. |
(30/09/11)
ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ
ਆਖਿਰ ਕਮੀਂ
ਕਿੱਥੇ ਹੈ ?
-ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ
ਭਾਈ ਅੱਜ ਦਾ ਸਵਾਲ ਉਹਨਾਂ ਭਰਮੀ-ਵੀਰਾਂ ਨੂੰ
ਕਰਨਾ ਹੈ ਜਿਹੜੇ ਅੱਜ ਸੂਚਨਾ-ਕ੍ਰਾਂਤੀ ਦੇ ਯੁੱਗ ਵਿੱਚ ਫੇਸਬੁੱਕ ਜਾਂ ਹੋਰ ਇੰਟਰਨੈੱਟ ਮੀਡੀਏ 'ਤੇ
ਮੁੱਖਵਾਕ ਕਾਪੀ-ਪੇਸਟ ਕਰਨ ਲੱਗੇ ਉੱਪਰ ਇਹ ਲਿੱਖਦੇ ਹਨ ਕਿ ਭਾਈ ਇੰਟਰਨੈੱਟ ਦੀ ਇਸ ਵੈਬਸਾਇਟ ਨੂੰ
ਖੋਲਣ ਅਤੇ ਪੜ੍ਹਨ ਲੱਗੇ ਵੀ ਸਿਰ ਢੱਕ ਕੇ ਬਹਿ ਜਾਣਾ ਜੀ !! ਇਹਨਾਂ ਨੂੰ ਸੁਝਾਅ ਦੇਣਾ ਚਾਹੀਦਾ ਹੈ
ਕਿ ਇੱਕੋ ਪੱਕਾ ਕੰਮ ਕਿਉਂ ਨਹੀਂ ਕਰਦੇ, ਲੈਪਟੋਪ ਦੇ ਸਿਰ 'ਤੇ ਹੀ ਚੁੰਨੀ ਕਿਉਂ ਨਹੀਂ ਪਾ ਦਿੰਦੇ,
ਸਾਰੇ ਦਾ ਸਾਰਾ ਝੰਝਟ ਹੀ ਖਤਮ ??
ਓਏ ਭਰਮੀਓ! ਜਦੋਂ ਮੇਰਾ ਮਾਲਕ ਗੁਰਬਾਣੀ ਦੇ ਰੂਪ ਵਿਚ ਮੇਰੇ ਦਰਵਾਜੇ 'ਤੇ ਦਸਤਕ ਦੇ ਰਿਹਾ ਹੋਵੇ ,
ਤੇ ਕੀ ਮੈਂ ਉਸਨੂੰ ਬਿਨਾਂ ਕੁੰਡਾ ਖੋਲ੍ਹੇ ਇਹ ਕਹਾਂ ਕਿ ਅਜੇ ਬਾਹਰ ਰੁੱਕ, ਮੈਨੂੰ ਤਿਆਰ ਹੋ ਕੇ
ਆਉਣ ਦੇ ਫੇਰ ਸੁਣਦੇ ਹਾਂ ਕੀ ਕਹਿਣਾ ਚਾਹੁੰਦਾ ਹੈਂ ਤੂੰ ??
ਭਾਈ ਕਦੇ ਕੋਸ਼ਿਸ਼ ਕਰ ਕੇ ਗੁਰੂ ਨਾਨਕ ਸਾਹਿਬ ਨੂੰ ਸੁਣਿਆ ਹੈ ਉਹ ਕੀ ਕਹਿੰਦੇ ਹਨ ਇਸ ਬਾਰੇ::
ਚੂੜਾ ਭੰਨੁ ਪਲੰਘ ਸਿਉ ਮੁੰਧੇ ਸਣੁ ਬਾਹੀ ਸਣੁ ਬਾਹਾ ॥ ਏਤੇ ਵੇਸ
ਕਰੇਦੀਏ ਮੁੰਧੇ ਸਹੁ ਰਾਤੋ ਅਵਰਾਹਾ ॥ ਨਾ ਮਨੀਆਰੁ ਨ ਚੂੜੀਆ ਨਾ ਸੇ ਵੰਗੁੜੀਆਹਾ ॥ ਜੋ ਸਹ ਕੰਠਿ ਨ
ਲਗੀਆ ਜਲਨੁ ਸਿ ਬਾਹੜੀਆਹਾ ॥ ਸਭਿ ਸਹੀਆ ਸਹੁ ਰਾਵਣਿ ਗਈਆ ਹਉ ਦਾਧੀ ਕੈ ਦਰਿ ਜਾਵਾ ॥ ਅੰਮਾਲੀ ਹਉ
ਖਰੀ ਸੁਚਜੀ ਤੈ ਸਹ ਏਕਿ ਨ ਭਾਵਾ ॥ ਮਾਠਿ ਗੁੰਦਾਈ ਪਟੀਆ ਭਰੀਐ ਮਾਗ ਸੰਧੂਰੇ ॥ ਅਗੈ ਗਈ ਨ ਮੰਨੀਆ
ਮਰਉ ਵਿਸੂਰਿ ਵਿਸੂਰੇ ॥ {ਪੰਨਾ 558}
ਅਰਥ: ਹੇ ਭੋਲੀ ਇਸਤ੍ਰੀਏ! (ਤੂੰ ਪਤੀ ਨੂੰ ਮਿਲਣ ਲਈ ਆਪਣੀਆਂ ਬਾਹਾਂ ਵਿਚ ਚੂੜਾ ਪਾਇਆ, ਤੇ
ਹੋਰ ਭੀ ਕਈ ਸਿੰਗਾਰ ਕੀਤੇ, ਪਰ) ਹੇ ਇਤਨੇ ਸਿੰਗਾਰ ਕਰਦੀਏ ਨਾਰੇ! ਜੇ ਤੇਰਾ ਪਤੀ (ਫਿਰ ਭੀ)
ਹੋਰਨਾਂ ਨਾਲ ਹੀ ਪਿਆਰ ਕਰਦਾ ਰਿਹਾ (ਤਾਂ ਇਹਨਾਂ ਸਿੰਗਾਰਾਂ ਦਾ ਕੀਹ ਲਾਭ?, ਫਿਰ) ਪਲੰਘ ਨਾਲ ਮਾਰ
ਕੇ ਆਪਣਾ ਚੂੜਾ ਭੰਨ ਦੇ, ਪਲੰਘ ਦੀਆਂ ਹੀਆਂ ਭੀ ਭੰਨ ਦੇ ਤੇ ਆਪਣੀਆਂ ਸਜਾਈਆਂ ਬਾਹਾਂ ਭੀ ਭੰਨ ਦੇ
ਕਿਉਂਕਿ ਨਾਹ ਇਹਨਾਂ ਬਾਹਾਂ ਨੂੰ ਸਜਾਣ ਵਾਲਾ ਮਨਿਆਰ ਹੀ ਤੇਰਾ ਕੁਝ ਸਵਾਰ ਸਕਿਆ, ਨਾਹ ਹੀ ਉਸ ਦੀਆਂ
ਦਿੱਤੀਆਂ ਚੂੜੀਆਂ ਤੇ ਵੰਗਾਂ ਕਿਸੇ ਕੰਮ ਆਈਆਂ। ਸੜ ਜਾਣ ਉਹ (ਸਜਾਈਆਂ) ਬਾਹਾਂ ਜੋ ਖਸਮ ਦੇ ਗਲ ਨਾਹ
ਲੱਗ ਸਕੀਆਂ। (ਭਾਵ, ਜੇ ਜੀਵ-ਇਸਤ੍ਰੀ ਸਾਰੀ ਉਮਰ ਧਾਰਮਿਕ ਭੇਖ ਕਰਨ ਵਿਚ ਹੀ ਗੁਜ਼ਾਰ ਦੇਵੇ, ਇਸ
ਨੂੰ ਧਰਮ-ਉਪਦੇਸ਼ ਦੇਣ ਵਾਲਾ ਭੀ ਜੇ ਬਾਹਰਲੇ ਭੇਖ ਵਲ ਹੀ ਪ੍ਰੇਰਦਾ ਰਹੇ, ਤਾਂ ਇਹ ਸਾਰੇ ਉੱਦਮ
ਵਿਅਰਥ ਚਲੇ ਗਏ, ਕਿਉਂਕਿ ਧਾਰਮਿਕ ਭੇਖਾਂ ਨਾਲ ਪਰਮਾਤਮਾ ਨੂੰ ਪ੍ਰਸੰਨ ਨਹੀਂ ਕਰ ਸਕੀਦਾ। ਉਸ ਦੇ
ਨਾਲ ਤਾਂ ਸਿਰਫ਼ ਆਤਮਕ ਮਿਲਾਪ ਹੀ ਹੋ ਸਕਦਾ ਹੈ)।
(ਪ੍ਰਭੂ-ਚਰਨਾਂ ਵਿਚ ਜੁੜਨ ਵਾਲੀਆਂ) ਸਾਰੀਆਂ ਸਹੇਲੀਆਂ (ਤਾਂ) ਪ੍ਰਭੂ-ਪਤੀ ਨੂੰ ਪ੍ਰਸੰਨ ਕਰਨ ਦੇ
ਜਤਨ ਕਰ ਰਹੀਆਂ ਹਨ (ਪਰ ਮੈਂ ਜੇਹੜੀ ਨਿਰੇ ਵਿਖਾਵੇ ਦੇ ਹੀ ਧਰਮ-ਭੇਖ ਕਰਦੀ ਰਹੀ) ਮੈਂ ਸੜੇ ਕਰਮਾਂ
ਵਾਲੀ ਕਿਸ ਦੇ ਦਰ ਤੇ ਜਾਵਾਂ? ਹੇ ਸਖੀ! ਮੈਂ (ਇਹਨਾਂ ਧਰਮ-ਭੇਖਾਂ ਤੇ ਹੀ ਟੇਕ ਰੱਖ ਕੇ) ਆਪਣੇ
ਵਲੋਂ ਤਾਂ ਬੜੀ ਚੰਗੀ ਕਰਤੂਤ ਵਾਲੀ ਬਣੀ ਬੈਠੀ ਹਾਂ। ਪਰ, ਪ੍ਰਭੂ ਪਤੀ! ਕਿਸੇ ਇੱਕ ਭੀ ਗੁਣ ਕਰ ਕੇ
ਮੈਂ ਤੈਨੂੰ ਪਸੰਦ ਨਹੀਂ ਆ ਰਹੀ। ਮੈਂ ਸਵਾਰ ਸਵਾਰ ਕੇ ਪੱਟੀਆਂ ਗੁੰਦਾਂਦੀ ਹਾਂ, ਮੇਰੀਆਂ ਪੱਟੀਆਂ
ਦੇ ਚੀਰ ਵਿਚ ਸੰਧੂਰ ਭੀ ਭਰਿਆ ਜਾਂਦਾ ਹੈ, ਪਰ ਤੇਰੀ ਹਜ਼ੂਰੀ ਵਿਚ ਮੈਂ ਫਿਰ ਭੀ ਪ੍ਰਵਾਨ ਨਹੀਂ ਹੋ
ਰਹੀ, (ਇਸ ਵਾਸਤੇ) ਝੂਰ ਝੂਰ ਕੇ ਮਰ ਰਹੀ ਹਾਂ।
ਜੇ ਅਸੀਂ ਫੇਰ ਵੀ ਨਾ ਸਮਝੇ ਤਾਂ ਕਲ ਨੂੰ ਇਸੇ ਮੂਰਖਤਾ-ਪੂਰਨ ਰਸਤਿਆਂ ‘ਤੇ ਹੋਰ ਅਗਾਂਹ ਚਲਦਿਆਂ
ਸ਼ਾਇਦ ਲੈਪਟੋਪ ਦਾ ਪੀਹੜਾ ਸਾਹਿਬ ‘ਤੇ ਪ੍ਰਕਾਸ਼ ਕਰ ਕੇ ਉੱਤੇ ਚੰਦੋਆ ਲਾਉਣ ਦੀ ਗੱਲ ਕਰਾਂਗੇ !!
ਆਖਿਰ ਅਸੀਂ ਸਿੱਖ ਹਮੇਸ਼ਾ ਦੁਨੀਆ ਸਾਹਮਣੇ ਆਪਣੀ ਸਤਿਥੀ ਹਾਸੋਹੀਣੀ ਹੀ ਕਿਉਂ ਬਣਾਉਂਦੇ ਰਹਿੰਦੇ ਹਾਂ
?
ਵੈਸੇ ਇੱਥੇ ਵੱਡੇ ਤੌਰ ‘ਤੇ ਅਸੀਂ ਅਜਿਹੇ ਪਖੰਡਵਾਦ ਦੇ ਮੁੱਦੇ 'ਤੇ ਗੱਲ ਕਰ ਰਹੇ ਹਨ ਜਿਸਦੀ ਓਟ ਲੈ
ਕੇ ਗੁਰਬਾਣੀ ਦੀ ਵਿਚਾਰ ਅਤੇ ਪ੍ਰਚਾਰ ਵਿੱਚ ਅਨੇਕਾਂ ਤਰ੍ਹਾਂ ਦੇ ਭਰਮ ਅਤੇ ਔਕੜਾਂ ਪੈਦਾ ਕੀਤੀਆਂ
ਜਾਂਦੀਆਂ ਹਨ ਅਤੇ ਨਾਲ ਹੀ ਕੋਸ਼ਿਸ਼ ਕਰ ਰਹੇ ਸੀ ਕਿ ਕਿਸ ਤਰ੍ਹਾਂ ਸਾਡੇ ਮਨ ਵਿੱਚ ਘਰ ਕਰ ਚੁਕੀਆਂ
ਇਹਨਾਂ ਬੇਲੋੜੀਆਂ ਧਾਰਨਾਵਾਂ ਤੋਂ ਨਿਜਾਤ ਪਾ ਕੇ ਗੁਰਬਾਣੀ ਨੂੰ ਘਰ-੨ ਪਹੁੰਚਾਇਆ ਜਾਵੇ ....
ਜੇਕਰ ਹੋਰਨਾਂ ਮਤਾਂ ‘ਤੇ ਨਜ਼ਰ ਮਾਰੀ ਜਾਵੇ ਇੱਕ ਇਸਾਈ ਕਿਤੇ ਵੀ ਬਾਇਬਲ ਲੈ ਕੇ ਜਾ ਸਕਦਾ ਹੈ,
ਬਲਕਿ ਇਸਾਈ ਪ੍ਰਚਾਰਕ ਤਾਂ ਘਰਾਂ ਵਿੱਚ ਇੱਕ ਤਰ੍ਹਾਂ ਜਬਰਦਸਤੀ ਹੀ ਬਾਇਬਲ ਰੱਖ ਜਾਂਦੇ ਹਨ ਤਾਂ
ਜਾਣੇ-ਅਨਜਾਨੇ ਵਿੱਚ ਅਨਮਤੀ ਲੋਕਾਂ ਦੇ ਮਨਾਂ ਵਿੱਚ ਉਹਨਾਂ ਦੇ ਧਰਮ ਦੀਆਂ ਸਿੱਖਿਆਵਾਂ ਪ੍ਰਤੀ ਖਿੱਚ
ਜਾਗੇ ਅਤੇ ਢੰਗ-ਅਢੰਗ ਨਾਲ ਬਾਇਬਲ ਦੀਆਂ ਸਿੱਖਿਆਵਾਂ ਦਾ ਪ੍ਰਸਾਰ ਹੋਵੇ ! ਪਰ ਅਗਰ ਆਪਣੇ ਆਪ ਨੂੰ
ਵੇਖੀਏ ਤਾਂ ਅਸੀਂ ਤਾਂ ਅਜੇ ਸਿਰਫ਼ ਰੁਮਾਲੇ-ਚੱਦਰਾਂ ਵਿੱਚ ਹੀ ਉਲਝੇ ਪਏ ਹਾਂ, ਖੋਲ੍ਹ ਕੇ ਪੜ੍ਹਨ
ਦਾ ਤਾਂ ਅਸੀਂ ਖੁੱਦ ਵੀ ਸ਼ਾਇਦ ਕਦੇ ਯਤਨ ਨਹੀਂ ਕਰਦੇ ਕਿ ਆਖਿਰ ਸਾਡੇ ਗੁਰੂ ਨੇ ਵਿੱਚ ਕਿਹਾ ਕੀ ਹੈ
?
ਵਾਹ ਗੁਰੂ ਕੇ ਅਖੌਤੀ ਸਿੱਖੋ ! ਇਹੋ ਕਹਿਣਾ ਪਵੇਗਾ ਕਿ ਗਿਆਨੀ ਗਿਆਨ ਸਿੰਘ ਹੋਰੀਂ ਸਹੀ ਹੀ ਆਖ ਗਏ
ਹਨ :
ਧੰਨ ਗੁਰੂ ਕੇ ਸਿੱਖ ਅਕਲ ਦੇ ਪੱਕੇ ਵੈਰੀ,
ਧੰਨ ਗੁਰੂ ਸਮਰੱਥ ਵੱਸ ਕੀਤੇ ਜਿਨ ਜਹਿਰੀ |
ਧੰਨ ਗੁਰੂ ਕੇ ਸਿੱਖ ਬੁੱਧੀ ਦੇ ਨੇੜ ਨਾ ਜਾਇ ਹੈਂ,
ਧੰਨ ਗੁਰੂ ਸਮਰੱਥ ਬੈਠ ਬੈਠ ਇਨ੍ਹੇਂ ਸਮਝਾਏ ਹੈਂ |
ਗੁਰਬਾਣੀ ਦਾ ਅਸਲੀ ਸਤਕਾਰ ਉਸਨੂੰ ਮਨ ਅਤੇ ਕਰਮ ਵਿੱਚ ਵਸਾਉਣਾ ਹੈ, ਜੀਵਨ ਵਿੱਚ ਢਾਲਣਾ ਹੈ,
ਰੁਮਾਲੇ-ਚੱਦਰਾਂ ਵਿੱਚ ਲਪੇਟਣਾ ਨਹੀਂ ! ਰੁਮਾਲੇ ਇਤਿਆਦਿਕ ਤਾਂ ਇੱਕ ਰੀਤੀ ਵਜੋਂ ਸਨ ਕਿ ਭਾਈ
ਬੈਠਣ-ਪੜ੍ਹਨ ਲੱਗੇ ਕਿਸੇ ਚੰਗੇ ਸਥਾਨ ‘ਤੇ ਰੱਖ ਕੇ ਪੜ੍ਹਿਆ ਜਾਵੇ, ਇਸਤੋਂ ਵੱਧ ਹੋਰ ਕੁਝ ਵੀ ਨਹੀਂ
! ਪਰ ਅਸੀਂ ਕੇਵਲ ਇਹਨਾਂ ਰੀਤੀਆਂ ਜੋਗੇ ਹੀ ਰਹਿ ਗਏ ਅਤੇ ਪੜ੍ਹਨੀ ਅਤੇ ਵਿਚਾਰ ਕਰਨੀ ਮੁੱਲ ਦੇ ਕੇ
ਬੁਲਵਾਏ ਜਾਂਦੇ ਪਾਠੀਆਂ ਵਾਸਤੇ ਛੱਡ ਦਿੱਤੀ !! ਭਾਵੇਂ ਅੱਜ ਵੀ ਅਸੀਂ ਬਹੁਤੇ ਗੁਰਦਆਰੇ ਜਾਂਦੇ ਹਾਂ
ਪਰ ਉੱਥੇ ਜਾ ਕੇ ਸਿਰਫ਼ ਪੀਹੜੇ ਨੂੰ ਨਮਸਕਾਰਾਂ ਅਤੇ ਪਰਕਰਮਾਵਾਂ ਕਰਨ, ਥੜ੍ਹਿਆਂ ਦੀਆਂ ਮੁੱਠੀਆਂ
ਭਰਨ, ਪੁਰਾਣੇ ਦਰਖਤਾਂ ਨੂੰ ਸ਼ਸ਼ਟਾਂਗ ਕਰਨ, ਜਾਂ ਸਰੋਵਰਾਂ ਦੇ ਚੂਲੇ ਭਰਨ ਤੋਂ ਅਗਾਂਹ ਨਹੀਂ ਵੱਧ
ਸਕਦੇ ਅਤੇ ਇਸੇ ਵਿੱਚ ਹੀ ਗੁਰੂ-ਦਰਸ਼ਨ ਦਾ ਭਾਵ ਮੁਕਾ ਘਰ ਆ ਜਾਉਂਦੇ ਹਾਂ...
ਜਰਾ ਕੁ ਸੋਚ ਕੇ ਵੇਖਣਾ ਕਿ ਬੇਸ਼ਕ ਅੱਜ ਅਸੀਂ ਵੱਧ-ਚੜ੍ਹ ਕੇ ਪਾਲਕੀ 'ਤੇ ਸਜਾਏ ਸਰੂਪਾਂ ਨੂੰ ਮੱਥੇ
ਟੇਕਦੇ ਹਾਂ, ਮਾਇਆ ਤੇ ਹੋਰ ਭੇਟਾ ਵਲੋਂ ਵੀ ਥੁੜ੍ਹ ਨਹੀਂ ਆਉਣ ਦਿੰਦੇ, ਰੱਜ ਕੇ ਲੰਗਰ ਵੀ ਛਕਾਉਂਦੇ
ਤੇ ਛਕਦੇ ਹਾਂ, ਜੋੜ੍ਹਿਆਂ ਨੂੰ ਖੂਬ ਪਾਲਸ਼ਾਂ ਕਰਦੇ ਹਾਂ, ਜਗ੍ਹਾ-੨ 'ਤੇ ਸ਼ਬੀਲਾਂ ਅਤੇ ਹੋਰ ਛੱਤੀ
ਸੁਆਦਲੇ ਪਦਾਰਥਾਂ ਦੇ ਲੰਗਰ ਲਾ ਕੇ ਜਨਤਾ ਨੂੰ ਵੀ ਖਿੱਚਦੇ ਹਾਂ, ਇਤਰਾਂ, ਫੁੱਲਾਂ, ਚਵਰਾਂ,
ਰੁਮਾਲੇ, ਏ.ਸੀ. ਤੇ ਹੋਰ ਵੀ ਪਤਾ ਨਹੀਂ ਕਿੰਨੇ ਕੁਝ 'ਤੇ ਕੌਮ ਦਾ ਪੈਸਾ ਖਰਚ ਕਰਨ ਲੱਗੇ ਕੋਈ ਤੋਟ
ਨਹੀਂ ਆਉਣ ਦਿੰਦੇ, ਫੇਰ ਕਮੀਂ ਕਿੱਥੇ ਰਹਿੰਦੀ ਹੈ ਕਿ ਸਿੱਖੀ ਦਾ ਪ੍ਰਚਾਰ ਨਹੀਂ ਹੁੰਦਾ ? ਪ੍ਰਚਾਰ
ਤਾਂ ਛੱਡੋ ਸਾਡੀ ਨਵੀਂ ਪਨੀਰੀ ਪਤਿਤ ਹੋਈ ਜਾਂਦੀ ਹੈ ਤੇ ਸਿੱਖ ਬਣ ਕੇ ਰਾਜ਼ੀ ਨਹੀਂ, ਸਾਡੀਆਂ ਧੀਆਂ
ਦੀ ਖਿੱਚ ਦਾ ਕੇਂਦਰ ਤੇ ਖਿਆਲੀ ਹੀਰੋ ਗੈਰ-ਸਿੱਖ ਹਨ ਬਲਕਿ ਇੱਥੇ ਤਕ ਕਹਾਂਗਾ ਕਿ ਜੇ ਘਰ ਦਿਆਂ ਦਾ
ਕੁੰਡਾ ਜਾਂ ਸ਼ਰਮ ਨਾ ਹੋਵੇ ਤਾਂ ਸ਼ਾਇਦ ਸਿੱਖ ਸਰੂਪ ਵਾਲੇ ਮੁੰਡਿਆਂ ਨੂੰ ਸਿੱਖ-ਘਰਾਂ ਚੋਂ ਸਾਕ ਦੇ
ਲਾਲੇ ਪੈ ਜਾਣ !!!
ਸੋਚਣਾ ਬਣਦਾ ਹੈ ਆਖਿਰ ਕਮੀਂ ਕਿੱਥੇ ਹੈ ?
ਵੀਰੋ ਕਮੀਂ ਕਿਤੇ ਹੋਰ ਨਹੀਂ, ਕਮੀਂ ਹੈ ਕਿ ਅਸੀਂ ਕਦੇ ਗੁਰਬਾਣੀ ਨੂੰ ਵਿਚਾਰਨ ਤੇ ਪ੍ਰਚਾਰਨ ਦਾ
ਇਰਾਦਾ ਹੀ ਨਹੀਂ ਕੀਤਾ ! ਅਸੀਂ ਤਾਂ ਬਸ ਖੁਸ਼ ਹਾਂ ਸੁੰਦਰ ਰੁਮਾਲਿਆਂ, ਪੀਹੜਿਆ, ਇਤਰਾਂ ਤੇ ਏ.ਸੀ.
ਚ ਕੈਦ ਕਰ ਕੇ ਸ਼ਬਦ ਗੁਰੂ ਦੀ ਵਿਚਾਰ ਨੂੰ !! ਜਾਗੋ ਸਿੱਖੋ ਰੁਮਾਲੇ, ਚੰਦੋਏ, ਪੀਹੜੇ, ਜਿਲਦਾਂ,
ਪੱਤਰੇ, ਸਿਆਹੀ ਨਹੀਂ ਜੇ ਸਾਡਾ ਗੁਰੂ ! ਜਰਾ ਸੋਚੋ ਤੁਸੀਂ ਗੁਰੂ ਗ੍ਰੰਥ ਸਾਹਿਬ ਤੋਂ ਕੀ ਭਾਵ
ਲੈਂਦੇ ਹੋ ? ਇਹੀ ਜਿਲਦ, ਕਾਗਜ਼, ਸਿਆਹੀ, ਆਦਿ ਜਾਂ ਫੇਰ ਇਹਨਾਂ ਸਭ ਨੂੰ ਵਰਤ ਕੇ ਲਿਖੀ ਗਈ ਗਿਆਨ
ਰੂਪੀ ਬਾਣੀ ! ਤੇ ਜੇ ਸਾਡਾ ਜਵਾਬ ਕੇਵਲ ਸ਼ਬਦ ਗੁਰੂ - ਗੁਰਬਾਣੀ ਹੈ ਤਾਂ ਇਸ ਵਿੱਚ ਸਮੋਏ ਸ਼ਬਦ ਸਤਿ
ਸਰੂਪ ਨੂੰ ਅਸਲ ਵਿੱਚ ਦਸਮੇਂ ਪਾਤਿਸ਼ਾਹ ਦੇ ਗੁਰਗੱਦੀ ਨਹੀਂ ਦਿੱਤੀ ਬਲਕਿ ਇਹ ਤਾਂ ਮੂਲ ਰੂਪ ਵਿੱਚ
ਗੁਰੂ ਨਾਨਕ ਸਾਹਿਬ ਦੀ ਵੀ ਗੁਰੂ ਹੈ, ਜੇ ਭੁਲੇਖਾ ਹੋਵੇ ਤਾਂ ਸਿਧ-ਗੋਸਟਿ ਵਿੱਚ ਬਾਬਾ ਗੁਰੂ ਨਾਨਕ
ਨੇ ਸਾਰੇ ਸਿਧਾਂ ਨੂੰ ਆਪਣੇ ਗੁਰੂ ਬਾਰੇ ਸਾਫ਼ ਦੱਸਿਆ ਹੈ:
ਪਵਨ ਅਰੰਭੁ ਸਤਿਗੁਰ ਮਤਿ ਵੇਲਾ ॥ ਸਬਦੁ ਗੁਰੂ ਸੁਰਤਿ ਧੁਨਿ ਚੇਲਾ ॥
{ਪੰਨਾ 943}
ਗੁਰੂ ਅਮਰਦਾਸ ਸਾਹਿਬ ਨੇ ਬਾਣੀ ਨੂੰ ਇੱਕ ਵਾਰੀਂ ਨਹੀਂ ਵਾਰ-੨ ਗੁਰੂ ਦੱਸਿਆ ਹੈ ..
ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ ॥ ਗੁਰੁ ਬਾਣੀ
ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ ॥੫॥
{ਪੰਨਾ 982}
ਸੋ ਗੁਰਬਾਣੀ ਤਾਂ ਉਦੋਂ ਤੋਂ ਗੁਰੂ ਹੈ ਜਦੋਂ ਤੋਂ ਇਹ ਪੋਥੀ ਰੂਪ ਵਿਚ ਵੀ ਨਹੀਂ ਸੀ | ਦਸ ਜਾਮੇ
ਸਿਰਫ਼ ਇਸ ਲਈ ਹੋਏ ਕਿਉਂਜੋ ਗੁਰਬਾਣੀ ਨੂੰ ਪ੍ਰਗਟ ਕਰਨ ਵਾਲਿਆਂ ਨੂੰ ਲੋਕਾਈ ਨੂੰ ਇਹ ਦੱਸਣਾ ਜਰੂਰੀ
ਸੀ ਕਿ ਭਾਈ ਇਹ ਕੇਵਨ ਪੜ੍ਹਨੇ ਮਾਤਰ ਵਾਸਤੇ ਨਹੀਂ ਹੈ ਆਓ ਅਸੀਂ ਤੁਹਾਨੂੰ ਖੁੱਦ ਇਸਨੂੰ ਆਪਣੇ ਜੀਵਨ
'ਤੇ ਢਾਲ ਕੇ ਦੱਸਦੇ ਹਾਂ ਕਿ ਇਸ ਦਵਾਈ ਨੂੰ ਲੈਣਾ ਕਿਵੇਂ ਹੈ | ਜਦੋਂ ਉਹ ਮਕਸਦ ਪੂਰਾ ਹੋ ਗਿਆ ਤਾਂ
ਗੁਰੂ ਨਾਨਕ ਦੀ ਵਿਚਾਰਧਾਰਾ 'ਤੇ ਹੀ ਇੰਨ-ਬਿਨ ਚਲਦਿਆਂ ਗੁਰੂ ਗੋਬਿੰਦ ਸਿੰਘ ਜੀ ਨੇ ਸਰੀਰਕ ਵੈਦ ਦੀ
ਲੋੜ ਖਤਮ ਕਰ ਦਿੱਤੀ ਤੇ ਸਿਧਾ ਦਵਾਈ ਹੀ ਸਾਨੂੰ ਫੜਾ ਦਿੱਤੀ ਕਿ ਭਾਈ ਸਿੱਖਾ ਹੁਣ ਤੂੰ ਇਸਦਾ ਸੇਵਨ
ਕਰ !!
ਫੇਰ ਜੇ ਤੁਸੀਂ ਪੜ੍ਹਨ-ਸੁਣਨ ਲੱਗੇ ਇੱਦਾਂ ਜਾਂ ਉੱਦਾਂ ਦੇ ਭਰਮ ਦੀ ਗਲ ਕਰਦੇ ਹੋ ਤਾਂ ਗੁਰੂ
ਪਾਤਿਸ਼ਾਹ ਤਾਂ ਕਹਿੰਦੇ ਹਨ ਕਿ ਭਾਈ ਸਿੱਖਾ ਪੂਰੇ ਤਨ ਵਿੱਚ ਹੀ ਗੁਰਬਾਣੀ ਵਸਾਉਣੀ ਹੈ ਕਿਉਂਜੋ
ਗੁਰਬਾਣੀ ਤੋਂ ਵਿਹੂਣਾ ਤਨ ਇਓਂ ਬਿਲਲਾਉਂਦਾ ਹੈ ਜਿਵੇ ਕੋਈ ਗੰਭੀਰ ਰੋਗੀ ਚੀਕਾਂ ਮਾਰਦਾ ਹੋਵੇ:
ਜੈ ਤਨਿ ਬਾਣੀ ਵਿਸਰਿ ਜਾਇ ॥ ਜਿਉ ਪਕਾ ਰੋਗੀ ਵਿਲਲਾਇ ॥੧॥
{ਪੰਨਾ 661}
ਸੋ ਗੁਰਬਾਣੀ ਸ਼ਬਦ ਨੂੰ
-- ਖੁੱਦ ਪੜ੍ਹੋ,
-- ਖੁੱਦ ਵਿਚਾਰੋ,
-- ਖੁੱਦ ਜੀਵਨ ਵਿੱਚ ਧਾਰਨ ਕਰਨ ਦਾ ਯਤਨ ਕਰੋ
-- ਸਭ ਤੋਂ ਵੱਧ ਇਸ ਸਭ ਨਾਲ ਖੁੱਦ ਗੁਰਬਾਣੀ ਬਣੋ
ਤਾਹੀਂ ਕੁਝ ਹੋ ਸਕਦਾ ਜੇ !!
ਜਾਗੋ ਸਿੱਖੋ ਜਾਗੋ !
ਬਸ ਬਹੁਤ ਹੋ ਗਿਆ,
ਹੁਣ ਤਾਂ ਇਹ ਭਰਮ ਤਿਆਗੋ !!
ਆਪਣੀ ਮੱਤ ‘ਤੇ ਤੁਸਾਂ ਬਹੁਤ ਚਲਾਈ,
ਹੁਣ ਤੇ ਗੁਰਬਾਣੀ ਦੇ ਲੜ੍ਹ ਲਾਗੋ !!!
************************************************************************
ਅਕਾਲ ਤਖ਼ਤ - ਸਿੱਖਾਂ ਦਾ ਇੱਕੋ-ਇੱਕ ਤਖ਼ਤ
-ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ
ਸਿੱਖਾਂ ਦੇ ਕੇਵਲ ਤੇ ਕੇਵਲ ਇੱਕੋ ਤਖ਼ਤ ਹੀ ਹੈ (ਕਾਲ-ਰਹਿਤ ਪ੍ਰਮਾਤਮਾ ਦਾ ਉਸਦੀ ਗਿਆਨ ਰੂਪੀ ਬਾਣੀ
ਦੀ ਓਟ ਵਿੱਚ ਸਥਾਪਿਤ ਅਟੱਲ ਨਿਆਓ ਦਾ ਸਦੀਵੀਂ ਤਖ਼ਤ) ਸ੍ਰੀ ਅਕਾਲ ਤਖ਼ਤ ਸਾਹਿਬ !
ਇਸ ਤੋਂ ਇਲਾਵਾ ਬਾਕੀ ਦੇ ਕਹੇ ਜਾਂ ਪ੍ਰਚਾਰੇ ਜਾਂਦੇ ਚਾਰ ਤਖ਼ਤ ਸਰਕਾਰ-ਏ-ਹਿੰਦ (੧੯੪੭ ਤੋਂ
ਪਹਿਲਾਂ ਅੰਗਰੇਜ਼ਾਂ ਅਤੇ ਉਸਤੋਂ ਬਾਅਦ ਹਿੰਦੂ-ਫਿਰਕੂਵਾਦੀ ਤਾਕਤਾਂ ਅਤੇ ਵਿੱਕ ਚੁਕੀ ਸਿੱਖ
ਲੀਡਰਸ਼ਿਪ) ਵਲੋਂ ਅਕਾਲ-ਤਖ਼ਤ ਦੇ ਸਿਧਾਂਤ ਨੂੰ ਤੋੜ੍ਹਨ, ਖੋਖਲਾ ਕਰਨ ਤੇ ਉਸਦੇ ਸ਼ਰੀਕ ਪੈਦਾ ਕਰਨ
ਵਾਸਤੇ ਸ਼ੁਰੂ ਕੀਤੇ ਗਏ ਹਨ !!
ਅਕਾਲ-ਤਖ਼ਤ ਵੀ ਆਪਣੇ ਆਪ ਵਿੱਚ ਕਿਸੇ ਇੱਕ ਇਮਾਰਤ ਦਾ ਨਾਮ ਨਹੀਂ ਸਗੋਂ ਸਿਧਾਂਤ ਦਾ ਨਾਮ ਹੈ (ਵੈਸੇ
ਵੀ ਕੋਈ ਇਮਾਰਤ ਵਿਸ਼ੇਸ਼ ਅਕਾਲ - ਭਾਵ, ਕਾਲ ਤੋਂ ਰਹਿਤ - ਨਹੀਂ ਹੋ ਸਕਦੀ !) ਅਤੇ ਅਸਲ ਵਿੱਚ ਜਿੱਥੇ
ਸਾਡਾ ਗੁਰੂ - ਗੁਰੂ ਗ੍ਰੰਥ ਸਾਹਿਬ - ਹਾਜ਼ਰ ਹੈ ਅਤੇ ਜਿੱਥੇ ਸਾਰੇ ਗੁਰਮਤੇ (ਹੁਕਮਨਾਮੇ ਨਹੀਂ)
ਇਸੇ ਅਕਾਲੀ ਬਾਣੀ ਦੀ ਓਟ ਲੈ ਕੇ ਸਰਬਤ ਖਾਲਸਾ (ਤਿਆਰ-ਬਰ-ਤਿਆਰ ਕੇਵਲ ਤੇ ਕੇਵਲ ਗੁਰੂ ਗ੍ਰੰਥ
ਸਾਹਿਬ ਦੀ ਸ਼ਬਦ ਮਰਿਆਦਾ ਨੂੰ ਸਮਰਪਿਤ ਅਤੇ ਗੁਰਬਾਣੀ ਜੀਵਨ-ਜਾਚ ਰੂਪੀ ਰਹਿਤ-ਰਹਿਣੀ ਵਾਲਿਆਂ ਦਾ
ਸਮੂੰਹ) ਵਲੋਂ ਲਏ ਜਾਣ ਉਹ ਹੀ ਸਥਾਨ (ਭਗੌਲਿਕ ਪੱਖੋਂ ਭਾਵੇਂ ਕਿਤੇ ਵੀ ਸਤਿੱਥ ਹੋਵੇ) ਅਕਾਲ ਦਾ
ਤਖ਼ਤ ਹੈ; ਅਤੇ ਸਿਰਫ਼ ਇਸੇ ਹੀ ਤਖ਼ਤ ਤੋਂ (ਇਕੱਲੇ ਸਿੱਖਾਂ ਦੇ ਹੀ ਨਹੀਂ ਬਲਕਿ) ਸਰਬਤ ਖਲਕਤ ਦੇ
ਭਲੇ ਦੀ ਆਸ ਕੀਤੀ ਜਾ ਸਕਦੀ ਹੈ !!
(30/09/11)
ਪਰਮਜੀਤ ਸਿੰਘ ਉਤਰਾਖੰਡ
ਗੁਰ
ਪੂਰਬ ਮਨਾਉਣ ਵਿੱਚ ਸੁਧਾਰ ਕਿਵੇਂ ਕੀਤਾ ਜਾਵੇ?
ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਕਿਵੇਂ ਮਨਾਉਣਾ ਹੈ ਪਿਛਲੇ ਸਾਲ ਨਾਲੋਂ ਇਸ
ਸਾਲ ਗੋਲਕ ਵਿੱਚੋਂ ਹੋਰ ਕਿਨ੍ਹਾਂ ਵੱਧ ਖਰਚਾ ਕਰਕੇ ਸੰਗਤਾਂ ਪਾਸੋਂ ਵਾਹ-ਵਾਹ ਖਟਨੀ ਹੈ ਮਹਿਂਗੇ
ਤੋਂ ਮਹਿਂਗੇ ਰਾਗੀ, ਢਾਡੀ ਜੱਥੇ ਬੁਕਿੰਗ ਕਰਨੇ ਹਨ ਨਗਰ ਕੀਰਤਨ ਕਢਣ ਵਾਸਤੇ, ਸੜਕਾਂ ਕਿੰਨੀ-ਕਿੰਨੀ
ਦੂਰੀ ਤੋਂ ਤੋੜ ਕੇ ਗੇਟ ਬਨਾਉਣੇ ਤੇ ਨਗਰ ਕੀਰਤਨ ਕਿੰਨਾ ਲੰਮਾ ਹੋਵ, ੇ ਹੋਰ ਤਾਂ ਹੋਰ ਲੰਗਰ ਕਿਨਾਂ
ਸੁਆਦ ਤੇ ਕਿੱਨੀਂ ਵਰਾਇਟੀਆਂ ਦਾ ਹੋਵੇ ਇਸ ਵਿਸ਼ੇ ਉਪਰ ਬੜੇ ਜੋਰੋ ਸ਼ੋਰ ਨਾਲ ਗੁਰਦੁਆਰਾ ਕਮੇਟੀਆਂ
ਵਿੱਚ ਮਿਟੀੰਗਾਂ ਚੱਲ ਰਹੀਆਂ ਹਨ।
ਪਿਛਲੇ ਸਾਲਾਂ ਵਿੱਚ ਹੋਈ ਬਰਬਾਦੀ ਨੂੰ ਨੇੜਿਓਂ ਅੱਖੀਂ ਵੇਖ ਕੇ ਇਸ ਸਾਲ ਦੂਰੋਂ ਬੈਠ ਕੇ ਮਨ ਹੀ ਮਨ
ਪਰੇਸ਼ਾਨ ਅਤੇ ਕਿਸੇ ਟਿਪਣੀ ਕਰਨ ਨਾਲੋਂ ਗੁਰਦੁਆਰੇ ਗੁਰਪੁਰਬ ਮਨਾਉਣ ਦੀ ਪਹਿਲੀ ਮਿਟਿੰਗ ਵਿੱਚ ਹੀ
ਦਾਸ ਨੇ ਸਭ ਕੁੱਛ ਬੰਦ ਕਰਨ ਨਾਲੋਂ ਥੋੜਾ ਜਿਹਾ ਸੁਧਾਰ ਆ ਜਾਵੇ ਇਸ ਉਮੀਦ ਵਿੱਚ ਅਪਨੇ ਵੀਚਾਰ ਬੜੇ
ਪਿਆਰ ਤੇ ਸਹਿਜ ਨਾਲ ਕਮੇਟੀ ਅਗੇ ਪੇਸ਼ ਕੀਤੇ।
ਨਗਰ ਕੀਰਤਨ ਬਾਰੇ- ਜੇਕਰ ਨਗਰ ਕੀਰਤਨ ਸਵੇਰੇ 6 ਵਜੇ ਸ਼ੁਰੂ ਕਰਕੇ 9 ਵਜੇ ਸਮਾਪਤ ਕਰ ਦਿਤਾ
ਜਾਵੇ ਤਾਂ ਲੋਕਾਂ ਨੂੰ ਆਵਾ-ਜਾਈ ਵਿੱਚ ਕੋਈ ਪਰੇਸ਼ਾਨੀ ਨਹੀਂ ਆਵੇਗੀ ਨਾ ਹੀ ਸਕੂਲ ਦੇ ਬੱਚਿਆਂ ਨੂੰ
ਨਾਲ ਲੈ ਕੇ ਵਾਧੂ ਦਾ ਥਕੇਵਾਂ ਦੇਣਾ ਪਵੇਗਾ। ਪਿਛਲੇ ਸਾਲ ਦੀ ਤਰਾਂ ਨਾ ਹੀ ਹੈਲੀਕਪਟਰ ਰਾਹੀਂ
ਫੁੱਲਾਂ ਦੀ ਬਰਖਾ ਕਰਨ ਦੀ ਲੋੜ ਪਵੇਗੀ, ਬੈਂਡ ਬਾਜੇ ਤੇ ਦਿਖਾਵੇ ਦੀ ਗਤਕਾ ਪਾਰਟੀ (ਜੋ ਸੜਕਾਂ
ਵਿੱਚ ਕੇਲੇਆਂ ਦੇ ਛਿਲੜ ਤੇ ਕੱਚ ਤੋੜ ਕੇ ਪਰੇਸ਼ਾਨੀ ਦੇਣ ਦੇ ਹਿੱਸੇਦਾਰ ਹੋਂਦੇ ਹਨ) ਤੋਂ ਵੀ
ਪ੍ਰਹੇਜ ਕੀਤਾ ਜਾ ਸਕਦਾ ਹੈ। ਹੋਰ ਤਮਾਮ ਰੋਲਿਆਂ ਤੋਂ ਉਪਰ ਉਠ ਕੇ ਸ਼ਾਤਮਈ ਢੰਗ ਨਾਲ ਸ਼ਬਦ ਕੀਰਤਨ ਤੇ
ਵੀਚਾਰਾਂ ਕਰਦੇ ਹੋਏ ਸਮੇਂ ਸਿਰ ਵਾਪਸ ਪਰਤਿਆ ਜਾਵੇ। ਜੇ ਕਰ ਕੁੱਛ ਕਰਨਾ ਹੀ ਹੈ ਤਾਂ ਬਾਬੇ ਨਾਨਕ
ਦੇ ਸਮਾਜ ਪ੍ਰਤੀ ਕੀਤੇ ਹੋਏ ਮਹਾਨ ਕਾਰਜਾਂ ਨੂੰ (ਦੁੱਜੀਆਂ ਭਾਸ਼ਾਵਾਂ ਵਿੱਚ ਵੀ) ਛਪਵਾ ਕੇ ਵੰਡਿਆ
ਜਾਵੇ।
ਅਖੰਡ ਪਾਠ ਰਖਣ ਬਾਰੇ- ਹਰ ਸਾਲ ਅਖੰਡ ਪਾਠਾਂ ਦੀਆਂ ਲੜੀਆਂ ਮਹੀਨਾ ਪਹਿਲੋਂ ਹੀ ਸ਼ੁਰੂ ਹੋ
ਜਾਦੀਆਂ ਹਨ ਜਿਸਨੂੰ ਸੁਨਣ ਵਾਲਾ ਕੋਈ ਨਹੀਂ ਹੋਂਦਾ। ਚੰਗਾਂ ਹੋਵੇ ਇੱਕੋ ਸਾਂਝਾ ਸਹਿਜ ਪਾਠ ਰੱਲ ਕੇ
ਕੀਤਾ ਜਾਵੇ ਤਾਂਕਿ ਕੁੱਛ ਹਿੱਸਾ ਸਮਝ ਵੀ ਆ ਸਕੇ।
ਕੀਰਤਨ ਦਰਬਾਰ ਬਾਰੇ- ਮਹਿੰਗੇ ਤੇ ਪ੍ਰਸਿਧ ਰਾਗੀ, ਢਾਡੀ ਤੇ ਪ੍ਰਚਾਰਕਾਂ ਤੋਂ ਗੁਰੇਜ ਕੀਤਾ
ਜਾਵੇ, ਜੇਕਰ ਕੋਈ ਰਾਗੀ ਜਾਂ ਪ੍ਰਚਾਰਕ ਸਦਣਾ ਹੀ ਹੈ ਤਾਂ ਗੁਰਮਤਿ ਅਨੁਸਾਰੀ ਵੀਚਾਰ ਪੇਸ਼ ਕਰਨ
ਵਾਲਿਆਂ ਨੂੰ ਹੀ ਸਦਿਆ ਜਾਵੇ। ਗੁ: ਕਮੇਟੀ ਵੱਲੋਂ ਕਹਿ ਦਿਤਾ ਜਾਵੇ ਕਿ ਕੋਈ ਵੀ ਸਖ਼ਸ਼ ਮਿਥਿਹਾਸਕ,
ਕਰਾਮਾਤੀ ਕਹਾਣੀ ਅਤੇ ਗੁਰਬਾਣੀ ਤੋਂ ਬਹਾਰ ਦੀ ਰਚਨਾ ਨਹੀਂ ਪੜੇਗਾ।
ਦਾਸ ਦੀ ਤੁੱਛ ਤੇ ਕਮਜੋਰ ਅਕਲ ਵਿੱਚੋਂ ਨਿਕਲੀ ਵੀਚਾਰ ਨੂੰ ਗੁ: ਪ੍ਰਬੰਧਕ ਕਮੇਟੀ ਨੇ ਬੜੀ ਗੰਭੀਰਤਾ
ਨਾਲ ਵੀਚਾਰ ਕੇ ਸਵਾਲ-ਜਵਾਬ ਕਰਨ ਉਪਰੰਤ ਆਖੀਰ ਸੁਧਾਰ ਕਰਨ ਦਾ ਫੈਸਲਾ ਲੈ ਹੀ ਲਿਆ। ਸੁਭਾਵਕ ਹੀ
ਇੱਕ ਸ਼ਹਿਰ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਏ ਗਏ ਦ੍ਰਿੜਤਾ ਭਰੇ ਫੈਸਲੇ ਦਾ ਅਸਰ
ਦੁਸਰੇ-ਤੀਸਰੇ ਸ਼ਹਿਰ ਦੀਆਂ ਗੁ: ਕਮੇਟੀਆਂ ਵਿੱਚ ਵੀ ਹੋਣਾ ਸ਼ੁਰੂ ਹੋ ਗਿਆ। ਲੱਖਾਂ ਦੀ ਮਿਕਦਾਰ ਵਿੱਚ
ਵਾਧੂ ਖਰਚ ਹੋਣ ਵਾਲਾ ਸਰਮਾਇਆ ਤੇ ਸਮਾਂ ਬੱਚ ਗਿਆ।
ਇਸ ਆਰਟੀਕਲ ਨੂੰ ਲਿਖਣ ਦਾ ਮਨੋਰਥ ਅਪਨੇ ਆਪ ਨੂੰ ਤੀਸ- ਮਾਰਖਾ ਸਾਬਿਤ ਕਰਨ ਦਾ ਨਹੀਂ ਸਗੋਂ ਸਾਡੇ
ਸਮਾਜ ਵਿੱਚ ਆ ਚੁਕੀ ਗਿਰਾਵਟ ਨੂੰ ਸਹਿਜੇ-ਸਹਿਜੇ ਸਹੀ ਦਿਸ਼ਾ ਵੱਲ ਲਿਆਉਣ ਵਿੱਚ ਇੱਕ ਨਿਮਾਣੀ ਕੋਸ਼ਿਸ਼
ਸਾਬਿਤ ਕਰਨਾ ਹੈ। ਇਸ ਆਰਟੀਕਲ ਨੂੰ ਪੜਨ ਵਾਲਿਆਂ ਅਗੇ ਮੇਰੀ ਗੁਜਾਰਿਸ਼ ਹੈ ਕਿ ਆਪ ਅਪਣੇ ਸੁਝਾਹ
ਜਰੂਰ ਪੇਸ਼ ਕਰੋ ਤਾਂਕਿ ਪੰਥ ਦੇ ੳ+ਪਰਲੇ ਪਾਸਿਆਂ ਦੇ ਵਿਗੜ ਰਹੇ ਹਾਲਤਾਂ ਨੂੰ ਵੇਖ ਕੇ ਨਿਰਾਸ਼ਤਾ ਦੀ
ਥਾਂ ਹੇਠਲੇ ਪੱਧਰ ਤੇ ਕੁੱਛ ਸੁਧਾਰ ਦੀ ਆਸ ਪੈਦਾ ਕੀਤੀ ਜਾ ਸਕੇ।
ਪਰਮਜੀਤ ਸਿੰਘ ਉਤਰਾਖੰਡ
9690137080
(29/09/11)
ਗੁਰਪ੍ਰੀਤ ਸਿੰਘ
ਬਰੈਂਪਟਨ ਵਿੱਚ ਸੈਮੀਨਾਰ
ਅਕਤੂਬਰ 8, 2011 ਦਿਨ ਸ਼ਨਿੱਚਰਵਾਰ
11 ਵਜੇ ਤੋਂ 2 ਵਜੇ ਤੱਕ। ਮੁੱਖ ਬੁਲਾਰੇ ‘ਵੀਰ ਭੁਪਿੰਦਰ ਸਿੰਘ ਜੀ’। ਵਿਸ਼ਾ ਹੈ, ‘ਕ੍ਰੋਧ’। ਇਸੇ
ਦਿਨ ਬਲਦੇਵ ਸਿੰਘ ਦੀ ਪੁਸਤਕ ‘ਸਿੱਧ ਗੋਸਿਟ’ ਰਿਲੀਜ਼ ਕੀਤੀ ਜਾਵੇਗੀ।
ਹੋਰ ਜਾਣਕਾਰੀ ਲਈ ਫੂਨ ਕਰੋ: (905) -791-1750, (416) -816-7236, (647) -295-2178
(29/09/11)
ਪ੍ਰੋਫੈ਼ਸਰ ਕਵਲਦੀਪ ਸਿੰਘ ਕੰਵਲ
.... ਤੇ ਉਹ ਤੁਰ ਗਿਆ
(ਮਿੰਨੀ ਕਹਾਣੀ)
-ਪ੍ਰੋਫੈ਼ਸਰ ਕਵਲਦੀਪ ਸਿੰਘ ਕੰਵਲ
"....... ਤੇ ਉਹ ਤੁਰ ਗਿਆ ਕਿਸੇ ਅਗਲੇਰੀ ਮੰਜ਼ਿਲ ਵਲ ਇਸ ਰੰਗਮੰਚ 'ਤੇ ਆਪਣਾ ਕਿਰਦਾਰ ਨਿਭਾ ਕੇ !"
"ਕੀ ਮੈਂ ਉਸਨੂੰ ਰੋਂਦਿਆਂ ਵਿਦਾ ਕਰਾਂ ?"
"ਨਹੀਂ ! ਇਹ ਤੇ ਕੋਈ ਤਰੀਕਾ ਨਹੀਂ ਉਸਦੇ ਕਦ ਦੇ ਅਦਾਕਾਰ ਨੂੰ ਵਿਦਾਈ ਦੇਣ ਦਾ !"
"ਫੇਰ ?"
"ਮੈਂ ਵਿਦਾ ਕਰਾਂਗਾ ਉਸਨੂੰ ਇੱਕ ਖੁਸ਼ੀ ਨਾਲ ਤੇ ਉਸ ਤੋਂ ਵੀ ਵੱਧ ਪੂਰਨਤਾ ਦੇ ਅਹਿਸਾਸ ਨਾਲ ! ਬੇਸ਼ਕ
ਮੇਰੀਆਂ ਅੱਖਾਂ 'ਚ ਹੰਝੂ ਰਹਿਣਗੇ, ਆਖਰ ਮੁਰਦਾ ਤਾਂ ਨਹੀਂ ਹੋਏ ਮੇਰੇ ਅਹਿਸਾਸ, ਪਰ ਇਹ ਸਕੂਨ ਦੇ
ਹੋਣਗੇ, ਕਿਉਂ ਜੋ ਉਹ ਆਪਣਾ ਸ਼ਾਹਕਾਰ ਨਿਭਾ ਕੇ ਤੁਰਿਆ ਹੈ ! ਵਸਦਾ ਰਹੀਓਂ ਸਾਡੇ ਦਿਲਾਂ ਵਿੱਚ ਤੇ
ਅਗਾਂਹ ਵੀ ਜੇਕਰ ਕੋਈ ਦੁਨੀਆ ਹੈ ਉੱਥੇ ......"
_____________________________________________________________
ਟੱਪੇ
ਪਰਦੇ,
ਸ਼ਾਹਕਾਰ ਐਸੇ ਰੰਗਮੰਚ ਦੇ,
ਸਦ ਜਿਉਂਦੇ ਕਦੇ ਨਹੀਂ ਮਰਦੇ |
ਬਲਦੇ,
ਜ਼ਿੰਦਗੀ ਵੀ ਸਲਾਮ ਕਰਦੀ,
ਜਦ ਮੌਤ ਨੂੰ ਵਿਆਉਣ ਚਲਦੇ |
(29/09/11)
ਗੁਰਸੇਵਕ ਸਿੰਘ ਧੌਲਾ
ਗੁਰਦੁਆਰਾ ਚੋਣਾਂ ਵਿੱਚ ਲੋਕਤੰਤਰ ਦੇ ਫੇਲ ਹੋ ਜਾਣ ਤੋਂ ਬਾਅਦ
- ਗੁਰਸੇਵਕ ਸਿੰਘ ਧੌਲਾ 94632-16267
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਅਕਾਲੀ ਦਲ ਵੱਲੋਂ ਪ੍ਰਾਪਤ
ਜਿੱਤ ਦੇ ਵਿਸ਼ਲੇਸਨ ਅਜੇ ਕੀਤੇ ਜਾਣੇ ਹਨ। ਇੱਕ ਗੱਲ ਸਾਰੇ ਪੰਜਾਬ ਵਾਸੀਆਂ ਨੂੰ ਜ਼ਰੂਰ ਰੜਕਦੀ ਰਹੇਗੀ
ਕਿ ‘ਜਿਨ੍ਹਾਂ ਚੋਣਾਂ `ਚ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਮੈਂਬਰਾਂ ਸਿਰ ਗੁਰਦੁਆਰਾ ਸੁਧਾਰ ਦਾ ਸੇਵਾ
ਵਰਗਾ ਕੰਮ ਹਿੱਸੇ `ਚ ਆਉਂਦਾ ਹੈ ਉਹਨਾਂ ਚੋਣਾਂ ਵਿੱਚ ਚੋਣ ਬੂਥਾਂ `ਤੇ ਕਬਜ਼ੇ ਕਰਨ, ਗੈਰਕਾਨੂੰਨੀ
ਢੰਗ ਨਾਲ ਵੋਟਾਂ ਦੇ ਭੁਗਤਾਨ, ਸਿੱਖ ਵਿਰੋਧੀ ਤਾਕਤਾਂ ਦਾ ਸਹਾਰਾ ਲੈਣ ਅਤੇ ਆਪਣੇ ਮੁਕਾਬਲੇ `ਚ
ਖੜ੍ਹੇ ਸਿੱਖ ਉਮੀਦਵਾਰਾਂ `ਤੇ ਗੋਲੀ ਚਲਾ ਕੇ ਫੱਟੜ ਕਰਨ ਵਰਗੀਆਂ ਘਟਨਾਵਾਂ ਦਾ ਪੈਦਾ ਹੋਣਾ ਪੰਜਾਬ
ਦੇ ਭਵਿੱਖ ਦੀ ਕਿਹੋ ਜਿਹੀ ਤਸਵੀਰ ਪੇਸ਼ ਕਰ ਰਿਹਾ ਹੈ?
ਪੰਜਾਬ `ਚ ਇਹੋ ਜਿਹੀਆਂ ਘਟਨਾਵਾਂ ਪਹਿਲੀ ਵਾਰ ਹੋਈਆਂ ਹਨ ਇਸ ਤੋਂ ਬਾਅਦ ਸੱਤਾਧਾਰੀ ਪਾਰਟੀਆਂ ਲਈ
ਹਿੰਸਾ ਦੀ ਵਰਤੋਂ ਕਰਕੇ ਕਬਜ਼ੇ ਕਰਨ ਦਾ ਰਾਹ ਵੀ ਖੁੱਲ੍ਹਦਾ ਦਿਸ ਰਿਹਾ ਹੈ। ਘਟਨਾਵਾਂ ਤੋਂ ਫੌਰੀ
ਬਾਅਦ ਆਏ ਪ੍ਰਤੀਕਰਮ ਵਿੱਚ ਜਿਸ ਗੱਲ `ਤੇ ਸਹਿਮਤੀ ਪ੍ਰਗਟ ਕੀਤੀ ਜਾ ਰਹੀ ਹੈ ਉਹ ਇਹ ਹੈ ਕਿ ਅਸਲ
ਵਿੱਚ ਇਹ ਚੋਣਾਂ ਧਾਰਮਿਕ ਨਾ ਹੋ ਕੇ ਉਹਨਾਂ ਲੋਕਾਂ ਵੱਲੋਂ ਲੜੀਆਂ ਗਈਆਂ ਹਨ ਜੋ ਲੋਕ ਸਿੱਧੇ ਰੂਪ
ਵਿੱਚ ਸਿਆਸਤ ਨਾਲ ਸਬੰਧ ਰੱਖਦੇ ਹਨ। ਸ਼੍ਰੋਮਣੀ ਅਕਾਲੀ ਦਲ ਬਾਦਲ, ਅਕਾਲੀ ਦਲ ਲੌਂਗੋਵਾਲ, ਅਕਾਲੀ ਦਲ
ਅੰਮ੍ਰਿਤਸਰ, ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਸਮੇਤ ਸਾਰੀਆਂ ਚੋਣ ਲੜ ਰਹੀਆਂ ਪਾਰਟੀਆਂ ਪੰਜਾਬ
ਦੀ ਸਿਆਸਤ `ਚ ਪੂਰੀ ਤਰ੍ਹਾਂ ਸਰਗਰਮ ਹਨ ਇਹ ਹੀ ਕਾਰਨ ਹੈ ਕਿ ਇਹ ਚੋਣਾਂ ਭਾਵੇਂ ਧਾਰਮਿਕ ਸਨ ਪਰ
ਇਹਨਾਂ ਦਾ ਸਾਰਾ ਵਰਤਾਰਾ ਸਿਆਸੀ ਢੰਗ ਤਰੀਕੇ ਵਾਂਗੂ ਹੀ ਵਰਤਾਇਆ ਗਿਆ। ਤਕਰੀਬਨ ਸਾਰੀਆਂ ਹੀ
ਪਾਰਟੀਆਂ ਦਾ ਮੁੱਖ ਮਨੋਰਥ ਗੁਰਦੁਆਰਾ ਪ੍ਰਬੰਧ `ਚ ਸੇਵਾ ਵਜੋਂ ਦਾਖਲ ਨਾ ਹੋ ਕੇ ਸਿਆਸਤ ਵਜੋਂ ਦਾਖਲ
ਹੋਣਾ ਮੰਨਿਆ ਗਿਆ ਹੈ। ਇਹਨਾਂ ਚੋਣਾਂ `ਚ ਤਾਕਤ ਅਤੇ ਪੈਸੇ ਦੀ ਦੁਰਵਰਤੋਂ ਕੀਤੇ ਜਾਣ ਦਾ ਕਾਰਨ ਵੀ
ਇਹ ਸਿੱਧ ਕਰਦਾ ਹੈ ਕਿ ਚੋਣ ਲੜ ਰਹੀਆਂ ਸਬੰਧਤ ਧਿਰਾਂ ਦੇ ਮਨ `ਚ ਸਿੱਖ ਧਰਮ ਨੂੰ ਮਜ਼ਬੂਤ ਕਰਨ ਦੀ
ਥਾਂ ਗੁਰੂ ਗੋਲਕ ਦੇ ਪੈਸੇ `ਤੇ ਕਬਜ਼ਾ ਕਰਨਾ ਵਧੇਰੇ ਸੀ। ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਬਾਹਰੀਆਂ
ਪੰਥਕ ਧਿਰਾਂ `ਚ ਏਕਾ ਨਾ ਹੋਣ ਅਤੇ ਕੁੱਝ ਗਰੁੱਪਾਂ `ਚ ਏਕਤਾ ਕੀਤੇ ਜਾਣ ਤੋਂ ਬਾਅਦ ਵੀ ਲਾਲਚ ਵੱਸ
ਦੂਜੀਆਂ ਪਾਰਟੀਆਂ `ਚ ਚਲੇ ਜਾਣਾ ਵੀ ‘ਲੋਭੀ ਭੁੱਖ’ ਦੀ ਗੱਲ ਦਿਲੋਂ ਬਾਹਰ ਲਿਆ ਕੇ ਰੱਖ ਦੇਣ ਲਈ
ਕਾਫੀ ਹੈ। ਇਸ ਵਰਤਾਰੇ ਵਿੱਚ ਪੰਥਕ ਮੋਰਚੇ ਦੇ ਨਾਲ-ਨਾਲ ਆਪਣੇ ਤੌਰ `ਤੇ ਚੋਣਾਂ ਲੜ ਰਹੇ ਸ਼੍ਰੋਮਣੀ
ਅਕਾਲੀ ਦਲ (ਅ) ਦੇ ਪ੍ਰਮੁੱਖ ਆਗੂ ਭਾਈ ਰਾਮ ਸਿੰਘ ਸਮੇਤ ਸੈਂਕੜੇ ਵਰਕਰ ਅਤੇ ਉਮੀਦਵਾਰ ਵੀ ਸ਼ਾਮਲ
ਹਨ।
ਹੁਣ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਸੱਤਾ ਦਾ ਦੁਰਉਪਯੋਗ ਕਰਨ ਦਾ ਮੌਕਾ ਤਾਂ ਹੀ ਮਿਲ
ਸਕਿਆ ਹੈ ਜੇ ਉਸ ਨੂੰ ਇਸ ਗੱਲ ਦਾ ਪੂਰੀ ਤਰ੍ਹਾਂ ਇਲਮ ਸੀ ਕਿ ਉਸ ਦੀਆਂ ਵਿਰੋਧੀ ਧਿਰਾਂ `ਚ ਇਕੱਠੇ
ਹੋ ਕੇ ਲੜਣ ਦੀ ਸਮਰੱਥਾ ਨਹੀਂ ਹੈ। ਸੱਤਾ ਦੀ ਦੁਰਵਰਤੋਂ ਕਰਨ ਦੇ ਇਸ ਢੰਗ ਦੀ ਅਜੇ ਸ਼ੁਰੂਆਤ ਹੀ ਹੋਈ
ਹੈ ਜਿਸ ਨੂੰ ਟਰਾਇਲ ਵਜੋਂ ਇਹਨਾਂ ਚੋਣਾਂ `ਚ ਵਰਤ ਕੇ ਦੇਖ ਲਿਆ ਗਿਆ ਹੈ। ਸੰਭਵ ਹੈ ਕਿ ਕੁੱਝ
ਮਹੀਨਿਆਂ ਤੱਕ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਇਸ ਢੰਗ ਦੀ ਵਰਤੋਂ ਵੱਡੇ ਪੱਧਰ `ਤੇ ਕੀਤੀ
ਜਾਵੇ। ਗੈਰਬਾਦਲੀ ਸਿੱਖ ਜਥੇਬੰਦੀਆਂ ਤੋਂ ਇਲਾਵਾ ਪੰਜਾਬ ਕਾਂਗਰਸ ਅਤੇ ਪੀਪਲਜ਼ ਪਾਰਟੀ ਆਫ਼ ਪੰਜਾਬ
ਵੱਲੋਂ ਇਸ ਹਿੰਸਾ `ਤੇ ਫਿਕਰਮੰਦ ਹੋਣ ਅਤੇ ਪੰਜਾਬ ਦੇ ਸ਼ਾਂਤ ਮਾਹੌਲ ਨੂੰ ਸਦਾ ਵਾਸਤੇ ਹਿੰਸਕ ਬਣਨੋਂ
ਰੋਕਣ ਲਈ ਜ਼ਰੂਰੀ ਹੈ ਕਿ ਉਹ ਸਾਂਝੇ ਤੌਰ `ਤੇ ਕੋਈ ਅਜਿਹਾ ਉਪਾਅ ਲੱਭਣ ਜਿਸ ਨਾਲ ਸੱਤਾ `ਤੇ ਕਬਜ਼ੇ
ਲਈ ਆਮ ਵੋਟਰਾਂ ਦਾ ਖੂਨ ਡੁਲਣੋਂ ਰੁਕ ਸਕੇ।
ਸਿੱਖ ਜਥੇਬੰਦੀਆਂ ਜੇ ਸੱਚੇ ਦਿਲੋਂ ਇਸ ਗੱਲ ਦੀਆਂ ਹਾਮੀ ਹਨ ਕਿ ਪੰਜਾਬ `ਚ ਸਿੱਖ ਧਰਮ ਦੀ ਮੁੜ
ਚੜ੍ਹਦੀ ਕਲਾ ਹੋਵੇ ਤਾਂ ਉਹਨਾਂ ਲਈ ਇਹ ਚੋਣਾਂ ਵੱਡਾ ਸਬਕ ਲੈ ਕੇ ਆਈਆਂ ਹਨ। ਇਹਨਾਂ ਜਥੇਬੰਦੀਆਂ ਨੇ
ਆਪਣੇ ਅੱਖੀਂ ਦੇਖ ਹੀ ਲਿਆ ਹੈ ਕਿ ਗੁਰਦੁਆਰਾ ਪ੍ਰਬੰਧ ਜਿਹੇ ਧਾਰਮਿਕ ਕਾਰਜ ਲਈ ਉਸ ਦੇ ਵਿਰੋਧੀ ਦਲ
ਨੇ ਲਾ-ਕਾਨੂੰਨੀ ਤਹਿਤ ਜਿੱਥੇ ਪਤਿਤ ਅਤੇ ਗੈਰਸਿੱਖਾਂ ਨੂੰ ਆਪਣੇ ਹੱਕ `ਚ ਵਰਤ ਲਿਆ ਹੈ ਉਥੇ
ਡੇਰੇਦਾਰ ਸਾਧਾਂ ਅਤੇ ਡੇਰਾ ਸਰਸਾ ਦੇ ਚੇਲਿਆਂ ਨੇ ਵੀ ਪੰਥਕ ਧਿਰਾਂ ਨੂੰ ਸਿੱਖ ਗੁਰਧਾਮਾਂ ਤੋਂ
ਪਾਸੇ ਧੱਕਣ ਲਈ ਕਾਮਯਾਬੀ ਪ੍ਰਾਪਤ ਕੀਤੀ ਹੈ। ਇਸ ਸਮੇਂ ਸਿੱਖ ਕੌਮ ਲਈ ਕਥਿਤ ਸੰਤ ਸਮਾਜ ਦਾ ਬਾਦਲ
ਦਲ ਨਾਲ ਰਲੇਵਾਂ ਹੋ ਜਾਣਾ ਵੀ ਘਾਤਕ ਸਿੱਧ ਹੋ ਰਿਹਾ ਹੈ। ਜਾਣੇ-ਅਣਜਾਣੇ ਸਿੱਖ ਕੌਮ ਦਾ ਬਹੁਤਾ
ਹਿੱਸਾ ਬਦਕਿਸਮਤੀ ਨਾਲ ਸਾਧ-ਸਮਾਜ ਨੂੰ ਸਿੱਖ ਪ੍ਰਚਾਰਕਾਂ ਜਾਂ ਮਹਾਂਪੁਰਖਾਂ ਵਜੋਂ ਤਸਲੀਮ ਕਰਨ ਲੱਗ
ਗਿਆ ਹੈ। ਯਕੀਨਨ ਇਹ ਸਿੱਖ ਵੋਟਾਂ ਸਗੋਂ ਭੁੱਲ-ਭੁਲੇਖੇ ਵਿੱਚ ਹੀ ਉਹਨਾਂ ਲੋਕਾਂ ਦੀ ਝੋਲੀ `ਚ ਜਾ
ਪਈਆਂ ਹਨ ਜਿਨ੍ਹਾਂ ਨੇ ਕੌਮ ਦੀਆਂ ਜੜ੍ਹਾਂ `ਚ ‘ਸਿੳਂੂਕ ਦੇ ਬੱਚੇ’ ਪਾਲਣੇ ਛੱਡ ਦਿੱਤੇ ਹੋਏ ਹਨ।
ਹੁਣ ਜ਼ਰੂਰੀ ਹੈ ਕਿ ਅਸੀਂ ਆਪਣੇ ਸਿੱਖ ਭਰਾਵਾਂ ਦੇ ਘਰਾਂ ਤੱਕ ਇਹ ਗੱਲ ਪੁਜਦੀ ਕਰ ਦੇਈਏ ਕਿ ਉਹ
ਕਥਿਤ ‘ਸੰਤ-ਸਮਾਜ’ ਵੱਲੋਂ ਸਿਆਸਤ `ਚ ਕੁੱਦ ਪੈਣ ਤੋਂ ਬਾਅਦ ਕੌਮ ਦੇ ਭਵਿੱਖ ਬਾਰੇ ਸੋਚ ਕੇ ਆਪਣੇ
ਹੱਥੀਂ ਸਿੱਖ ਧਰਮ ਦਾ ਭੋਗ ਪਾ ਦੇਣ ਦਾ ਕੰਮ ਨਾ ਕਰਨ। ਇਸ ਸਮੇਂ ਸਗੋਂ ਸਾਰਾ ‘ਸਿੱਖ ਸਮਾਜ’ ਇਹ
ਸਮਝੇ ਕਿ ਕਥਿਤ ‘ਸੰਤ ਸਮਾਜ’ ਭਵਿੱਖੀ ਸਮੇਂ `ਚ ਮਜ਼ਬੂਤ ਹੋ ਕੇ ਕਿਹੋ ਜਿਹੇ ਕਰਮ ਕਰਨ ਵੱਲ ਵਧ ਸਕਦਾ
ਹੈ।
ਇਹਨਾਂ ਚੋਣਾਂ ਵਿੱਚ ਜਦੋਂ ਅਸੀਂ ਆਪਣੇ ਅੱਖੀਂ ਹੀ ਲੋਕਤੰਤਰੀ ਢੰਗ ਤਰੀਕਿਆਂ ਦਾ ਹੋ ਰਿਹਾ ਘਾਣ ਦੇਖ
ਚੁੱਕੇ ਹਾਂ ਤਾਂ ਪੰਥ ਦਾ ਦਰਦ ਰੱਖਣ ਵਾਲੀਆਂ ਸਭ ਸਿੱਖ ਸੁਸਾਇਟੀਆਂ, ਰਾਜਨੀਤਕ ਪਾਰਟੀਆਂ ਅਤੇ ਸਿੱਖ
ਸਭਾਵਾਂ ਦੀ ਜ਼ਿੰਮੇਵਾਰੀ ਹੋਰ ਵਧ ਜਾਂਦੀ ਹੈ। ਜੇ ਇਹ ਸਭ ਸੰਗਠਨਾਂ ਨਾਲ ਜੁੜੇ ਸਿੱਖ ਆਪਣੀ ਕੌਮ ਨੂੰ
ਜਿਊਂਦਾ ਰੱਖਣ ਦੇ ਹਾਮੀ ਹਨ ਤਾਂ ਜ਼ਰੂਰੀ ਹੈ ਕਿ ਇਸ ਸਮੇਂ ਹੋਏ ਹਿੰਸਕ ਨਾਚ ਨੂੰ ਕੌਮ ਦੀ ਕਿਸਮਤ
ਵਿੱਚ ਸਦਾ ਲਈ ਲਿਖੇ ਜਾਣ ਤੋਂ ਰੋਕਣ ਲਈ ਚੌਧਰ ਦੀ ਭੁੱਖ ਅੱਜ ਹੀ ਛੱਡ ਦੇਣ। ਇਹ ਜ਼ਰੂਰੀ ਹੋ ਗਿਆ ਹੈ
ਕਿ ਸਭ ਮਿਲ ਕੇ ਕੌਮ `ਚ ਏਕਤਾ ਅਤੇ ਲੰਮੇ ਸਿੱਖ ਸੰਘਰਸ਼ ਦੀ ਰੂਪ ਰੇਖਾ ਤਿਆਰ ਕਰਕੇ ਪੰਜਾਬ ਅਤੇ
ਸਿੱਖ ਕੌਮ ਨੂੰ ਬਚਾਉਣ ਲਈ ਸਰਬ ਸਾਂਝੀ ਵਿਉਂਤਬੰਦੀ ਉਲੀਕਣ ਦਾ ਉਪਰਾਲਾ ਕਰਨ।
(28/09/11)
ਗੁਰਮੀਤ ਸਿੰਘ ਕਾਦੀਆਨੀ
ਸਿੱਖ ਮਿਸ਼ਨਰੀ ਕਾਲਜ (ਰਜਿ:)
ਲੁਧਿਆਣਾ ਵਲੋਂ ਸਾਲਾਨਾ ਕੇਂਦਰੀ ਗੁਰਮਤਿ ਸਮਾਗਮ ਦਾ ਆਯੋਜਨ ਇਸ ਵਾਰ ਰੇਲ ਕੋਚ ਫੈਕਟਰੀ ਕਪੂਰਥਲਾ
ਵਿਖੇ ਸਥਿਤ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵਿਖੇ 30 ਸਤੰਬਰ 2011 (ਸ਼ੁੱਕਰਵਾਰ) ਤੋਂ ਸ਼ੁਰੂ ਹੋ
ਕੇ 2 ਅਕਤੂਬਰ (ਐਤਵਾਰ) ਦੁਪਹਿਰ ਇੱਕ ਵਜੇ ਤੱਕ ਕੀਤਾ ਜਾ ਰਿਹਾ ਹੈ। ਜਿਸ ਵਿੱਚ ਦੇਸ਼ ਭਰ ਚੋਂ ਸਿੱਖ
ਮਿਸ਼ਨਰੀ ਵੀਰ ਭੈਣਾਂ ਹਿੱਸਾ ਲੈਣਗੇ। ਸਮਾਗਮ ਦੌਰਾਨ ਸ਼ਬਦ ਵਿਚਾਰ, ਲੈਕਚਰ ਅਤੇ ਗੁਰਬਾਣੀ ਕੀਰਤਨ ਦੇ
ਪ੍ਰੋਗਰਾਮਾਂ ਤੋਂ ਇਲਾਵਾ ਗੁਰਮਤਿ ਪ੍ਰਚਾਰ ਨੂੰ ਹੋਰ ਪ੍ਰਚੰਡ ਕਰਨ ਬਾਰੇ ਵੀ ਵਿਚਾਰਾਂ ਕੀਤੀਆਂ
ਜਾਣਗੀਆਂ। ਸਮਾਗਮ ਦੇ ਅੰਤਲੇ ਦਿਨ (2 ਅਕਤੂਬਰ) ਨੂੰ ਦੁਪਹਿਰ ਵਕਤ ਖੰਡੇ ਬਾਟੇ ਦੀ ਪਾਹੁਲ ਛਕਾਉਣ
ਦਾ ਪ੍ਰੋਗਰਾਮ ਵੀ ਉਲੀਕਿਆ ਗਿਆ ਹੈ।
ਪ੍ਰੋਗਰਾਮ ਦਾ ਮੁਕੰਮਲ ਵੇਰਵਾ ਨਾਲ ਭੇਜੇ ਜਾ ਰਹੇ ਇਸ਼ਤਿਹਾਰ ਵਿੱਚ ਅੰਕਿਤ ਕੀਤਾ ਗਿਆ ਹੈ। ਸਾਰੀਆਂ
ਸੰਗਤਾਂ ਨੂੰ ਇਸ ਸਮਾਗਮ ਵਿੱਚ ਵੱਧ ਚੜ੍ਹ ਕੇ ਹਾਜਰੀ ਭਰਨ ਦੀ ਅਪੀਲ ਕੀਤੀ ਜਾਂਦੀ ਹੈ।
ਸਮਾਗਮ ਉਪਰੰਤ ਦੋ ਅਕਤੂਬਰ ਦੁਪਹਿਰ ਇੱਕ ਵਜੇ ਫਰੀ ਮੈਡੀਕਲ ਕੈਂਪ ਦਾ ਆਯੋਜਨ ਵੀ ਕੀਤਾ ਜਾਵੇਗਾ,
ਜਿਸ ਵਿੱਚ ਵੱਖ ਵੱਖ ਖੇਤਰਾਂ ਦੇ ਤਕਰੀਬਨ 15 ਮਾਹਰ ਡਾਕਟਰ ਜਾਂਚ ਪੜਤਾਲ ਦੀ ਸੇਵਾ ਨਿਭਾਉਣਗੇ।
ਨੋਟ : ਗੁਰਦੁਆਰਾ ਸਿੰਘ ਸਭਾ ਆਰ.ਸੀ.ਐਫ, ਕਪੂਰਥਲਾ ਸ਼ਹਿਰ ਤੋਂ ਤਕਰੀਬਨ 9 ਕਿਲੋਮੀਟਰ ਦੂਰ
ਸੁਲਤਾਨਪੁਰ ਲੋਧੀ ਸੜਕ ਉਪਰ ਸਥਿਤ ਹੈ।
ਦਾਸਰਾ : ਗੁਰਮੀਤ ਸਿੰਘ ਕਾਦੀਆਨੀ, ਕਪੂਰਥਲਾ
(ਨੋਟ:- ਸਮਾਗਮ ਦਾ ਇਸ਼ਤਿਹਾਰ ਦੇਖਣ
ਲਈ ਇੱਥੇ ਕਲਿਕ ਕਰੋ)
(27/09/11)
ਗੁਰਸ਼ਰਨ ਸਿੰਘ ਚੀਮਾ
ਗੁਰੁ ਸਾਹਿਬ ਜੀ ਨੇ ਪਾਵਨ ਬਾਣੀ
ਵਿਚ ਧਰਮ ਦੀ ਵਿਆਖਿਆ ਬਹੁਤ ਵਧੀਆ ਤਰੀਕੇ ਨਾਲ ਕਰਕੇ, ਜੀਵਨ ਜੀਉਣ ਦੀ ਠੀਕ ਰਾਹ ਦੱਸੀ ਆਪ ਜੀ ਨੇ
ਉਤੱਮ ਕਰਮ ਕਰਨ ਵਾਲੇ ਨੂੰ ਹੀ ਧਰਮੀ ਪੁਰਸ਼ ਕਿਹਾ। ਜੇ ਜਿੰਦਗੀ ਵਿੱਚ ਸ਼ੁਭ ਕਰਮ ਨਹੀ ਤਾਂ ਤੂੰ ਕਿਸੇ
ਵੀ ਤਰ੍ਹਾਂ ਧਰਮੀ ਨਹੀ। ਇਹ ਗਲ ਕਾਜੀਆ, ਮੁਲਾਣਿਆ, ਜੋਗੀਆ ਨੂੰ ਸੋਿਤਗੁਰੂ ਜੀ ਨੇ ਜਗ੍ਹਾ ਜਗ੍ਹਾ
ਜਾ ਕੇ ਸਮਝਾਈ। ਤੇ ਘਰ ਬਾਰ ਤਿਆਗ ਕੇ ਗਏ ਹੋਇਆਂ ਨੁੰ ਯਤਨ ਕਰਕੇ ਘਰ ਨੂੰ ਵਾਪਸ ਮੋੜ ਕੇ ਵੀ
ਲਿਆਦਾਂ” ਘਾਲ ਖਾਇ ਕਿਛੁ ਹਥਹੁ ਦੇਇ” ਇਹ ਉਪਦੇਸ਼ ਦੇ ਕੇ ਜਾਗਰੂਕ ਕੀਤਾ। ਪਰ ਅਜ ਦਾ ਦੁਖਾਂਤ ਇਹ ਹੈ
ਜਿੰਨਾ ਕੰਮਾ ਤੋ ਸਤਿਗੁਰੂ ਜੀ ਨੇ ਰੋਕਿਆ। ਅੱਜ ਉਹਨਾ ਸਾਰਿਆ ਕੰਮਾਂ ਦਾ ਠੇਕਾ ਪੰਥ ਵਿੱਚ ਆਪੂੰ
ਬਣੇ ਘੜੰਮ ਚੌਧਰੀਆ ਨੇ ਲੈ ਲਿਆ ਹੈ। ਇਹਨਾਂ ਲੋਕਾ ਨੇ ਜਿਵੇ ਇਤਿਹਾਸ ਨੂੰ ਤੇ ਗੁਰਬਾਣੀ ਨੂੰ ਵਿਗਾੜ
ਕੇ ਪੇਸ਼ ਕੀਤਾ ਪੜ ਸੁਣ ਕੇ ਇਹਨਾ ਦੀ ਸੋਚ ਦਾ ਦੀਵਾਲੀਆਪਣ ਸਹਜੇ ਹੀ ਸਾਮ੍ਹਣੇ ਆ ਜਾਂਦਾ ਹੈ। ਇਸੇ
ਤਰਾ ਇੱਕ ਭਾਈ ਸੁਖਮਨੀ ਸਾਹਿਬ ਦੀ ਬਾਣੀ ਦੀਆ ਵਿਸ਼ੇਸ਼ਤਾਈਆ ਲੱਭਣ ਪਿਆ ਤਾਂ ਉਸਨੂੰ ਸੁਖਮਨੀ ਦੀਆਂ
ਚੌਵੀ ਅਸ਼ਟਪਦੀਆਂ ਵਿਚੋ ਨੌ ਵਿਸ਼ੇਸ਼ਤਾਈਆ ਮਿਲੀਆ। ਕਲਿਯੁਗ ਨੂੰ ਇਵੇ ਬਿਆਨ ਕੀਤਾ ਇਹਨਾਂ ਸਾਧਾਂ ਨੇ,
ਜਿਵੇ ਊਹ ਕੋਈ ਬੰਦਾ ਹੋਵੇ, ਸਾਹਮਣੇ ਆ ਕੇ ਖਲੋ ਗਿਆ ਮਹਾਂਪੁਰਸ਼ਾ ਦੇ। ਵੈਸੇ ਇਹਨਾਂ ਬਾਬਿਆ ਦੀਆ
ਕਹਾਣੀਆ ਬਹੁਤ ਰੋਮਾਂਚਕ ਹਨ। ਇਹਨਾ ਨੂੰ ਇੱਕ ਜਰੂਰੀ ਸਲਾਹ ਹੈ ਉਹ ਵੀ ਫਰੀ, ਲੳ ਨੋਟ ਕਰ+ ਤੁਸੀ
ਕਹਾਣੀਆਂ ਤਾਂ ਚੰਗੀਆਂ ਬਣਾ ਲੈਦੇ ਹੋ, ਸਟੇਜਾ ਤੇ ਐਕਟਿੰਗ ਜਿਵੇ ਹੰਝੂ ਵਹਾਉਣਾ, ਕਿੱਦਾ ਲੋਕਾਂ
ਨੂੰ ਜਾਲ ਚ`ਫਸਾਉਣਾ ਮੈ ਸੁਣਿਆ ਏ ਇਹ ਸਭ ਕੰਮ ਚੰਗਾ ਆਉਦਾ ਤੁਹਾਨੂੰ, ਐ ਕਰੋ ਤੁਸੀ ਨਾ ਨਾਟਕਾਂ,
ਫਿਲਮਾਂ ਵਿਚ ਕੈਰੀਅਰ ਅਪਨਾ ਲਉ ਇਸ ਦਾ ਬਹੁਤ ਫਾਇਦਾ ਹੈ ਇੱਕ ਤਾਂ ਆ ਪੈਸੇ ਚੰਗੇ ਬਣ ਜਾਣਗੇ ਕਿਉ
ਕਿ ਤੁਹਾਨੂੰ ਜਰੂਰਤ ਬਹੁਤ ਹੈ ਨਾ, ਏ ਸੀ ਲਵਾ ਲਿਉ, ਤੁਹਾਨੂੰ ਕਾਰਾਂ ਵੀ ਚਾਹੀਦੀਆਂ ਨੇ ਉਹ ਵੀ
ਮਿਲ ਜਾਣਗੀਆ, ਹਾਂ ਸੱਚ ਰਹੀ ਗੱਲ ਐਸ਼ਪ੍ਰਸਤੀ ਦੀ, ਉਹ ਇਵੇ ਆ ਕੇ ਬਈ ਲੁਕਣ ਛਿਪਣ ਦੀ ਤਾਂ ਜਰੂਰਤ
ਨਹੀ, ਕਿਉ ਕਿ……ਹੈ ਨਾ ਜਮਾਂ ਈ ਫਾਇਦੇ ਦੀ ਗਲ। ਇਹ ਸਾਰਾ ਕੁੱਝ ਤਾਂ ਹੀ ਕਿਹਾ ਕਿਉ ਕਿ ਤੁਹਾਨੂੰ
ਪੈਸੇ ਜੁ ਚਾਹਿੰਦੇ ਆ, ਜਿਸ ਦੀ ਖਾਤਰ ਤੁਸੀ ਕੌਮ ਨੂੰ ਵੇਚ ਰਹੇ ਹੋ। ਕਿਉ ਠੀਕ ਹੈ ਨਾ। ਨਾਲੇ ਕੋਮ
ਦਾ ਵੀ ਭਲਾ ਹੋ ਜਾਊਗਾ। ਜਦੋ ਤੁਸੀ ਚਲੇ ਗਏ ਤਾਂ ਕੌਮ ਦੀ ਲਾਇਫ ਵਧ ਜੂੰ। ਇਸ ਭਾਈ ਨੇ ਇਹ ਵੀ
ਲਿਖਿਆ, ਕਹਿੰਦਾ ੪੦ਦਿਨ ਨੇਮ ਨਾਲ ਪਾਠ ਕੀਤਿਆ ਤਨ ਦੇ ਰੋਗ ਵੀ ਦੂਰ ਹੁੰਦੇ, ਨੇਮ ਵੀ ਪਤਾ ਨੀ ਕੀ
ਹੈ। ਨਾਲੇ ਕੋਈ ਪੁੱਛੇ ਭਲਿਆ ਮਾਣਸਾ ੳਇ ਆ ਕਿੰਨੇ ਮਹਾਂਪੁਰਸ਼ ਬੀਮਾਰੀਆਂ ਨਾਲ ਮਰ ਗਏ ਉਹਨਾ ਨੂੰ ਵੀ
ਦੱਸ ਦੇਣਾ ਸੀ ਬਚ ਈ ਜਾਂਦੇ। ਪਰ ਚਲੋ ਕੋਈ ਨਾ ਜੌਕਾਂ ਘਟੀਆਂ। ਅੱਛਾ ਸੱਚ ਇੱਕ ਗੱਲ ਮੈਨੂੰ ਹੋਰ
ਦੱਸੋ ੳਇ ਫਿਰ ਹਸਪਤਾਲ ਕਿਉ ਬਣਾ ਰਹੇ ਹੋ, ਦੋਗਲੇ ਇੰਨੇ ਹਨ ਕਿ ਕਹਿੰਦੇ ਹਨ ਦਵਾਈ ਵੀ ਨਹੀ ਛੱਡਣੀ,
ਪਰ ਆਸਰਾ ਬਾਣੀ ਦਾ ਲੈਣਾ ਹੈ। ਬੰਦਾ ਕਹੇ ਤੁਹਾਡੇ ਮਹਾਂਪੁਰਸ਼ਾ ਨੂੰ ਆਸਰਾ ਨਹੀ ਸੀ। ਹਾਂ ਸੱਚ ਮੈ
ਸੁਣਿਆ ਤੁਸੀ ਕਹਿੰਦੇ ਹੋ ਵਿਆਹ ਨਹੀ ਕਰਵਾਇਆ ਅਸੀ ਬਿਹੰਗਮ ਹਾਂ। ਕਦੀ ਬਾਣੀ ਵੱਲ ਧਿਆਨ ਦਿੱਤਾ ਕੀ
ਕਹਿੰਦੀ ਹੈ ਲੈ ਸੁਣੋ ਫਿਰ -ਬਿੰਦੁ ਰਾਖਿ ਜੌ ਤਰੀਐ ਭਾਈ ਖੁਸਰੈ ਕਿਉ ਨ ਪਰਮਗਤਿ ਪਾਈ।। (੩੨੪)
ਖੁਸਰੇ ਵੀ ਤਾਂ ਫਿਰ ਬ੍ਰਹਮਗਿਆਨੀ ਹੀ ਹਨ, ਝੂਠ ਵਾਲਾ ਤਾਂ ਤੁਸੀ ਜਮਾ ਈ ਸਿਰਾ ਕਰਾ ਦਿੰਦੇ ਹੋ।
ਅੱਛਾ ਸੱਚ ਇੱਕ ਗੱਲ ਹੋਰ ਪਤਾ ਲੱਗੀ ਹਵਨ ਵੀ ਕਰਵਉਦੇ ਹੋ ਤੁਸੀ। “ਵਾ ਬਈ ਵਾ”। ਵੈਸੇ ਇੱਕ ਹਵਨ ਇਹ
ਬਹੁਤ ਤਕੜਾ ਕਰ ਰਹੇ ਨੇ, ਜਿਸ ਵਿੱਚ ਇਹਨਾ ਸਾਰੀ ਕੌਮ ਨੂੰ ਸੁੱਟ ਕੇ ਇਹਨਾ ਦੇ ਬਜੁਰਗ, ਗੰਗੂ,
ਚੰਦੂ, ਸੁੱਚਾਨੰਦ, ਪੰਮੇ ਪਰੋਹਿਤ ਵਰਗੇ ਜੋ ਸਿੱਖੀ ਦੇ ਦੁਸ਼ਮਨ ਸਨ ਤੇ ਉਹਨਾ ਦੀ ਔਲਾਦਾ ਜੋ ਕਿਸੇ
ਨਾ ਕਿਸੇ ਰੂਪ ਚ ਅੱਜ ਮਜੂਦ ਹੈ ਉਸ ਨੂੰ ਖੁਸ਼ ਕਰਨਾ ਹੈ। ਲੂਣ ਖਾ ਕੇ ਹਰਾਮ ਕਰਨਾ ਤਾ ਸੁਰੂ ਤੋ ਆਦਤ
ਹੈ ਇਹਨਾ ਲੋਕਾ ਦੀ। ਇਹਨਾਂ ਦੁਆਰਾ ਲਿਖੀਆ ਕਹਾਣੀਆਂ ਨਿਰਾ ਈ ਕੁਫਰ ਦੀਆਂ ਬੋਰੀਆਂ ਹਨ। ਹਾਂ ਸੱਚ
ਇੱਕ ਕਹਾਨੀ ਲਿਖੀ ਕਹਿੰਦੇ ਕਿ ਇੱਕ ਵਾਰੀ ਕਸ਼ਮੀਰ (ਪੰਜਵੇ ਗੁਰੁ ਜੀ ਦੇ ਸਮੇ) ਕਿਸੇ ਘਰ ਵਿੱਚ ਚੋਰੀ
ਹੋ ਗੀ। ਉਥੋ ਦੇ ਰਾਜੇ ਨੇ ਇਹ ਕਾਨੂੰਨ ਬਣਾ ਦਿੱਤਾ ਕਿ ਰਾਤ ੧੨ਵਜੇ ਤੋ ਬਾਅਦ ਕੋਈ ਵੀ ਘਰੋ ਬਾਹਰ
ਨਾ ਨਿਕਲੇ, ਜਿਸ ਨੂੰ ਵੇਖ ਲਿਆ ਉਸ ਨੂੰ ਫਾਂਸੀ ਦੇ ਦਿਤੀ ਜਾਵੇਗੀ। ਕਹਿੰਦੇ ਇੱਕ ਰਾਤ ਇੱਕ ਨੌਜਵਾਨ
ਨੂੰ ਰਾਤ ੧੨: ੩੦ ਹੋ ਗਏ (ਕੀ ਪੰਜਵੇ ਗੁਰੁ ਸਾਹਿਬ ਵੇਲੇ ਘੜੀ ਹੈ ਗੀ ਸੀ, ਨਾਲੇ ਰਾਜਾ ਕੌਣ ਸੀ)
ਤੇ ਉਹ ਵਾਪਸ ਆ ਰਿਹਾ ਸੀ ਉਸਨੂੰ ਪੁਲਿਸ ਨੇ ਪਕੜ ਲਿਆ। ਰਾਜੇ ਨੇ ਕਿਹਾ ਸੂਲੀ ਤੇ ਚੜਾ ਦਿਉ ਤੇ ਨਾਲ
ਜੀ ਤੇਰਾ ਸੱਜਣ ਮਿੱਤਰ ਹੈ ਕੋਈ ਜੇ ਮਿਲਣ ਈ ਤਾਂ ਦੱਸ। ਤਾਂ ਉਹ ਨੌਜਵਾਨ ਕਹਿਣ ਲੱਗਾ ਕਿ ਭਾਈ
ਮਾਧੋਦਾਸ ਜਿੰਨਾ ਦੀ ਮੈ ਸੰਗਤ ਕਰਦਾ ਹਾਂ, ਉਹਨਾਂ ਨੂੰ ਮਿਲਾ ਦਿੳ। ਮਾਧੋਦਾਸ ਨੂੰ ਬੁਲਾ ਕਿ
ਲਿਆਦਾਂ ਗਿਆ।। ਮਾਧੋਦਾਸ ਨੇ ਕਿਹਾ ਇਹ ਚੋਰ ਨਹੀ ਹੈ। ਇਹ ਤਾਂ ਸਤਸੰਗੀ ਹੈ। ਇਸ ਨੂੰ ਬਖਸ਼ ਦਿਉ,
ਰਾਜਾ ਕਹਿੰਦਾ ਨਹੀ ਸਜਾ ਤਾਂ ਮਿਲੇਗੀ ਹੀ। ਮਾਧੋਦਾਸ ਨੇ ਕਿਹਾ ਠੀਕ ਹੈ ਤੁਸੀ ਆਪਣਾ ਕੰਮ ਕਰੋ ਤੇ
ਮੈ ਆਪਣਾ, ਇੰਨੇ ਨੂੰ ਉਹ ਚੌਕੜੀ ਮਾਰ ਕੇ ਬੈਠ ਗਿਆ। ਤੇ ਬਿਰਤੀ ਲਾ ਲਈ ਬੇਨਤੀ ਕੀਤੀ ਰੋਜ ਦਾ ਸੰਗੀ
ਹੈ ਕਿਰਪਾ ਕਰੋ ਬੋਹੜੋ, ਨਹੀ ਤਾ ਲਾਜ ਲੱਗ ਜਾਵੇਗੀ (ਕਿਸ ਨੂੰ ਲਾਜ ਲੱਗੇਗੀ ਸੋਚਣ ਦੀ ਲੋੜ ਹੈ,
ਕਿਉ ਕਿ ਸਿੱਖ ਤਾ ਹੁਣ ਤੱਕ ਕੁਰਬਾਣ ਬਹੁਤ ਹੋਏ ਨੇ ਕੀ ਕੁਰਬਾਣ ਹੋਣਾ ਲਾਜ ਲੱਗਣੀ ਹੈ) ਅੱਗੇ
ਕਹਿੰਦਾ ਉਹਨਾ ਸਮਿਆਂ ਚ ਸੂਲੀ ਲੱਕੜ ਦੀ ਹੁੰਦੀ ਸੀ। ਜਦੋ ਭਗਤੀ ਕੀਤੀ ਤਾਂ ਸੂਲੀ ਹਰੇ ਭਰੇ ਪੌਦੇ
ਦਾ ਰੂਪ ਧਾਰਨ ਕਰ ਗਈ, ਇਹ ਸਾਰਾ ਨਜਾਰਾ ਵੇਖ ਕੇ ਰਾਜਾ ਤੇ ਸਿਪਾਹੀ ਹੈਰਾਨ ਰਹਿ ਗਏ ਤੇ ਮਾਧੋਦਾਸ
ਦੇ ਪੈਰੀ ਪੈ ਗਏ। ਤਾ ਗੁਰੁ ਜੀ ਨੇ ਸ਼ਬਦ ਉਚਾਰਿਆ –” ਮੇਰੇ ਮਾਧਉ ਜੀ ਸਤਿਸੰਗ ਮਿਲੇ ਸੁ ਤਰਿਆ।।
(੪੯੫)। ਹਣ ਇਹਨਾ ਲੋਕਾਂ ਨੂੰ ਕੋਈ ਆਖੇ ਕਿ ਪਿਛਲੇ ਕੁੱਝ ਸਮੇ ਤੋ ਸਿੱਖ ਨੌਜਵਾਨ ਪ੍ਰੋ ਦਵਿੰਦਰਪਾਲ
ਸਿੰਘ, ਸ੍ਰ ਜਗਤਾਰ ਸਿੰਘ ਹਵਾਰਾ, ਬਲਵੰਤ ਸਿੰਘ ਰਾਜੇਆਣਾ, ਇਹਨਾ ਦੀ ਫਾਂਸੀ ਵੀ ਰੋਕ ਲਵੋ, ਨਹੀ ਤਾ
ਸੂਲੀ ਹੀ ਤੋੜ ਦਿਉ। ਨਾਲੇ ਕਿਤਾਬ ਦੀ ਭੂਮੀਕਾ ਤੇ ਅਸੀਸੜੀਆ ਤਾਂ ਸਿੰਘ ਸਾਹਿਬ ਜਥੇਦਾਰ ਜੀ ਨੇ
ਦਿੱਤੀਆ ਹਨ। ਜਥੇਦਾਰ ਜੀ ਇਹਨੁੰ ਕਹੁ ਜੋੜ ਲੈ ਬਿਰਤੀ ਹੁਣ ਬਚਾ ਹੋ ਜੂ ਕਿ ਜਾਂ ਕੋਈ ਵੀ
ਬ੍ਰਹਿਮਗਿਆਨੀ ਜਾਂ ਸੰਤ ਕੌਮ ਵਿੱਚ ਬਿਰਤੀ ਵਾਲਾ ਨਹੀ ਰਿਹਾ। ਕਿਸੇ ਦੀ ਵੀ ਬਿਰਤੀ ਨਹੀ ਜੁੜਦੀ
ਹੁਣ। ਨਿਰੇ ਝੂਠ ਨਾਲ ਕਿਤਾਬਾਂ ਇਸ ਤਰ੍ਹਾਂ ਭਰ ਦਿੱਤੀਆ। ਇਹ ਲੋਕ ਨਿਰਮਲ ਪੰਥ ਨੂੰ ਰਸਾਤਲ ਵੱਲ ਲੈ
ਕੇ ਜਾ ਰਹੇ ਹਨ। ਅੱਜ ਲੋੜ ਹੈ ਸਮੇ ਦੀ ਨਜਾਕਤ ਨੂੰ ਵੇਖਦਿਆ ਸਿੱਖੀ ਦੇ ਪ੍ਰਚਾਰ ਲਈ ਹੰਭਲਾ ਮਾਰਨ
ਦਾ। ਸੂਝਵਾਨ ਪ੍ਰਚਾਰਕਾਂ ਦੀ, ਇੱਕ ਮੰਚ ਤੇ ਇਕੱਠੇ ਹੋ ਕੇ ਯਤਨ ਕਰ ਕੇ ਜਾਗ੍ਰਿਤੀ ਦੀ ਇਹਨਾਂ ਦੇ
ਪਾਏ ਹੋਏ ਮਖੌਟਿਆ ਨੂੰ ਲਾ ਕੇ ਸੁੱਟਣ ਦੀ। ਇਹਨਾਂ ਬਾਰੇ ਤਾਂ ਆਖੀਰ ਤੇ ਇਹਨਾਂ ਹੀ ਕਹਾਂਗਾ-ਸਲੋਕ
ਮ: ੨।। ਨਾਉ ਫਕੀਰੈ ਪਾਤਸਾਹ ਮੂਰਖ ਪੰਡਿਤ ਨਾਉ।। ਅੰਧੇ ਕਾ ਨਾਉ ਪਾਰਖੂ ਏਵੈ ਕਰੇ ਗੁਆਉ।। ਇਲਤ
ਚਉਧਰੀ ਕਾ ਨਾਉ ਕੂੜੀ ਪੂਰੇ ਥਾਉ।। ਨਾਨਕ ਗੁਰਮੁਖਿ ਜਾਣੀਐ ਕਲਿ ਕਾ ਇਹ ਨਿਆਉ।। ਗੁਰੁ ਪੰਥ ਦਾ
ਦਾਸ-
ਗੁਰਸ਼ਰਨ ਸਿੰਘ ਚੀਮਾਂ ਫੋਨ=੮੦੮-੭੯੧-੫੦੩੯ +੯੧-੯੯੧੪੮੬੦੪੫੩
(ਪੰਜਾਬ)
**********************************
ਆਹ ਮਿਸ਼ਨਰੀ ਵਾਲੇ …. .
ਸਮਾਜ ਨੂੰ ਜਦੋ ਕੋਈ ਨਿਵੇਕਲੀ ਗੱਲ ਸੁਨਣ ਨੂੰ ਮਿਲਦੀ ਹੈ ਜਾਂ ਇਓ ਕਹਿ ਲਈਏ ਕਿ
ਜਿਥੋਂ ਤਕ ਲੋਕਾਂ ਦੀ ਸੁਰਤ ਨਹੀ ਪਹੁੰਚਦੀ ਤਾਂ ਲੋਕਾਂ ਦੇ ਮਜਾਕ ਦਾ ਪਾਤਰ ਜਾਂ ਵਿਰੋਧਤਾ ਦਾ
ਸਾਹਮਣਾ ਅਕਸਰ ਹੀ ਕਰਨਾ ਪੈਂਦਾ ਹੈ। ਪਰ ਚਲੋ ਸਿਆਣੇ ਕਹਿੰਦੇ ਹਨ ਕਾਲੀ ਬੋਲੀ ਰਾਤ ਤੋ ਬਾਅਦ ਚਿੱਟੀ
ਸਵੇਰ ਵੀ ਨਸੀਬ ਹੁੰਦੀ ਏ ਮੈ ਇਹ ਵੀ ਸੁਣਿਆ ਹੈ ਕਿ ਜਦੋਂ ਅਮਰੀਕਾ ਦੇ ਦੋ ਭਰਾ ਰਾਈਟ ਬੰਧੂੰ ਨੇ
ਬਜੁਰਗਾਂ ਨੂੰ ਕਿਹਾ ਕਿ ਅਸੀ ਪੰਛੀਆਂ ਵਾਂਗ ਬੰਦੇ ਵੀ ਹਵਾ ਵਿੱਚ ਉਡਾਂਵਾਗੇ ਤਾਂ ਉਹਨਾਂ ਬਜੁਰਗਾਂ
ਨੇ ਉੱਚੀ ਉੱਚੀ ਹੱਸ ਕਿ ਮਜਾਕ ਕੀਤਾ ਤੇ ਕਈ ਕੁਬੋਲ ਬੋਲੇ, ਪਰ ਅਜ ਵੇਖੋ ਜਹਾਂਜਾ ਤੇ ਦੁਨੀਆਂ
ਦੇਸਾਂ ਵਿਦੇਸ਼ਾ ਵਿੱਚ ਘੁੰਮ ਰਹੀ ਹੈ।
ਇਸ ਤਰ੍ਹਾਂ ਹੀ ਤਕਰੀਬਨ ਧਰਮ ਦੀ ਦੁਨੀਆ ਵਿੱਚ ਵੀ ਵਾਪਰਦਾ ਹੈ। ਜਦੋ ਹਰਿਦੁਆਰ ਦੀ ਧਰਤੀ ਤੇ ਖਲੋ
ਕਿ ਸਦੀਆਂ ਤੋ ਸਾਰੇ ਲੋਕ ਸੂਰਜ ਨੂੰ ਪਾਣੀ ਦੇ ਰਹੇ ਸਨ ਤਾਂ ਗੁਰੂ ਨਾਨਕ ਸਾਹਿਬ ਨੇ ਪੁੱਠੇ ਪਾਸੇ
ਪਾਣੀ ਸੁੱਟਿਆ। ਤਾਂ ਹੋ ਸਕਦਾ ਹੈ ਲੋਕ ਬਹੁਤ ਹੱਸੇ ਹੋਣਗੇ ਪਰ ਉਹਨਾਂ ਵਿਚਾਰਿਆ ਨੂੰ ਇਹ ਨਹੀ ਪਤਾ
ਸੀ ਕਿ ਉਹ ਗੁਰੂ ਨਾਨਕ ਸਾਹਿਬ ਤੇ ਨਹੀ ਬਲਕਿ ਆਪਣੇ ਦੁਆਰਾ ਕੀਤੀ ਜਾ ਰਹੀ ਸਦੀਆ ਦੀ ਮੂਰਖਤਈ ਤੇ
ਹੱਸ ਰਹੇ ਨੇ, ਕਿ ਧਰਮ ਦੇ ਨਾਮ ਤੇ ਸਦੀਆਂ ਤੋ ਪੁਜਾਰੀ ਕਿਵੇ ਲੁੱਟ ਰਹੇ ਨੇ।
ਕੁੱਝ ਇਸ ਤਰ੍ਹਾਂ ਹੀ ਵਾਪਰਦਾ ਹੈ ਜਦੋ ਮਿਸ਼ਨਰੀ ਕਾਲਜਾਂ ਤੋ ਪੜੇ ਹੋਏ ਵੀਰ ਪਿੰਡਾਂ ਵਿੱਚ ਜਾ ਕੇ
ਪ੍ਰਚਾਰ ਕਰਦੇ ਨੇ ਤਾਂ ਲੋਕ ਹੈਰਾਨ ਹੋ ਜਾਂਦੇ ਹਨ। ਕਿ ਇਹ ਕਿਸ ਤਰ੍ਹਾਂ ਦਾ ਪ੍ਰਚਾਰ ਹੈ ਇਹ ਨਵੇਂ
ਹੀ ਉੱਠੇ ਹਨ ਅਸੀ ਅਜ ਤੱਕ ਕੀ ਸੁਿਣਆ ਸੀ ਇਹ ਕੀ ਬੋਲਦੇ ਆ। ਕੀ ਫਲਾਣੇ ਮਹਾਂਪੁਰਸ਼ ਝੁਠ ਕਹਿੰਦੇ
ਸਨ। ਇੱਕ ਦਿਨ ਜਦੋਂ ਮੈ ਕਥਾ ਵਿਚਾਰਾਂ ਕਰਕੇ ਸਟੇਜ ਤੋ ਉਤਰਿਆ ਤਾਂ ਮੈਨੂੰ ਇੱਕ ਕਹਿੌਦਾ ਤੂੰ ਕੱਲ
ਦਾ …. , ਤੂੰ ਕੀ ਜਾਣੇ ਮਹਾਂਪੁਰਸਾਂ ਦੀ ਕਿਰਪਾ ਨੂੰ। ਤੁਹਾਡੇ ਵਰਗਿਆ ਨੇ ਸਿੱਖੀ ਦਾ ਬੇੜਾ ਗਰਕ
ਕਰ ਦਿੱਤਾ ਹੈ। ਮੈ ਕਿਹਾ ਬਜੁਰਗੋ ਇਹ ਤਾਂ ਦੱਸੋ ਗੱਲ ਕੀ ਹੋਈ ਹੈ ਮੈਨੂੰ ਗਾਲ ਕਢ ਕੇ ਕਹਿੰਦਾ ਨਾ
ਤੂੰ ਇਹ ਦੱਸ ਤੈਨੂੰ ਪੜਾਇਆ ਕਿਹੜੇ … … ਨੇ ਆ। ਬਾਪੂ ਦੇ ਸਾਹਮਣੇ ਮੈ ਮੋਨੀ ਬਣਿਆ ਬੈਠਾ ਸੀ। ਇੰਨੇ
ਨੂੰ ਬਾਪੂ ਬੋਲਿਆ ਆ ਤੂੰ ਕਿਹਾ ਕਿ ਜੰਗਲਾਂ “ਚ” ਭਗਤੀ ਨਹੀ ਹੁੰਦੀ। ਮੈ ਕਿਹਾ ਬਾਪੂ ਬਾਣੀ ਕਹਿੰਦੀ
ਹੈ। (ਫਰੀਦਾ ਜੰਗਲੁ ਜੰਗਲੁ ਕਿਆ ਭਵਿਹ ਵਣਿ ਕੰਡਾ ਮੋੜੇਹਿ ॥ ਵਸੀ ਰਬੁ ਹਿਆਲੀਐ ਜੰਗਲੁ ਕਿਆ
ਢੂਢੇਹਿ ) (ਕਾਹੇ ਰੇ ਬਨ ਖੋਜਨ ਜਾਈ ) ਬੋਲਿਆ ਤੂੰ ਬਾਣੀ ਜਿਆਦੀ ਪੜੀ ਬਾਬਾ ਨੰਦ ਸਿੰਘ ਐਵੇ ਹੀ
ਜੰਗਲਾਂ ਵਿੱਚ ਫਿਰਦੇ ਰਹੇ। ਕੀ ਗਲ ਉਹਨਾ ਬਾਣੀ ਨੀ ਪੜੀ ਉਹਨਾ ਜਿੰਨਾ ਸਤਿਕਾਰ ਨਾਲੇ ਬਾਣੀ ਦਾ
ਕਿੰਨੇ ਕੀਤਾ ਅਜ ਤਕ। ਇੱਕ ਵਾਰ ਬਾਬਾ ਜੀ ਨੂੰ ਨੀਦ ਨਾ ਆਵੇ … … ਆਪਣੀ ਕਹਾਣੀ ਸੁਣਾਈ ਫਿਰ ਉਸਨੇ।
ਲੋਕ ਕਹਿੰਦੇ ਸਾਡੇ ਪਿੰਡ ਜਿਸ ਦਿਨ ਦਾ ਮਿਸ਼ਨਰੀ ਕਾਲਜ ਵਾਲੇ ਇੱਕ ਪ੍ਰਚਾਰਕ ਛੱਡ ਕੇ ਗਏ। ਇਹ ਕੋਈ
ਨਾ ਕੋਈ ਪੰਗਾ ਨਵਾਂ ਹੀ ਪਾ ਦਿੰਦਾ। ਇੱਕ ਦਿਨ ਕਥਾ ਕਰਦਾ ਸੀ। ਇਹ ਤਾਂ ਭਾਈਆਂ ਨੂੰ ਵੀ ਨਹੀ ਬਖਸਦਾ
ਕਹਿੰਦਾ। ਸਾਡੇ ਪਿੰਡ ਵਾਲੇ ਭਾਈ ਨੂੰ ਕਹਿੰਦਾ ਤੂੰ ਪੇੜੇ, ਧਾਗੇ ਤਵੀਤ ਕਰਕੇ ਕਿਉ ਦਿੰਨਾ ਅਖੇ
ਇਹਨਾਂ ਦਾ ਕੀ ਫਾਇਦਾ... (ਪੰਡਿਤੁ ਪੜ ਪੜ ਉਚਾ ਕੂਕਦਾ ਮਾਇਆ ਮੋਹਿ ਪਿਆਰੁ ॥ ਅੰਤਿਰ ਬ੍ਹਮੁ ਨ
ਚੀਨਈ ਮਨਿ ਮੂਰਖ ਗਾਵਾਰੁ ॥ ਦੂਜੈ ਭਾਇ ਜਗਤੁ ਪਰਬੋਧਦਾ ਨਾ ਬੂਝੈ ਬੀਚਾਰੁ ॥ ਬਿਰਥਾ ਜਨਮੁ ਗਵਾਇਆ
ਮਰ ਜੰਮੈ ਵਾਰੋ ਵਾਰ)
ਕਹਿੰਦੇ ਨਾਰੀਅਲ, ਕੁੰਭ, ਜੋਤ ਨਹੀ ਜਗਉਣੀ। ਲੈ ਬੰਦਾ ਪੁੱਛੇ ਇਹਨਾਂ ਤੋ ਬਿਨ੍ਹਾ ਕਾਦਾ ਖੰਡ ਪਾਠ।
ਹੁਣ ਜੇ ਪ੍ਰਚਾਰਕ ਨੇ ਕਿਹਾ ਭੀ ਤੁਸੀ ਬਾਣੀ ਨਾਲ ਜੁੜਨਾ ਕਿ ਜੋਤ ਜਾਂ ਕੁੰਭ, ਨਾਰੀਅਲ ਨਾਲ।
ਕਹਿੰਦੇ ਤੁਸੀ ਜਿਆਦਾ ਸਿਆਣੇ ਹੋ। ਬਥੇਰਾ ਸਮਝਾਇਆ ਕਿਹਾ ਸਿੱਖ ਰਹਿਤ ਮਰਿਯਾਦਾ ਵਿੱਚ ਲਿਖਿਆ ਹੈ ਜੋ
ਅਕਾਲ ਤਖਤ ਤੋ ਪੰਥ ਪਰਵਾਨਿਤ ਹੈ। ਤਾਂ ਕਹਿੰਦੇ ਇੱਕ ਗੱਲ ਦਸ ਫਿਰ ਦਰਬਾਰ ਸਾਹਿਬ ਕਿਉ ਜਗਦੀ ਹੈ।
ਜਿ ਰਹਿਤ ਮਰਿਯਾਦਾ ਵਿੱਚ ਲਿਖਿਆ ਹੈ। ਤੁਸੀ ਤਾਂ ਜਦੋ ਦੇ ਪਿੰਡ ਵਿੱਚ ਆਏ ਹੋ. . ਆ ਵੀ ਨੀ ਹੁੰਦਾ,
ਆ ਵੀ ਨੀ ਹੁੰਦਾ, ਫਿਰ ਪਤਾ ਨੀ ਕੀ ਹੁੰਦਾ … …
ਜੇ ਮਹਾਰਾਜ ਦੀ ਸਵਾਰੀ ਦੇ ਅੱਗੇ ਆਰਤੀ ਕਰੀਏ, ਸੰਖ ਵਜਾਈਏ, ਪਾਣੀ ਦੇ ਛੱਟੇ ਮਾਰੀਏ ਜਾਂ ਸੰਗਤਾਂ
ਦੀ ਚਰਨ ਧੂੜ, ਜਾਂ ਹਰ ਕੀ ਪਉੜੀ ਦਾ ਜਲ ਛਕੀਏ ਤਾਂ ਕਹਿੰਦੇ ਮਨਮਤ ਹੈ। ਹੋਰ ਤਾਂ ਹੋਰ ਇਹ ਤਸਵੀਰਾਂ
ਨੂੰ ਕਹਿੰਦੇ ਇਹ ਵੀ ਮਨਮਤ ਵਾਲਾ ਕੰਮ ਹੈ। ਮਹਾਂਪੁਰਸ਼ਾ ਨੇ ਗੁਰੂ ਨਾਨਕ ਸਾਹਿਬ ਦੀ ਫੋਟੋ ਉਹਨਾਂ
ਨੂੰ ਪ੍ਰਗਟ ਕਰਕੇ ਬਣਾਈ ਸੀ। ਇਹ ਕਹਿੰਦੇ ਉਹ ਵੀ ਗੁਰੂ ਦੀ ਫੋਟੋ ਨਹੀ। ਹੈ ਕੇ ਨਾ ਕਲਿਯੁਗ ਆਇਆ
…. .
ਇਹ ਮਸ਼ੀਨਰੀ ਵਾਲੇ ਭਾਈ ਤਾਂ ਰੋਜ ਕੋਈ ਨਾ ਕੋਈ ਨਵੀ ਗਲ ਕਢ ਮਾਰਦੇ। ਆ ਸੁਖੀ ਸਾਂਦੀ ਜੇ ਰੱਖੜੀ,
ਲੋਹੜੀ ਜਾਂ ਹੋਲੀ ਆਈ ਕਹਿੰਦੇ ਇਹ ਵੀ ਗੁਰਮਤਿ ਨਹੀ। ਇਹਨਾਂ ਦੀ ਗੁਰਮਤਿ ਪਤਾ ਨੀ ਕਿਹੜੀ …. ।
ਭੈਣੇ ਆ ਸਾਡੇ ਬੱਚੇ ਇਹਨਾਂ ਦੀਆਂ ਕਲਾਸਾ ਵਿੱਚ ਚਲੇ ਗਏ ਉਲਟਾ ਮੈਨੂੰ ਮਤ ਦੇਣ ਲੱਗੇ। ਕਹਿੰਦੇ
ਮੜ੍ਹੀਆਂ ਕਬਰਾਂ ਤੇ ਨੀ ਜਾਣਾ। ਲੈ ਹੱਦ ਹੋ ਗਈ। ਅਖੇ ਬਾਣੀ ਪੀਰਾਂ ਨੂੰ ਨੀ ਮੰਨਦੀ ਮੈ ਬਥੇਰਾ
ਕਿਹਾ ਸ਼ੇਖ ਫਤੇ ਨੂੰ ਵੀ ਤਾਂ ਗੁਰੂ ਅਰਜਨ ਸਾਹਿਬ ਨੇ ਵਰ ਦਿੱਤਾ ਸੀ ਤਾਂ ਚੰਦਰੇ ਜੁਆਕ ਕਹਿੰਦੇ ਉਹ
ਸਾਖੀ ਤਾਂ ਝੂਠੀ ਹੈ। ਕਹਿੰਦੇ ਗੁਰੂ ਬਾਣੀ ਹੈ ਕਿ ਸਾਖੀ …? (ਰਹੈ ਬੇਬਾਣੀ ਮੜੀ ਮਸਾਣੀ ॥ ਅੰਧੁ ਨ
ਜਾਣੈ ਫਿਰ ਪਛੁਤਾਣੀ )
ਸੋ ਇਸ ਤਰ੍ਹਾਂ ਲੋਕ ਇਹ ਸਾਰੀਆ ਗੱਲਾਂ ਨੂੰ ਸੁਣ ਕੇ ਹੈਰਾਨ ਹੋਏ ਬੋਲਦੇ ਹਨ। ਇਹ ਵਿਚਾਰਾਂ ਹੈ ਤਾਂ
ਉਸੇ ਹੀ ਗੁਰੂ ਦੀਆਂ ਹਨ ਜਿਸ ਦੇ ਨਾਲ ਖਲੋ ਕਿ ੩੦੦ ਸਾਲ ਦਾ ਨਾਅਰਾ (੫੪੩ ਸਾਲਾਂ ਤੋ) , ਕਦੀ ਗੁਰੂ
ਮਾਨਿਓ ਗ੍ਰੰਥ ਕਿਹਾ। ਪਰ ਇਹਨਾਂ ਭੋਲਿਆ ਨੂੰ ਕੀ ਪਤਾ ਕਿ ਇਸ ਮਹਾਨ ਗੁਰੂ ਗ੍ਰੰਥ ਸਾਹਿਬ ਰੂਪੀ
ਖਜਾਨੇ ਕੋਲ ਤਾਂ ਵਿਰੋਧੀਆਂ ਨੇ ਤੁਹਾਨੂੰ ਆਉਣ ਹੀ ਨਹੀ ਦਿੱਤਾ।
ਇਹ ਕੋਈ ਪੰਗਾ ਜਾਂ ਆਪਣਾ ਗਿਆਨ ਨਹੀ ਇਹ ਉਸ ਮਹਾਨ ਗੁਰੂ ਨਾਨਕ ਸਾਹਿਬ ਜੀ ਦੀਆਂ ਵਿਚਾਰਾ ਹਨ।
ਜਿੰਨਾ ਦੀ ਨਿਰੰਕਾਰੀ ਸੋਚ ਦੁਆਰਾ ਅਖੌਤੀ ਧਾਰਮਿਕ ਆਗੂਆ, ਪੁਜਾਰੀਆ ਨੂੰ ਪੰਗੇ ਪੈ ਗਏ ਸੀ ਜਦੋ
ਉਹਨਾਂ ਨੇ ਇਹਨਾਂ ਲੋਕਾਂ ਦਾ ਭਾਂਡਾ ਚੌਰਸਤੇ ਵਿੱਚ ਭੰਨਿਆ।
ਅੱਜ ਜਦੋ ਲੋਕ ਇਹ ਗੱਲਾਂ ਸੁਣਦੇ ਹਨ ਤਾਂ ਉਹ ਹੈਰਾਨ ਪਰੇਸ਼ਾਨ ਹੋ ਜਾਂਦੇ ਹਨ। ਕਿਉ ਕਿ ਪਿਛਲੇ ਕੁੱਝ
ਸਮੇ ਤੋ ਅਖੌਤੀ ਬਾਬਿਆ, ਸੰਤਾਂ ਨੇ ਕੁਫਰ ਹੀ ਬਹੁਤ ਤੋਲਿਆ ਹੈ। ਤੇ ਲੋਕਾਂ ਨੂੰ ਗੁਰੂ ਗ੍ਰੰਥ
ਸਾਹਿਬ ਜੀ ਦੀ ਵਿਚਾਰਧਾਰਾ ਤੋ ਕੋਹਾਂ ਕਦਮ ਦੂਰ ਕਰ ਦਿੱਤਾ। ਅੱਜ ਜਦੋ ਇਹ ਵਿਚਾਰਧਾਰਾ ਲੋਕਾਂ ਤਕ
ਪਹੁੰਚੀ ਤਾਂ ਲੋਕ ਤਕਲੀਫ ਤਾਂ ਮੰਨਦੇ ਹੀ ਹਨ। ਪਰ ਚਲੋ ਸੋਨੇ ਦਾ ਪੂਰਾ ਮੁੱਲ ਤਪ ਕੇ ਮੁਸ਼ਿਕਲਾ ਸਹਿ
ਕੇ ਹੀ ਪੈਂਦਾ ਹੈ।
ਗੁਰਸ਼ਰਨ ਸਿੰਘ ਚੀਮਾਂ
ਗੁਰਮਤਿ ਪ੍ਰਚਾਰਕ
+੯੧-੮੦੮-੭੯੧-੫੦੩੯ (ਨਾਗਪੁਰ)
(27/09/11)
ਡਾ ਗੁਰਮੀਤ ਸਿੰਘ ‘ਬਰਸਾਲ’ ਕੈਲੇਫੋਰਨੀਆਂ
ਪਾਰਟੀ ਨੀਤੀ....
(ਵਿਅੰਗ)
ਗੈਰਤ ਵਿਰੋਧੀਆਂ ਨੂੰ ਪਾਰਟੀ ‘ਚ ਖੁੱਲਾ
ਸੱਦਾ,
ਆਓ ਰਲ਼ ਮਿਲ਼ ਕੇ ਪੰਜਾਬ ਨੂੰ ਡਕਾਰੀਏ ।
ਭੇਡਾਂ ਦਾ ਹੁੰਗਾਰਾ ਲੈ ਬਹਾਨਾਂ ਲੋਕ ਰਾਜ ਵਾਲਾ,
ਖਾਲੀ ਸਿਰ ਗਿਣੀਏ, ਦਿਮਾਗ ਦੁਰਕਾਰੀਏ ।।
ਗੁਰਮਤਿ ਵਿੱਚ ਭਾਵੇਂ ਵੋਟਾਂ ਦਾ ਸਿਧਾਂਤ ਹੈ ਨਹੀਂ,
ਤਾਂ ਵੀ ਗੁਰਦਵਾਰਿਆਂ ‘ਚ ਨੀਤੀ ਪਰਚਾਰੀਏ ।
ਚੋਣਾਂ ਵਿੱਚ ਸਾਡੇ ਜੋ ਵਿਰੁੱਧ ਚੋਣ ਲੜੇਗਾ ਤਾਂ,
ਦੁਸ਼ਮਣ ਪੰਥ ਦਾ ਕਹਿ ਉਹਨੂੰ ਫਿਟਕਾਰੀਏ ।।
ਸ਼ੇਰਾਂ ਦੀ ਉਲਾਦ ਕਿੰਝ ਗਿੱਦੜਾਂ ਦੇ ਵਸ ਪਾਉਣੀ,
ਚਾਣਕੀਆ ਨੀਤੀ ਨਾਲ ਬੈਠ ਕੇ ਵਿਚਾਰੀਏ ।
ਰੁਤਬਾ ਸ਼ਹੀਦਾਂ ਵਾਲਾ ਵੰਡੀਏ ਗ਼ਦਾਰਾਂ ਤਾਈਂ,
ਸੱਚੇ ਦੇਸ਼ ਭਗਤਾਂ ਨੂੰ ਸਿਰੇ ਤੋਂ ਨਿਕਾਰੀਏ ।।
ਸਾਡੀ ਖੁਸ਼ਹਾਲੀ ਲਈ ਸੀ ਜਿੰਦ ਜਾਨ ਵਾਰੀ ਜਿਨ੍ਹਾਂ,
ਕਿਸੇ ਮਰਜੀਵੜੇ ਨੂੰ ਕਦੇ ਨਾਂ ਚਿਤਾਰੀਏ ।
ਦੇਖਕੇ ਸਿੱਖਾਂ ਨੂੰ ਜਿਹੜੇ ਦੰਦੀਆਂ ਕਰੀਚਦੇ ਨੇ,
ਉਹਨਾਂ ਥੱਲੇ ਲੱਗ ਦਿਲ ਉਹਨਾਂ ਵਾਲੇ ਠਾਰੀਏ ।।
ਰੌਲਾ ਭਾਵੇਂ ਭ੍ਰਿਸ਼ਟਾਚਾਰੀ ਵਿਰੁੱਧ ਪਾਈ ਜਾਈਏ,
ਸੱਚ ਤੇ ਇਮਾਨਦਾਰੀ ਕਦੇ ਨਾਂ ਸਹਾਰੀਏ ।
ਨੀਤੀ ਵਾਲਾ ਨਵਾਂ ਗੁਰ ਸਿੱਖ ਲਓ ਜ਼ਮੀਰ ਮਾਰ,
ਦੋਖੀਆਂ ਨਾ ਯਾਰੀ ਲਾਕੇ ਦੋਸਤਾਂ ਨੂੰ ਚਾਰੀਏ ।।
ਇਖਲਾਕ ਵੱਲ ਕਦੇ ਦੇਖਣ ਦੀ ਲੋੜ ਨਹੀਓਂ,
ਹਰ ਹੀਲਾ ਵਰਤੀਏ , ਚੋਣਾਂ ਨਹੀਓਂ ਹਾਰੀਏ ।
ਛੱਡ ਕੇ ਵਿਰੋਧ ਜਿਹੜਾ ਸਾਡੇ ਨਾਲ ਆਊ ਉਹਨੂੰ,
ਦੁੱਧ ਧੋਤਾ ਆਖ, ਪਾਕੇ ਹਾਰ ਸਵੀਕਾਰੀਏ ।।
ਅਕਿਰਤਘਣ ਭਾਵੇਂ ਸਾਰਾ ਜੱਗ ਪਿਆ ਆਖੀ ਜਾਵੇ,
ਫੋਕਿਆਂ ਬਿਆਨਾ ਨਾਲ ਗੱਲੀਂ ਬਾਤੀਂ ਸਾਰੀਏ ।
ਦਿੱਖ ਭਾਂਵੇਂ ਉੱਪਰੋਂ ਇਮਾਨਦਾਰਾਂ ਵਾਲੀ ਲੱਗੇ,
ਬੇਈਮਾਨ ਸੱਜਣਾਂ ਨੂੰ ਕਦੇ ਨਾਂ ਵੰਗਾਰੀਏ ।।
ਧੇਲਾ ਭਾਵੇਂ ਹੋਵੇ ਨਾ ਵੀ ਪੱਲੇ ਕਿਸੇ ਯੋਜਨਾ ਲਈ,
ਨੀਂਹ ਪੱਥਰਾਂ ‘ਨਾ ਤਾਂ ਵੀ ਧਰਤੀ ਸ਼ਿੰਗਾਰੀਏ ।
ਨਾਅਰਾ ਲਾਕੇ ਦੇਸ਼ ਚੋਂ ਗਰੀਬੀ ਮਾਰ ਘੱਤਣੇ ਦਾ,
ਜਿਨਾਂ ਹੋ ਸਕਿਆ ਗਰੀਬੜੇ ਹੀ ਮਾਰੀਏ।।
ਰੱਖੂ ਜੋ ਗੁਪਤ ਸਾਰੇ ਭੇਤ ਸਰਕਾਰ ਵਾਲੇ,
ਪਾਰਟੀ ‘ਚ ਉਸਦੀ ਸਥਿਤੀ ਨੂੰ ਸੁਧਾਰੀਏ ।
ਪਾਰਟੀ ਦੇ ਵਿੱਚ ਕੋਈ ਸੱਚ ਦੀ ਜੇ ਗੱਲ ਕਰੇ,
ਪਾਰਟੀ ਵਿਰੋਧੀ ਉਹਨੂੰ ਸਾਜਿਸ਼ ਪੁਕਾਰੀਏ ।।
ਵੋਟਾਂ ਮੰਗਣੇ ਲਈ ਭਾਵੇਂ ਦੋਨੋ ਹੱਥ ਜੋੜ ਲਈਏ,
ਵੋਟਾਂ ਪਿੱਛੋਂ ਹੱਥ ਦੇ ਘਸੁੰਨ ਨੂੰ ਉਲਾਰੀਏ ।
ਡਾਗਾਂ ਵਾਲੇ ਗਜਾਂ ਨਾਲ ਮਿਣੀਏ ਹਰੇਕ ਚੀਜ,
ਸੱਚ ਕਸਵੱਟੀ ਲਾਕੇ ਕਦੇ ਨਾਂ ਨਿਹਾਰੀਏ ।।
ਪਾਰਟੀ ਚ ਕਿਸੇ ਨੂੰ ਵੀ ਸਿਰ ਨਾ ਚੁੱਕਣ ਦਈਏ,
ਲੋਕਾਂ ਸਾਹਵੇਂ ਭਾਵੇਂ ਉਹਦੀ ਆਰਤੀ ਉਤਾਰੀਏ ।
ਆਪਣੇ ਤੋਂ ਵੱਡਾ ਜੇ ਕੋਈ ਲੀਡਰ ਦਿਖਣ ਲੱਗੇ,
ਪਾਰਟੀ ਚੋਂ ਕੱਢੀਏ ਜਾਂ ਦੂਰ ਸਤਿਕਾਰੀਏ ।।
ਸੁੱਤੀ ਹੋਈ ਜਮੀਰ ਗੱਲ ਜਾਗਣੇ ਦੀ ਜੇ ਕਰੇ,
ਆਕਾ ਦਾ ਧਿਆਨ ਕਦੇ ਮਨੋ ਨਾ ਵਿਸਾਰੀਏ ।
ਸੇਵਾ ਤੇ ਭਲਾਈ ਵਾਲੀ ਨੀਤੀ ਹਾਥੀ ਦੰਦ ਰੱਖੋ,
ਪਾਰਟੀ ਦੀ ਨੀਤੀ ਸਦਾ ਮਨ ਵਿੱਚ ਧਾਰੀਏ ।।
ਕੁੱਟ ਖਾਕੇ ਭੁੱਲ ਜਾਂਦੇ ਜਲਦੀ ਹੀ ਲੋਕ ਸਾਡੇ,
ਚੋਣਾਂ ਨੇੜੇ ਜਾਕੇ ,ਪਾਕੇ ਚੋਗਾ ਪੁਚਕਾਰੀਏ ।
ਅਣਖਾਂ ਨੂੰ ਛੱਡਕੇ ਇਹ ਗਰਜਾਂ ‘ਨਾ ਜੁੜ ਚੁੱਕੇ,
ਨਵੀਂ ਬਾਜੀ ਦੇਖ ਜਿਵੇਂ ਜੁੜਦੇ ਜੁਆਰੀਏ ।।
ਧਰਮ ਦਾ ਕੁੰਡਾ ਕਦੇ ਨੀਤੀ ਉੱਤੇ ਰੱਖਣਾ ਨਹੀਂ,
ਧਰਮ ਨੂੰ ਰਾਜਨੀਤੀ ਉੱਤੋਂ ਸਦਾ ਵਾਰੀਏ ।
ਅਣਖ ਦੇ ਨਾਲ ਜਿਹਨੂੰ ਗੁਰਾਂ ਨੇ ਸਿਖਾਇਆ ਜੀਣਾ,
ਹੱਥ ਠੂਠਾ ਦੇ ਕੇ ਉਹਨੂੰ ਮੰਗਣ ਖਿਲਾਰੀਏ ।।
ਰਾਜਨੀਤੀ ਵਾਲੇ ਸਦਾ ਛਿੱਤਰ ‘ਨਾ ਘੁੱਗੀ ਮਾਰੋ,
ਬਣ ਕੇ ਸ਼ਿਕਾਰੀ ਨਾ ਨਿਸ਼ਾਨੇ ਤੇ ਹੰਕਾਰੀਏ ।
ਬਗਲੇ ਭਗਤ ਕੋਲੋਂ ਸਿੱਖੀਏ ਸਬਕ ਇੱਕ,
ਮੂੰਹ ਆਈ ਡੱਡੀ ਜੀ ਨੂੰ ਕਦੇ ਨਾ ਨਕਾਰੀਏ ।।
ਮੀਡੀਏ ਦੇ ਕੋਲ ਸਦਾ ਕਹੀਏ ਉੱਚੀ ਵਾਜ ਦੇਕੇ,
ਆਓ ‘ਰਣਜੀਤ’ ਜਿਹੇ ਰਾਜ ਨੂੰ ਉਸਾਰੀਏ ।
‘ਨੀਰੋ’ ਵਾਲੀ ਬੰਸਰੀ ਤੇ ਲੋਕਾਂ ਨੂੰ ਨੱਚਣ ਲਾਕੇ,
ਅਜ਼ਮਤ ਕੌਮ ਵਾਲੀ ਪਾਰਟੀ ‘ਤੋਂ ਵਾਰੀਏ ।।
ਡਾ ਗੁਰਮੀਤ ਸਿੰਘ ‘ਬਰਸਾਲ’ ਕੈਲੇਫੋਰਨੀਆਂ
(26/09/11)
ਗੁਰਬਖਸ ਸਿੰਘ
ਰਾਮਦਾਸ ਸਰੋਵਰਿ ਨਾਤੇ ਸਭਿ ਉਤਰੇ ਪਾਪ ਕਮਾਤੇ।।
ਗੁਰੁ ਨਾਨਕ ਦੇ ਨਾਮ ਰਸੀਏ ਗੁਰਸਿੱਖਾਂ ਨੂੰ ਬਹੁਤ ਉੱਚੀ ਸੁੱਚੀ ਗੁਰਮਤਿ
ਵਾਲੀ ਸ਼ੁਧ ਬੁਧ ਅਤੇ ਗੁਰਮਤਿ ਦੇ ਸਿਧਾਤਾਂ ਦਾ ਗੁਰਬਾਣੀ ਰਾਹੀ ਅਨੁਭਵ ਹੋਣਾ ਸੁਭਾਵਿਕ ਹੀ ਹੈ। ਇਸ
ਪ੍ਰਾਪਤੀ ਨਾਲ ਉਹ ਗੁਰਸਿਖ ਆਪਣੇ ਆਪੇ ਨੂੰ ਸਵਾਰ ਕੇ ਨਿਰੰਕਾਰੀ ਆਪਾ ਪਾ ਲੈਂਦੇ ਹਨ, ਨਿਰੰਕਾਰੀ
ਆਪੇ ਵਿੱਚ ਵਿਚਾਰਦਿਆਂ ਸਾਡੇ ਅੰਦਰ ਦੀ ਮੈਲ ਦਾ ਪਤਾ ਲਗਦਾ ਹੈ। ਜਿਸ ਨੁੰ ‘ਜਪੁ” ਬਾਣੀ ਅੰਦਰ ਨਾਮ
ਦੇ ਰੰਗ ਨਾਲ ਹੀ ਧੋਣਾ ਦਸਿਆ ਹੈ। ਪਰ ਅਸੀ ਗੁਰਬਾਣੀ ਨੁੰ ਨਾ ਵਿਚਾਰਣ, ਨਾ ਸੁਣਨ ਅਤੇ ਮੰਨਣ ਤੋਂ
ਬਿਨਾਂ ਹੀ (“ਰਾਮਦਾਸ ਸਰੋਵਰਿ
ਨਾਤੇ।। ਸਭਿ ਉਤਰੇ ਪਾਪ ਕਮਾਤੇ।। (ਅੰਕ ੬੨੫)
ਤੀਰਥਾਂ ਦੇ ਪਾਣੀ ਨਾਲ ਪਾਪਾ ਨੂੰ ਖਤਮ ਕਰਨਾ ਮੰਨ ਲਿਆ ਹੈ। (ਜੋ ਮਨਮਤ ਹੈ)
ਗੁਰੁ ਗ੍ਰੰਥ ਸਾਹਿਬ ਜੀਆਂ ਅੰਦਰਿ ਤੀਰਥਾਂ ਬਾਰੇ ਬਹੁਤ ਵਿਸ਼ਥਾਰ ਨਾਲ
ਦਰਸਾਇਆ ਗਿਆ ਹੈ ਕਿ ਕੋਈ ਵੀ ਪਾਣੀ ਸਾਡੇ ਚਿੱਤ ਨੁੰ ਨਹੀ ਧੋ ਸਕਦਾ ਹੈ ਅੰਕ ੧੨੪੦
“ਪਾਣੀ ਚਿਤੁ ਨ ਧੋਪਈ ਮੁਖਿ ਪੀਤੇ ਤਿਖ
ਜਾਇ।। “
ਪਾਣੀ ਸਾਡੇ ਚਿਤ, ਮਨ ਦੀ ਕੁੱੜਤਨ, ਈਰਖਾ, ਤ੍ਰਿਸ਼ਨਾ, ਲੋਭ ਇਤਆਦਿ ਵਿਕਾਰਾਂ
ਨੂੰ ਧੋ ਨਹੀ ਸਕਦਾ।
ਸਾਡੇ ਦੇਸ਼ ਦੇ ਪੁਰਾਤਨ ੬੮ ਤੀਰਥਾਂ ਬਾਰੇ ਵੀ ਵਿਸਤਰਤ ਜਾਣਕਾਰੀ ਗੁਰਬਾਣੀ
ਅੰਦਰ ਬਹੁਤ ਸੁੱਚਜੇ ਢੰਗ ਨਾਲ ਪ੍ਰਕਾਸ਼ਿਤ ਹੈ। ਇਸ ਵਿਸ਼ੇ ਤੇ ਸਾਰੇ ਗੁਤਮੁੱਖ ਪਿਆਰੇ ਮਹਾਪੁਰਖ ਇੱਕ
ਮਤ ਹਨ। ਜਿਵੇਂ ਖੰਡ ਮੁਸਲਮਾਨ, ਹਿੰਦੂ, ਸਿੱਖ, ਇਸਾਈ ਇਤਆਦਿ ਸਾਰੇ ਧਰਮਾਂ ਵਾਲਿਆਂ ਨੂੰ ਮਿੱਠੀ
ਲਗੱਦੀ ਹੈ। ਕਿਸੇ ਨੇ ਵੀ ਅੱਜ ਤੱਕ ਇਹ ਨਹੀ ਕਿਹਾ ਕਿ ਚੀਨੀ ਕੌੜੀ ਹੈ। ਭਾਵੇਂ ਇਹ ਕਿਸੇ ਵੀ ਧਰਮ
ਵਾਲੇ ਦੀ ਦੁਕਾਨ ਤੋਂ ਖਰੀਦੀ ਹੋਵੇ। ਪਰ ਪਰਮਾਤਮਾ ਇੱਕ ਹੋਣ ਦੇ ਬਾਵਜੂਦ ਵੀ, ਹਿੰਦੂ, ਮੁਸਲਮਾਨ,
ਇਸਾਈ ਇਤਆਦਿ ਧਰਮਾਂ ਵਾਲਿਆਂ ਨੂੰ ਵਖਰਾ-੨ ਕਿਉੇ ਲਗਦਾ ਹੈ। ਇਸ ਵਖਰੇਵੇ ਕਾਰਣ ਹੀ ਹਰ ਇੱਕ ਧਰਮ ਦੇ
ਵੱਖਰੇ- ੨ ਵਿਸ਼ਵਾਸ, ਵੱਖਰੇ-ਵੱਖਰੇ ਤੀਰਥ, ਤੀਰਥਾਂ ਦੀ ਯਾਤਰਾ ਅਤੇ ਇਸ਼ਨਾਨ ਦੇ ਫਲ ਪੁਜਾਰੀਆ ਨੇ
ਦੱਸੇ ਸਨ। ਪਰ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਇਕਮਤ ਹੋਏ ਮਹਾਂਪੁਰਖਾਂ ਨੇ ਲੋਕਾਈ ਦੇ ਭਲੇ ਹਿੱਤ
ਦਸਿਆ ਸੀ ਕਿ ਜੋ ਵੀ ਤੁਹਾਨੂੰ ਮਿਲਣਾ ਹੈ ਉਹ ਤੁਹਾਡੀ ਚੰਗੀ ਜਾਂ ਮਾੜੀ ਕਿਰਤ ਦੇ ਹਿਸਾਬ ਨਾਲ ਉਸ
ਨਿਆਂਕਾਰੀ ਕਰਤੇ ਨੇ ਦੇਣਾ ਹੈ।
ਅੰਕ ੬੮੭ ਤੇ ਗੁਰੁ ਨਾਨਕ ਦੇਵ ਜੀ ਦਾ ਫੁਰਮਾਨ ਹੈ। “ਤੀਰਥਿ ਨਾਵਣ ਜਾਉ;
ਤੀਰਥੁ ਨਾਮੁ ਹੈ।। ਤੀਰਥੁ ਸ਼ਬਦ ਬੀਚਾਰੁ, ਅੰਤਰਿ ਗਿਆਨੁ ਹੈ।। “
ਅੰਕ ੫੮੭, “ਅੰਤਰਿ ਤੀਰਥੁ ਗਿਆਨੁ ਹੈ ਸਤਿ ਗੂਰਿ ਦੀਆ ਬੁਝਾਇ।।
ਗੁਰਬਾਣੀ ਸਭ ਤੋਂ ਵੱਧ ਇਕੋ ਇੱਕ ਤੀਰਥ,
“ਅੰਤਰਿ ਗਤਿ ਤੀਰਥਿ ਮਲਿ ਨਾਉ।। “
ਤੇ ਜੋਰ ਦਿੰਦੀ ਹੈ। ਗੁਰੁ ਨਾਨਕ ਦੇਵ ਜੀ ਨੇ` ਆਸਾ ਦੀ ਵਾਰ` ਅੰਦਰ ਫੈਸਲਾ ਹੀ ਕਰ ਦਿੱਤਾ।
“ਸਚੁ ਤਾ ਪਰੁ ਜਾਣੀਐ ਜਾ ਆਤਮ ਤੀਰਥਿ
ਕਰੇ ਨਿਵਾਸੁ।। “
ਜੇ ਸਾਡਾ ਸੁਰਤ, ਮਨ ਆਤਮ ਤੀਰਥ ਤੇ ਨਹੀ ਟਿਕਦਾ ਅਸੀ ਅੰਦਰ ਦੇ ਤੀਰਥ ਦੀ
ਜਾਣਕਾਰੀ ਪ੍ਰਾਪਤ ਨਹੀ ਕਰ ਸਕਦੇ। ਅਤੇ ਇਹ ਜੀਵ (ਪਰਮਾਤਮਾ) “ਆਦਿ ਸਚੁ ਜੁਗਾਦਿ ਸਚੁ।। ਹੈ ਭੀ
ਸਚੁ, ਨਾਨਕ ਹੋਸੀ ਭੀ ਸਚੁ।। ਦੀ ਜਾਣਕਾਰੀ ਤੋਂ ਸੱਖਣਾ ਹੀ ਰਹੇਗਾ। ਇਸ ਸਚੁ ਦੀ ਜਾਣਕਾਰੀ ਮਨੁੱਖ
ਵਾਸਤੇ ਜਰੂਰੀ ਹੈ। ਇਸੇ ਸਲੋਕ ਅੰਦਰੁ ਗੁਰੁ ਨਾਨਕ ਜੀ ਫੁਰਮਾਉਂਦੇ ਹਨ ਕਿ ਆਤਮ ਤੀਰਥ ਤੇ ਬੈਠਣ
ਵਾਸਤੇ ਬਾਣੀ (ਸ਼ਬਦ) ਗੁਰੂ ਨੂੰ ਪੁਛਿ ਕੇ ਬੈਠ। ਫਿਰ ਪਤਾ ਚਲੇਗਾ ਕਿ ਤੀਰਥਾਂ ਦਾ ਮਾਲਿਕ ਤਾ ਤੇਰੇ
ਨਾਲ ਹੀ ਹੈ ਉਸ ਨੂੰ ਸਮਝ ਤੇ ਜਾਣਕਾਰੀ ਪ੍ਰਾਪਤ ਕਰ ਅਤੇ ਉਸ ਜਾਣਕਾਰੀ ਨਾਲ ਜੀਵਨ ਯਾਤਰਾ ਸਫਲ ਕਰ।
“ਘਟ ਹੀ ਭਤਿਰਿ ਬਸਤ ਨਿਰੰਜਨ ਤਾਂ ਕੋ ਮਰਮੁ ਨਾ ਜਾਣਾ।। “ ਅੰਕ ੬੩੩
ਨਿਰੰਕਾਰ ਨਿਰੰਜਨ ਸਾਡੇ ਬਿਲਕੁਲ ਨਾਲ ਵਿਚਰਦਾ ਹੈ। ਜਿਸਦਾ ਭਰੋਸਾ ਸਾਨੂੰ
ਨਹੀ। ਇਹ ਨਿਰੰਕਾਰ ਹੀ ਸਾਰੇ ਬ੍ਰਹਿਮੰਡਾਂ, ਬ੍ਰਹਿਮੰਡ ਦੇ ਅਕਾਰਾਂ ਦਾ ਪਿਤਾ ਹੈ। ਕਿਉਂਕਿ ਅੱਖਾਂ
ਨਾਲ ਦਿਸਣ ਵਾਲਾ, ਸਭਕੁਝ ਚਾਹੇ ੮੪ ਲੱਖ ਜੂਨਾਂ ਦੇ ਜੀਵ ਹੋਣ ਜਾਂ ਬ੍ਰਹਿਮੰਡ ਦੇ ਖੰਡ, ਚੰਦ,
ਸੂਰਜ, ਇਤਆਦਿ ਸਭ ਨਿਰੰਕਾਰੀ ਸ਼ਕਤੀ ਤੋਂ ਬਣੇ ਹਨ। ਇਹ ਨਿਰੰਕਾਰ ਸਦੀਵੀ ਹੈ। ਬੁਹ-ਗਿਣਤੀ ਵਿੱਚ ਲੋਕ
ਅਕਾਰਾਂ ਦੀ ਪੂਜਾ (ਕਰਮ ਕਾਂਡੀ), ਤੀਰਥ ਇਸ਼ਨਾਨ ਇਤਆਦ ਦੇ ਭਰੋਸੇ ਵਾਲੇ, ਅੰਦਰ ਦੀ ਸ਼ਕਤੀ ਅਤੇ ਗਿਆਨ
ਤੌ ਖਾਲੀ ਹੀ ਹੁੰਦੇ ਹਨ ਜਿਸ ਗਿਆਨ ਨੇ ਸਾਨੁੰ ਨਿਰੰਜਨ, ਨਿਰਮਲ, ਇਮਾਨਦਾਰ ਬਣਾਉਣਾ ਸੀ।
ਇਸ ਨਿਰੰਕਾਰੀ ਸ਼ਕਤੀ ਦੀ ਜਾਣਕਾਰੀ ਤੋਂ ਬਿਨਾ ਸਾਡੇ ਦੇਸ਼ ਦੇ ਲੋਕ ਹਜਾਰਾਂ
ਸਾਲਾ ਤੋਂ ਪਵਿੱਤਰ ਤੀਰਥਾਂ, ਨਦੀਆਂ ਵਿੱਚ ਇਸ਼ਨਾਨ ਕਰਦੇ ਆ ਰਹੇ ਹਨ। ਪਰ ਸਾਡੇ ਦੇਸ਼ ਵਿਚੋ ਬੇਇਮਾਨੀ
ਮਿਲਾਵਟ ਅਤੇ ਬੇਇਨਸਾਫੀ, ਰਿਸ਼ਵਤ ਖੋਰੀ, ਘੋਟਾਲੇ, ਔਰਤਾਂ ਨਾਲ ਜਬਰ-ਜਿਨਾਹ ਇਤਆਦਿ ਖਤਮ ਨਹੀ ਹੋ
ਸਕੇ, ਉਪਰੋਕਤ ਗੁਨਾਹਾ ਨੂੰ ਦੇਖ ਕੇ ਸਾਡੇ ਨੋਜਵਾਨ ਧਰਮ ਅਤੇ ਸੱਚ ਵੱਲੋਂ ਮੁੱਖ ਮੋੜ ਰਹੇ ਹਨ।
ਕਿਉਂਕਿ ਧਾਰਮਿਕ ਸਥਾਨਾਂ ਤੋਂ ਉਨਾਂ ਨੂੰ ਜੋ ਸਿੱਖਿਆ ਮਿਲੀ ਸੀ ਕਿ ਤੀਰਥਾਂ ਦੇ ਇਸ਼ਨਾਨ ਨਾਲ ਮੁਕਤੀ
ਅਤੇ ਪਾਪ ਖਤਮ ਹੋ ਜਾਂਦੇ ਹਨ ਉਹ ਨਹੀ ਹੋਏ ਪਰ ਪਹਿਲਾਂ ਨਾਲੋਂ ਵਧੇ ਜਰੂਰ ਹਨ। ਸਵਾਲ ਪੈਦਾ ਹੁੰਦਾ
ਹੈ ਕਿ ਸਾਡੇ ਧਾਰਮਿਕ ਗਿਆਨ ਦਾਤੇ ਲੋਕਾਂ ਨੂੰ ਸੱਚ ਕਿਉਂ ਨਹੀ ਦਸਦੇ ਕਿ ਕਿਸੇ ਵੀ ਪਾਣੀ ਦੇ ਇਸ਼ਨਾਨ
ਨਾਲ ਮਨ ਵਿੱਚੋਂ ਪਾਪ ਦੂਰ ਨਹੀ ਹੋ ਸਕਦੇ। ਇਨਾ ਨੂੰ ਕੇਵਲ ਸਦੀਵੀ ਸੱਚ ਦਾ ਗਿਆਨ ਜੇ ਸਾਡੇ ਅਮਲੀ
ਜੀਵਨ ਵਿੱਚ ਹੋਵੇ, ਉਹ ਖਤਮ ਕਰ ਸਕਦਾ ਹੈ। ਹੋਰ ਕੋਈ ਦੂਜਾ ਸਾਧਣ ਨਹੀ ਹੈ। ਸਾਡੇ ਦੇਸ਼ ਦੇ
ਮਹਾਂਪੁਰਖਾਂ ਨੇ ਜੋ ਉਪਦੇਸ਼ ਦੈਵੀ ਗੁਣਾ ਵਾਲਾ ਮਨੁੱਖ ਬਨਣ ਲਈ ਦਿੱਤਾ ਸੀ ਅਸੀ ਉਸ ਨੂੰ ਨਾਕਾਰ ਕੇ
ਮਨਮਰਜੀ ਦੇ ਤੀਰਥ ਕਰਮਕਾਂਡੀ, ਪੂਜਾ ਇਤਆਦਿ ਬਹੁਤ ਹੀ ਪ੍ਰਚਲਿਤ ਕਰ ਲਏ ਹਨ। ਅਨੇਕ ਪ੍ਰਕਾਰ ਦੇ
ਵਿਸ਼ਵਾਸ਼ ਸਾਡੇ ਅੰਦਰ ਹੋਣ ਕਾਰਣ ਸਾਡਾ ਮਨ ਸਥਿਰ ਨਹੀ ਹੋ ਸਕਦਾ, ਅਤੇ ਡੋਲੇਗਾ। ਮਨ ਦੀ ਸਥਿਰਤਾ ਤੋਂ
ਬਿਨਾ ਅਸੀ ਕਦੇ ਵੀ ਨਿੰਰਕਾਰ ਦਾ ਭਰੋਸਾ ਪ੍ਰਾਪਤ ਨਹੀ ਕਰ ਸਕਦੇ, ਸਾਡੇ ਮਨ ਦਾ ਦੌੜਨਾ ਵੀ
ਬੇਭਰੋਸਗੀ ਕਾਰਨ ਹੀ ਹੈ। ਮਨ ਦੇ ਦੋੜਨ ਕਾਰਨ ਹੀ ਅਸੀ ਅੰਤਰ ਗਿਆਨੀ ਨਹੀ ਬਣ ਸਕੇ ਜਿਸ ਦੀ ਅਨਹੋਂਦ
ਕਾਰਨ ਗੁਰਬਾਣੀ ਨੇ ਉਸ ਮਨੁੱਖ ਨੂੰ ਮੁਰਦਾ ਆਖਿਆ ਹੈ।
“ਅੰਤਰਿ ਗਿਆਨੁ ਨ ਆਇੳ, ਮ੍ਰਿਤਕੁ ਹੈ
ਸੰਸਾਰਿ।। ਅੰਕ ੮੮।
ਅੰਕ ੩੩੧ ਤੇ ਫੁਰਮਾਨ ਹੈ,
“ਝਗਰਾ ਏਕੁ ਨਿਵੇਰੋ ਬੇਰਹੁ ਰਾਮ।। ਜਉ
ਤੁਮ ਆਪਣੇ ਜਨ ਸੋ ਕਾਮੁ।। “ ਕਬੀਰ ਜੀ ਬਹੁਤ ਹੀ
ਨਿਰਭੈਤਾ ਨਾਲ ਉਪਦੇਸ਼ ਕਰਦੇ ਹਨ ਕਿ ਕੋਈ ਵੀ ਦੇਵੀ ਦੇਵਤਾ ਜੋ ਇਸ ਧਰਤੀ ਤੇ ਪੈਦਾ ਹੋਇਆ ਹੈ ਉਹ
ਪੈਦਾ ਕਰਨ ਵਾਲੇ ਨਿਰੰਕਾਰ ਨਾਲੋਂ ਵੱਡਾ ਨਹੀ ਹੋ ਸਕਦਾ ਅਤੇ ਕੋਈ ਵੀ ਧਾਰਮਿਕ ਗ੍ਰੰਥ ਉਸ ਅਵਸਥਾ
ਨਾਲੋਂ ਵੱਡਾ ਨਹੀ ਜਿਸ ਅਵਸਥਾ ਵਿੱਚੋਂ ਉਸ ਗ੍ਰੰਥ ਦਾ ਪ੍ਰਕਾਸ਼ ਹੋਇਆ ਹੈ, ਇਸੇ ਸ਼ਬਦ ਦੇ ਅੰਤ ਵਿੱਚ
ਸਮਝਾਇਆ ਹੈ ਕਿ ਕੋਈ ਵੀ ਤੀਰਥ ਵੱਡਾ ਨਹੀ ਹੁੰਦਾ, ਜਿਨਾ ਹਰਿ ਕੇ ਦਾਸਾਂ ਕਾਰਨ ਤੀਰਥ ਬਣਿਆ ਸੀ
ਉਹਨਾ ਦੇ ਉਪਦੇਸ਼ ਵੱਡੇ ਹੁੰਦੇ ਹਨ। ਪਰ ਇਸ ਗੱਲ ਵੱਲ ਸਾਡਾਂ ਧਿਆਨ ਹੀ ਨਹੀ।
ਧਾਰਮਿਕ ਮਨੁੱਖ ਬਨਣ ਵਾਸਤੇ, ਨਿਰੰਕਾਰ ਅਤੇ ਉਸ ਦੀ ਸਰਬ ਵਿਆਪਕਤਾ ਨੂੰ
ਜਾਨਣ ਅਤੇ ਸਮੁੱਚੇ ਜੀਵਨ ਦਾ ਸਫਰ ਇਸ ਜਾਣਕਾਰੀ ਅਧੀਨ ਬਸਰ ਕਰਨ ਵਾਲਾ ਹੀ ਗੁਰਬਾਣੀ ਅਨੁਸਾਰ
ਧਾਰਮੀਕ ਮਨੁੱਖ ਹੈ ਅਸੀ ਕੇਵਲ ਬਾਹਰੀ ਕਰਮਕਾਂਡਾ ਨੂੰ ਹੀ ਧਰਮ ਬਣਾ ਲਿਆ ਹੈ। ਕੇਵਲ ਕਰਮ ਕਾਂਡੀ
ਪੂਜਾ ਵਾਲੇ ਨੁੰ ਗੁਰਬਾਣੀ ਦਾ ਫੁਰਮਾਨ ਹੈ, “ਅੰਦਰਹੁ ਅੰਨਾਂ ਬਾਹਰੁ ਅੰਨਾ ਕੂੜੀ ਕੂੜੀ ਗਾਵੈ।।
੯੬੦। ਅਸੀ ਅੰਦਰੋ ਅੰਨੇ ਇਸ ਕਾਰਨ ਹਾਂ ਕਿ ਗੁਰਬਾਣੀ ਦਾ ਕਹਿਣਾ ਨਹੀ ਮੰਨਿਆ ਕਿ ਸਭ ਕੁੱਝ ਘਰਿ
(ਹਿਰਦੈ ਰੂਪੀ ਘਰ) ਵਿੱਚ ਹੈ। ਕਬੀਰ ਸਾਹਿਬ ਇਸ ਮਨੁੱਖ ਨੁੰ ਉਪਦੇਸ਼ ਕਰਦੇ ਹਨ ਕਿ ਐ ਬੰਦੇ ਆਪਣੇ
ਦਿਲ ਨੂੰ ਹਰ ਰੋਜ ਖੋਜ ਫਿਰ ਤੂੰ ਪਰੇਸ਼ਾਨ ਨਹੀ ਹੋਵੇਗਾ।
ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ
ਪਰੇਸ਼ਾਨੀ ਮਾਹਿ।। ਅੰਕ-੭੨੭।। (ਗੁਰਬਾਣੀ ਦੇ ਕਹੇ
ਬਚਨਾ ਨੂੰ ਮੰਨਣ ਦਾ ਅਰਥ ਹੈ ਨਿੰਰਕਾਰੀ ਹੁਕਮ ਭਾਵ ਗਰਿਮਤ-cosmic
order)
ਇਸ ਖੋਜ ਨੂੰ ਸਮਝਣ ਲਈ (ਭੇਰਓ ਰਾਗ) ਅੰਕ ੧੧੬੫, ਭਗਤ ਨਾਮ ਦੇਵ ਜੀ ਨੂੰ
ਜਦੋਂ ਮੁਹੰਮਦ ਤੁਗਲਕ ਨੇ ਪਕੜ ਕੇ ਕਿਹਾ ਕਿ ਤੂੰ ਰਾਮ-ਰਾਮ ਕਰਦਾਂ ਹੈ। ਤੂੰ ਇਸ ਮਰੀ ਹੋਈ ਗਾਂ ਨੂੰ
ਜਿੰਦਾ ਕਰ ਮੈਂ ਤੇਰਾ ਰਾਮ ਦੇਖਾਂ। ਭਗਤ ਨਾਮਦੇਵ ਜੀ ਕਹਿੰਦੇ ਹਨ ਕਿ ਮੈਂ ਇਹ ਕੰਮ ਨਹੀ ਕਰ ਸਕਦਾ
ਭਾਵੇਂ ਤੂੰ ਮੈਨੂੰ ਮਾਰ ਦੇ, । ਮਾਰਣਾ ਜਾਂ ਮਰੇ ਹੋਏ ਨੂੰ ਜਿਉਂਦਾ ਕਰਨ ਦਾ ਕੰਮ ਉਸ ਪਰਮਾਤਮਾ ਦਾ
ਹੀ ਹੈ। ਗਾਂਈ ਪਰਮਾਤਮਾ ਦੀ ਕਿਰਪਾ ਨਾਲ ਜਿਉਂਦੀ ਵੀ ਹੋ ਗਈ ਫਿਰ ਵੀ ਭਗਤ ਜੀ ਕਹਿੰਦੇ ਹਨ ਕਿ ਉਹ
ਵੀ ਰਾਮ ਨੇ ਹੀ ਕੀਤੀ ਹੈ ਜਿਸਦਾ ਮੈਂ ਸੇਵਕ ਹਾਂ। ਭਗਤ ਨਾਮਦੇਵ ਜੀ ਨੁੰ ਉਸ ਨਿਰੰਕਾਰ ਦੀ ਸ਼ਕਤੀ
ਜਾਹਰ ਪਰਤੀਤ ਹੋ ਰਹੀ ਸੀ (ਮਨ ਅੰਦਰ) ਸਾਨੂੰ ਪਰਤੀਤ ਅਤੇ ਭਰੋਦਸਾ ਨਹੀ। ਜਦੋਂ ਕਿਸੇ ਵੀ ਮਹਾਂਪੁਰਖ
ਨੂੰ ਨਿਰੰਕਾਰ ਦੀ ਹੋਂਦ ਤੇ ਨਾਮਦੇਵ ਜੀ ਜਿਹਾ ਭਰੋਸਾ ਹੋ ਜਾਏ ਤਾਂ ਉਹਨਾਂ ਅੰਦਰ ਇਹ ਨਿੰਰਕਾਰੀ
ਸ਼ਕਤੀ ਪ੍ਰਗਟ ਰੂਪ ਵਿੱਚ ਹਰ ਕੰਮ ਕਰਦੀ ਪ੍ਰਤੀਤ ਹੋ ਆਉਂਦੀ ਹੈ। ਇਸ ਅਵਸਥਾ ਵਿੱਚ ਸਾਰੇ (ਅਸਲੀ)
ਮਹਾਂਪੁਰਖ ਉਸ ਮਹਾਂ ਸ਼ਕਤੀ ਨੂੰ ਹੀ ਮੁੱਖ ਰੱਖਦੇ ਹੋਏ (ਮੈਂ) ਨੂੰ ਭੁੱਲ ਜਾਂਦੇ ਹਨ ਅਤੇ ਇੱਕ
ਨਿਰੰਕਾਰ ਨੂੰ ਹੀ ਕਰਤਾ ਮਨਦੇ ਹਨ, ਕਿਉਂਕਿ ਨਾਨਕ ਕਾ ਪਾਤਿਸਾਹੁ ਨਿਰੰਕਾਰ “ਦਿਸੈ ਜਾਹਰਾ “।। ਦਾ
ਅਨੁਭਵ ਪ੍ਰਾਪਤ ਕਰ ਲੈਂਦੇ ਹਨ।
ਧਰਮ ਨੁੰ ਜਾਨਣਾ ਬਹੁਤ ਜਰੂਰੀ ਵਿਸ਼ਾ ਹੈ। ਧਾਰਮਿਕ ਨਿਸ਼ਾਨਿਆ ਸਜਾਉਣੀਆ ਬਹੁਤ
ਸੋਖੀਆਂ ਹਨ “ਨਾਉ ਤੇਰਾ ਨਿਰੰਕਾਰੁ ਹੈ ਨਾਇ ਲਇਐ ਨਰਕਿ ਨ ਜਾਈਐ।। ਤੇ ਭਰੋਸਾ ਹੋ ਆਵੇ ਫਿਰ ਪਤਾ
ਲਗਦਾ ਹੈ ਕਿ “ਰਾਮਦਾਸੁ ਸਰੋਵਰਿ” “ਸਤਿਸੰਗ “ਨੂੰ ਆਖਦੇ ਹਨ ਜਿਥੇ ਕੇਵਲ ਨਾਮ ਅਤੇ ਨਿਰੰਕਾਰ ਦੀ ਹੀ
ਗੱਲ ਹੋਵੇ।
“ਸੰਤਹੁ ਰਾਮਦਾਸ ਸਰੋਵਰੁ ਨੀਕਾ।। ਜੋ ਨਾਵਹਿ ਸੋ ਕੁਲੁ ਤਰਾਵੈ ਉਧਾਰੁ ਹੋਆ
ਹੈ ਜੀ ਕਾ।। ਅੰਕ ੬੨੩
ਨਿਰਮਲ ਹੋਇ ਕਰ ਇਸ਼ਨਾਨਾ` ਵੀ ਕਿਹਾ ਹੈ। ਗੁਰੂ ਨਾਨਕ ਦੇਵ ਜੀ ਵੀ ਸੂਹੀ ਰਾਹ
ਅੰਕ ੭੨੮ ਅੰਦਰ ਉਪਦੇਸ਼ ਕਰਦੇ ਹਨ, “ਭਾਂਡਾ ਧੋਇ ਬਸਿ ਧੁਪ ਦੇਵਹੁ ਤਉ ਦੂਧੈ ਕਉ ਜਾਵਹੁ।। ਇਥੇ ਗੁਰੂ
ਨਾਨਕ ਦੇਵ ਜੀ ਵੀ ਮਨ ਰੂਪੀ ਭਾਂਡੇ ਨੂੰ ਧੋਣ ਵਾਸਤੇ ਆਖਦੇ ਹਨ ਦੁੱਧ ਪਰਮਾਤਮਾ ਦਾ ਨਾਮ, ਤੱਤ ਗਿਆਨ
ਨੂੰ ਕਿਹਾ ਹੈ। ਇਸ ਲੇਖ ਦੇ ਮੁੱਢਲੇ ਪੰਨਿਆ ਤੇ “ਜਪੁ ਬਾਣੀ” ਦਾ ਹਵਾਲਾ ਦੇ ਕੇ ਦੱਸਿਆ ਸੀ ਕਿ ਜੇ
ਸਾਡੀ ਮਤ ਮਾੜੇ ਫੁਰਨਿਆਂ, ਪਾਪਾਂ ਵਾਲੀ ਸੋਚ ਨਾਲ ਭਰ ਜਾਵੇ ਤਾਂ ਉਸ ਨੂੰ (ਪਰਮਾਤਮਾ) ਆਤਮਿਕ
ਗਿਆਨ, ਨਾਮ ਨਾਲ ਧੋਤਾ ਜਾ ਸਕਦਾ ਹੈ। ਕਿਉਂਕਿ ਆਤਮਿਕ ਗਿਆਨ ਨਾਲ ਸਾਡੇ ਅੰਦਰ ਪ੍ਰਮਾਤਮਾ ਦੇ ਸਾਰੇ
ਗੁਣ ਸੁਭਾਵਿਕ ਹੀ ਪ੍ਰਗਟ ਹੋ ਜਾਂਦੇ ਹਨ। ਜਿੰਨਾ ਨਾਲ ਅੰਦਿਰ ਦੀ ਮੈਲ ਤੋ ਨਿਰਮਲ ਹੋ ਸਕਦੇ ਹਾਂ।
ਅੰਤ ਵਿੱਚ ਇੱਕ ਵਾਰ ਫਿਰ ਬੇਨਤੀ ਕਰਦੇ ਹਾਂ ਕਿ ਗੁਰਬਾਣੀ ਕੇਵਲ ਤੀਰਥਾਂ
ਤੇ, ਪਾਣੀ ਦੇ ਇਸ਼ਨਾਨ ਨਾਲ ਪਾਪਾਂ ਤੋਂ ਮੁਕਤੀ ਨਹੀ ਮੰਨਦੀ ਕੇਵਲ ਨਿਰੰਕਾਰੀ ਗਿਆਨ ਨਾਲ ਆਪਣੇ
ਅੰਦਰਿ ਪਰਮਾਤਮਾ ਦੇ ਗਿਆਨ ਰੂਪੀ ਸੋਮੇ ਨੂੰ ਲੱਭਣ ਦੀ ਤਾਕੀਦ ਕਰਦੀ ਹੈ
“ਹਰਿ ਮੰਦਰ ਏਹੁ ਸਰੀਰੁ ਹੈ ਗਿਆਨਿ
ਰਤਨਿ ਪ੍ਰਗਟ ਹੋਇ”।। (ਅੰਕ ੧੩੪੬) ਗੁਰੂ ਜੀ ਇਹ
ਭਰੋਸਾ ਦਿੰਦੇ ਹਨ ਕਿ ਐ ਮਨੁੱਖ ਤੇਰੇ ਅੰਦਰ ਗਿਆਨ ਤੇ ਗੁਣਾ ਦਾ ਖਜਾਨਾ ਹੈ।
ਉਪਰੋਕਤ ਵੀਚਾਰਾਂ ਨੁੰ ਅੰਤਰਿ ਧਾਰਣ ਕਰਦਿਆ, ਸਨਿਮਰ ਬੇਨਤੀ ਹੈ ਕਿ ਸਾਨੂੰ
ਸਦੀਵੀ ਕਾਲ ਗੁਰੂ ‘ਸ਼ਬਦੁ” ਗੁਰੂ ਅਤੇ ਗੁਰਬਾਣੀ ਦਾ ਕਹਿਣਾ ਮਨ ਕੇ ਜੀਵਨ ਜਿਉਣਾ ਚਾਹੀਦਾ ਹੈ ਨਾ ਕਿ
ਉਹ ਕਹਾਣੀਆਂ ਜੋ ਗੁਰਮਤਿ ਦੀ ਕਸਵਟੀ ਤੇ ਹਰ ਪ੍ਰਕਾਰ ਅਨਮਤੀਆਂ ਅਤੇ ਮਨਮਤੀਆਂ ਸਿਧ ਹੋਣ ਕਾਰਣ
ਗੁਰਮਤਿ ਅੰਦਰਿ, ਖੰਡਿਤ ਹਨ ਉਹਨਾਂ ਤੋਂ ਦੂਰ ਰਹਿਣਾ ਚਾਹੀਦਾ ਹੈ।
ਗੁਰਬਖਸ ਸਿੰਘ
(26/09/11)
ਪ੍ਰੋਫੈ਼ਸਰ ਕਵਲਦੀਪ ਸਿੰਘ ਕੰਵਲ
ਆਦਮੀ
-ਪ੍ਰੋਫੈ਼ਸਰ ਕਵਲਦੀਪ ਸਿੰਘ ਕੰਵਲ
ਦੇਖੋ ਕੀ ਕੀ ਰੂਪ ਇਹ ਧਾਰ ਰਿਹਾ ਹੈ ਆਦਮੀ |
ਆਪਣਿਆਂ ਨੂੰ ਆਪੇ ਹੀ ਉਜਾੜ ਰਿਹਾ ਹੈ ਆਦਮੀ |
ਅਗਲੇ ਦਮ ਕੀ ਹੋਣਾ ਇਹ ਇਸਦੇ ਵੱਸ ਨਹੀਂ,
ਸਦੀਆਂ ਪਾਰ ਸੋਚਾਂ ਚਿਤਾਰ ਰਿਹਾ ਹੈ ਆਦਮੀ |
ਆਪਣੇ ਅੰਦਰ ਦੀ ਸੂਝ ਭਾਵੇਂ ਭੁੱਲੀ ਬੈਠਾ ਹੈ,
ਗਿਲਾਸ ਵਿੱਚ ਚੰਨ ਨੂੰ ਉਤਾਰ ਰਿਹਾ ਹੈ ਆਦਮੀ |
ਪਿੱਠ ਪਿੱਛੇ ਕੀ ਹੁੰਦਾ ਏਸਦੀ ਕੋਈ ਖਬਰ ਨਹੀਂ,
ਦਾਅਵੇ ਪੁਲਾੜੋਂ ਪਾਰ ਦੇ ਝਾੜ ਰਿਹਾ ਹੈ ਆਦਮੀ |
ਕੰਕ੍ਰੀਟ ਦੀ ਬਸਤੀਆਂ ਚੁਫੇਰੇ ਬਣੋਣਾ ਝਾਗਦਾ,
ਕੁਦਰਤ ਦੀ ਹਰਿਆਲੀ ਉਜਾੜ ਰਿਹਾ ਹੈ ਆਦਮੀ |
ਜਿਸ ਜਨਣੀ ਦੀ ਕੁੱਖ ਜਨਮ ਇਸ ਲਿੱਤਾ ਹੈ,
ਅਣਜੰਮੀ ਉਸ ਮਾਂ ਨੂੰ ਮਾਰ ਰਿਹਾ ਹੈ ਆਦਮੀ |
ਜਿਹੜੇ ਚੁਣ ਕੇ ਟੀਸੀ ਇਸਨੂੰ ਪਹੁੰਚਾਉਂਦੇ ਨੇ,
ਉਹਨਾਂ ਹੀ ਸਿਰਾਂ ਨੂੰ ਲਿਤਾੜ ਰਿਹਾ ਹੈ ਆਦਮੀ |
ਕਾਅਬੇ ਨਵੇਂ ਖੋਲ੍ਹ ਨਿੱਤ ਠੇਕੇ ਦੇਈ ਬੈਠਾ ਹੈ,
ਸ਼ਰ੍ਹਾ ਨਾਂ ਰੱਖ ਕੁਫ਼ਰ ਉਚਾਰ ਰਿਹਾ ਹੈ ਆਦਮੀ |
ਸ਼ਾਇਦ ਉਸਦੀ ਮੌਤ ਦਾ ਕੁਝ ਲਾਹਾ ਖੱਟ ਸਕੇ,
ਪੱਥਰ ਤਾਹੀਂ ਮਨਸੂਰ ਨੂੰ ਮਾਰ ਰਿਹਾ ਹੈ ਆਦਮੀ |
ਵੰਡੀਆਂ ਦੇ ਵਿੱਚ ਵੰਡ ਸਭ ਲੀਰੋ ਲੀਰ ਕਰਦਾ,
ਸੱਧਰਾਂ ਅਧ-ਖਿੜ੍ਹੀਆਂ ਨੂੰ ਸਾੜ੍ਹ ਰਿਹਾ ਹੈ ਆਦਮੀ |
ਕਦੇ ਜਾਤਾਂ ਕਦੇ ਰੰਗਾਂ ਕਦੇ ਨਸਲਾਂ ਦੇ ਨਾਂ ‘ਤੇ,
ਧਰਤੀ ਦੀ ਛਾਤੀ ਲੀਕਾਂ ਮਾਰ ਰਿਹਾ ਹੈ ਆਦਮੀ |
ਆਦਮ ਬੋ ਆਦਮ ਬੋ ਲਹੂ ਨਾਲ ਹੱਥ ਰੰਗੇ,
ਲਾਸ਼ਾਂ ਦੀ ਹਿੱਕ ਤਖ਼ਤ ਉਸਾਰ ਰਿਹਾ ਹੈ ਆਦਮੀ |
ਆਖਰ ਖੁਦਾ ਵੀ ਕਦ ਤਕ ਮਸੀਹੇ ਭੇਜੇਗਾ,
ਹਰ ਰੌਜ਼ ਈਸਾ ਸੂਲੀ ਚਾੜ੍ਹ ਰਿਹਾ ਹੈ ਆਦਮੀ |
ਆਦਮ ਨਹੀਂ ਸ਼ੈਤਾਨ ਦਾ ਵਾਰਸ ਲਗਦਾ ਹੈ,
ਰੱਬ ਨੂੰ ਵੀ ਹੋ ਅੱਗੇ ਵੰਗਾਰ ਰਿਹਾ ਹੈ ਆਦਮੀ |
(25/09/11)
ਗੁਰਮਤਿ ਗਿਆਨ ਮਿਸ਼ਨਰੀ ਕਾਲਜ
ਥੋੜਾ ਖਰਚਾ ਬਹੁਤਾ ਲਾਭ
ਦਸ ਕੁ ਵਿਦਿਆਰਥੀਆਂ ਨਾਲ 1996 ਨੂੰ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਪੰਜਾਬੀ ਬਾਗ ਲੁਧਿਆਣਾ ਹੋਂਦ
ਵਿੱਚ ਆਇਆ। ਉਦੋਂ ਪ੍ਰਬੰਧਕਾਂ ਨੇ ਕੁੱਝ ਟੀਚੇ ਮਿੱਥੇ, ਲਗਦਾ ਸੀ ਕਿ ਅਜਿਹੇ ਟੀਚਿਆਂ ਨੂੰ ਸਰ ਕਰਨਾ
ਬਹੁਤ ਔਖਾ ਹੋਵੇਗਾ, ਜਿਵੇਂ ਕਿ ਸਿੱਧੀ ਤਿੱਖੀ ਪਹਾੜੀ ਤੇ ਚੜਣਾ ਹੋਵੇ।
ਸਿਆਣੇ ਕਹਿੰਦੇ ਨੇ ਸਾਫਗੋਈ ਨਾਲ ਚੁੱਕਿਆ ਹਰ ਕਦਮ ਮਿੱਥੀ ਮੰਜਲ ਦੇ ਨਜ਼ਦੀਕ ਲੈ ਜਾਂਦਾ ਹੈ। ਕੁੱਝ
ਇਸ ਤਰ੍ਹਾਂ ਹੀ ਗੁਰਮਤ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਨੇ ਆਪਣੀ ਹੋਸ਼ ਸੰਭਾਲਦਿਆਂ ਹੀ ਪਿੰਡਾਂ ਵੱਲ
ਨੂੰ ਮੂੰਹ ਕੀਤਾ। ਸੋਚਿਆ ਕਿ ਕਣਕਾਂ ਦੀਆਂ ਵਾਢੀਆਂ ਉਪਰੰਤ ਪਿੰਡਾਂ ਵਿੱਚ ਕੁੱਝ ਵਿਹਲ ਹੁੰਦਾ ਹੈ।
ਉਸ ਵਿਹਲ ਦਾ ਲਾਭ ਲੈਣ ਲਈ ਪਿੰਡਾਂ ਦਿਆਂ ਬੱਚਿਆਂ ਨੂੰ ਥੋੜੇ ਸਮੇਂ ਲਈ ਗੁਰਮਤਿ ਦੀ ਮੁੱਢਲੀ
ਜਾਣਕਾਰੀ ਦਿੱਤੀ ਜਾਏ।
ਪਹਿਲੀ ਮਈ ਤੋਂ 30 ਜੂਨ ਤੀਕ ਕਾਲਜ ਵਲੋਂ ਗੁਰਮਤਿ ਕੈਂਪਾਂ ਦੀ ਗਿਣਤੀ ਦੇ ਅਨੁਸਾਰ ਟੀਮਾਂ ਬਣਾ ਕੇ
ਪਿੰਡਾਂ ਵਲ ਨੂੰ ਤੋਰਿਆ ਜਾਂਦਾ ਹੈ। ਮੈਨੂੰ ਖੁਦ ਨੂੰ ਬਹੁਤ ਸਾਰੇ ਕੈਂਪਾਂ ਵਿੱਚ ਜਾਣ ਦਾ ਮੌਕਾ
ਮਿਲਿਆ ਹੈ। ਕਈਆਂ ਕੈਂਪਾਂ ਵਿੱਚ ਤਿੰਨ-ਤਿੰਨ ਹਜ਼ਾਰ ਬੱਚਿਆਂ ਨੇ ਵੀ ਭਾਗ ਲਿਆ ਹੈ। ਚਾਰ ਦਿਨਾਂ
ਵਿੱਚ ਬੱਚਿਆਂ ਨੂੰ ਮੁੱਢਲੀ ਜਾਣਕਾਰੀ ਦੇ ਕੇ ਤੇ ਨਾਲ ਉਹਨਾਂ ਵਲੋਂ ਕਵਿਤਾਵਾਂ, ਲੈਕਚਰ ਅਤੇ ਸ਼ਬਦ
ਦੀ ਵਿਚਾਰ ਦਾ ਆਪਸ ਵਿੱਚ ਮੁਕਾਬਲਾ ਕਰਾਇਆ ਜਾਂਦਾ ਹੈ।
ਇਹਨਾਂ ਕੈਂਪਾਂ ਦੌਰਾਨ ਬੱਚਿਆਂ ਨੂੰ ਨਸ਼ਿਆਂ ਪ੍ਰਤੀ ਪੂਰੀ ਜਾਣਕਾਰੀ ਦਿੱਤੀ ਜਾਂਦੀ ਹੈ। ਦਸਤਾਰ ਤੇ
ਦੁਪੱਟੇ ਦੀ ਮਹਾਨਤਾ ਦੱਸੀ ਜਾਂਦੀ ਹੈ। ਮੈਨੂੰ ਬਹੁਤ ਸਾਰੇ ਗੁਰਮਤਿ ਟ੍ਰੇਨਿੰਗ ਕੈਂਪਾਂ ਵਿੱਚ ਜਾਣ
ਦਾ ਮੌਕਾ ਮਿਲਦਾ ਰਿਹਾ ਹੈ। ਮੈਂ ਬੱਚਿਆਂ ਵਿੱਚ ਏਨਾ ਉਤਸ਼ਾਹ ਦੇਖਿਆ ਕਿ ਉਹਨਾਂ ਨੇ ਕੇਸ ਨਾ ਕਟਾਉਣ
ਦਾ ਆਪਣੇ ਆਪ ਪ੍ਰਣ ਕੀਤਾ। ਸਾਰੇ ਕੈਂਪਾਂ ਦੌਰਾਨ ਜਿੱਥੇ ਬੱਚਿਆਂ ਦੀਆਂ ਕਲਾਸਾਂ ਲੱਗੀਆਂ ਹਨ ੳੱਥੇ
ਬੱਚਿਆਂ ਦੇ ਮਾਪਿਆਂ ਪਤਵੰਤੇ ਸੱਜਣਾਂ ਨਾਲ ਸੀਨੀਅਰ ਅਧਿਆਪਕ ਘੰਟਿਆਂ ਬੱਧੀਆਂ ਖੁਲ੍ਹੀਆਂ ਵਿਚਾਰਾਂ
ਕੀਤੀਆਂ ਜਾਂਦੀਆਂ ਰਹੀਆਂ ਹਨ। ਬਹੁਤ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਜਾਂਦੇ ਰਹੇ ਸੰਗਤਾਂ ਨੇ
ਗੁਰਮਤਿ ਦੀ ਭਰਪੂਰ ਜਾਣਕਾਰੀ ਹਾਸਲ ਕੀਤੀ।
ਗੁਰਮਤਿ ਕੈਂਪਾਂ ਦੌਰਾਨ ਕਈ ਪਿੰਡਾਂ ਵਿੱਚ ਰਾਤ ਦੇ ਦੀਵਾਨਾਂ ਦਾ ਵੀ ਪ੍ਰਬੰਧ ਕੀਤਾ ਗਿਆ। ਰਾਤ ਦੇ
ਦੀਵਾਨਾਂ ਵਿੱਚ ਇੱਕ ਅਨੌਖੀ ਗੱਲ ਦੇਖੀ ਗਈ ਕੇ ਲੰਗਰ ਨਾ ਹੋਣ ਦੇ ਬਾਵਜੂਦ ਵੀ ਸੰਗਤਾਂ ਉਤਸ਼ਾਹ ਨਾਲ
ਸ਼ਾਮ ਦੇ ਦੀਵਾਨ ਵਿੱਚ ਆਉਂਦੀਆਂ ਰਹੀਆਂ ਸਨ। ਕਈ ਦੀਵਾਨਾਂ ਵਿੱਚ ਤਾਂ ਸੰਗਤਾਂ ਵਲੋਂ ਪੁੱਛੇ ਜਾਂਦੇ
ਸੁਆਲਾਂ ਦੇ ਜੁਆਬ ਵੀ ਦਿੱਤੇ ਜਾਂਦੇ ਰਹੇ। ਅੱਜ ਜਦੋਂ ਸਿੱਖੀ ਸਮਾਜ ਵੱਲ ਨਿਗਾਹ ਮਾਰਦੇ ਹਾਂ ਤਾਂ
ਦੇਖਿਆ ਗਿਆ ਹੈ ਕਿ ਕੀਰਤਨ ਦਰਬਾਰਾਂ ਦੀਆਂ ਰੌਣਕ ਵਧਾਉਣ ਲਈ ਲੱਖਾਂ ਰੁਪਏ ਨੂੰ ਖਰਚਿਆ ਜਾ ਰਿਹਾ
ਹੈ। ਮਹਿੰਗੇ ਤੋਂ ਮਹਿੰਗੇ ਲੰਗਰ ਕੀਤੇ ਜਾ ਰਹੇ ਹਨ ਪਰ ਏਨਾਂ ਜ਼ਿਆਦਾ ਰੁਪਇਆ ਖਰਚ ਕਰਕੇ ਵੀ ਕੌਮ ਦੇ
ਹੱਥ ਪੱਲੇ ਕੁੱਝ ਨਹੀਂ ਪੈਂਦਾ, ਸਮਾਂ ਤੇ ਪੈਸੇ ਦੀ ਬਰਬਾਦੀ ਹੈ ਪਰ ਗੁਰਮਤਿ ਕੈਂਪਾਂ ਤੇ ਕੋਈ ਖਾਸ
ਖਰਚਾ ਨਹੀਂ ਆਉਂਦਾ। ਸਿਰਫ ਕੈਂਪ ਲਗਾਉਣ ਵਾਲਿਆਂ ਦੇ ਰਹਿਣ ਦਾ ਪ੍ਰਬੰਧ ਹੀ ਕੀਤਾ ਜਾਂਦਾ ਹੈ। ਗਹੁ
ਨਾਲ ਦੇਖਿਆ ਜਾਏ ਤਾਂ ਬਹੁਤ ਸਾਰੇ ਪਿੰਡਾਂ ਵਿੱਚ ਗੁਰਮਤਿ ਦੀ ਮੁੱਢਲੀ
ਜਾਣਕਾਰੀ ਵੀ ਨਹੀਂ ਹੈ। ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦਾ ਇੱਕ ਯਤਨ ਹੈ ਕਿ ਘੱਟੋ-ਘੱਟ ਅਸੀਂ ਆਪਣੀ
ਨਵੀਂ ਪੀੜ੍ਹੀ ਨੂੰ ਗੁਰੂ ਗ੍ਰੰਥ ਸਾਹਿਬ ਦੇ ਚਰਨੀ ਲਗਾਇਆ ਜਾਏ ਭਾਵ ਕਿ ਸਹਿਜ ਪਾਠ ਆਰੰਭ ਕਰਾਏ ਜਾਣ
ਤੇ ਸਿੱਖ ਸਿਧਾਂਤ ਬਾਰੇ ਦੱਸਿਆ ਜਾਏ। ਸਾਨੂੰ ਇਹਨਾਂ ਕੈਂਪਾਂ ਵਿੱਚੋਂ ਬਹੁਤ ਭਰਵਾਂ ਹੁੰਗਾਰਾ
ਮਿਲਿਆ ਹੈ। ਸੰਗਤਾਂ ਦੇ ਸਹਿਯੋਗ ਨਾਲ ਇਹਨਾਂ ਗੁਰਮਤਿ ਕੈਂਪਾਂ ਨੂੰ ਹੋਰ ਵੱਡੀ ਪੱਧਰ ਤੇ ਲਗਾਉਣ ਦਾ
ਯਤਨ ਕਰਾਂਗੇ, ਕਰਦੇ ਰਹਾਂਗੇ।
ਕੈਂਪਾਂ ਬਾਰੇ ਵੀਚਾਰ---
ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦਾ ਇਹ ਉਪਰਾਲਾ ਸਲਾਹੁਣਯੋਗ ਹੈ। ਅਗਲੀ ਪੀੜੀ ਨੂੰ ਸੰਭਾਲ ਕੇ ਹੀ ਕੌਮ
ਦੀ ਚੜ੍ਹਦੀ ਕਲਾ ਹੋ ਸਕਦੀ ਹੈ ਅਤੇ ਅਜਿਹੀ ਸੰਭਾਲ ਗੁਰਮਤਿ ਵਿਦਿਆ ਦੇ ਪ੍ਰਚਾਰ ਪ੍ਰਸਾਰ ਤੋਂ ਬਿਨਾਂ
ਨਹੀਂ ਹੋ ਸਕਦੀ। ਮੈਂ ਆਪਣੇ ਵਲੋਂ ਹਰ ਸੰਭਵ ਮਦਦ ਦਾ ਭਰੋਸਾ ਦਿੰਦਾ ਹਾਂ।
-ਤਰਸੇਮ ਸਿੰਘ
(ਚੇਅਰਮੈਨ ਧਰਮ ਪ੍ਰਚਾਰ ਕਮੇਟੀ)
ਜਿੱਥੇ ਬੱਚਿਆਂ ਨੂੰ ਮੈਂ ਅਕਸਰ ਗਲੀਆਂ ਵਿੱਚ ਗੀਤ ਗਾਉਂਦੇ ਵੇਖਿਆ ਹੈ ਉੱਥੇ ਕੈਂਪ ਵਿੱਚ ਸ਼ਾਮਲ ਹੋਣ
ਵਾਲੇ ਬੱਚੇ ਸ਼ਬਦ ਜਾਂ ਸ਼ਹੀਦਾਂ ਬਾਰੇ ਕਵਿਤਾ ਬੋਲਦੇ ਸੁਣਦੇ ਹਾਂ ਇਹੀ ਬਦਲਾਅ ਹੈ ਜੋ ਗੁਰਮਤਿ ਕੈਂਪ
ਪੈਦਾ ਕਰਦੇ ਹਨ।
-ਜਗਜੀਤ ਸਿੰਘ ਦੋਦੇ
ਅਜਿਹੇ ਉਪਰਾਲੇ ਹੀ ਭਵਿੱਖ ਬਚਾਅ ਸਕਦੇ ਹਨ। ਅਸੀਂ ਬੇਨਤੀ ਕਰਦੇ ਹਾਂ ਕਿ ਸਾਲ ਵਿੱਚ ਦੋ ਵਾਰ ਕੈਂਪ
ਜਰੂਰ ਲਗਣ। -ਭਾਈ ਬਲਕਾਰ ਸਿੰਘ ਜੀ
(ਬਾਬਾ ਬੁੱਢਾ ਜੀ ਸੇਵਕ ਸਭਾ)
ਗੁਰਮਤਿ ਕੈਂਪਾਂ ਵਿੱਚ ਜਿਸ ਤਕਨੀਕ ਨਾਲ ਬੱਚਿਆਂ ਤੇ ਨੌਜਵਾਨਾਂ ਨੂੰ ਗੁਰਮਤਿ ਨਾਲ ਜੋੜਿਆ ਜਾਂਦਾ
ਹੈ ਉਹ ਪ੍ਰਸ਼ੰਸਾਯੋਗ ਹੈ। ਅਜਿਹੇ ਉਦੇਸ਼ ਹੁੰਦੇ ਹੀ ਰਹਿਣੇ ਚਾਹੀਦੇ ਹਨ ਤਾਂ ਹੀ ਸਮਾਜ ਨੂੰ ਗੁਰਮਤਿ
ਜੀਵਨ ਮਿਲ ਸਕੇਗਾ। ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦਾ ਉਪਰਾਲਾ ਕਾਬਲੇ ਤਾਰੀਫ ਹੈ।
-ਖੁਸ਼ਵਿੰਦਰ ਸਿੰਘ ਭਾਟੀਆ
(ਮੈਂਬਰ SGPC)
ਜਦੋਂ ਵੀ ਕਾਲਜ ਨਾਲ ਸਬੰਧਤ ਕਿਸੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ ਹੈ। ਮਨ ਨੂੰ ਬੜਾ
ਸਕੂਨ ਮਿਲਿਆ ਹੈ ਕਿ ਗੁਰਮਤਿ ਪ੍ਰਚਾਰ ਦਾ ਇਹ ਉੱਦਮ ਬੜੀ ਦ੍ਰਿੜ੍ਹਤਾ ਨਾਲ ਕੀਤਾ ਜਾ ਰਿਹਾ ਹੈ।
ਗੁਰਮਤਿ ਕੈਂਪਾਂ ਵਰਗਾਂ
ਹਾਸਲ ਕੀਤੀ। ਉੱਦਮ ਪ੍ਰਚਾਰ ਸਭ ਤੋਂ ਨਿਵੇਕਲਾ ਉਪਰਾਲਾ ਹੈ
-ਸੁਖਵਿੰਦਰ ਸਿੰਘ ਸਿੱਧੂ
(ਮੈਂਬਰ SGPC,
ਪੱਟੀ)
ਗੁਰਮਤਿ ਗਿਆਨ ਮਿਸ਼ਨਰੀ ਕਾਲਜ ਵਲੋਂ ਗੁਰਮਤਿ ਕੈਂਪਾਂ ਦਾ ਉਪਰਾਲਾ ਆਪਣੇ ਆਪ ਵਿੱਚ ਇੱਕ ਨਿਵੇਕਲਾ
ਉੱਦਮ ਹੈ। ਜਿਨ੍ਹਾਂ ਬੱਚਿਆਂ ਨੂੰ ਕਿਤੋਂ ਵੀ ਗੁਰਮਤਿ ਗਿਆਨ ਨਹੀਂ ਮਿਲਦਾ ਕੈਂਪਾਂ ਰਾਹੀਂ ਹਜ਼ਾਰਾਂ
ਬੱਚਿਆਂ ਨੂੰ ਗੁਰਮਤਿ ਵਿਦਿਆ ਦੇਣੀ ਮਿਸਾਲ ਹੈ।
ਸਿੱਖ ਵਿਰਸਾ ਸੁਸਾਇਟੀ, (ਸਭਰਾ)
ਕਾਰਜ ਬੜਾ ਸਮਾਂ ਪਹਿਲਾਂ ਕਰਨੇ ਚਾਹੀਦੇ ਸਨ ਸਾਡੇ ਜਿੰਮੇਵਾਰ ਅਦਾਰਿਆ ਨੇ ਇਧਰ ਖਿਆਲ ਨਹੀਂ ਦਿੱਤਾ
ਜਿਸ ਦੀ ਸ਼ੁਰੂਆਤ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਨੇ ਕੀਤੀ ਸਾਨੂੰ ਸਾਰਿਆਂ ਨੂੰ ਹਉਮੇ ਦਾ ਤਿਆਗ ਕਰਕੇ
ਰਲ ਮਿਲ ਕੇ ਇਨ੍ਹਾਂ ਦਾ ਸਾਥ ਦੇਣਾ ਚਾਹੀਦਾ ਹੈ।
ਖਾਲੜਾ ਮਿਸ਼ਨ ਦੇ ਮੁੱਖ ਬੁਲਾਰੇ
ਸ. ਸਤਨਾਮ ਸਿੰਘ ਅਮੀਸ਼ਾਹ
ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਪ੍ਰਚਾਰਕ ਜਿਹੜਾ ਕਾਰਜ ਕਰ ਰਹੇ ਹਨ ਉਸ ਦੀ ਰੀਸ ਸਾਡੇ
ਪ੍ਰਚਾਰਕ ਨਹੀਂ ਕਰ ਰਹੇ ਜਿੰਨ੍ਹਾਂ ਨੂੰ ਵੱਡੀਆਂ-ਵੱਡੀਆਂ ਤਨਖਾਹਾਂ ਮਿਲਦੀਆਂ ਹਨ।
ਸ਼੍ਰੋਮਣੀ ਕਮੇਟੀ ਮੈਂ
ਸ. ਸਵਿੰਦਰ ਸਿੰਘ ਦੋਬਲੀਆਂ
(25/09/11)
ਖ਼ਾਲਸਾ ਨਿਊਜ਼
ਜੇ
ਬਾਦਲ ਬਹੁਤ ਮਾੜਾ ਹੈ, ਤਾਂ ਉਸਦੇ ਹੁਕਮ ਨਾਲ ਦਰਵਾਜ਼ੇ ਤੇ ਬੰਨ੍ਹੇ ਹੋਏ ਲੋਕ ਕੌਮ ਦੇ ਰਹਿਬਰ ਕਿਵੇਂ
ਹੋ ਗਏ?: ਪ੍ਰੋ. ਦਰਸ਼ਨ ਸਿੰਘ ਖਾਲਸਾ
ਅਖੌਤੀ ਧਾਰਮਿਕ ਅਤੇ ਰਾਜਨਿਤਿਕ ਸਿੱਖ ਲੀਡਰਾਂ 'ਤੇ ਬਾਦਲ ਦੇ ਪ੍ਰਭਾਵ ਅਤੇ ਧਾਰਮਿਕ ਪਦਵੀਆਂ ਦੀ
ਦੁਰਵਰਤੋਂ 'ਤੇ ਆਪਣੇ ਵੀਚਾਰ ਦਿੰਦੇ ਹੋਏ ਪ੍ਰੋ. ਦਰਸ਼ਨ ਸਿੰਘ ਖਾਲਸਾ ਨੇ ਕਿਹਾ ਕਿ ਆਹ ਕੁਛ ਲੋਕ
ਜਦੋਂ ਕਹਿੰਦੇ ਹਨ ਬਾਦਲ ਬਹੁਤ ਮਾੜਾ ਹੈ, ਕੌਮ ਘਾਤਕ ਹੈ, ਜ਼ਾਲਮ ਹੈ ਬੇ ਇਨਸਾਫ ਹੈ, ਕਰੱਪਟ ਹੈ,
ਸਿੱਖੀ ਦੇ ਭਵਿੱਖ ਲਈ ਇਹ ਵੱਡਾ ਖਤਰਾ ਹੈ।
ਪਰ ਦੁਜੇ ਪਾਸੇ ਜਿਹੜੇ ਲੋਕ ਉਸੇ ਹੀ ਬਾਦਲ ਦੇ ਦਰਵਾਜ਼ੇ ਤੇ ਦੁਮ ਹਿਲਾਉਣ ਵਾਲੇ, ਗਲ ‘ਚ ਪਟਾ ਪਾਕੇ,
ਉਸੇ ਦੇ ਕਿਲੇ ਨਾਲ ਬੰਨੇ ਹੋਏ, ਉਸਦੇ ਟੁਕੜ ‘ਤੇ ਪਲਣ ਵਾਲੇ, ਉਸ ਦੇ ਕਦਮਾਂ ਵਿਚ ਬੈਠੇ, ਉਸੇ ਦਾ
ਹੁਕਮ ਵਜਾ ਰਹੇ ਉਨ੍ਹਾਂ ਲੋਕਾਂ ਨੂੰ ਕੌਮ ਦਾ ਅਤੇ ਆਪਣਾ ਰਹਿਬਰ ਮੰਨਕੇ, ਉਨ੍ਹਾਂ ਅੱਗੇ ਇਨਸਾਫ ਲਈ
ਅਪੀਲਾਂ ਅਤੇ ਦਰਖਾਸਤਾਂ ਲੈ ਕੇ ਜਾਂਦੇ ਦੇਖਦਾ ਹਾਂ ਅਤੇ ਆਪਣੇ ਬਚਾਅ ਲਈ ਸਿਰ ਝੁੱਕਾ ਕੇ, ਇਨ੍ਹਾਂ
ਦੀ ਮੁੱਠੀ ਵਿੱਚ ਲਫਾਫੇ ਦੇਂਦਾ ਭੀ ਦੇਖਦਾ ਹਾਂ, ਤਾਂ ਉਨ੍ਹਾਂ ਲੋਕਾਂ ਦੀ ਨਾਦਾਨੀ ਤੇ ਭੀ ਅਫਸੋਸ
ਹੁੰਦਾ ਹੈ, ਕੀ ਇਹ ਲੋਕ ਕੌਮ ਨੂੰ ਧੌਖਾ ਦੇ ਰਹੇ ਹਨ ਜਾਂ ਆਪਣੇ ਆਪ ਨਾਲ ਧੋਖਾ ਕਰ ਰਹੇ ਹਨ।
ਉਨ੍ਹਾਂ ਇਸ ਤਰ੍ਹਾਂ ਦੇ ਅਖੌਤੀ ਆਗੂਆਂ ਦੀ ਮਾਨਸਿਕਤਾ ਅਤੇ ਕਮਜ਼ੋਰੀ 'ਤੇ ਅਫਸੋਸ ਜ਼ਾਹਿਰ ਕਰਦਿਆਂ
ਕਿਹ ਕਿ ਅਕਸਰ ਘਰ ਦਾ ਮਾਲਕ ਤਾਂ ਆਪਣੀ ਰਾਖੀ ਲਈ ਕੂਕਰ ਅਪਣੇ ਦਰਵਾਜੇ ਤੇ ਰੱਖਦਾ ਹੈ ਅਤੇ ਉਸਨੂੰ
ਟੁਕੜ ਭੀ ਪਾਉਂਦਾ ਹੈ, ਪਰ ਕਈ ਵਾਰ ਚੋਰ ਭੀ ਅਪਣੇ ਬਚਾ ਲਈ ਕੂਕਰ ਵਾਸਤੇ ਟੁਕੜ ਨਾਲ ਲੈ ਜਾਂਦਾ ਹੈ।
ਇਸ ਲਈ ਖਿਆਲ ਕਰਿਓ ਮਾਲਕ ਦੇ ਹੁਕਮ ਵਿਚ ਖਲੋਤੇ ਕੂਕਰ ਨੂੰ ਟੁਕੜ ਪਾਉਣ ਵਾਲਾ ਭੀ ਜ਼ਰੂਰ ਚੋਰ ਹੀ
ਮੰਨਿਆਂ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਇਸ ਲਈ ਮੈਂ ਪੁਛਣਾ ਚਾਹੁੰਦਾ ਹਾਂ ਕਿ ਜੇ ਬਾਦਲ ਬਹੁਤ ਮਾੜਾ ਹੈ, ਤਾਂ ਉਸਦੇ
ਹੁਕਮ ਨਾਲ ਦਰਵਾਜ਼ੇ ਤੇ ਬੰਨ੍ਹੇ ਹੋਏ ਲੋਕ ਕੌਮ ਦੇ ਰਹਿਬਰ ਕਿਵੇਂ ਹੋ ਗਏ? ਕੀ ਉਨ੍ਹਾਂ ਕੋਲੋਂ
ਇਨਸਾਫ ਜਾਂ ਕੌਮ ਦੀ ਭਲਾਈ ਦੀ ਕੋਈ ਆਸ ਰੱਖਣਾ ਮੂਰਖਤਾ ਨਹੀਂ?
(24/09/11)
ਹਰਦੇਵ ਸਿੰਘ, ਜੰਮੂ
‘ਮਾਂ`
ਹਰਦੇਵ ਸਿੰਘ, ਜੰਮੂ
ਪਰਮਾਤਮਾ ਮਹਾਨ ਹੈ। ਉਸਦਾ ਨਿਜ਼ਾਮ ਵਿਲੱਖਣ ਹੈ, ਜੋ ਬਹੁਤੇ ਪੱਖੋਂ ਸਾਡੀ ਸਮਝ ਤੋਂ
ਬਾਹਰ ਦੀ ਗਲ ਹੈ। ਛੋਟੀ ਜਿਹੀ ਵਿਚਾਰ ਕਰੀਰੇ ਤਾਂ ਇੰਨੀ ਕੁ ਸਮਝ ਆਉਂਦੀ ਹੈ ਕਿ ਕੁਦਰਤ ਜੇਕਰ
ਜਨਨੀ ਨਾ ਹੁੰਦੀ ਤਾਂ ਕੁੱਝ ਵੀ ਨਾ ਹੁੰਦਾ। ਸੰਖੇਪ ਸੰਧਰਭ ਵਿੱਚ ਮਾਂ-ਬਾਪ ਸੰਤਾਨ ਦੇ ਜਨਕ
ਹੁੰਦੇ ਹਨ। ਪਰ ਵਿਸਤ੍ਰਤ ਸੰਧਰਭ ਵਿੱਚ ਦੋਵੇਂ ਹੀ ਕੁਦਰਤ ਰੂਪੀ ਜਨਨੀ ਤੋਂ ਉਪਜੇ ਹਨ। ਇਸ ਲਈ
ਜਨਨੀਤਵ ਨੂੰ ਲਫ਼ਜਾਂ ਦੀ ਬੰਦਿਸ਼ ਵਿੱਚ ਬੰਨਣਾ ਔਖਾ ਹੈ। ਹਾਂ ਮਾਂ ਬਾਰੇ ਥੋੜੀ ਜਿਹੀ ਗਲ ਜ਼ਰੂਰ ਕੀਤੀ
ਜਾ ਸਕਦੀ ਹੈ।
ਕੁੱਝ ਹੀ ਸਮਾਂ ਪਹਿਲਾਂ ਮੇਰੇ ਬੀਜੀ ਮਨੁੱਖਾ ਸੰਸਾਰ ਤੋ ਵਿਦਾ ਹੋ ਗਏ! ਆਪਣੇ ਬੀਜੀ ਦੀ ਸਿਫ਼ਤ ਵਿੱਚ
ਕੁੱਝ ਕਹਿਣ ਤੋਂ ਅਸਮਰੱਥ ਮਹਸੂਸ ਕਰਦਾ ਹਾਂ ਕਿਉਂਕਿ ਉਨ੍ਹਾਂ ਦੀ ਵੱਡੀ ਕਾਬਲਿਅਤ ਤਾਂ ‘ਮਾਂ`
ਹੋਂਣਾ ਹੀ ਸੀ। ਇਕ ਮਾਂ ਆਪਣੇ ਬੱਚੇ ਲਈ ਇਸ ਤੋਂ ਵੱਧ ਹੋਰ ਕੁੱਝ ਵੀ ਨਹੀਂ ਹੋ ਸਕਦੀ। ਇਸ ਲਈ, ਇਸ
ਤੋਂ ਵੱਧ ਕੁੱਝ ਨਹੀਂ ਕਹਿ ਸਕਦਾ ਕਿ ਉਹ ਮੇਰੀ ਮਾਂ ਸੀ।
ਵਿਸ਼ਵਾਸ ਕਰਦਾ ਹਾਂ ਕਿ ਮਾਂ ਕਿਸੇ ਦੀ ਵੀ ਹੋਵੇ, ਉਹ ਬਾ-ਤੋਰ ਮਾਂ, ਚੰਗੀ ਹੀ ਹੁੰਦੀ ਹੈ। ਇਸ ਲਈ
ਆਪਣੀ ਮਾਂ (ਬੀਜੀ) ਦੇ ਬਜਾਏ ਕਿਉਂ ਨਾ ਕੇਵਲ ਮਾਂ ਦੀ ਹੀ ਗਲ ਕੀਤੀ ਜਾਵੇ? ਹਾਂ ਇਹੀ ਠੀਕ ਰਹੇਗਾ।
ਆਪਣੀ ਮਾਂ ਦੇ ਬਾਰੇ ਜ਼ਿਆਦਾ ਕੁੱਝ ਕਹਿਣਾ ਮੇਰੇ ਵੱਸ ਵਿੱਚ ਵੀ ਨਹੀਂ।
ਪਰਮਾਤਮਾ ਅਤੇ ਜੀਵਨ ਪੱਖਾਂ ਬਾਰੇ ਗੁਰਬਾਣੀ ਵਿੱਚ ਬੜੀਆਂ ਗਹਿਨ ਵਿਚਾਰਾਂ ਹਨ। ਸੰਸਾਰ ਦੇ ਧਾਰਮਕ
ਗ੍ਰੰਥਾਂ ਵਿੱਚ ਪਰਮਾਤਮਾ ਨੂੰ ਅੰਤਿਮ ਨਿਰਨਾਯਕ ਕਰਕੇ ਵਿਚਾਰਿਆ ਗਿਆ ਹੈ ਜੋ ਕਿ ਮਨੁੱਖ ਦੇ ਗੁਣ
ਅਤੇ ਅਵਗੁਣਾਂ ਨੂੰ ਵਿਚਾਰਦਾ ਹੈ। ਬਾਣੀ ਵਿੱਚ ਪਰਮਾਤਮਾ ਦੇ ਇਸ ਰੂਪ ਨੂੰ ਸੰਬੋਧਨ ਕਰਦੇ ਬਚਨ
ਵਿਚਾਰਯੋਗ ਹਨ:-
ਆਸਾ ॥ ਸੁਤੁ ਅਪਰਾਧ ਕਰਤ ਹੈ ਜੇਤੇ ॥ ਜਨਨੀ ਚੀਤਿ ਨ ਰਾਖਸਿ ਤੇਤੇ ॥੧॥
ਰਾਮਈਆ ਹਉ ਬਾਰਿਕੁ ਤੇਰਾ ॥ ਕਾਹੇ ਨ ਖੰਡਸਿ ਅਵਗਨੁ ਮੇਰਾ ॥੧॥ ਰਹਾਉ ॥ ਜੇ ਅਤਿ ਕ੍ਰੋਪ ਕਰੇ ਕਰਿ
ਧਾਇਆ ॥ ਤਾ ਭੀ ਚੀਤਿ ਨ ਰਾਖਸਿ ਮਾਇਆ ॥੨॥ (ਪੰਨਾ 478, ਸ਼ਬਦ ਗੁਰੁ ਗ੍ਰੰਥ ਸਾਹਿਬ ਜੀ)
ਸੰਖੇਪ ਅਰਥ:- ਹੇ (ਮੇਰੇ) ਸੁਹਣੇ ਰਾਮ! ਮੈਂ ਤੇਰਾ ਅੰਞਾਣ ਬੱਚਾ ਹਾਂ, ਤੂੰ (ਮੇਰੇ
ਅੰਦਰੋਂ) ਮੇਰੀਆਂ ਭੁੱਲਾਂ ਕਿਉਂ ਦੂਰ (ਮਾਫ਼) ਨਹੀਂ ਕਰਦਾ? । ੧। ਰਹਾਉ।
ਪੁੱਤਰ ਭਾਵੇਂ ਕਿਤਨੀਆਂ ਹੀ ਗ਼ਲਤੀਆਂ ਕਰੇ, ਉਸ ਦੀ ਮਾਂ ਉਹ ਸਾਰੀਆਂ ਦੀਆਂ ਸਾਰੀਆਂ ਭੁਲਾ ਦੇਂਦੀ
ਹੈ। ੧।
ਜੇ (ਮੂਰਖ ਬੱਚਾ) ਬੜਾ ਕ੍ਰੋਧ ਕਰ ਕਰ ਕੇ ਮਾਂ ਨੂੰ ਮਾਰਨ ਭੀ ਪਏ, ਤਾਂ ਭੀ ਮਾਂ (ਉਸ ਦੇ
ਮੂਰਖ-ਪੁਣੇ) ਚੇਤੇ ਨਹੀਂ ਰੱਖਦੀ। ੨।
ਉਰੋਕਤ ਬਚਨ ਕਬੀਰ ਜੀ ਦੇ ਹਨ। ਉਹ ਭਗਤ ਸਨ ਅਤੇ ਭਗਤ ਆਪਣੇ ਸਹਿਜ ਦੀ ਚਰਮ ਸੀਮਾ ਵਿੱਚ ਪਰਮਾਤਮਾ
ਨੂੰ ਕੁੱਝ ਕਹਿਣ-ਸੁਣਨ ਦਾ ਸਮਰਥ ਰੱਖਦੇ ਹਨ। ਮਾਂ ਇਸਤਰੀ ਹੋਂਣ ਕਾਰਨ ਮਾਂ ਹੁੰਦੀ ਹੈ, ਅਤੇ ਮਾਂ
ਦੇ ਰੂਪ ਵਿੱਚ ਇਸਤਰੀ ਪਰਮਾਤਮਾ ਦੀ ਉਹ ਦੇਂਣ ਹੈ ਜੋ, ਆਪਣੇ ਗੁਣਾਂ ਕਾਰਣ, ਪਰਮਾਤਮਾ ਦੂਆਰਾ ਮਨੁੱਖ
ਨੂੰ ਦਿੱਤੀ ਪਿਆਰ ਦੀ ਦਾਤ ਦਾ ਸਬੂਤ ਸਥਾਪਤ ਹੁੰਦੀ ਹੈ।
ਪਰਮਾਤਮਾ ਨਿਆਂ ਕਰਦਾ ਹੈ ਜਿਸ ਕਾਰਣ `ਚੰਗਾ` ਸਹੀ ਅਤੇ ‘ਬੁਰਾ`ਗਲਤ ਹੋ ਨਿਬੜਦਾ ਹੈ। ਪਰ ਕਬੀਰ ਜੀ
ਦਾ ਸਹਿਜ ਪਰਮਾਤਮਾ ਨੂੰ ਵੀ ਸਵਾਲ ਕਰਦਾ ਹੈ ਕਿ ਪਰਮਾਤਮਾ ਤੂ ਵੀ ਮਾਂ ਵਰਗਾ ਕਿਉਂ ਨਹੀਂ ਹੋ
ਜਾਂਦਾ? ਮਾਂ ਬੱਚੇ ਨੂੰ ਤਰਾਜੂ ਵਿੱਚ ਨਹੀਂ ਤੋਲਦੀ ਸਿਰਫ਼ ਉਸ ਨੂੰ ਪਾਲਦੀ-ਪੋਸਦੀ ਹੈ। ਉਸਦਾ
‘ਮਾਤ੍ਰਤਵ` ਇਤਨਾ ਮਹਾਨ ਹੈ ਕਿ ਕਬੀਰ ਜੀ ਉਸ ਦੀ ਵਰਤੋਂ ਰਾਹੀਂ ਪਰਮਾਤਮਾ ਨੂੰ ਆਪਣੀ ਇਸ ਰਚਨਾ
(ਮਾਂ) ਵਰਗਾ ਹੋਣ ਦੀ ਬੇਨਤੀ ਕਰਦੇ ਹਨ। ਇਹ ਬੇਨਤੀ ਗੁਰਬਾਣੀ ਅੰਦਰ ਮਾਂ ਦੇ ਮਾਤ੍ਰਤਵ ਭਾਵ ਦੀ
ਮਹਾਨਤਾ ਦਾ ਵਿਲੱਖਣ ਪ੍ਰਗਟਾਵਾ ਹੈ। ਪਰਮਾਤਮਾ ਦੇ ਅਨੰਤ ਗੁਣਾ ਵਿਚੋਂ ਮਾਂ ਵੀ ਇੱਕ ਐਸਾ ਗੁਣ ਹੈ
ਜਿਸ ਨੂੰ ਕਹਿਣਾ ਔਖਾ ਹੈ। ਕਬੀਰ ਜੀ ਦੇ ਬਚਨ ਗਹਿਰੇ ਹਨ।
ਜੇ ਕਰ ਕੋਈ ਮਹਸੂਸ ਕਰ ਸਕੇ, ਤਾਂ ਮਾਂ ਦੇ ਹੱਥ ਮਨੁੱਖ ਦੇ ਸਰੀਰ ਤੇ ਪਰਮਾਤਮਾ ਦੇ ਪਿਆਰ ਦਾ ਸਪਰਸ਼
ਹੁੰਦੇ ਹਨ। ਉਸ ਦਿਆਂ ਬਾਹਾਂ ਦੇ ਅੰਦਰ ਪਰਮਾਤਮਾ ਦੀ ਬਖਸ਼ੀ ਕੋਮਲਤਾ ਹੁੰਦੀ ਹੈ। ਮਾਂ ਦੇ ਰੂਪ ਵਿੱਚ
ਪਰਮਾਤਮਾ ਵਲੋਂ ਬਖ਼ਸ਼ੀ ਨਿਗਾਹ ਵਰਗੀ ਨਿਗਾਹ ਕਿਸੇ ਹੋਰ ਦੀ ਨਹੀਂ ਹੁੰਦੀ। ਮਾਂ ਬੰਦ ਅੱਖੀਂ ਵੀ ਬੱਚੇ
ਨੂੰ ਸਪਰਸ਼ ਰਾਹੀਂ ਪਛਾਂਣ ਲੇਂਦੀ ਹੈ। ਉਹ ਉਸਦੀ ਖ਼ੁਸ਼ਬੂ ਨੂੰ ਪਛਾਂਣ ਲੇਂਦੀ ਹੈ। ਪਤਾ ਨਹੀਂ ਕਈਂ
ਕਿਵੇਂ ਉਸਦੇ ਜਿਉਂਦਿਆਂ ਹੀ ਇਨਾਂ ਗੁਣਾਂ ਦੀ ਛਾਂ ਤੋਂ ਦੂਰ ਜਾ ਵੱਸਦੇ ਹਨ? ਜੇ ਸਮਝ ਸਕੀਏ, ਤਾਂ
ਮਾਂ ਕੁਦਰਤ ਦੇ ਅੰਦਰ ਪਰਮਾਤਮਾ ਦੇ ਭਾਣੇ ਦੀ ੳਹ ਬਣਤਰ ਹੈ ਜੋ ਇੱਕ ਮਨੁੱਖ ਦੇ ਜੀਵਨ ਵਿੱਚ ਕਦੇ ਵੀ
ਅਪ੍ਰਸੰਗਿਕ ਨਹੀਂ ਹੁੰਦੀ।
ਮੈਂਨੂੰ ‘ਉਸਦੇ` ਚਲੇ ਜਾਂਣ ਦੇ ਸੰਧਰਭ ਵਿੱਚ ਭਾਣਾ ਮੰਨਣ ਦਾ ਬਲ ਜੀਵਨ ਭਰ ਮੰਗਦੇ ਰਹਿਣਾ ਪਵੇਗਾ!
ਹਰਦੇਵ ਸਿੰਘ, ਜੰਮੂ
(24/09/11)
ਗੁਰਮਤਿ ਗਿਆਨ ਮਿਸ਼ਨਰੀ ਕਾਲਜ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ
ਵੀਰ ਜੀ ਆਪ ਜੀ ਨੂੰ 'ਮਨੁੱਖਤਾ
ਦੇ ਆਗੂ' ਛੋਟੀ-ਧਾਰਮਿਕ ਫਿਲਮ ਦਾ ਲਿੰਕ ਭੇਜ ਰਿਹਾ ਹਾਂ ਇਹ ਫਿਲਮ ਗੁਰਮਤਿ ਗਿਆਨ
ਮਿਸ਼ਨਰੀ ਕਾਲਜ, ਲੁਧਿਆਣਾ ਦੀ ਵੈਬ ਸਾਈਟ
www.gurmatgian.com ਤੇ ਵੀ ਵੇਖੀ ਜਾ
ਸਕਦੀ ਹੈ। ਵੀਰ ਸਤਦੀਪ ਸਿੰਘ ਵੱਲੋਂ ਕਾਲਜ ਦੇ ਸਹਿਯੋਗ ਨਾਲ ਬਣਾਈ ਇਹ ਵੀਡੀਓ ਸਿੱਖ
ਨੈਟ ਫਿਲਮ ਫੈਸਟੀਵਲ ਵਿਚ ਪਾਈ ਗਈ ਹੈ।
************************************************************
ਸ਼੍ਰੋਮਣੀ
ਕਮੇਟੀ ਦੀਆਂ ਚੋਣਾਂ ਬਾਰੇ ਇਹਨਾ ਦੀ ਵੀ ਸੁਣ ਲਓ ਬਈ ਕਿ ਇਹ ਕੀ ਕਹਿੰਦੇ ਹਨ?
(23/09/11)
ਹਰਜਿੰਦਰ ਸਿੰਘ ‘ਸਭਰਾਅ’
ਗੁਰਬਾਣੀ ਦੀ ਸੋਝੀ ਤੋਂ ਬਿਨ੍ਹਾਂ ਸਾਡਾ ਨਿਆਰਾਪਨ ਕਾਇਮ ਨਹੀਂ ਰਹਿ ਸਕਦਾ: ਹਰਜਿੰਦਰ ਸਿੰਘ
‘ਸਭਰਾਅ’
੧੮ ਸਤੰਬਰ/ਸਨਬੋਨੀਫਾਚੋ/ਇਟਲੀ-ਗੁਰਦੁਆਰਾ ਗੁਰੂ ਨਾਨਕ ਸੇਵਾ ਮਿਸ਼ਨ ਸਨਬੋਨੀਫਾਚੋ ਵਿਖੇ
ਲਗਾਤਾਰ ਇੱਕ ਹਫਤਾ ਭਾਈ ਹਰਜਿੰਦਰ ਸਿੰਘ ਸਭਰਾਅ ਨੇ ਸੰਗਤਾਂ ਨੂੰ ਗੁਰਮਤਿ ਵੀਚਾਰਾਂ ਨਾਲ ਜੋੜਿਆ।
ਹਫਤਾਵਾਰੀ ਦੀਵਾਨ ਵਿੱਚ ( ‘ਹਰਿ ਬਿਨੁ ਅਵਰ ਕ੍ਰਿਆ ਬਿਰਥੇ’ ਪੰਨਾ ੨੧੬) ਗੁਰ ਸ਼ਬਦ ਦੀ ਵੀਚਾਰ
ਕਰਦਿਆਂ ਉਨ੍ਹਾਂ ਕਿਹਾ ਕਿ ਜਿਹੜੇ ਕੰਮ ਕਰਨ ਤੋਂ ਗੁਰੂ ਸਾਹਿਬ ਜੀ ਨੇ ਸਾਨੂੰ ਵਰਜਿਆ ਹੈ ਅਸੀਂ
ਬਦਲਵੇਂ ਰੂਪ ਵਿੱਚ ਉਹੀ ਕਰਮ ਕਰ ਰਹੇ ਹਾਂ ਜਿਵੇਂ ਸ਼ਰਾਧ ਪੰਡਤ ਨੂੰ ਖਵਾਏ ਜਾਂਦੇ ਸਨ ਅੱਜ ਭਾਈ ਨੂੰ
ਛਕਾਏ ਜਾਂਦੇ ਹਨ ਪਰ ਭਰਮ ਤਾਂ ਉਹੋ ਹੀ ਹੈ। ਜਪ ਤਪ ਆਦਿ ਦੀ ਵੀਚਾਰਧਾਰਾ ਜੋ ਬ੍ਰਾਹਮਣੀ ਮੱਤ ਵਿੱਚ
ਪ੍ਰਚੱਲਤ ਸੀ ਉਸੇ ਤਰ੍ਹਾਂ ਹੀ ਬਦਲਵੇਂ ਰੂਪ ਵਿੱਚ ਸਾਡਾ ਸਮਾਜ ਵੀ ਮੰਨ ਰਿਹਾ ਹੈ, ਇਕੋਤਰੀਆਂ,
ਚਲੀਹੇ, ਆਦਿ ਜਪ ਦਾ ਹੀ ਰੂਪ ਹੈ। ਇਸੇ ਤਰ੍ਹਾਂ ਸਰੀਰ ਨੂੰ ਖਪਾਉਣਾ, ਨੰਗੇ ਪੈਰੀਂ ਰਹਿਣਾ, ਤਪ ਦਾ
ਹੀ ਰੂਪ ਹੈ। ਹੋਰ ਤਾਂ ਹੋਰ ਸਾਡੇ ਗੁਰਮਤਿ ਸੋਝੀ ਤੋਂ ਵਿਰਵੇ ਲਿਖਾਰੀਆਂ ਨੇ ਅਜਿਹੀਆਂ ਕਹਾਣੀਆਂ
ਪ੍ਰਚੱਲਤ ਕਰ ਦਿੱਤੀਆਂ ਜਿਵੇਂ ਗੁਰੂ ਅਮਰਦਾਸ ਜੀ ਕੇਸ ਕਿੱਲੀ ਨਾਲ ਬੰਨ੍ਹ ਕੇ ਤਪ ਕਰਦੇ ਸਨ, ਬਾਬਾ
ਫਰੀਦ ਜੀ ਜੰਗਲਾਂ ਵਿੱਚ ਤਪ ਕਰਦੇ ਸਨ ਅਤੇ ਭੁੱਖੇ ਰਹਿੰਦੇ ਸਨ, ਅਜਿਹੀਆਂ ਸਾਖੀਆਂ ਜੋ ਗੁਰਬਾਣੀ
ਵੀਚਾਰਧਾਰਾ ਨਾਲ ਮੇਲ ਨਹੀਂ ਸਨ ਖਾਂਦੀਆਂ ਸੰਗਤ ਵਿੱਚ ਪ੍ਰਚੱਲਤ ਕੀਤੀਆਂ ਗਈਆਂ ਜਿਸ ਕਾਰਨ ਬਹੁਤੀ
ਸੰਗਤ ਇਸ ਭਰਮ ਵਿੱਚ ਹੀ ਹੈ ਕਿ ਸ਼ਾਇਦ ਇਹੀ ਗੁਰਮਤਿ ਹੈ। ਗੁਰਬਾਣੀ ਨਾਲੋਂ ਸਾਖੀਆਂ ਤੇ ਇਤਬਾਰ ਵੱਧ
ਕਰ ਲਿਆ ਗਿਆ ਜਿਸ ਵਜਹ ਕਰਕੇ ਗੁਰਬਾਣੀ ਦੀ ਗੱਲ ਕਰਨ ਤੇ ਕਹਿਣ ਵਾਲੇ ਸਾਡੇ ਸਮਾਜ ਵਿੱਚ ਕੱਟਵਪੰਥੀ
ਤੇ ਤਰਕਵਾਦੀ ਮੰਨੇ ਜਾ ਰਹੇ ਹਨ ਪਰ ਜਿਨ੍ਹਾਂ ਨੇ ਗੁਰਮਤਿ ਸਿਧਾਂਤ ਦੀ ਉਲੰਘਣਾਂ ਵਾਲੇ ਕਿੱਸੇ
ਕਹਾਣੀਆਂ ਪ੍ਰਚੱਲਤ ਕੀਤੀਆਂ ਉਨ੍ਹਾਂ ਨੂੰ ਪੂਰਨ ਸ਼ਰਧਾਲੂ ਕਿਹਾ ਜਾ ਰਿਹਾ ਹੈ। ਜਿੰਨਾਂ ਚਿਰ
ਡੇਰਾਵਾਦ ਦਾ ਜ਼ਹਿਰ ਸਿਖ ਫੰਥ ਵਿੱਚ ਫੈਲਦਾ ਰਹੇਗਾ ਅਤੇ ਸੰਗਤ ਸੁਚੇਤ ਹੋ ਕੇ ਇਸ ਨੂੰ ਨਕਾਰ ਨਹੀਂ
ਦਿੰਦੀ ਉਨ੍ਹਾਂ ਚਿਰ ਗੁਰਬਾਣੀ ਦੇ ਸੱਚ ਤੇ ਇਹ ਲਾਬੀ ਪਰਦਾ ਪਾਉਂਦੀ ਹੀ ਰਹੇਗੀ। ਡੇਰਾਵਾਦ ਗੁਰਮਤਿ
ਦਾ ਸ਼ਰੀਕ ਹੈ ਇਹ ਗੱਲ ਸੰਗਤ ਨੂੰ ਚੰਗੀ ਤਰ੍ਹਾਂ ਬੁਝਣੀ ਚਾਹੀਦੀ ਹੈ ਅਤੇ ਗੁਰਬਾਣੀ ਨੂੰ ਆਪ ਪੜ੍ਹ
ਕੇ ਸੱਚ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਕਹਿਣ ਨੂੰ ਅਸੀਂ ਨਿਆਰੇ ਹਾਂ ਪਰ ਕੀ ਅਸੀਂ ਵੀ
ਤੀਰਥਾਂ, ਵਰਤਾਂ, ਮੜੀਆਂ, ਸੁੱਚ ਭਿੱਟ ਦੇ ਵਹਿਮ ਵਿੱਚ ਨਹੀਂ ਜਕੜੇ ਹੋਏ? ਉਂਝ ਜਦੋਂ ਇੱਕ ਸਿਖ
ਦੂਜੇ ਸਿਖ ਨੂੰ ਜੂਠਾ ਸਮਝ ਕੇ ਉਸ ਹੱਥੋਂ ਕੋਈ ਚੀਜ਼ ਇਥੋਂ ਤਕ ਕੇ ਗੁਰੂ ਦਰਬਾਰ ਵਿੱਚ ਪਰਸ਼ਾਦ ਵੀ
ਨਹੀਂ ਲੈਂਦਾ ਤਾਂ ਕੀ ਇਸ ਨੂੰ ਬ੍ਰਾਹਮਣਾਂ ਵਾਲਾ ਛੂਆ ਛਾਤ ਨਾ ਮੰਨਿਆ ਜਾਵੇ? ਜਦੋਂ ਕਿ ਗੁਰੂ
ਗੋਬਿੰਦ ਸਿੰਘ ਜੀ ਨੇ ਜਦੋਂ ਸਰਸਾ ਨਦੀ ਪਾਰ ਕੀਤੀ ਤਾਂ ਪਹਿਲਾ ਟਿਕਾਣਾ ਉਨ੍ਹਾਂ ਨੇ ਭਾਈ ਨਿਹੰਗ
ਖਾਂ ਦੇ ਘਰ ਪਿੰਡ ਕੋਟਲਾ ਵਿੱਚ ਕੀਤਾ, ਫਿਰ ਗਨੀ ਖਾਂ ਤੇ ਨਬੀ ਖਾਂ ਆਦਿ ਸਰਧਾਲੂਆਂ ਨੇ ਵੀ ਭੋਜਨ
ਅਤੇ ਬਸਤਰ ਆਦਿਕ ਨਾਲ ਸੇਵਾ ਕੀਤੀ ਸੇਵਾ ਕੀਤੀ। ਕੀ ਅਸੀਂ ਗੁਰੂ ਸਾਹਿਬ ਨਾਲੋਂ ਜ਼ਿਆਦਾ ਪਵਿੱਤਰ ਹਾਂ
ਕਿ ਕਿਸੇ ਦਾ ਹੱਥ ਲੱਗ ਜਾਣ ਤੇ ਭਿੱਟੇ ਜਾਂਦੇ ਹਾਂ? ਗੁਰੂ ਸਾਹਿਬ ਜੀ ਨੇ ਜੋ ਸਾਂਝ ਅਤੇ ਭਾਈਚਾਰਾ
ਸਾਨੂੰ ਬਖਸ਼ਿਆ ਸੀ ਅਸੀਂ ਉਸਦੇ ਵੈਰੀ ਬਣੇ ਹੋਏ ਹਾਂ। ਅੱਜ ਸਾਨੂੰ ਆਪਣੇ ਇਤਿਹਾਸ ਅਤੇ ਗੁਰਬਾਣੀ ਤੋਂ
ਸੇਧ ਲੈਣ ਦੀ ਜ਼ਰੂਰਤ ਹੈ ਤਾਂ ਹੀ ਅਸੀਂ ਗੁਰਮਤਿ ਨੂੰ ਸਹੀ ਅਰਥਾਂ ਵਿੱਚ ਸਮਝ ਕੇ ਜੀਵਨ ਵਿੱਚ ਜੀਅ
ਸਕਾਂਗੇ।
(23/09/11)
ਸਰਬਜੋਤ ਸਿੰਘ (ਦਿੱਲੀ)
“ਸਿਮਰਨ” ਅਤੇ ਵਿਉਹਾਰ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੂਰੂ ਜੀ ਕਿ ਫ਼ਤਿਹ
ਸਿਮਰਨ ਦਾ ਸਿਧਾ ਅਖਰੀ ਮਤਲਬ ਹੈ ਯਾਦ ਜਾਂ ਚੇਤੇ ਰਖਣਾ, ਹਰ ਵੇਲੇ ਪ੍ਰਭੁ ਦੀ ਯਾਦ ਨੂੰ ਆਪਣੇ
ਹਿਰਦੇ ਚ ਵਸਾ ਕੇ ਰਖਣਾ ਸਿਮਰਨ ਹੈ, ਕਰਤੇ ਦੀ ਹੋਂਦ ਅਤੇ ਉਰਦੇ ਕਰਮ ਚਿਤ ਵਿਚ ਵਸੇ ਹੋਣਾ (ਚੇਤੇ
ਹੋਣਾ)ਹੀ ਸਿਮਰਨ ਹੈ।
ਹਰ ਵੇਲੇ ਪ੍ਰਭੁ ਨੂੰ ਆਪਣੇ ਅੰਗ ਸੰਗ ਮਹਿਸੂਸ ਕਰਨਾ ਅਤੇ ਆਪਣੇ ਆਪ ਨੂੰ ਅਕਾਲ ਪੁਰਖ ਦੀ ਹੋਂਦ ਦਾ
ਇਕ ਕਿਨਕਾ ਮਾਤਰ ਪਾਤਰ ਯਾਦ ਰਖਣਾ ਹੀ ਸਿਮਰਨ ਹੈ।
ਗੁਰੁ ਮੇਰੇ ਸੰਗ ਸਦਾ ਹੈ ਨਾਲੈ ॥ ਸਿਮਰਿ ਸਿਮਰਿ ਤਿਸੁ ਸਦਾ ਸ੍ਮਾਲੇ ॥ ਰਹਾਉ ॥
ਪਰ ਕੀ ਅਜ ਅਸੀਂ ਸਿਮਰਨ ਨੂੰ ਇਸੇ ਰੂਪ ਚ ਜਾਣਦੇ ਹਾਂ ਜਾਂ ਅਸੀ ਸਿਮਰਨ ਦੀ ਪਰਿਭਾਸ਼ਾ ਕੁਛ ਹੋਰ ਹੀ
ਬਣਾ ਲਯੀ ਹੈ ????
ਵੇਖਿਆ ਗਿਆ ਹੈ ਕਿ ਕੁਛ ਖਾਸ ਕਿਸਮ ਦੀਆਂ ਜਾਥੇਬੰਦੀਆਂ ਆਪਣੇ ਨਾਲ ਜੁੜਨ ਵਾਲੇ ਨੌਜਵਾਨਾਂ ਨੂੰ
ਖਾਸ ਕਿਸਮ ਦਿਯਾਂ ਨਾ ਕੇਵਲ ਪੋਸ਼ਾਕਾਂ ਪਾਉਣ ਨੂੰ ਪ੍ਰੇਰਦਿਯਾਂ ਹਨ ਬਲਕਿ ਉਹ ਸਬ ਖਾਸ ਤਰੀਕੇ ਨਾਲ
ਜੋਰ ਜੋਰ ਦੀ ਕੂਕਾਂ ਮਾਰ ਕੇ ਵਾਹਿਗੁਰੂ ਵਾਹਿਗੁਰੂ ਕਰਦੇ ਹਨ ਅਤੇ ਫਿਰ ਕਹਿੰਦੇ ਹਨ ਕੇ ਉਹ ਸਿਮਰਨ
ਕਰ ਰਹੇ ਹਨ ਪਤਾ ਨਹੀਂ ਕ੍ਯੋੰ ਉਹ ਇਹ ਭੁਲ ਜੰਦੇ ਹਨ ਕੇ ਜੋ ਪਰਮਾਤਮਾ ਸਦਾ ਅੰਗ ਸੰਗ ਅਤੇ ਹਾਜਰ
ਹਜੂਰ ਹੈ ਉਸਨੁ ਜੋਰ ਜੋਰ ਦੀ ਚੀਕਾਂ ਮਾਰਨ ਨਾਲ ਨੇੜੇ ਨਹੀਂ ਸਦਿਯਾ ਜਾਂਦਾ ਬਲਕਿ ਮਲਿਕ ਨੂੰ ਸਦਾ
ਅੰਗ ਸੰਗ ਮਿਹਸੂਸ ਕਰਨਾ ਚਾਹਿਦਾ ਹੈ ਅਤੇ ਉਸਦੀ ਗੋਦ ਦਾ ਆਨੰਦ ਮਾਨਣਾ ਚਾਹਿਦਾ ਹੈ ।
ਜਿਨਿ ਪਿਰੁ ਸੰਗੇ ਜਾਣਿਆ ਪਿਰੁ ਰਾਵੇ ਸਦਾ ਹਦੂਰਿ ॥੧॥
ਪਤਾ ਨਹੀਂ ਉਹ ਸਿਰਫ ਗੁਰੂ ਨੂੰ ਕ੍ਯੋੰ ਮੰਨੀ ਜੰਦੇ ਹਨ ਜਦ ਉਹ ਗੁਰੂ ਦੀ ਇਕ ਨਹੀਂ ਮਨਦੇ, ਪਤਾ
ਨਹੀਂ ਉਹ ਸਦਾ ਸੰਗ ਰਹਿਣ ਵਾਲੇ ਪਰਮਾਤਮਾ ਅਕਾਲ ਪੁਰਖ ਨੂੰ ਦੂਰ ਕਿਓਂ ਮੰਦੇ ਹਨ ਸ਼ਾਯਦ ਉਨ੍ਹਾ ਗੁਰੂ
ਦੀ ਕਹੀ ਇਸ ਗਲ ਵਲ ਕਦੀ ਧਿਆਨ ਹੀ ਨਹੀਂ ਦਿੱਤਾ।
ਪੇਖਤ ਸੁਨਤ ਸਦਾ ਹੈ ਸੰਗੇ ਮੈ ਮੂਰਖ ਜਾਨਿਆ ਦੂਰੀ ਰੇ ॥੨॥
ਇਨ੍ਹਾ ਦੀ ਤੁਲਨਾ ਉਸ ਪੁੱਤਰ ਨਾਲ ਕੀਤੀ ਜਾ ਸਕਦੀ ਹੈ ਜੋ ਰੋਜ ਸਵੇਰੇ ਆਪਣੇ ਪਿਤਾ ਦੇ ਪੈਰੀਂ ਤਾਂ
ਪੈਂਦਾ ਹੈ ਪਰ ਜੇ ਪਿਤਾ ਕਹੇ ਕੇ ਬੇਟੇ ਅੱਜ ਮੇਰਾ ਮਨ ਭਰਵਾਂ ਭਿੰਡੀ ਖਾਂਨ ਦਾ ਕਰਦਾ ਹੈ ਉਹ
ਕਹਿੰਦਾ ਹੈ ਪਿਤਾਜੀ ਤੁਸੀਂ ਆਪਣੇ ਮਨ ਨੂੰ ਆਪਣੇ ਕੋਲ ਰਖੋ ਮੇਰੀ ਸ਼ਰਧਾ ਹੈ ਕਿ ਤੁਸੀਂ ਟੀਂਡੇ ਖਾਓ
ਤੇ ਕਲ ਤੁਹਾਨੂ ਬੈਂਗਨ ਖਵਾਵਾਂਗਾ ਪਰ ਤੁਹਾਡਾ ਕਹਨਾ ਮਨ ਕੇ ਤੁਹਾਨੂ ਭਰਵਾਂ ਭਿੰਡੀ ਨਹੀਂ ਖਵਾਨੀ
ਹਾਂ ਰੋਜ ਸਵੇਰੇ ਤੁਹਾਡੇ ਪੈਰੀਂ ਜਰੂਰ ਪਵਾਂਗਾ ਤਾਂਕਿ ਦੇਖਣ ਵਾਲੇਯਾਂ ਨੂ ਲੱਗੇ ਕੇ ਤੁਹਾਡਾ ਸਬ
ਤੋਂ ਵੱਡਾ ਭਗਤ ਮੈਂ ਹੀ ਹਾਂ।
ਜਿਸ ਸੁਚ ਭੇਟ ਨੂੰ ਮੁਕਾਣ ਦਾ ਸੰਦੇਸ਼ ਗੁਰੂ ਸਾਹਿਬਾਨ ਸਮੇ ਸਮੇ ਤੇ ਦਿੰਦੇ ਰਹੇ ਹਨ ਜਿਸ ਕਰਕੇ
ਸਾਂਝੇ ਲੰਗਰ, ਸਾਂਝੇ ਸਰੋਵਰ ਅਤੇ ਹੋਰ ਉਪਰਾਲੇ ਗੁਰੂ ਸਾਹਿਬਾਨ ਨੇ ਸਮੇ ਸਮੇ ਤੇ ਕਿਤੇ ਉਨ੍ਹਾ ਨੂੰ
ਨਕਾਰਦੇ ਹੋਇ ਇਨ੍ਹਾ ਨੇ ਆਪਣੀਆਂ ਨਵੀਆਂ ਰੀਤਾਂ ਚਲਾਯੀਆਂ ਹਨ ਇਥੋਂ ਤਕ ਕਿ ਗੁਰੂ ਦੀ ਦੇਗ ਚੋਂ ਇਹ
ਪ੍ਰਸ਼ਾਦ ਤਕ ਨਹੀਂ ਲੈਂਦੇ (ਅਖੇ ਆਪਣੇ ਜਥੇ ਦੇ ਸਿੰਘਾਂ ਦੇ ਹਥੀਂ ਬਣਿਆਂ ਪ੍ਰਸ਼ਾਦ ਅਤੇ ਪਰਸ਼ਾਦਾ ਹੀ
ਛਕਾਂਗੇ) ਇਸੇ ਕਰਕੇ ਇਥੋਂ ਤਕ ਕੇ ਇਨ੍ਹਾਂਦੇ ਸੰਗੀ ਆਪਣੀ ਸਕੀ ਮਾਂ ਦੇ ਹਥੋਂ ਬਣੇ ਖਾਣੇ ਵੀ ਨਹੀਂ
ਖਾਂਦੇ ਉਹ ਕਿਓਂ ਭੁਲ ਜੰਦੇ ਹਨ ਕੇ ਗੁਰੂ ਸਾਹਿਬ ਤੇ ਝੂਠੀ ਸੁਚ ਭੇਟ ਰਖਣ ਵਾਲੀਆਂ ਨੂੰ ਲਾਨਤ
ਦਿੰਦੇ ਹੋਇ ਕਹਿੰਦੇ ਹਨ
ਕਹੁ ਪੰਡਿਤ ਸੂਚਾ ਕਵਨੁ ਠਾਉ ॥ ਜਹਾਂ ਬੈਸਿ ਹਉ ਭੋਜਨੁ ਖਾਉ ॥੧॥ ਰਹਾਉ ॥
ਮੇਰੀ ਅਪੀਲ ਹੈ ਹਰ ਉਸ ਨੌਜਵਾਨ ਵੀਰ ਅਤੇ ਭੈਣ ਨੂੰ ਕਿ ਜੇ ਤੁਸੀਂ ਸਚੇ ਸਿਖ ਬਣਨਾ ਚਾਹੰਦੇ ਹੋ ਤੇ
ਪਾਖੰਡ ਅਤੇ ਦਿਖਾਵੇ ਨੂੰ ਛਡ ਕੇ ਗੁਰੂ ਦੇ ਦਿਖਾਏ ਰਾਹ ਤੇ ਚੱਲਣ ਦਾ ਯਤਨ ਕਰੀਏ ਅਤੇ ਗੁਰੂ ਨੂੰ
ਮੰਨਣ ਦੇ ਨਾਲ ਨਾਲ ਗੁਰੂ ਦੀ ਵੀ ਮੰਨੀਏ
ਗੁਰਸਿਖ ਮੀਤ ਚਲਹੁ ਗੁਰ ਚਾਲੀ ॥ ਜੋ ਗੁਰੁ ਕਹੈ ਸੋਈ ਭਲ ਮਾਨਹੁ ਹਰਿ ਹਰਿ ਕਥਾ ਨਿਰਾਲੀ ॥੧॥ ਰਹਾਉ
॥
ਇਸ ਲੇਖ ਬਾਰੇ ਆਪ ਸਬ ਦੇ ਸੁਝਾਵਾਂ ਦਾ ਇੰਤਜਾਰ ਰਹੇਗਾ।
ਸਰਬਜੋਤ ਸਿੰਘ (ਦਿੱਲੀ)
+91.981.001.7223
(22/09/11)
ਹਰਦੇਵ ਸਿੰਘ, ਜੰਮੂ
‘ਗੁਰਬਾਣੀ, ਵਿਆਖਿਆਂਵਾਂ ਅਤੇ ਗੁਰੂ ਨਿਰਨੇ`
ਹਰਦੇਵ ਸਿੰਘ, ਜੰਮੂ
ਗੁਰਬਾਣੀ ਦੀ ਵਿਆਖਿਆ ਗੁਰਬਾਣੀ ਨੂੰ ਸਮਝਣ ਵਿੱਚ ਸਹਾਈ ਹੁੰਦੀ ਹੈ। ਗੁਰੂ
ਸਾਹਿਬਾਨ ਨੇ ਗੁਰਬਾਣੀ ਉੱਚਾਰੀ, ਕਲਮਬੱਧ ਕੀਤੀ ਅਤੇ ਪ੍ਰਚਾਰੀ। ਉਨ੍ਹਾਂ ਦੇ ਪ੍ਰਚਾਰ ਦਾ ਢੰਗ
ਵਿੱਲਖਣ ਸੀ। ਲੋਕਾਈ ਨਾਲ ਆਮ ਬੋਲਚਾਲ ਵੀ ਹੁੰਦੀ ਹੀ ਸੀ। ਮੁਖਾਰਬਿੰਦ ਤੋਂ ਨਿਕਲਿਆ ਹਰ ਲਫ਼ਜ਼
ਅਤੇ ਵਿਵਹਾਰਕ ਜੀਵਨ ਦੀ ਰਾਹ ਤੇ ਉੱਠਿਆ ਹਰ ਕਦਮ ਗੁਰਬਾਣੀ ਦੀ ਵਿਆਖਿਆ ਹੀ ਸੀ। ਇਹ ਵੀ ਇੱਕ
ਸੱਚਾਈ ਹੀ ਹੈ ਕਿ ਗੁਰਬਾਣੀ ਦੇ ਪ੍ਰਚਾਰ ਵਿੱਚ ਸਮਸਤ ਜੀਵਨ ਨੂੰ ਨਿਛਾਵਰ ਕਰ ਦੇਂਣ ਵਾਲੇ ਗੁਰੂਆਂ
ਨੇ ਬਾਣੀ ਦੇ ਭਾਵ ਅਰਥਾਂ ਦਾ ਆਪ ਇੱਕ ਟੀਕਾ
(Translation) ਨਹੀਂ ਕੀਤਾ। ਇਸ ਦਾ ਇੱਕ ਕਾਰਨ
ਸੀ। ਉਹ ਇਹ ਕਿ ‘ਮੂਲ` ਦੀ ਵਿਆਖਿਆ ‘ਮੂਲ` ਦੇ ਬਰਾਬਰ ਜਾਂ ਹਮਮਨਸਬ ਨਹੀਂ ਹੁੰਦੀ। ਇਸ
ਨੂੰ ਬੜੇ ਸੰਖੇਪ ਵਿੱਚ ਕਹਿ ਲਈਏ ਤਾਂ ਇਹ ਕਿ ‘ਸ਼ਬਦ` ਵਿੱਚ ਨਹਿਤ ਰੱਬੀ ਗਿਆਨ ਦਾ ਅੰਤਰੀਵ ਭਾਵ
‘ਸਦੀਵੀਂ ਅਵਸਥਾਵਾਂ` ਨਾਲ ਜੁੜਦਾ ਹੈ ਇਸ ਲਈ ਗੁਰੂ ਉਸ ਦੀ ਵਿਆਖਿਆ ਦਾ ਟੀਕਾ ਲਿਖ ਕੇ ‘ਆਪਣੇ ਸ਼ਬਦ`
(ਬਾਣੀ) ਦੇ ਅਸਰ ਨੂੰ ਇੱਕ ਮੁਕਾਮ ਤਕ ਹੀ ਮਹਦੂਦ ਨਹੀਂ ਸੀ ਕਰ ਸਕਦੇ।
ਜਿੱਥੋਂ ਤਕ ਸਾਡਾ ਸਵਾਲ ਹੈ ਤਾਂ ਗੁਰਬਾਣੀ ਦੀ ਵਿਆਖਿਆ ਰਾਹੀਂ ਹੀ ਗੁਰੂ ਦੇ
ਕਹੇ ਤੇ ਵਿਚਾਰ ਹੋ ਸਕਦੀ ਹੈ ਅਤੇ ਇਸ ਵਿੱਚ ਕੋਈ ਸ਼ੱਕ ਨਹੀਂ। ਗੁਰਮਤਿ ਪ੍ਰਤੀ ਸਮਰਪਿਤ ਕੁੱਝ
ਵਿਦਵਾਨਾਂ ਨੇ ਇਸ ਵਿਸ਼ੇ ਬਾਰੇ ਬਹੁਤ ਸੇਵਾ ਨਿਭਾਈ ਹੈ। ਗੁਰੂ ਦੀ ਤਾਕੀਦ ਅਤੇ ਸਿੱਖ ਦਾ ਫ਼ਰਜ਼ ਹੈ ਕਿ
ਉਹ ਗੁਰਮਤਿ ਬਾਰੇ ਵਿਚਾਰ ਕਰਦਾ ਰਹੇ ਪਰ ਇਸ ਤਕਾਜ਼ੇ ਦੇ ਨਾਲ ਕਿ ਵਿਆਖਿਆ ਕਦਾਚਿਤ ‘ਮੂਲ`
ਦੇ ਬਰਾਬਰ ਨਹੀਂ ਹੋ ਸਕਦੀ। ਇਸ ਤੱਥ ਨੂੰ, ਗੁਰਬਾਣੀ ਦੀ ਵਿਆਖਿਆ ਕਰਨ ਵਾਲੇ ਹਰ ਚਿੰਤਕ ਨੂੰ ਜ਼ਹਿਨ
ਵਿੱਚ ਰੱਖ ਕੇ ਹੀ ਤੁਰਨਾ ਚਾਹੀਦਾ ਹੈ। ਮੂਲ ਨਾਲ ਜੂੜਿਆ ਹੋਈਆ ਸੱਚ, ਮਨੁੱਖੀ ਵਿਆਖਿਆ, ਵਿੱਚ ਕਈ
ਥਾਂ ਗੁਆਚਿਆ ਰਹਿੰਦਾ ਹੈ। ਫ਼ਿਰ ਜੇਕਰ ਅਸੀਂ ਮਨੁੱਖੀ ਸਮਝ ਦਿਆਂ ਮਹਦੂਦ ਹੱਦਾਂ ਨੂੰ ਤਸਲੀਮ
ਕਰਦੇ ਹਾਂ ਤਾਂ, ਸੁਭਾਵਕ ਤੋਰ ਤੇ ਇਹ ਵੀ ਮੰਨ ਕੇ ਤੁਰਨਾ ਪਵੇਗਾ ਕਿ ਗੁਰਬਾਣੀ ਸਿਧਾਂਤਾਂ ਪ੍ਰਤੀ
ਸਾਡੀ ਸਮਝ ਵੀ ਮਹਦੂਦ ਹੈ। ਸਾਡੀ ਸਮਝ ਤੋਂ ਨਿਕਲੀ ਵਿਆਖਿਆ ਕਈ ਥਾਂ ਗੁਰਬਾਣੀ ਦੇ ਸਿਧਾਂਤਾਂ
ਦੇ ਨੇੜੇ ਅਤੇ ਕਈ ਥਾਂ ਦੂਰ ਵੀ ਹੋ ਸਕਦੀ ਹੈ। ਮੁੱਕਮੱਲ ਤਾਂ ਕਦਾਚਿੱਤ ਨਹੀਂ! ਗੁਰਬਾਣੀ ‘ਨਿਰੋਲ`
ਹੈ ਅਤੇ ਵਿਆਖਿਆਵਾਂ ਰਾਹੀਂ ਨਿਰੋਲ ਬਾਰੇ ਸਾਡੀ ਸਮਝ ਨਿਰੋਲ ਨਹੀਂ ਕਹੀ ਜਾ ਸਕਦੀ।
ਗੁਰਬਾਣੀ ਸਿਧਾਂਤਾਂ ਪ੍ਰਤੀ ਸਮਝ ਵਿੱਚ ਕਿੱਧਰੇ ਨਾ ਕਿੱਧਰੇ ਕਈ ਥਾਂ ਸਾਡੀ ਸਮਝ ਦਾ ਰੱਲਾਅ ਪਿਆ
ਰਹਿੰਦਾ ਹੈ। ਬਾਣੀ ਪ੍ਰਤੀ ਮਨੁੱਖੀ ਸਮਝ ਵਿੱਚ ‘ਨਿਰੋਲਤਾ` ਦਾ ਦਾਵਾ ਇੱਕ ਪ੍ਰਕਾਰ ਦੀ ਅਥਕਥਨੀ ਹੀ
ਕਹੀ ਜਾ ਸਕਦੀ ਹੈ।
ਕਿਸੇ ਨੁੱਕਤੇ ਬਾਰੇ ਸਹੀ ਸਿਧਾਂਤਕ ਸਮਝ ਵੱਡਮੁੱਲੀ ਹੁੰਦੀ ਹੈ ਅਤੇ
ਨਾਲ ਹੀ ਕਿਸੇ ਨੁਕਤੇ ਬਾਰੇ ਗਲਤ ਸਿਧਾਂਤਕ ਸਮਝ ਬੜੀ ‘ਮਹੰਗੀ`
(Costly)
ਵੀ ਸਾਬਤ ਹੋ ਸਕਦੀ ਹੈ। ‘ਵੱਡਮੁੱਲੀ ਗਲ` ਅਤੇ ‘ਮਹੰਗੀ ਪੈ ਜਾਣ ਵਾਲੀ ਗਲ` ਵਿੱਚ ਅੰਤਰ ਹੁੰਦਾ ਹੈ।
ਸੰਵੇਦਨਸ਼ੀਲ ਮੁੱਧਿਆਂ ਬਾਰੇ ਵਿਚਾਰ ਕਰਦੇ ਇਨ੍ਹਾਂ ਵਾਸਤਵਿਕਤਾਵਾਂ ਵੱਲ ਧਿਆਨ ਦੇਂਣਾ ਜ਼ਰੂਰੀ ਬਣਦਾ
ਹੈ।
ਗੁਰੂਆਂ ਨੇ ਆਪਣੇ ਜੀਵਨ ਦੇ ਮਾਰਫ਼ਤ ਬਾਣੀ ਅਨੁਸਾਰ ਕਈ ਕੰਮਾਂ ਨੂੰ ਅੰਜਾਮ
ਦਿੱਤਾ। ਉਨ੍ਹਾਂ ਨੇ ਕਈ ਵਿਲੱਖਣ ਨਿਰਨੇ ਲਏ। ਐਸੇ ਨਿਰਨੇ ਵੀ ਜੋ ਕਿ ਗੁਰਬਾਣੀ ਪ੍ਰਤੀ ਮਨੁੱਖੀ ਸਮਝ
ਅਨੁਸਾਰ ਕਿਸੇ ਨੂੰ ਵਾਜਬ ਨਹੀਂ ਪ੍ਰਤੀਤ ਹੁੰਦੇ। ਅਸੀਂ ਆਪਣੀ ਮਹਦੂਦ ਸਮਝ ਕਾਰਨ, ਕਈ ਵਾਰ, ਕਿਸੇ
ਵਿਲੱਖਣ ਨਿਰਨੇ ਬਾਰੇ ਸ਼ੰਕਾ ਗ੍ਰਸਤ ਹੋ ਉਸ ਨੂੰ ਗੁਰੂ ਦਾ ਨਿਰਨਾ ਨਾ ਸਮਝਦੇ ਹੋਏ ਕਿਸੇ ਦੀ ਚਾਲ
ਜਾਂ ਪੁਰਾਤਨ ਸਿੱਖਾਂ ਦੀ ਨਾਸਮਝੀ ਸਮਝ ਲੇਂਦੇ ਹਾਂ ਜੋ ਕਿ ਠੀਕ ਨਹੀਂ। ਜੇਕਰ, ਜਿਵੇਂ ਕਿ ਉੱਪਰ
ਵਿਚਾਰ ਆਏ ਹਾਂ, ਸਾਨੂੰ ਬਾਣੀ ਅਤੇ ਉਸਦੇ ਅਰਥਾਂ ਦਾ ਸੰਪੁਰਣ ਬੋਧ ਹੀ ਨਹੀਂ ਤਾਂ ਗੁਰੂਆਂ ਦੇ
ਨਿਰਨਿਆਂ ਨੂੰ ਆਪਣੀ ਸਮਝ ਦੀ ਚੋਨੌਤੀ ਸਨਮੁੱਖ ਖੜਾ ਕਰ ਦੇਂਣਾ ਕਿਸ ਕਿਸਮ ਦਾ ਤਰਕ ਹੈ ਅਤੇ ਕਿਸ
ਕਿਸਮ ਦੀ ਸਿਆਣਪ?
ਜਾਂ ਤਾਂ ਕੋਈ ਸੱਜਣ ਇਹ ਐਲਾਨ ਕਰ ਦੇਵੇ ਕਿ ਉਸ ਨੂੰ ਸੰਪੁਰਣ ਬਾਣੀ ਵਿੱਚ
ਨਹਿਤ ਗੁਰਮਤਿ ਦੀ ਸੰਪੁਰਣ ਸਮਝ ਹੈ ਤਾਂ ਠੀਕ! ਨਹੀਂ ਤਾਂ ਉਸ ਨੂੰ ਸਵੀਕਾਰ ਕਰ ਲੇਂਣਾ ਚਾਹੀਦਾ
ਹੈ ਕਿ ਗੁਰੂਆਂ ਦੇ ਕੁੱਝ ਨਿਰਨੇ ਗੁਰਮਤਿ ਹੀ ਸੀ ਕਿਉਂਕਿ ਉਹੀ ਗੁਰਮਤਿ ਦੀ ਚਰਮ ਸੀਮਾ ਦੇ ਅੰਤਿਮ
ਗਿਆਤਾ ਸਨ। ਸਾਡੇ ਲਈ ਤਾਂ ਗੁਰੂ ਦਾ ਗਿਆਨ ਸੀਮਾਬੱਧ ਨਹੀਂ। ਇਸ ਵਾਸਤਵਿਕਤਾ ਦੇ ਤਹਿਤ ਹੀ
ਗੁਰਬਾਣੀ ਅਤੇ ਗੁਰੂ ਨਿਰਨਿਆਂ ਬਾਰੇ ਵਿਚਾਰ ਲਾਹੇਵੰਦ ਹੋ ਸਕਦੀ ਹੈ।
ਹਰਦੇਵ ਸਿੰਘ, ਜੰਮੂ
(22/09/11)
ਪ੍ਰੋਫ਼ੈਸਰ ਭੁਪਿੰਦਰ ਸਿੰਘ
“ਅਰਦਾਸ
ਵਿਚ ਹੁਣ ਤਬਦੀਲੀ ਦੀ ਸਖ਼ਤ ਲੋੜ ਹੈ ?”
ਪ੍ਰੋਫ਼ੈਸਰ ਭੁਪਿੰਦਰ ਸਿੰਘ ਸੋਲਿਸਟਰ, ਸੇਵਾਦਾਰ "ਸਿਖ ਵੀਜਨ"
Mobile:
07809542816
ਪੰਜਾਬ ਵਿਚ ਹਾਲੀਆਂ ਗੁਰਦਵਾਰਾ ਚੌਣਾਂ ਨੇ ਸਪਸਟ ਕਰ ਦਿਤਾ ਹੈ ਕਿ ਸਿਖ ਧਰਮ ਅੰਦਰ ਹਿੰਦੂ ਸਰਕਾਰ
ਦਾ ਗ਼ਲ੍ਬਾ ਹੀ ਹੋ ਗਿਆ ਹੈ ਅਤੇ ਇੰਡੀਅਨ ਸਟੇਟ ਕਿਸੇ ਕੀਮਤ ਉਤੇ ਸਿਖੀਂ ਨੂੰ ਪਨਪਣ ਨਹੀਂ ਦੇਵੇਗੀ॥
ਸਿਰਦਾਰ ਕਪੂਰ ਸਿੰਘ ਹੋਰਾਂ ਦੇ ਸਬਦਾਂ ਨੂੰ ਚੇਤੇ ਕਰਨ ਦੀ ਲੋੜ੍ਹ ਹੈ "ਮੁਲਕ ਹਿੰਦੂ ਕਾ ਰਾਜ
ਤਿਕੜੇ ਕਾ ਗੁਰੂ ਰਾਖਾ ਹੈ ਭਾਈ ਸਿਖੜੇ ਕਾ ", ਭਾਵ ਅੱਜ ਰਾਜ ਨੂੰ ਚਲਾਉਣ ਵਾਲੀ ਲਾਬੀ ਕਟ੍ਟਰ
ਹਿੰਦੁਆਂ ਦੇ ਹਥ ਵਿਚ ਹੈ ਭਾਵੇ ਪਰਧਾਨ ਮੰਤਰੀ ਮਨਮੋਹਨ ਸਿੰਘ ਹਨ ਪਰ ਰਾਜ ਦੇ ਦਿਸ਼ਾ ਨਿਰਦੇਸ ਕਟ੍ਟਰ
ਹਿੰਦੂ ਲਾਬੀ ਕੋਲ ਹਨ ਭਾਵੇ ਰਾਜ ਕਾਂਗਰਸ ਦਾ ਹੋਵੇ ਚਾਹੇ ਬੀ ਜੇ ਪੀ ਦਾ ਹੋਵੇ॥
ਸਭ ਤੋਂ ਪਹਿਲਾਂ ਤੁਰੰਤ ਗੁਰੂ ਖਾਲਸਾ ਪੰਥ ਨੂੰ ਸਰਬਤ ਖਾਲਸਾ ਸਦਨਾ ਪਵੇ ਗਾ॥ ਇੰਡੀਆ ਵਿਚ ਇਹ ਸੰਭਵ
ਨਹੀਂ ਹੈ ਇਸ ਲਈ ਤੁਰੰਤ ਯੂਰੋਪ ਵਿਚ ਬੇਠੇ ਸਿਖਾਂ ਨੂੰ ਇਸ ਦਾ ਇੰਤਜਾਮ ਕਰਨਾ ਪਵੇ ਗਾ॥ ਗੁਰੂ
ਗ੍ਰੰਥ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਦੀ ਮਰਯਾਦਾ ਨੂੰ ਮੰਨਣ ਵਾਲਿਆਂ ਨੂੰ ਇਸਦਾ ਪਰਬੰਧ ਕਰਨਾ
ਪਵੇ ਗਾ॥ ਅੱਜ ਹਾਲਾਤ ਨਨਕਾਣਾ ਸਾਹਿਬ ਦੇ ਸਾਕੇ ਨਾਲੋਂ ਵੀ ਭਿਆਨਿਕ ਹੋ ਗਏ ਹਨ॥ ਗੁਰੂ ਖਾਲਸਾ ਪੰਥ
ਨੂੰ ਇਕੱਤਰ ਹੋ ਕੇ ਅਰਦਾਸ ਕਰ ਕੇ ਮੋਰਚਾ ਲਾਉਣਾ ਪਵੇ ਗਾ ਕਿ ਸਤਗੁਰੁ ਪੰਥ ਹੀ ਨਾ ਰਹਾ ਤੋ ਗ੍ਰੰਥ
ਕੌਣ ਮੰਨੇ ਗਾ ?
ਆਓ ਗੁਰੂ ਖਾਲਸਾ ਜੀ ਅਰਦਾਸ ਦਾ ਹਿੱਸਾ ਬਨਾਈਏ ਕਿ "ਪਾਤਸ਼ਾਹ ਗੁਰੂ ਖਾਲਸਾ ਪੰਥ ਨੂੰ ਇੰਡੀਆ ਦੇ
ਦਰਬਾਰ ਸਾਹਿਬ ਦੇ ਖੁੱਲੇ ਦਰਸ਼ਨ ਦੀਦਾਰੇ ਅਤੇ ਸੇਵਾ ਸੰਭਾਲ ਦਾ ਦਾਨ ਗੁਰੂ ਖ਼ਾਲਸਾ ਜੀ ਨੂੰ
ਬਖ਼ਸ਼ੋ" ॥
ਗੁਰੂ ਖ਼ਾਲਸਾ ਜੀ ਸ਼ਹੀਦਾਂ ਦਾ ਖੂਨ ਪੁਕਾਰ ਰਿਹਾ ਹੈ ਕਿ "ਸਾਧ ਲਾਣੇ ਅਤੇ ਧੁਮੇਂ ਬਾਦਲ ਜੁੰਡਲੀ
ਨੇ ਸ਼ਹੀਦਾਂ ਦਾ ਖੂਨ ਰੋਲ ਦਿਤਾ ਹੈ ਪੰਥ ਨੂੰ ਆਰ ਐਸ ਐਸ ਕੋਲ ਗਿਰਵੀ ਰਖ ਦਿੱਤਾ ਹੈ, ਹੈ ਕੋਈ
ਜੋ ਇਨ੍ਹਾਂ ਨੂੰ ਠੱਲ ਪਾਵੇ ?" ਅੱਜ ਗੁਰੂ ਖ਼ਾਲਸਾ ਪੰਥ ਬੀਕਾਨੇਰ ਦੀ ਥਾਂ ਬਦੇਸਾਂ ਵਿਚ ਬੈਠਾ ਹੈ
ਸਾਨੂੰ ਹੀਂ ਸੁਖਾ ਸਿੰਘ ਮੇਹਤਾਬ ਸਿੰਘ, ਬੋਤਾ ਸਿੰਘ ਗਰਜਾ ਸਿੰਘ ਬਨਣਾ ਪੈਣਾ ਹੈ॥
ਗੁਰੂ ਖ਼ਾਲਸਾ ਜੀ ਅੱਜ ਪੁਛੋ ਉਨ੍ਹਾਂ ਸਭ ਜਥੇਬੰਦੀਆਂ ਨੂੰ ਜਿਨ੍ਹਾਂ ਨੇ ਪਿਛਲੇ ਸਤਾਈ ਸਾਲਾਂ ਤੋਂ
ਖਾਲਿਸਤਾਨ ਦੇ ਨਾਹਰੇ ਮਾਰ ਕੇ ਅਤੇ ਸਤਿਗੁਰੁ ਗ੍ਰੰਥ ਸਾਹਿਬ ਦੇ ਹਜੂਰ ਸੰਤ ਜਰਨੈਲ ਸਿੰਘ ਦੇ
ਜਿਉਂਦੇ ਹੋਣ ਦਾ ਕੁਫ਼ਰ ਤੋਲਿਆ, ਕੀ ਇਹ ਸਿਖੀਂ ਹੈ ? "ਹਰਿ ਕੇ ਸੰਤ ਨਾ ਆਖੀਏ ਇਹ ਬਨਾਰਸਿ ਕੇ
ਠੱਗ"
ਆਓ ਗੁਰੂ ਖ਼ਾਲਸਾ ਜੀ ਯੂਰੋਪ ਦੇ ਗੁਰੁਦ੍ਵਾਰਿਆਂ ਵਿਚੋਂ ਪਹਿਲਾਂ ਐਸੇ ਡੇਰੇਦਾਰਾਂ ਦਾ ਦਾਖਲਾ ਬੰਦ
ਕਰੀਏ ਅਤੇ ਅਕਾਲ ਤਖ਼ਤ ਸਾਹਿਬ ਦੀ ੧੯੪੫ ਵਾਲੀ ਰਹਿਤ ਮਰਯਾਦਾ ਅਤੇ ਅਸਲ ਨਾਨਕਸ਼ਾਹੀ ਕੈਲੇੰਡਰ ਨੂੰ
ਲਾਗੂ ਕਰੀਏ ਤਦ ਜਾ ਕੇ ਅਸੀਂ ਇੰਡੀਆ ਵਿਚ ਸਿਖੀਂ ਨੂੰ ਪ੍ਰਫੁਲਿਤ ਕਰ ਸਕਾਂਗੇ !!
(22/09/11)
ਜਸਵੰਤ ਸਿੰਘ ‘ਅਜੀਤ’
ਬਾਦਲ ਅਕਾਲੀ ਦਲ ਦੀ ਸੱਤਾ ਬਨਾਮ ਸਿੱਖ ਸਿਧਾਂਤ!
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਨਰਲ ਚੋਣਾਂ ਦੀ ਪ੍ਰਕ੍ਰਿਆ ਪੂਰੀ ਹੋ
ਚੁਕੀ ਹੈ। ਅਧਿਕਾਰਤ ਨਤੀਜਿਆਂ ਦਾ ਐਲਾਨ ਵੀ ਕੀਤਾ ਜਾ ਚੁਕਾ ਹੈ। ਜੋ ਨਤੀਜੇ ਸਾਹਮਣੇ ਆਏ ਹਨ,
ਉਨ੍ਹਾਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਸ਼੍ਰੋਮਣੀ ਕਮੇਟੀ ਦੀਆਂ 170 ਸੀਟਾਂ ਵਿਚੋਂ 157
ਪੁਰ ਜਿਤ ਦਰਜ ਕਰਵਾ, ਨਾ ਕੇਵਲ ਕਮੇਟੀ ਪੁਰ ਆਪਣਾ ‘ਕਬਜ਼ਾ ਬਹਾਲ’ ਰਖਣ, ਸਗੋਂ ਆਪਣੇ ਵਿਰੋਧੀਆਂ ਦਾ
‘ਸਫਾਇਆ’ ਕਰਨ ਵਿੱਚ ਵੀ ਸਫਲਤਾ ਪ੍ਰਾਪਤ ਕਰ ਲਈ ਹੈ।
ਜਿਥੋਂ ਤਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਬਾਦਲ ਦਲ ਦੀ ਜਿਤ ਹੋਣ ਦਾ
ਸੰਬੰਧ ਹੈ, ਉਸਦੇ ਕਈ ਕਾਰਣ ਹਨ. ਇੱਕ ਤਾਂ ਸਿੱਖਾਂ ਦੀ ਮਾਨਸਿਕਤਾ ਰਹੀ ਹੈ ਕਿ ਸ਼੍ਰੋਮਣੀ ਕਮੇਟੀ
ਦੀਆਂ ਚੋਣਾਂ ਨੂੰ ਧਾਰਮਕ ਸੰਸਥਾ ਦੀਆਂ ਚੋਣਾਂ ਸਵੀਕਾਰਦਿਆਂ ਹੋਇਆਂ ਉਨ੍ਹਾਂ ਦੀ ਪਹਿਲੀ ਪਸੰਦ ਸਦਾ
ਹੀ ਸ਼੍ਰੋਮਣੀ ਅਕਾਲੀ ਦਲ ਹੀ ਰਿਹਾ ਹੈ, ਭਾਵੇਂ ਉਨ੍ਹਾਂ ਦੀ ਰਾਜਸੀ ਸੋਚ ਕੋਈ ਵੀ ਹੋਵੇ ਜਾਂ
ਵਫਾਦਾਰੀ ਕਿਸੇ ਨਾਲ ਵੀ ਹੋਵੇ। ਪ੍ਰੰਤੂ ਇਸ ਵਾਰ ਬਾਦਲ ਅਕਾਲੀ ਦਲ ਦੀ ਜਿਤ ਕਾਰਣ ਸਿੱਖਾਂ ਦੀ
ਉਪ੍ਰੋਕਤ ਮਾਨਸਿਕਤਾ ਨਾ ਹੋ ਕੇ, ਕਈ ਹੋਰ ਗਲਾਂ ਉਸਦੇ ਹੱਕ ਵਿੱਚ ਗਈਆਂ ਸਨ। ਇੱਕ ਤਾਂ ਬਾਦਲ ਦਲ ਦੇ
ਵਿਰੋਧੀਆਂ ਵਲੋਂ ਨਾਨਕਸ਼ਾਹੀ ਕੈਲੰਡਰ ਵਿੱਚ ਸੋਧ ਕਰ ਉਸਨੂੰ ਮੁੜ ਪੁਰਾਣੀਆਂ ਲੀਹਾਂ ਪੁਰ ਲੈ ਆਉਣ ਦੇ
ਮੁੱਦੇ ਨੂੰ ਲੈ ਕੇ ਬਾਦਲ ਦਲ ਪੁਰ ਸੰਤ-ਸਮਾਜ ਸਾਹਮਣੇ ਸਮਰਪਣ ਕਰਨ ਦਾ ਦੋਸ਼ ਲਾ ਸੰਤ-ਸਮਾਜ ਅਤੇ
ਡੇਰੇਦਾਰਾਂ ਵਿਰੁਧ ਜੋ ਮੁਹਿੰਮ ਛੇੜੀ ਹੋਈ ਸੀ, ਉਸਦੇ ਫਲਸਰੂਪ ਸੰਤ-ਸਮਾਜ ਅਤੇ ਡੇਰੇਦਾਰ ਸਮੁਚੇ
ਰੂਪ ਵਿੱਚ ਉਨ੍ਹਾਂ ਵਿਰੁਧ ਬਾਦਲ ਦਲ ਨਾਲ ਜਾ ਖੜਾ ਹੋਏ। ਫਿਰ ਜਿਸਤਰ੍ਹਾਂ ਵੋਟਾਂ ਬਣਾਏ ਜਾਣ ਦੇ
ਆਖਰੀ ਹਫਤੇ ਵਿੱਚ ਬਾਦਲ ਅਕਾਲੀ ਦਲ ਦੇ ਕਾਕੁੰਨਾ ਵਲੋਂ ਦਿੱਤੀਆਂ 38 ਲੱਖ ਵੋਟਾਂ ਬਣਾਈਆਂ ਗਈਆਂ
ਅਤੇ ਲਗਾਤਾਰ ਬਣਾਈਆਂ ਜਾਂਦੀਆਂ ਰਹੀਆਂ। ਡਿਪਟੀ ਕਮਿਸ਼ਨਰਾਂ ਵਲੋਂ ਨਿਰਪੱਖ ਤੇ ਸਾਫ-ਸੁਥਰੀਆਂ ਚੋਣਾਂ
ਨਿਸ਼ਚਿਤ ਕਰਵਾਉਣ ਲਈ ਕੇਂਦਰੀ ਸੁਰਖਿਆ ਬਲਾਂ ਦੀ ਕੀਤੀ ਗਈ ਮੰਗ ਨੂੰ ਸ. ਬਾਦਲ ਵਲੋਂ ਠੁਕਰਾ ਦਿੱਤਾ
ਗਿਆ ਅਤੇ ਮੀਡੀਆ ਵਿੱਚ ਆਈਆਂ ਖਬਰਾਂ ਅਤੇ ਫੋਟੋਆਂ ਅਨੁਸਾਰ, ਜਿਵੇਂ ਸਰਕਾਰੀ ਸਾਧਨਾਂ ਅਤੇ ਅਮਲੇ ਦੀ
ਵਰਤੋਂ ਕਰ ਪਤੱਤਾਂ ਦੇ ਨਾਲ ਹੀ ਗ਼ੈਰ-ਸਿੱਖਾਂ, ਮੁਸਲਮਾਨਾਂ, ਹਿੰਦੂਆਂ, ਈਸਾਈਆਂ, ਬੀੜੀ-ਸਿਗਰਟ ਪੀਣ
ਵਾਲਿਆਂ ਦੀਆਂ ਵੋਟਾਂ ਪੁਆਈਆਂ ਗਈਆਂ, ਉਨ੍ਹਾਂ ਨੂੰ ਵੇਖਦਿਆਂ, ਕਿਸੇ ਨੂੰ ਵੀ ਬਾਦਲ ਦਲ ਦੀ ਹੋਈ
ਹੂੰਝਾ-ਫੇਰ ਜਿੱਤ ਪੁਰ ਹੈਰਾਨੀ ਹੋਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ।
ਜਿਥੋਂ ਤੱਕ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਸੰਬੰਧ ਹੈ, ਇਨ੍ਹਾਂ ਨਤੀਜਿਆਂ ਪੁਰ ਉਸਦੇ ਮੁਖੀਆਂ
ਅਤੇ ਵਰਕਰਾਂ ਦਾ ਬਗਲਾਂ ਵਜਾਇਆ ਜਾਣਾ ਸੁਭਾਵਕ ਹੈ। ਪ੍ਰੰਤੂ ਇਸਦੇ ਨਾਲ ਉਨ੍ਹਾਂ ਵਲੋਂ ਇਸ ਜਿਤ ਨੂੰ
ਪੰਥ ਦੀ ਜਿਤ ਅਤੇ ਕਾਂਗ੍ਰਸ ਦੀ ਹਾਰ ਗਰਦਾਨਦਿਆਂ ਇਹ ਦਾਅਵਾ ਕਰਨਾ ਕਿ ਇਨ੍ਹਾਂ ਨਤੀਜਿਆਂ ਦਾ ਨੇੜੇ
ਭਵਿਖ ਵਿੱਚ ਹੋ ਰਹੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਵੀ ਉਨ੍ਹਾਂ ਦੇ ਹੱਕ ਵਿੱਚ ਵੇਖਣ
ਨੂੰ ਮਿਲੇਗਾ, ਪੰਜਾਬ ਦੀ ਰਾਜਨੀਤੀ ਪੁਰ ਤਿੱਖੀ ਨਜ਼ਰ ਰਖ ਰਹੇ ਮਹਿਰਾਂ ਅਤੇ ਸਿੱਖੀ ਪ੍ਰਤੀ ਸਮਰਪਿਤ
ਲੋਕਾਂ ਨੂੰ ਜਚ ਨਹੀਂ ਰਿਹਾ। ਜਿਥੇ ਸਿੱਖੀ ਪ੍ਰਤੀ ਸਮਰਪਿਤ ਅਤੇ ਨਿਰਪੱਖ ਹਲਕੇ ਬਾਦਲ ਅਕਾਲੀ ਦਲ ਦੀ
ਇਹ ਜਿੱਤ ਨੂੰ ਸਿੱਖ ਅਤੇ ਸਿੱਖੀ ਦੇ ਸਿਧਾਤਾਂ ਦੀ ਹਾਰ ਸਵੀਕਾਰ ਕਰਦਿਆਂ ਇਹ ਭਵਿਖਬਾਣੀ ਕਰਦੇ ਹਨ
ਕਿ ਬਾਦਲ ਦਲ ਦੀ ਇਹ ਜਿੱਤ ਸਿੱਖੀ ਦੇ ਭਵਿਖ ਪੁਰ ਬਹੁਤ ਹੀ ਮਾੜਾ ਅਸਰ ਪਾਇਗੀ।
ਉਥੇ ਹੀ ਰਾਜਸੀ ਮਾਹਿਰਾਂ ਦਾ ਮੰਨਣਾ ਹੈ ਕਿ ਜਿਥੋਂ ਤਕ ਪੰਜਾਬ ਵਿਧਾਨ ਸਭਾ ਅਤੇ ਲੋਕਸਭਾ ਦੀਆਂ
ਚੋਣਾਂ ਦੀ ਗਲ ਹੈ, ਉਨ੍ਹਾਂ ਦੀ ਚਰਚਾ ਕਰਦਿਆਂ ਇਸ ਗਲ ਨੂੰ ਅਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ ਕਿ
ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਕੇਵਲ ਸਿੱਖਾਂ ਵਲੋਂ ਹੀ ਹਿਸਾ ਲਿਆ ਜਾਂਦਾ ਹੈ ਅਤੇ ਉਹ ਵੀ
ਧਾਰਮਕ ਸੋਚ ਅਧੀਨ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਹੀ ਮਤਦਾਨ ਕਰਦੇ ਹਨ, ਜਦਕਿ ਵਿਧਾਨ ਸਭਾ ਅਤੇ
ਲੋਕਸਭਾ ਦੀਆਂ ਚੋਣਾਂ ਵਿੱਚ ਤਾਂ ਉਨ੍ਹਾਂ ਪੁਰ ਰਾਜਸੀ ਸੋਚ ਅਤੇ ਉਸ ਪ੍ਰਤੀ ਵਫਾਦਾਰੀ ਭਾਰੂ ਹੁੰਦੀ
ਹੈ। ਇਸਦੇ ਨਾਲ ਹੀ ਇਹ ਗਲ ਵੀ ਧਿਆਨ ਵਿੱਚ ਰਖਣ ਵਾਲੀ ਹੈ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ
ਜਿਨ੍ਹਾਂ ਡੇਰੇਦਾਰਾਂ ਅਤੇ ਸੰਤ-ਸਮਾਜ ਦੇ ਮੁੱਖੀਆਂ ਨੇ ਨਿਜੀ ਸੁਅਰਥ ਅਧੀਨ ਬਾਦਲ ਅਕਾਲੀ ਦਲ ਦਾ
ਸਾਥ ਦਿੱਤਾ ਹੈ, ਕਿਉਂਕਿ ਉਹ ਨਹੀਂ ਸੀ ਚਾਹੁੰਦੇ ਕਿ ਉਨ੍ਹਾਂ ਦੇ ਵਿਰੋਧ ਵਿੱਚ ਖੜੇ ਲੋਕੀ ਸ਼੍ਰੋਮਣੀ
ਗੁਰਦੁਆਰਾ ਪ੍ਰਬੰਧਕ ਕਮੇਟੀ ਪੁਰ ਕਾਬਜ਼ ਹੋਣ, ਹੁਣ ਉਨ੍ਹਾਂ ਦੀ ਇਹ ਮਨਸ਼ਾ ਪੂਰੀ ਹੋ ਚੁਕੀ ਹੈ, ਇਸ
ਕਾਰਣ ਵਿਧਾਨ ਸਭਾ ਚੋਣਾਂ ਵਿੱਚ ਉਹ ਆਪਣੀ ਪੁਰਾਣੀ ਵਫਾਦਾਰੀ ਕਾਂਗ੍ਰਸ ਨਾਲ ਹੀ ਨਿਭਾਉਣ ਤੋਂ ਪਿਛੇ
ਨਹੀਂ ਰਹਿਣਗੇ। ਫਿਰ ਇਨ੍ਹਾਂ ਚੋਣਾਂ ਵਿੱਚ ਉਨ੍ਹਾਂ ਗ਼ੈਰ-ਸਿੱਖ ਮਤਦਾਤਵਾਂ ਦੀ ਵੀ ਤਾਂ ਮਹਤਵਪੂਰਣ
ਭੂਮਿਕਾ ਹੁੰਦੀ ਹੈ, ਜੋ ਰਾਜਸੀ ਸੋਚ ਅਤੇ ਆਪਣੇ ਹਿੱਤਾਂ ਦੇ ਆਧਾਰ ਤੇ ਦੂਸਰੀਆਂ ਪਾਰਟੀਆਂ ਨਾਲ
ਜੁੜੇ ਹੋਏ ਹਨ।
ਇਸ ਗਲ ਨੂੰ ਵੀ ਨਜ਼ਰ-ਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿ ਇਨ੍ਹਾਂ ਚੋਣਾਂ ਦੌਰਾਨ ਸਹਿਜਧਾਰੀਆਂ ਸੰਬੰਧੀ
ਜੋ ਵਿਵਾਦ ਪੈਦਾ ਹੋਇਆ, ਉਸਦੇ ਮੁੱਦੇ ਤੇ ਬਾਦਲ ਅਕਾਲੀ ਦਲ ਦੇ ਮੁੱਖੀਆਂ ਨੇ ਜੋ ਨੀਤੀ ਅਪਨਾਈ ਉਸਨੇ
ਉਨ੍ਹਾਂ ਨੂੰ ਬਾਦਲ ਅਕਾਲੀ ਦਲ ਨਾਲੋਂ ਦੂਰ ਕਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬਾਦਲ ਅਕਾਲੀ
ਦਲ ਨੇ ਸਰਕਾਰੀ ਸਾਧਨਾਂ ਦੀ ਵਰਤੋਂ ਕਰ, ਉਨ੍ਹਾਂ ਲੋਕਾਂ ਦੀਆਂ ਵੋਟਾਂ ਪੁਆ ਜਿਤ ਹਾਸਲ ਕੀਤੀ,
ਜਿਨ੍ਹਾਂ ਦਾ ਸਿੱਖੀ ਨਾਲ ਦੂਰ ਦਾ ਵੀ ਵਾਸਤਾ ਨਹੀਂ, ਫਿਰ ਉਨ੍ਹਾਂ ਨੇ ਕੀ ਗੁਨਾਹ ਕੀਤੀ ਹੈ ਕਿ
ਉਨ੍ਹਾਂ ਦੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਮਤਦਾਨ ਕਰਨ ਦੇ ਅੱਧੀ ਸਦੀ ਤੋਂ ਵੱਧ ਸਮੇਂ ਤੋਂ
ਚਲਦੇ ਅਧਿਕਾਰ ਨੂੰ ਖਤਮ ਕਰਵਾ ਦਿੱਤਾ ਗਿਆ ਹੈ। ਉਹ ਤਾਂ ਸਿੱਖੀ ਪ੍ਰਤੀ ਸਮਰਪਿਤ ਅਤੇ ਗੁਰੂ
ਸਾਹਿਬਾਨ ਦੀਆਂ ਸਿੱਖਿਆਵਾਂ ਪੁਰ ਅਟੁੱਟ ਵਿਸ਼ਚਾਸ ਰਖਦੇ ਹਨ। ਉਨ੍ਹਾਂ ਦੇ ਇਸ ਵਿਸ਼ਵਾਸ ਵਿੱਚ ਤਾਂ
ਕਦੀ ਵੀ ਤਰੇੜ ਨਹੀਂ ਪਈ।
ਇਹੀ ਨਹੀਂ ਅਨੰਦ ਮੈਰਿਜ ਐਕਟ ਦੇ ਵਿਰੋਧੀ ਹੁੰਦਿਆਂ ਹੋਇਆਂ ਵੀ ਇਨ੍ਹਾਂ ਦਿਨਾਂ ਵਿੱਚ ਬਾਦਲ ਅਕਾਲੀ
ਦਲ ਨੇ ਉਸਦੇ ਪੱਖ ਵਿੱਚ ਜੋ ਨੀਤੀ ਅਪਨਾਈ, ਉਸਨੇ ਉਨ੍ਹਾਂ ਹਿੰਦੂਆਂ ਨੂੰ ਨਾ ਕੇਵਲ ਬਾਦਲ ਅਕਾਲੀ ਦਲ
ਪ੍ਰਤੀ ਹੀ ਨਹੀਂ, ਸਗੋਂ ਉਸਦੀ ਭਾਈਵਾਲ ਭਾਜਪਾ ਪੱਖੀ ਆਪਣੀ ਸੋਚ ਪੁਰ ਵੀ ਮੁੜ ਵਿਚਾਰ ਕਰਨ ਤੇ
ਮਜਬੂਰ ਕਰ ਦਿੱਤਾ ਹੈ, ਜੋ ਸਿੱਖਾਂ ਦੀ ਵਖਰੀ ਪਛਾਣ ਅਤੇ ਸਿੱਖ ਧਰਮ ਦੀ ਵਖਰੀ ਹੋਂਦ ਸਵੀਕਾਰਨ ਤੋਂ
ਇਨਕਾਰੀ ਹਨ। ਇਸ ਕਾਰਣ ਇਹ ਦਾਅਵਾ ਸਾਰਥਕ ਨਹੀਂ ਮੰਨਿਆ ਜਾ ਸਕਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ
ਕਮੇਟੀ ਦੀਆਂ ਚੋਣਾਂ ਦੇ ਨਤੀਜੇ ਵਿਧਾਨ ਸਭਾ ਅਤੇ ਲੋਕਸਭਾ ਦੀਆਂ ਚੋਣਾਂ ਨੂੰ ਬਾਦਲ ਅਕਾਲੀ ਦਲ ਹੱਕ
ਵਿੱਚ ਪ੍ਰਭਾਵਤ ਕਰਨ ਵਿੱਚ ਮਹਤਵਪੂਰਣ ਭੂਮਿਕਾ ਨਿਭਾਉਣਗੇ।
ਇਨ੍ਹਾਂ ਚੋਣਾਂ ਵਿੱਚ ਉਭਰੇ ਮੁੱਦੇ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ
ਇਤਿਹਾਸ ਵਿੱਚ ਸ਼ਾਇਦ ਇਹ ਪਹਿਲੀ ਵਾਰ ਵੇਖਣ ਨੂੰ ਮਿਲਿਆ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ
ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਲੋੜੋਂ ਵੱਧ ਸ਼ਕਤੀ ਦਾ ਇਸਤੇਮਾਲ ਕਰਨਾ ਪਿਆ ਅਤੇ ਮੁੱਖ
ਮੰਤਰੀ ਵਜੋਂ ਵੀ ਉਨ੍ਹਾਂ ਪੰਜਾਬ ਸਰਕਾਰ ਦੇ ਸਾਧਨਾਂ ਅਤੇ ਪ੍ਰਭਾਵ ਦੀ ਖੁਲ੍ਹਕੇ ਵਰਤੋਂ ਕਰਨ ਵਿੱਚ
ਵੀ ਕੋਈ ਕਸਰ ਨਹੀਂ ਛੱਡੀ। ਇਤਨਾ ਸਭ ਕਰਦਿਆਂ ਵੀ ਬੀਤੇ ਤਕਰੀਬਨ 12 ਵਰ੍ਹਿਆਂ ਵਿੱਚ, ਜਦੋਂ ਦਾ ਸ.
ਪਰਮਜੀਤ ਸਿੰਘ ਸਰਨਾ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨਾਲੋਂ ਤੋੜ-ਵਿਛੋੜਾ ਹੋ ਜਾਣ ਤੇ ਸ਼੍ਰੋਮਣੀ
ਅਕਾਲੀ ਦਲ, ਦਿੱਲੀ ਦਾ ਗਠਨ ਕਰ ਬਾਦਲ ਅਕਾਲੀ ਦਲ ਨੂੰ ਚੁਨੌਤੀ ਦੇਣੀ ਸ਼ੁਰੂ ਕੀਤੀ ਹੈ, ਪਹਿਲੀ ਵਾਰ
ਸ. ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਕਾਂਗ੍ਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ
ਵਿਚਲੇ ਆਪਣੇ ਵਿਰੋਧੀ ਸ. ਰਵੀਇੰਦਰ ਸਿੰਘ ਦੇ ਨਾਲ ਸ. ਪਰਮਜੀਤ ਸਿੰਘ ਸਰਨਾ ਦਾ ਨਾਂ ਬਾਰ-ਬਾਰ ਲੈ,
ਉਨ੍ਹਾਂ ਪੁਰ ਤਿੱਖੇ ਹਮਲੇ ਕੀਤੇ। ਕੈਪਟਨ ਅਮਰਿੰਦਰ ਸਿੰਘ ਅਤੇ ਸ. ਰਵੀਇੰਦਰ ਸਿੰਘ ਪੁਰ ਤਾਂ ਉਹ
ਪਹਿਲਾਂ ਤੋਂ ਹੀ ਹਮਲੇ ਕਰਦੇ ਚਲੇ ਆ ਰਹੇ ਸਨ। ਪ੍ਰੰਤੂ ਅਜੇ ਤਕ ਉਹ ਸ. ਪਰਮਜੀਤ ਸਿੰਘ ਸਰਨਾ ਦਾ
ਨਾਂ ਲੈ, ਉਨ੍ਹਾਂ ਪੁਰ ਸਿੱਧਾ ਹਮਲਾ ਕਰਨ ਤੋਂ ਲਗਾਤਾਰ ਗੁਰੇਜ਼ ਕਰਦੇ ਚਲੇ ਆ ਰਹੇ ਸਨ, ਬਾਦਲ ਅਕਾਲੀ
ਦਲ ਦੇ ਦਿੱਲੀ ਪ੍ਰਦੇਸ਼ ਦੇ ਮੁੱਖੀ ਹੀ ਸ. ਬਾਦਲ ਵਲੋਂ ਉਨ੍ਹਾਂ ਪੁਰ ਹਮਲੇ ਕਰਨ ਦੀ ਜ਼ਿਮੇਂਦਾਰੀ
ਨਿਭਾਂਦੇ ਅਤੇ ਆਪਣੇ ਦਿੱਲ ਦੀ ਭੜਾਸ ਕਢਦੇ ਆ ਰਹੇ ਸਨ। ਪ੍ਰੰਤੂ ਇਸ ਵਾਰ ਸ. ਪ੍ਰਕਾਸ਼ ਸ਼ਿੰਘ ਬਾਦਲ
ਨੇ ਆਪ ਨਾਂ ਲੈ ਉਨ੍ਹਾਂ (ਸ. ਸਰਨਾ) ਪੁਰ ਹਮਲੇ ਕਰ ਆਪਣੀ ਉਨ੍ਹਾਂ ਵਿਰੋਧੀ ਚੁਪ ਤੋੜ ਦਿੱਤੀ।
ਜਿਸਤੋਂ ਲੋਕਾਂ, ਵਿਸ਼ੇਸ਼ ਕਰ ਪੰਜਾਬ ਵਾਸੀਆਂ ਵਿੱਚ ਇਹ ਸੰਦੇਸ਼ ਜਾਣੋਂ ਨਹੀਂ ਰਹਿ ਸਕਿਆ ਕਿ ਸ. ਬਾਦਲ
ਨੇ ਪਹਿਲੀ ਵਾਰ ਇਹ ਮਹਿਸੂਸ ਕੀਤਾ ਹੈ ਕਿ ਸ. ਸਰਨਾ ਉਨ੍ਹਾਂ ਲਈ ਚੁਨੌਤੀ ਬਣਦੇ ਜਾ ਰਹੇ ਹਨ।
ਇਸ ਸਥਿਤੀ ਵਿੱਚ ਇਸ ਸੰਭਵਾਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਸ ਵਰ੍ਹੇ ਦੇ ਦਸੰਬਰ ਮਹੀਨੇ
ਦੇ ਅਖੀਰ ਤੱਕ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਹੋਣ ਵਾਲੀਆਂ ਆਮ ਚੋਣਾਂ ਵਿੱਚ ਸ.
ਪ੍ਰਕਾਸ਼ ਸਿੰਘ ਬਾਦਲ ਇੱਕ ਜ਼ਖਮੀ ਸ਼ੇਰ ਵਾਂਗ ਸ. ਪਰਮਜੀਤ ਸਿੰਘ ਦੀ ਸ਼ਕਤੀ ਤੋੜਨ ਲਈ, ਉਨ੍ਹਾਂ ਦੀ
ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੂੰ ਜ਼ਬਰਦਸਤ ਟੱਕਰ ਦੇਣ ਲਈ ਆਪਣੀ ਪੂਰੀ ਸ਼ਕਤੀ ਝੌਂਕ
ਸਕਦੇ ਹਨ। ਇਸ ਸੰਭਾਵਨਾ ਨੂੰ ਵੇਖਦਿਆਂ ਹੋਇਆਂ ਸ. ਸਰਨਾ ਨੂੰ ਬਹੁਤ ਹੀ ਚੌਕਸ ਹੋ ਕੇ ਅਤੇ ਪੰਥ
ਵਿੱਚ ਚਲ ਰਹੇ ਵਿਵਾਦਤ ਮੁੱਦਿਆਂ ਤੋਂ ਕਿਨਾਰਾ ਕਰ ਆਪਣੇ-ਆਪਨੂੰ ਹਰ ਚੁਨੌਤੀ ਦਾ ਸਾਹਮਣਾ ਕਰਨ ਲਈ
ਤਿਆਰ ਕਰਨਾ ਹੋਵੇਗਾ। ਇਹ ਸਮਝ ਕੇ ਕਿ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਪਿਛਲੀਆਂ ਦੋ ਆਮ ਚੋਣਾਂ
ਵਿੱਚ ਬਾਦਲ ਦਲ ਦੀ ਹੋਈ ਹਾਰ ਅਤੇ ਉਸਦੀ ਦਿੱਲੀ ਇਕਾਈ ਵਿੱਚ ਸਭ ਚੰਗਾ ਨਾ ਹੋਣ ਦਾ ਲਾਭ ਉਨ੍ਹਾਂ
ਨੂੰ ਮਿਲ ਸਕਦਾ ਹੈ, ਅਵੇਸਲਿਆਂ ਹੋ ਜਾਣਾ ਉਨ੍ਹਾਂ ਨੂੰ ਮਹਿੰਗਾ ਪੈ ਸਕਦਾ ਹੈ।
…ਅਤੇ ਅੰਤ ਵਿੱਚ: ਸ. ਪਰਮਜੀਤ ਸਿੰਘ ਸਰਨਾ, ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ
ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ
ਚੋਣ ਨਤੀਜੇ ਸਾਹਮਣੇ ਆਏ ਹਨ, ਉਨ੍ਹਾਂ ਪੁਰ ਉਨ੍ਹਾਂ ਨੂੰ ਕੋਈ ਹੈਰਾਨੀ ਨਹੀਂ ਹੋਈ। ਕਿਉਂਕਿ ਉਨ੍ਹਾਂ
ਨੂੰ ਤਾਂ ਅਜਿਹੇ ਨਤੀਜੇ ਆਉਣ ਦੀ ਸੰਭਾਵਨਾ ਉਸੇ ਸਮੇਂ ਨਜ਼ਰ ਆਉਣ ਲਗ ਪਈ ਸੀ ਜਦੋਂ ਚੋਣ ਅਧਿਕਾਰੀਆਂ
ਨੇ ਆਖਰੀ ਹਫਤੇ ਵਿੱਚ ਬਾਦਲ ਦਲ ਦੀਆਂ 38 ਲੱਖ ਵੋਟਾਂ ਬਣਾ ਦਿੱਤੀਆਂ, ਜਦੋਂ ਕਿ ਉਸ ਸਮੇਂ ਉਨ੍ਹਾਂ
ਦੀ ਜਾਂਚ-ਪੜਤਾਲ ਕਰਵਾਇਆ ਜਾਣਾ ਕਿਸੇ ਵੀ ਤਰ੍ਹਾਂ ਸੰਭਵ ਨਹੀਂ ਸੀ। ਅਜਿਹੇ ਨਤੀਜੇ ਆਉਣ ਦੀ ਪੁਸ਼ਟੀ
ਉਸ ਸਮੇਂ ਵੀ ਹੋ ਗਈ, ਜਦੋਂ ਡਿਪਟੀ ਕਮਿਸ਼ਨਰਾਂ ਵਲੋਂ ਨਿਰਪੱਖ ਤੇ ਸਾਫ-ਸੁਥਰੀਆਂ ਚੋਣਾਂ ਕਰਵਾਣ ਲਈ
ਕੇਂਦਰੀ ਸੁਰਖਿਆ ਬਲਾਂ ਦੀ ਕੀਤੀ ਮੰਗ ਨੂੰ ਪੰਜਾਬ ਦੇ ਮੁੱਖ ਮੰਤਰੀ ਸ. ਬਾਦਲ ਨੇ ਠੁਕਰਾ ਦਿੱਤਾ।
000
Mobile : + 91 98 68 91 77 31
(21/09/11)
ਗੁਰਬਖ਼ਸ ਸਿੰਘ
ਸਤਿਕਾਰਯੋਗ ਜੱਥੇਦਾਰ ਜੀਉ
(ਸ਼੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ)
ਜੱਥੇਦਾਰ ਜੀ ਅਸੀ ਦੁਬਿਧਾ ਵਿੱਚ ਹਾਂ ਕਿ ਕਮੇਟੀ ਦੀਆਂ ਚੋਣਾਂ ਤੋਂ ਪਹਿਲਾਂ ਤੁਸੀ
ਉਮੀਦਵਾਰਾਂ ਨੂੰ ਅੰਮ੍ਰਿਤ ਛੱਕਣ ਵਾਸਤੇ ਹੁਕਮ ਕੀਤਾ ਸੀ, ਕਿਉਕਿ ਤੁਹਾਡੀ ਇਹ ਉਚ ਪਦਵੀ ਸਿੱਖੀ
ਸਿਧਾਤਾਂ ਦੀ ਰਖਵਾਲੀ ਅਤੇ ਪ੍ਰਚਾਰ ਵਾਸਤੇ ਜਾਣੀ ਜਾਂਦੀ ਹੈ।
ਅਸੀ ਦੇਖਦੇ ਹਾਂ ਕਿ ਵਕੀਲ, ਡਾਕਟਰ ਇਤ ਆਦਿ ਆਪਣੀਆ-ਆਪਣੀਆ ਕਮੇਟੀਆਂ, ਸਭਾਵਾਂ ਚੁਣਨ ਵੇਲੇ ਆਪਣੇ
ਵਿਸ਼ੇ ਦੇ ਮਾਹਰਾਂ ਨੂੰ ਵੋਟਾਂ ਦਾ ਅਧਿਕਾਰ ਦਿੰਦੇ ਹਨ।
ਅਸੀ ਜੋ ਕੱਲ 18-09-2011 ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਸਮੇਂ ਵੇਖਿਆਂ ਉਹ ਹੈਰਾਨ ਕਰਨ ਵਾਲਾ ਸੀ।
ਇਹ ਜੋ ਰੋਮਾਂ ਦੀ ਬੇਅਦਬੀ ਕਰਨ ਵਾਲੇ ਸਨ ਉਹਨਾਂ ਦੀਆਂ ਵੋਟਾਂ ਦਾ ਇਸਤੇਮਾਲ ਗੁਰ ਸਿੱਖਾਂ ਦੀ
ਕਮੇਟੀ ਵਾਸਤੇ ਕੀਤਾ ਗਿਆ, ਜਿੰਨਾਂ ਨੇ ਗੁਰੂ ਨਾਨਕ ਦੇ ਸਿਧਾਤਾਂ ਦਾ ਪ੍ਰਚਾਰ ਅਤੇ ਮਿਸ਼ਨ ਦੀ ਸੰਭਾਲ
ਕਰਨੀ ਸੀ।
ਕੀ ਰੋਮਾਂ ਦੀ ਬੇਅਦਬੀ ਕਰਨ ਵਾਲਿਆਂ ਨੂੰ ਇਸ ਬੱਜਰ ਕੁਰਹਿਤ ਤੋਂ ਮੁਕਤ ਕਰ ਦਿੱਤਾ ਗਿਆ ਹੈ? ਦੱਸਣ
ਦੀ ਕਿਰਪਾਲਤਾ ਕਰਨਾ ਜੀ? ਕੀ ਸ਼੍ਰੋਮਣੀ ਕਮੇਟੀ ਵਾਸਤੇ ਸਿੱਖ ਵੋਟਰਾਂ ਦਾ ਸਾਬਤ ਸੂਰਤ ਹੋਣਾ ਜ਼ਰੂਰੀ
ਨਹੀ? ਜਿੰਨਾਂ ਰੋਮਾਂ ਦੀ ਬੇਅਦਬੀ ਕਰਨ ਵਾਲਿਆ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਹੈ। ਉਹ
ਉਮੀਦਵਾਰ ਵੀ ਜਰੂਰ ਮੈਂਬਰ ਬਣਨਗੇ ਕੀ ਉਹਨਾਂ ਵਾਸਤੇ ਕੋਈ ਕਾਨੂੰਨੀ ਰੋਕ ਹੋਵੇਗੀ?
ਕੀ ਆਪ ਜੀ ਕੇਸ ਕੱਟਣ ਵਾਲੇ ਨੂੰ ਅਖੰਡ ਪਾਠਾਂ ਵਿੱਚ ਬਾਣੀ ਪੜ੍ਹਨ ਦੀ ਸੇਵਾ ਦੇ ਸਕਦੇ ਹੋ? ਸਾਡੀ
ਸ਼੍ਰੋਮਣੀ ਕਮੇਟੀ ਉਰਫ ਰਾਸ਼ਟਰੀ ਸਿੱਖ ਸੰਗਤ ਨੇ ਤਾਂ ਭਾਈ ਮਰਦਾਨਾ ਜੀ ਦੀ ਕੁਲ ਦੇ ਭਾਈ ਲਾਲ ਜੀ ਨੂੰ
ਦਰਬਾਰ ਸਾਹਿਬ ਅੰਦਰ ਕੀਰਤਨ ਨਹੀ ਸੀ ਕਰਨ ਦਿੱਤਾ। ਜਦ ਕਿ ਉਹਨਾਂ ਦੇ ਵੱਡਕੇ ਦਰਬਾਰ ਸਾਹਿਬ ਅੰਦਰ
ਕੀਰਤਨ ਕਰਦੇ ਸਨ ਅਤੇ ਉਹਨਾਂ ਦੀ ਇੱਕ ਵਾਰ ਰਾਮਕਲੀ ਰਾਗ ਅੰਦਰ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ
ਹੈ। ਗੁਰੂ ਨਾਨਕ ਦੇ ਮਿਸ਼ਨ ਨੂੰ ਅਤੇ ਸਿਧਾਤਾਂ ਨੂੰ ਪ੍ਰਚਾਰਨ ਵਾਲੇ ਗੁਰ ਸਿੱਖਾਂ ਨੇ ਮੁਗਲ ਰਾਜ ਦੇ
ਕਸ਼ਟਾਂ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ ਪਰ ਝੂਠ ਦਾ ਆਸਰਾ ਨਹੀ ਲਿਆ ਅਤੇ ਨਾ ਹੀ ਗੁਰੂ ਦਾ ਲੜ
ਛੱਡਿਆ। ਇਹੋ ਜਿਹੇ ਬਹੁ ਗਿਣਤੀ ਗੁਰ ਸਿੱਖਾਂ ਦੀਆਂ ਵੋਟਾਂ ਨਹੀ ਬਣੀਆ ਅਤੇ ਉਹਨਾਂ ਨੂੰ ਵੋਟ ਪਾਉਣ
ਤੋਂ ਵਾਂਝੇ ਰੱਖਿਆ ਗਿਆ।
ਜੋ ਸਿੱਖੀ ਸਰੂਪ ਵਿੱਚ ਨਹੀ ਸਨ ਉਹਨਾਂ ਦੀਆਂ ਵੋਟਾਂ ਬਣਵਾਈਆ ਤੇ ਪੁਆਈਆ ਗਈਆ। ਇਸ ਤਰ੍ਹਾਂ ਗੁਰੂ
ਨਾਨਕ ਦੇ ਸੱਚ ਨੂੰ ਕਿਨਾਰੇ ਛੱਡ ਕੇ ਝੂਠ ਨੂੰ ਸੱਚ ਕਰ ਵਿਖਾਇਆ। ਕਰੀਬ ਇੱਕ ਮਹੀਨਾ ਪਹਿਲਾਂ ਭਾਈ
ਤਰਲੋਚਨ ਸਿੰਘ ਦੀਪਾਲਪੁਰ ਜੀ ਦੇ ਲੇਖ “ਬੁੱਝੋ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਕੌਣ” (ਇਹ ਲੇਖ
ਸਪੋਕਸਮੈਨ ਵਿੱਚ ਛੱਪਿਆ ਸੀ) ਨੂੰ ਸੱਚ ਸਾਬਿਤ ਕਰ ਦਿੱਤਾ।
ਨਾਨਕ ਮਿਸ਼ਨ ਨੂੰ ਮੰਨਣ ਅਤੇ ਨਾਨਕ ਦਾ ਸੱਚ ਪ੍ਰਚਾਰਨ ਵਾਲਿਆ ਨੂੰ ਮੁੱਢ ਤੋਂ ਹੀ ਹਾਕਮ ਜਮਾਤ ਅਤੇ
ਅਖੋਤੀ ਧਾਰਮਿਕ ਲੋਕ ਕਸ਼ਟ ਦਿੰਦੇ ਅਤੇ ਖ਼ਤਮ ਕਰਦੇ ਆ ਰਹੇ ਹਨ। ਆਪ ਜੀਆਂ ਦੀ ਪਦਵੀ ਤੇ ਬੈਠਣ ਵਾਲਿਆ
ਨੇ ਵੀ ਇਹਨਾਂ ਸੱਚ ਦਾ ਪੱਲਾ ਫੜਨ ਵਾਲਿਆ ਨੂੰ ਤੰਗ ਕਰਨ ਅਤੇ ਕਸ਼ਟ ਦੇਣ ਵਿੱਚ ਕੋਈ ਕਸਰ ਨਹੀ ਛੱਡੀ।
ਪ੍ਰੋ: ਗੁਰਮੁੱਖ ਸਿੰਘ ਜੀ ਅਤੇ ਗਿਆਨੀ ਦਿੱਤ ਸਿੰਘ ਦੀਆਂ ਤੋਂ ਸਾਬਕਾ ਜੱਥੇਦਾਰ ਪ੍ਰੋ: ਦਰਸ਼ਨ ਸਿੰਘ
ਜੀ ਤੱਕ ਅਨੇਕ ਸਿੱਖਾਂ ਨੂੰ ਸਿੱਖੀ ਵਿੱਚੋ ਖ਼ਾਰਜ ਕੀਤਾ ਗਿਆ।
ਉਪਰੋਕਤ ਵਿਚਾਰਾਂ ਅਧੀਨ ਅਸੀ ਹੁਣ ਆਸ ਰੱਖਦੇ ਹਾਂ ਕਿ ਇਸ ਪਦਵੀ ਤੇ ਬੈਠਣ ਵਾਲਿਆ ਦੀ ਕਲਮ
ਦਾ ਰੁਖ ਝੂਠਿਆ ਦੀ ਸੇਵਾ, ਸੁਧਾਰ ਅਤੇ ਸੰਭਾਲ ਵੱਲ ਜਰੂਰ ਹੋਵੇਗਾ।
ਗੁਰਬਖ਼ਸ ਸਿੰਘ
94172-31762
ਲੁਧਿਆਣਾ।
(20/09/11)
ਹਰਦੇਵ ਸਿੰਘ, ਜੰਮੂ
‘ਗੁਰਮਤਿ ਬਾਰੇ ਚਿੰਤਨ ਦੀ ਹੱਦ ਅਤੇ ਸਮਰਪਣ`
ਹਰਦੇਵ ਸਿੰਘ, ਜੰਮੂ
ਗੁਰਸਿੱਖ ਦੇ ਜੀਵਨ ਵਿੱਚ ਗੁਰੂ ਦੀ ਸਿੱਖਿਆ ਤੋਂ ਵੱਧ ਵੱਡਮੁੱਲੀ ਗਲ ਕੀ ਹੋ
ਸਕਦੀ ਹੈ? ਨਿਰਸੰਦੇਹ ਕੋਈ ਨਹੀਂ! ਗੁਰੂ ਦੀ ਤਾਕੀਦ ਹੈ ਕਿ ਸਿੱਖ ਗੁਰੂ ਦੀ ਸਿੱਖਿਆ ਦੇ ਤੱਤ ਨੂੰ
ਵਿਚਾਰਣ ਦਾ ਜਤਨ ਕਰਦਾ ਰਹੇ ਇਸ ਲਈ ਜਾਗਰੂਕ ਸੱਜਣ ਗੁਰਮਤਿ ਬਾਰੇ ਵਿਚਾਰਾਂ ਕਰਦੇ ਰਹਿੰਦੇ ਹਨ।
ਜੀਵਨ ਭਰ ਯਥਾ ਸ਼ਕਤੀ ਤੱਤ ਦੀ ਵਿਚਾਰ ਕਰਨ ਵਾਲੇ ਸੂਝਵਾਨ ਤੋਂ ਸੂਝਵਾਨ ਸੱਜਣ, ਅਤੇ ‘ਗੁਰੂ` ਦੇ
ਵਿਚਲੇ ‘ਅੰਤਰ` ਦਾ ਭਾਵ ਇਹੀ ਬਣਦਾ ਹੈ ਕਿ ਵਿਚਾਰਣ ਵਾਲਾ ਗੁਰੂ ਦੇ ਸੰਪੁਰਣ ਗਿਆਨ/ਅਚਾਰ ਨੂੰ ਸਮਝਣ
ਤੋਂ ਅਸਮਰਥ ਰਹਿੰਦਾ ਹੈ। ਇਹ ਉਹ ‘ਅੰਤਰ ਸਥਿਤੀ` ਹੁੰਦੀ ਹੈ ਜਿਸ ਵਿੱਚ ਸਿੱਖ, ਗੁਰੂ ਦੀ ਉਸ
ਤਾਕੀਦ/ਕੀਤੇ ਨੂੰ ਵੀ ਪੱਲੇ ਬੰਨ ਕੇ ਚਲਦਾ ਹੈ ਜੋ ਦਰਅਸਲ ਉਸ ਦੇ ਦਿਮਾਗ ਦੀ ਬੌਧ-ਸ਼ਕਤੀ ਤੋਂ ਬਾਹਰ
ਦੀ ਗਲ ਹੁੰਦੀ ਹੈ। ਉੱਥੇ ਮਨੁੱਖੀ ਬੋਧ-ਸ਼ਕਤੀ ਕੰਮ ਨਹੀਂ ਕਰਦੀ ਕੇਵਲ ਸਮਰਪਣ ਕੰਮ ਕਰਦਾ ਹੈ।
ਗੁਰਮਤਿ ਦਾ ਦਾਇਰਾ ‘ਬੇਹਦ` ਹੈ ਅਤੇ ਸਾਡੇ ਚਿੰਤਨ ਦੀ ‘ਹਦ` ਮਹਦੂਦ। ਇਸ
ਵਾਸਤਵਿਕਤਾ ਨੂੰ ਸਾਰੇ ਮੰਨਦੇ ਹਨ। ਪਰ ਕਈ ਥਾਂ ਇਸ ਸਵਕ੍ਰਿਤੀ ਦੀ ਵਰਤੋਂ ਚਿੰਤਨ ਦੀ ਹਉਮੇਂ ਜਾ
ਫ਼ਿਰ ਅਣਜਾਣੇ ਹੀ ਪੱਲਣ ਵਾਲੀ ਅਗਿਆਨਤਾ ਉਤੇ ਔਪਚਾਰਿਕਤਾ
(Formality)
ਦਾ ਪਰਦਾ ਪਾਉਂਣ ਲਈ ਕੀਤੀ ਜਾਂਦੀ ਹੈ।
ਚੇਲਾ ਆਪ ਗੁਰੂ ਦੀ ਮੁਕੱਮਲ ਸਿੱਖਿਆ/ਕੀਤੇ ਕੰਮਾਂ ਦੇ ਹਰ ਪਹਿਲੂ ਦੀ ਸਮਝ
ਵਰਗਾ ਅਤਿਕਥਨੀ ਪੁਰਣ ਦਾਵਾ ਕਰ ਹੀ ਨਹੀਂ ਸਕਦਾ। ਇਸ ਵਾਸਤਵਿਕਤਾ ਨੂੰ ਸਾਰੇ ਚਿੰਤਕ ਲਿਖਦੇ-ਬੋਲਦੇ
ਕਬੂਲ ਕਰਦੇ ਚਲਦੇ ਹਨ। ਪਰ ਇਸ ਨੂੰ ਪਛਾਂਣ ਕੇ ਚਲਣ ਵਾਲੇ ਘੱਟ ਨਜ਼ਰ ਆਉਂਦੇ ਹਨ। ਕਿਉਂਕਿ ਜੇ ਕਰ
ਪਛਾਂਣ ਲਿਆ ਗਿਆ ਹੋਵੇ, ਤਾਂ ਉਨ੍ਹਾਂ ਲਈ, ਉਨ੍ਹਾਂ ਨੁੱਕਤਿਆਂ ਨੂੰ ਉਜਾਗਰ ਕਰਨਾ ਜ਼ਰੂਰੀ ਹੈ,
ਜਿਨ੍ਹਾਂ ਪ੍ਰਤੀ ਇਹ ਸਵੀਕਾਰ ਕਰ ਲਿਆ ਗਿਆ ਹੈ ਕਿ ਐਸੇ ਨੁੱਕਤੇ ਉਨ੍ਹਾਂ ਦੀ ਮਾਨਸਕ ਬੋਧ- ਸ਼ਕਤੀ
ਤੋਂ ਬਾਹਰ ਦੀ ਗਲ ਹਨ। ਇੱਥੇ, ‘ਗੁਰੂ ਅਪਾਰ ਸਨ-ਗੁਰੂ ਅਪਾਰ ਹੈ` ਕਹਿਣ ਮਾਤਰ ਨਾਲ ਸਪਸ਼ਟਤਾ
ਦੀ ਉਹ ਸਥਿਤੀ ਨਹੀਂ ਆਉਂਦੀ, ਜਿਸ ਤੋਂ ਇਹ ਸਚਮੁੱਚ ਪਤਾ ਚਲ ਸਕੇ ਕਿ ਕਿਸੇ ਚਿੰਤਕ ਨੇ, ਕਿਸੇ
ਜਗ੍ਹਾ, ਗੁਰੂਆਂ ਦੇ ਅਥਾਹ ‘ਗਿਆਨ ਅਤੇ ਅਚਾਰ` ਦੇ ਸਨਮੁੱਖ ਆਪਣੇ ਅਲਪ ਆਤਮ-ਬੋਧ ਦਾ ਸਮਰਣ ਕੀਤਾ
ਹੋਈਆ ਹੈ।
ਗੁਰੂਆਂ ਦੇ ਕੀਤੇ ਕੰਮਾਂ ਬਾਰੇ ਸਰਵਗਿਆਨਤਾ ਦਾ ਦਾਵਾ, ਸਮਰਪਣ ਤੋਂ ਹੀਣ ਹੀ
ਹੋ ਸਕਦਾ ਹੈ, ਜਿਸ ਵਿੱਚ ‘ਮੈਂਨੂ ਗੁਰੂ ਦੀ ਕਹੀ-ਕੀਤੀ ਹਰ ਗਲ ਦੇ ਸਿਧਾਂਤ ਦਾ ਗਿਆਨ ਹੈ` ਵਰਗੀ
ਅਗਿਆਨਤਾ ਝੱਲਕਦੀ ਹੈ। ਜੇਕਰ ਗੁਰੂ ਹੈ ਤਾਂ ਇਹ ਗਲ ਪੱਕੀ ਹੈ ਕਿ ਕੁੱਝ ਐਸੇ ਸਿਧਾਂਤ ਵੀ ਹਨ ਜਿਨਾਂ
ਬਾਰੇ ਗੁਰੂ ਦੇ ਸਿੱਖ ਨੂੰ ਸੰਪੁਰਣ ਗਿਆਨ-ਸੰਪੁਰਣ ਸਮਝ ਨਹੀਂ। ਜੇ ਕਰ ਇਹ ਗਲ ਸਾਰੇ ਮੰਨਦੇ ਹਾਂ
ਤਾਂ ਇਹ ਵੀ ਮੰਨਣਾ ਪਵੇਗਾ ਕਿ ਗੁਰੂਆਂ ਦੇ ਕੀਤੇ ਕੁੱਝ ਕੌਤਕ ਅਤੇ ਦਿੱਤੇ ਹੋਏ ਕੁੱਝ ਨਿਰਦੇਸ਼, ਐਸੇ
ਸਿਧਾਂਤਾਂ ਦੇ ਮੁਤਾਬਕ ਹੀ ਸਨ ਜਿਨ੍ਹਾਂ ਸਿਧਾਂਤਾਂ ਬਾਰੇ ਸਾਨੂੰ ਅੱਜੇ ਸਮਝ ਹੀ ਨਹੀਂ।
ਇਸ ਕਰਕੇ ‘ਪੁਰਾ ਨਹੀਂ ਸਮਝ ਸਕਦੇ` ਅਤੇ ‘ਪੁਰਾ ਸਮਝਦੇ ਹਾਂ`
ਦੋਗਲਾਪਨ ਅਤੇ ਵਿਚਾਰਕ ਕਮਜ਼ੋਰੀ ਸੂਚਕ ਬਿਆਨ ਹਨ ਜਿਨ੍ਹਾਂ ਦੇ ਚੱਕਰ ਵਿੱਚ ਫ਼ੱਸਿਆ ਹੋਇਆ ਚਿੰਤਨ
ਗੁਰੂਆਂ ਦੇ ਕੀਤੇ ਉਨ੍ਹਾਂ ਕੰਮਾਂ ਨੂੰ ਰੱਧ ਕਰਦਾ ਨਜ਼ਰ ਆਉਂਦਾ ਹੈ ਜਿਨ੍ਹਾਂ ਦੇ ਪਿੱਛੋਕੜ ਵਿੱਚ
ਗੁਰੂ ਦੀ ਸੋਚ/ਮੰਸ਼ਾ ਦੀ ਨਾ ਤਾਂ ਉਸ ਨੂੰ ਸਮਝ ਹੈ ਅਤੇ ਨਾ ਹੀ ਸਮਝਣ ਦੀ ਮਾਨਸਕ ਸ਼ਕਤੀ। ‘ਗੁਰੂ
ਹੋਣਾ` ਆਪ ‘ਇਕ ਸਿਧਾਂਤ` ਹੈ ਜੋ ਕਿ ਚੇਲਿਆਂ ਨੂੰ ਕਈ ਹੋਰ ਸਿਧਾਂਤ ਵੀ ਸਿੱਖਾਉਂਦਾ ਹੈ। ਗੁਰੂ
ਕੇਵਲ ਉਹ ਨਹੀਂ ਹੁੰਦਾ ਜੋ ਕੇਵਲ ਸਿਖਾਉਂਦਾ ਹੈ। ਗੁਰੂ ਉਹ ਹੁੰਦਾ ਹੈ ਜੋ ਸਿੱਖਾਉਣ ਦੇ ਨਾਲ ਨਾਲ
ਵਿਸ਼ੇਸ਼ਾਧਿਕਾਰ ਰੱਖਦਾ ਹੈ ਅਤੇ ਐਸੇ ਕੰਮ ਕਰਨ ਦੀ ਸਮਰਥਾ ਵੀ ਜਿਨ੍ਹਾਂ ਦੀ ਸਮਝ ਸਦਿਆਂ ਵਿੱਚ ਸ਼ਾਇਦ
ਕਿਸੇ ਵਿਰਲੇ ਨੂੰ ਆਉਂਦੀ ਹੈ। ਖ਼ੇਦਜਨਕ ਗਲ ਹੈ ਕਿ ‘ਗੁਰੂ ਹੋਣ ਦੇ ਸਿਧਾਂਤ` ਬਾਰੇ ਸਾਡਾ
ਧਿਆਨ ਭੱਟਕਦਾ ਜਾ ਰਿਹਾ ਹੈ। ਜਿਹੜੀ ਵਿਸ਼ੇਸ਼ ਗਲ ਸਾਨੂੰ ਸਮਝ ਨਹੀਂ ਆਉਂਦੀ ਉਹ ਸਾਡੀ ਨਾਸਮਝੀ ਦੀ
ਕਸਵਟੀ ਤੇ ਰੱਧ ਹੋ ਜਾਂਦੀ ਹੈ।
ਮੂਸ਼ਕਿਲ ਉਂਦੋਂ ਆਉਂਦੀ ਹੈ ਜਦ ਗੁਰੂਆਂ ਦੇ ਕੀਤੇ ਕਿਸੇ ਵਿਸ਼ੇਸ਼ ਕੰਮ ਨੂੰ,
‘ਗੁਰੂ ਅਪਾਰ ਸਨ, ਉਨਾਂ ਦੇ ਕਹੇ/ਕੀਤੇ ਨੂੰ ਪੁਰਾ ਸਮਝਣ ਵਿੱਚ ਅਸੀਂ ਅਸਮਰਥ ਹਾਂ` ਵਰਗੀਆਂ ਲਿਖਤ
ਜਾਂ ਮੋਖਿਕ ਘੋਸ਼ਨਾਵਾਂ ਦੇ ਬਾਵਜੂਦ`, ਆਪਣੀ ਅਪੁਰਣ ਸਮਝ ਦੀ ਕਸਵਟੀ ਲਗਾ ਕੇ, ਅਸੀਂ ਉਸ ਵਿਸ਼ੇਸ਼ ਕੰਮ
ਨੂੰ ਸਮਝ ਲੇਂਣ ਦਾ ਜਾਂ ਰੱਧ ਕਰ ਦੇਂਣ ਦਾ ਦਾਵਾ ਠੋਕ ਛੱਡਦੇ ਹਾਂ। ਜ਼ਰਾ ਪਾਠਕਾਂ ਨੂੰ ਦੱਸ ਤਾਂ
ਦੇਈਏ ਕਿ ਅਸੀਂ ਅਸਮਰਥ ਹੈ ਕਿੱਥੇ ਹਾਂ? ਕੋਈ ਨਹੀਂ ਦੱਸਦਾ ਕਿ ਕਿਥੇਂ ਹਾਂ! ਇਸ ਦਾ ਇੱਕ ਕਾਰਣ ਹੈ।
ਉਹ ਇਹ- ਕਿ ਚਿੰਤਨ ਵਿੱਚ ਕਿੱਧਰੇ ਵੀ ਸਮਰਪਣ ਨਹੀਂ ਹੈ! ਕਈ ਥਾਂ, ਕੇਵਲ ਗੁਰਬਾਣੀ ਪ੍ਰਤੀ ਆਪਣੀ
ਨਿਜੀ ਸਮਝ ਦੀ ਕਸਵਟੀ ਹੈ! ਗੁਰੂ ਕਿਸੇ ਦੀ ਮਨੋਪਲੀ
(Monopoly) ਨਹੀਂ ਹੁੰਦਾ! ਨਾ ਮਨਮੁਖ ਦੀ ਨਾ ਹੀ
ਗੁਰਮੁੱਖ ਦੀ! ਵੱਧ ਜਾਂ ਘੱਟ, ਉਹ ਦੋਹਾਂ ਦੀ ਪਕੜ ਤੋਂ ਬਾਹਰ ਹੁੰਦਾ ਹੈ।
ਕੀ ਸਾਡੀ ਨਜ਼ਰੇ, ਗੁਰੂ ਦਾ ਕੀਤਾ ਕੋਈ ਐਸਾ ਕੰਮ ਹੈ, ਜਿਸ ਬਾਰੇ ਅਸੀਂ
ਫ਼ਿਰਾਕਦਿਲ ਸਮਰਪਣ ਭਾਵ ਨਾਲ ਇਹ ਕਹਿ ਸੱਕੀਏ ਕਿ-ਗੁਰੂ ਨੇ ਐਸਾ ਕਿਉਂ ਕੀਤਾ ਇਹ ਗੁਰੂ ਨੂੰ ਹੀ ਪਤਾ
ਹੋਵੇਗਾ, ਸਾਡਾ ਕੰਮ ਤਾਂ ਉਸਦੇ ਕੀਤੇ ਕਿਸੇ ਵਿਸ਼ੇਸ਼ ਕੰਮ ਨੂੰ ਬਿਨਾ ਸਮਝੇ ਸਵੀਕਾਰ ਕਰਨਾ ਹੀ ਹੈ
ਕਿਉਂਕਿ ਉਹ ਕੀਤਾ ਹੋਇਆ ਕੰਮ, ਸਾਡੀ ਬੋਧ ਸ਼ਕਤੀ ਤੋਂ ਬਾਹਰ ਦੀ ਗਲ ਹੈ? ਇਸ ਸਵਾਲ ਦਾ ਜਵਾਬ ਅੱਜ ਦੇ
ਚਿੰਤਨ ਵਿੱਚ ਨਹੀਂ ਝੱਲਕ ਰਿਹਾ। ਇਹ ਲਈ ਗੁਰੂਆਂ ਨੂੰ ਇੱਝ ਪਰਖਿਆ ਜਾ ਰਿਹਾ ਹੈ ਜਿਵੇਂ ਕਿ ਉਹ
ਕੇਵਲ ਸਮਾਜਕ, ਆਰਥਕ ਅਤੇ ਰਾਜਨੀਤਕ ਦਰਸ਼ਨ ਸ਼ਾਸਤਰ ਦੇ ਹੋਏ ਪਲੇਟੋ, ਸੁਕਰਾਤ, ਐਰਿਸਟੋਟਲ ਵਰਗੇ
ਫ਼ਿਲਾਸਫ਼ਰਾਂ ਦੀ ਕਤਾਰ ਵਿੱਚ ਖੜੇ ਫ਼ਿਲਾਸਫ਼ਰ ਮਾਤਰ ਸਨ। ਇਹ ਠੀਕ ਗਲ ਨਹੀਂ!
ਅੱਜ ਦੇ ਚਿੰਤਨ ਵਿੱਚ ਦੋ ਪ੍ਰਕਾਰ ਦੀ ਘਾਟ ਹੈ।
ਪਹਿਲੀ ਘਾਟ ਇਹ ਕਿ ਗੁਰੂਆਂ ਦੇ ਕਹੇ/ਕੀਤੇ ਨੂੰ ਮਨਮਤੀ ਢੰਗ ਨਾਲ ਗਲਤ ਬਿਆਨ
ਕਰਨਾ!
ਦੂਜੀ ਘਾਟ ਗੁਰੂਆਂ ਦੇ ਕਹੇ/ਕੀਤੇ ਬਾਰੇ, ਬਿਨਾਂ ਕਿੱਧਰੇ ਸਮਰਪਣ ਭਾਵ ਦੀ
ਨਿਸ਼ਾਨਦੇਹੀ ਵਖਾਏ, ਗੁਰੂਆਂ ਦੇ ਹਰ ਕੰਮ ਨੂੰ ਗੁਰਮਤਿ ਪ੍ਰਤੀ ਨਿਜੀ ਸਮਝ ਦੀ ਕਸਵਟੀ ਰਾਹੀਂ ਠੀਕ
ਜਾਂ ਰੱਧ ਪ੍ਰਚਾਰਨਾ।
ਐਸਾ ਬਿਲਕੁਲ ਨਹੀਂ ਕਿ ਅਸੀਂ ਗੁਰਮਤਿ ਬਿਲਕੁਲ ਨਹੀਂ ਸਮਝਦੇ। ਗੁਰੂ ਨੇ ਕਈ
ਥਾਂ ਸਾਨੂੰ ਸੁਮਤ ਬਖ਼ਸ਼ੀ ਹੈ। ਚਿੰਤਨ ਦੇ ਸਕਦੇ, ਗੁਰੂ ਦਰਸ਼ਨ ਦੇ ਵਿਲੱਖਣ ਪੱਖ ਸਾਡੀ ਸਮਝ ਵਿੱਚ ਆ
ਰਹੇ ਹਨ। ਪਰ ਨਾਲ ਹੀ ਜੇਕਰ ਗੁਰੂ ਅਪਾਰ ਹੈ, ਅਥਾਹ ਗਿਆਨ ਦਾ ਸੋਮਾਂ ਹੈ ਤਾਂ ਕਿਸ ਨੁੱਕਤੇ ਤੇ? ਜੇ
ਕਰ ਗੁਰੂ ਅਪਾਰ ਹੈ ਤਾਂ ਕਿਸ ਕੀਤੇ ਤੇ? ਗੁਰੂ ਦੀ ਲਿਖੀ ਅਤੇ ਗੁਰੂਆਂ ਦੇ ਕੀਤੇ ਉਹ ਕਿਹੜੇ ਕੰਮ ਹਨ
ਜਿਨ੍ਹਾਂ ਬਾਰੇ ਸਾਨੂੰ ਪੁਰਨਗਿਆਨ ਨਹੀਂ? ਬਿਨਾਂ ਆਪਣਿਆਂ ਅਲਪ ਮਾਨਸਕ ਹੱਦਾ ਦੀ ਅਸਮਰਥਾ ਦੀ
ਨਿਸ਼ਾਨਦੇਹੀ ਕੀਤੇ- ‘ਅਸੀਂ ਪੁਰਾ ਨਹੀਂ ਸਮਝ ਸਕਦੇ` ਵਰਗੇ ਔਪਚਾਕਿਤਾ
(Formality)
ਪੁਰਣ ਦਾਵੇਆਂ ਦਾ ਕੀ ਮਾਇਨਾ ਅਤੇ ਕੀ ਮੁੱਲ?
ਜਿੱਥੇ ਗੁਰੂ ਦੀ ਦੁਰਅੰਦੇਸ਼ੀ ਹੈ ਉੱਥੇ ਸਾਡੀ ਪੁਰੀ ਪਹੰਚ ਨਹੀਂ। ਜਿੱਥੇ
ਗੁਰੂ ਆਲੌਕਿਕਤਾ ਦਾ ਧਾਰਨੀ ਹੈ ਉੱਥੇ ਵੀ ਸਾਡੀ ਪਹੁੰਚ ਨਹੀਂ। ਉਪਰੋਕਤ ਗੁਣਾਂ ਦੇ ਸੰਧਰਭ ਵਿੱਚ
ਗੁਰੂਆਂ ਦੇ ਕਹੇ-ਕੀਤੇ ਨੂੰ ਅਸੀਂ ਪੁਰੀ ਤਰ੍ਹਾਂ ਨਹੀਂ ਸਮਝ ਸਕਦੇ ਕਿਉਂਕਿ ਉਸ ਦੁਰਅੰਦੇਸ਼ੀ ਅਤੇ
ਆਲੋਕਿਕਤਾ ਨੂੰ ਸਮਝਣ ਲਈ ਸਾਡੀ ਸਮਝ ਦੇ ਭਾਂਡੇ ਬਹੁਤ ਛੋਟ ਹਨ ਅਤੇ ਕਈ ਥਾਂ ਬੰਧ ਵੀ। ਫ਼ਿਰ ਇਸ
ਵਾਸਤਵਿਕਤਾ ਅਤੇ ਸਵੈ ਸਵਕ੍ਰਿਤੀ ਦੀ ਸਥਿਤੀ ਵਿਚ, ਨਿਰਸੰਦੇਹ, ਕਈ ਥਾਂ ਅਸੀਂ ਆਪਣੀ ਅਪੂਰਣ ਸਕਝ ਦੀ
ਕਸਵਟੀ ਨੂੰ ਗੁਰਮਤਿ ਸਿਧਾਂਤ ਦੀ ਕਸਵਟੀ ਵਰਗਾ ਵਰਤਣ ਦੀ ਨਾ-ਸਮਝੀ ਕਰ ਰਹੇ ਹਾਂ।
ਜੇਕਰ ਗੁਰੂ ਪੁਰੇ ਸਨ ਅਤੇ ਪੁਰੇ ਹਨ ਤਾਂ ਨਿਰਸੰਦੇਹ ਸਾਨੂੰ ਉਹ ਨੁਕਤੇ ਤਾਂ
ਪਤਾ ਹੋਂਣੇ ਚਾਹੀਦੇ ਹਨ ਜਿਸ ਤੋਂ ਇਹ ਪਤਾ ਚਲ ਸਕੇ ਕਿ ਅਸੀਂ ਕਹਿੜੀ ਜਗ੍ਹਾ ਅਪੁਰਣ ਸਮਝ ਰੱਖਦੇ
ਹਾਂ। ਜਿੱਥੇ ਸਿਧਾਂਤ ਸਾਡੀ ਸਮਝ ਤੋਂ ਬਾਹਰ ਹਨ ਉੱਥੇ ਗੁਰੂ ਦੇ ਕਹੇ-ਕੀਤੇ ਨੂੰ ਆਪਾ ਭਾਵ ਗੁਆ ਕੇ
ਪੁਰਣ ਸਮਰਪਣ ਨਾਲ ਸਵੀਕਾਰ ਕਰ ਲੇਂਣਾ ਚਾਹੀਦਾ ਹੈ। ਨਹੀਂ ਤਾਂ ‘ਗੁਰੂ ਅਪਾਰ ਸਨ` ਵਰਗੇ ਛੱਦਮ
ਤਕੱਲੁੱਫ਼ਾਂ ਦੀ ਕੋਈ ਲੋੜ ਨਹੀਂ ਪ੍ਰਤੀਤ ਹੁੰਦੀ।
ਜਿਸਨੂੰ ਸੰਪੁਰਣ ਸਮਝ ਹੈ ਉਸ ਨੂੰ ਮੁਬਾਰਕ ਹੈ। ਪਰ ਜੋ ਕੋਈ ਸੰਪੁਰਣ ਸਮਝ
ਦਾ ਦਾਵਾ ਨਹੀਂ ਕਰਦਾ ਉਹ ਕਿੱਧਰੇ ਕਿਸੇ ਥਾਂ ਸਮਰਪਣ/ਵਿਸ਼ਵਾਸ ਤਾਂ ਕਰੇ!
ਹਰਦੇਵ ਸਿੰਘ, ਜੰਮੂ
(20/09/11)
ਗਿਆਨੀ ਜਸਵੰਤ ਸਿੰਘ ‘ਮੋਰਜੰਡ’
ਅਕਲ ਦੇ ਵੈਰੀ ਸਿੱਖ
ਵਾਹ ਵਾਹ ਸਿੱਖਾ! ਅਕਲ ਦੇ ਵੈਰੀਆ
ਸਲੂਕ ਚੰਗਾ ਨਾਂ ਕੌਮ ਦੇ ਨਾਲ ਕੀਤਾ।
ਖਾਣੇ ਦਾਣੇ ਦੀਆਂ ਸਾਝਾਂ ਉਸ ਨਾਲ ਪਾਈਆਂ,
ਪਾਣੀ ਕੌਮ ਦਾ ਕਦੇ ਨਾਂ ਜਿਹਨੇ ਨਾਲ ਪੀਤਾ।
ਹੁਕਮ ਮੰਨਿਆ ਨਾਂ ਜਿਹਨੇ ਗ੍ਰੰਥ ਜੀ ਦਾ,
ਉਹ ਸੁਣਦੈ ਗਰੁੜ ਪੁਰਾਨ ਤੇ ਰਾਮਾਇਣ ਗੀਤਾ।
ਰਖੈਲ ਵਾਗਰਾਂ ਕੌਮ ਨੂੰ ਰੱਖੇ ਜਿਹੜਾ,
ਕੇਹਾ ਆਗੂ ਤੂੰ ਸਿੱਖ ਜੀ ਭਾਲ ਲੀਤਾ।
ਲੁੱਟ ਫਿਰ ਉਹ ਖਾਣਗੇ ਗੋਲਕਾਂ ਨੂੰ,
ਤੇਰੀਆਂ ਕੀਤੀਆਂ ਨਾਲ ਨਾਦਾਨੀਆਂ ਦੇ।
‘ਮੋਰਜੰਡ’ ਤੂੰ ਗਰੂ ਨਾਲ ਦਗਾ ਕੀਤਾ,
ਫਿੱਟੇ ਮੂੰਹ ਨੇ ਤੇਰੀਆਂ ਜਵਾਨੀਆਂ ਦੇ।
ਗਿਆਨੀ ਜਸਵੰਤ ਸਿੰਘ ‘ਮੋਰਜੰਡ’ (ਮਲੇਸ਼ਿਆ)
ਫੋਨ ਨੰਬਰ_੦੦੬੦-੧੬-੩੫੦-੭੧੪੬
****************************************
ਸੰਤ ਸਮਾਜ
ਸੰਤ ਸਮਾਜ ਭਾਈ ਸੰਤ ਸਮਾਜ।
ਪੁੱਠੇ ਕਰਦਾ ਪਿਆ ਸਭ ਕਾਜ।
ਵੇਹਲੜਾਂ ਦੇ ਕਈ ਫਿਰਦੇ ਟੋਲੇ। ਲਿਸ਼ਕਾਂ ਮਾਰਣ ਚਿੱਟੇ ਚੋਲੇ।
ਡਰਦਾ ਸਿੱਖ ਨਾਂ ਅੱਗੇ ਬੋਲੇ। ਕਉਣ ਇਹਨਾਂ ਦੇ ਪਰਦੇ ਖੋਲ੍ਹੇ?
ਨਾਂ ਕੋਈ ਖੋਲ੍ਹੇ ਪਾਜ। ਸੰਤ ਸਮਾਜ ਭਾਈ ਸੰਤ ਸਮਾਜ……….
ਲ਼ਾਲੋ ਦੇ ਨਾਂ ਕੋਲ ਦੀ ਲੰਘਦੇ। ਭਾਗੋ ਦੇ ਘਰ ਜਾ ਕੇ ਮੰਗਦੇ।
ਬਸਤਰ ਪਾਉਂਦੇ ਕਈ ਕਈ ਰੰਗ ਦੇ। ਕਿਰਤ ਕਰਣ ਤੋਂ ਬਹੁਤ ਨੇ ਸੰਗਦੇ।
ਠਾਠਾਂ ਵਿੱਚ ਨੇ ਕਰਦੇ ਰਾਜ। ਸੰਤ ਸਮਾਜ ਭਾਈ ਸੰਤ ਸਮਾਜ……….
ਪਖੰਡੀ ਹੈਗੇ ਕੇਤੇ ਬਾਬੇ। ਹੱਡ ਹਰਾਮੀ ਬਹੁਤੇ ਬਾਬੇ।
ਬੀਬੀਆਂ ਦੇ ਨੇ ਚੇਹਤੇ ਬਾਬੇ। ਬਨਣਾ ਚਾਹੁੰਦੇ ਨੇਤੇ ਬਾਬੇ।
ਰਾਜਨੀਤੀ ਦੇ ਭੁੱਖੇ ਬਾਜ। ਸੰਤ ਸਮਾਜ ਭਾਈ ਸੰਤ ਸਮਾਜ……….
ਸਿਖ ਪੰਥ ਨੂੰ ਦੇਣ ਲਈ ਗੋਤੇ। ਵੋਟਾਂ ਵਿੱਚ ਨੇ ਆਣ ਖਲੋਤੇ।
ਅਕਲੋਂ ਅੰਨੇ ਜਿਸਮ ਦੇ ਖੋਤੇ। ਹੁਣ ਰਾਜ ਕਰਣਗੇ ਚੰਦੂ ਦੇ ਪੋਤੇ।
ਸਿੱਖ ਪੰਥ ਤੇ ਡਿੱਗੂਗੀ ਗਾਜ਼। ਸੰਤ ਸਮਾਜ ਭਾਈ ਸੰਤ ਸਮਾਜ……….
‘ਮੋਰਜੰਡ’ ਪਿਆ ਦਸਦਾ ਰਾਜ। ਸੰਤ ਸਮਾਜ ਭਾਈ ਸੰਤ ਸਮਾਜ……….
ਲੇਖਕ-ਗਿਆਨੀ ਜਸਵੰਤ ਸਿੰਘ ‘ਮੋਰਜੰਡ’ (ਮਲੇਸ਼ਿਆ)
ਫੋਨ ਨੰਬਰ-੦੦੬੦-੧੬-੩੫੦-੭੧੪੬
(20/09/11)
ਪ੍ਰੋਫੈਸਰ ਕਵਲਦੀਪ ਸਿੰਘ ਕੰਵਲ
ਟੱਪੇ
ਹਾਲਾਤ-ਏ-ਹਾਜ਼ਰਾ
-ਪ੍ਰੋਫੈਸਰ ਕਵਲਦੀਪ ਸਿੰਘ ਕੰਵਲ
੧.
ਹੋਦੀ,
ਖਰਬੂਜੇ ਆਂਗੂੰ ਰੰਗ ਬਦਲੇ
ਸਦਭਾਵਨਾ ਧਰਮ ਆਲਾ ਮੋਦੀ |
੨.
ਦਾਈ,
ਆਂਹਦਾ ਭਾਈਚਾਰਾ ਵੰਡਣਾ,
ਘਰੋਂ-ਘਰੀਂ ਅੱਗ ਜਿਹਨੇ ਲਾਈ |
੩.
ਸੋਟੀ
ਰੱਜਿਆਂ ਨੇ ਵਰਤ ਰੱਖਿਆ,
ਭੁੱਖਿਆਂ ਨੂੰ ਜੁੜ੍ਹੀ ਨਾ ਰੋਟੀ |
੪.
ਪਾਵੇ,
ਅੰਨੇ ਦੀ ਚੜ੍ਹਤ ਵੇਖ ਕੇ,
ਲੰਡਾ-ਬੁੱਚਾ ਵੀ ਵਰਤ ਨੂੰ ਜਾਵੇ |
੫.
ਦਸਤੀ,
ਮਹਿੰਗਾਈ ਆਂ ਲੱਗੀ ਅੱਗ ਵੇ,
ਹੋਈ ਪਟਰੋਲ ਤੋਂ ਦਾਰੂ ਸਸਤੀ |
੬.
ਮੱਖੀਆਂ,
ਬਿਜਲੀ ਦਾ ਰੇਟ ਵਧਿਆ,
ਲਾਹੋ ਪੱਖੇ ਤੇ ਫੜ੍ਹ ਲੋ ਪੱਖੀਆਂ |
੭.
ਨਾਈ,
ਚਮਚੇ ਸ਼ਸ਼ਟਾਂਗ ਕਰਦੇ,
ਬੀਬੀ ‘ਪ੍ਰੇਸ਼ਨ ਕਰਾ ਕੇ ਆਈ |
੮.
ਸੋਇਆ,
ਡੰਡਿਆਂ ਜੋਰ ਚੱਲਿਆ,
ਧਰਮ ਕਮੇਟੀ ਕਬਜਾ ਹੋਇਆ |
੯.
ਤਸਲੀ,
ਨਕਲੀ ਨੇ ਵੋਟਾਂ ਪੈਂਦੀਆਂ,
ਵੇਖੋ ਚੁਣਦੇ ਪੰਥਕ ਅਸਲੀ |
੧੦.
ਵੋਟਾਂ,
ਆਪੂੰ ਪਾਉਂਦੇ ਆਪੇ ਗਿਣਦੇ,
ਆਪੇ ਜਿੱਤਣ ‘ਤੇ ਵੰਡਣ ਰੋਟਾਂ |
੧੧.
ਕਾਈ,
ਭੱਠਾ ਸਾਰੇ ਪਾਸੇ ਬੈਠਿਆ,
ਵੇਚ ਲੀਡਰਾਂ ਸ਼ਰਮ ਜਦ ਖਾਈ |
(19/09/11)
ਪ੍ਰੈਸ ਨੋਟ
52
ਦੇਸ਼ਾਂ ਵਿੱਚ ਸਿੱਖ ਬੀਬੀਆਂ ਨੇ ਕੀਤਾ ਸੁਖਮਨੀ ਸਾਹਿਬ ਦਾ ਪਾਠ ਤੇ ਵਿਸ਼ਵ ਸ਼ਾਂਤੀ ਲਈ ਅਰਦਾਸ
18 ਸਤੰਬਰ (ਪਤਰ ਪ੍ਰੇਰਕ ) ਲਾਂਗਆਈਲੈਂਡ ਨਿਊਯਾਰਕ ਦੇ ਗੁਰੁਦਆਰਾ ਸਾਹਿਬ ਗਲੈਨਕੋਵ
ਵਿਖੇ ‘ਈਸਟ ਵੈਸਟ ਸਿੱਖ ਵੋਮੈਨ ਐਸੋਸੀਏਸ਼ਨ ਫਾਰ ਵਰਡ ਪੀਸ’ ਸੰਸਥਾ ਦੇ ਸੰਸਥਾਪਕ ਤੇ ਬਾਨੀ ਮੁਖੀ
ਬੀਬੀ ਰਾਜਹਰਿਬੰਸ ਕੌਰ ਦੀ ਪ੍ਰੇਰਨਾ ਅਤੇ ਸਿੱਖ ਫੋਰਮ ਤੇ ਇਲਾਕੇ ਦੀਆਂ ਸਿੱਖ ਸੰਗਤਾਂ ਦੇ ਭਰਵੇਂ
ਸਹਿਯੋਗ ਸਕਦਾ ‘ਸੁਖਮਨੀ ਸਾਹਿਬ ਸੰਸਾਰਕ ਸ਼ਾਂਤੀ ਦਾ ਇੱਕੋ ਇੱਕ ਰਾਹ’ ਦੇ ਬੈਨਰ ਹੇਠ ਇੱਕ ਵਿਸ਼ੇਸ਼
ਸ਼ਾਨਦਾਰ ਸਤਿਸੰਗ ਸਮਾਗਮ ਹੋਇਆ। ਵੱਡੀ ਗਿਣਤੀ ਵਿੱਚ ਪਹੁੰਚੀਆਂ ਸਿੱਖ ਬੀਬੀਆਂ ਤੇ ਹੋਰ ਸ਼ਰਧਾਲੂਆਂ
ਨੇ ‘ਸ੍ਰੀ ਸੁਖਮਨੀ ਸਾਹਿਬ ਜੀ’ ਦਾ ਮਿਲ ਕੇ ਪਾਠ ਕੀਤਾ ਅਤੇ ਫਿਰ ਸੰਸਾਰ ਦੀ ਸ਼ਾਂਤੀ ਲਈ ਅਰਦਾਸ
ਕੀਤੀ। ਪੰਥ ਪ੍ਰਸਿੱਧ ਕੀਰਤਨੀਏ ਭਾਈ ਗੁਰਮੇਲ ਸਿੰਘ ਜੀ ਨੇ ਕੀਰਤਨ ਰਾਹੀਂ ਅਤੇ ਗਿਆਨੀ ਗੁਰਮੀਤ
ਸਿੰਘ ਜੱਬਲਪੁਰ ਨੇ ਗੁਰਬਾਣੀ ਵੀਚਾਰ ਦੁਆਰਾ ਸਿੱਖ ਸੰਗਤਾਂ ਨਿਹਾਲ ਕੀਤਾ।
ਵਰਨਣ ਯੋਗ ਹੈ ਕਿ ਬੀਬੀ ਰਾਜ ਹਰਿਬੰਸ ਕੌਰ ਇੱਕ ਪ੍ਰਸਿੱਧ ਸਮਾਜ ਸੇਵਕਾ ਹਨ। ਜਿਨ੍ਹਾਂ ਦੀ ਸੰਸਾਰ
ਦੀ ਸ਼ਾਂਤੀ ਲਈ ਕੀਤੀ ਸੇਵਾ ਨੂੰ ਮੁਖ ਰੱਖ ਕੇ ਯੂਨੀਵਰਸਲ ਪੀਸ ਫੈਡਰੇਸ਼ਨ ਨਿਊਯਾਰਕ ਵੱਲੋਂ ਉਨ੍ਹਾਂ
ਨੂੰ ‘ਸ਼ਾਤੀ ਦੂਤ’ ਦਾ ਖ਼ਿਤਾਬ ਦੇ ਕੇ ਵੀ ਨਿਵਾਜਿਆ ਗਿਆ ਹੈ। ਉਨ੍ਹਾਂ ਨੇ 9/11 ਦੀ ਦੁਰਘਟਨਾਂ
ਪਿਛੋਂ ਸਿੱਖਾਂ ਦੀ ਪਹਿਚਾਨ ਕਰਾਉਣ ਲਈ ਸਕੂਲਾਂ ਕਾਲਜਾਂ ਵਿੱਚ ਜਾ ਕੇ ‘ਦਸਤਾਰ ਸਜਾਓ’ ਸਮਾਗਮ
ਕੀਤੇ। ਸਿੱਖੀ ਸਭਿਆਚਾਰ ਦੀ ਜਾਣਕਾਰੀ ਦਿੱਤੀ ਤੇ ਅੱਜ ਦੇ ਸਮਾਗਮ ਵਿੱਚ ਛੋਟੇ ਬੱਚਿਆਂ ਨੂੰ
ਦਸਤਾਰਾਂ ਸਜਾਈਆਂ ਗਈਆਂ। ਯਾਦ ਰਹਿਣਾ ਚਾਹੀਦਾ ਹੈ ਕਿ ਇਸ ਸਮਾਗਮ ਦੀ ਸ਼ੁਰਆਤ ਵੀ 2008 ਵਿੱਚ ਬੀਬੀ
ਰਾਜ ਨੇ ਇਸੇ ਅਸਥਾਨ ਤੋਂ ਕੀਤੀ ਸੀ ਅਤੇ ਉਨ੍ਹਾਂ ਦੇ ਦਸਣ ਮੁਤਾਬਿਕ ਅੱਜ ਅਮਰੀਕਾ, ਕਨੇਡਾ,
ਇੰਗਲੈਂਡ, ਇੰਡੀਆ ਤੇ ਨਿਊਜ਼ੀਲੈਂਡ ਆਦਿਕ ਸੰਸਾਰ ਦੇ 50 ਤੋਂ ਵੱਧ ਦੇਸ਼ਾਂ ਵਿੱਚ ਇਹ ਸਮਾਗਮ ਹੋਇਆ ਹੈ
ਅਤੇ 8 ਮਿਲੀਆਨ ਲੋਕਾਂ ਨੇ ਅਰਦਾਸ ਵਿੱਚ ਭਾਗ ਲਿਆ ਹੈ।
ਯੂਨੀਵਰਸਲ ਪੀਸ ਫੈਡਰੇਸ਼ਨ ਦੇ ਸ਼ਾਂਤੀ ਦੂਤ ਅਤੇ ਅੰਤਰਾਸ਼ਟਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ
ਜਾਚਕ ਨੇ ਗਲਬਾਤ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਵਿਸ਼ਵ ਸ਼ਾਂਤੀ ਪ੍ਰਤੀ ਆਮ ਲੋਕਾਂ ਨੂੰ ਜਾਗਰੂਕ
ਕਰਨ ਦੇ ਨਾਲ ਵਿਸ਼ਵ ਭਾਈਚਾਰੇ ਦੀ ਆਪਸੀ ਸਾਂਝ ਨੂੰ ਮਜ਼ਬੂਤ ਕਰਨ ਵਿੱਚ ਵੀ ਸਹਾਇਕ ਹੋਣਗੇ। ਚੰਗਾ
ਹੋਵੇ ਜੇਕਰ ਐਸੇ ਸਮਾਗਮਾਂ ਵੇਲੇ ਸੁਖਮਨੀ ਸਾਹਿਬ ਦੀ ਇੱਕ ਅਸਟਪਦੀ ਦੇ ਅਰਥ ਵੀ ਕੀਤੇ ਜਾਣ। ਕਿਉਂਕਿ
ਮਨੁੱਖੀ ਮਨਾ ਦੀ ਸਕਾਰਤਮਕ ਵੀਚਾਰਧਾਰਾ ਹੀ ਨੇ ਵਿਸ਼ਵ-ਸ਼ਾਂਤੀ ਦਾ ਅਧਾਰ ਬਣਨਾ ਹੈ। ਉਨ੍ਹਾਂ ਇਹ ਵੀ
ਆਖਿਆ ਕਿ ਸਿੱਖ ਭਾਈਚਾਰੇ ਲਈ ਫਖ਼ਰ ਵਾਲੀ ਗੱਲ ਹੈ ਕਿ ਸਿੱਖ ਬੀਬੀਆਂ ਨੇ ਮਿਲ ਕੇ ਇਹ ਇੱਕ ਇਤਿਹਾਸਕ
ਕਾਰਜ ਕਰ ਵਿਖਾਇਆ ਹੈ ਅਤੇ ਹੁਣ ਇਸ ਵਿੱਚ ਅਨੇਕਾਂ ਹੀ ਸ਼ਾਂਤੀ ਪਸੰਦ ਅਨਮਤੀ ਲੋਕ ਵੀ ਸ਼ਾਮਲ ਹੋ ਰਹੇ
ਹਨ। ਇਉਂ ਪ੍ਰਤੀਤ ਹੁੰਦਾ ਹੈ ਕਿ ਭਵਿਖ ਵਿੱਚ ਇਹ ਦਿਹਾੜਾ ਕ੍ਰਿਸਮਿਸ ਡੇਅ ਵਾਂਗ ਮਨੁਖੀ ਯਾਦ ਇੱਕ
ਪੱਕਾ ਅੰਗ ਬਣ ਕੇ ਸੰਸਾਰ ਭਰ ਉਤਸ਼ਾਹ ਪੂਰਵਕ ਮਨਾਇਆ ਜਾਣ ਲੱਗੇਗਾ ਅਤੇ ਸੁਖਮਨੀ ਸਾਹਿਬ ਦੀ ਮਿੱਠੀ
ਤੇ ਸ਼ਾਂਤਮਈ ਧੁਨੀ ਅਨਹਦ ਨਾਦ ਵਾਂਗ ਘਰ ਘਰ ਗੂੰਜੇਗੀ।
(19/09/11)
ਤੱਤ ਗੁਰਮਤਿ ਪਰਿਵਾਰ
ਪੰਥਕ ਖਬਰ ਤਰਾਸ਼ੀ
ਖਬਰ:-
ਬ੍ਰਾਹਮਣ ਸਮਾਜ ਦਾ ਮੈਂ ਦਿਲੋਂ ਸਤਿਕਾਰ ਕਰਦਾ ਹਾਂ : ਮੱਕੜ
ਟਿੱਪਣੀ:- ਮੱਕੜ ਜੀ ! ਤੂਸੀ ਦਿਲੋਂ ਕਿਸੇ ਦਾ ਕਿਤਨਾ ਸਨਮਾਨ ਕਰਦੇ ਹੋ, ਇਹ ਤਾਂ
ਚਰਚਾ ਅਧੀਨ ਵੀਡੀਉ ਵਿਚਲੀ ਤੁਹਾਡੀ ਬੋਲ-ਬਾਣੀ ਤੋਂ ਹੀ ਸਾਫ ਹੋ ਜਾਂਦਾ ਹੈ। ਬਾਕੀ ਹੁਣ ਤਾਂ ਤੂਸੀ
‘ਬ੍ਰਾਹਮਣ ਸਮਾਜ’ ਦਾ ਸਤਿਕਾਰ ਕਰਨਾ ਹੀ ਹੈ, ਕਿਉਂਕਿ ਤੁਹਾਡੇ ‘ਆਕਾ’ ਦਾ ਮੀਡੀਆ ਵਿਚ ‘ਘੁਰਕੀ’
ਰੂਪੀ ਬਿਆਨ ਆ ਚੁੱਕਿਆ ਹੈ। ਤੁਹਾਨੂੰ ਜ਼ਮੀਰ ਮਾਰ ਕੇ ਜਿਹੜੀ ‘ਪ੍ਰਧਾਨਗੀ’ ਮਿਲੀ ਹੈ, ਉਸ ਨੂੰ ਐਂਵੇ
ਹੀ ਹੱਥੋਂ ਥੋੜੀ ਜਾਣ ਦੇਣਾ ਹੈ, ਸੋ ਮਾਫੀ ਤਾਂ ਮੰਗਣੀ ਹੀ ਹੈ। ਕਾਸ਼! ਕਦੇ ਪੰਥ ਦੋਖੀ ਕਾਰਜ਼ਾਂ
ਬਦਲੇ ਮਾਫੀ ਮੰਗਣ ਦਾ ਵੀ ਖਿਆਲ ਤੁਹਾਡੇ ਜਾਂ ਤੁਹਾਡੇ ਆਕਾ ਦੇ ਮਨ ਵਿਚ ਭੁੱਲ-ਭੁਲੇਖੇ ਆ ਜਾਵੇ।
ਵੈਸੇ ਕੌਮ ਨੂੰ ਤੁਹਾਡੇ ਜਿਹੇ ਲੋਕਾਂ ਦੀ ਮਾਫੀ ਨਹੀਂ ਚਾਹੀਦੀ ਬਲਕਿ ਤੁਸੀ ਪੰਥ ਦਾ ਖਹਿੜਾ ਛੱਡ
ਦੇਵੋ ਤਾਂ ਹੀ ਕੁਝ ਫਾਇਦਾ ਹੈ।
ਖਬਰ:- ਪੰਥਕ ਤਾਲਮੇਲ ਕਮੇਟੀ ਚੌਣਾਂ ਵਿਚ ਸਿੱਖ ਸਿਧਾਂਤਾਂ ਦਾ ਘਾਣ
ਹਰਗਿਜ਼ ਨਹੀਂ ਹੋਣ ਦੇਵੇਗੀ : ਗਿਆਨੀ ਕੇਵਲ ਸਿੰਘ
ਟਿੱਪਣੀ:- ਕੇਵਲ ਸਿੰਘ ਜੀ! ਬੇਸ਼ਕ ਚੌਣਾਂ ਵਿਚ ਪੰਥਕ ਘਾਣ ਨੂੰ ਰੋਕਣ ਦਾ ਯਤਨ
ਕਰਨਾ ਇਕ ਬਹੁਤ ਅੱਛਾ ਉਪਰਾਲਾ ਹੈ। ਪਰ ‘ਘਾਣ ਹਰਗਿਜ਼ ਨਹੀਂ ਹੋਣ ਦੇਵੇਗੀ’ ਜਿਹੇ ਦਾਅਵੇ ਬੇਲੋੜੇ
ਅਤੇ ਬੇਮਾਅਨਾ ਹਨ। ਚਲੋਂ (ਸੱਚ ਵੇਖਣ ਵਾਲੀਆਂ ਅੱਖਾਂ ਬੰਦ ਕਰਕੇ) ਇਕ ਪਲ ਲਈ ਤੁਹਾਡਾ ਦਾਅਵਾ ਮੰਨ
ਲੈਂਦੇ ਹਾਂ ਕਿ ਤੁਹਾਡੀ ਹਿੰਮਤ ਨਾਲ ਇਨ੍ਹਾਂ ਚੌਣਾਂ ਵਿਚ ਸਿੱਖ ਸਿਧਾਂਤਾਂ ਦਾ ਘਾਣ ਬਿਲਕੁਲ ਨਹੀਂ
ਹੋਇਆ/ਹੋਵੇਗਾ। ਇਸ ਦਾ ਸਪਸ਼ਟ ਮਤਲਬ ਇਹ ਨਹੀਂ ਹੋਵੇਗਾ ਕਿ ਇਨ੍ਹਾਂ ਚੌਣਾਂ ਵਿਚ ਬਾਦਲ ਦਲ ਦੀ ਜਿੱਤ
‘ਸਿੱਖ ਸਿਧਾਂਤਾਂ’ ਅਨੁਸਾਰ ਚਲ ਕੇ ਹੋਈ ਹੈ (ਕਿਉਂਕਿ ਘਾਣ ਦਾ ਤੁਹਾਡੀ ਕਮੇਟੀ ਨੇ ਹੋਣ ਨਹੀਂ
ਦਿਤਾ)? ਬਾਦਲ ਦਲ ਦੀ ਜਿੱਤ (ਜੋ ਪੱਕੀ ਹੈ) ਨੂੰ ‘ਕਲੀਨ ਚਿੱਟ’ ਦੇਣ ਦਾ ਇਹ ਨਵਾਂ ਸ਼ੋਸ਼ਾ ਨਹੀਂ ਤਾਂ
ਹੋ ਕੀ ਹੈ? ਸੋ ‘ਦਾਅਵੇ’ ਨਹੀਂ, ‘ਸੁਹਿਰਦ ਯਤਨ’ ਕਰਨ ਦੀ ਲੋੜ ਹੈ।
ਖਬਰ:- ਬ੍ਰਾਹਮਣ ਹਮੇਸ਼ਾਂ ਤੋਂ ਸਾਡੇ ਲਈ ਪੂਜਨੀਕ ਰਹੇ ਹਨ : ਬਾਦਲ
ਟਿੱਪਣੀ:- ਬਾਦਲ ਜੀ! ਤੁਹਾਡਾ ਇਹ ਬਿਆਨ 100% ਸੱਚ ਲਗਦਾ ਹੈ, ਪਰ ਸੱਚ ਇਮਾਨਦਾਰੀ
ਨਾਲ ਸਾਹਮਣੇ ਤਾਂ ਆਉਂਦਾ, ਜੇ ਇਸ ਬਿਆਨ ਵਿਚ ‘ਸਾਡੇ’ ਦਾ ਘੇਰਾ ਵੀ ਸਪਸ਼ਟ ਕਰ ਦਿੰਦੇ। ਇਹ ਬਿਆਨ
ਤਾਂ ਹੀ ਸੱਚਾ ਹੈ, ਜੇ ਤੁਹਾਡਾ ਇਸ ਵਿਚ ‘ਸਾਡੇ’ ਤੋਂ ਮਤਲਬ ਤੁਹਾਡੇ ਪਰਿਵਾਰਕ ਮੈਂਬਰਾਂ ਅਤੇ
ਸਵਾਰਥਾਂ ਖਾਤਿਰ ਤੁਹਾਡੇ ਨਾਲ ਜੁੜੇ ਪਿੱਛਲੱਗੂਆਂ ਤੱਕ ਸੀਮਿਤ ਹੈ। ਚਲੋ, ਤੂਸੀ ਇਹ ਬਿਆਨ ਪਹਿਲੀ
ਵਾਰ (ਅਸਿੱਧੇ ਤਰੀਕੇ ਹੀ ਸਹੀ) ਆਪਣੇ ਮੁਹੌਂ ਇਹ ਸੱਚ ਸਵੀਕਾਰ ਕਰ ਲਿਆ ਕਿ ਤੁਹਾਡਾ ‘ਗੁਰਮਤਿ’ ਨਾਲ
ਦੂਰ ਦਾ ਵੀ ਵਾਸਤਾ ਨਹੀਂ ਰਿਹਾ, ਕਿਉਂਕਿ ਜਿਸ ਬ੍ਰਾਹਮਣ ਨੂੰ ਤੂਸੀ ਆਪਣਾ ਹਮੇਸ਼ਾਂ ਤੋਂ ਪੂਜਨੀਕ
ਮੰਨ ਰਹੇ ਹੋ, ਗੁਰਮਤਿ ਉਸ ਦੀ ਸੋਚ ਨੂੰ ਪੂਰੀ ਤਰ੍ਹਾਂ ਰੱਦ ਕਰਦੀ ਹੋਈ, ਉਸ ਤੋਂ ਬੱਚਣ ਦੀ ਸੇਧ
ਦਿੰਦੀ ਹੈ।
(18/09/11)
ਅਵਤਾਰ ਸਿਂਘ ਮਿਸ਼ਨਰੀ
ਇਧਰ ਵੀ “ਮੱਥੇ ਟੇਕ ਗੇੜੇ ਤੇ ਗੇੜਾ ਠਾਹ ਗੇੜਾ”
ਅਵਤਾਰ ਸਿਂਘ ਮਿਸ਼ਨਰੀ
5104325827
ਗੁਰਦੁਆਰਾ ਗਿਆਨ ਦਾ ਸੋਮਾਂ, ਵਿਦਿਆ ਲਈ ਵਿਦਿਆਲਾ,
ਭਰਮਾਂ ਅਤੇ ਪਾਖੰਡਾਂ ਤੋਂ ਮੁਕਤੀ ਦਾ ਘਰ, ਲੋੜਵੰਦਾਂ ਦੀ ਮਦਦ ਦਾ ਸਹਾਰਾ, ਰਾਹੀਆਂ ਪਾਂਧੀਆਂ ਲਈ
ਰੈਣ ਬਸੇਰਾ, ਬਰੀਬਾਂ ਲਈ ਗੋਲਕ ਦਾ ਖਜ਼ਾਨਾ ਅਤੇ ਜਿਸ ਦੇ ਦਰਵਾਜੇ ਸਰਬੱਤ ਲਈ ਖੁੱਲ੍ਹੇ ਹਨ।
ਗੁਰਦੁਆਰੇ ਵਿੱਚ ਗੁਰੂ ਗ੍ਰੰਥ ਦੇ ਪ੍ਰਕਾਸ਼ ਅਤੇ ਸੰਗਤ ਦੇ ਬੈਠਣ ਲਈ ਬਿਲਡਿੰਗ ਹੈ। ਗੁਰੂ ਗ੍ਰੰਥ ਦੇ
ਪ੍ਰਕਾਸ਼ ਲਈ ਪੀਹੜਾ ਜਾਂ ਪਾਲਕੀ ਹੈ। ਸੁਖ ਆਸਣ ਲਈ ਕਮਰਾ ਹੈ। ਗੁਰੂ ਗ੍ਰੰਥ ਦੀ ਸੰਭਾਲ ਲਈ ਰੁਮਾਲੇ
ਹਨ। ਤਖਤ ਤੇ ਸੁਭਾਇਮਾਨ
ਰਾਜ-ਜੋਗੀ
ਗੁਰੂ ਲਈ ਚੌਰ ਹੈ। ਧਰਮ ਗ੍ਰੰਥਾਂ ਅਤੇ ਇਤਿਹਾਸਕ ਪੁਸਤਕਾਂ ਲਈ ਲਾਇਬ੍ਰੇਰੀ ਹੈ ਜਿਸ ਵਿੱਚ ਗੁਰਮੱਤੀ
ਸਕਾਲਰਾਂ-ਲੇਖਕਾਂ ਦੀਆਂ ਕਿਤਾਬਾਂ ਹਨ। ਗੁਰੂ ਦਾ ਗਿਆਨ ਵੰਡਣ ਅਤੇ ਸਿਖਾਉਣ ਲਈ ਗ੍ਰੰਥੀ, ਕਥਾਵਚਕ,
ਕੀਰਤਨ ਲਈ ਤਬਲੇ ਵਾਜੇ ਅਤੇ ਰਾਗੀ ਹਨ। ਗੁਰਦੁਆਰੇ ਦੇ ਧਰਮ ਪ੍ਰਬੰਧ ਨੂੰ ਚਲਾਉਣ ਲਈ ਪ੍ਰਬੰਧਕ ਹਨ।
“ਦੇਗ-ਤੇਗ”
ਦੇ ਸਿਧਾਂਤ ਲਈ ਕੜਾਹ ਪ੍ਰਸ਼ਾਦ ਅਤੇ ਸ਼ਸਤ੍ਰ ਹਨ। ਮਨ
ਆਤਮਾਂ ਦੀ ਭੁੱਖ ਮਿਟਾਉਣ ਲਈ ਗੁਰਬਾਣੀ ਦਾ ਗਿਆਨ ਅਤੇ ਸਰੀਰ ਦੀ ਭੁੱਖ ਮੇਟਣ ਲਈ ਗੁਰੂ ਕਾ ਲੰਗਰ ਹੈ
ਜਿੱਥੇ ਬਿਨਾਂ ਕਿਸੇ ਵਿਤਕਰੇ ਦੇ ਹਰੇਕ ਕੌਮ ਦੇ ਮਾਈ-ਭਾਈ ਗਿਆਨ ਲੈ ਅਤੇ ਲੰਗਰ ਛਕ ਸਕਦੇ ਹਨ।
ਮੀਰੀ-ਪੀਰੀ ਦੇ ਸਿਧਾਂਤ ਦਾ ਪ੍ਰਤੀਕ ਨਿਸ਼ਾਨ ਸਾਹਿਬ
(ਝੰਡਾ) ਹੈ ਜੋ ਗੁਰਦੁਆਰੇ ਦੀ ਬਿਲਡਿੰਗ ਤੋਂ ਉੱਚਾ ਲਹਿਰਾਉਂਦਾ ਹੈ। ਜੋ ਦੂਰੋਂ ਹੀ ਗੁਰਦੁਆਰੇ ਦੀ
ਮਹਾਂਨਤਾ ਦਰਸਾਉਂਦਾ ਹੈ, ਇਸ ਨਿਸ਼ਾਨ ਨੂੰ ਦੇਖ ਕੇ ਗੁਰਦੁਆਰੇ ਦੇ ਉਪਰ ਵਰਨਣ ਕੀਤੇ ਗਏ ਗੁਣ ਅਤੇ
ਸਿਧਾਂਤ ਸਾਹਮਣੇ ਆ ਜਾਂਦੇ ਹਨ। ਜਿਵੇਂ ਗੁਰੂ ਗ੍ਰੰਥ ਪੀਰੀ (ਗੁਰਤਾ) ਅਤੇ ਨਿਸ਼ਾਨ ਮੀਰੀ (ਰਾਜ
ਸ਼ਕਤੀ) ਦੇ ਪ੍ਰਤੀਕ ਹਨ। ਗੁਰੂ ਗ੍ਰੰਥ ਸਾਹਿਬ ਜੀ ਵਹਿਮਾਂ, ਭਰਮਾਂ, ਪਾਖੰਡਾਂ ਅਤੇ ਮੂਰਤੀ ਪੂਜਾ
ਤੋਂ ਰੋਕਦੇ ਹਨ, ਕੌਮੀ ਦਿਨਾਂ ਤੇ ਇੱਕ ਰੱਬ ਦੇ ਉੱਚੇ-ਸੁੱਚੇ ਹੋਣ ਦੇ ਪ੍ਰਤੀਕ ਇੱਕ ਨਿਸ਼ਾਨ ਥੱਲੇ
ਇਕੱਠੇ ਹੋ ਕੇ ਗੁਰੂ ਪ੍ਰਮਾਤਮਾਂ ਤੋਂ ਚੜ੍ਹਦੀ ਕਲਾ ਲਈ ਸਲਾਮੀ ਲਈ ਜਾਂਦੀ ਹੈ। ਇੱਕ ਨਿਸ਼ਾਨ ਥੱਲੇ
ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਥੱਲੇ ਇਹ ਪ੍ਰਣ ਕੀਤਾ ਜਾਂਦਾ ਹੈ ਕਿ-ਸਾਡਾ ਸਭ ਦਾ ਰੱਬ ਇੱਕ,
ਗੁਰੂ ਇੱਕ, ਗੁਰੂ ਦਾ ਪੰਥ ਇੱਕ, ਨਿਸ਼ਾਨ ਅਤੇ ਵਿਧਾਨ (ਮਰਯਾਦਾ) ਇੱਕ ਹੈ ਅਸੀਂ ਇਸ ਗੁਰੂ ਹੁਕਮ ਦੇ
ਪਾਬੰਦ ਰਹਾਂਗੇ।
ਅਜੋਕੇ ਗੁਰਦੁਆਰਿਆਂ ਵਿੱਚ ਇਹ ਉਪ੍ਰੋਕਤ ਸਿਧਾਂਤ ਅਲੋਪ
ਹੁੰਦੇ ਜਾ ਰਹੇ ਹਨ। ਦਾਸ ਸਭ ਅੱਖੀ ਡਿੱਠੇ ਹਾਲ ਲਿਖ ਰਿਹਾ ਹੈ ਕਿ ਕਿਵੇਂ ਗੁਰ ਅਸਥਾਨਾਂ ਵਿਖੇ
ਮੂਰਤੀਆਂ, ਥੱੜਿਆਂ ਅਤੇ ਪਾਲਕੀਆਂ ਨੂੰ ਮੱਥੇ ਟੇਕੇ ਜਾ ਰਹੇ ਹਨ। ਗੁਰੂ ਨੂੰ ਛੱਡ ਕੇ ਨਿਸ਼ਾਨ ਸਾਹਿਬ
ਦੀਆਂ ਪ੍ਰਕਰਮਾਂ ਕੀਤੀਆਂ ਜਾ ਰਹੀਆਂ ਹਨ। ਦਾਸ ਨੇ ਇੱਥੇ ਇੱਕ ਸਥਾਨਕ ਗੁਰਦੁਆਰੇ ਵਿੱਚ ਨਿਸ਼ਾਨ
ਦੁਆਲੇ
“ਗੇੜੇ ਤੇ ਗੇੜਾ ਠਾਹ ਗੇੜਾ” ਦਿੱਤਾ ਜਾ ਰਿਹਾ ਵੀ
ਦੇਖਿਆ ਹੈ। ਨਿਸ਼ਾਨ ਦੇ ਥੱੜੇ ਤੇ ਦਿਨ ਦਿਹਾੜੇ ਮੋਮਬੱਤੀਆਂ, ਚਰਾਗ ਅਤੇ ਦੀਵੇ ਜਗਾਏ ਜਾ ਰਹੇ ਹਨ।
ਡੰਡੇ ਵਾਂਗ ਸਾਰਾ ਸਰੀਰ ਸਿੱਧਾ ਕਰਕੇ ਡੰਡਵਤ ਡੰਡਾਉਤਾਂ ਕੀਤੀਆਂ ਜਾ ਰਹੀਆਂ, ਹਾੜੇ ਕੱਢੇ ਅਤੇ
ਗੁਰੂ ਨੂੰ ਛੱਡ ਨਿਸ਼ਾਨ ਅੱਗੇ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ। ਗੁਰਦੁਆਰੇ ਦੇ ਅੰਦਰ ਵੀ ਥਾਂ-ਥਾਂ
ਪ੍ਰਕਾਸ਼ ਅਤੇ ਗੋਲਕਾਂ ਰੱਖੀਆਂ ਹੁੰਦੀਆਂ ਹਨ ਅਤੇ ਗੁਰੂ ਗਿਆਨ ਵਿਹੂਣੇ ਮਾਈ-ਭਾਈ ਵੀ ਥਾਂ-ਥਾਂ ਮੱਥੇ
ਟੇਕਦੇ ਅਤੇ ਮਾਇਆ ਚੜਾਉਂਦੇ ਰਹਿੰਦੇ ਹਨ। ਖਾਸ ਕਰਕੇ ਐਤਵਾਰ ਨੂੰ ਵਾਪਾਰੀ ਸਟਾਲਾਂ ਵਾਲੇ ਸਿੱਖ ਧਰਮ
ਨਾਲ ਸਬੰਧਤ ਲਿਟ੍ਰੇਚਰ, ਪੁਸਤਕਾਂ ਅਤੇ ਹੋਰ ਧਰਮ ਸਮੱਗਰੀ ਦੇ ਨਾਲ-ਨਾਲ ਗੁਰੂਆਂ-ਭਗਤਾਂ ਅਤੇ
ਡੇਰੇਦਾਰ ਸੰਤਾਂ ਦੀਆਂ ਫੋਟੋਆਂ (ਮੂਰਤੀਆਂ) ਵੀ ਸ਼ਰੇਆਮ ਵੇਚਦੇ ਹਨ। ਸ਼ਰਧਾਲੂ ਘਰਾਂ ਵਿੱਚ ਲਿਜਾ ਕੇ
ਉਨ੍ਹਾਂ ਮੂਰਤੀਆਂ ਨੂੰ ਧੂਫਾਂ ਧਕਾਉਂਦੇ ਅਤੇ ਮੱਥੇ ਟੇਕਦੇ ਹਨ। ਘਰਾਂ ਵਿੱਚ ਡੇਰੇਦਾਰ ਸੰਤਾਂ ਦੇ
ਸ਼ਧਾਲੂ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਜਾਂ ਪਾਠ ਵੇਲੇ
“ਗੁਰੂ ਗ੍ਰੰਥ ਸਾਹਿਬ”
ਦੇ ਸੱਜੇ-ਖੱਬੇ ਦੋਹੀਂ ਪਾਸੀਂ ਗੁਰੂਆਂ ਅਤੇ
ਆਪੋ-ਆਪਣੇ ਸੰਤਾਂ ਦੀ ਮੂਰਤੀਆਂ ਰੱਖਦੇ ਹਨ।
ਦਾਸ ਦੀ ਗੁਰਦੁਆਰਿਆਂ ਦੇ ਗ੍ਰੰਥੀ, ਰਾਗੀ, ਸੇਵਾਦਾਰ,
ਪ੍ਰਚਾਰਕਾਂ ਅਤੇ ਪ੍ਰਬੰਧਕਾਂ ਨੂੰ ਪੁਰਜੋਰ ਅਪੀਲ ਹੈ ਕਿ ਸੰਗਤਾਂ ਨੂੰ ਆਪ ਜੀਆਂ ਨੇ ਜਾਗਰਿਤ ਕਰਨਾਂ
ਹੈ, ਜੇ ਤੁਸੀਂ ਇਹ ਸਭ ਕੁੱਝ ਅੱਖੀਂ ਦੇਖ ਕੇ ਚੁੱਪ ਧਾਰ ਲੈਂਦੇ ਹੋ ਕਿ ਕਿਤੇ ਸਰਧਾਲੂ ਨਿਰਾਜ ਨਾਂ
ਹੋ ਜਾਣ ਤਾਂ ਇਹ ਤੁਹਾਡੀ ਬਹੁਤ ਵੱਡੀ ਕੁਤਾਹੀ ਹੈ। ਇਸ ਵਿੱਚ ਸ਼ਰਧਾਲੂਆਂ ਦਾ ਬਹੁਤਾ ਕਸੂਰ ਨਹੀਂ
ਕਿਉਂਕਿ ਡੇਰੇਦਾਰਾਂ ਨੇ ਡੇਰੇ ਚਲਾਉਂਣ ਲਈ ਪ੍ਰਚਾਰ ਹੀ ਐਸਾ ਕੀਤਾ ਹੈ, ਸਿਖਿਆ ਹੀ ਐਸੀ ਦਿੱਤੀ ਹੈ
ਜੋ ਸ਼ਰਧਾਲੂ ਸਿੱਖਾਂ ਦੇ ਮਨ ਵੱਸ ਗਈ ਹੈ। ਸਾਡਾ ਪ੍ਰਬੰਧਕਾਂ, ਪ੍ਰੀਸ਼ਟਾਂ ਅਤੇ ਪ੍ਰਚਾਰਕਾਂ ਦਾ ਫਰਜ
ਬਣਦਾ ਹੈ ਜਿ ਲੋਕ ਲਾਜ ਤੋਂ ਉੱਪਰ ਉੱਠ ਕੇ, ਭੀੜ ਇਕੱਠੀ ਕਰਨ ਦੀ ਬਜਾਏ ਗਿਆਨਵਾਨ ਸੰਗਤਾਂ ਪੈਦਾ
ਕਰੀਏ। ਸੰਗਤਾਂ ਨੂੰ ਦੱਸੀਏ ਕਿ
“ਗੁਰੂ ਗ੍ਰੰਥ ਸਾਹਿਬ ਜੀ”
ਇੱਕੱਲੇ ਮੱਥੇ ਟੇਕਣ ਅਤੇ ਪੂਜਾ ਕਰਨ ਲਈ
ਨਹੀਂ ਸਗੋਂ ਰੱਬੀ ਗੁਰੂ ਗਿਆਨ ਹਾਸਲ ਕਰਨ ਲਈ ਹਨ।
ਐਸ ਵੇਲੇ ਜੋ ਸਿੱਖ ਕੌਮ ਵਿੱਚ ਆਪਾ-ਧਾਪੀ ਮੱਚੀ ਹੋਈ ਹੈ
ਉਸ ਦਾ ਕਾਰਣ
ਇੱਕ ਰੱਬ, ਇੱਕ ਗੁਰੂ, ਇੱਕ ਨਿਸ਼ਾਨ, ਇੱਕ ਵਿਧਾਨ ਅਤੇ ਇੱਕ ਪੰਥ
ਤੋਂ ਅਗਿਆਨਤਾ ਵੱਸ ਬਾਗੀ ਹੋਣਾ ਜਾਂ ਪੰਥ ਵਿਰੋਧੀਆਂ ਦਾ ਕੁਟਲਨੀਤੀ ਵਰਤ ਕੇ ਕਰਾ ਦੇਣਾ ਹੈ। ਜੇ
ਅੱਜ ਬਾਦਲ ਅਤੇ ਬਾਬੇ ਸਿੱਖ ਪੰਥ ਤੇ ਕਾਬਜ ਹਨ ਤਾਂ ਇਸ ਵਿੱਚ ਸਾਡਾ ਹੀ ਜਿਆਦਾ ਕਸੂਰ ਹੈ ਕਿਉਂਕਿ
ਅਸੀਂ ਰੱਬੀ, ਪੰਥਕ, ਕੌਮੀ ਅਤੇ
ਵਿਧਾਨਕ ਏਕਤਾਂ ਤੋਂ ਬਾਗੀ ਹਾਂ। ਅਸੀਂ ਗੁਰੂ ਸਾਹਿਬ ਦੀ
ਸਿਖਿਆ ਦਾ ਪ੍ਰਚਾਰ ਕਰਨ ਦੀ ਬਜਾਏ ਅਖੌਤੀ ਸੰਤ ਬਾਬਿਆਂ ਅਤੇ ਉਨ੍ਹਾਂ ਵੱਲੋਂ ਪ੍ਰਚਲਤ ਕੀਤੀਆਂ
ਹੋਈਆਂ ਮਨਘੜਤ ਸਾਖੀਆਂ ਦਾ ਹੀ ਗੁਰਦੁਆਰਿਆਂ ਦੀ ਸਟੇਜਾਂ ਤੇ ਪ੍ਰਚਾਰ ਕਰੀ ਜਾ ਰਹੇ ਹਾਂ। ਕਾਸ਼
ਸਾਨੂੰ ਗੁਰੂ ਜੀ ਸਮੱਤ ਬਖਸ਼ਣ ਅਤੇ ਅਸੀਂ ਗਿਆਨ ਵਿਹੂਣੇ ਡੇਰਦਾਰ ਬਾਬਿਆਂ ਦੀ ਸਿਖਿਆ ਦੇ ਧਾਰਨੀ
ਸ਼ਧਾਲੂ ਜੋ ਗੁਰਦੁਆਰੇ ਆ ਕੇ ਵੀ ਥਾਂ-ਥਾਂ ਮੱਥੇ ਟੇਕਦੇ ਅਤੇ ਨਿਸ਼ਨ ਜਾਂ ਥੜਿਆਂ ਦੇ ਹੀ
“ਗੇੜੇ ਤੇ ਗੇੜਾ ਠਾਹ ਗੇੜਾ”
ਦਿੱਤੀ ਜਾ ਰਹੇ ਹਨ। ਉਨ੍ਹਾਂ ਨੂੰ ਇੱਹ ਕੌਣ ਦੱਸੇ ਕਿ ਸਿੱਖਾਂ ਦਾ
ਇੱਕ ਗੁਰੂ ਅਤੇ ਸਿੱਖ ਮਰਯਾਦਾ ਵੀ ਇੱਕ ਹੈ ਜੋ ਕੌਮੀ ਡਸਿਪਲਨ ਦਾ ਪ੍ਰਤੀਕ ਹੈ।
ਗੁਰੂਪੰਥ ਦੇ ਵਾਰਸੋ ਅਤੇ ਗੁਰਦੁਆਰਿਆਂ ਦੇ
ਪ੍ਰਬੰਧਕੋ ਤੇ ਪ੍ਰਚਾਰਕੋ!
ਇਧਰ ਵੀ ਧਿਆਨ ਦਿਓ ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਗੁਰਦੁਆਰੇ ਮੰਦਰਾਂ, ਮੱਠਾਂ, ਡੇਰਿਆਂ,
ਜਠੇਰਿਆਂ ਤੇ ਪੀਰਾਂ ਦੀਆਂ ਸਮਾਧਾਂ ਦਾ ਰੂਪ ਧਾਰਨ ਕਰ ਲੈਣਗੇ। ਤੁਹਾਡੇ ਬੱਚੇ ਵੀ ਫਿਰ ਇਹ ਕੁੱਝ
ਦੇਖ, ਸਿੱਖ ਕੇ ਕੇਵਲ ਥਾਂ-ਥਾਂ ਤੇ ਮੱਥੇ ਟੇਕਣ, ਥੱੜਿਆਂ, ਸਮਾਧਾਂ, ਸੰਤਾਂ ਅਤੇ ਨਿਸ਼ਾਨਾਂ ਦੇ
ਕੇਵਲ ਗੇੜੇ ਕੱਢਣ ਅਤੇ ਮੱਥੇ ਟੇਕਣ ਲੱਗ ਪੈਣਗੇ ਜਾਂ ਐਸਾ ਵਰਤਾਰਾ ਦੇਖ ਕੇ ਸਿੱਖ ਧਰਮ ਤੋਂ ਬਾਗੀ
ਹੋ ਜਾਣਗੇ।
ਅੱਜ ਸਾਡੀ ਫੁੱਟ ਦਾ ਕਾਰਣ ਵੀ ਜਿੱਥੇ ਆਪੋ ਆਪਣੇ ਸੁਆਰਥ
ਹਨ ਓਥੇ ਇਹ ਅਗਿਆਨਤਾ ਵੱਸ ਸੰਤ ਬਾਬਿਆਂ ਦੇ ਡੇਰੇ ਜਾਣਾ, ਆਪ ਗੁਰਬਾਣੀ ਪੜ੍ਹਨ, ਸੁਣਨ, ਵਿਚਾਰਨ
ਸਮਝਣ ਅਤੇ ਉਸ ਅਨੁਸਾਰ ਜੀਵਨ ਜੀਣ ਦੀ ਬਜਾਏ ਕੇਵਲ ਤੋਤਾ ਰਟਨੀ ਪਾਠ ਜੋ ਵੱਖ-ਵੱਖ ਭੇਟਾ ਦੇ ਕੇ
ਕਰਾਏ ਜਾ ਰਹੇ ਅਤੇ
“ਮੱਥੇ ਤੇ ਮੱਥਾ-ਗੇੜੇ ਤੇ ਗੇੜਾ ਠਾਹ ਗੇੜਾ”,
ਮੂਰਤੀ ਪੂਜਾ, ਦੀਵੇ ਬਾਲ ਆਰਤੀਆਂ ਅਤੇ ਮਾਤਾ ਦੇ ਮੰਦਰਾਂ ਵਾਂਗ ਜੋਤਾ ਬਾਲੀਆਂ
ਜਾ ਰਹੀਆਂ ਹਨ। ਪੰਥਕ ਮੋਰਚੇ ਸਮੇਤ ਸਮੁੱਚੇ ਬਾਦਲ ਵਿਰੋਧੀ ਵੀਰੋ ਅਤੇ ਗੁਰਦੁਆਰਿਆਂ ਦੇ ਪ੍ਰਬੰਧਕੋ!
ਨਿਰਾ ਬਾਦਲ ਨੂੰ ਕੋਸਣ ਦੀ ਬਜਾਏ ਆਪਣੀ ਪੀੜੀ ਥੱਲੇ ਵੀ ਸੋਟਾ ਮਾਰ ਲਓ, ਜਿਸ ਥੱਲੇ ਸਿੱਖ ਧਰਮ
ਵਿਰੋਧੀ ਕਰਮਾਂ, ਪਾਖੰਡਾਂ, ਵਹਿਮਾਂ-ਭਰਮਾਂ ਅਤੇ ਆਪੋ-ਆਪਣੀਆਂ ਮਰਯਾਦਾਵਾਂ ਦੇ ਫਨੀਆਰ ਸੱਪ ਵੀ
ਡੇਰਾ ਲਾਈ ਬੈਠੇ ਹੋਏ ਹਨ। ਅਗਿਆਨਤਾ ਅਤੇ ਫੁੱਟ ਦੀ ਸਰਾਲ ਨੇ ਸਾਨੂੰ ਗ੍ਰਸਿਆ ਹੋਇਆ ਹੈ।
ਰੋਜ ਪੜਦੇ ਹਾਂ
“ਸਤਗੁਰ ਨਾਨਕ ਪ੍ਰਟਿਆ ਮਿਟੀ ਧੁੰਦ ਜਗਿ ਚਾਨਣ
ਹੋਆ॥ (ਭਾ. ਗੁ.) ਦੀਵਾ ਬਲੈ ਅੰਧੇਰਾ
ਜਾਇੇ (791) ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ॥ ਏਤੇ ਚਾਨਣ ਹੋਂਦਿਆਂ ਗੁਰ ਬਿਨਿ ਘੋਰ
ਅੰਧਾਰੁ॥ (463) ਫਿਰ ਸਾਡਾ ਵਹਿਮਾਂ, ਭਰਮਾਂ, ਪਾਖੰਡਾਂ
ਅਤੇ ਡੇਰਿਆਂ ਤੇ ਜਾ ਕੇ “ਗੇੜੇ ਤੇ
ਗੇੜਾ ਠਾਹ ਗੇੜੇ” ਵਾਲਾ ਅੰਧੇਰਾ ਕਿਉਂ ਨਹੀਂ ਦੂਰ ਹੋ
ਰਿਹਾ? ਫਿਰ ਕਿਉਂ ਅਸੀਂ ਮਹਾਂ ਚਾਨਣ ਸੂਰਜਾਂ ਦੇ ਸੂਰਜ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਆਪੋ
ਆਪਣੀ ਅਗਿਆਨਤਾ ਦੇ ਛੋਟੇ-ਛੋਟੇ ਦੀਵੇ ਹੀ ਬਾਲ ਕੇ
“ਗੇੜੇ ਤੇ ਗੇੜਾ ਠਾਹ ਗੇੜਾ”
ਹੀ ਕੱਢ੍ਹੀ ਜਾ ਰਹੇ ਹਾਂ?
(17/09/11)
ਇਕਵਾਕ ਸਿੰਘ ਪੱਟੀ
ਅੱਜ
ਹੋਵੇਗੀ ਸਿੱਖਾਂ ਦੀ ਸਿਆਣਪ ਦੀ ਪਰਖ!
-ਇਕਵਾਕ ਸਿੰਘ ਪੱਟੀ
ਜਿਸ ਕੌਮ ਕੋਲ ਕੁਰਬਾਨੀਆਂ ਭਰਿਆ ਇਤਿਹਾਸ ਹੋਵੇ, ਜਿਸ ਕੋਲ ਮਹਾਨ ਗੁਰੂ ਸਾਹਿਬਾਨ
ਦੀਆਂ ਮਹਾਨ ਸਿੱਖਿਆਵਾਂ ਅਤੇ ਅਮਲੀ ਜੀਵਣ ਜਾਂਚ ਹੋਵੇ, ਜਿਸ ਕੌਮ ਕੋਲ ਗੁਰੂ ਨਾਨਕ ਸਾਹਿਬ ਜੀ ਦੀ
ਅਦੁੱਤੀ, ਸਾਇੰਟੀਫਿਕ ਵੀਚਾਰਧਾਰਾ ਹੋਵੇ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਰਗਾ ਉਹ ਮਹਾਨ
ਅਤੇ ਪਵਿੱਤਰ ਗ੍ਰੰਥ ਹੋਵੇ ਜਿਸਦੇ ਅੱਗੇ ਸਾਰਾ ਸੰਸਾਰ ਆਪਣਾ ਸਿਰ ਝੁਕਾਉਂਦਾ ਹੋਵੇ ਅਤੇ ਵੱਡੇ-ਵੱਡੇ
ਸਾਇੰਸਦਾਨ ਵੀ ਉਸ ਮਹਾਨ ਭਵ ਸਾਗਰ ਰੂਪੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੀਚਾਰਧਾਰਾ ਨੂੰ ਪੜ੍ਹਨ ਤੋਂ
ਬਾਅਦ ਉਸਦੇ ਕਾਇਲ ਹੋ ਜਾਂਦੇ ਹੋਣ, ਪਰ ਉਹ ਕੌਮ ਆਪ ਹੀ ਉਸ ਮਹਾਨ ਵੀਚਾਰਧਾਰਾ ਤੋਂ ਬਾਗੀ ਹੋ ਜਾਵੇ
ਤਾਂ ਦੋਸ਼ ਕਿਸ ਨੂੰ ਦੇਵਾਂਗੇ?
ਅੱਜ ਸਾਰੀ ਦੀ ਸਾਰੀ ਕੌਮ ‘ਏਕਾ ਬਾਣੀ, ਏਕ ਗੁਰ, ਏਕੋ ਸਬਦ ਵੀਚਾਰ’ ਨੂੰ ਛੱਡ ਕੇ ਬਹੁ-ਟੁਕੜਿਆਂ
ਵਿੱਚ ਵੰਡੀ ਪਈ ਹੈ। ਆਪਣੇ ਘਰ ਵਿੱਚ ਹੀ ਇਨੇ ਕੁ ਜਿਆਦਾ ਮੁੱਦਿਆਂ, ਸੰਕਟਾਂ ਨਾਲ ਜੂਝ ਰਹੀ ਹੈ ਕਿ
ਬਾਹਰ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਚਾਰ ਪ੍ਰਸਾਰ ਕਰਨ ਦੀ ਤਾਂ ਗੱਲ ਹੀ ਬੜੀ ਦੂਰ ਦੀ ਹੈ। ਕਦੀ
ਸੋਚਿਆ ਕਿ ਇਹ ਸੱਭ ਕਿਉਂ ਹੋ ਰਿਹਾ ਹੈ? ਕਿਉਂਕਿ ਅਸੀਂ ਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ
ਵੀ ਬੁੱਤਾ ਪੂਜਾ ਵਾਂਗ ਪੂਜਣਾ ਸ਼ੁਰੂ ਕਰ ਦਿੱਤਾ ਅਤੇ “ਬਾਬੇ ਨਾਨਕ ਦੀ ਵਿਚਾਰਧਾਰਾ (ਸ. ਜੋਗਿੰਦਰ
ਸਿੰਘ ਸਪੋਕਸਮੈਨ ਦੇ ਕਹੇ ਅਨੁਸਾਰ) ਨੂੰ ਰੁਮਾਲਿਆਂ ਵਿੱਚ ਚੰਗੀ ਤਰ੍ਹਾਂ ਲਪੇਟ ਕੇ ਗੁਰਦੁਆਰਿਆਂ
ਵਿੱਚ ਕੈਦ ਕਰ ਦਿੱਤਾ।” ਗੁਰਬਾਣੀ ਕਥਾ ਤੋਂ ਪੂਰੀ ਤਰ੍ਹਾਂ ਗੁਰਦੁਆਰਾ ਸਾਹਿਬਾਨਾਂ ਵਿੱਚੋਂ ਵਿਸਾਰ
ਕੇ ਹੋਰ ਹੀ ਆਪੂੰ ਰਚੇ ਅਪ੍ਰਮਾਣਿਕ ਗ੍ਰੰਥਾਂ ਦੀਆਂ ਬ੍ਰਹਾਮਣਵਾਦੀ ਕਥਾਵਾਂ ਸ਼ੁਰੂ ਕਰਵਾ ਦਿੱਤੀਆਂ।
ਫਿਰ ਗੁਰਦੂਆਰਾ ਸਾਹਿਬ ਦੇ ਪ੍ਰਬੰਧ ਨੂੰ ਅਜਿਹੇ ਪ੍ਰਬੰਧਕਾਂ ਹਵਾਲੇ ਕਰ ਦਿੱਤਾ ਜਿਹਨਾਂ ਨੇ ਬਚਪਨ
ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਹੀ ਸ਼ਾਇਦ ਇਸੇ ਲਈ ਲਈ ਸੀ ਕਿ ਭਵਿੱਖ ਵਿੱਚ ਰੁਜਗਾਰ
ਪ੍ਰਾਪਤੀ ਲਈ ਬਹੁਤਾ ਖੱਜਲ ਖੁਆਰ ਨਹੀਂ ਹੋਣਾ ਪਵੇਗਾ, ਕਿਉਂਕਿ ਪੜ੍ਹਾਈ ਲਿਖਾਈ ਦੇ ਮਾਮਲੇ ਵਿੱਚ
ਸਾਡੀ ਲੀਡਰਸ਼ਿਪ ਦਾ ਸੱਭ ਨੂੰ ਪਤਾ ਹੀ ਹੈ। ਤਨਖਾਹਦਾਰ ਪੁਜਾਰੀ ਕੌਮ ਦੇ ਭਵਿੱਖ ਦੇ ਫੈਂਸਲੇ ਦਿੰਦੇ
ਹੋਏ ਇੱਕ ਹਿਸਾਬ ਨਾਲ ਕੌਮ ਦਾ ਬੇੜਾ ਗਰਕ ਕਰ ਰਹੇ ਹੁੰਦੇ ਹਨ, ਜਦੋਂ ਆਪਣੀ ਮਰਜ਼ੀ ਨਾਲ ਬਣਾਈ ਆਪਣੀ
ਹੀ ਮਰਿਯਾਦਾ ਮੁਤਾਬਿਕ ਕੌਮ ਦੇ ਚੋਟੀ ਦੇ ਵਿਦਵਾਨਾਂ/ਲੇਖਕਾਂ/ਬੁੱਧੀਜੀਆਂ ਨੂੰ ਆਪਣੀ ਬਣਾਈ ਨਵੀਂ
ਕਚਹਿਰੀ (ਸਕਤਰੇਤ) ਵਿੱਚੋਂ ਹੁਕਮਨਾਮੇ ਜਾਰੀ ਕਰਨ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਉੱਚੀ
ਸਾਰੀ ਬੋਲਾ ਦੇ ਦਿੰਦੇ ਹਨ, ਅਤੇ ਸਪੱਸ਼ਟੀਕਰਨ ਦੇਣ ਵਾਲੇ ਨੂੰ ਸੱਦਾ ਅਕਾਲ ਤਖ਼ਤ ਸਾਹਿਬ ਦਾ ਦਿੰਦਾ
ਹਨ ਪਰ ਇਸ਼ਾਰਾ ਆਪਣੇ ਨਿੱਜੀ ਦਫ਼ਤਰ ਵੱਲ ਹੁੰਦਾ ਹੈ।
ਸਿੱਖਾਂ ਦੀ ਸਿਰਮੌਰ ਜਥੇਬੰਦੀ ਦੀ ਇੱਕ ਆਪਣੀ ਨਿੱਜੀ ਪ੍ਰਕਾਸ਼ਨਾ ਵੀ ਹੈ ਜਿਸ ਵਿੱਚ ਹਿੰਦੀ ੱਿਸਖ
ਇਤਿਹਾਸ ਛਾਪਿਆ ਜਾਂਦਾ ਹੈ, ਗੁਰ ਬਿਲਾਸ ਪਾ. 6ਵੀਂ ਵਰਗੀਆਂ ਪੁਸਤਕਾਂ ਛਾਪੀਆਂ ਜਾਂਦੀਆਂ ਹਨ, ਜਿਸ
ਨਾਲ ਸਾਡੀ ਕੌਮ ਦਾ ਇਤਿਹਾਸ, ਕੁਰਬਾਨੀਆਂ ਤੇ ਗੁਰੂ ਸਾਹਿਬ ਦੇ ਜੀਵਣ ਨੂੰ ਰੱਜ ਕੇ ਦਾਗਦਾਰ ਕੀਤਾ
ਹੁੰਦਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਕੀਤੀ ਸਿੱਖ ਰਹਿਤ ਮਰਿਯਾਦਾ ਨੂੰ ਕੁੱਝ ਫੁੱਟ ਦੀ
ਦੂਰੀ ਭਾਵ ਦਰਬਾਰ ਸਾਹਿਬ ਦੇ ਕੰਪਲੈਕਸ ਵਿੱਚ ਹੀ ਨਾ-ਮਨਜੂਰ ਕਰ ਦਿੱਤਾ ਜਾਂਦਾ ਹੈ ਪਰ ਕੌਮ ਨੂੰ
ਦੁਹਾਈ ਦਿੱਤੀ ਜਾਂਦੀ ਹੈ ਕਿ ਰਹਿਤ ਮਰਯਾਦਾ ਦੀ ਪਾਲਣਾ ਕੀਤੀ ਜਾਵੇ।
ਵਿਸ਼ਾ ਲੰਮੇਰਾ ਨਾ ਹੋਵੇ ਤਾਂ ਸਖੇਪ ਰੂਪ ਵਿੱਚ ਸਮੁੱਚੀ ਕੌਮ ਨੂੰ ਸੁਆਲ ਹੈ ਕਿ ਅਜਿਹਾ ਸੱਭ ਕਿਉਂ
ਵਾਪਰ ਰਿਹਾ ਹੈ? ਕਿਉਂ ਦਿਨ-ਬ-ਦਿਨ ਗੁਰਦੁਆਰਾ ਪ੍ਰਬੰਧਕ ਵਿੱਚ ਗਿਰਾਵਟ ਆ ਰਹੀ ਹੈ, ਅਤੇ ਇਸਦਾ
ਉਪਾਅ ਕੀ ਹੈ? ਉਪਾਅ ਵੀ ਸਾਨੂੰ ਆਪ ਹੀ ਕਰਨਾ ਪੈਣਾ ਹੈ, ਇਸ ਲਈ ਅੱਜ ਜੇਕਰ ਅਸੀਂ ਗੁਰਦੁਆਰਿਆਂ
ਵਿੱਚ ਗੁਰਮਰਿਯਾਦਾ ਬਹਾਲ ਕਰਵਾ ਕੇ ਗੁਰਦੁਆਰਾ ਗੋਲਕ ਦੀ ਸਦਵਰਤੋਂ ਕਰਨਾ ਚਾਹੁੰਦੇ ਹਾਂ ਤਾਂ ਮਿਤੀ
18 ਸਤੰਬਰ ਦਾ ਦਿਨ ਨਾ ਭੁਲਣਾ, ਕਿਉਂਕਿ ਇਹ ਉਹ ਦਿਨ ਹੈ ਜਦ ਅਸੀਂ ਆਪਣੀ ਮਰਜ਼ੀ ਦੇ ਯੋਗ, ਗੁਰਸਿੱਖ
ਗੁਰਮਤਿ ਦੇ ਧਾਰਨੀ ਪ੍ਰਬੰਧਕ ਆਪਣੀ ਮਰਜ਼ੀ ਨਾਲ ਗੁਰਦੁਆਰਾ ਕਮੇਟੀ ਵਿੱਚ ਭੇਜ ਸਕਦੇ ਹਾਂ। ਇਸ ਲਈ ਇਹ
ਦਿਨ ਸਿੱਖਾਂ ਦੀ ਪਰਖ ਦਾ ਦਿਨ ਹੈ, ਫਿਰ ਪਤਾ ਨਹੀਂ ਕਦੋਂ ਮੌਕਾ ਬਣੇ ਕਿਉਂਕਿ ਸ੍ਰੋਮਣੀ ਗੁਰਦੁਆਰਾ
ਪ੍ਰਬੰਧਕ ਕਮੇਟੀ ਦੀਆਂ ਚੌਣਾਂ ਦਾ ਕੋਈ ਪੱਕਾ ਟਾਈਮ ਨਹੀਂ ਹੈ ਅਤੇ ਹਾਕਮ ਦੀ ਮਰਜ਼ੀ ਅਨੁਸਾਰ ਹੀ
ਹੁੰਦੀਆਂ ਹਨ, ਕਮੇਟੀ ਦੇ ਸ਼ੁਰੂਆਤੀ ਦਿਨਾਂ ਵਿੱਚ ਹੀ ਸਹੀ ਸਮੇਂ ਤੇ ਹੋਈਆਂ ਸਨ ਜੋ ਲੜੀਵਾਰ
ਪਹਿਲੀਆਂ ਚੌਣਾਂ 1926, 1930, 1933, 1936, 1939 ਵਿੱਚ ਫਿਰ 1942 ਵਿੱਚ ਹੋਏ ਫੈਂਸਲੇ ਅਨੁਸਾਰ
ਮਿਆਦ ਤਿੰਨ ਸਾਲ ਤੋਂ ਵਧਾ ਕੇ ਪੰਜ ਸਾਲ ਕਰ ਦਿੱਤੀ ਗਈ ਸੀ ਜਿਸ ਕਾਰਣ ਫਿਰ 1939 ਤੋਂ ਬਾਅਦ 1944
ਵਿੱਚ ਹੋਈਆਂ ਸਨ। ਫਿਰ ਭਾਰਤ ਪਾਕਿਸਤਾਨ ਦੀ ਵੰਡ ਤੋਂ ਬਾਅਦ ਅਜ਼ਾਦ ਭਾਰਤ ਵਿੱਚ ਪਹਿਲੀਆਂ ਚੌਣਾਂ
1960 ਫਿਰ 1965 ਹੋਈਆਂ ਸਨ। 1966 ਤੋਂ ਜਦ ਪੰਜਾਬ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਤਾਂ ਚੌਣਾ
ਕਰਵਾਉਣ ਦਾ ਹੱਕ ਦਿੱਲੀ ਦੇ ਹਾਕਮਾਂ ਕੋਲ ਚਲਿਆ ਗਿਆ ਤੇ ਫਿਰ ਕਦੇ ਵੀ ਇਹ ਚੌਣਾ ਸਮੇਂ ਸਿਰ ਨਹੀਂ
ਹੋਈਆਂ ਕਿਉਂਕਿ ਉਸਤੋਂ ਬਾਅਦ ਦਾ ਹਾਲ ਇਹੀ ਦੱਸਦਾ ਹੈ ਕਿ 1965 ਤੋਂ ਬਾਅਦ 1979, 1996, 2004 ਤੇ
ਹਣ ਵੀ 2009 ਵਿੱਚ ਹੋਣ ਵਾਲੀਆਂ 2011 ਵਿੱਚ ਹੋ ਰਹੀਆਂ ਹਨ, ਸੋ ਆਉ! ਸਾਰੇ ਰਲ ਮਿਲ ਕੇ ਤਹੱਈਆ
ਕਰੀਏ ਕਿ ਗੁਰਦੁਆਰਿਆਂ ਵਿੱਚ ਗੁਰਮਤਿ ਲਾਗੂ ਕਰਨ ਹਿੱਤ ਪੜ੍ਹੇ ਲਿਖੇ ਗੁਰਮਤਿ ਧਾਰਕ ਉਮੀਦਵਾਰਾਂ
ਨੂੰ ਹੀ ਆਪਣੀ ਵੋਟ ਦਾ ਹੱਕ ਦਿੱਤਾ ਜਾਵੇ ਅਤੇ ਸਹੀ ਚੌਣ ਕਰਕੇ ਸਹੀ ਪ੍ਰਬੰਧਕਾਂ ਨੂੰ ਗੁਰਦੂਆਰਾ
ਪ੍ਰਬੰਧ ਸਪੁਰਦ ਕੀਤਾ ਜਾਵੇ। ਗੁਰੂ ਭਲੀ ਕਰੇ!
-ਇਕਵਾਕ ਸਿੰਘ ਪੱਟੀ
ਅੰਮ੍ਰਿਤਸਰ।
(17/09/11)
ਸਰਬਜੋਤ ਸਿੰਘ (ਦਿੱਲੀ)
“ਸਿਖੀ” “ਇਕ ਜੀਵਨ ਜਾਚ”
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕਿ ਫ਼ਤਿਹ
ਬਹੁਤ ਸਮੇ ਤੋਂ ਸੋਚ ਰਿਹਾ ਸੀ ਕੁਜ ਲਿਖਾਂ ਪਰ ਸਮਝ ਨਹੀਂ ਸੀ ਆ ਰਿਹਾ ਕਿ ਲਿਖਾਂ, ਕਿਯੋੰਕੀ ਗੱਲਾਂ
ਤੇ ਅਕਸਰ ਕਰਦਾ ਹਾਂ ਪਰ ਉਸ ਵੇਲੇ ਸਾਮਨੇ ਕੋਈ ਸੁਨਣ ਵਾਲਾ ਹੁੰਦਾ ਹੈ ਅਤੇ ਅਗੋਂ ਕੋਈ ਗੱਲ ਵੀ
ਹੁੰਦੀ ਹੈ ਪਰ ਲਿਖਣ ਵੇਲੇ ਕੰਪਿਊਟਰ ਦੀ ਸਕ੍ਰੀਨ ਕੁਛ ਬੋਲਦੀ ਨਹੀਂ ਫਿਰ ਵੀ ਕੋਸ਼ਿਸ਼ ਕਰ ਕੇ ਲਿਖ
ਰਿਹਾਂ ਹਾਂ ਜੇ ਪਸੰਦ ਆਵੇ ਤੇ ਖੂਬ ਨਹੀਂ ਤਾਂ ਈਮੇਲ ਜਾਂ ਫੋਨ ਰਾਹੀਂ ਸਲਾਹ ਦੀ ਉਡੀਕ ਰਹੇਗੀ ਅਤੇ
ਉਹ ਹੋਰ ਵੀ ਖੂਬ ਹੋਵੇਗਾ.....
ਅਜ ਤਕ ਜੋ ਅਸੀਂ ਸਿਖਿਆ ਹੈ ਸਬ ਬੇਕਾਰ, ਅਸੀਂ ਅਜੇ ਤਕ ਆਪਣੇ ਮਾਂ ਪਿਓ, ਸਮਾਜ ਜਾਂ ਕਿਸੇ ਵੀ ਆਗੂ
ਤੋਂ ਜੋ ਵੀ ਸਿਖਿਆ ਸਬ ਬੇਕਾਰ, ਕਿਓਂਕੀ ਉਹ ਦਸਦੇ ਹਨ ਸਿਖੀ ਇਕ ਧਰਮ ਹੈ ਤੇ ਸ਼ਰਧਾ ਨਾਲ ਨਿਭਾਉਣ
ਚਾਹਿਦਾ ਹੈ..
ਕੀ ਸਿਖੀ ਇਕ ਧਰਮ ਹੈ ?????
ਨਹੀਂ ਸਿਖੀ ਧਰਮ ਨਹੀਂ ਬਲਕਿ ਜੀਵਨ ਜੀਣ ਦੇ ਢੰਗ ਨੂ ਸਿਖਣ ਦਾ ਨਾਮ ਹੈ “ਸਿਖੀ”
ਸਿਖੀ ਦੇ ਰਾਹ ਤੇ ਚਲ ਕੇ ਕੋਈ ਵੀ ਮਨੁਖ ਜੀਵਨ ਦੀ ਜਾਚ ਹਾਸਿਲ ਕਰ ਸਕਦਾ ਹੈ ਅਤੇ ਫੋਕਟ ਕਰਮ
ਕਾਂਡਾਂ ਤੋਂ ਨਾ ਕੇਵਲ ਆਪ ਬਚ ਸਕਦਾ ਹੈ ਬਲਕਿ ਆਪਣੇ ਆਲੇ ਦੁਆਲੇ ਨੂੰ ਵੀ ਸੁਚੇਤ ਰਖ ਸਕਦਾ ਹੈ....
ਪਰ ਦੇਖੇਆ ਗਿਆ ਹੈ ਕੇ ਆਪਣੇ ਆਪ ਨੂ ਸਿਖ ਕਹਾਉਣ ਵਾਲੇ ਅਤੇ ਸਿਖੀ ਭੇਖ ਰਖਣ ਵਾਲੇ ਹੀ ਕੁਛ ਅਖੌਤੀ
ਆਪ ਹੀ ਇਨ੍ਹਾ ਕਰਮ ਕਾਂਡਾਂ ਦੇ ਸ਼ਿਕਾਰ ਹਨ ਬਲਕਿ ਭੋਲੇ ਭਾਲੇ ਅਤੇ ਜੇ ਮੈਂ ਕਹਾਂ ਕੇ ਅੰਜਾਨ ਲੋਕਾਂ
ਨੂੰ ਆਪਣੇ ਇਨ੍ਹਾਂ ਕਰਮ ਕਾਂਡਾਂ ਦੇ ਚੱਕਰ ਚ ਪਾ ਕੇ ਆਪਣੇ ਪਿਛੇ ਲਾ ਕੇ ਮੂਰਖ ਬਣਾਈ ਜਾਂਦੇ ਹਨ ਤੇ
ਆਪਣੇ ਘਰ ਭਰੀ ਜਾਂਦੇ ਹਨ....
ਉਹ ਮੂਰਖ ਲੋਗ ਵੀ ਕੀ ਕਰਣ ਉਨ੍ਹਾ ਨੂ ਵੀ ਤੁਲਨਾ ਕਰਨ ਲਈ ਜਾਂ ਤਾਂ ਬ੍ਰਾਮਣ ਮਿਲਦੇ ਹਨ ਜਾਂ ਮੁੱਲਾ
ਜਦਕਿ ਦੋਨੋ ਇਸੇ ਗ਼ਲਤਫ਼ਹਮੀ ਦਾ ਸ਼ਿਕਾਰ ਹਨ (ਜਾਂ ਸ਼ਿਕਾਰ ਕਰਦੇ ਹਨ) ਕੇ ਕਰਮਕਾਂਡ ਕਰਨ ਨਾਲ ਉਹ
ਸਵਰਗ ਜਾਂ ਜਨ੍ਨਤ ਚ ਜਾਣਗੇ
ਬੁਤ ਪੂਜਿ ਪੂਜਿ ਹਿੰਦੂ ਮੂਏ ਤੁਰਕ ਮੂਏ ਸਿਰੁ ਨਾਈ ॥
ਓਇ ਲੇ ਜਾਰੇ ਓਇ ਲੇ ਗਾਡੇ ਤੇਰੀ ਗਤਿ ਦੁਹੂ ਨ ਪਾਈ ॥੧॥
ਜੇ ਬੁਤ ਪੂਜ ਪੂਜ ਕੇ ਹਿੰਦੂ (ਆਪਣੇ ਤਰੀਕੇ ਵਾਲੇ ਕਰਮਕਾਂਡ ਕਰਕੇ) ਅਤੇ ਮੁਸਲਮਾਨ ਆਪਣੇ
ਤਰੀਕੇ ਵਾਲੇ ਕਰਮਕਾਂਡ ਕਰਕੇ ਉਸ ਅਕਾਲਪੁਰਖ ਦੀ ਥਾਹ ਨਹੀਂ ਪਾ ਸਕੇ ਤੇ ਮੈਨੂ ਫੋਕਟ ਕਰਮਕਾਂਡਾਂ
ਤੋਂ ਕੁਛ ਨਹੀਂ ਮਿਲਣ ਵਾਲਾ ਤੇ ਕਿਉਂ ਨਾ ਮੈਂ ਆਪਣੇ ਅਸਲ ਕਮ ਕਰਾਂ ਸਿਖੀ ਸਿਧਾਂਤ:
ਕਿਰਤ ਕਰੋ:
ਸਿਖੀ ਸਿਧਾਂਤ ਮੁਤਾਬਿਕ ਹਰ ਬੰਦੇ ਨੂੰ ਕਿਰਤ ਕਰ ਕੇ ਆਪਣਾ ਅਤੇ ਆਪਣੇ ਉਤੇ ਨਿਰਭਰ ਹੋਰ ਜੀਵਾਂ ਦਾ
ਭਰਨ ਪੋਸ਼ਣ ਕਰਨਾ ਚਾਹਿਦਾ ਹੈ, ਪਰ ਅਕਸਰ ਦੇਖਿਯਾ ਗਿਆ ਹੈ ਕੇ ਆਪਣੇ ਆਪ ਨੂੰ ਬਹੁਤ ਧਾਰਮਿਕ ਕਰਕੇ
ਪੇਸ਼ ਕਰਣ ਵਾਲੇ ਅਖੌਤੀ ਮਹਾਪੁਰਸ਼ ਅਤੇ ਸਿਖਾਂ ਵਰਗੀ ਦਿਖ ਰਖਣ ਵਾਲੇ ਕਿਰਤ ਕਰਨਾ ਤੇ ਦੂਰ ਕਿਤੇ
ਕਿਰਤ ਨਾ ਕਰਨੀ ਪਵੇ ਇਸ ਡਰ ਤੋਂ (ਜਾਂ ਉਨ੍ਹਾ ਦਿਯਾਂ ਸ਼ਰੀਰਕ ਲੋੜਾਂ ਹੋਰ ਕਿਤੋਂ ਪੂਰਿਯਾਂ ਹੋ
ਜਾਂਦਿਯਾਂ ਹਨ ਇਸ ਕਰਕੇ) ਪਰਿਵਾਰ ਹੀ ਨਹੀਂ ਵਸਾਂਦੇ ਉਨ੍ਹਾ ਤੇ ਇਹ ਗਲ ਬਿਲਕੁਲ ਠੀਕ ਸਾਬਿਤ ਹੁੰਦੀ
ਹੈ :
ਮਖਟੂ ਹੋਇ ਕੈ ਕੰਨ ਪੜਾਏ ਫਕਰੁ ਕਰੇ ਹੋਰੁ ਜਾਤਿ ਗਵਾਏ ॥
ਵੰਡ ਛਕੋ:
ਹਰ ਸਿਖ ਨੂੰ ਆਪਣੇ ਤੋਂ ਵਧ ਲੋੜਵੰਦ ਦੀ ਮਦਦ ਕਰਣ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ, ਪਰ ਇਥੇ
ਸਮਝਣ ਜੋਗ ਗੱਲ ਇਹ ਹੈ ਕੇ ਕਿਸੇ ਦੀ ਮਾਲੀ ਮਦਦ ਕਰਣ ਨਾਲ ਜਾਂ ਕਿਸੇ ਦੀ ਲੰਗਰ ਪਾਣੀ ਦੀ ਮਦਦ ਕਰਣ
ਨਾਲ ਵੰਡ ਛਕਣ ਦਾ ਸਿਧਾਂਤ ਪੂਰਾ ਸਿੱਧ ਨਹੀਂ ਹੁੰਦਾ ਬਲਕਿ ਕਿਸੇ ਨਾਲ ਆਪਣਾ ਹੁਨਰ ਵੰਡਣ ਨਾਲ ਅਤੇ
ਉਸਦੀ ਸਿਖਿਯਾ ਦਾ ਇੰਤਜਾਮ ਕਰਣ ਨਾਲ ਅਤੇ ਉਸ ਨੂੰ ਆਪਣੇ ਪੈਰਾਂ ਤੇ ਖ੍ਲੋਣ ਵਿਚ ਮਦਦ ਕਰਣ ਨਾਲ ਇਹ
ਸਿਧਾਂਤ ਪੂਰਾ ਲਾਗੂ ਹੁੰਦਾ ਹੈ
ਨਾਮ ਜਪੋ:
ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮ੍ਹ੍ਹਾਲਿ ॥
ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ ॥੨੧੩॥
ਹੁਣ ਇਹ ਸਪਸ਼ਟ ਹੈ ਕਿ ਨਾਮ ਜਪਣ ਲਈ ਕੋਈ ਖਾਸ ਪੁਸ਼ਾਕ ਅਤੇ ਕੋਈ ਖਾਸ ਅਸਥਾਨ ਦੀ ਲੋੜ ਨਹੀਂ
ਹੈ ਬਲਕਿ ਆਪਣੇ ਰੋਜਾਨਾ ਦੇ ਕਾਰਜ ਕਰਦਿਆਂ ਹੀ ਆਪਣੇ ਚਿਤ ਵਿਚ ਮਾਲਕ ਦੀ ਯਾਦ ਨੂੰ ਵਸਾਏ ਰਖਣਾ ਹੀ
ਨਾਮ ਜਪਣਾ ਯਾ ਸਿਮਰਨ ਹੈ
ਆਓ ਪ੍ਰਣ ਕਰੀਏ ਕੇ ਅਸੀਂ ਘਟੋ ਘਟ ਦੋ ਵੀਰਾਂ ਨਾਲ ਇਹ ਵਿਚਾਰਾਂ ਸੰਝਿਯਾਂ ਕਰਾਂਗੇ ਤੇ ਸਿਖੀ ਭੇਖ ਚ
ਹੋ ਰਹੇ ਕਰਮਕਾਂਡਾਂ ਤੋਂ ਬਚ ਕੇ ਸਿਖੀ ਰਾਹ ਤੇ ਚਲਦੇ ਹੋਏ ਆਪਣੇ ਜੀਵਨ ਦਾ ਨਿਰਬਾਹ ਕਰਾਂਗੇ ਇਹੀ
ਸਚੀ “ਸਿਖੀ” ਹੈ
ਸਰਬਜੋਤ ਸਿੰਘ (ਦਿੱਲੀ)
+91.981.001.7223
(17/09/11)
ਗੁਰਿੰਦਰ ਸਿੰਘ ਕੋਟਕਪੂਰਾ
ਗੁਰਬਾਣੀ
ਦੇ ਅਰਥਾਂ ਨੂੰ ਸਹੀ ਢੰਗ ਨਾਲ ਸਮਝ ਕੇ ਜੀਵਨ `ਚ ਅਪਨਾਉਣ ਦੀ ਲੋੜ-ਡਾ. ਅਵੀਨਿੰਦਰਪਾਲ ਸਿੰਘ
ਕੋਟਕਪੂਰਾ, 17 ਸਤੰਬਰ:- ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫਰੀਦਕੋਟ-ਮੁਕਤਸਰ-ਬਠਿੰਡਾ ਜ਼ੋਨ ਵਲੋਂ
ਸਥਾਨਕ ਜ਼ੋਨਲ ਦਫਤਰ ਵਿਖੇ ਕਥਾ-ਕੀਰਤਨ ਸਮਾਗਮ ਕਰਵਾਇਆ ਗਿਆ। ਜਿਸ `ਚ ਨਿਸ਼ਕਾਮ ਵੀਰਾਂ/ਭੈਣਾਂ ਵੱਲੋਂ
ਰਸਭਿੰਨਾਂ ਕੀਰਤਨ ਕਰਕੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਗਿਆ। ਜ਼ੋਨਲ ਸਕੱਤਰ ਡਾ.
ਅਵੀਨਿੰਦਰਪਾਲ ਸਿੰਘ ਨੇ ਕਥਾ ਦੌਰਾਨ ਭਗਤ ਰਵੀਦਾਸ ਜੀ ਦੇ ਸ਼ਬਦ “ਕੂਪੁ
ਭਰਿਓ ਜੈਸੇ ਦਾਦਿਰਾ ਕਛੁ ਦੇਸੁ ਬਿਦੇਸੁ ਨਾ ਬੂਝ।।” ਦੀ ਵਿਆਖਿਆ ਕਰਦਿਆਂ ਦੱਸਿਆ ਕਿ ਅਸੀਂ
ਜਦੋਂ ਤੱਕ ਖੂਹ ਦੇ ਡੱਡੂ ਬਣੇ ਰਹਾਂਗੇ, ਉਦੋਂ ਤੱਕ ਗੁਰਬਾਣੀ ਦੇ ਸਮੁੰਦਰ ਤੋਂ ਜਾਣੂ ਨਹੀਂ ਹੋ
ਸਕਾਂਗੇ। ਉਨਾਂ ਦੱਸਿਆ ਕਿ ਗੁਰਬਾਣੀ ਦੇ ਅਰਥਾਂ ਨੂੰ ਸਹੀ ਢੰਗ ਨਾਲ ਸਮਝ ਕੇ ਜੀਵਨ `ਚ ਅਪਨਾਉਣ ਦੀ
ਲੋੜ ਹੈ ਤਾਂ ਹੀ ਜੀਵਨ `ਚ ਕੋਈ ਤਬਦੀਲੀ ਆ ਸਕਦੀ ਹੈ। ਗੁਰੂ ਦੀ ਗੋਲਕ, ਗਰੀਬ ਦਾ ਮੂੰਹ ਬਾਰੇ ਆਪਣੇ
ਵਿਚਾਰ ਰੱਖਦਿਆਂ ਉਨਾਂ ਦੱਸਿਆ ਕਿ ਆਪਣੇ ਦਸਵੰਧ ਦੀ ਵਰਤੋਂ ਕਰਨ ਵੇਲੇ ਮਨੁੱਖ ਨੂੰ ਪੂਰੀ ਤਰ੍ਹਾਂ
ਸੁਚੇਤ ਰਹਿਣਾ ਚਾਹੀਦਾ ਹੈ। ਇਹ ਦੇਖਣ ਦੀ ਲੋੜ ਹੈ ਕਿ ਅਸੀਂ ਪ੍ਰਮਾਤਮਾ ਅੱਗੇ ਕੀ ਭੇਂਟ ਕਰ ਰਹੇ
ਹਾਂ, ਕੀ ਅਸੀਂ ਆਪਣੇ ਵੱਲੋਂ ਪ੍ਰਮਾਤਮਾ ਨੂੰ ਕੁੱਝ ਭੇਂਟ ਕਰਨ ਦੀ ਸਮਰੱਥਾ ਰੱਖਦੇ ਹਾਂ? ਉਨਾਂ
ਸੁਖ-ਦੁੱਖ ਸਬੰਧੀ ਦੱਸਦਿਆਂ ਕਿਹਾ ਕਿ ਪ੍ਰਮਾਤਮਾ ਦੇ ਭਾਣੇ `ਚ ਰਹਿਣ ਵਾਲੇ ਮਨੁੱਖ ਨੂੰ ਸੁੱਖ
ਮਿਲਦਾ ਹੈ, ਜਦੋਂਕਿ ਦੁੱਖ ਮਨੁੱਖ ਖੁਦ ਸਹੇੜਦਾ ਹੈ। ਸਟੇਜ਼ ਸੰਚਾਲਨ ਕਰਦਿਆਂ ਗੁਰਿੰਦਰ ਸਿੰਘ
ਕੋਟਕਪੂਰਾ ਨੇ ਦੱਸਿਆ ਕਿ ਅੱਜ ਦਾ ਸਮਾਗਮ ਸ੍ਰ. ਅਮਰ ਸਿੰਘ ਦੇ ਪੋਤਰੇ ਮਹਿਕਦੀਪ ਸਿੰਘ ਦੇ ਜਨਮਦਿਨ
ਦੀ ਖੁਸ਼ੀ `ਚ ਕਰਵਾਇਆ ਗਿਆ ਹੈ ਤੇ ਕਿੰਨਾ ਚੰਗਾ ਹੋਵੇ, ਜੇ ਅਸੀਂ ਖੁਸ਼ੀ ਦੇ ਪ੍ਰੋਗਰਾਮ ਹੋਟਲਾਂ ਜਾਂ
ਪੈਲੇਸਾਂ ਕਰਨ ਦੀ ਬਜਾਏ ਇਸ ਤਰ੍ਹਾਂ ਸਤਿਸੰਗਤ ਕਰਕੇ ਮਨਾਈਏ। ਉਨਾਂ ਸੰਸਥਾ ਵੱਲੋਂ ਕੀਤੇ ਜਾ ਰਹੇ
ਸੇਵਾ ਕਾਰਜਾਂ ਦਾ ਵੀ ਵਿਸਥਾਰ ਸਹਿਤ ਜ਼ਿਕਰ ਕੀਤਾ। ਸੰਸਥਾ ਦੇ ਪ੍ਰਚਾਰ ਸਕੱਤਰ ਗੁਰਵਿੰਦਰ ਸਿੰਘ
ਸਿਵੀਆਂ ਵੱਲੋਂ ਲਾਈ ਪੁਸਤਕ ਪ੍ਰਦਰਸ਼ਨੀ ਦੌਰਾਨ ਸੰਗਤਾਂ ਨੇ ਦਿਲ ਖੋਲ ਕੇ ਧਾਰਮਿਕ ਪੁਸਤਕਾਂ
ਖਰੀਦੀਆਂ ਤੇ ਕੁਲਬੀਰ ਸਿੰਘ ਕੌੜਾ ਦੀ ਪੁਸਤਕ `ਤੇ ਸਿੱਖ ਵੀ ਨਿਗਲਿਆ ਗਿਆ’ ਦੀ ਖੂਬ ਮੰਗ ਰਹੀ।
(17/09/11)
ਤੱਤ ਗੁਰਮਤਿ ਪਰਿਵਾਰ
ਸ਼੍ਰੋਮਣੀ ਕਮੇਟੀ ਚੌਣਾਂ:
ਜਿੱਤੇ ਭਾਂਵੇ ਕੋਈ ਵੀ,
ਹਾਰ ਪੰਥ ਦੀ ਹੋਣੀ ਨਿਸ਼ਚਿਤ ਹੈ
18 ਸਿਤੰਬਰ ਨੂੰ ਸ਼੍ਰੋਮਣੀ ਕਮੇਟੀ ਚੌਣਾਂ ਵਿਚ ਖੜੇ ਉਮੀਦਵਾਰਾਂ ਦਾ ਭਵਿੱਖ
ਬਕਸੇ ਵਿਚ ਬੰਦ ਹੋ ਜਾਣਾ ਹੈ। 20ਵੀਂ ਸਦੀ ਦੀ ਸ਼ੁਰੂਆਤ ਵਿਚ ਸ਼ੁਰੂ ਹੋਈ ਗੁਰਦੁਆਰਾ ਸੁਧਾਰ ਲਹਿਰ
ਵਲੋਂ ਅਣਗਿਣਤ ਕੁਰਬਾਨੀਆਂ ਰਾਹੀਂ ਗੁਰਦੁਆਰੇ ਹੋਲੀ-ਹੋਲੀ ਭ੍ਰਿਸ਼ਟ ਮਹੰਤਾਂ ਦੇ ਕਬਜ਼ੇ ਤੋਂ ਛੁੜਵਾ
ਲਏ ਗਏ। ਉਨ੍ਹਾਂ ਦੀ ਇਸ ਸਫਲਤਾ ਤੋਂ ਅੰਗ੍ਰੇਜ਼ ਸਰਕਾਰ ਬੌਖਲਾਹਟ ਅਤੇ ਸਕਤੇ ਵਿਚ ਸੀ। ਆਜ਼ਾਦ ਕਰਵਾਏ
ਗੁਰਦਵਾਰਿਆਂ ਦੀ ਸੇਵਾ-ਸੰਭਾਲ ਲਈ ਹੁਣ ਕਿਸੇ ਨਵੇਂ ਸਿਸਟਮ ਦੀ ਲੋੜ ਸੀ। ਉਸ ਸਮੇਂ ਪੂਰੇ ਵਿਸ਼ਵ ਵਿਚ
ਆਜ਼ਾਦੀ ਅਤੇ ਲੋਕਤੰਤਰ (ਗਣਤੰਤਰ) ਦੀ ਮੰਗ ਜ਼ੋਰਾਂ ’ਤੇ ਸੀ। ਚੌਣ ਸਿਸਟਮ ਲੋਕਤੰਤਰ ਦਾ ਆਧਾਰ ਹੈ। ਸੋ
ਸਮੇਂ ਦੇ ਪ੍ਰਭਾਵ ਅਤੇ ਕੁਝ ਹੋਰ ਕਾਰਨਾਂ ਕਰਕੇ ਗੁਰਦੁਆਰਾ ਪ੍ਰਬੰਧ ਲਈ ਵੀ ‘ਚੌਣ (ਵੋਟ) ਪ੍ਰਣਾਲੀ’
ਲਾਗੂ ਕਰਨ ਦੀ ਮੰਗ ਸਿੱਖ ਲੀਡਰਾਂ ਵਲੋਂ ਸਰਕਾਰ ਸਾਹਮਣੇ ਰੱਖੀ ਗਈ। ਅੰਗ੍ਰੇਜ਼ ਸਰਕਾਰ ਤਾਂ ਇਸ
ਸਿਸਟਮ ਦੀਆਂ ਕਮਜ਼ੋਰੀਆਂ ਤੋਂ ਵਾਕਿਫ ਸੀ। ਉਹ ਤਾਂ ਅੱਗੇ ਹੀ ਚਾਹੁੰਦੀ ਸੀ ਕਿ ਸਿੱਖਾਂ ਵਿਚ ਐਸਾ
ਸਿਸਟਮ ਵਾੜ ਕੇ ਕੌਮੀ ਏਕਤਾ ਨੂੰ ਕਮਜ਼ੋਰ ਕੀਤਾ ਜਾਵੇ। ਹੋ ਸਕਦਾ ਹੈ ਕਿ ਸਿੱਧੇ/ਅਸਿੱਧੇ ਢੰਗ ਨਾਲ
ਇਹ ਮੰਗ ਵੀ ਅੰਗਰੇਜ਼ ਸਰਕਾਰ ਨੇ ਆਪ ਹੀ ਉਠਵਾਈ ਹੋਵੇ। 1925 ਦੇ ਆਸ-ਪਾਸ ਲਾਗੂ ਹੋਏ ਗੁਰਦੁਆਰਾ ਐਕਟ
ਨੇ ਗੁਰਦੁਆਰਾ ਪ੍ਰਬੰਧ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗਠਨ ਦਾ ਇੰਤਜ਼ਾਮ ਕੀਤਾ ਅਤੇ
ਇਸ ਕਮੇਟੀ ਦੇ ਗਠਨ ਲਈ ‘ਵੋਟਿੰਗ ਸਿਸਟਮ’ ਲਾਗੂ ਕਰ ਦਿੱਤਾ। ਬੇਸ਼ਕ ਉਸ ਸਮੇਂ ਸਿੱਖਾਂ ਨੂੰ ਇਸ ਗੱਲ
ਦੀ ਬਹੁਤ ਖੁਸ਼ੀ ਹੋਈ ਹੋਣੀ ਹੈ ਅਤੇ ਕੁਝ ਸਮੇਂ ਲਈ ਸਿਸਟਮ ਨੇ ਕੰਮ ਵੀ ਵਧੀਆ ਕੀਤਾ ਹੋਣਾ ਹੈ। ਪਰ
ਸ਼੍ਰੋਮਣੀ ਕਮੇਟੀ ਦੇ ਇਤਿਹਾਸ ਦੀ ਸੁਹਿਰਦ ਪੜਚੋਲ ਤੋਂ ਇਹ ਸਾਬਿਤ ਹੋ ਜਾਂਦਾ ਹੈ ਕਿ
ਉਸ ਸਮੇਂ ਬੇਸ਼ਕ ਗੁਰਦੁਆਰੇ ਭ੍ਰਿਸ਼ਟ
ਮਹੰਤਾਂ ਦੇ ਕੋਲੋਂ ਤਾਂ ਛੁਡਵਾ ਲਏ ਗਏ, ਪਰ ਗੁਰਦੁਆਰਾ ਐਕਟ ਰਾਹੀ ਚੌਣ-ਸਿਸਟਮ (ਗਣਤੰਤਰ) ਅਪਨਾ ਕੇ
ਸਿੱਖਾਂ ਨੇ ਸਰਕਾਰੀ ਦਖਲ ਅਤੇ ਆਪਸੀ ਲੜਾਈ ਦਾ ਉਹ ਰਾਹ ਫੜ ਲਿਆ, ਜੋ ਦਿਨੋਂ ਦਿਨ ਗੁਰਦੁਆਰਾ
ਪ੍ਰਬੰਧ ਨੂੰ ਨਿਵਾਣ ਵੱਲ ਲੈ ਜਾ ਰਿਹਾ ਹੈ। ਅੱਜ ਦੇ ਪ੍ਰਬੰਧਕ ਭ੍ਰਿਸ਼ਟਾਚਾਰ, ਸਿਧਾਂਤਕ ਗਿਰਾਵਟ
ਪੱਖੋਂ ਉਨ੍ਹਾਂ ਮਹੰਤਾਂ ਤੋਂ ਕਿਸੇ ਵੀ ਤਰ੍ਹਾਂ ਘੱਟ ਨਹੀਂ ਜਾਪਦੇ।
ਸੁਚੇਤ ਸਿੱਖ ਤਾਂ ਜਾਣਦੇ ਹਨ ਕਿ ਇਸ
ਸਿਸਟਮ ਨਾਲ ਕਾਬਜ਼ ਲੋਕਾਂ ਨੇ ਕੌਮ ਦੇ ਕੇਂਦਰੀ ਅਦਾਰਿਆਂ ’ਤੇ ਪੰਥ ਵਿਰੋਧੀ ਤਾਕਤਾਂ ਦਾ ਕਬਜ਼ਾ ਕਰਵਾ
ਦਿੱਤਾ ਹੈ।
ਸਿਧਾਂਤਕ ਨਿਵਾਣ ਦੀ ਖਾਈ ਵੱਲ ਪ੍ਰੇਰਿਤ ਕੌਮ ਵਿਚ ਗੁਰਦੁਆਰਾ ਪ੍ਰਬੰਧ ਦਾ
ਹਾਲ ਵੀ ਮਾੜਾ ਹੈ। ਅੱਜ ਗੁਰਦੁਆਰੇ ਦੀ ‘ਆਮਦਨ’ ਹੀ ਉਸ ਦੀ ਪਹਿਚਾਣ ਬਣ ਗਈ ਹੈ। ਕੌਮ ਵਿਚ
ਗੁਰਦੁਆਰੇ ਦਾ ‘ਵਡੱਤਣ’ ਉਸ ਵਲੋਂ ਕੀਤੇ ਜਾਂਦੇ ਗੁਰਮਤਿ ਪ੍ਰਚਾਰ ਨਾਲ ਨਹੀਂ, ਬਲਕਿ ਉਸ ਦੀ ਗੋਲਕ
(ਆਮਦਨ) ਵਿਚ ਮੰਨਿਆ ਜਾਂਦਾ ਹੈ। ਅੱਜ ਦੇ ਸਫਲ ਪ੍ਰਬੰਧਕ ਉਹ ਮੰਨੇ ਜਾਂਦੇ ਹਨ, ਜੋ ਗੁਰਦੁਆਰੇ ਦੀ
ਗੋਲਕ ਵਧਾ ਸਕਦੇ ਹਨ।
‘ਗੁਰਦੁਆਰੇ’ ਹੁਣ ਸਿਰਫ ਨਾਂ ਲਈ ਹੀ ਗੁਰਦੁਆਰੇ ਰਹਿ ਗਏ ਹਨ, ਅਸਲ ਗੁਰਦੁਆਰਾ ਭਾਵ (ਸੋਝੀ ਦਾ
ਕੇਂਦਰ) ਤਾਂ ਲਗਭਗ ਖਤਮ ਹੋ ਚੁੱਕਿਆ ਹੈ। (ਅਤਿ ਵਿਰਲਿਆਂ ਨੂੰ ਛੱਡ ਕੇ)। ਕਰਮਾਂ ਪੱਖੋਂ ਤਾਂ ਇਹ
ਅਨਮਤਾਂ ਵਾਂਗੂ ‘ਪੂਜਾ ਅਤੇ ਕਰਮਕਾਂਡਾਂ ਦੇ ਮੰਦਿਰ’ ਬਣ ਕੇ ਰਹਿ ਗਏ ਹਨ।
ਕੋਈ ਵਿਰਲਾ ਹੀ ਪ੍ਰਬੰਧਕ (ਕਮੇਟੀ) ਹੋਵੇਗੀ, ਜਿਸ ਦੀ ਪ੍ਰਾਥਮਿਕਤਾ ‘ਗੁਰਮਤਿ ਪ੍ਰਚਾਰ’ ਦੀ
ਹੋਵੇਗੀ, ਵਰਨਾ ਹਰ ਇਕ ਦਾ ਜ਼ੋਰ ਨਿੱਤ-ਨਵੇਂ ਕਰਮਕਾਂਡ, ਸ਼ੋਸ਼ੇਬਾਜ਼ੀਆਂ ਕਰਕੇ ਗੋਲਕ ਵਧਾਉਣ ’ਤੇ ਹੀ
ਰਹਿੰਦਾ ਹੈ।
ਇਕ ਪਾਸੇ ਕੌਮ ਨੇ ਗੁਰਦੁਆਰਾ ਐਕਟ ਰਾਹੀਂ ਕੌਮ ਦੇ ਮਸਲਿਆਂ ਵਿਚ ਸਰਕਾਰੀ
ਦਖਲ ਆਪ ਸਹੇੜ ਲਿਆ, ਦੂਜੇ ਪਾਸੇ ਚੌਣ ਸਿਸਟਮ ਦੀ ਲਾਹਨਤ ਐਸੀ ਪਈ ਹੈ ਕਿ ਅਜੌਕੇ ਗੁਰਦੁਆਰਾ
ਪ੍ਰਬੰਧਕਾਂ ਨੂੰ ਸੰਭਾਲਣ ਲਈ ਸਰਕਾਰ (ਪੁਲਿਸ) ਨੂੰ ਮਜ਼ਬੂਰਨ ਦਖਲ ਦੇਣਾ ਪੈਂਦਾ ਹੈ। ਦੇਸ਼-ਵਿਦੇਸ਼ ਦੇ
ਅਨੇਕਾਂ ਗੁਰਦੁਆਰਿਆਂ ਵਿਚ ਪ੍ਰਬੰਧਕੀ ਚੌਣਾਂ ਵੇਲੇ ਗਾਲੀ-ਗਲੌਚ, ਹੱਥੋ-ਪਾਈ, ਪੱਗਾਂ ਲੱਥਣ ਅਤੇ
ਕਿਰਪਾਨਾਂ ਸੂਤ ਲੈਣ ਦੇ ਹੁੜਦੰਗ ਤੋਂ ਬਾਅਦ ‘ਪੁਲਿਸ’ ਦੇ ਦਖਲ ਦੀਆਂ ਖਬਰਾਂ ਅਕਸਰ ਸੁਰਖੀਆਂ
ਬਣਦੀਆਂ ਹੀ ਰਹਿੰਦੀਆਂ ਹਨ। ਬਾਕੀ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਦੀ ਹੈਂਕੜ, ਅੱਯਾਸ਼ੀ,
ਭ੍ਰਿਸ਼ਟਾਚਾਰ, ਬੇਸ਼ਰਮੀ, ਮੱਕਾਰੀ ਅਤੇ ਢੀਠਤਾਈ ਨੂੰ ਕੌਣ ਸਿੱਖ ਨਹੀਂ ਜਾਣਦਾ ਹੈ ?
18 ਸਿਤੰਬਰ 11 ਨੂੰ ਚੌਣਾਂ ਦਾ ਇਹ ‘ਮਾਰੂ ਦੰਗਲ’ ਇਕ ਵਾਰ ਫੇਰ ਹੋਣ ਜਾ
ਰਿਹਾ ਹੈ। ਬਾਦਲ ਦਲ ਜਿੱਤ ਪ੍ਰਾਪਤ ਕਰਨ ਲਈ ‘ਸਾਮ, ਦਾਮ ਦੰਡ, ਭੇਦ’ (ਜ਼ਾਇਜ-ਨਜ਼ਾਇਜ) ਵਰਤ ਰਿਹਾ
ਹੈ। ਸਰਕਾਰੀ ਮਸ਼ੀਨਰੀ ਦੀ ਰੱਜ ਕੇ ਦੁਰਵਰਤੋਂ ਕੀਤੇ ਜਾਣ ਦੀਆਂ ਖਬਰਾਂ ਮਿਲ ਰਹੀਆਂ ਹਨ। (ਅਖੌਤੀ)
‘ਸੰਤ ਸਮਾਜ’ ਨੂੰ ਹੀ ਰੱਬ ਮੰਨ ਕੇ ਉਸ ਦਾ ਪੱਲਾ (ਆਸ਼ੀਰਵਾਦ) ਫੜ ਲਿਆ ਹੈ। ਗੁਰਦੁਆਰਾ ਚੌਣ ਕਮੀਸ਼ਨਰ
ਦਾ ਵੀ ਸ਼ੁਰੂ ਤੋਂ ਹੀ ਵਰਤਾਅ ਬਾਦਲ ਦਲ ਨੂੰ ਜਿਤਾਉਣ ਲਈ ਜਾਣ-ਬੂਝ ਕੇ ਫਾਇਦਾ ਪਹੁੰਚਾਣ ਵਾਲਾ ਲਗਦਾ
ਹੈ। ਵਿਰੋਧੀ ਉਮੀਦਵਾਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਪੈਸੇ/ਅਹੁਦਿਆਂ ਦੇ ਲਾਲਚ ਦੇ ਜ਼ੋਰ ਨਾਲ
ਖਰੀਦਣ ਦੀ ਕਸਰਤ ਜ਼ਾਰੀ ਹੈ। ਜੋ ਲਾਲਚ ਵਿਚ ਨਹੀਂ ਆਉਂਦੇ, ਉਨ੍ਹਾਂ ਨੂੰ ਡਰਾਉਣ-ਧਮਕਾਉਣ, ਝੂਠੇ ਕੇਸ
ਪਵਾਉਣ ਦੀਆਂ ਖਬਰਾਂ ਵਿਚ ਹਵਾ ਵਿਚ ਹਨ। ਨਕਲੀ ਵੋਟਾਂ ਬਣਵਾਉਣ ਤੋਂ ਲੈ ਕੇ ਹਰ ਉਹ ਹਰਬਾ ਵਰਤਣ
ਦੀਆਂ ਖਬਰਾਂ ਆ ਰਹੀਆਂ ਹਨ, ਜਿਸ ਨਾਲ ‘ਵੋਟਾਂ ਦੇ ਛਿੱਲੜ’ ਪੱਕੇ ਹੋਣ ਦੀ ਆਸ ਬੱਝ ਰਹੀ ਹੈ।
ਬਾਦਲ ਦਲ ਦੇ ਮੌਜੂਦਾ ‘ਮਹੰਤਾਂ’ ਦੇ ਵਿਰੋਧ ਵਿਚ ਕੋਈ ਤਕੜਾ ਜੁੱਟ ਨਹੀਂ
ਹੈ। ਕਾਫੀ ਸਮਾਂ ਪਹਿਲਾਂ ਜਾਪਦਾ ਸੀ ਕਿ ਬਾਦਲ ਦਲ ਦੇ ਵਿਰੋਧ ਵਿਚ ਇਸ ਵਾਰ ਮਜ਼ਬੂਤ ਗਠਜੋੜ ਸਾਹਮਣੇ
ਆਵੇਗਾ। ਪਰ ਚੌਣਾਂ ਦਾ ਐਲਾਨ ਹੁੰਦੇ ਹੀ ਸਿਮਰਨਜੀਤ ਸਿੰਘ ਮਾਨ ਨੇ ‘ਖਾਲਿਸਤਾਨ’ ਦਾ ਬੇਵਕਤਾ ਰਾਗ
ਛੇੜ ਕੇ ਦਰਸਾ ਦਿੱਤਾ ਕਿ ਮਜ਼ਬੂਤ ਵਿਰੋਧੀ ਧਿਰ ਦੀ ਆਸ ‘ਮੁੰਗੇਰੀ ਲਾਲ ਦਾ ਹਸੀਨ ਸੁਫਨਾ’ ਮਾਤਰ ਹੀ
ਹੈ। ‘ਪੰਥਕ ਮੋਰਚੇ’ ਦੇ ਰੂਪ ਵਿਚ ਇਸ ਦਿਸ਼ਾ ਵਿਚ ਇਕ ਹੋਰ ਆਸ ਜਾਗੀ ਸੀ। ਪਰ ਸਮੇਂ ਨਾਲ ਇਹ ਵੀ ਸਾਫ
ਹੋਣ ਲਗ ਪਿਆ ਕਿ ਇਸ ‘ਮੋਰਚੇ’ ਵਿਚ ‘ਪੰਥਕਤਾ’ ਘੱਟ, ਨਿੱਜੀ ਸਵਾਰਥ ਅਤੇ ਮੌਕਾ-ਪ੍ਰਸਤੀ ਜ਼ਿਆਦਾ ਸੀ।
ਨਤੀਜ਼ਤਨ ਇਸ ‘ਮੋਰਚੇ’ ਦੇ ‘ਕਈਂ ਵੱਡੇ ਸਿਪਾਹੀ’ ਬਾਦਲ ਦਲ ਦੇ ਹਥਿਆਰਾਂ (ਲਾਲਚ/ਦਬਕਾ ਆਦਿ) ਦਾ
ਦਵਾਬ ਨਾ ਝੱਲ ਸਕੇ ਅਤੇ ਬਹਾਨੇ ਦੇ ਰੂਪ ਵਿਚ ‘ਕਾਂਗਰਸ-ਕਾਂਗਰਸ’ ਦਾ ਰਾਗ ਅਲਾਪਦੇ ਮੋਰਚੇ ਨੂੰ
‘ਪਿੱਠ’ ਵਿਖਾ ਗਏ। ਇਕੱਲੇ ਤੌਰ ’ਤੇ ਮਾਨ ਦਲ ਤਾਂ ਨਾ-ਹੋਇਆਂ ਵਰਗਾ ਹੀ ਹੈ।
ਉਪਰੋਕਤ ਹਾਲਾਤਾਂ ਦੇ ਮੱਦੇ-ਨਜ਼ਰ ਹਰ ਸੁਚੇਤ ਸਿੱਖ ਜਾਣਦਾ ਹੈ ਕਿ ਇਹ ਚੌਣਾਂ
ਬਾਦਲ ਦਲ ਲਈ ‘ਬਘਿਆੜ-ਹਿਰਨ’ ਦਾ ਸੰਘਰਸ਼ ਹੀ ਰਹਿ ਗਿਆ ਹੈ। ਸੁਚੇਤ ਵਿਸ਼ਲੇਸ਼ਣ ਦੱਸਦਾ ਹੈ ਕਿ ਇਨ੍ਹਾਂ
ਚੌਣਾਂ ਵਿਚ ਭਾਂਵੇ ਬਾਦਲ ਦਲ ਸਾਰੀਆਂ ਸੀਟਾਂ ’ਤੇ ਨਾ ਜਿੱਤੇ, ਪਰ 175 ਵਿਚੋਂ 140-150 ਸੀਟਾਂ
’ਤੇ ਤਾਂ ਉਸ ਦੀ ਜਿੱਤ ਪੱਕੀ ਹੈ। ਵਿਰੋਧੀ ਉਮੀਦਵਾਰਾਂ ਦੇ ਬੈਠ (ਭੱਜ) ਜਾਣ ਨਾਲ ਚੰਦ ਕੁ ਸੀਟਾਂ
’ਤੇ ਤਾਂ ਬਾਦਲ ਦਲ ਦੇ ਉਮੀਦਵਾਰ ਨਿਰ-ਵਿਰੋਧ ਵੀ ਜਿੱਤ ਰਹੇ ਹਨ। ਕੋਈ ਚਮਤਕਾਰ ਨਹੀਂ ਹੋਵੇਗਾ, ਜੇ
ਇਹ ਆਂਕੜਾ 160-165 ਤੱਕ ਵੀ ਪਹੁੰਚ ਜਾਵੇ।
ਦੂਜੀ ਤਰਫ, ਬੇਸ਼ਕ ਪੰਥਕ ਮੋਰਚੇ ਸਮੇਤ ਵਿਰੋਧੀਆਂ ਕੌਲ ਮੌਜੂਦਾ ਕਾਬਜ਼ ਦਲ ਦੇ
ਮੈਂਬਰਾਂ ਦੇ ਖਿਲਾਫ ਭ੍ਰਿਸ਼ਟਾਚਾਰ ਤੋਂ ਲੈ ਕੇ ਪੰਥ ਵਿਰੋਧੀ ਤਾਕਤਾਂ ਦੇ ਹੱਥਠੋਕੇ ਵਜੋਂ ਵਿਚਰਨ ਦੇ
ਅਨੇਕਾਂ ਮਜ਼ਬੂਤ ਮੁੱਦੇ ਹਨ ਅਤੇ ਉਨ੍ਹਾਂ ਨੂੰ ਕਾਫੀ ਹੱਦ ਤੱਕ ਉਬਾਰਿਆ ਵੀ ਜਾ ਰਿਹਾ ਹੈ। ਪਰ
ਸਰਕਾਰੀ ਤੰਤਰ ਦੇ ਦੁਰਪਯੋਗ, ਖਿੰਡੇ-ਪੁੰਡੇ ਵਿਰੋਧੀਆਂ ਕਾਰਨ ਵਿਰੋਧੀ ਵੋਟਾਂ ਦੀ ਵੰਡ, ਆਮ ਵੋਟਰਾਂ
ਦੀ ਸੰਤ ਸਮਾਜ ਪ੍ਰਤੀ ਅੰਨ੍ਹੀ ਸ਼ਰਧਾ ਆਦਿ ਕਾਰਨਾਂ ਕਰਕੇ ਇਹ ਵੱਡੇ ਮੁੱਦੇ ਵੀ ਇਤਨੇ ਕਾਰਗਰ ਸਾਬਿਤ
ਨਹੀਂ ਹੋ ਰਹੇ ਹਨ। ਐਸੇ ਵਿਚ ਜਿੱਤਣ ਵਾਲੇ ਬਾਦਲ ਵਿਰੋਧੀ ਉਮੀਦਵਾਰਾਂ ਵਿਚੋਂ ਬਹੁਤਾਤ ਆਪਣੇ ਜ਼ਾਤੀ
ਰਸੂਖ ਕਾਰਨ ਹੀ ਜਿੱਤਣਗੇ।
ਸੋ ਸਪਸ਼ਟ ਹੈ ਕਿ ਇਨ੍ਹਾਂ ਚੌਣਾਂ ਵਿਚ ਕੋਈ ਵੱਡਾ ਉਲਟਫੇਰ ਨਹੀਂ ਹੋਣ ਵਾਲਾ।
ਚੰਦ ਕੁ ਇਮਾਨਦਾਰ ਅਤੇ ਪੰਥਕ ਜ਼ਜ਼ਬੇ ਵਾਲੇ ਮੈਂਬਰ ਭਾਂਵੇ ਜਿੱਤ ਜਾਣ, ਪਰ ਬਹੁਤਾਤ ਉਨ੍ਹਾਂ ਦੀ
ਹੋਵੇਗੀ, ਜਿਹੜੇ ਸਿਰਫ ‘ਪੰਥਕਤਾ’ ਨੂੰ ਨਿੱਜੀ ਗਰਜ਼ਾਂ ਲਈ ਮੋਹਰੇ ਵਾਂਗੂ ਵਰਤ ਰਹੇ ਹਨ। ਬਾਦਲ ਦਲ
ਦੀ ਜਿੱਤ ਪੰਥਕ ਅਦਾਰਿਆਂ ਉਪਰ ਭ੍ਰਿਸ਼ਟਾਚਾਰ ਅਤੇ ਪੰਥ ਵਿਰੋਧੀ ਤਾਕਤਾਂ ਦੇ ਗਲਬੇ ਨੂੰ ਹੋਰ ਪ੍ਰਸਾਰ
ਹੀ ਦੇਵੇਗੀ, ਇਸ ਵਿਚ ਕੋਈ ਦੋ ਰਾਇ ਨਹੀਂ ਹੈ। ਨਾਨਕਸ਼ਾਹੀ ਕੈਲੰਡਰ ਦੇ ਕਾਤਿਲ (ਅਖੌਤੀ ਸੰਤ ਸਮਾਜ),
ਮਾਤਾ ਦੀ ਭੇਟਾਂ ਗਾਉਣ ਵਾਲੇ ਅਤੇ ਰਮਾਇਣ ਦੇ 500-500 ਪਾਠ ਕਰਵਾਉਣ ਵਾਲੇ ਕਮੇਟੀ ਮੈਂਬਰ ਬਨਣ ਤੋਂ
ਬਾਅਦ ‘ਪੰਥ’ ਨੂੰ ਕਿਸ ਗਰਕ ਵੱਲ ਲਿਜਾਉਣਗੇ, ਇਸ ਦਾ ਅੰਦਾਜ਼ਾ ਲਾਉਣਾ ਕੋਈ ਮੁਸ਼ਕਿਲ ਨਹੀਂ। ਸਭ ਤੋਂ
ਵੱਧ ਇਨ੍ਹਾਂ ਸਭ ਦਾ ਡਿਕਟੇਟਰ ਮੁੱਖੀ (ਬਾਦਲ ਪਰਿਵਾਰ) ਤਾਂ ਪਹਿਲਾਂ ਹੀ ‘ਗੁਰੂ’ ਨੂੰ ਛੱਡ ਕੇ
ਅਖੌਤੀ ਸੰਤਾਂ ਦੇ ‘ਆਸ਼ੀਰਵਾਦ’ ਨਾਲ ਲੰਮੇ ਸਮੇਂ ਤੱਕ ਉਹ ਰਾਜ ਕਰਨ ਦੇ ਸੁਪਨੇ ਸੰਜੋਈ ਬੈਠਾ ਹੈ,
ਜਿਸ ਦਾ ਮਕਸਦ ‘ਸਿੱਖੀ’ ਨੂੰ ‘ਬ੍ਰਾਹਮਣਵਾਦ’ ਦੀ ਇਕ ਸ਼ਾਖ ਬਣਾਉਣਾ ਹੀ ਹੈ।
ਹਾਂ, ਇਤਨਾ ਜ਼ਰੂਰ ਹੈ ਕਿ ਚੌਣਾਂ
ਜਿੱਤਣ ਤੋਂ ਬਾਅਦ ਬਾਦਲ ਦਲ ਇਹ ਝੂਠਾ ਪ੍ਰਭਾਵ ਪਾਉਣ ਦੇ ਕਾਬਿਲ ਹੋ ਜਾਵੇਗਾ ਕਿ ਉਨ੍ਹਾਂ ਨੂੰ ਜਿੱਤ
ਦਾ ਫਤਵਾ ਸੰਗਤ ਵਲੋਂ ‘ਲੋਕਰਾਜੀ’ ਤਰੀਕੇ ਜਾਰੀ ਕੀਤਾ ਗਿਆ ਹੈ, ਕਿਉਂਕਿ ਵਿਰੋਧੀ ਧਿਰਾਂ ਨੇ ਇਸ
ਵਿਚ ਹਿੱਸਾ ਲੈ ਕੇ ਇਸ ‘ਸਿਸਟਮ’ ਨੂੰ ਮਾਨਤਾ ਜੋ ਦੇ ਦਿੱਤੀ ਹੈ।
ਇਹ ਸਿਸਟਮ ਗੁਰਮਤਿ ਅਨੁਸਾਰੀ ਨਹੀਂ ਹੈ, ਕਿਉਂਕਿ ਗੁਰਮਤਿ ‘ਗਣਤੰਤਰ’
(ਸਿਰਾਂ ਦੀ ਗਿਣਤੀ) ਨਹੀਂ, ‘ਗੁਣਤੰਤਰ’ ਨੂੰ ਮਾਨਤਾ ਦਿੰਦੀ ਹੈ।
ਜੇ ਬਾਦਲ ਵਿਰੋਧੀ ਧਿਰਾਂ ਇਨ੍ਹਾਂ
‘ਚੌਣਾਂ ਦੇ ਇਸ ਮੰਦੇ ਸਿਸਟਮ’ ਦਾ ਬਾਈਕਾਟ ਕਰ ਦਿੰਦੀਆਂ ਤਾਂ ਇਹ ਦ੍ਰਿੜ ਸੁਨੇਹਾ ਜ਼ਰੂਰ ਜਾਣਾ ਸੀ
ਕਿ ਪੰਥ ਦਾ ਵੱਡਾ ਹਿੱਸਾ ਇਸ ‘ਗਲਤ ਸਿਸਟਮ’ ਨੂੰ ਮਾਨਤਾ ਨਹੀਂ ਦੇਂਦਾ।
ਕੁਝ ਸੱਜਣ ਇਸ ਬਾਈਕਾਟ ਦੇ ਸੁਝਾਅ ਨੂੰ 92 ਦੇ ਵਿਧਾਨ ਸਭਾ ਚੌਣਾਂ ਦੇ ਬਾਈਕਾਟ ਨਾਲ ਜੋੜ ਕੇ ਵੇਖ
ਸਕਦੇ ਹਨ। ਪਰ ਇਸ ਬਾਈਕਾਟ ਅਤੇ ਉਸ ਬਾਈਕਾਟ ਵਿਚ ਇਕ ਬਹੁਤ ਵੱਡਾ ਅਤੇ ਮੂਲ਼ ਫਰਕ ਹੈ। 92 ਦੀ ਵਿਧਾਨ
ਸਭਾ ਚੌਣਾਂ ਵਿਚ ਪੰਥਕ ਦਲਾਂ ਦੀ ਜਿੱਤ ਪੱਕੀ ਸੀ ਅਤੇ ਬਾਈਕਾਟ ਦਾ ਨਤੀਜਾ ‘ਕਾਂਗਰਸ’ ਨੂੰ ਥਾਲੀ
ਵਿਚ ਪਰੋਸ ਕੇ ‘ਰਾਜ’ ਦੇਣ ਵਾਲੀ ਗੱਲ ਸੀ। ਜਦਕਿ ਇਨ੍ਹਾਂ ਚੌਣਾਂ ਵਿਚ ‘ਬਾਦਲ ਦਲ’ ਦੀ ਜਿੱਤ ਪੱਕੀ
ਹੈ। 92 ਵੇਲੇ ਜਨਮਤ ਪੰਥਕ ਧਿਰਾਂ ਦੇ ਨਾਲ ਸੀ ਤਾਂ ਹੀ ਬਾਈਕਾਟ ਕਾਰਨ ਸਿਰਫ 9% ਦੇ ਆਸਪਾਸ ਮਤਦਾਨ
ਹੋਇਆ। ਪਰ ਅੱਜ ਦੇ ਹਾਲਾਤ ਵਿਚ ਜਨਮਤ (ਬਣੀਆਂ ਵੋਟਾਂ ਦਾ) ਵੀ ਵਿਰੋਧੀ ਧਿਰਾਂ ਦੇ ਨਾਲ ਨਹੀਂ ਹੈ।
‘ਕਮਜ਼ੋਰ ਵਿਰੋਧ’ ਤੋਂ ਵੱਧ
ਲਾਹੇਵੰਦ/ਕਾਰਗਰ ‘ਮਜ਼ਬੂਤ ਬਾਈਕਾਟ’ ਹੋਣਾ ਸੀ।
ਜੇ ਬਾਦਲ ਵਿਰੋਧੀ ਸੁਹਿਰਦ ਪੰਥਕ ਧਿਰਾਂ ਜਿੱਤ ਦੀ ਸਥਿਤੀ ਵਿਚ ਹੁੰਦੀਆਂ
ਤਾਂ ਹਿੱਸਾ ਲੈਣਾ ਲਾਹੇਵੰਦ ਹੁੰਦਾ, ਕਿਉਂਕਿ ਵੈਸੀ ਸਥਿਤੀ ਵਿਚ ਬਹੁੱਮਤ ਉਪਰੰਤ ਨਵੀਂ ਬਣੀ ਕਮੇਟੀ
ਵਿਚ ਮਤਾ ਪਾਸ ਕਰਵਾ ਕੇ ਚੌਣਾਂ ਦਾ ਸਿਸਟਮ ਖਤਮ ਕਰਕੇ ‘ਗੁਣਤੰਤਰ’ ਦਾ ਸਿਸਟਮ ਅਪਨਾਇਆ ਜਾ ਸਕਦਾ
ਸੀ। ਪਰ ਹੁਣ ਐਸਾ ਹੋਣ ਵਾਲਾ ਨਹੀਂ ਹੈ। ਹੁਣ ਇਕ ਵਾਰ ਫੇਰ ‘ਬਾਦਲ ਦਲ’ ਦਾ ਬਹੁੱਮਤ ਨਾਲ ਕਾਬਜ਼ ਹੋਣ
ਜਾ ਰਿਹਾ ਹੈ। ਇਸ ਨਾਲ ਹੀ ਅਪਣੇ ਪ੍ਰਬੰਧਕਾਂ/ ਲੀਡਰਾਂ ਹੱਥੋਂ ਹੀ ਪੰਥ ਦੇ ‘ਸਿਧਾਂਤਕ ਨਿਘਾਰ’ ਦਾ
ਸਫਰ ਘੱਟੋ-ਘੱਟ 5 ਸਾਲ ਲਈ ਹੋਰ ਪੱਕਾ ਹੋ ਜਾਵੇਗਾ। ਪੰਥ ਵਿਰੋਧੀ ਤਾਕਤਾਂ ਨੂੰ ਸਿੱਖੀ ਦੇ
‘ਮਿਲਗੋਭੇਪਨ’ (ਬ੍ਰਾਹਮਣੀਕਰਨ) ਨੂੰ ਹੋਰ ਵਧਾਉਣ ਲਈ 5 ਸਾਲ ਲਈ ਹੋਰ ਜ਼ਰਖਰੀਦ ਮੋਹਰੇ ਮਿਲ ਜਾਣਗੇ।
ਸੋ ਸਪਸ਼ਟ ਹੈ ਕਿ ਇਨ੍ਹਾਂ ਚੌਣਾਂ ਵਿਚ ਜਿੱਤ ਭਾਂਵੇ ਕਿਸੇ ਦੀ ਵੀ ਹੋਵੇ,
ਹਾਰ ਪੰਥ ਦੀ ਹੋਣੀ ਨਿਸ਼ਚਿਤ ਹੈ।
ਭਰੇ ਮਨ ਨਾਲ ਅਸੀਂ ਇਨ੍ਹਾਂ ਚੌਣਾਂ ਵਿਚ ਜਿੱਤ ਕੇ ਆਉਣ ਵਾਲੇ ਚੰਦ ਕੁ ਇਮਾਨਦਾਰ, ਸੁਹਿਰਦ
ਪੰਥਦਰਦੀਆਂ ਨੂੰ ਇਹੀ ਸੁਝਾਅ ਦੇਣਾ ਚਾਹੁੰਦੇ ਹਾਂ ਕਿ ਉਹ ਨਵੀਂ ਕਮੇਟੀ ਦੇ ਪਹਿਲੇ ਇਜਲਾਸ ਵਿਚ ਹੀ
ਆਪਣੇ ਵਲੋਂ ‘ਵੋਟ ਸਿਸਟਮ’ ਨੂੰ ਖਤਮ ਕਰਨ ਦਾ ਸਾਂਝਾ ਮਤਾ ਲਿਆ ਕੇ/ਮੰਗ ਕਰਕੇ ਆਪਣੀ ਹਾਜ਼ਰੀ ਲਵਾਉਣ
ਅਤੇ ਆਪਣੇ ਕਾਰਜਕਾਲ ਦੌਰਾਣ ਸੁਧਾਰ ਦੇ ਹੋਰ ਮੁੱਦਿਆਂ ਨਾਲ ਇਸ ਮੁੱਦੇ ਨੂੰ ਵੀ ਵੱਖ-ਵੱਖ ਤਰੀਕੇ
ਮਜ਼ਬੂਤੀ ਨਾਲ ਉਠਾਉਣ ਦਾ ਜਤਨ ਕਰਦੇ ਰਹਿਣ।
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
(16/09/11)
ਇਕਵਾਕ ਸਿੰਘ ਪੱਟੀ
ਪ੍ਰਿੰ. ਸੁਰਿੰਦਰ ਸਿੰਘ ਨੂੰ ਵੱਧ ਵੋਟਾਂ ਨਾਲ ਜਿਤਾਇਆ ਜਾਵੇ: ਸਿੱਖ ਮਿਸ਼ਨਰੀ
ਅਨੰਦਪੁਰ ਸਾਹਿਬ:- 18 ਸਤੰਬਰ ਨੂੰ ਹੋ ਰਹੀਆਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਚੋਣਾਂ ਵਿੱਚ ਸਿੱਖ ਮਿਸ਼ਨਰੀ ਕਾਲਜ ਦੇ ਪ੍ਰਿੰ. ਸੁਰਿੰਦਰ ਸਿੰਘ ਦੇ ਹੱਕ ਵਿੱਚ ਸਿੱਖ ਮਿਸ਼ਨਰੀ
ਨੌਜਵਾਨਾਂ ਵੱਲੋਂ ਇਲਾਕੇ ਦੇ ਸਮੂਹ ਵੋਟਰਾਂ ਨੂੰ ਪੁਰਜ਼ੋਰ ਅਪੀਲ ਕੀਤੀ ਗਈ ਹੈ ਕਿ 18 ਸਤੰਬਰ ਨੂੰ
ਪ੍ਰਿੰ. ਸਾਹਿਬ ਦੇ ਹੱਕ ਵਿੱਚ ਵੱਧ ਤੋਂ ਵੱਧ ਵੋਟਿੰਗ ਕਰਕੇ ਉਹਨਾਂ ਨੂੰ ਅਨੰਦਪੁਰ ਸਾਹਿਬ ਸੀਟ ਤੋਂ
ਬਹੁਮਤ ਨਾਲ ਜਿਤਾਇਆ ਜਾਵੇ। ਨੌਜਵਾਨ ਮਿਸ਼ਨਰੀ ਪ੍ਰਚਾਰਕਾਂ ਵਿੱਚ ਸ਼ਾਮਿਲ ਸ. ਗੁਰਚਰਨ ਸਿੰਘ, ਸ.
ਪਵਿੱਤਰਜੀਤ ਸਿੰਘ ਰਤਨ, ਸ. ਜਸਵਿੰਦਰ ਸਿੰਘ ਚਵਰੇਵਾਲ, ਗਿਆਨੀ ਗੁਰਮੁੱਖ ਸਿੰਘ ਧੰਦੋਈ, ਸ. ਜਤਿੰਦਰ
ਸਿੰਘ, ਸ. ਹਰਸ਼ਰਨ ਸਿੰਘ, ਸ. ਗੁਰਮੀਤ ਸਿੰਘ ਅਤੇ ਸਿੱਖ ਚਿੰਤਕ ਸ. ਇਕਵਾਕ ਸਿੰਘ ਪੱਟੀ ਨੇ ਜਾਰੀ
ਕੀਤੇ ਸਾਂਝੇ ਬਿਆਨ ਵਿੱਚ ਕਿਹਾ ਕਿ ਅੱਜ ਲੋੜ ਹੈ ਕਿ ਗੁਰਦੁਆਰਾ ਸਾਹਿਬਾਨਾਂ ਵਿੱਚ ਗੁਰਮਤਿ
ਸਿਧਾਂਤਾਂ ਨੂੰ ਪਹਿਲ ਦੇ ਆਧਾਰ ਤੇ ਲਾਗੂ ਕਰੀਏ ਪਰ ਇਹ ਸੱਭ ਤਾਂ ਹੀ ਹੋ ਸਕੇਗਾ ਜੇਕਰ ਅਸੀਂ ਇਸ
ਵਾਰ ਚੋਣਾਂ ਵਿੱਚ ਯੋਗ ਗੁਰਸਿੱਖ ਅਤੇ ਗੁਰਮਤਿ ਦੇ ਧਾਰਨੀ ਉਮੀਦਵਾਰਾਂ ਨੂੰ ਜਿਤਾ ਕੇ ਗੁਰਦੁਆਰਾ
ਪ੍ਰਬੰਧ ਯੋਗ ਹੱਥਾਂ ਵਿੱਚ ਦੇਵਾਂਗੇ। ਸ. ਪੱਟੀ ਨੇ ਕਿਹਾ ਕਿ ਇਸ ਲਈ ਲੋੜ ਹੈ ਕਿ ਅਨੰਦਪੁਰ ਸਾਹਿਬ
ਤੋਂ ਪ੍ਰਿੰ. ਸੁਰਿੰਦਰ ਸਿੰਘ ਅਤੇ ਪੰਜਾਬ ਵਿੱਚ ਚੋਣਾਂ ਲੜ ਰਹੇ ਹਰ ਗੁਰਸਿੱਖ ਦੀ ਮਦਦ ਕੀਤੀ ਜਾਵੇ।
ਇਸ ਮੌਕੇ ਉਹਨਾਂ ਤੋਂ ਇਲਾਵਾ ਸ. ਭੁਪਿੰਦਰ ਸਿੰਘ, ਸ. ਮਨਜੀਤ ਸਿੰਘ ਮੰਨਣ, ਸ. ਗੁਰਮੀਤ ਸਿੰਘ, ਸ.
ਰਵਿੰਦਰ ਸਿੰਘ ਆਦਿ ਹਾਜ਼ਰ ਸਨ।
(16/09/11)
ਦਲਵਿੰਦਰ ਸਿੰਘ ਦੁਬਈ
ਸੱਭਿਆਚਾਰ ਦੇ ਨਾ ਤੇ ਪੰਜਾਬ ਦਾ ਉਜਾੜਾ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਸੱਭਿਆ ਚਾਰ ਦੇ ਨਾ ਤੇ ਜੋ ਕੁੱਝ ਅੱਜ ਪੰਜਾਬ ਅੰਦਰ ਹੋ ਰਿਹਾ ਹੈ ਉਸ ਨਾਲ ਨੋਜਵਾਨ
ਪੀੜ੍ਹੀ ਲਗਾਤਾਰ ਦਲਦਲ ਵਿੱਚ ਫੱਸਦੀ ਜਾ ਰਹੀ ਹੈ। ਜਿਸ ਤਰ੍ਹਾ ਅੱਜ ਕੱਲ ਟੀਵੀ ਉਪਰ ਸੱਭਿਆਚਾਰ ਦੇ
ਪ੍ਰੋਗਰਾਮ ਦਿਖਾਇਆ ਜਾਦਾ ਹੈ ਉਸ ਪ੍ਰੋਗਰਾਮ ਨੂੰ ਵੇਖ ਕੇ ਇਵੈ ਮਹਿਸੂਸ ਹੁੰਦਾ ਜਿਵੇ ਪੰਜਾਬ ਦਾ
ਸੱਭਿਆਂਚਾਰ ਨਾ ਹੋਵੇ ਸਗੋ ਪੰਜਾਬ ਦਾ ਅੱਤਿਆਚਾਰ ਹੋਵੇ। ਜਿਸ ਤਰ੍ਹਾ ਦਾ ਇਨ੍ਹਾ ਦਾ ਪਹਿਰਾਵਾ ਅਤੇ
ਇਹਨਾ ਦੀ ਐਕਟਿਗ ਦਿਖਾਈ ਜਾਦੀ ਹੈ ਕੀ ਉਹ ਸਾਡਾ ਸੱਭਿਆਚਾਰ ਹੈ। ਵਿਆਹ ਸਾਦੀ ਮੋਕੇ ਸੱਭਿਆਂਚਾਰ ਦਾ
ਪ੍ਰੋਗਰਾਮ ਪੇਸ਼ ਕਰਨ ਵਾਲੇ ਬੁੱਕ ਕੀਤੇ ਜਾਦੇ ਹਨ। ਜਿਸ ਤਰ੍ਹਾ ਦਾ ਸੱਭਿਆ ਚਾਰ ਪੇਸ਼ ਕੀਤਾ ਜਾਂਦਾ
ਹੈ। ਸਟੇਜ ਤੇ ਸਰਾਬ ਪੀ ਕੇ ਭੰਗੜੇ ਪਾਏ ਜਾਂਦੇ ਹਨ ਸੀ ਡੀ ਤੇ ਗਾਣੇ ਚੱਲ ਰਹੇ ਹੁਦੇ ਹਨ ਚਾਰ ਪੰਜ
ਲੜਕੀਆ, ਲੜਕੇ ਜਿਸ ਤਰ੍ਹਾ ਦਾ ਪ੍ਰੋਗਰਾਮ ਪੇਸ਼ ਕਰਦੇ ਹਨ ਕੀ ਇਹ ਸਾਡਾ ਸੱਭਿਆਂਚਾਰ ਹੈ ਜਿਸ ਨੂੰ
ਅਸੀ ਸਾਰਾ ਪਰਿਵਾਰ ਬੇਠ ਕੇ ਇਕੱਠੈ ਨਹੀ ਦੇਖ ਸਕਦੇ। ਫਿਰ ਵੀ ਅਸ਼ੀ ਆਪਣੇ ਹਰ ਖੁਸ਼ੀ ਦੇ ਪ੍ਰੋਗਰਾਮ
ਤੇ ਇਹੋ ਜਿਹੇ ਸੱਭਿਆਚਾਰ ਪ੍ਰੋਗਰਾਮ ਕਰਵਾਉਦੇ ਹਾਂ। ਪੰਜਾਬ ਦੇ ਬਹੁਤ ਜਿਆਦਾ ਲੋਕ ਇਸ ਨੂੰ ਪੰਜਾਬ
ਦਾ ਸੱਭਿਆਚਾਰ ਮੱਨੀ ਬੈਠੇ ਹਨ। ਅਸਲ ਵਿੱਚ ਇਹ ਪੰਜਾਬ ਦਾ ਸੱਭਿਆਚਾਰ ਨਹੀ ਕਿ ਕੇਸ ਕਟਾ ਕੇ ਕੰਨਾ
ਵਿੱਚ ਮੁਦਰਾਂ ਪਾ ਕੇ ਗਲ੍ਹਾ ਵਿੱਚ 3, 3 ਗਾਨੀਆਂ ਪਾ ਕੇ ਹੀਰੋ ਬਣਨਾ। ਇਹਨਾ ਨਕਲੀ ਹੀਰੋ ਵੱਲ ਵੇਖ
ਜਿਹੜੇ ਨੋਜਵਾਨ ਇਸ ਦੇ ਪ੍ਰਭਾਵ ਤੋ ਬਚੇ ਹਨ ਉਹਨਾ ਤੇ ਵੀ ਇਸ ਦਾ ਪ੍ਰਭਾਵ ਪੈ ਸਕਦਾ ਹੈ। ਜੇਕਰ ਇਸ
ਦੇ ਵਿਰੁਧ ਸਕਤ ਕਦਮ ਨਾ ਚੁਕੇ ਗਏ। ਅਜੇ ਵੀ ਸਮਾ ਹੈ ਕਿ ਅਸੀ ਸਾਰੇ ਰਲਕੇ ਆਪਣੇ ਸੱਭਿਆਚਾਰ ਨੂੰ
ਸਭਾਲੀਏ ਅਤੇ ਸਹੀ ਸੱਭਿਆਚਾਰ ਬਾਰੇ ਜਾਣਕਾਰੀ ਦਿੱਤੀ ਜਾਏ ਤਾ ਜੋ ਸਾਡੀ ਨੋਜਵਾਨ ਪੀੜ੍ਹੀ ਦਲਦਲ
ਵਿੱਚ ਫਸਣ ਤੋ ਬਚ ਸਕੇ। ਦਰਅਸਲ ਸਹੀਮਾਇਨੇ ਵਿੱਚ ਸਿੱਖ ਸੱਭਿਆਚਾਰ ਦੀ ਸਹੀ ਤਸਵੀਰ ਸਾਡੀ, ਪਾਵਨ
ਗੁਰਬਾਣੀ ਅਤੇ ਗੁਰਬਾਣੀ ਦੇ ਆਸ਼ੇ ਅਨਸਾਰ ਉਹਨਾ ਮਹਾਨ ਗੁਰੁ ਦੇ ਸਿੱਖਾ ਦੇ ਜੀਵਨ ਵਿੱਚੋ ਸਿੱਖ
ਸੱਭਿਆਚਾਰ ਝਲਕਦਾ ਹੈ। ਜਿਨ੍ਹਾ ਨੇ ਗੁਰਬਾਣੀ ਦੇ ਉਪਦੇਸ ਤੇ ਚੱਲ ਕੇ ਮਨੁੱਖਤਾ ਦੇ ਭਲੇ ਵਾਸਤੇ
ਭਾਰੀ ਕਸਟ, ਦੁੱਖ, ਤਕਲੀਫਾ ਨੂੰ ਸਹਿਨ ਕੀਤਾ ਅਤੇ ਮਨੁੱਖਤਾ ਦੇ ਭਲੇ ਲਈ ਕੁਰਬਾਨੀਆਂ ਕੀਤੀਆਂ। ਉਚਾ
ਸੁੱਚਾ ਕਿਰਦਾਰ ਸੂਰਬੀਰਤਾ ਅਤੇ ਅਨੇਕਾ ਪਰਉਪਕਾਰ ਸਮਾਜਤੇ ਕੀਤੇ ਪਰ ਅਜੋਕਾ ਮੀਡੀਆ ਉਹਨਾ ਮਹਾਨ
ਗੁਰਸਿੱਖਾ ਦੇਜੀਵਨ ਬਾਰੇ ਕਦੀ ਜਾਣਕਾਰੀ ਨਹੀ ਦੇ ਰਿਹਾ। ਸਿੱਖ ਨੋਜਵਾਨਾ ਦੇ ਰੋਲ ਮਾਡਲ ਜਿਹੜੇ ਕਿ
ਸ਼੍ਰ ਹਰੀ ਸਿੰਘ ਨਲੂਆ, ਸਾਮ ਸਿੰਘ ਅਟਾਰੀ ਵਰਗੇ ਮਹਾਨ ਗੁਰਸਿੱਖਾ ਨੂੰ ਨਹੀ ਬਣਾਇਆਂ ਜਾ ਰਿਹਾ ਸਗੋ
ਅੱਜ ਚਾਰੇ ਪਾਸੇ ਪੰਜਾਬ ਨੂੰ ਗਰਕ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਜਿਵੇ ਕਿ ਨਸ਼ੇ ਦੀ ਬਹੁਤਾਤ,
ਪੜ੍ਹਾਈ ਦਾ ਸਹੀ ਪ੍ਰਬੰਧ ਨਾ ਹੋਣਾ। ਅੱਜ ਸਮੇ ਦੀ ਨਜਾਕਤ ਨੂੰ ਸਮਝਦੇ ਹੋਇਆਂ ਪੰਜਾਬ ਦੇ ਨੌਜਵਾਨਾ
ਨੂੰ ਖੁਦ ਇਸ ਦਲਦਲ ਵਿਚੋ ਨਿਕਲਨ ਵਾਸਤੇ ਪਾਵਨ ਗੁਰਬਾਣੀ ਨੂੰ ਪੜਨ, ਸੁਨਣ ਦੇ ਨਾਲ ਨਾਲ ਗੁਰਬਾਣੀ
ਦੇ ਸਿਧਾਤ ਤੋ ਜਾਗਰੂਕ ਹੋ ਕੇ ਅਪਨੇ ਵੱਡਮੁਲੇ ਇਤਿਹਾਸ ਨੂੰ ਸਮਝ ਕੇ ਅਪਨੇ ਵਿਰਸੇ ਅਤੇ ਸਹੀ
ਸੱਭਿਆਚਾਰ ਤੋ ਸੁਚੇਤ ਹੋਣ ਦੀ ਲੋੜ ਹੈ।
ਦਲਵਿੰਦਰ ਸਿੰਘ ਦੁਬਈ
(16/09/11)
ਗੁਰਿੰਦਰ ਸਿੰਘ ਕੋਟਕਪੂਰਾ/ ਸੁਖਚੈਨ ਸਿੰਘ ਜੀਵਨਵਾਲਾ
ਬਾਹਮਣ ਭਾਈਚਾਰੇ ਦੇ ਔਰਤਾਂ/ਮਰਦ ਵੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ `ਚ ਲੈਣਗੇ
ਹਿੱਸਾ
ਸੱਤਾਧਾਰੀ ਆਗੂਆਂ ਵੱਲੋਂ ਗੈਰ-ਸਿੱਖਾਂ ਦੀਆਂ ਬਣਾਈਆਂ ਵੋਟਾਂ ਦੀ ਧਾਂਦਲੀ ਆਈ ਸਾਹਮਣੇ
ਕੋਟਕਪੂਰਾ, 16 ਸਤੰਬਰ (ਗੁਰਿੰਦਰ ਸਿੰਘ) :- ਗੁਰਦਵਾਰਾ ਚੋਣ ਕਮਿਸ਼ਨਰ ਦੀਆਂ ਸਖਤ
ਹਦਾਇਤਾਂ ਵਾਲੀਆਂ ਅਨੇਕਾਂ ਖਬਰਾਂ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ
ਰਹੀਆਂ, ਜਿਨਾਂ `ਚ ਸ਼੍ਰੋਮਣੀ ਕਮੇਟੀ ਚੋਣਾਂ ਲਈ ਬਣਨ ਵਾਲੇ ਨਵੇਂ ਵੋਟਰਾਂ ਸਬੰਧੀ ਗਲਤ ਤਸਦੀਕ ਕਰਨ
ਵਾਲੇ ਅਧਿਕਾਰੀਆਂ ਨੂੰ ਸੁਚੇਤ ਕੀਤਾ ਗਿਆ ਸੀ ਕਿ ਜੇ ਉਨਾਂ ਨੇ ਕੋਈ ਫਾਰਮ ਤਸਦੀਕ ਕਰਨ ਮੌਕੇ ਗਲਤੀ
ਕੀਤੀ ਜਾਂ ਅਣਗਹਿਲੀ ਵਰਤੀ ਤਾਂ ਉਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਜੇਕਰ ਜ਼ਿਲ੍ਹਾ ਫਰੀਦਕੋਟ
ਅਧੀਨ ਆਉਂਦੀਆਂ ਚਾਰ ਸੀਟਾਂ `ਤੇ ਹੋਣ ਵਾਲੀ ਪੋਲਿੰਗ ਦੀ ਗੱਲ ਕੀਤੀ ਜਾਵੇ ਤਾਂ 75 ਫੀਸਦੀ ਤੋਂ ਵੀ
ਜਿਆਦਾ ਵੋਟਰ ਗੈਰ-ਸਿੱਖ, ਪਤਿੱਤ, ਨਸ਼ੱਈ, ਘੋਨ-ਮੋਨ ਜਾਂ ਗੁਰਦਵਾਰਾ ਚੋਣ ਕਮਿਸ਼ਨਰ ਦੀਆਂ ਸ਼ਰਤਾਂ
ਪੂਰੀਆਂ ਨਾ ਕਰਨ ਵਾਲੇ ਹਨ। ਇਸ ਦੀ ਤਾਜਾ ਮਿਸਾਲ ਨੇੜਲੇ ਪਿੰਡ ਬਾਹਮਣਵਾਲਾ ਦੀ ਵੋਟਰ ਸੂਚੀ ਦੇਖਣ
ਤੋਂ ਬਾਅਦ ਮਿਲੀ, ਕਿਉਂਕਿ ਬਾਹਮਣ ਭਾਈਚਾਰੇ ਨਾਲ ਸਬੰਧਤ ਮਰਦ/ਔਰਤਾਂ ਦਾ ਨਾਂਅ ਵੀ ਉਸ ਸੂਚੀ `ਚ
ਸ਼ਾਮਲ ਸੀ। ਦਿਲਚਸਪ ਗੱਲ ਇਹ ਹੈ ਕਿ ਭਾਵੇਂ ਕੁੱਝ ਮਰਦਾਂ ਨੇ ਕੁਮਾਰ ਜਾਂ ਲਾਲ ਦੀ ਥਾਂ ਸਿੰਘ ਅਤੇ
ਔਰਤਾਂ ਨੇ ਰਾਣੀ, ਦੇਵੀ ਜਾਂ ਕੁਮਾਰੀ ਦੀ ਥਾਂ ਕੌਰ ਲਿਖਾ ਕੇ ਆਪਣੀ ਵੋਟ ਬਣਾਉਣ ਦੀ ਕੋਸ਼ਿਸ਼ ਕੀਤੀ
ਪਰ ਕਈ ਥਾਂ “ਰੇਨੂੰ ਸ਼ਰਮਾ ਪਤਨੀ ਹਰਦੀਪ ਕੁਮਾਰ ਤੇ ਰਾਣੀ ਸ਼ਰਮਾ ਪਤਨੀ ਪਵਨ ਕੁਮਾਰ” ਨਾਂਅ ਆਦਿ
ਦੀਆਂ ਵੋਟਾਂ ਵੀ ਇਸ ਸੂਚੀ `ਚ ਸ਼ਾਮਲ ਹਨ। ਅਜਿਹੇ ਦਰਜਨ ਤੋਂ ਵੀ ਜਿਆਦਾ ਨਾਵਾਂ ਦਾ ਜ਼ਿਕਰ ਇਸ ਸੂਚੀ
`ਚ ਮਿਲਦਾ ਹੈ। ਜੋ ਕਿਸੇ ਅਣਗਹਿਲੀ ਵੱਸ ਨਹੀਂ ਬਲਕਿ ਜਾਣਬੁੱਝ ਕੇ ਬਣਾਈਆਂ ਵੋਟਾਂ ਪ੍ਰਤੀਤ
ਹੁੰਦੀਆਂ ਹਨ। ਸ਼੍ਰੀ ਰਵੀ ਭਗਤ ਡਿਪਟੀ ਕਮਿਸ਼ਨਰ ਫਰੀਦਕੋਟ ਨੇ ਇਸ ਦਾ ਸਖਤ ਨੋਟਿਸ ਲੈਂਦਿਆਂ ਵਿਸ਼ਵਾਸ਼
ਦਿਵਾਇਆ ਕਿ ਅਜਿਹੇ ਵੋਟਰਾਂ ਨੂੰ ਆਪਣੀ ਨਜਾਇਜ਼ ਬਣੀ ਵੋਟ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਦਿੱਤੀ
ਜਾਵੇਗੀ। ਇਸ ਤੋਂ ਇਲਾਵਾ ਉਕਤ ਵੋਟਰ ਫਾਰਮ ਤਸਦੀਕ ਕਰਨ ਵਾਲੇ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਵੀ
ਹੋਵੇਗੀ।
ਜ਼ਿਕਰਯੋਗ ਹੈ ਕਿ ਜ਼ਿਲ੍ਹਾ ਫਰੀਦਕੋਟ ਅੰਦਰ ਹਜ਼ਾਰਾਂ ਅਜਿਹੇ ਗੈਰ-ਸਿੱਖ, ਘੋਨ-ਮੋਨ ਜਾਂ ਪਤਿੱਤ ਵੋਟਰ
ਹਾਜ਼ਰ ਹਨ, ਜੋ ਸ਼ਰੇਆਮ ਇਨਾਂ ਚੋਣਾਂ `ਚ ਆਪਣੀ ਵੋਟ ਦਾ ਇਸਤੇਮਾਲ ਕਰਨ ਦਾ ਦਾਅਵਾ ਕਰਦੇ ਹਨ। ਮਿਸਾਲ
ਦੇ ਤੌਰ `ਤੇ ਨੇੜਲੇ ਪਿੰਡ ਬਾਹਮਣਵਾਲਾ ਦੀ ਵੋਟਰ ਸੂਚੀ `ਚ ‘ਵੋਟ ਨੰਬਰ 231 ਮਨੋਦ ਲਾਲ ਪੁੱਤਰ
ਕੁਲਵੰਤ ਰਾਏ, 232 ਸੁਰਜੀਤ ਰਾਣੀ ਪਤਨੀ ਮਨੋਦ ਲਾਲ, 233 ਜਸਵਿੰਦਰ ਪਤਨੀ ਪ੍ਰਸ਼ੋਤਮ ਲਾਲ, 234
ਸ਼ਾਂਤੀ ਦੇਵੀ ਪਤਨੀ ਜਸਵੰਤ ਰਾਏ, 235 ਪ੍ਰਸ਼ੋਤਮ ਲਾਲ ਪੁੱਤਰ ਹਰਬੰਸ ਲਾਲ, 242 ਪੁਸ਼ਪਾ ਰਾਣੀ ਪਤਨੀ
ਦਰਸ਼ਨ ਕੁਮਾਰ, 247 ਬਲਜੀਤ ਕੌਰ ਪਤਨੀ ਜਸਪਾਲ ਕੁਮਾਰ, 264 ਅਮਰਤ ਲਾਲ ਪੁੱਤਰ ਦੌਲਤ ਰਾਮ, 316 ਊਸ਼ਾ
ਰਾਣੀ ਪਤਨੀ ਮੰਗਤ ਰਾਏ, 323 ਕਾਂਤਾ ਰਾਣੀ ਪਤਨੀ ਛਿੰਦਰ ਪਾਲ, 339 ਰੇਨੂੰ ਸ਼ਰਮਾ ਪਤਨੀ ਹਰਦੀਪ
ਕੁਮਾਰ, 340 ਹੁਕਮ ਚੰਦ ਪੁੱਤਰ ਪ੍ਰਕਾਸ਼ ਚੰਦ, 341 ਰਾਣੀ ਸ਼ਰਮਾ ਪਤਨੀ ਪਵਨ ਕੁਮਾਰ ਅਤੇ 342
ਕੁਲਵਿੰਦਰ ਦੇਵੀ ਪਤਨੀ ਸੁਖਵਿੰਦਰ ਪਾਲ” ਆਦਿ ਅਜਿਹੇ ਨਾਂਅ ਹਨ, ਜੋ ਸਪਸ਼ਟ ਕਰਦੇ ਹਨ ਕਿ ਇਹ ਵੋਟਾਂ
ਗੈਰ-ਸਿੱਖਾਂ ਦੀਆਂ ਹਨ। ਇਨਾਂ ਵੋਟਰਾਂ `ਚ ਬਾਹਮਣ ਭਾਈਚਾਰੇ ਨਾਲ ਸਬੰਧਤ ਮਰਦ/ਔਰਤਾਂ ਦੀਆਂ
ਜਿਆਦਾਤਰ ਵੋਟਾਂ ਹਨ। ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ `ਚ ਅੰਮ੍ਰਿਤਧਾਰੀ ਵੋਟਰਾਂ ਤੋਂ ਬਿਨਾ
ਸਹਿਜਧਾਰੀ ਵੋਟਾਂ ਪਾ ਸਕਣਗੇ ਜਾਂ ਨਹੀਂ, ਇਹ ਮਾਮਲਾ ਤਾਂ ਭਾਵੇਂ ਅਜੇ ਅਦਾਲਤਾਂ `ਚ ਚੱਲ ਰਿਹਾ ਹੈ
ਪਰ ਸੱਤਾਧਾਰੀ ਧਿਰ ਵਲੋਂ ਵੱਡੀ ਗਿਣਤੀ `ਚ ਗੈਰ-ਸਿੱਖਾਂ ਦੀਆਂ ਬਣਾਈਆਂ ਵੋਟਾਂ ਨੇ ਅਜੀਬ ਸਥਿਤੀ
ਪੈਦਾ ਕਰ ਦਿੱਤੀ ਹੈ। ਜੇਕਰ ਡਿਪਟੀ ਕਮਿਸ਼ਨਰ ਫਰੀਦਕੋਟ ਮੁਤਾਬਕ ਉਕਤ ਵੋਟਰ ਫਾਰਮ ਤਸਦੀਕ ਕਰਨ ਵਾਲੇ
ਅਧਿਕਾਰੀਆਂ ਖਿਲਾਫ ਕਾਰਵਾਈ ਕੀਤੀ ਗਈ ਤਾਂ ਸੈਂਕੜੇ ਨਹੀਂ ਬਲਕਿ ਹਜ਼ਾਰਾਂ ਦੀ ਗਿਣਤੀ `ਚ ਅਧਿਕਾਰੀਆਂ
ਨੂੰ ਕਟਹਿਰੇ `ਚ ਖੜਾ ਕੀਤਾ ਜਾ ਸਕਦਾ ਹੈ।
ਬੁਰਜ ਹਰੀਕਾ ਵਿਖੇ ਗੁਰਦਵਾਰੇ `ਚ ਸ਼ਿਵਲਿੰਗ, ਸ਼ੇਸ਼ਨਾਗ ਤੇ ਜੰਡ ਵਾਲੇ
ਬਾਬੇ ਦੀ ਹੁੰਦੀ ਹੈ ਪੂਜਾ
ਗੁਰਦਵਾਰੇ `ਚ ਹੀ ਕਰਵਾਏ ਜਾਂਦੇ ਹਨ ਜਗਰਾਤੇ
ਪੰਜਗਰਾਂਈ ਕਲਾਂ, 16 ਸਤੰਬਰ (ਸੁਖਚੈਨ ਸਿੰਘ ਜੀਵਨਵਾਲਾ) :- ਭਾਵੇਂ ਪਿਛਲੇ ਲੰਮੇ
ਸਮੇਂ ਤੋਂ ਗੁਰਦਵਾਰਾ ਸਾਹਿਬ ਦੀ ਹੋਰ ਰਹੀ ਬੇਅਦਬੀ ਅਤੇ ਸਿੱਖ ਰਹਿਤ ਮਰਿਆਦਾ ਦੀਆਂ ਉਡਾਈਆਂ ਜਾ
ਰਹੀਆਂ ਧੱਜੀਆਂ ਬਾਰੇ ਅਕਸਰ ਖਬਰਾਂ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਰਹਿੰਦੀਆਂ ਹਨ ਪਰ ਨਾ ਤਾਂ
ਇਸ ਸਬੰਧੀ ਕੋਈ ਗੁਰਦਵਾਰੇ ਦਾ ਪ੍ਰਬੰਧਕ ਤੇ ਨਾ ਹੀ ਪਿੰਡ ਦੀ ਪੰਚਾਇਤ ਜਿੰਮੇਵਾਰੀ ਕਬੂਲਣ ਨੂੰ
ਤਿਆਰ ਹੁੰਦੀ ਹੈ। ਇਥੋਂ ਕਰੀਬ 7 ਕਿਲੋਮੀਟਰ ਦੂਰ ਪਿੰਡ ਬੁਰਜ ਹਰੀਕਾ ਵਿਖੇ ਗੁਰਦਵਾਰਾ ਬਾਬਾ ਜੀਵਨ
ਸਿੰਘ ਦੀ ਹਾਲਤ ਦੇਖ ਕੇ ਪੰਥ ਦਰਦੀਆਂ ਦਾ ਸੀਨਾ ਛੱਲਣੀ ਹੋ ਜਾਂਦਾ ਹੈ, ਕਿਉਂਕਿ ਉਥੇ ਸ਼੍ਰੀ ਗੁਰੂ
ਗ੍ਰੰਥ ਸਾਹਿਬ ਦੀ ਹਾਜ਼ਰੀ `ਚ ਸ਼ਿਵਲਿੰਗ, ਸ਼ੇਸ਼ਨਾਗ ਤੇ ਜੰਡ ਵਾਲੇ ਬਾਬੇ ਦੀ ਪੂਜਾ ਕੀਤੀ ਜਾਂਦੀ ਹੈ
ਤੇ ਪਿੰਡ ਵਾਸੀਆਂ ਵੱਲੋਂ ਲੋੜ ਅਨੁਸਾਰ ਗੁਰਦਵਾਰਾ ਸਾਹਿਬ `ਚ ਹੀ ਜਗਰਾਤਾ ਤੱਕ ਵੀ ਕਰਵਾਇਆ ਜਾਂਦਾ
ਹੈ ਪਰ ਪਿੰਡ ਦੀ ਪੰਚਾਇਤ ਜਾਂ ਹਲਕੇ ਦਾ ਸ਼੍ਰੋਮਣੀ ਕਮੇਟੀ ਮੈਂਬਰ ਵੱਲੋਂ ਗੋਗਲੂਆਂ ਤੋਂ ਮਿੱਟੀ ਲਾਹ
ਕੇ ਸਾਰਿਆ ਜਾ ਰਿਹਾ ਹੈ। ਇਸ ਗੁਰਦਵਾਰੇ `ਚ ਇੱਕ ਸਿਲਾਈ ਸੈਂਟਰ ਵੀ ਖੋਲਿਆ ਗਿਆ ਹੈ। ਜਿਸ `ਚ
ਕੁੜੀਆਂ ਗੁਰੂ ਘਰ ਦੀ ਮਰਿਆਦਾ ਦੇ ਉਲਟ ਨੰਗੇ ਸਿਰ ਕੱਪੜੇ ਸਿਲਾਈ ਕਰਦੀਆਂ ਅਤੇ ਦਰਬਾਰ ਸਾਹਿਬ ਵੱਲ
ਪੈਰ ਕਰਕੇ ਬੈਠੀਆਂ ਆਮ ਦੇਖੀਆਂ ਜਾ ਸਕਦੀਆਂ ਹਨ। ਇਸੇ ਗੁਰਦਵਾਰੇ `ਚ ਛੋਟੇ ਬੱਚਿਆਂ ਦਾ ਇੱਕ
ਆਂਗਣਵਾੜੀ ਸੈਂਟਰ ਵੀ ਖੋਲਿਆ ਹੋਇਆ ਹੈ। ਜਿਥੇ ਬੱਚੇ ਖਾਣ-ਪੀਣ ਵਾਲੀਆਂ ਵਸਤਾਂ ਦਲੀਆਂ ਵਗੈਰਾ
ਨਿਸ਼ਾਨ ਸਾਹਿਬ ਦੇ ਥੜੇ `ਤੇ ਬੈਠ ਕੇ ਖਾਂਦੇ ਹਨ ਤੇ ਜੂਠੇ ਭਾਂਡੇ ਉਥੇ ਹੀ ਰੱਖ ਦਿੰਦੇ ਹਨ। ਉਕਤ
ਘਟਨਾ ਦਾ ਦੁਖਦਾਇਕ ਪਹਿਲੂ ਇਹ ਹੈ ਕਿ ਬੀਤੀ ਤਿੰਨ ਸਤੰਬਰ ਨੂੰ ਪਿੰਡ ਦੇ ਇੱਕ ਕਲੱਬ ਵੱਲੋਂ
ਗੁਰਦਵਾਰੇ `ਚ ਮਾਤਾ ਦਾ ਜਗਰਾਤਾ ਕਰਵਾਇਆ ਗਿਆ ਤੇ ਗੁਰਦਵਾਰੇ ਦੇ ਮੁਖ ਦਰਵਾਜ਼ੇ ਨੂੰ ਬੰਦ ਕਰਕੇ ਸ਼ਾਮ
6 ਵਜੇ ਤੋਂ ਸਵੇਰੇ 6 ਵਜੇ ਤੱਕ ਮਾਤਾ ਦੀਆਂ ਭੇਟਾਂ ਗਾਈਆਂ ਗਈਆਂ ਤੇ ਗੁਰਦਵਾਰੇ ਦੇ ਗ੍ਰੰਥੀ ਨੂੰ
ਨਿਤਨੇਮ, ਰਹਿਰਾਸ ਅਤੇ ਸਵੇਰੇ ਜਪੁਜੀ ਸਾਹਿਬ ਦਾ ਪਾਠ ਦਰਵਾਜਾ ਅੰਦਰੋ ਬੰਦ ਕਰਕੇ ਹੀ ਕਰਨਾ ਪਿਆ ਪਰ
ਪਿੰਡ ਦੀ ਸਰਪੰਚ ਦਾ ਸਾਰਾ ਪਰਿਵਾਰ ਅੰਮ੍ਰਿਤਧਾਰੀ ਹੋਣ ਦੇ ਬਾਵਜੂਦ ਵੀ ਕਿਸੇ ਨੇ ਜੁਬਾਨ ਖੋਲਣ ਦੀ
ਜੁਰਅੱਤ ਨਾ ਕੀਤੀ।
ਪਿੰਡ ਦੇ ਕੁੱਝ ਵਿਅਕਤੀਆਂ ਨੇ ਆਪਣਾ ਨਾਂਅ ਨਾ ਛਾਪਣ ਦੀ ਸ਼ਰਤ `ਤੇ ਦੱਸਿਆ ਕਿ ਇਹ ਪਹਿਲਾਂ ਇੱਕ
ਧਰਮਸ਼ਾਲਾ ਸੀ, ਜਿਸ `ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਗੁਰਦਵਾਰੇ ਦਾ ਨਾਂਅ ਦੇ
ਦਿੱਤਾ ਗਿਆ। ਇਥੇ ਮਰਿਆਦਾ ਨਾਂਅ ਦੀ ਕੋਈ ਚੀਜ਼ ਨਹੀਂ ਤੇ ਲੋਕ ਦੁਸ਼ਮਣੀ ਪੈਣ ਦੇ ਡਰੋਂ ਵਿਵਾਦ `ਚ
ਨਹੀਂ ਪੈਣਾ ਚਾਹੁੰਦੇ। ਉਨਾਂ ਦੱਸਿਆ ਕਿ ਗੁਰਦਵਾਰੇ ਦੀ ਕਮੇਟੀ ਦੇ ਅਹੁਦੇਦਾਰ ਐਲਾਨੀਆ ਕਹਿੰਦੇ ਹਨ
ਕਿ ਸਾਡੀ ਮਰਜ਼ੀ ਅਸੀਂ ਜੋ ਮਰਜ਼ੀ ਕਰੀਏ। ਗੁਰਦਵਾਰੇ ਦੇ ਗ੍ਰੰਥੀ ਇਕਬਾਲ ਸਿੰਘ ਦਾ ਕਹਿਣਾ ਹੈ ਕਿ
ਉਸਦੀ ਕੋਈ ਨਹੀਂ ਸੁਣਦਾ। ਇਸ ਹਲਕੇ ਤੋਂ 7 ਸਾਲ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ
ਨੁਮਾਇੰਦਗੀ ਕਰ ਚੁੱਕੇ ਅਤੇ ਹੁਣ ਫਿਰ ਬਾਦਲ ਦਲ ਵੱਲੋਂ ਚੋਣ ਲੜ ਰਹੇ ਉਮੀਦਵਾਰ ਸੁਖਦੇਵ ਸਿੰਘ ਬਾਠ
ਨਾਲ ਜਦੋਂ ਇਸ ਸਬੰਧੀ ਸੰਪਰਕ ਕੀਤਾ ਗਿਆ ਤਾਂ ਉਨਾਂ ਦੱਸਿਆ ਕਿ ਇਸ ਤਰ੍ਹਾਂ ਦੀ ਕੋਈ ਸ਼ਿਕਾਇਤ ਮੇਰੇ
ਧਿਆਨ `ਚ ਨਹੀਂ ਆਈ ਪਰ ਮੈਂ ਹੁਣੇ ਆਪਣੇ ਆਦਮੀ ਭੇਜ ਕੇ ਗੁਰਦਵਾਰੇ ਦੀ ਮਰਿਆਦਾ ਨੂੰ ਬਰਕਰਾਰ
ਰੱਖਾਂਗਾ। ਪਿੰਡ ਦੀ ਮੌਜੂਦਾ ਸਰਪੰਚ ਦਾ ਕਹਿਣਾ ਹੈ ਕਿ ਉਹ ਸ਼੍ਰੋਮਣੀ ਕਮੇਟੀ ਮੈਂਬਰ ਸੁਖਦੇਵ ਸਿੰਘ
ਬਾਠ ਤੇ ਸਾਬਕਾ ਮੰਤਰੀ ਗੁਰਦੇਵ ਸਿੰਘ ਬਾਦਲ ਕੋਲ ਇਹ ਮਾਮਲਾ ਇੱਕ ਤੋਂ ਵੱਧ ਵਾਰ ਉਠਾ ਚੁੱਕੇ ਹਨ ਪਰ
ਪਰਨਾਲਾ ਉਥੇ ਦਾ ਉਥੇ ਹੀ ਹੈ। ਪੰਥਦਰਦੀ ਬੇਵੱਸੀ ਤੇ ਲਾਚਾਰਗੀ `ਚ ਕੁੱਝ ਵੀ ਬੋਲਣ ਤੋਂ ਅਸਮਰੱਥ
ਹਨ।
ਗੁਰਦਵਾਰਾ ਚੋਣ ਕਮਿਸ਼ਨਰ ਦੀਆਂ ਸਖਤ ਹਦਾਇਤਾਂ ਦੇ ਬਾਵਜੂਦ ਨਕਲੀ
ਵੋਟਰ ਆਪਣੀ ਵੋਟ ਦੀ ਕਰਨਗੇ ਵਰਤੋਂ! !
18 ਸਤੰਬਰ 2011 ਦੀਆਂ ਸ਼੍ਰੋਮਣੀ ਕਮੇਟੀ ਚੋਣਾਂ ਸਿਰਜਣਗੀਆਂ ਨਵਾਂ ਇਤਿਹਾਸ. .
ਕੋਟਕਪੂਰਾ, 16 ਸਤੰਬਰ (ਗੁਰਿੰਦਰ ਸਿੰਘ) :- ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ
ਦੀਆਂ 18 ਸਤੰਬਰ 2011 ਨੂੰ ਹੋਣ ਵਾਲੀਆਂ ਆਮ ਚੋਣਾਂ ਆਪਣੇ ਨਾਲ ਇੱਕ ਵਿਲੱਖਣ ਇਤਿਹਾਸ ਜੋੜਨਗੀਆਂ।
ਕਿਉਂਕਿ ਇਸ ਵਾਰ ਪੰਥ ਦਾ ਦਰਦ ਰੱਖਣ ਵਾਲੇ ਤੇ ਸਾਬਤ-ਸੂਰਤ ਪਰਿਵਾਰਾਂ ਨਾਲ ਸਬੰਧਤ ਉਮੀਦਵਾਰਾਂ ਦੇ
ਮੁਕਾਬਲੇ ਸਿੱਖ ਰਹਿਤ ਮਰਿਆਦਾ ਦੀਆਂ ਧੱਜੀਆਂ ਉਡਾਉਣ ਵਾਲੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ
ਫੈਸਲਿਆਂ ਨੂੰ ਅੰਗੂਠਾ ਦਿਖਾਉਣ ਵਾਲੇ ਉਮੀਦਵਾਰ ਜਿਆਦਾ ਗਿਣਤੀ `ਚ ਜਿੱਤਣ ਦੀ ਸੰਭਾਵਨਾ ਹੈ। ਇਨਾਂ
ਚੋਣਾਂ `ਚ ਗੁਰਦਵਾਰਾ ਚੋਣ ਕਮਿਸ਼ਨਰ ਦੀਆਂ ਸਖਤ ਹਦਾਇਤਾਂ ਦੇ ਬਾਵਜੂਦ ਵੱਡੀ ਗਿਣਤੀ `ਚ ਗੈਰ-ਸਿੱਖ,
ਪਤਿੱਤ, ਨਸ਼ੱਈ ਅਤੇ ਇੱਕ ਵੀ ਸ਼ਰਤ `ਤੇ ਪੂਰੇ ਨਾ ਉਤਰਣ ਵਾਲੇ ਨਕਲੀ ਵੋਟਰ ਵੀ ਆਪਣੀ ਵੋਟ ਦਾ
ਇਸਤੇਮਾਲ ਕਰਨਗੇ। ਜ਼ਿਕਰਯੋਗ ਹੈ ਕਿ ਗੁਰਦਵਾਰਾ ਚੋਣ ਕਮਿਸ਼ਨਰ ਵੱਲੋਂ (ੳ) ਕੇਸਾਧਾਰੀ ਸਿੱਖ ਹਾਂ,
(ਅ) ਆਪਣੀ ਦਾੜ੍ਹੀ ਜਾਂ ਕੇਸ ਨਹੀਂ ਕੱਟਦਾ ਤੇ ਨਾ ਹੀ ਸ਼ੇਵ ਕਰਦਾ ਹਾਂ, (ੲ) ਕਿਸੇ ਵੀ ਰੂਪ `ਚ
ਧੁਮਰਪਾਨ ਨਹੀਂ ਕਰਦਾ, (ਸ’ ) ਸ਼ਰਾਬ ਨਹੀਂ ਪੀਂਦਾ, (ਹ) ਪਤਿੱਤ ਨਹੀਂ ਹਾਂ ਆਦਿ ਸ਼ਰਤਾਂ ਨੂੰ ਸਖਤੀ
ਨਾਲ ਲਾਗੂ ਕਰਨ ਦੀ ਹਦਾਇਤ ਕੀਤੀ ਗਈ ਸੀ। ਇਸ ਤੋਂ ਇਲਾਵਾ ਗਲਤ ਤਸਦੀਕ ਕਰਨ ਵਾਲੇ ਪਟਵਾਰੀ, ਨਗਰ
ਕੌਂਸਲਰ ਜਾਂ ਅਜਿਹੇ ਹੋਰ ਅਧਿਕਾਰੀ ਨੂੰ ਵੀ ਸਖਤ ਹਦਾਇਤ ਸੀ ਕਿ ਜੇ ਉਨਾਂ ਨੇ ਕਿਸੇ ਵੀ ਵੋਟਰ ਦੇ
ਗਲਤ ਫਾਰਮ ਨੂੰ ਤਸਦੀਕ ਕੀਤਾ ਤਾਂ ਉਨਾਂ ਖਿਲਾਫ ਸਖਤ ਕਾਰਵਾਈ ਹੋਣੀ ਲਾਜ਼ਮੀ ਹੈ ਪਰ ਕੁਮਾਰ ਜਾਂ ਲਾਲ
ਨੂੰ ਸਿੰਘ ਲਿਖ ਕੇ, ਰਾਣੀ ਜਾਂ ਕੁਮਾਰੀ ਨੂੰ ਕੌਰ ਲਿਖ ਕੇ ਜਾਰੀ ਹੋਈਆਂ ਵੋਟਰ ਸੂਚੀਆਂ ਦੀਆਂ
ਅਨੇਕਾਂ ਖਬਰਾਂ ਅਖਬਾਰਾਂ ਦੀਆਂ ਸੁਰਖੀਆਂ ਬਣ ਚੁੱਕੀਆਂ ਹਨ। ਪੰਥ ਦਰਦੀਆਂ ਦਾ ਕਹਿਣਾ ਹੈ ਕਿ
ਸੱਤਾਧਾਰੀ ਪਾਰਟੀ ਦੇ ਆਗੂਆਂ ਦੀ ਮਿਲੀਭੁਗਤ ਹੋਣ ਕਰਕੇ ਗਲਤ ਤਸਦੀਕ ਕਰਨ ਵਾਲੇ ਅਜਿਹੇ ਅਧਿਕਾਰੀਆਂ
ਖਿਲਾਫ ਕੋਈ ਕਾਰਵਾਈ ਹੋਣ ਦੀ ਸੰਭਾਵਨਾ ਨਹੀਂ। ਇੱਕ ਅੰਦਾਜ਼ੇ ਮੁਤਾਬਕ ਜੇਕਰ ਹਲਕਾ ਕੋਟਕਪੂਰਾ ਦੀਆਂ
ਕੁੱਲ 36 ਹਜ਼ਾਰ ਵੋਟਾਂ ਦੀ ਪੋਲਿੰਗ ਮੌਕੇ ਸਿਰਫ ਜਾਇਜ਼ ਵੋਟਰਾਂ ਨੂੰ ਵੋਟ ਪਾਉਣ ਦੀ ਇਜਾਜ਼ਤ ਦਿੱਤੀ
ਗਈ ਅਤੇ ਨਕਲੀ ਵੋਟਰਾਂ ਨੂੰ ਇਜਾਜ਼ਤ ਨਾ ਮਿਲੀ ਤਾਂ ਹੋ ਸਕਦੈ, ਇਸ ਹਲਕੇ ਤੋਂ ਵੋਟ ਪ੍ਰਤੀਸ਼ਤ 25
ਫੀਸਦੀ ਤੋਂ ਵੀ ਨਾ ਵਧੇ।
ਬਾਦਲ ਵਿਰੋਧੀ ਉਮੀਦਵਾਰਾਂ ਦਾ ਦੋਸ਼ ਹੈ ਕਿ ਭਾਵੇਂ ਬਾਦਲ ਦਲ ਦੇ ਉਮੀਦਵਾਰਾਂ ਨੇ ਪਹਿਲਾਂ ਹੀ ਲੱਖਾਂ
ਅਜਿਹੇ ਵੋਟਰਾਂ ਦੇ ਫਾਰਮ ਭਰ ਦਿੱਤੇ ਸਨ, ਜੋ ਸ਼ਰਤਾਂ `ਤੇ ਪੂਰੇ ਨਹੀਂ ਉਤਰਦੇ ਪਰ ਨੋਟੀਫਿਕੇਸ਼ਨ
ਜਾਰੀ ਹੋਣ ਤੋਂ ਬਾਅਦ ਨਵੇਂ ਵੋਟਰ ਬਣਾਉਣ ਦੀ ਦਿੱਤੀ ਛੋਟ ਨੇ ਤਾਂ ਕਮਾਲ ਹੀ ਕਰ ਦਿੱਤੀ। ਕਿਉਂਕਿ
ਇੱਕ ਪਾਸੇ ਬਾਦਲ ਦਲ ਦੇ ਆਗੂ ਬੰਡਲਾਂ ਦੇ ਬੰਡਲ ਲੈ ਕੇ ਨਜਾਇਜ਼ ਵੋਟਾਂ ਬਣਾਉਂਦੇ ਰਹੇ ਅਤੇ ਦੂਜੇ
ਪਾਸੇ ਬਾਦਲ ਵਿਰੋਧੀ ਉਮੀਦਵਾਰਾਂ ਦੇ ਸਮਰਥਕਾਂ ਦੀਆਂ ਅੰਮ੍ਰਿਤਧਾਰੀ ਜਾਂ ਸਾਰੀਆਂ ਸ਼ਰਤਾਂ ਪੂਰੀਆਂ
ਕਰਦੇ ਹੋਣ ਦੇ ਬਾਵਜੂਦ ਵੀ ਉਨਾਂ ਨੂੰ ਨਵੀਂ ਵੋਟ ਬਣਾਉਣ ਦੀ ਇਜਾਜ਼ਤ ਨਾ ਮਿਲੀ। ਇਨਾਂ ਚੋਣਾਂ `ਚ
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਆਸਥਾ ਨਾ ਰੱਖਣ ਤੇ ਦੇਹਧਾਰੀਆਂ ਨੂੰ ਮੰਨਣ ਵਾਲੇ ਲੋਕ ਵੀ
ਆਪਣੀ ਵੋਟ ਦੀ ਵਰਤੋਂ ਕਰਨਗੇ। ਇਸ ਵਾਰ ਸੱਤਾਧਾਰੀ ਪਾਰਟੀ ਨਾਲ ਸਬੰਧਤ ਉਮੀਦਵਾਰਾਂ ਲਈ ਇੱਕ ਨਵੀਂ
ਮੁਸ਼ਕਲ ਦੇਖਣ ਨੂੰ ਮਿਲੀ। ਕਿਉਂਕਿ ਉਕਤ ਉਮੀਦਵਾਰ ਆਪਣੀ ਪਤਿੱਤ ਔਲਾਦ ਨੂੰ ਚੋਣ ਮੁਹਿੰਮ `ਚ ਨਾਲ
ਤੋਰਨ ਤੋਂ ਸੰਕੋਚ ਕਰਦੇ ਰਹੇ। ਇਸ ਤੋਂ ਇਲਾਵਾ ਉਨਾਂ ਦੇ ਜਿਆਦਾਤਰ ਸਮਰਥਕ ਘੋਨ-ਮੋਨ, ਪਤਿੱਤ ਜਾਂ
ਨਸ਼ੱਈ ਕਿਸਮ ਦੇ ਹੀ ਸਨ, ਜਦੋਂਕਿ ਦੂਜੇ ਪਾਸੇ ਵਿਰੋਧੀ ਉਮੀਦਵਾਰਾਂ ਦੇ ਸਮਰਥਕ ਸਾਬਤ-ਸੂਰਤ, ਨਸ਼ਾ
ਰਹਿਤ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਪੂਰਾ ਆਸਥਾ ਰੱਖਣ ਵਾਲੇ ਹੀ ਨਜ਼ਰ ਆਏ। ਸੱਤਾਧਾਰੀ
ਪਾਰਟੀ ਦੇ ਆਗੂਆਂ ਨੇ ਵੋਟਰਾਂ ਦੀਆਂ ਕੌੜੀਆਂ-ਕੁਸੈਲੀਆਂ ਸੁਨਣ ਦੇ ਬਾਵਜੂਦ ਵੀ ਉਨਾਂ ਨੂੰ ਪੈਨਸ਼ਨ,
ਸ਼ਗਨ ਸਕੀਮ, ਨੌਕਰੀ, ਗਰਾਂਟਾ ਆਦਿ ਦੇ ਲਾਲਚ ਦੇ ਕੇ ਵਰਚਾਉਣ ਦੀ ਕੋਸ਼ਿਸ਼ ਕੀਤੀ ਪਰ ਫਿਰ ਵੀ ਵੋਟਰਾਂ
ਦੀ ਜਾਗਰੂਕਤਾ ਕਰਕੇ ਚੋਣ ਨਤੀਜੇ ਹੈਰਾਨੀਜਨਕ ਹੋ ਸਕਦੇ ਹਨ। ਇੱਕ ਰਾਜਨੀਤਿਕ ਮਾਹਿਰ ਤੇ ਪੰਥਦਰਦੀ
ਨੇ ਤਾਂ ਇਥੋਂ ਤੱਕ ਵੀ ਆਖ ਦਿੱਤਾ ਕਿ ਪੰਥਕ ਵਿਦਵਾਨਾਂ, ਸਿੱਖ ਚਿੰਤਕਾਂ ਤੇ ਸ਼੍ਰੀ ਗੁਰੂ ਗ੍ਰੰਥ
ਸਾਹਿਬ ਜੀ ਪ੍ਰਤੀ ਆਸਥਾ ਰੱਖਣ ਵਾਲੀਆਂ ਸਿੱਖ ਸੰਗਤਾਂ ਲਈ ਪਵਿੱਤਰ ਗੁਰਦਵਾਰੇ ਅਜ਼ਾਦ ਕਰਾਉਣ ਦਾ
ਸੁਨਹਿਰੀ ਮੌਕਾ ਹੈ। ਇਸ ਲਈ ਉਹ ਆਪਣੀ ਜ਼ਮੀਰ ਨੂੰ ਝੰਜੋੜ ਕੇ ਹੀ ਆਪਣੀ ਵੋਟ ਦੀ ਵਰਤੋਂ ਕਰਨ।
(16/09/11)
ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ
ਕੌਮ
ਦੇ ਨਿਘਾਰ ਨੂੰ ਬਾਹਰੋਂ ਬੈਠ ਕੇ ਰੋਂਦੇ ਪਛਤਾਉਂਦੇ ਹੋਏ ਦੇਖਣਾ ਛੱਡੋ
-ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ
ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਸ਼ੁੱਕਰਵਾਰ ਮਿਤੀ 16 ਸਤੰਬਰ 2011 ਨੂੰ
ਚੋਣ ਪ੍ਰਚਾਰ ਖਤਮ ਹੋਣ ਦੇ ਨਾਲ ਹੁਣ ਸਾਰਾ ਦਾਰੋਮਦਾਰ ਸਿੱਖ ਸੰਗਤਾਂ ਵਲੋਂ ਐਤਵਾਰ 18 ਸਤੰਬਰ 2011
ਨੂੰ ਕੀਤੀ ਜਾਣ ਵਾਲੀ ਵੋਟਿੰਗ ਉੱਪਰ ਆ ਗਿਆ ਹੈ... ਸ਼੍ਰੋਮਣੀ ਕਮੇਟੀ ਜਿਸਦਾ ਕੰਮ ਪੰਜਾਬ, ਹਰਿਆਣਾ,
ਹਿਮਾਚਲ ਅਤੇ ਚੰਡੀਗੜ੍ਹ ਦੇ ਗੁਰਦੁਆਰਿਆਂ ਦੇ ਪ੍ਰਬੰਧ ਦੇ ਨਾਲ-ਨਾਲ ਸਿੱਖੀ ਦਾ ਦੇਸ਼ਾਂ-ਵਿਦੇਸ਼ਾਂ
ਵਿੱਚ ਯੋਗ ਪ੍ਰਚਾਰ ਦਾ ਯਤਨ ਕਰਨਾ ਅਤੇ ਸਭ ਤੋਂ ਵਧ ਦੇਸ਼-ਵਿਦੇਸ਼ ਵਿੱਚ ਵਾਪਰਦੇ ਸਿੱਖ-ਪੰਥ ਨੂੰ
ਦਰਪੇਸ਼ ਮਸਲਿਆਂ 'ਤੇ ਯੋਗ ਅਗਵਾਈ ਦੇਣਾ ਵੀ ਹੈ | ਇਸ ਸੰਸਥਾ ਦੇ ਕਾਰਜ-ਖੇਤਰ ਨੂੰ ਦੇਖਦਿਆਂ ਹੋਈਆਂ
ਹੀ ਇਸਨੂੰ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਵਜੋਂ ਵੀ ਜਾਣਿਆ ਜਾਂਦਾ ਹੈ, ਜਿਸਦੀ ਚੋਣ ਲੋਕਤੰਤਰੀ
ਪ੍ਰਣਾਲੀ ਰਾਹੀਂ ਪਿਛਲੇ ਲਗਭਗ ਅੱਸੀ ਸਾਲਾਂ ਤੋਂ ਹੁੰਦੀ ਆ ਰਹੀ ਹੈ |
ਅਸਲ ਵਿੱਚ ਸਿੱਧੇ-ਅਸਿੱਧੇ ਢੰਗ ਨਾਲ ਸਮੂੰਹ ਸੰਸਾਰ ਦੀਆਂ ਸੰਗਤਾਂ ਦੁਆਰਾ ਦਸਵੰਧ ਅਤੇ ਸ਼ਰਧਾ ਵਜੋ
ਭੇਟਾ ਕੀਤਾ ਜਾਂਦਾ ਅਰਬਾਂ-ਖਰਬਾਂ ਰੁਪਿਆ ਇਸੇ ਸੰਸਥਾ ਦੇ ਹੱਥਾਂ ਵਿਚ ਜਾਂਦਾ ਹੈ | ਸਿੱਖਾਂ ਦੇ
ਮੁੱਖ ਇਤਿਹਾਸਿਕ ਗੁਰਦੁਆਰਿਆਂ ਦੇ ਸਮੁੱਚੇ ਪ੍ਰਬੰਧ ਤੋਂ ਇਲਾਵਾ ਸਿੱਖ-ਸੰਗਤਾਂ ਦੇ ਸਹਿਯੋਗ ਨਾਲ
ਸਥਾਪਿਤ ਯੂਨੀਵਰਸਿਟੀ, ਇੰਜੀਨੀਅਰਿੰਗ, ਮੈਡੀਕਲ ਤੇ ਹੋਰ ਕਿੱਤਾ-ਮੁਖੀ ਵਿਦਿਅਕ ਅਦਾਰੇ, ਸਕੂਲ,
ਹਸਪਤਾਲ ਇਤਿਆਦਿਕ ਇਸੇ ਸੰਸਥਾ ਦੇ ਪ੍ਰਬੰਧ ਹੇਠ ਹੀ ਹਨ | ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ
ਤਿਆਰੀ ਦੇ ਨਾਲ ਹੀ ਨਾਲ ਸਿੱਖ ਧਾਰਮਿਕ ਲਿਟਰੇਚਰ ਅਤੇ ਪੰਜਾਬੀ/ਹਿੰਦੀ ਵਿੱਚ ਛਪਦੀਆਂ ਧਾਰਮਿਕ
ਮੈਗਜ਼ੀਨਾਂ ਦੀ ਛਪਾਈ, ਸੁਯੋਗ ਪ੍ਰਚਾਰਕਾਂ ਦੀ ਤਿਆਰੀ ਤੇ ਨਿਯੁਕਤੀ ਅਤੇ ਸਭ ਤੋਂ ਵਧ ਸਿੱਖਾਂ ਦੀ
ਸਿਰਮੌਰ ਧਾਰਮਿਕ ਸੰਸਥਾ ਅਕਾਲ ਤਖ਼ਤ ਦਾ ਪ੍ਰਬੰਧ ਵੀ ਇਸੇ ਕਮੇਟੀ ਦੇ ਹੀ ਅਧੀਨ ਹੈ | ਇੰਨੇ ਵਿਸ਼ਾਲ
ਸ੍ਰੋਤਾਂ ਨੂੰ ਜੇਕਰ ਸਹੀ ਢੰਗ ਨਾਲ ਵਰਤਿਆ ਜਾਵੇ ਤਾਂ ਸਿੱਖ ਧਰਮ ਪ੍ਰਚਾਰ ਅਤੇ ਸਮੂੰਹ ਲੋਕ-ਸੇਵਾ
ਦੇ ਖੇਤਰ ਵਿੱਚ ਇੱਕ ਕ੍ਰਾਂਤੀ ਖੜ੍ਹੀ ਕੀਤੀ ਜਾ ਸਕਦੀ ਹੈ |
ਪਰ ਅੱਜ ਸਿੱਖ ਕੌਮ ਦਾ ਇਹੀ ਪੈਸਾ ਅਤੇ ਇਸ ਦੇ ਪ੍ਰਬੰਧਨ ਤੋਂ ਮਿਲਣ ਵਾਲੀ ਸਿੱਧੀ-ਅਸਿੱਧੀ ਵਿਸ਼ਾਲ
ਰਾਜਨੀਤਿਕ ਸ਼ਕਤੀ ਹੀ ਇਸ ਸੰਸਥਾ ਦੇ ਨਾਲ-ਨਾਲ ਸਮੁੱਚੇ ਸਿੰਖ ਪੰਥ ਦੇ ਨਿਘਾਰ ਦਾ ਕਾਰਨ ਬਣਿਆ ਹੋਇਆ
ਹੈ ! ਗੁਰੂਦੁਆਰੇ ਇਕ ਪ੍ਰਕਾਰ ਨਾਲ ਪੈਸੇ ਦੀ ਅੰਨ੍ਹੀ ਲੁੱਟ ਦੇ ਅਸਥਾਨ ਬਣੇ ਹੋਏ ਹਨ ਅਤੇ ਇਸ ਤੋਂ
ਵੀ ਅਗਾਂਹ ਇਸ ਸੰਸਥਾ ਵਿੱਚ ਆਈ ਗਿਰਾਵਟ ਕਾਰਨ ਅੱਜ ਹਾਲਤ ਇਹ ਹਨ ਕਿ ਸਮੁੱਚੇ ਸਿੱਖ-ਸਿਧਾਂਤ ਹੀ
ਨਿਘਾਰ ਵਲ ਹਨ, ਸਿੱਖ ਨੌਜਵਾਨੀ ਬੇਰੋਜ਼ਗਾਰ ਤੇ ਨਸ਼ਿਆਂ ਵਿੱਚ ਗਲਤਾਨ ਹੋਈ ਪਤਿਤਪੁਣੇ ਦੀ ਦਲਦਲ ਵਿਚ
ਫਸੀ ਹੋਈ ਹੈ ਅਤੇ ਦੇਸ਼ ਵਿਦੇਸ਼ ਵਿੱਚ ਸਿਧਾਂਤਕ ਮੁੱਦਿਆਂ 'ਤੇ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ
ਹੈ | ਅਖੰਡ-ਪਾਠਾਂ ਦੀ ਬੁਕਿੰਗ ਦੀ ਬਲੈਕ, ਚੰਦੋਏ ਖ਼ਰੀਦ ਘੋਟਾਲਾ, ਨਸ਼ਿਆਂ ਦੀ ਵਰਤੋਂ, ਦਰਬਾਰ
ਸਾਹਿਬ ਕੰਪਲੈਕਸ ਅੰਦਰ ਦੁਰਾਚਾਰ ਤੇ ਸੈਕਸ ਸਕੈਂਡਲ, ਦਰਬਾਰ ਸਾਹਿਬ ਟਾਸਕ-ਫੋਰਸ ਦੀ ਭਰਤੀ ਵਿੱਚ
ਘੁਟਾਲਾ, ਕਕਾਰਾਂ ਦੀ ਖ਼ਰੀਦ ਵਿੱਚ ਕੀਤੇ ਵੱਡੇ ਹੇਰ-ਫ਼ੇਰ, ਕਮੇਟੀ ਪ੍ਰਧਾਨ ਦੇ ਤੇਲ ਦੇ ਖਰਚਿਆਂ
ਦੇ ਨਾਮ 'ਤੇ ਕੀਤਾ ਗਿਆ ਕਰੋੜਾਂ ਦਾ ਗਬਨ ਇਤਿਆਦਿਕ ਦੇ ਸਾਹਮਣੇ ਆਉਣ ਨਾਲ ਸਮੁੱਚੀ ਕੌਮ ਜਿੱਥੇ ਹੋਈ
ਸ਼ਰਮਸ਼ਾਰ ਹੋਈ ਹੈ ਉੱਥੇ ਜੱਗ ਹਸਾਈ ਦੀ ਪਾਤਰ ਵੀ ਬਣੀ ਹੈ |
ਇਹਨਾਂ ਸਭ ਕਾਰਨਾਂ ਦੇ ਚਲਦੇ ਇਸ ਵਾਰ ਦੀਆਂ ਸ਼੍ਰੋਮਣੀ ਕਮੇਟੀ ਚੋਣਾਂ ਕੇਵਲ ਗੁਰਦੁਆਰਾ ਪ੍ਰਬੰਧਨ
ਨੂੰ ਚੁਣਨ ਦਾ ਇੱਕ ਜ਼ਰੀਆ ਹੀ ਨਹੀਂ ਰਹਿ ਗਈਆਂ ਬਲਕਿ ਸਿੱਖ ਕੌਮ ਦੇ ਲਈ ਇੱਕ ਅਜਿਹਾ ਚਣੋਤੀ ਭਰਿਆ
ਮੁਕਾਮ ਬਣ ਆ ਖੜ੍ਹੀਆਂ ਹਨ ਜਿਸ ਵਿੱਚ ਸਮੂੰਹ ਸਿੱਖ ਸੰਗਤ ਨੇ ਆਪਣੇ ਵਿਸ਼ਵਾਸ਼ ਤੇ ਧਰਮ ਦਾ ਭਵਿੱਖ
ਤੈਅ ਕਰਨਾ ਹੈ | ਹੁਣ ਇਹ ਅਜਿਹਾ ਮੀਲ-ਪੱਥਰ ਹੋਣਗੀਆਂ ਜਿੱਥੋਂ ਇਹ ਨਿਰਣਾ ਲਿਆ ਜਾਵੇਗਾ ਕਿ ਸਿੱਖ
ਧਰਮ ਪੂਰੀ ਤਰ੍ਹਾਂ ਦੁਰਗਤੀ ਦੀ ਡੂੰਘੀ ਖੱਡ ਵਿੱਚ ਡਿੱਗ ਜਾਏਗਾ ਜਾਂ ਖੁੱਦ ਨੂੰ ਸਿੱਖ ਅਖਵਾਉਣ
ਵਾਲੇ ਨਾਨਕ-ਨਾਮ-ਲੇਵਾ ਅਧੋਗਤੀ ਦੀ ਇਸ ਸਥਿਤੀ ਵਿੱਚ ਪਹਿਲਾਂ ਵਾਪਰੇ ਘੱਲੂਘਾਰਿਆਂ ਵਾਂਗ ਕੌਮ ਨੂੰ
ਮੁੜ੍ਹ ਕੁਕਨੁਸ ਵਾਂਗੂੰ ਉਬਾਰ ਲੈਣਗੇ...
ਇਹਨਾਂ ਚੋਣਾਂ ਉੱਤੇ ਇੱਕਲੇ ਸਿੱਖ ਜਗਤ ਦੀਆਂ ਹੀ ਨਹੀਂ ਬਲਕਿ ਅਨਮਤੀਆਂ ਦੇ ਸੂਝਵਾਨਾਂ ਦੀ ਆਣ
ਨਜ਼ਰਾਂ ਵੀ ਟਿਕੀਆਂ ਹਨ ਜੋ ਦੇਖਣਾ ਚਾਹੁੰਦੇ ਹਨ ਕਿ ਇੱਕ ਕੌਮ ਵਜੋ ਸਿੱਖਾਂ ਵਿੱਚ ਕਿੰਨੀ ਵਿਚਾਰਕ
ਸੂਝ ਤੇ ਚੇਤਨਤਾ ਬਚੀ ਹੈ ਅਤੇ ਦਰਪੇਸ਼ ਮਸਲਿਆਂ ਨਾਲ ਨਜਿੱਠਣ ਵਿੱਚ ਸਿੱਖ ਕਿੰਨੇ ਕੁ ਸਮਰਥ ਹਨ ! ਸੋ
ਇਸ ਵਾਰ ਚੋਣਾਂ ਵਿੱਚ ਵੋਟਿੰਗ ਲਈ ਜਾਣ ਤੋਂ ਪਹਿਲਾਂ ਸਿੱਖ ਸੰਗਤਾਂ ਨੂੰ ਬੇਨਤੀ ਹੈ ਕਿ ਉਹ ਨਿਜੀ
ਸੁਆਰਥਾਂ, ਵਕਤੀ ਲਾਲਚਾਂ, ਪਾਰਟੀ / ਵਿਚਾਰਕ / ਜਜ਼ਬਾਤੀ ਨੇੜਤਾਵਾਂ ਨੂੰ ਲਾਂਭੇ ਰੱਖ ਕੇ ਪੰਥ ਦੇ
ਭਵਿੱਖ ਨੂੰ ਧਿਆਨ ਵਿੱਚ ਰੱਖਣ ਅਤੇ ਕੌਮ ਦੇ ਨਿਘਾਰ ਨੂੰ ਬਾਹਰੋਂ ਬੈਠ ਕੇ ਰੋਂਦੇ ਪਛਤਾਉਂਦੇ ਹੋਏ
ਦੇਖਣਾ ਛੱਡ ਕੇ ਵੋਟਿੰਗ ਦੇ ਅਧਿਕਾਰ ਦੀ ਵਰਤੋਂ ਕਰਕੇ ਪੰਥ ਦੇ ਹੱਕ ਵਿੱਚ ਫੈਸਲਾ ਦੇਣ...
ਅੰਤ ਵਿੱਚ ਸਿਰਫ ਦੋ ਸਤਰਾਂ ਕਹਿ ਕੇ ਸਮਾਪਤ ਕਰਾਂਗਾ:
ਮਿੱਟੀ ਦੇ ਵਿੱਚ ਪਗੜੀ ਰੋਲਣ,
ਕੀ ਸਿੱਖੀ ਸ਼ਾਨ ਬਚਾਵਣਗੇ?
ਲਾਣ ਮੋਰਚੇ ਫਰਾਂਸ ਨੂੰ ਲੈ ਕੇ,
ਘਰ ਵਿੱਚ ਸਿੱਖੀ ਖਾਵਣਗੇ |
ਲੱਗੀ ਸਿਉਂਕ ਪੰਥ ਨੂੰ ਭਾਰੀ,
ਅੰਦਰੋਂ ਅੰਦਰੀਂ ਮਿਟਾਵਣਗੇ |
ਓਏ ਸਿੱਖੋ ਹੁਣ ਤੇ ਜਾਗੋ,
ਠੱਗ ਘਰ ਲੁੱਟ ਲੈ ਜਾਵਣਗੇ |
(15/09/11)
ਹਰਜਿੰਦਰ ਸਿੰਘ ‘ਸਭਰਾਅ’
ਸ਼ਰਧਾਲੂ ਵੋਟਰਾਂ ਦੇ ਨਾਂ!
ਸ਼ਰਧਾਲੂ ਸੰਗਤ ਜੀ!
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।
ਆਪ ਸਰਬਤ ਸੰਗਤ ਨੂੰ ਜਾਣਕਾਰੀ ਹੈ ਕਿ ਗੁਰੂਦੁਆਰਿਆਂ ਦੀ ਸੇਵਾ ਸੰਭਾਲ ਲਈ ਸੇਵਾਦਾਰਾਂ
ਦੀ ਖਾਸੀ ਜ਼ਰੂਰਤ ਸੀ ਜੋ ਮਿਲ ਨਹੀਂ ਰਹੇ ਸਨ ਅਤੇ ਜਿਨ੍ਹਾਂ ਲਈ ਇਹ ਵੋਟਾਂ ਪਵਾਈਆਂ ਜਾ ਰਹੀਆਂ ਹਨ।
ਇਸ ਕਾਰਜ ਲਈ ਆਪ ਜੀ ਦਾ ਸਹਿਯੋਗ ਤਾਂ ਕਾਮਧੇਨ ਗਊ ਦੇ ਸਮਾਨ ਹੈ। ਕਿਉਂਕਿ ਸੇਵਾਦਾਰ ਤਾਂ ਤੁਸੀਂ ਹੀ
ਚੁਣਨੇ ਹਨ ਇਸ ਕਰਕੇ ਤੁਹਾਡਾ ਜਿਥੇ ਵੀ ਦਾਅ ਲੱਗਾ ਤੁਸੀਂ ਮੋਹਰਾਂ ਠੱਪੇ ਵੀ ਉਥੇ ਹੀ ਲਾਉਣੇ ਹਨ
ਕਿਉਂਕਿ ਭਾਵੇਂ ਇਸ ਵਿੱਚ ਬੜਾ ਛੜਯੰਤਰ ਹੈ ਪਰ ਲੋਕਤੰਤਰ ਹੈ। ਇੰਨੀ ਕੁ ਗੱਲ ਤਾਂ ਆਪ ਸਾਰੇ ਜਾਣਦੇ
ਅਤੇ ਮੰਨਦੇ ਹੀ ਹੋ ਕਿ ਗੁਰਦੁਆਰੇ ਦਾ ਸੇਵਾਦਾਰ ਪ੍ਰਬੰਧਕ ਸਾਫ ਸੁਥਰੇ ਜੀਵਨ ਦਾ ਮਾਲਕ ਹੋਣਾ
ਚਾਹੀਦਾ ਹੈ। ਮਤਲਬ ਨਸ਼ਈ, ਪਤਿਤ, ਤੇ ਬਦਕਾਰ ਤਾਂ ਘੱਟੋ ਘੱਟ ਨਹੀਂ ਹੋਣਾ ਚਾਹੀਦਾ। ਵੈਸੇ ਤਾਂ
ਸ਼ਰਧਾਲੂਓ ਆਪਾਂ ਸੋਚਣ ਸ਼ਕਤੀ ਨੂੰ ਕੰਮ ਤੋਂ ਛੁੱਟੀ ਦੇ ਦਿੱਤੀ ਹੈ ਪਰ ਫਿਰ ਵੀ ਥੋੜ੍ਹਾ ਸੋਚ ਹੀ ਲਿਓ
ਕਿ ਆਹ ਜਿਹੜੇ ਉਮੀਦਵਾਰ ਹੁਣੇ ਹੁਣੇ ਅੰਮ੍ਰਿਤਧਾਰੀ ਹੋ ਕੇ ਜਹਾਜੇ ਚੜ੍ਹੇ ਹਨ ਇਹ ਇਸ ਜਹਾਜ ਤੇ
ਕਿੰਨਾ ਸਮਾਂ ਸਵਾਰ ਰਹਿਣਗੇ? ਜਿੱਤ ਹਾਰ ਦੇ ਨਤੀਜੇ ਤੋਂ ਬਾਅਦ ਕਿਤੇ ਛਾਲ ਮਾਰ ਕੇ ਉੱਤਰ ਤਾਂ ਨਹੀਂ
ਜਾਣਗੇ? ਕਿਉਂਕਿ ਇਨ੍ਹਾਂ ਗੁਰੂ ਦੇ ਪਿਆਰ ਕਰਕੇ ਖੰਡੇ ਕੀ ਪਾਹੁਲ ਨਹੀਂ ਛਕੀ। ਇਹ ਤਾਂ ਮੈਨੂੰ ਚੂਰੀ
ਦੁੱਧ ਛਕਣ ਛਕਾਉਣ ਵਾਲੇ ਮਜਨੂੰ ਹੀ ਦਿੱਸਦੇ ਨੇ। ਨਹੀਂ ਤਾਂ ਇਨ੍ਹਾਂ ਨੂੰ ਪਹਿਲਾਂ ਕਿਤੇ ਅੰਮ੍ਰਿਤ
ਸੰਚਾਰ ਹੋਣ ਦਾ ਪਤਾ ਕਿਉਂ ਨਾ ਲੱਗਿਆ? ਕਿ ਜਾਂ ਕੋਈ ਵੱਡੀ ਮੁਸ਼ਕਲ ਸੀ ਕਿ ਇਨ੍ਹਾਂ ਨੂੰ ਅੰਮ੍ਰਿਤ
ਛਕਣ ਦਾ ਖਿਆਲ ਨਾ ਆਇਆ ਤੇ ਹੁਣੇ ਹੁਣੇ ਚੋਣਾਂ ਵਿੱਚ ਉਮੀਦਵਾਰੀ ਕਰਕੇ ਹੀ ਕਿਸੇ ਫਰਿਸ਼ਤੇ ਨੇ ਆ ਕੇ
ਕੰਨ ਫੂਕ ਮਾਰੀ ਹੋਵੇ? ਰਹੀ ਗੱਲ ਉਮੀਦਵਾਰਾਂ ਦੀ ਜਿੱਤ ਹਾਰ ਦੀ ਉਹ ਤਾਂ ਆਪਾਂ ਨੂੰ ਪਤਾ ਹੀ ਹੈ ਕਿ
ਕੁੱਝ ਚੰਗੇ ਬੰਦੇ ਛੱਡ ਕੇ ਬਾਕੀ ਤਾਂ ਆਪਾਂ ਉਹੋ ਹੀ ਚੁਣਨੇ ਨੇ ਜਿੰਨਾਂ ਮਗਰ ਕੋਈ ਵੱਡੀ ਤਾਕਤ ਖੜੀ
ਹੈ ਜਾਂ ਸਾਡਾ ਕੋਈ ਸੁਆਰਥ ਖੜਾ ਹੈ। ਵੈਸੇ ਤਾਂ ਗੱਲਾਂ ਆਪਾਂ ਸਾਰੇ ਵੱਡੀਆਂ ਵੱਡੀਆਂ ਕਰਦੇ ਹਾਂ ਕਿ
ਸਾਡੇ ਮਹਾਨ ਪੁਰਖਿਆਂ ਨੇ ਲਾਲਚ, ਡਰ ਤੇ ਈਨ ਨਹੀਂ ਮੰਨੀ. . ਵਗੈਰਾ ਵਗੈਰਾ। ਭਾਵੇਂ ਇਹ ਗੱਲਾਂ
ਸੱਚੀਆਂ ਨੇ ਪਰ ਆਪਾਂ ਕਿੰਨੇ ਕੁ ਸੱਚੇ ਆਂ? ਗੁਰਦੁਆਰਿਆਂ ਦੇ ਸੇਵਾਦਾਰਾਂ ਦੀ ਚੋਣ ਵਿੱਚ ਤਾਂ ਆਪਣੇ
ਵੀ ਕਈ ਭੈਣ ਭਰਾ ਹੋਣੇ ਨੇ ਜਿਨ੍ਹਾਂ ਸ਼ਰਾਬ ਜਾਂ ਕਿਸੇ ਹੋਰ ਨਸ਼ੇ ਤੇ ਹੀ ਲਾਲ਼ ਸੁੱਟ ਦੇਣੀ ਹੈ।
ਸ਼ਰਧਾਲੂਓ! ਉਂਝ ਕੋਈ ਧਰਮ ਅਸਥਾਨ ਦੀ ਕੰਧ ਨੂੰ ਠੋਕਰ ਵੀ ਮਾਰੇ ਤਾਂ ਆਪਾਂ ਨੂੰ ਉਹ ਫੁੱਟੀ ਅੱਖ
ਨਹੀਂ ਭਾਉਂਦਾ ਤੇ ਅਸੀਂ ਉਸਨੂੰ ਆਪਣਾ ਦੁਸ਼ਮਣ ਮੰਨਦੇ ਆਂ। ਪਰ ਸੋਚਿਓ! ਜੋ ਗੁਰੂ ਦੇ ਸਿਧਾਂਤ ਤੇ
ਹੁਕਮ ਨੂੰ ਭੰਨ ਸੁੱਟੇ ਤੇ ਗੁਰੂ ਮਰਯਾਦਾ ਦਾ ਉਲੰਘਣ ਕਰੇ ਉਸ ਨੂੰ ਅਸੀਂ ਆਪਣਾ ਦੋਸਤ ਕਿਵੇਂ ਮੰਨ
ਲੈਂਦੇ ਆਂ? ਮਹੰਤ ਨਰੈਣੂ ਸ਼ਰਾਬੀ ਕਬਾਬੀ ਸੀ ਤੇ ਗੁਰੂ ਦੀ ਗੋਲਕ ਦੀ ਵਰਤੋਂ ਨਿਜ ਲਈ ਕਰਦਾ ਸੀ, ਉਸ
ਨੂੰ ਗੁਰਬਾਣੀ ਸਿਧਾਂਤ ਨਾਲ ਕੋਈ ਲੈਣ ਦੇਣ ਨਹੀਂ ਸੀ ਇਸ ਲਈ ਸਾਡੇ ਬਜ਼ੁਰਗਾਂ ਨੇ ਸ਼ਹੀਦੀਆਂ ਦੇ ਕੇ
ਗੁਰਧਾਮਾਂ ਦੀ ਸੇਵਾ ਸੰਭਾਲ ਸੰਗਤ ਹਵਾਲੇ ਕੀਤੀ। ਪਰ ਅੱਜ ਲਗਦਾ ਹੈ ਉਹ ਸੰਗਤ ਵੀ ਕਿਧਰੇ ਗਵਾਚ ਗਈ
ਹੈ ਜੋ ਗੁਰਦੁਆਰਿਆਂ ਦੀ ਸੇਵਾ ਸੰਭਾਲ ਹਿਤ ਜੂਝਦੀ ਸੀ। ਜਿਹੜੇ ਉਮੀਦਵਾਰ ਸ਼ਰਾਬੀ ਤੇ ਗੁਰਮਤਿ ਤੋਂ
ਅਨਜਾਣ ਹਨ ਕੀ ਇਨ੍ਹਾਂ ਤੋਂ ਤੁਸੀਂ ਗੁਰੂ ਦੀ ਮਰਯਾਦਾ ਤੇ ਸਿਧਾਂਤ ਦੇ ਬਚਾਉ ਦੀ ਉਮੀਦ ਕਰਦੇ ਹੋ?
ਨਹੀਂ ਨਹੀਂ ਇਹ ਤਾਂ ਗੁਰੂ ਸਿਧਾਂਤ ਦੀ ਰਾਖੀ ਕਰ ਹੀ ਨਹੀਂ ਸਕਦੇ। ਵੈਸੇ ਸੰਗਤ ਜੀ! ਸ਼ਰਧਾ ਦੀ ਆਪਾਂ
ਸਾਰੇ ਬੜੀ ਮਹਾਨਤਾ ਸਮਝਦੇ ਆਂ। ਬਹੁਤੇ ਲੋਕ ਤਾਂ ਪੈਰ ਧੋਣ ਵਾਲਾ ਪਾਣੀ ਵੀ ਪੀ ਜਾਂਦੇ ਨੇ, ਪੈਰਾਂ
ਦੀ ਮਿੱਟੀ ਚੁੱਕ ਚੁੱਕ ਕੇ ਮੱਥੇ ਤੇ ਲਾਉਂਦੇ ਨੇ, ਜੂਠ ਖਾਂਦੇ ਨੇ, ਭਾਵੇਂ ਗੁਰਮਤਿ ਸਿਧਾਂਤ ਐਸੇ
ਕੰਮਾਂ ਤੋਂ ਵਰਜਦੇ ਹੀ ਨੇ। ਪਰ ਸ਼ਰਧਾ ਦੇ ਨਾਂ ਤੇ ਸਾਰਾ ਕੁੱਝ ਕੀਤਾ ਜਾਂਦਾ ਹੈ। ਪਰ ਜਦੋਂ
ਗੁਰਦੁਆਰਿਆਂ ਦੇ ਸੇਵਾਦਾਰ ਚੁਣਨ ਦੀ ਗੱਲ਼ ਆਉਂਦੀ ਹੈ ਤਾਂ ਸਾਡੇ ਲੋਕਾਂ ਦੀ ਸ਼ਰਧਾ ਪਤਾ ਨਹੀਂ ਕਿਹੜੇ
ਭੋਰੇ ਵਿੱਚ ਜਾ ਸਮਾਧੀ ਲਾਉਂਦੀ ਹੈ? ਉਦੋਂ ਸ਼ਰਾਬੀ ਤੇ ਗੁਰਮਤਿ ਤੋਂ ਅਨਜਾਣ ਬੰਦੇ ਨੂੰ ਹੀ ਵੋਟ ਪਾ
ਕੇ ਗੁਰੂ ਕਾ ਸੇਵਾਦਾਰ ਬਣਾ ਦਿੰਦੇ ਨੇ। ਕੀ ਸਾਡੀ ਸ਼ਰਧਾ ਗੰਦਾ ਪਾਣੀ ਪੀਣ ਤੇ ਸਿਰ ਮਿੱਟੀ ਪਾਉਣ ਤਕ
ਹੀ ਸੀਮਤ ਹੈ? ਸ਼ਰਧਾਲੂ ਬਹੁਤੀ ਮਾਇਆ ਦੇ ਕੇ ਸੇਵਾਵਾਂ ਕਰਦੇ ਹਨ ਪਰ ਇਸ ਮਾਇਆ ਦੀ ਵਰਤੋਂ ਦਾ ਹੱਕ
ਉਨ੍ਹਾਂ ਬੰਦਿਆਂ ਨੂੰ ਦਿੰਦੇ ਹਨ ਜੋ ਨਾ ਤਾਂ ਗੁਰਮਤਿ ਦੀ ਸੋਝੀ ਰੱਖਦੇ ਹਨ ਅਤੇ ਨਾ ਹੀ ਗਰੀਬ ਦੀ
ਮਦਦ ਨੂੰ ਗੁਰੂ ਕੀ ਗੋਲਕ ਸਮਝਦੇ ਹਨ। ਅੱਗੋਂ ਪਿਛੋਂ ਉਲਾਂਭੇ ਦੇਣ ਦਾ ਕੋਈ ਮਤਲਬ ਨਹੀਂ। ਅੱਜ ਸਾਡੀ
ਸਿਖ ਸੰਗਤ ਧੜਿਆਂ ਦੀ ਸੰਗਤ ਬਣਦੀ ਜਾ ਰਹੀ ਹੈ। ਧੜਾ ਵੇਖ ਕੇ ਨਹੀਂ ਉਮੀਦਵਾਰ ਦਾ ਕਿਰਦਾਰ ਵੇਖ ਕੇ
ਵੋਟ ਦਿਓ ਤਾਂ ਕਿ ਆਪਣੀ ਜ਼ਮੀਰ ਤੇ ਧੱਬਾ ਨਾ ਲੱਗੇ। ਯਾਦ ਰੱਖੋ! ਤੁਹਾਡੇ ਗੁਰੂ ਨੇ ਧਰਮ ਨੂੰ ਦੜਾ
ਬਣਾਇਆ ਤੇ ਸਾਨੂੰ ਕਿਹਾ
ਕਿਸ ਹੀ ਧੜਾ ਕੀਆ ਮਿਤ੍ਰ ਸੁਤ ਨਾਲਿ ਭਾਈ॥
ਕਿਸ ਹੀ ਧੜਾ ਕੀਆ ਕੁੜਮ ਸਕੇ ਨਾਲਿ ਜਵਾਈ॥
ਕਿਸ ਹੀ ਧੜਾ ਕੀਆ ਸਿਕਦਾਰ ਚਉਧਰੀ ਨਾਲਿ ਆਪਣੈ ਸੁਆਈ॥
ਹਮਾਰਾ ਧੜਾ ਹਰਿ ਰਹਿਆ ਸਮਾਈ॥ ੧॥ (ਮਹਲਾ ੪ ਪੰਨਾ -੩੬੬)
ਫਿਰ ਅੱਜ ਗੁਰੂ ਕੀ ਸੰਗਤ ਅਖਵਾਉਣ ਦੇ ਹੱਕਦਾਰ ਲੋਕ ਹੀ ਇਸ ਉਪਦੇਸ਼ ਨੂੰ ਭੁਲਦੇ ਜਾ ਰਹੇ ਹਨ
ਧਰਮ ਨੂੰ ਧੜਾ ਬਣਾਉਣ ਦੀ ਬਜਾਏ ਧੜੇ ਨੂੰ ਧਰਮ ਬਣਾ ਰਹੇ ਹਨ। ਤਾਂ ਹੀ ਤਾਂ ਗੁਰਦੁਆਰੇ ਦੇ ਸੇਵਾਦਾਰ
ਚੁਨਣ ਵਿੱਚ ਹੀ ਬੇਈਮਾਨੀਆਂ, ਧਾਂਦਲੀਆਂ, ਦੂਸ਼ਣਬਾਜ਼ੀਆਂ, ਹੁੰਦੀਆਂ ਹਨ। ਜਿਹੜੇ ਉਮੀਦਵਾਰ ਪੰਥ
ਪ੍ਰਵਾਨਤ ਰਹਿਤ ਮਰਯਾਦਾ ਨੂੰ ਨਹੀਂ ਮੰਨਦੇ, ਜਿਨ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਮੁੱਚਾ ਪਾਠ
ਕਦੇ ਵੀਚਾਰ ਕੇ ਨਹੀਂ ਕੀਤਾ, ਜਿਨ੍ਹਾਂ ਅੰਮ੍ਰਿਤ ਵੀ ਹੁਣ ਵੋਟਾਂ ਵੇਲੇ ਛਕਿਆ ਹੈ, ਜਿਨ੍ਹਾਂ ਨੂੰ
ਪਤਾ ਹੀ ਨਹੀਂ ਕਿ ਇੱਕ ਮੈਂਬਰ ਦੇ ਕੀ ਫਰਜ਼ ਅਤੇ ਡਿਊਟੀ ਹੈ, ਜਿਨ੍ਹਾਂ ਨੂੰ ਗੁਰਦੁਆਰੇ ਦੇ ਸੰਕਲਪ
ਅਤੇ ਮਤਲਬ ਦਾ ਹੀ ਗਿਆਨ ਨਹੀਂ, ਜਿਨ੍ਹਾਂ ਅੰਦਰ ਗੁਰਮਤਿ ਪ੍ਰਚਾਰ ਦੀ ਕੋਈ ਲਗਨ ਅਤੇ ਤਾਂਘ ਹੀ
ਨਹੀਂ, ਜਿਨ੍ਹਾਂ ਨੂੰ ਆਪਣੀ ਕੌਮ ਦਾ ਫਿਕਰ ਹੀ ਕੋਈ ਨਹੀਂ, ਜਿਨ੍ਹਾਂ ਦਾ ਸਾਰਾ ਜ਼ੋਰ ਧਰਮ ਦੀ ਥਾਵੇਂ
ਧੜੇ ਦੀ ਮੁਥਾਜੀ ਕਰਨ ਤੇ ਲੱਗਾ ਰਹਿੰਦਾ ਹੈ, ਜਿਨ੍ਹਾਂ ਸ਼ਰਾਬਾਂ ਤੇ ਪੈਸੇ ਦੇ ਜ਼ੋਰ ਨਾਲ ਚੋਣ
ਜਿੱਤਣੀ ਹੈ, ਅਜਿਹੇ ਸੇਵਾਦਾਰ ਚੁਣ ਕੇ ਕੀ ਪੂਰੀਆਂ ਪੈਣਗੀਆਂ? ਐਸੇ ਉਮੀਦਵਾਰਾਂ ਨੂੰ ਸੇਵਾਦਾਰ
ਕਹਿਣਾ ਤਾਂ ਸੇਵਾਦਾਰ ਲਫਜ਼ ਦੀ ਬੇਅਦਬੀ ਹੈ। ਫਿਰ ਉਨ੍ਹਾਂ ਨੂੰ ਕੀ ਨਾਂ ਦੇਣਾ ਚਾਹੀਦਾ ਹੈ ਇਹ ਖਾਲੀ
ਥਾਂ ਤੁਸੀਂ ਭਰ ਲਵੋ………।
ਸੋਚਿਓ! ਜਿਨ੍ਹਾਂ ਨੂੰ ਤੁਸੀਂ ਵੋਟ ਪਾਉਣ ਜਾ ਰਹੇ ਹੋ ਉਨ੍ਹਾਂ ਕਦੀ ਕੌਮ ਦੀ ਇੱਕ ਮਰਯਾਦਾ ਨੂੰ
ਮੰਨਿਆਂ? ਕਦੀ ਸਿਖ ਹੱਕਾਂ ਦੀ ਆਵਾਜ਼ ਉਠਾਈ? ਕਦੀ ਨਿਰੋਲ ਗੁਰਮਤਿ ਦਾ ਪ੍ਰਚਾਰ ਕੀਤਾ? ਕਦੀ ਗੁਰਪੁਰਬ
ਤੇ ਸ਼ਹੀਦਾਂ ਦੇ ਦਿਨ ਮਨਾਏ? ਕਦੀ ਸਿਖ ਜਵਾਨੀ ਦੇ ਹਿੱਤ ਵਿੱਚ ਸਰਕਾਰੇ ਦਰਬਾਰੇ ਆਵਾਜ਼ ਉਠਾਈ? ਨਹੀਂ
ਨਹੀਂ! ਇਨ੍ਹਾਂ ਕੀ ਕੀਤਾ ਸੁਣੋ! ਡੇਰੇ ਖੋਲ੍ਹ ਕੇ ਗੁਰਦੁਆਰਿਆਂ ਨਾਲੋਂ ਸੰਗਤਾਂ ਨੂੰ ਤੋੜਿਆ ਹੈ
ਜਿਸ ਵਜਹ ਕਰਕੇ ਡੇਰੇ ਭਰੇ ਨੇ ਤੇ ਗੁਰਦੁਆਰੇ ਖਾਲੀ ਹੁੰਦੇ ਜਾਪਦੇ ਹਨ। ਇਨ੍ਹਾਂ ਆਪਣੇ ਬਾਬਿਆਂ
ਦੀਆਂ ਬਰਸੀਆਂ ਮਨਾਉਣ ਦਾ ਕਲਚਰ ਪੈਦਾ ਕੀਤਾ ਹੈ। ਇਨ੍ਹਾਂ ਸਰਕਾਰਾਂ ਸਾਹਮਣੇ ਦੜ ਵੱਟ ਕੇ ਚਾਪਲੂਸੀ
ਨਾਲ ਭੀਖ ਮੰਗੀ ਹੈ। ਇਨ੍ਹਾਂ ਦੀ ਵਜਹ ਨਾਲ ਤਰਾਂ ਤਰ੍ਹਾਂ ਦੀ ਮਰਯਾਦਾ ਹੋ ਜਾਣ ਕਰਕੇ ਸੰਗਤਾਂ ਵਿੱਚ
ਵੰਡੀਆਂ ਪਈਆਂ ਹਨ। ਨਹੀਂ ਤਾਂ ਇਨ੍ਹਾਂ ਦੀ ਆਪਣੀ ਮਰਯਾਦਾ ਇੱਕ ਕਿਉਂ ਨਹੀਂ? ਇਨ੍ਹਾਂ ਆਪਣੇ ਆਪ ਨੂੰ
ਮੱਥੇ ਟਿਕਵਾਏ ਤੇ ਪੂਜਾ ਦਾ ਧਾਨ ਇਕੱਠਾ ਕਰਕੇ ਸ਼ਾਹੀ ਜੀਵਨ ਮਾਣਿਆ ਹੈ ਤੇ ਮਾਣ ਰਹੇ ਹਨ। ਸੰਤਤਾਈ
ਵਿੱਚ ਜੋ ਗੈਰਤ ਹੁੰਦੀ ਹੈ ਉਸ ਨੂੰ ਰਾਜਨੀਤਕਾਂ ਸਾਹਮਣੇ ਹੱਥ ਅੱਡ ਕੇ ਮਿੱਟੀ ਵਿੱਚ ਮਿਲਾਇਆ ਹੈ।
ਇਹ ਉਹੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਿਸ ਨੂੰ ਬਣਾਉਣ ਖਾਤਰ ਕਿੰਨੇ ਸਿਖ ਜੇਲ੍ਹਾਂ
ਵਿੱਚ ਰੁਲ਼ੇ, ਗੁਰੂ ਕੇ ਬਾਗ ਦੇ ਮੋਰਚੇ ਵਿੱਚ ਡਾਂਗਾਂ ਖਾਧੀਆਂ ਤੇ ਹੱਡ ਤੁੜਵਾਏ, ਜਾਇਦਾਦਾਂ ਕੁਰਕ
ਕਰਵਾਈਆਂ, ਜਾਨੀ ਮਾਲੀ ਨੁਕਸਾਨ ਝੱਲੇ ਤਾਂ ਕਿ ਕਿਸੇ ਤਰ੍ਹਾਂ ਸਿੱਖ ਆਪਣੇ ਗੁਰਦੁਆਰਿਆਂ ਦਾ ਪ੍ਰਬੰਧ
ਆਜ਼ਾਦੀ ਨਾਲ ਗੁਰਮਤਿ ਅਨੁਸਾਰੀ ਚਲਾ ਸਕਣ। ਪਰ ਹੁਣ ਦੇ ਅਹੁਦੇਦਾਰ ਜੋ ਸ੍ਰੋਮਣੀ ਕਮੇਟੀ ਦੇ ਮੈਂਬਰ
ਬਣ ਕੇ ‘ਸੇਵਾ ਲੁੱਟਣੀ’ ਚਹੁੰਦੇ ਨੇ ਕਿਵੇਂ ਤੱਕੜੀਆਂ ਚ ਧੇਲੀਆਂ ਚਵਾਨੀਆਂ ਤੇ ਸਿੱਕਿਆਂ ਨਾਲ
ਤੁੱਲ਼ਦੇ ਨੇ। ਸ੍ਰ: ਬੀਰਦਵਿੰਦਰ ਸਿੰਘ ਨੇ ਕੀ ਝੂਠ ਕਿਹਾ ਹੈ? ਸੱਚ ਹੀ ਤਾਂ ਆਖਿਆ ਹੈ “ਕਿ
ਬੱਕਰਿਆਂ, ਮੁਰਗਿਆਂ ਤੇ ਹੋਰ ਮੁਰਦੇ ਜਾਨਵਰਾਂ ਦਾ ਮਾਸ ਤਾਂ ਤੁੱਲਦਾ ਵੇਖਿਆਂ ਹੈ ਪਰ ਕਦੇ ਕਿਸੇ
ਜਿਊਂਦੇ ਜੀਵ ਦਾ ਮਾਸ ਤੁੱਲਦਾ ਘੱਟ ਹੀ ਵੇਖਿਆ ਹੈ” ਆਪ ਹੀ ਅੰਦਾਜ਼ਾ ਲਾ ਲਵੋ ਕਿ ਅਜਿਹੇ ਤੁੱਲਣ
ਵਾਲੇ ਉਮੀਦਵਾਰ ਕਿਨ੍ਹਾਂ ਚੋਂ ਹਨ। ਜਿਹੜੇ ਹੁਣੇ ਹੀ ਪੈਸਿਆਂ ਨਾਲ ਤੁੱਲ ਕੇ ਆਪਣੀ ਮਾਇਆਵੀ
ਚਕਾਚੌਂਧ ਦਾ ਤਾਂਡਵ ਨਾਚ ਕਰ ਰਹੇ ਨੇ ਉਹ ਕੱਲ੍ਹ ਮੈਂਬਰੀ ਤੇ ਅਹੁਦੇਦਾਰੀ ਦੀ ਹੈਂਕੜ ਵਿੱਚ
ਗੁਰਦੁਆਰਿਆਂ ਵਿੱਚ ਕੀ ਗੁਲ਼ ਖਿੜਾਉਣਗੇ! ਅਫਸੋਸ! ਸਦ ਅਫਸੋਸ! ਹੁਣ ਗੁਰਦੁਆਰਿਆਂ ਵਿੱਚ ਸੇਵਾਦਾਰ
ਘੱਟ ਤੇ ਹੈਂਕੜਬਾਜ਼ ਜ਼ਿਆਦਾ ਭਾਰੂ ਹੋ ਰਹੇ ਨੇ।
ਸਰਧਾਲੂ ਸੰਗਤ ਜੀ! ਪਹਿਲਾਂ ਆਪ ਬਾਣੀ ਪੜ੍ਹੋ. ਆਪਣਾ ਇਤਿਹਾਸ ਪੜ੍ਹੋ! ਗੁਰਮਤਿ ਨੂੰ ਸਮਝੋ! ਤਾਂ ਹੀ
ਵਿਗੜੀ ਸਵਰੇਗੀ ਨਹੀਂ ਤਾਂ ਸਾਡੀ ਸਾਰਿਆਂ ਦੀ ਅਗਿਆਨਤਾ ਨਾਲ ਸਾਡੀ ਸਾਰੀ ਕੌਮ ਪਛੜ ਜਾਵੇਗੀ। ਚੰਗਾ
ਉਸਾਰੂ ਪ੍ਰਬੰਧ ਤਾਂ ਹੀ ਸਿਰਜਿਆ ਜਾਵੇਗਾ ਜੇ ਸਾਨੂੰ ਗੁਰਮਤਿ ਦੀ ਸੋਝੀ ਹੋਵੇਗੀ। ਯਤਨ ਕਰੀਏ ਆਪ ਵੀ
ਗੁਰਮਤਿ ਨੂੰ ਪੜ੍ਹ ਸੁਣ, ਸਮਝ ਕੇ ਜੀਵਨ ਵਿੱਚ ਵਸਾਈਏ। ਐਸੇ ਉਮੀਦਵਾਰ ਚੁਣੋ ਜੋ ਗੁਰਮਤਿ ਨੂੰ ਸਮਝਣ
ਵਾਲੇ ਤੇ ਪ੍ਰਚਾਰਨ ਦੀ ਤਾਂਘ ਰੱਖਣ ਵਾਲੇ ਸਾਫ ਸੁਥਰੇ ਜੀਵਨ ਦੇ ਮਾਲਕ ਗੁਰੂ ਦੀ ਭੈ ਭਾਵਨੀ ਵਿੱਚ
ਵਿਚਰਨ ਵਾਲੇ ਹੋਣ। ਉਨ੍ਹਾਂ ਦੀ ਪਾਰਟੀ ਭਾਵੇਂ ਕੋਈ ਵੀ ਹੋਵੇ ਪਰਵਾਹ ਨਾ ਕਰੋ। ਕਿਉਂਕਿ ਇਹ ਮਸਲਾ
ਕੌਮ ਦੀ ਜਿੰਦ ਜਾਨ ਦਾ ਹੈ ਮਤਲਬ ਗੁਰਦੁਆਰਿਆਂ ਦੀ ਸੇਵਾ ਸੰਭਾਲ ਦਾ ਹੈ। ਜਿਨ੍ਹਾਂ ਲਈ ਤੁਸੀ ਰੋਜ਼
ਪੜ੍ਹਦੇ ਸੁਣਦੇ ਹੋ!
ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ,
ਚਰਖੀਆਂ ਤੇ ਚੜ੍ਹੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ
ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਬਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ, ਖ਼ਾਲਸਾ
ਜੀ! ਬੋਲੋ ਜੀ ਵਾਹਿਗੁਰੂ!
ਹਰਜਿੰਦਰ ਸਿੰਘ ‘ਸਭਰਾਅ’
(15/09/11)
ਭਾਈ ਸੰਦੀਪ ਸਿੰਘ ਖਾਲੜਾ
ਇਟਲੀ (ਲਾਵੀਨੀਓ) ਗੁਰਦੁਆਰਾ ਸ਼੍ਰੀ
ਗੁਰੂ ਸਿੰਘ ਸਭਾ ਵਿਖੇ ਪਿਛਲੇ ਦਿਨੀਂ ਐਤਵਾਰ ਦੇ ਦਿਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ
ਪ੍ਰਕਾਸ਼ ਪੁਰਬ ਮਨਾਇਆ ਗਿਆ ਇਸ ਸਮੇਂ ਵਿਸ਼ੇਸ਼ ਦੀਵਾਨ ਸਜਾਏ ਜਿਹਨਾਂ ਚ ਇੰਡੀਆ ਗੁਰਮਤਿ ਗਿਆਨ ਮਿਸ਼ਨਰੀ
ਕਾਲਜ ਤੋਂ ਪਹੁੰਚੇ ਭਾਈ ਸੰਦੀਪ ਸਿੰਘ ਖਾਲੜਾ ਨੇ ਪਹਿਲਾਂ ਅੰਮ੍ਰਿਤ ਮਈ ਬਾਣੀ ਦਾ ਕੀਰਤਨ ਕੀਤਾ ਅਤੇ
ਉਪਰੰਤ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾਂ ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਗੁਰੂ ਨਾਨਕ ਸਾਹਿਬ
ਜੀ ਜਦ ਪ੍ਰਚਾਰਕ ਦੌਰਿਆਂ ਤੇ ਗਏ ਸਨ ਇਸ ਵਕਤ ਉਹਨਾਂ ਨੇ ਜਿਤਨੀ ਬਾਣੀ ਉਚਾਰਨ ਕੀਤੀ ਉਸ ਨੂੰ ਇੱਕ
ਪੋਥੀ ਜੋ ਕਿ ਉਹਨਾਂ ਪਾਸ ਮੌਜੂਦ ਸੀ ਉਸ ਵਿੱਚ ਦਰਜ ਕਰੀ ਜਾ ਰਹੇ ਸਨ ਜਿਸ ਦੀ ਗਵਾਹੀ ਭਾਈ ਗੁਰਦਾਸ
ਜੀ ਦੀਆਂ ਵਾਰਾਂ ਤੋਂ ਵੀ ਮਿਲਦੀ “ਆਸਾ ਹਥਿ ਕਿਤਾਬ ਕਛਿ, ਕੂਜਾ ਬਾਂਗ ਮੁਸਲਾ ਧਾਰੀ।। (ਵਾਰ ੧
ਪਉੜੀ ੩੨), ਜਾਂ ਪੁਛਨਿ ਫੋਲਿ ਕਿਤਾਬ ਨੋ ਹਿੰਦੂ ਵਡਾ ਕਿ ਮੁਸਲਮਾਨੋਈ? (ਵਾਰ ੧ ਪਉੜੀ੩੩) ਇਸ
ਤਰ੍ਹਾਂ ਇਸ ਪੋਥੀ ਵਿੱਚ ਹੋਰ ਵੀ ਭਗਤ ਸਾਹਿਬਾਨ ਜੀ ਦੀ ਬਾਣੀ ਜੋ ਕਿ ਗੁਰੂ ਸਾਹਿਬ ਜੀ ਨੂੰ
ਪ੍ਰਚਾਰਕ ਦੌਰਿਆਂ ਦੇ ਸਮੇਂ ਮਿਲੀ ਸੀ ਉਹ ਵੀ ਦਰਜ ਕੀਤੀ ਗਈ ਤੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਹੀ
ਇਹ ਬਾਣੀ ਦੀ ਪੋਥੀ (ਭਾਈ ਲਹਿਣਾ ਜੀ) ਗੁਰੂ ਅੰਗਦ ਸਾਹਿਬ ਜੀ ਨੂੰ ਸੌਂਪ ਦਿੱਤੀ ਸੀ ਇਸੇ ਤਰ੍ਹਾਂ
ਹੀ ਇਹ ਗੁਰਬਾਣੀ ਦੀ ਪੋਥੀ ਗੁਰੂ ਅਰਜਨ ਸਾਹਿਬ ਜੀ ਦੇ ਪਾਸ ਪਹੁੰਚੀ ਜਿਸ ਨੂੰ ਤਰਤੀਬ ਦੇ ਕੇ ਉਹਨਾਂ
ਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਕਰਵਾਈ। ਉਹਨਾਂ ਕਿਹਾ ਕਿ ਅੱਜ ਗੁਰੂ ਗ੍ਰੰਥ
ਸਾਹਿਬ ਜੀ ਦਾ ਬਾਹਰੀ ਸਤਿਕਾਰ ਤਾਂ ਜਿਆਦਾ ਕੀਤਾ ਜਾ ਰਿਹਾ ਹੈ ਪਰ ਗੁਰਬਾਣੀ ਨੂੰ ਪੜ ਕੇ ਅਮਲੀ ਰੂਪ
ਵਿੱਚ ਢਾਲਿਆ ਨਹੀਂ ਜਾ ਰਿਹਾ, ਇਸ ਦੇ ਨਾਲ ਹੀ ਅੱਜ ਉਹਨਾਂ ਲੋਕਾਂ ਦੀ ਪਹਿਚਾਣ ਕਰਨੀ ਬਣਦੀ ਹੈ
ਜਿਹਨਾਂ ਨੇ ਬਾਣੀ ਦਾ ਓਟ ਆਸਰਾ ਕੇਵਲ ਆਪਣੀ ਰੋਜੀ ਰੋਟੀ ਚਲਾਉਣ ਜਾਂ ਭੋਲੀ ਭਾਲੀ ਸੰਗਤ ਨੂੰ
ਗੁਰਬਾਣੀ ਰਾਹੀਂ ਆਪਣੇ ਜਾਲ ਚ ਫਸਾਉਣ ਦਾ ਹੀ ਢਕਵੰਜ ਬਣਾਇਆ ਹੈ।
(15/09/11)
ਗੁਰੂ ਗ੍ਰੰਥ ਦਾ ਖਾਲਸਾ ਪੰਥ
☬
ਗੁਰੂ ਗ੍ਰੰਥ ਦਾ ਖਾਲਸਾ ਪੰਥ
☬
GRUU GRANTH DA KHALSA PANTH
{ਵਿਸ਼ਵ ਚੇਤਨਾ ਲਹਿਰ
/ Global Renaissance
Movement}
ਸਤਿਕਾਰਯੋਗ ਪੰਥ-ਦਰਦੀ ਵੀਰ/ਭੈਣ ਜੀ,
ਗੁਰੂ ਗ੍ਰੰਥ ਦਾ ਖਾਲਸਾ ਪੰਥ ਵਲੋਂ ਅਰੰਭੀ ਸੁਧਾਰ ਲਹਿਰ ਨੂੰ ਅਗਾਂਹ
ਵਧਾਉਂਦੇ ਹੋਏ, ਪਤੱ੍ਰਕਾ ਨੰ: ੩ ਆਪ ਜੀ ਨੂੰ ਭੇਜੀ ਜਾ ਰਹੀ ਹੈ। ਵੱਖ-ਵੱਖ ਸਮੇਂ ਸਿੱਖ ਕੋਮ ਦੇ
ਪੰਥ-ਪ੍ਰਸਤ ਵਿਦਵਾਨਾਂ ਦੀਆਂ ਇੱਕਤਰਤਾਂਵਾਂ ਵਿੱਚ ਸਾਂਝੇ ਕੀਤੇ ਗਏ ਵਿਚਾਰਾਂ, ਨਿਰਣਿਆਂ ਆਦਿ ਬਾਰੇ
ਵੇਰਵਾ ਵੀ ਨੱਥੀ ਕੀਤਾ ਜਾ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਮੁੱਢਲੇ ਅਤੇ ਪ੍ਰਮੁੱਖ
ਸਿਧਾਂਤਾਂ ਦੀ ਜਾਣਕਾਰੀ ਲਈ ਆਮ ਉਠਾਏ ਜਾਂਦੇ ਸ਼ਮਕਿਆਂ ਦੇ ਸਮਾਧਾਨ ਕਰਨ ਲਈ, ਗੁਰਬਾਣੀ-ਦੇ ਅਧਾਰਤ
ਤੇ ਕੁੱਝ ਸਿਧਾਂਤਾਂ ਦੀ ਵਿਚਾਰ ਆਪ ਜੀ ਨਾਲ ਸਾਂਝੀ ਕੀਤੀ ਜਾਂਦੀ ਹੈ। ਇਨ੍ਹਾਂ ਨਰੋਏ ਸਿਧਾਂਤਾਂ
ਕਰਕੇ ਹੀ “ਸਿਖ ਧਰਮ”, ਸੰਸਾਰ ਦੇ ਦੂਜਿਆਂ ਧਰਮਾਂ ਤੋਂ ਵਿੱਲਖਣ ਅਤੇ ਨਿਆਰਾ ਹੈ ਇਸ ਬਾਰੇ ਤੀਜੇ
ਪਾਤਸ਼ਾਹ ਜੀ ਦਾ ਫੁਰਮਾਨ ਹੈ:
ਖਟੁ ਦਰਸਨੁ ਵਰਤੈ ਵਰਤਾਰਾ॥
ਗੁਰ ਕਾ ਦਰਸਨੁ ਅਗਮ ਅਪਾਰਾ॥ ੧॥ (ਮ:
੩, ਪੰਨਾ ੩੬੦)
ਅਰਥਾਤ: (ਜਗਤ ਵਿੱਚ ਵੇਦਾਂਤ ਆਦਿਕ) ਛੇ ਸ਼ਾਸਤ੍ਰਾਂ (ਦੀ ਵਿਚਾਰ) ਦਾ ਰਿਵਾਜ
ਚੱਲ ਰਿਹਾ ਹੈ ਪਰ ਗੁਰੂ ਦਾ (ਦਿੱਤਾ ਹੋਇਆ) ਸ਼ਾਸਤ੍ਰ (ਇਹਨਾਂ ਛੇ ਸ਼ਾਸਤ੍ਰਾਂ ਦੀ) ਪਹੁੰਚ ਤੋਂ ਪਰੇ
ਹੈ (ਇਹ ਛੇ ਸ਼ਾਸਤ੍ਰ ਗੁਰੂ ਦੇ ਸ਼ਾਸਤ੍ਰ ਦਾ) ਅੰਤ ਨਹੀਂ ਪਾ ਸਕਦੇ।
ਪਰ ਸਾਡੇ ਧਰਮ ਦੀ ਵਿਲੱਖਣਤਾ ਕੇਵਲ ਸਾਡੇ ਸਰੂਪ ਅਤੇ ਲਿਬਾਸ ਕਰਕੇ ਹੀ ਨਹੀਂ
ਹੈ, ਬਲਕਿ ਸਾਡੀ ਇਹ ਵਿਲੱਖਣਤਾ ਗੁਰਮਤਿ ਅਨੁਸਾਰ ਅਪਨਾਏ ਕਿਰਦਾਰ ਕਰ ਕੇ ਵੀ ਹੈ। ਸਪਸ਼ਟ ਹੈ ਕਿ
ਗੁਰੂ ਹੁਕਮਾਂ ਦੀ ਪਾਲਨਾ ਕਰਦਿਆਂ ਅਸੀਂ ਆਪਣੀ ਵਖਰੀ ਹੋਂਦ ਅਤੇ ਨਿਵੇਕਲੀ ਪਹਿਚਾਣ ਨੂੰ ਸਦਾ ਕਾਇਮ
ਰੱਖਣ ਲਈ ਦੁਜੇ ਮੱਤ-ਮਤਾਂਤਰਾਂ ਦੀਆਂ ਰਸਮਾਂ, ਰੀਤਾਂ, ਆਦਿਕ ਤੋਂ ਨਿਰਲੇਪ ਰਹਿਣਾ ਹੈ। ਪਰ ਆਮ
ਵੇਖਣ ਵਿੱਚ ਆਉਂਦਾ ਹੈ ਕਿ ਅਸੀਂ, ਆਪਣੇ-ਆਪ ਨੂੰ ਗੁਰੂ ਦੇ ਸਿੱਖ ਅਖਵਾਉਣ ਵਾਲੇ, ਵੀ ਬਿਨਾਂ ਸੋਚੇ
ਸਮਝੇ, ਬਹੁਗਿਣਤੀ ਦੇ ਪ੍ਰਭਾਵ ਹੇਠ, ਫੋਕਟ ਕਰਮਾਂ, ਰੀਤਾਂ, ਰਸਮਾਂ, ਭੇਖਾਂ ਦੀ ਜਿਲ੍ਹਣ ਵਿੱਚ
ਫਸਦੇ ਜਾ ਰਹੇ ਹਾਂ। ਜ਼ਰਾ ਸੋਚੀਏ ਕਿ ਕਿਤਨੀਆਂ ਹੀ ਫ਼ਜ਼ੂਲ ਰੀਤਾਂ ਰਸਮਾਂ ਸਾਡੇ ਆਪਣੇ ਪਰਿਵਾਰਾਂ
ਵਿੱਚ ਆ ਵੜੀਆਂ ਹਨ ਅਤੇ ਕਿਵੇਂ ਬੇਧਿਆਨੇ ਹੀ ਅਸੀਂ ਆਪਣੀ ਬੋਲੀ ਅਤੇ ਸਭਿਆਚਾਰ ਨੂੰ ਵੀ ਮਨੋਂ
ਵਿਸਾਰਦੇ ਜਾ ਰਹੇ ਹਾਂ।
ਇਹ ਵੀ ਬੜੀ ਗੰਭੀਰਤਾ ਨਾਲ ਵਿਚਾਰਨ ਵਾਲੀ ਗੱਲ ਹੈ ਕਿ ਜੇ ਅਸੀਂ, ਕੇਵਲ ਇੱਕ
ਅਕਾਲ ਪੁਰਖ ਦੇ ਪੁਜਾਰੀਆਂ ਨੇ, ਵੀ ਦੂਜੇ ਧਰਮਾਂ ਵਾਲਿਆਂ ਵਾਂਗ ਬੁੱਤ-ਪ੍ਰਸਤੀ, ਵਰਤ, ਸ਼ਰਾਧ ਆਦਿ
ਵਰਗੇ ਕਰਮ ਕਰੀ ਜਾਣੇ ਹਨ ਤਾਂ ਸਾਡੇ ਅਤੇ ਦੂਜਿਆਂ ਵਿੱਚ ਫ਼ਰਕ ਕੀ ਹੋਇਆ? ਸ਼ਾਇਦ ਇਸੇ ਲਈ ਕੁੱਝ
ਸ਼ਰਾਰਤੀ ਅਨਸਰਾਂ ਵਲੋਂ ਇਹ ਕਿਹਾ ਜਾਣ ਲਗ ਪਿਆ ਹੈ ਕਿ ‘ਸਿੱਖ ਤਾਂ ਕੇਸਾਧਾਰੀ ਹਿੰਦੂ ਹੀ ਹਨ’।
ਅਪਣੇ ਫ਼ਲਸਫ਼ੇ ਤੋਂ ਅਨਜਾਣ ਸਾਡੇ ਵੀਰ ਅਤੇ ਭੈਣਾਂ, ਉਨ੍ਹਾਂ ਦੇ ਇਸ ਕੂੜ-ਪ੍ਰਚਾਰ ਦਾ ਮਾਕੂਲ ਜੁਆਬ
ਦੇਣ ਵਿੱਚ ਅਸਮਰੱਥ ਹੋਣ ਕਾਰਨ, ਪੰਥ-ਦੋਖੀਆਂ ਦੇ ਫ਼ੈਲਾਏ ਭ੍ਰਮ-ਜਾਲ ਵਿੱਚ ਫਸ ਕੇ ਕਦੀ-ਕਦੀ ਆਪ ਵੀ
ਕਹਿਣ ਲਗ ਜਾਂਦੇ ਹਨ ਕਿ ‘ਸਿੱਖ ਹਿੰਦੂਆਂ ਵਿੱਚੋਂ ਹੀ ਤਾਂ ਬਣੇ ਹਨ’। ਇਸ ਤਰ੍ਹਾਂ ਦੇ ਭੁਲੇਖੇ ਦਾ
ਸ਼ਿਕਾਰ ਹੋਏ ਸਾਡੇ ਭੈਣ-ਭਰਾਵਾਂ ਨੂੰ ਯਾਦ ਕਰਾਉਣ ਦੀ ਲੋੜ ਹੈ ਕਿ ਸਿੱਖ ਧਰਮ
ਦੀ ਹਸਤੀ, ਇਸ ਦੀ ਵਿਚਾਰਧਾਰਾ ਅਤੇ ਸਿੱਧਾਂਤ
ਬਿਲਕੁਲ ਸੁਤੰਤਰ ਅਤੇ ਨਿਵੇਕਲੇ ਹਨ। ਸਾਨੂੰ
ਅਜਿਹੇ ਗੁਰਬਾਣੀ ਫ਼ੁਰਮਾਨਾਂ ਨੂੰ ਕਦੇ ਵੀ ਨਹੀਂ ਭੁਲਣਾ ਚਾਹੀਦਾ:
“ਨਾ ਹਮ ਹਿੰਦੂ ਨਾ
ਮੁਸਲਮਾਨ॥ ਅਲਹ ਰਾਮ ਕੇ ਪਿੰਡੁ
ਪਰਾਨ॥ ੪॥” (ਪੰ. ੧੧੩੬)
“ਹਮਰਾ ਝਗਰਾ ਰਹਾ ਨ
ਕੋਊ॥ ਪੰਡਿਤ ਮੁਲਾਂ ਛਾਡੇ ਦੋਊ॥
੧॥ ਰਹਾਉ॥ ….
ਪੰਡਿਤ ਮੁਲਾਂ ਜੋ ਲਿਖਿ
ਦੀਆ॥ ਛਾਡਿ ਚਲੇ ਹਮ ਕਛੂ ਨਾ
ਲੀਆ”॥ ੩॥ (ਪੰ. ੧੧੫੮-੫੯)
ਪਰ ਹਾਂ, ਸਾਡੇ ਧਰਮ ਦੇ ਸਿਧਾਂਤ ਵੱਖਰੇ ਅਤੇ ਨਿਵੇਕਲੇ ਹੁੰਦੇ ਹੋਇਆਂ ਵੀ,
ਬਾਕੀ ਮੱਤਾਂ-ਮਤਾਂਤਰਾਂ ਜਾਂ ਸਭਿਆਚਾਰਾਂ ਨਾਲ ਕੋਈ ਟਕਰਾਉ ਪੈਦਾ ਨਹੀਂ ਕਰਦੇ ਕਿਉਂਕਿ ਸਾਡੇ ਗੁਰੂ
ਦਾ ਇਹ ਵੀ ਸਪਸ਼ਟ ਉਪਦੇਸ਼ ਹੈ ਕਿ ਸਾਰੀ ਮਾਨਵਤਾ ਇੱਕ ਰੱਬ ਦੀ ਜੋਤਿ ਦਾ ਹੀ ਜ਼ਹੂਰ ਹੈ:
“ਅਵਲਿ ਅਲਹ ਨੂਰੁ ਉਪਾਇਆ ਕੁਦਰਤਿ
ਕੇ ਸਭ ਬੰਦੇ॥ ਏਕ ਨੂਰ ਤੇ ਸਭੁ
ਜਗੁ ਉਪਜਿਆ ਕਉਨ ਭਲੇ ਕੋ ਮੰਦੇ॥ ੧॥
ਲੋਗਾ ਭਰਮਿ ਨ ਭੂਲਹੁ ਭਾਈ॥
ਖਾਲਿਕੁ ਖਲਕ ਖਲਕ ਮਹਿ ਖਾਲਿਕੁ ਪੂਰਿ ਰਹਿਓ
ਸ੍ਰਬ ਠਾਂਈ॥ ੧॥” (ਪੰ. ੧੩੪੯-੫੦)
ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ਗੁਰਮਤਿ ਸਿਧਾਂਤ ਨੂੰ ਸਹੀ ਰੂਪ ਵਿੱਚ ਸਮਝ
ਕੇ ਉਸ ਅਨੁਸਾਰ ਆਪਣਾ ਜੀਵਨ ਬਿਤੀਤ ਕਰੀਏ, ਗੁਰਮਤਿ ਦਾ ਪ੍ਰਚਾਰ-ਪ੍ਰਸਾਰ ਕਰਨ ਵਿੱਚ ਆਪਣਾ ਬਣਦਾ
ਹਿੱਸਾ ਪਾਈਏ, ਅਤੇ ਨਾਲ ਹੀ ਹਰ ਹਾਲ ਵਿੱਚ ਆਪਣੀ ਨਿਵੇਕਲੀ ਦਿੱਖ ਨੂੰ ਕਾਇਮ ਰਖਦਿਆਂ ਦੂਜੇ ਧਰਮਾਂ
ਦੇ ਬੰਦਿਆਂ ਨੂੰ ਵੀ ਪਰਮ ਪਿਤਾ ਪਰਮਾਤਮਾ ਦੀ ਸੰਤਾਨ ਹੀ ਜਾਣੀਏ।
ਸਭੁ ਕੋ ਮੀਤੁ ਹਮ ਆਪਨ ਕੀਨਾ
ਹਮ ਸਭਨਾ ਕੇ ਸਾਜਨ॥ ਦੂਰਿ ਪਰਾਇਓ ਮਨ
ਕਾ ਬਿਰਹਾ ਤਾ ਮੇਲੁ ਕੀਓ ਮੇਰੈ ਰਾਜਨ॥
(ਮ: ੫, ਪੰ. ੬੭੧)
ਸਾਡੀ ਮੁਹਿੰਮ ਦਾ ਮਕਸਦ ਪੰਥ ਵਿੱਚ ਵਿਕਰਾਲ ਰੂਪ ਧਾਰਣ ਕਰ ਚੁਕੀਆਂ
ਸਮੱਸਿਆਵਾਂ ਦਾ ਸਮਾਧਾਨ ਕਰਨਾ ਹੈ, ਜਿਸ ਲਈ ਪਹਿਲਾਂ ਉਹਨਾਂ ਸਮੱਸਿਆਵਾਂ ਨੂੰ ਸਮੁੱਚੇ ਰੂਪ ਵਿੱਚ
ਸਮਝਣਾ ਜ਼ਰੂਰੀ ਹੈ। ਬਿਲਕੁਲ ਅੱਜ ਵਾਂਗ ਹੀ ੧੯ਵੀਂ ਸਦੀ ਦੇ ਆਖ਼ਰੀ ਵਰ੍ਹਿਆਂ ਵਿੱਚ ਕਈ ਪੰਥਕ ਮਸਲਿਆਂ
ਨੇ ਕੌਮ ਦੀਆਂ ਜਾਗਦੀ ਜ਼ਮੀਰ ਵਾਲੀਆਂ ਰੂਹਾਂ ਦੀ ਨੀਂਦ ਹਰਾਮ ਕਰ ਦਿੱਤੀ ਸੀ। ਗਿਆਨੀ ਦਿੱਤ ਸਿੰਘ,
ਭਾਈ ਜਵਾਹਰ ਸਿੰਘ ਅਤੇ ਪ੍ਰੋਫੈਸਰ ਗੁਰਮੁਖ ਸਿੰਘ ਵਰਗੇ ਦੂਰ-ਦਰਸ਼ੀ ਗੁਰਸਿਖ, ਕੌਮ ਵਿੱਚ ਦਿਨੋ-ਦਿਨ
ਵੱਧ ਰਹੇ ਨਿਘਾਰ ਨੂੰ ਠੱਲ੍ਹ ਪਾਉਣ ਲਈ ਮਿਲ ਬੈਠੇ ਅਤੇ ਦੀਰਘ ਵਿਚਾਰ-ਵਟਾਂਦਰੇ ਉਪਰੰਤ ਉਹਨਾਂ ਇੱਕ
ਮੁਹਿੰਮ ਅਰੰਭੀ ਜਿਸ ਨੂੰ ਅਸੀਂ ‘ਸਿੰਘ ਸਭਾ ਲਹਿਰ’ ਦੇ ਨਾਉਂ ਨਾਲ ਯਾਦ ਕਰਦੇ ਹਾਂ।
ਸਾਡੇ ਇਨ੍ਹਾਂ ਬਜ਼ੁਰਗਾਂ ਨੇ ਜਥੇਬੰਦਕ ਢੰਗ ਨਾਲ ਪ੍ਰਚਾਰ ਕਰ ਕੇ, ਗੁਰਮਤਿ
ਫ਼ਲਸਫ਼ੇ, ਸਿੱਖ ਇਤਿਹਾਸ ਅਤੇ ਸਿੱਖ ਸਭਿਆਚਾਰ ਵਿੱਚ, ਡੂੰਘੀ ਸਾਜਿਸ਼ ਅਧੀਨ, ਵਿਰੋਧੀਆਂ ਵੱਲੋਂ ਮਿਲਾਈ
ਗਈ ਬਿਪਰਵਾਦੀ ਖ਼ੋਟ ਨੂੰ ਕੱਢ ਸੁੱਟਣ ਲਈ ਕਮਰਕੱਸੇ ਕਰ ਲਏ। ਜਿਹੜੇ ਫ਼ਰੰਗੀ ਅਤੇ ਹੋਰ ਸਿੱਖ-ਵਿਰੋਧੀ,
ਸਿੱਖ ਕੌਮ ਨੂੰ ਖ਼ਤਮ ਕਰਨ ਲਈ ਉਤਾਵਲੇ ਹੋਏ ਪਏ ਸਨ, ਗੁਰਮਤਿ ਪ੍ਰਸਾਰ ਵਲ ਵਧ ਰਹੀ ‘ਸਿੰਘ ਸਭਾ
ਲਹਿਰ’ ਦੀ ਚੜ੍ਹਤ ਨੂੰ ਵੇਖ ਕੇ ਬੌਂਦਲ ਗਏ ਅਤੇ ਉਨ੍ਹਾਂ ਨੇ ਅਕਾਲ ਤਖ਼ਤ ਤੇ ਬਿਠਾਏ ਆਪਣੇ ਗ਼ੁਲਾਮ
ਸਰਬਰਾਹ ਤੋਂ ਗਿਆਨੀ ਦਿੱਤ ਸਿੰਘ ਨੂੰ ਸਿੱਖ ਪੰਥ ਵਿੱਚੋਂ ਛੇਕੇ ਜਾਣ ਦਾ ‘ਹੁਕਮਨਾਮਾ’ ਜ਼ਾਰੀ ਕਰਵਾ
ਦਿਤਾ। ਕੀਰਤਨ ਦੇ ਨਾਲ-ਨਾਲ ਸ਼ਬਦ ਵਿਚਾਰ ਕਰਨ ਵਾਲੀ ਪੰਰਪਰਾ ਨੂੰ ਮੁੜ ਸੁਰਜੀਤ ਕਰਨ ਵਾਲੇ ਪ੍ਰੋ.
ਦਰਸ਼ਨ ਸਿੰਘ ਜੀ ਵਿਰੁਧ ਵੀ ਅੱਜ ਬਿੱਲਕੁਲ ਉਸੇ ਤਰ੍ਹਾਂ ਹੀ ਕੀਤਾ ਗਿਆ ਹੈ।
ਬਾਅਦ ਵਿੱਚ, ਸਿੰਘ ਸੱਭਾ ਲਹਿਰ ਗੁਰਦਵਾਰਾ ਸੁਧਾਰ ਲਹਿਰ ਦਾ ਰੂਪ ਧਾਰਨ ਕਰ
ਗਈ ਅਤੇ ਬਹੁਤ ਸਾਰੀਆਂ ਕੁਰਬਾਨੀਆਂ ਦੇ ਕੇ ਸੰਨ ੧੯੨੨ ਵਿੱਚ ਤਕਰੀਬਨ ਸਾਰੇ ਇਤਿਹਾਸਕ ਗੁਰਦਵਾਰੇ
ਮਹੰਤਾਂ, ਨਿਰਮਲਿਆਂ ਤੇ ਉਦਾਸੀਆਂ ਤੋਂ ਆਜ਼ਾਦ ਕਰਵਾ ਲਏ ਗਏ। ਸਾਡੇ ਪਵਿੱਤਰ ਧਾਰਮਕ ਅਸਥਾਨ ਅਤੇ
ਗੁਰਦੁਆਰੇ ਅੱਜ ਫਿਰ ਪੁਰਾਣੇ ਉਦਾਸੀਆਂ, ਨਿਮਲਿਆਂ, ਮਹੰਤਾਂ ਅਦਿਕ ਦੀ ਸੋਚ ਰੱਖਣ ਵਾਲੇ ਲੋਕਾਂ ਦੇ
ਕਬਜੇ ਵਿੱਚ ਚਲੇ ਜਾਣ ਕਾਰਣ ਇੱਕ ਵਾਰ ਫ਼ਿਰ ਪੰਥ ਦੇ ਭਵਿੱਖ ਦੀ ਚਿੰਤਾ ਕਰਨ ਵਾਲੇ ਸੂਝਵਾਨ
ਗੁਰਸਿੱਖਾਂ ਦੀ ਨੀਂਦਰ ਉਡ ਗਈ ਹੈ।
੧੫ ਨਵੰਬਰ ੧੯੨੦ ਨੂੰ ਅਕਾਲ ਤਖ਼ਤ ਦੇ ਸਾਹਮਣੇ ਸਰਬੱਤ ਖ਼ਾਲਸਾ ਦਾ ਇਕੱਠ ਬੁਲਾ
ਕੇ ੧੭੫-ਮੈਂਬਰੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਬਣਾਈ ਗਈ। ੧੪ ਦਸੰਬਰ ੧੯੨੦ ਨੂੰ ਅਕਾਲ ਤਖ਼ਤ
`ਤੇ ਹੋਏ ਕੌਮੀ ਇਕੱਠ ਵਿੱਚ ‘ਗੁਰਦਵਾਰਾ ਸੇਵਕ ਦਲ’ ਕਾਇਮ ਕਰਨ ਦਾ ਫ਼ੈਸਲਾ ਕੀਤਾ ਗਿਆ ੨੩ ਜਨਵਰੀ
੧੯੨੧ ਅਕਾਲ ਤਖ਼ਤ `ਤੇ ਇੱਕ ਕੌਮੀ ਇਕੱਠ ਬੁਲਾ ਕੇ ਇਸ ਜੱਥੇਬੰਦੀ ਦਾ ਨਾਂ ‘ਅਕਾਲੀ ਦਲ’ ਸਵੀਕਾਰ
ਕੀਤਾ ਗਿਆ ਅਤੇ ਮਗਰੋਂ ੨੯ ਮਾਰਚ ੧੯੨੨ ਦੇ ਦਿਨ ਇਸ ਦਾ ਨਵਾਂ ਨਾਂ ‘ਸ਼੍ਰੋਮਣੀ ਅਕਾਲੀ ਦਲ’ ਰੱਖ
ਦਿੱਤਾ ਗਿਆ। ਸ਼੍ਰੋਮਣੀ ਅਕਾਲੀ ਦਲ ਨੇ ਦੋ-ਨੁਕਾਤੀ ਪ੍ਰੋਗਰਾਮ ਐਲਾਨਿਆ: (੧) ਸਾਰੇ ਅਕਾਲੀ ਜੱਥਿਆਂ
ਨੂੰ ਇਕੱਠੇ ਕਰ ਕੇ ਪੰਥ ਦੀ ਸੇਵਾ ਕਰਨੀ, (੨) ਗੁਰਦਵਾਰਿਆਂ ਦੀ ਸੇਵਾ ਵਾਸਤੇ ਸ਼੍ਰੋਮਣੀ ਗੁਰਦਵਾਰਾ
ਪ੍ਰਬੰਧਕ ਕਮੇਟੀ ਦੇ ਨਿਰਦੇਸ਼ ਉੱਤੇ ਅਮਲ ਕਰਨਾ। ਇੰਝ ਇਤਿਹਾਸਕ ਗੁਰਦਵਾਰਿਆਂ ਨੂੰ ਮਹੰਤਾਂ,
ਨਿਰਮਲਿਆਂ ਅਤੇ ਉਦਾਸੀਆਂ ਦੇ ਕਬਜ਼ੇ `ਚੋਂ ਆਜ਼ਾਦ ਕਰਵਾ ਕੇ ਸਿੱਖ ਕੌਮ ਜਥੇਬੰਦ ਹੋਣ ਲੱਗੀ ਅਤੇ
ਪੰਜਾਬ ਨੂੰ ਫ਼ਰੰਗੀਆਂ ਦੀ ਗ਼ੁਲਾਮੀ ਤੋਂ ਆਜ਼ਾਦ ਕਰਾਉਣ ਲਈ ਹਥਿਆਰਬੰਦ ਸੰਘਰਸ਼ ਵਿੱਚ ਕੁੱਦ ਪਈ, ਜਿਸ
ਕਾਰਨ ਸ਼ਾਤਰ ਫ਼ਰੰਗੀ ਸਾਮਰਾਜ ਦੀ ਨੀਂਦ ਹਰਾਮ ਹੋ ਗਈ।
੧੯੨੫ ਵਿੱਚ ਸਰਕਾਰ ਨੇ, ਕੁੱਝ ਸਰਕਾਰੀ ਪੱਖ ਵਾਲੇ ਸਿੱਖਾਂ ਦੀਆਂ ਵੋਟਾਂ ਦੀ
ਸਹਾਇਤਾ ਨਾਲ ‘ਸਿੱਖ ਗੁਰਦਵਾਰਾ ਐਕਟ-੧੯੨੫’ ਪਾਰਲੀਮੈਂਟ ਤੋਂ ਪਾਸ ਕਰਵਾ ਲਿਆ। ਇਸ ਤਰ੍ਹਾਂ, ਭਾਵੇਂ
ਗੁਰਦਵਾਰੇ ਬਿਪਰਵਾਦੀਆਂ (ਮਹੰਤਾਂ, ਨਿਰਮਲਿਆਂ ਅਤੇ ਉਦਾਸੀਆਂ) ਤੋਂ ਤਾਂ ਆਜ਼ਾਦ ਕਰਵਾ ਲਏ ਗਏ ਪਰ
ਇਨ੍ਹਾਂ ਦਾ ਪ੍ਰਬੰਧਕੀ ਨਿਜ਼ਾਮ ਗੁਰਮਤਿ ਸਿਧਾਂਤਾਂ (ਅਰਥਾਤ, ਵੋਟਾਂ ਤੇ ਅਧਾਰਤ ਇਲੈਕਸ਼ਨ ਦੀ ਥਾਂ
ਗੁਣਵੱਤਾ ਦੇ ਆਧਾਰ `ਤੇ ਕੀਤੀ ਸਿਲੈਕਸ਼ਨ) ਅਨੁਸਾਰ ਨਾ ਬਣਾਇਆ ਜਾ ਸਕਿਆ। ‘ਵੋਟ-ਵਿਧਾਨ’ ਦੇ ਅਮਲ
ਵਿੱਚ ਆਉਣ ਨਾਲ, ਗੁਰਮਤਿ ਫ਼ਲਸਫ਼ੇ ਨਾਲੋਂ ਟੁੱਟਿਆ ਹੋਇਆ ਸਿੱਖ ਕੌਮ ਦਾ ਕਾਫ਼ੀ ਵੱਡਾ ਹਿੱਸਾ,
ਧੜੇਬੰਦੀਆਂ ਵਿੱਚ ਪੈ ਕੇ ਹੋਰ ਵੰਡਿਆ ਗਿਆ।
ਸੰਨ ੧੯੪੭ ਵਿੱਚ ਅੰਗਰੇਜ਼ਾਂ ਦੇ ਭਾਰਤ ਵਿੱਚੋਂ ਚਲੇ ਜਾਣ ਸਾਰ ਹੀ ਬਹੁਗਿਣਤੀ
ਕੌਮ ਦੇ ਧੋਖੇਬਾਜ਼ ਲੀਡਰਾਂ ਨੇ ਗਿਰਗਿੱਟ ਵਾਂਗੂੰ ਰੰਗ
ਬਦਲਿਆ ਅਤੇ ਅੱਖਾਂ ਫੇਰ ਲਈਆਂ। ਭੋਲੀ-ਭਾਲੀ ਸਿੱਖ ਕੌਮ ਫ਼ਰੰਗੀਆਂ ਦੀ ਗ਼ੁਲਾਮੀ `ਚੋਂ ਨਿਕਲ ਕੇ
ਬਿਪਰਵਾਦੀਆਂ ਦੀ ਗ਼ੁਲਾਮੀ ਵਿੱਚ ਫਸ ਗਈ ਅਤੇ ਗੁਰਦਵਾਰੇ ਵੀ ਬਿਪਰਵਾਦੀਆਂ ਦੇ ਹੀ ਸਿੱਧੇ ਕਬਜ਼ੇ
ਵਿੱਚੋਂ ਨਿਕਲ ਕੇ, ਹੌਲੀ-ਹੌਲੀ ਅਸਿਧੇ ਢੰਗ ਨਾਲ, ਬਿਪਰਵਾਦੀਆਂ ਦੇ ਗ਼ੁਲਾਮਾਂ ਦੀ ਜਕੜ ਵਿੱਚ ਆਉਂਦੇ
ਚਲੇ ਗਏ।
ਸਹਿਜੇ ਹੀ ਇਹ ਸਵਾਲ ਖੜਾ ਹੁੰਦਾ ਹੈ ਕਿ ਗੁਰੂ ਨਾਨਕ ਸਾਹਿਬ ਵੱਲੋਂ, ਹਰ
ਪੱਖ ਤੋਂ ਬਰਾਬਰਤਾ ਦੇ ਆਧਾਰ `ਤੇ, ਗੁਰਮਤਿ ਇਨਕਲਾਬ ਦੇ ਵਿਕਾਸ ਲਈ ਸਥਾਪਤ ਕੀਤੀ ਸਭ ਤੋਂ ਪਹਿਲੀ
ਅਤੇ ਮਹੱਤਵਪੂਰਨ ਸਥਾਨਕ ਗੁਰਮਤਿ ਸੰਸਥਾ ‘ਸੰਗਤ’ (ਮੌਜੂਦਾ ਗੁਰਦਵਾਰੇ) ਦੇ ਪ੍ਰਬੰਧਕੀ ਸਿਸਟਮ ਅੰਦਰ
ਏਨਾ ਦੁੱਖਦਾਈ ਨਿਘਾਰ ਕਦੋਂ, ਕਿਵੇਂ ਅਤੇ ਕਿਉਂ ਆਇਆ, ਜਿਸ ਕਾਰਨ ਸਾਡਾ ਦੂਲਾ ਪੰਥ ਭਿਆਨਕ ਕਿਸਮ
ਦੀਆਂ ਸਮਸਿਆਵਾਂ ਅਤੇ ਮੁਸੀਬਤਾਂ ਵਿੱਚ ਧੱਸਦਾ
ਹੋਇਆ, ਦਿਨੋਂ-ਦਿਨ ਨਿਵਾਣ ਵੱਲ ਡਿਗਦਾ ਜਾ ਰਿਹਾ ਹੈ।
ਆਪਣੇ ਇਤਿਹਾਸ ਉੱਤੇ ਪੰਛੀ ਝਾਤ ਮਾਰਿਆਂ ਇਸ ਸਵਾਲ ਦਾ ਜਵਾਬ ਭਲੀ-ਭਾਂਤ ਮਿਲ
ਜਾਂਦਾ ਹੈ। ਅਠਾਰਵੀਂ ਸਦੀ ਦੌਰਾਨ, ਇਤਿਹਾਸਕ ਕਾਰਨਾਂ ਕਰ ਕੇ, ਜ਼ਿੰਦਗੀ-ਮੌਤ ਦੇ ਬੜੇ ਭਿਆਨਕ ਹਥਿਆਰਬੰਦ ਸੰਘਰਸ਼ਾਂ ਵਿੱਚ ਉਲਝੀ ਸਿੱਖ ਕੌਮ ਦੀਆਂ
ਜਵਾਨ ਹੋ ਰਹੀਆਂ ਦੋ-ਤਿੰਨ ਪੁਸ਼ਤਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਸਰਬ-ਕਲਿਆਣਕਾਰੀ ਅਦੁੱਤੀ ਫ਼ਲਸਫ਼ੇ
ਬਾਰੇ ਬਾ-ਕਾਇਦਾ ਲੋੜੀਂਦੀ ਜਾਣਕਾਰੀ ਨਾ ਦਿੱਤੀ ਜਾ ਸਕੀ। ਇਸ ਕਾਰਨ ਸੰਨ ੧੭੭੦ ਤੱਕ, ਸਿੱਖ ਕੌਮ ਦਾ
ਤਕਰੀਬਨ ੯੦-੯੫ ਫ਼ੀਸਦੀ ਹਿੱਸਾ ਸ਼ਬਦ-ਗੁਰੂ (ਗੁਰੂ ਗ੍ਰੰਥ ਸਾਹਿਬ) ਦੇ ਫ਼ਲਸਫ਼ੇ ਤੋਂ ਅਮਲੀ ਤੌਰ ਤੇ
ਟੁੱਟ ਗਿਆ। ਇਸ ਦੇ ਫਲਸਰੂਪ, ਸੰਨ ੧੭੮੦ ਦੇ ਆਸ-ਪਾਸ, ਕੌਮ ਦੀ ਵਾਗਡੋਰ ਉਨ੍ਹਾਂ ਆਗੂਆਂ ਦੇ ਹੱਥ ਵਿੱਚ ਆ ਗਈ
ਜਿਹੜੇ ਗੁਰਮਤਿ ਜੀਵਨ-ਜਾਚ ਤੋਂ ਪੂਰੀ ਤਰ੍ਹਾਂ ਅਣਜਾਣ ਸਨ। ਅਜੋਕੇ ਕਾਗ਼ਜ਼ੀ ਜੱਥੇਬੰਦੀਆਂ ਦੇ
ਪ੍ਰਧਾਨਾਂ ਵਾਂਗ, ਦਲ ਖ਼ਾਲਸਾ ਦੀਆਂ ਮਿਸਲਾਂ ਦੇ ਗੁਰਮਤਿ-ਵਿਹੂਣੇ ਆਗੂ ਉਸ ਵਕਤ ਤੱਕ ਆਜ਼ਾਦ ਕਰਵਾਏ
ਜਾ ਚੁੱਕੇ ਇਲਾਕਿਆਂ ਨੂੰ ਇਕੱਠਿਆਂ ਕਰ ਕੇ ਖ਼ਾਲਸਾ ਹਲੇਮੀ-ਰਾਜ ਕਾਇਮ ਕਰਨ ਦੀ ਬਜਾਏ, ਆਪੋ-ਆਪਣੀਆਂ
ਮਿਸਲਾਂ ਨੂੰ ਆਪਣੇ ਪੁਰਖਿਆਂ ਵੱਲੋਂ ਵਿਰਾਸਤ ਵਿੱਚ ਮਿਲੀਆਂ ਰਿਆਸਤਾਂ (ਗੁਰਦੁਆਰਿਆਂ ਉਪਰ ਕਾਬਜ਼
ਅਜੋਕੇ ਪ੍ਰਬੰਧਕਾਂ ਵਾਂਗ) ਸਮਝ ਬੈਠੇ ਅਤੇ ਅਪਣੇ ਅਧੀਨ ਇਲਾਕਿਆਂ ਵਿੱਚ ਵਾਧਾ ਕਰਨ ਲਈ ਇੱਕ-ਦੂਜੇ
ਦੇ ਆਜ਼ਾਦ ਕਰਵਾਏ ਇਲਾਕੇ ਖੋਹਣ ਲਈ ਭਰਾਮਾਰੂ ਜੰਗਾਂ ਵਿੱਚ ਹੀ ਉਲਝ ਕੇ ਰਹਿ ਗਏ ਜਿਸ ਦੇ ਫਲਸਰੂਪ
ਗੁਰਮਤਿ ਇਨਕਲਾਬ ਵਿਕਾਸ ਕਰਨ ਦੀ ਬਜਾਏ, ਨਿਵਾਣਾਂ ਵੱਲ ਨੂੰ ਹੋ ਤੁਰਿਆ ਅਤੇ ਗੁਰਦਵਾਰਾ ਸੰਸਥਾ ਨੂੰ
ਫਿਰ ਤੋਂ ਗੁਰਮਤਿ-ਗਾਡੀ-ਰਾਹ `ਤੇ ਲਿਆਉਣ ਦਾ ਵਿਚਾਰ ਹੀ ਕੌਮ ਦੇ ਆਗੂਆਂ ਨੂੰ ਭੁੱਲ ਗਿਆ।
ਜਦੋਂ ਘਰ ਦੇ ਮੈਂਬਰ ਅਵਸਲੇ ਹੋ ਜਾਣ ਤਾਂ ਚੋਰ, ਠੱਗ ਅਤੇ ਡਾਕੂ ਕਈ ਤਰ੍ਹਾਂ
ਦੇ ਭੇਸ ਵਟਾ ਕੇ (ਧਾਰਮਕ ਲਿਬਾਸਧਾਰੀ ਅਖੌਤੀ ਬਾਬੇ, ਡੇਰੇਦਾਰ, ਸੰਤ, ਬ੍ਰਹਿਮ-ਗਿਆਨੀ ਆਦਿਕ ਦੀ
ਤਰ੍ਹਾਂ) ਆ ਦਾਖ਼ਲ ਹੁੰਦੇ ਹਨ। ਇਸੇ ਤਰ੍ਹਾਂ ਕੌਮ ਦੇ ਅਵੇਸਲੇਪਨ ਦਾ ਪੂਰਾ ਫ਼ਾਇਦਾ ਉਠਾ ਕੇ,
ਮਾਨਵ-ਵਿਰੋਧੀ ਅਨਸਰਾਂ ਅਤੇ ਸੰਗਠਨਾਂ ਨੇ ਸਮੇਂ-ਸਮੇਂ, ਗੁਰਦਵਾਰਾ ਸੰਸਥਾ ਦੀ ਦੁਰਵਰਤੋਂ ਕਰ ਕੇ,
ਸਿੱਖ ਕੌਮ ਦੇ ਸ਼ਾਨਾਂ-ਮੱਤੇ ਇਤਿਹਾਸ, ਸਿਧਾਂਤ ਅਤੇ ਸਭਿਆਚਾਰ ਅੰਦਰ ਬ੍ਰਾਹਮਣਵਾਦੀ ਖ਼ੋਟ ਮਿਲਾ ਕੇ
ਸਮੁੱਚੀ ਕੌਮ ਨੂੰ, ਗੁਰਮਤਿ ਗਾਡੀ-ਰਾਹ ਤੋਂ ਭਟਕਾ ਕੇ, ਭੰਬਲਭੂਸਿਆਂ ਵਿੱਚ ਪਾਈ ਰੱਖਿਆ ਹੈ। ਅੱਜ
ਫ਼ਿਰ ਹਾਲਾਤ ਇਤਨੇ ਚਿੰਤਾਜਨਕ ਬਣ ਚੁੱਕੇ ਹਨ ਕਿ ਸਿਵਾਏ ਕਿਸੇ ਟਾਵੇਂ-ਟਾਵੇਂ ਗੁਰਦਵਾਰੇ ਦੇ, ਪਿੰਡ
ਤੋਂ ਲੈ ਕੇ ਕੇਂਦਰ (ਦਰਬਾਰ ਸਾਹਿਬ, ਅੰਮ੍ਰਿਤਸਰ) ਤੱਕ, ਗੁਰਦਵਾਰਾ ਸੰਸਥਾ ਦਾ ਪ੍ਰਬੰਧਕੀ ਸਿਸਟਮ
ਗੁਰਮਤਿ ਗਾਡੀ-ਰਾਹ ਤੋਂ ਬੁਰੀ ਤਰ੍ਹਾਂ ਭਟਕ ਚੁੱਕਾ ਹੈ। ਇਹੋ ਕਾਰਨ ਹੈ ਕਿ ਗੁਰਦਵਾਰਿਆਂ ਰਾਹੀਂ
ਗੁਰਮਤਿ ਫ਼ਲਸਫ਼ੇ ਦਾ ਪ੍ਰਚਾਰ ਕਰ ਕੇ ਲਾਸਾਨੀ ਗੁਰਮਤਿ ਇਨਕਲਾਬ ਨੂੰ ਪਨੁਰ-ਸੁਰਜੀਤ ਕਰਨ ਦੀ ਬਜਾਏ,
ਗੁਰਦਵਾਰਿਆਂ ਦੇ ਗੁਰਮਤਿ-ਵਿਹੂਣੇ, ਚੌਧਰ ਦੇ ਭੁੱਖੇ, ਧੜਾ-ਪਰਸਤ, ਸੁਆਰਥੀ, ਸਾਜਿਸ਼ਾਂ ਘੜ੍ਹਨ ਵਾਲੇ
ਅਤੇ ਲੂੰਬੜ-ਚਾਲਾਂ ਚੱਲਣ ਵਾਲੇ ਸ਼ਾਤਰ ਪ੍ਰਬੰਧਕ ਲੋਕ, ਗੁਰਦਵਾਰਾ ਸੰਸਥਾ ਦੁਆਰਾ ਬ੍ਰਾਹਮਣਵਾਦੀ
ਕਰਮ-ਕਾਂਡਾਂ, ਜਾਤ-ਪਾਤ, ਊਚ-ਨੀਚ, ਵਹਿਮਾਂ-ਭਰਮਾਂ ਦਾ ਪ੍ਰਚਾਰ ਕਰ ਕੇ ਇਸ ਇਨਕਲਾਬ ਨੂੰ ਸਗੋਂ
ਪੁੱਠਾ ਗੇੜਾ ਦੇਈ ਜਾ ਰਹੇ ਹਨ। ਇਥੇ ਹੀ ਬੱਸ ਨਹੀਂ, ਨਿਰੋਲ ਗੁਰਮਤਿ ਪ੍ਰਚਾਰ `ਤੇ, ਕਈ ਕਿਸਮ ਦੇ
ਬਹਾਨੇ ਬਣਾ ਕੇ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ। ਗੁਰਦਵਾਰਿਆਂ ਵਿੱਚ, ਗੁਰਮਤਿ ਦੇ ਝੂਠੇ ਲੇਬਲਾਂ
ਹੇਠ, ਕੀਤੀਆਂ ਜਾ ਰਹੀਆਂ ਹੇਠ ਲਿਖੀਆਂ ਗੁਰਮਤਿ-ਵਿਰੋਧੀ (ਬ੍ਰਹਮਣਵਾਦੀ) ਕਾਰਵਾਈਆਂ ਤੋਂ ਇਸ ਹਕੀਕਤ
ਦੀ ਭਲੀ-ਭਾਂਤ ਪੁਸ਼ਟੀ ਹੋ ਜਾਂਦੀ ਹੈ।
੧. ਬਹੁਤ ਸਾਰੇ ਗੁਰਦਵਾਰਿਆਂ ਅੰਦਰ ਗੁਰੂ ਸਾਹਿਬਾਨ ਦੀਆਂ ਮਨ-ਘੜਤ
ਤਸਵੀਰਾਂ ਟੰਗੀਆਂ ਹੋਈਆਂ ਨਜ਼ਰ ਆਉਂਦੀਆਂ ਹਨ। ਯੋਗ ਅਗਵਾਈ ਦੀ ਅਣਹੋਂਦ ਕਾਰਨ, ਭੋਲੀ-ਭਲੀ ਸੰਗਤ
ਇਨ੍ਹਾਂ ਤਸਵੀਰਾਂ ਨੂੰ ਹੀ ਅੰਨ੍ਹੀ-ਸ਼ਰਧਾ ਵਸ, ਮੱਥੇ ਟੇਕੀ ਜਾ ਰਹੀ ਹੈ। ਕੇਵਲ ਨਿਰਜਿਂਦ ਮੂਰਤੀ ਆਦਿਕ ਅਗੇ ਹੀ ਨਹੀਂ ਬਲਕਿ ਕਿਸੇ ਅਖੌਤੀ ਸੰਤ-ਬਾਬੇ ਨੂੰ ਮੱਥਾ ਟੇਕਣਾ ਵੀ ਗੁਰਮਤਿ ਵਿਰੌਧੀ ਕਰਮ ਹੈ। ਗੁਰਮਤਿ ਫ਼ਲਸਫ਼ਾ ਇੱਕੋ-ਇੱਕ ਅਕਾਲ ਪੁਰਖ
ਦੀ ਪੂਜਾ ਹੀ ਦ੍ਰਿੜ ਕਰਵਾਉਂਦਾ ਹੈ: “ਪੂਜਹੁ ਰਾਮੁ ਏਕੁ ਹੀ ਦੇਵਾ॥ ਸਾਚਾ ਨਾਵਣੁ, ਗੁਰ ਕੀ
ਸੇਵਾ॥” (ਕਬੀਰ ਜੀ, ੪੮੪)। ਅਰਥਾਤ: ਗੁਰੂ ਦੇ ਦੱਸੇ ਰਾਹ ਉੱਤੇ ਤੁਰਨਾ ਹੀ ਅਸਲ (ਤੀਰਥ-) ਇਸ਼ਨਾਨ ਹੈ। ਸੋ, ਇੱਕ ਪਰਮਾਤਮਾ ਦੇਵ ਦਾ ਹੀ ਭਜਨ ਕਰੋ।
ਸਾਨੂੰ ਇਹ ਕਦੀ ਵੀ ਨਹੀਂ ਭੁਲਣਾ ਚਾਹੀਦਾ ਕਿ ਸਾਡੇ ਇੱਕੋ-ਇੱਕ ਅਤੇ ਸਦੀਵੀ
ਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਅਤੇ ਸਿੱਖ ਨੇ ਸਿਰਫ਼ ਸ਼ਬਦ-ਗੁਰੂ ਗੁਰੂ ਗ੍ਰੰਥ
ਸਾਹਿਬ ਜੀ ਅਗੇ ਹੀ ਆਪਣਾ ਸਿਰ ਝੁਕਾਉਣਾ ਹੈ।
੨. ਚੌਧਰ ਦੀ ਹੱਦੋਂ ਵੱਧ ਲਾਲਸਾ ਅਤੇ ਕਈ ਥਾਈਂ ਰਾਜਨੀਤਕ ਦਬਾਅ
ਕਾਰਨ, ਕਈ ਗੁਰਦਵਾਰੇ ਜ਼ਾਤ-ਬਰਾਦਰੀਆਂ ਦੇ ਨਾਂਵਾਂ `ਤੇ ਉਸਾਰੇ ਜਾ ਚੁੱਕੇ ਹਨ, ਹਾਲਾਂਕਿ ਗੁਰਮਤਿ
ਫ਼ਲਸਫ਼ਾ ਜ਼ਾਤ-ਪਾਤ ਦੇ ਅਹੰਕਾਰ ਨੂੰ ਬੜੀ ਸਖ਼ਤੀ ਨਾਲ ਰੱਦ ਕਰਦਾ ਹੈ: “ਜਾਤਿ ਕਾ ਗਰਬੁ ਨਾ ਕਰਿ ਮੂਰਖ ਗਾਵਾਰਾ॥ ਇਸੁ ਗਰਬ ਤੇ ਚਲਹਿ ਬਹੁਤ ਵਿਕਾਰਾ॥” (ਮ. ੩, ੧੧੨੮)। ਅਰਥਾਤ:
ਹੇ ਮੂਰਖ! ਹੇ ਗੰਵਾਰ! (ਉੱਚੀ) ਜਾਤਿ ਦਾ ਮਾਣ ਨਾਹ ਕਰ। ਇਸ ਮਾਣ-ਅਹੰਕਾਰ ਤੋਂ (ਭਾਈਚਾਰਕ ਜੀਵਨ ਵਿੱਚ) ਕਈ ਵਿਗਾੜ ਚੱਲ ਪੈਂਦੇ ਹਨ।
ਵੇਖਣ ਵਿੱਚ ਆਉਂਦਾ ਹੈ ਕਿ ਗੁਰਦਵਾਰਿਆਂ ਦੇ ਪ੍ਰਬੰਧ ਅੰਦਰ ਅਕਸਰ ਅਖੌਤੀ
ਨੀਵੀਂ ਜਾਤ ਵਾਲਿਆਂ ਨੂੰ ਕੋਈ ਨੁਮਾਇੰਦਗੀ ਨਹੀਂ ਦਿੱਤੀ ਜਾਂਦੀ। ਇਹ ਗੁਰਮਤਿ ਵਿਰੋਧੀ ਅਤੇ
ਨਿੰਦਣ-ਯੋਗ ਕਰਮ ਹੈ ਅਤੇ ਇਸ ਤੋਂ ਗੁਰੇਜ਼ ਕਰਨਾ ਸਾਡਾ ਸਭ ਦਾ ਇਖ਼ਲਾਕੀ ਫ਼ਰਜ਼ ਹੈ। ਗੁਰਮਤਿ ਦਾ ਅਸੂਲ
ਤਾਂ ਇਹ ਹੈ ਕਿ ਪਰਮਾਤਮਾ ਸਾਡਾ ਸਭ ਦਾ ਪਿਤਾ ਹੈ ਅਤੇ ਅਸੀਂ ਉਸ ਇੱਕੋ ਪ੍ਰਭੂ-ਪਿਤਾ ਦੇ ਬੱਚੇ ਹਾਂ:
“ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰਹਾਈ॥” (ਸੋਰਠਿ ਮ: ੫, ੬੧੨)
੩. ਕੁੱਝ ਗੁਰਦਵਾਰਿਆਂ ਦੀ ਹਦੂਦ ਅੰਦਰ ਸਮਾਧਾਂ, ਮੜ੍ਹੀਆਂ, ਮਜ਼ਾਰਾਂ
ਆਦਿ ਬਣੀਆਂ ਹੋਈਆਂ ਹਨ ਜਿਥੇ ਦੀਵੇ ਜਗਾ ਕੇ, ਖੀਰਾਂ ਵਰਤਾ ਕੇ, ਅਤੇ ਤਵੀਤ ਬੰਨ੍ਹ੍ਹ ਕੇ, ਇਨ੍ਹਾਂ
ਦੀਆਂ ਮੰਨਤਾਂ ਪੁਗਾਉਣ ਦਾ ਭਰਮ ਪ੍ਰਚਾਰਿਆ ਜਾ ਰਿਹਾ ਹੈ। ਪਰ ਗੁਰਬਾਣੀ ਗੁਰੂ ਜੀ ਸਾਨੂੰ ਇਸ ਤੋਂ
ਵਰਜਦੇ ਹੋਏ ਫ਼ਰਮਾਉਂਦੇ ਹਨ:
“ਦੁਬਿਧਾ ਨ ਪੜਉ ਹਰਿ ਬਿਨੁ ਹੋਰੁ ਨ ਪੂਜਉ ਮੜੈ ਮਸਾਣਿ ਨ
ਜਾਈ॥
ਤ੍ਰਿਸਨਾ ਰਾਚਿ ਨ ਪਰ ਘਰਿ ਜਾਵਾ ਤ੍ਰਿਸਨਾ ਨਾਮਿ ਬੁਝਾਈ॥” (ਮ.
੧, ੬੩੫)
ਭਾਵ: ਮੈਂ ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਆਸਰੇ ਦੀ (ਭਾਵ, ਕਿਸੇ
ਅਖੌਤੀ ਸੰਤ-ਬਾਬੇ, ਧਾਰਮਕ ਭੇਸ ਵਿੱਚ ਵਿਚਰਦੇ ਵਿਅਕਤੀ, ਕਿਸੇ ਦੇਵੀ-ਦੇਵਤੇ ਜਾਂ ਔਲੀਏ-ਪੀਰ ਦੀ)
ਭਾਲ ਵਿੱਚ ਨਹੀਂ ਪੈਂਦਾ। ਮੈਂ ਇੱਕ ਪ੍ਰਭੂ ਤੋਂ ਬਿਨਾਂ ਕਿਸੇ ਹੋਰ ਦੀ ਪੂਜਾ ਨਹੀਂ ਕਰਦਾ, ਮੈਂ
ਕਿਤੇ ਸਮਾਧਾਂ ਤੇ ਮਸਾਣਾਂ ਆਦਿ ਤੇ ਨਹੀਂ ਜਾਂਦਾ। ਮਾਇਕ ਪਦਾਰਥਾਂ ਦੀ ਤ੍ਰਿਸ਼ਨਾ ਵਿੱਚ ਫਸ ਕੇ
(ਪਰਮਾਤਮਾ ਦੇ ਦਰ ਤੋਂ ਬਿਨਾਂ) ਕਿਸੇ ਹੋਰ ਘਰ ਵਿੱਚ ਨਹੀਂ ਜਾਂਦਾ, ਮੇਰੀ ਮਾਇਕ ਪਦਾਰਥਾਂ (ਮਾਇਕ
ਸੁਖਾਂ) ਦੀ ਭੁੱਖ ਪਰਮਾਤਮਾ ਦੇ ਨਾਮ ਨੇ ਮਿਟਾ ਦਿੱਤੀ ਹੈ।
੪. ਗੁਰਮਤਿ ਕਰਮਕਾਂਡ ਕਰਨ ਦੀ ਇਜਾਜ਼ਤ ਨਹੀਂ ਦਿੰਦੀ। ਫਿਰ ਵੀ
ਦੂਜਿਆਂ ਦੀ ਨਕਲ ਕਰਕੇ ਅਸੀਂ ਕਈ ਤਰ੍ਹਾਂ ਦੇ ਕਰਮ-ਕਾਂਡਾਂ ਦੇ ਤੰਦੂਏ-ਜਾਲ ਵਿੱਚ ਫਸਦੇ ਚਲੇ ਜਾ
ਰਹੇ ਹਾਂ। ਮਿਸਾਲ ਦੇ ਤੌਰ ਤੇ, ਅਸੀਂ ਜਾਣਦੇ ਹਾਂ ਕਿ ਗੁਰਬਾਣੀ ਰਸਮੀ ਤੌਰ `ਤੇ ਤੋਤਾ-ਰਟਣੀ ਜਾਂ
ਗਿਣਤੀਆਂ-ਮਿਣਤੀਆਂ ਦੇ ਪਾਠ ਕਰਨ ਲਈ ਨਹੀਂ ਹੈ। ਗੁਰਬਾਣੀ ਅੰਦਰ ਜੀਵਨ-ਜਾਚ ਦਾ ਉਪਦੇਸ਼ ਦ੍ਰਿੜ੍ਹ
ਕਰਵਾਇਆ ਗਿਆ ਹੈ ਜਿਸ ਨੂੰ ਸਮਝ ਕੇ, ਮਨੋਂ ਸਵੀਕਾਰ ਕਰਕੇ, ਰੋਜ਼ਾਨਾ ਦੇ ਜੀਵਨ ਵਿੱਚ ਢਾਲਿਆਂ ਹੀ
ਜੀਵਨ ਸ਼ਫ਼ਲ ਹੋ ਸਕਦਾ ਹੈ। ਗੁਰਬਾਣੀ ਦੀ ਤਾਂ ਹਰ ਇੱਕ ਮਨੁੱਖ ਲਈ ਸੇਧ ਹੈ: “ਦੀਵਾ
ਬਲੈ ਅੰਧੇਰਾ ਜਾਇ॥ ਬੇਦ ਪਾਠ ਮਤਿ ਪਾਪਾ ਖਾਇ॥ ਉਗਵੈ ਸੂਰੁ ਨ ਜਾਪੈ ਚੰਦੁ॥ ਜਹ ਗਿਆਨ ਪ੍ਰਗਾਸੁ ਅਗਿਆਨੁ ਮਿਟੰਤੁ॥
ਬੇਦ ਪਾਠ ਸੰਸਾਰ ਕੀ ਕਾਰ॥ ਪੜਿੑ ਪੜਿੑ ਪੰਡਿਤ ਕਰਹਿ ਬੀਚਾਰ॥ ਬਿਨੁ ਬੂਝੇ
ਸਭ ਹੋਇ ਖੁਆਰ॥ ਨਾਨਕ ਗੁਰਮੁਖਿ ਉਤਰਸਿ ਪਾਰਿ॥ ੧॥” (ਮ: ੧, ੭੯੧)
ਭਾਵ: ਜਦੋਂ ਦੀਵਾ ਜਗਦਾ ਹੈ ਤਾਂ ਹਨੇਰਾ ਦੂਰ ਹੋ ਜਾਂਦਾ ਹੈ (ਏਸੇ
ਤਰ੍ਹਾਂ) ਵੇਦ (ਆਦਿਕ ਧਰਮ-ਪੁਸਤਕਾਂ ਦੀ ਸਿਖਿਆ) ਅਨੁਸਾਰ ਢਲੀ ਹੋਈ ਮਤਿ ਪਾਪਾਂ ਦਾ ਨਾਸ ਕਰ ਦੇਂਦੀ
ਹੈ। ਜਦੋਂ ਸੂਰਜ ਚੜ੍ਹ ਪੈਂਦਾ ਹੈ ਤਾਂ ਚੰਦ੍ਰਮਾ (ਚੜ੍ਹਿਆ ਹੋਇਆ ਵੀ) ਨਹੀਂ ਜਾਪਦਾ, (ਉਸੇ
ਤਰ੍ਹਾਂ) ਗਿਆਨ ਦਾ ਪ੍ਰਕਾਸ਼ ਹੋ ਜਾਏ (ਮਤਿ ਉੱਜਲੀ ਹੋ ਜਾਏ) ਤਾਂ ਅਗਿਆਨਤਾ ਮਿਟ ਜਾਂਦੀ ਹੈ। ਵੇਦ
ਆਦਿਕ ਧਰਮ-ਪੁਸਤਕਾਂ ਦੇ (ਨਿਰੇ) ਪਾਠ ਤਾਂ ਦੁਨਿਆਵੀ ਵਿਹਾਰ ਹੈ। ਅਖੌਤੀ ਵਿਦਵਾਨ ਲੋਕ ਇਨ੍ਹਾਂ ਨੂੰ
ਪੜ੍ਹ-ਪੜ੍ਹ ਕੇ ਇਨ੍ਹਾਂ ਦੇ ਸਿਰਫ਼ ਅਰਥ ਹੀ ਵਿਚਾਰਦੇ ਹਨ (ਇਨ੍ਹਾਂ ਦੇ ਉਪਦੇਸ਼ ਦਾ ਪਾਲਣ ਨਹੀਂ
ਕਰਦੇ)। ਜਦ ਤੱਕ ਮਤਿ ਨਹੀਂ ਬਦਲਦੀ (ਅਰਥਾਤ, ਅਮਲੀ ਜੀਵਨ ਪਲਟਾ ਨਹੀਂ ਖਾਂਦਾ, ਨਿਰੇ ਪਾਠ ਅਤੇ ਅਰਥ
ਵਿਚਾਰਨ ਨਾਲ ਤਾਂ) ਲੋਕਾਈ ਖੁਆਰ ਹੀ ਹੁੰਦੀ ਹੈ। ਗੁਰੂ ਨਾਨਕ ਸਾਹਿਬ ਫੁਰਮਾਉਂਦੇ ਹਨ, ਉਹ ਮਨੁੱਖ ਹੀ
(ਅਗਿਆਨਤਾ ਦੇ ਘੁੱਪ ਹਨ੍ਹੇਰੇ ਵਿੱਚੋਂ) ਪਾਰ ਲੰਘਦਾ ਹੈ ਜਿਸ ਨੇ ਆਪਣੀ ਮਤਿ ਗੁਰੂ ਦੇ ਹਵਾਲੇ ਕਰ
ਦਿੱਤੀ ਹੈ (ਭਾਵ, ਆਪਣਾ ਅਮਲੀ ਜੀਵਨ ਸ਼ਬਦ-ਗੁਰੂ ਦੇ ਉਪਦੇਸ਼ਾਂ ਅਨੁਸਾਰ ਢਾਲ ਲਿਆ ਹੈ।) ਇੱਕ ਹੋਰ
ਫੁਰਮਾਨ ਰਾਹੀਂ ਗੁਰੂ ਸਾਹਿਬ ਸਮਝਾਉਂਦੇ ਹਨ –
“ਕਰਮ ਕਾਂਡ ਬਹੁ ਕਰਹਿ ਅਚਾਰ॥ ਬਿਨੁ ਨਾਵੈ ਧ੍ਰਿਗੁ ਧ੍ਰਿਗੁ ਅਹੰਕਾਰ॥” (ਮ. ੩,
੧੬੨)
ਭਾਵ: ਜਿਹੜੇ ਬੰਦੇ (ਹਿੰਦੂ ਸ਼ਾਸ਼ਤ੍ਰਾਂ ਅਨੁਸਾਰ ਮਿਥੇ ਹੋਏ) ਅਨੇਕਾਂ
ਧਾਰਮਿਕ ਕਰਮ (ਰਸਮਾਂ ਆਦਿ) ਕਰਦੇ ਹਨ, ਪਰ ਪਰਮਾਤਮਾ ਦੇ ਨਾਮ ਤੋਂ ਵਾਂਝੇ ਰਹਿੰਦੇ ਹਨ ਇਹ
ਕਰਮ-ਕਾਂਡ ਉਨ੍ਹਾਂ ਦੇ ਅੰਦਰ ਅਹੰਕਾਰ (ਪੈਦਾ ਕਰਦੇ ਹਨ, ਤੇ ਉਨ੍ਹਾਂ ਦਾ ਜੀਵਨ) ਫ਼ਿਟਕਾਰਜੋਗ ਹੀ
ਰਹਿੰਦਾ ਹੈ।
ਨੋਟ: ਗਰੁਸਿੱਖ ਪਰਵਾਰਾਂ ਨੂੰ ਗੁਰਬਾਣੀ ਦੇ ਸੰਪਟ ਜਾਂ ਹੋਰ ਕਿਸੇ ਤਰ੍ਹਾਂ ਦੇ ਰਵਾਇਤੀ ਪਾਠ ਦੇ ਕਰਮ-ਕਾਂਡ ਤੋਂ ਵਰਜ ਕੇ ਕੇਵਲ ਸਹਿਜ ਅਤੇ ਲੱਗਣ ਨਾਲ ਪਾਠ ਕਰਨ ਅਤੇ ਸੁਨਣ ਲਈ ਪ੍ਰੇਰਿਤ ਕਰਨਾ ਅਤੇ ਅਖੰਡ-ਪਾਠਾਂ ਦੀ ਭੇਡ-ਚਾਲ ਤੋਂ ਪਰਹੇਜ਼ ਕਰਨ ਦੀ ਰਾਏ ਦੇਣ ਨੂੰ ਵੀ ਧਰਮ
ਪ੍ਰਚਾਰ ਦੀ ਲੜੀ ਦੀ ਇੱਕ ਕੜੀ ਸਮੱਝਣਾ
ਚਾਹੀਦਾ ਹੈ।
ਕੇਵਲ ਕਰਮ-ਕਾਂਡਾਂ ਵਲ ਰੁਚਿਤ ਹੋਣ ਅਤੇ ਗੁਰਮਤਿ ਸਿੱਧਾਂਤਾਂ ਵਲ ਸੇਧਿਤ ਨਾ
ਹੋਣ ਦਾ ਹੀ ਨਤੀਜਾ ਹੈ ਕਿ ਸਾਡੇ ਗੁਰਦਵਾਰਿਆਂ ਅੰਦਰ ਗੁਰਮਤਿ-ਵਿਰੋਧੀ ਕੱਚੀਆਂ–ਪਿੱਲੀਆਂ ਰਚਨਾਵਾਂ
ਦੇ ਪਾਠ, ਕੀਰਤਨ ਅਤੇ ਵਿਚਾਰਾਂ ਸੁਣਨ ਨੂੰ ਆਮ ਮਿਲਦੀਆਂ ਹਨ। ਇਹ ਸਾਨੂੰ ਸਾਡੇ ਸਦੀਵੀ ਗੁਰੂ ਸਾਹਿਬ
ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਦੂਰ ਲਿਜਾਉਣ ਦੀਆਂ ਕੋਝੀਆਂ ਚਾਲਾਂ ਵਿੱਚੋਂ ਇੱਕ ਬੜੀ ਸੂਖਮ ਅਤੇ
ਮਾਰੂ ਚਾਲ ਹੈ। ਇਸਲਈ ਇਸ ਨੂੰ ਹਰ ਹੀਲੇ ਠਲ੍ਹ ਪਾ ਕੇ ਤੁਰੰਤ ਖ਼ਤਮ ਕਰ ਦੇਣਾ ਚਾਹੀਦਾ ਹੈ। ਸਾਨੂੰ
ਕਦੀ ਨਹੀਂ ਭੁਲਣਾ ਚਾਹੀਦਾ ਕਿ ਸਾਡੀ ਗੁਰਦੁਆਰਾ ਨਾਮੀ ਸੰਸਥਾਂ ਦੇ ਸਦੀਵੀ ਮੁਖੀ ਅਤੇ ਮਾਲਕ,
ਪਰਮੇਸ਼ਰ ਦੇ ਸ਼ਬਦ-ਰੂਪ, ਗੁਰੂ ਗ੍ਰੰਥ ਸਾਹਿਬ ਜੀ ਆਪ ਹਨ। ਇਸ ਲਈ ਗੁਰਦੁਆਰਿਆਂ ਵਿੱਚ ਅਤੇ
ਗੁਰਦੁਆਰਿਆਂ ਰਾਹੀਂ ਕੇਵਲ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ‘ੴ ‘ਤੋਂ ਲੈ ਕੇ
‘ਤਨੁ ਮਨੁ ਥੀਵੈ ਹਰਿਆ ਤੱਕ’ ਦੀ ਬਾਣੀ ਅਤੇ ਫ਼ਲਸਫ਼ੇ ਦਾ ਹੀ ਪ੍ਰਚਾਰ ਕੀਤਾ ਜਾ ਸਕਦਾ ਹੈ। ਗੁਰਦੁਆਰਾ
ਪ੍ਰਬੰਧਕਾਂ ਦਾ ਮੁੱਖ ਫ਼ਰਜ਼ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਹੁਕਮਾਂ ਅਨੁਸਾਰ ਗੁਰਮਤਿ ਇਨਕਲਾਬ ਦੇ
ਵਿਕਾਸ ਲਈ, ਉਹ ਆਪ ਗੁਰਮਤਿ ਦੀ ਸਹੀ ਸੋਝੀ ਪ੍ਰਾਪਤ ਕਰਨ, ਗੁਰਦੁਆਰਾ ਸੰਸਥਾ ਨੂੰ ਕਾਰਜਸ਼ੀਲ ਕਰਨ
ਅਤੇ ਗੁਰਮਤਿ ਦੇ ਸਹੀ ਪ੍ਰਚਾਰ ਵਿੱਚ ਆਪਣਾ ਹਿੱਸਾ ਪਾ ਕੇ ਆਪਣੀ ਸੇਵਾ ਸਫਲੀ ਕਰਨ।
੫. ਅੱਜਕਲ, ਆਪਣੀ ਵਿਦਵਤਾ ਜ਼ਾਹਿਰ ਕਰਨ ਦੇ ਭਰਮ `ਚ ਕੁੱਝ ਇੱਕ
ਗੁਰਦਵਾਰਿਆਂ ਦੇ ਪ੍ਰਬੰਧਕਾਂ ਅਤੇ ਉਨ੍ਹਾਂ ਦੀ ਪਿੱਛਲੱਗ ਭੀੜ ਨੇ ਰਲ ਕੇ, ਗੁਰਮਤਿ ਫ਼ਲਸਫ਼ੇ ਦੇ ਉਲਟ,
ਇੱਕ ਨਵੇਂ ਅਮਲ ਨੂੰ ਮਾਨਤਾ ਦੇ ਦਿੱਤੀ ਹੈ। ਮੰਗਲਵਾਰ ਨੂੰ ਗੁਰਦੁਆਰਿਆਂ ਵਿੱਚ ਲੱਡੂਆਂ ਅਤੇ ਬੂੰਦੀ
ਦਾ ਪ੍ਰਸ਼ਾਦ ਚੜ੍ਹਾਇਆ ਜਾਂਦਾ ਹੈ ਅਤੇ ਸ਼ਨਿਚਰਵਾਰ ਨੂੰ ਤੜਕੇ ਹੋਏ ਕਾਲੇ ਛੋਲਿਆਂ ਦਾ। ਇਹ ਕਰਮ ਅਕਾਲ
ਪੁਰਖ ਦੇ ਪੁਜਾਰੀਆਂ ਦਾ ਕਦਾਚਿਤ ਵੀ ਨਹੀਂ ਹੋ ਸਕਦਾ। ਇਹ ਤਾਂ ਬਿਪਰਵਾਦੀਆਂ ਵਲੋਂ ‘ਹਨੂੰਮਾਨ’ ਨੂੰ
ਖ਼ੁਸ਼ ਕਰਨ ਅਤੇ ‘ਸ਼ਨੀ-ਦੇਵਤੇ’ ਦੀ ਕਰੋਪੀ ਤੋਂ ਬਚਣ ਲਈ ਕੀਤੇ ਜਾਣ ਵਾਲੇ ਕਰਮ-ਕਾਂਡ ਦੀ ਨਕਲ ਹੈ ਜੋ
ਅਸੀਂ ਆਪਣੀ ਅਕਲ ਵਰਤੇ ਬਿਨਾਂ ਕਰ ਰਹੇ ਹਾਂ। ਸਾਨੂੰ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਕਿ
ਅਜਿਹੇ ਸਾਰੇ ਗੁਮਤਿ-ਵਿਰੋਧੀ ਕਰਮ ਜਾਣੇ-ਅਣਜਾਣੇ ਸ਼ਬਦ-ਗੁਰੂ ਪ੍ਰਤੀ ਸਾਡੀ ਬੇਭਰੋਸਗੀ ਦਾ ਪ੍ਰਗਟਾਵਾ
ਹਨ। ਗੁਰਦੁਆਰਿਆਂ ਦੇ ਪ੍ਰਬੰਧਕਾਂ ਦੇ ਨਾਲ-ਨਾਲ ਗ੍ਰੰਥੀ ਸਾਹਿਬਾਨ ਅਤੇ ਸੇਵਾਦਾਰ ਵੀਰਾਂ ਦਾ ਵੀ
ਫ਼ਰਜ਼ ਬਣਦਾ ਹੈ ਕਿ ਉਹ ਇਸ ਘੋਰ ਮਨਮਤ ਬਾਰੇ ਸੰਗਤਾਂ ਨੂੰ ਸੁਚੇਤ ਕਰਨ ਨਾਕਿ ਕਬੂਤਰ ਦੀ ਤਰ੍ਹਾਂ
ਆਪਣੀਆਂ ਅੱਖਾਂ ਮੀਟ ਕੇ ਅਜਿਹੀਆਂ ਮਨਮਤਾਂ ਕਰਨ ਵਾਲਿਆਂ ਦਾ ਸਾਥ ਦੇਣ ਲਗ ਜਾਣ।
੬. ਸਿੱਖ ਵਿਆਹਾਂ ਦੇ ਮਜੂਦਾ ਮਾਹੌਲ `ਚ ਆ ਚੁੱਕੀ ਗਿਰਾਵਟ ਦਾ ਅਸਲੀ
ਰੂਪ ਬਿਆਨ ਕਰਨ ਲਗਿਆਂ ਰੌਂਗਟੇ ਖੜੇ ਹੋ ਜਾਂਦੇ ਹਨ। ਇਹਨਾਂ ਮੌਕਿਆਂ `ਤੇ ਵੱਖ-ਵੱਖ ਸਮਾਜਾਂ ਦੇ
ਰਸਮਾਂ-ਰਿਵਾਜਾਂ ਦਾ ਮਿਲਗੋਭਾ ਵੇਖਣ ਨੂੰ ਮਿਲਦਾ ਹੈ। ਇਹ ਕਹਿਣਾ ਅਤਿਕਥਨੀ ਨਹੀਂ ਹੋਵੇਗੀ ਕਿ ਹੁਣ
ਹਰ ਕਿਸਮ ਦਾ ਭੈੜ, ਸਿੱਖਾਂ ਦੇ ਵਿਆਹ ਸਮਾਗਮਾਂ ਵਿੱਚ ਆ ਵੜਿਆ ਹੈ। ਇਹਨਾਂ ਮੌਕਿਆਂ ਤੇ ਸਿੱਖੀ ਦੀ
ਕੋਈ ਰਸਮ ਵੇਖਣ ਨੂੰ ਗੁਰਮੁਖਾਂ ਦੀਆਂ ਅੱਖਾਂ ਤਰਸਦੀਆਂ ਰਹਿ ਜਾਂਦੀਆਂ ਹਨ। ਹਾਂ, ਗੁਰੂ ਗ੍ਰੰਥ
ਸਾਹਿਬ ਨੂੰ ਚੁੱਪ ਬੈਠ ਕੇ ਕੇਵਲ ਤਮਾਸ਼ਾ ਵੇਖਣ ਲਈ ਮਜਬੂਰ ਜ਼ਰੂਰ ਕੀਤਾ ਜਾਂਦਾ
ਹੈ। ਗੁਰਬਾਣੀ ਦੀ ਜਿਤਨੀ ਨਿਰਾਦਰੀ, ਵਿਆਹ ਦੇ ਮੌਕੇ ਹੁੰਦੀ ਹੈ ਉਤਨੀ ਹੋਰ ਕਿਸੇ ਮੌਕੇ ਨਹੀਂ ਵੇਖੀ
ਜਾਂਦੀ। ਸਾਡਾ ਅਜੋਕਾ ਪ੍ਰਚਾਰਕ ਇਤਨਾ ਕਮਜ਼ੋਰ, ਲਾਪਰਵਾਹ ਅਤੇ ਬੇਵਸ ਹੋ ਚੁਕਾ ਹੈ ਕਿ ਹਰ ਤਰ੍ਹਾਂ
ਦੇ ਗੁਰਮਤਿ-ਵਿਰੋਧੀ ਕਰਮ ਹੁੰਦੇ ਵੇਖਦਾ ਹੋਇਆ ਵੀ ਆਪਣੀਆਂ ਅੱਖਾਂ ਮੀਟੀ ਰਖਦਾ ਹੈ। ਕਿਤਨੀ ਦੁਖਦਾਈ
ਗਲ ਹੈ ਕਿ ਗੁਰੂ ਦੇ ਸਿੱਖ ਵੀ ਸੜਕਾਂ, ਬਾਜ਼ਾਰਾਂ, ਗਲੀ-ਮੁਹੱਲਿਆਂ ਅਤੇ ਮੈਰਿਜ ਪੈਲਿਸਾਂ `ਚ, ਹਰ
ਪ੍ਰਕਾਰ ਦੀ ਸ਼ਰਮ, ਹਯਾ ਤਿਆਗ ਕੇ, ਆਪਣੀਆਂ ਹੀ ਔਰਤਾਂ, ਅਤੇ ਨੌਜਵਾਨ ਬੱਚੀਆਂ ਨੂੰ ਨਚਾਉਂਦੇ ਫਿਰਦੇ
ਹਨ।
ਸਾਡੇ ਧਾਰਮਕ ਅਦਾਰੇ ਇਸ ਗਿਰਾਵਟ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹਨ।
ਗੁਰਦੁਆਰਿਆਂ ਦੁਆਰਾ ਅੰਨਦ-ਕਾਰਜ ਕਰਨ ਦੇ ‘ਰੇਟ’ ਮੁਕੱਰਰ ਕੀਤੇ ਹੋਏ ਹਨ। ਪਰ ਚਲਾਕੀ ਨਾਲ, ਇਨ੍ਹਾਂ
ਨੂੰ ‘ਰੇਟ’ (ਭਾੜਾ) ਕਹਿਣ ਦੀ ਬਜਾਏ ‘ਭੇਟਾ’ ਦਾ ਨਾਮ ਦਿੱਤਾ ਗਿਆ ਹੈ। ਭਾਵ ਇਹ ਕਿ ਸਿੱਖਾਂ ਦੇ
ਵਿਆਹ ਭਾੜਾ ਲੈ ਕੇ ਕੀਤੇ ਜਾ ਰਹੇ ਹਨ। ਗੁਰਦੁਆਰਿਆਂ ਦੇ ਪ੍ਰਬੰਧਕ ਇਸ ਮਸਲੇ ਤੇ ਗੁਰਬਾਣੀ ਤੋਂ ਸੇਧ
ਲੈਣੋਂ ਕੰਨੀ ਕਤਰਾਉਂਦੇ ਨਜ਼ਰ ਆਉਂਦੇ ਹਨ। ਭਾੜਾ ਲੈ ਕੇ ਵਿਆਹ ਕਰਨ ਵਾਲਿਆਂ ਇਹਨਾਂ ‘ਪੰਡਿਤਾਂ’
ਪ੍ਰਤੀ ਆਸਾ ਦੀ ਵਾਰ ਵਿੱਚ ਸਾਹਿਬ ਸਿਰੀ ਗੁਰੂ ਨਾਨਕ ਦੇਵ ਜੀ ਦਾ ਸਪਸ਼ਟ ਫ਼ਰਮਾਨ ਹੈ: ਲੈ ਭਾੜਿ ਕਰੇ ਵੀਆਹੁ॥ ਕਢਿ ਕਾਗਲੁ ਦਸੇ ਰਾਹੁ॥ ਸੁਣਿ ਵੇਖਹੁ ਲੋਕਾ ਏਹੁ ਵਿਡਾਣੁ॥ ਮਨਿ
ਅੰਧਾ ਨਾਉ ਸੁਜਾਣੁ॥ ੪॥ (ਮ: ੧,
੪੭੧) ਭਾਵ: (ਪੰਡਿਤ, ਜਾਂ ਧਾਰਮਕ ਆਗੂ) ਆਪਣੇ
ਜਜਮਾਨਾਂ ਦੀਆਂ ਧੀਆਂ ਦੇ ਵਿਆਹ ਭਾੜਾ ਲੈ ਕੇ ਕਰਦਾ ਹੈ ਅਤੇ ਪੱਤ੍ਰੀ ਸੋਧ-ਸੋਧ ਕੇ ਉਨ੍ਹਾਂ ਨੂੰ ਰਸਤਾ
ਦੱਸਦਾ ਹੈ (ਧਾਰਮਿਕ ਉਪਦੇਸ਼ ਦਿੰਦਾ ਹੈ)। ਹੇ ਲੋਕੋ! ਸੁਣੋ, ਵੇਖੋ ਇਹ ਅਚਰਜ ਤਮਾਸ਼ਾ! (ਪੰਡਿਤ ਆਪ
ਤਾਂ) ਮਨੋਂ ਅੰਨ੍ਹਾਂ (ਭਾਵ, ਅਗਿਆਨੀ ਹੈ), ਪਰ (ਉਸਨੇ ਆਪਣਾ) ਨਾਮ ‘ਸਿਆਣਾਂ’ (ਰਖਵਾਇਆ ਹੋਇਆ
ਹੈ)।
ਭੇਟਾ ਉਹ ਹੁਮਦਿ ਹੈ ਜੋ ਕੋਈ ਆਪਣੀ ਮਰਜ਼ੀ ਨਾਲ ਹਾਜ਼ਰ ਕਰਦਾ ਹੈ। ਇਸਲਈ,
ਲੜਕੇ ਅਤੇ ਲੜਕੀ ਦੇ ਪਰਿਵਾਰ ਵਾਲੇ ਸ਼ਰਧਾ ਵਜੋਂ ਯਥਾ-ਯੋਗ ਭੇਟਾ ਸਿਰੀ ਗੁਰੂ ਗ੍ਰੰਥ ਸਾਹਿਬ ਜੀ ਦੇ
ਹਜ਼ੂਰ ਰਖ ਸਕਦੇ ਹਨ, ਪਰ ਵਿਆਹ ਕਰਨ ਲਈ ‘ਰੇਟ’ ਮੁਕਰੱਰ ਕਰਨਾ ਗੁਰਮਤਿ–ਵਿਰੋਧੀ ਅਤੇ ਬ੍ਰਾਹਮਣਵਾਦੀ
ਕਾਰਵਾਈ ਹੈ। ਇਸ ਬਾਰੇ ਤੀਜੇ ਪਾਤਿਸ਼ਾਹ ਦਾ ਫ਼ਰਮਾਨ ਹੈ:
“ਸਸੈ ਸੰਜਮੁ ਗਇਓ ਮੂੜੇ,
ਏਕੁ ਦਾਨੁ ਤੁਧੁ ਕੁਥਾਇ ਲਇਆ॥
ਸਾਈ ਪੁਤ੍ਰੀ ਜਜਮਾਨ ਕੀ ਸਾ ਤੇਰੀ, ਏਤੁ ਧਾਨਿ ਖਾਧੈ ਤੇਰਾ ਜਨਮੁ ਗਇਆ॥ ੬॥” (ਰਾਗੁ ਆਸਾ ਮ: ੩, ਪਟੀ, ਪੰਨਾ ੪੩੫)
ਭਾਵ: (ਆਪਣੇ ਆਪ ਨੂੰ ਪੰਡਿਤ ਸਮਝਣ ਵਾਲੇ) ਹੇ ਮੂਰਖ! (ਨਿਰੀ ਮਾਇਆ ਦੀ
ਖ਼ਾਤਰ, ਪੜ੍ਹਨ ਪੜ੍ਹਾਉਣ ਦੇ ਲਾਲਚ-ਵਸ ਹੋ ਕੇ) ਤੂੰ ਜੀਵਨ-ਜੁਗਤਿ ਵੀ ਗਵਾ ਬੈਠਾ ਹੈਂ। ਪੁਰੋਹਤ ਹੋਣ
ਕਰਕੇ ਤੂੰ ਆਪਣੇ ਜਜਮਾਨ ਪਾਸੋਂ ਹਰ ਦਿਨ-ਦਿਹਾਰ ਤੇ ਦਾਨ ਲੈਂਦਾ ਹੈਂ, (ਪਰ) ਇੱਕ ਦਾਨ ਤੂੰ ਆਪਣੇ
ਜਜਮਾਨ ਤੋਂ ਗ਼ਲਤ ਥਾਂ ਲੈਂਦਾ ਹੈਂ। ਜਜਮਾਨ ਦੀ ਧੀ ਤੇਰੀ ਹੀ ਧੀ ਹੈ (ਧੀ ਦੇ ਵਿਆਹ ਤੇ ਜਜਮਾਨ
ਪਾਸੋਂ ਦਾਨ ਲੈਣਾ ਧੀ ਦਾ ਪੈਸਾ ਖਾਣਾ ਹੈ)। ਇਹ ਅੰਨ (ਪੈਸਾ) ਖਾਣ ਨਾਲ ਤੂੰ ਆਪਣਾ ਜੀਵਨ ਹੀ ਗੁਆ
ਲੈਂਦਾ ਹੈਂ।
੭. ਗੁਰਦਵਾਰਿਆਂ ਵਿੱਚ (ਜਾਂ ਸਾਡੇ ਘਰਾਂ ਵਿੱਚ ਵੀ), ਗੁਰੂ ਗ੍ਰੰਥ
ਸਾਹਿਬ ਦੇ ਕਰਮ-ਕਾਂਡੀ ਪਾਠ ਕੀਤੇ ਜਾ ਰਹੇ ਹਨ। ਇਹਨਾਂ ਪਾਠ-ਸਮਾਗਮਾਂ ਦੌਰਾਨ ਹੇਠ ਲਿਖੀਆਂ,
ਦੇਵੀ-ਦੇਵਤਿਆਂ ਦੀ ਪੂਜਾ ਦੀਆਂ ਫ਼ਜ਼ੂਲ ਖਰਚੇ ਵਾਲੀਆਂ, ਬ੍ਰਾਹਮਣਵਾਦੀ ਕਾਰਵਾਈਆਂ ਆਮ ਕੀਤੀਆਂ
ਜਾਂਦੀਆਂ ਹਨ:
(ੳ) ਸ਼ੁਧ ਦੇਸੀ ਘਿਉ ਦੀਆਂ ਜੋਤਾਂ ਜਗਾਉਣੀਆਂ ਜੋ ਕਿ ਅਗਨੀ ਦੇਵਤੇ
ਦੀ ਪੂਜਾ ਹੈ।
(ਅ) ਕੁੰਭ ਰੱਖਣਾ, ਖ਼ੁਆਜਾ ਜਾਂ ਜਲ-ਦੇਵਿਤੇ ਨੂੰ ਖ਼ੁਸ਼ ਕਰਨ ਦੀ
ਰੀਤੀ ਹੈ।
(ੲ) ਧੂਪ ਧੁਖਾਉਣਾ –ਦੇਵੀ–-ਦੇਵਤਿਆਂ ਨੂੰ ਖ਼ੁਸ਼ ਕਰਨ ਲਈ ਕੀਤੇ
ਜਾਣ ਵਾਲੇ ਹਵਨ-ਯੱਗ ਦਾ ਪ੍ਰਤੀਕ ਹੈ।
(ਸ) ਲਾਲ ਕੱਪੜੇ `ਚ ਲਪੇਟਿਆ (ਲਾਲ ਧਾਗੇ ਨਾਲ ਬੰਨ੍ਹਿਆ)
ਨਾਰੀਅਲ, – ਯੱਗ ਸਮੇਂ ਦੇਵੀ-ਦੇਵਤਿਆਂ ਨੂੰ ਖ਼ੁਸ਼ ਕਰਨ ਲਈ ਬਲੀ ਦੇਣ ਦੀ ਰੀਤੀ ਦਾ ਚਿੰਨ੍ਹ
(ਸ਼ੇਮਬੋਲ) ਹੈ।
(ਹ) ਕੁੰਭ ਹੇਠਾਂ ਅਨਾਜ ਦੇ ਦਾਣੇ ਰੱਖਣੇ ਅੰਨ-ਦੇਵਤੇ ਦੀ ਪੂਜਾ
ਹੈ।
ਗੁਰਮਤਿ ਦੀ ਸਹੀ ਸੋਝੀ ਨਾਂਹ ਹੋਣ ਕਾਰਨ ਅਸੀਂ ਇਹ ਅਤੇ ਹੋਰ ਕਈ ਤਰ੍ਹਾਂ
ਦੀਆਂ ਬ੍ਰਾਹਮਣਵਾਦੀ ਕਾਰਵਾਈਆਂ ਕਰੀ ਜਾਂਦੇ ਹਾਂ। ਕਬੀਰ ਸਾਹਿਬ ਦਾ ਕਥਨ ਹੈ ਕਿ ਲੋਕ ਕਲਪਿਤ
ਦੇਵੀ-ਦੇਵਤਿਆਂ ਨੂੰ ਪੂਜਦੇ ਹਨ ਅਤੇ ਸਹਿਮੇ ਵੀ ਰਹਿੰਦੇ ਹਨ ਕਿਉਂਕਿ ਅਸਲ ਕੁਸ਼ਲ ਦੇਣ ਵਾਲੇ ਅਕਾਲ
ਪੁਰਖ ਨੂੰ ਉਹ ਜਾਣਦੇ ਹੀ ਨਹੀਂ; ਉਹ ਉਸ ਜਾਤ-ਕੁਲ ਰਹਿਤ ਪ੍ਰਭੂ ਨੂੰ ਨਹੀਂ ਸਿਮਰਦੇ ਅਤੇ ਸਦਾ ਮਾਇਆ
ਨਾਲ ਲਪਟੇ ਰਹਿੰਦੇ ਹਨ:
ਦੇਵੀ ਦੇਵਾ ਪੂਜਹਿ, ਡੋਲਹਿ, ਪਾਰਬ੍ਰਹਮੁ ਨਹੀ ਜਾਨਾ॥
ਕਹਤ ਕਬੀਰ ਅਕੁਲੁ ਨਹੀ ਚੇਤਿਆ, ਬਿਖਿਆ ਸਿਉ ਲਪਟਾਨਾ॥ (ਪੰਨਾ ੩੩੨)
ਗੁਰੂ ਨਾਨਾਕ ਦੇਵ ਜੀ ਦਾ ਫ਼ਰਮਾਨ ਹੈ:
ਈਸਰੁ ਬ੍ਰਹਮਾ ਦੇਵੀ ਦੇਵਾ॥ ਇੰਦ੍ਰ ਤਪੇ ਮੁਨਿ ਤੇਰੀ ਸੇਵਾ॥
ਜਤੀ ਸਤੀ ਕੇਤੇ ਬਨਵਾਸੀ ਅੰਤੁ ਨ ਕੋਈ ਪਾਇਦਾ॥ ੩॥ (ਮਾਰੂ ਮ: ੧, ਪੰਨਾ ੧੦੩੪)
ਅਰਥ: ਸ਼ਿਵ, ਬ੍ਰਹਮਾ, ਅਨੇਕਾਂ ਦੇਵੀਆਂ ਤੇ ਦੇਵਤੇ, ਇੰਦਰ ਦੇਵਤਾ, ਤਪੀ ਲੋਕ, ਰਿਸ਼ੀ ਮੁਨੀ ਅਦਿਕ, ਇਹ ਸਭ ਤੇਰੀ ਹੀ ਸੇਵਾ-ਭਗਤੀ ਕਰਦੇ ਹਨ (ਭਾਵ, ਭਾਵੇਂ ਇਹ ਕਿਤਨੇ ਹੀ ਵੱਡੇ ਕਿਉਂ ਨਾ ਮਿਥੇ ਜਾਣ, ਤੇਰੇ ਸਾਹਮਣੇ ਇਹ ਤੇਰੇ ਸਾਧਾਰਨ ਜਿਹੇ ਸੇਵਕ ਹੀ ਹਨ)। ਅਨੇਕਾਂ ਜਤਧਾਰੀ, ਅਨੇਕਾਂ ਉੱਚ-ਆਚਰਨੀ, ਤੇ
ਅਨੇਕਾਂ ਹੀ ਬਨਾਂ ਵਿੱਚ ਰਹਿਣ ਵਾਲੇ ਤਿਆਗੀ ਕੋਈ ਭੀ ਤੇਰਾ ਅੰਤ ਨਹੀਂ ਲੱਭ ਸਕਦਾ। ਗੁਰੂ ਨਾਨਾਕ ਦੇਵ ਜੀ ਦਾ ਹੀ ਇੱਕ
ਹੋਰ ਫ਼ਰਮਾਨ ਹੈ:
ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗਉ ਕਿਆ ਦੇਹਿ॥
ਪਾਹਣੁ ਨੀਰਿ ਪਖਾਲੀਐ ਭਾਈ ਜਲ ਮਹਿ ਬੂਡਹਿ ਤੇਹਿ॥ ੬॥ (ਮ.
੧, ੬੩੭)
ਅਰਥ: ਹੇ ਭਾਈ! ਜੇ ਦੇਵੀ ਦੇਵਤਿਆਂ ਦੀਆਂ ਪੱਥਰ ਆਦਿਕ ਦੀਆਂ ਮੂਰਤੀਆਂ ਦੀ ਪੂਜਾ ਕਰੀਏ, ਤਾਂ ਇਹ ਕੁੱਝ ਭੀ ਨਹੀਂ ਦੇ
ਸਕਦੇ, ਮੈਂ ਇਹਨਾਂ ਪਾਸੋਂ ਕੁੱਝ ਭੀ ਨਹੀਂ ਮੰਗਦਾ।
ਪੱਥਰ ਨੂੰ ਪਾਣੀ ਨਾਲ ਧੋਂਦੇ ਰਹੀਏ, ਤਾਂ ਭੀ ਉਹ (ਪੱਥਰ ਦੇ ਬਣਾਏ ਹੋਏ ਦੇਵੀ ਦੇਵਤੇ) ਪਾਣੀ ਵਿੱਚ
ਡੁੱਬ ਜਾਂਦੇ ਹਨ (ਆਪਣੇ ਪੁਜਾਰੀਆਂ ਨੂੰ ਉਹ ਕਿਵੇਂ ਸੰਸਾਰ-ਸਮੁੰਦਰ ਤੋਂ ਤਾਰ ਸਕਦੇ ਹਨ?
ਹਰ ਕਿਸਮ ਦੇ ਕਰਮ-ਕਾਂਡਾਂ ਅਤੇ ਦੇਵੀ-ਦੇਵਤਿਆਂ ਦੀ ਪੂਜਾ ਨੂੰ ਸਖ਼ਤੀ ਨਾਲ
ਰੱਦ ਕਰਨ ਵਾਲੇ ਸਤਿਗੁਰਾਂ ਦੇ ਪੁਰਬ ਵੀ ਕਰਮ-ਕਾਂਡੀ ਕਾਰਵਾਈਆਂ ਨਾਲ ਅਰੰਭ ਕਰ ਕੇ ਮਨਾਉਣੇ ਕਿਸ
ਕਿਸਮ ਦੀ ਗੁਰਮਤ ਹੈ? ਕੀ, ਅੱਜ ਕੋਈ ਐਸਾ ਗੁਰਦਵਾਰਾ (ਜਾਂ ਡੇਰਾ) ਹੈ ਜਿੱਥੇ ਸਤਿਗੁਰਾਂ ਨਾਲ
ਸਬੰਧਤ ਗੁਰਪੁਰਬ ਗੁਰੂ ਗ੍ਰੰਥ ਸਾਹਿਬ (ਜਾਂ ਗੁਰੂ ਗ੍ਰੰਥ ਸਾਹਿਬ ਅੰਦਰ ਦਰਜ ਕਿਸੇ ਵਿਸ਼ੇਸ ਬਾਣੀ
ਦਾ) ਰਸਮੀ ਤੌਰ ਤੇ ਪਾਠ ਕਰ ਕੇ ਨਹੀਂ ਅਰੰਭ ਕੀਤੇ ਜਾ ਰਹੇ ਅਤੇ ਇਹਨਾਂ ਪਾਠ ਸਮਾਗਮਾਂ ਦੌਰਾਨ
ਬਿਪਰਵਾਦੀ ਰੀਤਾਂ ਨਹੀਂ ਕੀਤੀਆ ਜਾ ਰਹੀਆਂ?
ਕਿਤਨੇ ਅਫ਼ਸੋਸ ਦੀ ਗਲ ਹੈ ਕਿ ਬ੍ਰਾਹਮਣਵਾਦੀਆਂ ਦੀਆਂ ਸਾਜ਼ਿਸ਼ਾਂ ਦਾ ਸ਼ਿਕਾਰ
ਹੋ ਕੇ, ਅਸਾਂ, ਗੁਰੁ ਦੇ ਸਿੱਖ ਅਖਵਾਉਣ ਵਾਲਿਆਂ, ਨੇ ਵੀ ਇਨ੍ਹਾਂ ਭੇਡ-ਚਾਲੀ ਰਸਮਾਂ ਨੂੰ ਪੂਰੀ
ਤਰ੍ਹਾਂ ਅਪਣਾ ਲਿਆ ਹੈ। ਕੀ ਸਤਿਗੁਰਾਂ ਦੇ ਹੁਕਮਾਂ ਦੀ ਸ਼ਰ੍ਹੇਆਮ ਉਲੰਘਣਾ ਕਰ ਕੇ ਵੀ ਅਸੀਂ ਆਪਣੇ
ਆਪ ਨੂੰ ਸਿੱਖ ਅਖਵਾਉਣ ਦੇ ਹੱਕਦਾਰ ਹੋ ਸਕਦੇ ਹਾਂ?
੮. ਗੁਰੂ ਗ੍ਰੰਥ ਸਾਹਿਬ ਦੇ ਫ਼ਲਸਫ਼ੇ ਅਨੁਸਾਰ ਕੋਈ ਵੀ ਥਿੱਤ, ਵਾਰ
(ਦਿਨ) ਜਾਂ ਮਹੂਰਤ (ਸਮਾਂ) ਆਪਣੇ ਆਪ ਵਿੱਚ ਸ਼ੁਭ ਜਾਂ ਅਸ਼ੁਭ ਨਹੀਂ ਹੈ। ਉਹੀ ਸਮਾਂ ਪਵਿੱਤ੍ਰ ਅਤੇ
ਸ਼ੁਭ ਹੈ ਜਿਸ ਵਕਤ ਪ੍ਰਭੂ ਪਿਤਾ ਦੀ ਯਾਦ ਮਨੁੱਖ ਦੇ ਮਨ/ਹਿਰਦੇ ਵਿੱਚ ਆ ਵੱਸੇ:
“ਸਾ ਵੇਲਾ, ਸੋ ਮੂਰਤੁ, ਸਾ
ਘੜੀ, ਸੋ ਮੁਹਤੁ, ਸਫਲੁ ਹੈ, ਮੇਰੀ ਜਿੰਦੁੜੀਏ,
ਜਿਤੁ ਹਰਿ ਮੇਰਾ ਚਿਤਿ ਆਵੈ ਰਾਮ”॥ (ਮ. ੪, ੫੪੦)
ਭਾਵ: (ਐ ਵਹਿਮਾਂ-ਭਰਮਾਂ ਵਿੱਚ ਗ਼ਲਤਾਨ ਮੇਰੀਏ ਸੋਹਣੀਏ ਜਿੰਦੇ! ਇਸ
ਅਟੱਲ ਸਚਾਈ ਨੂੰ ਸਮੱਝ) ਉਹ ਵੇਲਾ ਭਾਗਾਂ ਵਾਲਾ ਹੈ, ਉਹ ਘੜੀ ਅਤੇ ਉਹ ਮਹੂਰਤ ਹੀ ਭਾਗਾਂ ਵਾਲੀ ਹੈ
ਜਦੋਂ ਪਿਆਰਾ ਪਰਮਾਤਮਾ ਚਿਤ ਵਿੱਚ ਆ ਵਸਦਾ ਹੈ।
ਗੁਰਦੁਆਰਿਆਂ ਦੇ, ਗੁਰਮਤਿ ਤੋਂ ਅਣਜਾਣ ਅਤੇ ਨਾ-ਸਮੱਝ, ਪ੍ਰਬੰਧਕ ਗੁਰੂ
ਗ੍ਰੰਥ ਸਾਹਿਬ ਦੇ ਅਦੁੱਤੀ ਫ਼ਲਸਫ਼ੇ ਤੋਂ ਸੇਧ ਲੈਣ ਦੀ ਬਜਾਏ, ਬਿਪਰਵਾਦੀਆਂ ਵੱਲੋਂ ਗੁਰਦੁਆਰਿਆਂ
ਅੰਦਰ ਪ੍ਰਚਲਤ ਕੀਤੀਆਂ ਗੁਰਮਤਿ-ਵਿਰੋਧੀ ਕਾਰਵਾਈਆਂ ਨੂੰ ਹੀ ‘ਗੁਰਮਤਿ’ ਸਮਝ ਕੇ ਅੰਨ੍ਹੇਵਾਹ ਨਿਭਾਈ
ਚਲੇ ਜਾ ਰਹੇ ਹਨ ਅਤੇ ਦਿਨਾਂ ਆਦਿ ਦੇ ਸ਼ੁਭ-ਅਸ਼ੁਭ ਹੋਣ ਦਾ ਭਰਮ ਫ਼ੈਲਾਉਣ ਵਿੱਚ ਆਪਣਾ ਪੂਰਾ ਹਿੱਸਾ
ਪਾ ਰਹੇ ਹਨ। ਅਸਲ ਵਿਚ, ਇਸ ਤਰ੍ਹਾਂ ਕਰਨ ਨਾਲ ਇਨ੍ਹਾਂ ਨੂੰ ਗੋਲਕਾਂ ਭਰਨ ਅਤੇ ਗੋਲਕਾਂ ਦੀ ਮਾਇਆ
ਦੀ ਦੁਰ-ਵਰਤੋਂ ਕਰਨ ਦਾ ਚੰਗਾ ਮੌਕਾ ਵੀ ਮਿਲ ਜਾਂਦਾ ਹੈ। ਇਸ ਸਬੰਧੀ ਸਤਿਗੁਰਾਂ ਦਾ ਸੰਦੇਸ਼ ਹੈ:
ਸਤਿਗੁਰ ਬਾਝਹੁ ਅੰਧੁ ਗੁਬਾਰੁ॥
ਥਿਤੀ ਵਾਰ ਸੇਵਹਿ ਮੁਗਧ ਗਵਾਰ॥” (ਮ.
੩, ੮੪੨-੮੪੩)
ਭਾਵ: ਗੁਰੂ ਦੀ ਸਿਖਿਆ ਰਾਹੀਂ ਪਰਮੇਸ਼ਰ ਦੀ ਸ਼ਰਣ ਵਿੱਚ ਆਉਣ (ਸੱਚਾਈ
ਸਮਝੱਣ) ਤੋਂ ਬਿਨਾਂ, ਮਨੁੱਖ (ਆਤਮਕ ਜੀਵਨ ਵੱਲੋਂ) ਪੂਰੇ ਤੌਰ ਤੇ ਅੰਨ੍ਹਾ ਹੋਇਆ ਰਹਿੰਦਾ ਹੈ,
(ਪ੍ਰਭੂ-ਪਿਤਾ ਦਾ ਆਸਰਾ-ਪਰਨਾ ਛਡ ਕੇ) ਬੇਸਮੱਝ ਤੇ ਮੂਰਖ ਮਨੁੱਖ ਹੀ ਥਿੱਤਾਂ-ਵਾਰਾਂ ਮਨਾਉਂਦੇ
ਫਿਰਦੇ ਹਨ।
ਇਸ ਵਿਸ਼ੇ ਤੇ ਸਿੱਖ ਕੌਮ
ਨੂੰ ਗੁਮਰਾਹ ਕਰ ਕੇ ਬ੍ਰਾਹਮਣਵਾਦ ਵਲ ਮੋੜਨ ਲਈ, ਸੰਤ-ਬਾਬਿਆਂ ਨੇ ਭਰਵਾਂ ਯੋਗਦਾਨ ਪਾਇਆ ਹੈ। ਇਹ
ਭਲੀ ਭਾਂਤ ਜਾਣਦੇ ਹਨ ਅੰਧ-ਵਿਸ਼ਵਾਸ਼ੀ ਲੋਕ ਹੀ ਇਨ੍ਹਾਂ ਵਿਹਲੜਾਂ ਦੀ ਰੋਜ਼ੀ-ਰੋਟੀ ਅਤੇ ਐਸ਼-ਪ੍ਰਸਤੀ
ਦੇ ਸਾਧਨ ਜੁਟਾਉਣ ਵਿੱਚ ਸਹਾਈ ਹੋ ਸਕਦੇ ਹਨ। ਇਸਲਈ, ਥਿੱਤਾਂ-ਵਾਰਾਂ ਦੀ ਪਵਿੱਤ੍ਰਤਾ ਦੇ ਬਹਾਨੇ,
ਇਹ ਅਪਣੇ ਅਸਥਾਨਾਂ ਤੇ, ਮਿੱਥੇ ਦਿਹਾੜਿਆਂ `ਤੇ ਲੋਕਾਂ ਦਾ ਵੱਧ ਤੋਂ ਵੱਧ ਇਕੱਠ ਕਰ ਕੇ ਉਹਨਾਂ ਦੀ
ਮਾਇਆ ਅਤੇ ਰਸਦਾਂ-ਵਸਤਾਂ ਹਾਸਲ ਕਰਨਾ ਚਾਹੁੰਦੇ ਹਨ। ਇਹ ਲੋਕ ਗੁਰਮਤਿ ਦੇ ਪਰਚਾਰ ਵਿੱਚ ਭਾਂਤ-ਭਾਂਤ
ਦੇ ਅੜਿੱਕੇ ਪੈਦਾ ਕਰਦੇ ਰਹਿਂਦੇ ਹਨ ਅਤੇ ਹਮੇਸ਼ਾ ਆਪਣੇ ‘ਟੋਟਕਿਆਂ’ ਅਤੇ ਮਿਥਿਹਾਸਕ ਕਹਾਣੀਆਂ
ਦੁਆਰਾ ਲੋਕਾਂ ਦਾ ਬਰੇਨ-ਵਾਸ਼ (ਭਰੳਨਿ-ਾੳਸਹ) ਕਰ ਕੇ ਉਹਨਾਂ ਨੂੰ ਅੰਧ-ਵਿਸ਼ਵਾਸ਼ ਦੇ ਟੀਕੇ ਲਗਾਈ
ਜਾਂਦੇ ਹਨ ਕਿਉਂਕਿ ਇਨ੍ਹਾਂ ਨੂੰ ਭਲੀ ਭਾਂਤ ਪਤਾ ਹੈ ਕਿ ਜਦੋਂ ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ
ਫ਼ਲਸਫ਼ੇ (ਰੱਬ ਦੇ ਰਾਹ ਦੀਆਂ ਅਟੱਲ ਸਚਾਈਆਂ) ਦੀ ਸਹੀ ਸਮਝ ਆ ਗਈ ਤਾਂ ਇਹ ਵਿਹਲੜਾਂ ਦੇ ਟੋਲੇ ਭੁੱਖੇ
ਮਰ ਜਾਣਗੇ।
੯. ਕਿਸੇ ਵੀ ਗੁਰਦਵਾਰੇ ਅੰਦਰ ਗੁਰੂ ਗ੍ਰੰਥ ਸਾਹਿਬ ਲਈ ਯੋਗ ਪ੍ਰਕਾਸ਼
ਅਸਥਾਨ ਅਤੇ ਸੇਵਾਦਾਰਾਂ ਆਦਿ ਲਈ ਨਿਵਾਸ-ਅਸਥਾਨ ਹੋਣੇ ਜ਼ਰੂਰੀ ਹਨ। ਇਸ ਤੋਂ ਇਲਾਵਾ, ਸੰਗਤ ਦੇ ਬੈਠਣ
ਲਈ, ਲੰਗਰ ਤਿਆਰ ਕਰਨ ਅਤੇ ਵਰਤਾਉਣ ਲਈ, ਯਾਤਰੂਆਂ ਦੀ ਰਿਹਾਇਸ਼ ਲਈ ਵੀ ਯੋਗ ਪ੍ਰਬੰਧ ਹੋਣਾ ਚਾਹੀਦਾ
ਹੈ। ਪਰ ਸਭ ਤੋਂ ਜ਼ਰੂਰੀ ਪੱਖ ਹੈ ਅਧੁਨਿਕ ਪ੍ਰਚਾਰ ਸਾਧਨਾਂ ਦੀ ਸੁਚੱਜੀ ਵਰਤੋਂ ਕਰ ਕੇ, ਗੁਰੂ
ਗ੍ਰੰਥ ਸਾਹਿਬ ਦੇ ਫ਼ਲਸਫ਼ੇ ਦਾ ਸਹੀ ਪਰਚਾਰ ਕਰਨਾ ਅਤੇ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਵੱਲੋਂ ਅਰੰਭ
ਕੀਤੇ ਲਾਸਾਨੀ ਗੁਰਮਤਿ ਇਨਕਲਾਬ ਦਾ ਵਿਕਾਸ ਕਰ ਕੇ ਸਾਰੇ ਸੰਸਾਰ ਅੰਦਰ ਹਲੇਮੀ-ਰਾਜ ਦੀ ਸਥਾਪਨਾ ਲਈ
ਉਚਿਤ ਉਪਰਾਲੇ ਕਰਨਾ। ਪਰ ਬਦਕਿਸਮਤੀ ਨਾਲ, ਇਸ ਸਭ ਤੋਂ ਜ਼ਰੂਰੀ ਪੱਖ ਨੂੰ ਮੁਕੰਮਲ ਤੌਰ ਤੇ
ਨਜ਼ਰ-ਅੰਦਾਜ਼ ਕਰ ਕੇ, ਕੌਮ ਦਾ ਪੂਰਾ ਜ਼ੋਰ, ਗੁਰਦਵਾਰਿਆਂ ਦੀਆਂ ਇਮਾਰਤਾਂ ਦੀ ਬੇ-ਮਤਲਬੀ,
ਮਹਿੰਗੀ-ਤੋਂ–ਮਹਿੰਗੀ ਉਸਾਰੀ ਅਤੇ ਮਹਿੰਗੇ-ਤੋਂ-ਮਹਿੰਗੇ ਮਲਕ ਭਾਗੋ ਦੇ ਲੰਗਰ ਤਿਆਰ ਕਰਨ ਤੇ ਹੀ ਲਗ
ਰਿਹਾ ਹੈ। ਕੌਮ ਅੰਦਰ ਗੁਰਮਤਿ ਫ਼ਲਸਫ਼ੇ ਦੀ ਸਹੀ ਸੋਝੀ ਦੀ ਘਾਟ ਹੀ ਕੌਮ ਦੇ ਇਸ ਰੁਝਾਨ ਦਾ ਮੂਲ ਕਾਰਨ
ਹੈ। ਟਾਂਵੇਂ ਟਾਵੇਂ ਗੁਰਦੁਆਰੇ ਨੂੰ ਛੱਡ ਕੇ, ਕਿਸੇ ਗੁਰਦਵਾਰੇ ਵਿੱਚ ਬੱਚਿਆਂ, ਨੌਜਵਾਨਾਂ ਅਤੇ
ਸਮੁੱਚੀ ਸੰਗਤ ਨੂੰ ਗੁਰਮਤਿ ਸਿਧਾਤਾਂ ਦੀ ਸੋਝੀ ਕਰਵਾਉਣ ਦਾ ਕੋਈ ਪ੍ਰਬੰਧ ਨਹੀਂ ਹੈ, ਜਦ ਕਿ ਹਰ
ਗੁਰਦੁਆਰੇ ਦੀ ਇਹ ਮੁੱਖ ਜ਼ਿੰਮੇਵਾਰੀ ਹੈ।
੧੦. ਗੁਰਦਵਾਰਰਿਆਂ ਵਿੱਚ, ਪ੍ਰਬੰਧਕਾਂ ਵੱਲੋਂ ਮੁਕੱਰਰ ਕੀਤੇ
ਰੇਟਾਂ `ਤੇ, ਠੇਕੇ ਦੇ ਪਾਠ ਬੁਕ ਕੀਤੇ ਜਾਂਦੇ ਹਨ। ਪਾਠ ਕਰਵਾਉਂਣ ਵਾਲਿਆਂ ਤੋਂ, (ਪਾਠ ਕਰ ਕੇ)
ਮੁਕੱਰਰ ਕੀਤੀ ਰਕਮ ਲੈ ਲਈ ਜਾਂਦੀ ਹੈ, ਪਾਠੀਆਂ ਨੂੰ ਪਹਿਲੇ ਤੋਂ ਪੱਕੀ ਕੀਤੀ ‘ਪਾਠ-ਸੇਵਾ’ ਦੀ ਰਕਮ ਦੇ ਦਿੱਤੀ ਜਾਂਦੀ ਹੈ ਅਤੇ
ਪਾਠ ਦਾ ਫ਼ਲ ਪਾਠ ਕਰਵਾਉਂਣ ਵਾਲੇ ਦੇ ਨਾਂਅ ਟਰਾਂਸਫ਼ਰ ਕਰਨ ਲਈ ਸਤਿਗੁਰਾਂ ਅੱਗੇ ਅਰਦਾਸਿ ਕਰ ਦਿੱਤੀ
ਜਾਂਦੀ ਹੈ। ਇਹ ਸਾਰੀ ਦੀ ਸਾਰੀ ਕਾਰਵਾਈ, ਗੁਰਮਤਿ-ਸਿਧਾਂਤ ਦੀ ਉਲੰਘਣਾ ਕਰਨ ਵਾਲੀ, ਬਿਪਰਵਾਦੀ
ਕਿਰਿਆ ਤੋਂ ਵੱਧ ਕੁੱਝ ਵੀ ਨਹੀਂ ਹੈ। ਇਹ ਕਰਮ-ਕਾਂਡੀ ਕਾਰਵਾਈ ਇੱਕ ਤਰ੍ਹਾਂ ਨਾਲ ਨਿਰੰਕਾਰ ਦੇ
ਸ਼ਬਦ-ਸਰੂਪ ਗੁਰੂ ਗ੍ਰੰਥ ਸਾਹਿਬ ਜੀ ਦੀ ਨਿਰਾਦਰੀ ਹੈ। ਗੁਰਬਾਣੀ ਨੂੰ ਵਾਪਾਰ ਬਣਾਇਆ ਜਾ ਰਿਹਾ ਹੈ।
ਗੁਰਬਾਣੀ ਠੇਕੇ ਦੇ ਪਾਠ ਕਰਨ, ਅਤੇ ਪਾਠਾਂ ਦੀਆਂ ਲੜੀਆਂ ਚਲਾਉਣ ਲਈ ਨਹੀਂ ਪ੍ਰਗਟ ਹੋਈ। ਇਹ,
ਪ੍ਰਭੂ-ਪ੍ਰੇਰਨਾ ਦੁਆਰਾ ਸਤਿਗੁਰਾਂ ਰਾਹੀਂ ਪ੍ਰਗਟ ਹੋਈ, ਕਲਿਆਣਕਾਰੀ ਜੀਵਨ-ਜਾਚ ਹੈ ਜਿਸ ਨੂੰ
ਪੜ੍ਹ-ਸੁਣ ਕੇ, ਸਮਝ ਕੇ ਅਤੇ ਮਨੋਂ ਸਵੀਕਾਰ ਕਰ ਕੇ, ਰੋਜ਼ਾਨਾ ਦੇ ਜੀਵਨ ਵਿੱਚ ਦ੍ਰਿੜਤਾ ਨਾਲ ਧਾਰਨ
ਕਰ ਕੇ ਹੀ ਮਨੁੱਖਾ-ਜੀਵਨ ਸਫ਼ਲ ਕੀਤਾ ਜਾ ਸਕਦਾ ਹੈ।
ਹੋਰ ਤੇ ਹੋਰ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੀ ਦਰਬਾਰ ਸਾਹਿਬ,
ਅੰਮ੍ਰਿਤਸਰ ਵਿਖੇ ਇਹੋ ਕੁੱਝ ਕਰ ਰਹੀ ਹੈ ਅਤੇ ਕਈ-ਕਈ ਸਾਲਾਂ ਲਈ ਅਖੰਡ ਪਾਠ ਅਗਾਊਂ (ਨਿ ੳਦਵੳਨਚੲ)
ਹੀ ਬੁੱਕ ਕਰੀ ਜਾ ਰਹੀ ਹੈ। ਇਹ ਤਾਂ ‘ਕਾਬੇ `ਚੋਂ ਹੀ ਕੁਫ਼ਰ’ ਉੱਠਣ ਵਾਲੀ ਗੱਲ ਬਣੀ ਪਈ ਹੈ। ਹਰ
ਸਿੱਖ ਦਾ ਧਾਰਮਕ ਫ਼ਰਜ਼ ਬਣਦਾ ਹੈ ਕਿ ਉਹ ਆਪ ਇਸ ਬਿਪਰਵਾਦੀ ਪ੍ਰਥਾ ਤੋਂ ਗੁਰੇਜ਼ ਕਰੇ ਅਤੇ ਆਪਣੇ
ਮਿੱਤਰਾਂ ਸੰਬੰਧੀਆਂ ਨੂੰ ਇਸ ਪ੍ਰਥਾ ਦੇ ਖੋਖਲੇਪਨ ਬਾਰੇ ਸੁਚੇਤ ਕਰੇ ਅਤੇ ਇਸ ਤਰ੍ਹਾਂ ਧਰਮ-ਪ੍ਰਚਾਰ
ਵਿੱਚ ਆਪਣਾ ਬਣਦਾ ਹਿੱਸਾ ਪਾ ਕੇ ਗੁਰੂ ਜੀ ਦੀਆਂ ਖੁਸੀਆਂ ਹਾਸਲ ਕਰੇ।
੧੧. ਸੰਗਤ ਨੂੰ ਗੁਰ-ਉਪਦੇਸ਼ ਠੀਕ ਢੰਗ ਨਾਲ ਸੁਣਾਉਣ ਲਈ, ਗੁਰਦੁਆਰਿਆਂ
ਅੰਦਰ ਲੋੜ ਅਨੁਸਾਰ, ਯੋਗ ਸਾਊਂਡ ਸਿਸਟਮ ਲਗਾਇਆ ਜਾਣਾ ਅਤਿ ਜ਼ਰੂਰੀ ਹੈ। ਪਰ ਵੇਖਣ ਵਿੱਚ ਆਉਂਦਾ ਹੈ
ਕਿ ਬਹੁਤ ਸਾਰੇ ਗੁਰਦੁਆਰਿਆਂ ਦੀਆਂ ਛੱਤਾਂ ਅਤੇ ਕੰਧਾਂ ਆਦਿ ਉੱਤੇ ਲੋੜ ਤੋਂ ਵੱਧ ਲਾਊਡ ਸਪੀਕਰ
ਲਗਾਏ ਜਾਂਦੇ ਹਨ। ਜਿਨ੍ਹਾਂ ਦੀ ਉੱਚੀ ਆਵਾਜ਼ ਨਾਲ ਆਵਾਜ਼-ਪ੍ਰਦੂਸ਼ਨ (ਸ਼+ਨਦ ਪੋਲਲੁਟੋਿਨ) ਫੈਲਦਾ ਹੈ।
ਇਸ ਨਾਲ ਜਿਥੇ ਵਿਦਿਆਰਥੀਆਂ, ਬੀਮਾਰਾਂ, ਬਜ਼ੁਰਗਾਂ, ਦਿਮਾਗ਼ੀ ਕੰਮ ਕਰਨ ਵਾਲਿਆਂ ਅਤੇ ਇਕਾਂਤ ਵਿੱਚ
ਸ਼ਾਂਤੀ ਨਾਲ ਗੁਰਬਾਣੀ ਪੜ੍ਹਨ-ਵਿਚਾਰਨ ਵਾਲਿਆਂ ਨੂੰ ਪਰੇਸ਼ਾਨੀ ਹੁੰਦੀ ਹੈ ਉਥੇ ਗੁਰਦੁਆਰਿਆਂ ਦੇ
ਨੇੜਲੇ ਘਰਾਂ ਦੇ ਵਸਨੀਕਾਂ ਨੂੰ ਵੀ ਬੇ-ਲੋੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਗੁਰਦੁਆਰੇ
ਸਮਾਜ ਦੀ ਭਲਾਈ ਲਈ ਹੋਂਦ ਵਿੱਚ ਆਏ ਹਨ ਨਾ ਕਿ ਸਮਾਜ ਵਿੱਚ ਮਾਨਸਕ ਪਰੇਸ਼ਾਨੀਆਂ ਪੈਦਾ ਕਰਨ ਲਈ।
ਫਿਰ, ਕਈ ਪਿੰਡਾਂ/ਕਸਬਿਆਂ ਵਿੱਚ ਇੱਕ ਤੋਂ ਵਧੇਰੇ ਧਾਰਮਕਿ ਅਸਥਾਨ ਹਨ ਅਤੇ ਇਹ ਸਾਰੇ ਸ਼ੋਰ ਪੈਦਾ
ਕਰਨ ਵਿੱਚ ਇੱਕ-ਦੂਜੇ ਤੋਂ ਬਾਜੀ ਮਾਰਨਾ ਚਾਹੁੰਦੇ ਹਨ। ਇੱਕੋ ਹੀ ਸਮੇਂ ਕਿਸੇ ਧਰਮ ਅਸਥਾਨ ਵਿੱਚੋਂ
ਕੁੱਝ ਪੜਿਆ/ਗਾਇਆ ਜਾ ਰਿਹਾ ਹੁੰਦਾ ਹੈ ਅਤੇ ਕਿਸੇ ਵਿੱਚੋਂ ਕੁੱਝ ਹੋਰ, ਜਿਸ ਦੇ ਨਤੀਜੇ ਵਜੋਂ ਪੈਦਾ
ਹੋਈ ਕਾਵਾਂ-ਰੌਲੀ ਵਿੱਚ ਕੁੱਝ ਵੀ ਸਮਝਗੋਚਰਾ ਨਹੀਂ ਰਹਿ ਜਾਂਦਾ। ਗੁਰੂ ਗ੍ਰੰਥ ਸਾਹਿਬ ਦਾ ਆਲਮਗ਼ੀਰੀ
ਫ਼ਲਸਫ਼ਾ ਇਸ ਦਸ਼ਾ ਬਾਰੇ ਇੰਜ ਇਲਾਹੀ ਸੇਧ ਦੀ ਬਖ਼ਸ਼ਿਸ਼ ਕਰਦਾ ਹੈ:
“ਕਬੀਰ, ਮੁਲਾਂ ਮੁਨਾਰੇ ਕਿਆ ਚਢਹਿ, ਸਾਂਈ ਨ ਬਹਰਾ ਹੋਇ॥
ਜਾ ਕਾਰਨਿ ਤੂੰ ਬਾਂਗ ਦੇਹਿ,
ਦਿਲ ਹੀ ਭੀਤਰਿ ਜੋਇ॥” (ਕਬੀਰ ਜੀ, ੧੩੭੪)
ਅਰਥ: ਹੇ ਕਬੀਰ! (ਆਖ) ਹੇ
ਮੁੱਲਾਂ! ਮਸਜਿਦ ਦੇ ਮੁਨਾਰੇ ਉੱਤੇ ਚੜ੍ਹਨ ਦਾ ਤੈਨੂੰ ਆਪ ਨੂੰ ਤਾਂ ਕੋਈ ਫ਼ਾਇਦਾ ਨਹੀਂ ਹੋ ਰਿਹਾ। ਜਿਸ (ਰੱਬ ਦੀ ਨਮਾਜ਼) ਦੀ ਖ਼ਾਤਰ ਤੂ μ ਬਾਂਗ ਦੇ ਰਿਹਾ ਹੈਂ, ਉਸ ਨੂੰ ਆਪਣੇ ਦਿਲ ਵਿੱਚ ਵੇਖ (ਉਹ ਤੇਰੇ ਅੰਦਰ ਹੀ ਵੱਸਦਾ ਹੈ। ਜੇ ਤੇਰੇ ਆਪਣੇ, ਅੰਦਰ ਸ਼ਾਂਤੀ ਨਹੀਂ, ਸਿਰਫ਼ ਲੋਕਾਂ ਨੂੰ ਹੀ ਸੱਦ ਰਿਹਾ ਹੈਂ, ਤਾਂ) ਖ਼ੁਦਾ ਬੋਲਾ ਨਹੀਂ (ਉਹ ਤੇਰੇ ਦਿਲ ਦੀ ਹਾਲਤ ਭੀ ਜਾਣਦਾ ਹੈ, ਉਸ
ਨੂੰ ਠੱਗਿਆ ਨਹੀਂ ਜਾ ਸਕਦਾ)
ਨੋਟ: ਇਥੇ ਉਦਾਹਰਨ ਭਾਵੇਂ ਮੁੱਲਾਂ ਅਤੇ ਬਾਂਗ ਦੀ ਲਈ ਗਈ ਹੈ, ਪਰ ਗੁਰਬਾਣੀ ਦਾ ਸੁਨੇਹਾ ਸਾਰੀ ਮਨੁੱਖਤਾ ਲਈ ਸਾਂਝਾ ਹੈ। ਇਸ
ਲਈ ਇਹ ਸੇਧ ਦੁਨੀਆਂ ਦੇ ਸਾਰੇ ਮਜ਼੍ਹਬਾਂ ਦੇ ਧਾਰਮਿਕ ਆਗੂਆਂ ਦੀਆਂ ਇਸ ਤਰ੍ਹਾਂ ਦੀਆਂ ਸ਼ੋਰ-ਪ੍ਰਦੂਸ਼ਨ (ਸ਼+ਨਦ ਪੋਲਲੁਟੋਿਨ) ਫੈਲਾਉਣ ਵਾਲੀਆਂ
ਸਾਰੀਆਂ ਕਾਰਵਾਈਆਂ ਵੀ ਇਸ
ਵਿੱਚ ਸ਼ਾਮਿਲ ਹਨ।
੧੨. ਕੁਝ-ਕੁ ਗੁਰਦੁਆਰਿਆਂ ਦੇ ਗੁਰਮਤਿ-ਵਿਹੂਣੇ ਪ੍ਰਬੰਧਕ,
ਗੁਰਦਵਾਰਿਆਂ ਅੰਦਰ ਗੁਰਮਤਿ ਫ਼ਲਸਫ਼ੇ ਦਾ ਸ਼ੁੱਧ ਰੂਪ ਵਿੱਚ ਪ੍ਰਚਾਰ ਕਰਨ ਵਾਲਿਆਂ `ਤੇ, ਫ਼ਜ਼ੂਲ ਜਿਹੇ
ਬਹਾਨੇ ਬਣਾ ਕੇ, ਪਾਬੰਦੀਆਂ ਲਾ ਦੇਂਦੇ ਹਨ, ਜਿਵੇਂ ਕਿ –
(ੳ) ਗੁਰਦਵਾਰੇ ਦੀ ਸਟੇਜ ਤੋਂ ਕਿਸੇ ਵਿਵਾਦਮਈ ਵਿਸ਼ੇ ਬਾਰੇ
ਗੱਲ ਨਾ ਕੀਤੀ ਜਾਵੇ!
ਟਿੱਪਣੀ: ਜੇ ਕਿਸੇ ਵਿਵਾਦਮਈ ਵਿਸ਼ੇ `ਤੇ ਵਿਚਾਰ ਹੀ ਨਹੀਂ ਕੀਤੀ
ਜਾਵੇਗੀ ਤਾਂ ਗੁਰਮਤਿ ਫ਼ਲਸਫ਼ੇ ਦੀ ਰੋਸ਼ਨੀ ਅਨੁਸਾਰ
ਵਿਵਾਦਾਂ ਦਾ ਹੱਲ ਕਿਵੇਂ ਕੱਢਿਆ ਜਾ ਸਕੇਗਾ? ਕੀ ਗੁਰਬਾਣੀ ਵਿੱਚ ਅਨੇਕਾਂ ਵਿਵਾਦਮਈ ਮਸਲਿਆਂ ਬਾਰੇ
ਵਿਚਾਰ ਕਰਕੇ ਗੁਰਮਤਿ ਅਨੁਸਾਰ ਸਹੀ ਸੇਧ ਨਹੀਂ ਦਿੱਤੀ ਗਈ?
(ਅ) ਗੁਰਦਵਾਰੇ ਦੀ ਸਟੇਜ ਤੋਂ ਸੰਤ-ਬਾਬਿਆਂ ਅਤੇ ਧਾਰਮਿਕ
ਆਗੂਆਂ ਦੇ ਗੁਰਮਤਿ-ਵਿਰੋਧੀ ਕਿਰਦਾਰ ਬਾਰੇ ਕੋਈ ਗੱਲ ਨਾਂਹ ਕੀਤੀ ਜਾਵੇ!
ਟਿੱਪਣੀ: ਗੁਰੂ ਗ੍ਰੰਥ ਸਾਹਿਬ ਦਾ ਫ਼ਲਸਫ਼ਾ ਸੱਚ `ਤੇ ਡਟ ਕੇ ਪਹਿਰਾ ਦੇਣ
ਦੀ ਤਾਕੀਦ ਕਰਦਾ ਹੈ ਅਤੇ ਸੱਚੀ ਗੱਲ ਕਹਿਣ ਲੱਗਿਆਂ ਕਿਸੇ ਦਾ ਵੀ ਲਿਹਾਜ਼ ਨਹੀਂ ਕਰਦਾ। ਇਹ ਫ਼ਲਸਫ਼ਾ
ਧਰਮ ਦਾ ਲਿਬਾਸ ਪਹਿਨ ਕੇ ਨੈਤਿਕ ਕਦਰਾਂ-ਕੀਮਤਾਂ ਅਤੇ ਗੁਰਮਤਿ ਦੇ ਅਸੂਲਾਂ ਦਾ ਘਾਣ ਕਰਨ ਵਾਲੇ
ਪਖੰਡੀਆਂ ਦਾ ਨਿਝੱਕ ਹੋ ਕੇ ਪਰਦਾ ਫ਼ਾਸ਼ ਕਰਦਾ ਹੈ:
ਕਾਦੀ ਕੂੜੁ ਬੋਲਿ ਮਲੁ ਖਾਇ॥ ਬ੍ਰਾਹਮਣੁ ਨਾਵੈ ਜੀਆ ਘਾਇ॥
ਜੋਗੀ ਜੁਗਤਿ ਨ ਜਾਣੈ ਅੰਧੁ॥ ਤੀਨੇ ਓਜਾੜੇ ਕਾ ਬੰਧੁ॥ ੨॥ (ਮ: ੧,
ਪੰਨਾ ੬੬੨)
ਅਰਥਾਤ: ਕਾਜ਼ੀ (ਜੋ ਇੱਕ ਪਾਸੇ ਤਾਂ ਇਸਲਾਮੀ ਧਰਮ ਦਾ ਨੇਤਾ ਹੈ ਤੇ ਦੂਜੇ
ਪਾਸੇ ਹਾਕਮ ਭੀ ਹੈ, ਰਿਸ਼ਵਤ ਦੀ ਖ਼ਾਤਰ ਸ਼ਰਈ ਕਾਨੂੰਨ ਬਾਰੇ) ਝੂਠ ਬੋਲ ਕੇ ਹਰਾਮ ਦਾ ਮਾਲ (ਰਿਸ਼ਵਤ)
ਖਾਂਦਾ ਹੈ। ਬ੍ਰਾਹਮਣ (ਕ੍ਰੋੜਾਂ ਸ਼ੂਦਰ-ਅਖਵਾਂਦੇ) ਬੰਦਿਆਂ ਨੂੰ ਦੁਖੀ ਕਰ-ਕਰ ਕੇ ਤੀਰਥ-ਇਸ਼ਨਾਨ
(ਭੀ) ਕਰਦਾ ਹੈ। ਜੋਗੀ ਭੀ ਅੰਨ੍ਹਾ ਹੈ ਤੇ ਜੀਵਨ ਦੀ ਜਾਚ ਨਹੀਂ ਜਾਣਦਾ। (ਇਹ ਤਿੰਨੇ ਆਪਣੇ ਵਲੋਂ
ਧਰਮ-ਨੇਤਾ ਹਨ, ਪਰ) ਇਹਨਾਂ ਤਿੰਨਾਂ ਦੇ ਹੀ ਅੰਦਰ ਆਤਮਕ ਜੀਵਨ ਵਲੋਂ ਸੁੰਞ ਹੀ ਸੁੰਞ ਹੈ।
(ੲ) ਗੁਰਦਵਾਰੇ ਦੀ ਸਟੇਜ ਤੋਂ ਸਿਆਸਤ ਦੇ ਵਿਸ਼ੇ `ਤੇ ਕੋਈ ਗਲ
ਨਾ ਕੀਤੀ ਜਾਵੇ!
ਟਿੱਪਣੀ: ਗੁਰੂ ਨਾਨਕ ਸਾਹਿਬ ਨੇ ਤਾਂ ਪਰਜਾ ਉੱਤੇ ਜ਼ੁਲਮ ਕਰਕੇ ਪਰਜਾ
ਦਾ ਖ਼ੂਨ ਪੀਣ ਵਾਲੇ ਹਾਕਮਾਂ ਅਤੇ ਉਨ੍ਹਾਂ ਦੇ ਭ੍ਰਿਸ਼ਟ ਅਹਿਲਕਾਰਾਂ ਦੀ ਤੁਲਨਾ ਖੂੰਖਾਰ ਜੰਗਲੀ
ਜਾਨਵਰਾਂ ਅਤੇ ਕੁੱਤਿਆਂ-ਬਿੱਲਿਆਂ ਨਾਲ ਕੀਤੀ ਹੈ। ਕੀ ਇਸ ਤਰ੍ਹਾਂ ਕਰ ਕੇ ਆਦਿ ਗੁਰੂ ਸਾਹਿਬ ਨੇ
ਆਪਣੇ ਸਿੱਖਾਂ ਨੂੰ ਸਿਆਸਤ ਦੀ ਗੱਲ ਕਰਨ ਤੋਂ ਵਰਜਿਆ ਹੈ?
ਰਾਜੇ ਸੀਹ ਮੁਕਦਮ ਕੁਤੇ॥ ਜਾਇ ਜਗਾਇਨਿੑ ਬੈਠੇ ਸੁਤੇ॥
ਚਾਕਰ ਨਹਦਾ ਪਾਇਨਿੑ ਘਾਉ॥ ਰਤੁ ਪਿਤੁ ਕੁਤਿਹੋ ਚਟਿ ਜਾਹੁ॥ (ਮ.
੧, ੧੨੮੮)
੧੩. ਕਿਸੇ ਮਜ਼੍ਹਬ ਦੇ ਉਹ ਧਾਰਮਿਕ ਆਗੂ ਉਹਨਾਂ ਦੇ ਪੁਜਾਰੀ ਕਹੇ ਜਾਂਦੇ
ਹਨ ਜਿਹੜੇ ਆਪਣੇ ਮਜ਼੍ਹਬ ਵਾਲਿਆਂ ਨੂੰ ਆਪਣੇ ਥੱਲੇ ਲਾ ਕੇ ਰੱਖਣ ਲਈ, ਆਪਣੇ ਆਪ ਨੂੰ ਫ਼ਤਵੇ,
‘ਹੁਕਨਾਮੇ’, ਨਿਰਦੇਸ਼ ਆਦਿ ਜਾਰੀ ਕਰਨ ਦੇ ਅਧਿਕਾਰੀ ਸਮਝਦੇ ਹਨ।
ਗੁਰੂ ਗ੍ਰੰਥ ਸਾਹਿਬ ਦੇ ਆਲਮਗੀਰੀ ਫ਼ਲਸਫ਼ੇ ਵਿੱਚ ‘ਪੁਜਾਰੀ’ ਦੀ ਕੋਈ ਹੋਂਦ
ਹੀ ਨਹੀਂ ਹੈ। ਪਰੰਤੂ, ਸਿੱਖ ਕੌਮ ਦੀ ਗਫ਼ਲਤ ਅਤੇ ਗੁਰਮਤਿ-ਸਿਧਾਤਾਂ ਵੱਲੋਂ ਅਣਜਾਣਤਾ ਕਾਰਨ, ਸਿੱਖੀ
ਸਰੂਪ ਵਿੱਚ ਵਿਚਰ ਰਹੇ ਖ਼ੁਦਗਜ਼ ਅਤੇ ਮੰਨੂਵਾਦੀਆਂ ਦੇ ਗ਼ੁਲਾਮ, ਸ਼ਾਤਰ ਸਿਆਸਤਦਾਨਾਂ ਨੇ ਕੌਮ ਉੱਤੇ
ਆਪਣੀ ਧੌਂਸ ਜਮਾਈ ਰਖਣ ਲਈ ਅਤੇ ਆਪਣੇ ਵਿਰੋਧੀਆਂ ਨੂੰ ਦਬਕਾ ਕੇ ਰੱਖਣ ਲਈ ਆਪਣੇ ਜੀ-ਹਜ਼ੂਰੀਏ
ਗ੍ਰੰਥੀਆਂ, ਜਾਂ ਆਪਣੇ ਧੜੇ ਦੇ ਕੁੱਝ ਹੋਰ ਵਿਅਕਤੀਆਂ ਨੂੰ ‘ਸਿੰਘ ਸਾਹਿਬ’ ਦਾ ਖ਼ਿਤਾਬ ਦੇ ਕੇ,
ਉਨ੍ਹਾਂ ਦੀਆਂ ਅਕਾਲ ਤਖ਼ਤ ਜਾਂ ਹੋਰ ਅਖੌਤੀ ਤਖ਼ਤਾਂ ਦੇ ‘ਜਥੇਦਾਰ’ ਵਜੋਂ ਨਿਯੁਕਤੀਆਂ ਕਰਨੀਆਂ ਅਰੰਭ
ਦਿੱਤੀਆਂ। ਅਜਿਹਾ ਕਰ ਕੇ, ਪੁਜਾਰੀਵਾਦ ਨੂੰ ਵੀ, ਪਿਛਲੇ ਦਰਵਾਜ਼ੇ ਰਾਹੀਂ ਕੌਮ ਦੇ ਧਾਰਮਿਕ ਖੇਤਰ
ਵਿੱਚ ਸਥਾਪਤ ਕਰ ਦਿੱਤਾ ਗਿਆ। ਗੁਰਮਤਿ ਫ਼ਲਸਫ਼ੇ ਤੋਂ ਕੋਰੇ ਅਤੇ ਹੰਕਾਰੇ ਹੋਏ ਇਹ ਪੁਜਾਰੀ ਆਪਣੇ ਆਪ
ਨੂੰ ਗੁਰੂ ਗ੍ਰੰਥ ਸਾਹਿਬ ਤੋਂ ਵੀ ਉੱਚਾ ਸਮੱਝਣ ਲੱਗ ਪਏ ਅਤੇ ਗੁਰਮਤਿ ਦਾ ਸ਼ੁੱਧ ਰੂਪ ਵਿੱਚ ਪ੍ਰਚਾਰ
ਕਰਨ ਦੀ ਹਿੰਮਤ ਕਰਨ ਵਾਲੇ ਵਿਦਵਾਨਾਂ/ਪ੍ਰਚਾਰਕਾਂ ਨੂੰ ਆਪਣੇ ਸਾਹਮਣੇ ਪੇਸ਼ ਹੋਣ ਲਈ ਸੰਮਣ ਜਾਰੀ
ਕਰਨ ਲੱਗ ਪਏ, ਅਤੇ ਉਹਨਾਂ ਵਿੱਚੋਂ ਜਿਸ ਨੂੰ ਦਿਲ ਕੀਤਾ ਅਣਅਧਿਕਾਰਤ ਤੌਰ `ਤੇ ਸਿੱਖ ਕੌਮ ਵਿੱਚੋਂ
ਖ਼ਾਰਜ਼ ਕਰਨ ਲੱਗ ਪਏ।
ਇਥੇ ਹੀ ਬੱਸ ਨਹੀਂ, ਇਹ ਲੋਕ, ਕੌਮ ਨੂੰ ਇਸ ਭਾਂਤ ਦੇ ਗੁਰਮਤਿ ਵਿਰੋਧੀ
‘ਹੁਕਮਨਾਮੇ’ ਵੀ ਜਾਰੀ ਕਰਨ ਲੱਗ ਪਏ: ‘ਫ਼ਲਾਣੇ, ਫ਼ਲਾਣੇ ਨਾਲ ਕੌਮ ਦਾ ਕੋਈ ਵਿਅਕਤੀ ਰੋਟੀ-ਬੇਟੀ ਦੀ
ਸਾਂਝ ਨਾ ਰੱਖੇ, ਜਾਂ ਇਨ੍ਹਾਂ ਨੂੰ ਕਿਸੇ ਧਾਰਮਕ ਸਟੇਜ ਦੇ ਨੇੜੇ ਨਾ ਢੁੱਕਣ ਦਿੱਤਾ ਜਾਵੇ’, ਆਦਿ।
ਅਜਿਹੇ ਆਦੇਸ਼ਾਂ ਪਿੱਛੇ ਉਹਨਾਂ ਦਾ ਮਕਸਦ ਇਹ ਹੁੰਦਾ ਹੈ ਕਿ ਸਮਾਜ ਨੂੰ ਗੁਰਮਤਿ ਦੀ ਸੋਝੀ ਪ੍ਰਾਪਤ
ਕਰਨ ਤੋਂ ਰੋਕ ਕੇ ਰਖਿਆ ਜਾ ਸਕੇ ਅਤੇ ਸਿਆਸੀ-ਪੁਜਾਰੀ-ਅਪ੍ਰਾਧੀ ਗੱਠਜੋੜ ਦੇ ਸਮਾਜ-ਵਿਰੋਧੀ ਕਾਲੇ
ਕਾਰਨਾਮਿਆਂ `ਤੇ ਪਰਦਾ ਪਾ ਕੇ ਰੱਖਿਆ ਜਾ ਸਕੇ। ਇਥੇ ਹੀ ਬੱਸ ਨਹੀਂ, ਇਹ ਪੁਜਾਰੀ ਆਪਣੇ
‘ਹੁਕਮਨਾਮਿਆਂ’ ਦੀ ਪਾਲਣਾ ਕਰਾਉਂਣ ਲਈ ਭੋਲੀ ਸੰਗਤ ਨੂੰ ਭੜਕਾਉਣ ਅਤੇ ਲੱਠ-ਮਾਰ ਕਿਸਮ ਦੇ ਅਨਸਰਾਂ
ਦਾ ਪ੍ਰਯੋਗ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ।
੧੪. ਗੁਰੂ ਨਾਨਕ ਸਾਹਿਬ (ਅਤੇ ਉਨ੍ਹਾਂ ਦੇ ਉੱਤਰਾਧਿਕਾਰੀ ਗੁਰੂ
ਜਾਮਿਆਂ) ਨੇ ਗੁਰਦੁਆਰਾ ਸੰਸਥਾ ਇਸ ਵਾਸਤੇ ਕਾਇਮ ਕੀਤੀ ਸੀ ਕਿ ਸਥਾਨਕ ਪੱਧਰ `ਤੇ ਇੱਕ
ਜ਼ਾਤ-ਪਾਤ-ਰਹਿਤ ਆਦਰਸ਼ਕ ਸਮਾਜ ਦੀ ਸਿਰਜਨਾ ਕੀਤੀ ਜਾਵੇ ਅਤੇ ਅਜਿਹੇ ਸਮਾਜ ਦੀ ਸਹਾਇਤਾ ਨਾਲ ਸਮੁੱਚੇ
ਸੰਸਾਰ ਅੰਦਰ, ਸਹਿਜੇ-ਸਹਿਜੇ, ਹੱਕ-ਸੱਚ ਅਤੇ ਕੁਦਰਤੀ ਇਨਸਾਫ਼ ਦਾ ਜ਼ਾਮਨ ਸਦੀਵਕਾਲੀ ਹਲੇਮੀ-ਰਾਜ
ਸਥਾਪਤ ਕੀਤਾ ਜਾਵੇ। ਪਰ ਇਤਿਹਾਸਕ ਕਾਰਨਾਂ ਕਰ ਕੇ, ਇਸ ਸੰਸਥਾ ਦਾ ਪ੍ਰਬੰਧਕੀ ਸਿਸਟਮ, ਹੌਲੀ-ਹੌਲੀ,
ਗੁਰਮਤਿ ਗਾਡੀ-ਰਾਹ ਤੋਂ ਭਟਕਦਾ ਚਲਾ ਗਿਆ। ਅੱਜ ਹਾਲਾਤ ਇਤਨੇ ਦੁੱਖਦਾਈ ਅਤੇ ਚਿੰਤਾਜਨਕ ਬਣ ਚੁੱਕੇ
ਹਨ ਕਿ ਸਿੱਖ ਕੌਮ ਦੀ ਇਸ ਬੁਨਿਆਦੀ ਪ੍ਰਚਾਰ ਸੰਸਥਾ `ਤੇ ਪਿਛਲੇ ਤਕਰੀਬਨ ੬੦-੭੦ ਸਾਲਾਂ ਤੋਂ ਹੇਠ
ਦਿੱਤੀਆਂ ਸ਼੍ਰੇਣੀਆਂ ਦੇ ਲੋਕ ਪ੍ਰਬੰਧਕਾਂ ਦੇ ਰੂਪ ਵਿੱਚ ਕਾਬਜ਼ ਹੋਏ ਚਲੇ ਆ ਰਹੇ ਹਨ:
(ੳ) ਧਾਰਮਕ ਲਿਬਾਸ ਵਿੱਚ ਕੁੱਝ
ਲੋਕ ਮਨੂੰਵਾਦ ਦਾ ਹੀ ਪ੍ਰਚਾਰ ਕਰ ਰਹੇ
ਹਨ ਇਨ੍ਹਾਂ ਵਿੱਚ ਅਖੌਤੀ ਸੰਤ-ਸਮਾਜੀਏ, ਨਿਰਮਲੇ, ਉਦਾਸੀ, ਗੁਰੂ-ਡੰਮੀਏ, ਡੇਰੇਦਾਰ ਆਦਿਕ ਅਤੇ
ਕੁਝ-ਕੁ ਟਕਸਾਲੀਏ ਸ਼ਾਮਿਲ ਹਨ। ਆਮ ਤੌਰ `ਤੇ ਲੰਮੇ ਚਿੱਟੇ ਚੋਲੇ, ਗੋਲ ਦਸਤਾਰਾਂ ਅਤੇ ਨੰਗੀਆ ਲੱਤਾਂ
ਇਨ੍ਹਾਂ ਦੀ ਪਛਾਣ ਦੇ ਚਿੰਨ੍ਹ (ਠਰੳਦੲ ਮੳਰਕ) ਹਨ।
(ਅ) ਸਧਾਰਨ ਸਿੱਖੀ ਸਰੂਪ ਵਿੱਚ
ਵੀ ਬਹੁਤ ਸਾਰੇ ਲੋਕ ਮੰਨੂਵਾਦੀਆਂ ਦੇ ਗ਼ੁਲਾਮਾਂ ਦੇ ਗ਼ੁਲਾਮ,
ਕਮਿਉਨਿਸਟ, ਕੁੱਝ ਹੋਰ ਸਿਆਸੀ ਪਾਰਟੀਆਂ ਦੇ ਮੈਂਬਰ, ਅਤੇ ਜ਼ਾਤ-ਬਰਾਦਰੀਆਂ ਦੇ ਗੁਰਮਤਿ–ਵਿਰੋਧੀ ਜਾਲ
ਵਿੱਚ ਬੁਰੀ ਤਰ੍ਹਾਂ ਫਸੇ ਹੋਏ ਲੋਕ ( ‘ਜੱਟ-ਸਿੱਖ’, ‘ਖੱਤਰੀ ਸਿੱਖ’, ‘ਰਾਮਗੜ੍ਹੀਏ ਸਿੱਖ’,
‘ਰਵਿਦਾਸੀਏ ਸਿੱਖ, ‘ਬਾਲਮੀਕੀ ਸਿੱਖ’, ‘ਮਜ਼੍ਹਬੀ ਸਿੱਖ’, ਆਦਿ) ਇਸ ਸ਼੍ਰੇਣੀ ਵਿੱਚ ਸ਼ਾਮਿਲ ਕੀਤੇ ਜਾ
ਸਕਦੇ ਹਨ।
(ੲ) ਅੱਜਕੱਲ ਬਹੁਤਾਤ ਲੋਕ ਸਿੱਖੀ ਤੋਂ ਪਤਿਤ ਹੋਏ ਪਰ (ਸਿੰਘ
ਅਤੇ ਕੌਰ ਵਾਲੇ) ਸਿੱਖੀ ਨਾਵਾਂ ਵਾਲੇ ਇਸ ਸ਼੍ਰੇਣੀ ਵਿੱਚ ਸ਼ਾਮਿਲ ਹੁੰਦੇ ਜਾ ਰਹੇ ਹਨ।
ਉਪਰੋਕਤ ਸਭ ਕੁੱਝ ਦੇ ਬਾਵਜ਼ੂਦ ਵੀ ਪਿਛਲੇ ਕੁਝ-ਕੁ ਦਹਾਕਿਆਂ ਤੋਂ ਮਨੁੱਖਤਾ
ਦਾ ਇੱਕ ਅਹਿਮ ਹਿੱਸਾ, ਗੁਰੂ ਗ੍ਰੰਥ ਸਾਹਿਬ ਦੇ ਫ਼ਲਸਫ਼ੇ ਦੀ ਲੋਅ ਵਿੱਚ ਅਗਿਆਨਤਾ ਦੀ ਨੀਂਦ ਤੋਂ ਜਾਗ
ਕੇ ਗੁਰੂ ਨਾਨਕ ਸਾਹਿਬ ਵੱਲੋਂ ਅਰੰਭੇ ਲਾਸਾਨੀ ਗੁਰਮਤਿ ਇਨਕਲਾਬ ਦੀਆਂ ਸਫ਼ਾਂ ਵਿੱਚ ਜੁੜਦਾ ਜਾ ਰਿਹਾ
ਹੈ। ਇਸ ਕਾਫ਼ਲੇ ਵਿੱਚ ਸੰਸਾਰ ਦੇ ਸਾਰੇ ਹੀ ਦੇਸ਼ਾਂ ਦੇ ਵਸਨੀਕ ਨਸਲ, ਕੌਮ, ਦੇਸ਼, ਰੰਗ, ਲਿੰਗ ਅਤੇ
ਜ਼ਾਤ-ਪਾਤ ਦੇ ਕਿਸੇ ਭਿੰਨ-ਭੇਦ ਤੋਂ ਬਿਨਾਂ ਸ਼ਾਮਿਲ ਹੁੰਦੇ ਜਾ ਰਹੇ ਹਨ। ਸੰਸਾਰ ਵਿੱਚ, ਜੁੱਗੋ-ਜੁੱਗ
ਅਟੱਲ, ਮਨੁੱਖਤਾ ਦੇ ਰਹਿਬਰ, ਸ਼ਬਦ-ਗੁਰੂ ਗੁਰੂ ਗ੍ਰੰਥ ਸਾਹਿਬ ਦੇ ਆਲਮਗ਼ੀਰੀ ਫ਼ਲਸਫ਼ੇ ਦੀ ਇਲਾਹੀ
ਰੌਸ਼ਨੀ ਅਨੁਸਾਰ, ਮਨੁੱਖਤਾ ਦੀ ਹਰ ਪੱਖ ਤੋਂ ਬਰਾਬਰਤਾ ਦੇ ਆਧਾਰ `ਤੇ, ਜਨਤਕ ਆਧਾਰ ਵਾਲਾ, ਹੱਕ-ਸੱਚ
ਅਤੇ ਕੁਦਰਤੀ ਇਨਸਾਫ਼ ਦਾ ਜ਼ਾਮਨ ਹਲੇਮੀ-ਰਾਜ, ਮਨੁੱਖਤਾ ਦੇ ਇਸ ਵਰਗ ਨੇ ਹੀ ਸਥਾਪਤ ਕਰਨਾ ਹੈ।
ਦੁਨੀਆਂ ਦੀ ਕੋਈ ਵੀ ਮਾਨਵਵਾਦੀ ਲਹਿਰ ਇਸ ਇਨਕਲਾਬ ਦਾ ਵਿਰੋਧ ਕਰਨ ਬਾਰੇ ਸੋਚ ਵੀ ਨਹੀਂ ਸਕਦੀ ਅਤੇ
ਤਿੰਨਾਂ ਹੀ ਜਹਾਨਾਂ ਦੀ ਕੋਈ ਵੀ ਮਾਨਵ-ਵਿਰੋਧੀ ਸ਼ੈਤਾਨੀ-ਸ਼ਕਤੀ ਇਸ ਇਲਾਹੀ ਇਨਕਲਾਬ ਦੇ ਵਿਕਾਸ ਨੂੰ
ਬਹੁਤੀ ਦੇਰ ਤੱਕ ਰੋਕ ਨਹੀਂ ਸਕੇਗੀ, ਕਿਉਂਕਿ ਮਨੁੱਖਤਾ ਦੇ ਪਾਸ ਇਸ ਦੇ ਬਰਾਬਰ ਦਾ ਹੋਰ ਕੋਈ
ਮਾਨਵ-ਵਾਦੀ ਫ਼ਲਸਫ਼ਾ ਨਹੀਂ ਹੈ। ਪਰ ਹੁਣ ਤਕ ਸਿੱਖ ਕੌਮ ਦੀ ਗ਼ਫ਼ਲਤ ਦੇ ਕਾਰਨ ਸੰਸਾਰ ਵਿੱਚ ਇਸ ਸਰਬੱਤ
ਦੇ ਭਲੇ ਦੇ ਜ਼ਾਮਨ ਫ਼ਲਸਫ਼ੇ ਦਾ ਆਧੁਨਿਕ ਮੀਡੀਆ ਦੀ ਸੁਚੱਜੀ ਵਰਤੋਂ ਕਰ ਕੇ ਵਿਉਂਤ-ਬੰਦ ਢੰਗ ਨਾਲ
ਪ੍ਰਚਾਰ ਹੀ ਨਹੀਂ ਕੀਤਾ ਜਾ ਸਕਿਆ। ਇਹ ਦਾਅਵਾ ਜਜ਼ਬਾਤੀ ਹੋ ਕੇ ਨਹੀਂ ਕੀਤਾ ਜਾ ਰਿਹਾ ਬਲਕਿ ਇਸ ਦਾ
ਅਧਾਰ ਸ਼ਬਦ-ਗੁਰੂ ਜੀ ਦਾ ਇਹ ਫ਼ਰਮਾਨ ਹੈ:
“ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ॥” (ਮ.
੧, ੯੫੩)
ਇਸ ਉਦੇਸ਼ ਦੀ ਪੂਰਤੀ ਲਈ ਹੋਰ ਗਲਾਂ ਦੇ ਨਾਲ-ਨਾਲ ਇਸ ਅਕੱਟ ਸੱਚਾਈ ਉੱਤੇ
ਦ੍ਰਿੜ੍ਹਤਾ ਨਾਲ ਪਹਿਰਾ ਦੇਣ ਦੀ ਜ਼ਰੂਰਤ ਹੈ ਕਿ ਗੁਰਮਤਿ ਅੰਦਰ ‘ਗਣ-ਤੰਤ੍ਰ’ ਨੂੰ ਨਹੀਂ
‘ਗੁਣ-ਤੰਤ੍ਰ’ ਨੂੰ ਪ੍ਰਵਾਨਗੀ ਹੈ; ਇਥੇ ‘ਇਲੈਕਸ਼ਨ’ ਦੀ ਥਾਂ ‘ਸਿਲੈਕਸ਼ਨ’ ਦੀ ਵਿਧੀ ਪ੍ਰਵਾਣਿਤ ਹੈ।
‘ਵੋਟ- ਵਿਧਾਨ’ ਧੜੇ-ਬੰਦੀਆਂ ਨੂੰ ਉਤਸਾਹਿਤ ਕਰਦਾ ਹੈ। ਇਸੇ ਲਈ ਗੁਰਮਤਿ ਇਸ ਦੀ ਪਰਵਾਨਗੀ ਨਹੀਂ
ਦਿਂਦੀ ਅਤੇ ਨਾਂਹ ਹੀ ਸੰਸਾਰ ਦੇ ਕਿਸੇ ਹੋਰ ਮਜ਼੍ਹਬ ਵਿੱਚ ਉਨ੍ਹਾਂ ਦੇ ਧਾਰਮਿਕ ਅਸਥਾਨਾਂ ਦੇ
ਪ੍ਰਬੰਧਕ ਵੋਟਾਂ ਨਾਲ ਚੁਣੇ ਜਾਂਦੇ ਹਨ। ਹਰੇਕ ਸੂਝਵਾਨ ਪੰਥ-ਦਰਦੀ ਨੂੰ ਇਸ ਵਿਸ਼ੇ ਬਾਰੇ ਗੰਭੀਰਤਾ
ਨਾਲ ਵਿਚਾਰ ਕਰਕੇ ਇਸਦਾ ਸਹੀ ਗੁਰਮਤ ਅਨੁਸਾਰ ਹੱਲ ਲੱਭਣ ਲਈ ਉਪਰਾਲੇ ਕਰਨੇ ਚਾਹੀਦੇ ਹਨ। ਵੈਸੇ, ਇਸ
ਦਾ ਸੌਖਾ ਜਿਹਾ ਹੱਲ ਇਹੀ ਨਜ਼ਰ ਆਉਂਦਾ ਹੈ ਕਿ ਵੱਖ-ਵੱਖ ਇਲਾਕਿਆਂ `ਚੋਂ ਨਾਮਜ਼ਦ ਕੀਤੇ ਅਗਾਂਹ-ਵਧੂ,
ਧਾਰਮਿਕ ਸੋਚ ਵਾਲੇ ਗੁਰਸਿੱਖ, ਸਿਆਣੇ ਲੋਕਾਂ ਦੀ ਸਿਲੈਕਸ਼ਨ, ਉਨ੍ਹਾਂ ਦੀ ਵਿਦਿਆ, ਗੁਰਸਿੱਖੀ ਜੀਵਨ,
ਪੰਥਕ ਸੇਵਾ ਦੇ ਜਜ਼ਬੇ ਆਦਿਕ ਦੇ ਆਧਾਰ ਤੇ, ਕਰਕੇ ਇੱਕ ਸ਼੍ਰੋਮਣੀ ਸੰਸਥਾ ਬਣਾਉਣ ਅਤੇ ੧੯੨੫ ਦੇ ਐਕਟ
ਰਾਹੀਂ ਅੰਨ੍ਹੇਵਾਹ ਵੋਟਾਂ ਪੁਆ ਕੇ ਸਿੱਖਾਂ ਦੀ ਮਿਨੀ ਪਾਰਲੀਮੈਂਟ ਚੁਣਨ ਦੀ ਪਰਿਪਾਟੀ ਤੋਂ ਪੰਥ ਦਾ
ਖਹਿੜਾ ਛੁਡਾਉਣ। ਪਹਿਲੀ ਨਜ਼ਰੇ, ਇਹ ਕੰਮ ਬਹੁਤ ਅਉਖਾ ਲਗਦਾ ਹੈ ਪਰ ਇਹ ਵੀ ਤਾਂ ਸੱਚ ਹੈ ਨਾ ਕਿ ਹੁਣ
ਇਸ ਐਕਟ ਨੂੰ ਰੱਦ ਕਰਵਾਕੇ ਹੀ ਸਿੱਖ ਕੌਮ ਵਿੱਚ ਆ ਰਹੇ ਸਰਬ-ਪੱਖੀ ਨਿਘਾਰ ਨੂੰ ਠੱਲ੍ਹ ਪਾਈ ਜਾ ਸਕਦੀ ਹੈ।
(ਆਫ਼ਿਸ ਇੰਚਾਰਜ,
ਗੁਰੁ ਗ੍ਰੰਥ ਦਾ ਖਾਲਸਾ ਪੰਥ)
(15/09/11)
ਜਸਵੰਤ ਸਿੰਘ ‘ਅਜੀਤ’
ਵਿਵਾਦ ਪੈਦਾ ਕਰ ਭਟਕਾਉ ਨਾ, ਹਲ ਵੀ ਦਸੋ!
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਦੀ ਚਲ ਰਹੀ ਪ੍ਰਕ੍ਰਿਆ ਦੌਰਾਨ
ਕਈ ਵਿਦਵਾਨ ਤੇ ਬੁੱਧੀਜੀਵੀ ਆਪਣੇ ਵਿਦਵਤਾ ਪੂਰਣ ਬਿਆਨਾਂ ਰਾਹੀਂ ਗੁਰਦੁਆਰਾ ਚੋਣਾਂ ਸੰਬੰਧੀ
ਨਵੇਂ-ਨਵੇਂ ਸੁਝਾਉ ਦੇਣ ਵਿੱਚ ਰੁਝੇ ਨਜ਼ਰ ਆ ਰਹੇ ਸਨ। ਇਨ੍ਹਾਂ ਦਿਨਾਂ ਵਿੱਚ ਹੀ ਡਾ. ਜਸਵੰਤ
ਸਿੰਘ ਨੇਕੀ ਦਾ ਇੱਕ ਬਿਆਨ ਪੜ੍ਹਨ ਵਿੱਚ ਆਇਆ ਜਿਸ ਵਿੱਚ ਉਨ੍ਹਾਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ
ਮੈਂਬਰਾਂ ਅਤੇ ਅਹੁਦੇਦਾਰਾਂ ਦੀ ਚੋਣ ਲਈ ਅਪਨਾਈ ਗਈ ਹੋਈ ਵਰਤਮਾਨ ਪ੍ਰਣਾਲੀ ਦੀ ਤਿੱਖੀ ਅਲੋਚਨਾ
ਕਰਦਿਆਂ ਕਿਹਾ ਕਿ ਇਸਦੇ ਬਦਲ ਵਜੋਂ ਕੋਈ ਹੋਰ ਅਜਿਹਾ ਢੰਗ ਅਪਨਾਇਆ ਜਾਏ ਜਿਸ ਨਾਲ ਚੰਗੇ ਆਚਰਣ ਵਾਲੇ
ਵਿਅਕਤੀ ਗੁਰਦੁਆਰਾ ਪ੍ਰਬੰਧ ਵਿੱਚ ਆ ਸਕਣ।
ਉਨ੍ਹਾਂ ਦੇ ਵਿਚਾਰ ਪੜ੍ਹ ਲਗਭਗ ਦਸ-ਕੁ ਵਰ੍ਹੇ ਪਹਿਲਾਂ ਸਿੱਖ ਬੁੱਧੀਜੀਵੀਆਂ ਦੀ ਇੱਕ ਸੰਸਥਾ ਵਲੋਂ
‘ਗੁਰਦੁਆਰਾ ਪ੍ਰਬੰਧ: ਇੱਕ ਵਿਸ਼ਲੇਸ਼ਣ’ ਵਿਸ਼ੇ ਤੇ ਆਯੋਜਿਤ ਕੀਤੇ ਗਏ ਸੈਮੀਨਾਰ ਦੀ ਯਾਦ ਤਾਜ਼ਾ ਹੋ
ਗਈ। ਇਸ ਸੈਮੀਨਾਰ ਦੇ ਬੁਲਾਰਿਆਂ ਨੇ ਗੁਰਦੁਆਰਾ ਪ੍ਰਬੰਧ ਅਤੇ ਧਾਰਮਕ ਸੰਸਥਾਵਾਂ ਵਿੱਚ ਆ ਰਹੀਆਂ
ਬੁਰਿਆਈਆਂ ਲਈ ਮੁਖ ਰੂਪ ਵਿੱਚ ਇਨ੍ਹਾਂ ਸੰਸਥਾਵਾਂ ਦੇ ਮੈਂਬਰਾਂ ਅਤੇ ਪ੍ਰਬੰਧਕਾਂ ਦੀ ਚੋਣ ਲਈ
ਅਪਣਾਈ ਗਈ ਹੋਈ ਪ੍ਰਣਾਲੀ ਨੂੰ ਦੋਸ਼ੀ ਠਹਿਰਾਇਆ ਅਤੇ ਇਸ ਗਲ ਤੇ ਜ਼ੋਰ ਦਿਤਾ ਕਿ ਇਸ ਚੋਣ-ਪ੍ਰਣਾਲੀ ਦਾ
ਕੋਈ ਚੰਗਾ ਤੇ ਪ੍ਰਭਾਵੀ ਬਦਲ ਲਭਿਆ ਜਾਣਾ ਚਾਹੀਦਾ ਹੈ। ਇਸਦਾ ਕਾਰਣ ਇਹ ਦਸਿਆ ਗਿਆ ਕਿ ਵਰਤਮਾਨ
ਚੋਣ-ਪ੍ਰਣਾਲੀ ਦੇ ਅਮਲ ਰਾਹੀਂ, ਅਜਿਹੇ ਕਈ ਵਿਅਕਤੀ ਗੁਰਦੁਆਰਾ ਪ੍ਰਬੰਧ ਵਿੱਚ ਆ ਦਾਖਲ ਹੁੰਦੇ ਹਨ,
ਜਿਨ੍ਹਾਂ ਦਾ ਆਚਰਣ ਸਿੱਖੀ-ਵਿਰੋਧੀ ਹੁੰਦਾ ਹੈ। ਅਜਿਹੇ ਵਿਅਕਤੀ ਮੈਂਬਰੀ ਨੂੰ ਰੋਜ਼ੀ-ਰੋਟੀ ਦਾ ਸਾਧਨ
ਮੰਨ ਲੈਂਦੇ ਹਨ। ਨਤੀਜਨ ਧਾਰਮਕ ਸੰਸਥਾਵਾਂ ਵਿੱਚ ਦਿਨ-ਬ-ਦਿਨ ਭਰਿਸ਼ਟਾਚਾਰ ਤੇ ਆਚਰਣ-ਹੀਨਤਾ ਦਾ
ਬੋਲਬਾਲਾ ਹੋਣ ਲਗਦਾ ਹੈ, ਜਿਸ ਕਾਰਣ ਇਹ ਸੰਸਥਾਵਾਂ ਆਪਣੀਆਂ ਧਾਰਮਕ ਜ਼ਿਮੇਦਾਰੀਆਂ ਨਿਭਾਉਣ ਪ੍ਰਤੀ
ਜਾਗਰੂਕ ਨਾ ਰਹਿਣ ਕਾਰਣ ਆਪਣੇ ਉਦੇਸ਼ਾਂ ਦੀ ਰਖਿਆ ਕਰਨ ਪ੍ਰਤੀ ਈਮਾਨਦਾਰ ਨਹੀਂ ਰਹਿ ਪਾਂਦੀਆਂ।
ਇਸ ਵਿੱਚ ਕੋਈ ਸ਼ਕ ਨਹੀਂ ਕਿ ਇਸ ਸੋਚ ਵਿੱਚ ਕਾਫੀ ਦੰਮ ਹੈ, ਪਰ ਸੁਆਲ ਉਠਦਾ ਹੈ ਕਿ ਬੀਤੇ ਦਸ
ਵਰ੍ਹਿਆਂ ਵਿੱਚ ਕੀ ਇਸ ਜਥੇਬੰਦੀ ਨੇ, ਸੈਮੀਨਾਰ ਵਿੱਚ ਆਏ ਸੁਝਾਵਾਂ ਅਨੁਸਾਰ ਵਰਤਮਾਨ ਚੋਣ-ਪ੍ਰਣਾਲੀ
ਦਾ ਕੋਈ ਸਾਰਥਕ ਬਦਲ ਲਭਣ ਦਾ ਉਪਰਾਲਾ ਕੀਤਾ ਹੈ? ਜਾਂ ਸੁਝਾਉ ਦੇਣ ਵਾਲੇ ਬੁਧੀਜੀਵੀਆਂ ਨੇ ਇਸਦਾ
ਕੋਈ ਉਪਯੋਗੀ ਬਦਲ ਪੇਸ਼ ਕੀਤਾ ਹੈ? ਸ਼ਾਇਦ ਨਹੀਂ। ਕੇਵਲ ਇਤਨਾ ਆਖ ਜਾਂ ਸਲਾਹ ਦੇ ਕੇ ਕਿ ਵਰਤਮਾਨ
ਪ੍ਰਣਾਲੀ ਮਾੜੀ ਹੈ, ਇਸਦਾ ਕੋਈ ਬਦਲ ਲਭਿਆ ਜਾਏ ਜਾਂ ਇਹ ਆਖਕੇ ਕਿ ਇਸਦੇ ਬਦਲ ਤਾਂ ਕਈ ਹਨ,
ਜਿਨ੍ਹਾਂ ਵਿਚੋਂ ਕੋਈ ਚੰਗਾ ਬਦਲ ਅਪਨਾਇਆ ਜਾ ਸਕਦਾ ਹੈ, ਪਲਾ ਕਿਉਂ ਝਾੜ ਲਿਆ ਜਾਂਦਾ ਹੈ?
ਇਸੇ ਮੌਕੇ ਤੇ ਕੁੱਝ ਵਿਦਵਾਨ-ਬੁਧੀਜੀਵੀਆਂ ਨੇ ਆਪਣੀ ਵਿਦਵਤਾ ਦਾ ਸਿੱਕਾ ਬਿਠਾਣ ਲਈ, ਗੁਰਦੁਆਰਾ
ਪ੍ਰਬੰਧਕਾਂ ਦੀ ਚੋਣ ਦੀ ਅਪਨਾਈ ਗਈ ਹੋਈ ਚੋਣ ਪ੍ਰਣਾਲੀ ਦਾ ਵਿਰੋਧ ਕਰਦਿਆਂ, ਇਹ ਦਲੀਲ ਵੀ ਦਿਤੀ ਕਿ
ਨਾ ਗੁਰੂ ਨਾਨਕ ਦੇਵ ਜੀ ਨੇ ਗੁਰਗਦੀ ਦੀ ਸੌਂਪਣਾ ਕਰਨ ਅਤੇ ਨਾ ਹੀ ਗੁਰੂ ਗੋਬਿੰਦ ਸਿੰਘ ਜੀ ਨੇ
ਪੰਜਾਂ ਪਿਆਰਿਆਂ ਦੀ ਚੋਣ ਕਰਦਿਆਂ ਕਿਸੇ ਤਰ੍ਹਾਂ ਦੇ ਮਤਦਾਨ ਦਾ ਸਹਾਰਾ ਲਿਆ। ਇਸ ਕਰਕੇ ਵਰਤਮਾਨ
ਵਿੱਚ ਵੀ ਗੁਰਦੁਆਰਾ ਪ੍ਰਬੰਧਕਾਂ ਦੀ ਚੋਣ ਲਈ ਮਤਦਾਨ ਦਾ ਸਹਾਰਾ ਨਹੀਂ ਲਿਆ ਜਾਣਾ ਚਾਹੀਦਾ। ਇਉਂ
ਜਾਪਦਾ ਹੈ, ਜਿਵੇਂ ਇਹ ਦਲੀਲ ਦੇਣ ਵਾਲੇ ਵਿਦਵਾਨ ਅਪ੍ਰੱਤਖ ਰੂਪ ਵਿੱਚ ਇਹ ਕਹਿਣਾ ਚਾਹੁੰਦੇ ਸਨ ਕਿ
ਇਨ੍ਹਾਂ ਦੀ ਚੋਣ ਕਰਨ ਦਾ ਅਧਿਕਾਰ ਉਨ੍ਹਾਂ ਨੂੰ ਸੌਂਪ ਦੇਣਾ ਚਾਹੀਦਾ ਹੈ। ਵਿਚਾਰਨ ਵਾਲੀ ਗਲ ਤਾਂ
ਇਹ ਹੈ ਕਿ ਕੀ ਉਨ੍ਹਾਂ ਜਾਂ ਕਿਨ੍ਹਾਂ ਹੋਰਾਂ ਵਿੱਚ ਇਹ ਸਮਰਥਾ ਹੈ ਕਿ ਉਹ ਉਸਤਰ੍ਹਾਂ ਦੀ ਚੋਣ ਕਰ
ਸਕਣ, ਜਿਸਤਰ੍ਹਾਂ ਦੀ ਗੁਰੂ ਸਾਹਿਬਾਂ ਨੇ ਕੀਤੀ ਸੀ? ਅਜਕਲ ਦੇ ਵਿਦਵਾਨ-ਬੁਧੀਜੀਵੀਆਂ ਦਾ ਤਾਂ ਇਹ
ਸੁਭਾਉੇ ਬਣ ਚੁਕਾ ਹੈ ਕਿ ਜਿਸ ਢੰਗ ਜਾਂ ਪ੍ਰਣਾਲੀ ਤੇ ਚਲਣ ਦੀ ਸਮਰਥਾ ਨਾ ਹੋਵੇ, ਉਸਨੂੰ ਮਾੜਾ ਕਹਿ
ਕੇ ਭੰਡ ਦਿਉ, ਕੌਮ ਭੰਬਲਭੂਸੇ ਵਿੱਚ ਪੈਂਦੀ ਹੈ ਤਾਂ ਪਈ ਪਵੇ। ਉਨ੍ਹਾਂ ਦੀ ਵਿਦਵਤਾ ਦਾ ਸਿੱਕਾ ਤਾਂ
ਜੰਮਣਾ ਹੀ ਚਾਹੀਦਾ ਹੈ। ਚਾਹੀਦਾ ਤਾਂ ਇਹ ਹੈ ਕਿ ਜੇ ਕਿਸੇ ਪ੍ਰਣਾਲੀ ਨੂੰ ਮਾੜਾ ਕਹਿਣ ਦੀ ਹਿੰਮਤ
ਕੀਤੀ ਹੈ, ਤਾਂ ਉਸਨਂੂ ਸੁਧਾਰਨ ਦੀ ਸਮਰਥਾ ਦਾ ਅਹਿਸਾਸ ਵੀ ਕਰਵਾਇਆ ਜਾਏ। ਕਈ ਢੰਗ-ਪ੍ਰਣਾਲੀਆਂ ਜਾਂ
ਰਸਤੇ ਅਜਿਹੇ ਹੁੰਦੇ ਹਨ, ਜਿਨ੍ਹਾਂ ਦਾ ਬਦਲ ਲਭਣਾ ਉਤਨਾ ਆਸਾਨ ਨਹੀਂ ਹੁੰਦਾ, ਜਿਤਨਾ ਕਿ ਉਨ੍ਹਾਂ
ਨੂੰ ਮਾੜਾ ਕਹਿ ਦੇਣਾ। ਜੇ ਸੁਚਜਾ ਬਦਲ, ਜਿਸ ਤੇ ਅਮਲ ਕੀਤਾ ਜਾ ਸਕਦਾ ਹੋਵੇ, ਨਜ਼ਰ ਨਾ ਆਏ ਤਾਂ
ਸਥਾਪਤ ਪ੍ਰਣਾਲੀ ਨੂੰ ਹੀ ਸੁਧਾਰਣ ਦੀ ਕੌਸ਼ਿਸ਼ ਕੀਤੀ ਜਾਣੀ ਚਾਹੀਦੀ ਹੈ।
ਗਲ ਸਹਿਜਧਾਰੀਆਂ ਦੀ: ਜਿਸ ਸਮੇਂ ਗੁਰਲੀਨ ਕੌਰ ਨੂੰ, ਭਰਵੱਟੇ ਸੰਵਾਰੇ ਹੋਣ ਕਾਰਣ, ਸ਼੍ਰੋਮਣੀ
ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ-ਅਧੀਨ ਮੈਡੀਕਲ ਕਾਲਜ ਵਿੱਚ ਦਾਖਲਾ ਨਾ ਦਿਤੇ ਜਾਣ ਦਾ
ਮਾਮਲਾ ਪੰਜਾਬ-ਹਰਿਆਣਾ ਹਾਈਕੋਰਟ ਦੇ ਵਿਦਵਾਨ ਜੱਜਾਂ ਨੇ ਆਪਣੇ ਵਿਚਾਰ-ਅਧੀਨ ਲਿਆਂਦਾ ਤੇ ਸਾਰੇ ਪੱਖ
ਸੁਣਨ ਉਪਰੰਤ ਆਪ ਹੀ ‘ਸਿੱਖ ਦੀ ਪ੍ਰੀਭਾਸ਼ਾ’ ਦੀ ਵਿਆਖਿਆ ਕਰ ਫੈਸਲਾ ਦੇ ਦਿੱਤਾ ਗਿਆ, ਤਾਂ ਜੇਤੂ
ਪੱਖਾਂ ਵਲੋਂ ਖੁਸ਼ੀ ਵਿੱਚ ਬਹੁਤ ਹੀ ਬਗਲਾਂ ਵਜਾਈਆਂ ਗਈਆਂ। ਕੁੱਝ ਸਿੱਖ ਹਲਕਿਆਂ ਵਲੋਂ ਉਸੇ ਸਮੇਂ
ਇਹ ਖਦਸ਼ਾ ਪ੍ਰਗਟ ਕਰ ਦਿੱਤਾ ਗਿਆ ਕਿ ‘ਸਿੱਖ ਦੀ ਪ੍ਰੀਭਾਸ਼ਾ’ ਦੀ ਅਦਾਲਤ ਵਲੋਂ ਕੀਤੀ ਗਈ ਵਿਆਖਿਆ
ਨੂੰ ਸਵੀਕਾਰ ਕਰ ਲਏ ਜਾਣ ਦੇ ਭਵਿੱਖ ਵਿੱਚ ਬੜੇ ਨੁਕਸਾਨਦੇਹ ਨਤੀਜੇ ਸਾਹਮਣੇ ਆ ਸਕਦੇ ਹਨ। ਇਸਦਾ
ਕਾਰਣ ਉਨ੍ਹਾਂ ਵਲੋਂ ਇਹ ਦਸਿਆ ਗਿਆ ਕਿ ਅਜਿਹਾ ਕਰਕੇ ਸਿੱਖ ਧਰਮ ਦੀਆਂ ਮਾਨਤਾਵਾਂ, ਪਰੰਪਰਾਵਾਂ ਅਤੇ
ਮਰਿਆਦਾਵਾਂ ਬਾਰੇ ਸਮੇਂ-ਸਮੇਂ ਉਠਣ ਵਾਲੇ ਛੋਟੇ-ਮੋਟੇ ਵਿਵਾਦਾਂ ਦੇ ਮੁੱਦਿਆਂ ਨੂੰ ਅਦਾਲਤਾਂ ਵਿੱਚ
ਲਿਜਾਣ ਅਤੇ ਉਨ੍ਹਾਂ ਪੁਰ ਅਦਾਲਤਾਂ ਵਲੋਂ ਸੁਣਵਾਈ ਕਰ, ਫੈਸਲੇ ਦੇਣ ਦਾ ਰਾਹ ਖੋਲ੍ਹ ਦਿਤਾ ਗਿਆ ਹੈ।
ਉਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖੀਆਂ ਨੂੰ ਇਹ ਸਲਾਹ ਵੀ ਦਿਤੀ ਗਈ ਸੀ, ਕਿ
ਗੁਰਲੀਨ ਕੌਰ ਦੇ ਮਾਮਲੇ ਵਿੱਚ, ਉਹ ਅਦਾਲਤ ਨੂੰ ਸਪਸ਼ਟ ਕਰ ਦੇਣ ਕਿ ਹਰ ਧਰਮ ਵਾਂਗ, ਸਿੱਖ ਧਰਮ ਦੀ
ਵੀ ਗੁਰਮਤਿ ਅਨੁਸਾਰ ਪ੍ਰਵਾਨਤ ਪ੍ਰੀਭਾਸ਼ਾ ਹੈ। ਉਸਦੀਆਂ ਆਪਣੀਆਂ ਮਰਿਅਦਾਵਾਂ ਤੇ ਮਾਨਤਾਵਾਂ ਹਨ,
ਜਿਨ੍ਹਾਂ ਦੀ ਵਿਆਖਿਆ ਕਰਨ ਦਾ ਅਧਿਕਾਰ ਨਾ ਤਾਂ ਸੰਸਾਰ ਦੀ ਕਿਸੇ ਵੀ ਅਦਾਲਤ ਨੂੰ ਹੈ ਅਤੇ ਨਾ ਹੀ
ਕਿਸੇ ਹੋਰ ਨੂੰ ਦਿਤਾ ਜਾ ਸਕਦਾ ਹੈ।
ਪਰ ਰਾਜਸੀ ਸੁਆਰਥ ਦੀ ਦਲਦਲ ਵਿੱਚ ਫਸੇ ਸਿੱਖ ਮੁੱਖੀਆਂ ਨੇ ਇਸ ਸਲਾਹ ਨੂੰ ਅਣਗੋਲਿਆਂ ਕਰ ਦਿੱਤਾ।
ਇਸੇ ਦਾ ਹੀ ਨਤੀਜਾ ਹੈ ਕਿ ਸਹਿਜਧਾਰੀ ਫੈਡਰੇਸ਼ਨ ਨੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ
ਸਹਿਜਧਾਰੀਆਂ ਨੂੰ ਮਤਦਾਨ ਕਰਨ ਦੇ ਮਿਲੇ ਹੋਏ ਅਧਿਕਾਰ ਨੂੰ, ਨਵੰਬਰ-2003 ਵਿੱਚ ਖਤਮ ਕਰ ਦਿਤੇ ਜਾਣ
ਦੇ ਫੈਸਲੇ ਨੂੰ ਪੰਜਾਬ-ਹਰਿਆਣਾ ਹਾਈਕੋਰਟ ਵਿੱਚ ਚੁਨੌਤੀ ਦੇ ਦਿਤੀ। ਬਜਾਏ ਇਸਦੇ ਕਿ ਇਸ ਸਥਿਤੀ
ਵਿਚੋਂ ਉਭਰਨ ਲਈ ਕੋਈ ਸਾਰਥਕ ਰਾਹ ਤਲਾਸ਼ਿਆ ਜਾਂਦਾ, ਅਕਾਲੀ ਆਗੂਆਂ ਅਤੇ ਬੁੱਧੀਜੀਵੀਆਂ ਵਲੋਂ
ਤਰ੍ਹਾਂ-ਤਰ੍ਹਾਂ ਦੇ ਬਿਆਨ ਦੇ ਆਪੋ-ਅਪਣੀਆਂ ਦਲੀਲਾਂ ਦਿਤੀਆਂ ਜਾਣ ਲਗੀਆਂ। ਜੇ ਇਨ੍ਹਾਂ ਦਲੀਲਾਂ ਦੀ
ਘੋਖ ਕੀਤੀ ਜਾਏ ਤਾਂ, ਜਿਥੇ ਸਹਿਜਧਾਰੀ ਫੈਡਰੇਸ਼ਨ ਦੀ ਇਸ ਦਲੀਲ ਵਿੱਚ ਕੋਈ ਸਾਰਥਕਤਾ ਨਹੀਂ ਕਿ ਸਿੱਖ
ਪਰਿਵਾਰ ਵਿੱਚ ਪੈਦਾ ਹੋਣ ਵਾਲਾ ਬੱਚਾ ਸਿੱਖ ਹੀ ਹੋਵੇਗਾ, ਭਾਵੇਂ ਉਹ ਸਿੱਖੀ ਸਰੂਪ ਨੂੰ ਤਿਲਾਂਜਲੀ
ਹੀ ਕਿਉਂ ਨਾ ਦੇ ਚੁਕਾ ਹੋਵੇ। ਸਿੱਖੀ ਵਿੱਚ ਤਾਂ ਸਿੱਖੀ-ਸਰੂਪ ਨੂੰ ਕਾਇਮ ਰਖਦਿਆਂ, ਸਿੱਖੀ
ਮਰਿਆਦਾਵਾਂ ਦਾ ਪਾਲਣ ਹੀ ਕਿਸੇ ਨੂੰ ਸਿੱਖ ਅਖਵਾਉਣ ਦਾ ਅਧਿਕਾਰ ਦੁਆਉਂਦਾ ਹੈ। ਸਿੱਖ ਦੇ ਘਰ ਪੈਦਾ
ਹੋਇਆ ਬੱਚਾ ਜੇ ਸਿੱਖੀ-ਸਰੂਪ ਤਿਆਗ ਦਿੰਦਾ ਹੈ ਤਾਂ ਉਹ ਪਤੱਤ ਮੰਨਿਆ ਜਾਵੇਗਾ, ਸਿੱਖ ਨਹੀਂ।
ਇਸੇ ਤਰ੍ਹਾਂ ਜੋ ਇਹ ਦਲੀਲ ਦਿੱਤੀ ਜਾਂਦੀ ਹੈ ਕਿ ‘ਜੋ ਸਿੱਖ ਇਸਤਰੀ ਜਾਂ ਪੁਰਸ਼ …ਅੰਮ੍ਰਿਤ ਪਾਨ
ਕਰਦਾ ਹੈ ਅਤੇ ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ, ਉਹ ਸਿੱਖ ਹੈ’, ਅਨੁਸਾਰ ਇਹ ਮੰਨਣਾ ਕਿ ਜੋ
ਅੰੰਿਮ੍ਰਤ ਪਾਨ ਕਰਦਾ ਹੈ, ਉਹੀ ਸਿੱਖ ਹੈ, ਠੀਕ ਨਹੀਂ ਮੰਨਿਆ ਜਾ ਸਕਦਾ, ਕਿਉਂਕਿ ਇਸਦਾ ਮਤਲਬ ਤਾਂ
ਇਹ ਹੋਇਆ ਕਿ ਸਿੱਖੀ-ਸਰੂਪ ਦਾ ਧਾਰਨੀ ਅਤੇ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੀ ਸਿੱਖਿਆ ਪੁਰ ਵਿਸ਼ਵਾਸ
ਰਖਣ ਵਾਲਾ ਵਿਅਕਤੀ ਤਦ ਤਕ ਸਿੱਖ ਨਹੀਂ ਅਖਵਾ ਸਕਦਾ, ਜਦੋਂ ਤਕ ਉਹ ਅੰਮ੍ਰਿਤ ਨਹੀਂ ਛਕਦਾ। ਇਸ ਹਾਲਤ
ਵਿੱਚ ਜੇ ਉਹ ਕੇਸ ਕਤਲ ਕਰਵਾ ਲੈਂਦਾ ਹੈ ਤਾਂ ਉਸਨੂੰ ਪਤੱਤ ਕਿਵੇਂ ਕਿਹਾ ਜਾ ਸਕੇਗਾ?
ਜਿਥੋਂ ਤਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਸਹਿਜਧਾਰੀਆਂ ਦੇ ਮਤਾਧਿਕਾਰ
ਨੂੰ ਖਤਮ ਕਰਵਾਏ ਜਾਣ ਦੀ ਗਲ ਹੈ, ਉਹ ਇੱਕ ਮਜਬੂਰੀ ਹੈ, ਕਿਉਂਕਿ ਫਿਰਕੂ ਭਾਵਨਾ ਵਾਲੇ ਕਈ
ਗ਼ੈਰ-ਸਿੱਖਾਂ ਨੇ ਸਿੱਖ ਤੇ ਸਿੱਖੀ-ਵਿਰੋਧੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ, ਜਿਸ ਕਾਰਣ ਇਹ ਸੰਭਾਵਨਾ
ਬਣਨ ਲਗੀ ਹੈ ਕਿ ਸਹਿਜਧਾਰੀਆਂ ਦੇ ਪਰਦੇ ਹੇਠ, ਅਜਿਹਾ ਅਨਸਰ ਸਿੱਖੀ ਦੀਆਂ ਸਥਾਪਤ ਸੰਸਥਾਵਾਂ ਪੁਰ
ਕਾਬਜ਼ ਹੋ ਕੇ, ਸਿੱਖੀ ਦਾ ਘਾਣ ਕਰਨ ਤੇ ਤੁਲ ਸਕਦਾ ਹੈ। ਇਸ ਕਾਰਣ ਇਸ ਗਲ ਨੂੰ ਸਹਿਜਧਾਰੀ-ਵਿਰੋਧੀ
ਕਾਰਜ ਵਜੋਂ ਨਹੀਂ ਲਿਆ ਜਾਣਾ ਚਾਹੀਦਾ।
ਸਿੱਖ ਇਤਿਹਾਸ ਨੂੰ ਗੰਭੀਰਤਾ ਦੇ ਨਾਲ ਘੋਖਿਆ ਜਾਏ ਤਾਂ ਇਹ ਗਲ ਉਭਰ ਕੇ ਸਾਹਮਣੇ ਆਉਂਦੀ ਹੈ ਕਿ
ਸਹਿਜਧਾਰੀ ਪਰੰਪਰਾ ਦਾ ਉਭਾਰ ਉਸ ਸਮੇਂ ਤੋਂ ਮੰਨਿਆ ਜਾਂਦਾ ਹੈ, ਜਦੋਂ ਸਿੱਖ ਆਪਣੀ ਹੋਂਦ ਅਤੇ
ਸਿੱਖੀ ਦੇ ਆਦਰਸ਼ਾਂ ਪੁਰ ਪਹਿਰਾ ਦਿੰਦਿਆਂ ਗ਼ਰੀਬ-ਮਜ਼ਲੂਮ ਦੀ ਰੱਖਿਆ ਲਈ ਜਬਰ ਤੇ ਜ਼ੁਲਮ ਦੇ ਵਿਰੁਧ
ਸੰਘਰਸ਼ ਕਰ ਰਹੇ ਸਨ ਅਤੇ ਜ਼ਾਲਮਾਂ ਵਲੋਂ ਉਨ੍ਹਾਂ ਦਾ ਖੁਰਾ-ਖੋਜ ਮਿਟਾਣ ਲਈ ਸ਼ਿਕਾਰ ਮੁਹਿੰਮਾਂ
ਚਲਾਈਆਂ ਜਾ ਰਹੀਆਂ ਸਨ ਤੇ ਉਨ੍ਹਾਂ ਦੇ ਸਿਰਾਂ ਦੇ ਮੁਲ ਮੁਕੱਰਰ ਕੀਤੇ ਜਾ ਰਹੇ ਸਨ। ਉਸ ਸਮੇਂ
ਗੁਰੂ-ਘਰ ਅਤੇ ਗੁਰੂ ਸਾਹਿਬਾਨ ਪ੍ਰਤੀ ਸ਼ਰਧਾ ਅਤੇ ਵਿਸ਼ਵਾਸ ਰਖਣ ਵਾਲੇ ਕੁੱਝ ਹਿੰਦੂ ਪਰਿਵਾਰ ਜ਼ਾਲਮ
ਹਾਕਮਾਂ ਦੀਆਂ ਨਜ਼ਰਾਂ ਬਚਾ, ਉਨ੍ਹਾਂ ਤਕ ਵਸ ਲਗਦਿਆਂ ਮਦਦ ਤਾਂ ਪਹੁੰਚਾਂਦੇ ਹੀ ਸਨ, ਇਸਦੇ ਨਾਲ ਹੀ
ਸ਼ਹੀਦ ਹੋਣ ਵਾਲੇ ਸਿੱਖਾਂ ਦੀ ਨਫ਼ਰੀ ਨੂੰ ਪੂਰਿਆਂ ਕਰਨ ਲਈ ਆਪਣਾ ਇੱਕ ਪੁਤਰ ਵੀ ਸਿੱਖਾਂ ਨੂੰ ਸੌਂਪ
ਦਿੱਤਾ ਕਰਦੇ ਸਨ। ਜਦੋਂ ਇਨ੍ਹਾਂ ਪਰਿਵਾਰਾਂ ਦੇ ਮੁੱਖੀਆਂ ਪਾਸੋਂ ਉਨ੍ਹਾਂ ਦੇ ਬੱਚਿਆਂ ਬਾਰੇ ਪੁਛਿਆ
ਜਾਂਦਾ ਤਾਂ ਉਹ ਦਸਦੇ ਸਨ ਕਿ ਉਨ੍ਹਾਂ ਦੇ ਚਾਰ ਪੁਤਰ ਸਨ, ਪਰ ਇੱਕ ਸਿੱਖ ਬਣ ਗਿਆ ਹੈ, ਤੇ ਹੁਣ
ਤਿੰਨ ਰਹਿ ਗਏ ਹਨ। ਉਨ੍ਹਾਂ ਦੇ ਇਸ ਕਥਨ ਵਿੱਚ ਬਹੁਤ ਹੀ ਡੂੰਘਾ ਭਾਵ ਛੁਪਿਆ ਹੋਇਆ ਹੁੰਦਾ। ਉਹ ਇਹ
ਕਿ ਉਸ ਸਮੇਂ ਇਹ ਮੰਨਿਆ ਜਾਂਦਾ ਸੀ ਕਿ ਜੋ ਬੱਚਾ ਸਿੱਖ ਬਣ ਗਿਆ, ਉਹ ਸਿੱਖੀ ਆਦਰਸ਼ਾਂ ਪੁਰ ਪਹਿਰਾ
ਦਿੰਦਿਆਂ ਸ਼ਹੀਦ ਹੋ ਜਾਇਗਾ।
ਜੋ ਪਰਿਵਾਰ ਪੋਠੋਹਾਰ ਅਤੇ ਸਿੰਧ ਦੀ ਧਰਤੀ ਨਾਲ ਸਬੰਧ ਰਖਦੇ ਹਨ, ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ
ਗ਼ੈਰ-ਕੇਸਾਧਾਰੀ ਵੱਡੀ ਗਿਣਤੀ ਵਿੱਚ ਗੁਰਦੁਆਰਿਆਂ ਵਿੱਚ ਆਇਆ ਕਰਦੇ ਸਨ, ਗੁਰੂ ਗ੍ਰੰਥ ਸਹਿਬ ਪ੍ਰਤੀ
ਸ਼ਰਧਾ ਅਤੇ ਦਸਾਂ ਗੁਰੂ ਸਾਹਿਬਾਨ ਦੀ ਸਿੱਖਿਆ ਪ੍ਰਤੀ ਦ੍ਰਿੜ੍ਹ ਵਿਸ਼ਵਾਸ ਰਖਦੇ ਸਨ। ਉਹ ਆਪਣੇ ਸਾਰੇ
ਪਰਿਵਾਰਕ ਕਾਰਜ ਗੁਰੂ ਸਾਹਿਬਾਨ ਦਾ ਓਟ-ਆਸਰਾ ਲੈ ਕੇ ਸਿੱਖ ਰਹੁ-ਰੀਤਾਂ ਅਤੇ ਮਰਿਆਦਾ ਅਨੁਸਾਰ ਹੀ
ਕਰਦੇ ਸਨ। ਇਹ ਸਹਿਜਧਾਰੀ ਅਖਵਾਉਂਦੇ ਸਨ, ਕਿਉਂਕਿ ਇਹ ਕੇਸ ਨਹੀਂ ਸਨ ਰਖਦੇ। ਇਨ੍ਹਾਂ ਦੇ ਪਰਿਵਾਰਾਂ
ਵਿੱਚ ਪਹਿਲੇ ਬੱਚੇ ਨੂੰ ਕੇਸਾਧਾਰੀ ਬਣਾਇਆ ਜਾਂਦਾ ਸੀ।
ਇਹ ਪਰੰਪਰਾ ਉਨ੍ਹਾਂ ਇਲਾਕਿਆਂ ਵਿਚੋਂ ਉੱਜੜ, ਭਾਰਤ ਆ ਵਸੇ ਪਰਿਵਾਰਾਂ ਵਿੱਚ ਅੱਜ ਵੀ ਜਾਰੀ ਹੈ।
ਗੁਰਦੁਆਰਿਆਂ ਵਿੱਚ ਅੱਜ ਵੀ ਗ਼ੈਰ-ਕੇਸਾਧਾਰੀ ਪਰਿਵਾਰ ਵੱਡੀ ਗਿਣਤੀ ਵਿੱਚ ਬੜੀ ਸ਼ਰਧਾ ਨਾਲ ਆਉਂਦੇ ਹਨ
ਅਤੇ ਆਪਣੇ ਸਾਰੇ ਪਰਿਵਾਰਕ ਕਾਰਜ ਗੁਰੂ ਸਾਹਿਬਾਨ ਦਾ ਓਟ-ਆਸਰਾ ਲੈ, ੱਿਸਖ ਰਹੁ-ਰੀਤਾਂ ਅਨੁਸਾਰ ਹੀ
ਕਰਦੇ ਹਨ। ਇਨ੍ਹਾਂ ਵਿਚੋਂ ਕਈ ਦੇਸ਼-ਵਿਦੇਸ਼ ਵਿਚਲੇ ਉੱਚ ਅਹੁਦਿਆਂ ਪੁਰ ਬਿਰਾਜਮਾਨ ਹਨ। ਇਹ
ਆਪਣੇ-ਆਪਨੂੰ ਗੁਰੂ ਸਾਹਿਬਾਨ ਦੇ ਸ਼ਰਧਾਲੂ ਅਤੇ ਸਹਿਜਧਾਰੀ ਅਖਵਾਉਣਾ ਮਾਣ ਦੀ ਗਲ ਸਮਝਦੇ ਹਨ।
Mobile : + 91
98 68 91 77 31
(14/09/11)
ਸਤਨਾਮ ਸਿੰਘ ਜੌਹਲ
ਸਰੀ, ਬੀ. ਸੀ. ਵਿਖੇ ਗੁਰਮਤਿ ਕਾਨਫਰੰਸ
ਕੈਨੇਡੀਅਨ ਸਿੱਖ ਸਟੱਡੀ ਤੇ
ਟੀਚਿੰਗ ਸੁਸਾਇਟੀ ਵੈਨਕੂਵਰ ਤੇ ਕੈਨੇਡੀਅਨ ਸਿੰਘ ਸਭਾ ਦੇ ਸਾਂਝੇ ਉਪਰਾਲੇ ਨਾਲ 10 ਅਤੇ 11 ਸਤੰਬਰ
2011 ਨੂੰ ਸਰੀ ਦੇ ਪਰਲ ਬੈਂਕੁਇਟ ਹਾਲ ਵਿੱਚ ਸਫਲ ਕਾਨਫਰੰਸ ਹੋਈ, ਜਿਸ ਵਿੱਚ ਇੱਕ ਹਜ਼ਾਰ ਤੋਂ ਵੱਧ
ਸਰੋਤਿਆਂ ਨੇ ਸ਼ਾਮਲ ਹੋ ਕੇ ਅਨੇਕਾਂ ਵਿਸ਼ਿਆਂ ਪ੍ਰਤੀ ਜਾਣਕਾਰੀ ਪ੍ਰਾਪਤ ਕੀਤੀ। ਇਸ ਕਾਨਫਰੰਸ ਵਿੱਚ
ਸੰਸਾਰ ਪ੍ਰਸਿਧ ਵਿਦਿਵਾਨਾਂ ਨੇ ਆਪਣੇ ਖੋਜ ਭਰਭੂਰ ਲੈਕਚਰ ਦਿਤੇ।
ਪਹਿਲੇ ਦਿਨ ਦੀ ਸਟੇਜ ਦੀ ਸਾਰੀ ਕਾਰਵਾਈ ਡਾਕਟਰ ਹਰਬੰਸ ਸਿੰਘ ਕੰਦੋਲਾ ਨੇ ਬੜੀ ਬਾਖੂਬੀ ਨਾਲ
ਨਿਬਾਈ।
ਇਨ੍ਹਾਂ ਵਿੱਚ ਵਿਸ਼ੇਸ਼ ਨਾਮ ਡਾਕਟਰ ਹਰਜਿੰਦਰ ਸਿੰਘ ਦਿਲਗੀਰ, ਵੀਰ ਭੁਪਿੰਦਰ ਸਿੰਘ, ਪ੍ਰਿਸੀਪਲ
ਗੁਰਬਚਨ ਸਿੰਘ ਥਾਈਲੈਂਡ ਵਾਲੇ ਡਾ: ਹਰਸ਼ਿਦਰ ਕੌਰ ਪਟਿਆਲਾ ਅਤੇ ਬੀਬੀ ਇੰਦਰਪਾਲ ਕੌਰ ਟਰਾਂਟੋ।
ਕਾਨਫਰੰਸ ਦੇ ਪਹਿਲੇ ਦਿਨ ਡਾ: ਹਰਜਿੰਦਰ ਸਿੰਘ ਦਿਲਗੀਰ ਜੀ ਨੇ ਦਸਿਆ ਕਿ ਕਿਵੇਂ ਸਿੱਖ ਧਰਮ ਦੇ
ਅਧਿਆਤਮਿਕ ਸਮਾਜਵਾਦ ਦੇ ਅਮੀਰ ਸਿਧਾਂਤਾਂ ਵਿੱਚ ਰਲਾਵਟ ਕੀਤੀ ਜਾ ਰਹੀ ਹੈ ਗੁਰੂ ਸਾਹਿਬਾਨਾਂ ਨੇ
ਸ੍ਰੇਸ਼ਟ
ਤੇ ਸਚਿਆਰ ਮਨੁੱਖ ਦੀ ਘਾੜਤ ਘੜੀ ਤੇ ਮਹਾਨ ਸਿਧਾਂਤ ਕਿਰਤ ਕਰਨਾ ਵੰਡ ਛਕਣਾ ਤੇ ਨਾਮ ਜਪਣ ਦੇ
ਸਿਧਾਂਤ ਨੂੰ ਪ੍ਰਚਾਰਿਆ। ਸਰਬਤ ਦੇ ਭਲੇ ਲਈ ਲਹਿਰ ਚਲਾਈ ਉਨ੍ਹਾਂ ਨੇ ਵਿਸਥਾਰ ‘ਚ ਦਸਿਆ ਕਿ ਸਿੱਖ
ਦੋਖੀਆਂ ਨੇ ਸਿੱਖ ਸਿਧਾਂਤਾਂ ਵਿੱਚ ਮਿਲਾਵਟ ਕਿਸ ਤਰਾਂ ਕੀਤੀ, ਵਿਰੋਧੀਆਂ ਨੇ ਸਾਜਸ਼ ਰਚਕੇ ਬੇਦੀ ਤੇ
ਸੋਢੀ ਕੁਲਾਂ ਦੀ ਵਡਿਆਈ ਕੀਤੀ ਜੋ ਕਿ ਸਿੱਖ ਸਿਧਾਤਾਂ ਦੇ ਵਿਪਰੀਤ ਸੀ। ਵਹਿਮਾਂ ਭਰਮਾਂ ਤੇ
ਕਰਮਕਾਡਾਂ ਭਰਪੂਰ ਪੁਸਤਕਾਂ ਦੀ ਗੁਰਦੁਆਰਿਆਂ ਵਿੱਚ ਕਥਾ ਸ਼ੁਰੂ ਕਰਵਾਈ। ਸਿੱਖ ਗੁਰਧਾਮਾਂ ਦੇ ਬਰਾਬਰ
ਹਿੰਦੂ ਧਰਮ ਦੇ ਮੰਦਰਾਂ ਦੀ ਉਸਾਰੀ ਕੀਤੀ ਸਿੱਖਾਂ ਅੰਦਰ ਸੰਤ ਮਤ ਪ੍ਰਚੱਲਤ ਕਰ ਦਿਤਾ ਤੇ ਅਨੇਕਾਂ
ਡੇਰਿਆਂ ਨੂੰ ਸਰਕਾਰੀ ਸਰਪ੍ਰਸਤੀ ਦੇ ਕੇ ਪ੍ਰਸਿੱਧ ਕਰ ਦਿਤਾ। ਵੀਰ ਭੁਪਿੰਦਰ ਸਿੰਘ ਹੋਰਾਂ ਗੁਰਬਾਣੀ
ਵਿਆਖਿਆ ਬਹੁਤ ਸੁੰਦਰ ਕੀਤੀ ਉਹਨਾਂ ਕਿਹਾ ਜੇਕਰ ਸਿੱਖ ਸਿਧਾਤਾਂ ਨੂੰ ਸਮਝ ਕੇ ਜੀਵਨ ਤੇ ਘਟਾਇਆ
ਜਾਵੇ ਤਾਂ ਸਚਿਆਰ ਬਣਿਆ ਜਾ ਸਕਦਾ ਹੈ ਸਿੱਖ ਸਿਧਾਂਤ ਸਾਰੀ ਮਨੁੱਖਤਾ ਦੇ ਭਲੇ ਵਾਸਤੇ ਹੈ ਅਤੇ ਭਲਾ
ਕਰਨ ਦੇ ਸਮਰਥ ਹੈ। ਉਸ ਸਮੇ ਸਮੱਸਿਆ ਹੁੰਦੀ ਹੈ ਜਦੋਂ ਮਨੁੱਖ ਖੁਦ ਸਚਿਆਰ ਨਹੀ ਹੁੰਦਾ ਪਰ ਦੂਸਰਿਆਂ
ਨੂੰ ਸਚਿਆਰ ਬਨਾਉਣ ਦਾ ਜਤਨ ਕਰਦਾ ਹੈ ਪ੍ਰਿੰਸੀਪਲ ਗੁਰਬਚਨ ਸਿੰਘ ਥਾਈਲੈਡ ਵਾਲਿਆਂ ਨੇ ਗੁਰਮਤਿ
ਸਿਧਾਂਤ ਬਾਰੇ ਭਰਪੂਰ ਜਾਣਕਾਰੀ ਦਿਤੀ ਉਹਨੇ ਨੇ ਅਫਸੋਸ ਜ਼ਾਹਰ ਕੀਤਾ ਕਿ ਸਿੱਖਾਂ ਅੰਦਰ ਅਜੇਹੇ ਭਰਮ
ਤੇ ਵਹਿਮ ਫੈਲਾਏ ਜਾ ਰਹੇ ਹਨ ਤਾ ਜੋ ਸਿੱਖਾਂ ਦੀ ਗੁਰਬਾਣੀ ਤੋਂ ਦੂਰੀ ਬਣੀ ਰਹੇ ਜਿਵੇ ਆਖਿਆ ਜਾਂਦਾ
ਹੈ ਕਿ ਬਾਣੀ ਦੇ ਅਰਥ ਕੋਈ ਮਨੁੱਖ ਨਹੀ ਕਰ ਸਕਦਾ ਪੁਜਾਰੀ ਸ੍ਰੇਣੀ ਨੇ ਸਿੱਖਾਂ ਵਿੱਚ ਸੁੱਖਣਾ
ਸਰੋਵਰ ਇਸ਼ਨਾਨ ਦੀ ਮਹੱਤਤਾ ਪ੍ਰਚਾਰੀ ਅਤੇ ਗੁਰਦੁਆਰੇ ਪੂਜਾ ਅਸਥਾਨ ਬਣ ਕੇ ਰਹਿ ਗਏ। ਡਾ. ਦਿਲਗੀਰ
ਹੋਰਾਂ ਵੀ ਸਪਸ਼ਟ ਕੀਤਾ ਕਿ ਗੁਰਮਤ ਦੇ ਪ੍ਰਚਾਰਕਾਂ ਦੀ ਥਾਂ ਅਖੌਤੀ ਸੰਤਾਂ, ਬਾਬਿਆਂ ਨੇ ਮਲ ਲਈ ਅਤੇ
ਸਿਖਾਂ ਦੀ ਸ਼ਰੇਆਮ ਲੁਟ ਖਸੁਟ ਹੋ ਰਹੀ ਹੈ ਇਸ ਕਾਨਫਰੰਸ ਵਿੱਚ ਦਸਿਆ ਗਿਆ ਹੈ ਕੇ ਰਾਗਮਾਲਾ ਤੇ
ਹੇਮਕੁੰਟ ਨੂੰ ਭਾਈ ਵੀਰ ਸਿੰਘ ਨੇ ਪ੍ਰਚਾਰਿਆ ਪ੍ਰੋਫੈਸਰ ਜੋਗਿੰਦਰ ਸਿੰਘ ਜੀ ਨੇ ਰਿਧ ਸਿਧ ਅਵਰਾ
ਸਾਦ ਵਿਸ਼ੇ ਤੇ ਵਿਆਖਿਆ ਕੀਤੀ ਭਾਈ ਮਨਦੀਪ ਸਿੰਘ (ਟੁਰੰਟੋ) ਨੇ ਹਊਮੈ ਨਾਵੈ ਨਾਲ ਵਿਰੋਧ ਹੈ ਬਾਰੇ
ਚਰਚਾ ਕੀਤੀ ਜਿਤਨੇ ਅਗੁਣ ਹਨ ਉਹ ਸਾਡੇ ਦੁਸ਼ਮਣ ਹਨ ਅਤੇ ਗੁਣਾਂ ਦੀ ਪ੍ਰਾਪਤੀ ਲਈ ਜਤਨਸ਼ੀਲ ਹੋਣਾ ਹੈ
ਜੋ ਵਿਅਕਤੀ ਮੈਂ ਮੇਰੀ ਭਾਵ ਹਊਮੈ ਤੋ ਮੁਕਤ ਹੋਵੇਗਾ ਉਹ ਜੀਵਨ ਮੁਕਤ ਹੋਵੇਗਾ। ਪ੍ਰਿੰਸੀਪਲ ਗੁਰਬਚਨ
ਸਿੰਘ ਜੀ ਨੇ ਜੀਵਨ ਮੁਕਤੀ ਬਾਰੇ ਬਹੁਤ ਸੁੰਦਰ ਵਿਚਾਰ ਦਿਤੇ ਅਤੇ ਸਪਸ਼ਟ ਕੀਤਾ ਕੇ ਸਿੱਖ ਧਰਮ ਅੰਦਰ
ਮਰਨ ਉਪਰੰਤ ਕੋਈ ਮੁਕਤੀ ਨਹੀ ਸਗੋਂ ਇਸ ਜੀਵਨ ਅੰਦਰ ਹੀ ਜੀਵਨ ਮੁਕਤ ਹੋਣਾ ਹੈ ਭਾਈ ਜਸਵੀਰ ਜੀ
(ਅਕਾਲੀ ਸਿੰਘ) ਹੋਰਾਂ ਕਿਹਾ ਕਿ ਗੁਰਬਾਣੀ ਦਾ ਸਚ ਇੱਕ ਹੈ ਅਤੇ ਗੁਰਬਾਣੀ ਅੰਦਰ ਕੋਈ ਸਵੈ-ਵਿਰੋਧੀ
ਵਿਚਾਰ ਨਹੀ ਹਨ ਉਨ੍ਹਾ ਨੇ ਗੁਰਮਤਿ ਦੇ ਕਰਮ ਸਿਧਾਂਤ ਬਾਰੇ ਵਿਚਾਰ ਰਖੇ ਅਤੇ ਆਵਾ ਗਵਨ ਸਬੰਧੀ
ਗੁਰਬਾਣੀ ਦੁਆਰਾ ਸਪਸ਼ਟ ਕੀਤਾ ਕਿ ਸਿੱਖ ਧਰਮ ਆਵਾ ਗਵਨ ਨੂੰ ਨਹੀ ਮੰਨਦਾ। ਕਿਉਕੀ ਪੰਡਿਤ ਮੁਲਾਂ ਜੋ
ਲਿਖਿ ਦੀਆ, ਛਾਡਿ ਚਲੇ ਹਮ ਕਛੂ ਨ ਲੀਆ ਅਸੀ ਆਵਾ ਗਵਨ ਨੂੰ ਜਿਉਂਦੇ ਜੀਅ ਹਢਾਉਦੇ ਹਾਂ। ਵੀਰ
ਭੁਪਿੰਦਰ ਸਿੰਘ ਹੋਰਾਂ ਹਉਮੈ ਸਬੰਧੀ ਨਵੀ ਤਕਨੀਕ ਦੁਆਰੇ ਵਿਆਖਿਆ ਕੀਤੀ ਅਤੇ ਹਉਮੈ ਨੂੰ ਮਾਰਣ ਦੇ
ਉਪਾਵਾਂ ਬਾਰੇ ਦਸਿਆ ਡਾ ਹਰਸ਼ਿੰਦਰ ਕੌਰ ਨੇ ਇਸਤਰੀਆਂ ਸਬੰਧੀ ਜੋ ਵਰਤਾਰਾ ਪੂਰਬ ਕਾਲ ਅੰਦਰ ਹੁੰਦਾ
ਸੀ ਉਸ ਦਰਦਨਾਕ ਕਾਂਡ ਨੂੰ ਸੰਗਤਾਂ ਨਾਲ ਸਾਂਝਾ ਕੀਤਾ ਕਿ ਕਿਵੇ ਹਰ ਦੇਸ਼ ਅੰਦਰ ਇਸਤਰੀ ਜਾਤੀ ਅਤੇ
ਜੰਮਦੀਆਂ ਬਚੀਆਂ ਨਾਲ ਜ਼ੁਲਮ ਕੀਤਾ ਜਾਦਾ ਸੀ। ਉਹਨਾਂ ਨੇ ਮੌਜੂਦਾ ਸਮੇ ਜੋ ਬੱਚੀਆਂ ਨਾਲ ਜ਼ੁਲਮ
ਹੁੰਦਾ ਹੈ ਜਾਂ ਬੱਚੀਆਂ ਨੂੰ ਜਨਮ ਤੋ ਪਹਿਲਾਂ ਹੀ ਕੁੱਖ ਵਿੱਚ ਮਾਰ ਦਿਤਾ ਜਾਦਾ ਹੈ, ਦੇ ਘਿਣਾਉਣੇ
ਦ੍ਰਿਸ਼ ਨੂੰ ਪ੍ਰਗਟ ਕੀਤਾ। ਡਾ. ਹਰਸ਼ਿੰਦਰ ਕੌਰ ਜੋ ਉਦਮ ਕਰ ਰਹੀ ਹੈ ਉਸਦੀ ਸ਼ਲਾਘਾ ਕਰਨਾ ਸਾਡਾ ਫਰਜ
ਹੈ ਕਾਨਫਰੰਸ ਦੌਰਾਣ ਕਿਸੇ ਬੁਲਾਰੇ ਵਲੋ ਕੁੱਝ ਵਿਅਕਤੀਆਂ ਦੇ ਨਾਂਵ ਲੈਕੇ ਜੋ ਨੁਕਤਾਚੀਨੀ ਕੀਤੀ
ਗਈ, ਕਾਫੀ ਲੋਕਾਂ ਨੇ ਉਸ ਨੂੰ ਚੰਗਾ ਨਾ ਸਮਝਿਆ।
ਭਾਈ ਪਾਲ ਸਿੰਘ ਪੁਰੇਵਾਲ ਹੋਰਾਂ ਨਾਨਕਸ਼ਾਹੀ ਕੈਲੰਡਰ ਦੀ ਤਿਆਰੀ ਅਤੇ ਲੋੜ ਬਾਰੇ ਵਿਸਥਾਰ ਵਿੱਚ
ਦਸਿਆ। ਕੈਨੇਡੀਅਨ ਸਿੱਖ ਸਟੱਡੀ ਤੇ ਟੀਚਿੰਗ ਸੁਸਾਇਟੀ ਦੇ ਸੇਵਾਦਾਰ ਭਾਈ ਸਤਨਾਮ ਸਿੰਘ ਨੇ ਦੂਸਰੇ
ਦਿਨ ਦੀ ਸਟੇਜ ਦੀ ਕਾਰਵਾਈ ਬੁਹਤ ਹੀ ਵਧੀਆ ਢੰਗ ਨਾਲ ਨਿਵਾਈ। ਜਿਥੇ ਸਮੂੰਹ ਸਹਿਯੋਗੀਆਂ ਤੇ ਸਿਖ
ਸੰਸਥਾਵਾਂ ਦਾ ਧੰਨਵਾਦ ਕੀਤਾ ਉਥੇ ਇਹ ਵੀ ਆਖਿਆ ਕਿ ਜੇਕਰ ਕਿਸੇ ਬੁਲਾਰੇ ਦੇ ਸ਼ਬਦਾਂ ਨਾਲ ਕਿਸੇ ਦੇ
ਮਨ ਨੂੰ ਠੇਸ ਪਹੁੰਚੀ ਹੈ ਉਸ ਲਈ ਮੁਆਫੀ ਮੰਗਦੇ ਹਾਂ ਤੇ ਭਰੋਸਾ ਦਿਵਾਉਦੇ ਹਾਂ ਕਿ ਭਵਿਖ ਵਿੱਚ
ਅਜੇਹਾ ਨਹੀ ਹੋਵੇਗਾ ਡਾ: ਪੂਰਨ ਸਿੰਘ ਨੇ ਦੁਬਾਰਾ ਸਮੂੰਹ ਸਹਿਯੋਗੀਆਂ ਸਮਰਥਕਾਂ ਤੇ ਸਰੋਤਿਆਂ ਦਾ
ਧੰਨਵਾਦ ਕੀਤਾ ਜਿਨ੍ਹਾਂ ਨੇ ਕਾਨਫਰੰਸ ਨੂੰ ਸਫਲ ਬਨਾਉਣ ਲਈ ਮਾਇਕ ਸਹਾਇਤਾ ਦਿੱਤੀ ਉਨ੍ਹਾਂ ਕਿਹਾ
ਜੇਕਰ ਸੰਗਤਾ ਵਲੋਂ ਸਹਿਯੋਗ ਤੇ ਉਤਸ਼ਾਹ ਮਿਲੇਗਾ ਤਾਂ ਭਵਿਖ ਵਿੱਚ ਹੋਰ ਕਾਨਫਰੰਸਾਂ ਵੀ ਕੀਤੀਆਂ
ਜਾਣਗੀਆਂ।
12 ਸਤੰਬਰ (ਸੋਮਵਾਰ) ਨੂੰ ਸਿੱਖ ਸਟੱਡੀ ਸੈਂਟਰ ਵੈਨਕੂਵਰ ਵਿਖੇ ਸਮੂਹ ਬਾਹਰੋਂ ਆਏ ਵਿਦਿਵਾਨਾਂ ਦਾ
ਸਨਮਾਨ ਕੀਤਾ ਗਿਆ ਅਤੇ ਸਾਰੇ ਵਿਦਿਵਾਨਾਂ ਨੇ ਸੰਖੇਪ’ ਚ ਵਿਚਾਰ ਵੀ ਰਖੇ।
ਭਾਈ ਸਤਨਾਮ ਸਿੰਘ ਹੋਰਾਂ ਅਖੀਰ’ ਚ ਸਮੂੰਹ ਵਿਦਵਾਨਾਂ ਦਾ ਖੋਜ ਭਰਪੂਰ ਜਾਣਕਾਰੀ ਦੇਣ ਲਈ ਧੰਨਵਾਦ
ਕੀਤਾ ਅਤੇ ਇਹ ਦਸਣ’ ਚ ਫਖਰ ਮਹਿਸੂਸ ਕੀਤਾ ਕਿ ਸੰਗਤਾਂ ਨੇ ਇਸ ਸਫਲ ਕਾਨਫਰੰਸ ਕਰਨ ਤੇ ਸ਼ਲਾਘਾ ਕੀਤੀ
ਹੈ।
(14/09/11)
ਮਨਦੀਪ ਸਿੰਘ ‘ਵਰਨਨ’
ਗੁਰਮਤਿ ਕਾਨਫਰੰਸ ਸਰੀ, ਕੈਨੇਡਾ ਦਾ ਵਿਸਥਾਰ ਤੇ ਲੋਖਾ-ਜੋਖਾ
ਸਿੰਘ ਸਭਾ ਇੰਟਰਨੈਸ਼ਨਲ ਅਤੇ ਕੈਨੇਡੀਅਨ ਸਿੱਖ ਸਟੱਡੀਜ਼ ਦੇ ਉੱਦਮ ਨਾਲ ਗੁਰਮਤਿ
ਕਾਨਫਰੰਸ ਸਰੀ, ਕੈਨੇਡਾ ਵਿੱਚ ਹੋਈ। ਸਤੰਬਰ 10 ਅਤੇ 11, 2011 ਨੂੰ ਹੋਈ ਇਸ ਕਾਨਫਰੰਸ ਵਿੱਚ
ਬਹੁ-ਗਿਣਤੀ ਵਿੱਚ ਸਿੱਖ ਸਰੋਤਿਆਂ ਦਾ ਆਉਣਾ ਇਸ ਗੱਲ ਦਾ ਸਬੂਤ ਹੈ ਕਿ ਸਿੱਖ ਪੁਜਾਰੀਵਾਦ, ਸਾਧ
ਟੋਲਿਆਂ ਦੀ ਕਰਮਕਾਂਡੀ ਸਿੱਖਿਆ ਤੋਂ ਛੁਟਕਾਰਾ ਪਾਕੇ ਆਪ ਗੁਰਬਾਣੀ ਪੜਨ ਤੇ ਵਿਚਾਰਨ ਵੱਲ ਵੱਧ ਰਹੇ
ਹਨ। ਸਥਾਨਿਕ ਰੇਡੀਓ ਸਟੇਸ਼ਨਾਂ ਤੇ ਵੀ ਕਾਨਫਰੰਸ ਦੇ ਬੁਲਾਰੇ ਸਰੋਤਿਆਂ ਦੇ ਰੂਬਰੂ ਹੋਏ ਤੇ ਵਧੀਆ
ਹੁੰਗਾਰਾ ਮਿਲਿਆ।
ਡਾ: ਹਰਜਿੰਦਰ ਸਿੰਘ ‘ਦਿਲਗੀਰ’ ਨੇ ਸਿੱਖ ਇਤਿਹਾਸ ਵਿੱਚ ਪ੍ਰਚਲਿਤ ਹੋਈਆਂ ਝੂਠੀਆਂ , ਨਕਲੀ ਤੇ
ਸਿਧਾਂਤ ਵਿਰੋਧੀ ਸਾਖੀਆਂ ਦੀ ਅਸਲੀਅਤ ਬਾਰੇ ਚਾਨਣਾ ਪਾਇਆ, ਇਤਿਹਾਸਿਕ ਤੌਰ ਤੇ ਕਿਵੇਂ ਸਿੱਖ
ਸਿਧਾਂਤ ਨੁੰ ਵਿਗਾੜ ਕੇ ਪੇਸ਼ ਕੀਤਾ ਹੈ ਉਸਦੀ ਜਾਣਕਾਰੀ ਨੂੰ ਡਾ: ਦਿਲਗੀਰ ਨੇ ਬੜੀ ਬਾਖੂਬੀ ਵਰਨਣ
ਕੀਤੀ। ਸਿੱਖਾਂ ਵਿੱਚ ਕਿਵੇਂ ਕਈ ਨਕਲੀ ਡੇਰੇ ਤੇ ਸੰਪਰਦਾਵਾਂ , ਟਕਸਾਲਾਂ, ਗੁਰੂ ਸਾਹਿਬ ਤੇ ਬਾਬਾ
ਦੀਪ ਸਿੰਘ ਜੀ ਤੇ ਹੋਰ ਗੁਰਸਿੱਖਾਂ ਦੇ ਨਾਲ ਜੋੜ ਦਿੱਤੀਆਂ ਗਈਆਂ ਹਨ। ਅਕਾਲ ਤਖਤ ਦੇ ਸੇਵਾਦਾਰ ਜਥੇ
ਦਾ ਜਥੇਦਾਰ ਕਿਵੇਂ ਸਿੱਖਾਂ ਦਾ ਥਾਨੇਦਾਰ ਬਣਿਆ ਦੀ ਮੁਢਲੀ ਜਾਣਕਾਰੀ ਵੀ ਸਾਂਝੀ ਕੀਤੀ । ਸਿੱਖ
ਰਾਜ, ਨਿਰਮਲੇ, ਉਦਾਸੀ, ਹੋਰ ਡੇਰੇ, ਇਤਿਹਾਸਕ ਗ੍ਰੰਥ ਅਤੇ ਬਚਿੱਤਰ ਨਾਟਕ ਬਾਰੇ ਪੇਤਲੀ ਜਾਣਕਾਰੀ
ਡਾ: ਦਿਲਗੀਰ ਜੀ ਨੇ ਦਿੱਤੀ ਜੋ ਕਿ ਬੜੀ ਹੀ ਲਾਭਦਾਇਕ ਤੇ ਕ੍ਰਾਂਤੀਕਾਰੀ ਵੀ ਹੈ।
ਪ੍ਰਿੰ: ਗੁਰਬਚਨ ਸਿੰਘ ‘ਥਾਈਲੈਂਡ’ (ਗੁਰਮਤਿ ਗਿਆਨ ਮਿਸ਼ਨਰੀ ਕਾਲਿਜ) ਨੇ ਮੁਕਤੀ ਬਾਰੇ ਅਤੇ ਸਿੱਖੀ
ਦੇ ਪ੍ਰਚਾਰ ਨੂੰ ਸਮੱਸਿਆਵਾਂ ਬਾਰੇ ਬੜਾ ਭਾਵਪੂਰਤ ਲੈਕਚਰ ਦਿੱਤਾ, ਵਾਹਿ ਗੁਰੂ ਦਾ ਤੋਤਾ ਰਟਨ ਹੋਣ
ਦੀ ਕੁਰੀਤੀ ਸਿੱਖ ਪੰਥ ਵਿੱਚ ਘਰ ਕਰ ਚੁੱਕੀ ਹੈ, ਉਨਾਂ ਦੱਸਿਆ ਕਿ ਅਸਲ ਵਿੱਚ ਗੁਰਬਾਣੀ ਪੜਕੇ ,
ਵਿਚਾਰਕੇ ਤੇ ਆਪਣਾ ਜੀਵਨ ਤੇ ਰੋਜ਼ਾਨਾ ਦੇ ਨੇਮ ਗੁਰਬਾਣੀ ਅਨੁਸਾਰ ਕਰਨੇ, ਗੁਣ ਧਾਰਨ ਕਰਨੇ ਤੇ
ਔਗੁਣ ਛੱਡਣੇ ਹੀ ਅਸਲ ਸਿਮਰਨ ਹੈ। ਗੁਰਮਤਿ ਵਿੱਚ ਜੀਵਨ ਮੁਕਤ ਹੋਣ ਦਾ ਸਿਧਾਂਤ ਦਰਸਾਇਆ ਗਿਆ ਹੈ।
ਅੱਜਕੱਲ ਦੇ ਅਖੌਤੀ ਬ੍ਰਹਮਗਿਆਨੀਆਂ ਵਲੋਂ ਬ੍ਰਾਹਮਣ ਦੀ ਤਰਜ਼ ਤੇ ਸਿੱਖਾਂ ਨੂੰ ਮਾਲਾ ਫੇਰਕੇ ਤੇ
ਇੱਕ ਸ਼ਬਦ ਨੂੰ ਵਾਰ-ਵਾਰ ਰਟਕੇ ਸਵਰਗ ਦੇ ਸੁਫਨੇ ਵਿਖਾਏ ਜਾਂਦੇ ਹਨ ਜੋ ਕਿ ਗੁਰਬਾਣੀ ਦੀ ਬੇਅਦਬੀ
ਅਤੇ ਸਿੱਖ ਸਿਧਾਂਤ ਦਾ ਮਖੌਲ ਉਡਾਉਣਾ ਹੈ। ਪ੍ਰਿੰ: ‘ਥਾਈਲੈਂਡ’ ਨੇ ਗੁਰਮਤਿ ਗਿਆਨ ਮਿਸ਼ਨਰੀ ਕਾਲਿਜ
ਅਤੇ ਸਿੰਘ ਸਭਾ ਕੈਨੇਡਾ ਵਲੋਂ ਚਲਾਏ ਜਾ ਰਹੇ ਗੁਰਮਤਿ ਪ੍ਰਾਚਰ ਕੇਂਦਰ ਦੁਆਰਾ ਆਪਣੇ ਪਿੰਡ ਤੇ ਬੱਚੇ
ਸੰਭਾਲਣ ਦਾ ਹੋਕਾ ਵੀ ਦਿੱਤਾ।
ਸ: ਗੁਰਚਰਨ ਸਿੰਘ ‘ਜਿਉਣਵਾਲਾ’ ਨੇ ਸਿੱਖ ਪੰਥ ਵਿੱਚ ਮਹਾਨ ਸਖਸੀਅਤਾਂ ਵਜੋਂ ਆਪੇ ਸਥਾਪਿਤ ਹੋਏ ਜਾਂ
ਕਰ ਦਿੱਤੇ ਗਏ ਸੱਜਣਾਂ ਦੀ ਸਿੱਖੀ ਵਿਰੋਧੀ ਸੇਵਾ ਬਾਰੇ ਖੁੱਲੇ ਸ਼ਬਦਾਂ ਵਿੱਚ ਵਿਚਾਰ ਦਿੱਤੇ , ਅਤੇ
ਇੱਕੋ ਸ਼ਬਦ ਦੇ ਅਖੌਤੀ ਸਿਮਰਨ ਨੂੰ ਸਰੋਤਿਆਂ ਸਾਹਮਣੇ ਰੱਖਿਆ ਗਿਆ। ਪੰਜ ਤਰਾਂ ਦੇ ਅਤਰ ਸਿੰਘ, ਭਾਈ
ਵੀਰ ਸਿੰਘ ਵਲੋਂ ਹੇਮਕੁੰਟ ਪੈਦਾ ਕਰਨਾ, ਭਾਈ ਰਣਧੀਰ ਸਿੰਘ ਵਲੋਂ ਸਿੱਖ ਸਿਧਾਂਤ ਵਿਰੁੱਧ ਕਿਤਾਬਾਂ
ਲਿਖਣਾ ਤੇ ਵੱਖਰੀ ਸਿੱਖੀ ਚਲਾਉਣੀ, ਵਾਹਿ ਗੁਰੂ ਸ਼ਬਦ ਤੇ ਸਿੱਖਾਂ ਨੁੰ ਗੁਮਰਾਹ ਕਰਨਾ, ਦਮਦਮੀ
(ਅਖੌਤੀ) ਟਕਸਾਲ ਵਲੋਂ ਸਿੱਖਾਂ ਨੁੰ ਲਵ-ਕੁਛ ਦੀ ਔਲਾਦ ਲਿਖਣਾ ਤੇ ਸਿੱਖੀ ਦਾ ਬ੍ਰਾਹਮਣੀਕਰਨ ਕਿਵੇਂ
ਕੀਤਾ ਬਾਰੇ ਜਾਣਕਾਰੀ ਦਿੱਤੀ ਗਈ।
ਜੀਵਨ ਜਾਚ ਦਾ ਖਜ਼ਾਨਾ ਦੇ ਵੀਰ ਭੁਪਿੰਦਰ ਸਿੰਘ ਨੇ ਵਿਗਿਆਨਕ ਢੰਗ ਨਾਲ ਰੋਜ਼ਾਨਾ ਜ਼ਿੰਦਗੀ ਵਿੱਚ
ਗੁਰਬਾਣੀ ਦੀ ਵਰਤੋਂ ਬਾਰੇ ਭਰਪੂਰ ਵਿਚਾਰ ਦਿੱਤੇ ਅਤੇ ਸਰੋਤੇ ਸ਼ਾਂਤ ਚਿੱਤ ਹੋਕੇ ਸੁਣਦੇ ਰਹੇ।
ਪ੍ਰੋ: ਜੋਗਿੰਦਰ ਸਿੰਘ (ਵਰਨਨ) ਲੁਧਿਆਣਾ ਵਲੋਂ ਰਿਧੀਆਂ ਸਿਧੀਆਂ ਬਾਰੇ ਸਿੱਖ ਸਿਧਾਂਤ ਕੀ ਹੈ, ਤੇ
ਗੁਰਬਾਣੀ ਇਸਨੂੰ ਕਿਵੇਂ ਰੱਦ ਕਰਦੀ ਹੈ ਦੇ ਵਿਸ਼ੇ ਬਾਰੇ ਆਪਣੇ ਤਜਰਬੇਕਾਰ ਵਿਚਾਰ ਦਿੱਤੇ। ਅਖੌਤੀ
ਧਰਮੀ ਲੋਕ ਆਪਣੇ ਆਪ ਨੂੰ ਉੱਚਾ-ਸੁੱਚਾ ਵਿਖਾਉਣ ਲਈ ਅੰਤਰਜਾਮਤਾ ਤੇ ਕਰਾਮਾਤਾਂ ਹੋਣ ਦਾ ਝੂਠਾ
ਸਹਾਰਾ ਲੈਂਦੇ ਹਨ। ਉਨਾਂ ਦੱਸਿਆ ਕਿ ਜਿਵੇਂ ਜੋਗੀ ਲੋਕ ਰਿਧੀਆਂ –ਸਿਧੀਆਂ ਦੇ ਢਕਵੰਜ ਕਰਕੇ
ਮਨੁੱਖਤਾ ਨੂੰ ਲੁੱਟਦੇ ਸਨ ਉਸੇ ਤਰਾਂ ਸਿੱਖ ਪੰਥ ਵਿੱਚ ਸਰਗਰਮ ਸਾਧ-ਸੰਤ ਵੀ ਪਾਵਨ ਗੁਰਬਾਣੀ ਨੂੰ
ਜੰਤਰ-ਮੰਤਰਾਂ ਵਾਂਗ ਵਰਤਕੇ ਸਿੱਖਾਂ ਨੂੰ ਕੁਰਾਹੇ ਪਾ ਰਹੇ ਹਨ ਤੇ ਗੁਰੂਬਾਣੀ ਦੀ ਘੋਰ ਨਿਰਾਦਰੀ ਕਰ
ਰਹੇ ਹਨ।
ਗਿ: ਜਸਵੀਰ ਸਿੰਘ ਵੈਨਕੂਵਰ ਨੇ ਦੱਸਿਆ ਕਿ ਗੁਰਬਾਣੀ ਵਿੱਚ ਪੁਜਾਰੀ ਦੇ ਬਣਾਏ ਆਵਾਗਵਨ ਤੇ ਨਰਕ
ਸਵਰਗ ਨੂੰ ਗੁਰੂ ਸਾਹਿਬ ਵਲੋਂ ਨਕਾਰ ਦਿੱਤਾ ਗਿਆ ਹੈ। ਅੱਜ ਸਿੱਖ ਪੰਥ ਵਿੱਚ ਧਰਮ ਦੇ ਨਾਂ ਤੇ ਨਰਕ
– ਸਵਰਗ ਦਾ ਡਰ ਦੇਕੇ ਕੁਰੀਤੀਆਂ ਪੈਦਾ ਹੋ ਗਈਆਂ ਹਨ। ਅਸਲ ਵਿੱਚ ਮਨੁੱਖ ਆਪਣੇ ਨਿੱਤ ਦੇ ਪਾਪ
ਕਰਮਾਂ ਕਰਕੇ ਹੀ ਨਿੱਤ ਦੇ ਜੀਵਨ ਦੌਰਾਨ ਹੀ ਆਵਾਗਵਨ ਵਿੱਚ ਵਿਚਰ ਰਿਹਾ ਹੈ। ਗਿ: ਜਸਵੀਰ ਸਿੰਘ ਜੀ
ਖੁਦ ਗ੍ਰੰਥੀ ਸਿੰਘ ਦੀਆਂ ਸੇਵਾਵਾਂ ਵੀ ਕਰਦੇ ਹਨ ਤੇ ਉਹਨਾਂ ਦੇ ਵਿਚਾਰਾਂ ਵਿੱਚ ਸੱਚੇ ਸਿੱਖ ਦੀ
ਉੱਚੀ –ਸੁੱਚੀ ਦਿੱਖ ਹੈ।
ਨਾਨਕਸ਼ਾ੍ਹੀ ਕੈਲੰਡਰ ਦੇ ਨਿਰਮਾਤਾ ਸ: ਪਾਲ ਸਿੰਘ ਜੀ ‘ਪੁਰੇਵਾਲ’ ਨੇ ‘ਨਾਨਕਸ਼ਾਹੀ ਕੈਲੰਡਰ’ ਬਾਰੇ
ਕੀਮਤੀ ਵਿਚਾਰ ਦੱਸੇ । ਅਖੌਤੀ ਜਥੇਦਾਰਾਂ ਤੇ ਸਾਧ ਟੋਲੇ ਵਲੋਂ ਸਿੱਖ ਦੀ ਇਸ ਵੱਖਰੀ ਪਛਾਣ ਦਾ ਕਤਲ
ਕਿਵੇਂ ਕੀਤਾ ਗਿਆ ਹੈ ਆਪ ਸਭ ਜਾਣਦੇ ਹੋ। ਬੀਬੀ ਇੰਦਰਪਾਲ ਕੌਰ ਜੀ ਨੇ ਗੁਰਬਾਣੀ ਜੀਵਨ ਬਾਰੇ ਵਿਚਾਰ
ਦਿੱਤੇ।
ਵੀਰ ਮਨਦੀਪ ਸਿੰਘ ਟੋਰੰਟੋ ਨੇ ਹਊਮੈ ਕੀ ਹੈ ? ਇਸਦਾ ਜੀਵਨ ਤੇ ਅਸਰ ਕੀ ਹੈ ਬਾਰੇ ਵਡਮੁੱਲੇ ਵਿਚਾਰ
ਰੱਖੇ। ਗੁਰਬਾਣੀ ਕਿਸ ਤਰਾਂ ਹਊਮੈ ਦੇ ਵਿਕਾਰ ਤੋਂ ਬਚਣ ਲਈ ਗੁਣਾ ਦੇ ਸਿਮਰਨ ਦੀ ਪ੍ਰੇਰਨਾ ਕਰਦੀ ਹੈ
ਤੇ ਸਚਿਆਰਾ ਜੀਵਨ ਕਿਵੇਂ ਜੀਵਿਆ ਜਾਂਦਾ ਹੈ ਤੇ ਵਿਸਥਾਰਕ ਚਾਨਣਾ ਪਾਇਆ।
ਅਖੌਤੀ ਸੰਤਾਂ ਦੇ ਕੌਤਕ ਗਰੁੱਪ ਵਲੋਂ ਵੀਰ ਸ: ਅਜੈਬ ਸਿੰਘ ‘ਸਿਆਟਲ’ ਨੇ ਕਿਹਾ ਕਿ ਆਓ ਅਖੌਤੀ
ਬ੍ਰਹਮ-ਗਿਆਨੀਆਂ ਤੋਂ ਛੁਟਕਾਰਾ ਪਾਈਏ। ਸਿੱਖਾਂ ਦੇ ਗਲ ਪਏ ਇਹਨਾਂ ਸੰਤਾਂ, ਡੇਰੇਦਾਰਾਂ ਦੀ ਅਸਲੀਅਤ
ਸਮਝੀਏ ਤੇ ਸਿੱਖ ਪੰਥ ਤੇ ਛਾਈ ਇਸ ਕੌੜੀ ਵੱਲ ਨੂੰ ਜੜ੍ਹਾਂ ਤੋਂ ਪੁੱਟਕੇ ਸਿੱਖੀ ਦੇ ਵਿਹੜੇ ਵਿੱਚੋਂ
ਬਾਹਰ ਕੱਢ ਦਈਏ। ਇਹ ਸਾਧ ਸਾਡੀ ਮਾਇਆ ਦੇ ਨਾਲ-ਨਾਲ ਸਾਡੀਆਂ ਇੱਜ਼ਤਾਂ ਵੀ ਲੁੱਟ ਰਹੇ ਹਨ।
‘ਸਿਕਲੀਗਰ ਸਿੱਖਾਂ’ ਬਾਰੇ ਦਸਤਾਵੇਜ਼ੀ ਫਿਲਮ ਵੀ ਕਾਨਫਰੰਸ ਦੌਰਾਨ ਸਰੋਤਿਆਂ ਨੂੰ ਵਿਖਾਈ ਗਈ।
ਡਾ: ਹਰਸ਼ਿੰਦਰ ਕੌਰ ਨੇ ਔਰਤਾਂ ਦੇ ਹੱਕ ਬਾਰੇ ਤੇ ਔਰਤਾਂ ਨਾਲ ਹੁੰਦੀ ਬੇ-ਇਨਸਾਫੀ ਬਾਰੇ ਪੁਖਤਾ
ਵਿਚਾਰ ਦਿੱਤੇ। ਸੰਸਾਰ ਭਰ ਵਿੱਚ ਔਰਤਾਂ ਜ਼ੁਲਮ ਦਾ ਸ਼ਿਕਾਰ ਹਨ ਤੇ ਸਾਰੇ ਧਰਮਾਂ ਨੁੰ ਮੰਨਣ ਵਾਲੇ
ਔਰਤਾਂ ਦਾ ਸ਼ੋਸ਼ਣ ਕਰ ਰਹੇ ਹਨ। ਉਨਾਂ ਨੇ ਕਈ ਦਰਦਨਾਕ ਘਟਨਾਵਾਂ ਵੀ ਸਾਂਝੀਆਂ ਕੀਤੀਆਂ ਜੋ
ਸਰੋਤਿਆਂ ਨੂੰ ਜਜ਼ਬਾਤੀ ਕਰ ਗਈਆਂ।
ਅੰਤਿਕਾ:- ਸਿੱਖ ਸਰੋਤੇ ਕਾਫੀ ਗਿਣਤੀ ਵਿੱਚ ਪਹੁੰਚੇ ਅਤੇ ਇਸ ਕਾਨਫਰੰਸ ਤੋਂ ਬਹੁਤ ਕੁੱਝ ਸਿੱਖਣ
ਨੂੰ ਮਿਲਿਆ। ਪ੍ਰਬੰਧਕਾਂ ਵਲੋਂ ਪ੍ਰਸ਼ਨ- ਉੱਤਰ ਕਰਨ ਦਾ ਵੀ ਨਿਵੇਕਲਾ ਉੱਦਮ ਸੀ ਜੋ ਬਹੁਤ ਹੀ ਵਧੀਆ
ਰਿਹਾ। ਜਿੱਥੇ ਸਿੱਖਾਂ ਵਿੱਚ ਵਧ ਰਹੀ ਵਿਦਿਅਕ ਸੋਚ ਵੇਖਕੇ ਖੁਸ਼ੀ ਹੁੰਦੀ ਹੈ ਉੱਥੇ ਸੈਮੀਨਾਰ
ਦੌਰਾਨ ਵਿਵਹਾਰ ਤੇ ਅਸੂਲਾਂ ਨਾਲ ਨਾ ਚੱਲਣਾ ਸਾਡੇ ਸਮਾਜ ਦੀ ਕੁਰੀਤੀ ਹੈ, ਕਾਨਫਰੰਸ ਦਾ ਅਸੂਲ ਸੀ
ਕਿ ਅਗਰ ਕਿਸੇ ਬੁਲਾਰੇ ਪ੍ਰਤੀ ਕੋਈ ਪ੍ਰਸ਼ਨ ਹੈ ਤਾਂ ਉਸਨੂੰ ਲਿਖਕੇ ਸੇਵਾਦਾਰਾਂ ਨੂੰ ਦਿੱਤਾ ਜਾਵੇ।
ਕਾਫੀ ਸਰੋਤੇ ਸਮਝਦਾਰੀ ਨਾਲ ਸੁਣਦੇ ਤੇ ਅਸੂਲ ਮੁਤਾਬਿਕ ਪ੍ਰਸ਼ਨ ਕਰਦੇ ਰਹੇ ਪਰ ਕੁੱਝ ਵੀਰ ਹਾਲੇ ਵੀ
ਅਸੱਭਿਅਕ ਤੌਰ ਤਰੀਕੇ ਨਾਲ ਹੀ ਚੱਲਦੇ ਹਨ। ਕਈ ਇੱਕਾ- ਦੁੱਕਾ ਵੀਰਾਂ ਨੇ ਬੁਲਾਰੇ ਦੇ ਭਾਸ਼ਣ ਦੌਰਾਨ
ਹੀ ਸਵਾਲ ਪੁੱਛਣ ਦੀ ਕੋਸ਼ਿਸ ਵੀ ਕੀਤੀ ਤੇ ਜੈਕਾਰੇ ਛੱਡਕੇ ਮਾਹੌਲ ਹਾਸੋਹੀਣਾ ਬਣਾਇਆ। ਵਿਕਸਤ
ਦੇਸ਼ਾਂ ਵਿੱਚ ਆਕੇ ਵੀ ਸਾਡੀ ਸੋਚ ਸ਼ਾਇਦ ਅਵਿਕਸਿਤ ਹੈ।
ਖੈਰ ਕੁਲ ਮਿਲਾਕੇ ਇਹ ਉੱਦਮ ਬਹੁਤ ਸਫਲ ਰਿਹਾ ਤੇ ਤੱਤ-ਗੁਰਮਤਿ ਦੇ ਵਿਰੋਧੀਆਂ ਨੂੰ ਚੁਨੌਤੀ ਦੇ
ਗਿਆ। ਸਿੰਘ ਸਭਾ ਕੈਨੇਡਾ ਅਤੇ ਕੈਨੇਡੀਅਨ ਸਿੱਖ ਸਟੱਡੀਜ਼ ਵਾਲੇ ਸਾਰੇ ਦੇ ਸਾਰੇ ਵੀਰ ਵਧਾਈ ਦੇ
ਪਾਤਰ ਹਨ ਜਿਨਾਂ ਨੇ ਇਹ ਨਿਵੇਕਲਾ ਉਪਰਾਲਾ ਕਰਕੇ ਸਰੋਤਿਆਂ ਲਈ ਬਹੁ-ਮੁੱਲੀ ਜਾਣਕਾਰੀ ਮਹੁੱਈਆ
ਕਰਵਾਈ ਹੈ। ਇਹ ਗੁਰਮਤਿ ਕਾਨਫਰੰਸ ਤੱਤ-ਗੁਰਮਤਿ ਦੇ ਪ੍ਰਚਾਰ ਵਿੱਚ ਮੀਲ ਪੱਥਰ ਸਾਬਿਤ ਹੋਵੇਗੀ।
ਮਨਦੀਪ ਸਿੰਘ ‘ਵਰਨਨ’
(14/09/11)
ਮਝੈਲ ਸਿੰਘ ਸਰਾਂ/ਡਾ ਗੁਰਮੀਤ ਸਿੰਘ ਬਰਸਾਲ
ਸਾਡੀ ਵੀ
ਆਪਣੀ ਪਾਰਲੀਮੈਂਟ ਹੈਗੀ!!
ਮਝੈਲ ਸਿੰਘ ਸਰਾਂ
ਕਹਿਣ ਨੂੰ ਤਾਂ ਅਸੀਂ ਬੜਾ ਹੁੱਬ-ਹੁੱਬ ਕੇ
ਕਹਿੰਨੇ ਆਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਹੈਗੀ। ਚਿੱਤ
ਰਾਜ਼ੀ ਰੱਖਣ ਲਈ ਇਹ ਭਰਮ ਮਾੜਾ ਨਹੀਂ ਕਿ ਦੁਨੀਆਂ ‘ਚ ਕੋਈ ਸੋਚੂਗਾ ਹੀ ਕਿ ਜੇ ਪਾਰਲੀਮੈਂਟ ਆਪਣੀ ਹੈ
ਤਾਂ ਜ਼ਰੂਰ ਆਪਣਾ ਆਜ਼ਾਦ ਮੁਲਕ ਵੀ ਹੋਣਾ; ਕਿਉਂਕਿ ਉਦਾਂ ਤਾਂ ਪਾਰਲੀਮੈਂਟ ਬਣਦੀ ਨਹੀਂ ਪਰ ਇਹ ਤਾਂ
ਆਪਾਂ ਹੀ ਜਾਣਦੇ ਆਂ ਕਿ ਜੇ ਕਿਤੇ ਇਕ ਇੰਚ ਜ਼ਮੀਨ ‘ਤੇ ਵੀ ਆਪਣਾ ਰਾਜ ਹੁੰਦਾ ਤਾਂ ਕਾਹਨੂੰ ਸ੍ਰੀ
ਅਕਾਲ ਤਖ਼ਤ ਸਾਹਿਬ ਢਹਿੰਦਾ। ਇਹ ਪਾਰਲੀਮੈਂਟ ਵਾਲਾ ਲਫ਼ਜ਼ ਸਾਡੇ ਸਿੱਖ ਲੀਡਰਾਂ ਨੇ ਸਿਆਸਤ ਤੋਂ
ਪ੍ਰੇਰਿਤ ਹੋ ਕੇ ਗੁਰਦੁਆਰਿਆਂ ਦੇ ਪ੍ਰਬੰਧ ਵਿਚ ਐਸਾ ਘੁਸੇੜ ਲਿਆ ਕਿ ਸਾਰੀਆਂ ਖੇਡਾਂ ਜੋ ਸਿਆਸੀ
ਬੰਦੇ ਸਿਆਸਤ ਵਿਚ ਖੇਲ੍ਹਦੇ ਆ, ਉਹਤੋਂ ਵੱਧ ਗੁਰਦੁਆਰਾ ਪ੍ਰਬੰਧ ਵਿਚ ਬੜੇ ਖੁੱਲ੍ਹ ਕੇ ਅਤੇ ਬੇ-ਹਯਾ
ਹੋ ਕੇ ਸਿੱਖ ਬਾਣੇ ਵਿਚ ਕਰਦੇ ਆ। ਮੈਂ ਸਿਰਫ਼ ਇਕ ਵਾਰ 1996 ਵਿਚ ਹੋਈਆਂ ਸ਼੍ਰੋਮਣੀ ਕਮੇਟੀ ਦੀਆਂ
ਚੋਣਾਂ, ਥੋੜ੍ਹਾ ਨੇੜਿਓਂ ਦੇਖੀਆਂ ਸੀ ਤਾਂ ਸਾਰੇ ਭਰਮ ਭੁਲੇਖੇ ਨਿਕਲ ਗਏ ਸੀ ਕਿ ਗੁਰਦੁਆਰਿਆਂ ਦੀ
ਸੇਵਾ ਸੰਭਾਲ ਤੇ ਪ੍ਰਬੰਧ ਦੀ ਭਾਵਨਾ ਤਾਂ ਪੂਰੀ ਤਰ੍ਹਾਂ ਗਾਇਬ ਸੀ। ਬੱਸ, ਇਕੋ ਚੌਧਰਪੁਣਾ ਹੀ
ਦਿਖਾਈ ਦਿੱਤਾ ਸੀ। ਹੱਦ ਹੋ ਗਈ ਸੀ ਜਦੋਂ ਸ਼ਰਾਬ ਦੀਆਂ ਪੇਟੀਆਂ ਅਤੇ ਡੋਡੇ ਪਿੰਡ ਦੀਆਂ ਪੰਚਾਇਤਾਂ
ਨੂੰ ਵੋਟਾਂ ਹੱਕ ‘ਚ ਭੁਗਤਾਉਣ ਲਈ ਉਮੀਦਵਾਰਾਂ ਨੇ ਭੇਜੀਆਂ। ਨਾਲ ਦੀ ਨਾਲ ਪੈਸੇ ਵੀ। ਲੱਗਦਾ ਈ
ਨਹੀਂ ਸੀ ਕਿ ਇਹ ਗੁਰਦੁਆਰਾ ਚੋਣਾਂ ਹਨ, ਸਗੋਂ ਪੂਰੀ ਤਰ੍ਹਾਂ ਪਾਰਲੀਮੈਂਟ ਚੋਣਾਂ ਹੀ ਲੱਗਦੀਆਂ ਸਨ
ਕਿਉਂਕਿ ਚੋਣ ਪ੍ਰਚਾਰ ਵਿਚ ਵੀ ਚਿੱਕੜ ਦੂਜੇ ਉਤੇ ਸੁੱਟਣ ‘ਚ ਕੋਈ ਕਸਰ ਬਾਕੀ ਨਹੀਂ ਸੀ ਛੱਡੀ ਗਈ।
ਆਮ ਸਿੱਖ ਮੱਥੇ ‘ਤੇ ਹੱਥ ਮਾਰ ਕੇ ਸੋਚਦਾ ਸੀ ਕਿ ਇਨ੍ਹਾਂ ਬੰਦਿਆਂ ਨੇ ਹੀ ਗੁਰਦੁਆਰਿਆਂ ਦਾ ਪ੍ਰਬੰਧ
ਸੰਭਾਲਣਾ ਹੈ?
ਚੋਣਾਂ ਪੱਖੋਂ ਤਾਂ ਸ਼੍ਰੋਮਣੀ ਕਮੇਟੀ ਸੌ ਫੀਸਦੀ ਪਾਰਲੀਮੈਂਟ ਹੀ ਲੱਗਦੀ ਆ ਪਰ ਕੰਮ-ਕਾਰ ਪੱਖੋਂ
ਦੇਖੀਏ ਤਾਂ ਪਾਰਲੀਮੈਂਟ ਦਾ ਤਾਂ ਇਹਦੇ ‘ਤੇ ਪਰਛਾਵਾਂ ਵੀ ਨਹੀਂ ਪਿਆ ਹੋਇਆ। ਆਪਾਂ ਟੀ.ਵੀ. ‘ਤੇ
ਪਾਰਲੀਮੈਂਟ ਦੀ ਕਾਰਵਾਈ ਹੁੰਦੀ ਦੇਖੀਦੀ ਆ ਕਿ ਕਿੱਦਾਂ ਬਿਗਾਨੇ ਪੁੱਤ (ਵਿਰੋਧੀ ਪਾਰਟੀਆਂ ਜਿੱਦਾਂ
ਦੀਆਂ ਵੀ ਹੈਗੀਆਂ) ਹੁਕਮਰਾਨਾਂ ਦੇ ਨਾਸੀਂ ਧੂੰਆਂ ਕਢਵਾ ਦਿੰਦੇ ਹਨ, ਜਦੋਂ ਪੋਤੜੇ ਫੋਲ ਕੇ ਸਾਹਮਣੇ
ਰੱਖਦੇ ਹਨ, ਭੱਜਿਆਂ ਰਾਹ ਨਹੀਂ ਲੱਭਦਾ ਫਿਰ ਬਚਣ ਦਾ। ਬਲੀ ਦੇਣੀ ਹੀ ਪੈਂਦੀ ਹੈ ਕਲਮਾਡੀ ਵਰਗਿਆਂ
ਦੀ, ਭਾਵੇਂ ਮਜਬੂਰਨ ਹੀ ਸਹੀ। ਉਥੇ ਤਾਂ ‘ਕੈਗ’ (ਆਡਿਟ) ਅਤੇ ਸੁਪਰੀਮ ਕੋਰਟ ਦੀ ਰਿਪੋਰਟ ਵੀ
ਵਾਹਣੀਂ ਪਾ ਦਿੰਦੀ ਹੈ ਮਨਮੋਹਨ ਸਿੰਘ ਹੁਰਾਂ ਨੂੰ।
ਹੁਣ ਆਪਣੀ ਮਿੰਨੀ ਪਾਰਲੀਮੈਂਟ ਵੱਲ ਵੀ ਜ਼ਰਾ ਨਿਗਾਹ ਮਾਰ ਲਈਏ। ਇਜਲਾਸ ਇਹਦੇ ਵੀ ਹੰਦੇ ਨੇ; ਮਸਲੇ
ਇੱਥੇ ਵੀ ਵਿਚਾਰੇ ਜਾਂਦੇ ਆ ਪਰ ਬੋਲਣ ‘ਤੇ ਪਾਬੰਦੀ ਲੱਗੀ ਹੁੰਦੀ ਆ, ਸੰਗਤਾਂ ਵੱਲੋਂ ਚੁਣੇ ਇਨ੍ਹਾਂ
ਮੈਂਬਰਾਂ ਉਤੇ। ਇਨ੍ਹਾਂ ਮੈਂਬਰਾਂ ਨੂੰ ਸਾਰੀਆਂ ਨਸੀਹਤਾਂ ਕੀਤੀਆਂ ਹੁੰਦੀਆਂ ਕਿ ਬੀਬੇ ਬਣ ਕੇ ਤੇਜਾ
ਸਿੰਘ ਸਮੁੰਦਰੀ ਹਾਲ ਵਿਚ ਕਿੱਦਾਂ ਬੈਠੀਦਾ; ਕੁਣਕਾ ਜਿੰਨਾ ਮਰਜ਼ੀ ਛਕੀ ਜਾਓ, ਕੋਈ ਨੀ ਪੁੱਛਦਾ; ਬੱਸ
ਇਕ ਜ਼ਮੀਰ ‘ਤੇ ਜ਼ਰਾ ਕਾਬੂ ਰੱਖਿਓ, ਤੇ ਦੇਖੇ ਨੂੰ ਅਣਦੇਖਿਆ ਜਾਣ ਕੇ ਜਦੋਂ ਜੈਕਾਰਾ ਬੁਲਾਇਆ ਜਾਵੇ
ਤਾਂ ਬੱਸ, ਸਾਰੇ ਜ਼ੋਰ ਨਾਲ ਸਤਿ ਸ੍ਰੀ ਅਕਾਲ ਹੀ ਕਹਿਣਾ; ਦੂਜੇ ਦੇ ਹਿੱਸੇ ਦੇ ਕੁਣਕੇ ਦੀ ਵੀ ਗੱਲ
ਨਹੀਂ ਕਰਨੀ ਕਿ ਕਿੱਥੇ ਕਿੱਥੇ ਗਿਆ; ਨਹੀਂ ਤਾਂ ਝੀਂਡੇ ਵਾਂਗੂ ਖਿੱਚ ਕੇ ਪਾਰਲੀਮੈਂਟ ਹਾਊਸ ‘ਚੋਂ
ਬਾਹਰ ਬਿਠਾ ਦਿਆਂਗੇ ਕਿਉਂਕਿ ਉਹ ਵੀ ਤਾਂ ਇਹੋ ਕਹੀ ਜਾਂਦਾ ਹੈ ਕਿ ਕੁਣਕਾ ਸਾਡੇ ਹਰਿਆਣੇ ਦਾ, ਤੇ
ਛਕੀ-ਛਕਾਈ ਜਾਂਦਾ ਮੱਕੜ! ਇਹ ਕਿੱਥੋਂ ਦਾ ਇਨਸਾਫ਼ ਆ ਬਈ!!
ਪਾਰਲੀਮੈਂਟ ਵਿਚ ਆਪਣੀ ਖਲਕਤ ਲਈ ਆਪ ਕਾਨੂੰਨ ਬਣਾਏ ਜਾਂਦੇ ਨੇ ਬਿਨਾ ਕਿਸੇ ਬਾਹਰੀ ਦਖਲ ਦੇ; ਬਿੱਲ
ਪੇਸ਼ ਹੁੰਦੇ; ਹਰ ਮੁੱਦੇ ‘ਤੇ ਬਹਿਸ ਹੁੰਦੀ ਹੈ, ਸੋਧਾਂ ਹੁੰਦੀਆਂ ਅਤੇ ਕਾਨੂੰਨ ਬਣਦਾ ਹੈ ਪਰ ਸਾਡੀ
ਮਿਨੀ ਪਾਰਲੀਮੈਂਟ ਵਿਚ ਬਹਿਸ ਨਾਂ ਦੀ ਕੋਈ ਚੀਜ਼ ਹੈ ਈ ਨਹੀਂ। ਇੱਥੇ ਦੇ ਕਾਨੂੰਨ ਦੀ ਸਾਰੀ ਕਾਰਵਾਈ
ਅੱਜ-ਕੱਲ੍ਹ ਪੂਨੇ ਦੇ ਆਰ.ਐਸ.ਐਸ. ਹੈਡ-ਕੁਆਰਟਰ ਵਿਚ ਕੀਤੀ ਜਾਂਦੀ ਹੈ ਅਤੇ ਰਹਿੰਦੀ ਕਸਰ ਚੌਕ
ਮਹਿਤਾ ਵਿਚ ਪੂਰੀ ਕਰ ਲਈ ਜਾਂਦੀ ਹੈ। ਚਾਰ ਕੁ ਬਿਪਰਨ ਬਿਰਤੀ ਵਾਲੇ ਸਿੱਖ ਮੋਹਤਬਰਾਂ ਜਿਹੜੇ ਮੈਂਬਰ
ਨਹੀਂ ਹੁੰਦੇ, ਪਰ ਤਾਕਤ ਸਾਰੀ ਉਨ੍ਹਾਂ ਕੋਲ ਹੁੰਦੀ ਹੈ, ਨਾਲ ਸਲਾਹ-ਮਸ਼ਵਰਾ ਕਰਕੇ ਲਿਫ਼ਾਫੇ ‘ਚ ਬੰਦ
ਕਰਕੇ ਕਿਸੇ ਖਾਸ ਪਿਆਦੇ ਰਾਹੀਂ ਸਿੱਖਾਂ ਦੀ ਮਿਨੀ ਪਾਰਲੀਮੈਂਟ ਸ਼੍ਰੋਮਣੀ ਕਮੇਟੀ ਦੇ ‘ਮੋਹਰੇ’
(ਪ੍ਰਧਾਨ) ਕੋਲ ਭੇਜ ਦਿੱਤਾ ਜਾਂਦਾ ਹੈ ਜੋ ਆਪਣੀਆਂ ਐਨਕਾਂ ਵਿਚੋਂ ਨੱਚਦੀਆਂ ਅੱਖਾਂ ਨਾਲ ਖਚਰਾ
ਜਿਹਾ ਹਾਸਾ ਬੁੱਲਾਂ ‘ਤੇ ਲਿਆ ਕੇ ਸਾਰੇ ਬੀਬੇ ਬੱਚਿਆਂ ਨੂੰ ਸੁਣਾ ਦਿੰਦਾ ਹੈ, ਤੇ ਨਾਲ ਹੀ ਜੈਕਾਰੇ
ਛੱਡਣ ਵਾਲੇ ਜੈਕਾਰਾ ਗੁੰਜਾ ਦਿੰਦੇ ਹਨ, ਤੇ ਬੀਬੇ ਬੱਚੇ (ਮੈਂਬਰ) ‘ਸਤਿ ਸ੍ਰੀ ਅਕਾਲ’ ਬੋਲ ਦਿੰਦੇ
ਹਨ, ਤੇ ਮਿਨੀ ਪਾਰਲੀਮੈਂਟ ਦੀ ਕਾਰਵਾਈ ਪੂਰੀ ਹੋ ਗਈ। ਜੇ ਕਦੇ ਕੋਈ ਮੈਂਬਰ ਜਮੀਰ ਦੀ ਆਵਾਜ਼ ਸੁਣ
ਕੇ ਕਹਿ ਦੇਵੇ ਕਿ ਆਹ ਤਾਂ ਸਿੱਧੀ ਪੰਥ ਨੂੰ ਢਾਹ ਲਾਉਣ ਵਾਲੀ ਲਿਫ਼ਾਫ਼ੇ ‘ਚੋਂ ਕਾਰਵਾਈ ਨਿਕਲੀ ਹੈ
ਤਾਂ ਜਮੂਰਾ ਬਣਿਆ ਪ੍ਰਧਾਨ ਬੜਾ ਨਿਲੱਜ ਹੋ ਕੇ ਕਹਿ ਦਿੰਦੈ, ਉਪਰ ਵਾਲੇ ਵੱਡੇ ਪ੍ਰਧਾਨ ਦਾ ਇਹੋ
ਹੁਕਮ ਹੈ!
ਸਿੱਖਾਂ ਦੀ ਮਿਨੀ ਪਾਰਲੀਮੈਂਟ ਅਖਵਾਉਂਦੀ ਇਸ ਸ਼੍ਰੋਮਣੀ ਕਮੇਟੀ ਦੇ ਕਿਸੇ ਇਜਲਾਸ ਵਿਚ ਕਿਸੇ
ਘਪਲੇ-ਘੁਟਾਲੇ ਬਾਰੇ ਬਹਿਸ ਹੁੰਦੀ ਕਿਸੇ ਨੇ ਨਹੀਂ ਦੇਖੀ-ਸੁਣੀ। ਜੇ ਅਸੀਂ ਇਹ ਸੋਚੀਏ ਕਿ
ਗੁਰਦੁਆਰਿਆਂ ਵਿਚ ਘਪਲੇ-ਘੁਟਾਲੇ ਕਿੱਥੋਂ ਆ ਗਏ ਤਾਂ ਬਹਿਸ-ਮੁਬਾਹਿਸਾ ਵੀ ਕਾਹਦਾ? ਅੰਦਰਖਾਤੇ
ਕਿਹੜਾ ਘੁਟਾਲੇ ਨਹੀਂ ਹੋਇਆ ਇਸ ਕਮੇਟੀ ਵਿਚ? ਚੜ੍ਹਾਵੇ ਦੀ ਭਾਨ ਸ਼ੇਵ ਕਰਨ ਵਾਲੇ ਬਲੇਡ ਬਣਾਉਣ ਵਾਲੀ
ਕੰਪਨੀ ਨੂੰ ਵੇਚਣ ਵਿਚ ਹੀ ਇਕ ਸਾਲ ‘ਚ ਲੱਖਾਂ ਰੁਪਏ ਦੀ ਹੇਰਾ-ਫੇਰੀ ਹੋਈ, ਬਾਕੀ ਕੜਾਹ ਪ੍ਰਸਾਦਿ
ਅਤੇ ਕਾਰ ਸੇਵਾ ਦੇ ਠੇਕਿਆਂ ਦੀ ਤਾਂ ਗੱਲ ਹੀ ਵੱਖਰੀ ਹੈ। ਇਹ ਜ਼ਿਕਰ ਤਾਂ ਕੀਤਾ ਹੈ ਕਿ ਸਿੱਖ
ਸੰਗਤਾਂ ਨੂੰ ਥੋੜ੍ਹਾ ਚਾਨਣ ਹੋਵੇ ਕਿ ਭਾਨ ਵਰਗੀ ਨਿਗੂਣੀ ਜਿਹੀ ਚੀਜ਼ ਅਤੇ ਕੜਾਹ ਪ੍ਰਸ਼ਾਦਿ ਵਰਗੀ
ਪਵਿੱਤਰ ਵਸਤੂ ਵੀ ਇੱਥੇ ਘੁਟਾਲਿਆਂ ‘ਚ ਘਿਰੀ ਹੁੰਦੀ ਹੈ, ਹੋਰ ਵੱਡੀਆਂ ਦੇ ਤਾਂ ਕਹਿਣੇ ਹੀ ਕੀ?
ਸਿੱਖ ਸੰਗਤਾਂ ਨੂੰ ਇਸ ਬਾਰੇ ਜਾਣਕਾਰੀ ਉਨ੍ਹਾਂ ਦੇ ਚੁਣੇ ਮੈਂਬਰਾਂ ਨੇ ਦੇਣੀ ਹੁੰਦੀ ਹੈ ਪਰ ਉਹ ਆਪ
ਅਣਜਾਣ ਜਾਂ ਜਾਣਬੁੱਝ ਕੇ ਅਣਜਾਣ ਬਣੇ ਹੁੰਦੇ ਹਨ ਜਾਂ ਬਣਾ ਦਿੱਤੇ ਜਾਂਦੇ ਹਨ। ਮੇਰਾ ਯਕੀਨ ਹੈ ਕਿ
ਗੁਰੂ ਗ੍ਰੰਥ ਸਾਹਿਬ ਨੂੰ ਸਿਰ ਝੁਕਾਉਣ ਵਾਲੇ ਸਾਰੇ ਵੋਟਰ ਇਹ ਕੁਝ ਪਸੰਦ ਨਹੀਂ ਕਰਦੇ ਹੋਣੇ, ਤੇ ਉਹ
ਜ਼ਰੂਰ ਇਸ ਗੰਧਲੇ ਸਿਸਟਮ ਤੋਂ ਛੁਟਕਾਰਾ ਚਾਹੁੰਦੇ ਹੋਣਗੇ; ਤਾਂ ਫਿਰ ਹੁਣ ਇਸ ਤੋਂ ਵਧੀਆ ਮੌਕਾ ਨਹੀਂ
ਆਉਣਾ ਨਿਜਾਤ ਪਾਉਣ ਦਾ, ਕਿਉਂਕਿ ਮਿੰਨੀ ਸਿੱਖ ਪਾਰਲੀਮੈਂਟ ਦੀਆਂ ਚੋਣਾਂ ਜੁ ਹੋ ਰਹੀਆਂ ਹਨ।
ਜਗਤ ਵਿਚ ਸਭ ਤੋਂ ਵੱਧ ਗਿਣਤੀ ਇਸਾਈ ਧਰਮ ਮੰਨਣ ਵਾਲਿਆਂ ਦੀ ਹੈ। ਇਸਾਈ ਧਰਮ ਵਿਚ ਸਭ ਤੋਂ ਉਚਾ
ਧਾਰਮਿਕ ਅਹੁਦਾ ਪੋਪ ਦਾ ਹੈ। ਪੋਪ ਬਣਨ ਲਈ ਉਸ ਇਨਸਾਨ ਨੂੰ ਬੜੇ ਕਰੜੇ ਇਮਤਿਹਾਨਾਂ ਵਿਚੋਂ ਗੁਜ਼ਰਨਾ
ਪੈਂਦਾ ਏ, ਤੇ ਇਸ ਪਦਵੀ ‘ਤੇ ਨਿਯੁਕਤੀ ਲਈ ਵੱਖ-ਵੱਖ ਮੁਲਕਾਂ ਦੀਆਂ ਪ੍ਰਵਾਨਿਤ ਇਸਾਈ ਸੰਸਥਾਵਾਂ ਦੀ
ਸਹਿਮਤੀ ਜਰੂਰੀ ਹੈ। ਇਸ ਅਹੁਦੇ ‘ਤੇ ਪਹੁੰਚ ਕੇ ਉਹ ਇਸਾਈਅਤ ਦੇ ਨਾਲ-ਨਾਲ ਸੰਸਾਰ ਭਾਈਚਾਰੇ ਦਾ ਵੀ
ਮੁਦੱਈ ਬਣਦਾ ਹੈ, ਉਹ ਕਿਸੇ ਵੀ ਮੁਲਕ ਬਾਰੇ ਫਿੱਕਾ ਬੋਲਣ ਤੋਂ ਗੁਰੇਜ਼ ਹੀ ਕਰਦਾ ਹੈ।
ਸਿੱਖਾਂ ਦੀ ਆਦਤ ਹੈ ਕਿ ਆਪਣਾ ਮੁਕਾਬਲਾ ਚੋਟੀ ਦੀ ਕਿਸੇ ਸ਼ਖ਼ਸੀਅਤ ਜਾਂ ਵਿਅਕਤੀ ਨਾਲ ਕਰਦੇ ਹਨ ਤਾਂ
ਕਿ ਰੋਅਬ-ਦਾਅਬ ਹੋਰ ਵਧੇ। ਕੁਝ ਵਰ੍ਹੇ ਪਹਿਲਾਂ ਲੰਮਾ ਸਮਾਂ ਚਲੇ ਆਉਂਦੇ ਸ਼੍ਰੋਮਣੀ ਕਮੇਟੀ ਦੇ ਇਕ
ਪ੍ਰਧਾਨ ਨੂੰ ਜਦੋਂ ਸਿੱਖਾਂ ਦਾ ਪੋਪ ਕਹਿ ਕੇ ਵਡਿਆਇਆ ਗਿਆ ਤਾਂ ਉਸ ਨੂੰ ਭਰਮ ਹੋ ਗਿਆ ਕਿ ਉਸ ਤੋਂ
ਵੱਡੀ ਕੋਈ ਸ਼ਖ਼ਸੀਅਤ ਹੁਣ ਹੈ ਨਹੀਂ, ਪਰ ਉਹਦੇ ਖੰਭ ਕੱਟਣ ਲੱਗਿਆਂ ਨੇ ਪੋਪ ਵਰਗੇ ਉਚ ਅਹੁਦੇ ਦਾ
ਖਿਆਲ ਹੀ ਨਾ ਰੱਖਿਆ। ਉਸ ਤੋਂ ਬਾਅਦ ਫਿਰ ਜਿੰਨੇ ਵੀ ਸਿੱਖਾਂ ਦੇ ਪੋਪ ਬਣੇ, ਬੱਸ ਇਕੋ ਗੁਣ ਹੀ
ਪਰਖਿਆ, ਉਹ ਸੀ ਵਫਾਦਾਰੀ ਦਾ, ਤੇ ਉਹਦਾ ਨਾਮ ਲਿਫ਼ਾਫ਼ੇ ‘ਚ ਬੰਦ ਕਰਕੇ ਮਿਨੀ ਪਾਰਲੀਮੈਂਟ ਵਿਚ
ਖੁੱਲ੍ਹਣ ਨੂੰ ਭੇਜਿਆ ਜਾਂਦਾ ਹੈ, ਤੇ ਉਹਦੇ ਗਲ ਵਿਚ ਪੋਪ ਦੀ ਨਿਯੁਕਤੀ ਦੇ ਸਿਰੋਪੇ ਪਾ ਦਿੱਤੇ
ਜਾਂਦੇ ਨੇ। ਫਿਰ ਉਹ ਲਿਫ਼ਾਫੇ ‘ਚ ਨਾਂ ਪਾਉਣ ਵਾਲਿਆਂ ਦੀ ਐਨੀ ਵਫਾਦਾਰੀ ਨਿਭਾਉਂਦਾ ਹੈ ਕਿ ਗੁਰੂ ਦੀ
ਗੋਲਕ ਉਨ੍ਹਾਂ ਦਾ ਰਾਜ ਭਾਗ ਬਣਾਈ ਰੱਖਣ ਲਈ ਉਨ੍ਹਾਂ ਦੇ ਹਵਾਲੇ ਕਰ ਦਿੰਦਾ ਹੈ, ਤੇ ਲੋੜ ਪੈਣ ‘ਤੇ
ਬਾਬੇ ਨਾਨਕ ਦੇ ਨਿਰਾਲੇ ਪੰਥ ਦੀਆਂ ਧੱਜੀਆਂ ਉਡਾਉਣ ‘ਚ ਵੀ ਪਿੱਛੇ ਨਹੀਂ ਰਹਿੰਦਾ। ਸਿੱਖਾਂ ਲਈ
ਸਵਾਲ ਹੈ ਕਿ ਇਹੋ ਜਿਹਾ ਪ੍ਰਧਾਨ ਬਣਾਉਣਾ ਜਾਂ ਗੁਰਮਤਿ ‘ਤੇ ਖੜ੍ਹਨ ਵਾਲਾ ਅਤੇ ਸਿਰਫ਼ ਗੁਰੂ ਗ੍ਰੰਥ
ਸਾਹਿਬ ਤੋਂ ਸੇਧ ਲੈਣ ਵਾਲਾ।
ਸਿੱਖ ਧਰਮ ਹੋਰ ਗੱਲਾਂ ਵਿਚ ਤਾਂ ਵਿਲੱਖਣ ਹੈ ਹੀ, ਗੁਰੂ ਸਾਹਿਬਾਨ ਨੇ ਇਕ ਹੋਰ ਨਿਵੇਕਲੀ ਖਾਸੀਅਤ
ਇਹ ਪਾਈ ਕਿ ਸਿੱਖ ਪੰਥ ਸਮੂਹਿਕ ਰੂਪ ਵਿਚ ਆਰਥਿਕ ਤੌਰ ‘ਤੇ ਵੀ ਆਤਮ ਨਿਰਭਰਤਾ ਬਣਾਈ ਰੱਖੇ। ਇਸੇ ਲਈ
ਦਸਵੰਧ ਦਾ ਸਿਧਾਂਤ ਦਿੱਤਾ। ਗੁਰੂ ਸਾਹਿਬਾਨ ਦੇ ਵੇਲਿਆਂ ਵਿਚ ਹੀ ਲੋਕ ਭਲਾਈ ਦੇ ਕਈ ਕੰਮ ਸ਼ੁਰੂ
ਹੋਏ ਜਿਵੇਂ ਦਵਾਖਾਨੇ, ਸਰਾਂਵਾਂ, ਪੀਣ ਵਾਲੇ ਪਾਣੀ ਲਈ ਖੂਹ, ਬਉਲੀਆਂ ਬਣਾਈਆਂ ਜੋ ਮੌਕੇ ਦੇ ਹਾਕਮ
ਨਹੀਂ ਸੀ ਕਰ ਸਕੇ। ਇਸੇ ਕਰਕੇ ਪੇਂਡੂ ਤਬਕਾ ਸਿੱਖੀ ਵੱਲ ਜ਼ਿਆਦਾ ਪ੍ਰੇਰਿਤ ਹੋ ਗਿਆ। ਜਦੋਂ ਇਸ ਰਕਮ
ਵਿਚ ਵਾਧਾ ਹੋਇਆ ਹੋਵੇਗਾ ਤਾਂ ਗੁਰੂ ਸਾਹਿਬ ਨੇ ਸਿਆਣਾ ਜਾਣ ਕੇ ਆਪ ਹੀ ਆਪਣੇ ਵੱਡੇ ਪੁੱਤਰ ਪ੍ਰਿਥੀ
ਚੰਦ ਨੂੰ ਇਸ ਦਾ ਹਿਸਾਬ-ਕਿਤਾਬ ਰੱਖਣ ਲਈ ਜ਼ਿੰਮੇਵਾਰੀ ਦੇ ਦਿੱਤੀ ਤਾਂ ਸਮੇਂ ਨਾਲ ਪ੍ਰਿਥੀ ਚੰਦ ਵਿਚ
ਮਾਇਆ ਮੋਹ ਭਾਰੂ ਹੁੰਦਾ ਗਿਆ ਅਤੇ ਧਾਰਮਿਕ ਬਿਰਤੀ ਮਨਫੀ ਹੋ ਗਈ। ਇੰਨਾ ਹੀ ਨਹੀਂ, ਗੁਰਮਤਿ ਨੂੰ ਵੀ
ਪਿੱਠ ਦੇ ਕੇ ਗੁਰੂ ਨਾਲ ਸ਼ਰੀਕੇਬਾਜ਼ੀ ਵਿਚ ਪੈ ਕੇ ਦੁਸ਼ਮਣੀ ਪਾਲ ਲਈ। ਗੁਰੂਆਂ ਵੱਲੋਂ ਮੁਕੱਰਰ ਕੀਤੇ
ਧਾਰਮਿਕ ਬੰਦਿਆਂ (ਮਸੰਦਾਂ) ਨੂੰ ਰਿਸ਼ਵਤ ਦੇ ਕੇ ਆਪਣੇ ਹੱਕ ਵਿਚ ਭੁਗਤਾਉਣ ਦੀਆਂ ਮੰਦੀਆਂ ਚਾਲਾਂ ਵੀ
ਚੱਲੀਆਂ। ਮੌਕੇ ਦੇ ਹਾਕਮਾਂ ਨਾਲ ਗੰਢ-ਤੁੱਪ ਦਾ ਰਿਵਾਜ਼ ਪਾ ਕੇ ਸਿੱਖੀ ਵਿਰੁਧ ਕਾਰਵਾਈਆਂ ਕੀਤੀਆਂ।
ਦਰਅਸਲ ਪ੍ਰਿਥੀਏ ਤੋਂ ਹੀ ਗੁਰੂ ਕੀ ਗੋਲਕ ਉਤੇ ਕਬਜ਼ਾ ਕਰਨ ਦੀ ਕੁਰੁਚੀ ਵਾਲਾ ਤਬਕਾ ਸਿੱਖਾਂ ਵਿਚੋਂ
ਹੀ ਪੈਦਾ ਹੋ ਗਿਆ ਸੀ ਜੋ ਅੱਜ ਤੱਕ ਸਿੱਖ ਕੌਮ ਦਾ ਪਿੱਛਾ ਨਹੀਂ ਛੱਡ ਰਿਹਾ।
ਜਦੋਂ ਮਹੰਤ ਨਰਾਇਣ ਦਾਸ ਦੀ ਗੱਲ ਤੁਰਦੀ ਹੈ ਤਾਂ ਸਾਡੇ ਸਾਹਮਣੇ ਉਹਦਾ ਪਾਲਿਆ ਬਦਮਾਸ਼ਾਂ, ਇਖਲਾਕ
ਤੋਂ ਡਿੱਗੇ ਨਸ਼ਈ ਤੇ ਵਿਭਚਾਰੀ ਬੰਦਿਆਂ ਦੀ ਗੁਰਮਤਿ ਵਿਰੋਧੀ ਜੁੰਡਲੀ ਅਤੇ ਉਹ ਹਰ ਮਾੜਾ ਸਮਾਜਕ
ਅਨਸਰ ਦਿਖਾਈ ਦਿੰਦਾ ਹੈ ਜਿਸ ਨੇ ਪਵਿੱਤਰ ਗੁਰਦੁਆਰਾ ਜਨਮ ਸਥਾਨ ਨਨਕਾਣਾ ਸਾਹਿਬ ਦੀ ਬੇਹੁਰਮਤੀ
ਕੀਤੀ ਸੀ। ਉਸ ਜੁੰਡਲੀ ਤੋਂ ਮੁਕਤੀ ਲਈ ਗੁਰਸਿੱਖਾਂ ਨੇ ਆਪਣੀਆਂ ਜਾਨਾਂ ਵਾਰ ਦਿੱਤੀਆਂ, ਕਿਉਂਕਿ
ਹੋਰ ਕੋਈ ਚਾਰਾ ਰਹਿ ਹੀ ਨਹੀਂ ਸੀ ਗਿਆ। ਆਉਣ ਵਾਲੀਆਂ ਸ਼੍ਰੋਮਣੀ ਕਮੇਟੀ ਚੋਣਾਂ ਲਈ ਜਿਹੜੇ ਉਮੀਦਵਾਰ
ਵੱਡੀ ਅਤੇ ਹੁਕਮਰਾਨ ਪਾਰਟੀ ਨੇ ਖੜ੍ਹੇ ਕੀਤੇ ਨੇ, ਉਨ੍ਹਾਂ ਬਾਰੇ ਚੰਡੀਗੜ੍ਹ ਤੋਂ ਛਪਦੀ ਇਕ ਅਖ਼ਬਾਰ
ਨੇ ਖੁਲਾਸਾ ਕੀਤਾ ਹੈ ਕਿ ਕਿੰਨਿਆਂ ਉਤੇ ਨਸ਼ਾ ਕਰਨ ਦੇ ਦੋਸ਼ ਹਨ? ਕਿੰਨੇ ਅਪਰਾਧੀ ਅਤੇ ਬਦਮਾਸ਼ੀ
ਬਿਰਤੀ ਵਾਲੇ ਹਨ? ਕਿੰਨਿਆਂ ਉਤੇ ਸਿੱਖੀ ਤੋਂ ਮੁਨਕਰ ਹੋਣ ਦੇ ਦੋਸ਼ ਹਨ? ਜੇ ਹੁਣ ਸਿੱਖਾਂ ਨੇ
ਇਨ੍ਹਾਂ ਨੂੰ ਆਪ ਹੀ ਚੁਣ ਕੇ ਗੁਰਦੁਆਰਿਆਂ ਦੇ ਪ੍ਰਬੰਧ ਲਈ ਭੇਜਣਾ ਹੈ ਤਾਂ ਕਰੀਬ ਇਕ ਸਦੀ ਪਹਿਲਾਂ
ਇਹੋ ਜਿਹੇ ਬੰਦੇ ਹੀ ਮਹੰਤ ਨਰਾਇਣ ਦਾਸ ਦੇ ਨਾਲ ਸਨ। ਫਿਰ ਕਾਹਨੂੰ ਭਾਈ ਲਛਮਣ ਸਿੰਘ ਵਰਗੇ ਜ਼ਿੰਦਾ
ਸੜ ਗਏ, ਇਨ੍ਹਾਂ ਤੋਂ ਗੁਰਦੁਆਰਿਆਂ ਦਾ ਛੁਟਕਾਰਾ ਕਰਾਉਣ ਹਿੱਤ? ਜਿਹੜਾ ਵੀ ਸਿੱਖ ਵੋਟਰ ਸ਼੍ਰੋਮਣੀ
ਕਮੇਟੀ ਚੋਣ ਵਿਚ ਵੋਟ ਪਾਵੇ, ਉਹ ਆਪਣੇ ਹਿਰਦੇ ਵਿਚ ਜ਼ਰੂਰ ਅਰਦਾਸ ਦੇ ਇਹ ਬੋਲ ਸੁਣੇ ਕਿ ਜਿਹੜੇ
ਗੁਰਦੁਆਰਿਆਂ ਦੀ ਮੁਕਤੀ ਲਈ ਜ਼ਿੰਦਾ ਸਾੜੇ ਗਏ ਤੇ ਕੁਰਬਾਨੀਆਂ ਦਿੱਤੀਆਂ। ਫਿਰ ਕਿਸੇ ਦੀ ਵੋਟ ਵੀ
ਮਹੰਤ ਨਰਾਇਣ ਦਾਸ ਦੀ ਸੋਚ ਨੂੰ ਨਹੀਂ ਪਵੇਗੀ। ਫਿਰ ਵੀ ਜਿਹੜਾ ਅਰਦਾਸ ਦੀ ਭਾਵਨਾ ਤੋਂ ਮੁਨਕਰ ਹੋ
ਕੇ ਵੋਟ ਪਾਊਗਾ, ਉਹ “ਸਿੱਖ ਸ਼ਹਾਦਤਾਂ” ਦਾ ਭਗੌੜਾ ਹੀ ਹੋਵੇਗਾ।
ਜਿੱਥੇ ਵੋਟ ਸਿਆਸਤ ਭਾਰੂ ਹੋ ਜਾਵੇ, ਉਥੇ ਚੰਗੇ-ਬੁਰੇ ਦਾ ਫਰਕ ਵੀ ਗਾਇਬ ਹੋ ਜਾਂਦਾ ਹੈ ਕਿਉਂਕਿ
ਜਿੱਤ ਗਿਣਤੀ ਦੀ ਜੋ ਹੋਣੀ ਹੋਈ। ਸ਼੍ਰੋਮਣੀ ਕਮੇਟੀ ਵੀ ਇਸ ਤੋਂ ਕਿਵੇਂ ਬਚੀ ਰਹਿ ਸਕਦੀ ਹੈ? ਕਹਿਣ
ਨੂੰ ਇਹ ਸਿੱਖ ਮਿਨੀ ਪਾਰਲੀਮੈਂਟ ਹੈ, ਪਰ ‘ਸਿੱਖ ਦੀ ਪਰਿਭਾਸ਼ਾ’, ਪਈ ਸਿੱਖ ਕੌਣ ਹੈ, ਦਾ ਇਹਨੂੰ
ਪਤਾ ਨਹੀਂ। ਉਹ ਜਾਣਨ ਲਈ ਹਾਈ ਕੋਰਟ ਵਿਚ ਗੈਰ-ਸਿੱਖ ਜੱਜਾਂ ਕੋਲ ਜਾਣਾ ਪਿਆ। ਫਿਰ ਵਿੰਗੇ-ਟੇਢੇ
ਤਰੀਕੇ ਵਰਤ ਕੇ ਗੈਰ-ਸਿੱਖਾਂ ਦੀਆਂ ਹੀ ਵੋਟਾਂ ਬਣਾ ਦਿੱਤੀਆਂ ਗਈਆਂ ਤਾਂ ਕਿ ਇਸ ‘ਤੇ ਜੱਫਾ ਪੱਕਾ
ਰਹੇ। ਫਿਰ ਇਨ੍ਹਾਂ ਗੈਰ-ਸਿੱਖ ਵੋਟਰਾਂ ਨੂੰ ਇਵਜ਼ਾਨੇ ਵਿਚ ਖੁਸ਼ ਵੀ ਗੁਰਮਤਿ ਸਿਧਾਂਤਾਂ ਦੀ ਬਲੀ ਦੇ
ਕੇ ਕੀਤਾ ਜਾਂਦਾ ਹੈ।
ਜਿਹੜੇ ਸਿੱਖ ਲੀਡਰਾਂ ਨੇ 1925 ਦੇ ਗੁਰਦੁਆਰਾ ਐਕਟ ਮੁਤਾਬਿਕ ਗੁਰਦੁਆਰਿਆਂ ਦੀ ਸਾਂਭ-ਸੰਭਾਲ ਲਈ
ਕਮੇਟੀ ਦੀ ਚੋਣ ਸਿੱਖ ਵੋਟਾਂ ਨਾਲ ਕਰਨ ਦੀ ਵਕਾਲਤ ਕੀਤੀ ਸੀ, ਉਨ੍ਹਾਂ ਨੂੰ ਇਹ ਖੁਆਬ ਵੀ ਨਹੀਂ
ਹੋਣਾ ਕਿ ਗੈਰ-ਸਿੱਖ ਵੀ ਵੋਟਾਂ ਪਾ ਸਕਣਗੇ। ਇਥੇ ਉਸ ਵਕਤ ਦੀ ਘਟਨਾ ਬਿਆਨ ਕੀਤੀ ਜਾ ਰਹੀ ਹੈ ਜਦੋਂ
ਗੁਰਦੁਆਰਾ ਬਿੱਲ, ਪੰਜਾਬ ਲੈਜਿਸਲੇਟਿਵ ਕੌਂਸਲ ਵਿਚ ਪਾਸ ਹੋ ਗਿਆ ਸੀ। ਇਸ ਬਿੱਲ ਦੀ ਹਿੰਦੂ
ਕੌਂਸਲਰਾਂ ਨੇ ਮੁਖਾਲਫਤ ਕੀਤੀ ਸੀ। ਇਕ ਸਿੱਖ ਕੌਂਸਲਰ ਨੇ ਇਸ ਬਿੱਲ ਦੇ ਪਾਸ ਹੋਣ ‘ਤੇ ਖੁਸ਼ੀ ਦਾ
ਇਜ਼ਹਾਰ ਕਰਦਿਆਂ ਇਸ ਨੂੰ ਸਿੱਖਾਂ ਦੀ ਜਿੱਤ ਕਿਹਾ ਤਾਂ ਇਸ ‘ਤੇ ਪੰਜਾਬ ਦੇ ਇਕ ਮੁਸਲਮਾਨ ਵਜ਼ੀਰ
(ਵਜ਼ੀਰੇ-ਏ-ਤਾਲੀਮ), ਸ਼ਾਇਦ ਨਾਮ ਮੀਆਂ ਫ਼ਜ਼ਲੀ ਹੁਸੈਨ ਸੀ, ਨੇ ਜੋ ਟਿੱਪਣੀ ਕੀਤੀ ਜੋ ਅੱਜ ਸੌ ਫੀਸਦ
ਸੱਚੀ ਲੱਗਦੀ ਹੈ। ਉਸ ਨੇ ਕਿਹਾ ਕਿ ਸਿੱਖ ਭਰਾਵੋ, ਮੁਬਾਰਕ ਹੈ ਤੁਹਾਨੂੰ ਗੁਰਦੁਆਰਾ ਐਕਟ ਪਰ ਜਿਸ
ਨੂੰ ਤੁਸੀਂ ਜਿੱਤ ਕਹਿੰਦੇ ਹੋ, ਉਸੇ ਜਿੱਤ ਵਿਚ ਕਿਤੇ ਹਾਰ ਵੀ ਛੁਪੀ ਬੈਠੀ ਹੈ। ਹੁਣ ਅੱਗੇ ਤੋਂ
ਕੋਈ ਵੀ ਗੈਰ-ਸਿੱਖ, ਸਿੱਖੀ ਭੇਸ ਵਿਚ ਤੁਹਾਡੇ ਗੁਰਦੁਆਰਿਆਂ ‘ਤੇ ਵੋਟਾਂ ਨਾਲ ਜਿੱਤ ਕੇ ਕਾਬਜ਼ ਹੋ
ਸਕਦਾ ਹੈ। ਉਦੋਂ ਕਾਨੂੰਨ ਵੀ ਉਨ੍ਹਾਂ ਦੇ ਪੱਖ ਵਿਚ ਹੋਵੇਗਾ ਤੇ ਇਹੋ ਜਿਹੇ ਮਾੜੇ ਪ੍ਰਬੰਧਕਾਂ
ਕੋਲੋਂ ਤੁਸੀਂ ਗੁਰਦੁਆਰਿਆਂ ਨੂੰ ਕਿੱਦਾਂ ਬਚਾ ਸਕੋਗੇ? ਕਿੰਨੀ ਸੱਚਾਈ ਆ ਉਸ ਮੁਸਲਮਾਨ ਵਜ਼ੀਰ ਦੀ
ਗੱਲ ਵਿਚ? ਹੁਣ ਜਿੰਨੀ ਘੁਸਪੈਠ ਗੈਰ-ਸਿੱਖ ਸਗੋਂ ਸਿੱਖ ਵਿਰੋਧੀ ਅਨਸਰਾਂ ਦੀ ਸੰਤ ਬਾਣਿਆ ਰਾਹੀਂ
ਹੋਣ ਜਾ ਰਹੀ ਹੈ, ਇਸ ਤੋਂ ਬਚਾ ਸੱਚੀਂ ਬੜਾ ਔਖਾ ਹੈ।
ਇਕ ਗੱਲ ਵਿਦੇਸ਼ਾਂ ਵਿਚ ਵੱਸੇ ਸਿੱਖ ਭਾਈਚਾਰੇ ਬਾਰੇ ਵੀ ਸਾਂਝੀ ਕਰ ਹੀ ਲਈਏ। ਇਸ ਮਿਨੀ ਸਿੱਖ
ਪਾਰਲੀਮੈਂਟ ਤੋਂ ਸੇਧ ਲੈ ਕੇ ਤਕਰੀਬਨ ਹਰ ਗੁਰਦੁਆਰੇ ਵਾਲਿਆਂ ਨੇ ਆਪਣੀ ਪਾਰਲੀਮੈਂਟ ਬਣਾ ਲਈ ਹੈ,
ਤੇ ਹਰ ਹਾਲਤ ਵਿਚ ਇਸ ਪਾਰਲੀਮੈਂਟ ਤੋਂ ਕਬਜ਼ਾ ਨਹੀਂ ਛੱਡਣਾ ਚਾਹੁੰਦੇ। ਕਈਆਂ ਨੇ ਤਾਂ ਅੰਦਰਖਾਤੇ
ਸੰਗਤਾਂ ਦੀ ਸੇਵਾ ਨਾਲ ਬਣਾਏ ਗੁਰਦੁਆਰੇ ਨੂੰ ਆਪਣੇ ਨਾਂ ਕਰਵਾ ਕੇ ਪ੍ਰਾਈਵੇਟ ਪ੍ਰਾਪਰਟੀ ਰਜਿਸਟਰ
ਕਰਵਾਈ ਹੋਈ ਹੈ, ਤੇ ਫਿਰ ਆਪਣੀ ਮਨਮਰਜ਼ੀ ਦੇ ਮਨਮਤੀਏ ਸਾਧਾਂ-ਸੰਤਾਂ ਨੂੰ ਸੱਦ ਕੇ ਗੁਰਮਤਿ
ਸਿਧਾਂਤਾਂ ਨਾਲ ਖਿਲਵਾੜ ਕਰਦੇ ਹਨ। ਅਮਰੀਕਾ ਵਿਚ ਤਾਂ ਇਹ ਹਾਲ ਹੋ ਗਿਆ ਹੈ ਕਿ ਜਿੰਨਾ ਵੱਡਾ
ਗੁਰਦੁਆਰਾ, ਉਤਨੇ ਵੱਧ ਕੋਰਟ ਕੇਸ। ਸੰਗਤਾਂ ਦੀ ਕਿਰਤ ਕਮਾਈ ਨੂੰ ਕਬਜ਼ਾ ਬਰਕਰਾਰ ਰੱਖਣ ਲਈ ਬੇਝਿਜਕ
ਹੋ ਕੇ ਵਰਤਿਆ ਜਾਂਦਾ ਹੈ।
ਇੱਥੇ ਇਕ ਅਮਰੀਕਨ ਵਕੀਲ ਦੀ ਟਿੱਪਣੀ ਧਿਆਨ ਦੇਣ ਯੋਗ ਹੈ। ਆਪਸ ਵਿਚ ਗੱਲਾਂ ਕਰਦਿਆਂ ਜਦੋਂ ਇਕ
ਵਕੀਲ ਨੇ ਦੂਜੇ ਵਕੀਲ ਨੂੰ ਪੁੱਛਿਆ ਕਿ ਤੇਰੇ ਸਭ ਤੋਂ ਵਧੀਆ ਗਾਹਕ ਕੌਣ ਹਨ, ਤਾਂ ਜਵਾਬ ਸੀ,
‘ਸਿੱਖ।’ ਉਹਨੇ ਇਹ ਵੀ ਕਿਹਾ ਕਿ ਇਹ ‘ਬਲੱਡੀ ਡੌਗਜ਼’ ਗੁਰਦੁਆਰਿਆਂ ਦੇ ਕੇਸਾਂ ਵਿਚ ਰੱਜ ਕੇ ਪੈਸਾ
ਦਿੰਦੇ ਆ, ਤੇ ਆਪਣੇ ਹੀ ਧਰਮ ਵਿਰੁਧ ਝੂਠ ਬੋਲਣ ਲਈ ਮਜਬੂਰ ਕਰਦੇ ਹਨ। ਹੁਣ ਆਪੇ ਹੀ ਅੰਦਾਜ਼ਾ
ਲਾ ਲਈਏ ਕਿ ਕੋਰਟਾਂ ‘ਚ ਕੇਸ ਕਰਨ ਵਾਲੀਆਂ ਕਮੇਟੀਆਂ ਜਿੱਥੇ ਸੰਗਤ ਦਾ ਪੈਸਾ ਬਰਬਾਦ ਕਰਦੀਆਂ ਹਨ,
ਉਥੇ ਸਮੁੱਚੀ ਸਿੱਖ ਕੌਮ ਨੂੰ ਕੁੱਤੇ ਵੀ ਕਹਾਉਂਦੀਆਂ ਹਨ। ਜਦੋਂ ਗੁਰਦੁਆਰਿਆਂ ਦੀ ਪ੍ਰਬੰਧਕ ਤਬਦੀਲੀ
ਨੂੰ ਰਾਜ ਪਲਟੇ ਵਰਗੇ ਨਾਂ ਦਿੱਤੇ ਜਾਣ ਤਾਂ ਸਮਝੋ ਕਿ ਸੇਵਾ-ਸੰਭਾਲ ਗਾਇਬ ਹੋਣ ਲੱਗ ਪਈ ਹੈ ਅਤੇ
ਸਿਆਸਤ ਭਾਰੂ। ਗੁਰਦੁਆਰਾ ਤਾਂ ਰੂਹਾਨੀਅਤ ਦਾ ਘਰ ਹੈ, ਨਾ ਕਿ ਆਮਦਨ-ਖਰਚ ਰੱਖਣ ਵਾਲਾ ਵਪਾਰਕ ਅਦਾਰਾ
ਜਿੱਥੇ ਹਰ ਧਾਰਮਿਕ ਅਤੇ ਸਮਾਜਕ ਰਸਮ ਦੇ ਰੇਟ ਲਿਖ ਕੇ ਪ੍ਰਚਾਰੇ ਜਾਣ। ਜੇ ਸਿਰਫ਼ ਪ੍ਰਬੰਧ ਵਿਚ ਆਮਦਨ
ਵਧਾਉਣ ਬਾਰੇ ਹੀ ਕਮੇਟੀਆਂ ਨੇ ਧਿਆਨ ਦੇਣਾ ਹੈ ਤਾਂ ਇਸ ਪੱਖੋਂ ਤਾਂ ਗੁਰੂ ਜੀ ਦੇ ਵਕਤ ਉਨ੍ਹਾਂ ਦੇ
ਵੱਡੇ ਪੁੱਤਰ ਪ੍ਰਿਥੀ ਚੰਦ ਨੇ ਬੜਾ ਬਾ-ਕਮਾਲ ਪ੍ਰਬੰਧ ਕੀਤਾ ਹੋਇਆ ਸੀ। ਉਹ ਖੁਦ ਹਿਸਾਬ ਕਿਤਾਬ
ਰੱਖਦਾ ਸੀ, ਪਰ ‘ਗੁਰੂ ਦੀ ਰਹਿਮਤ’ ਉਹਦੇ ਪ੍ਰਬੰਧ ਵਿਚਂਰ ਮਨਫ਼ੀ ਸੀ। ਇਸੇ ਕਰਕੇ ਗੁਰੂ ਸਾਹਿਬ ਨੇ
ਉਹਨੂੰ ਮੂੰਹ ਨਹੀਂ ਸੀ ਲਾਇਆ, ਤੇ ਅੱਜ ਸਿੱਖ ਜਗਤ ਵਿਚ ਪ੍ਰਿਥੀ ਚੰਦ ਦਾ ਨਾਂ ਖਲਨਾਇਕ ਕਰਕੇ ਜਾਣਿਆ
ਜਾਂਦਾ ਹੈ।
ਬਾਹਰਲੇ ਗੁਰਦੁਆਰਿਆਂ ਦੀਆਂ ਕਈ ਕਮੇਟੀਆਂ ਦੇ ਪ੍ਰਧਾਨ ਅਤੇ ਮੈਂਬਰ ਨਾ ਤਾਂ ਗੁਰਮਤਿ ਦੇ ਧਾਰਨੀ ਹਨ
ਅਤੇ ਨਾ ਹੀ ਗੁਰਦੁਆਰੇ ਵਿਚ ਗੁਰਮਤਿ ਦੀ ਕੋਈ ਗੱਲ ਹੋਣ ਦਿੰਦੇ ਹਨ। ਇਹ ਤਾਂ ਉਲਟਾ ਗੁਰਸਿੱਖ
ਵੀਰਾਂ-ਭੈਣਾਂ ਦਾ ਗੁਰਦੁਆਰਿਆਂ ਵਿਚ ਦਾਖਲਾ ਬੰਦ ਕਰਵਾ ਦਿੰਦੇ ਹਨ। ਗੁਰਦੁਆਰਾ ਪ੍ਰਬੰਧ ‘ਤੇ ਕਾਬਜ਼
ਰਹਿਣ ‘ਤੇ ਉਤਾਰੂ ਕੁਝ ਲੋਕ ਗੁਰਦੁਆਰਿਆਂ ਵਿਚ ਲੜਾਈ ਦਾ ਮਾਹੌਲ ਪੈਦਾ ਕਰਕੇ ਗੁਰੂ ਗ੍ਰੰਥ ਸਾਹਿਬ
ਦੀ ਹਜ਼ੂਰੀ ਵਿਚ ਇਕ-ਦੂਜੇ ਨੂੰ ਮਾਈਕਾਂ, ਚਿਮਟਿਆਂ ਨਾਲ ਲਹੂ ਲੁਹਾਣ ਕਰ ਦਿੰਦੇ ਹਨ ਅਤੇ ਗਾਲ ਮੰਦਾ
ਬੋਲਣ ਲੱਗਿਆਂ ਇਹ ਵੀ ਚੇਤਾ ਨਹੀਂ ਰੱਖਦੇ ਕਿ ਜਾਹਰਾ ਗੁਰੂ ਗੁਰੂ ਗੰਰਥ ਸਾਹਿਬ ਦੀ ਹਜ਼ੂਰੀ ਵਿਚ
ਹਨ। ਇਹੋ ਕੁਝ ਪਿੱਛੇ ਜਿਹੇ ਨਿਊ ਯਾਰਕ ਦੇ ਇਕ ਗੁਰਦੁਆਰੇ ਵਿਚ ਵਾਪਰਿਆ। ਉਦੋਂ ਗੁਆਂਢੀ ਅਮਰੀਕਨ
ਨੇ ਇਸ ਘਟਨਾ ‘ਤੇ ਜੋ ਟਿੱਪਣੀ ਕੀਤੀ, ਉਹ ਵਾਕਿਆ ਹੀ ਸਾਡੇ ਲਈ ਸ਼ਰਮ ਵਾਲੀ ਗੱਲ ਹੈ। ਉਸ ਦਾ ਕਹਿਣਾ
ਸੀ ਕਿ ‘ਇਨ੍ਹਾਂ ਸਾਰੇ ਬਾਂਦਰ ਮੂੰਹਿਆਂ ਨੂੰ ਇਕੱਠੇ ਕਰਕੇ ਸ਼ਿੱਪ ਉਤੇ ਚੜ੍ਹਾ ਕੇ ਐਟਲਾਂਟਿਕ ਵਿਚ
ਡੁਬੋ ਦਿੱਤਾ ਜਾਵੇ।’ ਨਮੋਸ਼ੀ ਵਾਲੀਆਂ ਇਹੋ ਜਿਹੀਆਂ ਗੱਲਾਂ ਉਨ੍ਹਾਂ ਚੰਦ ਕੁ ਲੋਕਾਂ ਕਰਕੇ
ਸੁਣਨ ਨੂੰ ਮਿਲਦੀਆਂ ਹਨ ਜੋ ਗੁਰਦੁਆਰਿਆਂ ਉਤੇ ਚੌਧਰਪੁਣੇ ਲਈ ਜੱਫਾ ਮਾਰੀ ਰੱਖਣਾ ਚਾਹੁੰਦੇ ਹਨ।
ਇਨ੍ਹਾਂ ਬਾਹਰਲੇ ਗੁਰਦੁਆਰਿਆਂ ਦੀ ਇਹ ਗੱਲ ਮਾੜੀ ਜਿਹੀ ਇਸ ਕਰਕੇ ਸਾਂਝੀ ਕੀਤੀ ਹੈ ਕਿ ਜਿੰਨੀ ਦੇਰ
ਸ਼੍ਰੋਮਣੀ ਕਮੇਟੀ ਵਿਚ ਨਿਘਾਰ ਵਾਲੀਆਂ ਗੱਲਾਂ ਹੋਣਗੀਆਂ, ਉਨਾ ਚਿਰ ਬਾਹਰ ਦਾ ਮਾਹੌਲ ਵੀ ਠੀਕ ਨਹੀਂ
ਹੋਣਾ; ਕਿਉਂਕਿ ਸਾਡੀਆਂ ਚੰਗੀਆਂ-ਮੰਦੀਆਂ ਤਾਰਾਂ ਉਥੇ ਹੀ ਜੁੜਦੀਆਂ ਰਹਿਣਗੀਆਂ। ਇਸੇ ਕਰਕੇ ਹਰ
ਸਿੱਖ ਜਿੱਥੇ ਵੀ ਰਹਿੰਦਾ ਹੈ, ਉਹ ਸ਼੍ਰੋਮਣੀ ਕਮੇਟੀ ਦੀਆਂ ਇਨ੍ਹਾਂ ਚੋਣਾਂ ਨੂੰ ਜਿਵੇਂ ਵੀ ਹੋ
ਸਕਦਾ, ਜ਼ਰੂਰ ਪ੍ਰਭਾਵਿਤ ਕਰੇ ਤਾਂ ਕਿ ਮਸੰਦ-ਸੋਚ ਅਤੇ ਬਿਪਰਵਾਦ ਦਾ ਗੁਰਦੁਆਰਿਆਂ ਵਿਚੋਂ ਪਹਿਰਾ
ਨਿਕਲ ਸਕੇ।
(14/09/11)
ਹਰਲਾਜ ਸਿੰਘ ਬਹਾਦਰਪੁਰ
ਕੀ
ਸੱਚਮੁੱਚ ਹੀ ਸਿੱਖੀ ਨੂੰ ਬਾਹਰੀ ਸ਼ਕਤੀਆਂ ਤੋਂ ਖਤਰਾ ਹੈ?
ਸਿੱਖੀ ਨੂੰ ਬਚਾਇਆ ਕਿਵੇਂ ਜਾਵੇ ਜਾਂ ਕੀ ਅਸੀਂ ਸਿੱਖੀ ਨੂੰ ਬਚਾ ਵੀ ਸਕਦੇ ਹਾਂ?
ਸਿੱਖੀ ਨੂੰ ਗੈਰ ਸਿੱਖਾਂ ਜਾਂ ਵਿਰੋਧੀ ਮੱਤਾਂ ਤੋਂ ਏਨਾ ਖਤਰਾ ਨਹੀਂ ਹੈ, ਜਿੰਨਾ ਖਤਰਾ ਅਖੌਤੀ
ਸਿੱਖਾਂ ਅਤੇ ਸਿੱਖੀ ਦੇ ਠੇਕੇਦਾਰ ਤੋਂ ਹੈ।
ਅੱਜ ਵੀ ਅਤੇ ਅੱਜ ਤੋਂ ਪਹਿਲਾਂ ਵੀ ਇਹ ਚਰਚਾ ਵੱਡੀ ਪੱਧਰ ਤੇ ਛਿੜੀ ਰਹਿੰਦੀ ਹੈ ਕਿ ਸਿੱਖੀ ਨੂੰ
ਬਹੁਤ ਖਤਰਾ ਹੈ, ਸਾਨੂੰ ਸਿੱਖੀ ਨੂੰ ਬਚਾਉਣ ਲਈ ਅੱਗੇ ਆਉਣਾ ਚਾਹੀਂਦਾ ਹੈ। ਸਿੱਖੀ ਨੂੰ
ਬਚਾਉਂਦੇ-ਬਚਾਉਂਦੇ ਬਹੁਤ ਲੋਕ ਮਰ ਗਏ ਹਨ ਅਤੇ ਬਹੁਤ ਦੇ ਘਰ ਘਾਟ ਬਰਬਾਦ ਹੋ ਗਏ ਹਨ। ਪਰ ਸਿੱਖੀ
ਨੂੰ ਖਤਰਾ ਜਿਉਂ ਦੀ ਤਿਉਂ ਬਣਿਆ ਹੋਇਆ ਹੈ। ਇਸ ਲਈ ਅੱਜ ਵੀ ਬਹੁਤ ਸਾਰੇ ਲੀਡਰ, ਡੇਰੇਦਾਰ, ਅਖੌਤੀ
ਸੰਤ, ਬ੍ਰਹਮ ਗਿਆਨੀ, ਅਖਬਾਰ, ਰਸਾਲੇ ਆਦਿ ਸਿੱਖੀ ਨੂੰ ਬਚਾਉਣ ਲਈ ਮੈਦਾਨ ਵਿੱਚ ਨਿਤਰੇ ਹੋਏ ਹਨ।
ਫਿਰ ਵੀ ਸਿੱਖੀ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ। ਜਿਸ ਤਰ੍ਹਾਂ ਅੱਜ ਸਿੱਖੀ ਨੂੰ ਖਤਰਾ ਪ੍ਰਚਾਰਿਆ
ਜਾ ਰਿਹਾ ਹੈ, ਉਸ ਨੂੰ ਵੇਖ ਕੇ ਤਾਂ ਇਉਂ ਲੱਗਦਾ ਹੈ ਕਿ ਸਿੱਖੀ ਬਚ ਨਹੀਂ ਸਕੇਗੀ। ਕਿਉਂਕਿ ਸਿੱਖੀ
ਨੂੰ ਰਾਧਾ ਸੁਆਮੀਆਂ (ਬਿਆਸ ਵਾਲਿਆਂ) ਤੋਂ ਖਤਰਾ, ਸੱਚੇ ਸੌਦੇ (ਸਿਰਸੇ) ਵਾਲਿਆਂ ਤੋਂ ਖਤਰਾ,
ਨਿਰੰਕਾਰੀਆਂ ਤੋਂ ਖਤਰਾ, ਬ੍ਰਾਹਮਣਾਂ (ਆਰ. ਐਸ. ਐਸ.) ਤੋਂ ਖਤਰਾ, ਉਦਾਸੀਆਂ ਤੋਂ ਖਤਰਾ, ਆਸ਼ੂਤੋਸ਼
ਤੋਂ ਖਤਰਾ, ਭਨਿਆਰੇ ਵਾਲੇ ਤੋਂ ਖਤਰਾ, ਸੰਧੂ ਆਸ਼ਰਮ ਵਾਲਿਆਂ ਤੋਂ ਖਤਰਾ, ਨਾਸਤਿਕਾਂ ਤੋਂ ਖਤਰਾ,
ਤਰਕਸ਼ੀਲਾਂ ਤੋਂ ਖਤਰਾ, ਟੀ. ਵੀ. ਚੈਨਲਾਂ ਤੋਂ ਖਤਰਾ, ਅਖਬਾਰਾਂ ਤੋਂ ਖਤਰਾ, ਰਸਾਲਿਆਂ ਤੋਂ ਖਤਰਾ
ਮੁੱਕਦੀ ਗੱਲ ਕਿ ਸਿੱਖਾਂ ਦੀ ਅੱਜ ਦੀ ਸੋਚ ਅਨੁਸਾਰ ਜਿਸਨੇ ਖੰਡੇ ਦੀ ਪਹੁਲ ਨਹੀਂ ਲਈ ਉਸ ਹਰ
ਵਿਅਕਤੀ ਤੋਂ ਸਿੱਖੀ ਨੂੰ ਖਤਰਾ ਹੋਇਆ ਪਿਆ ਹੈ।
ਸਿੱਖੀ ਕੀ ਹੈ? ਸਿੱਖੀ ਗੁਰੂ ਨਾਨਕ ਵੱਲੋਂ ਪ੍ਰਗਟਾਇਆ ਸੱਚ ਹੈ। ਸਿੱਖੀ ਨੂੰ ਸੱਚ ਜਾਂ ਸੱਚ ਨੂੰ
ਸਿੱਖੀ ਵੀ ਕਿਹਾ ਜਾ ਸਕਦਾ ਹੈ। ਇੱਥੇ ਦੋ ਸਵਾਲ ਪੈਦਾ ਹੁੰਦੇ ਹਨ ਪਹਿਲਾ ਸਵਾਲ ਇਹ ਹੈ ਕਿ ਕੀ
ਸਿੱਖੀ ਨੂੰ ਸੱਚਮੁੱਚ ਹੀ ਬਾਹਰੀ ਸ਼ਕਤੀਆਂ ਤੋਂ ਖਤਰਾ ਹੈ? ਦੂਜਾ ਸਵਾਲ ਇਹ ਕਿ ਸਿੱਖੀ ਨੂੰ ਬਚਾਇਆ
ਕਿਵੇਂ ਜਾਵੇ ਜਾਂ ਕੀ ਅਸੀਂ ਸਿੱਖੀ ਨੂੰ ਬਚਾ ਵੀ ਸਕਦੇ ਹਾਂ? ਜੇ ਇਹਨਾਂ ਸਵਾਲਾਂ ਨੂੰ ਖੁੱਲ੍ਹੇ
ਦਿਮਾਗ ਨਾਲ ਵਿਚਾਰਿਆ ਜਾਵੇ ਤਾਂ ਹੋਰ ਹੀ ਕਹਾਣੀ ਸਾਹਮਣੇ ਆਉਂਦੀ ਹੈ। ਜੋ ਕਹਾਣੀ ਮੇਰੇ ਸਾਹਮਣੇ ਆਈ
ਮੈਂ ਉਸਨੂੰ ਇਸ ਲੇਖ ਵਿੱਚ ਲਿਖਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਜੇ ਪਹਿਲੇ ਸਵਾਲ ਤੇ ਵਿਚਾਰ ਕਰੀਏ ਕਿ
ਸਿੱਖੀ ਨੂੰ ਕਿਸ ਤੋਂ ਖਤਰਾ ਹੈ ਤਾਂ ਸਾਹਮਣੇ ਆਉਂਦਾ ਹੈ ਬ੍ਰਾਹਮਣਵਾਦ। ਮੇਰੇ ਵੱਲੋਂ ਵਰਤਿਆ ਗਿਆ
ਲਫ਼ਜ ਬ੍ਰਾਹਮਣਵਾਦ ਸਮੂਹ ਹਿੰਦੂਆਂ ਉਪਰ ਨਹੀਂ ਢੁੱਕਦਾ ਕਿਉਂਕਿ ਅੱਜ ਬਹੁਤ ਸਾਰੇ ਹਿੰਦੂ ਵੀਰ ਅਜੋਕੇ
ਕੁੱਝ ਸਿੱਖਾਂ ਨਾਲੋਂ ਚੰਗੇ ਵੀ ਹਨ, ਬਹੁਤ ਸਾਰੇ ਸਿੱਖ ਬਣ ਚੁੱਕੇ ਹਨ ਅਤੇ ਬਹੁਤ ਸਾਰੇ ਤਰਕਸ਼ੀਲ ਵੀ
ਬਣ ਚੁੱਕੇ ਹਨ। ਮੇਰੇ ਵੱਲੋਂ ਲਿਖੇ ਗਏ ਬ੍ਰਾਹਮਣਵਾਦ ਦਾ ਭਾਵ ਰੂੜੀਵਾਦੀ ਲੋਕਾਂ, ਸਮਾਜ ਨੂੰ ਜਾਤਾਂ
ਦੇ ਅਧਾਰ ਤੇ ਵੰਡਣ ਵਾਲੇ ਲੋਕਾਂ, ਨਰਕ ਸੁਰਗ ਦੇ ਡਰਾਵੇ ਤੇ ਲਾਲਚ ਦੇ ਕੇ ਦੇਵੀ ਦੇਵਤਿਆਂ ਜਾਂ ਰੱਬ
ਦੇ ਨਾਂ ਤੇ ਭੋਲੀ-ਭਾਲੀ ਜਨਤਾ ਨੂੰ ਡਰਾ ਕੇ ਲੁੱਟਣ ਵਾਲੇ ਲੋਕਾਂ ਅਤੇ ਧਰਮ ਦੇ ਨਾਂ ਤੇ ਦੂਜੇ
ਧਰਮਾਂ ਵਾਲਿਆਂ ਨੂੰ ਨਫਰਤ ਕਰਨ ਵਾਲੇ ਲੋਕਾਂ ਤੋਂ ਹੈ। ਬ੍ਰਾਹਮਣਵਾਦ ਦਾ ਸਿੱਖ ਮੱਤ ਨਾਲ ਵਿਰੋਧ
ਹੋਣਾ ਜਰੂਰੀ ਵੀ ਸੀ, ਕਿਉਂਕਿ ਸਿੱਖ ਮੱਤ ਦੇ ਮੋਢੀ ਗੁਰੂ ਨਾਨਕ ਦੇਵ ਜੀ ਨੇ ਬ੍ਰਾਹਮਣਵਾਦ ਵੱਲੋਂ
ਪ੍ਰਚਾਰੇ ਜਾਂਦੇ ਕੂੜ ਦਾ ਡੱਟ ਕੇ ਵਿਰੋਧ ਕੀਤਾ ਸੀ, ਬ੍ਰਾਹਮਣਵਾਦ ਵੱਲੋਂ ਦੁਰਕਾਰੇ ਲੋਕਾਂ ਨੂੰ
ਗਲੇ ਨਾਲ ਲਾਇਆ ਸੀ ਅਤੇ ਬ੍ਰਾਹਮਣਵਾਦ ਵੱਲੋਂ ਸਮਾਜ ਨੂੰ ਵੰਡਣ ਵਾਲੀਆਂ ਦੀਵਾਰਾਂ ਨੂੰ ਤੋੜਿਆ ਸੀ।
ਅੱਜ ਜੇ ਅਸੀਂ ਜਾਂ ਕੋਈ ਕਿਸੇ ਦੀ ਮਾੜੀ ਜਿਹੀ ਵੱਟ ਨੂੰ ਵੀ ਢਾਹ ਦੇਵੇ ਤਾਂ ਉਹ ਮਰਨ ਮਾਰਨ ਤੇ ਉਤਰ
ਆਉਂਦਾ ਹੈ। ਜਿਸ ਦੇ ਸਦੀਆਂ ਤੋਂ ਉਸਾਰੇ ਕਿਲੇ ਨੂੰ ਕੋਈ ਢਾਹ ਦੇਵੇ ਫਿਰ ਉਹ ਕਿਵੇਂ ਬਰਦਾਸ਼ਤ
ਕਰੇਗਾ? ਉਸਨੇ ਤਾਂ ਵਿਰੋਧਤਾ ਕਰਨੀ ਹੀ ਹੈ। ਅਜਿਹੇ ਬ੍ਰਾਹਮਣਵਾਦ ਨੇ ਗੁਰੂ ਨਾਨਕ ਦੇ ਸਮੇਂ ਵਿੱਚ
ਵੀ ਗੁਰੂ ਨਾਨਕ ਦਾ ਵਿਰੋਧ ਕੀਤਾ ਸੀ ਤੇ ਅੱਜ ਵੀ ਕਰ ਰਿਹਾ ਹੈ।
ਅਜੋਕੇ ਸਮੇਂ ਦੇ ਬ੍ਰਾਹਮਣਵਾਦ ਦਾ ਨਵਾਂ ਨਾਂ ਆਰ. ਐਸ. ਐਸ. ਹੈ। ਅੱਜ ਆਰ. ਐਸ. ਐਸ. ਹੀ ਸਿੱਖ ਮੱਤ
ਦੀ ਸਭ ਤੋਂ ਵੱਡੀ ਵਿਰੋਧੀ ਮੱਤ ਹੈ। ਇਹੀ ਕਾਰਨ ਹੈ ਕਿ ਅੱਜ ਅਸੀਂ ਆਪਣੇ ਵਿਰੋਧੀਆਂ ਤੇ ਦੋਸ਼
ਲਗਾਉਂਦੇ ਹੋਏ ਉਹਨਾਂ ਨੂੰ ਆਰ. ਐਸ. ਐਸ. ਦੀਆਂ ਕਠਪੁਤਲੀਆਂ ਜਾਂ ਏਜੰਟ ਵੀ ਕਹਿ ਦਿੰਦੇ ਹਾਂ।
ਵਿਰੋਧੀ ਮਤ ਨੇ ਤਾਂ ਵਿਰੋਧ ਕਰਨਾ ਹੀ ਹੁੰਦਾ ਹੈ। ਅਸੀਂ ਵੀ ਆਰ. ਐਸ. ਐਸ. ਦਾ ਵਿਰੋਧ ਕਰਦੇ ਹਾਂ,
ਪਰ ਅਸੀਂ ਜੋ ਆਪਣੇ ਆਪ ਨੂੰ ਗੁਰੂ ਨਾਨਕ ਦੀ ਮੱਤ ਦੇ ਵਾਰਿਸ ਕਹਾਉਂਦੇ ਹਾਂ, ਅਸੀਂ ਗੁਰੂ ਨਾਨਕ ਦੀ
ਮੱਤ ਤੇ ਕਿੰਨਾ ਕੁ ਪਹਿਰਾ ਦਿੰਦੇ ਹਾਂ, ਜੇ ਡੂੰਘਾਈ ਨਾਲ ਵੇਖਿਆ ਜਾਵੇ ਤਾਂ ਅੱਜ ਗੁਰੂ ਨਾਨਕ ਦੀ
ਮੱਤ ਦੇ ਠੇਕੇਦਾਰ ਕਹਾਉਣ ਵਾਲੇ ਅਸੀਂ ਗੁਰੂ ਨਾਨਕ ਦੀ ਮੱਤ ਦੇ ਆਰ. ਐਸ. ਐਸ. ਨਾਲੋਂ ਵੀ ਵੱਡੇ
ਦੁਸ਼ਮਣ ਹਾਂ। ਉਦਹਾਰਣ ਦੇ ਤੌਰ ਤੇ ਜਿਸ ਭਾੜੇ ਲੈ ਕੇ ਵਿਆਹ ਕਰਨ ਅਤੇ ਜੰਤਰੀਆਂ ਵੇਖ ਕੇ ਚੰਗਾ ਮੰਦਾ
ਸਮਾਂ ਦੱਸਣ ਤੇ ਚੋਟ ਕਰਦਿਆਂ ਗੁਰੂ ਨਾਨਕ ਨੇ ਕਿਹਾ ਸੀ ਕਿ:- ਲੈ ਭਾੜਿ ਕਰੇ ਵਿਆਹੁ॥ ਕਢਿ ਕਾਗਲ
ਦਸੇ ਰਾਹੁ ॥ (ਪੰਨਾ ਨੰ: 471) ਅੱਜ ੳੇੁਸੇ ਗੁਰੂ ਦੇ ਸਿੱਖ ਕਹਾਉਣ ਵਾਲੇ ਭਾੜੇ ਲੈ ਕੇ ਅਨੰਦ ਕਾਰਜ
ਕਰ ਰਹੇ ਹਨ ਅਤੇ ਲੋਕਾਂ ਨੂੰ ਧਾਗੇ ਤਵੀਤ ਦੇ ਕੇ ਅਤੇ ਜੰਤਰੀਆਂ ਦੇਖ ਕੇ ਲੋਕਾਂ ਨੂੰ ਸ਼ੁਭ ਅਸ਼ੁਭ
ਮਹੂਰਤ ਦੱਸ ਰਹੇ ਹਨ। ਇਸਤਰੀ ਜਾਤੀ ਨੂੰ ਨੀਚ ਸਮਝਣ ਵਾਲਿਆਂ ਵਿਰੁੱਧ ਅਵਾਜ ਉੱਚੀ ਕਰਦਿਆਂ ਗੁਰੂ
ਨਾਨਕ ਨੇ ਕਿਹਾ ਸੀ ਕਿ ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥ (ਪੰਨਾ ਨੰ: 473) ਪਰ ਅੱਜ
ਅਸੀਂ ਇਸਤਰੀ ਨੂੰ ਅਖੌਤੀ ਬਰਾਬਰਤਾ ਦੇਣ ਵਾਲੇ ਕੁੜੀਮਾਰ ਬਣ ਚੁੱਕੇ ਹਾਂ । ਘਰ ਵਿੱਚ ਲੜਕੇ ਪੈਦਾ
ਹੋਣ ਦੀਆਂ ਅਰਦਾਸਾਂ ਕਰਵਾਉਂਦੇ ਹਾਂ ਤੇ ਕਰਦੇ ਹਾਂ। ਲੜਕੀ ਪੈਦਾ ਹੋਣ ਤੇ ਦੁਖੀ ਅਤੇ ਲੜਕਾ ਪੈਦਾ
ਹੋਣ ਤੇ ਖੁਸ਼ੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਵੀ ਕਰਵਾਉਂਦੇ ਹਾਂ। ਲੜਕੇ ਦੇ ਵਿਆਹ
ਸਮੇਂ ਲੜਕੀ ਵਾਲਿਆਂ ਨੂੰ ਖੂਬ ਲੁੱਟਦੇ ਹਾਂ, ਸਿੱਖੀ ਦਾ ਕੇਂਦਰ ਕਹੇ ਜਾਂਦੇ ਹਰਿਮੰਦਰ ਸਾਹਿਬ ਵਿੱਚ
ਅੱਜ ਵੀ ਇਸਤਰੀ ਨੂੰ ਕੀਰਤਨ ਨਹੀਂ ਕਰਨ ਦਿੰਦੇ, ਖੰਡੇ ਦੀ ਪਹੁਲ ਤਿਆਰ ਕਰਨ ਸਮੇਂ ਵੀ ਇਸਤਰੀ ਨੂੰ
ਪੰਜ ਪਿਆਰਿਆਂ ਵਿੱਚ ਸ਼ਾਮਿਲ ਨਹੀਂ ਹੋਣ ਦਿੰਦੇ। ਗੁਰੂ ਸਾਹਿਬ ਨੇ ਕਿਹਾ ਸੀ ਕਿ ਜੀਵਤ ਪਿਤਰ ਨ ਮਾਨੈ
ਕੋਊ ਮੂਏ ਸਿਰਾਧ ਕਰਾਹੀ॥ (ਪੰਨਾ ਨੰ: 332) ਅਤੇ ਦੁਧਿਧਾ ਨਾ ਪੜਉ ਹਰਿ ਬਿਨੁ ਹੋਰ ਨਾ ਪੂਜਊ ਮੜੇ
ਮਸਾਣ ਨਾ ਜਾਈ॥ (ਪੰਨਾ ਨੰ: 634) ਪਰ ਅੱਜ ਅਸੀਂ ਸਰਾਧਾਂ ਦੇ ਦਿਨਾਂ ਵਿੱਚ ਸ਼ਰੇਆਮ ਪੁੰਨ ਦਾਨ ਕਰਦੇ
ਹਾਂ, ਗੁਰੂ ਘਰਾਂ ਵਿੱਚ ਜੰਡਾਂ, ਕਰੀਰਾਂ, ਕਬਰਾਂ, ਮੜੀਆਂ, ਸਮਾਧਾਂ ਦੀ ਪੂਜਾ ਕਰਦੇ ਹਾਂ। ਤੀਰਥ
ਨਾਇ ਨ ਉਤਰਸ ਮੈਲ ॥ (ਪੰਨਾ ਨੰ: 890) ਦੇ ਉਲਟ ਤੀਰਥਾਂ ਤੇ ਇਸ਼ਨਾਨ ਕਰਦੇ ਹਾਂ। ਪੜਿ ਪੜਿ ਗਡੀ
ਲਦੀਅਹਿ, ਪੜਿ ਪੜਿ ਭਰਿਅਹਿ ਸਾਥ॥ (ਪੰਨਾ ਨੰ: 467) ਦੇ ਉਲਟ ਇੱਕੋ ਥਾਂ ਇੱਕੋ ਸਮੇਂ 51-51 ਜਾਂ
100-100 ਪਾਠ ਪ੍ਰਕਾਸ਼ ਕਰਕੇ ਗੁਰਮਤਿ ਦੀਆਂ ਧੱਜੀਆਂ ਉਡਾਉਂਦੇ ਹਾਂ। ਭਾੜੇ ਦੇ ਪਾਠ ਕਰਕੇ ਡਾਕ
ਰਾਹੀਂ ਹੁਕਮਨਾਮੇ ਭੇਜਦੇ ਹਾਂ ਮਹਿੰਗੇ ਭਾਅ ਦੇ ਸੰਪਟ ਪਾਠ ਕਰਕੇ ਲੋਕਾਂ ਦੀ ਲੁੱਟ ਕਰਦੇ ਹਾਂ।
ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਅਸ਼ਲੀਲ ਕਵਿਤਾ ਦੇ ਪੁਲੰਦੇ ਅਖੌਤੀ ਦਸ਼ਮ ਗ੍ਰੰਥ ਨੂੰ ਪ੍ਰਕਾਸ਼
ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਦਾ ਅਪਮਾਨ ਕਰਦੇ ਹਾਂ। ਗੰਗਾ (ਹਰਿਦੁਆਰ) ਦੀ ਨਕਲ ਤੇ
ਕੀਰਤਪੁਰ ਵਿਖੇ ਮਰੇ ਪ੍ਰਾਣੀਆਂ ਦੇ ਫੁੱਲ ਚੁਗ ਕੇ ਪਾਉਂਦੇ ਹਾਂ। ਸ਼ਰਾਬਾਂ ਪੀਂਦੇ ਹਾਂ, ਕੇਸ
ਕਟਵਾਉਂਦੇ ਹਾਂ ਆਪਣੇ ਨਾਵਾਂ ਨਾਲ ਜਾਤ, ਗੋਤ ਲਗਾਉਂਦੇ ਹਾਂ। ਸਿੱਖ ਮੱਤ ਦੇ ਉਲਟ ਉਹ ਕਿਹੜਾ ਕਰਮ
ਹੈ ਜੋ ਅਸੀਂ ਕਰਦੇ ਨਾ ਹੋਈਏ। ਕੀ ਗੁਰਮਤਿ ਦੇ ਵਿਰੁੱਧ ਅਜਿਹਾ ਕੁੱਝ ਸਾਡੇ ਤੋਂ ਧੱਕੇ ਨਾਲ ਆਰ.
ਐਸ. ਐਸ. ਵਾਲੇ, ਬਿਆਸ ਵਾਲੇ, ਸਿਰਸੇ ਵਾਲੇ, ਨਿਰੰਕਾਰੀਏ, ਆਸ਼ੂਤੋਸ਼ੀਏ, ਭਨਿਆਰੀਏ, ਉਦਾਸੀਏ, ਸੰਧੂ
ਆਸ਼ਰਮ ਵਾਲੇ, ਨਾਸਤਕ, ਤਰਕਸ਼ੀਲ, ਅਖਬਾਰ, ਰਸਾਲੇ ਜਾਂ ਟੀ. ਵੀ. ਚੈਨਲ ਵਾਲੇ ਕਰਵਾਉਂਦੇ ਹਨ? ਬਿਲਕੁਲ
ਵੀ ਨਹੀਂ। ਇੱਕ ਪਾਸੇ ਜੇ ਸਿਰਸੇ ਵਾਲੇ ਸਾਧ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕਰਨ ਦੀ ਗਲਤੀ
ਕੀਤੀ ਤਾਂ ਪੂਰੀ ਸਿੱਖ ਕੌਮ ਮਰਨ ਮਾਰਨ ਤੇ ਉਤਰ ਆਈ, ਦੁਜੇ ਪਾਸੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ
ਨਕਲ ਕਰਕੇ ਇੱਕ ਅਸ਼ਲੀਲ ਕਵਿਤਾ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰ ਰਹੇ ਹਾਂ ਤਾਂ
ਸਾਨੂੰ ਕੌਣ ਕਹੇ ਰਾਣੀਏ ਅੱਗਾ ਢੱਕ। ਅਸਲ ਗੱਲ ਤਾਂ ਇਹ ਹੈ ਕਿ ਅਸੀਂ ਗੁਰੂ ਨਾਨਕ ਦੀ ਮੱਤ ਤੇ ਸਿਰਫ
ਕਬਜ਼ਾ ਹੀ ਕੀਤਾ ਹੋਇਆ ਹੈ, ਗੁਰੂ ਨਾਨਕ ਦੀ ਮੱਤ ਨੂੰ ਮੰਨਣ ਬਾਰੇ ਕਦੇ ਸੋਚਿਆ ਵੀ ਨਹੀਂ, ਜਿੰਨ੍ਹਾਂ
ਗੁਰੂ ਨਾਨਕ ਦੀ ਮੱਤ ਨੂੰ ਮੰਨ ਲਿਆ ਉਨ੍ਹਾਂ ਤਾਂ ਬ੍ਰਾਹਮਣਾਂ ਨੇ ਵੀ ਆਪਣੇ ਤਨ ਆਰੇ ਨਾਲ ਚਿਰਵਾ
ਲਏ, ਅੱਗਾਂ ਵਿੱਚ ਜਿਊਂਦੇ ਜੀਅ ਸੜਨਾ ਮਨਜੂਰ ਕਰ ਲਿਆ, ਗੁਰੂ ਕੇ ਸਿੱਖਾਂ ਨੇ ਖੋਪੜੀਆਂ ਲੁਹਾ
ਲਈਆਂ, ਬੰਦ ਬੰਦ ਕਟਵਾ ਲਏ, ਚਰਖੜੀਆਂ ਤੇ ਚੜ੍ਹ ਗਏ, ਨੀਹਾਂ ਵਿੱਚ ਚਿਣੇ ਗਏ, ਬੀਬੀਆਂ ਨੇ ਆਪਣੇ
ਬੱਚਿਆਂ ਦੇ ਟੁਕੜੇ ਕਰਵਾ ਕੇ ਟੁਕੜਿਆਂ ਦੇ ਹਾਰ ਗਲਾਂ ਵਿੱਚ ਪਵਾ ਲਏ, ਮੁਕਦੀ ਗੱਲ ਕਿ ਉਹ ਕਿਹੜਾ
ਤਸੀਹਾ ਹੈ, ਜਿਹੜਾਂ ਸਿੱਖਾਂ ਨੇ ਜਰਿਆ ਨਾ ਹੋਵੇ, ਪਰ ਕੋਈ ਵੀ ਤਸੀਹਾ ਸਿੱਖਾਂ ਨੂੰ ਸਿੱਖੀ ਨਾਲੋਂ
ਤੋੜ ਨਹੀਂ ਸਕਿਆ ।
ਅਜੋਕੇ ਸਿੱਖਾਂ ਨੂੰ ਭਈਏ ਜੋ ਮਜਦੂਰੀ ਕਰਨ ਆਉਂਦੇ ਹਨ ਉਹੀ ਸਿੱਖੀ ਨਾਲੋਂ ਤੋੜ ਦਿੰਦੇ ਹਨ, ਕਿਸੇ
ਤਸੀਹੇ ਦੀ ਤਾਂ ਲੋੜ ਹੀ ਨਹੀਂ । ਅੱਜ ਵੇਖਣ ਵਿੱਚ ਆ ਰਹੇ ਸਿੱਖਾਂ ਵਿਚੋਂ ਕਿਸੇ ਵਿਰਲੇ ਨੂੰ ਛੱਡ
ਕੇ ਕੋਈ ਵੀ ਨਾਨਕ ਦਾ ਸਿੱਖ ਨਹੀਂ ਦਿਸਦਾ। ਕੋਈ ਬਾਦਲ ਧੜੇ ਦਾ ਸਿੱਖ, ਕੋਈ ਟੌਹੜੇ ਧੜੇ ਦਾ ਸਿੱਖ,
ਕੋਈ ਟਕਸਾਲ ਦਾ ਸਿੱਖ, ਕੋਈ ਜਥੇ ਦਾ ਸਿੱਖ, ਕੋਈ ਨਾਨਕਸਰੀਆਂ ਦਾ ਸਿੱਖ, ਕੋਈ ਰਾੜੇ ਵਾਲਿਆਂ ਦਾ
ਸਿੱਖ ਕੋਈ ਕਿਸੇ ਡੇਰੇ ਦਾ ਸਿੱਖ, ਕੋਈ ਕਿਸੇ ਸੰਤ ਦਾ ਸਿੱਖ ਬਣਿਆ ਹੋਇਆ ਹੈ। ਪਰ ਗੁਰੂ ਨਾਨਕ ਦਾ
ਸਿੱਖ ਕੋਈ ਨਹੀਂ ਬਣਿਆ। ਅਸੀਂ ਆਪ ਤਾਂ ਗੁਰਬਾਣੀ ਨੂੰ ਪੜ੍ਹ ਸੁਣ ਕੇ ਮਨ ਵਿੱਚ ਵਸਾਉਣਾ ਨਹੀਂ, ਪਰ
ਗੈਰ ਸਿੱਖ ਮੱਤ ਵਾਲਿਆਂ ਉਤੇ ਇਹ ਦੋਸ਼ ਜਰੂਰ ਲਗਾ ਦਿੰਦੇ ਹਾਂ ਕਿ ਫਲਾਨੀ ਮੱਤ ਵਾਲੇ ਗੁਰੂ ਗ੍ਰੰਥ
ਸਾਹਿਬ ਵਿੱਚੋਂ ਗੁਰਬਾਣੀ ਦੇ ਸ਼ਬਦ ਚੋਰੀ ਕਰਕੇ ਉਹਨਾਂ ਸ਼ਬਦਾਂ ਦੇ ਆਸਰੇ ਲੋਕਾਂ ਨੂੰ ਸਿੱਖੀ ਨਾਲੋਂ
ਤੋੜ ਕੇ ਆਪਣੇ ਨਾਲ ਜੋੜ ਰਹੇ ਹਨ। ਇੱਥੇ ਵੀ ਸਵਾਲ ਪੈਦਾ ਹੁੰਦਾ ਹੈ ਕਿ ਹੋਰ ਮੱਤਾਂ ਦੇ ਡੇਰੇਦਾਰ
ਤਾਂ ਗੁਰਬਾਣੀ ਦੇ ਕੁੱਝ ਸ਼ਬਦਾਂ ਨੂੰ ਚੁਰਾ ਕੇ ਉਹਨਾਂ ਰਾਹੀਂ ਹੀ ਲੋਕਾਂ ਨੂੰ ਆਪਣੇ ਨਾਲ ਜੋੜ ਰਹੇ
ਹਨ, ਪਰ ਅਸੀਂ ਗੁਰਬਾਣੀ ਦੇ ਮਾਲਕ ਕਹਾਉਣ ਵਾਲੇ ਨਾ ਤਾਂ ਆਪ ਬਾਣੀ ਨਾਲ ਜੁੜ ਸਕੇ ਹਾਂ ਤੇ ਨਾ ਹੀ
ਕਿਸੇ ਹੋਰ ਨੂੰ ਜੋੜ ਸਕੇ ਹਾਂ। ਗੁਰਵਾਕ ਹੈ:- ਘਰਿ ਹੋਦਾ ਪੁਰਖੁ ਨ ਪਛਾਣਿਆ ਅਭਿਮਾਨ ਮੁਠੇ
ਅਹੰਕਾਰ॥ (ਪੰਨਾ ਨੰ: 34) ਇਸ ਵਿੱਚ ਦੋਸ਼ ਕਿਸੇ ਦਾ ਨਹੀਂ ਅਸੀਂ ਖੁਦ ਹੀ ਦੋਸ਼ੀ ਹਾਂ ਜੋ ਸਿੱਖ
ਕਹਾਉਂਦੇ ਹੋਏ ਅਤੇ ਸਿੱਖ ਦਿਸਦੇ ਹੋਏ ਵੀ ਸਿੱਖ ਨਹੀਂ ਹਾਂ। ਅਸੀਂ ਖੁਦ ਨੇ ਹੀ ਸੱਚ ਨੂੰ ਨਹੀਂ
ਪਛਾਣਿਆ। ਇਸ ਲਈ ਪਹਿਲੇ ਸਵਾਲ ਤੇ ਵਿਚਾਰ ਕੀਤਿਆਂ ਸਿੱਧ ਹੁੰਦਾ ਹੈ ਕਿ ਸਿੱਖੀ ਨੂੰ ਗੈਰ ਸਿੱਖਾਂ
ਜਾਂ ਵਿਰੋਧੀ ਮੱਤਾਂ ਤੋਂ ਏਨਾ ਖਤਰਾ ਨਹੀਂ ਹੈ, ਜਿੰਨਾ ਖਤਰਾ ਅਖੌਤੀ ਸਿੱਖਾਂ ਅਤੇ ਸਿੱਖੀ ਦੇ
ਠੇਕੇਦਾਰ ਤੋਂ ਹੈ। ਦੂਜਾ ਸਵਾਲ ਹੈ ਕਿ ਸਿੱਖੀ ਨੂੰ ਬਚਾਇਆ ਕਿਵੇਂ ਜਾਵੇ ਜਾਂ ਕੀ ਅਸੀਂ ਸਿੱਖੀ ਨੂੰ
ਬਚਾ ਵੀ ਸਕਦੇ ਹਾਂ ? ਸਿੱਖੀ ਸੱਚ ਹੈ। ਕੀ ਸੱਚ ਵੀ ਮਰ ਸਕਦਾ ਹੈ? ਨਹੀਂ, ਸੱਚ ਕਦੇ ਵੀ ਨਹੀਂ
ਮਰੇਗਾ ਅਤੇ ਅਸੀਂ ਸੱਚ ਨੂੰ ਬਚਾ ਵੀ ਨਹੀਂ ਸਕਦੇ, ਸਗੋਂ ਸੱਚ ਸਾਨੂੰ ਬਚਾਵੇਗਾ। ਸਚੁ ਸੇਵੀ ਸਚੁ
ਮਨੁ ਵਸੈ ਸਚੁ ਸਚਾ ਹਰਿ ਰਖਵਾਲੇ॥ (ਪੰਨਾ ਨੰ: 311)
ਕਿਉਂਕਿ ਅਸੀਂ ਝੂਠ ਹਾਂ, ਨਾਸ਼ਵੰਤ ਹਾਂ। ਸਿੱਖੀ ਸੱਚ ਹੈ, ਸੱਚ ਅਭਿਨਾਸ਼ੀ ਹੈ। ਸੱਚ ਨੂੰ ਸਾਡੀ ਲੋੜ
ਨਹੀਂ ਸਾਨੂੰ ਸੱਚ ਦੀ ਲੋੜ ਹੈ। ਸੱਚ ਦੇ ਮਾਰਗ ਤੇ ਚੱਲ ਕੇ ਅਸੀਂ ਵੀ ਸਲਾਹੁਣ ਯੋਗ ਬਣ ਸਕਦੇ ਹਾਂ।
ਗੁਰਫੁਰਮਾਨ ਹੈ:- ਸਚੈ ਮਾਰਗਿ ਚਲਦਿਆ ਉਸਤਤਿ ਕਰੇ ਜਹਾਨੁ॥ (ਪੰਨਾ ਨੰ: 136) ਸਾਡੇ ਸੱਚੇ ਬਣਨ ਨਾਲ
ਸੱਚ ਉੱਚਾ ਨਹੀਂ ਹੁੰਦਾ, ਸੱਚ ਨਾਲ ਜੁੜ ਕੇ ਅਸੀਂ ਉੱਚੇ ਬਣ ਜਾਂਦੇ ਹਾਂ। ਸਚੁ ਸਚਾ ਜਿਨੀ ਅਰਾਧਿਆ
ਸੇ ਜਾਇ ਰਲੇ ਸਚੁ ਨਾਲੇ॥ ਸਚੁ ਸਚਾ ਜਿਨੀ ਨ ਸੇਵਿਆ ਸੇ ਮਨਮੁਖ ਮੂੜ ਬੇਤਾਲੇ॥ (ਪੰਨਾ ਨੰ: 311) ਪਰ
ਸਿੱਖੀ ਸੱਚ ਨੂੰ ਸਮਝੇ ਬਗੈਰ ਅਸੀਂ ਭਰਮ ਦਾ ਸ਼ਿਕਾਰ ਹੋ ਚੁੱਕੇ ਹਾਂ ਕਿ ਅਸੀਂ ਸਿੱਖੀ ਨੂੰ
ਬਚਾਵਾਂਗੇ। ਇਸ ਭਰਮ ਨੇ ਸਾਨੂੰ ਅਜਿਹੇ ਚੱਕਰਾਂ ਵਿੱਚ ਪਾਇਆ ਹੈ ਕਿ ਅਸੀਂ ਝੂਠਿਆਂ ਮਨਮੁੱਖਾਂ ਅਤੇ
ਬੇਤਾਲਿਆਂ ਨੇ ਸੱਚ ਨੂੰ ਬਚਾਉਣ ਦਾ ਠੇਕਾ ਲੈ ਕੇ ਦੁਨੀਆਂ ਮਰਵਾ ਦਿੱਤੀ ਅਤੇ ਸੱਚ ਦੇ ਵਿਰੋਧੀਆਂ ਦੀ
ਕਤਾਰ ਹੋਰ ਲੰਮੀ ਕਰ ਦਿੱਤੀ ਹੈ। ਉਦਹਾਰਣ ਵੱਜੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖੀ ਨੂੰ
ਬਚਾਉਣ ਅਤੇ ਸਿੱਖੀ ਦੇ ਪ੍ਰਚਾਰ ਲਈ ਹੋਂਦ ਵਿੱਚ ਆਈ ਸੀ, ਪਰ ਅੱਜ ਸਭ ਤੋਂ ਵੱਧ ਸ਼੍ਰੋ: ਗੁ: ਪ੍ਰ:
ਕਮੇਟੀ ਹੀ ਸਿੱਖੀ ਦਾ ਘਾਣ ਕਰ ਰਹੀ ਹੈ। ਸ੍ਰ: ਪ੍ਰਕਾਸ਼ ਸਿੰਘ ਬਾਦਲ ਨੇ ਸ਼ੁਰੂ ਵਿੱਚ ਪੰਥ ਦੇ ਨਾਂ
ਤੇ ਵੋਟਾਂ ਮੰਗੀਆਂ ਅਤੇ ਸਿੱਖੀ ਨੂੰ ਬਚਾਉਣ ਦੀ ਗੱਲ ਕੀਤੀ। ਅਸੀਂ ਪੰਥ ਦੇ ਨਾਂ ਤੇ ਬਾਦਲ ਨੂੰ ਏਨਾ
ਸ਼ਕਤੀਸ਼ਾਲੀ ਬਣਾ ਦਿੱਤਾ ਕਿ ਬਾਦਲ ਨੂੰ ਅਸੀਂ ਸਿੱਖੀ ਦਾ ਨੰ: ਇੱਕ ਦੁਸ਼ਮਣ ਹੋਣ ਦੇ ਬਾਵਜੂਦ ਵੀ ਬਦਲ
ਨਹੀਂ ਸਕਦੇ। ਸ੍ਰ: ਬਾਦਲ ਨੇ ਸਿੱਖੀ ਵਿਰੁੱਧ ਕੀ ਨਹੀਂ ਕੀਤਾ? ਬਾਦਲ ਦੀਆਂ ਸਿੱਖ ਵਿਰੋਧੀ ਨੀਤੀਆਂ
ਦਾ ਪਤਾ ਹੋਣ ਦੇ ਬਾਵਜੂਦ ਵੀ ਅੱਜ ਅਸੀਂ ਉਸਨੂੰ ਰੋਕਣ ਟੋਕਣ ਤੋਂ ਅਸੱਮਰਥ ਹਾਂ। ਹੋਰ ਅਨੇਕਾਂ
ਡੇਰੇਦਾਰ, ਅਖੌਤੀ ਸੰਤ, ਸਾਧ, ਜਥੇਦਾਰ ਸਿੱਖੀ ਨੂੰ ਬਚਾਉਣ ਲਈ ਹੋਂਦ ਵਿੱਚ ਆਏ ਅਤੇ ਅੱਜ ਸਿੱਖੀ ਦਾ
ਮਖੌਲ ਉਡਾ ਰਹੇ ਹਨ, ਜਿੰਨ੍ਹਾਂ ਦਾ ਸਾਡੇ ਕੋਲ ਕੋਈ ਹੱਲ ਨਹੀਂ ਹੈ। ਕਿਉਂਕਿ ਇਹਨਾਂ ਨੂੰ ਮਜਬੂਤ
ਅਸੀਂ ਹੀ ਬਣਾਇਆ ਹੁੰਦਾ ਹੈ। ਸਿੱਖੀ ਨੂੰ ਬਚਾਉਣ ਦਾ ਨਾਅਰਾ ਦੇਣ ਵਾਲੇ ਠੇਕੇਦਾਰ ਸਾਡੇ ਮੋਢਿਆਂ
ਰਾਹੀਂ ਟੀਸੀ ਉਤੇ ਪਹੁੰਚ ਕੇ ਜਦ ਸਾਡੇ ਲੱਤ ਮਾਰਦੇ ਹਨ, ਫਿਰ ਸਾਡੀਆਂ ਅੱਖਾਂ ਖੁੱਲਦੀਆਂ ਹਨ, ਪਰ
ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ । ਸ਼ਿਕਾਰੀ ਕਿਸਮ ਦੇ ਲੋਕਾਂ ਨੂੰ ਸਾਡੀ ਕਮਜੋਰੀ ਦਾ
ਪਤਾ ਲੱਗ ਚੁੱਕਾ ਹੈ, ਉਹ ਸਾਡੀ ਕਮਜੋਰੀ ਦਾ ਫਾਇਦਾ ਉਠਾ ਰਹੇ ਹਨ, ਪਰ ਅਸੀਂ ਆਪਣੀ ਕਮਜੋਰੀ ਨੂੰ
ਦੂਰ ਕਰਨ ਦੀ ਬਜਾਇ ਇਸ ਦੇ ਆਦੀ ਬਣ ਚੁੱਕੇ ਹਾਂ। ਜਿਸ ਕਾਰਣ ਹਰ ਕੋਈ ਸਿੱਖੀ ਨੂੰ ਬਚਾਉਣ ਦਾ ਨਾਅਰਾ
ਦੇ ਕੇ ਸਾਡੇ ਮੋਢਿਆਂ ਨੂੰ ਪੌੜੀਆਂ ਦੀ ਥਾਂ ਵਰਤ ਕੇ ਟੀਸੀ ਉਤੇ ਚੜ੍ਹ ਜਾਂਦਾ ਹੈ ਤੇ ਅਸੀਂ ਪਿੱਛੋਂ
ਪਛਤਾਉਂਦੇ ਹੀ ਰਹਿ ਜਾਂਦੇ ਹਾਂ । ਕੁੱਝ ਸਮੇਂ ਬਾਅਦ ਕੋਈ ਹੋਰ ਨਵਾਂ ਸ਼ਿਕਾਰੀ ਆ ਜਾਂਦਾ ਹੈ ਤੇ
ਅਸੀਂ ਪਿਛਲਾ ਸਭ ਕੁੱਝ ਭੁੱਲ ਕੇ ਉਸਨੂੰ ਫਿਰ ਮੋਢਿਆਂ ਤੇ ਚੁੱਕ ਲੈਂਦੇ ਹਾਂ ਕਿ ਹੁਣ ਇਹੀ ਸਿੱਖੀ
ਨੂੰ ਬਚਾਏਗਾ, ਪਰ ਬਾਅਦ ਵਿੱਚ ਨਤੀਜਾ ਉਹੀ ਪਹਿਲਾਂ ਵਾਲਾ ਹੀ ਨਿਕਲਦਾ ਹੈ। ਇਸਦਾ ਹੱਲ ਕੀ ਹੋਵੇ?
ਇਸਦਾ ਹੱਲ ਇਹੀ ਹੈ ਕਿ ਅਸੀਂ ਸੱਚ ਨੂੰ ਬਚਾਉਣ ਲਈ ਚੁੱਕੀ ਹੋਈ ਝੂਠ ਦੀ ਡਾਂਗ ਨੂੰ ਸੁੱਟ ਦੇਈਏ ਅਤੇ
ਸੱਚ ਨੂੰ ਆਪਣੇ ਜੀਵਨ ਵਿੱਚ ਧਾਰਨ ਕਰੀਏ ਤਾਂ ਸੱਚ ਸਾਨੂੰ ਖੱਜਲ ਖੁਆਰ ਹੋਣ ਤੋਂ ਬਚਾ ਲਵੇਗਾ। ਅੱਜ
ਸੱਚ (ਸਿੱਖੀ) ਨੂੰ ਬਚਾਉਣ ਜਾਂ ਸਿੱਖੀ ਦੇ ਪ੍ਰਚਾਰ ਦੀ ਥਾਂ ਸਾਨੂੰ ਖੁਦ ਨੂੰ ਬਚਾਉਣ ਲਈ ਸੱਚੇ
ਸਿੱਖ ਬਣਨਾ ਚਾਹੀਦਾ ਹੈ। ਕਿਉਂਕਿ ਸਿੱਖੀ ਨੂੰ ਬਚਾਉਣ ਲਈ ਸਾਡੇ ਵੱਲੋਂ ਕੀਤੇ ਗਏ ਯਤਨ ਹੁਣ ਤੱਕ
ਹਾਨੀਕਾਰਕ ਹੀ ਸਿੱਧ ਹੋਏ ਹਨ। ਕਦੇ ਸਮਾਂ ਹੁੰਦਾ ਸੀ ਜਦੋਂ ਸਿੱਖਾਂ ਨੂੰ ਖਤਮ ਕਰਨ ਆਏ ਦੁਸ਼ਮਣ ਵੀ
ਸਿੱਖਾਂ ਦੀ ਤਾਰੀਫ ਕਰਦੇ ਹੁੰਦੇ ਸਨ। ਉਸ ਸਮੇਂ ਸਿੱਖੀ ਦੇ ਪ੍ਰਚਾਰਕ ਕਿੰਨੇ ਕੁ ਸਨ? ਉਸ ਸਮੇਂ
ਸਿੱਖੀ ਦੇ ਪ੍ਰਚਾਰਕਾਂ ਦੀ ਥਾਂ ਸਿੱਖੀ ਨੂੰ ਕਮਾਉਣ ਵਾਲੇ ਸਨ, ਸਿੱਖੀ ਅਨੁਸਾਰ ਜੀਵਨ ਜਿਉਣ ਵਾਲੇ
ਸਚਿਆਰੇ ਸਿੱਖ ਸਨ। ਤਾਂ ਹੀ ਤਾਂ ਉਸ ਸਮੇਂ ਭਾਵੇਂ ਜਾਲਮਾਂ ਨੇ ਸਿੱਖੀ ਨੂੰ ਮੁਕਾਉਣ ਦੀਆਂ ਕਸਮਾਂ
ਖਾਧੀਆਂ ਹੋਈਆਂ ਸਨ, ਪਰ ਫਿਰ ਵੀ ਸਿੱਖੀ ਚਮਕਦੀ ਸੀ। ਬਾਬਰ, ਔਰੰਗਜੇਬ, ਪਹਾੜੀ ਰਾਜੇ ਅਤੇ ਮੀਰ
ਮੰਨੂੰ ਵਰਗੇ ਜਾਬਰ ਵੀ ਸਿੱਖੀ ਦਾ ਵਾਲ ਵਿੰਗਾ ਨਹੀਂ ਸੀ ਕਰ ਸਕੇ। ਉਸ ਸਮੇਂ ਸਿੱਖਾਂ ਦਾ ਆਪਣਾ ਕੋਈ
ਦੇਸ਼ ਜਾਂ ਸੂਬਾ ਵੀ ਨਹੀਂ ਸੀ। ਸਿੱਖਾਂ ਦੀ ਗੱਲ ਸੁਨਣ ਲਈ ਕੋਈ ਅਦਾਲਤ ਜਾਂ ਯੂ. ਐਨ. ਓ. ਵੀ ਨਹੀਂ
ਸੀ, ਪਰ ਉਸ ਸਮੇਂ ਸਿੱਖਾਂ ਦਾ ਮਜਲੂਮਾਂ ਦੇ ਦਿਲਾਂ ਉਤੇ ਰਾਜ ਕਾਇਮ ਸੀ ਅਤੇ ਜਾਲਮਾਂ ਦੇ ਦਿਲਾਂ
ਉਤੇ ਸਿੱਖਾਂ ਦੀ ਧਾਕ ਜਮੀ ਹੋਈ ਸੀ। ਅੱਜ ਅਸੀਂ ਕਿੱਥੇ ਖੜ੍ਹੇ ਹਾਂ? ਅੱਜ ਅਸੀਂ ਆਪ ਸਿੱਖ ਬਣੇ ਤੋਂ
ਬਗੈਰ ਹੀ ਸਿੱਖੀ ਨੂੰ ਸਰਵੋਤਮ ਬਣਾਉਣ ਲੱਗੇ ਹੋਏ ਹਾਂ। ਜਿਸਦਾ ਨਤੀਜਾ ਇਹ ਨਿਕਲ ਰਿਹਾ ਹੈ ਕਿ ਸਾਡੀ
ਬਦੌਲਤ ਅੱਜ ਸਿੱਖੀ ਵੀ ਬਦਨਾਮ ਹੋ ਰਹੀ ਹੈ। ਸੱਚ ਕਦੇ ਵੀ ਖਤਮ ਨਹੀਂ ਹੁੰਦਾ। ਇਸ ਧਰਤੀ ਉਤੇ ਬਹੁਤ
ਵਾਰ ਜੁਲਮ (ਝੂਠ) ਵਧਿਆ ਹੈ ਪਰ ਹਰ ਸਮੇਂ ਕਿਸੇ ਨਾ ਕਿਸੇ ਰਾਹੀਂ ਪ੍ਰਗਟ ਹੋ ਕੇ ਸੱਚ ਨੇ ਜਾਲਮ ਨੂੰ
ਲਲਕਾਰਿਆ ਹੈ। ਇਹ ਸੱਚ ਕਦੇ ਕਬੀਰ, ਕਦੇ ਰਵੀਦਾਸ, ਕਦੇ ਗੁਰੂ ਨਾਨਕ ਵਰਗੇ ਇਨਸਾਨਾਂ ਰਾਹੀਂ ਪ੍ਰਗਟ
ਹੁੰਦਾ ਰਿਹਾ ਹੈ। ਗੁਰੂ ਨਾਨਕ ਦੇ ਪੈਰੋਕਾਰ ਕਹਾਉਣ ਵਾਲੇ ਇਸ ਗਲਤ ਫਹਿਮੀ ਵਿੱਚ ਨਾ ਰਹਿਣ ਕਿ ਸੱਚ
ਸਿਰਫ ਉਹਨਾਂ ਕੋਲ ਹੀ ਹੈ ਜਾਂ ਇਹੀ ਨਾ ਗਾਉਂਦੇ ਰਹਿਣ ਕਿ ਗੁਰਬਾਣੀ ਨੇ ਹਿੰਦੂ ਅੰਨਾ ਤੁਰਕੂ ਕਾਣਾ॥
ਦੁਹਾਂ ਤੇ ਗਿਆਨੀ ਸਿਆਣਾ॥ (ਪੰਨਾ ਨੰ: 875) ਕਹਿ ਕੇ ਹਿੰਦੂ ਅਤੇ ਮੁਸਲਮਾਨ ਧਰਮ ਦਾ ਤਾਂ ਖੰਡਨ ਕਰ
ਹੀ ਦਿੱਤਾ ਸੀ, ਹੁਣ ਸਿੱਖ ਧਰਮ ਹੀ ਸਰਵੋਤਮ ਹੈ, ਜਿਸਦੇ ਉਹ ਵਾਰਿਸ ਹਨ। ਪਰ ਸੱਚ ਕਦੇ ਕਿਸੇ ਦਾ
ਗੁਲਾਮ ਨਹੀਂ ਹੁੰਦਾ। ਜੇ ਸੱਚ ਹਿੰਦੂ ਨੂੰ ਅੰਨਾ ਅਤੇ ਤੁਰਕੂ ਨੂੰ ਕਾਣਾ ਕਹਿ ਸਕਦਾ ਹੈ ਤਾਂ ਉਹ
ਅਜੋਕੇ ਸਿੱਖਾਂ ਨੂੰ (ਮਾਇਆ ਧਾਰੀ ਅਤਿ ਅੰਨਾ ਬੋਲਾ॥ ਸਬਦੁ ਨ ਸੁਣਈ ਬਹੁ ਰੋਲ ਘਚੋਲਾ॥ (ਪੰਨਾ ਨੰ
313)॥ ਅਤਿ ਅੰਨੇ ਬੋਲੇ ਕਹਿ ਕੇ ਲਲਕਾਰਨ ਦੀ ਸਮੱਰਥਾ ਵੀ ਰੱਖਦਾ ਹੈ। ਇਸ ਵਿੱਚ ਸ਼ੱਕ ਦੀ ਕੋਈ
ਗੁੰਜਾਇਸ਼ ਨਹੀਂ ਕਿ ਗੁਰਬਾਣੀ ਸੱਚ ਹੈ ਗੁਰਬਾਣੀ ਦੇ ਸੱਚ (ਸਿੱਖੀ) ਨੂੰ ਕਿਸੇ ਵੀ ਪੱਖ ਤੋਂ
ਝੁਠਲਾਇਆ ਨਹੀਂ ਜਾ ਸਕਦਾ, ਪਰ ਜੇ ਸਿੱਖ ਗੁਰਬਾਣੀ ਦੇ ਸੱਚ ਨੂੰ ਸਮਝਣ ਤੋਂ ਬਗੈਰ ਹੀ ਸੱਚ ਦੇ ਨਾਮ
ਦੀ ਝੂਠੀ ਡਾਂਗ ਚੁੱਕੀ ਫਿਰਨਗੇ ਤਾਂ ਸੱਚ ਕਿਤੇ ਹੋਰ ਵੀ ਪ੍ਰਗਟ ਹੋ ਸਕਦਾ ਹੈ ਜਾਂ ਗੁਰਬਾਣੀ ਅਜੋਕੇ
ਸਿੱਖਾਂ ਕੋਲੋਂ ਚਲੀ ਵੀ ਜਾ ਸਕਦੀ ਹੈ। ਕਿਉਂਕਿ ਸੱਚ ਨੂੰ ਰੁਮਾਲਿਆਂ ਜਾਂ ਸੋਨੇ ਦੀਆਂ ਪਾਲਕੀਆਂ
ਵਿੱਚ ਕੈਦ ਕਰਕੇ ਨਹੀਂ ਰੱਖਿਆ ਜਾ ਸਕਦਾ। ਕੋਈ ਵੀ ਧਰਮ, ਪੰਥ ਜਾਂ ਆਗੂ ਸੱਚ ਦਾ ਮਾਲਕ ਬਣਨ ਜਾਂ
ਸੱਚ ਨੂੰ ਬਚਾਉਣ ਦਾ ਦਾਅਵਾ ਨਹੀਂ ਕਰ ਸਕਦਾ। ਸੱਚ ਤਾਂ ਇਹ ਹੈ ਕਿ ਸੱਚ ਦੇ ਅਧੀਨ ਰਹਿਆਂ ਜਾਂ ਸੱਚ
ਤੇ ਪਹਿਰਾ ਦੇਣ ਨਾਲ ਧਰਮ, ਪੰਥ ਜਾਂ ਆਗੂ ਬਚ ਸਕਦਾ ਹੈ। ਭਾਵ ਕਿ ਅਸੀਂ ਸੱਚ ਨੂੰ ਨਹੀਂ ਬਚਾ ਸਕਦੇ
ਬਲਕਿ ਸੱਚ ਸਾਨੂੰ ਬਚਾਉਂਦਾ ਹੈ। ਅਖੀਰ ਇਹੀ ਗੱਲ ਸਾਹਮਣੇ ਆਉਂਦੀ ਹੈ ਕਿ ਨਾ ਤਾਂ ਸਿੱਖੀ ਨੂੰ ਕਿਸੇ
ਤੋਂ ਖਤਰਾ ਹੈ ਨਾ ਹੀ ਅਸੀਂ ਸਿੱਖੀ ਨੂੰ ਬਚਾ ਸਕਦੇ ਹਾਂ ਅਤੇ ਨਾ ਹੀ ਸਿੱਖੀ ਖਤਮ ਹੋ ਸਕਦੀ ਹੈ।
ਹਰਲਾਜ ਸਿੰਘ ਬਹਾਦਰਪੁਰ
94170-23911
(13/09/11)
ਹਰਦੇਵ ਸਿੰਘ, ਜੰਮੂ
‘ਦਰਬਾਰ ਸਾਹਿਬ ਦਾ ਸਤਿਕਾਰ`
ਦਰਬਾਰ ਸਾਹਿਬ ਦੀ ਯੋਜਨਾਬੱਧ ਉਸਾਰੀ ਗੁਰੂ ਸਾਹਿਬਾਨ ਨੇ ਕੀ ਸੋਚ ਕੇ ਕੀਤੀ ਸੀ? ਇਸ
ਸਵਾਲ ਤੇ ਵਿਚਾਰ ਨਾਲ ਬੜੀ ਸਹਿਜਤਾ ਨਾਲ ਸਪਸ਼ਟ ਹੋ ਜਾਂਦਾ ਹੈ ਕੀ ਦਰਬਾਰ ਸਾਹਿਬ ਦੀ ਉਸਾਰੀ ਦਾ
ਮਕਸਦ ਕੋਮੀ ਪੱਧਰ ਤੇ ਇੱਕ ਕੇਂਦਰ ਸਥਾਪਤ ਕਰਨਾ ਸੀ ਜਿਸ ਦੇ ਮਾਰਫ਼ਤ ਹੋਰ ਬਹੂਤ ਸਾਰੇ ਟੀਚਿਆਂ ਦੀ
ਪ੍ਰਾਪਤੀ ਕੀਤੀ ਜਾਣੀ ਸੀ। ਇਸ ਵਿਸ਼ਾਲ ਮਕਸਦ ਪ੍ਰਤੀ ਗੁਰੂਆਂ ਦੀ ਲਗਨ ਦੀ ਇੱਕ ਛੋਟੀ ਜਿਹੀ ਝਲਕ ਇਸ
ਪ੍ਰਕਾਰ ਮਿਲਦੀ ਹੈ:-
“ਰਤਾ ਧਿਆਨ ਨਾਲ ਵੇਖੋ ਸ਼੍ਰੀ ਹਰਮੰਦਰ ਸਾਹਿਬ ਦੀ ਇਮਾਰਤ ਨੂੰ। ਸੰਗਮਰਮਰ ਤਾ ਭਲਾ ਨਾ ਵਰਤਿਆ ਗਿਆ
ਹੋਵੇਗਾ, ਪਰ ਇਸ ਵਿੱਚ ਕੋਈ ਸ਼ੱਕ ਨਹੀਂ ਹੋ ਸਕਦਾ ਕਿ ਸਾਰੀ ਇਮਾਰਤ ਛੋਟੀ ਪੱਕੀ ਇੱਟ ਦੀ ਬਣਵਾਈ ਗਈ
ਸੀ। ਇਮਾਰਤ ਭੀ ਉਹ, ਜਿਸ ਨੇ ਰਹਿੰਦੀ ਦੁਨੀਆ ਤਕ ਸਦਾ ਪਾਣੀ ਵਿੱਚ ਖਲੋਤੇ ਰਹਿਣਾ ਹੈ। ਇਸ
ਦੀ ਪਕਿਆਈ ਵਾਸਤੇ ਕੋਈ ਸਧਾਰਨ ਜਿਹੇ ਮਸਾਲੇ ਨਹੀਂ ਵਰਤੇ ਜਾ ਸਕਦੇ ਸਨ। ਸੰਨ ੧੯੨੨-੨੩ ਵਿੱਚ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੰਮ੍ਰਿਤ-ਸਰੋਵਰ ਦੀ ਕਾਰ-ਸੇਵਾ ਕਰਾਈ। ਪੁਲ ਸਮੇਤ ਸਾਰੀ
ਇਮਾਰਤ ਦੀ ਮੁਰੰਮਤ ਕਰਨੀ ਭੀ ਜ਼ਰੂਰੀ ਸੀ। ਚੋਟੀ ਦੇ ਸਿਆਣੇ ਕਾਰੀਗਰ ਸੱਦੇ ਗਏ। ਉਹਨਾਂ ਨੇ ਇਮਾਰਤ
ਵਿੱਚ ਵਰਤੇ ਚੂਨੇ ਆਦਿਕ ਮਸਾਲੇ ਦੀ ਪਰਖ ਕੀਤੀ; ਬੇਹਦ ਵਧੀਆ ਕਿਸਮ ਦਾ। ਕਮੇਟੀ ਨੇ ਉਹੋ ਜਿਹਾ
ਮਸਾਲਾ ਤਿਆਰ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾ ਦਿੱਤਾ, ਇਸ ਕੰਮ ਲਈ ਕੌਮ ਵਿੱਚ ਮਾਇਆ ਦੀ ਤਾਂ ਕੋਈ
ਘਾਟ ਹੀ ਨਹੀਂ ਸੀ। ਫਿਰ ਭੀ ਪ੍ਰਬੰਧਕ ਦੱਸਿਆ ਕਰਦੇ ਸਨ (੧) ਕਿ ਜਿਹੜਾ ਮਸਾਲਾ ਉਸ ਸਮੇਂ ਦਾ ਤਿਆਰ
ਕਰਾਇਆ ਹੋਇਆ ਸੀ, ਉਸ ਦੀ ਰੀਸ ਨਹੀਂ ਹੋ ਸਕੀ”
(੧) “ਮੈਂ ਤਦੋਂ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਵਿੱਚ ਮੀਤ ਸਕੱਤਰ ਸਾਂ” (ਪ੍ਰੋ. ਸ਼ਾਹਿਬ ਸਿੰਘ,
ਆਦਿ ਬੀੜ ਬਾਰੇ, ਪੰਨਾ ੧੧੫)
ਉਪਰੋਕਤ ਸ਼ਬਦਾਂ ਵਿੱਚ ਇੱਕ ਹੋਰ ਵਿਸ਼ੇਸ਼ਤਾ ਵੀ ਹੈ। ਉਹ ਹੈ ਦਰਬਾਰ ਸਾਹਿਬ ਪ੍ਰਤੀ ਇੱਕ ਗੁਰਸਿੱਖ
ਲੇਖਕ ਦੀ ਲੇਖਨ ਸ਼ੈਲੀ। ਪੈਰੇ ਦੇ ਆਰੰਭ ਤੋਂ ਉਸਦੇ ਅੰਤ ਤਕ, ਦਰਬਾਰ ਸਾਹਿਬ ਪ੍ਰਤੀ ਭੂਤਕਾਲ ਦੇ
ਸੰਧਰਭ ਵਿੱਚ ਲਿਖਦੇ ਉਹ (ਪ੍ਰੋ. ਸ਼ਾਹਿਬ ਸਿੰਘ) ਦਰਬਾਰ ਸਾਹਿਬ ਦੇ ਸਰਵਕਾਲਕ ਮਹੱਤਵ ਨੂੰ ਸਮਝਦੇ
ਹੋਏ ‘ਖਲੋਤੇ ਰਹਿਣਾ ਸੀ` ਦੇ ਬਜਾਏ “…. ਖਲੋਤੇ ਰਹਿਣਾ ਹੈ” ਸ਼ਬਦਾ ਰਾਹੀਂ ਆਪਣੇ
ਸਤਿਕਾਰ/ਵਿਸ਼ਵਾਸ ਦਾ ਪ੍ਰਗਟਾਵਾ ਕਰਦੇ ਹਨ।
ਨਿਰਸੰਦੇਹ ਦਰਬਾਰ ਸਾਹਿਬ ਦੀ ਉਸਾਰੀ ਗੁਰੂਆਂ ਦਾ ਇੱਕ ਵੱਡਾ ਦੁਰਅੰਦੇਸ਼ ਨਿਰਨਾ ਸੀ। ਇਸੇ ਕਾਰਣ
ਗੁਰੂਆਂ ਦੇ ਸਮੇਂ ਤੋਂ ਹੀ ਇਸ ਸਥਾਨ ਦਾ ਇੱਕ ਵਿਸ਼ੇਸ਼ ਮਹੱਤਵ ਰਿਹਾ। ਇਹੀ ਕਾਰਣ ਸੀ ਕਿ ਸਮੇਂ-ਸਮੇਂ
ਤੇ ਵਿਰੋਧੀ ਧਿਰਾਂ ਵਲੋਂ ਇਸ ਨੂੰ ਨਿਸ਼ਾਨਾ ਬਣਾਇਆ ਗਿਆ। ਕਦੇ ਬਾਰੂਦ ਦੇ ਨਾਲ, ਕਦੇ ਨਰਤਕਿਆਂ ਦੇ
ਨਾਚ ਅਤੇ ਸ਼ਰਾਬ ਦੇ ਪਾਨ ਨਾਲ। ‘ਅਬਦਾਲੀ` ਅਤੇ ‘ਮੱਸਾ ਰੰਗੜ` ਇਸ ਦਿਆਂ ਇਤਹਾਸਕ ਮਿਸਾਲਾਂ
ਹਨ।
ਮੀਣਿਆਂ ਨੇ ਤਾਂ ਲਗਭਗ 60 ਸਾਲ ਮਨਮਤਿ ਦਾ ਵਪਾਰ ਕੀਤਾ। ਪਰ ਵਿਚਾਰਣ ਯੋਗ ਗੱਲ ਇਹ ਹੈ ਕਿ ਇਨਾਂ
ਤਮਾਮ ਨਿਸ਼ਾਨਿਆਂ ਦੇ ਬਾਵਜੂਦ ਦਰਬਾਰ ਸਾਹਿਬ ਕੰਮਪਲੈਕਸ ਦਾ ਦਰਜਾ ਗੁਰਮਤਿ ਅਨੁਸਾਰ ਚਲਣ ਵਾਲਿਆਂ ਲਈ
ਕੀ ਸੀ? ਜਵਾਬ ਸਹੀ ਅਤੇ ਅਸਾਨ ਹੈ ਕਿ ਗੁਰਸਿੱਖਾਂ ਨੇ ਕਦੇ ਵੀ ਦਰਬਾਰ ਸਾਹਿਬ ਨੂੰ ਵਿਰੋਧੀ ਧਿਰਾਂ
ਦੀ ਹਰਕਤਾਂ ਦੀ ਨਿਗਾਹ ਨਾਲ ਨਹੀਂ ਵੇਖਿਆ। ਚਾਹੇ ਬਾਰੂਦ ਦੇ ਗੁਬਾਰ ਉੱਠੇ, ਸ਼ਰਾਬ ਦੇ ਜਾਮ ਛੱਲਕੇ
ਜਾਂ ਤਬਲੇ ਦੀ ਥਾਪ ਤੇ ਨਰਤਕਿਆਂ ਦੇ ਪੈਰ ਥਿਰਕੇ, ਗੁਰਮਤਿ ਤੇ ਤੁਰਨ ਵਾਲਿਆਂ ਨੇ ਦਰਬਾਰ ਸਾਹਿਬ
ਨੂੰ ਉਸੇ ਨੁੱਕਤਾ-ਏ- ਨਿਗਾਹ ਨਾਲ ਵੇਖਿਆ ਜਿਸ ਨਾਲ ਗੁਰੂਆਂ ਨੇ ਇਸਦੀ ਉਸਾਰੀ ਕੀਤੀ ਸੀ। ਉਨ੍ਹਾਂ
ਦਰਬਾਰ ਸਾਹਿਬ ਨੂੰ ਕਦੇ ਵੀ ਬਾਰੂਦ ਨਾਲ ਸਮਤਲ ਕੀਤਾ ਗਿਆ ਮੈਦਾਨ ਜਾਂ ਸ਼ਰਾਬ ਅਤੇ ਨਾਚ ਦਾ ਅੱਡਾ
ਸਵੀਕਾਰ ਨਹੀਂ ਕੀਤਾ। ਇਹੀ ਕਾਰਣ ਸੀ ਕਿ ਗੁਰਸਿੱਖਾਂ ਦੀ ਮਾਨਸਿਕਤਾ ਵਿੱਚ ਦਰਬਾਰ ਸਾਹਿਬ ਉਂਝ ਹੀ
ਬਣਿਆ ਰਿਹਾ ਜਿਵੇਂ ਕਿ ਇਸ ਨੂੰ ਗੁਰੂਆਂ ਨੇ ਉਸਾਰਿਆ ਸੀ। ਐਸਾ ਨਾ ਹੁੰਦਾ ਤਾਂ ਸਿੱਖੀ ਫ਼ਲਸਫ਼ੇ ਦੇ
ਕਈ ਪੱਖ ਅਣਪਛਾਤੇ ਰਹਿ ਜਾਂਦੇ।
ਲੇਕਿਨ ਅੱਜ ਕੀ ਹੋ ਗਿਆ ਹੈ? ਕਿਸੇ ਮਨਮਤਿ ਦੇ ਵਿਰੋਧ ਵਿੱਚ ਦਰਬਾਰ ਸਾਹਿਬ ਦਾ ਸਤਿਕਾਰ ਗੁਆਚ ਕਿੳਂ
ਰਿਹਾ ਹੈ। ਦਰਬਾਰ ਸਾਹਿਬ ਅੱਜ ਦੋਹਰੇ ਨਿਸ਼ਾਨਿਆਂ ਵਿੱਚ ਹੈ। ਇੱਕ ਪਾਸੇ ਮਨਮਤਿ ਦਾ ਨਿਸ਼ਾਨਾ ਅਤੇ
ਦੂਜੇ ਪਾਸੇ ਜਾਗਰੂਕਤਾ (ਇਸ ਵਿਸ਼ੇ ਬਾਰੇ ਕਥਿਤ) ਦਾ ਨਿਸ਼ਾਨਾ। ਕੀ ਦਰਬਾਰ ਸਾਹਿਬ, ਗੁਰਮਤਿ ਅਨੁਸਾਰ
ਸੋਚਣ ਵਾਲਿਆਂ ਲਈ ਇੱਕ ‘ਵਪਾਰ ਦਾ ਕੇਂਦਰ` ਹੈ? ਨਿਰਸੰਦੇਹ ਨਹੀਂ! ਐਸਾ ਤਾਂ ਨਹੀਂ ਹੋ ਸਕਦਾ! ਐਸਾ
ਹੁੰਦਾ ਤਾਂ ਸਿੱਖ ਦਰਬਾਰ ਸਾਹਿਬ ਦਾ ਸਤਿਕਾਰ ਉਦੋਂ ਹੀ ਛੱਡ ਦਿੰਦੇ ਜਿਦੋਂ ਉਥੇ ਨਾਚ ਹੁੰਦੇ ਰਹੇ
ਅਤੇ ਸ਼ਰਾਬ ਉਡਾਈ ਜਾਂਦੀ ਰਹੀ। ਅਗਰ ਐਸਾ ਹੁੰਦਾ ਤਾਂ ਸਿੱਖ ਦਰਬਾਰ ਸਾਹਿਬ ਦਾ ਸਤਿਕਾਰ ਉਦੋਂ ਹੀ
ਛੱਡ ਦਿੰਦੇ ਜਿਦੋਂ 60 ਸਾਲਾਂ ਤਕ ਮਿਣਿਆਂ ਨੇ ਉਸ ਤੇ ਆਪਣੀ ਮਨਮਤਿ ਚਲਾਈ। (ਉਸ ਵੇਲੇ ਗੁਰੂ ਤੇਗ
ਬਹਾਦਰ ਜੀ ਨੇ ਉਸ ਸਥਾਨ ਨੂੰ ਕਿਸੇ ਵਪਾਰ ਦਾ ਕੇਂਦਰ ਨਹੀਂ ਕਹਿਆ/ਮੰਨਿਆਂ ਅਤੇ ਉਹ ਉਥੇ ਹਾਜ਼ਰੀ ਭਰਨ
ਗਏ) ਪਰ ਗੁਰਮਤਿ ਅਨੁਸਾਰ ਸੋਚਣ ਵਾਲਿਆਂ ਨੇ ਐਸਾ ਨਹੀਂ ਕੀਤਾ। ਉਨ੍ਹਾਂ ਦਰਬਾਰ ਸਾਹਿਬ ਨੂੰ ਕਦੇ ਵੀ
ਕਿਸੇ ਦੇ ਦੁਰਾਚਾਰ/ਵਪਾਰ ਦਾ ਅੱਡਾ ਸਵੀਕਾਰ ਨਹੀਂ ਕੀਤਾ। ਉਨ੍ਹਾਂ ਨੇ ਵਿਰੌਧੀ ਧਿਰਾਂ ਦਾ ਵਿਰੋਧ
ਕੀਤਾ ਪਰ ਦਰਬਾਰ ਸਾਹਿਬ ਦੇ ਸਤਿਕਾਰ ਅਤੇ ਉਸ ਦੀ ਬਹਾਲੀ ਨੂੰ ਹਮੇਸ਼ਾ ਨਿਗਾਹ ਵਿੱਚ ਰੱਖ ਕੇ।
ਜੇਕਰ ਅੱਜ ਵੀ ਵਿਰੋਧ ਦਾ ਸਵਰ ਦਰਬਾਰ ਸਾਹਿਬ ਦੇ ਸਤਿਕਾਰ ਅਤੇ ਦੀ ਉਸਾਰੀ ਦੇ ਪਿੱਛੇ ਗੁਰੂਆਂ ਦੀ
ਮੰਸ਼ਾ ਤੋਂ ਹੀ ਪ੍ਰਭਾਵਤ ਹੈ ਤਾਂ ਗੁਰਮਤਿ ਅਨੁਸਾਰ ਸੋਚਣ/ਲਿਖਣ ਵਾਲਿਆਂ ਲਈ ਦਰਬਾਰ ਸਾਹਿਬ ਲਈ
‘ਵਪਾਰ ਦਾ ਕੇਂਦਰ` ਵਰਗੇ ਸ਼ਬਦ ਵਰਤਣੇ ਸੋਭਦੇ ਨਹੀਂ। ਇਸ ਵਿੱਚ ਫ਼ੋਰੀ ਸਵੈ ਸੁਧਾਰ ਦੀ ਲੋੜ ਹੈ।
ਮਾਰਟਨ ਲੂਥਰ ਨੇ ਪੌਪ ਦਾ ਵਿਰੋਧ ਕਰਨ ਲਈ ਸੰਘਰਸ਼ ਕਰਦੇ ਚਰਚ ਦੇ ਸਤਿਕਾਰ ਨੂੰ ਕਦੇ ਸੱਟ ਨਹੀਂ ਮਾਰੀ
ਸੀ। ਉਸਦੇ ਸੰਘਰਸ਼ ਦਾ ਟੀਚਾ ਚਰਚ ਦੇ ਸਤਿਕਾਰ ਦੀ ਬਹਾਲੀ ਸੀ ਜਿਸ ਕਾਰਣ ਲੋਗ ਉਸ ਨਾਲ ਜੁੜੇ ਸੀ।
ਸੁਧਾਰਵਾਦੀ ਵਿਚਾਰ ਵਟਾਂਦਰੇ ਦੌਰਾਨ ਦਰਬਾਰ ਸਾਹਿਬ ਬਾਰੇ ਗੱਲ ਕਰਦੇ/ਲਿਖਦੇ ਉਸਦੇ ਸਤਿਕਾਰ ਨੂੰ
ਹਮੇਸ਼ਾ ਬਰਕਰਾਰ ਰੱਖਣਾ ਚਾਹੀਦਾ ਹੈ।
‘ਦੌਰ` ਕੋਈ ਵੀ ਹੋਵੇ ਅਤੇ ‘ਜ਼ੋਰ` ਕਿਸੇ ਦਾ ਵੀ ਹੋਵੇ ਦਰਬਾਰ ਸਾਹਿਬ ਅਤੇ ਸਿੱਖਾਂ ਦਾ ਸਬੰਧ ਕਿਸੇ
ਦੌਰ ਦੇ ਜ਼ੋਰ ਕਾਰਣ ਨਹੀਂ ਬਲਕਿ ਗੁਰੂਆਂ ਅਤੇ ਗੁਰਸਿੱਖਾਂ ਕਾਰਣ ਹੈ। ਸਿੱਖਾਂ ਲਈ ਉਹ ਦਰਬਾਰ ਸਾਹਿਬ
ਹੈ ਕੋਈ ਵਪਾਰ ਕੇਂਦਰ ਨਹੀਂ! ਉਸ ਵਿੱਚ ਸਿੱਖੀ ਦੇ ਮਨੁੱਖਤਾਵਾਦੀ ਦਰਸ਼ਨ ਦੀ ਝਲਕ ਮਿਲਦੀ ਹੈ। ਇਹੀ
ਉਸਦੀ ਵਾਸਤਵਿਕਤਾ ਹੈ!
ਹਰਦੇਵ ਸਿੰਘ, ਜੰਮੂ
ਬਲਵੰਤ
ਸਿੰਘ ਦਰਵੇਸ਼ ਉਤਰਾਖੰਡ ਵਲੋਂ, ਉਤਰ ਪ੍ਰਦੇਸ਼ ਦੇ ਪਿੰਡ ਕਟੱਈਆਂ ਪੰਡਰੀ ਵਿੱਚ ਕਿਸੇ ਸ਼ਰਾਰਤੀ ਵਲੋਂ
ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਅਗਨ ਭੇਟ ਕਰਨ ਦੀ ਖਬਰ ਭੇਜੀ ਹੈ। ਹੋਰ ਜਾਣਕਾਰੀ ਲਈ ਫੂਨ:
09917170020 ਤੇ ਸੰਪਰਕ ਕੀਤਾ ਜਾ ਸਕਦਾ ਹੈ।
(13/09/11)
ਹਰਜਿੰਦਰ ਸਿੰਘ ‘ਸਭਰਾਅ’
ਖੋਜੀ ਉਪਜੈ ਬਾਦੀ ਬਿਨਸੈ …ਹੀ ਗੁਰਮਤਿ ਦਾ ਰਾਹ ਹੈ- ਹਰਜਿੰਦਰ ਸਿੰਘ ‘ਸਭਰਾਅ’
੧੧ ਸਤੰਬਰ/ਬਾਸਲ/ਸਵਿਟਜ਼ਰਲੈਂਡ- ਬਾਸਲ ਦੇ ਗੁਰਦੁਆਰਾ ਸਾਹਿਬ ਵਿਖੇ ਹਫਤਾਵਾਰੀ ਦੀਵਾਨ
ਵਿੱਚ ਭਾਈ ਹਰਜਿੰਦਰ ਸਿੰਘ ‘ਸਭਰਾਅ’ ਨੇ ਹਾਜ਼ਰ ਸੰਗਤਾਂ ਨੂੰ ਗੁਰਬਾਣੀ ਵੀਚਾਰ ਨਾਲ ਜੋੜਿਆ। ਇਸ
ਮੌਕੇ ਉਨ੍ਹਾਂ ਨੇ ਕਿਹਾ ਕਿ ਗੁਰਮਤਿ ਦਾ ਰਸਤਾ ਸੱਚ ਦੀ ਪ੍ਰਾਪਤੀ ਵਿੱਚ ਲੱਗੇ ਰਹਿਣ ਦਾ ਹੈ ਅਤੇ ਇਹ
ਪ੍ਰਾਪਤੀ ਅੱਖਾਂ ਖੋਲ੍ਹ ਕੇ ਭਾਵ ਸੋਝੀ ਨਾਲ ਹੀ ਹੋ ਸਕਦੀ ਹੈ। ਪੁਰਾਤਨ ਧਰਮ ਪੁਜਾਰੀਆਂ ਅਤੇ
ਉਦਾਸੀਆਂ ਸੰਨਿਆਸੀਆਂ ਨੇ ਲੋਕਾਂ ਨੂੰ ਧਰਮ ਦੇ ਨਾਂ ਤੇ ਗੁੰਮਰਾਹ ਕਰਕੇ ਸਮਾਧੀਆਂ ਲਾਉਣ, ਪੂਜਾ ਕਰਨ
ਅਤੇ ਮਾਲਾ ਫੇਰਨ ਲਾਈ ਰੱਖਿਆ ਕਿਉਂਕਿ ਅਜਿਹੇ ਹਠ ਕਰਮਾਂ ਨੂੰ ਹੀ ਧਰਮ ਕਮਾਉਣਾ ਪ੍ਰਚਾਰ ਦਿੱਤਾ
ਗਿਆ। ਪਰ ਗੁਰਬਾਣੀ ਨੇ ਅਜਿਹੇ ਸਾਰੇ ਕਰਮਕਾਂਡਾਂ ਨੂੰ ਰੱਦ ਕਰਕੇ ਅੱਖਾਂ ਖੋਲ੍ਹ ਕੇ ਜੀਵਨ ਜਿਊਣ ਦੀ
ਪ੍ਰੇਰਣਾ ਕੀਤੀ ਹੈ ਤੇ ਕਿਹਾ ਹੈ ‘ਇਹ ਵਿਸੁ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ ਹਰਿ ਰੂਪ ਨਦਰੀ
ਆਇਆ’। ਅੱਜ ਵੀ ਧਰਮ ਦੇ ਨਾਂ ਤੇ ਗੁੰਮਰਾਹ ਕਰਨ ਵਾਲਿਆਂ ਦੀ ਕਮੀ ਨਹੀਂ ਹੈ ਜੋ ਲੋਕਾਈ ਨੂੰ ਭਰਮ
ਭੁਲੇਖਿਆਂ ਵਿੱਚ ਪਾ ਕੇ ਮਨਮੱਤਾਂ ਵਾਲੇ ਪਾਸੇ ਲਾਈ ਜਾ ਰਹੇ ਹਨ। ਪਰ ਅਫਸੋਸ ਉਸ ਵੇਲੇ ਹੁੰਦਾ ਹੈ
ਜਦੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਦਾ ਦਾਅਵਾ ਕਰਨ ਵਾਲੇ ਆਪ ਵੀ ਭਰਮਾਂ ਭੁਲੇਖਿਆਂ
ਅਤੇ ਮਨਮੱਤਾਂ ਦੇ ਸ਼ਿਕਾਰ ਹੋ ਜਾਂਦੇ। ਸਾਨੂੰ ਪਹਿਰਾਵਿਆਂ ਤੋਂ ਨਹੀਂ ਬਲਕਿ ਚੰਗੇ ਵਿਹਾਰ ਤੋਂ
ਪ੍ਰਭਾਵਤ ਹੋਣਾ ਚਾਹੀਦਾ ਹੈ। ਧਰਮ ਪਹਿਰਾਵੇ ਨਾਲ ਨਹੀਂ ਵਿਹਾਰ ਨਾਲ ਕਮਾਇਆ ਜਾਂਦਾ ਹੈ। ਜਿਵੇਂ ਇੱਕ
ਡਾਕਟਰ ਜੋ ਕਿ ਬੜਾ ਸਿਆਣਾ ਹੈ ਤਜ਼ਰਬੇਕਾਰ ਹੈ ਉਸ ਕੋਲੋਂ ਇੱਕ ਮਰੀਜ਼ ਦਵਾਈ ਲੈਣ ਆਉਂਦਾ ਹੈ ਪਰ ਠੀਕ
ਨਹੀਂ ਹੁੰਦਾ। ਡਾਕਟਰ ਉਸ ਮਰੀਜ਼ ਨੂੰ ਪੱਛਦਾ ਹੈ ਕਿ ਕੀ ਗੱਲ ਜਦੋਂ ਕਿ ਹੋਰ ਵੱਡੇ ਮਰੀਜ਼ ਠੀਕ ਹੋ
ਰਹੇ ਹਨ ਤੁਸੀਂ ਠੀਕ ਕਿਉਂ ਨਹੀਂ ਹੋ ਰਹੇ? ਕੀ ਤੁਸੀਂ ਦਵਾਈ ਨਹੀਂ ਖਾਂਦੇ? ਜਾਂ ਫਿਰ ਸਮਾਂ ਖੁੰਝਾ
ਕੇ ਖਾਂਦੇ ਹੋ? ਤਾਂ ਮਰੀਜ਼ ਨੇ ਕਿਹਾ ਕਿ ਦਵਾਈ ਤਾਂ ਮੈਂ ਪੂਰੇ ਸਮੇਂ ਤੇ ਅਤੇ ਠੀਕ ਤਰ੍ਹਾਂ ਖਾਂਦਾ
ਹਾਂ। ਡਾਕਟਰ ਨੇ ਪੁੱਛਿਆ ਜਿਹੜੀਆਂ ਚੀਜ਼ਾਂ ਦਾ ਮੈਂ ਪ੍ਰਹੇਜ ਦੱੀਸਆਂ ਸੀ ਉਹ ਕੀਤਾ? ਤਾਂ ਮਰੀਜ
ਉੱਤਰ ਦਿੰਦਾ ਹੈ ਜੀ ਨਹੀਂ! ਤੁਸੀਂ ਜਿਹੜੀਆਂ ਚੀਜ਼ਾਂ ਖਾਣ ਲਾਈ ਮਨ੍ਹਾਂ ਕੀਤਾ ਸੀ ਮੈਂ ਉਹ ਛੱਡੀਆਂ
ਨਹੀਂ। ਕੀ ਇਹੋ ਜਿਹਾ ਹਾਲ ਕਿਧਰੇ ਸਾਡਾ ਤਾਂ ਨਹੀਂ ਕਿ ਅਸੀਂ ਧਰਮ ਕਰਮ ਤਾਂ ਗਿਣਤੀਆਂ ਪੱਖੋਂ ਪੂਰੇ
ਕਰ ਰਹੇ ਹਾਂ। ਨੇਮ ਨਿਭਾ ਰਹੇ ਹਾਂ। ਪਰ ਗੁਰਮਤਿ ਦੀ ਰੌਸ਼ਨੀ ਤੋਂ ਵਾਂਝੇ ਮਨਮੱਤਾਂ, ਅਤੇ
ਕਰਮਕਾਂਡਾਂ ਵਿੱਚ ਟੱਕਰਾਂ ਖਾਂ ਰਹੇ ਹਾਂ। ਡੇਰਿਆਂ ਵਿੱਚ ਧੱਕੇ ਖਾ ਰਹੀ ਜਨਤਾ, ਜੋਤਸ਼ੀਆਂ ਕੋਲੋਂ
ਸੁਖ ਲੱਭ ਰਹੀ ਲੋਕਾਈ, ਦਾਨ ਦੇ ਨਾਂ ਤੇ ਲੁੱਟੀ ਜਾ ਰਹੀ ਸੰਗਤ ਸਭ ਹਨੇਰੇ ਵਿੱਚ ਹੀ ਤਾਂ ਹਨ।
ਕਿਉਂਕਿ ਅਸੀਂ ਗੁਰਮਤਿ ਅਸੂਲਾਂ ਨੂੰ ਸਮਝ ਕੇ ਜੀਵਨ ਵਿੱਚ ਨਹੀਂ ਵਸਾਇਆ ਇਸੇ ਲਈ ਅਸੀਂ ਮਾੜੇ
ਹਾਲਾਤਾਂ ਦੇ ਸ਼ਿਕਾਰ ਹੁੰਦੇ ਰਹਿੰਦੇ ਹਾਂ।
(13/09/11)
ਸਤਨਾਮ ਕੌਰ ਫ਼ਰੀਦਾਬਾਦ
ਗੁਰੂ ਗ੍ਰੰਥ ਸਾਹਿਬ ਜੀ ਦਾ ਸਰੀਕ ਪੈਦਾ ਕਰਨ ਵਾਲਿਆ ਨੂੰ ਗੁਰੂਧਾਮਾਂ `ਤੇ ਕਾਬਜ਼ ਰਹਿਣ ਦਾ ਕੋਈ
ਅਧਿਕਾਰ ਨਹੀਂ: ਸ੍ਰ. ਸੁਰਿੰਦਰ ਸਿੰਘ ਫ਼ਰੀਦਾਬਾਦ
ਸੁਖਬੀਰ ਬਾਦਲ ਨੂੰ ਗੁਰੂ ਗ੍ਰੰਥ ਸਾਹਿਬ ਜੀ ਤੋਂ ਆਸ਼ੀਰਵਾਦ ਦੀ ਲੋੜ ਨਹੀਂ ਸਗੋਂ ਉਹ ਤਾਂ ਸੰਤ ਸਮਾਜ
ਦੇ ਰਹਿਮੋ ਕਰਮਾਂ `ਤੇ ਪਲ ਕੇ ਨੋਟ ਤੇ ਵੋਟ ਕਮਾਉਣਾ ਚਾਹੁੰਦੇ ਹਨ
(੧੩ ਸਤੰਬਰ ੨੦੧੧, ਸਤਨਾਮ ਕੌਰ ਫ਼ਰੀਦਾਬਾਦ)
ਇਹਨਾਂ ਸ਼ਬਦਾ ਦਾ ਪ੍ਰਗਟਾਵਾ ਅੱਜ ਏਥੇ ਹਰ ਮਹੀਨੇ ੧੩ ਤਰੀਕ ਨੂੰ ਕਾਲਾ ਦਿਵਸ
ਮਨਾਉਂਦਿਆਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉਚੱਤਾ ਨੂੰ ਸਮਰਪਤ ਜਥੇਬੰਦੀ ਦਸ਼ਮ ਗ੍ਰੰਥ
(ਬਚਿਤਰ ਨਾਟਕ) ਵਿਚਾਰ ਮੰਚ ਇੰਟਰਨੈਸ਼ਨਲ ਦੇ ਕੋਆਰਡੀਨੇਟਰ ਸ੍ਰ. ਸੁਰਿੰਦਰ ਸਿੰਘ ਫ਼ਰੀਦਾਬਾਦ ਨੇ
ਕੀਤਾ। ਉਨ੍ਹਾਂ ਕਿਹਾ ਕੇ ੧੩ ਨਵੰਬਰ ੨੦੦੬ ਨੂੰ ਪਿੰਡ ਭਾਈਕਾ ਦਿਆਲਪੁਰਾ, ਬਠਿੰਡਾ ਵਿਖੇ ਧੁੰਮਾ
ਟੋਲੇ ਨਾਲ ਰਲ ਕੇ ਸ਼੍ਰੋਮਣੀ ਕਮੇਟੀ ਅਤੇ ਤਖਤਾਂ ਦੇ ਜੱਥੇਦਾਰਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ
ਬਰਾਬਰ ਅਖੌਤੀ ਦਸ਼ਮ ਗ੍ਰੰਥ ਦਾ ਮੰਜਾ ਲਾਕੇ ਕੂੜ ਦਾ ਪਾਠ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਘੋਰ
ਅਪਮਾਨ ਕੀਤਾ ਅਤੇ ਅੱਜ ਤਕ ਇਸ ਗੁਨਾਹ ਲਈ ਗੁਰੂ ਪੰਥ ਅੱਗੇ ਮਾਫੀ ਤਕ ਨਹੀਂ ਮੰਗੀ। ਸ. ਸੁਰਿੰਦਰ
ਸਿੰਘ ਨੇ ਕਿਹਾ ਕਿ ਜਿਹੜੇ ਲੋਕ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਖਤਮ ਕਰ ਕੇ ਗੁਰੂ
ਅਸਥਾਨਾਂ `ਤੇ ਨਸ਼ਿਆਂ ਅਤੇ ਅਸ਼ਲੀਲ ਰਚਨਾਵਾਂ ਭਰਪੂਰ ਪੁਸਤਕ ਦਾ ਪ੍ਰਕਾਸ਼ ਕਰਣਾ ਲੋਚਦੇ ਹਨ ਸੋਚਣ
ਵਾਲੀ ਗੱਲ ਹੈ ਕਿ ਕੀ ਉਨ੍ਹਾਂ ਲੋਕਾਂ ਦੇ ਹੱਥ ਵਿੱਚ ਸਾਡੇ ਗੁਰੁਧਾਮ ਸੁਰਖਿੱਅਤ ਹਨ? ਸ. ਸੁਰਿੰਦਰ
ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਬਿਆਨ ਜਿਸ ਵਿੱਚ
ਉਨ੍ਹਾਂ ਨੇ ਕਿਹਾ ਕਿ ਸੰਤ ਸਮਾਜ ਦੇ ਅਸ਼ੀਰਵਾਦ ਨਾਲ ਹਾਲੇ ੨੫ ਸਾਲ ਤਕ ਅਕਾਲੀ ਦਲ ਨੇ ਰਾਜ ਕਰਨਾ ਹੈ
`ਤੇ ਪ੍ਰਤੀਕਰਮ ਕਰਦਿਆਂ ਕਿਹਾ ਕਿ ਸੁਖਬੀਰ ਬਾਦਲ ਨੂੰ ਗੁਰੂ ਗ੍ਰੰਥ ਸਾਹਿਬ ਜੀ ਤੋਂ ਆਸ਼ੀਰਵਾਦ ਦੀ
ਲੋੜ ਨਹੀਂ ਸਗੋਂ ਉਹ ਤਾਂ ਸੰਤ ਸਮਾਜ ਦੇ ਰਹਿਮੋ ਕਰਮਾਂ’ ਤੇ ਪਲ ਕੇ ਨੋਟ ਤੇ ਵੋਟ ਕਮਾਉਣਾ ਚਾਹੁੰਦੇ
ਹਨ। ਸਮੁੱਚਾ ਸਿੱਖ ਜਗਤ ਜਾਣਦਾ ਹੈ ਕਿ ਸੰਤ ਸਮਾਜ ਜੋ ਪੰਥ ਵਿਰੋਧੀ ਸੰਸਥਾ ਆਰ. ਆਰ. ਐਸ. ਦੀ ਹੀ
ਜਮਾਤ ਹੈ ਅਤੇ ਇਹ ਲੋਕ ਅਕਾਲ ਤਖ਼ਤ ਵੱਲੋਂ ਪ੍ਰਵਾਣਤ ਮਰਿਆਦਾ ਤੋਂ ਵੀ ਮੁਨਕਰ ਹਨ ਅਤੇ ਜਿਸ ਤਰ੍ਹਾਂ
ਪਿਛਲੇ ਦਿਨੀਂ ਇਸੇ ਸੰਤ ਸਮਾਜ ਦੇ ਆਖੇ ਲੱਗ ਕੇ ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰ ਕੇ ਬਿਕਰਮੀ
ਕੈਲੰਡਰ ਨੂੰ ਲਾਗੂ ਕੀਤਾ ਗਿਆ ਉਹ ਸਭ ਦੇ ਸਾਹਮਣੇ ਹੈ। ਉਨ੍ਹਾਂ ਕਿਹਾ ਕਿ ਛੋਟੇ ਬਾਦਲ ਵੱਲੋਂ ਸੰਤ
ਸਮਾਜ ਦੇ ਆਸ਼ੀਰਵਾਦ ਦੀ ਗੱਲ ਸਪਸ਼ਟ ਕਰਦੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿੱਚ ਡੇਰਾਵਾਦ
ਪੂਰੀ ਤਰ੍ਹਾਂ ਪਸਰ ਜਾਵੇਗਾ ਅਤੇ ਇੰਨ੍ਹਾਂ ਅਖੌਤੀ ਸੰਤਾਂ ਦੇ ਪੈਰਾਂ ਹੇਠ ਡਿੱਗ ਕੇ ਲੋਕੀਂ ਆਪਣਾ
ਜੀਵਨ ਤਬਾਹ ਕਰ ਬੈਠਣਗੇ। ਉਨ੍ਹਾਂ ਕਿਹਾ ਕਿ ਜਿਵੇਂ ਬਾਦਲ ਪਾਰਟੀ ਦੀ ਰਹਿਨੁਮਾਈ ਹੇਠ ਸਿੱਖੀ ਦੇ
ਦੁਸ਼ਮਣਾ ਸਾਧਾਂ, ਸੰਤਾਂ ਨੂੰ ਪਲਿਆ ਜਾ ਰਿਹਾ ਹੈ ਉਸ ਤੋਂ ਸਪਸ਼ਟ ਹੈ ਕਿ ਇਸ ਸੱਪ (ਸੰਤ) ਸਮਾਜ ਨਾਲ
ਰਲ ਕੇ ਇੰਨ੍ਹਾਂ ਲੋਕਾਂ ਨੇ ਸਿੱਖੀ ਦਾ ਨਾਮੋ ਨਿਸ਼ਾਨ ਨਹੀਂ ਰਹਿਨ ਦੇਣਾ। ਉਨ੍ਹਾਂ ਸਿੱਖ ਜਗਤ ਨੂੰ
ਅਪੀਲ ਕਰਦਿਆਂ ਕਿਹਾ ਕਿ ੧੮ ਸਤੰਬਰ ਨੂੰ ਹੋਣ ਵਾਲੀ ਸ਼੍ਰੋਮਣੀ ਕਮੇਟੀ ਚੌਣਾਂ ਵਿੱਚ ਉਨ੍ਹਾਂ
ਉਮੀਦਵਾਰਾਂ ਨੂੰ ਹੀ ਵੋਟ ਪਾਇਆ ਜਾਵੇ ਜੋ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਹੀ
ਸਮਰਪੱਤ ਹੋਵੇ ਅਜਿਹੇ ਉਮੀਦਵਾਰਾਂ ਦੇ ਹੱਥ ਵਿੱਚ ਹੀ ਗੁਰੂਧਾਮਾਂ ਦੀ ਸੰਭਾਲ ਸੌਂਪਣਾ ਸਾਡਾ ਅਪਣੇ
ਗੁਰੁ ਪ੍ਰਤੀ ਸਚਾ ਫਰਜ਼ ਹੋਵੇਗਾ। ਇਸ ਮੌਕੇ ਯੰਗ ਸਿੱਖ ਐਸੋਸਿਏਸ਼ਨ ਵੱਲੋਂ ਅਖੌਤੀ ਦਸਮ ਗ੍ਰੰਥ ਦੀ
ਸੱਚਾਈ ਤੋਂ ਜਾਣੂ ਕਰਾਉਂਦਾ ਇਸ਼ਤਿਹਾਰ ਸੰਗਤਾਂ ਵਿੱਚ ਵੰਡਿਆ ਗਿਆ। ਇਸ ਵੇਲੇ ਸ਼ੋਮਣੀ ਸਿੱਖ ਸਮਾਜ
ਇੰਟਰਨੈਸ਼ਨਲ, ਖਾਲਸਾ ਨਾਰੀ ਮੰਚ, ਗੁਰਸਿੱਖ ਫੈਮਿਲੀ ਕਲੱਬ ਫਰੀਦਾਬਾਦ, ਗੁਰਮਤਿ ਪ੍ਰਚਾਰ ਜੱਥਾ
ਦਿੱਲੀ, ਦੁਰਮਤਿ ਸੋਧਕ ਗੁਰਮਤਿ ਲਹਿਰ ਆਦਿ ਜੱਥੇਬੰਦੀਆਂ ਦੇ ਨੁੰਮਾਇਦੇ ਹਾਜ਼ਰ ਸਨ।
********************************************************************
ਹਰ ਮਹੀਨੇ ਦੀ 13 ਤਾਰੀਖ ਨੂੰ ਕਾਲਾ
ਦਿਵਸ ਕਿਉਂ ਅਤੇ ਜੁੰਮੇਵਾਰ ਕੌਣ? ਦਾ ਪੋਸਟਰ ਦੇਖਣ ਲਈ ਕਲਿਕ ਕਰੋ।
(13/09/11)
ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)
ਸਹਿਜਧਾਰੀ
ਅਵਸਥਾ ਸਹਿਜ ਦੀ ਹੁੰਦੀ ਏ ਬਹੁਤ
ਵੱਡੀ ,
ਕੋਈ ਵਿਰਲਾ ਹੀ ਏਸ ਨੂੰ ਪਾ ਸਕਦਾ ।
ਸਹਿਜ ਜਿੰਦਗੀ ਵਿੱਚ ਜੇਕਰ ਆ ਜਾਵੇ ,
ਕੋਈ ਉਹਨੂੰ ਨਾ ਫੇਰ ਭਰਮ੍ਹਾ ਸਕਦਾ ।
ਆਪਾ ਵਾਰ ਦਿੰਦਾ , ਪਰ ਗਿਣਾਂਵਦਾ ਨਹੀਂ ,
ਸਹਿਜ ਐਸਾ ਮੁਕਾਮ ਲਿਆ ਸਕਦਾ ।
ਐਪਰ ਹਉਮੇਂ ਨੂੰ ਧਾਰਕੇ ਹੀ ਕੋਈ ,
ਸਹਿਜ ਧਾਰਨ ਦਾ ਫੱਟਾ ਲਗਵਾ ਸਕਦਾ ।
ਸਿੱਖੀ ਫਲਸਫੇ ਤੋਂ ਅਣਜਾਣ ਕਹਿੰਦੇ ,
ਸਹਿਜਧਾਰੀ ਤਾਂ ਸਿੱਖੀ ਵੱਲ ਆ ਰਿਹਾ ਏ ।
ਉਹ ਨਾ ਜਾਨਣ ਕਿ ਫਿਰਕਾ ਬਣਵਾ ਵੱਖਰਾ ,
ਕੋਈ ਸਿੱਖੀ ਨੂੰ ਖੋਰਾ ਲਗਵਾ ਰਿਹਾ ਏ ।
ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)
(13/09/11)
ਤੱਤ ਗੁਰਮਤਿ ਪਰਿਵਾਰ
ਕੀ ਪਾਠ ਦਾ ਭੋਗ ਪਾਉਣ
ਲਈ ਕਿਸੇ ਰਸਮ ਦੀ ਲੋੜ ਹੈ?
ਕੁਝ ਸਮਾਂ ਪਹਿਲਾਂ ਹਰਨਾਮ ਸਿੰਘ ਜੀ ਸ਼ਾਨ ਦੀ ਅੰਤਿਮ ਅਰਦਾਸ ਦੇ ਸਮਾਗਮ
ਵਿਚ, ਪ੍ਰਸਿਧ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜੀ ਜਾਚਕ ਦਾ ਲੈਕਚਰ ਪੰਥਕ ਘੇਰੇ ਵਿਚ ਕਾਫੀ ਚਰਚਾ ਦਾ
ਕੇਂਦਰ ਰਿਹਾ। ਆਪਣੀ ਕਥਾ ਵਿਚ ਜਾਚਕ ਜੀ ਨੇ ਇਹ ਗੱਲ ਖਾਸ ਤੌਰ ’ਤੇ ਕਹੀ ਕਿ ਐਸੇ
‘ਪਾਠ ਭੋਗ’
ਸਮਾਗਮਾਂ ’ਤੇ ਰੁਮਾਲਿਆਂ ਦਾ ਚੜ੍ਹਾਵਾ ਇਕ
‘ਭੇਡਚਾਲ’
ਹੈ। ਸੰਗਤ ਨੂੰ ਇਸ ਤੋਂ ਬਚਣਾ ਚਾਹੀਦਾ ਹੈ, ਕਿਉਂਕਿ ਇਸ ‘ਭੇਡਚਾਲ’ ਕਾਰਨ ਰੁਮਾਲੇ ਲੋੜ ਤੋਂ ਵੱਧ
ਹੋ ਜਾਂਦੇ ਹਨ। ਦਰਬਾਰ ਸਾਹਿਬ ਕੰਪਲੈਕਸ ਵਿਚ ਤਾਂ
‘ਰੁਮਾਲਿਆਂ ਦਾ ਘੋਟਾਲਾ’
ਵੀ ਅਖਬਾਰਾਂ ਦੀਆ ਸੁਰਖੀਆਂ ਬਣ ਚੁੱਕਿਆ ਹੈ। ਜਾਚਕ ਜੀ ਦੀ ਇਹ ਗੱਲ ਬਹੁਤ ਹੀ ਸਹੀ ਸੀ, ਕਿਉਂਕਿ
‘ਅੰਨੀ ਸ਼ਰਧਾ’ ਕਾਰਨ ਸਿੱਖ ਸਮਾਜ ਐਸੀਆਂ ਅਨੇਕਾਂ ਮਨਮਤਾਂ ਦਾ ਧਾਰਨੀ ਬਣ ਚੁੱਕਿਆ ਹੈ। ਐਸਾ ਨਹੀਂ
ਹੈ ਕਿ ਇਹ ਗੱਲ ਕਿਸੇ ਸਟੇਜ ਤੋਂ ਪਹਿਲੀ ਵਾਰ ਕਹੀ ਗਈ ਹੈ। ਮਿਸ਼ਨਰੀ ਕਾਲਜਾਂ ਦੇ ਪ੍ਰਚਾਰਕ ਇਹ
ਨੁਕਤਾ ਆਪਣੀਆਂ ਕਲਾਸਾਂ ਅਤੇ ਸਟੇਜਾਂ ਤੋਂ ਬਹੁਤ ਪਹਿਲਾਂ ਤੋਂ ਉਠਾਉਂਦੇ ਆ ਰਹੇ ਹਨ। ਪਰ ਸੁਰਖੀਆਂ
ਵਿਚ ਆਉਣ ਦਾ ਕਾਰਨ ਇਹ ਸੀ ਕਿ ਇਕ ਤਾਂ ਇਹ ਗੱਲ ਕਿਸੇ ਮਸ਼ਹੂਰ ਪ੍ਰਚਾਰਕ ਵਲੋਂ ਪਹਿਲੀ ਵਾਰ ਕਹੀ ਗਈ
ਸੀ। ਦੂਜਾ ਉਹ ਸਮਾਗਮ ਵੀ ਪੰਥ ਦੀ ਇਕ ਪ੍ਰਸਿਧ ਸਖਸ਼ੀਅਤ (ਹਰਨਾਮ ਸਿੰਘ ਜੀ ਸ਼ਾਨ) ਨਾਲ ਸੰਬੰਧਿਤ ਸੀ।
ਸਭ ਤੋਂ ਵੱਡਾ ਕਾਰਨ ਉਸੇ ਸਟੇਜ ’ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਜੀ ਵੀ ਬੈਠੇ ਸਨ,
ਜਿਨ੍ਹਾਂ ਨੂੰ ‘ਪੁਜਾਰੀਵਾਦ’ ਦੇ ਹਿਮਾਇਤੀ ਹੋਣ ਕਾਰਨ ਇਹ ਗੱਲ ਚੁੱਭ ਗਈ। ਉਨ੍ਹਾਂ ਨੇ ਆਪਣੇ
ਸੰਬੋਧਨ ਵਿਚ ਇਸ ਗੱਲ ਦਾ ਵਿਰੋਧ ਕੀਤਾ। ਸੁਰਖੀਆਂ ਵਿਚ ਆਉਣ ਦਾ ਵੱਡਾ ਕਾਰਨ ਇਹੀ ਬਣਿਆ।
ਇਹ ਤਾਂ ਗੱਲ ਹੋਈ, ਅੰਨ੍ਹੀ ਸ਼ਰਧਾ ਹੇਠ ਰੁਮਾਲੇ ਚੜ੍ਹਾਉਣ ਦੀ ‘ਭੇਡਚਾਲ’
ਰੂਪੀ ਮਨਮੱਤ ਦੀ। ਹੁਣ ਅੱਗੇ ਦੀ ਗੱਲ ਕਰਦੇ ਹਾਂ।
ਸਵਾਲ ਉਠਦਾ ਹੈ ਕਿ ਕੀ ‘ਪਾਠ ਦਾ ਭੋਗ’
ਪਾਉਣ ਦੀ ਰਸਮ ਕੋਈ ਲੋੜ ਹੈ ?
ਸਿੱਖ ਪਰੰਪਰਾ ਵਿਚ ‘ਭੋਗ’ ਦਾ ਇਕ ਅਰਥ ਸਮਾਪਤੀ ਹੈ, ਜੋ ‘ਪਾਠ ਦੇ ਭੋਗ’ ਲਈ ਢੁੱਕਵਾਂ ਹੈ। ਆਉ ਕੁਝ
ਸੁਹਿਰਦ ਵਿਚਾਰ ਕਰਨ ਦਾ ਜਤਨ ਕਰਦੇ ਹਾਂ।
ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਗੁਰਬਾਣੀ ਦਾ ਗ੍ਰੰਥ ਹੈ। ਪਹਿਲਾਂ ਇਹ ਸਵਾਲ
ਉਠਦਾ ਹੈ ਕਿ ‘ਗੁਰਬਾਣੀ’ ਪਾਠ ਦਾ ਕੀ ਮਕਸਦ ਹੈ ? ਜਵਾਬ ਬਹੁਤ ਸਰਲ ਹੈ ਕਿ ਗੁਰਬਾਣੀ ਪਾਠ ਦਾ ਮਕਸਦ
ਉਸ ਦੀ ਵਿਚਾਰ ਰਾਹੀਂ ਉਸ ਵਿਚਲੇ ਸੰਦੇਸ਼ ਨੂੰ ਸਮਝ ਕੇ ਆਪਣੇ ਜੀਵਨ ’ਤੇ ਲਾਗੂ ਕੀਤਾ ਜਾਵੇ ਤਾਂ ਕਿ
ਸਚਿਆਰਾ ਮਨੁੱਖ ਬਣਿਆ ਜਾ ਸਕੇ। ਇਸ ਮਕਸਦ ਦੀ ਗਵਾਹੀ ਭਰਦੇ ਕੁਝ ਗੁਰਵਾਕ ਹਨ:
ਸਭਸੈ ਊਪਰਿ ਗੁਰ ਸਬਦੁ ਬੀਚਾਰੁ॥ (ਪੰਨਾ 904)
ਹਰਿ ਕਾ ਬਿਲੋਵਨਾ ਬਿਲੋਵਹੁ ਮੇਰੇ ਭਾਈ॥ ਸਹਜਿ ਬਿਲੋਵਹੁ ਜੈਸੇ ਤਤੁ ਨ
ਜਾਈ॥1॥ ਰਹਾਉ॥ (ਪੰਨਾ 478)
ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ॥
ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ॥ (ਪੰਨਾ 594)
ਬਾਣੀ ਬਿਰਲਉ ਬੀਚਾਰਸੀ ਜੇ ਕੋ ਗੁਰਮੁਖਿ ਹੋਇ॥ (ਪੰਨਾ 935)
ਗਾਵਿਆ ਸੁਣਿਆ ਤਿਨ ਕਾ ਹਰਿ ਥਾਇ ਪਾਵੈ ਜਿਨ ਸਤਿਗੁਰ ਕੀ ਆਗਿਆ ਸਤਿ ਸਤਿ
ਕਰਿ ਮਾਨੀ॥1॥ (ਪੰਨਾ 669)
ਇਤਨੀਆਂ ਸਪਸ਼ਟ ਸੇਧਾਂ ਤੋਂ ਇਕ ਗੱਲ ਤਾਂ ਸਾਫ ਹੋ ਜਾਂਦੀ ਹੈ ਕਿ
‘ਗੁਰਬਾਣੀ ਦਾ ਮਕਸਦ ਉਸ ਦਾ ਸੰਦੇਸ਼
ਸਮਝ ਕੇ ਉਸ ਨੂੰ ਆਪਣੇ ਜੀਵਨ ਵਿਚ ਅਪਨਾਉਣਾ ਹੈ।
ਗੁਰਬਾਣੀ ਨੂੰ ਪੜ੍ਹਨਾ/ਸੁਣਨਾ ਇਸ ਦਿਸ਼ਾ ਵੱਲ ਪਹਿਲਾ ਕਦਮ ਹੈ, ਕਿਉਂਕਿ ਸਮਝਣ ਲਈ ‘ਗੁਰਬਾਣੀ’ ਨੂੰ
ਪੜ੍ਹਨਾ/ਸੁਣਨਾ ਜ਼ਰੂਰੀ ਹੈ। ਪਰ ਜੇ ਪੜ੍ਹਨ ਦਾ ਕੰਮ ਇਕ ਰਸਮ ਬਣਾ ਕੇ
‘ਕਿਰਾਏ-ਭਾੜੇ’
ਤੇ ਪਾਠੀਆਂ ਨੂੰ ਦੇ ਦਿੱਤਾ ਜਾਵੇ, ਅੱਵਲ ਤਾਂ ਸੁਣੇ ਹੀ ਕੋਈ ਨਾ, ਜੇ ਕੋਈ ਵਿਰਲਾ ਸੁਣੇ ਵੀ ਤਾਂ
ਸਿਰਫ ‘ਸ਼ਰਧਾ’
ਹੇਠ, ਨਾ ਕਿ ਸਮਝਣ ਦੇ ਮਕਸਦ ਨਾਲ, ਤਾਂ ਇਹ
‘ਕਰਮਕਾਂਡ’
ਦਾ ਰੂਪ ਧਾਰ ਲੈਂਦਾ ਹੈ।
ਅਫਸੋਸ! ਅੱਜ ਕੌਮ ਵਿਚ 99.9% ਪਾਠ ਇੱਸੇ ਪ੍ਰਵਿਰਤੀ ਹੇਠ ਹੋ ਰਹੇ ਕਰਮਕਾਂਡ ਹੀ ਹਨ।
ਸਿੱਖ ਸਮਾਜ ਵਿਚ ਅਖੌਤੀ ਬਾਬਿਆਂ ਦੀ ਮਿਹਰਬਾਨੀ ਸਦਕਾ ਅਨੇਕ ਤਰ੍ਹਾਂ ਦੇ
‘ਪਾਠ’ ਸ਼ੁਰੂ ਹੋ ਚੁੱਕੇ ਹਨ, ਪਰ ਮੁੱਖ ਤੌਰ ਤੇ ਦੋ ਹੀ ਹਨ, ‘ਅਖੰਡ ਪਾਠ’ ਅਤੇ ‘ਸਹਿਜ ਪਾਠ’। ਅਖੰਡ
ਪਾਠ ਦਾ ਬੋਲਬਾਲਾ ਸਿੱਖ ਸਮਾਜ ਵਿਚ ਜ਼ਿਆਦਾ ਹੈ। ਖੁਸ਼ੀ ਹੋਵੇ, ਗ਼ਮੀ ਹੋਵੇ ਜਾਂ ਹੋਰ ਕੋਈ ਮੌਕਾ
‘ਅਖੰਡ ਪਾਠ’ ਦੀ ਭਰਮਾਰ ਹੈ। ਡੇਰਾਵਾਦੀ ਕਲਚਰ ਨੇ ਤਾਂ ਇਸ ਪ੍ਰਥਾ ਨੂੰ ਵਧਾਉਣ ਵਿਚ ਬਹੁਤ ਯੋਗਦਾਨ
ਪਾਇਆ ਹੈ। ਹਰ ਸੁਚੇਤ ਸਿੱਖ ਜਾਣਦਾ ਹੈ ਕਿ ‘ਅਖੰਡ ਪਾਠ’ ਇਕ ਬ੍ਰਾਹਮਣੀ ਤਰਜ਼ ਦਾ ‘ਕਰਮਕਾਂਡ’ ਹੀ
ਹੈ। ਇਸ ਦਾ ਸੰਚਾਰ ਸਿੱਖ ਸਮਾਜ ਵਿਚ ਇਕ ਸਾਜਿਸ਼ ਹੇਠ ਕੀਤਾ ਗਿਆ ਤਾਂ ਕਿ ਸਿੱਖ ਨੂੰ ਗੁਰਬਾਣੀ
ਵਿਚਾਰ ਕੇ ਪੜ੍ਹਨ ਦੀ ਥਾਂ
‘ਤੋਤਾ ਰਟਨੀ’ ਵਾਲੇ ਪਾਸੇ
ਤੋਰਿਆ ਜਾਵੇ। ਹੌਲੀ-ਹੌਲੀ ਸੰਪਰਦਾਈ ਧਿਰਾਂ ਨੇ ਅਖੰਡ ਪਾਠਾਂ ਨਾਲ ‘ਮਹਾਤਮ’ ਵੀ ਜੋੜ ਦਿੱਤਾ ਅਤੇ
‘ਪਾਠ’ ਬ੍ਰਾਹਮਣੀ ‘ਮੰਤਰ-ਉਚਾਰਣ’ ਦਾ ਰੂਪ ਧਾਰ ਗਏ। ਇਸ ‘ਅਖੰਡ ਪਾਠ’ ਪ੍ਰਥਾ ਵਿਚ ‘ਹਾਂ-ਪੱਖੀ’
ਗੱਲ ਤਾਂ ਸ਼ਾਇਦ ਹੀ ਕੋਈ ਹੋਵੇ। ਇਸ ਵਿਸ਼ੇ ’ਤੇ ਸੁਚੇਤ ਸਿੱਖਾਂ ਵਲੋਂ ਕਰਵਾਏ ਗਏ ਇਕ ਇੰਟਰਨੈਟ ਸਰਵੇ
ਵਿਚ ਕੋਈ ਵੀ ‘ਹਾਂ-ਪੱਖੀ’ ਨਤੀਜਾ (ਆਤਮਿਕ ਫਾਇਦਾ) ਨਜ਼ਰ ਨਹੀਂ ਆਇਆ। ਕੁਝ ਲੋਕਾਂ ਨੇ ਪਾਠੀਆਂ ਦੀ
‘ਰੋਜ਼ੀ-ਰੋਟੀ’
ਹੋਣ ਦਾ ਫਾਇਦਾ ਦੱਸਿਆ। ਪਰ ‘ਰੋਜ਼ੀ-ਰੋਟੀ ਦੇ ਬਹਾਨੇ ਤਾਂ ਸ਼ਰਾਬ ਤੋਂ ਲੈ ਕੇ ਹਰ ਇਕ ਮੰਦੀ ਚੀਜ਼ ਨੂੰ
ਜਾਇਜ਼ ਠਹਿਰਾਇਆ ਜਾ ਸਕਦਾ ਹੈ। ਪਰ ਕਿਸੇ ਵੀ ਐਸੇ ਰੁਝਾਣ ਦੀ ਪੜਚੋਲ ਲਈ ਇਹੋ ਜਿਹੀਆਂ ਹਲਕੀਆਂ
ਕਸਵੱਟੀਆਂ ਕੋਈ ਮਾਅਨੇ ਨਹੀਂ ਰੱਖਦੀਆਂ।
ਜੇ ਅਖੰਡ ਪਾਠ ਪ੍ਰਥਾ ਦੇ ‘ਨਾਂਹ-ਪੱਖੀ’ ਪ੍ਰਭਾਵਾਂ (ਨੁਕਸਾਨਾਂ) ਦੀ ਗੱਲ
ਕਰੀਏ ਤਾਂ ਇਹ ਸੂਚੀ ਬਹੁਤ ਲੰਮੀ ਹੈ। ਸਭ ਤੋਂ ਵੱਡਾ ਨੁਕਸਾਨ ਇਹ ਹੈ ਕਿ ਇਸ ਪ੍ਰਥਾ ਕਾਰਨ ਸਿੱਖ
ਸਮਾਜ ਵਿਚ ਗੁਰਬਾਣੀ ਨੂੰ ਵਿਚਾਰ ਕੇ ਪੜ੍ਹਨ ਦੀ ਪ੍ਰਵਿਰਤੀ (ਰੁਚੀ) ਘੱਟਦੀ ਗਈ। ਨਤੀਜੇ ਵਜੋਂ ਕੌਮ
ਦਾ ਸਿਧਾਂਤਕ ਤੌਰ ’ਤੇ ਪਤਨ ਹੁੰਦਾ ਗਿਆ। ‘ਜੈਸੀ ਕੋਕੋ, ਵੈਸੇ ਬੱਚੇ’ ਦੀ ਕਹਾਵਤ ਅਨੁਸਾਰ ਇਕ
ਸਾਜਿਸ਼ ਹੇਠ ਸ਼ੁਰੂ ਕੀਤੀ ਇਸ ਪ੍ਰਥਾ ਵਿਚ ਸਮੇਂ ਨਾਲ ਕਰਮਕਾਂਡ ਰੂਪੀ ਫਲ ਵੀ ਲਗਦੇ ਗਏ। ਕੁੰਭ,
ਨਾਰੀਅਲ, ਜੋਤ, ਸੁਖਣਾ, ਸ਼ੁਕਰਾਨਾ ਆਦਿ ਕਰਮਕਾਂਡ ਇਸ ਜ਼ਹਿਰੀਲੇ ਬੂਟੇ ਦੇ ਕੁਝ ਜ਼ਹਿਰੀਲੇ (ਮਨਮਤੀ)
ਫੱਲ ਹਨ। ਕੌਮ ਨੂੰ ਸਿਧਾਤਕ ਪੱਖੋਂ ਗਰਕ ਕਰਨ ਵਾਲੇ ਵੱਡੇ ਕਾਰਨਾਂ ਵਿਚੋਂ ਇਕ ਕਾਰਨ ‘ਅਖੰਡ ਪਾਠ’
ਦੀ ਪ੍ਰਥਾ ਹੈ। ਦਰਬਾਰ ਸਾਹਿਬ ਕੰਪਲੈਕਸ ਸਮੇਤ ਜ਼ਿਆਦਾਤਰ ਗੁਰਦਵਾਰਿਆਂ ਵਿਚ ਅਖੰਡ ਪਾਠ ਵੇਚਣ ਦਾ
ਧੰਦਾ ਵੀ ਇੱਸੇ ਬੂਟੇ ਦਾ ਇਕ ਕੌੜਾ ਅਤੇ ਨਜਾਇਜ਼ ਫੱਲ ਹੈ।
ਪਾਠ ਦਾ ਦੂਜਾ ਰੂਪ ਹੈ ‘ਸਹਿਜ ਪਾਠ’। ਇਸ ਸ਼੍ਰੇਣੀ ਹੇਠ ਦੋ ਤਰ੍ਹਾਂ ਦੇ ਪਾਠ
ਹਨ, ਇਕ ‘ਸਪਤਾਹ ਪਾਠ’ ਅਤੇ ਦੂਜਾ ‘ਸਹਿਜ ਪਾਠ’। ਸਪਤਾਹ ਪਾਠ ਵਿਚ ‘ਪਾਠ ਦਾ ਭੋਗ’ 7 ਦਿਨਾਂ (ਇਕ
ਹਫਤੇ) ਵਿਚ ਪਾਇਆ ਜਾਂਦਾ ਹੈ। ਬੇਸ਼ੱਕ ਇਸ ਵਿਚ ਲਗਾਤਾਰ ਪਾਠ ਕਰਨ ਵਾਲੀ ‘ਬੰਦਿਸ਼’ ਨਹੀਂ ਹੁੰਦੀ ਪਰ
‘ਅਖੰਡ ਪਾਠ’ ਦੀ ਤਰਜ਼ ’ਤੇ ਇੱਥੇ ਵੀ ਵਿਚਾਰ ਦਾ ਅੰਸ਼ ਗ਼ਾਇਬ ਹੀ ਹੁੰਦਾ ਹੈ।
ਇਮਾਨਦਾਰ ਪੜਚੋਲ ਦੱਸਦੀ ਹੈ ਕਿ ਐਸੇ
99% ਪਾਠ ਰਸਮ ਵਜੋਂ ਹੀ ਹੁੰਦੇ ਹਨ, ਗੁਰਬਾਣੀ ਸਮਝਣ, ਵਿਚਾਰਨ ਦੇ ਮਕਸਦ ਨਾਲ ਨਹੀਂ।
ਜ਼ਿਆਦਾਤਰ ਪਾਠ ਖੁਸ਼ੀ, ਗਮੀ ਵੇਲੇ ਰਸਮ ਦੇ ਤੌਰ ’ਤੇ ਜਾਂ ਸੁੱਖਣਾ ਪੂਰੀ ਕਰਨ, ਸ਼ੁਕਰਾਨੇ ਵਜੋਂ ਇਕ
ਕਰਮਕਾਂਡ ਵਜੋਂ ਹੀ ਕਰਵਾਏ ਜਾਂਦੇ ਹਨ।
ਸਹਿਜ ਪਾਠ ਵਿਚ ਸਮੇਂ ਦੀ ਬੰਦਿਸ਼ ਨਹੀਂ ਹੁੰਦੀ। ‘ਸਹਿਜ ਪਾਠ’ ਆਤਮਿਕ ਤੌਰ
’ਤੇ ਬਹੁਤ ਫਾਇਦੇਮੰਦ ਹੋ ਸਕਦਾ ਹੈ, ਜੇ ਇਸ ਦਾ ਮਕਸਦ ‘ਗੁਰਬਾਣੀ ਵਿਚਾਰ’ ਹੋਵੇ ਤਾਂ। ਪਰ ਵੇਖਣ
ਵਿਚ ਆਉਂਦਾ ਹੈ ਕਿ ਆਮ ਤੌਰ ’ਤੇ ਸਹਿਜ ਪਾਠ ਵੀ ਇਕ ਰਸਮ ਵਜੋਂ ਹੀ ਕੀਤੇ ਜਾਂ ਕਰਵਾਏ ਜਾਂਦੇ ਹਨ।
ਇਸ ਪਿਛੇ ਕਈਂ ਵਾਰ ਭਾਵਨਾ ਜ਼ਿਆਦਾ ਗੁਰਬਾਣੀ ਪੜ੍ਹਨ ਨਾਲ ਮਿਲਦੇ ਫਲ ਦੀ ਆਸ ਵਾਲੀ ਹੁੰਦੀ ਹੈ।
‘ਗੁਰਬਾਣੀ ਵਿਚਾਰ’ ਦਾ ਅੰਸ਼ ਇਸ ਵਿਚ ਨਹੀਂ ਹੁੰਦਾ। ਸੋ ਸਹਿਜ ਪਾਠ ਵੀ ਉਹ ਸਹੀ ਹੈ, ਜੋ ‘ਗੁਰਬਾਣੀ
ਵਿਚਾਰ’ ਦੇ ਮਕਸਦ ਨਾਲ ਕੀਤਾ ਜਾਵੇ।
ਹਰ ਕਿਸਮ ਦੇ ਪਾਠ ਨਾਲ ‘ਭੋਗ’ ਦੀ ਇਕ ਪ੍ਰੰਪਰਾ ਜੁੜ ਗਈ ਹੈ, ਜਿਸ ’ਤੇ
ਪੜਚੋਲ ਦੀ ਲੋੜ ਹੈ। ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜੇ-ਸਹਿਜੇ ਆਦਿ ਤੋਂ ਲੈ ਕੇ ਅੰਤ ਤੱਕ
ਪਾਠ ਕਰਕੇ, ਉਸ ਦੀ ਸਮਾਪਤੀ (ਭੋਗ) ਕਰਨਾ ਤਾਂ ‘ਗੁਰਬਾਣੀ ਵਿਚਾਰ’ ਦੇ ਨਜ਼ਰੀਏ ਤੋਂ ਸਮਝ ਆਉਂਦਾ ਹੈ
ਪਰ ਕਿਸੇ ਪਾਠ ਨੂੰ ‘ਸ਼ੁਰੂ’ ਕਰਨ ਅਤੇ ਉਸ ਦੇ ‘ਭੋਗ’ (ਸਮਾਪਤੀ) ਵੇਲੇ ਨਿਰਧਾਰਤ ਕੀਤੀ ਗਈ ਰਸਮ
(ਪ੍ਰੰਪਰਾ) ‘ਪੁਜਾਰੀਵਾਦੀ’ ਦੇ ਨਜ਼ਰੀਏ ਤੋਂ ਹੈ। ਕੀ ਪਾਠ ਦੀ ਸ਼ੁਰੂਆਤ ਲਈ ਕਿਸੇ ਰਸਮ ਦੀ ਲੋੜ ਹੈ
(ਜਪੁ ਜੀ ਦੀਆਂ ਪੰਜ ਪਉੜੀਆਂ ਦਾ ਪਾਠ, ਕੜਾਹ ਪ੍ਰਸ਼ਾਦ, ਅਨੰਦ ਸਾਹਿਬ ਦਾ ਪਾਠ ਆਦਿ) ? ਕੀ ਪਾਠ
ਸਿੱਧਾ ਹੀ ਬਿਨਾਂ ਕਿਸੇ ਰਸਮ ਤੋਂ ਇਕਾਂਤ ਵਿਚ ਸ਼ੁਰੂ ਨਹੀਂ ਕੀਤਾ ਜਾ ਸਕਦਾ ?
ਇਸੇ ਤਰ੍ਹਾਂ ਪਾਠ ਦੀ ਸਮਾਪਤੀ (ਭੋਗ) ’ਤੇ ਕੀ ਕੋਈ ਰਸਮ ਕਰਨਾ ਲਾਜ਼ਮੀ ਹੈ ?
ਪਰ ਕਿਉਂਕਿ ਇਨ੍ਹਾਂ ਰਸਮਾਂ ਨਾਲ ‘ਚੜ੍ਹਾਵੇ’ ਵਾਲੀ ਗੱਲ ਜੁੜਦੀ ਹੈ, ਸੋ ਪੁਜਾਰੀਵਾਦੀ ਸੋਚ ਇਨ੍ਹਾਂ
ਰਸਮਾਂ ਨੂੰ ਬੜ੍ਹਾਵਾ ਦੇਂਦੀ ਹੈ। ਇਨ੍ਹਾਂ ਰਸਮਾਂ ਨਾਲ ‘ਗੁਰਮਤਿ’ ਦਾ ਕੋਈ ਲੈਣਾ-ਦੇਣਾ ਨਹੀਂ ਹੈ।
ਪਾਠ ਨੂੰ ਖੁਸ਼ੀ, ਗਮੀ ਸਮੇਤ ਕਿਸੇ ਵੀ ਮੌਕੇ ਨਾਲ ਜੋੜ ਕੇ ਇਕ ਰਸਮ ਵਜੋਂ ਲੈਣਾ ਇਸ ਨੂੰ ‘ਕਰਮਕਾਂਡ’
(ਮਨਮੱਤ) ਬਣਾ ਦਿੰਦਾ ਹੈ। ਜਦੋਂ ਵੀ ਜੀ ਚਾਹੇ ਪਾਠ ਵਿਚਾਰਨ ਲਈ ਕੀਤਾ ਜਾ ਸਕਦਾ ਹੈ, ਇਸ ਲਈ ਕਿਸੇ
ਰਸਮ ਦੀ ਲੋੜ ਨਹੀਂ ਭਾਸਦੀ।
ਪੰਥ ਵਿਚ ਮਤਭੇਦ ਦੇ ਵੱਡੇ ਕਾਰਨਾਂ ਵਿਚੋਂ ਇਕ
‘ਰਾਗਮਾਲਾ’
ਦਾ ਮਸਲਾ ਹੈ। ਬੇਸ਼ਕ ਸੂਝਵਾਨ ਅਤੇ ਸੁਚੇਤ ਵਿਦਵਾਨਾਂ ਨੇ ਖੋਜ ਰਾਹੀਂ ਇਹ ਸਾਬਿਤ ਕਰ ਦਿੱਤਾ ਹੈ ਕਿ
‘ਰਾਗਮਾਲਾ’ ਗੁਰਬਾਣੀ ਨਹੀਂ ਹੈ। ਇਹ ਆਲਮ ਕਵੀ ਦੀ ਸ਼ਿੰਗਾਰ ਰਸੀ ਰਚਨਾ
‘ਕਾਮਕੰਦਲਾ’
ਵਿਚੋਂ ਲੈ ਕੇ ਮੌਜੂਦਾ ਸਰੂਪ ਵਿਚ
ਮਿਲਾਵਟ ਕੀਤੀ ਗਈ ਹੈ। ਪਰ ਸਿੱਖ ਸਮਾਜ ਦਾ ਰੂੜੀਵਾਦੀ ਤਬਕਾ ਇਸ ਪ੍ਰਤੀ ਮੋਹ ਤਿਆਗ ਨਹੀਂ ਪਾ ਰਿਹਾ।
ਨਤੀਜਤਨ ਸਿੱਖ ਰਹਿਤ ਮਰਿਯਾਦਾ ਵਿਚ ਸਮਝੌਤਾਵਾਦੀ ਰੁੱਖ ਅਪਨਾਉਂਦੇ ਹੋਏ, ਇਹ ਮੱਦ ਪਾ ਦਿਤੀ ਗਈ ਕਿ
ਭੋਗ ਸਮੇਂ ‘ਰਾਗਮਾਲਾ’ ਪੜ੍ਹਨਾ ਜਾਂ ਨਾ ਪੜ੍ਹਨਾ ਸ਼ਰਧਾਲੂ ਦੀ ਆਪਣੀ
‘ਸ਼ਰਧਾ’
’ਤੇ ਨਿਰਭਰ ਕਰਦਾ ਹੈ। ਪਰ ‘ਰਾਗਮਾਲਾ’ ਪੜ੍ਹਨ ਦਾ ਮਸਲਾ ‘ਰਸਮੀ ਪਾਠ’ ਨਾਲ ਹੀ ਜੁੜਦਾ ਹੈ। ਜਦੋਂ
ਪਾਠ ‘ਗੁਰਬਾਣੀ ਵਿਚਾਰ’
ਦੇ ਨਜ਼ਰੀਏ ਤੋਂ ਕੀਤਾ ਜਾਵੇਗਾ ਤਾਂ ‘ਰਾਗਮਾਲਾ’ ਪੜ੍ਹਨ ਦਾ ਟੰਟਾ ਮੁਕ ਜਾਵੇਗਾ, ਕਿਉਂਕਿ ਉਸ ਪਾਠ
ਨੂੰ ਖਤਮ ਕਰਨ ਵੇਲੇ ਕਿਸੇ ‘ਰਸਮ’ ਦੀ ਲੋੜ ਨਹੀਂ ਹੋਵੇਗੀ।
ਅੰਤਿਕਾ:
ਉਪਰੋਤਕ ਵਿਚਾਰ ਉਪਰੰਤ ਇਕ ਗੱਲ ਤਾਂ ਸਪਸ਼ਟ ਹੈ ਕਿ ‘ਗੁਰਬਾਣੀ’ ਪਾਠ ਦਾ
ਮਕਸਦ ਉਸ ਨੂੰ ਸਮਝ ਵਿਚਾਰ ਕੇ ਆਪਣੇ ਜੀਵਨ ਵਿਚ ਲਾਗੂ ਕਰਨਾ ਹੈ। ਇਸ ਲਈ ਜ਼ਰੂਰੀ ਹੈ ਕਿ ਗੁਰਬਾਣੀ
ਨੂੰ ਸਹਿਜ ਨਾਲ ਪੜ੍ਹਿਆ/ਵਿਚਾਰਿਆ ਜਾਵੇ। ਇਸ ਲਈ ਗੁਰਬਾਣੀ ਦੇ ਟੀਕੇ ਪੜ੍ਹਨਾ, ਕਥਾ-ਵਿਚਾਰ ਸੁਣਨਾ
ਲਾਹੇਵੰਦ ਹੋ ਸਕਦਾ ਹੈ। ਪਰ ਜਿਵੇਂ ਹੀ ‘ਗੁਰਬਾਣੀ-ਪਾਠ’ ਨੂੰ ਖੁਸ਼ੀ, ਗਮੀ ਜਾਂ ਕਿਸੇ ਹੋਰ ਮੌਕੇ
ਨਾਲ ਜੋੜ ਕੇ, ਇਸ ਵਿਚ ‘ਪੁਜਾਰੀਵਾਦ’ ਦਾ ਅੰਸ਼ ਭਰ ਦਿੱਤਾ ਜਾਂਦਾ ਹੈ, ਇਹ ਗੁਰਮਤਿ ਵਿਰੋਧੀ
‘ਕਰਮਕਾਂਡ’ ਬਣ ਜਾਂਦਾ ਹੈ।
ਅੱਜ ਕੌਮ ਵਿਚ 99% ਤੋਂ ਵੱਧ ਪਾਠ ਇੱਸੇ ਕਰਮਕਾਂਡੀ ਪ੍ਰਵਿਰਤੀ ਹੇਠ ਕੀਤੇ/ਕਰਵਾਏ ਜਾ ਰਹੇ ਹਨ, ਜਿਸ
ਬਾਰੇ ਗੁਰਬਾਣੀ ਸੇਧ ਦਿੰਦੀ ਹੈ:
ਸਲੋਕੁ ਮਃ1॥
ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ॥
ਪੜਿ ਪੜਿ ਬੇੜੀ ਪਾਈਐ ਪੜਿ ਪੜਿ ਗਡੀਅਹਿ ਖਾਤ॥
ਪੜੀਅਹਿ ਜੇਤੇ ਬਰਸ ਬਰਸ ਪੜੀਅਹਿ ਜੇਤੇ ਮਾਸ॥
ਪੜੀਐ ਜੇਤੀ ਆਰਜਾ ਪੜੀਅਹਿ ਜੇਤੇ ਸਾਸ॥
ਨਾਨਕ ਲੇਖੈ ਇਕ ਗਲ ਹੋਰੁ ਹਉਮੈ ਝਖਣਾ ਝਾਖ॥1॥ (ਪੰਨਾ 467)
ਪਾਠ ਦੇ ਭੋਗ ਲਈ ਕਿਸੇ ‘ਰਸਮ’ ਦੀ ਲੋੜ ਨਹੀਂ ਹੈ। ‘ਗੁਰਬਾਣੀ’ ਨਾਲ ਇਕ
ਸੱਚੇ ਸਿੱਖ ਦਾ ਰਿਸ਼ਤਾ
‘ਆਤਮਿਕ’ ਹੋਣਾ ਚਾਹੀਦਾ ਹੈ,
ਰਸਮੀ ਨਹੀਂ। ਬੇਸ਼ਕ ਸਟੇਜਾਂ ਤੋਂ ਐਸੀ ਖੁੱਲੀ ਸੱਚਾਈ ਪੇਸ਼ ਕਰ ਪਾਉਣਾ ਜ਼ਿਅਤਦਾਤਰ ਪ੍ਰਚਾਰਕਾਂ ਲਈ
‘ਘਾਟੇ ਦਾ ਸੌਦਾ’
ਹੋ ਸਕਦਾ ਹੈ, ਪਰ ਇਤਨਾ ਵੀ ਸੱਚ ਹੈ ਕਿ ਜਦੋਂ ਤੱਕ ਗੁਰਬਾਣੀ ਦੀ ਕਰਮਕਾਂਡੀ, ਰਸਮੀ, ਪੁਜਾਰੀਵਾਦੀ
ਵਰਤੋਂ ਤਿਆਗ ਕੇ ‘ਗੁਰਬਾਣੀ ਵਿਚਾਰ’ ਦੀ ਪ੍ਰਵਿਰਤੀ ਨਹੀਂ ਅਪਨਾਈ ਜਾਂਦੀ, ਬਾਬਾ ਨਾਨਕ ਜੀ ਦੇ ਦੱਸੇ
ਰਾਹ ਦੇ ਪਾਂਧੀ ਬਣ ਪਾਉਣਾ ਸੰਭਵ ਨਹੀਂ।
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
(13/09/11)
ਮਨਦੀਪ ਸਿੰਘ ਵਰਨਨ
ਸਿੰਘ ਸਭਾ
ਇੰਟਰਨੈਸ਼ਨਲ ਨੇ ਵਿਨੀਪੈਗ ਵਿਖੇ ਨਗਰ ਕੀਰਤਨ ਵਿੱਚ ਸਟਾਲਾਂ ਲਾਈਆਂ ਤੇ ਪ੍ਰਚਾਰ ਕੀਤਾ
ਵਿਨੀਪੈਗ (ਮੈਨੀਟੋਬਾ), ਕੈਨੇਡਾ ਵਿੱਚ ਸਤੰਬਰ 4 ਨੁੰ ਸਿੱਖ ਸੰਗਤਾਂ ਵਲੋਂ ਗੁਰੂ ਗ੍ਰੰਥ ਸਾਹਿਬ ਜੀ
ਦੇ ਪਹਿਲੇ ਪ੍ਰਕਾਸ਼ ਦਿਵਸ ਨੁੰ ਮਨਾਉਂਦੇ ਹੋਏ ਇੱਕ ਭਾਰੀ ਨਗਰ ਕੀਰਤਨ ਦਾ ਉਪਰਾਲਾ ਕੀਤਾ ਗਿਆ।
ਵਿਨੀਪੈਗ ਵਿੱਚ ਸਿੰਘ ਸਭਾ ਇੰਟਰਨੈਸ਼ਨਲ (ਕਨੇਡਾ) ਦੇ ਮਿਹਨਤੀ ਸੇਵਾਦਾਰਾਂ ਦਾ ਇੱਕ ਸੁਹਿਰਦ ਗਰੁਪ
ਹੈ। ਸਿੰਘ ਸਭਾ ਦੇ ਸੇਵਾਦਾਰ ਵੀਰਾਂ ਵਲੋਂ ਨਗਰ ਕੀਰਤਨ ਦੇ ਦੌਰਾਨ ਗੁਰਮਤਿ ਸੰਬੰਧੀ ਪੁਸਤਕਾਂ ਅਤੇ
ਆਡੀਓ , ਵੀਡੀਓ ਦੇ ਸਟਾਲ ਲਗਾਏ ਗਏ। ਖਾਸ ਕਰਕੇ ਅਖੌਤੀ ਦਸਮ ਗ੍ਰੰਥ ਨੁੰ ਸੰਗਤਾਂ ਲਈ ਸਟਾਲ ਤੇ
ਮੁਹੱਈਆ ਕਰਵਾਕੇ ਸੰਗਤਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ। ਗੁਰਮਤਿ ਗਿਆਨ ਮਿਸ਼ਨਰੀ ਕਾਲਿਜ ਅਤੇ
ਸਿੰਘ ਸਭਾ ਦੇ ਉਦਮ ਨਾਲ ਚੱਲਦੇ ਗੁਰਮਤਿ ਪ੍ਰਚਾਰ ਕੇਂਦਰਾਂ ਦੀ ਜਾਣਕਾਰੀ ਤਸਵੀਰਾਂ ਸਹਿਤ
ਪ੍ਰਦਾਸ਼ਿਤ ਕੀਤੀ ਗਈ।
ਮਨਦੀਪ ਸਿੰਘ ਵਰਨਨ
(ਨੋਟ:- ਉਪਰੋਕਤ ਜਾਣਕਾਰੀ ਨਾਲ ਸੰਬੰਧਿਤ ਫੋਟੋਆਂ ਦੇਖਣ ਲਈ ਸਿੰਘ ਸਭਾ
ਕਨੇਡਾ ਦੀ ਸਾਈਟ ਤੇ ਜਾਓ)
(12/09/11)
ਸਤਨਾਮ ਕੌਰ ਫ਼ਰੀਦਾਬਾਦ
ਅਕਸਰ ਸਟੇਜਾਂ `ਤੇ ਚੜ੍ਹ ਕੇ ਲੰਮੇ ਲੰਮੇ ਭਾਸ਼ਨ ਕਰਨ ਵਾਲੇ ਅਪਨੀ ਵਾਰੀ ਆਉਣ `ਤੇ ਸਮਝੌਤਾਵਾਦੀ ਹੋ
ਜਾਂਦੇ ਹਨ: ਸ. ਹਰਮਿੰਦਰ ਸਿੰਘ ਲੁਧਿਆਣਾ
ਸਿੱਖੀ ਸਿਧਾਂਤਾਂ ਨੂੰ ਮਜ਼ਬੂਤ ਕਰਦਿਆਂ ਸਮਾਜ ਨੂੰ ਸੇਧ ਦੇਣੀ ਚਾਹੀਦੀ ਹੈ।
੧੨ ਸਤੰਬਰ ੨੦੧੧ (ਸਤਨਾਮ ਕੌਰ ਫ਼ਰੀਦਾਬਾਦ)
ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲੁਧਿਆਣਾ ਤੋਂ ਸ੍ਰ. ਹਰਮਿੰਦਰ ਸਿੰਘ ਨੇ ਕੀਤਾ।
ਉਨ੍ਹਾਂ ਬੀਤੇ ਦਿਨੀਂ ਸਪੋਕਸਮੈਨ ਵਿੱਚ ਛਪੀ ਖਬਰ ਕਿ ਸ. ਉਪਕਾਰ ਸਿੰਘ ਫਰੀਦਾਬਾਦ ਦੇ ਸਪੁੱਤਰ ਸ.
ਮਨਪ੍ਰੀਤ ਸਿੰਘ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਅਨੁਸਾਰ ਕੀਤੇ ਅਨੰਦ ਕਾਰਜ `ਤੇ
ਖੁਸ਼ੀ ਜਾਹਰ ਕਰਦਿਆਂ ਕਿਹਾ ਕਿ ਵੀਰ ਮਨਪ੍ਰੀਤ ਸਿੰਘ ਅਤੇ ਭੈਣ ਅਮਨਜੋਤ ਕੌਰ ਵਧਾਈ ਦੇ ਹਕਦਾਰ ਹਨ
ਕਿਉਂਕਿ ਇੰਨ੍ਹਾਂ ਨੇ ਸਮਾਜ ਦੀਆਂ ਮੌਜੂਦਾ ਅਖੌਤੀ ਰਵਾਇਤਾਂ ਵੱਲ ਪਿੱਠ ਕਰ ਕੇ ਗੁਰੂ ਸਨਮੁਖ ਹੋ ਕੇ
ਗੁਰੂ ਜੀ ਦੀਆਂ ਦਿੱਤੀਆਂ ਸਿੱਖਿਆਵਾਂ ਅਨੁਸਾਰ ਕਾਰਜ ਕੀਤਾ। ਉਨ੍ਹਾਂ ਕਿਹਾ ਕਿ ਇਸ ਸਭ ਦਾ ਸਿਹਰਾ
ਸ. ਉਪਕਾਰ ਸਿੰਘ ਅਤੇ ਉਨ੍ਹਾਂ ਦੀ ਸੁਪਤਨੀ ਪਰਮਜੀਤ ਕੌਰ ਜੀ ਦੀ ਪਰਵਰਿਸ਼ ਨੂੰ ਜਾਂਦਾ ਹੈ। ਜਿਨ੍ਹਾਂ
ਨੇ ਆਪਨੇ ਬੱਚਿਆਂ ਦੀ ਪਾਲਣਾ-ਪ+ਸ਼ਨਾਂ ਗੁਰੂ ਗਿਆਨ ਦੀਆਂ ਸਿੱਖਿਆਵਾਂ ਅਨੁਸਾਰ ਕੀਤੀ ਹੈ। ਸ.
ਹਰਮਿੰਦਰ ਸਿੰਘ ਨੇ ਕਿਹਾ ਕਿ ਅਕਸਰ ਸਟੇਜਾਂ `ਤੇ ਚੜ੍ਹ ਕੇ ਲੰਮੇ ਲੰਮੇ ਭਾਸ਼ਨ ਕਰਨ ਵਾਲੇ ਅਪਨੀ
ਵਾਰੀ ਆਉਣ `ਤੇ ਸਮਝੌਤਾਵਾਦੀ ਬਣ ਕੇ ਗੁਰੂ ਨੂੰ ਪਿੱਠ ਵਿਖਾ ਜਾਂਦੇ ਹਨ ਅਤੇ ਹਰ ਉਸ ਕੰਮ ਨੂੰ
ਸਿੱਖਾਂ ਦੇ ਘਰ ਤਰਜੀਹ ਦਿੱਤੀ ਜਾਂਦੀ ਜਿੰਨ੍ਹਾਂ ਕੰਮਾਂ ਦਾ ਸਿੱਖੀ ਨਾਲ ਦੂਰ ਦਾ ਵੀ ਵਾਸਤਾ ਨਹੀਂ
ਹੁੰਦਾ। ਇਸ ਸਭ ਨੂੰ ਵੇਖ ਕੇ ਮਨ ਨਿਰਾਸ਼ ਤਾਂ ਹੋ ਜਾਂਦਾ ਹੈ ਪਰ ਜਦੋਂ ਅਖੌਤੀ ਰਵਾਇਤਾਂ ਦਾ ਮੁੰਹ
ਭੰਨ ਕੇ ਗੁਰੂ ਦੀ ਗੋਦ ਵਿੱਚ ਬੈਠ ਕੇ ਇਸ ਤਰਾਂ ਕਾਰਜ ਹੁੰਦੇ ਹਨ ਤਾਂ ਉਸ ਵੇਲੇ ਇੱਕ ਨਵੀਂ ਉਮੰਗ
ਵੀ ਪੈਦਾ ਹੁੰਦੀ ਹੈ। ਉਨ੍ਹਾਂ ਸਿੱਖਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਸਭ ਨੂੰ ਗੁਰਮਤਿ
ਅਨੁਸਾਰ ਇਨਕਲਾਬੀ ਕੰਮ ਕਰ ਕੇ ਸਿੱਖੀ ਸਿਧਾਂਤਾਂ ਨੂੰ ਮਜ਼ਬੂਤ ਕਰਦਿਆਂ ਸਮਾਜ ਨੂੰ ਸੇਧ ਦੇਣੀ
ਚਾਹੀਦੀ ਹੈ।
(12/09/11)
ਪ੍ਰੋਫੈਸਰ ਕਵਲਦੀਪ ਸਿੰਘ ਕੰਵਲ
ਟੁੱਕੜਬੋਚ ਗਾਇਕ
-ਪ੍ਰੋਫੈਸਰ ਕਵਲਦੀਪ ਸਿੰਘ ਕੰਵਲ
ਗੱਲ ਕਰਨੀ ਟੁੱਕੜਬੋਚ ਗਾਇਕਾਂ ਦੀ,
ਮੂੰਹ ਕੀਤਾ ਪੰਜਾਬੀ ਦਾ ਧੂਤ ਮੀਆਂ |
ਲੱਚਰ ਬੋਲ ਕੂਕ ਸ਼ਰਮਸਾਰ ਕਰਦੇ,
ਉਤਰੇ ਅੰਬਰੋਂ ਇਸ਼ਕ ਦੇ ਦੂਤ ਮੀਆਂ |
ਲਾਹ ਕੇ ਲੱਜ ਵੀਡੀਓ ਨੰਗੇਜ ਵੰਡਣ,
ਆਵਾ ਗਿਆ ਏ ਪੂਰਾ ਈ ਊਤ ਮੀਆਂ |
ਹਰ ਇੱਟ 'ਤੇ ਲੁੱਚੇ ਚਾਰ ਚਾਰ ਬੈਠੇ,
ਵੱਧਦੇ ਜਾਣ ਬਿਮਾਰੀ ਜਿਓਂ ਛੂਤ ਮੀਆਂ |
ਕਹਿ ਸਮਝਾ ਕੇ ਮੁੜ੍ਹ ਮੁੜ੍ਹ ਹਾਰ ਥੱਕੇ,
ਇਨ੍ਹਾਂ ਆਉਣਾ ਨ੍ਹੀਂ ਲਗਦਾ ਸੂਤ ਮੀਆਂ |
ਡੰਡੇ ਦੇ ਪੀਰ ਸੁਧਰਨ ਨਾ ਅਕਲ ਦਿੱਤੇ,
ਇਹ ਤਾਂ ਲੋਚਣ ਕਰਾਰੇ ਜੂਤ ਮੀਆਂ |
ਜਿੱਥੇ ਮਿਲਣ ਘੇਰੋ ਅਜਿਹੇ ਗਾਇਕਾਂ ਨੂੰ,
ਮਾਰ ਚਿਮਟੇ ਕੱਢਣ ਜਿਓਂ ਭੂਤ ਮੀਆਂ |
ਸੰਪਾਦਕੀ ਨੋਟ:- ਗੁਰੂ ਕੇ ਨਿੰਦਕ,
ਝੂਠੇ ਅਤੇ ਪਖੰਡੀਆਂ ਤੋਂ ਸਾਵਧਾਨ ਰਹੋ।
ਜਿਹੜੀ ਗੱਲ ਮੈਂ ਪਹਿਲੇ ਦਿਨ
ਹੀ ਤਕਰੀਬਨ 34 ਕੁ ਸਾਲ ਪਹਿਲਾਂ ਹੀ ਸਮਝ ਗਿਆ ਸੀ ਕਿ ਐਸੀ ਲਿਖਤ ਗੁਰੂ ਦੀ ਬਾਣੀ ਨਹੀਂ ਹੋ ਸਕਦੀ।
ਕਹਿਣ ਤੋਂ ਭਾਵ ਹੈ ਕਿ ਜਦੋਂ ਮੈਂ ਪਹਿਲੀ ਵਾਰੀ ਦਸਮ ਗ੍ਰੰਥ ਵਾਲੀ ਚੌਪਈ ਪੜ੍ਹੀ ਸੀ ਤਾਂ ਉਹ ਮੈਨੂੰ
ਗੁਰਬਾਣੀ ਦੇ ਅਨੁਕੂਲ ਨਹੀਂ ਸੀ ਲੱਗੀ। ਨਾ ਹੀ ਕਿਸੇ ਕੋਲੋਂ ਇਸ ਬਾਰੇ ਸਵਾਲਾਂ ਦਾ ਜਵਾਬ ਹੀ ਠੀਕ
ਮਿਲਿਆ ਸੀ ਅਤੇ ਕੁੱਝ ਕੁ ਸਮਾਂ ਵੱਡੀ ਅੜਿੱਲਾਂ ਸਮੇਤ ਵੀ ਪੜ੍ਹਦਾ ਰਿਹਾ ਹਾਂ। ਕਈਆਂ ਨੂੰ ਕੁੱਝ
ਸਮਾ ਪਹਿਲਾਂ ਹੀ ਇਸ ਦੀ ਸਮਝ ਆਉਣ ਲੱਗੀ ਹੈ ਉਹ ਵੀ ਜੀਵਨ ਦੇ ਅਖੀਰਲੇ ਸਮੇਂ ਵਿੱਚ ਜਾ ਕੇ। ਜਦੋਂ
ਦਸਮ ਗ੍ਰੰਥ ਦੇ ਵਿਰੋਧ ਬਾਰੇ ਪਹਿਲਾਂ ਮੈਂ ਇੱਥੇ ਲਿਖਤਾਂ ਪਉਣੀਆਂ ਸ਼ੁਰੂ ਕੀਤੀਆਂ ਸਨ ਤਾਂ ਉਦੋਂ ਵੀ
ਬਹੁਤਿਆਂ ਨੇ ਵਿਰੋਧਤਾ ਕੀਤੀ ਸੀ ਅਤੇ ਕਈ ਨੇੜਲੇ ਜਾਣੂ ਵੀ ਇਹੀ ਕਹਿੰਦੇ ਸਨ ਕਿ ਇਹ ਤੂੰ ਕੀ ਕਰਨ
ਲੱਗ ਪਿਆ ਹੈਂ, ਰਹਿਣ ਦੇ ਇਸ ਤਰ੍ਹਾਂ ਦੀਆਂ ਗੱਲਾਂ ਨੂੰ। ਹੁਣ ਦਸਮ ਗ੍ਰੰਥ ਦੀ ਅਸਲੀਅਤ ਬਾਰੇ ਕਾਫੀ
ਸਿੱਖ ਸੰਗਤਾਂ ਸਮਝ ਚੁੱਕੀਆਂ ਹਨ। ਇਸੇ ਤਰ੍ਹਾਂ ਹੁਣ ਜਦੋਂ ਪੁਜਾਰੀਆਂ ਵਲੋਂ ਪਰਚੀਆਂ ਪਾ ਕੇ ਜਾਂ
ਉਂਜ ਹੀ ਗੈਰਜੁੰਵੇਵਾਰੀਆਂ ਨਾਲ ਬੀੜਾਂ ਛਪਵਾਉਣੀਆਂ ਸ਼ੁਰੂ ਕੀਤੀਆਂ ਗਈਆਂ ਗਲਤੀਆਂ ਅਤੇ ਕਈ ਉਤਾਰਾ
ਕਰਨ ਵਾਲਿਆਂ ਦੀਆਂ ਗਲਤੀਆਂ ਦਾ ਪਤਾ ਲੱਗਣਾ ਸ਼ੁਰੂ ਹੋ ਗਿਆ ਤਾਂ ਅਸੀਂ ਉਸ ਨੂੰ ਸਮਝ ਕੇ ਐਸੀਆਂ
ਗਲਤੀਆਂ ਨੂੰ ‘ਸਿੱਖ ਮਾਰਗ’ ਦੇ ਪਾਠਕਾਂ ਅੱਗੇ ਰੱਖਣਾ ਸ਼ੁਰੂ ਕੀਤਾ ਤਾਂ ਕਿ ਅਸੀਂ ਪੰਜਵੇਂ ਪਾਤਸ਼ਾਹ
ਅਤੇ ਭਾਈ ਗੁਰਦਾਸ ਜੀ ਦੇ ਨਾਮ ਨਾਲ ਇਹਨਾ ਗਲਤੀਆਂ ਨੂੰ ਜੋੜ ਕੇ ਗੁਰੂ ਨਿੰਦਕ ਨਾ ਬਣੀਏ। ਇਹਨਾ
ਗੱਲਾਂ ਦੀ ਬਹੁਤ ਹੀ ਘੱਟ ਵਿਆਕਤੀਆਂ ਨੂੰ ਸਮਝ ਆਈ ਹੈ ਅਤੇ ਕਈ ਜਾਣ ਬੁੱਝ ਕੇ ਬੁਖਲਾਹਟ ਵਿੱਚ ਆ ਕੇ
ਘਟੀਆ ਸ਼ਬਦਵਲੀ ਵਿੱਚ ਊਲ ਜਲੂਲ ਲਿਖ ਰਹੇ ਹਨ। ਅਸੀਂ ਇਹਨਾ ਪਖੰਡੀਆਂ ਬਹਿਰੂਪੀਆਂ ਨੂੰ ਦੱਸ ਦੇਣਾ
ਚਾਹੁੰਦੇ ਹਾਂ ਕਿ ਅਸੀਂ ਕਦੀ ਵੀ ਸੱਚ ਨੂੰ ਪਿੱਠ ਦੇ ਕੇ ਝੂਠ ਦਾ ਸਾਥ ਨਹੀਂ ਦਿੱਤਾ ਅਤੇ ਨਾ ਹੀ
ਅਗਾਂਹ ਨੂੰ ਕਦੀ ਐਸਾ ਹੋਵੇਗਾ। ਅਜਿਹੇ ਝੂਠੇ ਤੇ ਪਖੰਡੀ ਜਿਹਨਾ ਨੇ ਆਪਣੇ ਤੇ ਪੰਥ ਦਾ ਲੇਬਲ ਲਾਇਆ
ਹੋਇਆ ਹੈ, ਅਸੀਂ ਅਜਿਹੇ ਪਖੰਡੀ ਅਤੇ ਝੂਠਿਆਂ ਦੇ ਪੰਥ ਵਿੱਚ ਨਾ ਤਾਂ ਪਹਿਲਾਂ ਕਦੀ ਸ਼ਾਮਲ ਸੀ ਅਤੇ
ਨਾ ਹੀ ਅਗਾਂਹ ਨੂੰ ਹੋਵਾਂਗੇ। ਇਹ ਸਾਰਾ ਸੱਚ ਤੁਹਾਡੇ ਸਾਹਮਣੇ ਇੱਕ ਦਿਨ ਆ ਹੀ ਜਾਣਾ ਹੈ। ਜਿਸ ਤੋਂ
ਪਤਾ ਲੱਗ ਜਾਵੇਗਾ ਕਿ ਕਉਣ ਕਿਤਨਾ ਕੁ ਠੀਕ ਜਾਂ ਗਲਤ ਸੀ। ‘ਸਿੱਖ ਮਾਰਗ’ ਦੇ ਪਾਠਕ ਅਜਿਹੇ ਝੂਠੇ
ਅਤੇ ਪਖੰਡੀਆਂ ਤੋਂ ਸਾਵਧਾਨ ਰਹਿਣ।
(11/09/11)
ਜਸਵੰਤ ਸਿੰਘ ‘ਅਜੀਤ’
ਨਵੀਂ ਦਿੱਲੀ: (11, ਸਤੰਬਰ, 2011) :
ਦਿੱਲੀ ਹਾਈ ਕੋਰਟ ਦੇ ਸਾਬਕਾ ਜੱਜ, ਜਸਟਿਸ ਆਰ ਐਸ ਸੋਢੀ ਨੇ ਭਾਜਪਾ ਸਹਿਤ ਦੇਸ਼ ਦੇ ਵੱਖ-ਵੱਖ ਰਾਜਾਂ
ਦੇ ਮੁੱਖ ਮੰਤਰੀਆਂ ਵਲੋਂ ਫਿਰਕੂ ਹਿੰਸਾ-ਵਿਰੋਧੀ ਬਿਲ ਦਾ ਵਿਰੋਧ ਕੀਤੇ ਜਾਣ ਨੂੰ ਮੰਦਭਾਗਾ ਕਰਾਰ
ਦਿੱਤਾ ਹੈ। ਜਸਟਿਸ ਸੋਢੀ ਨੇ ਇਸ ਸੰਬੰਧੀ ਜਾਰੀ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਆਜ਼ਾਦੀ ਤੋਂ ਬਾਅਦ
ਦਾ ਇਤਿਹਾਸ ਗੁਆਹ ਹੈ ਕਿ ਬੀਤੇ 64 ਵਰ੍ਹਿਆਂ ਵਿੱਚ ਦੇਸ਼ ਵਿੱਚ ਜਿਤਨੇ ਵੀ ਫਿਰਕੂ ਦੰਗੇ ਹੋਏ,
ਉਨ੍ਹਾਂ ਸਾਰਿਆਂ ਦਾ ਸ਼ਿਕਾਰ ਮੁੱਖ ਰੂਪ ਵਿੱਚ ਘਟ-ਗਿਣਤੀਆਂ ਹੀ ਹੁੰਦੀਆਂ ਚਲੀਆਂ ਆਈਆਂ ਹਨ। ਉਨ੍ਹਾਂ
ਦਸਿਆ ਕਿਧਰੇ ਮੁਸਲਮਾਨਾਂ ਨੂੰ ਹਿੰਸਾ ਦਾ ਸ਼ਿਕਾਰ ਬਣਾਇਆ ਗਿਆ ਤੇ ਕਿਧਰੇ ਸਿੱਖਾਂ ਜਾਂ ਈਸਾਈਆਂ ਅਤੇ
ਦਲਿਤਾਂ ਆਦਿ ਨੂੰ ਨਿਸ਼ਾਨੇ ਪੁਰ ਰਖਿਆ ਗਿਆ। ਉਨ੍ਹਾਂ ਕਿਹਾ ਕਿ ਅਜਿਹਾ ਸਭ ਕੁੱਝ ਰਾਜਨੈਤਿਕ ਸੁਆਰਥ
ਦੀ ਪੂਰਤੀ ਲਈ ਹੀ ਹੁੰਦਾ ਚਲਿਆ ਆ ਰਿਹਾ ਹੈ। ਉਨ੍ਹਾਂ ਦਸਿਆ ਕਿ ਕਿਧਰੇ ਕਾਂਗ੍ਰਸ ਨੇ ਫਿਰਕੂ
ਫਸਾਦਾਂ ਦਾ ਸਹਾਰਾ ਲੈ ਉਨ੍ਹਾਂ ਵਿੱਚ ਅਸੁਰਖਿਆ ਦੀ ਭਾਵਨਾ ਪੈਦਾ ਕਰ ਰਾਜਸੀ ਲਾਭ ਉਠਾਇਆ, ਅਤੇ
ਕਿਧਰੇ ਈਸਾਈਆਂ, ਮੁਸਲਮਾਨਾਂ ਤੇ ਹੋਰ ਘਟ ਗਿਣਤੀਆਂ ਵਿਰੁਧ ਨਫਰਤ ਦਾ ਵਾਤਾਵਰਣ ਬਣਾ ਭਾਜਪਾ ਨੇ
ਰਾਜਸੀ ਸੁਆਰਥ ਦੀ ਪੂਰਤੀ ਕੀਤੀ। ਉਨ੍ਹਾਂ ਕਿਹਾ ਕਿ ਭਾਜਪਾ ਨੇਤਾ ਐਲ ਕੇ ਅਡਵਾਨੀ ਦੀਆਂ ਯਾਤਰਾਵਾਂ
ਨੇ ਵੀ ਦੇਸ਼ ਭਰ ਵਿੱਚ ਫਿਰਕੂ ਭਾਵਨਾਵਾਂ ਉਭਾਰ ਨਫਰਤ ਦਾ ਵਾਤਾਵਰਣ ਬਣਾਉਣ ਵਿੱਚ ਕੋਈ ਕਸਰ ਨਹੀਂ ਸੀ
ਛੱਡੀ।
ਜਸਟਿਸ ਸੋਢੀ ਨੇ ਆਪਣੇ ਬਿਆਨ ਵਿੱਚ ਹੋਰ ਕਿਹਾ ਕਿ ਦੇਸ਼ ਵਿੱਚ ਕਈ ਘਟ-ਗਿਣਤੀਆਂ ਅਤੇ ਦਲਿਤ ਜਾਤੀਆਂ
ਵਸਦੀਆਂ ਹਨ, ਜਿਨ੍ਹਾਂ ਵਿੱਚ ਆਪਣੇ ਜਾਨ-ਮਾਲ ਦੀ ਸੁਰਖਿਆ ਪ੍ਰਤੀ ਲਗਾਤਾਰ ਸਹਿਮ ਅਤੇ ਡਰ ਬਣਿਆ
ਰਹਿੰਦਾ ਹੈ। ਜਦ ਵੀ ਕਿਧਰੇ ਕੋਈ ਮਾੜੀ ਘਟਨਾ ਵਾਪਰਦੀ ਹੈ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਵਲ ਹੀ
ਉਂਗਲ ਉਠਾਈ ਜਾਂਦੀ ਹੈ, ਜਿਸ ਕਾਰਣ ਉਨ੍ਹਾਂ ਪ੍ਰਤੀ ਅਵਿਸ਼ਵਾਸ ਅਤੇ ਉਨ੍ਹਾਂ ਵਿੱਚ ਡਰ ਤੇ ਸਹਿਮ
ਲਗਾਤਾਰ ਬਣਿਆ ਰਹਿੰਦਾ ਹੈ। ਜਸਟਿਸ ਸੋਢੀ ਨੇ ਕਿਹਾ ਕਿ ਅੱਜ 64-65 ਵਰ੍ਹਿਆਂ ਬਾਅਦ ਜੇ
ਘਟ-ਗਿਣਤੀਆਂ ਅਤੇ ਦਲਿਤਾਂ ਵਿੱਚ ਵਿਸ਼ਵਾਸ ਦੀ ਭਾਵਨਾ ਭਰਨ ਦੇ ਉਪਰਾਲੇ ਕਰਨ ਦੀ ਲੋੜ ਮਹਿਸੂਸ ਕੀਤੀ
ਜਾ ਰਹੀ ਹੈ ਤਾਂ ਇਸਦਾ ਸੁਆਗਤ ਕੀਤਾ ਜਾਣਾ ਚਾਹੀਦਾ ਹੈ, ਨਾ ਕਿ ਵਿਰੋਧ। ਜੇ ਇਸ ਸੰਬੰਧੀ ਬਿਲ ਵਿੱਚ
ਕੁੱਝ ਖਾਮੀਆਂ ਨਜ਼ਰ ਆਉਂਦੀਆਂ ਹਨ ਤਾਂ ਉਨ੍ਹਾਂ ਨੂੰ ਦੂਰ ਕਰਨ ਦੇ ਸੁਝਾਅ ਦਿੱਤੇ ਜਾਣੇ ਚਾਹੀਦੇ ਹਨ,
ਨਾ ਕਿ ਉਸਨੂੰ ਮੂਲੋਂ ਹੀ ਨਕਾਰ ਦੇਣਾ। ਉਨ੍ਹਾਂ ਹੋਰ ਕਿਹਾ ਕਿ ਅਕਾਲੀਆਂ ਸਹਿਤ ਘਟ-ਗਿਣਤੀਆਂ ਅਤੇ
ਦਲਿਤਾਂ ਦੇ ਹਿਤਾਂ ਦੀ ਰਖਿਆ ਪ੍ਰਤੀ ਵਚਨਬੱਧ ਹੋਣ ਦੀਆਂ ਦਾਅਵੇਦਾਰ ਪਾਰਟੀਆਂ ਨੂੰ, ਉਨ੍ਹਾਂ ਪ੍ਰਤੀ
ਆਪਣੀ ਜ਼ਿਮੇਂਦਾਰੀ ਦਾ ਅਹਿਸਾਸ ਕਰਦਿਆਂ ਫਿਰਕੂ ਹਿੰਸਾ-ਵਿਰੋਧੀ ਬਿਲ ਦਾ ਵਿਰੋਧ ਕਰਨ ਤੋਂ ਸੰਕੋਚ
ਕਰਨਾ ਚਾਹੀਦਾ ਹੈ।
(10/09/11)
ਗੁਰਮੀਤ ਸਿੰਘ ਮਹਿਰੋਂ
ਕਿਰਤ
ਕੀਰਤੀ ਤੇ ਸਿਮਰਨ
ਕਿਰਤ ਅਤੇ ਕੀਰਤੀ ਇਕੋ ਸਿਮਰਨ ਰੂਪੀ ਸਿੱਕੇ
ਦੇ ਦੋ ਪਹਿਲੂ ਹਨ, ਕਿਰਤ ਤੋਂ ਭਾਵ ਹੈ ਫ਼ਰਜ਼ ਅਤੇ ਕੀਰਤੀ ਤੋਂ ਭਾਵ ਹੈ ‘ ਸਿਫ਼ਤ ‘ ॥
ਇਨਸਾਨੀ ਜਾਮੇ ਵਿੱਚ ਆ ਕੇ ਇਨਸਾਨਾਂ ਵਾਂਗ ਜਿਊਣ ਦਾ ਫ਼ਰਜ਼, ਪ੍ਰੀਵਾਰਿਕ ਫ਼ਰਜ਼, ਸਮਾਜਿਕ ਫ਼ਰਜ਼ ਅਤੇ
ਕੌਮੀ ਫਰਜ਼ਾਂ ਦੇ ਸਮੂੰਹ ਪ੍ਰਤਿ ਕ੍ਰਿਰਆਸ਼ੀਲਤਾ ਹੀ ਤਾਂ ‘ਕਿਰਤ’ ਅਖਵਾਉਂਦੀ ਹੈ..
ਕੋਈ ਵੀ ਇਨਸਾਨ ਇਹਨਾਂ ਫਰਜ਼ਾਂ ਤੋਂ ਪਾਸਾ ਵੱਟ ਕੇ ‘ਸਿਮਰਨ’ ਕਿਵੇਂ ਕਰ ਸਕਦਾ ਹੈ...?
ਜਿੱਥੇ --- >ਇਨਸਾਨੀ ਫਰਜ਼ਾਂ ਵਿੱਚ ਗੁਰਬਾਣੀ ਤੋਂ ਸੇਧ ਲੈ ਕੇ ਚੰਗੇ ਆਚਰਨ ਵਾਲੇ ਇਨਸਾਨ ਬਨਣਾਂ,
ਉਥੇ ਨਾਲ ਨਾਲ --->ਪ੍ਰੀਵਾਰਿਕ ਫਰਜ਼ਾਂ ਵਿੱਚ ਮਾਪਿਆਂ ਪ੍ਰਤਿ , ਸੰਤਾਨ ਪ੍ਰਤਿ ,ਭੈਣਾਂ ਭਰਾਵਾਂ
ਪ੍ਰਤਿ ,ਜੁੰਮੇਵਾਰੀਆਂ ਨਿਭਾਉਂਦੇ ਹੋਏ ਇਹ ਯਾਦ ਰੱਖਣਾਂ ਕਿ “ਮਾਈ ਬਾਪ ਪੁਤ੍ਰ ਸਭਿ ਹਰਿ ਕੇ ਕੀਏ ॥
ਸਭਨਾ ਕਉ ਸਨਬੰਧੁ ਹਰਿ ਕਰਿ ਦੀਏ ॥“ ਗੁ.ਗ੍ਰੰ.ਸਾ.ਜੀ..੪੯੪ ਇਵੇਂ ਅੱਗੇ --->ਸਮਾਜਿਕ ਫ਼ਰਜ਼ਾਂ ਵਿੱਚ
ਆਪਣੇ ਆਲੇ ਦੁਆਲੇ ਨਾਲ ਗੋਤਾਂ ਜਾਤਾਂ ਮਜ੍ਹਬਾਂ ਤੋਂ ਉਪਰ ਉਠ ਕੇ ਭਾਈਚਾਰਕ ਸਾਂਝ ਬਣਾਉਣੀ.. ਖੂਨ
ਦੇ ਰਿਸ਼ਤਿਆਂ ਤੋਂ ਪਹਿਲਾਂ ਬ੍ਰਹਮ ਦੀ ਸੰਤਾਂਨ ਬਣ ਕੇ ...........”ਏਕੁ
ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ॥ “...ਗੁ. ਗ੍ਰੰ. ਸਾ. ਜੀ.. ੬੧੧..............
ਦਾ ਫ਼ਰਜ਼ ਨਿਭਾਉਦੇ ਰਹਿਣਾਂ। ---->ਆਰਥਿਕਤਾ ਲਈ ਨੇਕ ਕਿਰਤ ਕਰਨੀ। ---->ਕੌਮੀ ਫ਼ਰਜ਼ਾਂ ਲਈ ‘ਗੁਰੂ’
ਅਤੇ ‘ਤਵਾਰੀਖ਼’ ਤੋਂ ਸੇਧ ਲੈਣੀ ਤੇ ਜੇ ਮਾਲਿਕ ਨੇ ਲੰਮੀ ਉਮਰ ਬਖ਼ਸ਼ੀ ਤਾਂ ਜੀਵਨ ਦਾ ਲੰਮਾਂ ਪੰਧ
ਮੁਕਾ ਕੇ ਬੁਢਾਪੇ ਵਿੱਚ ਆਪਣੇ ਜਿੰਦਗੀ ਦੇ ਸਾਰਥਿਕ ਤਜ਼ੱਰਬੇ ਵਿੱਚੋਂ ਪਿਛਲੇ ਆ ਰਹੇ ਰਾਹੀਆਂ ਨੂੰ
“ਆਪਿ ਜਪਹੁ ਅਵਰਾ ਨਾਮ ਜਪਾਵਹੁ।“” ਗੁ. ਗ੍ਰੰ. ਸਾ. ਜੀ..੨੮੯ “”
ਦੇ ਮਹਾਂਵਾਕ ਅਨੁਸਾਰ ‘ਸੁਚੇਤ ਕਰਨਾਂ ਹੀ ਸਿਫ਼ਤ ਸਾਲਾਹ ਹੈ,, ਕਿਉਂਕਿ ਕਾਦਰ ਕੁਦਰਤ ਵਿੱਚ ਵਸਦਾ ਹੈ
ਤੇ ਕੁਦਰਤ ਵਿੱਚ ਕਾਦਰ ਦੀ ਪਰੀਪੂਰਨਤਾ ਨੂੰ ਮਹਿਸੂਸਣਾਂ ‘ਸਿਮਰਨ’ ਨਈ ਤਾਂ ਹੋਰ ਕੀ ਹੈ? ਜੋ ਵੀ
ਮਨੁੱਖ ਇਹ ਸਿਮਰਨ ਨਈ ਕਰਦਾ ਉਹ ਰੱਬੀ ਨਿਜ਼ਾਂਮ ਨੂੰ ਸਮਝ ਸਕਣ ਤੋਂ ਅਸਮਰੱਥ ਹੈ ਤੇ ਇਹ ਸਾਡੀ
ਤਰਾਸਦੀ ਆਖੋ ਜਾਂ ਨਲਾਇਕੀ ਕਿ ਇਹਨਾਂ ਫ਼ਰਜ਼ਾਂ ਤੋਂ ਭਗੌੜੇ ਕਈ ਹੈਵਾਨ {ਇਨਸਾਨ ਕਹਾਉਣ ਦੇ ਹੱਕਦਾਰ
ਨਈ} ਸਾਨੂੰ ਕਿਰਤੀਆਂ ਨੂੰ ‘ਸਿਮਰਨ’ ਦੀਆਂ ਜੁਗਤਾਂ ਦੱਸ ਰਹੇ ਹਨ।
ਅੰਧੇ ਕੈ ਰਾਹਿ ਦਸਿਐ ਅੰਧਾ ਹੋਇ ਸੁ ਜਾਇ ॥ ਹੋਇ ਸੁਜਾਖਾ ਨਾਨਕਾ ਸੋ
ਕਿਉ ਉਝੜਿ ਪਾਇ ॥ ਗੁ.ਗ੍ਰੰ.ਸਾ.ਜੀ..੯੫੪
ਜੋ ਆਪ ਹੀ ਅੰਨ੍ਹੇ ਹਨ ਉਹ ਕਿਸੇ ਦਾ ਮਾਰਗ ਦਰਸ਼ਨ ਕਿਵੇਂ ਕਰ ਸਕਦੇ ਹਨ? ਜੋ ਗ੍ਰਹਿਸਥ ਤੋਂ
ਬਾਗੀ ਹਨ ਉਹ ਕਿਸੇ ਗ੍ਰਹਿਸਥੀ ਦੀਆਂ ਜੁੰਮੇਵਾਰੀਆਂ, ਮੁਸ਼ਕਲਾਂ ਤੇ ਮਜਬੂਰੀਆਂ ਨੂੰ ਕਦੋਂ ਸਮਝਣਗੇ?
ਇਹ ਅਖ਼ੌਤੀ ‘ਧਰਮਾਤਮਾਂ, ਸੰਤ, ਭਗਤ, ਬ੍ਰਹਮ ਗਿਆਨੀ, ਜਤੀ, ਤਪੀ, ਸਤੀ, ਪੂਰਨ’ ਆਦਿਕ ਜਾਂ ਤਾਂ
ਸਾਡੇ ਅੱਗੇ ਹੱਥ ਅੱਡਣਗੇ ਤੇ ਜਾਂ ਫਿਰ ਲੁਟਣਗੇ। ਇਹਨਾਂ ਦੋ ਕੰਮਾਂ ਤੋਂ ਬਿਨਾਂ ਤੀਸਰਾ ਕੋਈ ਏਜੰਡਾ
ਇਨ੍ਹਾਂ ਲਈ ਮਹੱਤਵ ਨਈ ਰੱਖਦਾ। ਇਹ ਸਾਡੇ ਦਰਦਮੰਦ ਨਹੀਂ ਹੋ ਸਕਦੇ ਗੁਰਵਾਕ ਹੈ
“ ਸੋ ਕਤ ਜਾਨੈ ਪੀਰ ਪਰਾਈ ॥ ਜਾ ਕੈ ਅੰਤਰਿ ਦਰਦੁ ਨ ਪਾਈ ॥“
ਗੁ.ਗ੍ਰੰ.ਸਾ.ਜੀ..੭੯੩
ਹੈਰਾਨੀ ਦੀ ਗੱਲ ਹੈ ਕਿ ਰੱਬੀ ਰਜ਼ਾ {ਕਿਰਤ} ਦੇ ਰਾਹ ਤੇ ਤੁਰਿਆ ਜਾਂਦਾ ਬੰਦਾ ਵੀ ਸਿਮਰਨ ਦੇ
ਚੱਕਰਾਂ ਵਿੱਚ ਉਲਝ ਕੇ ਕੁਰਾਹੇ ਪੈ ਜਾਂਦਾ ਹੈ । ਯਾਦ ਰਹੇ ‘ਭਰਮ’ ਹਮੇਸ਼ਾਂ ਦੁਬਿਧਾ ਪੈਦਾ ਕਰਦਾ ਹੈ
। ਗਲਤ ਰਸਤੇ ਤੇ ਤੁਰੇ ਜਾਂਦਿਆਂ ਠੀਕ ਹੋਣ ਦਾ ਭਰਮ ‘ਤਬਾਹੀ’ ਦਾ ਸੂਚਕ ਹੈ ਅਤੇ ਠੀਕ ਰਸਤੇ ਤੇ
ਤੁਰੇ ਜਾਂਦਿਆਂ ਗਲਤ ਹੋਣ ਦਾ ਭਰਮ ਵੀ ਬਹੁਤ ਸਾਰੀਆਂ ਮੁਸੀਬਤਾਂ ਨੂੰ ਜਨਮ ਦੇਂਦਾ ਹੈ..
ਬੜੀ ਅਨਮੋਲ ਗਾਥਾ ਹੈ ਕਿ ਕੋਈ ਰਾਹੀ ਰਾਤ ਨੂੰ ਆਪਣੀ ਮੰਜ਼ਿਲ ਦੇ ਰਾਹੇ ਤੁਰਿਆ ਜਾ ਰਿਹਾ ਸੀ, ਰਸਤੇ
ਵਿੱਚ ਪਈ ਵਲ ਖਾਧੀ ਰੱਸੀ ਰੌਸ਼ਨੀ ਦੀ ਅਣਹੋਂਦ ਵਿੱਚ ਉਸਨੂੰ ਸੱਪ ਪ੍ਰਤੀਤ ਹੋਈ। ਡਰਦਾ ਮਾਰਾ ਸਾਰੀ
ਰਾਤ ਬੈਠਾ ਰਿਹਾ, ਦਿਨ ਚੜ੍ਹਨ ਤੇ ਵੇਖਦਾ ਹੈ ਕਿ ਉਹ ਹੋ ਇਹ ਤਾਂ ਰੱਸੀ ਸੀ, ਪਰ ਹੁਣ ਸਮਾਂ ਬੀਤ
ਚੁੱਕਾ ਸੀ,,ਰਾਤ ਮੁੱਕ ਗਈ ਸੀ।
ਇਵੇਂ ਹੀ ਸਾਡੀ ਉਮਰ ਵੀ ਇਕ ਰਾਤ ਦੀ ਤਰ੍ਹਾਂ ਹੈ, ‘ਗੁਰ ਸ਼ਬਦ’ ਦੀਪਕ ਤੋਂ ਬਿਨਾਂ ਅਸੀਂ ਵੀ ਭਰਮ
ਵਿੱਚ ਹਾਂ , ਫ਼ਰਜ਼ਾਂ ਨੂੰ ਜੰਜਾਲ ਸਮਝਣ ਦਾ ਭਰਮ ਤੇ ਅਖੌਤੀ ਸਿਮਰਨ, ਗੁਰਬਾਣੀ ਦਾ ਰਸਮੀ ਪਾਠ ਪੂਜਾ,
ਅਖੌਤੀ ਤੀਰਥ ਅਸਥਾਨਾਂ ਦੀ ਯਾਤਰਾ, ਸਾਧ ਲਾਣੇ ਦੇ ਪਿੱਛਲੱਗੂ ਬਣ ਕੇ ਆਪਣਾ, ਆਪਣੇ ਪ੍ਰੀਵਾਰ ਤੇ
ਰਿਸ਼ਤੇਦਾਰਾਂ ਦਾ ਮਾਨਸਿਕ , ਆਰਥਿਕ, ਤੇ ਸਰੀਰਕ ਸ਼ੋਸ਼ਣ ਕਰਵਾਉਣ ਨੂੰ “ਧਰਮ ਦੇ ਕੰਮ” ਸਮਝਣ ਦਾ ਭਰਮ
ਪਾਲੀ ਬੈਠੇ ਉਮਰ ਦੀ ਰਾਤ ਲੰਘਾ ਕੇ ਕੇਵਲ ਪਛੁਤਾਉਂਦੇ ਤੁਰ ਜਾਵਾਂਗੇ,,,
ਉਹ ਮਨੁੱਖ ਤਾਂ ਹੋਰ ਵੀ ਮੰਦਭਾਗੇ ਹੋਵਣਗੇ ਜੋ ਹੱਥ ਵਿੱਚ ਰੌਸ਼ਨੀ ਫੜ ਕੇ ਵੀ ‘ਸੱਪ’ ਤੇ ‘ਰੱਸੀ’ ਦੀ
ਪਛਾਣ ਨਾ ਕਰ ਸਕਣਗੇ,,
ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗਨੁ ਕਰੈ ॥ ਕਾਹੇ ਕੀ ਕੁਸਲਾਤ
ਹਾਥਿ ਦੀਪੁ ਕੂਏ ਪਰੈ ॥ ਗੁ.ਗ੍ਰੰ.ਸਾ.ਜੀ..੧੩੭੬
ਅੱਜ ਵਿਰਲਿਆਂ ਨੂੰ ਛੱਡ ਕੇ ਬਹੁਤੇ ਗੁਰਬਾਣੀ ਦਾ ਪਾਠ ਕਰ ਰਹੇ ਹਨ, ਪਾਹੁਲ ਵੀ ਲਈ ਹੋਈ
ਹੈ, ਨਿੱਤਨੇਮ ਵੀ ਕਰ ਰਹੇ ਹਨ ਪ੍ਰੰਤੂ ਨਾਲ ਦੀ ਨਾਲ ਭਰਮ ਦੀ ਡੂੰਘੀ ਖੱਡ ਵਿੱਚ ਵੀ ਡਿੱਗੇ ਹੋਏ
ਹਨ। ਅੱਜ ਸਿੱਖੀ ਦਾ ਪੁਰਾਣਾਂ ਦੁਸ਼ਮਣ ‘ਬਾਂਮ੍ਹਣ’ ਅਖੌਤੀ ਸਾਧਾਂ ਸੰਤਾਂ ਦੇ ਰੂਪ ਵਿੱਚ ਲੁਟੇਰਿਆਂ
ਦਾ ਕਾਫ਼ਲਾ ਬਣ ਕੇ ਸਾਡੇ ਸਿਧਾਂਤਾਂ ਚ, ਸਿਆਸਤ ਚ, ਗੁਰ ਅਸਥਾਨਾਂ ਚ, ਵਿਦਿਅਕ ਅਦਾਰਿਆਂ ਚ, ਮਰਿਆਦਾ
ਚ, ਪ੍ਰੀਵਾਰਾਂ ਚ ਅਤੇ ਇਵਨ ਸਾਡੇ ਅਚੇਤ ਮਨ ਵਿੱਚ ਕੈਂਸਰ ਦਾ ਫੋੜਾ ਬਣ ਕੇ ਫੈਲ ਚੁਕਿਆ ਹੈ ਜਿਸ ਦਾ
ਸਿਰਫ਼ ਇਕ ਹੀ ਇਲਾਜ਼ ਹੈ ਗੁਰਬਾਣੀ ਪ੍ਰਤਿ ਵੀਚਾਰ ਤੇ ਵਿਵਹਾਰ ਨੂੰ ਜੀਵਨ ਵਿੱਚ ਅਮਲੀ ਰੂਪ ਚ ਲਿਆਂਦਾ
ਜਾਵੇ ਨਾ ਕਿ ਕੇਵਲ ਰਸਮੀ ਤੌਰ ਤੇ। ਉਹ ਬੱਚੇ ,ਭੇਣਾਂ ਤੇ ਪ੍ਰੀਵਾਰ ਵਧਾਈ ਦੇ ਪਾਤਰ ਹਨ ਜੋ ਪਹੁਲ
ਲੈ ਕੇ ਗੁਰਬਾਣੀ ਦੇ ਪਾਠ ਦੇ ਨਾਲ ਨਾਲ ਵਿਚਾਰ ਕੇ ਅਮਲ ਵੀ ਕਰ ਰਹੇ ਹਨ।
ਸੋ ਸਾਰੀਆਂ ਜੁੰਮੇਵਾਰੀਆਂ ਨਿਭਾਂਉਂਦੇ ਹੋਏ , ਆਪਣੇ ਬਾਲ ਬੱਚਿਆਂ ਚ ਰਹਿੰਦੇ ਹੋਏ, ਆਪਣੇ ‘ਸਿੱਖ
ਸਮਾਜ’ ਵਿੱਚ ਹੱਸਦੇ ਖੇਡਦੇ ਹੋਏ ਗੁਰਬਾਣੀ ਤੋਂ ਸੇਧ ਲੈਂਦੇ ਰਹਿਣਾਂ ਅਤੇ ਅਚੇਤ ਮਨ
{subconscious }
ਵਿੱਚ ਹਰ ਸਮੇਂ ਬਾਣੀ ਦੀ ਵੀਚਾਰ ਦਾ ਚਲਦੇ ਰਹਿਣਾਂ ਅਤੇ ਉਸ ਤੇ ‘ਅਮਲ’ ਕਰਨਾ ਹੀ ‘ਸਿਮਰਨ’ ਹੈ,
‘ਸਿਫ਼ਤ ਹੈ, ਕੀਰਤੀ ਹੈ।
ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ ॥ ਹਸੰਦਿਆ ਖੇਲੰਦਿਆ
ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ ॥ ਗੁ. ਗ੍ਰੰ. ਸਾ. ਜੀ..੫੨੨
ਗੁਰਮੀਤ ਸਿੰਘ ਮਹਿਰੋਂ
(10/09/11)
ਤੱਤ ਗੁਰਮਤਿ ਪਰਿਵਾਰ
ਪੰਥਕ ਖਬਰ ਤਰਾਸ਼ੀ
ਖਬਰ:- ਭੁੱਲਰ ਬਾਰੇ ਵਿਧਾਨ ਸਭਾ ਵਿਚ ਮਤਾ ਪਾਸ ਕਰਵਾਉਣ ਦੀ ਹਾਲੀਂ ਲੋੜ
ਨਹੀਂ: ਬਾਦਲ
ਟਿੱਪਣੀ:-
ਤਾਮਿਲਨਾਡੂ ਵਿਧਾਨ ਸਭਾ ਵਲੋਂ ਆਪਣੇ ਲੋਕਾਂ ਦੇ ਹੱਕ ਵਿਚ ਮਤਾ ਪਾਸ ਕਰ ਦਿੱਤਾ ਗਿਆ ਹੈ। ਅਫਜ਼ਲ
ਗੁਰੂ ਦੇ ਕੇਸ ਬਾਰੇ ਜੰਮੂ ਕਸ਼ਮੀਰ ਵਿਧਾਨ ਸਭਾ ਵਿਚ ਮਤਾ ਰੱਖਣ ਦੀ ਤਿਆਰੀ ਲਗਭਗ ਹੋ ਚੁੱਕੀ ਹੈ।
ਪੰਥਕ ਧਿਰਾਂ ਤਾਂ ਪਹਿਲਾਂ ਤੋਂ ਹੀ ਅਕਾਲੀ ਸਰਕਾਰ ਨੂੰ ਪ੍ਰੋ. ਭੁੱਲਰ ਦੀ ਸਜ਼ਾ ਮਾਫੀ ਦੇ ਹੱਕ ਵਿਚ
ਵਿਧਾਨ ਸਭਾ ਵਿਚ ਮਤਾ ਲਿਆਉਣ ਦੀ ਗੱਲ ਕਹਿ ਰਹੀਆਂ ਹਨ। ਇਸ ਮੁੱਦੇ ’ਤੇ ਤਾਂ ਵਿਰੋਧੀ ਧਿਰ
(ਕਾਂਗਰਸ) ਵੀ ਸਹਿਮਤ ਹੈ। ਪਰ ਫੇਰ ਵੀ ਬਾਦਲ ਸਰਕਾਰ ਨੇ ਇਸ ਜਾਇਜ਼ ਮੰਗ ਵੱਲ ਧਿਆਨ ਨਹੀਂ ਦਿੱਤਾ।
ਹੁਣ ਜਦੋਂ ਤਾਮਿਲਨਾਡੂ ਸਰਕਾਰ ਨੇ ਮਤਾ ਪਾਸ ਕਰ ਦਿੱਤਾ ਤਾਂ ਵੀ ਬਾਦਲ ਜੀ ਕਹਿ ਰਹੇ ਹਨ ਕਿ ਪੰਜਾਬ
ਵਿਚ ਐਸੀ ਕੋਈ ਲੋੜ ਨਹੀਂ। ਸ਼ਾਇਦ ਉਹ ਜਾਣਦੇ ਹਨ ਕਿ ਸ਼੍ਰੋਮਣੀ ਕਮੇਟੀ ਚੌਣਾਂ ਜਿਤਣ ਲਈ ਸਾਡੇ ਕੌਲ
ਹੋਰ ਵੀ ਕੁਝ ਮੁੱਦੇ ਹਨ। ਵੈਸੇ ਵੀ ਸ਼੍ਰੋਮਣੀ ਕਮੇਟੀ ਚੌਣਾਂ ਵਿਚ ਅਤਿ ਕਮਜ਼ੋਰ ਵਿਰੋਧੀਆਂ ਕਾਰਨ
ਜਿੱਤ ਤਾਂ ਪੱਕੀ ਹੈ ਹੀ। ਸੋ ਪ੍ਰੋ. ਭੁੱਲਰ ਵਾਲਾ ਮੁੱਦਾ ਵਿਧਾਨ ਸਭਾ ਚੌਣਾਂ ਲਈ ਸੰਭਾਲ ਕੇ ਰੱਖ
ਲੈਂਦੇ ਹਾਂ। ਉਸ ਵੇਲੇ ਤਾਕਤਵਰ ਵਿਰੋਧੀ (ਕਾਂਗਰਸ) ਖਿਲਾਫ ਇਹ ਕੰਮ ਦੇਵੇਗਾ।
ਖਬਰ:- ਪੰਥਕ ਤਾਲਮੇਲ ਕਮੇਟੀ ਉਮੀਦਵਾਰਾਂ ਤੋਂ ਪ੍ਰਣ ਪੱਤਰ ਭਰਵਾਏਗੀ:
ਗਿਆਨੀ ਕੇਵਲ ਸਿੰਘ
ਟਿੱਪਣੀ:-
ਤਾਲਮੇਲ ਕਮੇਟੀ ਦੇ ਸੱਜਣੋ! ਕਿਸ ਲਈ ਆਪਣਾ ਸਮਾਂ ਅਤੇ ਪੈਸਾ ਬਰਬਾਦ ਕਰਨ ਤੇ ਲੱਗੇ ਹੋ। ਰਾਜਨੀਤਕਾਂ
ਦਾ ਵੀ ਕੋਈ ਦੀਨ ਇਮਾਨ ਹੁੰਦਾ ਹੈ ? ਇਹ ਤਾਂ ਪ੍ਰਣ, ਵਾਅਦੇ, ਸਹੁੰਆਂ ਆਦਿ ਲੈਣ ਦੇ ਪੁਰਾਣੇ ਆਦੀ
ਹਨ ਅਤੇ ਜਿੱਤਣ ਮਗਰੋਂ ਉਨ੍ਹਾਂ ਨੂੰ ਮਿੱਟੀ ਘੱਟੇ ਵਿਚ ਰੋਲ ਦੇਣਾ ਵੀ ਇਨ੍ਹਾਂ ਦੀ ਫਿਤਰਤ ਹੈ।
ਜਿਹੜਾ ਬੰਦਾ ਮਨੋਂ ਸੱਚਾ ਨਹੀਂ ਹੁੰਦਾ, ਉਸ ਲਈ ਪ੍ਰਣ ਭਰਣਾ ਕੋਈ ਮਾਇਨੇ ਨਹੀਂ ਰੱਖਦਾ। ਸੰਵਿਧਾਨ
ਦੀ ਸਹੁੰ ਚੁੱਕਣ ਦੇ ਬਾਵਜੂਦ ਵੀ ਰਾਜਨੀਤਕਾਂ ਵਲੋਂ ਆਪਣੀ ਇਮਾਨਦਾਰੀ ਦਾ ਜਨਾਜ਼ਾ ਕੱਢਣ ਦੀਆਂ ਖਬਰਾਂ
ਰੋਜ਼ ਸੁਰਖੀਆਂ ਬਣਦੀਆਂ ਰਹਿੰਦੀਆਂ ਹਨ। ਤੂਸੀ ਕਿਹੜੀ ਦੁਨੀਆਂ ਵਿਚ ਜੀ ਰਹੇ ਹੋ ?
ਖਬਰ:- ਸ਼੍ਰੋਮਣੀ ਕਮੇਟੀ ਅਤੇ ਸੰਤ ਸਮਾਜ ਵਿਚ ਨੇੜਤਾ ਹੋਣ ਕਾਰਨ ਸਿੱਖ ਤਾਕਤ
ਨੂੰ ਤਕੜਾ ਹੁੰਗਾਰਾ ਮਿਲਿਆ: ਧੁੰਮਾ
ਟਿੱਪਣੀ:-
ਧੁੰਮਾ ਜੀ! ਤੁਹਾਡੇ ਬਿਆਨ ਦਾ ਅੱਧਾ ਹਿੱਸਾ ਤਾਂ ਠੀਕ ਹੈ ਕਿ ਸ਼੍ਰੋਮਣੀ ਕਮੇਟੀ ਕਮੇਟੀ ਅਤੇ ਸੰਤ
ਸਮਾਜ ਵਿਚ ਨੇੜਤਾ ਹੋਣ ਕਾਰਨ ਤਾਕਤ ਨੂੰ ਤਕੜਾ ਹੁੰਗਾਰਾ ਮਿਲਿਆ ਹੈ ਪਰ ਬਿਆਨ ਦੇ ਦੂਜੇ ਹਿੱਸੇ ਦੀ
ਸੱਚਾਈ ਬਿਲਕੁਲ ਉਲਟੀ ਹੈ। ਤਕੜਾ ਹੁੰਗਾਰਾ ‘ਸਿੱਖ ਤਾਕਤ’ ਨੂੰ ਨਹੀਂ, ਬਲਕਿ ਪੰਥ ਨੂੰ ਬ੍ਰਾਹਮਣੀ
ਮੱਤ ਦੀ ਇਸ ਸ਼ਾਖ ਬਣਾਉਣ ਲਈ ਸਾਜਿਸ਼ਾਂ ਰੱਚ ਰਹੀਆਂ ਪੰਥ ਵਿਰੋਧੀ ਤਾਕਤਾਂ ਨੂੰ ਮਿਲਿਆ ਹੈ। ਪਹਿਲਾਂ
ਉਨ੍ਹਾਂ ਤਾਕਤਾਂ ਦਾ ਏਜੰਟ (ਅਖੌਤੀ ਸੰਤ ਸਮਾਜ) ਬਾਹਰ ਰਹਿ ਕੇ ਸਿੱਧੇ ਅਸਿੱਧੇ ਸਿੱਖੀ ਦੇ ਨਿਆਰੇਪਨ
ਨੂੰ ਢਾਹ ਲਾਉਣ ਦੇ ਕੰਮ ਕਰਵਾਉਂਦਾ ਸੀ, ਹੁਣ ਇਹ ਕਮੇਟੀ ਦਾ ਹਿੱਸਾ ਬਣ ਕੇ ਖੁੱਲਮ ਖੁੱਲਾ ਇਹ ਕੰਮ
ਆਪ ਕਰਵਾਏਗਾ। ਨਾਨਕਸ਼ਾਹੀ ਕੈਲੰਡਰ ਦੇ ਕਤਲ ਤੋਂ ਬਾਅਦ ਸਿੱਖ ਰਹਿਤ ਮਰਿਯਾਦਾ ਦੇ ਬ੍ਰਾਹਮਣੀਕਰਣ ਦੇ
ਯਤਨ ਹੋਣਗੇ। ਤੁਹਾਨੂੰ ਚਾਲੀਹੇ ਕੱਟਣ ਲਈ ਹੁਣ ਹਰਿਦੁਆਰ ਜਾਣ ਦੀ ਲੋੜ ਨਹੀਂ, ਦਰਬਾਰ ਸਾਹਿਬ ਹੀ ਇਸ
ਦਾ ਕੇਂਦਰ ਬਣ ਜਾਵੇਗਾ।
ਖਬਰ:- ਮੱਕੜ ਦੀ ਗੱਡੀ ਇਕ ਸਾਲ ਵਿਚ ਇਕ ਕਰੋੜ 68 ਲੱਖ ਦਾ ਤੇਲ ਪੀ ਗਈ:
ਪੰਥਕ ਮੋਰਚਾ
ਟਿੱਪਣੀ:-
ਜਦੋਂ ਦੀ ਇਹ ਖਬਰ ਮੀਡੀਆ ਵਿਚ ਆਈ ਹੈ, ਮੱਕੜ ਜੀ ਦੀ ਗੱਡੀ ਬਹੁਤ ਪਰੇਸ਼ਾਨ ਹੈ, ਉਸਦਾ ਕਹਿਣਾ ਹੈ ਕਿ
ਝੂਠ ਦੀ ਵੀ ਕੋਈ ਹੱਦ ਹੁੰਦੀ ਹੈ। ਇਤਨਾ ਤੇਲ ਤਾਂ ਸਾਲ ਵਿਚ ‘ਜੇ ਸੀ ਬੀ’ ਵੀ ਨਹੀਂ ਪਿਂਦੀ, ਜਿਤਨਾ
ਇਨ੍ਹਾਂ ਨੇ ਮੇਰੇ (ਕਾਰ) ਬਾਰੇ ਦਰਸਾ ਦਿੱਤਾ ਹੈ। ‘ਕੈਮਰੀ’ ਕੰਪਨੀ ਵਾਲੇ ਵੀ ਪਰੇਸ਼ਾਨ ਹਨ ਕਿ ਅਸੀਂ
ਤਾਂ ਮਸ਼ਹੂਰੀਆਂ ਕਰ-ਕਰ ਕੇ ਆਪਣੀ ਗੱਡੀ ਦੀ ਐਵਰਜ਼ ਵੱਧ ਦੱਸ ਰਹੇ ਹਾਂ, ਉਥੇ ਮੱਕੜ ਜੀ ਦੇ ਆਂਕੜਿਆਂ
ਨੇ ਤਾਂ ਸਾਡੀ ਗੱਡੀ ਦੀ ਐਵਰਜ ਦੀ ਐਸੀ-ਤੈਸੀ ਕਰ ਦਿੱਤੀ। ਗੱਡੀ ਵਿਚਾਰੀ ਸੋਚ ਰਹੀ ਹੈ ਕਿ ਮੇਰੇ
ਤੇਲ ਦੇ ਨਾਂ ’ਤੇ ਪਤਾ ਨਹੀਂ ਕਿਤਨਿਆਂ ਨੇ ਹੱਥ ਸਾਫ ਕਰਕੇ ਆਪਣੀਆਂ ਜੇਬਾਂ ਭਰੀਆਂ ਹਨ।
ਖਬਰ:- ਬਾਦਲ ਭੁੱਲਰ ਦੀ ਸਜ਼ਾ ਮਾਫੀ ਬਾਰੇ ਵਿਧਾਨ ਸਭਾ ਵਿਚ ਮਤਾ ਲਿਆਉਣ ਲਈ
ਤਿਆਰ : ਇਕ ਖਬਰ
ਟਿੱਪਣੀ:-
ਕੁਝ ਕੁ ਦਿਨ ਪਹਿਲਾਂ ਹੀ ਬਾਦਲ ਜੀ ਨੇ ਇਹ ਬਿਆਨ ਦਿੱਤਾ ਸੀ ਕਿ ਇਸ ਸੰਬੰਧੀ ਵਿਧਾਨ ਸਭਾ ਵਿਚ ਮਤਾ
ਲਿਆਉਣ ਦੀ ਫਿਲਹਾਲ ਕੋਈ ਜ਼ਰੂਰਤ ਨਹੀਂ ਹੈ। ਪਰ ਹਵਾ ਦਾ ਰੁੱਖ ਉਲਟਾ ਵੇਖ ਕੇ ਇਕ ਨਿਪੁੰਨ ਰਾਜਨੇਤਾ
ਵਾਂਗੂ ਚੰਦ ਦਿਨਾਂ ਵਿਚ ਹੀ ਪਲਟੀ ਮਾਰ ਲਈ ਹੈ। ਖੈਰ! ‘ਦੇਰ ਆਏ ਦਰੁਸਤ ਆਏ’, (ਅਗਰ ਸਚਮੁੱਚ ਆਏ,
ਸਿਰਫ ਬਿਆਨਾਂ ਲਈ ਨਹੀਂ)। ਇਸੇ ਪ੍ਰੈਸ ਕਾਨਫਰਾਂਸ ਵਿਚ ਕਿਸੇ ਪੱਤਰਕਾਰ ਵਲੋਂ ਅਕਾਲੀ ਦਲ ਦੀ
ਭਾਈਵਾਲ ਭਾਜਪਾ ਵਲੋਂ ਭੁੱਲਰ ਦੀ ਸਜ਼ਾ-ਮਾਫੀ ਦੀ ਵਿਰੋਧਤਾ ਕਰਨ ਬਾਰੇ ਪੁੱਛਿਆ ਤਾਂ ਬਾਦਲ ਜੀ ਦਾ
ਜਵਾਬ ਸੀ ਕਿ ਭਾਜਪਾ ਅਲੱਗ ਪਾਰਟੀ ਹੈ, ਉਸ ਦਾ ਆਪਣਾ ਸਟੈਂਡ ਹੈ। ਵੈਸੇ ਤਾਂ ਬਾਦਲ ਜੀ ਕਈਂ ਵਾਰ
ਕਹਿ ਚੁੱਕੇ ਹਨ ਕਿ ਅਕਾਲੀ-ਭਾਜਪਾ ਦੀ ਸਾਂਝ ‘ਪਤਨੀ-ਪਤੀ’ ਵਾਲੀ ਹੈ। ਲਗਦਾ ਹੈ ਇਸ ਮਾਮਲੇ ਵਿਚ
ਪਤੀ-ਪਤਨੀ ਵਿਚ ਤਕਰਾਰ ਹੈ। ਇਹ ਵੀ ਹੋ ਸਕਦਾ ਹੈ ਕਿ ਪੰਥ ਵਿਰੋਧ ਦੇ ਮਸਲਿਆਂ ’ਤੇ ਇਹ ਸਾਂਝ ਗੂੜੀ
(ਪਤਨੀ-ਪਤੀ ਵਰਗੀ) ਹੁੰਦੀ ਹੈ, ਪਰ ਪੰਥ ਦੇ ਹੱਕ ਵਾਲੇ ਮਸਲੇ ’ਤੇ ਇਹ ਸਾਂਝ ਢਿੱਲੀ ਪੈ ਜਾਂਦੀ ਹੈ।
ਖਬਰ:- ਸ਼੍ਰੋਮਣੀ ਕਮੇਟੀ ਦੇ ਖਾਤਿਆਂ ਅਨੁਸਾਰ ‘ਦਰਬਾਰ ਸਾਹਿਬ’ ਘਾਟੇ ਵਿਚ
ਜਾ ਰਿਹਾ ਹੈ : ਇਕ ਖਬਰ
ਟਿੱਪਣੀ:-
ਦਰਬਾਰ ਸਾਹਿਬ ਸਮੇਤ ਹੋਰ ਗੁਰਦਵਾਰਿਆਂ ਦੇ ਵਿੱਤੀ ਘਾਟੇ ਵਿਚ ਜਾਣ ਦਾ ਸਾਰਿਆਂ ਨੂੰ ਵੱਡਾ ਅਫਸੋਸ
ਹੈ, ਪਰ ਪਿਛਲੇ ਲੰਮੇ ਸਮੇਂ ਤੋਂ ਜਿਹੜਾ
‘ਸਿਧਾਂਤਕ ਘਾਟਾ’
ਇਨ੍ਹਾਂ ‘ਗੁਰਦਵਾਰਿਆਂ’ ਵਿਚ ਪੈ ਰਿਹਾ ਹੈ, ਉਸ ਦਾ ਫਿਕਰ ਵਿਰਲਿਆਂ ਨੂੰ ਹੀ ਹੈ। ‘ਗੁਰਦੁਆਰੇ’ ਹੁਣ
‘ਗੁਰੂ ਦੇ ਦਵਾਰੇ’
ਨਾ ਰਹਿ ਕੇ ‘ਵਪਾਰ ਦੇ
ਅਦਾਰੇ’ ਬਣ ਗਏ ਹਨ, ਜਿਸ ਵਿਚ
ਹਰ ਹਾਲਤ ਵਿਚ ਵਿੱਤੀ ਫਾਇਦਾ (ਗੋਲਕ ਵੱਧਣੀ ਚਾਹੀਦੀ ਹੈ) ਹੋਣਾ ਚਾਹੀਦਾ ਹੈ। ਜੇ
‘ਗੁਰਮਤਿ ਇਨਕਲਾਬ’
ਨੂੰ ਵਾਪਿਸ ਚੜਦੀ ਕਲਾ ਵਿਚ ਲਿਜਾਉਣਾ
ਹੈ ਤਾਂ ਇਨ੍ਹਾਂ ਨੂੰ
‘ਬਿਜ਼ਨੈਸ ਸੈਂਟਰ’ ਤੋਂ ਵਾਪਿਸ
‘ਗੁਰੂ ਦਵਾਰਿਆਂ’ ਦੀ ਰਾਹ ’ਤੇ ਮੋੜਣਾ ਪੈਣਾ ਹੈ।
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
(09/09/11)
ਸਤਨਾਮ ਕੌਰ ਫ਼ਰੀਦਾਬਾਦ
ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਤੋਂ ਸੇਧ ਲੈ ਕੇ ਲਾੜੇ ਤੇ ਲਾੜੀ ਨੇ ਅਪਣਾ ਅਨੰਦ ਕਾਰਜ
ਆਪ ਸੰਪੂਰਨ ਕੀਤਾ
ਬੀਬੀ ਅਮਨਜੋਤ ਕੌਰ ਨੇ ਦੁਨਿਆਵੀ ਵਿਖਾਵੇ ਅਤੇ ਫੈਸ਼ਨਪ੍ਰਸਤੀ ਤੋਂ ਅਪਣੇ ਆਪ ਨੂੰ ਦੂਰ ਰਖਦਿਆਂ ਸਮਾਜ
ਦੀਆਂ ਹੋਰ ਸਿੱਖ ਬੀਬੀਆਂ ਲਈ ਇੱਕ ਚੰਗੀ ਉਦਾਹਰਣ ਪੇਸ਼ ਕੀਤੀ।
(ਫ਼ਰੀਦਾਬਾਦ ੯ ਸਤੰਬਰ ੨੦੧੧: ਸਤਨਾਮ ਕੌਰ)
ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ੍ਰ. ਉਪਕਾਰ ਸਿੰਘ ਫ਼ਰੀਦਾਬਾਦ ਦੇ
ਸਪੁੱਤਰ ਸ੍ਰ. ਮਨਪ੍ਰੀਤ ਸਿੰਘ ਦਾ ਅੰਨਦ ਕਾਰਜ ਅਬੋਹਰ ਤੋਂ ਗੁਰੂ ਤੇਗ ਬਹਾਦਰ ਸੇਵਾ ਸੁਸਾਇਟੀ ਦੇ
ਸ੍ਰ. ਗੁਰਪ੍ਰੀਤ ਸਿੰਘ ਦੀ ਛੋਟੀ ਭੈਣ ਅਮਨਜੋਤ ਕੌਰ ਸਪੁੱਤਰੀ ਸ੍ਰ: ਪਰਮਜੀਤ ਸਿੰਘ ਅਬੋਹਰ ਨਾਲ
ਗੁਰੂ ਗਿਆਨ ਦੀ ਮਰਯਾਦਾ ਅਨੂਸਾਰ ਹੋਇਆ। ਸ. ਮਨਪ੍ਰੀਤ ਸਿੰਘ ਜੋ ਕਿ ਬਾਬੇ ਨਾਨਕ ਦੀ ਮਨੁੱਖਤਾ ਵਾਲੀ
ਸੋਚ `ਤੇ ਪਹਿਰਾ ਦਿੰਦੇ ਹਨ ਅਤੇ ਮਨੁੱਖਤਾ ਦੀ ਭਲਾਈ ਲਈ ਸਦਾ ਅੱਗੇ ਰਹਿੰਦੇ ਹਨ। ਉਨ੍ਹਾਂ ਦੀ ਸ਼ੁਰੂ
ਤੋਂ ਹੀ ਇਹ ਸੋਚ ਸੀ ਕਿ ਜਿਸ ਪਰਵਾਰ ਤੋਂ ਜੋ ਲੜਕੀ ਮੇਰੀ ਜੀਵਨ ਸਾਥਣ ਬਣੇਗੀ ਉਸ ਪਰਵਾਰ ਉਤੇ ਕਿਸੇ
ਤਰ੍ਹਾਂ ਦਾ ਕੋਈ ਭਾਰ ਨਹੀਂ ਬਣਨਾ ਅਤੇ ਇਸ ਸੋਚ `ਤੇ ਪਹਿਰਾ ਦਿੰਦਿਆ ਪਰਵਾਰ ਦੇ ਕੇਵਲ ੭ ਮੈਂਬਰਾਂ
ਨੂੰ ਨਾਲ ਲੈ ਕੇ ਉਨ੍ਹਾਂ ਨੇ ਬਾਬੇ ਨਾਨਕ ਵੱਲੋਂ ਬਖਸ਼ੀ ਇਸ ਚੰਗੀ ਸੋਚ ਨੂੰ ਅੰਜਾਮ ਦਿੱਤਾ। ਬੀਬੀ
ਅਮਨਜੋਤ ਕੌਰ ਜੋ ਕਿ ਆਪ ਵੀ ਗੁਰਮਤਿ ਦੇ ਧਾਰਣੀ ਪਰਵਾਰ ਨਾਲ ਸਬੰਧ ਰੱਖਦੀ ਹੈ ਉਨ੍ਹਾਂ ਨੇ ਵੀ ਇਸ
ਵਿਆਹ ਵਿੱਚ ਹਰ ਤਰ੍ਹਾਂ ਦੇ ਦੁਨਿਆਵੀ ਵਿਖਾਵੇ ਅਤੇ ਫੈਸ਼ਨਪ੍ਰਸਤੀ ਤੋਂ ਅਪਣੇ ਆਪ ਨੂੰ ਦੂਰ ਰਖਦਿਆਂ
ਸਮਾਜ ਦੀਆਂ ਹੋਰ ਸਿੱਖ ਬੀਬੀਆਂ ਲਈ ਇੱਕ ਚੰਗੀ ਉਦਾਹਰਣ ਪੇਸ਼ ਕੀਤੀ। ਉਨ੍ਹਾਂ ਅਪਣੇ ਅਨੰਦ ਕਾਰਜ
ਵਿੱਚ ਜਿੱਥੇ ਗੁਰਬਾਣੀ ਦੇ ਸ਼ਬਦ ਗਾਇਨ ਕੀਤੇ। ਉਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਖੜੋ ਕੇ ਆਪ
ਆਪਣੇ ਅਨੰਦ ਕਾਰਜ ਦੀ ਅਰਦਾਸ ਕੀਤੀ। ਇਥੇ ਜ਼ਿਕਰਯੋਗ ਹੈ ਕਿ ਤੱਤ ਗੁਰਮਤਿ ਦੇ ਧਾਰਣੀ ਜੋ ਕਾਫੀ ਸਮੇਂ
ਤੋਂ ਸਿੱਖ ਰਹਿਤ ਮਰਿਆਦਾ ਵਿਚਲੀਆਂ ਤਰੁੱਟੀਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆਵਾਂ ਮੁਤਾਬਕ
ਸੁਧਾਰਣਾ ਲੋਚਦੇ ਹਨ ਪਰ ਸ਼੍ਰੋਮਣੀ ਕਮੇਟੀ ਵੱਲੋਂ ਉਨ੍ਹਾਂ ਦੀ ਇਸ ਮੰਗ ਨੂੰ ਨਜ਼ਰਅੰਦਾਜ ਕੀਤਾ ਜਾ
ਰਿਹਾ ਹੈ ਸੋ ਤੱਤ ਗੁਰਮਤਿ ਦੇ ਧਾਰਣੀ ਵੀਰਾਂ ਦੀ ਸਹਿਮਤੀ ਨਾਲ ਮਰਿਆਦਾ ਮੁਤਾਬਕ ਜੋ ਅਨੰਦ ਕਾਰਜ
ਵਿੱਚ ਤਰੁੱਟੀਆਂ ਰਹਿ ਗਈਆਂ ਹਨ ਉਸ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਤੋਂ ਸੇਧ ਲੈ
ਕੇ ਮਰਿਆਦਾ ਵਿੱਚ ਸੁਧਾਰ ਕਰਦਿਆਂ ਇਸ ਕਾਰਜ ਨੂੰ ਮੁਕੰਮਲ ਕੀਤਾ। ਵਿਆਹ ਵਿੱਚ ਸ਼ਾਮਲ ਹੋਣ ਵਾਲੇ
ਅਬੋਹਰ ਦੇ ਵਸਨੀਕਾਂ ਦਾ ਕਹਿਣਾ ਸੀ ਕਿ ਅਜਿਹੇ ਵਿਆਹ ਬਹੁਤ ਘੱਟ ਵੇਖਣ ਨੂੰ ਮਿਲਦੇ ਹਨ। ਇਸ ਮੌਕੇ
ਸ੍ਰ. ਉਪਕਾਰ ਸਿੰਘ ਨੇ ਕਿਹਾ ਕਿ ਬਾਬੇ ਨਾਨਕ ਦੇ ਸਿੱਖ ਨੇ ਸਮਾਜ ਨੂੰ ਇੱਕ ਚੰਗੀ ਸੇਧ ਦੇਣੀ ਸੀ ਪਰ
ਅਫਸੋਸ ਝੂਠੇ ਲੋਕ ਵਿਖਾਵੇ ਦੇ ਚਕੱਰਾਂ ਵਿੱਚ ਉਹ ਅਪਣੇ ਤੇ ਲੜਕੀ ਦੇ ਪਰਵਾਰ ਨੂੰ ਆਰਥਕ ਬੋਝ ਥੱਲੇ
ਦਬਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਅਜਿਹੀਆਂ ਬੁਰਾਈਆਂ ਨੂੰ ਸਮਾਜ ਤੋਂ ਦੂਰ ਕਰਨਾ ਹੈ ਅਤੇ
ਜਦ ਤਕ ਅਸੀਂ ਆਪ ਬਾਬੇ ਨਾਨਕ ਦੀਆਂ ਸਿੱਖਿਆਵਾਂ ਨੂੰ ਅਮਲੀ ਜਾਮਾ ਨਹੀਂ ਪਹਿਨਾਉਂਦੇ ਉਦੋਂ ਤਕ ਇਹ
ਬੁਰਾਈਆਂ ਸਮਾਜ ਤੋਂ ਦੂਰ ਨਹੀਂ ਹੋ ਸਕਦੀਆਂ। ਉਨ੍ਹਾਂ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਮੈਨੂੰ ਮਾਣ
ਹੈ ਆਪਣੇ ਬੱਚਿਆਂ ਤੇ ਕਿ ਉਹ ਬਾਬੇ ਨਾਨਕ ਦੀ ਸੋਚ `ਤੇ ਪਹਿਰਾ ਦੇ ਕੇ ਸਮਾਜ ਲਈ ਚਾਨਣ ਮੁਨਾਰਾ ਬਣੇ
ਹਨ। ਉਨ੍ਹਾਂ ਕਿਹਾ ਕਿ ਮੇਰੇ ਦੋ ਬੇਟੇ ਹੋਰ ਹਨ ਅਤੇ ਮੈਨੂੰ ਪੂਰੀ ਆਸ ਹੈ ਕਿ ਉਹ ਵੀ ਗੁਰੂ ਗਿਆਨ
ਮੁਤਾਬਕ ਆਪਣੇ ਜੀਵਨ ਨੂੰ ਖੁਸ਼ਹਾਲ ਬਣਾ ਕੇ ਸਮਾਜ ਨੂੰ ਸੇਧ ਦੇਣਗੇ। ਇਸ ਮੌਕੇ ਅਬੋਹਰ ਤੋਂ ਰੋਜ਼ਾਨਾ
ਸਪੋਕਸਮੈਨ ਦੇ ਪ੍ਰੇਮੀ ਸ੍ਰ. ਦਲੀਪ ਸਿੰਘ ਅਬੋਹਰ ਨੇ ਸ਼ਬਦ ਵਿਚਾਰ ਕੀਤੀ। ਸ਼੍ਰੀ ਗੁਰੁ ਤੇਗ ਬਹਾਦਰ
ਸੇਵਾ ਸੁਸਾਇਟੀ ਅਬੋਹਰ ਵੱਲੋ ਜੋੜੀ ਨੂੰ ਗੁਰਬਖਸ ਸਿੰਘ ਕਾਲਾ ਅਫਗਾਨਾ ਦੀਆਂ ਕਿਤਾਬਾਂ ਦਾ ਸੈਟ ਅਤੇ
ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਕੀਤਾ। ਇਸ ਮੌਕੇ ਗੁਰਮਤਿ ਪਰਿਵਾਰ ਸ੍ਰੀ ਗੁਰੁ ਤੇਗ ਬਹਾਦਰ ਸੇਵਾ
ਸੁਸਾਇਟੀ ਮੈਂਬਰ ਵਕੀਲ ਤੇਜਿੰਦਰ ਸਿੰਘ, ਸੁਖਦੀਪ ਸਿੰਘ, ਜਸਪਾਲ ਸਿੰਘ, ਦਲੀਪ ਸਿੰਘ ਅਬੋਹਰ,
ਪਰਮਜੀਤ ਸਿੰਘ ਗੋਬਿੰਦਗੜ੍ਹ, ਕਰਮਜੀਤ ਸਿੰਘ ਧਰਮਪੁਰਾ, ਮਾਨ ਸਿੰਘ, ਪਰਵਿੰਦਰ ਪਾਲ ਸਿੰਘ, ਹਰਮਿੰਦਰ
ਸਿੰਘ, ਸੁਖਜਿੰਦਰ ਸਿੰਘ ਖਾਲਸਾ, ਜਗਜੀਤ ਸਿੰਘ, ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।
(09/09/11)
ਪ੍ਰੋਫੈਸਰ ਕਵਲਦੀਪ ਸਿੰਘ ਕੰਵਲ
ਆਓ
ਬਚਿੱਤਰ ਨਾਟਕ ‘ਚੋਂ ਚਰਿੱਤਰ ਨਿਰਮਾਣ ਦੀ ਝਲਕ ਵੇਖੀਏ...
-ਪ੍ਰੋਫੈਸਰ ਕਵਲਦੀਪ ਸਿੰਘ ਕੰਵਲ
ਕਬਹੂੰ ਨ ਖਾਏ ਪਾਨ, ਅਮਲ ਕਬਹੂੰ ਨਹਿ ਪੀਯੇ॥
ਕਬਹੂੰ ਨ ਖੇਲ ਅਖੇਟਨ ਸੁਖ ਸੁਰਧਨ ਕਹ ਦੀਯੋ॥
ਕਬਹੂੰ ਨ ਸੌਧਾ ਲਾਇ ਰਾਗ ਮਨ ਭਾਇਯੋ॥
ਹੋ ਕਰਯੋ ਨ ਭਾਮਿਨ ਭੋਗ, ਜਗਤ ਕਯੋਂ ਆਇਯੋ ॥੨੮॥
ਚਰਿਤਰ ੨੪੫
ਪ.੧੧੬੨
ਬਚਿੱਤਰ ਨਾਟਕ ਬਨਾਮ ਅਖੌਤੀ ਦਸਮ ਗ੍ਰੰਥ
ਇਸਦਾ ਅਰਥ ਹੈ:
ਜਿਸ ਵਿਅਕਤੀ ਨੇ ਕਦੇ ਪਾਨ ਨਹੀਂ ਚਬਾਇਆ ਅਤੇ ਕਦੇ ਨਸ਼ਾ ਨਹੀਂ ਕੀਤਾ, ਕਦੇ ਸ਼ਿਕਾਰ ਨਹੀਂ ਖੇਡਿਆ
(ਭਾਵ ਆਪਣੀ ਖੁਸ਼ੀ ਵਾਸਤੇ, ਸਰੀਰਕ ਭੁੱਖ ਵਾਸਤੇ ਨਹੀਂ), ਯੋਗ ਨਿਰਧਨਾਂ (ਸਮਝੋ ਬ੍ਰਹਾਮਣਾਂ) ਨੂੰ
ਸੁੱਖ ਨਹੀਂ ਦਿੱਤਾ (ਭਾਵ ਬ੍ਰਹਾਮਣਾਂ ਨੂੰ ਯਥਾਸ਼ਕਤ ਦਾਨ ਨਹੀਂ ਕੀਤਾ), ਕਦੇ ਵੀ ਸੁਗੰਧੀ ਨਹੀਂ ਲਾਈ
(ਭਾਵ ਕਾਮਾਤੁਰ ਭਾਵ ਨਾਲ ਵਿਪਰੀਤ ਸੈਕਸ ਦੇ ਵਿਅਕਤੀ ਨੂੰ ਆਕਰਸ਼ਤ ਕਰਨਾ ਦਾ ਯਤਨ ਨਹੀਂ ਕੀਤਾ ) ਅਤੇ
ਰਾਗ (ਭਾਵ ਕਾਮ ਭੜ੍ਹਕਾਊ ਰਾਗ/ਨਾਚ/ਮੁਜਰੇ ਇਤਿਆਦਿਕ) ਜਿਸਦੇ ਮਨ ਨੂੰ ਚੰਗਾ ਨਹੀਂ ਲੱਗਿਆ, (ਜਿਸਨੇ
ਮਨ ਭਰ ਕੇ) ਇਸਤਰੀ ਨਾਲ ਭੋਗ ਨਹੀਂ ਕੀਤਾ, ਦੱਸੋ ਭਲਾ ਕਿ ਉਹ ਜਗਤ ਵਿੱਚ ਆਇਆ ਹੀ ਕਿਉਂ ਹੈ ?
ਭਾਵ ਇਸ ਜਗਤ ਵਿੱਚ ਆ ਕੇ ਇਹਨਾਂ ਸਾਰੇ ਵਿਭਚਾਰੀ ਕਰਮਾਂ ਦਾ ਅਨੰਦੁ ਉਠਾਉਣਾ ਹੀ ਅਸਲੀ ਜੀਵਨ ਹੈ ਤੇ
ਜਿਸਨੇ ਨੇ ਅਜਿਹਾ ਨਹੀਂ ਕੀਤਾ, ਉਸਦਾ ਇਸ ਜਗਤ ਵਿੱਚ ਆਉਣ ਦਾ ਪ੍ਰਯੋਜਨ ਹੀ ਕੀ ਹੈ, ਅਰਥਾਤ ਇਹ
ਸਾਰੇ ਵਿਭਚਾਰੀ ਕੰਮਾਂ ਦਾ ਰੱਸ ਲਏ ਬਿਨਾਂ ਮਨੁੱਖਾ ਜਨਮ ਹੀ ਵਿਅਰਥ ਹੈ !
ਸਵਾਲ:
੧. ਕੀ ਇਹੋ ਜਿਹੀ ਵਿਚਾਰ "ਗੁਰੂ ਗ੍ਰੰਥ ਸਾਹਿਬ" ਦੀ ਵਿਚਾਰਧਾਰਾ ਨਾਲ ਮੇਲ ਖਾਂਦੀ ਹੈ?
੨. ਕੀ ਦਸਵੀਂ ਨਾਨਕ ਜੋਤ ਗੁਰੂ ਗਿਬਿੰਦ ਸਿੰਘ ਜੀ ਆਪਣੇ ਸਿੱਖਾਂ ਨੂੰ ਇਹ ਸਿੱਖਿਆ ਦੇ ਸਕਦੇ ਹਨ?
੩. ਸਿੱਖ ਧਰਮ ਤਾਂ ਕੀ ਦੁਨੀਆਂ ਦੇ ਹਰੇਕ ਧਰਮ ਵਿੱਚ ਅਜਿਹੇ ਕੰਮਾਂ ਨੂੰ ਵਿਭਚਾਰ ਮੰਨ ਕੇ
ਦੁਰਕਾਰਿਆ ਗਿਆ ਹੈ, ਫੇਰ ਕੀ ਸਿੱਖਾਂ ਦਾ ਗੁਰੂ ਆਪਣੇ ਪੁੱਤਰਾਂ ਤੋਂ ਵੀ ਵਧ ਪਿਆਰੇ ਪੰਥ ਨੂੰ ਜਿਸ
ਲਈ ਉਸਨੇ ਆਪਣਾ ਸਰਬੰਸ ਵਾਰ ਦਿੱਤਾ ਹੋਵੇ ਉਸਨੂੰ ਇਸ ਕੂੜ੍ਹ ਦੀ ਦਲਦਲ ਵਿੱਚ ਆਪਣੇ ਹੱਥੀਂ ਧੱਕ
ਸਕਦਾ ਹੈ?
ਸੰਗਤ ਜੀ! ਖੁੱਦ ਪੜ੍ਹੋ, ਖੁੱਦ ਵਿਚਾਰੋ, ਖੁੱਦ ਨਿਰਣਾ ਲਵੋ !!!!
(08/09/11)
ਪ੍ਰਕਾਸ਼ ਸਿੰਘ
ਕਹਾਣੀ
ਤੇ ਬਾਣੀ
ਕਹਾਣੀ ਤੇ ਬਾਣੀ ਛੋਟੇ ਹੁੰਦਿਆਂ ਦਾਰਾ ਸਿੰਘ ਦੀ ਬਣਾਈ ਹੋਈ ਇੱਕ ਫਿਲਮ ਦੇਖੀ ਸੀ ਜਿਸ ਦਾ ਨਾਮ ਸੀ
ਧੰਨਾ ਭਗਤ ਉਸ ਬਾਅਦ ਕਈ ਲੋਕਾਂ ਕੋਲੋਂ ਰਾਗੀਆਂ,ਢਾਢੀਆਂ,ਕਈ ਸਾਧਾਂ ਕੋਲੋਂ ਇਹ ਕਹਾਣੀ ਸੁਣੀ ਕਿ
ਭਗਤ ਧੰਨਾ ਜੀ ਆਪਣੇ ਪਸ਼ੂਆਂ ਚਰਾਉਣ ਲਈ ਖੇਤਾਂ ਵਿਚ ਲੈਕੇ ਜਾਂਦੇ ਸਨ ਤਾਂ ਰਸਤੇ ਵਿੱਚ ਇਕ ਮੰਦਰ ਸੀ
ਉਥੇ ਇੱਕ ਪੰਡਤ ਮੂਰਤੀ ਦੀ ਪੂਜਾ ਕਰਦਾ ਸੀ ਅਤੇ ਪਦਾਰਥਾਂ ਦੇ ਭੋਗ ਲਗਵਾਂਦਾ ਸੀ।ਧੰਨਾ ਇਹ ਸਭ ਕੁਝ
ਦੇਖਦਾ ਸੀ ਇਕ ਦਿਨ ਉਸ ਨੇ ਭੋਲੇ ਭਾਅ ਪੰਡਤ ਨੂੰ ਪੁਛ ਲਿਆ ਕਿ ਤੁਸੀ ਇਹ ਕੀਹ ਕਰਦੇ ਹੋ?ਤਾਂ ਉਸ
ਪੰਡਤ ਨੇ ਨੇ ਦੱਸਿਆ ਇਹ ਮੂਰਤੀ ਭਗਵਾਨ ਦੀ ਹੈ ਜਿਹੜਾ ਬੰਦਾ ਭਗਵਾਨ ਦੀ ਪੂਜਾ ਕਰਦਾ ਹੈ ਭੋਗ
ਲਗਵਾਂਦਾ ਹੈ ਭਗਵਾਨ ਜੀ ਉਸ ਦੇ ਕੰਮ ਸਵਾਰਦੇ ਹਨ ਜਦੋਂ ਧੰਨੇ ਨੇ ਇਹ ਉਪਦੇਸ਼ ਸੁਣਿਆ ਤਾਂ ਉਸ ਦੇ ਮਨ
ਖਿਆਲ ਆਇਆ ਕਿ ਮੇਰੇ ਬਹੁਤ ਸਾਰੇ ਪਸ਼ੂ ਹਨ ਜ਼ਮੀਨ ਹੈ ਹੋਰ ਬਹੁਤ ਸਾਰੇ ਕੰਮ ਹਨ ਪਰ ਸਾਰੇ ਕੰਮਾਂ
ਵਿੱਚ ਹੱਥ ਵਟਾਉਣ ਵਾਲਾ ਕੋਈ ਵੀ ਨਹੀ ਹੈ।ਕਿਉਂ ਨਾ ਮੈਂ ਇਸ ਭਗਵਾਨ ਦੀ ਮਦਦ ਲਵਾਂ ਤਾਂ ਉਸ ਨੇ
ਪੰਡਤ ਨੂੰ ਕਿਹਾ ਕਿ ਮੈਂ ਵੀ ਭਗਵਾਨ ਦੀ ਪੂਜਾ ਕਰਾਂ ਤਾਂ ਉਹ ਮੇਰੇ ਵੀ ਕੰਮ ਸਵਾਰੇਗਾ? ਪੰਡਤ ਨੇ
ਕਿਹਾ ਹਾਂ ਜਰੂਰ ਸਵਾਰੇਗਾ ਧੰਨਾ ਕਹਿਣ ਲੱਗਿਆ ਮੈਂ ਵੀ ਪੂਜਾ ਕਰਾਂਗਾ ਹੁਣ ਮੁਸ਼ਕਲ ਇਹ ਬਣੀ ਕਿ
ਬਾਹਮਨ ਅਨੁਸਾਰ ਧੰਨਾ ਉਥੇ ਮੰਦਰ ਵਿੱਚ ਪੂਜਾ ਨਹੀ ਕਰ ਸਕਦਾ। ਉਸ ਨੇ ਖਹਿੜਾ ਛਡਾਉਣ ਲਈ ਧੰਨੇ ਨੂੰ
ਇੱਕ ਪੱਥਰ ਦੇ ਦਿੱਤਾ ਧੰਨਾ ਪੱਥਰ ਘਰ ਲੈ ਆਇਆ ਉਸ ਨੂੰ ਭੋਗ ਲਗਾਉਣ ਲਗਾ।ਹੁਣ ਸਮੱਸਿਆ ਇਹ ਬਣੀ ਕਿ
ਪੱਥਰ ਰੋਟੀ ਕਿਵੇਂ ਖਾਵੇ ਧੰਨੇ ਨੇ ਵੀ ਪ੍ਰਣ ਕਰ ਲਿਆ ਕਿ ਜਿੰਨੀ ਦੇਰ ਤੱਕ ਇੱਹ ਭਗਵਾਨ (ਪੱਥਰ)
ਰੋਟੀ ਨਹੀ ਖਾਵੇਗਾ ਮੈਂ ਵੀ ਨਹੀ ਖਾਵਾਂਗਾ।ਜਦੋਂ ਬਹੁਤ ਸਾਰਾ ਸਮਾਂ ਬਤੀਤ ਹੋ ਗਿਆ ਤਾਂ ਭਗਵਾਨ ਨੇ
ਪ੍ਰਸੰਨ ਹੋ ਕੇ ਆਪਣੇ ਹੱਥ ਬਾਹਰ ਕੱਢੇ ਧੰਨੇ ਨੇ ਉਹ ਹੱਥ ਬੰਨ੍ਹ ਲਏ ਤੇ ਆਖਿਆ ਸਾਰਾ ਬਾਹਰ ਨਿਕਲ
ਤਾਂ ਭਗਵਾਨ ਨੂੰ ਮਜ਼ਬੂਰ ਹੋ ਕੇ ਬਾਹਰ ਨਿਕਲਨਾ ਪਿਆ ਇਹ ਕਹਾਣੀ ਉਦੋਂ ਬੜੀ ਚੰਗੀ ਤੇ ਸੱਚੀ ਲਗਦੀ
ਸੀ।ਪਰ ਜਦੋਂ ਗੁਰਬਾਣੀ ਦਾ ਅਧਿਐਨ ਕੀਤਾ ਤਾਂ ਗੁਰਬਾਣੀ ਗੁਰੂ ਦੇ ਕੁਝ ਬਚਨ ਸਾਹਮਣੇ ਆਏ-
ਮਃ 1 ॥
ਹਿੰਦੂ ਮੂਲੇ ਭੂਲੇ ਅਖੁਟੀ ਜਾਂਹੀ ॥ ਨਾਰਦਿ ਕਹਿਆ ਸਿ ਪੂਜ ਕਰਾਂਹੀ ॥ ਅੰਧੇ ਗੁੰਗੇ ਅੰਧ ਅੰਧਾਰੁ ॥
ਪਾਥਰੁ ਲੇ ਪੂਜਹਿ ਮੁਗਧ ਗਵਾਰ ॥ ਓਹਿ ਜਾ ਆਪਿ ਡੁਬੇ ਤੁਮ ਕਹਾ ਤਰਣਹਾਰੁ ॥2॥ {ਪੰਨਾ 556
ਹਿੰਦੂ ਉੱਕਾ ਹੀ ਭੁੱਲੇ ਹੋਏ ਖੁੰਝੇ ਜਾ ਰਹੇ ਹਨ, ਜੋ ਨਾਰਦ ਨੇ ਆਖਿਆ(ਨਾਰਦ ਤੋ ਭਾਵ ਬ੍ਰਾਹਮਣ ਹੈ)
ਉਹੀ ਪੂਜਾ ਕਰਦੇ ਹਨ, ਇਹਨਾਂ ਅੰਨ੍ਹਿਆਂ ਗੁੰਗਿਆਂ ਵਾਸਤੇ ਹਨੇਰਾ ਘੁਪ ਬਣਿਆ ਪਿਆ ਹੈ (ਭਾਵ, ਨਾਹ
ਇਹ ਸਹੀ ਰਸਤਾ ਵੇਖ ਰਹੇ ਹਨ ਤੇ ਨਾਹ ਮੂੰਹੋਂ ਪ੍ਰਭੂ ਦੇ ਗੁਣ ਗਾਉਂਦੇ ਹਨ), ਇਹ ਮੂਰਖ ਗਵਾਰ ਪੱਥਰ
ਲੈ ਕੇ ਪੂਜ ਰਹੇ ਹਨ । (ਹੇ ਭਾਈ ! ਜਿਨ੍ਹਾਂ ਪੱਥਰਾਂ ਨੂੰ ਪੂਜਦੇ ਹਉ) ਜਦੋਂ ਉਹ ਆਪ (ਪਾਣੀ ਵਿਚ)
ਡੁੱਬ ਜਾਂਦੇ ਹਨ (ਤਾਂ ਉਹਨਾਂ ਨੂੰ ਪੂਜ ਕੇ) ਤੁਸੀ (ਸੰਸਾਰ-ਸਮੁੰਦਰ ਤੋਂ) ਕਿਵੇਂ ਤਰ ਸਕਦੇ ਹੋ?
ਗੁਰੁ ਅਰਜਨ ਸਾਹਿਬ ਜੀ ਦੇ ਬਚਨ ਵੀ ਵੀਚਾਰਨਯੋਗ ਹਨ-
ਮਹਲਾ 5
॥ ਜੋ, ਪਾਥਰ ਕਉ ਕਹਤੇ ਦੇਵ ॥ ਤਾ ਕੀ ਬਿਰਥਾ ਹੋਵੈ ਸੇਵ ॥ ਜੋ, ਪਾਥਰ ਕੀ ਪਾਂਈ ਪਾਇ ॥ ਤਿਸ ਕੀ
ਘਾਲ ਅਜਾਂਈ ਜਾਇ ॥1॥ ਠਾਕੁਰੁ ਹਮਰਾ ਸਦ ਬੋਲੰਤਾ ॥ ਸਰਬ ਜੀਆ ਕਉ ਪ੍ਰਭੁ ਦਾਨੁ ਦੇਤਾ ॥1॥ ਰਹਾਉ ॥
ਅੰਤਰਿ ਦੇਉ ਨ ਜਾਨੈ ਅੰਧੁ ॥ ਭ੍ਰਮ ਕਾ ਮੋਹਿਆ ਪਾਵੈ ਫੰਧੁ ॥ ਨ ਪਾਥਰੁ ਬੋਲੈ, ਨਾ ਕਿਛੁ ਦੇਇ ॥
ਫੋਕਟ ਕਰਮ ਨਿਹਫਲ ਹੈ ਸੇਵ ॥2॥ {ਪੰਨਾ 1160} ਭਾਵ- ਜੋ ਮਨੁੱਖ ਪੱਥਰ (ਦੀ ਮੂਰਤੀ) ਨੂੰ
ਰੱਬ ਆਖਦੇ ਹਨ, ਉਹਨਾਂ ਦੀ ਕੀਤੀ ਸੇਵਾ ਵਿਅਰਥ ਜਾਂਦੀ ਹੈ । ਜੋ ਮਨੁੱਖ ਪੱਥਰ (ਦੀ ਮੂਰਤੀ) ਦੇ
ਪੈਰੀਂ ਪੈਂਦੇ ਹਨ, ਉਹਨਾਂ ਦੀ ਮਿਹਨਤ ਅਜਾਈਂ ਚਲੀ ਜਾਂਦੀ ਹੈ ।1।ਸਾਡਾ ਠਾਕੁਰ ਸਦਾ ਬੋਲਦਾ ਹੈ, ਉਹ
ਪ੍ਰਭੂ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ ।1।ਰਹਾਉ।ਅੰਨ੍ਹਾ(ਅਗਿਆਨੀ) ਮੂਰਖ ਆਪਣੇ
ਅੰਦਰ-ਵੱਸਦੇ ਰੱਬ ਨੂੰ ਨਹੀਂ ਪਛਾਣਦਾ, ਭਰਮ ਦਾ ਮਾਰਿਆ ਹੋਇਆ ਹੋਰ ਹੋਰ ਜਾਲ ਵਿਛਾਉਂਦਾ ਹੈ । ਇਹ
ਪੱਥਰ ਨਾਹ ਬੋਲਦਾ ਹੈ, ਨਾਹ ਕੁਝ ਦੇ ਸਕਦਾ ਹੈ, (ਇਸ ਨੂੰ ਇਸ਼ਨਾਨ ਕਰਾਣ ਤੇ ਭੋਗ ਆਦਿਕ ਲਵਾਣ ਦੇ)
ਸਾਰੇ ਕੰਮ ਵਿਅਰਥ ਹਨ, (ਇਸ ਦੀ ਸੇਵਾ ਵਿਚੋਂ ਕੋਈ ਫਲ ਨਹੀਂ ਮਿਲਦਾ ।2। ਭਗਤ ਕਬੀਰ ਜੀ ਦੇ ਵੀ
ਪਾਵਨ ਬਚਨ ਹਨ-
ਕਬੀਰ
ਠਾਕੁਰੁ ਪੂਜਹਿ ਮੋਲਿ ਲੇ, ਮਨ ਹਠਿ ਤੀਰਥ ਜਾਹਿ ॥ ਦੇਖਾ ਦੇਖੀ ਸਾਂਗੁ ਧਰਿ, ਭੂਲੇ ਭਟਕਾ ਖਾਹਿ
॥135॥ ਕਬੀਰ ਪਾਹਨੁ ਪਰਮੇਸੁਰੁ ਕੀਆ, ਪੂਜੈ ਸਭੁ ਸੰਸਾਰੁ ॥ ਇਸ ਭਰਵਾਸੇ ਜੋ ਰਹੇ, ਬੂਡੇ ਕਾਲੀ ਧਾਰ
॥136॥ ਕਬੀਰ ਕਾਗਦ ਕੀ ਓਬਰੀ, ਮਸੁ ਕੇ ਕਰਮ ਕਪਾਟ ॥ ਪਾਹਨ ਬੋਰੀ ਪਿਰਥਮੀ, ਪੰਡਿਤ ਪਾੜੀ ਬਾਟ
॥137{ਪੰਨਾ 1371} ਅਰਥ:- ਹੇ ਕਬੀਰ ! ਜੋ ਲੋਕ ਠਾਕੁਰ (ਦੀ ਮੂਰਤੀ) ਮੁੱਲ ਲੈ ਕੇ (ਉਸ
ਦੀ) ਪੂਜਾ ਕਰਦੇ ਹਨ, ਅਤੇ ਮਨ ਦੇ ਹਠ ਨਾਲ ਤੀਰਥਾਂ ਤੇ ਜਾਂਦੇ ਹਨ, (ਅਸਲ ਵਿਚ ਉਹ ਲੋਕ) ਇਕ ਦੂਜੇ
ਨੂੰ (ਇਹ ਕੰਮ ਕਰਦਿਆਂ) ਵੇਖ ਕੇ ਸਾਂਗ ਬਣਾਈ ਜਾਂਦੇ ਹਨ (ਇਸ ਵਿਚ ਅਸਲੀਅਤ ਕੋਈ ਨਹੀਂ ਹੁੰਦੀ, ਸਭ
ਕੁਝ ਲੋਕਾਂ ਵਿਚ ਚੰਗਾ ਅਖਵਾਣ ਲਈ ਹੀ ਕੀਤਾ ਜਾਂਦਾ ਹੈ, ਹਿਰਦੇ ਵਿਚ ਪਰਮਾਤਮਾ ਦੇ ਪਿਆਰ ਦਾ ਕੋਈ
ਅਨੰਦ ਨਹੀਂ ਹੁੰਦਾ, ਸਹੀ ਰਾਹ ਤੋਂ ਖੁੰਝੇ ਹੋਏ ਇਹ ਲੋਕ ਭਟਕਦੇ ਹਨ । ਹੇ ਕਬੀਰ ! (ਪੰਡਿਤਾਂ ਦੇ
ਪਿੱਛੇ ਲੱਗਾ ਹੋਇਆ ਇਹ) ਸਾਰਾ ਜਗਤ ਪੱਥਰ (ਦੀ ਮੂਰਤੀ) ਨੂੰ ਪਰਮੇਸਰ ਮਿਥ ਰਿਹਾ ਹੈ ਤੇ ਇਸ ਦੀ
ਪੂਜਾ ਕਰ ਰਿਹਾ ਹੈ । ਜਿਨ੍ਹਾਂ ਮਨੁੱਖਾਂ ਨੂੰ ਇਹ ਖ਼ਿਆਲ ਬਣਿਆ ਹੋਇਆ ਹੈ ਕਿ ਪੱਥਰ ਨੂੰ ਪੂਜ ਕੇ ਉਹ
ਪਰਮਾਤਮਾ ਦੀ ਭਗਤੀ ਕਰ ਰਹੇ ਹਨ ਉਹ ਡੂੰਘੇ ਪਾਣੀਆਂ ਵਿਚ ਡੁੱਬੇ ਸਮਝੋ (ਜਿਥੋਂ ਉਹਨਾਂ ਦਾ ਕੋਈ
ਥਹੁ-ਪਤਾ ਹੀ ਨਹੀਂ ਲੱਗਣਾ) ਹੇ ਕਬੀਰ ! (ਇਹਨਾਂ ਪੰਡਿਤਾਂ ਦੇ) ਸ਼ਾਸਤ੍ਰ, ਮਾਨੋ ਕੈਦਖ਼ਾਨਾ ਹਨ,
(ਇਹਨਾਂ ਸ਼ਾਸਤ੍ਰਾਂ ਵਿਚ) ਸਿਆਹੀ ਨਾਲ ਲਿਖੀ ਹੋਈ ਕਰਮ-ਕਾਂਡ ਦੀ ਮਰਯਾਦਾ, ਮਾਨੋ, ਉਸ ਕੈਦਖ਼ਾਨੇ ਦੇ
ਬੰਦ ਦਰਵਾਜ਼ੇ ਹਨ । (ਇਸ ਕੈਦਖ਼ਾਨੇ ਵਿਚ ਰੱਖੀਆਂ) ਪੱਥਰ ਦੀਆਂ ਮੂਰਤੀਆਂ ਨੇ ਧਰਤੀ ਨੇ ਬੰਦਿਆਂ ਨੂੰ
(ਸੰਸਾਰ-ਸਮੁੰਦਰ ਵਿਚ) ਡੋਬ ਦਿੱਤਾ ਹੈ, ਪੰਡਿਤ ਲੋਕ ਡਾਕੇ ਮਾਰ ਰਹੇ ਹਨ (ਭਾਵ, ਸਾਦਾ-ਦਿਲ ਲੋਕਾਂ
ਨੂੰ ਸ਼ਾਸਤ੍ਰਾਂ ਦੀ ਕਰਮ-ਕਾਂਡ ਦੀ ਮਰਯਾਦਾ ਤੇ ਮੂਰਤੀ-ਪੂਜਾ ਵਿਚ ਲਾ ਕੇ ਦੱਛਣਾ-ਦਾਨ ਆਦਿ ਦੀ
ਰਾਹੀਂ ਲੁੱਟ ਰਹੇ ਹਨ) ।137। ਹੁਣ ਵੀਚਾਰੋ ਕਿ ਇਹਨਾਂ ਸ਼ਲੋਕਾਂ ਦੇ ਹੁੰਦਿਆਂ ਕੋਈ ਸਿੱਖ ਜੋ ਇਸ
ਬਾਣੀ ਵਿਚ ਸ਼ਰਧਾ ਰੱਖਦਾ ਹੋਵੇ ਇਹ ਨਹੀਂ ਆਖ ਸਕਦਾ ਹੈ ਕਿ ਮੂਰਤੀ ਦੀ ਰਾਹੀਂ ਪਰਮਾਤਮਾ ਦੀ ਪੂਜਾ ਹੋ
ਸਕਦੀ ਹੈ, ਜਾਂ, ਮੂਰਤੀ-ਪੂਜਾ ਭੀ ਇਕ ਠੀਕ ਰਸਤਾ ਹੈ ਜਿਸ ਰਸਤੇ ਤੇ ਤੁਰ ਕੇ ਮਨੁੱਖ ਪਰਮਾਤਮਾ ਨੂੰ
ਮਿਲ ਸਕਦਾ ਹੈ । ਕਰਮ ਕਰਤ ਬਧੇ ਅਹੰਮੇਵ ॥ ਮਿਲਿ, ਪਾਥਰ ਕੀ ਕਰਹੀ ਸੇਵ
॥3॥ {ਪੰਨਾ 324} ਮਨੁੱਖ ਧਾਰਮਿਕ ਰਸਮਾਂ ਕਰਦੇ ਕਰਦੇ ਹਉਮੈ ਵਿਚ ਬੱਝੇ ਪਏ ਹਨ, ਅਤੇ ਰਲ
ਕੇ ਪੱਥਰਾਂ ਦੀ (ਹੀ) ਪੂਜਾ ਕਰ ਰਹੇ ਹਨ (ਪਰ ਇਹ ਸਭ ਕੁਝ ਵਿਅਰਥ ਹੈ) ।3। ਭਗਤ ਨਾਮਦੇਵ ਜੀ ਦੇ
ਹੇਠ ਲਿਖੇ ਬਚਨ ਪੜੋ ਸਤਿਗੁਰੁ ਮਿਲੈ ਤ ਸਹਸਾ ਜਾਈ ॥ ਕਿਸੁ ਹਉ ਪੂਜਉ
ਦੂਜਾ ਨਦਰਿ ਨ ਆਈ ॥3॥ ਏਕੈ ਪਾਥਰ ਕੀਜੈ ਭਾਉ ॥ ਦੂਜੈ ਪਾਥਰ ਧਰੀਐ ਪਾਉ ॥ ਜੇ ਓਹੁ ਦੇਉ ਤ ਓਹੁ ਭੀ
ਦੇਵਾ ॥ ਕਹਿ ਨਾਮਦੇਉ ਹਮ ਹਰਿ ਕੀ ਸੇਵਾ ॥4॥1॥ {ਪੰਨਾ 525} (ਜਿਸ ਭਾਗਾਂ ਵਾਲੇ ਨੂੰ)
ਸਤਿਗੁਰੂ ਮਿਲ ਪਏ (ਦੁੱਖਾਂ ਸੁਖਾਂ ਬਾਰੇ) ਉਸ ਦੇ ਦਿਲ ਦੀ ਘਬਰਾਹਟ ਦੂਰ ਹੋ ਜਾਂਦੀ ਹੈ (ਤੇ ਉਹ
ਆਪਣੇ ਹੀ ਘੜੇ ਹੋਏ ਦੇਵਤਿਆਂ ਅੱਗੇ ਨੱਕ ਨਹੀਂ ਰਗੜਦਾ ਫਿਰਦਾ) । (ਮੈਨੂੰ ਗੁਰੂ ਨੇ ਸੂਝ ਬਖ਼ਸ਼ੀ ਹੈ)
ਪ੍ਰਭੂ ਤੋਂ ਬਿਨਾ ਕੋਈ ਹੋਰ (ਦੁੱਖ ਸੁਖ ਦੇਣ ਵਾਲਾ) ਮੈਨੂੰ ਦਿੱਸਦਾ ਹੀ ਨਹੀਂ, (ਇਸ ਵਾਸਤੇ) ਮੈਂ
ਕਿਸੇ ਹੋਰ ਦੀ ਪੂਜਾ ਨਹੀਂ ਕਰਦਾ ।3। (ਕਿਆ ਅਜਬ ਗੱਲ ਹੈ ਕਿ) ਇਕ ਪੱਥਰ (ਨੂੰ ਦੇਵਤਾ ਬਣਾ ਕੇ ਉਸ)
ਨਾਲ ਪਿਆਰ ਕੀਤਾ ਜਾਂਦਾ ਹੈ ਤੇ ਦੂਜੇ ਪੱਥਰਾਂ ਉੱਤੇ ਪੈਰ ਧਰਿਆ ਜਾਂਦਾ ਹੈ । ਜੇ ਉਹ ਪੱਥਰ (ਜਿਸ
ਦੀ ਪੂਜਾ ਕੀਤੀ ਜਾਂਦੀ ਹੈ) ਦੇਵਤਾ ਹੈ ਤਾਂ ਦੂਜਾ ਪੱਥਰ ਭੀ ਦੇਵਤਾ ਹੈ (ਉਸ ਨੂੰ ਕਿਉਂ ਪੈਰਾਂ ਹੇਠ
ਲਤਾੜੀਦਾ ਹੈ ? ਪਰ) ਨਾਮਦੇਉ ਆਖਦਾ ਹੈ (ਅਸੀ ਕਿਸੇ ਪੱਥਰ ਨੂੰ ਦੇਵਤਾ ਥਾਪ ਕੇ ਉਸ ਦੀ ਪੂਜਾ ਕਰਨ
ਨੂੰ ਤਿਆਰ ਨਹੀਂ), ਅਸੀ ਤਾਂ ਪਰਮਾਤਮਾ ਦੀ ਬੰਦਗੀ ਕਰਦੇ ਹਾਂ ।4।1। ਇਸ ਤਰਾਂ ਦੇ ਉਪਦੇਸ਼ ਦੇ
ਹੁੰਦਿਆਂ ਹੁਣ ਅਸੀ ਸੋਚੀਏ ਕਿ ਅਸੀ ਭਗਤ ਜੀ ਬਚਨਾਂ ਤੇ ਵਿਸ਼ਵਾਸ਼ ਕਰਨਾ ਹੈ ਜਾਂ ਲੋਕਾਂ ਦੀਆਂ ਘੜੀਆਂ
ਕਹਾਣੀਆਂ ਤੇ? ਅੱਜ ਬਹੁਤਾਤ ਵਿਚ ਸਿੱਖਾਂ ਨੇ ਗੁਰੁ ਉਪਦੇਸ਼ ਦੇ ਉਲਟ ਚਲਦਿਆਂ(ਗੁਰੁ ਦੀ ਅਸਲੀ ਮੂਰਤੀ
“ਗੁਰ ਮੂਰਤਿ ਗੁਰ ਸ਼ਬਦ ਹੈ” ਨੂੰ ਛੱਡ ਕੇ) ਗੁਰੁ ਸਾਹਿਬ ਜੀ ਦੀਆਂ ਹੀ ਮੂਰਤੀਆਂ ਬਣਾ ਦਿਤੀਆਂ
ਹਨ।ਮੂਰਤੀ ਚਾਹੇ ਪੱਥਰ ਦੀ ਹੋਵੇ ਜਾਂ ਸੋਨੇ_ਚਾਂਦੀ ਦੀ ਜਾਂ ਕਾਗਜ ਦੀ ਹੈ ਤਾਂ ਮੂਰਤੀ ਹੀ ਇਸ ਲਈ
ਆਓ ਗੁਰਮਤਿ ਨੂੰ ਸਮਝ ਗੁਰੁ ਦੇ ਸਨਮੁਖ ਹੋਈਏ।ਇਕ ਪਾਸੇ ਅਨੇਕ ਕਹਾਣੀਆਂ ਹਨ ਇਕ ਪਾਸੇ ਬਾਣੀ ਹੈ ਹੁਣ
ਦੱਸੋ ਕਿ ਬਾਣੀ ਮੰਨਣੀ ਚਾਹੀਦੀ ਹੈ ਜਾਂ ਕਹਾਣੀ?
ਸੰਪਾਦਕ ਸਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਹੁਤ ਸਮੇਂ ਤੌ ਆਪ ਜੀ
ਦੀ ਵੈਬਸਾਈਟ ਤੇ ਵਿਚਾਰ ਪੜ੍ਹ ਰਿਹਾ ਹੈ ਜੋ ਕਿ ਬਹੁਤ ਅੱਛੇ ਹੁੰਦੇ ਹਨ ਔਰ ਉਹਨਾਂ ਗੁਰਮਤਿ ਸਿਧਾਂਤ
ਦੀ ਗੱਲ ਕੀਤੀ ਹੁੰਦੀ ਹੈ। ਦਾਸ ਪਿਛਲੇ ਪੰਦਰ (15) ਸਾਲ ਗੁਰਮਤਿ ਪ੍ਰਚਾਰ ਦੇ ਖੇਤਰ ਵਿਚ ਵਿਚਰ
ਰਿਹਾ ਹੈ। ਕੁਝ ਕੂ ਗੁਰਮਤਿ ਵੀਚਾਰ ਲਿਖੇ ਹਨ॥ ਆਸ ਹੈ ਕਿ ਆਪ ਜੀ ਇਹਨਾਂ ਵੀਚਾਰਾਂ ਛਾਪ ਕੇ ਦਾਸ
ਨੂੰ ਧੰਨਵਾਦੀ ਬਨਾਓਗੇ।
ਆਪ ਜੀਦਾ ਸ਼ੁਭਚਿੰਤਕ-ਪ੍ਰਕਾਸ਼ ਸਿੰਘ (ਗੁਰਮਤਿ ਪ੍ਰਚਾਰਕ) ਹੈੱਡ
ਗ੍ਰੰਥੀ ਗੁਰਦੁਆਰਾ ਸ਼੍ਰੀ ਗੁਰੁ ਹਰਗੋਬਿੰਦ ਸਾਹਿਬ ਹਰਗੋਬਿੰਦ ਇਨਕਲੇਵ ਦਿੱਲੀ(ਇੰਡੀਆ) ।
ਫੋਨ ਨ:9311091313
(08/09/11)
ਜਸਵੰਤ ਸਿੰਘ ‘ਅਜੀਤ’
ਸਾਜਿਸ਼ ਹੈ, ਤਾਂ ਕਿਸਦੀ? ਪਰਦਾ ਉਠਣਾ ਹੀ ਚਾਹੀਦਾ ਹੈ!
ਬੀਤੇ ਦਿਨ ਪੰਜਾਬ-ਹਰਿਆਣਾ ਹਾਈਕੋਰਟ ਵਿੱਚ ਇੱਕ ਹੈਰਾਨੀ ਭਰਿਆ ਡਰਾਮਾ ਵੇਖਣ-ਸੁਣਨ ਨੂੰ ਮਿਲਿਆ।
ਅਦਾਲਤ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਸਹਿਜਧਾਰੀਆਂ ਦੇ ਮਤਦਾਨ
ਕਰਨ ਪੁਰ ਲਗੀ ਹੋਈ ਰੋਕ ਵਿਰੁਧ ਇੱਕ ਪਟੀਸ਼ਨ ਪੁਰ ਸੁਣਵਾਈ ਚਲ ਰਹੀ ਸੀ ਕਿ ਅਚਾਨਕ ਹੀ ਕੇਂਦ੍ਰੀ
ਸਰਕਾਰ ਵਲੋਂ ਪੈਰਵੀ ਕਰ ਰਹੇ ਐਡਵੋਕੇਟ ਹਰਭਗਵਾਨ ਸਿੰਘ ਨੇ ਅਦਾਲਤ ਨੂੰ ਸੂਚਿਤ ਕੀਤਾ ਕਿ ‘ਕੇਂਦਰ
ਸਰਕਾਰ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਸਹਿਜਧਾਰੀਆਂ ਦੇ ਮਤਦਾਨ
ਪੁਰ ਰੋਕ ਲਾਏ ਜਾਣ ਨਾਲ ਸੰਬੰਧਤ, ਜੋ ਨੋਟੀਫਿਕੇਸ਼ਨ ਸੰਨ 2003 ਵਿੱਚ ਜਾਰੀ ਕੀਤਾ ਗਿਆ ਸੀ, ਉਹ
ਉਸਨੇ ਵਾਪਸ ਲੈ ਲਿਆ ਹੈ’। ਇਸ ਪੁਰ ਦਸਿਆ ਗਿਆ ਅਦਾਲਤ ਵਲੋਂ ਇਹ ਮੰਨ ਲਿਆ ਗਿਆ ਕਿ ਹੁਣ ਇਹ ਮਾਮਲਾ
ਹਲ ਹੋ ਗਿਆ ਹੈ ਅਤੇ ਸਹਿਜਧਾਰੀਆਂ ਦਾ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਮਤਦਾਨ ਕਰਨ ਦਾ ਅਧਿਕਾਰ
ਬਹਾਲ ਹੋ ਗਿਆ ਹੈ। ਹੁਣ ਉਹ ਭਵਿਖ ਵਿੱਚ ਹੋਣ ਵਾਲੀਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਮਤਦਾਨ
ਕਰ ਸਕਦੇ ਹਨ। ਇਸਦੇ ਨਾਲ ਹੀ ਇਹ ਵੀ ਕਿਹਾ ਜਾਣ ਲਗਾ ਕਿ ਹੁਣ 18 ਸਤੰਬਰ ਨੂੰ ਹੋਣ ਵਾਲੀਆਂ
ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਆਪਣੇ-ਆਪ ਹੀ ਤਦ ਤਕ ਲਈ ਮੁਲਤਵੀ ਹੋ ਜਾਣਗੀਆਂ, ਜਦੋਂ ਤਕ
ਸਹਿਜਧਾਰੀਆਂ ਦੇ ਨਾਂ ਮਤਦਾਤਾ-ਸੂਚੀ ਵਿੱਚ ਸ਼ਾਮਲ ਨਹੀਂ ਕਰ ਲਏ ਜਾਂਦੇ।
ਇਸ ਗਲ ਨੂੰ ਲੈ ਕੇ ਬੜਾ ਸ਼ੋਰ-ਸ਼ਰਾਬਾ ਮਚਿਆ। ਇਸ ਤੋਂ ਅਗਲੇ ਹੀ ਦਿਨ ਸੰਸਦ ਵਿੱਚ ਕੇਂਦ੍ਰੀ ਗ੍ਰਹਿ
ਮੰਤਰੀ ਸ਼੍ਰੀ ਪੀ. ਚਿਦੰਬਰਮ ਵਲੋਂ ਇੱਕ ਬਿਆਨ ਦੇ ਕੇ ਇਹ ਸਪਸ਼ਟ ਕੀਤਾ ਗਿਆ ਕਿ ਸਰਕਾਰ ਵਲੋਂ ਸੰਬੰਧਤ
ਨੋਟੀਫਿਕੇਸ਼ਨ ਵਾਪਸ ਲੈਣ ਦਾ ਕੋਈ ਫੈਸਲਾ ਨਹੀਂ ਕੀਤਾ ਗਿਆ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਪਤਾ
ਨਹੀਂ ਸਰਕਾਰੀ ਵਕੀਲ ਨੇ ਕਿਸ ਆਧਾਰ ਤੇ ਅਦਾਲਤ ਨੂੰ ਇਸ ਸੰਬੰਧ ਵਿੱਚ ਗ਼ਲਤ ਜਾਣਕਾਰੀ ਦਿਤੀ ਹੈ।
ਉਨ੍ਹਾਂ ਵਲੋਂ ਇਹ ਸਪਸ਼ਟੀਕਰਣ ਦਿੱਤੇ ਜਾਣ ਨਾਲ ਸਥਿਤੀ ਫਿਰ ਬਦਲ ਗਈ।
ਉਧਰ ਐਡਵੋਕੇਟ ਹਰਭਗਵਾਨ ਸਿੰਘ ਨੇ ਸਪਸ਼ਟੀਕਰਣ ਦਿੰਦਿਆਂ ਪਤ੍ਰਕਾਰਾਂ ਨੂੰ ਦਸਿਆ ਕਿ ਉਹ ਜਦੋਂ ਅਦਾਲਤ
ਵਿੱਚ ਸਨ, ਇੱਕ ਅਨਜਾਣ ਵਿਅਕਤੀ ਨੇ ਉਨ੍ਹਾਂ ਕੋਲ ਆ ਉਨ੍ਹਾਂ ਦੇ ਕੰਨ ਵਿੱਚ ਕਿਹਾ ਕਿ ਉਹ ਅਦਾਲਤ
ਤੋਂ ਬਾਹਰ ਆ ਇੱਕ ਜ਼ਰੂਰੀ ਫੋਨ ਸੁਣ ਲੈਣ। ਜਦੋਂ ਉਹ ਬਾਹਰ ਗਏ ਤਾਂ ਉਸ ਵਿਅਕਤੀ ਦੇ ਫੋਨ ਤੇ ਦੂਸਰੇ
ਪਾਸਿਉਂ ਕਿਸੇ ਹੋਰ ਵਿਅਕਤੀ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਕੇਂਦ੍ਰੀ ਗ੍ਰਹਿ ਵਿਭਾਗ ਤੋਂ ਬੋਲ ਰਿਹਾ
ਹੈ, ਸਰਕਾਰ ਨੇ 2003 ਦਾ ਆਪਣਾ ਨੋਟੀਫਿਕੇਸ਼ਨ ਵਾਪਸ ਲੈ ਲਿਆ ਹੈ, ਉਹ ਅਦਾਲਤ ਨੂੰ ਇਹ ਗਲ ਦਸ ਦੇਣ
ਅਤੇ ਉਨ੍ਹਾਂ ਨੇ ਅਦਾਲਤ ਅੰਦਰ ਵਾਪਿਸ ਆ ਇਹ ਗਲ ਅਦਾਲਤ ਦੇ ਰਿਕਾਰਡ ਵਿੱਚ ਦਰਜ ਕਰਵਾ ਦਿਤੀ। ਪੁਛਣ
ਤੇ ਉਨ੍ਹਾਂ ਪਤ੍ਰਕਾਰਾਂ ਨੂੰ ਇਹ ਵੀ ਦਸਿਆ ਕਿ ਉਹ ਨਾ ਤਾਂ ਉਸ ਵਿਅਕਤੀ ਨੂੰ ਜਾਣਦੇ ਹਨ, ਜੋ
ਉਨ੍ਹਾਂ ਨੂੰ ਫੋਨ ਸੁਣਾਉਣ ਲਈ ਬਾਹਰ ਲੈ ਗਿਆ ਅਤੇ ਨ ਹੀ ਫੋਨ ਤੇ ਗਲ ਕਰਨ ਵਾਲੇ ਨੇ ਉਨ੍ਹਾਂ ਨੂੰ
ਆਪਣਾ ਨਾਂ ਦਸਿਆ ਅਤੇ ਨਾ ਹੀ ਗ੍ਰਹਿ ਵਿਭਾਗ ਵਿੱਚ ਆਪਣੇ ਅਹੁਦੇ ਦੇ ਬਾਰੇ ਵਿੱਚ ਉਨ੍ਹਾਂ ਨੂੰ ਕੋਈ
ਜਾਣਕਾਰੀ ਦਿਤੀ। (ਇਨ੍ਹਾਂ ਸ਼ਬਦਾਂ ਵਿੱਚ ਕੁੱਝ ਉਲਟ-ਫੇਰ ਹੋ ਸਕਦਾ ਹੈ, ਪਰ ਐਡਵੋਕੇਟ ਹਰਭਗਵਾਨ
ਸਿੰਘ ਦੇ ਬਿਆਨ ਦੇ ਜੋ ਅੰਸ਼ ਮੀਡੀਆ ਵਿੱਚ ਆਏ ਹਨ ਉਨ੍ਹ੍ਹਾਂ ਦਾ ਮੂਲ-ਭਾਵ ਇਹੀ ਸੀ।)
ਕਾਨੂਨੀ ਮਾਹਿਰਾਂ ਨਾਲ ਜਦੋਂ ਇਸ ਐਪੀਸੋਡ ਦੇ ਸੰਬੰਧ ਵਿੱਚ ਗਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ
ਸੀ ਕਿ ਇਸ ਸਾਰੇ ਐਪੀਸੋਡ ਨੂੰ ਵੇਖਦਿਆਂ ਅਤੇ ਪਰਖਦਿਆਂ ਹੋਇਆਂ ਸੁਆਲ ਉਠਦਾ ਹੈ ਕਿ ਕੀ ਐਡਵੋਕੇਟ
ਹਰਭਗਵਾਨ ਸਿੰਘ, ਜੋ ਬਹੁਤ ਹੀ ਸੀਨੀਅਰ ਐਡਵੋਕੇਟ ਮੰਨੇ ਜਾਂਦੇ ਹਨ ਅਤੇ ਕੇਂਦ੍ਰੀ ਸਰਕਾਰ ਵਲੋਂ
ਮਾਮਲੇ ਦੀ ਪੈਰਵੀ ਕਰ ਰਹੇ ਹਨ, ਇਤਨੇ ਗੈਰ-ਜ਼ਿੰਮੇਦਾਰ ਹੋ ਸਕਦੇ ਹਨ, ਕਿ ਉਹ ਇੱਕ ਅਨਜਾਣ ਵਿਅਕਤੀ
ਦੇ ਕਹਿਣ ਤੇ ਉਸਦੇ ਫੋਨ ਤੇ ਇੱਕ ਹੋਰ ਅਨਜਾਣ ਵਿਅਕਤੀ, ਜੋ ਆਪਣੇ ਬਾਰੇ ਕੋਈ ਵੀ ਜਾਣਕਾਰੀ ਨਾ
ਦਿੰਦਿਆਂ ਕੇਵਲ ਇਤਨਾ ਕਹਿ ਰਿਹਾ ਹੈ ਕਿ ਉਹ ਗ੍ਰਹਿ ਵਿਭਾਗ ਤੋਂ ਬੋਲ ਰਿਹਾ ਹੈ, ਵਲੋਂ ਦਿੱਤੀ ਗਈ
‘ਹਿਦਾਇਤ’ ਨੂੰ, ਬਿਨਾਂ ਪੁਸ਼ਟੀ ਕੀਤਿਆਂ, ਪ੍ਰਮਾਣਤ ਮੰਨ ਅਦਾਲਤ ਸਾਹਮਣੇ ਪੇਸ਼ ਕਰ ਦਿੰਦੇ ਹਨ?
ਉਨ੍ਹਾਂ ਦਾ ਕਹਿਣਾ ਹੈ ਕਿ ਇਹ ਗਲ ਕਿਸੇ ਸਾਧਾਰਣ ਤੇ ਆਮ ਵਿਅਕਤੀ ਦੇ ਵੀ ਗਲੇ ਨਹੀਂ ਉਤਰੇਗੀ।
ਉਨ੍ਹਾਂ ਦਾ ਮੰਨਣਾ ਹੈ ਕਿ ਇਸ ਐਪੀਸੋਡ ਤੋਂ ਸਪਸ਼ਟ ਰੂਪ ਵਿੱਚ ਪਰਦੇ ਪਿਛੇ ਕੰਮ ਕਰ ਰਹੀ ਇੱਕ
ਸੋਚੀ-ਸਮਝੀ ਸਾਜ਼ਿਸ਼ ਦੀ ਬੂ ਆਉਂਦੀ ਹੈ। ਇਸ ਵਿੱਚ ਐਡਵੋਕੇਟ ਹਰਭਗਵਾਨ ਸਿੰਘ ਦੀ ਭੂਮਿਕਾ ਕਿਥੋਂ ਤਕ
ਹੋ ਸਕਦੀ ਹੈ ਜਾਂ ਨਹੀਂ ਹੋ ਸਕਦੀ ਹੈ, ਕਿਹਾ ਨਹੀਂ ਜਾ ਸਕਦਾ। ਇਸਦੇ ਨਾਲ ਹੀ ਉਨ੍ਹਾਂ ਦਾ ਇਹ ਵੀ
ਕਹਿਣਾ ਹੈ ਕਿ ਇਹ ਸਾਜ਼ਿਸ਼ ਹੈ, ਤਾਂ ਕਿਸਦੀ? ਇਸਤੋਂ ਪਰਦਾ ਜ਼ਰੂਰ ਉਠਣਾ ਚਾਹੀਦਾ ਹੈ।
ਜਦੋਂ ਇਨ੍ਹਾਂ ਮਾਹਿਰਾਂ ਨੂੰ ਦਸਿਆ ਗਿਆ ਕਿ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ
ਉਪ-ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਪੰਜਾਬ ਅਤੇ
ਸ. ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਪੁਰ ਇਸ ਸਾਜ਼ਿਸ਼ ਵਿੱਚ ਸ਼ਾਮਲ ਹੋਣ ਦਾ
ਦੋਸ਼ ਲਾ ਰਹੇ ਹਨ, ਜਦਕਿ ਇਨ੍ਹਾਂ ਦੋਹਾਂ ਮੁੱਖੀਆਂ ਦਾ ਕਹਿਣਾ ਹੈ ਕਿ ਇਸ ਸਾਰੇ ਐਪੀਸੋਡ ਤੋਂ ਲਾਭ
ਕਿਸਨੂੰ ਹੋਣ ਦੀ ਸੰਭਾਵਨਾ ਬਣ ਸਕਦੀ ਹੈ? ਅਤੇ ਕੌਣ ‘ਪੰਥ ਦੀ ਜਿਤ’ ਦੇ ਦਾਅਵੇ ਕਰ ਲਾਭ ਉਠਾਣ ਦੀ
ਚਾਲ ਚਲ ਰਿਹਾ ਹੈ? ਇਨ੍ਹਾਂ ਸਵਾਲਾਂ ਦੇ ਜਵਾਬ ਹੀ ਇਸ ਸਾਜ਼ਿਸ਼ ਦੇ ਕਰਣਧਾਰਾਂ ਨੂੰ ਨੰਗਿਆ ਕਰ
ਸਾਹਮਣੇ ਲਿਆ ਸਕਦੇ ਹਨ।
ਇਸ ਪੁਰ ਮਾਹਿਰਾਂ ਨੇ ਕਿਹਾ ਕਿ ਇਹ ਤਾਂ ਮੰਨਣਾ ਹੀ ਹੋਵੇਗਾ ਕਿ ਇਹ ਇੱਕ ਸੋਚੀ-ਸਮਝੀ ਸਾਜ਼ਿਸ਼ ਸੀ।
ਇਸ ਕਾਰਣ ਇਸਦੀ ਉੱਚ ਪੱਧਰੀ ਜਾਂਚ ਕਰਵਾ ਕੇ ਇਸਤੋਂ ਪਰਦਾ ਉਠਾ, ਦੋਸ਼ੀਆਂ ਨੂੰ ਸਾਹਮਣੇ ਲਿਆਇਆ ਹੀ
ਜਾਣਾ ਚਾਹੀਦਾ ਹੈ।
ਇਧਰ ਮੀਡੀਆ ਦੀਆਂ ਖਬਰਾਂ ਅਨੁਸਾਰ ਜਿਥੇ ਪੰਜਾਬ-ਹਰਿਆਣਾ ਹਾਈਕੋਰਟ ਦੇ ਕੁੱਝ ਵਕੀਲਾਂ ਨੇ ਪੁਲਿਸ
ਪਾਸ ਸ਼ਿਕਾਇਤ ਦਰਜ ਕਰਵਾ ਸਾਰੇ ਐਪੀਸੋਡ ਦੀ ਜਾਂਚ ਕੀਤੇ ਜਾਣ ਦੀ ਮੰਗ ਕੀਤੀ ਹੈ, ਉਥੇ ਐਡਵੋਕੇਟ
ਹਰਭਗਵਾਨ ਸਿੰਘ ਨੇ ਪੂਰੀ ਤਰ੍ਹਾਂ ਚੁਪ ਵੱਟੀ ਹੋਈ ਹੈ। ਸੁਆਲ ਉਠਦਾ ਹੈ ਕਿ ਆਖਿਰ ਉਹ ਕਿਉਂ ਨਹੀਂ
ਇਸ ਸਾਜ਼ਿਸ਼ ਦੀ ਜਾਂਚ ਕਰਵਾਣ ਵਿੱਚ ਦਿਲਚਸਪੀ ਲੈਣਾ ਚਾਹ ਰਹੇ? ਕੀ ਉਹ ਨਹੀਂ ਚਾਹੁੰਦੇ ਕਿ ਇਤਨਾ
ਖਤਰਨਾਕ ਗੁਨਾਹ ਕਰਨ ਵਾਲੇ ਦੋਸ਼ੀ ਨੰਗੇ ਹੋਣ? ਇਸ ਵਿੱਚ ਉਨ੍ਹਾਂ ਦੇ ਕਿਹੜੇ ਹਿਤ ਹਨ, ਜਿਨ੍ਹਾਂ ਨੂੰ
ਚੁਪ ਧਾਰ ਉਹ ਪੂਰਿਆਂ ਕਰਨਾ ਚਾਹੁੰਦੇ ਹਨ?
ਰਾਸ਼ਟਰੀ ਸਿੱਖ ਸੰਗਤ ਦਾ ਸੱਚ: ਆਰ ਐਸ ਐਸ ਦੇ ਅੰਦਰੂਨੀ ਸੂਤਰਾਂ ਰਾਹੀਂ ਮਿਲੀ ਜਾਣਕਾਰੀ
ਅਨੁਸਾਰ ਸੰਘ ਵਲੋਂ ਰਾਸ਼ਟਰੀ ਸਿੱਖ ਸੰਗਤ ਦਾ ਗਠਨ ਇਸ ਉਦੇਸ਼ ਨਾਲ ਕੀਤਾ ਗਿਆ ਹੋਇਆ ਹੈ, ਕਿ ਉਹ ਉਸਦੇ
ਸਹਾਰੇ ਸਿੱਖਾਂ ਨਾਲ ਸਿਧੇ ਸੰਬੰਧ ਕਾਇਮ ਕਰ, ਉਨ੍ਹਾਂ ਨੂੰ ਭਾਜਪਾ ਨਾਲ ਜੋੜ ਦੇਵੇ, ਤਾਂ ਜੋ ਉਸਨੂੰ
ਸਿੱਖ ਮਤਦਾਤਾਵਾਂ ਦਾ ਸਮਰਥਨ ਹਾਸਲ ਕਰਨ ਲਈ, ਸ਼੍ਰੋਮਣੀ ਅਕਾਲੀ ਦਲ (ਬਾਦਲ) ਪੁਰ ਚਲੀ ਆ ਰਹੀ
ਨਿਰਭਤਾ ਤੋਂ ਛੁਟਕਾਰਾ ਮਿਲ ਸਕੇ ਅਤੇ ਇਸਦੇ ਨਾਲ ਹੀ ਸਿੱਖਾਂ ਵਿੱਚ ਇਹ ਸੰਦੇਸ਼ ਵੀ ਜਾ ਸਕੇ ਕਿ ਸੰਘ
ਉਨ੍ਹਾਂ ਦੀ ਸੁਤੰਤਰ ਹੋਂਦ ਨੂੰ ਸਵੀਕਾਰ ਹੀ ਨਹੀਂ ਕਰਦਾ, ਸਗੋਂ ਉਸਨੂੰ ਮਾਨਤਾ ਵੀ ਦਿੰਦਾ ਹੈ।
ਇਸਦੇ ਨਾਲ ਹੀ ਉਹ ਭਾਜਪਾ ਦੇ ਹਥੋਂ ਉਨ੍ਹਾਂ ਦੇ ਹਿਤਾਂ ਦੀ ਰਖਿਆ ਕਰਵਾਉਣ ਦਾ ਜ਼ਾਮਨ ਵੀ ਹੈ।
ਇਨ੍ਹਾਂ ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਸਭ ਕੁੱਝ ਦੇ ਵਿਰੁਧ ਸੱਚਾਈ ਕੁੱਝ ਹੋਰ ਹੀ ਹੈ। ਉਹ
ਦਸਦੇ ਹਨ ਕਿ ਸਿੱਖ ਸੰਗਤ ਦੀ ਵਖਰੀ ਹੋਂਦ ਇੱਕ ਵਿਖਾਵਾ ਮਾਤ੍ਰ ਹੀ ਹੈ, ਜਦਕਿ ਇਸਦੇ ਸੰਗਠਨ ਵਿੱਚ
ਹਰ ਇੱਕ ਅਹੁਦੇਦਾਰ ਦੇ ਨਾਲ ਕੋਈ ਨਾ ਕੋਈ ਸੰਘ ਦਾ ਮੁੱਖੀ ਲਾਇਆ ਗਿਆ ਹੋਇਆ ਹੈ, ਜੋ ਉਨ੍ਹਾਂ ਦੀ
ਨੀਤੀ ਬਣਾਂਦੇ ਅਤੇ ਪ੍ਰਚਾਰਤ ਕਰਦੇ ਹਨ। ਜਿਵੇਂ ਕਿ ਪ੍ਰਧਾਨ ਨਾਲ ਇੰਦਰਜੀਤ, ਜਨਰਲ ਸਕੱਤ੍ਰ ਨਾਲ
ਪੰਨਾ ਲਾਲ, ਖਜ਼ਾਂਚੀ ਨਾਲ ਵਿਨੋਦ ਗਾਂਧੀ ਆਦਿ ਲਾਏ ਗਏ ਹੋਏ ਦਸੇ ਜਾਂਦੇ ਹਨ।
ਗਲ ਸ. ਜਸਜੀਤ ਸਿੰਘ ਟੋਨੀ ਦੀ: ਇਨ੍ਹਾਂ ਹੀ ਕਾਲਮਾਂ ਵਿੱਚ ਪਿਛਲੇ ਦਿਨੀਂ ਸ. ਜਸਜੀਤ ਸਿੰਘ
ਟੋਨੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਦਿੱਲੀ-ਯੂਕੇ) ਨੂੰ ਸਲਾਹ ਦਿੱਤੀ ਗਈ ਸੀ ਕਿ ਜੇ ਉਨ੍ਹਾਂ ਨੇ
ਸਿੱਖ ਮੁੱਖੀ ਦੇ ਰੂਪ ਵਿੱਚ ਸਥਾਪਤ ਹੋਣਾ ਹੈ ਤਾਂ ਉਨ੍ਹਾਂ ਨੂੰ ਸਿੱਖ ਮਾਨਸਿਕਤਾ ਅਤੇ ਸਿੱਖ
ਆਦਰਸ਼ਾਂ ਦਾ ਸਨਮਾਨ ਕਰਦਿਆਂ ਆਪਣੇ ਹੰਕਾਰ ਤੋਂ ਛੁਟਕਾਰਾ ਹਾਸਲ ਕਰਨਾ ਚਾਹੀਦਾ ਹੈ। ਜਾਪਦਾ ਹੈ ਕਿ
ਉਨ੍ਹਾਂ ਨੂੰ ਇਹ ਸਲਾਹ ਚੰਗੀ ਨਹੀਂ ਲਗੀ। ਉਨ੍ਹਾਂ ਇਸ ਸਲਾਹ ਪੁਰ ਆਪਣੀ ਪ੍ਰਤੀਕਿਰਿਆ ਦਿੰਦਿਆਂ
ਹੋਇਆਂ, ਬੜੇ ਹੀ ਜ਼ੋਰ ਨਾਲ ਕਿਹਾ ਕਿ ੳਨ੍ਹਾਂ ਨੂੰ ਆਪਣੇ ਹੰਕਾਰ ਪੁਰ ਮਾਣ ਹੈ ਅਤੇ ਇਹ ਸਦਾ ਰਹੇਗਾ।
ਉਹ ਫਿਰ ਦੁਹਰਾਂਦੇ ਹਨ ਕਿ ਉਹ 11 ਸਿੱਖ ਵਿਦਿਆਰਥੀਆਂ ਨੂੰ ‘ਆਪਣੇ ਖਰਚ’ ਤੇ ਵਿਦੇਸ਼ ਭੇਜਣਗੇ। ਸਾਡੀ
ਕਾਮਨਾ ਹੈ ਕਿ ਪ੍ਰਮਾਤਮਾ ਉਨ੍ਹਾਂ ਨੂੰ 11 ਨਹੀਂ 1100 ਸਿੱਖ ਵਿਦਿਆਰਥੀਆਂ ਨੂੰ ਵਿਦੇਸ਼ ਯਾਤਰਾ
ਕਰਵਾਉਣ ਦਾ ਖਰਚ ੳਠਾਣ ਦੀ ਸ਼ਕਤੀ ਦੇਵੇ। ਪਰ ਕਿਉਂਕਿ ਸਾਨੂੰ ਉਨ੍ਹਾਂ ਨਾਲ ਹਮਦਰਦੀ ਹੈ ਇਸਲਈ
ਉਨ੍ਹਾਂ ਨੂੰ ਇੱਕ ਵਾਰ ਫਿਰ ਸਲਾਹ ਦੇਣੀ ਚਾਹਵਾਂਗੇ ਕਿ ਉਹ ਸਿੱਖ ਹੋਣ ਦੇ ਨਾਤੇ ਮਹਾਰਾਜਾ ਰਣਜੀਤ
ਸਿੰਘ ਦੇ ਜੀਵਨ ਅਤੇ ਗੁਰਬਾਣੀ ਦੀ ਉਸ ਚਿਤਾਵਨੀ ਤੋਂ ਸਿਖਿਆ ਤੇ ਸੇਧ ਲੈਣ ਜਿਸ ਵਿੱਚ ਕਿਹਾ ਗਿਆ ਹੈ
ਕਿ ਪ੍ਰਮਾਤਮਾ ਵੱਡੇ-ਵੱਡੇ ਹੰਕਾਰੀਆਂ ਦੀ ਹਊਮੈ ਨੂੰ ਤੋੜ ਦੇਣ ਦੇ ਸਮਰਥ ਹੈ।
… ਅਤੇ ਅੰਤ ਵਿੱਚ: ਦਸਿਆ ਗਿਆ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ
ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਦੋਹਰੇ ਵਿਧਾਨ ਦਾ ਮੁੱਦਾ ਕਾਫੀ ਗਰਮਾਣ ਜਾ ਰਿਹਾ ਹੈ। ਸ.
ਬਾਦਲ ਦੇ ਵਿਰੋਧੀ ਛੇਤੀ ਹੀ ਲੋਕਾਂ ਨੂੰ ਇਹ ਦਸਣ ਜਾ ਰਹੇ ਹਨ ਕਿ ਬਾਦਲ ਦਲ ਦੇ ਮੁੱਖੀ ਆਪਣੇ ਦੋਹਰੇ
ਵਿਧਾਨ ਦੇ ਸਹਾਰੇ ਇੱਕ ਪਾਸੇ ਸਿੱਖਾਂ ਅਤੇ ਦੂਜੇ ਪਾਸੇ ਹੋਰ ਪੰਜਾਬੀਆਂ ਨੂੰ ਗੁਮਰਾਹ ਕਰ ਰਹੇ ਹਨ।
ਆਪਣੇ ਇੱਕ ਵਿਧਾਨ ਦੇ ਸਹਾਰੇ ਉਹ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਇਹ ਆਖ ਸਿੱਖਾਂ ਨੂੰ ਗੁਮਰਾਹ
ਕਰ ਰਹੇ ਹਨ ਕਿ ਉਹ ਹੀ ਉਨ੍ਹਾਂ ਦੇ ਸੱਚੇ ਪ੍ਰਤੀਨਿਧੀ ਅਤੇ ਉਨ੍ਹਾਂ ਦੇ ਹਿਤਾਂ-ਅਧਿਕਾਰਾਂ ਦੇ
ਰਖਵਾਲੇ ਹਨ। ਇਸਲਈ ਉਨ੍ਹਾਂ ਨੂੰ ਹੀ ਗੁਰਦੁਆਰਾ ਪ੍ਰਬੰਧ ਸੌਂਪਿਆ ਜਾਏ। ਜਦਕਿ ਦੂਸਰੇ ਵਿਧਾਨ ਦੇ
ਆਧਾਰ ਤੇ ਉਹ ਲੋਕਸਭਾ ਅਤੇ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਪੰਜਾਬੀਆਂ ਨੂੰ ਵਿਸ਼ਵਾਸ ਦੁਆਂਦੇ ਹਨ ਕਿ
ਉਹ ਸਿੱਖਾਂ ਦੇ ਨਹੀਂ, ਸਗੋਂ ਸਾਰੇ ਪੰਜਾਬੀਆਂ ਦੇ ਸਾਂਝੇ ਪ੍ਰਤੀਨਿਧੀ ਹਨ ਅਤੇ ਉਨ੍ਹਾਂ ਦੇ
ਹਿਤਾਂ-ਅਧਿਕਾਰਾਂ ਦੇ ਰਖਿਅਕ ਹਨ। ਦਲ ਦਾ ਸੰਗਠਨ ਇਸ ਗਲ ਦਾ ਪ੍ਰਤੱਖ ਪ੍ਰਮਾਣ ਹੈ, ਇਸਲਈ ਪੰਜਾਬ ਦੀ
ਸੱਤਾ ਦੀ ਵਾਗ-ਡੋਰ ਉਨ੍ਹਾਂ ਨੂੰ ਹੀ ਸੌਂਪੀ ਜਾਣੀ ਚਾਹੀਦੀ ਹੈ। 000
Mobile : + 91 98 68 91 77 31
(06/09/11)
ਪਰਮਜੀਤ ਸਿੰਘ ਉਤਰਾਖੰਡ
ਹੁਣ ਅਸੀਂ
ਜਾਗ ਪਏ ਹਾਂ
1. ਗੁਰੂ ਨਾਨਕ ਦੀ ਬਾਣੀ ਵਿੱਚੋਂ ਕਈਆਂ ਨੇ
ਭੁਲੇਖੇ ਪਾਏ, ਅਕਾਲ ਪੁਜਾਰੀ ਸਿੱਖ ਗੁਰੂ ਦੇ ਉਲਟੀ ਕਾਰੇ ਲਾਏ।
ਨਾਲੇ ਪੜ੍ਹਦੇ ਰਹੇ ਸੀ ਬਾਣੀ ਨਾਲੇ ਰਹੇ ਸ਼ਰਾਧ ਮਨਾਉਂਦੇ, ਬਿਪਰ ਵਾਲੀਆਂ ਰੀਤਾਂ ਕਰਕੇ ਅਸੀਂ ਰਹੇ
ਸਿੱਖ ਅਖਵਾਉਂਦੇ।
ਸਾਡੀ ਨਿੰਦਰ ਹੋਣ ਖੁਲੀ ਹੈ ਗੁਰਮਤਿ ਦੇ ਵੱਲ ਭਾਗ ਪਏ ਹਾਂ, ਹੁਣ ਅਸਾਂ ਮਨਮਤਿ ਨਹੀਂ ਕਰਨੀ ਕਿਉਂਕੀ
ਹੁਣ ਅਸੀਂ ਜਾਗ ਪਏ ਹਾਂ॥
2. ਹੁਣ ਨਹੀਂ ਅਸਾਂ ਨੇ ਮਨਾਉਣੀ ਦੇਵੀ ਨਾ ਫੋਟੋ ਦੀ ਪੂਜਾ ਕਰੀਏ, ਸ਼ਬਦ ਗੁਰੁ ਤੋਂ ਜੀਵਨ ਲੈਣਾ
ਅਰਥਾਂ ਦੇ ਨਾਲ ਬਾਣੀ ਪੜੀਏ।
ਸੱਚੇ-ਸੁੱਚੇ ਪੰਜ ਕਕਾਰੀ ਪੰਜ ਵਿਕਾਰਾਂ ਦੇ ਨਾਲ ਲੜੀਏ, ਫਤਿਹ ਵਿਕਾਰਾਂ ਉੱਤੇ ਪਾਉਣੀ ਗੁਰੁ ਦੇ
ਚਰਣੀ ਲਾਗ ਪਏ ਹਾਂ।
ਹੁਣ ਅਸਾਂ ਮਨਮਤਿ ਨਹੀਂ ਕਰਨੀ ਕਿਉਂਕੀ ਹੁਣ ਅਸੀਂ ਜਾਗ ਪਏ ਹਾਂ॥
3. ਸਦੀਆਂ ਪਿੱਛੋਂ ਸੋਝੀ ਆਈ ਸਮਝ ਆਈ ਗੁਰੂ ਦੀ ਗਲ, ਹੁਣ ਤੇ ਮੰਜਿਲ ਤੇ ਪਹੁੰਚ ਜਾਵਾਂਗੇ ਕਾਫਿਲੇ
ਸਾਡੇ ਪਏ ਨੇ ਰਲ।
ਆਵਾਜ ਮਾਰੀ ਦਸ਼ਮੇਸ਼ ਪਿਤਾ ਨੇ ਇਸ ਕਾਫਿਲੇ ਵਿੱਚ ਜਾਉ ਰਲ, ਗੁਰੂ ਲਾਗਿਂਉ ਕੁਫਰ ਕਤਾਬਾਂ ਚੁਕ ਦਿਓ
ਤੁਸੀਂ ਅਜ ਕਿ ਕਲ॥
ਆਓ ਸਾਰੇ ਰਲ ਕੇ ਕਹੀਏ ਗੁਰੂ ਦੇ ਚਰਣੀ ਲਾਗ ਪਏ ਹਾਂ, ਹੁਣ ਅਸਾਂ ਮਨਮਤਿ ਨਹੀਂ ਕਰਨੀ ਕਿਉਂਕੀ ਹੁਣ
ਅਸੀਂ ਜਾਗ ਪਏ ਹਾਂ॥
ਪਰਮਜੀਤ ਸਿੰਘ ਉਤਰਾਖੰਡ
੯੬੯੦੧੩੭੦੮੦
(06/09/11)
ਸੰਦੀਪ ਸਿੰਘ ਖਾਲੜਾ
ਲੁਧਿਆਣਾ 6 ਸਤੰਬਰ (ਸੰਦੀਪ ਸਿੰਘ)
ਬੱਚਾ ਸਕੂਲੇ ਜਾ ਕੇ ਅਧਿਆਪਕ ਦੀ ਸੇਵਾ ਕਰੀ ਜਾਵੇ, ਜਾਂ ਗੁਲਦਸਤਿਆਂ ਨੂੰ ਪਾਣੀ ਦਈ ਜਾਵੇ. . ਚੰਗੀ
ਵਰਦੀ ਪਾ ਕੇ ਜਾਵੇ. . ਪਰ ਨਾ ਹੀ ਕਲਾਸ ਵਿੱਚ ਬੈਠੇ ਅਤੇ ਨਾ ਹੀ ਪੜਾਈ ਕਰੇ ਕੀ ਉਹ ਪਾਸ ਹੋ
ਜਾਵੇਗਾ? ਅੱਜ ਇਤਿਹਾਸ ਸੁਣਾਇਆ ਤਾਂ ਜਾ ਰਿਹਾ ਹੈ ਪਰ ਉਸ ਉਪਰ ਅਮਲ ਨਹੀਂ ਕੀਤਾ ਜਾਂਦਾ. . ਅਖੰਡ
ਪਾਠ ਹੋ ਰਹੇ ਹਨ ਪਰ ਹੁਕਮ ਤੇ ਚੱਲਿਆ ਨਹੀਂ ਜਾ ਰਿਹਾ. . ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਗਿਆਨ
ਹੈ ਜਿਸ ਨੂੰ ਹਿਰਦੇ ਵਿੱਚ ਵਸਾ ਕੇ ਮਨੁੱਖ ਆਪਣੀ ਸੋਚ ਨੂੰ ਉਚਿਆਂ ਚੁੱਕ ਸਕਦਾ ਹੈ ਜਿਸ ਵੀ ਮਨੁੱਖ
ਨੇ ਬਾਣੀ ਨੂੰ ਜੀਵਨ ਵਿੱਚ ਢਾਲਿਆ ਹੈ ਉਸ ਦਾ ਜੀਵਨ ਸੁਚੱਜਾ ਬਣ ਜਾਂਦਾ ਹੈ. . ਇਹਨਾਂ ਸ਼ਬਦਾਂ ਦਾ
ਪ੍ਰਗਟਾਵਾ ਪ੍ਰਿੰ: ਗੁਰਬਚਨ ਸਿੰਘ ਜੀ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਨੇ ਗੁਰਮਤਿ ਪ੍ਰਚਾਰ
ਕੇਂਦਰ ਪਿੰਡ ਚੁੱਪਕੀਤੀ ਜਿਲਾ ਮੋਗਾ ਵਿਖੇ ਗੁਰੁ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੇ
ਸਬੰਧ ਵਿੱਚ ਰੱਖੇ ਗਏ ਗੁਰਮਤਿ ਸਮਾਗਮ ਦੌਰਾਨ ਸੰਗਤਾਂ ਨੂੰ ਸਬੋਧਨ ਕਰਦਿਆਂ ਕੀਤਾ ਇਸ ਮੌਕੇ ਬੱਚਿਆਂ
ਦੇ ਧਾਰਮਿਕ ਮੁਕਾਬਲੇ ਵੀ ਕਰਵਾਏ ਗਏ ਜਿਸ ਵਿੱਚ ਬੱਚਿਆਂ ਨੇ ਕਵਿਤਾਵਾਂ, ਲੈਕਚਰ ਆਦਿ ਦੀ ਪੇਸ਼ਕਾਰੀ
ਕੀਤੀ ਇਸ ਦੌਰਾਨ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਸੰਦੀਪ ਸਿੰਘ ਖਾਲੜਾ
ਇੰਚਾਰਜ ਗੁਰਮਤਿ ਪ੍ਰਚਾਰ ਕੇਂਦਰ
ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ
(06/09/11)
ਭਾਈ ਹਰਜਿੰਦਰ ਸਿੰਘ ਸਭਰਾਅ
ਗੁਰਬਾਣੀ ਗਿਆਨ ਦੇ ਚਾਨਣ ਵਿੱਚ ਚੱਲਣ ਦੀ ਲੋੜ-----ਭਾਈ ਹਰਜਿੰਦਰ ਸਿੰਘ ‘ਸਭਰਾਅ’
੪ ਸਤੰਬਰ/ ਕਾਰਤੋਨੋਵਾ, ਬੈਰਗਾਮੋ/ਇਟਲੀ-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ
ਕਾਰਤੋਨੋਵਾ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਐਤਵਾਰ ਵਿਖੇ ਮਨਾਇਆ ਗਿਆ ਜਿਸ
ਵਿੱਚ ਭਾਈ ਹਰਜਿੰਦਰ ਸਿੰਘ ਸਭਰਾਅ ਨੇ ਗੁਰਬਾਣੀ ਦੀ ਮਹਾਨਤਾ ਦੇ ਵਿਸ਼ੇ ਤੇ ਸੰਗਤਾਂ ਨਾਲ ਗੁਰਮਤਿ
ਵੀਚਾਰਾਂ ਦੀ ਸਾਂਝ ਪਾਈ। ਉਨਹਾਂ ਕਿਹਾ ਕਿ ਗੁਰੂ ਨਾਨਕ ਸਾਹਿਬ ਜੀ ਨੇ ਜਿਥੇ ਆਪਣੀ ਬਾਣੀ ਨੂੰ ਆਪ
ਸੰਭਾਲਿਆ ਉਥੇ ਪਹਿਲਾਂ ਹੋ ਚੁੱਕੇ ਅਤੇ ਸਮਕਾਲੀ ਮਹਾਂਪੁਰਖਾਂ ਦੀ ਬਾਣੀ ਨੂੰ ਆਪ ਆਪਣੀਆਂ ਪ੍ਰਚਾਰ
ਫੇਰੀਆਂ ਦੌਰਾਨ ਇਕੱਤਰ ਕੀਤਾ ਅਤੇ ਬਾਣੀ ਦਾ ਇਹ ਅਮੁੱਲ ਵਿਰਸਾ ਅੱਗੇ ਤੋਂ ਅੱਗੇ ਚਲਦਾ ਗੁਰੂ ਅਰਜਨ
ਸਾਹਿਬ ਜੀ ਤੱਕ ਪੁੱਜਾ। ਜਿਨ੍ਹਾਂ ਨੇ ਆਪ ਪੋਥੀ ਸਾਹਿਬ ਦੇ ਰੂਪ ਵਿੱਚ ਸੰਪਾਦਨਾ ਕੀਤੀ। ਗੁਰੂ
ਸਾਹਿਬ ਵਲੋਂ ਇਹ ਇੱਕ ਕੀਮਤੀ ਖਜ਼ਾਨਾ ਮਨੁੱਖਤਾ ਨੂੰ ਦਿੱਤਾ ਗਿਆ ਅਤੇ ਨਾਲ ਹੀ ਇਹ ਆਗਿਆ ਵੀ ਕੀਤੀ
ਗਈ ਕਿ ਇਸ ਨੂੰ ਆਪ ਵੀ ਜੀਵਨ ਵਿੱਚ ਵਰਤਣਾ ਹੈ ਅਤੇ ਨਾਲ ਨਾਲ ਹੋਰਾਂ ਮਨੁੱਖਾਂ ਨਾਲ ਵੀ ਇਸ ਦੀ
ਸਾਂਝ ਪਾਉਣੀ ਹੈ। ਪਰ ਅਫਸੋਸ! ਕਿ ਅਸੀਂ ਆਪ ਹੀ ਗੁਰਬਾਣੀ ਪੜ੍ਹਨ, ਸਮਝਣ ਅਤੇ ਕਮਾਉਣ ਤੋਂ ਅਵੇਸਲੇ
ਹੋਏ ਬੈਠੇ ਹਾਂ। ਤਾਂ ਫਿਰ ਵੰਡਣ ਵਾਲੀ ਗੱਲ ਤਾਂ ਬਹੁਤ ਦੂਰ ਦੀ ਹੈ। ਅਸੀਂ ਗੁਰਬਾਣੀ ਦੇ ਬਾਹਰੀ
ਸਤਿਕਾਰ ਦੀ ਗੱਲ ਤਾਂ ਬਾਰ ਬਾਰ ਕਰਦੇ ਹਾਂ ਪਰ ਇਸਦੇ ਸਿਧਾਤਾਂ ਨੂੰ ਹਰ ਵਾਰ ਅਣਗੌਲਿਆਂ ਕਰਕੇ ਬਾਣੀ
ਦੇ ਹੁਕਮਾਂ ਦੀ ਬੇਅਦਬੀ ਕਰਦੇ ਹਾਂ। ਅੱਜ ਅਖੌਤੀ ਬਾਬਿਆਂ ਵਲੋਂ ਪੜ੍ਹੀਆਂ ਜਾਂਦੀਆਂ ਧਾਰਨਾ
ਜਿਨ੍ਹਾਂ ਦਾ ਕਿ ਬਹੁਤੀ ਵਾਰ ਗੁਰਬਾਣੀ ਨਾਲ ਕੋਈ ਸਬੰਧ ਹੀ ਨਹੀਂ ਹੁੰਦਾ ਕੀਰਤਨ ਕਹਿ ਕੇ ਗਾਈਆਂ
ਅਤੇ ਪ੍ਰਚਾਰੀਆਂ ਜਾਂਦੀਆਂ ਹਨ। ਕੀ ਅਜਿਹੇ ਲੋਕ ਉਨ੍ਹਾਂ ਅਖੌਤੀ ਚਾਰ ਭਗਤਾਂ ਦੀ ਕਾਨ੍ਹਾ, ਪੀਲੂ,
ਛੱਜੂ, ਸ਼ਾਹ ਹੁਸੈਨ, ਜਿਨਾਂ ਦੀ ਕੱਚਘਰੜ ਰਚਨਾ ਗੁਰੂ ਸਾਹਿਬ ਜੀ ਨੇ ਪ੍ਰਵਾਨ ਨਹੀਂ ਸੀ ਕੀਤੀ, ਦੀ
ਸੋਚ ਦੇ ਵਾਰਸ ਨਹੀਂ? ਇਹ ਤਾਂ ਗੁਰਮਤਿ ਵਿਰੋਧੀਆਂ ਨਾਲੋਂ ਵੀ ਅੱਗੇ ਲੰਘ ਗਏ ਹਨ ਕਿਉਂਕਿ ਉਨ੍ਹਾਂ
ਸਿਖੀ ਭੇਸ ਬਣਾ ਕੇ ਕੋਈ ਗੱਲ ਨਹੀਂ ਸੀ ਕੀਤੀ ਅਤੇ ਸਿੱਧਾ ਹੀ ਗੁਰੂ ਸਾਹਿਬ ਤੋਂ ਵੱਖ ਰਹਿ ਕੇ
ਵਿਰੋਧ ਕੀਤਾ ਸੀ ਪਰ ਇਹ ਸਾਧੜੇ ਸਿਖੀ ਭੇਸ ਵਿੱਚ ਗੁਰੂਬਾਣੀ ਦੀ ਬਰਾਬਰੀ ਤੇ ਨਿਰਾਦਰੀ ਕਰਦੇ ਹਨ।
ਅੱਜ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਉਂਦਿਆਂ ਸਾਨੂੰ ਸੋਚਣਾ ਹੋਵੇਗਾ ਕਿ ਕੀ ਅਸੀਂ
ਗੁਰਬਾਣੀ ਦੇ ਪ੍ਰਕਾਸ਼ ਤੋਂ ਕੋਈ ਸੇਧ ਲਈ? ਕਿ ਜਾਂ ਅਜੇ ਵੀ ਅਗਿਆਨਤਾ, ਵਹਿਮ ਭਰਮ ਅਤੇ ਕਲਰਮਕਾਂਡਾਂ
ਦੇ ਹਨੇਰੇ ਵਿੱਚ ਟੱਕਰਾਂ ਹੀ ਖਾ ਰਹੇ ਹਾਂ। ‘ਗੁਰਬਾਣੀ ਇਸ ਜਗ ਮਹਿ ਚਾਨਣ’ ਤੋਂ ਸੇਧ ਲੈ ਕੇ ਹੀ
ਸਾਡਾ ਭਲਾ ਹੋ ਸਕਦਾ ਹੈ। ਸੰਗਤ ਨੂੰ ਅਪੀਲ ਕਰਦਿਆਂ ਕਿਹਾ ਕਿ ਅੱਜ ਤੋਂ ਬਾਅਦ ਕਿਸੇ ਡੇਰੇ ਨਾ ਜਾਉ,
ਕਿਸੇ ਸਾਧ ਦੇ ਗੋਡੀਂ ਪੈਰੀਂ ਹੱਥ ਨਾ ਲਾਉ, ਕਿਸੇ ਤਸਵੀਰ, ਮੜ੍ਹੀ, ਕਬਰ, ਥੜ੍ਹਾ, ਦਰਖਤ ਆਂਦਿ ਨੂੰ
ਮੱਥਾ ਨਾ ਟੇਕੋ। ਕਿਉਕਿ ਧਾਰਮਿਕ ਪੁਜਾਰੀਆਂ ਨੇ ਸਾਨੂੰ ਉਲਝਾ ਕੇ ਗੁਰੂ ਗ੍ਰੰਥ ਸਾਹਿਬ ਤੋਂ ਦੂਰ
ਕਰਨ ਦਾ ਯਤਨ ਕੀਤਾ ਹੈ ਅਤੇ ਫੋਕੇ ਅਡੰਬਰਾਂ ਵਿੱਚ ਲਾ ਕੇ ਸਾਡੀ ਸ਼ਰਧਾ ਦਾ ਨਾਜਾਇਜ਼ ਫਾਇਦਾ ਲਿਆ ਹੈ।
ਅੱਜ ਸਾਡੇ ਕੋਲ ਅਨਗਿਣਤ ਸਾਧਨ ਹਨ ਜਿਨ੍ਹਾਂ ਦੁਆਰਾ ਗੁਰਬਾਣੀ ਵੀਚਾਰ ਨਾਲ ਸਾਂਝ ਪਾਈ ਜਾ ਸਕਦੀ ਹੈ।
ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਸਾਰੇ ਦਿਨ ਵਿੱਚ ਘੱਟੋ ਘੱਟ ਇੱਕ ਸ਼ਬਦ ਅਰਥਾਂ ਸਹਿਤ ਜ਼ਰੂਰ
ਪੜ੍ਹੋ ਤਾਂ ਕਿ ਸਾਨੂੰ ਆਪ ਪਤਾ ਲੱਗ ਸਕੇ ਕਿ ਗੁਰਬਾਣੀ ਦੁਆਰਾ ਸਾਨੂੰ ਕੀ ਸੇਧ ਦਿੱਤੀ ਗਈ ਹੈ।
(06/09/11)
ਰਾਮ ਸਿੰਘ ਯੂ: ਕੇ:
ਨਿਹਚਲੁ ਚਉਰੁ ਛਤੁ ਅਤੇ ਬਾਣੀ ਦਾ ਸਤਿਕਾਰ
“ਵਡਾ ਤੇਰਾ ਦਰਬਾਰੁ ਸਚਾ ਤੁਧੁ ਤਖਤੁ।। ਸਿਰਿ ਸਾਹਾ ਪਾਤਿਸਾਹੁ ਨਿਹਚਲ ਚਉਰੁ ਛਤੁ”।।
(ਪੰਨਾ ੯੬੪) ਮੁਖਵਾਕ ਅਨੁਸਾਰ ਮੀਰੀ, ਪੀਰੀ ਦੇ ਮਾਲਕ ਦਸੇ ਗੁਰੁ ਸਾਹਿਬਾਨ ਅਤੇ ਜੁਗੋ ਜੁਗ ਅਟਲ
ਸ਼ਬਦ ਗੁਰੁ, ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਹੀ ਕੇਵਲ ਸੱਚੇ ਪਾਤਿਸ਼ਾਹ ਹੋਇ ਅਤੇ ਇਸ ਵੇਲੇ ਹਨ ਅਤੇ
ਸਦਾ ਰਹਿਣਗੇ। ਇਹਨਾਂ ਤੁੱਲ ਨਾ ਕੋਈ ਹੋਰ ਹੋਇਆ ਹੈ ਨਾ ਹੈ ਅਤੇ ਨਾ ਹੋਵੇਗਾ। ਇਸੇ ਕਰਕੇ ਇਹਨਾਂ ਦੀ
ਪਦਵੀ ਵੀ ਸੱਭ ਤੋਂ ਉੱਚੀ ਤੇ ਸੁੱਚੀ, ਦਰਬਾਰ ਵੀ ਉੱਚਾ ਤੇ ਸੁੱਚਾ ਅਤੇ ਅਲਾਹੀ ਤਖਤ ਵੀ ਸਰਵੋਤਮ ਤੇ
ਉੱਚਾ ਅਤੇ ਸੱਚਾ ਸੁੱਚਾ ਹੈ। ਤਾਹੀਉਂ ਤਾਂ ਇਹ ਸੱਚੇ ਪਾਤਿਸ਼ਾਹ ਹਰ ਤਰਾਂ ਦੇ ੳੱਚੇ ਸੁੱਚੇ ਅਤੇ ਵੱਧ
ਤੋਂ ਵੱਧ ਆਦਰ ਸਤਿਕਾਰ ਮਾਣਦੇ ਹਨ ਤੇ ਮਾਣਦੇ ਰਹਿਣਗੇ।
ਇਤਿਹਾਸ ਵਿੱਚ ਆਮ ਛੋਟੇ ਮੋਟੇ ਰਾਜੇ ਮਾਹਾਰਾਜੇ ਆਦਿ ਵੀ ਆਪਣਾ ਆਦਰ ਸਤਿਕਾਰ ਕਰਾਂਉਂਦੇ ਨਜ਼ਰ ਆਉਂਦੇ
ਹਨ। ਤਖਤ ਤੇ ਬੈਠਣਾ, ਫੁਰਮਾਨ ਜਾਰੀ ਕਰਨਾ ਤੇ ਮਨਵਾਉਣਾ ਅਤੇ ਹੋਰ ਕਈ ਤਰਾਂ ਦੇ ਆਦਰ ਸਤਿਕਾਰ ਦੇ
ਨਾਲ ਨਾਲ ਸੱਭ ਤੋਂ ਢੁਕਵਾਂ ਆਦਰ ਸਤਿਕਾਰ, ਉਹ ਆਪਣੇ ਸਿਰਾਂ ਉੱਪਰ ਚੌਰ ਕਰਵਾਂਉਦੇ ਰਹੇ ਹਨ। ਭਾਵੇਂ
ਉਹ ਰਾਜੇ, ਮਾਹਾਰਾਜੇ, ਸਮਰਾਟ, ਸ਼ਹਿਨਸ਼ਾਹ ਆਦਿ, ਧੁਰ ਕੀ ਆਈ ਬਾਣੀ ਅਨੁਸਾਰ ਚਾਰ ਦਿਨ ਦਾ ਦਿਖਾਵਾ
ਕਰਕੇ ਚਲਦੇ ਬਣਦੇ ਹਨ ਤੇ ਸੱਚੇ ਪਾਤਿਸ਼ਾਹ ਦੀ ਕਿਸੇ ਪੱਖੋਂ ਵੀ ਬਰਾਬਰੀ ਕਰਨ ਦੇ ਅਸਮਰਥ ਹੁੰਦੇ ਹਨ,
ਜਿਵੇਂ:-
“ਕੋਊ ਹਰਿ ਸਮਾਨਿ ਨਹੀ ਰਾਜਾ।। ਏ ਭੂਪਤਿ ਸਭ ਦਿਵਸ ਚਾਰਿ ਕੇ ਝੂਠੇ ਕਰਤ ਦਿਵਾਜਾ”।। (ਪੰਨਾ ੮੫੬)
ਸ਼ੋ ਜੇ ਆਦਰ ਸਤਿਕਾਰ ਦਾ ਚਿੰਨ੍ਹ ਭਾਵ ਚੌਰ ਇਹਨਾਂ ਕੁੱਛ ਦਿਨਾਂ ਦੀ ਸਰਦਾਰੀ ਕਰਨ ਵਾਲਿਆਂ ਰਾਜਿਆਂ
ਆਦਿ ਦੇ ਸਿਰਾਂ ਤੇ ਕੀਤਾ ਜਾਂਦਾ ਰਿਹਾ ਜਾ ਹੋ ਸਕਦਾ ਹੈ ਤਾਂ ਸੱਚੇ ਸੁੱਚੇ ਸਤਿਗੁਰੂ, ਗੁਰੁ
ਨਾਨਕ-ਗੁਰੂ ਗੋਬਿੰਦ ਸਿੰਘ ਜੀ ਅਤੇ ਜੁਗੋ ਜੁਗ ਅਟੱਲ ਗੁਰੁ “ਸ੍ਰੀ ਗੁਰੁ ਗ੍ਰੰਥ ਸਾਹਿਬ” ਤੇ ਤਾਂ
ਧੁਰੋਂ ਬਖਸ਼ੇ ਆਦਰ ਸਤਿਕਾਰ ਦੇ ਵੱਖ ਵੱਖ ਚਿਨ੍ਹਾਂ ਵਿੱਚ ਚੌਰ ਤਾਂ ਇੱਕ ਬਹੁਤ ਬੜਾ ਅਸਥਾਨ ਰੱਖਦਾ
ਹੈ। ਪ੍ਰਮਾਤਮਾ ਦੀ ਹਰ ਥਾਂ ਹੋਂਦ ਅਤੇ ਉਸ ਦੇ ਸਤਿਕਾਰ ਵਜੋਂ ਪ੍ਰਮਾਤਮਾ ਤੇ ਹਰ ਸਮੇਂ ਹੋ ਰਹੇ ਚੌਰ
ਦੀ ਸਤਿਗੁਰੂ ਗੁਰੁ ਨਾਨਕ ਸਾਹਿਬ ਜੀ ਨੇ ਕਿੰਨੀ ਸੁਹਣੀ ਤਸਵੀ ਰ ਪੇਸ਼ ਕੀਤੀ ਹੈ:-
“ਗਗਨ ਮੈ ਥਾਲ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ।।
ਧੂਪੁ ਮਲਿਆਨ ਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ”।। (ਪੰ. ੬੬੩)
ਅਤੇ ਪ੍ਰਮਾਤਮਾ ਜੀ ਸੱਭ ਸ੍ਰਿਸ਼ਟੀ ਵਿੱਚ ਆਪਣੀ ਹੋਂਦ ਕਰਕੇ ਸਾਰੀ ਸ੍ਰਿਸ਼ਟੀ ਨੂੰ ਏਨਾਂ ਪਿਆਰ ਕਰਦੇ
ਹਨ ਕਿ ਉਹ ਆਪਣੇ ਵਲੋਂ ਸੱਭ ਸ੍ਰਿਸ਼ਟੀ ਉੱਪਰ ਚੌਰ ਕਰ ਰਹੇਂ ਹਨ। ਇਸ ਬਾਰੇ ਗੁਰੁ ਜੀ ਆਪ ਸ਼ਾਹਦੀ
ਭਰਦੇ ਹਨ:-
“ਜਾਕਾ ਚਵਰ ਸਭ ਊਪਰਿ ਝੁਲੈ।। ਤਾਕਾ ਧੂਪੁ ਸਦਾ ਪਰਫੁਲੈ”।। (ਪੰਨਾਂ
੩੯੨) ਹੁਣ ਦੇਖਣਾ ਇਹ ਹੈ ਕਿ ਜੇ ਪ੍ਰਮਾਤਮਾ ਉੱਪਰ ਹਰ ਵੇਲੇ ਚੌਰ ਹੋ ਰਿਹਾ ਹੈ ਤਾਂ ਗੁਰੁ ਸਾਹਿਬਾਨ
ਤੇ ਚੌਰ ਕਿਉਂ ਕੀਤਾ ਜਾਂਦਾ ਸੀ ਅਤੇ ਹੁਣ ਕਰਦੇ ਹਾਂ? ਗੁਰੁ ਸਾਹਿਬਾਨ ਤੇ ਚੌਰ ਤਾਂ ਹੀ ਹੋ ਸਕਦਾ
ਹੈ ਜੇ ਉਹ ਭੀ ਪ੍ਰਮਾਤਮਾ ਰੂਪ ਹੋਣ। ਜੇ ਇਹ ਸਿੱਧ ਹੋ ਜਾਵੇ ਤਾਂ ਸੁਤੇ ਸਿੱਧ ਹੀ ਇਹ ਭੀ ਸਿੱਧ ਹੋ
ਜਾਵੇਗਾ ਕਿ ਗੁਰੁ ਸਾਹਿਬਾਨ ਤੇ ਚੌਰ ਹੋਣਾ ਚਾਹੀਦਾ ਸੀ ਅਤੇ ਜੁਗੋ ਜੁਗ ਅਟੱਲ ਗੁਰੁ “ਸ੍ਰੀ ਗੁਰੁ
ਗ੍ਰੰਥ ਸਾਹਿਬ” ਤੇ ਭੀ, ਜੋ ਦਸਾਂ ਗੁਰੁ ਸਾਹਿਬਾਨ ਦੀ ਜੋਤਿ ਹਨ, ਚੌਰ ਹੋਣਾ ਚਾਹੀਦਾ ਹੈ। ਇਸ ਦੇ
ਹਲ ਲਈ ਧੁਰ ਕੀ ਆਈ ਬਾਣੀੌ ਤੋਂ ਸੇਧ ਲੈਣੀ ਜ਼ਰੂਰੀ ਹੈ। ਬਾਣੀ, ਸੱਚੀ ਬਾਣੀ ਤੋਂ ਇਹ ਸੰਕੇਤ ਮਿਲਦੇ
ਹਨ:- “ਗੁਰ ਪਾਰਬ੍ਰਹਮ ਪਰਮੇਸਰੁ ਆਪ”।। (ਪੰਨਾ ੩੮੭) “ਗੁਰੂ ਗੋਵਿੰਦੁ ਗੋਵਿੰਦੁ ਗੁਰੂ ਹੈ ਨਾਨਕ
ਭੇਦੁ ਨ ਭਾਈ”।। (ਪੰਨਾ ੪੪੨) “ਮਹਿਮਾ ਕਹੀ ਨ ਜਾਇ ਗੁਰ ਸਮਰਥ ਦੇਵ।। ਗੁਰ ਪਾਰਬ੍ਰਹਮ ਪਰਮੇਸੁਰ
ਅਪਰੰਪਰ ਅਲਖ ਅਭੇਵ”।। (ਪੰਨਾ ੫੨੨) “ਆਪ ਨਰਾਇਣ ਕਲਾਧਾਰਿ ਜਗ ਮਹਿ ਪੲਵਰਿਯਉ।। ਨਿਰੰਕਾਰ ਆਕਾਰੁ
ਜੋਤਿ ਜਗ ਮੰਡਲਿ ਕਰਿਯਉ”।। (ਪੰ. ੧੩੯੫) “ਪਰਤਛਿ ਰਿਦੈ ਗੁਰ ਅਰਜੁਨ ਕੈ ਹਰਿ ਪੂਰਨ ਬ੍ਰਹਮ ਨਿਵਾਸ
ਲੀਅਉ”।। (ਪੰ. ੧੪੦੯) “ਭਨਿ ਮਥੁਰਾ ਕਛ ਭੇਦੁ ਨਹੀ ਗੁਰੁ ਅਰਜੁਨ ਪਰਤਖੁ ਹਰਿ”।। (ਪੰ. ੧੪੦੯)
“ਸਫਲ ਜਨਮੁ ਹੋਵੈ ਪਰਵਾਣੁ।। ਗੁਰ ਪਾਰਬ੍ਰਹਮ ਨਿਕਟਿ ਕਰਿ ਜਾਣੁ”।। (ਪੰ. ੧੯੩) “ਗੁਰ ਪਰਮੇਸਰੁ
ਕਰਣੈਹਾਰ।। ਸਗਲ ਸ੍ਰਿਸਟ ਕਉ ਦੇ ਆਧਾਰੁ”।। (ਪੰ. ੭੪੧) “ਗੁਰੁ ਕਰਤਾ ਗੁਰੁ ਕਰਣੈ ਜੋਗੁ।। ਗੁਰੁ
ਪਰਮੇਸਰੁ ਹੈ ਭੀ ਹੋਗ”।। (ਪੰ. ੮੬੪) “ਨਾਨਕ ਸੋਧੇ ਸਿਮ੍ਰਿਤਿ ਬੇਦ।। ਪਾਰਬ੍ਰਹਮ ਗੁਰ ਨਾਹੀ
ਭੇਦ”।। (ਪੰ. ੧੧੪੨)
ਇਹ ਕੁਛ ਨਮੂਨੇ ਵਜੋਂ ਗੁਰਵਾਕ ਸਿੱਧ ਕਰਦੇ ਹਨ ਕਿ ਗੁਰੁ (ਦਸੇ ਪਾਤਿਸ਼ਾਹੀਆਂ ਅਤੇ ਗੁਰੁ ਗ੍ਰੰਥ
ਸਾਹਿਬ ਜੀ) ਅਤੇ ਪਰਮੇਸਰ ਇਕੋ ਰੂਪ ਹਨ। ਜੋ ਗੱਲਾਂ ਤੇ ਆਦਰ ਸਤਿਕਾਰ ਪ੍ਰਮਾਤਮਾ ਤੇ ਢੁੱਕਦਾ ਹੈ ਉਹ
ਹੀ ਗੁਰੁ ਸਾਹਿਬਾਨ ਤੇ ਲਾਗੂ ਹੈ।
ਝੇ ਉਪਰ ਲਿਖੇ ਮੁਖਵਾਕਾਂ ਅਨੁਸਾਰ ਗੁਰੁ ਸਾਹਿਬ ਪ੍ਰਮਾਤਮਾ ਰੂਪ ਹਨ ਤਾਂ ਇਹ ਵੀ ਜ਼ਰੂਰੀ ਸਮਝਣ ਵਾਲੀ
ਗੱਲ਼ ਹੈ ਕਿ ਪ੍ਰਮਾਤਮਾਕੀਹੈ? ਪ੍ਰਮਾਤਮਾ ਕੋਈ ਬੰਦਾ ਜਾ ਕਿਸੇ ਤਰਾਂ ਦੀ ਸ਼ਕਲ ਵਾਲਾ ਕੋਈ ਵਿਅਕਤੀ
ਨਹੀਂ। ਜਿਵੇਂ ਮੁਖਵਾਕ ਹੈ:- “ਰੂਪ ਨ ਰੇਖ ਨ ਰੰਗ ਕਿਛੁ ਤ੍ਰਿਹ ਗੁਣ ਤੇ ਪ੍ਰਭ ਭਿੰਨ”।। (ਸੁਖਮਨੀ
ਸਾਹਿਬ) ਉਹ ਫਿਰ ਹੈ ਕੀ? ਅੁਹ ਇੱਕ ਮਹਾਨ ਸ਼ਕਤੀ ਜਿਸ ਦੀ ਅਨਹਦ ਧੁਨੀ ਹਰ ਵੇਲੇ ਅਤੇ ਹਰ ਥਾਂ ਗੂਜ
ਰਹੀ ਹੈ ਜੋ “ਸ਼ਬਦ ਰਰੂਪ” ਹੈ “ਤਿਸਹਿ ਬੁਝਾਇ ਨਾਨਕਾ ਜਿਸੁ ਹੋਵੇ ਸੁ ਪ੍ਰਸੰਨ”।। (ਪੰ. ੨੮੩
ਸੁਖਮਨੀ ਸਾਹਿਬ) ਭਾਵ ਜਿਸ ਤੇ ਉਸ ਦੀ ਕਿਰਪਾ ਮਿਹਰ ਅਤੇ ਪ੍ਰਸੰਨਤਾ ਹੋਵੇ।
ਖੈਰ ਪ੍ਰਮਾਤਮਾ ਸ਼ਬਦ ਰੂਪ ਹੋਣ ਕਰਕੇ ਉਸ ਤੇ ਸਦਾ ਸਦਾ ਚੌਰ ਝੁੱਲ ਰਿਹਾ ਹੈ। ਤਾਂ ਫਿਰ ਗੁਰੂ
ਨਾਨਕ-ਗੁਰੂ ਗੋਬਿੰਦ ਸਿੰਘ ਜੀ ਉੱਪਰ ਕਿਉਂ ਚੌਰ ਝੁੱਲਿਆ? ਗੁਰੁ ਸਾਹਿਬਾਨ ਦੇ ਬਲਿਹਾਰ ਜਾਈਏ ਕਿ ਇਹ
ਸ਼ਬਦ ਰੂਪ ਪ੍ਰਮਾਤਮਾ ਜਾ ਪ੍ਰਮਾਤਮਾ ਰੂਪ ਸ਼ਬਦ, ਗੁਰੁ ਸਾਹਿਬਾਨ ਦੇ ਹਿਰਦੇ ਵਿੱਚ ਇੰਝ ਵਸ ਰਿਹਾ ਸੀ
ਕਿ ਉਹ ਖੁੱਦ ਹੀ ਸ਼ਬਦ ਰੂਪ ਹੋ ਗਏ। ਫਿਰ ਉਨ੍ਹਾਂ ਰਾਹੀਂ ਉਸ ਸ਼ਬਦ ਦਾ ਪ੍ਰਕਾਸ਼ ਐਸਾ ਹੋਇਆ ਜੋ ਜੁਗੋ
ਜੁਗ ਅਟੱਲ ਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰੂਪ ਧਾਰ ਗਿਆ ਅਤੇ ਉਪਰ ਲਿਖੇ ਮੁਖਵਾਕਾਂ
ਅਨੁਸਾਰ ਪ੍ਰਮਾਤਮਾ ਰੂਪ ਹੀ ਹੋ ਗਏ। ਸੋ ਸ਼ਬਦ ਰੂਪ ਪ੍ਰਮਾਤਮਾ ਤੇ ਚੌਰ, ਗੁਰੁ ਨਾਨਕ-ਗੁਰੂ ਗੋਬਿੰਦ
ਸਿੰਘ ਜੀ ਤੇ ਚੌਰ ਅਤੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਤੇ ਚੌਰ ਦਾ ਇੱਕ ਹੀ ਭਾਵ ਹੈ, ਕਿਉਂਕਿ
ਤਿੰਨੋਂ ਇਕੋ ਰੂਪ ਹਨ ਅਤੇ ਇੱਕ ਦੂਸਰੇ ਤੋਂ ਅਨਿਖੜਵੇਂ ਹਨ ਭਿੰਨ ਨਹੀਂ ਹਨ। ਪ੍ਰਮਾਤਮਾ ਦਾ ਸੱਭ
ਤੋਂ ਉੱਚਾ ਤਖਤ ਤੇ ਦਰਬਾਰ ਅਤੇ ਉਸ ਵਿੱਚ ਜਾ ਉੱਪਰ ਸਸ਼ੋਭਤ ਹੁੰਦਿਆਂ ਪ੍ਰਮਾਤਮਾ ਤੇ ਚੌਰ, ਹੁਣ
ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਆਪਣੇ ਵੱਡੇ ਦਰਬਾਰ ਅਤੇ ਤਖਤ ਉੱਤੇ ਬਰਾਜਮਾਨ ਹੁੰਦਿਆਂ ਤੇ ਚੌਰ ਦੀ
ਸੇਵਾ ਦਾ ਇੱਕ ਹੀ ਭਾਵ ਹੈ ਜਿਸ ਨੂੰ ਗੁਰੂ ਸਾਹਿਬ ਜੀ ਦੀ ਤਾਬਿਆ ਕੋਈ ਵੀ ਸਿੰਘ, ਸਿੰਘਣੀ ਆਪਣੀ
ਆਪਣੀ ਹਾਜ਼ਰੀ ਸਮੇਂ ਨਿਭਾਂਉਂਦੇ ਹਨ, ਆਦਰ ਸਤਿਕਾਰ ਲਈ ਨਾ ਕਿ ਮੱਖੀਆਂ ਉਡਾਉਣ ਲਈ ਜਿਵੇਂ ਕਿ ਕਈ
ਅਨਜਾਣ (ਅਨਜਾਣ ਹੀ ਨਹੀਂ ਅਸ਼ਰਧਕ ਕਿਹਾ ਜਾ ਸਕਦਾ ਹੈ) ਸੱਜਣ ਕਹਿ ਦਿੰਦੇ ਹਨ। ਉਨ੍ਹਾਂ ਨੂੰ ਗੁਰੂ
ਸਾਹਿਬਾਨ ਜੀ ਦੀ ਅਤੇ ਖਾਸ ਕਰਕੇ ਸ਼ਬਦ ਗੁਰੂ (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ) ਜੋ ਪ੍ਰਮਾਤਮਾ ਰੂਪ
ਹਨ, ਦੀ ਵਡੱਤਣ ਦੀ ਸੋਝੀ ਨਹੀਂ ਅਤੇ ਉੱਕੀ ਹੀ ਸ਼ਰਧਾ ਨਹੀਂ, ਨਹੀਂ ਤਾਂ ਇਹ ਅਦਬ, ਸਤਿਕਾਰ –ਰਹਿਤ
ਬਚਨ ਉਨ੍ਹਾਂ ਦੇ ਖਿਆਲ ਵਿੱਚ ਹੀ ਨਾ ਆਉਣ।
ਵੰਨਗੀ ਵਜੋਂ ਉਹ ਮੁਖਵਾਕ ਦਿੱਤੇ ਜਾਂਦੇ ਹਨ ਜੋ:- “ਗੁਰ ਪਾਰਬ੍ਰਹਮ ਪ੍ਰਮੇਸਰੁ ਆਪਿ॥” ੳੱਤੇ ਚੌਰ
ਕੀਤੇ ਜਾਣ ਅਤੇ ਹੋ ਰਹੇ ਬਾਰੇ ਸ਼ਾਹਦੀ ਭਰਦੇ ਹਨ:- “ਕੇਸਾ ਕਾ ਕਰਿ ਬੀਜਨਾ ਸੰਤ ਚਾਉਰ ਢੁਲਾਵਉ॥ ਸੀਸ
ਨਿਹਾਰਉ ਚਰਣ ਤਲਿ ਧੂਰਿ ਮੁਖਿ ਲਾਵਉ॥” (ਪੰ. ੭੪੫)
“ਮੇਰੇ ਰਾਮ ਹਰਿ ਜਨ ਕੈ ਹੳ+ ਬਲਿ ਜਾਈ॥ ਕੇਸਾ ਕਾ ਕਰਿ ਚਵਰੁ ਢੁਲਾਵਾ ਧੂੜ ਮੁਖਿ ਲਾਈ॥” (ਪੰਨਾ
੭੪੮) “ਪੰਚ ਸ਼ਬਦ ਨਿਰਮਾਇਲ ਬਾਜੇ॥ ਢੁਲਕੇ ਚਵਰ ਸੰਖ ਘਨ ਗਾਜੈ॥” (ਪੰਨਾ ੮੭੪) “ਸੰਤਾਂ ਮਾਨਉ ਦੂਤਾ
ਡਾਨਉ ਇਹ ਕੁਟਵਾਰੀ ਮੇਰੀ॥ ਦਿਵਸ ਰੈਨ ਤੇਰੇ ਪਾਉ ਪਲੋਸਉ ਕੇਸ ਚਵਰ ਕਰਫੇਰੀ॥” (ਪੰ. ੯੬੯)
“ਇਸਹੀ ਮਹਿ ਜਿਸਕੀ ਪਤਿ ਰਾਖੈ ਤਿਸੁ ਸਾਧੂ ਚਾਉਰ ਢਾਲੀਐ॥” (ਪੰ੧੦੧੯) “ਅਤੇ ਸਪਸ਼ਟ ਕਰਦੇ ਹਨ ਕਿ
ਗੁਰੂ ਸਾਹਿਬ ਉੱਪਰ ਚੌਰ ਦੀ ਸੇਵਾ ਗੁਰੂ ਸਾਹਿਬ ਜੀ ਦਾ ਅਦਬ ਸਤਿਕਾਰ ਕਾਇਮ ਰੱਖਣ ਲਈ ਕੀਤੀ ਜਾਂਦੀ
ਹੈ ਨਾ ਕਿ ਮੱਖੀਆਂ ਉਡਾਉਣ ਲਈ।
ਪਰ ਗੁਰੂ ਜੀ ਦਾ ਅਦਬ ਸਤਿਕਾਰ ਸਿਰਫ ਚੌਰ ਦੇ ਝੁਲਾਏ ਤੱਕ ਹੀ ਨਹੀਂ, ਇਸ ਤੋਂ ਵੀ ਉੱਪਰ ਸਤਿਕਾਰ ਹੈ
ਸ਼ਹਿਨਸ਼ਾਹ ਗੁਰੂ ਸਾਹਿਬ ਦੇ ਫੁਰਮਾਨ ਦਾ, ਭਾਵ ਹੁਕਮ ਦਾ। ਹੁਕਮ ਸਿਰਫ ਅੰਮ੍ਰਿਤ ਵੇਲੇ ਦਾ ਹੁਕਮਨਾਮਾ
ਹੀ ਨਹੀਂ ਕਿ ਗੁਰਸਿੱਖ ਨੇ ਸਿਰ ਨਿਵਾ ਕੇ ਸੁਣਨਾ ਹੈ, ਉਸ ਤੋਂ ਦਿਨ ਭਰ ਦੇ ਕੰਮ ਕਾਰ ਵਿੱਚ ਸੇਧ
ਲੈਣੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਦੀ ਸਾਰੀ ਬਾਣੀ, ਧੁਰ ਕੀ ਬਾਣੀ, ਹੁਕਮ ਦੇ ਰੂਪ
ਵਿੱਚ ਐਸੀ ਜੀਵਨ ਜਾਚ ਹੈ ਜਿਸ ਨੂੰ ਗੁਰਸਿੱਖਾਂ ਨੇ ਅਦਬ ਸਤਿਕਾਰ ਸਹਿਤ ਜਾ ਆਪ ਪੜ੍ਹ ਕੇ ਜਾ ਸੁਣ
ਕੇ ਉਸਤੋਂ ਜੀਵਨ ਨੂੰ ਸੁਚੱਜਾ ਬਨਾਉਣ ਲਈ ਢੁਕਵੀਂ ਸੇਧ ਲੈਣੀ ਹੈ ਪਰ ਜੇ ਕੋਈ ਅਦਬ ਸਤਿਕਾਰ ਦੇ
ਚਿੰਨ੍ਹ ਚੌਰ ਨੂੰ ਹੀ ਮੱਖੀਆਂ ਉਡਾਉਣ ਵਾਲੀ ਇੱਕ ਸਧਾਰਨ ਵਸਤੂ ਹੀ ਸਮਝੇ ਉਹ ਬਾਣੀ ਦਾ ਕਿੰਨਾ ਕੁ
ਸਤਿਕਾਰ ਕਰਦਾ ਹੋਵੇਗਾ ਅਤੇ ਉਸਨੇ ਬਾਣੀ ਤੋਂ ਕਿਹੜੀ ਸਿੱਖਿਆ ਲਈ ਹੋਵੇਗੀ?
ਸ਼ਾਇਦ ਐਸੀ ਸੋਚ ਵਾਲਿਆਂ ਨੂੰ ਇਹ ਸਿੱਖਿਆ ਅਜਕੱਲ ਦੇ ਮੂੰਹ ਤੇ ਠਾਠੇ ਬੰਨ੍ਹ ਕੇ ਕੀਤੇ ਜਾ ਰਹੇ
ਸੱਚੀ ਸੁੱਚੀ ਬਾਣੀ ਦੇ (ਮੁਆਫੀ ਮੰਗਦੇ ਹੋਏ) ਗੁੰਗੇ ਪਾਠਾਂ ਵਿੱਚੋਂ ਮਿਲਦੀ ਰਮਜ਼ ਦਾ ਸਦਕਾ ਹੋਵੇ।
ਕਿੳਂਕਿ ਅੱਜ ਬਾਣੀ ਦੀ ਕਦਰੋ ਕੀਮਤ ਚੌਰ ਵਾਲੇ ਸਤਿਕਾਰ ਤੋਂ ਵੀ ਕਿਤੇ ਘੱਟ ਨਜ਼ਰ ਆ ਰਹੀ ਹੈ। ਅੱਜ
ਸਾਡੇ ਵਿੱਚ ਇਹ ਆਮ ਰਿਵਾਜ ਹੈ ਕਿ ਅਸੀਂ ਗੁਰੂ ਸਾਹਿਬ ਜੀ ਦੀ ਸਵਾਰੀ ਘਰ ਵਿੱਚ ਸਹਿਜ ਪਾਠ ਜਾ ਅਖੰਡ
ਪਾਠ ਕਰਨ ਜਾ ਕਰਵਾਉਣ ਲਈ ਲਿਆਂਉਂਦੇ ਹਾਂ ਉਹ ਵੀ ਪੂਰੇ ਸਤਿਕਾਰ ਨਾਲ ਨਹੀਂ। ਘਰ ਵਿੱਚ ਪਾਠ ਸ਼ੁਰੂ
ਕਰਵਾ ਕੇ ਜਪੁਜੀ ਸਾਹਿਬ ਦਾ ਪਾਠ ਜਾ ਇੱਕ ਦੋ ਹੋਰ ਪੰਨੇ ਸੁਣ ਕੇ ਅਸੀਂ ਕੰਮਾਂ ਵਿੱਚ ਰੁਝ ਜਾਂਦੇ
ਹਾਂ। ਹੋਰ ਮਿੱਤਰ ਜਾਂ ਰਿਸ਼ਤੇਦਾਰ ਵੀ ਸੱਭ ਚਲੇ ਜਾਂਦੇ ਹਨ। ਸਿਰਫ ਪਾਠੀ ਹੀ ਪਾਠ ਕਰਦਾ ਰਹਿ ਜਾਂਦਾ
ਹੈ। ਇਹ ਹੀ ਹਾਲ ਗੁਰਦਵਾਰਿਆਂ ਵਿੱਚ ਹੈ। ਉਥੇ ਤਾਂ ਇਸ ਨਾਲੋਂ ਵੀ ਵੱਧ ਹਾਸੋ ਹੀਣੀ ਦੀ ਹੱਦ ਤੱਕ
ਗੱਲ ਪਹੁੰਚ ਗਈ ਹੈ ਕਿਉਂਕਿ ਆਮ ਗੁਰਦੁਆਰਿਆਂ ਵਿੱਚ ਹੀ ਨਹੀਂ ਤਿਹਿਾਸਿਕ ਗੁਰਦੁਆਰਿਆਂ ਅਤੇ ਡੇਰਿਆਂ
ਤੇ ਇੱਕ ਤੋਂ ਵੀ ਵੱਧ, ਉੱਤੇ ਲਿਖੇ ਵਾਂਗ, ਗੁੰਗੇ ਪਾਠ ਹੋ ਰਹੇ ਹਨ। ਪਾਠੀ ਜੇ ਤਾਂ ਨੇਕ ਨੀਤੀ ਨਾਲ
ਪਾਠ ਕਰਨ ਵਾਲਾ ਹੋਵੇ ਤਾਂ ਉਹ ਬਾਣੀ ਦਾ ਅਨੰਦ ਮਾਣ ਸਕਦਾ ਹੈ। ਪਰ ਬਹੁਤੇ ਪਾਠੀ ਪੰਨਿਆਂ ਤੇ ਨਿਗਾਹ
ਫੇਰਨ ਤੇ ਪੈਸੇ ਕਮਾਉਣ ਦਾ ਧੰਦਾ ਕਰਨ ਵਾਲੇ ਹੀ ਹੁੰਦੇ ਹਨ ਅਤੇ ਦੂਜੇ ਪਾਸੇ ਪ੍ਰਬੰਧਕਾਂ ਦਾ ਮੁਖ
ਮੰਤਵ ਮਾਇਆ ਇਕੱਤਰ ਕਰਨ ਤੱਕ ਹੀ ਹੁੰਦਾ ਹੈ। ਇਨ੍ਹਾਂ ਪਾਠਾਂ ਰਾਹੀਂ ਲਾਭ, ਜਿੱਸ ਨੇ ਪੜ੍ਹ ਸੁਣ ਕੇ
ਜੀਵਨ ਸਚਿਆਰ ਬਣਾ ਕੇ ਚੜ੍ਹਦੀ ਕਲਾ ਵਰਤਾਉਣੀ ਸੀ, ਕਿੱਸ ਨੂੰ ਹੋਇਆ? ਦੂਸਰੇ ਜੋ ਅਖੌਤੀ ਪ੍ਰਚਾਰਕ
ਚਿਮਟਿਆਂ ਆਦਿ ਨਾਲ ਗੁਰਬਾਣੀ ਦੀ ਇੱਕ ਅੱਧੀ ਤੁਕ ਨਾਲ ਅਪਣੇ ਕੋਲੋਂ ਤੁਕਾਂ ਬਣਾ ਕੇ ਗੀਤ-ਰੂਪ
ਕੀਰਤਨ ਕਰਦੇ ਹਨ ਕੀ ਉਹ ਸੰਗਤਾਂ ਨੂੰ ਬਾਣੀ ਨਾਲੋਂ ਪਰੇ ਤੋਂ ਪਰੇ ਨਹੀਂ ਕਰ ਰਹੇ? ਇਹ ਬਹੁਤ ਹੀ
ਵਿਚਾਰ ਕਰਨ ਵਾਲੀ ਖਾਸ ਵਿਚਾਰ ਹੈ।
ਕਿਥੇ ਤਾਂ ਗੁਰੂ ਸਾਹਿਬਾਨ ਦੇ ਹੁੰਦਿਆਂ ਅਤੇ ਫਿਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਗੁਰੂ
ਸਾਹਿਬ ਜੀ ਦੀ ਸਿੱਖਿਆ ਸੁਣ ਕੇ, ਮਨ ਵਿੱਚ ਵਸਾ ਕੇ ਅਤੇ ਉਸ ਤੇ ਚੱਲ ਕੇ ਕਰਾਮਾਤੀ ਕਾਰਨਾਮੇ ਕਰ
ਵਿਖਾਏ ਤੇ ਕਿੱਥੇ ਹੁਣ ਉਸ ਉੱਚੀ ਸੁੱਚੀ ਵੱਡਮੁਲੀ ਸਿੱਖਿਆ ਨੂੰ ਅਨਸੁਣੀ ਕਰਕੇ ਹਰ ਪਾਸਿਉਂ ਠੇਡੇ
ਖਾ ਰਹੇਂ ਹਾਂ। ਇਹ ਇਸ ਕਰਕੇ ਕਿ ਬਾਣੀ ਦਾ ਮਨਾਂ ਵਿੱਚ ਸਤਿਕਾਰ ਚੌਰ ਵਰਗੇ ਸਤਿਕਾਰ ਨਾਲੋਂ ਵੀ
ਕਿਤੇ ਘੱਟ ਗਿਆ ਹੈ। ਬਾਣੀ ਦਾ ਸਤਿਕਾਰ ਠੀਕ ਲੀਹਾਂ ਤੇ ਲਿਆਇਆ ਜਾ ਸਕਦਾ ਹੈ। ਇੱਕ ਗੁਰਮੁਖ ਨੇ
ਅਮਲੀ ਤੌਰ ਤੇ ਇੱਕ ਬੀਬੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਭਾਵੇਂ ਬੀਬੀ ਜੀ ਉਸ ਨੂੰ ਸਮਝ ਨਾ
ਸਕੀ। ਉਹ ਇਸ ਤਰਾਂ ਹੈ:-
ਇਕ ਬੀਬੀ ਜੀ ਨੇ ਇੱਕ ਗੁਰਸਿੱਖ ਨੂੰ ਬੇਨਤੀ ਕੀਤੀ ਕਿ ਉਹ ਉਨ੍ਹਾਂ ਦੇ ਘਰ ਸਹਿਜ ਪਾਠ ਕਰ ਦੇਣ।
ਉਸ ਗੁਰਮੁਖ ਗੁਰਸਿੱਖ ਨੇ ਵਾਰ ਵਾਰ ਕਿਹਾ ਕਿਹ ਉਹ ਉਸ ਪਾਸੋਂ ਪੳਠ ਨਾ ਕਰਵਾਉਣ। ਪਰ ਬੀਬੀ ਜੀ
ਉਨ੍ਹਾਂ ਦੇ ਬਹੁਤ ਖਹਿੜੇ ਪੈ ਗਈ। ਬਹੁਤ ਕਹਿਣ ਤੇ ਉਸ ਗੁਰਮੁਖ ਨੇ ਕੁੱਛ ਗੁਰਸਿੱਖ ਨਾਲ ਲੈ ਕੇ
ਗੁਰੂ ਸਾਹਿਬ ਜੀ ਦੀ ਸਵਾਰੀ ਲਿਆਂਦੀ ਤੇ ਪਾਠ ਸ਼ੁਰੂ ਕਰ ਦਿੱਤਾ। ਆਮ ਰਿਵਾਜ ਹੈ ਕਿ ੧੫ ਕੁ ਪੰਨੇ
ਸੁਣ ਕੇ ਮਿੱਤਰ ਸੱਜਣ ਉੱਠ ਕੇ ਚਲੇ ਜਾਂਦੇ ਹਨ। ਘਰ ਵਾਲੇ ਵੀ ਇੱਕ ਦੋ ਹੋਰ ਪੰਨੇ ਸੁਣ ਕੇ ਆਪਣੇ
ਕੰਮਾਂ ਵਿੱਚ ਰੁਝ ਗਏ ਤੇ ਪਾਠੀ ਇਕੱਲਾ ਹੀ ਰਹਿ ਗਿਆ। ਉਸ ਨੇ ਵੀ ਗੁਰੂ ਸਾਹਿਬ ਜੀ ਤੇ ਰੁਮਾਲਾ
ਦਿੱਤਾ ਤੇ ਚਲਾ ਗਿਆ। ਸ਼ਾਮ ਨੂੰ ਫਿਰ ਆਇਆ। ਜਿੰਨਾ ਚਿਰ ਘਰ ਦੇ ਪਾਠ ਸੁਣਦੇ ਰਹੇ, ਉਸ ਨੇ ਪਾਠ
ਕੀਤਾ। ਉਨ੍ਹਾਂ ਦੇ ਉੱਠਣ ਤੇ ਗੁਰਸਿੱਖ ਨੇ ਅਰਦਾਸ ਕੀਤੀ ਅਤੇ ਸੁਖ ਆਸਣ ਕਰਕੇ ਉਹ ਚਲੇ ਗਿਆ। ਹਰ
ਰੋਜ਼ ਇੱਸ ਤਰਾਂ ਹੁੰਦਾ ਰਿਹਾ। ਤਿੰਨ ਕੁ ਹਫਤੇ ਬਾਅਦ ਬੀਬੀ ਜੀ ਨੇ ਪੁਛਿਆ, ਭਾਈ ਸਾਹਿਬ ਜੀ ਭੋਗ
ਕਦੋਂ ਪਵੇਗਾ? ਉਸ ਗੁਰਮੁੱਖ ਦਾ ਉੱਤਰ ਕਮਾਲ ਦਾ ਸੀ। ਉੱਸ ਨੇ ਕਿਹਾ, ਜਦ ਤੁਸੀਂ ਸੁਣ ਲਵੋਗੇ। ਬੀਬੀ
ਜੀ ਦੇ ਵਾਰ ਵਾਰ ਸਵਾਲ ਦਾ ਇਹ ਹੀ ੳੱਤਰ ਸੀ। ਤਦ ਬੀਬੀ ਜੀ ਨੇ ਪੁੱਛਿਆ, ਪਾਠ ਕਿੱਨਾਂ ਹੋਇਆ ਹੈ
ਜੀ? ਇਸ ਵਾਰ ਗੁਰਮੁਖ ਜੀ ਦਾ ਉੱਤਰ ਹੋਰ ਵੀ ਕਮਾਲ ਦਾ ਸੀ। ਉਸ ਨੇ ਕਿਹਾ ਕਿ ਤੁਸੀਂ ਸੱਠ ਪੰਨੇ
ਸੁਣੇ ਹਨ ਤੇ ਇਤਨਾ ਹੀ ਪਾਠ ਹੋਇਆ ਹੈ, ਜਿੰਨਾਂ ਤੁਸੀਂ ਸੁਣਦੇ ਜਾਉਗੇ ਉੰਨਾਂ ਹੀ ਪਾਠ ਹੁੰਦਾ
ਜਾਇਗਾ। ਉਸ ਦਿਨ ਤੋਂ ਉਨ੍ਹਾਂ ਵਿੱਚੋਂ ਕੋਈ ਨਾ ਕੋਈ ਬੈਠ ਕੇ ਪਾਠ ਸੁਣਨ ਲੱਗਾ ਅਤੇ ਹਫਤੇ ਬਾਅਦ
ਭੋਗ ਪਾ ਦਿੱਤਾ ਗਿਆ। ਇਹ ਹੀ ਇੱਕ ਤਰੀਕਾ ਹੈ ਜੇ ਪਾਠ ਕਰਨ ਵਾਲਿਆਂ ਅਤੇ ਪਾਠ ਦਾ ਪ੍ਰਬੰਧ ਕਰਨ
ਵਾਲਿਆਂ ਦੇ ਮਨਾਂ ਵਿੱਚ ਬਾਣੀ ਅਤੇ ਸਿੱਖੀ ਨਾਲ ਪਿਆਰ ਹੈ ਤਾਂ ਪਾਠ ਸੁਣਨ ਦੀ ਸ਼ਰਤ ਰੱਖ ਕੇ ਪਾਠ
ਕੀਤਾ ਜਾਵੇ। ਰਿਸ ਨਾਲ ਹੀ ਵਹਿਮਾਂ ਭਰਮਾਂ ਵਿੱਚ ਪਏ ਅਨਜਾਣ ਸਿੱਖਾਂ ਨੂੰ ਰੀਤ ਵਜੋਂ ਪਾਠ ਕਰਵਾਉਣ
ਤੋਂ ਰੋਕ ਕੇ ਪੂਰੇ ਸਤਿਕਾਰ ਨਾਲ ਪਾਠ ਕਰਵਾ ਕੇ ਸੁਣ ਕੇ ਲਾਭ ਉਠਾਇਆ ਜਾ ਸਕਦਾ ਹੈ। ਨਹੀਂ ਤਾਂ
ਬ੍ਰਾਹਮਣਾਂ ਵਾਂਗ ਵੇਦ ਮੰਤਰ ਪੜ੍ਹਨ ਪੜ੍ਹਾਉਣ ਦਾ ਮਾਹੌਲ ਤਾਂ ਘਰਾਂ, ਗੁਰਦੁਆਰਿਆਂ ਅਤੇ ਡੇਰਿਆਂ
ਵਿੱਚ ਪੈਦਾ ਹੋ ਹੀ ਚੱਕਾ ਹੈ। ਇਸ ਨੀਤੀ ਨੇ ਅਨਜਾਣ ਸਿੱਖਾਂ ਨੂੰ ਵਹਿਮਾਂ ਭਰਮਾਂ ਦੇ ਸ਼ਿਕਾਰ ਬਣਾ
ਕੇ ਮੱਠਾਂ ਤੇ ਮੜ੍ਹੀਆਂ ਦੇ ਪੁਜਾਰੀ ਬਣਾ ਕੇ ਉਨ੍ਹਾਂ ਥਾਵਾਂ ਤੇ ਪਾਠ ਕਰਵਾਉਣੇ ਸ਼ੁਰੂ ਕਰਵਾ ਦਿੱਤੇ
ਹਨ। ਇਹ ਉੱਪਰ ਦੱਸੇ ਗੁੰਗੇ ਪਾਠਾਂ ਦੀ ਪਾਈ ਪਿਰਤ ਦਾ ਹੀ ਨਤੀਜਾ ਹੈ।
ਉੱਪਰ ਸਾਡੀ ਸੱਭ ਦੇ ਮਨਾਂ ਦੀ ਬਣੀ ਹਾਲਤ ਵੀ ਉਸ ਬੀਬੀ ਜੀ ਦੇ ਪਾਠ ਤੋਂ ਬਾਅਦ ਪ੍ਰਤਿਕਰਮ ਤੋਂ ਭਲੀ
ਭਾਂਤ ਸਮਝੀ ਜਾ ਸਕਦੀ ਹੈ। ਉਹ ਇਸ ਤਰਾਂ ਕਿ ਪਾਠ ਦੇ ਭੋਗ ਤੋਂ ਬਾਅਦ ਬੀਬੀ ਜੀ ਨੇ ਗੁਰਮੁਖ ਜੀ
ਦੀਆਂ ਰਮਜ਼ਾਂ ਤੋਂ ਕੁਛ ਸਿੱਖਣ ਦੀ ਥਾਂ ਆਪਣੀਆਂ ਗੁਆਂਢਣਾਂ ਨੂੰ ਕਿਹਾ ਕਿ ਮੈਂ ਇਸ ਪਾਠੀ ਤੋਂ ਕਦੇ
ਫੇਰ ਪਾਠ ਨਹੀਂ ਕਰਵਾਉਂਦੀ ਮੈਂ ਤਾਂ ਕੰਨਾਂ ਨੂੰ ਹੱਥ ਲਾਉਂਦੀ ਹਾਂ। ਜਿੱਸ ਰਮਜ਼ ਤੋਂ ਸੱਚੀ ਸੁੱਚੀ
ਸੇਧ ਲੈਣੀ ਸੀ ਉਸ ਦੀ ਉਲਟ ਨੁਕਤਾਚੀਨੀ ਕੀਤੀ ਗਈ। ਪਰ ਇਸ ਵੇਲੇ ਸਿਰਫ ਗੁਰਮੁਖ ਜੀ ਵਲੋਂ ਪਾਈ ਪਿਰਤ
ਨੂੰ ਅਪਣਾ ਕੇ ਬਚਾਅ ਹੋ ਸਕਦਾ ਹੈ, ਹੋਰ ਕਿਸੇ ਤਰ੍ਹਾਂ ਨਹੀਂ। ਕਿਉਂਕਿ “ਪਢੈ ਗੁਨੇ ਨਾਹੀ ਕਛੁ
ਬਉਰੇ ਜਉ ਦਿਲ ਮਹਿ ਖਬਰ ਨ ਹੋਈ॥” (ਪੰਨਾ ੪੬੩) ਦੂਸਰੇ ਜੋ ਸਿੱਖ ਜਗਤ ਨੇ ਆਮ ਲੱਲੂ ਪੰਜੂ ਨੂੰ,
ਜਿੱਸ ਦੇ ਮਨ ਵਿੱਚ ਸਿਰਫ ਪੈਸੇ ਕਮਾਉਣਾ ਹੀ ਹੈ, ਅਖੰਡ ਪਾਠ ਤੱਕ ਦੀਆਂ ਰੌਲਾਂ ਲਾਉਣ ਦੀ ਖੁੱਲ
ਦਿੱਤੀ ਹੋਈ ਹੈ, ਉਸਨੂੰ ਠੱਲ ਪਾਉਣ ਲਈ ਪਦ ਛੇਦ ਬੀੜਾਂ ਦੀ ਥਾਂ ਲੜੀਦਾਰ ਬੀੜਾਂ ਦਾ ਹੀ ਪ੍ਰਕਾਸ਼
ਹੋਣਾ ਚਾਹੀਦਾ ਹੈ ਅਤੇ ਉਨ੍ਹਾਂ ਤੋਂ ਹੀ ਸਹਿਜ ਜਾ ਅਖੰਡ ਪਾਠ ਹੋਣੇ ਚਾਹੀਦੇ ਹਨ। ਅਦਬ ਸਤਿਕਾਰ
ਰੱਖਣ ਵਾਲੇ ਤਾਂ ਇਹ ਚਾਹੁੰਦੇ ਹੀ ਹਨ, ਹੋ ਸਕਦਾ ਹੈ ਦੂਸਰਿਆਂ ਦੇ ਮਨਾਂ ਵਿੱਚ ਭੀ ਸੰਥਿਆ ਲੈ ਕੇ
ਪਾਠ ਕਰਨਾਂ ਸਿੱਖਣ ਲਈ ਅਦਬ ਸਤਿਕਾਰ ਪੈਦਾ ਹੋ ਜਾਵੇ। ਗੁਰੂ ਜੀ ਸਭ ਨੂੰ ਸੁੱਮਤ ਬਖਸ਼ਣ।
ਰਾਮ ਸਿੰਘ ਯੂ: ਕੇ:
(06/09/11)
ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)
ਭ੍ਰਿਸ਼ਟਾਚਾਰ
ਭ੍ਰਿਸ਼ਟਾਚਾਰੀ ਸਮਾਜ ਸੁਧਾਰਨੇ ਲਈ,
ਗਾਂਧੀ-ਗਿਰੀ ਨਹੀਂ, ਹੱਥ ਕਰਾਰੇ ਹੋਵਣ।
ਥਾਂ ਅਮ੍ਰਿੰਤ ਦੇ ਜ਼ਹਿਰ ਨਾਲ ਜੋ ਪਲਦੇ,
ਕਿੱਦਾਂ ਸੋਚੀਏ ਮਿੱਠੇ ਪਿਆਰੇ ਹੋਵਣ।
ਬੇਈਮਾਨੀ ਅੱਜ ਇੱਕ ਸੰਸਕਾਰ ਬਣਕੇ,
ਸਾਡੇ ਜੀਵਨ ਦੇ ਵਿੱਚ ਸਮਾਅ ਗਈ ਏ;
ਹੱਕ ਰਹਿੰਦੇ ਨਹੀਂ ਨੈਤਿਕ-ਆਚਾਰ ਬਾਝੋਂ,
ਭਾਵੇਂ ਕਿੰਨੇ ਵੀ ਅੰਨਾ ਹਜਾਰੇ ਹੋਵਣ।।
ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)
(06/09/11)
ਗੁਰਤੇਜ ਸਿੰਘ ਚੰਡੀਗੜ੍ਹ
‘ਸਹਿਜਧਾਰੀ’ ਮਸਲਾ ਅਤੇ ਗੁਰਦੁਆਰਾ ਚੋਣਾਂ
ਵੱਡੇ ਸਿੱਖ ਮਸਲੇ ਨੂੰ ਨਿਤਾਰਣ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ (ਪੰਜਾਬ ਵਿਚਾਰੇ
ਨੂੰ ਤਾਂ ਆਪਣਾ ਨਿਵੇਕਲਾ ਹਾਈ ਕੋਰਟ ਵੀ ਨਸੀਬ ਨਹੀਂ) ਵਿੱਚ ਅਕਤੂਬਰ 8, 2003 ਨੂੰ ਸ਼੍ਰੋਮਣੀ
ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਮੱਤਦਾਨ ਕਰਨ ਸਬੰਧੀ ਹੋਈ ਅਧਿਸੂਚਨਾ ਨੂੰ ਲੈ ਕੇ
ਵਾਦ-ਵਿਵਾਦ ਨੂੰ ਨਿਪਟਾਉਣ ਲਈ ਇੱਕ ਮਸਲਾ ਚੱਲ ਰਿਹਾ ਸੀ। ਇਹ ਮਸਲਾ ਐਮ. ਐਮ. ਕੁਮਾਰ, ਅਲੋਕ ਸਿੰਘ
ਅਤੇ ਗੁਰਦੇਵ ਸਿੰਘ ਆਧਾਰਤ ਸੰਪੂਰਣ ਅਦਾਲਤ (ਫੁੱਲ ਬੈਂਚ) ਕੋਲ ਸੀ। ਵਿਵਾਦ ਬੜਾ ਪੁਰਾਣਾ ਹੈ। ਇਹ
ਕਥਿਤ ਸਹਿਜਧਾਰੀ ਫ਼ੈਡਰੇਸ਼ਨ ਵੱਲੋਂ ਸ਼੍ਰੋਮਣੀ ਕਮੇਟੀ ਦੀਆਂ ਪਿਛਲੀਆਂ ਚੋਣਾਂ (2004) ਤੋਂ ਪਹਿਲਾਂ
ਉਠਾਇਆ ਗਿਆ ਸੀ ਅਤੇ ਏਸ ਵਿੱਚ ਪਹਿਲੇ ਜਾਰੀ ਕੀਤੇ ਹੁਕਮਾਂ ਵਿੱਚ ਅਦਾਲਤ ਨੇ ਆਖਿਆ ਸੀ ਕਿ ਏਸ ਦਾ
ਨਿਪਟਾਰਾ ਚੋਣਾਂ ਉੱਤੇ ਅਸਰ ਅੰਦਾਜ਼ ਹੋਵੇਗਾ। ਪਿਛਲੀਆਂ ਚੋਣਾਂ ਹੋ ਗਈਆਂ, ਪੰਜ ਸੱਤ ਸਾਲ ਹੋਰ ਬੀਤ
ਗਏ ਪਰ ਇਹ ਮਸਲਾ ਨਾ ਨਿੱਬੜਿਆ। ਵਿੱਚ-ਵਿਚਾਲੇ ਸਿੱਖਾਂ ਨੂੰ ਕਈ ਮੌਕੇ ਮਿਲੇ ਪਰ ਆਗੂਆਂ ਦੀ ਘੁੰਡ
ਕੱਢ ਕੇ ਨੱਚਣ ਦੀ ਨੀਤੀ ਨੇ ਨਿਬੇੜਨ ਦਾ ਰਾਹ ਨਾ ਫੜਨ ਦਿੱਤਾ। ਇਹਨਾਂ ਮੌਕਿਆਂ ਦਾ ਜ਼ਿਕਰ ਬਾਅਦ
ਵਿੱਚ ਕਰਾਂਗੇ। ਆਖ਼ਰ 1 ਸਤੰਬਰ 2011 ਨੂੰ ਜਾਪਿਆ ਜਿਵੇਂ ਕਿ ਸਭ ਸਿਆਸੀ ਧਿਰਾਂ ਆਦਿ ਦੀ ਜ਼ਾਹਰਾ
ਦਿੱਸਦੀ ਸਹਿਮਤੀ ਨਾਲ ਮਸਲੇ ਦਾ ਪਹਾੜ ਪਲ਼-ਛਿਨ ਵਿੱਚ ਛਾਈਂ-ਮਾਈਂ ਹੋ ਗਿਆ, ਬਿਲਕੁਲ ਏਵੇਂ ਜਿਵੇਂ
ਗਧੇ ਦੇ ਸਿਰ ਉੱਤੋਂ ਸਿੰਗ!
ਮੌਜੂਦਾ ਚੋਣਾਂ ਵਿੱਚ ਵੀ ਮੱਤਦਾਤਾ ਦੀ ਹੈਸੀਅਤ ਨੂੰ ਲੈ ਕੇ ਕਈ ਮਸਲੇ ਉੱਠੇ ਸਨ। ਉਹਨਾਂ ਵਿੱਚੋਂ
ਇੱਕ ਇਹ ਸੀ ਕਿ ਉਪਰੋਕਤ ਅਧਿਸੂਚਨਾ ਅਨੁਸਾਰ ਕੇਵਲ ਕੇਸਾਧਾਰੀ ਸਿੱਖ ਹੀ ਵੋਟ ਪਾਉਣ ਦਾ ਅਧਿਕਾਰੀ ਸੀ
ਪਰ ਰਾਜ ਕਰਦੇ ਅਕਾਲੀ ਦਲ ਨੇ ਸਰਕਾਰੀ ਅਫ਼ਸਰਾਂ ਰਾਹੀਂ ਲੱਖਾਂ ਐਸੇ ਵੋਟਰ ਬਣਾਏ ਹਨ ਜੋ ਕਿ
ਗ਼ੈਰ-ਸਿੱਖ ਹਨ। ਕਈ ਤਾਂ ਮੁਸਲਮਾਨ ਅਤੇ ਇਸਾਈ ਵੀ ਵੋਟ ਖਾਤਰ ਸਿੰਘ ਲਕਬ ਨਾਲ ਸ਼ਿੰਗਾਰ ਕੇ ਵੋਟਰ ਥਾਪ
ਦਿੱਤੇ ਗਏ ਹਨ। ਲੋਕ ਸਭਾ ਵੋਟਰ ਸੂਚੀ ਤੋਂ, ਜਿਸ ਉੱਤੇ ਤਸਵੀਰਾਂ ਵੀ ਹਨ, ਇਹ ਗੱਲ ਸਪਸ਼ਟ ਹੋ ਜਾਂਦੀ
ਹੈ। ਏਸ ਧਾਂਦਲੀ ਨੂੰ ਲੈ ਕੇ ਇੱਕ ਹੋਰ ਮੁਕੱਦਮਾ ਚੋਣ ਲੜ ਰਹੇ ਪੰਥਕ ਮੋਰਚੇ ਵੱਲੋਂ ਦਾਇਰ ਕੀਤਾ
ਹੋਇਆ ਹੈ। ਏਸ ਨੂੰ ਵੀ ਅਧਿਸੂਚਨਾ ਵਾਲੇ ਮੁਕੱਦਮੇ ਨਾਲ ਨੱਥੀ ਕੀਤਾ ਹੋਇਆ ਸੀ। ਦੋਨਾਂ ਮਸਲਿਆਂ ਦੇ
ਵਕੀਲ ਹਰ ਪੇਸ਼ੀ ਉੱਤੇ ਅਦਾਲਤ ਵਿੱਚ ਹਾਜ਼ਰ ਹੁੰਦੇ ਸਨ। ਸਤੰਬਰ 1, 2011 ਨੂੰ ਵੀ ਦੋਹਾਂ ਮੁਕੱਦਮਿਆਂ
ਦੇ ਵਕੀਲ ਹਾਜ਼ਰ ਸਨ ਅਤੇ ਆਪਣੀ ਕੀਮਤੀ ਰਾਇ ਅਦਾਲਤ ਦੀ ਮੇਜ਼ ਉੱਤੇ ਕੇਰ ਰਹੇ ਸਨ। ਤੱਤ ਗੁਰਮਤ ਟਕਸਾਲ
ਵੱਲੋਂ ਵੀ ਜਗਤ ਤਮਾਸ਼ਾ ਨੇੜਿਓਂ ਵੇਖਣ ਲਈ ਹਾਜ਼ਰੀ ਭਰੀ ਜਾਂਦੀ ਸੀ।
ਪਿਛਲੀ ਪੇਸ਼ੀ ਉੱਤੇ ਮਸਲਾ ਨਿੱਬੜਦਾ-ਨਿੱਬੜਦਾ ਰਹਿ ਗਿਆ ਸੀ ਕਿਉਂਕਿ ਸਹਿਜਧਾਰੀਆਂ ਵੱਲੋਂ ਪੇਸ਼ ਵਕੀਲ
ਨੇ ਬਾਅਦ ਦੁਪਹਿਰ ਆਪਣਾ ਪੱਖ ਪੇਸ਼ ਕਰਨ ਤੋਂ ਕੰਨੀ ਕਤਰਾ ਲਈ ਸੀ। ਵਜ੍ਹਾ ਦੀ ਕਨਸੋਅ ਇਹ ਆਈ ਸੀ ਕਿ
ਅਜੇ ਓਸ ਦੀ ਫ਼ੀਸ ਨਹੀਂ ਸੀ ਆਈ।
1 ਸਤੰਬਰ ਨੂੰ ਕਾਰਵਾਈ ਆਮ ਵਾਂਗ ਚੱਲ ਰਹੀ ਸੀ ਜਦੋਂ ਕਿ ਕੇਂਦਰੀ ਸਰਕਾਰ ਦਾ ਵਕੀਲ ਉੱਠਿਆ ਅਤੇ ਓਸ
ਨੇ ਆਖਿਆ, ‘ਜਨਾਬ ਏਸ ਅਧਿਸੂਚਨਾ ਦਾ ਆਕਾਰ ਕਾਨੂੰਨ ਦੇ ਚਾਰ ਕੋਨਿਆਂ ਵਿੱਚ ਮੇਚ ਨਹੀਂ ਆਉਂਦਾ।’ ਇਹ
ਵਿਚਾਰ ਮੱਕੇ ਤੋਂ ਕੁਫ਼ਰ ਉੱਠਣ ਬਰਾਬਰ ਸੀ। ਕੇਂਦਰੀ ਸਰਕਾਰ ਆਪਣੀ ਜਾਰੀ ਕੀਤੀ ਅਧਿਸੂਚਨਾ ਨੂੰ
ਵਕੀਲਾਂ ਰਾਹੀਂ ਪੂਰੇ ਤਾਣ ਨਾਲ ਕਾਨੂੰਨੀ ਹਮਲਿਆਂ ਤੋਂ ਬਚਾ ਰਹੀ ਸੀ। ਏਸੇ ਭਾਵਨਾ ਅਧੀਨ ਹੀ ਜੁਆਬ
ਦਾਅਵਾ ਕੇਂਦਰ ਨੇ ਦਾਖ਼ਲ ਕੀਤਾ ਸੀ। ਹਰਭਗਵਾਨ ਸਿੰਘ ਨੇ ਅਧਿਸੂਚਨਾ ਪ੍ਰਤੀ ਜੋ ਵਤੀਰਾ ਧਾਰਿਆ ਓਸ
ਤੋਂ ਦਿਲਾਵਰ ਸਿੰਘ ਸਿਪਾਹੀ ਦੇ ਨਵੇਂ ਅਵਤਾਰ ਦੀ ਯਾਦ ਤਾਜ਼ਾ ਹੋ ਗਈ, ਜਿਸ ਨੇ ਬਾਰੂਦੀ ਜਾਮਾ ਪਾ ਕੇ
30 ਅਗਸਤ ਨੂੰ ਬੇਅੰਤ ਸਿੰਘ ਨੂੰ ਮਾਸ ਦੀਆਂ ਹਜ਼ਾਰਾਂ ਬੋਟੀਆਂ ਵਿੱਚ ਪਲਟਾ ਦਿੱਤਾ ਸੀ। ਹਰਭਗਵਾਨ ਨੇ
ਅਧਿਸੂਚਨਾ ਦੀ ਜੜ੍ਹ ਵਿੱਚ ਤੇਲ ਦਿੰਦਿਆਂ ਹੋਇਆਂ ਆਖਿਆ, ‘ਜਨਾਬ ਸਰਕਾਰ ਨੇ ਏਸ ਨੂੰ ਵਿਚਾਰਨ ਦੀ
ਜ਼ਹਿਮਤ ਹੀ ਨਹੀਂ ਉਠਾਈ। ਸਰਕਾਰ ਕੋਲ ਸ਼੍ਰੋਮਣੀ ਕਮੇਟੀ ਦਾ 30 ਮਾਰਚ 2002 ਦਾ ਮਤਾ ਪਹੁੰਚਿਆ ਤਾਂ
ਝੱਟ ਸਰਕਾਰ ਨੇ ਅਧਿਸੂਚਨਾ ਜਾਰੀ ਕਰ ਦਿੱਤੀ’ ਆਦਿ-ਆਦਿ। ਓਸ ਬੱਚੇ ਦਾ ਕੀ ਬਣਨਾ ਸੀ ਜਿਸ ਦੀ ਮਾਂ
ਹੀ ਉਸ ਨੂੰ ਜ਼ਹਿਰ ਦੇਣ ਉੱਤੇ ਤੁਲ ਗਈ ਹੋਵੇ? ਸੋ ਪਲ਼ੋ-ਪਲ਼ੀ ਏਸ ਅਧਿਸੂਚਨਾ ਦੇ ਹਜ਼ਾਰਾਂ ਟੁਕੜੇ ਹੋ
ਗਏ ਅਤੇ ਵਜੂਦ ਸਿਆਸਤ ਦੇ ਬੱਦਲਾਂ ਉਹਲੇ ਵਿਲੀਨ ਹੋ ਗਿਆ। ਸਮੇਂ ਦੀ ਨਬਜ਼ ਪਛਾਣਨ ਵਾਲੇ ਪੰਥਕ ਮੋਰਚੇ
ਦੇ ਇੱਕ ਵਕੀਲ ਨੇ ਵੀ ਅਦਾਲਤ ਵਿੱਚ ਸਹਿਜਧਾਰੀਆਂ ਦੇ ਖ਼ੂਬ ਸੋਹਲੇ ਗਾਏ। ਇਉਂ ਇਹ ਮਸਲਾ ਝਟ-ਪਟ
ਨਿੱਬੜ ਗਿਆ। ਇੱਕ ਖਿਨ ਵਿੱਚ ਸਿੱਖ ਗੁਰਦਵਾਰਿਆਂ ਉੱਤੇ ਗ਼ੈਰ-ਸਿੱਖਾਂ ਦਾ ਕਬਜ਼ਾ ਕਰਵਾ ਕੇ ਸਿੱਖੀ ਦਾ
ਅੰਤ ਚਾਹੁੰਣ ਵਾਲਿਆਂ ਦੇ (ਜਿਨ੍ਹਾਂ ਵਿੱਚ ਆਪਣੇ, ਪਰਾਏ ਸਭ ਹਨ) ਸੁਪਨੇ ਸਾਕਾਰ ਹੋਣ ਦੇ ਇੱਕ ਕਦਮ
ਹੋਰ ਨੇੜੇ ਆ ਗਏ ਜਾਪੇ।
ਅਦਾਲਤੀ ਕਾਰਵਾਈ ਤਾਂ ਕੁੱਝ ਕੁ ਮਿੰਟਾਂ ਦੀ ਹੀ ਸੀ ਪਰ ਏਸ ਦੇ ਪਿੱਛੇ ਜੋ ਸੋਚ ਕੰਮ ਕਰ ਰਹੀ ਸੀ ਉਹ
ਸਦੀਆਂ ਪੁਰਾਣੀ ਸੀ। ਇਹ ਓਹੀ ਸੋਚ ਸੀ ਜਿਸ ਨੂੰ ਕੇਂਦਰ ਦੀ ਖ਼ੁਫ਼ੀਆ ਪੁਲਸ ਦੇ ਡਿਪਟੀ ਡਾਇਰੈਕਟਰ ਡੀ.
ਪੈਟਰੀ ਨੇ 1911 ਵਿੱਚ ਨੰਗਾ ਕੀਤਾ ਸੀ। ਏਸੇ ਸਾਲ ਰਾਬਿੰਦਰ ਨਾਥ ਟੈਗੋਰ ਨੇ ਸਿੱਖਾਂ ਅਤੇ ਸਿੱਖੀ
ਦਾ ‘ਫਸਤਾ ਵੱਢਣ’ ਵਾਸਤੇ ਵਿਆਪਕ ਯੋਜਨਾ ਘੜੀ ਸੀ। ਏਸ ਨੂੰ ਲੈ ਕੇ ਮ. ਕ. ਗਾਂਧੀ ਹਿੰਦੂਤਵ ਦੇ
ਸਿਪਾਹੀ ਵਾਂਗੂ ਜ਼ਿੰਦਗੀ ਦੇ ਆਖ਼ਰੀ ਦਿਨ ਤੱਕ ਜੂਝਦਾ ਰਿਹਾ। ਮੌਜੂਦਾ ਸਮਿਆਂ ਵਿੱਚ ਏਸ ਪ੍ਰਤੀ
ਅੱਕੇ-ਥੱਕੇ ਨੀਮ-ਸਿੱਖਾਂ ਵੱਲੋਂ ਏਸ ਯੋਜਨਾ ਨੂੰ ਸਿੱਖ ਸਿਆਸਤ ਵਿੱਚ ਫ਼ਤਹਿ ਸਿੰਘ ਦੀ ਆਮਦ ਤੋਂ
ਬਾਅਦ ਮੱਠਾ-ਮੱਠਾ ਹੁੰਗਾਰਾ ਮਿਲਣ ਲੱਗਾ। ਆਪਣੇ ਸਮਿਆਂ ਵਿੱਚ ਆ ਕੇ ਕਈ ਬਹਿਰੂਪੀਏ ਸਿੱਖ, ਚੰਦ
ਸਿੱਕਿਆਂ ਅਤੇ ਛਿਨ-ਭੰਗਰੀ ਸਿਆਸੀ ਸ਼ਕਤੀ ਹਾਸਲ ਕਰਨ ਦੇ ਲੋਭ ਕਾਰਣ ਭਰਵਾਂ ਹੁੰਗਾਰਾ ਦੇਣ ਲੱਗੇ।
ਨਵੇਂ ਦੌਰ ਦੀ ਸਿਆਸਤ ਦੀ ਸ਼ੁਰੂਆਤ ਗਿਣੀਏ ਤਾਂ ਭਾਰਤੀ ਜਨਤਾ ਪਾਰਟੀ ਨਾਲ ਸਿਆਸੀ ਸਾਂਝ ਪਾਉਣ ਦੇ
ਸਮੇਂ ਤੋਂ ਏਸ ਦਾ ਚਿਹਰਾ ਨਿੱਖਰਨ ਲੱਗਦਾ ਹੈ। 1996 ਦੀ ਮੋਗਾ ਕੌਨਫ਼ਰੰਸ ਵਿੱਚੋਂ ਕਈ ਨਕਸ਼ ਉੱਘੜਦੇ
ਹਨ ਜਿੱਥੇ ਅਕਾਲੀ ਪਿਛੋਕੜ ਨੂੰ ਮੁਕੰਮਲ ਤਿਲਾਂਜਲੀ ਦੇ ਕੇ ਸਿੱਖਾਂ ਦੀ ਸਿਆਸੀ ਮਰਜ਼ੀ ਦੇ ਪ੍ਰਗਟਾਵੇ
ਲਈ ਬਣਾਏ ਸ਼੍ਰੋਮਣੀ ਅਕਾਲੀ ਦਲ ਦੇ ਕੁੱਝ ਦਰਿੰਦਿਆਂ ਨੇ ਚੰਦ ਚਾਪਲੂਸਾਂ ਦੀ ਮਦਦ ਨਾਲ ਦਲ ਦੀ
ਕਾਇਆ-ਕਲਪ ਕਰ ਕੇ ਏਸ ਨੂੰ ਮਹਿਜ਼ ਪੰਜਾਬੀ ਪਾਰਟੀ ਦੇ ਮੂਰੇ ਵਿੱਚ ਤਬਦੀਲ ਕਰ ਦਿੱਤਾ ਸੀ। ਪ੍ਰਕਾਸ਼
ਕੀਤੇ ਦਾਹੜਿਆਂ, ਤਿੰਨ ਫੁੱਟੀਆਂ ਕ੍ਰਿਪਾਨਾਂ ਦੇ ਧਾਰਨੀ ਇਹ ਸੀਤਾ-ਹਰਨ, ਇਹ ਦਰੋਪਤੀ-ਚੀਰ-ਹਰਨ
ਆਪਣੀਆਂ ਅੱਖਾਂ ਨਾਲ ਵੇਖਦੇ ਰਹੇ ਪਰ ਹਾਅ ਦਾ ਨਾਅਰਾ ਵੀ ਮਾਰ ਨ ਸਕੇ। ਚਾਂਦੀ ਦੀ ਛਣਕਾਰ ਅਤੇ
ਸਿਆਸਤ ਦੇ ਨਸ਼ੇ ਨੇ ਵੱਡਿਆਂ-ਵੱਡਿਆਂ ਦੀ ਖਾਨਿਓਂ ਕੱਢ ਦਿੱਤੀ।
ਪਿੱਛੇ ਜਿਹੇ ਹਾਈ ਕੋਰਟ ਦੇ ਇੱਕ ਹੋਰ ਸਮੁੱਚੇ ਬੈਂਚ ਕੋਲ ਅਜਿਹਾ ਮਸਲਾ ਪੇਸ਼ ਹੋਇਆ ਜੋ ਸਿੱਖ ਦੇ
ਸਾਬਤ-ਸੂਰਤ ਹੋਣ ਨੂੰ ਸਿੱਖੀ ਦਾ ਪਛਾਣ-ਚਿੰਨ੍ਹ ਜਾਣਿਆ ਜਾਵੇ ਜਾਂ ਨਾ ਦੇ ਪ੍ਰਸਤਾਵ ਉੱਤੇ ਨਿਰਭਰ
ਸੀ। ਮੌਜੂਦਾ ਸਹਿਜਧਾਰੀ ਫ਼ੈਡਰੇਸ਼ਨ ਨੇ ਕਬੀਰ ਜੀ ਦੀ ਬਾਣੀ ਨੂੰ ਸੰਦਰਭ ਵਿੱਚੋਂ ਕੱਢ ਕੇ “ਭਾਵੈ
ਲਾਂਬੇ ਕੇਸ ਕਰੁ ਭਾਵੈ ਘਰਰਿ ਮੁਡਾਇ” ਦੇ ਲਫ਼ਜ਼ੀ ਅਰਥਾਂ ਨਾਲ ਵਿਗਾੜਨ ਦੀ ਰਾਮਰਾਈਆ ਚਾਲ ਚੱਲੀ ਸੀ।
ਏਸੇ ਮੁਕੱਦਮੇ ਵਿੱਚ ਸ਼੍ਰੋਮਣੀ ਕਮੇਟੀ ਨੇ ਜਿਹੜਾ ਵਕੀਲ ਖੜ੍ਹਾ ਕੀਤਾ ਉਹ ਆਪ ਘੋਨ-ਮੋਨ ਸੀ। ਉਹ
ਓਪਰੇ ਜਿਹੇ ਜੋਸ਼ ਨਾਲ ਗੱਲ ਕਰਨ ਲੱਗਾ ਤਾਂ ਸੁਣਿਆ ਹੈ ਕਿ ਇੱਕ ਜੱਜ ਨੇ, ਜੋ ਆਪਣੇ-ਆਪ ਰਹਿਤਵਾਨ
ਨਹੀਂ ਸੀ, ਆਖਿਆ, ‘ਤੂੰ ਆਪਣੇ ਵੱਲ ਵੇਖ, ਮੇਰੇ ਵੱਲ ਦੇਖ, ਫੇਰ ਕੁੱਝ ਅਗਾਂਹ ਆਖ’। ਜੱਜ ਸਾਹਿਬਾਨ
ਦੇ ਖ਼ਾਸ ਹੁਕਮ ਅਨੁਸਾਰ ਜਦੋਂ ਸ਼੍ਰੋਮਣੀ ਕਮੇਟੀ ਦਾ ਪੱਖ ਪੇਸ਼ ਹੋਇਆ ਤਾਂ ਉਹ ਵੀ ਸਾਰੇ ਸੰਸਾਰ ਦੇ
ਸਿੱਖਾਂ ਨੂੰ ਸਹਿਜਧਾਰੀ ਫ਼ੈਡਰੇਸ਼ਨ ਦੀ ਭਾਵਨਾ ਨਾਲ ਮੇਲ ਖਾਂਦਾ ਦਿੱਸਿਆ। ਚਹੁੰ ਪਾਸੀਂ ਰੌਲਾ ਪੈ
ਗਿਆ। ਸ਼੍ਰੋਮਣੀ ਕਮੇਟੀ ਦੇ ਮਾਲਕਾਂ ਨੂੰ ਕੁੱਝ ਕਰਨ ਦੀ ਲੋੜ ਜਾਪੀ। ਇਹਨਾਂ ਨੇ ਕਮੇਟੀ ਵੱਲੋਂ ਪੱਤਰ
ਜਾਰੀ ਕਰਨ ਵਾਲੀ ਸਬ-ਕਮੇਟੀ ਦੇ ਪ੍ਰਧਾਨ ਉੱਤੇ ਜ਼ਿੰਮੇਵਾਰੀ ਪਾ ਕੇ ਓਸ ਨੂੰ ਨੌਕਰੀਓਂ ਬਰਖ਼ਾਸਤ ਕਰ
ਦਿੱਤਾ। ਉਹ ਅੰਤ ਤੱਕ ਕੂਕਦਾ ਰਿਹਾ ਕਿ ‘ਮੈਂ ਤਾਂ ਓਹੋ ਲਿਖਿਆ ਹੈ ਜੋ ਇਹਨਾਂ ਕਮੇਟੀ ਨੂੰ ਲਿਖਣ ਲਈ
ਆਖਿਆ ਸੀ’। ਸ਼੍ਰੋਮਣੀ ਕਮੇਟੀ ਨੂੰ ਦੁਬਾਰਾ ਸੋਧ ਕੇ ਸਿੱਖ ਭਾਵਨਾਵਾਂ ਅਨੁਸਾਰ ਹਲਫ਼ੀਆ ਬਿਆਨ ਪੇਸ਼
ਕਰਨਾ ਪਿਆ। ਸਿਆਸੀ ਗਤੀ ਦੀ ਪੈੜ-ਚਾਲ ਨੂੰ ਸਮਝਣ ਵਾਲੇ ਝੱਟ ਸਮਝ ਗਏ ਕਿ ਅਕਾਲੀ ਦਲ਼ ਨੇ ਸਮੇਂ ਦੀ
ਰੌਂਅ ਵੇਖ ਕੇ ਆਪਣਾ ਰਵੱਈਆ ਬਦਲ ਲਿਆ -- ਏਸ ਤਾਕ ਵਿੱਚ ਕਿ ਕਦੇ ਫੇਰ ਜਾਨ-ਲੇਵਾ ਹਮਲਾ ਕਰਨ ਦਾ
ਮੌਕਾ ਜ਼ਰੂਰ ਮਿਲੇਗਾ, ਓਦੋਂ ਤੱਕ ਆਪਣੀ ਛਵੀ ਨੂੰ ਬਚਾ ਕੇ ਰੱਖਣਾ ਹੀ ਨੀਤੀ ਹੈ।
ਹੁਣ ਪਿੱਛੇ ਜਿਹੇ, ਬਾਕੀ ਲੋਕਾਂ ਦੇ ਵਿਰੋਧ ਦੇ ਬਾਵਜੂਦ ਕੇਂਦਰ ਦੀ ਕੌਂਗਰਸ ਸਰਕਾਰ ਨੇ ਪੰਜਾਬ
ਵਿੱਚ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਉਣ ਦਾ ਐਲਾਨ ਕਰ ਦਿੱਤਾ। ਇਹ ਓਹੀ ਚੋਣਾਂ ਹਨ ਜੋ ਕਿ ਕਦੇ
17 ਸਾਲ ਨਹੀਂ ਸਨ ਕਰਵਾਈਆਂ ਗਈਆਂ। ਮੋਜੂਦਾ ਚੋਣਾਂ ਵੀ ਘੱਟੋ ਘੱਟ 2 ਸਾਲ ਪਹਿਲਾਂ ਹੋ ਸਕਦੀਆਂ ਸਨ
ਜਦੋਂ ਕਿ ਮੌਜੂਦਾ ਕਮੇਟੀ ਦਾ ਜੀਵਨ-ਕਾਲ ਖ਼ਤਮ ਹੋਇਆ ਸੀ। ਪਰ ਓਦੋਂ ਬਾਦਲ ਦਲ ਜਿੱਤਦਾ ਨਹੀਂ ਸੀ ਲੱਗ
ਰਿਹਾ। ਓਸ ਨੇ ਅਜੇ ਉਹ ਹੱਥਕੰਡੇ ਆਪਣੀ ਬਗਲੀ ਵਿੱਚੋਂ ਕੱਢਣੇ ਸਨ ਜਿਹੜੇ ਅਸੰਬਲੀ ਚੋਣਾਂ ਤੋਂ ਇੱਕ
ਸਾਲ ਪਹਿਲਾਂ ਵਰਤਣ ਲਈ ਸੰਭਾਲ ਕੇ ਰੱਖੇ ਸਨ। ਏਸ ਲਈ ਸ਼੍ਰੋਮਣੀ ਕਮੇਟੀ ਚੋਣਾਂ ਹੁਣ ਚੰਗਾ ਮਹੂਰਤ
ਵਾਚ ਕੇ ਗਾਂਧੀ ਟੋਪੀ ਵਿੱਚੋਂ, ਜਾਦੂਗਰ ਦੇ ਟੋਪ ਵਿੱਚੋਂ ਖਰਗੋਸ਼ ਕੱਢਣ ਵਾਂਗ, ਕੱਢੀਆਂ ਗਈਆਂ ਹਨ।
ਇਹਨਾਂ ਦਾ ਇਹ ਫ਼ਾਇਦਾ ਵੀ ਹੈ ਕਿ ਸੱਤਾਧਰੀ ਅਕਾਲੀਆਂ ਨੂੰ ਅਸੰਬਲੀ ਪ੍ਰਚਾਰ ਲਈ ਤਕਰੀਬਨ ਅੱਠ
ਮਹੀਨਿਆਂ ਦਾ ਸਮਾਂ ਮਿਲ ਜਾਂਦਾ ਹੈ। ਪਹਿਲਾਂ ਇਹ ਕਮੇਟੀ ਦਾ ਚੋਣ ਪ੍ਰਚਾਰ ਕਰਨਗੇ ਫੇਰ ਇਹਨਾਂ ਦੇ
ਹਾਰੇ-ਜਿੱਤੇ ਨੁਮਾਇੰਦੇ ਧੰਨਵਾਦ ਦੇ ਦੌਰੇ ਉੱਤੇ ਚੜ੍ਹਨਗੇ; ਵਾਹਵਾ ਰੌਣਕ ਰਹੇਗੀ। ਪਰ ਛੋਟਾ ਬਾਦਲ
ਕਹਿੰਦਾ ਹੈ ਕਿ ਕੌਂਗਰਸ ਉਹਨਾਂ ਦੇ ਵਿਰੋਧੀਆਂ ਦਾ ਪੱਖ ਪੂਰ ਰਹੀ ਹੈ। ਜੇ ਇਹ ਸੱਚ ਹੈ ਕਿ ਇਹ ਹਰ
ਥਾਵੇਂ ਜਿੱਤ ਰਹੇ ਸਨ ਤਾਂ ਇਹਨਾਂ ਦਾ ਨੁਕਸਾਨ ਚੋਣ ਅੱਗੇ ਪਾ ਕੇ ਜਾਂ ਰੱਦ ਕਰ ਕੇ ਹੀ ਹੋ ਸਕਦਾ
ਸੀ। ਚੋਣਾਂ ਤਾਂ ਬਾਕਾਇਦਾ ਜਾਰੀ ਹਨ ਅਤੇ ਇਹਨਾਂ ਨੂੰ ਸੁਖੈਨ ਜਾਪਦੀ ਸਮਾਂ-ਸਾਰਣੀ ਅਨੁਸਾਰ ਕੀਤੀਆਂ
ਜਾ ਰਹੀਆਂ ਹਨ।
ਅਕਾਲੀ ਦਲ ਵੱਲੋਂ ਬਾਰ-ਬਾਰ ਕਿਹਾ ਜਾ ਰਿਹਾ ਹੈ ਕਿ ਦਲ਼ ਦੀ ਚੋਣਾਂ ਵਿੱਚ ਚੜ੍ਹਤ ਵੇਖ ਕੇ ਕੌਂਗਰਸ
ਦੀ ਕੇਂਦਰੀ ਸਰਕਾਰ ਨੇ ਇਹ ਚਾਲ ਚੱਲੀ ਹੈ ਅਤੇ ਇਹ ਵੀ ਕਿ ਇਹ ਚਾਲ ਖ਼ਾਲਸਾ-ਪੰਥ-ਵਿਰੋਧੀ ਹੈ। ਪਰਖਣ
ਲੱਗੀਏ ਤਾਂ ਇਹ ਦਾਅਵੇ ਖਰੇ ਨਹੀਂ ਉੱਤਰਦੇ। ਜੇ ਇਹਨਾਂ ਦੀ ਗੱਲ ਠੀਕ ਹੈ ਕਿ ਇਹ ਦਿਗਵਿਜੇ ਦੇ ਰਾਹ
ਉੱਤੇ ਤੁਰੇ ਹੋਏ ਹਨ ਤਾਂ ਇਹਨਾਂ ਦੇ ਘੋੜੇ ਦੀ ਵਾਗ ਫੜਨ ਦਾ ਇਹ ਤਰੀਕਾ ਸੀ ਕਿ ਚੋਣਾਂ ਰੱਦ ਕੀਤੀਆਂ
ਜਾਂਦੀਆਂ ਜਾਂ ਪਿੱਛੇ ਪਾਈਆਂ ਜਾਂਦੀਆਂ। ਦੋਹਾਂ ਵਿੱਚੋਂ ਕੁੱਝ ਨਹੀਂ ਹੋਇਆ। ਬਾਦਲ ਦਲ਼ ਬਾਰ-ਬਾਰ
ਭੁੱਲ ਜਾਂਦਾ ਹੈ ਕਿ ਉਹ ਪੰਥ ਦੀ ਨੁਮਾਇੰਦਗੀ ਦੇ 75 ਸਾਲ ਪੁਰਾਣੇ ਦਾਅਵੇ ਨੂੰ ਬੇਹੱਦ ਕਰੂਰਤਾ ਨਾਲ
ਰੱਦ ਕਰ ਕੇ 1996 ਵਿੱਚ ਆਪਣੇ ਦਲ਼ ਨੂੰ ਪੰਜਾਬੀ ਪਾਰਟੀ ਬਣਾ ਚੁੱਕਿਆ ਹੈ ਅਤੇ ਕੱਟੜ ਹਿੰਦੂਤਵੀ
ਭਾਜਪਾ ਨਾਲ ਪੱਕਾ-ਪੀਢਾ ਗੱਠਜੋੜ ਕਰ ਕੇ ਆਪਣੇ ਧਰਮ-ਨਿਰਪੱਖ ਹੋਣ ਉੱਤੇ ਮੁਹਰ ਲਗਾ ਚੁੱਕਿਆ ਹੈ।
ਹੁਣ ਪੰਥ-ਪੰਥ ਕੂਕਣ ਦੀ ਪ੍ਰਕਿਰਿਆ ਨਿਰਾਰਥਕਤਾ ਤੋਂ ਅੱਗੇ ਵਧ ਕੇ ਨੌਸਰਬਾਜ਼ੀ ਦੀ ਹੱਦ ਨੂੰ ਜਾ
ਛੂੰਹਦੀ ਹੈ।
ਇਹ ਯਾਦ ਰੱਖਣਾ ਯੋਗ ਹੈ ਕਿ ਹਾਈ ਕੋਰਟ ਕਾਂਡ ਤੋਂ ਚੰਦ ਦਿਨ ਪਹਿਲਾਂ ਹੀ ਗੁਰਦਵਾਰਾ ਚੋਣ ਕਮਿਸ਼ਨਰ
ਨੇ ਐਲਾਨ ਕੀਤਾ ਸੀ ਕਿ ਉਹ ਸਾਰੇ ਗ਼ੈਰ-ਸਿੱਖ ਵੋਟਰਾਂ ਨੂੰ ਮੱਤਦਾਨ ਕਤਾਰ ਵਿੱਚੋਂ ਕੱਢ ਕੇ ਪੁਲਿਸ
ਦੇ ਹਵਾਲੇ ਕਰ ਦੇਣਗੇ। ਕੀ ਅਧਿਸੂਚਨਾ ਰੱਦ ਕਰਵਾਉਣ ਦੀ ਕਾਰਵਾਈ ਗ਼ੈਰ-ਸਿੱਖ, ਗ਼ੈਰ-ਕੇਸਾਧਾਰੀਆਂ ਨੂੰ
ਏਸ ਕਾਰਵਾਈ ਤੋਂ ਸੁਰੱਖਿਆ ਦੇਣ ਲਈ ਤਾਂ ਨਹੀਂ ਕੀਤੀ ਗਈ?
ਆਮ ਤੌਰ ਉੱਤੇ ਇਹ ਹੁੰਦਾ ਹੈ ਕਿ ਮੱਤਦਾਤਾ ਬਣਨ ਦੀ ਤਾਰੀਖ਼ ਮਿਥ ਦਿੱਤੀ ਜਾਂਦੀ ਹੈ ਅਤੇ ਓਸ ਤੋਂ
ਬਾਅਦ ਕੁੱਝ ਦਿਨ ਉਹਨਾਂ ਲਈ ਮਨੋਨੀਤ ਕੀਤੇ ਜਾਂਦੇ ਹਨ ਜੋ ਬਣੇ ਮੱਤਦਾਤਾਵਾਂ ਵਿਰੁੱਧ ਕੁਈ ਇਤਰਾਜ਼
ਪੇਸ਼ ਕਰਨਾ ਚਾਹੁੰਦੇ ਹੋਣ। ਪਰ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਏਸ ਵਿਵਸਥਾ ਨੂੰ ਨਾਕਸ ਕਰ ਦਿੱਤਾ
ਗਿਆ। ਨਾਮਜ਼ਦਗੀਆਂ ਤੋਂ ਮਗਰੋਂ ਵੀ ਲੰਮੇ ਸਮੇਂ ਤੱਕ ਲੋਕ ਮੱਤਦਾਤਾ ਮਹਿਜ਼ ਪੰਜ ਰੁਪੈ ਲੇਟ ਫੀਸ ਦੇ
ਕੇ ਬਣ ਸਕਦੇ ਹਨ। ਇਹ ਕੁਈ ਇੱਕਾ-ਦੁਕਾ ਲੋਕ ਨਹੀਂ ਜਿਵੇਂ ਕਿ ਹੋਣੇ ਚਾਹੀਦੇ ਸਨ ਬਲਕਿ ਘੱਟੋ-ਘੱਟ
ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਮੱਤਦਾਤਾ ਮਗਰਲੇ ਦਿਨਾਂ ਵਿੱਚ ਬਣੇ ਹਨ। ਪਿੱਛੇ ਜਿਹੇ ਸਾਹਿਬਜ਼ਾਦਾ
ਅਜੀਤ ਸਿੰਘ ਨਗਰ ਵਿੱਚ ਪੰਦਰਾਂ ਸੌ ਲੋਕਾਂ ਦੇ ਇੱਕੋ ਸੂਚੀ ਰਾਹੀਂ ਵੋਟਰ ਬਣਨ ਦੀ ਖ਼ਬਰ ਅਖ਼ਬਾਰਾਂ ਨੇ
ਛਾਪੀ ਸੀ। ਅਜਿਹੀ ਹਾਲਤ ਵਿੱਚ ਕੌਣ ਕਿਸ ਉੱਤੇ ਇਤਰਾਜ਼ ਕਰੇਗਾ ਅਤੇ ਉਹਨਾਂ ਉੱਤੇ ਗ਼ੌਰ ਕਰਨ ਲਈ
ਕਿਹੜੇ ਅਫ਼ਸਰ ਨੂੰ ਸਮਾਂ ਮਿਲੇਗਾ? ਜਾਇਜ਼-ਨਾਜਾਇਜ਼ ਹਰ ਕਿਸਮ ਦੇ ਮੱਤਦਾਤਾ ਬੇਖ਼ੌਫ਼ ਆਪਣੇ ਮੱਤ ਦਾ
ਪ੍ਰਗਟਾਵਾ ਵੋਟ ਪਾ ਕੇ ਕਰਨਗੇ। ਵਿਵਸਥਾ ਕਰਨ ਵਾਲੇ ਸਈਆਂ ਦੀ ਏਹੋ ਮਰਜ਼ੀ ਹੈ। ‘ਸਈਆਂ ਭਏ ਕੋਤਵਾਲ
ਅਬ ਡਰ ਕਾਹੇ ਕਾ’ ?
ਕਈ ਚੇਤੰਨ ਲੋਕਾਂ ਨੇ ਸ਼੍ਰੋਮਣੀ ਕਮੇਟੀ ਲਈ ਨਵੇਂ ਬਣੇ ਮੱਤਦਾਤਾਵਾਂ ਦੀ ਸੂਚੀ ਲੈ ਕੇ ਜਦੋਂ ਲੋਕ
ਸਭਾ ਲਈ ਬਣੀ ਸੂਚੀ ਨਾਲ ਮੇਲ ਕੇ ਵੇਖੀ ਤਾਂ ਹੈਰਾਨ ਰਹਿ ਗਏ। ਦੂਜੀ ਸੂਚੀ ਵਿੱਚ ਜੋਂ ਸਿਰੋਂ ਮੋਨਾ
ਘਸੀਟ ਰਾਮ ਮਸੀਹ ਸੀ ਓਹੋ ਸ਼੍ਰੋਮਣੀ ਕਮੇਟੀ ਦੀ ਸੂਚੀ ਵਿੱਚ ਘਸੀਟਾ ਰਾਮ ਸਿੰਘ ਖ਼ਾਲਸਾ ਨਾਂ ਲਿਖਾਈ
ਬੈਠਾ ਸੀ। ਇਹ ਚੋਣ ਹੱਥਕੰਡਾ ਕੇਵਲ ਸੱਤਾਧਾਰੀ ਹੀ ਵਰਤ ਸਕਦਾ ਸੀ ਅਤੇ ਓਸੇ ਨੇ ਵਰਤਿਆ। ਨਤੀਜਾ ਇਹ
ਕਿ ਸੱਤਾਧਾਰੀਆਂ ਦਾ ਪੱਖ ਪੂਰਨ ਲਈ ਲੱਖਾਂ ਊਸ਼ਾ ਰਾਣੀਆਂ ਊਸ਼ਾ ਰਾਣੀ ਕੌਰਾਂ ਬਣ ਗਈਆਂ, ਕਈ ਕਿਸ਼ਨ
ਚੰਦ ਕਿਸ਼ਨ ਚੰਦ ਸਿੰਘ। ਅਜਿਹੀ ਧੋਖਾਧੜੀ ਸਬੰਧੀ ਇਤਰਾਜ਼ ਹੋਣੇ ਹੀ ਸਨ ਅਤੇ ਹੋਏ। ਕਈ ਮੁਕੱਦਮੇ
ਕਚਹਿਰੀ ਵੀ ਪਹੁੰਚੇ। ਇੱਕ ਐਸੇ ਮੁਆਮਲੇ ਨੂੰ ਹਾਈ ਕੋਰਟ ਨੇ ਸਹਿਜਧਾਰੀ ਫ਼ੈਡਰੇਸ਼ਨ ਦੇ ਮੁਕੱਦਮੇ ਨਾਲ
ਅੜੁੰਗ ਦਿੱਤਾ। ਜਾਇਜ਼ ਕਾਰਵਾਈ ਵੀ ਏਹੋ ਸੀ। ਅਧਿਸੂਚਨਾ ਦੇ ਜਾਇਜ਼ ਜਾਂ ਨਾਜਾਇਜ਼ ਹੋਣ ਬਾਅਦ ਹੀ ਏਸ
ਦੀ ਸੁਣਵਾਈ ਹੋ ਸਕਦੀ ਸੀ।
ਕੁਝ ਅਜਿਹੇ ਮਸਲੇ ਗੁਰਦਵਾਰਾ ਚੋਣ ਕਮਿਸ਼ਨਰ ਕੋਲ ਵੀ ਉਠਾਏ ਗਏ। ਸਰਕਾਰ ਦੇ ਅਸਲ ਰਵੱਈਏ ਤੋਂ ਬੇਖ਼ਬਰ
ਚੋਣ ਕਮਿਸ਼ਨਰ ਨੇ ਬਿਆਨ ਦੇ ਦਿੱਤਾ ਕਿ ਗ਼ੈਰ-ਸਿੱਖ ਜੇ ਆਪਣੇ ਮੱਤ ਦਾ ਇਜ਼ਹਾਰ ਕਰਨਗੇ ਤਾਂ ਉਹਨਾਂ ਨੂੰ
ਪੁਲਿਸ ਗ੍ਰਿਫ਼ਤਾਰ ਕਰ ਲਵੇਗੀ। ਪਤਾ ਨਹੀਂ ਏਸ ਬਿਆਨ ਦਾ ਕੀ ਨਤੀਜਾ ਨਿਕਲਣਾ ਸੀ ਪਰ ਨਕਲੀ
ਮੱਤਦਾਤਾਵਾਂ ਉੱਤੇ ਨਿਰਭਰ ਸੱਤਾਧਾਰੀ ਜਮਾਤ ਦੇ ਭਾਅ ਦੀ ਬਣ ਗਈ। ਹੋਣੀ ਨੂੰ ਟਾਲਣ ਲਈ ਇੰਤਜ਼ਾਮ
ਕਰਨਾ ਲਾਜ਼ਮੀ ਹੋ ਗਿਆ।
ਪਤਾ ਨਹੀਂ ਕਿੱਥੇ-ਕਿੱਥੇ ਅਦ੍ਰਿਸ਼ ਹੱਥ ਨੇ ਤਣੀਆਂ ਕੱਸੀਆਂ ਕਿ ਵੇਖਦਿਆਂ-ਵੇਖਦਿਆਂ ਮਸਲਾ 1 ਸਤੰਬਰ
ਉੱਤੇ ਪਹੁੰਚ ਗਿਆ। ਜੋ ਓਸ ਦਿਨ ਹੋਇਆ ਜੱਗ ਜ਼ਾਹਰ ਹੈ। ਹੁਣ ਹਰ ਪੱਖੋਂ ਨਾਜਾਇਜ਼ ਬਣਿਆ ਵੋਟਰ
ਸਹਿਜਧਾਰੀ ਬੁਰਕੇ ਹੇਠ ਸਜ ਕੇ ਮੱਤ ਦੇਣ ਦਾ ਅਧਿਕਾਰੀ ਬਣ ਗਿਆ। ਵਿਰੋਧੀਆਂ, ਇਤਰਾਜ਼ ਕਰਨ ਵਾਲਿਆਂ
ਦੀ ਅਰਜ਼ੀ ਆਪਣੇ-ਆਪ ਖ਼ਤਮ ਹੋ ਗਈ।
ਜਦੋਂ ਹਰਸ਼ਿੰਦਰ ਸਿੰਘ ਹਰਭਗਵਾਨ ਦੇ ਬਿਆਨ ਦਾ ਵੇਰਵਾ ਦੱਸ ਰਹੇ ਸਨ ਤਾਂ ਉਹਨਾਂ ਨੂੰ ਪੁੱਛਿਆ ਗਿਆ
ਕਿ ਕੀ ਉਹ ਆਪਣੇ ਤੌਰ ਉੱਤੇ ਹੀ ਇਹ ਬਿਆਨ ਦਿੰਦਾ ਜਾਪਦਾ ਸੀ? ਉਹਨਾਂ ਦਾ ਜੁਆਬ ਸੀ ‘ਹਾਂ’। ਪਰ ਕੀ
85 ਕੁ ਨੂੰ ਢੁੱਕੇ ਪ੍ਰੌਢ ਵਕੀਲ ਦਾ ਇਹ ਕਿਰਦਾਰ ਹੋ ਸਕਦਾ ਹੈ ਕਿ ਉਹ ਆਪਣੇ ਹੀ ਜੁਆਬ-ਦਾਅਵੇ
ਵਿਰੁੱਧ ਬਿਆਨ ਦੇ ਦੇਵੇ? ਖਾਸ ਤੌਰ ਉੱਤੇ ਓਦੋਂ ਜਦੋਂ ਕਿ ਉਹ ਕੇਂਦਰੀ ਸਰਕਾਰ ਵਲੋਂ ਦਿੱਤੇ
ਜੁਆਬੀ-ਦਾਅਵੇ ਦੀ ਪੈਰਵੀ ਕਰ ਰਿਹਾ ਹੋਵੇ? ਅਜੇਹਾ ਕੁਕਰਮ ਓਸ ਨੂੰ ਬਾਰ ਕਾਉਂਸਲ ਦੀ ਮੈਂਬਰੀ ਤੋਂ
ਤੁਰੰਤ ਬੇਇੱਜ਼ਤ ਕਰਵਾ ਕੇ ਬਰਖ਼ਾਸਤ ਕਰਨ ਲਈ ਕਾਫ਼ੀ ਹੈ। ਏਸ ਮੁਲਕ ਸਮੇਤ ਕਈ ਮੁਲਕਾਂ ਵਿੱਚ ਇਹ ਘਟੀਆ
ਦਰਜੇ ਦੀ ਨੌਸਬਰਾਜ਼ੀ ਓਸ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਸੁੱਟਣ ਲਈ ਵੀ ਕਾਫੀ ਸੀ। ਸਾਰੀ ਉਮਰ
ਸੱਚ, ਨਿਆਂ ਲਈ ਲੜਨ ਵਾਲਾ ਕੁਈ ਵਕੀਲ ਆਖ਼ਰੀ ਉਮਰੇ ਐਨਾ ਵੱਡਾ ਕਲੰਕ ਮੱਥੇ ਉੱਤੇ ਲਗਵਾ ਸਕਦਾ ਹੈ?
ਟਕਸਾਲ ਦੇ ਕੁੱਝ ਕਾਰਕੁੰਨਾਂ ਦਾ ਮੱਤ ਸੀ ਕਿ ਸ਼ਾਇਦ ਆਪਣੇ ਵਕੀਲ ਪੁੱਤਰ ਦੇ ਮੁਫ਼ਾਦ ਨੂੰ ਸਾਹਮਣੇ
ਰੱਖ ਕੇ ਹਰਭਗਵਾਨ ਸਿੰਘ ਨੇ ਅਜਿਹਾ ਅੱਕ ਚੱਬਿਆ ਹੋਵੇ। ਪਰ ਆਖ਼ਰੀ ਮੱਤ ਸੀ ਕਿ ਕੇਂਦਰ ਸਰਕਾਰ ਦੇ
ਸਪਸ਼ਟ ਇਸ਼ਾਰੇ ਤੋਂ ਬਿਨਾ ਵਕੀਲ ਲਈ ਅਜਿਹਾ ਬਿਆਨ ਦੇਣਾ ਸੰਭਵ ਨਹੀਂ ਸੀ। ਕੇਂਦਰ ਸਰਕਾਰ ਨੇ ਪਹਿਲਾਂ
ਬਿਆਨ ਦਿੱਤਾ ਕਿ ਹਰਭਗਵਾਨ ਉਹਨਾਂ ਦਾ ਵਕੀਲ ਨਹੀਂ ਸੀ ਪ੍ਰੰਤੂ 24 ਘੰਟਿਆਂ ਦੇ ਅੰਦਰ ਹੀ ਤਬਦੀਲ ਕਰ
ਕੇ ਮੰਨ ਲਿਆ ਕਿ ਉਹ ਕੇਂਦਰ ਦਾ ਵਕੀਲ ਸੀ। ਅਜੇ ਵੀ ਬੜਾ ਕੁੱਝ ਹੋਰ ਮੰਨਣ ਵਾਲਾ ਪਿਆ ਹੈ। ਰੱਬ
ਸਰਕਾਰ ਨੂੰ ਕੌੜਾ ਸੱਚ ਕਬੂਲਣ ਦੀ ਸਮਰੱਥਾ ਦੇਵੇ।
ਹੁਣ ਜਾਪਦਾ ਹੈ ਕਿ ਹਰਭਗਵਾਨ ਨੂੰ ਸਰਕਾਰ ਨੇ ਅਦਾਲਤ ਵਿੱਚ ਕੇਂਦਰ ਦਾ ਪੱਖ ਦੱਸਣ ਵਾਸਤੇ ਓਸੇ ਦਿਨ
(1 ਸਤੰਬਰ ਨੂੰ) ਮਨੋਨੀਤ ਕੀਤਾ ਸੀ। ਰੱਫ਼ੜ ਓਦੋਂ ਪਿਆ ਜਦੋਂ ਪ੍ਰੌਢ ਵਕੀਲ ਨੇ ਕੇਵਲ ਅੱਧਾ ਸੁਨੇਹਾ
ਦਿੱਤਾ। ਜੇ ਉਹ ਚੋਣਾਂ ਅੱਗੇ ਪਾਉਣ ਦੀ ਗੱਲ ਵੀ ਆਖ ਦਿੰਦਾ ਤਾਂ ਸ਼ਾਇਦ ਏਨਾਂ ਝੱਖੜ ਓਸ ਉੱਤੇ ਨਾ
ਝੁੱਲਦਾ। ਓਸ ਨੇ ਇੱਕ ਟੈਲੀਵਿਜ਼ਨ ਨੂੰ ਦਿੱਤੇ ਬਿਆਨ ਵਿੱਚ ਅੱਧਾ ਬਿਆਨ ਦੇਣ ਦੀ ਸੱਚਾਈ ਨੂੰ ਉਜਾਗਰ
ਕੀਤਾ ਹੈ।
ਸ਼ੱਕ ਕੇਂਦਰੀ ਕਾਨੂੰਨ ਮੰਤਰੀ ਉੱਤੇ ਵੀ ਗਿਆ ਜਿਸ ਨੇ ਕਿ ਦੋ ਕੁ ਦਿਨ ਪਹਿਲਾਂ ਹੀ ਸਿੱਖ ਵਿਆਹ
ਕਾਨੂੰਨ ਨੂੰ ਰੱਦ ਕਰਦਾ ਬਿਆਨ ਦੇ ਕੇ ਪੰਜਾਬ ਦੀ ਸੱਤਾਧਾਰੀ ਧਿਰ ਦੇ ਭੱਥੇ ਵਿੱਚ ਕਈ ਮਾਰੂ ਹਥਿਆਰ
ਇੱਕੋ ਹੱਲੇ ਮੁਹੱਈਆ ਕੀਤੇ ਸਨ। ਸਿੱਖ ਵਿਆਹ ਕਾਨੂੰਨ ਨੂੰ ਰੱਦ ਕਰਨ ਦੀ ਕੁਈ ਕਾਹਲ ਨਹੀਂ ਸੀ। ਇਹ
ਮਸਲਾ ਕਈ ਦਹਾਕਿਆਂ ਤੋਂ ਲਟਕਦਾ ਆ ਰਿਹਾ ਹੈ। ਏਸ ਬਾਰੇ ਆਮ ਲੋਕ-ਮੱਤ ਸੀ ਕਿ ਪੰਥਕ ਮੋਰਚੇ ਦਾ
ਸਰਗਰਮ ਸਾਥੀ ਪਰਮਜੀਤ ਸਿੰਘ ਸਰਨਾ ਏਸ ਸਬੰਧੀ ਕੇਂਦਰ ਨਾਲ ਗੱਲਬਾਤ ਕਰ ਰਿਹਾ ਹੈ ਅਤੇ ਮਨਵਾ ਚੁੱਕਿਆ
ਹੈ ਕਿ ਅਨੰਦ-ਕਾਰਜ ਕਾਨੂੰਨ ਪਾਸ ਕੀਤਾ ਜਾਵੇਗਾ। ਬੇ-ਮੌਸਮਾ, ਬੇਲੋੜਾ ਅਤੇ ਅਢੁਕਵਾਂ ਬਿਆਨ ਦੇ ਕੇ
ਕੇਂਦਰੀ ਕਾਨੂੰਨ ਮੰਤਰੀ ਨੇ ਲੋਕਾਂ ਦੇ ਅਜਿਹੇ ਵਿਸ਼ਵਾਸ ਨੂੰ ਰੱਦ ਕੀਤਾ ਹੈ। ਇਹ ਕਾਰਵਾਈ ਪੰਥਕ
ਮੋਰਚੇ ਵਿਰੁੱਧ ਹੈ ਅਤੇ ਬਾਦਲ ਦਲ਼ ਦੇ ਹੱਥ ਭਖਵਾਂ ਮੁੱਦਾ ਫੜਾਉਣ ਹਿਤ ਕੀਤੀ ਗਈ ਜਾਪਦੀ ਹੈ। ਇਉਂ
ਅਧਿਸੂਚਨਾ ਰੱਦ ਕਰਨ ਸਮੇਤ ਕੇਂਦਰ ਬਾਦਲ ਦਲ਼ ਨੂੰ ਦੋ ਬ੍ਰਹਮ ਅਸਤਰ ਗੁਰਦਵਾਰਾ ਅਤੇ ਆਉਣ ਵਾਲੀਆਂ
ਅਸੰਬਲੀ ਚੋਣਾਂ ਲਈ ਥਾਲ਼ੀ ਵਿੱਚ ਪਰੋਸ ਕੇ ਬਖ਼ਸ਼ ਚੁੱਕਿਆ ਹੈ। ਕੀ ਏਸ ਦੇ ਬਾਵਜੂਦ ਮੰਨਿਆ ਜਾ ਸਕਦਾ
ਹੈ ਕਿ ਕੇਂਦਰ ਬਾਦਲ ਦਲ਼ ਦੇ ਵਿਰੋਧ ਵਿੱਚ ਇਹ ਕਾਰਵਾਈਆਂ ਕਰ ਰਿਹਾ ਹੈ? ਪਰ ਲੱਖ ਮੱਥਾ-ਪੱਚੀ ਕਰਨ
ਤੋਂ ਬਾਅਦ ਵੀ ਇਹ ਰਹੱਸ ਖੁੱਲ੍ਹਦਾ ਨਜ਼ਰ ਨਹੀਂ ਸੀ ਆ ਰਿਹਾ। ਜਾਪਦਾ ਸੀ ਕਿ ਸਥਿਤੀ ਰਾਜਸਥਾਨੀਆਂ ਦੇ
ਓਸ ਗੀਤ ਵਿੱਚ ਬਿਆਨੇ ਮਰਮ ਵੱਲ ਇਸ਼ਾਰਾ ਕਰਦੀ ਸੀ ਜਿਸ ਦੇ ਬੋਲ ਹਨ, ‘ਹੋ ਰੇ ਰਾਮ ਜੀ ਥਾਰੀ ਕੁਦਰਤ
ਗੋ ਬੇਰੋ ਕੋਨੀ ਪਾਟਿਓ ਰੇ। ਭੂਨੋ ਤੀਤਰ ਉੜ ਗਇਓ ਧਨ ਕਾ ਹੋ ਗਿਉ ਕੋਇਲਾ ਰੇ।’
ਹਰਭਗਵਾਨ ਸਿੰਘ ਬੱਚਾ ਨਹੀਂ। ਉਹ ਅਦਾਲਤ ਨੂੰ ਗੁੰਮਰਾਹ ਕਰਨ ਦੀ ਕਾਰਵਾਈ ਹਰਗਿਜ਼ ਨਹੀਂ ਕਰ ਸਕਦਾ।
ਹੁਣ ਓਸ ਨੂੰ ਬਲੀ ਦਾ ਬੱਕਰਾ ਬਣਾਇਆ ਜਾਵੇ ਤਾਂ ਗੱਲ ਵੱਖਰੀ ਹੈ। ਜਿਹੋ ਜਿਹੀ ਸਿਆਸਤ ਹਿੰਦ ਦੇ
ਸਿਆਸਤਦਾਨ ਕਰ ਰਹੇ ਹਨ ਓਸ ਵਿੱਚ ਨੀਵੀਂ ਪੱਧਰ ਦੇ ਹਥਕੰਡੇ, ਘਟੀਆ ਵਰਤਾਰੇ ਰਾਜਨੀਤੀ ਅਖਵਾਉਂਦੇ
ਹਨ।
ਏਸੇ ਨਾ ਸਮਝ ਆਉਣ ਵਾਲੀ ਪੱਧਤੀ ਦੇ ਦੋਹਾਂ ਬਾਦਲਾਂ ਦੇ ਬਿਆਨ ਸਨ। ਹਾਲਾਂਕਿ ਅਧਿਸੂਚਨਾ ਦਾ ਰੱਦ
ਹੋਣਾ ਉਹਨਾਂ ਦੇ ਆਪਣੇ ਸਿਰਜੇ ਚੱਕ੍ਰਵਿਯੂਹ ਦੇ ਹੱਕ ਵਿੱਚ ਭੁਗਤਦਾ ਸੀ ਕਿਉਂਕਿ ਉਹਨਾਂ ਦੇ ਸਰਕਾਰੀ
ਅਮਲੇ-ਫ਼ੈਲੇ ਰਾਹੀਂ ਅਣਮੱਤੀਏ ਵੋਟਰ ਇੱਕੋ ਹੱਲੇ ਸਹਿਜਧਾਰੀ ਹੋ ਨਿੱਬੜਦੇ ਸਨ। ਉਹ ਫ਼ੇਰ ਵੀ ਬਿਆਨ ਦੇ
ਰਹੇ ਸਨ ਕਿ ਇਹ ਕਾਰਵਾਈ ਕੇਂਦਰੀ ਸਰਕਾਰ ਦੀਆਂ ਸਿੱਖ ਮਾਰੂ ਅਤੇ ਵਿਤਕਰੇ-ਭਰਪੂਰ ਨੀਤੀਆਂ ਦਾ ਨਤੀਜਾ
ਹਨ। ਉਹਨਾਂ ਵੱਲੋਂ ਬਿਆਨ ਦਿੱਤੇ ਜਾ ਰਹੇ ਸਨ ਕਿ ਇਹ ਕੁਕਰਮ ਪੰਥਕ ਦਲ ਦੀਆਂ ਸਾਜ਼ਿਸ਼ਾਂ ਦਾ ਨਤੀਜਾ
ਹੈ। ਪੰਥਕ ਦਲ਼ ਵਾਲੇ ਤਾਂ ਕਚਹਿਰੀ ਵਿੱਚ ਹਾਜ਼ਰ ਹੋ ਕੇ ਆਖ ਰਹੇ ਸਨ ਕਿ ਬਾਦਲ ਦਲ਼ ਨੇ ਸਰਕਾਰੀ
ਪ੍ਰਭਾਵ ਅਧੀਨ ਅਣਮੱਤੀਆਂ ਨੂੰ ਸਿੱਖ ਲਿਖ ਕੇ ਨਕਲੀ ਵੋਟਾਂ ਬਣਵਾਈਆਂ ਹਨ। ਕੇਂਦਰ ਦੀ 1 ਸਤੰਬਰ ਦੀ
ਕਾਰਵਾਈ ਨੇ ਤਾਂ ਉਹਨਾਂ ਦੇ ਪੈਰਾਂ ਹੇਠੋਂ ਮਿੱਟੀ ਖਿੱਚ ਲਈ ਸੀ। ਬਾਦਲ ਏਸ ਉਮੀਦ ਨਾਲ ਬਿਆਨ ਦਾਗਣ
ਲੱਗੇ ਹੋਏ ਹਨ ਕਿ ਸੱਚ-ਝੂਠ ਨੂੰ ਪਰਖਣ ਦੀ ਮਨੋਬਿਰਤੀ ਦੀ ਆਮ ਲੋਕਾਂ ਵਿੱਚ ਘਾਟ ਹੁੰਦੀ ਹੈ ਅਤੇ ਉਹ
ਉੱਚੀ-ਉੱਚੀ ਕੂਕਣ ਵਾਲੇ ਨੂੰ ਹੀ ਸੱਚਾ ਸਮਝ ਲੈਂਦੇ ਹਨ। ਇਹਨਾਂ ਸਾਰੇ ਬਿਆਨਾਂ ਦੇ ਨਾਲ ਨਾਲ ਬਿਆਨ
ਚੱਲ ਰਿਹਾ ਸੀ ਕਿ ਚੋਣਾਂ ਜ਼ਰੂਰ ਹੋਣੀਆਂ ਚਾਹੀਦੀਆਂ ਹਨ। ‘ਅਸੀਂ ਪ੍ਰਧਾਨ ਮੰਤਰੀ ਨੂੰ ਮਿਲ ਕੇ
ਆਖਾਂਗੇ ਕਿ ਚੋਣਾਂ ਰੱਦ ਨਾ ਹੋਣ।’ ਸੱਚ, ਧਰਮ ਦਾ ਤਕਾਜ਼ਾ ਇਹ ਹੈ ਕਿ ਚੋਣਾਂ ਵਿੱਚ 16 ਦਿਨ ਰਹਿੰਦੇ
ਹੋਏ ਇਹ ਅਹਿਮ ਤਬਦੀਲੀ, ਜਦੋਂ ਕਿ ਵੋਟਾਂ ਬਣਨੀਆਂ ਜਾਰੀ ਸਨ, ਕੇਵਲ ਅਤੇ ਕੇਵਲ ਬਾਦਲ ਦਲ ਦੇ ਹੱਕ
ਵਿੱਚ ਹੀ ਭੁਗਤਦੀ ਹੈ।
ਅਗਲੇ ਦਿਨ ਸਿੱਖ-ਵਿਰੋਧੀ ਜਾਣੇ ਜਾਂਦੇ ਗ੍ਰਹਿ ਮੰਤਰੀ ਚਿਦਾਂਬਰਮ ਦਾ ਬਿਆਨ ਆ ਗਿਆ ਜਿਸ ਦੇ
ਸਵੈ-ਵਿਰੋਧ ਨੂੰ ਵੇਖ ਕੇ ਕਿਸੇ ਵੀ ਨਿਆਂ-ਪਸੰਦ ਇਨਸਾਨ ਦੀ ਅਕਲ ਦੰਗ ਰਹਿ ਜਾਂਦੀ। ਓਸ ਆਖਿਆ,
‘ਹਰਭਗਵਾਨ ਨੇ ਸਾਡੀ ਮਰਜ਼ੀ ਦੇ ਵਿਰੁੱਧ ਬਿਆਨ ਕਚਹਿਰੀ ਵਿੱਚ ਦਰਜ ਕਰਵਾਇਆ ਹੈ ਪਰ ਉਹ ਬਹੁਤ ਸਿਆਣਾ
ਵਕੀਲ ਹੈ, ਓਸ ਦੇ ਵਿਰੁੱਧ ਕਾਰਵਾਈ ਨਹੀਂ ਕੀਤੀ ਜਾਵੇਗੀ। ਓਸ ਤੋਂ ਪੁੱਛ-ਗਿੱਛ ਕਰ ਕੇ ਹੀ ਕਾਰਵਾਈ
ਬਾਰੇ ਸੋਚਾਂਗੇ ਪਰ ਚੋਣਾਂ ਅਠਾਰਾਂ ਸਤੰਬਰ ਨੂੰ ਹੀ ਹੋਣਗੀਆਂ।’ ਇਹਨਾਂ ਹਾਲਤਾਂ ਵਿੱਚ ਓਸ ਨੂੰ
ਆਖਣਾ ਚਾਹੀਦਾ ਸੀ ਕਿ ਚੋਣਾਂ ਪਿੱਛੇ ਪਾ ਕੇ ਪਹਿਲਾਂ ਅਧਿਸੂਚਨਾ ਦਾ ਤਰਕਸੰਗਤ ਅਤੇ ਨਿਆਂ ਪ੍ਰਣਾਲੀ
ਅਨੁਸਾਰ ਹੱਲ ਲੱਭਿਆ ਜਾਵੇਗਾ। ਇਹ ਕਿਸੇ ਨਾ ਆਖਿਆ ਕਿ ਅਧਿਸੂਚਨਾ ਨਾਲ ਹੀ ਅਧਿਸੂਚਨਾ ਰੱਦ ਹੋ ਸਕਦੀ
ਹੈ, ਜ਼ਬਾਨੀ-ਕਲਾਮੀ ਨਹੀਂ। ਓਸ ਦੇ ਬਿਆਨ ਦੀ ਤਾਂ ਕੁਈ ਵੀ ਮੱਦ ਏਸ ਪਹੁੰਚ ਦੇ ਨੇੜੇ-ਤੇੜੇ ਨਹੀਂ
ਢੁਕਦੀ। ਸਉਣ ਦੇ ਅੰਨ੍ਹਿਆਂ ਨੂੰ ਛੱਡ ਕੇ ਸਭ ਨੂੰ ਪਤਾ ਲੱਗ ਗਿਆ ਕਿ ਬਾਦਲਾਂ ਨੂੰ ਚੋਣਾਂ ਜਿਤਾਉਣ
ਲਈ ਭਾਰਤੀ ਜਨਤਾ ਪਾਰਟੀ ਦੇ ਮੈਂਬਰਾਂ ਦੀਆਂ ਵੋਟਾਂ ਉਹਨਾਂ ਦੇ ਹੱਕ ਵਿੱਚ ਭੁਗਤਾਉਣ ਲਈ ਹੀ ਇਹ
ਸਾਰਾ ਆਡੰਬਰ ਰਚਿਆ ਗਿਆ ਹੈ। ਕਿਸੇ ਰੁਲਦਾ ਸਿੰਘ ਨੂੰ ਅਕਾਲ ਤਖ਼ਤ ਉੱਤੇ ਸਥਾਪਤ ਕਰਨ ਲਈ ਹੀ ਇਹ
ਸਾਰਾ ਮੇਲਾ ਇਕੱਠਾ ਹੋਇਆ ਹੈ। ਪ੍ਰਕਿਰਿਆ ਵੀ ਏਸ ਕੁਸ਼ਲਤਾ ਨਾਲ ਨੇਪਰੇ ਚਾੜ੍ਹੀ ਹੈ ਕਿ ਲੋਕਾਂ ਨੂੰ
ਸਮਝ ਆਉਣ ਤੋਂ ਪਹਿਲਾਂ ਹੀ ਚੋਣਾਂ ਲੰਘ ਜਾਣ। ਮਾਂਗਵੀਆਂ ਧਾੜਾਂ ਨਾਲ ਗੁਰਦਵਾਰਿਆਂ ਉੱਤੇ ਕਾਬਜ਼ ਹੋਣ
ਉਪਰੰਤ ਬਾਦਲ ਕੇ ਆਉਂਦੀਆਂ ਅਸੰਬਲੀ ਚੋਣਾਂ ਲਈ ਪੱਟਾਂ ਉੱਤੇ ਹੱਥ ਮਾਰਦੇ ਚੋਣ ਆਖਾੜੇ ਵਿੱਚ ਉੱਤਰਨ।
ਵਾਹ! ਵਾਹ! ਕਿੰਨੀ ਸੂਝ-ਬੂਝ ਨਾਲ ਤਾਣਾ-ਪੇਟਾ ਉਲਝਾਇਆ ਗਿਆ ਹੈ।
ਏਸ ਉਲਝੀ ਤਾਣੀ ਦਾ ਇੱਕ ਹੋਰ ਪਹਿਲੂ ਅਜੇ ਵੀ ਅਦ੍ਰਿਸ਼ਟ ਹੈ ਅਤੇ 18 ਤਰੀਕ ਨੂੰ ਹੀ ਪਰਗਟ ਹੋਵੇਗਾ।
ਉਹ ਇਹ ਹੈ ਕਿ ਗਿਣਤੀ ਸਥਾਨਕ ਮਤਦਾਨ ਕੇਂਦਰਾਂ ਵਿੱਚ ਹੀ ਹੋਵੇਗੀ। ਕਰੇਗਾ ਵੀ ਓਹੀ ਅਮਲਾ-ਫ਼ੈਲਾ ਜੋ
ਸ਼ਕਤੀਸ਼ਾਲੀ ਧਿਰ ਨੂੰ ਸਥਾਪਤ ਕਰਨ ਲਈ ਹੁਣੇ ਹੀ ਪੱਬਾਂ ਭਾਰ ਹੋਇਆ ਫਿਰਦਾ ਹੈ। ‘ਸ਼ਰਾਰਤੀ ਅਨਸਰਾਂ’
ਨੂੰ ਗਿਣਤੀ ਤੋਂ ਬਾਹਰ ਰੱਖਣ ਲਈ ਪੁਲਸ ਹੋਵੇਗੀ। ਸਿੰਘ ਜੀ, ਇੱਕ ਵਾਰੀ ਫੇਰ ਗੱਜ ਕੇ ਆਖੋ: ‘ਸਈਆਂ
ਭਏ ਕੋਤਵਾਲ ਅਬ ਡਰ ਕਾਹੇ ਕਾ।’
ਇਹ ਹਾਸੋ-ਹੀਣੀ ਗੱਲ ਨਹੀਂ ਹੋਵੇਗੀ ਕਿ ਕੁਈ ਪੁੱਛੇ ਚੋਣਾਂ ਕਉਣ ਜਿੱਤੇਗਾ? ਇੱਕ ਬੰਦਾ ਦੂਜੇ ਨੂੰ
ਆਖਣ ਲੱਗਾ, ‘ਜੇ ਬੁੱਝ ਲਵੇਂ ਏਸ ਝੋਲੇ ਵਿੱਚ ਕੀ ਹੈ ਤਾਂ ਸਾਰੇ ਆਂਡੇ ਤੇਰੇ। ਜੇ ਬੁੱਝ ਲਵੇਂ
ਕਿੰਨੇ ਹਨ ਤਾਂ ਵੀਹ ਦੇ ਵੀਹ ਤੇਰੇ। ਕੀ ਹਾਲਤ ਏਸ ਪ੍ਰਕਾਰ ਦੀ ਤਾਂ ਨਹੀਂ ਬਣੀ ਹੋਈ? ਹੈ ਕੁਈ
ਬੁੱਝਣ ਵਾਲੇ ਨੂੰ ਇਨਾਮ ਦੇਣ ਦੀ ਲੋੜ?
ਕਿਆ ਖੇਡੇ ਹਨ ਅਕਾਲੀ ਬਾਵਿਆਂ ਦੇ! ਵਾਰੇ-ਵਾਰੇ ਜਾਈਏ ਇਹਨਾਂ ਦੀ ਹਰ ਅਦਾ ਤੋਂ। ਇਹਨਾਂ ਨੇ ਤਿਆਗੀ
ਹੋਣ ਦਾ ਢੌਂਗ ਰਚ ਕੇ 1992 ਵਿੱਚ ਚੋਣ ਬਾਈਕਾਟ ਕੀਤਾ ਅਤੇ ਖ਼ਾੜਕੂ ਧਿਰ ਨੂੰ ਏਸ ਬਹਾਨੇ
ਚੋਣ-ਪ੍ਰਕਿਰਿਆ ਤੋਂ ਬਾਹਰ ਰੱਖਿਆ ਕਿਉਂਕਿ ਓਦੋਂ ਕੇਵਲ ਉਹ ਹੀ ਚੁਣੇ ਜਾ ਸਕਦੇ ਸਨ। ਏਸੇ ਦਾਅ ਹੇਠ
ਬੇਅੰਤ ਸਿੰਘ ਨੂੰ ਮੁੱਖ ਮੰਤਰੀ ਬਣਵਾਇਆ ਅਤੇ ਓਸ ਕੋਲੋਂ ਸਾਰੇ ਖ਼ਾੜਕੂਆਂ ਦਾ ਕਤਲੇਆਮ ਕਰਵਾਇਆ। ਆਪ
ਖਾੜਕੂਆਂ ਦੇ ਭੋਗਾਂ `ਤੇ ਜਾਂਦੇ ਰਹੇ ਅਤੇ ਲੋਕਾਂ ਨਾਲ ਬਣੇ ਰਹੇ। ਸਿਧਾਰਥ ਸ਼ੰਕਰ ਰੇਅ ਆਖਦਾ ਹੁੰਦਾ
ਸੀ, ‘ਜਿਹੜੇ ਇਹਨਾਂ ਨੂੰ ਭੋਲ਼ੇ ਅਤੇ ਸਿੱਧ-ਪੱਧਰੇ ਜਾਣਦੇ ਹਨ ਉਹਨਾਂ ਨਾਲੋਂ ਮੂਰਖ ਵੀ ਕੁਈ ਨਹੀਂ।
ਇਹਨਾਂ ਦਾ ਇੱਕ ਚਲਿਤ੍ਰ ਵੇਖੋ। ਸੰਤ ਜਰਨੈਲ ਸਿੰਘ ਅਤੇ ਇੰਦਰਾ ਗਾਂਧੀ ਨੂੰ ਇਹ ਦੁਸ਼ਮਣ ਗਿਣਦੇ ਸਨ।
ਇੰਦਰਾ ਕੋਲੋਂ ਇਹਨਾਂ ਨੇ ਸੰਤ ਨੂੰ ਮਰਵਾ ਦਿੱਤਾ ਅਤੇ ਸੰਤ ਦੇ ਸਾਥੀਆਂ ਕੋਲੋਂ ਇੰਦਰਾ ਨੂੰ। ਆਪ
ਫ਼ੇਰ ਸੱਤਾ ਸੰਭਾਲਣ ਨੂੰ ਤਿਆਰ-ਬਰ-ਤਿਆਰ ਖੜ੍ਹੇ ਹਨ।’
ਬਠਿੰਡੇ ਵਾਲਾ ਤੇਜਾ ਸਿੰਘ ਕਈ ਵਾਰੀ ਸੱਚ ਵੀ ਬੋਲ ਜਾਂਦਾ ਸੀ। ਪੰਜਾਬ ਵਿੱਚ ਉੱਭਰੀ ਨਾਰਾਜ਼ ਲੋਕਾਂ
ਦੀ ਲਹਿਰ ਨੂੰ ਵੇਖ ਕੇ ਓਸ ਦੀ ਕੁੱਤੇ ਪਾਲਣ ਦੀ ਮਨੋਬ੍ਰਿਤੀ ਉਜਾਗਰ ਹੋ ਜਾਂਦੀ ਅਤੇ ਓਹ ਓਸ ਨਾਲ
ਸਬੰਧਤ ਸ਼ਬਦਾਵਲੀ ਵਰਤਣ ਲੱਗ ਜਾਂਦਾ। ਇੱਕ ਦਿਨ ਆਖਣ ਲੱਗਾ, ‘ਇਹ ਸਾਰੇ ਤਾਂ ਝਾੜਾਂ ਵਿੱਚੋਂ ਸ਼ਿਕਾਰ
ਕੱਢਣ ਵਾਲੇ ਖੰਦੇ ਹਨ। ਆਹ ਸਾਰੇ ਢੋਲਾਂ ਡਾਂਗਾਂ (ਰਾਗੀ ਢਾਡੀ ਸਮਰਥਕ) ਵਾਲੇ ਵੀ ਇਹਨਾ ਦੇ
ਸਹਾਇਕਾਂ ਤੋਂ ਵੱਧ ਨਹੀਂ। ਆਖ਼ਰ ਸ਼ਿਕਾਰ ਤਾਂ ਜਹਾਜ਼ੀ ਕਾਬੂ ਕਰਦੇ ਹੁੰਦੇ ਹਨ, ਉਹ ਜਹਾਜ਼ੀ ਅਸੀਂ
ਹਾਂ।’
ਏਹੋ ਵਰਤਾਰਾ ਅੱਜ ਸ਼ਰ੍ਹੇਆਮ ਵਾਪਰ ਰਿਹਾ ਹੈ; ਚਾਰੋਂ ਪਾਸੇ ਰੌਲਾ ਰੱਪਾ ਪੈ ਰਿਹਾ ਹੈ। ਏਸ ਨੇ ਦੜ
ਵੱਟ ਕੇ ਝਾੜੀਆਂ ਵਿੱਚ ਬੈਠੇ ਸ਼ਿਕਾਰ ਨੂੰ ਬਾਹਰ ਕੱਢਣਾ ਹੈ ਅਤੇ ਅੰਤ ਓਸ ਨੇ ਕਿਸੇ ਦੀ ਦੇਗ਼ ਵਿੱਚ
ਪੱਕਣਾ ਹੈ। ਏਸ ਬਾਰੇ ਜੇ ਏਹੀ ਅਕਾਲੀ ਦਲ਼ ਪੱਖੀ ਹਾਲਾਤ ਬਣਾਈ ਰੱਖੇ ਗਏ ਤਾਂ ਬਹੁਤ ਕੁੱਝ ਬੁੱਝਣ ਲਈ
ਬਚਦਾ ਨਹੀਂ। ਸਿੱਖੀ ਦੇ ਵੱਡੇ ਠੇਕੇਦਾਰ ਹੀ ਅੱਜ ਓਸ ਨੂੰ ਗਰਕ ਕਰਨ ਦੇ ਰਾਹ ਤੁਰੇ ਹੋਏ ਹਨ ਅਤੇ
ਖੱਬੇ-ਸੱਜੇ ਤੁਹਮਤਾਂ ਲਾ ਕੇ ਅਸਲ ਵਾਰਸਾਂ ਨੂੰ ਭੱਛਕ ਦਰਸਾ ਕੇ ਬਦਨਾਮ ਕਰ ਰਹੇ ਹਨ। ਜਿਸ ਦਿਨ
ਸਿੱਖੀ ਇਹਨਾਂ ਦੀ ਜਾੜ੍ਹ ਹੇਠ ਆ ਗਈ ਓਸ ਦਿਨ ਇਹਨਾਂ ਦੇ ਸਹੀ ਤੇਵਰ ਉੱਘੜਨਗੇ ਪਰ ਓਦੋਂ ਤੱਕ ਬਹੁਤ
ਪਾਣੀ ਪੁਲ਼ਾਂ ਹੇਠੋਂ ਲੰਘ ਚੁੱਕਿਆ ਹੋਵੇਗਾ। ਸ਼ਾਇਦ ਨਾ ਹਾੜ੍ਹ ਸੁੱਕੇ ਨ ਸੌਣ ਹਰੇ ਸਿਮਰਨਜੀਤ ਸਿੰਘ
ਵਰਗੇ ਗਤਕੇਬਾਜ਼, ਜਿਸ ਦੀ ਡਿਊਟੀ ਸਿੱਖ ਕੌਮ ਨੂੰ ਵੱਡੇ ਭੰਬਲਭੂਸੇ ਵਿੱਚ ਭੁਚਲਾਈ ਰੱਖਣ ਦੀ ਹੀ
ਲੱਗੀ ਹੋਈ ਹੈ ਅਤੇ ਜਿਸ ਨੇ ਕਦੇ ਵੀ ਏਸ ਨੂੰ ਤਣ-ਪੱਤਣ ਨਹੀਂ ਲੱਗਣ ਦੇਣਾ, ਹੀ ਕੁਈ ਇੱਕ-ਅੱਧ ਪੈਸੇ
ਦਾ ਲਾਭ ਏਸ ਹਾਲਤ ਵਿੱਚੋਂ ਖੱਟ ਸਕਣ। ਬਾਕੀ ਤਾਂ ਸਭ ਫ਼ਤਹਿ ਹੀ ਫ਼ਤਹਿ ਹੈ।
ਸਹਿਜਧਾਰੀ ਸਿੱਖ ਪਾਰਟੀ ਵਾਲੇ ਪਰਮਜੀਤ ਸਿੰਘ ਰਾਣੂੰ ਭਲ਼ੇ ਆਦਮੀ ਹਨ ਅਤੇ ਆਪਣੀ ਜਾਚੇ ਸਹਿਜਧਾਰੀ
ਹੱਕਾਂ ਲਈ ਲੜ ਰਹੇ ਹਨ। ਪਰ ਉਹਨਾਂ ਕਦੇ ਨਹੀਂ ਦੱਸਿਆ ਕਿ ਸਹਿਜਧਾਰੀਆਂ ਦੇ ਕਿਹੜੇ-ਕਿਹੜੇ ਮੁਫ਼ਾਦ
ਹਨ ਜਿਹੜੇ ਕਿ ਅੰਮ੍ਰਿਤਧਾਰੀਆਂ ਦੇ ਵਿਰੁੱਧ ਹਨ? ਏਵੇਂ ਹੀ ਇਹ ਦੱਸਣਾ ਵੀ ਜ਼ਰੂਰੀ ਹੈ ਕਿ
‘ਸਹਿਜਧਾਰੀ ਮੱਤ’ ਦੇ ਕਿਹੜੇ ਅਸੂਲ ਹਨ ਜਿਨ੍ਹਾਂ ਦਾ ਘਾਣ ਅੰਮ੍ਰਿਤਧਾਰੀ ਸੱਤਾ ਹਾਸਲ ਕਰ ਕੇ ਕਰ
ਸਕਦੇ ਹਨ। ਜੇਕਰ ਸਹਿਜਧਾਰੀ ਅੰਮ੍ਰਿਤਧਾਰੀ ਹੋਣ ਵੱਲ ਵਧ ਰਹੇ ਸਿੱਖਾਂ ਦਾ ਇੱਕ ਪੜਾਅ ਹੀ ਹੈ ਤਾਂ
ਵਿਰੋਧ ਦੀ, ਹੱਕਾਂ ਲਈ ਲੜਨ ਲਈ ਅਦਾਲਤੀ ਕਾਰਵਾਈਆਂ ਕਰਨ ਦੀ ਲੋੜ ਕਿਉਂ ਪੈ ਰਹੀ ਹੈ? ਜ਼ਾਹਰ ਹੈ ਕਿ
ਅਸਲ ਝਗੜੇ ਹੋਰ ਹਨ। ਮਸਲਨ ਕੁੱਝ ਲੋਕ ਸਹਿਜਧਾਰੀ ਰੂਪ ਧਾਰ ਕੇ, ਸਿੱਖ ਧਰਮ ਦੇ ਸੋਮੇ, ਗੁਰਦਵਾਰਿਆਂ
ਉੱਤੇ ਕਬਜ਼ਾ ਕਰ ਕੇ ਇਹਨਾਂ ਨੂੰ ਦੂਸ਼ਿਤ ਕਰਨ ਲਈ ਤਰਲੋਮੱਛੀ ਹੋ ਰਹੇ ਹਨ। ਅਜੇਹੇ ਲੋਕਾਂ ਦੀ ਚਾਲ
ਨੂੰ ਸਹਿਜਧਾਰੀ ਸਿੱਖ ਪਾਰਟੀ ਨੂੰ ਸਮਝਣ ਦੀ ਲੋੜ ਹੈ।
ਐਨੀ ਮੇਰੀ ਬਾਤ ਅਤੇ ਉੱਤੋਂ ਪੈ ਗਈ ਰਾਤ।
ਗੁਰਤੇਜ ਸਿੰਘ ਚੰਡੀਗੜ੍ਹ
(05/09/11)
ਜਗਤਾਰ ਸਿੰਘ ਜਾਚਕ
ਸਹਜਧਾਰੀ ਸੰਪਰਦਾ ਬਿਪਰਵਾਦੀ ਸ਼ਕਤੀਆਂ ਦੀ ਉਪਜ ਹੈ: ਗਿ: ਜਾਚਕ
ਪੰਥਕ ਵਿਧਾਨ ‘ਸਿੱਖ ਰਹਿਤ ਮਰਯਾਦਾ` (੧੯੪੫) ਦੇ ਕਿਤਾਬਚੇ ਵਿੱਚ ‘ਗੁਰਮਤਿ ਦੀ
ਰਹਿਣੀੱ ਧਾਰਾ ਦੇ ਨਿਯਮ (ਘ) ਅਧੀਨ ਵਿਸ਼ੇਸ਼ ਆਦੇਸ਼ ਦਿੱਤਾ ਗਿਆ ਹੈ: “ਕੇਸ ਲੜਕੇ ਕੇ ਜੋ ਹੋਏ ਸੋ
ਉਨ੍ਹਾਂ ਦਾ ਬੁਰਾ ਨ ਮੰਗੇ, ਕੇਸ ਓਹੀ (ਜਮਾਂਦਰੂ) ਰੱਖੇ, ਨਾਮ ਸਿੰਘ ਰੱਖੇ । ਸਿੱਖ ਆਪਣੇ ਲੜਕੇ
ਲੜਕੀਆਂ ਦੇ ਕੇਸ ਸਾਬਿਤ ਰੱਖੇ”। ਪੰਥਕ ਰਹਿਣੀ ਦੇ ਭਾਗ ਵਿੱਚ ‘ਅੰਮ੍ਰਿਤ ਸੰਸਕਾਰ` ਧਾਰਾ ਅਧੀਨ
ਅੰਮ੍ਰਿਤਧਾਰੀ ਸਿੰਘ ਲਈ ਕੇਸਾਂ ਦੀ ਸੰਭਾਲ ਸ਼੍ਰੋਮਣੀ ਰਹਿਤ ਹੈ ਅਤੇ ਕੇਸ ਕਟਣੇ ਸਭ ਤੋਂ ਵੱਡੀ
ਕੁਰਹਿਤ ਮੰਨੀ ਗਈ ਹੈ । ਸਹਜਧਾਰੀ ਸਿੱਖ ਦਾ ਕੋਈ ਜ਼ਿਕਰ ਨਹੀ ਹੈ । ਬਲਕਿ ਸਹਜਧਾਰੀ ਲਫ਼ਜ਼ ਹੀ ਨਹੀ ਹੈ
।
ਕਿਉਂਕਿ, ਦੂਰਦ੍ਰਿਸ਼ਟੀ ਰਖਣ ਵਾਲੇ ਉਸ ਵੇਲੇ ਦੇ ਚੇਤੰਨ ਵਿਦਵਾਨਾਂ ਨੇ ਸਮਝ ਲਿਆ ਸੀ ਕਿ ਸਹਜਧਾਰੀ
ਸੰਪਰਦਾ ਬਿਪਰਵਾਦੀ ਸ਼ਕਤੀਆਂ ਦੀ ਉਪਜ ਹੈ, ਜੋ ਸਿੱਖੀ ਦੀ ਕੇਸਾਧਾਰੀ ਪਹਿਚਾਣ ਖਤਮ ਕਰਕੇ ਸਿੱਖੀ ਨੂੰ
ਸਹਿਜੇ ਸਹਿਜੇ ਬ੍ਰਾਹਮਣੀ-ਮੱਤ ਦੇ ਖਾਰੇ ਸਮੁੰਦਰ ਵਿੱਚ ਗਰਕ ਕਰਨ ਲਈ ਯਤਨਸ਼ੀਲ ਹਨ। ਉਨ੍ਹਾਂ ਨੂੰ
ਨਿਸ਼ਚੇ ਸੀ ਕਿ ਜਿਹੜੀ ਗੁਰੂ ਨਾਨਕ-ਜੋਤੀ ਮੁਸਲਮਾਨ ਫ਼ਕੀਰਾਂ ਨੂੰ ‘ਸਾਬਿਤ ਸੂਰਤਿ ਦਸਤਾਰ ਸਿਰਾੱ ਦੀ
ਹਦਾਇਤ ਕਰਦੀ ਹੋਵੇ, ਉਹ ਆਪਣੇ ਦਸਵੇਂ ਸਰੂਪ ਵਿੱਚ ਸਿੱਖ ਬਣਨ ਵਾਲੇ ਕਿਸੇ ਪ੍ਰਾਣੀ ਨੂੰ ਕੇਸਾਂ ਤੋਂ
ਬਿਨਾਂ ਕਿਵੇਂ ਪ੍ਰਵਾਨ ਕਰ ਸਕਦੀ ਹੈ?
ਦੇਖੋ! ਕਿਸੇ ਚਲਾਕ ਬ੍ਰਾਹਮਣ ਨੇ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਨਾਮ ਦੀ ਦੁਰਵਰਤੋਂ ਕਰਦਿਆਂ
‘ਵਾਜਿਬੁਲ ਅਰਜ਼` ਦੇ ਸਿਰਲੇਖ ਹੇਠ ਸਹਜਧਾਰੀਆਂ ਦਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਵਾਰਤਾਲਾਪ
ਲਿਖ ਛੱਡਿਆ , ਜੋ ਨਿਰਾ ਕੁਫ਼ਰ ਹੈ। ਜਿਵੇਂ, ‘ਅਸੀਂ ਜੋ ਆਮਿਲ ਪੇਸ਼ਾ ਕਚਹਿਰੀਆਂ ਜਾਣ ਵਾਲੇ
ਸਿੱਖ ਦਾੜੀਆਂ ਕੇਸ ਇੱਕੋ ਜਿਹੇ ਕੈਂਚੀਆਂ ਨਾਲ ਕਟਵਾਇ ਲੈਂਦੇ ਸਾਂ, ਹੁਣ ਜਿਵੇਂ ਹੁਕਮ ਹੋਵੈ,
ਤਿਵੇਂ ਕਰੀਏ । ਹੁਕਮ ਤੇ ਖਾਸ ਦਸਤਖਤ ਹੋਏ – ਜਿਹੜੇ ਤੁਸੀਂ ਸਹਜਧਾਰੀ ਸਿੱਖ ਹੋ, ਜੇ ਕੇਸਾ ਧਾਰੀਆਂ
ਦੀ ਤਰ੍ਹਾਂ ਸਾਬਿਤ ਰੱਖੋ ਤਾਂ ਭਲਾ ਹੈ, ਨਹੀਂ ਤਾਂ ਤੁਸੀਂ ਜ਼ਰੂਰਤ ਮਾਤ੍ਰ ਵਧੀਕ ਹੋਵੇ ਸੋ ਬਰਾਬਰ
ਕਰਵਾਇ ਛੱਡਣੇ, ਫੇਰ ਬਖਸ਼ਾਇ ਲੈਣਾ, ਜੋ ਕੇਸਾਧਾਰੀ ਇਹ ਕਰਮ ਕਰੇਗਾ, ਉਹ ਸਿੱਖ ਨਹੀ ।` (ਗੁਰਮਤ
ਮਾਰਤੰਡ, ਪੰ: ੧੧੩)
ਸਿੱਖ ਗੁਰਦੁਆਰਾ ਐਕਟ ੧੯੨੫ ਵਿੱਚ ਸਹਜਧਾਰੀਆਂ ਨੂੰ ਵੋਟ ਦੇ ਅਧਿਕਾਰ ਦੀ ਮੱਦ ਤਾਂ ਅੰਗਰੇਜ਼ ਸਰਕਾਰ
ਨੇ ਧੱਕੇ ਨਾਲ ਵਿਸ਼ੇਸ਼ ਤਰਤੀਮ ਕਰਕੇ ਸੰਨ ੧੯੪੪ ਵਿੱਚ ਪਾਈ, ਜਿਸ ਤੇ ਸ੍ਰੋਮਣੀ ਕਮੇਟੀ ਅਤੇ ਹੋਰ
ਸਿੱਖ ਜਥੇਬੰਦੀਆਂ ਸਮੇਂ ਸਮੇਂ ਇਤਰਾਜ਼ ਕਰਦੀਆਂ ਰਹੀਆਂ । ਇਹੀ ਕਾਰਣ ਹੈ ਕਿ ਆਖਿਰ ੩੧ ਮਾਰਚ ਸੰਨ
੧੯੭੩ ਨੂੰ ਸ਼੍ਰੋਮਣੀ ਕਮੇਟੀ ਨੇ ਇਸ ਮਸਲੇ ਦੇ ਸਾਰੇ ਪੱਖਾਂ ਨੂੰ ਧਿਆਨ ਵਿੱਚ ਰਖਦਿਆਂ ਸ੍ਰ: ਗੁਰਚਰਨ
ਸਿੰਘ ‘ਟੌਹੜਾੱ ਜੀ ਦੀ ਪ੍ਰਧਾਨਗੀ ਹੇਠ ਜਨਰਲ ਅਜਲਾਸ ਵਿੱਚ ਮਤਾ ਪਾਸ ਕਰਕੇ ਸਰਕਾਰ ਪਾਸੋਂ ਜ਼ੋਰਦਾਰ
ਢੰਗ ਨਾਲ ਮੰਗ ਕੀਤੀ ਕਿ ਹੁਣ ਕੋਈ ਸਹਿਧਾਰੀ ਨਹੀਂ ਰਿਹਾ। ਦੇਸ਼ ਦੇ ਬਟਵਾਰੇ (ਸੰਨ ੧੯੪੭) ਪਿਛੋਂ
ਜਾਂ ਤਾਂ ਉਹ ਸਿੰਘ ਸੱਜ ਗਏ ਹਨ ਜਾਂ ਹਿੰਦੂ ਸਭਿਆਚਾਰ ਦਾ ਹਿੱਸਾ ਬਣ ਗਏ ਹਨ । ਇਸ ਲਈ ਗੁਰੁਦਆਰਾ
ਐਕਟ ਵਿਚੋਂ ਸਹਜਧਾਰੀ ਦੀ ਮੱਦ ਮੁਕੰਮਲ ਤੌਰ ਤੇ ਕੱਢ ਦਿੱਤੀ ਜਾਵੇ, ਕਿਉਂਕਿ ਇਸ ਬਹਾਨੇ ਕੇਸ ਦਾੜੀ
ਕੱਟਣ ਵਾਲੇ ਪਤਿਤ ਤੇ ਨਾਮਧਰੀਕ ਸਿੱਖ ਵੀ ਗੁਰਦੁਆਰਿਆਂ ਦੇ ਵੋਟਰ ਬਣ ਜਾਂਦੇ ਹਨ ।
ਅੰਤ ਨੂੰ ੨੦੦੩ ਵਿੱਚ ਕੇਂਦਰ ਸਰਕਾਰ ਨੇ ਚਾਣਕੀਆ ਨੀਤੀ ਤਹਿਤ ਸਹਜਧਾਰੀਆਂ ਦੀ ਵੋਟ ਦਾ ਅਧਿਕਾਰ ਤਾਂ
ਖਤਮ ਕਰ ਦਿੱਤਾ, ਪਰ ਸਹਜਧਾਰੀ ਦੀ ਮੱਦ ਫਿਰ ਵੀ ਕਾਇਮ ਰਹਿਣ ਦਿੱਤੀ, ਜਿਹੜੀ ਹੁਣ ਸਾਰੇ ਸਿਆਪੇ ਦਾ
ਕਾਰਣ ਬਣੀ ਹੈ ਅਤੇ ਇਹ ਸਿੱਖੀ ਲਈ ਬੜੀ ਖ਼ਤਰਨਾਕ ਹੈ । ਦਿੱਲੀ ਦੇ ਵਿਸ਼ਵ ਪ੍ਰਸਿੱਧ ਪਤਰਕਾਰ ਖੁਸ਼ਵੰਤ
ਸਿੰਘ ਦੀ ਲਿਖਤ ‘ਹਿਸਟਰੀ ਆਫ਼ ਦਾ ਸਿੱਖ` (ਪੰ: ੩੦੮) ਵਿਚੋਂ ਵੀ ਇਹ ਸਚਾਈ ਇਉਂ ਪ੍ਰਗਟ ਹੁੰਦੀ ਹੈ :
“ਇੱਕ ਐਸਾ ਸਮਾਂ ਸੀ ਜਦੋਂ ਸਹਜਧਾਰੀ ਜਿਵੇਂ ਕਿ ਨਾਂ ਤੋਂ ਹੀ ਪ੍ਰਗਟ ਹੈ ਕਿ ਸਹਿਜੇ ਸਹਿਜੇ
ਕੇਸਾਧਾਰੀ ਸਾਬਿਤ ਸੂਰਤ ਸਰੂਪ ਸਿੱਖੀ ਵਿੱਚ ਸ਼ਾਮਲ ਹੋਣ- ਜਾਂ ਇਉਂ ਕਹੀਏ ਕਿ ਖ਼ਾਲਸਾ ਪੰਥ ਵਿੱਚ
ਪ੍ਰਵੇਸ਼ ਕਰਨ ਦੇ ਅੱਧ ਵਿੱਚ ਹੁੰਦੇ ਸਨ । ਪਰ, ਹੁਣ ਇਹ ਅਮਲ ਪੁੱਠੇ ਰਾਹ ਪੈ ਗਿਆ ਹੈ ਤੇ ਇਹ ਹਿੰਦੂ
ਮਤ ਵਿੱਚ ਸ਼ਾਮਲ ਹੋਣ ਦਾ ਅੱਧ ਹੈ” ।
ਇਸ ਲਈ ਚਾਹੀਦਾ ਤਾਂ ਹੁਣ ਇਹ ਹੈ ਕਿ ਗੁਰਦੁਆਰਾ ਐਕਟ ਵਿਚੋਂ ‘ਸਹਜਧਾਰੀੱ ਮੱਦ ਨੂੰ ਮੁਕੰਮਲ ਤੌਰ
ਤੇ ਕਢਾਉਣ ਲਈ ਸਰਕਾਰ ‘ਤੇ ਜ਼ੋਰ ਪਾਇਆ ਜਾਵੇ ਤਾਂ ਜੋ ਇਹ ਰਾਮਰੌਲਾ ਸਦਾ ਲਈ ਖਤਮ ਹੋ ਸਕੇ । ਪਰ,
ਜਿਵੇਂ ਹੁਣ ਕੁੱਝ ਲੋਕ ਸਲਾਹ ਦੇ ਰਹੇ ਹਨ ਕਿ ਕੇਸਾਧਾਰੀ ਦੇ ਰੂਪ ਵਿੱਚ ਵੀ ਸਹਜਧਾਰੀ ਸਿੱਖ ਦੀ
ਹੋਂਦ ਪ੍ਰਵਾਨ ਕਰ ਲਈ ਜਾਏ, ਤਾਂ ਐਕਟ ਵਿਚੋਂ ਇਹ ਮਦ ਕਦੀ ਵੀ ਨਹੀ ਨਿਕਲ ਸਕੇਗੀ । ਵਿਸ਼ਵ ਹਿੰਦੂ
ਪ੍ਰੀਸ਼ਦ ਦੇ ਕੇਸਾਧਾਰੀ ਬ੍ਰਾਹਮਣ, ਰਾਸ਼ਟਰੀਆ ਸਿੱਖ ਸੰਗਤ ਦੇ ਕਰਿੰਦੇ, ਅਸ਼ੂਤੋਸ਼ੀਏ, ਰਾਧਾ ਸਵਾਮੀ
ਅਤੇ ਸਿਰਸੇ ਵਾਲੇ ਸਵਾਂਗੀ ਦੇ ਚੇਲੇ, ਜਿਹੜੇ ਲੱਖਾਂ ਦੀ ਗਿਣਤੀ ਵਿੱਚ ਕੇਸਾਧਾਰੀ ਹਨ, ਉਨ੍ਹਾਂ ਲਈ
ਸ਼੍ਰੋਮਣੀ ਕਮੇਟੀ ਦੇ ਵੋਟਰ ਬਣ ਜਾਣ ਦਾ ਮੁੜ ਰਾਹ ਖੁੱਲ ਜਾਏਗਾ ।
ਪੰਥਕ ਹਿਤੂ: ਜਗਤਾਰ ਸਿੰਘ ਜਾਚਕ, ਨਿਊਯਾਰਕ। ਫੋਨ: ੫੧੬. ੭੬੧. ੧੮੫੩
******************************************************************
ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਕਥਿਤ ਸੰਤ ਸਮਾਜ ਤਨਖਾਹੀਏ ਤੇ ਪਤਿਤ ਸਿੱਖਾਂ ਦਾ ਸਿਆਸੀ
ਗੱਠਜੋੜ: ਗਿਆਨੀ ਜਾਚਕ
ਨਿਊਯਾਰਕ 6 ਸਤੰਬਰ () ਕਥਿਤ ਸੰਤ ਸਮਾਜ, ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ
(ਬਾਦਲ) ਵਲੋਂ 2 ਸਤੰਬਰ ਨੂੰ ਇੱਕ ਸਾਂਝਾ ਬਿਆਨ ਜਾਰੀ ਕੀਤਾ ਗਿਆ ਹੈ ਕਿ “ਸਹਿਜਧਾਰੀ ਨਾਂ ਦੀ
ਸਿੱਖੀ ਵਿੱਚ ਕੋਈ ਹੋਂਦ ਹੀ ਨਹੀ, ਪੂਰਨ ਜਾਂ ਪਤਿਤ ਸਿੱਖ ਹੀ ਹੁੰਦੇ ਹਨ। ਪੂਰਨ ਉਹ ਜੋ ਰਹਿਤ
ਮਰਯਾਦਾ ਨੂੰ ਮੰਨਦੇ ਹਨ ਅਤੇ ਪਤਿਤ ਉਹ ਜਿਹੜੇ ਰਹਿਤ ਮਰਯਾਦਾ ਨੂੰ ਨਹੀਂ ਮੰਨਦੇ”। ਉਨ੍ਹਾਂ ਦੇ ਇਸ
ਸਾਂਝੇ ਬਿਆਨ ਦੀ ਰੌਸਨੀ ਵਿੱਚ ਨਿਰਸੰਕੋਚ ਕਿਹਾ ਜਾ ਸਕਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ
ਕਥਿਤ ਸੰਤ ਸਮਾਜ ਤਨਖਾਹੀਏ ਤੇ ਪਤਿਤ ਸਿੱਖਾਂ ਦਾ ਸਿਆਸੀ ਗੱਠਜੋੜ ਹੈ। ਕਿਉਂਕਿ, ਸ੍ਰੀ ਅਕਾਲ ਤਖ਼ਤ
ਸਾਹਿਬ ਵਲੋਂ ਪ੍ਰਵਾਣਿਤ ‘ਸਿੱਖ ਰਹਿਤ ਮਰਯਾਦਾ’ ਨੂੰ ਨਾ ਮੰਨਣ ਕਰਕੇ ਸੰਤ-ਸਮਾਜ ਪਤਿਤ ਹੈ ਅਤੇ ਐਸੇ
ਪਤਿਤਾਂ ਨਾਲ ਸਿਆਸੀ ਸਾਂਝ ਪਾਉਣ ਕਰਕੇ ਅਕਾਲੀ ਦਲ ਸੁਭਾਵਿਕ ਹੀ ਤਨਖਾਹੀਆਂ ਦੀ ਜਮਾਤ ਬਣ ਜਾਂਦਾ
ਹੈ। ਇਹ ਸ਼ਬਦ ਗਿਆਨੀ ਜਗਤਾਰ ਸਿੰਘ ਜਾਚਕ ਨੇ ਨਿਊਯਾਰਕ ਤੋਂ ਇੱਕੀ ਲਿਖਤੀ ਬਿਆਨ ਵਿੱਚ ਕਹੇ।
ਉਨ੍ਹਾਂ ਮੁਤਾਬਿਕ ‘ਸੱਚ-ਖੋਜ ਅਕੈਡਮੀ ਖੰਨਾ’ ਦੇ ਅਸਟ੍ਰੇਲੀਆ ਵਿੱਚਲੇ ਇੱਕ ਸਰਗਰਮ ਤੇ ਵਿਦਵਾਨ
ਮੈਂਬਰ ਭਾਈ ਗੁਰਜੀਤ ਸਿੰਘ ਖ਼ਾਲਸਾ (ਬ੍ਰੀਜ਼ਬਿਨ) ਨੇ ਉਪਰੋਕਤ ਬਿਆਨ `ਤੇ ਟਿੱਪਣੀ ਕਰਦਿਆਂ ਇਥੋਂ ਤੱਕ
ਲਿਖਿਆ ਹੈ ਕਿ “ਜੇਕਰ ਪੰਥਕ ਰਹਿਤ ਮਰਿਆਦਾ ਨੂੰ ਮੰਨਣ ਵਾਲੇ ਹੀ ਪੂਰਨ ਸਿੱਖ ਹਨ ਤਾਂ ਫਿਰ ਦਮਦਮੀ
ਅਤੇ ਹੋਰ ਟਕਸਾਲਾਂ, ਭਾਈ ਰਣਧੀਰ ਸਿੰਘ ਜੀ ਦੇ ਅਖੰਡ ਕੀਰਤਨੀ ਜੱਥੇ ਵਾਲੇ ਅਤੇ ਹੋਰ ਸੰਪ੍ਰਦਾਵਾਂ
ਵਾਲੇ ਜੋ ਕਿ ਖਾਸਕਰ ਰਹਿਰਾਸ ਸਾਹਿਬ ਜੀ ਦੀ ਬਾਣੀ ਅਪਣੀ ਮਰਿਆਦਾ ਅਨੁਸਾਰ ਪੜ੍ਹਦੇ ਹਨ, ਸਾਰੇ ਹੀ
ਪਤਿਤ ਸਿੱਖ ਹੋਏ। ਸੰਤ ਸਮਾਜ ਵੀ ਉਨ੍ਹਾਂ ਵਿੱਚ ਹੀ ਆਉਂਦਾ ਹੈ। ਕੱਚੀ ਬਾਣੀ ਪੜ੍ਹਨ ਵਾਲੇ ਭਾਈ
ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਭਾਈ ਦਲੇਰ ਸਿੰਘ ਜੋ ਕਿ ਹੁਣੇ ਆਸਟ੍ਰੇਲੀਆ ਦੀ ਫੇਰੀ ਲਾ ਕੇ ਗਏ
ਹਨ ਬ੍ਰੀਜ਼ਬਨ ਦੇ ਦੋ ਗੁਰਦਾਆਰਿਆਂ ਵਿੱਚ ਰੱਜ ਕੇ ਕੱਚੀ ਬਾਣੀ ਦਾ ਪ੍ਰਵਾਹ ਚਲਾ ਕੇ ਸਿਰੋਪਾਓ ਦਾ
ਸਨਮਾਨ ਵੀ ਪ੍ਰਾਪਤ ਕੀਤਾ ਇਸ ਤਰਾਂ ਦੇ ਹੋਰ ਸੰਤ, 1008 ਅਖਵਾਉਣ ਵਾਲੇ ਸਭ ਹੀ ਪਤਿਤ ਹਨ। ਕਿਉਂਕਿ
ਅਕਾਲ ਤਖਤ ਸਾਹਿਬ ਦੀ ਪੰਥਕ ਰਹਿਤ ਮਰਿਆਦਾ ਵਿੱਚ ਇਸ ਦੀ ਮਨਾਹੀ ਹੈ। (ਇਸ ਬਿਆਨ ਮੁਤਾਬਿਕ ਤਾਂ)
ਸਿਰਫ ਮਿਸ਼ਨਰੀ ਕਾਲੇਜ਼ ਵਾਲੇ ਅਤੇ ਕੁੱਝ ਹੋਰ ਸਿਖ ਹੀ ਪੂਰਣ ਸਿੱਖ ਹੋਏ।”
ਉਪਰੋਕਤ ਕਿਸਮ ਦੇ ਗੋਲਕ ਲੋਟੂ, ਭੇਖੀ, ਫਿਰਕਾ ਪ੍ਰਸਤ ਤੇ ਸਿਆਸੀ ਗੱਠ-ਜੋੜ ਕਰਨ ਵਾਲੇ ਕਥਿਤ ਸੰਤ
ਸਮਾਜ ਨੂੰ ਗੁਰਮਤਿ ਕਿਸੇ ਪੱਖੋਂ ਵੀ ਪ੍ਰਵਾਨਗੀ ਨਹੀਂ ਦਿੰਦੀ। ਸਿੱਖ ਰਹਿਤ ਮਰਯਾਦਾ ਮੁਤਾਬਿਕ ਪਤਿਤ
ਤੇ ਤਨਖ਼ਾਹੀਏ ਸਿੱਖਾਂ ਦੀ ਸ੍ਰੀ ਅਕਾਲ ਤਖ਼ਤ ਸਾਹਿਬ `ਤੇ ਅਰਦਾਸ ਵੀ ਨਹੀ ਹੋ ਸਕਦੀ। ਇਸ ਲਈ ਇਹ
ਫੈਸਲਾ ਤਾਂ ਹੁਣ ਖ਼ਾਲਸਾ ਪੰਥ ਨੇ ਕਰਨਾ ਹੈ ਕਿ ਸ਼੍ਰੋਮਣੀ ਕਮੇਟੀ ਦੀ ਮੈਂਬਰੀ ਲਈ ਉਨ੍ਹਾਂ ਪਤਿਤਾਂ
ਤੇ ਤਨਖਾਹੀਆਂ ਨੂੰ ਵੋਟ ਪਾ ਕੇ ਜਿਤਾਉਣਾ ਹੈ, ਜਿਨ੍ਹਾਂ ਨੇ ਸਿੱਖੀ ਨੂੰ ਹਿੰਦੂ-ਮੱਤ ਦੇ ਖਾਰੇ
ਸਮੁੰਦਰ ਵਿੱਚ ਗ਼ਰਕ ਲਈ ਪਹਿਲਾਂ ਨਾਨਕ-ਸ਼ਾਹੀ ਕੈਲੰਡਰ ਦਾ ਭੋਗ ਪਾਇਆ ਹੈ ਅਤੇ ਹੁਣ ਜਿਹੜੇ ਸਿੱਖ
ਰਹਿਤ ਮਰਯਾਦਾ ਨੂੰ ਸਨਾਤਨੀ ਹਿੰਦੂ-ਮਤ ਦੀ ਮਰਯਾਦਾ ਦੇ ਅਨੁਕੂਲ ਕਰਨ ਲਈ ਮਨਸੂਬੇ ਘੜ ਰਹੇ ਹਨ ਜਾਂ
ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਤ ਉਨ੍ਹਾਂ ਸਿਦਕੀ ਤੇ ਜਾਗਰੂਕ ਗੁਰਸਿੱਖਾਂ ਨੂੰ, ਜਿਹੜੇ ਪੰਥ
ਵਿਰੋਧੀ ਸ਼ਕਤੀਆਂ ਦੇ ਮਾਰੂ ਮਨਸੂਬਿਆਂ ਨੂੰ ਪਛਾੜਣਾ ਚਹੁੰਦੇ ਹਨ।
(05/09/11)
ਬਸੰਤ ਕੌਰ/ਸਤਨਾਮ ਕੌਰ ਫਰੀਦਾਬਾਦ
ਅਨੰਦ ਮੈਰਿਜ਼ ਐਕਟ ਨੂੰ ਪਾਸ ਕਰਵਾਉਣ ਤੋਂ ਪਹਿਲਾਂ ਅਨੰਦ ਸੰਸਕਾਰ ਵਿਚਲੀਆਂ ਤਰੁੱਟੀਆਂ ਨੂੰ ਸੁਧਾਰਣ
ਦੀ ਲੋੜ
ਗੁਰੁ ਗ੍ਰੰਥ ਸਾਹਿਬ ਜੀ ਸਮੁੱਚੀ ਮਨੁੱਖਤਾ ਦੇ ਗਿਆਨ ਗੁਰੂ: ਸ. ਉਪਕਾਰ ਸਿੰਘ ਫ਼ਰੀਦਾਬਾਦ
(੫ ਸਤੰਬਰ ੨੦੧੧, ਬਸੰਤ ਕੌਰ ਫਰੀਦਾਬਾਦ)
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ.
ਉਪਕਾਰ ਸਿੰਘ ਫ਼ਰੀਦਾਬਾਦ ਨੇ ਕੀਤਾ। ਉਨ੍ਹਾਂ ਕਿਹਾ ਕਿ ਇਹ ਇੱਕ ਚੰਗਾ ਕਦਮ ਹੈ ਕਿ ਸਿੱਖ ਅਨੰਦ
ਮੈਰਿਜ ਐਕਟ ਨੂੰ ਛੇਤੀ ਤੋਂ ਛੇਤੀ ਲਾਗੂ ਕਰਵਾਉਣਾ ਲੋਚਦੇ ਹਨ ਪਰ ਇਸ ਨੂੰ ਲਾਗੂ ਕਰਾਉਣ ਤੋਂ
ਪਹਿਲਾਂ ਸਿੱਖ ਰਹੁਰੀਤ ਵਿੱਚ ਅਨੰਦ ਸੰਸਕਾਰ ਕਾਲਮ ਹੇਠ ਦਰਜ਼ ਤਰੁੱਟੀਆਂ ਨੂੰ ਸੁਧਾਰਣ ਦੀ ਸਖ਼ਤ ਲੋੜ
ਹੈ। ਉਨ੍ਹਾਂ ਕਿਹਾ ਕਿ ਗੁਰੁ ਗ੍ਰੰਥ ਸਾਹਿਬ ਜੀ ਵਿੱਚ ਇਸਤਰੀ ਤੇ ਪੁਰਖ ਦੇ ਬਰਾਬਰ ਹੋਣ ਦੀ ਗੱਲ
ਕੀਤੀ ਗਈ ਹੈ ਪਰ ਅਨੰਦ ਸੰਸਕਾਰ ਵਿੱਚ ਮੁੰਡੇ ਦਾ ਕੁੜੀ ਤੋਂ ਅੱਗੇ ਚਲਣਾ ਗੁਰੂ ਗ੍ਰੰਥ ਸਾਹਿਬ ਜੀ
ਦੇ ਬਰਾਬਰਤਾ ਵਾਲੇ ਸਿਧਾਂਤ ਦੇ ਉਲਟ ਹੈ। ਉਨ੍ਹਾਂ ਸਵਾਲ ਕਰਦਿਆਂ ਕਿਹਾ ਕਿ ਕੀ ਗੁਰੂ ਗ੍ਰੰਥ ਸਾਹਿਬ
ਜੀ ਦੇ ਆਲੇ ਦੁਆਲੇ ਚਾਰ ਗੇੜੇ ਕਟੱਣ ਨਾਲ ਇਸਤਰੀ ਤੇ ਪੁਰਖ ਦਾ ਅਨੰਦ ਕਾਰਜ ਮੁਕੰਮਲ ਹੋ ਜਾਂਦਾ ਹੈ?
ਕੀ ਇਸ ਤਰ੍ਹਾਂ ਕਰਨ ਨਾਲ ਸਚਮੁਚ ਹੀ ਉਨ੍ਹਾਂ ਦੇ ਜੀਵਨ ਵਿੱਚ ਅਨੰਦ ਆ ਸਕਦਾ ਹੈ ਤੇ ਉਹ ਏਕ ਜੋਤਿ
ਦੁਇ ਮੁਰਤੀ ਦੀ ਅਵਸਥਾ ਦੇ ਧਾਰਨੀ ਬਣ ਕੇ ਆਪਣੇ ਜੀਵਨ ਨੂੰ ਚੰਗੇ ਢੰਗ ਨਾਲ ਜੀ ਕੇ ਸਮਾਜ ਵਿੱਚ ਇੱਕ
ਚੰਗੀ ਉਦਾਹਰਣ ਪੇਸ਼ ਕਰ ਸਕਦੇ ਹਨ? ਸ. ਉਪਕਾਰ ਸਿੰਘ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ
ਸਮੁੱਚੀ ਬਾਣੀ ਹੀ ਸਾਡੇ ਹਰ ਰਿਸ਼ਤੇ ਨੂੰ ਆਨੰਦਮਈ ਬਣਾਉਂਦੀ ਹੈ ਭਾਵੇਂ ਉਹ ਰਿਸ਼ਤਾ ਭੈਣ-ਭਰਾ,
ਮਾਂ-ਧੀ, ਪਿਤਾ-ਪੁਤੱਰ, ਅਤੇ ਪਤੀ-ਪਤਨੀ ਆਦਿ ਦਾ ਹੋਵੇ। ਗੁਰਬਾਣੀ ਹਰ ਰਿਸ਼ਤੇ ਵਿੱਚ ਅਨੰਦ ਤੇ
ਮਿਠਾਸ ਭਰਦੀ ਹੈ। ਉਨ੍ਹਾਂ ਕਿਹਾ ਕਿ ਗੁਰੁ ਗ੍ਰੰਥ ਸਾਹਿਬ ਜੀ ਦਾ ਸਮੁੱਚਾ ਗਿਆਨ ਮਨੁੱਖਤਾ ਲਈ ਹੈ
ਨਾ ਕਿ ਸਿਰਫ ਸਿੱਖਾਂ ਲਈ। ਸੋ ਲੋੜ ਤਾਂ ਹੈ ਗੁਰੁ ਗ੍ਰੰਥ ਸਾਹਿਬ ਜੀ ਤੋਂ ਸਿੱਖਿਆ ਲੈ ਕੇ ਇਸ ਅਨੰਦ
ਸੰਸਕਾਰ ਵਿਚਲੀਆਂ ਤਰੁੱਟੀਆਂ ਨੂੰ ਸੁਧਾਰਿਆ ਜਾਵੇ। ਅਸਲ ਵਿੱਚ ਤਾਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ
ਦਰਜ਼ ਲਾਵਾਂ ਦਾ ਭਾਵ ਇਸਤਰੀ ਪੁਰਖ ਦੇ ਵਿਆਹ ਲਈ ਨਹੀਂ ਸਗੋਂ ਇਸ ਵਿੱਚ ਮਨੁੱਖ ਦੇ ਰੱਬ ਜੀ ਨਾਲ
ਵਿਆਹ ਦੀ ਗੱਲ ਕੀਤੀ ਹੈ।
*********************************************
ਗੁਰਦੁਆਰੇ ਆ ਕੇ ਜੋ ਅੱਜ ਤਕ ਨਹੀਂ ਸਿਖਿਆ ਉਹ ਧਾਰਮਕ ਪਰੀਖਿਆ ਤੋਂ ਸਿਖਣ ਨੂੰ ਮਿਲਿਆ
ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੂਰਬ ਮੌਕੇ ਧਾਰਮਕ ਪਰੀਖਿਆ ਦਾ ਆਯੋਜਨ ਕਰ ਕੇ ਗੁਰੂ
ਗ੍ਰੰਥ ਸਾਹਿਬ ਜੀ ਦੀ ਸਿੱਖਿਆਵਾਂ ਬਾਰੇ ਸੰਗਤਾਂ ਨੂੰ ਜਾਣੂ ਕਰਾਇਆ
(੩ ਸਤੰਬਰ ੨੦੧੧ ਸਤਨਾਮ ਕੌਰ: ਫਰੀਦਾਬਾਦ)
ਗੁਰਦੁਆਰੇ ਆ ਕੇ ਜੋ ਅੱਜ ਤਕ ਨਹੀਂ ਸਿਖਿਆ ਉਹ ਧਾਰਮਕ ਪਰੀਖਿਆ ਤੋਂ ਸਿਖਣ ਨੂੰ ਮਿਲਿਆ
ਇਹ ਸ਼ਬਦ ਗੁਰਸਿੱਖ ਫੈਮਿਲੀ ਕਲਬ ਫ਼ਰੀਦਾਬਾਦ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼
ਪੂਰਬ ਮੌਕੇ ਗੁਰਦੁਆਰਾ ਰਾਮਦਾਸ ਸਾਹਿਬ ਡਬੂਆ ਕਾਲੌਨੀ ਫ਼ਰੀਦਾਬਾਦ ਵਿਖੇ ਕਰਵਾਈ ਧਾਰਮਕ ਪਰੀਖਿਆ
ਮੌਕੇ ਗੁਰਦੁਆਰਾ ਸਾਹਿਬ ਦੇ ੭੦ ਸਾਲਾ ਪ੍ਰਧਾਨ ਨੇ ਭਰੀ ਸੰਗਤ ਵਿੱਚ ਆਖੇ। ਉਨ੍ਹਾਂ ਕਿਹਾ ਕਿ ਅਜਿਹੇ
ਪ੍ਰੋਗਰਾਮ ਹਰ ਗੁਰਦੁਆਰਿਆਂ ਵਿੱਚ ਹੋਣੇ ਚਾਹੀਦੇ ਹਨ। ਇਸ ਪ੍ਰਤੀਯੋਗਤਾ ਦੀ ਖਾਸ ਗੱਲ ਇਹ ਰਹੀ ਕਿ
ਇਸ ਵਿੱਚ ੫ ਤੋਂ ਲੈ ਕੇ ੭੦ ਸਾਲ ਤਕ ਦੀ ਉਮਰ ਵਾਲੇ ਬਜ਼ੁਰਗਾਂ ਨੇ ਹਿੱਸਾ ਲਿਆ। ਇਸ ਪਰੀਖਿਆ ਵਿੱਚ
ਡਬੂਆ ਕਾਲੌਨੀ ਦੇ ਇਲਾਕੇ ਤੋਂ ੧੦੧ ਪ੍ਰਤੀਯੋਗੀਆਂ ਨੇ ਹਿੱਸਾ ਲਿਆ ਜਿਸ ਵਿੱਚ ਸੀਨੀਅਰ ਤੇ ਜੂਨੀਅਰ
ਦੋ ਗਰੁੱਪ ਬਣਾਏ ਗਏ। ਪਰੀਖਿਆ, ਪਹਿਲਾਂ ਤੋਂ ਨਿਰਧਾਰਤ ਸਲੇਬਸ ਮੁਤਾਬਕ ਲਈ ਗਈ ਜਿਸ ਵਿੱਚ ਗੁਰੂ
ਗ੍ਰੰਥ ਸਾਹਿਬ ਜੀ ਬਾਰੇ ਜਾਣ ਪਛਾਣ ਨਾਲ ਸਬੰਧਤ ਸਵਾਲਾਂ ਨੂੰ ਹੱਲ ਕਰਨਾ ਸੀ। ਇਸ ਪਰੀਖਿਆ ਵਿੱਚ
ਪਹਿਲੇ ਗਰੁੱਪ ਵਿਚੋਂ ਪਹਿਲਾ ਸਥਾਨ ਜਸਵਿੰਦਰ ਸਿੰਘ, ਦੂਜਾ ਗੌਰਵ ਕੁਮਾਰ ਅਤੇ ਤੀਜਾ ਸਥਾਨ ਸਾਖਸ਼ੀ
ਕੌਰ ਨੇ ਪ੍ਰਾਪਤ ਕੀਤਾ। ਦੂਜੇ ਗਰੁੱਪ ਵਿੱਚ ਪਹਿਲਾ ਸਥਾਨ ਜਯੋਤੀ ਕੌਰ, ਦੂਜਾ ਸਥਾਨ ਮਾਧੂਰੀ ਅਤੇ
ਤੀਜਾ ਸਥਾਨ ਸ. ਅਵਤਾਰ ਸਿੰਘ ਨੇ ਹਾਸਲ ਕੀਤਾ। ਸਾਰੇ ਜੇਤੂਆਂ ਨੂੰ ਟ੍ਰਾਫੀਆਂ ਦੇ ਕੇ ਸਨਮਾਨਤ ਕੀਤਾ
ਅਤੇ ਇਸ ਤੋਂ ਅਲਾਵਾ ਪਰੀਖਿਆ ਵਿੱਚ ਭਾਗ ਲੈਣ ਵਾਲੇ ਪ੍ਰਤੀਯੋਗੀਆਂ ਨੂੰ ਵੀ ਮੈਡਲ ਦੇ ਕੇ ਸਨਮਾਨਤ
ਕੀਤਾ। ਇਸ ਮੌਕੇ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ. ਉਪਕਾਰ ਸਿੰਘ ਫਰੀਦਾਬਾਦ,
ਗੁਰਸਿੱਖ ਫੈਮਿਲੀ ਕਲੱਬ ਤੋਂ ਸ. ਸੁਰਿੰਦਰ ਸਿੰਘ, ਗੁਰਦੁਆਰਾ ਰਾਮਦਾਸ ਸਾਹਿਬ ਡਬੂਆ ਕਾਲੌਨੀ ਦੇ
ਸੇਵਾਦਾਰ ਸ. ਜਗਜੀਤ ਸਿੰਘ, ਸ. ਹਰਭਾਗ ਸਿੰਘ, ਸਮਾਜਸੇਵੀ ਸ. ਸੁਰਜੀਤ ਸਿੰਘ ਆਦਿ ਹਾਜ਼ਰ ਸਨ।
(05/09/11)
ਅਵਤਾਰ ਸਿੰਘ ਮਿਸ਼ਨਰੀ
ਗੁਰਮਤਿ ਅਤੇ ਰਾਜਨੀਤੀ ਵਿੱਚ ਸਹਜਧਾਰੀ ਦਾ ਫਰਕ
ਅਵਤਾਰ ਸਿੰਘ ਮਿਸ਼ਨਰੀ (5104325827)
ਗੁਰਮਤਿ ਗਿਆਨ ਦੇ ਭੰਡਾਰ “ਗੁਰੂ ਗ੍ਰੰਥ ਸਾਹਿਬ” ਵਿੱਚ ਸਹਜਧਾਰੀ ਸ਼ਬਦ ਕਿਤੇ
ਵੀ ਲਿਖਿਆ ਨਹੀਂ ਮਿਲਦਾ ਸਗੋਂ ਨਾਮਧਾਰੀ (1322), ਮੋਨਿਧਾਰੀ (71), ਮਲਧਾਰੀ (139),
ਅੰਮਿਤ੍ਰਧਾਰੀ (404), ਮਾਇਅਧਾਰੀ (172), ਭੇਖਧਾਰੀ (230), ਦੂਧਾਧਾਰੀ (872), ਜੋਗਾਧਾਰੀ (995)
ਅਤੇ ਮੁਗਧਾਰੀ (1262) ਆਦਿਕ ਸ਼ਬਦ ਲਿਖੇ ਮਿਲਦੇ ਹਨ। ਜੇ ਸਹਜਧਾਰੀ ਕੋਈ ਪ੍ਰਥਾ ਹੁੰਦੀ ਤਾਂ ਇਸ ਦਾ
ਵੀ ਜਿਕਰ ਆਉਣਾ ਸੀ। “ਗੁਰੂ ਗ੍ਰੰਥ ਸਾਹਿਬ” ਜੀ ਤੋਂ ਬਾਅਦ ਦੂਜਾ ਸਰੋਤ “ਸਿੱਖ ਰਹਿਤ
ਮਰਯਾਦਾ” ਹੈ, ਉਸ ਵਿੱਚ ਵੀ “ਸਹਜਧਾਰੀ ਸਿੱਖ” ਸ਼ਬਦ ਨਹੀਂ ਵਰਤਿਆ ਗਿਆ। ਤੀਜਾ
“ਗੁਰ ਇਤਿਹਾਸ ਅਤੇ ਸਿੱਖ ਇਤਿਹਾਸ” ਵਿੱਚ ਵੀ “ਸਹਜਧਾਰੀ ਸਿੱਖ” ਨਹੀਂ ਆਇਆ, ਫਿਰ
ਸੋਚੋ ਇਹ ਕਿਧਰੋਂ ਆ ਗਿਆ?
ਜੇ ਮੋਟੇ ਤੌਰ ਤੇ ਵੀਚਾਰ ਕਰੀਏ ਤਾਂ ਕਿਸੇ ਧਰਮ ਵਿੱਚ ਵੀ ਐਸੀ ਸਹਜਧਾਰੀ
ਪ੍ਰਥਾ ਨਹੀਂ ਹੈ। ਦੇਖੋ ਕੋਈ ਈਸਾਈ “ਸਹਜਧਾਰੀ ਈਸਾਈ” ਨਹੀਂ, ਕੋਈ ਮੁਸਲਮਾਨ
“ਸਹਜਧਾਰੀ ਮੁਸਲਮਾਨ” ਨਹੀਂ, ਕੋਈ ਯਹੂਦੀ “ਸਹਜਧਾਰੀ ਯਹੂਦੀ” ਨਹੀਂ, ਕੋਈ ਹਿੰਦੂ
“ਸਹਜਧਾਰੀ ਹਿੰਦੂ” ਨਹੀਂ, ਕੋਈ ਬੋਧੀ “ਸਹਜਧਾਰੀ ਬੋਧੀ” ਨਹੀਂ, ਕੋਈ ਜੈਨੀ
“ਸਹਜਧਾਰੀ ਜੈਨੀ” ਨਹੀਂ, ਕੋਈ ਪਾਰਸੀ “ਸਹਜਧਾਰੀ ਪਾਰਸੀ” ਨਹੀਂ, ਕੋਈ ਜੋਗੀ
“ਸਹਜਧਾਰੀ ਜੋਗੀ” ਨਹੀਂ, ਕੋਈ ਨਾਮਧਾਰੀ “ਸਹਜਧਾਰੀ ਨਾਮਧਾਰੀ” ਨਹੀਂ, ਕੋਈ ਨਿਰੰਕਾਰੀ
“ਸਹਜਧਾਰੀ ਨਿਰੰਕਾਰੀ” ਨਹੀਂ, ਕੋਈ ਰਾਧਾ ਸੁਆਮੀ “ਸਹਜਧਾਰੀ ਰਾਧਾ ਸੁਆਮੀ” ਨਹੀਂ ਅਤੇ ਕੋਈ
ਆਦਿ ਧਰਮੀ “ਸਹਜਧਾਰੀ ਆਦਿ ਧਰਮੀ” ਨਹੀਂ ਫਿਰ ਗੁਰਸਿੱਖਾਂ ਵਿੱਚ “ਵੱਖਰਾ ਸਹਜਧਾਰੀ
ਸਿੱਖ ਫਿਰਕਾ” ਕਿਵੇਂ ਹੋ ਸਕਦਾ ਹੈ?
ਆਓ “ਗੁਰੂ ਗ੍ਰੰਥ ਸਾਹਿਬ” ਵਿੱਚ ਆਏ
ਸਹਜ
ਅਤੇ ਧਾਰੀ
ਸ਼ਬਦਾਂ ਦੇ ਅਰਥ ਅਤੇ ਭਾਵ ਅਰਥ ਸਮਝਣ ਦੀ ਕੋਸ਼ਿਸ਼ ਕਰੀਏ। ਸਹਜ, ਸਹਜੁ, ਸਹਿਜ, ਸਹਜਿ ਸੰਸਕ੍ਰਿਤ ਦੇ
ਲਫਜ਼ ਅਤੇ ਸਹਜ ਤੇ ਸਹਜੇ ਪੰਜਾਬੀ ਵਿੱਚ ਵਰਤੇ ਜਾਂਦੇ ਹਨ। ਮਹਾਨ ਕੋਸ਼ ਵਿੱਚ ਪ੍ਰਕਰਨ ਅਨੁਸਾਰ ਸਹਜ
ਦੇ ਕਈ ਅਰਥ ਹਨ ਜਿਵੇਂ-ਸਾਥ ਪੈਦਾ ਹੋਣ (ਜੌੜਾ ਜੰਮਣਾ) ਵਾਲਾ ਭਾਈ, ਸੁਭਾਵ, ਆਦਤ ਅਤੇ ਫਿਤਰਤ,
ਵਿਚਾਰ, ਬਿਬੇਕ (ਸਹਜੇ ਗਾਵਿਆ ਥਾਇ ਪਵੈ) ਗਿਆਨ (ਕਰਮੀ ਸਹਜ ਨ ਉਪਜੈ) ਅਤੇ
(ਗੁਰੁ ਬਿਨ ਸਹਜ ਨ ਉਪਜੈ ਭਾਈ. .) ਅਨੰਦ-ਜਿੱਥੇ ਸ਼ੋਕ ਨਹੀਂ (ਚਉਥੈ ਪਦ ਮਹਿ ਸਹਜ ਹੈ
ਗੁਰਮੁਖਿ ਪਲੈ ਪਾਇ) ਸ਼ੁਸ਼ੀਲ-ਪਤਿਵ੍ਰਤ, ਪਾਰਬ੍ਰਹਮ-ਕਰਤਾਰ (ਸਹਜ ਸਲਾਹੀ ਸਦਾ ਸਦਾ)
ਸਨਮਾਨ-ਆਦਰ, ਨਿਰਯਤਨ (ਸਤਿਗੁਰੁ ਤਾ ਪਾਇਆ ਸਹਜ ਸੇਤੀ) ਸੁਭਾਵਿਕ (ਜੋ ਕਿਛੁ ਹੋਇ ਸੁ
ਸਹਜੇ ਹੋਇ) ਆਸਾਨੀ ਨਾਲ (ਮੁਕਤਿ ਦੁਆਰਾ ਮੋਕਲਾ ਸਹਿਜੇ ਆਵਉ ਜਾਉ) ਸਿੰਧੀ ਵਿੱਚ ਸਹਜ
(ਘੋਟੀ ਹੋਈ ਭੰਗ) ਧਾਰੀ-ਧਾਰਨ
ਕੀਤੀ (ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ-ਸੁਖਮਨੀ) ਅਗੀਕਾਰ ਕੀਤੀ (ਸਾਈ ਸੁਹਾਗਣਿ
ਠਾਕੁਰ ਧਾਰੀ) ਡੋਰੀ, ਤੰਦਾਂ ਨੂੰ ਮਿਲਾ ਕੇ ਵੱਟਿਆ ਡੋਰਾ (ਪਉਣ ਹੋਵੈ ਸੂਤਧਾਰੀ)
ਮਨੌਤ (ਬਿਨਸੈ ਅਪਨੀ ਧਾਰੀ), ਧਾਰਨ ਵਾਲਾ, ਤਿਖੀ ਧਾਰਾ, ਤੇਜ ਸ਼ਸਤ੍ਰ, ਨਦੀ ਅਤੇ ਦਰਿਆ।
ਭਾ. ਵੀਰ ਸਿੰਘ ਅਨੁਸਾਰ-ਸਹਜ ਦਾ ਅਰਥ ਹੈ ਸੁਭਾਵਿਕ, ਕੁਦਰਤੀ। ਆਤਮਾਂ ਦੀ
ਉਹ ਦਸ਼ਾ ਜੋ ਕਿਸੇ ਬਨਾਵਟ ਨੇ ਨਹੀਂ ਬਣਾਈ ਜੋ ਸੁਤੇ ਸਿੱਧ ਹੈ ਬਲਕਿ ਉਹ ਅਵਸਥਾ ਤੋਂ ਵੀ ਪਰੇ ਯਥਾਰਤ
ਹੈ। ਉਸ ਦਾ ਅਰਥ ਗਿਆਨ ਵੀ ਕਰਦੇ ਹਨ ਭਾਵ ਪਰਮ ਪਦ। ਇਹ ਅਵਸਥਾ ਮਾਇਆ ਮੋਹ ਵਿੱਚ ਪ੍ਰਾਪਤ ਨਹੀਂ
ਕੀਤੀ ਜਾ ਸਕਦੀ-ਮਾਇਆ ਵਿਚਿ ਸਹਜੁ ਨ ਉਪਜੈ (68) ਸੁਖ ਸਰੂਪ ਅਤੇ ਹੌਲੇ ਹੌਲੇ-ਸਹਜਿ
ਬਿਲੋਵਹੁ ਜੈਸੇ ਤਤੁ ਨ ਜਾਈ (478) ਸਹਜਿ ਸੇਤੀ-ਵਿਚਾਰ ਨਾਲ ਗਿਆਨ ਸਹਿਤ-ਸਹਜਿ ਸੇਤੀ ਰੰਗ
ਮਾਣ॥ ਸਹਜ ਕਥਾ-ਗਿਆਨ ਦੀ ਕਥਾ-ਸਹਜ ਕਥਾ ਕੇ ਅੰਮ੍ਰਿਤ ਕੁੰਟਾ (186)
ਸਹਿਜਧਾਰੀ-ਭਾ. ਕਾਨ੍ਹ ਸਿੰਘ ਨ੍ਹਾਭਾ ਅਨੁਸਾਰ-ਸਹਜ (ਗਿਆਨ) ਧਾਰਨ ਵਾਲਾ
(ਵਿਚਾਰਵਾਨ) ਸੌਖਾਲੀ ਧਾਰਨਾ ਵਾਲਾ, ਸੌਖੀ ਰੀਤ ਅੰਗੀਕਾਰ ਕਰਨ ਵਾਲਾ ਜੋ ਖੰਡੇ ਦਾ ਅੰਮ੍ਰਿਤ ਪਾਨ
ਨਹੀਂ ਕਰਦਾ ਅਤੇ ਕਛ ਕ੍ਰਿਪਾਨ ਦੀ ਰਹਿਤ ਨਹੀਂ ਰੱਖਦਾ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਬਿਨਾ ਆਪਣਾ
ਹੋਰ ਧਰਮ ਪੁਸਤਕ ਨਹੀਂ ਮੰਨਦਾ ਉਹ ਸਹਜਧਾਰੀ ਸਿੱਖ ਹੈ। ਭਾ. ਕਾਨ੍ਹ ਸਿੰਘ ਨ੍ਹਾਭਾ ਗੁਰਮਤਿ ਮਾਰਤੰਡ
ਵਿੱਚ ਭਾਈ ਮਨੀ ਸਿੰਘ ਵਾਲੀ “ਭਗਤਾਵਲੀ” ਦਾ ਹਵਾਲਾ ਦੇ ਕੇ ਲਿਖਦੇ ਹਨ ਜੋ ਕੋਈ ਬ੍ਰਾਹਮਣਾਂ ਜਾਂ
ਸਾਧ ਪੀਰਾਂ ਵਾਲੇ ਕਰਮਕਾਂਡ ਨਹੀਂ ਕਰਦਾ ਅਤੇ ਗੁਰੂ ਦੇ ਕਹੇ ਅਨੁਸਾਰ ਭੱਦਣ (ਬੱਚੇ ਦੇ ਵਾਲ ਕੱਟਣ
ਦੀ ਰਸਮ) ਭਾਵ ਕੇਸ ਨਹੀਂ ਕਟਦਾ ਉਹ ਸਹਜਧਾਰੀ ਸਿੱਖ ਹੈ। ਅਜਿਹੇ ਸਹਜਧਾਰੀ ਸਿੱਖ ਪੰਥ ਦਾ ਅੰਗ ਹਨ।
ਅਜੋਕੀ ਰਾਜਨੀਤੀ ਅਤੇ ਕੁਟਲਨੀਤੀ ਅਨੁਸਾਰ ਸਹਜਧਾਰੀ ਤੇ ਕੋਈ ਪਾਬੰਦੀਆਂ
ਨਹੀਂ ਭਾਵੇ ਉਹ ਕੇਸ ਕੱਟੇ, ਜ਼ਰਦਾ ਤਮਾਕੂ, ਸਿਗਰਟਾਂ ਆਦਿਕ ਕੋਈ ਵੀ ਨਸ਼ਾ ਖਾਵੇ ਜਾਂ ਪੀਵੇ, ਚੋਰੀ
ਯਾਰੀ ਕਰੇ, ਚੁਫੇਰ ਗੜੀਆ ਹੋਵੇ ਭਾਵ ਗੁਰਦੁਆਰੇ ਤੋਂ ਇਲਾਵਾ ਮੰਦਰਾਂ ਵਿੱਚ ਜਾ ਕੇ ਮੂਰਤੀ ਪੂਜਾ
ਕਰੇ, ਸੰਧੂਰ ਦੇ ਟਿੱਕੇ ਲਵਾਵੇ, ਵੀਰਵਾਰ ਨੂੰ ਪੀਰ ਖਾਨੇ ਜਾ ਕੇ ਦੀਵੇ ਵੀ ਬਾਲੇ, ਰਾਮ ਸ਼ਾਮ ਦੀਆਂ
ਮੂਰਤੀਆਂ ਨੂੰ ਮੱਥੇ ਵੀ ਟੇਕੇ, ਗਲ ਵਿੱਚ ਜਾਂ ਮੋਢੇ ਤੇ ਮੰਤਰੇ ਤਵੀਤ ਵੀ ਬਨਾਈ ਫਿਰੇ, ਜੋਤਸ਼ੀਆਂ
ਨੂੰ ਹੱਥ ਦਿਖਾਉਂਦਾ ਫਿਰੇ ਭਾਵ ਜਿਸਦਾ ਕੋਈ ਇੱਕ ਅਕੀਦਾ ਨਾਂ ਹੋਵੇ, ਉਹ ਸਹਜਧਾਰੀ ਸਿੱਖ ਹੈ। ਇੱਕ
ਹੁਣ ਉੱਠੀ ਮਿਸਟਰ “ਰਾਣੂ” ਵਾਲੀ ਸਹਜਧਾਰੀ ਫੇਡਰੇਸ਼ਨ ਕਲਪਿਤ ਸਹਜਧਾਰੀ ਸਿੱਖਾਂ ਨੂੰ
ਸ੍ਰੌਮਣੀ ਕਮੇਟੀ ਵਿੱਚ “ਵੋਟਾਂ” ਪੌਣ ਦਾ ਅਧਿਕਾਰ ਤਾਂ ਮੰਗਦੀ ਹੈ। ਕੀ ਇਹ ਫੇਡਰੇਸ਼ਨ ਜਾਂ ਇਸ ਦੇ
ਮੈਂਬਰ ਜਾਂ ਅਨੁਯਾਈ ਖੰਡੇ ਦੀ ਪਹੁਲ ਨੂੰ ਛੱਡ ਕੇ ਬਾਕੀ ਰਹਿਤਾਂ ਦੇ ਧਾਰਨੀ ਹਨ? ਕੀ ਇਹ ਕੇਸ ਨਹੀਂ
ਕਟਦੇ? ਕੀ ਇਹ ਸਹਜੇ-ਸਹਜੇ ਸਿੱਖ ਬਣ ਰਹੇ ਹਨ? ਕੀ ਇਹ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਅਖੌਤੀ
ਸਾਧਾਂ-ਸੰਤਾਂ ਦੇ ਸ਼ਰਧਾਲੂ ਤਾਂ ਨਹੀਂ? ਫਿਰ ਕੀ ਨਿਸ਼ਾਨੀਆਂ ਹਨ? ਸਹਜਧਾਰੀ ਸਿੱਖਾਂ ਦੀਆਂ। ਕੀ
ਸਹਜਧਾਰੀ ਦੇ ਪੜਦੇ ਪਿੱਛੇ ਸਿੱਖ ਵਿਰੋਧੀ ਤਾਕਤਾਂ, ਜਿਵੇਂ ਆਰ. ਐਸ. ਐਸ. , ਸ਼ਿਵ ਸੈਨਾ, ਭਾਜਪਾ,
ਆਸ਼ੂ ਤੋਸ਼, ਸਰਸੇ ਵਾਲਾ, ਭਨਿਆਰੇ ਵਾਲਾ, ਨਕਲੀ ਨਿਰੰਕਾਰੀ, ਵਡਭਾਗੀਏ, ਰਾਧਾ ਸੁਆਮੀ ਅਤੇ ਪੰਥ
ਪ੍ਰਵਾਣਿਤ “ਸਿੱਖ ਰਹਿਤ ਮਰਯਾਦਾ” ਦੇ ਵਿਰੋਧੀ ਡੇਰੇਦਾਰ ਸਾਧ-ਸੰਤ ਆਦਿਕ ਤਾਂ ਸਹਜਧਾਰੀ ਸਿੱਖ ਦੇ
ਲੇਬਲ ਥੱਲੇ ਸਿੱਖ ਸੰਸਥਾਵਾਂ ਅਤੇ ਗੁਰਦੁਆਰਿਆਂ ਦੀਆਂ ਕਮੇਟੀਆਂ ਵਿੱਚ ਘੁਸੜਨ ਵਿੱਚ ਕਾਮਯਾਬ ਨਹੀਂ
ਹੋ ਜਾਣਗੇ?
ਇਹ ਉਪ੍ਰੋਕਤ ਸਭ ਗੱਲਾਂ ਧਿਆਨ ਨਾਲ ਵਿਚਾਰਨ ਵਾਲੀਆਂ ਹਨ। ਭਲਿਓ ਜਿਵੇਂ
ਬਾਕੀ ਧਰਮਾਂ ਵਿੱਚ ਕੋਈ ਸਹਜਧਾਰੀ ਨਹੀਂ ਤਾਂ ਸਿੱਖ ਧਰਮ ਵਿੱਚ ਕਿਧਰੋਂ ਆ ਗਿਆ? ਜਰਾ ਧਿਆਨ ਨਾਲ
ਵਾਚੋ ਕਿ ਉਹ ਹੀ ਸਿੱਖ ਹੈ ਜੋ ਸਿੱਖ ਧਰਮ ਦੇ ਨਿਯਮਾਂ ਦੀ ਪਾਲਣਾ ਕਰਦਾ ਹੈ ਭਾਵੇਂ ਉਹ
ਅੰਮ੍ਰਿਤਧਾਰੀ ਹੈ ਜਾਂ ਨਹੀਂ। “ਰੂ ਗ੍ਰੰਥ ਸਾਹਿਬ” ਜੀ ਦੀ ਸਰਬਸਾਂਝੀ ਗਿਆਨਮਈ ਬਾਣੀ
ਅਨੁਸਾਰ ਜੀਵਣ ਬਤੀਤ ਕਰਨ ਵਾਲਾ ਹਰੇਕ ਪ੍ਰਾਣੀ ਸਿੱਖ ਹੈ-ਸੋ ਸਿੱਖੁ ਸਖਾ ਬੰਧਪੁ ਹੈ ਭਾਈ ਜੇ
ਗੁਰ ਕੇ ਭਾਣੇ ਵਿਚਿ ਆਵੈ॥ ਆਪਣੇ ਭਾਣੇ ਜੋ ਚਲੈ ਭਾਈ ਵਿਛੁੜ ਚੋਟਾਂ ਖਾਵੈ॥ (601)
ਰਹਿਣੀ ਰਹੈ ਸੋਈ ਸਿੱਖ ਮੇਰਾ
(ਰਹਤਨਾਮਾ) -ਭਾਵ ਗੁਰਬਾਣੀ ਅਨੁਸਾਰ ਰਹਿਣੀ
ਰਖੈ ਇਧਰ-ਉਧਰ ਨਾਂ ਭਟਕੇ ਉਹ ਹੀ ਮੇਰਾ ਸਿੱਖ ਹੈ।
ਸਾਡੇ ਬਹੁਤ ਸਾਰੇ ਅੰ੍ਰਿਤਧਾਰੀ ਸਿੱਖ ਵੀ, ਬਾਣਾ ਗੁਰੂ ਦਾ ਪਾ ਕੇ
ਬ੍ਰਾਹਮਣੀ ਕਰਮਕਾਂਡ ਕਰਦੇ ਹੋਏ ਅਖੌਤੀ ਸਾਧਾਂ ਸੰਤਾਂ ਦੇ ਡੇਰਿਆਂ ਤੇ ਭਟਕਦੇ ਫਿਰਦੇ ਹਨ। ਕੁੱਝ
ਤਾਂ ਏਨੇ ਕਟੜਵਾਦੀ ਹੋ ਗਏ ਹਨ ਕਿ ਸੁੱਚ-ਭਿੱਟ ਕਰਨ ਲੱਗ ਪਏ ਹਨ। ਇਕੱਲੇ ਪੰਜ ਕਕਾਰਾਂ ਨੂੰ ਹੀ
ਸਿੱਖੀ ਸਮਝਣ ਲੱਗ ਪਏ ਹਨ। ਜੇ ਕਿਤੇ ਕ੍ਰਿਪਾਨ ਲਹਿ ਗਈ, ਕਛਹਿਰਾ ਲਹਿ ਗਿਆ ਤਾਂ ਸਿੱਖੀ ਟੁੱਟ ਗਈ,
ਜੇ ਦਾੜੀ ਬੰਨ੍ਹ ਲਈ ਜਾਂ ਪੈਂਟ ਸ਼ਰਟ ਪਾ ਲਈ ਤਾਂ ਸਿੱਖੀ ਟੁੱਟ ਗਈ, ਜੇ ਚਾਹ ਪੀ ਲਈ ਜਾਂ ਮਾਸ ਮਛਲੀ
ਖਾ ਲਈ ਤਾਂ ਸਿੱਖੀ ਟੁੱਟ ਗਈ, ਜੇ ਮੇਜ ਕੁਰਸੀਆਂ ਤੇ ਲੰਗਰ ਛਕ ਲਿਆ ਤਾਂ ਸਿੱਖੀ ਜਾਂਦੀ ਰਹੀ, ਜੇ
ਕਿਤੇ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਰੱਖ ਲਿਆ ਤਾਂ ਸਿੱਖੀ ਟੁੱਟ ਗਈ ਅਤੇ ਕਟੜਵਾਦੀ
ਡਾਗਾਂ ਲੈ ਕੇ ਮਗਰ ਪੈ ਗਏ, ਐਹੋ ਜਿਹੇ ਹੋਰ ਵੀ ਕਈ ਕਾਰਨਾਮੇ ਹਨ ਜਿਨ੍ਹਾਂ ਦੇ ਡਰ ਕਰਕੇ ਆਮ ਆਦਮੀ
ਅਤੇ ਬੱਚੇ ਸਿੱਖੀ ਤੋਂ ਦੂਰ ਹੁੰਦੇ ਜਾ ਰਹੇ ਹਨ। ਦੇਖੋ ਸਿੰਧੀ ਲੋਕਾਂ ਵਿੱਚ ਕਿੰਨੀ ਸ਼ਰਧਾ ਹੈ ਉਹ
ਘਰ ਵਿੱਚ ਗੁਰੂ ਗ੍ਰੰਥ ਜਰੂਰ ਰੱਖਦੇ ਹਨ ਅਤੇ ਲੜਕੀ ਨੂੰ ਦਾਜ ਵਿੱਚ ਹੋਰ ਵਸਤੂਆਂ ਤੋਂ ਇਲਾਵਾ
“ਗੁਰੂ ਗ੍ਰੰਥ ਸਾਹਿਬ” ਜੀ ਦੀ ਪਵਿਤ੍ਰ ਬੀੜ ਵੀ ਦਿੰਦੇ ਹਨ, ਇਸ ਦੇ ਨਾਲ ਜੇ ਉਹ ਗੁਰ ਉਪਦੇਸ਼ਾਂ
ਤੇ ਚਲਦੇ ਹੋਏ ਇਧਰ-ਉਧਰ ਨਹੀਂ ਭਟਕਦੇ ਤਾਂ ਕੀ ਉਹ ਸਿੱਖ ਨਹੀਂ ਹਨ?
ਸਾਨੂੰ ਆਪਣੇ ਆਪ ਨੂੰ ਸੁਧਾਰਨ ਦੀ ਲੋੜ ਹੈ। ਕੀ ਚੋਣਾਂ ਵਿੱਚ ਭੁਕੀਆਂ,
ਸ਼ਰਾਬਾਂ ਅਤੇ ਹੋਰ ਨਸ਼ੇ, ਮਾਇਆ ਦਾ ਲਾਲਚ, ਚੌਧਰ ਅਤੇ ਹਕੂਮਤ ਦੀ ਤਾਕਤ ਦੇ ਡਰਾਵੇ ਦੇ ਕੇ, ਵੋਟਾਂ
ਲੈਣ ਵਾਲਿਆਂ ਨੂੰ, ਸਿੱਖ ਮੰਨਿਆਂ ਜਾ ਸਕਦਾ ਹੈ ਭਾਵੇਂ ਉਨ੍ਹਾਂ ਨੇ ਗੁਰੂ ਦਾ ਬਾਣਾ ਪਾਇਆ ਅਤੇ
ਗਿੱਠ-ਗਿੱਠ ਲੰਮੀਆਂ ਦਾੜੀਆਂ ਖੁਲ੍ਹੀਆਂ ਛੱਡੀਆਂ ਹੋਣ? ਸੋ ਦੂਜੇ ਪਾਸੇ ਰਾਜਨੀਤੀ ਵਰਤ ਕੇ ਤਾਕਤ
ਨਾਲ ਹਕੂਮਤ ਜਾਂ ਅਹੁਦੇਦਾਰੀਆਂ ਹਥਿਆੳੇੁਣ ਲਈ ਹੀ, ਸਹਜਧਾਰੀ ਸਿੱਖ ਹੋਣ ਦਾ ਡਰਾਮਾ ਕਰਨਾ ਵੀ ਕੋਈ
ਸਿੱਖੀ ਵਾਲੀ ਗੱਲ ਨਹੀਂ। ਸੋ ਭਲਿਓ ਜੇ ਸਹਜਧਾਰੀ ਸਿੱਖ ਬਣਨਾ ਜਾਂ ਅਖਵਾਉਣਾ ਹੀ ਹੈ ਤਾਂ ਗੁਰੂ
ਗ੍ਰੰਥ, ਪੰਥ ਅਤੇ ਸਿੱਖ ਮਰਯਾਦਾ ਨੂੰ ਛੱਡ ਕੇ ਮੰਦਰਾਂ ਵਿੱਚ ਟੱਲ ਖੜਕਾਉਣੇ, ਪੀਰਾਂ ਦੀਆਂ ਕਬਰਾਂ
ਤੇ ਦੀਵੇ ਬਾਲਣੇ, ਬੂਬਣੇ ਸਾਧਾਂ ਦੇ ਡੇਰਿਆਂ ਤੇ ਜਾਣਾਂ, ਤੋਤਾ ਰਟਨੀ ਪਾਠ ਕਰਮ ਕਰਾਉਣੇ, ਕੇਸ
ਕਟਣੇ ਅਤੇ ਨਸ਼ੇ ਆਦਿਕ ਵਰਤਣੇ ਛੱਡਣੇ ਪੈਣਗੇ। ਸਿੱਖ ਘਰਾਣੇ ਵਿੱਚ ਪੈਦਾ ਹੋਇਆ ਬੱਚਾ ਜੇ ਸਿੱਖੀ ਤੋਂ
ਬਾਗੀ ਹੋ ਜਾਦਾ ਹੈ ਤਾਂ ਉਹ ਸਹਜਧਾਰੀ ਸਿੱਖ ਨਹੀਂ ਬਣ ਜਾਂਦਾ, ਸਹਜਧਾਰੀ ਦਾ ਮਤਲਵ ਤਾਂ ਹੌਲੀ ਹੌਲੀ
ਅੱਗੇ ਵੱਧਣ ਦਾ ਹੈ ਨਾਂ ਕਿ ਬੈਕ ਗੇਅਰ ਲਾ ਕੇ ਪਿੱਛੇ ਮੁੜ ਜਾਣ ਦਾ-ਅਗਾਹਾਂ ਕੂ ਤ੍ਰਾਂਘਿ ਪਿਛਾ
ਫੇਰਿ ਨਾ ਮੋਹਡੜਾ॥ (1096)
ਭਲਿਓ ਆਓ ਆਪਾਂ ਸਾਰੇ ਗੁਰੂ ਗਰੰਥ ਅਤੇ ਗੁਰੂ ਪੰਥ ਨੂੰ ਸਮਰਪਿਤ ਹੋ ਜਾਈਏ
ਤਾਂ ਹੀ ਅਸੀਂ ਅੰਮ੍ਰਿਤਧਾਰੀ ਜਾਂ ਸਹਜਧਾਰੀ ਸਿੱਖ ਹਾਂ ਵਰਨਾ ਫੋਕੇ ਦਿਖਾਵੇ ਅਤੇ ਭੇਖ ਹਨ ਜਾਂ
ਭੇਡਾ ਚਾਲ ਹੀ ਹੈ। ਦਾਸ ਨੂੰ ਪੂਰਨ ਵਿਸ਼ਵਾਸ਼ ਹੈ ਕਿ ਜਦ ਸਿੱਖ “ਗੁਰੂ ਗ੍ਰੰਥ ਸਾਹਿਬ” ਵਿੱਚ
ਦਰਸਾਏ ਗਏ ਅੰਮ੍ਰਿਤ ਦੇ ਧਾਰਨੀ ਭਾਵ ਅੰਮ੍ਰਿਤਧਾਰੀ ਬਣ ਜਾਣਗੇ, ਫਿਰ ਕੋਈ ਸਹਜਧਾਰੀ ਅਤੇ ਕੋਈ
ਡੇਰਾਧਾਰੀ ਨਹੀਂ ਰਹਿ ਜਾਵੇਗਾ। ਫਿਰ “ਗੁਰੂ ਗੁਰੂ” ਅਤੇ “ਸਿੱਖ ਸਿੱਖ” ਹੀ
ਹੋਵੇਗਾ ਅਤੇ ਕੋਈ ਵੱਖਰੇ-ਵੱਖਰੇ ਡੇਰੇ ਨਹੀਂ ਚਲਾਏਗਾ ਅਤੇ ਨਾਂ ਹੀ ਚੱਲੇ ਹੋਏ ਡੇਰਿਆਂ ਤੇ ਜਾਏਗਾ।
ਭਲਿਓ ਜੇ ਸਿੱਖਾਂ ਦਾ ਰੱਬ
ਇੱਕ, ਗ੍ਰੰਥ ਇੱਕ, ਪੰਥ ਇੱਕ, ਨਿਸ਼ਾਨ ਇੱਕ, ਵਿਧਾਨ ਇੱਕ, ਫਿਰ ਇਹ ਸਹਜਧਾਰੀ ਅਤੇ ਅੰਮ੍ਰਿਤਧਾਰੀ
ਸਿੱਖ ਵਾਲਾ ਪਾੜਾ ਕਿੱਥੇ ਰਹਿ ਜਾਵੇਗਾ? ਗੁਰੂ ਭਲੀ ਕਰੇ ਅਸੀਂ ਪੁਲੀਟੀਕਲ ਲੋਕਾਂ ਅਤੇ ਪਾਖੰਡੀ
ਸਾਧਾਂ ਦੀਆਂ ਬਦਨੀਤੀਆਂ ਦੀ ਚਾਲ ਸਮਝ ਕੇ ਇਉਂ ਇਕ-ਮਿਕ ਹੋਏ ਰਹੀਏ-ਸਾਧਸੰਗਤਿ
ਮਿਲਿ ਰਹੀਐ ਮਾਧਉ ਜੈਸੇ ਮਧੁਪ ਮਖੀਰਾ॥ (486)
ਉਪ੍ਰੋਕਤ ਵਿਚਾਰ-ਚਰਚਾ ਤੋਂ ਭਲੀ ਭਾਂਤ ਪਤਾ ਚਲ ਜਾਂਦਾ ਹੈ ਕਿ ਜੇ ਬਾਕੀ
ਧਰਮਾਂ ਵਿੱਚ ਵੱਖਰੇ ਸਹਜਧਾਰੀ ਨਹੀਂ ਹਨ ਤਾਂ ਸਿੱਖ ਧਰਮ ਵਿੱਚ ਕਿਵੇਂ ਹੋ ਸਕਦੇ ਹਨ? ਇਉਂ ਗੁਰਮਤਿ
ਅਤੇ ਰਾਜਨੀਤੀ ਵਿੱਚ ਸਹਜਧਾਰੀ ਦਾ ਬਹੁਤ ਵੱਡਾ ਫਰਕ ਹੈ ਅਤੇ ਇਸ ਨੂੰ ਸਮਝਣ ਦੀ ਲੋੜ ਹੈ। ਗਰਮਤਿ ਦੇ
ਸਹਜਧਾਰੀ ਗੁਰੂ ਦੇ ਸਿੱਖ ਹਨ ਅਤੇ ਰਾਜਨੀਤੀ ਦੇ ਸਹਜਧਾਰੀ ਆਪੋ ਆਪਣੀ ਪਾਰਟੀ ਅਤੇ ਮਨੌਤਾਂ ਦੇ ਸਿੱਖ
ਹਨ।
(04/09/11)
ਗੁਰਮੀਤ ਸਿੰਘ ਕਾਦੀਆਨੀ
ਸਾਡੀ
ਕੁੰਭਕਰਨੀ ਨੀਂਦ ਅਜੇ ਵੀ ਜਾਰੀ ਹੈ
ਵਾਹਿਗੁਰੂ ਜੀ ਦੀ ਆਪਾਰ ਕਿਰਪਾ
ਨਾਲ ਦਾਸ ਨੇ ਪੰਜ ਛੇ ਸਾਲ ਪਹਿਲਾਂ ਸ਼ਹਿਰ ਦੀ ਨਵੀਂ ਆਬਾਦ ਹੋਈ ਅਲੀਸ਼ਾਨ ਕਾਲੋਨੀ ਵਿੱਚ ਨਵਾਂ ਮਕਾਨ
ਬਣਾਇਆ ਸੀ। ਦੋ-ਮੰਜਲਾ ਨਵੇਂ ਮਕਾਨ ਦੇ ਚਾਅ ਵਿੱਚ ਅਸੀਂ ਵੀ ਬੇਪ੍ਰਵਾਹਾਂ ਵਾਂਗ ਜਿੰਦਗੀ ਗੁਜਾਰ
ਰਹੇ ਸਾਂ। ਪਰ ਪਿਛਲੇ ਦੋ ਕੁ ਸਾਲਾਂ ਤੋਂ ਘਰ ਵਿੱਚ ਸਿਉਂਕ ਨੇ ਅਜਿਹਾ ਹੱਲਾ ਬੋਲਿਆ ਹੈ ਕਿ ਸ਼ਾਇਦ
ਹੀ ਕੋਈ ਚੁਗਾਠ ਜਾਂ ਫਰਨੀਚਰ ਬਚਿਆ ਹੋਵੇ। ਕਹਿ ਸਕਦੇ ਹਾਂ ਕਿ ਅੱਤ ਵਾਲੀ ਗੱਲ ਹੀ ਹੋ ਗਈ ਹੈ।
ਇਹੀ ਗੱਲ ਸੋਚ ਕਿ ਮਨ ਵਿੱਚ ਖਿਆਲ ਉਠਦਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਨੇ ਕੇਵਲ ਪੰਜ ਸੌ ਸਾਲ
ਪਹਿਲਾਂ ਸਿੱਖੀ ਦਾ ਮਹਿਲ ਉਸਾਰਿਆ ਸੀ। 239 ਸਾਲ ਦੀ ਕਰੜੀ ਮੁਸ਼ਕੱਤ ਨਾਲ ਇਸ ਮਹਿਲ ਦੀਆਂ ਨੀਹਾਂ
ਪੱਕੀਆਂ ਕੀਤੀਆਂ ਸਨ। ਪਰ ਉਸਤੋਂ ਬਾਦ ਅਸੀਂ ਬੇਪ੍ਰਵਾਹਾਂ ਵਾਂਗ ਕੁੰਭਕਰਨੀ ਨੀਂਦਰ ਸੌਂ ਗਏ। ਹੁਣ
ਹਾਲਾਤ ਇਹ ਹਨ ਕਿ ਗੁਰਦੁਆਰਿਆਂ ਉਪਰ ਸੋਨਾ ਲੱਗ ਚੁੱਕਾ ਹੈ। ਅਲੀਸ਼ਾਨ ਬਿਲਡਿੰਗਾਂ ਬਣ ਚੁੱਕੀਆਂ ਹਨ।
ਗੁਰਦੁਆਰਿਆਂ ਦੇ ਨਾਮ ਉਪਰ ਕਰੋੜਾਂ ਰੁਪਿਆਂ ਦੀਆਂ ਜਮੀਨਾਂ ਜਾਇਦਾਦਾਂ ਹਨ। ਆਮ ਨਜਰੇ ਸਿੱਖੀ ਐਸ
ਵੇਲੇ ਪੂਰੀ ਚੜ੍ਹਦੀ ਕਲਾ ਵਿੱਚ ਹੈ। ਪਰ ਸਿੱਖੀ ਨੂੰ ਅੰਦਰੋਂ ਅੰਦਰੋਂ ਬੁਰੀ ਤਰ੍ਹਾਂ ਘੁਣ ਲੱਗ
ਚੁੱਕਾ ਹੈ।
ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਤੋੜਣ ਲਈ ਹਰ ਪਾਸਿਓਂ ਯਤਨ ਜਾਰੀ ਹਨ। ਪਹਿਲਾਂ
ਕੂਕਿਆਂ ਨੇ ਆਪਣੀਆਂ ਵੱਖਰੀਆਂ ਗੱਦੀਆਂ ਲਗਾ ਲਈਆਂ। ਫਿਰ ਰਾਧਾ ਸਵਾਮੀ ਉਭਰੇ। ਨਿਰੰਕਾਰੀਏ ਆਏ।
ਸਿਰਸੇ ਵਾਲੇ ਆਏ। ਹੋਰ ਤਾਂ ਹੋਰ ਸਾਡੇ ਸਿੱਖਾਂ ਵਿਚੋਂ ਹੀ ਕਈ ਕਈ ਸੰਪਰਦਾਵਾਂ ਅਤੇ ਡੇਰੇ ਅਸਥਾਪਤ
ਹੋ ਗਏ। ਆਪੋ ਆਪਣੀਆਂ ਗੱਦੀਆਂ ਲੱਗ ਗਈਆਂ। ਹਰ ਡੇਰੇ ਦੀ ਆਪਣੀ ਹੀ ਮਰਿਆਦਾ ਕਾਇਮ ਹੋ ਗਈ। ਇਸ
ਆਪੋ-ਧਾਪ ਵਿੱਚ ਨੌਜਵਾਨ ਪਤਿਤ ਹੋਣੇ ਸ਼ੁਰੂ ਹੋ ਗਏ। 78 ਤੋਂ ਲੈ ਕੇ 84 ਅਤੇ ਫਿਰ ਤਕਰੀਬਨ 93 ਤੱਕ
ਕਈ ਅਣਹੋਣੀਆਂ ਵਾਪਰੀਆਂ। ਪਰ ਸਾਡੇ ਚਾਤਰ ਆਗੂਆਂ ਨੇ ਆਪਣੀ ਪੀੜੀ ਥੱਲੇ ਸੋਟਾ ਫੇਰਨ ਦੀ ਬਜਾਏ ਹਰ
ਵਾਰੀ ਸਰਕਾਰ ਉਪਰ ਹੀ ਦੋਸ਼ ਥੋਪ ਕੇ ਸੁਰਖਰੂ ਹੋਣਾ ਬੇਹਤਰ ਸਮਝਿਆ। ਇਹਨਾਂ ਸਾਕਿਆਂ ਕਾਰਣ ਕੌਮ ਦੀ
ਰਹਿੰਦੀ ਖੁੰਹਦੀ ਜਮੀਰ ਵੀ ਖਤਮ ਹੋ ਗਈ। ਵਧੀਆ ਮੌਕਾ ਤਾੜ ਕੇ ਹਿੰਦੂ ਜਥੇਬੰਦੀਆਂ ਨੇ ਇਸ ਅੱਧਮੋਈ
ਹੋਈ ਕੌਮ ਨੂੰ ਆਪਣੇ ਕਲਾਵੇ ਵਿੱਚ ਲੈਣ ਬਾਰੇ ਸੋਚਿਆ। ਕੌਮ ਦੀ ਨੁਮਾਇੰਦਾ ਪਾਰਟੀ ਨੂੰ ਪੰਜਾਬੀ
ਪਾਰਟੀ ਦਾ ਰੂਪ ਦੇ ਕੇ ਸਿੱਖਾਂ ਨੂੰ ਸਿਆਸੀ ਮੁਹਾਜ ਤੋਂ ਵੀ ਵਾਂਝਿਆਂ ਕਰ ਦਿੱਤਾ। ਸਿਆਸੀ ਤੌਰ ਤੇ
ਮਰੀ ਇਸ ਕੌਮ ਨੂੰ ਧਾਰਮਿਕ ਤੌਰ ਤੇ ਵੀ ਖਤਮ ਕਰਨ ਲਈ ਉਸਦੇ ਇਸ਼ਟ ਬਰਾਬਰ ਦਸਮਗ੍ਰੰਥ ਲਿਆ ਖੜਾ ਕੀਤਾ।
ਇਹ ਗ੍ਰੰਥ ਭਾਵੇਂ ਕੁੱਝ ਕੁ ਗੁਰਦੁਆਰਿਆਂ ਵਿੱਚ ਪਹਿਲਾਂ ਹੀ ਆ ਵੜਿਆਂ ਸੀ, ਪਰ ਹੁਣ ਤਾਂ ਇਸ ਗ੍ਰੰਥ ਦਾ
ਆਸਰਾ ਲੈਕੇ ਸਿੱਖਾਂ ਨੂੰ ਹਿੰਦੂ ਸਾਬਤ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਗਈ। ਲੋਹੜੇ ਦੀ ਗੱਲ ਕਿ
ਕੌਮ ਦੇ ਧਾਰਮਿਕ ਆਗੂ ਵੀ ਇਹਨਾਂ ਵਿਰੋਧੀ ਬਿਪਰਾਂ ਨੇ ਖਰੀਦ ਲਏ। ਹੁਕਮਨਾਮੇ ਵੀ ਉਹਨਾਂ ਦੇ
ਹੈੱਡਕੁਆਟਰਾਂ ਤੋਂ ਜਾਰੀ ਹੋਣ ਲੱਗ ਪਏ। ਗੁਰਸਿੱਖਾਂ ਦੀ ਜੁਬਾਨਬੰਦੀ ਕਰਨ ਦੀ ਹਰ ਸੰਭਵ ਕੋਸ਼ਿਸ਼
ਕੀਤੀ ਗਈ। ਸੱਚ ਕਹਿਣ ਵਾਲੇ ਨਿਧੜਕ ਸਿੱਖਾਂ ਨੂੰ ਛੇਕਣ ਦੇ ਫਤਵੇ ਜਾਰੀ ਕੀਤੇ ਗਏ।
ਪਰ.................. ਪਰ ਏਨਾ ਕੁੱਝ ਹੋਣ ਦੇ ਬਾਵਜੂਦ ਸਾਡੀ ਕੁੰਭਕਰਨੀ ਨੀਂਦ ਅਜੇ ਵੀ ਜਾਰੀ
ਹੈ। ਅਸਲੀਅਤ ਜਾਣਦਿਆਂ ਹੋਇਆਂ ਵੀ ਸਾਨੂੰ ਇਹ ਲੱਗ ਰਿਹਾ ਹੈ ਕਿ ਅਸੀਂ ਸੋਨੇ ਦੇ ਮਹਿਲ ਵਿੱਚ ਵਾਸਾ
ਕਰ ਰਹੇ ਹਾਂ। ਕੋਈ ਕਿਸੇ ਵਧੀਆ ਕੀਟਨਾਸ਼ਕ ਦੀ ਵਰਤੋਂ ਨਾ ਕੀਤੀ ਗਈ ਤਾਂ ਇਸ ਮਹਿਲ ਦੇ
......................... ਦਾ ਪੂਰਾ ਪੂਰਾ ਖਤਰਾ ਹੈ।
ਮੈਂ ਆਪਣੇ ਮਕਾਨ ਦੀ ਹਰ ਸੰਭਵ ਕੋਸ਼ਿਸ਼ ਕਰਕੇ ਸਿਉਂਕ ਕਾਰਣ ਹੋਏ ਨੁਕਸਾਨ ਦੀ ਪੂਰਤੀ ਕਰ ਹੀ ਲਈ ਹੈ।
ਕੁੱਝ ਜਗ੍ਹਾ ਨਵੇਂ ਦਰਵਾਜੇ ਜਾਂ ਚੁਗਾਠਾਂ ਵੀ ਲਾਉਣੀਆਂ ਪਈਆਂ ਹਨ, ਪਰ ਗੁਰੂ ਸਾਹਿਬਾਂ ਵਲੋਂ ਬਖਸ਼ੇ
ਸਿੱਖੀ ਦੇ ਇਸ ਅਲੀਸ਼ਾਨ ਮਹਿਲ ਦੀ ਦੇਖ-ਭਾਲ ਕਿਸ ਦੇ ਹਵਾਲੇ ਕਰਕੇ ਅਸੀਂ ਘੂਕ ਸੁੱਤੇ ਪਏ ਹਾਂ। ਜੇਕਰ
ਇਸ ਮਹਿਲ ਨੂੰ ਬਚਾਉਣਾ ਹੈ ਤਾਂ ਜਾਗੋ, ਹੁਣ ਵੀ ਜਾਗੋ। ਕੁੰਭਕਰਨੀ ਨੀਂਦ ਤਿਆਗੋ।
(ਗੁਰਮੀਤ ਸਿੰਘ ਕਾਦੀਆਨੀ)
(04/09/11)
ਭਾਈ ਹਰਜਿੰਦਰ ਸਿੰਘ ਸਭਰਾਅ
ਡੇਰਿਆਂ, ਮਨਮਤਾਂ, ਕਰਮਕਾਂਡਾਂ, ਧੜੇਬੰਦੀਆਂ ਦਾ ਤਿਆਗ ਕਰ ਕੇ ਹੀ ਕੌਮ ਦੀ ਚ੍ਹੜਦੀ ਕਲਾ ਹੋ ਸਕਦੀ
ਹੈ। ਭਾਈ ਹਰਜਿੰਦਰ ਸਿੰਘ ਸਭਰਾਅ
੨੮ ਅਗਸਤ/ ਲਵੀਨੀਓ, ਰੋਮ/ ਇਟਲੀ-----ਹਫਤਾਵਾਰੀ ਦੀਵਾਨ ਵਿੱਚ ਗੁਰਦੁਆਰਾ ਸਿੰਘ ਸਭਾ
ਸੁਬੋਧੀਆ ਵਿਖੇ ਭਾਈ ਹਰਜਿੰਦਰ ਸਿੰਘ ਸਭਰਾਅ ਨੇ, ਪੰਡਤ ਸ਼ਾਸ਼ਤ ਸਿਮ੍ਰਤ ਪੜ੍ਹਿਆ ਗਉੜੀ ਮਹਲਾ ੪ ਸ਼ਬਦ
ਦੀ ਵੀਚਾਰ ਕਰਦਿਆਂ ਕਿਹਾ ਕਿ ਮਨੁੱਖ ਨੇ ਆਪਣੀ ਆਪਣੀ ਮੱਤ ਨੂੰ ਮੁੱਖ ਰੱਖ ਕੇ ਸੱਚ ਰੂਪ ਪ੍ਰਮਾਤਮਾ
ਨੂੰ ਪਾਉਣ ਦੀ ਕੋਸ਼ਿਸ਼ ਕੀਤੀ ਪਰ ਗੁਰੂ ਜੀ ਕਹਿੰਦੇ ਹਨ ਕਿ ਉਨ੍ਹਾਂ ਦੇ ਇਹ ਸਾਰੇ ਕਾਰਜ ਹਉਮੈ ਦਾ
ਕਾਰਣ ਹੀ ਬਣਦੇ ਰਹੇ। ਅਸਲ ਰਸਤਾ ਤਾਂ ਪ੍ਰਭੂ ਪ੍ਰਮਾਤਮਾ ਦੇ ਗੁਣਾਂ ਨੂੰ ਜੀਵਨ ਵਿੱਚ ਗੁਰਬਾਣੀ
ਰਾਹੀਂ ਧਾਰਨ ਕਰਨ ਦਾ ਹੈ ਜਿਸਤੋਂ ਧਰਮ ਮੁਖੀਆਂ ਤੇ ਧਰਮ ਪਹਿਰਾਵੇ ਤਕ ਸੀਮਤ ਰਹਿਣ ਵਾਲਿਆਂ ਨੇ
ਲੋਕਾਈ ਨੂੰ ਦੂਰ ਰੱਖਿਆ ਹੈ। ਅੱਜ ਵੀ ਕੋਈ ਜਦੋਂ ਕੋਈ ਧਰਮ ਸਥਾਨ ਤੇ ਕੋਈ ਵਸਤੂ ਦਿੰਦਾ ਹੈ ਤਾਂ ਉਸ
ਉਪਰ ਆਪਣਾ ਨਾਂ ਪਤਾ ਲਿਖਣ ਦੀ ਭੁੱਖ ਹੁੰਦੀ ਹੈ ਜੋ ਅਸਲ ਵਿੱਚ ਹਉਮੈਂ ਹੀ ਤਾਂ ਹੈ। ਸਿਖ ਧਰਮ ਵਿੱਚ
ਵੰਡ ਛਕਣ ਦਾ ਸਿਧਾਂਤ ਹੈ ਦਾਨ ਦਾ ਨਹੀਂ ਕਿਉਂਕਿ ਦਾਨ ਸਿਰਫ ਗੁਰੂ ਪ੍ਰਮਾਤਮਾ ਹੀ ਦੇ ਸਕਦਾ ਹੈ
ਮਨੁੱਖ ਨਹੀਂ। ਪਰ ਦਾਨ ਦੇ ਨਾਂ ਤੇ ਅਖੌਤੀ ਧਾਰਮਿਕ ਆਗੂਆਂ ਨੇ ਆਪਣੇ ਆਲੀਸ਼ਾਨ ਮਹਿਲ ਖੜੇ ਕਰ ਲਏ
ਅਤੇ ਲੋਕਾਂ ਨੂੰ ਆਪਣੀਆਂ ਕੱਚੀਆਂ ਗੱਲਾਂ ਵਿੱਚ ਹੀ ਉਲਝਾਈ ਰੱਖਿਆ। ਜਿਵੇਂ ਸਿਖਾਂ ਵਿੱਚ ਅਖੌਤੀ
ਬਾਬਿਆਂ ਤੇ ਸਾਧਾਂ ਨੇ ਦਾਨ ਦੇ ਨਾਂ ਤੇ ਸਿਖਾਂ ਦੇ ਹਰ ਵਰਗ ਤੋਂ ਭਾਵੇਂ ਉਹ ਦੁਕਾਨਦਾਰ ਹੈ ਜਾਂ
ਕਿਸਾਨ ਹੈ ਜਾਂ ਮਜ਼ਦੂਰ ਹੈ ਦਾਨ ਦੇ ਨਾਂ ਤੇ ਖੂਬ ਕਮਾਈ ਕੀਤੀ ਹੈ ਪਰ ਲੋਕਾਂ ਦੀਆਂ ਮੁਸ਼ਕਲਾਂ ਦਾ
ਅਤੇ ਕੌਮ ਦੀ ਸੇਵਾ ਦਾ ਕਦੇ ਧਿਆਨ ਨਹਿ ਕੀਤਾ। ਜਦੋਂ ਵੀ ਕੌਮ ਨੂੰ ਜ਼ਰੂਰਤ ਪੈਂਦੀ ਹੈ ਤਾਂ ਇਹ
ਕਿਧਰੇ ਅਲੋਪ ਹੋ ਜਾਂਦੇ ਹਨ ਅਤੇ ਸੁਖਾਵੇਂ ਸਮਿਆਂ ਵਿੱਚ ਭੁਮੱਕੜਾਂ ਵਾਂਗ ਨਿਕਲ ਆਉਂਦੇ ਹਨ। ਪ੍ਰੋ
ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਰੋਕਣ ਬਾਰੇ ਇੱਕ ਲਫਜ਼ ਤਕ ਨਾ ਕਹਿਣਾ, ਸਰਕਾਰਾਂ ਨਾਲ ਤਾਲਮੇਲ
ਹੋਣ ਦੇ ਬਾਵਜੂਦ ਵੀ ਨਜ਼ਰਬੰਦ ਸਿਖਾਂ ਦੀ ਰਿਹਾਈ ਲਈ ਆਵਾਜ਼ ਤਕ ਨਾ ਕੱਢਣੀ, ਕਿਸਾਨਾਂ ਤੋਂ ਉਗਰਾਹੀਆਂ
ਤਾਂ ਲੈ ਲੈਣੀਆਂ ਪਰ ਉਨ੍ਹਾਂ ਤੇ ਹੁੰਦੇ ਤਸ਼ੱਦਦ ਬਾਰੇ ਇੱਕ ਲਫਜ਼ ਤਕ ਨਾ ਬੋਲਣਾ ਇਨ੍ਹਾਂ ਦੇ ਖੋਟੇਪਨ
ਦੀਆਂ ਗਵਾਹੀਆਂ ਹਨ। ਡੇਰੇ ਪੱਕੇ ਕਰਨ ਨੂੰ ਹੀ ਸਿੱਖੀ ਸਮਝ ਰੱਖਿਆ ਹੈ ਅਤੇ ਆਪਣੇ ਆਪ ਨੂੰ ਮਹਾਨ
ਸਾਬਤ ਕਰਨ ਤੇ ਹੀ ਜ਼ੋਰ ਦੇਈ ਰੱਖਿਆ ਹੈ। ਅਗਿਆਨੀ ਲੋਕਾਂ ਨੇ ਇਨ੍ਹਾਂ ਦੀ ਪੂਜਾ ਤੇ ਭੇਟਾ ਦੀ ਬਹੁਤਾ
ਕਰਕੇ ਇਨ੍ਹਾਂ ਦੀਆਂ ਜੜ੍ਹਾਂ ਮਜ਼ਬੂਤ ਕੀਤੀਆਂ ਹਨ। ਭਾਈ ਹਰਜਿੰਦਰ ਸਿੰਘ ਨੇ ਕਿਹਾ ਕਿ ਅੱਜ ਸਭ ਤੋਂ
ਵੱਡੀ ਬੀਮਾਰੀ ਨਸ਼ੇ ਦੀ ਹੈ ਜਿਸ ਵਿੱਚ ਕੌਮ ਦੀ ਜਵਾਨੀ ਬੁਰੀ ਤਰ੍ਹਾਂ ਬਰਬਾਦ ਹੋ ਰਹੀ ਹੈ। ਨਸ਼ਿਆਂ
ਦਾ ਸੇਵਨ ਕਰਨ ਵਾਲੇ ਲੋਕ ਮਾਨਸਕ, ਸਰੀਰਕ, ਆਰਥਕ ਅਤੇ ਹਰ ਤਰ੍ਹਾਂ ਨਾਲ ਤਬਾਹ ਹੋ ਜਾਂਦੇ ਹਨ। ਅੱਜ
ਰਾਜਨੀਤਕ ਲੋਕਾਂ ਤੇ ਅਖੌਤੀ ਧਾਰਮਕ ਲੋਕਾਂ ਵਲੋਂ ਅੰਦਰੋ ਅੰਦਰੀ ਸਿਖ ਕੌਮ ਦੀ ਜਵਾਨੀ ਨੂੰ ਨਸ਼ਿਆਂ
ਵਿੱਚ ਗਾਲਣ ਲਈ ਅੱਡੀ ਚੋਟੀ ਦਾ ਜ਼ੋਰ ਲੱਗਾ ਹੋਇਆ ਹੈ। ਜੇਕਰ ਸਿਖ ਸੰਗਤਾਂ ਗੁਰੁ ਉਪਦੇਸ਼ ਅਨੁਸਾਰ
ਜੀਵਨ ਬਤੀਤ ਕਰਨਗੀਆਂ ਤਾਂ ਹੀ ਕੌਮ ਦਾ ਭਵਿੱਖ ਉਜਲਾ ਹੋਵੇਗਾ। ਜਿਥੇ ਸਿਖ ਨੇ ਗੁਰਬਾਣੀ ਦਾ ਸਤਿਕਾਰ
ਕਰਨਾ ਹੈ ਗੁਰੂ ਸਾਹਿਬਾਨ ਤੇ ਆਪਣੇ ਮਹਾਨ ਬਜ਼ੁਰਗਾਂ ਦੀ ਵਡਿਆਈ ਕਰਨੀ ਹੈ ਉਥੇ ਗੁਰੂਬਾਣੀ ਨੂੰ
ਪੜ੍ਹਨਾ, ਸੁਨਣਾ, ਅਤੇ ਜੀਵਨ ਵਿੱਚ ਅਮਲੀ ਤੌਰ ਤੇ ਧਾਰਨ ਵੀ ਕਰਨਾ ਹੈ ਤਾਂ ਹੀ ਅਸੀਂ ਗੁਰਮੁਖਤਾਈ
ਵਾਲਾ ਜੀਵਨ ਜਿਊ ਸਕਦੇ ਹਾਂ। ਗੁਰੂ ਸਾਹਿਬਾਨ ਨੇ ਸਾਨੂੰ ਗੁਰਦੁਆਰੇ ਦਿੱਤੇ ਸਨ ਸੰਗਤ ਕਰਨ ਅਤੇ
ਭਾਈਚਾਰਾ ਪੱਕਾ ਕਰਨ ਲਈ ਅਤੇ ਗੁਰ ਉਪਦੇਸ਼ ਸਮਝਣ ਲਈ ਪਰ ਅਸੀਂ ਲੀਡਰੀਆਂ ਤੇ ਰਾਜਨੀਤਕ ਚਾਲਾਂ ਵਿੱਚ
ਉਲਝ ਕੇ ਉਹ ਵੀ ਜਾਤਾਂ ਪਾਤਾਂ ਦੇ ਆਧਾਰ ਤੇ ਵੰਡ ਲਏ ਹਨ। ਗੁਰਮਤਿ ਸਾਨੂੰ ਧਰਮ ਦਾ ਧੜਾ ਬਣਾਉਣ ਦੀ
ਗੱਲ਼ ਕਰਦੀ ਹੈ ਪਰ ਅਸੀਂ ਧੜੇ ਨੂੰ ਹੀ ਧਰਮ ਮੰਨ ਲਿਆ ਹੈ। ਸਾਨੂੰ ਸਮੂਹ ਸਿਖਾਂ ਨੂੰ “ਹਮਰਾ ਧੜਾ ਹਰ
ਰਹਿਆ ਸਮਾਈ” ਦੇ ਉਪਦੇਸ਼ ਤੇ ਅਮਲ ਕਰਨਾ ਪਵੇਗਾ ਤਾਂ ਹੀ ਚੜ੍ਹਦੀ ਕਲਾ ਹੋ ਸਕਦੀ ਹੈ।
(04/09/11)
ਸਿੱਖ ਮਿਸ਼ਨਰੀ ਕਾਲਜ ਜਲੰਧਰ
ਸਿੱਖ ਮਿਸ਼ਨਰੀ ਕਾਲਜ ਜਲੰਧਰ ਵਲੋਂ
ਮਾਪਿਆਂ ਲਈ ਜਾਗਰੂਕਤਾ ਕੈਂਪ ਲਗਾਇਆ ਗਿਆ
੨੮ -੮-੨੦੧੧ (ਐਤਵਾਰ) ਨੂੰ ਸਿੱਖ ਮਿਸ਼ਨਰੀ ਕਾਲਜ ਜਲੰਧਰ ਵਲੋਂ
(Parents’ awareness Camp)
ਮਾਪਿਆਂ ਲਈ ਜਾਗਰੂਕਤਾ ਕੈਂਪ ਲਗਾਇਆ ਗਿਆ। ਕੈਂਪ ਦਾ ਮਨੋਰਥ ਸੀ “ਘਰੋਗੀ ਮਾਹੌਲ ਕਿਵੇਂ ਸੁਖਾਵਾਂ
ਰਹੇ ਤੇ ਬੱਚਿਆਂ ਨਾਲ ਮਿਠੇ ਸਬੰਧ ਕਿਵੇਂ ਰੱਖ ਸਕੀਏ” ਕਿਉਂਕਿ ਸਮੇਂ ਦੀ ਤੇਜ਼ ਰਫ਼ਤਾਰ ਤੇ
ਇਲੈਕਟ੍ਰੋਨਿਕ ਮੀਡੀਆ ਨੇ ਸਾਡੇ ਸਭਿਆਚਾਰ ਨੂੰ ਬੜਾ ਭਾਰੀ ਖੋਰਾ ਲਾਇਆ ਹੈ ਅਤੇ ਘਰੋਗੀ ਸਬੰਧਾਂ ਨੂੰ
ਬਹੁਤ ਪ੍ਰਭਾਵਤ ਕੀਤਾ ਹੈ।
4 ਘੰਟੇ ਚਲੇ ਇਸ ਪ੍ਰੋਗਰਾਮ ਵਿੱਚ 130 ਪ੍ਰਾਣੀਆਂ ਨੇ ਹਿੱਸਾ ਲਿਆ ਜਿਹਨਾਂ ਨੂੰ ਇੱਕ ਪ੍ਰਸ਼ਨ ਪੱਤਰ
ਦਿਤਾ ਗਿਆ। ਦਿਤੇ 41 ਸਵਾਲਾਂ ਦੇ ਉਤਰ ਉਹਨਾਂ ਨੇ ਆਪ ਹੀ ਚੈੱਕ ਕੀਤੇ ਅਤੇ ਬਾਅਦ ਵਿੱਚ ਹਰੇਕ ਸਵਾਲ
ਸਲਾਈਡ ਰਾਹੀਂ ਸਕਰੀਨ ਤੇ ਦਿਖਾਇਆ ਗਿਆ। ਭਾਗ ਲੈਣ ਵਾਲਿਆਂ ਨੇ ਬੜੀ ਉਤਸਕਤਾ ਨਾਲ ਉਸਾਰੂ ਵਿਚਾਰ
ਕੀਤੀ। ਸਵਾਲਾਂ ਦੀ ਵਿਚਾਰ ਕਰਦਿਆਂ ਸ੍ਰ: ਰਾਜਾ ਸਿੰਘ ਮਿਸ਼ਨਰੀ ਨੇ ਮਾਪਿਆਂ ਦਾ ਧਿਆਨ ਇਸ ਗਲ ਤੇ
ਕੇਂਦਰਿਤ ਕੀਤਾ ਕਿ ਜੇਕਰ ਅਸੀਂ ਆਪ ਆਪਣੇ ਬੱਚਿਆਂ ਲਈ ਰੋਲ ਮਾਡਲ ਬਣੀਏ ਤਾਂ ਇਹ ਸਮੱਸਿਆਵਾਂ
ਆਉਣਗੀਆਂ ਹੀ ਨਹੀਂ।
ਸ੍ਰ ਹਰਜੀਤ ਸਿੰਘ ਐਡੀਟਰ ਸਿੱਖ ਫੁਲਵਾੜੀ ਨੇ ਦਸਿਆ ਕਿ ਜਿਵੇਂ ਕਚੀਆਂ ਨੀਹਾਂ ਤੇ ਪੱਕੇ ਮਹਿਲ ਨਹੀਂ
ਉਸਾਰੇ ਜਾ ਸਕਦੇ ਉਸੇ ਤਰ੍ਹਾਂ ਹੀ ਬਿਨਾਂ ਮਨੁੱਖੀ ਕਦਰਾਂ ਕੀਮਤਾਂ ਧਾਰਨ ਕੀਤੇ ਬਗੈਰ ਘਰੋਗੀ ਮਾਹੌਲ
ਸੁਖਾਵੇਂ ਨਹੀਂ ਰਹਿ ਸਕਦੇ।
ਹਾਜ਼ਰ ਸੰਗਤਾਂ ਨੇ ਕੈਂਪ ਦੀ ਭਰਪੂਰ ਸ਼ਲਾਘਾ ਕੀਤੀ ਤੇ ਮੰਗ ਕੀਤੀ ਕਿ ਅਜਿਹੇ ਕੈਂਪ ਹਰੇਕ ਮਹੀਨੇ ਲਾਏ
ਜਾਣ।
ਸੰਗਤਾਂ ਦੀ ਮੰਗ ਤੇ ਸਤੰਬਰ ਮਹੀਨੇ ਵਿੱਚ ਟਾਂਡਾਂ ਉੜਮੁੜ (ਹੁਸ਼ਿਆਰਪੁਰ) ਤੇ ਗੁਰਦਾਸਪੁਰ ਵਿਖੇ
ਕੈਂਪ
ਲਗਾਏ ਜਾਣਗੇ।
ਹੋਰ ਜਾਣਕਾਰੀ ਲਈ ਫ਼ੋਨ ਕਰੋ: 99151-67088, 98149-21297, 98760-55912
(04/09/11)
ਤੱਤ ਗੁਰਮਤਿ ਪਰਿਵਾਰ
ਸਿੱਖ ਵਿਆਹ ਕਾਨੂੰਨ ---- ਇਕ ਪੜਚੋਲ
ਸਰਕਾਰ ਵਲੋਂ ਵੱਖਰੇ ਸਿੱਖ ਵਿਆਹ ਤੋਂ ਇਨਕਾਰ
ਭਾਰਤ ਦੀ ਆਜ਼ਾਦੀ ਦੇ ਨਾਲ ਹੀ ਸਿੱਖਾਂ ਨਾਲ ਵਿਤਕਰਾ ਹੋਣਾ ਸ਼ੁਰੂ ਹੋ ਗਿਆ ਸੀ। ਭਾਰਤੀ ਸੰਵਿਧਾਨ ਵਿਚ
ਸਿੱਖਾਂ ਨੂੰ ਵੱਖਰੀ ਕੌਮ ਵਜੋਂ ਮਾਨਤਾ ਦੇਣ ਦੀ ਥਾਂ ਕਈਂ ਕਾਨੂੰਨਾਂ ਵਿਚ ‘ਹਿੰਦੂ ਐਕਟ’ ਦੀ
ਪਰਿਭਾਸ਼ਾ ਹੇਠ ਹੀ ਨੂੜ ਦਿੱਤਾ ਗਿਆ। ਇਸ ਪਰਿਭਾਸ਼ਾ ਨਾਲ ਸਿੱਖ ਕੌਮ ਨੂੰ ਬੁੱਧ ਮੱਤ, ਜੈਨ ਮੱਤ (ਜੋ
ਮੌਜੂਦਾ ਸਰੂਪ ਵਿਚ ਬ੍ਰਾਹਮਣੀ ਮੱਤ ਦੇ ਫਿਰਕਿਆਂ ਦੇ ਰੂਪ ਵਿਚ ਹੀ ਵਿਚਰ ਰਹੇ ਹਨ) ਵਾਂਗੂ ‘ਹਿੰਦੂ
ਮੈਰਿਜ ਐਕਟ’ ਘੇਰੇ ਵਿਚ ਸ਼ਾਮਿਲ ਕਰ ਲਿਆ ਗਿਆ। ਇਹ ਇਕ ਵਿਤਕਰੇ ਦੀ ਹੱਦ ਤੋਂ ਅੱਗੇ ਜਾ ਕੇ
‘ਬੇ-ਈਮਾਨੀ’ ਹੀ ਸੀ। ਘੱਟ ਗਿਣਤੀਆਂ ਵਿਰੋਧੀ ਸੰਵਿਧਾਨ ਵਿਚਲੀ ਐਸੀ ਸਾਜ਼ਸ਼ੀ ਪਹੁੰਚ ਤੋਂ ਤੰਗ ਆ ਕੇ
‘ਸੰਵਿਧਾਨ ਘਾੜਨੀ ਸਭਾ’ ਦੇ ਸਿੱਖ ਮੈਂਬਰਾਂ ਨੇ ਇਸ ਨੂੰ ਆਪਣੀ ਸਹਿਮਤੀ ਦੇਣ ਤੋਂ ਇਨਕਾਰ ਕਰ ਦਿੱਤਾ
ਅਤੇ ਉਸ ਉਪਰ ਦਸਤਖਤ ਨਹੀਂ ਕੀਤੇ।
ਉਸ ਸਮੇਂ ਤੋਂ ਹੀ ਰਹਿ-ਰਹਿ ਕੇ ਸਿੱਖ ਕੌਮ ਵਲੋਂ ਆਪਣੀ ਵੱਖਰੀ ਪਹਿਚਾਣ ਕਾਇਮ ਰੱਖਣ ਖਾਤਿਰ ‘ਹਿੰਦੂ
ਕਾਨੂੰਨਾਂ’ ਦੇ ਚੁੰਗਲ ਵਿਚੋਂ ਆਪਣੇ ਆਪ ਨੂੰ ਬਾਹਰ ਕੱਢਣ ਦੀ ਮੰਗ ਉੱਠਦੀ ਰਹੀ ਹੈ। ਸੰਵਿਧਾਨਕ
‘ਧਾਰਾ-25’ ਦੀ, ਇੱਸੇ ਲਈ ਸਿੱਖਾਂ ਵਲੋਂ ਸ਼ੁਰੂ ਤੋਂ ਹੀ ਵਿਰੋਧਤਾ ਹੁੰਦੀ ਰਹੀ ਹੈ ਕਿਉਂਕਿ ਇਹ
ਧਾਰਾ ਸਿੱਖ ਕੌਮ ਨੂੰ ਹਿੰਦੂ ਮੱਤ ਦਾ ਇਕ ਫਿਰਕਾ ਸਾਬਤ ਕਰਨ ਦਾ ਸੋਚਿਆ ਸਮਝਿਆ ਸਾਜਸ਼ੀ ਯਤਨ ਹੈ।
ਸਿੱਖ ਕੌਮ ਵਿਚ ਬੇਗਾਨਗੀ ਅਤੇ ਦੂਜੇ ਦਰਜੇ ਦੇ ਸ਼ਹਿਰੀ ਹੋਣ ਦੀ ਭਾਵਨਾ ਪੈਦਾ ਕਰਨ ਵਿਚ ਐਸੀਆਂ
ਧਾਰਾਵਾਂ ਦਾ ਇਕ ਵੱਡਾ ਰੋਲ ਹੈ। ਅਫਸੋਸ! ਕਿ ਭਾਰਤੀ ਸਰਕਾਰਾਂ ਵਲੋਂ ਬੇਗਾਨਗੀ ਦੀ ਇਸ ਭਾਵਨਾ ਨੂੰ
ਖਤਮ ਕਰਨ ਲਈ ਕੋਈ ਇਕ ਵੀ ਇਮਾਨਦਾਰਾਨਾ ਯਤਨ ਨਹੀਂ ਕੀਤਾ ਗਿਆ। ਉਲਟਾ ਸਮੇਂ-ਸਮੇਂ ਸਰਕਾਰਾਂ ਅਤੇ
ਨਿਆਂਪਾਲਿਕਾ ਵਲੋਂ ਐਸੇ ਫੈਸਲੇ ਜ਼ਰੂਰ ਕੀਤੇ ਗਏ, ਜਿਸ ਨਾਲ ਸਿੱਖਾਂ ਵਿਚ ਐਸੀ ਭਾਵਨਾ ਹੋਰ ਪ੍ਰਬਲ
ਹੁੰਦੀ ਗਈ। 84 ਕਤਲੇਆਮ ਦੇ ਦੋਸ਼ੀਆਂ ਦੀ ਪੁਸ਼ਤਪਨਾਹੀ, ਪ੍ਰੋ. ਭੁੱਲਰ ਨੂੰ ਕਾਨੂੰਨੀ ਨਿਯਮਾਂ ਨੂੰ
ਤਾਕ ’ਤੇ ਰੱਖ ਕੇ ਦਿੱਤੀ ਫਾਂਸੀ ਦੀ ਸਜ਼ਾ, ਐਸੇ ਗਲਤ ਕਦਮਾਂ ਦੀਆਂ ਚੰਦ ਮਿਸਾਲਾਂ ਹਨ।
ਇਕ ਤਾਜ਼ਾ ਮਿਸਾਲ, ਸਰਕਾਰ ਵਲੋਂ ਸਿੱਖਾਂ ਲਈ ਵੱਖਰਾ ‘ਅਨੰਦ ਮੈਰਿਜ ਐਕਟ’ ਬਣਾਉਣ ਤੋਂ ਕੀਤਾ ਗਿਆ
ਇਨਕਾਰ ਹੈ (ਇਸ ਸੰਪਾਦਕੀ ਦੇ ਛੱਪਣ ਦੌਰਾਨ ਆਈਆਂ ਖਬਰਾਂ ਅਨੁਸਾਰ ਸਰਕਾਰ ਨੇ ਇਸ ਤੇ ਪੁਨਰ ਵਿਚਾਰ
ਦੀ ਗੱਲ ਕਹੀ ਹੈ)। ਵੱਖਰਾ ‘ਅਨੰਦ ਮੈਰਿਜ ਐਕਟ’ ਲਾਗੂ ਕਰਨ ਦੀ ਮੰਗ ਕਾਫੀ ਸਮੇਂ ਤੋਂ ਉਠਦੀ ਰਹੀ
ਹੈ। ਕੁਝ ਸਮਾਂ ਪਹਿਲਾਂ ਕਾਂਗਰਸ ਦੇ ਨਿਕਟਵਰਤੀ ਮੰਨੇ ਜਾਂਦੇ ਦਿਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ
ਪਰਮਜੀਤ ਸਿੰਘ ‘ਸਰਨਾ’ ਨੇ ਇਹ ਦਾਅਵਾ ਕੀਤਾ ਸੀ ਕਿ ਇਸ ਦਿਸ਼ਾ ਵਿਚ ਕਾਫੀ ਕੰਮ ਹੋ ਗਿਆ ਹੈ ਅਤੇ ਜਲਦ
ਹੀ ਇਹ ਕਾਨੂੰਨ ਪਾਸ ਹੋ ਜਾਵੇਗਾ। ਪਰ ਦੋ ਕੁ ਦਿਨ ਪਹਿਲਾਂ ਸੰਸਦ ਵਿਚ ਅਕਾਲੀ ਸਾਂਸਦ ਸੁਖਦੇਵ ਸਿੰਘ
ਢੀਂਡਸਾ ਵਲੋਂ ਪੁੱਛੇ ਇਕ ਸਵਾਲ ਦੇ ਲਿਖਤੀ ਜਵਾਬ ਵਿਚ ਕੇਂਦਰੀ ਕਾਨੂੰਨ ਅਤੇ ਨਿਆਂ ਮੰਤਰੀ ‘ਸਲਮਾਨ
ਖੁਰਸ਼ੀਦ’ ਨੇ ਸਪਸ਼ਟ ਕੀਤਾ ਕਿ ਸਰਕਾਰ ਦਾ ਐਸਾ ਕੋਈ ਐਕਟ ਬਣਾਉਣ ਦਾ ਪ੍ਰਸਤਾਵ ਵਿਚਾਰਾਧੀਨ ਨਹੀਂ ਹੈ।
ਬਲਕਿ ਉਨ੍ਹਾਂ ਨੇ ਇਸ ਮੰਗ ਦਾ ਵਿਰੋਧ ਕਰਦੇ ਹੋਏ ਦਲੀਲ ਦਿੱਤੀ ਕਿ ਸੰਵਿਧਾਨ ਦੀ ਧਾਰਾ 44 ਇਕਸਾਰ
ਕਾਨੂੰਨ ਲਾਗੂ ਕਰਨ ਦੀ ਗੱਲ ਕਰਦੀ ਹੈ।
ਸਲਮਾਨ ਖੁਰਸ਼ੀਦ ਜੀ ਦੀ ਇਹ ਦਲੀਲ ਤੱਥਾਂ ਤੋਂ ਉਲਟ ਹੈ। ਸੱਚਾਈ ਇਹ ਹੈ ਕਿ ਭਾਰਤ ਵਿਚ ਮੁਸਲਿਮ ਅਤੇ
ਈਸਾਈਆਂ ਲਈ ਵੱਖਰੇ ਵਿਆਹ ਕਾਨੂੰਨ ਹਨ। ਹੋਰ ਤਾਂ ਹੋਰ ਪਾਰਸੀ ਅਤੇ ਯਹੂਦੀ ਮੱਤ ਵਾਲਿਆਂ ਲਈ
(ਜਿਨ੍ਹਾਂ ਦੀ ਗਿਣਤੀ ਭਾਰਤ ਵਿਚ ਬਹੁਤ ਹੀ ਘੱਟ ਹੈ) ਵੀ ਵੱਖਰੇ ਵਿਆਹ ਕਾਨੂੰਨ ਹਨ। ਉਸ ਮੁਕਾਬਲੇ
ਸਿੱਖਾਂ ਦੀ ਗਿਣਤੀ ਤਾਂ ਬਹੁਤ ਜ਼ਿਆਦਾ ਹੈ। ਜੇ ਮੰਤਰੀ ਜੀ ਵਲੋਂ ‘ਇਕਸਾਰ ਸਿਵਲ ਕੋਡ’ ਲਾਗੂ ਕਰਨ ਦੀ
ਸੰਵਿਧਾਨਕ ਭਾਵਨਾ ਵਾਲੀ ਦਲੀਲ ਦੀ ਪੜਚੋਲ ਕਰੀਏ ਤਾਂ ਸਪਸ਼ਟ ਹੋ ਜਾਂਦਾ ਹੈ ਕਿ ਇਹ ਭਾਵਨਾ ਤਾਂ
ਪਹਿਲਾਂ ਹੀ ਸੰਵਿਧਾਨ ਵਿਚ ਭੰਗ ਹੋ ਚੁਕੀ ਹੈ, ਜਦੋਂ ਹਿੰਦੂ, ਮੁਸਲਿਮ, ਈਸਾਈ, ਪਾਰਸੀ ਅਤੇ ਯਹੂਦੀ
ਮੱਤ ਲਈ ਵੱਖਰੇ ਵਿਆਹ ਕਾਨੂੰਨ ਬਣਾਏ ਜਾ ਚੁੱਕੇ ਹਨ। ਇਸ ਭਾਵਨਾ ਨੂੰ ਕਾਇਮ ਰੱਖਣ ਲਈ ਸਭ ਤੋਂ
ਪਹਿਲਾਂ ਉਹ ਕਾਨੂੰਨ ਖਤਮ ਹੋਣੇ ਚਾਹੀਦੇ ਹਨ। ਇਸ ਵਿਚ ‘ਹਿੰਦੂ ਮੈਰਿਜ ਐਕਟ’ ਵੀ ਆ ਜਾਂਦਾ ਹੈ।
ਇਨ੍ਹਾਂ ਸਾਰੇ ਕਾਨੂੰਨਾਂ ਦੀ ਥਾਂ ਇਕ ‘ਇੰਡੀਅਨ ਮੈਰਿਜ ਐਕਟ’ ਤਿਆਰ ਕੀਤਾ ਜਾਵੇ। ਉਸ ਕਾਨੂੰਨ ਵਿਚ
ਕਿਸੇ ਖਾਸ ਮੱਤ ਦੀਆਂ ਰਸਮਾਂ ਦਾ ਜ਼ਿਕਰ ਕਰਨ ਦੀ ਥਾਂ ਸਾਰਿਆਂ ਮੱਤਾਂ ਲਈ ਸਾਂਝੀ ਗੱਲ ਕੀਤੀ ਜਾਵੇ।
ਕਈਂ ਪੱਛਮੀ ਦੇਸ਼ਾਂ ਵਿਚ ਐਸੇ ਕਾਨੂੰਨ ਚਲ ਰਹੇ ਹਨ। ਜ਼ਬਰਦਸਤੀ ਕਿਸੇ ਨੂੰ ‘ਹਿੰਦੂ’ ਲਫਜ਼ ਦੇ ਘੇਰੇ
ਵਿਚ ਲਿਆਉਣ ਦੀ ਕੋਈ ਵੀ ਕੋਸ਼ਿਸ਼ ਮੁੱਢਲੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਨਾਲ-ਨਾਲ ਇਖਲਾਕੀ
ਬੇ-ਈਮਾਨੀ ਵੀ ਹੈ। ਉਹ ਐਸੇ ਦੇਸ਼ ਨੂੰ ਤਾਂ ਬਿਲਕੁਲ ਨਹੀਂ ਸੋਭਦੀ, ਜੋ ਆਪਣੇ ਸੰਵਿਧਾਨ ਰਾਹੀਂ ‘ਧਰਮ
ਨਿਰਪੇਖ’ ਹੋਣ ਦਾ ਦਾਅਵਾ ਕਰਦਾ ਹੈ।
ਦਿਲਚਸਪ ਤੱਥ ਇਹ ਹੈ ਕਿ ਜਿਸ ਪਾਕਿਸਤਾਨ ਨੂੰ ਭਾਰਤੀ ਮੀਡੀਆ ਫਿਰਕੂ ਜਨੂੰਨੀ ਕਹਿ ਕੇ ਭੰਡਦਾ ਨਹੀਂ
ਥੱਕਦਾ, ਉਸ ਨੇ ਇਕ ਘੱਟਗਿਣਤੀ (ਸਿੱਖ ਕੌਮ) ਦੇ ਇਸ ਮੈਰਿਜ ਐਕਟ ਬਾਰੇ ਵੱਡੀ ਖੁੱਲਦਿਲੀ ਵਿਖਾਈ ਹੈ।
ਪਰ ਭਾਰਤ ਸਰਕਾਰ ਦੇ ‘ਧਰਮ ਨਿਰਪੇਖਤਾ’ ਦਾ ਚੋਲਾ ਸ਼ਾਇਦ ‘ਹਾਥੀ ਦੇ ਵਿਖਾਉਣ ਵਾਲੇ ਦੰਦ’ ਹੈ। ਅਸਲ
ਵਿਚ ਤਾਂ ਇੱਥੇ ਫਿਰਕੂ ਲਾਬੀ ਹੀ ਭਾਰੂ ਹੈ।
ਧਿਆਨਯੋਗ ਗੱਲ ਇਹ ਹੈ ਕਿ ਜਿਸ ਮੰਤਰੀ (ਸਲਮਾਨ ਖੁਰਸ਼ੀਦ) ਵਲੋਂ ਸੰਸਦ ਵਿਚ ਇਸ ਕਾਨੂੰਨ ਤੋਂ ਇਨਕਾਰ
ਕੀਤਾ ਗਿਆ, ਉਹ ਆਪ ਵੀ ਭਾਰਤ ਦੀ ਇਕ ਘਟਗਿਣਤੀ ਵਰਗ (ਮੁਸਲਿਮ) ਨਾਲ ਸੰਬੰਧਿਤ ਹਨ। ਇੰਟਰਨੈਟ ’ਤੇ
ਉਨ੍ਹਾਂ ਬਾਰੇ ਮਿਲਦੀ ਜਾਣਕਾਰੀ ਦੱਸਦੀ ਹੈ ਕਿ ਉਹ ਮੁਸਲਿਮ ਅਧਿਕਾਰਾਂ ਲਈ ਸੰਘਰਸ਼ ਕਰਦੇ ਰਹੇ ਹਨ।
ਇਸ ਸਮੇਂ ਉਹ ‘ਘੱਟਗਿਣਤੀ (ਮਾਇਨਾਰਟੀ) ਕਮੀਸ਼ਨ’ ਦੇ ਮੰਤਰੀ ਵੀ ਹਨ। ਐਸੇ ਸ਼ਖਸ ਵਲੋਂ ਇਕ ਘੱਟਗਿਣਤੀ
(ਸਿੱਖ ਕੌਮ) ਦੀ ਜਾਇਜ਼ ਮੰਗ ਨੂੰ ਠੁਕਰਾਉਣ ਦਾ ਬਿਆਨ ਦੇਣਾ, ਹੋਰ ਵੀ ਅਫੋਸਸਜਨਕ ਹੈ। ਜੇ ਸਲਮਾਨ ਜੀ
ਸੰਵਿਧਾਨ ਦੀ ਇਕਸਾਰ ਸਿਵਲ ਕੋਡ ਦੀ ਭਾਵਨਾ ਲਾਗੂ ਕਰਵਾਉਣ ਲਈ ਇਮਾਨਦਾਰ ਹਨ ਤਾਂ ਉਨ੍ਹਾਂ ਨੂੰ ਸਭ
ਤੋਂ ਪਹਿਲਾਂ ‘ਮੁਸਲਿਮ ਮੈਰਿਜ ਐਕਟ’ ਰੱਦ ਕਰਨ ਦੀ ਮੰਗ ਕਰਕੇ, ਇਕ ਸਾਂਝਾ ‘ਇੰਡੀਅਨ ਮੈਰਿਜ ਐਕਟ’
ਲਾਗੂ ਕਰਵਾਉਣ ਲਈ ਹੰਭਲਾ ਮਾਰਨਾ ਚਾਹੀਦਾ ਹੈ। ਉਨ੍ਹਾਂ ਲਈ ਇਹ ਆਸਾਨ ਹੋਵੇਗਾ, ਕਿਉਂਕਿ ਉਹ ਇਸ
ਵੇਲੇ ਸਰਕਾਰ ਦਾ ਹਿੱਸਾ ਹਨ। ਜੇ ਉਹ ਜਲਦ ਹੀ ਇਸ ਬਾਰੇ ਬਿਆਨ ਜਾਰੀ ਨਹੀਂ ਕਰਦੇ ਤਾਂ ਇਹ ਉਨ੍ਹਾਂ
ਦੀ ਇਮਾਨਦਾਰੀ ’ਤੇ ਇਕ ਪ੍ਰਸ਼ਨ-ਚਿੰਨ੍ਹ ਹੋਵੇਗਾ। ਇਸ ਤਰੀਕੇ ਉਹ ਸਾਬਤ ਕਰ ਦੇਣਗੇ ਕਿ ਉਹ
ਬ੍ਰਾਹਮਣਵਾਦੀ ਲਾਬੀ ਦੇ ਅਸਰ ਹੇਠ ਕੰਮ ਕਰਦੀਆਂ ਸਰਕਾਰਾਂ ਦੇ ਇਕ ਘੱਟਗਿਣਤੀ ਕੌਮ ਖਿਲਾਫ ਦੂਜੀ
ਘੱਟਗਿਣਤੀ ਕੌਮ ਦੇ ਆਗੂ ਨੂੰ ਮੋਹਰੇ ਵਾਂਗੂ ਵਰਤਣ ਦੀ ਸ਼ਾਤਰਾਨਾ ਚਾਲ ਦਾ ਸ਼ਿਕਾਰ ਹੋ ਹਰੇ ਹਨ।
ਕਾਂਗਰਸੀ ਸਰਕਾਰ ਦਾ ਇਹ ਪੁਰਾਣਾ ਤਰੀਕਾ ਹੈ। ਆਪ੍ਰੇਸ਼ਨ ਬਲੂ ਸਟਾਰ ਵੇਲੇ ਇਕ ‘ਸਿੱਖ ਦਿੱਖ ਵਾਲੇ
ਰਾਸ਼ਟਰਪਤੀ’ ਤੋਂ ਹਸਤਾਖਰ ਕਰਵਾਉਣੇ, 84 ਦੇ ਸਰਕਾਰੀ ਜ਼ੁਲਮਾਂ ਲਈ ਇਕ ‘ਸਿੱਖ ਪ੍ਰਧਾਨ ਮੰਤਰੀ’ ਤੋਂ
ਸੰਸਦ ਵਿਚ ਮਾਫੀ ਮੰਗਵਾਉਣੀ, ਐਸੀ ਨੀਤੀ ਦੀਆਂ ਕੁਝ ਹੋਰ ਮਿਸਾਲਾਂ ਹਨ। ਭਾਵ ਕਿ ਘੱਟਗਿਣਤੀ ਆਗੂਆਂ
ਨੂੰ ਹੀ ਆਪਣੀ ਜਾਂ ਦੂਜੀ ਘੱਟਗਿਣਤੀ ਵਿਰੁਧ ਵਿਤਕਰੇ, ਜ਼ੁਲਮ ਕਰਨ ਲਈ ਵਰਤਿਆ ਜਾਂਦਾ ਹੈ।
ਆਜ਼ਾਦੀ ਤੋਂ ਲੈ ਕੇ ਘੱਟਗਿਣਤੀਆਂ (ਖਾਸਕਰ ਸਿੱਖਾਂ) ਖਿਲਾਫ ਵਰਤੀ ਜਾ ਰਹੀ ਇਸ ਵਿਤਕਰੇ ਭਰਪੂਰ ਨੀਤੀ
ਪਿੱਛੇ ਇਕ ਲਾਬੀ ਕੰਮ ਕਰ ਰਹੀ ਹੈ, ਜਿਸ ਦੇ ਤਾਰ ਭਾਰਤ ਦੀਆਂ ਫਾਸ਼ੀਵਾਦੀ ਤਾਕਤਾਂ ਨਾਲ ਜੁੜਦੇ ਹਨ।
ਸਰਕਾਰ ਭਾਵੇਂ ਕਿਸੇ ਵੀ ਪਾਰਟੀ ਦੀ ਹੋਵੇ, ਇਹ ਲਾਬੀ ਘੱਟਗਿਣਤੀਆਂ ਪ੍ਰਤੀ ਸਰਕਾਰੀ ਨੀਤੀ ’ਤੇ ਭਾਰੂ
ਰਹਿੰਦੀ ਹੈ। ਇਸ ਲਾਬੀ ਦੀਆਂ ਨੀਤੀਆਂ ਘੱਟਗਿਣਤੀਆਂ ਵਿਚ ਬੇਗਾਨਗੀ, ਵਿਤਕਰੇ ਅਤੇ ਰੋਸ ਦੀ ਭਾਵਨਾ
ਨੂੰ ਜਨਮ ਦੇਂਦੀਆਂ ਹਨ, ਜੋ ਭਾਰਤ ਦੀ ਏਕਤਾ ਅਤੇ ਅਖੰਡਤਾ ਲਈ ਸਭ ਤੋਂ ਵੱਡਾ ਖਤਰਾ ਹੈ।
ਹੁਣ ਗੱਲ ਕਰਦੇ ਹਾਂ ਸਰਕਾਰ ਦੇ ਇਸ ਵਿਤਕਰੇ ਭਰਪੂਰ ਇਨਕਾਰ ਉਪਰੰਤ ਪੰਥਕ ਧਿਰਾਂ ਦੇ ਪ੍ਰਤੀਕਰਮ
ਬਾਰੇ। ਕੌਮ ਦੇ ਧੁਰੇ ’ਤੇ ਅਮਰਵੇਲ ਵਾਂਗੂ ਛਾਏ ਬਾਦਲ ਦਲ (ਪਰਿਵਾਰ) ਵਲੋਂ ਸਰਕਾਰ ਦੇ ਇਸ ਫੈਸਲੇ
ਖਿਲਾਫ ਬਿਆਨ ਆਉਣੇ ਸ਼ੁਰੂ ਹੋ ਗਏ ਹਨ। ਹਰ ਸੁਚੇਤ ਸਿੱਖ ਜਾਣਦਾ ਹੈ ਕਿ ਬਾਦਲਾਂ ਦੇ ਇਹ ਬਿਆਨ ਆਪਣੇ
ਸੌੜੇ ਸਵਾਰਥਾਂ ਲਈ ਵਹਾਏ ਜਾ ਰਹੇ ‘ਮੱਗਰਮੱਛਾਂ ਦੇ ਹੰਝੂ’ ਮਾਤਰ ਹਨ। ਉਹ ਪੰਥਦਰਦੀ ਨਹੀਂ ਹਨ,
ਬਲਕਿ ਘੱਟਗਿਣਤੀਆਂ ਪ੍ਰਤੀ ਨਫਰਤ ਰੱਖਣ ਵਾਲੀ ਉਸ ਲਾਬੀ ਦੇ ਮੋਹਰੇ ਬਣ ਕੇ ਪਿਛਲੇ ਲੰਮੇ ਸਮੇਂ ਤੋਂ
ਪੰਥਘਾਤ ਕਰ ਰਹੇ ਹਨ। ਸ਼੍ਰੋਮਣੀ ਕਮੇਟੀ ਅਤੇ ਅਖੌਤੀ ਜਥੇਦਾਰ, ਬਾਦਲਾਂ ਦੀ ਇਸੇ ਪੰਥ ਵਿਰੋਧੀ ਲਾਬੀ
ਨਾਲ ਭਾਈਵਾਲੀ ਕਾਰਨ ਪਿੱਛਲੇ ਸਮੇਂ ਵਿਚ ਕੌਮ-ਘਾਤੀ ਕੰਮਾਂ ਲਈ, ਹਥਿਆਰ ਬਣਾ ਦੇ ਤੌਰ ’ਤੇ ਵਰਤੇ ਜਾ
ਰਹੇ ਹਨ। ‘ਸਿੱਖ ਇਤਿਹਾਸ’ ਪੁਸਤਕ ਦਾ ਪ੍ਰਕਾਸ਼ਨ, ‘ਨਾਨਕਸ਼ਾਹੀ ਕੈਲੰਡਰ ਦਾ ਕਤਲ’ ਇਨ੍ਹਾਂ ਦੇ ਕਾਲੇ
ਕਾਰਨਾਮਿਆਂ ਦੀਆਂ ਚੰਦ ਮਿਸਾਲਾਂ ਹਨ। ਇਹ ‘ਵਿਖਾਵੇ ਦੇ ਹੰਝੂ’ ਇਨ੍ਹਾਂ ਨੇ ਕੁਝ ਦੇਰ ਪਹਿਲਾਂ
ਪ੍ਰੋ. ਭੁੱਲਰ ਦੀ ਫਾਂਸੀ ਦੇ ਮੁੱਦੇ ’ਤੇ ਵੀ ਵਹਾਏ ਸਨ। ਪਰ ਜਦੋਂ ਪੰਥਕ ਧਿਰਾਂ ਨੇ ਅਕਾਲੀ ਦਲ
ਬਾਦਲ ਨੂੰ ਇਸ ਸੰਬੰਧੀ ਪੰਜਾਬ ਵਿਧਾਨ ਸਭਾ ਵਿਚ ਮਤਾ ਪਾਸ ਕਰਵਾ ਕੇ ਸਰਕਾਰ ਨੂੰ ਭੇਜਣ ਬਾਰੇ ਕਿਹਾ
ਤਾਂ ਇਨ੍ਹਾਂ ਦੀ ‘ਟਾਂਇ ਟਾਂਇ ਫਿੱਸ’ (ਫੂਕ ਨਿਕਲ ਗਈ) ਹੋ ਗਈ। ਦਿਲਚਸਪ ਗੱਲ ਇਹ ਹੈ ਕਿ ਪ੍ਰੋ.
ਭੁੱਲਰ ਦੇ ਮਾਮਲੇ ਵਿਚ ਪੰਜਾਬ ਕਾਂਗਰਸ ਦਾ ਸਟੈਂਡ ਵੀ ਸਹਿਯੋਗ ਵਾਲਾ ਸੀ। ਪਰ ਵਿਧਾਨ ਸਭਾ ਵਿਚ ਤਾਂ
(ਅ)ਕਾਲੀ ਦਲ ਬਾਦਲ ਮਤਾ ਤਾਂ ਲਿਆਉਂਦੇ ਜੇ ਆਪਣੇ ਆਕਾਵਾਂ ਕੌਲੋਂ ਹਰੀ ਝੰਡੀ ਮਿਲਦੀ। ਉਨ੍ਹਾਂ
ਆਕਾਵਾਂ ਦੇ ਕਾਰਿੰਦੇ ਤਾਂ ਪ੍ਰੋ. ਭੁੱਲਰ ਨੂੰ ਫਾਂਸੀ ਲਟਕਾਉਣ ਲਈ ‘ਜੱਲਾਦ’ ਮੁਫਤ ਜੱਲਾਦ ਦੀ ਸੇਵਾ
ਨਿਭਾਉਣ ਲਈ ਸਰਕਾਰ ਨੂੰ ਆਫਰ ਦੇ ਰਹੇ ਹਨ। ਮਤਲਬ ਬਾਦਲ ਦਲ ਦੇ ਇਸ ‘ਸਿੱਖ ਮੈਰਿਜ ਐਕਟ’ ਸੰਬੰਧੀ
ਬਿਆਨ ਸੌੜੇ ਸਵਾਰਥਾਂ ਕਾਰਨ ਚਲਾਏ ਜਾ ਰਹੇ ‘ਹਵਾਈ ਫਾਇਰ’ ਹੀ ਹਨ। ਸਿੱਖ ਚਿੰਤਕ ਤਾਂ ਇਹ ਵੀ ਕਹਿ
ਰਹੇ ਹਨ ਕਿ ਫਿਰਕੂ ਲਾਬੀ ਦੇ ਦਬਾਅ ਹੇਠ ਸਰਕਾਰ ਦਾ ਇਹ ਕਦਮ ਸ਼੍ਰੋਮਣੀ ਕਮੇਟੀ ਚੌਣਾਂ ਵਿਚ ਬਾਦਲ ਦਲ
ਨੂੰ ਫਾਇਦਾ ਪਹੁੰਚਾਉਣ ਲਈ ਲਿਆ ਗਿਆ ਹੈ। ਬਾਦਲ ਵਿਰੋਧੀ ਧਿਰਾਂ ਵਿਚ ਜੇ ਥੋੜਾ ਦੰਮ ਹੈ ਤਾਂ ਉਹ
ਪਰਮਜੀਤ ਸਿੰਘ ‘ਸਰਨਾ’ (ਪ੍ਰਧਾਨ ਦਿਲੀ ਕਮੇਟੀ) ਕਰ ਕੇ ਹੈ। ਸਰਨਾ ਜੀ ਦਾ ਨਾਂ ‘ਆਨੰਦ ਮੈਰਿਜ ਐਕਟ’
ਲਈ ਕੀਤੇ ਯਤਨਾਂ ਨਾਲ ਜੁੜਦਾ ਹੈ। ਉਨ੍ਹਾਂ ਵਲੋਂ ਪਿੱਛਲੇ ਸਮੇਂ ਵਿਚ ਕਾਂਗਰਸ ਨਾਲ ਆਪਣੀ ਨੇੜਤਾ
ਵਰਤ ਕੇ ਇਸ ਬਿਲ ਨੂੰ ਛੇਤੀ ਪਾਸ ਕਰਵਾਉਣ ਦਾ ਦਾਅਵਾ ਵੀ ਕੀਤਾ ਜਾਂਦਾ ਰਿਹਾ ਹੈ। ਸੋ ਸਰਕਾਰ ਵਲੋਂ
ਇਸ ਸਮੇਂ ਚੁੱਕਿਆ ਇਹ ਕਦਮ ਸਿੱਖਾਂ ਵਿਚ ਸਰਨਾ ਜੀ ਦੀ ਸਾਖ ਨੂੰ ਖਰਾਬ ਕਰਕੇ, ਬਾਦਲ ਦਲ ਨੂੰ ਫਾਇਦਾ
ਪਹੁੰਚਾਉਣ ਦਾ ਇਕ ਯਤਨ ਵੀ ਜਾਪਦਾ ਹੈ, ਕਿਉਂਕਿ ਕੇਂਦਰ ਸਰਕਾਰ ’ਤੇ ਭਾਰੂ ਫਿਰਕੂ ਲਾਬੀ ਪੰਥਕ
ਕੇਂਦਰ ਤੇ ਬਾਦਲ ਦਲ ਰਾਹੀਂ ਆਪਣੇ ਗਲਬੇ ਨੂੰ ਵੱਧ ਤੋਂ ਵੱਧ ਮਜ਼ਬੂਤ ਕਰਨਾ ਚਾਹੁੰਦੀ ਹੈ।
ਹੁਣ ਇਹ ਵਿਚਾਰਨ ਦੀ ਗੱਲ ਹੈ ਕਿ ਇਮਾਨਦਾਰ ਅਤੇ ਸੁਚੇਤ ਪੰਥਕ ਧਿਰਾਂ ਨੂੰ ਇਸ ਮੁੱਦੇ ’ਤੇ ਕੀ ਨੀਤੀ
ਅਪਣਾਉਣੀ ਚਾਹੀਦੀ ਹੈ। ਇਸ ਸਮੇਂ ਸੁਚੇਤ ਪੰਥ ਨੂੰ ਇਕਜੁੱਟ ਹੋ ਕੇ ਕਦਮ ਚੁੱਕਣ ਦੀ ਲੋੜ ਹੈ ਪਰ ਯਾਦ
ਰਹੇ ਇਨ੍ਹਾਂ ਯਤਨਾਂ ਦੀ ਵਾਗਡੋਰ ਕਿਸੇ ਵੀ ਹਾਲਤ ਵਿਚ ਅਕਾਲੀ ਦਲ ਬਾਦਲ, ਭ੍ਰਿਸ਼ਟ ਸ਼੍ਰੋਮਣੀ ਕਮੇਟੀ
ਜਾਂ ਇਨ੍ਹਾਂ ਦੇ ਗੁਲਾਮ ਪੁਜਾਰੀਆਂ (ਅਖੌਤੀ ਜਥੇਦਾਰਾਂ) ਹੱਥ ਨਹੀਂ ਹੋਣੀ ਚਾਹੀਦੀ। ਇਨ੍ਹਾਂ ਕਾਰਨ
ਹੀ ਪਿੱਛਲੇ ਸਾਰੇ ਸੰਘਰਸ਼ ਨਾਕਾਮਯਾਬ ਰਹੇ ਹਨ। ਕਈਂ ਪੰਥਕ ਜਥੇਬੰਦੀਆਂ ਹਰ ਮੁੱਦੇ ਤੇ ਇਨ੍ਹਾਂ
ਪੁਜਾਰੀਆਂ ਸਾਹਮਣੇ ਅਪੀਲ ਕਰਨ ਲੱਗ ਜਾਂਦੀਆਂ ਹਨ। ਇਸ ਵਾਰ ਇਨ੍ਹਾਂ ‘ਫੋਕੇ ਕਾਰਤੂਸਾਂ’ ਤੋਂ ਬਚਣ
ਦੀ ਲੋੜ ਹੈ। ਅੱਜ ਮੀਡੀਆ ਦਾ ਯੁਗ ਹੈ। ਮੀਡੀਆ ਦੀ ਸੁਚੱਜੀ ਵਰਤੋਂ ਕਰਕੇ ਇਹ ਮੁੱਦੇ ਸਿੱਖਾਂ ਖਿਲਾਫ
ਵਿਤਕਰੇ ਅਤੇ ਮੁੱਢਲੇ ਮਨੁੱਖੀ ਅਧਿਕਾਰਾਂ ਦੇ ਹਨਨ ਦਾ ਕੇਸ ਵਜੋਂ ਆਮ ਲੋਕਾਈ ਤੱਕ ਅਤੇ
ਅੰਤਰ-ਰਾਸ਼ਟਰੀ ਪੱਧਰ ’ਤੇ ਪਹੁੰਚਾਏ ਜਾਣ। ਯੂ. ਐਨ. ਓ. ਸਮੇਤ ਹਰ ਵੱਡੇ ਅੰਤਰ-ਰਾਸ਼ਟਰੀ ਮੰਚ ’ਤੇ ਇਸ
ਨੂੰ ਉਠਾਇਆ ਜਾਵੇ। ਕੁਝ ਯੋਗ ਅਤੇ ਇਮਾਨਦਾਰ ਸਿੱਖ ਚਿੰਤਕਾਂ, ਵਕੀਲਾਂ ਦੇ ਇਕ ਪੈਨਲ ਦੁਆਰਾ ਸਰਕਾਰ
ਦੇ ਇਸ ਫੈਸਲੇ ਖਿਲਾਫ ਭਾਰਤੀ ਸੁਪਰੀਮ ਕੋਰਟ ਵਿਚ ਇਕ ਕੇਸ ਪਾਇਆ ਜਾਵੇ। ਸਿੱਖ ਸਮਾਜ ਵਿਚ ਇਸ ਬਾਰੇ
ਜਾਗ੍ਰਿਤੀ ਲਿਆਉਣ ਲਈ ਕਦਮ ਚੁੱਕੇ ਜਾਣ। ਹੋਰ ਘੱਟ ਗਿਣਤੀਆਂ ਦੇ ਆਗੂਆਂ ਦਾ ਸਹਿਯੋਗ ਵੀ ਇਸ ਵਿਤਕਰੇ
ਖਿਲਾਫ ਲਇਆ ਜਾਵੇ।
ਜੇ ਅੱਜ ਸੁਚੇਤ ਪੰਥ ਇਕਮੁੱਠ ਹੋ ਕੇ, ਸੁਚੱਜੀ ਨੀਤੀ ਨਾਲ ਐਸੇ ਸਾਂਝੇ ਯਤਨ ਕਰੇ ਤਾਂ ਸਿਰਫ ਇਸ
ਮੁੱਦੇ ’ਤੇ ਹੀ ਨਹੀਂ, ਬਲਕਿ ਹਰ ਮੁੱਦੇ ’ਤੇ ਇੰਸਾਫ ਲੈਣ ਵਿਚ ਯਕੀਕਨ ਕਾਮਯਾਬੀ ਮਿਲ ਸਕਦੀ ਹੈ।
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
(04/09/11)
ਪ੍ਰੋ. ਕਵਲਦੀਪ ਸਿੰਘ ਕੰਵਲ
ਪੁਆੜਾ – ਸਮਕਾਲੀ
ਹਲਾਤਾਂ ‘ਤੇ ਟੱਪੇ
-ਪ੍ਰੋ. ਕਵਲਦੀਪ ਸਿੰਘ ਕੰਵਲ
1.
ਵਾੜਾ,
ਬਿੱਲ ‘ਕੱਲਾ ਨਹੀਂ ਸਰਨਾ,
ਮੰਗੇ ਰਿਸ਼ਵਤ ਵੱਖਰਾ ਝਾੜਾ |
2.
ਨਾਪੇ,
ਅੰਨੇ ਦੀ ਚਕਾ ਕੇ ਤੱਪੜੀ,
ਵੱਜਣ ਯਾਰਾਂ ਦੇ ਘਰਾਂ 'ਤੇ ਛਾਪੇ |
3.
ਵੱਟੇ,
ਕੀਤੀ ਇਫਤਾਰੀ ਯਾਰਵੇਂ,
ਅਵਾਮ ਨਿੱਤ ਦੇ ਰੋਜ਼ੇ ਕੱਟੇ |
4.
ਪੋਣਾ,
ਮੌਜਾਂ ਨੇ ਸ਼ਰਾਬੀਆਂ ਦੀਆਂ,
ਦੇਖੋ ਹੁੰਦੀਆਂ ਕਮੇਟੀ ਦੀਆਂ ਚੋਣਾਂ |
5.
ਜਿੱਗਰੀ,
ਕੌਣ ਧਰਮੀ ਕਿਹੜਾ ਬਾਹਰਲਾ,
ਹੁਣ ਮਿਲੇਗੀ ਅਦਾਲਤੀ ਡਿੱਗਰੀ |
6.
ਨਾਲ੍ਹਾਂ,
ਘੋਲ ਪੰਥ ਦਰਦੀਆਂ ਦਾ,
ਨਾਂ ਗੁਰੂ ਦਾ ਤੇ ਭੈਣ ਦੀਆਂ ਗਾਲ੍ਹਾਂ |
7.
ਗੱਜੀਏ,
ਪੰਥ ਦਿਆਂ ਸਵਾਲਾਂ 'ਤੇ,
ਸੱਸਰੀਕਾਲ ਬੁਲਾ ਕੇ ਭਜੀਏ |
8.
ਖੰਘੇ,
ਅਖੇ ਉਹੀਓ ਪੰਥਕ ਅਸਲੀ,
ਲੱਤ ਥਲਿਓਂ ਇਹਨਾਂ ਜੋ ਲੰਘੇ |
9.
ਪੜ੍ਹਨਾ,
ਵੱਡਾ ਤਿਆਗ ਸੰਤਾਂ ਦਾ,
ਗੱਠਜੋੜ ਕਰ ਕੇ ਚੋਣਾਂ ਲੜ੍ਹਨਾ |
10.
ਜਾਏ,
ਐਕਟ ਹਿੰਦੂ ਮੈਰਿਜ ਟੰਗਿਆ,
ਅਨੰਦੁ ਕਾਰਜ ਨੂੰ ਵਖ਼ਤ ਨੇ ਪਾਏ |
11.
ਅਖਾੜਾ,
ਕੰਵਲ ਜੀ ਹੋਰ ਨਾ ਛੇੜੋ,
ਐਵੇਂ ਗਲ ਨਾ ਪੁਆ ਲਿਓ ਪੁਆੜਾ |
(02/09/11)
ਪ੍ਰੋਫੈਸਰ ਕਵਲਦੀਪ ਸਿੰਘ ਕੰਵਲ
ਕੀ
ਕਿਸੇ ਦੇਸ਼ ਦਾ ਕਾਨੂੰਨ ਤੈਅ ਕਰੇਗਾ ਕਿ ਕਿਸੇ ਧਰਮ ਦੀ ਜੀਵਨਜਾਚ ਕੀ ਹੈ ?
-ਪ੍ਰੋਫੈਸਰ ਕਵਲਦੀਪ ਸਿੰਘ ਕੰਵਲ
੧ ਸਤੰਬਰ ੨੦੧੧ ਨੂੰ ਕੇਂਦਰ ਸਰਕਾਰ ਵਲੋਂ ੨੦੦੩ ਵਿੱਚ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ
‘ਅਖੌਤੀ ਸਹਿਜਧਾਰੀ’ ਸਿੱਖਾਂ ਦੇ ਵੋਟ ਦੇਣ ਦੇ ਅਧਿਕਾਰ ਨੂੰ ਰੱਦ ਕਰਨ ਵਾਲੀ ਆਪਣੀ ਨੋਟੀਫਿਕੇਸ਼ਨ
ਵਾਪਸ ਲੈਣ ‘ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸ਼੍ਰੋਮਣੀ ਕਮੇਟੀ ਚੋਣਾਂ ਲਈ ‘ਅਖੌਤੀ
ਸਹਿਜਧਾਰੀਆਂ’ ਨੂੰ ਇੱਕ ਵਾਰ ਫੇਰ ਵੋਟ ਪਾਉਣ ਦਾ ਅਧਿਕਾਰ ਦੇ ਦਿੱਤਾ ਹੈ | (ਭਾਵੇਂ ੨ ਸਤੰਬਰ ੨੦੧੧
ਨੂੰ ਹਿੰਦੁਸਤਾਨੀ ਸੰਸਦ ਵਿੱਚ ਦਿਤੇ ਆਪਣੇ ਬਿਆਨ ਵਿੱਚ ਭਾਰਤੀ ਗ੍ਰਹਿ-ਮੰਤਰੀ ਪੀ. ਚਿਦੰਬਰਮ ਨੇ
ਆਪਣੇ ਹੱਥ ਪਿੱਛੇ ਖਿੱਚਦਿਆਂ ਸਰਕਾਰੀ ਐਡਵੋਕੇਟ ਹਰਭਗਵਾਨ ਸਿੰਘ ਦੇ ਹਾਈ-ਕੋਰਟ ਵਿੱਚ ਦਿੱਤੇ ਬਿਆਨ
ਤੋਂ ਇਨਕਾਰ ਕਰਦਿਆਂ ਸਰਕਾਰ ਵਲੋਂ ੨੦੦੩ ਦੇ ਨੋਟਿਫਿਕੇਸ਼ਨ ਰੱਦ ਕੀਤੇ ਜਾਣ ਤੋਂ ਇਨਕਾਰ ਕਰ ਦਿੱਤਾ
ਹੈ ਅਤੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਉਸੇ ਨੋਟੀਫਿਕੇਸ਼ਨ ਅਧੀਨ ਬਿਨਾਂ ਸਹਿਜਧਾਰੀ ਵੋਟਰਾਂ ਦੇ ਤੈਅ
ਸਮੇਂ 'ਤੇ ਹੀ ਹੋਣ ਦਾ ਐਲਾਨ ਕੀਤਾ ਹੈ; ਪਰ ) ਇਸ ਫੈਸਲੇ ਨੇ ਬੜ੍ਹੇ ਗੁੱਝੇ ਮਸਲੇ ਪੂਰੀ ਸਿੱਖ ਕੌਮ
ਅੱਗੇ ਲਿਆ ਖੜੇ ਕੀਤੇ ਹਨ ਜਿਹਨਾਂ ਦਾ ਸੰਬੰਧ ਨਾ ਕੇਵਲ ਸਿੱਖ ਸੰਸਥਾਵਾਂ ਦੇ ਪ੍ਰਬੰਧਨ ਨਾਲ ਹੈ
ਬਲਕਿ ਅਸਲ ਵਿੱਚ ਇਹਨਾਂ ਸੰਸਥਾਵਾਂ ਦੀ ਖੁਦਮੁਖਤਿਆਰੀ ਤੇ ਉਸਤੋਂ ਵੀ ਅਗਾਂਹ ਸਿੱਖਾਂ ਦੀ ਧਾਰਮਿਕ
ਜੀਵਨ-ਜਾਚ ਵਿੱਚ ਹਿੰਦੁਸਤਾਨੀ ਕਾਨੂੰਨ ਤੇ ਇਸਦੇ ਸੰਵਿਧਾਨਕ ਅਦਾਰਿਆਂ ਦੀ ਸਿੱਧੀ ਦਖਲਅੰਦਾਜ਼ੀ ਨਾਲ
ਹੈ, ਜੋ ਮੂਲ ਰੂਪ ਵਿੱਚ ਸਿੱਖ ਮਸਲਿਆਂ ਵਿਚ ਇੱਕ ਦੇਸ ਦੀ ਕਾਨੂੰਨ-ਪ੍ਰਣਾਲੀ ਨੂੰ ਸ੍ਰੀ ਗੁਰੂ
ਗ੍ਰੰਥ ਸਾਹਿਬ ਅਤੇ ਪੰਥ ਪ੍ਰਵਾਨਿਤ ਰਹਿਤ ਮਰਿਆਦਾ ਨਾਲੋਂ ਵੀ ਸਰਬ-ਉੱਚਤਾ ਦੇਣ ਤਕ ਦਾ ਪ੍ਰਭਾਵ
ਛੱਡਦਾ ਹੈ ਅਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਕਾਨੂੰਨੀ ਤੌਰ ‘ਤੇ ਸਮੁੱਚੇ ਸਿੱਖ ਜਗਤ ਜੋ
ਹਿੰਦੁਸਤਾਨ ਸਮੇਤ ਦੁਨੀਆਂ ਦੇ ਬਹੁਤ ਸਾਰੇ ਖਿੱਤਿਆਂ ਵਿੱਚ ਵੱਸਦਾ ਹੈ ਲਈ ਇੱਕ ਖਤਰੇ ਦੀ ਘੰਟੀ ਹੈ
| ਯਾਦ ਰਹੇ ਦੁਨੀਆ ਦੇ ਕਿਸੇ ਵੀ ਹੋਰ ਮੁਲਕ ਵਿਚ ਕਿਸੇ ਵੀ ਧਾਰਮਿਕ ਘੱਟਗਿਣਤੀ (ਜਾਂ ਬਹੁਗਿਣਤੀ)
ਦੀ ਜੀਵਨ-ਜਾਚ ਉੱਪਰ ਕਿਸੇ ਕਾਨੂੰਨੀ ਸੰਵਿਧਾਨਕ ਅਦਾਰੇ ਦੀ ਪ੍ਰਭੁਸੱਤਾ ਨਹੀਂ ਹੈ ਅਤੇ ਨਾ ਹੀ ਕਿਸੇ
ਵੀ ਧਰਮ ਨੇ ਕਿਸੇ ਮੁਲਕ ਦੇ ਅਦਾਰੇ ਨੂੰ ਕਦੇ ਵੀ ਅਜਿਹੀ ਮਾਨਤਾ ਦਿੱਤੀ ਹੈ | ਇਸ ਸਭ ਦੇ ਨਾਲ ਹੀ
ਇਹ ਮਨੁੱਖੀ ਅਧਿਕਾਰ ਚਾਰਟਰ ਦੀ ਵੀ ਉਲੰਘਣਾ ਹੈ ਜਿਸ ਉੱਤੇ ਹੋਰਨਾਂ ਦੇਸ਼ਾਂ ਸਮੇਤ ਖੁੱਦ ਹਿੰਦੁਸਤਾਨ
ਨੇ ਵੀ ਹਸਤਾਖਰ ਕੀਤੇ ਹੋਏ ਹਨ |
ਅਸਲ ਵਿਚ ੧੯੨੫ ਵਿੱਚ ਸਿੱਖਾਂ ਨੇ ਗੁਰੂਦਵਾਰਾ ਐਕਟ ਮੰਨ ਕੇ ਹੀ ਆਪਣੇ ਧਾਰਮਿਕ ਨਿਵਾਣ ਵੱਲ ਜਾਣ ਦਾ
ਰਾਹ ਪੱਧਰਾ ਕਰ ਲਿਆ ਸੀ ਜਿਸ ਅਨੁਸਾਰ ਭਾਰਤ ਦੀ ਕਾਨੂੰਨ-ਘੜ੍ਹਨੀ ਸਭਾ ਨੂੰ ਸਿੱਖਾਂ ਦੇ ਧਰਮ
ਅਸਥਾਨਾਂ ਦੇ ਪ੍ਰਬੰਧ ਵਿੱਚ ਸਿੱਧੀ ਪ੍ਰਭੂਸੱਤਾ ਮਿਲ ਗਈ | ਅੱਜ ਵੀ ਅਸੀਂ ਜੰਗ ਉਸੇ ਐਕਟ ਅਧੀਨ ਬਣੀ
ਕਮੇਟੀ ਨੂੰ ਜਿੱਤਣ ਦੀ ਲੜ੍ਹ ਰਹੇ ਹਾਂ ਜਦ ਕਿ ਜੰਗ ਹੋਣੀ ਚਾਹੀਦੀ ਹੈ ਸਿੱਖ ਗੁਰਦੁਆਰਾ ਐਕਟ ਨੂੰ
ਖਤਮ ਕਰਨ ਦੀ ਤੇ ਸਿੱਖ ਸੰਸਥਾਵਾਂ 'ਤੋਂ ਭਾਰਤੀ ਸੰਵਿਧਾਨ ਤੇ ਇਸਦੀਆਂ ਸੰਵਿਧਾਨਕ ਸੰਸਥਾਵਾਂ ਦਾ
ਗੁਲਾਮੀ ਦਾ ਜੂਲਾ ਲਾਹੁਣ ਦੀ ਅਤੇ ਅਜਿਹਾ ਅੰਤਰ-ਰਾਸ਼ਟਰੀ ਗੁਰਦਵਾਰਾ ਪ੍ਰਬੰਧਨ ਸਥਾਪਿਤ ਕਰਨ ਦੀ ਜਿਸ
ਉੱਤੇ ਕਿਸੇ ਵੀ ਖਿੱਤੇ ਦੀ ਸਰਕਾਰ ਜਾਂ ਉਸਦੇ ਕਨੂੰਨਾਂ ਨੂੰ ਪ੍ਰਭੂਸੱਤਾ ਹਾਸਲ ਨਾ ਹੋਵੇ !
ਇਸ ਸਭ ਦੇ ਉਲਟ ਅੱਜ ਹਾਲਤ ਇਹ ਹਨ ਕਿ ਹਿੰਦੁਸਤਾਨ ਦੀਆਂ ਅਦਾਲਤਾਂ ਤੈਅ ਕਰਦੀਆਂ ਹਨ ਕਿ ਕੇਸ ਰੱਖਣ
ਵਾਲਾ ਸਿੱਖ ਹੈ ਜਾਂ ਕੇਸਾਂ ਤੋਂ ਬਿਨਾਂ ਵਾਲੇ ਨੂੰ ਵੀ ਸਿੱਖ ਮੰਨਿਆ ਜਾ ਸਕਦਾ ਹੈ; ਭਾਵੇਂ ਇਸ
ਮਸਲੇ ਉੱਤੇ ਫੈਸਲਾ ਹੱਕ ਵਿੱਚ ਆ ਜਾਣ ‘ਤੇ ਬਹੁਤੇ ਸਿੱਖਾਂ ਨੇ ਖੁਦ ਆਪਣੀ ਜਿੱਤ ਦਾ ਜਸ਼ਨ ਮਨਾਇਆ ਸੀ
ਪਰ ਵੱਡੇ ਪੱਧਰ ਤੇ ਦੇਖੀਏ ਤਾਂ ਇਹ ਸਿੱਖਾਂ ਦੀ ਇੱਕ ਸ਼ਰਮਨਾਕ ਹਾਰ ਸੀ ਜਿਸ ਦੁਆਰਾ ਉਹਨਾਂ ਖੁਦ
ਅਦਾਲਤੀ ਤੰਤਰ ਨੂੰ ਆਪਣੇ ਧਰਮ ਨੂੰ ਪ੍ਰਭਾਸ਼ਿਤ ਕਰਨ ਦੇ ਅਧਿਕਾਰ ਸੌਂਪ ਦਿੱਤੇ ਸਨ ਨਾਲ ਹੀ ਨਾਲ
ਹਿੰਦੁਸਤਾਨੀ ਤੰਤਰ ਲਈ ਸਿੱਖਾਂ ਦੇ ਹੋਰ ਮੁਢਲੇ ਮਸਲਿਆਂ ਵਿੱਚ ਦਖਲਅੰਦਾਜ਼ੀ ਦੇ ਰਾਹ ਵੀ ਖੋਲ੍ਹ
ਦਿੱਤੇ ਸਨ, ਜਿਸਦੇ ਚਲਦਿਆਂ ਸ਼ਾਇਦ ਕਲ ਨੂੰ ਅਦਾਲਤੀ ਤੰਤਰ ਹੋਰ ਅਗਾਂਹ ਵਧਦਿਆਂ ਸ਼੍ਰੀ ਗੁਰੂ ਗ੍ਰੰਥ
ਸਾਹਿਬ ਦੇ ਗੁਰੂ ਹੋਣ ਦੀ ਪ੍ਰਮਾਣਿਕਤਾ ਅਤੇ ਬੀੜ੍ਹ ਸਾਹਿਬ ਵਿੱਚ ਬਾਣੀਆਂ ਦੇ ਕੱਢਣ ਅਤੇ ਰੱਖਣ
ਉੱਤੇ ਵੀ ਆਪਣੇ ਫੈਸਲੇ ਦੇਣ ਬਾਰੇ ਸੋਚ ਸਕਦਾ ਹੈ !
ਹੁਣ ਵਿਸ਼ੇ ਵਲ ਪਰਤਦਿਆਂ ਜੇ ਭਾਰਤੀ ਸੰਵਿਧਾਨ ਦੀ ਹੀ ਗੱਲ ਕੀਤੀ ਜਾਵੇ ਤਾਂ ਅਸਲ ਵਿੱਚ ਸਿੱਖ ਸਮੇਤ
ਕਿਸੇ ਵੀ ਧਰਮ ਦੀ ਪਰਿਭਾਸ਼ਾ ਦੇਣ ਵਾਲਾ ਅਧਿਕਾਰ ਤਾਂ ਖੁੱਦ ਭਾਰਤੀ ਸੰਵਿਧਾਨ ਨੇ ਵੀ ਅਦਾਲਤੀ ਤਨਰ
ਸਮੇਤ ਆਪਣੇ ਕਿਸੇ ਵੀ ਅਦਾਰੇ ਨੂੰ ਨਹੀਂ ਦਿੱਤਾ ਹੈ, ਬਲਕਿ ਸੰਵਿਧਾਨ ਸਾਫ਼-੨ ਇਹ ਐਲਾਨ ਕਰਦਾ ਹੈ
ਕਿ ਭਾਰਤੀ ਗਣਤੰਤਰ ਧਰਮ ਨਿਰਪੇਖ ਗਣਤੰਤਰ ਹੈ ਜਿਸ ਵਿੱਚ ਸਰਕਾਰ ਅਤੇ ਨਿਆਪਾਲਿਕਾ ਸਮੇਤ ਇਸਦਾ ਕੋਈ
ਵੀ ਅਦਾਰਾ ਕਿਸੇ ਵੀ ਧਰਮ ਦੇ ਮਸਲਿਆਂ ਵਿੱਚ ਕੋਈ ਵੀ ਦਖਲ-ਅੰਦਾਜ਼ੀ ਨਹੀਂ ਕਰੇਗਾ..
ਸਿੱਖਾਂ ਨਾਲ ਇਸ ਤਰ੍ਹਾਂ ਦੇ ਮਸਲੇ ਉੱਠਣ ਦਾ ਅਸਲੀ ਕਾਰਣ ਖੁੱਦ ਸਿੱਖ ਹੀ ਹਨ ਕਿਉਂਕਿ ਜਿੱਥੇ ਸਿੱਖ
ਖੁੱਦ ਆਪ ਆਪਣੇ ਧਾਰਮਿਕ ਮਸਲੇ ਕਿਸੇ ਦੇਸ਼ ਦੀਆਂ ਸੰਵਿਧਾਨਕ ਅਦਾਲਤਾਂ ਵਿੱਚ ਲੈ ਕੇ ਜਾਂਦੇ ਹਨ ਤੇ
ਉਹਨਾਂ ਕੋਲੋਂ ਅਜਿਹੇ ਮੁੱਦਿਆਂ ਤੇ ਫੈਸਲੇ ਦੀ ਦਰਕਾਰ ਕਰਦੇ ਹਨ ਉੱਥੇ ਨਾਲ ਹੀ ਨਾਲ ਵਿਰੋਧੀਆਂ
ਵਲੋਂ ਅਦਾਲਤ ਵਿੱਚ ਲਿਆਉਂਦੇ ਗਏ ਅਜਿਹੇ ਕਿਸੇ ਵੀ ਕੇਸ ਵਿੱਚ ਸੰਵਿਧਾਨ ਦੇ ਲਿਖਿਤ ਪ੍ਰਸਤਾਵਾਂ
ਅਧੀਨ ਅਦਾਲਤਾਂ ਨੂੰ ਕਾਇਲ ਕਰਨ ਦਾ ਯਤਨ ਨਹੀਂ ਕਰਦੇ ਕਿ ਅਦਾਲਤਾਂ ਵਲੋਂ ਅਜਿਹੇ ਮਸਲੇ ਲੈਣਾ ਹੀ
ਆਪਣੇ-ਆਪ ਵਿੱਚ ਅਦਾਲਤਾਂ ਦੇ ਅਧਿਕਾਰ-ਖੇਤਰ ਵਿੱਚ ਨਹੀਂ ਆਉਂਦਾ ਅਤੇ ਅਜਿਹਾ ਕਰਨਾ ਸੰਵਿਧਾਨ ਦੀ
ਮੂਲ ਭਾਵਨਾ ਦੇ ਨਾਲ ਮਨੁੱਖੀ ਅਧਿਕਾਰਾਂ ਦੀ ਵੀ ਉਲੰਘਣਾ ਹੈ |
ਇਸ ਪੱਖੋਂ ਜਿੱਥੇ ਸਿੱਖ ਬੌਧਿਕ ਪੱਖੋਂ ਪੂਰੀ ਤਰ੍ਹਾਂ ਪੱਛੜੇ ਹੋਏ ਹਨ ਉੱਥੇ ਹਿੰਦੁਸਤਾਨ ਦੀਆਂ
ਦੂਜੀਆਂ ਘੱਟ-ਗਿਣਤੀਆਂ ਕਾਫੀ ਸੁਚੇਤ ਦਿਸਦੀਆਂ ਹਨ | ਇਸਲਾਮੀ ਸ਼ਰ੍ਹਾ ਜਾਂ ਇਸਾਈ, ਯਹੂਦੀ ਜਾਂ
ਪਾਰਸੀਆਂ ਦੇ ਨਿਜੀ ਧਾਰਮਿਕ ਮਸਲਿਆਂ ਦਾ ਸਵਾਲ ਬਮੁਸ਼ਕਿਲ ਹੀ ਕਦੇ ਕਿਸੇ ਫੈਸਲੇ ਦੀ ਤਾਂਘ ਲਈ
ਹਿੰਦੁਸਤਾਨੀ ਸੰਵਿਧਾਨਿਕ ਅਦਾਲਤਾਂ ਦਾ ਚੱਕਰ ਕੱਟਦਾ ਨਜ਼ਰ ਆਉਂਦਾ ਹੈ | ਸਿੱਖ ਜਿੱਥੇ ਅਜਿਹੇ
ਫੈਸਲਿਆਂ ‘ਤੇ ਸੱਪ ਨਿਕਲਣ ਤੇ ਬਾਅਦ ਲਕੀਰ ਕੁੱਟਦੇ ਨਜ਼ਰ ਆਉਂਦੇ ਹਨ ਉੱਥੇ ਬਾਕੀ ਘੱਟ-ਗਿਣਤੀਆਂ ਦੇ
ਅਜਿਹੇ ਮਸਲਿਆਂ ਲਈ ਆਪਣੇ ਵੱਖਰੇ ਪਰਸਨਲ ਲਾਅ ਬੋਰਡ ਹੋਂਦ ਵਿੱਚ ਹਨ, ਜੋ ਕਿ ਬੜੀ ਮਜ਼ਬੂਤੀ ਨਾਲ
ਕਿਸੇ ਵੀ ਸੰਵਿਧਾਨਕ ਅਦਾਰੇ ਨੂੰ ਉਹਨਾਂ ਦੇ ਨਿਜੀ ਧਾਰਮਿਕ ਕਾਨੂੰਨਾਂ ਵਿੱਚ ਸਿੱਧੀ-ਅਸਿੱਧੀ
ਦਖਲਅੰਦਾਜ਼ੀ ਤੋਂ ਕੜ੍ਹੜਾਈ ਨਾਲ ਰੋਕਦੇ ਹਨ !
ਅੰਤ ਵਿੱਚ ਸਿੱਖ ਪ੍ਰਬੰਧਨ ਸੰਸਥਾਵਾਂ ਤੇ ਸਿੱਖ ਜੀਵਨ ਜਾਚ ਦੇ ਸਵਾਲਾਂ ਤੋਂ ਹਿੰਦੁਸਤਾਨੀ ਕਾਨੂੰਨ
ਅਤੇ ਸੰਵਿਧਾਨਿਕ ਅਦਾਲਤਾਂ ਜੂਲਾ ਲਾਹੁਣਾ ਕਿਸੇ ਵੀ ਪ੍ਰਕਾਰ ਦੀ ਰਾਜਨੀਤਿਕ ਖਿੱਤੇ ਦੀ ਮੰਗ ਨਹੀਂ
ਹੈ ਅਤੇ ਨਾ ਹੀ ਇਸਨੂੰ ਅਜਿਹੇ ਕਿਸੇ ਨਜ਼ਰੀਏ ਨਾਲ ਦੇਖਣਾ ਚਾਹੀਦਾ ਹੈ; ਬਲਕਿ ਇਹ ਬਿਲਕੁਲ
ਸੰਵਿਧਾਨਿਕ ਪ੍ਰਸਤਾਵਾਂ ਦੇ ਅਧੀਨ ਰਹਿ ਕੇ ਕੀਤੀ ਜਾਣ ਵਾਲੀ ਧਾਰਮਿਕ ਅਜ਼ਾਦੀ ਦੀ ਮੰਗ ਹੈ, ਜਿਸਨੂੰ
ਯੂ.ਐਨ.ਓ. ਦੇ ਮਨੁੱਖੀ ਅਧਿਕਾਰ ਚਾਰਟਰ ਸਮੇਤ ਖੁੱਦ ਹਿੰਦੁਸਤਾਨ ਦੇ ਸੰਵਿਧਾਨ ਵਿੱਚ ਧਾਰਮਿਕ ਅਜ਼ਾਦੀ
ਦੇ ਮੌਲਿਕ ਅਧਿਕਾਰ ਰਾਹੀਂ ਮਾਨਤਾ ਦਿੱਤੀ ਗਈ ਹੈ | ਲੋੜ੍ਹ ਹੁਣ ਇਹ ਹੈ ਕਿ ਸਿੱਖ ਖੁੱਦ ਆਪਣੇ
ਸੰਵਿਧਾਨਕ ਅਧਿਕਾਰਾਂ ਦੇ ਨਾਲ ਨਾਲ ਮਨੁੱਖੀ ਅਧਿਕਾਰਾਂ ਬਾਰੇ ਵੀ ਸੁਚੇਤ ਹੋਣ ਤੇ ਇਹਨਾਂ ਦੀ
ਪ੍ਰਾਪਤੀ ਲਈ ਸੰਵਿਧਾਨਕ ਪ੍ਰਸਤਾਵਾਂ ਦੇ ਨਾਲ-੨ ਅੰਤਰਰਾਸ਼ਟਰੀ ਸੰਸਥਾਵਾਂ ਵਿੱਚ ਆਪਣੀ ਯੋਗ
ਨੁਮਾਇੰਦਗੀ ਕਰ ਕੇ ਆਪਣਾ ਸਹੀ ਪੱਖ ਪੇਸ਼ ਕਰਨ ...
(02/09/11)
ਬੀਰਿੰਦਰ ਸਿੰਘ ਢਿੱਲੋਂ ਐਡਵੋਕੇਟ
ਆਬਾਦੀ ਕੰਟਰੋਲ ਕਿਸੇ ਵੀ ਸਿਆਸੀ ਪਾਰਟੀ ਦੇ ਏਜੰਡੇ ਤੇ ਨਹੀਂ ਹੈ।
ਬੀਰਿੰਦਰ ਸਿੰਘ ਢਿੱਲੋਂ ਐਡਵੋਕੇਟ
ਆਬਾਦੀ ਦੇ ਨਵੇਂ ਅੰਕੜਿਆਂ ਅਨੁਸਾਰ ਪੰਜਾਬ ਦੀ ਆਬਾਦੀ ਪੌਣੇ ਤਿੰਨ ਕਰੋੜ ਹੋ ਗਈ ਹੈ।
ਭਾਰਤ ਵਿੱਚ ਆਜ਼ਾਦੀ ਤੋਂ ਪਹਿਲਾਂ ਵਾਲੇ ਤੇਤੀ ਕਰੋੜ ਦੇਵੀ-ਦੇਵਤੇ ਇੱਕ ਅਰਬ ਅਤੇ ਇੱਕੀ ਕਰੋੜ ਹੋ ਗਏ
ਹਨ। ਸਾਡੀ ਕੁੱਲ ਧਰਤੀ ਦੁਨੀਆਂ ਦਾ ਢਾਈ ਫੀਸਦੀ ਹੈ ਤੇ ਦੁਨੀਆਂ ਦੇ ਸਿਰਫ ਡੇਢ ਫੀ ਸਦੀ ਕੁਦਰਤੀ
ਸਾਧਨ ਹਨ। ਪਰ ਆਬਾਦੀ ਸੋਲਾਂ ਫੀਸਦੀ ਹੈ। ਵਿਸ਼ਵ ਦਾ ਹਰ ਸੱਤਵਾਂ ਵਿਅਕਤੀ ਭਾਰਤੀ ਹੈ। ਵਿਸ਼ਵ ਦੇ
ਸਾਧਨਾਂ ਅਤੇ ਧਰਤੀ ਅਨੁਪਾਤ ਅਨੁਸਾਰ ਸਾਡੀ ਆਬਾਦੀ ਸਿਰਫ ਵੀਹ ਕਰੋੜ ਹੋਣੀ ਚਾਹੀਦੀ ਸੀ। ਹੋ ਗਈ ਇੱਕ
ਸੌ ਵੀਹ। ਫਿਰ ਭਾਰਤ ਵੀ ਵਿਕਸਤ ਦੇਸ਼ ਹੁੰਦਾ। ਸ਼ਾਇਦ ਅਮਰੀਕਾ ਵਾਂਗ ਸੁਪਰ ਪਾਵਰ ਵੀ। ਹਰ ਵਰ੍ਹੇ ਇਥੇ
ਪੂਰੇ ਅਸਟਰੇਲੀਆ ਜਿੰਨੀ ਆਬਾਦੀ ਵਧ ਜਾਂਦੀ ਹੈ। ਇਥੇ ਇੱਕ ਵਰਗ ਕਿਲੋਮੀਟਰ ਵਿੱਚ 368 ਆਦਮੀ ਰਹਿੰਦੇ
ਹਨ, ਜਦੋਂ ਕਿ ਚੀਂਨ ਵਿੱਚ 139, ਅਮਰੀਕਾ ਵਿੱਚ 34, ਰੂਸ ਵਿੱਚ 8, ਕੈਨੇਡਾ ਵਿੱਚ 4, ਅਸਟਰੇਲੀਆ
`ਚ ਇਹ ਗਿਣਤੀ ਸਿਰਫ 3 ਹੈ। ਇਹ ਵਿਕਸਤ ਦੇਸ਼ ਵਿਦੇਸ਼ਾਂ ਤੋ ਹਰ ਸਾਲ ਲੱਖਾਂ ਵਿਅਕਤੀ ਮੰਗਵਾਉਂਦੇ ਹਨ।
ਸਿਆਣੇ ਲੋਕ ਹੁਣ ਸੰਜੈ ਗਾਂਧੀ ਦੀ ਐਮਰਜੈਂਸੀ ਵੇਲੇ ਚਲਾਈ ਜਬਰੀ ਪਰਿਵਾਰ ਨਿਯੋਜਨ ਮੁਹਿੰਮ ਨੂੰ ਠੀਕ
ਮੁਹਿੰਮ ਕਹਿਣ ਲੱਗੇ ਹਨ। ਓਦੋਂ ਗਲਤੀ ਇਹ ਹੋਈ ਕਿ ਭਾਰਤੀ ਆਦਤ ਅਨੁਸਾਰ ਗਿਣਤੀ ਪੂਰੀ ਕਰਨ ਲਈ, ਹਰ
ਕੋਈ ਵਧਾ ਚੜ੍ਹਾਂ ਕੇ ਅੰਕੜੇ ਦੇਣ ਲੱਗਾ। ਪਰ ਇਸ ਦਾ ਵਿਰੋਧੀ ਧਿਰ ਵੱਲੋਂ ਵਧਾ ਚੜ੍ਹਾ ਕੇ ਗਲਤ
ਪ੍ਰਚਾਰ ਕੀਤਾ ਗਿਆ। ਵਿਰੋਧੀ ਪਾਰਟੀਆਂ ਵਲੋਂ ਸਿਆਸੀ ਲਾਹਾ ਲੈਣ ਲਈ ਅਜਿਹਾ ਤਵਾ ਲਾਇਆ ਗਿਆ ਕਿ ਮਾਂ
ਪੁੱਤ (ਇੰਦਰਾ ਗਾਂਧੀ ਤੇ ਸੰਜੇ ਗਾਂਧੀ) ਦੀ ਜ਼ਮਾਨਤ ਜ਼ਬਤ ਹੋ ਗਈ। ਚੋਣਾਂ ਹਾਰਨ ਤੋਂ ਡਰਦਿਆਂ, ਮੁੜ
ਪੈਂਤੀ ਸਾਲ ਕਿਸੇ ਨੇ ਇਸ ਪਾਸੇ ਮੂੰਹ ਨਹੀਂ ਕੀਤਾ। ਅੱਜ ਨਤੀਜਾ ਸਾਹਮਣੇ ਹੈ।
ਵੱਧ ਅਬਾਦੀ ਹੀ ਕਾਰਨ ਹੈ ਕਿ ਸਾਡੇ ਦੇਸ਼ ਵਿੱਚ ਅੰਤਾਂ ਦੀ ਗਰੀਬੀ, ਭੁੱਖਮਰੀ, ਬੇਰੁਜ਼ਗਾਰੀ,
ਭ੍ਰਿਸ਼ਟਾਚਾਰ, ਅਸੰਤੁਲਤ ਵਿਕਾਸ, ਅਤੇ ਵਾਤਾਵਰਣ ਪ੍ਰਦੂਸ਼ਨ ਹੈ। ਮੁੱਕਦੀ ਗੱਲ ਹਰ ਮਸਲੇ ਦੀ ਮਾਂ ਵੱਧ
ਆਬਾਦੀ ਹੈ। ਪਰ ਅਸੀਂ ਬਿਮਾਰੀਆਂ ਦੀ ਮਾਂ ਨੂੰ ਰੋਕਣ ਦੀ ਥਾਂ ਬਿਮਾਰੀਆਂ ਨੂੰ ਕੋਸ ਰਹੇ ਹਾਂ।
ਵਿਕਸਤ ਹੋ ਰਿਹਾ ਦੇਸ਼ ਸਾਲਾਨਾ ਲੱਖਾਂ ਨਵੇਂ ਸਕੂਲ, ਹਸਪਤਾਲ, ਮਕਾਂਨ ਬਣਾਉਣ ਤੁਰ ਪਿਆ ਤਾਂ ਰਹਿਣ
ਸਹਿਣ ਦਾ ਪੱਧਰ ਗਿਰ ਜਾਵੇਗਾ। ਇਕੱਲੀ ਦਿੱਲੀ ਦੀ ਝੁੱਗੀ-ਝੌਂਪੜੀ ਵਾਲੀ ਵਸੋਂ ਦੇ ਪੁਨਰਵਾਸ ਲਈ ਢਾਈ
ਹਜ਼ਾਰ ਏਕੜ ਜ਼ਮੀਨ ਤੇ ਪੰਜਾਹ ਅਰਬ ਰੁਪਏ ਦੀ ਲੋੜ ਹੈ। ਇਨ੍ਹਾਂ `ਚੋਂ ਇੱਕ ਲੱਖ ਬੱਚਾ ਭਿਖਾਰੀ ਹੈ।
ਬਾਕੀ ਦੇਸ਼ ਵਿੱਚ ਲੱਖਾਂ ਭਿਖਾਰੀ ਹਨ। ਭਿਖਾਰਣਾਂ ਨੇ ਵੀ ਦੋ ਦੋ ਬੱਚੇ ਚੁੱਕੇ ਹੁੰਦੇ ਹਨ। ਇਨ੍ਹਾਂ
ਨੂੰ ਵੋਟ ਬੈਂਕ ਯਾਨੀ ਸਸਤੇ ਤੇ ਵਿਕਾਊ ਵੋਟਰ ਹੋਣ ਕਾਰਨ ਕੋਈ ਨਹੀਂ ਛੇੜਦਾ। ਨੇਤਾ ਲੋਕ ਗਰੀਬਾਂ
ਨੂੰ ਗੁਰਬਤ ਵਿੱਚ ਪੈਦਾ ਹੋਣੋ ਰੋਕਣ ਦੀ ਥਾਂ ਸੱਭ ਲਈ ਇੱਕੋ ਜਿਹੀਆਂ ਬੁਨਿਆਦੀ ਸਹੂਲਤਾਂ ਦੇਣ ਦੀ
ਗੱਪ ਮਾਰ ਰਹੇ ਹਨ। ਜੋ ਕਿ ਸੰਭਵ ਹੀ ਨਹੀਂ। ਵੱਧ ਬੱਚੇ ਪੈਦਾ ਕਰਨ ਵਾਲਿਆਂ `ਤੇ ਸਖਤੀ ਕਰਨ ਦੀ
ਥਾਂ, ਵੋਟ ਬੈਂਕ ਦੀ ਰਾਜਨੀਤੀ ਕਾਰਣ, ਸਰਕਾਰ ਉਲਟਾ ਰਿਜ਼ਰਵੇਸ਼ਨ ਦੀ ਸਹੂਲਤ ਦੇ ਰਹੀ ਹੈ। ਇੱਕ ਤੋਂ
ਵੱਧ ਬੱਚੇ ਪੈਦਾ ਕਰਨ ਵਾਲਿਆਂ ਤੋਂ ਵੋਟ ਦਾ ਅਧਿਕਾਰ ਵੀ ਵਾਪਸ ਲੈਣ ਦੀ ਲੋੜ ਹੈ।
ਸੀਮਤ ਸਾਧਨਾਂ ਨਾਲ ਐਨੀ ਖਲਕਤ ਨੂੰ ਹਰ ਸਹੂਲਤ ਦੇਣੀ ਖਾਲਾ ਜੀ ਦਾ ਵਾੜਾ ਨਹੀਂ ਹੈ। ਅੱਧੋਂ ਬਹੁਤੀ
ਆਬਾਦੀ ਪਹਿਲਾਂ ਹੀ (ਰੋਟੀ, ਕੱਪੜਾ ਔਰ ਮਕਾਨ) ਮੁੱਢਲੀਆਂ ਲੋੜਾਂ ਤੋਂ ਸੱਖਣੀ ਹੈ। ਮਾਮਲਾ ‘ਅਤੀ
ਗੰਭੀਰ` ਹੈ। ਜੇ ਇਹੀ ਰਫਤਾਰ ਰਹੀ ਤਾਂ ਦੇਸ਼ ਨੂੰ ਖਤਰਾ ਦਹਿਸ਼ਤਗਰਦੀ ਨਾਲੋਂ ਕਿਤੇ ਵੱਧ ਇਸ ਕੁਰਬਲ
ਕੁਰਬਲ ਕਰ ਰਹੀ ਖਲਕਤ ਤੋਂ ਹੈ। ਤੇਜ਼ ਰਫਤਾਰ ਹੋ ਰਹੇ ਵਿਕਾਸ ਨੂੰ ਵੀ ਆਬਾਦੀ ਦਾ ਵਾਧਾ ਖਾ ਜਾਵੇਗਾ।
ਸਮਾਜਵਾਦੀ ਚੀਂਨ ਨੇ ਇਸ ਮਸਲੇ ਨੂੰ ਸਮਝਕੇ ਇੱਕੋ ਬੱਚੇ ਦਾ ਨਾਹਰਾ ਸਖਤੀ ਨਾਲ ਲਾਗੂ ਕੀਤਾ ਸੀ। ਅੱਜ
ਉਨ੍ਹਾਂ ਦੀ ਆਬਾਦੀ ਵੀ ਕੰਟਰੋਲ ਹੇਠ ਹੈ ਅਤੇ ਵਿਕਾਸ ਵਿੱਚ ਵੀ ਸਾਥੋਂ ਅੱਗੇ ਲੰਘ ਗਏ ਹਨ।
ਅਗਲੇ ਵੀਹ ਸਾਲਾਂ ਤਕ ਜੰਗਲ ਕੱਟਣ ਕਾਰਨ ਧਰਤੀ ਦੀ ਉਪਜਾਊ ਸ਼ਕਤੀ ਘਟੇਗੀ ਤੇ ਪ੍ਰਦੂਸ਼ਨ ਵਧੇਗਾ।
ਬੇਹਿਸਾਬੀ ਵਰਤੋਂ ਕਾਰਨ ਧਰਤੀ ਹੇਠਲਾ ਪਾਣੀ ਹੋਰ ਨੀਵਾਂ ਹੋਵੇਗਾ। ਗਲੇਸੀਅਰ ਪਿਘਲ ਰਹੇ ਹਨ। ਰੋਟੀ
ਰੋਜ਼ੀ ਦੀ ਤਲਾਸ਼ ਵਿੱਚ ਪੇਂਡੂ ਵਸੋਂ ਸ਼ਹਿਰਾਂ ਨੂੰ ਭੱਜੇਗੀ ਤੇ ਸੜਕਾਂ `ਤੇ ਟਰੈਫਿਕ ਜ਼ਾਮ ਇੱਕ ਆਮ
ਘਟਨਾ ਹੋਵੇਗੀ। ਸੜਕਾਂ ਪਹਿਲਾਂ ਹੀ ਅਵਾਰਾ ਗਾਵਾਂ, ਸੂਰਾਂ `ਤੇ ਕੁੱਤਿਆਂ ਨਾਲ ਬੰਦ ਹੋ ਰਹੀਆਂ ਹਨ।
ਸੜਕਾਂ ਉੱਤੇ ਟ੍ਰੈਫਿਕ ਵੇਖਕੇ ਅਗਲੇ ਦਸ ਸਾਲਾਂ ਬਾਰੇ ਸਹਿਜੇ ਹੀ ਅੰਦਾਜਾ ਲਾਇਆ ਜਾ ਸਕਦਾ ਹੈ।
ਮੰਗਤੇ, ਜੇਬ-ਕਤਰੇ, ਵੇਸਵਾਗਮਨੀ ਤੇ ਚੋਰ ਲੁਟੇਰੇ ਕਈ ਕਰੋੜ ਵਧ ਜਾਣਗੇ। ਲੇਖਕਾ ਮੇਨਕਾ ਗਾਂਧੀ
ਖਾਹਮਖਾਹ ਹੀ ਕੁੱਤੇ ਬਿੱਲੀਆਂ ਦਾ ਫਿਕਰ ਕਰਦੀ ਰਹਿੰਦੀ ਹੈ। ਇਹ ਵਿਕਸਤ ਦੇਸ਼ਾਂ ਦੀ ‘ਅੱਯਾਸ਼ੀ` ਹੈ।
ਇਥੇ ਤਾਂ ਬੰਦੇ ਬੰਦਿਆਂ ਨੂੰ ਖਾਣ ਲੱਗ ਪੈਣਗੇ। ਕਲਕੱਤੇ ਵਰਗੇ ਮਹਾਂਨਗਰਾਂ ਵਿੱਚ ਭੁੱਖੇ ਮਰਦੇ
ਭਿਖਾਰੀ ਸ਼ਮਸ਼ਾਂਨ ਘਾਟ ਵਿੱਚੋਂ ਮੁਰਦੇ ਚੋਰੀ ਕਰਕੇ ਖਾ ਜਾਂਦੇ ਹਨ। ਅਬਾਦੀ ਘਟਾਉਣ ਦੀ ਥਾਂ ਕੁੱਝ
ਸਿਆਸੀ ਅਤੇ ਧਾਰਮਿਕ ਲੀਡਰ ਕਿਸਮ ਦੇ ਲੋਕ ਕਹਿ ਰਹੇ ਹਨ ਕਿ ਸਾਡੇ ਧਰਮ, ਜਾਤ, ਵਰਗ ਜਾਂ ਕੌਂਮ ਦੀ
ਅਬਾਦੀ ਦੂਸਰੇ ਧਰਮ, ਜਾਤ, ਵਰਗ ਜਾਂ ਕੌਂਮ ਨਾਲੋਂ ਕਿਉਂ ਘਟ ਗਈ। ਜਦੋਂ ਕਿ ਕਹਿਣਾ ਇਹ ਚਾਹੀਦਾ ਹੈ
ਕਿ ਦੂਸਰੇ ਦੀ ਆਬਾਦੀ ਵਧੀ ਕਿਉਂ ਹੈ?
ਖੁਸ਼ਹਾਲ ਤੇ ਮੱਧ ਵਰਗ ਤਾਂ ਪਹਿਲਾਂ ਹੀ ਸੁਚੇਤ ਹੈ। ਪਰ ਸਮਾਜ ਦਾ ਹੇਠਲਾ ਵਰਗ ਝੁੱਗੀ-ਝੌਂਪੜੀ
ਵਾਲੇ, ਮਜ਼ਦੂਰ, ਆਦਿ ਇਸ ਮਾਮੂਲੀ ਕਿਸਮ ਦੇ ਪ੍ਰਚਾਰ ਨਾਲ ਕਈ ਦਹਾਕੇ ਜਾਗਰੂਕ ਨਹੀਂ ਹੋ ਸਕਦੇ।
ਉਨ੍ਹਾਂ ਦਾ ਫਿਕਰ ਰੋਟੀ ਹੈ ਆਬਾਦੀ ਨਹੀਂ। ਪੰਜਾਬ, ਕੇਰਲਾ ਅਤੇ ਤਾਮਿਲਨਾਡੂ ਦੇ ਮੁਕਾਬਲੇ ਬਿਹਾਰ,
ਮੱਧ ਪ੍ਰਦੇਸ਼, ਉਤਰ ਪ੍ਰਦੇਸ਼ ਅਤੇ ਰਾਜਸਥਾਨ ਦਾ ਆਬਾਦੀ ਵਾਧਾ ਦੁੱਗਣਾ ਹੈ। ਇਨ੍ਹਾਂ ਚਾਰਾਂ ਸੂਬਿਆਂ
ਦੀ ਆਬਾਦੀ ਦੇਸ਼ ਦੀ ਚਾਲੀ ਫੀਸਦੀ ਹੈ। ਭਾਰਤੀ ਸੰਵਿਧਾਂਨ ਅਨੁਸਾਰ ਇਹਨਾ ਨੂੰ ਦੇਸ਼਼ ਦੇ ਕਿਸੇ ਵੀ
ਖਿੱਤੇ ਦਾ ਅਬਾਦੀ ਸੰਤੁਲਨ ਵਿਗਾੜਣ ਦਾ ਹੱਕ ਹੈ। ਸਮਾਜਵਾਦੀ ਸੋਵੀਅਤ ਯੂਨੀਅਨ ਅਤੇ ਚੀਂਨ ਨੇ ਆਬਾਦੀ
ਸੰਤੁਲਣ ਕਾਇਮ ਰੱਖਣ ਲਈ, ਆਪਣੇ ਨਾਗਰਿਕਾਂ ਨੂੰ ਵਿਸ਼ੇਸ਼ ਸ਼ਹਿਰਾਂ ਅਤੇ ਇਲਾਕਿਆਂ ਵਿੱਚ ਜਾ ਕੇ ਵੱਸਣ
ਤੋਂ ਰੋਕਣ ਲਈ ਕਾਨੂੰਨ ਬਣਾਏ ਹੋਏ ਸਨ। ਮਾਸਕੋ ਵਿੱਚ ਵੱਸਣ ਲਈ ਸਰਕਾਰੀ ਪਰਮਿੱਟ ਲੈਣਾ ਪੈਂਦਾ ਸੀ।
ਸਾਡੇ ਦੇਸ਼ ਵਿੱਚ ਪੰਜਾਬ ਤੱਕ ਬੰਗਲਾ ਦੇਸ਼ੀ ਮਾਰ ਕਰ ਰਹੇ ਹਨ। ਅਵਿੱਕਸਤ ਮੁਲਕਾਂ ਵਿੱਚ ਆਬਾਦੀ ਦੀ
ਘਣਤਾ ਹੀ ਦੇਸ਼ ਦੇ ਪਛੜੇਪਣ ਤੇ ਲੋਕਾਂ ਦੇ ਜੀਵਨ ਢੰਗ ਦਾ ਫੈਸਲਾ ਕਰਦੀ ਹੈ। ਇੱਕ ਵਰਗ ਕਿਲੋਮੀਟਰ
ਵਿੱਚ 368 ਵਿਅਕਤੀ ਰਹਿਣ ਵਾਲਾ ਦੇਸ਼, ਇੱਕ ਵਰਗ ਕਿਲੋਮੀਟਰ ਵਿੱਚ 8, 4, ਅਤੇ 3 ਵਿਅਕਤੀਆਂ ਵਾਲੇ
ਦੇਸ਼ਾਂ ਨਾਲ ਕਦੀ ਵੀ ਨਹੀਂ ਰਲ ਸਕਦਾ। ਲੀਡਰ ਲੋਕ ਕੈਲੇਫੋਰਨੀਆਂ ਬਨਾਉਣ ਦੀਆ ਗੱਪਾਂ ਮਾਰ ਰਹੇ ਹਨ।
ਪਾਕਿਸਤਾਨ ਬਨਣ ਵੇਲੇ ਬਾਕੀ ਭਾਰਤੀ ਲੋਕਾਂ ਦੀ ਗਿਣਤੀ ਪੈਂਤੀ ਕਰੋੜ ਸੀ, ਚੋਂਹਠ ਸਾਲਾਂ ਵਿੱਚ ਇਹ
ਚਾਰ ਗੁਣਾਂ ਦੇ ਨੇੜੇ ਜਾ ਪਹੁੰਚੀ ਹੈ। ਇੰਜ ਅਗਲੇ ਪੰਜਾਹ ਸਾਲ ਬਾਅਦ ਇਹ ਸਵਾ ਦੋ ਸੌ ਕਰੋੜ ਤੱਕ
ਪਹੁੰਚ ਜਾਣੀ ਹੈ। ਉਸ ਸਥਿੱਤੀ ਵਿੱਚ ਖਾਣ ਨੂੰ ਕਿੱਥੋਂ ਆਵੇਗਾ? ਰੋਜ਼ਗਾਰ ਦੇ ਮੌਕੇ ਕਿੱਥੋਂ ਪੈਦਾ
ਹੋਣਗੇ? ਇਕੱਲੇ ਪੰਜਾਬ ਵਿੱਚ ਹੀ ਚਾਲੀ ਲੱਖ ਲੋਕ ਬੇਰੋਜ਼ਗਾਰ ਹਨ। ਸਾਰੇ ਦੇਸ਼ ਵਿੱਚ ਜਨਤਾ ਕੀੜਿਆਂ
ਵਾਂਗ ਕੁਰਬਲ ਕੁਰਬਲ ਕਰਦੀ ਫਿਰੇਗੀ। ਼ਇਸਨੂੰ ਦੇਸ਼ ਦੀ ਬਦਕਿਸਮਤੀ ਹੀ ਕਹਾਂਗੇ ਕਿ ਆਬਾਦੀ ਵਿੱਚ
ਵਾਧੇ ਉੱਤੇ ਕਾਬੂ ਨਹੀਂ ਪਾਇਆ ਜਾ ਰਿਹਾ।
ਪੰਜਾਬ ਦਾ ਸਾਰੇ ਵੱਡੇ ਸ਼ਹਿਰ ਜਲੰਧਰ, ਲੁਧਿਆਣੇ ਅਤੇ ਅੰਮ੍ਰਿਤਸਰ ਸਮੇਤ ਅਜਾਦੀ ਵੇਲੇ ਦੇ ਸ਼ਹਿਰਾਂ
ਤੇ ਹੁਣ ਦੇ ਸ਼ਹਿਰਾਂ ਵਿੱਚ ਜ਼ਮੀਨ-ਅਸਮਾਨ ਦਾ ਫ਼ਰਕ ਹੈ। ਇਹ ਪੱਚੀ ਗੁਣਾਂ ਵਧ ਗਏ ਹਨ। ਇਨ੍ਹਾ ਦੇ
ਨਜਦੀਕ ਦੀਆਂ ਮੰਡੀਆਂ ਤੇ ਛੋਟੇ ਕਸਬੇ ਇਨ੍ਹਾਂ ਵਿੱਚ ਹੀ ਰਲ ਗਏ ਹਨ। ਸਾਰੇ ਪਿੰਡ ਪਿਛਲੇ ਸਮੇਂ
ਵਿੱਚ ਦੁੱਗਣੇ ਹੋ ਗਏ ਹਨ। ਇੰਜ ਹਰ ਪਿੰਡ ਸੱਠ ਸਾਲਾਂ ਵਿੱਚ ਚਾਰ ਗੁਣਾਂ ਫੈਲ ਚੁੱਕਾ ਹੈ। ਇਸ ਵਧੀ
ਹੋਈ ਜਨਤਾ ਨੂੰ ਸੁੱਖ ਸਹੂਲਤਾਂ ਦੇਣ ਲਈ ਜਮੀਨਾਂ ਅਕਵਾਇਰ ਕੀਤੀਆਂ ਜਾ ਰਹੀਆਂ ਹਨ। ਜੇ ਆਬਾਦੀ
ਪੈਂਤੀ ਕਰੋੜ ਤੋਂ ਹੇਠਾਂ ਹੁੰਦੀ ਫਿਰ ਨਵੇਂ ਥਰਮਲ ਪਲਾਂਟਾਂ ਦੀ ਲੋੜ ਨਹੀਂ ਸੀ ਪੈਣੀ। ਖੇਤੀ ਹੇਠਲਾ
ਰਕਬਾ ਘਟ ਰਿਹਾ ਹੈ। ਸਾਡੇ ਸਾਰੇ ਨਦੀਆਂ-ਨਾਲੇ ਆਪਣੇ ਅਸਲੀ ਰੂਪ ਗੁਆ ਚੁੱਕੇ ਹਨ। ਜਿਨ੍ਹਾਂ ਨਦੀਆਂ,
ਤੇ ਰੋਹੀਆਂ ਵਿੱਚ ਅੱਜ ਤੋਂ ਵੀਹ-ਪੰਝੀ ਸਾਲ ਪਹਿਲਾਂ ਸਾਫ਼-ਸੁਥਰਾ ਪਾਣੀ ਵਗਦਾ ਹੁੰਦਾ ਸੀ, ਅੱਜ
ਉਨ੍ਹਾਂ ਸਭਨਾਂ ਵਿੱਚ ਕਾਰਖਾਨਿਆਂ ਦਾ ਗੰਦਾ ਤੇਜ਼ਾਬੀ ਪਾਣੀ ਤੇ ਸ਼ਹਿਰਾਂ ਅਤੇ ਕਸਬਿਆਂ ਦੇ ਸੀਵਰੇਜਾਂ
ਦਾ ਸਾਰਾ ਗੰਦ ਉਨ੍ਹਾਂ ਵਿੱਚ ਹੀ ਜਾ ਰਿਹਾ ਹੈ। ਹੁਣ ਤੀਹ ਸਾਲ ਪਹਿਲਾਂ ਵਾਂਗ ਸੂਏ ਕੱਸੀਆਂ ਤੋਂ
ਅਸੀਂ ਪਾਣੀ ਨਹੀਂ ਪੀ ਸਕਦੇ। ਇਹੋ ਪਾਣੀ ਧਰਤੀ ਦੇ ਅੰਦਰ ਸਮਾ ਕੇ ਆਪਣੇ ਨਾਲ ਹਰ ਕਿਸਮ ਦਾ
ਕੂੜਾ-ਕਰਕਟ ਹੇਠਲੇ ਪਾਣੀ ਤੱਕ ਪਹੰਚਾ ਰਿਹਾ ਹੈ। ਇਸ ਸੱਭ ਕੁੱਝ ਲਈ ਆਬਾਦੀ ਦਾ ਵਾਧਾ ਜਿੰਮੇਵਾਰ
ਹੈ।
ਲੀਡਰਾਂ ਨੂੰ ਇਹ ਫਿਕਰ ਹੀ ਨਹੀਂ ਕਿ ਇਸ ਭਾਰਤ ਮਹਾਨ ਦਾ ਕੀ ਬਣੇਗਾ। ਗਰੀਬਾਂ ਵਿੱਚ ਲੋਕ ਚੇਤਨਾ
ਪੈਦਾ ਕਰਨ ਦੇ ਨਾਲ-ਨਾਲ ਕਾਨੂੰਨੀ ਸਖਤੀ ਦੀ ਲੋੜ ਹੈ। ਬਹੁਤ ਦੇਰ ਹੋ ਚੁੱਕੀ ਹੈ। ਆਬਾਦੀ ਨੂੰ ਸਥਿਰ
ਕਰਨ ਦੀ ਲੋੜ ਹੀ ਨਹੀਂ ਬਲਕਿ ਘਟਾਉਣ ਦੀ ਲੋੜ ਹੈ। ਬਾਕੀ ਸਾਰੇ ਮਸਲੇ ਆਪਣੇ ਆਪ ਹੱਲ ਹੋ ਜਾਣਗੇ।
ਲੋਕ ਰਾਜ ਦੀ ਵੱਡੀ ਕਮਜ਼ੋਰੀ ਸਿਆਸੀ ਪਾਰਟੀਆਂ ਦੇ ਵੱਖੋ-ਵੱਖਰੇ ਵੋਟ ਬੈਂਕ ਹੁੰਦੀ ਹੈ। ਜਿਸ ਅਨੁਸਾਰ
ਉਹ ਨੀਤੀਆਂ ਘੜਦੇ ਹਨ। ਗਰੀਬ ਦੀ ਵੋਟ ਵੀ ਸਸਤੀ ਮਿਲਦੀ ਹੈ। ਹੁਣ ਤੱਕ ਇਸ ਵੋਟ ਬੈਂਕ ਕਾਰਨ ਹੀ ਤੇਜ਼
ਮੁਹਿੰਮ ਨਹੀਂ ਚਲਾਈ ਜਾ ਸਕੀ। ਉੱਪਰੋਂ ਗਰੀਬਾਂ ਦੀਆਂ ਵੋਟਾਂ ਖਰੀਦਣੀਆਂ ਵੀ ਅਸਾਂਨ ਹੁੰਦੀਆਂ ਹਨ।
ਇੱਕ ਰੇਹੜੀ ਵਾਲਾ ਮਜਦੂਰ ਅਤੇ ਚਾਰ ਕਿੱਲੇ ਵਾਲਾ ਗਰੀਬ ਕਿਸਾਂਨ ਵਾਰਸ ਪੈਦਾ ਕਰਨ ਲਈ ਦੂਜਾ ਵਿਆਹ
ਕਰਵਾ ਲੈਂਦਾ ਹੈ। ਖਰਬਪਤੀ ਰਤਨ ਟਾਟਾ ਨੇ ਇੱਕ ਵੀ ਨਹੀਂ ਸੀ ਕਰਵਾਇਆ। ਸਖਤੀ ਕਰਕੇ ਅਬਾਦੀ ਨੂੰ
ਠੱਲ੍ਹ ਪਾਉਣ ਦੀ ਲੋੜ ਹੈ। ਜੇ ਜ਼ਰਮਨ ਦੀ ਆਬਾਦੀ ਭਾਰਤ ਵਾਂਗ ਵਧੀ ਹੁੰਦੀ ਤਾਂ ਹਿਟਲਰ ਨੇ ਇੱਕ ਸੌ
ਵੀਹ ਕਰੋੜ ਖਲਕਤ ਨੂੰ ਵੀਹ ਸਾਲਾਂ ਵਿੱਚ ਹੀ ਵੀਹ ਕਰੋੜ ਤੇ ਲੈ ਅਉਣਾ ਸੀ।
ਓਸ਼ੋ ਰਜਨੀਸ਼ ਕਿਹਾ ਕਰਦੇ ਸਨ ਕਿ ਜੋ ਖਵਾ ਨਹੀਂ ਸਕਦਾ ਉਸ ਨੂੰ ਬੱਚੇ ਪੈਦਾ ਕਰਨ ਦਾ ਵੀ ਹੱਕ ਨਹੀਂ
ਹੈ। ਕੁਦਰਤ ਦਾ ਅਸੂਲ ਹੈ ਕਿ ਅਣਗੌਲੀ ਬਿਮਾਰੀ ਵਧਦੀ ਹੈ। ਜੇ ਸਰਕਾਰਾਂ ਨੇ ਕਾਰਵਾਈ ਨਾਂ ਕੀਤੀ ਤਾਂ
ਅਠਾਰਵੀਂ ਸਦੀ ਦੇ ਅੰਗਰੇਜ ਅਰਥਸ਼ਾਸਤਰੀ ਤੇ ਸਮਾਜਸ਼ਾਸਤਰੀ ਮਾਲਥਸ ਰੌਬਰਟ ਦੇ ਜਨਸੰਖਿਆ ਦੇ ਸਿਧਾਂਤ
ਅਨੁਸਾਰ ਵਧੀ ਹੋਈ ਅਬਾਦੀ ਨੂੰ ਕਾਲ, ਮਹਾਂਮਾਰੀ, ਲੜਾਈਆਂ ਰਾਹੀਂ ਕੁਦਰਤ ਹੀ ਠੱਲ੍ਹ ਪਾਵੇਗੀ। ਇੰਜ
ਲੱਗਦਾ ਹੈ ਕਿ ਭਾਰਤ ਵਿੱਚ ਇਹ ਸਿਧਾਂਤ ਲਾਗੂ ਹੋ ਰਿਹਾ ਹੈ। ਪਿਛਲੇ ਦਹਾਕੇ ਵਿੱਚ ਸੂਰਤ ਵਿੱਚ
ਪਲੇਗ, ਭੁੱਜ ਵਿੱਚ ਭੁਚਾਲ, ਦਰਿਆਵਾਂ ਵਿੱਚ ਹੜ੍ਹ, ਰਾਜਸਥਾਨ ਵਿੱਚ ਸੋਕਾ, ਕੇਰਲਾ ਮੁੰਬਈ ਵਿੱਚ
ਤੁਫਾਂਨ ਅਤੇ ਮਹਾਂਨਗਰਾਂ ਵਿੱਚ ਏਡਸ, ਸਾਰਸ ਆਦਿ ਕਿਤੇ ਇਹੀ ਇਸ਼ਾਰਾ ਤਾਂ ਨਹੀਂ ਕਰ ਰਹੇ?
ਬੀ. ਐੱਸ. ਢਿੱਲੋਂ ਐਡਵੋਕੇਟ
Mobile : 9988091463
(01/09/11)
ਡਾ: ਇਕਬਾਲ ਸਿੰਘ ਢਿੱਲੋਂ
(ਸੰਪਾਦਕੀ ਨੋਟ:- ਕਿਉਂਕਿ
‘ਸਿੱਖ ਮਾਰਗ’ ਤੇ ਇੱਕ ਦੂਸਰੇ ਪ੍ਰਤੀ ਭੱਦੀ ਸ਼ਬਦਾਵਲੀ ਵਰਤਣ ਦੇ ਕਾਰਨ ਸਾਨੂੰ ਮਜਬੂਰੀ ਵੱਸ ਵਿਚਾਰ
ਚਰਚਾ ਬੰਦ ਕਰਨੀ ਪਈ ਸੀ। ਪਰ ਫਿਰ ਵੀ ਜੇ ਕਰ ਸਾਨੂੰ ਕੋਈ ਗੱਲ ਗਲਤ ਲੱਗੇ, ਕਿਸੇ ਗੱਲ ਬਾਰੇ ਕੋਈ
ਸ਼ੰਕਾ ਹੋਵੇ ਜਾਂ ਹੋਰ ਕਿਸੇ ਪਾਠਕ/ਲੇਖਕ ਨੂੰ ਕਿਸੇ ਵੀ ਲਿਖਤ ਵਿੱਚ ਕਿਸੇ ਵੀ ਜਾਣੇ ਜਾਂ ਅਣਜਾਣੇ
ਵਿੱਚ ਕੋਈ ਗਲਤੀ ਨਜਰ ਆਵੇ ਤਾਂ ਉਹ ਸਾਡੇ ਧਿਆਨ ਵਿੱਚ ਲਿਆਵੇ ਤਾਂ ਕਿ ਅਸੀਂ ਉਸ ਲੇਖਕ ਤੋਂ ਉਸ
ਬਾਰੇ ਪੁੱਛ ਸਕੀਏ ਕਿ ਉਸ ਨੇ ਇਸ ਤਰ੍ਹਾਂ ਕਿਉਂ ਕੀਤਾ ਹੈ। ਅਸੀਂ ਹਮੇਸ਼ਾਂ ਹੀ ਸਚਾਈ ਸਾਰਿਆਂ ਦੇ
ਸਾਹਮਣੇ ਰੱਖਣ ਦਾ ਯਤਨ ਕਰਦੇ ਹਾਂ ਅਤੇ ਇਸੇ ਤਰ੍ਹਾਂ ਹੀ ਕਰਦੇ ਰਹਾਂਗੇ। ਇਸ ਗੱਲ ਦੀ ਨਾ ਤਾਂ ਕਦੀ
ਪਹਿਲਾਂ ਪਰਵਾਹ ਕੀਤੀ ਹੈ ਨਾ ਹੀ ਹੁਣ ਕਰਦੇ ਹਾਂ ਅਤੇ ਨਾ ਹੀ ਅਗਾਂਹ ਕਦੀ ਕੀਤੀ ਜਾਵੇਗੀ ਕਿ ਕੌਣ
‘ਸਿੱਖ ਮਾਰਗ’ ਨੂੰ ਪੜ੍ਹਦਾ ਹੈ, ਇੱਥੇ ਲਿਖਦਾ ਹੈ ਜਾਂ ਇਸ ਦਾ ਵਿਰੋਧ ਕਰਦਾ ਹੈ। ਡਾ: ਇਕਬਾਲ ਸਿੰਘ
ਢਿੱਲੋਂ ਦੇ ਇਸ ਹਫਤੇ ਦੇ ਲੇਖ ਬਾਰੇ ਇੱਕ ਪਾਠਕ ਨੇ ਕੁੱਝ ਤੱਥਾਂ ਨੂੰ ਤਰੋੜ ਮੋੜ ਕੇ ਪੇਸ਼ ਕਰਨ ਦੀ
ਗੱਲ ਕੀਤੀ ਹੈ। ਅਸੀਂ ਉਹ ਕੁੱਝ ਲਾਈਨਾ ਹੇਠਾਂ ਪਾ ਰਹੇ ਹਨ ਜੋ ਕਿ ਇਸ ਲੇਖ ਨਾਲ ਸੰਬੰਧਿਤ ਹਨ ਅਤੇ
ਅਗਾਂਹ ਡਾ ਢਿੱਲੋਂ ਦਾ ਸਪਸ਼ਟੀਕਰਨ ਪਾ ਰਹੇ ਹਾ:
ਪਿਆਰ ਸਿੰਘ ਜੀ ਦੇ ਇਨਾਂ ਸ਼ਬਦਾਂ ਅਨੁਸਾਰ ਜੋ
ਗੱਲਾਂ ਉਭਰ ਕੇ ਸ੍ਹਾਮਣੇ ਆਂਉਦਿਆਂ ਹਨ ਉਹ ਇਸ ਪ੍ਰਕਾਰ ਹਨ:
(1) ਲਾਹੋਰੀ ਬੀੜ ਅਤੇ ਐਮ. ਐਸ. ੧੨੪੫ ਵੱਖੋ-ਵੱਖ ਲਿਖਤਾਂ ਸਨ ਅਤੇ ਲਾਹੋਰੀ ਬੀੜ ੧੯੮੪ ਵਿੱਚ ਨਸ਼ਟ
ਹੋ ਗਈ ਸੀ।
(2) ਐਕਸੈਸ਼ਨ ਨੰ ਐਮ. ਐਸ, ੧੨੪੫ ਲਾਹੋਰੀ ਬੀੜ ਨਾਲੋ ਵੱਖਰੀ ਲਿਖਤ ਹੈ ਜੋ ਇਸ ਵਕਤ ਵੀ
ਗੁਰੂਨਾਨਕਦੇਵ ਯੂਨੀਵਰਸਿਟੀ ਵਿੱਚ ਮੋਜੂਦ ਹੈ।
(3) ਐਕਸੈਸ਼ਨ ਨੰ ਐਮ. ਐਸ, ੧੨੪੫ ਲਿਖਤ ਨੂੰ ਪਿਆਰ ਸਿੰਘ ਜੀ ਨੇ ਉਚੇਚੇ ਗੁਰੂਨਾਨਕ ਦੇਵ
ਯੂਨੀਵਰਸਿਟੀ ਵਿੱਚ ਪਹੁੰਚਾਇਆ ਸੀ।
(4) ਐਕਸੇਸ਼ਨ ਨੰ ਐਮ. ਐਸ, ੧੨੪੫ ਲਿਖਤ ਨੂੰ ਵੇਚਣ ਵਾਲੇ ਇਸ ਦੀ ਪ੍ਰਾਪਤੀ ਦਾ ਸਰੋਤ ਦੱਸਣ ਲਈ ਰਾਜ਼ੀ
ਨਹੀਂ ਹੋਏ। (ਕਿਉਂ? ਇਸ ਸਵਾਲ ਦੇ ਜਵਾਬ ਦਾ ਵ੍ਰਿਤਾਂਤ ਵੱਖਰਾ ਹੈ)
ਸਪਸ਼ਟ ਜਾਹਰ ਹੁੰਦਾ ਹੈ ਕਿ ਲੇਖ ਵਿੱਚ ਪਿਆਰ ਸਿੰਘ ਜੀ ਦੇ ਹਵਾਲੇ ਰਾਹੀਂ ਗਲਤ ਢੰਗ ਨਾਲ ਤੱਥਾਂ ਨੂੰ
ਪਾਠਕਾਂ ਦੇ ਅਗੇ ਪੇਸ਼ ਕੀਤਾ ਗਿਆ ਹੈ। ਇਹ ਸਵਾਲ ਵਿਚਾਰ ਮੰਗਦਾ ਹੈ ਕਿ ਹਾਲ ਵਿੱਚ ਹੀ ਇੱਕ ਲੇਖ
ਵਿੱਚ ਗਿਆਨੀ ਜਗਤਾਰ ਸਿੰਘ ਜਾਚਕ ਜੀ ਵਲੋਂ ‘ਲਾਹੋਰੀ ਬੀੜ` ਦੇ ਜ਼ਿਕਰ ਬਾਦ, ਇੱਕ ਵੱਖਰੀ ਲਿਖਤ ਐਮ.
ਐਸ ੧੨੪੫ ਨੂੰ ਲਾਹੋਰੀ ਬੀੜ ਸਾਬਤ ਕਰਨ ਦੀ ਕੋਸ਼ਿਸ਼ ਦੇ ਪਿੱਛੇ ਦਾ ਕੀ ਭਾਵ/ਕਾਰਣ ਹੈ?
*************************************************
ਮਾਨਯੋਗ ਸ. ਮੱਖਣ ਸਿੰਘ ਜੀ,
ਕੰਪਿਊਟਰ ਵਿੱਚ ‘ਵਿਲੱਖਣ’ ਦੀ ਜਗਹ ਤੇ ‘ਲਹੌਰੀ’ ਟਾਈਪ ਹੋ ਜਾਣ ਤੇ ਭੁਲੇਖਾ ਖੜ੍ਹਾ
ਹੋ ਗਿਆ ਸੀ ਪਰੰਤੂ ਲੇਖ ਵਿੱਚ ਨਾਲ ਹੀ ਇਹ ਅੰਕਿਤ ਕਰ ਦਿੱਤਾ ਗਿਆ ਸੀ ਕਿ “ਇਸ ਉਲਝਣ ਨੂੰ ਸੁਲਝਾਉਣ
ਦੀ ਲੋੜ ਹੈ।” ਹੁਣ, ਜੇਕਰ ‘ਸਿੱਖਮਾਰਗ’ ਦੇ ਇੱਕ ਪਾਠਕ ਨੇ ਉਲਝਣ ਨੂੰ ਸੁਲਝਾਉਣ ਵਿੱਚ ਯੋਗਦਾਨ
ਪਾਇਆ ਹੈ ਤਾਂ ਉਹਨਾਂ ਦਾ ਧੰਨਵਾਦ ਕਰਨਾਂ ਬਣਦਾ ਹੈ। ਪਰੰਤੂ ਜੋ ਉਹਨਾਂ ਨੇ ਬਾਤ ਦਾ ਬਤੰਗੜ ਬਣਾ ਕੇ
ਇਲਜ਼ਾਮਤਰਾਸ਼ੀ ਕਰਨ ਦਾ ਯਤਨ ਕੀਤਾ ਹੈ ੳਹਨਾਂ ਦੀ ਇਸ ਪਹੁੰਚ ਦੀ ਨਿੰਦਾ ਕੀਤੀ ਜਾਣੀ ਬਣਦੀ ਹੈ।
ਅਜਿਹੀਆ ਨਾਂਹ-ਪੱਖੀ ਅਤੇ ਮੰਦੀ ਭਾਸ਼ਾ ਵਾਲੀਆਂ ਲਿਖਤਾਂ ਦਾ ਨੋਟਿਸ ਲਿਆ ਜਾਵੇ ਤਾਂ ਚੰਗਾ ਹੈ। ਨਾਲੇ
ਇਹ ਵੀ ਤਾਂ ਅਸਿੱਧੇ ਤੌਰ ਤੇ ਵਿਚਾਰ-ਚਰਚਾ ਹੀ ਬਣ ਜਾਂਦੀ ਹੈ।
***************************************************************
ਕਿਰਪਾ ਕਰਕੇ ਮੇਰੇ ਲੇਖ
‘ਕਰਤਾਰਪੁਰੀ ਬੀੜ ਨਾਲ ਸਬੰਧਿਤ ਕੁੱਝ ਅਹਿਮ ਨੁਕਤੇ’ ਵਿਚ
ਹੇਠ ਦਿੱਤੇ ਅਨੁਸਾਰ ਤਬਦੀਲੀ ਕਰ ਦਿੱਤੀ ਜਾਵੇ:
ਹੇਠਾਂ ਵਾਲੇ ਦੋ ਪੈਰੇ (ਕਾਲੀ ਸਿਆਹੀ ਵਿਚ) ਹਟਾ ਦਿੱਤੇ ਜਾਣ
ੳ. ਪੁਰਾਤਨ ਲਹੌਰੀ ਬੀੜ: (ਲਿਖਣ ਦਾ ਸਮਾਂ ਸੰਨ 1610 ਈਸਵੀ)
ਡਾ. ਪਿਆਰ ਸਿੰਘ ਅਨੁਸਾਰ ਇਹ ਬੀੜ ਗੁਰੂ ਨਾਨਕ ਦੇਵ ਯੂਨੀਵਰਸਟੀ, ਅੰਮ੍ਰਿਤਸਰ ਦੀ ਲਾਇਬਰੇਰੀ ਵਿੱਚ
ਮੌਜੂਦ ਹੈ (Accession No. MS 1245)।
ਇਸ ਬੀੜ ਦਾ ਸੰਕਲਨ-ਕਰਤਾ ਸਿੱਖੀ ਦੀ ਮੂਲ ਧਾਰਾ ਨਾਲ ਜੁੜਿਆ ਹੋਇਆ ਤੀਸਰੇ ਗੁਰੂ ਸ੍ਰੀ ਗੁਰੂ
ਅਮਰਦਾਸ ਜੀ ਉੱਤੇ ਅਪਾਰ ਸ਼ਰਧਾ ਰੱਖਣ ਵਾਲਾ ਕੋਈ ਅਨਿੰਨ ਸੇਵਕ ਸੀ।
ਨੋਟ: ਗਿਆਨੀ ਜਗਤਾਰ ਸਿੰਘ ਜਾਚਕ ਇੱਸੇ ਬੀੜ ਨੂੰ ਸਿੱਖ ਰੈਫੇਰੈਂਸ ਲਾਇਬਰੇਰੀ ਦਾ ਨੰਬਰ 1 ਦਿੰਦੇ
ਹੋਏ ਇਸ ਨੂੰ 1984 ਈਸਵੀ ਦੀ ਫੌਜੀ ਕਾਰਵਾਈ ਦੌਰਾਨ ਤਬਾਹ ਹੋ ਚੁੱਕੀ ਹੋਈ ਦਿਖਾਉਂਦੇ ਹਨ। ਇਸ ਉਲਝਣ
ਨੂੰ ਸੁਲਝਾਉਣ ਦੀ ਲੋੜ ਹੈ।
ਉਪਰ ਵਾਲੇ ਪੈਰਿਆਂ ਦੀ ਜਗਹ ਤੇ ਹੇਠਾਂ ਵਾਲਾ ਇੱਕ ਪੈਰਾ (ਲਾਲ
ਸਿਆਹੀ ਵਾਲਾ) ਪਾ ਦਿੱਤਾ ਜਾਵੇ:
ੳ. ਪੁਰਾਤਨ ਬੀੜ: (ਲਿਖਣ ਦਾ ਸਮਾਂ ਸੰਨ 1610 ਈਸਵੀ)
ਡਾ. ਪਿਆਰ ਸਿੰਘ ਇਸ ਬੀੜ ਨੂੰ ‘ਵਿਲੱਖਣ ਤੇ ਪ੍ਰਾਚੀਨ’ ਬੀੜ ਦਾ ਨਾਮ ਦਿੰਦੇ ਹਨ। ਉਹਨਾਂ ਅਨੁਸਾਰ
ਇਹ ਬੀੜ ਗੁਰੂ ਨਾਨਕ ਦੇਵ ਯੂਨੀਵਰਸਟੀ, ਅੰਮ੍ਰਿਤਸਰ ਦੀ ਲਾਇਬਰੇਰੀ ਵਿੱਚ ਮੌਜੂਦ ਹੈ
(Accession No. MS 1245)।
ਇਸ ਬੀੜ ਦੇ ਸੰਕਲਨ-ਕਰਤਾ ਦੇ ਨਾਮ ਦਾ ਤਾਂ ਪਤਾ ਨਹੀਂ ਲਗਦਾ ਪਰੰਤੂ ਬੀੜ ਵਿੱਚੋਂ ਮਿਲਦੇ ਸੰਕੇਤਾਂ
ਅਨੁਸਾਰ ਉਹ ਸਿੱਖੀ ਦੀ ਮੂਲ ਧਾਰਾ ਨਾਲ ਜੁੜਿਆ ਹੋਇਆ ਤੀਸਰੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਉੱਤੇ
ਅਪਾਰ ਸ਼ਰਧਾ ਰੱਖਣ ਵਾਲਾ ਕੋਈ ਅਨਿੰਨ ਸੇਵਕ ਸੀ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।
(01/09/11)
ਇਕਵਾਕ ਸਿੰਘ ਪੱਟੀ
ਜੇ
ਕੌਮ ਸੁਚੇਤ ਹੋ ਕੇ ਇਕਜੁੱਟ ਨਾ ਹੋਈ ਤਾਂ ਅਖੌਤੀ ਸਹਿਜਧਾਰੀ ਸਿੱਖ ਦੇ ਨਾਮ ਤੇ ਲਿਆ ਗਿਆ ਕੇਂਦਰ
ਸਰਕਾਰ ਦਾ ਫੈਂਸਲਾ ਸਿੱਖ ਕੌਮ ਦੇ ਖਾਤਮੇ ਲਈ ਆਖਿਰੀ ਕਿੱਲ੍ਹ ਸਾਬਤ ਹੋਵੇਗਾ : ਇਕਵਾਕ ਸਿੰਘ ਪੱਟੀ
ਅੰਮ੍ਰਿਤਸਰ
ਸ੍ਰੋਮਣੀ ਕਮੇਟੀ ਚੌਣਾ ਦੇ ਬਿਲਕੁਲ ਨੇੜੇ ਆ ਕੇ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਸਹਿਜਧਾਰੀ ਸਿੱਖ
ਮੁੱਦੇ `ਤੇ ਸਟੇਅ ਦਿੰਦਿਆਂ ਹੋਇਆਂ 18 ਸਤੰਬਰ ਨੂੰ ਹੋਣ ਵਾਲੀਆਂ ਚੌਣਾਂ ਨੂੰ ਅਣਮਿੱਥੇ ਸਮੇਂ ਲਈ
ਮੁਲਤਵੀ ਕਰ ਦਿੱਤਾ ਹੈ। ਜਿਸਦਾ ਸਿੱਖ ਹਲਕਿਆਂ ਵੱਲੋਂ ਤਿੱਖਾ ਪਰਤੀਕਰਮ ਹੋ ਰਿਹਾ ਹੈ ਅਤੇ ਜਲਦ ਹੀ
ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਵਿਸ਼ੇਸ਼ ਬੈਠਕ ਸੱਦੀ ਜਾ ਰਹੀ ਹੈ। ਇਸ ਖਬਰ ਨੇ ਸਿੱਖਾਂ ਦੇ ਹਿਰਦਿਆਂ
ਨੂੰ ਵਲੂੰਧਰ ਕੇ ਰੱਖ ਦਿੱਤਾ। ਇਸ ਬਾਰੇ ਗੱਲਬਾਤ ਕਰਦਿਆਂ ਸਿੱਖ ਨੌਜਵਾਨ ਅਤੇ ਆਗੂ ਸ. ਇਕਵਾਕ ਸਿੰਘ
ਪੱਟੀ ਨੇ ਕਿਹਾ ਕਿ ਅਖੋਤੀ ਸਹਿਜਧਾਰੀ ਦੇ ਨਾਮ ਤੇ ਕੇਂਦਰ ਸਰਕਾਰ ਵੱਲੋਂ ਸੋਚੀ ਸਮਝੀ ਸਾਜਿਸ਼ ਤਹਿਤ
ਚੌਣਾਂ ਦੇ ਐਨ ਮੌਕੇ ਤੇ ਇਹ ਐਲਾਨ ਕਰਕੇ ਸਿੱਖ ਹਿਰਦਿਆਂ ਨੂੰ ਠੇਸ ਪਹੁੰਚਾਈ ਹੈ। ਸ. ਪੱਟੀ ਨੇ
ਕਿਹਾ ਕਿ ਪੱਤਿਤ ਵੋਟਾਂ ਪੈਣ ਨਾਲ ਸਿੱਖੀ ਦਾ ਕੁੱਝ ਸਾਲਾਂ ਵਿੱਚ ਹੀ ਨਿਘਾਰ ਹੋ ਜਾਵੇਗਾ ਅਤੇ ਐਸੇ
ਪ੍ਰਬੰਧਕ ਗੁਰਦੁਆਰਿਆਂ ਵਿੱਚ ਆ ਬੈਠਣਗੇ ਜੋ ਗੁਰਮਰਿਯਾਦਾ ਨੂੰ ਖੂੰਝੇ ਤਾਂ ਲਾਉਣਗੇ ਹੀ ਸਗੋਂ
ਸਿੱਖੀ ਸਿਧਾਂਤਾਂ ਨੂੰ ਵੀ ਨੇਸਤੋਨਾਬੂਦ ਕਰ ਦੇਣਗੇ। ਸ. ਪੱਟੀ ਨੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ
ਜੇਕਰ ਕੌਮ ਅੱਜ ਵੀ ਇੱਕਜੁੱਟ ਨਾ ਹੋਈ ਤਾਂ ਹਾਈ ਕੋਰਟ ਦਾ ਇਹ ਆਰਡਰ ਅਤੇ ਇਸ ਸਬੰਧੀ ਰਿੱਟ ਜਿੱਤ ਕੇ
ਸਟੇਅ ਲੈਣ ਵਾਲੇ ਅਖੌਤੀ ਸਹਿਜਧਾਰੀ ਸਿੱਖ ਕੌਮ ਦੇ ਖਾਤਮੇ ਲਈ ਆਖਰੀ ਕਿੱਲ੍ਹ ਸਾਬਿਤ ਹੋਣਗੇ ਤੇ
ਮਰਹੂਮ ਲੇਖਕ ਸ. ਕੁਲਬੀਰ ਸਿੰਘ ਕੌੜਾ ਦੀ ਲਿਖੀ ਪੁਸਤਕ ਮੁਤਾਬਿਕ ਸਿੱਖ ਹਮੇਸ਼ਾਂ ਲਈ ਹਿੰਦੁਸਤਾਨੀ
ਅਜਗਰ ਵੱਲੋਂ ਨਿਗਲਿਆ ਜਾਵੇਗਾ। ਇਸ ਲਈ ਲੋੜ ਹੈ ਕਿ ਇਸ ਕਿਲ੍ਹ ਨੂੰ ਲੱਗਣ ਹੀ ਨਾ ਦੇਈਏ ਤੇ ਇਕਮੁੱਠ
ਹੋ ਕੇ ਕੇਂਦਰ ਸਰਕਾਰ ਨੂੰ ਆਪਣੀ ਏਕਤਾ ਦਾ ਸਬੂਤ ਦਿੰਦਿਆਂ ਹੋਇਆਂ ਇਸ ਮੁੱਦੇ ਤੇ ਗੰਭੀਰ ਹੋ ਕੇ
ਅਗਲੇਰੀ ਕਾਰਵਾਈ ਕਰੀਏ।
{ਨੋਟ:- ਪਿਛਲੇ ਹੋਰ ਪੱਤਰ ਪੜ੍ਹਨ ਲਈ ਐਰੋ (ਤੀਰ) ਨੂੰ ਕਲਿਕ ਕਰੋ ਜੀ}
|
. |