਕ ਕਰਤਾਪੁਰੀ ਬੀੜ `ਚ ਇਹ ਦੋਵੇ ਸ਼ਬਦ ਪੂਰੇ ਦਰਜ ਨਹੀ ਹਨ
(ਕਰਤਾਪੁਰੀ ਬੀੜ ਦੇ ਦਰਸ਼ਨ ਪੰਨਾ 97 ਅਤੇ 113) ਅਸੀਂ ਇਹ ਸੋਚ ਵੀ ਨਹੀਂ ਸਕਦੇ ਕਿ ਗੁਰੂ ਜੀ ਦੀ
ਨਿਗਰਾਨੀ ਵਿਚ ਬੀੜ ਦੀ ਲਿਖਾਈ ਕਰ ਰਹੇ ਭਾਈ ਗੁਰਦਾਸ ਜੀ ਨੇ ਅਜੇਹੀਆਂ ਉਕਾਈਆਂ ਕੀਤੀਆਂ ਹੋਣਗੀਆਂ।
ਮੇਰਾ ਮਤਲਬ ਇਥੇ ਇਹਨਾ ਦੋ ਸ਼ਬਦਾਂ ਬਾਰੇ ਕੋਈ ਨਿਰਣਾ ਦੇਣਾ ਨਹੀਂ ਹੈ ਕਿ ਇਹ ਗੁਰਬਾਣੀ ਹੈ ਜਾਂ
ਨਹੀਂ ਪਰ ਸਚਾਈ ਵਿਦਵਾਨਾ ਸਾਹਮਣੇ ਰੱਖਣ ਤੋਂ ਹੈ ਤਾਂ ਕਿ ਲਿਖਾਰੀ ਅਤੇ ਬੀੜਾਂ ਦੀਆਂ ਨਕਲਾਂ ਉਤਾਰਨ
ਵਾਲਿਆਂ ਦੀਆਂ ਗਲਤੀਆਂ ਨੂੰ ਅਸੀਂ ਗੁਰੂ ਅਰਜਨ ਸਾਹਿਬ ਦੇ ਨਾਮ ਨਾਲ ਜੋੜ ਕਿ ਗੁਰੂ ਨਿੰਦਕ ਨਾ
ਬਣੀਏ”।
ਮੈ ਆਪ ਦੇ ਸਵਾਲ ਦਾ ਜੁਵਾਬ ਦੇ ਕੇ ਹੀ ਆਪ ਨੂੰ ਸਵਾਲ ਕੀਤੇ ਸਨ।
ਤਿੰਨ ਵਾਰੀ ਸਵਾਲ ਕਰਨ ਪਿਛੋਂ ਵੀ
ਜਦੋਂ ਕੋਈ ਜੁਵਾਬ ਨਹੀਂ ਆਇਆ ਤਾਂ ਚੌਥੀ ਵਾਰੀ ਸਿੱਧੇ ਸਵਾਲ ਕੀਤੇ ਸਨ ਤਾਂ ਜੋ ਆਪ ਨੂੰ ਸਮਝਣ `ਚ
ਕੋਈ ਦਿਕੱਤ ਨਾ ਹੋਵੇ।
ਤੁਸੀਂ ਆਪਣੇ 25 ਜੁਲਾਈ ਦੇ ਪੱਤਰ `ਚ ਭਾਈ ਜੋਧ ਸਿੰਘ , ਦਲਜੀਤ ਸਿੰਘ ਅਤੇ
ਸ: ਗੁਰਤੇਜ ਸਿੰਘ ਜੀ ਦਾ ਹਵਾਲਾ ਦੇ ਕੇ ਕਰਤਾਰਪੁਰੀ ਬੀੜ ਨੂੰ ਗੁਰੂ ਅਰਜਨ ਦੇਵ ਜੀ ਵਲੋਂ ਲਿਖਵਾਈ
ਅਤੇ ਭਾਈ ਗੁਰਦਾਸ ਜੀ ਵਲੋਂ ਲਿਖੀ ਹੋਈ ਸਾਬਤ ਕੀਤਾ ਸੀ। ਉਸੇ ਪੱਤਰ `ਚ ਆਪ ਨੇ ਦੋ ਅਧੂਰੇ ਸਬਦਾਂ
ਦਾ ਹਵਾਲਾ ਦੇ ਕੇ, ਉਨ੍ਹਾਂ ਬਾਰੇ ਵਿਚਾਰ ਕਰਨ ਲਈ ਵੀ ਲਿਖਿਆ ਸੀ। ਰਾਗ ਮਾਲਾ ਨੂੰ ਤੁਸੀਂ ਵੀ ਬਾਣੀ
ਨਹੀ ਮੰਨਦੇ, ਇਹ ਤੁਸੀ ਪਹਿਲਾ ਹੀ ਲਿਖ ਚੁੱਕੇ ਹੋ। ਤੁਹਾਡੇ 18/6/11 ਦੇ ਪੱਤਰ `ਚ ਕੁਝ ਅੰਸ਼,
“ ਮੈਂ ਸ: ਚੰਦੀਂ ਦੀ ਇਸ ਦਲੀਲ ਨਾਲ ਵੀ ਸਹਿਮਤ ਨਹੀਂ ਹਾਂ ਕਿ ਸਾਡਾ ਤਿੰਨ
ਮਹੀਨਿਆਂ ਵਿੱਚ ਇਸ ਤੇ ਹੀ ਸਹਿਮਤ ਹੋ ਜਾਣਾ ਬੜੀ ਵੱਡੀ ਗੱਲ ਹੈ ਕਿ, ਰਾਗ-ਮਾਲਾ ਗੁਰਬਾਣੀ ਨਹੀਂ
ਹੈ।
ਮੈਂ ਸਪੱਸ਼ਟ ਕਰ ਦੇਣਾ
ਚਾਹੁੰਦਾ ਹਾਂ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਚਲ ਰਹੀ ਵਿਚਾਰ ਚਰਚਾ `ਚ ਭਾਗ ਲੈਣ ਵਾਲੇ ਇਸ ਤੋਂ
ਪਹਿਲਾਂ ਵੀ ਅਤੇ ਹੁਣ ਵੀ ਰਾਗ ਮਾਲਾ ਨੂੰ ਗੁਰਬਾਣੀ ਨਹੀਂ ਮੰਨਦੇ ਸਨ
ਤੇ ਜੇ ਕੋਈ ਗੁਰਮੁਖ ਸਿੰਘ ਵਰਗਾ ਇਸ ਨੂੰ ਗੁਰਬਾਣੀ ਮੰਨਦਾ ਸੀ ਤਾਂ ਮੇਰੇ ਖਿਆਲ ਵਿੱਚ ਉਸ ਵਿੱਚ
ਹੁਣ ਵੀ ਕੋਈ ਫਰਕ ਨਹੀਂ ਪਿਆ”।
ਸ: ਕਿਰਪਾਲ ਸਿੰਘ ਜੀ , ਭਾਈ ਜੋਧ ਸਿੰਘ ਜੀ ਦੀ ਰਿਪੋਰਟ `ਚ ਇਹ ਸਪੱਸ਼ਟ
ਲਿਖਿਆ ਹੋਇਆ ਹੈ ਕਿ ਰਾਗਮਾਲਾ ਸਮੇਤ ਦੋਵੇਂ ਸ਼ਬਦ ਕਰਤਾਰਪੁਰੀ ਬੀੜ `ਚ ਦਰਜ ਹਨ। ਜਿਸ ਨੂੰ ਤੁਸੀ ਵੀ
ਗੁਰੂ ਅਰਜਨ ਦੇਵ ਜੀ ਵਲੋਂ ਲਿਖਵਾਈ ਅਤੇ ਭਾਈ ਗੁਰਦਾਸ ਜੀ ਵਲੋਂ ਲਿਖੀ ਹੋਈ ਮੰਨਦੇ ਹੋ। ਆਪ ਜੀ ਲਈ
ਮੇਰਾ ਸਵਾਲ ਇਹ ਸੀ ਕਿ ਹੁਣ ਤੁਸੀਂ ਇਹ ਸਾਬਤ ਕਰੋ ਕਿ, ਤੁਸੀ ਕਰਤਾਪੁਰੀ ਬੀੜ `ਚ ਦਰਜ ਬਾਣੀ (ਦੋ
ਸ਼ਬਦ ਅਤੇ ਰਾਗਮਾਲਾ) ਤੇ ਕਿੰਤੂ-ਪ੍ਰੰਤੂ ਕਰਨ ਕਰਕੇ ਗੁਰੂ ਦੋਖੀ ਕਿਵੇਂ ਨਹੀ ਹੋ? ਪਰ ਆਪ ਨੇ ਜਵਾਬ
ਦੇਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਆਪ ਦੇ ਬਚਨ,
“ਫਿਰ ਉਨ੍ਹਾਂ ਵੱਲੋਂ ਇਹ ਦੋ ਟੁਕ
ਜਵਾਬ ਮੰਗਣ ਦੀ ਇਤਨੀ ਜ਼ਿਦ ਕਿਉਂ ਕੀਤੀ ਜਾ ਰਹੀ ਹੈ”।
ਮੰਨ ਗਏ ਤੁਹਾਡੀ ਪੱਤਰਕਾਰੀ ਨੂੰ, ਤੁਹਾਡੇ ਸਿੱਧੇ ਸਵਾਲ ਦਾ ਜਵਾਬ, ਜਿਹੜਾ ਮੈਂ 22 ਜੂਨ ਨੂੰ ਹੀ
ਦੇ ਦਿੱਤਾ ਸੀ , ਉਹ ਸਵਾਲ ਤਾ ਤੁਸੀਂ ਵਾਰ- ਵਾਰ ਪੁੱਛਦੇ ਰਹੇ ਤਾਂ ਜੋ ਪਾਠਕਾਂ `ਚ ਇਹ ਪ੍ਰਭਾਵ ਪਾ
ਸਕੋ ਕਿ ਸਰਵਜੀਤ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀ ਮੰਨਦਾ ਪਰ ਮੇਰੇ ਸਵਾਲ ਦਾ ਜਵਾਬ ਤੁਸੀਂ 5
ਵਾਰੀ ਯਾਦ ਕਰਵਾਉਣ ਤੇ ਵੀ ਨਹੀ ਦਿੱਤਾ।
ਮੇਰੀ ਜਿਦ ਦਾ ਕਾਰਨ ਇਹ ਹੀ ਸੀ ਕਿ
ਮੈਂ ਪਾਠਕਾਂ ਦੇ ਸਾਹਮਣੇ ਤੁਹਾਡਾ ਝੂਠ ਨੰਗਾ ਕਰਨਾ ਚਾਹੁੰਦਾ ਸੀ ਜੋ ਤੁਸੀਂ ਹੁਣ ਆਪ ਹੀ ਆਪਣੇ
ਪੱਤਰ `ਚ ਅਸਿੱਧੇ ਤਰੀਕੇ ਨਾਲ ਮੰਨ ਲਿਆ ਹੈ ਕਿ ਤੇਰੇ ਸਵਾਲ ਦਾ ਜਵਾਬ ਮੈਂ ਨਹੀ ਦੇਣਾ।
ਇਸ ਲਈ ਆਪ ਦਾ ਬੁਹਤ-ਬੁਹਤ ਧੰਨਵਾਦ।
ਸ: ਕਿਰਪਾਲ ਸਿੰਘ ਜੀ, ਤੁਸੀਂ ਸੰਪਾਦਕ ਸਾਹਿਬ ਨੂੰ ਵੀ ਸਵਾਲ ਕੀਤਾ ਹੈ ਕਿ,
“ਸ: ਸਰਵਜੀਤ ਸਿੰਘ ਵੱਲੋਂ ਸ: ਅਮਰਜੀਤ ਸਿੰਘ ਚੰਦੀਂ ਲਈ ਵਰਤੀ ਗਈ ਭਾਸ਼ਾ ਵਿਖਾਈ ਨਹੀਂ ਦਿੱਤੀ”।
ਬੜੀ ਹੈਰਾਨੀ ਦੀ ਗੱਲ ਹੈ, ਨਾ ਤਾਂ ਤੁਹਾਨੂੰ ਚੰਦੀਂ ਵੱਲੋਂ ਦਿੱਤੀ ਗਈ ਧਮਕੀ ਦਿਖਾਈ ਦਿੱਤੀ ਅਤੇ
ਨਾ ਹੀ ਉਸ ਵੱਲੋਂ ਲਿਖੇ ਸ਼ਬਦ “ਤੁਹਾਨੂੰ ਕਿਸ ਕੁੱਤੇ ਨੇ ਵੱਢਿਆ ਹੈ?” ਦਿਖਾਈ ਦਿੱਤੇ। ਮੇਰੇ ਵੱਲੋਂ
ਚੰਦੀਂ ਨੂੰ ਇਹ ਪੁੱਛਣਾ ਕਿ ਇਹ ਸ਼ਬਦ ਤੁਸੀਂ ਕਿਸ ਲਈ ਵਰਤੇ ਹਨ ਕਈਆਂ ਨੂੰ ਬੁਰਾ ਲੱਗਾ ਹੈ। ਸਗੋਂ
ਤੁਸੀਂ ਤਾਂ ਬਹੁਤ ਹੀ ਢੀਠਤਾਈ ਨਾਲ ਇਹ ਵੀ ਲਿਖ ਦਿੱਤਾ ਹੈ
ਕਿ ਚੰਦੀਂ ਵੱਲੋਂ ਇਹ ਸ਼ਬਦ ਵਰਤਣੇ
ਸੁਭਾਵਕ ਹੀ ਸਨ। ਚੰਦੀਂ ਦੇ ਇਹ ਸ਼ਬਦ ਸਿਰਫ
ਤੁਹਾਡੇ ਵਰਗਿਆਂ ਲਈ ਹੀ (ਸਾਰਿਆ ਲਈ ਨਹੀਂ) ਸੁਭਾਵਕ ਹੋ ਸਕਦੇ ਹਨ, ਜਿਨ੍ਹਾਂ ਦਾ ਕਿੱਤਾ ਹੀ
ਗਾਲ੍ਹਾਂ ਕੱਢਣੀਆਂ ਅਤੇ ਗਾਲ੍ਹਾਂ ਖਾਣੀਆਂ ਹਨ।
ਸ: ਕਿਰਪਾਲ ਸਿੰਘ ਜੀ, ਇਕ ਹੋਰ ਗੱਲ ਕਰਾ, ਭਾਵੇਂ ਇਸ ਗੱਲ ਨਾਲ ਮੇਰਾ ਕੋਈ
ਸਬੰਧ ਨਹੀ ਹੈ ਕਿ ਕੋਣ ਕਿਸ ਨੂੰ ਰੱਖਦਾ ਹੈ ਜਾਂ ਕੱਢਦਾ ਹੈ ਪਰ ਇਕ ਗੱਲ ਸਾਫ ਹੈ ਕਿ ਸਪੋਕਸਮੈਨ ਨੇ
ਤੁਹਾਨੂੰ ਕੱਢ ਕੇ ਆਪਣੀ ਦੁਕਾਨਦਾਰੀ ਸਫਲ ਕਰ ਲਈ ਹੈ ਜੇ ਉਹ ਤੁਹਾਨੂੰ ਨਾ ਕੱਢਦਾ ਤਾਂ ਤੁਸੀਂ ਉਸ
ਦੀ ਦੁਕਾਨਦਾਰੀ ਦਾ ਵੀ ਉਹੀ ਹਾਲ ਕਰਨਾ ਸੀ ਜਿਹੜਾ ਕੁੱਤਿਆਂ ਨੇ ਮਿੱਠੇ ਚੌਲਾਂ ਦਾ ਕੀਤਾ ਸੀ।
ਧੰਨਵਾਦ ਸਰਵਜੀਤ ਸਿੰਘ
********************************
ਸ. ਗੁਰਮੇਲ ਸਿੰਘ ਸੰਧੂ ਜੀ,
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਦੀ
ਫਤਹਿ।
ਵੀਰ ਜੀ, ਮੇਰੇ ਵਲੋਂ ਵਰਤੇ ਗਏ ਕੁਝ ਸ਼ਬਦਾਂ ਨੇ ਆਪ ਜੀ ਦੇ ਕੋਮਲ ਹਿਰਦੇ
ਨੂੰ ਠੇਸ ਪਹੁੰਚਾਈ ਹੈ, ਮੈਨੂੰ ਇਸ ਦਾ ਬੇਹੱਦ ਅਫ਼ਸੋਸ ਹੈ। ਪਰ ਵੀਰ ਜੀਓ ਤੁਹਾਡੇ ਵੱਲੋਂ ਅਚਾਨਕ
ਪ੍ਰਗਟ ਹੋਣਾ ਅਤੇ ਮੇਰੇ ਵੱਲੋਂ ਵਰਤੇ ਇਕ ਸ਼ਬਦ ਤੇ ਹੀ ਇਤਿਰਾਜ ਕਰਨਾ ਕਈ ਸਵਾਲ ਖੜੇ ਗਿਆ ਹੈ ਪਰ
ਫੇਰ ਵੀ ਮੇਰੇ ਵੱਲੋਂ ਕਾਹਲੀ `ਚ ਹੋਈ ਗਲਤੀ ਵੱਲ ਧਿਆਨ ਦਿਵਾਉਣ ਲਈ ਆਪ ਜੀ ਦਾ ਬੁਹਤ ਬੁਹਤ
ਧੰਨਵਾਦ।
ਸਰਵਜੀਤ ਸਿੰਘ
***************************
ਸੇਵਕ ਸਿੰਘ ਮਚਾਕੀ ਜੀ, ਵਾਹਿਗੁਰੂ ਜੀ ਕਾ
ਖਾਲਸਾ। ਵਾਹਿਗੁਰੂ ਜੀ ਕੀ ਫਤਹਿ।
ਵੀਰ ਜੀ , ਤੁਹਾਡੀ ਹਿੰਮਤ ਦੀ ਦਾਦ ਦੇਣੀ ਬਣਦੀ ਹੈ। ਸਰਦਾਰ ਗੁਰਿੰਦਰਪਾਲ
ਸਿੰਘ ਦਾ ਪੱਤਰ 4 ਅਗਸਤ ਵੀਰਵਾਰ ਨੂੰ ਛਪਿਆ ਸੀ। ਉਸ ਵੇਲੇ ਪੰਜਾਬ `ਚ ਸੁੱਕਰਵਾਰ ਦੀ ਸਵੇਰ ਸੀ।
ਤੁਸੀਂ ਕਿੰਨੇ ਉੱਦਮੀ ਹੋ ਆਪਣੇ ਸਾਰੇ ਕੰਮ ਕਾਰ ਛੱਡ ਕੇ ਦੁਪਹਿਰ ਤਾਈਂ ਦਰਬਾਰ ਸਾਹਿਬ ਜਾ ਕਿ ,
ਉਥੇ ਬੈਠੀ ਸੰਗਤ ਦੀ ਗਿਣਤੀ ਕਰਕੇ (ਜੋ ਦੋ ਸੌ ਤੋਂ ਵੱਧ ਬਣਦੀ ਹੈ) ਮੁੜ ਪੱਤਰ ਲਿਖ ਕੇ ਸਿੱਖ ਮਾਰਗ
ਨੂੰ ਭੇਜ ਦਿੱਤਾ ਤਾਂ ਜੋ ਗੁਰਿੰਦਰਪਾਲ ਸਿੰਘ ਨੂੰ ਝੂਠਾ ਸਾਬਤ ਕੀਤਾ ਜਾ ਸਕੇ। ਵੀਰ ਜੀ, ਕਿੰਨਾ
ਚੰਗਾ ਹੁੰਦਾ ਜੇ ਤੁਸੀਂ ਇਹ ਵੀ ਲਿਖ ਦਿੰਦੇ ਕਿ ਮੈਂ ਕਰਤਾਰ ਪੁਰ ਵੀ ਗਿਆ ਸੀ ਤੇ ਬੀੜ ਦੇ ਦਰਸ਼ਨ
ਕੀਤੇ ਸਨ, ਉਹ ਬੀੜ ਭਾਈ ਗੁਰਦਾਸ ਜੀ ਦੀ ਹੀ ਲਿਖਤ ਹੈ ,ਤਾ ਸਾਡਾ ਮਸਲਾ ਹੀ ਹੱਲ ਹੋ ਜਾਣਾ ਸੀ।
ਵੀਰ ਜੀ, ਇਕ ਬੇਨਤੀ ਕਰਾ , ਜਿੰਨੀ ਮਰਜ਼ੀ ਕੋਸ਼ਿਸ਼ ਕਰੋ ਝੂਠ-ਝੂਠ ਹੀ ਰਹਿੰਦਾ
ਹੈ ਤੇ ਉਹ ਆਪਣੀ ਪੈੜ ਵੀ ਛੱਡ ਹੀ ਜਾਂਦਾ ਹੈ। ਤੁਹਾਡੇ ਝੂਠ ਦੀ ਪੇੜ ਹੈ ਤੁਹਾਡੇ ਵੱਲੋਂ ਦਿੱਤਾ
ਗਿਆ ਗਲਤ ਫੂਨ ਨੰਬਰ 93761228889
ਧੰਨਵਾਦ
ਸਰਵਜੀਤ ਸਿੰਘ
**************************
ਅਮਰ ਜੀਤ ਸਿੰਘ ਚੰਦੀਂ ਜੀ,
ਮੈਂ ਆਪ ਦਾ ਪੱਤਰ ਪੜ੍ਹ ਕੇ ਸਮਝ ਗਿਆ ਸੀ ਕਿ ਤੁਸੀਂ ਕੀ ਕਹਿ ਰਹੇ ਹੋ। ਮੈਂ
ਏਸ ਆਸ ਨਾਲ ਪੱਤਰ ਲਿਖਿਆ ਸੀ ਕਿ ਤੁਸੀਂ ਪਹਿਲਾ ਦੀ ਤਰ੍ਹਾਂ ਕੋਈ ਨਵੀਂ ਸਫਾਈ ਪੇਸ਼ ਕਰਕੇ ਮਾਹੌਲ
ਨੂੰ ਸੁਖਾਵਾਂ ਬਣਾਉਣ ਦਾ ਯਤਨ ਕਰੋਗੇ ਪਰ ਬਹੁਤ ਹੀ ਦੁੱਖ ਨਾਲ ਲਿਖਣਾ ਪੈ ਰਿਹਾ ਹੈ ਕਿ ਆਪ ਨੇ ਉਹ
ਸ਼ਬਦ ਮੁੜ ਦੁਹਰਾ ਦਿੱਤੇ ਹਨ। ਮੈਂ ਸਿੱਖ ਮਾਰਗ ਨਾਲ ਬਹੁਤ ਲੰਮੇ ਸਮੇ ਤੋਂ ਜੁੜਿਆ ਹੋਇਆ ਹਾਂ। ਇਥੇ
ਕੋਈ ਧੜਾ ਨਹੀ ਹੈ। ਹਾਂ, ਵਿਚਾਰਾਂ ਦਾ ਮੱਤ ਭੇਦ ਜਰੂਰ ਹੁੰਦਾ ਹੈ। ਇਕ ਵਿਸ਼ੇ ਤੇ ਵਿਰੋਧੀ ਵਿਚਾਰ
ਰੱਖਣ ਵਾਲੇ ਸੱਜਣ ਨਵੇਂ ਵਿਸ਼ੇ ਤੇ ਸਹਿਮਤ ਹੋ ਜਾਂਦੇ ਹਨ। ਵਿਚਾਰਾਂ `ਚ ਮੱਤ ਭੇਦ ਤਾਂ ਪਹਿਲਾ ਵੀ
ਰਹੇ ਹਨ ਪਰ ਅਜੇਹੀ ਘਟੀਆਂ ਸ਼ਬਦਾਵਲੀ ਕਿਸੇ ਨੇ ਵੀ ਆਪਣੇ ਵਿਰੋਧੀ ਲਈ ਨਹੀ ਵਰਤੀ, ਜਿਸ ਤਰ੍ਹਾਂ ਦੀ
ਤੁਸੀਂ ਵਰਤੀ ਹੈ। ਤੁਹਾਡੇ ਪੱਤਰਾਂ `ਚ ਤੁਹਾਡੀ ਬੁਖਲਾਹਟ ਸਾਫ ਝਲਕੀ ਹੈ। ਮੈਂ ਆਪ ਵੱਲੋਂ ਵਰਤੀ ਗਈ
ਘਟੀਆਂ ਸ਼ਬਦਾਵਲੀ ਦੀ ਸਖ਼ਤ ਸ਼ਬਦਾਂ `ਚ ਨਿੰਦਾ ਕਰਦਾ ਹਾਂ ਅਤੇ ਤੁਹਾਡੇ ਨਾਲ ਵਿਚਾਰ ਚਰਚਾ ਬੰਦ ਕਰਦਾ
ਹਾਂ।
ਸਰਵਜੀਤ ਸਿੰਘ
(06/08/11)
ਮਨਜੀਤ ਸਿੰਘ ਖਾਲਸਾ, ਮੋਹਾਲੀ
ਸਤਿਕਾਰਯੋਗ ਸ੍ਰ ਮਖਣ ਸਿੰਘ ਜੀ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।।
ਪਿਛਲੇ ਕਾਫੀ ਲੰਬੇ ਸਮੇਂ ਤੋਂ ਸਿੱਖ ਮਾਰਗ ਪੜ੍ਹਦਾ ਆ ਰਿਹਾ ਹਾਂ ਅਤੇ ਮਨ
ਵਿੱਚ ਇਸਦੀ ਨਿਰਪਖਤਾ ਲਈ ਬੜਾ ਸਤਿਕਾਰ ਹੈ ਜੀ, ਪਰ ਪਿਛਲੇ ਕੁੱਝ ਦਿਨਾਂ ਤੋਂ ਅਕਾਲ ਤਖਤ ਅਤੇ
ਕਰਤਾਰਪੁਰੀ ਬੀੜ ਦੇ ਸਬੰਧ ਵਿੱਚ ਚਲ ਰਹੀ ਵਿਚਾਰ ਚਰਚਾ ਵਿੱਚ ਸ੍ਰ ਕਿਰਪਾਲ ਸਿਘ ਜੀ ਵਲੋਂ ਉਠਾਏ ਗਏ
ਸਵਾਲਾਂ ਦਾ ਨਿਰਪਖਤਾ ਨਾਲ ਜਵਾਬ ਨਹੀਂ ਦਿਤਾ ਜਾ ਰਿਹਾ ਜੋ ਕਿ ਮਨ ਨੂੰ ਪਰੇਸ਼ਾਨ ਕਰ ਰਿਹਾ ਹੈ ਜੀ,
ਜਿਸ ਕਰਕੇ ਸਿੱਖ ਮਾਰਗ ਦੀ ਨਿਰਪਖਤਾ ਸ਼ੱਕ ਦੇ ਘੇਰੇ ਵਿੱਚ ਆਉਂਦੀ ਮਹਿਸੂਸ ਹੋ ਰਹੀ ਹੈ ਜੀ। ਇਸ ਲਈ
ਆਪ ਜੀ ਦੇ ਚਰਨਾਂ ਵਿੱਚ ਸਨਿਮਰ ਬੇਨਤੀ ਹੈ ਕਿ ਕਿਰਪਾਲ ਸਿੰਘ ਜੀ ਵਲੋਂ ਉਠਾਏ ਗਏ ਸਵਾਲਾਂ ਨੂੰ
ਦੁਬਾਰਾ ਆਪ ਜੀ ਦੀ ਨਜ਼ਰਸ਼ਾਨੀ ਲਈ ਭੇਜ ਰਿਹਾ ਹਾਂ ਤਾਂ ਕਿ ਆਪ ਜੀ ਦਲੀਲ ਭਰਪੂਰ ਨਿਰਪਖਤਾ ਨਾਲ ਜਵਾਬ
ਦੇ ਸਕੋ ਜੀ,
ਸਵਾਲ ਹੇਠ ਲਿਖੇ ਅਨੁਸਾਰ ਹਨ ਜੀ:-
੧.
ਕਿਰਪਾਲ ਸਿੰਘ ਜੀ ਦਾ ਮੁੱਖ ਸਵਾਲ ਇਹ ਸੀ ਕਿ ਜੱਦੋ ਆਪਾਂ ਸਾਰੇ ਹੀ ਗੁਰੁ ਗ੍ਰੰਥ ਸਾਹਿਬ ਜੀ ਦੇ
ਮੌਜੂਦਾ ਸਰੂਪ ਨੂੰ ਗੁਰੁ ਮੰਨ ਰਹੇ ਹਾਂ (ਜਿਸਦਾ ਆਧਾਰ ਕਰਤਾਰਪੁਰੀ ਬੀੜ ਹੈ) ਕੀ ਸਾਡੇ ਪਾਸ
ਕਰਤਾਰਪੁਰੀ ਬੀੜ ਤੋਂ ਬਿਨਾਂ ਹੋਰ ਕੋਈ ਐਸੀ ਬੀੜ ਹੈ ਜਿਸ ਨੂੰ ਵੱਧ ਭਰੋਸੇਯੋਗ ਮੰਨਿਆ ਜਾ ਸਕੇ? ਕੀ
ਇਸ ਤੋਂ ਇਲਾਵਾ ਕੋਈ ਹੋਰ ਐਸੀ ਬੀੜ ਹੈ ਜਿਸ ਨੂੰ ਤਰਕ ਦੇ ਅਧਾਰ `ਤੇ ਭਾਈ ਗੁਰਦਾਸ ਜੀ ਦੀ ਲਿਖੀ
ਅਸਲੀ ਬੀੜ ਮੰਨਿਆ ਜਾ ਸਕੇ? ਜੇ ਕਰ ਨਹੀਂ ਤਾਂ ਮੌਜੂਦਾ ਬੀੜ ਨੂੰ ਨਕਲੀ ਸਿੱਧ ਕਰਕੇ ਅੱਜ ਦੇ
ਵਿਦਵਾਨ ਕੀ ਹਾਸਲ ਕਰਨਾ ਚਾਹੁੰਦੇ ਹਨ?
ਆਪ ਜੀ ਨੇ ਇਸ ਦਾ ਇਹ ਜਵਾਬ ਤਾਂ ਦੇ ਦਿੱਤਾ ਕਿ ਸਾਡੇ ਪਾਸ ਕੋਈ ਵੀ ਅਸਲੀ
ਬੀੜ ਨਹੀਂ ਹੈ ਪਰ ਅਸਲੀ ਜਵਾਬ ਜੋ ਦੇਣਾ ਬਣਦਾ ਸੀ ਉਹ ਨਹੀਂ ਦਿੱਤਾ ਕਿ ਫਿਰ ਤੁਸੀਂ ਕਿਸੇ ਬੀੜ ਨੂੰ
ਮੌਲਿਕ ਮੰਨ ਕੇ ਉਸ ਦੇ ਅਧਾਰ `ਤੇ ਮੌਜੂਦਾ ਗੁਰੂ ਗ੍ਰੰਥ ਸਹਿਬ ਨੂੰ ਸੋਧਣਾ ਚਾਹੁੰਦੇ ਹੋ ਜਾਂ ਆਪੋ
ਆਪਣੀ ਮੱਤ ਅਨੁਸਾਰ?
ਮਨਜੀਤ ਸਿੰਘ ਖਾਲਸਾ ਜੀ ਜਵਾਬ ਹਾਜਰ ਹਨ-ਸੰਪਾਦਕ
ਜਵਾਬ: ਪਹਿਲੀ ਗੱਲ ਦਾ ਤਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ
ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਛਾਪਣ ਦਾ ਕੰਮ ਸ਼੍ਰੋਮਣੀ ਕਮੇਟੀ ਕੋਲ ਹੈ ਅਤੇ ਜੇ ਕਰ ਭਵਿੱਖ
ਵਿੱਚ ਕੋਈ ਤਬਦੀਲੀ ਹੋਵੇ ਵੀ ਤਾਂ ਉਹ ਸਾਰੇ ਪੰਥ ਦੀ ਸਹਿਮਤੀ ਨਾਲ ਸ਼੍ਰੋਮਣੀ ਕਮੇਟੀ ਵਲੋਂ ਵਿਦਵਾਨਾ
ਦੇ ਬਣਾਏ ਪੈਨਲ ਨਾਲ ਸਾਰੀ ਖੋਜ ਪੜਤਾਲ ਕਰਕੇ ਹੀ ਹੋ ਸਕਦੀ ਹੈ। ਨਾ ਤਾਂ ਸਾਡੇ ਕੋਲ ਕੋਈ ਇਸ
ਤਰ੍ਹਾਂ ਦਾ ਅਧਿਕਾਰ ਹੈ ਅਤੇ ਨਾ ਹੀ ਕਿਸੇ ਇਕੱਲੇ ਦੁਕੱਲੇ ਕੋਲ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ।
ਹਾਂ ਅਸਲੀਅਤ ਤੋਂ ਜਾਣੂ ਹੋਣਾ, ਕਰਵਾਉਣਾ ਅਤੇ ਸਚਾਈ ਨੂੰ ਸਾਹਮਣੇ ਲਿਆਉਣਾ ਹਰ ਇੱਕ ਸਿੱਖ ਦਾ ਫਰਜ਼
ਹੋਣਾ ਚਾਹੀਦਾ ਹੈ। ਮੌਜੂਦਾ ਬੀੜ ਨੂੰ ਕਿਸੇ ਨੇ ਨਕਲੀ ਨਹੀਂ ਕਿਹਾ। ਇਹ ਤਾਂ ਸਭ ਨੂੰ ਪਤਾ ਹੀ ਹੈ
ਕਿ ਕਰਤਾਰ ਪੁਰ ਵਾਲੀ ਬੀੜ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਰਜ ਨਹੀਂ ਹੈ। ਇਹ ਬਾਣੀ ਕਿਸੇ
ਹੋਰ ਹੱਥ ਲਿਖਤ ਬੀੜ ਤੋਂ ਹੀ ਲਈ ਗਈ ਹੋਵੇਗੀ। ਇਸ ਲਈ ਮੌਜੂਦਾ ਬੀੜ ਨੂੰ ਕਰਤਾਰ ਪੁਰ ਵਾਲੀ ਬੀੜ ਦਾ
ਹੂ-ਬ-ਹੂ ਉਤਾਰਾ ਨਹੀਂ ਕਿਹਾ ਜਾ ਸਕਦਾ। ਪ੍ਰਿੰ: ਹਰਿਭਜਨ ਸਿੰਘ ਚੰਡੀਗੜ ਵਾਲਿਆਂ ਨੇ ਕਈ ਹੱਥ ਲਿਖਤ
ਬੀੜਾਂ ਦਾ ਜ਼ਿਕਰ ਕੀਤਾ ਸੀ ਜਿਹਨਾ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਰਜ਼ ਸੀ ਅਤੇ ਇਹ ਅਨੰਦਪੁਰ
ਦੇ ਦਮਦਮੇ ਸਾਹਿਬ ਤੇ ਲਿਖੀਆਂ ਗਈਆਂ ਉਹ ਮੰਨਦੇ ਸਨ। ਇਹ ਸਿੱਖ ਰੈਫਰਿੰਸ ਲਾਇਬਰੇਰੀ ਵਿੱਚ 1984
ਤੋਂ ਪਹਿਲਾਂ ਮੌਜੂਦ ਸਨ। ਸਾਰਿਆਂ ਨਾਲੋਂ ਅਹਿਮ ਗੱਲ ਇਹ ਹੈ ਕਿ ਜਿਹੜੇ ਦੋ ਸ਼ਬਦ ਕਰਤਾਰਪੁਰੀ ਬੀੜ
ਵਿੱਚ ਅਧੂਰੇ ਹਨ ਉਹ ਹੋਰ ਕਈ ਹੱਥ ਲਿਖਤ ਬੀੜਾਂ ਵਿੱਚ ਪੂਰੇ ਕਿਥੋਂ ਆ ਗਏ? ਕੀ ਗੁਰੂ ਅਰਜਨ ਸਾਹਿਬ
ਜੀ ਨੇ ਆਪਣਾ ਹੀ ਸ਼ਬਦ ਵੀ ਅਧੂਰਾ ਲਿਖ ਕੇ ਇਸ ਨੂੰ ਗਿਣਤੀ ਤੋਂ ਵੀ ਬਾਹਰ ਰੱਖਣਾ ਸੀ? ਇਸ ਤਰ੍ਹਾਂ
ਦੀਆਂ ਗੱਲਾਂ ਦਾ ਨਾ ਤਾਂ ਤੁਹਾਡੇ ਕਿਸੇ ਕੋਲ ਕੋਈ ਜਵਾਬ ਹੈ ਅਤੇ ਨਾ ਹੀ ਕਿਸੇ ਨੇ ਦਿੱਤਾ ਹੈ ਅਤੇ
ਨਾ ਹੀ ਕੋਈ ਦੇਣਾ ਚਾਹੁੰਦਾ ਹੈ। ਪਿਛਲੇ 25-30 ਸਾਲਾਂ ਵਿੱਚ ਗੱਲਬਾਤ ਕਰਦਿਆਂ ਕਈ ਵਿਦਵਾਨਾ ਨੇ ਇਹ
ਮੰਨਿਆ ਹੈ ਕਿ ਕਰਤਾਰਪੁਰੀ ਬੀੜ ਉਹ ਨਹੀਂ ਹੈ ਜੋ ਕਿ ਭਾਈ ਗੁਰਦਾਸ ਜੀ ਨੇ ਲਿਖਾਈ ਸੀ, ਪਰ ਉਹ ਡਰਦੇ
ਮਾਰੇ ਇਹ ਗੱਲ ਸਾਰਿਆ ਦੇ ਸਾਹਮਣੇ ਕਹਿਣ ਨੂੰ ਤਿਆਰ ਨਹੀਂ ਹਨ।
੨.
ਕਿਰਪਾਲ ਸਿੰਘ ਜੀ ਦਾ ਦੂਜਾ ਸਵਾਲ ਇਹ ਸੀ ਕਿ ਡਾ ਇਕਬਾਲ ਸਿੰਘ ਨੇ ਆਪਣੇ ਲੇਖ ‘ਕਰਤਾਰਪੁਰੀ ਬੀੜ ਦਾ
ਸੱਚ` ਵਿੱਚ ਗੁਰੂ ਗ੍ਰੰਥ ਸਾਹਿਬ ਜੀ ਲਈ ‘ਗੁਰੁ` ਸ਼ਬਦ ਹੀ ਨਹੀਂ ਵਰਤਿਆ, ਉਹ ਹਰ ਥਾਂ ‘ਸ੍ਰੀ ਗ੍ਰੰਥ
ਜੀ` ਹੀ ਕਿਉਂ ਲਿਖ ਰਹੇ ਹਨ? ਅਤੇ ਹੁਣ ਇਸ ਦੇ ਬਿਲਕੁੱਲ ਉਲਟ ਆਪਣੇ ਤਾਜੇ ਲੇਖ ‘ਬਾਬਾ ਨਾਨਕ ਬਨਾਮ
ਉੱਚਾ ਦਰ----` ਵਿੱਚ ਉੱਚਾ ਦਰ ਦੇ ਮਾਲਕ ਦੀ ਮੰਦਭਾਵਨਾਵਾਂ ਦੀ ਲੰਬੀ ਸੂਚੀ ਦੇ ਕੇ ਆਪ ਕਲੀਨ ਚਿਟ
ਹਾਸਲ ਕਿਉਂ ਕਰਨਾ ਚਾਹੁੰਦੇ ਹਨ?
ਏਸੇ ਹੀ ਲੇਖ ਵਿੱਚੋ ਆਪ ਜੀ ਨੇ ਵੀ ਇੱਕ ਪਹਿਰਾ ਕੱਟ ਪੇਸਟ ਕਰਕੇ ਡਾ.
ਇਕਬਾਲ ਸਿੰਘ ਜੀ ਨੂੰ ਨਿਰਦੋਸ਼ ਸਾਬਤ ਕਰਨ ਦੀ ਅਸਫਲ ਕੋਸ਼ਿਸ਼ ਕੀਤੀ ਹੈ, ਅਤੇ ਪੁੱਛੇ ਗਏ ਸਵਾਲਾਂ ਤੋਂ
ਕਿਸ ਪਾਲਿਸੀ ਅਧੀਨ ਪਾਸਾ ਵੱਟਿਆ ਹੈ ਜੀ?
ਜਵਾਬ: ਡਾ: ਇਕਬਾਲ ਸਿੰਘ ਜੀ ਆਪਣੇ ਕਈ ਲੇਖਾਂ ਵਿੱਚ ਇਹ ਗੱਲ ਸਪਸ਼ਟ ਕਰ
ਚੁੱਕੇ ਹਨ ਕਿ ਉਹ ਇਸ ਤਰ੍ਹਾਂ ਕਿਉਂ ਕਰਦੇ ਹਨ। ਉਹਨਾ ਨੇ ਅਨੇਕਾਂ ਮਿਸਾਲਾਂ ਦੇ ਕੇ ਇਸ ਗੱਲ ਨੂੰ
ਸਮਝਾਉਣ ਦਾ ਯਤਨ ਕੀਤਾ ਹੈ। ਜੇ ਕਰ ਕੋਈ ਨਹੀਂ ਸਮਝਣਾ ਚਾਹੁੰਦਾ ਜਾਂ ਨਹੀਂ ਸਮਝ ਆਉਂਦੀ ਤਾਂ ਕੁੱਝ
ਨਹੀਂ ਕੀਤਾ ਜਾ ਸਕਦਾ। ਉਹ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਗ੍ਰੰਥ ਹੀ ਕਹਿੰਦੇ ਹਨ ਅਤੇ ਗੁਰਬਾਣੀ
ਦੇ ਸੰਦੇਸ਼ ਨੂੰ ਗੁਰੂ ਕਹਿੰਦੇ ਹਨ। ਉਂਜ ਵੀ ਪਹਿਲਾ ਨਾਮ ਪੋਥੀ ਹੀ ਸੀ ਇਸ ਨਾਲ ਗੁਰੂ 1708 ਤੋਂ
ਬਾਅਦ ਹੀ ਲੱਗਣਾ ਸ਼ੁਰੂ ਹਇਆ। ਉਸ ਨੂੰ ਕਿਸੇ ਤੋਂ ਕਲੀਨ ਚਿੱਟ ਹਾਸਲ ਕਰਨ ਦੀ ਕੋਈ ਲੋੜ ਨਹੀਂ ਹੈ।
ਜੇ ਕਰ ਇਹ ਲਿਖਣ ਤੋਂ ਪਹਿਲਾਂ ਤੁਸੀਂ ਧਿਆਨ ਨਾਲ ਦੇਖਦੇ ਤਾਂ ਡਾ: ਇਕਬਾਲ ਸਿੰਘ ਦਾ ‘ਸਿੱਖ ਮਾਰਗ’
ਤੇ ਦੂਸਰਾ ਲੇਖ ਹੀ ਸਪੋਕਸਮੈਨ ਦੀਆਂ ਕਈ ਗਲਤ ਗੱਲਾਂ ਬਾਰੇ ਸੀ ਜਿਸ ਨੂੰ ਕਿ ਉਸ ਨੇ ਹੁਣ ਵਾਲੇ ਲੇਖ
ਵਿੱਚ ਵੀ ਦੁਹਰਾਇਆ ਹੈ। ਤੁਹਾਡੇ ਪੁੱਛੇ ਗਏ ਸਵਾਲ ਦਾ ਜਵਾਬ ਹੀ ਉਸ ਦੇ ਲੇਖ ਵਿਚੋਂ ਦਿੱਤਾ ਸੀ।
ਮੈਂ ਅੱਜ ਤੱਕ ਪਿਛਲੇ ਲਗਭੱਗ 15 ਸਾਲਾਂ ਤੋਂ ਕਿਸੇ ਵੀ ਗੱਲ ਦੱਸਣ ਤੋਂ ਕਦੀ ਵੀ ਪਾਸਾ ਨਹੀਂ
ਵੱਟਿਆ। ਹਾਂ, ਸਮੇਂ ਦੀ ਘਾਟ ਕਾਰਨ ਸੰਖੇਪ ਵਿੱਚ ਢੁਕਵਾਂ ਦੱਸਣ ਦੀ ਕੋਸ਼ਿਸ਼ ਕਰਦਾ ਹਾਂ।
੩.
ਕਿਰਪਾਲ ਸਿੰਘ ਜੀ ਦਾ ਤੀਜਾ ਸਵਾਲ ਇਹ ਸੀ ਕਿ ਕੀ ਆਪ ਜੀ ਅਤੇ ਆਪ ਜੀ ਦੇ ਸਹਿ ਸੰਪਾਦਕ ਗੁਰਇੰਦਰ
ਸਿੰਘ ਪਾਲ ਜਾਂ ਆਪ ਜੀ ਦੇ ਸਮਰਥਕ, ਕਿਰਪਾਲ ਸਿੰਘ ਜੀ ਵਲੋਂ, ਅੱਜ ਤੱਕ ਭੇਜੀਆਂ ਗਈਆਂ ਖਬਰਾਂ
ਵਿਚੋਂ ਕੋਈ ਐਸੇ ਹਵਾਲੇ ਪੇਸ਼ ਕਰ ਸਕਦੇ ਹਨ ਜਿਸ ਨਾਲ ਇਹ ਸਾਬਤ ਹੋ ਸਕੇ ਕਿ ਕਿਰਪਾਲ ਸਿੰਘ ਜੀ
ਅਖਬਾਰੀ ਨੁਮਾਂਇੰਦਿਆਂ ਦੀ ਨੀਵੇਂ ਪੱਧਰ ਦੀ ਫਿਤਰਤ ਅਨੁਸਾਰ ਆਪਣੇ ਮਨ ਦੀ ਮੌਜ ਨਾਲ, ਚੰਗਾ-ਮਾੜਾ
ਝੂਠ ਸੱਚ ਲਿਖ ਦੇਣ ਦੇ ਆਦੀ ਹਨ?
ਇਸ ਲਾਏ ਗਏ ਨਿਰਮੂਲ ਦੋਸ਼ ਨੂੰ ਸਿੱਧ ਕਰਨ ਲਈ ਤੁਹਾਡੇ ਵਿੱਚੋਂ ਕਿਸੇ ਨੇ ਵੀ
ਕੋਈ ਹਵਾਲਾ ਸਬੂਤ ਵਜੋਂ ਨਹੀਂ ਦਿੱਤਾ। ਐਸਾ ਕਿਉਂ? ਆਪ ਜੀ ਨੂੰ ਬੇਨਤੀ ਹੈ ਕਿ ਜਾਂ ਤਾਂ ਪਾਲ ਜੀ
ਨੂੰ ਇਹ ਹਵਾਲੇ ਪੇਸ਼ ਕਰਨ ਜਾਂ ਆਪਣਾ ਦੋਸ਼ ਵਾਪਸ ਲੈਣ।
ਜਵਾਬ: ਮੈਂ ਇਸ ਤਰ੍ਹਾਂ ਦਾ ਕੋਈ ਦੋਸ਼ ਨਹੀਂ ਲਾਇਆ ਇਸ ਲਈ ਇਸ ਤਰ੍ਹਾਂ
ਦੇ ਸਵਾਲ ਤੁਸੀਂ ਉਹਨਾ ਤੋਂ ਪੁਛੋ ਜਿਹਨਾ ਨੇ ਲਾਏ ਹਨ।
੪.
ਕਿਰਪਾਲ ਸਿੰਘ ਜੀ ਨੇ ੧੦. ੫. ੧੧ ਦੇ ਆਪਣੇ ਪੱਤਰ ਵਿੱਚ ਤਾਂ ਸਿਰਫ ਇਹੀ ਕਿਹਾ ਸੀ ਕਿ ਹੋ ਸਕਦਾ ਹੈ
ਪ੍ਰੋ ਦਰਸ਼ਨ ਸਿੰਘ ਜੀ ਵਲੋਂ ਲਿਖੇ ਲੇਖ ‘ਅਕਾਲ ਤਖਤ, ਅਕਾਲ ਤਖਤ ਦੀ ਇਮਾਰਤ, ਅਤੇ ਅਕਾਲ ਤਖਤ ਦਾ
ਸੇਵਾਦਾਰ ਦਾ ਫਰਕ ਸਮਝਣ ਦੀ ਲੋੜ ਹੈ` ਵਿੱਚ ਵਰਤੇ ਗਏ ਗੁਰਬਾਣੀ ਦੇ ਪ੍ਰਮਾਣ ਡਾ ਇਕਬਾਲ ਸਿੰਘ ਦੀ
ਨਜ਼ਰ ਵਿੱਚ ਤਸੱਲੀਬਖਸ਼ ਨਾ ਹੋਣ ਪਰ ਪ੍ਰੋ ਦਰਸ਼ਨ ਸਿੰਘ ਜੀ ਦੀ ਇਹ ਲਿਖਤ ਬਹੁਤ ਹੀ ਭਾਵਪੂਰਤ ਹੈ ਤੇ
ਇਸ `ਤੇ ਕੀਤੀ ਜਾ ਰਹੀ ਨੁਕਤਾਚੀਨੀ ਸਿਰਫ ਵਿਵਾਦ ਖੜ੍ਹੇ ਕਰਨ ਲਈ ਹੈ`।
ਇਸ ਪੱਤਰ ਦੇ ਜਵਾਬ ਵਿੱਚ ੧੩. ੫, ੧੧ ਨੂੰ ਇਕਬਾਲ ਸਿੰਘ ਨੇ ਜੋ ਜਵਾਬ
ਦਿੱਤਾ ਉਹ ਇਸ ਪ੍ਰਕਾਰ ਹੈ: “
ਸ੍ਰ
ਕਿਰਪਾਲ ਸਿੰਘ ਜੀ, ਜੋ ਪ੍ਰਤੀਕਰਮ ਮੈਂ ਸ. ਦਰਸ਼ਨ ਸਿੰਘ ਖਾਲਸਾ ਦੇ ਲੇਖ ਬਾਰੇ ਦਿੱਤਾ ਹੈ ਉਸ ਬਾਰੇ
ਸਪਸ਼ਟੀਕਰਨ/ਪ੍ਰਤੀਕਰਮ ਸ੍ਰ. ਖਾਲਸਾ ਜੀ ਨੂੰ ਖੁਦ ਹੀ ਦੇਣਾ ਬਣਦਾ ਹੈ। ਆਪ ਜੀ ਕਿਉਂ ਸ੍ਰ ਦਰਸ਼ਨ
ਸਿੰਘ ਖਾਲਸਾ ਜੀ ਦੀ ਡੁੱਗਡੁੱਗੀ ਵਜਾ ਰਹੇ ਹੋ? ਜੇ ਕਰ ਖਾਲਸਾ ਜੀ ਨੇ ਆਪ ਜੀ ਨੂੰ ਉਨ੍ਹਾਂ ਦੇ
ਬੁਲਾਰੇ ਦੇ ਤੌਰ ਦੇ ਕੋਈ ਅਧਿਕਾਰ ਪੱਤਰ ਦਿੱਤਾ ਹੋਇਆ ਹੈ ਤਾਂ ਆਪ ਜੀ ਉਹ ਪੇਸ਼ ਕਰੋ ਨਹੀਂ ਤਾਂ ਮੈ
ਆਪ ਜੀ ਨੂੰ ਸ੍ਰ ਖਾਲਸਾ ਜੀ ਦਾ ‘ਧੁਤੂ` ਕਹਿਣ ਲਈ ਮਜਬੂਰ ਹੋਵਾਂਗਾ”।
ਕੀ ਇਕਬਾਲ ਸਿੰਘ ਜੀ ਨੂੰ ਇਹ ਕਹਿਣਾ ਫਬਦਾ ਹੈ? ਕੀ ਇਹ ਕਿਸੇ ਵਿਦਵਾਨ ਦੀ
ਸਭਿਅਕ ਬੋਲੀ ਕਹੀ ਜਾ ਸਕਦੀ ਹੈ? ਅਤੇ ਹੁਣ ਜੇ ਕਰ ਇਹੀ “ਧੁਤੂ” ਵਾਲੀ ਗੱਲ ਇਕਬਾਲ ਸਿੰਘ ਲਈ ਕਹੀ
ਜਾਵੇ ਤਾਂ ਆਪ ਜੀ ਬਤੌਰ ਸੰਪਾਦਕ ਕੀ ਕਹੋਗੇ? ਕਿਉਂਕਿ ਇਕਬਾਲ ਸਿੰਘ ਜੀ ਆਪਣੇ ਲੇਖ ‘ਕਰਤਾਰਪੁਰੀ
ਬੀੜ ਦਾ ਸੱਚ` ਵਿੱਚ ਕਰਤਾਰਪੁਰੀ ਬੀੜ ਨੂੰ ਨਕਲੀ ਅਤੇ ਜਾਅਲੀ ਲਿਖ ਰਹੇ ਹਨ। ਇਸ ਗੱਲ ਲਈ ਕਿਉਂ ਨਾ
ਉਨ੍ਹਾਂ ਨੂੰ ਸ੍ਰ ਜੋਗਿੰਦਰ ਸਿੰਘ ਜੀ ਅਤੇ ਸ੍ਰ ਜੀ ਬੀ ਸਿੰਘ ਦਾ ਧੁਤੂ ਆਖਿਆ ਜਾਏ? ਇਸ ਸਬੰਧੀ ਆਪ
ਜੀ ਕੀ ਕਹਿਣਾ ਚਾਹੋਗੇ?
ਜਿਸ ਤਰ੍ਹਾਂ ਧਰਮ ਸਿੰਘ ਕਹਿੰਦਾ ਹੈ ਕਿ ਗੁਰੁ ਅਰਜਨ ਸਾਹਿਬ ਜੀ ਦੇ ਸਮੇਂ
ਕਿਸੇ ਬੀੜ ਦਾ ਦਰਬਾਰ ਸਾਹਿਬ ਵਿੱਚ ਪ੍ਰਕਾਸ਼ ਹੁੰਦਾ ਹੀ ਨਹੀਂ ਸੀ ਅਤੇ ਨਾ ਹੀ ਗੁਰੂ ਗੋਬਿੰਦ ਸਿੰਘ
ਜੀ ਨੇ ਕਿਸੇ ਬੀੜ ਨੂੰ ਗੁਰਆਈ ਹੀ ਦਿੱਤੀ ਸੀ। ਇਸ ਗੱਲ ਨੂੰ ਸਾਬਤ ਕਰਨ ਲਈ ਉਹ ਕਿਸੇ ਵੀ ਇਤਹਾਸਕ
ਤੱਥ ਦਾ ਸਬੂਤ ਨਹੀਂ ਦਿੰਦਾ। ਬਿਲਕੁੱਲ ਏਸੇ ਹੀ ਤਰ੍ਹਾਂ ਇਕਬਾਲ ਸਿੰਘ ਜੀ ਵੀ ਬਿਨਾਂ ਕਿਸੇ ਇਤਹਾਸਕ
ਸਬੂਤ ਦੇ ਲਿਖ ਰਹੇ ਹਨ ਕਿ ਅਕਾਲ ਤਖਤ ਨਾ ਹੀ ਗੁਰੂ ਸਾਹਿਬ ਦੀ ਦੇਣ ਹੈ ਨਾ ਹੀ ਉਨ੍ਹਾਂ ਦਾ ਸੰਕਲਪ।
ਹੁਣ ਏਥੇ ਵੀ ਇਕਬਾਲ ਸਿੰਘ ਜੀ ਦੇ ਸ਼ਬਦਾਂ ਵਿੱਚ ਕਿਉਂ ਨਾ ਉਨ੍ਹਾਂ ਨੂੰ ਧਰਮ ਸਿੰਘ ਦਾ ‘ਧੁਤੂ`
ਕਿਹਾ ਜਾਏ?
ਜਵਾਬ: ਇਹ ਦੋ ਹੀ ਨਹੀਂ ਜਿਹਨਾ ਦਾ ਤੁਸੀਂ ਜ਼ਿਕਰ ਕੀਤਾ ਹੈ, ਹੋਰ ਵੀ
ਅਨੇਕਾਂ ਹੀ ਹਨ ਜੋ ਕਿ ਕਰਤਾਰਪੁਰੀ ਬੀੜ ਨੂੰ ਅਸਲ ਨਹੀਂ ਮੰਨਦੇ ਜਿਹਨਾ ਵਿੱਚ ਮਹਿੰਦਰ ਸਿੰਘ ਜੋਸ਼
ਅਤੇ ਗੁਰਸ਼ਰਨਜੀਤ ਸਿੰਘ ਵੀ ਹਨ। ਇਕਬਾਲ ਸਿੰਘ ਨੇ ਕਦੀ ਵੀ ਨਹੀਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਨੇ
ਕਿਸੇ ਬੀੜ ਨੂੰ ਗੁਰਿਆਈ ਨਹੀਂ ਦਿੱਤੀ ਅਤੇ ਨਾ ਹੀ ਕਿਸੇ ਦਸਮ ਗ੍ਰੰਥ ਨੂੰ ਮਾਨਤਾ ਦਿੰਦਾ ਹੈ ਜਿਸ
ਤਰ੍ਹਾਂ ਧਰਮ ਸਿੰਘ ਦਿੰਦਾ ਸੀ। ਅਕਾਲ ਤਖਤ ਬਾਰੇ ਠੀਕ ਹੈ ਕਿ ਉਹ ਇਤਿਹਾਸਕ ਹਵਾਲੇ ਦੇ ਕੇ ਤਸੱਲੀ
ਨਹੀਂ ਕਰਵਾ ਸਕਿਆ ਪਰ ਗੁਰਬਾਣੀ ਅਨੁਸਾਰ ਤਾਂ ਉਸ ਨੇ ਕੁੱਝ ਵੀ ਗਲਤ ਨਹੀਂ ਕਿਹਾ। ਇਸ ਦੇ ਵਿਰੋਧੀਆਂ
ਕੋਲ ਵੀ ਤਾਂ ਗੁਰੂ ਕੀ ਰੱਜ ਕਿ ਨਿੰਦਿਆ ਕਰਨ ਵਾਲੀ ਪੁਸਤਕ ‘ਗੁਰ ਬਿਲਾਸ ਪਾਤਸ਼ਾਹੀ ਛੇਵੀਂ’ ਤੋਂ
ਬਿਨਾ ਹੋਰ ਕੋਈ ਖਾਸ ਸਬੂਤ ਨਹੀਂ ਹੈ ਜਿਸ ਵਿੱਚ ਕਿ ਵਿਸ਼ਨੂੰ ਭਗਵਾਨ ਗੁਰੂ ਸਾਹਿਬ ਨੂੰ ਬਾਂਹ ਤੋਂ
ਫੜ ਕੇ ਇਸ ਤਖ਼ਤ ਤੇ ਬਿਠਾਉਂਦਾ ਹੈ ਅਤੇ ਗੁਰੂ ਸਾਹਿਬ ਤੋਂ ਬਾਅਦ ਇੱਥੇ ਸ਼ਸ਼ਤਰ ਰੱਖਣ ਲਈ ਕਹਿੰਦਾ ਹੈ,
ਉਸ ਅਨਹੁਸਾਰ ਹੀ ਸਾਰਾ ਕੁੱਝ ਹੋ ਰਿਹਾ ਹੈ। ਜੇ ਕਰ ਇਹ ਕਿਹਾ ਜਾਵੇ ਕਿ ਇਸ ਗੁਰ ਨਿੰਦਾ ਭਰਪੂਰ
ਪੁਸਤਕ ਅਨੁਸਾਰ ਹੀ ਤਕਰੀਬਨ ਸਾਰੀ ਕਾਰਵਾਈ ਦਰਬਾਰ ਸਾਹਿਬ ਅਤੇ ਅਕਾਲ ਤਖਤ ਤੇ ਹੋ ਰਹੀ ਹੈ ਤਾਂ ਕੋਈ
ਅਤਿ ਕਥਨੀ ਨਹੀਂ ਹੋਵੇਗੀ।
੫. ਕਿਰਪਾਲ ਸਿੰਘ ਜੀ ਦਾ ਸਵਾਲ ਤਾਂ ਕੇਵਲ ਐਨਾ ਹੀ ਸੀ
ਕਿ ਡਾ. ਇਕਬਾਲ ਸਿੰਘ ਆਪਣੀ ਲਿਖਤ ਨੂੰ
ਸਹੀ ਸਾਬਤ ਕਰਨ ਲਈ ਕੋਈ ਪ੍ਰਮਾਣਿਕ ਇਤਹਾਸਕ ਹਵਾਲੇ ਦੇਣ। ਜੇ ਕਰ ਇਕਬਾਲ ਸਿੰਘ ਜੀ ਦੀ ਨਿਗਾਹ ਵਿੱਚ
ਕਰਤਾਰਪੁਰੀ ਬੀੜ ਨਾਲੋਂ ਜਿਆਦਾ ਪ੍ਰਮਾਣਿਕ ਹੋਰ ਕੋਈ ਬੀੜ ਹੈ ਤਾਂ ਉਸ ਦੀ ਉਹ ਦੱਸ ਪਾਉਣ, ਨਹੀਂ
ਤਾਂ ਕਰਤਾਰਪੁਰੀ ਬੀੜ ਨੂੰ ਨਕਲੀ ਕਹਿਣ ਦਾ ਇਕਬਾਲ ਸਿੰਘ ਜੀ ਜਾਂ ਕਿਸੇ ਹੋਰ ਨੂੰ ਕੋਈ ਹੱਕ ਨਹੀਂ
ਹੈ ਜੀ।
ਪਰ ਇਕਬਾਲ ਸਿੰਘ ਜੀ ਅਤੇ ਉਨ੍ਹਾਂ ਦੇ ਸਮਰਥਕ ਕਿਰਪਾਲ ਸਿੰਘ ਜੀ ਨੂੰ ਇਸ
ਸਿੱਧੇ ਸਾਧੇ ਜਵਾਬ ਦੇਣ ਦੀ ਥਾਂ ਜੀ ਬੀ ਸਿੰਘ ਦੀ ਪੁਸਤਕ ਦੇ ਹਵਾਲਿਆਂ (ਜਿਨ੍ਹਾਂ ਨੂੰ ਪ੍ਰੋ
ਸਾਹਿਬ ਸਿੰਘ ਜੀ ਬੜੀਆਂ ਠੋਸ ਇਤਹਾਸਕ ਦਲੀਲਾਂ ਨਾਲ ਰੱਦ ਕਰ ਚੁੱਕੇ ਹਨ) ਨਾਲ ਕਰਤਾਰਪੁਰੀ ਬੀੜ ਨੂੰ
ਰੱਦ ਕਰਨ ਤੇ ਹੀ ਜੋਰ ਲਗਾ ਰਹੇ ਹਨ। ਇੱਥੇ ਇੱਕ ਗੱਲ ਵਿਸ਼ੇਸ਼ ਧਿਆਨ ਮੰਗਦੀ ਹੈ ਕਿ ਪ੍ਰੋ ਸਾਹਿਬ
ਸਿੰਘ ਜੀ ਵਲੋਂ ਦਿਤੀਆਂ ਗਈਆਂ ਠੋਸ ਦਲੀਲਾਂ ਨੂੰ ਜਾਣਬੁੱਝ ਕੇ ਨਜ਼ਰਅੰਦਾਜ਼ ਕਰਕੇ ਜੀ ਬੀ ਸਿੰਘ ਵਲੋਂ
ਉਠਾਏ ਗਏ ਪਹਿਲੇ ਨੁਕਤਿਆਂ ਨੂੰ ਹੀ ਦੁਬਾਰਾ ਉਭਾਰ ਕੇ ਅਤੇ ਆਪਣੇ ਏਸੇ ਸਟੈਂਡ ਨੂੰ ਸ੍ਰ ਜੋਗਿੰਦਰ
ਸਿੰਘ ਦੇ ਗੱਲ ਪਾਕੇ ਇਕਬਾਲ ਸਿੰਘ ਜੀ ਕੀ ਸਾਬਤ ਕਰਨਾ ਚਾਹੁੰਦੇ ਹਨ? ਦੱਸਣ ਦੀ ਕਿਰਪਾਲਤਾ ਕਰਨੀ
ਜੀ।
ਇਸ ਸਭ ਕੁੱਝ ਨੂੰ ਨਜ਼ਰਅੰਦਾਜ ਕਰਕੇ ਸੰਪਾਦਕ ਸਿਖ ਮਾਰਗ ਵਲੋਂ ਆਪਣੀ ਟਿੱਪਣੀ
ਵਿੱਚ ਕਿਰਪਾਲ ਸਿੰਘ ਜੀ ਨੂੰ ਇਹ ਕਹਿਣਾ, ਕਿ “
ਹੁਣ
ਤੁਸੀਂ ਸਿੱਧਾ ਤੇ ਸਪਸ਼ਟ ਲਿਖ ਕੇ ਇਹ ਦੱਸੋ ਕਿ ਤੁਸੀਂ ਇਨ੍ਹਾਂ ਤੋਂ ਡਾ: ਢਿੱਲੋਂ ਦੀਆਂ ਲਿਖਤਾਂ
ਬਾਰੇ ਦੋ ਟੁਕ ਕੀ ਜਵਾਬ ਲੈਣਾ ਚਾਹੁੰਦੇ ਹੋ? ਮੈਂ ਇਨ੍ਹਾਂ ਨੂੰ ਜਵਾਬ ਦੇਣ ਲਈ ਕਹਿ ਦੇਵਾਂਗਾ ਖਾਸ
ਕਰਕੇ ਗੁਰਇੰਦਰ ਸਿੰਘ ਪਾਲ ਨੂੰ”। ਕੀ ਅਜੇਹੀ
ਟਿੱਪਣੀ ਸਿਖ ਮਾਰਗ ਦੀ ਨਿਰਪਖਤਾ ਨੂੰ ਸ਼ੱਕ ਦੇ ਘੇਰੇ ਵਿੱਚ ਨਹੀਂ ਲਿਆ ਖੜ੍ਹਾ ਕਰਦੀ? ਅਤੇ ਕਿਸੇ
ਡੂੰਘੀ ਸੋਚੀ ਸਮਝੀ ਸਾਜਸ਼ ਵੱਲ ਇਸ਼ਾਰਾ ਨਹੀਂ ਕਰਦੀ? ।
ਜਵਾਬ: ਕਿਰਪਾਲ ਸਿੰਘ ਪਹਿਲਾਂ ਸਪੋਕਸਮੈਨ ਦੀ ਗੱਲ ਕਰਦਾ ਸੀ ਫਿਰ ਡਾ
ਢਿੱਲੋਂ ਦੀ ਕਰਨ ਲੱਗ ਪਿਆ ਸੀ ਤਾਂ ਉਸ ਦਾ ਜਵਾਬ ਦਿੱਤਾ ਸੀ। ਉਂਜ ਵੀ ਗੁਰਇੰਦਰ ਸਿੰਘ ਪਾਲ ਨੇ ਤਾਂ
ਸ਼ਾਇਦ ਹੀ ਕਰਤਾਰਪੁਰੀ ਬੀੜ ਬਾਰੇ ਕੁੱਝ ਲਿਖਿਆ ਹੋਵੇ। ਕਤਾਰਪੁਰੀ ਬੀੜ ਬਾਰੇ ਤੁਹਾਡੇ ਸਵਾਲਾਂ ਦੇ
ਜਵਾਬ ਉਪਰ ਆ ਚੁੱਕੇ ਹਨ ਮੁੜ-ਮੁੜ ਉਹੀ ਗੱਲਾਂ ਦੁਹਰਰਾਉਣ ਦਾ ਕੋਈ ਫਾਇਆ ਨਹੀਂ। ਸਾਜਿਸ਼ਾਂ ਰਚ ਕੇ
ਕਿਸੇ ਨੂੰ ਬਦਨਾਮ ਕਰਨਾ ਇਸ ਤਰ੍ਹਾਂ ਦੀਆਂ ਗੱਲਾਂ ਤੁਹਾਡੇ ਵਰਗਿਆਂ ਨੂੰ ਮੁਬਾਰਕ ਹੋਣ। ਮੈਂ ਹੁਣ
ਤੱਕ ਜੋ ਕੀਤਾ ਹੈ ਉਹ ਸਰਿਆਂ ਦੇ ਸਾਹਮਣੇ ਹੈ। ਦੋ ਟੁਕ ਜਵਾਬ ਦਾ ਮਤਲਬ ਇਤਨਾ ਹੀ ਸੀ ਕਿ ਸੰਖੇਪ
ਵਿੱਚ ਸਿੱਧਾ ਉਤਰ।
੫. ਕਿਰਪਾਲ ਸਿੰਘ ਜੀ ਦਾ ਅਗਲਾ ਸਵਾਲ ਸੀ
ਕੀ ਇਕਬਾਲ ਸਿੰਘ ਜੀ ਦੇ ਸਿਖ ਮਾਰਗ
`ਤੇ ਪਾਏ ਗਏ ਲੇਖਾਂ ਤੋਂ ਬਿਨਾਂ ਵੀ ਪੰਥ ਨੂੰ ਕੋਈ ਦੇਣ ਹੈ? ਤਾਂ ਉਸ ਬਾਰੇ ਵੀ ਚਾਨਣਾਂ ਪਾਇਆ
ਜਾਵੇ, ਅਤੇ ਸੰਪਾਦਕ ਸਿਖ ਮਾਰਗ ਵੀ ਇਹ ਦਸਣ ਦੀ ਕਿਰਪਾਲਤਾ ਕਰਨ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ
ਖੋਜ ਅਤੇ ਇਤਿਹਾਸ ਸਬੰਧੀ ਪ੍ਰੋ ਸਾਹਿਬ ਸਿੰਘ ਜੀ, ਜੀ ਬੀ ਸਿੰਘ ਅਤੇ ਇਕਬਾਲ ਸਿੰਘ ਜੀ, ਤਿੰਨਾਂ
ਵਿੱਚੋਂ ਕਿਸ ਨੂੰ ਜਿਆਦਾ ਭਰੋਸੇਯੋਗ ਸਮਝਿਆ ਜਾਵੇ? ਜਾਂ ਸਿਰਫ ਇਹ ਹੀ ਸਮਝ ਲਿਆ ਜਾਏ ਕਿ ਇਕਬਾਲ
ਸਿੰਘ ਜੀ ਸਿੱਖ ਮਾਰਗ ਜਿਹੀਆਂ ਵੈਬਸਾਈਟਾਂ ਦੇ ਜਰੀਏ, ਉਹ ਸਭ ਕੁੱਝ ਹੀ ਰੱਦ ਕਰਨ ਆਏ ਹਨ ਜਿਸ
ਸਬੰਧੀ ਸਾਰਾ ਪੰਥ ਇੱਕ ਮੱਤ ਹੈ?
ਜਵਾਬ: ਕਰਤਾਰਪੁਰੀ ਬੀੜ ਬਾਰੇ ਨਾ ਤਾਂ ਸਾਰਾ ਪੰਥ ਕਦੀ ਇਕਮੁੱਠ ਹੋਇਆ
ਹੈ ਅਤੇ ਨਾ ਹੀ ਕਦੀ ਹੋ ਸਕੇਗਾ। ਇਹ ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਾ ਹਾਂ ਕਿ ਪ੍ਰੋ: ਸਾਹਿਬ
ਸਿੰਘ ਨੇ ਜੋ ਕੰਮ ਕੀਤਾ ਹੈ ਉਤਨਾ ਸ਼ਾਇਦ ਹੀ ਕਿਸੇ ਨੇ ਕੀਤਾ ਹੋਵੇ ਅਤੇ ਕਰ ਸਕਦਾ ਹੋਵੇ ਪਰ ਉਸ ਨੂੰ
ਅਭੁੱਲ ਨਹੀਂ ਮੰਨਿਆ ਜਾ ਸਕਦਾ। ਉਹ ਤਾਂ ਕਿਸੇ ਸਮੇਂ ਭੂਤ ਵੀ ਕੱਢਦੇ ਰਹੇ ਹਨ ਅਤੇ ਇਹਨਾ ਦੀ ਹੋਂਦ
ਨੂੰ ਵੀ ਮੰਨਦੇ ਰਹੇ ਹਨ। ਕੀ ਹੁਣ ਇਸ ਨੂੰ ਵੀ ਸੱਚ ਮੰਨ ਲਈਏ? ਜਿਹੜਾ ਰਾਗਮਾਲਾ, ਦਸਮ ਗ੍ਰੰਥ, ਅਤੇ
ਕਿਸੇ ਸਾਧ ਸੰਤ ਨੂੰ ਨਹੀਂ ਮੰਨਦਾ ਕੇਵਲ ਗੁਰਬਾਣੀ ਨੂੰ ਹੀ ਆਪਣਾ ਗੁਰੂ ਮੰਨਦਾ ਹੈ ਉਹ ਆਪਣੇ ਖਿਆਲ
ਇੱਥੇ ਪ੍ਰਗਟ ਕਰ ਸਕਦਾ ਹੈ। ਕਿਸੇ ਵੀ ਵਿਦਵਾਨ ਜਾਂ ਲਿਖਾਰੀ ਦੀਆਂ ਸਾਰੀਆਂ ਗੱਲਾਂ ਨਾਲ ਸਾਰਿਆਂ ਦਾ
ਸਹਿਮਤ ਹੋਣਾ ਜਰੂਰੀ ਨਹੀਂ ਹੁੰਦਾ ਅਤੇ ਨਾ ਹੀ ਹੋਇਆ ਜਾ ਸਕਦਾ ਹੈ। ਇਹ ਵੀ ਨਹੀਂ ਕਿ ਜੇ ਕਰ ਕਿਸੇ
ਨੇ ਕਿਸੇ ਵਿਸ਼ੇ ਬਾਰੇ ਆਪਣੇ ਖਿਆਲ ਪ੍ਰਗਟ ਕਰ ਦਿੱਤੇ ਤਾਂ ਝੱਟ –ਪੱਟ ਹੀ ਸਾਰਿਆਂ ਨੇ ਮੰਨ ਲੈਣਾ
ਹੈ। ਦਸਮ ਗ੍ਰੰਥ ਦੀਆਂ ਬਾਣੀਆਂ ਨੂੰ ਹੁਣ ਤੱਕ ਕਿਤਨਿਆਂ ਕੁ ਨੇ ਰੱਦ ਕੀਤਾ ਹੈ?
੬.
ਸੰਪਾਦਕ ਜੀ ਆਪ ਜੀ ਨੇ ਆਪਣੇ ਲੇਖ ‘ਸਚ
ਸਭਨਾ ਹੋਏ ਦਾਰੂ…`ਵਿੱਚ
ਲਿਖਿਆ ਸੀ: “ਜੋ ਕੁੱਝ ਉਸ ਨੇ ਗਲਤ ਕੀਤਾ ਹੈ ਉਸ ਨੂੰ ਛਾਪਣ ਵਿੱਚ ਸਾਨੂੰ ਕੋਈ ਇਤਰਾਜ਼ ਨਹੀਂ ਹੈ ਪਰ
ਜੋ ਅਜੇ ਕੀਤਾ ਹੀ ਨਹੀਂ ਉਸ ਬਾਰੇ ਅੰਦਾਜ਼ੇ ਲਾ ਕੇ ਕਹਿਣਾ ਕਿ ਉਹ ਆਹ ਕਰੇਗਾ ਜਾਂ ਔਹ ਕਰੇਗਾ ਇਸ
ਨਾਲ ਅਸੀਂ ਸਹਿਮਤ ਨਹੀਂ ਹਾਂ, ਹੋ ਸਕਦਾ ਹੈ ਕਿ ਉਸ ਤਰ੍ਹਾਂ ਕਰੇ ਅਤੇ ਹੋ ਸਕਦਾ ਹੈ ਕਿ ਨਾ ਹੀ
ਕਰੇ, ਇਹ ਇੱਕ ਹੱਦ ਤੋਂ ਅਗਾਂਹ ਜਾਕੇ ਲਿਖਣ ਵਾਲੀ ਕਾਰਵਾਈ ਹੈ”।
ਹੁਣ ਜਦੋਂ ਇਕਬਾਲ ਸਿੰਘ ਜੀ ਆਪਣੇ ਤਾਜ਼ਾ ਲੇਖ “ਬਾਬਾ ਨਾਨਕ ਬਨਾਮ ਉੱਚਾ ਦਰ”
ਵਿੱਚ ਜੋਗਿੰਦਰ ਸਿੰਘ ਜੀ ਬਾਰੇ ਅੰਦਾਜ਼ੇ ਲਗਾਉਂਦੇ ਹੋਏ ਕਹਿ ਰਹੇ ਹਨ ਕਿ “
ਹੁਣ
ਇੱਕੀਵੀਂ ਸਦੀ ਵਿੱਚ ਆ ਕੇ ‘ਬਾਬੇ ਨਾਨਕ` ਦਾ ਇੱਕ ਨਵੀਂ ਕਿਸਮ ਦਾ ‘ਉੱਚਾ ਦਰ` ਈਜਾਦ ਕਰ ਲਿਆ ਗਿਆ
ਹੈ। ਇਹ ‘ਉੱਚਾ ਦਰ` ਜਰਨੈਲੀ ਸੜਕ ਦੇ ਕੰਡੇ ਉੱਤੇ ਸਥਾਪਿਤ ਕੀਤਾ ਜਾ ਰਿਹਾ ਇੱਕ ਅਤਿ ਆਧੁਨਿਕ ਅਤੇ
ਪੰਜ-ਤਾਰਾ (Five Star)
ਕਿਸਮ ਦਾ ਬਹੁ-ਵਿਭਾਗੀ ਇਦਾਰਾ ਹੋਵੇਗਾ। ਸਪਸ਼ਟ ਹੈ ਕਿ ਨਵੀਂ ਕਿਸਮ ਦੇ ਇਸ ‘ਉੱਚੇ ਦਰ` ਦਾ ਸੰਕਲਪ
ਗੁਰੂ ਨਾਨਕ ਦੇਵ ਜੀ ਦੀ ਜੀਵਨ ਜਾਚ ਅਤੇ ਫਲਸਫੇ ਦੇ ਨੇੜੇ-ਤੇੜੇ ਵੀ ਨਹੀਂ ਹੋ ਸਕਦਾ”।
ਸੰਪਾਦਕ ਜੀ ਇਸੇ ਹੀ ਲੇਖ ਦਾ ਇੱਕ ਪਹਿਰਾ ਤੁਸੀਂ ਕਿਰਪਾਲ ਸਿੰਘ ਜੀ ਨੂੰ
ਲਿਖੀ ਸੰਪਾਦਕੀ ਟਿਪਣੀ ਵਿੱਚ ਪਤਾ ਨਹੀਂ ਕਿਸ ਨਿਰਖਤਾ ਨੂੰ ਸਾਬਤ ਕਰਨ ਲਈ ਪੇਸਟ ਕਰ ਦਿੱਤਾ ਹੈ ਉਸੇ
ਹੀ ਲੇਖ ਦਾ ਅੱਧੇ ਤੋਂ ਵੱਧ ਹਿੱਸਾ ਤਾਂ ਹੈ ਹੀ ਇਹ ਦੱਸਣ ਲਈ ਕਿ ਉੱਚੇ ਦਰ ਡੇਰੇ ਵਾਲੇ ਜੋਗਿੰਦਰ
ਸਿੰਘ ਜੀ ਅੱਗੇ ਕੀ ਕਰਨਗੇ……. . ?
ਇਸ ਬਾਬਤ ਸਿਖ ਮਾਰਗ ਦੀ ਨਿਰਪਖਤਾ ਕੀ ਕਹਿੰਦੀ ਹੈ ਜੀ? ਦਸਣ ਦੀ ਕਿਰਪਾਲਤਾ
ਕਰਨਾ ਜੀ।
ਜਵਾਬ: ਇਸ ਬਾਬਤ ‘ਸਿੱਖ ਮਾਰਗ’ ਦੀ ਨਿਰਪੱਖਤਾ ਇਹ ਕਹਿੰਦੀ ਹੈ ਕਿ ਅਸੀਂ
ਅੱਖਾਂ ਮੀਟ ਕੇ ਨਾ ਤਾਂ ਕਿਸੇ ਦੇ ਮਗਰ ਲੱਗਣ ਵਾਲੇ ਹਾਂ ਅਤੇ ਨਾ ਹੀ ਕਿਸੇ ਦੀ ਅੱਖਾਂ ਮੀਟ ਕੇ
ਵਿਰੋਧਤਾ ਕਰਨ ਵਾਲੇ ਹਾਂ। ਉਹ ਪਹਿਰਾ ਕੋਈ ਨਿਰਪੱਖਤਾ ਸਾਬਤ ਕਰਨ ਲਈ ਨਹੀਂ ਸੀ ਉਹ ਤਾਂ ਪੁੱਛੇ ਗਏ
ਸਵਾਲ ਦਾ ਜਵਾਬ ਸੀ। ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਸ਼ਾਇਦ ਸਭ ਤੋਂ ਪਹਿਲਾਂ ਤੱਤ
ਗੁਰਮਤਿ ਵਾਲਿਆਂ ਦੇ ਸਪੋਕਸਮੈਨ ਵਿਰੋਧੀ ਸਵਾਲ ਇੱਥੇ ਹੀ ਛਪੇ ਸਨ ਅਤੇ ਸ਼ਾਇਦ ਇਹ ਵੀ ਸੱਚ ਹੀ ਹੋਵੇ
ਕਿ ਸਪੋਕਸਮੈਨ ਦੇ ਵਿਰੋਧੀ ਲੇਖ ਜਿਆਦਾ ਲੇਖਕਾਂ ਦੇ ਇੱਥੇ ਹੀ ਛਪੇ ਹੋਣ।
੭. ਅਤੇ ਨਾਲ ਹੀ ਇਹ ਵੀ ਦੱਸਣ ਦੀ ਕਿਰਪਾਲਤਾ ਕਰਨਾ ਕਿ ਅਜੋਕੇ ਆਧੁਨਿਕ
ਯੁੱਗ ਵਿੱਚ ਜਦੋਂ ਕਿਸੇ ਵੀ ਨਸਲ/ਧਰਮ ਦੇ ਲੋਗਾਂ ਵਲੋਂ ਉਨ੍ਹਾਂ ਦੇ ਵਿਦਵਾਨਾਂ ਰਾਹੀਂ ਪੇਸ਼ ਕੀਤੇ
ਜਾ ਚੁੱਕੇ ਠੋਸ ਖੋਜ ਸਬੂਤਾਂ ਨੂੰ ਜਾਣਬੁੱਝ ਕੇ ਨਜ਼ਰਅੰਦਾਜ ਕਰਕੇ ਫਿਰ ਦੁਬਾਰਾ, ਕੀਤੀ ਗਈ ਖੋਜ ਤੋਂ
ਪਹਿਲਾਂ ਵਾਲੇ ਨੁਕਤਿਆਂ ਨੂੰ ਉਭਾਰਨ ਵਾਲੇ ਵਿਦਵਾਨਾਂ ਨੂੰ ਅੱਜਕੱਲ ਦੇ ਸੂਝਵਾਨ ਲੋਕ ਜਾਂ ਸਮਾਜ
ਜਾਂ ਪੜ੍ਹੇ ਲਿਖੇ ਲੋਗਾਂ ਵਲੋਂ ਬਣਾਈਆਂ ਗਈਆਂ ਯੂਨੀਵਰਸਿਟੀਆਂ ਵਿੱਚ ਅਜੇਹੇ ਲੋਗ ਕਿਸ ਨਾਮ ਨਾਲ
ਜਾਣੇ ਜਾਂਦੇ ਹਨ? ਉਪਰੋਕਤ ਸਭ ਗੱਲਾਂ ਨੂੰ ਵਿਚਾਰਦੇ ਅਤੇ ਧਿਆਨ ਵਿੱਚ ਰਖਦੇ ਹੋਏ ਆਪ ਜੀ ਦੇ ਚਰਨਾਂ
ਵਿੱਚ ਦੁਬਾਰਾ ਬੇਨਤੀ ਹੈ ਕਿ ਕਿਰਪਾਲ ਸਿੰਘ ਜੀ ਵਲੋਂ ਉਠਾਏ ਗਾਏ ਸਵਾਲਾਂ ਦਾ ਨਿਰਪਖਤਾ ਨਾਲ ਜੁਆਬ
ਦਿੱਤਾ ਜਾਵੇ ਜੀ ਤਾਂ ਕਿ ਸਿਖ ਮਾਰਗ ਦੇ ਨਾਮ ਥੱਲੇ ਖੜ੍ਹੀ ਕੀਤੀ ਇਸ ਨਿਰਪਖਤਾ ਦੇ ਭੁਲੇਖੇ ਨੂੰ
ਕਾਇਮ ਰਖਿਆ ਜਾ ਸਕੇ।
ਜਵਾਬ: ਤੁਹਾਨੂੰ ਤਾਂ ਇਤਨੀ ਵੀ ਸੋਝੀ ਨਹੀਂ ਲਗਦੀ ਕਿ ਦਸਮ ਗ੍ਰੰਥ ਦਾ ਕੋਈ ਵੀ ਹਮਾਇਤੀ
ਇੱਥੇ ਕਿਸੇ ਵੀ ਯੂਨੀਵਰਸਿਟੀ ਨਾਲ ਸੰਬੰਧਤ ਨਹੀਂ ਹੈ ਜਿਸ ਦੀ ਤਾਰ ਕਿਤੇ ਹੋਰ ਹਿੱਲਦੀ ਹੋਵੇ।
ਜਿਹੜੇ ਠੋਸ ਖੋਜ ਸਬੂਤਾਂ ਦੀ ਗੱਲ ਤੁਸੀਂ ਕਰਦੇ ਹੋ ਉਹ ਤਾਂ ਆਉਣ ਵਾਲੇ ਸਮੇਂ ਵਿੱਚ ਰੇਤ ਦੀ ਕੰਧ
ਦੀ ਤਰ੍ਹਾਂ ਢਹਿ ਢੇਰੀ ਹੋ ਜਾਣੇ ਹਨ। ਇਹ ਸਾਰਾ ਕੁੱਝ ਤੁਹਾਡੇ ਸਾਹਮਣੇ ਹੀ ਹੋ ਜਾਣਾ ਹੈ।
ਅੰਤ ਵਿੱਚ ਗੁਰੁ ਗ੍ਰੰਥ ਸਾਹਿਬ ਜੀ ਨੂੰ ਗੁਰੁ ਮੰਨਣ ਵਾਲੇ ਸਾਰੇ ਹੀ
ਗੁਰਸਿਖਾਂ ਦੇ ਚਰਣਾ ਵਿੱਚ ਬੇਨਤੀ ਹੈ ਕਿ ਜੇ ਨਿਰਪੱਖਤਾ ਨਾਲ ਉਕਤ ਸਵਾਲਾਂ ਦੇ ਜਵਾਬ ਨਹੀਂ ਦਿੱਤੇ
ਜਾਂਦੇ ਤਾਂ ਭਵਿੱਖ ਵਿੱਚ ਉਪਰੋਕਤ ਕਿਸਮ ਦੇ ਨਿਰਪਖ ਲੋਗਾਂ ਅਤੇ ਵੈਬਸਾਈਟਾਂ ਤੋਂ ਸੁਚੇਤ ਰਹਿਣ ਤਾਂ
ਕਿ ਉਹ ਕਿਸੇ ਗੁਰਸਿਖ ਜਾਂ ਵਿਦਵਾਨ ਨੂੰ ਨਿਰਪਖਤਾ ਦੇ ਨਾਮ ਥੱਲੇ ਝੂੱਠਾ ਜਾਂ ਜ਼ਲੀਲ ਕਰਨ ਦੀ
ਗੁਸਤਾਖੀ ਨਾ ਕਰ ਸਕਣ।
ਜਵਾਬ: ਇਹ ਤੁਸੀਂ ਬਹੁਤ ਹੀ ਜਰੂਰੀ ਗੱਲ ਕੀਤੀ ਹੈ ਅਤੇ ਮੈਂ ਇਸ ਨੂੰ
ਥੋੜਾ ਜਿਹਾ ਹੋਰ ਅੱਗੇ ਲਿਜਾਣਾ ਚਾਹੁੰਦਾ ਹਾਂ। ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਤਾਂ ਮੈਂ ਦੇ
ਦਿੱਤੇ ਹਨ ਹੋ ਸਕਦਾ ਹੈ ਕਿ ਤੁਹਾਡੀ ਤਸੱਲੀ ਨਾ ਹੋਵੇ ਅਤੇ ਨੁਕਸ ਕੱਢਣ ਦੀ ਤਰ੍ਹਾਂ ਕਹਿ ਦੇਵੋਂ ਕਿ
ਰੋਟੀ ਖਾਂਦੇ ਦੀ ਦਾਹੜੀ ਕਿਉਂ ਹਿੱਲਦੀ ਹੈ ਜਾਂ ਆਟਾ ਗੁੰਨਦੀ ਕਿਉਂ ਹਿੱਲਦੀ ਹੈ। ਤੁਸੀਂ
ਵੈਬਸਾਈਟਾਂ ਤੋਂ ਸੁਚੇਤ ਰਹਿਣ ਦੀ ਗੱਲ ਕੀਤੀ ਹੈ ਅਤੇ ਮੈਂ ਇਸ ਤੋਂ ਵੀ ਅੱਗੇ ਜਾ ਕਿ ਕਹਿੰਦਾ ਹਾਂ
ਕਿ ਤੁਸੀਂ ਸਾਰੇ ਹੁਣ ਸਿੱਧੇ ਤੌਰ ਤੇ ‘ਸਿੱਖ ਮਾਰਗ’ ਦੇ ਬਾਈਕਾਟ ਦੀ ਗੱਲ ਕਰੋ ਕਿ ਇਸ ਨੂੰ ਤੁਹਾਡੇ
ਵਰਗਾ ਕੋਈ ਵੀ ਨਾ ਪੜ੍ਹੇ ਅਤੇ ਨਾ ਹੀ ਕੁੱਝ ਛਪਣ ਲਈ ਭੇਜੇ ਤਾਂ ਕਿ ਸਾਰਿਆਂ ਦਾ ਸਮਾਂ ਖਰਾਬ ਨਾ
ਹੋਵੇ। ਮੈਂ ਵੀ ਕੁੱਝ ਸਮਾ ਕੱਢ ਕੇ ਆਪਣੇ ਹੋਰ ਘਰ ਦੇ ਕੰਮ ਕਾਜ ਕਰ ਸਕਾਂ ਅਤੇ ਨਾਲ ਹੀ ਮੇਰੀਆਂ
ਅੱਖਾਂ ਨੂੰ ਵੀ ਕੁੱਝ ਅਰਾਮ ਮਿਲ ਜਾਵੇ। ਇਸ ਲਈ ਤੁਹਾਡਾ ਬਹੁਤ ਹੀ ਧੰਨਵਾਦ ਹੋਵੇਗਾ। ਹੁਣ ਤੁਸੀਂ
ਦੋਹਾਂ ਨੇ ਇਸ ਤੇ ਪੂਰੀ ਤਰ੍ਹਾਂ ਅਮਲ ਕਰਨਾ ਅਤੇ ਹੋਰ ਵੀ ਆਪਣੇ ਹਮਖਿਆਲੀਆਂ ਨੂੰ ਕਹਿਣਾ ਕਿ ਉਹ ਵੀ
ਤੁਹਾਡੇ ਕਦਮਾ ਤੇ ਚਲਣ। ਹਾਂ, ਇੱਕ ਗੱਲ ਜਿਹੜੀ ਪਹਿਲਿਆਂ ਤੇ ਵੀ ਲਾਗੂ ਸੀ ਅਤੇ ਉਹੋ ਹੀ ਤੁਹਾਡੇ
ਵੀ ਸਾਰਿਆਂ ਤੇ ਲਾਗੂ ਹੈ ਕਿ ਮੈਂ ਕਿਸੇ ਦੇ ਲੇਖ ਆਪ ਨਹੀਂ ਹਟਾਉਂਦਾ ਜਿਤਨਾ ਚਿਰ ਕਿ ਲੇਖਕ ਆਪ
ਉਹਨਾ ਨੂੰ ਹਟਾਉਣ ਲਈ ਨਾ ਕਹੇ। ਇਸ ਤਰ੍ਹਾਂ ਪਹਿਲਾਂ ਗਏ ਦੋ ਲੇਖਕਾਂ ਨੇ ਲੇਖ ਹਟਾ ਲਏ ਸਨ ਅਤੇ
ਬਾਕੀਆਂ ਨੇ ਨਹੀਂ। ਤੁਸੀਂ ਵੀ ਜਿਸ ਤਰ੍ਹਾਂ ਕਹੋ ਹੋ ਜਾਵੇਗੀ ਪਰ ਚਿੱਠੀਆਂ ਵਾਲੇ ਪੰਨਿਆਂ ਵਿਚੋਂ
ਚਿੱਠੀਆਂ ਹਟਾਉਣੀਂਆਂ ਮੁਸ਼ਕਲ ਕੰਮ ਹੈ ਇਸ ਬਾਰੇ ਮੈਂ ਪਹਿਲਾਂ ਵੀ ਕਈ ਵਾਰੀ ਲਿਖ ਕੇ ਦੱਸ ਚੁੱਕਾ
ਹਾਂ। ਇੱਕ ਵਾਰੀ ਫਿਰ ਤੁਹਾਡਾ ਸਰਿਆਂ ਦਾ ਧੰਨਵਾਦ-ਸੰਪਾਦਕ।
ਭੁੱਲ ਚੁੱਕ ਲਈ ਖਿਮਾ।
ਮਨਜੀਤ ਸਿੰਘ ਖਾਲਸਾ, ਮੋਹਾਲੀ
(06/08/11)
ਡਾ: ਇਕਬਾਲ ਸਿੰਘ ਢਿੱਲੋਂ
ਸਤਿਕਾਰਯੋਗ ਸ. ਅਮਰ ਜੀਤ ਸਿੰਘ ਚੰਦੀ ਜੀਓ,
ਆਪ ਜੀ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ।
ਆਪ ਜੀ ਦੇ ਸਿਖਮਾਰਗ ਵੈਬਸਾਈਟ ਤੇ ਆਏ ਅਗਸਤ 05, 2011 ਦੇ ਪੱਤਰ ਦੇ ਸਬੰਧ ਵਿੱਚ ਮੈਂ
ਆਪ ਜੀ ਨੂੰ ਇਹ ਦੱਸਣਾ ਚਾਹਾਂਗਾ ਕਿ ਜੇਕਰ ਆਪ ਜੀ ਆਪਣੇ ਇਸ ਪੱਤਰ ਨੂੰ ਆਰਸੀ ਬਣਾ ਕੇ ਇਸ ਵਿੱਚ
ਤੱਕੋ ਤਾਂ ਇਸ ਵਿੱਚੋਂ ਆਪ ਜੀ ਨੂੰ ਆਪਣੀ ਤਸਵੀਰ ਹੀ ਨਜ਼ਰ ਆਵੇਗੀ। ਇਸ ਦੇ ਨਾਲ ਹੀ ਮੇਰਾ ਜੋ ਆਪ ਜੀ
ਬਾਰੇ ਸ਼ਕ ਸੀ ਉਹ ਵੀ ਯਕੀਨ ਵਿੱਚ ਬਦਲ ਗਿਆ ਹੈ।
ਦੂਸਰਾ, ਆਪ ਜੀ ਨੇ ਮੇਰੇ ਖਿਲਾਫ ਸ੍ਰੀ ਗੁਰੂ ਗ੍ਰੰਥ ਜੀ ਨੂੰ ਜਾਲ੍ਹੀ ਕਹਿਣ ਵਾਲਾ ਬੇਬੁਨਿਆਦ ਦੋਸ਼
‘ਕਿੰਤੂ ਪਰੰਤੂ’ ਸ਼ਬਦਾਂ ਦੀ ਵਰਤੋਂ ਰਾਹੀਂ ਦੁਹਰਾ ਦਿੱਤਾ ਹੈ ਪਰੰਤੂ ਮੇਰੇ ਵੱਲੋਂ ਅਗਸਤ 04 ਦੇ
ਪੱਤਰ ਰਾਹੀਂ ਕੀਤੀ ਬੇਨਤੀ ਕਿ ਆਪ ਜੀ ਇਸ ਸਬੰਧੀ ਹੂਬਹੂ ਹਵਾਲਾ ਪੇਸ਼ ਕਰੋ, ਨੂੰ ਆਪ ਜੀ ਨੇ ਨਹੀਂ
ਮੰਨਿਆਂ। ਇਸ ਤੋਂ ਸਾਫ ਜ਼ਾਹਰ ਹੈ ਕਿ ਆਪ ਜੀ ਮੰਗਿਆ ਹੋਇਆ ਹਵਾਲਾ ਪੇਸ਼ ਨਹੀਂ ਕਰਨਾਂ ਚਾਹੁੰਦੇ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।
(06/08/11)
ਗੁਰਇੰਦਰ ਸਿੰਘ ਪਾਲ
‘ਸਿੱਖ ਮਾਰਗ’ ਦੇ ਪਾਠਕਾਂ/ਲੇਖਕਾਂ ਦੇ ਵਿਚਾਰ ਵਾਸਤੇ:-
ਗੁਰਮੇਲ ਸਿੰਘ ਜੀ,
ਆਪ ਦੇ
5
ਅਗਸਤ ਦੇ ਪੱਤਰ ਲਈ ਧੰਨਵਾਦ!
ਆਪ ਦਾ ਇਹ ਪੱਤਰ ਮੇਰੇ, ਜਸਬੀਰ ਸਿੰਘ ਜੀ ਨੂੰ ਸੰਬੋਧਨ ਕਰਕੇ ਲਿਖੇ, ਕਲ
ਵਾਲੇ ਪੱਤਰ ਦੇ ਪ੍ਰਤਿਕਰਮ ਵਜੋਂ ਹੀ ਹੈ; ਜਦਕਿ ਮੈਂ ਇਸ ਚਰਚਾ ਦੇ ਸੰਬੰਧ ਵਿੱਚ ਅੱਜ ਤੱਕ
15 ਦੇ
ਕਰੀਬ ਪੱਤਰ ਤੇ ਤਿੰਨ-ਚਾਰ ਲੇਖ ਲਿਖ ਚੁੱਕਿਆਂ ਹਾਂ। ਚੰਗਾ ਹੁੰਦਾ ਜੇ ਆਪ ਜਿਹਾ ਵਿਦਵਾਨ ਸ਼ੁਰੂਅ
ਤੋਂ ਹੀ ਇਸ ਵਿਚਾਰ-ਚਰਚਾ ਵਿੱਚ ਹਿੱਸਾ ਲੈਂਦਾ ਤਾਂ ਜੋ, ਸਿੱਖ-ਜਗਤ ਦੇ ਪਾਠਕ ਆਪ ਦੀ ਵਿਦਵਤਾ ਤੋਂ
ਲਾਭ ਉਠਾ ਸਕਦੇ! ਚਾਰ ਮਹੀਨਿਆਂ ਬਾਅਦ ਅਚਾਨਕ ਆਪ ਦਾ ਮੈਨੂੰ ਸੰਬੋਧਿਤ ਹੋ ਕੇ ਲਿਖਣਾਂ ਅਜੀਬ ਤੇ
ਸ਼ੱਕੀ ਜਿਹਾ ਲੱਗਦਾ ਹੈ!
ਮੈਂ ਲਿਖਿਆ ਹੈ,
“……ਅਸਹਿਮਤੀ ਵਾਲਿਆਂ ਦਾ ਇਹ ਫ਼ਰਜ਼ ਵੀ
ਬਣ ਜਾਂਦਾ ਹੈ ਕਿ ਉਹ ਵਿਚਾਰਕ ਦੇ ਰੱਦ ਕੀਤੇ ਵਿਚਾਰ ਦੀ ਜਗ੍ਹਾ ਸਹੀ ਵਿਚਾਰ ਦੇਣ”।
ਜੋ ਕਿ ਇਸ ਚਰਚਾ ਵਿੱਚ ਨਹੀਂ ਦਿੱਤੇ ਗਏ। ਤੁਹਾਡੇ ਪੱਤਰ
ਦੇ ਪਹਿਲੇ ਪੈਰੇ ਵਿੱਚ ਹੋਰ ਬਹੁਤ ਕੁੱਛ ਲਿਖਿਆ ਹੈ ਪਰ, ਇਸ ਕਥਨ ਬਾਰੇ ਕੁੱਛ ਨਹੀਂ ਲਿਖਿਆ!
ਦੂਜੇ ਪੈਰੇ ਵਿੱਚ ਆਪ ਨੇ ਲਿਖਿਆ ਹੈ,
“……ਸ੍ਰੀ ਅਕਾਲ ਤਖ਼ਤ ਸਾਹਿਬ ਵਿੱਚ ਵੀ
ਸੰਗਤ ਜ਼ਿਆਦਾ ਨਹੀਂ ਬੈਠ ਸਕਦੀ……”। ਗੁਰਮੇਲ ਸਿੰਘ
ਜੀ, ਮੈਂ ਕਿੱਥੇ ਲਿਖਿਆ ਹੈ ਕਿ ਅਕਾਲ ਤਖ਼ਤ ਦੇ ਅੰਦਰ ਸੰਗਤ ਬੈਠਿਆ ਕਰਦੀ ਸੀ? ਅੱਜ ਤੱਕ ਲਿਖੀਆਂ
ਗਈਆਂ ਜਿਤਨੀਆਂ ਵੀ ਲਿਖਿਤਾਂ ਮਿਲਦੀਆਂ ਹਨ ਉਨ੍ਹਾਂ ਵਿੱਚ ਇਹੋ ਲਿਖਿਆ ਹੈ ਕਿ ਗੁਰੁ ਜੀ ਦਰਸ਼ਨੀ
ਡਿਉਢੀ ਦੇ ਸਾਮ੍ਹਨੇ ਦਰਬਾਰ ਲਾਇਆ ਕਰਦੇ ਸਨ!
ਮੇਰਾ ਦੂਜਾ ਵਿਚਾਰ ਸੀ ਕਿ ਅਕਾਲ ਬੁੰਗਾ (ਰਿਹਾਇਸ਼ਗਾਹ) ਗੁਰੁ ਜੀ ਦੀ
ਰਿਹਾਇਸ਼ ਲਈ ਬਣਾਇਆ ਗਿਆ ਸੀ। ਜੇ ਆਪ ਇਸ ਵਿਚਾਰ ਨਾਲ ਸਹਿਮਤ ਨਹੀਂ ਤਾਂ ਦੱਸੋ ਗੇ ਕਿ ਗੁਰੁ ਜੀਆਂ
ਦਾ ਨਿਵਾਸ-ਸਥਾਨ ਕਿੱਥੇ ਹੋਇਆ ਕਰਦਾ ਸੀ?
ਸੇਵਕ ਸਿੰਘ ਮਚਾਕੀ ਜੀ,
ਆਪ ਦੀ ਕੀਤੀ ਗਿਣਤੀ `ਤੇ ਮੈਂ ਕਿੰਤੂ ਨਹੀਂ ਕਰਾਂਗਾ। ਪਰੰਤੂ, ਕੀ ਹਰਿਮੰਦਰ
ਦੀ ਉੱਪਰਲੀ ਮੰਜ਼ਿਲ ਸੰਗਤ ਦੇ ਬੈਠਣ ਲਈ ਬਣਾਈ ਗਈ ਹੈ? ਕੀ ਸੇਵਕਾਂ ਦਾ ਗੁਰੁ ਗ੍ਰੰਥ ਜੀ ਤੋਂ ਉਚੇਰਾ
ਉੱਪਰਲੀ ਮੰਜ਼ਿਲ `ਤੇ ਬੈਠਣਾਂ ਗੁਰ-ਅਪਮਾਨ ਨਹੀਂ? ਦੂਜਾ, ਪਰਿਕਰਮਾ, ਛੋਟੀ ਜਾਂ ਵੱਡੀ, ਦਾ ਮਕਸਦ
ਸਮਝ ਲਵੋ ਤਾਂ ਚੰਗਾ ਹੈ। ਤੀਜਾ, ਕੀ, ਦਰਸ਼ਨੀ-ਦਰਵਾਜ਼ੇ ਤੋਂ ਦਰਬਾਰ ਸਾਹਿਬ ਤੱਕ ਦਾ ਰਸਤਾ
ਸ਼੍ਰੱਧਾਲੂਆਂ ਦੇ ਆਣ-ਜਾਣ ਵਾਸਤੇ ਹੈ ਜਾਂ ਸੰਗਤਾਂ ਦੇ ਬੈਠਣ ਲਈ? ਮੈਨੂੰ ਤਾਂ ਇਉਂ ਲੱਗਦਾ ਹੈ ਕਿ
ਆਪ ਮੇਰੇ ਕਥਨ ਨੂੰ ਰੱਦ ਕਰਨ ਤੇ ਆਪਣੀ ਗੱਲ ਨੂੰ ਕਿਸੇ ਨਾਂ ਕਿਸੇ ਤਰ੍ਹਾਂ ਨਿਆਂ-ਸੰਗਤ ਸਿੱਧ ਕਰਨ
ਦਾ ਯਤਨ ਕਰ ਰਹੇ ਹੋ!
ਆਪ ਨੇ ਲਿਖਿਆ ਹੈ,
“ਉਨ੍ਹਾਂ ਦਿਨਾਂ ਵਿੱਚ ਪੰਜ ਸੌ ਦੇ
ਕਰੀਬ ਸੰਗਤ ਦਰਬਾਰ ਸਾਹਿਬ ਦੇ ਅੰਦਰ ਬਿਰਾਜ ਸਕਦੀ ਸੀ ਜੋ ਕਾਫੀ ਸੀ”।
ਮਚਾਕੀ ਜੀ, ਆਪ ਆਪਣੇ ਇਸ ਬਿਆਨ ਬਾਰੇ ਕਿਸੇ ਨਾਲ ਵੀ ਗੱਲ ਕਰ ਵੇਖਣਾਂ ਤੇ ਦੇਖਣਾਂ ਕਿ ਉਹ ਕੀ
ਕਹਿੰਦਾ ਹੈ?
ਸੇਵਕ ਸਿੰਘ ਜੀ, ਗੁਰੁਆਂ ਦੇ ਸਮੇ ਉਨ੍ਹਾਂ ਦੀ ਸੰਗਤ ਦੀ ਗਿਣਤੀ ਦਾ ਅਨੁਮਾਨ
ਸਿਰਫ਼
500
ਲਾਉਣਾਂ ਗੁਰੂਆਂ ਦੀ ਪ੍ਰਭਤਾ ਤੇ ਮਾਨਤਾ ਨੂੰ ਛੁਟਿਆਉਣਾਂ ਹੈ! ਮੈਂ ਅੱਜ ਤਕ ਜੋ ਪੜ੍ਹਿਆ-ਸੁਣਿਆ
ਹੈ, ਉਸ ਮੁਤਾਬਿਕ ਗੁਰ-ਦਰਬਾਰ ਵਿੱਚ ਸ਼੍ਰੱਧਾਲੂਆਂ ਦੀ ਗਿਣਤੀ ਹਜ਼ਾਰਾਂ ਦੀ ਹੋਇਆ ਕਰਦੀ ਸੀ। ਆਪ ਨੂੰ
ਬਿਨਤੀ ਹੈ ਕਿ ਆਪ ਇਸ ਗਿਣਤੀ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰਕੇ ਪਾਠਕਾਂ ਨਾਲ ਸਾਂਝੀ ਕਰੋ।
ਮਚਾਕੀ ਜੀ, ‘ਢੁਚਰ’ ਵਿਚਾਰ-ਚਰਚਾ ਦੀ ਭਾਸ਼ਾ ਨਹੀਂ; ਅੱਗੇ ਤੋਂ ਧਿਆਨ
ਰੱਖਣਾਂ!
ਗੁਰਇੰਦਰ ਸਿੰਘ ਪਾਲ
ਅਗਸਤ
6, 2011
(06/08/11)
ਤੱਤ ਗੁਰਮਤਿ ਪਰਿਵਾਰ
ਵੀਰ
ਕਿਰਪਾਲ ਸਿੰਘ ਜੀ ਬਠਿੰਡਾ ਵਲੋਂ ‘ਤੱਤ ਗੁਰਮਤਿ ਪਰਿਵਾਰ’ ਬਾਰੇ ਗਲਤ ਬਿਆਨੀ
ਸਤਿਕਾਰਯੋਗ ਕਿਰਪਾਲ ਸਿੰਘ ਜੀ ਬਠਿੰਡਾ ਨੇ 5/8/11 ਨੂੰ ਸਿੱਖ ਮਾਰਗ ’ਤੇ ਛਪੇ ਇਕ ਪੱਤਰ ਵਿਚ
‘ਗੁਰੂ’ ਪਦ ਦੇ ਨੁਕਤੇ ਦੀ ਵਿਚਾਰ ਨੂੰ ਲੈ ਕੇ ‘ਪਰਿਵਾਰ’ ਬਾਰੇ ਗਲਤ ਬਿਆਨੀ ਕੀਤੀ ਹੈ। ਵੀਰ ਜੀ
ਆਪਣੇ ਇਸ ਪੱਤਰ ਦੇ ਦੂਜੇ ਪੈਰ੍ਹੇ ਵਿਚ ‘ਪਰਿਵਾਰ’ ਬਾਰੇ ਟਿੱਪਣੀ ਕਰਦੇ ਹੋਏ ਲਿਖਿਆ ਹੈ ਕਿ
‘ਪਰਿਵਾਰ’ ਨਾਨਕ ਸਰੂਪਾਂ ਨਾਲ ‘ਗੁਰੂ’ ਵਿਸ਼ੇਸ਼ਣ ਦੀ ਵਰਤੋਂ ਡੇਰੇਦਾਰਾਂ ਵਲੋਂ ਆਪਣੇ ਮੁੱਖੀਆਂ ਦੇ
ਨਾਂ ਨਾਲ ਲਾਏ ਜਾਂਦੇ ‘ਗੁਰੂ’ ਵਿਸ਼ੇਸ਼ਣ ਤੋਂ ਡਰ ਕੇ ਨਹੀਂ ਕਰਦਾ। ‘ਪਰਿਵਾਰ’ ਉਨ੍ਹਾਂ ਨੂੰ ਬੇਨਤੀ
ਕਰਦਾ ਹੈ ਕਿ ਉਹ ‘ਪਰਿਵਾਰ’ ਦੀ ਉਸ ਲਿਖਤ ਦਾ ਹਵਾਲਾ ਦੇਣ, ਜਿਸ ਵਿਚ ਐਸੀ ਗੱਲ ਲਿਖੀ ਹੈ। ਅਸੀਂ
ਕੁਝ ਪੰਥਦਰਦੀਆਂ ਦੀ ਸਲਾਹ ’ਤੇ ਇਹ ਫੈਸਲਾ ਲਿਆ ਸੀ ਕਿ ‘ਗੁਰੂ’ ਪਦ ਦੇ ਨਾਜ਼ੁਕ ਨੁਕਤੇ ’ਤੇ ਜਨਤਕ
ਵਿਚਾਰ ਫਿਲਹਾਲ ਨਹੀਂ ਕਰਾਂਗੇ। ਇਸ ਲਈ ਇਸ ਦਾ ਖੁੱਲਾ ਜਵਾਬ ਦੇਣ ਤੋਂ ਅਸੀਂ ਸੰਕੋਚ ਕਰ ਰਹੇ ਹਾਂ।
ਪਰ ਵੀਰ ਜੀ ਸਮੇਤ ਸਾਰਿਆਂ ਨੂੰ ਬੇਨਤੀ ਹੈ ਕਿ ‘ਪਰਿਵਾਰ’ ਬਾਰੇ ਹਰ ਟਿੱਪਣੀ ਸਿਰਮੱਥੇ ’ਤੇ ਹੈ, ਪਰ
ਘੱਟੋ-ਘੱਟ ਟਿੱਪਣੀ ਕਰਦੇ ਸਮੇਂ ਸਾਡੀ ਲਿਖਤ ਦਾ ਹਵਾਲਾ ਵੀ ਦੇਣ ਦਾ ਯਤਨ ਕੀਤਾ ਜਾਵੇ। ਜੇ ਵੀਰ ਜੀ
ਇਹ ਹਵਾਲਾ ਨਹੀਂ ਵੀ ਦਿੰਦੇ ਤਾਂ ਸਾਨੂੰ ਕੋਈ ਸ਼ਿਕਵਾ ਨਹੀਂ, ਅਸੀਂ ਸਿਰਫ ਪਾਠਕਾਂ ਸਾਹਮਣੇ
ਜਵਾਬਦੇਹੀ ਦੇ ਫਰਜ਼ ਵਜੋਂ ਅਪਣਾ ਪੱਖ ਰੱਖਣਾ ਸੀ। ਬਾਕੀ ਸੁਚੇਤ ਪਾਠਕ ਜਾਣਦੇ ਹਨ ਕਿ ਵੀਰ ਜੀ ਸਮੇਤ
ਕੁਝ ਲੇਖਕ ਗੁੰਮਰਾਹ ਕਰਨ ਦੇ ਮਕਸਦ ਨਾਲ ਨਿਰ-ਆਧਾਰ ਗੱਲਾਂ ਕਰਨ ਜਾਂ ਹਵਾਲਿਆਂ ਨੂੰ ਤਰੋੜ-ਮਰੋੜ ਕੇ
ਪੇਸ਼ ਕਰਨ ਤੋਂ ਵੀ ਸੰਕੋਚ ਨਹੀਂ ਕਰਦੇ। ਜੇ ਵੀਰ ਜੀ ‘ਪਰਿਵਾਰ’ ਨਾਲ ਇਸ ਵਿਸ਼ੇ ’ਤੇ ਚਰਚਾ ਕਰਨ ਦੇ
ਚਾਹਵਾਨ ਹਨ ਤਾਂ ਨਿੱਝੀ ਤੌਰ ’ਤੇ (ਈ-ਮੇਲ ਰਾਹੀਂ) ਕਰ ਸਕਦੇ ਹਨ।
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
(06/08/11)
ਜਸਬੀਰ ਸਿੰਘ (ਕੈਲਗਰੀ)
ਸਿੱਖ ਮਾਰਗ ਦੇ ਪਾਠਕ ਸੱਜਣੋਂ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ॥
ਸ: ਗੁਰਇੰਦਰ ਸਿੰਘ ਪਾਲ ਜੀ!
ਆਪ ਜੀ ਦੇ 04-08-11 ਦੇ ਪੱਤਰ ਦੇ ਸੰਬੰਧ ਵਿੱਚ-
ਤੁਸੀਂ ਲਿਖਿਆ ਹੈ ਕਿ ਪਹਿਲਾ ਪੈਰਾ ਮੇਰੀ ਨਿਰੋਲ ਘਾੜਤ ਹੈ ਅਤੇ
ਵਿਚਾਰ ਚਰਚਾ ਵਿੱਚੋਂ ਨਿਕਲਣ ਤੇ ਪੁਨਰ-ਪ੍ਰਵੇਸ਼ ਕਰਨ ਦਾ ਲੰਗੜਾ ਬਹਾਨਾ ਹੈ।
ਵੀਰ ਜੀ! ਚਲਦੇ ਵਿਸ਼ੇ ਤੇ ਪੁਰਾਣੇ ਪੱਤਰ ਪੜ੍ਹ ਕੇ ਦੇਖੋ, ਡਾ: ਸਾਹਿਬ ਨੂੰ
ਲਿਖੇ ਮੇਰੇ ਹਰ ਪੱਤਰ ਦੇ ਜਵਾਬ ਵਿੱਚ ਉਹ ਦੂਸਰੇ ਦਿਨ ਆਪਣੇ ਵਿਚਾਰ ਦਿੰਦੇ ਆ ਰਹੇ ਸਨ। ਪਰ
21-06-11 ਵਾਲ਼ੇ ਆਪਣੇ ਪੱਤਰ ਵਿੱਚ, ਉਨ੍ਹਾਂ ਦੀਆਂ ਲਿਖਤਾਂ ਵਿੱਚੋਂ ਆਪਾ ਵਿਰੋਧੀ ਗੱਲਾਂ ਦਾ ਮੈਂ
ਜ਼ਿਕਰ ਕੀਤਾ ਸੀ, ਲੇਕਿਨ ਉਨ੍ਹਾਂ ਗੱਲਾਂ ਬਾਰੇ ਡਾ: ਸਾਹਿਬ ਨੇ ਆਪਣੇ ਕੋਈ ਵਿਚਾਰ ਨਹੀਂ ਦਿੱਤੇ। ਉਸ
ਤੋਂ ਮਗ਼ਰੋਂ ਸੰਤ ਸਿੰਘ ਬਰਲਿੰਗਟਨ ਜੀ ਵੱਲੋਂ ਕੀਤੇ ਗਏ ਕੁੱਝ ਸਵਾਲਾਂ ਵਿੱਚੋਂ ਇੱਕ ਸਵਾਲ ਨੂੰ
ਦੁਹਰਾਉਂਦੇ ਹੋਏ 10-07-11 ਨੂੰ ਮੈਂ ਡਾ: ਢਿੱਲੋਂ ਜੀ ਨੂੰ ਪੱਤਰ ਲਿਖਿਆ ਸੀ ਜਿਸ ਵਿੱਚ ਉਨ੍ਹਾਂ
ਦੇ ਆਪਾ ਵਿਰੋਧੀ ਬਿਆਨਾਂ ਬਾਰੇ ਉਨ੍ਹਾਂਨੂੰ ਯਾਦ ਕਰਵਾਇਆ ਸੀ। ਤਕਰੀਬਨ ਇੱਕ ਮਹੀਨਾ ਹੋ ਗਿਆ ਹੈ,
ਅੱਜ ਤੱਕ ਨਾ ਉਨ੍ਹਾਂਨੇ ਹੀ ਕੋਈ ਜਵਾਬ ਦਿੱਤਾ ਅਤੇ ਨਾ ਹੀ ਮੈਂ ਉਨ੍ਹਾਂ ਨੂੰ ਫੇਰ ਇਸ ਗੱਲ ਬਾਰੇ
ਯਾਦ ਕਰਵਾਇਆ। ਦੱਸੋ ਇਸ ਨੂੰ ਵਿਚਾਰ ਚਰਚਾ ਬੰਦ ਹੋਈ ਸਮਝਿਆ ਜਾਣਾ ਚਾਹੀਦਾ ਹੈ ਜਾਂ ਲੰਗੜਾ
ਬਹਾਨਾ?
ਤੁਸੀਂ ਲਿਖਿਆ ਹੈ- “ਆਪ ਜਿਹੇ ਸਾਰੇ ਵਿਰੋਧੀਆਂ ਨੇ ਚੌਹਾਂ ਮਹੀਨਿਆਂ ਵਿੱਚ
ਇਨ੍ਹਾਂ ਵਿਚਾਰਾਂ ਸੰਬੰਧੀ ਇੱਕ ਅੱਖਰ ਤੱਕ ਨਹੀਂ ਲਿਖਿਆ”।
ਵੀਰ ਜੀ! ਜਿਸ ਲਹਿਜੇ ਵਿੱਚ ਤੁਸੀਂ ਪੱਤਰ ਲਿਖਿਆ ਹੈ ਉਸੇ ਲਹਿਜੇ ਵਿੱਚ ਜੇ
ਮੈਂ ਵੀ ਜਵਾਬ ਦੇਵਾਂ ਤਾਂ ਇਹ ਵਿਚਾਰ ਨਾ ਰਹਿ ਕੇ ਬਹਿਸ ਦਾ ਰੂਪ ਧਾਰ ਲਏਗੀ। ਇਸ ਲਈ ਸਿੱਧੇ ਸਾਦੇ
ਲਫ਼ਜ਼ਾਂ ਵਿੱਚ ਆਪ ਜੀ ਨੂੰ ਯਾਦ ਦਿਲਾ ਦਿਆਂ ਕਿ ਇਸੇ ਵਿਸ਼ੇ ਤੇ, ਅਤੇ ਇਸ ਵਿਚਾਰ ਚਰਚਾ ਦੇ ਦੌਰਾਨ ਹੀ
ਮੈਂ ਇੱਕ ਲੇਖ “ਮੀਰੀ ਪੀਰੀ ਅਤੇ ਅਕਾਲ ਤਖਤ” ਸਿੱਖ ਮਾਰਗ ਤੇ ਪਾਇਆ ਹੋਇਆ ਹੈ, ਪੜ੍ਹ ਲੈਣਾ
ਜੀ। ਪੱਤਰਾਂ ਵਿੱਚ ਵੀ ਜਿੱਥੇ ਜਰੂਰਤ ਪਈ ਉੱਥੇ ਵਿਚਾਰ ਦਿੱਤੇ ਜਾਂਦੇ ਰਹੇ ਹਨ। ਮੇਰਾ ਪਹਿਲਾ
12-04-11 ਦਾ ਪੱਤਰ ਪੜ੍ਹਿਆ ਜਾ ਸਕਦਾ ਹੈ, ਉਸ ਪੱਤਰ ਵਿੱਚ ਸੰਖੇਪ ਵਿੱਚ ਇਸ ਵਿਸ਼ੇ ਤੇ
ਮੈਂ ਆਪਣੇ ਵਿਚਾਰ ਦੇ ਦਿੱਤੇ ਹਨ। ਇਸੇ ਵਿਸ਼ੇ ਤੇ ਸ: ਮੱਖਣ ਸਿੰਘ ਜੀ ਨੇ ਵੀ (16-04-11) ਕੁੱਝ
ਨੁਕਤੇ ਰੱਖੇ ਸੀ ਉਨ੍ਹਾਂ ਦੇ ਜਵਾਬ ਵਿੱਚ ਵੀ ਮੈਂ (17-04-11) ਆਪਣੇ ਵਿਚਾਰ ਦੇ ਚੁੱਕਾ ਹਾਂ। ਆਪ
ਜੀ ਨੇ ਮੇਰੇ ਵਿਚਾਰ ਪੜ੍ਹੇ ਜਰੂਰ ਹੋਣਗੇ, ਪਰ ਆਪ ਜੀ ਦੀ ਇੱਕ ਤਰਫਾ ਝੁਕਾਉ ਵਾਲ਼ੀ ਸੋਚ ਕਾਰਣ ਸ਼ਾਇਦ
ਉੱਤੋਂ ਦੀ ਹੀ ਨੰਘ੍ਹ ਗਏ ਹੋਣਗੇ। ਦੁਬਾਰਾ ਪੜ੍ਹ ਲੈਣੇ ਅਤੇ ਮੇਰੇ ਉਨ੍ਹਾਂ ਵਿਚਾਰਾਂ ਤੋਂ ਉਤਪਨ ਜੇ
ਕੋਈ ਸਵਾਲ ਹੋਣ ਤਾਂ ਜਰੂਰ ਪੁੱਛ ਲੈਣੇ ਜੀ।
ਤੁਸੀਂ ਲਿਖਿਆ ਹੈ-
“. . ਅਸਹਿਮਤੀ ਵਾਲਿਆਂ ਦਾ ਇਹ ਫਰਜ ਬਣ ਜਾਂਦਾ ਹੈ ਕਿ ਉਹ ਵਿਚਾਰਕ ਦੇ ਰੱਦ
ਕੀਤੇ ਵਿਚਾਰ ਦੀ ਜਗ੍ਹਾਂ ਸਹੀ ਵਿਚਾਰ ਦੇਣ। ਇਸ ਅਹਿਮ ਫਰਜ ਵੱਲੋਂ ਡਾ: ਢਿੱਲੋਂ ਦਾ ਵਿਰੋਧ ਕਰਨ
ਵਾਲਿਆਂ (ਤੁਹਾਡੇ ਸਮੇਤ) ਨੇ ਪਿੱਠ ਦਿਖਾਈ ਹੈ”।
ਵੀਰ ਜੀ! ਮੇਰੀਆਂ ਲਿਖਤਾਂ ਦੇ ਮੇਰੇ ਵੱਲੋਂ ਉੱਪਰ ਦਿੱਤੇ ਹਵਾਲੇ ਦੁਬਾਰਾ
ਪੜ੍ਹਕੇ ਦੱਸਣਾ, ਕੀ ਆਪ ਜੀ ਦਾ ਇਲਜਾਮ ਠੀਕ ਹੈ?
‘ਆਫਰੇ ਹੋਏ ਜੱਜ, ਸਿਰ ਫਿਰੇ ਵਕੀਲ’ ਦੇ ਸੰਬੰਧ ਵਿੱਚ-
ਵੀਰ ਜੀ! ਤੁਸੀਂ ਜੋ ਮਰਜੀ ਸਮਝ ਸਕਦੇ ਹੋ ਆਪ ਜੀ ਦੀ ਸੋਚ ਵਿੱਚ ਮੈਂ ਕਿਸ
ਤਰ੍ਹਾਂ ਦਖਲ ਦੇ ਸਕਦਾ ਹਾਂ? ਨਾ ਹੀ ਮੈਂ ਆਪ ਜੀ ਦੇ ਲਹਿਜੇ ਵਿੱਚ ਜਵਾਬ ਦੇ ਸਕਦਾ ਹਾਂ। ਕਿਉਂਕਿ
ਮੈਨੂੰ ਬਹੁਤ ਚੰਗੀ ਤਰ੍ਹਾਂ ਤਜਰਬਾ ਹੈ ਕਿ ਇਸ ਤਰ੍ਹਾਂ ਦੀਆਂ ਗੱਲਾਂ ਪਿੱਛੇ ਕੀ ਇਰਾਦਾ ਹੁੰਦਾ ਹੈ।
ਇਸ ਤਰ੍ਹਾਂ ਦੀਆਂ ਗੱਲਾਂ ਮੈਂ ਪਹਿਲਾਂ ਬਹੁਤ ਸੁਣ ਚੁੱਕਾ ਹਾਂ ਅਤੇ ਨਾ ਹੀ ਇਸ ਤਰ੍ਹਾਂ ਦੀਆਂ
ਗੱਲਾਂ ਮੈਨੂੰ ਅਸਲੀ ਵਿਚਾਰ ਤੋਂ ਖੁੰਝਾ ਕੇ ਲੜਾਈ ਵਾਲੇ ਪਾਸੇ ਲਗਾ ਸਕਦੀਆਂ ਹਨ।
ਡਾ: ਸਾਹਿਬ ਨੇ ਅਕਾਲ ਤਖਤ ਬਾਰੇ ਨਵੀਂ ਖੋਜ ਪੇਸ਼ ਕੀਤੀ ਹੈ। ਉਨ੍ਹਾਂਨੇ ਪੀ
ਐਚ ਡੀ ਕੀਤੀ ਹੈ ਇਸ ਦਾ ਇਹ ਮਤਲਬ ਨਹੀਂ ਕਿ ਉਨ੍ਹਾਂ ਦੀ ਹਰ ਖੋਜ ਜਿਉਂ ਦੀ ਤਿਉਂ ਸਵਿਕਾਰ ਕਰ ਲਈ
ਜਾਵੇ। ਕਿਸੇ ਇਕੱਲੇ ਵਿਅਕਤੀ ਦਾ ਮਾਮਲਾ ਹੋਵੇ ਤਾਂ ਸ਼ਾਇਦ ਸਵਾਲ ਨਾ ਵੀ ਕੀਤੇ ਜਾਣ, ਇਹ ਸਾਰੇ ਸਿੱਖ
ਜਗਤ ਨਾਲ ਸੰਬੰਧਤ ਮਾਮਲਾ ਹੈ। ਡਾ: ਸਾਹਿਬ ਦੀ ਖੋਜ ਤੋਂ ਉਤਪੰਨ ਸਵਾਲਾਂ ਦੇ ਉਨ੍ਹਾਂਨੇ ਜਵਾਬ ਨਹੀਂ
ਦਿੱਤੇ, ਅਤੇ ਤੁਸੀਂ ਵੀ ਵਿਸ਼ਲੇਸ਼ਣ ਕਰਨ ਲੱਗਿਆਂ ਕਈ ਗੱਲਾਂ ਭੁੱਲ ਗਏ ਹੋ, ਤਾਂ ਤੁਹਾਨੂੰ ਦੁਬਾਰਾ
ਉਹ ਸਵਾਲ ਯਾਦ ਕਰਵਾਉਣ ਲਈ ਕਹਿ ਦਿੱਤਾ ਤਾਂ ਇਸ ਵਿੱਚ ਏਨਾ ਭਖਣ ਵਾਲ਼ੀ ਕਿਹੜੀ ਗੱਲ ਹੋ ਗਈ?
ਤੁਸੀਂ ਲਿਖਿਆ ਹੈ- “ਕੀ ਤੁਹਾਡਾ ਹੁਕਮ ਤੁਹਾਡੇ ਉੱਤੇ ਲਾਗੂ ਨਹੀਂ ਹੁੰਦਾ?
ਵੀਰ ਜੀ! ਪਹਿਲੀ ਗੱਲ ਹੈ ਕਿ ਮੈਂ ਤਾਂ ਜਰੂਰਤ ਪੈਣ ਤੇ ਦੁਬਾਰਾ ਸਵਾਲ ਪੇਸ਼
ਕਰਨ ਦੀ ਗੱਲ ਕੀਤੀ ਹੈ ਇਸ ਵਿੱਚ ਹੁਕਮ ਕਿਸ ਤਰ੍ਹਾਂ ਹੋ ਗਿਆ? ਦੂਸਰੀ ਗੱਲ ਕਿ ਮੈਂ ਕਦੋਂ ਕਿਹਾ ਹੈ
ਕਿ ਮੇਰੇ ਤੇ ਸਵਾਲ ਨਾ ਕੀਤੇ ਜਾਣ? ਮੰਨ ਲਵੋ ਮੈਂ ਮਨ੍ਹਾਂ ਕਰ ਵੀ ਦੇਵਾਂ ਤਾਂ ਕੀ ਤੁਸੀਂ ਮੇਰੇ
ਕਹਿਣ ਤੇ ਮਨ੍ਹਾਂ ਹੋ ਜਾਵੋਗੇ? ਜਾਂ ਹੁਣ ਤੱਕ ਤੁਸੀਂ ਮੇਰੇ ਮਨ੍ਹਾਂ ਕਰਨ ਤੇ ਮੇਰੇ ਉੱਪਰ ਸਵਾਲ
ਕਰਨ ਤੋਂ ਰੁਕੇ ਹੋਏ ਹੋ?
ਮੇਰੇ ਸਵਾਲਾਂ ਦੇ ਜਵਾਬ ਵਿੱਚ ਆਪ ਜੀ ਨੇ ਲਿਖਿਆ ਹੈ-
“ਗੁਰੂ ਤੋਂ ਬੇ-ਮੁੱਖ ਹੋ ਕੇ ਕਿਸੇ ਇੱਕ ਵਿਅਕਤੀ ਨੂੰ ਸੇਧ ਦੇਣ ਦਾ ਹੱਕ
ਦੇਣਾ ਉਸ ਆਮ ਵਿਅਕਤੀ ਨੂੰ ਗੁਰੂ ਦੀ ਪਦਵੀ ਦੇਣ ਸਮਾਨ ਹੈ”।
ਵੀਰ ਜੀ! ਮੈਂ ਕਿਤੇ ਨਹੀਂ ਲਿਖਿਆ ਕਿ ਕਿਸੇ ਇੱਕ ਵਿਅਕਤੀ ਨੂੰ ਹੁਕਮਨਾਮੇ
ਜਾਰੀ ਕਰਨ ਦੀ ਜਾਂ ਗੁਰੂ ਵਾਲੀ ਕੋਈ ਪਦਵੀ ਦਿੱਤੀ ਜਾਵੇ। ਅਤੇ ਨਾ ਹੀ ਮੈਂ ਅਜੋਕੀ ਵਿਵਸਥਾ ਦਾ
ਸਮਰਥਕ ਹਾਂ। ਪਰ ਗੁਰੂ ਦੇ ਸਨਮੁੱਖ ਹੁੰਦਿਆਂ ਹੋਇਆਂ ਵੀ ਬਾਹਰੋਂ ਮਸਲੇ ਪੇਸ਼ ਆਉਂਦੇ ਹਨ। ਗੁਰੂ
ਸਾਹਿਬਾਂ ਦੇ ਸਮੇਂ ਵੀ ਆਉਂਦੇ ਰਹੇ ਸਨ, ਇਸੇ ਲਈ ਅਕਾਲ ਤਖਤ ਦੀ ਸਿਰਜਨਾ ਹੋਈ ਸੀ। ਕੀ ਉਨ੍ਹਾਂ
ਮਸਲਿਆਂ ਦੇ ਕੋਈ ਸਾਂਝੇ ਹੱਲ ਨਹੀਂ ਹੋਣੇ ਚਾਹੀਦੇ? ਅੱਜ ‘ਅਕਾਲ ਤਖਤ’ ਦਾ ਮਸਲਾ ਖੜ੍ਹਾ ਹੋਇਆ ਹੈ/
ਖੜ੍ਹਾ ਕੀਤਾ ਗਿਆ ਹੈ। ਸਿੱਖ ਵਿਰੋਧੀ ਜੱਥੇਬੰਦੀਆਂ ਗੁਰੂ ਸਾਹਿਬਾਂ ਦੀਆਂ ਲਿਖਤਾਂ ਨਾਲ ਅਤੇ ਨਕਲੀ
ਤਸਵੀਰਾਂ ਬਣਾ ਕੇ ਆਏ ਦਿਨ ਕੁੱਝ ਨਾ ਕੁੱਝ ਖਿਲਵਾੜ ਕਰੀ ਜਾਂਦੇ ਹਨ। ਜੇ ਅੱਜ ਉਸ ਅਖੌਤੀ ਜੱਥੇਦਾਰ
ਦੀ ਜਗ੍ਹਾ ਤੇ ਕੋਈ ਸੱਚਾ ਸੁੱਚਾ ਪੰਥ ਦਰਦੀ ਹੁੰਦਾ ਤਾਂ ਉਹ ਇਸੇ ਤਰ੍ਹਾਂ ਬੈਠਾ ਤਹਾਸ਼ਾ ਨਾ ਦੇਖਦਾ
ਰਹਿੰਦਾ, ਅਤੇ ਪੰਥ ਵਿਰੋਧੀਆਂ ਦੇ ਸਾਹਮਣੇ ਸਿੱਖ ਇਸੇ ਤਰ੍ਹਾਂ ਆਪਣਾ ਢਿੱਡ ਨੰਗਾ ਨਾ ਕਰੀ ਜਾਂਦੇ?
ਇਸ ਸਿਆਸਤ/ ਬ੍ਰਹਮਣੀ ਸੋਚ ਦੇ ਹੱਥੀਂ ਵਿਕੇ ਹੋਏ ਜੱਥੇਦਾਰ ਦੀ ਥਾਂ ਕੋਈ ਸੱਚਾ ਸੁੱਚਾ ਪੰਥ ਦਰਦੀ
ਵੀ ਤਾਂ ਹੋ ਸਕਦਾ ਸੀ। ਇਸ ਅਖੌਤੀ ਜੱਥੇਦਾਰ ਦੀ ਜਗਹ ਤੇ ਜੇ ਕੋਈ ਸੁਲਝਿਆ ਹੋਇਆ ਸਿਆਸੀ ਦਬਾਵ ਨਾ
ਮੰਨਣ ਵਾਲਾ ਵਿਦਵਾਨ ਸੱਜਣ ਇਨ੍ਹਾਂ ਮਸਲਿਆਂ ਬਾਰੇ ਆਪਣੇ ਸੁਝਾਵ ਦੇ ਕੇ ਮਸਲੇ ਹਲ ਕਰ ਦਿੰਦਾ ਤਾਂ
ਕੀ ਇਹ ਗੁਰੂ ਤੋਂ ਬੇ-ਮੁਖ ਹੋਣਾ ਹੈ? ਮੈਂ ਇਹ ਜਰੂਰ ਮੰਨਦਾ ਹਾਂ ਕਿ ਜੇ ਅੱਜ ਕੋਈ ਪੰਥ ਦਰਦੀ ਇਸ
ਅਹੁਦੇ ਤੇ ਹੈ ਤਾਂ ਕਲ੍ਹ ਫੇਰ ਤੋਂ ਕੋਈ ਪੰਥ ਵਿਰੋਧੀ ਇਸ ਸਥਾਨ ਤੇ ਆ ਕੇ ਕਾਬਜ ਹੋ ਸਕਦਾ ਹੈ, ਇਸ
ਗੱਲ ਦੀ ਪੂਰੀ ਸੰਭਾਵਨਾ ਹੈ। ਪਰ ਇਨ੍ਹਾਂ ਗੱਲਾਂ ਦੇ ਹਲ ਸੋਚਣ ਦੀ ਜਰੂਰਤ ਹੈ, ਨਾ ਕਿ ਇਤਿਹਾਸ ਨੂੰ
ਹੀ ਵਿਗਾੜਨ ਦੀ। ਅਕਾਲ ਤਖਤ ਦਾ ਸੰਕਲਪ ਗ਼ਲਤ ਨਹੀਂ ਹੈ ਇਸ ਦੀ ਵਰਤੋਂ ਗ਼ਲਤ ਹੋ ਰਹੀ ਹੈ।
ਡਾ: ਸਾਹਿਬ ਜੀ ਦੀ ਲਿਖਤ ਦਾ ਜੋ ਹਵਾਲਾ ਮੈਂ ਪੇਸ਼ ਕੀਤਾ ਸੀ ਉਸ ਦੀ
ਕੌਪੀ-ਪੇਸਟ ਲਗਾ ਰਿਹਾ ਹਾਂ-
“ਉਨ੍ਹਾਂਨੇ (ਗੁਰੂ ਅਰਜਨ ਦੇਵ ਜੀ ਨੇ) ਗਿਆਰਾਂ ਸਾਲ ਦੀ ਉਮਰ ਤੇ ਪਹੁੰਚੇ
ਸਾਹਿਬਜਾਦਾ ਹਰਗੋਬਿੰਦ ਜੀ ਨੂੰ ਗੁਰਗੱਦੀ ਦੇ ਯੋਗ ਸਮਝਿਆ ਅਤੇ ਆਪਣੇ ਇੱਕ ਸਿੱਖ ਰਾਹੀਂ ਉਨ੍ਹਾਂਨੂੰ
ਆਪਣਾ ਸੰਦੇਸ਼ ਪਹੁੰਚਾਇਆ ਕਿ ਉਹ ਅਗਲੇ ਗੁਰੂ ਬਣ ਕੇ ਸਿੱਖ ਮੱਤ ਨੂੰ
ਇੱਕ ਨਵਾਂ ਰੂਪ ਦੇਣਗੇ।
… ਜੂਨ 1606 ਵਿੱਚ
ਦਰਬਾਰ ਸਾਹਿਬ ਦੇ ਸਾਹਮਣੇ ਕਰਕੇ
ਦਰਸ਼ਨੀ ਡਿਉਢੀ ਦੇ ਨੇੜੇ ਹੀ ਇੱਕ
ਤਖਤਨੁਮਾ ਥੜ੍ਹੇ ਦੀ ਉਸਾਰੀ ਕਰ ਲਈ ਗਈ।
…ਛੇਵੇਂ ਗੁਰੂ ਜੀ ਇਸ ਤਖਤ ਉੱਤੇ ਦਰਬਾਰ ਲਗਾ ਕੇ
ਸਿੱਖ ਭਾਈਚਾਰੇ ਨਾਲ ਸੰਬੰਧਤ ਮਸਲਿਆਂ ਦਾ ਨਿਬੇੜਾ ਕਰਿਆ ਕਰਦੇ ਸਨ।
….”।
ਵੀਰ ਜੀ! ਡਾ: ਸਾਹਿਬ ਦੀ ਹੀ ਲਿਖਤ ਜ਼ਰਾ ਗ਼ੌਰ ਨਾਲ ਪੜ੍ਹੋ- “ਇੱਕ ਨਵਾਂ
ਰੂਪ ਦੇਣਗੇ” ਤੋਂ ਕੀ ਭਾਵ ਬਣਦਾ ਹੈ? ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਦਰਬਾਰ ਸਾਹਿਬ
ਤੇ ਪਹਿਲਾਂ ਹੀ ਹੋ ਚੁੱਕਾ ਸੀ। ਗੁਰੂ ਸਾਹਿਬ ਖੁਦ ਵੀ ਮੌਜੂਦ ਸਨ, ਇਸ ਦੇ ਬਾਵਜੂਦ ਨਵਾਂ ਰੂਪ ਦੇਣ
ਲਈ ਦਰਬਾਰ ਸਾਹਿਬ ਦੇ ਸਾਹਮਣੇ ਬਿਲਕੁਲ ਕੋਲ ਹੀ ਵੱਖਰਾ ਤਖਤ ਸਥਾਪਤ ਕਰਨ ਦਾ ਕੀ ਮਤਲਬ ਬਣਦਾ ਹੈ ਇਸ
ਗੱਲ ਤੇ ਜ਼ਰਾ ਇਮਾਨਦਾਰੀ ਨਾਲ ਗੌਰ ਕਰੋ।
ਤੁਸੀਂ ਲਿਖਿਆ ਹੈ: “30-35 ਸਾਲ ਪਹਿਲਾਂ ਇਸੇ ਸਵਾਲ ਤੇ ਬਹਿਸ ਹੋ ਰਹੀ ਸੀ
ਜਿਸ ਵਿੱਚ ਮੇਰਾ ਵਿਚਾਰ ਸੀ ਕਿ ਹਰਿਮੰਦਿਰ ਦੇ ਅੰਦਰ 25-30 ਤੋਂ ਵਧੇਰੇ ਸ਼ਰਧਾਲੂ ਨਹੀਂ ਸਨ ਬੈਠ
ਸਕਦੇ ਇਸ ਲਈ ਗੁਰੁ-ਦਰਬਾਰ ਜਿਸ ਵਿੱਚ ਹਜ਼ਾਰਾਂ ਸੇਵਕਾਂ ਦੀ ਸੰਗਤ ਹੋਇਆ ਕਰਦੀ ਸੀ, ਲਾਉਣ ਲਈ ਦਰਬਾਰ
ਸਾਹਿਬ ਦੇ ਸਾਮ੍ਹਣੇ ਸਥਾਨ ਬਣਾਇਆ ਗਿਆ। ਦੂਸਰਾ ਗ੍ਰਹਿਸਥੀ ਗੁਰੂਆਂ ਨੂੰ ਵੀ ਨਿਵਾਸ- ਸਥਾਨ
ਦੀ ਆਵਸ਼ਕਤਾ ਸੀ। ਇਸ ਲੋੜ ਨੂੰ ਪੂਰਾ ਕਰਨ ਲਈ ਬੁੰਗਾ (ਬੁੰਗਹ ਅਰਥਾਤ ਰਿਹਾਇਸ਼ਗਾਹ) ਬਣਵਾਇਆ ਗਿਆ…”।
ਵੀਰ ਜੀ! ਜਿਹੜਾ ਤੁਸੀਂ 30-35 ਸਾਲਾਂ ਵਾਲੀ ਗੱਲ ਲਿਖੀ ਹੈ ਕੋਈ
ਮੰਨਣ ਵਾਲੀ ਨਹੀਂ ਲੱਗਦੀ। ਇਹ ਆਪ ਜੀ ਦੇ ਬਿਲਕੁਲ ਤਾਜਾ ਵਿਚਾਰ ਲੱਗਦੇ ਹਨ, ਕਿਉਂਕਿ ਸਿੱਖ ਮਾਰਗ
ਤੇ ਇਹ ਵਿਚਾਰ ਚਰਚਾ ਚੱਲਦੀ ਨੂੰ ਤਕਰੀਨ ਚਾਰ ਮਹੀਨੇ ਹੋ ਗਏ ਹਨ ਅਤੇ ਆਪ ਜੀ ਦੇ ਲੇਖ ਤੇ ਪੱਤਰ ਵੀ
ਇੱਥੇ ਛਪ ਰਹੇ ਹਨ, ਇਹ ਮੌਜੂਦਾ ਸਵਾਲ ਮੈਂ ਪਹਿਲਾਂ ਵੀ ਉਠਾ ਚੁੱਕਾ ਹਾਂ। ਪਰ (ਸ਼ਾਇਦ) ਤੁਸੀਂ ਇੱਕ
ਵਾਰੀਂ ਵੀ ਇਸ 30-35 ਸਾਲ ਵਾਲੀ ਗੱਲ ਦਾ ਜ਼ਿਕਰ ਨਹੀਂ ਕੀਤਾ। ਜੇ ਤੁਸੀਂ ਇਸ ਗੱਲ ਦਾ ਜ਼ਿਕਰ ਕਰ
ਚੁੱਕੇ ਹੋ ਤਾਂ ਮਿਹਰਬਾਨੀ ਕਰਕੇ ਹਵਾਲਾ ਦੇਣ ਦੀ ਖੇਚਲ ਕਰਨੀ ਜੀ। (ਵੈਸੇ ਦੇਖਣ ਨੂੰ ਇਹ ਸਵਾਲ ਕੋਈ
ਖਾਸ ਅਹਿਮੀਅਤ ਨਹੀਂ ਰੱਖਦਾ ਲੱਗਦਾ, ਪਰ ਮੈਂ ਇਸ ਪਿੱਛੇ ਆਪ ਜੀ ਦਾ ਇਰਾਦਾ ਸਮਝਦਾ ਹੋਇਆ ਇਹ ਗੱਲ
ਲਿਖ ਰਿਹਾ ਹਾਂ)।
ਦੂਸਰਾ ਇਹ ਕੋਈ ਗੱਲ ਮੰਨਣ ਵਾਲੀ ਨਹੀਂ ਲੱਗਦੀ ਕਿ ਦਰਬਾਰ ਸਾਹਿਬ ਵਿੱਚ
ਸੰਗਤਾਂ ਦੀ ਗਿਣਤੀ ਵਧ ਜਾਣ ਅਤੇ ਸਥਾਨ ਦੀ ਕਮੀਂ ਕਰਕੇ ਦਰਬਾਰ ਸਾਹਿਬ ਤੋਂ ਵੱਖਰੇ ਸਥਾਨ ਤੇ
ਤਖਤ/ਬੁੰਗਾ ਬਣਾਇਆ ਗਿਆ। ਇਸ ਤੋਂ ਤਾਂ ਸਾਫ ਇਹੀ ਜਾਹਰ ਹੁੰਦਾ ਹੈ (ਡਾ: ਸਾਹਿਬ ਦੀ ਸੋਚ ਮੁਤਾਬਕ)
ਕਿ ਗੁਰੂ ਸਾਹਿਬ ਨੇ ਖੁਦ ਹੀ ਦਰਬਾਰ ਸਾਹਿਬ ਦਾ ਸ਼ਰੀਕ ਪੈਦਾ ਕਰ ਦਿੱਤਾ ਸੀ। ਕਿਉਂਕਿ ਡਾ: ਸਾਹਿਬ
ਦਾ ਕਹਿਣਾ ਹੈ ਕਿ ‘ਅਕਾਲ ਤਖਤ’ ਸ੍ਰੀ ਚੰਦ ਦੇ ਵੰਸ਼ਜਾਂ ਦੁਆਰਾ ਦਰਬਾਰ ਸਾਹਿਬ ਦੇ ਸਾਹਮਣੇ ਖੜ੍ਹਾ
ਕੀਤਾ ਗਿਆ ਸ਼ਰੀਕ ਹੈ। ਪਰ ਤੁਸੀਂ (ਡਾ: ਸਾਹਿਬ ਵਾਲ਼ਾ) ਇਲਜਾਮ ਸਿੱਧਾ ਗੁਰੂ ਸਾਹਿਬ ਦੇ ਮੱਥੇ ਹੀ
ਮੜ੍ਹ ਦਿੱਤਾ ਹੈ।
ਇਹ ਵੀ ਗੱਲ ਮੰਨਣ ਵਿੱਚ ਨਹੀਂ ਆਉਂਦੀ ਕਿ ਸਿੱਖਾਂ ਦੀ ਗਿਣਤੀ ਵਧਣ ਕਰਕੇ
ਵੱਖਰੇ ਸਥਾਨ ਤੇ ਇਮਾਰਤ ਬਣਾ ਦਿੱਤੀ ਗਈ। ਜੇ ਇਸ ਤਰ੍ਹਾਂ ਹੁੰਦਾ ਤਾਂ ਇਸ ਨਵੇਂ ਸਥਾਨ ਦੀ ਇਮਾਰਤ
ਬਹੁਤ ਵੱਡੀ ਹੋਣੀ ਚਾਹੀਦੀ ਸੀ, ਕਿਉਂਕਿ ਇਹ ਨਹੀਂ ਸੀ ਹੋ ਸਕਦਾ ਕਿ ਜਿਆਦਾ ਸੰਗਤ ਇਕੱਠੀ ਹੋਣ ਤੇ
ਗੁਰੂ ਸਾਹਿਬ ਸੰਗਤਾਂ ਨੂੰ ਕਹਿੰਦੇ ਕਿ ਅੱਧੀ ਸੰਗਤ ਇਸ ਪਹਿਲੇ ਸਥਾਨ ਤੇ ਬਿਰਾਜੋ ਬਾਕੀ ਦੀ ਸੰਗਤ
ਨਵੇਂ ਸਥਾਨ ਤੇ ਚੱਲੋ। (ਜੇ ਉਸ ਨਵੇਂ ਸਥਾਨ ਦੀ ਜਗਹ ਵੀ ਘੱਟ ਰਹਿ ਜਾਂਦੀ ਤਾਂ ਫੇਰ ਕੀ ਹੋਣਾ ਸੀ?)
ਇਹ ਵੀ ਗੱਲ ਕੋਈ ਵਜਨ ਨਹੀਂ ਰੱਖਦੀ ਕਿ ਨਵਾਂ ਸਥਾਨ ਸੰਗਤਾਂ ਦੀ ਗਿਣਤੀ ਵਧਣ
ਕਰਕੇ ਤਿਆਰ ਕਰਵਾਇਆ ਗਿਆ। ਇਸ ਤਰ੍ਹਾਂ ਨਵੀਂ ਇਮਾਰਤ ਵਿੱਚ ਵੱਧ ਗਿਣਤੀ ਵਿੱਚ ਸ਼ਰਧਾਲੂ ਵੀ ਸਮਾਅ
ਜਾਇਆ ਕਰਨਗੇ ਅਤੇ ਨਾਲ ਹੀ ਗ੍ਰਹਸਥੀ ਗੁਰੂ ਸਾਹਿਬ ਉੱਥੇ ਰਹਾਇਸ਼ ਵੀ ਕਰ ਲੈਣਗੇ- ਇੱਕ ਪੰਥ ਦੋ ਕਾਜ।
ਇਹ ਵੀ ਗੱਲ ਸਮਝ ਤੋਂ ਪਰੇ ਦੀ ਹੈ ਕਿ 30-35 ਸਾਲ ਪਹਿਲਾਂ ਦੀ ਆਪਣੀ ਸੋਚ
ਨੂੰ ਪੁਖਤਾ ਕਰਨ ਲਈ ਅੱਜ ਤੱਕ ਤੁਸੀਂ ਖੋਜ ਕਰਕੇ ਕੋਈ ਤੱਥ/ ਸਬੂਤ ਇਕੱਠੇ ਕਰਨ ਦੀ ਖੇਚਲ ਨਹੀਂ
ਕੀਤੀ।
ਇਸ ਤਖਤ ਵਾਲੇ ਵਿਸ਼ੇ ਤੇ ਆਪ ਜੀ ਦੇ ਵਿਚਾਰ ਵੀ ਡਾ: ਸਾਹਿਬ ਨਾਲ ਮੇਲ ਨਹੀਂ
ਖਾਂਦੇ।
-ਡਾ: ਸਾਹਿਬ ਮੁਤਾਬਕ- “ਇਹ ਤਖਤ ਥੜ੍ਹੇ ਦੇ ਰੂਪ ਵਿੱਚ ਉਸਾਰਿਆ ਗਿਆ ਸੀ
ਅਤੇ ਇਸ ਉੱਤੇ ਕੋਈ ਛੱਤ ਨਹੀਂ ਬਣਾਈ ਗਈ ਸੀ। ਇਸ ਥੜ੍ਹੇ ਦੀ ਲੰਬਾਈ ਚੌੜਾਈ ਡਾ: ਸਾਹਿਬ ਮੁਤਾਬਕ
ਤਕਰੀਬਨ ਇੱਕ ਸੋਫਾ ਰੱਖਣ ਜਿੰਨੀ ਅਤੇ ਉਚਾਈ ਜ਼ਮੀਨ ਤਲ ਤੋਂ 12 ਫੁੱਟ ਸੀ”
ਤੁਹਾਡੇ ਮੁਤਾਬਕ ਇਹ ਇੱਕ ਰਹਾਇਸ਼ਗਾਹ (ਇਮਾਰਤ) ਬਣੀ ਸੀ। ਜਿਸ ਵਿੱਚ ਹਜਾਰਾਂ
ਦੀ ਗਿਣਤੀ ਵਿੱਚ ਸੰਗਤ ਵੀ ਬੈਠ ਸਕੇ ਅਤੇ ‘ਗ੍ਰਹਸਥੀ ਗੁਰੂ ਸਾਹਿਬ’ ਰਿਹਾਇਸ਼ ਵੀ ਕਰ ਸਕਣ।
-ਡਾ: ਸਾਹਿਬ ਮੁਤਾਬਕ- ‘ਇਸ ਤਖਤ ਨੂੰ ਕੇਵਲ ਕੁੱਝਕੁ ਦਿਨਾਂ ਵਿੱਚ
ਇੱਕ ਸਾਦ ਮੁਰਾਦੇ ਥੜ੍ਹੇ ਦੇ ਰੂਪ ਵਿੱਚ ਹੀ ਉਸਾਰਿਆ ਗਿਆ ਸੀ।
ਆਪ ਜੀ ਮੁਤਾਬਕ (ਜੱਗੀ ਜੀ ਦੇ ਹਵਾਲੇ ਨਾਲ) ਇਸ ਇਮਾਰਤ ਨੂੰ ਬਣਨ ਵਿੱਚ
1606 ਤੋਂ 1608 ਤੱਕ ਦੋ ਸਾਲ ਲੱਗੇ ਸਨ।
-ਡਾ: ਸਾਹਿਬ ਮੁਤਾਬਕ ਇਸ ਤਖਤ ਦਾ ਕੋਈ ਨਾਮ ਨਹੀਂ ਸੀ ਰੱਖਿਆ ਗਿਆ।
ਆਪ ਜੀ ਮੁਤਾਬਕ ਇਸ ਦਾ ਨਾਮ ਅਕਾਲ ਬੁੰਗਾ ਰੱਖਿਆ ਗਿਆ।
-ਆਪ ਜੀ ਮੁਤਾਬਕ ਇਸ ਤਖਤ ਦਾ ਨਿਰਮਾਣ ਸੰਗਤਾਂ ਦੀ ਗਿਣਤੀ ਵਧ ਜਾਣ ਕਰਕੇ
ਅਤੇ ਗ੍ਰਹਸਥੀ ਗੁਰੂ ਸਾਹਿਬਾਂ ਦੀ ਰਹਾਇਸ਼ ਦੀ ਸਹੂਲਤ ਲਈ ਹੋਇਆ।
ਡਾ: ਸਾਹਿਬ ਮੁਤਾਬਕ ਸਿੱਖੀ ਨੂੰ ਨਵਾਂ ਮੋੜ ਦੇਣ ਦੇ ਮਕਸਦ ਲਈ ਇਸ ਦਾ
ਨਿਰਮਾਣ ਹੋਇਆਂ ਅਤੇ ਸਿੱਖ ਭਾਈਚਾਰੇ ਨਾਲ ਸੰਬੰਧਤ ਮਸਲਿਆਂ ਦੇ ਨਿਪਟਾਰੇ ਇੱਥੇ ਹੋਇਆ ਕਰਦੇ ਸਨ।
ਇਸ ਉੱਪਰਲੇ ਵਿਚਾਰ ਦੇ ਨਾਲ ਤੁਸੀਂ ਲਿਖਿਆ ਹੈ ਕਿ “ਜੇ ਆਪ ਨੂੰ ਡਾ:
ਢਿੱਲੋਂ ਅਤੇ ਮੇਰੇ ਵਿਚਾਰਾਂ ਨਾਲ ਸਹਿਮਤੀ ਨਹੀਂ ਤਾਂ ਆਪ ਦਾ ਇਹ ਫਰਜ ਬਣਦਾ ਹੈ ਕਿ ਆਪ ਸਵਾਲ
ਦੁਹਰਾਉਣ ਦੀ ਬਜਾਏ ਆਪਣਾ ਵਿਚਾਰ ਦੇਵੋ ਜੋ ਵਧੇਰੇ ਮੰਨਣ-ਯੋਗ ਹੋਵੇ”।
ਵੀਰ ਜੀ! ਮੇਰੇ ਵਿਚਾਰ ਆਪ ਜੀ ਦੇ ਮੰਨਣ ਯੋਗ ਹਨ ਜਾਂ ਨਹੀਂ ਇਹ ਮੈਂ ਕਿਸ
ਤਰ੍ਹਾਂ ਕਹਿ ਸਕਦਾ ਹਾਂ। ਕਿਉਂ ਕਿ ਹਰ ਵਿਅਕਤੀ ਦੀ ਸੋਚ ਆਪਣੀ ਹੁੰਦੀ ਹੈ ਅਤੇ ਕਿਸੇ ਗੱਲ ਨੂੰ
ਮੰਨਣਾ ਜਾਂ ਨਾ ਮੰਨਣਾ ਵੀ ਹਰ ਇੱਕ ਦੀ ਆਪਣੀ ਮਰਜੀ ਤੇ ਨਿਰਭਰ ਹੈ। ਇਸ ਵਿਸ਼ੇ ਤੇ ਮੈਂ ਆਪਣੇ ਵਿਚਾਰ
ਪਹਿਲਾਂ ਹੀ ਦੇ ਚੁੱਕਾ ਹਾਂ ਮੇਰਾ ਲੇਖ ‘ਮੀਰੀ ਪੀਰੀ ਅਤੇ ਅਕਾਲ ਤਖਤ’ ਪੜ੍ਹ ਲਵੋ (ਨੋਟ- ਉਸ ਲੇਖ
ਵਿੱਚ ਮੇਰੇ ਆਪਣੇ ਵਿਚਾਰ ਬਹੁਤ ਘੱਟ, ਤਕਰੀਬਨ ਨਾਂਹ ਬਰਾਬਰ ਹਨ। ਤਕਰੀਬਨ ਸਾਰੇ ਵਿਚਾਰ ਸਿੱਖ
ਮਿਸ਼ਨਰੀ ਕਾਲੇਜ ਲੁਧਿਆਣਾ ਵਾਲਿਆਂ ਦੇ ਹਨ। ਪਰ ਮੈਂ ਉਨ੍ਹਾਂ ਦੇ ਵਿਚਾਰਾਂ ਨਾਲ 100% ਸਹਿਮਤ ਹਾਂ।
ਇਸ ਲਈ ਉਸ ਲੇਖ ਸੰਬੰਧੀ ਆਪ ਜੀ ਦੇ ਕੋਈ ਸਵਾਲ ਹੋਣ ਤਾਂ ਮੇਰੇ ਕੋਲੋਂ ਪੁੱਛ ਸਕਦੇ ਹੋ, ਜਵਾਬ ਦੇਣ
ਦੀ ਕੋਸ਼ਿਸ਼ ਕੀਤੀ ਜਾਵੇਗੀ)।
ਆਪ ਜੀ ਦੇ ਲੇਖ “ਅਕਾਲ ਤਖਤ … ਵਿਸ਼ਲੇਸ਼ਣ” ਦੇ ਸੰਬੰਧ ਵਿੱਚ-
1- ‘ਅਕਾਲ ਤਖਤ ਦਾ ਸੰਕਲਪ’ -
ਡਾ: ਸਾਹਿਬ ਖੁਦ ਮੰਨਦੇ ਹਨ ਕਿ “… ਤਖਤ ਦਾ ਸੰਕਲਪ’ ਗੁਰੂ ਸਾਹਿਬ ਦੀ ਦੇਣ
ਹੈ। ਡਾ: ਸਾਹਿਬ ਨੂੰ ‘ਅਜੋਕੀ ਵਿਵਸਥਾ’ ਅਤੇ ‘ਅਕਾਲ …’ ਨਾਮ ਤੋਂ ਇਤਰਾਜ ਹੈ। ਅਜੋਕੀ ਵਿਵਸਥਾ
ਬਾਰੇ ਮੈਂ ਖੁਦ ਲਿਖ ਚੁੱਕਾ ਹਾਂ ਕਿ ਕਿਸੇ ਹਾਲਤ ਵਿੱਚ ਮੰਨਣ ਦੇ ਕਾਬਲ ਨਹੀਂ। ‘ਅਕਾਲ’ ਨਾਮ ਬਾਰੇ
ਮੈਂ ਪਹਿਲਾਂ ਵਿਚਾਰ ਦੇ ਚੁੱਕਾ ਹਾਂ, ਜਿਸ ਦੇ ਜਵਾਬ ਵਜੋਂ ਉਨ੍ਹਾਂ ਦੇ ਅੱਜ ਤੱਕ ਕੋਈ ਵਿਚਾਰ ਨਹੀਂ
ਆਏ। ਡਾ: ਸਾਹਿਬ ਨੂੰ ਆਪਣੀ ਹੀ ਗੱਲ ਨੂੰ ਕੱਟਣ ਦੀ ਆਦਤ ਹੈ। ਉਹ ਲਿਖਦੇ ਹਨ- “ਕਿਸੇ ਵੀ ਗੁਰੂ ਨੇ
ਛੇਵੇਂ ਗੁਰੂ ਜੀ ਦੇ ਅੰਮ੍ਰਿਤਸਰ ਵਾਲੇ ਤਖਤ ਦਾ ਨਾਮ ‘ਅਕਾਲ ਤਖਤ’ ਨਹੀਂ ਸੀ ਰੱਖਿਆ। ਉੱਜ ਗੁਰੂ
ਸਾਹਿਬਾਨ ਨੇ ਇਸ ਤਖਤ ਦਾ ਨਾਮ ਅਕਾਲ ਤਖਤ’ ਰੱਖਣਾ ਵੀ ਨਹੀਂ ਸੀ। ਜਿਵੇਂ ਸਭ ਜਾਣਦੇ ਹਨ ‘ਅਕਾਲ’ ਦਾ
ਅਰਥ ਹੈ ਪਰਮਾਤਮਾ। ਇਸ ਤਰ੍ਹਾਂ ‘ਅਕਾਲ ਤਖਤ’ ਦਾ ਅਰਥ ਹੋਇਆ ਪਰਮਾਤਮਾ ਦਾ ਤਖਤ”।
ਦੂਸਰੇ ਥਾਂ ਡਾ: ਸਾਹਿਬ ਲਿਖਦੇ ਹਨ- “ਅਕਾਲ ਬੁੰਗੇ ਲਈ ਵਰਤਿਆ ਗਿਆ ‘ਅਕਾਲ’
ਸ਼ਬਦ ਇਸ ਬੁੰਗੇ ਨੂੰ ਕੇਵਲ ਵਿਸ਼ੇਸ਼ ਨਾਮ ਦੇਣ ਖਾਤਿਰ ਹੀ ਵਰਤਿਆ ਗਿਆ ਸੀ ਅਤੇ ਇਸ ਦਾ ਸਿੱਧੇ ਤੌਰ ਤੇ
‘ਅਕਾਲ’ ਪੁਰਖ ਪਰਮਾਤਮਾ ਨਾਲ ਕੋਈ ਸੰਬੰਧ ਨਹੀਂ ਸੀ”।
ਇਸ ਬਾਰੇ ਮੈਂ ਡਾ: ਸਾਹਿਬ ਨੂੰ ਪੁੱਛਿਆ ਸੀ ਕਿ ਜੇ ਬੁੰਗੇ ਦਾ ਨਾਮ ‘ਅਕਾਲ
ਬੁੰਗਾ’ ਰੱਖਣ ਨਾਲ ਇਸ ਦਾ ਅਰਥ ‘ਅਕਾਲ ਪੁਰਖ ਦਾ ਬੁੰਗਾ’ ਨਹੀਂ ਬਣਦਾ ਤਾਂ ਤਖਤ ਦਾ ਨਾਮ ‘ਅਕਾਲ
ਤਖਤ’ ਰੱਖਣ ਨਾਲ ਇਸ ਦਾ ਅਰਥ ‘ਅਕਾਲ ਪੁਰਖ ਦਾ ਤਖਤ’ ਕਿਉਂ ਬਣਦਾ ਹੈ? ਇਸ ਦਾ ਜਵਾਬ ਅੱਜ ਤੱਕ ਨਹੀਂ
ਆਇਆ।
2- “ਸਰਬ ਵਿਆਪਕ ਅਕਾਲ ਪੁਰਖ ਦੇ ਅਲਾਹੀ ਤਖਤ” ਬਾਰੇ-
ਵੀਰ ਜੀ! ਮੌਜੂਦਾ ਵਿਚਾਰ ਗੁਰਬਾਣੀ ਵਿੱਚ ਆਏ ਅਲਾਹੀ ਤਖਤ ਬਾਰੇ ਨਹੀਂ ਬਲਕਿ
ਉਸ ਤਖਤ ਬਾਰੇ ਹੋ ਰਹੀ ਹੈ ਜਿਹੜਾ ਡਾ: ਸਾਹਿਬ ਮੁਤਾਬਕ 1606 ਈ: ਵਿੱਚ ਗੁਰੂ ਅਰਜਨ ਦੇਵ ਜੀ ਦੇ
ਆਦੇਸ਼ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤਿਆਰ ਕਰਵਾਇਆ ਸੀ। ਜਿਸ ਬਾਰੇ ਡਾ: ਸਾਹਿਬ ਨੇ ਲਿਖਿਆ
ਹੈ ਕਿ ਇਸੇ ਤਖਤ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਗੁਰਗੱਦੀ ਦੀ ਰਸਮ ਨਿਭਾਈ ਗਈ ਸੀ। ਜਿਸ ਤੇ
ਬੈਠ ਕੇ ਗੁਰੂ ਸਾਹਿਬ ਹੁਕਮਨਾਮੇ ਜਾਰੀ ਕਰਿਆ ਕਰਦੇ ਸੀ, ਢਾਡੀਆਂ ਦੀਆਂ ਵਾਰਾਂ ਸੁਣਿਆਂ ਕਰਦੇ ਸੀ
…. ।
3- ਅਕਾਲ ਤਖਤ ਦੀ ਵਿਵਸਥਾ ਕਦੋਂ ਵਿਗੜੀ ਇਹ ਇਤਿਹਾਸਕ ਖੋਜ ਦਾ ਵਿਸ਼ਾ ਹੈ,
ਅਤੇ ਮੇਰੇ ਲਈ ਇਹ ਗੱਲ ਕੋਈ ਖਾਸ ਮਹਤਵ ਨਹੀਂ ਰੱਖਦੀ ਕਿ ਕਿਸ ਸਨ ਵਿੱਚ ਇਸ ਦੀ ਵਿਵਸਥਾ ਵਿਗੜੀ।
ਮੇਰੇ ਲਈ ਇਹੀ ਮਹਤਵ-ਪੂਰਣ ਹੈ ਕਿ ਅਕਾਲ ਤਖਤ ਦਾ ਸੰਕਲਪ ਗੁਰੂ ਸਾਹਿਬ ਜੀ ਦੀ ਦੇਣ ਹੈ ਅਤੇ ਇਸ ਤੋਂ
ਵੀ ਵੱਧ ਇਹ ਕਿ ਅਜੋਕੇ ਸਮੇਂ ਇਸ ਦੀ ਉਸ ਸਮੇਂ ਨਾਲੋਂ ਵੀ ਵੱਧ ਜਰੂਰਤ ਹੈ। ਅੱਜ ਸਾਨੂੰ ਇਸ ਦੇ
ਜੂਲੇ ਹੇਠੋਂ ਨਿਕਲਣ ਦੀ ਨਹੀਂ ਬਲਕਿ ਇਸ ਦੇ ਸੰਕਲਪ ਦੀ ਪਛਾਣ ਕਰਦੇ ਹੋਏ ਇਸ ਵਿੱਚ ਆਏ ਨਿਘਾਰ ਵਿੱਚ
ਸੁਧਾਰ ਲਿਆਉਣ ਬਾਰੇ ਸੋਚਣ ਦੀ ਜਰੂਰਤ ਹੈ।
4- ਭਾਈ ਗੁਰਦਾਸ ਜੀ ਨੇ ਆਪਣੀ ਰਚਨਾ ਵਿੱਚ ‘ਅਕਾਲ ਤਖਤ’ ਦਾ ਜ਼ਿਕਰ ਨਹੀਂ
ਕੀਤਾ ਪਰ ਡਾ: ਸਾਹਿਬ ਖੁਦ ਸਵਿਕਾਰ ਕਰਦੇ ਹਨ ਕਿ ‘…ਤਖਤ’ ਦਾ ਨਿਰਮਾਣ ਕਰਨ ਵਿੱਚ ਭਾਈ ਗੁਰਦਾਸ ਜੀ
ਨੇ ਵੀ ਯੋਗਦਾਨ ਪਾਇਆ ਸੀ।
5- ‘ਅਕਾਲ ਤਖਤ’ ਅਤੇ ‘ਅਕਾਲ ਬੁੰਗਾ’ ਨਾਮ ਬਾਰੇ ਮੈਂ ਪਹਿਲਾਂ ਵੀ ਵਿਚਾਰ
ਦੇ ਚੁੱਕਾ ਹਾਂ ਕਿ ਭਾਈ ਕਾਨ੍ਹ ਸਿੰਘ ਨਾਭਾ ਦੀ ਲਿਖਤ ਤੋਂ ਇਹੀ ਸਿੱਟਾ ਨਿਕਲਦਾ ਹੈ ਕਿ ਗੁਰੂ
ਸਾਹਿਬ ਨੇ ‘ਤਖਤ’ ਦਾ ਨਿਰਮਾਣ ਕਰਵਾਇਆ, ਜਿਸ ਦਾ ਨਾਮ ‘ਅਕਾਲ ਬੁੰਗਾ’ ਰੱਖਿਆ ਗਿਆ। ਕਿਉਂਕਿ ਇਹ
ਤਖਤ ਸੀ ਇਸ ਲਈ ਬਾਅਦ ਵਿੱਚ ‘ਅਕਾਲ ਬੁੰਗਾ’ ਦੇ ਨਾਲ ਨਾਲ ‘ਅਕਾਲ ਤਖਤ’ ਕਹਿਣਾ ਵੀ ਪ੍ਰਚੱਲਤ ਹੋ
ਗਿਆ ਹੋਵੇਗਾ। (ਮੇਰੇ ਲਈ ਇਹ ਵੀ ਕੋਈ ਖਾਸ ਮਹਤਵ ਨਹੀਂ ਰੱਖਦਾ ਕਿ ਇਸ ਦਾ ਕੋਈ ਨਾਮ ਨਹੀਂ ਰੱਖਿਆ
ਗਿਆ, ਜਾਂ ਇਸ ਦਾ ਨਾਮ ਅਕਾਲ ਬੁੰਗਾ ਸੀ, ਜਾਂ ਇਸ ਦਾ ਨਾਮ ਅਕਾਲ ਤਖਤ ਸੀ ਜਾਂ ਇਸ ਦਾ ਨਾਮ ਕੋਈ
ਹੋਰ ਸੀ। ਮੇਰੇ ਲਈ ਇਹ ਵੀ ਕੋਈ ਖਾਸ ਮਹਤਵ ਦੀ ਗੱਲ ਨਹੀਂ ਕਿ ਇਸ ਦੀ ਬਿਲਡਿੰਗ ਪਹਿਲਾਂ ਕਿਸ
ਤਰ੍ਹਾਂ ਸੀ ਅਤੇ ਹੁਣ ਕਿਸ ਤਰ੍ਹਾਂ ਹੈ। ਮੇਰੇ ਲਈ ਸਿਰਫ ਇਸ ਦਾ ਸੰਕਲਪ ਅਹਿਮੀਅਤ ਰੱਖਦਾ ਹੈ)।
5- “ਅਕਾਲ ਤਖਤ ਤੇ ਕੁੱਝ ਵੀ ਗੁਰਮਤਿ ਅਨੁਸਾਰੀ ਹੋਇਆ ਹੋਵੇ ਦਾ ਉਲੇਖ ਕਿਤੇ
ਨਹੀਂ ਮਿਲਦਾ” ਬਾਰੇ-
ਡਾ: ਸਾਹਿਬ ਦੀਆਂ ਲਿਖਤਾਂ ਪੜ੍ਹੋ ਉਲੇਖ ਮਿਲ ਜਾਏਗਾ। ਡਾ: ਸਾਹਿਬ ਲਿਖਦੇ
ਹਨ ਕਿ ਇਸ ਤਖਤ ਤੇ ਬੈਠ ਕੇ ਗੁਰੂ ਸਾਹਿਬ ਢਾਡੀਆਂ ਦੀ ਵਾਰਾਂ ਸੁਣਿਆ ਕਰਦੇ ਸੀ, ਸਿੱਖ ਭਾਈਚਾਰੇ
ਸੰਬੰਧੀ ਮਸਲਿਆਂ ਦੇ ਨਿਬੇੜੇ ਕਰਿਆ ਕਰਦੇ ਸੀ, …।
6- “ਅਕਾਲ ਤਖਤ ਦਾ ਜੱਥੇਦਾਰ” ਬਾਰੇ-
ਮੈਂ ਪਹਿਲਾਂ ਵੀ ਲਿਖ ਚੁੱਕਾ ਹਾਂ ਕਿ ‘ਜੱਥੇਦਾਰ’ ਲਫਜ਼ ਵਾਜਬ ਨਹੀਂ ਲੱਗਦਾ।
ਅਤੇ ਨਾ ਹੀ ਕਿਸੇ ਇੱਕ ਖਾਸ ਵਿਅਕਤੀ ਨੂੰ ਸਿੱਖਾਂ ਸੰਬੰਧੀ ਹਰ ਫੈਸਲੇ ਕਰਨ ਦੀ ਪਸਵੀ ਦੇਣੀ ਵਾਜਿਬ
ਹੈ। ਕਿਸੇ ਵੀ ਮਸਲੇ ਬਾਰੇ ਵਿਦਵਾਨ ਆਪਸੀ ਵਿਚਾਰ ਵਟਾਂਦਰੇ ਕਰਨ ਅਤੇ ਉਨ੍ਹਾਂ ਵਿਦਵਾਨਾਂ ਵਿੱਚੋਂ
ਕੋਈ ਵੀ ਵਿਦਵਾਨ ਫੈਸਲਾ ਸੁਣਾਵੇ (ਨੋਟ:-ਇਹ ਆਪ ਜੀ ਦੇ ਲੇਖ ਵਿੱਚਲਾ ਇੱਕ ਨੁਕਤਾ ਹੈ, ਇਸ ਲਈ ਜਵਾਬ
ਵਜੋਂ ਮੈਂ ਆਪਣੇ ਵਿਚਾਰ ਦਿੱਤੇ ਹਨ। ਅਸਲ ਵਿੱਚ ਕੀ ਹੋਣਾ ਚਾਹੀਦਾ ਹੈ ਅਤੇ ਕਿਸ ਤਰ੍ਹਾਂ ਹੋਣਾ
ਚਾਹੀਦਾ ਹੈ, ਇਹ ਵਿਦਵਾਨਾਂ ਦੇ ਸੋਚਣ ਵਿਚਾਰਨ ਦਾ ਵਿਸ਼ਾ ਹੈ)।
7- ਹੁਕਮਨਾਮਿਆਂ ਬਾਰੇ-
ਸਿੱਖ ਨੇ ਅਲਾਹੀ/ਅਧਿਆਤਮਕ ਵਿਸ਼ਿਆਂ ਬਾਰੇ ਗੁਰਬਾਣੀ ਤੋਂ ਸੇਧ ਲੈ ਕੇ ਅਤੇ
ਉਸੇ ਦੇ ਹੁਕਮ ਨੂੰ ਮੰਨ ਕੇ ਚੱਲਣਾ ਹੈ। ਪਰ ਗੁਰਮਤਿ ਦੇ ਰਾਹ ਤੇ ਚੱਲਦਿਆਂ ਬਾਹਰੋਂ (ਪੰਥ ਵਿਰੋਧੀ)
ਮਸਲੇ ਵੀ ਪੇਸ਼ ਆਉਂਦੇ ਹਨ। ਉਨ੍ਹਾਂ ਬਾਰੇ ਵਿਚਾਰਾਂ ਇੱਕ ਸਾਂਝੇ ਪਲੇਟਫਾਮ ਤੋਂ ਹੀ ਹੋਣੀਆਂ
ਚਾਹੀਦੀਆਂ ਹਨ। ਜੇ ਉਹ ਪਲੇਟਫਾਰਮ ‘ਅਕਾਲ ਬੁੰਗਾ/ ਅਕਾਲ ਤਖਤ ਦੇ ਰੂਪ ਵਿੱਚ ਮੌਜੂਦ ਹੈ ਤਾਂ ਇਸ
ਵਿੱਚ ਕੀ ਗ਼ਲਤ ਹੈ। ਜੇ ਕਿਸੇ ਕਾਰਣ ਇਹ ਸੰਭਵ ਨਹੀਂ ਤਾਂ ਸਿੱਖ ਇਕੱਠੇ ਹੋ ਕੇ ਵਚਾਰਾਂ ਕਰਕੇ ਕੋਈ
ਹਲ ਲੱਭ ਸਕਦੇ ਹਨ। ਮੌਜੂਦਾ ਚੱਲ ਰਹੀ ਵਿਵਸਥਾ ਤੋਂ ਜਿਹੜੇ ਹੁਕਮਨਾਮੇ ਜਾਰੀ ਹੋ ਰਹੇ ਹਨ ਉਹ
ਗੁਰਮਤਿ ਅਧੀਨ ਨਹੀਂ ਬ੍ਰਹਮਣੀ ਸੋਚ ਅਤੇ ਸਿਆਸਤ ਦੇ ਦਬਾਵ ਅਧੀਨ ਹੋ ਰਹੇ ਹਨ। ਸੋ ਇੱਥੋਂ ਜਾਰੀ
ਹੋਇਆ ਕੋਈ ਵੀ ਹੁਕਮਨਾਮਾਂ ਕਿਸੇ ਸਿੱਖ ਦੇ ਵੀ ਮੰਨਣਯੋਗ ਨਹੀਂ।
8- ਅਕਾਲ ਤਖਤ ਤੇ ਹੁਣ ਮਨਮਤ ਹੋ ਰਹੀ ਹੈ, ਪਰ ਬੁਨਿਆਦੀ ਤੌਰ ਤੇ ਤਖਤ ਗੁਰੂ
ਸਾਹਿਬਾਂ ਦੀ ਦੇਣ ਹੈ ਅਤੇ ਇੱਕ ਸੰਕਲਪ ਅਧੀਨ ਇਸ ਦਾ ਨਿਰਮਾਣ ਹੋਇਆ ਹੈ। ਅਤੇ ਅੱਜ ਵੀ ਇਸ ਦੀ
ਮਹੱਤਵਤਾ ਹੈ। ਇਸ ਲਈ ਇਸ ਨੂੰ ‘ਅੱਡਾ’ ਕਹਿਣਾ ਬਿਲਕੁਲ ਵਾਜਬ ਨਹੀਂ। ਮਨਮਤਾਂ ਨਨਕਾਣਾ ਸਾਹਿਬ ਵਿੱਚ
ਵੀ ਹੁੰਦੀਆਂ ਰਹੀਆਂ ਹਨ। ਦਰਬਾਰ ਸਾਹਿਬ ਵਿੱਚ ਹੀ ਹੁੰਦੀਆਂ ਰਹੀਆਂ ਹਨ ਬਲਕਿ ਹੁਣ ਵੀ ਹੋ ਰਹੀਆਂ
ਹਨ ਤਾਂ ਕੀ ਇਨ੍ਹਾਂ ਨੂੰ ਮਨਮਤ ਦੇ ਅੱਡੇ ਕਹਿਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ?
ਵੀਰ ਜੀ! ਆਪ ਜੀ ਦੀਆਂ ਸਾਰੀਆਂ ਗੱਲਾਂ ਬਾਰੇ ਵਿਚਾਰ ਦੇਣ ਦੀ ਕੋਸ਼ਿਸ਼ ਕੀਤੀ
ਗਈ ਹੈ। ਜੇ ਕੋਈ ਰਹਿ ਗਿਆ ਹੋਵੇ ਤਾਂ ਦੱਸ ਦੇਣਾ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਡਾ: ਸਾਹਿਬ
ਦੀਆਂ ਆਪਾ ਵਿਰੋਧੀ ਗੱਲਾਂ ਜਿਨ੍ਹਾਂ ਦੇ ਉਨ੍ਹਾਂ ਨੇ ਅੱਜ ਤੱਕ ਜਵਾਬ ਨਹੀਂ ਦਿੱਤੇ ਉਨ੍ਹਾਂ ਬਾਰੇ
ਆਪਣਾ ਵਿਸ਼ਲੇਸ਼ਣ ਕਰਨ ਦੀ ਖੇਚਲ ਕਰਨੀ ਜੀ। ਇਹ ਮੇਰੀ ਬੇਨਤੀ ਹੈ ਹੁਕਮ ਨਹੀਂ।
ਜਸਬੀਰ ਸਿੰਘ (ਕੈਲਗਰੀ)
(06/08/11)
ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ
ਮੌਤ
ਤੇ ਰਿਸ਼ਤੇ
- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ
ਕੁਝ ਕਹਿੰਦੇ ਹਨ ਕਿ ਮੌਤ ਰਿਸ਼ਤਿਆਂ ਨੂੰ ਤੋੜ ਦਿੰਦੀ ਹੈ, ਆਪਣਿਆਂ ਤੋਂ ਵਿਛੋੜ ਦਿੰਦੀ
ਹੈ! ਸ਼ਾਇਦ ਸੱਚ ਹੋਵੇ...
ਅਸਲ ਵਿੱਚ ਜਦੋਂ ਵੀ ਅਸੀਂ ਇਸ ਵਿਸ਼ੇ ਨੂੰ ਛੇੜਦੇ ਹਾਂ ਤਾਂ ਸਾਡੀ ਪਰਿਭਾਸ਼ਾ ਇਸ ਗੱਲ 'ਤੇ ਨਿਰਭਰ
ਕਰਦੀ ਹੈ ਕਿ ਅਸੀਂ ਕਿਸ ਪਰਿਪੇਖ ਵਿੱਚ ਆਪਣੀ ਵਿਚਾਰ-ਲੜ੍ਹੀ ਅੱਗੇ ਤੋਰ ਰਹੇ ਹਾਂ | ਆਪਣੇ ਪਿਆਰਿਆਂ
ਦੇ (ਸਰੀਰਕ) ਵਿਛੋੜੇ ਦਾ ਜ਼ਿਕਰ ਛਿੜਦਿਆਂ ਹੀ ਅਸੀਂ ਇੱਕਦਮ ਭਾਵਨਾਤਮਕ ਧਰਾਤਲ 'ਤੇ ਪੁੱਜ ਜਾਂਦੇ
ਹਾਂ, ਜਿੱਥੋਂ ਮੌਤ ਸਾਨੂੰ ਇੱਕ ਜ਼ਾਲਿਮ, ਪੀੜ੍ਹ-ਦਾਇਕ ਤੇ ਡਰ-ਕਾਰਕ ਸ਼ੈਅ ਭਾਸਦੀ ਹੈ, ਜਿਸਨੇ ਅੱਜ
ਜਾਂ ਕੱਲ ਸਾਥੋਂ ਨਾ ਕੇਵਲ ਸਾਡਾ ਸਭ ਕੁਝ ਖੋਹ ਲੈਣਾ ਹੈ ਬਲਕਿ ਸਾਡੇ ਸਭ ਸਰੀਰਕ ਸਾਕਾਂ ਨੂੰ ਵੀ
ਵੀਰਾਨੀ ਵਲ ਘੱਲ ਦੇਣਾ ਹੈ |
ਭੌਤਿਕ ਜਾਂ ਭਾਵਨਾਵਾਂ ਦੇ ਧਰਾਤਲ ਦੇ ਵਹਿਣਾਂ ਵਿੱਚ ਜੇ ਬਿਰਤੀ ਵਹਾ ਦਿੱਤੀ ਜਾਵੇ ਤਾਂ ਇਹ ਗਲ
ਇੱਕਦਮ ਸਟੀਕ ਸੱਚ ਹੀ ਹੈ, ਕਿਉਂਕਿ ਆਈਂਸਟੀਨ ਦੇ ਰਿਲੇਟਿਵਿਟੀ ਦੇ ਸਿਧਾਂਤ ਨੂੰ ਜੋ ਵੱਡੇ ਪਧਰ ‘ਤੇ
ਵਿਚਾਰੀਏ ਤਾਂ ਇਸਦੇ ਮੁਤਾਬਿਕ ਅਸੀਂ ਹਰ ਘਟਨਾ ਜਾਂ ਹਰ ਕਿਹੇ ਜਾਂਦੇ ਸਟੀਕ ਸੱਚ ਨੂੰ ਕਿਸੇ ਨਾ
ਕਿਸੇ ਪਰਿਪੇਖ ਵਿੱਚ ਹੀ ਪਰਿਭਾਸ਼ਿਤ ਕਰ ਸਕਦੇ ਹਾਂ ਜਾਂ ਕਹਿ ਲਵੋ ਸੱਚ ਕਹਿ ਸਕਦੇ ਹਾਂ, ਪਰਿਪੇਖ
(ਜਾਂ ਕਿਸੇ ਅਧਾਰ ਧਰਾਤਲ) ਤੋਂ ਬਿਨਾਂ ਕਿਸੇ ਸੱਚ ਦੀ ਕੋਈ ਸੱਤਤਾ ਨਹੀਂ ਹੁੰਦੀ !
ਹਿੰਦੀ ਦੀਆਂ ਦੋ ਲਾਈਨਾਂ ਹਨ:
ਸੱਤਯ ਕੀ ਸਥਾਪਿਤ ਸਤ੍ਯਤਾ ਹੈ ਕੇਵਲ ਪਰਿਪੇਕਸ਼ ਮੇਂ,
ਆਭਾਵ ਯਦਿ ਪਰਿਪੇਕਸ਼ ਕਾ ਅਨਾਧਾਰ ਗੂਢ਼ ਸਤਯ ਭੀ |
ਹੁਣ ਜੇ ਅਸੀਂ ਰਿਸ਼ਤਿਆਂ ਨਾਲ ਜੁੜੀਆਂ ਸੰਵੇਦਨਾਵਾਂ ਤੇ ਭਾਵਨਾਵਾਂ ਨੂੰ ਸਰੀਰਕ ਧਰਾਤਲ ਤਕ ਹੀ
ਸੀਮਿਤ ਰੱਖਿਆ ਹੈ ਤਾਂ ਹਾਂ ਸਾਨੂੰ ਸਾਡੇ ਪਿਆਰਿਆਂ ਦੇ ਸਰੀਰਕ ਤੌਰ 'ਤੇ ਜਾਣ ਦਾ ਅਸਹਿ ਤੇ ਡੂੰਘਾ
ਧੱਕਾ ਲੱਗਣਾ ਬਿਲਕੁਲ ਵਾਜਿਬ ਹੈ, ਭਾਵੇਂ ਮਾਂ ਦੇ ਜਾਣ ਦਾ ਬਾਲ ਉਮਰ ਦੇ ਧੀ-ਪੁੱਤ ਨੂੰ ਜਾਂ ਜਵਾਨ
ਪੁੱਤ ਦੇ ਜਾਣ ਦਾ ਬੁੱਢੜੀ ਮਾਂ ਨੂੰ...
ਪਰ ਮੈਂ ਅੱਜ ਤਕ ਜਿਹਨਾਂ ਦੇ ਕਰੀਬ ਰਿਹਾ ਹਾਂ ਮਹਿਸੂਸ ਕਰਦਾ ਹਾਂ ਕਿ ਉਹ ਜਾਣ ਤੋਂ ਬਾਅਦ ਵੀ ਉਸੇ
ਤਰ੍ਹਾਂ ਮੇਰੇ ਨਾਲ ਹਨ ਜਿੱਦਾਂ ਉਹ ਆਪਣੀ ਸਰੀਰਕ ਵਜੂਦ ਦੀ ਕਾਇਮੀ ਵੇਲੇ ਸਨ, ਇਹ ਕੋਈ ਆਤਮਾਵਾਂ ਦਾ
ਵਿਸ਼ਾ ਨਹੀਂ ਨਾ ਹੀ ਕੋਈ ਪੁਨਰ-ਜਨਮ ਇਤਿਆਦਿਕ ਦੀ ਚਰਚਾ, ਬਲਕਿ ਗੱਲ ਹੈ ਵਿਚਾਰਕ ਹਸਤੀ ਦੀ ਜਿਸ ਦਾ
ਵਜੂਦ ਭਾਵੇਂ ਸਰੀਰਕ ਜਾਂ ਭਾਵਨਾਤਮਕਤਾ ਦੇ ਪਧਰ ਤੋਂ ਅਪਹੁੰਚ ਹੈ ਪਰ ਹੈ ਸਦੀਵ-ਕਾਲਿਕ |
ਉਹ ਸੱਜਣ ਜਿਹਨਾਂ ਦੀ ਕਦੇ ਮੈਂ ਨੇੜ੍ਹਤਾ ਮਾਣੀ ਸੀ ਤੇ ਹੁਣ ਸਰੀਰਕ ਰੂਪ ਵਿੱਚ ਉਹ ਭਾਵੇਂ ਮੇਰੇ
ਨੇੜ੍ਹੇ ਮੌਜੂਦ ਨਹੀਂ ਹਨ ਪਰ ਉਹਨਾਂ ਦਾ ਵਿਚਾਰਕ ਵਜੂਦ ਸਦਾ ਮੇਰੇ ਨਾਲ ਹੈ ਤੇ ਸਦਾ ਹੀ ਰਵ੍ਹੇਗਾ,
ਅਤੇ ਅਸਲ ਵਿੱਚ ਇਸ ਤੋਂ ਅਗਾਂਹ ਵੀ ਕੁਝ ਅਜਿਹਾ ਜੋੜ੍ਹ, ਅਜਿਹਾ ਰਿਸ਼ਤਾ ਵਜੂਦ ਵਿੱਚ ਹੈ ਜਿਸਨੂੰ
ਸ਼ਾਇਦ ਗਿਆਨ ਦੇ ਤੱਤਕਾਲੀਨ ਪਧਰ ਤੋਂ ਨਾ ਪਰਿਭਾਸ਼ਿਤ ਕੀਤਾ ਜਾ ਸਕੇ; ਸਰੀਰ, ਆਤਮਾ, ਆਸਤਿਕਤਾ,
ਨਾਸਤਿਕਤਾ, ਇਹ ਪਧਰ ਇਹਨਾਂ ਸਭ ਤੋਂ ਵੱਖਰਾ ਹੈ...
(ਕਵਲਦੀਪ ਸਿੰਘ ਕੰਵਲ)
(05/08/11)
ਅਮਰ ਜੀਤ ਸਿੰਘ ਚੰਦੀ
ਸਤਿਕਾਰ ਯੋਗ ਡਾ. ਇਕਬਾਲ ਸਿੰਘ ਢਿਲੋਂ ਜੀਓ, ਗੁਰ ਫਤਿਹ ਪਰਵਾਨ ਹੋਵੇ ਜੀ
ਤੁਹਾਡਾ ਪੱਤ੍ਰ ਪੜ੍ਹਨ ਦਾ ਸੁਭਾਗ ਪਰਾਪਤ ਹੋਇਆ। ਆਪ ਜੀ ਦੀ ਦੂਰ ਦੀ ਨਿਗਾਹ ਵਾਕਿਆ
ਹੀ ਬਹੁਤ ਤੇਜ਼ ਹੈ, ਜਿਸ ਰਾਹੀਂ ਦੂਸਰਿਆਂ ਨੂੰ ਕਹੀਆਂ ਗੱਲਾਂ, ਤੇਹਾਨੂੰ ਆਪਣੇ ਲਈ ਜਾਪਦੀਆਂ ਹਨ।
ਪਰ ਨੇੜੇ ਦੀ ਨਿਗਾਹ ਓਨੀ ਹੀ ਕਮਜ਼ੋਰ ਹੈ, ਜਿਸ ਰਾਹੀਂ ਤੁਹਾਡੇ ਨਾਲ ਕੀਤੀ ਗੱਲ, ਤੁਹਾਨੂੰ ਮਹੀਨਿਆਂ
ਤਕ ਵੀ ਨਜ਼ਰ ਨਹੀਂ ਆਉਂਦੀ। ਕਿਤੇ ਐਸਾ ਤਾਂ ਨਹੀਂ ਕਿ ਤੁਸੀ ਗਲਤ ਵੇਲੇ ਗਲਤ ਐਨਕ ਲਗਾ ਲੈਂਦੇ ਹੋਵੋ?
ਜ਼ਰਾ ਗੌਰ ਕਰ ਲੈਣਾ।
ਹੁਣ ੨-੮-੨੦੧੧ ਵਾਲਾ ਪੱਤ੍ਰ ਹੀ ਲੈਂਦੇ ਹਾਂ। ਪੱਤ੍ਰ ਵਿੱਚ ਪਹਿਲੀ ਗੱਲ “ਇਕ ਛੋਟੀ ਜਿਹੀ ਚੀਜ਼
ਸੋਚਣ ਦੀ” ਵੀਰਾਂ ਅਤੇ ਭੈਣਾ ਲਈ ਲਿਖੀ ਸੀ, ਜੋ ਤੁਹਾਨੂੰ ਨਜ਼ਰ ਨਹੀਂ ਆਈ। ਸ਼ਾਇਦ ਸਰਵਜੀਤ ਸਿੰਘ
ਵਾਙ, ਸੋਚਣਾ ਤੁਹਾਡੇ ਵੀ ਸਲੇਬਸ ਵਿੱਚ ਨਹੀਂ ਹੈ? ਪਰ ਦੂਸਰੀ ਗੱਲ ਜੋ ਤੁਹਾਡੇ ਲਈ ਸੀ, ਉਹ
ਤੁਹਾਨੂੰ ਵੀਰਾਂ-ਭੈਣਾਂ ਲਈ ਜਾਪੀ। ਤੁਸੀਂ ਤਾਂ ਇਸ ਗੱਲ ਨੂੰ ਸਮਝੇ ਬਗੈਰ ਹੀ ਲੋਹੇ ਲਾਖੇ ਹੋ ਗਏ,
ਜੇ ਸਮਝ ਲੈਂਦੇ ਤਾਂ ਤੁਸੀਂ ਗੁੱਸੇ ਵਿੱਚ ਆਪਣਾ ਕੀ ਹਾਲ ਕਰ ਲੈਂਦੇ? ਇਹ ਤੁਹਾਡਾ ਗੁਰੂ ਹੀ ਜਾਣੇ।
ਜੇ ਕਿਸੇ ਸਿੱਖ ਵਿਦਵਾਨ ਕਹਾਉਂਦੇ ਸ਼ਖਸ ਨੂੰ ਐਸੀ ਭਾਸ਼ਾ ਸੋਭਾ ਨਹੀਂ ਦਿੰਦੀ, ਤਾਂ ਕਿਸੇ ਸਿੱਖ
ਅਖਵਾਉਂਦੇ ਵਿਦਵਾਨ ਨੂੰ ਵੀ ਗੁਰੂ ਤੇ ਕਿੰਤੂ-ਪ੍ਰੰਤੂ ਕਰਨਾ ਸੋਭਾ ਨਹੀਂ ਦਿੰਦਾ। ਇਹ ਵੀ ਤੁਹਾਡੇ
ਸਮਝਣ ਦੀ ਗੱਲ ਹੈ। ਗੰਭੀਰ ਵਿਚਾਰਾਂ, ਗੰਭੀਰ ਬੰਦਿਆਂ ਨਾਲ ਹੀ ਹੁੰਦੀਆਂ ਹਨ, ਤੁਹਾਡੇ ਗਰਗਿਆਂ ਨਾਲ
ਨਹੀਂ। ਕਿਸੇ ਤੋਂ ਸਵਾਲ ਪੁੱਛਣ ਤੋਂ ਪਹਿਲਾਂ ਆਪਣੀਆਂ ਲਿਖਤਾਂ ਤੇ ਝਾਤੀ ਮਾਰ ਲਿਆ ਕਰੋ। ਇਹ ਜੋ
ਪਾਠਕ ਹਨ, ਇਹ ਸਭ ਕੁੱਝ ਜਾਣਦੇ ਹਨ। ਚੰਗੀ ਤਰ੍ਹਾਂ ਸਮਝਦੇ ਹਨ ਕਿ ਝੂਠ ਕੌਣ ਬੋਲ ਰਿਹਾ ਹੈ? ਅਤੇ
ਸੱਚ ਕੌਣ ਬੋਲ ਰਿਹਾ ਹੈ? ਦੋ-ਚਾਰ ਬੰਦਿਆਂ ਦਾ ਟੋਲਾ ਬਣਾ ਲੈਣ ਨਾਲ ਝੂਠ ਸੱਚ ਨਹੀਂ ਹੋ ਜਾਂਦਾ, ਨਾ
ਹੀ ਸੱਚ ਝੂਠ ਹੋ ਜਾਂਦਾ ਹੈ।
ਜੇ ਇੱਜ਼ਤ ਕਰਵਾਉਣਾ ਚਾਹੁੰਦੇ ਹੋ ਤਾਂ, ਤੱਥਾਂ ਤੇ ਆਧਾਰਿਤ ਗੱਲਾਂ ਲਿਖਿਆ ਕਰੋ, ਹਵਾਈ ਫਾਇਰ ਕਰਨੇ
ਛੱਡ ਦੇਵੋ। ਤੁਹਾਡੇ ਹਵਾਈ ਫਾਇਰਾਂ ਨੇ ਤਾਂ ਸਿੱਖ ਮਾਰਗ ਵਰਗੀ ਪੰਥਿਕ ਵੈਬਸਾਈਟ ਨੂੰ ਵੀ ਅਖਾੜਾ
ਬਣਾ ਦਿੱਤਾ ਹੈ।
ਅਮਰ ਜੀਤ ਸਿੰਘ ਚੰਦੀ ੫-੮-੨੦੧੧
(05/08/11)
ਗੁਰਮੇਲ ਸਿੰਘ ਸੰਧੂ, ਮਾਨਸਾ
ਵੀਰ
ਗੁਰਿੰਦਰਪਾਲ ਸਿੰਘ ਜੀ,
ਆਪ ਜੀ ਲਿਖਦੇ ਹੋ ਕਿ ਜਦ ਕੋਈ ਖੋਜੀ ਗੱਲ ਲਿਖਦਾ ਹੈ ਤਾਂ ਪਾਠਕ ਨੇ ਸਿਰਫ਼ ਸਹਿਮਤੀ
ਜਾਂ ਅਸਹਿਮਤੀ ਪ੍ਰਗਟਾਉਣੀ ਹੁੰਦੀ ਹ ਅਤੇ ਅਸਹਿਮਤੀ ਵਾਲੇ ਪਾਠਕ ਲਈ ਜ਼ਰੂਰੀ ਹੈ ਕਿ ਅਸਹਿਮਤੀ ਦਾ
ਕਾਰਨ ਦੱਸੇ ਅਤੇ ਆਪਣੇ ਮੱਤ ਦੇ ਸਬੂਤ ਵਜੋਂ ਦਲੀਲ ਦੇਵੇ। ਸ੍ਰੀ ਮਾਨ ਜੀਓ, ਆਪ ਜੀ ਪਾਠਕ ਕੋਲੋਂ
ਸਬੂਤ ਦੀ ਤਵੱਕੋ ਰੱਖਦੇ ਹੋ, ਇਹ ਬਿਲਕੁਲ ਜਾਇਜ਼ ਮੰਗ ਹੈ। ਪਰ ਜੇ ਕੋਈ ਬੰਦਾ ਆਪਣੀ ਕਿਆਸਅਰਾਈ ਜਾਂ
ਕਲੋਲ ਕਲਪਣਾ ਦਾ ਕੋਈ ਸਬੂਤ ਨਾ ਦੇਵੇ ਤਾਂ ਉਹ ਖੋਜੀ ਵਿਦਵਾਨ ਕਿਵੇਂ ਹੋਇਆ? ਸਬੂਤ ਨੂੰ ਸਬੂਤ ਨਾਲ
ਜਾਂ ਦਲੀਲ ਨੂੰ ਦਲੀਲ ਨਾਲ ਕੱਟਣ ਦੀ ਜ਼ਰੂਰਤ ਹੁੰਦੀ ਹੈ। ਕਲੋਲ ਕਲਪਣਾ ਨੂੰ ਗ਼ਲਤ ਸਿੱਧ ਕਰਨ ਲਈ
ਦਲੀਲ ਜਾਂ ਸਬੂਤ ਦੀ ਲੋੜ ਨਹੀਂ ਹੁੰਦੀ। ਡਾ. ਢਿਲੋਂ ਜੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਬਾਰੇ ਜਿਹੜਾ
ਮੱਤ ਡਗੇ ਦੀ ਚੋਟ ਲਾ ਕੇ ਪੇਸ਼ ਕੀਤਾ ਹੈ, ਉਸ ਦਾ ਸਬੂਤ, ਦਲੀਲ ਜਾਂ ਸੋਮਾਂ ਹਾਲੇ ਤੱਕ ਉਸ ਨੇ ਵਾਰ
ਵਾਰ ਪੁੱਛਣ `ਤੇ ਵੀ ਨਹੀਂ ਦੱਸਿਆ। ਜਦ ਤੱਕ ਉਹ ਆਪਣੇ ਮੱਤ ਦਾ ਸੋਮਾਂ ਨਹੀਂ ਦੱਸਦੇ ਉਦ ਤੱਕ
ਉਨ੍ਹਾਂ ਦਾ ਮੱਤ ਕਲੋਲ ਕਲਪਣਾ ਤੋਂ ਵਧੇਰੇ ਕੁੱਝ ਮਾਇਨੇ ਨਹੀਂ ਰੱਖਦਾ। ਵੀਰ ਹਰਦੇਵ ਸਿੰਘ ਜੰਮੂ ਨੇ
ਜੇ ਉਸ ਤੋਂ ਉਸਦੇ ਮੱਤ ਦਾ ਸੋਮਾਂ ਪੁਛਿਆ ਤਾਂ ਤੁਸੀਂ ਕਿਸੇ ਨੇ ਵੀ ਨਹੀਂ ਕਿਹਾ ਕਿ ਡਾ. ਢਿਲੋਂ ਜੀ
ਨੂੰ ਇਹ ਦੱਸਣਾ ਬਣਦਾ ਹੈ।
ਜੇ ਦਰਬਾਰ ਸਾਹਿਬ ਵਿੱਚ ਸੰਗਤ ਨਹੀਂ ਬੈਠ ਸਕਦੀ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਵਿੱਚ ਵੀ ਸੰਗਤ
ਜ਼ਿਆਦਾ ਨਹੀਂ ਬੈਠ ਸਕਦੀ। ਸਿਰਫ਼ ਸੰਗਤ ਦੇ ਬਹਿਣ ਕਰਕੇ ਸ੍ਰੀ ਅਕਾਲ ਤਖ਼ਤ ਦਾ ਨਿਰਮਾਣ ਨਹੀਂ ਹੋਇਆ।
ਸੰਗਤ ਤਾਂ ਹੁਣ ਵੀ ਸ੍ਰੀ ਅਕਾਲ ਤਖ਼ਤ ਸਾਹਬ ਦੇ ਅੰਦਰ ਨਹੀਂ ਬੈਠਦੀ। ਜੇ ਸਿਰਫ਼ ਦੀਵਾਨ ਹੀ ਲਾਉਣਾ
ਹੋਵੇ ਤਾਂ ਉਹ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਕਿਤੇ ਵੀ ਲਗਾਇਆ ਜਾ ਸਕਦਾ ਹੈ। ਮੰਜੀ ਸਾਹਿਬ
ਦੀ ਉਦਾਹਰਣ ਪੇਸ਼ ਹੈ। ਕਿਰਪਾ ਕਰਕੇ ਸਿੱਖ ਮਾਰਗ ਦਾ ਕੋਈ ਪਾਠਕ ਜਾਂ ਲੇਖਕ ਤਾਂ ਦੱਸੇ ਕਿ ਡਾ.
ਢਿਲੋਂ ਜੀਂ ਨੂੰ ਆਪਣੀਆਂ ਦੁਰਲੱਭ ਲਭਤਾਂ ਦਾ ਸੋਮਾਂ ਦੱਸਣ ਵਿੱਚ ਕੀ ਹਰਜ਼ ਹੈ?
ਧੰਨਵਾਦ ਸਾਹਿਤ,
ਗੁਰਮੇਲ ਸਿੰਘ ਸੰਧੂ, ਮਾਨਸਾ
(05/08/11)
ਸੇਵਕ ਸਿੰਘ ਮਚਾਕੀ
ਸਰਦਾਰ ਗੁਰਿੰਦਰਪਾਲ ਸਿੰਘ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ,
ਸ੍ਰਿ ਹਰਿਮੰਦਰ ਸਾਹਿਬ ਵਿੱਚ ਤੁਹਾਡੇ ਮੁਤਾਬਕ ਗੁਰੂ ਸਾਹਿਬ ਸਮੇਂ ਕੇਵਲ 25 ਜਾਂ 30
ਬੰਦੇ ਬੈਠ ਸਕਦੇ ਸਨ। ਮੈਂ ਅੱਜ ਦੁਪਹਿਰੇ ਮੱਥਾ ਟੇਕਣ ਗਿਆ ਸੀ ਤਾਂ ਦੇਖਿਆ ਕਿ ਸੰਗਤ ਬਹੁਤ ਜ਼ਿਆਦਾ
ਸੀ। ਰਾਗੀ ਸਿੰਘਾਂ ਦੇ ਪਿਛਲੇ ਪਾਸੇ ਪੰਦਰਾਂ ਸਿੰਘ ਬੈਠੇ ਸਨ। ਸਾਹਮਣੇ ਚੌਵੀ ਬੀਬੀਆਂ ਸਨ। ਏ ਸੀ
ਦੇ ਸਾਹਮਣੇ ਛੱਬੀ ਜਣੇ ਬੈਠੇ ਸਨ। ਖੂੰਜਿਆਂ ਵਿੱਚ ਸਤਾਰਾਂ ਸਿੰਘ ਤੇ ਬੀਬੀਆਂ ਬੈਠੇ ਸਨ। ਉਪਰਲੀ
ਮੰਜ਼ਲ `ਤੇ ਬੈਠੇ ਹੋਏ ਬਿਆਸੀ ਮਰਦ ਔਰਤਾਂ ਬਿਰਾਜ਼ਮਾਨ ਸਨ। ਨਿੱਕੇ ਬੱਚੇ ਗਿਣੇ ਨਹੀਂ। ਵੱਡੀ ਬੀੜ
ਸਾਹਿਬ ਦੇ ਮੋਹਰੇ ਨੌ ਮਰਦ ਅਤੇ ਸੱਤ ਬੀਬੀਆਂ ਬੈਠੀਆਂ ਸਨ। ਛੋਟੀ ਪਰਿਕਰਮਾਂ ਵਿੱਚ ਸਾਰੇ ਪਾਸੇ
ਤੇਤੀ ਜਣੇ ਬੈਠੇ ਸਨ। ਸਰਦੀਆਂ ਵਿੱਚ ਜਾਂ ਸਵੇਰੇ ਸ਼ਾਮੀ ਇਹ ਸਾਰੀ ਭਰ ਜਾਂਦੀ ਹੈ ਤੇ ਦੋ ਸੌ ਦੇ
ਕਰੀਬ ਸੰਗਤ ਬੈਠ ਸਕਦੀ ਹੈ। ਪੁਰਾਣੇ ਸਮਿਆਂ ਵਿੱਚ ਜਦੋਂ ਅੰਦਰ ਪਿੱਤਲ ਦੀ ਰੇਲਿੰਗ ਨਹੀਂ ਹੁੰਦੀ ਸੀ
ਤਾਂ ਸੰਗਤ ਅੰਦਰ ਵੀ ਹੁਣ ਨਾਲੋਂ ਵੱਧ ਬੈਠ ਸਕਦੀ ਸੀ। ਪੁਰਾਣੇ ਸਮਿਆਂ ਵਿੱਚ ਪੁਲ ਦੇ ਰਸਤੇ ਵਿੱਚ
ਵੀ ਸੰਗਤ ਬੈਠ ਜਾਇਆ ਕਰਦੀ ਸੀ। ਛੇਵੇਂ ਪਾਤਸ਼ਾਹ ਦੇ ਸਮੇਂ ਜਦੋਂ ਸਿੱਖ ਬਣਨਾ ਤੇ ਦਰਬਾਰ ਸਾਹਿਬ
ਆਉਣਾ ਬਹੁਤਾ ਸੁਖੱਲਾ ਨਹੀਂ ਸੀ। ਉਨ੍ਹਾਂ ਦਿਨਾਂ ਵਿੱਚ ਪੰਜ ਕੁ ਸੌ ਦੇ ਕਰੀਬ ਸੰਗਤ ਦਰਬਾਰ ਸਾਹਿਬ
ਦੇ ਅੰਦਰ ਬਿਰਾਜ਼ ਸਕਦੀ ਸੀ ਜੌ ਕਾਫ਼ੀ ਸੀ। ਇਸ ਕਰਕੇ ਤੁਸੀਂ ਆਪਣੀ ਜਾਣਕਾਰੀ ਵਿੱਚ ਵਾਧਾ ਕਰੋ ਤੇ
ਮੁੜ ਕੇ ਅਕਾਲ ਤਖ਼ਤ ਸਾਹਿਬ ਦੇ ਵਿਰੁਧ ਕੋਈ ਹੋਰ ਢੁਚਰ ਦਾ ਨਿਰਮਾਣ ਕਰੋ ਜੀ।
ਖਿਮਾ ਕਰਨੀ ਜੀ,
ਸੇਵਕ ਸਿੰਘ ਮਚਾਕੀ ਮੋ: 93761228889
(05/08/11)
ਕਿਰਪਾਲ ਸਿੰਘ ਬਠਿੰਡਾ
ਡਾ: ਢਿੱਲੋਂ ਵਲੋਂ ‘ਉੱਚਾ ਦਰ---` ਡੇਰੇ ਦਾ ਕੀਤਾ ਵਿਸ਼ਲੇਸ਼ਣ ਬਹੁਤ ਵਧੀਆ ਪਰ
ਪਹੁੰਚ ਗਲਤ
ਡਾ: ਇਕਬਾਲ ਸਿੰਘ ਢਿੱਲੋਂ ਨੇ ਆਪਣੇ ਤਾਜ਼ਾ ਲੇਖ ‘ਬਾਬਾ ਨਾਨਕ ਬਨਾਮ ਉੱਚਾ
ਦਰ---` ਵਿੱਚ ਬਾਬਾ ਨਾਨਕ ਦੇ ਨਾਮ `ਤੇ ਬਣਾਏ ਜਾ ਰਹੇ ਇਸ ਡੇਰੇ ਦਾ ਸਿੱਖ ਮੱਤ `ਤੇ ਪੈਣ ਵਾਲੇ
ਪ੍ਰਭਾਵ ਦਾ ਬਹੁਤ ਹੀ ਸੋਹਣੇ ਢੰਗ ਨਾਲ ਵਿਸ਼ਲੇਸ਼ਣ ਕੀਤਾ ਹੈ ਪਰ ਇਸ ਪੈਣ ਵਾਲੇ ਮਾੜੇ ਪ੍ਰਭਾਵ ਤੋਂ
ਬਚਣ ਲਈ ਉਨ੍ਹਾਂ ਵਲੋਂ ਸੁਝਾਇਆ ਗਿਆ ਉਪਾਅ ਭਾਵ ਉਨ੍ਹਾਂ ਦੀ ਪਹੁੰਚ ਗਲਤ ਹੈ। ਉਨ੍ਹਾਂ ਵਲੋਂ ਕੀਤੇ
ਗਏ ਵਿਸ਼ਲੇਸ਼ਣ ਨਾਲ ਮੇਰਾ ਸਹਿਮਤ ਹੋਣਾ ਤਾਂ ਸੁਭਾਵਕ ਹੀ ਹੈ ਕਿਉਂਕਿ ਮੈਂ ਖ਼ੁਦ ਅਜੇਹੇ ਵੀਚਾਰ ਅੱਜ
ਤੋਂ ਦੋ ਸਾਲ ਪਹਿਲਾਂ ਤੋਂ ਹੀ ਲਗਾਤਾਰ ਦੇ ਰਿਹਾ ਸੀ। ਇਸ ਲਈ ਉਨ੍ਹਾਂ ਦੇ ਉਸ ਸੁਝਾਉ, ਜਿਸ ਨਾਲ
ਮੇਰੀ ਅਸਹਿਮਤੀ ਹੈ, ਉਸ ਸਬੰਧੀ ਗੱਲ ਕਰਨ ਲਈ ਥੋਹੜੀ ਭੂਮਿਕਾ ਤਿਆਰ ਬੰਨ੍ਹਣ ਲੱਗਾ ਹਾਂ।
ਪੰਜਾਬ ਵਿੱਚ ਵਧ ਰਹੇ ਡੇਰਾਵਾਦ ਅਤੇ ਦੇਹਧਾਰੀ ਗੁਰੂਡੰਮ ਦੇ ਪਸਾਰੇ ਦੀ
ਰੋਕਥਾਮ ਲਈ ਕੁੱਝ ਵਿਦਵਾਨਾਂ ਦੇ ਮਨ ਵਿੱਚ ਇਹ ਖ਼ਿਆਲ ਆਇਆ ਕਿ ਦੇਹਧਾਰੀਆਂ ਦੇ ਚੇਲੇ ਜਦੋਂ ਸਾਨੂੰ
ਇਹ ਸਵਾਲ ਪੁਛਦੇ ਹਨ ਕਿ ਜੇ ਸਿੱਖਾਂ ਦੇ ੧੦ ਦੇਹਧਾਰੀ ਗੁਰੂ ਹੋਏ ਹਨ ਤਾਂ ਅੱਜ ਦੇਹਧਾਰੀ ਗੁਰੂਆਂ
ਦਾ ਵਿਰੋਧ ਉਹ ਕਿਸ ਅਧਾਰ `ਤੇ ਕਰਦੇ ਹਨ? ਤਾਂ ਇਸ ਗੱਲ ਦਾ ਉਨ੍ਹਾਂ ਕੋਲ ਕੋਈ ਜਵਾਬ ਨਹੀਂ ਹੁੰਦਾ।
ਇਸ ਸਵਾਲ ਦਾ ਜਵਾਬ ਗੁਰਮਤਿ ਅਨੁਸਾਰ ਲੱਭਣ ਦੀ ਥਾਂ ਉਨ੍ਹਾਂ ਵਿਦਵਾਨਾਂ ਦੇ ਮਨ ਵਿੱਚ ਇਹ ਖਿਆਲ ਆਇਆ
ਕਿ ੧੦ ਗੁਰੂਆਂ ਨੂੰ ਗੁਰੂ ਕਹਿਣਾ ਹੀ ਗਲਤ ਹੈ ਕਿਉਂਕਿ ਜੇ ਗੁਰੂ ਨਾਨਕ ਨੇ ਆਪਣਾ ਗੁਰੂ ‘ਸ਼ਬਦ` ਨੂੰ
ਮੰਨਿਆ ਹੈ ਤੇ ਸਾਨੂੰ ਵੀ ਸ਼ਬਦ ਗੁਰੂ ਦੇ ਲੜ ਹੀ ਲਾਇਆ ਹੈ, ਤੇ ਆਪਣੇ ਆਪ ਨੂੰ ਕਦੀ ਵੀ ਗੁਰੂ ਨਹੀਂ
ਲਿਖਿਆ, ਤਾਂ ਸਾਨੂੰ ਵੀ ਉਨ੍ਹਾਂ ਨੂੰ ਗੁਰੂ ਨਹੀਂ ਕਹਿਣਾ ਚਾਹੀਦਾ। ਇਸੇ ਸੋਚ ਅਧੀਨ ‘ਉਚਾ ਦਰ…. `
ਦੇ ਡੇਰੇਦਾਰ ਨੇ ਗੁਰੂ ਨਾਨਕ ਨੂੰ ਬਾਬਾ ਨਾਨਕ ਕਹਿਣਾ ਸ਼ੁਰੂ ਕਰ ਦਿੱਤਾ ਤੇ (ਪਰਵਾਰ ਵਾਲਿਆਂ) ਨੇ
ਨਾਨਕ ਪਾਤਸ਼ਾਹ। ਗੁਰੂ ਨਾਨਕ ਲਈ ਦਿੱਤੇ ਗਏ ਇਨ੍ਹਾਂ ਦੋਵਾਂ ਵਿਸ਼ੇਸ਼ਣ ਪਦਾਂ ਦਾ ਡਾ: ਇਕਬਾਲ ਸਿੰਘ
ਢਿੱਲੋਂ ਨੇ ਬਾਦਲੀਲ ਖੰਡਨ ਕੀਤਾ ਤੇ ਉਨ੍ਹਾਂ ਲਈ ‘ਗੁਰੂ` ਪਦ ਵਰਤੇ ਜਾਣ ਨੂੰ ਹੀ ਠੀਕ ਦੱਸਿਆ। ਉਹ
ਖ਼ੁਦ ਵੀ ਉਨ੍ਹਾਂ ਲਈ ‘ਸ਼੍ਰੀ ਗੁਰੂ ਨਾਨਕ ਦੇਵ ਜੀ` ਸ਼ਬਦ ਬੜੇ ਸਤਿਕਾਰ ਲਈ ਵਰਤ ਰਹੇ ਹਨ। ਮੈਂ
ਉਨ੍ਹਾਂ ਦੇ ਲੇਖ ਦੇ ਇਸ ਭਾਗ ਦਾ ਵੀ ੧੦੦% ਸਮਰਥਨ ਕਰਦਾ ਹਾਂ।
‘ਉਚਾ ਦਰ…. ` ਦੇ ਡੇਰੇਦਾਰ ਵਲੋਂ ਗੁਰੂ ਨਾਨਕ ਦੀ ਬਾਣੀ ਦੀ ਅਸਲ ਪੋਥੀ
ਸ਼੍ਰੀ ਚੰਦੀਆਂ ਵਲੋਂ ਸਾੜੇ ਜਾਣ ਦੀ ਦਿੱਤੀ ਜਾ ਰਹੀ ਬੇਹੂਦਾ ਦਲੀਲ ਦਾ ਖੰਡਨ ਕਰਦਿਆਂ ਡਾ: ਢਿੱਲੋਂ
ਸਾਹਿਬ ਲਿਖ ਰਹੇ ਹਨ: “
ਫਿਰ
‘ਉਚਾ ਦਰ…. ` ਦੇ ਡੇਰੇਦਾਰ ਵੱਲੋਂ ਇਹ ਕਿਵੇਂ ਪਰਚਾਰਿਆ ਜਾ ਰਿਹਾ ਹੈ ਕਿ ਗੁਰੂ ਜੀ ਦੀ ਬਾਣੀ ਦੀ
‘ਅਸਲੀ ਪੋਥੀ` ਲਭਣ ਦੀ ਲੋੜ ਪੈ ਗਈ ਹੈ ਜਦੋਂ ਕਿ ਸ੍ਰੀ ਆਦਿ ਗ੍ਰੰਥ ਦੇ ਤਿਆਰ ਹੋ ਜਾਣ ਪਿੱਛੋਂ ਉਸ
‘ਅਸਲੀ ਪੋਥੀ` ਦੇ ਖਰੜੇ ਦੀ ਕੋਈ ਮਹੱਤਤਾ ਅਤੇ ਪ੍ਰਸੰਗਤਾ ਹੀ ਨਹੀਂ ਰਹਿ ਜਾਂਦੀ। ਖੁਸ਼ਕਿਸਮਤੀ ਨਾਲ
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਮੁੱਚੀ ਬਾਣੀ ਪਵਿੱਤਰ ਗ੍ਰੰਥ ਜੀ ਦੀ ਅਜੋਕੀ ਬੀੜ ਰਾਹੀਂ ਭਲੀ-ਭਾਂਤ
ਉਪਲਭਦ ਹੈ ਅਤੇ ਅੱਜ ਉਹਨਾਂ ਵਾਲੀ ਆਪਣੀ ਪੋਥੀ ਦੇ ਖਰੜੇ ਦੀ ਕੋਈ ਜ਼ਰੂਰਤ ਹੀ ਨਹੀਂ ਰਹਿ ਜਾਂਦੀ।
ਡਾ: ਸਾਹਿਬ ਦੇ ਇਸ ਵੀਚਾਰ ਨਾਲ ਵੀ ਮੈਂ ਪੂਰੀ ਤਰ੍ਹਾਂ ਸਹਿਮਤ ਹਾਂ। ਉਹ
ਅੱਗੇ ਲਿਖਦੇ ਹਨ:
‘
ਉੱਚਾ
ਦਰ` ਡੇਰੇ ਦੇ ਸੰਕਲਪ ਦਾ ਮੁਖ ਅਧਾਰ ਸਿਖ ਸ਼ਰਧਾਲੂਆਂ ਅਤੇ ਵਿਦਵਾਨਾਂ ਦੇ ਉਸ ਵਿਚਾਰ ਤੇ ਟਿਕਿਆ
ਹੋਇਆ ਹੈ ਜਿਸ ਰਾਹੀਂ ਉਹ ਕਰਤਾਰਪੁਰੀ ਬੀੜ ਨੂੰ ਸ੍ਰੀ ਗੁਰੂ ਗ੍ਰੰਥ ਜੀ ਦਾ ਦਰਜਾ ਦੇ ਰਹੇ ਹਨ।
ਜਿਵੇਂ ਕਿ ਇਹ ਸਭ ਨੂੰ ਪਤਾ ਹੈ ਕਿ ਕਰਤਾਰਪੁਰੀ ਬੀੜ ਕੇਵਲ ਇੱਕ ਉਤਾਰਾ ਹੀ ਨਹੀਂ ਸਗੋਂ ਇੱਕ
ਜਾਅਲ੍ਹੀ ਗ੍ਰੰਥ ਹੈ। ਇਸ ਬੀੜ ਨੂੰ ਸਿੱਖ ਮੱਤ ਦੇ ਮੁੱਢਲੇ ਗ੍ਰੰਥ ਵਜੋਂ ਮਾਨਤਾ ਦੇਣ ਨਾਲ ‘ਉਚਾ
ਦਰ` ਡੇਰੇ ਦੇ ਮੁਖੀ ਨੂੰ ਇਹ ਦਾਵਾ ਕਰਨ ਦਾ ਮੌਕਾ ਮਿਲਦਾ ਹੈ ਕਿ ਸਿਖ ਮੱਤ ਦਾ ਗ੍ਰੰਥ ਜਿਸਨੂੰ ਉਹ
ਗੁਰੂ ਦਾ ਦਰਜਾ ਦਿੰਦੇ ਹਨ ਖੁਦ ਹੀ (ਕਰਤਾਰਪੁਰੀ ਬੀੜ ਦੇ ਤੌਰ ਤੇ ਜਾਂ ਇਸ ਦੇ ਉਤਾਰੇ ਦੇ ਤੌਰ ਤੇ)
ਪ੍ਰਮਾਣਿਕ ਨਹੀਂ ਹੈ। ਜੇਕਰ ਸਿੱਖਾਂ ਵੱਲੋਂ ਇਹ ਮੱਤ ਪੇਸ਼ ਕੀਤਾ ਜਾਵੇ ਕਿ ਉਹਨਾਂ ਦੇ ਧਾਰਮਿਕ
ਗ੍ਰੰਥ ਦੀ ਪਰਚਲਤ ਬੀੜ ਕਰਤਾਰਪੁਰੀ ਬੀੜ ਦਾ ਉਤਾਰਾ ਮਾਤਰ ਨਹੀਂ ਸਗੋਂ ਇਹ ਉਨ੍ਹੀਵੀਂ ਸਦੀ ਵਿੱਚ
ਲਿਖਾਰੀਆਂ ਦੀ ਮਿਹਨਤ ਨਾਲ ਹੋਂਦ ਵਿੱਚ ਆਇਆ ਹੈ ਜੋ ਉਹਨਾਂ ਨੇ ਵੱਖ-ਵੱਖ ਸਰੋਤਾਂ ਤੋਂ ਜਾਣਕਾਰੀ ਲੈ
ਕੇ ਸੰਪੂਰਨ ਕੀਤਾ ਹੈ ਭਾਵੇਂ ਕਿ ਇਸ ਵਿੱਚ ਜਾਣੇ-ਅਣਜਾਣੇ ਰਾਗਮਾਲਾ ਅਤੇ ਕੁੱਝ ਹੋਰ ਅਣਚਾਹੇ ਅੰਸ਼
ਕਰਤਾਰਪੁਰੀ ਬੀੜ ਵਿੱਚੋਂ ਵੀ ਆ ਗਏ ਹਨ ਜੋ ਕਿ ਸਹਿਜੇ ਹੀ ਦੂਰ ਕੀਤੇ ਜਾ ਸਕਦੇ ਹਨ ਤਾਂ ‘ਉੱਚਾ ਦਰ`
ਡੇਰੇ ਦੇ ਮੁਖੀ ਨੂੰ ਪਰਚਲਤ ਬੀੜ ਦੀ ਪ੍ਰਮਾਣਿਕਤਾ ਤੇ ਉਂਗਲੀ ਉਠਾਉਣ ਦਾ ਮੌਕਾ ਨਹੀਂ ਮਿਲੇਗਾ।
ਕਰਤਾਰਪੁਰੀ ਬੀੜ ਗੈਰ ਸਿੱਖ ਅਤੇ ਸਵਾਰਥੀ ਤੱਤਾਂ ਵੱਲੋਂ ਸਿਖ ਮੱਤ ਵਿੱਚ ਨਾਜਾਇਜ਼ ਤੌਰ `ਤੇ ਅਖੌਤੀ
ਅਕਾਲ ਤਖਤ ਵਾਂਗ ਹੀ ਘਸੋੜੀ ਹੋਈ ਹੈ। ਜੇਕਰ ਸਿਖ ਜਗਤ ਕਰਤਾਰਪੁਰੀ ਬੀੜ ਨੂੰ ਮੂਲੋਂ ਹੀ ਨਕਾਰ
ਦਿੰਦਾ ਹੈ ਤਾਂ ‘ਉਚਾ ਦਰ` ਡੇਰੇ ਦੇ ਸਾਰੇ ਸੰਕਲਪ ਵਿੱਚੋਂ ਫੂਕ ਨਿਕਲ ਸਕਦੀ ਹੈ ਨਹੀਂ ਤਾਂ ਸਿਖ
ਜਗਤ ਨੂੰ ਅਖੌਤੀ ‘ਪ੍ਰਥਮ ਗ੍ਰੰਥ` ਅਤੇ ਇਸ ਡੇਰੇ ਵੱਲੋਂ ਫੈਲਾਈ ਜਾਣ ਵਾਲੀ ਮਨਮੱਤ ਦਾ ਸਾਹਮਣਾਂ
ਕਰਨ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ। “
ਮੈਂ ਸਮਝਦਾ ਹਾਂ ਕਿ ‘ਉੱਚਾ ਦਰ…` ਡੇਰੇ ਦੇ ਖਿਲਾਫ ਕੋਈ ਸੰਘਰਸ਼ ਸ਼ੁਰੂ ਕਰਨ
ਜਾਂ ਉਸ ਦਾ ਮੁਕਾਬਲਾ ਕਰਨ ਲਈ ਡਾ: ਇਕਬਾਲ ਸਿੰਘ ਢਿੱਲੋਂ ਵਲੋਂ ਦਿੱਤਾ ਗਿਆ ਉਕਤ ਸੁਝਾਉ ਤਰਕਸੰਗਤ
ਨਹੀਂ ਹੈ ਕਿਉਂਕਿ ਇਸ ਦੀ ਪਹੁੰਚ ਹਾਂ ਪੱਖੀ ਹੋਣ ਦੀ ਬਜ਼ਾਏ, ਗੁਰੂ ਨਾਨਕ ਨੂੰ ਬਾਬਾ ਨਾਨਕ ਤੇ ਨਾਨਕ
ਪਤਾਸ਼ਾਹ ਕਹਿਣ ਵਾਲਿਆਂ ਵਾਂਗ ਨਾਂਹ ਪੱਖੀ ਸੋਚ `ਤੇ ਅਧਾਰਤ ਹੋਣ ਕਰਕੇ, ਇਹ ਉਸੇ ਤਰ੍ਹਾਂ ਹੀ ਰੱਦ
ਕਰਨਾ ਯੋਗ ਹੈ ਜਿਵੇਂ ਡਾ: ਢਿੱਲੋਂ ਨੇ ਦੂਸਰੀ ਧਿਰ ਵਲੋਂ ਗੁਰੂ ਨਾਨਕ ਲਈ ਬਾਬਾ ਜਾਂ ਪਾਤਸ਼ਾਹ ਕਹੇ
ਜਾਣ ਨੂੰ ਰੱਦ ਕੀਤਾ ਹੈ। ਜਿਸ ਤਰ੍ਹਾਂ ਡਾ: ਢਿੱਲੋਂ ਨੇ ਬਹੁਤ ਵਧੀਆ ਦਲੀਲ ਦਿੱਤੀ ਹੈ ਕਿ ‘
ਸ੍ਰੀ
ਆਦਿ ਗ੍ਰੰਥ ਦੇ ਤਿਆਰ ਹੋ ਜਾਣ ਪਿੱਛੋਂ ਉਸ ‘ਅਸਲੀ ਪੋਥੀ` ਦੇ ਖਰੜੇ ਦੀ ਕੋਈ ਮਹੱਤਤਾ ਅਤੇ
ਪ੍ਰਸੰਗਤਾ ਹੀ ਨਹੀਂ ਰਹਿ ਜਾਂਦੀ` ਠੀਕ ਉਸੇ
ਤਰ੍ਹਾਂ ਜਦੋਂ ਕਿ ਉਹ ਖ਼ੁਦ ਹੀ ਇਹ ਮੰਨਦੇ ਹਨ ਕਿ ‘ਧਾਰਮਿਕ
ਗ੍ਰੰਥ ਦੀ ਪਰਚਲਤ ਬੀੜ ਕਰਤਾਰਪੁਰੀ ਬੀੜ ਦਾ ਉਤਾਰਾ ਮਾਤਰ ਨਹੀਂ ਸਗੋਂ ਇਹ ਉਨ੍ਹੀਵੀਂ ਸਦੀ ਵਿੱਚ
ਲਿਖਾਰੀਆਂ ਦੀ ਮਿਹਨਤ ਨਾਲ ਹੋਂਦ ਵਿੱਚ ਆਇਆ ਹੈ ਜੋ ਉਹਨਾਂ ਨੇ ਵੱਖ-ਵੱਖ ਸਰੋਤਾਂ ਤੋਂ ਜਾਣਕਾਰੀ ਲੈ
ਕੇ ਸੰਪੂਰਨ ਕੀਤਾ ਹੈ`।
(
ਨੋਟ:
ਇਸ ਲੇਖ ਵਿੱਚ ਡਾ: ਢਿੱਲੋਂ ਵਲੋਂ ਇੱਕ ਦੋ ਥਾਵਾਂ `ਤੇ ਸ਼੍ਰੀ ਗੁਰੂ ਗੁਰੂ ਗ੍ਰੰਥ ਸਾਹਿਬ ਲਿਖੇ
ਜਾਣਾ ਵੀ ਸ਼ੁਭ ਸੰਕੇਤ ਹੀ ਹੈ ਕਿਉਂਕਿ ਹੁਣ ਤੱਕ ਉਹ ਇਸ ਨੂੰ ਗੁਰੂ ਮੰਨਣ ਤੋਂ ਹੀ ਇਨਕਾਰੀ ਸਨ ਤੇ
ਇਸ ਨੂੰ ਮਤਾਰ ਧਾਰਮਿਕ ਪੁਤਸਕ ਜਾਂ ਸ਼੍ਰੀ ਗ੍ਰੰਥ ਜੀ ਹੀ ਲਿਖਦੇ ਸਨ)
ਇਹ ਮੰਨ ਲੈਣ ਪਿੱਛੋਂ ਡਾ: ਸਾਹਿਬ ਵਲੋਂ ਹੀ ਦਿੱਤੇ ਆਪਣੇ ਉਕਤ ਤਰਕ ਨੂੰ
ਖੁਦ ਆਪਣੇ `ਤੇ ਵੀ ਲਾਗੂ ਕਰਦੇ ਹੋਏ ਕਹਿਣਾ ਤਾਂ ਇਹ ਚਾਹੀਦਾ ਸੀ ਕਿ ਲਿਖਾਰੀਆਂ ਦੀ ਮਿਹਨਤ ਨਾਲ
ਹੋਂਦ ਵਿੱਚ ਆਏ ਗੁਰੂ ਗ੍ਰੰਥ ਸਾਹਿਬ ਜੀ ਦੇ ਮੌਜੂਦਾ ਸਰੂਪ ਪਿੱਛੋਂ ਹੁਣ ਕਰਤਾਰਪੁਰੀ ਬੀੜ ਸਮੇਤ
ਕਿਸੇ ਵੀ ਹੋਰ ਬੀੜ ਦੀ ਮਹਤਤਾ ਹੀ ਨਹੀਂ ਹੈ ਤੇ ਹੁਣ ਗੁਰੂ ਗ੍ਰੰਥ ਸਾਹਿਬ ਜੀ ਦੇ ਮੌਜੂਦਾ ਸਰੂਪ
`ਤੇ ਕਿਸੇ ਨੂੰ ਵੀ ਕਿੰਤੂ ਕਰਨ ਦਾ ਕੋਈ ਅਧਿਕਾਰ ਨਹੀਂ ਹੈ, ਬੇਸ਼ੱਕ ਉਤਾਰੇ ਅਤੇ ਛਪਾਈ ਦੌਰਾਨ
ਰਹੀਆਂ ਤਰੁਟੀਆਂ ਤੇ ਰਾਗਮਾਲਾ ਜਿਸ ਸਬੰਧੀ ਪੰਥ ਇੱਕ ਮੱਤ ਨਹੀਂ ਹੈ ਨੂੰ ਦੂਰ ਕਰਨ ਲਈ ਵਿਦਵਾਨਾਂ
ਦਾ ਇੱਕ ਪੈਨਲ ਬਣਾ ਕੇ ਇਸ ਦਾ ਜਲਦੀ ਫੈਸਲਾ ਕਰਨਾ ਚਾਹੀਦਾ ਹੈ। ਉਨ੍ਹਾਂ ਦੇ ਇਸ ਸੁਝਾਉ ਦਾ ਮੇਰੇ
ਸਮੇਤ ਪੰਥ ਦੇ ਵੱਡੇ ਹਿੱਸੇ ਨੇ ਸਵਾਗਤ ਤੇ ਸਮਰਥਨ ਕਰਨਾ ਸੀ ਪਰ ਉਹ ਇਹ ਸਹੀ ਰਾਹ ਚੁਣਨ ਦੀ ਬਜ਼ਾਏ
ਕਰਤਾਰਪੁਰੀ ਬੀੜ ਨੂੰ ਨਕਲੀ ਤੇ ਜ਼ਾਲ੍ਹੀ ਕਹਿਣ ਦੇ ਉਲਟੇ ਰਸਤੇ ਪੈ ਕੇ ਨਾਂਹ ਵਾਚਕ ਵੀਚਾਰਧਾਰਾ ਦੇ
ਰਹੇ ਹਨ। ਇਸ ਵਿਵਾਦ ਵਿੱਚੋਂ ਜਿੱਥੇ ‘ਉੱਚਾ ਦਰ…` ਡੇਰੇ ਦੇ ਡੇਰੇਦਾਰ ਜਿਸ ਦਾ ਡਾ: ਢਿੱਲੋਂ ਵਿਰੋਧ
ਕਰਨਾ ਚਾਹ ਰਹੇ ਹਨ ਨੂੰ ਨੁਕਸਾਨ ਹੋਣ ਦੀ ਥਾਂ ਲਾਭ ਮਿਲ ਰਿਹਾ ਹੈ ਉਥੇ ਦਸਮ ਗ੍ਰੰਥ ਹਮਾਇਤੀਆਂ ਦੇ
ਇਸ ਦੋਸ਼ ਨੂੰ ਵੀ ਬਲ ਮਿਲ ਰਿਹਾ ਹੈ ਕਿ ਅਖੌਤੀ ਜਾਗਰੂਕਤਾ ਦੇ ਨਾਮ `ਤੇ ਇਹ ਦਸਮ ਗ੍ਰੰਥ ਤੋਂ ਬਾਅਦ,
ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਰੱਦ ਕਰਨਗੇ!
ਕਰਤਾਰਪੁਰੀ ਬੀੜ ਲਈ ਜਿਸ ਤਰ੍ਹਾਂ ਦੀ ਨਕਲੀ ਤੇ ਜ਼ਾਲ੍ਹੀ ਵਿਸ਼ੇਸ਼ਣਾਂ ਵਾਲੀ
ਸ਼ਬਦਾਵਲੀ ਡਾ: ਢਿੱਲੋਂ ਵਲੋਂ ਵਰਤੀ ਜਾ ਰਹੀ ਹੈ ਤੇ ਇਸਦਾ ਵਿਰੋਧ ਕਰ ਰਹੇ ਪਾਠਕਾਂ ਲੇਖਕਾਂ ਲਈ ਇਸ
ਦੇ ਸਮਰਥਕਾਂ ਖਾਸਕਰ ਸ: ਗੁਰਇੰਦਰ ਸਿੰਘ ਪਾਲ ਤੇ ਸ: ਸਰਬਜੀਤ ਸਿੰਘ ਸੈਕਰਾਮੈਂਟੋ ਵਲੋਂ ਕੁਰਖਤ
ਭਾਸ਼ਾ ਦੀ ਵਰਤੋਂ ਕੀਤੀ ਜਾ ਰਹੀ ਹੈ ਉਸ ਤੋਂ ਜ਼ਾਹਰ ਹੈ ਕਿ ਇਸ ਚਰਚਾ ਵਿੱਚੋਂ ‘
ਬੋਲਤ
ਬੋਲਤ ਬਢਹਿ ਬਿਕਾਰਾ।। ` (੮੭੦) ਦੇ ਗੁਰ ਫ਼ੁਰਮਾਨ
ਅਨੁਸਾਰ ਕੁੱਝ ਹਾਸਲ ਹੋਣ ਦੀ ਥਾਂ ਨੁਕਸਾਨ ਬਹੁਤਾ ਹੋਣ ਦੀ ਸੰਭਾਵਨਾ ਹੈ। ਜਿਹੜੇ ਮੇਰੇ ਵਰਗੇ ਇਸ
ਗੱਲ ਨਾਲ ਸਹਿਮਤ ਹੋ ਸਕਦੇ ਸਨ ਕਿ ਬੀੜ ਦੇ ਉਤਾਰੇ ਜਾਂ ਛਪਾਈ ਦੌਰਨ ਹੋਈਆਂ ਗਲਤੀਆਂ ਦਾ ਸੁਧਾਰ ਕਰ
ਲੈਣਾ ਚਾਹੀਦਾ ਹੈ ਉਹ ਵੀ ਮੁੜ ਸੋਚਣ ਲਈ ਮਜ਼ਬੂਰ ਹੋ ਰਹੇ ਹਨ ਕਿ ਸੁਧਾਈ ਦੇ ਨਾਮ `ਤੇ ਜੇ ਕਰ ਇੱਕ
ਬਾਰ ਬੀੜ ਦੀ ਜਿਲਦ ਖੁਲ੍ਹ ਗਈ ਤਾਂ ਅਸੀਂ ਇਸ ਦਾ ਉਹ ਹਾਲ ਕਰ ਦੇਣਾ ਹੈ ਜਿਹੜਾ ਕੁੱਤਿਆਂ ਅੱਗੇ
ਗੁਰੂ ਸਾਹਿਬ ਜੀ ਵਲੋਂ ਮਿੱਠੇ ਚੌਲਾਂ ਦਾ ਕੜਾਹਾ ਰੱਖ ਕੇ ਵਰਤਾਏ ਕੌਤਕ ਦੌਰਾਨ ਕੁੱਤਿਆਂ ਨੇ ਚੌਲਾਂ
ਦਾ ਕਰ ਦਿੱਤਾ ਸੀ। ਸਰਵਜੀਤ ਸਿੰਘ ਜੀ ਵਾਰ ਵਾਰ ਹਰ ਗੁਰਸਿੱਖ `ਤੇ ਇਹੋ ਪ੍ਰਸ਼ਨ ਦੁਹਰਾ ਰਹੇ ਹਨ ਕਿ
ਜੇ ਤੁਸੀਂ ਕਰਤਾਰਪੁਰੀ ਬੀੜ ਨੂੰ ਅਸਲੀ ਮੰਨ ਰਹੇ ਹੋ ਤਾਂ ਤੁਹਾਨੂੰ ਕੀ ਅਧਿਕਾਰ ਹੈ ਕਿ ਰਾਗਮਾਲਾ
ਨੂੰ ਗੁਰਬਾਣੀ ਮੰਨਣ ਤੋਂ ਨਾਂਹ ਕਰ ਸਕੋ। ਮੇਰਾ ਨਹੀਂ ਖ਼ਿਆਲ ਕਿ ਸਰਬਜੀਤ ਸਿੰਘ ਜੀ ਦੇ ਇਸ ਸਵਾਲ ਦਾ
ਉਤਰ ਦੇਣ ਲਈ ਕੋਈ ਕਰਤਾਰਪੁਰੀ ਬੀੜ ਨੂੰ ਰੱਦ ਕਰਨ ਲਈ ਸਹਿਮਤ ਹੋ ਜਾਵੇ। ਹਾਂ ਇਹ ਤਾਂ ਹੋ ਸਕਦਾ ਹੈ
ਕਿ ਜਿਹੜੇ ਹੁਣ ਰਾਗਮਾਲਾ ਨੂੰ ਰੱਦ ਕਰਦੇ ਹਨ ਉਹ ਵਾਰ ਵਾਰ ਇਹ ਗੱਲਾਂ ਸੁਣ ਕੇ ਰਾਗਮਾਲਾ ਨੂੰ
ਗੁਰਬਾਣੀ ਮੰਨਣ ਲਈ ਮਜ਼ਬੂਰ ਹੋ ਜਾਣ। ਮੇਰੇ ਸਮੇਤ ਜਿਨ੍ਹਾਂ ਪਾਠਕਾਂ/ਲੇਖਕਾਂ ਨੂੰ ਸਰਵਜੀਤ ਸਿੰਘ ਜੀ
ਇਹ ਸਵਾਲ ਪੁੱਛ ਰਹੇ ਹਨ ਉਨ੍ਹਾਂ ਨੂੰ ਨਾ ਕੋਈ ਅਧਿਕਾਰ ਹੈ ਤੇ ਨਾ ਹੀ ਉਨ੍ਹਾਂ ਦੀ ਸਮਰਥਾ ਹੈ ਕਿ
ਉਹ ਆਪਣਾ ਦੋ ਟੁਕ ਫੈਸਲਾ ਸੁਣਾ ਦੇਣ ਕਿ ਰਾਗਮਾਲਾ ਨੂੰ ਗੁਰਬਾਣੀ ਮੰਨਦੇ ਹਨ ਜਾਂ ਨਹੀਂ। ਮੈਂ ਵੀ
ਆਪਣੇ ਆਪ ਨੂੰ ਉਨ੍ਹਾਂ ਪੁਰਾਤਨ ਵਿਦਵਾਨਾਂ ਤੋਂ ਵੱਧ ਸਿਆਣਾ ਨਹੀਂ ਸਮਝਦਾ ਜਿਹੜੇ ਇਹ ਦੋ ਟੁਕ
ਫੈਸਲਾ ਨਹੀਂ ਕਰ ਸਕੇ ਕਿ ਰਾਗਮਾਲਾ ਗੁਰਬਾਣੀ ਹੈ ਜਾਂ ਨਹੀਂ। ਪੰਥਕ ਫੈਸਲਾ ਇਹ ਹੋਇਆ ਹੈ ਕਿ ਇਸ
ਨੂੰ ਪੜ੍ਹੇ ਜਾਂ ਬਿਨਾਂ ਪੜ੍ਹੇ ਦੇ ਭੋਗ ਪਾਇਆ ਜਾ ਸਕਦਾ ਹੈ। ਵਿਦਵਾਨਾਂ ਦੀਆਂ ਲਿਖਤਾਂ ਪੜ੍ਹਨ
ਉਪ੍ਰੰਤ ਮੇਰਾ ਵੀਚਰ ਇਹ ਬਣਿਆ ਹੈ ਕਿ ਇਹ ਗੁਰਬਾਣੀ ਨਹੀਂ ਹੈ ਪਰ ਜੇ ਇਸ ਦੇ ਅਧਾਰ `ਤੇ ਸਰਵਜੀਤ
ਸਿੰਘ ਜੀ ਮੇਰੇ ਮੂੰਹੋਂ ਇਹ ਅਖਵਾਉਣਾ ਚਾਹੁਣ ਕਿ ਕਰਤਾਰਪੁਰੀ ਬੀੜ ਨਕਲੀ ਤੇ ਜਾਲ੍ਹੀ ਹੈ ਤਾਂ ਮੈਂ
ਇਹ ਕਹਿਣ ਨੂੰ ਤਿਆਰ ਨਹੀਂ ਹਾਂ। ਕਿਉਂਕਿ ਜਿਨ੍ਹਾਂ ਵਿਦਵਾਨਾਂ ਦੀ ਉਨ੍ਹਾਂ ਵਲੋਂ ਕੀਤੇ ਖੋਜ
ਕਾਰਜਾਂ ਕਾਰਣ ਪੰਥ ਵਿੱਚ ਮਾਣਤਾ ਹੈ ਉਹ ਕਰਤਾਰਪੁਰੀ ਬੀੜ ਨੂੰ ਅਸਲੀ ਬੀੜ ਮੰਨਦੇ ਸਨ। ਮੰਨ ਲਵੋ ਜੇ
ਮੈਂ ਕਹਿ ਵੀ ਦੇਵਾਂ ਕਿ ਕਰਤਾਰਪੁਰੀ ਬੀੜ ਨਕਲੀ ਤੇ ਜ਼ਾਲ੍ਹੀ ਹੈ। ਤਾਂ ਕੀ ਸਰਵਜੀਤ ਸਿੰਘ ਜੀ ਦਾ
ਖ਼ਿਆਲ ਹੈ ਕਿ ਇਹ ਪੰਥ ਪ੍ਰਵਾਨਤ ਫੈਸਲਾ ਹੋ ਜਾਵੇਗਾ? ਫਿਰ ਉਨ੍ਹਾਂ ਵਲੋਂ ਇਹ ਦੋ ਟੁਕ ਜਵਾਬ ਮੰਗਣ
ਦੀ ਇਤਨੀ ਜ਼ਿਦ ਕਿਉਂ ਕੀਤੀ ਜਾ ਰਹੀ ਹੈ, ਜਦੋਂ ਕਿ ਉਹ ਖ਼ੁਦ ਇਹ ਵੀ ਦੱਸਣ ਨੂੰ ਤਿਆਰ ਨਹੀਂ ਕਿ ਉਹ
ਮੌਜੂਦਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦੇ ਹਨ ਜਾਂ ਨਹੀਂ।
ਸੰਪਾਦਕ ਸਾਹਿਬ ਜੀ ਨੂੰ ਵੀ ਡਾ: ਢਿੱਲੋਂ ਪ੍ਰਤੀ ਵਿਰੋਧੀਆਂ ਵਲੋਂ ਕੁਰੱਖ਼ਤ
ਭਾਸ਼ਾ ਤਾਂ ਰੜਕਦੀ ਹੈ ਪਰ ਸ: ਗੁਰਇੰਦਰ ਸਿੰਘ ਪਾਲ ਵਲੋਂ ਸ: ਸੰਤ ਸਿੰਘ ਬਰਲਿੰਗਟਨ ਅਤੇ ਸ: ਜਸਵੀਰ
ਸਿੰਘ ਕੈਲਗਿਰੀ ਲਈ ਵਰਤੀ ਭਾਸ਼ਾ ਅਤੇ ਸ: ਸਰਵਜੀਤ ਸਿੰਘ ਵਲੋਂ ਸ: ਅਮਰਜੀਤ ਸਿੰਘ ਚੰਦੀ ਲਈ ਵਰਤੀ ਗਈ
ਭਾਸ਼ਾ ਵਿਖਾਈ ਨਹੀਂ ਦਿੰਦੀ। ਡਾ: ਢਿੱਲੋਂ ਵਲੋਂ ਕਿਸੇ ਨੂੰ ਧੂਤੂ ਕਹਿਣਾ ਨਹੀਂ ਚੁਭਦਾ। ਸ: ਪਾਲ
ਨੂੰ ਡਾ: ਢਿੱਲੋਂ ਦੀ ਧਰਮ ਸਿੰਘ ਨਿਹੰਗ ਨਾਲ ਕੀਤੀ ਤੁਲਨਾਂ ਤਾਂ ਚੁਭਦੀ ਹੈ ਪਰ ਆਪਣੇ ਵਲੋਂ ਕਿਸੇ
ਨੂੰ ਨੀਂਵੇਂ ਪੱਧਰ ਦੇ ਅਖ਼ਬਾਰੀ ਨੁਮਾਇੰਦੇ ਦੱਸਣਾ ਬੜਾ ਢੁੱਕਵਾਂ ਜਵਾਬ ਲਗਦਾ ਹੈ, ਵਿਰੋਧੀਆਂ ਦੀ
ਕੁਪੱਤੀ ਸੱਸ ਨਾਲ ਤੁਲਨਾ ਕਰਨੀ ਬੜੀ ਚੰਗੀ ਲਗਦੀ ਹੈ, ਹਾਲਾਂਕਿ ਉਸ ਨੂੰ ਇਹ ਵੀ ਨਹੀਂ ਪਤਾ ਕਿ
ਅੱਜਕੱਲ੍ਹ ਸੱਸਾਂ ਉਤਨੀਆਂ ਕੁਪਤੀਆਂ ਨਹੀਂ ਜਿੰਨੀਆਂ ਨੂੰਹਾਂ ਕੁਪੱਤੀਆਂ ਬਣ ਰਹੀਆਂ ਹਨ ਤੇ ਸੱਸਾਂ
ਵੀਚਾਰੀਆਂ ਦਿਨ ਕੱਟੀ ਕਰਨ ਲਈ ਮਜ਼ਬੂਰ ਹੋਈਆਂ ਪਈਆਂ ਹਨ। ਉਹ ਕਹਿ ਸਕਦੇ ਹਨ ਕਿ ਜਿਸ ਭਾਸ਼ਾ ਵਿੱਚ
ਕੋਈ ਗੱਲ ਕਰਦਾ ਹੈ ਉਸ ਨੂੰ ਉਸੇ ਭਾਸ਼ਾ ਵਿੱਚ ਜਵਾਬ ਦੇਣਾ ਬਣਦਾ ਹੈ। ਪਰ ਇੱਕ ਪਾਸੇ ਤਾਂ ਉਹ ਗੁਰੂ
ਗ੍ਰੰਥ ਸਾਹਿਬ ਜੀ ਨੂੰ ਵੀ ਗੁਰੂ ਨਹੀ ਕਹਿਣਾ ਚਾਹੁੰਦੇ ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਕੋਈ
ਪੁਸਤਕ ਗੁਰੂ ਨਹੀਂ ਹੋ ਸਕਦੀ ਇਸ ਵਿੱਚ ਦਰਜ਼ ਗੁਰਬਾਣੀ ਦਾ ਗਿਆਨ ਜੋ ਉਨ੍ਹਾਂ ਦੇ ਅੰਦਰ ਵਸਿਆ ਹੋਇਆ
ਹੈ ਉਹ ਹੀ ਉਨ੍ਹਾਂ ਦਾ ਗੁਰੂ ਹੈ। ਵੀਰ ਜੀ ਜ਼ਰਾ ਅੰਦਾਜ਼ਾ ਲਗਾਓ ਕਿ ਤੁਹਾਡੇ ਅੰਦਰ ਵਸਿਆ ਗੁਰੂ
ਤੁਹਾਨੂੰ ਇਹੀ ਸਿਖਿਆ ਦੇ ਰਿਹਾ ਹੈ? ਕੀ ਤੁਹਾਨੂੰ ਅੰਦਰ ਵਸੇ ਗੁਰੂ ਦੀ ਇਹ ਸਿਖਿਆ ਸੁਣਾਈ ਨਹੀਂ
ਦਿੰਦੀ: ‘
ਕਬੀਰ ਸੰਤੁ ਨ ਛਾਡੈ
ਸੰਤਈ, ਜਉ ਕੋਟਿਕ ਮਿਲਹਿ ਅਸੰਤ।। ਮਲਿਆਗਰੁ ਭੁਯੰਗਮ ਬੇਢਿਓ, ਤ ਸੀਤਲਤਾ ਨ ਤਜੰਤ।। ੧੭੪।। ` (ਪੰਨਾ
੧੩੭੩), ਅਤੇ ‘ਫਰੀਦਾ ਜੋ ਤੈ
ਮਾਰਨਿ ਮੁਕੀਆਂ, ਤਿਨਾੑ ਨ ਮਾਰੇ ਘੁੰਮਿ।। ਆਪਨੜੈ ਘਰਿ ਜਾਈਐ ਪੈਰ ਤਿਨਾੑ ਦੇ ਚੁੰਮਿ।। ੭।। ` (ਪੰਨਾ
੧੩੭੮)
ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਸਿੱਖਾਂ ਦੇ ਬਣੇ ਅਥਾਹ ਸਤਿਕਾਰ ਕਾਰਣ
ਉਨ੍ਹਾਂ ਲਈ ਇਸ ਦੇ ਨਿਰਾਦਰ ਵਿੱਚ ਸ਼ਬਦ ਸੁਣਨੇ ਤਾਂ ਵਾਕਿਆ ਹੀ ਔਖੇ ਹਨ ਤੇ ਇਸ ਲਈ ਇਸ ਔਖਿਆਈ ਨੂੰ
ਮਹਿਸੂਸ ਕਰਦੇ ਹੋਏ ਸ: ਚੰਦੀ ਵਲੋਂ ਇਹ ਲਿਖੇ ਜਾਣਾ: ‘
ਤੁਹਾਨੂੰ
ਕਿਸ ਕੁੱਤੇ ਨੇ ਵੱਢਿਆ ਹੈ? ਕਿ ਤੁਸੀਂ ਸਾਡੇ ਗੁਰੂ ਪਿੱਛੇ ਲੱਠ ਲਈ ਉਸ ਦੀ ਬੇਇਜ਼ਤੀ ਕਰਨ ਤੇ ਤੁਲੇ
ਹੋਏ ਹੋ? ਸਾਡੇ ਤੇ ਕਿਰਪਾ ਕਰੋ, ਸਾਡਾ ਗੁਰੂ (ਜੋ ਤੁਹਾਡੇ ਲਈ ਨਕਲੀ ਅਤੇ ਜਾਲ੍ਹੀ ਹੈ) ਸਾਡੇ ਲਈ
ਸਰਬ ਸਮਰੱਥ ਹੈ, ਉਸ ਨੂੰ ਸਾਡੇ ਕੋਲ ਹੀ ਰਹਿਣ ਦਿਉ, ਤੁਸੀਂ ਆਪਣਾ ਅਸਲੀ ਗੁਰੂ ਲੱਭ ਲਵੋ। `
ਸੁਭਾਵਕ ਕੀ ਮੰਨੇ ਜਾ ਸਕਦੇ ਹਨ ਪਰ ਜਿਸ ਤਰ੍ਹਾਂ
ਦੀ ਮੋੜਵੀਂ ਭਾਸ਼ਾ ਸਰਵਜੀਤ ਸਿੰਘ ਜੀ ਨੇ ਉਨ੍ਹਾਂ ਲਈ ਵਰਤੀ ਹੈ, ਇਸ ਨੇ ਦੱਸ ਦਿੱਤਾ ਹੈ ਕਿ ਉਨ੍ਹਾਂ
ਦੇ ਅੰਦਰ ਗਿਆਨ ਗੁਰੂ ਦੀ ਸਿਖਿਆ ਕਿੰਨੀ ਕੁ ਵਸੀ ਹੈ। ਗੁਰਇੰਦਰ ਸਿੰਘ ਪਾਲ ਵਲੋਂ ਪਹਿਲਾਂ ਵੀ ਇਹ
ਦੋਸ਼ ਲਾਇਆ ਜਾ ਰਿਹਾ ਹੈ ਕਿ ਅਕਾਲ ਤਖ਼ਤ ਸਬੰਧੀ ਸ: ਚੰਦੀ ਵਲੋਂ ਇੱਕ ਲੇਖ ਵਿੱਚ ਢਿੱਲੋਂ ਨਾਲ ਮਿਲਦੇ
ਜੁਲਦੇ ਵੀਚਾਰ ਹੀ ਪੇਸ਼ ਕੀਤੇ ਗਏ ਸਨ ਉਸ ਦਾ ਵਿਰੋਧ ਨਹੀ ਹੋਇਆ ਪਰ ਡਾ: ਢਿੱਲੋਂ ਦਾ ਧੜੇਵੰਦੀ ਕਾਰਣ
ਸਖਤ ਵਿਰੋਧ ਕੀਤਾ ਜਾ ਰਿਹਾ ਹੈ। ਉਸੇ ਤਰ੍ਹਾਂ ਹੁਣ ਵੀ ਇਲਜ਼ਾਮ ਲਾ ਸਕਦਾ ਹੈ ਕਿ ਧੜੇਵੰਦੀ ਕਾਰਣ ਸ:
ਚੰਦੀ ਦਾ ਇੱਕੋ ਜਿਹੀ ਭਾਸ਼ਾ ਵਰਤੇ ਜਾਣ ਦੇ ਬਾਵਯੂਦ ਸਮਰਥਨ ਕਿਉਂ ਕੀਤਾ ਜਾ ਰਿਹਾ ਹੈ? ਇਸ ਦਾ ਕਾਰਣ
ਇਹ ਹੈ ਸ਼ਬਦਾਂ ਦੇ ਪਿੱਛੇ ਭਾਵਨਾ ਤੇ ਪਹੁੰਚ ਵੀ ਉਨ੍ਹਾਂ ਦੇ ਅਰਥਾਂ ਨੂੰ ਪ੍ਰਭਾਵਤ ਕਰਦੇ ਹਨ। ਇਹ
ਫਰਕ ਉਸ ਸਮੇਂ ਵੀ ਸੀ ਤੇ ਹੁਣ ਵੀ ਹੈ। ਸਾਡੇ `ਤੇ ਧੜੇਵੰਦੀ ਦੇ ਸ਼ਿਕਾਰ ਹੋਣ ਵਾਲਿਆਂ ਦੀ ਯਾਦਦਾਸਤ
ਸ਼ਾਇਦ ਬਹੁਤ ਕਮਜੋਰ ਹੈ। ਉਹ ਭੁੱਲ ਗਏ ਹਨ ਕਿ ਕੁੱਝ ਹੀ ਮਹੀਨੇ ਪਹਿਲਾਂ ਇਸੇ ਸ: ਚੰਦੀ ਨੇ ਸਾਡੇ ਤੇ
ਇਹ ਦੋਸ਼ ਲਾਇਆ ਸੀ ਕਿ ਪ੍ਰੋ: ਦਰਸਨ ਸਿੰਘ ਦੇ ਸਮਰਥਕਾਂ ਨੇ ਸਾਰੀ ਕਹਾਣੀ ਵਿਗਾੜ ਦਿੱਤੀ ਹੈ। ਕੀ
ਕੋਈ ਦੱਸ ਸਕਦਾ ਹੈ ਕਿ ਸ: ਚੰਦੀ ਜੀ ਉਸ ਸਮੇਂ ਕਿਸ ਧੜੇਵੰਦੀ ਨਾਲ ਸਬੰਧਤ ਸਨ ਤੇ ਹੁਣ ਸਾਡੇ ਧੜੇ
ਵਿੱਚ ਕਿਵੇਂ ਸ਼ਾਮਲ ਹੋ ਗਏ ਹਨ? ਸ: ਚੰਦੀ ਦੇ ਸਾਂਝੇ ਵਰਤੇ ਗਏ ਸ਼ਬਦਾਂ ਨੂੰ ਤਾਂ ਸਰਵਜੀਤ ਸਿੰਘ
ਆਪਣੇ ਤੇ ਢੁਕਾਉਣਾ ਜਾਇਜ਼ ਸਮਝਦਾ ਹੈ ਪਰ ਬਿਨਾਂ ਨਾਮ ਲਿਆਂ ਸਾਂਝੇ ਰੂਪ ਵਿੱਚ ਵਰਤੇ ਗਏ ਇਸੇ
ਤਰ੍ਹਾਂ ਦੇ ਸ਼ਬਦ ਜੇ ਕੋਈ ਹੋਰ ਆਪਣੇ `ਤੇ ਢੁਕਾ ਕੇ ਗੱਲ ਕਰਦਾ ਹੈ ਤਾਂ ਉਸ ਸਮੇਂ ਕਹਿ ਦਿੱਤਾ
ਜਾਂਦਾ ਹੈ ਕਿ ਸ਼ਬਦ ਤੁਹਾਡੇ ਇਕੱਲਿਆਂ ਲਈ ਨਹੀਂ ਸਾਂਝੇ ਤੌਰ `ਤੇ ਵਰਤੇ ਗਏ ਸਨ। ਬੱਸ ਇਹ ਹੀ ਆਪਣੀ
ਆਪਣੀ ਪਹੁੰਚ ਤੇ ਸੋਚਣੀ ਵਿੱਚ ਫਰਕ ਹੈ ਜਿਸ ਨਾਲ ‘ਬੋਲਤ
ਬੋਲਤ ਬਢਹਿ ਬਿਕਾਰਾ।। ` ਅਨੁਸਾਰ ਸਾਡੇ ਝਗੜੇ
ਵਧਦੇ ਜਾ ਰਹੇ ਹਨ।
ਇਸ ਦੀ ਇੱਕ ਹੋਰ ਉਦਾਹਰਣ ਦੇ ਕੇ ਮੈਂ ਆਪਣੀ ਗੱਲ ਸਮਾਪਤ ਕਰ ਰਿਹਾ ਹਾਂ।
ਡਾ: ਇਕਬਾਲ ਸਿੰਘ ਢਿੱਲੋਂ ਦਾ ਤਾਜ਼ਾ ਲੇਖ ‘ਬਾਬਾ ਨਾਨਕ ਬਨਾਮ ਉੱਚਾ ਦਰ---` ਸਿੱਖ ਮਾਰਗ ਤੋਂ ਕਾਪੀ
ਕਰਕੇ ਮੈਂ ਕੁੱਝ ਵਿਦਵਾਨਾਂ ਨੂੰ ਈਮੇਲ ਰਾਹੀਂ ਭੇਜ ਕੇ ਇਸ ਲੇਖ `ਤੇ ਆਪਣੇ ਵੀਚਾਰ ਦੱਸਣ ਲਈ ਬੇਨਤੀ
ਕੀਤੀ। ਇਨ੍ਹਾਂ ਵਿੱਚੋਂ ਇੱਕ ਕਾਪੀ ਕਾਬਲ ਸਿੰਘ ਜਰਮਨੀ ਜੋ ਕਿ ਸਪੋਕਸਮੈਨ ਦਾ ਟ੍ਰਸਟੀ ਮੈਂਬਰ ਅਤੇ
ਪੱਤਰਕਾਰ ਵੀ ਹੈ ਨੂੰ ਵੀ ਚਲੀ ਗਈ। ਇਹ ਲੇਖ ਜਿਸ ਨੂੰ ਡਾ: ਢਿੱਲੋਂ ਦੇ ਸਮਰਥਕ ਤਾਂ ਚੰਗਾ ਕਹਿ ਹੀ
ਰਹੇ ਹਨ, ਮੈਂ ਵੀ ਉਸ ਦੀ ਕਰਤਾਰਪੁਰੀ ਬੀੜ ਪ੍ਰਤੀ ਅਪਣਾਈ ਪਹੁੰਚ ਨੂੰ ਛੱਡ ਕੇ ਬਾਕੀ ਹਿੱਸੇ ਨੂੰ
ਬਹੁਤ ਹੱਦ ਤੱਕ ਠੀਕ ਮੰਨਦਾ ਹਾਂ। ਪਰ ਇਹੀ ਚੰਗਾ ਸਮਝਿਆ ਜਾਂਦਾ ਲੇਖ ਕਾਬਲ ਸਿੰਘ ਨੂੰ ਇਸ ਕਦਰ
ਸੂਲਾਂ ਵਾਂਗ ਚੁਭਿਆ ਕਿ ਉਸ ਨੇ ਮੈਨੂੰ ਫ਼ੋਨ ਮਿਲਾ ਕੇ ਬੜੀ ਰੁਖੀ ਭਾਸ਼ਾ ਵਿੱਚ ਵਾਰਤਲਾਪ ਸ਼ੁਰੂ ਕੀਤੀ
ਜੋ ਇਸ ਤਰ੍ਹਾਂ ਸੀ:-
ਕਾਬਲ ਸਿੰਘ: ਜਦ ਮੈਂ ਤੁਹਾਨੂੰ ਕੋਈ ਮੇਲ ਨਹੀਂ ਭੇਜਦਾ ਤਾਂ ਤੁਸੀਂ ਕਿਉਂ
ਭੇਜ ਰਹੇ ਹੋ? ਮੈਂ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਮੇਲ ਭੇਜਣ `ਤੇ ਮੇਲ ਰਾਹੀਂ ਕਈ ਵਾਰ ਗਾਲਾਂ ਵੀ
ਕੱਢੀਆਂ ਹਨ। ਤੁਸੀ ਬੜੇ ਪਾਗਲ ਬੰਦੇ ਹੋ ਕਿ ਗਾਲਾਂ ਸੁਣ ਕੇ ਵੀ ਮੇਲ ਭੇਜਣ ਤੋਂ ਨਹੀਂ ਹਟਦੇ।
ਮੇਰਾ ਜਵਾਬ ਸੀ, ਪਾਗਲ ਬੰਦੇ ਦੇ ਦੋਸਤ ਵੀ ਪਾਗਲ ਹੁੰਦੇ ਹਨ। ਇਸ ਲਈ ਆਪਣੇ
ਦੋਸਤ ਦੇ ਵੀਚਾਰ ਜਾਨਣ ਲਈ ਤੁਹਾਨੂੰ ਇੱਕ ਲੇਖ ਭੇਜ ਦਿੱਤਾ।
ਮੈਂ ਤੁਹਾਡੇ ਵਰਗੇ ਪਾਗਲ ਬੰਦੇ ਨੂੰ ਦੋਸਤ ਨਹੀਂ ਬਣਾਉਂਦਾ।
ਚਲੋ ਦੋਸਤ ਨਹੀਂ ਤਾਂ ਦੁਸ਼ਮਨ ਹੀ ਸਮਝ ਲਓ। ਪਾਗਲ ਦਾ ਦੁਸ਼ਮਨ ਵੀ ਤਾਂ ਇੱਕ
ਪਾਗਲ ਹੀ ਬਣ ਸਕਦਾ ਹੈ। ਸਿਆਣਾ ਬੰਦਾ ਤਾਂ ਪਾਗਲ ਨੂੰ ਵੇਖ ਕੇ ਪਹਿਲਾਂ ਹੀ ਟਾਲ਼ਾ ਵੱਟ ਜਾਂਦਾ ਹੈ
ਇਸ ਲਈ ਉਹ ਉਸ ਨਾਲ ਦੁਸਮਣੀ ਕਮਾ ਹੀ ਨਹੀਂ ਸਕਦਾ।
ਤੂੰ ਬਹੁਤ ਢੀਠ ਬੰਦਾ ਹੈਂ ਜੇ ਹੁਣ ਨਾ ਹਟਿਆ ਤਾਂ ਮੈਂ ਤੈਨੂੰ ਸਿੱਧੀਆਂ
ਗਾਲਾਂ ਕੱਢਾਂਗਾ
ਗਾਲਾਂ ਤਾਂ ਤੂੰ ਈਮੇਲ ਰਾਹੀਂ ਪਹਿਲਾਂ ਹੀ ਬਹੁਤ ਕੱਢ ਹਟਿਆ ਹੈਂ, ਹਾਲੀ
ਗਾਲਾਂ ਦਾ ਹੋਰ ਸਟਾਕ ਵੀ ਰੱਖੀ ਬੈਠੋ ਹੋ?
ਇੰਨਾਂ ਕਹਿਣ ਦੀ ਦੇਰ ਸੀ ਕਿ ਉਹ ਪਾਗਲਾਂ ਵਾਂਗ ਮਾਵਾਂ ਭੈਣਾਂ ਦੀਆਂ ਗਾਲਾਂ
ਕੱਢਣ ਲੱਗ ਪਿਆ ਤੇ ਅਖੀਰ ਥੱਕ ਟੁਟ ਕੇ ਫ਼ੋਨ ਬੰਦ ਕਰ ਦਿੱਤਾ।
੭ ਕੁ ਮਹੀਨੇ ਪਹਿਲਾਂ ਇਸੇ ਕਾਬਲ ਸਿੰਘ ਵਲੋਂ ਮੈਨੂੰ ਕੁੱਤਾ ਕੁੱਤਾ ਕਹਿ ਕੇ
ਗਾਲਾਂ ਲਿਖ ਕੇ ਭੇਜੀ ਗਈ ਈਮੇਲ ਮੈਂ ਇੰਟਰਨੈੱਟ `ਤੇ ਪਾ ਕੇ ਸਿੱਖ ਵਿਦਵਾਨਾਂ ਤੋਂ ਸਲਾਹ ਮੰਗੀ ਸੀ
ਕਿ ਕਾਬਲ ਸਿੰਘ ਨੂੰ ਹੁਣ ਮੈਂ ਕਿਹੜੀ ਭਾਸ਼ਾ ਵਿੱਚ ਜਵਾਬ ਦੇਵਾਂ? ਸ਼ਾਇਦ ਉਹ ਸਿੱਖ ਮਾਰਗ `ਤੇ ਵੀ
ਪਾਈ ਗਈ ਸੀ। ਜਿਹੜੇ ਵੀਰ ਅੱਜ ਡਾ: ਇਕਬਾਲ ਸਿੰਘ ਪ੍ਰਤੀ ਵਿਰੋਧੀਆਂ ਵਲੋਂ ਵਰਤੀ ਗਈ ਭਾਸ਼ਾ ਦੀ
ਨਿੰਦਾ ਕਰਦੇ ਨਹੀਂ ਥਕਦੇ, (ਹਾਲਾਂਕਿ ਜੇ ਉਕਤ ਦਿੱਤੀਆਂ ਉਦਾਹਰਣਾਂ ਅਨੁਸਾਰ ਨਿੰਦਾ ਕਰਨ ਵਾਲਿਆਂ
ਦੀ ਆਪਣੀ ਭਾਸ਼ਾ ਨਾਲ ਹੀ ਤੁਲਨਾ ਕੀਤੀ ਜਾਵੇ ਤਾਂ ਉਨ੍ਹਾਂ ਦੀ ਆਪਣੀ ਭਾਸ਼ਾ ਨਾਲੋਂ ਵਿਰੋਧੀਆਂ ਦੀ
ਭਾਸ਼ਾ ਕਿਸੇ ਵੀ ਪੱਖੋਂ ਜਿਆਦਾ ਘਟੀਆ ਨਹੀਂ ਹੈ) ਉਨ੍ਹਾਂ ਵਿਚੋਂ ਕਿਸੇ ਨੇ ਵੀ ਕਾਬਲ ਸਿੰਘ ਦੇ ਇਸ
ਜ਼ਾਹਲਪੁਣੇ ਤੇ ਜੰਗਲੀ ਭਾਸ਼ਾ ਦੀ ਨਿਖੇਧੀ ਨਹੀ ਸੀ ਕੀਤੀ। ਇਨ੍ਹਾਂ ਵਿਚੋਂ ਇੱਕ ਜਸਵੰਤ ਸਿੰਘ
ਸਿੰਘਾਪੁਰ ਜੋ ਹੁਣ ਡਾ: ਇਕਬਾਲ ਸਿੰਘ ਢਿੱਲੋਂ ਦੀ ਹਮਾਇਤ ਕਰ ਰਿਹਾ ਹੈ ਉਸ ਨੇ ਤਾਂ ਮੈਨੂੰ ਫ਼ੋਨ
ਕਰਕੇ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਕਾਬਲ ਸਿੰਘ ਨੇ ਜੋ ਕੀਤਾ ਠੀਕ ਕੀਤਾ, ਤੂੰ ਇਸੇ ਦੇ ਲਾਇਕ
ਸੀ। ਇਕਬਾਲ ਸਿੰਘ ਦੇ ਅੱਜ ਦੇ ਹਮਾਇਤੀਆਂ, ਜਿਨ੍ਹਾਂ ਨੇ ਉਸ ਵੇਲੇ ਕਾਬਲ ਸਿੰਘ ਦੀ ਸ਼ਬਦਾਵਲੀ ਦੀ
ਨਿਖੇਧੀ ਨਹੀਂ ਸੀ ਕੀਤੀ, ਜਿਸ ਕਾਰਣ ਉਨ੍ਹਾਂ ਨੂੰ ਮੈਂ ਸੌਦਾ ਸੰਪਾਦਕ/ ਕਾਬਲ ਸਿੰਘ ਦੇ ਹਿਮਾਇਤੀ
ਹੀ ਸਮਝ ਰਿਹਾ ਸੀ। ਪਰ ਹੁਣ ਇਕਬਾਲ ਸਿੰਘ ਦਾ ਲੇਖ ਪੜ੍ਹ ਕੇ ਸ਼ਾਇਦ ਸੌਦਾ ਸੰਪਾਦਕ ਤੇ ਕਾਬਲ ਸਿੰਘ
ਸਮਝ ਰਹੇ ਹੋਣ ਕਿ ਮੈਂ ਇਕਬਾਲ ਸਿੰਘ ਜਾਂ ਸਿੱਖ ਮਾਰਗ ਦਾ ਹਮਾਇਤੀ ਬਣ ਗਿਆ ਹਾਂ। ਹੋ ਸਕਦਾ ਹੈ ਕਿ
ਉਹ ਗੁੱਸੇ ਵਿੱਚ ਇੰਨਾਂ ਅੰਨ੍ਹਾ ਹੋ ਗਿਆ ਹੋਵੇ ਕਿ ਉਸ ਨੂੰ ਪਤਾ ਹੀ ਨਾ ਲੱਗਾ ਹੋਵੇ ਕਿ ਇਹ ਲੇਖ
ਕਿਰਪਾਲ ਸਿੰਘ ਨੇ ਲਿਖਿਆ ਹੈ ਜਾਂ ਇਕਬਾਲ ਸਿੰਘ ਨੇ। ਹੁਣ ਸਾਡੇ `ਤੇ ਧੜੇਵੰਦੀ ਦੀ ਕੈਦ ਵਿੱਚ ਹੋਣ
ਦਾ ਇਲਜ਼ਾਮ ਲਾਉਣ ਵਾਲੇ ਦੱਸਣ ਕਿ ਮੈਂ ਕਿਸ ਧੜੇ ਵਿੱਚ ਸ਼ਾਮਲ ਹਾਂ। ਘੱਟ ਤੋਂ ਘੱਟ ਜਸਵੰਤ ਸਿੰਘ
ਸਿੰਘਪੁਰ ਜਿਹੜੇ ਡਾ: ਇਕਬਾਲ ਸਿੰਘ ਦੇ ਲੇਖਾਂ ਦੀ ਸਿਫਤ ਕਰਦੇ ਨਹੀਂ ਥਕਦੇ, ਉਹ ਤਾਂ ਡਾ: ਇਕਬਾਲ
ਸਿੰਘ ਢਿੱਲੋਂ ਦਾ ਤਾਜ਼ਾ ਲੇਖ ‘ਬਾਬਾ ਨਾਨਕ ਬਨਾਮ ਉੱਚਾ ਦਰ---` ਪੜ੍ਹ ਕੇ ਜਰੂਰ ਦੱਸਣ ਕਿ ਉਹ ਇਸ
ਨਾਲ ਸਹਿਮਤ ਹਨ ਜਾਂ ਨਹੀਂ। ਪਰ ਕਾਬਲ ਸਿੰਘ ਵਾਂਗ ਇਹ ਭੁਲੇਖਾ ਨਾ ਖਾ ਜਾਣ ਕਿ ਇਹ ਲੇਖ ਕਿਰਪਾਲ
ਸਿੰਘ ਨੇ ਲਿਖਿਆ ਹੈ ਜਾਂ ਡਾ: ਇਕਬਾਲ ਸਿੰਘ ਨੇ। ਉਸ ਦੇ ਵੀਚਾਰ ਆਉਣ ਨਾਲ ਹੀ ਪਤਾ ਲੱਗ ਜਾਵੇਗਾ ਕਿ
ਧੜੇਵੰਦੀ ਦਾ ਸ਼ਿਕਾਰ ਕੌਣ ਹੈ? ਤੇ ਸਖ਼ਸ਼ੀਅਤ ਪੂਜਕ ਕੌਣ ਹੈ?
ਕਿਰਪਾਲ ਸਿੰਘ ਬਠਿੰਡਾ,
(ਮੋਬ: ) ੯੮੫੫੪੮੦੭੯੭
(04/08/11)
ਗੁਰਇੰਦਰ ਸਿੰਘ ਪਾਲ
‘ਸਿੱਖ ਮਾਰਗ’ ਦੇ ਪਾਠਕਾਂ/ਲੇਖਕਾਂ ਦੇ ਧਿਆਨ-ਯੋਗ:-
ਸ: ਜਸਬੀਰ ਸਿੰਘ ਕੈਲਗਰੀ ਜੀ,
ਆਪ ਦੇ
3
ਅਗਸਤ ਦੇ ਪੱਤਰ ਲਈ ਧੰਨਵਾਦ!
ਜਸਬੀਰ ਸਿੰਘ ਜੀ, ਆਪ ਦੇ ਪੱਤਰ ਦਾ ਪਹਿਲਾ ਪੈਰਾ ਤੁਹਾਡੀ ਨਿਰੋਲ ਘਾੜਿਤ
ਹੈ, ਅਤੇ ਵਿਚਾਰ-ਚਰਚਾ ਵਿੱਚੋਂ ਨਿਕਲਣ ਤੇ ਪੁਨਰ-ਪ੍ਰਵੇਸ਼ ਕਰਨ ਦਾ ਲੰਗੜਾ ਬਹਾਨਾ ਹੈ! ਇਹ ਆਪ ਚੰਗੀ
ਤਰ੍ਹਾਂ ਜਾਣਦੇ ਹੋ! ! ਮੈਂ ਆਪਣੇ ਲੇਖ
‘ਅਕਾਲ ਤਖ਼ਤ ਦੇ ਵਿਸ਼ੇ ਤੇ ਹੋਈ
ਵਿਚਾਰ-ਚਰਚਾ ਦਾ ਵਿਸ਼ਲੇਸ਼ਣ’ ਵਿੱਚ ਕੁੱਛ ਵੀ ਨਵਾਂ
ਨਹੀਂ ਲਿਖਿਆ; ਇਸ ਵਿੱਚ ਚਾਰ ਮਹੀਨਿਆਂ ਅੰਦਰ ਛਪੇ ਮੇਰੇ ਤੇ ਕੁੱਛ ਹੋਰ ਵਿਚਾਰਕਾਂ ਦੇ ਵਿਚਾਰਾਂ
ਸ਼ੰਕੇ/ਸਵਾਲਾਂ ਤੇ ਸੁਝਾਵਾਂ ਦਾ ਸੰਖੇਪ ਹੀ ਹੈ। ਇਸ ਗੱਲ ਦੀ ਸਮਝ ਨਹੀਂ ਆ ਰਹੀ ਕਿ ਡਾ: ਢਿੱਲੋਂ
ਦੇ, ਆਪ ਜਿਹੇ ਸਾਰੇ ਵਿਰੋਧੀਆਂ ਨੇ ਚੌਹਾਂ ਮਹੀਨਿਆਂ ਵਿੱਚ ਇਨ੍ਹਾਂ ਵਿਚਾਰਾਂ ਸੰਬੰਧੀ ਇੱਕ ਅੱਖਰ
ਤੱਕ ਨਹੀਂ ਲਿਖਿਆ? ਹੁਣ ਅਚਾਨਕ ਆਪ ਨੂੰ ਕਿਸ ਗ਼ੈਬੀ ਸ਼ਕਤੀ ਨੇ ਪ੍ਰੇਰਿਆ ਹੈ? ਖ਼ੈਰ! ਕੋਈ ਗੱਲ ਨਹੀਂ,
ਤੁਸੀਂ ਜਮ ਜਮ ਵਿਚਾਰ ਸਾਂਝੇ ਕਰੋ! ਸ਼ਾਇਦ! ਆਪ ਨਾਲ ‘ਵਿਚਾਰ ਸਾਂਝੇ’ ਕਰਕੇ ਸਿੱਖਣ ਨੂੰ ਕੁੱਛ ਮਿਲ
ਜਾਵੇ! ਜਸਬੀਰ ਸਿੰਘ ਜੀ, ਵਿਚਾਰ-ਚਰਚਾ ਦਾ ਦਸਤੂਰ ਹੈ ਕਿ ਇੱਕ ਵਿਚਾਰਕ ਕਿਸੇ ਮੁੱਦੇ `ਤੇ ਆਪਣੇ
ਵਿਚਾਰ ਦਿੰਦਾ ਹੈ ਅਤੇ ਦੂਸਰੇ ਵਿਚਾਰਕ ਦਲੀਲ ਦੇ ਕੇ ਉਸ ਦੇ ਵਿਚਾਰਾਂ ਨਾਲ ਸਹਿਮਤੀ ਜਾਂ ਅਸਹਿਮਤੀ
ਪ੍ਰਗਟ ਕਰਦੇ ਹਨ। ਅਸਹਿਮਤੀ ਵਾਲਿਆਂ ਦਾ ਇਹ ਫ਼ਰਜ਼ ਵੀ ਬਣ ਜਾਂਦਾ ਹੈ ਕਿ ਉਹ ਵਿਚਾਰਕ ਦੇ ਰੱਦ ਕੀਤੇ
ਵਿਚਾਰ ਦੀ ਜਗ੍ਹਾ ਸਹੀ ਵਿਚਾਰ ਦੇਣ। ਇਸ ਅਹਿਮ ਫ਼ਰਜ਼ ਵੱਲੋਂ ਡਾ: ਢਿੱਲੋਂ ਦਾ ਵਿਰੋਧ ਕਰਨ ਵਾਲਿਆਂ
(ਤੁਹਾਡੇ ਸਮੇਤ) ਨੇ ਪਿੱਠ ਦਿਖਾਈ ਹੈ।। ‘ਵਿਚਾਰ ਸਾਂਝੇ’ ਕਰਨ ਤੋਂ ਭਾਵ ਹੈ ਕਿ ਦੂਸਰੇ ਦੇ ਵਿਚਾਰ
ਸੁਣਨੇ ਤੇ ਆਪਣੇ ਵਿਚਾਰ ਸੁਣਾਉਣੇ। ਪਰ, ਤੁਸੀਂ ‘ਸਿਆਣੇ ਵਿਦਵਾਨ’ ਆਪਣੇ ‘ਕੀਮਤੀ ਵਿਚਾਰਾਂ’ ਨੂੰ
ਹਵਾ ਲਵਾਉਣ ਤੋਂ ਕੰਨੀਂ ਕਤਰਾਉਂਦੇ ਰਹੇ ਹੋ?
ਵਿਚਾਰ-ਚਰਚਾ ਵਿੱਚ ਕੋਈ ਵੱਡਾ ਵਿਦਵਾਨ ਨਹੀਂ ਹੁੰਦਾ ਅਤੇ ਨਾਂ ਹੀ ਕੋਈ
ਛੋਟਾ! ਵਿਚਾਰ-ਚਰਚਾ ਵਿੱਚ ਹਿੱਸਾ ਲੈ ਰਹੇ ਸਾਰੇ ਵਿਚਾਰਕਾਂ ਨੂੰ ਵਿਚਾਰ-ਚਰਚਾ ਕਰਨ ਸਮੇ ਇੱਕੋ
ਪੱਧਰ `ਤੇ ਹੋਣਾ ਚਾਹੀਦਾ ਹੈ। ਪਰੰਤੂ, ਆਪ ਦੇ ਹੁਕਮ,
“ਜਿਨ੍ਹਾਂ ਸਵਾਲਾਂ ਦੇ ਜਵਾਬ ਡਾ:
ਸਾਹਿਬ ਵੱਲੋਂ ਨਹੀਂ ਆਏ ਜਾਂ ਤਸੱਲੀ ਬਖ਼ਸ਼ ਨਹੀਂ ਆਏ ਜਰੂਰਤ ਪੈਣ ਤੇ ਦੁਹਰਾ ਦਿੱਤੇ ਜਾਣਗੇ”। ,
ਤੋਂ ਤਾਂ ਇਉਂ ਲੱਗਦਾ ਹੈ ਕਿ ਆਪ ਵਿਚਾਰਕ ਨਹੀਂ
ਸਗੋਂ ਕੋਈ ਆਫਰੇ ਹੋਏ ਜੱਜ, ਸਿਰਫਿਰੇ ਵਕੀਲ ਜਾਂ ਅਧਿਕਾਰੀ ਹੋ! ਕੀ ਤੁਹਾਡਾ ਇਹ ਹੁਕਮ ਤੁਹਾਡੇ
ਉੱਤੇ ਲਾਗੂ ਨਹੀਂ ਹੁੰਦਾ?
ਆਪ ਜੀ ਨੇ ਲਿਖਿਆ ਹੈ,
“ਪਰ ਮੇਰੇ ਵਿਚਾਰ ਅਨੁਸਾਰ ਵਿਸ਼ਲੇਸ਼ਣ
ਕਰਨ ਲੱਗਿਆਂ ਆਪ ਜੀ ਤੋਂ ਕਈ ਗੱਲਾਂ ਵਿਚਾਰਨ ਵੱਲੋਂ ਛੁੱਟ ਗਈਆਂ ਹਨ।”
ਜਸਬੀਰ ਸਿੰਘ ਜੀ, ਹੋ ਸਕਦਾ ਹੈ ਆਪ ਦਾ ਇਹ ਕਥਨ ਸਹੀ
ਹੋਵੇ! ਪਰ, ਜੇ ਮੈ ਅਜਿਹਾ ਜਾਣਬੁੱਝ ਕੇ ਕੀਤਾ ਹੈ ਤਾਂ ਮੈ ਆਪਣੀ ਇਸ ਕੋਤਾਹੀ ਲਈ ਖਿਮਾ ਦਾ ਜਾਚਕ
ਹਾਂ! ਪਰ, ਮੈਨੂੰ ਹੈਰਾਨੀ ਤੇ ਅਫ਼ਸੋਸ ਇਸ ਗੱਲ ਦਾ ਹੈ ਕਿ ਆਪ ਜੀ ਦੀ ‘ਤੀਖਣ ਦ੍ਰਿਸ਼ਟੀ’ ਨੇ ਜੋ
ਗੱਲਾਂ ‘ਛੁੱਟ ਗਈਆਂ’ ਉਹ ਤਾਂ ਦੇਖ ਲਈਆਂ ਪਰ ਜੋ ਗੱਲਾਂ ਮੈਂ ਕੀਤੀਆਂ ਹਨ ਉਹ ਆਪ ਨੂੰ ਨਜ਼ਰ ਨਹੀਂ
ਆਈਆਂ! ਆਪ ਨੇ ਮੇਰੇ ਲੇਖ ਵਿਚਲੇ ਕਿਸੇ ਵੀ ਨੁਕਤੇ ਸੰਬੰਧੀ ਆਪਣਾ ਵਿਚਾਰ ਦੇਣ ਦੀ ਬਜਾਏ ਉਲਟਾ
ਮੈਨੂੰ ਸਵਾਲ ਠੋਕ ਦਿੱਤੇ? ਜਸਬੀਰ ਸਿੰਘ ਜੀ, ਆਪਣੇ ਆਪ ਨੂੰ ਗੁਰ-ਸਿੱਖ ਕਹਿਣ ਵਾਲੇ ਨੂੰ ਇਹ
ਚਾਤੱਰੀਆਂ ਸ਼ੋਭਾ ਨਹੀਂ ਦਿੰਦੀਆਂ।
ਜੋ ਦੋ ਗੱਲਾਂ ਬਾਰੇ ਆਪ ਨੇ ਮੇਰੇ ਨਾਲ ਵਿਚਾਰ ਸਾਂਝੇ ਕਰਨ ਲਈ ਕਿਹਾ ਹੈ
ਉਨ੍ਹਾਂ ਦਾ ਮੇਰਾ ਜਵਾਬ ਨਿਮਨ ਲਿਖਿਤ ਹੈ:-
ਡਾ: ਇਕਬਾਲ ਸਿੰਘ ਢਿੱਲੋਂ ਦੇ ਕਥਨ,
“ਸਿੱਖਾਂ ਦੇ ਹਰ ਮਸਲੇ ਦਾ ਹਲ ਗੁਰੂ
ਗ੍ਰੰਥ ਸਾਹਿਬ ਵਿੱਚ ਮੌਜੂਦ ਹੈ ਅਤੇ ਹਰ ਮਸਲੇ ਲਈ ਸਿੱਖਾਂ ਨੇ ਗੁਰੁ ਗ੍ਰੰਥ ਸਾਹਿਬ ਤੋਂ ਹੀ ਸੇਧ
ਲੈਣੀ ਹੈ।” ਨਾਲ ਮੇਰੀ ਪੂਰੀ ਸਹਿਮਤੀ ਹੈ।
ਦਰਅਸਲ, ਇਹ ਵਿਚਾਰ ਮੇਰਾ ਆਪਣਾ ਵੀ ਹੈ ਅਤੇ ਮੈ ਤਕਰੀਬਨ
40
ਸਾਲ ਤੋਂ ਇਸ ਵਿਸ਼ਵਾਸ `ਤੇ ਅਟਲ ਖੜਾ ਹਾਂ। ਇਸ ਦਾ ਕਾਰਣ ਹੈ ਕਿ, ਗੁਰੂ ਤੋਂ ਬੇ-ਮੁੱਖ ਹੋ ਕੇ ਕਿਸੇ
ਇੱਕ ਵਿਅਕਤੀ ਨੂੰ ਸੇਧ ਦੇਣ ਦਾ ਹੱਕ ਦੇਣਾ ਉਸ ਆਮ ਵਿਅਕਤੀ ਨੂੰ ਗੁਰੁ ਦੀ ਪਦਵੀ ਦੇਣ ਸਮਾਨ ਹੈ ਜੋ
ਕਿ ਗੁਰੂ ਦਾ ਅਪਮਾਨ ਤੇ ਗੁਰ-ਹੁਕਮ-ਅਦੂਲੀ ਹੈ! ਇਸ ਮੱਕਾਰੀ ਨੂੰ ਕੋਈ ਵੀ ਸੱਚਾ ਸਿੱਖ ਨਹੀਂ
ਮੰਨੇਂਗਾ।
ਆਪ ਦਾ ਦੂਜਾ ਸਵਾਲ ਹੈ,
“……ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ
ਗੁਰੂ ਗ੍ਰੰਥ ਸਾਹਿਬ/ਆਦਿ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਏ ਹੋਣ ਦੇ ਬਾਵਜੂਦ ਗੁਰੂ ਹਰਿ ਗੋਬਿੰਦ ਜੀ
ਨੂੰ ਦਰਬਾਰ ਸਾਹਿਬ ਦੇ ਸਾਹਮਣੇ ਅਤੇ ਇਸ ਤੋਂ ਵੱਖਰਾ, ਬਿਲਕੁਲ ਕੋਲ ਹੀ ਤਖਤ ਉਸਾਰਨ ਦੀ ਕਿਉਂ ਲੋੜ
ਪਈ?” ਆਪ ਦਾ ਇਹ ਸਵਾਲ ਜਾਇਜ਼ ਹੈ ਅਤੇ ਸਾਡੇ ਲਈ
ਬੜੀ ਹੀ ਅਹਮੀਯਤ ਰੱਖਦਾ ਹੈ। ਸਦੀਆਂ ਤੋਂ, ਇਸ ਸਵਾਲ ਦਾ ਜਵਾਬ ਹਰ ਕੋਈ ਆਪਣੀ ਆਪਣੀ ਸਮਝ ਮੁਤਾਬਿਕ
ਦੇ ਰਿਹਾ ਹੈ ਕਿਉਂਕਿ ਸਾਡੇ ਕੋਲ ਕੋਈ ਪ੍ਰਮਾਣੀਕ ਇਤਿਹਾਸ ਉਪਲੱਬਧ ਨਹੀਂ ਹੈ। ਡਾ: ਢਿੱਲੋਂ ਨੇ ਵੀ
ਇਸੇ ਤਰ੍ਹਾਂ ਹੀ ਕੀਤਾ ਲਗਦਾ ਹੈ। 30-35
ਵਰ੍ਹੇ ਪਹਿਲਾਂ ਇਸੇ ਸਵਾਲ `ਤੇ ਬਹਿਸ ਹੋ ਰਹੀ ਸੀ ਜਿਸ ਵਿੱਚ ਮੇਰਾ, ਮੇਰੀ ਸਮਝ ਅਨੁਸਾਰ, ਵਿਚਾਰ
ਸੀ ਕਿ ਹਰਿਮੰਦਿਰ ਦੇ ਅੰਦਰ 25-30
ਤੋਂ ਵਧੇਰੇ ਸ਼੍ਰੱਧਾਲੂ ਨਹੀਂ ਸਨ ਬੈਠ ਸਕਦੇ! ਇਸ ਲਈ ਗੁਰੁ-ਦਰਬਾਰ, ਜਿਸ ਵਿੱਚ ਹਜ਼ਾਰਾਂ ਸੇਵਕਾਂ ਦੀ
ਸੰਗਤ ਹੋਇਆ ਕਰਦੀ ਸੀ, ਲਾਉਣ ਲਈ ਦਰਬਾਰ ਸਾਹਿਬ ਦੇ ਸਾਮ੍ਹਣੇ ਸਥਾਨ ਬਣਾਇਆ ਗਿਆ! ਦੂਸਰਾ, ਗਰਹਿਸਥੀ
ਗੁਰੂਆਂ ਨੂੰ ਵੀ ਨਿਵਾਸ-ਸਥਾਨ ਦੀ ਆਵੱਸ਼ਕਤਾ ਸੀ। ਇਸ ਲੋੜ ਨੂੰ ਪੂਰਾ ਕਰਨ ਲਈ ਬੁੰਗਾ (ਬੁੰਗਹ
ਅਰਥਾਤ ਰਿਹਾਇਸ਼ਗਾਹ) ਬਣਵਾਇਆ ਗਿਆ! ਬਹੁਤਿਆਂ ਨੇ ਮੇਰੇ ਇਨ੍ਹਾਂ ਵਿਚਾਰਾਂ ਨਾਲ ਸਹਿਮਤੀ ਪ੍ਰਗਟ
ਕੀਤੀ, ਅਤੇ ਕੁੱਛ ਸੱਜਨਾਂ ਨੇ ਅਸਹਿਮਤੀ; ਪਰ, ਉਹ ਆਪਣੀ ਅਸਹਿਮਤੀ ਵਾਸਤੇ ਕੋਈ ਦਲੀਲ ਨਹੀਂ ਸਨ ਦੇ
ਸਕੇ। ਜੇ ਆਪ ਨੂੰ ਡਾ: ਢਿੱਲੋਂ ਅਤੇ ਮੇਰੇ ਵਿਚਾਰਾਂ ਨਾਲ ਸਹਿਮਤੀ ਨਹੀਂ ਤਾਂ ਆਪ ਦਾ ਇਹ ਫ਼ਰਜ਼ ਬਣਦਾ
ਹੈ ਕਿ ਆਪ, ਸਵਾਲ ਦੁਹਰਾਉਣ ਦੀ ਬਜਾਏ, ਆਪਣਾ ਵਿਚਾਰ ਦੇਵੋ ਜੋ ਵਧੇਰੇ ਮੰਨਣ-ਯੋਗ ਹੋਵੇ!
ਮੈ ਆਪ ਦੇ ਪੱਤਰ ਨੂੰ ਸਾਮ੍ਹਣੇ ਰੱਖ ਕੇ ਆਪ ਅਤੇ ਹੋਰ ਸਾਰੇ
ਪਾਠਕਾਂ/ਲੇਖਕਾਂ ਨੂੰ ਇੱਕ ਬਿਨਤੀ ਦੁਹਰਾਉਣ ਦੀ ਆਗਿਆ ਲੈਂਦਾ ਹਾਂ:- ਵਿਚਾਰ-ਚਰਚਾ ਵਿੱਚ ਵਿਚਾਰਾਂ
ਦਾ ਵਟਾਂਦਰਾ ਹੁੰਦਾ ਹੈ। ਪਰੰਤੂ, ਇਸ ਵਿਚਾਰ-ਚਰਚਾ ਵਿੱਚ ਵਟਾਂਦਰਾ ਕਿਤੇ ਨਜ਼ਰ ਨਹੀਂ ਆਉਂਦਾ! ਲੇਖਕ
ਨੂੰ ਮੁਜਰਿਮ ਬਣਾ ਕੇ ਉਸ ਉੱਤੇ, ਖੜੂਸ ਵਕੀਲਾਂ ਦੀ ਤਰ੍ਹਾਂ, ਝੂਠੇ ਗਵਾਹਾਂ ਦੀ ਮਦਦ ਨਾਲ, ਜਾਇਜ਼
ਨਾਜਾਇਜ਼ ਸਵਾਲਾਂ ਤੇ ਤੁਹਮਤਾਂ ਦੀ ਬੁਛਾੜ ਕੀਤੀ ਗਈ ਹੈ! ਜੇ ਲੇਖਕ ਦਾ ਜਵਾਬ ਤਸੱਲੀਬਖ਼ਸ਼ ਨਹੀਂ ਹੈ
ਤਾਂ ਆਪ ਦਾ ਕਰਤੱਵ ਬਣ ਜਾਂਦਾ ਹੈ ਕਿ ਆਪ ਆਪਣਾ ਉਹ ਜਵਾਬ ਦੇਵੋ ਜੋ ਦੂਸਰੇ ਪਾਠਕਾਂ/ਲੇਖਕਾਂ ਦੀ
ਤਸੱਲੀ ਕਰਵਾ ਸਕੇ! ਡਾ: ਢਿੱਲੋਂ ਦਾ ਵਿਰੋਧ ਕਰਨ ਵਾਲੇ ਸਾਰੇ ਸਿਆਣੇ ਵਿਦਵਾਨ ਵਿਚਾਰ-ਚਰਚਾ ਦੇ ਇਸ
ਸ਼ਿਸ਼ਟਾਚਾਰ ਤੋਂ ਕੋਰੇ ਹਨ। ਜਸਬੀਰ ਸਿੰਘ ਜੀ, ਜੇ ਆਪ ਨੂੰ ਡਾ: ਢਿੱਲੋਂ ਦੇ ਜਵਾਬ ਤਸੱਲੀਬਖ਼ਸ਼ ਨਹੀਂ
ਲੱਗੇ ਤਾਂ ਆਪ ਖ਼ੁਦ ਸਹੀ ਤੇ ਤਸੱਲੀਬਖ਼ਸ਼ ਜਵਾਬ ਸੁਝਾ ਕੇ ਸਾਰੇ ਪਾਠਕਾਂ/ਲੇਖਕਾਂ ਨੂੰ ਆਪਣੇ ਧੰਨਵਾਦੀ
ਕਿਉਂ ਨਹੀਂ ਬਣਾਉਂਦੇ? ਆਪ ਨੂੰ ਕੋਈ ਰੋਕਦਾ ਹੈ?
ਅੰਤ ਵਿੱਚ ਮੈਂ ਆਪ ਨੂੰ ਸਪਸ਼ਟ ਤੇ ਸਿੱਧੇ ਸ਼ਬਦਾਂ ਵਿੱਚ ਚੇਤਾਵਨੀਂ ਦੇਂਦਾ
ਹਾਂ ਕਿ ਮੈ ਆਪ ਅਤੇ ਆਪ ਜਿਹੇ ਹੋਰ ਸਿਆਣੇ ਵਿਦਵਾਨਾਂ ਦੇ ਸਾਮ੍ਹਣੇ ਬੇਬਸ ਮਅਸੂਮ ਮੁਜਰਿਮ ਦੀ
ਤਰ੍ਹਾਂ ਕਟਹਿਰੇ ਵਿੱਚ ਖਲੋਣ ਵਾਲਾ ਨਹੀਂ ਹਾਂ। ਜੇ ਆਪ ਮੇਰੇ ਤੋਂ ਹੋਰ ਸਵਾਲ ਪੁੱਛਣਾਂ ਚਾਹੁੰਦੇ
ਹੋ ਤਾਂ ਬੜੀ ਖੁਸ਼ੀ ਨਾਲ ਪੁੱਛੋ, ਮੈਂ ਆਪਣੀ ਅਕਲ ਅਨੁਸਾਰ ਜਵਾਬ ਦੇਵਾਂ ਗਾ; ਪਰੰਤੂ ਕੋਈ ਵੀ ਹੋਰ
ਸਵਾਲ ਪੁੱਛਣ ਤੋਂ ਪਹਿਲਾਂ ਆਪ ਨੂੰ ਮੇਰੇ ਲੇਖ
‘ਅਕਾਲ ਤਖ਼ਤ ਦੇ ਵਿਸ਼ੇ ਉੱਤੇ ਹੋਈ
ਵਿਚਾਰ-ਚਰਚਾ ਦਾ ਵਿਸ਼ਲੇਸ਼ਣ’ ਵਿੱਚ ਦਿੱਤੇ ਸਾਰੇ
ਨੁਕਤਿਆਂ `ਤੇ ਨੁਕਤਾਵਾਰ ਆਪਣੇ ਸਪਸ਼ਟ ਤੇ ਸੰਖੇਪ ਵਿਚਾਰ ਦੇਣੇ ਹੋਣਗੇ। ਜੇ ਆਪ ਅਜਿਹਾ ਕਰਨ ਤੋਂ
ਇਨਕਾਰੀ ਹੋ ਤਾਂ ਆਪ ਨੂੰ ਵੀ ਮੈਥੋਂ ਜਾਂ ਕਿਸੇ ਹੋਰ ਵਿਚਾਰਕ ਤੋਂ ਕੋਈ ਵੀ ਸਵਾਲ ਪੁੱਛਣ ਦਾ ਕੋਈ
ਅਧਿਕਾਰ ਨਹੀਂ! !
ਗੁਰਇੰਦਰ ਸਿੰਘ ਪਾਲ
ਅਗਸਤ
04, 2011
(04/08/11)
ਗੁਰਮੇਲ ਸਿੰਘ ਸੰਧੂ, ਮਾਨਸਾ
ਵੀਰ
ਸਰਬਜੀਤ ਸਿੰਘ ਜੀ,
ਤੁਸੀਂ ਵੀਰ ਚੰਦੀ ਜੀ ਦੀ ਅਸਲ ਗੱਲ ਦਾ ਰੌਲਘਚੌਲਾ ਪਾਉਣ ਲਈ ਉਸਦੀ ਅੱਧੀ ਲੈਨ ਚੁਕ ਕੇ
ਬਖੇੜਾ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਜੋ ਕਿ ਚਲਦੀ ਵਿਚਾਰ ਲਈ ਠੀਕ ਨਹੀਂ ਹੈ। ਹੁਣ ਜੇ ਕੋਈ
ਤੁਹਾਨੂੰ ਪੁਛੇ ਕਿ “ਨੰਗੀਆਂ ਲੱਤਾਂ ਵਾਲਿਆਂ” ਤੋਂ ਤੁਹਾਡਾ ਕੀ ਭਾਵ ਹੈ। ਪੰਜਾਬ ਦੇ ਲਗਭਗ ਸਾਰੇ
ਸਿੱਖ ਸੌਣ ਵਕਤ ਖ਼ਾਸ ਤੌਰ ਪਰ ਅਤੇ ਦਿਨ ਵੇਲੇ ਘਰ ਵਿੱਚ ਵੀ ਨੰਗੀਆਂ ਲੱਤਾਂ ਰੱਖਦੇ ਹਨ। ਪੈਂਟ ਜਾਂ
ਪਜਾਮਾਂ ਇਥੇ ਡੀਊਟੀ ਜਾਣ `ਤੇ ਹੀ ਪਾਇਆ ਜਾਂਦਾ ਹੈ। ਸਿੱਖਾਂ ਦੇ ਪੰਜ ਕੱਕਿਆਂ ਵਿੱਚ ਕਛਹਿਰਾ ਹੈ,
ਪਜਾਮਾ ਨਹੀਂ। ਸਿੱਖ ਨੇ ਕਛਹਿਰਾ ਜ਼ਰੂਰ ਪਹਿਨਣਾ ਹੈ, ਪਜਾਮਾ ਪਹਿਨਣਾ ਜਾਂ ਨਾ ਪਹਿਨਣਾ ਉਸ ਦੀ ਮਰਜ਼ੀ
ਹੈ। ਪਜਾਮਾ ਨਾ ਪਹਿਨ ਕੇ ਕੋਈ ਸਿੱਖੀ ਤੋਂ ਖਾਰਜ ਨਹੀਂ ਹੁੰਦਾ। ਜਾਗਰੂਕ ਸਦਾਉਂਦੇ ਵੀਰ ਸਾਧਾਂ
ਸੰਤਾਂ ਨੂੰ ਅਕਸਰ “ਗੋਲ ਪੱਗੀਏ” ਵੀ ਕਹਿੰਦੇ ਹਨ। ਪਹਿਲੇ ਪਾਤਸ਼ਾਹ ਦੀ ਸਾਬਤ ਤਸਵੀਰ ਵਿੱਚ ਮੈਂ ਕਦੀ
ਪਜਾਮਾਂ ਨਹੀਂ ਦੇਖਿਆ ਅਤੇ ਨਾ ਹੀ ਨੋਕਦਾਰ ਪਟਿਆਲਾਸ਼ਾਹੀ ਪੱਗ ਬੰਨ੍ਹੀ ਦੇਖੀ ਸੁਣੀ ਹੈ। ਤਮਾਮ ਸਿੱਖ
ਘਰਾਂ ਵਿੱਚ ਅਕਸਰ ਗੋਲ ਪੱਗ ਹੀ ਬੰਨ੍ਹਦੇ ਹਨ। ਦਸਮ ਗ੍ਰੰਥ ਅਤੇ ਰਾਗਮਾਲਾ ਦੇ ਵਿਰੋਧੀ ਅਤੇ ਗੁਰੂ
ਗ੍ਰੰਥ ਸਾਹਿਬ ਵਿੱਚ ਨੁਕਸ ਕੱਢਣ ਵਾਲੇ ਵੀ ਘਰ ਵਿੱਚ ਹੋਣ ਵਕਤ ਗੋਲ ਪੱਗ ਹੀ ਬੰਨ੍ਹਦੇ ਹਨ ਅਤੇ
ਲੱਤਾਂ ਨੰਗੀਆਂ ਰੱਖਦੇ ਹਨ। ਉਨ੍ਹਾਂ ਬਾਰੇ ਆਪ ਜੀ ਦਾ ਸ਼ੁੱਭ ਖ਼ਿਆਲ ਕੀ ਹੈ?
ਜਿਵੇਂ ਲੰਗਰ ਨੂੰ ਛਕਣਾ ਹੁੰਦਾ ਹੈ, ਖਾਣਾ ਨਹੀਂ। ਇਵੇਂ ਬਾਣੀ ਦਾ ਉਤਾਰਾ ਹੁੰਦਾ ਹੈ, ਨਕਲ ਨਹੀਂ।
ਨਕਲ ਸ਼ਬਦ ਵਿੱਚ ਨਕਲੀ ਹੋਣ ਦਾ ਭਾਵ ਸ਼ਾਮਲ ਹੈ। ਸਰਕਾਰੀ ਦਸਤਾਵੇਜ ਜਾਂ ਸਨਦ ਦੀ ਨਕਲ ਕੰਮ ਚਲਾਊ
ਹੁੰਦੀ ਹੈ, ਅਸਲ ਦਾ ਥਾਂ ਨਹੀਂ ਲੈ ਸਕਦੀ। ਪਰ ਗੁਰੂ ਗ੍ਰੰਥ ਸਾਹਿਬ ਦਾ ਉਤਾਰਾ ਅਸਲ ਦੀ ਥਾਂ ਲੈ
ਲੈਂਦਾ ਹੈ। ਗੁਰੂ ਗ੍ਰੰਥ ਸਾਹਿਬ ਚਾਹੇ ਹੱਥ ਲਿਖਿਆ ਹੋਵੇ ਜਾਂ ਕਿਸੇ ਪ੍ਰੈਸ ਵਿੱਚ ਛਪਿਆ ਹੋਵੇ,
ਅੱਖਰਾਂ ਦੀ ਸ਼ੇਪ ਕੋਈ ਹੋਵੇ ਉਹ ਗੁਰੂ ਹੁੰਦਾ ਹੈ। ਗ਼ੌਰ ਕੀਤਾ ਜਾਵੇ ਕਿ ਨਕਲ ਅਸਲ ਨਹੀਂ ਹੁੰਦੀ,
ਉਤਾਰਾ ਅਸਲ ਹੁੰਦਾ ਹੈ।
ਜਿਸ ਵਕਤ ਆਦਿਬੀੜ ਸਾਹਿਬ ਦਾ ਪ੍ਰਕਾਸ਼ ਹੋਇਆ ਸੀ ਉਸ ਵਕਤ ਇਸ ਨੂੰ ਪੋਥੀ ਪਰਮੇਸਰ ਕਾ ਥਾਨ ਕਿਹਾ ਗਿਆ
ਸੀ। ਬਾਣੀ ਦੇ ਗੁਰੂ ਹੋਣ ਦੀ ਗਵਾਹੀ ਬਾਣੀ ਵਿੱਚ ਹੀ ਮੌਜੂਦ ਹੈ। ਦਸਮ ਪਾਤਸ਼ਾਹਜ ਵਲੋਂ ਗੁਰਿਆਈ
ਦੇਣਾ ਪ੍ਰੰਪਰਾ ਦਾ ਦੁਹਰਾਉ ਹੀ ਸੀ। ਸਿੱਖਾਂ ਨੇ ਗੁਰੂ ਦੀ ਜ਼ਾਹਰਾ ਦੇਹ ਅਤੇ ਬਾਣੀ ਵਿੱਚ ਕਦੀ ਅੰਤਰ
ਨਹੀਂ ਸੀ ਸਮਝਿਆਂ। ਭਾਈ ਗੁਰਦਾਸ ਜੀ ਨੇ ਵੀ ਲਿਖਿਆ “ਗੁਰ ਮੂਰਤ ਗੁਰ ਸ਼ਬਦ ਹੈ”। ਸਿੱਖਮਾਰਗ `ਤੇ ਹੋ
ਰਹੀ ਬਹਿਸ `ਤੇ ਕਦੀ ਖਿਝ ਆਉਂਦੀ ਹੈ, ਕਦੀ ਹਾਸਾ ਤੇ ਕਦੀ ਤਰਸ। ਅਸੀਂ ਕਿਥੇ ਸਾਂ ਤੇ ਕਿਥੇ ਪੁਜ ਗਏ
ਹਾਂ। ਰੱਬ ਬਚਾਵੇ ਅਜਿਹੀ ਜਾਗਰੁਕਤਾ ਤੋਂ ਜਿਹੜੀ ਗੁਰੂ ਦੀ ਵਿਚਾਰ ਇਵੇਂ ਕਰਦੀ ਹੈ ਜਿਵੇਂ ਗੁਰੂ ਦਾ
ਪੋਸਟ ਮੌਰਟਮ ਕਰਨਾ ਹੋਵੇ।
ਧੰਨਵਾਦ ਸਾਹਿਤ,
ਗੁਰਮੇਲ ਸਿੰਘ ਸੰਧੂ, ਮਾਨਸਾ
(04/08/11)
ਅਮਰ ਜੀਤ ਸਿੰਘ ਚੰਦੀ
ਸਰਵਜੀਤ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗਰੂ ਜੀ ਕੀ ਫਤਿਹ
(ਖੂਹ ਵਿੱਚ ਜਿਹੋ ਜਿਹੀ ਆਵਾਜ਼ ਜਾਵੇ, ਉਸ ਵਿਚੋਂ ਵੈਸੀ ਹੀ ਆਵਾਜ਼ ਨਿਕਲਦੀ ਹੈ। ਮੈਂ
ਤੁਹਾਨੂੰ “ਵੀਰ ਸਰਵਜੀਤ ਸਿੰਘ ਜੀ” ਲਿਖਿਆ ਸੀ ਤੁਸੀਂ ਮੈਨੂੰ “ਅਮਰਜੀਤ ਸਿੰਘ ਚੰਦੀ” ਲਿਖਿਆ ਹੈ।
ਮੈਨੂੰ ਸਮਝ ਆ ਗਈ ਹੈ ਕਿ ਵਿਦਵਾਨਾਂ ਦੀ ਭਾਸ਼ਾ ਕੀ ਹੁੰਦੀ ਹੈ। ਅਗਾਂਹ ਤੋਂ ਮੈਂ ਵੀ ਵਿਦਵਾਨ ਬਣਨ
ਦੀ ਕੋਸ਼ਿਸ਼ ਕਰਾਂਗਾ)
੨੫ ਜੁਲਾਈ ੨੦੧੧ ਦੇ ਪੱਤ੍ਰ ਵਿਚਲੀ ਬੋਲੀ, ਜਿਸ ਨੂੰ ਤੁਸੀਂ ਧਮਕੀ ਦਾ ਲਕਬ ਦਿੱਤਾ ਸੀ, ਉਸ ਬਾਰੇ
ਮੈਂ ੨ ਅਗੱਸਤ ੨੦੧੧ ਦੇ ਪੱਤ੍ਰ ਵਿੱਚ ਲਿਖਿਆ ਸੀ “ਜੇ ਤੁਸੀਂ ਮੇਰੀ ਲਿਖਤ ਤੇ ਵਿਚਾਰ ਕੀਤਾ ਹੁੰਦਾ,
ਤਾਂ ਤੁਹਾਨੂੰ “ਧਮਕੀ” ਅਤੇ “ਚੇਤਾਵਨੀ” ਵਿਚਲੇ ਫਰਕ ਦੀ ਸਮਝ ਆ ਜਾਂਦੀ ਅਤੇ ਤੁਸੀਂ ਮੇਰੇ ਤੇ,
ਧਮਕੀ ਦੇਣ ਦਾ ਬੇ-ਬੁਨਿਆਦ ਆਰੋਪ ਜਗਾਉਣ ਤੋਂ ਬਚ ਜਾਂਦੇ। ਪਰ ਉਹ ਸਭ ਤਾਂ ਤੁਸੀਂ ਹਜ਼ਮ ਕਰ ਗਏ,
ਤੁਹਾਨੂੰ ਆਪਣਾ ਆਰੋਪ ਅਤੇ ਮੇਰਾ ਧਮਕੀ ਬਾਰੇ ਦਿੱਤਾ ਵਿਸਲੇਸ਼ਨ ਯਾਦ ਰਹਿ ਗਿਆ, ਤਾਂ ਜੋ ਤੁਸੀਂ
ਆਪਣੇ ਆਰੋਪ ਦੇ ਆਧਾਰ ਤੇ, ਆਪਣੀ ਚਤਰਾਈ ਨਾਲ ਉਹ ਵਿਸਲੇਸ਼ਨ ਮੇਰੇ ਤੇ ਹੀ ਢੁਕਾਅ ਸਕੋ।
ਮੇਰੇ ੨ ਅਗਸਤ ਵਾਲੇ ਪੱਤ੍ਰ ਵਿਚ, ਜੋ ਸੋਚਣ ਵਾਲੀ ਗੱਲ ਸੀ, ਉਸ ਤੇ ਵੀ ਤੁਸੀਂ ਗੌਰ ਨਹੀਂ ਕੀਤਾ,
ਸ਼ਾਇਦ ਉਹ ਤੁਹਾਡੇ ਸਲੇਬਸ ਦੀ ਗੱਲ ਨਹੀਂ ਸੀ। ਮੇਰੇ ੨ ਅਗਸਤ ਵਾਲੇ ਪੱਤ੍ਰ ਵਿਚਲੇ ਸ਼ਬਦਾਂ ਨੂੰ ਤਾਂ
ਤੁਸੀਂ ਉਭਾਰਨ ਤੇ ਜ਼ੋਰ ਲਾਇਆ ਹੈ, ਪਰ ਉਸ ਵਿੱਚ ਸਾਫ ਸਾਫ ਲਿਖਿਆ, ਕਿ ਇਹ ਕਿਨ੍ਹਾਂ ਪ੍ਰਤੀ ਹੈ,
ਤੁਹਾਨੂੰ ਨਜ਼ਰ ਨਹੀਂ ਆਏ, ਜਾਂ ਤੁਸੀਂ ਵੇਖ ਕੇ ਹੀ ਅਣਡਿਠ ਕਰ ਦਿੱਤੇ? ਵਾਕਿਆ ਹੀ “ਜੱਟ ਮਚਲਾ,
ਖੁਦਾ ਨੂੰ ਲੈ ਗਏ ਚੋਰ”। ਦੱਸਿਆ ਉਸ ਨੂੰ ਜਾ ਸਕਦਾ ਹੈ, ਜਿਸ ਨੂੰ ਪਤਾ ਨਾ ਹੋਵੇ। ਜੋ ਘੇਸਲਾ
ਹੋਵੇ, ਉਸ ਨੂੰ ਕੀ ਦੱਸਿਆ ਜਾ ਸਕਦਾ ਹੈ? ਵੈਸੇ ਜਿਨ੍ਹਾਂ ਪਾਠਕਾਂ ਨੇ ਮੇਰੀਆਂ ਉਹ ਚਾਰ ਸਤਰਾਂ ਨਾ
ਪੜ੍ਹੀਆਂ ਹੋਣ, ਉਹ ਸਿੱਖ ਮਾਰਗ ਦੀ ਦੋ ਤਾਰੀਖ ਵਾਲੀ ਡਾਕ ਵਿੱਚ ਪੜ੍ਹ ਸਕਦੇ ਹਨ।
ਮੈਂ ਆਪ ਵੀ ਮਹਿਸੂਸ ਕੀਤਾ ਹੈ ਕਿ ਤੁਹਾਡੇ ਸਾਰਿਆਂ ਵਲੋਂ ਵਰਤੇ ਜਾਂਦੇ ਵਧੀਆ (ਵੱਧ ਸਮਰਥਾ ਵਾਲੇ)
ਸ਼ਬਦਾਂ ਨਾਲੋਂ, ਮੇਰੇ ਸ਼ਬਦ ਅੱਤ ਘਟੀਆ (ਘੱਟ ਸਮਰਥਾ ਵਾਲੇ) ਹਨ ਜਿਨ੍ਹਾਂ ਦਾ ਅਸਰ ਉਨ੍ਹਾਂ ਤੇ ਹੋਇਆ
ਹੀ ਨਹੀਂ, ਜਿਨ੍ਹਾਂ ਲਈ ਉਹ ਲਿਖੇ ਹਨ। (ਸ਼ਾਇਦ ਤਾਂ ਹੀ ਉਨ੍ਹਾਂ ਸ਼ਬਦਾਂ ਦਾ ਵਜ਼ਨ ਵਧਾਉਣ ਲਈ
ਤੁਹਾਨੂੰ ਉਨ੍ਹਾਂ ਦਾ ਵੀ ਛੇ ਵਾਰੀ ਉਤਾਰਾ ਕਰਨਾ ਪਿਆ।) ਅਗਾਂਹ ਤੋਂ ਕੋਸ਼ਿਸ਼ ਕਰਾਂਗਾ ਕਿ ਮੇਰੇ ਲਫਜ਼
ਵੀ ਵਧੀਆ (ਵੱਧ ਸਮਰਥਾ ਵਾਲੇ) ਤੁਹਾਡੇ ਮੁਕਾਬਲੇ ਦੇ ਹੋਣ।
ਤੁਹਾਨੂੰ ਏਨਾ ਤਾਂ ਪਤਾ ਹੋਣਾ ਹੀ ਚਾਹੀਦਾ ਹੈ ਕਿ “ਆਪਣੇ ਵਲੋਂ ਕੀਤੀਆਂ ਗਲਤੀਆਂ ਸੁਧਾਰਨ” ਅਤੇ
ਮੂਲ ਪਾਠ ਨੂੰ “ਸੋਧਣ” ਵਿੱਚ ਕੀ ਫਰਕ ਹੁੰਦਾ ਹੈ?
ਮੁੜਦੇ ਹਾਂ ਤੁਹਾਡੇ ਸਵਾਲਾਂ ਵੱਲ।
ਤੁਹਾਡੇ ਪਹਿਲੇ ਸਵਾਲ ਦਾ ਜਵਾਬ, (ਤੁਹਾਡੇ ਕਹਿਣ ਮੁਤਾਬਕ, ਇਹ ਅੱਤ ਘਟੀਆ ਸ਼ਬਦ) “ਤੁਹਾਨੂੰ ਕਿਸ
ਕੁੱਤੇ ਨੇ ਵੱਢਿਆ ਹੈ” ਉਨ੍ਹਾਂ ਲੋਕਾਂ ਲਈ ਵਰਤੇ ਗਏ ਹਨ, ਜੋ ਸਾਡੇ “ਗੁਰੂ ਗ੍ਰੰਥ ਸਾਹਿਬ ਜੀ” ਨੂੰ
ਨਕਲੀ, ਜਾਲ੍ਹੀ ਮੰਨਦਿਆਂ ਵੀ, ਉਸ ਬਾਰੇ ਲਿਖ ਲਿਖ ਕੇ ਆਪਣਾ ਸਮਾ ਤਾਂ ਬਰਬਾਦ ਕਰ ਹੀ ਰਹੇ ਹਨ, ਨਾਲ
ਹੀ ਸਿੱਖ ਮਾਰਗ ਅਤੇ ਉਸ ਦੇ ਪਾਠਕਾਂ ਦਾ ਵੀ ਸਮਾ ਬਰਬਾਦ ਕਰ ਰਹੇ ਹਨ। ਜੋ ਸਾਡੈ ਗੁਰੂ ਦੀ ਤੌਹੀਨ
ਕਰਨ ਤੇ ਤੁੱਲੇ ਹੋਏ ਹਨ। ਜਿਨ੍ਹਾਂ ਨੂੰ ਮੌਜੂਦਾ ਗੁਰੂ ਗਰੰਥ ਸਾਹਿਬ ਜੀ ਅਤੇ ਅਕਾਲ-ਤਖਤ ਦੇ
ਸਿਧਾਂਤ ਦੀ ਲੋੜ ਨਹੀਂ ਹੈ।
ਤੁਹਾਡੇ ਦੂਸਰੇ ਸਵਾਲ ਦਾ ਜਵਾਬ, ਮੇਰਾ ਖਿਆਲ ਹੈ ਕਿ ਤੁਹਾਡਾ ਧਿਆਨ ਸਿਰਫ ਉਨ੍ਹਾਂ ਗੱਲਾਂ ਵੱਲ
ਜਾਂਦਾ ਹੈ, ਜੋ ਤੁਹਾਡੇ ਸਲੇਬਸ ਮੁਤਾਬਕ ਹੋਣ, ਬਾਕੀ ਚੀਜ਼ਾਂ ਤੇ ਗੌਰ ਕਰਨ ਦੀ ਤੁਹਾਨੂੰ ਆਦਤ ਹੀ
ਨਹੀਂ ਹੈ। ਕਈ ਵਾਰੀ ਸਾਫ ਕੀਤੀ ਗੱਲ ਨੂੰ ਮੁੜ ਮੁੜ ਕੇ ਪੁੱਛਣ ਵਿੱਚ ਤੁਹਾਨੂੰ ਪਤਾ ਨਹੀਂ ਕੀ ਮਜ਼ਾ
ਆਉਂਦਾ ਹੈ?
ਤੁਹਾਡੇ ਤੀਜੇ ਸਵਾਲ ਦਾ ਜਵਾਬ, ਤੁਸੀਂ ਕਿਸ ਮੌਜੂਦਾ ਕਰਤਾਰ ਪੁਰੀ ਬੀੜ ਦੀ ਗੱਲ ਕਰ ਰਹੇ ਹੋ? ਜਿਸ
ਬਾਰੇ ਤੁਸੀਂ ਆਪ ਹੀ ਪੂਰਾ ਟਿੱਲ ਲਾ ਕੇ, ਆਪਣੇ ਹਿਸਾਬ ਨਾਲ ਸਾਬਤ ਕਰ ਚੁੱਕੇ ਹੋ ਕਿ ਉਹ ਬੀੜ, ਇਸ
ਵੇਲੇ ਸਿੱਖਾਂ ਕੋਲ ਮੌਜੂਦ ਨਹੀਂ ਹੈ, ਉਸ ਨੁੰ ਮੌਜੂਦਾ ਕਹਿ ਕੇ, ਪਤਾ ਨਹੀਂ ਤੁਸੀਂ ਮੇਰੇ ਕੋਲੋਂ
ਕੀ ਪੁਛਣਾ ਚਾਹੁੰਦੇ ਹੋ? (ਇਸ ਗੱਲ ਨੂੰ ਸਾਫ ਕਰੋਗੇ ਤਾਂ ਇਸ ਦਾ ਵੀ ਜਵਾਬ ਦੇ ਦਿੱਤਾ ਜਾਵੇਗਾ)
ਉਪਰੋਕਤ ਤਿੰਨਾਂ ਸਵਾਲਾਂ ਦੇ ਜਵਾਬ ਹਾਜ਼ਰ ਹਨ। ਹੁਣ ਮੇਰੇ ਇੱਕ ਸਵਾਲ ਦਾ ਜਵਾਬ ਵੀ ਏਸੇ ਸਪੱਸ਼ਟਤਾ
ਨਾਲ ਦੇਣ ਦੀ ਖੇਚਲ ਕਰਨਾ ਜੀ। ਸਵਾਲ; ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਮੌਜੂਦਾ ਸਰੂਪ ਨੂੰ,
ਆਪਣਾ ਗੁਰੂ ਮੰਨਦੇ ਹੋ, ਜਾਂ ਨਹੀਂ ? ਮੈਨੂੰ ਪੂਰਨ ਵਿਸ਼ਵਾਸ ਹੈ ਕਿ ਤੁਸੀਂ ਇਸ ਸਵਾਲ ਦਾ ਸਿੱਧਾ
ਉੱਤ੍ਰ ਦੇਣਾ ਪਸੰਦ ਨਹੀਂ ਕਰੋਗੇ, ਫਿਰ ਵੀ ਜਵਾਬ ਦੇਣ ਲਈ ਅਤੀ ਧੰਨਵਾਦੀ ਹੋਵਾਂਗਾ।
ਅਮਰ ਜੀਤ ਸਿੰਘ ਚੰਦੀ ੪-੮-੨੦੧੧
(04/08/11)
ਡਾ: ਇਕਬਾਲ ਸਿੰਘ ਢਿੱਲੋਂ
ਸਤਿਕਾਰਯੋਗ ਸ. ਅਮਰਜੀਤ ਸਿੰਘ ਚੰਦੀ ਜੀਓ, ਮੇਰੇ ਵੱਲੋਂ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ।
ਸਿਖਮਾਰਗ ਵੈਬਸਾਈਟ ਉੱਤੇ ਅਗਸਤ 02, 2011 ਨੂੰ ਪਾਏ ਗਏ ਆਪ ਜੀ ਦੇ ਪੱਤਰ ਦੇ ਹਵਾਲੇ
ਨਾਲ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਪੱਤਰ ਵਿੱਚ ਤਾਂ ਆਪ ਜੀ ‘ਵੀਰਾਂ ਅਤੇ ਭੈਣਾਂ’ ਨੂੰ
ਸੰਬੋਧਿਤ ਹੋਏ ਹੋ ਪਰੰਤੂ ਆਪ ਜੀ ਦੇ ਵਿਚਾਰ ਮੇਰੇ ਵੱਲੋਂ ਇਸੇ ਵੈਬਸਾਈਟ ਉੱਤੇ ‘ਕਰਤਾਰਪੁਰੀ ਬੀੜ’
ਬਾਰੇ ਪਰਗਟ ਕੀਤੇ ਗਏ ਵਿਚਾਰਾਂ ਦੇ ਜੁਆਬ ਵਿੱਚ ਦਿੱਤੇ ਗਏ ਜਾਪਦੇ ਹਨ। ਸਿੱਧੇ ਤੌਰ ਤੇ ਸੰਬੋਧਿਤ
ਹੋਣ ਦੀ ਬਜਾਏ ਟੇਢੇ ਤਰੀਕੇ ਨਾਲ ਸੰਵਾਦ ਰਚਾਉਣਾ ਆਪ ਜੀ ਦੀ ਪੁਰਾਣੀ ਆਦਤ ਹੈ ਅਤੇ ਅਜਿਹੀ ਆਦਤ
ਬਾਰੇ ਮਸ਼ਹੂਰ ਪੰਜਾਬੀ ਕਹਾਵਤ ਹੈ: “ਰੋਂਦੀ ਯਾਰਾਂ ਨੂੰ, ਨਾਂ ਲੈ-ਲੈ ਭਰਾਵਾਂ ਦਾ।” ਚੰਗਾ ਹੈ ਜੇਕਰ
ਆਪ ਜੀ ਆਪਣਾ ਇਹ ਤਰੀਕਾ ਬਦਲ ਲਵੋ, ਖਾਸ ਕਰਕੇ ਉਸ ਵੇਲੇ ਜਦੋਂ ਕਿਸੇ ਬਹੁਤ ਹੀ ਗੰਭੀਰ ਮਸਲੇ ਬਾਰੇ
ਵਿਚਾਰ ਦੇ ਰਹੇ ਹੋਵੋ।
ਦੂਸਰਾ, ਆਪ ਜੀ ਵੱਲੋਂ ਵਰਤੀ ਗਈ ਭਾਸ਼ਾ ਵੀ ਬੇਹੱਦ ਇਤਰਾਜ਼ਯੋਗ ਹੈ ਜਦੋਂ ਆਪ ਜੀ ਕਹਿੰਦੇ ਹੋ,
“ਤੁਹਾਨੂੰ ਕਿਸ ਕੁੱਤੇ ਨੇ ਵਢਿਆ ਹੈ?” ਘਟੋ-ਘਟ ਇੱਕ ‘ਸਿਖ-ਵਿਦਵਾਨ’ ਕਹਾਉਂਦੇ ਸ਼ਖਸ ਨੂੰ ਤਾਂ
ਅਜਿਹੀ ਭਾਸ਼ਾ ਸ਼ੋਭਾ ਨਹੀਂ ਦਿੰਦੀ ਵਿਸ਼ੇਸ਼ ਕਰਕੇ ਜਦੋਂ ਉਹ ‘ਵੀਰਾਂ ਅਤੇ ਭੈਣਾਂ’ ਨੂੰ ਸੰਬੋਧਿਤ ਹੋ
ਰਿਹਾ ਹੋਵੇ। ਆਪ ਜੀ ਦਾ ਪੂਰਾ ਪੱਤਰ ਪੜ੍ਹ ਕੇ ਤਾਂ ਇੰਜ ਭਾਸਦਾ ਹੈ ਕਿ ਹੋਰ ਕਿਸੇ ਨੂੰ ਤਾਂ ਭਾਵੇਂ
ਕਿਸੇ ਕੁੱਤੇ ਨੇ ਵਢਿੱਆ ਹੋਵੇ ਜਾਂ ਨਾਂ, ਆਪ ਜੀ ਜ਼ਰੂਰ ਕਿਸੇ ਹਲਕੇ ਕੁੱਤੇ ਦੇ ਵੱਢੇ ਹੋਏ ਹੋ ਜੋ
ਇਤਨੇ ਬੁਖਲਾਏ ਹੋਏ ਹੋ!
ਤੀਸਰਾ, ਆਪ ਜੀ ਇਹ ਕਿਸ ਅਧਾਰ ਤੇ ਕਹਿੰਦੇ ਹੋ ਕਿ ਮੈਂ ਸ੍ਰੀ ਗੁਰੂ ਗ੍ਰੰਥ ਜੀ ਨੂੰ ਜਾਲ੍ਹੀ ਕਿਹਾ
ਹੈ? ਆਪ ਜੀ ਨੂੰ ਬੇਨਤੀ ਹੈ ਕਿ ਆਪ ਜੀ ਆਪਣੇ ਇਸ ਦਾਵ੍ਹੇ ਸਬੰਧੀ ਹੂਬਹੂ ਹਵਾਲਾ ਪੇਸ਼ ਕਰੋ ਨਹੀਂ
ਤਾਂ ਇਹ ਸਮਝਿਆ ਜਾਵੇਗਾ ਕਿ ਆਪ ਜੀ ਅਜਿਹਾ ਦਾਵ੍ਹਾ ਕਰਦੇ ਹੋਏ ਝੂਠ ਬੋਲ ਰਹੇ ਹੋ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।
(04/08/11)
ਸਰਵਜੀਤ ਸਿੰਘ
ਸ:
ਕਿਰਪਾਲ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਦੀ ਫਤਹਿ।
ਵਿਸਾ:- ਕਰਤਾਰਪੁਰੀ ਬੀੜ
ਸ: ਕਿਰਪਾਲ ਸਿੰਘ ਜੀ, ਆਪ ਦੇ ਸਵਾਲ ਦਾ ਜੁਵਾਬ ਮੈਂ 22 ਜੁਨ 2011 ਦੇ ਪੱਤਰ ਵਿੱਚ
ਦੇ ਦਿੱਤਾ ਸੀ। ਮੈਂ ਆਪ ਜੀ ਸਮੇਤ ਉਨ੍ਹਾ ਸਾਰੇ ਸੱਜਣਾ ਨੂੰ, ਜੋ ਰਾਗਮਾਲਾ ਨੂੰ ਤਾਂ ਬਾਣੀ ਨਹੀ
ਮੰਨਦੇ ਪਰ ਕਰਤਾਰਪੁਰੀ ਬੀੜ ਨੂੰ ਅਸਲੀ ਮੰਨਦੇ ਹਨ, ਕੁਝ ਸਵਾਲ ਵੀ ਕੀਤੇ ਸਨ ਜਿਨ੍ਹਾਂ ਦਾ ਕਿਸੇ ਨੇ
ਜੁਵਾਬ ਨਹੀ ਦਿੱਤਾ। ਮੈ ਆਪਣੇ 28 ਜੁਲਾਈ ਦੇ ਪੱਤਰ ਵਿਚ ਵੀ ਸਵਾਲ ਕੀਤਾ ਸੀ। ਜਿਸ ਵੱਲ ਕਿਸੇ ਨੇ
ਵੀ ਧਿਆਨ ਨਹੀ ਦਿੱਤਾ। ਤੁਸੀ ਵੀ ਮੇਰੇ 2 ਅਗਸਤ ਦੇ ਪੱਤਰ `ਚ ਜੀ ਬੀ ਸਿੰਘ ਦਾ ਹਵਾਲਾ ਤਾਂ ਦੇ
ਦਿੱਤਾ, ਆਪ ਜੀ ਲਿਖਦੇ ਹੋ “ਇਹ ਸਿੱਧੇ ਸਾਧੇ ਜਵਾਬ ਦੇਣ ਦੀ ਥਾਂ ਸ: ਜੀ ਬੀ ਸਿੰਘ ਦੀ ਪੁਸਤਕ ਦੇ
ਹਵਾਲਿਆਂ ਨਾਲ ਕਰਤਾਰਪੁਰੀ ਬੀੜ ਨੂੰ ਰੱਦ ਕਰਨ `ਤੇ ਸਾਰਾ ਜੋਰ ਲੱਗਿਆ ਹੋਇਆ ਹੈ”। ਕਿਰਪਾਲ ਸਿੰਘ
ਜੀ ਮੈਨੂੰ ਮਹਿਸੂਸ ਹੁੰਦਾ ਹੈ ਕਿ ਆਪ ਜੀ ਨੂੰ ਮੇਰੀ ਲਿਖੀ ਪੰਜਾਬੀ ਸਮਝਣ `ਚ ਵੀ ਦਿਕੱਤ ਆ ਰਹੀ
ਹੈ। ਮੇਰੇ ਪੱਤਰ ਨੂੰ ਇਕ ਵੇਰ ਫੇਰ ਪੜ੍ਹੋ ਤੇ ਸਮਝੋ, ਮੈ ਕੀ ਲਿਖਿਆ ਸੀ, ਪਰ ਮੇਰੇ ਸਵਾਲ ਦਾ
ਜੁਵਾਬ ਦੇਣ ਦੀ ਖੇਚਲ ਨਹੀ ਕੀਤੀ। ਮੇਰੇ 2 ਅਗਸਤ ਦੇ ਪੱਤਰ ਵਿਚ ਇਕ ਸਵਾਲ ਵੀ ਸੀ, “ਹੁਣ, ਉਨ੍ਹਾਂ
ਸਾਰੇ ਵਿਦਿਵਾਨਾਂ ਦਾ, ਜੋ ਰਾਗਮਾਲਾ ਨੂੰ ਤਾਂ ਬਾਣੀ ਨਹੀ ਮੰਨਦੇ ਪਰ ਕਰਤਾਰਪੁਰੀ ਬੀੜ ਨੂੰ ਭਾਈ
ਗੁਰਦਾਸ ਜੀ ਦੀ ਲਿਖੀ ਹੋਈ ਅਤੇ ਗੁਰੂ ਅਰਜਨ ਦੇਵ ਜੀ ਵਲੋਂ ਲਿਖਾਈ ਹੋਈ ਮੰਨਦੇ ਹਨ, ਇਹ ਫਰਜ ਬਣਦਾ
ਹੈ ਕਿ ਉਹ ਰਾਗਮਾਲਾ ਅਤੇ ਕਰਤਾਰਪੁਰੀ ਬੀੜ ਬਾਰੇ ਆਪਣੀ ਸਥਿਤੀ ਸਪੱਸ਼ਟ ਕਰਨ”। ਜਿਸ ਵੱਲ ਤੁਸੀ ਕੋਈ
ਧਿਆਨ ਹੀ ਨਹੀ ਦਿੱਤਾ। ਇਹ ਕਿਵੇਂ ਮੰਨ ਲਿਆ ਜਾਵੇ ਕਿ ਤੁਸੀ ਮੇਰਾ ਸਵਾਲ ਨਹੀ ਪੜ੍ਹਿਆ ਹੋਵੇਗਾ?
ਸ: ਕਿਰਪਾਲ ਸਿੰਘ ਜੀ, ਤੁਸੀ ਆਪਣੇ 3 ਅਗਸਤ ਦੇ ਪੱਤਰ `ਚ ਮੇਰਾ ਬੇ-ਲੋੜਾ ਜਿਕਰ ਵੀ ਕੀਤਾ ਹੈ। ਆਪ
ਜੀ ਦੀ ਜਾਣਕਾਰੀ ਲਈ ਮੈ ਸਪੱਸ਼ਟ ਕਰ ਦੇਵਾ ਮੈਂ, ਕਿਸ ਦਾ ਹਮਾਇਤੀ ਹਾਂ ਜਾ ਕਿਸ ਦਾ ਵਿਰੋਧੀ, ਇਹ
ਮੇਰਾ ਨਿਜੀ ਮਸਲਾ ਹੈ ਇਸ ਲਈ ਨਾ ਤਾਂ ਮੈਨੂੰ ਕਿਸੇ ਤੋਂ ਮਨਜੂਰੀ ਲੈਣ ਦੀ ਲੋੜ ਹੈ ਅਤੇ ਨਾ ਹੀ
ਕਿਸੇ ਨੂੰ ਦਖਲ ਦੇਣ ਦਾ ਕੋਈ ਹੱਕ। ਵਿਚਾਰ ਚਰਚਾ ਨੂੰ ਵਿਸ਼ੇ ਤੇ ਹੀ ਕੇਂਦਰਤ ਰੱਖਿਆ ਜਾਵੇ। ਆਪਣੀ
ਵਿਚਾਰ ਚਰਚਾ ਦਾ ਵਿਸ਼ਾ ਹੈ ਕਰਤਾਰਪੁਰੀ ਬੀੜ।
ਸ: ਕਿਰਪਾਲ ਸਿੰਘ ਜੀ, ਜੇ ਕੋਈ ਸੱਜਣ ਇਹ ਲਿਖਦਾ ਹੈ ਕਿ ਕਰਤਾਰਪੁਰੀ ਬੀੜ ਅਸਲੀ ਨਹੀਂ ਸਗੋਂ ਕਿਸੇ
ਨਕਲ ਦੀ ਨਕਲ ਹੈ ਤਾਂ ਕੀ ਤੁਹਾਡੇ ਸਮੇਤ ਹੋਰ ਵਿਦਿਵਾਨਾਂ ਦਾ ਫ਼ਰਜ ਨਹੀ ਸੀ ਬਣਦਾ ਕਿ ਕਰਤਾਰਪੁਰੀ
ਬੀੜ ਨੂੰ ਅਸਲੀ ਅਤੇ ਭਾਈ ਗੁਰਦਾਸ ਜੀ ਦੀ ਲਿਖਤ ਸਾਬਤ ਕਰਦੇ। ਜੇ ਤੁਸੀ ਜਾਂ ਕੋਈ ਹੋਰ ਵਿਦਿਵਾਨ ਇਹ
ਸਾਬਤ ਕਰ ਦੇਵੇ ਕਿ ਮੌਜੂਦਾ ਕਰਤਾਰਪੁਰੀ ਬੀੜ ਉਹੀ ਬੀੜ ਹੈ ਜਿਸ ਨੂੰ ਗੁਰੂ ਅਰਜਨ ਦੇਵ ਜੀ ਨੇ ਭਾਈ
ਗੁਰਦਾਸ ਜੀ ਤੋਂ ਲਿਖਵਾਇਆ ਸੀ ਤਾਂ ਕਿਸੇ ਨੂੰ ਕੀ ਇਤਰਾਜ ਹੋ ਸਕਦਾ ਹੈ। ਸਗੋਂ ਮੈਂ ਤਾਂ ਤੁਹਾਡਾ
ਧੰਨਵਾਦ ਕਰਾਂਗਾ ਪਰ ਧਮਕੀਆਂ ਦੇਣੀਆਂ ਅਤੇ ਕੁੱਤੇ ਦਾ ਵੱਢਿਆ ਲਿਖਣਾ, ਕਿਥੋਂ ਦੀ ਵਿਦਵਾਤਾ ਹੈ? ਜੇ
ਖੋਜ ਕਰਕੇ ਸੱਚ ਨੂੰ ਸਾਹਮਣੇ ਲਿਆਉਣ ਦੀ ਸਮਰੱਥਾ ਨਹੀਂ ਹੈ ਤਾਂ ਫੇਰ ਕਾਗਜ ਕਾਲੇ ਕਰਨ ਦੀ ਵੀ ਕੀ
ਮਜਬੂਰੀ ਹੈ?
ਸ: ਕਿਰਪਾਲ ਸਿੰਘ ਜੀ, ਆਪ ਲਈ ਸਵਾਲ:-
(੧) ਕੀ ਤੁਸੀ ਰਾਗਮਾਲਾ ਨੂੰ ਬਾਣੀ ਮੰਨਦੇ ਹੋ?
(੨) ਕੀ ਤੁਸੀ ਮੌਜੂਦਾ ਕਰਤਾਰਪੁਰੀ ਬੀੜ ਨੂੰ ਭਾਈ ਗੁਰਦਾਸ ਜੀ ਦੀ ਲਿਖਤ ਮੰਨਦੇ ਹੋ?
ਬੇਨਤੀ ਹੈ ਕਿ ਸਵਾਲਾਂ ਦੇ ਜੁਵਾਬ ਸੰਖੇਪ ਅਤੇ ਸਪੱਸ਼ਟ ਦੇਣ ਦੀ ਖੇਚਲ ਕਰਨੀ ਜੀ, ਬੇ-ਲੋੜੇ
ਕਾਗਜ ਕਾਲੇ ਕਰਨ ਨਾਲ ਤਾਂ ਪ੍ਰਦੁਸ਼ਣ ਹੀ ਫੈਲਦਾ ਹੈ।
ਧੰਨਵਾਦ
ਸਰਵਜੀਤ ਸਿੰਘ
(04/08/11)
ਉਪਕਾਰ ਸਿੰਘ ਫ਼ਰੀਦਾਬਾਦ
ਪੰਥਕ ਰਹਿਤ ਮਰਿਆਦਾ ਦਾ ਵਾਸਤਾ ਪਾ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਿੱਠ ਕਿਉਂ ਵਿਖਾਈ ਜਾ ਰਹੀ
ਹੈ?
- ਸ਼. ਉਪਕਾਰ ਸਿੰਘ ਫ਼ਰੀਦਾਬਾਦ, ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ
ਅਸੀਂ ਸਾਰੀਆਂ ਜਾਗਰੂਕ ਅਖਵਾਉਂਦੀਆਂ ਧਿਰਾਂ ਅਤੇ ਸ਼ਖਸੀਅਤਾਂ ਜੋ ਬੜੇ ਫ਼ਖਰ ਨਾਲ
ਕਹਿੰਦੇ ਹਾਂ ਕਿ ਸਾਡਾ ਗੁਰੂ ਕੇਵਲ ਤੇ ਕੇਵਲ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਹਨ ਅਤੇ ਸਿੱਖ ਨੇ
ਆਪਣੀ ਜ਼ਿੰਦਗੀ ਦੀ ਅਗਵਾਈ ਕੇਵਲ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਲੈਣੀ ਹੈ। ਨਿਰਸੰਦੇਹ
ਸਿੱਖ ਦਾ ਗੁਰੂ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਹੈ ਪਰ ਦੂਜੇ ਪਾਸੇ ਪੰਥਕ ਰਹਿਤ
ਮਰਿਆਦਾ ਦਾ ਵਾਸਤਾ ਪਾ ਕੇ ਅਸੀਂ ਸਿੱਖ ਬਣਨ ਲਈ ਖੰਡੇ ਦੀ ਪਾਹੁਲ (ਅੰਮ੍ਰਿਤ ਛੱਕਣਾ) ਜੋ ਜ਼ਰੂਰੀ ਹੈ
ਅਤੇ ਪਾਹੁਲ ਤਿਆਰ ਕਰਨ ਲਈ ਜਿਹੜੀਆਂ ਬਾਣੀਆਂ ਪੜ੍ਹਦੇ ਹਾਂ ਉਹ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਦੋ
ਅਤੇ ਬਾਹਰੋਂ ਤਿੰਨ ਹਨ ਅਤੇ ਨਾਲ ਹੀ ਕਹਿੰਦੇ ਹਾਂ ਕਿ ਇੰਨ੍ਹਾਂ ਪੰਜ ਬਾਣੀਆਂ ਦਾ ਪਾਠ ਗੁਰਸਿੱਖ ਨੇ
ਨਿਤ ਕਰਨਾ ਹੈ ਯਾਨੀ ਕਿ ੪੦% ਗੁਰੂ ਗ੍ਰੰਥ ਸਾਹਿਬ ਜੀ ਅਤੇ ੬੦% ਬਾਹਰੋਂ ਪੜ੍ਹਨ ਦੀ ਗੱਲ ਹੋ ਰਹੀ
ਹੈ ਜਿਹੜਾ ਇਹਨਾਂ ਨੂੰ ਨਹੀਂ ਪੜ੍ਹਦਾ ਉਹ ਸਿੱਖ ਨਹੀਂ। ਕੀ ਅਜਿਹਾ ਕਰ ਕੇ ਅਸੀਂ ਗੁਰੂ ਗ੍ਰੰਥ
ਸਾਹਿਬ ਜੀ ਨੂੰ ਅਧੂਰਾ ਸਾਬਤ ਨਹੀਂ ਕਰ ਰਹੇ? ਜੇ ਹਾਂ, ਤਾਂ ਕੀ ਮਜ਼ਬੂਰੀ ਹੈ ਉਹਨਾਂ ਪੰਥ ਦਰਦੀ
ਅਖਵਾਉਂਦੀਆਂ ਧਿਰਾਂ ਅਤੇ ਸ਼ਖਸੀਅਤਾਂ ਦੀ ਜੋ ਇਹਨਾਂ ਦਾ ਖੁਲ੍ਹ ਕੇ ਵਿਰੋਧ ਕਰਨ ਦੀ ਬਜਾਏ ਸਾਹਿਬ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਿੱਠ ਵਿਖਾ ਰਹੀਆਂ ਹਨ।
ਵੱਡੇ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਹਨ ਜਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਾਹਰਲੇ ਗ੍ਰੰਥਾਂ ਤੋਂ
ਛੋਟਾ ਦੱਸਣ ਵਾਲੀ ਪੰਥਕ ਅਖਵਾਉਂਦੀ ਰਹਿਤ ਮਰਿਆਦਾ?
ਜਾਗੋ ਸਿੱਖੋ ਜਾਗੋ! ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੇ ਗਿਆਨ ਤੋਂ ਜ਼ਿੰਦਗੀ ਦੀ ਅਗਵਾਈ ਲਈਏ ਅਤੇ
ਗੁਰੂ ਗ੍ਰੰਥ ਸਾਹਿਬ ਜੀ ਦੇ ਸੱਚੇ ਸਿੱਖ ਬਣੀਏ।
ਕੀ ਅਸਿਧੇ ਤੋਰ ਤੇ ਨਿੱਤਨੇਮ ਬਾਣੀਆਂ ਅਤੇ ਖੰਡੇ ਦੀ ਪਾਹੁਲ ਵੇਲੇ ਪੜ੍ਹੀਆਂ ਜਾਣ ਵਾਲੀ ਬਾਣੀਆਂ
ਰਾਹੀਂ ਬਚਿੱਤਰ ਨਾਟਕ ਦਸਮ ਗ੍ਰੰਥ ਦੀ ਪ੍ਰੋੜ੍ਹਤਾ ਕਰਨ ਵਾਲਿਆਂ ਨੂੰ ਅਖੌਤੀ ਦਸਮ ਗ੍ਰੰਥ ਦਾ ਵਿਰੋਧ
ਕਰਨ ਦਾ ਹੱਕ ਹੈ?
(04/08/11)
ਜਸਵੰਤ ਸਿੰਘ ‘ਅਜੀਤ’
ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਅਤੇ ਅਕਾਲੀ ਦਲਾਂ ਦੀ ਰਣਨੀਤੀ
ਆਖਿਰ, ਪੰਜਾਬ ਦੇ ਗੁਰਦੁਆਰਾ ਚੋਣ ਕਮਿਸ਼ਨ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਦੀਆਂ ਚੋਣਾਂ 18 ਸਤੰਬਰ ਨੂੰ ਕਰਵਾਏ ਜਾਣ ਦਾ ਨੋਟੀਫਿਕੇਸ਼ਨ ਜਾਰੀ ਕਰ ਹੀ ਦਿੱਤਾ ਗਿਆ। ਜਿਸਦੇ
ਫਲਸਰੂਪ ਅਕਾਲੀ ਰਾਜਨੀਤੀ ਦੀ ਸਰਗਰਮੀ ਵਿੱਚ ਤੇਜ਼ੀ ਆਉਣੀ ਸ਼ੁਰੂ ਹੋ ਗਈ ਵਿਖਾਈ ਦੇਣ ਲਗੀ ਹੈ। ਪਰ ਇਹ
ਸਰਗਰਮੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਨਾਲੋਂ ਕਿਤੇ ਵਧੇਰੇ ਉਸਦੇ ਵਿਰੋਧੀਆਂ ਵਿੱਚ ਵੇਖਣ ਨੂੰ ਮਿਲ
ਰਹੀ ਹੈ। ਉਹ ਦਿਨ-ਰਾਤ ਇਹ ਪ੍ਰਚਾਰ ਕਰਨ ਵਿੱਚ ਜੁਟੇ ਹੋਏ ਹਨ, ਕਿ ਜੇ ਸਿੱਖੀ, ਉਸਦੀਆਂ
ਮਰਿਆਦਾਵਾਂ-ਮਾਨਤਾਵਾਂ ਅਤੇ ਉਸਦੇ ਇਤਿਹਾਸ ਨੂੰ ਬਚਾਣਾ ਹੈ ਤਾਂ ਸ਼੍ਰੋਮਣੀ ਕਮੇਟੀ ਨੂੰ ਸ਼੍ਰੋਮਣੀ
ਅਕਾਲੀ ਦਲ {ਬਾਦਲ) ਦੇ ਪੰਜੇ ਵਿਚੋਂ ਆਜ਼ਾਦ ਕਰਵਾਉਣਾ ਹੀ ਹੋਵੇਗਾ।
ਇਸ ਵਿੱਚ ਕੋਈ ਸ਼ਕ ਨਹੀਂ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਸੱਤਾ-ਅਧੀਨ ਸ਼੍ਰੋਮਣੀ ਗੁਰਦੁਆਰਾ
ਪ੍ਰਬੰਧਕ ਕਮੇਟੀ ਸਿੱਖੀ ਦੀਆਂ ਮਰਿਅਦਾਵਾਂ, ਪਰੰਪਰਾਵਾਂ ਅਤੇ ਸਿੱਖ ਇਤਿਹਾਸ ਦੀਆਂ ਸਥਾਪਤ
ਮਾਨਤਾਵਾਂ ਦੀ ਰਖਿਆ ਕਰਨ ਅਤੇ ਸਿੱਖੀ ਦਾ ਪ੍ਰਚਾਰ-ਪ੍ਰਸਾਰ ਕਰਨ ਪ੍ਰਤੀ ਜ਼ਿਮੇਂਦਾਰੀ ਨਿਭਾਉਣ ਵਿੱਚ
ਇਮਾਨਦਾਰ ਅਤੇ ਸਫਲ ਸਾਬਤ ਨਹੀਂ ਹੋ ਸਕੀ।
ਜਿਸਦਾ ਨਤੀਜਾ ਇਹ ਹੋਇਆ ਹੈ ਕਿ ਜਿਸ ਪੰਜਾਬ ਦੀ ਧਰਤੀ ਨੂੰ ਗੁਰੂ ਸਾਹਿਬਾਂ ਦੀ ਚਰਨ-ਛਹੁ ਪ੍ਰਾਪਤ
ਹੈ ਅਤੇ ਜਿਥੇ ਉਨ੍ਹਾਂ ਨਾ ਕੇਵਲ ਸਿੱਖੀ ਦਾ ਬੂਟਾ ਲਾਇਆ, ਸਗੋਂ ਉਸਨੂੰ ਆਪਣੇ ਖ਼ੂਨ ਨਾਲ ਸਿੰਜ ਕੇ
ਪ੍ਰਵਾਨ ਵੀ ਚੜ੍ਹਾਇਆ, ਉਥੇ ਹੀ ਸਿੱਖੀ ਨੂੰ ਘੁਣ ਲਗ ਗਿਆ ਹੋਇਆ ਹੈ, ਜੋ ਲਗਾਤਾਰ ਉਸਨੂੰ ਖਾਈ ਜਾ
ਰਿਹਾ ਹੈ। ਸਿੱਖੀ ਦਾ ਆਧਾਰ ਖ਼ੁਰਦਾ ਜਾ ਰਿਹਾ ਹੈ, ਸਿੱਖੀ ਦੇ ਦੁਸ਼ਮਣ, ਡੇਰੇਦਾਰਾਂ ਦਾ ਫੈਲਾਅ
ਹੁੰਦਾ ਜਾ ਰਿਹਾ ਹੈ ਅਤੇ ਆਰ ਐਸ ਐਸ ਵਰਗੀਆਂ ਸਿੱਖ ਤੇ ਸਿੱਖੀ-ਵਿਰੋਧੀ ਸ਼ਕਤੀਆਂ, ਰਾਸ਼ਟਰੀ ਸਿੱਖ
ਸੰਗਤ ਰਾਹੀਂ ਸਿੱਖਾਂ ਵਿੱਚ ਘੁਸਪੈਠ ਕਰ, ਸਿੱਖੀ ਨੂੰ ਅੰਦਰੋਂ ਖੋਖਲਾ ਕਰਨ ਤੇ ਤੁਲ ਗਈਆਂ ਹੋਈਆਂ
ਹਨ। ਇਹੀ ਨਹੀਂ ਸਿੱਖੀ ਦੀ ਗੁੜ੍ਹਤੀ ਲੈ ਕੇ ਜਨਮੇ ਅਤੇ ਸਿੱਖੀ-ਸਰੂਪ ਦੇ ਕਈ ਧਾਰਨੀ ਵੀ ਸਿੱਖਾਂ
ਵਿੱਚ ਹਰ ਚੜ੍ਹੇ ਦਿਨ ਨਵੀਆਂ-ਨਵੀਆਂ ਦੁਬਿਧਾਵਾਂ ਪੈਦਾ ਕਰ, ਸਿੱਖਾਂ ਨੂੰ ਸਿੱਖੀ ਤੋਂ ਦੂਰ ਧਕ
ਸਿੱਖ ਤੇ ਸਿੱਖੀ ਦੇ ਦੁਸ਼ਮਣਾਂ ਦੀ ਮਦਦ ਕਰਨ ਵਿੱਚ ਯੋਗਦਾਨ ਪਾਣ ਲਗ ਪਏ ਹਨ।
ਉਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੱਤਾ ਪੁਰ ਕਾਬਜ਼ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ
ਆਪਣੀ ਮਜਬੂਰੀ ਹੈ ਕਿ ਉਹ ਭਾਜਪਾ ਦੇ ਠੁਮ੍ਹਣੇ ਤੋਂ ਬਿਨਾਂ ਸੱਤਾ ਪੂਰ ਨਾ ਤਾਂ ਕਾਬਜ਼ ਹੋ ਸਕਦਾ ਹੈ
ਅਤੇ ਨਾ ਹੀ ਕਾਬਜ਼ ਬਣਿਆ ਰਹਿ ਸਕਦਾ ਹੈ। ਇਸੇ ਕਾਰਣ ਉਸਨੇ ਆਪਣੇ-ਆਪਨੂੰ ਪੂਰੀ ਤਰ੍ਹਾਂ ਉਸਦੇ
ਸਾਹਮਣੇ ਸਮਰਪਿਤ ਕਰ ਦਿਤਾ ਹੋਇਆ ਹੈ। ਜਿਸ ਕਾਰਣ ਉਸਦੇ ਮੁੱਖੀ ਤਾਂ ਕੀ, ਆਮ ਵਰਕਰ ਤਕ ਵੀ ਭਾਜਪਾ,
ਆਰ ਐਸ ਐਸ ਅਤੇ ਉਸਦੀ ਇਕਾਈ, ਰਾਸ਼ਟਰੀ ਸਿੱਖ ਸੰਗਤ ਦੇ ਮੁੱਖੀਆਂ ਵਲੋਂ ਸਿੱਖੀ ਨੂੰ ਢਾਹ ਲਾਉਣ ਦੇ
ਕੀਤੇ ਜਾ ਰਹੇ ਜਤਨਾਂ ਦਾ ਵਿਰੋਧ ਕਰਨ ਦੀ ਹਿੰਮਤ ਨਹੀਂ ਜੁਟਾ ਪਾ ਰਹੇ। ਇਥੋਂ ਤਕ ਕਿ ਜਦੋਂ ਉਹ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਧਾਰਮਕ ਸਟੇਜਾਂ ਪੁਰ ਆ, ਉਨ੍ਹਾਂ ਦੀ ਮੌਜੂਦਗੀ ਵਿੱਚ
ਹੀ ਸਿੱਖ ਇਤਿਹਾਸ ਅਤੇ ਸਿੱਖ ਧਰਮ ਦੀਆਂ ਸਥਾਪਤ ਮਰਿਆਦਾਵਾਂ ਤੇ ਪਰੰਪਰਾਵਾਂ ਦੇ ਨਾਲ ਹੀ ਸਿੱਖੀ ਦੀ
ਸੁਤੰਤਰ ਹੋਂਦ ਤੇ ਸਿੱਖਾਂ ਦੀ ਅੱਡਰੀ ਪਛਾਣ ਪੁਰ ਸੁਆਲੀਆ ਨਿਸ਼ਾਨ ਲਾਂਦਿਆਂ ਸਿੱਖ ਧਰਮ ਦੇ ‘ਵਿਸ਼ਾਲ
ਹਿੰਦੂ ਧਰਮ’ ਦਾ ਹੀ ਅੰਗ ਹੋਣ ਦਾ ਦਾਅਵਾ ਕਰਦੇ ਹਨ, ਤਾਂ ਉਹ ਉਨ੍ਹਾਂ ਨੂੰ ਨਾ ਤਾਂ ਰੋਕ ਪਾਂਦੇ ਹਨ
ਅਤੇ ਨਾ ਹੀ ਉਨ੍ਹਾਂ ਸਾਹਮਣੇ ਆਪਣਾ ਵਿਰੋਧ ਤਕ ਦਰਜ ਕਰਵਾ ਸਕਦੇ ਹਨ। ਜਿਸਤੋਂ ਆਮ ਸਿੱਖਾਂ ਵਿੱਚ ਇਹ
ਸੰਕੇਤ ਜਾਣਾ ਕੁਦਰਤੀ ਹੈ ਕਿ ਬਾਦਲ ਦਲ ਦੇ ਮੁਖੀਆਂ ਦੀ ਨਿਸ਼ਠਾ ਸਿੱਖੀ-ਬਚਾਣ ਦੀ ਬਜਾਏ, ਆਪਣੀ
ਸੱਤਾ-ਲਾਲਸਾ ਨੂੰ ਪੂਰਿਆਂ ਕਰਨ ਪ੍ਰਤੀ ਹੀ ਸਮਰਪਿਤ ਹੈ।
ਇਨ੍ਹਾਂ ਹਾਲਾਤ ਵਿੱਚ ਜੇ ਇਮਾਨਦਾਰੀ ਨਾਲ ਸਿੱਖੀ ਨੂੰ ਬਚਾਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ
ਕਮੇਟੀ ਨੂੰ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪੰਜੇ ਵਿਚੋਂ ਆਜ਼ਾਦ ਕਰਾਣ ਦਾ ਨਾਹਰਾ ਲਾਇਆ ਅਤੇ
ਸੰਘਰਸ਼ ਕੀਤਾ ਜਾਂਦਾ ਹੈ, ਤਾਂ ਇਹ ਕਿਸੇ ਹਦ ਤਕ ਸਾਰਥਕ ਸਾਬਤ ਹੋ ਸਕਦਾ ਹੈ। ਪ੍ਰੰਤੂ ਇਸਦੇ ਲਈ ਸਭ
ਤੋਂ ਵਧ ਜ਼ਰੂਰੀ ਰਾਜਨੈਤਿਕ ਸੁਆਰਥ ਤੋਂ ਉਪਰ ਉਠ ਕੇ ਨਿਰੋਲ ਧਾਰਮਕ ਆਧਾਰ ਤੇ ਹੀ ਸੰਘਰਸ਼ ਕਰਨ ਦੀ
ਲੋੜ ਹੋਵੇਗੀ।
ਪਰ ਕੀ ਅਜਿਹਾ ਸੰਭਵ ਹੋ ਸਕੇਗਾ?
ਇਹ ਸੁਆਲ ਉਠਣ ਦਾ ਮੁਖ ਕਾਰਣ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਵਿਰੋਧੀ ਇੱਕ ਤਾਂ ਆਪ ਹੀ
ਕਈ ਗੁਟਾਂ ਵਿੱਚ ਵੰਡੇ ਹੋਏ ਹਨ ਅਤੇ ਆਪੋ-ਆਪਣੀ ਵਖਰੀ ਡਫਲੀ ਵਜਾਂਦੇ ਅਤੇ ਮਜਮੇਂ ਲਾਉਂਦੇ ਚਲੇ ਆ
ਰਹੇ ਹਨ। ਬੀਤੇ ਦਿਨੀਂ ਆਈਆਂ ਖਬਰਾਂ ਅਨੁਸਾਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ
ਸ਼੍ਰੋਮਣੀ ਅਕਾਲੀ ਦਲ, ਦਿੱਲੀ ਦੀ ਪਹਿਲ ਤੇ ਸ਼੍ਰੋਮਣੀ ਅਕਾਲੀ ਦਲ (ਪੰਜ ਪ੍ਰਧਾਨੀ), ਸ਼੍ਰੋਮਣੀ ਅਕਾਲੀ
ਦਲ (1920), ਸ਼੍ਰੋਮਣੀ ਅਕਾਲੀ ਦਲ (ਲੌਂਗੋਵਾਲ), ਸ਼੍ਰੋਮਣੀ ਅਕਾਲੀ ਦਲ ਦਿੱਲੀ, ਸਮੇਤ ਖਾਲਸਾ ਐਕਸ਼ਨ
ਕਮੇਟੀ, ਸੁਤੰਤਰ ਯੂਥ ਅਕਾਲੀ ਦਲ, ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਤਿੰਨਾਂ ਧੜਿਆਂ ਅਤੇ ਹਰਿਆਣਾ ਦੇ
ਮੁਖੀਆਂ, ਸ. ਦੀਦਾਰ ਸਿੰਘ ਨਲਵੀ ਅਤੇ ਸ. ਜਗਦੀਸ਼ ਸਿੰਘ ਝੀਂਡਾ ਆਦਿ ਨੇ ਇੱਕ-ਜੁਟ ਹੋ, ਬਾਦਲ ਅਕਾਲੀ
ਦਲ ਦੇ ਹਰ ਉਮੀਦਵਾਰ ਦੇ ਮੁਕਾਬਲੇ ਇੱਕੋ-ਇੱਕ ਉਮੀਦਵਾਰ ਖੜਿਆਂ ਕਰਨ ਦਾ ਐਲਾਨ ਕੀਤਾ। ਪਰ ਅਗਲੇ ਹੀ
ਦਿਨ ਇਹ ਖਬਰ ਵੀ ਆ ਗਈ ਕਿ ਪੰਜ ਪ੍ਰਧਾਨੀ ਦੇ ਮੁੱਖੀਆਂ ਨੇ ਬਿਨਾਂ ਦੂਜੇ ਧੜਿਆਂ ਦੇ ਮੁੱਖੀਆਂ ਨਾਲ
ਸਲਾਹ ਕੀਤੈ ਆਪਣੇ ਤੋਰ ਤੇ ਹੀ 45 ਸੀਟਾਂ ਪੁਰ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ। ਜੋ ਇਸ ਗਲ
ਦਾ ਪ੍ਰਤੱਖ ਪ੍ਰਮਾਣ ਹੈ ਕਿ ਉਨ੍ਹਾਂ ਦਾ ਸੰਘਰਸ਼ ਕੇਵਲ ਤੇ ਕੇਵਲ ਧਰਮ-ਅਧਾਰਤ ਅਤੇ ਸਿੱਖੀ ਨੂੰ ਬਚਾਣ
ਲਈ ਇਕ-ਜੁਟ ਹੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸ. ਬਾਦਲ ਦੇ ਰਾਜਸੀ ਪੰਜੇ ਵਿਚੋਂ
ਆਜ਼ਾਦ ਕਰਵਾਉਣ ਲਈ ਨਹੀਂ ਹੈ। ਜਿਸ ਤੋਂ ਇਹ ਸੋਸ਼ਟ ਹੋ ਜਾਂਦਾ ਹੈ ਕਿ ਜੇ ਕਿਸੇ ਤਰ੍ਹਾਂ
ਬਾਦਲ-ਵਿਰੋਧੀਆਂ ਨੇ ਇੱਕ ਹੋਣ ਦਾ ਫੈਸਲਾ ਕਰਨ ਵਿੱਚ ਸਫਲਤਾ ਪ੍ਰਾਪਤ ਕਰ ਵੀ ਲਈ ਹੈ ਤਾਂ ਵੀ ਇਹ
ਸਫਲਤਾ ਉਨ੍ਹਾਂ ਦੀਆਂ ਪਿਠਾਂ ਮਿਲਾਉਣ ਤਕ ਹੀ ਸੀਮਤ ਹੋਵੇਗੀ, ਉਨ੍ਹਾਂ ਦੇ ਦਿਲਾਂ ਨੂੰ ਮਿਲਾਇਆ
ਜਾਣਾ ਸੰਭਵ ਨਹੀਂ ਹੋਵੇਗਾ। ਇਸਦਾ ਕਾਰਣ ਇਹ ਹੈ ਕਿ ਇਨ੍ਹਾਂ ਦੇ ਦਿਲ ਵਿੱਚ ਭੈ ਬਣਿਆ ਹੋਇਆ ਹੈ ਕਿ
ਜੇ ਇਨ੍ਹਾਂ ਆਪਣੇ ਦਿਲ ਮਿਲਾ ਲਏ ਤਾਂ ਇਹ ਨਾ ਤਾਂ ਵਖਰੀ ਡਫ਼ਲੀ ਵਜਾ ਸਕਣਗੇ ਤੇ ਨਾ ਹੀ ਆਪਣੇ ਨਿਜੀ
ਸੁਆਰਥ ਦੇ ਆਧਾਰ ਤੇ ਕੋਈ ਸਮਝੌਤਾ ਕਰਨ ਦੇ ਸਮਰਥ ਰਹਿ ਜਾਣਗੇ।
ਇਸਦਾ ਸਬੂਤ: ਡੇਰਾ ਸੱਚਾ ਸੌਦਾ ਦੇ ਮੁਖੀ ਵਿਰੁਧ ਸੰਘਰਸ਼ ਦੌਰਾਨ ਸ. ਪਰਮਜੀਤ ਸਿੰਘ ਸਰਨਾ,
ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ, ਦਿੱਲੀ ਨੇ ਸ਼੍ਰੋਮਣੀ
ਅਕਾਲੀ ਦਲ (ਬਾਦਲ) ਦੇ ਵਿਰੋਧੀਆਂ ਨੂੰ ਇਕ-ਜੁਟ ਕਰਨ ਵਿੱਚ ਮੁੱਖ ਭੂਮਿਕਾ ਅਦਾ ਕੀਤੀ ਸੀ, ਪ੍ਰੰਤੂ
ਜਦੋਂ ਇੱਕ ਜੁਟ ਹੋਇਆਂ ਦੇ ਆਪਸੀ ਹਿਤ ਟਕਰਾਏ, ਤਾਂ ਉਨ੍ਹਾਂ ਨਾ ਕੇਵਲ ਸ. ਸਰਨਾ ਨੂੰ ਹੀ ਕਿਨਾਰੇ
ਕਰ ਦਿਤਾ, ਸਗੋਂ ਆਪ ਵੀ ਵਖੋ-ਵਖਰੀ ਡਫ਼ਲੀ ਵਜਾਣੀ ਸ਼ੁਰੂ ਕਰ ਦਿੱਤੀ।
ਖਾਲਿਸਤਾਨ ਦੇ ਪੈਰੋਕਾਰ: ਸ. ਸਿਮਰਨਜੀਤ ਸਿੰਘ ਮਾਨ ਨੇ ਤਾਂ ਖੁਲ੍ਹ ਕੇ ਐਲਾਨ ਕੀਤਾ ਹੋਇਆ
ਹੈ ਕਿ ਉਹ ਸ਼੍ਰੋਮਣੀ ਕਮੇਟੀ ਅਤੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਖਾਲਿਸਤਾਨ ਦੇ ਮੁੱਦੇ ਤੇ
ਲੜਨਗੇ। ਸੁਆਲ ਉਠਦਾ ਹੈ ਕਿ ਭਾਰਤੀ ਸੰਵਿਧਾਨ ਦੀ ਵਫਾਦਾਰੀ ਦੀ ਸਹੁੰ ਚੁਕ ਚੋਣਾਂ ਲੜਨ ਵਾਲੇ
ਖਾਲਿਸਤਾਨ ਦੀ ਮੰਗ ਪੁਰ ਅਧਾਰਤ ਨੀਤੀਆਂ ਪ੍ਰਤੀ ਕਿਵੇਂ ਈਮਾਨਦਾਰ ਰਹਿ ਸਕਦੇ ਹਨ?
ਜਿਥੋਂ ਤਕ ਰਾਜ-ਸੱਤਾ ਦਾ ਲਾਭ ਸਿੱਖੀ ਦੇ ਫੈਲਾਅ ਵਿੱਚ ਮਿਲਣ ਦਾ ਦਾਅਵਾ ਕੀਤੇ ਜਾਣ ਦਾ ਸੁਆਲ ਹੈ,
ਉਸਦਾ ਪ੍ਰਤੱਖ ਸਬੂਤ ਇਹ ਹੈ ਕਿ ਆਜ਼ਾਦੀ ਅਤੇ ਪੰਜਾਬ ਦੇ ਪੁਨਰਗਠਨ ਤੋਂ ਬਾਅਦ ਕਿਤਨੀ ਹੀ ਵਾਰ ਅਕਾਲੀ
ਪੰਜਾਬ ਦੀ ਰਾਜ-ਸੱਤਾ ਪੁਰ ਕਾਬਜ਼ ਹੋਏ ਅਤੇ ਕੇਂਦਰੀ ਸੱਤਾ ਵਿੱਚ ਵੀ ਭਾਈਵਾਲ ਰਹੇ ਹਨ। ਕੀ ਇਸ ਸਮੇਂ
ਦੌਰਾਨ ਸਿੱਖੀ ਦਾ ਕੋਈ ਪਸਾਰ ਹੋਇਆ ਹੈ ਜਾਂ ਫਿਰ ਘਾਣ ਹੀ ਹੋਇਆ? ਜੇ ਇਸ ਸਮੇਂ ਦੌਰਾਨ ਸਿੱਖੀ ਦਾ
ਪਸਾਰ ਹੋਇਆ ਹੁੰਦਾ ਤਾਂ ਅਜ ਅੱਸੀ ਪ੍ਰਤੀਸ਼ਤ ਤੋਂ ਵੀ ਵਧ ਪੰਜਾਬ ਦਾ ਸਿੱਖ ਨੌਜਵਾਨ ਪਤਿਤ ਹੋਇਆ
ਵਿਖਾਈ ਨਾ ਦਿੰਦਾ ਅਤੇ ਨਾ ਹੀ ਉਸਦੀ ਹਵਾ ਪੰਜਾਬ ਤੋਂ ਬਾਹਰ ਵਗ ਤੁਰਦੀ ਨਜ਼ਰ ਆਉਂਦੀ!
ਇਹ ਜ਼ਰੂਰ ਹੈ ਕਿ ਰਾਜਸੀ ਸ਼ਕਤੀ ਦੀ ਵਰਤੋਂ ਕਰ, ਧਾਰਮਕ ਸੰਸਥਾਵਾਂ ਪੁਰ ਕਬਜ਼ਾ ਤਾਂ ਕੀਤਾ ਜਾ ਸਕਦਾ
ਹੈ, ਅਤੇ ਉਨ੍ਹਾਂ ਦੇ ਸਾਧਨਾਂ ਦੀ ਵਰਤੋਂ ਰਾਜ-ਸੱਤਾ ਤਕ ਪੁਜਣ ਲਈ ਪੌੜੀ ਵਜੋਂ ਕੀਤੀ ਜਾ ਸਕਦੀ ਹੈ।
ਇਕ ਕੌੜੀ ਸੱਚਾਈ, ਜੋ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਵਿਰੋਧੀਆਂ ਦੇ ਗਲੇ ਨਹੀਂ ਉਤਰੇਗੀ, ਉਹ ਇਹ
ਹੈ ਕਿ ਉਹ ਆਪਣੀ ਸਮੁਚੀ ਸ਼ਕਤੀ ਸਿੱਖੀ ਦੇ ਪ੍ਰਚਾਰ ਰਾਹੀਂ ਸਿੱਖੀ ਦੀ ਸੰਭਾਲ ਕਰਨ ਵਿੱਚ ਲਾ, ਉਸਦਾ
ਪ੍ਰਸਾਰ ਕਰਨ ਦੀ ਬਜਾਏ, ਵਿਰੋਧ ਕਰਨ ਵਿੱਚ ਹੀ ਬਰਬਾਦ ਕਰ ਰਹੇ ਹਨ, ਜਦਕਿ ਜਿਨ੍ਹਾਂ ਦਾ ਉਹ ਵਿਰੋਧ
ਕਰ ਰਹੇ ਹਨ, ਉਹ ਉਨ੍ਹਾਂ ਦੇ ਵਿਰੋਧ ਦਾ ਨੋਟਿਸ ਲੈਣ ਦੀ ਬਜਾਏ ਆਪਣੀ ਸ਼ਕਤੀ ਨੂੰ ਆਪਣਾ ਘੇਰਾ ਵਧਾਉਣ
ਵਿੱਚ ਵਰਤ ਰਹੇ ਹਨ। ਨਤੀਜਾ ਇਹ ਹੋ ਰਿਹਾ ਹੈ ਕਿ ਸਿੱਖੀ ਦੇ ਵਿਰੋਧੀਆਂ ਦਾ ਘੇਰਾ ਤਾਂ ਫੈਲਦਾ ਜਾ
ਰਿਹਾ ਹੈ ਪਰ ਸਿੱਖੀ ਦਾ ਘੇਰਾ ਸਿੰਘੁੜਦਾ ਜਾ ਰਿਹਾ ਹੈ।
ਕੀ ਇਸ ਗਲ ਤੋਂ ਕੋਈ ਇਨਕਾਰ ਕਰ ਸਕਦਾ ਹੈ ਕਿ ਇਸ ਸਥਿਤੀ ਦਾ ਲਾਭ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ
ਹੀ ਮਿਲੇਗਾ?
ਇਨ੍ਹਾਂ ਚੋਣਾਂ ਵਿੱਚ ਕਿਸਦਾ ਪਲੜਾ ਭਾਰੀ ਰਹੇਗਾ? ਇਸ ਸੰਬੰਧ ਵਿੱਚ ਵਖ-ਵਖ ਦਾਅਵੇ ਕੀਤੇ ਜਾ ਰਹੇ
ਹਨ। ਇਨ੍ਹਾਂ ਦਾਅਵਿਆਂ ਦੌਰਾਨ ਹੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂਆਂ ਦਾ ਕਹਿਣਾ ਹੈ ਕਿ
ਭਾਵੇਂ ਕਿਤਨੇ ਹੀ ‘ਜਾਪਾਨੀ’ ਦਲ ਖੜੇ ਹੋ, ਉਨ੍ਹਾਂ ਨੂੰ ਚੁਨੌਤੀ ਦੇਣ ਦਾ ਦਾਅਵਾ ਕਰਨ, ਆਖਿਰ
ਸਫਲਤਾ ਉਨ੍ਹਾਂ ਨੂੰ ਹੀ ਮਿਲੇਗੀ। ਇਸਦਾ ਕਾਰਣ ਉਹ ਇਹ ਮੰਨਦੇ ਹਨ ਕਿ ਉਨ੍ਹਾਂ ਦਾ ਦਲ ਹੀ ਪੰਥ ਹੈ
ਤੇ ਉਹ ਹੀ ਪੰਥਕ ਹਨ, ਬਾਕੀ ਸਾਰੇ, ਜੋ ਪੰਥਕ ਹੋਣ ਦਾ ਦਾਅਵੇ ਦੇ ਨਾਲ ਸ਼੍ਰੋਮਣੀ ਗੁਰਦੁਆਰਾ
ਪ੍ਰਬੰਧਕ ਕਮੇਟੀ ਤੇ ਕਾਬਜ਼ ਹੋਣਾ ਚਾਹੁੰਦੇ ਹਨ, ਕਾਂਗ੍ਰਸ ਦੇ ਏਜੰਟ ਤੇ ‘ਜਾਪਾਨੀ’ ਹਨ। ਕਾਂਗ੍ਰਸ
ਹੀ ਉਨ੍ਹਾਂ ਨੂੰ ਅਗੇ ਲਾ ਕੇ ਅਪ੍ਰਤਖ ਰੂਪ ਵਿੱਚ ਆਪ ਗੁਰਧਾਮਾਂ ਪੁਰ ਕਾਬਜ਼ ਹੋਣਾ ਚਾਹੁੰਦੀ ਹੈ।
ਉਨ੍ਹਾਂ ਦਾ ਇਹ ਵੀ ਮੰਨਣਾ ਹੈ ਸਿੱਖ ਬਹੁਤ ਹੀ ਜਾਗਰੂਕ ਹਨ, ਉਨ੍ਹਾਂ ਨਾ ਤਾਂ ਕਦੀ ਪਹਿਲਾਂ
ਕਾਂਗ੍ਰਸ ਦੀ ਸ਼੍ਰੋਮਣੀ ਕਮੇਟੀ ਤੇ ਕਾਬਜ਼ ਹੋਣ ਦੀ ਸਾਜ਼ਸ਼ ਨੂੰ ਸਫਲ ਹੋਣ ਦਿਤਾ ਹੈ ਅਤੇ ਨਾ ਹੀ ਹੁਣ
ਇਸ ਸਾਜ਼ਸ਼ ਨੂੰ ਸਫਲ ਹੋਣ ਦੇਣਗੇ। ਹਮੇਸ਼ਾਂ ਦੀ ਤਰ੍ਹਾਂ ਇਸ ਵਾਰ ਵੀ ਉਹ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ
ਪੰਥਕ ਜਥੇਬੰਦੀ, ਸ਼ਰੋਮਣੀ ਅਕਾਲੀ ਦਲ (ਬਾਦਲ) ਦੇ ਹਥਾਂ ਨੂੰ ਹੀ ਸੌਂਪਣਗੇ।
ਅਕਾਲੀ ਰਾਜਨੀਤੀ ਦੇ ਮਹਿਰਾਂ ਦਾ ਵੀ ਮੰਨਣਾ ਹੈ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਬਾਦਲ
ਅਕਾਲ਼ੀ ਦਲ ਦੇ ਵਿਰੋਧੀਆਂ ਲਈ ਉਸਨੂੰ ਚੁਨੌਤੀ ਦੇਣਾ ਆਸਾਨ ਨਹੀਂ ਹੋਵੇਗਾ। ਇਸਦਾ ਕਾਰਣ ਉਹ ਇਹ ਦਸਦੇ
ਹਨ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਜਿਸਤਰ੍ਹਾਂ ਦੀਆਂ ਸਥਿਤੀਆਂ
ਬਣਦੀਆਂ ਨਜ਼ਰ ਆ ਰਹੀਆਂ ਹਨ, ਉਨ੍ਹਾਂ ਤੋਂ ਸਪਸ਼ਟ ਜਾਪਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ
ਵਿਰੋਧੀ ਇਨ੍ਹਾਂ ਚੋਣਾਂ ਵਿੱਚ ਸ਼ਾਇਦ ਹੀ ਇੱਕ ਜੁਟ ਹੋ ਸਕਣ। ਫਲਸਰੂਪ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ
ਵਿੱਚ ਬਾਦਲ ਦਲ-ਵਿਰੋਧੀ ਵੋਟਾਂ ਕਈ ਹਿਸਿਆਂ ਵਿੱਚ ਵੰਡੀਆਂ ਜਾਣਗੀਆਂ ਹਨ ਤੇ ਉਸਦਾ ਸਿਧਾ ਲਾਭ ਬਾਦਲ
ਅਕਾਲੀ ਦਲ ਨੂੰ ਹੀ ਪੁਜੇਗਾ।
…ਅਤੇ ਅੰਤ ਵਿਚ: ਵਿਰੋਧ ਕਰਨ ਵਿੱਚ ਹੀ ਸਮੁਚੀ ਸ਼ਕਤੀ ਝੌਂਕ ਦੇਣ ਦੇ ਫਲਸਰੂਪ ਹੀ ਸਿੱਖਾਂ ਦੀ ਛੱਬੀ
ਉਹੀ ਬਣਦੀ ਜਾ ਰਹੀ ਹੈ ਜਿਵੇਂ ਨਿਹੰਗ ਸਿੰਘ ਆਮ ਤੌਰ ਤੇ ਅਤੇ ਹੋਰ ਕਟੜਪੰਥੀ ਕਦੀ-ਕਦੀ ਕਿਹਾ ਕਰਦੇ
ਹਨ, ‘ਖਾਲਸਾ ਉਹ ਜੋ ਕਰੇ ਨਿਤ ਜੰਗ’ ਜੇ ਕੋਈ ਹੋਰ ਨਾ ਮਿਲੇ ਤਾਂ ਆਪੋ ਵਿੱਚ ਹੀ ਲੜ ਮਰਨ ਵਿੱਚ ਜੁਟ
ਜਾਣ। ਪਰ ਉਨ੍ਹਾਂ ਕਦੀ ਇਸਦੇ ਮੂਲ ਭਾਵ, ਕਿ ਸੱਚਾ ਖ਼ਾਲਸਾ ਉਹ ਹੈ, ਜੋ ਅਪਣੇ ਅੰਦਰ ਦੇ ਦੁਸ਼ਮਣਾਂ--
ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਨਾਲ ਸਦਾ ਜੰਗ, ਲੜਾਈ ਕਰਦਾ ਅਤੇ ਉਨ੍ਹਾਂ ਨੂੰ ਪਛਾੜਦਾ ਰਹੇ,
ਨਾ ਕਿ ਉਹ ਜੋ ਲਠ ਲੈ, ਦੂਜਿਆਂ ਜਾਂ ਆਪਣਿਆਂ ਦੇ ਹੀ ਗਲ ਪੈਂਦਾ ਰਹੇ’, ਨੂੰ ਨਹੀਂ ਸਵੀਕਾਰਿਆ।
Mobile: +91 98 68 91 77 31
(03/08/11)
ਸਰਵਜੀਤ ਸਿੰਘ
ਅਮਰਜੀਤ ਸਿੰਘ ਚੰਦੀ,
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਹਿ।
ਅਮਰਜੀਤ ਸਿੰਘ ਚੰਦੀ ਜੀ, ਆਪ ਨੂੰ ਯਾਦ ਹੋਵੇਗਾ ਤੁਸੀ 2 ਜੁਲਾਈ 2010 ਨੂੰ
ਹਰਦੇਵ ਸਿੰਘ ਜੰਮੂ ਜੀ ਨੂੰ ਸੁਝਾਓ ਦਿਤਾ ਸੀ ਕਿ ਇਨ੍ਹਾਂ ਮੂਰਖਾ ਨਾਲ ਨਾ ਲੂਝੋ। ਤੁਸੀ ਲਿਖਿਆ ਸੀ,
“ਅਜਿਹੇ ਲੋਕਾਂ ਤੋਂ ਬਚਣ ਲਈ ਹੀ ਗੁਰ ਉਪਦੇਸ਼ ਹੈ, ਮੂਰਖੈ ਨਾਲਿ ਨ ਲੁਝੀਐ”। ਮੈ ਆਪ ਜੀ ਦਾ
ਧੰਨਵਾਦ ਕੀਤਾ ਤਾਂ ਆਪ ਨੇ 5 ਜੁਲਾਈ 2010 ਦੇ ਪੱਤਰ ਲਿਖ ਦਿਤਾ, “ਵੀਰ ਜੀ, ਤੁਸੀਂ ਇਹ ਕਿਸ ਆਧਾਰ
ਤੇ ਸੋਚ ਲਿਆ ਕਿ ਮੈਂ ਕਿਸੇ ਵੀ ਗੁਰਸਿੱਖ ਨੂੰ ਮੂਰਖ ਆਖ ਸਕਦਾ ਹਾਂ?” 25 ਜੁਲਾਈ 2011 ਦੇ ਪੱਤਰ
ਵਿਚ ਆਪ ਨੇ ਧਮਕੀ ਦਿਤੀ ਸੀ ਪਰ 2 ਅਗਸਤ 2011 ਦੇ ਪੱਤਰ ਵਿਚ ਆਪ ਨੇ ਲਿਖ ਦਿੱਤਾ, “ਵੀਰ ਜੀ ਨਾ
ਮੈਂ ਅੱਜ ਤਕ ਕਿਸੇ ਨੂੰ ਧਮਕੀ ਦਿੱਤੀ ਹੈ, ਨਾ ਹੀ ਮੈਂ ਧਮਕੀ ਦੇਣ ਦਾ ਆਦੀ ਹਾਂ। ਧਮਕੀ ਦੇਣਾ ਸਿੱਖ
ਸਿਧਾਂਤ ਮੁਤਾਬਕ ਠੀਕ ਵੀ ਨਹੀਂ ਹੈ”। 2 ਅਗਸਤ 2011 ਦੇ ਆਪਣੇ ਪੱਤਰ `ਚ ਆਪ ਨੇ ਇਹ ਵੀ ਲਿਖਿਆ ਹੈ,
“ਤੁਹਾਨੂੰ ਕਿਸ ਕੁੱਤੇ ਨੇ
ਵੱਢਿਆ ਹੈ?” ਚੰਦੀ ਜੀ, ਬੇਨਤੀ ਹੈ ਕਿ ਮੈ ਜਾਂ
ਸਿੱਖ ਮਾਰਗ ਦਾ ਕੋਈ ਹੋਰ ਪਾਠਕ, ਕਿਉਂਕਿ ਆਪ ਜੀ ਦਾ ਪੱਤਰ ਸਿੱਖ ਮਾਰਗ ਦੇ ਸਮੂਹ ਵੀਰਾਂ ਅਤੇ
ਭੈਣਾਂ ਨੂੰ ਸੰਬੋਧਨ ਕਰਕੇ ਲਿਖਿਆ ਗਿਆ ਹੈ, ਤੁਹਾਡੇ ਲਿਖੇ ਸ਼ਬਦਾਂ,
“ਤੁਹਾਨੂੰ ਕਿਸ ਕੁੱਤੇ ਨੇ ਵੱਢਿਆ
ਹੈ?” ਦੇ ਅਰਥ ਆਪਣੀ ਸਮਝ ਮੁਤਾਬਕ ਕਰ ਲਵੇ ਅਤੇ
ਤੁਹਾਨੂੰ ਆਪਣੀ ਆਦਤ ਮੁਤਾਬਕ ਗੱਲ ਬਦਲੀ ਕਰਕੇ ਕੋਈ ਨਵੀਂ ਸਫਾਈ ਪੇਸ਼ ਕਰਨੀ ਪਵੇ, ਮੈ ਆਪ ਜੀ ਨੂੰ
ਬੇਨਤੀ ਕਰਦਾ ਹਾਂ ਕਿ ਤੁਸੀ ਹੀ ਇਹ ਸਪੱਸ਼ਟ ਕਰੋ ਕਿ ਤੁਸੀ ਇਹ ਸ਼ਬਦ
“ਤੁਹਾਨੂੰ ਕਿਸ ਕੁੱਤੇ ਨੇ ਵੱਢਿਆ
ਹੈ?” ਦਾ ਕੀ ਭਾਵ ਹੈ ਅਤੇ ਤੁਸੀ ਇਹ ਕਿਸ-ਕਿਸ ਲਈ
ਵਰਤਿਆ ਹੈ।
ਕਰਤਾਰਪੁਰੀ ਬੀੜ ਸਬੰਧੀ ਚੱਲ ਰਹੀ ਵਿਚਾਰ ਚਰਚਾ `ਚ ਮੈਂ ਵੀ ਸ਼ਾਮਲ ਹਾਂ। ਆਪ
ਜੀ ਦੇ ਇਹ ਸ਼ੁਭ ਬਚਨ
“ਤੁਹਾਨੂੰ ਕਿਸ ਕੁੱਤੇ ਨੇ ਵੱਢਿਆ ਹੈ?” ਕੀ ਸ.
ਕਿਰਪਾਲ ਸਿੰਘ ਜੀ ਤੇ ਵੀ ਲਾਗੂ ਹੁੰਦੇ ਹਨ ਜਿਨ੍ਹਾ ਨੇ ਲਿਖਿਆ ਸੀ, “ਚੰਗਾ ਹੋਵੇ ਜੇ ਸਮੁਚੀ
ਕਰਤਾਰਪੁਰੀ ਬੀੜ ਨੂੰ ਨਕਲੀ ਸਿੱਧ ਕਰਨ ਦੀ ਥਾਂ ਉਤਾਰੇ ਕਰਦੇ ਸਮੇਂ ਲਗ ਮਾਤਰਾ ਦਾ ਰਿਹਾ ਕੁਝ ਫ਼ਰਕ,
ਮੰਗਲਾਚਰਨ ਸਿਰਲੇਖਾਂ ਤੋਂ ਪਹਿਲਾਂ ਹਨ ਜਾਂ ਪਿੱਛੋਂ ਅਤੇ ਦੋ ਸ਼ਬਦ ਭਗਤ ਸੂਰਦਾਸ ਦਾ
ਸ਼ਬਦ “ਛਾਡਿ ਮਨ ਹਰਿ ਬਿਮੁਖਨ ਕੋ ਸੰਗੁ
॥” (ਅੰਗ 1253) ਅਤੇ ਮਹਲਾ ਪੰਜਵਾ ਦਾ ਛੰਤ
“ਰਣ ਝੁੰਝਨੜਾ ਗਾਉ ਸਖੀ ਹਰਿ
ਏਕੁ ਧਿਆਵਹੁ ॥ ਸਤਿਗੁਰੁ ਤੁਮ ਸੇਵਿ ਸਖੀ ਮਨਿ ਚਿੰਦਿਅੜਾ ਫਲੁ ਪਾਵਹੁ ॥
(ਅੰਗ 927 ਰਾਗੁ ਰਾਮਕਲੀ ਮਹਲਾ 5 ॥)” ਜਿਨ੍ਹਾਂ ਪਿੱਛੇ ਸ਼ਬਦਾਂ ਦਾ ਜੋੜ ਅੰਕ ਨਹੀਂ ਲਿਖਿਆ ਗਿਆ,
ਸਿਰਫ ਇਨ੍ਹਾਂ ਬਾਰੇ ਹੀ ਖੋਜ ਕੀਤੀ ਜਾਵੇ ਕਿ ਇਹ ਫ਼ਰਕ ਕਿਉਂ ਹੈ ਤੇ ਕੀ ਇਹ ਠੀਕ ਕੀਤੇ ਜਾ ਸਕਦੇ ਹਨ
ਜਾਂ ਨਹੀਂ”?
ਚੰਦੀ ਜੀ, ਜੇ ਆਪ ਜੀ ਨੂੰ ਯਾਦ ਹੋਵੇ ਤਾਂ ਪੋ: ਦਰਸਨ ਸਿੰਘ ਜੀ ਨੇ ਵੀ ਹੇਠ
ਲਿਖੇ ਸ਼ਬਦ ਲਿਖੇ ਸਨ, “ਹਾਂ ਕਿਸੇ ਅੱਖਰ ਜਾਂ ਲੱਗ ਮਾਤਰ ਦੀ ਛਾਪਣ ਸਮੇਂ ਪ੍ਰਿੰਟਿਗ ਪ੍ਰੈਸ ਦੀ
ਗਲਤੀ ਹੋ ਸਕਦੀ ਹੈ, ਉਸਨੂੰ ਪ੍ਰਿੰਟਿਗ ਪ੍ਰੈਸ ਦੀ ਗ਼ਲਤੀ ਸਮਝ ਕੇ ਸੁਧਾਰਿਆ ਜਾ ਸਕਦਾ ਹੈ”। ਇਸ
ਵਿਚਾਰ ਚਰਚਾ `ਚ ਹੋਰ ਵੀ ਬੁਹਤ ਸਾਰੇ ਸੱਜਣ ਸ਼ਾਮਲ ਹਨ। ਹੁਣ ਤੁਹਾਡਾ ਫਰਜ ਬਣਦਾ ਹੈ ਕਿ ਤੁਸੀ ਇਹ
ਸਪੱਸ਼ਟ ਕਰੋ ਕਿ ਤੁਸੀ ਇਹ ਅੱਤ ਘੱਟੀਆਂ ਸ਼ਬਦਾਵਲੀ,
“ਤੁਹਾਨੂੰ ਕਿਸ ਕੁੱਤੇ ਨੇ ਵੱਢਿਆ
ਹੈ?” ਸਾਰਿਆਂ ਲਈ ਹੀ ਵਰਤੀ ਹੈ ਜਾਂ ਕਿਸੇ
ਵਿਅਕਤੀ ਵਿਸ਼ੇਸ ਲਈ।
ਚੰਦੀ ਜੀ, ਇਸ ਦਾ ਕੀ ਕਾਰਨ ਹੈ ਕਿ ਜਦੋਂ ਵਿਦਿਵਾਨਾਂ ਨੂੰ ਈ-ਮੇਲ ਰਾਹੀ
ਸਵਾਲ ਪੁੱਛਦੇ ਹਾਂ ਤਾਂ ਉਹ ਕੋਈ ਜੁਵਾਬ ਨਹੀ ਦਿੰਦੇ। ਹੁਣ ਜੇ ਸ: ਮੱਖਣ ਸਿੰਘ ਜੀ ਨੇ ਵਿਚਾਰ ਚਰਚਾ
ਕਰਨ ਲਈ ਮੰਚ ਮੁੱਹਈਆ ਕੀਤਾ ਹੈ ਤਾਂ ਤੁਸੀ ਧਮਕੀਆਂ ਦੇਣੀਆ ਆਰੰਭ ਕਰ ਦਿੱਤੀਆ ਹਨ। ਤੁਹਾਨੂੰ ਇਹ
ਅਧਿਕਾਰ ਕਿਸ ਨੇ ਦਿੱਤਾ ਹੈ? ਹੁਣ, ਤੁਹਾਡੇ `ਚ ਅਤੇ ਨੰਗੀਆਂ ਲੱਤਾਂ ਵਾਲੇ ਪਾਖੰਡੀਆਂ `ਚ ਕੀ ਫਰਕ
ਹੈ?
ਚੰਦੀ ਜੀ, ਆਪ ਨੂੰ ਸਪੱਸ਼ਟ ਸਵਾਲ:
(੧) ਤੁਸੀ ਇਹ ਅੱਤ ਘੱਟੀਆਂ ਸ਼ਬਦ,
“ਤੁਹਾਨੂੰ ਕਿਸ ਕੁੱਤੇ ਨੇ ਵੱਢਿਆ
ਹੈ?” ਕਿਸ-ਕਿਸ ਲਈ ਵਰਤੇ ਹਨ?
(੨) ਕੀ ਤੁਸੀ ਰਾਗਮਾਲਾ ਨੂੰ ਬਾਣੀ ਮੰਨਦੇ ਹੋ ਜਾਂ ਨਹੀ?
(੩) ਮੌਜੂਦਾ ਕਰਤਾਰਪੁਰੀ ਬੀੜ, ਕੀ ਉਹੀ ਪਾਵਨ ‘ਪੋਥੀ ਸਾਹਿਬ’ ਹੀ ਹੈ ਜੋ
ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਤੋਂ ਲਿਖਵਾਈ ਸੀ?
ਅਮਰਜੀਤ ਸਿੰਘ ਚੰਦੀ ਜੀ, ਨਿਮਰਤਾ ਸਹਿਤ ਬੇਨਤੀ ਹੈ ਕਿ ਉਪ੍ਰੋਕਤ ਤਿੰਨਾਂ ਸਵਾਲਾਂ ਦੇ ਸੰਖੇਪ
ਅਤੇ ਸਪੱਸ਼ਟ ਜੁਵਾਬ ਦੇਣ ਦੀ ਖੇਚਲ ਕਰਨੀ ਜੀ ਤਾਂ ਜੋ ਇਸ ਵਿਚਾਰ ਚਰਚਾ ਨੂੰ ਉਸਾਰੂ ਤਰੀਕੇ ਨਾਲ
ਅੱਗੇ ਤੋਰਿਆ ਜਾ ਸਕੇ।
ਆਪ ਦੇ ਪੱਤਰ ਦੀ ਉਡੀਕ `ਚ
ਸਰਵਜੀਤ ਸਿੰਘ
(03/08/11)
ਜਸਵੰਤ ਸਿੰਘ ਸਿੰਘਾਪੁਰ
ਸਿੱਖ ਮਾਰਗ ਦੇ ਸਮੂਹ ਪਾਠਕਾਂ ਨੂੰ, ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਦੀ ਫਤਹਿ।
ਵੈਸੇ ਤਾਂ ਸਾਫ ਦਿਸ ਰਿਹਾ ਹੈ ਪਰ ਫਿਰ ਵੀ ਸਾਰਿਆਂ ਦੇ ਧਿਆਨ ਗੋਚਰੇ ਕਰਨ ਦੀ
ਗੁਰਤਾਖੀ ਕਰ ਰਿਹਾਂ ਹਾਂ ਕਿ ਡਾ. ਇਕਬਾਲ ਸਿੰਘ ਜੀ ਦੇ ਲੇਖ ਅਤੇ ਚਿਠੀਆਂ ਵਿੱਚ ‘ਕਰਤਾਰਪੁਰੀ ਬੀੜ’
ਅਤੇ ‘ਸ਼ਬਦ/ਗੁਰਬਾਣੀ - ਗੁਰੂ' ਦਾ ਫ਼ਰਕ ਸਮਝਣ ਦੀ ਕੋਸ਼ਿਸ਼ ਕਰੋ। ਕੋਈ ਖ਼ਾਸ ਪੋਥੀ/ਬੀੜ ਸਿੱਖਾਂ ਦਾ
ਗੁਰੂ ਹੈ ਕਿ ਜਾਂ ‘ਸ਼ਬਦ/ਗੁਰਬਾਣੀ’ ਗੁਰੂ ਹੈ। ਡਾ. ਸਾਹਿਬ, ਸਾਰੀ ਗੱਲ ‘ਬੀੜ/ਬੀੜਾਂ’ ਦੀ ਕਰ ਰਹੇ
ਹਨ। ਜਿਥੋਂ ਤਕ ਮੇਰੀ ਵਾਕਫ਼ਿਅਤ ਹੈ ਲਗਭਗ ਸਾਰੇ ਖੋਜੀ ਵਿਦਵਾਨ, ਜਿਨਾਂ ਨੇ ਵੀ ਇਸ ਬਾਰੇ ਖੋਜ ਕੀਤੀ
ਹੈ, ਇਹੀ ਕਹਿੰਦੇ ਹਨ ਕਿ ਸਾਡੇ ਕੋਲ ਕੋਈ ਵੀ ਅਸਲੀ ਬੀੜ ਮੌਜੂਦ ਨਹੀਂ ਹੈ (ਘਟੋ ਘਟ ਹੁਣ ਤਕ
ਸਾਹਮਣੇ ਨਹੀਂ ਆਈ/ਪਤਾ ਨਹੀਂ ਲਗੀ)। ਸਾਰੇ ਪੁਰਾਤਨ ਸੰਚੇ/ਬੀੜਾਂ ਇੱਕ ਦੂਜੀ ਨਾਲ ਨਹੀਂ ਮਿਲਦੀਆਂ।
ਪਰ ਇਸ ਸਚਾਈ ਨੂੰ ਪੁਸਤਕ ਰੂਪ ਵਿੱਚ ਲਿਖਕੇ ਸਾਹਮਣੇ ਲਿਆਉਣ ਤੋਂ ਸਾਰੇ ਡਰਦੇ ਹਨ। ਗਿ. ਗੁਰਦਿਤ
ਸਿੰਘ ਹੁਰੀਂ ਦਸਦੇ ਸਨ ਕਿ ਉਹਨਾਂ ਨੇ ਇਸ ਬਾਰੇ ਆਪਣੀ ਸਾਰੀ ਖੋਜ ਕਰ ਲਈ ਹੈ ਪਰ ਕਹਿੰਦੇ ਸਨ ਪੁਸਤਕ
ਛਪਵਾਉਣ `ਤੇ ਰੌਲਾ ਪੈ ਜਾਇਗਾ। ਮਨੋਹਰ ਸਿੰਘ ਮਾਰਕੋ ਹੁਰਾਂ ਵੀ ਇਸ ਬਾਰੇ ਖੋਜ ਕੀਤੀ ਦਸੀ ਜਾਂਦੀ
ਹੈ। ਗਿ. ਕਿਰਪਾਲ ਸਿੰਘ, ਭਾਈ ਜੋਗਿੰਦਰ ਸਿੰਘ ਤਲਵਾੜਾ, ਗਿ. ਜੋਗਿੰਦਰ ਸਿੰਘ ਵੇਦਾਂਤੀ, ਗਿ.
ਭਰਪੂਰ ਸਿੰਘ ਆਦਿ ਵਿਦਵਾਨ, ਜਿਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਮੌਜੂਦਾ ਛਪ ਰਹੇ ਸਰੂਪਾਂ ਵਿਚਲੀਆਂ
‘ਛਾਪੇ ਦੀਆਂ ਤਰੁਟੀਆਂ’ ਬਾਰੇ ਵਿਸਤਰਿਤ ਖੋਜ ਕਰਕੇ ਨੋਟਸ ਲਏ, ਉਹ ਵੀ ਇਹਨਾਂ ਸਾਰੀਆਂ ਗੱਲਾਂ ਤੋਂ
ਜਾਣੂੰ ਸਨ/ਹਨ। ਸ਼ਾਇਦ ਸਾਨੂੰ ਪਤਾ ਨ ਹੋਵੇ ਕਿ ਮੌਜੂਦਾ ਛਪ ਰਹੇ ਸਰੂਪਾਂ ਵਿੱਚ ਹਜ਼ਾਰਾਂ ਅਜਿਹੀਆਂ
ਉਕਾਈਆਂ ਹੋ ਰਹੀਆਂ ਹਨ। ਕਿਨਾਂ ਕੁ ਚਿਰ ਇਹ ਤੱਥ ਆਪਣੇ ਆਪ ਤੋਂ ਲੁਕਾਈ ਰਖਾਂਗੇ? ਸਿਰਫ਼ ਜਪੁ ਜੀ
ਸਾਹਿਬ ਵਿੱਚ ਹੀ ਨੌ ਐਸੀਆਂ ਤਰੁਟੀਆਂ ਵੇਖੀਆਂ ਜਾ ਸਕਦੀਆਂ ਹਨ। (ਵੇਖੋ- ਨਿਤਨੇਮ ਸਰਲ ਸਟੀਕ ਦੇ
ਅਖੀਰਲੇ ਸਫ਼ੇ - ਜੋਗਿੰਦਰ ਸਿੰਘ ਤਲਵਾੜਾ)।
ਅਨੇਕਾਂ ਹੀ ਥਾਂਈਂ ਅੰਕਾਂ, ਅਖਰਾਂ, ਸ਼ਬਦ-ਜੋੜਾਂ ਅਤੇ ਸਮੁੱਚੇ ਸ਼ਬਦਾਂ ਆਦਿ ਦੀਆਂ ਐਸੀਆਂ
ਅਣਗਹਿਲੀਆਂ ਹੋਈਆਂ ਅਤੇ ਹੋ ਰਹੀਆਂ ਹਨ। ਬਾਕੀ ਮੰਗਲਾਂ ਅਤੇ ਇੱਕ ਦੋ ਸਮੁੱਚੇ ਸ਼ਬਦਾਂ ਵਾਲੀਆਂ
ਮਿਸਾਲਾਂ ਵੱਖਰੀਆਂ ਹਨ। ਸੱਚ ਦੇ ਪੁਜਾਰੀ ਸੱਚ ਤੋਂ ਕਿਉਂ ਡਰਦੇ ਹਨ? ਜਿਹੜੇ ਡਰ ਅਤੇ ਖ਼ਤਰਿਆਂ ਤੋਂ
ਅਸੀਂ ਸਹਿਮੇ ਹੋਏ ਹਾਂ ਉਹੀ ਡਰ ਅਤੇ ਖ਼ਤਰੇ ‘ਰਾਗਮਾਲਾ’ ਅਤੇ ‘ਦਸਮ ਗ੍ਰੰਥ’ ਨੂੰ ਬਾਣੀ ਮੰਨਣ
ਵਾਲਿਆਂ ਦੇ ਮਨਾਂ ਵਿੱਚ ਹਨ। ਸਾਨੂੰ ਸੱਚ ਦੀ ਖੋਜ ਕਰਨ ਅਤੇ ਉਸ ਖੋਜ ਨੂੰ ਸਵੀਕਾਰ ਕਰਨ ਤੋਂ
ਘਬਰਾਉਣਾ ਨਹੀਂ ਚਾਹੀਦਾ। ਕਿਸੇ ਦੇ ਸਿਰਫ਼ ਲਿਖਣ ਜਾਂ ਜੁਬਾਨੀ ਕਹਿਣ ਨਾਲ ਕੁੱਝ ਫ਼ਰਕ ਨਹੀਂ ਪੈਂਦਾ।
ਜਿਹੜੀ ਗੱਲ ਸੱਚੀ ਹੈ, ਉਹ ਸੱਚੀ ਹੀ ਰਹੇਗੀ। ਜਿਹੜੀ ਝੂਠੀ/ਗਲਤ ਹੈ, ਉਹ ਅਖੀਰ ਝੂਠੀ ਹੀ ਸਾਬਤ
ਹੋਣੀ ਹੈ।
ਪਰ ਜਾਪਦਾ ਹੈ, ਜਾਂ ਤਾਂ ਸਾਨੂੰ ਪਤਾ ਨਹੀਂ ਹੈ, ਜਾਂ ਅਸੀਂ ਆਪਣੀ ਹੀ ਜਾਣਕਾਰੀ/ਸੋਚ/ਵਿਚਾਰ ਨੂੰ
ਅੰਤਿਮ ਮੰਨਦੇ ਹਾਂ, ਜਾਂ ਫਿਰ ਇਹ ਸਾਰਾ ਕੁੱਝ ਅਸੀਂ ਆਪਣੀ ਆਦਤ ਜਾਂ ਕਿਸੇ ਵਿਅਕਤੀ/ਸੰਸਥਾ/ਧਿਰ
ਨਾਲ ਸਾੜੇ/ਈਰਖਾ ਵਜੋਂ ਕਰਦੇ ਹਾਂ। ਇੱਕ ਹੋਰ ਬੇਨਤੀ ਹੈ ਕਿ ਚਲੋ ਲੇਖ ਤਾਂ ਠੀਕ ਹਨ ਪਰ ਚਿਠੀਆਂ
ਤਾਂ ਸੰਖੇਪ ਹੋਣੀਆਂ ਚਾਹੀਦੀਆਂ ਹਨ। ਕਿਸੇ ਵਿਅਕਤੀ ਵਿਸ਼ੇਸ਼ ਨੂੰ ਝੂਠਾ ਜਾਂ ਸੱਚਾ ਸਾਬਤ ਕਰਨ ਦੀ
ਥਾਂ, ਸਾਹਮਣੇ ਆਏ ਤੱਥਾਂ/ਖੋਜ ਉਪਰ ਹੀ ਖੁੱਲੇ ਅਤੇ ਸ਼ਾਂਤ ਮਨ ਨਾਲ ਗੌਰ ਫ਼ੁਰਮਾਉਣਾ ਚਾਹੀਦਾ ਹੈ।
ਭੁਲ ਚੁਕ ਦੀ ਖਿਮਾ,
ਜਸਵੰਤ ਸਿੰਘ ਸਿੰਘਾਪੁਰ ੦੦੬੫-੯੮੬੮੪੦੩੪
(03/08/11)
ਕਿਰਪਾਲ ਸਿੰਘ ਬਠਿੰਡਾ
ਸਤਿਕਾਰਯੋਗ ਮੁੱਖ ਸੰਪਾਦਕ ਸਾਹਿਬ ਸ: ਮੱਖਣ ਸਿੰਘ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਆਪ ਜੀ ਨੇ ਮੇਰੇ ੨/੮/੨੦੧੧ ਦੇ ਪੱਤਰ ਹੇਠ ਆਪਣੀ ਸੰਪਾਦਕੀ ਟਿੱਪਣੀ ਵਿੱਚ
ਲਿਖਿਆ ਹੈ:
‘
ਕਿਰਪਾਲ
ਸਿੰਘ ਜੀ ਮੈਂ ਤਕਰੀਬਨ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦੇ ਦਿੱਤੇ ਹਨ ਪਰ ਜੇ ਕਰ ਕੋਈ ਰਹਿ ਗਿਆ
ਹੋਵੇ ਤਾਂ ਸੰਖੇਪ ਵਿੱਚ ਪੁੱਛ ਲੈਣਾ ਕਿਉਂਕਿ ਮੇਰੇ ਵਾਸਤੇ ਸਵਾਲਾਂ ਦੇ ਜਵਾਬ ਲਈ ਬਹੁਤਾ ਸਮਾ
ਕੱਢਣਾ ਮੁਸ਼ਕਲ ਕੰਮ ਹੈ ਪਰ ਜਵਾਬ ਜਰੂਰ ਦੇਣ ਦੀ ਕੋਸ਼ਿਸ਼ ਕਰਾਂਗਾ ਭਾਵੇਂ ਕੁੱਝ ਦਿਨ ਲੇਟ ਹੀ ਸਹੀ। `
ਵੈਸੇ ਤਾਂ ਸਿੱਖ ਮਾਰਗ `ਤੇ ਹੁਣ ਤੱਕ ਚੱਲ ਰਹੀ ਬਹਿਸਬਾਜ਼ੀ ਦੌਰਨ, ਗੁਰੂ
ਗ੍ਰੰਥ ਸਾਹਿਬ ਜੀ ਦੇ ਪੰਨਾ ਨੰ: ੮੭੦ `ਤੇ ਦਰਜ਼ ਭਗਤ ਕਬੀਰ ਜੀ ਦੇ ਸ਼ਬਦ ਦੇ ਤੀਸਰੇ ਪਦੇ ‘
ਬੋਲਤ
ਬੋਲਤ ਬਢਹਿ ਬਿਕਾਰਾ।। ਬਿਨੁ ਬੋਲੇ ਕਿਆ ਕਰਹਿ ਬੀਚਾਰਾ।। ੩।। `
ਦੀ ਪਹਿਲੀ ਤੁਕ ਦੀ ਵੀਚਾਰ ਤੋਂ ਮੈਂ ਇਸੇ ਸਿੱਟੇ `ਤੇ ਹੀ
ਪਹੁੰਚਿਆ ਸੀ ਕਿ ਇਹ ਇੱਕ ਤਰ੍ਹਾਂ ਪਾਣੀ ਰਿੜਕਿਆ ਜਾ ਰਿਹਾ ਹੈ ਤੇ ਇੱਥੇ ਬਹੁਤਾ ਬੋਲਣਾ ਵਕਾਰ ਭਾਵ
ਆਪਸੀ ਝਗੜੇ ਵਧਾਉਣਾ ਹੀ ਹੈ ਇਸ ਲਈ ਇੱਥੇ ਸਮਾਂ ਗੁਆਉਣਾ ਲਾਹੇਵੰਦ ਨਹੀਂ ਹੈ। ਪਰ ਦੂਸਰੀ ਤੁਕ ਨੇ
ਫਿਰ ਪ੍ਰੇਰਣਾ ਦਿੱਤੀ ਕਿ ਬਿਨਾ ਬੋਲੇ ਤੋਂ ਵੀਚਾਰ ਕਿਸ ਤਰ੍ਹਾਂ ਹੋਵੇਗੀ। ਇਸ ਲਈ ਫਿਰ ਕੁੱਝ ਲਿਖਣ
ਦਾ ਮਨ ਬਣਾ ਲਿਆ। ਮੈਂ ਆਪ ਜੀ ਦੇ ਇਸ ਕਥਨ ਨਾਲ ਬਿਲਕੁਲ ਸਹਿਮਤ ਨਹੀਂ ਹਾਂ ਕਿ ਤੁਸੀਂ ਮੇਰੇ ਸਾਰੇ
ਸਵਾਲਾਂ ਦੇ ਜਵਾਬ ਦੇ ਦਿੱਤੇ ਹਨ। ਮੇਰਾ ਮੁੱਖ ਸਵਾਲ ਇਹ ਸੀ ਕਿ ਜਦ ਆਪਾਂ ਸਾਰੇ ਹੀ ਗੁਰੂ ਗ੍ਰੰਥ
ਸਾਹਿਬ ਜੀ ਦੇ ਮੌਜੂਦਾ ਸਰੂਪ ਨੂੰ ਗੁਰੂ ਮੰਨ ਰਹੇ ਹਾਂ ਤੇ ਸਾਡੇ ਪਾਸ ਕਰਤਾਰਪੁਰੀ ਬੀੜ (ਜੋ ਕਿ
ਮੁੱਖ ਤੌਰ `ਤੇ ਇਸ ਮੌਜੂਦਾ ਸਰੂਪ ਦਾ ਅਧਾਰ ਹੈ) ਤੋਂ ਸਿਵਾਏ ਹੋਰ ਕੋਈ ਐਸੀ ਬੀੜ ਨਹੀਂ ਹੈ ਜਿਸ
ਨੂੰ ਇਸ ਤੋਂ ਵੱਧ ਭਰੋਸੇਯੋਗ ਮੰਨਿਆ ਜਾ ਸਕੇ। ਜੇ ਮੰਨ ਵੀ ਲਿਆ ਜਾਵੇ ਕਿ ਕਰਤਾਰਪੁਰੀ ਬੀੜ ਨਕਲਾਂ
ਦੀ ਨਕਲ ਹੋਣ ਕਰਕੇ ਬਹੁਤ ਹੀ ਦੋਸ਼ ਪੂਰਣ ਹੈ ਤਾਂ ਜਰਾ ਸੋਚੋ! ਅੱਗੇ ਕੀ ਹੋਵੇਗਾ? ਕੀ ਸਾਡੇ ਪਾਸ ਇਸ
ਤੋਂ ਇਲਾਵਾ ਕੋਈ ਹੋਰ ਐਸੀ ਬੀੜ ਹੈ ਜਿਸ ਨੂੰ ਤਰਕ ਦੇ ਅਧਾਰ `ਤੇ ਅਸਲੀ ਭਾਈ ਗੁਰਦਾਸ ਜੀ ਦੀ ਲਿਖੀ
ਬੀੜ ਮੰਨਿਆ ਜਾ ਸਕਦਾ ਹੈ? ਜੇ ਨਹੀਂ ਤਾਂ ਮੌਜੂਦਾ ਬੀੜ ਨੂੰ ਨਕਲੀ ਸਿੱਧ ਕਰਕੇ ਇਹ ਵਿਦਵਾਨ ਕੀ
ਹਾਸਲ ਕਰਨਾ ਚਾਹੁੰਦੇ ਹਨ? (੨੫/੭/੨੦੧੧)। ਇਸ ਦਾ ਜਵਾਬ ਤੁਹਾਡੇ ਸਮੇਤ ਅੱਜ ਤੱਕ ਕਿਸੇ ਨੇ ਨਹੀਂ
ਦਿੱਤਾ।
ਮੇਰੇ ਵਲੋਂ ਇਹ ਲਿਖੇ ਜਾਣ `ਤੇ ਕਿ ਡਾ: ਇਕਬਾਲ ਸਿੰਘ ਢਿੱਲੋਂ ਨੇ ਆਪਣੇ
ਲੇਖ ‘ਕਰਤਾਰਪੁਰੀ ਬੀੜ ਦਾ ਸੱਚ` ਵਿੱਚ ਗੁਰੂ ਗ੍ਰੰਥ ਸਾਹਿਬ ਜੀ ਲਈ ‘ਗੁਰੂ` ਸ਼ਬਦ ਹੀ ਨਹੀਂ ਵਰਤਿਆ
ਉਹ ਹਰ ਥਾਂ ਇਸ ਲਈ ‘ਸ਼੍ਰੀ ਗ੍ਰੰਥ ਜੀ` ਲਿਖ ਰਹੇ ਹਨ ਤਾਂ ਤੁਸੀਂ ਉਸ ਦੇ ਤਾਜਾ ਲੇਖ ‘ਬਾਬਾ ਨਾਨਕ
ਬਨਾਮ ਉੱਚਾ ਦਰ---` ਦਾ ਇੱਕ ਪਹਿਰਾ ਪੇਸਟ ਕਰ ਦਿੱਤਾ ਹੈ ਅਤੇ ਜੂਨ ੨੦੧੦ ਵਿੱਚ ਲਿਖੇ ਲੇਖ
‘ਸਿੱਖਾਂ ਦੇ ਗਿਆਰਵੇਂ ਗੁਰੂ ਸਾਹਿਬ` ਦਾ ਹਵਾਲਾ ਦੇ ਕੇ ਲਿਖਿਆ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਜੀ
ਨੂੰ ਗੁਰੂ ਮੰਨਦਾ ਹੈ। ਇਨ੍ਹਾਂ ਲੇਖਾਂ ਨੂੰ ਪੜ੍ਹਨ ਤੋਂ ਇਹੀ ਸਿੱਧ ਹੁੰਦਾ ਹੈ ਕਿ ਉਹ ਆਪਾ ਵਿਰੋਧੀ
ਗੱਲਾਂ ਲਿਖਣ ਦਾ ਆਦੀ ਹੈ। ਜੇ ਉਹ ਗੁਰੂ ਮੰਨਦਾ ਹੀ ਹੈ ਤਾਂ ਉਸ ਨੂੰ ਇੱਕ ਹਫਤਾ ਪਹਿਲਾਂ ਲਿਖੇ ਲੇਖ
‘ਕਰਤਾਰਪੁਰੀ ਬੀੜ ਦਾ ਸੱਚ` ਵਿੱਚ ‘ਗੁਰੂ ਗ੍ਰੰਥ ਸਾਹਿਬ ਜੀ` ਲਿਖਣ ਵਿੱਚ ਉਸ ਨੂੰ ਕੀ ਮੁਸ਼ਕਲ ਪੇਸ਼
ਆ ਰਹੀ ਸੀ? ਇਸੇ ਤਰ੍ਹਾਂ ਸ਼੍ਰੀ ਅਕਾਲ ਤਖਤ ਬਾਰੇ ਇਸ ਦਾ ਵੱਡਾ ਆਪਾ ਵਿਰੋਧ ਸਾਹਮਣੇ ਆਇਆ ਸੀ।
ਪਹਿਲੇ ਲੇਖ– ‘ਸੇਵਾਦਾਰ ਦਾ ਹੁਕਮਨਾਮਾ` ਦੀ ਅੰਤਿਕਾ ਵਿੱਚ ਕੇਵਲ `ਜੱਥੇਦਾਰ` ਅਤੇ `ਮੁੱਖ
ਸੇਵਾਦਾਰ` ਸ਼ਬਦਾਂ ਦਾ ਵਿਰੋਧ ਕਰਦੇ ਲੇਖਕ ਜੀ ਨੇ, ਅਕਾਲ ਤਖਤ ਨੂੰ ‘ਸ਼੍ਰੀ ਅਕਾਲ ਤਖਤ`
ਸਵੀਕਾਰਿਆ/ਲਿਖਿਆ ਹੈ ਅਤੇ ਅਕਾਲ ਤਖਤ ਤੇ ‘ਗ੍ਰੰਥੀ` ਦੀ ਪਦਵੀ ਨੂੰ ‘ਉੱਚ-ਪਦਵੀ` ਕਰਕੇ
ਸਵੀਕਾਰ/ਬਿਆਨ ਕੀਤਾ ਹੈ ਅਤੇ “ਸਾਬਕਾ `ਜਥੇਦਾਰ` ਦਾ ਖਿਆਲੀ ਅਕਾਲ ਤਖ਼ਤ” ਸਿਰਲੇਖ ਵਾਲੇ ਦੂਜੇ ਲੇਖ
ਵਿੱਚ ਉਹ ਅਕਾਲ ਤਖਤ ਨੂੰ ਖਿਆਲੀ ਕਹਿ ਰਹੇ ਹਨ ਅਤੇ ਉਸ ਦੀ ਹੋਂਦ ਤੋਂ ਮੁਨਕਰ ਹਨ। ਉਨ੍ਹਾਂ ਦੇ ਉਕਤ
ਦੋਵਾਂ ਬਿਆਨਾਂ ਵਿਚੋਂ ਕਿਹੜੇ ਨੂੰ ਸਹੀ ਮੰਨੀਏ? ਹਰ ਵਾਰ ਦੋ ਦੋ ਗੱਲਾਂ ਲਿਖ ਕੇ ਉਹ ਭੰਬਲਭੂਸਾ
ਕਿਉਂ ਪਾ ਰਹੇ ਹਨ?
ਆਪ ਜੀ ਨੇ ਅੱਗੇ ਲਿਖਿਆ ਹੈ: ‘
ਤੁਹਾਡੀ
ਜਨਵਰੀ ਵਿਚਲੀ ਹੋਈ ਵਿਚਾਰ ਬਾਰੇ ਸਖਤ ਸਟੈਂਡ ਇਸ ਕਰਕੇ ਲਿਆ ਸੀ ਕਿ ਉਸ ਵੇਲੇ ਉਹ ਵਿਆਕਤੀ
ਸਪੋਕਸਮੈਨ ਦੇ ਸੰਪਾਦਕ ਨੂੰ ਸਿਆਣਾ ਕਹਿ ਕੇ, ਉਸ ਦਾ ਪੱਖ ਲੈ ਕੇ, ਤੁਹਾਡੇ ਨਾਲ ਸਵਾਲ ਜਵਾਬ ਕਰ
ਰਹੇ ਸਨ। ਹੁਣ ਉਹ ਗੱਲ ਨਹੀਂ ਹੈ ਇਹਨਾ ਨੇ ਨਾ ਤਾਂ ਸਪੋਕਸਮੈਨ ਦੇ ਸੰਪਾਦਕ ਨੂੰ ਸਿਆਣਾ ਕਿਹਾ ਹੈ
ਅਤੇ ਨਾ ਹੀ ਉਸ ਦਾ ਪੱਖ ਪੂਰਿਆ ਹੈ। `
ਸੰਪਦਾਕ ਸਾਹਿਬ ਜੀ ਡਾ: ਇਕਬਾਲ ਸਿੰਘ ਨੂੰ ੧੦੦% ਸਹੀ ਤੇ ਮੈਨੂੰ ਝੂਠਾ
ਲਿਖਣ ਦੀਆਂ ਕੁੱਝ ਕੁ ਉਦਾਹਰਣਾ ਪੇਸ਼ ਹਨ:-
… …. .
ਕਿਰਪਾਲ ਸਿੰਘ, ਕਈ ਹੋਰ ਵਿਦਵਾਨਾਂ
ਵਾਂਗ, ਆਪਣੀ ਵਿਦਵਤਾ ਦੇ ਝੰਡੇ ਲਹਿਰਾਉਣ ਲਈ ਝੂਠ ਲਿਖਣ ਤੋਂ ਵੀ ਸੰਕੋਚ ਨਹੀਂ ਕਰਦਾ। ਜੇ ਨਿਰਪੱਖ
ਹੋ ਕੇ ਸਮਝਿਆ ਜਾਵੇ ਤਾਂ ਡਾ: ਢਿੱਲੋਂ ਆਪਣੇ ਇਸ ਕਥਨ ਵਿੱਚ ੧੦੦% ਸਹੀ ਹੈ। (ਗੁਰਇੰਦਰ ਸਿੰਘ ਪਾਲ
ਮਈ ੧੧, ੨੦੧੧)
੨੦/੦੬/੧੧
ਨੂੰ ਉਹੀ ਸ:
ਗੁਰਇੰਦਰ ਸਿੰਘ ਪਾਲ ਮੈਨੂੰ ਸੰਬੋਧਤ ਕੀਤੇ ਪੱਤਰ ਵਿੱਚ ਲਿਖ ਰਹੇ ਹਨ:
ਆਪ ਦੇ ‘ਸਿੱਖ ਮਾਰਗ` ਸਾਈਟ `ਤੇ ਪਾਏ
ਜਾਂਦੇ ਖ਼ਬਰਨੁਮਾ ਪੱਤਰਾਂ ਤੋਂ ਇਉਂ ਲੱਗਦਾ ਹੈ ਕਿ ਆਪ ਪੇਸ਼ੇ ਵਜੋਂ ਅਖ਼ਬਾਰੀ ਨੁਮਾਇੰਦੇ ਹੋ! ਆਪ ਨੇ
ਗੁਰਮੱਤਿ ਨੂੰ ਸਮਰਪਿਤ ਸਾਈਟ ‘ਸਿੱਖ ਮਾਰਗ` ਨੂੰ ਵੀ ਅਖ਼ਬਾਰ ਬਣਾ ਰੱਖਿਆ ਹੈ। ਨੀਂਵੇਂ ਪੱਧਰ ਦੇ
ਅਖ਼ਬਾਰੀ ਨੁਮਾਇੰਦਿਆਂ ਦੀ ਫ਼ਿਤਰਤ ਹੁੰਦੀ ਹੈ ਕਿ ਉਹ, ਆਪਣੇ ਮਨ ਦੀ ਮੌਜ ਨਾਲ, ਮਾੜਾ-ਚੰਗਾ ਝੂਠ-ਸੱਚ
ਸੱਭ ਲਿਖੀ ਜਾਂਦੇ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਉਨ੍ਹਾਂ ਦੇ ਲਿਖੇ ਦਾ ਕੋਈ ਵਿਰੋਧ
ਨਹੀਂ ਹੋਣ ਲੱਗਾ! ਪੱਤਰ-ਪ੍ਰੇਰਕਾਂ ਦੇ ਵਿਰੋਧ ਵਿੱਚ ਲਿਖੇ ਗਏ ਵਿਚਾਰਾਂ ਨੂੰ ਉਨ੍ਹਾਂ ਦੇ ਅਖ਼ਬਾਰਾਂ
ਵਿੱਚ ਛਾਪਿਆ ਹੀ ਨਹੀਂ ਜਾਂਦਾ। ਇਹ ਸਥਿਤੀ ਉਨ੍ਹਾਂ ਦੇ ਮਨ ਵਿੱਚ ਇਹ ਭਰਮ ਪੈਦਾ ਕਰ ਦਿੰਦੀ ਹੈ ਕਿ
ਉਹ ਉੱਚ ਕੋਟੀ ਦੇ ਵਿਦਵਾਨ ਹਨ! ਇਸ ਭੁਲੇਖੇ ਦੇ ਪ੍ਰਭਾਵਾਧੀਨ ਉਹ ਤਰਕ ਨੂੰ ਤਿਆਗ ਕੇ ਆਪਹੁਦਰੀਆਂ
ਕਰਦੇ ਹਨ। ਇਹ ਤੱਥ ਆਪ ਦੀਆਂ ਲਿਖਿਤਾਂ ਵਿੱਚ ਵੀ ਨਜ਼ਰ ਆਉਂਦਾ ਹੈ।
ਸੰਪਾਦਕ ਸਾਹਿਬ ਜੀ ਤੁਸੀਂ, ਸਹਿ ਸੰਪਾਦਕ ਸ: ਗੁਰਇੰਦਰ ਸਿੰਘ ਪਾਲ ਜਾਂ ਕੋਈ
ਹੋਰ ਮੇਰੀਆਂ ਹੁਣ ਤੱਕ ਦੀਆਂ ਭੇਜੀਆਂ ਖ਼ਬਰਾਂ `ਚੋਂ ਕੋਈ ਹਵਾਲੇ ਦੇ ਸਕਦੇ ਹੋ ਜਿਥੇ ਮੈਂ ਅਖ਼ਬਾਰੀ
ਨੁਮਾਇੰਦਿਆਂ ਦੀ ਨੀਂਵੇਂ ਪੱਧਰ ਦੀ ਫ਼ਿਤਰਤ ਅਨੁਸਾਰ ਆਪਣੇ ਮਨ ਦੀ ਮੌਜ ਨਾਲ, ਮਾੜਾ-ਚੰਗਾ ਝੂਠ-ਸੱਚ
ਸੱਭ ਕੁੱਝ ਲਿਖੀ ਗਿਆ ਹੋਵਾਂ?
ਮੈਂ ਪ੍ਰੋ: ਦਰਸ਼ਨ ਸਿੰਘ ਦੇ ਬੁਲਾਰੇ ਵਜੋਂ ਕਦੀ ਕੋਈ ਜਵਾਬ ਨਹੀਂ ਦਿੱਤਾ।
੧੦/੦੫/੧੧ ਦੇ ਆਪਣੇ ਇੱਕ ਪੱਤਰ ਵਿੱਚ ਮੈਂ ਸਿਰਫ ਇਤਨਾ ਹੀ ਲਿਖਿਆ ਸੀ:- ਹੋ ਸਕਦਾ ਹੈ ਪ੍ਰੋ: ਦਰਸ਼ਨ
ਸਿੰਘ ਵਲੋਂ ਲਿਖੇ ਲੇਖ `
ਅਕਾਲ
ਤਖਤ, ਅਕਾਲ ਤਖਤ ਦੀ ਇਮਾਰਤ, ਅਤੇ ਅਕਾਲ ਤਖਤ ਦਾ ਸੇਵਾਦਾਰ ਦਾ ਫਰਕ ਸਮਝਣ ਦੀ ਲੋੜ ਹੈ`
ਵਿੱਚ ਵਰਤੇ ਗਏ ਗੁਰਬਾਣੀ ਦੇ ਪ੍ਰਮਾਣ ਡਾ: ਢਿੱਲੋਂ ਦੀ
ਨਜ਼ਰ ਵਿੱਚ ਤਸੱਲੀਬਖ਼ਸ਼ ਨਾ ਹੋਣ ਪਰ ਪ੍ਰੋ. ਦਰਸ਼ਨ ਸਿੰਘ ਦੀ ਇਹ ਲਿਖਤ ਬਹੁਤ ਹੀ ਭਾਵਪੂਰਤ ਹੈ ਤੇ ਇਸ
`ਤੇ ਕੀਤੀ ਜਾ ਰਹੀ ਨੁਕਤਾਚੀਨੀ ਸਿਰਫ ਵਿਵਾਦ ਖੜ੍ਹੇ ਕਰਨ ਲਈ ਹੈ।
ਇਸ ਦੇ ਜਵਾਬ ਵਿੱਚ ਮਿਤੀ ੧੩/੦੫/੧੧ ਨੂੰ ਡਾ: ਇਕਬਾਲ ਸਿੰਘ ਢਿੱਲੋਂ ਸਾਹਿਬ
ਵੇਖੋ ਕੀ ਲਿਖ ਰਹੇ ਹਨ:- ‘
ਸ.
ਕਿਰਪਾਲ ਸਿੰਘ ਬਠਿੰਡਾ ਜੀ, ਜੋ ਪ੍ਰਤੀਕਰਮ ਮੈਂ ਸ. ਦਰਸ਼ਨ ਸਿੰਘ ਖਾਲਸਾ ਜੀ ਦੇ ਲੇਖ ਬਾਰੇ ਦਿੱਤਾ
ਹੈ ਉਸ ਬਾਰੇ ਸਪਸ਼ਟੀਕਰਨ/ਪ੍ਰਤੀਕਰਮ ਸ. ਖਾਲਸਾ ਜੀ ਨੂੰ ਖੁਦ ਹੀ ਦੇਣਾ ਬਣਦਾ ਹੈ। ਆਪ ਜੀ ਕਿਉਂ ਸ.
ਦਰਸ਼ਨ ਸਿੰਘ ਖਾਲਸਾ ਜੀ ਦੀ ਡੁੱਗਡੁੱਗੀ ਵਜਾ ਰਹੇ ਹੋ? ਜੇਕਰ ਸ. ਖਾਲਸਾ ਜੀ ਨੇ ਆਪ ਜੀ ਨੂੰ ਉਹਨਾਂ
ਦੇ ਬੁਲਾਰੇ ਦੇ ਤੌਰ ਤੇ ਕੋਈ ਅਧਿਕਾਰ ਪੱਤਰ ਦਿੱਤਾ ਹੋਇਆ ਹੈ ਤਾਂ ਆਪ ਜੀ ਉਹ ਪੇਸ਼ ਕਰੋ ਨਹੀਂ ਤਾਂ
ਮੈਂ ਆਪ ਜੀ ਨੂੰ ਸ. ਖਾਲਸਾ ਜੀ ਦਾ ‘ਧੁਤੂ` ਕਹਿਣ ਲਈ ਮਜਬੂਰ ਹੋਵਾਂਗਾ। `
ਡਾ: ਢਿੱਲੋਂ ਨੂੰ ਸ: ਗੁਰਇੰਦਰ ਸਿੰਘ ਪਾਲ ਜੋ ਉਸ ਨੂੰ ੧੦੦% ਸਹੀ ਤੇ
ਮੈਨੂੰ ਝੂਠਾ ਲਿਖ ਰਿਹਾ ਹੈ, ਸ: ਸਰਬਜੀਤ ਸਿੰਘ ਸੈਕਰਾਮੈਂਟੋ, ਸ: ਅਵਤਾਰ ਸਿੰਘ ਮਿਸ਼ਨਰੀ ਜੋ ਉਸ ਦੀ
ਵਕਾਲਤ ਕਰਦੇ ਮੇਰੇ ਸਵਾਲਾਂ ਦੇ ਜਵਾਬ ਦੇਣ ਦੀ ਥਾਂ ਮੈਨੂੰ ਸਪੋਕਸਮੈਨ ਵਲੋਂ ਕੱਢੇ ਜਾਣ ਦੇ ਗੁੱਸੇ
ਵਜੋਂ ਲਿਖੇ ਦੱਸ ਕੇ ਹੀ ਨਕਾਰ ਰਹੇ ਹਨ (ਸ: ਅਵਤਾਰ ਸਿੰਘ ਮਿਸ਼ਨਰੀ ਦੇ ਤਾਜ਼ਾ ਪੱਤਰ ੨੭/੭/੧੧ ਅਤੇ
੧/੮/੧੧ ਵੇਖੇ ਜਾ ਸਕਦੇ ਹਨ)। ਜਾਂ ਹੋਰ ਜਿਹੜੇ ਡਾ: ਢਿੱਲੋਂ ਦੀ ਥਾਂ ਸਪਸ਼ਟੀ ਕਰਨ ਤੇ ਜਵਾਬ ਦੇ
ਰਹੇ ਹਨ, ਇਨ੍ਹਾਂ ਵਿੱਚੋਂ ਕੋਈ ਵੀ ਡਾ: ਢਿੱਲੋਂ ਨੂੰ ਆਪਣਾ ਧੂਤੂ ਬਣਿਆ ਨਹੀ ਦਿੱਸ ਰਿਹਾ, ਤੇ ਨਾ
ਹੀ ਇਸ ਲਈ ਡੁਗਡੁਗੀ ਬਜਾਉਂਦੇ ਦਿੱਸ ਰਹੇ ਹਨ। ਪਰ ਦਿੱਸਣ ਵੀ ਕਿਉਂ, ਜਦੋਂ ਸੰਪਾਦਕ ਦੇ ਤੌਰ `ਤੇ
ਤੁਸੀਂ ਵੀ ਉਸ ਦੇ ਪੱਖ ਵਿੱਚ ਖੜ੍ਹ ਕੇ ਉਲਟਾ ਮੇਰੇ `ਤੇ ਹੀ ਦੋਸ਼ ਲਾਉਂਦੇ ਲਿਖ ਰਹੇ ਹੋ: ‘
ਹੁਣ
ਤਾਂ ਤੁਸੀਂ ਘਟੀਆ ਤੋਂ ਘਟੀਆ ਸ਼ਬਦਾਵਲੀ ਵਰਤ ਕੇ ਆਪਣੇ ਵਿਰੋਧੀਆਂ ਨੂੰ ਚੁੱਪ ਕਰਵਾਉਣ ਅਤੇ ਆਮ
ਲੋਕਾਈ ਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਹੇ ਹੋ`।
ਸੰਪਾਦਕ ਸਾਹਿਬ ਜੀ ਤੁਸੀਂ ਨਿਰਪੱਖ ਹੋਣ ਦਾ ਦਾਅਵਾ ਕਰਦੇ ਹੋ। ਮੈਂ ਵੀ
ਮੰਨਦਾ ਹਾਂ ਕਿ ਤੁਸੀਂ ਦੋਵਾਂ ਧਿਰਾਂ ਦੇ ਪੱਤਰ ਆਪਣੀ ਵੈੱਬਸਾਈਟ `ਤੇ ਪਾਉਣ ਵਿੱਚ ਪੂਰੀ ਨਿਰਪੱਖਤਾ
ਵਿਖਾ ਰਹੇ ਹੋ। ਇਸ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਪਰ ਉਕਤ ਟਿੱਪਣੀ ਨਿਰਪੱਖ ਨਹੀਂ ਹੈ। ਜੇ
ਨਿਰਪੱਖ ਹੋ ਤਾਂ ਤੁਸੀਂ ਸਪੋਕਸਮੈਨ ਦੇ ਸੰਪਾਦਕ ਅਤੇ ਡਾ: ਇਕਬਾਲ ਸਿੰਘ ਦੇ ਸਮਰਥਕਾਂ ਵਿੱਚ ਫਰਕ
ਕਿਉਂ ਸਮਝ ਰਹੇ ਹੋ। ਬਲਕਿ ਸ: ਸਰਬਜੀਤ ਸਿੰਘ ਅਤੇ ਸ: ਅਵਤਾਰ ਸਿੰਘ ਮਿਸ਼ਨਰੀ ਤਾਂ ਦੋਵਾਂ ਦੇ ਹੀ
ਸਮਰਥਕ ਹਨ। ਇਨਾਂ ਦੇ ਗਰੁੱਪ ਵਲੋਂ ਸਾਂਝੇ ਤੌਰ `ਤੇ ਸਪੋਕਸਮੈਨ ਦੇ ਸੰਪਾਦਕ ਦੇ ਹੱਕ ਵਿੱਚ ਲਿਖੇ
ਪੱਤਰ ਹੁਣ ਵੀ ਸਿੱਖ ਮਾਰਗ `ਤੇ ਦਸੰਬਰ ਜਨਵਰੀ ਮਹੀਨੇ ਦੇ ਪੱਤਰਾਂ ਵਿੱਚ ਵੇਖ ਸਕਦੇ ਹੋ।
ਤੁਸੀਂ ਕਹਿ ਸਕਦੇ ਹੋ ਕਿ ਮੈਂ ਡਾ: ਢਿੱਲੋਂ ਦੀ ਜੋਗਿੰਦਰ ਸਿੰਘ ਸਪੋਕਸਮੈਨ
ਅਤੇ ਧਰਮ ਸਿੰਘ ਨਿਹੰਗ ਨਾਲ ਤੁਲਨਾ ਕਰਕੇ ਉਸ ਨਾਲ ਜਿਆਦਤੀ ਕੀਤੀ ਹੈ। ਜੇ ਇਹ ਜਿਆਦਤੀ ਲੱਗਦੀ ਹੈ
ਤਾਂ ਦੱਸੋ ਇਸ ਵਿੱਚ ਗਲਤ ਕੀ ਹੈ? ਜੋਗਿੰਦਰ ਸਿੰਘ ਕਰਤਾਪੁਰੀ ਬੀੜ ਨੂੰ ਨਕਲੀ ਲਿਖ ਰਿਹਾ ਹੈ ਤਾਂ
ਡਾ: ਢਿੱਲੋਂ ਵੀ ਇਸ ਨੂੰ ਨਕਲੀ ਤੇ ਜ਼ਾਅਲੀ ਲਿਖ ਰਿਹਾ ਹੈ। ਜੇ ਧਰਮ ਸਿੰਘ ਕਹਿ ਰਿਹਾ ਹੈ ਕਿ ਗੁਰੂ
ਅਰਜਨ ਸਾਹਿਬ ਜੀ ਦੇ ਸਮੇਂ ਕਿਸੇ ਬੀੜ ਦਾ ਦਰਬਾਰ ਸਾਹਿਬ `ਚ ਪ੍ਰਕਾਸ਼ ਹੁੰਦਾ ਹੀ ਨਹੀ ਸੀ, ਗੁਰੂ
ਗੋਬਿੰਦ ਸਿੰਘ ਜੀ ਨੇ ਹਜ਼ੂਰ ਸਾਹਿਬ ਵਿਖੇ ਕਿਸੇ ਵੀ ਬੀੜ ਨੂੰ ਗੁਰਿਆਈ ਦਿੱਤੀ ਹੀ ਨਹੀਂ ਸੀ, ਤਾਂ
ਬਿਨਾਂ ਕੋਈ ਇਤਿਹਾਸਕ ਸਬੂਤ ਦਿੱਤਿਆਂ ਡਾ: ਢਿੱਲੋਂ ਲਿਖ ਰਿਹਾ ਹੈ ਕਿ ਅਕਾਲ ਤਖ਼ਤ ਗੁਰੂ ਸਾਹਿਬ ਦੀ
ਨਾ ਹੀ ਦੇਣ ਹੈ ਤੇ ਨਾ ਹੀ ਉਨ੍ਹਾਂ ਦਾ ਸੰਕਲਪ ਹੈ।
ਸਵਾਲ ਸਿਰਫ ਇਹ ਸੀ ਕਿ ਆਪਣੀ ਲਿਖਤ ਨੂੰ ਸਹੀ ਸਿੱਧ ਕਰਨ ਲਈ ਡਾ: ਢਿੱਲੋਂ
ਵਲੋਂ ਪ੍ਰਮਾਣਿਕ ਇਤਿਹਾਸਕ ਹਵਾਲੇ ਦਿੱਤੇ ਜਾਣ। ਅਤੇ ਜੇ ਉਨ੍ਹਾਂ ਦੀ ਨਿਗ੍ਹਾ ਵਿੱਚ ਕਾਰਤਾਰਪੁਰੀ
ਬੀੜ ਨਾਲੋਂ ਜਿਆਦਾ ਪ੍ਰਮਾਣਿਕ ਹੋਰ ਕੋਈ ਬੀੜ ਹੈ ਤਾਂ ਉਸ ਦੀ ਦੱਸ ਪਾਈ ਜਾਵੇ ਜੇ ਨਹੀਂ ਤਾਂ
ਮੌਜੂਦਾ ਬੀੜ ਨੂੰ ਨਕਲੀ ਤੇ ਜ਼ਾਅਲੀ ਕਹਿ ਕੇ ਪੰਥ ਵਿਰੋਧੀਆਂ ਦੇ ਹੱਥ ਦਾ ਹਥਿਆਰ ਨਾ ਬਣੇ। ਪਰ ਡਾ:
ਢਿੱਲੋਂ ਤੇ ਉਸ ਦੇ ਸਾਰੇ ਸਮਰਥਕਾਂ ਵਲੋਂ ਇਹ ਸਿੱਧੇ ਸਾਧੇ ਜਵਾਬ ਦੇਣ ਦੀ ਥਾਂ ਸ: ਜੀਬੀ ਸਿੰਘ ਦੀ
ਪੁਸਤਕ ਦੇ ਹਵਾਲਿਆਂ ਨਾਲ ਕਰਤਾਰਪੁਰੀ ਬੀੜ ਨੂੰ ਰੱਦ ਕਰਨ `ਤੇ ਸਾਰਾ ਜੋਰ ਲੱਗਿਆ ਹੋਇਆ ਹੈ, ਜਦੋਂ
ਕਿ ਉਨ੍ਹਾਂ ਵਲੋਂ ਉਠਾਏ ਗਏ ਸਾਰੇ ਨੁਕਤਿਆਂ ਦਾ ਪ੍ਰਿੰ. ਜੋਧ ਸਿੰਘ ਅਤੇ ਪ੍ਰੋ: ਸਾਹਿਬ ਸਿੰਘ ਜੀ
ਬਹੁਤ ਹੀ ਦਲੀਲ ਪੂਰਣ ਢੰਗ ਨਾਲ ਜਵਾਬ ਪਹਿਲਾਂ ਹੀ ਦੇ ਚੁੱਕੇ ਹਨ। ਜੇ ਤੁਸੀਂ ਚਾਹੋ ਤਾਂ ਇੱਕ ਦੋ
ਦਿਨਾ `ਚ ਪ੍ਰੋ: ਸਾਹਿਬ ਸਿੰਘ ਜੀ ਦੀ ਪੁਸਤਕ ਵਿੱਚੋਂ ਕੁੱਝ ਅੰਸ਼ ਟਾਈਪ ਕਰ ਇੰਟਰਨੈੱਟ `ਤੇ ਪਾਉਣ
ਲਈ ਤੁਹਾਨੂੰ ਭੇਜ ਦਿੱਤੇ ਜਾਣਗੇ ਜਿਸ ਵਿੱਚ ਸਾਰੇ ਹੀ ਜਵਾਬ ਦਿੱਤੇ ਹੋਏ ਹਨ। ਪ੍ਰੋ: ਸਾਹਿਬ ਸਿੰਘ
ਜੀ ਦੀ ਜਿਤਨੀ ਗੁਰਬਾਣੀ ਤੇ ਸਿੱਖ ਇਤਿਹਾਸ ਦੀ ਖੋਜ ਹੈ, ਅਤੇ ਜਿਨ੍ਹਾਂ ਕੁੱਝ ਉਹ ਪੰਥ ਨੂੰ ਲਿਖਤੀ
ਰੂਪ ਵਿੱਚ ਦੇ ਗਏ ਹਨ ਉਸ ਤੋਂ ਕੋਈ ਵੀ ਸਿੱਖ ਅਣਜਾਣ ਨਹੀਂ ਹੈ। ਡਾ: ਢਿੱਲੋਂ ਦੀ ਜੇ ਇਸ ਤੋਂ
ਪਹਿਲਾਂ ਕੋਈ ਪੰਥ ਨੂੰ ਕੋਈ ਦੇਣ ਹੈ ਤਾਂ ਦੱਸੋ? ਦੋਵਾਂ ਦਾ ਮੁਕਾਬਲਾ ਕਰਕੇ ਦੱਸੋ ਕਿ ਇਨ੍ਹਾਂ
ਵਿੱਚੋਂ ਵੱਧ ਭਰੋਸੇਯੋਗ ਕੌਣ ਹੋ ਸਕਦਾ ਹੈ? ਜਾਂ ਅਸੀਂ ਇਹ ਹੀ ਸਮਝ ਲਈਏ ਕਿ ਡਾ: ਢਿੱਲੋਂ ਸਾਹਿਬ
ਉਹ ਸਭ ਕੁੱਝ ਰੱਦ ਕਰਨ ਹੀ ਆਏ ਹਨ ਜਿਸ ਸਬੰਧੀ ਸਾਰਾ ਪੰਥ ਇੱਕ ਮੱਤ ਹੈ।
ਆਪ ਜੀ ਨੇ ਆਪਣੇ ਲੇਖ ‘ਸਚ ਸਭਨਾ ਹੋਇ ਦਾਰੂ…. ` ਵਿੱਚ ਲਿਖਿਆ ਸੀ: ‘
ਜੋ
ਕੁੱਝ ਉਸ ਨੇ ਗਲਤ ਕੀਤਾ ਹੈ ਉਸ ਨੂੰ ਛਾਪਣ ਵਿੱਚ ਸਾਨੂੰ ਕੋਈ ਇਤਰਾਜ਼ ਨਹੀਂ ਹੈ ਪਰ ਜੋ ਅਜੇ ਕੀਤਾ
ਹੀ ਨਹੀਂ ਉਸ ਬਾਰੇ ਅੰਦਾਜ਼ੇ ਲਾ ਕੇ ਕਹਿਣਾ ਕਿ ਉਹ ਆਹ ਕਰੇਗਾ ਜਾਂ ਔਹ ਕਰੇਗਾ ਇਸ ਨਾਲ ਅਸੀਂ ਸਹਿਮਤ
ਨਹੀਂ ਹਾਂ, ਹੋ ਸਕਦਾ ਹੈ ਕਿ ਉਸ ਤਰ੍ਹਾਂ ਕਰੇ ਅਤੇ ਹੋ ਸਕਦਾ ਹੈ ਕਿ ਨਾ ਹੀ ਕਰੇ, ਇਹ ਇੱਕ ਹੱਦ
ਤੋਂ ਅਗਾਂਹ ਜਾ ਕੇ ਲਿਖਣ ਵਾਲੀ ਕਾਰਵਾਈ ਹੈ। `
ਸੰਪਾਦਕ ਸਾਹਿਬ ਜੀ ਅਸੀਂ ਤਾਂ ਕਦੀ ਅੰਦਾਜ਼ੇ ਲਾਏ ਹੀ ਨਹੀਂ ਜੋ ਕੁੱਝ
ਪਹਿਲਾਂ ਹੀ ਲਿਖਿਆ ਜਾ ਚੁੱਕਾ ਹੈ ਸਿਰਫ ਉਸ ਦੇ ਹਵਾਲੇ ਦੇ ਕੇ ਹੀ ਲਿਖਿਆ ਹੈ, ਪਰ ਡਾ: ਢਿੱਲੋਂ ਦਾ
ਤਾਜਾ ਲੇਖ ਜਿਸ ਦਾ ਤੁਸੀਂ ਇੱਕ ਪਹਿਰਾ ਆਪਣੀ ਸੰਪਾਦਕੀ ਟਿਪਣੀ ਵਿੱਚ ਪੇਸਟ ਕੀਤਾ ਹੈ ਉਸ ਲੇਖ ਦਾ
ਤਾਂ ਅੱਧ ਤੋਂ ਵੱਧ ਹਿੱਸਾ ਹੈ ਹੀ ਇਹ ਦੱਸਣ ਲਈ ਕਿ ਉੱਚੇ ਦਰ ਡੇਰੇ ਦਾ ਮਾਲਕ ਅੱਗੇ ਕੀ
ਕਰੇਗਾ…………?
ਪਰ ਫਿਰ ਵੀ ਮੇਰੀਆਂ ਲਿਖਤਾਂ ਵਿੱਚ ਕੀ ਊਣਤਾਈ ਹੈ। ਜਨਵਰੀ ਵਾਲੇ ਕੇਸ ਨੂੰ
ਹੁਣ ਵਾਲੇ ਕੇਸ ਨਾਲੋਂ ਤੁਸੀਂ ਵੱਖ ਕਿਉਂ ਸਮਝ ਰਹੇ ਹੋ? ਇਸ ਦਾ ਕਾਰਣ ਤਾਂ ਮੈਨੂੰ ਇੱਕੋ ਜਾਪ ਰਿਹਾ
ਹੈ ਕਿ ਇਸ ਕੇਸ ਵਿੱਚ ਮੈਂ ਤੁਹਾਡੀ ਵੀਚਾਰਧਾਰਾ ਨਾਲ ਸਹਿਮਤ ਨਹੀਂ ਹਾਂ। ਜੇ ਮੈਂ ਗਲਤ ਸੋਚ ਰਿਹਾ
ਹਾਂ ਤਾਂ ਠੀਕ ਜਾਣਕਾਰੀ ਦੇ ਕੇ ਧੰਨਵਾਦੀ ਬਣਾਉਣਾ ਜੀ। ਨਿਰਪੱਖਤਾ ਨਾਲ ਉਕਤ ਜਵਾਬ `ਤੇ ਪੁਨਰ
ਵੀਚਾਰ ਕਰਕੇ ਇਹ ਵੀ ਦੱਸਣ ਦੀ ਖੇਚਲ ਕਰਨ ਜੀ ਕਿ ਘਟੀਆ ਸ਼ਬਦਾਵਲੀ ਵਰਤ ਕੇ ਆਪਣੇ ਵਿਰੋਧੀਆਂ ਨੂੰ
ਚੁੱਪ ਕਰਵਾਉਣ ਦੀ ਕੋਸ਼ਿਸ਼ ਕੌਣ ਕਰ ਰਿਹਾ ਜੀ?
ਜਵਾਬ ਦੀ ਉਡੀਕ ਵਿੱਚ, ਆਪ ਜੀ ਦਾ ਵੀਰ
ਕਿਰਪਾਲ ਸਿੰਘ ਬਠਿੰਡਾ, (ਮੋਬ: ) ੯੮੫੫੪੮੦੭੯੭
ਸੰਪਾਦਕ ਵਲੋਂ ਜਵਾਬ:-
1- ਸਾਡੇ ਕੋਲ
ਕੋਈ ਵੀ ਬੀੜ ਐਸੀ ਨਹੀਂ ਹੈ ਜਿਸ ਨੂੰ ਭਾਈ ਗੁਰਦਾਸ ਦੀ ਅਸਲੀ ਬੀੜ ਮੰਨਿਆਂ ਜਾ ਸਕਦਾ ਹੈ। ਸਭ
ਉਤਾਰੇ ਹੀ ਹਨ। ਕਰਤਾਰ ਪੁਰ ਵਾਲੀ ਬੀੜ ਨੂੰ ਅਸਲੀ ਮੰਨਣ ਨਾਲ ਇਸ ਵਿਚਲੀਆਂ ਗਲਤੀਆਂ ਦਾ ਦੋਸ਼ ਅਭੁੱਲ
ਗੁਰੂ ਤੇ ਲਗਦਾ ਹੈ ਅਤੇ ਇਸ ਨੂੰ ਉਤਾਰਾ ਮੰਨਣ ਨਾਲ ਦੋਸ਼ ਇਸ ਦੇ ਉਤਾਰਾ ਕਰਨ ਵਾਲਿਆਂ ਤੇ ਲਗਦਾ ਹੈ।
ਇਸ ਬਾਰੇ ਹੋਰ ਵਿਚਾਰ ਇੱਥੇ ਚੱਲ ਰਹੀ ਹੈ ਅਤੇ ਸਾਰਾ ਕੁੱਝ ਤੁਹਾਡੇ ਸਾਹਮਣੇ ਹੀ ਆ ਜਾਣਾ ਹੈ।
2- ਤੁਸੀਂ ਪਹਿਲਾਂ ਗੱਲ ਸਪੋਕਸਮੈਨ ਦੀ ਕਰਦੇ ਸੀ ਅਤੇ ਹੁਣ ਡਾ: ਢਿੱਲੋਂ ਦੀ ਕਰ ਰਹੇ ਹੋ। ਜਿਹਨਾ
ਤਿੰਨ ਚਾਰ ਸੱਜਣਾ ਦੀ ਗੱਲ ਤੁਸੀਂ ਹੁਣ ਕਰ ਰਹੇ ਹੋ ਇਹਨਾ ਨੇ ਪਹਿਲਾਂ ਤੁਹਾਡੇ ਨਾਲ ਸਪੋਕਸਮੈਨ
ਬਾਰੇ ਕੋਈ ਉਸ ਤਰ੍ਹਾਂ ਸਵਾਲ ਜਵਾਬ ਨਹੀਂ ਕੀਤੇ ਜਿਸ ਤਰ੍ਹਾਂ ਉਹਨਾ ਦੋ ਨੇ ਕੀਤੇ ਸਨ ਅਤੇ ਪਵੰਦੀ
ਲਾਈ ਗਈ ਸੀ। ਹੁਣ ਤੁਸੀਂ ਸਿੱਧਾ ਤੇ ਸਪਸ਼ਟ ਲਿਖ ਕੇ ਇਹ ਦੱਸੋ ਕਿ ਤੁਸੀਂ ਇਹਨਾ ਤੋਂ ਡਾ: ਢਿੱਲੋਂ
ਦੀਆਂ ਲਿਖਤਾਂ ਬਾਰੇ ਦੋ ਟੁਕ ਕੀ ਜਾਵਬ ਲੈਣਾ ਚਾਹੁੰਦੇ ਹੋ? ਮੈਂ ਇਹਨਾ ਨੂੰ ਜਵਾਬ ਦੇਣ ਲਈ ਕਹਿ
ਦੇਵਾਂਗਾ ਖਾਸ ਕਰਕੇ ਗੁਰਇੰਦਰ ਸਿੰਘ ਪਾਲ ਨੂੰ।
3- ਪ੍ਰੋ: ਸਾਹਿਬ ਸਿੰਘ ਦੀਆਂ ਮੈਂ ਸਾਰੀਆਂ ਹੀ ਕਿਤਾਬਾਂ ਪੜ੍ਹੀਆਂ ਹਨ ਇਸ ਲਈ ਤੁਹਾਨੂੰ ਕੋਈ ਟਾਈਪ
ਕਰਨ ਦੀ ਤਕਲੀਫ ਨਹੀਂ ਹੈ। ਇਹਨਾ ਨੇ ਜਿਤਨਾ ਕੰਮ ਸਿੱਖੀ ਲਈ ਕੀਤਾ ਹੈ ਸ਼ਾਇਦ ਹੀ ਕਿਸੇ ਹੋਰ ਨੇ
ਕੀਤਾ ਹੋਵੇ ਪਰ ਇਹਨਾ ਦੀ ਹਰ ਗੱਲ ਠੀਕ ਨਹੀਂ ਮੰਨੀ ਜਾ ਸਕਦੀ। ਇਹ ਮੈਂ ਪਹਿਲਾਂ ਵੀ ਇੱਕ ਵਾਰੀ
ਜ਼ਿਕਰ ਕਰ ਚੁੱਕਾ ਹਾਂ ਕਿ ਇਹ ਤਾਂ ਕਿਸੇ ਸਮੇਂ ਭੂਤ ਪ੍ਰੇਤ ਵੀ ਕੱਢਦੇ ਰਹੇ ਹਨ ਅਤੇ ਇਹਨਾ ਦੀ ਹੋਂਦ
ਨੂੰ ਵੀ ਮੰਨਦੇ ਰਹੇ ਹਨ।
(03/08/11)
ਜਸਬੀਰ ਸਿੰਘ (ਕੈਲਗਰੀ)
ਸਿੱਖ ਮਾਰਗ ਦੇ ਪਾਠਕ ਸੱਜਣੋਂ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ॥
ਡਾ: ਇਕਬਾਲ ਸਿੰਘ ਢਿੱਲੋਂ ਜੀ ਤੇ ਕੀਤੇ ਗਏ ਸਵਾਲਾਂ ਦਾ ਜਵਾਬ ਉਹ ਨਹੀਂ ਸੀ
ਦੇ ਰਹੇ, ਇਸ ਲਈ ਜਿਆਦਾਤਰ ਗੱਲਾਂ ਦਾ ਦੁਹਰਾਉ ਹੀ ਹੋ ਰਿਹਾ ਸੀ ਅਤੇ ਮੇਰੇ ਸਮੇਤ ਕਈ ਸੱਜਣਾ ਨੇ
ਵਿਚਾਰ ਚਰਚਾ ਤਕਰੀਬਨ ਬੰਦ ਕਰ ਦਿੱਤੀ ਸੀ। ਪਰ ਡਾ: ਸਾਹਿਬ ਦੇ ਕਈ ਸਮਰਥਕਾਂ ਨੂੰ ਲੱਗਿਆ ਕਿ ਡਾ:
ਸਾਹਿਬ ਆਪਣੀ ਗੱਲ ਸਹੀ ਸਾਬਤ ਕਰਨ ਵਿੱਚ ਕਾਮਯਾਬ ਹੋ ਗਏ ਹਨ ਤਾਂ ਵਿਚਾਰ ਚਰਚਾ ਬੰਦ ਹੋਈ ਹੈ।
ਵਿਚਾਰ ਚਰਚਾ ਨੂੰ ਫੇਰ ਤੋਂ ਜਾਰੀ ਕਰਦੇ ਹੋਏ ਪੱਤਰ ਲਿਖਿਆ ਜਾ ਰਿਹਾ ਹੈ।
ਸ: ਗੁਰਇੰਦਰ ਸਿੰਘ ਪਾਲ ਜੀ!
ਆਪ ਜੀ ਨੇ ਅਕਾਲ ਤਖਤ ਬਾਰੇ ਹੋਈ ਹੁਣ ਤੱਕ ਦੀ ਵਿਚਾਰ ਚਰਚਾ ਦਾ ਵਿਸ਼ਲੇਸ਼ਣ
ਕਰਕੇ ਲੇਖ ਲਿਖਿਆ ਹੈ। ਪਰ ਮੇਰੇ ਵਿਚਾਰ ਅਨੁਸਾਰ ਵਿਸ਼ਲੇਸ਼ਣ ਕਰਨ ਲੱਗਿਆਂ ਆਪ ਜੀ ਤੋਂ ਕਈ ਗੱਲਾਂ
ਵਿਚਾਰਨ ਵੱਲੋਂ ਛੁੱਟ ਗਈਆਂ ਹਨ। ਸਾਰੀਆਂ ਗੱਲਾਂ ਦਾ ਜ਼ਿਕਰ ਕਰਨ ਲੱਗਿਆਂ ਗੱਲਾਂ ਦਾ ਦੁਹਰਾਉ ਹੀ
ਹੋਣਾ ਹੈ। ਇਸ ਲਈ ਸਾਰੀਆਂ ਗੱਲਾਂ ਦਾ ਜ਼ਿਕਰ ਨਾ ਕਰਕੇ ਮੈਂ ਇੱਕ-ਦੋ ਗੱਲਾਂ ਬਾਰੇ ਹੀ ਆਪ ਜੀ ਨਾਲ
ਵਿਚਾਰ ਸਾਂਝੇ ਕਰਨੇ ਚਾਹੁੰਦਾ ਹਾਂ। (ਜਿਨ੍ਹਾਂ ਸਵਾਲਾਂ ਦੇ ਜਵਾਬ ਡਾ: ਸਾਹਿਬ ਵੱਲੋਂ ਨਹੀਂ ਆਏ
ਜਾਂ ਤਸੱਲੀ ਬਖਸ਼ ਨਹੀਂ ਆਏ ਜਰੂਰਤ ਪੈਣ ਤੇ ਦੁਹਰਾ ਦਿੱਤੇ ਜਾਣਗੇ)।
ਮੈਂ ਡਾ: ਸਾਹਿਬ ਨੂੰ ਲਿਖਿਆ ਸੀ ਕਿ ਪੰਥਕ ਮਸਲਿਆਂ ਬਾਰੇ ਕਿਸੇ ਕਿਸਮ ਦੀ
ਸੇਧ ਲਈ ਕੋਈ ਇੱਕ ਕੇਂਦਰੀ ਧੁਰਾ ਹੋਣਾ ਚਾਹੀਦਾ ਹੈ। ਜਵਾਬ ਵਿੱਚ ਡਾ: ਸਾਹਿਬ ਨੇ ਕਿਹਾ ਕਿ ਸਿੱਖਾਂ
ਦੇ ਹਰ ਮਸਲੇ ਦਾ ਹਲ ਗੁਰੂ ਗ੍ਰੰਥ ਸਾਹਿਬ ਵਿੱਚ ਮੌਜੂਦ ਹੈ ਅਤੇ ਹਰ ਮਸਲੇ ਲਈ ਸਿੱਖਾਂ ਨੇ ਗੁਰੂ
ਗ੍ਰੰਥ ਸਾਹਿਬ ਤੋਂ ਹੀ ਸੇਧ ਲੈਣੀ ਹੈ। ਇਸ ਦੇ ਜਵਾਬ ਵਿੱਚ ਮੈਂ ਲਿਖਿਆ ਸੀ ਕਿ ਦਰਬਾਰ ਸਾਹਿਬ
ਅੰਮ੍ਰਿਤਸਰ ਵਿੱਚ ‘(ਗੁਰੂ) ਗ੍ਰੰਥ ਸਾਹਿਬ/ਆਦਿ ਗ੍ਰੰਥ ਸਾਹਿਬ’ ਦਾ ਪ੍ਰਕਾਸ਼ ਹੋਏ ਹੋਣ ਦੇ ਬਾਵਜੂਦ
ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਦਰਬਾਰ ਸਾਹਿਬ ਦੇ ਸਾਹਮਣੇ ਅਤੇ ਇਸ ਤੋਂ ਵੱਖਰਾ, ਬਿਲਕੁਲ ਕੋਲ਼ ਹੀ
ਤਖਤ ਉਸਾਰਨ ਦੀ ਕਿਉਂ ਲੋੜ ਪਈ? ਤਾਂ ਡਾ: ਸਾਹਿਬ ਨੇ ਜਵਾਬ ਦਿੱਤਾ ਸੀ ਕਿ ਉਸ ਵਕਤ ‘ਗ੍ਰੰਥ ਸਾਹਿਬ’
ਨੂੰ ‘ਗੁਰੂ’ ਦਾ ਦਰਜਾ ਹਾਸਲ ਨਹੀਂ ਸੀ ਹੋਇਆ, ਜੋ ਕਿ ਬਹੁਤ ਸਮਾਂ ਬਾਅਦ ਵਿੱਚ ਹਾਸਲ ਹੋਇਆ ਸੀ।
ਤਾਂ ਮੈਂ ਲਿਖਿਆ ਸੀ ਕਿ ਉਸ ਵਕਤ ਗੁਰੂ ਹਰਗੋਬਿੰਦ ਸਾਹਿਬ ਜੀ ਖੁਦ ਤਾਂ ‘ਗੁਰੂ’ ਰੂਪ ਵਿੱਚ ਮੌਜੂਦ
ਸਨ, ਤਾਂ ਫੇਰ ਦਰਬਾਰ ਸਾਹਿਬ ਵਿੱਚ ‘(ਗੁਰੂ) ਗ੍ਰੰਥ ਸਾਹਿਬ/ਆਦਿ ਸ੍ਰੀ ਗ੍ਰੰਥ ਸਾਹਿਬ’ ਦਾ ਪ੍ਰਕਾਸ਼
ਹੋਏ ਹੋਣ ਦੇ ਬਾਵਜੂਦ ਅਤੇ ਗੁਰੂ ਸਾਹਿਬ ਜੀ ਦੇ ਖੁਦ ‘ਗੁਰੂ’ ਰੂਪ ਵਿੱਚ ਹਾਜਰ ਹੋਣ ਦੇ ਬਾਵਜੂਦ
ਵੱਖਰਾ ਤਖਤ ਕਿਉਂ ਉਸਾਰਿਆ ਗਿਆ? ਉਸ ਬਾਰੇ ਡਾ: ਸਾਹਿਬ ਨੇ ਕੋਈ ਜਵਾਬ ਨਹੀਂ ਦਿੱਤਾ ਅਤੇ ਨਾ ਹੀ ਆਪ
ਜੀ ਨੇ ਆਪਣੇ ਵਿਸ਼ਲੇਸ਼ਣ ਵਿੱਚ ਇਸ ਦਾ ਕੋਈ ਜ਼ਿਕਰ ਕੀਤਾ ਹੈ।
ਆਪ ਜੀ ਦੀ ਸਹੂਲਤ ਲਈ ਡਾ: ਢਿੱਲੋਂ ਜੀ ਦੀ ਲਿਖਤ ਵਿੱਚੋਂ ਕੁੱਝ ਅੰਸ਼ ਪੇਸ਼
ਹਨ -
“ਉਨ੍ਹਾਂਨੇ (ਗੁਰੂ ਅਰਜਨ ਦੇਵ ਜੀ ਨੇ) ਗਿਆਰਾਂ ਸਾਲ ਦੀ ਉਮਰ ਤੇ ਪਹੁੰਚੇ
ਸਾਹਿਬਜਾਦਾ ਹਰਗੋਬਿੰਦ ਜੀ ਨੂੰ ਗੁਰਗੱਦੀ ਦੇ ਯੋਗ ਸਮਝਿਆ ਅਤੇ ਆਪਣੇ ਇੱਕ ਸਿੱਖ ਰਾਹੀਂ ਉਨ੍ਹਾਂਨੂੰ
ਆਪਣਾ ਸੰਦੇਸ਼ ਪਹੁੰਚਾਇਆ ਕਿ ਉਹ ਅਗਲੇ ਗੁਰੂ ਬਣ ਕੇ ਸਿੱਖ ਮੱਤ ਨੂੰ ਇੱਕ ਨਵਾਂ ਰੂਪ
ਦੇਣਗੇ। ਇਸ ਸੰਦੇਸ਼ ਦੇ ਰਾਹੀਂ ਬਾਕੀ ਗੱਲਾਂ ਦੇ ਨਾਲ-ਨਾਲ ਇੱਕ ਤਖਤ ਤਿਆਰ ਕਰਨ ਦਾ ਆਦੇਸ਼
ਵੀ ਦਿੱਤਾ ਗਿਆ। ਜੂਨ 1606 ਵਿੱਚ
ਦਰਬਾਰ ਸਾਹਿਬ ਦੇ ਸਾਹਮਣੇ
ਕਰਕੇ ਦਰਸ਼ਨੀ ਡਿਉਢੀ ਦੇ ਨੇੜੇ ਹੀ ਇੱਕ ਤਖਤਨੁਮਾ ਥੜ੍ਹੇ ਦੀ ਉਸਾਰੀ ਕਰ ਲਈ ਗਈ। …
ਛੇਵੇਂ ਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਜੀ ਨੂੰ ਗੁਰਗੱਦੀ ਪਰਦਾਨ ਕਰਨ ਦੀ ਰਸਮ ਇਸ ਤਖਤ ਉੱਤੇ
ਹੀ ਨਿਭਾਈ ਗਈ। ਛੇਵੇਂ
ਗੁਰੂ ਜੀ ਇਸ ਤਖਤ ਉੱਤੇ ਦਰਬਾਰ ਲਗਾ ਕੇ ਸਿੱਖ ਭਾਈਚਾਰੇ ਨਾਲ ਸੰਬੰਧਤ ਮਸਲਿਆਂ ਦਾ ਨਿਬੇੜਾ ਕਰਿਆ
ਕਰਦੇ ਸਨ। ਉਹ ਦੁਪਹਿਰ ਤੋਂ ਪਿੱਛੋਂ ਇਸ
ਤਖਤ ਉੱਤੇ ਦਰਬਾਰ ਲਗਾਉਂਦੇ ਅਤੇ ਰਾਤ ਨੂੰ ਇੱਥੇ ਬੈਠ ਕੇ ਹੀ ਢਾਡੀਆਂ ਤੋਂ ਜੋਸ਼ੀਲੀਆਂ ਵਾਰਾਂ
ਸੁਣਦੇ….”।
“… 1604 ਈ: ਵਿੱਚ ਇਸ (ਗ੍ਰੰਥ) ਸੰਗ੍ਰਹਿ ਦਾ ਸ੍ਰੀ ਦਰਬਾਰ ਸਾਹਿਬ
ਅੰਮ੍ਰਿਤਸਰ ਵਿਖੇ ਪ੍ਰਕਾਸ਼ ਕੀਤਾ ਗਿਆ ਅਤੇ ਇਸ ਤਰ੍ਹਾਂ ਇਸ ਨੂੰ ਸਿੱਖਾਂ ਦੇ ਧਾਰਮਿਕ ਗ੍ਰੰਥ ਵਜੋਂ
ਮਾਨਤਾ ਦੇ ਦਿੱਤੀ ਗਈ। ਇਸ ਗ੍ਰੰਥ ਨੂੰ ਰੂਹਾਨੀਅਤ ਦਾ ਉਚੇਰਾ ਦਰਜਾ ਸ੍ਰੀ ਗੁਰੂ ਅਰਜਨਦੇਵ ਜੀ
ਨੇ ਖੁਦ ਹੀ ਦੇ ਦਿੱਤਾ ਸੀ। ਕਿਉਂਕਿ ਗ੍ਰੰਥ ਸਾਹਿਬ ਦੀ ਹਾਜਰੀ ਵਿੱਚ ਉਹ ਆਪ ਵੀ ਭੋਇੰ ਤੇ ਹੀ
ਬਿਰਾਜਮਾਨ ਹੁੰਦੇ ਸਨ”। (ਲੇਖ- ‘ਸਿੱਖਾਂ ਦੇ ਗਿਆਰਵੇਂ ਗੁਰੂ’ ਵਿੱਚੋਂ)
ਪਾਠਕ ਸੱਜਣੋਂ!
ਡਾ: ਢਿੱਲੋਂ ਜੀ ਦੇ ਲੇਖ “ਸਿੱਖਾਂ ਦੇ ਗਿਆਰਵੇਂ ਗੁਰੂ ਸਾਹਿਬ” ਵਿੱਚੋਂ
ਕੁੱਝ ਅੰਸ਼ ਪੇਸ਼ ਹਨ-
“ਸਿੱਖਾਂ ਵਾਸਤੇ ਇਹ ਸਮਝਣਾ ਬਹੁਤ ਔਖਾ ਹੈ ਕਿ ਗ੍ਰੰਥ ਸਾਹਿਬ ਨੂੰ ਧਾਰਮਿਕ
ਪੁਸਤਕ ਕਿਸ ਸਥਿਤੀ ਵਿੱਚ ਕਿਆਸਿਆ ਜਾਵੇ ਅਤੇ ਗੁਰੂ ਰੂਪ ਕਦੋਂ ਸਮਝਿਆ ਜਾਵੇ? ਇਸ ਵੇਲੇ ਤਾਂ ਸਥਿਤੀ
ਇਹ ਹੈ ਕਿ ਗ੍ਰੰਥ ਸਾਹਿਬ ਨੂੰ ਧਾਰਮਿਕ ਪੁਸਤਕ ਕਹਿਣ ਨਾਲ ਕਿਰਪਾਨਾਂ ਨਿਕਲ ਪੈਂਦੀਆਂ ਹਨ। ਜਦੋਂ ਕਿ
ਇਹ ਪੁੱਛਣਾ ਵਾਜਬ ਬਣਦਾ ਹੈ ਕਿ ਜੇਕਰ ਗ੍ਰੰਥ ਸਾਹਿਬ ਕੇਵਲ ਗੁਰੂ ਹੀ ਹੈ ਤਾਂ ਸਿੱਖਾਂ ਦੀ ਧਾਰਮਿਕ
ਪੁਸਤਕ ਕਿਹੜੀ ਹੈ? ਉਂਜ ਸਾਰੇ ਹੀ ਧਾਰਮਿਕ ਲੋਕ ਅਤੇ ਵਿਦਵਾਨ ਸੱਜਣ ਜਦੋਂ ਵੀ ਗ੍ਰੰਥ ਸਾਹਿਬ ਦੀ
ਗੁਰੂ ਦੇ ਤੌਰ ਤੇ ਗੱਲ ਕਰ ਰਹੇ ਹੁੰਦੇ ਹਨ ਤਾਂ ਉਹ ਉਸ ਨੂੰ ਅਸਲ ਵਿੱਚ ਧਾਰਮਿਕ ਪੁਸਤਕ ਦੇ ਤੌਰ ਤੇ
ਹੀ ਚਿਤਵ ਰਹੇ ਹੁੰਦੇ ਹਨ, ਗੁਰੂ ਦੇ ਤੌਰ ਤੇ ਨਹੀਂ। ਕੁਝਕੁ ਉਦਾਹਰਣਾਂ ਪੇਸ਼ ਹਨ-
1- ਪ੍ਰੈਸ ਵਿੱਚ ਛਪ ਰਹੇ ਗ੍ਰੰਥ ਸਾਹਿਬ ਦੇ ਪੰਨੇ ਪੁਸਤਕ ਦੇ ਹੀ ਪੰਨੇ
ਹੁੰਦੇ ਹਨ, ਅਤੇ ਇਹਨਾਂ ਨੂੰ ਜੋੜ ਕੇ ਬਣੀਆਂ ਜਿਲਦਾਂ ਹੋਰਨਾ ਪੁਸਤਕਾਂ ਦੀਆਂ ਕਾਪੀਆਂ ਵਾਂਗ
ਕਾਪੀਆਂ ਹੀ ਹੁੰਦੀਆਂ ਹਨ। ਕਿਸੇ ਗੁਰੂ ਦੀਆਂ ਕਾਪੀਆਂ ਨਹੀਂ ਬਣਦੀਆਂ। ਨਾ ਹੀ ਗੁਰੂ ਦੀਆਂ ਕਾਪੀਆਂ
ਵੇਚੀਆਂ ਜਾਂਦੀਆਂ ਹਨ।
2- ਗੁਰੂ ਕਾਲ ਤੱਕ ਕੇਵਲ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਹੀ ਗ੍ਰੰਥ
ਸਾਹਿਬ ਦਾ ਪ੍ਰਕਾਸ਼ ਸੀ। ਬਾਦ ਵਿੱਚ ਮੂਰਤੀਆਂ ਵਾਂਗ ਗ੍ਰੰਥ ਸਾਹਿਬ ਦੇ ਪੁਸਤਕ ਸਰੂਪ ਥਾਂ ਥਾਂ ਸਜਾ
ਦਿੱਤੇ ਗਏ। ਪਰਗਟ ਗੁਰਾਂ ਕੀ ਦੇਹ ਵਾਲਾ ਸਰੂਪ ਕੇਵਲ ਪੁਸਤਕ ਰੂਪ ਹੀ ਹੋਵੇਗਾ। ਜਿਸ ਦੀ ਪੂਜਾ ਜਾਂ
ਤਾਂ ਮੂਰਤੀ ਪੂਜਾ ਹੈ ਜਾਂ ਫਿਰ ਦੇਹਧਾਰੀ ਗੁਰੂ ਦੀ ਪੂਜਾ।
3- ਲਾਇਬ੍ਰੇਰੀਆਂ (ਜਨਤਕ ਜਾਂ ਘਰੇਲੂ) ਦੀਆਂ ਸੈਲਫਾਂ ਤੇ ਪਈਆਂ, ਇੰਟਰਨੈਟ
ਵਿੱਚ ਉਪਲਭਦ ਜਾਂ ਕਿਸੇ ਗੁਰਦੁਆਰੇ ਦੀ ਅਲਮਾਰੀ ਵਿੱਚ ਰੱਖੀਆਂ ਗ੍ਰੰਥ ਸਾਹਿਬ ਦੀਆਂ ਕਾਪੀਆਂ ਪੁਸਤਕ
ਰੂਪ ਹਨ ਗੁਰੂ ਰੂਪ ਨਹੀਂ।
4- ਕਿਸੇ ਵਿਦਵਾਨ ਦੇ ਹੱਥਾਂ ਵਿੱਚ ਪੜ੍ਹਨ ਜਾਂ ਖੋਜ ਕਾਰਜ ਹਿਤ ਫੜੀ ਹੋਈ
ਗ੍ਰੰਥ ਸਾਹਿਬ ਦੀ ਕਾਪੀ ਪੁਸਤਕ ਹੀ ਹੈ। ਇਹ ਵਿਦਵਾਨ ਗੈਰ-ਸਿੱਖ ਵੀ ਹੋ ਸਕਦਾ ਹੈ। ….”
(ਨੋਟ- ਡਾ: ਸਾਹਿਬ ਵੱਲੋਂ ਇਸੇ ਤਰ੍ਹਾਂ ਦੇ ਸਾਰੇ 14 ਨੁਕਤੇ ਪੇਸ਼ ਕੀਤੇ ਗਏ
ਹਨ। ਮੇਰੇ ਕੋਲ ਕੋਪੀ-ਪੇਸਟ ਦੀ ਸੁਵਿਧਾ ਉਪਲਭਦ ਨਹੀਂ ਹੈ, ਪਾਠਕ ਡਾ: ਸਾਹਿਬ ਦਾ ਲੇਖ ‘ਸਿੱਖਾਂ ਦੇ
ਗਿਆਰਵੇਂ ਗੁਰੂ ਸਾਹਿਬ’ ਆਪ ਪੜ੍ਹ ਲੈਣ)।
ਕਾਸ਼ ਕਿ ਸਿੱਖਾਂ ਵਿੱਚ ਵੀ ਕੋਈ ਸਹੀ ਗ਼ਲਤ ਦਾ ਨਿਰਣਾ ਕਰਕੇ ਸਹੀ ਨੂੰ
ਸਿੱਖਾਂ ਤੇ ਲਾਗੂ ਕਰਨ ਵਾਲਾ ਅਤੇ ਗ਼ਲਤ ਨੂੰ ਵਰਜਣ ਵਾਲਾ ਹੁੰਦਾ। ਸਿੱਖ ਵਿਰੋਧੀ ਅਤੇ ਗ਼ਲਤ ਪ੍ਰਚਾਰ
ਕਰਨ ਵਾਲੇ ਤੇ ਕੋਈ ਐਸਾ ਅੰਕੁਸ਼ ਲਗਾਇਆ ਜਾ ਸਕਦਾ ਤਾਂ ਕਿ ਕੋਈ ਗ਼ਲਤ ਪ੍ਰਚਾਰ ਕਰਨ ਦੀ ਹਿੰਮਤ ਨਾ ਕਰ
ਸਕਦਾ। ਪਾਠਕ ਅੰਦਾਜਾ ਲਗਾ ਸਕਦੇ ਹਨ ਕਿ ਅਜੋਕੇ ਕਈ ਵਿਦਵਾਨ ‘ਅਕਾਲ ਤਖਤ’ ਤੋਂ ਛੁਟਕਾਰਾ ਪਾਉਣ
ਦੀਆਂ ਗੱਲਾਂ ਕਿਉਂ ਕਰ ਰਹੇ ਹਨ। ਕਾਸ਼ ਕਿ ਅਕਾਲ ਤਖਤ ਦਾ ਅਖੌਤੀ ਜੱਥੇਦਾਰ ਗੁਰਬਚਨ ਸਿੰਘ, ਅਕਾਲ
ਤਖਤ ਦੀ ਅਹਿਮੀਅਤ ਨੂੰ ਸਮਝ ਸਕਦਾ ਅਤੇ ਇਸ ਦੇ ਸਹੀ ਰੂਪ ਬਾਰੇ ਲੋਕਾਂ ਨੂੰ ਦੱਸ ਸਕਦਾ। ਅਤੇ ਸਿੱਖ
ਵਿਰੋਧੀ ਹੋ ਰਹੇ ਪ੍ਰਚਾਰ ਬਾਰੇ ਕੋਈ ਠੋਸ ਕਦਮ ਚੁੱਕਦਾ। ਇਨ੍ਹਾਂ ਅਖੌਤੀ ਜੱਥੇਦਾਰਾਂ ਨੂੰ ਤਾਂ ਬੱਸ
ਏਨਾ ਹੀ ਪਤਾ ਹੈ ਕਿ ਕਿਸੇ ਨੂੰ ਵੀ ਅਕਾਲ ਤਖਤ ਤੇ ਤਲਬ ਕਰ ਲਵੋ ਅਤੇ ਹੁਕਮਨਾਮਾ ਜਾਰੀ ਕਰਕੇ
ਸਿੱਖੀ’ ਚੋਂ ਖਾਰਜ ਕਰ ਦੇਵੋ। ਬੱਸ ਇਨ੍ਹਾਂ ਦੀ ਡੀਊਟੀ ਖਤਮ।
ਅਕਾਲ ਤਖਤ ਦੇ ਇਸ ਅਖੌਤੀ ਜੱਥੇਦਾਰ ਦੇ ਬਿਆਨ ਦੇ ਕੁੱਝ ਅੰਸ਼- “(ਸਵਾਲ- ਕੀ
ਤੁਹਾਨੂੰ ਲੱਗਦਾ ਹੈ ਕਿ ਅਕਾਲ ਤਖਤ ਦਾ ਪ੍ਰਭਾਵ ਘਟਦਾ ਜਾ ਰਿਹਾ ਹੈ? ਜੱਥੇਦਾਰ ਦਾ ਜਵਾਬ-) ਮੇਰੇ
ਖਿਆਲ ਵਿੱਚ ਐਸੀ ਕੋਈ ਗੱਲ ਨਹੀਂ। ਸਗੋਂ ਅਕਾਲ ਤਖਤ ਸਾਹਿਬ ਦੀ ਪ੍ਰੇਮ ਭਾਵਨਾ ਸਦਕਾ ਇਸ ਵੇਲੇ
ਸਮੁਚੀ ਸਿੱਖ ਕੌਮ ਵਿੱਚ ਅਕਾਲ ਤਖਤ ਦਾ ਪ੍ਰਭਾਵ ਪਹਿਲਾਂ ਨਾਲੋਂ ਵੀ ਵਧਿਆ ਹੈ। ਅਕਾਲ ਤਖਤ ਸਾਹਿਬ
ਤੋਂ ਹੁਣ ਜੋ ਫੈਸਲੇ ਹੋਏ ਹਨ, ਉਹ ਅਕਾਲ ਤਖਤ ਦੀ ਮਹਾਨਤਾ ਨੂੰ ਦਰਸਾਉਣ ਵਾਲੇ ਹਨ” … “ਇਸ ਸਮੇ
ਸ਼ਰੋਮਣੀ ਕਮੇਟੀ ਵੱਲੋਂ ਜੋ ਕਾਰਜ ਹੋ ਰਹੇ ਹਨ ਉਸ ਤੇ ਤਸੱਲੀ ਹੀ ਨਹੀਂ ਸਗੋਂ 101 ਫੀ ਸਦੀ ਤਸੱਲੀ
ਹੈ”।
ਇਸ ਅਖੌਤੀ ਜੱਥੇਦਾਰ ਦੀ ਢੀਠਤਾਈ ਦੀ ਹੱਦ ਹੈ। ਕੀ ਇਹ ਦੱਸ ਸਕਦਾ ਹੈ ਕਿ
ਅੱਜ ਤੱਕ ਇਸ ਨੇ ਕੋਈ ਫੈਸਲਾ ਕੀਤਾ ਵੀ ਹੈ? ਅਕਾਲ ਤਖਤ ਦੀ ਬਿਲਡਿੰਗ ਨੂੰ ਕੋਈ ਵਿਰੋਧੀ ਢਾ ਦੇਵੇ
ਤਾਂ ਇਸ ਨੂੰ ਮੁੜ ਉਸਾਰਿਆ ਜਾ ਸਕਦਾ ਹੈ। ਪਰ ਅੱਜ ਇਸ ਦੀ ਬੁਨਿਆਦ ਦਾ ਖੁਰਾ-ਖੋਜ ਵੀ ਮਿਟਾਣ ਦੀਆਂ
ਸਕੀਮਾਂ ਘੜੀਆਂ ਜਾ ਰਹੀਆਂ ਹਨ ਇਸ ਗੱਲ ਤੇ ਇਸ ਅਖੌਤੀ ਜੱਥੇਦਾਰ ਨੂੰ 101 ਫੀ ਸਦੀ ਤਸੱਲੀ ਹੈ। ਇਸ
ਤੋਂ ਵੱਡੀ ਤਰਾਸਦੀ ਸਿੱਖਾਂ ਲਈ ਹੋਰ ਕੀ ਹੋ ਸਕਦੀ ਹੈ?
ਡਾ: ਇਕਬਾਲ ਸਿੰਘ ਢਿੱਲੋਂ ਜੀ!
ਆਪ ਜੀ ਦੀ ਲਿਖਤ “ਜਦੋਂ ਕਿ ਇਹ ਪੁੱਛਣਾ ਵਾਜਬ ਬਣਦਾ ਹੈ ਕਿ
ਜੇਕਰ ਗ੍ਰੰਥ ਸਾਹਿਬ ਕੇਵਲ ਗੁਰੂ ਹੀ ਹੈ ਤਾਂ ਸਿੱਖਾਂ ਦੀ ਧਾਰਮਿਕ ਪੁਸਤਕ ਕਿਹੜੀ ਹੈ?” ਦੇ
ਸੰਬੰਧ ਵਿੱਚ ਮੈਂ ਆਪ ਜੀ ਤੋਂ ਜਾਨਣਾ ਚਾਹੁੰਦਾ ਹਾਂ ਕਿ ਤੁਸੀਂ ‘… ਗ੍ਰੰਥ ਸਾਹਿਬ’
ਨੂੰ ‘ਗੁਰੂ’ ਮੰਨਦੇ ਹਨ ਜਾਂ ਸਿਰਫ ‘ਧਾਰਮਿਕ ਪੁਸਤਕ’ ?
ਮਿਹਰਬਾਨੀ ਕਰਕੇ ਇਸ ਗੱਲ ਦਾ ਜਵਾਬ ਜਰੂਰ ਦੇ ਦੇਣਾ ਤਾਂ ਕਿ ਪਤਾ ਲੱਗ ਸਕੇ
ਕਿ ਅਸੀਂ ਆਪਣੇ ਵਰਗੇ ‘ਗ੍ਰੰਥ ਸਾਹਿਬ’ ਨੂੰ ‘ਗੁਰੂ’ ਮੰਨਣ ਵਾਲੇ ਸਿੱਖ ਭਰਾ ਨਾਲ ਵਿਚਾਰ ਵਟਾਂਦਰਾ
ਕਰ ਰਹੇ ਹਾਂ ਜਾਂ “ਗ੍ਰੰਥ ਸਾਹਿਬ’ ਨੂੰ ਕੇਵਲ ‘ਪੁਸਤਕ’ ਸਮਝਣ ਵਾਲੇ ਕਿਸੇ ਅਨਮਤੀ ਨਾਲ?
ਜਸਬੀਰ ਸਿੰਘ (ਕੈਲਗਰੀ)
(03/08/11)
ਸੰਦੀਪ ਸਿੰਘ ਖਾਲੜਾ
(02/08/11)
ਸਰਵਜੀਤ ਸਿੰਘ
ਸਿੱਖ ਮਾਰਗ ਦੇ ਸਮੂਹ ਪਾਠਕਾਂ ਨੂੰ,
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਦੀ ਫਤਹਿ।
ਕਰਤਾਰੁਪਰੀ ਬੀੜ ਸਬੰਧੀ ਸਿੱਖ ਮਾਰਗ ਤੇ ਬੁਹਤ ਕੁਝ ਲਿਖਿਆ ਜਾ ਚੁੱਕਾ ਹੈ। ਹੁਣ ਇਹ
ਸਪੱਸ਼ਟ ਹੋ ਚੁਕਾ ਹੈ ਕਿ ਇਸ ਵਿਚ ਰਾਗਮਾਲਾ ਦਰਜ ਹੋਣ ਦੇ ਨਾਲ-ਨਾਲ ਹੋਰ ਵੀ ਉਕਾਈਆਂ ਹਨ। ਇਨ੍ਹਾਂ
ਉਕਾਈਆ ਬਾਰੇ ਜਾਣਕਾਰੀ ਸਾਨੂੰ ਭਾਈ ਜੋਧ ਸਿੰਘ ਜੀ ਵਲੋ, ਕਰਤਾਰਪੁਰੀ ਬੀੜ ਦੇ ਦਰਸ਼ਨ ਕਰਕੇ ਤਿਆਰ
ਕੀਤੀ ਗਈ ਰਿਪੋਰਟ ‘ਕਰਤਾਰਪੁਰੀ ਬੀੜ ਦੇ ਦਰਸ਼ਨ’ ਤੋਂ ਹੀ ਮਿਲਦੀ ਹੈ। ਪਰ ਹੈਰਾਨੀ ਦੀ ਗੱਲ ਹੈ ਕਿ
ਸੈਕੜੈ ਉਕਾਈਆਂ ਖੁਦ ਨੋਟ ਕਰਨ ਦੇ ਵਾਬਜੂਦ ਵੀ ਭਾਈ ਜੋਧ ਸਿੰਘ ਜੀ ਇਸ ਬੀੜ ਨੂੰ ਗੁਰੂ ਅਰਜਨ ਦੇਵ
ਜੀ ਵਲੋਂ ਲਿਖਵਾਈ ਗਈ ਅਤੇ ਭਾਈ ਗੁਰਦਾਸ ਜੀ ਵਲੋਂ ਲਿਖੀ ਹੀ ਸਾਬਤ ਕਰ ਰਹੇ ਹਨ।
ਸਰਦਾਰ ਜੀ. ਬੀ. ਸਿੰਘ ਵਲੋਂ ਲਿਖੀ ਗਈ ਪੁਸਤਕ “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪ੍ਰਚੀਨ
ਬੀੜਾ” (1944) ਦੇ ਜੁਵਾਬ ਵਿਚ ਭਾਈ ਜੋਧ ਸਿੰਘ ਜੀ ਨੇ ਵੀ ਇਕ ਪੁਸਤਕ “ਪ੍ਰਚੀਨ ਬੀੜਾ ਬਾਰੇ ਭੁਲਾਂ
ਦੀ ਸੋਧਨ” (1947) ਲਿਖੀ ਸੀ, ਪੇਸ਼ ਹਨ ੳਸ ਪੁਸਤਕ `ਚ ਵੀ ਕੁਝ ਅੰਸ਼, “ਅਸਾਂ ਇਹ ਦੋ ਲੰਮੀਆਂ
ਟੂਕਾਂ ਇਸ ਲਈ ਦਿੱਤੀਆਂ ਹਨ ਕਿ ਪਾਠਕ ‘ਪ੍ਰਾਚੀਨ ਬੀੜਾਂ’ ਦੇ ਕਰਤਾ ਦੇ ਖਿਆਲ ਚੰਗੀ ਤਰਾਂ ਸਮਝ
ਲੈਣ। ਅਸੀਂ ਅਗੇ ਲਿਖ ਚੁਕੇ ਹਾਂ ਕਿ ਅਸੀਂ ਇਸ ਵਿਸ਼ੇ ਪੁਰ ਕਿ ਰਾਗਮਾਲਾ ਕਿਸ ਨੇ ਲਿਖੀ ਇਸ ਪੁਸਤਕ
ਵਿਚ ਬਹਿਸ ਨਹੀਂ ਕਰਾਗੇ। ਕੋਈ ਬਾਣੀ ਕਿਸੇ ਦੀ ਬਣਾਈ ਹੋਈ ਵੀ ਹੋਵੇ ਜੇ ਕਦੀ ਪੰਜਵੇਂ ਗੁਰੂ ਜੀ
ਨੇ ਚੜਾ ਦਿਤੀ ਹੈ ਤਾਂ ਉਹ ਹਰ ਇਕ ਸਿਖ ਨੂੰ ਪਰਵਾਨ ਹੈ” (ਪ੍ਰਚੀਨ ਬੀੜਾ ਬਾਰੇ ਭੁਲਾਂ ਦੀ
ਸੋਧਨ ,ਪੰਨਾ 82)
“ਇਕ ਹੋਰ ਗੱਲ ਵੀ ਅਸੀਂ ਪਾਠਕਾਂ ਦੀ ਦਿਸ਼੍ਰਟੀ ਗੋਚਰੀ ਕਰਨੋ ਨਹੀਂ ਰਹਿ ਸਕਦੇ। ਜਿਤਨੀ ਬਾਣੀ
ਪ੍ਰਚੀਨ ਬੀੜਾਂ ਵਿਚ ਹੈ ਜਾਂ ਭਾਈ ਬੰਨੋ ਜੀ ਦੀ ਬੀੜ ਵਿਚ ਹੈ, ਉਸ ਸਭ ਬਾਬਤ ਇਤਿਹਾਸ ਵਿਚ ਦੱਸਿਆ
ਹੈ ਕਿ ਭਾਈ ਬੰਨੋ ਜੀ ਨੇ ਇਹ ਬਾਣੀ ਚੜਾਈ। ਪਰੰਤੂ ਰਾਗਮਾਲਾ ਕਿਸ ਨੇ ਚੜ੍ਹਈ, ਇਹ ਅੱਜ ਤਕ ਕੋਈ
ਨਹੀਂ ਦਸ ਸਕਿਆ। ਕਵਿ ਭਾਈ ਸੰਤੋਖ ਸਿੰਘ ਜੀ ਨੇ ਇਸ ਨੂੰ ਆਲਮ ਕ੍ਰਿਤ ਮੰਨਿਆ ਹੈ, ਪਰ ਉਹ ਵੀ ਇਹ
ਲਿਖਦਾ ਹੈ, ਖਬਰੇ ਇਹ ਗੁਰੂ ਜੀ ਨੇ ਆਪ ਚੜਾਈ ਜਾਂ ਕਿਸੇ ਸਿਖ ਨੇ। ਅਤੇ ਇਤਿਹਾਸ ਵਿਚ ਕਿਸੇ ਨਾਉਂ
ਦਾ ਜਿਕਰ ਹੁੰਦਾ ਵੀ ਕਿਸ ਤਰ੍ਹਾਂ, ਜਦ ਇਹ ਬਾਣੀ ਆਦਿ-ਬੀੜ ਵਿਚ ਭਾਈ ਗੁਰਦਾਸ ਜੀ ਦੇ ਹੱਥਾਂ ਦੀ
ਲਿਖੀ ਮੌਜੂਦ ਹੈ” (ਉਹੀ, ਪੰਨਾ 92)
ਉਪ੍ਰੋਕਤ ਹਵਾਲਿਆ ਤੋਂ ਸਪੱਸ਼ਟ ਹੈ ਕਿ ਕਰਤਾਰਪੁਰੀ ਬੀੜ ਗੁਰੂ ਅਰਜਨ ਦੇਵ ਜੀ ਵਲੋਂ ਲਿਖਵਾਈ ਹੋਈ,
ਭਾਈ ਗੁਰਦਾਸ ਜੀ ਦੀ ਹੀ ਲਿਖੀ ਹੋਈ ਅਤੇ ਇਸ ਵਿਚ ਰਾਗਮਾਲਾ ਦਰਜ ਹੈ। ਇਥੇ ਸਵਾਲ ਪੈਦਾ ਹੁੰਦਾ ਹੈ
ਕਿ ਜੇ ਇਹ ਸੱਚ ਹੈ ਕਿ ਕਰਤਾਰਪੁਰੀ ਬੀੜ ਗੁਰੂ ਅਰਜਨ ਦੇਵ ਜੀ ਵਲੋਂ ਲਿਖਵਾਈ ਗਈ ਤੇ ਭਾਈ ਗੁਰਦਾਸ
ਜੀ ਵਲੋਂ ਲਿਖੀ ਹੋਈ ਹੈ ਤਾਂ ਰਾਗਮਾਲਾ ਤੇ ਕਿੰਤੂ-ਪ੍ਰੰਤੂ ਕਰਨ ਦਾ ਕਿਸੇ ਨੂੰ ਵੀ, ਕੀ ਅਧਿਕਾਰ
ਹੈ? ਭਾਈ ਜੋਧ ਸਿੰਘ ਜੀ ਲਿਖਦੇ ਹਨ, “ਕੋਈ ਬਾਣੀ ਕਿਸੇ ਦੀ ਬਣਾਈ ਹੋਈ ਵੀ ਹੋਵੇ ਜੇ ਕਦੀ ਪੰਜਵੇਂ
ਗੁਰੂ ਜੀ ਨੇ ਚੜਾ ਦਿਤੀ ਹੈ ਤਾਂ ਉਹ ਹਰ ਇਕ ਸਿਖ ਨੂੰ ਪਰਵਾਨ ਹੈ”।
ਹੁਣ, ਉਨ੍ਹਾਂ ਸਾਰੇ ਵਿਦਿਵਾਨਾਂ ਦਾ, ਜੋ ਰਾਗਮਾਲਾ ਨੂੰ ਤਾਂ ਬਾਣੀ ਨਹੀ ਮੰਨਦੇ ਪਰ ਕਰਤਾਰਪੁਰੀ
ਬੀੜ ਨੂੰ ਭਾਈ ਗੁਰਦਾਸ ਜੀ ਦੀ ਲਿਖੀ ਹੋਈ ਅਤੇ ਗੁਰੂ ਅਰਜਨ ਦੇਵ ਜੀ ਵਲੋਂ ਲਿਖਾਈ ਹੋਈ ਮੰਨਦੇ ਹਨ,
ਇਹ ਫਰਜ ਬਣਦਾ ਹੈ ਕਿ ਉਹ ਰਾਗਮਾਲਾ ਅਤੇ ਕਰਤਾਰਪੁਰੀ ਬੀੜ ਬਾਰੇ ਆਪਣੀ ਸਥਿਤੀ ਸਪੱਸ਼ਟ ਕਰਨ।
ਧੰਨਵਾਦ
ਸਰਵਜੀਤ ਸਿੰਘ
***********************
ਗੁਰਇੰਦਰ ਸਿੰਘ ਪਾਲ ਜੀ,
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਦੀ ਫਤਹਿ।
ਆਪ ਜੀ ਦੇ ਲੇਖ, “ਅਕਾਲ ਤਖ਼ਤ ਦੇ ਵਿਸ਼ੇ `ਤੇ ਹੋਈ ਚਰਚਾ ਦਾ ਵਿਸ਼ਲੇਸ਼ਣ” ਲਈ ਆਪ ਜੀ ਦਾ ਬੁਹਤ ਬੁਹਤ
ਧੰਨਵਾਦ। ਆਪ ਜੀ ਇਸ ਲੇਖ ਸਬੰਧੀ ਮੈ ਸਿਰਫ ਏਨਾ ਹੀ ਕਹਿਣਾ ਚਹੁੰਦਾ ਹਾਂ ਕਿ ਡਾ. ਢਿਲੋਂ ਵਲੋਂ
ਖਿੱਚੀ ਗਈ ਲੀਕ ਨੂੰ ਢਾਉਣ ਦੇ ਯਤਨ ਤਾਂ ਬੁਹਤ ਕੀਤੇ ਗਏ ਹਨ ਪਰ ਕੋਈ ਵੀ ਵਿਦਿਵਾਨ, ਡਾ. ਢਿਲੋਂ
ਵਲੋਂ ਖਿੱਚੀ ਗਈ ਲੀਕ ਤੋਂ ਲੰਮੀ ਅਤੇ ਗੂੜੀ ਲੀਕ ਖਿਚਣ `ਚ ਸਫਲ ਨਹੀ ਹੋਇਆ।
ਧੰਨਵਾਦ
ਸਰਵਜੀਤ ਸਿੰਘ
(02/08/11)
ਅਮਰ ਜੀਤ ਸਿੰਘ ਚੰਦੀ
ਸਿੱਖ ਮਾਰਗ ਦੇ ਵੀਰਾਂ ਅਤੇ ਭੈਣਾਂ ਨੂੰ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਇੱਕ ਛੋਟੀ ਜਿਹੀ ਚੀਜ਼ ਸੋਚਣ ਦੀ! ਵਿਦਵਾਨ ਵੀਰਾਂ ਨੇ ਬਹੁਤ ਜ਼ੋਰ ਲਾਇਆ ਹੋਇਆ ਹੈ ਕਿ
ਕਰਤਾਰ ਪੁਰੀ ਬੀੜ, ਨਕਲੀ ਹੈ ਜਾਲ੍ਹੀ ਹੈ, ਅਤੇ ਉਸ ਦਾ ਉਤਾਰੇ ਦਾ ਛੇਵਾਂ ਉਤਾਰਾ, ਅੱਜ ਦਾ ਗੁਰੂ
ਗ੍ਰੰਥ ਸਾਹਿਬ ਵੀ ਨਕਲੀ, ਜਾਲ੍ਹੀ ਹੈ। ਅਸੀਂ ਨਿਮਰਤਾ ਸਹਿਤ ਮੰਨ ਲੈਂਦੇ ਹਾਂ ਕਿ ਉਹ ਨਕਲੀ,
ਜਾਲ੍ਹੀ ਹੈ। ਫਿਰ ਸਾਡੇ ਕੋਲ ਅਸਲੀ ਕਿੱਥੋਂ ਆਵੇਗੀ? ਕੀ ਅਸਲੀ ਦੀ ਅਣਹੋਂਦ ਵਿੱਚ ਸਿੱਖਾਂ ਨੂੰ
ਮੌਜੂਦਾ ਬੀੜ ਰੱਦ ਕਰ ਕੇ, ਉਸ ਤੋਂ ਬਗੈਰ ਹੀ ਕੰਮ ਚਲਾਉਣਾ ਚਾਹੀਦਾ ਹੈ?
ਇੱਕ ਛੋਟੀ ਜਿਹੀ ਬੇਨਤੀ!
ਵੀਰ ਜੀ ਤੁਸੀਂ ਬਹੁਤ ਸਿਆਣੇ ਹੋ, ਤੇਹਾਡੇ ਵਿੱਚ ਅਕਾਲ ਦੇ ਤਖਤ ਵਾਙ, ਗੁਰੂ ਗ੍ਰੰਥ ਸਾਹਿਬ ਜੀ ਤੋਂ
ਬਗੈਰ ਵੀ ਕੰਮ ਚਲਾ ਲੈਣ ਦੀ ਸਮਰਥਾ ਹੈ। ਪਰ ਅਸੀਂ ਮੂਰਖ-ਗਵਾਰ ਹਾਂ, ਸਾਡੇ ਵਿੱਚ ਇਹ ਸਮਰਥਾ ਨਹੀਂ।
ਅਸੀਂ ਮੌਜੂਦਾ ਗੁਰੂ ਗਰੰਥ ਸਾਹਿਬ ਤੋਂ ਹੀ ਸੇਧ ਲੈਂਦੇ ਹਾਂ, ਉਸ ਨੂੰ ਹੀ ਆਪਣਾ ਗੁਰੂ ਮੰਨਦੇ ਹਾਂ।
ਜਿਸ ਚੀਜ਼ ਤੇ ਤੁਹਾਨੂੰ ਭਰੋਸਾ ਨਹੀਂ, ਉਸ ਬਾਰੇ ਤੁਸੀਂ ਗੱਲ ਕਰ ਕੇ ਆਪਣਾ ਕੀਮਤੀ ਸਮਾ ਕਿਉਂ ਬਰਬਾਦ
ਕਰਦੇ ਹੋ? ਤੁਹਾਨੂੰ ਕਿਸ ਕੁੱਤੇ ਨੇ ਵੱਢਿਆ ਹੈ? ਕਿ ਤੁਸੀਂ ਸਾਡੇ ਗੁਰੂ ਪਿੱਛੇ ਲੱਠ ਲਈ ਉਸ ਦੀ
ਬੇਇਜ਼ਤੀ ਕਰਨ ਤੇ ਤੁਲੇ ਹੋਏ ਹੋ? ਸਾਡੇ ਤੇ ਕਿਰਪਾ ਕਰੋ, ਸਾਡਾ ਗੁਰੂ (ਜੋ ਤੁਹਾਡੇ ਲਈ ਨਕਲੀ ਅਤੇ
ਜਾਲ੍ਹੀ ਹੈ) ਸਾਡੇ ਲਈ ਸਰਬ ਸਮਰੱਥ ਹੈ, ਉਸ ਨੂੰ ਸਾਡੇ ਕੋਲ ਹੀ ਰਹਿਣ ਦਿਉ, ਤੁਸੀਂ ਆਪਣਾ ਅਸਲੀ
ਗੁਰੂ ਲੱਭ ਲਵੋ। ਜੇ ਤੁਸੀਂ ਆਪਣੇ ਆਪ ਨੂੰ ਏਨਾ ਹੀ ਸਮਰੱਥ ਸਮਝਦੇ ਹੋ ਕਿ ਤੁਹਾਡਾ ਉਸ ਤੋਂ ਬਗੈਰ
ਕੰਮ ਚਲ ਸਕਦਾ ਹੈ, ਤਾਂ ਤੁਸੀਂ ਦੂਸਰੇ ਡੇਰੇਦਾਰਾਂ ਵਾਙ ਆਪਣੇ ਚੇਲੇ ਹੋਰ ਲੱਭ ਲਵੋ। ਅਸੀਂ ਤੁਹਾਡੇ
ਬਹੁਤ ਧੰਨਵਾਦੀ ਹੋਵਾਂਗੇ।
ਅਮਰ ਜੀਤ ਸਿੰਘ ਚੰਦੀ
*****************************
ਵੀਰ ਸਰਵਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
ਫਤਿਹ
ਤੁਸੀਂ ਬਹੁਤ ਵਿਦਵਾਨ ਹੋ, ਖੋਜੀ ਹੌ। ਜਿਸ ਲਈ ਮੈਂ ਤੁਹਾਡਾ ਬਹੁਤ ਸਤਿਕਾਰ ਕਰਦਾ
ਹਾਂ। ਜੇ ਤੁਸੀਂ ਮੇਰੀ ਲਿਖਤ ਤੇ ਗੌਰ ਕੀਤਾ ਹੁੰਦਾ, ਤਾਂ ਤੁਹਾਨੂੰ ਧਮਕੀ ਅਤੇ ਚੇਤਾਵਨੀ ਵਿਚਲੇ
ਫਰਕ ਬਾਰੇ ਜ਼ਰੂਰ ਪਤਾ ਲਗ ਜਾਂਦਾ, ਅਤੇ ਤੁਸੀਂ ਮੇਰੇ ਤੇ, ਧਮਕੀ ਦੇਣ ਦੇ ਲਾਏ ਬੇ-ਬੁਨਿਆਦ ਆਰੋਪ
ਤੋਂ ਬਚ ਜਾਂਦੇ। ਵੀਰ ਜੀ ਨਾ ਮੈਂ ਅੱਜ ਤਕ ਕਿਸੇ ਨੂੰ ਧਮਕੀ ਦਿੱਤੀ ਹੈ, ਨਾ ਹੀ ਮੈਂ ਧਮਕੀ ਦੇਣ ਦਾ
ਆਦੀ ਹਾਂ। ਧਮਕੀ ਦੇਣਾ ਸਿੱਖ ਸਿਧਾਂਤ ਮੁਤਾਬਕ ਠੀਕ ਵੀ ਨਹੀਂ ਹੈ, ਆਸ ਕਰਦਾ ਹਾਂ ਕਿ ਤੁਸੀਂ ਭਵਿੱਖ
ਐਸਾ ਨਹੀਂ ਕਰੋਗੇ।
ਧੰਨਵਾਦੀ ਹੋਵਾਂਗਾ।
ਅਮਰ ਜੀਤ ਸਿੰਘ ਚੰਦੀ ੩੦-੭-੨੦੧੧
(02/08/11)
ਕਿਰਪਾਲ ਸਿੰਘ ਬਠਿੰਡਾ
ਸਤਿਕਾਰਯੋਗ ਮੁੱਖ ਸੰਪਾਦਕ ਸਾਹਿਬ ਸ: ਮੱਖਣ ਸਿੰਘ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਆਪ ਜੀ ਦਾ ਲੇਖ ‘ਸਚੁ
ਸਭਨਾ ਹੋਇ ਦਾਰੂ---` ਪੜ੍ਹਿਆ ਤੇ ਆਪ ਜੀ ਵਲੋਂ ਇਸ ਲੇਖ ਵਿੱਚ ਪ੍ਰਗਟ ਕੀਤੇ ਗਏ ਵੀਚਾਰਾਂ
ਨਾਲ ਮੈਂ ਕਾਫੀ ਹੱਦ ਤੱਕ ਸਹਿਮਤ ਹਾਂ ਪਰ ਆਪ ਜੀ ਦੇ ਕੁੱਝ ਕਥਨਾਂ ਨੂੰ ਮੈ ਚੰਗੀ ਤਰ੍ਹਾਂ ਸਮਝ
ਨਹੀਂ ਸਕਿਆ ਇਸ ਲਈ ਆਪ ਜੀ ਦੇ ਵੀਚਾਰ ਜਾਨਣ ਲਈ ਸਿਰਫ ਉਨ੍ਹਾਂ ਕਥਨਾਂ ਨੂੰ ਇੱਥੇ ਦੁਹਰਾਇਆ ਜਾ
ਰਿਹਾ ਹੈ। ਆਪ ਜੀ ਨੇ
ਪ੍ਰਿੰ:
ਹਰਿਭਜਨ ਸਿੰਘ ਜੀ ਚੰਡੀਗੜ੍ਹ ਵਾਲੇ, ਡਾ: ਗੁਰਬਖਸ਼ ਸਿੰਘ ਡੀਨ, ਐਗਰੀਕਰਚਲ ਯੂਨੀਵਰਸਿਟੀ ਲੁਧਿਆਣੇ
ਵਾਲੇ, ਗਿਆਨੀ ਹਰਿਭਜਨ ਸਿੰਘ ਜਿਹੜੇ ਕੇ ਪ੍ਰੋ: ਸਾਹਿਬ ਸਿੰਘ ਦੇ ਵਿਦਿਆਰਥੀ ਸਨ, ਅਤੇ ਗੁਰਬਖਸ਼
ਸਿੰਘ ਕਾਲਾ ਅਫਗਾਨਾ ਦਾ ਹਵਾਲਾ ਦੇ ਕੇ ਲਿਖਿਆ ਹੈ
ਕਿ ‘ਜਦੋਂ ਕਿਸੇ ਸਿੱਖ
ਵਿਦਵਾਨ ਨਾਲ ਜਾਣ ਬੁੱਝ ਕੇ ਜਾਂ ਅਣਜਾਣੇ ਵਿੱਚ ਬਦਨਾਮੀ ਕਰਕੇ ਧੱਕੇ ਸ਼ਾਹੀ ਸ਼ੁਰੂ ਕਰ ਦਿੱਤੀ ਜਾਵੇ
ਤਾਂ ਮੈਂ ਉਸ ਦੇ ਹੱਕ ਵਿੱਚ ਥੋੜਾ ਜਿਹਾ ਹਾਂ ਦਾ ਨਾਹਰਾ ਮਾਰਨਾ ਆਪਣਾ ਫਰਜ ਸਮਝਦਾ ਹਾਂ`।
ਆਪ ਜੀ ਨੇ ਡਾ: ਇਕਬਾਲ ਸਿੰਘ ਢਿੱਲੋਂ ਦੀ ਸਫਾਈ ਪੇਸ਼
ਕਰਦਿਆਂ ਅੱਗੇ ਲਿਖਿਆ ਹੈ ‘ਡਾ:
ਢਿੱਲੋਂ ਨੇ ਕਦੀ ਵੀ ਮੌਜੂਦਾ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਨਕਲੀ ਨਹੀਂ ਕਿਹਾ ਅਤੇ ਇਸ ਹਫਤੇ
ਦੇ ਲੇਖ ਵਿੱਚ ਤਾਂ ਗੱਲ ਹੋਰ ਵੀ ਸਪਸ਼ਟ ਕਰ ਦਿੱਤੀ ਹੈ। ਤਖਤ ਦੀ ਹੋਂਦ ਨੂੰ ਉਹ ਮੰਨਦਾ ਹੈ। ਇਸ ਲਈ
ਇਹਨਾ ਦੋ ਗੱਲਾਂ ਬਾਰੇ ਮੈਂ ਉਸ ਤੇ ਕੋਈ ਸਖ਼ਤ ਸਟੈਂਡ ਨਹੀਂ ਲੈ ਸਕਦਾ।
ਕਿਸੇ ਵੀ ਵਿਅਕਤੀ ਨਾਲ ਨਜ਼ਾਇਜ਼ ਧੱਕਾ ਹੋ ਰਿਹਾ ਹੋਵੇ ਤਾਂ ਉਸ ਦੇ ਹੱਕ ਵਿੱਚ
ਖੜ੍ਹਨਾ ਹਰ ਗੁਰਸਿੱਖ ਦਾ ਫ਼ਰਜ਼ ਬਣਦਾ ਹੈ, ਤੇ ਇਸ `ਤੇ ਕਿਸੇ ਨੂੰ ਵੀ ਕੋਈ ਇਤਰਾਜ਼ ਨਹੀਂ ਹੈ। ਪਰ
ਮੈਂ ਸਮਝਦਾ ਹਾਂ ਕਿ ਡਾ: ਢਿੱਲੋਂ ਦੀ ਉਕਤ ਵਿਦਵਾਨਾਂ ਨਾਲ ਤੁਲਨਾ ਕਰਨੀ ਠੀਕ ਨਹੀਂ ਹੈ, ਕਿਉਂਕਿ
ਉਕਤ ਵਿਦਵਾਨਾਂ ਨੇ ਆਪਣੀਆਂ ਪੁਸਤਕਾਂ ਵਿੱਚ ਗੁਰਬਾਣੀ ਤੇ ਸਿੱਖ ਇਤਿਹਾਸ ਵਿੱਚੋਂ ਪਹਿਲਾਂ ਹੀ ਇਤਨੇ
ਹਵਾਲੇ ਦੇ ਦਿੱਤੇ ਸਨ ਕਿ ਉਨ੍ਹਾਂ ਤੋਂ ਹੋਰ ਕਿਸੇ ਸਪਸ਼ਟੀਕਰਨ ਮੰਗਣ ਦੀ ਲੋੜ ਹੀ ਨਹੀਂ ਰਹਿ ਜਾਂਦੀ।
ਮੈਂ ਉਕਤ ਸਾਰੇ ਵਿਦਵਾਨਾਂ ਦਾ ਸਮਰਥਕ ਰਿਹਾ ਹਾਂ ਤੇ ਰਹਾਂਗਾ (ਸਿਵਾਏ ਸ: ਕਾਲਾ ਅਫ਼ਗਾਨਾ ਦੇ
ਕਿਉਂਕਿ ਮੈਨੂੰ ਪਤਾ ਲੱਗਾ ਹੈ ਕਿ ਸਪੋਕਮੈਨ ਵਿੱਚ ਜੋ ਹੁਣ ਵਿਵਾਦਤ ਮੁੱਦੇ ਉਠਾਏ ਜਾ ਰਹੇ ਹਨ ਇਹ
ਸਾਰੇ ਇਸ ਦੀ ਅਣਛਪੀ ਪੁਸਤਕ ਵਿੱਚੋਂ ਹੀ ਹਨ। ਮੇਰੀ ਜਾਣਕਾਰੀ ਅਨੁਸਾਰ ਸ: ਗੁਰਤੇਜ ਸਿੰਘ ਅਤੇ ਕਾਲਾ
ਅਫ਼ਗਾਨਾ ਦੇ ਮਤਭੇਦਾਂ ਦਾ ਮੁੱਖ ਕਾਰਣ ਵੀ ਇਹੀ ਸੀ ਕਿ ਕਾਲਾ ਅਫ਼ਗਾਨਾ ਚਾਹੁੰਦਾ ਸੀ ਕਿ ਇਹ ਪੁਸਤਕ
ਛਪਵਾਈ ਜਾਵੇ ਜਦੋਂ ਕਿ ਗੁਰਤੇਜ ਸਿੰਘ ਨੇ ਇਸ ਪੁਸਤਕ ਨੂੰ ਪੰਥਕ ਹਿੱਤਾਂ ਦੇ ਵਿਰੁਧ ਦੱਸ ਕੇ ਛਾਪਣ
ਤੋਂ ਨਾਂਹ ਕਰ ਦਿੱਤੀ ਸੀ। ਹਾਂ ਜੇ ਕਰ ਇਹ ਗੱਲ ਗਲਤ ਸਾਬਤ ਹੋ ਜਾਂਦੀ ਹੈ ਤਾਂ ਮੈਂ ਉਸ ਦਾ ਵੀ
ਪਹਿਲਾਂ ਦੀ ਤਰ੍ਹਾਂ ਹੀ ਸਮਰਥਕ ਬਣਿਆ ਰਹਾਂਗਾ)। ਮੈਂ ਡਾ: ਢਿੱਲੋਂ ਦਾ ਵੀ ਵਿਰੋਧ ਨਹੀਂ ਕੀਤਾ
ਸਿਰਫ ਉਸ ਨੂੰ ਇਹ ਹੀ ਬੇਨਤੀ ਕੀਤੀ ਸੀ ਕਿ ਉਸ ਦੀਆਂ ਲਿਖਤਾਂ ਸਬੰਧੀ ਪਾਠਕਾਂ ਵੱਲੋਂ ਪੁੱਛੇ ਗਏ
ਸਵਾਲਾਂ ਦਾ ਜਵਾਬ ਦੇਵੇ। ਜੇ ਨਹੀਂ ਦੇ ਸਕਦਾ ਤਾਂ ਆਪਣੀਆਂ ਅਜਿਹੀਆਂ ਲਿਖਤਾਂ ਲਿਖਣੀਆਂ ਬੰਦ ਕਰ
ਦੇਵੇ। ਇਹ ਗੱਲ ਆਪ ਜੀ ਨੇ ਵੀ ਮੰਨ ਲਈ ਹੈ ਕਿ ‘
ਡਾ:
ਢਿੱਲੋਂ ਦੇ ਲੇਖ ਬਾਰੇ ਐਸੀ ਵਿਰੋਧਤਾ ਦੇ ਹੋਰ ਕਾਰਨਾਂ ਦੇ ਨਾਲ ਇੱਕ ਕਾਰਨ ਇਹ ਵੀ ਹੈ ਕਿ ਇਹਨਾ ਨੇ
ਗੁਰਬਾਣੀ ਦੇ ਅਧਾਰ ਨੂੰ ਛੱਡ ਕੇ ਸਿਰਫ ਇਤਿਹਾਸ ਦੇ ਅਧਾਰ `ਤੇ ਹੀ ਇਸ ਨੂੰ ਰੱਦ ਕਰਨਾ ਚਾਹਿਆ ਜਿਸ
ਵਿੱਚ ਕਿ ਇਹ ਪੂਰੇ ਸਬੂਤ ਪੇਸ਼ ਕਰਕੇ ਸਾਰਿਆਂ ਨੂੰ ਕਾਇਲ ਨਹੀਂ ਕਰ ਸਕੇ।
ਵਿਦਵਾਨ ਸੰਪਾਦਕ ਸਾਹਿਬ ਜੀ, ਜੇ ਤੁਸੀਂ ਵੀ ਇਹ ਸਮਝਦੇ ਹੋ ਕਿ ਉਹ ਪੂਰੇ
ਸਬੂਤ ਪੇਸ਼ ਨਹੀਂ ਕਰ ਸਕੇ, ਤਾਂ ਦੱਸੋ ਕਿ ਉਸ ਤੋਂ ਇਨ੍ਹਾਂ ਸਬੂਤਾਂ ਦੀ ਮੰਗ ਕਰਨਾ ਉਸ ਨਾਲ ਨਜ਼ਾਇਜ਼
ਧੱਕਾ ਕਿਵੇਂ ਹੋਇਆ? ਆਪ ਜੀ ਨੇ ਲਿਖਿਆ ਹੈ ਕਿ ‘
ਡਾ:
ਢਿੱਲੋਂ ਨੇ ਕਦੀ ਵੀ ਮੌਜੂਦਾ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਨਕਲੀ ਨਹੀਂ ਕਿਹਾ`।
ਪਰ ਕੀ ਤੁਸੀਂ ਦੱਸ ਸਕਦੇ ਹੋ ਕਿ ਗੁਰੂ ਤੇਗ ਬਹਾਦੁਰ
ਸਾਹਿਬ ਜੀ ਦੀ ਬਾਣੀ ਅਤੇ ਲਗ ਮਤਰਾ ਦੇ ਕੁੱਝ ਕੁ ਫਰਕ ਨੂੰ ਛੱਡ ਕੇ ਮੌਜੂਦਾ ਗੁਰੂ ਗ੍ਰੰਥ ਸਾਹਿਬ
ਜੀ ਦੇ ਸਰੂਪ ਅਤੇ ਕਰਤਾਰਪੁਰੀ ਬੀੜ ਵਿੱਚ ਹੋਰ ਕਿਹੜਾ ਵੱਡਾ ਅੰਤਰ ਹੈ ਜਿਸ ਕਾਰਣ ਕਰਤਾਰਪੁਰੀ ਬੀੜ
ਨੂੰ ਨਕਲੀ ਤੇ ਜ਼ਾਅਲੀ ਕਹਿਣ ਦੀ ਲੋੜ ਪੈ ਗਈ। ਮੈਂ ਸਵਾਲ ਕੀਤਾ ਸੀ, ਕੀ ਸਾਡੇ ਪਾਸ ਕੋਈ ਹੋਰ ਐਸੀ
ਬੀੜ ਹੈ ਜਿਸ ਨੂੰ ਅਸੀਂ ਅਸਲੀ ਕਹਿ ਸਕੀਏ? ਜੇ ਨਹੀਂ ਤਾਂ ਇਸ ਨੂੰ ਰੱਦ ਕਰਕੇ ਅਸੀਂ ਕੀ ਲਾਭ
ਪ੍ਰਾਪਤ ਕਰਾਂਗੇ? ਦੂਸਰੀ ਗੱਲ ਇਹ ਵੀ ਹੈ ਕਿ ਜਿਸ ਤਰ੍ਹਾਂ ਗੁਰੂ ਅਰਜੁਨ ਸਾਹਿਬ ਜੀ ਵਲੋਂ ਆਦਿ ਬੀੜ
ਦੀ ਸੰਪਾਦਨਾ ਕੀਤੇ ਜਾਣ ਪਿਛੋਂ ਬਾਬਾ ਮੋਹਨ ਜੀ ਦੀਆਂ ਪੋਥੀਆਂ ਸਮੇਤ ਹੋਰ ਕਿਸੇ ਪੋਥੀ ਦੀ
ਪ੍ਰਮਾਣਿਕਤਾ ਆਦਿ ਬੀੜ ਤੋਂ ਉਪਰ ਨਹੀਂ ਹੈ ਇਸੇ ਤਰ੍ਹਾਂ ਜਦੋਂ ਸ਼੍ਰੋਮਣੀ ਕਮੇਟੀ ਵਲੋਂ ਪੰਥਕ
ਵਿਦਵਾਨਾਂ ਦੇ ਪੈਨਲ ਰਾਹੀਂ ਪੁਰਾਤਨ ਸਾਰੀਆਂ ਹੱਥ ਲਿਖਤਾਂ ਬੀੜਾਂ ਨੂੰ ਵਾਚਣ ਉਪ੍ਰੰਤ ਮੌਜੂਦਾ
ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਛਾਪਿਆ ਜਾ ਰਿਹਾ ਹੈ (ਜਿਹੜਾ ਕਿ ਸਭ ਤੋਂ ਵੱਧ ਕਰਤਾਰਪੁਰੀ ਬੀੜ
ਦੇ ਹੀ ਨੇੜੇ ਹੈ। ਇਸ ਤੱਥ ਨੂੰ ਡਾ: ਢਿੱਲੋਂ ਵੀ ਆਪਣੇ ਹੇਠ ਲਿਖੇ ਸ਼ਬਦਾਂ ਵਿੱਚ ਮੰਨ ਰਿਹਾ ਹੈ),
ਜਿਸ `ਤੇ ਕਿਸੇ ਨੂੰ ਵੀ ਕੋਈ ਇਤਰਾਜ ਨਹੀਂ ਹੈ ਤੇ ਤੁਹਾਡੇ ਸ਼ਬਦਾਂ ਅਨੁਸਾਰ ਡਾ: ਢਿੱਲੋਂ ਇਸ ਸਰੂਪ
ਨੂੰ ਨਕਲੀ ਤੇ ਜ਼ਾਅਲੀ ਨਹੀਂ ਕਹਿੰਦਾ ਤਾਂ ਫਿਰ ਕਰਤਾਰਪੁਰੀ ਬੀੜ ਨੂੰ ਨਕਲੀ ਤੇ ਜ਼ਾਅਲੀ ਕਹਿਣ ਪਿੱਛੇ
ਉਸ ਦੀ ਭਾਵਨਾ ਕੀ ਹੈ? ਹੁਣ ਤੁਸੀਂ ਡਾ: ਢਿੱਲੋਂ ਦੇ ਵੀਚਾਰ ਵੀ ਉਨ੍ਹਾਂ ਦੇ ਲੇਖ ‘ਕਰਤਾਰਪੁਰੀ ਬੀੜ
ਦੇ ਸੱਚ` ਵਿਚੋਂ ਪੜ੍ਹੋ। ਉਹ ਲਿਖਦੇ ਹਨ:
‘ਮੁੱਢਲੀਆਂ
ਬੀੜਾਂ (ਸ੍ਰੀ ਆਦਿ ਗ੍ਰੰਥ ਅਤੇ ਦਮਦਮੀ ਬੀੜ) ਦੀ ਗੈਰਮੌਜੂਦਗੀ ਵਿੱਚ ਸ੍ਰੀ ਗ੍ਰੰਥ ਜੀ ਦੀਆਂ ਜੋ
ਬੀੜਾਂ ਉਨ੍ਹੀਵੀਂ ਸਦੀ ਵਿੱਚ ਤਿਆਰ ਹੁੰਦੀਆਂ ਰਹੀਆਂ, ਅਗਿਆਨਤਾ ਵਸ ਉਹਨਾਂ ਵਿੱਚੋਂ ਕੁੱਝ ਕੁ
ਉਪਰੋਕਤ ਦੱਸੀ ਕਰਤਾਰਪੁਰੀ ਬੀੜ ਨਾਲ ਵੀ ਸੋਧੀਆਂ ਗਈਆਂ। ਪਰੰਤੂ ਇਸ ਬੀੜ ਦੇ ਨਕਲੀ ਹੋਣ ਕਾਰਨ ਇਸ
ਵਿਚਲੇ ਬਹੁਤ ਸਾਰੇ ਦੋਸ਼ ਹੱਥ-ਲਿਖਤ ਬੀੜਾਂ ਵਿੱਚ ਵੀ ਸ਼ਾਮਲ ਹੋ ਗਏ ਅਤੇ ਇਹ ਦੋਸ਼ਪੂਰਣ ਹੱਥ-ਲਿਖਤ
ਬੀੜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੇ ਜਾਣ ਵਾਲੇ ਮੌਜੂਦਾ ਪਰਚਲਤ ਰੂਪ ਦਾ
ਅਧਾਰ ਬਣ ਗਈਆਂ। ਇਹੀ ਵੱਡਾ ਕਾਰਨ ਹੈ ਕਿ ਸਮੇਂ-ਸਮੇਂ ਤੇ ਸ੍ਰੀ ਗ੍ਰੰਥ ਜੀ ਦੇ ਸ਼੍ਰੋਮਣੀ ਗੁਰਦੁਆਰਾ
ਪ੍ਰਬੰਧਕ ਕਮੇਟੀ ਵੱਲੋਂ ਛਾਪੇ ਜਾ ਰਹੇ ਮੌਜੂਦਾ ਪਰਚਲਤ ਰੂਪ ਦੇ ਕਈ ਪਹਿਲੂਆਂ ਬਾਰੇ ਵਿਵਾਦ ਭਖਦਾ
ਰਹਿੰਦਾ ਹੈ।
ਉੱਪਰ ਦਿੱਤੇ ਵਿਸਥਾਰ ਵਿੱਚੋਂ ਸਿੱਟਾ ਇਹੀ ਨਿਕਲਦਾ ਹੈ ਕਿ ਕਰਤਾਰਪੁਰੀ ਬੀੜ
ਦੀ ਅਸਲੀਅਤ ਨੂੰ ਚੰਗੀ ਤਰ੍ਹਾਂ ਸਮਝ ਲੈਣ ਨਾਲ ਹੀ ਸ੍ਰੀ ਗ੍ਰੰਥ ਜੀ ਦੇ ਮੌਜੂਦਾ ਪਰਚਲਤ ਰੂਪ ਸਬੰਧੀ
ਉਠ ਰਹੇ ਵਿਵਾਦਾਂ ਨੂੰ ਹਲ ਕੀਤਾ ਜਾ ਸਕਦਾ ਹੈ। `- ਡਾ: ਇਕਬਾਲ ਸਿੰਘ ਢਿੱਲੋਂ
ਇਸ ਸਾਰੇ ਲੇਖ ਵਿੱਚ ਡਾ: ਢਿੱਲੋਂ ਨੇ ਤਾਂ ‘ਗੁਰੂ` ਸ਼ਬਦ ਲਿਖਣਾ ਵੀ
ਮੁਨਾਸਿਬ ਨਹੀਂ ਸਮਝਿਆ ਹਰ ਤਾਂ ‘ਸ਼੍ਰੀ ਗ੍ਰੰਥ ਜੀ` ਹੀ ਲਿਖ ਰਹੇ ਹਨ ਜਿਸ ਤੋਂ ਸਿੱਧਾ ਭਾਵ ਹੈ ਕਿ
ਉਹ ਇਸ ਗ੍ਰੰਥ ਨੂੰ ਗੁਰੂ ਹੀ ਨਹੀਂ ਮੰਨਦੇ ਪਰ ਇਸ ਦੇ ਬਾਵਯੂਦ ਤੁਸੀਂ ਉਸ ਦੀ ਸਫਾਈ ਪੇਸ਼ ਕਰ ਰਹੇ
ਹੋ ਕਿ ਉਸ ਨੇ ‘
ਮੌਜੂਦਾ ਗੁਰੂ
ਗ੍ਰੰਥ ਸਾਹਿਬ ਦੇ ਸਰੂਪ ਨੂੰ ਨਕਲੀ ਨਹੀਂ ਕਿਹਾ`।
ਜੇ ਤੁਹਾਡੇ ਅਨੁਸਾਰ, ਮੇਰੇ ਸਮੇਤ ਡਾ: ਢਿੱਲੋਂ ਦਾ ਵਿਰੋਧ
ਕਰ ਰਹੇ ਕੁੱਝ ਪਾਠਕ ਉਸ ਦੀ ਉਕਤ ਲਿਖਤ ਦੇ ਗਲਤ ਅਰਥ ਕੱਢ ਰਹੇ ਹਨ ਤਾਂ ਡਾ: ਢਿੱਲੋਂ ਨੂੰ ਚਾਹੀਦਾ
ਹੈ ਕਿ ਸਪਸ਼ਟ ਸ਼ਬਦਾਂ ਵਿੱਚ ਐਲਾਨ ਕਰਨ ਕਿ ‘ਉਹ
ਗੁਰੂ ਗ੍ਰੰਥ ਸਾਹਿਬ ਜੀ ਦੇ ਮੌਜੂਦਾ ਸਰੂਪ ਨੂੰ ੴ ਤੋਂ ਲੈ ਕੇ ਮੁੰਦਾਵਣੀ ਤੱਕ ਸੰਪੂਰਨ ਗੁਰੂ
ਮੰਨਦੇ ਹਨ ਤੇ ਇਸ ਨੂੰ ਨਕਲੀ ਤੇ ਜ਼ਾਅਲੀ ਕਹਿਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ`।
ਬੱਸ ਇਤਨਾ ਲਿਖਣ ਦੀ ਦੇਰ ਹੈ ਸਾਰੇ ਝਗੜੇ ਹੀ ਮੁੱਕ ਜਾਣਗੇ
ਤੇ ਕੋਈ ਵੀ ਉਸ ਦੀ ਵਿਰੋਧਤਾ ਨਹੀਂ ਕਰੇਗਾ।
ਆਪ ਜੀ ਨੇ ਅੱਗੇ ਲਿਖਿਆ ਹੈ ਕਿ ‘
ਅਕਾਲ
ਤਖ਼ਤ ਵੀ ਗੁਰਬਾਣੀ ਅਨੁਸਾਰ ਕੋਈ ਇੱਕ ਥਾਂ ਦੀ ਬਿੱਲਡਿੰਗ ਨਹੀਂ ਹੋ ਸਕਦੀ, ਇਸ ਬਾਰੇ ਵਿਸਥਾਰ ਨਾਲ
ਮੈਂ ਉਪਰ ਪਹਿਲਾਂ ਲਿਖ ਚੁੱਕਾ ਹਾਂ। ਤਖਤ ਦੀ ਹੋਂਦ ਨੂੰ ਉਹ ਮੰਨਦਾ ਹੈ। `
ਸੰਪਾਦਕ ਸਾਹਿਬ ਜੀ ਜਰਾ ਉਸ ਦਾ ਲੇਖ ‘
ਅਖੌਤੀ
ਅਕਾਲ-ਤਖਤ ਵਿਵਸਥਾ ਅਤੇ ਸਿਖ-ਮਾਨਸਿਕਤਾ` ਪੜ੍ਹ
ਕੇ ਤਾਂ ਦੱਸੋ ਕਿ ਉਹ ਕਿਹੜੇ ਤਖ਼ਤ ਨੂੰ ਮੰਨਦਾ ਹੈ! ਉਹ ਤਾਂ ਲਿਖ ਰਹੇ ਹਨ ‘ਕੁੱਝ
ਵਿਦਵਾਨ ਲੋਕ ਇਹ ਦਾਵਾ ਕਰਨ ਲੱਗ ਪੈਂਦੇ ਹਨ ਕਿ ‘ਅਕਾਲ-ਤਖਤ` ਇਮਾਰਤ ਨਹੀਂ (ਇਮਾਰਤ ਉਂਜ ਵੀ ਤਖਤ
ਨਹੀਂ ਹੁੰਦੀ), ਸਿਧਾਂਤ ਹੈ, ਫਲਸਫਾ ਹੈ। ਜੇਕਰ ਉਹਨਾਂ ਤੋਂ ਪੁੱਛੋ ਕਿ ਅਖੌਤੀ ਅਕਾਲ-ਤਖਤ ਦਾ ਉਹ
ਸਿਧਾਂਤ/ਫਲਸਫਾ ਕੀ ਹੈ, ਕਿਸੇ ਕੋਲ ਕੋਈ ਸਪਸ਼ਟ ਜਵਾਬ ਨਹੀਂ। “ਜਿੰਨੇਂ ਮੂੰਹ ਉਤਨੀਆਂ ਗੱਲਾਂ” ਦੇ
ਅਖਾਣ ਵਾਂਗ ਜਿੰਨੇ ਵਿਦਵਾਨ ਉਤਨੇ ਹੀ ‘ਅਕਾਲ-ਤਖਤ` ਦੇ ਸਿਧਾਂਤ/ਫਲਸਫੇ। `
ਇਸ ਲੇਖ ਵਿੱਚ ਅਕਾਲ ਤਖ਼ਤ ਦੀ ਵਿਵਸਥਾ ਦੇ ਮਾੜੇ ਪ੍ਰਭਾਵਾਂ
ਦੀ ਲੰਬੀ ਸੂਚੀ ਦਾ ਜ਼ਿਕਰ ਕਰਦੇ ਹੋਏ ਉਹ ਲਿਖਦੇ ਹਨ: ‘ਹੁਣ
ਤਕ ਕੋਈ ਵੀ ਵਿਦਵਾਨ ਸੂਤਰ ਰੂਪ ਵਿੱਚ ‘ਅਕਾਲ-ਤਖਤ` ਦਾ ਕੋਈ ਸਿਧਾਂਤ/ਫਲਸ਼ਫਾ ਪੇਸ਼ ਨਹੀਂ ਕਰ ਸਕਿਆ
ਭਾਵੇਂ ਕਿ ਅਜਿਹੇ ਸਿਧਾਂਤ/ਫਲਸਫੇ ਦੇ ਮੌਜੂਦ ਹੋਣ ਦਾ ਦਾਵਾ ਸਾਰੇ ਹੀ ਕਰੀ ਜਾ ਰਹੇ ਹਨ। ਅਜਿਹੇ
ਝੂਠਾਂ ਦੀ ਸੂਚੀ ਕਾਫੀ ਲੰਬੀ ਹੈ। ਇਸ ਸਾਰੇ ਕੁੱਝ ਤੋਂ ਤਾਂ ਇੰਜ ਲਗਦਾ ਹੈ ਕਿ ਸਿਖ ਕੌਮ ਝੂਠਿਆਂ
ਦੀ ਕੌਮ ਹੈ।
ਸਿਖ-ਮਾਨਸਿਕਤਾ ਵਿੱਚ ਭਾਵੇਂ ਅਠਾਰ੍ਹਵੀਂ ਸਦੀ ਈਸਵੀ ਦੇ ਅੰਤ ਤੋਂ ਪਿੱਛੇ
ਨੂੰ ਦੂਜੇ-ਤੀਜੇ ਦਹਾਕੇ ਤੋਂ ਹੀ ਨਿਘਾਰ ਆਉਣਾ ਸ਼ੁਰੂ ਹੋ ਗਿਆ ਸੀ ਪਰੰਤੂ ਅਖੌਤੀ ਅਕਾਲ-ਤਖਤ ਵਿਵਸਥਾ
ਨੇ ਇਸ ਨੂੰ ਪੂਰੀ ਤਰ੍ਹਾਂ ਬਿਮਾਰ ਕਰ ਦਿੱਤਾ ਹੋਇਆ ਹੈ। ਹੁਣ, ਉਹ ਵਿਅਕਤੀ ਜੋ ਜਾਗਰੂਕ ਨਹੀਂ ਅਤੇ
ਜਿਸਦੀ ਮਾਨਸਿਕਤਾ ਬਿਮਾਰ ਹੈ ਸਿਖ ਅਖਵਾਉਣ ਦਾ ਹੱਕਦਾਰ ਨਹੀਂ ਕਿਉਂਕਿ ਗੁਰਮੱਤ ਦੀ ਸਭ ਤੋਂ ਵੱਡੀ
ਬਖਸ਼ਸ਼ਿ ਹੀ ਜਾਗਰੂਕਤਾ ਅਤੇ ਸਿਹਤਮੰਦ ਮਾਨਸਿਕਤਾ ਹੈ। ਚਾਹੀਦਾ ਤਾਂ ਇਹ ਸੀ ਕਿ ਇੱਕੀਵੀਂ ਸਦੀ ਤਕ
ਪਹੁੰਚਦਿਆਂ ਅਸੀਂ ਸੰਸਾਰ ਦੇ ਸਾਹਮਣੇ ਸਿਖ ਮੱਤ ਨੂੰ ਇੱਕ ਆਧੁਨਿਕ, ਵਿਵਹਾਰਕ ਅਤੇ ਨਿਵੇਕਲੇ ਮੱਤ
ਦੇ ਤੌਰ ਤੇ ਪਰਦਰਸ਼ਤਿ ਕਰਦੇ ਪਰੰਤੂ ਹੋਇਆ ਇਹ ਹੈ ਕਿ ਅਸੀਂ ਆਪਣੀ ਮਾਨਸਿਕਤਾ ਨੂੰ ਅਖੌਤੀ
ਅਕਾਲ-ਤਖਤ ਵਰਗੀਆਂ ਵਿਵਸਥਾਵਾਂ ਦੀ ਗੁਲਾਮ ਬਣਾ ਕੇ ਨਮੋਸ਼ੀ ਹੀ ਨਮੋਸ਼ੀ ਖੱਟੀ ਹੈ। ਪਰੰਤੂ ਢੀਠ ਅਸੀਂ
ਇਤਨੇ ਹੋ ਗਏ ਹਾਂ ਕਿ ਹਾਲੇ ਵੀ ਸੜਕਾਂ ਉੱਤੇ ਗੱਤਕਾ ਖੇਡਦੇ ਫਿਰਦੇ ਹਾਂ।
ਆਓ, ਵੇਲਾ ਸੰਭਾਲ ਲਈਏ! !
ਇਕਬਾਲ ਸਿੰਘ ਢਿੱਲੋਂ (ਡਾ.)
ਚੰਡੀਗੜ੍ਹ।
ਡਾ: ਢਿੱਲੋਂ ਦੇ ਉਕਤ ਸ਼ਬਦ ਤਾ ਇਹੀ ਦਸਦੇ ਹਨ ਕਿ ਉਹ ਅਕਾਲ ਤਖ਼ਤ ਦੀ ਇਮਾਰਤ
ਦਾ ਨਹੀਂ ਇਸ ਦੀ ਵਿਵਸਥਾ ਦਾ ਹੀ ਵਿਰੋਧ ਕਰਦੇ ਹਨ। ਇੱਕ ਪਾਠਕ ਨੇ ਆਪਣੇ ਪੱਤਰ ਵਿੱਚ ਪੁੱਛ ਲਿਆ
ਸੀ, ਕਿ ਡਾ: ਢਿੱਲੋਂ ਚਾਹੁੰਦੇ ਹਨ ਕਿ ਮੌਜੂਦਾ ਅਕਾਲ ਤਖ਼ਤ ਦੀ ਇਮਾਰਤ ਢਾਹ ਕੇ ਉਸ ਨੂੰ ਪੁਰਾਤਨ
ਥੜ੍ਹੇ ਦਾ ਰੂਪ ਦੇ ਦਿੱਤਾ ਜਾਵੇ ਤਾਂ ਇਸ `ਤੇ ਡਾ: ਢਿੱਲੋਂ ਨੇ ਸਖਤ ਇਤਰਾਜ਼ ਕੀਤਾ ਸੀ ਕਿ ਉਹ ਝੂਠ
ਲਿਖ ਕੇ ਪਾਠਕਾਂ ਨੂੰ ਉਸ ਵਿਰੁਧ ਭੜਕਾ ਰਿਹਾ ਹੈ। ਇਸ ਦੇ ਦੋ ਸਮਰਥਕਾਂ ਨੇ ਵੀ ਉਸ ਪਾਠਕ ਨੂੰ
ਚੁਣੌਤੀ ਦਿੱਤੀ ਸੀ ਕਿ ਡਾ: ਢਿੱਲੋਂ ਦੀਆਂ ਲਿਖਤਾਂ ਵਿੱਚੋਂ ਹਵਾਲੇ ਦੇਵੇ ਨਹੀਂ ਤਾਂ ਆਪਣੇ ਸ਼ਬਦ
ਵਾਪਸ ਲਵੇ। ਇਸ ਤੋਂ ਸਪਸ਼ਟ ਹੈ ਕਿ ਡਾ: ਢਿੱਲੋਂ ਅਕਾਲ ਤਖ਼ਤ ਦੀ ਇਮਾਰਤ ਦਾ ਨਹੀਂ ਉਸ ਦੀ ਵਿਵਸਥਾ ਦਾ
ਹੀ ਵਿਰੋਧ ਕਰ ਰਿਹਾ ਹੈ। ਜੇ ਡਾ: ਢਿੱਲੋਂ ਤੇ ਉਸ ਦੇ ਸਮਰਥਕ ਹਿਰਦੇ ਰੂਪੀ ਤਖ਼ਤ ਦੀ ਗੱਲ ਕਰਦੇ ਹਨ
ਤਾਂ ਜਰਾ ਸੋਚੋ ਹਰ ਮਨੁਖੀ ਹਿਰਦੇ ਦੀ ਵੱਖਰੀ ਸੋਚ ਹੈ, ਇਹ ਡਾ: ਢਿੱਲੋਂ ਵੀ ਆਪਣੇ ਲੇਖ ਵਿੱਚ ਮੰਨ
ਚੁੱਕੇ ਹਨ। ਵੱਖਰੀ ਸੋਚ ਰੱਖਣ ਵਾਲੇ ਕਦੀ ਵੀ ਇੱਕ ਸੰਗਠਿਤ ਕੌਮ ਨਹੀਂ ਬਣ ਸਕਦੇ। ਇਸ ਲਈ ਗੁਰੂ
ਸਾਹਿਬ ਜੀ ਨੇ ਅਕਾਲ ਤਖ਼ਤ ਦੇ ਰੂਪ ਵਿੱਚ ਕੌਮ ਨੂੰ ਇੱਕ ਕੇਂਦਰੀ ਸਥਾਨ ਬਖ਼ਸ਼ਿਆ, ਜਿਥੇ ਕੌਮੀ ਆਗੂਆਂ
ਵਲੋਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਅਗਵਾਈ ਲੈ ਕੇ ਸਾਂਝੀ ਰਾਇ ਨਾਲ ਕੌਮੀ ਨੀਤੀਆਂ ਤਹਿ ਕੀਤੀਆਂ ਜਾ
ਸਕਦੀਆਂ ਹਨ। ਤੇ ਇੱਥੇ ਲਏ ਗਏ ਫੈਸਲੇ ਸਮੁੱਚੇ ਪੰਥ ਲਈ ਮੰਨਣਯੋਗ ਹਨ। ਇਸ ਵਿਵਸਥਾ ਨੂੰ ਰੱਦ ਕਰਕੇ
ਹੋਰ ਕਿਹੜੀ ਚੰਗੀ ਵਿਵਸਥਾ ਡਾ: ਢਿੱਲੋਂ ਕੌਮ ਨੂੰ ਦੇ ਸਕਦੇ ਹਨ ਇਸ ਦਾ ਉਨ੍ਹਾਂ ਕਦੀ ਕੋਈ ਜ਼ਿਕਰ
ਨਹੀਂ ਕੀਤਾ। ਸੰਪਾਦਕ ਸਾਹਿਬ ਜੀ ਤੁਸੀਂ ਵੀ ਇਹ ਸਵਾਲ ਡਾ: ਢਿੱਲੋਂ ਨੂੰ ਪੁੱਛਣਾ ਨਹੀਂ ਚਾਹੁੰਦੇ
ਪਰ ਹੈਰਾਨੀ ਹੈ ਕਿ ਉਸ ਤੋਂ ਉਕਤ ਸਵਾਲ ਪੁੱਛਣ ਵਾਲਿਆਂ ਨੂੰ ਹੀ ਸਵਾਲ ਕੀਤਾ ਹੈ: ‘
ਹੁਣ
ਤੁਸੀਂ ਸਾਰੇ ਜਾਣੇ, ਜੋ ਉਸ ਦੀ ਵਿਰੋਧਤਾ ਕਰਦੇ ਹਨ ਆਪਣੀ ਜ਼ਮੀਰ ਨੂੰ ਪੁੱਛੋ ਕਿ ਤੁਸੀਂ ਇਕੱਠੇ ਹੋ
ਕੇ ਝੂਠ ਬੋਲ ਕੇ ਉਸ ਨੂੰ ਪ੍ਰੇਸ਼ਾਨ ਕਿਉਂ ਕਰਦੇ ਹੋ ਅਤੇ ਆਮ ਲੋਕਾਈ ਨੂੰ ਗੁਮਰਾਹ ਕਿਉਂ ਕਰਦੇ ਹੋ?
`
ਵਿਦਵਾਨ ਸੰਪਾਦਕ ਸਾਹਿਬ ਜੀ ਤੁਸੀਂ ਲਿਖਿਆ ਹੈ: ‘
ਅੰਤ
ਵਿੱਚ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਇਸ ਸਾਈਟ ਨੂੰ ਮੈਂ ਨਿਰੋਲ ਸੱਚ ਦੇ ਅਧਾਰ ਤੇ ਚਲਾਉਣ ਦੀ
ਕੋਸ਼ਸ਼ਿ ਕਰ ਰਿਹਾਂ ਹਾਂ। ਇਸ ਲਈ ਮੇਰਾ ਕਿਸੇ ਵੀ ਵਿਦਵਾਨ/ਲੇਖਕ/ਪਾਠਕ ਨਾਲ ਨਾ ਤਾਂ ਕੋਈ ਦਿਲੋਂ
ਵਿਰੋਧ ਹੈ ਅਤੇ ਨਾ ਹੀ ਮੈਂ ਕਿਸੇ ਨਾਲ ਕੋਈ ਖਾਸ ਰਿਆਇਤ ਕਰਦਾ ਹਾਂ ਅਤੇ ਨਾ ਹੀ ਮੈਂ ਚਾਹੁੰਦਾ ਹਾਂ
ਕਿ ਕੋਈ ਕਿਸੇ ਨਾਲ ਜ਼ਿਆਦਤੀ ਕਰੇ।
ਮੈਂ ਮੰਨਦਾ ਹਾਂ ਕਿ ਤੁਹਾਡਾ ਉਕਤ ਐਲਾਨ ੧੦੦% ਸੱਚ ਹੈ। ਇਹ ਵੀ ਸੱਚ ਹੈ ਕਿ
ਤੁਹਾਡੇ ਸਮੇਤ ਡਾ: ਢਿੱਲੋਂ ਅਤੇ ਉਸ ਦੇ ਸਮਰਥਕ ਮੈਨੂੰ ਡਾ: ਢਿੱਲੋਂ ਦਾ ਵਿਰੋਧੀ ਮੰਨ ਰਹੇ ਹਨ। ਇਸ
ਲਈ ਤੁਸੀਂ ਸਾਰੇ ਹੀ ਦੱਸੋ ਕਿ ਮੇਰੇ ਕਿਹੜੇ ਕਥਨ ਵਿੱਚ ਝੂਠ ਹੈ। ਇਹ ਦੋਸ਼ ਤੁਸੀਂ ਸਿਰਫ ਸਾਂਝੇ ਰੂਪ
ਵਿੱਚ ਹੀ ਨਹੀਂ ਲਾਇਆ ਸਗੋਂ ਪਹਿਲਾਂ ਵੀ ਡਾ: ਢਿੱਲੋਂ, ਗੁਰਇੰਦਰ ਸਿੰਘ ਪਾਲ, ਸਰਬਜੀਤ ਸਿੰਘ
ਸੈਕਰਾਮੈਂਟੋ, ਆਦਿ ਮੇਰਾ ਨਾ ਲਿਖ ਕੇ ਸਿੱਧੇ ਰੂਪ ਵਿੱਚ ਲਾ ਚੁੱਕੇ ਹਨ। ਸ: ਅਵਤਾਰ ਸਿੰਘ ਮਿਸ਼ਨਰੀ
ਅਤੇ ਸ: ਜਸਵੰਤ ਸਿੰਘ ਸਿੰਘਾਪੁਰ ਨੇ ਤਾਂ ਮੇਰੇ ਵਲੋਂ ਸਵਾਲ ਪੁੱਛੇ ਜਾਣ ਦੇ ਅਧਿਕਾਰ ਨੂੰ ਹੀ
ਚੁਣੌਤੀ ਦਿੰਦੇ ਹੋਏ ਲਿਖ ਦਿੱਤਾ: “
ਵੀਰ
ਜੀ ਆਪ ਜੀ ਕਿਸ ਅਧਿਕਾਰ ਨਾਲ ਉੱਤਰ ਮੰਗਦੇ ਹੋ? ਕਿ ਇਸ ਤਰਾਂ ਨਾਂ ਹੋਵੇ ਬਲਕਿ ਇਸ ਤਰ੍ਹਾਂ ਹੋਵੇ,
ਵਰਗੇ ਜਵਾਬ ਭਾਲਦੇ ਹੋ। ਇਹ ਆਪ ਜੀ ਕਿਵੇਂ ਆਖ ਸਕਦੇ ਹੋ? ਕਿਸੇ ਪ੍ਰਤੀ ਸਹਿਮਤੀ ਜਾਂ ਖਾਮੋਸ਼
ਸਹਿਮਤੀ ਮੰਨਣ ਦਾ ਐਲਾਨ ਕਰੋ! ਅਸਲ ਵਿੱਚ ਵੀਰ ਜੀ ਜਦੋਂ ਦਾ ਤੁਹਾਨੂੰ ਸਪੋਕਸਮੈਨ ਨੇ ਵੱਖ ਕੀਤਾ ਹੈ
ਜਾਂ ਆਪ ਹੀ ਵੱਖ ਹੋ ਗਏ ਹੋ ਓਦੋਂ ਤੋਂ ਆਪ ਗੁੱਸੇ ਵਿੱਚ ਹੋ, ਅਜਿਹਾ ਆਪ ਜੀ ਦੀਆਂ ਲਿਖਤਾਂ ਤੋਂ
ਜਾਪਦਾ ਹੈ। ਆਪ ਜੀ ਨੇ ਸਪੋਕਸਮੈਨ ਖਿਲਾਫ ਗੁੱਸਾ ਲਗਾਤਾਰ ਸੌਦਾ-ਸੰਪਾਦਕ, ਸੌਦਾ-ਸੰਪਾਦਕ ਆਖ-ਆਖ
ਕੱਢਿਆ ਹੈ। “
ਸੰਪਾਦਕ ਸਾਹਿਬ ਜੀ ਕ੍ਰਿਪਾ ਕਰਕੇ ਦੱਸੋ ਕਿ ਕੀ ਆਪ ਜੀ ਦੀ ਵੈੱਬਸਾਈਟ `ਤੇ
ਕਿਸੇ ਨੂੰ ਕੋਈ ਸਵਾਲ ਪੁੱਛਣ ਦਾ ਅਧਿਕਾਰ ਨਹੀਂ ਹੈ? ਜੇ ਹੈ ਤਾਂ ਮੇਰੇ ਨਾਲ ਇਹ ਵਿਤਕਰਾ ਕਿਉਂ?
ਸੌਦਾ ਸੰਪਾਦਕ ਪ੍ਰਤੀ ਗੁੱਸੇ ਸਬੰਧੀ ਤਾਂ ਜਨਵਰੀ ਮਹੀਨੇ ਵਿੱਚ ਹੀ ਆਪ ਜੀ ਦੀਆਂ ਸੰਪਾਦਕੀਆਂ
ਟਿੱਪਣੀਆਂ ਵਿੱਚ ਮੇਰੇ ਸਪਸ਼ਟੀਕਰਨਾ ਨਾਲ ਆਪ ਜੀ ਦੀ ਸਹਿਮਤੀ ਪ੍ਰਤੱਖ ਰੂਪ ਵਿੱਚ ਦਿੱਸ ਰਹੀ ਹੈ। ਇਸ
ਦੇ ਬਾਵਯੂਦ ਉਸ ਸਮੇਂ ਵੀ ਅਤੇ ਅੱਜ ਵੀ ਮੇਰੇ ਵਲੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਦੇਣ ਦੀ ਥਾਂ ਇਹੀ
ਦੋਸ਼ ਮੁੜ ਦੁਹਰਾਅ ਦਿੱਤੇ ਜਾਂਦੇ ਹਨ ਤਾਂ ਕੀ ਮੈਨੂੰ ਬਿਨਾ ਵਜ਼ਾ ਬਦਨਾਮ ਨਹੀਂ ਕੀਤਾ ਜਾ ਰਿਹਾ? ਕੀ
ਇਹ ਮੇਰੇ ਨਾਲ ਜਿਆਦਤੀ ਤੇ ਵਿਤਕਰਾ ਨਹੀਂ? ਜਿਸ ਤਰ੍ਹਾਂ ਕਹਾਵਤ ਹੈ ਕਿ ਬੈਗਾਨੇ ਵਲੋਂ ਪੱਥਰ ਮਾਰਨ
ਦਾ ਵੀ ਓਨਾ ਦੁੱਖ ਨਹੀਂ ਹੁੰਦਾ ਜਿੰਨਾ ਆਪਣਿਆਂ ਵਲੋਂ ਫੁੱਲ ਮਾਰਨ ਦਾ ਦੁੱਖ ਹੁੰਦਾ ਹੈ। ਪਰ ਇੱਥੇ
ਤਾਂ ਮੇਰੇ ਆਪਣੇ ਵੀਰ ਸ: ਸਰਬਜੀਤ ਸਿੰਘ, ਅਵਤਾਰ ਸਿੰਘ ਮਿਸ਼ਨਰੀ ਅਤੇ ਗੁਰਇੰਦਰ ਸਿੰਘ ਪਾਲ ਆਦਿ ਨੇ
ਤਾਂ ਮੇਰੇ `ਤੇ ਸਿੱਧੇ ਰੂਪ ਵਿੱਚ ਹੀ ਪੱਥਰ ਮਾਰ ਦਿੱਤੇ ਹਨ। ਇਹ ਠੀਕ ਹੈ ਕਿ ਸ: ਜਸਵੰਤ ਸਿੰਘ
ਸਿੰਘਾਪੁਰ ਤਾਂ ਮੇਰੇ ਤੋਂ ਉਸ ਸਮੇਂ ਦਾ ਹੀ ਬੜਾ ਦੁਖੀ ਹੈ ਜਿਸ ਸਮੇਂ ਤੋਂ ਮੇਰਾ ਸਪੋਕਸਮੈਨ ਨਾਲੋਂ
ਤੋੜ ਵਿਛੋੜਾ ਹੋਇਆ ਹੈ ਇਸ ਲਈ ਉਸ ਦੇ ਕਹੇ ਹੋਏ ਸ਼ਬਦਾਂ ਦਾ ਮੈਨੂੰ ਕੋਈ ਗੁੱਸਾ ਨਹੀਂ ਹੈ। ਕੀ ਮੇਰੇ
`ਤੇ ਅਜੇਹੇ ਦੋਸ਼ ਲਾਉਣ ਵਾਲਿਆਂ ਤੋਂ ਮੇਰੇ ਵਲੋਂ ਪੁੱਛੇ ਗਏ ਸਵਾਲਾਂ ਦਾ ਉਨ੍ਹਾਂ ਨੂੰ ਜਵਾਬ ਦੇਣ
ਲਈ ਨਾ ਕਹਿਣਾ ਤੁਹਾਡੇ ਵਲੋਂ ਉਨ੍ਹਾਂ ਨੂੰ ਰਿਆਇਤ ਨਹੀਂ ਦਿੱਤੀ ਜਾ ਰਹੀ? ਸੋ ਬੇਨਤੀ ਹੈ ਕਿ ਮੈਨੂੰ
ਇਨਸਾਫ ਦੇਣ ਲਈ, ਮੇਰੇ `ਤੇ ਵਾਰ ਵਾਰ ਇਹ ਦੋਸ਼ ਲਾਉਣ ਵਾਲੇ ਜਾਂ ਤਾਂ ਆਪਣੇ ਦੋਸ਼ ਨੂੰ ਸਿੱਧ ਕਰਨ
ਨਹੀਂ ਤਾਂ ਇਹ ਦੋਸ਼ ਵਾਪਸ ਲੈਣ। ਅਤੇ ਮੇਰੇ ਵਲੋਂ ੨੭ ਅਤੇ ੩੦ ਜੁਲਾਈ ਦੇ ਪੱਤਰਾਂ ਵਿੱਚ ਪੁੱਛੇ ਗਏ
ਸਵਾਲਾਂ ਦਾ ਜਵਾਬ ਦੇਣ।
ਸੰਪਾਦਕ ਸਾਹਿਬ ਜੀ ਆਪ ਜੀ ਨੇ ਡਾ: ਢਿੱਲੋਂ ਦੀ ਸਫਾਈ ਵਿੱਚ ਲਿਖਿਆ ਹੈ ਕਿ
ਉਹ ਦਸਮ ਗ੍ਰੰਥ ਦੀ ਵਿਰੋਧਤਾ ਕਰਦਾ ਹੈ। ਮੇਰੀ ਬੇਨਤੀ ਹੈ ਕਿ ਦਸਮ ਗ੍ਰੰਥ ਦਾ ਵਿਰੋਧ ਕਰਨਾ
ਜਾਗਰੂਕਤਾ ਦੀ ਇੱਕ ਨਿਸ਼ਾਨੀ ਹੈ ਪਰ ਜਾਗਰੂਕਤਾ ਦਾ ਸਰਟੀਫੀਕੇਟ ਦੇਣ ਲਈ ਇੱਕੋ ਇੱਕ ਸ਼ਰਤ ਦਸਮ ਗ੍ਰੰਥ
ਦਾ ਵਿਰੋਧ ਹੀ ਕਾਫੀ ਨਹੀਂ। ਸਭ ਤੋਂ ਵੱਡੀ ਲੋੜ ਹੈ ਕਿ ਕੀ ਉਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੂਰਨ
ਗੁਰੂ ਮੰਨਦਾ ਹੈ ਜਾਂ ਨਹੀਂ। ਜੇ ਮੰਨਦਾ ਹੈ ਤਾਂ ਕਿਸ ਸ਼ੁਗਲ ਵਿੱਚ ਉਹ ਇਸ ਦੀ ਪ੍ਰਮਾਣਿਕਤਾ ਨੂੰ
ਸ਼ੱਕੀ ਬਨਾਉਣ ਦਾ ਸ਼ੌਕ ਪੂਰਾ ਕਰ ਰਿਹਾ ਹੈ। ਜੇ ੮ ਦਹਾਕੇ ਪਹਿਲਾਂ ਸਤਿਕਾਰਤ ਵਿਦਵਾਨਾਂ ਵਲੋਂ ਲਿਆ
ਗਿਆ ਫੈਸਲਾ ਅੱਜ ਡਾ: ਢਿੱਲੋਂ ਨਹੀਂ ਮੰਨਦੇ ਤਾਂ ਕੀ ਗਰੰਟੀ ਹੈ ਕਿ ਢਿੱਲੋਂ ਵਰਗੇ ਅੱਜ ਦੇ
ਵਿਦਵਾਨਾਂ ਵਲੋਂ ਲਿਆ ਗਿਆ ਫੈਸਲਾ ਸਦੀਵੀ ਤੌਰ `ਤੇ ਨਿਰਵਿਵਾਦਤ ਰਹੇਗਾ? ਪਹਿਲਾਂ ਤਾਂ ਅੱਜ ਹੀ ਕੋਈ
ਫੈਸਲਾ ਹੋਣਾ ਸੰਭਵ ਨਹੀਂ ਪਰ ਮੰਨ ਲਓ ਜੇ ਹੋ ਵੀ ਜਾਵੇ ਤਾਂ ਕੀ ਅਸੀਂ ਹਰ ੨੫-੩੦ ਸਾਲਾਂ ਪਿਛੋਂ
ਗੁਰੂ ਗ੍ਰੰਥ ਸਾਹਿਬ ਜੀ ਨੂੰ ਸੋਧਣ ਦੀ ਕਾਰ (ਬੇਕਾਰ) ਵਿੱਚ ਲੱਗੇ ਰਿਹਾ ਕਰਾਂਗੇ? ਕੌਮੀ ਏਕਤਾ,
ਭਾਰਤ ਸਰਕਾਰ ਵਲੋਂ ਸਿਖਾਂ ਨਾਲ ਕੀਤਾ ਜਾ ਰਿਹਾ ਵਿਤਕਰਾ, ਸੰਵਿਧਾਨ ਦੀ ਧਾਰਾ ੨੫ ਬੀ, ਅਨੰਦ ਮੈਰਿਜ
ਐਕਟ ਆਦਿ ਕਿਤਨੇ ਹੀ ਹੋਰ ਅਹਿਮ ਮੁੱਦੇ ਹਨ ਜਿਨ੍ਹਾਂ ਬਾਰੇ ਜਾਗਰੂਕਤਾਂ ਪੈਦਾ ਕਰਨ ਦੀ ਫੌਰੀ ਲੋੜ
ਹੈ ਪਰ ਅਸੀਂ ਤਾਂ ਸਭ ਨੂੰ ਤੁਛ ਜਾਣ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਸੋਧਣ ਤੁਰ ਪਏ ਹਾਂ!
ਆਪ ਜੀ ਨੇ ਲਿਖਿਆ ਹੈ ‘
ਸਾਡਾ
ਮਨੋਰਥ ਸਪੋਕਸਮੈਂਨ ਦਾ ਵਿਰੋਧ ਕਰਨਾ ਨਹੀਂ ਸਿਰਫ ਗਲਤ ਗੱਲਾਂ ਦਾ ਵਿਰੋਧ ਕਰਨਾ ਹੈ। ਜੋ ਕੁੱਝ ਉਸ
ਨੇ ਗਲਤ ਕੀਤਾ ਹੈ ਉਸ ਨੂੰ ਛਾਪਣ ਵਿੱਚ ਸਾਨੂੰ ਕੋਈ ਇਤਰਾਜ਼ ਨਹੀਂ ਹੈ ਪਰ ਜੋ ਅਜੇ ਕੀਤਾ ਹੀ ਨਹੀਂ
ਉਸ ਬਾਰੇ ਅੰਦਾਜ਼ੇ ਲਾ ਕੇ ਕਹਿਣਾ ਕਿ ਉਹ ਆਹ ਕਰੇਗਾ ਜਾਂ ਔਹ ਕਰੇਗਾ ਇਸ ਨਾਲ ਅਸੀਂ ਸਹਿਮਤ ਨਹੀਂ
ਹਾਂ, ਹੋ ਸਕਦਾ ਹੈ ਕਿ ਉਸ ਤਰ੍ਹਾਂ ਕਰੇ ਅਤੇ ਹੋ ਸਕਦਾ ਹੈ ਕਿ ਨਾ ਹੀ ਕਰੇ, ਇਹ ਇੱਕ ਹੱਦ ਤੋਂ
ਅਗਾਂਹ ਜਾ ਕੇ ਲਿਖਣ ਵਾਲੀ ਕਾਰਵਾਈ ਹੈ। `
ਸੰਪਾਦਕ ਸਾਹਿਬ ਜੀ ਮੇਰਾ ਨਹੀਂ ਖ਼ਿਆਲ ਕਿ ਸਪੋਕਸਮੈਨ ਬਾਰੇ ਕਿਸੇ ਨੇ ਕੋਈ
ਭਵਿਖਬਾਣੀ ਕੀਤੀ ਹੋਵੇ। ਘੱਟ ਤੋਂ ਘੱਟ ਮੇਰੇ ਤਾ ਉਸ ਸਬੰਧੀ ਸਾਰੇ ਲੇਖ ਤੁਸੀਂ ਦੁਬਾਰਾ ਪੜ੍ਹ ਸਕਦੇ
ਹੋ ਮੈਂ ਹਮੇਸ਼ਾਂ ਹੀ ਉਸ ਬਾਰੇ ਲਿਖਿਆ ਹੈ ਜੋ ਉਹ ਪਹਿਲਾਂ ਹੀ ਲਿਖ ਚੁੱਕਾ ਹੈ ਤੇ ਹਰ ਲਿਖਤ ਨਾਲ
ਮਿਤੀ ਸਹਿਤ ਉਸ ਦੀ ਆਪਣੀ ਲਿਖਤ ਦੀ ਸ਼ਬਦਾਵਲੀ ਹੁਬਹੂ ਲਿਖੀ ਹੈ। ਇਸ ਲਈ ਕਿਸੇ `ਤੇ ਇਹ ਦੋਸ਼ ਲਾਉਣਾ
ਜਾਇਜ਼ ਨਹੀਂ ਹੈ ਕਿ ਉਸ ਦੇ ਵਿਰੋਧੀ,
ਜੋ ਅਜੇ ਉਸ ਨੇ ਕੀਤਾ ਹੀ ਨਹੀਂ ਉਸ
ਬਾਰੇ ਅੰਦਾਜ਼ੇ ਲਾ ਕੇ ਕਿਹਾ ਜਾ ਰਿਹਾ ਹੈ ਕਿ ਉਹ ਆਹ ਕਰੇਗਾ ਜਾਂ ਔਹ ਕਰੇਗਾ,
ਆਦਿ ਦੇ ਦੋਸ਼ ਲਾ ਰਹੇ ਹਨ।
ਆਪਣਿਆਂ ਵੱਲੋਂ ਜਵਾਬ ਦੀ ਉਡੀਕ ਵਿੱਚ, ਆਪ ਜੀ ਦਾ ਵੀਰ
ਕਿਰਪਾਲ ਸਿੰਘ ਬਠਿੰਡਾ, (ਮੋਬ: ) ੯੮੫੫੪੮੦੭੯੭
ਸੰਪਾਦਕ ਵਲੋਂ ਜਵਾਬ:-
1- ਗੁਰਬਖ਼ਸ਼ ਸਿੰਘ ਕਾਲਾ
ਅਫਗਾਨਾ ਨੇ ਅੱਜ ਤੱਕ ਕਦੀ ਵੀ ਰਾਗ ਮਾਲਾ ਤੋਂ ਬਿਨਾ ਹੋਰ ਕਿਸੇ ਬਾਣੀ ਨੂੰ ਨਾ ਤਾਂ ਰੱਦ ਕੀਤਾ ਹੈ
ਅਤੇ ਨਾ ਹੀ ਕਦੀ ਕਰ ਸਕਦਾ ਹੈ। ਜਦੋਂ ਸਪੋਕਸਮੈਨ ਵਿੱਚ ਭੱਟਾਂ ਦੇ ਸਵੱਈਆਂ ਬਾਰੇ ਕਿਸੇ ਨੇ ਸ਼ੰਕਾ
ਜ਼ਾਹਰ ਕੀਤਾ ਸੀ ਤਾਂ ਇਸ ਨੇ ਉਸ ਦਾ ਉਤਰ ਦਿੱਤਾ ਸੀ। ਜਿਹੜਾ ਕਿ ਤੁਸੀਂ ਹੁਣ ਵੀ ਸਿੱਖ ਮਾਰਗ ਤੇ
ਪੜ੍ਹ ਸਕਦੇ ਹੋ। ਇਸ ਲਈ ਤੁਹਾਡੀ ਜਾਣਕਾਰੀ 99% ਗਲਤ ਲਗਦੀ ਹੈ।
2- ਜੇ ਕਰ ਡਾ: ਢਿੱਲੋਂ ਨੇ ਕਰਤਾਰ ਪੁਰੀ ਬੀੜ ਨੂੰ ਨਕਲੀ ਕਿਹਾ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ
ਉਸ ਵਿੱਚ ਸਾਰੀ ਬਾਣੀ ਗਲਤ ਹੈ। ਗੱਲ ਸਿਰਫ ਇਤਨੀ ਹੈ ਕਿ ਇਸ ਨੂੰ ਅਸਲੀ ਕਹਿਣ ਵਾਲੇ ਇਸ ਵਿਚਲੀਆਂ
ਗਲਤੀਆਂ ਨੂੰ ਅਭੁੱਲ ਗੁਰੂ ਨਾਲ ਜੋੜਨਾ ਚਾਹੁੰਦੇ ਹਨ ਅਤੇ ਨਕਲੀ ਕਹਿਣ ਵਾਲੇ ਇਹ ਗਲਤੀਆਂ ਇਸ ਨੂੰ
ਉਤਾਰੇ ਕਰਨ ਵਾਲਿਆਂ ਨਾਲ ਜੋੜਦੇ ਹਨ। ਇਹ ਗੱਲ ਤੁਸੀਂ ਖੁਦ ਹੀ ਆਪਣੀ 25 ਜੁਲਾਈ ਦੀ ਛਪੀ ਚਿੱਠੀ
ਵਿੱਚ ਮੰਨ ਰਹੇ ਹੋ ਕਿ ਦੋ ਸ਼ਬਦਾ ਬਾਰੇ ਅਤੇ ਸ਼ਬਦਾ ਦੇ ਜੋੜ ਅੰਕ ਬਾਰੇ ਖੋਜ ਕੀਤੀ ਜਾਵੇ ਕਿ ਇਹ ਫਰਕ
ਕਿਉਂ ਹੈ। ਕੀ ਗੁਰੂ ਅਰਜਨ ਪਾਤਸ਼ਾਹ ਨੇ ਆਪਣਾ ਹੀ ਸ਼ਬਦ ਅਧੂਰਾ ਲਿਖ ਕੇ ਇਸ ਨੂੰ ਗਿਣਤੀ ਤੋਂ ਵੀ
ਬਾਹਰ ਰੱਖਣਾ ਸੀ? ਜਦੋਂ ਕਿ ਇਹ ਸ਼ਬਦ ਹੋਰ ਕਈ ਹੱਥ ਲਿਖਤ ਬੀੜਾਂ ਵਿੱਚ ਪੂਰਾ ਵੀ ਮਿਲਦਾ ਹੈ, ਜਿਸਦਾ
ਜ਼ਿਕਰ ਸਰਬਜੀਤ ਸਿੰਘ ਕਈ ਵਾਰੀ ਕਰ ਚੁੱਕਾ ਹੈ। ਕੀ ਅਭੁੱਲ ਗੁਰੂ ਅਜਿਹਾ ਕਰ ਸਕਦੇ ਸਨ? ਹੁਣ ਤਾਂ
ਤੁਸੀਂ ਘਟੀਆ ਤੋਂ ਘਟੀਆ ਸ਼ਬਦਾਵਲੀ ਵਰਤ ਕੇ ਆਪਣੇ ਵਿਰੋਧੀਆਂ ਨੂੰ ਚੁੱਪ ਕਰਵਾਉਣ ਅਤੇ ਆਮ ਲੋਕਾਈ
ਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਹੇ ਹੋ ਕੀ ਕੱਲ ਨੂੰ ਜੇ ਕਰ ਕੋਈ ਕਿਸੇ ਦੁਨੀਆਂ ਦੇ ਲੈਵਲ ਤੇ ਕੋਈ
ਗੈਰ ਸਿੱਖ ਇਹ ਸਵਾਲ ਕਰ ਦੇਵੇ ਕਿ ਤੁਸੀਂ ਇਹ ਕਹਿੰਦੇ ਨਹੀਂ ਥੱਕਦੇ ਕਿ ਸਾਡੇ ਗੁਰੂ ਨੇ ਆਪਣੀ ਬਾਣੀ
ਆਪ ਲਿਖ ਕੇ ਬੀੜ ਵਿੱਚ ਐਸੀ ਤਰਤੀਬ ਦਿੱਤੀ ਹੈ ਕਿ ਕੋਈ ਵੀ ਰਲਾ ਨਹੀਂ ਪਾ ਸਕਦਾ ਤਾਂ ਫਿਰ ਉਹ ਆਪਣੇ
ਹੀ ਲਿਖੇ ਇੱਕ ਸ਼ਬਦ ਨੂੰ ਅਧੂਰਾ ਲਿਖ ਕੇ ਤਰਤੀਬ ਦੇਣੀ ਕਿਉਂ ਭੁੱਲ ਗਏ? ਤਾਂ ਫਿਰ ਕੀ ਜਵਾਬ
ਹੋਵੇਗਾ? ਕੀ ਉਹਨਾ ਨੂੰ ਵੀ ਮਾੜਾ ਚੰਗਾ ਬੋਲ ਕੇ ਮਾਰਨ ਪਵੋਂਗੇ? ਜੇ ਕਰ ਕਿਸੇ ਦੀ
ਛਾਪਕ/ਲੇਖਕ/ਕਾਤਬ/ਉਤਾਰਾ ਕਰਨ ਵਾਲੇ ਦੀ ਗਲਤੀ ਨੂੰ ਦੱਸਣਾ ਗੁਰੂ ਤੇ ਸ਼ੰਕਾ ਕਰਨਾ ਹੈ ਤਾਂ ਫਿਰ
ਹੁਣੇ ਹੀ ਸੁਨਹਿਰੀ ਅੱਖਰਾਂ ਵਾਲੀਆਂ ਬੀੜਾਂ ਵਿਰੱਧ ਰੌਲੀ ਦਾ ਕੀ ਅਰਥ? ਹੁਣ ਅੱਗੇ ਮੈਂ ਡਾ: ਢਿਲੋਂ
ਦੇ ਇਸ ਹਫਤੇ ਦੇ ਲੇਖ ਵਿਚੋਂ ਇੱਕ ਪਹਿਰਾ ਕਾਪੀ ਪੇਸਟ ਕਰ ਰਿਹਾ ਹਾਂ ਜਿਸ ਵਿੱਚ ਕਿ ਉਹ ਗੁਰੂ ਨਾਨਕ
ਦੀ ਬਾਣੀ ਨੂੰ ਮੌਜੂਦਾ ਸਰੂਪ ਵਿੱਚ ਸੁਰੱਖਿਤ ਮੰਨਦਾ ਹੈ ਫਿਰ ਤੁਹਾਨੂੰ ਹੋਰ ਕਿਸ ਤਰ੍ਹਾਂ ਦੇ ਸਬੂਤ
ਚਾਹੀਦੇ ਹਨ?
‘ਉੱਚਾ ਦਰ’ ਡੇਰੇ ਦੇ ਮੁਖੀ ਦਾ ਇਹ ਦਾਵਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਾਲੀ ਪੋਥੀ
ਕਿਸੇ ਵੱਲੋਂ ( ‘ਉੱਚਾ ਦਰ’ ਡੇਰੇ ਦੇ ਮੁਖੀ ਮੁਤਾਬਿਕ ਸ੍ਰੀ ਚੰਦੀਆਂ ਵੱਲੋਂ) ਸਾੜ ਦਿੱਤੀ ਗਈ ਸੀ,
ਕੋਰਾ ਝੂਠ ਹੈ। ਹਰੇਕ ਗੁਰੂ ਸਾਹਿਬ ਨੇ ਆਪਣੇ ਜੀਂਦੇ ਜੀ ਹੀ ਗੁਰਗੱਦੀ ਆਪਣੇ ਤੋਂ ਅਗਲੇ ਗੁਰੂ
ਸਾਹਿਬ ਨੂੰ ਸੌਂਪ ਦਿੱਤੀ ਸੀ। ਜ਼ਾਹਰ ਹੈ ਕਿ ਹਰੇਕ ਗੁਰੂ ਸਾਹਿਬ ਨੇ ਆਪਣੀ ਬਾਣੀ ਅਤੇ ਪਹਿਲੇ ਗੁਰੂ
ਸਾਹਿਬ ਕੋਲੋਂ ਪਰਾਪਤ ਹੋਈ ਬਾਕੀ ਬਾਣੀ ਦੇ ਖਰੜੇ ਵੀ ਆਪਣੇ ਤੋਂ ਅਗਲੇ ਗੁਰੂ ਸਾਹਿਬ ਨੂੰ ਆਪਣੇ
ਹੱਥੀਂ ਸੌਂਪ ਦਿੱਤੇ ਸਨ। ਇਸੇ ਪਰੰਪਰਾ ਅਧੀਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਅਗਲੇ ਗੁਰੂ
ਸਾਹਿਬਾਨ ਤੋਂ ਹੁੰਦੀ ਹੋਈ ਸ੍ਰੀ ਗੁਰੂ ਅਰਜਨ ਦੇਵ ਜੀ ਕੋਲ ਪਹੁੰਚੀ ਸੀ ਜੋ ਉਹਨਾਂ ਨੇਂ ਹੂਬਹੂ
ਸ੍ਰੀ ਆਦਿ ਗ੍ਰੰਥ ਵਿੱਚ ਸ਼ਾਮਲ ਕਰ ਲਈ ਸੀ ਅਤੇ ਇਹ ਬਾਣੀ ਦਮਦਮੀ ਬੀੜ ਵਿੱਚ ਵੀ ਹੂਬਹੂ ਰੂਪ ਵਿੱਚ
ਸ਼ਾਮਲ ਸੀ। ਇਹ ਵੀ ਸੋਚਿਆ ਜਾ ਸਕਦਾ ਹੈ ਕਿ ਜੇਕਰ ਧਰਿਮੱਲੀਆ ਪਰਿਵਾਰ ਮੂਲ ਗ੍ਰੰਥ (ਸ੍ਰੀ ਆਦਿ
ਗ੍ਰੰਥ) ਨੂੰ ਖੁਰਦ-ਬੁਰਦ ਕਰ ਸਕਦਾ ਸੀ ਤਾਂ ਸ੍ਰੀ ਆਦਿ ਗ੍ਰੰਥ ਦੇ ਰੂਪ ਵਿੱਚ ਗੁਰਬਾਣੀ ਦਾ ਸੰਕਲਨ
ਤਿਆਰ ਹੋ ਜਾਣ ਤੋਂ ਬਾਦ ਪਹਿਲਾਂ ਇਕੱਤਰ ਕੀਤੀ ਗਈ ਬਾਣੀ ਦੇ ਖਰੜੇ ਵੀ ਉਹਨਾਂ ਦੇ ਹੱਥੋਂ ਕਿਵੇਂ ਬਚ
ਸਕੇ ਹੋਣਗੇ। ਸ੍ਰੀ ਆਦਿ ਗ੍ਰੰਥ ਅਤੇ ਦਮਦਮੀ ਬੀੜ ਦੀ ਗੈਰ-ਮੌਜੂਦਗੀ ਵਿੱਚ ਜੋ ਬੀੜਾਂ (ਹੱਥ-ਲਿਖਤ
ਜਾਂ ਛਾਪੇਖਾਨੇ ਦੀਆਂ) ਸਤਾਰ੍ਹਵੀਂ ਤੋਂ ਲੈਕੇ ਵੀਹਵੀਂ ਸਦੀ ਈਸਵੀ ਦੇ ਅਰਸੇ ਵਿੱਚ ਤਿਆਰ ਹੋਈਆਂ
ਉਹਨਾਂ ਵਿੱਚ ਸ਼ਾਮਲ ਗੁਰੂ ਨਾਨਕ ਜੀ ਦੀ ਬਾਣੀ ਬਾਰੇ ਕਦੀ ਵੀ ਕਿਸੇ ਵੱਲੋਂ ਕੋਈ ਕਿੰਤ-ਪ੍ਰੰਤੂ ਨਹੀਂ
ਕੀਤਾ ਗਿਆ। ਭਾਵ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਸਦਾ ਹੀ ਹੂਬਹੂ ਰੂਪ ਵਿੱਚ ਮੌਜੂਦ ਰਹੀ ਹੈ।
ਫਿਰ ‘ਉਚਾ ਦਰ’ ਦੇ ਡੇਰੇਦਾਰ ਵੱਲੋਂ ਇਹ ਕਿਵੇਂ ਪਰਚਾਰਿਆ ਜਾ ਰਿਹਾ ਹੈ ਕਿ ਗੁਰੂ ਜੀ ਦੀ ਬਾਣੀ ਦੀ
‘ਅਸਲ਼ੀ ਪੋਥੀ’ ਲਭਣ ਦੀ ਲੋੜ ਪੈ ਗਈ ਹੈ ਜਦੋਂ ਕਿ ਸ੍ਰੀ ਆਦਿ ਗ੍ਰੰਥ ਦੇ ਤਿਆਰ ਹੋ ਜਾਣ ਪਿੱਛੋਂ ਉਸ
‘ਅਸਲੀ ਪੋਥੀ’ ਦੇ ਖਰੜੇ ਦੀ ਕੋਈ ਮਹੱਤਤਾ ਅਤੇ ਪ੍ਰਸੰਗਤਾ ਹੀ ਨਹੀਂ ਰਹਿ ਜਾਂਦੀ। ਖੁਸ਼ਕਿਸਮਤੀ
ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਮੁੱਚੀ ਬਾਣੀ ਪਵਿੱਤਰ ਗ੍ਰੰਥ ਜੀ ਦੀ ਅਜੋਕੀ ਬੀੜ ਰਾਹੀਂ
ਭਲੀ-ਭਾਂਤ ਉਪਲਭਦ ਹੈ ਅਤੇ ਅਜ ਉਹਨਾਂ ਵਾਲੀ ਆਪਣੀ ਪੋਥੀ ਦੇ ਖਰੜੇ ਦੀ ਕੋਈ ਜ਼ਰੂਰਤ ਹੀ ਨਹੀਂ
ਰਹਿ ਜਾਂਦੀ। ‘ਅਸਲੀ’ ਪੋਥੀ ਦੇ ਖਰੜੇ ਦੀ ਗੱਲ ਤਾਂ ਬਾਕੀ ਪੰਜ ਗੁਰੂਆਂ ਅਤੇ ਬਾਕੀ ਸਾਰੇ ਸੰਤਾਂ
ਭਗਤਾਂ ਦੀ ਬਾਣੀ ਬਾਰੇ ਵੀ ਕੀਤੀ ਜਾ ਸਕਦੀ ਹੈ ਜੋ ਅਜੋਕੀ ਪਰਚਲਤ ਬੀੜ ਵਿੱਚ ਸ਼ਾਮਲ ਕੀਤੀ ਗਈ ਹੋਈ
ਹੈ (ਸ਼ਾਇਦ ਇਸੇ ਕਰਕੇ ‘ਉੱਚਾ ਦਰ’ ਡੇਰੇ ਦੇ ਮੁਖੀ ਵੱਲੋਂ ਬਾਕੀ ਦੀ ਸਾਰੀ ਬਾਣੀ ਨੂੰ ਮਾਨਤਾ ਹੀ
ਨਹੀਂ ਦਿੱਤੀ ਜਾ ਰਹੀ।)
3- ਡਾ ਢਿੱਲੋਂ ਦਾ ਜੂਨ 2010 ਵਿੱਚ ਲਿਖਿਆ ਲੇਖ ਪੜ੍ਹੋ ਕਿ ਉਹ ਗੁਰੂ ਗ੍ਰੰਥ ਨੂੰ ਗੁਰੂ ਮੰਨਦਾ ਹੈ
ਜਾਂ ਨਹੀਂ ‘ਸਿੱਖਾਂ ਦੇ ਗਿਆਵੇਂ ਗੁਰੂ ਸਾਹਿਬ’ ਇਸ ਵਿੱਚ ਉਸ ਨੇ ਸਮਝਾਉਣ ਦਾ ਯਤਨ ਕੀਤਾ ਹੈ।
4- ਅਕਾਲ ਤਖ਼ਤ ਤੇ ਅਜੇ ਤੱਕ ਸ਼ਾਇਦ ਹੀ ਕੋਈ ਅਜਿਹਾ ਫੈਸਲਾ ਲਿਆ ਗਿਆ ਹੋਵੇ ਜਿਹੜਾ ਕਿ ਗੁਰਮਤਿ ਨੂੰ
ਸਾਹਮਣੇ ਰੱਖ ਕੇ ਕੀਤਾ ਹੋਵੇ। ਹੁਣ ਤੱਕ ਬਹੁਤੇ ਤਾਂ ਗੁਰਦੁਰਿਆਂ ਵਿੱਚ ਲੜਾਈ ਫਸਾਦ ਕਰਵਾਉਣ ਵਾਲੇ
(ਜਿਵੇਂ ਕਿ ਲੰਗਰਵਾਲਾ), ਆਪਣੇ ਵਿਰੋਧੀਆਂ ਨੂੰ ਆਪਣੇ ਟੋਲੇ (ਪੰਥ) ਵਿਚੋਂ ਬਾਹਰ ਕੱਢਣ ਵਾਲੇ ਜਾਂ
ਰਾਜਨੀਤਕ ਲੋਕਾਂ ਨੂੰ ਰਾਜਸੀ ਲਾਭ ਪਹੁੰਚਾਣ ਵਾਲੇ ਹੀ ਹੋਏ ਹਨ।
5- ਤੁਹਾਡੀ ਜਨਵਰੀ ਵਿਚਲੀ ਹੋਈ ਵਿਚਾਰ ਬਾਰੇ ਸਖਤ ਸਟੈਂਡ ਇਸ ਕਰਕੇ ਲਿਆ ਸੀ ਕਿ ਉਸ ਵੇਲੇ ਉਹ
ਵਿਆਕਤੀ ਸਪੋਕਸਮੈਨ ਦੇ ਸੰਪਾਦਕ ਨੂੰ ਸਿਆਣਾ ਕਹਿ ਕੇ, ਉਸ ਦਾ ਪੱਖ ਲੈ ਕੇ, ਤੁਹਾਡੇ ਨਾਲ ਸਵਾਲ
ਜਵਾਬ ਕਰ ਰਹੇ ਸਨ। ਹੁਣ ਉਹ ਗੱਲ ਨਹੀਂ ਹੈ ਇਹਨਾ ਨੇ ਨਾ ਤਾਂ ਸਪੋਕਸਮੈਨ ਦੇ ਸੰਪਾਦਕ ਨੂੰ ਸਿਆਣਾ
ਕਿਹਾ ਹੈ ਅਤੇ ਨਾ ਹੀ ਉਸ ਦਾ ਪੱਖ ਪੂਰਿਆ ਹੈ।
6- ਮੇਰਾ ਇਸ ਹਫਤੇ ਦਾ ਲੇਖ, ‘ਸਚੁ ਸਭਨਾ ਹੋਇ ਦਾਰੂ’ ਸਾਰਿਆਂ ਲਈ ਸਾਂਝਾ ਸੀ ਨਾ ਕਿ ਇਕੱਲੇ
ਤੁਹਾਡੇ ਵਾਸਤੇ।
ਕਿਰਪਾਲ ਸਿੰਘ ਜੀ ਮੈਂ ਤਕਰੀਬਨ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦੇ ਦਿੱਤੇ ਹਨ ਪਰ ਜੇ ਕਰ ਕੋਈ
ਰਹਿ ਗਿਆ ਹੋਵੇ ਤਾਂ ਸੰਖੇਪ ਵਿੱਚ ਪੁੱਛ ਲੈਣਾ ਕਿਉਂਕਿ ਮੇਰੇ ਵਾਸਤੇ ਸਵਾਲੇ ਦੇ ਜਵਾਬ ਲਈ ਬਹੁਤਾ
ਸਮਾ ਕੱਢਣਾ ਮੁਸ਼ਕਲ ਕੰਮ ਹੈ ਪਰ ਜਵਾਬ ਜਰੂਰ ਦੇਣ ਦੀ ਕੋਸ਼ਿਸ਼ ਕਰਾਂਗਾ ਭਾਵੇਂ ਕੁੱਝ ਦਿਨ ਲੇਟ ਹੀ
ਸਹੀ।
(02/08/11)
ਸੰਦੀਪ ਸਿੰਘ ਖਾਲੜਾ
ਲੁਧਿਆਣਾ 2 ਅਗਸਤ (ਸੰਦੀਪ ਸਿੰਘ)
ਗੁਰਬਾਣੀ ਮਨੁੱਖ ਨੂੰ ਚੰਗੇ ਇਨਸਾਨ ਬਣਨ ਦੀ ਜਾਚ ਸਿਖਾਉਦੀ ਹੈ, ਕਿ ਕਿਸ ਤਰ੍ਹਾਂ ਉਸ ਨੇ ਆਪਣੇ
ਅੰਦਰੋਂ ਅਉਗੁਣਾਂ ਦਾ ਤਿਆਗ ਕਰਕੇ ਗੁਣਾਂ ਦੇ ਨਾਲ ਸਾਂਝ ਪਾਉਣੀ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ
ਪ੍ਰਿੰ: ਗੁਰਬਚਨ ਸਿੰਘ ਜੀ ਪਨਵਾਂ ਨੇ ਪਿੰਡ ਰਾਈਵਾਲ ਦੌਨਾਂ ਨਜਦੀਕ ਮਲਸੀਹਾਂ ਦੇ ਗੁਰਦੁਆਰਾ ਸਾਹਿਬ
ਵਿਖੇ ਸ਼ਾਮਾਂ ਦੇ ਦੀਵਾਨ ਦੌਰਾਨ ਸੰਗਤਾਂ ਨੂੰ ਸੰਬੋਧਨ ਹੁੰਦਿਆਂ ਕੀਤਾ ਇਸ ਸਮੇਂ ਰਹਿਰਾਸ ਸਾਹਿਬ ਦੇ
ਪਾਠ ਤੋਂ ਉਪਰੰਤ ਗੁਰਬਾਣੀ ਦਾ ਕੀਰਤਨ ਹੋਇਆ ਜਿਸ ਤੋਂ ਬਾਅਦ ਪ੍ਰਿੰਸੀਪਲ ਜੀ ਨੇ ਬੜੇ ਸਰਲ ਤਰੀਕੇ
ਨਾਲ “ਸਾਹਿਬ ਮੇਰਾ ਨੀਤ ਨਵਾ …।।” ਗੁਰਬਾਣੀ ਪੰਗਤੀਆਂ ਦੀ ਵੀਚਾਰ ਕਰਦਿਆਂ ਕਿਹਾ ਕਿ ਮਨੁੱਖ ਨੂੰ
ਆਪਣੀ ਜਿੰਦਗੀ ਅੰਦਰ ਗੁਰਬਾਣੀ ਪੜਦਿਆਂ ਸਤ, ਸੰਤੋਖ, ਸਹਿਜ, ਦਯਾ, ਧਰਮ ਆਦਿ ਨਿਯਮ ਇਕੱਤਰ ਕਰਨੇ
ਚਾਹੀਦੇ ਹਨ ਤੇ ਜੋ ਪ੍ਰਾਣੀ ਇਹਨਾਂ ਗੁਣਾਂ ਨੂੰ ਇਕੱਤਰ ਕਰਕੇ ਆਪਣਾ ਜੀਵਨ ਜੀਊਂਦਾ ਹੈ ਉਹ ਆਪਣੀ
ਜਿੰਦਗੀ ਸਫਲ ਕਰ ਲੈਂਦਾ ਹੈ ਇਸ ਸਮੇਂ ਗੁਰਬਾਣੀ ਵੀਚਾਰ ਤੋਂ ਬਾਅਦ ਪ੍ਰਿੰ: ਪਨਵਾਂ ਜੀ ਤੇ ਭਾਈ
ਗੁਰਜੰਟ ਸਿੰਘ ਰੂਪੋਵਾਲੀ, ਭਾਈ ਸੰਦੀਪ ਸਿੰਘ ਖਾਲੜਾ ਨੇ ਸੰਗਤਾਂ ਵੱਲੋਂ ਕੀਤੇ ਗਏ ਸਵਾਲਾਂ ਦੇ
ਜੁਆਬ ਗੁਰਬਾਣੀ ਦੀ ਰੋਸ਼ਨੀ ਚ ਦਿੱਤੇ ਇਸ ਮੌਕੇ ਇੰਚਾਰਜ ਨਰਿੰਦਰ ਸਿੰਘ, ਵੀਰ ਗੁਰਬਿੰਦਰ ਸਿੰਘ,
ਗ੍ਰੰਥੀ ਲਖਬੀਰ ਸਿੰਘ, ਭਾਈ ਮਨਦੀਪ ਸਿੰਘ ਆਦਿ ਪਤਵੰਤੇ ਹਾਜਿਰ ਸਨ।
ਰਿਪੋਰਟ:-ਸੰਦੀਪ ਸਿੰਘ ਖਾਲੜਾ
ਇੰਚਾਰਜ ਗੁਰਮਤਿ ਪ੍ਰਚਾਰ ਕੇਂਦਰ
ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ
9855341616
(02/08/11)
ਕਿਰਪਾਲ ਸਿੰਘ ਬਠਿੰਡਾ
ਅਸੀਂ ਅਰਦਾਸ ਵਿੱਚ ਯਾਦ ਤਾਂ ਕਰਦੇ ਹਾਂ ਉਨ੍ਹਾਂ ਸ਼ਹੀਦ ਸਿੰਘਾਂ ਸਿੰਘਣੀਆਂ ਨੂੰ ਜਿਨ੍ਹਾਂ ਨੇ ਧਰਮ
ਹੇਤ ਅਕਹਿ ਤੇ ਅਸਹਿ ਕਸ਼ਟ ਸਹਾਰੇ ਪਰ ਮੰਗਦੇ ਇਹ ਹਾਂ ਕਿ ਸਾਨੂੰ ਤੱਤੀ ਵਾ ਨਾ ਲੱਗੇ: ਪ੍ਰੋ. ਧੂੰਦਾ
ਗੁਰਬਾਣੀ ਸਾਨੂੰ ਸਿਖਾਉਂਦੀ ਹੈ ਕਿ ਮਾਲਕ ਦੇ ਨਿਯਮ ਤੋੜਨ ਦੀ ਕੋਸ਼ਿਸ਼ ਨਾ ਕਰੋ, ਬਲਕਿ ਇਸ ਦੇ
ਨਿਯਮਾਂ ਵਿੱਚ ਤੁਰਨਾ ਸਿੱਖੋ ਪਰ ਅਰਦਾਸ `ਚ ਮੰਗਿਆ ਇਹ ਜਾਂਦਾ ਹੈ ਕਿ ਹੇ ਮਾਲਕ ਤੈਨੂੰ ਬੇਸ਼ੱਕ
ਆਪਣੇ ਨਿਯਮ ਤੋੜਨੇ ਵੀ ਪੈਣ, ਤੇਰੇ ਭਾਣੇ ਅਨੁਸਾਰ ਬੇਸ਼ੱਕ ਸਾਡੇ ਘਰ ਲੜਕੀ ਨੇ ਹੀ ਜਨਮ ਲੈਣਾ ਹੋਵੇ
ਪਰ ਸਾਨੂੰ ਲੜਕੀ ਨਹੀਂ ਚਾਹੀਦੀ ਪੁੱਤਰ ਚਾਹੀਦਾ ਹੈ ਇਸ ਲਈ ਕ੍ਰਿਪਾ ਕਰਕੇ ਪੁੱਤਰ ਦੀ ਦਾਤ ਹੀ ਦੇਵੋ
ਬਠਿੰਡਾ, ੨ ਅਗਸਤ (ਕਿਰਪਾਲ ਸਿੰਘ): ਅਸੀਂ ਅਰਦਾਸ ਵਿੱਚ ਯਾਦ ਤਾਂ ਕਰਦੇ ਹਾਂ ਉਨ੍ਹਾਂ ਸ਼ਹੀਦ
ਸਿੰਘਾਂ ਸਿੰਘਣੀਆਂ ਨੂੰ ਜਿਨ੍ਹਾਂ ਨੇ ਧਰਮ ਹੇਤ ਅਕਹਿ ਤੇ ਅਸਹਿ ਕਸ਼ਟ ਸਹਾਰੇ ਪਰ ਮੰਗਦੇ ਇਹ ਹਾਂ ਕਿ
ਸਾਨੂੰ ਤੱਤੀ ਵਾ ਨਾ ਲੱਗੇ। ਇਹ ਸ਼ਬਦ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਪ੍ਰੋ. ਸਰਬਜੀਤ
ਸਿੰਘ ਧੂੰਦਾ ਨੇ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਵਿਖੇ ਚੱਲ ਰਹੀ ਲੜੀਵਾਰ ਕਥਾ ਦੌਰਾਨ ਅੱਜ
ਸਵੇਰੇ ਕਹੇ ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ। ਉਨ੍ਹਾਂ ਪੁਰਾਤਨ
ਸਿੰਘ ਦੀ, ਗੁਰੂ ਨਾਲ ਪਿਆਰ `ਤੇ ਦ੍ਰਿੜਤਾ ਦਾ ਹੋਰਨਾਂ ਧਰਮਾਂ ਦੇ ਅਨੁਯਾਈਆਂ ਨਾਲ ਟਾਕਰਾ ਕਰਦਿਆਂ
ਕਿਹਾ ਕਿ ਜਿਸ ਸਮੇ ਜੀਸਸ ਮਸੀਹ ਨੂੰ ਸੂਲੀ `ਤੇ ਟੰਗਿਆ ਜਾਣਾ ਸੀ ਤਾਂ ਉਸ ਸਮੇ ਉਨ੍ਹਾਂ ਨਾਲ
ਉਨ੍ਹਾਂ ਦੇ ੧੩ ਚੇਲੇ ਸਨ। ਜੀਸਸ ਨੂੰ ਪੁੱਛਿਆ ਗਿਆ ਕਿ ਇਹ ੧੩ ਵਿਅਕਤੀ ਕੌਣ ਹਨ? ਤਾਂ ਜੀਸਸ ਨੇ
ਕਿਹਾ ਇਹ ਮੇਰੇ ਚੇਲੇ ਹਨ। ਉਨ੍ਹਾਂ ੧੩ ਵਿਅਕਤੀਆਂ ਨੇ ਵੀ ਪੁੱਛਣ `ਤੇ ਦੱਸਿਆ ਕਿ ਹਾਂ ਇਹ ਸਾਡਾ
ਗੁਰੂ ਹੈ ਤੇ ਅਸੀਂ ਇਸ ਦੇ ਚੇਲੇ ਹਾਂ। ਜਦੋਂ ਕਿਹਾ ਕਿ ਅੱਛਾ ਪਹਿਲਾਂ ਇਨ੍ਹਾਂ ਦੇ ਚੇਲਿਆਂ ਨੂੰ
ਸੂਲੀ `ਤੇ ਟੰਗੋ, ਗੁਰੂ ਨੂੰ ਬਾਅਦ ਵਿੱਚ ਟੰਗਾਂਗੇ। ਇਤਨਾ ਕਹਿਣ ਦੀ ਦੇਰ ਸੀ ਤਾਂ ੧੩ ਦੇ ੧੩ ਹੀ
ਬੋਲ ਉਠੇ, ਨਾ ਇਹ ਸਾਡਾ ਗੁਰੂ ਹੈ ਤੇ ਨਾ ਹੀ ਅਸੀਂ ਇਸ ਦੇ ਚੇਲੇ ਹਾਂ। ਦੂਸਰੇ ਪਾਸੇ ਗੁਰੂ ਤੇਗ
ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕਰਨ ਵੇਲੇ ਉਨ੍ਹਾਂ ਨਾਲ ਤਿੰਨ ਸਿੱਖ ਸਨ। ਉਨ੍ਹਾਂ ਬਾਰੇ ਪੁੱਛਣ `ਤੇ
ਗੁਰੂ ਜੀ ਨੇ ਕਿਹਾ ਕਿ ਇਹ ਮੇਰੇ ਪਿਆਰੇ ਸਿੱਖ ਹਨ। ਤਿੰਨੇ ਸਿੱਖਾਂ ਨੇ ਕਿਹਾ ਅਸੀਂ ਨਿਮਾਣੇ ਸਿੱਖ
ਹਾਂ ਤੇ ਇਹ ਸਾਡੇ ਨਿਮਾਣਿਆਂ ਦੇ ਤਾਣ ਸਤਿਗੁਰੂ ਜੀ ਹਨ। ਜਦੋਂ ਕਿਹਾ ਕਿ ਚੰਗਾ ਫਿਰ ਪਹਿਲਾਂ ਸਿਖਾਂ
ਨੂੰ ਆਰੇ ਨਾਲ ਚੀਰ ਦੇਵੋ ਇਨਾਂ ਦੇ ਗੁਰੂ ਨੂੰ ਬਾਅਦ ਵਿੱਚ ਚੀਰਾਂਗੇ। ਤਾਂ ਉਨ੍ਹਾਂ ਬੜੀ ਦ੍ਰਿੜਤਾ
ਨਾਲ ਕਿਹਾ ਹਾਂ ਸਾਨੂੰ ਮਨਜੂਰ ਹੈ। ਭਾਈ ਮਤੀ ਦਾਸ ਜੀ ਦੇ ਸੀਸ `ਤੇ ਆਰਾ ਰੱਖਿਆ ਗਿਆ ਤਾਂ ਉਨ੍ਹਾਂ
ਕਿਹਾ ਕਿ ਮੇਰਾ ਮੂੰਹ ਮੇਰੇ ਗੁਰੂ ਵੱਲ ਕਰ ਦੇਵੋ ਤਾ ਕਿ ਮੈਂ ਅੰਤਿਮ ਸਮੇ ਤੱਕ ਆਪਣੇ ਗੁਰੂ ਦੇ
ਦਰਸ਼ਨ ਕਰਦਾ ਰਹਾਂ। ਜਦ ਸਿਰ `ਤੇ ਆਰਾ ਚੱਲਿਆ ਤਾਂ ਉਸ ਤੋਂ ਪੁੱਛਿਆ ਗਿਆ ਕਿ ਆਰੇ ਦਾ ਸੁਆਦ ਕਿਸ
ਤਰ੍ਹਾਂ ਦਾ ਹੈ। ਤਾਂ ਭਾਈ ਮਤੀ ਦਾਸ ਜੀ ਨੇ ਜਵਾਬ ਵਿੱਚ ਕਿਹਾ ‘ਆਰਾ, ਲਗਤ ਹੈ ਪਿਆਰਾ’। ਪ੍ਰੋ.
ਧੂੰਦਾ ਨੇ ਕਿਹਾ ਭਾਈ ਮਤੀ ਦਾਸ ਨੇ ਇਹ ਦ੍ਰਿੜਤਾ ਬਾਬਾ ਕਬੀਰ ਜੀ ਦੀ ਬਾਣੀ
‘ਕਰਵਤੁ ਭਲਾ ਨ ਕਰਵਟ ਤੇਰੀ॥’ (ਪੰਨਾ ੪੮੪) ਤੋਂ ਲਈ ਜਿਸ ਤੋਂ
ਇਹ ਸੇਧ ਮਿਲਦੀ ਹੈ ਕਿ ਹੇ ਅਕਾਲ ਪੁਰਖ਼ ਜੀ! ਹੇ ਗੁਰੂ ਜੀ! ਤੈਨੂੰ ਪਿੱਠ ਦੇਣ ਨਾਲੋਂ ਤਾਂ ਮੈਨੂੰ
ਆਰੇ ਨਾਲ ਚੀਰੇ ਜਾਣਾ ਚੰਗਾ ਲਗਦਾ ਹੈ।
ਉਨ੍ਹਾਂ ਤੋਂ ਬਾਅਦ ਵਾਰੀ ਆਈ ਭਾਈ ਦਿਆਲਾ ਜੀ ਦੀ। ਉਨ੍ਹਾਂ ਬਾਰੇ ਕਿਹਾ ਕਿ ਇਸ ਨੂੰ ਦੇਗ ਵਿੱਚ
ਬਿਠਾ ਕੇ ਉਬਾਲ ਦਿਓ। ਭਾਈ ਦਿਆਲਾ ਜੀ ਨੇ ਕਿਹਾ ਕਿ ਮੈਨੂੰ ਵੀ ਦੇਗ ਵਿੱਚ ਬਿਠਾ ਕੇ ਆਲੂ ਵਾਂਗ
ਉਬਾਲੇ ਜਾਣਾ ਮਨਜੂਰ ਹੈ, ਪਰ ਮੇਰਾ ਮੂੰਹ ਵੀ ਮੇਰੇ ਮੁਰਸ਼ਿਦ ਵੱਲ ਹੀ ਰੱਖਿਆ ਜਾਵੇ। ਇਸੇ ਤਰ੍ਹਾਂ
ਭਾਈ ਸਤੀ ਦਾਸ ਜੀ ਨੂੰ ਰੂੰ ਵਿੱਚ ਲਪੇਟ ਕੇ ਅੱਗ ਲਾ ਕੇ ਸਾੜਿਆ ਗਿਆ। ਇਹ ਕਮਾਲ ਦੀ ਗੱਲ ਹੈ ਕਿ
ਸਿੱਖਾਂ ਨੇ ਆਰੇ ਨਾਲ ਚੀਰੇ ਜਾਣਾ ਮਨਜੂਰ ਕਰ ਲਿਆ, ਆਲੂ ਵਾਂਗ ਉਬਾਲੇ ਜਾਣਾ ਮਨਜੂਰ ਕਰ ਲਿਆ ਅੱਗ
ਦੀਆਂ ਲਪਟਾਂ ਵਿੱਚ ਸੜ ਕੇ ਕੋਲਾ ਹੋਣਾ ਮਨਜੂਰ ਕਰ ਲਿਆ ਪਰ ਤਿੰਨਾਂ ਵਿੱਚੋਂ ਕਿਸੇ ਇੱਕ ਨੇ ਵੀ
ਮੂੰਹੋਂ ‘ਸੀ’ ਨਹੀਂ ਉਚਰੀ ਤੇ ਨਾ ਹੀ ਇਹ ਕਿਹਾ ਕਿ ਅਸੀਂ ਗੁਰੂ ਦੇ ਸਿੱਖ ਨਹੀਂ। ਪ੍ਰੋ. ਧੂੰਦਾ ਨੇ
ਕਿਹਾ ਕਿ ‘ਨਾ ਤਿੰਨਾਂ `ਚੋਂ ਨਾ ਤੇਰਾਂ `ਚੋਂ” ਦੀ ਕਹਾਵਤ ਇੱਥੋਂ ਹੀ ਬਣੀ ਹੈ, ਜਿਹੜੀ ਕਿ
ਡਗਮਗਾਉਂਦੇ ਉਸ ਵਿਅਕਤੀ ਲਈ ਵਰਤੀ ਜਾਂਦੀ ਹੈ ਜਿਹੜਾ ਨਾ ਇੱਧਰ ਦਾ ਹੋਵੇ, ਨਾ ਉੱਧਰ ਦਾ। ਭਾਵ ਨਾ
ਉਸ ਵਿੱਚ ਇਨ੍ਹਾਂ ਤਿੰਨਾਂ ਸਿੱਖਾਂ ਵਾਲੀ ਦ੍ਰਿੜਤਾ ਤੇ ਆਪਣੇ ਗੁਰੂ ਦੇ ਸਿਧਾਂਤ ਨਾਲ ਪਿਆਰ ਹੋਵੇ
ਜਿਨ੍ਹਾਂ ਨੂੰ ਆਪਣੀ ਜਾਨ ਨਾਲੋਂ ਗੁਰੂ ਪਿਆਰਾ ਹੋਵੇ। ਅਤੇ ਨਾ ਹੀ ਜੀਸਸ ਦੇ ਉਨ੍ਹਾਂ ੧੩ ਚੇਲਿਆਂ
ਵਰਗੇ ਹੋਣ ਜਿਹੜੇ ਗੁਰੂ ਦੇ ਸਾਹਮਣੇ ਹੀ ਉਸ ਨੂੰ ਛੱਡ ਕੇ ਭੱਜ ਜਾਣ। ਉਨ੍ਹਾਂ ਕਿਹਾ ਇਨ੍ਹਾਂ ੧੩
ਚੇਲਿਆਂ ਦੀ ਕਾਇਰਤਾ ਕਾਰਣ ੧੩ ਦੇ ਅੰਕ ਨੂੰ ਮਨਹੂਸ ਗਿਣਿਆ ਗਿਆ ਹੈ। ਇਸੇ ਸੋਚ ਅਧੀਨ ੧੩ ਨੂੰ
ਮਨਹੂਸ ਜਾਣ ਕੇ ਚੰਡੀਗੜ੍ਹ ਵਿੱਚ ੧੩ ਨੰਬਰ ਸੈਕਟਰ ਹੀ ਨਹੀਂ ਰੱਖਿਆ ਗਿਆ। ਪ੍ਰੋ. ਧੂੰਦਾ ਨੇ ਕਿਹਾ
ਗੁਰਮਤਿ ਵਿੱਚ ਕੋਈ ਅੰਕ ਵੀ ਮਨਹੂਸ ਨਹੀਂ ਮੰਨਿਆ ਗਿਆ ਪਰ ਸਿੱਖ ਨੇ ਬਾਬਾ ਕਬੀਰ ਜੀ ਦੀ ਬਾਣੀ:
‘ਡਗਮਗ ਛਾਡਿ ਰੇ ਮਨ ਬਉਰਾ॥ ਅਬ ਤਉ ਜਰੇ ਮਰੇ ਸਿਧਿ ਪਾਈਐ ਲੀਨੋ ਹਾਥਿ
ਸੰਧਉਰਾ॥ ੧॥ ਰਹਾਉ॥’ (ਪੰਨਾ ੩੩੮) ਤੋਂ ਸੇਧ ਲੈ ਕੇ ਡਿਕਾਡੋਲੇ ਖਾਂਦੇ ਮਨ ਨੂੰ ਅਡੋਲ ਹੋਣ
ਦੀ ਦ੍ਰਿੜਤਾ ਹਾਸਲ ਕੀਤੀ। ਪਰ ਅਫਸੋਸ ਅੱਜ ਸਿਖ ਵੀ ਨਾ ਤਿੰਨਾ ਵਿਚੋਂ ਹਨ ਭਾਵ ਉਨ੍ਹਾਂ ਵਿੱਚ ਭਾਈ
ਮਤੀ ਦਾਸ, ਭਾਈ ਦਿਆਲਾ ਜੀ ਅਤੇ ਭਾਈ ਸਤੀ ਦਾਸ ਜੀ ਜੈਸੀ ਦ੍ਰਿੜਤਾ ਹੈ ਤੇ ਨਾ ਹੀ ਜੀਸਸ ਦੇ ੧੩
ਚੇਲਿਆਂ ਵਰਗੇ ਹਨ ਜਿਹੜੇ ਗੁਰੂ ਨਾਲੋਂ ਆਪਣਾ ਨਾਤਾ ਹੀ ਤੋੜ ਦੇਣ। ਉਹ ਆਪਣੇ ਆਪ ਨੂੰ ਗੁਰੂ ਦੇ
ਸਿੱਖ ਵੀ ਅਖਵਾਉਂਦੇ ਹਨ ਪਰ ਨਾ ਉਨ੍ਹਾਂ ਵਿੱਚ ਸਿੱਖਾਂ ਵਾਲੀ ਦ੍ਰਿੜਤਾ ਤੇ ਗੁਰਮਤਿ ਸਿਧਾਂਤ ਦੀ
ਸੋਝੀ ਹੈ। ਅੱਜ ਸਿੱਖ, ਬਾਣੀ ਕੋਈ ਸਿਧਾਂਤ ਸਿੱਖਣ ਲਈ ਅਤੇ ਮਨ ਨੂੰ ਅਡੋਲ ਬਣਾਉਣ ਲਈ ਨਹੀਂ ਪੜ੍ਹਦੇ
ਬਲਕਿ ਇਸ ਡੋਲਦੇ ਮਨ ਦੀਆਂ ਤ੍ਰਿਸ਼ਾਨਾਲੂ ਖਾਹਸ਼ਾਂ ਪੂਰੀਆਂ ਕਰਨ ਲਈ ਪੜ੍ਹਦੇ ਹਨ। ਤ੍ਰਿਸ਼ਨਾ ਅਧੀਨ
ਗੁਰਦੁਆਰੇ ਜਾ ਕੇ, ਬਾਣੀ ਪੜ੍ਹ ਕੇ, ਸੁੱਖਣਾ ਸੁੱਖ ਕੇ ਅਰਦਾਸ ਵਿੱਚ ਯਾਦ ਤਾਂ ਕਰਦੇ ਹਨ- ਪੰਜਾਂ
ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹਠੀਆਂ, ਜਪੀਆਂ, ਤਪੀਆਂ, ਜਿਹਨਾਂ ਨਾਮ
ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅਣਡਿੱਠ ਕੀਤਾ, ਤਿੰਨ੍ਹਾਂ ਪਿਆਰਿਆਂ
ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖ਼ਾਲਸਾ ਜੀ! ਬੋਲੋ ਜੀ ਵਾਹਿਗੁਰੂ!
ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ,
ਚਰਖੀਆਂ `ਤੇ ਚੜ੍ਹੇ, ਆਰਿਆਂ ਨਾਲ ਚਿਰਾਏ ਗਏ, ਦੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ,
ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਹੀ, ਤਿੰਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ
ਖ਼ਾਲਸਾ ਜੀ! ਬੋਲੋ ਜੀ ਵਾਹਿਗੁਰੂ!
ਪਰ ਅਖੀਰ `ਤੇ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਿਬੇਕ ਦਾਨ, ਭਰੋਸਾ ਦਾਨ, ਨਾਮ ਦਾਨ ਵਿੱਚੋਂ
ਕਿਸੇ ਇੱਕ ਦੀ ਵੀ ਮੰਗ ਨਹੀਂ ਕੀਤੀ ਜਾਂਦੀ ਤੇ ਇਸ ਦੀ ਬਜ਼ਾਏ ਮੰਗਿਆ ਇਹ ਜਾਂਦਾ ਹੈ ਰੱਬਾ ਸੁੱਖ
ਵਰਤਾਈਂ, ਸਾਨੂੰ ਤੱਤੀ ਵਾ ਨਾ ਲੱਗੇ, ਦੁੱਖ ਨੇੜੇ ਨਾ ਆਉਣ। ਰੱਬਾ ਸਾਡੇ ਘਰ ਪੁੱਤਰੀ ਨਹੀਂ ਪੁੱਤਰ
ਦੀ ਦਾਤ ਬਖਸ਼ੀਂ। ਪ੍ਰੋ. ਧੂੰਦਾ ਨੇ ਕਿਹਾ ਗੁਰਬਾਣੀ ਸਾਨੂੰ ਸਿਖਾਉਂਦੀ ਹੈ ਕਿ ਮਾਲਕ ਦੇ ਨਿਯਮ ਤੋੜਨ
ਦੀ ਕੋਸ਼ਿਸ਼ ਨਾ ਕਰੋ, ਬਲਕਿ ਇਸ ਦੇ ਨਿਯਮਾਂ ਵਿੱਚ ਤੁਰਨਾ ਸਿੱਖੋ ਪਰ ਅਰਦਾਸ `ਚ ਮੰਗਿਆ ਇਹ ਜਾਂਦਾ
ਹੈ ਕਿ ਹੇ ਮਾਲਕ ਤੈਨੂੰ ਬੇਸ਼ੱਕ ਆਪਣੇ ਨਿਯਮ ਤੋੜਨੇ ਵੀ ਪੈਣ, ਤੇਰੇ ਭਾਣੇ ਅਨੁਸਾਰ ਬੇਸ਼ੱਕ ਸਾਡੇ ਘਰ
ਲੜਕੀ ਨੇ ਹੀ ਜਨਮ ਲੈਣਾ ਹੋਵੇ ਪਰ ਸਾਨੂੰ ਲੜਕੀ ਨਹੀਂ ਚਾਹੀਦੀ ਪੁੱਤਰ ਚਾਹੀਦਾ ਹੈ ਇਸ ਲਈ ਕ੍ਰਿਪਾ
ਕਰਕੇ ਪੁੱਤਰ ਦੀ ਦਾਤ ਹੀ ਦੇਵੋ। ਉਨ੍ਹਾਂ ਕਿਹਾ ਮੰਗਣਾ ਤਾਂ ਇਹ ਚਾਹੀਦਾ ਸੀ ਕਿ ਬੇਸ਼ੱਕ ਦੁੱਖ ਮਿਲਣ
ਜਾਂ ਸੁੱਖ ਮਿਲੇ ਪਰ ਸਾਡੇ `ਤੇ ਇਹ ਬਖ਼ਸ਼ਿਸ ਕਰੋ ਕਿ ਹਰ ਪਲ ਤੇਰੀ ਯਾਦ ਵਿੱਚ ਗੁਜਰੇ। ਸਾਨੂੰ ਬੇਸ਼ੱਕ
ਲੜਕੀ ਦਿਓ ਜਾਂ ਲੜਕਾ ਪਰ ਉਸ ਨੂੰ ਗੁਰਮਤਿ ਦੀ ਦਾਤ ਜਰੂਰ ਬਖ਼ਸ਼ਣਾ ਤਾ ਕਿ ਉਸ ਨੂੰ ਮਾਤਾ ਪਿਤਾ ਅਤੇ
ਗੁਰੂ ਦੀ ਲਾਜ ਰੱਖਣ ਦੀ ਸੋਝੀ ਮਿਲ ਸਕੇ।
***********************************************
ਸਤਿਕਾਰਯੋਗ ਮਿਸ਼ਨਰੀ ਵੀਰ ਸ: ਅਵਤਾਰ ਸਿੰਘ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਆਪ ਜੀ ਨੇ ਲਿਖਿਆ ਹੈ
‘ਚਾਰ ਕੁ ਲਾਇਨਾਂ ਦੀ ਚਿੱਠੀ, ਜਿਸ ਵਿੱਚ ਦਾਸ ਨੇ ਸਬਦ
ਨਕਲ ਅਤੇ ਨਕਲੀ ਦੇ ਅਰਥਾਂ ਕਾਰਣ ਪੈਣ ਵਾਲੇ ਭੁਲੇਖਿਆਂ ਤੋਂ ਬਚਣ ਲਈ ਸਾਂਝੇ ਤੌਰ ‘ਤੇ ਸਭ
ਲਿਖਾਰੀਆਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਸੀ ਪਰ ਤੁਸੀਂ (ਕਿਰਪਾਲ ਸਿੰਘ ਨੇ) ਆਪਣੀ ਪੁਰਾਣੀ ਨੀਤੀ
ਅਧੀਨ ਲੰਬੇ-ਲੰਬੇ ਅਤੇ ਬਹੁਤ ਵੱਡੇ-ਵੱਡੇ ਖਤਾਂ ਰਾਹੀਂ ਇਸ ਤਰ੍ਹਾਂ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼
ਵਿੱਚ ਜੁਟ ਗਏ ਜਿਸ ਤਰਾਂ ਮੈ ਸਬਦ
ਨਕਲ ਅਤੇ ਨਕਲੀ ਬਾਰੇ ਦੱਸਕੇ ਬਹੁਤ ਵੱਡਾ ਗੁਨਾਹ ਕਰ ਲਿਆ ਹੋਵੇ।’
ਵੀਰ ਜੀ! ਆਪ ਜੀ ਨੇ ਨਕਲ ਤੇ ਨਕਲੀ ਸ਼ਬਦਾਂ ਦੇ ਅਰਥ ਦੱਸ ਕੇ ਤਾਂ ਕੋਈ
ਗੁਨਾਹ ਨਹੀਂ ਕੀਤਾ ਅਤੇ ਨਾ ਹੀ ਸ਼ਾਇਦ ਇਨ੍ਹਾਂ ਸ਼ਬਦਾਂ ਦੇ ਅਰਥਾਂ ਸਬੰਧੀ ਪਹਿਲਾਂ ਕਿਸੇ ਨੂੰ ਕੋਈ
ਭੁਲੇਖਾ ਸੀ। ਪਰ ਜੇ ਮੈਂ ਗਲਤ ਨਹੀਂ ਤਾਂ ਇਤਰਾਜ਼ਯੋਗ ਇਹ ਹੈ ਕਿ ਤੁਸੀਂ ਆਪਣੇ ੨੬/੭/੨੦੧੧ ਦੇ ਪੱਤਰ
ਵਿੱਚ, ਡਾ: ਇਕਬਾਲ ਸਿੰਘ ਤੋਂ ਕੁੱਝ ਸਵਾਲ ਪੁੱਛਣ ਵਾਲਿਆਂ ਨੂੰ, ਕਿਸੇ ਸ਼ਖ਼ਸੀਅਤ ਦੇ ਪੁਜਾਰੀ ਹੋਣਾ
ਦੱਸਿਆ ਹੈ। ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਮਾਣਿਕਤਾ ‘ਤੇ ਉਂਗਲੀ ਉਠਾਉਣ ਵਾਲਿਆਂ ਦੀ ਨੀਤੀ
ਤੋਂ ਸਿੱਖ ਜਗਤ ਨੂੰ ਜਾਣੂ ਕਰਵਾਉਣ ਦੇ ਸਿਧਾਂਤਕ ਪੱਖ ਨੂੰ ਮੇਰੇ ਵਲੋਂ ਕੀਤੇ ਜਾ ਰਹੇ ਉੱਦਮ ਨੂੰ
ਨਜ਼ਰਅੰਦਾਜ਼ ਕਰਕੇ ਤੁਸੀਂ ਆਪਣੇ ੨੮/੭/੨੦੧੧ ਦੇ ਪੱਤਰ ਵਿੱਚ, ਮਹਿਜ਼ ਮੈਨੂੰ ਸਪੋਕਸਮੈਨ ਵਲੋਂ
ਪੱਤਰਕਾਰੀ ਤੋਂ ਕੱਢੇ ਜਾਣ ਕਰਕੇ ਗੁੱਸੇ ਵਿੱਚ ਲਿੱਖ ਰਹੇ ਦੱਸ ਕੇ, ਮੈਨੂੰ ਬਹੁਤ ਹੀ ਨੀਵੇਂ ਪੱਧਰ
‘ਤੇ ਲਿਜਾ ਕੇ ਬਦਨਾਮ ਕਰਨ ਦੀ ਅਸਫਲ ਕੋਸ਼ਿਸ਼ ਕੀਤੀ ਹੈ। ਤੁਹਾਡੀ ਇਹ ਨੀਤੀ ੧/੮/੨੦੧੧ ਦੇ ਪੱਤਰ
ਵਿੱਚ ਵੀ ਪੂਰੀ ਤਰ੍ਹਾਂ ਝਲਕ ਰਹੀ ਹੈ, ਕਿਉਂਕਿ ਤੁਸੀਂ ਲਿਖ ਰਹੇ ਹੋ:
‘ਸਿੱਖ ਮਾਰਗ ਤੇ ਸਾਡਾ ਸਬੰਧ ਕੇਵਲ
ਸਿੱਖ ਮਾਰਗ ਦੀ ਨੀਤੀ ਨਾਲ ਹੈ ਕਿਸੇ ਹੋਰ ਅਖਬਾਰ ਦੀ ਨੀਤੀ ਨਾਲ ਨਹੀਂ, ਕਿ ਉਹ ਕਿਸ ਨੂੰ ਰੱਖਦਾ ਹੈ
ਤੇ ਕਿਸ ਨੂੰ ਕੱਢਦਾ ਹੈ’। ਜੇ ਕਿਸੇ ਅਖ਼ਬਾਰ ਵਲੋਂ
ਕਿਸੇ ਨੂੰ ਰੱਖੇ ਜਾਣ ਜਾਂ ਕੱਢੇ ਜਾਣ ਨਾਲ ਤੁਹਾਡਾ ਕੋਈ ਸਬੰਧ ਹੀ ਨਹੀਂ ਤਾਂ ਤੁਹਾਨੂੰ ਕਿਸ
ਤਰ੍ਹਾਂ ਪਤਾ ਲੱਗਾ ਕਿ ਸਪੋਕਸਮੈਨ ਵਲੋਂ ਕੱਢੇ ਜਾਣ ਕਰਕੇ ਮੈਂ ਗੁੱਸੇ ਵਿੱਚ ਹੀ ਲਿਖ ਰਿਹਾ ਹਾਂ।
ਆਪ ਜੀ ਨੇ ਆਪਣੇ ਇਸ ਪੱਤਰ ਵਿੱਚ ਦੱਸਿਆ ਹੈ ਕਿ ‘
ਕਦੀ
ਵੀ ਆਪਦੀ ਲੰਬੀ ਲਕੀਰ ਮਾਰਨ ਨਾਲੋਂ ਦ¨ਜੇ ਦੀ ਮਾਰੀ ਲਕੀਰ ਨੂੰ ਢਾਉਣ ਦੀ ਕੋਸਿਸ
ਨਹੀਂ ਕੀਤੀ ਜਿਹਾ ਕਿ ਆਪ ਜੀ ਅਕਸਰ ਕਰਦੇ ਰਹਿੰਦੇ ਹੋ, ਆਨੇ ਬਹਾਨੇ ਸਿੱਖ ਮਾਰਗ ਅਤੇ ਸਪੋਕਸਮੈਨ
ਬਾਰੇ ਹੀ ਲਿਖਣਾ ਚਾਹੁੰਦੇ ਹੋ ਜਦ ਕਿ ਆਪ ਜੀ ਨੂੰ ਅਨੇਕਾਂ ਵਾਰ ਦੱਸਿਆ ਜਾ ਚੁੱਕਾ ਹੈ ਕਿ ਦ¨ਜਿਆਂ
ਦੀ ਨੁਕਤਾਚੀਨੀ ਕਰਨ ਨਾਲੋਂ ਅਸੀਂ ਸਬੰਧਿਤ ਵਿਸ਼ੇ
ਬਾਰੇ ਵਿਚਾਰ ਹੀ ਕਰਦੇ ਹਾਂ।’
ਵੀਰ ਜੀ ਸਬੰਧਤ ਵਿਸ਼ਾ ਤਾਂ ਹੈ- ‘ਗੁਰੂ ਗ੍ਰੰਥ ਸਾਹਿਬ ਜੀ ਦੀ
ਪ੍ਰਮਾਣਿਕਤਾ’। ਇਸ ਸਬੰਧੀ (੧) ਡਾ: ਇਕਬਾਲ ਸਿੰਘ ਢਿੱਲੋਂ ਤਾਂ ਦੱਸ ਰਹੇ ਹਨ ਕਿ ਸਾਡੇ ਪਾਸ ਕੋਈ
ਵੀ ਮੁਢਲੀ ਬੀੜ ਨਹੀਂ ਹੈ, ਜਿਸ ਤੋਂ ਪ੍ਰਮਾਣਿਕਤਾ ਤਸਦੀਕ ਕੀਤੀ ਜਾ ਸਕੇ। (੨) ਭੱਟਾਂ ਦੇ ਸਵਈਏ ਤੇ
ਭਗਤਬਾਣੀ ਪਹਿਲਾਂ ਹੀ ਸਵ: ਬਾਬੂ ਤੇਜਾ ਸਿੰਘ ਭਸੌੜ ਵਾਲੇ ਰੱਦ ਕਰ ਚੁੱਕੇ ਹਨ। (੩) ਸਪੋਕਸਮੈਨ ਦਾ
ਸੰਪਾਦਕ ਲਿਖ ਰਿਹਾ ਹੈ ਕਿ ਬਾਬੇ ਨਾਨਕ ਦੀ ਬਾਣੀ ਤੋਂ ਬਿਨਾਂ ਬਾਕੀ ਸਾਰੀ ਹੀ ਮਿਲਾਵਟ ਹੈ ਅਤੇ
ਬਦਕਿਸਮਤੀ ਨਾਲ ਬਾਬੇ ਨਾਨਕ ਦੀ ਬਾਣੀ ਦੀ ਅਸਲ ਪੋਥੀ ਵੀ ਸ਼੍ਰੀਚੰਦੀਆਂ ਨੇ ਸਾੜ ਦਿੱਤੀ ਹੈ। ਹੁਣ
ਇਨ੍ਹਾਂ ਤੋਂ ਲੰਬੀ ਲਕੀਰ ਤਾਂ ਸਿਰਫ ਉਹ ਹੀ ਖਿੱਚ ਸਕਦਾ ਹੈ ਜਿਹੜਾ ਇਹ ਲਿਖ ਦੇਵੇ ਕਿ ਮਿਥਿਹਾਸਕ
ਪਾਤਰ ਸ਼੍ਰੀ ਰਾਮ ਚੰਦਰ ਜੀ ਵਾਂਗ ਬਾਬਾ ਨਾਨਕ ਤਾਂ ਕੋਈ ਹੋਇਆ ਹੀ ਨਹੀਂ, ਬ੍ਰਹਮ ਦਾ ਅਸਲੀ ਗਿਆਨ
ਤਾਂ ਪ੍ਰਮਾਤਮਾ ਨੇ ਸਿਰਫ ਮੈਨੂੰ ਹੀ ਦਿੱਤਾ ਹੈ। ਵੀਰ ਜੀ! ਜੇ ਇਹੀ ਲੰਬੀ ਲਕੀਰ ਹੈ, ਤਾਂ ਐਸੀ
ਲੰਬੀ ਲਕੀਰ ਖਿਚਣੀ ਤੁਹਾਨੂੰ ਹੀ ਮੁਬਾਰਕ ਹੋਵੇ, ਮੁਆਫ਼ ਕਰਨਾ ਐਸੀ ਲੰਬੀ ਲਕੀਰ ਮੈਂ ਨਹੀਂ ਖਿੱਚ
ਸਕਦਾ।
ਆਪ ਜੀ ਨੇ ਲੰਬੇ-ਲੰਬੇ ਖਤ ਲਿਖਣੇ ਬੰਦ ਕਰਨ ਦੀ ਮੈਨੂੰ ਹਦਾਇਤ ਕੀਤੀ ਹੈ
ਜੀ, ਇਸ ਲਈ ਬੜੇ ਹੀ ਸੰਖੇਪ ਸ਼ਬਦਾਂ ਵਿੱਚ ਆਪ ਜੀ ਤੋਂ ਸਿਰਫ ਇਹ ਪੁੱਛਣ ਦੀ ਗੁਸਤਾਖ਼ੀ ਕਰ ਰਿਹਾ ਹਾਂ
ਜੀ:-
ਕੀ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਮੌਜੂਦਾ ਸਰੂਪ ਦੇ ੧੪੨੯ ਪੰਨਿਆਂ
‘ਤੇ ਦਰਜ਼
ੴ
ਤੋਂ ਲੈ ਕੇ
ਨਾਨਕ ਨਾਮੁ ਮਿਲੈ ਤਾਂ ਜੀਵਾਂ ਤਨੁ
ਮਨੁ ਥੀਵੈ ਹਰਿਆ॥ ੧॥ ਤੱਕ
ਗੁਰਬਾਣੀ ਨੂੰ ਪੂਰਨ ਗੁਰੂ ਮੰਨਦੇ ਹੋ? ਜੇ ਤੁਹਾਡਾ ਜਵਾਬ ਹਾਂ ਵਿੱਚ ਹੈ, ਤਾਂ ਤੁਹਾਡਾ ਇਹ ਵਿਸ਼ਵਾਸ਼
ਕਿਹੜੀ ਮੌਲਿਕ ਹੱਥ ਲਿਖਤ ਬੀੜ ਦੇ ਅਧਾਰ ‘ਤੇ ਬਣਿਆ ਹੈ?
ਆਪਣਿਆਂ ਵੱਲੋਂ ਜਵਾਬ ਦੀ ਉਡੀਕ ਵਿੱਚ, ਆਪ ਜੀ ਦਾ ਵੀਰ
ਕਿਰਪਾਲ ਸਿੰਘ ਬਠਿੰਡਾ, (ਮੋਬ: ) ੯੮੫੫੪੮੦੭੯੭
(01/08/11)
ਜਸਵੰਤ ਸਿੰਘ ਸਿੰਘਾਪੁਰ
ਸਿੱਖ ਮਾਰਗ ਦੇ ਸਮੂਹ
ਪਾਠਕਾਂ ਨੂੰ,
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਹਿ।
ਦਾਸ, ਸ੍ਰ. ਗੁਰਇੰਦਰ ਸਿੰਘ ਪਾਲ ਵਲੋਂ ਲਿਖੇ ਲੇਖ “ਅਕਾਲ ਤਖ਼ਤ’ ਦੇ ਵਿਸ਼ੇ `ਤੇ ਹੋਈ ਵਿਚਾਰ-ਚਰਚਾ
ਦਾ ਵਿਸ਼ਲੇਸ਼ਣ” ਨਾਲ ਪੂਰੀ ਸਹਿਮਤੀ ਪਰਗਟ ਕਰਦਾ ਹੈ ਅਤੇ ਉਮੀਦ ਕਰਦਾ ਹੈ ਕਿ ਸਾਰੇ ਪਾਠਕ ਅਤੇ ਲੇਖਕ
ਜਨ ਉਹਨਾਂ ਦੀਆਂ ਗੱਲਾਂ ਨੂੰ ਧਿਆਨ ਨਾਲ ਪੜਕੇ ਉਸ `ਤੇ ਅਮਲ ਕਰਨ ਦੀ ਕੋਸ਼ਿਸ਼ ਕਰਨਗੇ। ਉਹਨਾਂ ਦਾ
ਧੰਨਵਾਦ ਹੈ ਜੋ ਉਹਨਾਂ ਨੇ ਸੱਚ ਅਤੇ ਝੂਠ ਦਾ ਵਿਸ਼ਲੇਸ਼ਣ ਕਰਕੇ ਸੱਚ ਨੂੰ ਉਜਾਗਰ ਕਰਨ ਦਾ ਉਦੱਮ ਕੀਤਾ
ਹੈ।
ਜਸਵੰਤ ਸਿੰਘ
ਸਿੱਖ ਸੈਂਟਰ, ਸਿੰਘਾਪੁਰ
੦੦੬੫-੯੮੬੮੪੦੩੪
(01/08/11)
ਅਵਤਾਰ ਸਿੰਘ ਮਿਸ਼ਨਰੀ
ਬਹੁਤ ਸਤਿਕਾਰਯੋਗ ਵੱਡੇ ਵੀਰ ਕਿਰਪਾਲ ਸਿੰਘ ਬਠਿੰਡਾ ਜੀ!
ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਿਹ॥
ਮੁਆਫ ਕਰਨਾ ਮੇਰੀ ਚਾਰ ਕੁ ਲਾਇਨਾਂ ਦੀ ਚਿੱਠੀ ਜਿਸ ਵਿੱਚ ਦਾਸ ਨੇ ਸ਼ਬਦ ਨਕਲ ਅਤੇ ਨਕਲੀ ਦੇ ਅਰਥਾਂ
ਕਾਰਣ ਪੈਣ ਵਾਲੇ ਭੁਲੇਖਿਆਂ ਤੋਂ ਬਚਣ ਲਈ ਸਾਂਝੇ ਤੌਰ ਤੇ ਸਭ ਲਿਖਾਰੀਆਂ ਨੂੰ ਦੱਸਣ ਦੀ ਕੋਸ਼ਿਸ਼
ਕੀਤੀ ਸੀ ਪਰ ਤੁਸੀਂ ਆਪਣੀ ਪੁਰਾਣੀ ਨੀਤੀ ਅਧੀਨ ਲੰਬੇ-ਲੰਬੇ ਅਤੇ ਬਹੁਤ ਵੱਡੇ-ਵੱਡੇ ਖਤਾਂ ਰਾਹੀਂ
ਇਸ ਤਰ੍ਹਾਂ ਦਾ ਮਾਹੌਲ ਬਾਣਉਣ ਦੀ ਕੋਸ਼ਿਸ਼ ਵਿੱਚ ਜੁਟ ਗਏ ਜਿਸ ਤਰਾਂ ਮੈ ਸ਼ਬਦ ਨਕਲ ਅਤੇ ਨਕਲੀ ਬਾਰੇ
ਦੱਸਕੇ ਬਹੁਤ ਵੱਡਾ ਗੁਨਾਹ ਕਰ ਲਿਆ ਹੋਵੇ। ਵੱਡੇ ਵੀਰ ਜੀ! ਇੱਕ ਵਾਰ ਫਿਰ ਦੱਸ ਦੇਵਾਂ ਕਿ ਮੈਂ
ਕੇਵਲ ਲੇਖ ਲਿਖਦਾਂ ਹਾਂ ਜੋ ਸਿੱਖ ਮਾਰਗ ਤੋਂ ਬਿਨਾਂ ਹੋਰ ਵੀ ਕਈ ਪੰਥਕ ਵੈਬ-ਸਾਈਟਾਂ ਅਤੇ ਅਖਬਾਰਾਂ
ਵਿੱਚ ਛੱਪਦੇ ਰਹਿੰਦੇ ਹਨ ਪਰ ਕਦੀ ਵੀ ਆਪਦੀ ਲੰਬੀ ਲਕੀਰ ਮਾਰਨ ਨਾਲੋਂ ਦੂਜੇ ਦੀ ਮਾਰੀ ਲਕੀਰ ਨੂੰ
ਢਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਿਹਾ ਕਿ ਆਪ ਜੀ ਅਕਸਰ ਕਰਦੇ ਰਹਿੰਦੇ ਹੋ, ਆਨੇ ਬਹਾਨੇ ਸਿੱਖ ਮਾਰਗ
ਅਤੇ ਸਪੋਕਸਮੈਨ ਬਾਰੇ ਹੀ ਲਿਖਣਾ ਚਾਹੁੰਦੇ ਹੋ ਜਦ ਕਿ ਆਪ ਜੀ ਨੂੰ ਅਨੇਕਾਂ ਵਾਰ ਦੱਸਿਆ ਜਾ ਚੁੱਕਾ
ਹੈ ਕਿ ਸਿੱਖ ਮਾਰਗ ਤੇ ਸਾਡਾ ਸਬੰਧ ਕੇਵਲ ਸਿੱਖ ਮਾਰਗ ਦੀ ਨੀਤੀ ਨਾਲ ਹੈ ਕਿਸੇ ਹੋਰ ਅਖਬਾਰ ਦੀ
ਨੀਤੀ ਨਾਲ ਨਹੀਂ ਕਿ ਉਹ ਕਿਸ ਨੂੰ ਰੱਖਦਾ ਹੈ ਕਿਸ ਨੂੰ ਕੱਢਦਾ ਹੈ। ਦੂਜਿਆਂ ਦੀ ਨੁਕਤਾਚੀਨੀ ਕਰਨ
ਨਾਲੋਂ ਅਸੀਂ ਸਬੰਧਿਤ ਵਿਸ਼ੇ ਬਾਰੇ ਵਿਚਾਰ ਹੀ ਕਰਦੇ ਹਾਂ। ਆਪ ਜੀ ਦੀ ਨੀਤੀ ਆਪ ਜੀ ਨੂੰ ਮੁਬਾਰਕ
ਅੱਗੇ ਤੋਂ ਦਾਸ ਦਾ ਨਾਮ ਵਰਤ ਕੇ ਲੰਬੇ-ਲੰਬੇ ਖਤ ਲਿਖਣੇ ਬੰਦ ਕਰੋ ਜੀ! ਦਾਸ ਨੇ ਚਿੱਠੀ ਵਿੱਚ ਕਿਸੇ
ਦਾ ਨਾਮ ਨਹੀਂ ਸੀ ਲਿਖਿਆ, ਕੇਵਲ ਨਕਲ ਅਤੇ ਨਕਲੀ ਸ਼ਬਦਾਂ ਦੀ ਅਰਥ ਵੀਚਾਰ ਕੀਤੀ ਸੀ। ਹਰੇਕ ਲੇਖਕ
ਨੂੰ ਆਪਣੇ-2 ਵਿਚਾਰ ਰੱਖਣ ਦਾ ਹੱਕ ਹੈ ਨਾਂ ਕਿ ਫਤਵੇ ਦੇਣ ਦਾ। ਆਪ ਜੀ ਦੇ ਕਹਿਣ ਤੇ ਨਾਂ ਕਿਸੇ ਨੇ
ਸਪੋਕਸਮੈਂਨ ਦੇ ਸਮਰਥਕ ਬਣ ਜਾਣਾਂ ਹੈ ਅਤੇ ਨਾਂ ਹੀ ਵਿਰੋਧੀ। ਇਸ ਲਈ ਦਾਸ ਆਪ ਜੀ ਤੋਂ ਖਿਮਾਂ ਦਾ
ਜਾਚਕ ਹੈ। ਦਾਸ ਪਾਸ ਇਤਨਾਂ ਸਮਾਂ ਨਹੀਂ ਕਿ ਹਰ ਰੋਜ਼ ਲੰਬੀਆਂ-ਲੰਬੀਆਂ ਚਿੱਠੀਆਂ ਲਿਖੀ ਜਾਵੇ। ਦਾਸ ਤਾਂ ਜਦ ਸਮਾਂ ਮਿਲੇ ਗੁਰਮਤਿ ਦੇ ਕਿਸੇ ਨਾਂ ਕਿਸੇ ਪਹਿਲੂ ਤੇ ਗੁਰਬਾਣੀ ਦੀ ਰੌਸ਼ਨੀ ਵਿੱਚ ਲਿਖਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ। ਆਓ ਵੱਡੇ-ਵੱਡੇ ਲੇਖ ਲਿਖਣੇ ਬੰਦ ਕਰਕੇ ਸੰਖੇਪ ਸ਼ਬਦਾਂ ਵਿੱਚ ਗੁਰਮਤਿ ਬਾਰੇ ਸਾਰਥਕ ਲਿਖਦੇ ਰਹੀਏ। ਗੁਰੂ ਭਲੀ ਕਰੇ!
ਅਵਤਾਰ ਸਿੰਘ ਮਿਸ਼ਨਰੀ
5104325827
************************************
ਸਿੱਖ ਮਾਰਗ ਦੇ ਪਾਠਕ ਜਨੋ!
ਸ਼ਬਦ ‘ਕਰਤਾਰਪੁਰੀ ਬੀੜ’ (ਜਿਸ ਨੂੰ ਗੁਰਗੱਦੀ ਨਹੀਂ ਮਿਲੀ) ਅਤੇ ਸ਼ਬਦ ‘ਗੁਰੂ ਗ੍ਰੰਥ
ਸਾਹਿਬ ਜੀ’ ਜੋ ਗੁਰਤਾ ਪ੍ਰੱਪਤ ਹਨ, ਵਿੱਚ ਫਰਕ ਸਮਝਣ ਦੀ ਕੋਸ਼ਿਸ਼ ਕਰਨੀ ਜੀ। ਧੰਨਵਾਦ!
(01/08/11)
ਗੁਰਬਖਸ਼ ਸਿੰਘ
ਹਰਿ ਮੰਦਰਿ
ਹਰਿ ਮੰਦਰਿ ਆਵੈ ਜਾ ਪ੍ਰਭ ਭਾਵੈ ਧਨ ਊਭੀ ਗੁਣ ਸਾਰੀ॥ ਅੰਕ 1107
ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਤੋਂ ਇਹ ਜਾਣਕਾਰੀ ਬਹੁਤ ਸ਼ਿਦਤ ਨਾਲ ਮਿਲਦੀ ਹੈ ਕਿ ਬਾਣੀ
ਪੜ੍ਹ ਕੇ ਵੀਚਾਰਨਾ ਅਤੇ ਇਸ ਦੇ ਭਾਵਾਂ ਨੂੰ ਬੁਝਣਾ ਬਹੁਤ ਜਰੂਰੀ ਹੈ। “ਪੜ੍ਹਿਆਂ ਬੂਝੈ ਸੋ
ਪਰਵਾਣੁ॥ ਅੰਕ 662 ਪੜਿ ਕੇ ਬੂਝਨ ਨਾਲ ਪ੍ਰਾਪਤੀ ਹੁੰਦੀ ਹੈ ਕਿ ਹਰਿ ਮੰਦਰੁ ਹਰਿ ਜੀਓੁ ਸਾਜਿਆ।
ਪ੍ਰਮਾਤਮਾ ਦੇ ਇਸ ਮੰਦਰ ਨੂੰ ਆਤਮਤੱਤ ਤੋਂ ਬਿਨ੍ਹਾਂ ਹੋਰ ਕੋਈਂ ਇੱਟਾਂ ਪੱਥਰਾ ਇੱਤਆਦਿ ਨਹੀਂ
ਲੱਗੇ, ਨਾ ਕੋਈ ਲਕੱੜ ਵਗੈਰਾ ਹੀ ਲੱਗੀ ਹੈ। ਕਿਉਂਕਿ ਇਹ ਮਨੁੱਖੀ ਸਰੀਰ ਅੰਦਰ ਉਸ ਨੇ ਕੇਵਲ ਆਪਣੇ
ਵਸਣ ਲਈ ਬਣਾਇਆ ਹੈ।
ਮਨੁੱਖ ਨੇ ਧਰਤੀ ਤੇ ਆਪਣੇ-2 ਧਰਮ ਅਨੁਸਾਰ ਇੱਟਾਂ-ਪੱਥਰਾਂ ਨਾਲ ਰੱਬ ਦੇ ਘਰ ਉਸਾਰੇ ਹਨ। ਅਤੇ
ਇਹਨਾਂ ਦੇ ਵੱਖਰੇ-ਵੱਖਰੇ ਨਾਂ ਜਿਵੇਂ ਮੰਦਰ, ਮਸਜਿਦ, ਗੁਰਦੁਆਰਾ, ਹਰਿ ਮੰਦਰ, ਚਰਚ ਇਤਆਦਿ ਰੱਖ
ਦਿੱਤੇ।
ਧਰਤੀ ਉੱਤੇ ਇਹਨਾਂ ਉਸਾਰੇ ਹੋਏ ਧਾਰਮਿਕ ਅਸਥਾਨਾਂ ਨੂੰ ਤਾਂ ਅਸੀਂ ਜਾਣਦੇ ਹਾਂ। ਪਰ ਬਹੁ-ਗਿਣਤੀ
ਵਿੱਚ ਲੋਕਾਈ ਪ੍ਰਮਾਤਮਾ ਦੇ ਉਸਾਰੇ ਹੋਏ ਹਰਿ ਮੰਦਰ ਅਤੇ ਉਸ ਥਾਂ ਨੂੰ ਜਿੱਥੇ ਉਸਦਾ ਵਾਸਾ ਹੈ ਨਹੀਂ
ਜਾਣਦੇ। ਮਨੁੱਖ ਹਉਮੈਂ ਦੇ ਕਾਰਣ ਉਸ ਦੇ ਉਸਾਰੇ ਮੰਦਰੁ ਨੂੰ ਭੁਲਾਈ ਬੈਠਾ ਹੈ, ਪਰ ਆਪਣੇ ਉਸਾਰੇ
ਹੋਏ ਧਰਮ ਅਸਥਾਨਾਂ ਨੂੰ ਬਹੁਤ ਚੰਗੀ ਤਰ੍ਹਾਂ ਸਵਾਰ, ਸ਼ਿੰਗਾਰ ਰਿਹਾ ਹੈ। (ਕੇਵਲ ਹਉਮੈ ਅਤੇ ਮਾਇਆ
ਵਾਸਤੇ) ਉਸ ਪ੍ਰਮਾਤਮਾ ਦੇ ਵਾਸੇ ਵਾਲੇ ਹਰਿ ਮੰਦਰੁ ਨੂੰ ਨਾ ਸਵਾਰ ਰਿਹਾ ਹੈ, ਨਾ ਹੀ ਗੁਣਾਂ ਨਾਲ
ਸ਼ਿੰਗਾਰਦਾ ਹੈ।
ਆਪਣੇ ਵੱਖਰੇ-ਵੱਖਰੇ ਧਾਰਮਿਕ ਵਿਸ਼ਵਾਸਾਂ ਕਾਰਣ ਹੀ ਧਰਤੀ ਤੇ ਉਸਾਰੇ ਅਸਥਾਨਾਂ ਵਿੱਚ ਹੀ ਭਗਵਾਨ,
ਅੱਲਾ, ਵਾਹਿਗੁਰੂ ਨੂੰ ਸਮਝਦੇ ਹਨ। ਜੇ ਕਿਤੇ ਕੋਈ ਦੂਜੇ ਦੇ ਧਾਰਮਿਕ ਮੰਦਰੁ, ਮਸਜ਼ਿਦ ਦੀ ਇੱਕ ਇੱਟ
ਵੀ ਹਿੱਲਾ ਜਾਏ ਤਾਂ ਅਸੀਂ ਪ੍ਰਮਾਤਮਾ ਦੇ ਬਣਾਏ ਹੋਏ ਚਲਦੇ ਫਿਰਦੇਂ ਅਨੇਕਾਂ ਹਰਿ ਮੰਦਿਰਾਂ ਨੂੰ
ਢਾਹ ਢੇਰੀ ਕਰ ਦਿੰਦੇ ਹਾਂ, । ਕਈ ਵਾਰ ਸਾਡੀਆਂ ਆਪਣੀਆਂ ਸਰਕਾਰਾਂ ਵੀ ਇਨ੍ਹਾਂ ਚੱਲਦੇ ਫਿਰਦੇ ਹਰਿ
ਮੰਦਿਰਾਂ ਤੇ ਗੋਲੀਆਂ ਦੀ ਬੁਛਾੜ ਕਰ ਕੇ ਨਾਸਤੇ ਨਾਬੂਦ ਕਰ ਦਿੰਦੀਆਂ ਹਨ। ਅਸਲ ਵਿੱਚ ਇਨ੍ਹਾਂ
ਚਲਦੇ-ਫਿਰਦੇ ਹਰਿ ਮੰਦਿਰਾਂ ਵਿੱਚ ਹੀ ਖੁਦ ਭਗਵਾਨ ਆਪਣਾ ਵਾਸਾ ਰੱਖਦਾ ਹੈ।
ਅੰਕ-1346 ਗੁਰਦੇਵ ਦੇ ਬਚਨ ਹਨ “ਹਰਿ ਮੰਦਰੁ ਇਹੁ ਸਰੀਰੁ ਹੈ ਗਿਆਨਿ
ਰਤਨਿ ਪਰਗਟੁ ਹੋਇ॥” ਇਸੇ ਅੰਕ ਤੇ ਫਿਰ ਦੱਸਦੇ ਹਨ,
“ਗੁਰਪ੍ਰਸਾਦੀ ਵੇਖੁ ਤੂ ਹਰਿ ਮੰਦਰੁ ਤੇਰੇ ਨਾਲਿ॥” ਉਸੇ ਅੰਕ ਤੇ ਇਸ ਦੀ ਖੋਜ ਵਾਰੇ ਵੀ
ਦੱਸਿਆ ਹੈ “ਹਰਿ ਮੰਦਰੁ ਸਬਦੈ ਖੋਜੀਐ ਹਰਿ ਨਾਮੋ ਲੇਹੁ ਸਮਾਲਿ॥ ਫਿਰ ਹੋਰ ਬਖਸ਼ਿਸ ਕਰਦੇ ਹਨ, “ਹਰਿ
ਮੰਦਰੁ ਮਹਿ ਹਰਿ ਵਸੈ ਸਰਬ ਨਿਰੰਤਰਿ ਸੋਇ॥ ਇਸ ਸਰੀਰ ਰੂਪੀ ਹਰਿ ਮੰਦਰੁ ਵਿੱਚ ਸਿਰਜਨਹਾਰ ਆਪ ਵੱਸਦਾ
ਹੈ, ਜੋ ਹਿੰਦੂ, ਮੁਸਲਮਾਨ, ਸਿੱਖ, ਇਸਾਈ ਆਦਿ ਸਭ ਅੰਦਰ ਬਿਨ੍ਹਾਂ ਕਿਸੇ ਭੇਦ ਭਾਵ, ਵਿਤਕਰੇ ਤੋਂ
ਸਰਬ ਨਿਰੰਤਰ ਸੋਇ, (ਸੋਇ ਦੀ ਅਵਸਥਾ) ਤਰੰਗਾਂ ਦੇ ਰੂਪ ਵਿੱਚ ਵਿਚਰ ਰਿਹਾ ਹੈ।
ਸਭਨਾਂ ਅੰਦਰ ਸਰਬ ਨਿਰੰਤਰ ਹੋਣ ਦੇ ਗਿਆਨ ਵਾਲੇ ਸਾਰੇ ਧਰਮਾਂ, ਵਰਨਾਂ ਦੇ ਭਗਤਾਂ, ਪੀਰਾਂ ਨੂੰ
ਜੁਗੋ-ਜੁਗ ਅਟੱਲ ਗਿਆਨ ਦੇ ਸਾਗਰ ਗੁਰੂ ਗ੍ਰੰਥ ਸਾਹਿਬ ਅੰਦਰ ਗੁਰੂ ਨਾਨਕ ਜੀਆਂ ਨੇ ਇਹਨਾਂ ਸਭਨਾਂ
ਨੂੰ ਸਤਿਕਾਰ ਯੋਗ ਥਾਂ ਪ੍ਰਦਾਨ ਕੀਤੀ। ਕਿਉਂਕਿ ਇਹਨਾਂ ਸਭਨਾਂ ਅੰਦਰ ਹਰਿ ਮੰਦਰੁ ਦਾ ਬੋਧ ਹੋਣ ਨਾਲ
ਪ੍ਰਮਾਤਮਾ ਦੇ ਮਿਲਾਪ, ਭਗਤੀ ਦਾ ਰਸ ਇੱਕੋ ਪ੍ਰਕਾਰ ਦਾ ਸੀ। ਵੱਖਰੇ-ਵੱਖਰੇ ਵਰਨਾਂ ਤੇ ਧਰਮਾਂ
ਅਨੁਸਾਰ ਨਹੀਂ ਸੀ। ਇਸੀ ਕਾਰਣ ਫਰੀਦ ਜੀ ਮੁਸਲਮਾਨਾਂ ਦੇ ਘਰ ਜਨਮ ਲੈ ਕੇ ਵੀ ਗੁਰਮਤਿ ਵਾਲੇ ਗੁਣਾਂ
ਦੇ ਧਾਰਨੀ ਸਨ। “ਫਰੀਦਾ ਬੁਰੇ ਦਾ ਭਲਾ ਕਰਿ ਗੁੱਸਾ ਮਨਿ ਨ ਹਢਾਇ॥ ਦੇਹੀ ਰੋਗੁ ਨਾ ਲਗਾਈ ਪਲੈ ਸਭੁ
ਕਿਛੁ ਪਾਇ॥ ਅੰਕ 1380 ਭਗਤ ਕਬੀਰ ਜੀ, ਰਵਿਦਾਸ ਜੀ, ਨਾਮਦੇਵ ਜੀ, ਜਿਨ੍ਹਾਂ ਨੂੰ ਛੋਟੀ ਜਾਤ ਵਾਲੇ
ਕਿਹਾ ਜਾਂਦਾ ਸੀ, ਉਹਨਾਂ ਦੇ ਅੰਦਰ ਵੀਂ ਗੁਰਮਤਿ ਵਾਲੇ ਗੁਣ ਦਿਖਦੇ ਹਨ। ਉਹਨਾਂ ਦੀ ਆਪਣੀ ਜਾਤ
ਕਾਰਣ ਗੁਣਾ ਵਿੱਚ ਵੀ ਕੋਈਂ ਫਰਕ ਦਿਖਾਈ ਨਹੀ ਦੇਦਾ।
ਕਬੀਰ ਸਭ ਤੇ ਹਮ ਬੁਰੇ ਹਮ ਤਜਿ ਭਲੋ ਸਭੁ ਕੋਇ॥ ਜਿਨਿ ਐਸਾ ਕਰਿ ਬੂਝਿਆ ਮੀਤ ਹਮਾਰਾ ਸੋਇ॥ ਅੰਕ
1364
ਕਬੀਰ ਜਹਾਂ ਗਿਆਨੁ ਤਹ ਧਰਮੁ ਹੈ ਜਹਾਂ ਝੂਠ ਤਹ ਪਾਪੁ॥ ਜਹਾਂ ਲੋਭੁ ਤਹ ਕਾਲੁ ਹੈ ਜਹਾਂ ਖਿਮਾ ਤਹ
ਆਪਿ॥ ਅੰਕ 1372 ਗੁਰੂਸਾਹਿਬਾਨ ਵੀ ਇਹਨਾਂ ਗੁਣਾ ਵਾਸਤੇ ਸੰਗਤਾਂ ਨੂੰ ਬਹੁਤ ਪ੍ਰੇਰਣਾ ਕਰਦੇ ਹਨ।
ਖਿਮਾ ਗਹੀ ਬ੍ਰਤੁ ਸੀਲ ਸੰਤੋਖੰ॥ ਰੋਗੁ ਨ ਬਿਆਪੈ ਨਾ ਜਮ ਦੋਖੰ॥ ਮੁਕਤ
ਭਏ ਪ੍ਰਭ ਰੂਪ ਨ ਰੇਖੰ॥ ਅੰਕ 223
ਜਿਨਿ ਗੁਣ ਸਦ ਮਨਿ ਵਸੈ ਅਉਗੁਣ ਵੰਤਿਆ ਦੂਰਿ॥
ਮਨ ਮੁਖ ਗੁਣ ਤੈ ਬਾਹਰੇ ਬਿਨ ਨਾਵੈ ਮਰਦੇ ਝੂਰਿ॥ ਅੰਕ 27
ਗੁਰਬਾਣੀ ਦੇ ਉਪਰੋਕਤ ਬਚਨਾ ਨੂੰ ਪੜ ਕੇ ਵਿਚਾਰ ਕਰਨ ਨਾਲ ਸਤਿਗੁਰੂ ਦੀ ਸਮਝ ਆਉਦੀਂ ਹੈ ਕਿ
ਸਤਿਗੁਰੂ ਗਿਆਨ ਹੀ ਪ੍ਰਮਾਤਮਾ ਨਾਲ ਇੱਕ-ਮਿਕ ਕਰਦਾ ਹੈ ਹੋਰ ਕੋਈ ਐਸਾ ਢੰਗ ਨਹੀਂ ਜਿਸ ਨਾਲ ਸਾਰੀ
ਮਨੁੱਖਤਾ ਨੂੰ ਅਸੀ ਸਮਦ੍ਰਿਸ਼ਟੀ ਵਾਲੀ ਨਜ਼ਰ ਨਾਲ ਦੇਖ ਸਕੀਏ। ਕੇਵਲ ਸਤਿਗੁਰੂ ਗਿਆਨ ਅਤੇ ਗੁਰਮਤਿ ਦੀ
ਪ੍ਰਾਪਤੀ ਨਾਲ ਇਸ ਤਰ੍ਹਾਂ ਦੀ ਦ੍ਰਿਸ਼ਟੀ ਮਿਲਦੀ ਹੈ।
ਸਾਭੇ ਦੇਸ਼ ਦੇ ਪੁਰਾਤਨ ਧਰਮ ਗ੍ਰੰਥਾ ਅੰਦਿਰ ਸਾਰੇ ਵਰਨਾਂ ਅਤੇ ਧਰਮਾਂ ਦੇ ਮਹਾਂਪੁਰਸ਼ਾਂ ਨੂੰ ਥਾਂ
ਨਹੀਂ ਮਿਲੀ ਕਿਉਂਕਿ ਬਾਕੀ ਸਾਰੇ ਧਰਮ ਜਾਤ-ਪਾਤ ਸ਼ਾਇਦ ਖ਼ਤਮ ਨਹੀਂ ਕਰਨਾ ਚਾਹੁੰਦੇ। ਗੁਰੂ ਗ੍ਰੰਥ
ਸਾਹਿਬ ਜੀ ਅੰਦਿਰ ਗੁਰੂ ਨਾਨਕ ਜੀ ਨੇ ਬਹੁਤ ਹੀ ਨਿਰਭੈਤਾ, ਨਿਰਵੈਰਤਾ, ਸਹਿਤ ਜਾਤ-ਪਾਤ ਨੂੰ ਖਤਮ
ਕਰਨ ਦਾ ਇਹ ਨਿਵੇਕਲਾ ਉਪਰਾਲਾ ਕੀਤਾ।
ਭਗਤ ਰਵਿਦਾਸ ਜੀ ਨੇ ਵੀ ਉਹਨਾਂ ਲੋਕਾਂ ਨੂੰ ਵੰਗਾਰਿਆ ਜੋ ਜਾਤ, ਮੰਨਦੇ ਤੇ ਇਸ ਦਾ ਪ੍ਰਚਾਰ ਕਰਦੇ
ਸਨ, ਕਿ ਪ੍ਰਮਾਤਮਾ ਕੇਵਲ ਉੱਚੀ ਜਾਤ ਵਾਲਿਆ ਦੀ ਹੀ ਜਗੀਰ ਨਹੀ। ਕਿ ਦੂਜਾ ਕੋਈ ਇਸ ਦਾ ਗਿਆਨ ਹਾਸਲ
ਨਹੀਂ ਕਰ ਸਕਦਾ। ਭਗਤ ਰਵਿਦਾਸ ਜੀ ਦੇ ਬਚਨ,
“ਆਪਨ ਬਾਪੇ ਨਹੀਂ ਕਿਸੀ ਕੋ ਭਾਵਨ ਕੋ ਹਰਿ ਰਾਜਾ॥” ਅੰਕ-658 ਗੁਰਮਤਿ ਅਨੁਸਾਰ ਪ੍ਰਮਾਤਮਾ ਕਿਸੇ
ਉੱਚੀ ਜਾਤ ਵਰਨਜਾਤ ਦਾ ਮੁਹਥਾਜ ਨਹੀਂ, ਜੇ ਉੱਚੀ ਜਾਤ ਵਾਲਾ ਵਿਕਾਰੀ ਤੇ ਅਹੰਕਾਰੀ ਹੈ ਤਾਂ ਉੱਚ
ਜਾਤ ਹੀ, ਪ੍ਰਮਾਤਮਾ ਦੀ ਪ੍ਰਾਪਤੀ ਵਾਸਤੇ ਕੋਈ ਕਾਨੂੰਨ ਜਾਂ ਸ਼ਰਤ ਨਹੀਂ।
ਉਸ ਦੀ ਪ੍ਰਾਪਤੀ ਵਾਸਤੇ ਅਹੰਕਾਰ ਰਹਿਤ ਉੱਚੀ ਸੁੱਚੀ ਭਾਵਨਾ ਦੇ ਗੁਣਾਤਮਿਕ ਗਿਆਨ ਦੀ ਲੋੜ ਜਰੂਰੀ
ਸ਼ਰਤ ਹੀ, ਗੁਰਮਤਿ ਅਨੁਸਾਰ ਦੱਸੀ ਗਈ ਹੈ।
ਜੇ ਅਸੀਂ ਗੁਰੂ ਸਾਹਿਬਾਂ ਦੇ ਬਣਾਏ ਹੋਏ ਹਰਿ ਮੰਦਰੁ ਸਾਹਿਬ ਵੱਲ ਲੰਮੀ ਨਜ਼ਰ ਮਾਰੀਏ ਤਾਂ ਪਤਾ
ਚੱਲਦਾ ਹੈ ਕਿ ਗੁਰੂ ਸਾਹਿਬਨਾਂ ਨੇ ਇਸ ਨੂੰ ਤੀਰਥ ਨਹੀਂ ਸੀ ਬਣਾਇਆ ਉਹਨਾਂ ਦੇ ਬਚਨਾਂ ਅਨੁਸਾਰ
ਸਾਰੇ ਵਰਨਾਂ, ਧਰਮਾਂ ਅਤੇ ਜਾਤਾਂ ਦਾ ਭੇਦ ਭਾਵ ਮਿਟਾਉਣ ਦੀ ਸਿੱਖਿਆ ਪ੍ਰਾਪਤ ਕਰਨ ਵਾਲੀ,
ਪ੍ਰਯੋਗਸ਼ਾਲਾ ਬਣਾਇਆ ਸੀ, ਜੇ ਕਿਤੇ ਇਸ ਨੂੰ ਤੀਰਥ ਹੀ ਬਣਾਇਆ ਹੁੰਦਾ ਜਿਵੇਂ ਅਸੀਂ ਸਮਝਦੇ ਹਾਂ,
ਤਾਂ ਉੱਥੋ ਗੁਰਬਾਣੀ ਦੇ ਇਹ ਬਚਨ ਸੁਨਣ ਵਾਲਾ ਕੀ ਸਮਝੇਗਾ? ਕਿਉਂ ਕਿ ਤੀਰਥਾਂ ਬਾਰੇ ਬਚਨ ਇਸ
ਪ੍ਰਕਾਰ ਹਨ। ਗੁਰੂ ਨਾਨਕ ਦੇਵ ਜੀ “ਤੀਰਥ ਨਾਵਣ ਜਾਉ ਤੀਰਥ ਨਾਮ ਹੈ॥ ਤੀਰਥੁ ਸ਼ਬਦ ਵੀਚਾਰੁ ਅੰਤਰ
ਗਿਆਨੁ ਹੈ॥ ਗੁਰ ਗਿਆਨੁ ਸਾਚਾ ਥਾਨੁ ਤੀਰਥੁ ਦਸ ਪੁਰਬ ਸਦਾ ਦਸਾਹਰਾ॥ ਅੰਕ 687
ਅੱਖਰ ਪੜਿ ਪੜਿ ਭੁਲੀਐ ਭੇਖੀ ਬਹੁਤ ਅਭਿਮਾਨੁ॥
ਤੀਰਥ ਨਾਤਾ ਕਿਆ ਕਰੇ ਮਨ ਮਹਿ ਮੈਲੁ ਗੁਮਾਨੁ॥
ਗੁਰਬਿਨ ਕਿਨਿ ਸਮਝਾਈਐ ਮਨੁ ਰਾਜਾ ਸੁਲਤਾਨੁ॥ ਅੰਕ 61
ਪਾਣੀ ਚਿਤੁ ਨਾ ਥੋਪਈ ਮੁਖਿ ਪੀਤੈ ਤਿਖ ਜਾਇ॥ ਅੰਕ 1240
ਮਹਾਂਪੁਰਸ਼ਾਂ ਦੀ ਦੱਸੀ ਗੁਰਮਤਿ ਦਾ ਨਿਸ਼ਾਨਾਂ ਜਾਤ ਪਾਤ ਭੇਦ ਅਤੇ ਧਰਮ ਦੇ ਵਿਤਕਰੇ ਮਿਟਾਣਾ
ਹੈ। ਜਿਸ ਦੀ ਪ੍ਰਾਪਤੀ ਵਾਸਤੇ ਗੁਰੂਸਾਹਿਬਨਾਂ ਨੇ ਇੱਕ ਸੰਗਤਿ, ਇੱਕ ਪੰਗਤਿ, ਇੱਕ ਸਰੋਵਰ, ਇੱਕ
ਬਾਟੇ ਦੇ ਧਾਰਨੀ ਹੋਣਾ ਦੱਸਿਆ ਸੀ। ਇਹਨਾਂ ਬਚਨਾਂ ਨੂੰ ਜੇ ਜੀਵਨ ਵਿੱਚ ਨਿਭਾ ਲੈਂਦੇ ਹਾਂ ਤਾਂ
ਸਾਡੇ ਅੰਦਰ ਕਿਸੇ ਵਰਨ, ਧਰਮ, ਜਾਤ ਦਾ ਵਿਤਕਰਾ ਨਹੀਂ ਰਹੇਗਾ ਅਤੇ ਅਸੀਂ ਸਰਬ ਨਿਰੰਤਰਿ ਸੋਇ ਵਾਲੇ
ਨਾਮ ਤੇ ਨਾਮੀ ਦੀ, ਗੁਰਕ੍ਰਿਪਾ ਨਾਲ ਪ੍ਰਾਪਤੀ ਕਰ ਸਕਦੇ ਹਾਂ। ਆਪਣੇ ਧਾਰਮਿਕ ਅਸਥਾਨਾਂ ਤੇ ਜਾ ਕੇ
ਅਸੀਂ ਦੇਖਦੇ ਹਾਂ ਕਿ ਇੱਥੇ ਇਸ਼ਨਾਨ ਕਰਨ ਦਾ ਇਹ ਫਲ ਹੈ ਤਾਂ ਬੜਾ ਦੁੱਖ ਹੁੰਦਾ ਹੈ ਕਿ ਸਾਡੇ ਉਹਨਾਂ
ਅਸ਼ਥਾਨਾਂ ਦੇ ਪ੍ਰਬੰਧਕ ਉਪਰੋਕਤ ਗੁਰਬਚਨਾਂ ਨੂੰ ਭੁੱਲ ਚੁੱਕੇ ਹਨ।
19 ਵੀਂ ਸਦੀਂ ਦੇ ਪਹਿਲੇ ਦੋ ਦਹਾਕਿਆਂ ਦਾ ਹਾਲ ਪੜ੍ਹ ਕੇ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਉਸ ਵਕਤ
ਇਹ ਹਰਿਮੰਦਿਰੁ ਸਾਹਿਬ ਗੁਰੂ ਨਾਨਕ ਦੇ ਗਿਆਨ ਦਾ ਵਿਰੋਧ ਕਰਨ ਵਾਲਿਆ ਦੇ ਕਬਜੇ ਵਿੱਚ ਸੀ। ਕਿਉਂਕਿ
ਭਾਈ ਦਿੱਤ ਸਿੰਘ ਜੀ ਨਾਲ ਕਿਸ ਪ੍ਰਕਾਰ ਦਾ ਅਣ-ਮਨੁੱਖੀ ਵਰਤਾਰਾ ਕੀਤਾ ਜਿਸ ਦੀ ਗੁਰਮਤਿ ਅਨੁਮਤੀ
ਨਹੀਂ ਦਿੰਦੀ। ਭਾਈ ਦਿੱਤ ਸਿੰਘ ਜੀ ਅਤੇ ਪ੍ਰੋਫੈਸਰ ਗੁਰਮੁੱਖ ਸਿੰਘ ਜੀ ਨੇ ਉਸ ਸਮੇਂ ਗੁਰੂ ਨਾਨਕ
ਜੀ ਦੇ ਸੁੱਤੇ ਹੋਏ ਸਿੱਖਾਂ ਨੂੰ ਜਗਾਇਆ ਸੀ। ਇਸ ਕੰਮ ਵਾਸਤੇ ਉਹਨਾਂ ਨੇ ਬਹੁਤ ਕਸ਼ਟ ਵੀ ਝੱਲੇ। ਪਰ
ਉਥੋਂ ਦੇ ਪ੍ਰਬੰਧਕਾਂ, ਪੁਜਾਰੀਆਂ ਨੇ ਸਾਡੇ ਇਹਨਾਂ ਗੁਰਮੁੱਖਾਂ ਨਾਲ ਜੋ ਵਰਤਾਰਾ ਕੀਤਾ ਉਹ
ਮਨਮਤੀਆਂ ਵਾਲਾ ਹੈ।
ਉਪਰੋਕਤ ਗੁਰ ਵਿਚਾਰ ਤੋਂ ਇਹ ਸਾਫ਼ ਨਜਰ ਗੋਚਰ ਹੁੰਦਾ ਹੈ ਕਿ ਹਰਿਮੰਦਰੁ ਹਰ ਜੀਵ ਦੇ ਨਾਲ ਹੈ। ਉਸ
ਨੂੰ ਪ੍ਰਾਪਤ ਕਰਨ ਵਾਸਤੇ ਗੁਰਬਾਣੀ ਵਿਚਾਰ ਬਹੁਤ ਜਰੂਰੀ ਦੱਸੀ ਗਈ ਹੈ। ਧਰਤੀ ਤੇ ਬਣੇ ਧਾਰਮਿਕ
ਅਸਥਾਨਾਂ ਤੋਂ ਵੀ ਕੇਵਲ ਗੁਰਬਾਣੀ ਅਨੁਸਾਰ ਉਪਦੇਸ਼ ਅਤੇ ਵਰਤਾਰਾ ਹੋਵੇ। ਤਦ ਹੀ ਗੁਰੂ ਨਾਨਕ ਦੇ
ਆਗਮਣ ਨਾਲ ਚਾਨਣ ਹੋਇਆ ਹੋਣ ਬਾਰੇ ਜੋ ਭਾਈ ਗੁਰਦਾਸ ਜੀ ਨੇ ਆਪਣੀ ਪਹਿਲੀ ਵਾਰ ਵਿੱਚ ਲਿਖਿਆ ਸੀ।
“ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ” ਲਿਖਿਆ ਸੀ। ਪਰ ਅਸੀ ਉਸ ਚਾਨਣ ਦੀ ਥਾਂ ਜੋਰ
ਸ਼ੋਰ ਨਾਲ ਧਾਰਮਿਕ (ਇਤਿਹਾਸਕ ਅਸਥਾਨਾ) ਤੇ ਧੁੰਦ ਹੀ ਫੈਲਦੀ ਦੇਖ ਰਹੇ ਹਾ ਅਤੇ ਗੁਰੂ ਨਾਨਕ ਦੇ
ਚਾਨਣ ਤੋ ਕੋਹਾ ਦੂਰ ਜਾ ਰਹੇ ਹਾ।
ਅੰਤ ਵਿੱਚ ਸਨਿਮਰ ਬੇਨਤੀ ਹੈ ਕਿ ਜੇ ਗੁਰਸਿੱਖਾਂ ਨੇ ਇਸ ਫੈਲਦੀ ਹੋਈ ਧੁੰਦ ਨੂੰ ਨਾ ਰੋਕਿਆ ਤਾਂ
ਅਸੀਂ ਉਸੇ ਅਗਿਆਨ ਦੇ ਖੂਹ ਵਿੱਚ ਡਿਗਾਂਗੇ ਜਿਥੋਂ ਗੁਰੂ ਨਾਨਕ ਜੀ ਨੇ ਸਾਨੂੰ ਕੱਢਿਆ ਸੀ। ਇਸ
ਅਗਿਆਨਤਾ ਵਿੱਚੋਂ ਸਾਨੂੰ ਕੇਵਲ ਗੁਰਬਾਣੀ ਦੇ ਗਿਆਨ ਦੀ ਹਨੇਰੀ ਹੀ ਬਚਾ ਸਕਦੀ ਹੈ।
ਗੁਰਬਖਸ਼ ਸਿੰਘ
ਮੋਬਾਈਲ ਨੰ 94172-31762
{ਨੋਟ:- ਪਿਛਲੇ ਹੋਰ ਪੱਤਰ ਪੜ੍ਹਨ ਲਈ ਐਰੋ (ਤੀਰ) ਨੂੰ ਕਲਿਕ ਕਰੋ ਜੀ}