.


(31/10/11)
ਹਰਦੇਵ ਸਿੰਘ, ਜੰਮੂ

ਸਤਿਕਾਰ ਯੋਗ ਵੀਰ ਸਰਵਜੀਤ ਸਿੰਘ ਜੀ,

ਸਤਿ ਸ਼੍ਰੀ ਅਕਾਲ!

ਆਪ ਜੀ ਦੇ ਪੱਤਰ ਦਾ ਬਹੁਤ ਧਨਵਾਦ!

ਆਪ ਜਾ ਸਵਾਲ, ਤੁਸੀ ਦੋਵਾਂ`ਚ ਕਿਸ ਵਿਦਵਾਨ ਨੂੰ ਠੀਕ ਮੰਨਦੇ ਹੋ?

ਆਪ ਜੀ ਦੇ ਇਸ ਸਵਾਲ ਬਾਰੇ ਮੇਰਾ ਸਿੱਧਾ ਉੱਤਰ ਇਹੀ ਹੈ ਕਿ ਮੈਂ ਦੋਹਾਂ ਵਿਦਵਾਨਾਂ (ਭਾਈ ਕਾਨ ਸਿੰਘ ਨਾਭਾ, ਭਾਈ ਜੋਧ ਸਿੰਘ) ਦੇ ਇਸ ਮਤ ਨਾਲ ਸਹਿਮਤ ਹਾਂ ਕਿ ਗੁਰੂ ਅਰਜਨ ਜੀ ਵਲੋਂ ਲਿਖਵਾਈ ਅਤੇ ਭਾਈ ਗੁਰਦਾਸ ਦੀ ਲਿਖਤ ਆਦਿ ਬੀੜ ਕਰਤਾਰਪੁਰ ਵਿੱਖੇ ਮੋਜੂਦ ਹੈ। ਬੇਨਤੀ ਹੈ ਕਿ ਹੁਣ ਇਸ ਵਿਸ਼ੇ ਤੇ ਚਰਚਾ ਨਾ ਕਰਨ ਬਾਰੇ ਹੋਈ ਆਪਸੀ ਸਹਮਤੀ ਦੇ ਮੱਧੇਨਜ਼ਰ ਇਸ ਨੂੰ ਬੰਦ ਸਮਝਿਆ ਜਾਏ।

ਆਪ ਜੀ ਨੇ ਸਹੀ ਪੜਿਆ ਹੈ ਕਿ ਦਾਸ ਨੇ ਲਿਖਿਆ ਸੀ; “ਦਾਸ ਇਸ ਬਾਰੇ ਸਪਸ਼ਟ ਹੈ ਕਿ ਦਸ਼ਮੇਸ਼ ਜੀ ਨੇ ਕਦੇ ਬਾਣੀ ਨਹੀਂ ਲਿਖੀ। ਲਿਖਦੇ ਤਾ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰ ਜਾਂਦੇ”

ਪਰ ਨਾਲ ਹੀ ਦਾਸ ਦੇ ਇਨ੍ਹਾਂ ਵਿਚਾਰਾਂ ਨੂੰ ਜ਼ਰੂਰ ਵਿਚਾਰਨਾ ਕਿ ਵਚਿੱਤਰ ਨਾਟਕ ਗ੍ਰੰਥ ਦੀ ਹੋਂਦ ਤੋਂ ਪਹਿਲਾਂ ਹੀ ਸਿੱਖਾਂ ਵਿੱਚ ਪ੍ਰਚਲਤ ਦਸ਼ਮੇਸ਼ ਗੁਰੂ ਦੀਆਂ ਕਹਿਆਂ, ਲਿਖਿਆਂ, ਜਾਂ ਲਿਖਵਾਈਆਂ ਬਾਣੀ ਅਨੁਸਾਰੀ ਰਚਨਾਵਾਂ ਜੇ ਕਰ ਬਾਦ ਵਿੱਚ ਰੱਚੇ ਗਏ ਗ੍ਰੰਥ ਸਵਰੂਪ ਵਿੱਚ ਰਲਾ ਦਿੱਤੀਆਂ ਗਈਆਂ ਸਨ ਤਾਂ ਉਨ੍ਹਾਂ ਦੀ ਮੂਲ ਵਰਤੋਂ ਦਾ ਅਧਾਰ ਬਾਦ ਵਿੱਚ ਰਚਿਆ ਗਿਆ ਗ੍ਰੰਥ ਨਹੀਂ ਕਿਹਾ ਜਾ ਸਕਦਾ। ਇਸ ਲਈ ਇਹ ਕਹਿਣਾ ਕਿ ਰਹਿਤ ਮਰਿਆਦਾ ਵਿੱਚ ਦਰਜ ਕੁੱਝ ਰਚਨਾਵਾਂ ਬਚਿੱਤਰ ਨਾਟਕ ਦੀ ਦੇਂਣ ਹਨ ਦਾਸ ਨੂੰ ਅਜੇ ਠੀਕ ਨਹੀਂ ਪ੍ਰਤੀਤ ਹੁੰਦਾ। ਬੇਨਤੀ ਹੈ ਆਪ ਜੀ ਮੇਰੇ ਪਿੱਛਲੇ ਪੱਤਰ ਨੂੰ ਦੂਬਾਰਾ ਪੜਨ ਦੀ ਖੋਚਲ ਕਰਨੀ। ਨਾਲ ਹੀ ਆਸ ਹੈ ਕਿ ਆਪ ਜੀ ਬਾਣੀ` ਅਤੇ ਬਾਣੀ ਅਨੁਸਾਰੀ ਲਿਖਤਾਂ` ਵਿਚਲਾ ਅੰਤਰ ਵੀ ਵਿਚਾਰੋ ਗੇ।

ਆਪ ਜੀ ਨੇ ਸਵਾਲ ਤਾਂ ਕਈ ਕੀਤੇ ਹਨ ਅਤੇ ਦਾਸ ਨੇ ਯਥਾਸ਼ਕਤੀ ਜਵਾਬ ਵੀ ਦਿੱਤਾ ਹੈ। ਪਰ ਦਾਸ ਵਲੋਂ ਪਿੱਛਲੇ ਪੱਤਰ ਵਿੱਚ ਪੁੱਛੇ ਕੇਵਲ ਇਕ ਸਵਾਲ` ਦਾ ਵੀ ਆਪ ਜੀ ਨੇ ਜਵਾਬ ਨਹੀਂ ਦਿੱਤਾ। ਕੁੱਝ ਸੱਜਣਾ ਵਲੋਂ ਪ੍ਰਚਾਰੇ ਜਾ ਰਹੇ ਤਰਕ ਦੇ ਹਵਾਲੇ ਸਮੇਤ ਆਪਣਾ ਸਵਾਲ ਦੁਹਰਾ ਰਿਹਾਂ ਹਾਂ;

“ਨਵੀਂ ਖ਼ੋਜ ਨੇ ਸਿੱਧ ਕੀਤਾ ਹੈ ਕਿ ਨਿਤਨੇਮ ਵਾਲੀਆਂ ਰਚਾਨਾਵਾਂ ਇੱਕ ਸਾਜਿਸ਼ ਅਤੇ ਸਮਝੋਤ ਅਧੀਨ 1945 ਵਿਚ ਪ੍ਰਵਾਣ ਹੋਈ ਰਹਿਤ ਮਰਿਆਦਾ ਵਿੱਚ ਪਾ ਦਿੱਤੀਆਂ ਸਨ ਜਦ ਕਿ ਪਹਿਲਾਂ ਤਿਆਰ ਖਰੜਿਆਂ ਵਿੱਚ ਇਹ ਬਿਲਕੁਲ ਨਹੀਂ ਸਨ ਨਾ ਹੀ ਇਨ੍ਹਾਂ ਨੂੰ ਪੜਨ ਦਾ ਪ੍ਰਚਲਨ ਸੀ। (ਕੀ ਆਪ ਜੀ ਇਸ ਦੂਜੇ ਬਿਆਨ ਨਾਲੋਂ ਸਹਿਮਤ ਹੋ?)

ਹੁਣ ਫਿਰ ਬੇਨਤੀ ਹੈ ਕਿ ਅਸੀਂ ਚਰਚਾ ਕੇਵਲ ਰਹਿਤ ਮਰਿਆਦਾ ਬਾਰੇ ਹੀ ਕਰੀਏ!

ਬ੍ਰੇਕਟ ਵਿੱਚ ਪੁੱਛੇ ਆਪਣੇ ਸਵਾਲ ਬਾਰੇ, ਆਪ ਜੀ ਦੇ ਜਵਾਬ ਦੀ ਉਡੀਕ ਵਿਚ,

ਹਰਦੇਵ ਸਿੰਘ, ਜੰਮੂ

*******************************************************************

ਪਰਮ ਸਤਿਕਾਰ ਯੋਗ ਸ. ਰਾਜਿੰਦਰ ਸਿੰਘ ਜੀ (ਖ਼ਾਲਸਾ ਪੰਚਾਇਤ)

ਫ਼ਤਿਹ ਪਰਵਾਣ ਕਰਨੀ!

ਆਪ ਜੀ ਦੇ ਲੇਖ ‘ਨਾਨਕ ਅੰਮ੍ਰਿਤੁ ਏਕ ਹੈ ਦੂਜਾ ਅੰਮ੍ਰਿਤੁ ਨਾਹਿ।।` ਨੂੰ ਪੜਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਇਸ ਬਾਰੇ ਕੁੱਝ ਸਪਸ਼ਟੀ ਕਰਨ ਦੇਂਣ ਦੀ ਲੋੜ ਮਹਸੂਸ ਕਰ ਰਿਹਾ ਹਾਂ।

ਆਪ ਜੀ ਵਲੋਂ ਲਿਖੀ ਪੁਸਤਕ ਪਾਹੁਲ-ਇੱਕ ਅਦੁੱਤੀ ਦਾਤ` ਦਾਸ ਨੇ ਪੜੀ ਨਹੀਂ। ਦਾਸ ਤੇ ਅੰਮ੍ਰਿਤ ਬਾਰੇ ਲੇਖਾਂ ਦਾ ਸਬੰਧ ਕਾਲਾ ਅਫ਼ਗਾਨਾ ਸਾਹਿਬ ਜੀ ਦੇ ਲੇਖਾਂ ਬਾਰੇ ਵਿਚਾਰ ਕਰਨਾ ਸੀ। ਆਪ ਜੀ ਨੇ ਦਾਸ ਦੇ ਲੇਖਾਂ ਬਾਰੇ ਲਿਖਿਆ ਹੈ;

“ਗਹਿਰਾਈ ਨਾਲ ਵੇਖਿਆਂ ਇਨ੍ਹਾਂ ਸਾਰੇ ਲੇਖਾਂ ਦਾ ਅਸਲ ਮੁੱਦਾ ਇਕੋ ਜਾਪਦਾ ਹੈ, “ਖੰਡੇ ਦੀ ਪਾਹੁਲ” ਦੇ ਬਦਲੇ ਅੱਜਕਲ ਪ੍ਰਚਲਤ ਨਾਂ “ਖੰਡੇ ਦਾ ਅੰਮ੍ਰਿਤ” ਨੂੰ ਹੀ ਪ੍ਰਵਾਨ ਕਰਾਉਣ ਲਈ ਵਕਾਲਤ ਕਰਨੀ”

ਸਨਮਾਨ ਯੋਗ ਵੀਰ ਜੀਉ, ਖੰਡੇ ਦਾ ‘ਅੰਮ੍ਰਿਤ` ਸਦਿਆਂ ਤੋਂ ਪ੍ਰਚਲਤ ਅਤੇ ਪੰਥਕ ਸਿੱਖ ਰਹਿਤ ਮਰਿਆਦਾ ਦੇ ਮਾਰਫ਼ਤ ਦਹਾਕਿਆਂ ਪਹਿਲਾਂ ਹੀ ਪ੍ਰਵਾਨ ਹੈ। ਦਾਸ ਨੇ ਕੇਵਲ ਇਸ ਵਿਸ਼ੇ ਤੇ ਕਾਲਾ ਅਫ਼ਹਾਨਾ ਜੀ ਦੇ ਲੇਖਾਂ ਬਾਰੇ ਆਪਣੇ ਵਿਚਾਰ ਦੇਂਣ ਦਾ ਜਤਨ ਕੀਤਾ ਹੈ ਜਿਨਾਂ ਵਿੱਚ ਖੰਡੇ ਦੇ ਅੰਮ੍ਰਿਤ ਬਦਲੇ ਪਾਹੁਲ ਸ਼ਬਦ ਵਰਤੋਂ ਪਰਵਾਣ ਕਰਨ ਦੀ ਵਕਾਲਤ ਵਰਗੀ ਗਲ ਦਾਸ ਨੂੰ ਨਜ਼ਰ ਆਈ ਸੀ। ਨਾਮ ਰੂਪੀ ਅੰਮ੍ਰਿਤ ਬਾਰੇ ਦਾਸ ਉਨਾਂ ਦੇ ਗੁਰਮਤਿ ਅਨੁਸਾਰੀ ਵਿਚਾਰਾਂ ਦੀ ਕਦਰ ਕਰਦਾ ਹੈ ਜਿਨ੍ਹਾਂ ਦਾ ਅਰਥ ਪ੍ਰੋ. ਸ਼ਾਹਿਬ ਸਿੰਘ ਜੀ ਨੇ ਲਗਭਗ 60 ਸਾਲ ਪਹਿਲਾਂ ਕਰਨੇ ਆਰੰਭ ਕਰ ਲਿੱਖੇ ਸੀ। ਉਹ ਵੀ ਨਾਮ ਅੰਮ੍ਰਿਤ ਅਤੇ ਖੰਡੇ ਦੇ ਅੰਮ੍ਰਿਤ ਵਿਚਲੇ ਅੰਤਰ ਬਾਰੇ ਬੜੇ ਸਪਸ਼ਟ ਸਨ। ਕਾਲਾ ਅਫ਼ਗਾਲਾ ਜੀ ਨੇ ਆਪਣੇ ਸਮਕਾਲੀ ਪਰਿਪੇਖਾਂ ਵਿੱਚ ਇਸ ਬਾਰੇ ਚੰਗੀਆਂ ਵਿਚਾਰਾਂ ਕੀਤੀਆਂ ਹਨ। ਪਰ ਦਾਸ ਨੂੰ ਆਪਣੀ ਸਮਝ ਰਾਹੀਂ ਕਿੱਧਰੇ ਵੱਖਰੇ ਪਰਿਪੇਖ ਵਿੱਚ ਆਪਣੀ ਅਸਹਿਮਤੀ ਵੀ ਨਜ਼ਰ ਆਈ। ਹਾਲਾਂਕਿ ਦਾਸ ਇਸ ਬਾਰੇ ਸਪਸ਼ਟ ਹੈ ਕਿ ਬਾਣੀ/ਨਾਮ ਰੂਪੀ ਅੰਮ੍ਰਿਤ ਹੋਰ ਕੋਈ ਨਹੀਂ।

ਆਪ ਜੀ ਵਲੋਂ ਪੁਰਾਤਨ ਰਹਿਤਨਾਮਿਆਂ ਵਿੱਚ ਪਾਹੁਲ ਸ਼ਬਦ ਦੀ ਵਰਤੋਂ ਬਾਰੇ ਜਾਣਕਾਰੀ ਦਿੱਤੀ ਹੈ। ਆਪ ਜੀ ਵਲੋਂ ਹੀ ਵਰਤੇ ਕੁੱਝ ਰਹਿਤਨਾਮਿਆਂ ਵਿੱਚ ਅੰਮ੍ਰਿਤ ਸ਼ਬਦ ਦੀ ਵਰਤੋਂ ਵੀ ਸਪਸ਼ਟ ਰੂਪ ਵਿੱਚ ਹੋਈ ਹੈ। ਉਦਾਹਰਣ ਲਈ:

ਭਾਈ ਦਯਾ ਸਿੰਘ:- ਜੀ ਦੇ ਕਹੇ ਜਾਂਦੇ ਰਹਿਤਨਾਮੇ ਵਿੱਚ ਅੰਮ੍ਰਿਤ ਸ਼ਬਦ ਪਾਹੁਲ ਨਾਲੋਂ ਜ਼ਿਆਦਾ ਖੁੱਲ ਕੇ ਇਸਤੇਮਾਲ ਕੀਤਾ ਗਿਆ ਹੈ ਜਿਵੇਂ ਕਿ ‘ਅੰਮ੍ਰਿਤ ਪਾਨ`, `ਅੰਮ੍ਰਿਤ ਛੱਕਨੇ`, ‘ਅੰਮ੍ਰਿਤ ਬੀਚ`, ‘ਅੰਮ੍ਰਿਤ ਛਕਾਨੇ ਵਾਲਾ`, ਖੰਡੇ ਕਾ ਅੰਮ੍ਰਿਤ ਛੱਕ` ਅਦਿ।

ਵਧੇਰੇ ਦਿਲਚਸਪੀ ਦੀ ਗਲ ਹੈ ਕਿ ਇਸੇ ਰਹਿਤ ਨਾਮੇ ਵਿੱਚ ਸਿੱਖ ਲਈ “… … ਨਾਮ ਰੂਪੀ ਅੰਮ੍ਰਿਤ ਪੀਵੈ ਦੀ …. “ ਰਹਿਤ ਵੀ ਵੱਖਰੀ ਲਿਖੀ ਗਈ ਹੈ ਜਿਸ ਤੋਂ ਪਤਾ ਚਲਦਾ ਹੈ ਕਿ ਖੰਡੇ ਦੇ ਅੰਮ੍ਰਿਤ ਨੂੰ ਨਾਮ ਰੂਪੀ ਅੰਮ੍ਰਿਤ ਨਾਲੋਂ ਵੱਖਰਾ ਵੀ ਸਮਝਿਆ ਜਾਂਦਾ ਸੀ।

ਭਾਈ ਦੇਸਾ ਸਿੰਘ:- ਜੀ ਦੇ ਰਹਿਤਨਾਮੇ ਵਿੱਚ ਵੀ ਪਾਹੁਲ ਸ਼ਬਦ ਦੇ ਨਾਲ ਅੰਮ੍ਰਿਤ ਸ਼ਬਦ ਦੀ ਵਰਤੋਂ ਇੰਝ ਹੋਈ ਹੈ;

ਪਾਂਚ ਸਿੰਘ ਜੋ ਅੰਮ੍ਰਿਤ ਦੇਵੈਂ। ਤਾਂ ਕਿ ਸਿਰ ਧਰਿ ਛਕਿ ਪੁਨ ਲੇਵੈ।

ਭਾਈ ਚੁਉਪਾ ਸਿੰਘ:- ਜੀ ਦੇ ਰਹਿਤਨਾਮੇ ਵਿੱਚ ਵੀ ਪਾਹੁਲ ਦੇ ਨਾਲ ਅੰਮ੍ਰਿਤ ਸ਼ਬਦ ਦੀ ਵਰਤੋਂ ਇੰਝ ਹੋਈ ਹੈ:

“…. ਪੰਜ ਚੁਲੇ ਲਏ, ਅੰਮ੍ਰਿਤ ਦੇ। ਪੰਜ ਨੇਤ੍ਰੀ, ਫੇਰ ਪੰਜ ਚੁਲੇ ਸੀਸ ਪਾਏ”

ਅਤੇ

“…. . ਪੰਜ ਸਵੈਯੇ ਪੜ੍ਹਾ ਕਰ ਅੰਮ੍ਰਿਤ ਛਕ ਲੇਣਾ।

ਇਸੇ ਰਹਿਤਤਨਾਮੇ ਵਿੱਚ ਪਾਹੁਲ ਬਾਰੇ ਦਿਲਚਸਪ ਉਦਾਹਰਣ ਵੀ ਵੇਖੋ:

ਗੁਰ ਕਿਆਂ ਬਚਨਾਂ ਅਨੁਸਾਰ ਪਾਹੁਲ ਚਰਨਾ ਦੀ ਪ੍ਰਮਾਣ ਹੈ। ਗੁਰੂ ਜੀ ਦੀ ਮੰਜੀ ਦਾ। ਚਰਨਾਮ੍ਰਿਤ ਵਿੱਚ ਪਤਾਸੇ ਪਾਉਂਣੇ …. “

ਅਤੇ:-” ਗੁਰੂ ਕੇ ਘਰ ਲੜਕਾ ਜੰਨਮੈ, ਤਾਂ ਗੁੜ੍ਹਤੀ ਵਿੱਚ ਪੰਜਾ ਸਿਖਾਂ ਦੇ ਚਰਨ ਧੋਈ ਕਰਿ ਪਾਹੁਲ ਪਾਏ”

ਆਪ ਜੀ ਵਲੋਂ ਵਰਤੇ ਚੋਉਪਾ ਸਿੰਘ ਜੀ ਦੇ ਰਹਿਤਨਾਮੇ ਦੇ ਹਵਾਲੇ ਵਿੱਚ ਤਿੰਨ ਗਲਾਂ ਸਪਸ਼ਟ ਹਨ; ਪਹਿਲੀ ਗਲ ਪਾਹੁਲ ਸ਼ਬਦ ਦੀ ਵਰਤੋਂ, ਦੁਜੀ ਗਲ ਪਾਹੁਲ ਦੇ ਨਾਲ-ਨਾਲ ਅੰਮ੍ਰਿਤ ਸ਼ਬਦ ਦੀ ਵਰਤੋਂ ਵੀ, ਤੀਜੀ ਗਲ ਪਾਹੁਲ (ਚਰਨਾਮ੍ਰਿਤ) ਦੇ ਲਫ਼ਜ਼ ਰਾਹੀਂ ਭੁੱਲੇਖੇ ਕਾਰਣ ਪੰਜਾਂ ਸਿੰਘਾ ਦੇ ਪੈਰਾਂ ਨੂੰ ਅੰਮ੍ਰਿਤ ਕਰਕੇ ਵਰਤਣਾ। ਇਤਹਾਸ ਵਿੱਚ ਚਰਨਾ ਰਾਹੀਂ ਅੰਮ੍ਰਿਤ ਤਿਆਰ ਕਰਨ ਦਾ ਪੁਆੜਾ ਕੇਵਲ ਪਾਹੁਲ ਸ਼ਬਦ ਨਾਲ ਹੀ ਜੁੜਿਆ ਮਿਲਦਾ ਹੈ ਕਿੳਂਕਿ ਇਸ ਦਾ ਅਰਥ ਹੀ ਚਰਨਾਮ੍ਰਿਤ ਸਮਝਿਆ ਜਾਂਦਾ ਸੀ।

ਹੁਣ ਜੇਕਰ ਇੱਕਲੇ ਪਾਹੁਲ (ਚਰਨਾ ਦਾ ਅੰਮ੍ਰਿਤ) ਸ਼ਬਦ ਨਾਲ, ‘ਖੰਡੇ ਦੀ` ਸ਼ਬਦ ਜੋੜ ਕੇ ਇਹ ਸਪਸ਼ਟ ਹੋ ਜਾਂਦਾ ਹੈ ਕਿ ਖੰਡੇ ਦੀ ਪਾਹੁਲ` ਦਾ ਅਰਥ ਹੁਣ ਚਰਨਾ ਦਾ ਅੰਮ੍ਰਿਤ ਨਹੀਂ ਬਣਦਾ ਤਾਂ ਵੀਰ ਜੀ ਜ਼ਰਾ ਕੁ ਧਿਆਨ ਦੇਂਣਾ ਕਿ ‘ਅੰਮ੍ਰਿਤ` ਸ਼ਬਦ ਨਾਲ ਵੀ ‘ਖੰਡੇ ਦੇ` ਸ਼ਬਦ ਜੋੜ ਹੋਣ ਕਾਰਨ ਇਸ ਦਾ ਭਾਵ ਨਾਮ ਦਾ ਅੰਮ੍ਰਿਤ ਨਹੀਂ ਬਲਕਿ ‘ਖੰਡੇ ਦਾ ਅੰਮ੍ਰਿਤ` ਬਣਦਾ ਹੈ। ਸਿੱਖ ਰਹਿਤ ਮਰਿਆਦਾ ਵਿੱਚ ਦੱਸ ਗੁਰੂ ਸਾਹਿਬਾਨ ਦੀ ਬਾਣੀ` ਅਤੇ ‘ਦਸ਼ਮੇਸ਼ ਜੀ ਦੇ ਅੰਮ੍ਰਿਤ` (ਖੰਡੇ ਦਾ ਅੰਮ੍ਰਿਤ) ਨੂੰ ਅਲਗ-ਅਲਗ ਲਿਖਿਆ ਗਿਆ ਹੈ ਅਤੇ ਪੁਰੀ ਰਹਿਤ ਮਰਿਆਦਾ ਵਿੱਚ ਕਿੱਧਰੇ ਵੀ ਖੰਡੇ ਦੇ ਅੰਮ੍ਰਿਤ ਨੂੰ ਬਾਣੀ ਰੂਪੀ ਅੰਮ੍ਰਿਤ ਨਹੀਂ ਲਿਖਿਆ ਗਿਆ। ਆਪ ਜੀ ਸਤਿਕਾਰ ਦੀ ਵਾਜਬ ਭਾਵਨਾ ਹੇਠ ਖੰਡੇ ਦੀ ਪਾਹੁਲ ਨੂੰ ਇੱਕ ਅਦੁੱਤੀ ਦਾਤ ਲਿਖਿਆ ਹੈ ਇੰਝ ਹੀ ਖੰਡੇ ਦੇ ਅੰਮ੍ਰਿਤ ਨੂੰ ਸਿੱਖਾਂ ਵਿੱਚ ਸਤਿਕਾਰ ਨਾਲ ਅਦੁੱਤੀ ਦਾਤ ਕਿਹਾ ਜਾਂਦਾ ਹੈ। ਭੁੱਲੇਖੇ ਤਾਂ ਬਹੁਤ ਹਨ। ਇੱਥੇਂ ਤਕ ਕਿ ਬਾਣੀ ਪੜਨ ਤੋਂ ਲੇ ਕੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਸਵਰੂਪ ਤਕ। ਭੁੱਲੇਖੇ ਦੁਰ ਕਰਨ ਲਈ ਕੁੱਝ ਵਿਸ਼ੇਸ਼ ਚੀਜ਼ਾ ਨੂੰ ਨਹੀਂ ਹਟਾਇਆ ਜਾ ਸਕਦਾ ਬਲਕਿ ਵਿਸ਼ੇਸ਼ ਚੀਜ਼ਾ ਪ੍ਰਤੀ ਗਲਤ ਸਮਝ ਨੂੰ ਹਟਾਉਂਣ ਦਾ ਜਤਨ ਠੀਕ ਹੁੰਦਾ ਹੈ।

ਰਹਿਤ ਮਰਿਆਦਾ ਲਿਖਣ ਵਾਲੇ ਵਿਦਵਾਨ ਲਿਖਾਰੀਆਂ ਨੇ ਪਾਹੁਲ ਸ਼ਬਦ ਦੇ ਅਰਥ ਕਾਰਣ ਉਸ ਦੀ ਹੋ ਰਹੀ ਦੁਰਵਤੋਂ ਨੂੰ ਔਚਿੱਤਪੁਰਨ ਢੰਗ ਨਾਲ ਨਿਪਟਿਆ ਸੀ ਤਾਂ ਕਿ ਕੋਈ ਆਉਂਣ ਵਾਲੇ ਸਮੇਂ ਵਿੱਚ ‘ਪੰਜਾ` ਦੇ ਜਾਂ ਕਿਸੇ ‘ਇੱਕ` ਦੇ ਚਰਨਾ ਦੇ ਅੰਮ੍ਰਿਤ ਦੇ ਚੱਕਰ ਵਿੱਚ ਨਾ ਫ਼ੱਸੇ। ਕਿਉਂਕਿ ਇਸ ਪਾਹੁਲ ਸ਼ਬਦ ਦੇ ਅਰਥ ਕਾਰਨ ਅਤੇ ਇਤਹਾਸ ਵਿੱਚ ਮੌਜੂਦ ਇੱਕ/ਪੰਜਾ ਦੇ ਪੈਰਾਂ ਦੇ ਚਰਨਾਮ੍ਰਿਤ ਦੇ ਕਿੱਸਿਆਂ ਦੀ ਦੁਰਵਰਤੋਂ ਹੋ ਸਕਦੀ ਸੀ। ਇਸ ਕਰਕੇ ਪਾਹੁਲ ਦੀ ਐਸੀ ਦੁਰਵਰਤੋ/ਕਿੱਸਿਆਂ ਤੋਂ ਖਹਿੜਾ ਛੁਣਵਾ ਕੇ ਪੁਰਾਤਨ ਸਮੇਂ ਤੋਂ ਹੀ ਨਾਲ ਦੇ ਨਾਲ ਚਲਦੇ ਖੰਡੇ ਦੇ ਅੰਮ੍ਰਿਤ ਸ਼ਬਦ ਜੋੜ ਨੂੰ ਸਵੀਕਾਰ ਕਰ ਲਿਆ ਗਿਆ। ‘ਖੰਡੇ ਦੇ ਅੰਮ੍ਰਿਤ` ਸ਼ਬਦ ਵਰਤੋਂ ਵੀ ਗੁਰੂਕਾਲ ਤੋਂ ਹੀ ਆਰੰਭ ਹੋ ਗਈ ਸੀ। ਦਾਸ ਨੂੰ ੳਚਿੱਤ ਨਹੀਂ ਲੱਗਦਾ ਕਿ ਕੇਵਲ ਖੰਡੇ ਦੀ ਪਾਹੁਲ ਹੁਣ ਜਾਂ ਭਵਿੱਖ ਵਿੱਚ ਕਿਸੇ ਡੇਰੇ ਦੀ ਮਾਰਫ਼ਤ ਖੰਡੇ ਨੂੰ ਪਰੇ ਕਰ ਕੇਵਲ ਪਾਹੁਲ (ਚਰਨਾਮ੍ਰਿਤ) ਦੇ ਚੱਕਰ ਦਾ ਚੱਕਰ ਸ਼ੁਰੂ ਹੋ ਜਾਏ।

ਬਾਕੀ ਆਪ ਜੀ ਵਲੋਂ ਵਿਚਾਰੇ ਬਾਣੀ ਦੇ ਹਵਾਲੇ ਵਧੇਰੇ ਵਿਚਾਰਨ ਯੋਗ ਹਨ। ਇਸ ਲਈ ਦਾਸ ਜਤਨ ਕਰਦਾ ਰਹੇਗਾ।

ਇਸ ਵਿਸ਼ੇ ਬਾਰੇ ਹੋਰ ਤੱਥ/ਵਿਚਾਰ ਆਪ ਜੀ ਦਾਸ ਦੇ ਲੇਖ ਅੰਮ੍ਰਿਤ ਸੰਸਕਾਰ` ਵਿੱਚ ਪੜ ਸਕਦੇ ਹੋ ਜੋ ਕਿ ਸਬੱਬਨ ਆਪ ਜੀ ਦੇ ਲੇਖ ਦੇ ਨਾਲ ਹੀ ਇਸ ਵੇਲੇ ਸਿੱਖ ਮਾਰਗ. ਕਾਮ ਦੇ ਮੁੱਖ ਪੰਨੇ ਤੋਂ ਪੜਿਆ ਜਾ ਸਕਦਾ ਹੈ। ਦਾਸ ਇਸ ਵਿਸ਼ੇ ਬਾਰੇ ਵਧੇਰੀ ਸੇਧ/ਜਾਣਕਾਰੀ ਲਈ ਦਾਸ ਆਪ ਜੀ ਦੀ ਪੁਸਤਕ ਨੂੰ ਪ੍ਰਾਪਤ ਕਰ ਜ਼ਰੂਰ ਪੜੇਗਾ।

ਕਿਸੇ ਵੀ ਹੋਈ ਭੁੱਲ ਚੂਕ ਲਈ ਛਿਮਾਂ ਦਾ ਜਾਚਕ ਹਾਂ।

ਹਰਦੇਵ ਸਿੰਘ, ਜੰਮੂ


(31/10/11)
ਗੁਰਮੀਤ ਸਿੰਘ, ਆਸਟ੍ਰੇਲੀਆ

ੴ ਸਤਿਗੁਰ ਪ੍ਰਸਾਦਿ॥

ਪਰਮ ਸਤਿਕਾਰ ਯੋਗ ਸਿੱਖ ਮਾਰਗ ਦੇ ਸੰਪਾਦਕ ਜੀਓ,

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

ਜਿਵੇਂ ਸਰਦਾਰ ਗੁਰਸ਼ਰਨ ਸਿੰਘ ਕਸੇਲ ਜੀ ਨੇ ਬਿਆਨ ਕੀਤਾ ਹੈ, ਇਸ ਸ਼ੰਕੇ ਬਾਰੇ ਤਾਂ ਧਰਮ ਪ੍ਰਚਾਰ ਕਮੇਟੀ ਹੀ ਕੋਈ ਸੇਧ ਦੇ ਸਕਦੀ ਹੈ, ਪਰ ਐਸੇ ਕਈ ਫਰਕ ਹੋਰ ਬਾਣੀਆਂ ਵਿਖੇ ਭੀ ਦੇਖੇ ਜਾ ਸਕਦੇ ਹਨ, ਜਿਵੇਂ:

(1) ॥ ਜਪੁ॥ ਪਉੜੀ ੨੭॥ ਪੰਨਾ ੬; ਸੋ ਦਰੁ ਰਾਗੁ ਆਸਾ ਮਹਲਾ ੧॥ ਪੰਨਾ ੮-੯;
ਰਾਗੁ ਆਸਾ ਮਹਲਾ ੧ ਘਰੁ ੧ ਸੋ ਦਰੁ॥ ਪੰਨਾ ੩੪੭;

(2) ॥ ਜਪੁ॥ ਸਲੋਕੁ॥ ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥ ਪੰਨਾ ੮; ਅਤੇ
॥ ਮ: ੨॥ ਪਉਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥ ਪੰਨਾ ੧੪੬;

(3) ਆਸਾ ਮਹਲਾ ੧॥ ਸੁਣਿ ਵਡਾ ਆਖੈ ਸਭੁ ਕੋਇ॥ ਪੰਨਾ ੯;
ਰਾਗੁ ਆਸਾ ਮਹਲਾ ੧ ਚਉਪਦੇ ਘਰੁ ੨॥ ਸੁਣਿ ਵਡਾ ਆਖੈ ਸਭ ਕੋਈ॥ ਪੰਨਾ ੩੪੮;

(4) ਰਾਗੁ ਗੂਜਰੀ ਮਹਲਾ ੪॥ ਹਰਿ ਕੇ ਜਨ ਸਤਿਗੁਰ ਸਤਪੁਰਖਾ ਬਿਨਉ ਕਰਉ ਗੁਰ ਪਾਸਿ॥ ਪੰਨਾ ੧੦;
ਰਾਗੁ ਗੂਜਰੀ ਮਹਲਾ ੪ ਚਉਪਦੇ ਘਰੁ ੧॥ ਹਰਿ ਕੇ ਜਨ ਸਤਿਗੁਰ ਸਤ ਪੁਰਖਾ ਹਉ ਬਿਨਉ ਕਰਉ ਗੁਰ ਪਾਸਿ॥ ਪੰਨਾ ੪੯੨;

(5) ਰਾਗੁ ਗਉੜੀ ਪੂਰਬੀ ਮਹਲਾ ੫॥ ਪੰਨਾ ੧੩; ਅਤੇ
ਗਉੜੀ ਮਹਲਾ ੫॥ ਪੰਨਾ ੨੦੫;

ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੋਥੀ ਪਹਿਲੀ, ਪੰਨਾ ੨੦੫ * ਵਿਖੇ ਨੋਟ ਇੰਜ ਹੈ:
ਇਸ ਸ਼ਬਦ ਦੇ ਅਰਥ ਹੋ ਚੁੱਕੇ ਹਨ। ਦੇਖੋ ਪੰਨਾ ੧੩। ਇਥੇ ਰਹਾਉ ਪਹਿਲਾਂ ਆਇਆ ਹੈ, ਤੇ ਉਥੇ ਪਹਿਲੇ ਅੰਕ ਤੋਂ ਪਿੱਛੋਂ। ਇਸ ਤੋਂ ਸਿਧ ਹੁੰਦਾ ਹੈ, ਕਿ ਰਹਾਉ ਦੀ ਤੁਕ ਦੀ ਕੋਈ ਖਾਸ ਥਾਂ ਮੁਕਰਰ ਨਹੀਂ। ਕਿਸੇ ਥਾਂ `ਤੇ ਆ ਸਕਦੀ ਹੈ। ਅਰਥ ਭੀ ਇਸ ਦੇ ਹੋਰਨਾਂ ਤੁਕਾਂ ਦੀ ਲੜੀ ਨਾਲ ਮੇਲ ਕੇ ਨਹੀਂ ਹੁੰਦੇ, ਬਲਕਿ ਸਾਰੀਆਂ ਤੁਕਾਂ ਦੇ ਕੇਂਦਰੀ ਭਾਵ ਨੂੰ ਮੁੱਖ ਰੱਖ ਕੇ ਹੁੰਦੇ ਹਨ। ਇਲ ਲਈ ਅਰਥ ਕਰਨ ਵੇਲੇ ਸਭ ਤੋਂ ਪਹਿਲਾਂ ਰਹਾਉ ਦੀਆਂ ਤੁਕਾਂ ਲੈ ਕੇ ਵਿਚਾਰਨੀਆਂ ਚਾਹੀਦੀਆਂ ਹਨ।

ਖਿਮਾ ਕਰਨਾ ਜੀ ਕਿਉਂਕਿ ਇਸ ਬਾਰੇ ਮੈਨੂੰ ਹੋਰ ਕੋਈ ਜਾਣਕਾਰੀ ਨਹੀਂ।

ਦਾਸਰਾ,
ਗੁਰਮੀਤ ਸਿੰਘ, (ਸਿੱਡਨੀ, ਆਸਟ੍ਰੇਲੀਆ): ੩੧ ਅਕਤੂਬਰ ੨੦੧੧


(31/10/11)
ਕਮਲਜੀਤ ਸਿੰਘ ਫਰਾਲਾ

ਗੁਸ਼ਰਨ ਸਿੰਘ ਕਸੇਲ ਜੀ,
ਸਤਿ ਸ੍ਰੀ ਅਕਾਲ ,

ਰੁਪੀਏ ਚ ਆਨੇ ਸਿਰਫ 16 ਹਨ ਪਰ ਮੇਰੀ ਤਰਫੋ ਤੁਸੀ 18 ਆਨੇ ਸਹੀ ਹੋ।
ਕਮਲਜੀਤ ਸਿੰਘ ਫਰਾਲਾ


(31/10/11)
ਪ੍ਰੋ: ਕਵਲਦੀਪ ਸਿੰਘ ਕੰਵਲ

ਕੀ ਇਹ ਹੀ ਹੈ ਖੁਸ਼ਖਬਰੀ?

ਹਿੰਦੂਸਤਾਨ ਸਮੁੱਚਾ ਕਹਿੰਦਾ ਅੱਜ ਖੁਸ਼ਖਬਰੀ,

ਹਾਲਾਤ ਸਭ ਠੀਕ ਨੇ,
ਤੇ ਸੁੱਖ-ਸਾਂਦ ਹੈ ਸਭੇ,
ਪਰ ਆ ਵੇਖੋ ਕਿੱਥੇ ਹੈ ਖੁਸ਼ਖਬਰੀ?

ਹਿਰਦੇ ਅਜੇ ਵੀ ਨੇ ਰੋਂਦੇ,
ਰੱਤ ਅਜੇ ਵੀ ਅੱਖਾਂ ਚੋਂ ਵੱਗਦਾ,
ਸਾਨੂੰ ਤਾਂ ਅਜੇ ਆਪਣੇ ਸਾਹ ਵੀ ਵਾਪਿਸ ਨਾ ਜੁੜੇ,
ਕਾਹਦੀ ਖੁਸ਼ਖਬਰੀ?

ਸਾਡੇ ਘਰ ਲੁੱਟੇ,
ਸਾਡੇ ਬਜ਼ੁਰਗ ਤੇ ਪੁੱਤ ਸਾੜ੍ਹੇ,
ਸਾਡੀਆਂ ਮਾਵਾਂ ਭੈਣਾਂ ਬੇਪਤ ਹੋਈਆਂ,
ਸਾਡੀ ਜ਼ਿੰਦਗੀ ਨਰਕਾਂ ਦਾ ਸਾਖਿਆਤ ਹੋਈ,
ਕੀ ਇਹ ਹੀ ਹੈ ਖੁਸ਼ਖਬਰੀ?


(30/10/11)
ਸਰਵਜੀਤ ਸਿੰਘ

ਹਰਦੇਵ ਸਿੰਘ ਜੰਮੂ ਜੀ,
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜਿ ਕਿ ਫਤਹਿ।
ਸਤਿਕਾਰ ਯੋਗ ਵੀਰ ਜੀ, ਆਪ ਦਾ ਲਿਖਣਾ ਠੀਕ ਹੈ ਕਿ ਮੈਂ ਕੁਝ ਅਜੇਹੀ ਜਾਣਕਾਰੀ ਦੀ ਮੰਗ ਕੀਤੀ ਸੀ ਜਿਸ ਦਾ ਸਬੰਧ ਚਰਚਾ ਨਾ ਕਰਨ ਬਾਰੇ ਹੋਈ ਸਹਿਮਤੀ ਵਾਲੇ ਨੁਕਤੇ ਨਾਲ ਵੀ ਸੀ। ਆਪ ਨੇ ਮੇਰੇ ਸਵਾਲ ਦਾ ਸਿੱਧਾ ਜਵਾਬ ਦੇਣ ਦੀ ਬਜਾਏ ਅਸਿੱਧੇ ਤਰੀਕੇ ਨਾਲ ਫੇਰ ਉਸੇ ਵਿਸ਼ੇ ਨੂੰ ਛੋਹ ਲਿਆ ਹੈ ਜਿਸ ਬਾਰੇ ਮੈਂ, ਆਪ ਜੀ ਦੇ ਕਹਿਣ ਤੇ ਚਰਚਾ ਨਾ ਕਰਨ ਦੀ ਸਹਿਮਤੀ ਦਿੱਤੀ ਸੀ। ਮੈਂ ਇਹ ਵੀ ਸਪੱਸ਼ਟ ਲਿਖਿਆ ਸੀ ਕਿ ਮੇਰੇ ਸਵਾਲਾਂ ਦਾ ਸਬੰਧ ਸਿਰਫ ਤੇ ਸਿਰਫ ਰਹਿਤ ਮਰਯਾਦਾ ਨਾਲ ਹੈ। ਖੈਰ!
ਆਪ ਜੀ ਲਿਖਦੇ ਹੋ, “ਆਪ ਜੀ ਦੋਹਾਂ ਵਿਦਵਾਨਾਂ ਦੇ ਮਤਭੇਦਾਂ ਤੋਂ ਇਲਾਵਾ ਵੱਡੀ ਸਮਾਨਤਾ ਨੂੰ ਨਹੀਂ ਵਿਚਾਰ ਰਹੇ”। ਸ. ਹਰਦੇਵ ਸਿੰਘ ਜੀ, ਹੁਣ ਤੁਸੀਂ ਵੀ ਲਿਖਤੀ ਰੂਪ `ਚ ਮੰਨਿਆ ਹੈ ਕਿ ਦੋਵਾਂ ਵਿਦਵਾਨਾਂ `ਚ ਮੱਤ ਭੇਦ ਸਨ। ਇਹ ਮੱਤ ਭੇਦ ਹੀ ਰਹਿਤ ਮਰਯਾਦਾ `ਚ ਦਰਜ ਰਾਗਮਾਲਾ ਬਾਰੇ ਵਿਚਾਰ ਦਾ ਬੁਨਿਆਦੀ ਨੁਕਤਾ ਹੈ।
ਮੇਰਾ ਅੱਜ ਦਾ ਸਵਾਲ, ਤੂਸੀ ਦੋਵਾਂ `ਚ ਕਿਸ ਵਿਦਵਾਨ ਨੂੰ ਠੀਕ ਮੰਨਦੇ ਹੋ?
ਮੇਰੇ ਦੂਜੇ ਸਵਾਲ ਦੇ ਜਵਾਬ `ਚ ਆਪ ਜੀ ਨੇ ਲਿਖਿਆ ਹੈ, “ਦਾਸ ਇਸ ਬਾਰੇ ਸਪਸ਼ਟ ਹੈ ਕਿ ਦਸ਼ਮੇਸ਼ ਜੀ ਨੇ ਕਦੇ ਬਾਣੀ ਨਹੀਂ ਲਿਖੀ। ਲਿਖਦੇ ਤਾਂ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰ ਜਾਂਦੇ”। ਇਸ ਦਾ ਭਾਵ ਹੈ ਕਿ ਤੁਸੀਂ ਇਹ ਮੰਨਦੇ ਹੋ ਕੇ ਰਹਿਤ ਮਰਯਾਦਾ `ਚ ਦਰਜ ਕੁਝ ਰਚਨਾਵਾਂ, ਜੋ ਬਚਿਤ੍ਰ ਨਾਟਕ ਦੀ ਦੇਣ ਹਨ, ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਨਹੀਂ ਹਨ। ਮੇਰੇ ਸਪੱਸ਼ਟ ਸਵਾਲ ਦਾ ਸਪੱਸ਼ਟ ਜਵਾਬ ਦੇਣ ਲਈ ਆਪ ਜੀ ਦਾ ਬਹੁਤ –ਬਹੁਤ ਧੰਨਵਾਦ।
ਸਰਵਜੀਤ ਸਿੰਘ


(30/10/11)
ਗੁਰਸ਼ਰਨ ਸਿੰਘ ਕਸੇਲ

ਸਤਿਕਾਰ ਯੋਗ ਸੰਪਾਦਕ ਜੀ ਅਤੇ ਪਾਠਕੋ,
ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਹਿ॥
ਆਪ ਸੱਭ ਪਾਠਕਾਂ ਅਤੇ ਵਿਦਵਾਨਾਂ ਤੋਂ ਹੇਠ ਲਿਖੇ ਇਹਨਾਂ ਸ਼ਬਦਾਂ ਦੀ ਇਕ ਪੰਗਤੀ ਬਾਰੇ ਯਾਣਕਾਰੀ ਲੈਣਾ ਚਾਹੁੰਦਾ ਹਾਂ । ਆਸ ਹੈ ਕਿ ਤੁਸੀਂ ਜਾਣਕਾਰੀ ਦੇਣ ਦੀ ਖੇਚਲ ਕਰੋਗੇ ।
ਬੇਨਤੀ ਹੈ ਕਿ ਇਹ ਸ਼ਬਦ ‘ਸੋਹਲਾ’ ਬਾਣੀ ਵਿੱਚ ਜਦੋਂ ਪੰਨਾ 13 ਤੇ ਹੈ ਤਾਂ ‘ਰਹਾਉ’ ਵਾਲੀ ਪੰਗਤੀ ਪਹਿਲੀ ਪੰਗਤੀ ਤੋਂ ਬਾਅਦ ਵਿਚ ਆਉਦੀ ਹੈ । ਜਿਵੇਂ:
ਰਾਗੁ ਗਉੜੀ ਪੂਰਬੀ ਮਹਲਾ ੫ ॥ ਕਰਉ ਬੇਨੰਤੀ ਸੁਣਹੁ ਮੇਰੇ ਮੀਤਾ ਸੰਤ ਟਹਲ ਕੀ ਬੇਲਾ ॥ ਈਹਾ ਖਾਟਿ ਚਲਹੁ ਹਰਿ ਲਾਹਾ ਆਗੈ ਬਸਨੁ ਸੁਹੇਲਾ ॥੧॥ ਅਉਧ ਘਟੈ ਦਿਨਸੁ ਰੈਣਾਰੇ ॥ ਮਨ ਗੁਰ ਮਿਲਿ ਕਾਜ ਸਵਾਰੇ ॥੧॥ ਰਹਾਉ ॥
ਪਰ, ਜਦੋਂ ਇਹ ਹੀ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦੁਬਰਾ ਪੰਨਾ 205 ਤੇ ਆਉਦਾ ਹੈ ਤਾਂ ਰਹਾਉ ਵਾਲੀ ਪੰਗਤੀ ਤੋਂ ਸ਼ੁਰੂ ਹੁੰਦਾ ਹੈ:
ਗਉੜੀ ਮਹਲਾ ੫ ॥ ਅਉਧ ਘਟੈ ਦਿਨਸੁ ਰੈਨਾਰੇ ॥ ਮਨ ਗੁਰ ਮਿਲਿ ਕਾਜ ਸਵਾਰੇ ॥੧॥ਰਹਾਉ॥ ਕਰਉ ਬੇਨੰਤੀ ਸੁਨਹੁ ਮੇਰੇ ਮੀਤਾ ਸੰਤ ਟਹਲ ਕੀ ਬੇਲਾ ॥ ਈਹਾ ਖਾਟਿ ਚਲਹੁ ਹਰਿ ਲਾਹਾ ਆਗੈ ਬਸਨੁ ਸੁਹੇਲਾ ॥੧॥ ਹੈ ।
ਸੋ, ਦਾਸ ਇਹ ਜਾਣਨਾ ਚਾਹੁੰਦਾ ਹੈ ਕਿ ਕੀ ਇਹ ਇੰਜ ਹੀ ਠੀਕ ਹੈ ? ਜਾਂ ਕਿ ਉਤਾਰੇ ਜਾਂ ਛਾਪਣ ਸਮੇਂ ਪੰਗਤੀਆਂ ਦਾ ਫਰਕ ਪਿਆ ਹੈ ?
ਇਹ ਜਾਣਕਾਰੀ ਦੇਣ ਲਈ ਆਪ ਦਾ ਧੰਨਵਾਦੀ ਹੋਵਾਂਗਾ ।
ਇੱਕ ਪਾਠਕ,
ਗੁਰਸ਼ਰਨ ਸਿੰਘ ਕਸੇਲ


(30/10/11)
ਗੁਰਪ੍ਰੀਤ ਸਿੰਘ ਨਿਉਜ਼ੀਲੈਂਡ

੮੪ ਭੁਲੌ ਚਾਹੇ ਨਹੀ, ਹਾਂ ੮੪ ਦਾ ਇਨਸਾਫ ਜਰੂਰ ਭੁਲ ਜਾਉ |
ਅਕਤੂਬਰ ਦਾ ਮਹਿਨਾ ਮੁਕਣ ਵਾਲਾ ਸੀ,ਤੇ ਨੰਵਬਰ ਸਿਰ ਤੇ ਸੀ| ਕੀਰਤ ਸਿੰਘ ਘਰੇ ਬੈਠਾ ਟੀ. ਵੀ ਦੇ ਚੈਨਲਾ ਨੂੰ ਗੇੜਾ ਦੇ ਰਿਹਾ ਸੀ| ਹਰ ਇੱਕ ਨਿਉਜ਼ ਚੈਨਲ ਤੇ ਇੱਕੌ ਹੀ ਨਿਉਜ਼ ਆ ਰਹੀ ਸੀ, ਕੀ ਸਿੱਖਾ ਨੂੰ ੮੪ ਭੂੱਲ ਜਾਣੀ ਚਾਹੀਦੀ, ਪੁਰਾਣੀਆ ਗੱਲਾ ਛੱਡੌ ਆਦਿ, ਕੀਰਤ ਸਿੰਘ ਦੌੜਾ-ਦੌੜਾ ਆਪਣੀ ਮਾਤਾ ਜੀ ਕੌਲ ਗਿਆ ਤੇ ਪੁਛੱਦਾ ਮਾਤਾ ਜੀ ਇਹ ਕੀ ਖੱਬਰ ਹੈ ਕੀ ਸਿੱਖਾ ਨੂੰ ੮੪ ਭੁੱਲ ਜਾਣੀ ਚਾਹੀਦੀ ਹੈ|
ਮਾਤਾ ਨੇ ਆਪਣੇ ਮੱਥੇ ਤੇ ਹੱਥ ਮਾਰ ਕੇ ਕਿਹਾ ਪੁਤੱਰ ਕੀ ਦੱਸਾ ਹਜਾਰਾਂ ਸਿੱਖਾ ਦਾ ਖੂਨ ਪਾਣੀ ਵਾੰਗ ਰੌੜ ਕੇ, ਜਿੰਦਾ ਸਿੱਖਾ ਦੇ ਗੱਲਾ ਵਿੱਚ ਬਲਦੇ ਟਾਇਰ ਪਾ ਕੇ, ਹਜਾਰਾਂ ਹੀ ਔਰਤਾਂ ਨੂੰ ਗਲੀੱਆ ਵਿੱਚ ਸ਼ਰੇਆਮ ਬੇਪੱਤ ਕਰਕੇ, ਹਜਾਰਾਂ ਹੀ ਬਚਿੱਆ ਦਾ ਭਵਿੱਖ ਤਬਾਹ ਕਰਕੇ , ਕਹਿੰਦੇ ਨੇ ਕੀ ੮੪ ਵਿੱਚ ਜੌ ਕੁੱਝ ਹੌਇਆ ਉਹ ਭੁੱਲ ਜਾਉ|
ਕੀਰਤ ਸਿੰਘ ਨੇ ਬੜੀ ਹੀ ਮਾਸੂਮੀਅੱਤ ਨਾਲ ਪੁਛਿਆ ਕੀ ਮਾਤਾ ਜੀ ਪੂਲੀਸ ਨੇ ਕੂਛ ਨਹੀ ਕੀਤਾ, ਮਾਤਾ ਜੀ ਮਾੜਾ ਜਾ ਹੱਸੇ ਤੇ ਕੰਹਿਦੇ ਕਿਤਾ ਪੁੱਤ ਪੁਲੀਸ ਨੇ ਬਹੁਤ ਕੂਛ ਕੀਤਾ ,ਪੁਲੀਸ ਨੇ ਉਹਣਾ ਕਾਤਲਾ ਨੂੰ ਸਿੱਖਾ ਦੇ ਘਰਾ ਦੇ ਪੱਤੇ ਦੱਸੇ, ਸਿੱਖਾ ਨੂੰ ਝੁਠੇ ਵਾਅਦੇ ਕੀਤੇ ਕੀ ਤੁਸੀ ਇੱਕਠੇ ਨਾ ਹੌਵੌ ਆਪਣੇ ਘਰਾ ਵਿੱਚ ਜਾ ਕੇ ਸ਼ਾਤੀ ਨਾਲ ਰਹੌ, ਪੈਟਰੌਲ ਦਾ ਇਤਜ਼ਾਮ ਕੀਤਾ, ਟਾਇਰਾਂ ਦਾ ਇਤਜ਼ਾਮ ਕੀਤਾ, ਸਬੂਤ ਮਿਟਾਣ ਵਿੱਚ ਮੱਦਦ ਕੀਤੀ ਤੇ ਸਿੱਖਾ ਨੂੰ ਖ਼ਤੱਮ ਕਰਣ ਦਾ ਪੂਰਾ ਪ੍ਬੰਦ ਕੀਤਾ|
ਕੀਰਤ ਸਿੰਘ ਬਹੁਤ ਹੈਰਾਣ ਹੌਇਆ ਤੇ ਬੜੀ ਹੈਰਾਣੀ ਨਾਲ ਪੁੱਛਦਾ, ਫਿਰ ਮਾਤਾ ਜੀ ਉਹਣਾ ਕਾਤਲਾਂ ਨੂੰ ਸਜਾ ਹੌਈ, ਹੌਈ ਨਾ ਪੁਤੱਰ ਇਦੱਰਾ ਗਾਂਧੀ ਦੇ ਕਾਤਲਾਂ ਨੂੰ ਹੌਈ , ਹਜ਼ਾਰਾ ਸਿੱਖਾ, ਸਿੰਘਣੀਆ ਤੇ ਭੁਜਂਗੀਆ ਦੀਆ ਲਾਸ਼ਾ ਚੀੱਖ-ਚੀੱਖ ਕੇ ਇਨਸਾਫ ਮੰਗ ਰਹੀਆ ਹਨ| ਸਜੱਣ ਕੁਮਾਰ ਤੇ ਜਗਦੀਸ਼ ਟਾਈਟਲਰ ਵਰਗੇ ਸਿੱਖਾ ਦੇ ਕਾਤਲ ਸ਼ਰੇਆਮ ਦਿੱਲੀ ਦੀਆ ਸੜਕਾ ਤੇ ਨੇਤਾ ਬਣ, ਸਾਡੀ ਅਣੱਖ ਨੂੰ ਵੰਗਾਰੇ ਦੇ ਘੁੰਮ ਰਹੇ ਹਨ, ਤੇ ਸਾਡੇ ਅਖੌਤੀ ਕਹਾਊਣ ਵਾਲੇ ਕੌਮ ਦੇ ਆਗੂ ਗਫਲੱਤ ਦੀ ਨੀਂਦ ਸੁਤੇ ਪਏ ਹਨ, ਹਜ਼ਾਰਾ ਸਿੱਖਾ ਦੇ ਖੂਨ ਨੂੰ ਉਹਣਾ ਨੇ ਨੌਟਾ ਦੀ ਚਾਦਰ ਨਾਲ ਢੱਕ ਦਿੱਤਾ|
ਅਸਲ ਵਿੱਚ ਪੁਤੱਰ ਉਹ ੮੪ ਭੁੱਲਣ ਦਾ ਨਾਰਾ , ਸਾਨੂੰ ੮੪ ਭੁਲਾਣ ਵਾਸਤੇ ਨਹੀ ਸਗੌ ਸਾਡੇ ਜ਼ਖਮਾ ਨੂੰ ਖੁਰੇਦਣ ਵਾਸਤੇ, ਸਾਡਾ ਮਜ਼ਾਕ ਬਣਾ ਵਾਸਤੇ ਤੇ ਸਾਨੂੰ ਮੇਣੇ ਮਾਰਣ ਵਾਸਤੇ ਕੰਹਿਦੇ ਨੇ ਕੀ ੮੪ ਦਾ ਇਨਸਾਫ ਤੁਸੀ ਭੁਲ ਜਾਉ, ਹਾ ਅਸੀ ਹੀ ਹਜ਼ਾਰਾ ਸਿੱਖਾ ਨੂੰ ਸ਼ਰੇਆਮ ਕਤਲ ਕੀਤਾ, ਸ਼ਰੇਆਮ ਤੂਹਾਡੀਆ ਔਰਤਾਂ ਨੂੰ ਬੇਪੱਤ ਕੀਤਾ ਤੇ ਬਚਿੱਆ ਨੂੰ ਵੀ ਕਤੱਲ ਕੀਤਾ, ਕਰ ਲੌ ਜੌ ਕਰਣਾ ਹੈ| ਵੈਸੇ ਵੀ ਤੁਹਾਡੇ ਆਗੂ ਹਜ਼ਾਰਾ ਸਿੱਖਾ ਦੀਆ ਲਾਸ਼ਾ ਤੇ ਸਿੰਘਣੀਆ ਦੀਆ ਇਜ਼ਤਾਂ ਸਾਡੇ ਕੌਲ ਵੇਚ ਚੂਕੇ ਨੇ, ਜੇ ਤੁਹਾਡੇ ਆਗੂ ਇਮਾਣਦਾਰ ਹੂੰਦੇ ਤੇ ਸਾਡੌ ਕੌਲੌ ਇੱਸ ਨਰਸੰਘਾਰ ਦਾ ਇਨਸਾਫ ਜਰੂਰ ਲੈ ਲੇਂਦੇ ਤੇ ਹੁਣ ੮੪ ਭੁਲੌ ਚਾਹੇ ਨਹੀ , ਹਾਂ ੮੪ ਦਾ ਇਨਸਾਫ ਜਰੂਰ ਭੁਲ ਜਾਉ|
GURPREET SINGH
newzealand

00642102432216


(29/10/11)
ਹਰਦੇਵ ਸਿੰਘ, ਜੰਮੂ

ਸ਼ਤਿਕਰ ਯੋਗ ਵੀਰ ਸਰਵਜੀਤ ਸਿੰਘ ਜੀ,

ਸਤਿ ਸ਼੍ਰੀ ਅਕਾਲ!

ਆਪ ਜੀ ਦੇ ਪੱਤਰ ਦਾ ਬਹੁਤ ਬਹੁਤ ਧਨਵਾਦ!

ਵੀਰ ਜੀਉ ਕਰਤਾਰ ਪੁਰੀ ਬੀੜ ਬਾਰੇ ਸੰਵਾਦ ਨਾ ਕਰਨ ਬਾਰੇ ਆਪ ਜੀ ਵਲੋਂ ਆਈ ਸਹਿਮਤੀ ਦਾ ਧੰਨਵਾਦ ਕਰਦਾ ਹਾਂ! ਆਪ ਜੀ ਦਾ ਪਤੱਰ ਛੋਟਾ ਹੈ ਅਤੇ ਸਵਾਲ ਮਹੱਤਵਪੁਰਣ। ਸੰਖੇਪ ਵਿੱਚ ਰਹਿਣ ਦਾ ਕਤਨ ਕਰਾਂਗਾ।

ਆਪ ਜੀ ਨੇ ਫ਼ਿਰ ਇੱਕ ਸਵਾਲ ਪੁੱਛ ਲਿਆ ਹੈ ਜਿਸਦਾ ਸਬੰਧ ਚਰਚਾ ਨਾ ਕਰਨ ਬਾਰੇ ਹੋਈ ਸਹਿਮਤੀ ਵਾਲੇ ਨੁੱਕਤੇ ਨਾਲ ਹੈ। ਆਪ ਜੀ ਨੇ ਪੁੱਛਿਆ ਹੈ ਤਾਂ ਦੱਸ ਦਿਆਂ ਕਿ ਦੋ ਵੱਡੇ ਵਿਦਵਾਨਾਂ (ਭਾਈ ਕਾਨ ਸਿੰਘ ਨਾਭਾ ੳਤੇ ਭਾਈ ਜੋਧ ਸਿੰਘ) ਵਲੋਂ ਆਇਆਂ ਸੁਚਨਾਵਾਂ ਵਿੱਚ ਕੁੱਝ ਇੰਦਰਜਾਂ ਅਤੇ, ਮੁੱਖ ਤੌਰ ਤੇ, ਰਾਗਮਾਲਾ ਲਿਖੇ ਪਤੱਰੇ ਦੇ ਸਥਾਨ ਬਾਰੇ ਸਮਾਨਤਾ ਨਹੀਂ ਸੀ ਪਰ ਨਾਲ ਹੀ ਉਹ ਦੋਂਵੇ ਵਿਦਵਾਨ ਇਸ ਗੱਲ ਤੇ ਨਿਰਸੰਦੇਹ ਸਹਿਮਤ ਸਨ ਕਿ ਕਰਤਾਰਪੁਰ ਪਿਆ ਗ੍ਰੰਥ ਗੁਰੂ ਅਰਜਨ ਜੀ ਵਲੋਂ ਲਿਖਵਾਇਆ ਭਾਈ ਗੁਰਦਾਸ ਲਿਖਤ ਗ੍ਰੰਥ ਹੈ। ਆਪ ਜੀ ਦੋਹਾਂ ਵਿਦਵਾਨਾ ਦੇ ਮਤਭੇਦਾਂ ਤੋਂ ਇਲਾਵਾ ਵੱਡੀ ਸਮਾਨਤਾ ਨੂੰ ਨਹੀਂ ਵਿਚਾਰ ਰਹੇ। ਜੋਧ ਸਿੰਘ ਜੀ ਵਾਲੀਆਂ ਦੋ ਸੁਚਨਾਵਾਂ/ਰਿਪੋਟਾਂ ਵਿੱਚ ਪ੍ਰੋ. ਸ਼ਾਹਿਬ ਸਿਘ ਅਤੇ ਹੋਰ ਵਿਦਵਾਨ ਵੀ ਸ਼ਾਮਲ ਸਨ।

ਖ਼ੈਰ ਦੋਹਾਂ ਵੱਲੋ ਆਈ ਸੁਚਨਾ ਵਿੱਚੋਂ ਇਸ ਬਾਰੇ ਕੋਈ ਮਤਭੇਦ ਨਹੀਂ ਸੀ ਕਿ ਕਰਤਾਰਪੁਰੀ ਬੀੜ ਅਸਲ ਹੈ। ਆਪ ਜੀ ਨੂੰ ਜੇਕਰ ਠੀਕ ਲੱਗੇ ਤਾਂ ਇਹ ਮੰਨ ਸਕਦੇ ਹੋ ਕਿ ਦੋਹਾਂ ਵਿਦਵਾਨਾਂ ਵਲੋਂ, ਕਰਤਾਰਪੁਰ ਵਿਖੇ ਭਾਈ ਗੁਰਦਾਸ ਦੀ ਲਿਖੀ ਆਦਿ ਬੀੜ ਦੀ ਮੋਜੂਦਗੀ ਦੀ ਰਿਪੋਰਟ ਸਹੀ ਸੀ। ਇਸ ਤੋਂ ਵੱਧ, ਸਿੱਖ ਇਤਹਾਸ ਅਤੇ ਪਰੰਪਰਾ ਦੀ ਗਵਾਹੀ ਵੀ ਇਸ ਗਲ ਦੀ ਤਸਦੀਕ ਕਰਦੀ ਹੈ ਜੋ ਕਿ ਆਪਣੇ ਆਪ ਵਿੱਚ ਇੱਕ ਵੱਡੀ ਤਸਦੀਕ ਹੈ। ਇਹ ਤਸਦੀਕ ਗੁਰੂ ਅਰਜ਼ਨ ਜੀ ਤੋਂ ਬਾਦ ਗੁਰੂ ਗੋਬਿੰਦ ਸਿੰਘ ਜੀ ਤਕ ਕਿਸੇ ਗੁਰੂ ਵਲੋਂ ਵੀ ਇੰਨਕਾਰੀ ਨਹੀਂ ਮਿਲਦੀ। ਭਾਈ ਬੰਨੋਂ ਦੀ ਬੀੜ ਨੂੰ ਖ਼ਾਰੀ ਕਰਾਰ ਦੇਂਣ ਵਾਲਾ ਸਮਕਾਲੀ ਸਿੱਖ ਭਾਈਚਾਰਾ ਕਰਤਾਰਪੁਰ ਪਏ ਕਿਸੇ ਉਤਾਰੇ ਨੂੰ ਗੁਰੂ ਅਰਜਨ ਜੀ ਦਾ ਲਿਖਵਾਇਆ ਅਤੇ ਭਾਈ ਗੁਰਦਾਸ ਲਿਖਤ ਪ੍ਰਚਾਰਣ ਦਾ ਵਿਰੌਧ ਜ਼ਰੂਰ ਦਰਜ਼ ਕਰਦਾ। ਇਹ ਕੋਈ ਛੋਟੀ ਜਿਹੀ ਗਲ ਨਹੀਂ ਸੀ ਕਿ ਜਿਸਦਾ ਗੁਰੂਘਰ ਅਤੇ ਸਿੱਖਾਂ ਨੂੰ ਪਤਾ ਨਾ ਹੋਵੇ। ਧੀਰਮਲੀਆਂ ਬਾਰੇ ਉਚੇਚੇ ਰਹਿਤੀ ਨਿਰਦੇਸ਼ ਦੇਂਣ ਵਾਲੇ ਕਿਸੇ ਐਸੇ ਫ਼ਰਾਡ ਕਿੱਸੇ ਬਾਰੇ ਚੁੱਪ ਰਹਿ ਸਕਦੇ ਸੀ? ਨਿਰਸੰਦੇਹ ਨਹੀਂ!

ਉਸ ਬੀੜ ਨੂੰ ਕਿਸ ਨੇ ਕਿਸ ਨਿਜੀ ਮੁਫ਼ਾਦ ਲਈ ਇਸਤੇਮਾਲ ਕੀਤਾ ਇਹ ਤਰਕ/ਗਲ ਉਸ ਤੱਥ ਦੀ ਰੋਸਨੀ ਵਿੱਚ ਬੇਮਾਨੀ ਸਾਬਤ ਹੁੰਦੀ ਹੈ ਕਿ ਜਿਸ ਵੇਲੇ ਅਸੀਂ ਵੇਖਦੇ ਹਾਂ ਕਿ ਬਾਣੀ/ਦਰਬਾਰ ਸਾਹਿਬ/ਅਕਾਲ ਤਖ਼ਤ ਦੀ ਹੋਂਦ ਨੂੰ ਕਈਆਂ ਨੇ ਆਪਣੇ ਮੁਫ਼ਾਦ ਲਈ ਇਸਤੇਮਾਲ ਕੀਤਾ। ਕਿਸੇ ਵਲੋਂ ਮੁਫ਼ਾਦ ਚੁੱਕ ਲੇਂਣ ਦਾ ਮਤਲਭ ਮੂਲ ਤੋਂ ਇਨਕਾਰੀ ਹੋਂਣਾ ਸਥਾਪਤ ਨਹੀਂ ਹੁੰਦਾ।

ਹੁਣ ਦਾਸ ਦੀ ਬੇਨਤੀ ਹੈ ਕਿ ਲਏ ਗਏ ਸਟੇਂਡ ਦੇ ਮੁਤਾਬਕ ਚਲਦੇ ਅਸੀਂ ਕਰਤਾਰਪੁਰੀ ਬੀੜ ਬਾਰੇ ਚਰਚਾ ਨਾ ਕਰੀਏ ਅਤੇ ਆਪਣੀ ਚਰਚਾ ਨੂੰ ਰਹਿਤ ਮਰਿਆਦਾ ਤਕ ਹੀ ਮਹਦੂਦ ਰੱਖੀਏ।

ਆਪ ਜੀ ਨੇ ਦੋ ਹੋਰ ਸਵਾਲ ਕੀਤੇ ਹਨ:

1) “ਮਰਯਾਦਾ ਵਿਚ ਦਰਜ ‘ਬਚਿੱਤਰ ਨਾਟਕ’ ਦੀਆ ਕੁਝ ਰਚਨਾਵਾਂ ਬਾਰੇ ਆਪ ਜੀ ਦਾ ਕੀ ਵਿਚਾਰ ਹੈ?”

2) “ਰਾਗਮਾਲਾ ਬਾਰੇ ਆਪ ਜੀ ਦਾ ਕੀ ਵਿਚਾਰ ਹੈ?”

ਆਪ ਜੀ ਦੇ ਪਹਿਲੇ ਸਵਾਲ ਬਾਰੇ:-

ਦਾਸ ਨੂੰ ਲਗਭਗ ਦੋ ਢੇਡ ਕੁ ਸਾਲ ਪਹਿਲੀ ਵਾਰ ਕਿਸੇ ਵਿਦਵਾਨ ਸੱਜਣ ਪਾਸਿਯੋਂ ਇਹ ਸੁਣਨ ਨੂੰ ਮਿਲਿਆ ਕਿ ਨਿਤਨੇਮ ਵਿੱਚ ਸ਼ੁਮਾਰ ਕੀਤੀ ਗਈਆਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰ ਦਿਆਂ ਰਚਨਾਵਾਂ ਗੁਰੂ ਗੋਬਿੰਦ ਸਿੰਘ ਜੀ ਕ੍ਰਿਤ ਨਹੀਂ ਹਨ। ਸਵਾਲ ਪੁੱਛਣ ਤੇ ਉਨ੍ਹਾਂ ਨੇ ਦਾਸ ਨੂੰ ਹੇਠ ਲਿਖੇ ਕਾਰਣ ਦੱਸੇ:

(1) ਨਵੀਂ ਖ਼ੋਜ ਨੇ ਇਹ ਸਿੱਧ ਕੀਤਾ ਹੈ ਕਿ ਵਚਿੱਤਰ ਨਾਟਕ ਗ੍ਰੰਥ ਦੀਆਂ ਰਚਨਾਵਾਂ ਪੁਰਾਣਾਂ ਵਿਚੋਂ ਹਨ!

(2) ਨਵੀਂ ਖ਼ੋਜ ਨੇ ਸਿੱਧ ਕੀਤਾ ਹੈ ਕਿ ਨਿਤਨੇਮ ਵਾਲੀਆਂ ਰਚਾਨਾਵਾਂ ਇੱਕ ਸਾਜਿਸ਼ ਅਤੇ ਸਮਝੋਤ ਅਧੀਨ 1945 ਵਿਚ ਪ੍ਰਵਾਣ ਹੋਈ ਰਹਿਤ ਮਰਿਆਦਾ ਵਿੱਚ ਪਾ ਦਿੱਤੀਆਂ ਸਨ ਜਦ ਕਿ ਪਹਿਲਾਂ ਤਿਆਰ ਖਰੜਿਆਂ ਵਿੱਚ ਇਹ ਬਿਲਕੁਲ ਨਹੀਂ ਸਨ ਨਾ ਹੀ ਇਨ੍ਹਾਂ ਨੂੰ ਪੜਨ ਦਾ ਪ੍ਰਚਲਨ ਸੀ। (ਕੀ ਆਪ ਜੀ ਇਸ ਦੂਜੇ ਬਿਆਨ ਨਾਲੋਂ ਸਹਿਮਤ ਹੋ?)

ਇਸ ਤੋਂ ਅਲਗ ਦਾਸ ਨੇ ਲਗਭਗ ਐਸੇ ਹੀ ਤਰਕਾਂ ਨੂੰ ਲਿਖਤੀ ਰੂਪ ਵਿੱਚ ਵੀ ਪੜੀਆ। ਪੜਚੋਲ ਕੀਤੀ ਤਾਂ ਪਤਾ ਚੱਲਿਆ ਕਿ ਵਚਿੱਤਰ ਨਾਟਕ ਦਿਆਂ ਕੁੱਝ ਰਚਨਾਵਾਂ ਬਾਰੇ ਤਾਂ ਅੱਜ ਤੋਂ 100 ਸਾਲ ਪਹਿਲਾਂ ਹੀ ਲਿਖਿਆ ਜਾ ਚੁੱਕਿਆ ਸੀ ਕਿ ਉਹ ਪੁਰਾਣਕ ਕਥਾਵਾਂ ਦੇ ਵਿਸ਼ੇ ਹਨ ਅਤੇ ਕੁੱਝ ਮਾਰਕੰਡ ਪੁਰਾਣ ਵਿੱਚ ਵੀ ਹਨ। ਇਸ ਲਈ ਇਸ ਬਾਰੇ ਨਵੀਂ ਖ਼ੋਜ ਦਾ ਦਾਵਾ ਵਾਜਬ ਨਹੀਂ ਸੀ। ਭਾਈ ਕਾਨ ਸਿੰਘ ਨਾਭਾ ਜੀ ਐਸਾ ਇੱਕ ਸਦੀ ਪਹਿਲਾਂ ਹੀ ਲਿਖ ਚੁੱਕੇ ਸੀ।

ਫ਼ਿਰ ਦਾਸ ਨੇ ਹੋਰ ਪੜਚੋਲ ਕੀਤੀ ਤਾਂ ਇਹ ਵੀ ਪਤਾ ਚਲਿਆ ਕਿ “1945 ਵਿੱਚ ਸਾਜਿਸ਼/ਸਮਝੋਤੇ” ਵਾਲੀ ਥਿਯੁਰੀ ਵੀ ਗਲਤ ਬਿਆਨਬਾਜ਼ੀ ਸੀ। ਦਾਸ ਦੇ ਬਾਰ-ਬਾਰ ਪੁੱਛਣ ਤੇ ਵੀ ਐਸਾ ਕਹਿਣ ਵਾਲੇ ਅਜੇ ਤਕ ਗਲ ਨੂੰ ਸਪਸ਼ਟ ਨਹੀਂ ਕਰ ਸਕੇ।

ਇਸ ਸੁਰਤ ਵਿੱਚ ਦਾਸ ਕਿਵੇਂ ਆਪਣੀ ਸੋਚ ਨੂੰ ਗਲਤ ਬਿਆਨਿਆਂ ਪਾਸ ਗਿਰਵੀ ਰੱਖ ਛੱਡਦਾ? ਦਾਸ ਦੇ ਵਿਚਾਰ ਅਨੁਸਾਰ, ਚਿੰਤਨ ਵਿੱਚ ਜਿਗਿਆਸੂ ਕਿਸੇ ਬੰਦੇ ਨੂੰ ਇੰਝ ਨਹੀਂ ਕਰਨਾ ਚਾਹੀਦਾ। ਇਸ ਗਲ ਤੋਂ ਆਪ ਜੀ ਵੀ ਸਹਿਮਤ ਹੋਵੋਗੇ। ਵਿਸ਼ੇਸ਼ ਤੋਰ ਤੇ ਉਸ ਸੁਰਤ ਵਿੱਚ ਜਿਸ ਵੇਲੇ ਕਿ ਮਾਮਲਾ ਨਿਜੀ ਨਾ ਹੋ ਕੇ ਸਮੁੱਚੀ ਪੰਥਕ ਰਹਿਤ ਨਾਲ ਨਾਲ ਜੁੜੀਆ ਹੋਵੇ।

ਜਿੱਥੋਂ ਤਕ ਇਸ ਵਿਸ਼ੇ ਬਾਰੇ ਹੁਣ ਤਕ ਦਾਸ ਦਾ ਵਿਚਾਰ ਹੈ ਤਾਂ ਉਹ ਇਹ ਹੈ ਕਿ ਪੁਰਾਤਨ ਲਿਖਤਾਂ/ਰਹਿਤਨਾਮਿਆਂ ਦੇ ਅਧਾਰ ਅਤੇ ਸਿੱਖੀ ਵਿੱਚ ਪ੍ਰਚਲਤ ਗੁਰੂ ਗੋਬਿੰਦ ਸਿੰਘ ਜੀ ਦਿਆਂ ਲਿਖਤ ਰੂਪ ਸਵੀਕਾਰ ਕੀਤੀਆਂ ਗਈਆਂ ਨਿਤਨੇਮ ਦਿਆਂ ਰਚਨਾਵਾਂ ਨੂੰ, ਇਤਹਾਸ ਪਰੰਪਰਾ ਅਤੇ ਉਨ੍ਹਾਂ ਦੀ ਵਰਤੋਂ ਦੀ ਨਿਰੰਤਰਤਾ ਦੇ ਪਰਿਪੇਖ ਵਿੱਚ ਵੀ ਦੇਖਣ ਦੀ ਲੋੜ ਹੈ। ਦਾਸ ਇਸ ਬਾਰੇ ਸਪਸ਼ਟ ਹੈ ਕਿ ਦਸ਼ਮੇਸ਼ ਜੀ ਨੇ ਕਦੇ ਬਾਣੀ ਨਹੀਂ ਲਿਖੀ। ਲਿਖਦੇ ਤਾਂ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰ ਜਾਂਦੇ। ਹਾਂ ਇਸ ਤੋਂ ਅਲਗ ਇਸ ਸੰਭਾਵਨਾ ਤੋਂ ਵੀ ਯੱਕਲਖ਼ਤ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ 34 ਸਾਲਾ ਪੰਥਕ ਰਹਬਰੀ ਦੌਰਾਨ ਉਨਾਂ ਸਿੱਖਾਂ ਲਈ ਬਾਣੀ ਅਨੁਸਾਰ ਕੁੱਝ ਗਲਾਂ ਕਹੀਆਂ/ਲਿਖਿਆਂ/ਲਿਖਵਾਇਆਂ ਹੋਂਣਗੀਆਂ।

ਪੁਰਾਣੇ ਰਹਿਤਨਾਮੇ /ਲਿਖਤਾਂ ਨਿਤਨੇਮ ਦਿਆਂ ਬਾਹਰੀ ਰਚਨਾਵਾਂ ਬਾਰੇ ਇੱਕਸਾਰ ਬੇਸ਼ੱਕ ਨਹੀਂ ਪਰ ਉਹ ਇਸ ਵਿਸ਼ੇ ਤੇ ਬਿਲਕੁਲ ਖ਼ਾਮੋਸ਼ ਵੀ ਨਹੀਂ ਹਨ। ਕੁੱਝ ਵਿੱਚ ਇਨ੍ਹਾਂ ਲਿਖਤਾਂ ਦਾ ਵੀ ਜ਼ਿਕਰ ਹੈ। ਜਿਸ ਤੋਂ ਇਹ ਪ੍ਰਤੀਤ ਹੁੰਦਾ ਹੈ ਕਿ ਦਸ਼ਮੇਸ਼ ਜੀ ਵਲੋਂ ਕੁੱਝ ਨਾ ਕੁੱਝ ਐਸਾ ਸੀ ਜੋ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੋਂ ਹੀ ਸਿੱਖਾਂ ਦੀ ਜਾਣਕਾਰੀ ਅਤੇ ਪ੍ਰਚਲਨ ਵਿੱਚ ਸੀ। ਇਹੀ ਜਾਣਕਾਰੀ ਲਗਭਗ 1708 ਤੋਂ ਬਾਦ 1861 (ਭਾਈ ਕਾਨ ਸਿੰਘ ਨਾਭਾਂ ਜੀ ਦਾ ਜਨਮ ਸਾਲ ਜੋ ਕਿ 1708 ਤੋਂ ਹੁਣ ਤਕ ਦੇ ਸਮੇਂ ਦਾ ਲਗਭਗ ਅੱਧ ਬਣਦਾ ਹੈ) ਤਕ ਪਹੰਚੀ ਸੀ ਅਤੇ ਇਹੀ ਸਿੰਘ ਸਭਾ ਲਹਿਰ ਦੇ ਮਾਰਫ਼ਤ ਬਣੀ ਰਹਿਤ ਮਰਿਆਦਾ ਤੋਂ ਅਗਾਂਹ ਹੁਣ ਤਕ ਪ੍ਰਚਲਤ ਹੈ। ਇਸ ਜਾਣਕਾਰੀ ਨੂੰ ਰੱਦ ਕਰਨ ਦੀ ਗਲ, ਪਹਿਲਾਂ ਗਹਿਨ ਪੜਚੋਲ ਦਾ ਵਿਸ਼ਾ ਹੈ ਜਿਸ ਨੂੰ ਕਿ ਹਵਾਈ ਦਲੀਲਾਂ ਜਾਂ ਨਿਜੀ ਪੰਸਦ-ਨਾਪਸੰਦਗੀ ਦੇ ਅਧਾਰ ਤੇ ਨਹੀਂ ਨਿਪਟਾਇਆ ਜਾ ਸਕਦਾ।

ਇਸ ਲਈ ਦਾਸ ਦਾ ਇਸ ਬਾਰੇ ਵਿਚਾਰ ਇਹੀ ਹੈ ਕਿ ਨਿਤਨੇਮ ਵਿੱਚ ਨਿਯਤ ਕੀਤੀਆਂ ਗਈਆਂ ਲਿਖਤਾਂ ਪੰਥਕ ਰਹਿਤ ਦਾ ਹਿੱਸਾ ਹਨ। ਅਤੇ ਨਿਤਨੇਮ ਦੀਆਂ ਬਾਹਰੀ ਰਚਨਾਵਾਂ ਬਾਰੇ ਨਵੇਂ ਸਿੱਟੀਆਂ ਤੇ ਪਹੁੰਚਣ ਤੋਂ ਪਹਿਲਾਂ ਦਾਸ ਸਬੰਧਤ ਕੁੱਝ ਨੁੱਕਤਿਆਂ ਨੂੰ ਵਿਚਾਰਨਾ ਜ਼ਰੂਰੀ ਸਮਝਦਾ ਹੈ। ਨਿਜੀ ਰੂਪ ਵਿੱਚ ਕੋਈ ਸਵੀਕਾਰ ਕਰੇ ਜਾਂ ਨਾ ਕਰੇ ਇਹ ਵੱਖਰੀ ਗਲ ਹੈ, ਪਰ ਨਿਜੀ ਅਸਹਮਤੀ ਨੂੰ ਪੰਥਕ ਸਹਿਮਤੀ ਵਿੱਚ ਬਦਲਣ ਦੇ ਜਤਨ ਵਿੱਚ ਲੱਗੇ ਸੱਜਣਾ ਨੂੰ ਚਾਹੀਦਾ ਹੈ ਕਿ ਉਹ ਪਹਿਲਾਂ ਖ਼ੌਜ ਦੇ ਉਸ ਮਿਆਰ ਤਕ ਪਹੁੰਚਣ ਜਿਸ ਦੇ ਤਲ ਤੇ ਖੜੇ ਹੋ ਕੇ ਉਹ ਕੋਈ ਠੋਸ ਗਲ ਕਰਨ ਦੀ ਸਥਿਤੀ ਵਿੱਚ ਹੋਂਣ।

ਜਿਸ ਵੇਲੇ ਅਸੀਂ ਇਹ ਤੱਥ ਸਵੀਕਾਰ ਕਰਦੇ ਹਾਂ ਕਿ ਵਚਿੱਤਰ ਨਾਟਕ ਗ੍ਰੰਥ ਅਲਗ-ਅਲਗ ਲਿਖਤਾਂ ਦਾ ਜੋੜ ਹੈ ਤਾਂ ਵਧੇਰੇ ਸੰਭਾਵਨਾ ਬਣਦੀ ਹੈ ਕਿ ਉਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਵਲੋਂ ਬਾਣੀ ਅਨੁਸਾਰੀ ਕਹਿਆਂ/ਲਿਖੀਆਂ ਗਲਾਂ ਸ਼ੁਮਾਰ ਕੀਤੀਆਂ ਗਇਆਂ ਸਨ ਜਿਨ੍ਹਾਂ ਦੀ ਹੋਂਦ ਬਾਰੇ ਸਮਕਾਲੀ ਸਿੱਖਾਂ ਨੂੰ ਜਾਣਕਾਰੀ ਸੀ ਅਤੇ ਜੋ ਸਿੱਖ ਇਤਹਾਸ ਅਤੇ ਪਰੰਪਰਾ ਦੀ ਮਾਰਫ਼ਤ ਅੱਗੇ ਨੂੰ ਸਫ਼ਰ ਕਰਦੀਆਂ ਰਹੀਆਂ ਸਨ। ਇਹ ਗਲ ਵਿਚਾਰ ਮੰਗਦੀ ਹੈ ਕਿ ਜੇਕਰ ਵਚਿੱਤਰ ਨਾਟਕ ਗ੍ਰੰਥ ਇੱਕ ਗ੍ਰੰਥ ਦੇ ਰੂਪ ਵਿੱਚ ਤਾੜ ਹੈ ਤਾਂ ਜ਼ਰੂਰ ਇਹ ਕੁੱਝ ਤਿੱਲਾਂ ਤੋਂ ਹੀ ਬਣਿਆ ਹੋਵੇਗਾ। ਸਪਸ਼ਟ ਹੈ ਕਿ ਮੌਜੂਦਾ ਵਚਿੱਤਰ ਨਾਟਕ ਬਾਦ ਵਿੱਚ ਹੋਂਦ ਵਿੱਚ ਆਇਆ ਹੈ। ਇਸ ਲਈ ਉਸ ਵਿੱਚ ਰਲਾ ਦਿੱਤੀਆਂ/ਇੱਕਠੀਆਂ ਕਰ ਦਿੱਤਿਆਂ ਕੁੱਝ ਸਵਤੰਤਰ ਲਿਖਤਾਂ ਆਪਣੇ ‘ਮੂਲ` ਤੋਂ ਹੀ ਵਚਿੱਤਰ ਨਾਟਕ ਗ੍ਰੰਥ ਦੀ ਉਪਜ ਨਹੀਂ ਕਹਿਆਂ ਜਾ ਸਕਦੀਆਂ ਕਿੳਂਕਿ ਉਸ ਗ੍ਰੰਥ ਨੇ ਅਕਾਰ ਪਿੱਛੋਂ ਲਿਆ ਸੀ।

ਇਸੇ ਕਾਰਣ ਉਸ ਸਮੁੱਚੇ ਗ੍ਰੰਥ ਨੂੰ ਸਿੱਖੀ ਦੇ ਅੰਦਰ ਸਵੀਕਾਰ ਕਰਨਾ ਅਸੰਭਵ ਹੈ। ਸਿੰਘ ਸਭਾ ਲਹਿਰ ਦੇ ਵਿਦਵਾਨਾਂ ਦੇ ਸਦਕੇ ਸਿੱਖ ਰਹਿਤ ਮਰਿਆਦਾ ਵਿੱਚ ਉਸ ਦਾ ਨਾਮ ਤਕ ਨਹੀਂ ਅਤੇ ਬਾਤੌਰ ਗ੍ਰੰਥ ਉਸ ਦੀ ਸ਼ਬਦ ਗੁਰੂ ਗ੍ਰੰਥ ਸ੍ਹਾਮਣੇ ਕੋਈ ਹੈਸਿਅਤ ਮੁੱਕਰਰ ਨਹੀਂ। ਹਾਂ ਸਿੱਖ ਇਤਹਾਸ ਅਤੇ ਪਰੰਪਰਾ ਦੀ ਗਵਾਹੀ ਹੋਠ ਚਲਦੇ ਆਈਆਂ ਕੁੱਝ ਲਿਖਤਾਂ ਨੂੰ ਦਸ਼ਮੇਸ਼ ਗੁਰੂ ਜੀ ਦੀਆਂ ਸਵੀਕਾਰ ਕੇ ਨਿਤਨੇਮ ਵਿੱਚ ਪੜਨ ਦਾ ਜ਼ਿਕਰ ਜ਼ਰੁਰ ਹੈ। ਕਿਸੇ ਥਾਂ ਪ੍ਰਾਪਤ ਜਿੱਤ ਨੂੰ ਆਪਣੀ ਹਾਰ-ਹਾਰ ਕਹਿ ਕੇ ਪ੍ਰਚਾਰਨਾ ਨੁਕਸਾਨਦੇਹ ਵੀ ਹੋ ਸਕਦਾ ਹੈ। ਜੋ ਸੱਜਣ ਜਿੱਤੇ ਹੋਏ ਇਲਾਕੇ ਦੀ ਕਦਰ/ਦੇਖਭਾਲ ਕੀਤੇ ਬਿਨਾ ਅਗਾਹ ਤੁਰਦੇ ਜਾਣ ਉਹ ਆਪਣੇ ਪਿੱਛੋਕੜ ਤੋਂ ਵੀ ਹੱਥ ਧੋ ਬੈਠਦੇ ਹਨ। ਬੇ-ਹਿਸਾਬੀ ਸਾਰਾ ਹਿਸਾਬ ਕਿਤਾਬ ਵਿਗਾੜ ਸਕਦੀ ਹੈ।

ਇਸ ਲਈ, ਇਸ ਬਾਰੇ ਦਾਸ ਫ਼ਿਲਹਾਲ ਸਿੱਖ ਇਤਹਾਸ, ਪਰੰਪਰਾ ਅਤੇ ਸਮਰਪਿਤ ਪੰਥਕ ਵਿਦਵਾਨਾਂ ਦੀ ਖ਼ੋਜ ਅਤੇ ਸਮਝਬੂਝ ਨੂੰ ਛੱਡ ਕੇ ਉਨ੍ਹਾਂ ਬਿਆਨਾਂ/ਤਰਕਾਂ ਤੇ ਭਰੋਸਾ ਨਹੀਂ ਕਰ ਸਕਦਾ ਜੋ ਕਿ ਅਧਾਰਹੀਣ ਜਾਂ ਅਰਧ-ਸੱਤਯਕ ਸਥਿਤੀ ਵਿੱਚ ਹਨ। ਹਾਂ ਜੇਕਰ ਆਪ ਜੀ ਪਾਸ ਇਸ ਬਾਬਤ ਵਿਸ਼ੇਸ਼ ਅਤੇ ਠੋਸ ਜਾਣਕਾਰੀ ਹੈ ਤਾਂ ਦਾਸ ਉਸ ਨੂੰ ਜਾਣਨ ਦਾ ਜਿਗਿਆਸੂ ਹੈ।

ਹੁਣ ਰਾਗਮਾਲਾ ਬਾਰੇ ਆਪ ਜੀ ਦੇ ਸਵਾਲ ਵੱਲ ਮੁੜਦਾ ਹਾਂ!

ਰਾਗਮਾਲਾ ਬਾਰੇ ਦਾਸ ਦਾ ਇੱਕ ਲੇਖ ਦਾਸ ਦੇ ਬਲਾਗ hardevsinghjammu.blogspot.com ਤੇ ‘ਰਾਗਮਾਲਾ ਦੀ ਆਰੋਹੀ ਤਾਨ` ਸਿਰਲੇਖ ਹੇਠ ਪਿਆ ਹੈ ਆਪ ਜੀ ਉਸ ਨੂੰ ਪੜ ਸਕਦੇ ਹੋ। ਇਹ ਲੇਖ ਸਿਖ ਮਾਰਗ ਤੇ ਵੀ ਛੱਪ ਚੁੱਕਿਆ ਹੈ ਜਦ ਕਿ ਕੁੱਝ ਸੱਜਣਾ ਨੇ ਇਸ ਨੂੰ ਛਾਪਣ ਤੋਂ ਇਨਕਾਰ ਕਰ ਦਿੱਤਾ ਸੀ। ਮੈਂ ਇਸ ਉਦਾਰਤਾ ਲਈ ਸਿੱਖ ਮਾਰਗ. ਕਾਮ ਦਾ ਧਨਵਾਦੀ ਹਾਂ।

ਇੱਥੇ ਸੰਖੇਪ ਵਿੱਚ ਦ੍ਰਿੜਤਾ ਨਾਲ ਇਨ੍ਹਾਂ ਹੀ ਕਹਾਂਗਾ ਕਿ ਰਾਗਮਾਲਾ ਬਾਣੀ ਨਹੀਂ ਹੈ ਜਿਵੇਂ ਕਿ ਤਤਕਰਾ ਉਪਦੇਸ਼ਾਤਮਕ ਬਾਣੀ ਪਾਠ ਦਾ ਅੰਗ ਨਹੀਂ ਹੈ। ਸਿਧਾਂਤਕ ਤੌਰ ਤੇ, ਇਸ ਦੇ ਬਾਣੀ ਨਾ ਹੋਣ ਦਾ ਨਿਰਨਾ ਰਹਿਤ ਮਰਿਆਦਾ ਕਰ ਚੁੱਕੀ ਹੈ! ਬਾਕੀ ਰਹਿਤ ਮਰਿਆਦਾ ਵਿੱਚ ਰਾਗਮਾਲਾ ਬਿਨਾ ਗ੍ਰੰਥ ਸਾਹਿਬ ਨਾ ਛਾਪਣ ਦੀ ਤਾਕੀਦ ਨੂੰ ਦਾਸ ਇਸ ਰੂਪ ਵਿੱਚ ਦੇਖਦਾ ਹੈ ਕਿ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਸਵਰੂਪ ਵਿੱਚ ਨਾ ਕੋਈ ਹੋਰ ਲਿਖਤ ਪਾਈ ਜਾ ਸਕਦੀ ਹੈ ਅਤੇ ਨਾ ਹੀ ਘਟਾਈ ਜਾ ਸਕਦੀ ਹੈ। ਆਪ ਜੀ ਧਿਆਨ ਦੇਣਾ ਕਿ ਦਾਸ ਨੇ ਇਹ ਕਹਿਣ ਵੇਲੇ ਕਿ; “ਦਾਸ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਮੌਜੂਦਾ ਬਾਣੀ ਸਵਰੂਪ ਨੂੰ ਬਿਨਾ ਕਿਸੇ ਕਿੰਤੂ-ਪਰੰਤੂ ਵਿੱਚ ਪਏ ਗੁਰੂ ਸਵੀਕਾਰਦਾ ਹੈ”, ਸਪਸ਼ਟ ਤੋਰ ਤੇ ਸ਼ਬਦ ਵਰਤੇ ਹਨ ‘ਮੌਜੂਦਾ ਬਾਣੀ ਸਵਰੂਪ`!

ਬਾਣੀ ਸਵਰੂਪ ਵਿੱਚ ਨਾ ਤਾਂ ਤਤਕਰਾ ਸ਼ਾਮਲ ਹੈ ਅਤੇ ਨਾ ਹੀ ਰਾਗਮਾਲਾ। ਇਹ ਦੋਵੇ ਸੰਕੇਤਾਤਮਕ ਗਲਾਂ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ਾਤਮਕ ਬਾਣੀ ਸਵਰੂਪ ਦੇ ਆਲੇ ਦੁਆਲੇ ਦਿਆਂ ਗੱਲਾ ਹਨ ਅਤੇ ਪੁਸਤਕ ਸਵਰੂਪ ਦਾ ਹਿੱਸਾ ਹਨ। ‘ਗ੍ਰੰਥ ਸਵਰੂਪ` ਵਿਚ, ਰਹਿਤ ਮਰਿਆਦਾ ਅਨੁਸਾਰ, ਸਿੱਖ ਦੇ ਨਿਸ਼ਚੇ ਦਾ ਵਿਸ਼ਾ ਕੁੱਝ ਹੋਰ ਹੈ ਜਿਸ ਨੂੰ ਦਾਸ ਨੇ ਸਿੱਖ ਦੀ ਪਰਿਭਾਸ਼ਾ ਸਬੰਧੀ ਆਪਣੇ ਲੇਖਾਂ ਵਿੱਚ ਵਿਚਾਰਿਆ ਹੈ। ਇਸ ਬਾਰੇ ਦਾਸ ਦਾ ਲੇਖ ਸਿੱਖ ਮਾਰਗ. ਕਾਮ ਦੀ ਲੇਖ ਲੜੀ ਚੋਥੀ ਵਿੱਚ ਦਾਸ ਦੇ ਲੇਖਾਂ ਦੀ ਸੂਚੀ ਵਿਚੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬ ਦੀ ਬਾਣੀ” ਸਿਰਲੇਖ ਹੇਠ ਪੜਿਆ ਜਾ ਸਕਦਾ ਹੈ।

ਬਾਕੀ ਆਪ ਜੀ ਅਤੇ ਹੋਰ ਪਾਠਕ ਰਾਗਮਾਲਾ ਬਾਰੇ ਦਾਸ ਦਾ ਲੇਖ ਪੜ ਸਕਦੇ ਹੋ ਜਿਸ ਵਿੱਚ ਦਾਸ ਨੇ ਰਾਗਮਾਲਾ ਸਬੰਧੀ ਕੁੱਝ ਸੰਭਾਵਨਾਵਾਂ ਦੀ ਪੜਚੋਲ ਕਰਨ ਦਾ ਜਤਨ ਕੀਤਾ ਹੈ।

ਇੰਨੀਆਂ ਹੀ ਵਿਚਾਰਾਂ ਪਰਵਾਣ ਕਰਨੀਆਂ। ਕਿਸੇ ਥਾਂ ਹੋਈ ਭੂੱਲ ਚੂਕ ਲਈ ਛਿਮਾਂ ਦਾ ਜਾਚਕ ਰਹਾਂਗਾ।

ਇਸ ਪੱਤਰ ਵਿੱਚ ਪੁੱਛੇ ਆਪਣੇ ਸਵਾਲ ਵੱਲ ਆਪ ਜੀ ਦੇ ਜਵਾਬ ਦੀ ਉਡੀਕ ਵਿਚ,

ਹਰਦੇਵ ਸਿੰਘ, ਜੰਮੂ


ਤੇਰਾ ਜਨੁ ਰਾਮ ਰਸਾਇਣਿ ਮਾਤਾ vishwakarma part -2 27th oct 2011

ਭਾਈ ਸਰਬਜੀਤ ਸਿੰਘ ਧੂੰਦਾ ਦੁਆਰਾ ਗੁਰਦੁਆਰਾ ਬੰਗਲਾ ਸਾਹਿਬ 27 ਅਕਤੂਬਰ 2011 ਨੂੰ ਕੀਤੀ ਗਈ ਕਥਾ।

(28/10/11)
ਸਰਵਜੀਤ ਸਿੰਘ

ਸ. ਹਰਦੇਵ ਸਿੰਘ ਜੰਮੂ ਜੀ,
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜਿ ਕਿ ਫਤਹਿ।
ਵੀਰ ਜੀ, ਮੈਂ ਆਪ ਜੀ ਨੂੰ ਦੋ ਸਵਾਲ ਕੀਤੇ ਸਨ। ਕਰਤਾਰਪੁਰੀ ਬੀੜ ਨਾਲ ਸਬੰਧਿਤ ਸਵਾਲ ਦੇ ਜਵਾਬ ਵਿਚ ਲਿਖਿਆ ਹੈ, “ਕਰਤਾਰਪੁਰੀ ਬੀੜ ਬਾਰੇ ਕੋਈ ਚਰਚਾ ਛੇੜਨ ਦੀ ਮੰਸ਼ਾ ਦਾਸ ਦੀ ਨਹੀਂ ਹੈ ਅਤੇ ਨਾ ਹੀ ਦਾਸ ਉਸ ਨੂੰ ਆਰੰਭ ਕਰਨਾ ਚਾਹੁੰਦਾ ਹੈ” । ਪਰ ਮੇਰਾ ਇਕ ਸ਼ੰਕਾ ਹੈ। ਭਾਈ ਜੋਧ ਸਿੰਘ ਜੀ ਨੇ ਕਰਤਾਰਪੁਰੀ ਬੀੜ ਦੇ ਦਰਸ਼ਨ ਕਰਕੇ ਜੋ ਰਿਪੋਰਟ ਲਿਖੀ ਹੈ, ਉਸ ਵਿਚ ਉਹ ਭਾਈ ਕਾਨ੍ਹ ਸਿੰਘ ਨਾਭਾ ਜੀ ਵੱਲੋਂ ਤਿਆਰ ਕੀਤੀ ਰਿਪੋਰਟ ਨੂੰ ਰੱਦ ਕਰਦੇ ਹਨ। ਸਪੱਸ਼ਟ ਹੈ ਕਿ ਦੋਵੇਂ ਆਪਾ ਵਿਰੋਧੀ ਰਿਪੋਰਟਾਂ ਠੀਕ ਨਹੀਂ ਹੋ ਸਕਦੀਆਂ। ਸਵਾਲ ਇਹ ਹੈ ਕਿ ਦੋਵੇਂ ਰਿਪੋਰਟਾਂ `ਚ ਕਿਸ ਨੂੰ ਠੀਕ ਮੰਨਿਆ ਜਾਵੇ?
ਮੇਰੇ ਦੂਜੇ ਸਵਾਲ ਦੇ ਸਬੰਧ `ਚ ਆਪ ਜੀ ਲਿਖਦੇ ਹੋ, “ਇਸ ਬਾਰੇ ਦਾਸ ਕੇਵਲ ਇਤਨਾ ਕਹਿਣਾ ਚਾਹੂੰਦਾ ਹੈ ਕਿ ਸਿੱਖ ਰਹਿਤ ਮਰਿਆਦਾ ਵਿੱਚ ਸੋਧ ਦੀ ਗੱਲ ਸੋਚਣਾ ਕੋਈ ਅਪਰਾਧ ਨਹੀਂ”। ਇਸ ਦਾ ਭਾਵ ਕਿ ਰਹਿਤ ਮਰਿਆਦਾ ਤੇ ਵਿਚਾਰ ਕੀਤੀ ਜਾ ਸਕਦੀ ਹੈ।
ਵੀਰ ਜੀ, ਆਪ ਦੇ ਲੇਖ ਦਾ ਸਿਰਲੇਖ ਹੈ, “ਸਮੁੱਚੇ ਵਚਿੱਤਰ ਨਾਟਕ ਗ੍ਰੰਥ ਦੇ ਗੁਰੂ ਕ੍ਰਿਤ ਨਾ ਹੋਣ ਬਾਰੇ ਵੱਡੀ ਦਲੀਲ”।
ਇਸ ਸਬੰਧੀ ਬੇਨਤੀ ਹੈ ਰਹਿਤ ਮਰਯਾਦਾ ਵਿਚ ਦਰਜ ‘ਬਚਿੱਤਰ ਨਾਟਕ’ ਦੀਆ ਕੁਝ ਰਚਨਾਵਾਂ ਬਾਰੇ ਆਪ ਜੀ ਦਾ ਕੀ ਵਿਚਾਰ ਹੈ?
ਦੂਜੀ ਬੇਨਤੀ ਇਹ ਹੈ ਕਿ ਆਪ ਜੀ ਲਿਖਦੇ ਹੋ, “ਦਾਸ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਮੌਜੂਦਾ ਬਾਣੀ ਸਵਰੂਪ ਨੂੰ ਬਿਨਾ ਕਿਸੇ ਕਿੰਤੂ-ਪਰੰਤੂ ਵਿੱਚ ਪਏ ਗੁਰੂ ਸਵੀਕਾਰਦਾ ਹੈ”।
ਰਹਿਤ ਮਰਯਾਦਾ `ਚ ਦਰਜ ਹੈ, “(ੳ) ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ (ਸਾਧਾਰਨ ਜਾਂ ਅਖੰਡ) ਦਾ ਭੋਗ ਮੁੰਦਾਵਣੀ ਉਤੇ ਜਾਂ ਰਾਗਮਾਲਾ ਪੜ੍ਹ ਕੇ ਚਲਦੀ ਸਥਾਨਕ ਰੀਤੀ ਅਨੁਸਾਰ ਪਾਇਆ ਜਾਵੇ। (ਇਸ ਗੱਲ ਬਾਬਤ ਪੰਥ 'ਚ ਅਜੇ ਤਕ ਮਤਭੇਦ ਹੈ, ਇਸ ਲਈ ਰਾਗਮਾਲਾ ਤੋਂ ਬਿਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਣ ਜਾਂ ਛਾਪਣ ਦਾ ਹੀਆ ਕੋਈ ਨਾ ਕਰੇ)।(ਪੰਨਾ 18)
ਭਾਵ ਰਾਗਮਾਲਾ ਬਾਰੇ ਆਪ ਜੀ ਦਾ ਕੀ ਵਿਚਾਰ ਹੈ?
ਨਿਮਰਤਾ ਸਹਿਤ ਬੇਨਤੀ ਹੈ ਕਿ ਮੇਰੇ ਦੋਵੇਂ ਸਵਾਲਾਂ ਨੂੰ ਸਿਰਫ ਤੇ ਸਿਰਫ ਰਹਿਤ ਮਰਯਾਦਾ ਨਾਲ ਸਬੰਧ ਹੀ ਸਮਝਿਆ ਜਾਵੇ।
ਸਤਿਕਾਰ ਸਹਿਤ
ਸਰਵਜੀਤ ਸਿੰਘ


(ਸੰਪਾਦਕੀ ਨੋਟ:- ਕਰਤਾਰ ਪੁਰ ਵਾਲੀ ਬੀੜ ਬਾਰੇ ਪਹਿਲਾਂ ਵਿਚਾਰ ਚਰਚਾ ਕਰਦੇ ਸਮੇਂ ਮਾੜੀ ਸ਼ਬਦਾਵਲੀ ਆਪਸੀ ਕੁੜੱਤਣ ਦਾ ਕਾਰਨ ਬਣ ਗਈ ਸੀ ਅਤੇ ਅਸੀਂ ਵਿਚਾਰ ਚਰਚਾ ਬੰਦ ਕਰ ਦਿੱਤੀ ਸੀ। ਹੁਣ ਹਰਦੇਵ ਸਿੰਘ ਜੰਮੂ ਦੀ ਕੱਲ ਵਾਲੀ ਭਾਵ ਕਿ 27 ਅਕਤੂਬਰ ਵਾਲੀ ਚਿੱਠੀ ਤੋਂ ਪਤਾ ਲੱਗਿਆ ਹੈ ਕਿ ਉਹਨਾ ਦੀ ਮੰਨਸ਼ਾ ਇਸ ਬਾਰੇ ਕੋਈ ਹੋਰ ਵਿਚਾਰ ਕਰਨ ਦੀ ਨਹੀਂ ਹੈ। ਇਸ ਵਿਚਾਰ ਨਾਲ ਸਰਵਜੀਤ ਸਿੰਘ ਵੀ ਸਹਿਮਤ ਹਨ। ਇਸ ਲਈ ਪਾਠਕਾਂ ਨੂੰ ਬੇਨਤੀ ਹੈ ਕਿ ਜੇ ਕਰ ਉਹ ਇਸ ਬਾਰੇ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋਣ ਤਾਂ ਉਹ ਸਰਵਜੀਤ ਸਿੰਘ ਦਾ ਲੇਖ, ‘ਕਰਤਾਰ ਪੁਰੀ ਬੀੜ ਦੀ ਅਸਲੀਅਤ’ ਨੂੰ ਜਰੂਰ ਪੜ੍ਹ ਲੈਣ ਅਤੇ ਨਾਲ ਹੀ ਜਗਤਾਰ ਸਿੰਘ ਜਾਚਕ ਦਾ ਲੇਖ, ‘ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਮਾਣੀਕਤਾ ਬਾਰੇ ਵਿਚਾਰ-ਚਰਚਾ ਦਾ ਅਧਾਰ ਅਤੇ ਉਸ ਦਾ ਸਦੀਵੀ ਹੱਲ’ ਵੀ ਪੜ੍ਹ ਲੈਣ)


(27/10/11)
ਹਰਦੇਵ ਸਿੰਘ, ਜੰਮੂ

ਸਨਮਾਨ ਯੋਗ ਵੀਰ ਸਰਵਜੀਤ ਸਿੰਘ ਜੀ,

ਆਪ ਜੀ ਦੇ ਪੱਤਰ ਦਾ ਬਹੁਤ ਧਨਵਾਦ!

ਆਪ ਜੀ ਦੇ ਕਹਿਣ ਅਨੁਸਾਰ ਸੰਭਵ ਹਦ ਤਕ ਸੰਖੇਪ ਰਹਿਣ ਦਾ ਜਤਨ ਕਰਾਂਗਾ!

ਪਹਿਲਾਂ ਸਪਸ਼ਟ ਕਰ ਦੇਵਾਂ ਕਿ ਦਾਸ ਦੇ ਲੇਖ “ਸਮੁੱਚੇ ਵਚਿੱਤਰ ਨਾਟਕ ਗ੍ਰੰਥ ਦੇ ਗੁਰੂ ਕ੍ਰਿਤ ਨਾ ਹੋਣ ਬਾਰੇ ਵੱਡੀ ਦਲੀਲ’ ਦਾ ਵਿਸ਼ਾ ਵਚਿੱਤਰ ਨਾਟਕ ਗ੍ਰੰਥ ਦੀ ਸਥਿਤੀ ਅਤੇ ਉਸਦੇ ਹੋਂਦ ਵਿੱਚ ਆਉਂਣ ਬਾਰੇ ਆਪਣੇ ਵਿਚਾਰ/ਤਰਕ ਪੇਸ਼ ਕਰਨਾ ਸੀ। ਲੇਖ, ਚੁੰਕਿ ਹੁਣ ਸਿੱਖ ਮਾਰਗ ਦੇ ਪਾਠਕਾਂ ਸ੍ਹਾਮਣੇ ਹੈ ਇਸ ਲਈ ਉਹ ਪੜ ਸਕਦੇ ਹਨ ਕਿ ਉਸ ਵਿੱਚ ਕਰਤਾਰਪੁਰੀ ਬੀੜ ਬਾਰੇ ਕਿਸੇ ਨਵੀਂ ਖ਼ੋਜ ਦੀ ਗਲ ਦਾਸ ਨੇ ਕਿੱਧਰੇ ਵੀ ਨਹੀਂ ਕਹੀ।

ਕਰਤਾਰਪੁਰੀ ਬੀੜ ਬਾਰੇ ਕੋਈ ਚਰਚਾ ਛੇੜਨ ਦੀ ਮੰਸ਼ਾ ਦਾਸ ਦੀ ਨਹੀਂ ਹੈ ਅਤੇ ਨਾ ਹੀ ਦਾਸ ਉਸ ਨੂੰ ਆਰੰਭ ਕਰਨਾ ਚਾਹੁੰਦਾ ਹੈ। ਮੇਰੇ ਲੇਖ ਦਾ ਪ੍ਰਸੰਗ ਵਚਿੱਤਰ ਨਾਟਕ ਗ੍ਰੰਥ ਬਾਰੇ ਇੱਕ ਵੱਡੀ ਦਲੀਲ ਪੇਸ਼ ਕਰਨਾ ਸੀ ਜਿਸ ਵਿੱਚ ਕਰਤਾਰਪੁਰੀ ਬੀੜ ਦੇ ਗੁਰੂ ਦੀ ਨਿਗਰਾਨੀ ਹੋਠ ਲਿਖਣ ਦੀ ਮਿਸਾਲ ਜ਼ਰੂਰੀ ਸੀ।

ਹੁਣ ਆਪਣੇ ਵਲੋਂ ਵਰਤੀ ਗਈ ਟਰਮ ਮੈਕਲੋਡੀ ਚਿੰਤਨ ਦੇ ਰੂਪਾਂ ਨੂੰ ਵੀ ਸਪਸ਼ਟ ਕਰ ਦੇਵਾਂ ਕਿ ਉਸ ਤੋਂ ਭਾਵ ‘ਮੈਕਲੋਡ ਗਰੁੱਪ` ਦੀ ਉਹ ਭਾਵਨਾ ਸੀ ਜੋ ਕਿਸੇ ਨਾ ਕਿਸੇ ਢੰਗ ਨਾਲ ਕਰਤਾਰਪੁਰੀ ਬੀੜ ਨੂੰ ਅਧਾਰ ਬਣਾ ਕੇ ਬਾਣੀ ਦੀ ਪ੍ਰਮਾਣਿਕਤਾ ਤੇ ਕਿੰਤੂ ਖੜਾ ਕਰਨ ਦੀ ਜੁਗਤ ਵਿੱਚ ਸੀ। ਇਸ ਗਰੁੱਪ ਵਿੱਚ ਦਾਸ ਮੈਕਲੋਡ ਸਮੇਤ ਪਿਸ਼ੋਰਾ ਸਿੰਘ ਅਤੇ ਪਿਆਰ ਸਿੰਘ ਆਦਿ ਜੀ ਨੂੰ ਸਮਝਦਾ ਹੈ।

ਮੈਕਲੋਡ ਨੇ ਕਰਤਾਰਪੁਰੀ ਬੀੜ ਨੂੰ ਨਕਲੀ ਕਿਹਾ। ਪਰ ਬਾਦ ਵਿੱਚ ਭਾਈ ਜੋਧ ਸਿੰਘ ਦੀ ਕਰਤਾਰਪੁਰੀ ਬੀੜ ਦੇ ਦਰਸ਼ਨ ਤੇ ਡਾ. ਦਲਜੀਤ ਸਿੰਘ ਜੀ ਦੇ ਖੋਜ ਪੱਤਰ ਬਾਦ ਉਸ ਨੂੰ ਆਪੜੇ ਕਾਰਜ ਦੀ ਕਮਜੋਰੀ ਦਾ ਅਹਿਸਾਸ ਹੋਇਆ ਸੀ। ਇਸ ਕਾਰਨ ਉਸ ਦੀ ਆਪਣੀ ਅਕਾਦਮਿਕ ਸਰਪਰਸਤੀ ਹੋਠ ਪੀ. ਐਚ. ਡੀ ਕਰਨ ਵਾਲੇ ਸੱਜਣ ਪਿਸ਼ੋਰਾ ਸਿੰਘ ਜੀ ਨੇ ਕਰਤਾਰ ਪੁਰੀ ਬੀੜ ਨੂੰ ਤਾਂ ਆਪਣੀ ਖ਼ੌਜ ਵਿੱਚ ਅਸਲੀ ਸਵੀਕਾਰ ਕੀਤਾ (ਦਾਸ ਨੂੰ ਇਸ ਦੀ ਜਾਣਕਾਰੀ ਪਹਿਲਾਂ ਤੋਂ ਹੀ ਹੈ), ਪਰ ਪਿਆਰ ਸਿੰਘ ਜੀ ਵਲੋਂ ਗੁਰੂ ਨਾਨਕ ਦੇਵ ਯੁਨੀਵਰਸਿਟੀ ਵਿੱਚ ਨਾਟਕੀਯ ਅਤੇ ਸੰਦੇਹਾਸਪਦ ਢੰਗ ਨਾਲ ਪਹੁੰਚਾਏ ਗਏ ਮਾਨੁਸਕ੍ਰਿਪਟ 1245 ਨੂੰ ਕਰਤਾਰਪੁਰੀ ਬੀੜ ਦਾ ‘ਰੱਫ ਸਕੈੱਚ` ਦੱਸਦੇ ਹੋਏ ਇਹ ਵਿਚਾਰ ਤਰਾਸ਼ਿਆ ਕਿ ਗੁਰੂ ਅਰਜਨ ਦੇਵ ਜੀ ਨੇ ਗੁਰੂ ਨਾਨਕ ਵਲੌਂ ਲਿਖੀ ਬਾਣੀ ਨੂੰ ਬਦਲ ਕੇ ਕਰਤਾਰਪੁਰੀ ਬੀੜ ਵਿੱਚ ਦਰਜ਼ ਕੀਤਾ ਸੀ। ਇਹ ਕੰਮ ਮੈਕਲੋਡੀ ਚਿੰਤਨ (ਕਿ ਗੁਰਬਾਣੀ ਸਰੋਤ ਪ੍ਰਮਾਣਿਕ ਨਹੀਂ ਹਨ) ਦੇ ਮਕਸਦ ਨੂੰ ਪੁਰਾ ਕਰਨ ਦਾ ਨਵੇਕਲਾ ਢੰਗ ਸੀ। ਇਸੇ ਸ਼੍ਰਖਲਾ ਵਿੱਚ ਪਿਆਰ ਸਿੰਘ ਜੀ ਦੀ ਪੁਸਤਕ ਵੀ ਸੀ ਜਿਸ ਵਿੱਚ ਉਹ ਡਾ. ਦਲਜੀਤ ਸਿੰਘ ਜੀ ਵਲੋਂ ਕੀਤੇ ਕੰਮ ਨੂੰ ਜਾਣਬੂਝ, ਬਿਨਾ ਵਿਚਾਰੇ ਕਰਤਾਰਪੁਰੀ ਬੀੜ ਨੂੰ ਨਕਲੀ ਬੀੜ ਸਾਬਤ ਕਰਨ ਵਿੱਚ ਜੁੱਟ ਗਏ। ਪੰਜਾਬ ਵਿੱਚ ਉਹ ਪੁਸਤਕ ਵਿਤਰਤ ਨਹੀਂ ਹੋਈ ਤਾਂ ਉਹ ਨੂੰ ਵਿਦੇਸ਼ ਵਿੱਚ ਮੈਕਲੋਡੀ ਸਹਾਇਤਾ ਨਾਲ ਛਾਪਿਆ ਗਿਆ। ਆਸ ਹੈ ਕਿ ਹੁਣ ਆਪ ਜੀ ਨੂੰ ਸਪਸ਼ਟ ਹੋ ਗਿਆ ਹੋਵੇਗਾ ਕਿ ਦਾਸ ਦੇ ਮੈਕਲੋਡੀ ਚਿੰਤਨ ਦੇ ਰੂਪ ਤੋਂ ਭਾਵ ਕੀ ਸੀ।

ਇਹ ਸੰਖੋਪ ਤੋਂ ਪਤਾ ਚਲਦਾ ਹੈ ਕਿ ਮੈਕਲੋਡੀ ਚਿੰਤਨ ਵੱਖਰੇ ਰੂਪ ਵਿੱਚ ਪਿਸ਼ੋਰਾ ਸਿੰਘ ਜੀ ਦੀ ਮਾਰਫ਼ਤ ਵੀ ਪੇਸ਼ ਹੋਇਆ ਸੀ ਜਿਸ ਵਿੱਚ ਪਿਆਰ ਸਿੰਘ ਜੀ ਵਰਗੇ ਕਿਰਦਾਰਾਂ ਦੀ ਭੂਮਿਕਾ ਵੀ ਸੀ। ਆਪ ਜੀ ਨੇ ਮੈਕਲੋਡ ਦੇ ਚਲਿਆਂ ਬਾਰੇ ਜ਼ਿਕਰ ਕੀਤਾ ਹੈ। ਦਾਸ ਨੇ ਆਪਣੇ ਪੱਤਰ ਵਿੱਚ ਕਿਸੇ ਹੋਰ ਨੂੰ ਮੈਕਲੋਡ ਦਾ ਚੇਲਾ ਨਹੀਂ ਕਿਹਾ। ਬੀਤੇ ਸਮੇਂ ਜੋ ਸਨ ਉਹ ਸਨ, ਪਰ ਦਾਸ ਹੋਰ ਕਿਸੇ ਨੂੰ ਆਪਣੇ ਵਲੋਂ ਮੈਕਲੋਡ ਦਾ ਚੇਲਾ ਕਹਿਣ ਦੀ ਹਿਮਾਕਤ ਨਹੀਂ ਕਰ ਸਕਦਾ ਕਿਉਂਕਿ ਐਸਾ ਕਹਿਣਾ ਗਲਤਬਿਆਨੀ ਹੋਵੇਗੀ। ਮੈਕਲੋਡ ਦਾ ਇਹ ਵਿਚਾਰ ਕਿ ਕਰਤਾਰਪੁਰੀ ਬੀੜ ਅਸਲ ਨਹੀਂ ਹੈ, ਸੁਭਾਵਕ ਰੂਪ ਵਿਚ, ਉਸ ਹਮਖਿਆਲੀ ਵਿਚਾਰ ਨਾਲ ਜਾ ਜੁੜੇਗਾ ਹੈ ਜਿਸ ਦੇ ਅਨੁਸਾਰ ਇਹ ਕਿਹਾ ਜਾਂਦਾ ਹੈ ਕਿ ਕਰਤਾਰਪੁਰੀ ਬੀੜ ਅਸਲ ਨਹੀਂ ਹੈ। ਇਸ ਵਿੱਚ ਦਾਸ ਦਾ ਕੋਈ ਕਸੂਰ ਨਹੀਂ। ਮੈਕਲੋਡ ਦਾ ਚੇਲਾ ਹੋਣਾ ਅਤੇ ਉਸ ਦਾ ਹਮਖ਼ਿਆਲੀ ਹੋਂਣਾ ਦੋ ਵੱਖਰੀਆਂ ਗਲਾਂ ਹਨ।

ਮਿਸਾਲ ਦੇ ਤੌਰ ਤੇ ਜੇ ਕਰ ਆਪ ਜੀ ਐਸੇ ਲੇਖਕਾਂ ਦੀ ਸੂਚੀ ਤਿਆਰ ਕਰੋ ਜਿਸ ਵਿਚ, ਕਰਤਾਰਪੁਰੀ ਬੀੜ ਨੂੰ ਗੁਰੂ ਵਲੋਂ ਲਿਖਵਾਈ ਅਸਲ ਬੀੜ ਨਾ ਮੰਨਣ ਵਾਲੇ ਲੇਖਕਾਂ ਦੇ ਨਾਮ ਹੋਂਣ, ਤਾਂ ਸੁਭਾਵਕ ਰੂਪ ਵਿੱਚ ਆਪ ਜੀ ਨੂੰ ਮੈਕਲੋਡ ਦਾ ਨਾਮ ਵੀ ਉਸ ਸੂਚੀ ਵਿੱਚ ਲਿਖਣਾ ਪਵੇਗਾ। ਇਸ ਦਾ ਮਤਲਭ ਇਹ ਨਹੀਂ ਹੋਵੇਗਾ ਕਿ ਉਸ ਸੂਚੀ ਵਿੱਚ ਲਿਖੇ ਸਾਰੇ ਨਾਮ ਮੈਕਲੋਡ ਦੇ ਚੇਲਿਆਂ ਦੇ ਹੋਂਣ ਗੇ। ਇਹ ਕੇਵਲ ਕਿਸੇ ਇੱਕ ਵਿਸ਼ੇ ਬਾਰੇ ਹਮਖ਼ਿਆਲੀ ਸੱਜਣਾ ਦੀ ਸੂਚੀ ਹੋਵੇਗੀ ਜਿਨ੍ਹਾਂ ਵਿਚੋਂ ਹੋ ਸਕਦਾ ਹੈ ਕਿ ਕਈਆਂ ਨੇ ਮੈਕਲੋਡ ਦਾ ਨਾਮ ਵੀ ਨਾ ਸੁਣਿਆ ਹੋਵੇ ਜਾਂ ਉਹ ਮੈਕਲੋਡ ਨਾਲੋਂ ਹੋਰ ਕਈ ਵਿਸ਼ਿਆਂ ਤੇ ਅਸਹਿਮਤ ਵੀ ਹੋਂਣ। ਜੇਕਰ ਆਪ ਜੀ ਨੂੰ ਇਸ ਮਿਸਾਲ ਬਾਰੇ ਸੰਕਾ ਹੈ ਤਾਂ ਆਪ ਜੀ ਖ਼ੁਦ ਹੀ ਐਸੀ ਸੁਚੀ ਤਿਆਰ ਕਰ ਕਿਸੇ ਵੈਬਸਾਈਟ ਤੇ ਪਾ ਕੇ ਵੇਖ ਲਵੋ, ਉਸ ਵਿੱਚ ਮੈਕਲੋਡ ਜੀ ਦਾ ਨਾਮ ਜ਼ਰੂਰ ਆਏਗਾ ਅਤੇ ਸ਼ਾਯਦ ਪਹਿਲੇ ਨੰਬਰਾਂ ਵਿਚ!

ਕਰਤਾਰਪੁਰੀ ਬੀੜ ਦੀ ਪ੍ਰਮਾਣਿਕਤਾ ਦੇ ਕਈਂ ਜਾਣਕਾਰ/ਗਵਾਹ ਹਨ ਜਿਨ੍ਹਾਂ ਵਿਚੋਂ ਦੋ-ਤਿੰਨ ਵਿਦਵਾਨਾਂ ਦੇ ਨਾਮ ਤਾਂ ਦਾਸ ਨੇ ਲਿਖੇ ਸਨ ਪਰ ਨਾਲ ਹੀ ਇਹ ਵੀ ਲਿੱਖਿਆ ਸੀ ਕਿ ਉਸ ਬੀੜ ਦੀ ਪ੍ਰਮਾਣਿਕਤਾ, ਪੁਰਾਤਨ ਸਮੇਂ ਤੋਂ ਸਿੱਖ ਭਾਈਚਾਰੇ ਦੀ ਗਵਾਹੀ ਵੀ ਹੈ। ਅੱਜ ਗੁਰੂ ਨਾਨਕ ਨੂੰ ਗੁਰੂ ਕਹਿਣ ਵਾਲੇ ਕਿਸੇ ਵੀ ਸੱਜਣ ਨੇ ਗੁਰੂ ਨਾਨਕ ਨੂੰ ਆਪ ਨਹੀਂ ਵੇਖਿਆ ਤਾਂ ਇਸਦਾ ਦਾ ਮਤਲਭ ਇਹ ਨਹੀਂ ਕਿ ਗੁਰੂ ਨਾਨਕ ਦੇ ਹੋਂਣ ਜਾਂ ਗੁਰੂ ਹੋਂਣ ਦੀ ਗਵਾਹੀ ਕੇਵਲ ਚਸ਼ਮਦੀਦੀ ਦੀ ਹੀ ਤਲਬਗਾਰ ਹੈ। ਗੁਰੂ ਨਾਨਕ ਹੋਏ ਸਨ ਅਤੇ ਸਾਡੇ ਗੁਰੂ ਸਨ ਇਸ ਤੱਥ ਨੂੰ ਸਥਾਪਤ ਕਰਨ ਲਈ ਇਤਹਾਸ ਅਤੇ ਪਰੰਪਰਾ ਦਾ ਹਵਾਲਾ ਵੀ ਅੱਕਟ ਸਾਬਤ ਹੁੰਦਾ ਹੈ। ਹਾਂ ਜੇਕਰ ਕੋਈ ਸਵੀਕਾਰ ਹੀ ਨਾ ਕਰੇ ਤਾਂ ਉਸ ਲਈ ਹਰ ਸਬੂਤ ਬੇਮਾਨੀ ਹੈ। ਇਤਹਾਸਕ ਤੱਥ ਹੈ ਕਿ ਆਪਣੇ ਸਮੇਂ ਗੁਰੂ ਨਾਨਕ ਕਈਆਂ ਲਈ ਗੁਰੂ ਸੀ ਅਤੇ ਕੁੱਝ ਲਈ ਭੂਤਨਾ ਅਤੇ ਬੇਤਾਲਾ। ਹੁਣ ਇਹ ਸਵੀਕਾਰ ਕਰਨ ਵਾਲੇ ਤੇ ਨਿਰਭਰ ਹੈ ਕਿ ਉਹ ਕਹਿੜੀ ਗਵਾਹੀ ਨੂੰ ਤਸਲੀਮ ਕਰਕੇ ਤੁਰਦਾ ਹੈ।

ਬੇਨਤੀ ਹੈ ਕਿ ਕੋਈ ਵੀ ਸੱਜਣ ਇਸ ਗਲ ਨੂੰ ਨਿਜੀ ਰੂਪ ਵਿੱਚ ਨਾ ਲੇਵੇ, ਕਿ ਇਹ ਇੱਕ ਵਚਿੱਤਰ ਸਥਿਤੀ ਹੈ ਕਿ ਵਚਿੱਤਰ ਨਾਟਕ ਗ੍ਰੰਥ ਬਾਰੇ ਅੰਤਿਮ ਫ਼ੈਸਲਾ ਲੈ ਚੁੱਕੇ ਵਿਦਵਾਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਮਾਣਿਕ ਬਾਣੀ ਸਵਰੂਪ ਬਾਰੇ ਫ਼ੈਸਲੇ ਦੇ ਚੈਪਟਰ ਨੂੰ ਖੁੱਲਾ ਰੱਖਣਾ ਚਾਹੁੰਦੇ ਹਨ! ਕੋਈ ਕੁੱਝ ਵੀ ਕਹਿ ਲਵੇ ਪਰ ਸੰਸਾਰ ਲਈ ਇਸ ਤੋਂ ਮੁੱਖ ਭਾਵ ਇਹ ਵੀ ਨਿਕਲਦਾ ਹੈ ਕਿ ਸਿੱਖ ਅੱਜੇ ਤਕ ਆਪਣੇ ਗੁਰੂ ਦੇ ਪ੍ਰਮਾਣਿਕ ਬਾਣੀ ਸਵਰੂਪ ਬਾਰੇ ਵੀ ਕਿੰਤੂ/ਸ਼ੰਕਾ ਵਿੱਚ ਹਨ।

ਦਾਸ ਇਸ ਵਿਸ਼ੇ ਤੇ ਆਪਣੇ ਵਲੋਂ ਕੋਈ ਵਿਚਾਰ ਕਰਨ ਦੀ ਵਿਚਾਰ ਨਹੀਂ ਰੱਖਦਾ ਜਿਸ ਨਾਲ ਬਾਣੀ ਬਾਰੇ, ਅਣਜਾਣੇ ਵੀ, ਕਿਸੇ ਕਿਸਮ ਦੇ ਕਿੰਤੂ-ਪਰੰਤੂ ਦਾ ਅਭਾਸ ਭਾਸਦਾ ਹੋਵੇ। ਬਾਣੀ ਬਾਰੇ ਦਾਸ ਨੇ ਕਦੇ ਇਹ ਵਾਜਬ ਨਹੀ ਸਮਝਿਆ ਕਿ ਉਹ ਆਪ ਇੱਕ ਕਿੰਤੂ ਕਰਦੇ ਹੋਏ ਕਿਸੇ ਹੋਰ ਵੱਲੋ ਉਠਾਏ ਹੋਰ ਕਿੰਤੂਆਂ ਤੇ ਇਤਰਾਜ਼ ਕਰੇ। ਪਿੱਛਲੇ ਕੁੱਝ ਸਮੇਂ ਵਾਪਰਿਆਂ ਘਟਨਾਵਾਂ ਨੇ ਇਸ ਪ੍ਰਚਾਰ ਨੂੰ ਦ੍ਰਿੜਤਾ ਪ੍ਰਧਾਨ ਕੀਤੀ ਹੈ ਕਿ ਜਾਗਰੂਕ ਅਖਵਾਉਂਦੇ ਵਿਦਵਾਨ ਵਚਿੱਤਰ ਨਾਟਕ ਤੋਂ ਹੁੰਦੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਸਵਰੂਪ ਦੇ ਪਿੱਛੇ ਵੀ ਪੈ ਜਾਣ ਗੇ। ਇਸ ਨਾਲ ਨੁਕਸਾਨ ਹਇਆ ਹੈ ਅਤੇ ਹੋਵੇਗਾ! ਦਾਸ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਮੌਜੂਦਾ ਬਾਣੀ ਸਵਰੂਪ ਨੂੰ ਬਿਨਾ ਕਿਸੇ ਕਿੰਤੂ-ਪਰੰਤੂ ਵਿੱਚ ਪਏ ਗੁਰੂ ਸਵੀਕਾਰਦਾ ਹੈ।

ਆਪ ਜੀ ਨੇ ਸਿੱਖ ਰਹਿਤ ਮਰਿਆਦਾ ਬਾਰੇ ਜ਼ਿਕਰ ਕਰਦੇ ਆਪਣੇ ਸ਼ਬਦਾ ਵਿੱਚ ਲਿਖਿਆ ਹੈ:

“ਆਪ ਜੀ ਦੀ ਲੱਛੇਦਾਰ ਸ਼ਬਦਾਵਲੀ ਨੂੰ ਜੇ ਮੈਂ ਠੀਕ ਸਮਝਿਆ ਹੋਵੇ ਤਾਂ ਆਪ ਜੀ ਇਹ ਕਹਿਣਾ ਚਾਹੁੰਦੇ ਹੋ ਕਿ ਸਿੱਖ ਰਹਿਤ ਮਰਯਾਦਾ ‘ਚ ਸੋਧ ਕਰਨ ਬਾਰੇ ਨਾ ਸੋਚਿਆ ਜਾਵੇ। ਆਪ ਜੀ ਦੇ ਬਚਨ, ““ਬੇ-ਚਾਰਿਆਂ ਦੀ ਬੇ-ਚਾਰੀ ਸਿੱਖ ਰਹਿਤ ਮਰਿਆਦਾ! ਉਸਨੂੰ ਜਿੰਦਾ ਰਹਿਣ ਦੇਵੋ”! ਵੀਰ ਜੀ, ਬੇਨਤੀ ਹੈ ਕਿ ਅੱਜ ਜੋ ਮਰਯਾਦਾ ਸ਼੍ਰੋਮਣੀ ਕਮੇਟੀ ਵੱਲੋਂ ਛਾਪੀ/ਵੰਡੀ ਜਾ ਰਹੀ ਹੈ। ਇਹ ਮਰਯਾਦਾ 1945 ਵਿਚ ਪ੍ਰਵਾਨ ਹੋਈ ਸੀ। ਕੀ ਆਪ ਇਸ ਨਾਲ ਪੁਰੀ ਸਹਿਮਤ ਹੋ? ਕੀ ਪਿਛਲੇ 65 ਸਾਲਾ ‘ਚ ਇਸ ਵਿਚ ਕੋਈ ਸੋਧ ਵੀ ਹੋਈ ਹੈ ਜਾਂ ਨਹੀ?

ਇਸ ਬਾਰੇ ਦਾਸ ਕੇਵਲ ਇਤਨਾ ਕਹਿਣਾ ਚਾਹੂੰਦਾ ਹੈ ਕਿ ਸਿੱਖ ਰਹਿਤ ਮਰਿਆਦਾ ਵਿੱਚ ਸੋਧ ਦੀ ਗੱਲ ਸੋਚਣਾ ਕੋਈ ਅਪਰਾਧ ਨਹੀਂ ਪਰ ਸੋਧ ਦੇ ਵਿਚਾਰ ਨੂੰ ਪੇਸ਼ ਕਰਨ ਵੇਲੇ ‘ਤੱਤ` ਦੇ ਨਾਮ ਤੇ ‘ਅਤਿ` ਚੁੱਕ ਲੇਣਾ ਵਾਜਬ ਨਹੀਂ। ਹੋ ਸਕਦਾ ਹੈ ਕਿ ਵਿਚਾਰ ਉਪਰੰਤ ਦਾਸ ਵੀ ਕਿਸੇ ਮੱਧ ਦੀ ਸਪਸ਼ਟਤਾ ਬਾਰੇ ਸਹਿਮਤ ਨਾ ਹੋਵੇ ਪਰ ਦਾਸ ਕਿਸੇ ਐਸੇ ਤਰਕ ਨਾਲ ਸਹਿਮਤ ਨਹੀਂ ਹੋ ਸਕਦਾ ਜਿਸ ਦਾ ਅਧਾਰ ਨਾ ਤਾਂ ਸਪਸ਼ਟ ਹੈ ਅਤੇ ਨਾ ਹੀ ਸੱਚਾਈ ਦੇ ਕਰੀਬ! ਦਾਸ ਨੇ ਰਹਿਤ ਮਰਿਆਦਾ ਵਿੱਚੋਂ ਕੱਡਣ ਯੋਗ ਦਰਸਾਇਆਂ ਜਾ ਰਹਿਆਂ ਮੱਧਾ ਦੇ ਪਿੱਛੇ ਦੇ ਤਰਕਾਂ ਦੀ ਪੜਚੋਲ ਜ਼ਰੂਰ ਕੀਤੀ ਹੈ।

ਮਿਸਾਲ ਦੇ ਤੌਰ ਤੇ ਦਾਸ ਨੂੰ ਇਹ ਬਾਰ-ਬਾਰ ਸੁਣਨ/ਪੜਣ ਨੂੰ ਮਿਲਿਆ ਕਿ ਰਹਿਤ ਮਰਿਆਦਾ ਵਿੱਚ ਨਿਤਨੇਮ ਦਿਆਂ ਰਚਨਾਵਾਂ (ਸ਼ਬਦ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਦਿਆਂ ਲਿਖਤਾਂ) ਸਿੱਖ ਰਹਿਤ ਮਰਿਆਦਾ ਬਨਾਉਂਣ ਵੇਲੇ ਸਮਝੌਤੇ ਰਾਹੀਂ ਕੋਮ ਦੇ ਗੱਲ ਪਾ ਦਿੱਤੀਆਂ ਗਈਆਂ ਸਨ। ਕੁੱਝ ਸਮਾਂ ਤਾਂ ਦਾਸ ਵੀ ਸੋਚੀਂ ਪੈ ਗਿਆ। ਇਹ ਵੀ ਪੜਨ ਨੂੰ ਮਿਲਿਆ ਕਿ ਇਹ ਲਿਖਤਾਂ ਰਹਿਤ ਮਰਿਆਦਾ (1945) ਦੇ ਬਣਨ ਅਤੇ ਅੱਜ ਤੋਂ 100 ਸਾਲ ਪਹਿਲਾਂ ਪੰਥ ਵਿੱਚ ਕੋਈ ਹੋਂਦ ਨਹੀਂ ਸੀ ਰੱਖਦਿਆਂ। ਪਰ ਜਦ ਦਾਸ ਨੇ ਇਸ ਬਾਰੇ ਆਪ ਤੱਥਾਂ ਦੀ ਪੜਚੋਲ ਕੀਤੀ ਤਾਂ ਇਹ ਪਤਾ ਚੱਲਿਆ ਕਿ ਦਾਸ ਨੂੰ ਇਸ ਬਾਰੇ ਦਿੱਤੀ ਗਈ ਅਤੇ ਹੋਰ ਪਾਠਕਾਂ ਲਈ ਲਿਖੀ ਜਾ ਰਹੀ ਜਾਣਕਾਰੀ ਸਰਾਸਰ ਗਲਤ ਪ੍ਰਤੀਤ ਹੋ ਰਹੀ ਸੀ। ਇਸ ਬਾਰੇ ਤੱਥਾਂ ਦੀ ਜਾਣਕਾਰੀ ਦਾਸ ਦੇ ਬਲਾਗ hardevsinghjammu.blogspot.com ਤੇ ‘ਪੰਜ `ਬਾਣੀਆਂ-ਲਿਖਤਾਂ` ਬਾਰੇ ਦੋ ਸਵਾਲ’ ਆਪ ਜੀ ਪੜ ਸਕਦੇ ਹੋ, ਜਿਨ੍ਹਾਂ ਦਾ ਜਵਾਬ ਦਾਸ ਨੂੰ ਅੱਜੇ ਤਕ ਨਹੀਂ ਮਿਲਿਆ। ਕੀ ਆਪ ਜੀ ਸਮਝਦੇ ਹੋ ਕਿ ਦਾਸ ਨੂੰ ਅਤੇ ਪਾਠਕਾਂ ਨੂੰ ਗਲਤ ਜਾਣਕਾਰੀਆਂ ਤੇ ਯਕੀਨ ਕਰ ਲੇਂਣਾ ਚਾਹੀਦਾ ਹੈ? ਨਿਰਸੰਦੇਹ ਇੱਕ ਸੂਝਵਾਨ ਵਿਦਵਾਨ ਹੋਂਣ ਦੇ ਨਾਤੇ ਆਪ ਜੀ, ਦਾਸ ਅਤੇ ਪਾਠਕਾਂ ਨੂੰ ਐਸੀ ਸਲਾਹ ਕਦੇ ਵੀ ਨਹੀਂ ਦੇਵੋਗੇ।

ਰਹਿਤ ਮਰਿਆਦਾ ਵਿੱਚ ਸੋਧ ਬਾਰੇ ਵਿਚਾਰ ਪੇਸ਼ ਕਰਨ ਤੋਂ ਪਹਿਲਾਂ ਇਹ ਸਵਾਲ ਵਿਚਾਰ ਲੇਂਣਾ ਚਾਹੀਦਾ ਹੈ ਕਿ ਕੀ ਸਾਡਾ ਆਪਣਾਂ ਹੋਮ ਵਰਕ ਪੁਰਾ ਅਤੇ ਦਲੀਲ ਯੁੱਕਤ ਹੈ ਵੀ ਜਾਂ ਨਹੀਂ? ਇੰਝ ਨਹੀਂ ਹੋਣਾ ਚਾਹੀਦਾ ਕਿ ਕੋਈ ਆਪਣੀ ਰਹਿਤ ਮਰਿਆਦਾ ਘੱੜ, ਆਪਣੀ ਅਗਿਆਨਤਾ ਦੀ ਬੁਨਿਆਦ ਤੇ ਸੱਚ, ਦਲੀਲ ਅਤੇ ਗੁਰਮਤਿ ਤੋਂ ਹੀਣ ਵਿਚਾਰਾਂ ਨੂੰ ਬਾਤੌਰ ਰਹਿਤ ਮਰਿਆਦਾ ਪੈਸ਼ ਕਰੇ। ਆਪ ਜੀ ਸਹਿਮਤ ਹੀ ਹੋਵੇਗੇ ਕਿ ਰਹਿਤ ਮਰਿਆਦਾ ਵਿੱਚ ਸੁਧਾਰ ਦੇ ਕਿਸੇ ਵਿਚਾਰ ਵਿੱਚ ਵੀ ਤਾਂ ਗਲਤੀ ਹੋ ਸਕਦੀ ਹੈ। ਇਸ ਲਈ ਉਸ ਗਲਤੀ ਨੂੰ ਵੀ ਵਿਚਾਰਨਾ ਜ਼ਰੂਰੀ ਨਹੀ? ਨਿਰਸੰਦੇਹ ਹੈ!

ਕੋਈ ਮੌਜੁਦਾ ਸਿੱਖ ਰਹਿਤ ਮਰਿਆਦਾ ਵਿੱਚ ਸੁਧਾਰ (Improvement) ਦਾ ਵਿਚਾਰ ਦੇ ਸਕਦਾ ਹੈ। ਪਰ ਕਿਸੇ ਢੰਗ ਨਾਲ ਸਿੱਖ ਰਹਿਤ ਮਰਿਆਦਾ ਨੂੰ, ਕਿਸੇ ਹੋਰ ਦਸਤਾਵੇਜ਼ ਰਾਹੀਂ ਬਦਲਣ (Replacement) ਦਾ ਸੰਭਾਵਤ ਉਪਰਾਲਾ ਪੰਥਕ ਨਹੀਂ ਕਿਹਾ ਜਾ ਸਕਦਾ। ਭਾਵੇਂ ਐਸੀ ਕੋਸ਼ਿਸ਼ ਦਾ ਕੋਈ ਮੁੱਲ ਨਾ ਹੋਵੇ ਪਰ ਇਹ ਆਪਣੇ ਵਲੋਂ ਇੱਕ ਦਸਤਾਵੇਜ਼ ਦਾ ਗਲਾ ਦਬਾਉਂਣ ਵਾਲੀ ਗੱਲ ਹੋਵੇਗੀ। ਦਾਸ ਨੇ ਵੈਸੇ ਵੀ ਕਿਸੇ ਵਿਯਕਤੀ/ਸੰਸਥਾ ਵਿਸ਼ੇਸ਼ ਵੱਲ ਇਸ਼ਾਰਾ ਕਰਦੇ ਰਹਿਤ ਮਰਿਆਦਾ ਬਾਰੇ ਲੇਖ ਨਹੀਂ ਸੀ ਲਿਖਿਆ। ਉਸ ਲੇਖ ਦਾ ਅਧਾਰ ਕੇਵਲ ਮੌਜੂਦਾ ਹਾਲਾਤ ਹਨ।

ਬਾਕੀ ਦਾਸ ਨੂੰ ਇਸ ਦੀ ਜਾਣਕਾਰੀ ਨਹੀਂ ਹੈ ਕਿ ਰਹਿਤ ਮਰਿਆਦਾ ਵਿੱਚ ਪਿੱਛਲੇ 65 ਸਾਲਾਂ ਵਿੱਚ ਕਿਹੜੀ ਸੋਧ ਹੋਈ ਹੈ।

ਇਕ ਵਾਰ ਫ਼ਿਰ ਬੇਨਤੀ ਕਰ ਦੇਵਾਂ ਕਿ ਕਰਤਾਰਪੁਰੀ ਬੀੜ ਬਾਰੇ ਕੀਤੇ ਜ਼ਿਕਰ ਦਾ ਸੰਧਰਭ ਹੋਰ ਸੀ ਤਾਂ ਕਿ ਕਿਸੇ ਹੋਰ ਗ੍ਰੰਥ ਦੇ ਮੂਲ ਸਰੋਤ ਬਾਰੇ ਸ਼ੰਕਾ/ਦਲੀਲ ਪੇਸ਼ ਕਰਦੇ ਇੱਕ ਵੱਡੀ ਦਲੀਲ ਨੂੰ, ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸਰੋਤ ਤੇ ਸਵਾਲਿਆ ਨਿਸ਼ਾਨ ਲਗਾ ਕੇ, ਗੁਆ ਨਾ ਲਿਆ ਜਾਏ ਕਿਉਂਕਿ ਇਸ ਲਈ ਆਉਂਣ ਵਾਲਾ ਸਮਾਂ ਸਾਨੂੰ ਵੀ ਆਪਣੇ ਕੱਟਘਰੇ ਵਿੱਚ ਖੜਾ ਕਰ ਸਕਦਾ ਹੈ। ਦਾਸ ਇਸ ਬਾਰੇ ਕਿਸੇ ਨਵੀਂ ਗਲ ਨੂੰ ਸ਼ੂਰੁ ਕਰਨ ਦੀ ਮੰਸ਼ਾ ਨਹੀਂ ਰੱਖਦਾ।

ਇੰਨੇ ਹੀ ਵਿਚਾਰ ਪਰਵਾਣ ਕਰਨੇ। ਕਿਸੇ ਭੂਲ ਵੂਕ ਲਈ ਛਿਮਾਂ ਦਾ ਜਾਚਕ ਸਮਝਣਾ!

ਹਰਦੇਵ ਸਿੰਘ, ਜੰਮੂ


(27/10/11)
ਜਸਵੰਤ ਸਿੰਘ ‘ਅਜੀਤ’

ਗਲ ਧਾਰਮਕ ਸਿੱਖ ਸੰਸਥਾਵਾਂ ਵਿੱਚ ਭ੍ਰਿਸ਼ਟਾਚਾਰ ਦੀ
ਕੁਝ ਦਿਨ ਹੋਏ, ਇਨ੍ਹਾਂ ਕਾਲਮਾਂ ਹੀ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਹੋ ਰਹੇ ਭ੍ਰਿਸ਼ਟਾਚਾਰ ਦੇ ਸੰਬੰਧ ਵਿੱਚ ਸੱਤਾ-ਵਿਰੋਧੀ ਸਿੱਖ ਮੁੱਖੀਆਂ ਵਲੋਂ ਕੀਤੇ ਜਾ ਰਹੇ ਧੂਆਂਧਾਰ ਪ੍ਰਚਾਰ ਦਾ ਵਿਰੋਧ ਕਰਦਿਆਂ ਕਿਹਾ ਗਿਆ ਸੀ ਕਿ ਇਸ ਨਾਲ ਆਮ ਸਿੱਖਾਂ ਦਾ ਆਪਣੀਆਂ ਧਾਰਮਕ ਸੰਸਥਾਵਾਂ ਅਤੇ ਉਨ੍ਹਾਂ ਦੇ ਪ੍ਰਬੰਧਕਾਂ ਤੋਂ ਵਿਸ਼ਵਾਸ ਲਗਾਤਾਰ ਉਠਦਾ ਚਲਿਆ ਜਾ ਰਿਹਾ ਹੈ, ਜਿਸਦੇ ਫਲਸਰੂਪ ਇਨ੍ਹਾਂ ਸੰਸਥਾਵਾਂ ਦੇ ਮੈਂਬਰਾਂ ਅਤੇ ਪ੍ਰਬੰਧਕਾਂ ਦੀ ਚੋਣ ਕਰਨ ਸੰਬੰਧੀ ਹੋਣ ਵਾਲੀ ਪ੍ਰਕ੍ਰਿਯਾ ਵਿੱਚ ਹਿੱਸਾ ਲਏ ਜਾਣ ਪੱਖੋਂ ਉਨ੍ਹਾਂ ਵਿੱਚ ਉਦਾਸੀਨਤਾ ਵਧੱਦੀ ਚਲੀ ਜਾ ਰਹੀ ਹੈ। ਜਿਸਦਾ ਪ੍ਰਤੱਖ ਪ੍ਰਮਾਣ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਨੇੜ-ਭਵਿੱਖ ਵਿੱਚ ਹੋਣ ਵਾਲੀਆਂ ਚੋਣਾਂ ਲਈ ਪਿਛਲੇ 9 ਮਹੀਨਿਆਂ ਤੋਂ ਮੱਤਦਾਤਾ ਬਣਾਏ ਜਾਣ ਦੀ ਚਲ ਰਹੀ ਪ੍ਰਕ੍ਰਿਆ ਦੌਰਾਨ ਕੇਵਲ ਇੱਕ ਲੱਖ 88 ਹਜ਼ਾਰ ਹੀ ਮਤਦਾਤਾ ਬਣਨ ਦੇ ਰੂਪ ਵਿੱਚ ਸਾਹਮਣੇ ਆਏ ਹਨ। ਜਦਕਿ ਇਹ ਵਿਸ਼ਵਾਸ ਪ੍ਰਗਟ ਕੀਤਾ ਜਾ ਰਿਹਾ ਸੀ ਕਿ ਇਨ੍ਹਾਂ ਚੋਣਾਂ ਲਈ ਇਸ ਵਾਰ ਘੱਟੋ-ਘੱਟ ਪੰਜ ਲੱਖ ਮਤਦਾਤਾ ਤਾਂ ਜ਼ਰੂਰ ਹੀ ਬਣ ਜਾਣਗੇ, ਕਿਉਂਕਿ ਇੱਕ ਤਾਂ ਪਿਛਲੀਆਂ ਚੋਣਾਂ ਦੇ ਸਮੇਂ ਲਗਭਗ ਚਾਰ ਲੱਖ ਮਤਦਾਤਾ ਸਨ ਅਤੇ ਦੂਸਰਾ ਇਹ ਕਿ ਦਿੱਲੀ ਵਿੱਚ 15 ਲੱਖ ਸਿੱਖ ਆਬਾਦੀ ਨੂੰ ਵੇਖਦਿਆਂ ਹੋਇਆਂ, ਪੰਜ ਲੱਖ ਮਤਦਾਤਾ ਬਣ ਪਾਣੇ ਕੋਈ ਅਸੰਭਵ ਜਿਹੀ ਗਲ ਨਹੀਂ ਸੀ ਜਾਪ ਰਹੀ।
ਪ੍ਰੰਤੂ ਕੁੱਝ ਸਜਣਾਂ ਨੇ ਸਾਡੀ ਅਲੋਚਨਾ ਦੇ ਮੂਲ ਮਨੋਰਥ ਨੂੰ ਸਮਝੇ ਬਿਨਾ ਹੀ ਇਸਦੇ ਵਿਰੁਧ ਵਾ-ਵੇਲਾ ਮਚਾਣਾ ਸ਼ੁਰੂ ਕਰ ਦਿੱਤਾ। ਜਦਕਿ ਸਾਡੀ ਅਲੋਚਨਾ ਦਾ ਮਨੋਰਥ ਇਹ ਬਿਲਕੁਲ ਨਹੀਂ ਸੀ ਕਿ ਅਸੀਂ ਇਹ ਮੰਨ ਲਿਆ ਹੋਇਆ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਕੋਈ ਭ੍ਰਿਸ਼ਟਾਚਾਰ ਹੋ ਹੀ ਨਹੀਂ ਰਿਹਾ। ਇਸ ਵਿੱਚ ਕੋਈ ਸ਼ਕ ਨਹੀਂ ਕਿ ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਹਿਤ ਦੂਸਰੀਆਂ ਧਾਰਮਕ ਤੇ ਰਾਜਸੀ ਆਦਿ ਸੰਸਥਾਵਾਂ ਵਿੱਚ ਭ੍ਰਿਸ਼ਟਾਚਾਰ ਹੁੰਦਾ ਚਲਿਆ ਆ ਰਿਹਾ ਹੈ, ਉਸੇ ਤਰ੍ਹਾਂ ਹੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਵੀ ਹੋ ਰਿਹਾ ਹੈ। ਪ੍ਰੰਤੁ ਇਸਦੇ ਨਾਲ ਹੀ ਇਸ ਗਲ ਨੂੰ ਵੀ ਸਵੀਕਾਰ ਕਰਨਾ ਹੋਵੇਗਾ ਕਿ ਇਹ ਭ੍ਰਿਸ਼ਟਾਚਾਰ ਬੀਤੇ ਕੁੱਝ ਸਮੇਂ ਤੋਂ ਹੀ ਹੋਣਾ ਸ਼ੁਰੂ ਨਹੀਂ ਹੋਇਆ, ਸਗੋਂ ਇਹ ਉਸ ਸਮੇਂ ਵੀ ਹੁੰਦਾ ਰਿਹਾ ਸੀ, ਜਦੋਂ ਇਸਦਾ ਪ੍ਰਬੰਧ ਕੇਵਲ 11-ਮੈਂਬਰੀ ਵਰਕਿੰਗ ਦੇ ਹੱਥਾਂ ਵਿੱਚ ਸੀ। ਇਹ ਗਲ ਵਖਰੀ ਹੈ ਕਿ ਉਸ ਸਮੇਂ ਇਹ ਭ੍ਰਿਸ਼ਟਾਚਾਰ 11 ਮੈਂਬਰਾਂ ਤਕ ਹੀ ਸੀਮਤ ਸੀ, ਜੋ ਹੁਣ 51 ਮੈਂਬਰਾਂ ਤਕ ਪੁਜ ਗਿਆ ਹੈ। ਦਿੱਲੀ ਦੇ ਸਿੱਖਾਂ ਨੂੰ ਯਾਦ ਹੋਵੇਗਾ ਕਿ 1980-81 ਵਿੱਚ ਦਿੱਲੀ ਦੇ ਇੱਕ ਪ੍ਰਮੁਖ ਸਿੱਖ ਆਗੂ ਨੂੰ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਬਣਵਾਉਣ ਲਈ ਸਰਕਾਰ ਵਲੋਂ ਮੈਂਬਰਾਂ ਨੂੰ ਉਦਯੋਗਕ ਪਲਾਟ, ਬਸਾਂ ਦੇ ਪ੍ਰਮਿਟ ਅਤੇ ਬੈਂਕਾਂ ਤੋਂ ਪਲਾਟ ਲੈਣ, ਉਨ੍ਹਾਂ ਪੁਰ ਨਿਰਮਾਣ ਕਰਵਾਉਣ ਅਤੇ ਬਸਾਂ ਖਰੀਦਣ ਲਈ ‘ਵਿਸ਼ੇਸ਼ ਰਿਆਇਤੀ ਸ਼ਰਤਾਂ’ ਪੁਰ ਕਰਜ਼ੇ ਦੁਆਏ ਗਏ ਸਨ। ਇਹੀ ਨਹੀਂ, ਸੰਨ 2000 ਵਿੱਚ ਇੱਕ ਅਕਾਲੀ ਦਲ ਵਿਸ਼ੇਸ਼ ਦੇ ਮੁੱਖੀਆਂ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੱਤਾ ਤੇ ਕਬਜ਼ਾ ਕਰਨ ਦੇ ਉਦੇਸ਼ ਨਾਲ ਪੰਜ ਤੋਂ ਅੱਠ ਲੱਖ ਤਕ ਮੁਲ ਤਾਰ ਮੈਂਬਰਾਂ ਦੀਆਂ ਵਫਾਦਾਰੀਆਂ ਖਰੀਦੀਆਂ ਸਨ ਅਤੇ ਫਿਰ ਉਨ੍ਹਾਂ ਦੇ ਸਹਿਯੋਗ ਨਾਲ ਜਿੱਤ ਹਾਸਲ ਕਰ, ਉਨ੍ਹਾਂ ‘ਜ਼ਮੀਰਫਰੋਸ਼ਾਂ’ ਨੂੰ ਸ੍ਰੀ ਅਕਾਲ ਤਖ਼ਤ ਤੋਂ ਸਨਮਾਨਤ ਵੀ ਕਰਵਾਇਆ ਸੀ।
ਦੂਜੇ ਪਾਸੇ ਇਹ ਵੀ ਦਸਿਆ ਜਾਂਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੁਰ ਆਪਣੀ ਸੱਤਾ ਨੂੰ ਬਣਾਈ ਰਖਣ ਲਈ, ਸੱਤਾਧਾਰੀਆਂ ਵਲੋਂ ਕਮੇਟੀ ਦੇ ਮੈਂਬਰਾਂ ਲਈ ਉਨ੍ਹਾਂ ਦੇ ਆਪੋ-ਆਪਣੇ ਇਲਾਕੇ ਦੇ ਇਤਿਹਾਸਕ ਗੁਰਦੁਆਰਿਆਂ ਅਤੇ ਉਨ੍ਹਾਂ ਨਾਲ ਲਗੀਆਂ ਜ਼ਮੀਨਾਂ ਦੀ ਆਮਦਨ ਵਿਚੋਂ ਹਿੱਸਾ ਨਿਸ਼ਚਿਤ ਕਰ ਰਖਿਆ ਹੋਇਆ ਹੈ, ਜਿਸਦੇ ਬਦਲੇ ਉਨ੍ਹਾਂ ਨੂੰ ਅਹੁਦੇਦਾਰਾਂ, ਵਰਕਿੰਗ ਕਮੇਟੀ ਦੇ ਮੈਂਬਰਾਂ ਦੀ ਚੋਣ ਅਤੇ ਬਜਟ ਪਾਸ ਕਰਨ ਲਈ ਹੋਣ ਵਾਲੇ ਇਜਲਾਸਾਂ ਵਿੱਚ ਸਹਿਮਤੀ ਦਾ ਕੇਵਲ ਜੈਕਾਰਾ ਲਾਉਣ ਦੀ ਜ਼ਿਮੇਂਦਾਰੀ ਨਿਭਾਉਣੀ ਹੁੰਦੀ ਹੈ। ਦਸਣ ਵਾਲੇ ਦਸਦੇ ਹਨ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਇਹ ‘ਪਰੰਪਰਾ’ ਬੀਤੇ ਕਈ ਦਹਾਕਿਆਂ ਤੋਂ ਚਲਦੀ ਆ ਰਹੀ ਹੈ। ਇਸ ਤਰ੍ਹਾਂ ਭ੍ਰਿਸ਼ਟਾਚਾਰ ਉਸੇ ਤਰ੍ਹਾਂ ਸਾਰੀਆਂ ਧਾਰਮਕ ਸੰਸਥਾਵਾਂ ਵਿੱਚ ਵੀ ਫੈਲਿਆ ਹੋਇਆ ਹੈ, ਜਿਵੇਂ ਰਾਜਸੀ ਅਤੇ ਦੂਸਰੀਆਂ ਸੰਸਥਾਵਾਂ ਵਿੱਚ ਵਿਖਾਈ ਦੇ ਰਿਹਾ ਹੈ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੱਤਾਧਾਰੀਆਂ ਦੇ ਵਿਰੋਧੀਆਂ ਵਲੋਂ ਗੁਰਦੁਆਰਾ ਪ੍ਰਬੰਧ ਦੇ ਭ੍ਰਿਸ਼ਟਾਚਾਰ ਨੂੰ ਜਿਸ ਤਰ੍ਹਾਂ ਵਧਾ-ਚੜ੍ਹਾ ਕੇ ਪ੍ਰਚਾਰਤ ਕੀਤਾ ਜਾ ਰਿਹਾ ਹੈ, ਸਾਡੀ ਅਲੋਚਨਾ ਉਸੇ ਨੂੰ ਲੈ ਕੇ ਸੀ ਅਤੇ ਇਹ ਅਗੋਂ ਵੀ ਚਲਦੀ ਰਹੇਗੀ। ਇਸਦਾ ਕਾਰਣ ਇਹ ਹੈ ਕਿ ਜੇ ਇਸਤਰ੍ਹਾਂ ਦੇ ਪ੍ਰਚਾਰ ਦੇ ਚਲਦਿਆਂ ਆਮ ਸਿੱਖਾਂ ਵਿੱਚ ਗੁਰਦੁਆਰਾ ਚੋਣਾਂ ਵਿੱਚ ਹਿੱਸਾ ਲੈਣ ਪੱਖੋਂ ਉਦਾਸੀਨਤਾ ਵਧਦੀ ਚਲੀ ਗਈ ਤਾਂ ਇੱਕ ਸਮਾਂ ਅਜਿਹਾ ਆ ਸਕਦਾ ਹੈ ਜਦੋਂ ਇਨ੍ਹਾਂ ਧਾਰਮਕ ਸੰਸਥਾਵਾਂ ਦਾ ਭ੍ਰਿਸ਼ਟਾਚਾਰ-ਮੁਕੱਤ ਹੋਣਾ ਕੇਵਲ ਸੁਪਨਾ ਬਣ ਕੇ ਰਹਿ ਜਾਇਗਾ। ਇਸੇ ਕਾਰਣ ਇਸ ਸਮੇਂ ਲੋੜ ਇਸ ਗਲ ਦੀ ਹੈ ਕਿ ਆਮ ਸਿੱਖਾਂ ਨੂੰ ਜਾਗਰੂਕ ਕਰ ਗੁਰਦੁਆਰਾ ਚੋਣਾਂ ਵਿੱਚ ਵੱਧ-ਚੜ੍ਹ ਕੇ ਹਿਸਾ ਲੈਣ ਲਈ ਉਤਸਾਹਿਤ ਕੀਤਾ ਜਾਏ, ਜਿਸ ਨਾਲ ਉਹ ਆਪਣੇ ਅਜਿਹੇ ਪ੍ਰਤੀਨਿਧੀਆਂ ਦੀ ਚੋਣ ਕਰਨ ਲਈ ਪ੍ਰੇਰਿਤ ਹੋ ਸਕਣ, ਜਿਨ੍ਹਾਂ ਦੀ ਭੂਮਿਕਾ ਦੇ ਫਲਸਰੂਪ ਧਾਰਮਕ ਸੰਸਥਾਵਾਂ, ਭਾਵੇਂ ਪੂਰੀ ਤਰ੍ਹਾਂ ਭ੍ਰਿਸ਼ਟਾਚਾਰ-ਮੁਕੱਤ ਨਾ ਵੀ ਹੋ ਸਕਣ, ਪ੍ਰੰਤੂ ਉਨ੍ਹਾਂ ਵਿੱਚ ਹੋ ਰਹੇ ਭ੍ਰਿਸ਼ਟਾਚਾਰ ਵਿੱਚ ਕਮੀ ਆਉਣਾ ਤਾਂ ਸ਼ੁਰੂ ਹੋ ਹੀ ਸਕੇ।
ਸ਼੍ਰੋਮਣੀ ਅਕਾਲੀ ਦਲ ਦਿੱਲੀ ਦਾ ਪਾਰਲੀਮੈਂਟਰੀ ਬੋਰਡ: ਸ. ਪਰਮਜੀਤ ਸਿੰਘ ਸਰਨਾ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨੇੜ-ਭਵਿੱਖ ਵਿੱਚ ਹੀ ਹੋਣ ਜਾ ਰਹੀਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਦੇ ਮੱਦੇ-ਨਜ਼ਰ ਇੱਕ ਸੱਤ-ਮੈਂਬਰੀ ਪਾਰਲੀਮੈਂਟਰੀ ਬੋਰਡ ਦਾ ਗਠਨ ਕੀਤਾ ਹੈ। ਜਿਸ ਵਿੱਚ ਸ. ਭਜਨ ਸਿੰਘ ਵਾਲੀਆ, ਸ. ਸ਼ਮਸ਼ੇਰ ਸਿੰਘ ਸੰਧੂ, ਸ. ਗੁਰਮੀਤ ਸਿੰਘ ਸ਼ੰਟੀ, ਸ. ਜੋਗਿਂਦਰ ਸਿੰਘ ਵਾਲੀਆ, ਸ. ਦਵਿੰਦਰ ਸਿੰਘ ਕਵਾਤੜਾ, ਸ. ਜਤਿੰਦਰ ਸਿੰਘ ਸਾਹਨੀ ਅਤੇ ਜ. ਗੁਰਚਰਨ ਸਿੰਘ ਗਤਕਾਮਾਸਟਰ ਨੂੰ ਸ਼ਾਮਲ ਕੀਤਾ ਗਿਆ ਹੈ। ਇਹ ਪਾਰਲੀਮੈਂਟਰੀ ਬੋਰਡ ਗੁਰਦੁਆਰਾ ਚੋਣਾਂ ਲਈ ਪਾਰਟੀ ਦੀ ਚੋਣ-ਰਣਨੀਤੀ ਨਿਸ਼ਚਿਤ ਕਰਨ, ਪਾਰਟੀ ਦੀਆਂ ਨੀਤੀਆਂ ਪੁਰ ਆਧਾਰਤ ਚੋਣ ਮਨੋਰਥ-ਪਤ੍ਰ ਤਿਆਰ ਕਰਨ ਅਤੇ ਵੱਖ-ਵੱਖ ਚੋਣ ਹਲਕਿਆਂ ਲਈ ਪਾਰਟੀ ਟਿਕਟ ਦੇ ਇੱਛੁਕ ਉਮੀਦਵਾਰਾਂ ਦੀ ਚੋਣ ਕੀਤੇ ਜਾਣ ਨਾਲ ਸੰਬੰਧਤ ਆਪਣੀਆਂ ਸਿਫਾਰਿਸ਼ਾਂ ਸਹਿਤ ਰਿਪੋਰਟ ਪ੍ਰਧਾਨ ਨੂੰ ਸੌਂਪਣ ਦੀ ਜ਼ਿਮੇਂਦਾਰੀ ਨਿਭਾਇਗਾ।
ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤ੍ਰ ਜਨਰਲ ਸ. ਹਰਵਿੰਦਰ ਸਿੰਘ ਸਰਨਾ ਨੇ ਦਸਿਆ ਕਿ ਦਲ ਦੇ ਟਿਕਟ ਤੇ ਦਿੱਲੀ ਗੁਰਦੁਆਰਾ ਕਮੇਟੀ ਦੀ ਚੋਣ ਲੜਨ ਦੇ ਚਾਹਵਾਨਾਂ ਨੂੰ ਚਾਹੀਦਾ ਹੈ ਕਿ ਉਹ ਆਪੋ-ਆਪਣੀਆਂ ਦਰਖਾਸਤਾਂ ਆਪਣੇ ਜੀਵਨ-ਵੇਰਵਿਆਂ ਸਹਿਤ ਇਸ ਬੋਰਡ ਨੂੰ ਭੇਜਣ। ਬੋਰਡ ਦੇ ਮੈਂਬਰ ਦਰਖਾਸਤਾਂ ਦੀ ਜਾਂਚ-ਪੜਤਾਲ ਕਰ ਆਪਣੀਆਂ ਸਿਫਾਰਿਸ਼ਾਂ ਨਾਲ ਸੂਚੀ ਅਤੇ ਰਿਪੋਰਟ ਪ੍ਰਧਾਨ ਨੂੰ ਸੌਂਪਣਗੇ। ਅੰਤਿਮ ਫੈਸਲਾ ਰਿਪੋਰਟ ਦੀ ਘੋਖ ਕਰਨ ਉਪਰੰਤ ਪ੍ਰਧਾਨ ਵਲੋਂ ਕੀਤਾ ਜਾਇਗਾ। ਵੇਖਣਾ ਹੈ ਕਿ ਇਹ ਬੋਰਡ ਆਪਣੀ ਜ਼ਿਮੇਂਦਾਰੀ ਕਿਤਨੀ ਇਮਾਨਦਾਰੀ ਅਤੇ ਨਿਸ਼ਠਾ ਨਾਲ ਨਿਭਾਣ ਵਿੱਚ ਸਫਲ਼ ਹੁੰਦਾ ਹੈ?
ਇਹ ਵੀ ਦਸਿਆ ਜਾਣ ਲਗਾ ਹੈ ਕਿ ਇਸੇ ਤਰ੍ਹਾਂ ਦਾ ਇੱਕ ਪਰਲੀਮੈਂਟਰੀ ਬੋਰਡ ਬਣਾਉਣ ਲਈ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਕੇਂਦਰੀ ਲੀਡਰਸ਼ਿਪ ਨੂੰ ਵੀ ਪ੍ਰੇਰਿਤ ਕੀਤਾ ਜਾਣ ਲਗਾ ਹੈ।
ਕੀ ਦਿੱਲੀ ਗੁਰਦੁਆਰਾ ਚੋਣਾਂ ਤੋਂ ਬਾਅਦ ਦਿੱਲੀ ਦੀ ਸਿੱਖ ਰਾਜਨੀਤੀ ਦੇ ਸਮੀਕਰਣਾਂ ਵਿੱਚ ਕਿਸੇ ਤਰ੍ਹਾਂ ਦਾ ਬਦਲਾਉ ਹੋਣ ਦੀ ਕੋਈ ਸੰਭਾਵਨਾ ਹੋ ਸਕਦੀ ਹੈ? ਇਹ ਸੁਆਲ ਦਿੱਲੀ ਦੀ ਸਿੱਖ ਰਾਜਨੀਤੀ ਪੁਰ ਤਿੱਖੀ ਨਜ਼ਰ ਰਖਦੇ ਚਲੇ ਆ ਰਹੇ ਮਾਹਿਰਾਂ ਵਲੋਂ ਪੁਛਿਆ ਜਾ ਰਿਹਾ ਹੈ। ਇਨ੍ਹਾਂ ਮਾਹਿਰਾਂ ਦਾ ਕਹਿਣਾ ਹੈ ਕਿ ਜੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਉਨ੍ਹਾਂ ਹੀ ਦਿਨਾਂ ਵਿੱਚ, ਜਿਵੇਂ ਕਿ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਹੈ, ਹੋਣ, ਜਿਨ੍ਹਾਂ ਦਿਨਾਂ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਕੇਂਦਰੀ ਲੀਡਰਸ਼ਿਪ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਰੁਝੀ ਹੋਈ ਹੋਵੇਗੀ ਤਾਂ ਉਸ ਲਈ ਇਸੇ ਰੁਝੇਵੇਂ ਦੇ ਫਲਸਰੂਪ ਦਿੱਲੀ ਗੁਰਦੁਆਰਾ ਚੋਣਾਂ ਵਿੱਚ ਆਪਣੇ ਦਲ ਦੇ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਸਮਾਂ ਕਢ ਪਾਣਾ ਸੰਭਵ ਨਹੀਂ ਹੋ ਸਕੇਗਾ।
ਇਨ੍ਹਾਂ ਮਾਹਿਰਾਂ ਅਨੁਸਾਰ ਹਾਲਾਂਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਹੂੰਝਾ ਫੇਰ ਜਿਤ ਹਾਸਲ ਕਰ ਲਈ ਹੋਈ ਹੈ, ਫਿਰ ਵੀ ਉਸਦੇ ਮੁੱਖੀਆਂ ਦੇ ਦਿਲ ਵਿੱਚ ਇੱਕ ਕਸਕ, ਰੜਕ ਜਿਹੀ ਬਣੀ ਹੋਈ ਹੈ, ਕਿ ਇਨ੍ਹਾਂ ਚੋਣਾਂ ਵਿੱਚ ਜਿਸਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਵਲੋਂ ਉਨ੍ਹਾਂ ਲਈ ਚੁਣੌਤੀ ਪੈਦਾ ਕਰ ਦਿੱਤੀ ਗਈ ਸੀ, ਉਹੋ ਜਿਹੀ ਚੁਣੌਤੀ ਦਾ ਸਾਹਮਣਾ ਉਨ੍ਹਾਂ ਨੂੰ ਬੀਤੇ ਸਮੇਂ ਵਿੱਚ ਕਦੀ ਵੀ ਨਹੀਂ ਸੀ ਕਰਨਾ ਪਿਆ। ਇਸ ਕਸਕ ਨੂੰ ਉਹ ਭੁਲਾਣਾ ਨਹੀਂ ਚਾਹੁੰਦੇ। ਇਸਦਾ ਮਾਕੂਲ ਉੱਤਰ ਦੇਣ ਦਾ ਮੌਕਾ ਉਨ੍ਹਾਂ ਨੂੰ ਜਦੋਂ ਕਦੀ ਵੀ ਮਿਲਿਆ ਉਸਨੂੰ ਉਹ ਕਿਸੇ ਵੀ ਕੀਮਤ ਤੇ ਗੁਆਣਾ ਨਹੀਂ ਚਾਹੁਣਗੇ। ਇਨ੍ਹਾਂ ਮਾਹਿਰਾਂ ਅਨੁਸਾਰ ਜੇ ਉਹ ਦਿੱਲੀ ਗੁਰਦੁਆਰਾ ਚੋਣਾਂ ਵਿੱਚ ਆਪਣੇ ਦਲ ਦੇ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਸਮਾਂ ਨਾ ਦੇ ਸਕੇ ਤਾਂ ਸ਼ਾਇਦ ਉਹ ਚੋਣਾਂ ਤੋਂ ਬਾਅਦ ਫਿਰ ਸੰਨ 2000 ਦੇ ਇਤਿਹਾਸ ਨੂੰ ਦੁਹਰਾਉਣ ਲਈ ਹੱਥ-ਪੈਰ ਮਾਰਨ ਲਈ ਤਿਆਰ ਹੋ ਜਾਣ।
… ਅਤੇ ਅੰਤ ਵਿੱਚ: ਮਿਲ ਰਹੇ ਸੰਕੇਤਾਂ ਅਨੁਸਾਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲੜਨ ਦੇ ਚਾਹਵਾਨਾਂ ਦੀ ਸਭ ਤੋਂ ਪਹਿਲੀ ਪਸੰਦ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੀ ਟਿਕਟ ਹੀ ਹੋਵੇਗੀ, ਜਦਕਿ ਦੂਸਰੀ ਪਸੰਦ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਟਿਕਟ। ਇਨ੍ਹਾਂ ਦੋਹਾਂ ਵਿਚੋਂ ਕਿਸੇ ਦੀ ਟਿਕਟ ਨਾ ਮਿਲ ਪਾਣ ਦੀ ਸੂਰਤ ਵਿੱਚ ਉਹ ਕਿਸੇ ਤੀਜੇ ਦਲ ਜਾਂ ਧਿਰ ਵਲ ਝਾਂਕ ਸਕਦੇ ਹਨ, ਇਸਦੇ ਲਈ ਉਨ੍ਹਾਂ ਸਾਹਮਣੇ ਕੇਂਦ੍ਰੀ ਸਿੰਘ ਸਭਾ, ਸ਼੍ਰੋਮਣੀ ਅਕਾਲੀ ਦਲ (ਦਿੱਲੀ-ਯੂਕੇ) ਦੀਆਂ ਧਿਰਾਂ ਹਨ। ਇਨ੍ਹਾਂ ਤੋਂ ਨਿਰਾਸ਼ ਹੋ ਉਹ ਆਧਾਰਹੀਨ ਸ਼੍ਰੋਮਣੀ ਅਕਾਲੀ ਦਲ (ਮਾਸਟਰ ਤਾਰਾ ਸਿੰਘ) ਦਾ ਪਲੂ ਫੜਨ ਲਈ ਵੀ ਤਿਆਰ ਹੋ ਸਕਦੇ ਹਨ। 000
Mobile : + 91 98 68 91 77 31


ਸੰਪਾਦਕੀ ਨੋਟ:- ਜਦੋਂ ਸਿੱਖ ਮਾਰਗ ਤੇ ਹੁੰਦੀ ਵਿਚਾਰ ਚਰਚਾ ਵਿੱਚ ਇੱਕ ਦੂਸਰੇ ਪ੍ਰਤੀ ਘਟੀਆ ਸ਼ਬਦਾਵਲੀ ਵਰਤਣ ਦੇ ਕਾਰਨ ਆਪਸੀ ਕੁੜੱਤਣ ਪੈਦਾ ਹੋਣੀ ਸ਼ੁਰੂ ਹੋ ਗਈ ਸੀ ਤਾਂ ਮਜਬੂਰਨ ਸਾਨੂੰ ਇਹ 6 ਅਗਸਤ 2011 ਨੂੰ ਬੰਦ ਕਰਨੀ ਪਈ ਸੀ। ਉਸ ਤੋਂ ਬਾਅਦ ਕਈ ਪਾਠਕ ਸਾਨੂੰ ਕਹਿੰਦੇ ਰਹੇ ਕਿ ਇਸ ਨੂੰ ਦੁਬਾਰਾ ਸ਼ੁਰੂ ਕਰੋ ਅਤੇ ਇਸ ਬਾਰੇ ਕੁੱਝ ਨਿਯਮ ਤਹਿ ਕਰੋ। ਕਈ ਪਾਠਕ ਇੱਥੇ ਛਪੀਆਂ ਹੋਈਆਂ ਲਿਖਤਾਂ ਪ੍ਰਤੀ ਆਪਣੇ ਵਿਚਾਰ ਭੇਜਦੇ ਰਹੇ। ਇਹਨਾ ਵਿਚੋਂ ਕੁੱਝ ਕੁ ਜਰੂਰੀ ਸਮਝੇ ਪਾ ਵੀ ਦਿੱਤੇ ਜਾਂਦੇ ਰਹੇ ਪਰ ਬਹੁਤੇ ਨਹੀਂ ਪਾਏ ਜਾਂਦੇ ਸਨ। ਜਿਹਨਾਂ ਗੱਲਾਂ ਬਾਰੇ ਅਸੀਂ ਪੂਰੀ ਤਰ੍ਹਾਂ ਸਮਝ ਕੇ ਪੱਕੇ ਵਿਚਾਰ ਬਣਾ ਲਏ ਹਨ ਉਹਨਾ ਬਾਰੇ ਸਾਨੂੰ ਕੋਈ ਵੀ ਉਥੋਂ ਹਿਲਾ ਨਹੀਂ ਸਕਦਾ। ਦਸਮ ਗ੍ਰੰਥ ਨੂੰ ਅਸੀਂ ਮੁਲੋਂ ਮੁੱਢੋਂ ਹੀ ਰੱਦ ਕਰ ਚੁੱਕੇ ਹਾਂ ਇਸ ਲਈ ਇਸ ਬਾਰੇ ਸਾਡੇ ਵਿਚਾਰ ਪੱਕੇ ਹਨ। ਇਸ ਬਾਰੇ ਸਾਨੂੰ ਇੱਥੇ ਹੋਰ ਕੋਈ ਵੀ ਵਿਚਾਰ ਕਰਨ ਦੀ ਲੋੜ ਨਹੀਂ ਹੈ। ਜਿਸ ਨੂੰ ਇਹ ਵਿਚਾਰ ਸਾਡੇ ਚੰਗੇ ਨਹੀਂ ਲਗਦੇ ਉਹ ਇੱਥੇ ਨਾ ਲਿਖੇ ਅਤੇ ਨਾ ਹੀ ਇਸ ਨੂੰ ਪੜ੍ਹੇ। ਦਸਮ ਗ੍ਰੰਥ ਦੀ ਕਿਸੇ ਵੀ ਲਿਖਤ ਨੂੰ ਅਸੀਂ ਗੁਰੂ ਕ੍ਰਿਤ ਨਹੀਂ ਮੰਨਦੇ। ਆਵਾਗਉਣ ਬਾਰੇ ਅਸੀਂ ਕੋਈ ਵੀ ਦੋ ਟੁੱਕ ਫੈਸਲਾ ਨਹੀਂ ਦੇ ਸਕਦੇ ਇਸ ਲਈ ਇੱਥੇ ਦੋਹਾਂ ਪਾਸਿਆਂ ਦੇ ਵਿਚਾਰ ਬਰਾਬਾਰ ਛਪਦੇ ਰਹਿੰਦੇ ਹਨ। ਕਰਤਾਰ ਵਾਲੀ ਵਾਲੀ ਬੀੜ ਬਾਰੇ ਅਸੀਂ ਹਾਲੇ ਭਾਵੇਂ ਕੋਈ ਨਿਰਣਾ ਨਹੀਂ ਲਿਆ ਪਰ ਸਾਡਾ ਝੁਕਾਓ ਇਹੀ ਹੈ ਕਿ ਅਸਲ ਨਹੀਂ ਅਗਾਂਹ ਕਾਪੀ ਹੈ। ਜੇ ਕਰ ਮਾਹੌਲ ਠੀਕ ਰਿਹਾ ਤਾਂ ਇਸ ਬਾਰੇ ਹੋਰ ਵਿਚਾਰ ਹੋ ਸਕਦੀ ਹੈ ਜੋ ਕਿ ਅੱਜ ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਹਾਲ ਘੜੀ ਸਿਰਫ ਦੋ ਗੱਲਾਂ ਬਾਰੇ ਹੀ ਵਿਚਾਰ ਹੋਵੇਗੀ। ਇੱਕ ਕਰਤਾਰਪੁਰੀ ਬੀੜ ਅਤੇ ਦੂਜੀ ਰਹਿਤ ਮਰਯਾਦਾ। ਚੰਗੀ ਸ਼ਬਦਾਵਲੀ ਵਾਲੀਆਂ ਹੀ ਲਿਖਤਾਂ ਪਾਈਆਂ ਜਾਣਗੀਆਂ ਅਤੇ ਇਸ ਵਿੱਚ ਕਿਸੇ ਨਾਲ ਵੀ ਕੋਈ ਲਿਹਾਜ਼ ਨਹੀਂ ਕੀਤਾ ਜਾਵੇਗਾ।


(26/10/11)
ਸਰਵਜੀਤ ਸਿੰਘ

ਸਿੱਖ ਮਾਰਗ ਦੇ ਸਮੂਹ ਪਾਠਕਾਂ ਨੂੰ ,
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜਿ ਕਿ ਫਤਹਿ।

ਸਿੱਖ ਮਾਰਗ ਦੇ ਪਾਠਕ, ਇਹ ਭਲੀ-ਭਾਂਤ ਜਾਣਦੇ ਹਨ ਕਿ ਇਸ ਮੰਚ ਤੇ ਕਰਤਾਰਪੁਰੀ ਬੀੜ ਬਾਰੇ ਕਾਫੀ ਵਿਚਾਰ ਚਰਚਾ ਹੋ ਚੁਕੀ ਹੈ। ਲੱਗ-ਭੱਗ ਹਰ ਤਰ੍ਹਾਂ ਦੀਆਂ ਦਲੀਲਾਂ ਦਿੱਤੀਆਂ ਜਾ ਚੁਕੀਆਂ ਹਨ। ਵਿਚਾਰ ਚਰਚਾ ਦੌਰਾਨ ਕੁਝ ਅਣਸੁਖਾਵੀਂ ਸ਼ਬਦਾਵਲੀ ਵਰਤਣ ਕਰਕੇ ਇਹ ਵਿਚਾਰ ਚਰਚਾ ਬੰਦ ਹੋ ਗਈ ਸੀ।
ਵੀਰ ਹਰਦੇਵ ਸਿੰਘ ਜੰਮੂ ਜੀ ਦਾ ਇਕ ਪੱਤਰ, “ਸਮੁੱਚੇ ਵਚਿੱਤਰ ਨਾਟਕ ਗ੍ਰੰਥ ਦੇ ਗੁਰੂ ਕ੍ਰਿਤ ਨਾ ਹੋਣ ਬਾਰੇ ਵੱਡੀ ਦਲੀਲ’
www.singhsabhausa.com ਤੇ ਪੜ੍ਹਿਆ ਹੈ। ਮੈਨੂੰ ਪੁਰੀ ਆਸ ਹੈ ਕਿ ਇਹ ਪੱਤਰ ਸਿੱਖ ਮਾਰਗ ਦੇ ਸੰਪਾਦਕ ਨੂੰ ਵੀ ਪੁੱਜਿਆ ਹੋਵੇਗਾ। ਸ. ਮੱਖਣ ਸਿੰਘ ਜੀ ਨੂੰ ਬੇਨਤੀ ਹੈ ਕਿ ਇਹ ਪੱਤਰ, ਜੇ ਆਪ ਜੀ ਨੂੰ ਪੁਜਾ ਹੈ ਤਾਂ ਇਸ ਨੂੰ ਪੋਸਟ ਕਰ ਦਿੱਤਾ ਜਾਵੇ (ਜੇ ਨਹੀ ਤਾਂ ਹਰਦੇਵ ਸਿੰਘ ਜੀ ਨੂੰ ਬੇਨਤੀ ਹੈ ਕਿ ਉਹ ਪੱਤਰ ਸਿੱਖ ਮਾਰਗ ਤੇ ਭੇਜਣ) ਤਾਂ ਜੋ, ਵੀਰ ਹਰਦੇਵ ਸਿੰਘ ਜੀ ਨੇ ਕਰਤਾਰਪੁਰੀ ਬੀੜ ਬਾਰੇ ਜੋ ਨਵੀਂ ਖੋਜ ਕੀਤੀ ਹੈ, ਉਸ ਤੋਂ ਸਿੱਖ ਮਾਰਗ ਦੇ ਸਾਰੇ ਪਾਠਕ ਜਾਣੂ ਹੋ ਸਕਣ।
ਹਰਦੇਵ ਸਿੰਘ ਜੰਮੂ ਜੀ,
ਸਭ ਤੋਂ ਪਹਿਲਾ ਤਾਂ ਆਪ ਜੀ ਬਹੁਤ ਬਹੁਤ ਧੰਨਵਾਦ । ਆਪ ਜੀ ਨੇ ਇਕ ਵੱਖਰੇ ਨੁਕਤੇ ਤੋਂ ਸਮੁੱਚੇ ਅਖੌਤੀ ਦਸਮ ਗ੍ਰੰਥ ਨੂੰ ਰੱਦ ਕਰ ਦਿੱਤਾ ਹੈ। ਆਪ ਜੀ ਦੇ ਪੱਤਰ ‘ਚ ਦੂਜਾ ਵਿਸ਼ਾ ਹੈ ਕਰਤਾਰਪੁਰੀ ਬੀੜ। ਇਸ ਬਾਰੇ ਵੀ ਪਹਿਲਾ ਕਾਫੀ ਵਿਚਾਰ ਹੋ ਚੁੱਕੀ ਹੈ ਪਰ ਹੁਣ ਆਪ ਨੇ ਦੁਬਾਰਾ ਇਸ ਵਿਸ਼ੇ ਨੂੰ ਅਰੰਭ ਕਰ ਦਿੱਤਾ ਹੈ।
ਆਪ ਦੇ ਪੱਤਰ ਦਾ ਤੱਤ-ਸਾਰ ਇਹ ਹੈ ਕਿ ਆਪ ਜੀ ਕਰਤਾਰਪੁਰੀ ਬੀੜ ਨੂੰ ਭਾਈ ਗੁਰਦਾਸ ਜੀ ਦੀ ਹੱਥ ਲਿਖਤ ਮੰਨਦੇ ਹੋ। ਆਪ ਨੇ ਕਰਤਾਰਪੁਰੀ ਬੀੜ ਨੂੰ ਭਾਈ ਗੁਰਦਾਸ ਜੀ ਦੀ ਹੱਥ ਲਿਖਤ ਨਾ ਮੰਨਣ ਵਾਲਿਆਂ ਲਈ ਵਲਿਆ ਨੂੰ ਮੈਕਲਾਉਡ ਦੇ ਚੇਲੇ ਕਿਹਾ ਹੈ। ਆਪ ਜੀ ਦੇ ਬਚਨ, “ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਮੂਲ ਸਰੋਤ ਤੇ ਕਿੰਤੂ ਕਰਦੇ ਮੈਕਲੋਡ ਰੂਪੀ ਚਿੰਤਨ ਦਾ ਝੰਡਾ ਲਹਿਰਾਉਂਦੇ ਰਹੇ ਹਨ ਅਤੇ ਕੁੱਝ ਜਾਗਰੂਕ ਵੀ ਉਸ ਦੀ ਹਵਾ ਨਾਲ ਝੁੱਲ ਗਏ”। ਆਪ ਜੀ ਦੀ ਜਾਣਕਾਰੀ ਲਈ ਬੇਨਤੀ ਹੈ ਕਿ ਮੈਕਲਾਉਡ ਦੇ ਚੇਲੇ ਤਾਂ ਕਰਤਾਰਪੁਰੀ ਬੀੜ ਨੂੰ ਪ੍ਰਮਾਣਿਕ ਮੰਨਦੇ ਹਨ। ਪੜ੍ਹੋ! ਡਾ. ਗੁਰਸ਼ਰਨਜੀਤ ਸਿੰਘ ਜੀ ਦੇ ਮੈਕਲਾਉਡ ਦੇ ਚੇਲਿਆਂ ਬਾਰੇ ਵਿਚਾਰ, “ਜਦੋਂ ਕਿ ਬੀੜਾ ਸਬੰਧੀ ਅਧਿਐਨ ਕਰਕੇ ‘ਬਦਨਾਮੀ’ ਕਮਾਉਣ ਵਾਲੇ ਡਾ. ਪਸ਼ੌਰਾ ਸਿੰਘ ਤੇ ਡਾ. ਗੁਰਿੰਦਰ ਸਿੰਘ ਮਾਨ ਕਰਤਾਰਪੁਰੀ ਬੀੜ ਨੂੰ ਸ. ਦਲਜੀਤ ਸਿੰਘ ਵਾਂਗ ਹੀ ਪ੍ਰਮਾਣਿਕ ਦੱਸਦੇ ਹਨ”। (ਗੁਰੂ ਗ੍ਰੰਥ ਸਾਹਿਬ – ਪਰੰਪਰਾ ਅਤੇ ਇਤਿਹਾਸ , ਪੰਨਾ 132)
ਆਪ ਜੀ ਨੇ ਭਾਈ ਜੋਧ ਸਿੰਘ ਜੀ, ਭਾਈ ਕਾਹਨ ਸਿੰਘ ਜੀ ਅਤੇ ਪੋ. ਸਾਹਿਬ ਸਿੰਘ ਜੀ ਦੇ ਹਵਾਲੇ ਨਾਲ ਲਿਖਿਆ ਹੈ ਕਿ ਇਸ ਸਾਰੇ ਵਿਦਵਾਨ ਮੌਜੂਦਾ ਕਰਤਾਰਪੁਰੀ ਬੀੜ ਨੂੰ ਭਾਈ ਗੁਰਦਾਸ ਜੀ ਦੀ ਹੱਥ ਲਿਖਤ ਮੰਨਦੇ ਹਨ। ਬੇਨਤੀ ਹੈ ਕਿ ਕੀ ਇਨ੍ਹਾਂ ਤਿੰਨਾ ਵਿਦਵਾਨਾਂ ਨੇ ਭਾਈ ਗੁਰਦਾਸ ਜੀ ਦੀ ਹੱਥ ਲਿਖਤ ਦੇ ਖ਼ੁਦ ਦਰਸ਼ਨ ਕੀਤੇ ਸਨ ਜਾਂ ਇਨ੍ਹਾਂ ਦੀ ਜਾਣਕਾਰੀ ਦਾ ਕੋਈ ਹੋਰ ਵਸੀਲਾ ਸੀ?
ਵੀਰ ਜੀ ਆਪ ਨੇ, ਆਪਣੇ ਪੱਤਰ (24-10-11) ਵਿਚ ਬਹੁਤ ਹੀ ਵਧੀਆ ਸੁਝਾਓ ਦਿੱਤਾ ਹੈ, “ਕਮਾਨ ਤੇ ਕੱਸੇ ਤੀਰਾਂ ਨੂੰ ਛੱਡਣਾ ਤੋਂ ਪਹਿਲਾਂ, ‘ਵੇਲੇ‘ ਨੂੰ ‘ਵੇਲੇ‘ ਸਿਰ ਵਿਚਾਰ ਲਈਏ ਤਾਂ ਚੰਗਾ ਹੈ। ਅੱਜੇ ਕੁੱਝ ਵਿਗੜੀਆ ਨਹੀਂ”। ਆਪ ਜੀ ਦੀ ਲੱਛੇਦਾਰ ਸ਼ਬਦਾਵਲੀ ਨੂੰ ਜੇ ਮੈਂ ਠੀਕ ਸਮਝਿਆ ਹੋਵੇ ਤਾਂ ਆਪ ਜੀ ਇਹ ਕਹਿਣਾ ਚਾਹੁੰਦੇ ਹੋ ਕਿ ਸਿੱਖ ਰਹਿਤ ਮਰਯਾਦਾ ‘ਚ ਸੋਧ ਕਰਨ ਬਾਰੇ ਨਾ ਸੋਚਿਆ ਜਾਵੇ। ਆਪ ਜੀ ਦੇ ਬਚਨ, ““ਬੇ-ਚਾਰਿਆਂ ਦੀ ਬੇ-ਚਾਰੀ ਸਿੱਖ ਰਹਿਤ ਮਰਿਆਦਾ! ਉਸਨੂੰ ਜਿੰਦਾ ਰਹਿਣ ਦੇਵੋ”!
ਵੀਰ ਜੀ, ਬੇਨਤੀ ਹੈ ਕਿ ਅੱਜ ਜੋ ਮਰਯਾਦਾ ਸ਼੍ਰੋਮਣੀ ਕਮੇਟੀ ਵੱਲੋਂ ਛਾਪੀ/ਵੰਡੀ ਜਾ ਰਹੀ ਹੈ। ਇਹ ਮਰਯਾਦਾ 1945 ਵਿਚ ਪ੍ਰਵਾਨ ਹੋਈ ਸੀ। ਕੀ ਆਪ ਇਸ ਨਾਲ ਪੁਰੀ ਸਹਿਮਤ ਹੋ? ਕੀ ਪਿਛਲੇ 65 ਸਾਲਾ ‘ਚ ਇਸ ਵਿਚ ਕੋਈ ਸੋਧ ਵੀ ਹੋਈ ਹੈ ਜਾਂ ਨਹੀ?
ਨਿਮਰਤਾ ਸਹਿਤ ਬੇਨਤੀ ਹੈ ਕਿ ਉਤਰ ਸਪੱਸ਼ਟ ਅਤੇ ਸੰਖੇਪ ਹੀ ਰੱਖਣਾ ਜੀ, ਤਾ ਜੋ ਇਸ ਵਿਚਾਰ ਚਰਚਾ ਨੂੰ ਉਸਾਰੂ ਤਰੀਕੇ ਨਾਲ ਅੱਗੇ ਤੋਰਿਆ ਜਾ ਸਕੇ।
ਧੰਨਵਾਦ ਸਹਿਤ
ਸਰਵਜੀਤ ਸਿੰਘ


(26/10/11)
ਹਰਦੇਵ ਸਿੰਘ, ਜੰਮੂ

‘ਸਮੁੱਚੇ ਵਚਿੱਤਰ ਨਾਟਕ ਗ੍ਰੰਥ ਦੇ ਗੁਰੂ ਕ੍ਰਿਤ ਨਾ ਹੋਣ ਬਾਰੇ ਵੱਡੀ ਦਲੀਲ`
ਹਰਦੇਵ ਸਿੰਘ, ਜੰਮੂ

ਭਾਈ ਕਾਨ ਸਿੰਘ ਜੀ ਨਾਭਾ ‘ਗੁਰਮਤ ਮਾਰਤੰਡ` ਵਿੱਚ ਵਿੱਚਤਰ ਨਾਟਕ ਗ੍ਰੰਥ ਬਾਰੇ ਇੱਕ ਮਹੱਤਵਪੁਰਣ ਟਿੱਪਣੀ ਕਰਦੇ ਹਨ:
“ਕਈ ਨਾਦਾਨ ਸਿੱਖ, ਦਸਮ ਗ੍ਰੰਥ ਨਾਲ ਭੀ ਗੁਰੂ ਸ਼ਬਦ ਦਾ ਪ੍ਰਯੋਗ ਕਰਦੇ ਹਨ, ਜੋ ਗੁਰਮਤ ਵਿਰੁੱਧ ਹੈ” (ਪੰਨਾ 415, ਗੁਰਮਤ ਮਾਰਤੰਡ)
ਉਪਰੋਕਤ ਹਵਾਲੇ ਤੋਂ ਸਪਸ਼ਟ ਹੁੰਦਾ ਹੈ ਕਿ ਵਿਚਿੱਤਰ ਨਾਟਕ ਗ੍ਰੰਥ ਬਾਰੇ ਗੁਰੂ ਸ਼ਬਦ ਵਰਤਣ ਦੀ ਮਨਮਤਿ ਸਿੰਘ ਸਭਾ ਲਹਿਰ ਦੇ ਦੋਰ ਵਿੱਚ ਵੀ ਵੇਖੀ ਜਾਂਦੀ ਸੀ। ਰਹਿਤ ਮਰਿਆਦਾ ਵਿੱਚ ਗੁਰਮਤਿ ਵਿਰੁਧ ਇਸ ਮਨਮਤਿ ਨੂੰ ਠੱਲ ਪਾਈ ਗਈ ਸੀ।
ਮਹਾਨ ਕੋਸ਼ ਵਿੱਚ ਆਏ ਹੋਰ ਵੇਰਵੇ ਤੋਂ ਇਹ ਵੀ ਸਪਸ਼ਟ ਹੁੰਦਾ ਹੈ ਕਿ ਪ੍ਰਸੰਗ ਅਨੁਸਾਰ ਗੁਰੂ ਗੋਬਿੰਦ ਜੀ ਉਪਰੰਤ ਵਚਿੱਤਰ ਨਾਟਕ ਦੀ ਬੀੜ ਭਾਈ ਮਨੀ ਸਿੰਘ ਜੀ ਨੇ ਲਿਖੀ-ਜੋੜੀ ਸੀ ਅਤੇ ਉਨ੍ਹਾਂ ਦੀ ਇਸ ਭੁੱਲ ਦੀ ਨਿਖੇਦੀ ਭਾਈ ਕਾਨ ਸਿੰਘ ਜੀ ਨੇ ਗੁਰਮਤ ਮਾਰਤੰਡ ਵਿੱਚ ਪੰਨਾ 567 ਤੇ ਦਰਜ ਕੀਤੀ ਹੈ। ਪਹਿਲਾਂ ਉਨ੍ਹਾਂ ਵਲੋਂ ਲਿਖੇ ਪ੍ਰਸੰਗ ਬਾਰੇ ਕੁੱਝ ਵਿਚਾਰ ਲਈਏ!
ਇਹ ਗਲ ਤਾਂ ਨਿਸ਼ਚਤ ਹੈ ਕਿ ਵਿਚਿੱਤਰ ਨਾਟਕ ਗ੍ਰੰਥ ਵੱਖ-ਵੱਖ ਲਿਖਤਾਂ ਜੋੜ ਕੇ ਬਾਦ ਵਿੱਚ ਰੱਚਿਆ ਗਿਆ ਸੀ। ਇਹ ਗੱਲ ਪੁਰੇ ਵਿੱਚਿਤਰ ਨਾਟਕ ਗ੍ਰੰਥ ਨੂੰ ਗੁਰੂ ਕ੍ਰਿਤ ਕਹਿਣ ਵਾਲੇ ਵੀ ਸਵੀਕਾਰ ਕਰਦੇ ਹਨ। ਜਿਹੜੇ ਸੱਜਣ ਇਸ ਜੋੜ ਨੂੰ ਭਾਈ ਮਨੀ ਸਿੰਘ ਜੀ ਵਲੋਂ ਕੀਤਾ ਮੰਨਦੇ ਹਨ ਉਨ੍ਹਾਂ ਨੂੰ ਧਿਆਨ ਦੇਂਣਾ ਚਾਹੀਦਾ ਹੈ ਕਿ ਸਿੱਖਾਂ ਲਈ ਬਾਣੀ ਰੂਪ ਕੋਈ ਵੀ ਗ੍ਰੰਥ ਲਿਖਣ-ਲਿਖਵਾਉਂਣ ਦਾ ਅਧਿਕਾਰ ਕੇਵਲ ਗੁਰੂ ਦਾ ਹੀ ਹੋ ਸਕਦਾ ਸੀ ਨਾ ਕਿ ਉਨ੍ਹਾਂ ਬਾਦ ਕਿਸੇ ਸਿੱਖ ਦਾ, ਭਾਂਵੇਂ ਉਹ ਕਿਨ੍ਹਾਂ ਵੀ ਮਹਾਨ ਯੌਧਾਂ, ਜਾਂਨਿਸਾਰ ਜਾਂ ਸਮਰਪਿਤ ਵੀ ਕਿਉਂ ਨਾ ਹੋਵੇ। ਸਾਰੇ ਜਾਣਦੇ ਹਾਂ ਕਿ ਇਹ ਕੰਮ ਗੁਰੂ ਦੇ ਬਾਦ ਹੀ ਹੋਇਆ ਸੀ ਅਤੇ ਉਹ ਵੀ ਬਿਨਾ ਗੁਰੂ ਦੀ ਇਜਾਜ਼ਤ/ਜਾਣਕਾਰੀ/ਨਿਗਰਾਨੀ ਦੇ! ਜੇ ਕਰ ਭਈ ਮਨੀ ਸਿੰਘ ਜੀ ਨੇ ਵੱਖੋ-ਵੱਖ ਲਿਖਤਾਂ ਜੋੜ ਦਿੱਤੀਆਂ ਸਨ ਤਾਂ ਸਪਸ਼ਟ ਹੈ ਕਿ ਲਿਖਤਾਂ ਨੇ ਗੁਰੂ ਤੋਂ ਬਾਦ ਬਿਨ੍ਹਾਂ ਗੁਰੂ ਦੀ ਇਜ਼ਾਜ਼ਤ /ਹੁਕਮ/ਨਿਗਰਾਨੀ ਦੇ ਇੱਕ ਗ੍ਰੰਥ ਦਾ ਰੂਪ ਧਾਰਨ ਕੀਤਾ ਸੀ!
ਗੁਰੂ ਗੋਬਿੰਦ ਸਿੰਘ ਜੀ ਵਲੋਂ ਲਿਖੇ ਕਿਸੇ ਗ੍ਰੰਥ ਅਤੇ ਉਸ ਦੇ ਡੁੱਬਣ/ਭਸਮ ਹੋ ਜਾਣ ਦਾ ਕਥਿਤ ਕਿੱਸਾ ਵੀ ਇਹ ਸਥਾਪਤ ਨਹੀਂ ਕਰਦਾ ਕਿ ਉਨ੍ਹਾਂ ਦੇ ਬਾਦ ਇੱਕਠੀਆਂ ਕੀਤੀਆਂ ਲਿਖਤਾਂ ਦੇ ਜੋੜ ਦੇ ਕੰਮ ਨੂੰ ਗੁਰੂ ਦੇ ਆਦੇਸ਼/ਨਿਗਰਾਨੀ ਹੇਠ ਕੀਤਾ ਗਿਆ ਸੀ। ਪ੍ਰਸੰਗ ਅਨੁਸਾਰ ਇਸੇ ਕਾਰਣ, ਇਸ ਪੱਖੋਂ ਸੁਚੇਤ ਸਿੱਖਾਂ ਨੇ ਭਾਈ ਮਨੀ ਸਿੰਘ ਜੀ ਦੇ ਇਸ ਉਪਰਾਲੇ ਤੇ ਵੱਡਾ ਕਿੰਤੂ ਖੜਾ ਕੀਤਾ ਸੀ। ਇਸ ਕਿੰਤੂ ਦਾ ਵਿਸਥਾਰ ਮਹਾਨ ਕੋਸ਼ ਵਿੱਚ ਵੀ ਪੜਨ ਨੂੰ ਮਿਲਦਾ ਹੈ।
ਜਦ ਦਾਸ ਨੇ ਸਮੁੱਚੇ ਵਚਿੱਤਰ ਨਾਟਕ ਗ੍ਰੰਥ ਨੂੰ ਗੁਰੂ ਕ੍ਰਿਤ ਕਹਿਣ ਵਾਲੇ ਇੱਕ ਵਿਦਵਾਨ ਸੱਜਣ ਨੂੰ ਉਰੋਕਤ ਦਲੀਲ ਦਿੱਤੀ ਤਾਂ ਉਨ੍ਹਾਂ ਇਹ ਸਵੀਕਾਰ ਕੀਤਾ ਕਿ ਭਾਈ ਮਨੀ ਸਿੰਘ ਜੀ ਨੂੰ ਉਸ ਗ੍ਰੰਥ ਨੂੰ ਲਿਖਣ ਦੀ ਇਜ਼ਾਜਤ ਗੁਰੂ ਵਲੋਂ ਨਹੀਂ ਮਿਲੀ ਸੀ ੳਤੇ ਨਾ ਹੀ ਉਹ ਗੁਰੁ ਦੀ ਨਿਗਰਾਨੀ ਹੇਠ ਲਿਖਿਆ ਗਿਆ ਸੀ। ਸ਼ਾਯਦ ਕੋਈ ਹੋਰ ਨਾ ਹੋਵੇ ਪਰ ਇਸ ਦਲੀਲ ਦੇ ਅੱਗੇ ਉਹ ਵਿਦਵਾਨ ਸੱਜਣ ਨਿਰੁਤਰ ਸਨ!
ਗੁਰੂ ਗਬਿੰਦ ਸਿੰਘ ਜੀ ਦੇ ਅਕਾਲ ਚਲਾਣੇ ਬਾਦ ਲਿਖੇ ਕਿਸੇ ਗ੍ਰੰਥ ਦੀ ਸਮੁੱਚੀ ਪ੍ਰਮਾਣਿਕਤਾ ਤੇ ਸਭ ਤੋਂ ਵੱਡਾ ਸ਼ੱਕ ਇਹੀ ਤੱਥ ਹੈ ਕਿ ਉਹ ਨੂੰ ਗੁਰੂ ਦੇ ਬਾਦ ਲਿਖਿਆ ਗਿਆ ਸੀ ਅਤੇ ਉਸ ਬਾਦ ਦੀ ਲਿਖਤ ਨੂੰ ਨਾ ਤਾਂ ਗੁਰੂ ਦੀ ਪਰਵਾਣਗੀ ਨਹੀਂ ਸੀ ਅਤੇ ਨਾ ਹੀ ਉਹ ਰਚਨਾ ਦਾ ਕੰਮ ਗੁਰੂ ਦੇ ਹੁਕਮ ਨਾਲ ਹੋਇਆ ਸੀ। ਗੁਰੂ ਤਾਂ ਉਸ ਸਮੇਂ ਅਕਾਲ ਚਲਾਣਾ ਕਰ ਚੁੱਕੇ ਸੀ। ਕੋਈ ਤਰਕ ਦੇ ਸਕਦਾ ਹੈ ਕਿ ਸੰਸਾਰ ਵਿੱਚ ਕਈ ਧਾਰਮਕ ਗ੍ਰੰਥ ਬਾਦ ਵਿੱਚ ਚੇਲਿਆਂ ਵਲੋਂ ਲਿਖੇ ਗਏ ਸਨ। ਇਸ ਤਰਕ ਨੂੰ ਅੱਗੇ ਚਲ ਕੇ ਸੰਖੇਪ ਵਿੱਚ ਵਿਚਾਰ ਲਵਾਂ ਗੇ।
ਵਚਿੱਤਰ ਨਾਟਕ ਬਾਰੇ ਕਾਨ ਸਿੰਘ ਨਾਭਾ ਮਹਾਨ ਕੋਸ਼ ਵਿੱਚ ਦਰਜ ਹੋਰ ਟਿੱਪਣਿਆਂ ਦੀ ਲਾਹੇਵੰਦ ਤਫ਼ਸੀਲ ਸਿੱਖ ਮਾਰਗ. ਕਾਮ ਤੇ ਮੱਖਣ ਸਿੰਘ ਪੁਰੇਵਾਲ, ਜੀ ਦੇ ਲਿਖੇ ਇੱਕ ਤਾਜ਼ਾ ‘ਸਿੱਖ ਕੌਮ ਦੇ ਮਹਾਨ ਵਿਦਵਾਨ ਅਤੇ ਦਸਮ ਗ੍ਰੰਥ’ ਤੇ ਪੜੀ ਜਾ ਸਕਦੀ ਹੈ।
ਭਾਈ ਕਾਨ ਸਿੰਘ ਜੀ ਸਪਸ਼ਟ ਰੂਪ ਵਿੱਚ ਦਸ਼ਮ ਗ੍ਰੰਥ ਦੀ ਕ੍ਰਿਤ ਦੇ ਵਿਰੋਧੀ ਸਨ ਪਰ ਉਹ ਇਹ ਸਵੀਕਾਰ ਕਰਕੇ ਤੁਰਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਲਿਖਿਆ ਕੁੱਝ ਸੀ ਜ਼ਰੂਰ। ਪਰ ਉਹ ਇਹ ਸਵੀਕਾਰ ਕਰਨ ਨੂੰ ਤਿਆਰ ਨਹੀਂ ਸੀ ਕਿ ਮਨੀ ਸਿੰਘ ਜੀ ਵਲੋਂ ਲਿਖ-ਜੋੜੀ ਬੀੜ ਕੋਈ ਚੰਗਾ ਕਦਮ ਸੀ। ਇਸੇ ਲਈ ਕਾਨ ਸਿੰਘ ਜੀ ਨੇ ਮਨੀ ਸਿੰਘ ਜੀ ਦੇ ਇਸ ਕੰਮ ਨੂੰ ਨੁਕਸਾਨਦੇਹ ਠਹਰਾਇਆ। ਬੇਸ਼ੱਕ ਉਹ ਕੁੱਝ ਲਿਖਤਾਂ ਦੇ ਸਮਰਥਨ ਵਿੱਚ ਸਨ ਪਰ ਉਨ੍ਹਾਂ ਦੀ ਖੋਜੀ ਟਿੱਪਣੀ ਵਚਿੱਤਰ ਨਾਟਕ ਗ੍ਰੰਥ ਦੀ, ਇੱਕ ਗ੍ਰੰਥ ਵਜੋਂ ਹੋਂਦ ਤੇ ਇੱਕ ਗੰਭੀਰ ਅਤੇ ਠਕਿ ਕਿੰਤੂ ਖੜਾ ਕਰਦੀ ਹੈ।
ਹੁਣ ਜ਼ਰਾ ਕਰਤਾਰਪੁਰੀ ਬੀੜ ਬਾਰੇ ਪ੍ਰੋ. ਸ਼ਾਹਿਬ ਸਿੰਘ ਜੀ ਅਤੇ ਭਾਈ ਕਾਨ ਸਿੰਘ ਜੀ ਨਾਭਾ ਦੇ ਵਿਚਾਰਾਂ ਨੂੰ ਵੀ ਵਿਚਾਰੀਏ: ‘ਗ੍ਰੰਥ ਸਾਹਿਬ ਸ਼੍ਰੀ ਗੁਰੂ` ਨਾਮਕ ਐਂਟਰੀ ਵਿੱਚ ਉਹ ਸਪਸ਼ਟ ਕਰਦੇ ਹਨ:
(1) “ਸ਼੍ਰੀ ਗੁਰੂ ਅਰਜਨ ਸਾਹਿਬ ਨੇ ਜੋ ਜਿਲਦ ਭਾਈ ਗੁਰਦਾਸ ਜੀ ਦੀ ਕਲਮ ਤੋਂ ਲਿਖਵਾਈ, ਉਸ ਦਾ ਪ੍ਰਸਿੱਧ ਨਾਉਂ ਭਾਈ ਗੁਰਦਾਸ ਵਾਲੀ ਹੋਗਿਆ ਇਸ ਵਿੱਚ ਸ਼੍ਰੀ ਰਾਗ ਤੋਂ ਲੈਕੇ ਪ੍ਰਭਾਤੀ ਤੀਕ ੩੦ ਰਾਗ ਹਨ ੳਤੇ ਕੁਲ ਬਾਣੀ ਸ਼ਬਦਸਲੋਕ ਪੋੜੀ ਆਦਿ ਦੀ ਗਿਣਤੀ ਮੁੰਦਾਵਣੀ ਤੀਕ ੫੭੫੧ ਹੈ ਇਹ ਬੀੜ ਹੁਣ ਕਰਤਾਰਪੁਰ ਹੈ, ਜਿਸ ਦੀ ਜਿਲਦ ਕਿਤਾਬੀ ਅਤੇ ਸਾਰੇ ਪਤ੍ਰੇ ੯੭੫ ਹਨ ਹਾਸ਼ੀਆ ਹਰੇਕ ਪਤ੍ਰੇ ਦਾ ਨਵਾਂ ਚੜਿਆ ਹੋਇਆ ਹੈ ਸ਼੍ਰੀ ਗੁਰੂ ਅਰਜਨ ਸਾਹਿਬ ਦੀ ਕਲਮ ਤੋਂ ਜਪੁ ਦੇ ਆਦਿ ਦਾ ਮੁਲਮੰਤ੍ਰ ਹੈ ਅਤੇ ਪੰਨੇ ੫੪੧ ਪੁਰ ਗੁਰੂ ਹਰਿਗੋਬਿੰਦ ਸਾਹਿਬ ਦੇ ਦਸਖ਼ਤ ਹਨ” (ਪੰਨਾ ੪੩੬, ਮਹਾਨ ਕੋਸ਼)
ਸਪਸ਼ਟ ਹੁੰਦਾ ਹੈ ਕਿ ਭਾਈ ਜੋਧ ਸਿੰਘ ਜੀ ਨਾਲ ਕਿਸੇ ਥਾਂ ਮਤਾਂਤਰ ਦੇ ਬਾਵਜੂਦ ਸਿੱਖ ਪੰਥ ਦੇ ਵਿਲਖਣ ਵਿੱਦਵਾਨ ਕਾਨ ਸਿੰਘ ਜੀ ਕਰਤਾਰਪੁਰ ਵਿੱਖੇ ਮੂਲ ਆਦਿ ਬੀੜ ਦੇ ਮੋਜੂਦ ਹੋਣ ਦੇ ਤਸਦੀਕੀ ਸਨ ਅਤੇ ਭਾਈ ਜੋਧ ਸਿੰਘ ਜੀ ਵੀ।
ਜਿਥੋਂ ਤਕ ਕਰਤਾਰਪੁਰੀ ਬੀੜ ਬਾਰੇ ਪ੍ਰੋ. ਸ਼ਾਹਿਬ ਜੀ ਦਾ ਮਤ ਹੈ ਉਸ ਨੂੰ ਆਦਿ ਬੀੜ ਬਾਰੇ ਪੁਸਤਕ ਵਿੱਚ ਉਹ ਇੰਝ ਪ੍ਰਗਟ ਕਰਦੇ ਹਨ:
“ਜਿਹੜੀ ‘ਆਦਿ ਬੀੜ` ਭਾਈ ਗੁਰਦਾਸ ਜੀ ਨੇ ਲਿਖੀ ਸੀ ਉਹ ਇਸ ਵੇਲੇ ਕਰਤਾਰਪੁਰ (ਜ਼ਿਲਾ ਜਲੰਧਰ) ਵਿੱਚ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੋਤਰੇ ਬਾਬਾ ਧੀਰਮਲ ਜੀ ਦੀ ਸੰਤਾਨ ਦੇ ਕਬਜ਼ੇ ਵਿੱਚ ਚਲੀ ਆ ਰਹੀ ਹੈ” (ਪ੍ਰੋ. ਸ਼ਾਹਿਬ ਸਿੰਘ ਜੀ, ਪੁਸਤਕ ‘ਆਦਿ ਬੀੜ ਬਾਰੇ`, ਪੰਨਾ 112)
ਇਸ ਟਿੱਪਣੀ ਤੋਂ ਜਾਹਰ ਹੁੰਦਾ ਹੈ ਕਿ ਪ੍ਰੋ. ਸ਼ਾਹਿਬ ਸਿੰਘ ਜੀ ਵਰਗੇ ਖੋਜੀ ਕਰਤਾਰਪੁਰੀ ਬੀੜ ਦੇ ਭਾਈ ਗੁਰਦਾਸ ਲਿਖਤ ਹੋਣ ਦੇ ਪ੍ਰਬਲ ਹਿਮਾਇਤੀ ਸਨ। ਉਨ੍ਹਾਂ ਦੀ ਪੁਸਤਕ ‘ਆਦਿ ਬੀੜ ਬਾਰੇ` ਦਾ ਨਾਮ ਹੀ ਕਰਤਾਰਪੁਰੀ ਬੀੜ ਨੂੰ ਅਦਿ ਬੀੜ ਮੰਨਣ ਦੇ ਸੰਧਰਭ ਵਿੱਚ ਸੀ।
ਹੁਣ ਆਉ ਜ਼ਰਾ ਵਚਿੱਤਰ ਨਾਟਕ ਗ੍ਰੰਥ ਅਤੇ ਸ਼ਬਦ ਗੁਰੂ ਗ੍ਰੰਥ ਸਾਹਿਬ ਵਿਚਲਾ ਉਹ ਅੰਤਰ ਵਿਚਾਰੀਏ ਜਿਸ ਨੂੰ ਕੁੱਝ ਸੱਜਣਾ ਨੇ ਧਿਆਨ ਵਿੱਚ ਨਹੀਂ ਰੱਖਿਆ।
ਪਹਿਲੀ ਗੱਲ ਇਹ ਕਿ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦਾ ਮੂਲ ਸਰੋਤ ਗੁਰੂ ਵਲੌਂ ਆਪ ਲਿਖਵਾਇਆ ਅਤੇ ਦਸਤਖਤੀ ਤਸਦੀਕ ਕੀਤਾ ਗਿਆ ਸੀ ਜੋ ਕਿ ਕਰਤਾਰਪੁਰ ਵਿਖੇ ਮੌਜੂਦ ਹੈ। ਜਦ ਕਿ ਵਿਚਿੱਤਰ ਨਾਟਕ ਗ੍ਰੰਥ ਬਾਰੇ ਐਸੀ ਗਲ ਬਿਲਕੁਲ ਨਹੀਂ ਹੈ।
ਲੱਖਾਂ ਵਾਰ ਵੀ ਵਚਿੱਤਰ ਨਾਟਕ ਦੀ ਸਮੁੱਚੀ ਬੀੜ ਦੇ ਸਮਰਥਨ ਬਾਰੇ ਲਿਖਿਆ ਜਾਏ ਤਾਂ ਵੀ ਉਸ ਦੇ ਗੁਰੂ ਕ੍ਰਿਤ ਹੋਣ ਦੇ ਦਾਵੇ ਵਿਰੁੱਧ ਭੁਗਤਣ ਵਾਲੀ ਸਭ ਤੋਂ ਵੱਡੀ ਗਵਾਹੀ/ਦਲੀਲ, ਇਹ ਹੈ ਕਿ ਇਹ ਗ੍ਰੰਥ ਗੁਰੂ ਦੇ ਅਕਾਲ ਚਲਾਣੇ ਬਾਦ ਬਿਨਾਂ ਗੁਰੂ ਦੇ ਆਦੇਸ਼/ਨਿਗਰਾਨੀ ਦੇ ਰੱਚਿਆ ਗਿਆ ਸੀ। ਇਸ ਮਜ਼ਬੂਤ ਗਵਾਹੀ/ਦਲੀਲ ਅੱਗੇ ਬਾਕੀ ਤਰਕ ਹਲਕੇ ਹਨ।
ਪਰ ਦੂਜੇ ਪਾਸੇ ਪੁਰੇ ਵਚਿੱਤਰ ਨਾਟਕ ਗ੍ਰੰਥ ਦੇ ਗੁਰੂ ਕ੍ਰਿਤ ਹੋਂਣ ਦੇ ਕਥਿਤ ਦਾਵੇ ਮੁਕਾਬਲ, ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਸਵਰੂਪ ਦੇ ਹੱਕ ਵਿੱਚ ਨਿਬੜਨ ਵਾਲੀ ਸਭ ਤੋਂ ਵੱਡੀ ਗਵਾਹੀ ਅਤੇ ਦਲੀਲ ਕਰਤਾਰਪੁਰੀ ਬੀੜ ਦੀ ਮੋਜੂਦਗੀ ਹੈ ਜੋ ਕਿ ਪੰਚਮ ਪਾਤਿਸ਼ਾਹ ਜੀ ਨੇ ਆਪ ਲਿਖਵਾਈ ਸੀ। ਜਿੱਥੇਂ ਤਕ ਦਮਦਮੀ ਬੀੜ ਦਾ ਸਵਾਲ ਹੈ ਤਾਂ ਉਸ ਦੀ ਪ੍ਰਮਾਣਿਕਤਾ ਲਈ ਵੀ ਦੋ ਮੂਲ ਅਧਾਰ ਮੋਜੂਦ ਹੀ ਸਨ। ਪਹਿਲਾ ਕਰਤਾਰਪੁਰੀ ਬੀੜ ਅਤੇ ਦੂਜਾ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਪ੍ਰਚਲਤ ਹੋ ਚੁੱਕੇ ਕਈ ਉਤਾਰੇ ਜਿਨ੍ਹਾਂ ਵਿੱਚ ਨੋਵੇਂ ਮਹਲੇ ਦੀ ਬਾਣੀ ਦਰਜ ਹੋ ਚੁੱਕੀ ਸੀ। ਉਸ ਦੇ ਵਿਪਰੀਤ, ਗੁਰੂ ਗੋਬਿੰਦ ਸਿੰਘ ਜੀ ਉਪਰੰਤ ਉਨਾਂ ਵਲੋਂ ਲਿਖਿਆ ਕੋਈ ਹੋਰ ਗ੍ਰੰਥ ਹੋਂਦ ਵਿੱਚ ਨਹੀਂ ਸੀ। ਹਾਂ ਵਖੋ-ਵੱਖ ਲਿਖਤਾਂ ਦੇ ਕਿਸੇ ਸੰਗ੍ਰਹ ਦੇ ਡੁੱਬਣ/ਨਸ਼ਟ ਹੋ ਜਾਣ ਦੇ ਹਵਾਲੇ ਦਿੱਤੇ ਜਾਂਦੇ ਹਨ। ਇੱਥੇ ਅਸੀਂ ਉਸ ਤਰਕ ਦੀ ਸੰਖੇਪ ਪੜਚੋਲ ਕਰ ਲਈਏ ਜਿਸ ਅਨੁਸਾਰ ਇਹ ਕਿਹਾ ਜਾ ਸਕਦਾ ਹੈ ਕਿ ਸੰਸਾਰ ਦੇ ਕੁੱਝ ਧਾਰਮਕ ਗ੍ਰੰਥ ਧਰਮਗੁਰੂਆਂ ਦੇ ਬਾਦ ਉਨ੍ਹਾਂ ਦੇ ਚੇਲਿਆਂ ਵੱਲੋਂ ਕਲਮਬੱਧ ਕੀਤੇ ਗਏ ਸੀ।
ਇਸ ਤਰਕ ਦੇ ਸੰਧਰਭ ਵਿੱਚ ਧਿਆਨ ਵਿੱਚ ਰੱਖਣ ਵਾਲੀ ਗਲ ਹੈ ਕਿ ਬੇਸ਼ੱਕ ਮੁਹੰਮਦ ਸਾਹਿਬ ਜੀ ਦੇ ਇੰਤਕਾਲ ਦੇ ਤਿੰਨ ਦਹਾਕਿਆਂ ਤੋਂ ਵੱਧ ਅਰਸੇ ਬਾਦ ਉਨ੍ਹਾਂ ਦੇ ਕੁੱਝ ਕਰੀਬੀ ਸਮਕਾਲੀਆਂ (ਸਹਾਬੀਨ) ਨੇ, ਕੁਰਾਨ ਨੂੰ ਆਪਣੀ ਯਾਦਾਸ਼ਤ ਅਤੇ ਵਰਤੋਂ ਦੀ ਬਿਨਾ ਤੇ ਲਿਖਤੀ ਰੂਪ ਦਿੱਤਾ ਸੀ। ਈਸਾ ਮਸੀਹ ਨਾਲ ਹੋਇਆਂ ਗਲਾਂ, ਈਸਾ ਮਹੀਹ ਜੀ ਤੋਂ ਬਾਦ, ਚੇਲਿਆਂ ਦੀ ਯਾਦਾਸ਼ਤ ਅਤੇ ਵਰਤੋਂ ਦੀ ਬਿਨਾ ਤੇ ਜਗਜਾਹਰ ਹੋਇਆਂ ਪਰ ਗੁਰੂਆਂ ਨੇ ਇਸ ਪਰੰਮਪਰਾ ਦਾ ਕਦੇ ਅਨੁਸਰਣ ਨਹੀਂ ਸੀ ਕੀਤਾ। ਗੁਰੂਆਂ ਦੀ ਅਪਾਰ ਕ੍ਰਿਪਾ (ਸ਼ਬਦ ਗੁਰੂ ਗ੍ਰੰਥ ਸਾਹਿਬ ਜੀ) ਕਾਰਣ ਸਿੱਖੀ ਦੇ ਅੰਦਰ ਐਸਾ ਕਦੇ ਨਹੀਂ ਹੋਇਆ ਸੀ। ਜੇਕਰ ਸਿੱਖੀ ਦੇ ਅੰਦਰ ਇਹ ਗਲ ਪਰਵਾਨ ਹੁੰਦੀ ਤਾਂ ਗੁਰੂ ਆਪ ਨਾ ਬਾਣੀ ਲਿਖਦੇ-ਲਿਖਵਾਉਂਦੇ ਬਲਕਿ ਉਹ ਇਸਦਾ ਸਾਰਾ ਜਿੰਮਾਂ ਆਪਣੇ ਬਾਦ ਦੇ ਸਹਾਬੀਨਾਂ ਦੇ ਸਿਰ ਛੱਡ ਜਾਂਦੇ ਜਿਵੇਂ ਕਿ ਵੇਦ, ਕੁਰਾਨ ਅਤੇ ਬਾਈਬਲ ਗ੍ਰੰਥਾ ਬਾਰੇ ਹੋਇਆ ਸੀ। ਸਿੱਖੀ ਦੇ ਅੰਦਰ ਗੁਰੂਆਂ ਵਲੋਂ ਇਸ ਪਰੰਪਰਾ ਦੀ ਮਾਨਤਾ ਦਾ ਕੋਈ ਸਥਾਨ ਨਹੀਂ ਬਣ ਪਾਇਆ ਕਿਉਂਕਿ ਪਹਲੀ ਵਾਰ ਸ਼ਬਦ ਗੁਰੂ ਗ੍ਰੰਥ ਸਾਹਿਬ ਗੁਰੂ ਅਰਜਨ ਜੀ ਨੇ ਆਪ ਲਿਖਵਾਇਆ/ਤਸਦੀਕ ਕੀਤਾ ਸੀ ਅਤੇ ਉਸ ਵਿੱਚ ਮਹਲੇ ਨੋਂਵੇਂ ਦੀ ਬਾਣੀ ਵੀ ਦਸ਼ਮੇਸ਼ ਜੀ ਨੇ ਆਪ ਆਪਣੇ ਆਦੇਸ਼/ਨਿਗਰਾਨੀ ਹੋਠ ਦਰਜ ਕਰਵਾਈ ਸੀ। ਇਸ ਬਾਬਤ ਗੁਰੂਘਰ ਦੀ ਪਰੰਪਰਾ ਨਿਰਸੰਦੇਹ ਆਪਣੀ ਹੱਥੀ ਆਪਣੇ ਕਾਰਜ ਨੂੰ ਸਵਾਰਣ ਦੀ ਸੀ। ਇਹ ਕਾਰਜ ਕਦੇ ਵੀ ਕਿਸੇ ਸਿੱਖ ਦੀ ਨਿਗਰਾਨੀ ਵਿੱਚ ਨਹੀਂ ਸੀ ਛੱਡਿਆ ਗਿਆ। ਗੁਰੂਆਂ ਦੇ ਹੁੰਦੇ ਹੋਰ ਉਤਾਰੇ ਹੋਂਣਾ ਅਲਗ ਗਲ ਸੀ। ਪਰ ਮੌਜੂਦਾ ਵਚਿੱਤਰ ਨਾਟਕ ਗ੍ਰੰਥ ਦੀ ਰਚਨਾ ਦਾ ਮੂਲ ਸਰੋਤ, ਗੁਰੂ ਦਸ਼ਮੇਸ਼ ਜੀ ਤੋਂ ਬਾਦ, ਕਿਸੇ ਸਿੱਖ ਵਲੋਂ ਕੀਤਾ ਗਿਆ ਕੰਮ ਹੈ।
ਇਤਹਾਸ ਵਿੱਚ ਗੁਰੂ ਵਲੋਂ ਐਸੇ ਕਿਸੇ ਆਦੇਸ਼ ਦਾ ਹਵਾਲਾ ਨਹੀਂ ਮਿਲਦਾ ਜਿਸ ਰਾਹੀਂ ਭਾਈ ਮਨੀ ਸਿੰਘ ਜੀ ਨੂੰ ਸ਼ਬਦ ਗੁਰੂ ਗ੍ਰੰਥ ਸਾਹਿਬ ਤੋਂ ਛੁੱਟ ਕਿਸੇ ਹੋਰ ਗ੍ਰੰਥ ਨੂੰ ਲਿਖਣ ਦਾ ਆਦੇਸ਼/ਅਧਿਕਾਰ ਗੁਰੂ ਵਲੋਂ ਦਿੱਤਾ ਗਿਆ ਹੋਵੇਂ। ਜੇ ਕਰ ਭਾਈ ਮਨੀ ਸਿੰਘ ਜੀ ਨੇ ਆਪ ਇੱਕ ਲੇਖਕ ਵਜੋਂ ਇਸ ਨੂੰ ਲਿਖਿਆ ਸੀ ਤਾਂ ਇਹ ਉਨ੍ਹਾਂ ਦੀ ਰਚਨਾ ਸੀ ਜਿਸ ਵਿੱਚ, ਨਿਰਸੰਦੇਹ ਕੁੱਝ ਅੰਸ਼ ਗੁਰੂ ਦੇ ਹੋ ਸਕਦੇ ਸੀ ਜੋ ਕਿ ਗੁਰੂਕਾਲ ਤੋਂ ਹੀ ਉਨਾਂ ਸਿੱਖਾਂ ਵਿੱਚ ਵੀ ਪ੍ਰਚਲਤ ਸਨ ਜਿਨ੍ਹਾਂ ਵਿਚਕਾਰ ਮਨੀ ਸਿੰਘ ਜੀ ਦੇ ਲਿਖੇ-ਜੋੜੇ ਗ੍ਰੰਥ ਬਾਰੇ ਵਿਵਾਦ ਹੋਇਆ ਸੀ।
ਪਰ ਇਹ ਅਤਿ ਦੀ ਮੰਦਭਾਗੀ ਗੱਲ ਹੈ ਕਿ ਵਚਿੱਤਰ ਨਾਟਕ ਗ੍ਰੰਥ ਦੇ ਗੁਰੂਕ੍ਰਿਤ ਨਾ ਹੋਂਣ ਬਾਰੇ ਭੁਗਤਣ ਵਾਲੀ ਸਭ ਤੋਂ ਵੱਡੀ ਦਲੀਲ (ਕਿ ਉਸ ਨੂੰ ਬਿਨਾ ਗੁਰੂ ਦੀ ਆਗਿਆ/ਜਾਣਕਾਰੀ/ਨਿਗਰਾਨੀ ਦੇ ਲਿਖਿਆ ਗਿਆ ਸੀ) ਨੂੰ ਨਜ਼ਰਅੰਦਾਜ਼ ਕਰਕੇ ਕੁੱਝ ਵਿਦਵਾਨ ਭਾਈ ਕਾਨ ਸਿੰਘ ਜੀ ਅਤੇ ਪ੍ਰੋ. ਸ਼ਾਹਿਬ ਸਿੰਘ ਜੀ ਸਮੇਤ ਹੋਰ ਅਣਗਿਣਤ ਵਿਦਵਾਨਾਂ ਅਤੇ ਸਦਿਆਂ ਤੋਂ ਚਲੀ ਆ ਰਹੀ ਸਿੱਖ ਭਾਈਚਾਰੇ ਦੀ ਗਵਾਹੀ ਦੇ ਉਲਟ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਮੂਲ ਸਰੋਤ ਤੇ ਕਿੰਤੂ ਕਰਦੇ ਮੈਕਲੋਡ ਰੂਪੀ ਚਿੰਤਨ ਦਾ ਝੰਡਾ ਲਹਿਰਾਉਂਦੇ ਰਹੇ ਹਨ ਅਤੇ ਕੁੱਝ ਜਾਗਰੂਕ ਵੀ ਉਸ ਦੀ ਹਵਾ ਨਾਲ ਝੁੱਲ ਗਏ।
ਕੀ ਉਹ ਵਿਚਾਰਦੇ ਨਹੀਂ ਸਕੇ ਸੀ ਕਿ ਉਨ੍ਹਾਂ ਦੀਆਂ ਐਸੀਆਂ ਗਲਾਂ ਕਾਰਨ, ਵਚਿੱਤਰ ਨਾਟਕ ਗ੍ਰੰਥ ਦੇ ਗੁਰੂ ਕ੍ਰਿਤ ਹੋਂਣ ਦੇ ਦਾਵੇ ਵਿਰੁਧ, ਸਭ ਤੋਂ ਵੱਡੀ ਦਲੀਲ ਨੂੰ ਹੀ ਆਉਂਣ ਵਾਲੇ ਸਮੇਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਰੁਧ ਵੀ ਵਰਤਿਆ ਜਾ ਸਕਦਾ ਹੈ? ਜੇ ਅਸੀਂ ਐਸਾ ਨਾ ਵਿਚਾਰਿਆ ਤਾਂ ਪਤਾ ਨਹੀਂ ਕਿ ਆਉਂਣ ਵਾਲਾ ਪੰਥਕ ਸਮਾਂ ਸਾਡੇ ਮੈਕਲੋਡੀ ਚਿੰਤਨ ਨੂੰ ਕਿਸ-ਕਿਸ ਰੂਪ ਵਿੱਚ ਯਾਦ ਕਰੇਗਾ! !
ਹਰਦੇਵ ਸਿੰਘ, ਜੰਮੂ


(25/10/11)
ਡਾ ਗੁਰਮੀਤ ਸਿੰਘ 'ਬਰਸਾਲ ' ਕੈਲੇਫੋਰਨੀਆਂ

ਅੰਤਿਮ-ਛੋਹ
ਅੰਤਿਮ-ਛੋਹ ਤਸਵੀਰ ਨੂੰ ਦੇਣ ਵੇਲੇ,
ਗੁਰੂ ਸਿੱਖ ਨੂੰ ਜਦੋਂ ਸ਼ਿੰਗਾਰਦੇ ਨੇ ।
ਕਈ ਆਖਦੇ ਗੁਰਾਂ ਨੇ ਸੀਸ ਲਾਹੇ,
ਕਈ ਬਕਰੇ ਝਟਕੇ ਵਿਚਾਰਦੇ ਨੇ ।
ਰਮਜ਼ ਜਿਨਾਂ ਮਨੋਰਥ ਦੀ ਨਹੀਂ ਜਾਣੀ,
ਪਰਦਾ ਕਾਸਤੋਂ ਗੁਰਾਂ ਨੇ ਰੱਖਿਆ ਸੀ ?
ਗੁਰੂ ਸ਼ਬਦ ਸਿਧਾਂਤ ਨੂੰ ਛੱਡ ਪਾਸੇ,
ਤੰਬੂ ਚੁੱਕ-ਚੁੱਕ ਝਾਤੀਆਂ ਮਾਰਦੇ ਨੇ ।।
ਡਾ ਗੁਰਮੀਤ ਸਿੰਘ 'ਬਰਸਾਲ ' ਕੈਲੇਫੋਰਨੀਆਂ


(25/10/11)
ਰਘਬੀਰ ਸਿੰਘ ਮਾਨਾਂਵਾਲੀ

ਸਿੱਖ ਕੌਮ ਦਾ ਜਾਇਆ….
ਅਜਾਦ ਭਾਰਤ ਵਿੱਚ ਘੱਟ-ਗਿਣਤੀਆਂ, ਧੱਕੇ ਸ਼ਾਹੀਆਂ ਸਹਿੰਦੀਆਂ ਆਈਆਂ।
ਬਿਨ੍ਹਾਂ ਕਸੂਰੋਂ ਬਿਨ੍ਹਾ ਸਬੂਤੋਂ, ਲੰਮੀਆਂ ਸਖ਼ਤ ਸਜਾਵਾਂ ਪਾਈਆਂ।
ਪੁਲਿਸ ਨੇ ਕਾਲੇ ਕਾਨੂੰਨ ਦੇ ਓਹਲੇ, ਮਨ ਭਾਉਂਦਾ ਬਿਆਨ ਕਰਾਇਆ ਸੀ।
ਲੁਵਾ ਅੰਗੂਠਾ ਪ੍ਰੋ: ਭੁੱਲਰ ਤੋਂ, ਝੂਠਾ ਉਸ `ਤੇ ਕੇਸ ਬਣਾਇਆ ਸੀ।
ਕੇਹਰ ਸਿੰਘ ਵੀ ਫਾਂਸੀ ਚੜ੍ਹਿਆ, ਬੇ-ਇਨਸਾਫ ਦੀ ਜੂਨ ਹੰਢਾਅ ਕੇ।
ਹੁਣ ਭੁੱਲਰ ਨੂੰ ਫਾਂਸੀ ਚਾਹੁੰਦੇ, ਐਮੇਂ ਝੂਠੇ ਦੋਸ਼ ਲਗਾ ਕੇ।
ਪ੍ਰੋ: ਸਾਹਿਬ ਤੇਰਾ ਦੋਸ਼ ਹੈ ਐਨਾ, ਕਿ ਤੂੰ ਹੈ ਸਿੱਖ ਕੌਮ ਦਾ ਜਾਇਆ।
ਤੇਰੀ ਕੌਮ ਦੇ ਹਰ ਸ਼ਹੀਦ ਨੇ, ਪਹਿਲਾਂ ਵੀ ਇਨਸਾਫ਼ ਨਹੀਂ ਪਾਇਆ।
ਮੇਰੀ ਕੌਮ ਦੇ ਅੱਣਖੀ ਵੀਰੋ, ਉਠੋ ਹੁਣ ਅਨਿਆਏ ਨਹੀਂ ਸਹਿਣਾ।
ਲੱਗਣ ਨਹੀਂ ਦੇਣੀ ਭੁੱਲਰ ਨੂੰ ਫਾਂਸੀ, ਦਿੱਲੀ ਸਰਕਾਰ ਨੂੰ ਠੋਕ ਕੇ ਕਹਿਣਾ।
------
-ਰਘਬੀਰ ਸਿੰਘ ਮਾਨਾਂਵਾਲੀ, ਮੋਬਾਇਲ: 88728-54500


(24/10/11)
ਹਰਦੇਵ ਸਿੰਘ, ਜੰਮੂ

ਦੋ ਤੀਰ ਇੱਕ ‘ਨਿਸ਼ਾਨਾ’
ਹਰਦੇਵ ਸਿੰਘ ਜੰਮੂ
ਇਕ ਤੀਰ ਨਾਲ ਜੇ ਕਰ ਦੋ ਨਿਸ਼ਾਨੇ ਸਾਧ ਲੇ ਜਾਣ ਤਾਂ ਨਿਸ਼ਾਨਾ ਲਗਾਉਣ ਵਾਲੇ ਦੀ ਸਿਆਣਪ ਜਾਂ ਚਤੁਰਾਈ ਵੀ ਕਹੀ ਜਾ ਸਕਦੀ ਹੈ। ਪਰ ਕੇ ਕਰ ਇੱਕ ਨਿਸ਼ਾਨਾ ਦੋਵੇਂ ਪਾਸਿਯੋਂ ਤੀਰਾ ਦਾ ਸ਼ਿਕਾਰ ਹੋਂਣ ਦੀ ਸਥਿਤੀ ਵਿੱਚ ਹੋਵੇ ਤਾਂ ਉਹ ਨਿਸ਼ਾਨਾ ਇੱਕ ਬੇ-ਚਾਰਗੀ ਵਰਗੀ ਹਾਲਤ ਵਿੱਚ ਫ਼ੱਸਿਆ ਸਮਝਿਆ ਜਾ ਸਕਦਾ ਹੈ।
ਇਕ ਪਾਸਿਯੋਂ ਸੁਣਨ ਨੂੰ ਮਿਲਦਾ ਹੈ ਕਿ ਸਿੱਖ ਰਹਿਤ ਮਰਿਆਦਾ ਸੰਪਰਦਾਈਆਂ/ਪਰੰਪਰਾਵਾਦੀਆਂ ਨਾਲ ਕੀਤਾ ਗਿਆ ਸਮਝੋਤਾ ਸੀ ਪਰ ਨਾਲ ਹੀ, ਉਸੇ ਪਾਸਿਯੋਂ, ਸੁਣਨ ਨੂੰ ਮਿਲਦਾ ਹੈ ਕਿ ਸੰਪਰਦਾਈਆਂ ਨੇ ਇਸ ਨੂੰ ਕਦੇ ਸਵੀਕਾਰ ਹੀ ਨਹੀਂ ਕੀਤਾ। ਸਮਝ ਨਹੀਂ ਆਉਂਦੀ ਕਿ ਕੀ ਕਹਿਣ ਦਾ ਜਤਨ ਕੀਤਾ ਜਾਂਦਾ ਹੈ? ਜੇਕਰ ਰਹਿਤ ਮਰਿਆਦਾ ਸੰਪਰਦਾਵਾਂ ਨਾਲ ਹੋਈਆ ਸਮਝੋਤਾ ਸੀ ਤਾਂ ਸੰਪਰਦਾਵਾਂ ਨੇ ਇਸ ਦਾ ਵਿਰੋਧ ਕਰਦੇ ਇਸ ਨੂੰ ਲਾਗੂ ਕਿਉਂ ਨਹੀਂ ਕੀਤਾ? ਐਸੇ ਸਮਝੌਤਿਆ ਵਿੱਚ ਪਹਿਲਾਂ ਧਿਰਾਂ ਦੀ ਸੰਤੂਸ਼ਟੀ
(Satisfaction) ਹੁੰਦੀ ਹੈ ਅਤੇ ਫ਼ਿਰ ਸਮਝੋਤੇ ਦੀ ਪੁਸ਼ਟੀ (Approval)। ਜੇ ਕਰ ਪੁਸ਼ਟੀ (Approval) ਹੋ ਗਈ ਸੀ ਤਾਂ ਸੰਪਰਦਾਈਆਂ ਦੀ ਸੰਤੁਸ਼ਟੀ ਕਿੱਥੇ ਰਹਿ ਗਈ?
ਖ਼ੈਰ ਇਹ ਸੱਚ ਸਵੀਕਾਰ ਕਰ ਲਿਆ ਗਿਆ ਕਿ ਸੰਪਰਦਾਵਾਂ ਅਤੇ ਡੇਰਿਆਂ ਨੇ ਸਿੱਖ ਰਹਿਤ ਮਰਿਆਦਾ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਇਹ ਵਿਰੋਧ ਅੱਜ ਵੀ ਬਰਕਰਾਰ ਹੈ। ਉਹ ਇਸ ਨੂੰ ਇੱਕ ਔਕੜ ਮੰਨਦੇ ਹਨ ਇਸ ਲਈ ਇਹ ਉਨ੍ਹਾਂ ਦੇ ਨਿਸ਼ਾਨੇ ਤੇ ਹੈ। ਚਿੰਤਨ ਦੇ ਇਸ ਤੀਰ ਦਾ ਤਾਣਾ-ਬਾਣਾ ਇਸ ਵਿਚਾਰ ਤੋਂ ਲਿੱਪਤ ਹੈ ਕਿ ਸਿੰਘ ਸਭਾ ਲਹਿਰ ਦੇ ਮੋਢੀ ਆਗੂ ਅਤੇ ਲੇਖਕਾਂ ਨੇ ਪਰੰਪਰਾਵਾਦੀ ਸੋਚ ਦੀ ਗੋਦ ਵਿਚੋਂ ਧਰਮ ਨੂੰ ਖੋਹ ਕੇ ਉਸ ਨੂੰ ਆਪਣਾ ਰੰਗ ਚਾੜ ਛੱਡਿਆ। ਇਹ ਹੋਈਆ ਇੱਕ ਪਾਸਾ!
ਦੂਜੇ ਪਾਸੇ ਸਿੱਖ ਰਹਿਤ ਮਰਿਆਦਾ ਨੂੰ ਸਮਝੋਤਾਵਾਦ ਦਾ ਦਸਤਾਵੇਜ਼ ਸਮਝਣ ਵਾਲੇ ਸੱਜਣ ਆਪਣੇ ਆਪਣੇ ਤੀਰਾਂ ਨੂੰ ਇਸਦੇ ਵਿਰੁੱਧ ਕੱਸ ਰਹੇ ਹਨ। ਉਨ੍ਹਾਂ ਦਾ ਗਿਲਾ ਵੀ ਸਿੱਖ ਰਹਿਤ ਮਰਿਆਦਾ ਦੀਆਂ ਮੱਧਾ ਦੇ ਵਿਰੋਧ ਤੋਂ ਹੁੰਦਾ ਸਿੱਘ ਸਭਾ ਲਹਿਰ ਦੇ ਮੋਢੀ ਆਗੁਆਂ ਅਤੇ ਲੇਖਕਾਂ ਤਕ ਜਾ ਪੁੱਜਦਾ ਹੈ। ਵੱਡੀ ਗਲ ਨਹੀਂ ਕਿ ਦੂਜੇ ਪਾਸੇ ਨੂੰ ਮੈਦਾਨ ਵਿੱਚ ਵੇਖ ਕੇ ਪਹਿਲਾ ਪਾਸਾ ਹੁਣ ਮਾਕੂਲ ਮੌਕੇ ਦੀ ਫ਼ਿਰਾਕ ਵਿੱਚ ਜੁਟ ਜਾਏ। ਪਹਿਲਾਂ ਤਾਂ ਉਹ ਰਹਿਤ ਮਰਿਆਦਾ ਨੂੰ ਅਸਵੀਕਾਰ ਕਰਦੇ ਆਪਣੀ ਡੱਫ਼ਲੀ ਵਜਾਉਂਦੇ ਪ੍ਰਤੀਤ ਹੁੰਦੇ ਸੀ ਹੁਣ ਹਮਖ਼ਿਆਲੀਆਂ ਨੂੰ ਵੇਖ ਕੇ ਉਹ ਵੀ ਰਹਿਤ ਮਰਿਆਦਾ ਦੀ ਡੱਫ਼ਲੀ ਵਾਜਾਉਂਣ ਗੇ। ਕਹਿੰਦੇ ਹਨ ਕਿ ਦੁਸ਼ਮਨ ਦਾ ਦੁਸ਼ਮਨ ਇੱਕ ਪ੍ਰਕਾਰ ਨਾਲ ਦੋਸਤ ਹੀ ਸਾਬਤ ਹੁੰਦਾ ਹੈ।
ਯਾਨੀ ਕਿ ਸਿੰਘ ਸਭਾ ਲਹਿਰ ਦੇ ਆਗੂ ਤਾਂ ਨਹੀਂ ਰਹੇ ਪਰ ਉਨਾਂ ਦੀ ਘਾਲਣਾ ਸਿੱਖ ਰਹਿਤ ਮਰਿਆਦਾ ਇੱਕ ਐਸੇ ਨਿਸ਼ਾਨੇ ਵਜੋਂ ਮੌਜੂਦ ਹੈ ਜਿਸ ਨੂੰ ਆਪਣੇ ਆਪਣੇ ਤਰਕਾਂ ਦੇ ਤੀਰ ਨਾਲ ਭੇਦਣ ਦਾ ਉਪਰਾਲਾ ਚਿੰਤਨ ਦੇ ਦੋ ਵੱਖਰੇ ਤਲਾਂ ਤੇ ਪ੍ਰਗਟ ਹੋ ਰਿਹਾ ਹੈ।
ਇਕ ਪਾਸੇ ਵੱਡੀ ਦਰਕਿਨਾਰੀ ਦਾ ਸ਼ਿਕਵਾ ਹੈ ਅਤੇ ਦੂਜੇ ਪਾਸੇ ਕਿਸੇ ਸ਼ੂਮਾਰੀ ਦਾ ਸ਼ਿਕਵਾ। ਸਿੱਟੇ ਵਜੋਂ ਸਿੱਖ ਰਹਿਤ ਮਰਿਆਦਾ ਦੇ, ਦੋ ਵੱਖਰੇ-ਵਖਰੇ ਤੀਰਾਂ ਦੇ ਨਾਲ ਛੱਲਣੀ ਹੋਂਣ ਦੀ ਸੰਭਾਵਨਾ ਹੈ। ਇਸਦਾ ਛੱਲਣੀ ਹੋਂਣਾ ਸਿੱਖ ਪੰਥ ਦੇ ਸਰੀਰ ਤੇ ਐਸੇ ਜ਼ਖਮਾਂ ਦੀ ਪੀੜਾ ਛੱਡੇਗਾ ਜੋ ਕਿ ਫ਼ਿਰ ਨਾਸੂਰ ਬਣ ਜਾਣ ਗੇ। ਕਮਾਨ ਤੇ ਕੱਸੇ ਤੀਰਾਂ ਨੂੰ ਛੱਡਣਾ ਤੋਂ ਪਹਿਲਾਂ, ‘ਵੇਲੇ‘ ਨੂੰ ‘ਵੇਲੇ‘ ਸਿਰ ਵਿਚਾਰ ਲਈਏ ਤਾਂ ਚੰਗਾ ਹੈ। ਅੱਜੇ ਕੁੱਝ ਵਿਗੜੀਆ ਨਹੀਂ!
ਬੇ-ਚਾਰਿਆਂ ਦੀ ਬੇ-ਚਾਰੀ ਸਿੱਖ ਰਹਿਤ ਮਰਿਆਦਾ! ਉਸਨੂੰ ਜਿੰਦਾ ਰਹਿਣ ਦੇਵੋ!
ਹਰਦੇਵ ਸਿੰਘ, ਜੰਮੂ


(23/10/11)
ਗੁਰਿੰਦਰਪਾਲ ਸਿੰਘ ਧਨੌਲਾ

ਕੱਟੜਵਾਦੀ ਹਿੰਦੂ ਜੱਥੇਬੰਦੀਆਂ ਭੜਕਾਉ ਬਿਆਨਬਾਜੀ ਕਰਕੇ ਪੰਜਾਬ ਦੇ ਅਮਨ ਨੂੰ ਲਾਂਬੂ ਲਾਉਣ ਤੋਂ ਗੁਰੇਜ ਕਰਨ: ਧਨੌਲਾ

ਬਰਨਾਲਾ, 23 ਅਕੂਤਬਰ ()ਹਿੰਦ ਹਕੂਮਤ ਦੇ ਵਿਤਕਰਿਆਂ ਕਾਰਨ ਰੋਹ ਵਿੱਚ ਬੈਠੇ ਪੰਜਾਬੀਆਂ ਅਤੇ ਖਾਸ ਕਰਕੇ ਸਿੱਖਾਂ ਦੀ ਤੂਫ਼ਾਨ ਆਉਣ ਤੋਂ ਪਹਿਲਾਂ ਵਾਲੀ ਚੁੱਪ ਵਰਗੀ ਮਾਨਸਿਕਤਾਂ ਨੂੰ ਤੀਲੀ ਲਾਉਣ ਲਈ ਕੁੱਝ ਕੱਟੜਵਾਦੀ ਹਿੰਦੂ ਜਥੇਬੰਦੀਆਂ ਅਖ਼ਬਾਰੀ ਬਿਆਨਬਾਜੀ ਕਰਕੇ ਮੁੜ 1984 ਵਰਗੇ ਹਲਾਤ ਪੈਦਾ ਕਰਨ ਦੇ ਯਤਨ ਵਿੱਚ ਹਨ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਅ)ਦੇ ਕੌਮੀ ਜਨਰਲ ਸਕੱਤਰ ਜਥੇਦਾਰ ਗੁਰਿੰਦਰਪਾਲ ਸਿੰਘ ਧਨੌਲਾ ਨੇ ਇੱਕ ਪ੍ਰੈਸ ਬਿਆਨ ਵਿੱਚ ਕੀਤਾ। ਇਸ ਲਈ ਕੁੱਝ ਕੱਟੜਵਾਦੀ ਹਿੰਦੂ ਭਰਾਵਾਂ ਵੱਲੋਂ ਭਾਈ ਹਵਾਰਾ ਅਤੇ ਭਾਈ ਤਾਰਾ ਸਬੰਧੀ ਕੀਤੀ ਬਿਆਨਬਾਜ਼ੀ ਤੋਂ ਇੱਕ ਗੱਲ ਸਪੱਸ਼ਟ ਨਜ਼ਰ ਆਉਂਦੀ ਹੈ ਕਿ ਇਹ ਆਗੂ ਸਿਰਫ ਅਖ਼ਬਾਰੀ ਸ਼ੇਰ ਬਣ ਕੇ ਭੋਲੇ ਭਾਲੇ ਹਿੰਦੂ ਭਰਾਵਾਂ ਦੇ ਮਨਾਂ ਵਿੱਚ ਬੇਲੋੜਾ ਡਰ ਤੇ ਨਫ਼ਰਤ ਪੈਦਾ ਕਰਕੇ ਸਸਤੀ ਸ਼ੋਹਰਤ ਹਾਸਲ ਕਰਨ ਦੀ ਤਾਕ ਵਿੱਚ ਅਤੇ ਪੰਜਾਬ ਦੇ ਮਹੌਲ ਨੂੰ ਲਾਂਬੂ ਲਾ ਕੇ ਸਿਆਸੀ ਰੋਟੀਆਂ ਸੇਕਣੀਆਂ ਚਾਹੁੰਦੇ ਹਨ।
ਜਥੇਦਾਰ ਧਨੌਲਾ ਨੇ ਕਿਹਾ ਕਿ ਸਿੱਖ ਕੌਮ ਆਰੰਭ ਤੋਂ ਸ਼ਹੀਦੀਆਂ ਦਿੰਦੀ ਆਈ ਹੈ ਮੌਤ ਅਤੇ ਜੁਲਮ ਦਾ ਡਰ ਸਿੱਖਾਂ ਨੂੰ ਆਜਾਦੀ ਵੱਲੋਂ ਨਹੀਂ ਮੋੜ ਸਕਦਾ। ਸਿੱਖ ਵਿਰੋਧੀਆਂ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਜਦੋਂ ਮੱਸਾ ਰੰਘੜ ਪੈਦਾ ਹੋਵੇਗਾ ਤਾਂ ਭਾਈ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਵੀ ਜਨਮ ਲੈਣਗੇ। ਇਹ ਸਿਲਸਲਾ ਨਫ਼ਰਤ ਜਾ ਜ਼ੁਲਮ ਨਾਲ ਨਹੀਂ ਸਗੋਂ ਪਿਆਰ ਨਾਲ ਠੱਲਿਆ ਜਾ ਸਕਦਾ ਹੈ। ਇਸ ਲਈ ਕੱਟੜਵਾਦੀ ਹਿੰਦੂ ਜਥੇਬੰਦੀਆਂ ਦੇ ਭੁੱਲੜ ਆਗੂਆਂ ਨੂੰ ਅਪੀਲ ਹੈ ਕਿ ਉਹ “ਆ ਬੈਲ ਮੁਝੇ ਮਾਰ” ਵਾਲੀ ਕਹਾਵਤ ਵਾਗੂੰ ਸਿੱਖਾਂ ਦੀ ਹਿੰਦ ਹਕੂਮਤ ਵਿਰੁੱਧ ਚਲ ਰਹੀ ਲੜਾਈ ਨੂੰ ਧੱਕੇ ਨਾਲ ਆਪਣੇ ਗਲ ਨਾ ਪਾਉਣ, ਇਸ ਨਾਲ ਦੋਹਾਂ ਭਾਈਚਾਰਿਆਂ ਵਿੱਚ ਕੁੜੱਤਣ ਵਾਲਾ ਮਾਹੌਲ ਬਣੇਗਾ। ਅੱਜ ਤੱਕ ਪੰਜਾਬ ਵਿੱਚ ਹਿੰਦੂ ਸਿੱਖਾਂ ਦੀ ਸਾਂਝ ਬੜੇ ਸੁਖਾਂਵੇ ਸਬੰਧਾਂ ਨਾਲ ਨਿਭਦੀ ਆ ਰਹੀ ਹੈ। ਇਸ ਲਈ ਹੁਣ ਪੰਜਾਬ ਵਾਸਤੇ ਸੁੱਖ ਸ਼ਾਤੀ ਅਤੇ ਅਮਨ ਦੀ ਕਾਮਨਾ ਕਰਨੀ ਚਾਹੀਦੀ ਹੈ ਨਾ ਕਿ ਪੰਜਾਬੀਆਂ ਅਤੇ ਸਿੱਖਾਂ ਦੇ ਜਖਮਾਂ ਦੇ ਖਰੀਂਡ ਪੱਟਣ ਦਾ ਕੰਮ ਕਰਨਾ ਚਾਹੀਦਾ ਹੈ।


(23/10/11)
ਗਿਆਨੀ ਜਗਤਾਰ ਸਿੰਘ ਜਾਚਕ

ਅਮਰੀਕਾ ਪਾਕਿਸਤਾਨ ਟਕਰਾਅ ਪੰਜਾਬ ਅਤੇ ਸਿੱਖ ਕੌਮ ਲਈ ਘਾਤਕ ਸਿੱਧ ਹੋ ਸਕਦਾ ਹੈ: ਗਿਆਨੀ ਜਾਚਕ
ਨਿਊਯਾਰਕ, 20 ਅਕਤੂਬਰ (ਪਤਰ ਪ੍ਰੇਰਕ) ਅਮਰੀਕਾ ਵਲੋਂ ਪਾਕਿਸਤਾਨ ਵਿੱਚ ਹਵਾਈ ਹਮਲਾ ਕਰਕੇ ਤਾਲਬਾਨੀ ਆਗੂ ‘ਲਾਦੇਨ’ ਨੂੰ ਮਾਰ ਦੇਣ ਪਿਛੋਂ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ਵਿੱਚ ਕੁੜਤਣ ਇਥੋਂ ਤੱਕ ਵਧ ਗਈ ਹੈ ਕਿ ਉਹ ਹੁਣ ਇੱਕ ਦੂਜੇ ਨੂੰ ਜੰਗੀ ਧਮਕੀਆਂ ਦੇ ਰਹੇ ਹਨ। ਉਬਾਮਾ ਪ੍ਰਸ਼ਾਸ਼ਨ ਨੇ ਸਪਸ਼ਟ ਲਫ਼ਜ਼ਾਂ ਵਿੱਚ ਆਖਿਆ ਹੈ ਕਿ “ਜੇ ਪਾਕਿਸਤਾਨ ਹੱਕਾਨੀ ਨੈਟਵਰਕ ਦੇ ਖਿਲਾਫ ਕਾਰਵਾਈ ਨਹੀਂ ਕਰਦਾ, ਤਾਂ ਅਮਰੀਕਾ ਇੱਕਤਰਫੀ ਕਾਰਵਾਈ ਕਰਨ ਤੋਂ ਜਿਝਕੇਗਾ ਨਹੀਂ”। ਪਾਕਿਸਤਾਨ ਦੇ ਗ੍ਰਹਿ ਮੰਤਰੀ ਅਤੇ ਫੌਜ ਦੇ ਮੁਖੀ ਨੇ ਜਵਾਬ ਦਿੱਤਾ ਹੈ ਕਿ “ਅਮਰੀਕਾ ਨੂੰ ਭੁੱਲਣਾ ਨਹੀਂ ਚਾਹੀਦਾ ਕਿ ਪਾਕਿਸਤਾਨ ਇੱਕ ਪ੍ਰਮਾਣੂ ਸ਼ਕਤੀ ਹੈ ਅਤੇ ਅਫ਼ਗਾਨੀ ਮੁਜਾਹਿਦੀਨਾਂ ਵਿਰੁਧ ਜੋ ਅਸੀਂ ਕਰ ਸਕਦੇ ਸਾਂ, ਉਹ ਕੀਤਾ ਹੈ ਤੇ ਇਸ ਤੋਂ ਹੋਰ ਅੱਗੇ ਨਹੀਂ ਜਾ ਸਕਦੇ”। ਪਾਕਿਸਤਾਨ ਦੇ ਕਈ ਟੀਵੀ ਚੈਨਲਾਂ `ਤੇ ਜੰਗੀ ਤਰਾਨੇ ਵੱਜਣੇ ਸ਼ੁਰੂ ਹੋ ਗਏ ਹਨ। ਸਾਨੂੰ ਚਿੰਤਤ ਹੋਣਾ ਚਾਹੀਦਾ ਹੈ ਕਿ ਜੰਗ ਹੋਣ ਦੀ ਸੂਰਤ ਵਿੱਚ ਸਭ ਤੋਂ ਵੱਧ ਨੁਕਸਾਨ ਪੰਜਾਬ ਅਤੇ ਸਿੱਖ ਕੌਮ ਨੂੰ ਝਲਣਾ ਪੈਣਾ ਹੈ; ਪਰ ਹੈਰਾਨੀ ਦੀ ਗੱਲ ਹੈ ਪੰਜਾਬ ਦੇ ਸਿੱਖ ਆਗੂ ਅਤੇ ਵਿਦੇਸ਼ੀ ਚੌਧਰੀ ਚੋਣਾਂ ਜਿੱਤ ਕੇ ਆਪਣੀ ਸਰਦਾਰੀ ਕਾਇਮ ਕਰਦਿਆਂ ਤਜ਼ੌਰੀਆਂ ਭਰਨ ਦੇ ਖ਼ਿਆਲ ਵਿੱਚ ਮਦਹੋਸ਼ ਹਨ। ਇਹ ਲਫ਼ਜ਼ ਗਿਆਨੀ ਜਗਤਾਰ ਸਿੰਘ ਜਾਚਕ ਨੇ ਨਿਊਯਾਰਕ ਤੋਂ ਇੱਕ ਪ੍ਰੈਸ ਨੋਟ ਵਿੱਚ ਕਹੇ।
ਉਨ੍ਹਾਂ ਲਿਖਿਆ ਹੈ ਕਿ ਕਨੇਡਾ ਦੀ ਇੱਕ ਪ੍ਰਸਿੱਧ ਪੰਜਾਬੀ ਅਖ਼ਬਾਰ ਨੇ ਸੰਪਾਦਕੀ ਵਿੱਚ ਸਿੱਖ ਕੌਮ ਨੂੰ ਸੁਚੇਤ ਕਰਦਿਆਂ ਲਿਖਿਆ ਹੈ ਕਿ ਜੇ ਇਹ ਜੰਗ ਛਿੜ ਪਈ ਤਾਂ ਅਮਰੀਕਾ `ਤੇ ਜ਼ੋਰ ਨਾ ਚੱਲਦਾ ਵੇਖ ਕੇ ਪਾਕਿਸਤਾਨੀ ਤੋਪਾਂ ਤੇ ਮਜ਼ਾਈਲਾਂ ਦੇ ਮੂੰਹ ਪੰਜਾਬ ਵੱਲ ਹੋ ਸਕਦੇ ਹਨ। ਕਿਉਂਕਿ, ਭਾਰਤ ਉਨ੍ਹਾਂ ਲਈ ਸਭ ਤੋਂ ਵੱਧ ਨਫ਼ਰਤ ਕਰਨ ਯੋਗ ਹੈ। ਅਜੇਹੀ ਸੂਰਤ ਵਿੱਚ ਪਾਕਿਸਤਾਨ ਵਿੱਚਲੇ ਸਿੱਖ ਗੁਰਧਾਮਾਂ ਦਾ ਸੁਰਿੱਖਅਤ ਰਹਿਣਾ ਵੀ ਅਸੰਭਵ ਹੈ। ਕਿਉਂਕਿ, ਚੀਨ ਤੇ ਕੁੱਝ ਅਰਬੀ ਦੇਸ਼, ਭਾਵੇਂ ਇਸ ਟਕਰਾਅ ਨੂੰ ਟਾਲਣ ਦੇ ਯਤਨਾਂ ਵਿੱਚ ਹਨ, ਪਰ ਭਾਰਤੀ ਆਗੂ ਆਪਣੀ ਚੜਾਊ ਨੀਤੀ ਤਹਿਤ ਇਸ ਬਲਦੀ ਅੱਗ ਨੂੰ ਹੋਰ ਹਵਾ ਦਿੰਦੇ ਹੋਏ ਬਾਰ ਬਾਰ ਇਹੀ ਕਹੀ ਜਾ ਰਹੇ ਹਨ ਕਿ “ਅਸੀਂ ਤਾਂ ਪਹਿਲਾਂ ਤੋਂ ਹੀ ਕਹਿੰਦੇ ਆ ਰਹੇ ਹਾਂ ਕਿ ਪਾਕਿਸਤਾਨ ਦਹਿਸ਼ਤਗਰਦਾਂ ਦੀ ਰਾਜਧਾਨੀ ਹੈ, ਤਹਾਨੂੰ ਹੁਣ ਸਮਝ ਆਈ ਹੈ”।
ਸੰਪਾਦਕੀ ਨੇ ਵਿਦੇਸ਼ੀ ਸਿੱਖਾਂ ਨੂੰ ਹਲੂਣਦਿਆਂ ਇਥੋਂ ਤੱਕ ਲਿਖਿਆ ਹੈ ਕਿ “ਭਾਰਤ ਦੀ ਵਿਕਾਊ ਅਕਾਲੀ ਲੀਡਰਸ਼ਿਪ ਤਾਂ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਜਿੱਤ ਦੇ ਨਸ਼ੇ ਵਿੱਚ ਚੂਰ, ਹੁਣ ਵਿਧਾਨ ਸਭਾ ਚੋਣਾਂ ਜਿੱਤ ਕੇ ਅਗਲੇ 25 ਵਰ੍ਹੇ ਰਾਜ ਕਰਨ ਦੇ ਸੁਪਨਿਆਂ ਵਿੱਚ ਗਲਤਾਨ ਹੈ। ਪਰ, ਘੱਟੋ-ਘੱਟ 35 ਲਖ ਬਾਹਰਲੇ ਸਿੱਖਾਂ ਦੀਆ ਸੰਸਥਾਵਾਂ, ਗੁਰਦੁਆਰਾ ਕਮੇਟੀਆਂ ਨੂੰ ਇਸ ਸਬੰਧੀ ਗੰਭੀਰ ਚਿੰਤਨ-ਮੰਥਨ ਕਰਨਾ ਚਾਹੀਦਾ ਹੈ। ਕੀ ਅਸੀਂ ਹਮੇਸ਼ਾ ਵਾਂਗ ਸਮਾਂ ਬੀਤ ਜਾਣ `ਤੇ ਪਛਤਾਵਾ ਕਰਨਾ ਹੀ ਸਿਖਿਆ ਹੈ।”


(20/10/11)
ਜਗਮੋਹਨ ਸਿੰਘ ਯੂ. ਕੇ.

100 ਸਾਲਾ ਬਾਬਾ ਫੌਜਾ ਸਿੰਘ ਵਲੋਂ ਪਿਛਲੇ ਹਫਤੇ ਟੋਰਾਂਟੋ ਵਿੱਚ 9 ਨਵੇਂ ਰਿਕਾਰਡ ਕਾਇਮ ਕੀਤੇ ਗਏ।


(20/10/11)
ਤੱਤ ਗੁਰਮਤਿ ਪਰਿਵਾਰ

ਗੁਰਪੁਰਬ ਤਾਂ ਅਸੀਂ ਹਰ ਸਾਲ ਮਨਾਉਂਦੇ ਹਾਂ, ਆਉ ਹੁਣ ਤੋਂ ‘ਗੁਰੂ’ ਨੂੰ ਮਨਾ ਕੇ ‘ਪੁਰਬ’ ਮਨਾਉਣ ਦਾ ਜਤਨ ਕਰੀਏ
‘ਗੁਰੂ-ਪੁਰਬ’ ਹੁੰਦਾ ਹੈ, ਗੁਰੂ ਨਾਲ ਸੰਬੰਧਿਤ ਦਿਹਾੜਾ। ਸਿੱਖ ਸਮਾਜ ਵਿਚ ਦਸ ਨਾਨਕ ਸਰੂਪਾਂ ਨਾਲ ਸੰਬੰਧਿਤ ਦਿਨਾਂ ਨੂੰ ‘ਗੁਰਪੁਰਬਾਂ’ ਵਜੋਂ ਮਨਾਉਣ ਦਾ ਪ੍ਰਚਲਨ ਹੈ। ਅੱਜ ਅਸੀਂ ਸਿੱਖ ਸਮਾਜ ਵਿਚ ਪ੍ਰਚਲਿਤ ਇਸ ਪਰੰਪਰਾ ਦੀ ਸੁਹਿਰਦ ਪੜਚੋਲ ਕਰਨ ਦਾ ਯਤਨ ਕਰਾਂਗੇ।
ਬਾਕੀ ਬਹੁਤਾਤ ਮਤਾਂ ਵਿਚ (ਸਿਵਾਏ ਬ੍ਰਾਹਮਣੀ ਮਤਾਂ ਦੇ) ਇਕ ਹੀ ਮੁੱਖ ਰਹਿਬਰ ਹੋਇਆ ਹੈ। ਸੋ ਉਨ੍ਹਾਂ ਦੇ ‘ਦਿਹਾੜੇ’ (ਪੁਰਬ) ਗਿਣਤੀ ਦੇ ਹਨ। ਮਿਸਾਲ ਲਈ ਈਸਾਈ ਮੱਤ ਦਾ ਮੁੱਖ ਤਿਉਹਾਰ ‘ਕ੍ਰਿਸਮਿਸ’ (ਈਸਾ ਜੀ ਦਾ ਜਨਮ ਦਿਹਾੜਾ) ਹੈ। ਇਸਲਾਮ ਵਿਚ ਵੀ ਇਕ ਰਹਿਬਰ (ਹਜਰਤ ਮੁਹੰਮਦ ਜੀ) ਹੋਣ ਕਾਰਨ ਉਨ੍ਹਾਂ ਨਾਲ ਸੰਬੰਧਿਤ ਸਾਲ ਵਿਚ ਤਿੰਨ ਚਾਰ ਦਿਹਾੜੇ ਹੀ ਪ੍ਰਮੁੱਖ (ਈਦਾਂ ਆਦਿ) ਹਨ। ਸਿੱਖ ਸਮਾਜ ਵਿਚ ਦਸ ਰਹਿਬਰ ਹੋਏ ਹਨ। ਪ੍ਰਚਲਿਤ ਧਾਰਨਾ ਮੁਤਾਬਿਕ ਇਕ ਰਹਿਬਰ ਨਾਲ ਘੱਟੋ ਘੱਟ ਤਿੰਨ ਦਿਨ ਤਾਂ ਜੁੜੇ ਹੋਏ ਹੀ ਹਨ ਭਾਵ, ਜਨਮ ਦਿਨ, ਗੁਰਗੱਦੀ ਦਿਵਸ ਅਤੇ ਜੋਤੀ ਜੋਤ ਸਮਾਉਣ ਦਾ ਦਿਨ। ਇਸ ਤਰ੍ਹਾਂ ਘੱਟੋ–ਘੱਟ 30 ਦਿਹਾੜੇ (ਪੁਰਬ) ਤਾਂ ਨਾਨਕ ਸਰੂਪਾਂ ਨਾਲ ਸੰਬੰਧਿਤ ਹੀ ਹੋ ਗਏ। ਵੈਸੇ ਪ੍ਰਚਲਿਤ ਮਾਨਤਾ ਕੁਝ ‘ਸਰੂਪਾਂ’ ਦੇ ਵਿਆਹ ਪੁਰਬ ਮਨਾਉਣ ਦੀ ਵੀ ਹੈ। ਜੇ ਬਿਨਾਂ ਵਿਤਕਰਾ ਕੀਤੇ ਸਾਰਿਆਂ ਦੇ ਵਿਆਹ ਪੁਰਬ ਵੀ ਗਿਣ ਲਏ ਜਾਣ ਤਾਂ 9 ਦਿਹਾੜੇ (ਹਰਿਕ੍ਰਿਸ਼ਨ ਪਾਤਸ਼ਾਹ ਜੀ ਵਿਆਹ ਦੀ ਉਮਰ ਤੋਂ ਪਹਿਲਾਂ ਹੀ ਚੜਾਈ ਕਰ ਗਏ ਸਨ) ਹੋਰ ਵੱਧ ਗਏ। ਜ਼ਰਾ ਰੁਕੀਏ! ਵਿਆਹ ਪੁਰਬਾਂ ਦੀ ਗਿਣਤੀ ਵਿਚ ਸ਼ਾਇਦ ਗਲਤੀ ਹੋ ਗਈ ਹੈ। ਪ੍ਰਚਲਿਤ ਕੀਤੇ ਇਤਿਹਾਸ ਅਨੁਸਾਰ ਪੰਜਵੇਂ ਪਾਤਸ਼ਾਹ ਦੇ ਦੋ, ਛੇਵੇਂ ਪਾਤਸ਼ਾਹ ਦੇ (ਸ਼ਾਇਦ) ਛੇ, ਸਤਵੇਂ ਪਾਤਸ਼ਾਹ ਜੀ ਦੇ ਦੋ ਅਤੇ ਦਸਵੇਂ ਪਾਤਸ਼ਾਹ ਜੀ ਦੇ ਤਿੰਨ ਵਿਆਹ ਹੋਏ ਸਨ। ਭਾਵ ਕੁਲ ਵਿਆਹ ਪੁਰਬ 20 ਦੇ ਲਗਭਗ ਹੋ ਗਏ। ਹੁਣ ਤੱਕ ਕੁਲ ‘ਗੁਰਪੁਰਬ’ ਹੋ ਗਏ ਲਗਭਗ 50। ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਸੰਬੰਧਿਤ ਵੀ ਤਿੰਨ ਚਾਰ ਪੁਰਬ (ਪਹਿਲਾਂ ਪ੍ਰਕਾਸ਼, ਸੰਪੂਰਨਤਾ, ਗੁਰਗੱਦੀ ਦਿਵਸ ਆਦਿ) ਪ੍ਰਚਲਿਤ ਹਨ। ਦੀਵਾਲੀ ਨੂੰ ‘ਬੰਦੀ ਛੋੜ ਦਿਵਸ’ ਵਜੋਂ ਮਨਾਉਣ ਵਾਂਗ ਕੁਝ ਖਾਸ ਘਟਨਾਵਾਂ ਨੂੰ ਜੋੜ ਕੇ ਪੁਰਬ ਮਨਾਉਣ ਦਾ ਪ੍ਰਚਲਣ ਵੀ ਸਿੱਖ ਸਮਾਜ ਵਿਚ ਹੈ। ਐਸੇ ਘੱਟੋ ਘੱਟ 10 ਦਿਹਾੜੇ ਤਾਂ ਹੋਣਗੇ। ਹੁਣ ਤੱਕ ਪੁਰਬ ਹੋ ਗਏ ਲਗਭਗ 60। ਭਾਵ ਸਾਲ ਵਿਚ ਹਰ ਛੇਵੇਂ ਦਿਨ ਇਕ ‘ਗੁਰਪੁਰਬ’।
ਨਾਨਕ ਸਰੂਪਾਂ ਤੋਂ ਇਲਾਵਾ ਜੇ ਸ਼ਹੀਦਾਂ ਦੀ ਗੱਲ ਕਰੀਏ ਤਾਂ ਇਹ ਛੇਵੇਂ ਪਾਤਸ਼ਾਹ ਜੀ ਵੇਲੇ ਸਿਰ ਪਈਆਂ ਜੰਗਾਂ ਵਿਚ ਹੋਏ ਸ਼ਹੀਦਾਂ ਦੀ ਸ਼ਹੀਦੀ ਨਾਲ ਸ਼ੁਰੂ ਹੁੰਦੀ ਹੈ। ਜੇ ਸਾਰੇ ਸ਼ਹੀਦਾਂ ਦੀ ਸ਼ਹੀਦੀ ਨਾਲ ਸੰਬੰਧਿਤ ਦਿਹਾੜਿਆਂ ਦੀ ਗੱਲ ਕਰਾਂਗੇ ਤਾਂ ਸ਼ਾਇਦ ਸਾਲ ਦੇ ਦਿਨ ਘੱਟ ਪੈ ਜਾਣਗੇ, ਕਿਉਂਕਿ ਸ਼ਹੀਦਾਂ ਦੀ ਲਿਸਟ ਤਾਂ ਸਿੱਖ ਇਤਿਹਾਸ ਵਿਚ ਗਿਣਤੀ ਤੋਂ ਬਾਹਰ ਹੈ। ਜੇ ਬਹੁਤੀ ‘ਮਸ਼ਹੂਰ ਸ਼ਹੀਦੀਆਂ’ ਦੇ ਦਿਹਾੜੇ ਹੀ ਗਿਣ ਲਈਏ ਤਾਂ ਸਾਲ ਦੇ 365 ਦਿਨ ਤਾਂ ਜ਼ਰੂਰ ਕਵਰ ਹੋ ਜਾਣਗੇ। ਕਹਿਣ ਦਾ ਭਾਵ ਲਗਭਗ 60 ‘ਗੁਰਪੁਰਬ’ ਅਤੇ ਮਸ਼ਹੂਰ ਸ਼ਹੀਦੀ ਦਿਹਾੜਿਆਂ ਨੂੰ ਲੈ ਕੇ ਹੀ ਚਲੀਏ ਤਾਂ ਸਾਲ ਦਾ ਸ਼ਾਇਦ ਕੋਈ ਦਿਨ ਖਾਲੀ ਨਹੀਂ ਬਚੇਗਾ, ਹਾਂ ਇਕ ਹੀ ਦਿਨ ਵਿਚ ਵੱਧ ਦਿਹਾੜੇ ਭਾਂਵੇ ਆ ਜਾਣ।
ਬ੍ਰਾਹਮਣੀ ਮੱਤ ਦੀ ਗੱਲ ਕਰੀਏ ਤਾਂ ਇਸ ਦਾ ਗਲਬਾ ਬਹੁਤ ਵਿਸ਼ਾਲ ਹੈ। ਇਸ ਵਿਚ ਪ੍ਰਚਲਿਤ ਦੇਵੀ ਦੇਵਤਿਆਂ ਦੀ ਗਿਣਤੀ ਵੀ ਬਹੁਤ ਵਿਸ਼ਾਲ ਹੈ। ਦਸ (ਕਿਧਰੇ 24) ਤਾਂ ਇਹ ‘ਰੱਬ’ (ਦੇ ਅਵਤਾਰ) ਦੱਸਦੇ ਹਨ। 33 ਕਰੋੜ ਦੇਵੀ ਦੇਵਤਿਆਂ ਦਾ ਵੀ ਜ਼ਿਕਰ ਮਿਲਦਾ ਹੈ। ਭਾਵ ਬ੍ਰਾਹਮਣੀ ਮੱਤ ਦੇ ਦਿਹਾੜਿਆਂ ਦੀ ਤਾਂ ‘ਔਵਰ ਲੋਡਿੰਗ’ ਹੈ, ਸਾਲ ਦੇ ਹਰ ਦਿਨ ’ਤੇ। ਜਿੰਨੇ ਜ਼ਿਆਦਾ ਦਿਹਾੜੇ, ਉਤਨੇ ਜ਼ਿਆਦਾ ਕਰਮਕਾਂਡ।
ਇਹ ਠੋਸ ਹਕੀਕਤ ਹੈ ਕਿ ਆਮ ਸਮਾਜ ਵਿਚ ‘ਧਾਰਮਿਕ ਦਿਹਾੜੇ’ ਮਨਾਉਣ ਦੀ ਪ੍ਰਵਿਰਤੀ ‘ਸ਼ਰਧਾ’ ਨਾਲ ਹੀ ਮੁੱਖ ਤੌਰ ’ਤੇ ਜੁੜੀ ਹੁੰਦੀ ਹੈ। ਇਹ ਵੀ ਤਲਖ ਹਕੀਕਤ ਹੈ ਕਿ ‘ਸ਼ਰਧਾ’ ਹੀ ਬਹੁਤੇ ਕਰਮਕਾਂਡਾਂ, ਅੰਧਵਿਸ਼ਵਾਸਾਂ ਦਾ ਕਾਰਨ ਬਣਦੀ ਹੈ। ‘ਗੁਰਮਤਿ ਫਲਸਫੇ’ ਦੀ ਗੱਲ ਕਰੀਏ ਤਾਂ ਇਸ ਵਿਚ ‘ਸ਼ਰਧਾ’ ਨੂੰ ‘ਗਿਆਨ’ ਦੇ ਕੁੰਡੇ ਹੇਠ ਰੱਖਣ ਦੀ ਸਪਸ਼ਟ ਸੇਧ ਮਿਲਦੀ ਹੈ। ਪਰ ਇਕ ਹਕੀਕਤ ਇਹ ਵੀ ਹੈ ਕਿਸੇ ਮੱਤ ਵਿਚਲੀ ਪੁਜਾਰੀ ਸ਼੍ਰੇਣੀ ‘ਗਿਆਨ’ ਨੂੰ ਦਬਾ ਕੇ ‘ਸ਼ਰਧਾ’ ਨੂੰ ਬੜਾਵਾ ਦਿੰਦੀ ਹੈ ਤਾਂ ਕਿ ਆਮ ਲੋਕ ‘ਅਗਿਆਨਤਾ’ ਵਿਚ ਉਸ ਦੇ ਹਰ ਆਦੇਸ਼ ਨੂੰ ‘ਰੱਬੀ ਹੁਕਮ’ ਮੰਨਦੇ ਰਹਿਣ। ਇਸੇ ਕਾਰਨ ਗੁਰਮਤਿ ਫਲਸਫੇ ਵਿਚ ‘ਪੁਜਾਰੀ ਸ਼੍ਰੇਣੀ’ ਦਾ ਭਰਵਾਂ ਖੰਡਨ ਥਾਂ-ਥਾਂ ਮਿਲਦਾ ਹੈ। ਇਕ ਮਿਸਾਲ ਵਜੋਂ ਗੁਰਵਾਕ ਹੈ:
ਕਾਦੀ ਕੂੜੁ ਬੋਲਿ ਮਲੁ ਖਾਇ ॥ ਬ੍ਰਾਹਮਣੁ ਨਾਵੈ ਜੀਆ ਘਾਇ ॥
ਜੋਗੀ ਜੁਗਤਿ ਨ ਜਾਣੈ ਅੰਧੁ ॥ ਤੀਨੇ ਓਜਾੜੇ ਕਾ ਬੰਧੁ ॥2॥ (ਪੰਨਾ 662)
ਅਫਸੋਸ! ਇੰਨੀਆਂ ਸਪਸ਼ਟ ਸੇਧਾਂ ਹੋਣ ਦੇ ਬਾਵਜੂਦ ਵੀ ਸਿੱਖ ਸਮਾਜ ਵਿਚ ‘ਪੁਜਾਰੀ ਸ਼੍ਰੇਣੀ’ ਪਨਪ ਕੇ, ਭਾਰੂ ਵੀ ਹੋ ਗਈ। ਨਤੀਜਤਨ ਬ੍ਰਾਹਮਣੀ ਤਰਜ਼ ਦੇ ਕਰਮਕਾਂਡ ਅਤੇ ਅੰਧਵਿਸ਼ਵਾਸ ਸਿੱਖ ਸਮਾਜ ਵਿਚ ਬਹੁਤ ਅੰਦਰ ਤੱਕ ਘਰ ਕਰ ਗਏ। ਇਨ੍ਹਾਂ ਵਿਚੋਂ ਕੁਝ ਨੁਕਤੇ ਤਾਂ ਐਸੇ ਹਨ, ਜਿਨ੍ਹਾਂ ਬਾਰੇ ਗੱਲ ਕਰਨ ਤੋਂ ਬਹੁਤੀਆਂ ਸੁਚੇਤ ਧਿਰਾਂ ਵੀ ਤ੍ਰਬਕਦੀਆਂ ਹਨ। ਜੇ ਬਾਬਾ ਨਾਨਕ ਜੀ ਅੱਜ ਦੇ ਸਮੇਂ ਵਿਚ ਵਿਚਰ ਰਹੇ ਹੁੰਦੇ ਤਾਂ ਸ਼ਾਇਦ ਉਹ ‘ਕਾਦੀ, ਬ੍ਰਾਹਮਣ, ਜੋਗੀ’ ਨਾਲ ਭਾਈ/ਜਥੇਦਾਰ ਆਦਿ ਨੂੰ ਵੀ ਸ਼ਾਮਿਲ ਕਰ ਲੈਂਦੇ।
ਵਾਪਿਸ ਪਰਤਦੇ ਹਾਂ, ਸਿੱਖ ਸਮਾਜ ਵਿਚਲੇ ‘ਗੁਰਪੁਰਬਾਂ/ਦਿਹਾੜਿਆਂ’ ਵੱਲ। ਸਾਲ ਵਿਚ ਇੰਨੇ ‘ਗੁਰਪੁਰਬ’ (ਹੋਰ ਦਿਹਾੜਿਆਂ ਦੀ ਗੱਲ ਨਾ ਵੀ ਕਰੀਏ ਤਾਂ) ਹੋਣ ਕਾਰਨ ਹਰ ‘ਗੁਰਦੁਆਰੇ’ ਲਈ ਸਾਰੇ ਪੁਰਬ ਮਨਾਉਣਾ ਤਾਂ ਸੰਭਵ ਨਹੀਂ। ਸੋ ‘ਆਦਿ ਪੜ੍ਹਿਆ ਅੰਤ ਪੜ੍ਹਿਆ ਵਿਚੋਂ-ਵਿਚੋਂ ਦਰਸ਼ਨ ਕਰਿਆ’ ਕਹਾਵਤ ਦੀ ਤਰਜ਼ ’ਤੇ ਸਿੱਖ ਸਮਾਜ ਵਿਚ ਵੀ ਪਹਿਲੇ ਪਾਤਸ਼ਾਹ (ਬਾਬਾ ਨਾਨਕ ਜੀ) ਅਤੇ ਦਸਵੇਂ ਪਾਤਸ਼ਾਹ (ਦਸ਼ਮੇਸ਼ ਜੀ) ਨਾਲ ਸੰਬਧਿਤ ‘ਗੁਰਪੁਰਬ’ ਮਨਾਉਣ ਦਾ ਵੱਧ ਪ੍ਰਚਲਣ ਹੋ ਗਿਆ। ਇਸੇ ਲਈ ਨਾਨਕ ਪਾਤਸ਼ਾਹ ਜੀ ਅਤੇ ਦਸਵੇਂ ਪਾਤਸ਼ਾਹ ਜੀ ਦੇ ਪੁਰਬ ਲਗਭਗ ਹਰ ਗੁਰਦੁਆਰੇ ਵਿਚ ਮਨਾਏ ਜਾਂਦੇ ਹਨ। ਬਾਕੀ ਹਰ ਗੁਰਦੁਆਰੇ ਵਿਚ ਵੱਖ-ਵੱਖ ਪੁਰਬ ਮਨਾਉਣ ਦੇ ਕੁਝ ਹੋਰ ਆਧਾਰ ਵੀ ਹਨ। ਮਿਸਾਲ ਲਈ ‘ਇਤਿਹਾਸਿਕ ਗੁਰਦੁਆਰਿਆਂ’ ਵਿਚ ਉਸ ‘ਨਾਨਕ ਸਰੂਪ’ ਦੇ ਪੁਰਬ ਬਹੁਤੀ ਸ਼ਰਧਾ ਨਾਲ ਮਨਾਏ ਜਾਂਦੇ ਹਨ, ਜਿਸ ਨਾਲ ਉਸ ਗੁਰਦੁਆਰੇ ਦਾ ‘ਇਤਿਹਾਸ’ ਜੋੜਿਆ ਜਾਂਦਾ ਹੈ। ਕੁਝ ਗੁਰਦੁਆਰਿਆਂ ਵਿਚ ‘ਬਰਾਦਰੀ/ਜਾਤ’ ਦੇ ਆਧਾਰ ’ਤੇ ਵੀ ਕੁਝ ‘ਗੁਰਪੁਰਬ’ ਮਨਾਏ ਜਾਂਦੇ ਹਨ। ਭਾਵ ਸਿੱਖਾਂ ਦੇ ‘ਗੁਰਪੁਰਬ’ ਮਨਾਉਣ ਵਿਚ ਜਿਵੇਂ ਇਕ ਤਰੀਕੇ ਵਿਚਲੇ ‘ਨਾਨਕ ਸਰੂਪਾਂ’ (ਦੂਜੇ ਤੋਂ ਨੌਵੇਂ ਤੱਕ) ਨਾਲ ਵਿਤਕਰਾ ਜ਼ਾਹਿਰ ਹੁੰਦਾ ਹੈ, ਦੂਜੀ ਤਰਫ ਇਕਸਾਰਤਾ ਦੀ ਵੀ ਵੱਡੀ ਕਮੀ ਹੈ। ‘ਗੁਰਪੁਰਬਾਂ’ ਦੀ ਗਿਣਤੀ ਇਤਨੀ ਵੱਧ ਹੋਣ ਕਾਰਨ ਇਹ ਵਿਤਕਰਾ ਅਤੇ ਗੈਰ-ਇਕਸਾਰਤਾ ‘ਮਜ਼ਬੂਰੀ’ ਵੀ ਬਣ ਜਾਂਦੀ ਹੈ। ਭਾਂਤ-ਭਾਂਤ ਦੇ ‘ਗੁਰਪੁਰਬਾਂ’ ਅਤੇ ਇਕਸਾਰਤਾ ਦੀ ਘਾਟ ਨਾਲ ਜਦੋਂ ਗਿਆਨ ਵਿਹੂਣੀ ਸ਼ਰਧਾ ਦੀ ਪਿਉਂਦ ਚਾੜ ਦਿੱਤੀ ਗਈ ਤਾਂ ਨਤੀਜਾ ਗੁਰਮਤਿ ਵਿਰੋਧੀ ਕਰਮਕਾਂਡਾਂ ਦੇ ਰੂਪ ਵਿਚ ਸਾਹਮਣੇ ਆਇਆ।
ਸੋ ਗੁਰਮਤਿ ਵੱਲ ਵਾਪਿਸ ਪਰਤਨ ਲਈ ਪਹਿਲਾ ਕਦਮ ਇਹ ਜ਼ਰੂਰੀ ਹੈ ਕਿ ‘ਗੁਰਪੁਰਬਾਂ’ ਬਾਰੇ ਕੌਮ ਵਿਚ ਇਕਸਾਰਤਾ ਲਿਆਈ ਜਾਵੇ। ਇੰਨੀ ਵੱਡੀ ਗਿਣਤੀ ਵਿਚ ‘ਗੁਰਪੁਰਬ’ ਹੋਣ ਕਾਰਨ ਇਕਸਾਰਤਾ ਆਉਣੀ ਸੰਭਵ ਨਹੀਂ ਜਾਪਦੀ ਅਤੇ ਵਿਤਕਰਾ ਬੰਦ ਹੋਣ ਦੇ ਆਸਾਰ ਵੀ ਨਹੀਂ ਲਗਦੇ। ਸੋ ਲੋੜ ਬਣ ਜਾਂਦੀ ਹੈ ‘ਗੁਰਪੁਰਬਾਂ’ ਦੀ ਗਿਣਤੀ ਘਟਾਈ ਜਾਵੇ, ਪਰ ਇਹ ਵੀ ਧਿਆਨ ਰਹੇ ਕਿ ਇਸ ਸੁਧਾਰ ਵਿਚ ਵੀ ਵਿਤਕਰਾ ਮਹਿਸੂਸ ਨਾ ਹੋਵੇ। ਇਸ ਤਾਲੇ ਦੀ ਕੁੰਝੀ ਇਨ੍ਹਾਂ ‘ਗੁਰਵਾਕਾਂ’ ਵਿਚ ਛੁੱਪੀ ਹੈ:
ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ ॥ (ਪੰਨਾ 966)
ਨਾਨਕੁ ਤੂ ਲਹਣਾ ਤੂਹੈ ਗੁਰੁ ਅਮਰੁ ਤੂ ਵੀਚਾਰਿਆ ॥ (ਪੰਨਾ 968)
ਭਾਵ ਸਾਰੇ ਨਾਨਕ ਸਰੂਪ ਇਕ ਵਿਚਾਰਧਾਰਕ (ਜੋਤ) ਲੜੀ ਦੇ ਮਣਕੇ ਸਨ। ਜਦੋਂ ਸਾਰੇ ਇਕ ਹੀ ਰੂਪ ਸਨ ਤਾਂ ਸਾਰਿਆਂ ਦੇ ਪੁਰਬ ਵੱਖਰੇ-ਵੱਖਰੇ ਕਿਉਂ? ‘ਨਾਨਕ ਸਰੂਪਾਂ’ ਨੇ ਤਾਂ ਸਾਂਝੀ ਕਾਵਿ-ਛਾਪ ‘ਨਾਨਕ’ ਵਰਤ ਕੇ ਆਪਣੀ ਇਕਰੂਪਤਾ ਦਾ ਪ੍ਰਗਟਾਵਾ ਕੀਤਾ। ਪਰ ਅਸੀਂ ਉਨ੍ਹਾਂ ਦੇ ਪੁਰਬ ਵੱਖਰੇ-ਵੱਖਰੇ ਮਨਾ ਕੇ ਇਸ ‘ਇਕਰੂਪਤਾ’ ਨੂੰ ਖਤਮ ਕਰਨ ਦਾ ਕਾਰਨ ਬਣ ਗਏ।
ਇਹ ਵੀ ਸੱਚ ਹੈ ਕਿ ‘ਗੁਰਮਤਿ ਇਨਕਲਾਬ’ ਵਿਚ ਸ਼ਰੀਰਾਂ, ਦਿਹਾੜਿਆਂ, ਸਥਾਨਾਂ ਨਾਲ ਜੁੜਨ ਵੱਲ ਪ੍ਰੇਰਿਤ ਨਹੀਂ ਕੀਤਾ ਬਲਕਿ ‘ਗੁਰਮਤਿ ਸਿਧਾਂਤਾਂ’ ਨਾਲ ਜੁੜਣ ’ਤੇ ਜ਼ੋਰ ਦਿੱਤਾ ਗਿਆ। ਇਸੇ ਲਈ 1708 ਤੱਕ ਕਿਸੇ ਨਾਨਕ ਸਰੂਪ ਨਾਲ ਜੋੜ ਕੇ ‘ਗੁਰਦੁਆਰਾ’ ਬਣਾਉਣ ਜਾਂ ‘ਪੁਰਬ’ ਮਨਾਉਣ ਦਾ ਜ਼ਿਕਰ ਸ਼ਾਇਦ ਹੀ ਪ੍ਰਮਾਨਿਕ ਇਤਿਹਾਸ ਵਿਚ ਮਿਲਦਾ ਹੈ। ‘ਇਤਿਹਾਸਿਕ ਗੁਰਧਾਮ’ ਬਣਾਉਣ ਦਾ ਪਹਿਲਾਂ ਪ੍ਰਮਾਨਿਕ ਜ਼ਿਕਰ ਸ੍ਰ. ਬਘੇਲ ਸਿੰਘ ਵਲੋਂ ਦਿੱਲੀ ਫਤਹਿ ਤੋਂ ਬਾਅਦ ਮਿਲਦਾ ਹੈ, ਜਿਸ ਤੋਂ ਬਾਅਦ ਇਹ ਪ੍ਰਵਿਰਤੀ ਇਕ ਲਹਿਰ ਦਾ ਰੂਪ ਧਾਰਨ ਕਰ ਗਈ। ਨਾਨਕ ਸਰੂਪਾਂ ਵਲੋਂ ‘ਦਰਬਾਰ ਸਾਹਿਬ ਕੰਪਲੈਕਸ’ ਦਾ ਵਿਕਾਸ ਇਕ ਕੇਂਦਰ ਵਜੋਂ ਕੀਤਾ ਗਿਆ ਨਾ ਕਿ ‘ਤੀਰਥ’ ਜਾਂ ‘ਯਾਦਗਾਰ’ ਪੱਖੋਂ। ਉਹ ਗੱਲ ਵੱਖਰੀ ਹੈ ਕਿ ਸਿੱਖੀ ਨੂੰ ਬ੍ਰਾਹਮਣਵਾਦ ਦੀ ਇਕ ਸ਼ਾਖ ਬਣਾਉਣ ਤੇ ਤੁਲੇ ਸਾਖੀਕਾਰਾਂ ਵਲੋਂ ਰਜਨੀ ਵਾਲੀ ਅਤੇ ਐਸੀਆਂ ਹੋਰ ਗਪੋੜ-ਸਾਖੀਆਂ ਨੂੰ ‘ਦਰਬਾਰ ਸਾਹਿਬ’ ਕੰਪਲੈਕਸ ਨਾਲ ਜੋੜ ਕੇ ਪ੍ਰਚਲਿਤ ਕਰ ਦਿੱਤਾ ਗਿਆ। ਜੇ ‘ਯਾਦਗਾਰ’ ਵਜੋਂ ਵਿਕਸਿਤ ਕਰਨਾ ਹੁੰਦਾ ਤਾਂ ਸਭ ਤੋਂ ਪਹਿਲਾਂ ‘ਨਨਕਾਣਾ’ ਹੋਣਾ ਸੀ। ਪਰ ‘ਨਾਨਕ ਸਰੂਪ’ ਤਾਂ ਸਿੱਖ ਨੂੰ ‘ਸਥਾਨ’ ਨਾਲ ਨਹੀਂ, ਸਿਧਾਂਤ ਨਾਲ ਜੋੜਣਾ ਲੋਚਦੇ ਸਨ। ਉਹ ਗੱਲ ਵੱਖਰੀ ਹੈ ਕਿ ਸਮੇਂ ਨਾਲ ਸਿੱਖ ‘ਸਥਾਨਾਂ’ ਨਾਲ ਜੁੜ ਗਏ ਅਤੇ ਸਿਧਾਂਤਾਂ ਪੱਖੋਂ ਪਛੜ ਗਏ। ‘ਦਰਬਾਰ ਸਾਹਿਬ’ ਕੰਪਲੈਕਸ ਨੂੰ ਵੀ ਕੇਂਦਰ ਦੀ ਥਾਂ ‘ਤੀਰਥ’ ਵਾਂਗੂ ਬਣਾ ਲਿਆ ਗਿਆ। ਨਾਲ ਹੀ ਹੋਰ ਵੀ ਅਨੇਕਾਂ ਤੀਰਥ ਵਿਕਸਿਤ ਕਰ ਕਏ (ਪਟਨੇ, ਨਾਂਦੇੜ, ਹੇਮਕੁੰਟ ਆਦਿ)।
ਖੈਰ ਗੱਲ ਚਲ ਰਹੀ ਸੀ ‘ਗੁਰਪੁਰਬਾਂ’ ਦੀ ਗਿਣਤੀ ਦੀ। ਇਸ ਤੱਥ ਬਾਰੇ ਅਸੀਂ ਸਾਰੇ ਸਪਸ਼ਟ ਹੋ ਚੁੱਕੇ ਹਾਂ ਕਿ ਸਾਰੇ ‘ਨਾਨਕ ਸਰੂਪ’ ਇਕ ਸਨ। ਸੋ ਇਕਸਾਰਤਾ ਵੱਲ ਵਾਪਿਸ ਜਾਣ ਦੇ ਮਕਸਦ ਨਾਲ ਸਾਰਿਆਂ ਲਈ ਇਕ ‘ਸਾਂਝਾ’ ਪੁਰਬ ਮਨਾਉਣਾ ਹੀ ਯੋਗ ਹੈ। ਇਸ ਨਾਲ ਇਕਸਾਰਤਾ ਤਾਂ ਆਏਗੀ ਹੀ, ਨਾਲ ਹੀ ਵਿਤਕਰਾ ਵੀ ਦੂਰ ਹੋ ਜਾਵੇਗਾ। ਅਗਲਾ ਸਵਾਲ ਇਹ ਉਠਦਾ ਹੈ ਕਿ ਇਹ ਸਾਂਝਾ ਪੁਰਬ ਕਦੋਂ ਮਨਾਇਆ ਜਾਵੇ ? ਬਾਬਾ ਨਾਨਕ ਜੀ ‘ਗੁਰਮਤਿ ਇਨਕਲਾਬ’ ਦੇ ਮੋਢੀ ਸਨ। ਸੋ ‘ਸਾਂਝਾ ਪੁਰਬ’ ਉਨ੍ਹਾਂ ਨਾਲ ਜੁੜਿਆ ਮਨਾਉਣਾ ਹੀ ਠੀਕ ਹੈ। ਵੈਸਾਖੀ ਦੇ ਦਿਹਾੜੇ ਦਾ ਸਿੱਖ ਇਤਿਹਾਸ ਨਾਲ ਗਹਿਰਾ ਅਤੇ ਖਾਸ ਸੰਬੰਧ ਹੈ।1469 ਵਿਚ ਇਸੇ ਦਿਨ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ (ਜਨਮ) ਹੋਇਆ (ਬਹੁਤਾਤ ਸੁਚੇਤ ਇਤਿਹਾਸਕਾਰ ਇਸੇ ਮਿਤੀ ਨੂੰ ਸਹੀ ਮੰਨਦੇ ਹਨ) ਅਤੇ 1699 ਵਿਚ ਇਸੇ ਦਿਨ ਦਸ਼ਮੇਸ਼ ਪਾਤਸ਼ਾਹ ਜੀ ਵਲੋਂ ‘ਖੰਡੇ ਦੀ ਪਾਹੁਲ’ ਵਾਲਾ ਲਾਸਾਨੀ ਕੌਤਿਕ ਰਚਿਆ ਗਿਆ। ਸੋ ਵੈਸਾਖੀ (15 ਅਪ੍ਰੈਲ ਦੇ ਆਸ-ਪਾਸ) ਦਾ ਦਿਹਾੜਾ ਹੀ ਉਸ ‘ਸਾਂਝੇ ਪੁਰਬ’ ਲਈ ਸਭ ਤੋਂ ਢੁੱਕਵਾਂ ਦਿਨ ਬਣਦਾ ਹੈ। ਬਲਕਿ ਇਸ ਸਾਂਝੇ ਪੁਰਬ ਲਈ ਵੈਸਾਖੀ ਦੇ ਆਸ-ਪਾਸ 2-3 ਦਿਨ ਨਿਸ਼ਚਿਤ ਕੀਤੇ ਜਾ ਸਕਦੇ ਹਨ। ਇਸ ‘ਸਾਂਝੇ ਪੁਰਬ’ ਦਾ ਕੋਈ ਯੋਗ ਨਾਂ ਰੱਖਿਆ ਜਾ ਸਕਦਾ ਹੈ।
ਗੁਰਮਤਿ ਇਨਕਲਾਬ ਵਿਚ ‘ਨਾਨਕ ਸਰੂਪਾਂ’ ਦੀ ਸਰਬਪੱਖੀ ਲਾਸਾਨੀ ਅਗਵਾਈ ਦੇ ਯੋਗਦਾਨ ਤੋਂ ਬਾਅਦ ਇਕ ਵੱਡਾ ਪੱਖ ਸ਼ਹੀਦੀਆਂ ਦਾ ਹੈ। ਇਨ੍ਹਾਂ ਸ਼ਹੀਦੀਆਂ ਦਾ ਸਿਲਸਿਲਾ ਪੰਜਵੇਂ ਪਾਤਸ਼ਾਹ ਜੀ ਦੀ ਸ਼ਹੀਦੀ ਨਾਲ ਸ਼ੁਰੂ ਹੁੰਦਾ ਹੈ। ਸੋ ਸਿੱਖ ਇਤਿਹਾਸ ਵਿਚਲੀਆਂ ਸਾਰੀਆਂ ਸ਼ਹੀਦੀਆਂ ਨੂੰ ਸਮਰਪਿਤ ਇਕ ‘ਸਾਂਝਾ ਸ਼ਹੀਦੀ ਪੁਰਬ’ ਵੀ ਤੈਅ ਕੀਤਾ ਜਾ ਸਕਦਾ ਹੈ। ਇਸ ਦਾ ਸਮਾਂ ਇਸ ਹਿਸਾਬ ਨਾਲ ਨਿਸ਼ਚਿਤ ਕੀਤਾ ਜਾਣਾ ਚਾਹੀਦਾ ਹੈ, ਤਾਂ ਕਿ ਇਹ ‘ਸਾਂਝੇ ਗੁਰਪੁਰਬ’ ਤੋਂ ਦੂਰੀ ’ਤੇ ਹੋਵੇ। ਇਸ ਲਈ ਅਕਤੂਬਰ ਤੋਂ ਦਸੰਬਰ ਤੱਕ ਦਾ ਕੋਈ ਸਮਾਂ ਨਿਸ਼ਚਿਤ ਕੀਤਾ ਜਾ ਸਕਦਾ ਹੈ, ਇਸ ਨਾਲ ਲਗਭਗ 6 ਮਹੀਨੇ ਦਾ ਵਕਫਾ ਹੋ ਜਾਵੇਗਾ। ਇਸ ਦਿਹਾੜੇ ਦਾ ਵੀ ਇਕ ਢੁੱਕਵਾਂ ਨਾਮ ਤੈਅ ਕੀਤਾ ਜਾ ਸਕਦਾ ਹੈ। ਇਸ ਦਿਹਾੜੇ ਨੂੰ ‘ਸੱਚ ਖਾਤਿਰ’ ਕੁਰਬਾਣ ਹੋਏ ਮਾਨਵੀ ਇਤਿਹਾਸ ਦੇ ਸਾਰੇ ਸ਼ਹੀਦਾਂ ਨੂੰ ਸਮਰਪਿਤ ਕੀਤਾ ਜਾ ਸਕਦਾ ਹੈ।
ਇਸ ਤਰ੍ਹਾਂ ਸਾਲ ਵਿਚ ਦੋ ਕੌਮੀ ‘ਪੁਰਬ’ ਤੈਅ ਕਰ ਦਿਤੇ ਜਾਣ। ਇਸ ਨਾਲ ਇਕਸਾਰਤਾ ਅਤੇ ਸਹੂਲੀਅਤ ਹੋਵੇਗੀ ਅਤੇ ਭਾਂਤ-ਭਾਂਤ ਦੇ ਮਨਮਰਜ਼ੀ ਦੇ ਪੁਰਬ ਮਨਾਉਣ ਦੀ ਅਲਾਮਤ ਤੋਂ ਛੁਟਕਾਰਾ ਮਿਲੇਗਾ।
‘ਕਿਹੜੇ ਪੁਰਬ ਮਨਾਏ ਜਾਣ?’, ਇਹ ਸਵਾਲ ਹੱਲ ਹੋਣ ਤੋਂ ਬਾਅਦ, ਦੂਜਾ ਮੁੱਖ ਸਵਾਲ ਸਾਹਮਣੇ ਆਉਂਦਾ ਹੈ ਕਿ ਪੁਰਬ ਕਿਵੇਂ ਮਨਾਏ ਜਾਣ। ਇਸ ਸਵਾਲ ਦਾ ਜਵਾਬ ਲੱਭਣ ਤੋਂ ਪਹਿਲਾਂ ਪ੍ਰਚਲਿਤ ਤਰੀਕੇ ਦੀ ਪੜਚੋਲ ਕਰ ਲੈਣਾ ਲਾਹੇਵੰਦ ਹੋਵੇਗਾ। ਆਮ ਗੁਰਪੁਰਬ ਮਨਾਉਣ (ਲਗਭਗ 99% ਗੁਰਦਵਾਰਿਆਂ ਵਿਚ) ਦਾ ਤਰੀਕਾ ਇਸ ਤਰ੍ਹਾਂ ਹੈ। ਗੁਰਪੁਰਬ ਤੋਂ ਦੋ ਦਿਨ ਪਹਿਲਾਂ ‘ਅਖੰਡ ਪਾਠ’ (ਕਈਂ ਥਾਂ ਪਾਠਾਂ ਦੀਆਂ ਲੜੀਆਂ ਵੀ ਹੁੰਦੀਆਂ ਹਨ)। ਗੁਰਪੁਰਬ ਵਾਲੇ ਦਿਨ ਸਵੇਰੇ ਨੌ-ਸਾਡੇ ਨੌ ਵਜੇ ਤੱਕ ਪਾਠ ਦਾ ਭੋਗ ਪਾਇਆ ਜਾਂਦਾ ਹੈ। ਇਸ ਵੇਲੇ ਦੀਵਾਨ ਵਿਚ ਚੰਦ ਕੁ ਸਿੱਖ ਹੀ ਹੁੰਦੇ ਹਨ। ਗੁਰਦੁਆਰਾ ਕੰਪਲੈਕਸ ਵਿਚ ਵੀ ਲੰਗਰ ਆਦਿ ਦੀ ਸੇਵਾ ਕਰਨ ਵਾਲੇ ਸੇਵਾਦਾਰ ਹੀ ਹੁੰਦੇ ਹਨ। ਲਗਭਗ ਦਸ ਵਜੇ ਤੋਂ ਬਾਅਦ ਕੀਰਤਨ ਦਾ ਪ੍ਰਵਾਹ ਸ਼ੁਰੂ ਹੋ ਜਾਂਦਾ ਹੈ। ਹੋਲੀ-ਹੋਲੀ ਸੰਗਤ ਆਉਣੀ ਸ਼ੁਰੂ ਹੁੰਦੀ ਹੈ। ਜ਼ਿਆਦਾਤਰ ਲੋਕ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਨੂੰ ਮੱਥਾ ਟੇਕ ਕੇ, ਪ੍ਰਕਰਮਾ ਕਰਦੇ ਹਨ। ਫੇਰ ਦੀਵਾਨ ਹਾਲ ਤੋਂ ਬਾਹਰ ਆ ਕੇ ਜਾਂ ਤਾਂ ਕਿਸੇ ਸੇਵਾ ਵਿਚ ਲਗ ਜਾਂਦੇ ਹਨ ਜਾਂ ਬਾਹਰ ਮੌਜ-ਮੇਲੇ ਵਾਲੇ ਮਾਹੌਲ ਵਿਚ ਗੱਪਾਂ ਮਾਰਨ ਲਗ ਪੈਂਦੇ, ਇੱਧਰ-ਉੱਧਰ ਫਿਰਦੇ ਰਹਿੰਦੇ ਹਨ। ਦੀਵਾਨ ਹਾਲ ਵਿਚ ਕੁਝ ਬਜ਼ੁਰਗਾਂ ਸਮੇਤ ਚੰਦ ਕੁ ਲੋਗ ਹੀ ਹੁੰਦੇ ਹਨ। ਗੁਰਦੁਆਰਾ ਕੰਪਲੈਕਸ ਦਾ ਮਾਹੌਲ ਮੇਲੇ ਵਾਂਗੂ ਗਹਿਮਾ-ਗਹਮੀ ਦਾ ਰਹਿੰਦਾ ਹੈ। ਲਗਭਗ ਸਾਡੇ ਗਿਆਰਾਂ-ਬਾਰਾਂ ਵਜੇ ਤੋਂ ਆਮ ਸੰਗਤ ਦੀਵਾਨ ਹਾਲ ਅੰਦਰ ਆਉਣਾ ਸ਼ੁਰੂ ਕਰਦੀ ਹੈ। ਲਗਭਗ ਸਾਡੇ ਬਾਰਾਂ ਵਜੇ ਤੱਕ ਕਥਾ/ਕੀਰਤਨ ਦੀ ਸਮਾਪਤੀ ਹੋ ਜਾਂਦੀ ਹੈ। ਇਸ ਉਪਰੰਤ ਪ੍ਰਧਾਨ/ਪਤਵੰਤਿਆਂ ਦੇ ਲੈਕਚਰਾਂ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ, ਜਿਸ ਵਿਚ ਗੁਰਮਤਿ ਵਿਚਾਰਨ ਦੀ ਗੱਲ ਘੱਟ, ਚੌਧਰ ਦਿਖਾਉਣ ਦੀ ਰੁਚੀ ਜ਼ਿਆਦਾ ਹੁੰਦੀ ਹੈ। ਇਸੇ ਦੌਰਾਨ ‘ਵੱਡੀਆਂ ਸੇਵਾਵਾਂ’ ਕਰਵਾਉਣ ਵਾਲਿਆਂ ਦੀਆਂ ਸੂਚੀਆਂ ਦੱਸਣ ਜਾਂ ਸਿਰੋਪਾਉ ਦੇਣ ਦਾ ਸਿਲਸਿਲਾ ਚਲਦਾ ਹੈ। ਲਗਭਗ ਇਕ ਵਜੇ ਜਾਂ ਪਛੜ ਕੇ ਅਰਦਾਸ ਹੁੰਦੀ ਹੈ ਅਤੇ ਹੁਕਮਨਾਮਾ ਲਿਆ ਜਾਂਦਾ ਹੈ। ਉਸ ਉਪਰੰਤ ਲੰਗਰ ਵਰਤਾਇਆ ਜਾਂਦਾ ਹੈ।
ਇਹ ਲਗਭਗ ਹਰ ਗੁਰਦੁਆਰੇ ਵਿਚ ਗੁਰਪੁਰਬ ਦੇ ਪ੍ਰੋਗਰਾਮ ਦਾ ਜਨਰਲ ਰੂਪ ਹੈ। ਇਸ ਤੋਂ ਇਲਾਵਾ ‘ਵੱਡਿਆਂ ਗੁਰਪੁਰਬਾਂ’ ਨੂੰ ਸਮਰਪਿਤ ‘ਨਗਰ ਕੀਰਤਨ’ (ਜਲੂਸ) 2-3 ਦਿਨ ਪਹਿਲਾਂ ਸਿੱਖ ਵਸੋਂ ਵਾਲੇ ਅਨੇਕਾਂ ਸ਼ਹਿਰਾਂ ਵਿਚ ਕੱਢਿਆ ਜਾਂਦਾ ਹੈ। ਕੁਝ ਗੁਰਪੁਰਬਾਂ’ ਤੋਂ ਪਹਿਲਾਂ 10-15 ਦਿਨ ਤੱਕ ਸਵੇਰੇ ਵੇਲੇ ਗਲੀਆਂ-ਮੁੱਹਲਿਆਂ ਵਿਚ ਘੁੰਮ ਫਿਰ ਕੇ ‘ਪ੍ਰਭਾਤ ਫੇਰੀਆਂ’ ਵੀ ਕੱਢੀਆਂ ਜਾਂਦੀਆਂ ਹਨ। ਪੰਜਵੇਂ ਪਾਤਸ਼ਾਹ ਜੀ ਦੇ ਸ਼ਹੀਦੀ ਪੁਰਬ ਤੋਂ ਪਹਿਲਾਂ ਅਨੇਕਾਂ ਥਾਵਾਂ ’ਤੇ ਬੀਬੀਆਂ ਦੀਆਂ ‘ਸੁਖਮਨੀ ਸੁਸਾਇਟੀਆਂ’ ਵਲੋਂ 40 ਦਿਨ ‘ਸੁਖਮਨੀ ਬਾਣੀ’ ਦੇ ਪਾਠ ਕਰਕੇ ‘ਚਾਲੀਹੇ’ ਵੀ ਕੀਤੇ ਜਾਂਦੇ ਹਨ। ਇਸ ਪੁਰਬ ’ਤੇ ਗੁਰਦੁਆਰਿਆਂ ਅਤੇ ਸੜਕਾਂ ’ਤੇ ਥਾਂ-ਥਾਂ ਮਿੱਠੇ ਜਲ ਦੀਆਂ ਛਬੀਲਾਂ ਵੀ ਲਾਈਆਂ ਜਾਂਦੀਆਂ ਹਨ। ਕੁਝ ‘ਮਸ਼ਹੂਰ ਗੁਰਪੁਰਬਾਂ’ ਤੇ ਆਤਿਸ਼ਬਾਜ਼ੀ ਕਰ ਕੇ ‘ਖੁਸ਼ੀ’ ਵੀ ਮਨਾਈ ਜਾਂਦੀ ਹੈ। ‘ਦੀਵਾਲੀ’ ਮੌਕੇ ਦਰਬਾਰ ਸਾਹਿਬ ਕੰਪਲੈਕਸ ਵਿਚ ‘ਆਤਿਸ਼ਬਾਜ਼ੀ’ ਰਾਹੀਂ ਪ੍ਰਦੂਸ਼ਨ ਫੈਲਾ ਕੇ ਮਨਾਈ ਜਾਂਦੀ ‘ਕੌਮੀ ਖੁਸ਼ੀ’ ਹੋਰ ਗੁਰਦਵਾਰਿਆਂ ਲਈ ‘ਕੇਂਦਰੀ ਸੇਧ’ ਬਣ ਜਾਂਦੀ ਹੈ।
ਇਹ ਤਾਂ ਹੋਈ 99% ਸਿੱਖਾਂ ਵਲੋਂ ਮਨਾਏ ਜਾਂਦੇ ਗੁਰਪੁਰਬਾਂ ਦੀ ਆਮ ਰੂਪ-ਰੇਖਾ। ਇਨ੍ਹਾਂ ਪੁਰਬਾਂ ਨਾਲ ਸ਼ਰਧਾ ਦਾ ਪੱਖ ਪ੍ਰਮੁੱਖਤਾ ਨਾਲ ਜੁੜਿਆ ਹੁੰਦਾ ਹੈ, ਜਿਸ ਦਾ ਨਤੀਜਾ ਕਰਮਕਾਂਡਾਂ ਦੇ ਪ੍ਰਸਾਰ ਵਿਚ ਨਿਕਲਿਆ ਹੈ।
ਹੁਣ ਅਸੀਂ ਗੁਰਪੁਰਬ ਮਨਾਉਣ ਨਾਲ ਜੁੜੇ ਕਰਮਕਾਂਡਾਂ ਦੀ ਗੱਲ ਇਸ਼ਾਰਾ ਮਾਤਰ ਕਰਦੇ ਹਾਂ। ਪਹਿਲੀ ਅਤੇ ਵੱਡੀ ਮਨਮੱਤ ਹੈ ‘ਅਖੰਡ ਪਾਠ’ (ਅਤੇ ਇਸ ਦੀਆਂ ਲੜੀਆਂ)। ਇਹ ਗੁਰਵਾਕ “ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ॥ (ਪੰਨਾ 467)” ਦੀ ਖੁੱਲੀ ਖਿਲਾਫਤ ਹੈ। ਇਸ ਮਨਮੱਤ ਦੀ ਖੁੱਲੀ ਵਿਚਾਰ ‘ਤੱਤ ਗੁਰਮਤਿ ਪਰਿਵਾਰ’ ਵਲੋਂ ਵੱਖਰੇ ਲੇਖ ਵਿਚ ਕੀਤੀ ਜਾ ਚੁੱਕੀ ਹੈ। ਇਸ ਮਨਮੱਤ ਵਿਚ ਹੋਰ ਵੀ ਅਨੇਕਾਂ ਕਰਮਕਾਂਡ ਜੁੜ ਗਏ ਹਨ। ਇਸ ਤੋਂ ਬਾਅਦ ਇਕ ਹੋਰ ਬੜੀ ਸਾਂਝੀ ਮਨਮੱਤ ਹੈ, ‘ਨਿਸ਼ਾਨ ਸਾਹਿਬ’ ਨੂੰ ਕੱਚੀ ਲੱਸੀ ਨਾਲ ‘ਇਸ਼ਨਾਨ ਕਰਵਾਉਣ’ ਦੀ। ਇਹ ਮਨਮੱਤ ਕੇਂਦਰੀ ਤੌਰ ’ਤੇ ‘ਦਰਬਾਰ ਸਾਹਿਬ’ ਵਿਖੇ ਰੋਜ਼ ਸਵੇਰੇ ਥੜੇ ਨੂੰ ਕੱਚੀ ਲੱਸੀ ਨਾਲ ਧੋ ਕੇ (ਪੁਜਾਰੀ ਭਾਸ਼ਾ ਵਿਚ ਇਸ਼ਨਾਨ ਕਰਾ ਕੇ) ਕੀਤੀ ਜਾਂਦੀ ਹੈ। ਆਤਿਸ਼ਬਾਜ਼ੀ ਰਾਹੀਂ ਹਵਾ-ਸ਼ੋਰ ਪ੍ਰਦੂਸ਼ਣ ਵਾਲੀ ਮਨਮੱਤ। ਨਗਰ ਕੀਰਤਨ ਵਿਚ ਗੁਰਮਤਿ ਵਾਲੀ ਗੱਲ ਤਾਂ ਸ਼ਾਇਦ ਹੀ ਕੋਈ ਰਹਿ ਗਈ ਹੋਵੇ, ਅਨਮਤਾਂ ਵਾਂਗੂ ਅੰਨ੍ਹੀ ਸ਼ਰਧਾ ਅਤੇ ਸ਼ਕਤੀ ਪ੍ਰਦਰਸ਼ਨ ਦਾ ਜ਼ਰੀਆ ਬਣ ਗਏ ਹਨ। ਨਾਲ ਹੀ ਪ੍ਰਸ਼ਾਸ਼ਨ ਲਈ ਟ੍ਰੈਫਿਕ ਅਤੇ ਭਾਂਤ-ਭਾਂਤ ਦੇ ‘ਲੰਗਰਾਂ’ ਰਾਹੀਂ ਫੈਲਾਈ ਗੰਦਗੀ ਦੀ ਸਮੱਸਿਆ ਬਣ ਜਾਂਦੀ ਹੈ। ਲੰਗਰ ਦੇ ਨਾਂ ’ਤੇ ਛੱਤੀ ਤਰ੍ਹਾਂ ਦੇ ਪਕਵਾਨ ਅਤੇ ਸੜਕਾਂ ’ਤੇ ਧੱਕੇ ਨਾਲ ਰੋਕ-ਰੋਕ ਕੇ ਲੰਗਰ/ਛਬੀਲ ਛਕਾਉਣ ਰੂਪੀ ਬੇਲੋੜੀ ਕਸਰਤ ਵੀ ਅਨੇਕਾਂ ਥਾਂਵਾਂ ’ਤੇ ਵੇਖੀ ਜਾ ਸਕਦੀ ਹੈ। ਟਰਾਲੀਆਂ, ਗੱਡੀਆਂ ਵਿਚ ਲੱਗੇ ਇਕ ਦੂਜੇ ਦੇ ਅਸਰ ਨੂੰ ਘੱਟ-ਵੱਧ ਕਰਕੇ ਵੱਡੇ-ਵੱਡੇ ਸਪੀਕਰ ਜਿੱਥੇ ਰੋਲ-ਘਚੋਲਾ ਜਿਹਾ ਪੈਦਾ ਕਰਦੇ ਹਨ, ਉੱਥੇ ਇਸ ਗੁਰਵਾਕ “ਕਬੀਰ ਮੁਲਾਂ ਮੁਨਾਰੇ ਕਿਆ ਚਢਹਿ ਸਾਂਈ ਨ ਬਹਰਾ ਹੋਇ॥ (ਪੰਨਾ 1374)” ਦੀ ਸੇਧ ਨੂੰ ਮੁੰਹ ਚਿੜਾਉਂਦੇ ਹਨ ਅਤੇ ਸ਼ੋਰ ਪ੍ਰਦੂਸ਼ਣ ਕਰਦੇ ਹਨ ਵੱਖ। ਪ੍ਰਭਾਤ ਫੇਰੀਆਂ ਰਾਹੀਂ ਮੂੰਹ ਹਨੇਰੇ ਗਲੀ-ਗਲੀ ਘੁੰਮ ਕੇ ਸ਼ਬਦ ਜਾਂ ਕੱਚੀਆਂ ਧਾਰਨਾਵਾਂ ਪੜਦੇ ਇਹ ਸੰਦੇਸ਼ ਦੇਂਦੇ ਜਾਪਦੇ ਹਨ “ਨਾ ਚੈਨ ਨਾਲ ਰਹਾਂਗੇ, ਨਾ ਕਿਸੇ ਨੂੰ ਰਹਿਣ ਦੇਵਾਂਗੇ”। ਕੋਈ ਬੀਮਾਰ ਹੈ, ਕੋਈ ਆਰਾਮ ਰਿਹਾ ਹੈ, ਕੋਈ ਪੜ੍ਹਾਈ ਕਰ ਰਿਹਾ ਹੈ, ਇਸ ਨਾਲ ਸਾਨੂੰ ਕੀ ਫਰਕ ਪੈਂਦਾ ਹੈ। ਅਸੀਂ ‘ਅੰਮ੍ਰਿਤ ਵੇਲਾ’ ਸੰਭਾਲ ਰਹੇਂ ਹਾਂ ਅਤੇ ਹੋਰਾਂ ਨੂੰ ਜਬਰਦਸਤੀ ਸੰਭਾਲਣ ਲਈ ਮਜ਼ਬੂਰ ਕਰ ਦੇਵਾਂਗੇ, ਸ਼ਾਇਦ ਇਹੀ ਸਾਡਾ ਮਾਟੋ ਹੁੰਦਾ ਹੈ। ਗੁਰਬਾਣੀ ਤਾਂ ਸਾਨੂੰ ਅੰਤਰਮੁੱਖੀ ਹੋਣ ਲਈ ਪ੍ਰੇਰਦੀ ਹੈ, ਅਸੀਂ ਇਸ ਨੂੰ ਗਲੀਆਂ, ਮੁਹੱਲਿਆਂ, ਸੜਕਾਂ ਤੇ ਘੁੰਮ-ਘੁੰਮ ਕੇ ਗਾਉਣ ਦੇ ਸ਼ੌਕੀਨ ਹਾਂ, ਸਮਝਣ ਦੀ ਤਾਂ ਕੋਈ ਲੋੜ ਸਾਨੂੰ ਜਾਪਦੀ ਹੀ ਨਹੀਂ। ਕਿਉਂਕਿ ਜੇ ਸਮਝ ਲਿਆ ਤਾਂ ਇਹ ‘ਅਤਿ-ਪਿਆਰੀਆਂ’ ਮਨਮੱਤਾਂ ਛੱਡਣੀਆਂ ਪੈ ਸਕਦੀਆਂ ਹਨ। ਪੁਜਾਰੀ ਸ਼੍ਰੇਣੀ ਸਾਨੂੰ ਅਸਲ ਰੂਪ ਵਿਚ ਗੁਰਬਾਣੀ ਸਮਝਾਉਣਾ ਨਹੀਂ ਚਾਹੁੰਦੀ, ਨਾ ਹੀ ਸਾਨੂੰ ਸਮਝਣ ਵਿਚ ਕੋਈ ਰੁਚੀ ਹੈ। ਕਈਂ ਗੁਰਪੁਰਬਾਂ ’ਤੇ ਰਾਤ ਵੇਲੇ ਸ਼ਬਦ ਪੜ੍ਹਦੇ ਹੋਏ ਆਰਤੀ ਅਤੇ ਫੁੱਲਾਂ ਦੀ ਵਰਖਾ ਕੀਤੀ ਜਾਂਦੀ ਹੈ। ਹੁਣ ਤਾਂ ਹੈਲੀਕਾਪਟਰ ਰਾਹੀਂ ‘ਜਲੂਸਾਂ’ ਤੇ ਫੁੱਲਾਂ ਦੀ ਵਰਖਾ ਕਰਵਾਉਣ ਦੇ ਰਾਹ ਪੈ ਕੇ ਅਸੀਂ ਮਨਮਤਾਂ ਦੇ ਖੇਤਰ ਵਿਚ ਬਹੁਤ ਅਡਵਾਂਸ ਹੋ ਗਏ ਹਾਂ। ਵੈਸੇ ਵੀ ਕਬੀਰ ਸਾਹਿਬ ਵਲੋਂ “ਜਿਸੁ ਪਾਹਨ ਕਉ ਪਾਤੀ ਤੋਰੈ ਸੋ ਪਾਹਨ ਨਿਰਜੀਉ॥1॥ (ਪੰਨਾ 479)” ਗੁਰਵਾਕ ਰਾਹੀਂ ਦਿੱਤੀ ਸੇਧ ਤਾਂ ਸਿਰਫ ‘ਮਾਲਿਨ’ ਲਈ ਸੀ, ਸਾਡਾ ਉਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ।
ਉਪਰੋਕਤ ਮਨਮਤਾਂ ਦਾ ਜ਼ਿਕਰ ਸਿਰਫ ਇਸ਼ਾਰਾ ਮਾਤਰ ਹੀ ਹੈ, ਵਰਨਾ ਸਾਡੇ ‘ਗੁਰਪੁਰਬ’ ਮਨਾਉਣ ਦੇ ਢੰਗਾਂ ਦਾ ਸ਼ਾਇਦ ਹੀ ਕੋਈ ਅੰਗ ਹੋਵੇ, ਜਿਸ ਵਿਚ ਮਨਮੱਤ ਨਾ ਹੋਵੇ। ਉਪਰੋਕਤ ਢੰਗਾਂ ਨਾਲ ਮਨਾਏ ਜਾ ਰਹੇ ਗੁਰਪੁਰਬਾਂ ਦਾ ਕੋਈ ਆਤਮਿਕ, ਸਮਾਜਿਕ ਜਾਂ ਕੌਮੀ ਫਾਇਦਾ ਸ਼ਾਇਦ ਹੀ ਹੋਵੇ। ਇਸ ਨਾਲ ਸਿੱਖੀ ਦਾ ਪ੍ਰਚਾਰ ਵੀ ਕੋਈ ਨਹੀਂ ਹੋ ਰਿਹਾ। ਅਨਮਤਾਂ ਦੇ ਜਿਹੜੇ ਵੀ ਲੋਕ ਸਾਡੇ ਇਨ੍ਹਾਂ ਸਮਾਗਮਾਂ ਵਿਚ ਆਉਂਦੇ ਹਨ, ਉਹ ਸਿੱਖੀ ਬਾਰੇ ਤਾਂ ਸ਼ਾਇਦ ਕੁਝ ਗ੍ਰਹਿਣ ਨਹੀਂ ਕਰਦੇ, ਹਾਂ ਇਤਨਾ ਜ਼ਰੂਰ ਕਹਿੰਦੇ ਸੁਣੇ ਹਨ ‘ਲੰਗਰ ਬਹੁਤ ਬੜੀਆ ਥਾ’। ਬਾਹਰੀ ਸ਼ੋ-ਆਫ ਨਾਲ ਵੀ ਸ਼ਾਇਦ ਕਈਂ ਪ੍ਰਭਾਵਿਤ ਹੋ ਜਾਂਦੇ ਹਨ, ਪਰ ਇਸਦਾ ਹਾਂ-ਪੱਖੀ ਫਾਇਦਾ ਸ਼ਾਇਦ ਹੀ ਕੋਈ ਹੋਵੇ। ਸਿੱਖਾਂ ਵਿਚ ਪਨਪ ਚੁੱਕੀ ਪੁਜਾਰੀ ਸ਼੍ਰੇਣੀ ਤਾਂ ਚਾਹੁੰਦੀ ਹੈ ਕਿ ਸਿੱਖ ਵੱਧ ਤੋਂ ਵੱਧ ਪੁਰਬ ਮਨਾਉਣ ਅਤੇ ਰਸਮਾਂ (ਕਰਮਕਾਂਡ) ਵੀ ਵੱਧ-ਚੜ ਕੇ ਕਰਨ, ਕਿਉਂਕਿ ਇਨ੍ਹਾਂ ਨਾਲ ਤਾਂ ਉਨ੍ਹਾਂ ਦੀ ਆਮਦਾਨ ਵੱਧਦੀ ਹੈ ਅਤੇ ਹਲਵਾ-ਮਾਂਡਾ ਚਲਦਾ ਰਹਿੰਦਾ ਹੈ।
ਆਉ, ਹੁਣ ਇਕ ਹੋਰ ਗੰਭੀਰ ਵਿਸ਼ਲੇਸ਼ਣ ਕਰੀਏ। ਹਾਲ ਵਿਚ ਹੀ ਇਕ ਇੰਟਰਨੈਟ ਸਰਵੇ ਤੋਂ ਇਹ ਤੱਥ ਸਾਹਮਣੇ ਆਇਆ ਹੈ ਕਿ ਦੁਨੀਆਂ ਵਿਚ ਲਗਭਗ 34000 ਗੁਰਦੁਆਰੇ ਹਨ। ਅਸੀਂ ਸਿਰਫ 30000 ਹੀ ਮੰਨ ਕੇ ਤੁਰਦੇ ਹਾਂ। ਹਰ ਗੁਰਦੁਆਰੇ ਵਿਚ ਸਾਲ ਵਿਚ ਘੱਟੋ-ਘੱਟ ਦੋ ਗੁਰਪੁਰਬ ਤਾਂ ਮਨਾਏ ਹੀ ਜਾਂਦੇ ਹਨ। ਇਕ ਗੁਰਪੁਰਬ ਵਿਚ ਘੱਟੋ-ਘੱਟ 20000 ਰੂਪੈ ਦਾ ਖਰਚ ਤਾਂ ਕੀਤਾ ਹੀ ਜਾਂਦਾ ਹੈ। ਭਾਵ ਹਰ ਸਾਲ ਘੱਟੋ ਘੱਟ 30000ਯ 40000=1200000000 (ਇਕ ਅਰਬ 20 ਕਰੋੜ) ਰੂਪੈ ਤਾਂ ਅਸੀਂ ਗੁਰਪੁਰਬ ਪੁਰਬ ਮਨਾਉਣ ਤੇ ਖਰਚ ਰਹੇ ਹਾਂ। ਇਹ ਸੰਖਿਆ ਅਸਲ ਵਿਚ ਦਸ ਗੁਣਾਂ ਤੋਂ ਹੀ ਵੱਧ ਹੋਵੇਗੀ, ਅਸੀਂ ਤਾਂ ਘੱਟੋ-ਘੱਟ ਲੈ ਕੇ ਵੇਖਿਆ ਹੈ। ਕਹਿਣ ਦਾ ਭਾਵ ਅਸੀਂ ਇਤਨੀ ਰਕਮ ਉਸ ਤਰੀਕੇ ਖਰਚ ਕਰ ਰਹੇਂ ਹਾਂ, ਜਿਸ ਨਾਲ ਕੌਮੀ ਤੌਰ ’ਤੇ ਸਾਨੂੰ ਕੋਈ ਲਾਭ ਨਹੀਂ ਹੋ ਰਿਹਾ ਅਤੇ ਨਾ ਹੀ ਗੁਰਮਤਿ ਦਾ ਪ੍ਰਸਾਰ ਹੋ ਰਿਹਾ ਹੈ, ਹਾਂ ਇਨ੍ਹਾਂ ਨਾਲ ਮਨਮੱਤਾਂ ਜ਼ਰੂਰ ਵੱਧ ਰਹੀਆਂ ਹਨ। ਕੌਮ ਦੇ ਬਹੁਤ ਸਾਰੇ ਵਰਗ ਆਰਥਿਕ ਪੱਖੋਂ ਤੰਗੀਆਂ ਵਿਚ ਹਨ। ਨੌਜਵਾਨ ਪੀੜੀ ਬੇਰੁਜ਼ਗਰਾਰੀ ਕਾਰਨ ਬੇਮੁਹਾਰਾ ਹੋ ਰਹੀ ਹੈ। ਅਸੀਂ ਵਿਚ-ਵਿਚ ਇਨ੍ਹਾਂ ਸਮੱਸਿਆਵਾਂ ਲਈ ਸਰਕਾਰ ਕੌਲ ਰੋਣਾ ਵੀ ਰੋਂਦੇ ਰਹਿੰਦੇ ਹਾਂ। ਪਰ ਜੇ ਅਸੀਂ ਕੌਮੀ ਧਨ ਦੀ ਹੋ ਰਹੀ ਬਰਬਾਦੀ ਨੂੰ ਰੋਕ ਕੇ, ਉਸ ਨੂੰ ਸੁਚੱਜੇ ਤਰੀਕੇ ਨਾਲ ਵਰਤਣ ਦਾ ਰਾਹ ਫੜ ਲਈਏ ਤਾਂ ਬਹੁਤੀਆਂ ਕੌਮੀ ਸਮੱਸਿਆਵਾਂ ਆਪ ਹੀ ਆਸਾਨੀ ਨਾਲ ਹੱਲ ਕਰ ਸਕਦੇ ਹਾਂ।
ਹੁਣ ਤੱਕ ਅਸੀਂ ਵੇਖਿਆ ਕਿ ਮੌਜੂਦਾ ਸਮੇਂ ਵਿਚ ਕੌਮ ਵਲੋਂ ਗੁਰਪੁਰਬ ਮਨਾਏ ਜਾਣ ਦੇ ਢੰਗ ਨਾਲ ਬਹੁਤ ਵੱਡੀ ਪੱਧਰ ’ਤੇ ਕੌਮੀ ਧਨ ਅਤੇ ਸਮੇਂ ਦੀ ਬਰਬਾਦੀ ਤਾਂ ਹੋ ਹੀ ਰਹੀ ਹੈ, ਨਾਲ ਹੀ ਮਨਮੱਤਾਂ ਅਤੇ ਕਰਮਕਾਂਡਾਂ ਦਾ ਜਾਲ ਵੀ ਵੱਧਦਾ ਜਾ ਰਿਹਾ ਹੈ। ਲੇਖ ਦੇ ਅਗਲੇ ਹਿੱਸੇ ਵਿਚ ਅਸੀਂ ਨਿਰਪੱਖਤਾ ਅਤੇ ਸੁਹਿਰਦਤਾ ਨਾਲ ਇਹ ਵਿਚਾਰਨ ਦਾ ਜਤਨ ਕਰਾਂਗੇ ਕਿ ਗੁਰਪੁਰਬ (ਕੌਮੀ ਤਿਉਹਾਰ) ਕਿਸ ਤਰੀਕੇ ਮਨਾਏ ਜਾਣ, ਜਿਸ ਨਾਲ ਬਹੁਪੱਖੀ ਲਾਭ ਹੋਣ।
ਪਹਿਲਾਂ ਅਸੀਂ ਵਿਚਾਰ ਆਏ ਹਾਂ ਕਿ ਅਸਲ ਵਿਚ ਸਾਲ ਵਿਚ ਦੋ ਹੀ ਸਾਂਝੇ ਕੌਮੀ ਪੁਰਬ/ਤਿਉਹਾਰ ਹੋਣੇ ਚਾਹੀਦੇ ਹਨ। ਗੁਰਪੁਰਬ ਤਾਂ ਅਸੀਂ ਹਰ ਸਾਲ ਹੀ ਮਨਾ ਰਹੇ ਹਾਂ ਪਰ ਆਉ, ਇਸ ਵਾਰ ਤੋਂ ਅਸੀਂ ‘ਗੁਰੂ’ ਨੂੰ ਮਨਾੁੳਂਦੇ ਹੋਏ ਪੁਰਬ ਮਨਾਉਣ ਲਈ ਜਾਚ ਸਿੱਖਣ ਦਾ ਸੰਕਲਪ ਕਰੀਏ। ‘ਗੁਰੂ’ ਅਸਲ ਮਾਇਨੇ ਵਿਚ ਪਰਮਾਤਮਾ (ਵਲੋਂ ਬਖਸ਼ਿਆ ਸੱਚ ਦਾ ਗਿਆਨ) ਹੈ, ਜਿਸ ਨਾਲ ਸਾਡੀ ਪਛਾਣ ਦਸ ਨਾਨਕ ਸਰੂਪਾਂ ਨੇ ‘ਗੁਰਬਾਣੀ’ (ਸ਼ਬਦ ਗੁਰੂ ਗ੍ਰੰਥ ਸਾਹਿਬ ਜੀ) ਰਾਹੀਂ ਕਰਵਾਈ। ਸੋ ‘ਗੁਰੂ’ ਨੂੰ ਮਨਾਉਣ ਦਾ ਅਸਲ ਭਾਵ ਹੈ ‘ਗੁਰਬਾਣੀ’ (ਗੁਰਮਤਿ) ਦੀ ਰੋਸ਼ਨੀ ਵਿਚ ਪੁਰਬ ਮਨਾਉਣ ਦਾ ਯਤਨ ਕਰਨਾ। ਅਸਲ ਵਿਚ ਹੁਣ ਤੱਕ ਸਾਡੇ ਪੁਰਬ ‘ਗੁਰਦਆਰਿਆਂ’ ਤੱਕ ਹੀ ਸੀਮਿਤ ਹਨ ਅਤੇ ਸਿੱਖਾਂ ਦੇ ਨਿੱਜੀ ਜੀਵਨ (ਘਰਾਂ) ਵਿਚੋਂ ਇਸ ਦੀ ਖੁਸ਼ਬੂ ਲਗਭਗ ਅਲੋਪ ਹੀ ਹੈ। ਪਰ ਕੌਮੀ ਤਿਉਹਾਰਾਂ ਦੀ ਖੂਸ਼ਬੂ ਅਤੇ ਖੇੜਾ ਹਰ ਇਕ ਸਿੱਖ ਵਿਚੋਂ ਝਲਕਣਾ ਚਾਹੀਦਾ ਹੈ ਅਤੇ ਇਹ ਕੌਮੀ ਤੌਰ ’ਤੇ ਸਾਂਝੇ ਵੀ ਹੋਣੇ ਚਾਹੀਦੇ ਹਨ।
ਗੁਰਮਤਿ ਦੀ ਰੋਸ਼ਨੀ (ਖੁਸ਼ਬੂ) ਵਿਚ ਕੌਮੀ ਤਿਉਹਾਰਾਂ ਦੀ ਰੂਪ-ਰੇਖਾ ਸਾਹਮਣੇ ਲਿਆਉਣ ਦਾ ਯਤਨ ਕਰਦੇ ਹਾਂ। ਗੁਰਮਤਿ ਦੇ ਕੁਝ ਜ਼ਰੂਰੀ ਪੱਖ ਹਨ- ਆਤਿਮਕ ਖੇੜਾ, ਮਨੁੱਖਤਾ ਦੀ ਭਲਾਈ ਅਤੇ ਗੁਰਮਤਿ ਇਨਕਲਾਬ ਦਾ ਪ੍ਰਸਾਰ। ਇਨ੍ਹਾਂ ਆਧਾਰਾਂ ਨੂੰ ਸਾਹਮਣੇ ਰੱਖ ਕੇ ਹੀ ਸਹੀ ਰੂਪ ਰੇਖਾ ਘੜੀ ਜਾਣੀ ਚਾਹੀਦੀ ਹੈ। ਨਾਲ ਹੀ ਤਿਉਹਾਰ ਮਨਾਉਣ ਦਾ ਢੰਗ ਐਸਾ ਹੋਣਾ ਚਾਹੀਦਾ ਹੈ, ਜੋ ਸਮਾਜ ਦੇ ਹਰ ਵਰਗ ਨੂੰ ਖਿੱਚ ਪਾ ਸਕੇ। ਮੌਜੂਦਾ ਸਮੇਂ ਗੁਰਦੁਆਰਿਆਂ ਵਿਚ ਕੀਤੇ ਜਾ ਰਹੇ ਰਵਾਇਤੀ ਕੀਰਤਨ/ਕਥਾ ਇਕ ਖਾਸ ਵਰਗ ਨੂੰ ਹੀ ਆਕਰਸ਼ਿਤ ਕਰਦੇ ਹਨ। ਨੌਜਵਾਨ ਪੀੜ੍ਹੀ ਤਾਂ ਇਸ ਢੰਗ ਨਾਲ ਗੁਰਮਤਿ ਵੱਲ ਆਕਰਿਸ਼ਤ ਨਹੀਂ ਹੋ ਰਹੀ।
ਪਹਿਲਾਂ ਗੱਲ ਕਰਦੇ ਹਾਂ ਆਤਮਿਕ ਖੇੜੇ ਦੀ। ਹਰ ਵਾਰ ਕੌਮੀ ਤਿਉਹਾਰ ਇਕ ਸਿੱਖ ਲਈ ਆਤਮਿਕ ਤਰੱਕੀ ਦਾ ਸਬੱਬ ਬਣਨਾ ਚਾਹੀਦਾ ਹੈ। ਹਰ ਸਿੱਖ ਇਸ ਤਿਉਹਾਰ ’ਤੇ ਸਵੈ-ਪੜਚੋਲ ਕਰਕੇ ਆਪਣੀ ਕੋਈ ਗਲਤ ਗੱਲਾਂ/ਆਦਤਾਂ ਪਛਾਣੇ ਅਤੇ ਪ੍ਰਣ ਕਰੇ ਕਿ ਅਗਲਾ ਕੌਮੀ ਤਿਉਹਾਰ ਆੳੇੁਣ ਤੱਕ ਇਨ੍ਹਾਂ ਸਾਰੀਆਂ (ਜਾਂ ਕੁਝ) ਗਲਤ ਆਦਤਾਂ ਤੋਂ ਛੁਟਕਾਰਾ ਪਾ ਕੇ ਰਹਿਣਾ ਹੈ। ਇਸ ਆਤਮਿਕ ਖੇੜੇ ਦੀ ਝਲਕ ਜੇ ਬਾਹਰੀ ਜੀਵਨ ਵਿਚੋਂ ਵੀ ਮਿਲ ਜਾਵੇ ਤਾਂ ਕੋਈ ਹਰਜ਼ ਨਹੀਂ ਹੈ। ਭਾਵ ਕੌਮੀ ਤਿਉਹਾਰ ਵੇਲੇ ਖੇੜੇ ਦੇ ਪ੍ਰਗਟਾਅ ਖੁਸ਼ੀ ਮਨਾ ਕੇ ਵੀ ਕੀਤਾ ਜਾ ਸਕਦਾ ਹੈ। ਪਰ ਸਾਡੀ ਇਹ ਖੁਸ਼ੀ ਕਿਸੇ ਦੂਜੇ ਲਈ ਬੇਅਰਾਮੀ ਨਾ ਬਣੇ, ਇਤਨਾ ਖਿਆਲ ਰੱਖਿਆ ਜਾਣਾ ਜ਼ਰੂਰੀ ਹੈ। ਇਸ ਲਈ ਕੇਂਦਰੀ ਤੌਰ ’ਤੇ, ਗੁਰਮਤਿ ਦੀ ਰੋਸ਼ਨੀ ਵਿਚ ਵਿਚਾਰ ਕਰਕੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾ ਸਕਦੇ ਹਨ ਤਾਂ ਕਿ ਕੌਮੀ ਪੱਧਰ ’ਤੇ ਇਕਸਾਰਤਾ ਬਣੀ ਰਹੇ।
ਇਹ ਤਾਂ ਗੱਲ ਹੋਈ ਘਰੇਲੂ ਪੱਧਰ ਤੇ ‘ਗੁਰਪੁਰਬ’ ਮਨਾਉਣ ਦੀ। ਹੁਣ ਵਿਚਾਰ ਕਰਦੇ ਹਾਂ ਕਿ ਸਾਂਝੀ ਪੱਧਰ ’ਤੇ ‘ਗੁਰਦੁਆਰਿਆਂ’ ਵਿਚ ਇਨ੍ਹਾਂ ਤਿਉਹਾਰਾਂ ਦੀ ਰੂਪ ਰੇਖਾ ਕੀ ਹੋਵੇ। ਨੌਜਵਾਨ ਪੀੜ੍ਹੀ, ਬੱਚਿਆਂ ਅਤੇ ਹੋਰ ਵਰਗਾਂ ਨੂੰ ਗੁਰਮਤਿ ਵੱਲ ਪ੍ਰੇਰਿਤ ਕਰਨ ਦੇ ਮਕਸਦ ਨਾਲ ਇਸ ਸਮੇਂ ਕੁਝ ਰੌਚਕ ਪ੍ਰੋਗਰਾਮ (ਜਿਵੇਂ ਵਰਕਸ਼ਾਪਾਂ, ਕੰਪੀਟਿਸ਼ਨ, ਫੈਮਲੀ ਮੇਲੇ ਆਦਿ) ਉਲੀਕੇ ਜਾ ਸਕਦੇ ਹਨ। ਆਪਣੇ ਇਲਾਕੇ ਵਿਚ ਮਨੁੱਖੀ ਭਲਾਈ (ਲੋੜਵੰਦਾਂ ਦੀ ਯੋਗ ਸਹਾਇਤਾ) ਲਈ ਵੀ ਕੁਝ ਪ੍ਰੋਗਰਾਮ ਉਲੀਕੇ ਜਾਣ। ਗੁਰਮਤਿ ਇਨਕਲਾਬ ਦੇ ਪ੍ਰਸਾਰ ਲਈ ਹੋਰ ਮੱਤਾਂ ਦੇ ਲੋਕਾਂ ਤੱਕ ਗੁਰਮਤਿ ਦਾ ਸੁਨੇਹਾ ਉਨ੍ਹਾਂ ਦੀ ਭਾਸ਼ਾ/ਬੋਲੀ ਵਿਚ ਪਹੁੰਚਾਣ ਲਈ ਵੀ ਕੁਝ ਪ੍ਰਾਜੈਕਟ ਉਲੀਕੇ ਜਾਣ, ਜਿਵੇਂ ਗੁਰਮਤਿ ਬਾਰੇ ਵਧੀਆ ਲਿਟਰੇਚਰ, ਸੈਮੀਨਾਰ ਆਦਿ। ਜੇ ਗੁਰਮਤਿ ਪ੍ਰਸਾਰ ਦੇ ਇਨ੍ਹਾਂ ਪ੍ਰਾਜੈਕਟਾਂ ਨੂੰ ਮਨੁੱਖੀ ਭਲਾਈ ਦੇ ਕਾਰਜਾਂ ਨਾਲ ਜੋੜ ਕੇ ਤੋਰਿਆ ਜਾਵੇ ਤਾਂ ਜ਼ਿਆਦਾ ਕਾਰਗਰ ਹੋ ਸਕਦੇ ਹਨ। ਰਵਾਇਤੀ ਕੀਰਤਨ/ਸ਼ਬਦ ਵਿਚਾਰ/ਕਵੀ ਦਰਬਾਰ ਆਦਿ ਦੇ ਸਮਾਗਮ ਵੀ ਇਕ ਨਿਸ਼ਚਿਤ ਸਮੇਂ ਲਈ ਰੱਖੇ ਜਾਣ, ਪਰ ਖਿਆਲ ਰਹੇ ਇਨ੍ਹਾਂ ਵਿਚੋਂ ਗੁਰਮਤਿ ਦੀ ਖੁਸ਼ਬੂ ਆਵੇ, ਕਰਮਕਾਂਡੀ ਨਾ ਹੋਣ।
ਸਾਡੇ ਇਹ ਦੈਵੀ-ਗੁਣ ਸਿਰਫ ਤਿਉਹਾਰਾਂ ਤੱਕ ਹੀ ਸੀਮਿਤ ਨਾ ਰਹਿ ਜਾਣ, ਇਸ ਦਾ ਵੀ ਇੰਤਜ਼ਾਮ ਕਰਨਾ ਚਾਹੀਦਾ ਹੈ। ਮਤਲਬ ਇਹ ਕਿ ਹਰ ਇਲਾਕੇ ਦੀ ਸੰਗਤ ਆਪਣੇ ਲਈ ਮਨੁੱਖੀ ਭਲਾਈ ਅਤੇ ਗੁਰਮਤਿ ਪ੍ਰਸਾਰ ਦੇ ਟੀਚੇ ਨਿਸ਼ਚਿਤ ਕਰੇ, ਜੋ ਉਨ੍ਹਾਂ ਨੇ ਅਗਲੇ ਕੌਮੀ ਪੁਰਬ ਤੱਕ ਪ੍ਰਾਪਤ ਕਰਨੇ ਹਨ। ਹਰ ਕੌਮੀ ਤਿਉਹਾਰ ਤੋਂ ਕੁਝ ਦਿਨ ਪਹਿਲਾਂ, ਪਿੱਛਲੇ ਤੈਅ ਕੀਤੇ ਟੀਚਿਆਂ ਦੀ ਪੜਚੋਲ ਕੀਤੀ ਜਾਵੇ ਅਤੇ ਰਹਿ ਗਈਆਂ ਕਮੀਆਂ ਨੂੰ ਖਿਆਲ ਵਿਚ ਰੱਖਦੇ ਹੋਏ, ਅਗਲੇ ਟੀਚੇ ਤੈਅ ਕੀਤੇ ਜਾਣ।
ਸਿੱਖਾਂ ਦੇ ਗੁਰਪੁਰਬ ਮਨਾਉਣ ਦੇ ਬਹੁਤੇ ਢੰਗ ਅਨਮਤਾਂ (ਖਾਸਕਰ ਹਿੰਦੂ ਮੱਤ) ਦੀ ਨਕਲ ਵੀ ਹਨ। ਇਸੇ ਨਕਲ ਦੀ ਆਦਤ ਕਾਰਨ ਕੁਝ ਥਾਵਾਂ ਤੇ ਕੇਕ ਕੱਟ ਕੇ ਜਾਂ ਹੋਰ ਕੁਝ ਆਧੁਨਿਕ ਢੰਗਾਂ ਦੀ ਨਕਲ ਕਰਕੇ ‘ਗੁਰਪੁਰਬ’ ਮਨਾਉਣ ਦੀ ਕਨਸੋਆਂ ਵੀ ਮਿਲਦੀਆਂ ਹਨ। ਸਾਨੂੰ ਗੁਰਮਤਿ ਦੀ ਇਹ ਸੇਧ ਚੇਤੇ ਰੱਖਣੀ ਚਾਹੀਦੀ ਹੈ:
ਦੇਖਾ ਦੇਖੀ ਸਭ ਕਰੇ ਮਨਮੁਖਿ ਬੂਝ ਨ ਪਾਇ ॥ (ਪੰਨਾ 28)
ਅੰਤਿਕਾ
ਇਸ ਲੇਖ ਵਿਚ ਕੀਤੀ ਖੁੱਲੀ ਵਿਚਾਰ ਤੋਂ ਅਸੀਂ ਇਹ ਸਮਝਣ ਦਾ ਯਤਨ ਕੀਤਾ ਹੈ ਕਿ ਮੌਜੂਦਾ ਸਮੇਂ ਵਿਚ ਕੌਮ ਵਲੋਂ ਮਨਾਏ ਜਾ ਰਹੇ ਭਾਂਤ-ਭਾਂਤ ਦੇ ‘ਗੁਰਪੁਰਬਾਂ’ ਕਾਰਨ ਜਿੱਥੇ ਵਿਤਕਰੇ ਦਾ ਝਲਕਾਰਾ ਪੈਂਦਾ ਹੈ, ਉੱਥੇ ਇਕਸਾਰਤਾ ਦੀ ਮੁਕੰਮਲ ਘਾਟ ਹੈ। ਹੁਣ ਇਹ ਭਾਂਤ-ਭਾਂਤ ਦੀ ਡੱਫਲੀ ਸਿਰਫ ‘ਗੁਰਪੁਰਬਾਂ’ ਤੱਕ ਹੀ ਸੀਮਤ ਨਹੀਂ ਰਹੀ, ਬਲਕਿ ਇਹ ਭੇਡ-ਚਾਲ ‘ਮਹਾਂ-ਪੁਰਖਾਂ’ ਦੇ ਜਨਮ ਦਿਹਾੜੇ ਅਤੇ ਬਰਸੀਆਂ ਮਨਾਉਣ ਦੀ ਰਾਹ ’ਤੇ ਅੱਗੇ ਵੱਧ ਰਹੀ ਹੈ। ਪੁਜਾਰੀ ਸ਼੍ਰੇਣੀ ਦੀ ਸਰਪ੍ਰਸਤੀ ਹੇਠ ਮਨਾਏ ਜਾ ਰਹੇ ਇਨ੍ਹਾਂ ‘ਗੁਰਪੁਰਬਾਂ’ ਵਿਚੋਂ ‘ਗੁਰੂ’ ਦੀ ਖੁਸ਼ਬੂ ਬਹੁਤ ਹੱਦ ਤੱਕ ਅਲੋਪ ਹੀ ਹੈ, ਮਨਮੱਤਾਂ ਅਤੇ ਕਰਮਕਾਂਡਾਂ ਦਾ ਪਸਾਰਾ ਆਮ ਵੱਧ ਰਿਹਾ ਹੈ ਅਤੇ ਕੌਮੀ ਧਨ ਅਤੇ ਸਮੇਂ ਦੀ ਬਰਬਾਦੀ ਵੱਧ ਰਹੀ ਹੈ।
ਐਸੀ ਘੜਮੱਸ ਤੋਂ ਬਾਹਰ ਨਿਕਲ ਕੇ ਗੁਰਮਤਿ ਦੀ ਛਾਂ ਹੇਠ ਆਉਣ ਦੀ ਇੱਛਾ ਨਾਲ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕੀਤੀ ਕਿ ਕੌਮੀ ਤਿਉਹਾਰ ‘ਦੋ’ ਹੀ ਅਤੇ ਸਾਂਝੇ ਹੋਣੇ ਚਾਹੀਦੇ ਹਨ। ਪਹਿਲਾਂ ਪੁਰਬ ਵੈਸਾਖੀ ਦੇ ਨੇੜੇ ਹੋਵੇ ਅਤੇ ਦੂਜਾ ਅਕਤੂਬਰ-ਦਿਸੰਬਰ ਦੇ ਵਿਚ ਤੈਅ ਕੀਤਾ ਜਾ ਸਕਦਾ ਹੈ। ਇਕ ਤਿਉਹਾਰ ਨਾਨਕ ਸਰੂਪਾਂ ਨੂੰ ਸਮਰਪਿਤ ਹੋਵੇ ਅਤੇ ਦੂਜਾ ਸੱਚ ਲਈ ਸ਼ਹੀਦ ਹੋਏ ਤਮਾਮ ਮਹਾਂਪੁਰਖਾਂ ਨੂੰ।
ਵਿਚਾਰ ਤੋਂ ਇਹ ਵੀ ਤੱਥ ਸਾਹਮਣੇ ਆਇਆ ਹੈ, ਕੀ ਇਨ੍ਹਾਂ ਤਿਉਹਾਰਾਂ ਨੂੰ ਮਨਾਉਣ ਦਾ ਢੰਗ ਐਸਾ ਹੋਵੇ, ਜਿਸ ਵਿਚੋਂ ਗੁਰਮਤਿ ਦੀ ਖੁਸ਼ਬੂ ਆਵੇ। ਇਨ੍ਹਾਂ ਪੁਰਬਾਂ ਰਾਹੀਂ ਆਤਮਿਕ ਖੇੜੇ, ਮਨੁੱਖੀ ਭਲਾਈ, ਗੁਰਮਤਿ ਦੇ ਪ੍ਰਸਾਰ ਦੇ ਟੀਚੇ ਪ੍ਰਾਪਤ ਕਰਨ ਦਾ ਬਾਨਣੂੰ ਬਣਿਆ ਜਾਵੇ।
ਆਸ ਹੈ, ਤਮਾਮ ਸੁਹਿਰਦ ਪੰਥਦਰਦੀ ‘ਤੱਤ ਗੁਰਮਤਿ ਪਰਿਵਾਰ’ ਦੇ ਇਸ ਸੁਝਾਅ ਪੱਤਰ ’ਤੇ ਗੌਰ ਫੁਰਮਾਉਂਦੇ ਹੋਏ ਕੌਮੀ ਸੁਧਾਰ ਦੇ ਇਸ ਪੱਖ ’ਤੇ ਕੰਮ ਨੂੰ ਅੱਗੇ ਵੱਧਾਉਣ ਲਈ ਕਾਰਜਸ਼ੀਲ ਹੋਣਗੇ।
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ


(20/10/11)
ਜਸਵੰਤ ਸਿੰਘ ‘ਅਜੀਤ’

ਦਿੱਲੀ ਗੁਰਦੁਆਰਾ ਚੋਣਾਂ: ਘਟ ਮਤਦਾਤਾ ਬਣਨ ਦਾ ਮਲਾਲ?
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਨੇੜ-ਭਵਿਖ ਵਿੱਚ ਹੋਣ ਵਾਲੀਆਂ ਆਮ ਚੋਣਾਂ ਲਈ ਪਿਛਲੇ ਤਕਰੀਬਨ 9 ਮਹੀਨਿਆਂ ਤੋਂ ਮਤਦਾਤਾ ਬਣਾਏ ਜਾਣ ਦਾ ਕੰਮ ਚਲਦਾ ਆ ਰਿਹਾ ਹੈ। ਦਸਿਆ ਜਾਂਦਾ ਹੈ ਕਿ ਇਤਨੇ ਲੰਮੇਂ ਸਮੇਂ ਵਿੱਚ ਬਣਾਏ ਗਏ ਮਤਦਾਤਾਵਾਂ ਦੀ ਗਿਣਤੀ ਦੋ ਲੱਖ ਦੇ ਅੰਕੜਿਆਂ ਨੂੰ ਵੀ ਛਹੁ ਨਹੀਂ ਸਕੀ, ਜਦਕਿ ਸੰਨ-2007 ਵਿੱਚ ਹੋਈਆਂ ਗੁਰਦੁਆਰਾ ਚੋਣਾਂ ਦੇ ਸਮੇਂ ਇਨ੍ਹਾਂ ਦੀ ਗਿਣਤੀ ਚਾਰ ਲੱਖ ਦੇ ਲਗਭਗ ਸੀ। 9 ਮਹੀਨਿਆਂ ਵਿੱਚ ਇਤਨੇ ਘਟ ਮਤਦਾਤਾ ਬਣਨ ਦੇ ਮੁੱਦੇ ਨੂੰ ਲੈ ਕੇ ਕਈ ਅਕਾਲੀ ਮੁੱਖੀਆਂ ਵਲੋਂ ਇਸਦੇ ਲਈ ਦਿੱਲੀ ਸਰਕਾਰ ਅਤੇ ਦਿੱਲੀ ਗੁਰਦੁਆਰਾ ਚੋਣ ਡਾਇਰੈਕਟੋਰੇਟ ਨੂੰ ਦੋਸ਼ੀ ਠਹਿਰਾਇਆ ਜਾ ਰਿਹਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਦਿੱਲੀ ਵਿੱਚ ਸਿੱਖਾਂ ਦੀ 15 ਲੱਖ ਅਬਾਦੀ ਨੂੰ ਵੇਖਦਿਆਂ ਹੋਇਆਂ ਗੁਰਦੁਆਰਾ ਚੋਣਾਂ ਲਈ ਮਤਦਾਤਾਵਾਂ ਦੀ ਗਿਣਤੀ ਘਟੋ-ਘਟ ਪੰਚ ਲੱਖ ਤਾਂ ਜ਼ਰੂਰ ਹੋਣੀ ਹੀ ਚਾਹੀਦੀ ਹੈ। ਪਰ ਅਜਿਹਾ ਨਹੀਂ ਹੋ ਪਾ ਰਿਹਾ। ਆਖਿਰ ਕਿਉਂ?
ਇਸ ਸੁਆਲ ਦਾ ਜੁਆਬ ਤਲਾਸ਼ਣ ਲਈ ਇਹ ਗਲ ਸੋਚਣੀ ਅਤੇ ਵਿਚਾਰਨੀ ਹੋਵੇਗੀ ਕਿ ਕੀ ਇਤਨੇ ਘਟ ਮਤਦਾਤਾ ਬਣਨ ਦੇ ਲਈ ਕੇਵਲ ਦਿੱਲੀ ਸਰਕਾਰ ਅਤੇ ਦਿੱਲੀ ਗੁਰਦੁਆਰਾ ਚੋਣ ਡਾਇਰੈਕਟੋਰੇਟ ਹੀ ਜ਼ਿੰਮੇਦਾਰ ਹਨ? ਜੇ ਸਾਰੀ ਸਥਿਤੀ ਦਾ ਗੰਭੀਰਤਾ ਅਤੇ ਨਿਰਪੱਖਤਾ ਨਾਲ ਅਧਿਅਨ ਕੀਤਾ ਜਾਏ ਤਾਂ ਇਸ ਸਥਿਤੀ ਲਈ ਦਿੱਲੀ ਸਰਕਾਰ ਅਤੇ ਗੁਰਦੁਆਰਾ ਚੋਣ ਡਾਇਰੈਕਟੋਰੇਟ ਨਾਲੋਂ ਕਿੱਤੇ ਵੱਧ ਉਹ ਹੀ ਸਿੱਖ ਮੁਖੀ ਜ਼ਿਮੇਂਦਾਰ ਵਿਖਾਈ ਦਿੰਦੇ ਹਨ ਜੋ ਬੀਤੇ ਲੰਮੇਂ ਸਮੇਂ ਤੋਂ ਲਗਾਤਾਰ ਗੁਰਦੁਆਰਾ ਪ੍ਰਬੰਧ ਵਿੱਚ ਭ੍ਰਿਸ਼ਟਾਚਾਰ ਦੇ ਵਧਦਿਆਂ ਜਾਣ ਦਾ ਰਾਗ ਅਲਾਪਦੇ ਚਲੇ ਆ ਰਹੇ ਹਨ। ਦਿੱਲੀ ਗੁਰਦੁਆਰਾ ਚੋਣਾਂ ਦੇ ਡਾਇਰੈਕਟੋਰੇਟ ਵਲੋਂ ਤਾਂ ਮਤਦਾਤਾ ਬਣਾਉਣ ਲਈ ਮਤਦਾਤਾ ਬਣਨ ਦੇ ਫਾਰਮ ਘਰ-ਘਰ ਜਾ ਕੇ ਵੰਡੇ ਗਏ ਹਨ ਅਤੇ ਇਸਦੇ ਨਾਲ ਹੀ ਦਿੱਲੀ ਦੀਆਂ ਸਾਰੀਆਂ ਸਿੰਘ ਸਭਾਵਾਂ ਨੂੰ ਚਿੱਠੀਆਂ ਲਿਖ ਕੇ ਵੀ ਉਨ੍ਹਾਂ ਪਾਸੋਂ ਆਪੋ-ਆਪਣੇ ਇਲਾਕੇ ਦੇ ਸਿੱਖਾਂ ਨੂੰ ਮਤਦਾਤਾ ਬਣਨ ਲਈ ਪ੍ਰੇਰਿਤ ਕਰਨ ਅਤੇ ਮਤਦਾਤਾ ਬਣਾਏ ਜਾਣ `ਚ ਸਹਿਯੋਗ ਕਰਨ ਦੀ ਮੰਗ ਕੀਤੀ ਗਈ ਹੈ। ਪ੍ਰੰਤੂ ਆਮ ਸਿੱਖਾਂ ਵਲੋਂ ਉਨ੍ਹਾਂ ਫਾਰਮਾਂ ਨੂੰ ਭਰ ਟਿਕਾਣੇ ਪਹੁੰਚਾਣ ਵਿੱਚ ਵੀ ਕੋਈ ਦਿਲਚਸਪੀ ਨਹੀਂ ਵਿਖਾਈ ਜਾ ਰਹੀ, ਜੋ ਉਨ੍ਹਾਂ ਦੇ ਘਰਾਂ ਤਕ ਪਹੁੰਚਾਏ ਜਾ ਰਹੇ ਹਨ। ਚੋਣ ਲੜਨ ਦੇ ਇੱਛੁਕ ਹੀ ਘਰ-ਘਰ ਜਾ ਉਨ੍ਹਾਂ ਫਾਰਮ ਭਰਵਾ ਅਤੇ ਇਕੱਠੇ ਕਰ ਟਿਕਾਣੇ ਪਹੁੰਚਾਣ ਦੀ ਜ਼ਹਿਮਤ ਉਠਾ ਰਹੇ ਹਨ। ਆਖਿਰ ਅਜਿਹੀ ਸਥਿਤੀ ਕਿਉਂ ਤੇ ਕਿਵੇਂ ਬਣੀ? ਇਸ ਸੁਆਲ ਦਾ ਜਵਾਬ ਹੈ, ਕਿਸੇ ਪਾਸ?
ਜਦੋਂ ਕੁੱਝ ਸਿੱਖਾਂ ਨਾਲ ਇਸ ਮੁੱਦੇ ਤੇ ਗਲ ਹੋਈ ਤਾਂ ਉਨ੍ਹਾਂ ਮੋੜਵਾਂ ਸੁਆਲ ਕਰਦਿਆਂ ਪੁਛਿਆ ਕਿ ਕੀ ਤੁਸੀਂ ਸਾਨੂੰ ਗੋਲਕ ਲੁਟਣ ਵਾਲਿਆਂ ਦੀ ਚੋਣ ਕਰਨ ਦਾ ਗੁਨਾਹਗਾਰ ਬਨਾਣਾ ਚਾਹੁੰਦੇ ਹੋ? ਜਦੋਂ ਉਨ੍ਹਾਂ ਨੂੰ ਇਹ ਕਿਹਾ ਗਿਆ ਕਿ ਸਾਰੇ ਹੀ ਤਾਂ ਅਜਿਹੇ ਨਹੀਂ ਹੁੰਦੇ। ਤੁਸੀਂ ਚਾਹੋ ਤਾਂ ਚੰਗੇ ਲੋਕਾਂ ਦੀ ਚੋਣ ਕਰ ਉਨ੍ਹਾਂ ਨੂੰ ਗੁਰਦੁਆਰਾ ਪ੍ਰਬੰਧ ਸੌਂਪ ਸਕਦੇ ਹੋ। ਇਹ ਸੁਣਦਿਆਂ ਹੀ ਉਹ ਕਹਿਣ ਲਗੇ ਕਿ ਅਸੀਂ ਤਾਂ ਵਰ੍ਹਿਆਂ ਤੋਂ ਇਹੀ ਸੁਣਦੇ ਚਲੇ ਆ ਰਹੇ ਹਾਂ ਕਿ ਇਸ ਕੋਇਲਿਆਂ ਦੀ ਖਾਣ ਵਿੱਚ ਸਾਰਿਆਂ ਦੇ ਹੀ ਮੂੰਹ ਕਾਲੇ ਹਨ। ਇਸ ਹਾਲਤ ਵਿੱਚ ਸਾਨੂੰ ਕੀ ਮੁਸੀਬਤ ਪਈ ਹੈ ਕਿ ਅਸੀਂ ਇਨ੍ਹਾਂ ਚੋਰਾਂ ਵਿਚੋਂ ਹੀ ‘ਵੱਡੇ ਜਾਂ ਛੋਟੇ’ ਚੋਰ ਦੀ ਚੋਣ ਕਰਨ ਦੇ ਗੁਨਾਹਗਾਰ ਬਣੀਏ। ਸਾਨੂੰ ਤਾਂ ਬਸ ਮਾਫ ਹੀ ਕਰੀ ਰਖੋ।
ਕੀ ਆਮ ਸਿੱਖਾਂ ਦੇ ਇਹ ਜਵਾਬ, ਉਨ੍ਹਾਂ ਸਿੱਖ ਮੁੱਖੀਆਂ ਦੀਆਂ ਅੱਖਾਂ ਖੋਲ੍ਹਣ ਤੇ ਉਨ੍ਹਾਂ ਨੂੰ ਆਪਣੇ ਅੰਦਰ ਝਾਂਕਣ ਲਈ ਮਜਬੂਰ ਕਰਨ ਵਾਸਤੇ ਕਾਫੀ ਨਹੀਂ ਹਨ? ਜੋ ਘਟ ਮਤਦਾਤਾ ਬਣਨ ਦੇ ਮੁੱਦੇ ਨੂੰ ਲੈ ਕੇ ਲਗਾਤਾਰ ਸ਼ੋਰ ਮਚਾਂਦੇ ਅਤੇ ਦਿੱਲੀ ਸਰਕਾਰ ਤੇ ਦਿੱਲੀ ਗੁਰਦੁਆਰਾ ਚੋਣ ਡਾਇਰੈਕਟੋਰੇਟ ਨੂੰ ਹੀ ਦੋਸ਼ੀ ਠਹਿਰਾਂਦੇ ਚਲੇ ਆ ਰਹੇ ਹਨ। ਗੁਰਦੁਆਰਾ ਮਾਮਲਿਆਂ ਦੇ ਇੰਨਚਾਰਜ ਦਿੱਲੀ ਸਰਕਾਰ ਦੇ ਮੰਤਰੀ ਸ. ਅਰਵਿੰਦਰ ਸਿੰਘ ਲਵਲੀ ਆਖਦੇ ਹਨ ਕਿ ਉਨ੍ਹਾਂ ਦੇ ਆਦੇਸ਼ ਤੇ ਗੁਰਦੁਆਰਾ ਚੋਣ ਡਾਇਰੈਕਟੋਰੇਟ ਦੇ ਕਰਮਚਾਰੀ ਵਿਧਾਨ ਸਭਾ ਦੀਆਂ ਮਤਦਾਤਾ ਸੂਚੀਆਂ ਵਿਚੋਂ ਸਿੱਖਾਂ ਦੇ ਨਾਂ ਛਾਂਟ, ਉਨ੍ਹਾਂ ਤਕ ਪਹੁੰਚ ਕਰ ਰਹੇ ਹਨ। ਸੁਆਲ ਉਠਦਾ ਹੈ ਕਿ ਆਮ ਸਿੱਖਾਂ ਦੀ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਦੇ ਸੰਬੰਧ ਵਿੱਚ ਜੋ ਉਪ੍ਰੋਕਤ ਸੋਚ ਬਣ ਚੁਕੀ ਹੈ ਕੀ ਉਸ ਨੂੰ ਇਸ ਪ੍ਰਕ੍ਰਿਆ ਨਾਲ ਬਦਲਿਆ ਜਾ ਸਕੇਗਾ?
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਸਿੱਖਾਂ ਦੀ ਰੁਚੀ ਕਿਵੇਂ ਘਟਦੀ ਚਲੀ ਆ ਰਹੀ ਹੈ, ਇਸਦਾ ਅਨੁਮਾਨ ਬੀਤੇ ਸਮੇਂ ਦੀਆਂ ਚੋਣਾਂ ਵਿੱਚ ਲਗਾਤਾਰ ਘਟ ਹੁੰਦੇ ਚਲੇ ਆ ਰਹੇ ਮਤਦਾਨ ਦੇ ਅੰਕੜਿਆਂ ਤੋਂ ਸਹਿਜੇ ਹੀ ਲਾਇਆ ਜਾ ਸਕਦਾ ਹੈ। ਜੇ ਇਹ ਕਿਹਾ ਜਾਏ ਕਿ ਇਨ੍ਹਾਂ ਅੰਕੜਿਆਂ ਵਿੱਚ ਫਰਜ਼ੀ ਹੁੰਦੇ ਚਲੇ ਆ ਰਹੇ ਮਤਦਾਨ ਦੇ ਅੰਕੜੇ ਵੀ ਸ਼ਾਮਲ ਹਨ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ।
ਕਿਸਦਾ ਪਲੜਾ ਭਾਰੀ? : ਇਸ ਸਮੇਂ ਜੇ ਪ੍ਰਤੱਖ ਰੂਪ ਵਿੱਚ ਵੇਖਿਆ ਜਾਏ ਤਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੱਤਾ-ਆਸੀਨ, ਸ਼੍ਰੋਮਣੀ ਅਕਾਲੀ ਦਲ ਦਿੱਲੀ ਦਾ ਪਲੜਾ ਭਾਰੀ ਵਿਖਾਈ ਦਿੰਦਾ ਹੈ। ਇਸਦਾ ਮੁੱਖ ਕਾਰਣ ਇਹ ਹੈ ਕਿ ਉਸਦੇ ਵਿਰੋਧੀ ਬਿਖਰੇ ਹੋਏ ਹਨ ਅਤੇ ਉਨ੍ਹਾਂ ਕੋਲ ਕੋਈ ਅਜਿਹਾ ਠੋਸ ਮੁੱਦ¨ਾ ਵੀ ਨਹੀਂ, ਜਿਸਦੇ ਸਹਾਰੇ ਉਹ ਸਿੱਖਾਂ ਵਿੱਚ ਜਾ ਉਨ੍ਹਾਂ ਨੂੰ ਆਪਣੇ ਨਾਲ ਆਉਣ ਲਈ ਪ੍ਰੇਰਿਤ ਕਰ ਸਕਣ। ਬੀਤੇ ਅੱਠ-ਨੌਂ ਵਰ੍ਹਿਆਂ ਤੋਂ ਤਾਂ ਉਹ ਲਗਾਤਾਰ ਗੁਰਦੁਆਰਾ ਪ੍ਰਬੰਧ ਵਿੱਚ ਭ੍ਰਿਸ਼ਟਾਚਾਰ ਦੇ ਵੱਧਦਿਆਂ ਜਾਣ ਦਾ ਹੀ ਰਾਗ ਅਲਾਪਦੇ ਚਲੇ ਆ ਰਹੇ ਹਨ। ਜਿਸ ਨੂੰ ਸੁਣਦਿਆਂ-ਸੁਣਦਿਆਂ ਸਿੱਖਾਂ ਦੇ ਕੰਨ ਤਕ ਪੱਕ ਗਏ ਹੋਏ ਹਨ। ਇਹੀ ਕਾਰਣ ਹੈ ਕਿ ਬਹੁਤੇ ਸਿੱਖ ਗੁਰਦੁਆਰਾ ਪ੍ਰਬੰਧ ਵਿੱਚ ਮਤਦਾਨ ਕਰਨ ਤੋਂ ਲੈ ਕੇ ਕਿਸੇ ਵੀ ਹੋਰ ਤਰ੍ਹਾਂ ਹਿਸੇਦਾਰ ਬਣਨ ਦੇ ਲਈ ਤਿਆਰ ਨਹੀਂ ਹੋ ਪਾ ਰਹੇ।
ਇਸ ਸਥਿਤੀ ਨੂੰ ਵੇਖਦਿਆਂ ਇਸ ਗਲ ਨੂੰ ਸਵੀਕਾਰ ਕਰਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਪ੍ਰਤੱਖ ਰੂਪ ਵਿੱਚ ਆਉਣ ਵਾਲੀਆਂ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਵਿੱਚ ਸੱਤਾਧਾਰੀਆਂ ਦੇ ਸਾਹਮਣੇ ਕੋਈ ਵਿਸ਼ੇਸ਼ ਚੁਣੌਤੀ ਨਹੀਂ ਹੈ। ਪ੍ਰੰਤੂ ਜੇ ਅਪ੍ਰਤੱਖ ਸਥਿਤੀ ਨੂੰ ਵੀ ਘੋਖਿਆ ਜਾਏ ਤਾਂ ਇਹ ਗਲ ਕੋਈ ਬਹੁਤੀ ਸੱਤਾਧਾਰੀਆਂ ਲਈ ਖੁਸ਼ੀ ਦੀ ਨਹੀਂ ਜਾਪਦੀ। ਇਸਦਾ ਕਾਰਣ ਇਹ ਹੈ ਕਿ ਮਿਲ ਰਹੇ ਸੰਕੇਤ ਇਹ ਦਸਦੇ ਹਨ ਕਿ ਵਿਰੋਧੀ ਧਿਰ ਦੇ ਕਈ ਸੰਭਾਵਤ ਉਮੀਦਵਾਰਾਂ ਨੇ ਆਪੋ-ਆਪਣੇ ਚੋਣ ਖੇਤ੍ਰ ਵਿੱਚ ਚੁਪਚੁਪੀਤੇ ਹੀ ਸਿੱਖ ਪਰਿਵਾਰਾਂ ਨਾਲ ਸੰਪਰਕ ਕਰਨ ਦੀ ਮੁੰਹਿਮ ਚਲਾ ਰਖੀ ਹੈ। ਉਹ ਘਰ-ਘਰ ਜਾ ਉਨ੍ਹਾਂ ਨੂੰ ਆਪਣੇ ਭਵਿਖ ਦੇ ਪ੍ਰੋਗਰਾਮ ਤੋਂ ਜਾਣੂ ਕਰਵਾ ਆਪਣੇ ਹੱਕ ਵਿੱਚ ਮਤਦਾਨ ਕਰਨ ਲਈ ਪ੍ਰੇਰਿਤ ਕਰ ਰਹੇ ਹਨ, ਜਦਕਿ ਦੂਸਰੇ ਪਾਸੇ ਸੱਤਾਧਾਰੀ ਧਿਰ ਦੇ ਸੰਭਾਵਤ ਉਮੀਦਵਾਰਾਂ ਵਲੋਂ ਅਜਿਹੀ ਕੋਈ ਮੁੰਹਿਮ ਸ਼ੁਰੂ ਕੀਤੀ ਗਈ ਹੋਵੇ ਕਿਸੇ ਨੂੰ ਕੋਈ ਪਤਾ ਨਹੀਂ। ਜਿਸ ਕਾਰਣ ਇਹ ਮੰਨਿਆ ਜਾਂਦਾ ਹੈ ਕਿ ਜੇ ਸਭ-ਕੁਝ ਇਸੇ ਤਰ੍ਹਾਂ ਚਲਦਾ ਰਿਹਾ ਤਾਂ ਗੁਰਦੁਆਰਾ ਚੋਣਾਂ ਵਿੱਚ ਸੱਤਾਧਾਰੀ ਧਿਰ ਦੇ ਉਮੀਦਵਾਰਾਂ ਨੂੰ ਭਾਰੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ!
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਦੀ ਪ੍ਰਕ੍ਰਿਆ ਦੇ ਪੂਰਿਆਂ ਹੋ ਜਾਣ ਤੋਂ ਬਾਅਦ ਹੁਣ ਸ਼੍ਰੋਮਣੀ ਕਮੇਟੀ ਵਿੱਚ ਦਿੱਲੀ ਤੋਂ ਹੋਣ ਵਾਲੀਆਂ ਤਿੰਨ ਮੈਂਬਰਾਂ ਦੀਆਂ ਨਾਮਜ਼ਦਗੀਆਂ ਲਈ ਲਾਭੀ ਸ਼ੁਰੂ ਹੋ ਗਈ ਦਸੀ ਜਾਂਦੀ ਹੈ। ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਦੇ ਨੇੜਲੇ ਸੂਤਰਾਂ ਅਨੁਸਾਰ ਦਿੱਲੀ ਤੋਂ ਜਿਨ੍ਹਾਂ ਤਿੰਨ ਮੈਂਬਰਾਂ ਨੂੰ ਨਾਮਜ਼ਦ ਕੀਤੇ ਜਾਣ ਦੀ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਹੈ, ਉਨ੍ਹਾਂ ਵਿੱਚ ਸ. ਭੂਪਿੰਦਰ ਸਿੰਘ ਅਨੰਦ ਅਤੇ ਜ. ਕੁਲਦੀਪ ਸਿੰਘ ਭੋਗਲ, ਜੋ ਪਹਿਲਾਂ ਤੋਂ ਹੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਚਲੇ ਆ ਰਹੇ ਹਨ, ਦੇ ਨਾਵਾਂ ਨਾਲ ਸ. ਮਹਿੰਦਰ ਸਿੰਘ ਮਥਾਰੂ ਅਤੇ ਜ. ਅਵਤਾਰ ਸਿੰਘ ਹਿਤ ਦੇ ਨਾਂ ਵੀ ਲਏ ਜਾ ਰਹੇ ਹਨ। ਮੰਨਿਆ ਜਾਂਦਾ ਹੈ ਕਿ ਕੁੱਝ ਸਮਾਂ ਪਹਿਲਾਂ ਤੱਕ ਭਾਵੇਂ ਕੁਲਦੀਪ ਸਿੰਘ ਭੋਗਲ ਨੂੰ ਫਿਰ ਤੋਂ ਸ਼੍ਰੋਮਣੀ ਕਮੇਟੀ ਵਿੱਚ ਨਾਮਜ਼ਦ ਕੀਤਾ ਜਾਣਾ ਪੱਕਾ ਸਮਝਿਆ ਜਾ ਰਿਹਾ ਸੀ, ਪਰ ਬੀਤੇ ਦਿਨੀਂ ਉਨ੍ਹਾਂ ਦੇ ਬੇਟੇ ਪਰਮਿੰਦਰ ਦਾ ਨਾਮ ਚੋਰੀ ਦੀ ਕਾਰ ਨਾਲ ਜੁੜ ਜਾਣ ਕਾਰਣ, ਉਨ੍ਹਾਂ ਦੀ ਛੱਬੀ ਪੁਰ ਸੁਆਲੀਆ ਨਿਸ਼ਾਨ ਲਾਇਆ ਜਾਣ ਲਗ ਪਿਆ ਹੈ। ਜਿਸਦੇ ਚਲਦਿਆਂ ਦਿੱਲੀ ਦੀ ਸਿੱਖ ਰਾਜਨੀਤੀ ਦੇ ਮਾਹਿਰਾਂ ਵਲੋਂ ਇਹ ਕਿਹਾ ਜਾਣ ਲਗਾ ਹੈ ਕਿ ਇਸ ਸਥਿਤੀ ਨੂੰ ਵੇਖਦਿਆਂ ਹੋਇਆਂ ਜ. ਕੁਲਦੀਪ ਸਿੰਘ ਭੋਗਲ ਦੇ ਸ਼੍ਰੋਮਣੀ ਕਮੇਟੀ ਲਈ ਮੁੜ ਨਾਮਜ਼ਦ ਹੋਣ ਦੀ ਪ੍ਰਕ੍ਰਿਆ ਪੁਰ ਗ੍ਰਹਿਣ ਲਗ ਸਕਦਾ ਹੈ। ਇਨ੍ਹਾਂ ਹੀ ਮਾਹਿਰਾਂ ਵਲੋਂ ਇਸਦਾ ਕਾਰਣ ਇਹ ਦਸਿਆ ਜਾ ਰਿਹਾ ਹੈ ਕਿ ਜੇ ਇਨ੍ਹਾਂ ਹਾਲਾਤ ਵਿੱਚ ਜ. ਕੁਲਦੀਪ ਸਿੰਘ ਭੋਗਲ ਨੂੰ ਸ਼੍ਰੋਮਣੀ ਕਮੇਟੀ ਵਿੱਚ ਨਾਮਜ਼ਦ ਕਰਵਾਇਆ ਜਾਂ ਕੀਤਾ ਜਾਂਦਾ ਹੈ ਤਾਂ ਨੇੜ–ਭਵਿੱਖ ਵਿੱਚ ਹੋਣ ਵਾਲੀਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਵਿੱਚ ਦਲ ਦੇ ਪ੍ਰਦਰਸ਼ਨ ਪੁਰ ਮਾੜਾ ਅਸਰ ਪੈ ਸਕਦਾ ਹੈ।
… ਅਤੇ ਅੰਤ ਵਿੱਚ: ਪਿਛਲੇ ਕੁੱਝ ਸਮੇਂ ਤੋਂ ਦਿੱਲੀ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੱਤਾਧਾਰੀਆਂ ਦੇ ਵਿਰੋਧੀ-ਗੁਟਾਂ ਨਾਲੋਂ ਟੁੱਟ ਉਨ੍ਹਾਂ ਵਲ ਆਉਣ ਵਾਲਿਆਂ ਦਾ ਹੜ-ਜਿਹਾ ਆ ਗਿਆ ਹੋਇਆ ਹੈ ਤੇ ਸੱਤਾ-ਧਾਰੀ ਧਿਰ ਵੀ ਉਨ੍ਹਾਂ ਦਾ ਸੁਆਗਤ ਕਰ ਉਨ੍ਹਾਂ ਨੂੰ ਸਨਮਾਨਤ ਅਹੁਦੇ ਵੰਡਣ ਵਿੱਚ ਜੁਟੀ ਵਿਖਾਈ ਦੇ ਰਹੀ ਹੈ। ਇਸ ਸਥਿਤੀ ਪੁਰ ਟਿੱਪਣੀ ਕਰਦਿਆਂ ਅਕਾਲੀ ਰਾਜਨੀਤੀ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਹੜ ਵਿੱਚ ਵਹਿ ਚਲੇ ਆ ਰਹੇ ਦਲ-ਬਦਲੂਆਂ ਪੁਰ ਅੰਧ-ਵਿਸ਼ਵਾਸ ਨਹੀਂ ਕੀਤਾ ਜਾਣਾ ਚਾਹੀਦਾ ਅਤੇ ਇਸ ਗਲ ਦਾ ਧਿਆਨ ਰਖਿਆ ਜਾਣਾ ਚਾਹੀਦਾ ਹੈ ਕਿ ਕਿਧਰੇ ਦਲ-ਬਦਲੂਆਂ ਦਾ ਸੁਆਗਤ-ਸਨਮਾਨ ਕਰਦਿਆਂ ਪਹਿਲਾਂ ਤੋਂ ਵਫਾਦਾਰ ਚਲੇ ਆ ਰਹੇ ਪਾਰਟੀ ਦੇ ਮੁੱਖੀ ਨਜਰ-ਅੰਦਾਜ਼ ਤਾਂ ਨਹੀਂ ਹੋ ਰਹੇ। 000
Mobile : + 91 98 68 91 77 31


(19/10/11)
ਡਾ ਗੁਰਮੀਤ ਸਿੰਘ ਬਰਸਾਲ(ਕੈਲੇਫੋਰਨੀਆਂ)

ਸਾਧ ਬਨਾਮ ਵਿਦਵਾਨ
ਦੋਨੋ ਚਾਹੁਣ ਮਰਿਆਦਾ ਦੇ ਵਿੱਚ ਸੋਧਾਂ,
ਇੱਕ ਸਾਧ ਤੇ ਦੂਜੇ ਵਿਦਵਾਨ ਲੋਕੋ ।
ਇੱਕ ਫਿਰਨ ਵਧਾਉਣ ਨੂੰ ਸਾਧ-ਲੀਲਾ,
ਕਰਮ-ਕਾਂਢ ਨੇ ਜਿਨਾਂ ਦੀ ਜਾਨ ਲੋਕੋ ।
ਚਾਹੁੰਦੇ ਅੰਧ-ਵਿਸ਼ਵਾਸ ਦਾ ਬੋਲਬਾਲਾ,
ਦੇਕੇ ਉਹਨੂੰ ਵਿਸ਼ਵਾਸ ਦਾ ਨਾਮ ਲੋਕੋ ।
ਗੁਰੂ-ਗਿਆਨ ਦਾ ਅੰਸ਼ਕ ਜੋ ਤੱਤ ਬਚਿਆ,
ਕੰਮ ਉਹਦਾ ਵੀ ਭਾਲਣ ਤਮਾਮ ਲੋਕੋ ।।
ਦੂਜੇ ਆਖਦੇ ਸਿੱਖ ਦੀ ਰਹਿਤ ਅੰਦਰ,
ਰਹਿਣ ਦੇਣਾ ਨਹੀਂ ਬਿਪਰ-ਨਿਸ਼ਾਨ ਲੋਕੋ ।
ਕੇਵਲ ਗੁਰੂ ਗਰੰਥ ਦੇ ਵਿੱਚ ਮਿਲਦਾ,
ਜੀਵਨ ਜਾਂਚ ਦਾ ਸਾਂਝਾ ਪੈਗਾਮ ਲੋਕੋ ।
ਸੱਚ-ਧਰਮ-ਵਿਵੇਕ ਦੀ ਨੀਂਹ ਉੱਤੇ ,
ਟਿਕਦਾ ਸਿੱਖੀ ਦਾ ਸੋਹਣਾ ਮਕਾਨ ਲੋਕੋ ।
ਜਦੋਂ ਜਗਤ ਵਿੱਚ ਸੱਚ ਦੀ ਗੱਲ ਚੱਲੀ,
ਗੁਰੂ ਗਰੰਥ ਹੀ ਬਣਨਾਂ ਸਵਿੰਧਾਨ ਲੋਕੋ ।।
ਡਾ ਗੁਰਮੀਤ ਸਿੰਘ ਬਰਸਾਲ(ਕੈਲੇਫੋਰਨੀਆਂ)

(19/10/11)
ਪ੍ਰੋਫੈ਼ਸਰ ਕਵਲਦੀਪ ਸਿੰਘ ਕੰਵਲ

ਦੀਵਾਲੀ
-ਪ੍ਰੋਫੈ਼ਸਰ ਕਵਲਦੀਪ ਸਿੰਘ ਕੰਵਲ

ਦੀਵੇ ਬਾਹਰਿ ਬਾਲੀਐ,
ਚਿਤੁ ਰਚਿਓ ਕਾਲਖ ਮਾਹਿ ||
ਕਿਵ ਦੀਵਾਲੀ ਆਖੀਐ,
ਮਨੁ ਕਾ ਅੰਧ ਨਾ ਜਾਹਿ ||੧||

ਚਾਨਣ ਚਾਨਣ ਕੂਕ ਕੈ,
ਕਿਸੈ ਬਨਾਵੈ ਢੋਰੁ ||
ਦਰਗਹੁ ਨਿਤਾਰਾ ਹੋਈਐ,
ਸਾਹਿਬੁ ਸਿਉ ਨਾ ਜੋਰੁ ||੨||

ਦੀਵਾ ਇਹੁ ਸਰੀਰੁ ਹੈ,
ਤੇਲ ਸਮ ਜਾਣੋ ਸਾਸਿ ||
ਬਾਤੀ ਕਰਹੁ ਗਿਆਨੁ ਕੀ,
ਤਿਵ ਹੋਵਹਿ ਪਰਗਾਸੁ ||੩||

ਸਾਚਾ ਨਾਉ ਅਲਾਹੁ ਕਾ,
ਖਲਕਤਿ ਵਸਹਿ ਤਮਾਮ ||
ਏਕੁ ਦ੍ਰਿਸ਼ਟਿ ਸਭ ਜਾਣੀਐ,
ਹਰ ਘਟਿ ਬਸਹਿ ਰਾਮੁ ||੪||

ਰਾਵਣ ਸ਼ੋਰ ਜਗਤ ਕਾ,
ਉਪਜਹਿ ਬਾਦਿ ਅਪਵਾਦਿ ||
ਭਟਕਣ ਛਾਡਿ ਸਹਿਜੁ ਹੋ,
ਸੁਣੀਐ ਅੰਤਰਿ ਨਾਦੁ ||੫||

ਸੀਤੋ ਸੀਤਾ ਜਾਹਿ ਮਨ,
ਏਕਹੁ ਟੇਕੁ ਲਗਾਹਿ ||
ਕੁਸ਼ ਹੋਇ ਕਿਰਦਾਰੁ ਤਉ,
ਪੰਚਹਿ ਛੂਹ ਨਾ ਪਾਹਿ ||੬||

ਅਉਤਰਿ ਮਰੈ ਜਗਤ ਮੈ,
ਕਰਤਾ ਸੁ ਕੈਸੇ ਹੋਇ ||
ਅਜੂਨੀ ਸੈਭੁੰ ਏਕੁ ਹੈ,
ਪਾਰਿ ਉਤਾਰਹਿ ਸੋਇ ||੭||

ਅਜੁਧੁ ਭੀਤਰਿ ਰਮਿ ਰਹੇ,
ਅੰਤਰਿ ਲੰਕੁ ਕੋ ਢਾਇ ||
ਤਬਿ ਦੀਵਾਲੀ ਕੰਵਲ ਹੋਇ ,
ਪ੍ਰਭੂ ਰਾਮੁ ਘਰਿ ਆਇ ||੮||੧||


(19/10/11)
ਪੂਰਨ ਸਿੰਘ ਦੇਸਲ

ਕੀ ਸਿੱਖ ਕੌਮ ਨੂੰ 1984 ਵਾਲਾ ਸੰਤਾਪ ਫਿਰ ਹੰਢਾਉਣਾ ਪਵੇਗਾ?
ਪੰਜਾਬ `ਚ ਵੱਧ ਰਿਹਾ ਡੇਰਾਵਾਦ ਕਿਸੇ ਵਿਅਕਤੀ-ਵਿਸ਼ੇਸ਼ ਲਈ ਹੀ ਨਹੀਂ ਬਲਕਿ ਪੂਰੀ ਮਨੁੱਖਤਾ ਲਈ ਖਤਰੇ ਦੀ ਘੰਟੀ ਹੈ। ਕਿਉਂਕਿ ਪਾਖੰਡੀ ਤੇ ਵਿਭਚਾਰੀ ਡੇਰੇਦਾਰਾਂ ਨੂੰ ਸਰਕਾਰੀ ਅਫਸਰਾਂ ਅਤੇ ਸਿਆਸੀ ਲੀਡਰਾਂ ਦਾ ਅਸ਼ੀਰਵਾਦ ਪ੍ਰਾਪਤ ਹੈ, ਜਿਸ ਕਾਰਨ ਇਨਾਂ ਡੇਰਿਆਂ `ਚ ਸਿੱਖ ਵਿਰੋਧੀ ਅਤੇ ਪੰਜਾਬ ਵਿਰੋਧੀ ਗੁੰਡਾ ਅਨਸਰਾਂ ਦੀ ਭਰਤੀ ਕੀਤੀ ਜਾਂਦੀ ਹੈ ਅਤੇ ਇਹ ਗੁੰਡਾ ਅਨਸਰ ਲੁੱਟਾਂ-ਖੋਹਾਂ ਅਤੇ ਮਾਰਧਾੜ ਕਰਕੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ। ਇਸ ਤੋਂ ਇਲਾਵਾ ਇਨਾਂ ਸਮਾਜ ਵਿਰੋਧੀ ਅਨਸਰਾਂ ਨੂੰ ਸਿਆਸੀ ਆਗੂਆਂ ਦੇ ਥਾਪੜੇ ਅਤੇ ਅਫਸਰਸ਼ਾਹੀਂ ਦੀ ਮਿਲੀਭੁਗਤ ਨਾਲ ਜਾਅਲੀ ਹਥਿਆਰਾਂ ਦੇ ਲਾਇਸੰਸ ਬਣਾ ਕੇ ਦਿੱਤੇ ਜਾਂਦੇ ਹਨ। ਜਲੰਧਰ ਜ਼ਿਲੇ ਦੇ ਕਸਬੇ ਨੂਰਮਹਿਲ ਦੇ ਚਰਚਿਤ ਡੇਰੇਦਾਰ ਆਸ਼ੂਤੋਸ਼ ਦਾ ਸੱਜਾ ਹੱਥ ਜਾਣਿਆ ਜਾਂਦਾ ਅਮਰਜੀਤ ਸਿੰਘ ਉਰਫ਼ ਅਰਵਿੰਦਾ ਨੰਦ ਅਜਿਹੇ ਕੰਮਾਂ ਲਈ ਬੜਾ ਮਸ਼ਹੂਰ ਹੈ।
ਅਰਵਿੰਦਾ ਨੰਦ ਨੇ ਪਿਛਲੇ ਸਮੇਂ `ਚ ਆਸ਼ੂਤੋਸ਼ ਦੀਆਂ ਕਰਤੂਤਾਂ ਨੰਗੀਆਂ ਕਰਨ ਵਾਲੇ ਪਤਾ ਨਹੀਂ ਕਿੰਨੇ ਲੋਕਾਂ ਨੂੰ ਟਿਕਾਣੇ ਲਾਇਆ ਅਤੇ ਹੁਣ ਵੀ ਉਹ ਅਜਿਹੇ ਵਿਅਕਤੀਆਂ ਨੂੰ ਸਬਕ ਸਿਖਾਉਣ ਲਈ ਯਤਨਸ਼ੀਲ ਹੈ। ਪਿਛਲੇ ਦਿਨੀਂ ਨੂਰਮਹਿਲੀਏ ਦੇ ਪਖੰਡਾਂ ਦਾ ਭਾਂਡਾ ਭੰਨਣ ਦੇ ਦੋਸ਼ `ਚ ਉਸਨੇ ਮੇਰੇ ਉੱਤੇ ਵੀ ਕਾਤਲਾਨਾ ਹਮਲਾ ਕਰਵਾਇਆ ਤੇ ਮੈਂ ਵਾਲ-ਵਾਲ ਜਾਨੋ ਤਾਂ ਬਚ ਗਿਆ ਪਰ ਮੇਰੀ ਇੱਕ ਲੱਤ ਤੇ ਮੋਢਾ ਟੁੱਟ ਗਿਆ, ਜਿਸ ਕਰਕੇ ਮੈਨੂੰ ਲੰਮੇ ਸਮੇਂ ਲਈ ਮੰਜੇ `ਤੇ ਪੈਣਾ ਪਿਆ। ਮੈਂ ਹੁਣ ਵੀ ਮੰਜੇ `ਤੇ ਪਿਆ ਪੰਥ ਦੇ ਨਾਂਅ `ਤੇ ਵਿਦੇਸ਼ਾਂ `ਚੋਂ ਪੌਂਡ ਜਾਂ ਡਾਲਰ ਇਕੱਠੇ ਕਰਨ ਵਾਲੇ ਭੱਦਰ-ਪੁਰਸ਼ਾਂ ਨੂੰ ਕੋਸਣ ਲਈ ਮਜਬੂਰ ਹਾਂ। ਕਿਉਂਕਿ ਮੈਨੂੰ ਬਾਬਾ ਬਲਜੀਤ ਸਿੰਘ ਦਾਦੂਵਾਲ ਤੋਂ ਇਲਾਵਾ ਕਿਸੇ ਵੀ ਪੰਥ ਦਰਦੀ ਨੇ ਕੋਈ ਸਹਾਇਤਾ ਨਹੀਂ ਭੇਜੀ। ਜਿਸ ਕਰਕੇ ਮੈਂ ਮੁਥਾਜੀ ਦੀ ਜਿੰਦਗੀ ਬਤੀਤ ਕਰ ਰਿਹਾ ਹਾਂ। ਆਸ਼ੂਤੋਸ਼ ਦਾ ਸਾਬਕਾ ਡਰਾਈਵਰ ਹੋਣ ਨਾਤੇ ਮੈਂ ਉਸ ਦੀਆਂ ਸਿੱਖ ਵਿਰੋਧੀ ਹਰਕਤਾਂ ਅਤੇ ਹੋਰ ਸ਼ਰਮਨਾਕ ਕਰਤੂਤਾਂ ਜਨਤਕ ਕਰਨ ਦੀ ਦਲੇਰੀ ਕਰ ਬੈਠਾ, ਜਿਸ ਬਦਲੇ ਮੈਨੂੰ ਸਮੇਂ-ਸਮੇਂ ਬਹੁਤ ਸੰਤਾਪ ਹੰਢਾਉਣਾ ਪਿਆ। ਮੇਰੇ ਰੋਜ਼ਾਨਾ ਸਪੋਕਸਮੈਨ ਅਖਬਾਰ `ਚ ਛਪੇ ਬਿਆਨ ਤੋਂ ਬਾਅਦ ਨੂਰਮਹਿਲੀਏ ਡੇਰੇ ਦੀਆਂ ਚੇਲੀਆਂ ਵੱਲੋਂ ਪੰਜਾਬ ਭਰ `ਚ ਸਪੋਕਸਮੈਨ ਦੇ 7 ਦਫਤਰਾਂ ਦੀ ਇਕੋ ਸਮੇਂ ਭੰਨ-ਤੋੜ ਕਰਕੇ ਕੀਮਤੀ ਸਮਾਨ ਨੂੰ ਤਹਿਸ-ਨਹਿਸ ਕੀਤਾ ਗਿਆ ਪਰ ਸਿਆਸੀ ਆਗੂਆਂ ਦੀ ਸਰਪ੍ਰਸਤੀ ਕਰਕੇ ਕਿਸੇ ਵੀ ਚੇਲੀ ਖਿਲਾਫ ਕੋਈ ਮਾਮਲਾ ਦਰਜ ਨਾ ਹੋਇਆ ਤੇ ਨਾ ਹੀ ਸਰਕਾਰ ਵੱਲੋਂ ਅਖਬਾਰ ਦੇ ਮਾਲਕਾਂ ਪ੍ਰਤੀ ਹਮਦਰਦੀ ਦੇ ਦੋ ਸ਼ਬਦ ਵਰਤੇ ਗਏ।
ਤਾਜ਼ਾ ਜਾਣਕਾਰੀ ਅਨੁਸਾਰ ਇਸ ਡੇਰੇ ਵਿੱਚ ਇੱਕ 16 ਮਰਲੇ ਦੇ ਮਕਾਨ ਵਿੱਚ 270 ਜੀਆਂ ਦੇ ਜਾਅਲੀ ਰਾਸ਼ਨ ਕਾਰਡ ਬਣਾਏ ਗਏ ਹਨ ਅਤੇ ਇਨਾਂ ਰਾਸ਼ਨ ਕਾਰਡਾਂ ਦੇ ਅਧਾਰ `ਤੇ ਹੀ ਇਨਾਂ ਨੂੰ ਹਥਿਆਰਾਂ ਦੇ ਲਾਇਸੰਸ ਬਣਾ ਕੇ ਦਿੱਤੇ ਗਏ ਹਨ ਅਤੇ ਇਨਾਂ ਗੁੰਡਾ ਅਨਸਰਾਂ ਨੂੰ ਸਰਕਾਰੀ ਪੁਲਿਸ ਅਧਿਕਾਰੀਆਂ ਅਤੇ ਸੇਵਾਮੁਕਤ ਅਫਸਰਾਂ ਵਲੋਂ ਟ੍ਰੇਨਿੰਗ ਦਿੱਤੀ ਜਾਂਦੀ ਹੈ। ਜ਼ਿਕਰਯੋਗ ਹੈ ਕਿ ਇਸ ਡੇਰੇ ਵਿੱਚ ਭਰਤੀ ਕੀਤੇ ਨੌਜਵਾਨ ਮੁੰਡੇ/ਕੁੜੀਆਂ ਦੇ ਨਾਂਅ ਬਦਲ ਕੇ ਰੱਖ ਲਏ ਜਾਂਦੇ ਹਨ ਅਤੇ ਆਸ਼ੂਤੋਸ਼ ਨੇ ਵੀ ਬਿਹਾਰ ਅਤੇ ਦਿੱਲੀ ਵਿੱਚ ਨਾਂਅ ਬਦਲਕੇ ਰੱਖੇ ਸਨ, ਕਦੀ ਇਹ ਪ੍ਰਵਕਤਾ ਨੰਦ ਅਤੇ ਕਦੀ ਮਹੇਸ਼ ਕੁਮਾਰ ਝਾਅ ਅਤੇ ਹੁਣ ਆਸ਼ੂਤੋਸ਼ ਰੱਖ ਕੇ ਲੋਕਾਂ ਦੀਆਂ ਅੱਖਾਂ `ਚ ਘੱਟਾ ਪਾ ਰਿਹਾ ਹੈ। ਪੰਜਾਬ ਸਰਕਾਰ ਇਨਾਂ ਡੇਰਿਆਂ ਵਿਰੁੱਧ ਜਾਂਚ ਕਰਾਉਣ `ਚ ਅਸਫਲ ਰਹੀ ਹੈ ਅਤੇ ਮੈਂ ਕੇਂਦਰ ਸਰਕਾਰ ਅਤੇ ਸੀ. ਬੀ. ਆਈ. ਨੂੰ ਅਪੀਲ ਕਰਦਾ ਹਾਂ ਕਿ ਇਨਾਂ ਡੇਰਿਆਂ `ਚ ਰਹਿ ਰਹੇ ਅਨਸਰਾਂ, ਜਾਅਲੀ ਹਥਿਆਰਾਂ ਦੀ ਜਾਂਚ ਕੀਤੀ ਜਾਵੇ ਅਤੇ ਅਰਵਿੰਦਾ ਨੰਦ ਤੋਂ ਡੂੰਘਾਈ ਨਾਲ ਪੁੱਛ-ਪੜਤਾਲ ਕੀਤੀ ਜਾਵੇ ਤਾਂ ਕਿ ਆਉਣ ਵਾਲੇ ਸਮੇਂ `ਚ ਪੰਜਾਬ 84 ਦੇ ਦੰਗਿਆਂ ਦਾ ਰੂਪ ਨਾ ਧਾਰਨ ਕਰ ਸਕੇ।
ਪੂਰਨ ਸਿੰਘ ਦੇਸਲ
ਮੋਬਾ. 81466-48150

(19/10/11)
ਹਰਦੇਵ ਸਿੰਘ, ਜੰਮੂ

‘ਬਾਣੀ ਵਿੱਚ ਅੰਮ੍ਰਿਤ ਸ਼ਬਦ ਦੀ ਵਰਤੋਂ`

ਹਰਦੇਵ ਸਿੰਘ, ਜੰਮੂ

ਸਿਰਲੇਖ ਦੇ ਵਿਸ਼ੇ ਬਾਰੇ ਥੋੜੀ ਜਿਹੀ ਗਲ ਕਰਨ ਤੋਂ ਪਹਿਲਾਂ ਪਾਠਕਾਂ ਦਾ ਧਿਆਨ ਇੱਕ ਟਿੱਪਣੀ ਵੱਲ ਦਵਾਉਂਣਾ ਚਾਹੁੰਦਾ ਹਾਂ ਜਿਸ ਵਿੱਚ ਦ੍ਰਿੜਤਾ ਪੁਰਵਕ ਲਿਖਿਆ ਹੈ ਕਿ:-

"ਗੁਰੂ ਗ੍ਰੰਥ ਸਾਹਿਬ ਵਿਚ "ਅੰਮ੍ਰਿਤ ਸ਼ਬਦ" ਦੀ ਲਗਭਗ 364 ਵਾਰ ਵਰਤੋਂ ਕੀਤੀ ਗਈ ਹੈ ,ਤੇ ਹਰ ਵਾਰ "ਅੰਮ੍ਰਿਤ" ਦਾ ਇਕੋ ਇਕ ਅਰਥ ਅਤੇ ਭਾਵ "ਗੁਰੂ ਸ਼ਬਦਾਂ ਤੇ ਉਸ ਕਰਤਾਰ ਦੇ ਨਾਮ" ਨੂੰ ਹੀ "ਅੰਮ੍ਰਿਤ" ਕਹਿਆ ਗਇਆ ਹੈ।ਬਲਕੇ ਇਸ ਗਲ ਤੇ ਮੁਹਰ ਵੀ ਲਾ ਦਿਤੀ ਹੈ ਕੇ "ਅੰਮ੍ਰਿਤ" ਕੇਵਲ ਇਕ ਹੈ ਦੁਣੀਆਂ ਦੀ ਕੋਈ ਹੋਰ ਵਸਤੁ "ਅੰਮ੍ਰਿਤ" ਨਹੀ ਕਹੀ ਜਾ ਸਕਦੀ"

ਪਹਿਲੀ ਗਲ ਕਿ ਇਸ ਵਿਚ ਰੱਤੀ ਭਰ ਵੀ ਸ਼ੱਕ ਨਹੀਂ ਅਤੇ ਦਾਸ ਇਸ ਬਾਰੇ ਬਿਲਕੁਲ ਸਪਸਟ ਹੈ ਕਿ ਬਾਣੀ ਵਿਚ ‘ਨਾਮ` ਜਾਂ ‘ਕਰਤਾਰ ਦੇ ਗੁਣਾਂ` ਨੂੰ ਅੰਮ੍ਰਿਤ ਵਜੋਂ ਬਾਰ ਬਾਰ ਬਿਆਨ ਕੀਤਾ ਗਿਆ ਹੈ। ਇਸ ਪਰਿਪੇਖ ਵਿੱਚ ਇਹ ‘ਅੰਮ੍ਰਿਤ` ਕੇਵਲ ‘ਇਕੋ` ਹੀ ਹੈ ਦੂਜਾ ਕੋਈ ਨਹੀਂ। ਤਕਰੀਬਨ ਸਾਰੇ ਜਾਗਰੂਕ ਪਾਠਕ-ਵਿਦਵਾਨ ਇਸ ਤੋਂ ਜਾਣੁ ਹਨ ਇਸ ਲਈ ਇਸ ਬਾਬਤ ਬਾਣੀ ਹਵਾਲਿਆ ਦੀ ਲੋੜ ਨਹੀਂ।

ਹੁਣ ਜਰਾ ਹੇਠ ਲਿਖੇ ਬਾਣੀ ਦੇ ਹਵਾਲੇ ਵੀ ਵਿਚਾਰਨ ਦਾ ਜਤਨ ਕਰੀਏ ਤਾਂ ਕਿ ਇਹ ਵੀ ਸਪਸ਼ਟ ਹੋ ਸਕੇ ਕਿ ਬਾਣੀ ਅੰਦਰ ਅੰਮ੍ਰਿਤ ਸ਼ਬਦ ਦੀ ਵਰਤੋਂ ਕੇਵਲ ਇਕੋ ਪਰਿਪੇਖ ਲਈ ਰਾਖਵੀਂ ਨਹੀਂ ਹੈ। ਉਸ ਦੀ ਵਰਤੋਂ ਹੋਰ ਥਾਈਂ ਵੱਖਰੇ ਸੰਧਰਭਾਂ ਵਿੱਚ ਵੀ ਹੋਈ ਹੈ।

ਪਹਿਲਾ ਹਵਾਲਾ :-ਦਾਦਰ ਤੂ ਕਬਹਿ ਨ ਜਾਨਸਿ ਰੇ ॥ ਭਖਸਿ ਸਿਬਾਲੁ ਬਸਸਿ ਨਿਰਮਲ ਜਲ ਅੰਮ੍ਰਿਤੁ ਨ ਲਖਸਿ ਰੇ ॥੧॥ (ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਪੰਨਾ 990)

ਸੰਖੇਪ ਅਰਥ:- ਹੇ ਡੱਡੂ! ਤੂੰ ਕਦੇ ਭੀ ਸਮਝ ਨਹੀਂ ਕਰਦਾ। ਤੂੰ ਸਾਫ਼-ਸੁਥਰੇ ਪਾਣੀ ਵਿੱਚ ਵੱਸਦਾ ਹੈਂ, ਪਰ ਤੂੰ ਉਸ ਸਾਫ਼-ਪਵਿਤ੍ਰ ਪਾਣੀ (ਜਲ ਅੰਮ੍ਰਿਤ) ਨੂੰ ਪਛਾਣਦਾ ਨਹੀਂ (ਉਸ ਦੀ ਕਦਰ ਨਹੀਂ ਜਾਣਦਾ, ਤੇ ਸਦਾ) ਜਾਲਾ ਹੀ ਖਾਂਦਾ ਰਹਿੰਦਾ ਹੈਂ (ਜੋ ਉਸ ਸਾਫ਼ ਪਾਣੀ ਵਿੱਚ ਪੈ ਜਾਂਦਾ ਹੈ)। ੧। ਰਹਾਉ।

ਦੂਜਾ ਹਵਾਲਾ:- ਅੰਮ੍ਰਿਤ ਖੰਡੁ ਦੂਧਿ ਮਧੁ ਸੰਚਸਿ ਤੂ ਬਨ ਚਾਤੁਰ ਰੇ ॥ ਅਪਨਾ ਆਪੁ ਤੂ ਕਬਹੁ ਨ ਛੋਡਸਿ ਪਿਸਨ ਪ੍ਰੀਤਿ ਜਿਉ ਰੇ ॥੩॥ ( ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਪੰਨਾ 990)

ਸੰਖੇਪ ਅਰਥ:- (ਥਣ ਦੇ) ਦੁੱਧ ਵਿੱਚ (ਪਰਮਾਤਮਾ) ਖੰਡ ਤੇ ਸ਼ਹਿਦ (ਵਰਗੀ) ਅੰਮ੍ਰਿਤ (ਮਿਠਾਸ ਇਕੱਠੀ ਕਰਦਾ ਹੈ, ਪਰ ਜਿਵੇਂ (ਥਣ ਨੂੰ ਚੰਬੜੇ ਹੋਏ) ਚਿੱਚੜ ਦੀ (ਲਹੂ ਨਾਲ ਹੀ) ਪ੍ਰੀਤਿ ਹੈ (ਦੁੱਧ ਰੂਪੀ ਅੰਮ੍ਰਿਤ ਨਾਲ ਨਹੀਂ, ਤਿਵੇਂ) ਹੇ ਪਾਣੀ ਦੇ ਚਤੁਰ ਡੱਡੂ। ਤੂੰ (ਭੀ) ਆਪਣਾ ਸੁਭਾਉ ਕਦੇ ਨਹੀਂ ਛੱਡਦਾ (ਪਾਣੀ ਵਿੱਚ ਵੱਸਦੇ ਕੌਲ ਫੁੱਲ ਦੀ ਤੈਨੂੰ ਸਾਰ ਨਹੀਂ, ਤੂੰ ਪਾਣੀ ਦਾ ਜਾਲਾ ਹੀ ਖ਼ੁਸ਼ ਹੋ ਹੋ ਕੇ ਖਾਂਦਾ ਹੈਂ)। ੩।

ੳਪਰੋਕਤ ਬਚਨਾਂ ਵਿੱਚ ਗੁਰੂ ਨਾਨਕ ਜੀ ਨੇ ਜਲ ਅਤੇ ਦੁੱਧ ਨੂੰ ਵਿਸ਼ੇਸ਼ ਸੰਧਰਭ ਵਿੱਚ ਅੰਮ੍ਰਿਤ ਕਿਹਾ ਹੈ ਜੋ ਕਿ ਨਾਮ ਅੰਮ੍ਰਿਤ ਨਾਲੋਂ ਵੱਖ ਹੈ ਪਰ ਬਹੁਤ ਕੀਮਤੀ ਹੈ।

ਤੀਜਾ ਹਵਾਲਾ:- ਪਸੂ ਮਿਲਹਿ ਚੰਗਿਆਈਆ ਖੜੁ ਖਾਵਹਿ ਅੰਮ੍ਰਿਤੁ ਦੇਹਿ ॥ ਨਾਮ ਵਿਹੂਣੇ ਆਦਮੀ ਧ੍ਰਿਗੁ ਜੀਵਣ ਕਰਮ ਕਰੇਹਿ ॥੩॥( ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਪੰਨਾ 489)

ਸੰਖੇਪ ਅਰਥ:- (ਇਸ ਧਰਤੀ ਉਤੇ ਮਨੁੱਖ, ਪਸ਼ੂ ਪੰਛੀ ਆਦਿਕ ਸਭ ਦਾ ਸਿਰਦਾਰ ਮੰਨਿਆ ਜਾਂਦਾ ਹੈ, ਪਰ) ਪਸ਼ੂਆਂ ਨੂੰ ਸ਼ਾਬਾਸ਼ੇ ਮਿਲਦੀਆਂ ਹਨ, ਉਹ ਘਾਹ ਖਾਂਦੇ ਹਨ ਤੇ (ਦੁੱਧ ਵਰਗਾ) ਉੱਤਮ ਪਦਾਰਥ ਦੇਂਦੇ ਹਨ। ਨਾਮ ਤੋਂ ਸੱਖਣੇ ਮਨੁੱਖਾਂ ਦਾ ਜੀਵਨ ਫਿਟਕਾਰ-ਜੋਗ ਹੈ ਕਿਉਂਕਿ ਉਹ (ਨਾਮ ਵਿਸਾਰ ਕੇ ਹੋਰ ਹੋਰ) ਕੰਮ ਹੀ ਕਰਦੇ ਹਨ। ੩।

ਇਸ ਪ੍ਰਮਾਣ ਵਿੱਚ ਵੀ ਦੁੱਧ ਵਰਗੇ ਉੱਤਮ ਪਧਾਰਥ ਨੂੰ ਇੱਕ ਵਿਸ਼ੇਸ਼ ਪਰਿਪੇਖ ਵਿੱਚ ਅੰਮ੍ਰਿਤ ਕਿਹਾ ਗਿਆ ਹੈ।

ਚੌਥਾ ਹਵਾਲਾ:- ਸਿਰੀਰਾਗੁ ਮਹਲਾ ੧ ॥ ਸਭਿ ਰਸ ਮਿਠੇ ਮੰਨਿਐ ਸੁਣਿਐ ਸਾਲੋਣੇ ॥ ਖਟ ਤੁਰਸੀ ਮੁਖਿ ਬੋਲਣਾ ਮਾਰਣ ਨਾਦ ਕੀਏ ॥ ਛਤੀਹ ਅੰਮ੍ਰਿਤ ਭਾਉ ਏਕੁ ਜਾ ਕਉ ਨਦਰਿ ਕਰੇਇ ॥੧॥ (ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਪੰਨਾ 489)

ਅਰਥ:- ਜੇ ਮਨ ਪ੍ਰਭੂ ਦੀ ਯਾਦ ਵਿੱਚ ਪਰਚ ਜਾਏ, ਤਾਂ ਇਸ ਨੂੰ (ਦੁਨੀਆ ਦੇ) ਸਾਰੇ ਮਿੱਠੇ ਸੁਆਦ ਵਾਲੇ ਪਦਾਰਥ ਸਮਝੋ। ਜੇ ਸੁਰਤਿ ਹਰੀ ਦੇ ਨਾਮ ਵਿੱਚ ਜੁੜਨ ਲੱਗ ਪਏ, ਤਾਂ ਇਸ ਨੂੰ ਲੂਣ ਵਾਲੇ ਪਦਾਰਥ ਜਾਣੋ। ਮੂੰਹ ਨਾਲ ਪ੍ਰਭੂ ਦਾ ਨਾਮ ਉਚਾਰਨਾ ਖੱਟੇ ਸੁਆਦ ਵਾਲੇ ਪਦਾਰਥ ਸਮਝੋ। ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਕੀਰਤਨ ਮਸਾਲੇ ਜਾਣੋ। ਪਰਮਾਤਮਾ ਨਾਲ ਇਕ-ਰਸ ਪ੍ਰੇਮ ਛੱਤੀ ਕਿਸਮਾਂ ਦੇ ਸੁਆਦਲੇ ਭੋਜਨ ਹਨ। (ਪਰ ਇਹ ਉੱਚੀ ਦਾਤਿ ਉਸੇ ਨੂੰ ਮਿਲਦੀ ਹੈ) ਜਿਸ ਉਤੇ (ਪ੍ਰਭੂ ਮਿਹਰ ਦੀ) ਨਜ਼ਰ ਕਰਦਾ ਹੈ। ੧।

ਇਸ ਪ੍ਰਮਾਣ ਵਿੱਚ ਪਰਮਾਤਮਾ ਦੇ ਨਾਮ ਦੇ ਮਹੱਤਵ ਨੂੰ ਬਿਆਨ ਕਰਨ ਦੇ ਨਾਲ ਪਰਮਾਤਮਾ ਦੀ ਯਾਦ ਵਿੱਚ ਪਰਚ ਗਏ ਮਨੁੱਖ ਲਈ 36 ਕਿਸਮਾਂ (ਗਿਣਤੀ ਮਿਸਾਲ ਵਜੋਂ ਹੈ) ਦੇ ਮਿੱਠੇ-ਖੱਟੇ ਸੁਆਦਾਂ ਲਈ ਅੰਮ੍ਰਿਤ ਸ਼ਬਦ ਦੀ ਸੰਕੇਤਕ ਵਰਤੋਂ ਕੀਤੀ ਗਈ ਹੈ।

ਪੰਜਵਾਂ ਹਵਾਲਾ:- ਗੁਰੁ ਸਬਦੁ ਦਿੜਾਵੈ ਰੰਗ ਸਿਉ ਬਿਨੁ ਕਿਰਪਾ ਲਇਆ ਨ ਜਾਇ ॥ ਜੇ ਸਉ ਅੰਮ੍ਰਿਤੁ ਨੀਰੀਐ ਭੀ ਬਿਖੁ ਫਲੁ ਲਾਗੈ ਧਾਇ ॥੪॥(ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਪੰਨਾ 16)

ਸੰਖੇਪ ਅਰਥ:-ਗੁਰੂ ਪ੍ਰੇਮ ਨਾਲ (ਆਪਣਾ) ਸ਼ਬਦ (ਸਰਨ ਆਏ ਮਨੁੱਖ ਦੇ ਹਿਰਦੇ ਵਿਚ) ਪੱਕਾ ਕਰਦਾ ਹੈ, ਪਰ (ਗੁਰੂ ਭੀ ਪਰਮਾਤਮਾ ਦੀ) ਕਿਰਪਾ ਤੋਂ ਬਿਨਾ ਨਹੀਂ ਮਿਲਦਾ। (ਗੁਰੂ ਤੋਂ ਬੇਮੁਖ ਮਨੁੱਖ, ਮਾਨੋ, ਇੱਕ ਐਸਾ ਰੁੱਖ ਹੈ ਕਿ) ਜੇ ਉਸ ਨੂੰ ਸੌ ਵਾਰੀ ਭੀ ਅੰਮ੍ਰਿਤ ਸਿੰਜੀਏ ਤਾਂ ਭੀ ਉਸ ਨੂੰ ਜ਼ਹਰ ਦਾ ਫਲ ਹੀ ਛੇਤੀ ਲੱਗਦਾ ਹੈ। ੪।

ਇਹ ਹਵਾਲੇ ਵਿੱਚ ਵੀ ਸਪਸ਼ਟ ਹੈ ਕਿ ਸਿਰਮੋਰ ਨਾਮ ਅੰਮ੍ਰਿਤ ਨਾਲੋਂ ਵੱਖਰੀ ਵਸਤ ਨੂੰ ਅੰਮ੍ਰਿਤ ਨਾਲ ਸੰਬੋਧਤ ਕਿਤਾ ਗਿਆ ਹੈ। ਅੰਮ੍ਰਿਤ ਸ਼ਬਦ ਵਰਤੋਂ ਦਾ ਹੋਰ ਅੰਦਾਜ਼ ਵੀ ਵੇਖੋ;

ਛੇਵਾਂ ਹਵਾਲਾ:- ਪ੍ਰਭਾਤੀ ਮਹਲਾ ੧ ॥ ਤਾ ਕਾ ਕਹਿਆ ਦਰਿ ਪਰਵਾਣੁ ॥ ਬਿਖੁ ਅੰਮ੍ਰਿਤੁ ਦੁਇ ਸਮ ਕਰਿ ਜਾਣੁ ॥੧॥(ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਪੰਨਾ 489)

ਸੰਖੇਪ ਅਰਥ:- ਹੇ ਪ੍ਰਭੂ! (ਜਗਤ ਵਿਚ) ਜੋ ਕੁੱਝ ਵਾਪਰ ਰਿਹਾ ਹੈ ਸਭ ਤੇਰੇ ਹੁਕਮ ਅਨੁਸਾਰ ਵਾਪਰ ਰਿਹਾ ਹੈ। (ਕਿਸੇ ਨੂੰ ਸੁਖ ਹੈ ਕਿਸੇ ਨੂੰ ਦੁੱਖ ਮਿਲ ਰਿਹਾ ਹੈ, ਪਰ ਇਸ ਦੇ ਉਲਟ)

ਇਸ ਹਵਾਲੇ ਦੇ ਭਾਵ ਅਰਥ ਵਿੱਚ ਜ਼ਹਿਰ ਅਤੇ ਅੰਮ੍ਰਿਤ ਨੂੰ (ਦੁੱਖ ਅਤੇ ਸੁੱਖ ਨੂੰ, ਜੀਵਨ ਦੀ ਪੀੜਾ ਅਤੇ ਆਨੰਦ ਨੂੰ) ਹੁਕਮ ਦੀ ਰਜ਼ਾ ਸਮਝ ਕੇ ਬਰਾਬਰ ਸਮਝਣ ਦੀ ਸਿੱਖਿਆ ਹੈ। ਇੱਥੇ ਅੰਮ੍ਰਿਤ ਸ਼ਬਦ ਨੂੰ ਸੁਖ ਅਤੇ ਦੁਖ ਦੇ ਪਰਿਪੇਖ ਵਿੱਚ ਹੁਕਮ ਦੀ ਰਜ਼ਾ ਮੰਨ ਕੇ ਬਰਾਬਰ ਕਿਹਾ ਗਿਆ ਹੈ।

ਨਾਮ ਅੰਮ੍ਰਿਤ ਵਰਗਾ ਕੋਈ ਹੋਰ ਅੰਮ੍ਰਿਤ ਕਦਾਚਿਤ ਨਹੀਂ! ਜਿਸ ਨੂੰ ਕੇਵਲ ‘ਅੰਮ੍ਰਿਤ` ਸ਼ਬਦ ਨਾਲ ਹੀ ਨਹੀਂ ਬਲਕਿ ‘ਰਸਾਇਣ` ਸ਼ਬਦ ਰਾਹੀਂ ਵੀ ਸੰਬੌਧਤ ਕੀਤਾ ਗਿਆ ਹੈ। (ਵੇਖੋ ਪੰਨੇ, ੬੮੧, ੭੧੪, ੧੧੩੮, ੧੧੫੦, ੧੧੭੦ ਆਦਿ) ਪਰ ਨਾਲ ਹੀ ਕਿਸੇ ਅਲਗ ਸੰਧਰਭ ਵਿੱਚ ਕਿਸੇ ਵੱਡਮੁੱਲੀ ਵਸਤ ਲਈ ਅੰਮ੍ਰਿਤ ਸ਼ਬਦ ਦੀ ਵਰਤੋਂ ਤੇ ਬਾਣੀ ਦੀ ਹੀ ਸੇਧ ਅਨੁਸਾਰ ਕੋਈ ਪਾਬੰਧੀ ਵੀ ਨਹੀਂ।

ਸਿੱਖੀ ਮਰਿਆਦਾ ਵਿੱਚ ਖੰਡੇ ਦਾ ਅੰਮ੍ਰਿਤ ਦਸ਼ਮੇਸ਼ ਜੀ ਦੀ ਦਿੱਤੀ ਇੱਕ ਵੱਡਮੁੱਲੀ ਦਾਤ ਹੈ ਜਿਸ ਨੂੰ ਇਸੇ ਦੇ ਪਰਿਪੇਖ ਵਿੱਚ ਸਮਝਣ-ਸਮਝਾਉਂਣ ਦੀ ਲੋੜ ਹੈ। ਖੰਡੇ ਬਾਟੇ ਦੇ ਜਲ ਨੂੰ ਕੋਈ ਕੁੱਝ ਵੀ ਨਾ ਸਮਝੇ ਜਲ ਹੀ ਸਮਝ ਲੇਵੇ ਤਾਂ ਵੀ ਕੀ ਜਲ ਅੰਮ੍ਰਿਤ ਸਮਾਨ ਨਹੀਂ ਹੁੰਦਾ? ਬਾਣੀ ਨੇ ਕੀ ਜਲ ਨੂੰ ਵੀ ਆਪਣੇ ਆਪ ਇਚ ਇੱਕ ਪ੍ਰਕਾਰ ਨਾਲ ਅੰਮ੍ਰਿਤ ਦੀ ਸੰਗਿਆ ਨਹੀਂ ਦਿੱਤੀ? ਉੱਪਰ ਦਿੱਤੇ ਬਾਣੀ ਹਵਾਲਿਆਂ ਰਾਹੀਂ ਇਨ੍ਹਾਂ ਸਵਾਲਾਂ ਤੇ ਜ਼ਰੂਰ ਵਿਚਾਰ ਕਰਨ ਦੀ ਲੋੜ ਹੈ।

ਗੁਰੂ ਦੀ ਸਿੱਖਿਆਤਮਕ ਬਖ਼ਸ਼ੀਸ਼ ਨੂੰ ਅੰਮ੍ਰਿਤ ਸਮਾਨ ਨਹੀਂ ਸਮਝਾਂ ਗੇ ਤੇ ਕੀਹ ਸਮਝਾਂ ਗੇ?

ਹਰਦੇਵ ਸਿੰਘ, ਜੰਮੂ


(16/10/11)
ਸਤਨਾਮ ਕੌਰ ਫ਼ਰੀਦਾਬਾਦ

ਕਰਵਾ ਚੌਥ ਵਰਗੇ ਮਨਮਤੀ ਤਿਉਹਾਰਾਂ `ਤੇ ਚੋਟ ਕਰਦੀ ਨਵੀਂ ਫਿਲਮ “ਦੇਖ ਹਮਾਰਾ ਹਾਲ” ਨੂੰ ਚਹੁੰ ਤਰਫੋਂ ਭਰਵਾਂ ਹੁੰਗਾਰਾ
(੧੫ ਅਕਤੂਬਰ ੨੦੧੧, ਸਤਨਾਮ ਕੌਰ ਫ਼ਰੀਦਾਬਾਦ)
ਬੀਤੇਂ ਦਿਨੀਂ ਗੁਰਸਿੱਖ ਫੈਮਿਲੀ ਕਲੱਬ ਫਰੀਦਾਬਾਦ ਦੇ ਬੈਨਰ ਹੇਠ ਬਣੀ ਫਿਲਮ “ਦੇਖ ਹਮਾਰਾ ਹਾਲ” ਰਿਲੀਜ਼ ਹੋਈ ਜਿਸ ਨੂੰ ਦੇਸ਼ ਵਿਦੇਸ਼ਾਂ ਤੋਂ ਲੋਕਾਂ ਨੇ ਬੜਾ ਪਸੰਦ ਕੀਤਾ। ਇਹ ਫਿਲਮ ਇੰਟਰਨੈਟ ਯੂ-ਟਿਉਬ `ਤੇ ਫੁਲ ਐਚ. ਡੀ. ਵਿੱਚ ਪਾਈ ਗਈ ਹੈ ਇਸ ਨੂੰ ਅੰਗ੍ਰੇਜੀ ਦੇ ਅਖਰਾਂ “ਦੇਖ ਹਮਾਰਾ ਹਾਲ” ਲਿਖ ਕੇ ਲਭਿਆ ਜਾ ਸਕਦਾ ਹੈ। ਇਸ ਫਿਲਮ ਰਾਹੀੰ ਸਿੱਖ ਘਰਾਂ ਵਿੱਚ ਵਰਤ ਨਾਮ ਦੇ ਕਰਮਕਾਂਡ ਅਤੇ ਪਰਵਾਰਾਂ ਅੰਦਰ ਆਈਆਂ ਗਿਰਾਵਟਾਂ ਨੂੰ ਨਾਟਕੀ ਢੰਗ ਨਾਲ ਪੇਸ਼ ਕਰਨ ਦਾ ਇੱਕ ਉਪਰਾਲਾ ਕੀਤਾ ਗਿਆ ਹੈ। ‘ਦੇਖ ਹਮਾਰਾ ਹਾਲ’ ਕਹਾਣੀ ਜਿੱਥੇ ਕਰਮਕਾਡਾਂ’ ਤੇ ਚੋਟ ਹੈ ਉਥੇ ਸਿੱਖ ਧਰਮ ਵਿੱਚ ਫੈਲ ਰਹੀਆਂ ਬੁਰਾਈਆਂ ਰਿਸ਼ਵਤਖੋਰੀ, ਆਪਸੀ ਪਿਆਰ ਵਿੱਚ ਕਮੀ, ਬੱਚਿਆਂ ਪ੍ਰਤੀ ਅਣਦੇਖੀ, ਫੈਸ਼ਨਪ੍ਰਸਤੀ, ਵਿਖਾਵਾ, ਵਿਚਾਰਾਂ ਦਾ ਮਤਭੇਦ ਆਦਿ ਦੀ ਝਲਕ ਵਿਖਾਉਂਦਿਆ ਸਵੈ ਪੜਚੋਲ ਕਰਨ ਲਈ ਪ੍ਰੇਰਤ ਕਰਦੀ ਹੈ। ਫਿਲਮ ਦੀ ਕਹਾਣੀ ਖਾਲਸਾ ਨਾਰੀ ਮੰਚ ਫਰੀਦਾਬਾਦ ਦੀ ਕਨਵੀਨਰ ਬੀਬੀ ਹਰਬੰਸ ਕੌਰ ਅਤੇ ਉਨ੍ਹਾਂ ਦੇ ਜੀਵਨ ਸਾਥੀ ਸ. ਗੁਰਸੇਵਕ ਸਿੰਘ ਮਦਰੱਸਾ ਨੇ ਲਿਖੀ ਹੈ। ਫਿਲਮ ਦੇ ਨਿਰਦੇਸ਼ਕ ਬੀਬੀ ਹਰਬੰਸ ਕੌਰ, ਸ. ਗੁਰਸੇਵਕ ਸਿੰਘ ਅਤੇ ਸ. ਸਿਮਰਨ ਸਿੰਘ ਹਨ। ਫਿਲਮ ਵਿੱਚ ਕਲਾਕਾਰਾਂ ਦੀ ਭੂਮਿਕਾ ਬੀਬੀ ਪ੍ਰੀਤ ਕੌਰ, ਬੀਬੀ ਕੁਲਵੰਤ ਕੌਰ, ਦਿਵਯਾਪ੍ਰੀਤ ਕੌਰ, ਰਵਲੀਨ ਕੌਰ, ਸੌਮਯਾਪ੍ਰੀਤ ਕੌਰ, ਸ. ਇਕਬਾਲ ਸਿੰਘ, ਸ. ਹਰਿੰਦਰਪਾਲ ਸਿੰਘ, ਪਰਮੀਤ ਸਿੰਘ ਅਤੇ ਸ. ਗੁਰਸੇਵਕ ਸਿੰਘ ਮਦਰੱਸਾ ਨੇ ਬਾਖੂਬੀ ਨਿਭਾਈ। ਫਿਲਮ ਦੇ ਨਿਰਮਾਣ ਵਿੱਚ ਗੁਰਸਿੱਖ ਫੈਮਿਲੀ ਕਲੱਬ ਫਰੀਦਾਬਾਦ ਨੂੰ ਫਰੀਦਾਬਾਦ, ਦਿੱਲੀ, ਅਬੋਹਰ, ਅਤੇ ਲੁਧਿਆਣਾ ਦੀਆਂ ਕਈ ਧਾਰਮਕ ਸੰਸਥਾਵਾਂ ਦਾ ਵੀ ਭਰਪੂਰ ਸਹਿਯੋਗ ਪ੍ਰਾਪਤ ਹੋਇਆ। ਫਿਲਮ ਦੇ ਨਿਰਦੇਸ਼ਕ ਅਤੇ ਕਲਾਕਾਰ ਸ. ਗੁਰਸੇਵਕ ਸਿੰਘ ਨੇ ਦਸਿਆ ਕਿ ਅੱਜ ਦੇ ਸਮੇਂ ਇਹ ਸਾਡੀ ਸਭ ਤੋਂ ਵੱਡੀ ਲੋੜ ਹੈ ਕਿ ਅਸੀਂ ਵੱਧ ਤੋਂ ਵੱਧ ਇਲੈਕਟ੍ਰਾਨਿਕ ਮੀਡੀਆ ਦੇ ਰਾਹੀਂ ਗੁਰਮਤਿ ਗਿਆਨ ਨੂੰ ਲੋਕਾਂ ਤਕ ਪੁਜਾਈਏ ਕਿਉਂਕਿ ਅੱਜ ਸਾਡੇ `ਤੇ ਸਭ ਤੋਂ ਵੱਧ ਹਮਲਾ ਮੀਡੀਆ ਨੂੰ ਹਥਿਆਰ ਬਣਾ ਕੇ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਫਿਲਮ ਦਾ ਮਕਸਦ ਸਿੱਖੀ ਦੇ ਵਿਹੜੇ ਚੋਂ ਮਨਮਤ ਅਤੇ ਪਾਖੰਡਵਾਦ ਦੇ ਵਰਤਾਰੇ ਨੂੰ ਦੂਰ ਕਰਨਾ ਹੈ ਤਾਂ ਜੁ ਸਾਡੀ ਆਉਣ ਵਾਲੀ ਪਨੀਰੀ ਗੁਰਮਤਿ ਅਤੇ ਮਨਮਤਿ ਦਾ ਫਰਕ ਜਾਣ ਸਕੇ। ਫਿਲਮ ਦੇ ਵੱਖ ਵੱਖ ਸ਼ੋ ਲੁਧਿਆਣਾ, ਦਿੱਲੀ, ਫਰੀਦਾਬਾਦ, ਚੰਡੀਗੜ੍ਹ ਆਦਿ ਦੇ ਇਲਾਕਿਆਂ ਵਿੱਚ ਵੀ ਵਿਖਾਏ ਗਏ। ਗੁਰਸੇਵਕ ਸਿੰਘ ਨੇ ਕਿਹਾ ਕਿ ਅਸੀਂ ਧੰਨਵਾਦੀ ਹਾਂ ਦੇਸ਼-ਵਿਦੇਸ਼ ਵਿੱਚ ਬੈਠੇ ਉਨ੍ਹਾਂ ਪੰਥ ਦਰਦੀ ਵੀਰ-ਭੈਣਾਂ ਦੇ ਜਿੰਨ੍ਹਾਂ ਨੇ ਆਪਣਾ ਨਿਜ ਫਰਜ ਸਮਝ ਕੇ ਫੋਨ ਰਾਹੀਂ ਇਹ ਸੂਚਤ ਕੀਤਾ ਕਿ ਉਨ੍ਹਾਂ ਵਲੋਂ ਇਸ ਫਿਲਮ ਨੂੰ ਡਾਉਨਲੋਡ ਕਰ ਕੇ ਆਪਣੇ ਆਪਣੇ ਇਲਾਕੇ ਵਿੱਚ ਵਿਖਾਇਆ। ਉਨ੍ਹਾਂ ਦਸਿਆ ਕਿ ੨੬ ੰਿਮੰਟਾਂ ਦੀ ਇਸ ਫਿਲਮ ਨੂੰ ਇੰਟਰਨੈਟ ਯੂ-ਟਿਉਬ `ਤੇ ਫੁਲ ਐਚ. ਡੀ. ਵਿੱਚ ਪਾਇਆ ਗਿਆ ਹੈ ਤਾਂ ਜੁ ਕੋਈ ਵੀ ਇਸ ਨੂੰ ਗੁਰਮਤਿ ਪ੍ਰਚਾਰ ਹਿਤ ਬਿਨਾਂ ਕੱਟ ਵੱਡ ਕੀਤਿਆਂ ਡਾਉਨਲੋਡ ਕਰ ਕੇ ਵਿਖਾ ਸਕੇ।
(ਪਾਠਕ ਜਨ ਇਹ ਫਿਲਮ ਇਸੇ ਹੀ ਪੰਨੇ ਤੇ 12 ਤਾਰੀਖ ਵਾਲੀ ਐਂਟਰੀ ਤੇ ਦੇਖ ਸਕਦੇ ਹਨ ਅਤੇ ਜਾਂ ਫਿਰ ਮੁੱਖ ਪੰਨੇ ਤੇ ਜਾ ਕੇ ਵੀਡੀਓ ਵਾਲੇ ਪੰਨੇ ਤੇ ਕਲਿਕ ਕਰਕੇ ਦੇਖ ਸਕਦੇ ਹਨ- ਸੰਪਾਦਕ)


(15/10/11)
ਹਰਦੇਵ ਸਿੰਘ, ਜੰਮੂ

‘ਖੰਡੇ ਦੀ ਪਾਹੁਲ` ਅਤੇ ‘ਖੰਡੇ ਦਾ ਅੰਮ੍ਰਿਤ`

ਹਰਦੇਵ ਸਿੰਘ, ਜੰਮੂ

ਗੁਰਬਾਣੀ ਪੜਦੇ-ਵਿਚਾਰਦੇ ਰਹਿਣ ਨਾਲ ਇਹ ਪਤਾ ਚਲਦਾ ਰਹਿੰਦਾ ਹੈ ਕਿ ਗੁਰਮਤਿ ਦਾ ਦਾਇਰਾ ਇਤਨਾ ਵਿਸ਼ਾਲ ਹੈ ਕਿ ਹਰ ਵੇਲੇ ਉਸ ਵਿਚੋਂ ਕੋਈ ਨਾ ਕੋਈ ਬੇਸ਼ਕੀਮਤੀ ਸੇਧ ਮਿਲਦੀ ਰਹਿੰਦੀ ਹੈ। ਇਸ ਵਿਚਾਰ ਚਰਚਾ ਵਿੱਚ ਪਹਿਲਾਂ ਗੁਰੂ ਨਾਨਕ ਜੀ ਦੀ ਬਾਣੀ ਦੀ ਵਿੱਲਖਣ ਸ਼ੈਲੀ ਦੇ ਇੱਕ ਪੱਖ ਨੂੰ ਵਿਚਾਰ ਲਈਏ ਤਾਂ ਕਿ ਇਹ ਚਰਚਾ ਵਧੇਰੇ ਸਾਰਥਕ ਹੋ ਸਕੇ।

ਗੁਰੂ ਨਾਨਕ ਦੇਵ ਜੀ ਨੇ ਮੂਲ ਮੰਤਰ (ਮੂਲ ਮਤਿ, Basic Understanding about God) ਵਿੱਚ ਪਰਮਾਤਮਾ ਲਈ ਕੋਈ ਨਾਮ ਨਹੀਂ ਵਰਤਿਆ ਬਲਕਿ ਉਸ ਨੂੰ ਗੁਣਾਂ ਰਾਹੀਂ ਬਿਆਨ ਕੀਤਾ। ਪਰ ਜਪੁ ਬਾਣੀ ਵਿੱਚ ਉਹ ਪਰਮਾਤਮਾ ਲਈ ਇੱਕ ਪ੍ਰਚਲਤ ਨਾਮ ਦੀ ਵਰਤੋਂ ਕਰਦੇ ਹਨ:-

ਨਾ ਓਹਿ ਮਰਹਿ ਨ ਠਾਗੇ ਜਾਹਿ ॥ ਜਿਨ ਕੈ ਰਾਮੁ ਵਸੈ ਮਨ ਮਾਹਿ ॥ (ਜਪੁ)

ਜ਼ਾਹਰ ਹੈ ਕਿ ਲੋਕਾਈ ਨਾਲ ਲੋਕਾਈ ਦੀ ਜ਼ਬਾਨ ਰਾਹੀਂ ਹੀ ਗਲ ਹੋ ਸਕਦੀ ਹੈ। ਕਈਆਂ ਨੇ ਇਸ ਦਾ ਅਰਥ ਰਾਮਚੰਦਰ ਲਿਆ ਹੋਣਾ ਹੈ ਅਤੇ ਕਈ ਹੁਣ ਵੀ ਲੇਂਦੇ ਹਨ।

ਇਸ ਪ੍ਰਮਾਣ ਵਿੱਚ ਪਰਮਾਤਮਾ ਦਾ ਨਾਮ ਹੈ ‘ਰਾਮ` ਜਦ ਕਿ ਉਸ ਵੇਲੇ ਦੇ ਭਾਰਤ ਵਿੱਚ ਰਾਮ ਸ਼ਬਦ ਰਾਜਾ ਦਸ਼ਰਥ ਦੇ ਪੁੱਤਰ ਰਾਮਚੰਦਰ ਜੀ ਲਈ ਵਰਤਿਆ ਜਾਂਦਾ ਨਾਮ ਸੀ ਅਤੇ ਉਹ ਰਾਮ, ਹਿੰਦੂ ਮਤ ਅਨੁਸਾਰ, ਪਰਮਾਤਮਾ ਦਾ ਅਵਤਾਰ ਸੀ। ਹੁਣ ਬਾਣੀ ਪੜਨ ਵਾਲਾ ਕੋਈ ਵੀ ਜਿਗਿਆਸੂ ਜਿਸ ਵੇਲੇ ਰਾਮ ਦੇ ਅਰਥ ਪੁੱਛਦਾ ਹੈ, ਤਾਂ ਅਸੀਂ ਸਪਸ਼ਟ ਕਰਦੇ ਹਾਂ ਕਿ ਗੁਰੂ ਨਾਨਕ ਵਲੋਂ ਵਰਤੇ ਗਏ ਰਾਮ ਸ਼ਬਦ ਦਾ ਭਾਵ ਅਜੂਨੀ ਪਰਮਾਤਮਾ ਹੈ ਨਾ ਕਿ ਰਾਜਾ ਦਸ਼ਰਥ ਦਾ ਪੁੱਤਰ ਰਾਮ।

ਹੁਣ ਇੱਕ ਹੋਰ ਪ੍ਰਮਾਣ ਵਿਚਾਰੀਏ ਗੁਰੂ ਨਾਨਕ ਜੀ ਧਰਤੀ ਲਈ ਸ਼ਬਦ ਵਰਤਦੇ ਹਨ ਧਰਮਸਾਲ।

ਤਿਸੁ ਵਿਚਿ ਧਰਤੀ ਥਾਪਿ ਰਖੀ ਧਰਮ ਸਾਲ ॥ (ਜਪੁ)

ਅਤੇ ਨਾਲ ਹੀ ਗੁਰੂਘਰ ਪਾਸਿਯੋਂ ਗੁਰਮਤਿ ਪ੍ਰਚਾਰ ਕੇਂਦਰਾਂ ਲਈ ਵੀ ਨਾਮ ਵਰਤਿਆ ਗਿਆ ਧਰਮਸਾਲ। ਧਰਤੀ ਨੂੰ ਧਰਮਸਾਲ ਕਹਿਣ ਤੋਂ ਭਾਵ ਸੀ ਕਿ ਕੋਈ ਕਿਸੇ ਬਿਆਬਾਨ ਜੰਗਲ, ਕਿਸੇ ਗੁਫ਼ਾ ਜਾਂ ਕਿਸੇ ਵਿਸ਼ੇਸ਼ ਸਥਾਨ ਮਾਤਰ ਨੂੰ ਧਰਮ ਕਮਾਉਂਣ ਦੀ ਥਾਂ ਨਾ ਸਮਝ ਲੇਵੇ। ਹੁਣ ਬਾਣੀ ਪੜਨ ਵਾਲਾ ਕੋਈ ਵੀ ਜਿਗਿਆਸੂ ਜਿਸ ਵੇਲੇ ਜਪੁ ਵਿੱਚ ਦਰਸਾਈ ਧਰਮਸਾਲ ਅਤੇ ਗੁਰਮਤਿ ਪ੍ਰਚਾਰ ਕੇਂਦਰਾਂ ਬਾਰੇ ਵਰਤੇ ਸ਼ਬਦ ਧਰਮਸਾਲ ਬਾਰੇ ਪੁੱਛਦਾ ਹੈ ਤਾਂ ਅਸੀਂ ਸਪਸ਼ਟ ਕਰਦੇ ਹਾਂ ਕਿ ਦੋਹਾਂ ਥਾਂਈ ਇੱਕੇ ਸ਼ਬਦ ਦੀ ਵੱਖੋ-ਵੱਖ ਵਰਤੋਂ ਅਤੇ ਭਾਵਅਰਥ ਹਨ। ਇੱਕ ਧਰਮਸਾਲ ਧਰਮ ਕਮਾਂਉਂਣ ਦੀ ਥਾਂ ਹੈ ਅਤੇ ਦੂਜੇ ਪਾਸੇ ਇਸ ਦਾ ਅਰਥ, ਧਰਮ ਕਮਾਉਂਣ ਲਈ, ਗੁਰੂ ਦੀ ਸਿੱਖਿਆ ਦਾ ਪ੍ਰਚਾਰ ਕੇਂਦਰ ਹੈ ਜਿਸ ਨੂੰ ਗੁਰਦੂਆਰਾ ਵੀ ਕਿਹਾ ਜਾਂਦਾ ਹੈ।

ਕਿਉਂਕਿ ਗੁਰੂ ਨਾਨਕ ਸ਼ਬਦਾਂ ਅਤੇ ਉਨ੍ਹਾਂ ਦੀ ਵੱਖੋ-ਵੱਖ ਵਰਤੋਂ ਦੇ ਭਾਵ ਬਾਰੇ ਸੰਪੁਰਣਤਾ ਸਪਸ਼ਟ ਸਨ ਇਸ ਲਈ ਗੁਰੂ ਨਾਨਕ ਜੀ ਨੇ ਰਾਮ, ਠਾਕੁਰ, ਗੋਬਿੰਦ ਧਰਮਸਾਲ ਆਦਿ ਸ਼ਬਦਾਂ ਦੀ ਵਰਤੋਂ ਵੇਲੇ ਇਸ ਗਲ ਦੀ ਪਰਵਾਹ ਨਹੀਂ ਕੀਤੀ ਕਿ ਕੋਈ ਰਾਮ ਨੂੰ ਰਾਮਚੰਦਰ, ਠਾਕੁਰ ਨੂੰ ਕ੍ਰਿਸ਼ਨ ਜਾਂ ਧਰਤੀ ਦੇ ਬਜਾਏ ਕੇਵਲ ਧਰਮਸਾਲ (ਗੁਰਮਤਿ ਪ੍ਰਚਾਰ ਕੇਂਦਰ) ਨੂੰ ਹੀ ਧਰਮ ਕਮਾਉਂਣ ਦੀ ਥਾਂ ਨਾ ਸਮਝ ਲੇਵੇ। ਜਿਸ ਨੂੰ ਮੁਗਾਲਤਾ ਲੱਗਦਾ ਸੀ ਉਹ ਭਾਵਅਰਥ ਸਮਝ ਸਕਦਾ ਸੀ ਅਤੇ ਜਿਸ ਨੂੰ ਹੁਣ ਵੀ ਲੱਗਦਾ ਹੈ ਉਸ ਲਈ ਬਾਣੀ ਵਿਚਾਰ ਦਾ ਮਾਰਗ ਹਮੇਸ਼ਾ ਖੁੱਲਾ ਹੈ।

ਪਰ ਕਿਸੇ-ਕਿਸੇ ਥਾਂ ਅਸੀਂ ਐਸਾ ਕਰਨ ਤੋਂ ਖੁੰਝ ਜਾਂਦੇ ਪ੍ਰਤੀਤ ਹੁੰਦੇ ਹਾਂ। ਮਿਸਾਲ ਦੇ ਤੋਰ ਤੇ ਸਿੱਖ ਰਹਿਤ ਮਰਿਯਾਦਾ ਵਿੱਚ ਵਰਤੇ ‘ਅਮ੍ਰਿਤ` ਸ਼ਬਦ ਦੀ ਵਰਤੋਂ ਬਾਰੇ ਇਤਰਾਜ਼! ਇਸ ਇਤਰਾਜ਼ ਦਾ ਮੁੱਖ ਅਧਾਰ ਅੰਮ੍ਰਿਤ ਸ਼ਬਦ ਦੀ ਉਹ ਵਰਤੋਂ, ਅਤੇ ਉਸਦੀ ਉਹ ਵਿਆਖਿਆ ਹੈ, ਜੋ ਕਿ ਬਾਣੀ ਵਿੱਚ ਦਰਸਾਈ ਗਈ ਹੈ ਅਤੇ ਜਿਸ ਅਨੁਸਾਰ ਨਾਮ (ਪਰਮਾਤਮਾ ਦੇ ਗੁਣਾਂ) ਨੂੰ ਅਤੇ ਗੁਰੂ ਦੇ ਗਿਆਨ ਨੂੰ ਅੰਮ੍ਰਿਤ ਵਜੋਂ ਬਿਆਨ ਕੀਤਾ ਗਿਆ ਹੈ। ਇਹ ਬਿਲਕੁਲ ਸਹੀ ਹੈ ਜਿਸ ਵਿੱਚ ਕੋਈ ਸ਼ੱਕ ਨਹੀਂ। ਜਿਨ੍ਹਾਂ ਵੀ ਸੱਜਣਾ ਨੇ ਬਾਣੀ ਜਾਂ ‘ਨਾਮ ਰੂਪੀ ਅਮ੍ਰਿਤ` ਅਤੇ ‘ਖੰਡੇ ਦੇ ਅਮ੍ਰਿਤ` ਵਿਚਲੇ ਵੱਡੇ ਅੰਤਰ ਅਤੇ ਭੁੱਲੇਖਿਆਂ ਨੂੰ ਦੂਰ ਕਰਨ ਦਾ ਜਤਨ ਕੀਤਾ ਹੈ ਉਨ੍ਹਾਂ ਦਾ ਉਹ ਜਤਨ ਸਵਾਗਤਯੋਗ ਹੈ।

ਪਰ ਸਵਾਲ ਇਹ ਹੈ ਕਿ ‘ਖੰਡੇ ਦੇ ਅੰਮ੍ਰਿਤ` ਲਈ ‘ਖੰਡੇ ਦੀ ਪਾਹੁਲ` ਜਾਂ ‘ਪਾਹੁਲਪਾਨ` ਲਈ ‘ਅੰਮ੍ਰਿਤਪਾਨ` ਸ਼ਬਦ ਦੀ ਵਰਤੋਂ ਬਾਰੇ ਅਸਹਿਮਤੀ ਕਿੰਨੀ ਕੁ ਸਾਰਥਕ ਹੈ? ਆਉ ਚਰਚਾ ਰਾਹੀਂ ਇਸ ਸਵਾਲ ਦੀ ਪੜਚੋਲ ਕਰੀਏ।

ਜੇਕਰ ਕੋਈ ਅੰਮ੍ਰਿਤਪਾਨ ਨੂੰ ਐਸੀ ਕ੍ਰਿਆ ਮੰਨ ਲੇਂਦਾ ਹੈ ਕਿ ਜਿਸ ਨੂੰ ਕਰਨ ਨਾਲ ਹੀ ਕੋਈ ਜਾਦੂਈ ਸ਼ਕਤਿਆਂ ਦੀ ਪ੍ਰਾਪਤੀ ਹੋ ਜਾਂਦੀ ਹੈ ਤਾਂ ਇਹ ਸੋਚ ਗੁਰਮਤਿ ਅਨੁਸਾਰੀ ਨਹੀਂ। ਅਤੇ ਨਾਲ ਹੀ ਜੇਕਰ ਕੋਈ ਐਸੀ ਮਰਿਯਾਦਤ ਕ੍ਰਿਆ ਮਾਤਰ ਨੂੰ ਹੀ ਪਰਮਾਤਮਾ ਦੇ ਗੁਣਾਂ ਨੂੰ (ਨਾਮ ਨੂੰ) ਧਾਰਨ ਕਰਨਾ ਸਮਝ ਲੇਂਦਾ ਹੈ ਤਾਂ ਇਸ ਭੁਲੇਖੇ ਨੂੰ ਦੂਰ ਕਰਨ ਲਈ, ਉਸਨੂੰ ਉਂਝ ਹੀ ਸਮਝਣ-ਸਮਝਾਉਂਣ ਦੀ ਲੋੜ ਪੈ ਸਕਦੀ ਹੈ ਜਿਵੇਂ ਕਿ ਅਸੀਂ, ਕਿਸੇ ਜਿਗਿਆਸੂ ਨੂੰ, ਬਾਣੀ ਅੰਦਰ ‘ਰਾਮ` ਅਤੇ ਬਾਣੀ ਦੇ ਅੰਦਰ-ਬਾਹਰ ‘ਧਰਮਸਾਲ` ਸ਼ਬਦਾ ਦੀ ਵੱਖੋ-ਵੱਖ ਵਰਤੋਂ ਸਮਝਦੇ-ਸਮਝਾਉਂਦੇ ਹਾਂ। ਗੁਰੂ ਨਾਨਕ ਨੂੰ ਬਾਬਾ ਵੀ ਕਹਿਆ ਗਿਆ ਤਾਂ ਅਣਗਿਣਤ ਬਾਬੇ ਵੀ ਹੋ ਗਏ ਪਰ ਸਿੱਖੀ ਦੇ ਅੰਦਰ ਕੋਈ ਹੋਰ ਗੁਰੂ ਸਵੀਕਾਰ ਨਹੀਂ ਕੀਤਾ ਗਿਆ ਕਿਉਂਕਿ ਸਿੱਖਾਂ ਨੂੰ ਬਾਬਿਆਂ ਅਤੇ ਗੁਰੂਆਂ ਵਿਚਲਾ ਅੰਤਰ ਸਮਝ ਆਉਂਦਾ ਰਿਹਾ। ਜਿੱਥੇ ਤਕ ਨਾਸਮਝੀ ਦੀ ਗਲ ਹੈ ਤਾਂ ਉਹ ਕਿੱਧਰੇ ਵੀ ਹੋ ਸਕਦੀ ਹੈ ਅਤੇ ਹੁੰਦੀ ਵੀ ਹੈ।

ਮਿਸਾਲ ਦੇ ਤੋਰ ਤੇ ਦਾਸ ਨੂੰ ਇੱਕ ਸੱਜਣ ਮਿਲੇ। ਦਾਸ ਨੇ ਪੁੱਛਿਆ ਤਾਂ ਬੋਲੇ “ਮੈਂ ਅਮ੍ਰਿਤ ਛੱਕਿਆ ਹੋਇਆ ਹੈ”

ਦਾਸ ਨੇ ਦੂਜਾ ਸਵਾਲ ਕੀਤਾ ਕਿ ਇਸ ਅਮ੍ਰਿਤ ਛੱਕੜ ਤੋਂ ਕੀ ਭਾਵ ਹੈ ਜੀ? ਤਾਂ ਉੱਤਰ ਵਿੱਚ ਉਹ ਸੱਜਣ ਬੋਲੇ “ਇਸ ਤੋਂ ਭਾਵ ਹੈ ਕਿ ਮੈਂ ਸਿੱਖਿਆਰਥੀ ਬਣ ਕੇ ਪਾਬੰਦ ਹੋ ਗੁਰਮਤਿ ਗ੍ਰਹਿਣ ਕਰਨੀ ਆਰੰਭ ਕੀਤੀ ਹੈ”

ਦਾਸ ਨੂੰ ਉਨ੍ਹਾਂ ਦਾ ਜਵਾਬ ਠੀਕ ਹੀ ਲੱਗਾ।

ਕਿਸੇ ਹੋਰ ਸਮੇਂ ਦਾਸ ਨੂੰ ਇੱਕ ਹੋਰ ਸੱਜਣ ਮਿਲ ਪਏ ਤਾਂ ਪੁੱਛਣ ਤੇ ਬੋਲੇ “ਮੈਂ ਖੰਡੇ ਦੀ ਪਾਹੁਲ ਛੱਕੀ ਹੈ”

ਦਾਸ ਨੇ ਦੂਜਾ ਸਵਾਲ ਕੀਤਾ ਕਿ ਇਸ ‘ਖੰਡੇ ਦੀ ਪਾਹੁਲ` ਤੋਂ ਕੀ ਭਾਵ ਹੈ ਜੀ? ਤਾਂ ਉੱਤਰ ਵਿੱਚ ਉਹ ਸੱਜਣ ਬੋਲੇ; “ਇਸ ਤੋਂ ਭਾਵ ਇਹ ਹੈ ਕਿ ਮੈਂ ਅਸਲੀ ਖ਼ਾਲਸਾ ਬਣ ਗਿਆਂ ਹੈ ਅਤੇ ਮੈਂਨੂੰ ਗੁਰੂ ਦਾ ਵਿਸ਼ੇਸ਼ ਕਿਰਪਾ ਪੱਕੇ ਤੌਰ ਤੇ ਮਿਲ ਗਈ ਹੈ”

ਉਨ੍ਹਾਂ ਦੇ ਉੱਤਰ ਵਿੱਚ ਚੁੰਕਿ ਇੱਕ ਵਰਦਾਨ ਰੂਪੀ ਦਾਵੇਦਾਰੀ ਸੀ ਇਸ ਲਈ ਦਾਸ ਪੁਰਾ ਸਹਿਮਤ ਨਹੀਂ ਹੋ ਸੱਕਿਆ।

ਇਨ੍ਹਾਂ ਛੋਟੇ ਸੰਵਾਦਾਂ ਤੋਂ ਇੱਕ ਗਲ ਸਪਸ਼ਟ ਹੋਈ ਕਿ ਅਗਿਆਨਤਾ ‘ਖੰਡੇ ਦੀ ਪਾਹੂਲ` ਕਹਿਣ ਵਾਲੇ ਨੂੰ ਵੀ ਹੋ ਸਕਦੀ ਹੈ ਅਤੇ ਗਿਆਨ ‘ਖੰਡੇ ਦੇ ਅੰਮ੍ਰਿਤ` ਕਹਿਣ ਵਾਲੇ ਨੂੰ ਵੀ ਹੋ ਸਕਦਾ ਹੈ। ਗਲ ਸ਼ਬਦਾਂ ਦੀ ਨਹੀਂ ਬਲਕਿ ਸਮਝਣ-ਸਮਝਾਉਂਣ ਦੀ ਹੈ। ਮਨ ਵਿੱਚ ਵਿਚਾਰ ਉੱਠਿਆ ਕਿ ਕੀ ਅਸੀਂ ਖੰਡੇ ਦੇ ਅੰਮ੍ਰਿਤ ਸ਼ਬਦ ਵਰਤੋਂ ਨੂੰ ਇਸ ਕਰਕੇ ਬਦਲ ਦੇਈਏ ਕਿ ਕਈ ਲੋਗ ਇਸਦੇ ਸਹੀ ਮਾਈਨੇ ਨਹੀਂ ਸਮਝਦੇ? ਪਰ ਜੇ ਕੋਈ ਖੰਡੇ ਦੀ ਪਾਹੁਲ ਦੇ ਅਰਥ ਵੀ ਅੰਮ੍ਰਿਤ ਸਮਝਦਾ ਹੋਵੇ ਤਾਂ ਉਸ ਵੇਲੇ ਕੀ ਕਰਾਂ ਗੇ? ਸਮਝਾਉਂਣ ਦੀ ਕੋਸ਼ਿਸ਼ ਜਾਂ ਸ਼ਬਦਾਂ ਨੂੰ ਬਦਲਣ ਦੀ ਕਸਰਤ? ਗੁਰਬਾਣੀ ਨੂੰ ਵਿਚਾਰਣ ਵਾਲੇ, ਸ਼ਬਦਾਂ ਦੇ ਭਾਵ ਅਰਥ ਸਮਝਾਉਂਣ ਤੋਂ ਪਰੇ ਹੋ ਸ਼ਬਦਾਂ ਨੂੰ ਬਦਲਣ ਦੇ ਚੱਕਰ ਵਿੱਚ ਕਿਵੇਂ ਫ਼ੱਸ ਗਏ? ਕੀ ਸਾਨੂੰ ਰਾਮ ਅਤੇ ਰਾਮਚੰਦਰ, ਧਰਮਸਾਲ (ਧਰਤੀ) ਅਤੇ ਧਰਮਸਾਲ (ਗੁਰਮਤਿ ਪ੍ਰਚਾਰ ਕੇਂਦਰ) ਵਿਚਲਾ ਅੰਤਰ ਸਮਝਣਾ-ਸਮਝਾਉਂਣਾ ਨਹੀਂ ਆਉਂਦਾ?

ਗੁਰਬਾਣੀ ਵਿੱਚ ਦਰਸਾਏ ਅੰਮ੍ਰਿਤ ਦੀ ਵਿਆਖਿਆ ਤੋਂ ਅਸੀਂ ਜਾਣੁ ਹਾਂ, ਗੁਰਬਾਣੀ ਵਿੱਚ ਦਰਸਾਏ ਗੋਵਿਂਦ, ਗੋਪਾਲ, ਰਾਮ, ਠਾਕੁਰ, ਸਾਹਿਬ ਆਦਿ ਸ਼ਬਦਾਂ ਦੀ ਗੁਰਮਤਿ ਵਿਆਖਿਆ ਤੋਂ ਅਸੀਂ ਜਾਣੁ ਹਾਂ ਅਤੇ ਗੁੲਬਾਣੀ ਵਿੱਚ ਚਰਚਿਤ ਦੇਵਤਿਆਂ ਦੀ ਵਿਆਖਿਆ ਬਾਰੇ ਵੀ ਅਸੀਂ ਜਾਣੁ ਹਾਂ। ਗੁਰਮਤਿ ਦੀ ਐਸੀ ਵਿਆਖਿਆਵਾਂ ਦੇ ਸੰਧਰਭ ਨੂੰ ਵੱਖਰੇ ਸੰਧਰਭਾਂ ਵਿੱਚ ਖਿੱਚਾਂ ਗੇ ਤਾਂ ਸਾਡੇ ਵਿੱਚੋਂ ਕਈਆਂ ਨੂੰ ਆਪਣੇ-ਆਪਣੇ ਨਾਮ ਤਕ ਬਦਲਣੇ ਪੇਂਣ ਗੇ ਕਿਉਂਕਿ ਉਹ ਸਾਰੇ ਗੁਰਮਤਿ ਸਿਧਾਂਤ ਨਾਲ ਟਕਰਾਉਂਦੇ ਪ੍ਰਤੀਤ ਹੋਂਣ ਗੇ। ਬਹੁਤ ਸਾਰੇ ਨਾਮ ਤਾਂ ਦੇਵਤਿਆਂ ਦੇ ਨਾਮਾਂ ਤੇ ਹਨ ਅਤੇ ਪਰਮਾਤਮਾ ਦੇ ਨਾਮਾਂ ਤੇ ਵੀ।

ਜਿਵੇਂ ਕੋਈ ਇਹ ਵੀ ਪੁੱਛ ਸਕਦਾ ਹੈ ਕਿ ਬਾਣੀ ਦਾ ਸੁਚੱਜਾ ਟੀਕਾ ਕਰਨ ਵਾਲੇ ਮਹਾਨ ਵਿਦਵਾਨ ਪੋ. ਸ਼ਾਹਿਬ ਸਿੰਘ ਜੀ ਨੇ ਆਪਣੇ ਨਾਮ ਲਈ ‘ਸਾਹਿਬ` ਸ਼ਬਦ ਦੀ ਵਰਤੋਂ ਕਿਵੇਂ ਕਰ ਲਈ? ਇਹ ਤਾਂ ਇੱਕ ਗ਼ੈਰ ਸਿਧਾਂਤਕ ਹਿਮਾਕਤ ਸੀ! ਕੀ ਉਨ੍ਹਾਂ ਨੂੰ ਨਹੀਂ ਸੀ ਪਤਾ ਕਿ ਗੁਰਮਤਿ ਅਨੁਸਾਰ ‘ਸਾਹਿਬ` ਕੋਂਣ ਹੁੰਦਾ ਹੈ? ਐਸੇ ਸਵਾਲ ਬੇਮਾਨੀ ਪ੍ਰਤੀਤ ਹੁੰਦੇ ਹਨ, ਕਿਉਂਕਿ ਆਪ ਦਸ਼ਮੇਸ਼ ਪਿਤਾ ਜੀ ਨੇ ਪੰਜ ਪਿਆਰਿਆਂ ਦੀ ਪਰਿਖਿਆ ਬਾਦ, ਦੋ ਪਿਆਰਿਆਂ ਨੂੰ ‘ਸਾਹਿਬ ਸਿੰਘ` ਅਤੇ ‘ਧਰਮ ਸਿੰਘ` ਨਾਮ ਲਾਲੋਂ ਨਿਵਾਜਿਆ ਸੀ ਜਦ ਕਿ ਬਾਣੀ ਵਿੱਚ ‘ਸਾਹਿਬ` (ਪਰਮਾਤਮਾ) ਅਤੇ ‘ਧਰਮ` ਦੀ ਵਿਆਖਿਆ ਕੁੱਝ ਹੋਰ ਹੈ।

ਇਹ ਠੀਕ ਹੈ ਕਿ ਕਈ ਸ਼ਬਦ ਵਿਸ਼ੇਸ਼ ਰੂਪ ਵਿੱਚ ਕੁੱਝ ਵਿਸ਼ੇਸ਼ ਸੰਧਰਭਾਂ ਲਈ ਰਾਖਵੇਂ ਹੋ ਜਾਂਦੇ ਹਨ ਪਰ ਇਸ ਨਾਲ ਦੇ ਨਾਲ ਕਿਸੇ ਹੋਰ ਸੰਧਰਭ ਵਿੱਚ ਉਨ੍ਹਾਂ ਦੀ ਵਰਤੋਂ ਹੁੰਦੀ ਰਰਿੰਦੀ ਹੈ। ਕੀ ਸ਼ਬਦਾਂ ਦੇ ਸਹੀ ਭਾਵ ਅਰਥ ਅਤੇ ਉਨਾਂ ਦੀ ਵਰਤੋਂ ਦੇ ਅਸਲ ਸੰਧਰਭ ਨੂੰ ਸਮਝਣ-ਸਮਝਾਉਂਣ ਦੀ ਥਾਂ, ਸ਼ਬਦਾਂ ਬਾਰੇ ਐਸੀ ਅਸਹਮਤੀ ਵਾਜਬ ਹੈ ਜਿਸ ਨਾਲ ਪ੍ਰਾਪਤੀ ਕੁੱਝ ਨਾ ਹੋਵੇ?

ਜਿਵੇਂ ਵਿਚਾਰ ਆਏ ਹਾਂ ਕਿ ਜੋ ਵੀ ਸੱਜਣ, ‘ਬਾਣੀ ਰੂਪੀ ਅੰਮ੍ਰਿਤ` ਅਤੇ ਖੰਡੇ ਦੇ ਅੰਮ੍ਰਿਤ ਵੱਡੇ ਵਿਚਲੇ ਅੰਤਰ ਅਤੇ ਭੁੱਲੇਖੇ ਨੂੰ ਦੂਰ ਕਰਨ ਦਾ ਜਤਨ ਕਰਦੇ ਹਨ ਉਨ੍ਹਾਂ ਦੇ ਜਤਨਾਂ ਦਾ ਸਵਾਗਤ ਹੈ ਪਰ ਸ਼ਬਦਾਂ ਦੇ ਬਦਲਾਵ ਦਾ ਵਿਚਾਰ ਲਾਵੇਵੰਦ ਨਹੀਂ ਪ੍ਰਤੀਤ ਹੁੰਦਾ। ਕਿੳਂਕਿ ਜੇਕਰ ਪਾਹੁਲ ਦੇ ਅਰਥ ਵੀ ਦੇਖੇ ਜਾਣ ਤਾਂ ਅੰਮ੍ਰਿਤ ਹੀ ਨਿਕਲਣ ਗੇ। ਅਸੀਂ ਸ਼ਬਦਕੋਸ਼ ਤਾਂ ਬਦਲ ਨਹੀਂ ਸਕਦੇ। ਖ਼ੈਰ ਅਸੀਂ ਇਸ ਨੁੱਕਤੇ ਬਾਰੇ, ਥੋੜਾ ਅੱਗੇ ਚਲ ਕੇ, ਹੋਰ ਵਿਚਾਰ ਕਰਨ ਦਾ ਜਤਨ ਕਰਾਂ ਗੇ। ਪਹਿਲਾਂ ਚਰਚਾ ਦੀ ਸਹੀ ਰਵਾਨਗੀ ਲਈ ਕੁੱਝ ਤੱਥ ਵਿਚਾਰ ਲਈਏ।

ਭਾਈ ਕਾਨ ਸਿੰਘ ਨਾਭਾ ਜੀ ਨੇ ਆਪਣੇ ਮਹਾਨ ਕੋਸ਼ ਦਾ ਕੰਮ 1912 ਵਿੱਚ ਆਰੰਭ ਕੀਤਾ ਸੀ ਅਤੇ ਇਹ ਕੰਮ ਲਗਭਗ 14 ਸਾਲਾਂ ਬਾਦ 1926 ਵਿੱਚ ਮੁੱਕਮੱਲ ਹੋਇਆ ਸੀ। ਉਨ੍ਹਾਂ ਮਹਾਨ ਕੋਸ਼ ਅੰਦਰ ‘ਅੰਮ੍ਰਿਤ ਸੰਸਕਾਰ` ਦੀ ਅੇਂਟਰੀ ਵਿਚ, ਇਸ ਰਸਮ ਦੀ ਵਿਆਖਿਆ ਕਰਦੇ, ਇਸ ਦਾ ਜ਼ਿਕਰ ਲਗਭਗ ਉਂਝ ਹੀ ਕੀਤਾ ਹੈ ਜਿਸ ਤਰਾਂ ਇਹ ਰਹਿਤ ਮਰਿਯਾਦਾ ਵਿੱਚ ਦਰਜ ਹੈ। ਖ਼ੈਰ ਇਸ ਚਰਚਾ ਦਾ ਵਿਸ਼ਾਂ ਰਸਮੀ ਕ੍ਰਿਆ ਬਾਰੇ ਵਿਚਾਰ ਕਰਨਾ ਨਹੀਂ ਬਲਕਿ ਖੰਡੇ ਦੀ ਪਾਹੁਲ-ਅੰਮ੍ਰਿਤ ਸ਼ਬਦਾਂ ਦੀ ਵਰਤੋਂ ਬਾਰੇ ਵਿਚਾਰ ਕਰਨਾ ਹੈ।

ਤਕਰੀਬਨ 115 ਸਾਲ ਤੋਂ ਵਧ ਸਮਾਂ ਪਹਿਲਾਂ (ਉਨ੍ਹਾਂ ਦਿਨਾਂ ਪੁਸਤਕ ਲਿਖਣਾ ਅਤੇ ਛਪਵਾਉਣ ਲਈ ਕਈ ਸਾਲਾਂ ਦੇ ਸਮੇਂ ਦੀ ਲੋੜ ਹੁੰਦੀ ਸੀ) ਅਤੇ ਰਹਿਤ ਮਰਿਯਾਦਾ ਦੇ ਕਹੇ ਜਾਂਦੇ ਪਹਿਲੇ ਖਰੜੇ ਤੋਂ ਲਗਭਗ 38 ਸਾਲ ਪਹਿਲਾਂ, ਭਾਈ ਕਾਨ ਸਿੰਘ ਨਾਭਾ ਜੀ ਵਲੋਂ ਲਿਖੀ ਇੱਕ ਪੁਸਤਕ, ‘ਗੁਰਮਤ ਸੁਧਾਕਰ` ਵਿੱਚ ਵੀ, ਜੋ ਕਿ 1898 ਵਿੱਚ ਪ੍ਰਕਾਸ਼ਤ ਹੋਈ ਸੀ, ਖੰਡੇ ਦੀ ਪਾਹੁਲ ਅਤੇ ਅੰਮ੍ਰਿਤ ਸ਼ਬਦਾਂ ਦੀ ਵਰਤੋਂ ਨਾਲ ਦੇ ਨਾਲ ਮਿਲਦੀ ਹੈ। ਇਸ ਤੋਂ ਇਹ ਵਿਚਾਰ ਸਪਸ਼ਟ ਹੁੰਦਾ ਹੈ ਕਿ ਅੰਮ੍ਰਿਤ ਸ਼ਬਦ ਨਾ ਤਾਂ 1936 ਦੇ ਖਰੜੇ ਦੀ ਅਤੇ ਨਾ ਹੀ 1945 ਦੀ ਰਹਿਤ ਮਰਿਯਾਦਾ ਦੀ ਦੇਂਣ ਸੀ ਬਲਕਿ ਇਹ ਪਹਿਲਾਂ ਤੋਂ ਹੀ ਪ੍ਰਚਲਤ ਸੀ। ਜਿਸ ਦੀ ਪੁਰਾਤਨਤਾ ਨੂੰ ਅੱਗੇ ਚਲ ਕੇ ਹੋਰ ਵਿਚਾਰਾਂ ਗੇ।

ਜਿੱਥੋਂ ਤਕ ‘ਖੰਡੇ ਦੀ ਪਾਹੁਲ` ਲਈ ‘ਅੰਮ੍ਰਿਤ` ਸ਼ਬਦ ਦੀ ਵਰਤੋਂ ਦੀ ਗਲ ਹੈ ਤਾਂ ਪਾਹੁਲ ਦੇ ਅਰਥ ਵੀ ਅੰਮ੍ਰਿਤ ਲਏ ਜਾਂਦੇ ਹਨ। ਸਮੱਸਿਆ ੳੱਥੇ ਹੀ ਖੜੀ ਨਜ਼ਰ ਆਉਂਦੀ ਹੈ ਕਿਉਂਕਿ ਸ਼ਬਦਕੋਸ਼ਕ ਅਰਥ ਤਾਂ ਅੰਮ੍ਰਿਤ ਦੇ ਪਾਹੁਲ ਕਰਕੇ, ਅਤੇ ਪਾਹੁਲ ਦੇ ਅੰਮ੍ਰਿਤ ਹਨ। ਹਾਂ, ਜਿਵੇਂ ਕਿ ਅਸੀਂ ਇਸ ਚਰਚਾ ਵਿੱਚ ਅੱਗੇ ਚਲ ਕੇ ਵੇਖਾਂ ਗੇ, ਪਾਹੁਲ ਸ਼ਬਦ ਵਧੇਰੇ ਸਮੱਸਿਆ ਗ੍ਰਸਤ ਵੀ ਨਜ਼ਰ ਆਉਂਦਾ ਹੈ। ਖੰਡੇ ਦੀ ਪਾਹੁਲ ਟਰਮ ਲਈ ਅੰਮ੍ਰਿਤ ਸ਼ਬਦ ਕਦੋਂ ਵਰਤੋਂ ਵਿੱਚ ਆਇਆ ਇਸ ਦੀ ਪੜਚੋਲ ਵੀ ਜ਼ਰੁਰੀ ਹੈ।

ਸੰਖ਼ੇਪ ਪੜਚੋਲ ਦੌਰਾਨ ਦਾਸ ਨੂੰ ਪਤਾ ਚਲਿਆਂ ਕਿ ਹੋਰ ਹਵਾਲਿਆਂ ਤੋਂ ਇਲਾਵਾ, ਖੰਡੇ ਦੀ ਪਾਹੁਲ ਅਤੇ ਅੰਮ੍ਰਿਤ ਦੋਹੇਂ ਸ਼ਬਦ ਹੀ ਭਾਈ ਦੇਸਾ ਸਿੰਘ ਜੀ ਦੇ ਰਹਿਤ ਨਾਮੇ ਵਿੱਚ ਇੰਝ ਦਰਜ਼ ਹਨ:-

ਪ੍ਰਥਮ ਰਹਿਤ ਯਹਿ ਜਾਨ, ਖੰਡੇ ਕੀ ਪਾਹੁਲ ਛਕੇ,

ਸੋਈ ਸਿੰਘ ਪ੍ਰਧਾਨ ਅਵਰ ਨ ਪਾਹੁਲ ਜੋ ਲਏ (ਅਵਰ ਨ ਪਾਹੁਲ ਤੋਂ ਭਾਵ- ਚਰਨ ਘਾਲ ਆਦਿਕ- ਭਾਈ ਕਾਨ ਸਿੰਘ ਨਾਭਾ)

ਪਾਂਚ ਸਿੰਘ ਅੰਮ੍ਰਿਤ ਜੋ ਦੇਵੈਂ, ਤਾਂਕੇ ਸਿਰ ਧਰ ਛਕ ਪੁਨ ਲੇਵੈ,

ਪੁਨ ਮਿਲ ਪਾਂਚੇ ਰਹਿਤ ਜੁ ਭਾਖੈਂ, ਤਾਂਕੇ ਮਨ ਮੇ ਦ੍ਰਿੜ ਕਰ ਰਾਖੈ.

ਭਾਈ ਕਾਨ ਸਿੰਘ ਜੀ ਅਨੁਸਾਰ ਅੰਮ੍ਰਿਤਸਰ ਨਿਵਾਸੀ ਭਾਈ ਦੇਸਾ ਸਿੰਘ ਜੀ ਨੇ ਇਹ ਰਹਿਤਨਾਮਾ ਭਾਈ ਨੰਦਲਾਲ ਅਤੇ ਦਸ਼ਮੇਸ਼ ਜੀ ਦੇ ਪ੍ਰਸ਼ਨੋਤਰ ਪਰ ਲਿਖਿਆ ਸੀ।

ਇਸ ਹਵਾਲੇ ਤੋਂ ਦੋ ਮਹੱਤਵਪੁਰਣ ਗਲਾਂ ਸਪਸ਼ਟ ਹੁੰਦਿਆ ਹਨ:-

ਪਹਿਲੀ ਗਲ ਇਹ ਕਿ 1936 ਦੇ ਖਰੜੇ ਤੋਂ ਲਗਭਗ 200 ਸਾਲ ਤੋਂ ਵੱਧ ਸਮੇਂ ਪਹਿਲਾਂ ਖੰਡੇ ਦੀ ਪਾਹੁਲ ਅਤੇ ਇਸ ਕ੍ਰਿਆ ਲਈ ‘ਅੰਮ੍ਰਿਤ` ਸ਼ਬਦ ਦੀ ਵਰਤੋਂ ਨਾਲ ਦੇ ਨਾਲ ਤੁਰ ਰਹੀ ਸੀ।

ਦੂਜੀ ਅਤਿ ਮਹੱਤਵਪੁਰਣ ਗਲ ਇਹ ਕਿ ਜ਼ਰੂਰ ਕਿਸੇ ਹੋਰ ਪਾਹੁਲ ਦੀ ਰਸਮ ਵੀ ਕਿਸੇ ਹੋਰ ਵੱਲੋਂ ਪ੍ਰਚਲਤ ਸੀ, ਜਿਸ ਨੂੰ ਗ੍ਰਹਣ ਨਾ ਕਰਨ ਦੀ ਤਾਕੀਦ ਭਾਈ ਦੇਸਾ ਸਿੰਘ ਜੀ ਦੇ ਰਹਿਤਨਾਮੇ ਤੋਂ ਸਪਸ਼ਟ ਹੁੰਦੀ ਹੈ। (ਸੋਈ ਸਿੰਘ ਪ੍ਰਧਾਨ ਅਵਰ ਨ ਪਾਹੁਲ ਜੋ ਲਏ) ਚੇਤੇ ਰੱਖਿਏ ਕਿ `ਚਰਨ ਘਾਲ` ਦਾ ਅਰਥ ਵੀ `ਚਰਨਾ ਦਾ ਪਾਣੀ` ਆਦਿਕ ਹੁੰਦਾ ਹੈ। (ਵੇਖੋ: ਘਾਲ, ਮਹਾਨ ਕੋਸ਼)

ਕਈ ਵਿਚਾਰਕਾਂ ਦਾ ਇਹ ਵੀ ਵਿਚਾਰ ਹੈ ਕਿ ਭਾਈ ਗੁਰਦਾਸ ਜੀ ਨੇ ਆਪਣੀ ਲਿਖਤਾਂ ਵਿੱਚ ਗੁਰੂ ਨਾਨਕ ਵਲੋਂ ਚਰਨਾਮ੍ਰਿਤ ਦੇਂਣ ਦਾ ਇਸ਼ਾਰਾ ਕੀਤਾ ਹੈ। ਖ਼ੈਰ ਇਤਨਾ ਤਾਂ ਪੱਕੇ ਤੋਰ ਤੇ ਸਪਸ਼ਟ ਹੈ ਕਿ ਦਸਵੇਂ ਪਾਤਿਸ਼ਾਹ ਵਲੋਂ 1699 ਵਿੱਚ ਇਸ ਕ੍ਰਿਆ ਨੂੰ ਨਵੇਕਲੇ ਢੰਗ ਨਾਲ ਆਰੰਭ ਕੀਤਾ ਸੀ ਜਿਸ ਨੂੰ ਖੰਡੇ ਦੀ ਪਾਹੁਲ ਅਤੇ ਖੰਡੇ ਦਾ ਅੰਮ੍ਰਿਤ ਵੀ ਕਿਹਾ ਜਾਂਦਾ ਸੀ।

ਖੰਡੇ ਕੀ ਪਾਹੁਲ ਅਤੇ ਖੰਡੇ ਦਾ ਅੰਮ੍ਰਿਤ ਬਾਰੇ ਪਾਹੁਲ ਸ਼ਬਦ ਦੇ ਅਰਥਾਂ ਦੀ ਵਧੇਰੀ ਛਾਣਬੀਣ ਅਤੇ ਭਾਈ ਕਾਨ ਸਿੰਘ ਨਾਭਾ ਜੀ ਦੇ ਵਿਚਾਰ ਵੀ ਵਿਚਾਰਣ ਯੋਗ ਹਨ।

ਮਹਾਨ ਕੋਸ਼ ਵਿੱਚ ਅੰਮ੍ਰਿਤ ਸ਼ਬਦ ਦੇ ਹੋਰ ਅਰਥਾਂ ਦੇ ਨਾਲ ਭਾਈ ਸਹਿਬ ਜੀ ਨੇ ਅੰਮ੍ਰਿਤ ਸ਼ਬਦ ਦੇ ਅਰਥ ਇੰਝ ਕੀਤੇ ਹਨ:-

ਅਮ੍ਰਿਤ} ੨. ਦਸ਼ਮੇਸ਼ ਦਾ ਬਖ਼ਸ਼ਿਆ ਅਮ੍ਰਿਤਜਲ, ਜੇ ਸਿੰਘ ਸਜਣ ਵੇਲੇ ਛਕਾਇਆ ਜਾਦਾਂ ਹੈ, ਜਲ.

ਅਤੇ ਫ਼ਿਰ ਭਾਈ ਸਾਹਿਬ ਜੀ ਨੇ ਇਸ ਰੀਤ ਦੀ ਵਧੇਰੀ ਵਿਆਖਿਆ ਆਪਣੇ ਮਹਾਨਕੋਸ਼ ਵਿੱਚ ‘ਅਮ੍ਰਿਤ ਸੰਸਕਾਰ` ਇੰਦਰਾਜ (ਪੰਨਾ 77) ਹੇਠ ਕੀਤੀ ਹੈ ਜੋ ਕਿ ਪ੍ਰਚਲਤ ਰਹਿਤ ਮਰਿਯਾਦਾ ਦੇ ਨਾਲ ਮਿਲਦੀ ਹੈ। ਇਹੀ ਵਿਆਖਿਆ, ਉਨ੍ਹਾਂ ਦੀ 1945 ਦੀ ਸਿੱਖ ਰਹਿਤ ਮਰਿਯਾਦਾ ਤੋਂ ਲਗਭਗ 50 ਕੁ ਸਾਲ ਪਹਿਲਾਂ ਲਿਖੀ ਪੁਸਤਕ, ਗੁਰਮਤਿ ਸੁਧਾਕਰ ਨਾਲ ਮਿਲਦੀ ਹੈ।

ਹੁਣ ਭਾਈ ਸਾਹਿਬ ਜੀ ਵਲੋਂ ਕੀਤੇ ਪਾਹੁਲ ਦੇ ਅਰਥਾਂ ਬਾਰੇ ਵਿਚਾਰ ਵੀ ਕਰ ਲੇਈਏ:-

ਪਾਹੁਲ} (ਪਾਣ) ਚੜਾਉਣ ਵਾਲਾ ਧਰਮਮੰਤ੍ਰ ਨਾਲ ਤਿਆਰ ਕੀਤਾ ਜਲ.”ਪਾਹੁਰ ਜਾਨ ਗ੍ਰਿਹਹਿ ਲੈ ਆਏ” (ਵਿਚਿਤ੍ਰ) ੨. ਖੰਡੇ ਦਾ ਅੰਮ੍ਰਿਤ.”ਪਿਉ ਪਾਹੁਲ ਖੰਡੇਧਾਰ” (ਗੁਰਦਾਸ ਕਵਿ)

ਇਸ ਇੰਦਰਾਜ਼ ਬਾਰੇ ਭਾਈ ਸਾਹਿਬ ਦਾ ਮਤ ਵਿਚਾਰਣ ਯੋਗ ਹੈ ਜੋ ਕਿ ਉਨ੍ਹਾਂ ਨੇ ਮਹਾਨ ਕੋਸ਼ ਵਿੱਚ ਪੰਨਾ 759 ਤੇ ਪੈਰ ਟਿੱਪਣੀ ਰਾਹੀਂ ਸਪਸ਼ਟ ਕੀਤਾ ਹੈ। ਉਹ ਪਾਹੁਲ ਬਾਰੇ ਆਪਣਾ ਵਿਚਾਰ ਪਾਹੁਲ ਦੇ ਅਰਥਾਂ ਸਮੇਤ ਇੰਝ ਪ੍ਰਕਟ ਕਰਦੇ ਹਨ:-

ਇਸ ਸ਼ਬਦ ਦਾ ਅਸਲ ਮੂਲ ਪਾਦਜਲ (ਚਰਨਾਮ੍ਰਿਤ) ਹੈ. ਭਾਵੇਂ ਖੰਡੇ ਦੇ ਅੰਮ੍ਰਿਤ ਨੂੰ ਪੁਰਾਣੀ ਪਰਿਪਾਟੀ ਅਨੁਸਾਰ ਪਾਹੁਲ ਆਖ ਦਿੰਦੇ ਹਨ, ਪਰ ਸਹੀ ਨਹੀਂ. “ (ਭਾਈ ਕਾਨ ਸਿੰਘ ਨਾਭਾ)

ਭਾਈ ਕਾਨ ਸਿੰਘ ਜੀ ਨਾਭਾ ਦਾ ਮਤ ਸਪਸ਼ਟ ਰੂਪ ਵਿੱਚ ਪਾਹੁਲ ਸ਼ਬਦ ਦੇ ਹੱਕ ਵਿੱਚ ਨਹੀਂ ਨਿੱਬੜਦਾ। ਉਹ ‘ਖੰਡੇ ਦੇ ਅਮ੍ਰਿਤ` ਦੇ ਹੱਕ ਵਿੱਚ ਹਨ। ਇਸ ਦਾ ਕਾਰਨ ਇਹ ਹੈ ਕਿ ਭਾਈ ਸਾਹਿਬ ਜੀ ਦੀ ਭਾਸ਼ਾਈ ਅਰਥ ਖੋਜ ਅਨੁਸਾਰ ਪਾਹੁਲ ਸ਼ਬਦ ਦੀ ਵਰਤੋਂ ਪੈਰਾਂ ਨਾਲ ਜੁੜੇ ਪਾਦਜਲ (ਚਰਨਾਮ੍ਰਿਤ) ਨਾਲ ਰਲਦੀ ਹੈ ਜੋ ਕਿ ਕਿਸੇ ਵਲੋਂ ਵਰਤੀ ਜਾਂਦੀ ਪੁਰਾਣੀ ਪਰਿਪਾਟੀ ਸੀ ਜਦ ਕਿ ਦਸ਼ਮੇਸ਼ ਜੀ ਦਾ ਤਰੀਕਾ ਪੈਰਾਂ ਦੀ ਵਰਤੋਂ ਨਹੀਂ ਬਲਕਿ ਖੰਡੇ ਦੀ ਵਰਤੋਂ ਦਾ ਸੀ।

ਹੁਣ ਇਸ ਨੁੱਕਤੇ ਤੇ ਪਹੁੰਚ ਕੇ ਸਾਨੂੰ ਪਹਿਲਾਂ ਵਿਚਾਰੀ ਭਾਈ ਦੇਸਾ ਸਿੰਘ ਜੀ ਦੇ ਰਹਿਤਨਾਮੇ ਦੀ ਉਸ ਤਾਕੀਦ ਨੂੰ ਧਿਆਨ ਵਿੱਚ ਰੱਖਣਾ ਪਵੇਗਾ ਜਿਸ ਅਨੁਸਾਰ ਦਸ਼ਮੇਸ਼ ਜੀ ਨੇ ਕਿਸੇ ‘ਹੋਰ ਪ੍ਰਕਾਰ ਦੀ ਪਾਹੁਲ` ਨੂੰ ਨਾ ਲੇਂਣ ਦੀ ਹਿਦਾਯਤ ਸਿੱਖਾਂ ਨੂੰ ਕੀਤੀ ਸੀ। ਅਸੀਂ ਪਿੱਛੇ ਵਿਚਾਰ ਆਏ ਹਾਂ ਕਿ ਇਸ ਤਾਕੀਦ ਤੋਂ ਪਤਾ ਚਲਦਾ ਹੈ ਕਿ ਉਸ ਵੇਲੇ ਕੋਈ ਹੋਰ ਵੀ ਪਾਹੁਲ ਦੇਂਣ ਦੀ ਵਰਤੋਂ ਕਰ ਰਿਹਾ ਸੀ ਅਤੇ ਇਹ ਵਰਤੋਂ ਚਰਣਾਮ੍ਰਿਤ ਵਰਗੀ ਸੀ।

ਪਾਹੁਲ ਦਾ ਕੋਈ ਰਿਵਾਜ ਜ਼ਰੂਰ ਸੀ ਜਿਸ ਕਾਰਨ ਦਸ਼ਮੇਸ਼ ਜੀ ਵਲੋਂ ਕੀਤੇ ਕੋਤਕ ਨੂੰ ਖੰਡੇ ਦੀ ਪਾਹੁਲ ਵੀ ਕਿਹਾ ਗਿਆ ਪਰ ਚੁੰਕਿ ਗੁਰੂ ਆਪ ਸੰਸ਼ਾਰ ਤੋਂ ਚਲੇ ਗਏ ਇਸ ਲਈ ਪਾਹੁਲ ਦੀ ਥਾਂ, ਨਾਲ ਦੇ ਨਾਲ, ਅੰਮ੍ਰਿਤ ਸ਼ਬਦ ਨੂੰ ਵਰਤਿਆ ਗਿਆ ਕਿਉਂਕਿ ਇਹ ਪਾਦਜਲ (ਪਾਹੁਲ) ਵਰਗਾ ਨਹੀਂ ਸੀ ਬਲਕਿ ਖੰਡੇ ਦੀ ਵਰਤੋਂ ਤੇ ਅਧਾਰਤ ਸੀ। ਹੋ ਸਕਦਾ ਹੈ ਕਿ ਇਸ ਰੀਤ ਲਈ ਅਮ੍ਰਿਤ ਸ਼ਬਦ ਦੀ ਵਰਤੋਂ ਨੂੰ ਵੀ ਦਸ਼ਮੇਸ਼ ਜੀ ਦੀ ਹੀ ਪਰਵਾਣਗੀ ਸੀ ਜਿਸ ਕਾਰਣ ਉਨਾਂ ਦੇ ਸਮਕਾਲੀਆਂ ਨੇ ਇਸ ਕ੍ਰਿਆ ਲਈ ਅਮ੍ਰਿਤ ਸ਼ਬਦ ਦੀ ਵਰਤੋਂ ਵੀ ਕੀਤੀ ਸੀ। ਜੇਕਰ ਦਸ਼ਮੇਸ਼ ਜੀ ਵਲੋਂ ਬਖ਼ਸ਼ੀ ਐਸੀ ਦਾਤ ਗੁਰਮਤਿ ਅਨੁਸਾਰੀ ਸੀ ਤਾਂ ਸਿੱਖਾਂ ਲਈ ਇਹ ਦਾਤ ਅੰਮ੍ਰਿਤ ਸਮਾਨ ਕੀਮਤੀ ਹੀ ਸੀ। ਜਾਹਰ ਜਿਹੀ ਗਲ ਹੈ ਕਿ ਪਹਿਲਾਂ ਤੋਂ ਚਰਨਾਮ੍ਰਿਤ ਨਾਲ ਜੁੜਿਆ ਸ਼ਬਦ ਪਾਹੁਲ ਇੱਕ ਨਵੇਕਲੀ ਕ੍ਰਿਆ ਲਈ ਵੀ ਪ੍ਰਚਲਤ ਰਿਹਾ। ਇਹ ਸੁਭਾਵਕ ਜਿਹੀ ਗਲ ਸੀ। ਖ਼ੈਰ ਅਸੀਂ ਹੁਣ

ਅੱਗੇ 1936 ਦੇ ਪਸਮੰਜ਼ਰ ਨੂੰ ਵਿਚਾਰਦੇ ਹਾਂ ਜਿਸ ਵਿੱਚ ਰਹਿਤ ਮਰਿਯਾਦਾ ਤਿਆਰ ਕਰਨ ਵਿੱਚ ਲੱਗੇ ਸੱਜਣਾ ਵਲੋਂ ‘ਪਾਹੁਲ` ਦੀ ਥਾਂ ‘ਅੰਮ੍ਰਿਤ` ਸ਼ਬਦ ਨੂੰ ਤਰਜੀਹ ਦਿੱਤੀ ਗਈ। ਐਸਾ ਕਿਉਂ ਹੋਇਆ? ਇਸ ਸਵਾਲ ਦਾ ਸਹੀ ਜਵਾਬ ਸ਼ਾਯਦ ਭਾਈ ਕਾਨ ਸਿੰਘ ਨਾਭਾ ਜੀ ਦੀ ਉਹ ਵਿਆਖਿਆ ਹੀ ਹੈ ਜਿਸ ਵਿੱਚ ਉਨ੍ਹਾਂ ਵਲੋਂ ਕੀਤੇ ਖ਼ੋਜ ਅਧਾਰਤ ਅਰਥ ਅਨੁਸਾਰ ਪਾਹੁਲ ਦੇ ਅਰਥ ਪਾਦਜਲ ਜਾਂ ਪੈਰਾਂ ਰਾਹੀਂ ਤਿਆਰ ਚਰਣਾਮ੍ਰਿਤ ਨਿਕਲਦੇ ਸਨ। ਉਸ ਵੇਲੇ ਭਾਈ ਕਾਨ ਸਿੰਘ ਜੀ ਦੇ ਵਿਚਾਰਾਂ ਅਤੇ ਲਿਖਤਾਂ ਦੀ ਕਦਰ ਅਤੇ ਵਰਤੋਂ ਤਾਂ ਸੀ ਹੀ। ਉਹ ਵਿਦਵਾਨ ਪਰੁਸ਼ ਸਨ। ਵੈਸੇ ਵੀ ਰਹਿਤ ਮਰਿਯਾਦਾ ਵਿੱਚ ਇਸ ਰਸਮ ਦੇ ਸਿਰਲੇਖ ਲਈ, ਪ੍ਰਚਲਤ ਦੋਹਾਂ ਸ਼ਬਦ ਜੋੜਾਂ ਵਿਚੋਂ ਇੱਕ ਨੂੰ ਹੀ ਚੁਣਨ ਦੀ ਗਲ ਸੀ।

ਇਸ ਲਈ ਹੁਣ ਇਸ ਚਰਚਾ ਵਿੱਚ ਭਾਈ ਸਾਹਿਬ ਜੀ ਦੇ ਮਹਾਨ ਕੋਸ਼ ਵਿੱਚ `ਚਰਣਾਮ੍ਰਿਤ` ਇੰਦਰਾਜ਼ ਦੇ ਅਰਥ ਵੀ ਵਿਚਾਰਣ ਦੀ ਲੋੜ ਹੈ ਕਿਉਂਕਿ ਮਹਾਨ ਕੋਸ਼ ਵਿੱਚ ਪਾਹੁਲ ਦੇ ਅਰਥਾਂ ਹੇਠ ਪੈਰ ਟਿੱਪਣੀ, ਪਾਹੁਲ ਦੇ ਅਰਥ ਨੂੰ ਚਰਣਾਮ੍ਰਿਤ ਸ਼ਬਦ ਦਾ ਪ੍ਰਾਯਵਾਚੀ ਦੱਸਦੀ ਹੈ ਚਰਣਾਮ੍ਰਿਤ ਦੇ ਅਰਥ ਇਸ ਪ੍ਰਕਾਰ ਹਨ:-

ਚਰਣਾਮ੍ਰਿਤ} ਸੰਗਯਾ- ਚਰਣਾਂ ਦਾ ਅੰਮ੍ਰਿਤ, ਚਰਣੋਦਕ, ਦੇਵਤਾ ਦੀ ਮੁਰਤੀ ਅਥਵਾ ਧਰਮਉਪਦੇਸ਼ਾ ਗੁਰੂ ਦੇ ਚਰਣਾ ਦਾ ਜਲ, ਉਹ ਜਲ ਜਿਸ ਨਾਲ ਗੁਰੂ ਦੇ ਪੈਰ ਧੌਤੇ ਹਨ, ਨੋਂ ਸਤਿ ਗੁਰਾਂ ਵਲੋਂ ਸਿੱਖ ਧਰਮ ਵਿੱਚ ਲਿਆਉਂਣ ਲਈ ਚਰਣਾਮ੍ਰਿਤ ਪਿਆਇਆ ਜਾਂਦਾ ਸੀ. ਇਸ ਦਾ ਨਾਮ ਚਰਣਾਪਾਹੁਲ ਅਤੇ ਪਰਾਪਾਹੁਲ ਭੀ ਲਿਖਿਆ ਹੈ.

ਨੋਂ ਸਤਿਗੁਰਾਂ ਵੇਲੇ ਕੀ ਰੀਤ ਸੀ ਕੀ ਨਹੀਂ, ਇਸ ਤੋਂ ਅਲਗ, ਇਨ੍ਹਾਂ ਤਾਂ ਸਪਸ਼ਟ ਹੈ ਕਿ ਪਾਹੁਲ ਦੇ ਅਰਥ ਅੰਮ੍ਰਿਤ ਨਾਲ ਹੀ ਜੁੜੇ ਸੀ ਫ਼ਰਕ ਕੇਵਲ ਇਤਨਾ ਸੀ ਕਿ ਪਾਹੁਲ ਕਿਸੇ ਦੇ ਚਰਣਾ ਦੇ ਅੰਮ੍ਰਿਤ ਨਾਲ ਜੁੜਿਆ ਸ਼ਬਦ ਸੀ ਜਦ ਕਿ ਦਸ਼ਮੇਸ਼ ਜੀ ਦਾ ਤਰੀਕਾ ਪੈਰਾਂ ਦੀ ਥਾਂ ਖੰਡੇ ਦੀ ਵਰਤੋਂ ਦਾ ਸੀ। ਸੁਭਾਵਕ ਜਿਹੀ ਗਲ ਹੈ ਕਿ ਖੰਡੇ ਦੇ ਪੈਰ ਨਹੀਂ ਹੁੰਦੇ ਅਤੇ ਇਸ ਲਈ ਭਾਈ ਕਾਨ ਸਿੰਘ ਨਾਭਾ ਜੀ ਨੇ ਪਾਹੁਲ ਸ਼ਬਦ ਦੇ ਅਰਥਾਂ ਦੇ ਨਾਲ ਉਸਦੇ ਭਾਸ਼ਾਈ ਅਤੇ ਵਿਵਹਾਰਕ ਪਿੱਛੋਕੜ ਕਾਰਣ ਖੰਡੇ ਦੀ ਪਾਹੁਲ ਦੀ ਥਾਂ ਖੰਡੇ ਦੇ ਅੰਮ੍ਰਿਤ ਸ਼ਬਦ ਜੋੜ ਨੂੰ ਤਰਜੀਹ ਦਿੰਦੇ ਪਾਹੁਲ ਸ਼ਬਦ ਦੀ ਵਰਤੋਂ ਤੋਂ ਅਸਹਿਮਤੀ ਜਤਾਈ ਸੀ।

ਅਗਰ ਸਿੱਖ ਜਗਤ ਵਿੱਚ ਇਹ ਮਾਨਤਾ ਸੀ ਕਿ ਨੋਂ ਸਤਿਗੁਰਾਂ ਨੇ ਸਿੱਖੀ ਦੇ ਦਾਇਰੇ ਦੇ ਅੰਦਰ ਪ੍ਰਵੇਸ਼ ਲਈ ਪਾਹੁਲ (ਚਰਨਾਮ੍ਰਿਤ) ਵਰਗੀ ਰੀਤ ਰੱਖੀ ਹੋਈ ਸੀ ਤਾਂ ਦਸ਼ਮੇਸ਼ ਗੁਰੂ ਤੋਂ ਬਾਦ ਖੰਡੇ ਦਾ ਅੰਮ੍ਰਿਤ ਜ਼ਿਆਦਾ ਢੁੱਕਵਾਂ ਸ਼ਬਦ ਪ੍ਰਤੀਤ ਹੁੰਦਾ ਸੀ ਕਿਉਂਕਿ ਹੁਣ ਪਾਹੁਲ (ਚਰਨਾਮ੍ਰਿਤ) ਨਹੀਂ ਸੀ ਹੋ ਸਕਦਾ। ਸ਼ਾਯਦ ਇਸੇ ਕਾਰਨ ਪਾਹੁਲ ਦੀ ਵਧੇਰੇ ਸਪਸ਼ਟਤਾ ਲਈ ਇਸ ਨਾਲ ‘ਖੰਡੇ ਦੀ` ਸ਼ਬਦ ਜੋੜੇ ਗਏ ਤਾਂ ਕਿ ਉਸ ਵਲੇ ਕਿੱਧਰੇ ਹੋਰ ਕਿਸੇ ਵੱਲੋਂ ਪ੍ਰਚਲਤ ਚਰਨਾਮ੍ਰਿਤ ਲਾਲੋਂ ਇਸ ਰਸਮ ਨੂੰ ਵੱਖਰਾ ਪਰਿਭਾਸ਼ਤ ਰੱਖਿਆ ਜਾ ਸਕੇ। ਪਰ ‘ਖੰਡੇ ਦੀ` ਦੇ ਨਾਲ ‘ਪਾਹੁਲ` ਦੇ ਅਰਥਾਂ ਨੂੰ ਜੋੜਿਆ ਜਾਏ ਤਾਂ ਅਰਥ ਬਣਦੇ ਹਨ:-

ਖੰਡੇ ਨਾਲ ਤਿਆਰ ਕੀਤਾ ਪਾਦਜਲ, ਚਰਨਾਮ੍ਰਿਤ ਜਾਂ ਖੰਡੇ ਨਾਲ ਤਿਆਰ ਕੀਤਾ ਚਰਨਾ ਦਾ ਅੰਮ੍ਰਿਤ!

ਇਹ ਇੱਕ ਦੋਹਰਾ ਜਿਹਾ ਭਾਵ ਅਰਥ ਬਣਦਾ ਪ੍ਰਤੀਤ ਹੁੰਦਾ ਹੈ। ਯਾਨੀ ਕਿ ਇਕੋ ਹੀ ਸਮੇਂ ਇੱਕ ਜਲ ਦੇ ਬਾਟੇ ਨੂੰ ‘ਖੰਡੇ` ਅਤੇ `ਚਰਣਾਂ` ਨਾਲ ਤਿਆਰ ਕੀਤਾ ਅੰਮ੍ਰਿਤ ਜਾਂ ਜਲ ਕਹਿਣ ਵਰਗਾ। ਅੰਮ੍ਰਿਤ ਸ਼ਬਦ ਤਾਂ ਕਿਸੇ ਸੂਰਤ ਵੀ ਬਾਹਰ ਨਹੀਂ ਨਿਕਲਦਾ ਚਾਹੇ ਪਾਹੁਲ ਹੀ ਕਿਉਂ ਨਾ ਕਹਿ ਲਈਏ। ਅਸੀਂ ਸ਼ਬਦਕੋਸ਼ਕ ਅਰਥਾਂ ਨੂੰ ਤਾਂ ਨਹੀਂ ਬਦਲ ਸਕਦੇ ਕਿਉਂਕਿ ਸ਼ਬਦਾ ਦੇ ਅਰਥ ਤਾਂ ਚਿਰਕਾਲ ਤੋਂ ਚਲੇ ਆਉਂਦੇ ਹਨ। ਅਸੀਂ ਪਾਹੁਲ ਦਾ ਨਵਾਂ ਅਰਥ ਵੀ ਨਹੀਂ ਘੜ ਸਕਦੇ। ਪਾਹੁਲ ਦਾ ਅਰਥ ਤਾਂ ਅੰਮ੍ਰਿਤ ਹੀ ਰਹੇਗਾ ਹਾਂ ਉਹ ਪੈਰਾਂ (ਚਰਣਾਂ) ਦੇ ਨਾਲ ਵੀ ਜਾ ਜੁੜਦਾ ਹੈ।

ਨਿਰਸੰਦੇਹ ਇਸੇ ਕਾਰਨ ਭਾਈ ਕਾਨ ਸਿੰਘ ਜੀ ਨੇ ਸ਼ਬਦ ਅਰਥਾਂ ਦੀ ਜਾਣਕਾਰੀ ਦੇ ਮੱਧੇ ਨਜ਼ਰ ਖੰਡੇ ਦੇ ਅੰਮ੍ਰਿਤ ਨੂੰ ਪੁਰਾਣੀ ਪਾਰਿਪਾਟੀ ਅਨੁਸਾਰ (ਜਦੇਂ ਕਿਸੇ ਵੱਲੋਂ ਕਿਸੇ ਨੂੰ ਆਪਣੇ ਚਰਣਾਂ ਰਾਹੀਂ ਤਿਆਰ ਧਾਦਜਲ ਪਿਲਾਇਆ ਜਾਂਦਾ ਸੀ) ਪਾਹੁਲ ਕਹਿਣ ਨੂੰ ਗਲਤ ਠਹਿਰਾਇਆ ਕਿਉਂਕਿ ਗੁਰੂਆਂ ਬਾਦ ਚਰਣਾਂ ਦੇ ਅੰਮ੍ਰਿਤ ਦੀ ਗਲ ਜੱਚਦੀ ਨਹੀਂ ਪ੍ਰਤੀਤ ਹੁੰਦੀ ਸੀ। ਵਰਤੋਂ ਚੁੰਕਿ ਦੋਹਾਂ ਸ਼ਬਦ ਜੋੜਾਂ ਦੀ ਪੁਰਾਤਨ ਸਮੇਂ ਤੋਂ ਹੁੰਦੀ ਰਹੀ ਸੀ ਇਸ ਲਈ ਖੰਡੇ ਦੇ ਅੰਮ੍ਰਿਤ ਨੂੰ ਰਹਿਤ ਮਰਿਯਾਦਾ ਵਿੱਚ ਵਰਤਿਆ ਗਿਆ।

ਉੱਪਰਲੀ ਵਿਚਾਰ ਰਾਹੀਂ ਅਸੀਂ ਇਸ ਕਹਿ ਸਕਦੇ ਹਾਂ ਕਿ ਜਿੱਥੋਂ ਤਕ ਰਹਿਤ ਮਰਿਯਾਦਾ ਵਿੱਚ ਇਸ ਬਾਬਤ ਅੰਮ੍ਰਿਤ ਸ਼ਬਦ ਦੀ ਵਰਤੋਂ ਦਾ ਸਵਾਲ ਹੈ ਤਾਂ ਇਸ ਦੀ ਵਿਆਖਿਆ ਬਾਣੀ ਵਿੱਚ ਦਰਸਾਏ ‘ਸ਼ਬਦ ਅੰਮ੍ਰਿਤ` ਜਾਂ ‘ਨਾਮ ਦੇ ਅੰਮ੍ਰਿਤ` ਆਦਿ ਨਾਲੋਂ ਬਿਲਕੁਲ ਵੱਖਰੀ ਹੈ ਜਿਸ ਨੂੰ ਸਮਝਣਾ-ਸਮਝਾਣਾਂ ਔਖਾ ਨਹੀਂ। ਹਾਂ ਜੇ ਕਰ ਕਿਸੇ ਨੂੰ ਸਮਝ ਹੀ ਨਾ ਆਉਂਦੀ ਹੋਵੇ ਤਾਂ ਸਮਝ ਨਾ ਆਉਂਣ ਵਾਲੀ ਗਲ ਕੋਈ ਵੀ ਹੋ ਸਕਦੀ ਹੈ।

ਮਸਲਨ ਪੰਚਮ ਪਾਤਿਸ਼ਾਹ ਜੀ ਨੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦਾ ਸਵਰੂਪ ਤਿਆਰ ਕੀਤਾ। ਸਵਰੂਪ ਦੀ ਆਪਣੀ ਲੋੜ ਆਪਣੀ ਅਹਿਮੀਅਤ ਸੀ। ਉਹ ਅਤਿ ਲਾਜ਼ਮੀ ਗਲ ਸੀ! ਪਰ ਕਈ ਕੇਵਲ ਸਵਰੂਪ ਨਾਲ ਹੀ ਜੂੜ ਗਏ ਰਹਿੰਦੇ ਹਨ। ਕਾਰਨ? ਕਾਰਨ ਇਹ ਕਿ ਸਮਝ ਨਹੀਂ ਆਉਂਦੀ! ਸਮਝਾਉਂਣ ਦੀ ਲੋੜ ਰਹਿੰਦੀ ਹੈ। ਇਸ ਵਿੱਚ ਸਮੱਸਿਆ ਕਿਸਦੀ ਹੈ? ਸਵਰੂਪ ਦੀ ਜਾਂ ਕੇਵਲ ਸਵਰੂਪ ਨਾਲ ਜੁੜਨ ਵਾਲਿਆਂ ਦੀ ਸਮਝ ਦੀ? ਗੁਰੂ ਨੂੰ ਆਪਣੀ ਮਤਿ ਸੋਂਪਣਾ ਹੀ ਮੱਥਾ ਟੇਕਣ ਦੀ ਸਿਧਾਂਤਕ ਕ੍ਰਿਆ ਹੈ ਪਰ ਬਾਣੀ ਦੇ ਇਸ ਸਿਧਾਂਤ ਦਾ ਟਾਕਰਾ ਆਮ ਸਤਿਕਾਰ ਵਜੋਂ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਮੱਥਾ ਟੇਕਣ ਦੀ ਇੱਕ ਮਰਿਯਾਦਿਤ ਸ਼ਰੀਰਕ ਕ੍ਰਿਆ ਨਾਲ ਕਰਦੇ ਉਸਨੂੰ ਰੱਧ ਕਰਨ ਦੀ ਮੰਗ ਬੇਮਾਨੀ ਹੀ ਹੋਵੇਗੀ।

ਇਕ ਸਮੇਂ ਆਰਿਆਂ ਸਮਾਜ ਦੇ ਦਯਾਨੰਦ ਜੀ ਨੇ ਆਪਣਾ ਤਰਕ ਵਰਤਦੇ ਸਿੱਖਾਂ ਵਲੋਂ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਮੂਰਤੀ ਪੂਜਾ ਕਹਿੰਦੇ ਤਨਜ਼ ਕੱਸਿਆ ਸੀ। ਇਸ ਤਨਜ਼ ਦਾ ਜਵਾਬ ਭਾਈ ਕਾਨ ਸਿੰਘ ਜੀ ਨੇ ਆਪਣੀ ਪੁਸਤਕ ਗੁਰਮਤਿ ਮਾਰਤੰਡ ਵਿੱਚ ਇੰਝ ਦਿੱਤਾ ਸੀ:-

“{ਗੁਰੂ ਗ੍ਰੰਥ ਸਾਹਿਬ ਦਾ ਸਨਮਾਨ ਮੂਰਤੀ ਪੂਜਾ ਨਹੀਂ} ਜੋ ਤਰਕਵਾਦੀ ਅਗਯਾਨੀ ਲੋਕ ਗੁਰੂ ਗ੍ਰੰਥ ਸਾਹਿਬ ਦੇ ਸਨਮਾਨ ਨੂੰ ਮੂਰਤੀ-ਪੂਜਾ ਕਲਪਦੇ ਹਨ, ਉਹ ਵਿਚਾਰਵਾਨ ਨਹੀਂ “

ਹੁਣ ਇਹੀ ਗਲ ਕਈ ਗਲਾਂ ਦੇ ਬਾਰੇ ਦੇਖਣ ਨੂੰ ਮਿਲਦੀ ਹੈ ਜਿਨਾਂ ਵਿੱਚੋਂ ਅੰਮ੍ਰਿਤ ਸੰਸਕਾਰ ਵੀ ਇੱਕ ਗਲ ਹੈ। ਕੇਵਲ ਪਾਹੁਲ ਕਹਿਣ ਨਾਲ ਪਾਹੁਲ ਦੇ ਅਰਥ ਤਾਂ ਨਹੀਂ ਬਦਲੇ ਜਾ ਸਕਦੇ। ਨਵਾਂ ਅਰਥ ਅਸੀਂ ਘੜ ਨਹੀਂ ਸਕਦੇ। ਪਾਹੁਲ ਦੇ ਅਰਥ ਨੂੰ ਸਮਝਣ ਲਈ ਗਲ ਮੁੜ ਕੇ ਅੰਮ੍ਰਿਤ ਤੇ ਹੀ ਆ ਮੁੱਕਣੀ ਹੈ। ਵਧੇਰੇ ਅਰਥ ਸਮਝਣ ਵਾਲੇ ਦੀ ਮਤ ਵਿੱਚ ਪਾਹੁਲ ਚਰਨਾ ਦਾ ਅੰਮ੍ਰਿਤ ਬਣ ਉਭਰੇਗਾ ਜੋ ਕਿ ਖੰਡੇ ਦੇ ਅੰਮ੍ਰਿਤ ਨਾਲੋਂ ਵੱਖਰੀ ਗਲ ਹੋ ਜਾਏਗੀ।

ਇਸ ਕਰਕੇ ਵਧੇਰੇ ਉਲਝਣ ਨਾਲੋਂ ਚੰਗਾ ਹੈ ਕਿ ਸ਼ਬਦਾਂ ਅਤੇ ਉਨ੍ਹਾਂ ਦੇ ਅਰਥਾਂ-ਭਾਵਅਰਥਾਂ ਨੂੰ ਸਮਝਿਆ-ਸਮਝਾਇਆ ਜਾਏ ਜਿਵੇਂ ਕਿ ਅਸੀਂ ਬਾਣੀ ਵਿੱਚ ਵਰਤੇ ‘ਰਾਮ` ‘ਰਾਮਚੰਦਰ`, ਧਰਮਸਾਲ ਅਤੇ ਧਰਮਸਾਲ (ਗੁਰੂਘਰ ਵਲੋਂ ਸਥਾਪਤ ਪ੍ਰਚਾਰ ਕੇਂਦਰ) ਸ਼ਬਦਾਂ ਦੇ ਅਰਥਾਂ-ਭਾਵਅਰਥਾਂ ਨੂੰ ਸਮਝਣ-ਸਮਝਾਉਂਣ ਲਈ ਕਰਦੇ ਹਾਂ। ਜੇਕਰ ਅਸੀਂ ‘ਪਾਹੁਲ` ਦੇ ਅਰਥ `ਚਰਨਾ ਦਾ ਅੰਮ੍ਰਿਤ` ਨਹੀ ਲੇਂਦੇ ਅਤੇ ‘ਖੰਡੇ ਦੇ ਅੰਮ੍ਰਿਤ` ਦਾ ਅਰਥ ਬਾਣੀ ਰੂਪੀ ਅੰਮ੍ਰਿਤ ਨਹੀਂ ਲੇਂਦੇ ਤਾਂ ਦੇਹੇਂ ਸ਼ਬਦ ਉਚਿੱਤ ਹਨ ਨਹੀਂ ਤਾਂ ਨਾਸਮਝੀ ਵਿੱਚ ਦੋਂਹਾਂ ਦੇ ਭਾਵਅਰਥ ਗਲਤ ਵੀ ਹੋ ਸਕਦੇ ਹਨ।

ਇਸ ਲਈ, ਸਿੱਖੀ ਪ੍ਰਤੀ ਇੱਕ ਅਹਿਦ ਵਿੱਚ ਪ੍ਰਵੇਸ਼ ਕਰਨ ਦੀ ਮਰਿਯਾਦਿਤ ਪ੍ਰਕ੍ਰਿਆ ਨੂੰ ਅਸੀਂ ‘ਖੰਡੇ ਦਾ ਅੰਮ੍ਰਿਤ` ਵੀ ਕਹਿ ਲਈਏ ਤਾਂ ਵੀ ਕੋਈ ਹਰਜ਼ ਨਹੀਂ।

ਹਰਦੇਵ ਸਿੰਘ, ਜੰਮੂ


(14/10/11)
ਜਗਤਾਰ ਸਿੰਘ ਜਾਚਕ ਨਿਊਯਾਰਕ

ਸ੍ਰ: ਸਿਮਰਨਜੀਤ ਸਿੰਘ ਮਾਨ ਨੂੰ ਜਦੋਂ ਡਿਪਟੀ ਪ੍ਰਧਾਨ ਮੰਤਰੀ ਬਣਨ ਦੀ ਪੇਸ਼ਕਸ਼ ਮਿਲੀ: ਗਿਆਨੀ ਜਾਚਕ
ਬਰਨਾਲੇ ਦੇ ਸਾਬਕਾ ਪਾਰਲੀਮੈਂਟ ਮੈਂਬਰ ਤੇ ਪ੍ਰਸਿੱਧ ਗੁਰਸਿੱਖ ਵਕੀਲ ਸ੍ਰ: ਰਾਜਦੇਵ ਸਿੰਘ ਖ਼ਾਲਸਾ, ਪੰਥ ਦਰਦੀਆਂ ਵਿਚੋ ਇੱਕ ਐਸੀ ਸੱਚੀ-ਸੁੱਚੀ, ਸੰਜਮੀ, ਧੀਰਜਵਾਨ ਤੇ ਮਿੱਠ-ਬੋਲੜੀ ਸ਼ਖਸੀਅਤ ਹਨ, ਜਿਨ੍ਹਾਂ ਅੰਦਰ ਪ੍ਰਵਾਰਿਕ ਮੋਹ ਤੇ ਪਦ-ਪਦਵੀਆਂ ਦੀ ਲਾਲਸਾ ਲੇਸ਼ ਮਾਤਰ ਵੀ ਨਹੀਂ। ਮੇਰਾ ਪੱਕਾ ਨਿਸ਼ਚਾ ਹੈ ਕਿ ਜੇਕਰ ਪੰਥਕ ਮੋਰਚਾ ਈਮਾਨਦਾਰੀ ਨਾਲ ਉਨ੍ਹਾਂ ਨੂੰ ਆਪਣਾ ਆਗੂ ਮੰਨ ਕੇ ਸ਼੍ਰੋਮਣੀ ਕਮੇਟੀ ਦੇ ਸੰਭਾਵੀ ਪ੍ਰਧਾਨ ਵਜੋਂ ਪੇਸ਼ ਕਰਦਾ, ਤਾਂ ਸ਼੍ਰੋਮਣੀ ਕਮੇਟੀ ਦੇ ਨਤੀਜੇ ਹੈਰਾਨਕੁਨ ਹੋਣੇ ਸਨ। ਪਿੱਛਲੇ ਵਰ੍ਹੇ ਜਦੋਂ ਮੈਂ ਸ਼੍ਰੋਮਣੀ ਕਮੇਟੀ ਚੋਣਾਂ ਲਈ ਬਾਦਲ-ਭਾਜਪਾ ਗੱਠ-ਜੋੜ ਵਿਰੁੱਧ ਪੰਥਕ-ਮੋਰਚਾ ਕਾਇਮ ਕਰਨ ਲਈ ਲਈ ਯਤਨਸ਼ੀਲ ਹੋਇਆ, ਤਦੋਂ ਮੈਂ ਰਾਜਸੀ ਪ੍ਰਸਥਿਤੀਆਂ ਦੇ ਵਿਸ਼ਲੇਸ਼ਣ ਲਈ ਇਨ੍ਹਾਂ ਨੂੰ ਆਪਣਾ ਮੁੱਖ ਸਲਾਹਕਾਰ ਚੁਣਿਆਂ। ਮੈਂ ਧੰਨਵਾਦੀ ਹਾਂ ਕਿ ਪੰਥਕ ਹਿਤਾਂ ਖਾਤਰ ਉਨ੍ਹਾਂ ਨੇ ਬੇਨਤੀ ਪ੍ਰਵਾਨ ਕੀਤੀ ਅਤੇ ਆਪਣੇ ਵਕਾਲਤੀ ਰੁਝੇਵਿਆਂ ਵਿਚੋਂ ਦਾਸ ਨਾਲ ਗਲਬਾਤ ਕਰਨ ਲਈ ਸਮਾਂ ਦਿੰਦੇ ਰਹੇ।
ਪੰਜਾਬ ਦੀਆਂ ਵੱਖ ਵੱਖ ਰਾਜਸੀ ਪਾਰਟੀਆਂ ਵਿੱਚ ਵਿਚਰਦੇ ਮੁਖੀ ਗੁਰਸਿੱਖਾਂ, ਪੰਥਕ ਆਗੂਆਂ ਤੇ ਵਿਦਵਾਨਾਂ ਨੂੰ ਮਿਲਣ ਉਪਰੰਤ ਪੰਥਕ ਮੋਰਚੇ ਦੀ ਏਕਤਾ ਲਈ ਜੋ ਫਾਰਮੂਲਾ ਤੇ ਨੀਤੀ ਤਹਿ ਕੀਤੀ ਗਈ, ਉਸ ਮੁਤਾਬਿਕ ਤਦੋਂ ਵੀ ਮਾਨ ਦਲ ਨੂੰ ਛੱਡ ਕੇ ਬਾਕੀ ਸਾਰੀਆਂ ਰਾਜਸੀ ਤੇ ਧਾਰਮਿਕ ਜਥੇਬੰਦੀਆਂ ਇਕੱਠੀਆਂ ਹੋ ਕੇ ਸ਼੍ਰੋਮਣੀ ਕਮੇਟੀ ਚੋਣਾਂ ਲੜਨ ਲਈ ਤਿਆਰ ਹੋ ਗਈਆਂ ਸਨ। ਜਦੋਂ ਮੈਂ ਇਹ ਸਾਰੀ ਕਹਾਣੀ ਬਰਨਾਲੇ ਪਹੁੰਚ ਕੇ ਸ੍ਰ: ਰਾਜਦੇਵ ਸਿੰਘ ਖ਼ਾਲਸਾ ਜੀ ਹੁਰਾਂ ਨਾਲ ਸਾਂਝੀ ਕੀਤੀ ਤਾਂ ਉਨ੍ਹਾਂ ਨੇ ਸ੍ਰ: ਸਿਮਰਨਜੀਤ ਸਿੰਘ ਮਾਨ ਬਾਰੇ ਆਪਣੇ ਮੂੰਹੋਂ ਕੁੱਝ ਵੀ ਕਹਿਣ ਦੀ ਥਾਂ ਹੇਠ ਲਿਖੀ ਇਤਿਹਾਸਕ ਵਾਰਤਾ ਸੁਣਾਈ, ਤਾਂ ਕਿ ਅਸੀਂ ਉਨ੍ਹਾਂ ਅੰਦਰਲੀ ਦੂਰ-ਦ੍ਰਿਸ਼ਟੀ ਤੇ ਸੁਭਾਅ ਬਾਰੇ ਅੰਦਾਜ਼ਾ ਲਗਾ ਕੇ ਅਗਲੇ ਕਦਮ ਚੁੱਕੀਏ।
ਉਨ੍ਹਾਂ ਦੱਸਿਆ ਕਿ ਸੰਨ 1989 ਵਿੱਚ ਸਿੱਖ ਕੌਮ ਨੇ ਜਦੋਂ ਸ੍ਰ: ਸਿਮਰਨਜੀਤ ਸਿੰਘ ਮਾਨ ਸਾਹਿਬ ਸਮੇਤ 13 ਗੁਰਸਿੱਖਾਂ ਨੂੰ ਪਾਰਲੀਮੈਂਟ ਦੀ ਚੋਣ ਜਿਤਾ ਕੇ ਦਿੱਲੀ ਭੇਜਿਆ, ਉਨ੍ਹਾਂ ਵਿੱਚ ਇੱਕ ਮੈਂ (ਰਾਜਦੇਵ ਸਿੰਘ) ਵੀ ਸਾਂ। ਅਕਾਲੀ ਪਾਰਟੀ ਦੀ ਇੱਛਾ ਮੁਤਾਬਿਕ ਪਾਰਲੀਮੈਂਟ ਲਈ ਸਾਡੇ ਵਿਚੋਂ ਮਾਨ ਸਾਹਿਬ ਨੂੰ ਮੁਖ ਲੀਡਰ ਅਤੇ ਮੈਂਨੂੰ ਡਿਪਟੀ ਬਣਾਇਆ ਗਿਆ। ਅਜਿਹਾ ਹੋਣ `ਤੇ ਪ੍ਰਧਾਨ ਮੰਤਰੀ ਵੀ. ਪੀ. ਸਿੰਘ ਨੇ ਸਾਨੂੰ ਦੋਹਾਂ ਨੂੰ ਪਾਰਟੀ ਆਗੂ ਮੰਨ ਕੇ ਮਨਿਸਟਰੀ ਬਾਰੇ ਗਲਬਾਤ ਲਈ ਵਿਸ਼ੇਸ਼ ਸੱਦਾ ਦਿੱਤਾ। ਮਾਨ ਸਾਹਿਬ ਜੀ ਦੀ ਇੱਛਾ ਮੁਤਾਬਿਕ ਮੀਟਿੰਗ ਵਿੱਚ ਇਨ੍ਹਾਂ ਦੇ ਸਤਿਕਾਰਯੋਗ ਪਿਤਾ ਸ੍ਰ: ਜੁਗਿੰਦਰ ਸਿੰਘ ਮਾਨ ਵੀ ਵਿਸ਼ੇਸ਼ ‘ਤੌਰ ਤੇ ਸ਼ਾਮਲ ਕੀਤੇ ਗਏ।
ਪ੍ਰਧਾਨ ਮੰਤਰੀ ਨੇ ਸਾਨੂੰ ਵਧਾਈ ਦਿੰਦਿਆਂ ਬੜੇ ਹੀ ਆਦਰ ਨਾਲ ਕਿਹਾ ਕਿ “ਮਾਨ ਸਾਹਿਬ! ਹੁਣ ਤੁਸੀਂ ਕੇਵਲ ਪੰਜਾਬ ਵਿੱਚਲੇ ਸਿਖਾਂ ਦੇ ਹੀ ਨਹੀ, ਸਗੋਂ ਦੇਸ਼-ਵਿਦੇਸ਼ ਵਿੱਚ ਵੱਸਦੀ ਸਮੁੱਚੀ ਸਿੱਖ ਕੌਮ ਦੇ ਲੀਡਰ ਬਣ ਚੁੱਕੇ ਹੋ। ਸਰਕਾਰੀ ਖੁਫੀਆ ਏਜੰਸੀਆਂ ਨੇ ਇਹ ਰਿਪੋਰਟ ਵੀ ਦਿੱਤੀ ਹੈ ਕਿ ਜੇਕਰ ਅਗਲੇ ਛੇ ਮਹੀਨਿਆਂ ਦੇ ਅੰਦਰ ਪੰਜਾਬ ਦੀ ਵਿਧਾਨ ਸਭਾ ਦੀਆਂ ਚੋਣਾਂ ਕਰਵਾ ਦਿੱਤੀਆਂ ਜਾਣ, ਤਾਂ ਉਨ੍ਹਾਂ ਵਿੱਚ ਵੀ ਤਹਾਨੂੰ ਬਹੁਮੱਤ ਮਿਲਣਾ ਨਿਸ਼ਚਤ ਹੈ। ਅਜਿਹੀ ਹਾਲਤ ਵਿੱਚ ਪੰਜਾਬ ਦਾ ਮੁੱਖ ਮੰਤਰੀ ਵੀ ਤੁਸੀਂ ਆਪ ਹੀ ਚੁਣਨਾ ਹੋਵੇਗਾ।
ਦੂਜੀ ਖੁਸ਼ੀ ਦੀ ਗੱਲ ਇਹ ਹੈ ਕਿ ਪੰਜਾਬ ਦੀ ਅਮਨ ਬਹਾਲੀ ਲਈ ਮੈਂ ਸ੍ਰੀ ਦੇਵੀ ਲਾਲ ਨੂੰ ਇਸ ਗੱਲ ਲਈ ਰਾਜੀ ਕਰ ਲਿਆ ਹੈ ਕਿ ਤੁਹਾਡੇ ਦੋਹਾਂ ਵਿੱਚੋਂ ਇੱਕ ਨੂੰ ਦੇਸ਼ ਦਾ ਡਿਪਟੀ ਪ੍ਰਧਾਨ ਮੰਤਰੀ ਬਣਾ ਦਿੱਤਾ ਜਾਵੇ ਅਤੇ ਗ੍ਰਿਹ ਵਿਭਾਗ ਨੂੰ ਛੱਡ ਕੇ ਹੋਰ ਜਿਹੜੀ ਵੀ ਮਨਿਸਟਰੀ ਤੁਸੀਂ ਚਾਹੋ, ਤੁਹਾਡੀ ਪਾਰਟੀ ਨੂੰ ਦੇ ਦਿੱਤੀ ਜਾਵੇ। ਹੁਣ ਇਹ ਫੈਸਲਾ ਤੁਸੀਂ ਕਰਨਾ ਹੈ ਕਿ ਤੁਹਾਡੇ ਦੋਹਾਂ ਵਿੱਚੋਂ ਕਿਸ ਨੇ ਕੇਂਦਰ ਵਿੱਚ ਰਹਿਣਾ ਹੈ ਅਤੇ ਕਿਸ ਨੇ ਪੰਜਾਬ ਦੀ ਵਾਗਡੋਰ ਸੰਭਾਲਣੀ ਹੈ”। ਭਾਵ, ਕਿਸ ਨੇ ਪ੍ਰਧਾਨ ਮੰਤਰੀ ਤੇ ਕਿਸ ਨੇ ਮੁੱਖ ਮੰਤਰੀ।
ਖ਼ਾਲਸਾ ਜੀ ਦੱਸਦੇ ਹਨ ਕਿ ਮਾਨ ਸਾਹਿਬ ਨੇ ਬੜੇ ਜ਼ੋਰ ਨਾਲ ਆਪਣੀ ਤਿੰਨ ਫੁੱਟੀ ਕ੍ਰਿਪਾਨ ਮਿਆਨ ਵਿਚੋਂ ਅੱਧੀ ਬਾਹਰ ਧੂਹ ਲਈ ਅਤੇ ਕਿਹਾ ‘ਪੰਜਾਬ ਪੁਲੀਸ ਦੇ ਮੁੱਖੀ ਗਿੱਲ ਅਤੇ ਹੋਮ ਸੈਕਟਰੀ ਨੂੰ ਪਹਿਲਾਂ ਹਟਾਓ, ਇਹ ਗੱਲਾਂ ਪਿਛੋਂ ਕਰਾਂਗੇ। ਖ਼ਾਲਸਾ ਜੀ ਕਹਿੰਦੇ ਹਨ ਕਿ ਮੈਂ ਮਾਨ ਸਾਹਿਬ ਦਾ ਹੱਥ ਫੜਿਆ ਅਤੇ ਦਬਾਅ ਕੇ ਕ੍ਰਿਪਾਨ ਮਿਆਨ ਅੰਦਰ ਕੀਤੀ। ਮਾਨ ਸਾਹਿਬ ਜੀ ਦੇ ਪਿਤਾ ਸ੍ਰ: ਜੁਗਿੰਦਰ ਸਿੰਘ ਬੋਲੇ “ਮਾਨ ਸਾਹਿਬ! ਥੋੜਾ ਧੀਰਜ ਨਾਲ ਸੋਚੋ ਕਿ ਤੁਸੀਂ ਕੀ ਕਹਿ ਰਹੇ ਹੋ। ਪ੍ਰਧਾਨ ਮੰਤਰੀ ਜੀ ਸਾਹਮਣੇ ਤੁਸੀਂ ਜਿਹੜੀ ਮੰਗ ਰੱਖੀ ਹੈ, ਇਹ ਤਾਂ ਕੋਈ ਮਸਲਾ ਹੀ ਨਹੀ। ਜਦੋਂ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹੋਵੇਗੇ ਤਾਂ ਜਿਸ ਨੂੰ ਮਰਜੀ ਹਟਾਇਓ ਤੇ ਜਿਸ ਨੂੰ ਮਰਜੀ ਲਗਾਇਓ। ਇਸ ਲਈ ਪਹਿਲਾਂ ਹੁਣ ਇਹ ਫੈਸਲਾ ਕਰੋ ਕਿ ਡਿਪਟੀ ਪ੍ਰਧਾਨ ਮੰਤਰੀ ਕੌਣ ਹੋਏਗਾ ਅਤੇ ਕਹਿੜੀ ਮਨਿਸਟਰੀ ਲੈਣੀ ਹੈ”।
ਖ਼ਾਲਸਾ ਜੀ ਦੱਸਦੇ ਹਨ ਕਿ ਮਾਨ ਸਾਹਿਬ ਨੇ ਆਪਣੇ ਸੂਝਵਾਨ ਤੇ ਬਜ਼ੁਰਗ ਪਿਤਾ ਦੇ ਕਹੇ ਨੂੰ ਅਣਸੁਣਿਆ ਕਰਕੇ ਫਿਰ ਕ੍ਰਿਪਾਨ ਧੂਈ ਅਤੇ ਮੈਂ ਫਿਰ ਇਨ੍ਹਾਂ ਦਾ ਹੱਥ ਫੜ ਕੇ ਕ੍ਰਿਪਾਨ ਨੂੰ ਮਿਆਨ ਵਿੱਚ ਕਰਨ ਦਾ ਯਤਨ ਕੀਤਾ। ਇਹ ਉੱਚੀ ਉੱਚੀ ਬੋਲ ਰਹੇ ਸਨ ਕਿ ਜੇ ਤੁਸੀਂ ਮੇਰੀ ਮੰਗ ਨਹੀ ਮੰਨਦੇ ਤਾਂ ਮੈਂ ਮੀਟਿੰਗ ਚੋਂ ਵਾਕ ਆਊਟ ਕਰਦਾ ਹਾਂ। ਐਸਾ ਕਹਿੰਦੇ ਹੋਏ ਜਦੋਂ ਇਹ ਮੀਟਿੰਗ ਵਾਲੇ ਕਮਰੇ ਚੋਂ ਬਾਹਰ ਜਾ ਰਹੇ ਸਨ ਤਾਂ ਪ੍ਰਧਾਨ ਮੰਤਰੀ ਦੇ ਮੂੰਹੋਂ ਲਫ਼ਜ਼ ਨਿਕਲੇ “ਹੀ ਇਜ਼ ਮੈਡ”। ਭਾਵ, ਇਹ ਤਾਂ ਪਾਗਲ ਹੈ। ਅਜਿਹਾ ਕਹਿੰਦਿਆਂ ਉਹ ਉੱਠੇ ਅਤੇ ਆਪਣੇ ਸੈਕਟਰੀ ਨੂੰ ਆਰਡਰ ਕੀਤਾ ਕਿ ਇਸ ਬੰਦੇ ਨੂੰ ਕਿਸੇ ਵੀ ਸਭਾ ਵਿੱਚ ਕ੍ਰਿਪਾਨ ਲੈ ਕੇ ਅੰਦਰ ਨਾ ਆਉਣ ਦਿੱਤਾ ਜਾਵੇ।
ਅਸਲ ਵਿੱਚ ਇਹੀ ਕਾਰਨ ਸੀ ਜਿਸ ਕਰਕੇ ਇਨ੍ਹਾਂ ਨੂੰ ਪਾਰਲੀਮੈਂਟ ਵਿੱਚ ਵੱਡੀ ਕ੍ਰਿਪਾਨ ਲੈ ਕੇ ਜਾਣ ਤੋਂ ਰੋਕਿਆ ਗਿਆ। ਪਰ, ਇਨ੍ਹਾਂ ਨੇ ਆਪਣੀ ਗਲਤੀ ਨੂੰ ਛਪਾਉਣ ਲਈ ਕ੍ਰਿਪਾਨ ਦੇ ਮੁੱਦੇ ਨੂੰ ਕੌਮੀ ਮਸਲਾ ਬਣਾ ਕੇ ਪੇਸ਼ ਕਰਦਿਆਂ ਸਮੁੱਚੀ ਸਿੱਖ ਕੌਮ ਨੂੰ ਗੁੰਮਰਾਹ ਕੀਤਾ। ਸਿੱਟਾ ਇਹ ਨਿਕਲਿਆ ਕਿ ਪਾਰਲੀਮੈਂਟ ਵਿੱਚ ਕ੍ਰਿਪਾਨ ਲੈ ਕੇ ਜਾਣ `ਤੇ ਪੱਕੀ ਪਾਬੰਦੀ ਲੱਗ ਗਈ। ਕਿਉਂਕਿ, ਸਰਕਾਰ ਨੂੰ ਬਹਾਨਾ ਮਿਲ ਗਿਆ ਕਿ ਅਜਿਹਾ ਵਿਅਕਤੀ ਕਿਸੇ ਵੇਲੇ ਵੀ ਕ੍ਰਿਪਾਨ ਦੀ ਦੁਰਵਰਤੋਂ ਕਰ ਸਕਦਾ ਹੈ। ਹੈਰਾਨੀ ਦੀ ਗੱਲ ਹੈ ਕਿ ਇਹੀ ਸਾਹਿਬ ਜਦੋਂ ਸੰਨ 1999 ਵਿੱਚ ਸੰਗਰੂਰ ਤੋਂ ਐਮ. ਪੀ. ਦੀ ਦੁਬਾਰਾ ਚੋਣ ਜਿੱਤੇ ਤਾਂ ਤਿੰਨ ਫੁੱਟੀ ਕ੍ਰਿਪਾਨ ਆਪਣੀ ਗੱਡੀ ਵਿੱਚ ਛੱਡ ਕੇ ਚੁੱਪ-ਚਾਪ ਖਾਲੀ ਹੱਥ ਹੀ ਪਾਰਲੀਮੈਂਟ ਹਾਊਸ ਵਿੱਚ ਪ੍ਰਵੇਸ਼ ਕਰ ਗਏ।
ਸੂਝਵਾਨ ਪਾਠਕ ਇਨਾਂ ਘਟਨਾਵਾਂ ਤੋਂ ਸਹਿਜੇ ਹੀ ਅੰਦਾਜ਼ਾ ਲਗਾ ਸਕਦੇ ਹਨ ਕਿ ਮਾਨ ਸਾਹਿਬ ਨੂੰ ਕੌਮ ਨੇ ਕਿਤਨਾ ਸਤਿਕਾਰ ਦਿੱਤਾ ਅਤੇ ਉਨ੍ਹਾਂ ਦੇ ਜਿੱਦੀ ਸੁਭਾਅ ਨੇ ਕਿਤਨੇ ਵੱਡੇ ਵੱਡੇ ਕੌਮੀ ਨੁਕਸਾਨ ਕਰਵਾਏ। ਥੋੜਾ ਸੋਚੋ! ਜੇਕਰ ਮਾਨ ਸਾਹਿਬ, ਪ੍ਰਧਾਨ ਮੰਤਰੀ ਵੀ. ਪੀ. ਸਿੰਘ ਦੀ ਪੇਸ਼ਕਸ਼ ਅਤੇ ਆਪਣੇ ਬਾਪ ਦੀ ਨੇਕ ਸਲਾਹ ਨੂੰ ਮੰਨ ਕੇ ਐਡਵੋਕੇਟ ਸ੍ਰ: ਰਾਜਦੇਵ ਸਿੰਘ ਖ਼ਾਲਸਾ ਨੂੰ ਡਿਪਟੀ ਪ੍ਰਧਾਨ ਮੰਤਰੀ ਬਣਵਾ ਕੇ ਆਪ ਪੰਜਾਬ ਦੇ ਮੁੱਖ ਮੰਤਰੀ ਬਣ ਜਾਂਦੇ ਤਾਂ ਸਾਡੇ ਉਹ ਹਜ਼ਾਰਾਂ ਸੂਰਮੇਂ ਸਿੱਖ ਨੌਜਵਾਨ ਬੱਚ ਜਾਂਦੇ, ਜਿਹੜੇ ਪੰਜਾਬ ਦੇ ਗਵਰਨਰੀ ਰਾਜ ਅਤੇ ਬੇਅੰਤ ਸਿੰਘ ਸਰਕਾਰ ਵੇਲੇ ਪੁਲੀਸ ਮੁਖੀ ਗਿੱਲ ਦੀਆਂ ਗੋਲੀਆਂ ਦਾ ਸ਼ਿਕਾਰ ਬਣੇ ਅਤੇ ਜੇਲ੍ਹਾਂ ਵਿੱਚ ਰੁੱਲੇ।
ਹੁਣ ਵੀ ਪੂਰੇ ਇੱਕ ਸਾਲ ਤੋਂ ਪੰਥ ਦਰਦੀ ਵਾਸਤੇ ਪਾ ਰਹੇ ਸਨ ਕਿ ਮਾਨ ਸਾਹਿਬ! ਪਿਛਲੀਆਂ ਵਿਧਾਨ ਸਭਾ ਚੋਣਾਂ ਵੇਲੇ, ਜਦੋਂ ਤੁਹਾਡੇ ਸਾਬਕਾ ਸਾਥੀ ਅਤੇ ਸਾਬਕਾ ਪਾਰਲੀਮੈਂਟ ਮੈਂਬਰ ਸ੍ਰ: ਅਤਿੰਦਰਪਾਲ ਸਿੰਘ ਪਟਿਆਲੇ ਵਾਲੇ ਨੇ ‘ਖ਼ਾਲਿਸਤਾਨ’ ਦੇ ਮੁੱਦੇ ਤੇ ਪਹਿਲੀਵਾਰ ਚੋਣ ਲੜੀ, ਉਸ ਵੇਲੇ ਤਾਂ ਤੁਸੀਂ ਉਹਦੀ ਸਹਾਇਤਾ ਕਰਨ ਦੀ ਥਾਂ ਖਿਲਾਵਤ ਕਰਦੇ ਰਹੇ। ਪਰ, ਅੱਜ ਜਦੋਂ ਬਿਪਰਵਾਦੀ ਡੇਰੇਦਾਰਾਂ ਨੂੰ ਛੱਡ ਕੇ ਸਮੁੱਚੀਆਂ ਰਾਜਨੀਤਕ ਤੇ ਧਾਰਮਿਕ ਸਿੱਖ ਜਥੇਬੰਦੀਆਂ ਬਾਦਲ-ਭਾਜਪਾ ਨੂੰ ਸ਼੍ਰੋਮਣੀ ਕਮੇਟੀ ਦੀ ਸੱਤਾ ਤੋਂ ਉਤਾਰਨ ਲਈ ਤਿਆਰ ਹੋਈਆਂ ਹਨ ਤਾਂ ਤੁਸੀਂ ਫਿਰ ‘ਖਾਲਿਸਤਾਨ’ ਨੂੰ ਚੋਣ ਮੁੱਦਾ ਬਣਾ ਕੇ ਆਪਣੀ ਢਾਈ ਪਾ ਖਿੱਚੜੀ ਵੱਖਰੀ ਰਿੰਨਣ ਸ਼ੁਰੂ ਕਰ ਦਿੱਤੀ ਹੈ ਅਤੇ ਕਿਸੇ ਪੱਖੋਂ ਵੀ ਸਹਿਯੋਗ ਨਹੀ ਦੇ ਰਹੇ। ਭਾਵ, ਨਾ ਤਾਂ ਦਲ ਖ਼ਾਲਸਾ ਅਤੇ ਅਕਾਲੀ ਦਲ ਬਿੱਟੂ ਵਾਂਗ ਵੋਟ-ਨੀਤੀ ਤਹਿਤ ਪੰਥਕ ਮੋਰਚੇ ਵਿੱਚ ਸ਼ਾਮਲ ਹੋਣ ਲਈ ਤਿਆਰ ਹੁੰਦੇ ਹੋ ਅਤੇ ਨਾ ਹੀ ਪੰਥਕ ਮੋਰਚੇ ਨਾਲ ਸੀਟਾਂ ਦਾ ਲੈਣ-ਦੇਣ ਕਰਕੇ ਕੋਈ ਅਜਿਹਾ ਸਮਝੌਤਾ ਕਰਦੇ ਹੋ, ਜਿਸ ਦੀ ਬਦੌਲਤ ਇੱਕ ਦੇ ਟਾਕਰੇ ਇੱਕ ਉਮੀਦਵਾਰ ਖੜਾ ਕਰਕੇ ਬਾਦਲਕਿਆਂ ਨੂੰ ਹਰਾਇਆ ਜਾ ਸਕੇ। ਰੱਬ ਦਾ ਵਾਸਤਾ ਜੇ, ਪੰਥ `ਤੇ ਤਰਸ ਕਰੋ। ਪਰ, ਮਾਨ ਸਾਹਿਬ ਨੇ ਕਿਸੇ ਦੀ ਅਪੀਲ ਨਹੀ ਸੁਣੀ।
ਸਪਸ਼ਟ ਹੈ ਕਿ ਮਾਨ ਸਾਹਿਬ ਦੀ ਇਸ ਭੈੜੀ ਜਿਦ ਨੇ ਪਹਿਲਾਂ ਕਾਂਗਰਸੀ ਬੇਅੰਤ ਸਿੰਘ ਦੀ ਸਰਕਾਰ ਬਣਵਾ ਕੇ ਸਿੱਖ ਨੌਜਵਾਨੀ ਦਾ ਘਾਣ ਕਰਵਾਇਆ ਅਤੇ ਹੁਣ ਇਹ ਬਾਦਲ-ਭਾਜਪਾ ਗਠਜੋੜ ਨੂੰ ਸ਼੍ਰੋਮਣੀ ਕਮੇਟੀ ਦਾ ਤਖ਼ਤ ਸਉਂਪ ਕੇ ਸਿੱਖੀ ਦਾ ਘਾਣ ਕਰਵਾਏਗੀ। ਪੰਜਾਬ ਵਿੱਚ ‘ਖ਼ਾਲਿਸਤਾਨ’ ਲਹਿਰ ਦਾ ਵੀ ਭੋਗ ਪਵਾ ਦਵੇਗੀ; ਕਿਉਂਕਿ, ਖ਼ਾਲਿਸਤਾਨ ਮੁੱਦੇ `ਤੇ ਚੋਣਾਂ ਹਾਰਨ ਕਰਕੇ ਸਰਕਾਰ ਨੂੰ ਇਹ ਪੱਖ ਪ੍ਰਚਾਰਨ ਦਾ ਮੌਕਾ ਮਿਲਦਾ ਹੈ ਕਿ ਵੋਟਰਾਂ ਨੇ ਖ਼ਾਲਿਸਤਾਨ ਦੀ ਮੰਗ ਨਿਕਾਰ ਦਿੱਤੀ ਹੈ। ਇਸ ਲਈ ਪੰਥ-ਦਰਦੀ ਲੋਕ ਹੁਣ ਪੰਥ ਦਾ ਭਲਾ ਇਸ ਵਿੱਚ ਹੀ ਵੇਖ ਰਹੇ ਹਨ ਕਿ ਉਹ ਆਪਣੀ ਬਜ਼ੁਰਗੀ ਦਾ ਲਾਭ ਲੈਂਦੇ ਹੋਏ ਆਪਣੇ ਸਾਬਕਾ ਸਾਥੀਆਂ ਭਾਈ ਅਤਿੰਦਰਪਾਲ ਸਿੰਘ ਖ਼ਾਲਸਤਾਨੀ, ਭਾਈ ਦਲਜੀਤ ਸਿੰਘ ਬਿਟੂ ਅਤੇ ਦਲ ਖ਼ਾਲਸਾ ਦੇ ਭਾਈ ਹਰਿਚਰਨ ਸਿੰਘ ਧਾਮੀ ਨੂੰ ਆਪਣੀ ਗੋਦ ਵਿੱਚ ਬਠਾਉਣ, ਉਨ੍ਹਾਂ ਦੀਆਂ ਜੱਫੀਆਂ ਪਵਾਉਂਦੇ ਹੋਏ ਪਾਰਟੀ ਦੀ ਵਾਗਡੋਰ ਉਨ੍ਹਾਂ ਦੇ ਹੱਥ ਸੌਂਪ ਕੇ ਘਰ ਬੈਠ ਜਾਣ। ਐਲਾਨ ਕਰ ਦੇਣ ਕਿ ਧਾਮੀ ਜੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਰਪ੍ਰਸਤ, ਬਿਟੂ ਜੀ ਪ੍ਰਧਾਨ ਅਤੇ ਅਤਿੰਦਰਪਾਲ ਸਿੰਘ ਜਨਰਲ ਸਕਤਰ ਹੋਣਗੇ। ਆਸ ਹੈ ਕਿ ਪੰਥ ਦਾ ਬੁੱਧੀ-ਜੀਵੀ ਵਰਗ ਮਾਨ ਜੀ ਨਾਲ ਸਬੰਧਤ ਘਟਨਾਵਾਂ ਨੂੰ ਧਿਆਨ ਵਿੱਚ ਰੱਖ ਕੇ ਇਸ ਪੱਖ ਨੂੰ ਹੋਰ ਸਪਸ਼ਟ ਕਰਨ ਦਾ ਉਪਕਾਰ ਕਰੇਗਾ। ਭੁੱਲ-ਚੁੱਕ ਮੁਆਫ਼।
ਗੁਰੂ-ਪੰਥ ਦਾ ਦਾਸ: ਜਗਤਾਰ ਸਿੰਘ ਜਾਚਕ ਨਿਊਯਾਰਕ, 14 ਅਕਤੂਬਰ 2011, ਫੋਨ 001-6315924335


(13/10/11)
ਸਤਨਾਮ ਕੌਰ ਫ਼ਰੀਦਾਬਾਦ

* ਅਖੌਤੀ ਦਸਮ ਗ੍ਰੰਥ ਦਾ ਰੱਬ ਡਰਪੋਕ, ਧੋਖੇਬਾਜ਼ ਤੇ ਮਹਾਂ ਕ੍ਰੋਧੀ, ਜਿਸ ਨੂੰ ਪਸੀਨਾ ਵੀ ਆਉਂਦਾ ਹੈ।
* ਜਿਸ ਗ੍ਰੰਥ ਦਾ ਰੱਬ ਹੀ ਡਰਪੋਕ ਹੋਵੇ ਉਹ ਅਪਣੇ ਭਗਤਾਂ ਵਿੱਚ ਕਿਸ ਤਰਾਂ ਬੀਰ ਰਸ ਪੈਦਾ ਕਰ ਸਕਦਾ ਹੈ?
: ਉਪਕਾਰ ਸਿੰਘ ਫਰੀਦਾਬਾਦ
੧੩ ਅਕਤੂਬਰ ੨੦੧੧ (ਸਤਨਾਮ ਕੌਰ ਫ਼ਰੀਦਾਬਾਦ)
ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਇਥੇ ਕਾਲਾ ਦਿਵਸ ਮਨਾਉਂਦਿਆਂ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ. ਉਪਕਾਰ ਸਿੰਘ ਫਰੀਦਾਬਾਦ ਨੇ ਕੀਤਾ। ਉਨ੍ਹਾਂ ਦਸਿਆ ਕਿ ਪੁਜਾਰੀ ਸ਼੍ਰੇਣੀ ਜਿਸ ਅਖੌਤੀ ਦਸਮ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਰਖਣ ਲਈ ਜ਼ੋਰ ਲਾ ਰਹੀ ਹੈ ਉਸ ਵਿੱਚ ਦਰਜ਼ ਰੱਬ ਡਰਪੋਕ, ਧੋਖੇਬਾਜ਼, ਮਹਾਂ ਕ੍ਰੌਧੀ, ਭੰਗ ਤੇ ਸ਼ਰਾਬ ਦੀ ਸਿੱਖਿਆ ਦੇਣ ਵਾਲਾ ਹੈ ਅਤੇ ਇਸ ਰੱਬ ਨੂੰ ਪਸੀਨਾ ਵੀ ਆਉਂਦਾ ਹੈ। ਇਸ ਮਹਾਂਕਾਲ ਨਾਂ ਦੇ ਰੱਬ ਜੀ ਨੂੰ ਅਸਿਧੁਜ, ਖੜਗਕੇਤ, ਅਸਿਕੇਤ, ਗਰੀਬ ਨਿਵਾਜਾ, ਲੋਗਨ ਕੇ ਰਾਜਾ, ਜਗਤ ਕੇ ਈਸਾ, ਸਭ ਰਾਜਨ ਕੇ ਰਾਜਾ ਆਦਿ ਦੇ ਨਾਵਾਂ ਨਾਲ ਕਵੀ ਰਾਮ ਸਿਆਮ ਕਈ ਥਾਵਾਂ `ਤੇ ਸੰਬੋਧਨ ਕਰਦੇ ਹਨ। ਮਹਾਂਕਾਲ ਜੁੱਧ ਵਿੱਚ ਲੰਮੇ ਲੰਮੇ ਦੰਦ ਕੱਢਣ ਵਾਲੇ ਦੈਂਤਾਂ ਤੋਂ ਡਰ ਕੇ ਭੱਜਦਾ ਵੀ ਹੈ। ਉਹ ਇੰਨ੍ਹਾਂ ਨਿਰਬਲ ਤੇ ਕਮਜ਼ੋਰ ਹੈ ਕਿ, ਜਿੰਨੇ ਦੈਤਾਂ ਨੂੰ ਮਾਰਦਾ ਹੈ ਉਨ੍ਹੇ ਹੋਰ ਪੈਦਾ ਹੋ ਜਾਂਦੇ ਹਨ ਤੇ ਮਹਾਂ ਕਾਲ ਰੱਬ ਜੀ ਨੂੰ ਘੇਰ ਲੈਂਦੇ ਹਨ। ਪਰ ਜਦੋਂ ਮਹਾਂਕਾਲ ਨੂੰ ਗੁੱਸਾ ਆਉਂਦਾ ਹੈ ਤਾਂ ਉਹ ਦੈਂਤਾਂ ਨੂੰ ਕੇਸਾਂ ਤੋਂ ਪਕੜ ਕੇ ਧਰਤੀ ਤੇ ਪਟਕਾ ਪਟਕਾ ਕੇ ਮਾਰਦਾ ਹੈ ਤਾਂ ਵੀ ਉਹ ਨਹੀਂ ਮਰਦੇ ਜਦ ਇਹ ਮਹਾਂਕਾਲ ਦੈਂਤਾਂ ਨੂੰ ਮਾਰ ਮਾਰ ਕੇ ਥੱਕ ਜਾਂਦਾ ਹੈ ਤਾਂ ਉਹ ਧੋਖੇ ਨਾਲ ਆਧਿ ਬਿਆਧਿ ਰੋਗ ਪੈਦਾ ਕਰ ਦਿੰਦਾ ਹੈ ਇਨ੍ਹਾਂ ਭਿਆਨਕ ਬਿਮਾਰੀਆਂ ਦਾ ਤਾਪ ਦੈਂਤਾਂ ਨੂੰ ਚਿੰਬੜ ਜਾਂਦਾ ਹੈ। ਬੇਨਤੀ ਚੌਪਈ ਦਾ ਕਵੀ ਕਹਿੰਦਾ ਹੈ ਕਿ ਮਹਾਂਕਾਲ ਰੱਬ ਜੀ ਇੰਨੀਆਂ ਸਾਰੀਆਂ ਬਿਮਾਰੀਆਂ ਪੈਦਾ ਕਰ ਦਿੰਦਾ ਹੈ ਕਿ ਜੇ ਮੈਂ (ਕਵੀ) ਉਸ ਦਾ ਵੇਰਵਾ ਦੇਣ ਲਗਾਂ ਤਾਂ ਡਰਦਾ ਹਾਂ ਕਿ ਲਿਖਣ ਲਗਿਆ ਕਿਤੇ ਗ੍ਰੰਥ ਵੱਡਾ ਨਾ ਹੋ ਜਾਏ। ਇਸ ਤਰ੍ਹਾਂ ਧੋਖੇ ਨਾਲ ਸਭ ਰਾਜਨ ਕੇ ਰਾਜਾ ਮਹਾਂਕਾਲ ਜੀ ਨੇ ਦੈਂਤਾਂ ਦਾ ਨਾਸ਼ ਕੀਤਾ। ਉਨ੍ਹਾਂ ਕਿਹਾ ਕਿ ਕਵੀ ਰਾਮ ਸਿਆਮ ਦੇ ਬਚਿਤਰ ਨਾਟਕ /ਅਖੌਤੀ ਦਸਮ ਗ੍ਰੰਥ ਵਿੱਚ ਦਰਜ਼ ਚਰਿਤਰੋਪਖਿਆਨ ਦਾ ੪੦੪ ਵਾਂ ਚਰਿਤ੍ਰ ਇੰਨ੍ਹਾਂ ਹਾਸੋਹੀਣਾ ਹੈ ਕਿ ਇਸ ਨੂੰ ਪੜ੍ਹ ਕੇ ਇੰਜ ਮਹਿਸੂਸ ਹੁੰਦਾ ਹੈ ਕਿ ਬਾਬੇ ਨਾਨਕ ਦੇ ਸੱਚ ਧਰਮ ਤੋਂ ਅਸੀਂ ਝੂਠੀ ਤੇ ਮਿਥਿਹਾਸਕ ਦੁਨੀਆਂ ਵਿੱਚ ਚਲੇ ਗਏ ਹਾਂ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ਼ ਰੱਬ ਜੀ ਦਾ ਸਰੂਪ ਵੇਖਦੇ ਹਾਂ ਤਾਂ ਉਹ ਸਾਨੂੰ ਮਿਠ ਬੋਲੜਾ, ਨਿਰਭਉ, ਨਿਰਵੈਰ, ਸੈਭੰ, ਅਤੇ ਅਕ੍ਰਿਤਘਣਾ ਦੀ ਪਾਲਣਾ ਕਰਣ ਵਾਲਾ ਦਿਸਦਾ ਹੈ ਜਿਸਦਾ ਕੋਈ ਵੈਰੀ ਨਹੀਂ ਫਿਰ ਉਸਦਾ ਝਗੜਾ ਕਿਸ ਨਾਲ? ਉਨ੍ਹਾਂ ਕਿਹਾ ਕਿ ਜਿਹੜੇ ਲੋਕੀਂ ਇਹ ਕਹਿੰਦੇ ਹਨ ਕਿ ਅਖੌਤੀ ਦਸਮ ਗ੍ਰੰਥ ਨੂੰ ਪੜ੍ਹ ਕੇ ਬੀਰ ਰਸ ਪੈਦਾ ਹੁੰਦਾ ਹੈ ਇਸ ਨਾਟਕੀ ਗ੍ਰੰਥ ਅਨੁਸਾਰ ਉਨ੍ਹਾਂ ਦਾ ਰੱਬ ਤਾਂ ਆਪ ਹੀ ਡਰਪੋਕ ਹੈ ਫਿਰ ਉਹ ਅਪਣੇ ਭਗਤਾਂ ਵਿੱਚ ਕਿਦਾਂ ਦਾ ਬੀਰ ਰੱਸ ਪੈਦਾ ਕਰਦਾ ਹੋਵੇਗਾ ਸਮਝ ਤੋਂ ਪਰਾਂ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ ਅੰਦਰ ਰਾਗੀ ਅਕਸਰ ਹੀ ਮਹਾਂਕਾਲ ਦੀ ਉਸਤਤਿ ਕਰਦੇ ਹਨ ਅਤੇ ਗੋਲਕਾਂ ਵਿਚੋਂ ਅਪਣੇ ਖਜ਼ਾਨੇ ਭਰ ਰਹੇ ਹਨ। ਉਨ੍ਹਾਂ ਕਿਹਾ ਕਿ ਸੰਗਤਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ ਤਾਂ ਜੁ ਅਕਾਲਪੁਰਖ ਆਖ ਕੇ ਮਹਾਂਕਾਲ ਦੀ ਉਸਤਤਿ ਕਰਣ ਵਾਲੇ ਅਜਿਹੇ ਗਾਇਕਾਂ ਦਾ ਤੋਰੀ-ਫੋਲਕਾ ਬੰਦ ਕੀਤਾ ਜਾ ਸਕੇ। ਯੰਗ ਸਿੱਖ ਐਸੋਸਿਏਸ਼ਨ ਫਰੀਦਾਬਾਦ ਵੱਲੋਂ ਅਖੌਤੀ ਦਸਮ ਗ੍ਰੰਥ ਦੀ ਸੱਚਾਈ ਦੱਸਣ ਵਾਲਾ ਇਸ਼ਤਿਹਾਰ ਵੀ ਸੰਗਤਾਂ ਵਿੱਚ ਵੰਡਿਆ ਗਿਆ। ਇਸ ਮੌਕੇ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉਚੱਤਾ ਨੂੰ ਸਮਰਪੱਤ ਜੱਥੇਬੰਦੀ ਦਸਮ ਗ੍ਰੰਥ (ਬਚਿੱਤਰ ਨਾਟਕ) ਵਿਚਾਰ ਮੰਚ ਇੰਟਰਨੈਸ਼ਨਲ, ਗੁਰਸਿੱਖ ਫੈਮਿਲੀ ਕਲੱਬ ਫ਼ਰੀਦਾਬਾਦ, ਖਾਲਸਾ ਨਾਰੀ ਮੰਚ ਫਰੀਦਾਬਾਦ, ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ, ਦੁਰਮਤਿ ਸੋਧਕ ਗੁਰਮਤਿ ਲਹਿਰ, ਗੁਰਮਤਿ ਪ੍ਰਚਾਰ ਜੱਥਾ ਦਿੱਲੀ, ਆਦਿ ਜੱਥੇਬੰਦੀਆਂ ਦੇ ਨੁੰਮਾਇਦੇ ਹਾਜ਼ਰ ਸਨ।

**************************************

ਹਰ ਮਹੀਨੇ ਦੀ 13 ਤਾਰੀਖ ਨੂੰ ਕਾਲਾ ਦਿਵਸ ਕਿਉਂ ਅਤੇ ਜੁੰਮੇਵਾਰ ਕੌਣ? ਦਾ ਪੋਸਟਰ ਦੇਖਣ ਲਈ ਕਲਿਕ ਕਰੋ।


(13/10/11)
ਗੁਰਬਖਸ ਸਿੰਘ

ਕਿਉ ਕਰਿ ਕੰਤ ਮਿਲਾਵਾ ਹੋਈ॥ ਅੰਕ750
ਇਕ ਗੁਰਮੁਖ ਪਿਆਰੇ, ਗੁਰੂ ਨਾਨਕ ਪ੍ਰਤੀ ਸ਼ਰਧਾ ਵਾਲੇ ਨੋਜਵਾਨ ਨੇ ਪੁਛਿਆ ਸੀ ਕਿ ਪਰਮਾਤਮਾ ਨੂੰ ਕਿਸ ਤਰਾ ਪਾਇਆ ਜਾ ਸਕਦਾ ਹੈ। ਪਾਠ ਵੀ ਕਰਦੇ ਹਾਂ ਗੁਰਦੁਆਰਾ ਸਾਹਿਬ ਵੀ ਜਾਦੇ ਹਾ ਪਰ ਮਨ ਨੂੰ ਟੁੰਬਣ ਵਾਲਾ ਉਤਰ ਨਹੀ ਮਿਲਿਆ ਤੁਸੀ ਕ੍ਰਿਪਾ ਕਰ ਕੇ ਦਸੋ। ਦਾਸ ਨੇ ਬੇਨਤੀ ਕੀਤੀ ਕਿ ਜਦੋ ਤੁਸੀ ਕਿਸੇ ਅਫਸਰ ਨੂੰ ਜੋ ਉਚ ਪਦਵੀ ਤੇ ਬੈਠਾ ਹੋਵੇ ਅਤੇ ਤੁਸੀ ਉਸ ਨੂੰ ਪਹਿਲਾ ਨਾ ਜਾਣਿਆ ਨਾ ਦੇਖਿਆ ਹੋਵੇ, ਕਿਸ ਪ੍ਰਕਾਰ ਲਭੋਗੇ ਅਤੇ ਮਿਲੋਗੇ। ਉਸ ਨੇ ਕਿਹਾ ਕਿ ਪਹਿਲਾਂ ਉਸ ਦਾ ਟਿਕਾਣਾ ਫਿਰ ਉਸ ਦਾ ਹੁਲੀਆ ਅਤੇ ਸੁਭਾਉ ਪੁਛਾਗਾਂ। ਦਾਸ ਨੇ ਫਿਰ ਬੇਨਤੀ ਕੀਤੀ ਕਿ, ਤੁਸੀ ਪਰਮਾਤਮਾ ਦਾ ਟਿਕਾਣਾ ਹੁਲੀਆ, ਸੁਭਾਉ ਇਤਆਦਿ ਜਾਣਦੇ ਹੋ, ਉਸ ਨੇ ਕਿਹਾ ਨਹੀ, ਦਾਸ ਨੇ ਕਿਹਾ ਫਿਰ ਤੁਸੀ ਉਸ ਨੂੰ ਕਿਸ ਤਰਾਂ ਦੇਖ, ਪਛਾਣ ਅਤੇ ਮਿਲ ਸਕਦੇ ਹੋ, ਉਹ ਹੈਰਾਨੀ ਨਾਲ ਪੁਛਣ ਲਗਾ ਕਿ ਉਸ ਨੂੰ ਮਿਲਣ ਵਾਸਤੇ ਇਹਨਾਂ ਗਲਾਂ ਦੀ ਲੋੜ ਪੈਦੀ ਹੈ। ਉਸ ਦਾ ਇਸ ਤਰਾਂ ਕਹਿਣਾ ਸੁਭਾਵਿਕ ਸੀ, ਕਿਉ ਕਿ ਰੱਬ ਨੂੰ ਫੜ ਕੇ ਦਿਖਾਣ ਵਾਲੀਆ ਦੁਕਾਨਾ ਆਮ ਹਨ। ਅਗੇ ਗੁਰਬਾਣੀ ਵੀਚਾਰ ਸ਼ੁਰੂ ਹੋਈ ਕਿ ਬਾਬੇ ਨਾਨਕ ਨੇ ਬਾਣੀ ਅੰਦਰ ਦਸਿਆ ਕਿ ਉਸ ਦਾ ਟਿਕਾਣਾ ਨਿਜ ਘਰਿ, ਅੰਤਰਿ ਆਤਮਾ, ਰਿਦਾ, ਹਿਰਦਾ, ਦਿਲ, ਮਨ ਇਤਆਦਿ ਵਿਚੋ ਪ੍ਰਗਟ ਹੋਣ ਕਾਰਣ ਉਸ ਦਾ ਟਿਕਾਣਾ ਵੀ ਇਹੀ ਹੈ, ਪਰ ਸ਼ਰਤ ਇਹ ਹੈ ਕਿ ਮਨ ਨਿਰਮਲ ਹੋਵੇ ਮਨ ਅੰਦਰ ਕੋਈ ਬੁਰੀ ਸੋਚ ਵੀਚਾਰ ਨ ਹੋਵੇ ਅਤੇ ਸਰਬੱਤ ਦੇ ਭਲੇ ਦਾ ਉਮਾਹ ਹੋਣਾ ਜਰੂਰੀ ਹੈ। ਉਸ ਦਾ ਹੁਲੀਆ ਅੱਖਾਂ ਨਾਲ ਦਿਖਣ ਵਾਲਾ ਨਹੀ ਨਾ ਹੀ ਸਰੀਰ ਦੇ ਕਿਸੇ ਅੰਗ ਨਾਲ ਤੁਸੀ ਉਸ ਨੂੰ ਛੋਹ ਸਕਦੇ ਹੋ। ਕਿਉ ਕਿ ਸਰੀਰ ਦਾ ਕੋਈ ਵੀ ਹਿਸਾ ਚੇਤਨ ਨਹੀ ਚਾਹੇ ਉਹ ਦਿਮਾਗ ਹੀ ਕਿਉ ਨਾ ਹੋਵੇ। ਸਾਡੇ ਅੰਦਰ ਦੀ ਉਹ ਸ਼ਕਤੀ ਜਿਸ ਬਾਰੇ ਪਹਿਲਾ ਦਸਿਆ ਗਿਆ ਹੈ, ਇਹ ਸ਼ਕਤੀ ਚੇਤਨ ਹੈ, ਚੇਤਨਾ ਦੇ ਕਾਰਨ ਹੀ ਸਰੀਰ ਦਾ ਹਰ ਹਿਸਾ ਕੰਮ ਕਰਦਾ ਹੈ। ਇਸ ਚੇਤਨ ਸ਼ਕਤੀ ਨੂੰ ਕਈ ਨਾਵਾਂ ਨਾਲ ਸ਼ੁਰੂ ਵਿੱਚ ਦਰਸਾਇਆ ਹੈ। ਇਸ ਜੋਤਿ ਰੂਪੀ ਸ਼ਕਤੀ ਤੋ ਬਿਨਾ ਸਾਡੇ ਸਰੀਰ ਨੂੰ ਮੁਰਦਾ ਕਹਿੰਦੇ ਹਨ। ਮੁਰਦੇ ਬਾਰੇ ਅਸੀ ਜਾਣਦੇ ਹਾਂ ਕਿ ਉਹ ਸਰੀਰ ਦੇ ਸਾਰੇ ਅੰਗਾਂ ਦੇ ਹੁੰਦਿਆ ਵੀ ਕੁੱਝ ਨਹੀ ਕਰ ਸਕਦਾ। ਹੈਰਾਨ ਨਾ ਹੋਣਾ ਉਸ ਦਾ ਰੂਪ ਗੁਰਬਾਣੀ ਅੰਦਰ ਉਸ ਦੇ ਗੁਣ ਹੀ ਉਸ ਦਾ ਰੂਪ ਹਨ।
“ਸਾਚੇ ਸਾਚਾ ਨਾਉ ਗੁਣ ਗੋਬਿੰਦੁ ਹੈ ਜੀਉ॥ ਅੰਕ 688” ਅਰੂਪ ਦੇ ਗੁਣਾ ਦਾ ਅਕਾਰ ਨਹੀ/ਪਰ ਹੋਂਦ ਹੈ “ਨਾਉ ਤੇਰਾ ਨਿੰਰਕਾਰੁ ਹੈ ਨਾਇ ਲਇਐ ਨਰਕਿ ਨਾ ਜਾਈਐ॥ ਅੰਕ 465” ਉਸ ਦੇ ਮੁਖ ਗੁਣ ਸਤੁ, ਸੰਤੋਖ, ਦਇਆ, ਧਰਮ ਅਤੇ ਧੀਰਜ ਦਸੇ ਜਾਦੇ ਹਨ, ਪਰਮਾਤਮਾ ਸਰਬ ਵਿਆਪਕ ਹੋਣ ਕਾਰਣ ਉਸ ਦੇ ਇਹ ਗੁਣ ਵੀ
Univrsal ਹਨ। ਹਰ ਮਨੁੱਖ ਜੋ ਕਿਸੇ ਵੀ ਧਰਮ ਨਾਲ ਸੰਬਧਿਤ ਹੋਵੇ ਉਸ ਅੰਦਰ ਇਹ ਗੁਣ ਹੋਣੇ ਜਰੂਰੀ ਹਨ। ਗੁਣਾ ਤੋ ਬਿਨਾ ਉਹ ਧਾਰਮਿਕ ਨਹੀ ਹੋ ਸਕਦਾ, ਕਿਉ ਕਿ ਇਹ ਸਾਡੀ ਆਤਮਾ ਦੇ ਸੁਭਾਉ ਵਿੱਚ ਹਨ। ਪਰ ਅਗਿਆਨ ਅਤੇ ਅੰਧ ਵਿਸ਼ਵਾਸ਼ ਵਾਲੀ ਪੂਜਾ ਨਾਲ ਕੁੱਝ ਨਹੀ ਮਿਲਣਾ, “ਗਿਆਨ ਹੀਣੰ ਅਗਿਆਨ ਪੂਜਾ॥ ਅੰਧ ਵਰਤਾਰਾ ਭਾਉ ਦੂਜਾ॥ ਅੰਕ 1412” ਗੁਰੁ ਸਮੁੰਦੁ ਨਦੀ ਸਭ ਸਿਖੀ ਨਾਤੈ ਜਿਤੁ ਵਡਿਆਈ॥ ਅੰਕ150 ਉਸ ਦੇ ਗਿਆਨ ਵਿੱਚ ਮਨ ਦਾ ਇਸ਼ਨਾਨ ਜਰੂਰੀ ਹੈ, ਮਨ ਦੇ ਇਸ਼ਨਾਨ ਤੋ ਬਿਨਾ ਗੁਣ ਪ੍ਰਗਟ ਨਹੀ ਹੁੰਦੇ। ਗੁਰੂ ਗ੍ਰੰਥ ਸਾਹਿਬ ਅੰਦਰ ਜੋ, ਰੱਬ, ਖੁਦਾ ਸਾਡੇ ਅੰਦਰ ਵਸਦਾ ਦਸਿਆ ਹੈ, ਉਸ ਦੇ ਸੁਭਾਉ ਦੀ ਵੀ ਗੁਰਬਾਣੀ ਅੰਦਰ ਜਾਣਕਾਰੀ ਦਸੀ ਹੈ ਕਿ ਉਹ ਕ੍ਰਿਪਾਲੂ, ਦਇਆਲੂ, ਪ੍ਰਤਿਪਾਲਕ ਵੀ ਹੈ, ਸਰਬ ਕਲਾ ਸਮਰਥ, ਰਚਨਾ ਰਚਨ ਅਤੇ ਸਮੇਟਣ ਵਾਲਾ, ਮਿਠ ਬੋਲੜਾ, ਕੋੜਾ ਬੋਲ ਜਾਣਦਾ ਹੀ ਨਹੀ, ਕਿਸੇ ਦੇ ਔਗੁਣਾ ਨੂੰ ਨਾ ਚਿਤਾਰਦਾ ਹੋਇਆ ਨਿਆਕਾਰੀ ਵੀ ਹੈ। “ਆਪੇ ਬੀਜਿ ਆਪੇ ਹੀ ਖਾਹੁ॥” ਉਸ ਦਾ ਕਾਨੂੰਨ ਹੈ। ਜਿਹੋ ਜਿਹੇ ਅਪਣੇ ਵਰਤਾਰੇ ਰਾਹੀ ਗੁਣ ਜਾ ਅਵਗੁਣ, ਚੰਗਾ ਜਾ ਮਾੜਾ, ਜੋ ਬੀਜਾਗੇ ਉਹ ਹੀ ਉਗੇਗਾ। ਇਹ ਨਹੀ ਕਿ ਇਥੇ ਮਾੜੇ ਕੰਮ ਕਰਕੇ ਤਾ ਸਚੇ ਬਣ ਲੋਕਾਂ ਨੂੰ ਦਸੀਏ ਪਰ ਉਹ ਅੰਤਰਿਜਾਮੀ ਹੈ ਇਸ ਕਾਰਣ ਕੀਤੇ ਦਾ ਫਲ ਬੀਜੇ ਬੀਜ ਮੁਤਾਬਕ ਜਰੂਰ ਦਿੰਦਾ ਹੈ। ਜਿਸ ਨੂੰ ਪਾਣਾ ਹੈ, ਉਸਨੂੰ ਜਾਨਣਾ ਬਹੁਤ ਜਰੂਰੀ ਹੈ। ਜਾਨਣ ਨਾਲ ਹੀ ਪਤਾ ਚਲੇਗਾ ਕਿ ਉਹ ਬੀਜ ਰੂਪ, ਹੀ ਸਭ ਦਾ ਮੂਲ ਹੈ ਇਕ ਦੇਸੀ ਨਹੀ, ਸਰਬ ਵਿਆਪਕ ਹੈ ਸਾਰੇ ਖੰਡਾ ਬ੍ਰਹਮੰਡਾ ਦਾ ਰਚਨਹਾਰ, ਮਾਲਿਕ ਵੀ ਹੈ। ਸਭ ਨੂੰ ਇੱਕ ਨਜਰ ਨਾਲ ਦੇਖਦਾ ਅਤੇ ਸਮ-ਦ੍ਰਿਸ਼ਟੀ ਵਾਲਾ ਹੈ, ਚਾਹੇ ਕੋਈ ਰਾਜਾ ਹੋਵੇ ਜਾ ਰੰਕ ਉਸ ਦੀ ਨਜਰ ਵਿੱਚ ਸਭ ਇੱਕ ਸਮਾਨ ਹਨ। ਉਸ ਦਾ ਧਰਮ ਕੇਵਲ ਸਦੀਵੀ ਸਚੁ ਹੈ ਜੋ ਕਦੇ ਬਦਲ ਨਹੀ ਸਕਦਾ। ਤੱਤ ਨਿਰੰਜਨ ਜੋਤਿ ਉਸ ਦਾ ਸਰੂਪ ਹੈ ਇਸ ਕਾਰਣ ਨਾ ਉਹ ਹਿੰਦੂ, ਮੁਸਲਮਾਨ, ਸਿਖ ਜਾ ਇਸਾਈ ਇਤ ਆਦਿ ਹੈ ਨਾ ਹੀ ਬ੍ਰਾਹਮਣ ਜਾ ਸੂਦਰ ਵਿੱਚ ਕੋਈ ਫਰਕ ਰਖਦਾ ਹੈ ਉਹ ਕਦੇ ਜੰਮਦਾ ਤੇ ਮਰਦਾ ਨਹੀ ਗੁਰਬਾਣੀ ਦਰਸਾਉਦੀ ਹੈ ਕਿ ਉਹ ਮੁਖ ਸੜ ਜਾਵੇ ਜੋ ਇਹ ਕਹਿੰਦਾ ਹੈ ਕਿ ਪਰਮਾਤਮਾ ਜੰਮਦਾ ਤੇ ਮਰਦਾ ਹੈ, ਇਸੀ ਕਾਰਣ ਨਿਰਭਉ ਅਤੇ ਨਿਰਵੈਰ ਹੈ। ਮੋਤ (ਦੇ ਡਰ ਵਾਲਾ ਕਦੇ ਨਿਰਭਉ ਨਹੀ ਹੋ ਸਕਦਾ) ਉਸ ਨੂੰ ਕਿਸੇ ਨੇ ਬਣਾਇਆ ਨਹੀ ਉਹ ਆਪਣੇ ਆਪ ਤੋ ਹੀ ਹੈ। ਕੋਈ ਇਹ ਨਹੀ ਦਸ ਸਕਦਾ ਕਿ ਉਹ ਕਦੋ ਦਾ ਹੈ। ਵਿਗਿਆਨ ਦੀ ਖੋਜ ਵੀ ਇਥੇ ਪਹੁੰਚ ਗਈ ਕਿ ਉਸ ਦੀ ਹੋਂਦ ਹੈ। ਉਸ ਨੂੰ ਸਤ ਪੁਰਖਾਂ ਨੇ ਬੇਅੰਤ ਅਤੇ ਬੇਅੰਤ ਗੁਣਾ, ਸ਼ਕਤੀਆ ਦਾ ਮਾਲਿਕ ਕਿਹਾ ਹੈ। ਇੱਕ ਅਨੋਖੀ ਗਲ ਇਹ ਹੈ ਕਿ ਉਸ ਵਰਗਾ ਜਾ ਉਸ ਦਾ ਕੋਈ ਹੋਰ ਸ਼ਰੀਕ ਵੀ ਕਦੇ ਨਹੀ ਹੋਇਆ ਨਾ ਹੋ ਸਕੇਗਾ। ਗਿਆਨ ਗੁਰੂ ਗੁਰਬਾਣੀ ਦੇ ਪ੍ਰਕਾਸ਼ ਤੋ ਪਹਿਲਾ (“ਜਿਨ ਜਾਤਾ ਸੋ ਤਿਸ ਹੀ ਜੇਹਾ॥ ਅੰਕ 931 ਜਿਨੀ ਜਾਣੁ ਸੁਜਾਣਿਆ ਜਗਿ ਤੇ ਪੂਰੇ ਪਰਵਾਣੁ॥ ਅੰਕ 1329” ਜਾਣਕਾਰੀ ਨਾਲ ਹੀ ਮੂਲ ਰੂਪ ਵਲ ਨੂੰ ਰੁਖ ਕਰਕੇ ਮਿਲਾਂਗੇ ਨਾ ਮਿਲਣ ਵਾਲਾ ਜੀਵਨ ਦੀ ਬਾਜੀ ਹਾਰ ਜਾਦਾ ਹੈ।) ਉਸ ਦਾ ਟਿਕਾਣਾ ਗ੍ਰਿਸਤ ਛੱਡ ਕੇ ਜੰਗਲਾ, ਤੀਰਥਾ ਜਾ ਨਦੀਆ ਦੇ ਕਿਨਾਰੇ ਰਹਿਣਾ ਜਾ ਇਸ਼ਨਾਨ ਕਰਨ ਇਤਆਦਿ ਨਾਲ ਦਸਿਆ ਜਾਦਾ ਸੀ, ਪਰ ਗੁਰੂ ਗ੍ਰੰਥ ਸਾਹਿਬ ਅੰਦਰਿ ਸਾਰੇ ਸਤ ਪੁਰਖਾਂ ਨੇ ਇਸ ਖੋਜ ਨੂੰ ਰੱਦ ਕੀਤਾ। ਇਹਨਾ ਸਤ ਪੁਰਖਾ ਨੇ ਬਹੁਤ ਵਿਗਿਆਨਕ ਢੰਗ ਨਾਲ ਦਸਿਆ ਕਿ ਉਹ ਹਰ ਜੀਵ ਦੇ ਅੰਦਰ ਅਤੇ ਸਦਾ ਨਾਲ ਵਿਚਰਦਾ ਹੈ। ਹੋਰ ਵੀ ਸਚਾਈ ਦਸੀ ਕਿ ਅਸੀ ਉਸ ਦੇ ਵਿੱਚ ਹਾਂ ਉਹ ਸਾਡੇ ਵਿੱਚ ਹੈ, ਜਿਵੇ ਮੱਛੀ ਦੇ ਅੰਦਰ ਵੀ ਪਾਣੀ ਅਤੇ ਉਸ ਦੇ ਥੱਲੇ ਉੱਤੇ ਹਰ ਪਾਸੇ ਪਾਣੀ ਹੀ ਪਾਣੀ ਹੈ, ਉਸ ਤੋ ਬਾਹਰ ਆ ਕੇ ਮੱਛੀ ਮਰ ਜਾਵੇਗੀ, ਅਸੀ ਹਵਾ ਵਿੱਚ ਹੀ ਰਹਿਦੇ ਹਾ ਸਾਡੇ ਅੰਦਿਰ ਵੀ ਹਵਾ ਹੈ ਹਵਾ ਤੋ ਬਿਨਾ ਅਸੀ ਜੀ ਨਹੀ ਸਕਦੇ। ਇਸੀ ਪ੍ਰਕਾਰ ਗੁਰੂ ਗ੍ਰੰਥ ਸਾਹਿਬ ਜੀ ਦਸਦੇ ਹਨ ਕਿ ਅਸੀ ਤੰਰਗਾ ਰੂਪ ਵਾਹਿਗੁਰੂ ਵਿੱਚ ਵਸਦੇ ਅਤੇ ਸਾਡੇ ਹਰ ਪਾਸੇ ਤੰਰਗਾਂ ਦੇ ਰੂਪ ਵਿੱਚ ਉਹ ਵਿਚਰ ਰਿਹਾ ਹੈ “ਨਾਵੈ ਅੰਦਰ ਹਉ ਵਸਾ ਨਾਮ ਵਸੈ ਮਨਿ ਆਇ॥ ਅੰਕ 55” ਬੇਅੰਤ ਹੋਣ ਕਾਰਣ ਉਸ ਨੂੰ ਪਾਇਆ ਨਹੀ ਜਾ ਸਕਦਾ (ਜਿਵੇ ਨਦੀਆ ਅਪਣੇ ਅਸਲੇ ਸਮੁੰਦਰ ਵਲ ਰੁਖ ਕਰ ਕੇ ਚਲਣ ਨਾਲ ਅਪਣੇ ਅਸਲੇ, ਸਮੁੰਦਰ ਵਿੱਚ ਸਮਾ ਕੇ ਇੱਕ ਮਿਕ ਹੋ ਜਾਦੀਆ ਹਨ। ਇਸੀ ਪ੍ਰਕਾਰ ਮਨੁੱਖ ਦਾ ਅਸਲਾ ਵੀ ਨਿਰ ਅਕਾਰ ਸ਼ਕਤੀ ਹੈ, ਉਸ ਨੂੰ ਕੇਵਲ ਸਾਡੇ ਨਿਰਮਲ ਜੋਤਿ ਸਰੂਪ ਮਨ ਨੇ ਹੀ ਮਿਲਣਾ ਹੈ, ਕਿਉ ਕਿ ਮਨ ਉਸ ਨਿੰਰਆਕਾਰ ਦੀ ਅੰਸ਼ ਹੈ। “ਕਹੁ ਕਬੀਰ ਇਹ ਰਾਮ ਕੀ ਅੰਸ॥ ਅੰਕ 871” ਨਦੀਆ ਵਾਂਗ ਮਨ ਨੂੰ ਜਦੋ ਇਹ ਗਿਆਨ ਹੋ ਜਾਵੇ ਕਿ ਮੈ ਸਰੀਰ ਨਹੀ, ਸਰੀਰ ਨੂੰ ਹੁਕਮ ਰਜਾ ਵਿੱਚ ਤੋਰਨ ਵਾਲਾ ਹਾ, ਫਿਰ ਇਹ ਸਰੀਰ ਅੰਦਰ ਰਹਿੰਦਾ ਹੋਇਆ ਸਰੀਰ ਦੇ ਰਸਾਂ ਵਿੱਚ ਫਸੇਗਾ ਨਹੀ, ਉਹਨਾ ਰਸਾਂ ਨੂੰ ਸਚ ਦੇ ਸਜੰਮ ਵਿੱਚ ਮਾਣਦਾ ਹੋਇਆ ਅਪਣੇ ਅਸਲੇ ਵਲ ਤੁਰੇਗਾ ਅਤੇ ਅੰਸ ਹੋਣ ਨਾਤੇ ਅੰਸੀ ਨਾਲ ਨਦੀ ਵਾਂਗ ਇੱਕ ਮਿਕ ਹੋ ਜਾਵੇਗਾ। ਸੰਸਾਰ ਦੀ ਖੇਡ ਨਿੰਰਕਾਰ ਨੇ ਐਸੀ ਬਣਾਈ ਹੈ ਕਿ ਜੀਵ ਮਾਇਆ ਦੇ ਚਿਕੜ ਵਿਚੋ ਪੈਦਾ ਹੋਇਆ ਹੋਣ ਕਾਰਣ ਇਹ ਆਖਰੀ ਸਾਹ ਤਕ ਮਾਇਆ ਨਾਲ ਹੀ ਰਹੇਗਾ, ਮਾਇਆ ਦੇ ਚਿਕੜ ਵਿੱਚ ਖੁਭੇਗਾ ਨਹੀ ਕੁਦਰਤੀ ਲੋੜ ਅਨੁਸਾਰ ਜਿਵੇ ਚਿੱਕੜ ਨਾਲ ਘਰ ਲਿਪਦੇ ਹਾ, ਚਿਕੜ ਦੀ ਵਰਤੋ ਇਵੇ ਕਰਨੀ ਹੈ। ਗੁਰੂ ਨਾਨਕ ਦੇਵ ਜੀ ਦਸਦੇ ਹਨ “ਐਬਤਨਿ ਚਿਕੜੋ ਇਹੁ ਮਨੁ ਮੀਂਡਕੋ ਕਮਲ ਕੀ ਸਾਰ ਨਹੀ ਮੁਲਿ ਪਾਈ॥”। ਸਾਡੇ ਅੰਦਰ ਰਹਣ ਵਾਲਾ ਡੱਡੂ ਮਨ ਜੇ ਐਬਾ ਦੇ ਚਿੱਕੜ ਨਾਲ ਖੁਸ਼ ਰਹਿੰਦਾ ਹੈ, ਤਾਂ ਇਸ ਨੂੰ ਸਰੀਰ ਦੇ ਅੰਦਰ ਕਮਲ ਫੁੱਲ ਰੂਪ ਨਿੰਰਕਾਰ ਦੀ ਸੋਝੀ ਨਹੀ ਹੋ ਸਕਦੀ। ਸ਼ਬਦ ਗੁਰੂ ਰੋਜ ਗੁਰਦੁਆਰਿਆ ਦੇ ਸਪੀਕਰਾਂ ਰਾਹੀ ਜਾ ਬਾਣੀ ਪੜਨ ਸੁਣਨ ਰਾਹੀ ਸਾਨੂੰ ਗੁਰਮਤਿ ਜੀਵਨ ਜੁਗਤੀ ਦੀਆ ਅਵਾਜਾ ਦਿੰਦੇ ਹਨ। ਪਰ ਡੱਡੂ ਮਨ ਚਿੱਕੜ ਦੇ ਰਸ ਨਾਲ ਹੀ ਮਸਤ ਰਹਿੰਦਾ ਹੈ, ਸ਼ਬਦ ਦੇ ਭੋਰੇ ਗੁਰਸਿਖ ਚਿਕੜ ਵਿਚੋ ਕਮਲ ਦੀ ਕੋਮਲਤਾ, ਨਿਰਲੇਪਤਾ, ਇਤਆਦਿ ਗੁਣਾ ਨੂੰ ਧਾਰਨ ਕਰ ਕੇ ਇਸ ਮਾਇਆਵੀ ਸਰੀਰ ਦੇ ਵਿੱਚ ਰਹਿੰਦੀਆ ਹੀ ਨਿੰਰਕਾਰ ਨਾਲ ਇੱਕ ਮਿਕ ਹੁੰਦੇ ਹਨ।
“ਸਭਿ ਅਵਗਣ ਮੈ ਗੁਣੁ ਨਹੀ ਕੋਈ॥ ਕਿਉ ਕਰਿ ਕੰਤ ਮਿਲਾਵਾ ਹੋਈ॥ 1॥ ਨਾ ਮੈ ਰੂਪੁ ਨ ਬੰਕੇ ਨੈਣਾ॥ ਨਾ ਕੁਲ ਢੰਗੁ ਨ ਮੀਠੇ ਬੈਣਾ॥ 1॥ ਰਹਾਉ॥ ਸਹਜਿ ਸੀਗਾਰ ਕਾਮਣਿ ਕਰਿ ਆਵੈ॥ ਤਾ ਸੋਹਾਗਣਿ ਜਾ ਕੰਤੈ ਭਾਵੈ॥ 2॥ ਨਾ ਤਿਸੁ ਰੂਪੁ ਨ ਰੇਖਿਆ ਕਾਈ॥ ਅੰਤਿ ਨ ਸਾਹਿਬੁ ਸਿਮਰਿਆ ਜਾਈ॥ 3॥ ਸੁਰਤਿ ਮਤਿ ਨਾਹੀ ਚਤੁਰਾਈ॥ ਕਰਿ ਕਿਰਪਾ ਪ੍ਰਭ ਲਾਵਹੁ ਪਾਈ॥ 4॥ ਖਰੀ ਸਿਆਣੀ ਕੰਤ ਨ ਭਾਣੀ॥ ਮਾਇਆ ਲਾਗੀ ਭਰਮਿ ਭੁਲਾਣੀ॥ 5॥ ਹਉਮੈ ਜਾਈ ਤਾ ਕੰਤ ਸਮਾਈ॥ ਤਉ ਕਾਮਣਿ ਪਿਆਰੇ ਨਵ ਨਿਧਿ ਪਾਈ॥ 6॥ ਅਨਿਕ ਜਨਮ ਬਿਛੁਰਤ ਦੁਖੁ ਪਾਇਆ॥ ਕਰੁ ਗਹਿ ਲੇਹੁ ਪ੍ਰੀਤਮ ਪ੍ਰਭ ਰਾਇਆ॥ 7॥ ਭਣਤਿ ਨਾਨਕੁ ਸਹੁ ਹੈ ਭੀ ਹੋਸੀ॥ ਜੈ ਭਾਵੈ ਪਿਆਰਾ ਤੈ ਰਾਵੇਸੀ॥ 8॥ 1॥ ਅੰਕ 750”
ਉਪਰੋਕਤ ਵੀਚਾਰਾਂ ਅਧੀਨ ਨਿਚੋੜ ਇਹ ਹੈ ਕਿ ਜਿਵੇ, ਕਮਲ ਵਰਗੀ ਕੋਮਲਤਾ ਅਤੇ ਨਿਰਲੇਪਤਾ (ਚਿੱਕੜ ਵਿਚੋ ਪੈਦਾ ਹੋ ਕੇ ਵੀ ਚਿੱਕੜ ਵਿੱਚ ਖੁਬਦਾ ਨਹੀ) ਜੇ ਸਾਡੇ ਅੰਦਰ ਹੋਵੇ ਤਾ, ਮੋਹ ਅਤੇ ਵਿਕਾਰਾ ਦੇ ਚਿੱਕੜ ਵਿਚੋ ਬਚਕੇ ਹਉਮੈ ਰਹਿਤ ਸੁਚਾ ਜੀਵਨ ਬਣਾਈਏ, ਤਾ ਪੁਛਣ ਦੀ ਲੋੜ ਨਹੀ, ਕਿਵੇ ਮਿਲਦਾ ਹੈ। ਉਹ ਆਪ ਹੀ ਬਿਨਾ ਕਿਸੇ ਦੇਰੀ ਤੋ ਪ੍ਰਗਟ ਹੋਣ ਵਾਸਤੇ ਇਹੋ ਜਿਹੀ ਥਾਂ ਦੀ ਉਡੀਕ ਵਿੱਚ ਹੋਣ ਕਾਰਣ (“ਨਾਨਕ ਸਤਿਗੁਰ ਤਾ ਮਿਲੈ ਜਾ ਮਨੁ ਰਹੈ ਹਦੁਦਿ॥ ਅੰਕ 84”) ਜਰੂਰ ਪ੍ਰਗਟ ਹੋਵੇਗਾ, ਤੱਤ ਗਿਆਨ ਅਤੇ ਗੁਣ ਰੂਪ ਵਿਚ।

ਗੁਰਬਖਸ ਸਿੰਘ 9417231762


(13/10/11)
ਜਸਵੰਤ ਸਿੰਘ ‘ਅਜੀਤ’

ਚਰਚਾ ਖਾਲਸਾ ਵਿਰਾਸਤ ਕੰਪਲੈਕਸ ਦੇ ਉਦਘਾਟਨ ਦੀ?
ਕੁਝ ਦਿਨ ਹੋਏ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨਾਲ ਮੁਲਾਕਾਤ ਕਰ ਉਨ੍ਹਾਂ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਥਾਪਤ ‘ਖਾਲਸਾ ਵਿਰਾਸਤੀ ਕੰਪਲੈਕਸ’ ਦਾ ਉਦਘਾਟਨ ਕਰਨ ਦਾ ਸੱਦਾ ਦਿੱਤਾ। ਮੁਲਾਕਾਤ ਤੋਂ ਬਾਅਦ ਪਤ੍ਰਕਾਰਾਂ ਨਾਲ ਗਲਬਾਤ ਕਰਦਿਆਂ ਸ. ਬਾਦਲ ਨੇ ਦਸਿਆ ਕਿ ਪ੍ਰਧਾਨ ਮੰਤਰੀ ਨੇ ਉਨ੍ਹਾਂ ਵਲੋਂ ਦਿੱਤਾ ਗਿਆ ਸੱਦਾ ਸਵੀਕਾਰ ਕਰ ਲਿਆ ਹੈ। ਹੁਣ ਪੰਜਾਬ ਅਤੇ ਕੇਂਦਰ ਦੀਆਂ ਸਰਕਾਰਾਂ ਵਲੋਂ ਆਪਸੀ ਸਹਿਮਤੀ ਨਾਲ ‘ਖਾਲਸਾ ਵਿਰਾਸਤੀ ਕੰਪਲੈਕਸ’ ਦੇ ਉਦਘਾਟਨੀ ਸਮਾਗਮ ਦੀ ਤਾਰੀਖ ਨਿਸ਼ਚਿਤ ਕੀਤੀ ਜਾਇਗੀ ਅਤੇ ਨਿਸ਼ਚਿਤ ਤਾਰੀਖ ਅਨੁਸਾਰ ਕੰਪਲੈਕਸ ਦੇ ਉਦਘਾਟਨ ਸੰਬੰਧੀ ਪ੍ਰੋਗਰਾਮਾਂ ਨੂੰ ਅੰਤਿਮ ਰੂਪ ਦਿੱਤਾ ਜਾਇਗਾ।
ਸ. ਪ੍ਰਕਾਸ਼ ਸਿੰਘ ਬਾਦਲ ਵਲੋਂ ਦਿੱਤੇ ਗਏ ਇਸ ਬਿਆਨ ਦੇ ਨਾਲ ਹੀ ਇੱਕ ਚਰਚਾ ਸੁਣਨ ਵਿੱਚ ਆਉਣ ਲਗ ਪਈ, ਜਿਸ ਵਿੱਚ ਇਹ ਦਸਿਆ ਗਿਆ ਕਿ ‘ਖਾਲਸਾ ਵਿਰਾਸਤੀ ਕੰਪਲੈਕਸ’ ਦਾ ਨਿਰਮਾਣ-ਕਾਰਜ ਖਾਲਸੇ ਦੀ ਸਿਰਜਨਾ-ਸੰਪੂਰਣਤਾ ਦੀ ਤੀਜੀ ਸ਼ਤਾਬਦੀ ਦੇ ਸੰਬੰਧ ਵਿੱਚ ਹੋਏ ਸਮਾਗਮਾਂ ਦੇ ਦੌਰਾਨ ਸੰਨ-1999 ਵਿੱਚ ਅਰੰਭਿਆ ਗਿਆ ਸੀ ਅਤੇ ਇਸਦਾ ਉਦਘਾਟਨ ਸੰਨ-2006 ਦੀ ਵਿਸਾਖੀ ਦੇ ਮੌਕੇ `ਤੇ ਹੋਏ ਇੱਕ ਸਮਾਗਮ ਦੌਰਾਨ ਪੰਜਾਬ ਦੇ ਤਤਕਾਲੀਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ 101 ਸੰਤ-ਮਹਾਪੁਰਖਾਂ ਦੀ ਮੌਜੂਦਗੀ ਵਿੱਚ ਅਤੇ ਉਨ੍ਹਾਂ ਦਾ ਆਸ਼ੀਰਵਾਦ ਲੈ ਕੇ ਕੀਤਾ ਗਿਆ ਸੀ? ਇਸ ਚਰਚਾ ਵਿੱਚ ਇਹ ਸੁਆਲ ਵੀ ਉਠਾਇਆ ਗਿਆ ਕਿ ਕੀ ਇਹ ਗਲ ਸੱਚ ਹੈ? ਜੇ ਸੱਚ ਹੈ ਤਾਂ ਫਿਰ ਕੀ ਇਸਦੀ ਜਾਣਕਾਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਨਹੀਂ ਜਾਂ ਫਿਰ ਉਹ ਜਾਣ-ਬੁਝ ਕੇ ਅਨਜਾਣ ਬਣ, ਕਿਸੇ ਨਿਜੀ ਰਾਜਸੀ ਸੁਆਰਥ ਦੇ ਉਦੇਸ਼ ਦੀ ਪੂਰਤੀ ਲਈ, ਇਸ ਕੰਪਲੈਕਸ ਦਾ ਉਦਘਾਟਨ ਦੁਬਾਰਾ ਕਰਵਾਉਣਾ ਚਾਹੁੰਦੇ ਹਨ, ਅਤੇ ਉਹ ਵੀ ਉਸ ਕਾਂਗ੍ਰਸ ਦੇ ਪ੍ਰਤੀਨਿਧੀ ਪਾਸੋਂ, ਜਿਸਨੂੰ ਉਹ ਵਰ੍ਹਿਆਂ-ਬੱਧੀ ਸਿੱਖਾਂ ਦੀ ਦੁਸ਼ਮਣ ਨੰਬਰ-ਇੱਕ ਪ੍ਰਚਾਰ ਕੇ, ਸਿੱਖਾਂ ਦਾ ਭਾਵਨਾਤਮਕ ਅਤੇ ਰਾਜਨੀਤਕ ਸ਼ੋਸ਼ਣ ਕਰਦੇ ਚਲੇ ਆ ਰਹੇ ਹਨ? ਅਜਿਹਾ ਕਰ, ਕਿਧਰੇ ਉਹ ਨੇੜ ਭਵਿਖ ਵਿੱਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਰਾਜਸੀ ਲਾਭ ਤਾਂ ਨਹੀਂ ਉਠਾਣਾ ਚਾਹੁੰਦੇ ਹਨ? ਜਾਂ ਫਿਰ ਇਸ ਪਿੱਛੇ ਉਨ੍ਹਾਂ ਦਾ ਕੋਈ ਹੋਰ ਛੁਪਿਆ ਮਨੋਰਥ ਕੰਮ ਕਰ ਰਿਹਾ ਹੈ?
ਪੰਜਾਬ ਕਾਂਗ੍ਰਸ ਦਾ ਸ਼ਿਕਵਾ: ਦਸਿਆ ਗਿਆ ਹੈ ਕਿ ਬੀਤੇ ਦਿਨੀਂ ਪੰਜਾਬ ਕਾਂਗ੍ਰਸ ਦੇ ਕੁੱਝ ਪ੍ਰਮੁਖ ਸੀਨੀਅਰ ਮੁਖੀਆਂ ਪੁਰ ਅਧਾਰਤ ਇੱਕ ਪ੍ਰਤੀਨਿਧੀ ਮੰਡਲ ਨੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨਾਲ ਮੁਲਾਕਾਤ ਕਰ, ਉਨ੍ਹਾਂ ਪਾਸ ਸ਼ਿਕਵਾ ਕੀਤਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਜਦੋਂ ਵੀ ਉਨ੍ਹਾਂ ਨਾਲ ਮੁਲਾਕਾਤ ਕਰ ਪੰਜਾਬ ਦੀ ਕੋਈ ਨਾ ਕੋਈ ਸਮਸਿਆ ਹਲ ਕਰਵਾਉਂਦੇ ਹਨ ਤਾਂ ਇਥੋਂ ਬਾਹਰ ਨਿਕਲ ਇੱਕ ਪਾਸੇ ਉਹ ਇਹ ਦਾਅਵਾ ਕਰਦੇ ਹਨ ਕਿ ਉਨ੍ਹਾਂ ਪ੍ਰਧਾਨ ਮੰਤਰੀ ਪੁਰ ਦਬਾਉ ਬਣਾ, ਪੰਜਾਬ ਦੀ ‘ਫਲਾਂ ਸਮਸਿਆ’ ਹਲ ਕਰਵਾ ਲਈ ਹੈ ਅਤੇ ਚੰਡੀਗੜ੍ਹ ਪਹੁੰਚਦਿਆਂ-ਪਹੁੰਚਦਿਆਂ ਉਨ੍ਹਾਂ ਦੀ ਸੁਰ ਬਿਲਕੁਲ ਬਦਲ ਜਾਂਦੀ ਹੈ ਅਤੇ ਉਹ ਕੇਂਦਰ ਸਰਕਾਰ, ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਨਾਲ ਹੀ ਕਾਂਗ੍ਰਸ ਪੁਰ ਪੰਜਾਬ ਦੇ ਹਿਤਾਂ ਦੀ ਅਣਦੇਖੀ ਕਰਨ ਦੇ ਦੋਸ਼ ਲਾ, ਵਿਰੁੱਧੀ ਵਾਤਵਰਣ ਬਣਾਉਣ ਲਗਦੇ ਹਨ। ਜਿਸ ਨਾਲ ਪੰਜਾਬ ਕਾਂਗ੍ਰਸ ਦੇ ਮੁੱਖੀਆਂ ਸਾਹਮਣੇ ਕਈ ਮੁਸ਼ਕਲਾਂ ਖੜੀਆਂ ਹੋ ਜਾਂਦੀਆਂ ਹਨ। ਅਜਿਹੀ ਸਥਿਤੀ ਵਿੱਚ ਉਨ੍ਹਾਂ ਦੀ ਸਮਝ ਵਿੱਚ ਨਹੀਂ ਆਉਂਦਾ ਕਿ ਉਹ ਇਸ ਸਥਿਤੀ ਦਾ ਸਾਹਮਣਾ ਕਿਵੇਂ ਕਰਨ? ਦਸਿਆ ਗਿਆ ਹੈ ਕਿ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਭਰੋਸਾ ਦੁਆਇਆ ਹੈ ਕਿ ਅਗੋਂ ਤੋਂ ਉਹ ਇਸ ਮਾਮਲੇ ਤੇ ਚੌਕਸ ਰਹਿਣਗੇ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਦਾ ਖਿਆਲ ਰਖਣਗੇ।
ਪੰਜਾਬ ਵਿਧਾਨ ਸਭਾ ਦੀਆਂ ਚੋਣਾਂ: ਸ. ਬਾਦਲ ਦੀ ਰਣਨੀਤੀ: ਮਿਲ ਰਹੇ ਸੰਕੇਤਾਂ ਤੋਂ ਇਉਂ ਜਾਪਦਾ ਹੈ, ਜਿਵੇਂ ਪੰਜਾਬ ਵਿਧਾਨ ਸਭਾ ਦੀਆਂ ਨੇੜ-ਭਵਿਖ ਵਿੱਚ ਹੋਣ ਵਾਲੀਆਂ ਚੋਣਾਂ ਦੇ ਮੱਦੇ-ਨਜਰ ਅਕਾਲੀ-ਭਾਜਪਾ ਗਠਜੋੜ ਦੀ ਜਿੱਤ ਨਿਸ਼ਚਿਤ ਕਰਨ ਦੇ ਉਦੇਸ਼ ਨਾਲ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਬਹੁਜਨ ਸਮਾਜ ਪਾਰਟੀ ਦੇ ਮੁੱਖੀਆਂ ਪੁਰ ਡੋਰੇ ਪਾਣੇ ਅਰੰਭ ਦਿੱਤੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਜੇ ਬਸਪਾ ਕਾਂਗ੍ਰਸ ਦੀਆਂ ਇੱਕ ਦਰਜਨ ਦੇ ਕਰੀਬ ਸੀਟਾਂ ਹਰਵਾਉਣ ਵਿੱਚ ਸਫਲ ਹੁੰਦੀ ਹੈ ਤਾਂ ਫਿਰ ਉਨ੍ਹਾਂ ਦੇ ਜਾਂ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਪੰਜਾਬ ਵਿੱਚ ਫਿਰ ਤੋਂ ਅਕਾਲੀ-ਭਾਜਪਾ ਗਠਜੋੜ ਦੀ ਸਰਕਾਰ ਬਣਨ ਦੀਆਂ ਸੰਭਾਵਨਾਵਾਂ ਵੱਧ ਸਕਦੀਆਂ ਹਨ, ਜਿਸ ਦੇ ਫਲਸਰੂਪ ਬੀਤੇ ਲੰਮੇਂ ਸਮੇਂ ਤੋਂ ਚਲੀ ਆ ਰਹੀ ਪਰੰਪਰਾ, ਕਿ ਪੰਜਾਬ ਵਿੱਚ ਕਾਂਗ੍ਰਸ ਅਤੇ ਅਕਾਲੀ-ਭਾਜਪਾ ਗਠਜੋੜ ਦੀਆਂ ਸਰਕਾਰਾਂ ਵਾਰੀ-ਵਾਰੀ ਬਣਦੀਆਂ ਚਲੀਆਂ ਆ ਰਹੀਆਂ ਹਨ, ਨੂੰ ਤੋੜਨ ਵਿੱਚ ਸਫਲਤਾ ਮਿਲ ਸਕਦੀ ਹੈ। ਕੀ ਇਸ ਵਾਰ ਅਰੰਭ ਤੋਂ ਹੀ ਚਲੀ ਆ ਰਹੀ ਇਹ ਪਰੰਪਰਾ ਟੁੱਟ ਪਾਇਗੀ? ਇਸ ਸੁਆਲ ਪੁਰ ਪੰਜਾਬ ਰਾਜਨੀਤੀ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਸ਼ਾਇਦ ਅਜਿਹਾ ਨਾ ਹੋ ਸਕੇ। ਇਸਦਾ ਕਾਰਣ ਉਹ ਇਹ ਦਸਦੇ ਹਨ ਕਿ ਭਾਜਪਾ, ਜਿਸਦੇ ਮੁੱਖੀ ਆਪਣੀ ਪਾਰਟੀ ਨੂੰ ਗਠਜੋੜ ਦਾ ਇੱਕ ਮਹਤਵਪੂਰਣ ਅੰਗ ਮੰਨਦੇ ਹਨ, ਇਸ ਸਮੇਂ ਪੰਜਾਬ ਵਿੱਚ ਭਾਵੇਂ ਲਗਭਗ ਅਰਥਹੀਣ ਹੋ ਚੁਕੀ ਹੈ, ਫਿਰ ਵੀ ਉਸਦੇ ਮੁੱਖੀ ਬਾਦਲ ਅਕਾਲੀ ਦਲ ਦੇ ਬਹੁਜਨ ਪਾਰਟੀ ਨਾਲ ਕਿਸੇ ਤਰ੍ਹਾਂ ਦੇ ਗਠਜੋੜ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਹੋਣਗੇ। ਕਿਉਂਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਤੁਰੰਤ ਬਾਅਦ ਉੱਤਰ ਪ੍ਰਦੇਸ਼ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਹਨ, ਜਿਥੇ ਭਾਜਪਾ ਦੀ ਮੁੱਖ ਟੱਕਰ ਬਸਪਾ ਨਾਲ ਹੀ ਹੋਣੀ ਹੈ। ਇਸ ਸਥਿਤੀ ਵਿੱਚ ਉਸਦੇ ਆਗੂ ਕਿਵੇਂ ਚਾਹੁਣਗੇ ਕਿ ਉਨ੍ਹਾਂ ਦੇ ਸਹਿਯੋਗੀ, ਬਾਦਲ ਅਕਾਲੀ ਦਲ ਦੀ ਬਸਪਾ ਨਾਲ ਕੋਈ ਸਾਂਝ ਬਣੇ?
ਉਧਰ ਦਸਿਆ ਜਾ ਰਿਹਾ ਹੈ ਕਿ ਜਿਥੇ ਇੱਕ ਪਾਸੇ ਸ. ਪ੍ਰਕਾਸ਼ ਸਿੰਘ ਬਾਦਲ ਬਸਪਾ ਨੇਤਾਵਾਂ ਨਾਲ ਅੱਖ-ਮਟੱਕਾ ਕਰ ਰਹੇ ਹਨ, ਉਥੇ ਹੀ ਦੂਜੇ ਪਾਸੇ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੇ ਆਦੇਸ਼ ਤੇ ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਦੇ ਮੁੱਖੀ, ਤਤਕਾਲੀਨ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਸ੍ਰੀ ਦਰਬਾਰ ਸਾਹਿਬ ਪੁਰ ਫੌਜੀ ਕਾਰਵਾਈ ਕਰਨ ਲਈ ਮਜਬੂਰ ਕਰ ਦੇਣ ਦਾ ਦਾਅਵਾ ਬੜੇ ਮਾਣ ਨਾਲ ਕਰਨ ਵਾਲੇ ਭਾਜਪਾ ਨੇਤਾ ਅਤੇ ਉਸ ਕਾਰਵਾਈ ਨੂੰ ਦੇਰ ਨਾਲ ਪਰ ਠੀਕ ਕਰਾਰ ਦੇਣ ਵਾਲੇ ਸ਼੍ਰੀ ਲਾਲ ਕ੍ਰਿਸ਼ਨ ਅਡਵਾਨੀ ਦੀ ‘ਰੱਥ ਯਾਤਰਾ’ ਦੀ ਸਫਲਤਾ ਲਈ ਉਨ੍ਹਾਂ ਨੂੰ ਸ਼ੁਭ ਕਾਮਨਾਵਾਂ ਦੇਣ ਪੱਬਾਂ ਭਾਰ ਜਾ ਪੁਜੇ ਅਤੇ ਤਲਵਾਰ ਸਮੇਤ ਸਿਰੋਪਾ ਬਖਸ਼ਸ਼ ਸਰੂਪ ਨਾ ਦੇ, ਸਿੱਖ ਪਰੰਪਰਾਵਾਂ ਦੇ ਵਿਰੁੱਧ ‘ਭੇਂਟ’ ਕਰ, ਫੋਟੋ ਖਿੱਚਵਾ, ‘ਜਿੱਤ’ ਦੀਆਂ ਬਗਲਾਂ ਵਜਾਂਦੇ ਮੁੜ ਆਏ।
ਬਾਦਲ ਦਲ ਦੀ ਜਿੱਤ ਦਾ ਸੂਆਗਤ: ਜਿਥੇ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਹੋਈ ਜਿੱਤ ਨੂੰ ਵਿਰੋਧੀਆਂ ਵਲੋਂ ਸਿੱਖ-ਵਿਰੋਧੀ ਸ਼ਕਤੀਆਂ ਦੀ ਜਿੱਤ ਕਰਾਰ ਦੇ ਇਸਨੂੰ ਸਿੱਖੀ ਦੇ ਭਵਿੱਖ ਲਈ ਨੁਕਸਾਨਦੇਹ ਮੰਨਿਆ ਜਾ ਰਿਹਾ ਹੈ, ਉਥੇ ਹੀ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਮੁੱਖੀ ਸ. ਹਰਮਨਜੀਤ ਸਿੰਘ ਦਾ ਮੰਨਣਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਹੋਈ ਜਿੱਤ ਨੇ ਸਾਬਤ ਕਰ ਦਿਤਾ ਹੈ ਕਿ ਸਿੱਖਾਂ ਨੂੰ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਪੂਰਣ ਵਿਸ਼ਵਾਸ ਹੈ ਅਤੇ ਉਹ ਸਮਝਦੇ ਹਨ ਕਿ ਇਨ੍ਹਾਂ ਹੀ ਆਗੂਆਂ ਦੀ ਲੀਡਰਸ਼ਿਪ ਵਿੱਚ ਉਨ੍ਹਾਂ ਦੇ ਹਿਤ ਅਤੇ ਅਧਿਕਾਰ ਸੁਰਖਿਅਤ ਹਨ। ਸ. ਹਰਮਨਜੀਤ ਸਿੰਘ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਇਨ੍ਹਾਂ ਆਗੂਆਂ ਦੇ ਮਾਰਗ-ਦਰਸ਼ਨ ਵਿੱਚ ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਪ੍ਰਭਾਵਸ਼ਾਲੀ ਭੂਮਿਕਾ ਨਿਭਾਉਣ ਵਿੱਚ ਸਫਲ ਹੋਵੇਗੀ।
ਸਿੱਖ ਵਿਰੋਧੀਆਂ ਦੀ ਸ਼ਰਣ ਵਿੱਚ: ਦਸਿਆ ਜਾ ਰਿਹਾ ਹੈ ਕਿ ਦਿੱਲੀ ਦੇ ਇੱਕ ਸਿੱਖ ਮੁੱਖੀ, ਜੋ ਧਨ-ਬਲ ਨਾਲ ਆਪਣੇ-ਆਪਨੂੰ ਸਿੱਖਾਂ ਵਿੱਚ ਉਨ੍ਹਾਂ ਦੇ ਨੇਤਾ ਵਜੋਂ ਸਥਾਪਤ ਕਰਨ ਲਈ ਪੰਜਾਬ ਅਤੇ ਦਿੱਲੀ ਦੀਆਂ ਗਲੀਆਂ ਵਿੱਚ ਭਟਕਦੇ ਅਤੇ ਇਸ ਉਦੇਸ਼ ਲਈ ਲਗਾਤਾਰ ਪਾਲੇ ਅਤੇ ਵਿਚਾਰ ਬਦਲਦੇ ਚਲੇ ਆ ਰਹੇ ਹਨ, ਮਿਲੇ ਸੰਕੇਤਾਂ ਅਨੁਸਾਰ ਕਿਧਰੇ ਵੀ ਠਾਹਰ ਨਾ ਮਿਲ ਪਾਣ ਤੋਂ ਨਿਰਾਸ਼ ਹੋ ਉਹ ਸਿੱਖ ਵਿਰੋਧੀ ਆਰ ਐਸ ਐਸ ਦੀ ਇੱਕ ਇਕਾਈ ਦਾ ਸਹਾਰਾ ਲੈ ‘ਵੈਤਰਣੀ’ ਪਾਰ ਕਰਨ ਦਾ ਜੁਗਾੜ ਲੜਾਉਣ ਲਈ ਸਰਗਰਮ ਨਜ਼ਰ ਆਉਣ ਲਗੇ ਹਨ। ਸੁਆਲ ਉਠਦਾ ਹੈ ਕਿ ਕਿਧਰੇ ਵੀ ਠਾਹਰ ਪਾਣ ਵਿੱਚ ਅਸਫਲ ਹੋਣ ਵਾਲੇ ਨੂੰ ਸਿੱਖ-ਵਿਰੋਧੀ ਕਦੋਂ ਤੱਕ ਗਲੇ ਲਾ ਸਿਰ ਪੁਰ ਬਿਠਾਈ ਰਖ ਸਕਣਗੇ?
… ਗਲ ਉੱਤਰ ਪ੍ਰਦੇਸ਼ ਦੇ ਸਿੱਖਾਂ ਦੀ: ਸ਼੍ਰੋਮਣੀ ਅਕਾਲੀ ਦਲ ਦਿੱਲੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਪਿਛਲੇ ਦਿਨੀਂ ਪੀਲੀਭੀਤ ਜ਼ਿਲੇ ਦੇ ਇੱਕ ਪਿੰਡ ਦੇ ਗੁਰਦੁਆਰੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਹੋਈ ਘਟਨਾ ਦੇ ਸੰਬੰਧ ਵਿੱਚ ਉੱਤਰ ਪ੍ਰਦੇਸ਼ ਦੇ ਚੀਫ ਸੈਕ੍ਰੇਟੇਰੀ ਅਤੇ ਡੀ ਜੀ ਪੀ ਨਾਲ ਮੁਲਾਕਾਤ ਕਰ ਉਨ੍ਹਾਂ ਨੂੰ ਇਸ ਘਟਨਾ ਦੇ ਫਲਸਰੂਪ ਸਿੱਖਾਂ ਦੀਆਂ ਮਜਰੂਹ ਹੋਈਆਂ ਧਾਰਮਕ ਭਾਵਨਾਵਾਂ ਤੋਂ ਜਾਣੂ ਕਰਵਾਉਣ ਲਈ ਲਖਨਊ ਪੁਜੇ, ਤਾਂ ਉਥੇ ਉਨ੍ਹਾਂ ਦੇ ਸਨਮਾਨ ਵਿੱਚ ਗੁਰਦੁਆਰਾ ਆਲਮ ਬਾਗ਼ ਵਿਖੇ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ ਹੋਇਆ ਸੀ। ਉਸ ਸਮਾਗਮ ਨੂੰ ਸੰਬੋਧਤ ਕਰਦਿਆਂ ਸ. ਸਰਨਾ ਨੇ ਉੱਤਰ ਪ੍ਰਦੇਸ਼ ਦੇ ਸਿੱਖਾਂ ਨੂੰ ਸਲਾਹ ਦਿੱਤੀ ਕਿ ਜੇ ਉਨ੍ਹਾਂ ਆਪਣੀ ਸੁਤੰਤਰ ਹੋਂਦ ਅਤੇ ਸਨਮਾਨ ਨੂੰ ਕਾਇਮ ਰਖਣਾ ਹੈ ਤਾਂ ਉਨ੍ਹਾਂ ਨੂੰ ਪੰਜਾਬ ਅਤੇ ਆਪਣੇ ਰਾਜ ਤੋਂ ਬਾਹਰ ਵਲ ਝਾਂਕ ਰਖਣ ਦੀ ਸੋਚ ਬਦਲ, ‘ਸ਼੍ਰੋਮਣੀ ਅਕਾਲੀ ਦਲ ਉੱਤਰ ਪ੍ਰਦੇਸ਼’ ਦੇ ਨਾਂ ਦੀ ਆਪਣੀ ਸੁਤੰਤਰ ਰਾਜਨੈਤਿਕ ਪ੍ਰਤੀਨਿਧ ਜੱਥੇਬੰਦੀ ਕਾਇਮ ਕਰਨੀ ਚਾਹੀਦੀ ਹੈ। ਇਸਦੇ ਨਾਲ ਹੀ ਉਨ੍ਹਾਂ ਇਹ ਸਲਾਹ ਵੀ ਦਿੱਤੀ ਕਿ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੇ ਇਤਿਹਾਸਕ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਇੱਕੋ ਸੰਸਥਾ ਦੇ ਹੱਥਾਂ ਵਿੱਚ ਕੇਂਦ੍ਰਿਤ ਕਰਨ ਲਈ ਉਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਖ ਕਮੇਟੀ ਦੇ ਤਰਜ਼ ਤੇ ਦੋਹਾਂ ਰਾਜਾਂ ਦੀ ਸਾਂਝੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਕਰਨਾ ਚਾਹੀਦਾ ਹੈ। ਇਸ ਨਾਲ ਉਨ੍ਹਾਂ ਦੀ ਇੱਕ-ਜੁਟਤਾ ਤੇ ਸ਼ਕਤੀ ਵਿੱਚ ਵਾਧਾ ਹੋਵੇਗਾ, ਫਲਸਰੂਪ ਰਾਜ ਦੀਆਂ ਰਾਜਸੀ ਪਾਰਟੀਆਂ ਵਿੱਚ ਉਨ੍ਹਾਂ ਦਾ ਸਹਿਯੋਗ ਲੈਣ ਲਈ ਹੋੜ ਪੈਦਾ ਹੋ ਜਾਇਗੀ ਅਤੇ ਉਹ ਆਪਣੇ ਹਿਤਾਂ-ਅਧਿਕਾਰਾਂ ਦੀ ਰਖਿਆ ਦੇ ਆਧਾਰ ਤੇ ਕਿਸੇ ਨਾਲ ਵੀ ਗਠਜੋੜ ਕਰਨ ਲਈ ਆਜ਼ਾਦ ਹੋਣਗੇ। 0
Mobile : + 91 98 68 91 77 31


(12/10/11)
ਇੰਦਰਜੀਤ ਸਿੰਘ ‘ਵਾਸੂ’/ਅਮਰੀਕ ਸਿੰਘ

ਕਵਿਤਾ, ਡਾ. ਇੰਦਰਜੀਤ ਸਿੰਘ ‘ਵਾਸੂ’ :- ਗੁਰੁ ਨਾਨਕ, ਹਮਲਾਵਰ

ਪਹਿਲਾ ਹਮਲਾ ਉਸ ਰਾਜੇ ਤੇ, ਜੋ ਹੈ ਜ਼ੁਲਮ ਕਮਾਉਂਦਾ
ਨਾਲ਼ੇ ਜੋ ਨਿਮਾਜ਼ਾਂ ਪੜ੍ਹਦਾ, ਉੱਚੀਆਂ ਹੇਕਾਂ ਲਾਉਂਦਾ।

ਦੂਜਾ ਹਮਲਾ ਉਸ ਖੱਤਰੀ ਉੱਤੇ, ਜੋ ਕਰ ਗਊ ਤੇ ਲਾਵੇ
ਨਾਲੇ ਗੋਬਰ ਉਹਦਾ ਲੈ ਕੇ, ਚੌਂਕੇ ਉੱਤੇ ਫਿਰਾਵੇ।

ਤੀਜਾ ਹਮਲਾ ਉਸ ਬ੍ਰਾਹਮਣ ਤੇ ਜੋ ਧਾਨ ਮਲੇਛਾਂ ਖਾਵੇ
ਕੂੜੀ ਰਾਸ, ਵਾਪਾਰ ਵੀ ਕੂੜਾ, ਕੂੜਾ ਸੰਖ ਵਜਾਵੇ।

ਆਪਣੇ ਮੈਲੇ ਜੀਵਨ ਉੱਤੇ ਸੁੱਚ ਦਾ ਪੜਦਾ ਪਾਵੇ
ਮਨ ਦਾ ਅੰਧਾ ਤੇ ਅਗਿਆਨੀ, ਨਾਂ ਸੁਜਾਨ ਸਦਾਵੇ।

ਅੰਦਰ ਲੁਕ ਕੇ ਡਰਦਾ ਮਾਰਾ, ਮੂਰਤੀ ਪੂਜਾ ਕਰਦਾ
ਬਾਹਰ ਮੁਗਲ ਹਾਕਮਾਂ ਸਾਹਵੇਂ, ਕੁਰਾਨ ਕਤੇਬਾਂ ਪੜ੍ਹਦਾ।

ਚੌਥਾ ਹਮਲਾ ਉਸ ਗਿਆਨੀ ਤੇ, ਜੋ ਅਗਿਆਨ ਕਮਾਵੇ
ਕਈ ਕਿਸਮ ਦਾ ਰੂਪ ਬਣਾ ਕੇ, ਕਈ ਸ਼ਿੰਗਾਰ ਲਗਾਵੇ।

ਲੰਮੇ ਜਾਲ਼ ਵਿਛਾਵਣ ਖਾਤਰ, ਲੰਮੇ ਚੋਲ਼ੇ ਪਾਵੇ
ਉਚੀ ਉਚੀ ਕੂਕ ਕੂਕ ਕੇ. ਜੋ ਪਰਸੰਗ ਸੁਣਾਵੇ।

ਜ਼ਰ ਜ਼ੋਰੂ ਜ਼ਮੀਨ ਦੇ ਕਿੱਸੇ, ਜੋੜ ਜੋੜ ਜੋ ਗਾਵੇ
ਪੰਜਵਾ ਹਮਲਾ ਉਸ ਵਿਦਵਾਨ ਤੇ, ਜੋ ਧਨ ਦੇ ਪਿੱਛੇ ਧਾਵੇ।

ਛੇਵਾਂ ਹਮਲਾ ਉਸ ਧਰਮੀ ਤੇ, ਜੋ ਕਰਮ ਕਾਂਡ ਤੱਕ ਰਹਿੰਦਾ
ਸੱਤਵਾਂ ਹਮਲਾ ਉਸ ਜੋਗੀ ਤੇ, ਘਰ ਛੱਡ ਜੋ ਬਹਿੰਦਾ।

ਅੱਠਵਾਂ ਹਮਲਾ ਉਸ ਪਾਪੀ ਤੇ, ਜੋ ਚੰਗੇ ਖਾਣੇ ਖਾਵੇ
ਪਰ ਇਹ ਖਾਣਾ ਨਾਮ ਦੇ ਬਾਝੋਂ, ਥੁਕਾਂ ਬਣ ਬਣ ਜਾਵੇ।

ਨੌਵਾਂ ਹਮਲਾ ਉਸ ਲੋਭੀ ਤੇ, ਝੂਠਾ ਬੰਨ੍ਹਦਾ ਦਾਅਵੇ
ਦਸਵਾਂ ਹਮਲਾ ਉਸ ਜੀਭ ਤੇ, ਜੋ ਕੂੜ ਬੋਲ ਬਿੱਖ ਖਾਵੇ।

ਏਦਾਂ ਬਦੀਆਂ ਉਤੇ ਨਾਨਕ, ਬਣ ਹਮਲਾਵਰ ਆਵੇ।

ਆਸਾ ਦੀ ਜਿਸ ਵਾਰ ਦੇ ਅੰਦਰ, ਸੱਚ ਦਾ ਨਾਦ ਵਜਾਇਆ
ਬਾਣ ਸ਼ਬਦ ਦੇ ਤਿੱਖੇ ਮਾਰੇ, ਗੋਲਾ ਗਿਆਨ ਚਲਾਇਆ।

ਹਉਮੈ ਵਾਲਾ ਕਿਲ੍ਹਾ ਅੰਦਰੋਂ, ਮਲੀਆਮੇਟ ਕਰਾਇਆ
ਸ਼ੈਤਾਨੀ ਕਾਰੇ ਸੋਚਣ ਵਾਲ਼ਾ, ਉਸ ਆਪਾ ਬਦਲਾਇਆ।

ਪੰਜ ਤੱਤਾਂ ਤੇ ਨਾਨਕ ਗੁਰ ਨੇ, ਰੱਬੀ ਰੰਗ ਚੜ੍ਹਾਇਆ
ਹੁਣ ਇਹ ਪਾਕ ਪਵਿੱਤ ਬਣ ਗਿਆ, ਦੇਵ ਸਰੂਪ ਕਹਲਾਇਆ।

ਬਦਲੀ ਬੁੱਧ ਸੁਰਤਿ ਮਤਿ ਸਾਰੀ, ਏ ਨਵਾਂ ਮਨੁੱਖ ਬਣਾਇਆ
ਪਿਆਰੇ ਸਿਰਜਣਹਾਰ ਰੱਬ ਦਾ, ਪ੍ਰਤੀਨਿੱਧ ਅਖਵਾਇਆ।

‘ਵਾਸੂ’ ਏਸ ਨਵੇਂ ਮਨੁੱਖ ਦਾ ਜਸ ਨਾਨਕ ਨੇ ਗਾਇਆ।

---- ਕਵੀ ਇੰਦਰਜੀਤ ਸਿੰਘ ‘ਵਾਸੂ’


(12/10/11)
ਸੰਤੋਖ ਸਿੰਘ ਸਿਡਨੀ, ਆਸਟ੍ਰੇਲੀਆ

ਚੋਣਾਂ ਦੇ ਬਾਈਕਾਟ ਦੀ ਗੱਲ:
‘ਸਿੱਖ ਮਾਰਗ’ ਉਪਰ ਅਤੇ ਹੋਰ ਮੀਡੀਏ ਵਿੱਚ ਬੇਅੰਤ ਸਿੰਘ ਦੀ ਸਰਕਾਰ ਬਣਨ ਵੇਲੇ ਚੋਣਾਂ ਦੇ ਬਾਈਕਾਟ ਦੀ ਗੱਲ ਬਾਰੇ ਵੱਖਰੇ-ਵੱਖਰੇ ਲੇਖਕਾਂ ਦੇ ਵਿਚਾਰ ਪੜ੍ਹਨ ਨੂੰ ਮਿਲਦੇ ਰਹਿੰਦੇ ਹਨ।
ਹੁਣ ਤੱਕ ਮੇਰੀ ਸੋਚ ਵਿੱਚ ਜੋ ਤਸਵੀਰ, ਅਕਾਲੀਆਂ ਦੇ ਚੋਣ ਬਾਈਕਾਟ ਦੀ ਬਣੀ ਹੋਈ ਹੈ ਉਹ ਇਹ ਹੈ ਕਿ ਚੰਦਰ ਸ਼ੇਖ਼ਰ ਦੇ ਰਾਜ ਵੇਲ਼ੇ ਪੰਜਾਬ ਵਿੱਚ ਚੋਣਾਂ ਦਾ ਐਲਾਨ ਹੋਇਆ ਤਾਂ ਕਾਂਗਰਸ ਤੇ ਕਮਿਊਨਿਸਟ ਪਾਰਟੀਆਂ ਨੇ, ਵੋਟਰਾਂ ਵਿੱਚ ਪੰਥਕ ਜਜ਼ਬਬੇ ਦਾ ਉਭਾਰ ਵੇਖ ਕੇ, ਬਾਈਕਾਟ ਕਰ ਦਿਤਾ ਪਰ ਅਕਾਲੀ ਚੋਣ ਮੈਦਾਨ ਵਿੱਚ ਡਟੇ ਰਹੇ ਤੇ ਇਸ ਤਰ੍ਹਾਂ ਆਪਣੇ ਸਤਾਈ ਉਮੀਦਵਾਰ ‘ਅੱਤਵਾਦ’ ਦੀ ਭੇਟ ਚੜ੍ਹਾ ਦਿਤੇ ਪਰ ਚੋਣਾਂ ਤੋਂ ਲਾਂਭੇ ਨਹੀ ਹੋਏ। ਚੋਣਾਂ ਵਾਲੇ ਦਿਨ ਤੋਂ ਪਹਿਲੀ ਅਧੀ ਰਾਤ ਨੂੰ ਚੋਣਾਂ ਮੁਲਤਵੀ ਹੋ ਗਈਆਂ। ਜਦੋਂ ਫਿਰ ਚੋਣਾਂ ਦਾ ਐਲਾਨ ਹੋਇਆ ਤਾਂ ਅਕਾਲੀਆਂ ਨੇ ‘ਅੱਤਵਾਦੀਆਂ’ ਦੇ ਦਬਾ ਅਧੀਨ, ਪਹਿਲਾਂ ਵਾਂਗ ਆਪਣੇ ਬੰਦੇ ਮਰਵਾਉਣੇ ਯੋਗ ਨਾ ਜਾਤੇ ਅਤੇ ਮਜਬੂਰੀ ਵਿੱਚ ਚੋਣਾਂ ਦਾ ਬਾਈਕਾਟ ਕਰ ਦਿਤਾ। ਇਸ ਤਰ੍ਹਾਂ ਇੱਕ ਸਾਬਕਾ ਅਕਾਲੀ ਬੇਅੰਤੇ ਨੂੰ ਤਸ਼ਤਰੀ ਵਿੱਚ ਪਰੋਸ ਕੇ ਪੰਜਾਬ ਸਰਕਾਰ ਪੇਸ਼ ਕਰ ਦਿਤੀ। ਮੇਰੀ ਸੋਚ ਵਿੱਚ ਇਹ ਅਕਾਲੀਆਂ ਦੀ ਚਲਾਕੀ ਦੀ ਬਜਾਇ ਉਹਨਾਂ ਨੂੰ ਬਾਈਕਾਟ ਕਰਨ ਲਈ ਮਜਬੂਰ ਕਰਨ ਵਾਲ਼ਿਆਂ ਦੀ ਗ਼ਲਤੀ ਸੀ ਜਿਸ ਦਾ ਖ਼ਮਿਆਜ਼ਾ ਉਹਨਾਂ ਨੇ ਛੇਤੀ ਹੀ ਭੁਗਤ ਲਿਆ।
ਜੇਕਰ ਮੇਰੀ ਜਾਣਕਾਰੀ ਵਿੱਚ ਕੋਈ ਉਕਾਈ ਹੋਵੇ ਤਾਂ ਉਸ ਵਿੱਚ ਸੋਧ ਦਾ ਸਵਾਗਤ ਹੈ।
ਸ਼ੁਭਚਿੰਤਕ
ਸੰਤੋਖ ਸਿੰਘ
ਸਿਡਨੀ, ਆਸਟ੍ਰੇਲੀਆ


(12/10/11)
ਗੁਰਸਿੱਖ ਫੈਮਿਲੀ ਕਲੱਬ ਫ਼ਰੀਦਾਬਾਦ

ਇਸ ਫ਼ਿਲਮ ਨੂੰ ਕੋਈ ਗੁਰਮਤ ਪ੍ਰਚਾਰ ਹਿੱਤ ਨਿਸ਼ਕਾਮ ਤੌਰ ਤੇ ਡਾਉਨਲੋਡ (ਜਾਂ internet ਰਾਹੀਂ mail, ਆਦਿ ਰਾਹੀਂ ) ਕਰ ਕੇ ਬਿਨ੍ਹਾਂ (ਫ਼ਿਲਮ) ਵਿੱਚ ਕੋਈ ਵੀ ਕਿਸੇ ਤਰਾਂ ਦੀ ਤਬਦੀਲੀ ਕੀਤਿਆਂ( ਕੋਈ ਵੀ ਕੱਟਿੰਗ, ਐਡਿਟਗੰ ਤੋਂ ਬਿਨਾਂ) ਵਿਖਾ ਸਕਦਾ ਹੈ ਤੇ ਆਪਨੇ ਚੰਗੇ ਸੁਝਾਅ ਵੀ ਦੇ ਸਕਦਾ ਹੈ। ਸਾਡਾ ਮਕਸਦ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਮਰਯਾਦਾ ਅਨੁਸਾਰ ਹਰ ਮਹੀਨੇ ਇਕ ਫ਼ਿਲਮ ਬਨਾਉਣਾ ਤੇ ਗੁਰੂ ਗਿਆਨ ਨੂੰ ਮਨੁੱਖਤਾ ਤੱਕ ਪਹੁੰਚਾਉਣਾ ਹੈ।
09811981066, 8528389994, 9872722216.
http://www.youtube.com/watch?v=Oqn8KlP9Ldc
ਸਿੱਖ ਘਰਾਣਿਆਂ ਅੰਦਰ ਫੈਲ ਰਹੀ ਮਨਮਤਿ ਦੀ ਝਲਕ ਵਿਖਾਉਂਦੀ ਫਿਲਮ "ਦੇਖੁ ਹਮਾਰਾ ਹਾਲੁ" ਪੇਸ਼ ਕਰਤਾ ਗੁਰਸਿੱਖ ਫੈਮਿਲੀ ਕਲੱਬ ਫ਼ਰੀਦਾਬਾਦ।


(12/10/11)
ਤੱਤ ਗੁਰਮਤਿ ਪਰਿਵਾਰ

ਵਿਵਾਦਿਤ ਨੁਕਤਿਆਂ ’ਤੇ ਸੁਹਿਰਦ ਵਿਚਾਰ ਨਾਲ ਇਕਮੱਤ ਹੋਇਆ ਜਾ ਸਕਦਾ ਹੈ, ਨਿੱਜੀ ਘੁਣਤਰਾਂ ਨੂੰ ‘ਸਿਧਾਂਤ’ ਬਣਾ ਕੇ ਨਹੀਂ

‘ਤੱਤ ਗੁਰਮਤਿ ਪਰਿਵਾਰ’ ਵਲੋਂ ਦੋ ਹਫਤੇ ਪਹਿਲਾਂ ਲਿਖੇ ਆਪਣੇ ਸੰਪਾਦਕੀ ‘ਵੱਖ-ਵੱਖ ਸੋਚ ਦੇ ਪ੍ਰਚਾਰਕਾਂ ਦੀ ਘੁੰਮਣਘੇਰੀ ਵਿਚ ਫਸਿਆ ਆਮ ਸਿੱਖ’ ਵਿਚ ਇਹ ਨੁਕਤਾ ਸਾਂਝਾ ਕੀਤਾ ਸੀ ਕਿ ਅੱਜ ਦਾ ਸਿੱਖ ਵੱਖ-ਵੱਖ ਪ੍ਰਚਾਰ ਸੁਰਾਂ ਤੋਂ ਦੋਚਿੱਤੀ ਵਿਚ ਫੱਸ ਰਿਹਾ ਹੈ। ਇਹ ਵੀ ਵਿਚਾਰ ਹੋਈ ਸੀ ਕਿ ਜਾਗਰੂਕ ਪੰਥ ਵਿਚ ਵੀ ਚੰਦ ਕੁ ਮੁੱਦਿਆਂ ਨੂੰ ਲੈ ਕੇ ਵਿਚਾਰਕ ਮਤਭੇਦ ਹਨ, ਜੋ ਆਪਸੀ ਖਹਿਬਾਜ਼ੀ ਦਾ ਵੀ ਕਈਂ ਵਾਰ ਕਾਰਨ ਬਣਦੇ ਰਹੇ ਹਨ। ਨਾਲ ਹੀ ਅਸੀਂ ਇਹ ਬੇਨਤੀ ਰੂਪੀ ਆਸ ਵੀ ਕੀਤੀ ਸੀ ਕਿ ਜਾਗਰੂਕ ਪੰਥ ਨੂੰ ਇਨ੍ਹਾਂ ਚੰਦ ਕੁ ਮੁੱਦਿਆਂ ਨੂੰ ਗੁਰਮਤਿ ਦੀ ਰੋਸ਼ਨੀ ਵਿਚ ਵਿਚਾਰ ਕੇ ਇਕਮੱਤ ਹੋਣ ਦਾ ਯਤਨ ਕਰਨਾ ਚਾਹੀਦਾ ਹੈ ਤਾਂ ਕਿ ਸਿਧਾਂਤਕ ਏਕਤਾ ਦਾ ਰਾਹ ਸੁਖਾਲਾ ਹੋ ਸਕੇ।

ਐਸੇ ਚੰਦ ਕੁ ਵਿਸ਼ਿਆਂ ਵਿਚੋਂ ਮੁੱਖ ਹਨ ਗੁਰਮਤਿ ਵਿਚ ‘ਗੁਰੂ’ ਵਿਸ਼ੇਸ਼ਣ ਦਾ ਅਤੇ ਆਵਾਗਵਨ ਦਾ ਸੰਕਲਪ, ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਮੌਜੂਦਾ ਸਰੂਪ ਵਿਚ ਕੁਝ ਅਸੰਗਤੀਆਂ ਆਦਿ। ਜਾਗਰੂਕ ਪੰਥਕ ਵੈਬਸਾਈਟਾਂ ’ਤੇ ਇਨ੍ਹਾਂ ਮੁੱਦਿਆਂ ਨੂੰ ਲੈ ਕੇ ਬਹੁਤ ਲੰਮੀਆਂ ਵਿਚਾਰਾਂ ਹੋਈਆਂ, ਜੋ ਜ਼ਿਆਦਾਤਰ ਤਲਖ ਬਹਿਸ ਦਾ ਰੂਪ ਧਾਰਨ ਕਰ ਗਈਆਂ, ਕਿਉਂਕਿ ਇੱਥੇ ਮੁੱਖ ਪ੍ਰਵਿਰਤੀ ਦੂਜੇ ਦੀ ਗੱਲ ਸਮਝਣ ਦੀ ਥਾਂ, ਆਪਣੀ ਗੱਲ ਥੋਪਣ ਦੀ ਹੀ ਭਾਰੂ ਸੀ। ਵਿਚਾਰਕਾਂ ਵਿਚਲੀ ‘ਈਗੋ’ ਜਿੱਥੇ ਵਿਚਾਰ ਨੂੰ ਸਿਰੇ ਲੱਗਣ ਨਹੀਂ ਦਿੰਦੀ, ਦੂਜੀ ਤਰਫ ਆਮ ਸਿੱਖ ਵਿਚ ਦੁਬਿਧਾ ਪੈਦਾ ਹੋ ਰਹੀ ਸੀ।

ਐਸੇ ਵਿਚ ਕੁਝ ਸੁਹਿਰਦ ਪੰਥਦਰਦੀਆਂ ਦੀ ਇਹ ਬੇਨਤੀ ਵੀ ਸਾਹਮਣੇ ਆਈ ਕਿ ਇਨ੍ਹਾਂ ਨਾਜ਼ੁਕ ਮੁੱਦਿਆਂ ’ਤੇ ਜਨਤਕ ਬਹਿਸ ਨਾ ਕੀਤੀ ਜਾਵੇ, ਇਸ ਨਾਲ ਜਾਗਰੂਕ ਪੰਥ ਬਾਰੇ ਗਲਤ ਪ੍ਰਭਾਵ ਜਾ ਰਿਹਾ ਹੈ, ਨਾਲ ਹੀ ਆਪਸ ਵਿਚ ਕੁੜਤੱਨ ਵੀ ਵੱਧ ਰਹੀ ਹੈ। ‘ਪਰਿਵਾਰ’ ਨੇ ਵੀ ਅਪਣੀ ਕਾਇਮੀ ਦੇ ਨਾਲ ਹੀ ਹੋਰ ਮੁੱਦਿਆਂ ਦੇ ਨਾਲ ‘ਗੁਰੂ’ ਪਦ ਵਾਲੇ ਨੁਕਤੇ ਬਾਰੇ ਜਨਤਕ ਵਿਚਾਰ ਸ਼ੁਰੂ ਕੀਤੀ ਸੀ। ਪਰ ਐਸੀਆਂ ਸੁਹਿਰਦ ਬੇਨਤੀਆਂ ਨੂੰ ਸਿਰ ਮੱਥੇ ਮੰਨਕੇ ‘ਪਰਿਵਾਰ’ ਨੇ ਇਨ੍ਹਾਂ ਨਾਜ਼ੁਕ ਮਸਲਿਆਂ (ਗੁਰੂ ਪਦ, ਆਵਾਗਵਨ ਆਦਿ) ਬਾਰੇ ਜਨਤਕ ਵਿਚਾਰ ਰੋਕ ਦੇਣ ਦਾ ਫੈਸਲਾ ਕਰਦੇ ਹੲੋ ਜਾਗਰੂਕ ਪੰਥ ਨੂੰ ਵਾਰ-ਵਾਰ ਬੇਨਤੀਆਂ ਕੀਤੀਆਂ ਕਿ ਇਨ੍ਹਾਂ ਮਸਲਿਆਂ ’ਤੇ ਗੁਰਮਤਿ ਦੀ ਰੋਸ਼ਨੀ ਵਿਚ ਇਕਮੱਤ ਹੋਣ ਲਈ ਕਮੇਟੀਆਂ ਬਣਾ ਕੇ ਵਿਚਾਰ ਦਾ ਪ੍ਰਬੰਧ ਕੀਤਾ ਜਾਵੇ। ੳਸ ਤੋਂ ਬਾਅਦ ‘ਪਰਿਵਾਰ’ ਨੇ ਗੁਰੂ ਪਦ ਅਤੇ ਆਵਾਗਵਨ ਬਾਰੇ ਜਨਤਕ ਵਿਚਾਰ ਦੇਣ ਤੋਂ ਲਗਾਤਾਰ ਸੰਕੋਚ ਕੀਤਾ ਹੈ।

ਦੂਜੀ ਤਰਫ, ਵਿਰੋਧੀ ਮੱਤ ਵਾਲੇ ਗੁਰਮੁਖਾਂ ਨੇ ਨਾਜ਼ੁਕਤਾ ਦੀ ਦੁਹਾਈ ਦੇਣ ਦੇ ਨਾਲ-ਨਾਲ ਇਸ ਵਿਸ਼ੇ ’ਤੇ ਜਨਤਕ ਵਿਚਾਰ ਦੇਣੇ ਵੀ ਜਾਰੀ ਰੱਖੇ। ਨਾਲ ਹੀ ਨਾਲ ‘ਪਰਿਵਾਰ’ ਨੂੰ ਉਕਸਾਉਣ ਦੇ ਵੀ ਅਸਫਲ ਜਤਨ ਕੀਤੇ। ਇਸ ਲੜੀ ਵਿਚ ਪਹਿਲੀ ਮੁੱਖ ਧਿਰ ਬਣੀ ‘ਇੰਡੀਆ ਅਵੈਅਰਨੈਸ’। ਇਸ ਦੇ ਸੰਪਾਦਕ ਸਰਬਜੀਤ ਸਿੰਘ ਜੀ ਨੇ ਇਕ ਲੇਖ ਲੜੀ “ਆਉ, ਗੁਰੂ ਪਦ ਬਾਰੇ ਸੰਵਾਦ ਰਚਾਈਏ” ਰਾਹੀਂ ‘ਪਰਿਵਾਰ’ ਨੂੰ ਟਾਰਗੇਟ ਕਰਕੇ ਜਨਤਕ ਤੌਰ ’ਤੇ ਇਹ ਮਸਲਾ ਵਿਚਾਰਨਾ ਜਾਰੀ ਰੱਖਿਆ। ਨਿਰਪੱਖ ਹੋਣ ਦਾ ਦਾਅਵਾ ਕਰਨ ਵਾਲੇ ਸੰਪਾਦਕ ਜੀ ਨੂੰ ਜਦੋਂ ‘ਪਰਿਵਾਰ’ ਨੇ ਸਬੂਤਾਂ ਅਤੇ ਦਲੀਲਾਂ ਨਾਲ ਉਨ੍ਹਾਂ ਦੀ ਗਲਤ ਪਹੁੰਚ ਦਰਸਾਉਂਦਾ ਆਪਣਾ ਪੱਖ ਭੇਜਿਆ ਤਾਂ ਸਾਡਾ ਪੱਖ ਲਾਉਣਾ ਉਨ੍ਹਾਂ ਨੇ ਜ਼ਰੂਰੀ ਨਾ ਸਮਝਿਆ। ਅਸੀਂ ਉਕਸਾਹਟ ਵਿਚ ਆ ਕੇ ਗੁਰੂ ਪਦ ਬਾਰੇ ਜਨਤਕ ਚਰਚਾ ਵਿਚ ਹਿੱਸਾ ਨਹੀਂ ਲਿਆ। ਉਸ ਉਪਰੰਤ ਮੋਹਾਲੀ ਤੋਂ ਛਪਦੀਆਂ ‘ਐਫ ਆਈ ਆਰਾਂ’ ਵਿਚ ਬੀਬੀ ਸੁਰਿੰਦਰ ਕੌਰ ਨਿਹਾਲ ਜੀ ਨੇ ‘ਪਰਿਵਾਰ’ ਬਾਰੇ ਇਸ ਮੁੱਦੇ ਨੂੰ ਲੈ ਕੇ ਕੱਚੀਆਂ ਟਿੱਪਣੀਆਂ ਰਾਹੀਂ ਉਕਸਾਇਆ। ਪਰ ‘ਪਰਿਵਾਰ’ ਨੇ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਸੰਜਮ ਬਣਾਈ ਰੱਖਿਆ।

ਇਸੇ ਤਰ੍ਹਾਂ ਕਈਂ ਹੋਰ ਗੁਰਮੁਖਾਂ ਨੇ ਵੀ ਇਨ੍ਹਾਂ ਮੁੱਦਿਆਂ ’ਤੇ ਜਨਤਕ ਬਹਿਸ (ਵਿਚਾਰ) ਜਾਰੀ ਰੱਖੀ। ਇਸੇ ਲੜੀ ਵਿਚ ਜ਼ਿਕਰ ਵੀਰ ਹਰਦੇਵ ਸਿੰਘ ਜੀ ਜੰਮੂ ਦਾ ਕਰਨਾ ਬਣਦਾ ਹੈ। ਇਹ ਦਿਲਚਸਪ ਗੱਲ ਹੈ ਕਿ ਇਨ੍ਹਾਂ ਮੁੱਦਿਆਂ ਦੀ ਨਾਜ਼ੁਕਤਾ ਦਾ ਹਵਾਲਾ ਦੇ ਕੇ ਜਨਤਕ ਚਰਚਾ ਨਾ ਕਰਨ ਦੀ ਸਲਾਹ ਦੇਣ ਵਾਲਿਆਂ ਵਿਚੋਂ ਵੀਰ ਜੀ ਵੀ ਇਕ ਸਨ। ਪਰ ਹੋਰਾਂ ਨੂੰ ਨਸੀਹਤ ਦੇਣ ਦੇ ਬਾਵਜੂਦ ਉਹ ਖੁੱਦ ਪਿੱਛਲੇ ਸਮੇਂ ਵਿਚ ਅਸਿੱਧੇ ਤਰੀਕੇ ਇਸ ਮਸਲੇ ਨੂੰ ਜਨਤਕ ਤੌਰ ’ਤੇ ਉਛਾਲਦੇ ਰਹੇ ਹਨ। ਪਿਛਲੇ ਕੁਝ ਦਿਨਾਂ ਤੋਂ ਤਾਂ ਉਨ੍ਹਾਂ ਨੇ ਆਪਣੀ ਸਲਾਹ ਨੂੰ ਵਿਸਾਰ ਕੇ ਸਿੱਧੇ ਤਰੀਕੇ ਇਸ ਮੁੱਦੇ ਤੇ ਲੇਖ ਲੜੀ ਸ਼ੁਰੂ ਕਰ ਦਿਤੀ ਹੈ। ਇਸ ਲੜੀ ਵਿਚ ਵੀਰ ਜੀ ਦੇ ਦੋ ਤਾਜ਼ਾ ਲੇਖ ਹਨ ‘ਗੁਰੂ ਨਾਨਕ ਸ਼ਰੀਰ ਅਤੇ ਸ਼ਖਸੀਅਤਾਂ’ ਅਤੇ ‘ਸਿਧ ਗੋਸ਼ਟਿ, ਸ਼ਬਦ ਗੁਰੂ ਅਤੇ ਸੱਚ ਦਾ ਗਿਆਨ’।

‘ਪਰਿਵਾਰ ਅਪਣੇ ਮੱਤ ਤੇ ਹੁਣ ਵੀ ਕਾਇਮ ਹੈ ਇਨ੍ਹਾਂ ਚੰਦ ਕੁ ਵਿਵਾਦਿਤ ਮੁੱਦਿਆਂ ਦਾ ਹੱਲ ਯੋਗ ਵਿਦਵਾਨਾਂ ਦੀ ਕਮੇਟੀਆਂ ਬਣਾ ਕੇ ਗੁਰਮਤਿ ਦੀ ਰੋਸ਼ਨੀ ਵਿਚ ਵਿਚਾਰ ਰਾਹੀਂ ਕਰਨਾ ਹੀ ਯੋਗ ਹੈ। ਸੋ ਅਸੀਂ ਇਸ ਮੁੱਦੇ ਹੁਣ ਵੀ ਨੁਕਤਾਵਾਰ ਵਿਚਾਰ ਤੋ ਸੰਕੋਚ ਕਰ ਰਹੇ ਹਾਂ। ਪਰ ਵਿਰੋਧੀ ਮੱਤ ਦੇ ਗੁਰਮੁਖਾਂ ਵਲੋਂ ਆਪਣੇ ਮਨ ਦੀ ਮੌਜਾਂ ਨਾਲ ਦਿੱਤੀਆਂ ਜਾ ਰਹੀਆਂ ਕੱਚੀਆਂ ਅਤੇ ਆਪਾ ਵਿਰੋਧੀ ਦਲੀਲਾਂ ਦਾ ਟੂਕ ਮਾਤਰ ਜ਼ਿਕਰ ਕਰ ਰਹੇ ਹਾਂ ਤਾਂ ਕਿ ਸੁਹਿਰਦ ਵਿਚਾਰ ਦੀ ਲੋੜ ਨੂੰ ਸਮਝਿਆ ਜਾ ਸਕੇ।

1. ਵਿਰੋਧੀ ਮੱਤ ਵਾਲੇ ਵਾਰ-ਵਾਰ ਇਹ ਦਲੀਲ ਦਿੰਦੇ ਰਹੇ ਹਨ ਕਿ ਬੇਸ਼ਕ ਨਾਨਕ ਸਰੂਪਾਂ ਨੇ ਆਪਣੇ ਆਪ ਨੂੰ ‘ਗੁਰੂ’ ਨਹੀਂ ਕਹਾਇਆ, ਪਰ ਮਗਰਲੇ ਨਾਨਕ ਸਰੂਪ ਉਨ੍ਹਾਂ ਨੂੰ ਸਤਿਕਾਰ ਵਜੋਂ ਗਰੂ ਕਹਿੰਦੇ ਰਹੇ ਪਰ ਹਵਾਲਾ ਉਸ ‘ਗੁਰਵਾਕ’ ਦਾ ਦਿੰਦੇ ਹਨ, ਜਿਸ ਵਿਚ ਪ੍ਰਚਲਿਤ ਅਰਥਾਂ ਅਨੁਸਾਰ ਚੌਥੇ ਪਾਤਸ਼ਾਹ ਜੀ (ਮਹਲਾ 4) ਆਪ ਹੀ ਕਹਿ ਰਹੇ ਹਨ ‘ਗੁਰੁ ਚਉਥੀ ਪੀੜੀ ਟਿਕਿਆ ਤਿਨਿ ਨਿੰਦਕ ਦੁਸਟ ਸਭਿ ਤਾਰੇ ॥’ (ਪੰਨਾ 307)।

2. ਇਕ ਵਿਦਵਾਨ ਵੀਰ ਨੇ ਇਹ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਕਿ ਨਾਨਕ ਸਰੂਪਾਂ ਲਈ ‘ਬਾਬਾ ਅਤੇ ਪਾਤਸ਼ਾਹ’ ਵਿਸ਼ੇਸ਼ਣ ਬਿਲਕੁਲ ਢੁੱਕਵੇਂ ਨਹੀਂ ਹਨ। ਪਰ ਭੁੱਲ ਗਏ ਕਿ ਨਾਨਕ ਸਰੂਪਾਂ ਲਈ ‘ਬਾਬਾ ਅਤੇ ਪਾਤਸ਼ਾਹ’ ਵਿਸ਼ੇਸ਼ਣ ਗੁਰਬਾਣੀ ਅਤੇ ਭਾਈ ਗੁਰਦਾਸ ਜੀ ਦੀ ਪ੍ਰਚਲਿਤ ਵਾਰਾਂ ਵਿਚ ਵਰਤੇ ਮਿਲਦੇ ਹਨ।

3. ਵਿਚ-ਵਿਚ ਗੱਲ ਇਹ ਵੀ ਤੋਰੀ ਗਈ ਕਿ ਨਾਨਕ ਸਰੂਪਾਂ ਦੇ ਸ਼ਰੀਰ ਹੀ ਸਿਰਫ ਗੁਰੂ ਨਹੀਂ ਹੈ ਬਲਕਿ ਉਨ੍ਹਾਂ ਦਾ ਵਿਵਹਾਰ ਮਿਲਾ ਕੇ ‘ਗੁਰੂ’ ਬਣਦਾ ਹੈ। ਪਰ ਜੇ ਸ਼ਰੀਰ ਵਿਚਲਾ ਗਿਆਨ ਅਤੇ ਵਿਵਹਾਰ ਮਿਲਾ ਕੇ ‘ਗੁਰੂ’ ਬਣਦਾ ਹੈ ਤਾਂ ਸਿਖਾਂ ਲਈ ਭਗਤਾਂ ਸਮੇਤ ਉਹ ਸਾਰੇ ਮਹਾਂਪੁਰਖ ਹੀ ‘ਗੁਰੂ’ ਦਾ ਦਰਜਾ ਰੱਖਣੇ ਚਾਹੀਦੇ ਹਨ, ਜਿਨ੍ਹਾਂ ਦੀ ਬਾਣੀ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਵਿਚ ਦਰਜ ਹੈ। ਆਪਣੇ ਮਨ ਦੀ ਮੱਤ ਨੂੰ ਸਹੀ ਸਾਬਿਤ ਕਰਨ ਦੇ ਚੱਕਰ ਵਿਚ ਕੁਝ ਗੁਰਮੁੱਖ ਹੁਣ ਇਹ ਵੀ ਕਹਿਣ ਲੱਗ ਪਏ ਹਨ ਕਿ ਗੁਰਬਾਣੀ ਵਿਚਲੇ ਭਗਤਾਂ ਦਾ ਜੀਵਨ ਇਤਨਾ ਉਚਾ ਨਹੀਂ ਸੀ, ਜਿਤਨਾ ਨਾਨਕ ਸਰੂਪਾਂ ਦਾ। ਕਲ ਨੂੰ ਇਹ ਸ਼ਾਇਦ ਆਪਸ ਵਿਚ ਕੰਪੀਟਿਸ਼ਨ ਵੀ ਕਰਵਾਉਣ ਲਗ ਪੈਣ।

4. ਹੁਣ ਜਾ ਕੇ ਨਵੀਂ ਗੱਲ ਇਹ ਤੌਰ ਦਿਤੀ ਗਈ ਕਿ ਨਾਨਕ ਜੀ ਦਾ ਸ਼ਰੀਰ ‘ਗੁਰੂ’ ਨਹੀਂ ਸੀ, ਬਲਕਿ ਸ਼ਖਸੀਅਤ ‘ਗੁਰੂ’ ਹੈ। ਪਰ ਗੁਰਮਤਿ ਦਾ ਗੁਰੂ ਤਾਂ ਆਦਿ-ਜੁਗਾਦੀ (ਸਦਾ ਸਦਾ, ਨਾ ਆਵੇ ਨਾ ਜਾਇ) ਹੈ, 1469 ਤੋਂ ਪਹਿਲਾਂ ਤਾਂ ਇਹ ਸ਼ਖਸੀਅਤ ਨਹੀਂ ਹੁੰਦੀ ਸੀ। ਆਪਣੇ ਮਨ ਦੀ ਮੌਜਾਂ ਨੂੰ ਸਹੀ ਸਾਬਿਤ ਕਰਨ ਦੇ ਮਕਸਦ ਨਾਲ ਇਹ ਵੀ ਗੱਲ ਤੌਰਨ ਦਾ ਜਤਨ ਕੀਤਾ ਜਾ ਰਿਹਾ ਹੈ ਕਿ ਨਾਨਕ ਦਾ ‘ਗੁਰੂ’ ਸ਼ਬਦ ਤੋਂ ਭਾਵ ਹੈ ਕਿ ਨਾਨਕ ਨੇ ਆਪਣੀ ਮੱਤ ਨੂੰ ‘ਗੁਰੂ’ ਬਣਾਇਆ ਅਤੇ ਸੁਰਤ ਨੂੰ ਉਸ ਦਾ ਚੇਲਾ। ਆਪਣੀ ਬਾਣੀ ਵਿਚ ਵਾਰ-ਵਾਰ ਨਾਨਕ ਪਾਤਸ਼ਾਹ ਜੀ ਕਹਿ ਰਹੇ ਹਨ ਕਿ ਮੇਰਾ ਗੁਰੂ ਪ੍ਰਮਾਤਮਾ ਹੈ, ਸੱਚ ਦਾ ਗਿਆਨ (ਸ਼ਬਦ) ਹੈ, ਉਹ ਸਦਾ ਸਦਾ ਹੈ, ਨਾ ਆਵੈ ਨਾ ਜਾਇ ਹੈ। ਪਰ ਨਾਨਕ ਦੀ ‘ਗਿਆਨ ਯੁਕਤ ਮੱਤ’ ਤਾਂ 1469 ਤੋਂ ਪਹਿਲਾਂ ਨਹੀਂ ਹੁੰਦੀ ਸੀ? ਫੇਰ ਉਨ੍ਹਾਂ ਦਾ ਸਾਡੇ ਵਲੋਂ ਬਣਾਇਆ ‘ਮੱਤ ਗੁਰੂ’ ਸਦਾ ਸਦਾ ਕਿਵੇਂ ਹੋਇਆ? ਪਰ ਜਦੋਂ ਸਾਡੀ ਮੱਤ ਸਾਨੂੰ ਕਿਸੇ ਨੁਕਤੇ ਤੇ ਸਾਨੂੰ ਅੜਾ ਦੇਵੇ ਤਾਂ ਅਸੀਂ ਪ੍ਰਮਾਤਮਾ, ਸੱਚ ਦੇ ਗਿਆਨ ਰੂਪੀ ਗੁਰੂ ਦੀ ਮਤਿ (ਗੁਰਮਤਿ) ਅਪਨਾਉਣ ਦੀ ਗੱਲ ਕਰਦੀ ਨਾਨਕ ਬਾਣੀ ਨੂੰ ਅਣਗੌਲਿਆ ਕਰਕੇ ਉਸ ਨੂੰ ‘ਮੱਤ ਗੁਰੂ’ ਦਾ ਪੈਰੋਕਾਰ ਬਣਾਉਣ ਤੋਂ ਵੀ ਪਰਹੇਜ਼ ਨਹੀਂ ਕਰਦੇ।

5. ਦੇਹਧਾਰੀ ਨੂੰ ਵੱਖ-ਵੱਖ ਬਹਾਨਿਆਂ ਹੇਠ ‘ਗੁਰੂ’, ‘ਪ੍ਰਮਾਤਮਾ’ ਮੰਨਣ ਤੋਂ ਪਰਹੇਜ਼ ਕਰਨ ਲਈ ਨਾਨਕ ਸਰੂਪਾਂ ਦੀ ਦ੍ਰਿੜ ਸੇਧ ‘ਗੁਰੂ ਸਦਾਏ ਅਗਿਆਨੀ ਅੰਧਾ ਕਿਸੁ ਓਹੁ ਮਾਰਗਿ ਪਾਏ ॥3॥ (ਪੰਨਾ 491), ਕਿਸ ਉਹ ਮਾਰਗ ਪਾਏ’ ਦਿੱਤੀ। ਪਰ ਇਸ ਲਾਸਾਨੀ ਸੇਧ ਨੂੰ ਧੂੜ-ਘੱਟਾ ਸਮਝ ਕੇ ਸਾਡੀ ਮੱਤ ਆਪਣੇ ਮਨ ਦੀਆਂ ਮੌਜਾਂ ਵਿਚੋਂ ਨਿਕਲੀਆਂ ਕੱਚ-ਘਰੜ ਦਲੀਲਾਂ ਨਾਲ ਉਨ੍ਹਾਂ ਨਾਨਕ ਸਰੂਪਾਂ ਨੂੰ ਹੀ ‘ਗੁਰੂ’ ਘੋਸ਼ਿਤ ਕਰ ਬੈਠਣ ਲਈ ਬਜ਼ਿਦ ਹੈ, ਜਿਨ੍ਹਾਂ ਨੇ ਇਹ ਸੇਧ ਦਿੱਤੀ। ਬਲਕਿ ਹੁਣ ਤਾਂ ਅਸੀਂ ਇਹ ਸਾਬਿਤ ਕਰਨ ਲਈ ਵੀ ਪੱਬਾਂ ਭਾਰ ਹਾਂ ਕਿ ਨਾਨਕ ਸਰੂਪ ਅਪਣੇ ਆਪ ਨੂੰ ‘ਗੁਰੂ’ ਸਦਾਉਂਦੇ ਸਨ। ਇਹੀ ਹਾਲ ਅਸੀਂ ਆਰਤੀ ਬਾਰੇ ਬਾਬਾ ਨਾਨਕ ਜੀ ਦੀ ਗੁਰਬਾਣੀ ਸੇਧ ਦਾ ਕੀਤਾ ਹੈ। ਜਿਸ ਤਰੀਕੇ ਦੀ ਆਰਤੀ ਤੋਂ ਗੁਰਬਾਣੀ (ਸ਼ਬਦ ਗੁਰੂ ਗ੍ਰੰਥ ਸਾਹਿਬ ਜੀ) ਦੀ ਬਾਣੀ ਸਾਨੂੰ ਰੋਕਦੀ ਹੈ, ਅਸੀਂ ਉਹੀ ਤਰੀਕੇ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੀ ਆਰਤੀ ਉਤਾਰਨੀ ਸ਼ੁਰੂ ਕਰ ਦਿੱਤੀ ਹੈ।

ਅਸੀਂ ਇਕ ਵਾਰ ਫਿਰ ਜਾਗਰੂਕ ਧਿਰਾਂ ਨੂੰ ਬੇਨਤੀ ਕਰਦੇ ਹਾਂ ਕਿ ਮੌਕਾ ਸੰਭਾਲ ਕੇ ਇਨ੍ਹਾਂ ਚੰਦ ਕੁ ਵਿਵਾਦਿਤ ਮੁੱਦਿਆਂ (ਗੁਰੂ ਪਦ, ਆਵਾਗਵਨ ਆਦਿ) ਬਾਰੇ ਯੋਗ ਵਿਦਵਾਨਾਂ ਦੀ ਕਮੇਟੀਆਂ ਬਣਾ ਕੇ ਉਨ੍ਹਾਂ ਤੋਂ ਗੁਰਮਤਿ ਦੀ ਰੋਸ਼ਨੀ ਵਿਚ ਰਿਪੋਰਟ ਤਿਆਰ ਕਰਨ ਲਈ ਕਿਹਾ ਜਾਇ। ਐਸੇ ਮੁੱਦਿਆਂ ’ਤੇ ਇਕ ਪਾਸੜ ਜਨਤਕ ਵਿਚਾਰ ਤੌਰ ਕੇ ਬਹਿਸਬਾਜ਼ੀ ਰਾਹੀਂ ਆਪਸੀ ਕੁੜਤੱਨ ਵਧਾਉਣ ਤੋਂ ਪਰਹੇਜ਼ ਕੀਤਾ ਜਾਵੇ। ‘ਪਰਿਵਾਰ’ ਹੁਣ ਵੀ ਆਪਣੇ ਉਸ ਪ੍ਰਣ ’ਤੇ ਕਾਇਮ ਹੈ ਕਿ ਇਨ੍ਹਾਂ ਮੁੱਦਿਆਂ ’ਤੇ ਜਨਤਕ ਤੌਰ ’ਤੇ ਵਿਚਾਰ ਨਹੀਂ ਦੇਵੇਗਾ ਕਿਉਂਕਿ ਸਾਡੀ ਇੱਛਾ ਮੁੱਦਿਆਂ ਦੇ ਸੁਹਿਰਦ ਅਤੇ ਗੁਰਮਤਿ ਅਨੁਸਾਰੀ ਹਲ ਦੀ ਹੈ, ਆਪਣੀ ਮੱਤ ਦਾ ਝੰਡਾ ਗੱਢਵਾਉਣ ਦੀ ਨਹੀਂ। ਜੇ ਅਸੀਂ ਇਨ੍ਹਾਂ ਚੰਦ ਕੁ ਨਾਜ਼ੁਕ ਮੁੱਦਿਆਂ ’ਤੇ ਗੁਰਮਤਿ ਦੀ ਰੋਸ਼ਨੀ ਵਿਚ ਯੋਗ ਵਿਚਾਰ ਰਾਹੀਂ ਇਕਮੱਤ ਹੋ ਸਕੀਏ ਤਾਂ ਜਾਗਰੂਕਤਾ ਲਹਿਰ ਪ੍ਰਚੰਡ ਕੀਤੀ ਜਾ ਸਕਦੀ ਹੈ। ਆਸ ਹੈ, ਜਾਗਰੂਕ ਧਿਰਾਂ ਇਸ ਬੇਨਤੀ ਰੂਪੀ ਸਲਾਹ ਵੱਲ ਕੰਨ੍ਹ ਧਰਨਗੀਆਂ ਅਤੇ ਇਸ ਦਿਸ਼ਾ ਵਿਚ ਉਸਾਰੂ ਕਦਮ ਚੁੱਕਣਗੀਆਂ।

ਨਿਸ਼ਕਾਮ ਨਿਮਰਤਾ ਸਹਿਤ

ਤੱਤ ਗੁਰਮਤਿ ਪਰਿਵਾਰ


(12/10/11)
ਗੁਰਿੰਦਰ ਸਿੰਘ ਕੋਟਕਪੂਰਾ

ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਨੂਰਮਹਿਲ ਖਿਲਾਫ ਕਾਫੀ ਲੰਬੇ ਅਰਸੇ ਤੋਂ ਸੰਘਰਸ਼ ਲੜ ਰਹੇ ਪੂਰਨ ਸਿੰਘ ਦੇਸਲ (ਸਾਬਕਾ ਡਰਾਈਵਰ ਆਸ਼ੂਤੋਸ਼) ਦਾ ਬੀਤੇ ਦਿਨੀਂ ਜਲੰਧਰ ਜ਼ਿਲ੍ਹੇ ਦੇ ਕਸਬਾ ਨੂਰਮਹਿਲ ਤੋਂ 5 ਕਿਲੋਮੀਟਰ ਦੂਰ ਪਿੰਡ ਮੁਆਈ ਕੋਲ ਦਰਦਨਾਕ ਸੜਕ ਹਾਦਸਾ ਹੋ ਗਿਆ, ਜਿਸ ਦੌਰਾਨ ਉਨਾਂ ਦੀ ਇੱਕ ਖੱਬੀ ਲੱਤ ਅਤੇ ਸੱਜਾ ਮੋਢਾ ਕਰੈਕ ਹੋ ਗਿਆ। ਜਿਨਾਂ ਨੂੰ ਤੁਰਤ ਕਪੂਰਥਲਾ ਦੇ ਦੋਆਬਾ ਮੈਡੀਕਲ ਹਸਪਤਾਲ `ਚ ਦਾਖਲ ਕਰਵਾਇਆ ਗਿਆ।
ਇਥੇ ਜ਼ਿਕਰਯੋਗ ਹੈ ਕਿ ਪੂਰਨ ਸਿੰਘ ਦੇਸਲ ਨੇ ਆਸ਼ੂਤੋਸ਼ ਦੇ ਡਰਾਈਵਰ ਹੁੰਦਿਆਂ ਉਨਾਂ ਦੀਆਂ ਘਿਨੌਣੀਆਂ ਹਰਕਤਾਂ ਨੂੰ ਦੇਖਦੇ ਹੋਏ ਡਰਾਇਵਰੀ ਤੋਂ ਅਸਤੀਫਾ ਦੇ ਕੇ ਉਨਾਂ ਦਾ ਵਿਰੋਧ ਕਰਦਿਆਂ ਸਮਾਜ ਦੇ ਲੋਕਾਂ ਨੂੰ ਉਸਦੀ ਚੁੰਗਲ `ਚ ਨਾ ਫਸਣ ਦੀ ਅਪੀਲ ਕੀਤੀ ਅਤੇ ਮਲੋਟ ਕਾਂਡ ਤੇ ਤਰਨਤਾਰਨ ਕਾਂਡ `ਚ ਸਿੱਖ ਜੱਥੇਬੰਦੀਆਂ ਨੂੰ ਲਾਮਬੰਦ ਕਰਕੇ ਇਨਾਂ ਸੰਘਰਸ਼ਾਂ ਦੀ ਅਗਵਾਈ ਕੀਤੀ। ਜਿਸ ਤੋਂ ਬੁਖਲਾਹਟ ਵਿੱਚ ਆ ਕੇ ਇਸ ਸੰਸਥਾਨ ਨੇ ਪੂਰਨ ਸਿੰਘ ਦੇਸਲ ਵਿਰੁੱਧ ਗਾਜੀਆਬਾਦ, ਦਿੱਲੀ, ਦੇਹਰਾਦੂਨ ਅਤੇ ਹੋਰ ਕਈ ਅਦਾਲਤਾਂ `ਚ ਕੇਸ ਕੀਤੇ ਹੋਏ ਹਨ ਅਤੇ ਇਨਾਂ ਕੇਸਾਂ ਨੂੰ ਅੱਜ ਪੂਰਨ ਸਿੰਘ ਦੇਸਲ ਇਕੱਲਾ ਹੀ ਲੜ ਰਿਹਾ ਹੈ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਪੂਰਨ ਸਿੰਘ ਦੇਸਲ ਦੇ ਇਸ ਸੰਘਰਸ਼ ਤੋਂ ਬੁਖਲਾਹਟ ਵਿੱਚ ਆ ਕੇ ਆਸ਼ੂਤੋਸ਼ ਦੇ ਪੈਰੋਕਾਰਾਂ ਨੇ ਪੂਰਨ ਸਿੰਘ ਦੇਸਲ `ਤੇ ਕਾਤਲਾਨਾ ਹਮਲੇ ਨੂੰ ਇੱਕ ਐਕਸੀਡੈਂਟ ਦਾ ਰੂਪ ਦਿੱਤਾ ਅਤੇ ਉਸਨੂੰ ਜਾਨ ਤੋਂ ਮਾਰਨਾ ਚਾਹਿਆ ਪਰ ਵਾਹਿਗੁਰੂ ਦੀ ਅਪਾਰ ਕ੍ਰਿਪਾ ਦੁਆਰਾ ਉਨਾਂ ਦੀ ਜਾਨ ਬਚ ਗਈ। ਪੂਰਨ ਸਿੰਘ ਦੇਸਲ ਦਾ ਕਹਿਣਾ ਹੈ ਕਿ ਮਾਣਯੋਗ ਸਿੱਖ ਚੈੱਨਲ ਨੂੰ ਬੇਨਤੀ ਹੈ ਕਿ ਉਹ ਮੇਰੀ ਅਵਾਜ਼ ਯੂ. ਕੇ ਦੀਆਂ ਸਿੱਖ ਜੱਥੇਬੰਦੀਆਂ ਤੱਕ ਪਹੁੰਚਾਈ ਜਾਵੇ, ਕਿਉਂਕਿ ਪੂਰਨ ਸਿੰਘ ਦੇਸਲ ਦੇ ਸਰੀਰ ਦਾ ਅਪ੍ਰੇਸ਼ਨ ਹੋਣ ਕਰਕੇ ਉਹ ਲੰਮੇ ਸਮੇਂ ਲਈ ਮੰਜੇ `ਤੇ ਪੈ ਗਿਆ ਹੈ ਅਤੇ ਸਿੱਖ ਸੰਗਤਾਂ ਨੂੰ ਅਪੀਲ ਹੈ ਕਿ ਪੂਰਨ ਸਿੰਘ ਦੇਸਲ ਦੀ ਆਰਥਿਕ ਅਤੇ ਸਮਾਜਿਕ ਤੌਰ `ਤੇ ਮੱਦਦ ਕੀਤੀ ਜਾਵੇ ਤਾਂ ਕਿ ਉਹ ਹੱਕ ਸੱਚ ਦੀ ਅਵਾਜ਼ ਨੂੰ ਬੁਲੰਦ ਕਰਨ ਲਈ ਅਤੇ ਇਨਾਂ ਦੰਭੀ ਪਾਖੰਡੀ ਲੋਕਾਂ ਵਿਰੁੱਧ ਆਪਣਾ ਸੰਘਰਸ਼ ਜਾਰੀ ਰੱਖ ਸਕੇ। ਕਿਉਂਕਿ ਅੱਜ ਦੀਆਂ ਮੌਕੇ ਦੀਆਂ ਸਰਕਾਰਾਂ ਅਜਿਹੇ ਪਾਖੰਡੀਆਂ ਦਾ ਸਾਥ ਦਿੰਦੀਆਂ ਹਨ ਅਤੇ ਸਿੱਖਾਂ ਵਿਰੁੱਧ ਕੂੜ ਪ੍ਰਚਾਰ ਕਰਾਉਣ ਲਈ ਅਜਿਹੇ ਸਾਧੂਆਂ ਦੇ ਭੇਸ `ਚ ਲੁਕੇ ਲੋਕਾਂ ਨੂੰ ਉਤਸ਼ਾਹਿਤ ਕਰਦੀਆਂ ਹਨ। ਪੂਰਨ ਸਿੰਘ ਦੇਸਲ ਸਿੱਖ ਚੈੱਨਲ ਦੇ ਇਸ ਉਪਰਾਲੇ ਲਈ ਧੰਨਵਾਦ ਕਰਦਾ ਹੈ। ਪੂਰਨ ਸਿੰਘ ਦੇਸਲ ਸੰਤ ਬਾਬਾ ਬਲਜੀਤ ਸਿੰਘ ਦਾਦੂ ਸਾਹਿਬ ਵਾਲਿਆਂ ਦਾ ਧੰਨਵਾਦ ਕਰਦਾ ਹੈ, ਕਿਉਂਕਿ ਉਹ ਉਨਾਂ ਦੀ ਖਬਰ ਲੈਣ ਲਈ ਹਸਪਤਾਲ ਪਹੁੰਚੇ। ਪੂਰਨ ਸਿੰਘ ਦੇਸਲ ਦੇ ਇਲਾਜ ਲਈ 25000 ਰੁਪੈ ਅਤੇ ਹੋਰਨਾਂ ਮਰੀਜ਼ਾਂ ਨੂੰ ਵੀ ਫਲਫਰੂਟ ਅਤੇ ਆਰਥਿਕ ਮੱਦਦ ਕੀਤੀ। ਸਮੂਹ ਮਰੀਜ਼ਾਂ ਨੇ ਬਾਬਾ ਜੀ ਦੀ ਚੜ੍ਹਦੀ ਕਲਾ ਲਈ ਕਾਮਨਾ ਕੀਤੀ ਅਤੇ ਉਨਾਂ ਦੇ ਹੋਰਨਾਂ ਸਮਰਥਕਾਂ ਨੇ ਵੀ ਮਰੀਜ਼ਾਂ ਦੀ ਮਾਲੀ ਮੱਦਦ ਕੀਤੀ।
ਪੂਰਨ ਸਿੰਘ ਦੇਸਲ ਦਾ ਨੰਬਰ 81466-48150


(11/10/11)
ਮਨਦੀਪ ਸਿੰਘ ‘ਵਰਨਨ’

ਸਿੱਖ ਕੌਮ ਖਾਨਾਜੰਗੀ ਨਹੀਂ, ਘਰ ਦੀ ਸਫਾਈ ਵੱਲ ਵਧ ਰਹੀ ਹੈ ..
ਸਿੱਖੀ ਸਿਧਾਂਤ ਤੇ ਹਮਲੇ..

ਸਾਨੂੰ ਇਹ ਭੁਲੇਖਾ ਹੈ ਕਿ ਅੱਜ ਸਿੱਖ ਕੌਮ ਖਾਨਾਜੰਗੀ ਵੱਲ ਜਾ ਰਹੀ ਹੈ ਤੇ ਸਿੱਖੀ ਤੇ ਹਮਲਾ ਸਿਰਫ 1984 ਵਿੱਚ ਹੋਇਆ ਹੈ ਜਾਂ 1984 ਤੋਂ ਸ਼ੁਰੂ ਹੋਇਆ ਹੈ । 1984 ਤੋਂ ਵੀ ਕਈ ਸਾਲ ਪਹਿਲਾਂ ਜਦੋਂ ਸਿੰਘ ਸਭਾ ਲਹਿਰ ਨੇ ਬ੍ਰਾਹਮਣ ਗੁਰਦੁਵਾਰਿਆਂ ਵਿੱਚੋਂ ਕੱਢ ਦਿੱਤੇ ਤਾਂ ਉਹਨਾਂ ਸਿੱਖੀ ਦੀ ਜੜਾਂ ਵਿੱਚ ਦਾਤੀ ਪਾ ਲਈ , ਗੁਰਦੁਵਾਰਿਆਂ ਵਿੱਚੋਂ ਕੱਢੇ ਚਲਾਕ ਨਿਰਮਲੇ , ਉਦਾਸੀ , ਬ੍ਰਾਹਮਣ (ਡਾ: ਹਰਜਿੰਦਰ ਸਿੰਘ ਦਿਲਗੀਰ ਅਨੁਸਾਰ) ਨੇ ਪੰਥ ਦੇ ਬਰਾਬਰ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਵਰਤਕੇ ਅਖੌਤੀ ਦਮਦਮੀ ਟਕਸਾਲ ਬਣਾਈ । ਪੰਥਕ ਮਰਿਯਾਦਾ ਦੇ ਖਿਲਾਫ ਆਪਣੀ ਡੇਰੇ ਵਾਲੀ ਬ੍ਰਾਹਮਣੀ ਮਰਿਯਾਦਾ ਲਿਖੀ, ਮੂ਼ਲ – ਮੰਤਰ ਪੰਥਕ ਮਰਿਯਾਦਾ ਦੇ ਵਿਰੁਧ ਬਣਾਇਆ ਗਿਆ.. ਹੋਸੀ ਭੀ ਸੱਚੁ-ਤੱਕ.. , ਫਿਰ ਇਹਨਾਂ ਸਾਧਾਂ (ਬਿਪਰ ਜੀ ਮਹਾਰਾਜ) ਨੇ ‘ਗੁਰਬਾਣੀ ਪਾਠ ਦਰਸ਼ਨ ਭਾਗ 1 ਅਤੇ 2 (ਕਰਤਾ ਗੁਰਬਚਨ ਸਿੰਘ) ਲਿਖਕੇ ਅਤੇ ਦਰਬਾਣੀ ਪਾਠ ਦਰਪਣ ਲਿਖਕੇ , ਸਿੱਖਾਂ ਨੂੰ ਲਵ-ਕੁਸ਼ ਦੀ ਔਲਾਦ ਸਾਬਿਤ ਕਰਨ ਦੀ ਕੋਸ਼ਿਸ ਕੀਤੀ, ਪੰਜ ਪਿਆਰਿਆਂ ਨੂੰ ਜ਼ਾਤਾ ਦੇ ਆਧਾਰ ਤੇ ਵੰਡਿਆ , ਭਗਤਾਂ ਦੇ ਦੁਬਾਰਾ ਜਨਮ ਕਰਵਾਏ (ਸ਼ਾਇਦ ਭਗਤ ਸਾਹਿਬਾਨ ਮੁਕਤ ਨਹੀਂ ਹੋਏ ਸਨ) ਤਰਾਂ –ਤਰਾਂ ਦੇ ਰੰਗ-ਬਰੰਗੇ ਪਾਠ, ਬਚਿੱਤਰ ਨਾਟਕ ਦੇ ਪਾਠਾਂ ਦੀਆਂ ਘੁੰਮਣਘੇਰੀਆਂ ਵਿੱਚ ਸਿੱਖ ਫਸਾ ਦਿੱਤਾ ਗਿਆ, ਸਿੱਖ- ਸਿੱਖ ਦਾ ਹੱਥ ਲੱਗੇ ਤੋਂ ਭਿੱਟੇ ਜਾਣ ਲੱਗੇ, ਗੁਰ ਉਦੇਸ਼( ਨਗਨ ਫਿਰਤ ਜੌ ਪਾਈਐ ਜੋਗੁ) ਦੇ ਵਿਰੱਧ ਸਿੱਖਾਂ ਦੇ ਪਜਾਮੇ ਲੁਹਾ ਦਿੱਤੇ, ਸਿੱਖੀ ਦੇ ਗ੍ਰਹਿਸਤ ਧਰਮ ਦੇ ਵਿਰੱਧ ‘ਬਿਹੰਗਮ’ ਪੈਦਾ ਹੋ ਗਏ; ਟਕਸਾਲ ਦਾ ਮੁਖੀ ਜੇ ਗ੍ਰਹਿਸਤੀ ਬਣਦਾ ਹੈ ਤਾਂ ਮੁਖੀ ਬਨਣ ਤੋਂ ਬਾਅਦ ਉਸਨੁੰ ਆਪਣਾ ਪਰਿਵਾਰ ਛੱਡਣਾ ਪੈਂਦਾ ਹੈ.. ਸ਼ਰੇਆਮ ਸਿੱਖੀ ਦਾ ਘਾਣ । ਇੱਕ ਬਾਬੇ ਗੁਰਬਚਨ ਸਿੰਘ ਨੇ ਤਾਂ ਇਥੋਂ ਤੱਕ ਲਿਖ ਮਾਰਿਆ ਕਿ ਭਾਈ ਦਾਨ ਸਿੰਘ ਦੇ ਪੁੱਛਣ ਤੇ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਿਸ਼ਾਹ ਨੇ ਦੱਸਿਆ ਕਿ ‘ਕੇਸ ਸਿੱਖਾਂ ਨੂੰ ਤਾਂ ਰਖਵਾਏ ਨੇ ਕਿ ਜੇ ਸਿੱਖ ਨਰਕਾਂ ਵਿੱਚ ਡਿੱਗਣ ਲੱਗੇਗਾ ਤਾਂ ਗੁਰੂ ਸਾਹਿਬ ਉਸ ਸਿੱਖ ਨੂੰ ‘ਪਵਿੱਤਰ ਕੇਸਾਂ ਤੋਂ ਫੜਕੇ ਬਾਹਰ ਖਿੱਚ ਲੈਣਗੇ’ ਹੇ! ਵਾਹਿ ਗੁਰੂ ਇਨਾਂ ਮੂਰਖ ਸਾਧਾਂ ਨੇ ਗੁਰੂ ਸਾਹਿਬ ਨੂੰ ਵੀ ਨਰਕ ਦੇ ਦਰਵਾਜ਼ੇ ਤੇ ਚੌਕੀਂਦਾਰ ਬਣਾ ਦਿੱਤਾ, .. ਹੋਰ ਵੀ ਬਹੁਤ ਬਿਪਰੀ ਕੂੜਾ ਇਹਨਾਂ ਦੀਆਂ ਕਿਤਾਬਾਂ ਵਿੱਚ ਹੈ।….

ਇਸੇ ਤਰਾਂ ਅਮ੍ਰਿਤ ਵੇਲੇ ਸਵਾਸ-ਸਵਾਸ ਨਾਮ ਜਪਣ ਵਾਲੇ ਭਾਈ ਰਣਧੀਰ ਸਿੰਘ ਨੇ ਮਾਸ ਖਾਣ ਵਾਲੇ ਸਿੱਖਾਂ ਨੂੰ ਵਿਸ਼ਟਾ (ਗੰਦਗੀ) ਖਾਣ ਵਾਲੇ ਸ਼ਬਦਾਂ ਨਾਲ ਨਿਵਾਜਿਆ, ਨਿਹੰਗ ਸਿੰਘ ਬਹੁਤੇ ਅੱਜ ਵੀ ਮਾਸ ਖਾਂਦੇ ਹਨ, ਗੁਰਦੁਵਾਰਾ ਲਹਿਰ ਵੇਲੇ ਜਥੇਦਾਰ ਕਰਤਾਰ ਸਿੰਘ ‘ਝੱਬਰ’ ਦੀ ਅਗਵਾਈ ਵਿੱਚ ਸਿੱਖਾਂ ਨੇ ਬੱਕਰੇ ਝਟਕਾਕੇ ‘ਝਟਕਾ ਕਾਨਫਰੰਸ’ (ਕਿਤਾਬ ‘ਝੱਬਰ ਤੇ ਅਕਾਲੀ ਮੋਰਚੇ’ ਪੰਨਾ 184) ਕੀਤੀ ਸੀ। ਪਰ ਭਾਈ ਰਣਧੀਰ ਸਿੰਘ ਜੋ ਪਹਿਰ ਰਾਤ ਰਹਿੰਦੀ ਉਠਦੇ ਸਨ, ਵਾਹਿਗੁਰੂ –ਵਾਹਿਗੁਰੂ ਦੇ ਨਾਮ ਜਪਣ ਵਾਲੇ ਨਾਮ ਰਸੀਏ ਸਨ , ਉਹ ਆਪਣੀ ਪਵਿੱਤਰ ਰਸਨਾ ਵਿੱਚੋਂ ‘ਕਰਤਾਰ ਸਿੰਘ ‘ਝੱਬਰ’ , ਨਿਹੰਗ ਸਿੰਘ, ਅਕਾਲੀ ਕੌਰ ਸਿੰਘ ਜੀ ਵਰਗੇ ਪੰਥ ਲਈ ਜੂਝਣ ਵਾਲਿ ਸਿੱਖਾਂ ਨੁੰ ਵਿਸ਼ਟਾ ਖਾਣੇ ਲਿਖ ਰਹੇ ਹਨ। ਇਸ ਮਹਾਂਪੁਰਖ ਦੀਆਂ ਇਨਾਂ ਮੂਰਖਤਾਈਆਂ ਦਾ ਜਵਾਬ ਗਿ: ਨਿਰੰਜਨ ਸਿੰਘ ‘ਸਰਲ’ (ਮੈਂਬਰ ਸ: ਗੁ: ਪ: ਕ) ਨੇ ਠੋਕ ਵਜਾ ਕੇ ਦਿੱਤਾ । 1984 ਤੋਂ ਵੀ ਕਈ ਸਾਲ ਪਹਿਲਾਂ ਰਾਗਮਾਲਾ ਦੀ ਸਭ ਤੋਂ ਵੱਧ ਖਿੱਚੋਤਾਣ ‘ਟਕਸਾਲ’ ਤੇ ਅਖੰਡ ਕੀਰਤਨੀ ਜੱਥਾ ਕਰਦਾ ਰਿਹਾ ਹੈ । ਗੁਰਬਚਨ ਸਿੰਘ ਅਨੁਸਾਰ ਰਾਗਮਾਲਾ ਦਾ ਵਿਰੋਧੀ ਬਾਬੂ ਤੇਜਾ ਸਿੰਘ ‘ਭਸੌੜ’ ਗੁਪਤ (ਪਖਾਨਾ) ਥਾਂ ਤੇ ਕੀੜੇ ਪੈਣ ਨਾਲ ਮਰਿਆ, ਜਦਕਿ ਉਨਾਂ ਦੇ ਪਰਿਵਾਰ ਅਨੁਸਾਰ ਉਹ ‘ਨਮੂਨੀਏ’ ਨਾਲ ਮਰੇ ਸਨ। ਭਾਈ ਰਣਧੀਰ ਸਿੰਘ ਵੀ ‘ਰਾਗਮਾਲਾ’ ਵਿਰੋਧੀ ਸਨ ‘ ਸ਼ਾਇਦ ਗੁਰਬਚਨ ਸਿੰਘ ਦੇ ਮੁਤਾਬਿਕ ਉਨਾਂ ਦੀ ਮੌਤ ਵੀ ਕਿਸੇ ਘਟੀਆ ਤਰੀਕੇ ਨਾਲ ਹੋਈ ਹੋਵੇਗੀ.. ਇਹ ਦੋਵੇਂ ਸਖਸ਼ ਸਭ ਤੋਂ ਵੱਡੇ ਬ੍ਰਹਮ ਗਿਆਨੀ , ਨਾਮ ਦੇ ਰਸੀਏ, ਸੱਚੇ ਸੁੱਚੇ (ਬਾਹਰੋਂ) ਦੱਸੇ ਜਾਂਦੇ ਹਨ.. ਪਰ ਇਹਨਾਂ ਦੀ ਬੋਲੀ ਤਾਂ ਹੰਕਾਰ ਨਾਲ ਭਰੀ ਪਈ ਹੈ। ਰਾਗਮਾਲਾ ਦੀ ਲੜਾਈ ਟਕਸਾਲ ਦੀ ਤੇ ਅਖੰਡ ਕੀਰਤਨੀ ਜੱਥੇ ਦੀ 1980 ਵਿਆਂ ਵਿੱਚ ਵੀ ਹੁੰਦੀ ਰਹੀ ਹੈ, ਪੰਥਕ ਮਰਿਯਾਦਾ ਦੇ ਖਿਲਾਫ ਆਪਣੀ ਡੇਰੇ ਵਾਲੀ ਬ੍ਰਾਹਮਣੀ ਮਰਿਯਾਦਾ ਲਿਖਕੇ, ਨਾਨਕਸਰ ਨੇ ਲੰਗਰ ਬੰਦ ਕਰ ਦਿੱਤਾ , ਨਿਸ਼ਾਨ ਲੁਹਾ ਦਿੱਤੇ, ਸਾਧ ਗੁਰੂ ਨਾਨਕ ਸਾਹਿਬ ਸੱਚੇ ਪਾਤਿਸ਼ਾਹ ਦੇ ਅਵਤਾਰ ਬਣ ਬੈਠੇ… ਤੇ ਹੋਰ ਬਹੁਤ ਕੁਝ….

ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ “ਬਚਿੱਤਰ ਨਾਟਕ’” ਕਾਮੁਕ ਗ੍ਰੰਥ ਨੂੰ ਸਿੱਖਾਂ ਦਾ ਗੁਰੂ ਦਰਸਾਉਣ ਦੀ ਕੋਸਿਸ਼ ।
ਗੁਰਬਾਣੀ ਬਦਲਨੀ— ਸੋਹਿਲੇ ਤੋਂ ਕੀਰਤਨ ਸੋਹਿਲਾ, ਸ਼ਬਦ ਹਜ਼ਾਰੇ ਬਨਾਉਣੇ.. ਬਾਣੀ ਤੇ ਕਿੰਤੂ ਪ੍ਰੰਤੂ ਤਾ ਦੂਰ ਦੀ ਗੱਲ ਇਨਾਂ ਗੁਰਬਾਣੀ ਹੀ ਬਦਲ ਹੀ ਦਿੱਤੀ ।
ਔਰਤਾਂ ਦੇ ਹੱਕਾਂ ਦੀ ਗੱਲ ਕਰਨ ਵਾਲੇ ਗੁਰੂ ਨਾਨਕ ਸਾਹਿਬ ਦੀਆਂ ਸਿੱਖ ਬੱਚੀਆਂ ਨੂੰ ਪਾਠ ਨਾ ਕਰਨ ਦੇਣੇ, ਅਮ੍ਰਿਤ ਸੰਚਾਰ ਨਾ ਕਰਨ ਦੇਣਾ (ਪੰਥਕ ਮਰਿਯਾਦਾ ਵਿੱਚ ਪ੍ਰਵਾਣ ਹੈ) ਕੀਰਤਨ ਨਾ ਕਰਨ ਦੇਣਾ ।
ਸਿਖਾਂ ਦੇ ਗੁਰਧਾਮਾਂ ਦੇ ਬਰਾਬਰ ਡੇਰੇ ਉਸਾਰੇ ।
ਖਾਲਸੇ ਪੰਥ ਦੇ ਬਰਾਬਰ ਗੁਰੂ ਸਾਹਿਬ ਦੇ ਨਾਂ ਤੇ ਨਵਾਂ ਡੇਰਾ (ਟਕਸਾਲ) ਚਲਾਉਣਾ ।
ਸਿੱਖਾਂ ਨੁੰ ਰਾਮ-ਚੰਦਰ ਦੀ ਔਲਾਦ ਸਾਬਿਤ ਕਰਨਾ ।
ਭਗਤ ਸਾਹਿਬਾਨ ਅਤੇ ਪੰਜ ਪਿਆਰਿਆ ਦਾ ਮਖੌਲ ਉਡਾਉਣਾ ।
ਸਿੱਖਾਂ ਦੇ ਪਹਿਰਾਵੇ ਤੇ ਖੁਰਾਕ ਤੇ ਹਮਲਾ ।
ਮੂਲ –ਮੰਤਰ ਤੇ ਹਮਲਾ ।
ਗੁਰਬਾਣੀ ਦੇ ਰੰਗ-ਬਰੰਗੇ ਪਾਠ ਦੱਸਕੇ ‘ਗੁਰਬਾਣੀ’ ਦੀ ਬੇਅਦਬੀ ਕਰਨੀ ।
ਸੁਚੇ ਤੇ ਜੂਠੇ ਸਿਖ ਬਨਾਉਣੇ ।
ਜ਼ਾਤ-ਪਾਤ ਦੇ ਸਵਾਲ ਪੈਦਾ ਕਰਨੇ ।
…. ਹੋਰ ਵੀ ਬਹੁਤ ਬਿਪਰਵਾਦ ਹੈ ਜੋ ਇਨਾਂ ਨਾਮ ਦੇ ਰਸੀਏ, ਸੁਵੱਖਤੇ ਉਠਣ ਵਾਲੇ, ਸਿਲੇ ਕੱਢਣ ਵਾਲੇ, ਲੱਤਾਂ ਤੋਂ ਨੰਗੇ ਸਾਧਾਂ ਨੇ ਬਿਪਰ ਦੇ ਕਹਿਣ ਤੇ 1984 ਤੋਂ ਪਹਿਲਾਂ ਹੀ ਸਿੱਖ ਸਿਧਾਂਤ ਨੂੰ ਮਲੀਆਮੇਟ ਕਰ ਦਿੱਤਾ ਸੀ। 1984 ਵਿੱਚ ਸਿੱਖ ਕਤਲੇਆਮ ਕਰਕੇ ਸਿੱਖ ਮਨੋਬਲ ਹੋਰ ਡੇਗਣਾ ਚਾਹਿਆ। ਦਿੱਲੀ ਦੀਆਂ ਸੜਕਾਂ ਵਿੱਚ ਇਕੱਲੇ ਟਕਸਾਲੀ ਜਾਂ ਅਖੰਡ ਕੀਰਤਨੀ ਨਹੀਂ ਹਰ ਸਿੱਖ ਮਰਿਆ ਹੈ। ਫਿਰ 11. 12, 13, ਨਵੰਬਰ ਨੂੰ ਇਹਨਾਂ ਬਿਪਰਾਂ ਦਾ ਅਸਲ ਮੰਤਵ ਸਾਹਮਣੇ ਆ ਗਿਆ, ਕਿਓਕਿ ਗੁਰੂ ਨਾਲੋਂ ਟੁਟਿਆ ਸਿੱਖ ਜ਼ਰੂਰ ਮਰੇਗਾ, ਦਿਆਲਪੁਰਾ ਭਾਈਕਾ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਾਮ ਕਹਾਣੀਆਂ ਦਾ ਪੋਥਾ ਅਖੋਤੀ ਦਸਮ ਗ੍ਰੰਥ ਬਿਠਾ ਦਿੱਤਾ ਗਿਆ ਤੇ ਇਸ ਵਿੱਚ ਟਕਸਾਲ ਜੀ ਅਤੇ ਇਥੋਂ ਦੇ ਪੜੇ ਜਥੇਦਾਰਾਂ ਦਾ ਯੋਗਦਾਨ ਸੀ।

ਸੱਚੇ ਪਾਤਿਸ਼ਾਹ ਜੀਓ..ਇਸੇ ਤਰਾਂ ਮਿਹਰ ਰੱਖੀ… ਹੁਣ ਅੱਜ ਦਾ ਸਿੱਖ ‘ਆਧੁਨਿਕ’ ਹੋਕੇ ਹੀ ਸਹੀ ਪਰ ਜਾਗ ਉਠਿਆ ਹੈ, ਤੇ ਬਿਪਰ ਦੀ ਔਲਾਦ ਇਨਾਂ ਬਦਮਾਸ਼ਾ ਨੂੰ ਮੁੜ ਸਿੰਘ ਸਭਾ ਲਹਿਰ ਵਾਂਗ ਸਿੱਖ ਪੰਥ ਵਿਚੋਂ ਭਾਜੜਾਂ ਪਵਾ ਦੇਵੇਗਾ॥

ਮਨਦੀਪ ਸਿੰਘ ‘ਵਰਨਨ’


(10/10/11)
ਗੁਰਿੰਦਰ ਸਿੰਘ ਕੋਟਕਪੂਰਾ

ਗੁਰਦਵਾਰਾ ਚੋਣਾਂ ਵਾਲਾ 18 ਸਤੰਬਰ ਦਾ ਵਿਲੱਖਣ ਦਿਨ …
ਬੀਤੀ 18 ਸਤੰਬਰ ਨੂੰ ਹੋ ਕੇ ਹਟੀਆਂ ਗੁਰਦਵਾਰਾ ਚੋਣਾਂ `ਚ ਸਭ ਕੁੱਝ ਨਵਾਂ, ਵਿਲੱਖਣ ਤੇ ਅਨੋਖਾ ਦੇਖਣ ਨੂੰ ਮਿਲਿਆ। ਕਿਉਂਕਿ ਇਹ ਚੋਣਾਂ ਲੋਕਤੰਤਰਿਕ ਤਰੀਕੇ ਨਾਲ ਨਹੀਂ ਬਲਕਿ ਸੱਤਾਧਾਰੀ ਪਾਰਟੀ ਦਾ ਇੱਕ ਪਾਸੜ ਸ਼ੋਅ ਸੀ। ਸਪੋਕਸਮੈਨ ਦੇ ਪਾਠਕਾਂ ਤੇ ਦੋਸਤਾਂ ਦੀ ਸਲਾਹ ਨਾਲ ਮੈਂ ਹਲਕਾ ਕੋਟਕਪੂਰਾ ਦੇ 60 ਬੂਥਾਂ `ਤੇ ਇਕੱਲੇ ਜਾਣ ਦੀ ਬਜਾਏ ਹੋਰ ਪੱਤਰਕਾਰਾਂ ਦੇ ਨਾਲ ਜਾਣਾ ਵਾਜਬ ਸਮਝਿਆ। ਕਿਉਂਕਿ ਪਹਿਲਾਂ ਹੀ ਦਿਖਾਈ ਦੇ ਰਿਹਾ ਸੀ ਕਿ ਵੋਟਾਂ ਵਾਲੇ ਦਿਨ ਗੁੰਡਾਗਰਦੀ ਹੋਣੀ ਸੁਭਾਵਿਕ ਹੈ। ਆਪਣੇ ਹੋਰ ਪੱਤਰਕਾਰ ਦੋਸਤਾਂ ਨਾਲ ਅਸੀਂ ਪਹਿਲਾਂ ਕੋਟਕਪੂਰੇ ਸ਼ਹਿਰ ਦੇ 7 ਬੂਥਾਂ `ਤੇ ਗਏ, ਹਰ ਬੂਥ `ਤੇ ਬਾਦਲ ਦਲ ਦੇ ਉਮੀਦਵਾਰ ਦੇ ਸਮਰਥਕਾਂ ਦਾ ਜਮਾਵੜਾ ਦੇਖਣ ਨੂੰ ਮਿਲਿਆ। ਦੇਖਣ ਨੂੰ ਭਾਵੇਂ ਪੁਲਿਸ ਪ੍ਰਸ਼ਾਸ਼ਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਹੋਏ ਸਨ ਪਰ ਬਾਦਲ ਦਲ ਦੇ ਆਗੂਆਂ ਜਾਂ ਵਰਕਰਾਂ ਲਈ ਬੂਥਾਂ `ਤੇ ਕੋਈ ਸਖਤੀ ਨਹੀਂ ਸੀ, ਜਦੋਂਕਿ ਬਾਦਲ ਵਿਰੋਧੀ ਪਾਰਟੀਆਂ ਦੇ ਵਰਕਰਾਂ ਨੂੰ ਅਨੁਸ਼ਾਸ਼ਨ `ਚ ਰਹਿਣ ਦਾ ਪਾਠ ਪੜਾਉਣ ਲਈ ਬੇਲੋੜੀ ਸਖਤੀ ਵਰਤੀ ਜਾ ਰਹੀ ਸੀ। ਸ਼ਹਿਰ `ਚੋਂ ਨਿਕਲ ਕੇ ਪਹਿਲੇ ਪਿੰਡ ਸੰਧਵਾਂ ਦੇ ਬੂਥ ਨੰ: 25 `ਤੇ ਜਦੋਂ ਪੱਤਰਕਾਰਾਂ ਦੀ ਟੀਮ ਪਹੁੰਚੀ ਤਾਂ ਲਗਭਗ 11 ਵਜੇ ਕੁੱਲ 908 ਵੋਟਾਂ `ਚੋਂ 312 ਵੋਟਾਂ ਪੋਲ ਹੋ ਚੁੱਕੀਆਂ ਸਨ। ਜਦੋਂ ਗੈਰ-ਸਿੱਖਾਂ ਤੇ ਪਤਿੱਤ ਵੋਟਰਾਂ ਵੱਲੋਂ ਵੋਟ ਪਾਉਣ ਬਾਰੇ ਪੁੱਛਿਆ ਗਿਆ ਤਾਂ ਪ੍ਰੋਜਾਈਡਿੰਗ ਅਫਸਰ ਵਿਜੇ ਕੁਮਾਰ ਨੇ ਮਜਬੂਰੀ ਜਾਹਰ ਕੀਤੀ ਕਿ ਉਹ ਵੋਟਰ ਸੂਚੀ `ਚ ਦਰਜ ਨਾਵਾਂ ਵਾਲੇ ਵੋਟਰਾਂ ਨੂੰ ਵੋਟ ਪਾਉਣ ਤੋਂ ਨਹੀਂ ਰੋਕ ਸਕਦੇ। ਬਾਦਲ ਵਿਰੋਧੀ ਪਾਰਟੀ ਦੇ ਇੱਕ ਉਮੀਦਵਾਰ ਦੇ ਪੋਲਿੰਗ ਏਜੰਟ ਐਡਵੋਕੇਟ ਬੀਰਇੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਅੱਧੀਆਂ ਤੋਂ ਜਿਆਦਾ ਪਤਿੱਤ ਲੋਕਾਂ ਦੀਆਂ ਵੋਟਾਂ ਪੋਲ ਕਰਵਾਈਆਂ ਜਾ ਚੁੱਕੀਆਂ ਹਨ। ਪੱਤਰਕਾਰਾਂ ਦੀ ਟੀਮ ਪੱਕਾ ਪਿੰਡ ਵਿਖੇ ਬੂਥ ਨੰ: 32 `ਤੇ ਗਈ ਤਾਂ ਉਥੇ ਵੀ ਇਹੀ ਨਜ਼ਾਰਾ ਨਜ਼ਰੀ ਪਿਆ। ਪ੍ਰੋਜਾਈਡਿੰਗ ਅਫਸਰ ਸੰਤੋਖ ਸਿੰਘ ਨੇ ਸਪਸ਼ਟ ਕੀਤਾ ਕਿ ਸਾਨੂੰ ਪਤਿੱਤ ਵੋਟਾਂ ਦੀ ਪੋਲਿੰਗ ਰੋਕਣ ਬਾਰੇ ਰਿਹਰਸਲ ਸਮੇਂ ਕੋਈ ਦਿਸ਼ਾ-ਨਿਰਦੇਸ਼ ਜਾਰੀ ਨਹੀਂ ਹੋਇਆ। ਇਥੋਂ ਇਹ ਗੱਲ ਸਾਫ ਹੋ ਗਈ ਕਿ ਗੁਰਦਵਾਰਾ ਚੋਣ ਕਮਿਸ਼ਨਰ ਦੇ ਪਤਿੱਤ ਵੋਟਰਾਂ ਨੂੰ ਵੋਟ ਪਾਉਣ ਦਾ ਹੱਕ ਨਾ ਦੇਣ ਬਾਰੇ ਦਿੱਤੇ ਜਾ ਰਹੇ ਬਿਆਨ ਮਹਿਜ਼ ਖਾਨਾਪੂਰਤੀ ਅਤੇ ਗੁੰਮਰਾਹਕੁੰਨ ਹਨ। ਪਿੰਡ ਪੱਕਾ ਵਿਖੇ ਤਾਂ ਇੱਕ ਬਿਜਲੀ ਅਧਿਕਾਰੀ ਵੱਲੋਂ ਵੀ ਧੌਂਸ ਨਾਲ ਨਜਾਇਜ਼ ਵੋਟਾਂ ਭੁਗਤਾਉਣ ਦਾ ਮਾਮਲਾ ਸਾਹਮਣੇ ਆਇਆ ਪਰ ਪੱਤਰਕਾਰਾਂ ਦੀ ਆਮਦ ਬਾਰੇ ਭਿਣਕ ਮਿਲਦਿਆਂ ਹੀ ਉਹ ਮੌਕੇ ਤੋਂ ਖਿਸਕ ਗਿਆ। ਪਿੰਡ ਕਲੇਰ ਦੇ 43 ਨੰ: ਬੂਥ ਦੇ ਪ੍ਰੋਜਾਈਡਿੰਗ ਅਫਸਰ ਗੁਰਜੀਤ ਸਿੰਘ ਅਤੇ ਪਿੰਡ ਮੰਡਵਾਲਾ ਦੇ ਬੂਥ ਨੰ: 44 ਦੇ ਪ੍ਰੋਜਾਈਡਿੰਗ ਅਫਸਰ ਅਮਨਦੀਪ ਸਿੰਘ ਕਟਾਰੀਆ ਨੇ ਵੀ ਪਹਿਲਾਂ ਵਾਲੀਆਂ ਗੱਲਾਂ ਹੀ ਦੁਹਰਾਈਆਂ। ਪਿੰਡ ਧੂੜਕੋਟ ਦੇ ਬੂਥ ਨੰ: 45, ਕੋਟਸੁਖੀਆ ਦੇ ਬੂਥ ਨੰ: 48 ਤੇ 49, ਸਿਰਸੜੀ ਦੇ ਬੂਥ ਨੰ: 36 ਤੋਂ ਇਲਾਵਾ ਪਿੰਡ ਦੇਵੀਵਾਲਾ, ਬੀੜ ਸਿੱਖਾਂਵਾਲਾ, ਨੰਗਲ, ਚਮੇਲੀ, ਔਲਖ, ਘਣੀਏਵਾਲਾ, ਜੀਵਨਵਾਲਾ, ਢੁੱਡੀ, ਨੱਥੇਵਾਲਾ, ਚੰਦਬਾਜਾ, ਟਹਿਣਾ ਆਦਿ ਪਿੰਡਾਂ ਦੇ ਬੂਥਾਂ `ਤੇ ਜਾਣ ਦਾ ਮੌਕਾ ਮਿਲਿਆ। ਹਰ ਬੂਥ `ਤੇ ਬਾਦਲ ਦਲ ਦੇ ਉਮੀਦਵਾਰ ਦੇ ਸਮਰਥਕਾਂ ਦਾ ਭਾਰੀ ਇਕੱਠ ਸੀ, ਜਦੋਂਕਿ ਬਾਦਲ ਵਿਰੋਧੀ ਉਮੀਦਵਾਰਾਂ ਦੇ ਸਮਰਥਕ ਨਾਮਾਤਰ ਸਨ। ਕਈ ਬੂਥਾਂ `ਤੇ ਤਾਂ ਬਾਦਲ ਵਿਰੋਧੀ ਉਮੀਦਵਾਰਾਂ ਦੇ ਪੋਲਿੰਗ ਏਜੰਟ ਵੀ ਨਹੀਂ ਸਨ ਅਤੇ ਕਈ ਥਾਂ ਉਨਾਂ ਦੇ ਟੈਂਟ ਵੀ ਨਹੀਂ ਲੱਗੇ। ਹਰ ਬੂਥ `ਤੇ ਮਰਦ ਵੋਟਰਾਂ ਨਾਲੋਂ ਔਰਤਾਂ ਦੀਆਂ 50 ਫੀਸਦੀ ਵੋਟਾਂ ਜ਼ਿਆਦਾ ਪੋਲ ਹੋਈਆਂ। ਕਿਉਂਕਿ ਕੋਈ ਵੀ ਪੋਲਿੰਗ ਏਜੰਟ ਕਿਸੇ ਔਰਤ ਨੂੰ ਗੈਰ-ਸਿੱਖ ਜਾਂ ਪਤਿੱਤ ਕਹਿਣ ਦੀ ਜੁਰਅੱਤ ਨਹੀਂ ਸੀ ਕਰਦਾ।
ਇਕ ਬਜ਼ੁਰਗ ਨੇ ਹੈਰਾਨੀ ਪ੍ਰਗਟ ਕੀਤੀ ਕਿ ਗੁਰਦਵਾਰਾ ਚੋਣ ਕਮਿਸ਼ਨਰ ਵੱਲੋਂ ਵੋਟਰ ਫਾਰਮ ਭਰਨ ਲਈ 5 ਸ਼ਰਤਾਂ ਨਿਰਧਾਰਤ ਕੀਤੀਆਂ ਸਨ। ਜਿਵੇਂਕਿ (ੳ) ਕੇਸਾਧਾਰੀ ਸਿੱਖ ਹਾਂ, (ਅ) ਆਪਣੀ ਦਾੜ੍ਹੀ ਜਾਂ ਕੇਸ ਨਹੀਂ ਕੱਟਦਾ, (ੲ) ਧੂਮਰਪਾਨ ਜਾਂ ਹਲਾਲ ਮਾਸ ਦੀ ਵਰਤੋਂ ਨਹੀਂ ਕਰਦਾ, (ਸ) ਸ਼ਰਾਬ ਨਹੀਂ ਪੀਂਦਾ, (ਹ) ਪਤਿੱਤ ਨਹੀਂ ਹਾਂ। ਉਸ ਬਜ਼ੁਰਗ ਨੇ ਦੱਸਿਆ ਕਿ ਗੁਰਦਵਾਰਾ ਚੋਣ ਕਮਿਸ਼ਨਰ ਵੱਲੋਂ ਉਪਰੋਕਤ 5 ਸ਼ਰਤਾਂ ਵਿਚੋਂ ਇੱਕ ਵੀ ਪੂਰੀ ਨਾ ਕਰਨ ਵਾਲੇ ਵੋਟਰ ਦਾ ਫਾਰਮ ਤਸਦੀਕ ਕਰਨ ਵਾਲੇ ਅਧਿਕਾਰੀ ਖਿਲਾਫ ਸਖਤ ਕਾਰਵਾਈ ਕਰਨ ਸਬੰਧੀ ਧੂੰਆਂਧਾਰ ਪ੍ਰਚਾਰ ਕੀਤਾ ਪਰ ਇਨਾਂ ਚੋਣਾਂ `ਚ ਤਾਂ ਉਨਾਂ ਵੋਟਰਾਂ ਨੇ ਹੀ ਹਿੱਸਾ ਲਿਆ, ਜੋ ਪੰਜੇ ਸ਼ਰਤਾਂ ਪੂਰੀਆਂ ਨਹੀਂ ਸਨ ਕਰਦੇ। ਇੱਕ ਹੋਰ ਰਾਜਨੀਤਿਕ ਮਾਹਿਰ ਨੇ ਚੁਟਕੀ ਲਈ ਕਿ ਜੇਕਰ ਕੇਂਦਰ ਸਰਕਾਰ ਵੀ ਬਾਦਲ ਪਰਿਵਾਰ ਦਾ ਕਬਜ਼ਾ ਸ਼੍ਰੋਮਣੀ ਕਮੇਟੀ `ਤੇ ਬਰਕਰਾਰ ਰੱਖਣਾ ਚਾਹੁੰਦੀ ਸੀ ਤਾਂ ਚੋਣਾਂ ਕਰਾਉਣ ਦੀ ਕੀ ਲੋੜ ਸੀ। ਕਿਉਂਕਿ ਪਹਿਲਾਂ ਵੀ ਤਾਂ ਬਾਦਲ ਪਰਿਵਾਰ ਹੀ ਗੁਰਦਵਾਰਿਆਂ `ਤੇ ਕਾਬਜ਼ ਸੀ। ਪੱਤਰਕਾਰਾਂ ਨੇ ਆਪਣੇ ਅੱਖੀਂ ਦੇਖਿਆ ਅਤੇ ਲਗਭਗ ਹਰ ਪਿੰਡ ਦਾ ਜਾਗਰੂਕ ਵਿਅਕਤੀ ਇਹ ਦੇਖ ਕੇ ਹੈਰਾਨ ਸੀ ਕਿ ਬਾਦਲ ਦਲ ਦੇ ਸਮਰਥਕਾਂ `ਚੋਂ 90 ਫੀਸਦੀ ਲੋਕ ਪਤਿਤ ਜਾਂ ਗੈਰ ਸਿੱਖ ਸਨ, ਫਿਰ ਗੁਰਦਵਾਰਾ ਚੋਣਾਂ `ਚ ਉਨ੍ਹਾਂ ਦੀ ਸਰਗਰਮੀਂ ਅਜੀਬ ਸਥਿੱਤੀ ਪੈਦਾ ਕਰ ਰਹੀ ਸੀ। ਬਾਦਲ ਦਲ ਦੇ ਹੀ ਇੱਕ ਵਰਕਰ ਨੇ ਮੰਨਿਆ ਕਿ ਉਨਾਂ ਵੱਲੋਂ ਵੱਡੀ ਪੱਧਰ `ਤੇ ਨਜਾਇਜ਼ ਵੋਟਾਂ ਬਣਾਈਆਂ ਗਈਆਂ, ਵੋਟਰਾਂ ਨੂੰ ਸ਼ਰਾਬ ਵੰਡੀ ਗਈ, ਪੈਨਸ਼ਨ ਫਾਰਮ, ਸ਼ਗਨ ਸਕੀਮ ਅਤੇ ਹੋਰ ਅਨੇਕ ਤਰ੍ਹਾਂ ਦੇ ਲਾਲਚ ਦੇ ਕੇ ਵੋਟਰਾਂ ਨੂੰ ਭਰਮਾਇਆ ਗਿਆ ਪਰ ਫਿਰ ਵੀ ਪੋਲਿੰਗ ਵਾਲੇ ਦਿਨ ਹਾਰ ਦੇ ਡਰੋਂ ਗੁੰਡਾਗਰਦੀ ਵੀ ਕਰਨੀ ਪਈ। ਲਗਭਗ ਹਰ ਬੂਥ `ਤੇ ਚੋਣ ਅਮਲਾ ਪੂਰੀ ਤਰ੍ਹਾਂ ਡਰਿਆ, ਸਹਿਮਿਆ ਤੇ ਦਹਿਸ਼ਤ ਦੇ ਮਾਹੌਲ `ਚ ਸੀ। ਬਾਦਲ ਦਲ ਦੇ ਉਮੀਦਵਾਰ ਦਾ ਲਗਭਗ 20 ਤੋਂ ਵੀ ਜ਼ਿਆਦਾ ਗੱਡੀਆਂ ਦਾ ਕਾਫਲਾ ਜਿਸ ਬੂਥ `ਤੇ ਜਾਂਦਾ, ਉਥੋਂ ਦੇ ਚੋਣ ਅਮਲੇ ਸਮੇਤ ਵੋਟਰ ਤੱਕ ਭੈ-ਭੀਤ ਹੋ ਜਾਂਦੇ। ਇੱਕ ਅੰਦਾਜ਼ੇ ਮੁਤਾਬਕ ਹਲਕਾ ਕੋਟਕਪੂਰਾ ਦੇ 60 ਬੂਥਾਂ `ਤੇ 60 ਫੀਸਦੀ ਤੋਂ ਵੀ ਜ਼ਿਆਦਾ ਵੋਟਾਂ ਪਤਿੱਤ ਜਾਂ ਗੈਰ-ਸਿੱਖਾਂ ਦੀਆਂ ਭੁਗਤਾਈਆਂ ਗਈਆਂ। ਇਹ ਗੱਲ ਪ੍ਰੋਜਾਈਡਿੰਗ ਅਫਸਰਾਂ ਨੇ ਟੀ. ਵੀ. ਚੈੱਨਲਾਂ ਦੇ ਕੈਮਰਿਆਂ ਸਾਹਮਣੇ ਖੁਦ ਕਬੂਲੀ, ਜਦੋਂ ਪੱਤਰਕਾਰਾਂ ਦੀ ਟੀਮ ਵਾਪਸ ਕੋਟਕਪੂਰੇ ਦੇ ਬੂਥ ਨੰ: 20 `ਤੇ ਪਹੁੰਚੀ ਤਾਂ ਉਥੇ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ। ਕਿਉਂਕਿ ਬਾਦਲ ਦਲ ਦੇ ਵਰਕਰ ਧੱਕੇ ਨਾਲ ਪਤਿੱਤ ਵੋਟਰਾਂ ਦੀਆਂ ਵੋਟਾਂ ਪੋਲ ਕਰਾਉਣੀਆਂ ਚਾਹੁੰਦੇ ਸਨ ਪਰ ਚੋਣ ਅਮਲਾ ਪੱਤਰਕਾਰਾਂ ਤੋਂ ਡਰਦਾ ਸਹਿਮਤੀ ਨਹੀਂ ਸੀ ਦੇ ਰਿਹਾ। ਇਸ ਦੌਰਾਨ ਬਾਦਲ ਵਿਰੋਧੀ ਉਮੀਦਵਾਰ ਦੇ ਪੋਲਿੰਗ ਏਜੰਟ ਐਡਵੋਕੇਟ ਨਿਰਮਲ ਸਿੰਘ ਬਰਾੜ ਨੇ ਵੀ ਇਤਰਾਜ਼ ਕੀਤਾ ਤਾਂ ਬਾਦਲ ਦਲ ਦੇ ਵਰਕਰ ਉਸਨੂੰ ਧਮਕੀਆਂ ਦੇਣ ਲੱਗ ਪਏ। ਉਹ ਐਲਾਨੀਆ ਕਹਿ ਰਹੇ ਸਨ ਕਿ ਉਹ ਜਾਅਲੀ ਵੋਟਾਂ ਭੁਗਤਾਉਣ ਦਾ ਹੱਕ ਰੱਖਦੇ ਹਨ, ਕਿਉਂਕਿ ਉਨਾਂ ਦੀ ਸਰਕਾਰ ਹੈ। ਆਖਿਰ ਪੋਲਿੰਗ ਏਜੰਟ ਐਡਵੋਕੇਟ ਬਰਾੜ ਆਪਣੀ ਸੀਟ ਛੱਡ ਕੇ ਘਰ ਨੂੰ ਚਲਾ ਗਿਆ ਤੇ ਰਸਮੀ ਤੌਰ `ਤੇ ਐਸ. ਐਚ. ਓ. ਦੀ ਅਗਵਾਈ `ਚ ਆਈ ਪੁਲਿਸ ਪਾਰਟੀ ਨੇ ਗੇੜਾ ਮਾਰਿਆ ਤੇ ਪੁਲਿਸ ਦੇ ਜਾਣ ਤੋਂ ਬਾਅਦ ਬਾਦਲ ਦਲ ਦੇ ਵਰਕਰਾਂ ਨੇ ਲਲਕਾਰੇ ਮਾਰ ਕੇ ਜਾਅਲੀ ਵੋਟਾਂ ਭੁਗਤਾਈਆਂ। ਹਰ ਬੁਥ `ਤੇ ਜੇਕਰ ਕੋਈ ਬਾਦਲ ਵਿਰੋਧੀ ਪਾਰਟੀ ਦਾ ਸਮਰਥਕ ਪੁਲਿਸ ਅਧਿਕਾਰੀਆਂ ਨੂੰ ਧੱਕੇਸ਼ਾਹੀ ਵਿਰੁੱਧ ਸ਼ਿਕਾਇਤ ਕਰਦਾ ਸੀ ਤਾਂ ਪੁਲਿਸ ਅਧਿਕਾਰੀ ਸਿਰਫ ਅਮਨ-ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਦਾ ਕਹਿ ਕੇ ਪੱਲਾ ਛੁਡਾਉਂਦੇ ਰਹੇ, ਜਦੋਂਕਿ ਚੋਣ ਅਮਲਾ ਮਜਬੂਰੀ ਵੱਸ ਕੁੱਝ ਵੀ ਬੋਲਣ ਤੋਂ ਅਸਮਰੱਥ ਰਿਹਾ। ਕੁਲ ਮਿਲਾ ਕੇ 18 ਸਤੰਬਰ ਦਾ ਦਿਨ ਗੁਰਦਵਾਰਾ ਚੋਣਾਂ ਦੇ ਇਤਿਹਾਸ `ਤੇ ਕਲੰਕਿਤ ਸ਼ਬਦ ਦੀ ਮੋਹਰ ਲਾ ਕੇ ਸਮਾਪਤ ਹੋ ਗਿਆ।
ਗੁਰਿੰਦਰ ਸਿੰਘ ਕੋਟਕਪੂਰਾ
ਮੋਬਾ. 98728-10153


(09/10/11)
ਰਾਜਾ ਸਿੰਘ ਮਿਸ਼ਨਰੀ

ਜਦੋਂ ਰੱਬ ਨੇ ਮੇਰਾ ਬੂਹਾ ਖੜਕਾਇਆ … …!
(ਰਾਜਾ ਸਿੰਘ ਮਿਸ਼ਨਰੀ)
ਸੁਪਨੇ ਵੀ ਕੁੱਝ ਦਾ ਕੁੱਝ ਦਿਖਾ ਦਿੰਦੇ ਨੇ ਜਿਸ ਬਾਰੇ ਕਦੀ ਅੰਦਾਜ਼ਾ ਲਗਾਉਣਾ ਵੀ ਮੁਸ਼ਕਲ ਹੈ। ਥੱਕਾ ਟੁੱਟਾ ਕਲ੍ਹ ਘਰ ਆਇਆ ਤਾਂ ਨੀਂਦਰ ਦੀ ਘੂਕੀ … … ਸੁਪਨੇ ਚਲਣ ਲਗੇ … … ਮੇਰਾ ਬੂਹਾ ਖੜਕਿਆ … …. ਬੂਹਾ ਖੋਹਲਿਆ ਤਾਂ ਕੁੱਝ ਦਿਸਿਆ ਈ ਨਹੀਂ …. ਬਸ ਆਵਾਜ਼ ਆਈ, "ਕਿਉਂ ਬਈ" ਮੈਂ ਆਖਿਆ, ਕੌਣ ਏ … …. . ? " "ਓ …. ਪੁਰਖਾ ਰੋਜ਼ ਰੱਬ ਰੱਬ ਕਰਦਾ ਥੱਕਦਾ ਨਹੀਂ ਸੀ …. ਤੇ ਹੁਣ ਕਹਿਨੈ. . ਕੌਣ … " ਅਗੋਂ ਫ਼ਿਰ ਆਵਾਜ਼ ਆਈ। "ਹੈਂ …. . ਰੱਬ ਜੀ … ਤੁਸੀਂ … …. ਧੰਨ ਭਾਗ …. ਕੀੜੀ ਘਰ ਭਗਵਾਨ … … ਵਾਹ ਕਮਾਲ ਕਰ ਦਿਤੀ … " ਮੈਂ ਖੁਸ਼ੀ ਵਿੱਚ ਝੂਮ ਉਠਿਆ … …. . ਤੇ ਮੇਰੇ ਮੂੰਹੋਂ ਨਿਕਲਿਆ, "ਕੀ ਸੇਵਾ ਕਰਾਂ. . ? " "ਪੁਰਖਾ … …. ਚਲ ਚਲੀਏ … … …. ਤੈਨੂੰ ਲੈਣ ਆਇਆਂ …. . " "ਮੈਨੂੰ … … … … …. . ਮੈਂ …. . ਮੈਂ … …. . ਮੈਂ … …. ਮੈਨੂੰ" … …. ਇੱਕ ਵੇਰੀ ਮੇਰੇ ਹੋਸ਼ ਜਿਹੇ ਉਡ ਗਏ। ਆਵਾਜ਼, "ਜਾਣਾ ਕੋਈ ਵੀ ਨਹੀਂ ਚਾਹੁੰਦਾ … …. . " "ਨਹੀਂ … … ਨਹੀਂ …. . ਨ …. ਨ …. . ਨਹੀਂ" ਮੈਂ ਥੋੜਾ ਜਿਹਾ ਸੰਭਲਣ ਦੀ ਕੋਸ਼ਿਸ਼ ਕੀਤੀ। ਆਵਾਜ਼- ਹੋਰ ਰਹਿਣਾ ਚਾਹੁੰਨੈਂ … …. . ? " ਜੀ … …. ਜੀ … … …. (ਮੈਂ ਸੋਚੀਂ ਪੈ ਗਿਆ … …) … … … ਜੀ … " ਆਵਾਜ਼- ਕੋਈ ਗਲ ਨਹੀਂ … … …. . ਇਹ ਦੁਨੀਆਂ ਬੜੀ ਮਨ-ਮੋਹਣੀ ਏਂ … …. ਸੁਖੀਆ ਹੋਵੇ ਦੁਖੀਆ … …. . ਹੋਰ ਜੀਊਣਾ ਲੋੜਦੈ … …. . ਝਕਦਾ ਕਿਉਂ ਏਂ … …. ਸਾਫ਼ ਸਾਫ਼ ਗਲ ਕਰ … " (ਮੈਂ ਨਿਰਉਤਰ ਸਾਂ … …. ਹਾਂ ਕਰਾਂ ਕਿ ਨਾਂਹ ਕਰਾਂ) … … … ਇਤਨੇ ਨੂੰ ਫ਼ਿਰ ਆਵਾਜ਼- ਚਲ ਦਸ ਕਿਤਨੇ ਸਾਲ ਹੋਰ ਡੇਰਾ ਚਾਹੀਦੈ … … … … …. . (ਮੈਂ ਮੰਨ ਹੀ ਮੰਨ ਸੋਚ ਰਿਹਾ ਸਾਂ … …. . ਪੂਰੇ 65 ਸਾਲ ਕੱਟ ਚੁਕਾਂ …. ਇੰਜ ਲਗਦੈ ਜਿਵੇਂ ਅਜੇ ਮੈਂ ਕਾਕਾ ਈ ਹੋਵਾਂ … … ਦੇਖਣ ਨੂੰ ਭਾਵੇਂ ਚਿੱਟਾ ਦੁੱਧ ਵਰਗਾ ਦਾਹੜਾ ਏ ਪਰ ਮੰਨ ਨਹੀਂ ਮੰਨਦਾ ਕਿ ਐਡੀ ਲੰਬੀ ਉਮਰ ਭੋਗ ਬੈਠਾਂ …. . ਤੇ ਜੇ ਪੰਜ ਦਸ ਸਾਲ ਹੋਰ ਰੱਬ ਜੀ ਨੇ ਦੇ ਵੀ ਦਿਤੇ ਤਾਂ ਕੀ ਬਣ ਜੂ … … …. ਮੈਂ ਫ਼ੈਸਲਾ ਲੈ ਲਿਆ ਤੇ ਬੋਲ ਪਿਆ, "ਨਹੀਂ ਹਜ਼ੂਰ …. . ਮੈਂ ਜਾਣ ਲਈ ਤਿਆਰ ਹਾਂ … …. . ਚਲੋ …. " ਆਵਾਜ਼- ਸੋਚ ਲੈ … …. ਤੂੰ ਸੋਚਦਾ ਸੈਂ ਅਮਰੀਕਾ ਵੀ ਜਾਣੈ, ਨਿਊਜ਼ੀਲੈਂਡ ਵੀ …. . ਰਹਿ ਪੈ ਹੋਰ ਦੇਸ਼ ਵੀ ਘੁੰਮ ਫਿਰ ਲੈ। "ਨਹੀਂ ਹਜ਼ੂਰ … … ਹੁਣ ਤਕ ਅਗੇ ਈਂ ਕਿਤਨੀਆਂ ਉਡਾਣਾਂ ਭਰ ਚੁਕਿਆਂ … … ਅੱਜ ਅਠਾਰਾਂ ਸਾਲ ਹੋ ਗੲ ਨੇ, ਕਦੀ ਕਿਤੇ …. ਕਦੀ ਕਿਤੇ …. . ਰੱਜ ਤਾਂ ਆਉਣਾਂ ਈ ਨਹੀਂ … … ਤੁਸੀਂ ਛਡੋ ਪਰੇ …. ਚਲੋ ਚਲੀਏ। " ਆਵਾਜ਼- ਭਲਿਆ …. ਕਾਹਲੀ ਨਾ ਕਰ …. . ਕੈਨੇਡਾ `ਚ ਕੋਈ ਕੰਮ ਕਾਰ ਕਰ ਲੈ …. ਡਾਲਰ ਕਮਾ ਲੈ …. ਫ਼ਿਰ ਨਾਂ ਆਖੀਂ। "ਨਹੀਂ ਹਜ਼ੂਰ …. . ਚਾਲ੍ਹੀ ਸਾਲ ਨੌਕਰੀ ਕੀਤੀ … … ਕਈ ਰੁਤਬੇ ਤੁਸੀਂ ਬਖਸ਼ੇ … ਅਖੀਰ ਨਤੀਜਾ ਤਾਂ ਰਿਟਾਰਿਮੈਂਟ ਈ ਏ … … ਤੇ ਹੋਰ ਕਿਹੜਾ ਜ਼ਿਆਦਾ ਸੁਆਦ ਆ ਚਲਿਐ …. . ਤੁਹਾਡੀ ਬੜੀ ਮਿਹਰਬਾਨੀ … … " ਆਵਾਜ਼- ਭਾਈ ਐਵੇਂ ਭਾਵੁਕ ਨਾ ਹੋ … …. ਸੰਸਾਰ ਤਾਂ ਕੋਈ ਛਡਣਾਂ ਈ ਨਹੀਂ ਚਾਹੁੰਦਾ ਭਾਵੇਂ ਸੌ ਵਰ੍ਹੇ ਵੀ ਟੱਪ ਜਾਣ …. ਤੂੰ ਤਾਂ ਅਜੇ ਪੈਂਹਠਾਂ ਦਾ ਈ ਏਂ। ਇਕ ਵਾਰ ਫ਼ੇਰ ਮੈਨੂੰ ਇਸ ਆਵਾਜ਼ ਨੇ ਸੋਚੀਂ ਪਾ ਦਿਤਾ … … ਪਰ ਅਗਲੇ ਪਲਕ ਮੈਂ ਸੋਚਿਆ ਪਈ ਜੇ ਸੌ ਵਰ੍ਹਿਆਂ ਵਾਲੇ ਵੀ ਨਹੀਂ ਜਾਣਾ ਚਾਹੁੰਦੇ … ਤਾਂ ਇਸ ਦਾ ਮਤਲਬ ਕਿ ਹੋਰ ਜੀਅ ਵੀ ਲਿਆ ਤਾਂ ਹਸ਼ਰ ਇਹੋ ਈ ਹੋਣੈਂ …. . ਐਵੇਂ ਲਾਲਚ ਨਾ ਕਰੀਏ ਤੇ ਇਤਨੇ ਨੂੰ ਫ਼ਿਰ ਮੈਨੂੰ ਹਲੂਣਾ ਜਿਹਾ ਲਗਿਆ … …. ਆਵਾਜ਼- ਦੇਖ ਮੈਂ ਬਾਰ ਬਾਰ ਨਹੀਂਓਂ ਮੌਕਾ ਦੇਣਾ … …. ਤੇਰਾ ਪੋਤੇ, ਪੋਤੀਆਂ, ਦੋਹਤੇ ਦੋਹਤੀਆਂ ਨਾਲ ਏਨਾਂ ਮੋਹ ਹੈ …. . ਉਹਨਾਂ ਨੂੰ ਵਧਦੇ ਦੇਖ, ਫਿਰ ਉਹਨਾਂ ਦੀਆਂ ਸ਼ਾਦੀਆਂ ਦੇਖੀਂ। ਇਸ ਸਲਾਹ ਨੇ ਮੈਨੂੰ ਫਿਰ ਸੋਚੀ ਪਾ ਦਿਤਾ ਪਰ ਮੈਨੂੰ ਗੁਰਬਾਣੀ ਦਾ ਇਹ ਉਪਦੇਸ਼ ਯਾਦ ਆ ਗਿਆ: ਜਿਨੀ ਚਲਣੁ ਜਾਣਿਆ ਸਿ ਕਿਉ ਕਰਹਿ ਵਿਥਾਰ॥ ਚਲਣ ਸਾਰ ਨ ਜਾਣਨੀ ਕਾਜ ਸਵਾਰਣਹਾਰ॥ (ਭਾਵ ਜਿਹਨਾਂ ਨੂੰ ਸੰਸਾਰ ਵਿਚੋਂ ਇੱਕ ਦਿਨ ਚਲੇ ਜਾਣਾ ਨਹੀਂ ਭੁਲਦਾ, ਜਨਮ ਉਹਨਾਂ ਦਾ ਹੀ ਸਫ਼ਲਾ ਹੈ ਪਰ ਜਿਹੜੇ ਸੰਸਾਰੀ ਮੌਤ ਨੂੰ ਭੁਲ ਗਏ ਉਹ ਅੰਤਲੇ ਸਾਹ ਤਕ ਦੁਨਿਆਵੀ ਧੰਦਿਆਂ ਵਿੱਚ ਹੀ ਫਸੇ ਰਹਿੰਦੇ ਹਨ) ਹੁਣ ਮੇਰੇ ਅੰਦਰਲੇ ਨੇ ਹਲੂਣਿਆ … … ਤੇ ਇੰਜ ਲਗਾ ਮੇਰਾ ਅੰਦਰਲਾ ਮੈਨੂੰ ਸਮਝਾ ਰਿਹੈ … … ਇਹ ਗ੍ਰਿਹਸਤ ਦੀਆਂ ਰਸੀਆਂ ਜਿਉਂ ਜਿਉਂ ਵਧਣੀਆਂ ਨੇ ਇਹਨਾਂ ਹੋਰ ਜ਼ਿਆਦਾ ਗੁੰਝਲਦਾਰ ਹੋਈ ਜਾਣੈ। ਕਿਤੇ ਮੱਕੜੀ ਵਰਗਾ ਹਾਲ ਨਾ ਹੋਵੇ ਜਿਹੜੀ ਸਾਰੀ ਉਮਰ ਜਾਲ ਬੁਣਦੀ ਰਹਿੰਦੀ ਹੈ ਤੇ ਉਸ ਦਾ ਅੰਤ ਜਾਲ ਵਿੱਚ ਫਸ ਕੇ ਹੀ ਹੋ ਜਾਂਦੈ। ਕਿਤੇ ਭਲਿਆ ਕਬੀਰ ਸਾਹਿਬ ਦਾ ਬਚਨ ਤੇਰੇ ਤੇ ਨਾ ਆ ਲਾਗੂ ਹੋ ਜਾਵੇ:
ਕਬੀਰ ਗਹਗਚਿ ਪਰਿਓ ਕੁਟੰਬ ਕੈ ਕਾਂਠੈ ਰਹਿ ਗਇਓ ਰਾਮੁ॥ ਆਇ ਪਰੇ ਧਰਮ ਰਾਇ ਕੇ ਬੀਚਹਿ ਧੂਮਾ ਧਾਮ॥ 142॥ (ਪੰਨਾ 1372) ਤੇ ਫਿਰ ਫੂਕ ਨਿਕਲਣ ਵੇਲੇ ਪਛਤਾਣਾ ਪਵੇ, ਯਾਦ ਰੱਖ ਜਿਤਨੇ ਸਾਲ ਮਰਜ਼ੀ ਜੀਅ ਲੈ … …. ਇਹ ਰੱਜ ਤਾਂ ਕਦੀ ਆਉਣਾਂ ਈ ਨਹੀਂ:
"ਅੱਖੀਂ ਦੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ ਰੱਜ ਨਾ ਕੋਈ ਜੀਵਿਆ ਕੂੜੇ ਭਰਵਾਸੇ" ਮੈਨੂੰ ਬੜੀ ਚੜ੍ਹਦੀ ਕਲਾ ਮਹਿਸੂਸ ਹੋਈ ਕਿ ਲਾਲਚ ਬੁਰੀ ਬਲਾ ਏ … … ਵਾਹਿਗੁਰੂ ਨੇ ਜਾਣ ਦਾ ਦਿਨ ਤਾਂ ਤੇਰੇ ਸੰਸਾਰ ਵਿੱਚ ਆਉਣ ਤੋਂ ਪਹਿਲਾਂ ਈ ਲਿਖ ਦਿਤਾ ਸੀ, ਜਿਤੁ ਦਿਹਾੜੈ ਧਨ ਵਰੀ ਸਾਹੇ ਲਏ ਲਿਖਾਇ॥ ਮੈਂ ਇਹ ਕਿਹੜੇ ਚਕਰਾਂ ਵਿੱਚ ਪੈ ਗਿਆਂ … …. ਸੰਸਾਰ ਵਿੱਚ ਜੋ ਵੀ ਆਇਐ, ਉਸ ਨੇ ਅਵੱਸ਼ ਜਾਣੈ … … ਜੋ ਆਇਆ ਸੋ ਚਲਸੀ ਸਭੁ ਕੋਈ ਆਈ ਵਾਰੀਐ॥ ਫਿਰ ਕਿਉਂ ਨਾ ਖੁਸ਼ੀ ਖੁਸ਼ੀ ਜਾਈਏ … … ਤੇ ਮੈਂ ਕਿਹਾ … …. ਹਜ਼ੂਰ … …. . ਚਲੋ ਚਲੀਏ ਇਸੇ ਵਿੱਚ ਹੀ ਭਲਾ ਹੈ… … …. ਸੋਚਿਆ ਪਈ ਚਲੋ ਪਰਿਵਾਰ ਦੇ ਜੀਆਂ ਨੂੰ ਆਖਰੀ ਫ਼ਤਹ ਬੁਲਾ ਲਈਏ … ਤੇ ਜਿਉਂ ਈ ਮੇਰੇ ਮੂੰਹੌਂ ਨਿਕਲਿਆ …. . ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹ …. ਮੇਰੀ ਜਾਗ ਖੁਲ੍ਹ ਗਈ ਤੇ ਮੈਂ ਉਠ ਬੈਠਾ।


(09/10/11)
ਭਾਈ ਗੁਰਸ਼ਰਨ ਸਿੰਘ ਡੱਲ

ਅੱਖੀਂ ਡਿੱਠਾ ਜੋੜ ਮੇਲਾ ਬਾਬਾ ਬੁੱਢਾ ਜੀ

ਹਰ ਸਾਲ ਦੀ ਤਰਾਂ ਮਾਝੇ ਦੀ ਧਰਤੀ ਤੇ ਬਾਬਾ ਬੁੱਢਾ ਜੀ ਦਾ ਸਲਾਨਾ ਜੋੜ ਮੇਲਾ ਮਨਾਇਆਂ ਗਿਆ ਜਿਸ ਦਾ ਦ੍ਰਿਸ਼ ਕੁੱਝ ਇਸ ਪ੍ਰਕਾਰ ਦਾ ਸੀ ਚਾਰ ਚੁਫੇਰੇ ਤੋ ਲੋਕਾਂ ਦੀ ਬੜੀ ਭਾਰੀ ਆਮਦ ਸੀ ਦਾਸ ਵੀ ਆਪਣੇ ਸਾਥੀ ਪ੍ਰਚਾਰਕ ਦੇ ਨਾਲ ਇੱਕ ਪ੍ਰਗਰਾਮ ਵਿੱਚ ਸ਼ਮੂਲੀਅਤ ਕਰਨ ਜਾ ਰਿਹਾ ਸੀ ਰਸਤੇ ਵਿੱਚ ਮੋਟਰਸਾਈਕਲ ਸਵਾਰਾਂ ਦੀ ਭਰਮਾਰ ਸੀ ਜਿਹੜੇ ਬੜੇ ਬੇ ਢੰਗੇ ਤਰੀਕੇ ਨਾਲ ਇੱਕ ਇੱਕ ਮੋਟਰਸਾਈਕਲ ਤੇ 3 ਤੋ 4 ਕਿਤੇ 5 ਵੀ ਸਵਾਰ ਸਨ ਬਹੁਤੇ ਸਿੱਖੀ ਸਰੂਪ ਤੋ ਵਿਹੂਣੇ ਰੌਲਾ ਪਾਉਦੇ ਚੀਕਾਂ ਮਾਰਦੇ ਜਾਦੇ ਸਨ। ਟਰੇਕਟਰ ਟਰਾਲੀਆਂ ਤੇ ਵੀ ਭੀੜਾਂ ਦੀਆਂ ਭੀੜਾਂ ਨਾਹਰੇ ਅਤੇ ਜੇਕਾਰੇ ਮਾਰਦੀਆਂ ਜਾ ਰਹੀਆ ਸੀ। ਦਾਸ ਭਿੱਖੀੰਿਵੰਡ ਤੋ ਝਬਾਲ ਨੂੰ ਜਾ ਰਿਹਾ ਸੀ ਜਿਹੜੀ ਕਿ ਦੂਰੀ ਕਰੀਬ 19 ਕੋ ਕਿਲੋਮੀਟਰ ਬਣਦੀ ਹੈ। ਇਤਨੇ ਕੋ ਹੀ ਫਾਸਲੇ ਦੇ ਵਿੱਚ ਹੀ 17 ਲੰਗਰ ਲੱਗੇ ਹੋਏ ਸੀ। ਜਿਥੇ ਸੜਕ ਨੂੰ ਜਾਮ ਕੀਤਾ ਹੋਇਆ ਸੀ ਅਤੇ ਸੇਵਾਦਾਰ {ਜਿਹੜੇ ਕਿ ਸਿੱਖੀ ਸਰੂਪ ਤੋ ਵਹੂਣੇ} ਰੋਕ ਰੋਕ ਕਿ ਬਦੋ ਬਦੀ ਲੰਗਰ ਛਕਣ ਨੂੰ ਕਹਿਦੇ ਕੋਈ ਚਾਹ ਪਕੋੜੇ, ਕਿਧਰੇ ਜਲੇਬੀਆਂ ਆਦਿਕ ਭਾਂਤ ਭਾਂਤ ਦੇ ਲੰਗਰਾ ਦੀ ਭਰਮਾਰ ਸੀ। ਰਸਤੇ ਵਿੱਚ ਇੱਕ ਪਿੰਡ ਦੀ ਲੰਗਰ ਕਮੇਟੀ ਦੇ ਸੇਵਾਦਾਰ ਨੇ ਦੱਸਿਆ ਕਿ ਇਸਵਾਰ 14 ਲੱਖ ਰੁਪਏ ਲੰਗਰ ਦੀ ਉਗਰਾਈ ਹੋਈ ਹੈ। ਕੇਵਲ ਲੰਗਰ ਵਾਸਤੇ। ਬੀੜ ਬਾਬਾ ਬੁੱਢਾ ਜੀ ਦੇ ਅਸਥਾਨ ਤੇ ਵੀ ਲੰਗਰਾ ਦੀ ਭਰਮਾਰ ਇਵੇਂ ਹੀ ਸੀ। ਦੀਵਾਨ ਹਾਲ ਵਿੱਚ ਬਹੁਤੇ ਲੋਕ ਟੋਲੀਆਂ ਬਣਾ ਕੇ ਬੈਠੇ ਆਪਸੀ ਗੱਲਬਾਤ ਕਰ ਰਹੇ ਸੀ। ਕਈ ਲੇਟੇ ਹੋਏ ਸੀ ਕਈ ਸੁੱਤੇ ਹੋਏ ਸੀ ਤੇ ਸਟੇਜ ਤੋ ਢਾਢੀ ਵੀਰ 20, 20 ਰੁਪਏ ਲੇ ਕੇ ਥੋਕ ਵਿੱਚ ਮੁੱਡੇ ਵੰਡਣ ਦੀਆਂ ਅਰਦਾਸ਼ਾ ਕਰ ਰਹੇ ਸਨ। ਇਹ ਕੇਵਲ ਇੱਕ ਜੋੜ ਮੇਲੇ ਦਾ ਦ੍ਰਿਸ਼ ਨਹੀ ਸਗੋ ਅਜੋਕੇ ਸਮੇ ਅੰਦਰ ਸਾਡੇ ਸਿੱਖ ਸਮਾਜ ਅੰਦਰ ਮਨਾਏ ਜਾਦੇ ਗੁਰ ਪੂਰਬ, ਨਗਰ ਕੀਰਤਨ ਅਤੇ ਹੋਰ ਅਹਿਮ ਇਤਹਾਸਕ ਦਿਹਾੜੇ ਲੰਗਰਾਂ ਚੋਧਰਾਂ ਅਤੇ ਸੋਸ਼ੇਬਾਜੀ ਦੀ ਭੇਟੰ ਚੜ੍ਹ ਜਾਦੇ ਹਨ ਆਮ ਲੋਕ ਗਿਆਨ ਤੋ ਵਿਹੂਣੇ ਹਨ;
ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ।।
ਜਿਮੇਵਾਰ ਲੋਕ ਪ੍ਰਬੰਧਕੀ ਢਾਚਾ ਜਿਨ੍ਹਾ ਕੋਲ ਪੈਸਾ, ਪਾਵਰ ਹੈ ਉਹ ਲੋਕ ਨਹੀ ਚਾਹੁਦੇ ਕਿ ਆਮ ਸਿੱਖ ਗੁਰਬਾਣੀ ਨੂੰ ਸਮਝ ਕੇ ਉਸ ਅਨਸਾਰ ਜੀਵਨ ਬਤਾਏ।
ਲਬੁ ਪਾਪੁ ਦੁਇ ਰਾਜਾ ਮਹਤਾ ਕੂੜੁ ਹੋਆ ਸਿਕਦਾਰੁ।।
ਵਾਲੀ ਹਾਲਤ ਹੋਈ ਹੈ ਅਜੋਕੇ ਸਮੇ ਅੰਦਰ ਲ਼ੋੜ ਹੈ ਹਰ ਸਿੱਖ ਗੁਰਬਾਣੀ ਉਪਦੇਸ਼ ਨੂੰ ਸਮਝ ਕੇ ਆਪਣੇ ਜੀਵਣ ਵਿੱਚ ਵਸਾਏ।
ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ।। 20. ।
ਸਪੰਰਕ-ਭਾਈ ਗੁਰਸ਼ਰਨ ਸਿੰਘ ਡੱਲ ਵਾਲੈ
-9855598841


(08/10/11)
ਗੁਰਸ਼ਰਨ ਸਿੰਘ

ਕੁੱਝ ਵਿਚਾਰਾਂ ਜੋ ਹਿਰਦੇ ਦੇ ਕਾਗਜ ਤੋਂ ਤੁਹਾਡੇ ਤੱਕ …. (੨)
ਅਣਖ ਤੇ ਇੱਜਤ ਦੇ ਕਾਰਨਾਮੇ ਇਤਿਹਾਸ ਦੇ ਹਿੱਕ ਤੇ ਉਕਰੇ ਹੋਏ ਪੜ ਕੇ ਆਪਣੇ ਬਜੁਰਗਾਂ ਤੇ ਅਤੇ ਆਪਣੇ ਆਪ ਨੂੰ ਇੱਕ ਹੁਲਾਰਾ ਜਿਹਾ ਮਿਲਦਾ ਹੈ। ਪਰ ਅਜੋਕੇ ਸਮੇ ਦੇ ਹਾਲਾਤ ਵੇਖ ਕੇ ਦਿਲ ਨੂੰ ਕਿਦਾਂ ਧਰਵਾਸ ਦਿੱਤਾ ਜਾਵੇ।
ਇੱਜਤ ਇੱਕ ਅਜਿਹਾ ਸ਼ਬਦ ਹੈ ਜਿਸ ਨੂੰ ਹਰ ਕੋਈ ਆਪਣੇ ਵਿਹੜੇ ਦਾ ਸ਼ੀਗਾਰ ਬਣਾਉਣਾ ਲੋਚਦਾ ਹੈ। ਇੱਕ ਸੜਕ ਦੇ ਕਿਨਾਰੇ ਤੇ ਬੈਠਾ ਹੋਇਆ ਮੰਗਤਾ ਵੀ ਇਸ ਦੀ ਆਸ ਰੱਖਦਾ ਹੈ। ਪਰ ਅਜ ਇਹ ਲਫਜ ਸਾਇਦ ਅਜੋਕੇ ਹਾਲਾਤ ਵੇਖ ਕੇ ਆਤਮਹੱਤਿਆ ਦਾ ਰਾਹ ਇਖਤਿਆਰ ਕਰਨ ਨੂੰ ਕਮਰਕੱਸੇ ਕਰੀ ਬੈਠਾ ਹੋਵੇਗਾ।
ਕਿਓ ਕਿ ਅੱਜ ਇਸ ਦੀ ਕੀਮਤ ਬਹੁਤ ਸਸਤੀ ਹੋ ਗਈ ਹੈ ਨਾ। ਅੱਗੇ ਕਹਿੰਦੇ ਸੀ ਇੱਜਤ ਕਮਾਉਣੀ ਪੈਂਦੀ ਹੈ, ਇੱਜਤ ਬਣਉਦਿਆ ਕਈ ਸਾਲ ਲੱਗ ਜਾਂਦੇ ਹਨ, ਪਰ ਗਵਾਚਦਿਆ ਪਲ ਵੀ ਨਹੀ ਲੱਗਦੇ।
ਅੱਜ ਦੇ ਸਮੇ ਵਿੱਚ ਇੱਜਤ ਦੇ ਸੰਦਰਭ ਨੂੰ ਵਿਚਾਰਨਾਂ ਹੋਵੇ ਤਾਂ ਇੱਕ ਅਲੱਗ ਜਿਹਾ ਹੀ ਰੂਪ ਨਜਰ ਆਵੇਗਾ ਉਹ ਇਸ ਤਰ੍ਹਾਂ ਕਿ ਪਹਿਲਾ ਕਹਿੰਦੇ ਸੀ ਕੇ ਸ਼ਰਮ ਅਤੇ ਹਯਾ ਔਰਤ ਦਾ ਇੱਕ ਗਹਿਣਾ ਹੈ। ਜੇ ਇਸ ਤਹਿਜੀਬ ਨਾਲ ਜਿੰਦਗੀ ਜੀਵੀ ਜਾਵੇ ਤਾਂ ਹੀ ਉਹ ਸੁੱਚਜੀ ਜਿੰਦਗੀ ਦੀ ਵਾਰਿਸ ਬਣ ਸਕਦੀ ਹੈ। ਤੇ ਉਸ ਦੀ ਇਸ ਜਿੰਦਗੀ ਦਾ ਹੱਕ ਖੋਹਣ ਦਾ ਰੋਲ ਇਸ ਮਰਦ ਪ੍ਰਧਾਨ ਸਮਾਜ ਨੇ ਕੀਤਾ। ਜਦੋ ਦ੍ਰੋਪਤੀ ਦੀ ਸਭਾ ਵਿੱਚ ਬੇਇਜਤੀ ਕੀਤੀ …. . ਇੱਕ ਔਰਤ ਨੂੰ ਲਾਚਾਰ ਮਜਬੂਰ ਬਣਾ ਕੇ ਉਸ ਦੀ ਇੱਜਤ ਨਾਲ ਖੇਡਣ ਦਾ ਹੀਆ ਕੀਤਾ ਅਤੇ ਕਦੀ ਜਿਊਦਿਆ ਅੱਗ ਵਿੱਚ ਸਾੜੇ ਜਾਣਾ … …। ਆਦਿਕ ਹੋਰ ਘਟਨਾਵਾਂ ਵੀ ਸਾਨੂੰ ਮਿਲ ਜਾਣਗੀਆ। ਜਦੋ ਇਸਤਰੀ ਦੀ ਦਸ਼ਾ ਬਾਰੇ ਪੜੀ ਜਾਂ ਸੁਣੀ ਦਾ ਹੈ ਤਾਂ ਇੱਕ ਵਾਰ ਰੂਹ ਕੰਬ ਜਾਂਦੀ ਹੈ। ਇਸ ਤਰ੍ਹਾਂ ਇਹ ਲੁੱਟੀ ਪੁੱਟੀ ਔਰਤ ਦਾ ਸਹਾਰਾ ਗੁਰੂ ਨਾਨਕ ਦਾ ਦਰ ਬਣਿਆ ਤੇ ਜੀਵਨ ਪੱਧਰ ਉੱਚਾ ਚੁੱਕਣ ਲਈ ਯਤਨ ਕੀਤਾ।
ਪਰ ਅਜੋਕੇ ਹਾਲਾਤ ਇਹੋ ਜਿਹੇ ਨੇ ਕਿ ਸ਼ਰਮ ਅਤੇ ਹਯਾ ਦੇ ਕੀਮਤੀ ਗਹਿਣੇ ਕੋਹਾਂ ਦੂਰ ਇਸਤਰੀ ਨੇ ਖੁਦ ਹੀ ਸੁੱਟ ਦਿੱਤੇ। ਤੇ ਫੋਕੀਆ ਸ਼ੋਹਰਤਾ ਦੇ ਪਿੱਛੇ ਅੱਜ ਇਸ ਜਿਸਮ ਨੂੰ ਮਰਦਾ ਦੀ ਕਚਿਹਰੀ ਵਿੱਚ ਨੰਗਾ ਕਰ ਕੇ ਮਾਣ ਤੇ ਇੱਜਤ ਮਹਿਸੂਸ ਕਰਦੀ ਹੈ। ਤੁਸੀ ਵੇਖੋ ਅੱਜ ਟੀਵੀ ਚੈਨਲਾਂ ਤੇ ਇਹ ਕੰਮ ਬਹੁਤ ਜੋਰਾਂ ਤੇ ਹੈ। ਜਿਸ ਵਿੱਚ ਸਿੱਖਾ ਦੀਆ ਕੁੜੀਆ ਵੀ ਜਿਸਮ ਦੀ ਨੁਮਾਇਸ ਕਰਨ ਨੂੰ ਟੈਲੰਟ ਸਮਝਦੀਆ ਨੇ। ਤੇ ਜਿਸ ਦਿਨ ਕਿਸੇ ਸਿੱਖ ਨੂੰ ਕਿਸੇ ਕਿਹਾ ਤੇਰੀ ਧੀ ਦਾ ਜਿਸਮੀ ਟੈਲੰਟ ਜਾਂ ਨਾਚ ਬਹੁਤ ਕਮਾਲ ਦਾ ਹੈ ਤੇ ਉਸ ਨੇ ਸੀਨਾਂ ਚੌੜਾ ਕੀਤਾ ਇਸ ਨੂੰ ਇੱਜਤ ਸਮਝਿਆ ਵਾਹ ਓਇ ਤੈਨੂੰ ਤਾਂ … …
ਹੁਣ ਤਾਂ ਇੱਜਤ ਖਰੀਦੀ ਜਾਂਦੀ ਹੈ ਪੈਸੇ ਨਾਲ। ਜੇ ਗਵਾਚ ਵੀ ਗਈ ਹੈ ਤਾਂ ਕੋਈ ਗਲ ਨੀ। ਕਹਿੰਦੇ ਨੇ ਜਿਸਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ। ਗਰੀਬ ਦਾ ਪੁੱਤ ਭਾਵੇ ਜਿੰਨਾ ਮਰਜੀ ਸਿਆਣਾ ਹੋਵੇ ਕੋਈ ਗੱਲ ਚੰਗੀ ਵੀ ਕਰੇ ਕੌਣ ਮੰਨਦਾ ਤੇ ਦੂਜੇ ਪਾਸੇ ਅਮੀਰ ਦੇ ਪਾਗਲ ਪੁੱਤ ਦੇ ਮਗਰ ਤਾਂ ਸਾਰਾ ਪਿੰਡ ਤੁਰ ਪੈਂਦਾ ਭਾਵੇ ਸਾਰਿਆ ਨੂੰ ਖੂਹ “ਚ” ਹੀ ਸੁੱਟ ਦੇਵੇ। ਇੱਥੇ ਤਾਂ ਗਰੀਬ ਦਾ ਸਲੀਕੇ ਨਾਲ ਖਾਦਾ ਭੋਜਨ ਵੀ ਕਿਸੇ ਲਈ ਮਜਾਕ ਬਣ ਜਾਂਦਾ।
ਇੱਸ ਇੱਜਤ ਦੀ ਕੀ ਗੱਲ ਕਰੀਏ ਇਹ ਤਾਂ ਅੱਜ ਧਾਰਮਿਕ ਬੰਦਿਆ ਦੀ ਵੀ ਰਖੇਲ ਬਣ ਗਈ। ਕਿੳ ਕਿ ਇੱਥੇ ਤਾਂ ਧਾਰਮਿਕ ਅਸਥਾਨਾਂ ਤੋ ਵੀ ਬਲਾਤਕਾਰੀ ਬੰਦੇ ਬਾਇੱਜਤ ਬਰੀ ਹੋ ਜਾਂਦੇ ਨੇ। ਅਤੇ ਬਰੀ ਕਰਨ ਵਾਲਿਆ ਨੂੰ …. ਸਾਹਿਬ ਕਿਹਾ ਜਾਂਦਾ ਹੈ। ਤੇ ਕੌਮ ਦੀ ਪੱਤ ਰੱਖਣ ਵਾਲਿਆ ਕਈ ਫਤਵੇ (ਸ਼ੇਕ) ਜਾਰੀ ਕੀਤੇ ਜਾਂਦੇ ਹੋਣ ਅਤੇ ਕੌਮ ਦੇ ਗਦਾਰਾਂ ਨੂੰ … …।
ਵਾਹ ਨੀ ਇੱਜਤੇ ਤੇਰੇ ਵੀ ਰੰਗ ਅਵੱਲੇ ਨੇ ਤੂੰ ਵੀ ਅੱਜ ਹਰਾਮੀਆ ਦੀ ਬੁੱਕਲ ਵਿੱਚ ਜਾ ਬੈਠੀ।
ਜਦੋ ਮੈ ਅਖਬਾਰ ਦੀ ਸੁਰੱਖੀ ਵਿੱਚ ਪੜਿਆ ਕਿ ਲੱਕ ੨੮ ਤੇ ੪੭ ਵੇਟ ਕੈਸਟ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਿਆ। ਤਾਂ ਮੈ ਸੋਚਿਆ ਵਾਹ ਉਇ ਲੋਕੋ ਜਿੰਨੇ ਤੁਹਾਡੀ ਧੀ ਭੈਣ ਦਾ ਵੇਟ ਤੇ ਲੱਕ ਮਿਣ ਦਿੱਤਾ। ਉਸ ਨੂੰ ਤੁਸੀ ਹੁੰਗਾਰਾ ਦੇ ਰਹੇ ਹੋ ਕਿਤੇ ਇਹ ਤਾਂ ਨਹੀ ਕਹਿ ਰਹੇ ਕਿ ਹੋਰ ਅੰਗਾ ਨੂੰ …. . ਪਰ ਮੈਨੂੰ ਸਮਝ ਨਹੀ ਆਉਦੀ ਕਿ ਇਹਨਾਂ ਲਿਖਣ ਤੇ ਗਾਉਣ ਵਾਲਿਆ ਨੂੰ ਆਪਣੇ ਘਰ ਦੇ ਵਿਹੜੇ ਵਿੱਚ ਬੈਠੀ ਕੋਈ ਮਾਂ, ਭੈਣ ਜਾਂ ਧੀ ਨਜਰ ਨਹੀ ਆਉਦੀ। ਪਰ ਖੈਰ ਕਿਸੇ ਦੇ ਬੋਲ ਨੇ ਹਵਸ਼ ਕੇ ਬੰਦੇ ਇਮਾਂ ਕੋ ਬੇਚ ਦੇਤੇ ਹੈ ਖੁਦਾ ਕੇ ਘਰ ਕੀ …. .
ਲੋਕਾਂ ਨੇ ਹੈਰਾਨੀ ਦੀ ਹੱਦ ਤਾਂ ਉਦੋ ਕਰ ਦਿੱਤੀ ਜਦੋਂ ਇਹਨਾ ਨੂੰ ਖਿਤਾਬ ਦਿੱਤੇ ਕੇ ਇਹ ਪੰਜਾਬੀਆ ਦੇ ਦਿਲਾਂ ਦੀ ਧੜਕਣ ਹਨ। ਮੈ ਖਿਤਾਬ ਦੇਣ ਵਾਲਿਆ ਨੂੰ ਕਹਿੰਨਾ ਓਇ ਲੋਕੋ ਇਹੋ ਕਿਸ ਤਰ੍ਹਾਂ ਦੀ ਧੜਕਣ ਹੈ ਜਿਹੜੀ ਧੜਕਦੀ ਹੈ ਤੇ ਕਿਸੇ ਦੀ ਧੀ ਨੂੰ ਸਿੱਖਿਆ ਮਿਲੀ ਕਿ ਪਰ੍ਹੇ ਪੰਚਾਇਤਾਂ ਵਿੱਚ ਫੈਸਲੇ ਕਰਨ ਵਾਲੇ ਬਾਪ ਦੀ ਪੱਤ ਪਿੰਡ ਦੀ ਸੱਥ ਵਿੱਚ ਕਿੱਦਾ ਨਿਲਾਮ ਕਰਨੀ ਹੈ। ਕੀ ਕੋਈ ਬਾਪ ਚਾਹੁੰਦਾ ਹੈ ਕੇ ਧੜਕਣ ਉਹਦੇ ਵਿਹੜੇ ਵਿੱਚ ਧੜਕੇ …. . ਜਿਹਨਾਂ ਨੂੰ ਪੰਜਾਬ ਦੇ ਮਾਣ ਅਸਾਂ ਕਿਹਾ ਜਿਸ ਦਿਨ ਇਹਨਾਂ ਦੀ ਇਹੋ ਜਿਹੀ ਸਿੱਖਿਆ ਘਰਾਂ ਵਿੱਚ ਲਾਗੂ ਹੋਈਆ ਤਾਂ ਬਾਪ ਦਾ ਮਾਣ ਭੰਗ ਹੋ ਗਿਆ ਤੇ ਇਹ ਧੜਕਣ ਬਾਪ ਲਈ ਦਿਲ ਦਾ ਦੌਰਾ ਬਣ ਗਈ ਕਿਉ ਕਿ ਉਸ ਦੀ ਧੀ ਤਾਂ …. ।
ਧੜਕਣ ਸੀ ਪੰਜਾਬ ਦੀ ਹਰੀ ਸਿੰਘ ਨਲੂਆ ਜਿਸ ਉੱਤੇ ਸਾਇਦ ਸਾਨੂੰ ਕਦੀ ਮਾਣ ਹੀ ਨਹੀ ਹੋਇਆ। ਜਿਹੜੀ ਧੜਕੀ ਤੇ ਬੇਗਾਨੀਆ ਧੀਆ ਨੂੰ ਵੀ ਆਪਣੀਆ ਸਮਝ ਕੇ ਘਰਾਂ ਨੂੰ ਵਾਪਸ ਮੋੜ ਕੇ ਵਾਪਿਸ ਘਰੋ ਘਰੀਂ ਭੇਜਿਆ ਜਦੋ ਜਦੋ ਹਰ ਸਾਲ ਆਪਣੇ ਗੁੱਟਾਂ ਤੇ ਰੱਖੜੀ ਬਣਾਉਣ ਵਾਲੇ ਉਹਨਾਂ ਦੇ ਆਪਣੇ ਭਰਾ ਬੇਗਾਨੇ ਹੋ ਗਏ। {ਚਲਦਾ)
ਗੁਰਸ਼ਰਨ ਸਿੰਘ
੯੧-੮੦੮-੭੯੧-੫੦੩੯


(06/10/11)
ਜਸਵੰਤ ਸਿੰਘ ‘ਅਜੀਤ’

ਸਿੱਖ ਇਤਹਾਸ ਦੀ ਸੰਭਾਲ ਬਨਾਮ ਬੁੱਧੀਜੀਵੀ
ਬੀਤੇ ਕਈ ਦਹਾਕਿਆਂ ਤੋਂ ਇਹ ਚਰਚਾ ਸੁਣੀਂਦੀ ਚਲੀ ਆ ਰਹੀ ਹੈ ਕਿ ਸਿੱਖ ਕੌਮ ਨੇ ਇਤਿਹਾਸ ਸਿਰਜਿਆ ਤਾਂ ਹੈ ਪਰ ਉਸਨੂੰ ਸੰਭਾਲਿਆ ਨਹੀਂ। ਮੰਨਿਆ ਜਾਂਦਾ ਹੈ ਕਿ ਸਿੱਖਾਂ ਦਾ ਮੁਢਲਾ ਇਤਿਹਾਸ ਗ਼ੈਰ-ਸਿੱਖਾਂ ਵਲੋਂ ਲਿਖਿਆ ਗਿਆ ਹੈ, ਜਿਨ੍ਹਾਂ ਨਿਜ ਸੁਆਰਥ ਦੇ ਵਹਿਣ ਵਿੱਚ ਵਹਿ, ਸਿੱਖ ਇਤਿਹਾਸ ਨਾਲ ਇਨਸਾਫ ਨਹੀਂ ਕੀਤਾ। ਉਨ੍ਹਾਂ ਨਿਜੀ ਸੋਚ ਦੇ ਆਧਾਰ ਤੇ ਸਿੱਖ ਇਤਿਹਾਸ ਨਾਲ ਕਈ ਅਜਿਹੀਆਂ ਘਟਨਾਵਾਂ ਜੋੜ ਦਿੱਤੀਆਂ ਜੋ ਨਾ ਤਾਂ ਸਿੱਖ ਮਾਨਸਿਕਤਾ ਅਤੇ ਨਾ ਹੀ ਗੁਰੂ ਸਾਹਿਬਾਨ ਦੇ ਉਪਦੇਸ਼ਾਂ ਦੀ ਕਸੌਟੀ ਪੁਰ ਪੂਰੀਆਂ ਉਤਰਦੀਆਂ ਹਨ। ਜਿਸ ਕਾਰਣ ਸਦਾ ਹੀ ਇਹ ਲੋੜ ਮਹਿਸੂਸ ਕੀਤੀ ਜਾਂਦੀ ਚਲੀ ਆਈ ਕਿ ਸਿੱਖ ਇਤਿਹਾਸ ਮੁੜ ਕੇ ਲਿਖਵਾਇਆ ਜਾਏ।
ਸਿੱਖ ਇਤਿਹਾਸ ਵਿਗਾੜਨ ਦੀ ਗਲ: ਆਮ ਤੌਰ ਤੇ ਇਹੀ ਕਿਹਾ ਜਾਂਦਾ ਹੈ ਕਿ ਸਿੱਖਾਂ ਦੇ ਇਤਿਹਾਸ ਨੂੰ ਗ਼ੈਰ-ਸਿੱਖਾਂ ਨੇ ਹੀ ਸਮੇਂ ਦੇ ਹਾਕਮਾਂ ਦੀ ਖੁਸ਼ਨੂਦੀ ਹਾਸਲ ਕਰਨ ਅਤੇ ਆਪਣੀ ਸੁਆਰਥ-ਪੂਰਣ ਸੋਚ ਦੇ ਆਧਾਰ ਤੇ ਵਿਗਾੜਿਆ ਹੈ। ਪ੍ਰੰਤੂ ਜੇ ਨਿਰਪਖਤਾ ਨਾਲ ਵਿਚਾਰਿਆ ਅਤੇ ਘੋਖਿਆ ਜਾਏ ਤਾਂ ਇਹ ਕੇਵਲ ਅਧੂਰੀ ਸੱਚਾਈ ਹੀ ਨਜ਼ਰ ਆਇਗੀ। ਇਸਦਾ ਕਾਰਣ ਇਹ ਹੈ ਕਿ ਜੇ ਸਿੱਖ ਇਤਿਹਾਸਕਾਰਾਂ ਅਤੇ ਵਿਦਵਾਨਾਂ ਦੇ ਲਿਖੇ ਸਿੱਖ ਇਤਿਹਾਸ ਦੀ ਵੀ ਈਮਾਨਦਾਰੀ ਨਾਲ ਘੋਖ ਕੀਤੀ ਜਾਏ ਤਾਂ ਇਹ ਗਲ ਉਭਰ ਕੇ ਸਾਹਮਣੇ ਆਉਂਦੀ ਹੈ ਕਿ ਉਨ੍ਹਾਂ ਵਿਚੋਂ ਵੀ ਕਈਆਂ ਨੇ ਸਿੱਖ ਇਤਿਹਾਸ ਵਿਗਾੜਨ ਵਿੱਚ ਕੋਈ ਕਸਰ ਨਹੀਂ ਛੱਡੀ ਹੋਈ।
ਇਉਂ ਜਾਪਦਾ ਹੈ ਜਿਵੇਂ ਇਨ੍ਹਾਂ ਸਿੱਖ ਵਿਦਵਾਨਾਂ ਅਤੇ ਇਤਿਹਾਸਕਾਰਾਂ ਵਲੋਂ ਸਿੱਖ ਇਤਿਹਾਸ ਇਸ ਕਾਰਣ ਵਿਗਾੜਿਆ ਚਲਿਆ ਆ ਰਿਹਾ ਹੈ, ਕਿਉਂਕਿ ਉਹ ਆਪਣੇ-ਆਪਨੂੰ ਸਿੱਖ ਇਤਿਹਾਸ ਦੇ ਸਭ ਤੋਂ ਵੱਧ ਖੋਜੀ ਤੇ ਜਾਣਕਾਰ ਸਾਬਤ ਕਰਨ ਦੀ ਲਾਲਸਾ ਤੋਂ ਮੁਕੱਤ ਹੋਣਾ ਨਹੀਂ ਚਾਹੁੰਦੇ ਹਨ। ਉਨ੍ਹਾਂ ਦਾ ਇਕੋ-ਇੱਕ ਉਦੇਸ਼ ਇਹੀ ਹੁੰਦਾ ਹੈ ਕਿ ਕਿਸੇ ਤਰ੍ਹਾਂ ਉਹ ਵਿਰੋਧੀ ਵਿਦਵਾਨ ਜਾਂ ਦੂਸਰੇ ਇਤਿਹਾਸਕਾਰ ਨੂੰ ਆਪਣੇ ਨਾਲੋਂ ‘ਘਟੀਆ’ ਵਿਦਵਾਨ ਸਾਬਤ ਕਰ ਸਕਣ? ਕਈ ਤਾਂ ਆਪਣੇ ਆਸ-ਪਾਸ ਚਲ ਰਹੀ ਲਹਿਰ ਦੇ ਪ੍ਰਭਾਵ ਹੇਠ ਆ ਨਾ ਕੇਵਲ ਸਿੱਖ ਇਤਿਹਾਸ ਨੂੰ, ਸਗੋਂ ਸਿੱਖ ਦਰਸ਼ਨ (ਫਿਲਾਸਫੀ) ਤੱਕ ਨੂੰ ਵੀ ਵਿਗਾੜ ਅਤੇ ਇਸ ਰੂਪ ਵਿੱਚ ਢਾਲਕੇ ਪੇਸ਼ ਕਰਦੇ ਚਲੇ ਆ ਰਹੇ ਹਨ, ਕਿ ਉਸਦਾ ਮੂਲ ਸਿੱਖ ਫਿਲਾਸਫੀ ਨਾਲ ਨੇੜੇ ਦਾ ਵੀ ਕੋਈ ਵਾਸਤਾ ਨਹੀਂ ਰਹਿ ਜਾਂਦਾ।
ਇਸ ਸੰਬੰਧ ਵਿੱਚ ਕਿਸੇ ਇੱਕ ਵਿਦਵਾਨ ਜਾਂ ਇਤਿਹਾਸਕਾਰ ਦਾ ਹਵਾਲਾ ਦੇਣਾ ਠੀਕ ਨਹੀਂ ਹੋਵੇਗਾ। ਜੇ ਵੱਖ-ਵੱਖ ਦੋ-ਚਾਰ ਸਿੱਖ ਇਤਿਹਾਸਕਾਰਾਂ ਦੀਆਂ ਲਿਖੀਆਂ ਪੁਸਤਕਾਂ ਪੜ੍ਹ ਲਈਆਂ ਜਾਣ ਤਾਂ ਸਥਿਤੀ ਆਪਣੇ-ਆਪ ਸਪਸ਼ਟ ਹੋ ਕੇ ਸਾਹਮਣੇ ਆ ਜਾਂਦੀ ਹੈ। ਜੇ ਪੁਸਤਕਾਂ ਪੜ੍ਹਨ ਦੀ ਜ਼ਹਿਮਤ ਤੋਂ ਬਚਿਆ ਰਹਿਣਾ ਹੈ ਤਾਂ ਸਮੇਂ-ਸਮੇਂ ਰੋਜ਼ਾਨਾਂ, ਸਪਤਾਹਿਕ, ਮਾਸਿਕ ਆਦਿ ਅਖਬਾਰਾਂ-ਮੈਗਜ਼ੀਨਾਂ ਦੇ ਧਾਰਮਕ-ਇਤਿਹਾਸਕ ਐਡੀਸ਼ਨਾਂ ਅਤੇ ਪੰਨਿਆਂ ਆਦਿ ਵਿੱਚ ਸਿੱਖ ਵਿਦਵਾਨਾਂ ਤੇ ਇਤਿਹਾਸਕਾਰਾਂ ਦੇ ਛੱਪੇ ਮਜ਼ਮੂਨ ਪੜ੍ਹ ਕੇ ਹੀ ਨਿਰਣਾ ਕੀਤਾ ਜਾ ਸਕਦਾ ਹੈ।
ਕੁਝ ਸਮਾਂ ਹੋਇਐ ਖਾਲਸਾ ਸਿਰਜਨਾ ਦਿਵਸ (ਵਿਸਾਖੀ) ਦੇ ਮੌਕੇ ਇੱਕ ਮਾਸਿਕ ਦਾ ਵਿਸ਼ੇਸ਼ ਅੰਕ ਪੜ੍ਹਨ ਦਾ ਅਵਸਰ ਮਿਲਿਆ। ਇਸ ਵਿੱਚ ਛੱਪੇ ਇੱਕ ਲੇਖ ਦੇ ਵਿਦਵਾਨ ਲੇਖਕ ਨੇ ਲਿਖਿਆ ਸੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਿਰਜਨਾ ਲਈ ਵਰਤਾਏ ਕੌਤਕ ਸਮੇਂ ਬਕਰੇ ਝਟਕਾਏ ਸਨ, ਜਦਕਿ ਇੱਕ ਹੋਰ ਵਿਦਵਾਨ ਨੇ ਆਪਣੇ ਲੇਖ ਵਿੱਚ ਇਹ ‘ਭੇਦ’ ਖੋਲ੍ਹਿਆ ਸੀ ਕਿ ਗੁਰੂ ਸਾਹਿਬ ਨੇ ਆਪਣੇ ਵਲੋਂ ਰਚਾਏ ਕੌਤਕ ਵਿੱਚ ਪਾਸ ਹੋਏ ਸਿੱਖਾਂ ਦੇ ਸਿਰਾਂ ਨੂੰ ਲਾਹ ਕੇ ਇੱਕ-ਦੂਜੇ ਦੇ ਧੜ ਨਾਲ ਬਦਲ ਕੇ ਜੋੜ ਦਿੱਤਾ ਅਤੇ ਉਨ੍ਹਾਂ ਵਿੱਚ ਨਵਾਂ ਜੀਵਨ ਫੂਕਿਆ ਸੀ।
ਜ਼ਰਾ-ਕੁ ਇਨ੍ਹਾਂ ਵਿਦਵਾਨਾਂ ਵਲੋਂ ਦਿੱਤੀ ਗਈ ‘ਜਾਣਕਾਰੀ’ ਨੂੰ ਘੋਖਿਆ ਜਾਏ ਤਾਂ ਇਉਂ ਜਾਪੇਗਾ ਜਿਵੇਂ ਕਿ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ‘ਖਾਲਸਾ ਸਿਰਜਨਾ’ ਦੇ ਉਦੇਸ਼ ਨਾਲ ਵਰਤਾਏ ਗਏ ਕੌਤਕ ਦੇ ਮੌਕੇ ਦੇ ਚਸ਼ਮਦੀਦ ਗੁਆਹ ਵਜੋਂ ਉਥੇ ਮੌਜੂਦ ਸਨ, ਉਸ ਸਮੇਂ ਜੋ ਕੁੱਝ ਵਾਪਰਿਆ ਉਹ ਸਭ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਹੀ ਵਾਪਰਿਆ। ਜਦਕਿ ਇਸਦੇ ਵਿਰੁਧ ਸਿੱਖ ਇਤਿਹਾਸ ਗੁਆਹ ਹੈ ਕਿ ਸੰਗਤਾਂ ਦੇ ਸਾਹਮਣੇ ਹੋਈ ਪ੍ਰੀਖਿਆ ਦੌਰਾਨ ਸੀਸ-ਭੇਂਟ ਕਰਨ ਲਈ ਨਿਤਰੇ ਪੰਜਾਂ ਸਿੱਖਾਂ ਨੂੰ ਗੁਰੂ ਸਾਹਿਬ ਪਰਦੇ ਪਿੱਛੇ ਲੈ ਗਏ ਸਨ। ਪਰਦੇ ਪਿੱਛੇ ਪੰਜਾਂ ਪਿਆਰਿਆਂ ਦੇ ਨਵੇਂ ਸਰੂਪ ਵਿੱਚ ਬਾਹਰ ਆਉਣ ਤੱਕ, ਜੋ ਕੁੱਝ ਵੀ ਵਾਪਰਿਆ ਉਸ ਬਾਰੇ ਗੁਰੂ ਸਾਹਿਬ ਅਤੇ ਉਨ੍ਹਾਂ ਪੰਜਾਂ ਸਿੱਖਾਂ ਤੋਂ ਬਿਨਾਂ ਹੋਰ ਕਿਸੇ ਨੂੰ ਕੁੱਝ ਵੀ ਪਤਾ ਨਹੀਂ ਲਗਾ ਅਤੇ ਇਨ੍ਹਾਂ ਵਿਚੋਂ ਕਿਸੇ ਨੇ ਵੀ ਤੇ ਕਦੀ ਵੀ ਕਿਸੇ ਸਾਹਮਣੇ ਇਹ ਖੁਲਾਸਾ ਸੀ ਨਹੀਂ ਕੀਤਾ ਕਿ ਪਰਦੇ ਪਿੱਛੇ ਉਨ੍ਹਾਂ ਨਾਲ ਕੀ ਬੀਤੀ ਸੀ? ਫਿਰ ਵੀ ਪਤਾ ਨਹੀਂ ਕਿਉਂ ਇਹ ਵਿਦਵਾਨ ਇਤਿਹਾਸਕਾਰ ਮੌਕੇ ਦੇ ਹੀ ਨਹੀਂ, ਸਗੋਂ ਚਸ਼ਮਦੀਦ ਗੁਆਹ ਬਣਨ ਦੀ ਕੌਸ਼ਿਸ਼ ਕਰਦਿਆਂ ਨਵੀਆਂ ਤੋਂ ਨਵੀਆਂ ਕਹਾਣੀਆਂ ਘੜ ਵਿਵਾਦ ਪੈਦਾ ਕਰਦੇ ਚਲੇ ਆ ਰਹੇ ਹਨ?
ਇਸੇ ਤਰ੍ਹਾਂ ਇਸੇ ਮਾਸਿਕ ਵਿੱਚ ਛੱਪੇ ਇੱਕ ਹੋਰ ਮਜ਼ਮੂਨ ਵਿੱਚ ਪੜ੍ਹਨ ਨੂੰ ਮਿਲਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੁ ਤੇਗ਼ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ‘ਤੀਸਰ ਪੰਥ’ ਚਲਾਉਣ ਦਾ ਸੰਕਲਪ ਕੀਤਾ ਅਤੇ ਉਸੇ ਸੰਕਲਪ ਦੀ ਪੂਰਤੀ ਉਨ੍ਹਾਂ ਖਾਲਸਾ ਦੇ ਰੂਪ ਵਿੱਚ ‘ਸੰਤ ਸਿਪਾਹੀ’ ਦੀ ਸਿਰਜਨਾ ਕਰ ਕੇ ਕੀਤੀ। ਇਹ ਪੜ੍ਹਨ ਤੋਂ ਇਉਂ ਜਾਪਿਆ ਜਿਵੇਂ ਇਹ ਵਿਦਵਾਨ-ਇਤਿਹਾਸਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਅਰੰਭੇ ਕਾਰਜ ਨੂੰ ਅੱਗੇ ਵਧਾ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਪਹੁੰਚਾਣ ਵਿੱਚ ਬਾਕੀ ਗੁਰੂ ਸਾਹਿਬਾਨ ਵਲੋਂ ਪਾਏ ਯੋਗਦਾਨ ਤੇ ਦਿੱਤੀਆਂ ਗਈਆਂ ਸ਼ਹਾਦਤਾਂ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਅਗਵਾਈ ਵਿੱਚ ਸਿੱਖਾਂ ਵਲੋਂ ਸਮੇਂ ਦੇ ਜ਼ਾਲਮ ਹਾਕਮਾਂ ਦੇ ਹਮਲਿਆਂ ਦੇ ਦਿੱਤੇ ਗਏ ਮੂੰਹ-ਤੋੜ ਜਵਾਬ ਆਦਿ ਦੇ ਕਾਰਜਾਂ ਨੂੰ ਕੋਈ ਮਹਤਵ ਨਹੀਂ ਦਿੰਦੇ ਅਤੇ ਨਾ ਹੀ ਇਨ੍ਹਾਂ ਨੂੰ ਖਾਲਸਾ (ਸੰਤ-ਸਿਪਾਹੀ) ਸਿਰਜਨਾਂ ਦੇ ਕਾਰਜ ਦੀ ਸੰਪੂਰਨਤਾ ਦੀ ਕੜੀ ਦਾ ਅੰਗ ਹੀ ਸਵੀਕਾਰ ਕਰਦੇ ਹਨ। ਉਹ ਇਹ ਸਮਝਣਾ ਹੀ ਨਹੀਂ ਚਾਹੁੰਦੇ ਕਿ ਖਾਲਸਾ ਸਿਰਜਣਾ ਦਾ ਸੰਕਲਪ ਕੇਵਲ ਚਵ੍ਹੀ ਵਰ੍ਹਿਆਂ ਵਿੱਚ ਹੀ ਸੰਪੂਰਣ ਨਹੀਂ ਹੋਇਆ। ਅਸਲ ਵਿੱਚ ਇਸਦਾ ਸੰਕਲਪ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਧਾਰਿਆ ਸੀ, ਜਿਸਨੂੰ ਦੂਸਰੇ ਗੁਰੂ ਸਾਹਿਬਾਨ ਨੇ ਆਪਣੇ ਕਾਰਜਾਂ ਤੇ ਕੁਰਬਾਨੀਆਂ ਰਾਹੀਂ ਸੰਪੂਰਨਤਾ ਤੱਕ ਪਹੁੰਚਾਣ ਵਿੱਚ ਆਪਣੀ ਭੂਮਿਕਾ ਨਿਭਾਹੀ।
ਇਸੇ ਤਰ੍ਹਾਂ ਦੀਆਂ ਅਨੇਕਾਂ ਹੋਰ ਵੀ ਉਦਾਹਰਣਾਂ ਹਨ, ਜੋ ਇਸ ਗਲ ਦਾ ਪ੍ਰਤੱਖ ਪ੍ਰਮਾਣ ਹਨ ਕਿ ਸਿੱਖ ਵਿਦਵਾਨਾਂ ਅਤੇ ਇਤਿਹਾਸਕਾਰਾਂ ਨੇ ਵੀ ਆਪਣੀ ਸੌੜੀ ਸੋਚ ਦੇ ਆਧਾਰ ਤੇ ਸਿੱਖ ਇਤਿਹਾਸ ਨੂੰ ਵਿਗਾੜਨ ਤੇ ਉਸਦੀ ਸੱਚਾਈ ਪ੍ਰਤੀ ਸ਼ੰਕਾਵਾਂ ਪੈਦਾ ਕਰਨ ਵਿੱਚ ਦੂਸਰਿਆਂ ਨਾਲੋਂ ਕੋਈ ਘਟ ਭੂਮਿਕਾ ਅਦਾ ਨਹੀਂ ਕੀਤੀ।
ਸਿੱਖ ਇਤਿਹਾਸ ਦੇ ਪੁਨਰ ਲੇਖਨ ਦੀ ਸੋਚ: ਦਸਿਆ ਜਾਂਦਾ ਹੈ ਕਿ ਕੁੱਝ ਹੀ ਸਮਾਂ ਪਹਿਲਾਂ ਇਹ ਸੁਣਨ ਵਿੱਚ ਆਇਆ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਹਿਤ ਕੁੱਝ ਹੋਰ ਸਿੱਖ ਸੰਸਥਾਵਾਂ ਨੇ ਇਸ ਸਥਿਤੀ ਨੂੰ ਗੰਭੀਰਤਾ ਨਾਲ ਲੈਂਦਿਆਂ ‘ਸਿੱਖ ਇਤਿਹਾਸ’ ਨਵੇਂ ਸਿਰੇ ਤੋਂ ਲਿਖਵਾਉਣ ਪ੍ਰਤੀ ਪਹਿਲ ਕਰਨ ਦਾ ਫੈਸਲਾ ਕੀਤਾ ਹੈ ਅਤੇ ਇਸ ਉਦੇਸ਼ ਨਾਲ, ਸਿੱਖ ਵਿਦਵਾਨਾਂ ਦੀਆਂ ਸੇਵਾਵਾਂ ‘ਹਾਇਰ’ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਉਨ੍ਹਾਂ ਨੂੰ ਲਖਾਂ ਰੁਪਏ ਪੇਸ਼ਗੀ ਵਜੋਂ ਅਦਾ ਕਰ ਸਿੱਖ ਇਤਿਹਾਸ ਨਵੇਂ ਸਿਰੇ ਤੋਂ ਲਿਖਣ ਦੀ ਜ਼ਿਮੇਂਦਾਰੀ ਸੌਂਪਣੀ ਵੀ ਸ਼ੁਰੂ ਕਰ ਦਿੱਤੀ ਹੈ।
ਜਦੋਂ ਇਹ ਗਲ ਸੁਣਨ ਵਿੱਚ ਆਈ ਉਸੇ ਸਮੇਂ ਕਈ ਸਿੱਖ ਵਿਦਵਾਨਾਂ ਵਲੋਂ ਇਹ ਸੁਆਲ ਉਠਾਇਆ ਜਾਣ ਲਗਾ ਕਿ ਜਿਵੇਂ ਇਕੱਲੇ-ਇਕੱਲੇ ਵਿਦਵਾਨ ਨੂੰ ਨਵੇਂ ਸਿਰੇ ਤੋਂ ਸਿੱਖ ਇਤਿਹਾਸ ਲਿਖਣ ਦੀ ਜ਼ਿਮੇਂਦਾਰੀ ਸੌਂਪੀ ਜਾ ਰਹੀ ਹੈ, ਕੀ ਉਸਦੇ ਸੰਬੰਧ ਵਿੱਚ ਗਰੰਟੀ ਪ੍ਰਾਪਤ ਕਰ ਲਈ ਗਈ ਹੈ ਕਿ ਉਹ ਸਿੱਖ ਇਤਿਹਾਸ ਨਾਲ ਇਨਸਾਫ ਕਰੇਗਾ ਅਤੇ ਨਵੇਂ ਵਿਵਾਦ ਪੈਦਾ ਨਹੀਂ ਹੋਣ ਦੇਵੇਗਾ? ਕੀ ਉਹ ਸੱਚਮੁੱਚ ਵਿਸ਼ਵਾਸਪਾਤ੍ਰ ਵਿਦਵਾਨ ਹੈ ਕਿ ਜਿਤਨੀ ਕੀਮਤ ਉਹ ਆਪਣੀ ਰਚਨਾ ਲਈ ਪੇਸ਼ਗੀ ਵਜੋਂ ਵਸੂਲ ਕਰ ਰਿਹਾ ਹੈ, ਉਤਨੇ ਮੁਲ ਦੀ ਰਚਨਾ ਸਿੱਖ ਪੰਥ ਨੂੰ ਸੌਂਪ ਸਕੇਗਾ? ਜੇ ਉਹ ਅਜਿਹਾ ਨਾ ਕਰ ਸਕਿਆ ਤਾਂ ਕੀ ਵਸੂਲ ਕੀਤੀ ਪੇਸ਼ਗੀ ਰਕਮ ਉਹ ਵਾਪਸ ਕਰ ਦੇਵੇਗਾ?
ਸੁਆਲ ਉਠਾਣ ਵਾਲੇ ਵਿਦਵਾਨਾਂ ਦਾ ਮਤ ਸੀ ਕਿ ਇਹ ਗਲ ਤਾਂ ਕਸੌਟੀ ਤੇ ਪੂਰੀ ਉਤਰਦੀ ਹੈ ਕਿ ਸਿੱਖਾਂ ਨੇ ਇਤਿਹਾਸ ਸਿਰਜਿਆ ਪਰ ਸੰਭਾਲਿਆ ਨਹੀਂ। ਇਸ ਵਿੱਚ ਵੀ ਪੁਰੀ ਸੱਚਾਈ ਹੈ ਕਿ ਵਧੇਰੇ ਕਰ ਅਰੰਭਕ ਸਿੱਖ ਇਤਿਹਾਸ ਗ਼ੈਰ-ਸਿੱਖਾਂ ਵਲੋਂ ਆਪਣੀ ਸੀਮਤ ਸੋਚ ਅਤੇ ਸਮੇਂ ਦੇ ਵਾਤਾਵਰਣ ਦੇ ਆਧਾਰ ਤੇ ਲਿਖਿਆ ਗਿਆ। ਦੂਸਰੇ ਪਾਸੇ ਇਸ ਸੱਚਾਈ ਤੋਂ ਵੀ ਤਾਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਉਨ੍ਹਾਂ ਤੋਂ ਬਾਅਦ ਜਿਨ੍ਹਾਂ ਸਿੱਖ ਵਿਦਵਾਨਾਂ ਨੇ ਇਸ ਪਾਸੇ ਪਹਿਲ ਕੀਤੀ ਉਨ੍ਹਾਂ ਵੀ ਆਪਣੇ ਤੋਂ ਪਹਿਲਾਂ ਲਿਖੇ ਇਤਹਿਾਸ ਦਾ ਹੀ ਸਹਾਰਾ ਲਿਆ ਅਤੇ ਉਸਦੇ ਨਾਲ ਆਪਣੀ ਸ਼ਰਧਾ ਵੀ ਸ਼ਾਮਲ ਕਰਨੀ ਸ਼ੁਰੂ ਕਰ ਦਿੱਤੀ। ਇਸਤੋਂ ਇਲਾਵਾ ਉਹ ਵੀ ਸਮੇਂ ਦੀ ਸੱਤਾ ਦੇ ਪ੍ਰਭਾਵ ਤੋਂ ਮੁਕਤ ਨਾ ਰਹਿ ਸਕੇ। ਜਿਸਦਾ ਨਤੀਜਾ ਇਹ ਹੋਇਆ ਕਿ ਸਿੱਖ ਇਤਿਹਾਸ ਮੁੱਢ ਤੋਂ ਹੀ ਆਪਣੀ ਸੱਚਾਈ ਦਾ ਆਧਾਰ ਗੁਆਉਂਦਾ ਚਲਿਆ ਆ ਰਿਹਾ ਹੈ।
ਇਨ੍ਹਾਂ ਵਿਦਵਾਨਾਂ ਦਾ ਇਹ ਵੀ ਕਹਿਣਾ ਸੀ ਕਿ ਜੋ ਸਿੱਖ ਸੰਸਥਾਵਾਂ ਨਵੇਂ ਸਿਰੇ ਤੋਂ ਲਿਖਵਾ ਰਹੀਆਂ ਹਨ, ਉਨ੍ਹਾਂ ਸ਼ਾਇਦ ਇਹ ਗਲ ਸਵੀਕਾਰ ਕਰ ਲਈ ਹੋਈ ਹੈ ਕਿ ਜਿਸ ਵਿਦਵਾਨ ਪਾਸੋਂ ਉਹ ਇਹ ਇਤਿਹਾਸ ਲਿਖਵਾ ਰਹੀਆਂ ਹਨ, ਉਹ ਸਿੱਖ ਇਤਿਹਾਸ ਨਾਲ ਜ਼ਰੂਰ ਇਨਸਾਫ ਕਰੇਗਾ ਅਤੇ ਇਤਿਹਾਸਕ ਸੱਚਾਈ ਨੂੰ ਹੀ ਸਾਹਮਣੇ ਲਿਆਵੇਗਾ? ਪ੍ਰੰਤੂ ਇਨ੍ਹਾਂ ਵਿਦਵਾਨਾਂ ਨੂੰ ਸ਼ੰਕਾ ਹੈ ਕਿ ਇਹ ਵਿਦਵਾਨ ਸ਼ਾਇਦ ਸਿੱਖ ਇਤਿਹਾਸ ਨਾਲ ਇਨਸਾਫ ਨਹੀਂ ਕਰ ਸਕਣਗੇ। ਇਸਦਾ ਕਾਰਣ ਉਹ ਇਹ ਦਸਦੇ ਹਨ ਕਿ ਲਗਭਗ ਸਾਰੇ ਹੀ ਵਿਦਵਾਨ, ਭਾਵੇਂ ਉਹ ਸਿੱਖ ਹਨ ਜਾਂ ਗ਼ੈਰ-ਸਿੱਖ ਦੇਸ਼-ਵਿਦੇਸ਼ ਵਿੱਚ ਪ੍ਰਚਲਤ ਵੱਖ-ਵੱਖ ਲਹਿਰਾਂ ਤੋਂ ਪ੍ਰਭਾਵਤ ਹਨ। ਜਿਸ ਕਾਰਣ ਇਹ ਸਵੀਕਾਰ ਕਰਨਾ ਬਹੁਤ ਹੀ ਮੁਸ਼ਕਲ ਹੈ ਕਿ ਇਨ੍ਹਾਂ ਵਿਦਵਾਨਾਂ ਵਲੋਂ ਲਿਖਿਆ ਇਤਿਹਾਸ ਉਸ ਲਹਿਰ ਤੋਂ ਮੁਕਤ ਹੋਵੇਗਾ, ਜਿਸ ਤੋਂ ਉਹ ਪ੍ਰੇਰਿਤ ਹਨ।
ਇਨ੍ਹਾਂ ਵਿਦਵਾਨਾਂ ਦਾ ਕਹਿਣਾ ਹੈ ਕਿ ਜੇ ਸਿੱਖ ਇਤਿਹਾਸ ਸਹੀ ਤੱਥਾਂ ਪੁਰ ਅਧਾਰਤ ਨਵੇਂ ਸਿਰੇ ਤੋਂ ਲਿਖਵਾਉਣ ਅਤੇ ਉਸਨੂੰ ਆਮ ਲੋਕਾਂ ਤਕ ਪਹੁੰਚਾਣ ਦੀ ਭਾਵਨਾ ਈਮਾਨਦਾਰਾਨਾ ਹੈ ਤਾਂ ਇਸ ਉਦੇਸ਼ ਲਈ ਕਠੋਰ ਨੀਤੀ ਅਪਣਾਉਣੀ ਹੋਵੇਗੀ। ਸਿੱਖ ਇਤਿਹਾਸ ਲਿਖਵਾਉਣ, ਉਸਦੀ ਪੁਣ-ਛਾਣ ਕਰਨ ਅਤੇ ਉਸਦੇ ਠੀਕ ਤਥਾਂ ਪੁਰ ਅਧਾਰਤ ਹੋਣ ਦੀ ਮੋਹਰ ਲਗਾਉਣ ਲਈ ਇਤਿਹਾਸਕਾਰਾਂ ਅਤੇ ਵਿਦਵਾਨਾਂ ਦੀਆਂ ਤਿੰਨ ਪੜਾਵੀ ਟੀਮਾਂ ਬਣਾਉਣੀਆਂ ਹੋਣਗੀਆਂ।
ਪਹਿਲੀ ਟੀਮ ਉਹ ਜੋ ਈਮਾਨਦਾਰੀ ਅਤੇ ਮੇਹਨਤ ਨਾਲ ਪੁਣ-ਛਾਣ ਕਰ ਇਤਿਹਾਸ ਲਿਖੇ, ਦੂਸਰੀ ਉਸਦੀ ਘੋਖ ਕਰ ਸੱਚਾਈ ਦੀ ਪਰੱਖ ਕਰੇ ਅਤੇ ਤੀਜੀ ਦੋਹਾਂ ਟੀਮਾਂ ਦੇ ਕੀਤੇ ਗਏ ਕੰਮ ਦੀ ਜਾਂਚ-ਪੜਤਾਲ ਕਰ ਲਿਖੇ ਗਏ ਇਤਿਹਾਸ ਦੇ ਸਹੀ ਹੋਣ ਦੀ ਮੋਹਰ ਲਗਾਏ। ਇਨ੍ਹਾਂ ਟੀਮਾਂ ਵਿੱਚ ਕੇਵਲ ਸਿੱਖ ਹੀ ਨਹੀਂ, ਸਗੋਂ ਗ਼ੈਰ-ਸਿੱਖ ਵਿਦਵਾਨ-ਇਤਿਹਾਸਕਾਰ ਵੀ ਸ਼ਾਮਲ ਹੋਣ। ਇਨ੍ਹਾਂ ਤਿੰਨਾਂ ਪੜਾਵਾਂ ਤੋਂ ਪਾਰ ਹੋਣ ਤੋਂ ਬਾਅਦ ਹੀ ਸਿੱਖ ਇਤਿਹਾਸ ਪ੍ਰਕਾਸ਼ਿਤ ਕੀਤਾ ਜਾਏ।
…ਅਤੇ ਅੰਤ ਵਿੱਚ: ਸਿੱਖ ਜਥੇਬੰਦੀਆਂ ਵਲੋਂ ਇਕਲੇ-ਇਕਲੇ ਲੇਖਕ ਪਾਸੋਂ ਲਿਖਵਾਏ ਗਏ ਸਿੱਖ ਇਤਿਹਾਸ ਦੀਆਂ ਕੁੱਝ ਪੁਸਤਕਾਂ ਬਾਜ਼ਾਰ ਵਿੱਚ ਪੁਜੀਆਂ ਹਨ, ਜਿਨ੍ਹਾਂ ਨੂੰ ਪੜ੍ਹਨ ਤੋਂ ਇਉਂ ਜਾਪਦਾ ਹੈ ਕਿ ਇਨ੍ਹਾਂ ਪੁਸਤਕਾਂ ਦੇ ਵਿਦਵਾਨ ਲੇਖਕਾਂ ਨੇ ਸਿੱਖ ਇਤਿਹਾਸ ਸੰਬੰਧੀ ਪਹਿਲਾਂ ਤੋਂ ਹੀ ਚਲੇ ਆ ਰਹੇ ਵਿਵਾਦਾਂ ਦਾ ਨਿਪਟਾਰਾ ਕਰਨ ਪ੍ਰਤੀ ਈਮਾਨਦਾਰ ਸਾਬਤ ਕਰਨ ਦੀ ਬਜਾਏ ਆਪਣੇ-ਆਪਨੂੰ ਮਹਾਨ ਖੋਜੀ ਸਾਬਤ ਕਰਨ ਲਈ ਅਨੇਕਾਂ ਨਵੇਂ ਵਿਵਾਦ ਛੇੜ ਪੰਥ ਵਿੱਚ ਨਵਾਂ ਭੰਬਲਭੂਸਾ ਪੈਦਾ ਕਰ ਦਿੱਤਾ ਹੈ। 000
Mobile : + 91 98 68 91 77 31


(05/10/11)
ਪ੍ਰੋਫੈ਼ਸਰ ਕਵਲਦੀਪ ਸਿੰਘ ਕੰਵਲ

ਟੱਪੇ – ਕਾਲੇ ਚਰਿੱਤਰ
- ਪ੍ਰੋਫੈ਼ਸਰ ਕਵਲਦੀਪ ਸਿੰਘ ਕੰਵਲ
ਤਾਲਾ,
ਚਿੱਟੀ ਖੇਸੀ ਮਾਰੇਂ ਬੁੱਕਲਾਂ,
ਦਿੱਲ ਅੰਦਰ ਤੂੰ ਰੱਖਿਆ ਕਾਲਾ |

ਗੱਚਿਆ,
ਮਨ ਦਿਆ ਹੋਰ ਬੰਦਿਆ,
ਮੂੰਹੋਂ ਹੋਰ ਕਹੇਂ ਤੂੰ ਕੱਚਿਆ |

ਸਾਂਵੇਂ,
ਉੱਤੋਂ ਭਾਵੇਂ ਵੰਡੇਂ ਗਿਆਨ ਵੇ,
ਪਿੱਛੇ ਕੰਧਾਂ ਦੇ ਚਰਿੱਤਰ ਰਚਾਵੇਂ |

ਢੱਗੇ,
ਮੂੰਹੇਂ ਰੱਬ ਪਿੱਛੇ ਛੁਰੀਆਂ,
ਐਸੇ ਭਰੇ ਨੇ ਜਗਤ ਵਿੱਚ ਬੱਗੇ |

ਰਾਈ,
ਪੜ੍ਹ-ਪੜ੍ਹ ਗੱਡੀ ਲਾਦ ਲੀ,
ਜਿੰਦ ਕੂੜ੍ਹ ਤੋਂ ਬਾਜ਼ ਨਾ ਆਈ |

ਮਾਇਆ,
ਕਹਿਣ ਸੁੱਥਰਾ ਤੇ ਕੋਝੇ ਕਾਰੇ,
ਨਾਓ ਅੰਧੇ ਜੋ ਸੁਜਾਨ ਧਰਾਇਆ |


(05/10/11)
ਤੱਤ ਗੁਰਮਤਿ ਪਰਿਵਾਰ

ਸਹਿਜਧਾਰੀ ਸਿੱਖ ਮਸਲਾ:

ਕੀ ਸਿੱਖ ਹੋਣ ਲਈ ਕੇਸ ਰੱਖਣੇ ਜ਼ਰੂਰੀ ਹਨ ?

ਸਿੱਖ, ਸਿੰਘ, ਖਾਲਸਾ ਅਤੇ ਸਹਿਜਧਾਰੀ ਸਿੱਖ

‘ਸਹਿਜਧਾਰੀ ਸਿੱਖ’ ਦਾ ਮਸਲਾ ਅੱਜ ਕਲ ਫੇਰ ਸੁਰਖੀਆਂ ਵਿਚ ਹੈ। ਇਸ ਮਸਲੇ ਦੇ ਮੌਜੂਦਾ ਸਮੇਂ ਚਰਚਾ ਵਿਚ ਆਉਣ ਦਾ ਕਾਰਨ ‘ਸਹਿਜਧਾਰੀ ਸਿੱਖ ਫੈਡਰੇਸ਼ਨ’ ਵਲੋਂ ਅਦਾਲਤ ਵਿਚ ਦਾਇਰ ਕੀਤੇ ਇਕ ਮੁਕੱਦਮੇ ਸੰਬੰਧੀ ਆਇਆ ਇਕ ਫੈਸਲਾ ਹੈ। ਅੱਜ ਅਸੀਂ ਇਸ ਲੇਖ ਵਿਚ ਮਸਲੇ ਦੀ ਤਹਿ ਵਿਚ ਪਹੁੰਚਣ ਲਈ ਗੁਰਮਤਿ, ਇਤਿਹਾਸ ਤੱਥਾਂ ਅਤੇ ਦਲੀਲ ਆਧਾਰਿਤ ਸੁਹਿਰਦ ਵਿਚਾਰ ਕਰਾਂਗੇ। ਸਹਿਜਧਾਰੀ ਫੈਡਰੇਸ਼ਨ ਦੇ ਦਾਅਵਿਆਂ ਦੀ ਪੜਚੋਲ ਵੀ ਕਰਨ ਦਾ ਨਿਮਾਣਾ ਯਤਨ ਕਰਾਂਗੇ।

ਇਹ ਇਕ ਸਰਬ ਪ੍ਰਵਾਣਿਤ ਤੱਥ ਹੈ ਕਿ ਨਾਨਕ ਪਾਤਸ਼ਾਹ ਜੀ ਨੇ 15ਵੀਂ ਸਦੀ ਦੇ ਮਗਰਲੇ ਸਮੇਂ ਵਿਚ ਇਕ ਇਨਕਲਾਬ ਦੀ ਸ਼ੁਰੂਆਤ ਕੀਤੀ, ਜਿਸ ਨੇ ਧਰਮ ਦੇ ਨਾਂ ’ਤੇ ਫੈਲਾਏ ਗਏ ਕਰਮਕਾਂਡਾਂ, ਅੰਧਵਿਸ਼ਵਾਸਾਂ, ਵਿਤਕਰਿਆਂ ਨੂੰ ਸਮਾਪਤ ਕਰ ਕੇ, ਸਿਰਫ ਅਮਲੀ ਤੌਰ ’ਤੇ ਨਿਰਮਲ ਜੀਵਨ ਜਾਚ ਦਾ ਧਾਰਨੀ ਹੋਣ ਦਾ ਹੌਕਾ ਦੇਣਾ ਸ਼ੁਰੂ ਕੀਤਾ। ਬਾਬਾ ਨਾਨਕ ਜੀ ਨੇ ਆਪਣੇ ਪ੍ਰਚਾਰ ਦੌਰਿਆਂ ਵਿਚ ਦੂਰ-ਦੂਰਾਡੇ ਤੱਕ ਪਹੁੰਚ ਕੇ ‘ਗਿਆਨ ਖੜਗ’ ਰਾਹੀਂ ਪੁਜਾਰੀਆਂ ਵਲੋਂ ਫੈਲਾਈ ਭਰਮਾਂ ਦੀ ਫਾਹੀ ਵੱਢਦਿਆਂ ਧਰਮ ਦੇ ਸਹੀ ਅਰਥਾਂ ਦੀ ਸੋਝੀ ਲੋਕਾਈ ਨੂੰ ਦਿੱਤੀ। ਪਿਛਲੇ ਮਤਾਂ ਦੇ ਰਹਿਬਰਾਂ ਦੇ ਮੂਲ ਉਪਦੇਸ਼ਾਂ ਨੂੰ ਪੁਜਾਰੀ ਸ਼੍ਰੇਣੀ ਵਲੋਂ ਸਮੇਂ ਨਾਲ ਮਿਲਗੋਭਾ ਕਰ ਦੇਣ ਦੇ ਭਾਣੇ ਤੋਂ ਸੁਚੇਤ ਇਸ ਰਹਿਬਰ ਨੇ ਆਪਣੀ ਰਚਨਾ ਨਾਲ-ਨਾਲ ਲਿੱਖ ਕੇ ਸਾਂਭਣੀ ਜਾਰੀ ਰੱਖੀ। ਨਾਲ ਹੀ ‘ਸੱਚ ਦੇ ਗਿਆਨ’ ਨਾਲ ਜੋੜਦੀਆਂ ਹੋਰ ਕੁਝ ਮਹਾਂਪੁਰਖਾਂ ਦੀਆਂ ਰਚਨਾਵਾਂ ਨੂੰ ਵੀ ਸਾਂਭਿਆ। ਗੁਰਮਤਿ ਇਨਕਲਾਬ ਨੂੰ ਪੱਕੇ ਪੈਰੀਂ ਕਰਨ ਦੇ ਮਕਸਦ ਨਾਲ ਬਾਬਾ ਨਾਨਕ ਜੀ ਨੇ ਆਪਣੇ ਸ਼ਰੀਰਕ ਸਫਰ ਦੇ ਅੰਤਲੇ ਸਮੇਂ ਵਿਚ ਇਸ ਇਨਕਲਾਬ ਦੀ ਅਗਵਾਈ ਦੀ ਜਿੰਮੇਵਾਰੀ ਅੰਗਦ ਪਾਤਸ਼ਾਹ ਜੀ ਨੂੰ ਸੌਂਪ ਦਿੱਤੀ। ਸਮੇਂ ਨਾਲ ਨਾਨਕ ਸਰੂਪਾਂ ਨੇ ‘ਗੁਰਬਾਣੀ’ ਪੋਥੀਆਂ ਦੇ ਰੂਪ ਵਿਚ ਸਾਂਭਣੀ ਜਾਰੀ ਰੱਖੀ। ਪੰਜਵੇਂ ਪਾਤਸ਼ਾਹ ਜੀ ਨੇ ਇਸ ਬਾਣੀ ਨੂੰ ਇਕ ਗ੍ਰੰਥ ਦੇ ਰੂਪ ਵਿਚ ਸੰਪਾਦਿਤ ਕਰ ਦਿੱਤਾ। ਦਸਵੇਂ ਪਾਤਸ਼ਾਹ ਜੀ ਨੇ ਇਸ ਗ੍ਰੰਥ ਵਿਚ, ਤਰਤੀਬ ਅਨੁਸਾਰ, ਨੌਵੇਂ ਪਾਤਸ਼ਾਹ ਜੀ ਦੀ ਬਾਣੀ ਚੜ੍ਹਾ ਕੇ ਇਸ ਗ੍ਰੰਥ ਨੂੰ ਸੰਪੂਰਨ ਕੀਤਾ। ਆਪਣੇ ਜੀਵਨ ਦੇ ਅੰਤਲੇ ਸਮੇਂ ਵਿਚ ਦਸਵੇਂ ਪਾਤਸ਼ਾਹ ਜੀ ਨੇ ‘ਇਕ ਪੁਰਖੀ ਸ਼ਖਸੀ ਅਗਵਾਈ’ ਨੂੰ ਸਮੇਟਦੇ ਹੋਏ, ਪੰਥਕ ਕਾਫਿਲੇ ਨੂੰ ਪੱਕੇ ਤੌਰ ’ਤੇ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੀ ਅਗਵਾਈ ਹੇਠ/ਤਾਬਿਆਂ ਕਰ ਦਿੱਤਾ। ਵੈਸੇ ਵਿਚਾਰਕ ਤੌਰ ’ਤੇ ਇਹ ਕਾਫਿਲਾ ਪਹਿਲੇ ਪਾਤਸ਼ਾਹ ਜੀ ਦੇ ਵੇਲੇ ਤੋਂ ਹੀ ‘ਸੱਚ ਦੇ ਗਿਆਨ’ ਦੀ ਅਗਵਾਈ ਵਿਚ ਤੋਰਿਆ ਜਾ ਰਿਹਾ ਸੀ।

ਗੁਰਮਤਿ ਇਨਕਲਾਬ ਦੇ ਇਸ ਸ਼ੁਰੂਆਤੀ ਦੌਰ ਦੇ ਲਗਭਗ 240 ਸਾਲਾਂ ਦੇ ਸਫਰ ਵਿਚ ਵਿਕਾਸ ਦੇ ਕਈਂ ਪੜਾਅ ਆਏ। ਸਮੇਂ ਨਾਲ ਇਸ ‘ਇਨਕਲਾਬ’ ਦੇ ਪੈਰੋਕਾਰਾਂ ਲਈ ਗੁਰਮੁਖ, ਸਿੱਖ, ਜਨ, ਖਾਲਸਾ, ਸਿੰਘ ਆਦਿ ਲਕਬ ਵਰਤੇ ਜਾਣ ਲਗ ਪਏ। ਪਰ ਸਿੱਖ, ਸਿੰਘ ਅਤੇ ਖਾਲਸਾ ਹੀ ਬਹੁਤ ਜ਼ਿਆਦਾ ਪ੍ਰਚਲਿਤ ਹੋਏ। ਬਿਖੜੇ ਹਾਲਾਤਾਂ ਕਾਰਨ ਸਮੇਂ ਨਾਲ ਗੁਰਮਤਿ ਫਲਸਫੇ ਦੇ ਪ੍ਰਕਾਸ਼ ਨੂੰ ਵਿਰੋਧੀ ਤਾਕਤਾਂ ਵਲੋਂ ਧੁੰਧਲਾ ਕਰਨ ਦੇ ਯਤਨ ਵੀ ਹੁੰਦੇ ਰਹੇ, ਜੋ ਕਾਫੀ ਹੱਦ ਤੱਕ ਕਾਮਯਾਬ ਵੀ ਰਹੇ। ਨਤੀਜਤਨ ਕਈ ਪੱਖਾਂ ਦੀ ਵਿਆਖਿਆ ਅਤੇ ਵਿਹਾਰ ਵਿਚ ਇਕ ਭੰਬਲਭੂਸੇ, ਆਪਾ- ਵਿਰੋਧ ਦੀ ਸਥਿਤੀ ਵੀ ਪੈਦਾ ਹੋ ਗਈ।

ਇਹ ਵੀ ਇਕ ਸਰਬ ਪ੍ਰਵਾਣਿਤ ਤੱਥ ਹੈ ਕਿ ਗੁਰਮਤਿ ਦੀ ਫਿਲਾਸਫੀ ਕਿਸੇ ਇਕ ਖਿੱਤਾ ਵਿਸ਼ੇਸ਼ ਜਾਂ ਫਿਰਕੇ ਵਿਸ਼ੇਸ਼ ’ਤੇ ਹੀ ਲਾਗੂ ਨਹੀਂ ਹੁੰਦੀ, ਬਲਕਿ ਸਮੁੱਚੀ ਮਨੁੱਖਤਾ ਲਈ ਇਕਸਾਰ ਹੈ। ਗੁਰਮਤਿ ਦੀ ਰੋਸ਼ਨੀ ਵਿਚ ਜੇ ਸੁਹਿਰਦਤਾ, ਨਿਰਪੱਖਤਾ ਅਤੇ ਦਲੀਲ ਨਾਲ ਵਿਚਾਰ ਕਰੀਏ ਤਾਂ ਇਹ ਤੱਥ ਸਾਹਮਣੇ ਆਉਂਦਾ ਹੈ ਕਿ ਸਿੱਖ ਕੌਮ ਦੇ ਕਾਫਲੇ ਵਿਚ ਹਮੇਸ਼ਾਂ ਦੋ ਤਰਾਂ ਦੇ ਮੈਂਬਰ ਰਹੇ ਹਨ। ਇਕ ਸਧਾਰਨ (Normal) ਅਤੇ ਇਕ ਇਨਕਲਾਬ ਨੂੰ ਸਮਰਪਿਤ (Dedicated) 1699 ਦੀ ਵੈਸਾਖੀ ਵੇਲੇ ਦਸ਼ਮੇਸ਼ ਪਾਤਸ਼ਾਹ ਜੀ ਵਲੋਂ ਕੀਤਾ ‘ਖੰਡੇ ਦੀ ਪਾਹੁਲ’ (ਸਮੇਂ ਨਾਲ ਇਸ ਦਾ ਨਾਂ ‘ਅੰਮ੍ਰਿਤ-ਪਾਨ’ ਪ੍ਰਚਲਿਤ ਕਰ ਦਿੱਤਾ ਗਿਆ) ਵਾਲਾ ਕੌਤਕ ਅਸਲ ਵਿਚ ਇਸ ਸਮਰਪਿਤ ਸ਼੍ਰੇਣੀ ਨੂੰ ਸਾਹਮਣੇ ਲਿਆਉਣ ਲਈ ਇਕ ਪਰਚਾ (Test) ਹੀ ਸੀ। ਉਸ ਉਪਰੰਤ ਸਮਰਪਿਤ ਸ਼੍ਰੇਣੀ ਦੀ ਪਹਿਚਾਣ ਲਈ ‘ਖੰਡੇ ਦੀ ਪਾਹੁਲ’ ਦੀ ਰਸਮ ਤੌਰ ਦਿੱਤੀ ਗਈ। ਪਹਿਲੀ ਸ਼੍ਰੇਣੀ ‘ਸਿੱਖ’ ਅਤੇ ਦੂਜੀ ਸ਼੍ਰੇਣੀ ‘ਖਾਲਸਾ’ ਦੇ ਨਾਂ ਨਾਲ ਮਸ਼ਹੂਰ ਹੋ ਗਈ।

ਇਹ ਸਪਸ਼ਟ ਹੋਣਾ ਜ਼ਰੂਰੀ ਹੈ ਕਿ ਇਸ ਪਹਿਚਾਣ ਦਾ ਭਾਵ ਆਪਸ ਵਿਚ ਭੇਦ ਭਾਵ ਪੈਦਾ ਕਰਨਾ ਜਾਂ ਕਿਸੇ ਸ਼੍ਰੇਣੀ ਨੂੰ ਉੱਚਾ ਜਾਂ ਨੀਵਾਂ ਦਰਸਾਉਣਾ ਕਦੇ ਨਹੀਂ ਸੀ। ਦੂਜਾ ਅਹਿਮ ਨੁਕਤਾ ਇਹ ਸੀ ਕਿ ਜੀਵਨ ਜਾਚ ਦੀਆਂ ਸੇਧਾਂ ਪੱਖੋਂ ਦੋਹਾਂ ਸ਼੍ਰੇਣੀਆਂ ਵਿਚ ਬਿਲਕੁਲ ਵੀ ਫਰਕ ਨਹੀਂ ਸੀ। ਇਹ ਅਤਿ ਪਤਲਾ ਜਿਹਾ ਪਰਦਾ ਸਿਰਫ ਤੇ ਸਿਰਫ ਗੁਰਮਤਿ ਇਨਕਲਾਬ ਨੂੰ ਕਾਮਯਾਬ ਬਣਾਉਣ ਅਤੇ ਅੱਗੇ ਪ੍ਰਚਾਰਨ ਲਈ ਸਮਰਪਿਤ ਲੋਕਾਂ ਦੀ ਇਕ ਆਮ ਪਹਿਚਾਣ ਰੱਖਣ ਦਾ ਉਪਰਾਲਾ ਮਾਤਰ ਸੀ।

ਪਰ ਸਮੇਂ ਨਾਲ ਪੰਥ ਵਿਰੋਧੀ ਤਾਕਤਾਂ ਦੀਆਂ ਸਾਜ਼ਿਸ਼ਾਂ ਅਤੇ ਕੌਮ ਦੀ ਚੰਗੇ ਸਮੇਂ ਆਉਣ ’ਤੇ ਵੀ ਅਣਗਹਿਲੀ ਕਾਰਨ, ਸਿੱਖ ਸਮਾਜ ਦੀ ਜੀਵਨ ਜਾਚ ਵਿਚੋਂ ਗੁਰਮਤਿ ਦੀ ਖੁਸ਼ਬੂ ਘੱਟ ਹੋਣੀ ਲਗੀ। ਸਿਧਾਂਤਕ ਪੱਖੋਂ ਗੁਰਮਤਿ ਫਲਸਫੇ ਦੀ ਸਮਝ ’ਤੇ ਵੀ ਧੁੰਧਲਾਪਨ ਛਾਂਦਾ ਰਿਹਾ। ਇਸੇ ਦੌਰ ਵਿਚ ‘ਖੰਡੇ ਦੀ ਪਾਹੁਲ’ ‘ਅੰਮ੍ਰਿਤ’ ਬਣਾ ਕੇ ਪੇਸ਼ ਕਰ ਦਿੱਤੀ ਗਈ। ‘ਪਾਹੁਲਧਾਰੀਆਂ’ ਲਈ ਵੱਖਰੀ ਰਹਿਤ ਪ੍ਰਚਾਰੀ ਜਾਣ ਲੱਗ ਪਈ। ‘ਗੈਰ-ਪਾਹੁਲਧਾਰੀਆਂ’ ਨੂੰ ਨੀਵਾਂ ਸਮਝਿਆ ਜਾਣ ਲੱਗ ਪਿਆ ਅਤੇ ‘ਪਾਹੁਲਧਾਰੀਆਂ’ ਨੂੰ ਉੱਚਾ-ਸੁੱਚਾ। ‘ਅੰਮ੍ਰਿਤ-ਪਾਨ’ ਨੂੰ ਮੁਕਤੀ ਦਾ ਸਾਧਨ ਜਾਂ ਪਵਿੱਤਰਤਾ ਦਾ ਇਕ ਸਰਟੀਫਿਕੇਟ ਮੰਨਿਆ ਜਾਣ ਲੱਗ ਪਿਆ। ਇਸੇ ਧੁੰਧਲਕੇ ਵਿਚ ਇਹ ਗਲਤ ਵਿਚਾਰ ਵੀ ਫੈਲ ਗਿਆ ਕਿ ਚੰਗੀ ਜੀਵਨ ਜਾਚ ਸਿਰਫ ‘ਪਾਹੁਲਧਾਰੀਆਂ’ ਲਈ ਜ਼ਰੂਰੀ ਹੈ, ‘ਗੈਰ-ਪਾਹੁਲਧਾਰੀ’ ਸਿੱਖ ਸਿਧਾਂਤਕ ਪੱਖੋਂ ਢਿੱਲੇ ਵੀ ਹੋਣ ਤਾਂ ਕੋਈ ਹਰਜ਼ ਨਹੀਂ।

ਇਸੇ ਧੁੰਧਲਕੇ ਦੇ ਇਕ ਦੌਰ ਵਿਚ ਗਲਤੀ ਜਾਂ ਸਾਜਿਸ਼ ਨਾਲ ਉਨ੍ਹਾਂ ਲੋਕਾਂ ਨਾਲ ‘ਸਹਿਜਧਾਰੀ ਸਿੱਖ’ ਵਿਸ਼ੇਸ਼ਣ ਵਰਤ ਕੇ ਪ੍ਰਚਲਿਤ ਕਰ ਦਿੱਤਾ ਗਿਆ, ਜਿਨ੍ਹਾਂ ਦੀ ਨਾਨਕ ਸਰੂਪਾਂ, ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਵਿਚ ‘ਸ਼ਰਧਾ’ ਤਾਂ ਸੀ, ਪਰ ਉਨ੍ਹਾਂ ਦੇ ਬਖਸ਼ੇ ਗਿਆਨ ਨੂੰ ਅਪਨਾਉਣ ਵਿਚ ਉਨ੍ਹਾਂ ਦੀ ਕੋਈ ਖਾਸ ਰੂਚੀ ਨਹੀਂ ਸੀ। ਸਿੰਧੀ ਭਾਈਚਾਰਾ ਇਸ ਦੀ ਬਹੁਤ ਵਧੀਆ ਮਿਸਾਲ ਹੈ। ਬੇਸ਼ਕ ਉਨ੍ਹਾਂ ਦੀ ‘ਸ਼ਰਧਾ’ ਤੇ ਕੋਈ ਦੋ-ਰਾਇ ਨਹੀਂ ਹੈ, ਪਰ ਅਮਲੀ ਤੌਰ ’ਤੇ ਉਹ ਗੁਰਮਤਿ ਦੇ ਮੁੱਡਲੇ ਸਿਧਾਂਤਾਂ ਤੋਂ ਮੁਨਕਰ ਹੋ ਕੇ ਮਿਲਗੋਭੀ ਜਿਹੀ ਜੀਵਨ ਜਾਚ ਅਪਨਾਈ ਬੈਠੇ ਸਨ/ਹਨ।

‘ਸਹਿਜ-ਧਾਰੀ’ ਲਫਜ਼ ਨੂੰ ਗੁਰਮਤਿ ਦੀ ਕਸਵੱਟੀ ’ਤੇ ਪਰਖਿਆ ਜਾਵੇ ਤਾਂ ਇਹ ਇਕ ਬਹੁਤ ਉੱਚੀ ਅਵਸਥਾ ਦਾ ਲਖਾਇਕ ਹੈ। ਇਸ ਪ੍ਰਥਾਇ ਕੁਝ ਗੁਰਵਾਕ ਹਨ:

ਮਨ ਮੇਰੇ ਸੁਖ ਸਹਜ ਸੇਤੀ ਜਪਿ ਨਾਉ ॥ (ਪੰਨਾ 44)

ਸੂਖ ਸਹਜ ਆਨੰਦ ਰਸ ਜਨ ਨਾਨਕ ਹਰਿ ਗੁਣ ਗਾਉ ॥4॥ (ਪੰਨਾ 48)

ਐਸਾ ਸਤਿਗੁਰੁ ਜੇ ਮਿਲੈ ਤਾ ਸਹਜੇ ਲਏ ਮਿਲਾਇ ॥3॥ (ਪੰਨਾ 58)

ਉਪਜੈ ਸਹਜੁ ਗਿਆਨ ਮਤਿ ਜਾਗੈ ॥ (ਪੰਨਾ 92)

ਹੁਕਮੈ ਅੰਦਰਿ ਸਭੁ ਕੋ ਮੰਨੈ ਹੁਕਮੁ ਸੋ ਸਹਿਜ ਸਮਾਵੈ॥ (ਭਾਈ ਗੁਰਦਾਸ ਜੀ)

ਇਤਿਹਾਸ ਦੇ ਸਫਰ ’ਤੇ ਨਜ਼ਰ ਮਾਰੀਏ ਤਾਂ ‘ਸਹਿਜਧਾਰੀ ਸਿੱਖ’ ਲਫਜ਼ ਪੁਰਾਤਨ ਸਿੱਖ ਇਤਿਹਾਸ ਵਿਚ ਕਿਧਰੇ ਵਿਰਲਾ ਹੀ ਮਿਲਦਾ ਹੋਵੇਗਾ। ਇਸ ਦਾ ਖਾਸ ਜ਼ਿਕਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਦੋਰਾਨ ਜਾਂ ਬਾਅਦ ਵਿਚ ਜ਼ਿਆਦਾ ਹੋਣਾ ਸ਼ੁਰੂ ਹੋਇਆ। ਉਸ ਸਮੇਂ ਤੱਕ ‘ਪਾਹੁਲਧਾਰੀ’ ਇਕ ‘ਵਿਸ਼ੇਸ਼ ਸਿੱਖ’ ਵਜੋਂ ਸਥਾਪਿਤ ਹੋ ਚੁੱਕੇ ਸਨ ਅਤੇ ਉਨ੍ਹਾਂ ਦਾ ਅਸਲ ਪੱਖ ਕਾਫੀ ਹਦ ਤੱਕ ਅਲੋਪ ਹੋ ਕੇ ‘ਬੰਦਿਸ਼ਾਂ ਵਾਲਾ ਸਿੱਖ’ ਦੇ ਤੌਰ ’ਤੇ ਅਕਸ ਬਣ ਚੁੱਕਿਆ ਸੀ। ਐਸੇ ਹੀ ਦੌਰ ਵਿਚ ‘ਅੰਮ੍ਰਿਤ-ਪਾਨ’ ਦੀ ਰਸਮ ਨੂੰ ਸਿੱਖੀ ਵਿਚ ‘ਦਾਖਲੇ ਦੀ ਰਸਮ’ ਵੀ ਮੰਨਿਆ ਅਤੇ ਪ੍ਰਚਾਰਿਆ ਜਾਣ ਲੱਗ ਪਿਆ। ‘ਸਿੰਘ ਸਭਾ ਲਹਿਰ’ ਅਤੇ ‘ਮਿਸ਼ਨਰੀ ਲਹਿਰ’ ਦੀ ਇਹ ਪ੍ਰਬਲ ਮਾਨਤਾ ਸੀ/ਹੈ। 20ਵੀਂ ਸਦੀ ਦੇ ਪਹਿਲੇ ਦਹਾਕੇ ਵਿਚ ‘ਸਿੰਘ ਸਭਾ ਲਹਿਰ’ ਜੋਰਾਂ ’ਤੇ ਸੀ। ਇਸੇ ਦੌਰ ਵਿਚ ‘ਗੈਰ-ਪਾਹੁਲਧਾਰੀ’ ਸਿੱਖਾਂ ਨੂੰ ‘ਸਹਿਜਧਾਰੀ ਸਿੱਖ’ ਕਿਹਾ ਜਾਣਾ ਜ਼ਿਆਦਾ ਪ੍ਰਚਲਿਤ ਹੋਇਆ। ਇਸੇ ਆਧਾਰ ’ਤੇ ਭਾਈ ਕਾਨ੍ਹ ਸਿੰਘ ਜੀ ਨਾਭਾ ਨੇ ਮਹਾਨ ਕੋਸ਼ ਵਿਚ ‘ਸਹਿਜਧਾਰੀ ਸਿੱਖ’ ਦੀ ਪਰਿਭਾਸ਼ਾ ਦੇਂਦਿਆ ਦਰਜ ਕੀਤਾ: ‘ਜੋ ਕਿਰਪਾਨ ਅਤੇ ਕੱਛ’ ਦੀ ਰਹਿਤ ਨਹੀਂ ਰੱਖਦੇ।

ਵਿਚਲੇ ਸਮੇਂ ‘ਸਹਿਜਧਾਰੀ ਸਿੱਖ’ ਦੀ ਇਹ ਪਰਿਭਾਸ਼ਾ ਵੀ ਪੰਥਕ ਹਲਕਿਆਂ ਵਿਚ ਵਿਚਰਨ ਲੱਗ ਪਈ ਕਿ ਜਿਹੜਾ ਹੋਲੀ-ਹੋਲੀ ਸਿੱਖੀ ਅਪਨਾ ਰਿਹਾ ਹੈ। ਪਰ ਇਹ ਪਰਿਭਾਸ਼ਾ ਦਲੀਲ ਅਤੇ ਤੱਥਾਂ ਆਧਾਰਿਤ ਨਹੀਂ। ਦੁਨੀਆਂ ਦੇ ਕਿਸੇ ਵੀ ਮੱਤ ਵਿਚ ‘ਸਹਿਜਧਾਰੀ’ ਦਾ ਕੰਨਸੈਪਟ ਨਹੀਂ ਹੈ। ਕਿਧਰੇ ਵੀ ਤੁਹਾਨੂੰ ‘ਸਹਿਜਧਾਰੀ ਹਿੰਦੂ’, ‘ਸਹਿਜਧਾਰੀ ਮੁਸਲਿਮ’ ਜਾਂ ‘ਸਹਿਜਧਾਰੀ ਈਸਾਈ’ ਆਦਿ ਸੁਨਣ ਨੂੰ ਨਹੀਂ ਮਿਲੇਗਾ। ਫੇਰ ਸਿੱਖ ਮੱਤ ਦੇ ਸੰਬੰਧ ਵਿਚ ਇਹ ਦਲੀਲ ਕਿਵੇਂ ਜਾਇਜ਼ ਹੈ? ਕਈਂ ਮੁਸਲਿਮ ਪੀਰਾਂ ਦੀਆਂ ਮਜ਼ਾਰਾਂ ’ਤੇ ਅਨੇਕਾਂ ਹਿੰਦੂ ਸ਼ਰਧਾ ਨਾਲ ਜਾਂਦੇ ਹਨ। ਕੀ ਉਨ੍ਹਾਂ ਨੂੰ ‘ਸਹਿਜਧਾਰੀ ਮੁਸਲਿਮ’ ਮੰਨਿਆ ਜਾਂਦਾ ਹੈ?

ਗੁਰਮਤਿ ਫਿਲਾਸਫੀ ਸਮੁੱਚੀ ਮਨੁੱਖਤਾ ਲਈ ਹੈ। ਇਸ ਦਾ ਮਕਸਦ ਮਨੁੱਖ ਨੂੰ ‘ਸਚਿਆਰਾ’ ਬਣਾਉਣਾ ਹੈ। ਜੋ ਵੀ ਚਾਹੇ ਇਸ ਨੂੰ ਅਪਨਾ ਸਕਦਾ ਹੈ, ਜਿਤਨਾ ਵੀ ਚਾਹੇ ਅਪਨਾ ਸਕਦਾ ਹੈ। ਪਰ ‘ਸਿੱਖ’ ਕਹਿਲਾਉਣ ਲਈ ਕੁਝ ਮੁੱਢਲੇ ਅਸੂਲਾਂ ਨੂੰ ਮੰਨਣ ਦਾ ਅਹਿਦ ਕਰਨਾ ਜ਼ਰੂਰੀ ਬਣ ਜਾਂਦਾ ਹੈ। ਸਿੱਖ ਇਤਿਹਾਸ ਵਿਚ ਜ਼ਿਕਰ ਆਉਂਦਾ ਹੈ ਕਿ ਇਕ ਮਨੁੱਖ, ਜੋ ਕਬਰਾਂ ਆਦਿ ਦੀ ਪੂਜਾ ਕਰਦਾ ਸੀ, ਨਾਨਕ ਸਰੂਪ ਕੋਲੋਂ ‘ਸਿੱਖ’ ਬਣਨ ਦੀ ਬੇਨਤੀ ਕਰਨ ਆਇਆ ਤਾਂ ਉਨ੍ਹਾਂ ਨੇ ਇਹੀ ਕਿਹਾ ਸੀ ਕਿ ‘ਸਿੱਖੀ ਉੁੱਤੇ ਸਿੱਖੀ ਨਹੀਂ ਟਿੱਕ ਸਕਦੀ’। ਉਸ ਨੇ ਜਦੋਂ ਆਪਣੇ ਘਰ ਵਿਚ ਬਣੀ ਕਬਰ/ਮੜੀ ਢਾਹ ਦਿੱਤੀ ਤਾਂ ਹੀ ਉਹ ਸਿੱਖੀ ਨੂੰ ਅਪਨਾ ਸਕਿਆ। ਇਸ ਦਾ ਸਪਸ਼ਟ ਭਾਵ ਇਹੀ ਸੀ ਕਿ ‘ਸਿੱਖ’ ਬਣਨ ਲਈ ਮੁੱਢਲੇ ਗੁਰਮਤਿ ਅਸੂਲਾਂ ਨੂੰ ਮੰਨਣ ਦਾ ਅਹਿਦ ਤਾਂ ਜ਼ਰੂਰੀ ਹੈ।

ਮੁੱਢਲੇ ਗੁਰਮਤਿ ਅਸੂਲਾਂ ਦੀ ਗੱਲ ਤੋਰਦੇ ਹਾਂ:

‘ਜਪੁ’ ਦੀ ਬਾਣੀ ਵਿਚ ਤੁੱਕ ਆਉਂਦੀ ਹੈ

ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥

ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥1॥ (ਪੰਨਾ 1)

“ਭਾਵ ਸਚਿਆਰਾ ਬਣਨ ਲਈ ਰੱਬ ਜੀ ਦੀ ਸਾਜੀ ਕੁਦਰਤ ਨੂੰ ਚਲਾਉਣ ਦੇ ਨਿਯਮਾਂ (ਰਜ਼ਾ) ਨੂੰ ਸਮਝ ਕੇ ਉਸ ਅਨੁਸਾਰ ਤੁਰਨ ਦਾ ਯਤਨ ਕਰਨਾ ਹੈ”।

ਗੱਲ ਕਰਦੇ ਹਾਂ ‘ਕੇਸਾਂ’ ਦੀ। ਮਨੁੱਖੀ ਸ਼ਰੀਰ ਦੇ ਕਈਂ ਹਿੱਸਿਆਂ ’ਤੇ ਵਾਲ (ਕੇਸ) ਆਉਂਦੇ ਹਨ। ਜਿੱਥੇ ਕੁਦਰਤ ਅਨੁਸਾਰ ਵਾਲ ਲੋੜੀਂਦੇ ਨੇ ਉੱਥੇ ਹੀ ਉਗਦੇ ਹਨ। ਬੰਦਿਆਂ ਦੇ ਦਾੜੀ-ਮੁੱਛਾਂ ਉੱਗਦੀਆਂ ਹਨ, ਇਸਤਰੀਆਂ ਦੇ ਨਹੀਂ ਉੱਗਦੀਆਂ, ਇਹ ਕੁਦਰਤ ਦਾ ਨਿਯਮ ਹੈ। ਇਕ ਇਨਸਾਨ ਇਕ ਦਿਨ ਸ਼ੇਵ ਕਰਦਾ ਹੈ, ਉਸੇ ਸਮੇਂ ਉਹ ਫੇਰ ਉਗਨਾ ਸ਼ੁਰੂ ਕਰ ਦਿੰਦੀ ਹੈ, ਅਗਲੇ ਦਿਨ ਤੱਕ ਦਿੱਖਣ ਲਗ ਪੈਂਦੀ ਹੈ। ਉਹ ਫੇਰ ਸ਼ੇਵ ਕਰਦਾ ਹੈ, ਫੇਰ ਉੱਗ ਜਾਂਦੀ ਹੈ। ਭਾਵ, ਉਹ ਲਗਾਤਾਰ ਕੁਦਰਤ ਨਾਲ ਲੜਾਈ ਕਰ ਰਿਹਾ ਹੈ।

ਇਸ ਤੋਂ ਇਲਾਵਾ ਵੀ ਕੇਸਾਂ ਦਾ ਬਹੁਤ ਮਹੱਤਵ ਹੈ, ਇਸ ਵਿਸ਼ੇ ’ਤੇ ਵਿਗਿਆਨਿਕ ਨਜ਼ਰੀਏ ਤੋਂ ਵੀ ਅਨੇਕਾਂ ਲੇਖ/ਪੁਸਤਕਾਂ ਲਿਖੀਆਂ ਜਾ ਚੁੱਕੀਆਂ ਹਨ। ਇਹ ਸਾਰੇ ਫਾਇਦੇ ਵਿਸ਼ਵ ਦੇ ਹਰ ਮਨੁੱਖ ’ਤੇ ਲਾਗੂ ਹੁੰਦੇ ਹਨ, ਨਾ ਕਿ ਸਿਰਫ ਸਿੱਖਾਂ ’ਤੇ। ਪਰ ਇਹ ਹੈ ਕਿ ਗੁਰਮਤਿ (ਜਿਸ ਨੂੰ ਨਾਨਕ ਸਰੂਪਾਂ ਨੇ ਦ੍ਰਿੜ ਕਰਵਾਇਆ) ਪ੍ਰਤੀ ਝੁਕਾਅ ਕਾਰਨ ਸਿੱਖ ਕੌਮ ਨੇ ਇਸ ਸਿਧਾਂਤ ਨੂੰ ਚੰਗੀ ਤਰ੍ਹਾਂ ਅਪਨਾ ਲਿਆ। ਹੋਰ ਮੱਤਾਂ ਵਿਚ ਸ਼ਾਇਦ ਇਹ ਨੁਕਤਾ ਇਤਨਾ ਦ੍ਰਿੜ ਨਹੀਂ ਕਰਵਾਇਆ ਗਿਆ, ਇਸ ਲਈ ਉਨ੍ਹਾਂ ਵਿਚ ਇਸ ਦੀ ਘਾਟ ਵੇਖਣ ਨੂੰ ਮਿਲਦੀ ਹੈ।

ਸਿੱਖ ਇਤਿਹਾਸ ਨੂੰ ਵਾਚਿਆਂ ਇਹ ਬਿਲਕੁਲ ਸਪਸ਼ਟ ਹੋ ਜਾਂਦਾ ਹੈ ਕਿ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ ਰਣਜੀਤ ਸਿੰਘ ਦੇ ਰਾਜ ਵੇਲੇ ਤੱਕ ਕੋਈ ਵਿਰਲਾ ਹੀ ‘ਸਿੱਖ’ ਕੇਸ ਕੱਟਦਾ ਸੀ। ਹਾਂ, ਸਿੱਖ ਇਤਿਹਾਸ ਦੇ ਸੋਮਿਆਂ ਵਿਚ ਇਹ ਗੱਲ ਪਾ ਦਿੱਤੀ ਗਈ ਕਿ ‘ਉਦਾਸੀ ਮੱਤ’ ਵਾਲੇ ਸਿੱਖੀ ਦਾ ਇਕ ਅੰਗ (ਪ੍ਰਚਾਰਕ) ਸਨ। ਪਰ ਸੱਚਾਈ ਇਹ ਕਿ ਬਾਬਾ ਨਾਨਕ ਜੀ ਨੇ ਆਪਣੇ ਬਿੰਦੀ ਪੁੱਤਰ ਸ੍ਰੀ ਚੰਦ ਦੀ ਮੱਤ ਨੂੰ ਕੋਈ ਮਾਨਤਾ ਨਹੀਂ ਦਿੱਤੀ। ‘ਉਦਾਸੀ ਸਾਧ’ ਪੰਥ ਦੇ ਬਿਖੜੇ ਹਾਲਾਤਾਂ ਵਿਚ ਹੋਲੀ-ਹੋਲੀ ਗੁਰਧਾਮਾਂ ’ਤੇ ਹਿਮਾੲਤੀ ਬਣ ਕੇ ਪ੍ਰਚਾਰਕ ਵਜੋਂ ਕਾਬਿਜ਼ ਹੋਏ। ਸਿੱਖ ਸਮਾਜ ਵਿਚ ਜ਼ਿਆਦਾਤਰ ਕਰਮਕਾਂਡ ਇਨ੍ਹਾਂ ਵਲੋਂ ਹੀ ਦਾਖਿਲ ਕੀਤੇ ਗਏ (ਨਿਰਮਲੇ ਸਾਧਾਂ ਦੀ ਭਾਈਵਾਲੀ ਕਾਰਨ)। ਕਹਿਣ ਦਾ ਭਾਵ 1850 ਤੱਕ ਕੇਸ ਕਟਵਾਉਣ ਵਾਲਾ ‘ਸਿੱਖ’ ਸ਼ਾਇਦ ਹੀ ਕੋਈ ਮਿਲਦਾ ਸੀ।

ਫਲਸਫੇ ਦੀ ਸਮਝ ਦੇ ਇਸ ਧੰਧੂਕਾਰੇ ਦੌਰਾਣ ਕਿਸੀ ਸਮੇਂ ਇਹ ਵੀ ਮੱਤ ਸ਼ਰਧਾ/ਸਾਜਿਸ਼ ਹੇਠ ਪ੍ਰਚਲਿਤ ਕਰ ਦਿੱਤਾ ਗਿਆ ਕਿ ਸਿੱਖ ਕੇਸ ਇਸ ਲਈ ਰੱਖਦੇ ਹਨ ਤਾਂ ਕਿ ਦੂਰੋਂ ਪਹਿਚਾਣੇ ਜਾ ਸਕਣ। ਭਾਵ, ਕੇਸ ਸਿੱਖੀ ਦੀ ਇਕ ਨਿਸ਼ਾਨੀ ਹਨ। ਇਸ ਦਾ ਮਤਲਬ ਇਹ ਹੋਇਆ ਕਿ ਕੇਸ ਸਿਰਫ ਸਿੱਖਾਂ ਲਈ ਜ਼ਰੂਰੀ ਹਨ, ਕਿਉਂਕਿ ਇਹ ‘ਸਿੱਖੀ ਭੇਖ’ ਦੀ ਨਿਸ਼ਾਨੀ ਹਨ। ਇੱਥੇ ਆ ਕੇ ਗੱਲ ਗੁਰਮਤਿ ਤੋਂ ਉਲਟ ਹੋ ਗਈ, ਕਿਉਂਕਿ ਗੁਰਮਤਿ ਨੇ ਤਿਲਕ, ਜੰਝੂ ਆਦਿ ਨੂੰ ਧਰਮ-ਚਿੰਨ੍ਹ ਵਜੋਂ ਰੱਦ ਕਰਕੇ ਨਵੇਂ ਚਿੰਨ੍ਹਾਂ ਨੂੰ ਮਾਨਤਾ ਥੋੜੇ ਦੇਣੀ ਸੀ। ਗੁਰਮਤਿ ਤਾਂ ਬਾਹਰੀ ਕਿਸੇ ਚਿੰਨ੍ਹ ਨੂੰ ਧਰਮ ਦਾ ਅੰਗ ਨਹੀਂ ਮੰਨਦੀ। ਇਸੇ ਗਲਤ ਸਥਾਪਿਤ ਸੋਚ ਕਾਰਨ ਸਮੇਂ ਨਾਲ ਬਾਕੀ ਕਕਾਰਾਂ ਨੂੰ ਸਿੱਖੀ ਦੇ ਚਿੰਨ੍ਹ ਪ੍ਰਚਾਰਿਆ ਜਾਣ ਲੱਗ ਪਿਆ। ਇਹ ਗੱਲ ਵੀ ਧਿਆਨ ਦੇਣ ਯੋਗ ਹੈ ਕਿ ਕਿਸੇ ਸਮੇਂ ਗਲਤ ਧਾਰਨਾ ਅਪਨਾ ਕੇ ‘ਕੇਸ’ ਇਕ ਕਕਾਰ ਬਣਾ ਦਿੱਤੇ ਗਏ, ਜਦਕਿ ‘ਕੇਸ’ ਕਕਾਰ ਨਹੀਂ, ਸ਼ਰੀਰ ਦਾ ਅੰਗ ਹਨ। ਕਕਾਰ ਬਾਹਰੋਂ ਧਾਰਨ ਕੀਤੇ ਜਾਂਦੇ ਹਨ। ਇਸ ਲਈ ਕਕਾਰ ਕੇਸਾਂ ਦੀ ਸੰਭਾਲ ਲਈ ਕੇਸਕੀ/ਪੱਗ ਆਦਿ ਹੈ, ਕੇਸ ਨਹੀਂ। ਕੱਕਾਰਾਂ ਨੂੰ ‘ਖੰਡੇ ਦੀ ਪਾਹੁਲ’ ਨਾਲ ਜੋੜ ਕੇ ਸਿਰਫ ‘ਪਾਹੁਲ ਧਾਰੀਆਂ’ ਲਈ ਸੀਮਿਤ ਕਰ ਦਿੱਤਾ ਗਿਆ, ਜਦੋਂ ਕਿ ਇਹ ਹਰ ਮਨੁੱਖ ਲਈ ਜ਼ਰੂਰੀ ਹਨ। ਇਸੇ ਗਲਤ ਪ੍ਰਭਾਵ ਹੇਠ ਰਹਿਤ ਮਰਿਯਾਦਾ ਵਿਚ ਬਜ਼ਰ ਕੁਰਹਿਤਾਂ ਨੂੰ ਵੀ ‘ਪਾਹੁਲਧਾਰੀਆਂ’ ਤੱਕ ਸੀਮਿਤ ਕਰ ਦਿੱਤਾ ਗਿਆ, ਜਦੋਂਕਿ ਉਹ ਹਰ ਆਮ ਮਨੁੱਖ ਲਈ ਜ਼ਰੂਰੀ ਹਨ।

1950 ਤੋਂ ਬਾਅਦ ਆਧੁਨਿਕਤਾ ਅਤੇ ਫੈਸ਼ਨ ਦੀ ਦੌੜ ਹੇਠ ਨੌਜਵਾਨ ਪੀੜ੍ਹੀ ਵਿਚ ਹੋਲੀ-ਹੋਲੀ ਕੇਸ ਕਟਵਾਉਣ ਦਾ ਰੁਝਾਣ ਵੱਧਣ ਲੱਗ ਪਿਆ। ਇੱਧਰ ਸਿੱਖਾਂ ਵਲੋਂ ‘ਕੇਸ’ ਨੂੰ ਕੱਕਾਰ ਬਣਾ ਕੇ ਪੇਸ਼ ਕਰਨ ਦੀ ਗਲਤੀ ਨਾਲ ਸਿੱਖ ਕੌਮ ਦੀ ਕੇਸਾਂ ਪ੍ਰਤੀ ਦ੍ਰਿੜਤਾ ਤੋਂ ਦੁਖੀ ਵਿਰੋਧੀ ਤਾਕਤਾਂ ਨੇ ਇਹ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਕਿ ‘ਕੇਸ’ (ਕੱਕਾਰ) ਤਾਂ ‘ਪਾਹੁਲਧਾਰੀਆਂ’ ਲਈ ਹੀ ਜ਼ਰੂਰੀ ਹਨ। ਫੈਸ਼ਨ ਦੀ ਦੌੜ ਵਿਚ ਕੇਸ ਕਤਲ ਕਰਵਾ ਰਹੇ ਨੌਜਵਾਨਾਂ ਦੇ ਮਨ ਨੂੰ ਇਸ ਦਲੀਲ ਨੇ ਹੌਂਸਲਾ ਦਿੱਤਾ ਕਿ ਅਸੀਂ ਕਿਹੜੇ ‘ਪਾਹੁਲਧਾਰੀ’ਹਾਂ, ਇਸ ਲਈ ਕੇਸ ਕਟਾਉਣ ਨਾਲ ਕੋਈ ਫਰਕ ਨਹੀਂ ਪੈਂਦਾ। ਇਸ ਚਰਚਾ ਦਾ ਧੁਰਾ ਬਣੀ ‘ਸਹਿਜਧਾਰੀ ਸਿੱਖ ਫੈਡਰੇਸ਼ਨ’ ਇਸੇ ਤਬਕੇ ਦੀ ਤਰਜਮਾਨੀ ਕਰਦੀ ਹੈ। ਕੁਝ ਅੱਗੇ ਜਾ ਕੇ ਅਸੀਂ ਇਨ੍ਹਾਂ ਵੀਰਾਂ ਦੀਆਂ ਦਲੀਲਾਂ ਦੀ ਪੜਚੋਲ ਕਰਕੇ ਸਪਸ਼ਟ ਹੋ ਜਾਂਵਾਂਗੇ ਕਿ ਉਹ ਬਹੁਤ ਕੱਚੀਆਂ ਹਨ। ਪਰ ਪਹਿਲਾਂ ਅਸੀਂ ਇਸ ਵਿਸ਼ੇ ’ਤੇ ਕੁਝ ਹੋਰ ਪੱਖ ਵੀ ਵਿਚਾਰ ਲੈਂਦੇ ਹਾਂ।

ਇਸ ਮਸਲੇ ਵਿਚ ਮੌਜੂਦਾ ਰਹਿਤ ਮਰਿਯਾਦਾ ਵਿਚਲੀਆਂ ਕੁਝ ਕਮਜ਼ੋਰੀਆਂ ਵੀ ਜਿੰਮੇਵਾਰ ਹਨ। ਜਿੱਥੇ ਇਕ ਪਾਸੇ ਇਹ ਦ੍ਰਿੜ ਕਰਵਾਇਆ ਗਿਆ ਹੈ ਕਿ ਸਿੱਖ ਆਪਣੇ ਬੱਚੇ ਦੇ ਕੇਸ ਜਮਾਂਦਰੂ ਰੱਖੇ, ਦੂਜੇ ਪਾਸੇ ਕੇਸਾਂ ਨੂੰ ਕੱਕਾਰ ਵਿਚ ਸ਼ਾਮਿਲ ਕਰਕੇ ਇਨ੍ਹਾਂ ਦੇ ‘ਕਤਲ’ ਨੂੰ ਬਜਰ ਕੁਰਹਿਤ ਬਣਾ ਕੇ ਸਿਰਫ ‘ਪਾਹੁਲਧਾਰੀਆਂ’ ਲਈ ਜ਼ਰੂਰੀ ਕਰਨ ਦਾ ਭੁਲੇਖਾ ਪਾ ਦਿੱਤਾ। ਨਾਲ ਹੀ ਸ਼ਰਧਾ ਹੇਠ ਇਹ ਗੱਲ ਵੀ ਪ੍ਰਚਾਰ ਦਿੱਤੀ ਕਿ ਕੇਸ ਸਿੱਖੀ ਦੀ ‘ਨਿਸ਼ਾਨੀ’ ਹਨ। ਬਲਕਿ ਸੱਚ ਇਹ ਹੈ ਕਿ ਕੇਸਾਧਾਰੀ ਹੋਣਾ ‘ਸਚਿਆਰੇ ਮਨੁੱਖ’ ਦਾ ਇਕ ਮੁੱਢਲਾ ਗੁਣ ਹੈ। ਇਵੇਂ ਹੀ ਗੁਰਮਤਿ ਦੇ ਕੁਝ ਹੋਰ ਮੁੱਢਲੇ ਅਸੂਲ ਵੀ ਹਨ। ਜਿਵੇਂ ਸਿਰਫ ਇਕ ਰੱਬ ਜੀ ਵਿਚ ਵਿਸ਼ਵਾਸ, ਅਵਤਾਰਵਾਦ ਨੂੰ ਮਾਨਤਾ ਨਾ ਦੇਣਾ, ਮੂਰਤੀ/ਦੇਹਧਾਰੀ ਪੂਜਾ ਦੀ ਅਣਹੋਂਦ, ਹਰ ਤਰ੍ਹਾਂ ਮਨੁੱਖੀ ਵਿਤਕਰੇ ਦਾ ਵਿਰੋਧ, ਲੋੜਵੰਦਾਂ ਦੀ ਯੋਗ ਮਦਦ, ਅੰਧ-ਵਿਸ਼ਵਾਸ, ਕਰਮਕਾਂਡਾਂ, ਵਹਿਮ-ਭਰਮ ਦੀ ਅਣਹੋਂਦ, ਇਮਾਨਦਾਰੀ ਅਤੇ ਹੋਰ ਇਖਲਾਕੀ ਗੁਣ ਆਦਿਕ। ਸਿੱਖ ਹੋਣ ਲਈ ਇਨ੍ਹਾਂ ਮੁੱਢਲੇ ਅਸੂਲਾਂ ਦਾ ਧਾਰਨੀ ਹੋਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਗੁਰਬਾਣੀ ਵਿਚ ਹੋਰ ਅਨੇਕਾਂ ਹੀ ਗੁਣ ‘ਸਚਿਆਰ’ ਦੇ ਦਰਸਾਏ ਗਏ ਹਨ, ਪਰ ਸਿੱਖ ਕਹਿਲਾਉਣ ਲਈ ਇਹ ਮੁੱਢਲੇ ਅਸੂਲਾਂ ਦਾ ਧਾਰਨੀ ਹੋਣਾ ਤਾਂ ਜ਼ਰੂਰੀ ਹੈ।

ਸਿੱਖੀ ਵਿਚ ਪੁਜਾਰੀਵਾਦ ਦੀ ਕੋਈ ਥਾਂ ਨਹੀਂ। ਸੋ ਕਿਸੇ ਨੂੰ ਸਿੱਖ ਨਾ ਹੋਣ ਦੇ ਤਾਅਣੇ ਜਾਂ ਫਤਵੇ ਜਾਰੀ ਕਰਨਾ ਠੀਕ ਨਹੀਂ ਹੈ। ਸਿੱਖੀ ਸਵੈ-ਪੜਚੋਲ ਦੀ ਪਹੁੰਚ ਨੂੰ ਮਾਨਤਾ ਦੇਂਦੀ ਹੈ। ਇਸੇ ਲਈ ਗੁਰਬਾਣੀ ਵਿਚ ਬਹੁਤਾਤ ਸ਼ਬਦ ‘ਮਨ’ ਨੂੰ ਸੰਬੋਧਿਤ ਹਨ। ਸਿੱਖੀ ਦਾ ਮੁੱਖ ਧੁਰਾ ‘ਗਿਆਨ ਖੜਗੁ ਲੈ ਮਨ ਸਿਉ ਲੂਝੈ ਮਨਸਾ ਮਨਹਿ ਸਮਾਈ ਹੇ ॥3॥(ਪੰਨਾ 1022)’ ਦੀ ਪਹੁੰਚ ’ਤੇ ਘੁੰਮਦਾ ਹੈ। ਇਸ ਪਹੁੰਚ ਅਨੁਸਾਰ ਸਿੱਖ ਹੋਣ ਦੇ ਚਾਹਵਾਨ ਹਰ ਮਨੁੱਖ ਨੂੰ ਗੁਰਬਾਣੀ (ਸ਼ਬਦ ਗੁਰੂ ਗ੍ਰੰਥ ਸਾਹਿਬ ਜੀ) ਦੀ ਰੋਸ਼ਨੀ ਵਿਚ ਮੁੱਢਲੇ ਗੁਰਮਤਿ ਅਸੂਲਾਂ ਨੂੰ ਅਪਨਾਉਂਦੇ ਹੋਏ ਵੱਧ ਤੋਂ ਵੱਧ ਸਿਧਾਂਤਕ ਹੋਣ ਦਾ ਯਤਨ ਕਰਨਾ ਚਾਹੀਦਾ ਹੈ। ਬੇਸ਼ਕ ਹਰ ਮਨੁੱਖ ਦੀ ਅਵਸਥਾ ਵੱਖਰੀ ਹੁੰਦੀ ਹੈ। ਕੋਈ ਵੱਧ ਗੁਣ ਧਾਰਨ ਕਰਦਾ ਹੈ, ਕੋਈ ਘੱਟ। ਪਰ ਇਮਾਨਦਾਰ ਮਨੁੱਖ ਲਈ ਇਹ ਜ਼ਰੂਰੀ ਹੈ ਕਿ ਉਹ ਸੁਹਿਰਦਤਾ ਨਾਲ ਆਪਣੀ ਕਮਜ਼ੋਰੀ ਨੂੰ ਪਛਾਣੇ ਅਤੇ ਮੰਨੇ। ਐਸਾ ਮਨੁੱਖ ਹੀ ਉਸ ਕਮਜ਼ੋਰੀ ਨੂੰ ਦੂਰ ਕਰਨ ਦਾ ਯਤਨ ਕਰ ਸਕਦਾ ਹੈ। ਪਰ ਦੂਜੀ ਤਰਫ ਬੇਈਮਾਨ ਮਨ ਆਪਣੀਆਂ ਕਮਜ਼ੋਰੀਆਂ ਨੂੰ ਮੰਨਣ ਤੋਂ ਆਕੀ ਹੁੰਦਾ ਹੈ। ਉਹ ਆਪਣੀ ਕਮਜ਼ੋਰੀ ਵੱਲ ਇਸ਼ਾਰਾ ਕਰਨ ਵਾਲੇ ਦੇ ਅਵਗੁਣ ਲੱਭ ਕੇ, ਉਨ੍ਹਾਂ ਨੂੰ ਭੰਡਦੇ ਹੋਏ, ਆਪਣੀ ਕਮਜ਼ੋਰੀ ਨੂੰ ਜਾਇਜ਼ ਠਹਿਰਾਉਣ ਦਾ ਯਤਨ ਕਰਦਾ ਹੈ।

ਇਕ ਬਹੁਤ ਸਿੱਧੀ ਜਿਹੀ ਮਿਸਾਲ ਸਾਂਝੀ ਕਰਦੇ ਹਾਂ: ਕੇਸ ਕਟਵਾ ਕੇ ਸਿੱਖ ਹੋਣ ਦਾ ਦਾਅਵਾ ਕਰਨ ਵਾਲੇ ਵੀਰਾਂ/ਭੈਣਾਂ ਨੂੰ ਜੇ ਕੋਈ ਇਸ ਬਾਰੇ ਸਮਝਾਉਣ ਦਾ ਯਤਨ ਕਰਦਾ ਹੈ ਤਾਂ ਚਤੁਰ ਮਨ ਵਾਲੇ ਕਈਂ ਕੇਸਾਧਾਰੀ (ਜਾਂ ‘ਪਾਹੁਲਧਾਰੀਆਂ’) ਦੀਆਂ ਕਮਜ਼ੋਰੀਆਂ ਗਿਣਵਾਉਣ ਲੱਗ ਪੈਂਦੇ ਹਨ ਕਿ ਫਲਾਣਾ ‘ਪਾਹੁਲ’ ਲੈ ਕੇ ਠੱਗੀ ਮਾਰਦਾ ਹੈ, ਚੋਰੀ ਕਰਦਾ ਹੈ ਆਦਿ ਆਦਿ। ਇੱਥੇ ਸੁਹਿਰਦਤਾ ਨਾਲ ਸਵੈ-ਪੜਚੋਲ ਦੀ ਗੱਲ ਇਹ ਹੈ ਕਿ ਬੇਸ਼ਕ ਚੋਰੀ, ਠੱਗੀ ਗਲਤ ਹੈ। ‘ਪਾਹੁਲਧਾਰੀ’ ਕਰੇ ਜਾਂ ਹੋਰ ਕੋਈ, ਇਹ ਤਾਂ ਗਲਤ ਹੈ, ਹਰ ਸਿੱਖ (ਮਨੁੱਖ) ਲਈ। ਪਰ ਕਿਸੇ ਹੋਰ ਦੇ ਅਵਗੁਣ ਸਾਹਮਣੇ ਰੱਖਣ ਨਾਲ ਸਾਡੀ ਕਮਜ਼ੋਰੀ ਜ਼ਾਇਜ ਨਹੀਂ ਹੋ ਜਾਂਦੀ। ਜੇ ਕੇਸਾਧਾਰੀ ਚੋਰੀ, ਠੱਗੀ ਕਰ ਰਿਹਾ ਹੈ ਤਾਂ ਉਹ ਉਸ ਦੇ ਅਵਗੁਣ ਹਨ ਪਰ ਇਸ ਨਾਲ ਕੇਸ ਕਤਲ ਕਰਵਾਉਣਾ ਜਾਇਜ਼ ਸਾਬਿਤ ਤਾ ਨਹੀਂ ਹੋ ਜਾਂਦਾ। ਇੱਸੇ ਤਰ੍ਹਾਂ ਜੇ ਕੋਈ ਕੇਸਾਧਾਰੀ (ਜਾਂ ‘ਪਾਹੁਲਧਾਰੀ’) ਇਹ ਦਾਅਵਾ ਕਰ ਲਵੇ ਕਿ ‘ਪਾਹੁਲਧਾਰੀ’ ਹੋਣ ਨਾਲ ਹੀ ਮੈਨੂੰ ‘ਵੱਡਾ ਸਿੱਖ’ ਹੋਣ ਦਾ ਸਰਟੀਫਿਕੇਟ ਮਿਲ ਗਿਆ ਹੈ, ਹੁਣ ਮੈਂ ਭਾਂਵੇ ਹੋਰ ਜਿਤਨੇ ਵੀ ਅਵਗੁਣ (ਚੋਰੀ, ਠੱਗੀ ਆਦਿ) ਕਰਾਂ, ਕੋਈ ਗਲਤ ਨਹੀਂ ਹੈ ਤਾਂ ਇਹ ਉਸ ਦੇ ਮਨ ਦੀ ਬੇਈਮਾਨੀ ਜਾਂ ਚਤੁਰਾਈ ਹੈ, ਗੁਰਮਤਿ ਨਹੀਂ। ਜੇ ਕੇਸਾਧਾਰੀ/ਪਾਹੁਲਧਾਰੀ ਸਿੱਖ ਇਹ ਦਾਅਵਾ ਕਰੇ ਕਿ ਕੇਸ ਕਟਵਾਉਣ ਵਾਲਾ ਮਨੁੱਖ ਹੋਰ ਭਾਂਵੇ ਕਿਤਨੇ ਵੀ ਚੰਗੇ ਕੰਮ ਕਰੇ, ਉਹ ਵਿਅਰਥ ਹਨ ਤਾਂ ਇਹ ਸੋਚ ਵੀ ਨਿਰਾਧਾਰ ਅਤੇ ਗੁਰਮਤਿ ਵਿਰੋਧੀ ਹੈ। ਸਿੱਖੀ ਮਨ ਦੀ ਸਵੈ-ਪੜਚੋਲ ਦਾ ਵਿਸ਼ਾ ਹੈ, ਦਾਅਵਿਆਂ ਜਾਂ ਫਤਵਿਆਂ ਦਾ ਰਾਹ ਨਹੀਂ।

ਦੁਨੀਆਂ ਦਾ ਕੋਈ ਵੀ ਮਨੁੱਖ ਚਾਹੇ ਗੁਰਮਤਿ ਦਾ ਇਕ ਅਸੂਲ ਮੰਨੇ, ਦੋ ਮੰਨੇ ਜਾਂ ਵੱਧ, ਉਸਦਾ ਆਤਮਿਕ ਫਾਇਦਾ ਹੀ ਹੈ। ਪਰ ਸੁਹਿਰਦਤਾ ਤੇ ਇਮਾਨਦਾਰੀ ਇਸ ਗੱਲ ਦਾ ਤਕਾਜ਼ਾ ਕਰਦੀ ਹੈ ਕਿ ਆਪਣੇ ਆਪ ਨੂੰ ਸਿੱਖ ਮੰਨਣ ਦਾ ਪ੍ਰਸਤਾਵ ਕਰਨ ਵਾਲੇ ਇਸਦੇ ਕੁਝ ਮੁੱਢਲੇ ਅਸੂਲਾਂ ਨੂੰ ਮੰਨਣ ਦਾ ਸੁਹਿਰਦ ਪ੍ਰਣ ਤਾਂ ਕਰਨ।

ਹੁਣ ‘ਸਹਿਜਧਾਰੀ ਸਿੱਖ’ ਹੋਣ ਦਾ ਦਾਅਵਾ ਕਰਨ ਵਾਲੇ ਵੀਰਾਂ (ਸਹਿਜਧਾਰੀ ਸਿੱਖ ਫੈਡਰੇਸ਼ਨ) ਦੀਆਂ ਦਲੀਲਾਂ ਅਤੇ ਆਧਾਰਾਂ ਦੀ ਵੀ ਸੁਹਿਰਦ ਪੜਚੋਲ ਕਰ ਲੈਂਦੇ ਹਾਂ:

‘ਸਹਿਜਧਾਰੀ ਸਿੱਖ ਫੈਡਰਸ਼ਨ ਇੰਡੀਆ’ ਇਸ ਤਬਕੇ ਦੀ ਬੁਲਾਰਾ ਬਣ ਕੇ ਉਭਰੀ ਹੈ। ਇਸ ਜਥੇਬੰਦੀ ਨੇ ਪੰਜਾਬ/ਹਰਿਆਣਾ ਹਾਈ ਕੋਰਟ ਵਿਚ ਸ਼੍ਰੋਮਣੀ ਕਮੇਟੀ ਚੌਣਾਂ ਵਿਚ ‘ਸਹਿਜਧਾਰੀ ਸਿੱਖਾਂ’ ਨੂੰ ਮਤਦਾਨ ਦਾ ਹੱਕ ਦੇਣ ਦੀ ਮੰਗ ਲਈ ਇਕ ਕੇਸ ਪਾਇਆ ਹੋਇਆ ਹੈ। ਇਸ ਫੈਡਰੇਸ਼ਨ ਦੇ ਪ੍ਰਧਾਨ (ਚੈਅਰਮੈਨ) ਪਰਮਜੀਤ ਸਿੰਘ ਜੀ ਰਾਣੂ ਹਨ। ਇਨ੍ਹਾਂ ਦੀਆਂ ਦਲੀਲਾਂ ਇਨ੍ਹਾਂ ਦੀ ਵੈਬਸਾਈਟ ਜਾਂ ਰਾਣੂ ਜੀ ਦੀਆਂ ਇੰਟਰਵਿਉਜ਼ ਤੋਂ ਭਲੀ ਭਾਂਤੀ ਪਤਾ ਚੱਲ ਜਾਂਦੀਆ ਹਨ। ਅੱਗੇ ਅਸੀਂ ਇਨ੍ਹਾਂ ਦਲੀਲਾਂ ਦੀ ਸੁਹਿਰਦ ਪੜਚੋਲ ਕਰਨ ਦਾ ਨਿਮਾਣਾ ਜਤਨ ਕਰ ਰਹੇ ਹਾਂ:

ਇਸ ਸੰਗਠਨ ਦੀ ਵੈਬਸਾਈਟ ਵਿਚਲੇ ‘ਲੇਖਾਂ’ ਵਾਲੇ ਕਾਲਮ ਵਿਚ ਪਹਿਲੇ ਨੰ: ’ਤੇ ‘ਸੁਖਦੇਵ’ (ਪੂਰਾ ਨਾਂ ਨਹੀਂ ਲਿਖਿਆ ਮਿਲਿਆ) ਜੀ ਦਾ ਇੰਗਲਿਸ਼ ਵਿਚ ਲਿਖਿਆ ਕਾਫੀ ਲੰਮਾ ਆਰਟੀਕਲ ‘LETS ROCK THE WORLD, WE ARE ALSO THE SIKHS’ ਕਿਸੇ ‘ਬਲਾਗ’ ਤੋਂ ਲੈ ਕੇ ਛਾਪਿਆ ਗਿਆ ਹੈ। ਇਸ ਲੇਖ ਵਿਚ ਵਿਦਵਾਨ ਲੇਖਕ ਨੇ ‘ਸਿੱਖ’ ਕਹਿਲਾਉਣ ਲਈ ਸਿਰਫ ਤਿੰਨ ਆਧਾਰ ਮੰਨੇ ਹਨ।

1. ਸਿਰਫ ਇਕ ‘ਅਕਾਲ ਪੁਰਖ’ ਵਿਚ ਵਿਸ਼ਵਾਸ ਰੱਖਦਾ ਹੋਵੇ।

2. 10 ਗੁਰੂ ਸਾਹਿਬਾਨ ਦੀ ਰਹਿਬਰੀ ਵਿਚ ਵਿਸ਼ਵਾਸ ਰੱਖਦਾ ਹੋਵੇ।

3. ਪਵਿਤ੍ਰ ਗ੍ਰੰਥ (ਸ਼ਬਦ ਗੁਰੂ ਗ੍ਰੰਥ ਸਾਹਿਬ ਜੀ) ਨੂੰ ਸੱਚੀ ਰੋਸ਼ਨੀ (ਰੱਬ ਜੀ ਦਾ ਰੂਹਾਨੀ ਪ੍ਰਕਾਸ਼, ਸਤਿਗੁਰੂ) ਦਾ ਜਿੰਦਾ ਸਰੂਪ ਮੰਨ ਕੇ ਵਿਸ਼ਵਾਸ ਰੱਖਦਾ ਹੋਵੇ।

ਲੇਖਕ ਵਲੋਂ ਦਿਤੀਆਂ, ਇਕ ‘ਸਿੱਖ’ ਲਈ ਤੈਅ ਕੀਤੀਆਂ ਇਨ੍ਹਾਂ ਮੁੱਢਲੀਆਂ ਨੀਹਾਂ ਤੋਂ ਕੋਈ ਸਮਝਦਾਰ ਸਿੱਖ (ਮਨੁੱਖ) ਮੁਨਕਰ ਨਹੀਂ ਹੋ ਸਕਦਾ। ਆਪਣੇ ਲੇਖ ਦੇ ਪਿੱਛਲੇ ਹਿੱਸੇ ਵਿਚ ਇਕ ‘ਸਿੱਖ’ ਲਈ ਵੀਚਾਰੇ ਮੁੱਢਲੇ ਸਿਧਾਂਤ ਇਨ੍ਹਾਂ ਤਿੰਨਾਂ ਦੇ ਇਰਦ-ਗਿਰਦ ਹੀ ਘੁੰਮਦੇ ਹਨ। ਪਰ ਆਪਣੇ ਲੇਖ ਵਿਚ ਲੇਖਕ ਇਹ ਆਧਾਰ ਦੱਸਣ ਦੇ ਤੁਰੰਤ ਬਾਅਦ ਇਹ ਦਾਅਵਾ ਕਰਦਾ ਹੈ ਕਿ ਉਪਰੋਕਤ ਸ਼ਰਤਾਂ ਵਿਚ ਕਿਧਰੇ ਵੀ ਕੇਸਾਧਾਰੀ ਹੋਣ ਜਾਂ ‘ਪਾਹੁਲਧਾਰੀ’ ਹੋਣ ਦੀ ਸ਼ਰਤ ਨਹੀਂ ਹੈ। ਅਸੀਂ ਪਹਿਲਾਂ ਸਮਝ ਆਏ ਹਾਂ ਕਿ ‘ਕੇਸਾਧਾਰੀ’ ਹੋਣਾ ਮੁੱਢਲੇ ਗੁਰਮਤਿ ਸਿਧਾਂਤ ‘ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥1॥ (ਪੰਨਾ 1)’ ਦੀ ਸੇਧ ਹੀ ਹੈ। ਇਸੇ ਗੁਰਮਤਿ ਸੇਧ ਦੀ ਦ੍ਰਿੜਤਾ ਦਾ ਲਖਾਇਕ ਇਹ ਤੱਥ ਹੈ ਕਿ 1469 ਤੋਂ ਲੈ ਕੇ 1850 ਤੱਕ ਕੋਈ ਅਤਿ ਵਿਰਲਾ ‘ਸਿੱਖ’ (ਕਹਿਲਾਉਣ ਵਾਲਾ) ਹੀ ਕੇਸ ਕਟਵਾਉਂਦਾ ਮਿਲਦਾ ਹੈ। ਪਰ ਜਿਵੇਂ-ਜਿਵੇਂ ਸਿੱਖ ਸਮਾਜ ਦੀ ਸਿਧਾਂਤਕ ਦ੍ਰਿੜਤਾ ਘੱਟਦੀ ਗਈ, ਤਿਵੇਂ-ਤਿਵੇਂ ‘ਕੇਸ ਕਟਵਾਉਣ’ ਦੀ ਪ੍ਰਵਿਰਤੀ ਵੱਧਦੀ ਗਈ। ‘ਕੇਸ ਕਟਵਾਉਣ’ ਲਈ ‘ਕੇਸ ਕਤਲ’ ਕਰਵਾਉਣ ਦੇ ਲਫਜ਼ ਵਰਤੇ ਜਾਣੇ ਹੀ ਇਸ ਸਿਧਾਂਤ ਦੇ ਸਿੱਖ ਮਾਨਸਿਕਤਾ ਵਿਚ ਦ੍ਰਿੜ ਹੋਣ ਦਾ ਇਕ ਹੋਰ ਲਖਾਇਕ ਹੈ। ਕੇਸ ਕਟਵਾਉਣ ਨੂੰ ਸਿੱਖੀ ਦਾ ਅੰਗ ਮੰਨਣ ਵਾਲੇ ਸਿੱਖ ਆਪਣੀ ਦਲੀਲ ਦੇ ਹੱਕ ਵਿਚ ‘ਗੁਰਵਾਕ’ ਦੀ ਇਹ ਤੁੱਕ ਆਮ ਵਰਤਦੇ ਮਿਲਦੇ ਹਨ:

ਕਬੀਰ ਪ੍ਰੀਤਿ ਇਕ ਸਿਉ ਕੀਏ ਆਨ ਦੁਬਿਧਾ ਜਾਇ ॥

ਭਾਵੈ ਲਾਂਬੇ ਕੇਸ ਕਰੁ ਭਾਵੈ ਘਰਰਿ ਮੁਡਾਇ ॥25॥ (ਪੰਨਾ 1365)

ਕਿਸੇ ਸ਼ਬਦ ਦੀ ਇਕ ਤੁੱਕ ਨੂੰ ਚੁੱਕ ਕੇ ਆਪਣੀ ਮਰਜ਼ੀ ਦੇ ਅਰਥ ਘੱੜ ਲੈਣ ਦੀ ਪ੍ਰਵਿਰਤੀ ਨਵੀਂ ਨਹੀਂ ਹੈ। ਪਰ ਸੁਹਿਰਦਤਾ ਇਸ ਗੱਲ ਦੀ ਮੰਗ ਕਰਦੀ ਹੈ ਕਿ ਸ਼ਬਦ ਦੇ ਸਹੀ ਅਰਥ ਉਸ ਨੂੰ ਪੂਰਾ ਪੜ੍ਹ ਕੇ, ਚਲ ਰਹੇ ਪ੍ਰਸੰਗ ਅਨੁਸਾਰ ਹੀ ਹੋ ਸਕਦੇ ਹਨ। ਪ੍ਰਸੰਗ ਤੋਂ ਹੱਟ ਕੇ ਅਰਥਾਉਣ ਨਾਲ ਕਈਂ ਵਾਰ ਅਰਥਾਂ ਦੇ ਅਨਰਥ ਵੀ ਹੋ ਜਾਂਦੇ ਹਨ।

ਇਹ ਗੁਰਵਾਕ ਭਗਤ ਕਬੀਰ ਜੀ ਦਾ ਹੈ। ਇਸ ਵਿਚ ਬਾਹਰੀ ਭੇਖ ਮਾਤਰ ਨੂੰ ਹੀ ਧਰਮ ਮੰਨਣ ਵਾਲੀ ਪ੍ਰਵਿਰਤੀ ਦਾ ਖੰਡਨ ਹੈ। ਉਸ ਵੇਲੇ ਭਾਰਤੀ ਸਮਾਜ ਵਿਚ ‘ਧਰਮ’ ਦੇ ਨਾਂ ’ਤੇ ਅਨੇਕਾਂ ਮੱਤ ਪ੍ਰਚਲਿਤ ਸਨ। ਉਨ੍ਹਾਂ ਮੱਤਾਂ ਦੀਆਂ ਗਲਤ ਮਨੌਤਾਂ ਦਾ ਖੰਡਨ ਗੁਰਬਾਣੀ ਵਿਚ ਅਨੇਕਾਂ ਥਾਂ ਕੀਤਾ ਮਿਲਦਾ ਹੈ। ਐਸਾ ਹੀ ਇਕ ਮੱਤ ਸੀ ‘ਜਟਾਧਾਰੀ ਸਾਧੂਆਂ’ (ਲਾਂਬੇ ਕੇਸ) ਅਤੇ ਦੂਜੀ ਤਰਫ ਜ਼ਿਕਰ ਸੀ ਪੂਰੀ ਤਰਾਂ ਰੁੰਡ-ਮਰੁੰਡ ‘ਦੰਡੀ ਸੰਨਿਆਸੀਆਂ, ਜੋਗੀਆਂ ਜਾਂ ਜੈਨੀਆਂ’ ਦਾ (ਘਰੜ ਮੁੰਡਾਏ)। ਭਗਤ ਕਬੀਰ ਜੀ ਨੇ ਉਪਰੋਕਤ ਸਲੋਕ ਵਿਚ ਬਹੁਤ ਹੀ ਸਰਲ ਅਤੇ ਸਪਸ਼ਟ ਤਰੀਕੇ ਦੱਸਿਆ ਹੈ ਕਿ ‘ਸਿਰਫ ਇਕ ਰੱਬ ਜੀ ’ਤੇ ਟੇਕ ਰੱਖ, ਇਸ ਨਾਲ ਹੋਰ ਸਾਰੀ ਦੁਬਿਧਾਵਾਂ ਖਤਮ ਹੋ ਜਾਣਗੀਆਂ। ਇਸ ਰੱਬ ਜੀ ਨਾਲ ਪ੍ਰੀਤ ਤੋਂ ਬਿਨਾਂ ‘ਧਰਮ’ ਕਮਾਉਣ ਦਾ ਹੋਰ ਕੋਈ ਤਰੀਕਾ ਨਹੀਂ। ਸਿਰਫ ਜਟਾਧਾਰੀ ਹੋ ਜਾਣ ਨਾਲ ਜਾਂ ਰੁੰਡ-ਮਰੁੰਡ ਹੋ ਜਾਣ ਨਾਲ ਧਰਮੀ ਨਹੀਂ ਬਣ ਜਾਈਦਾ’। ਇਸ ਦਾ ਭਾਵ ਹੈ ਕਿ ‘ਧਰਮ’ ਦਾ ਵਿਖਾਵੇ ਦੇ ਬਾਹਰੀ ਚਿੰਨ੍ਹਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

ਇੱਥੇ ਇਹ ਦਿਲਚਸਪ ਨੁਕਤਾ ਵਿਚਾਰਨਾ ਅਤਿ ਜ਼ਰੂਰੀ ਹੈ ਕਿ ਗੁਰਮਤਿ ਤੋਂ ਪਹਿਲਾਂ ਕਿਸੇ ਵੀ ਮੱਤ ਨੇ ਕੇਸ ਸਾਬਿਤ ਰੱਖਣ ’ਤੇ ਇਤਨੀ ਦ੍ਰਿੜਤਾ ਨਾਲ ਜ਼ੋਰ ਨਹੀਂ ਦਿੱਤਾ। ਸੋ ਸਪਸ਼ਟ ਹੈ ਕਿ ਕਬੀਰ ਜੀ ਦੇ ਸਮੇਂ ਵਿਚ ਕੇਸਾਂ ਨੂੰ ਸਾਬਿਤ ਰੱਖਣ ’ਤੇ ਜ਼ੋਰ ਦੇਣ ਵਾਲਾ ਕੋਈ ਮੱਤ ਪ੍ਰਚਲਿਤ ਨਹੀਂ ਸੀ, ਸਿਵਾਏ ਜਟਾਧਾਰੀ ਸਾਧਾਂ ਦੇ। ਸੋ ਸਪਸ਼ਟ ਹੈ ਕਿ ਜੋ ਬਾਹਰੀ ਭੇਖ ਨੂੰ ਹੀ ‘ਧਰਮ’ ਪ੍ਰਚਾਰਦੇ ਸਨ।

ਪਹਿਲਾਂ ਕੀਤੀ ਵਿਚਾਰ ਵਿਚ ਸਮਝ ਆਏ ਹਾਂ ਕਿ ‘ਕੇਸ’ ਇਕ ਧਾਰਮਿਕ ਚਿੰਨ੍ਹ ਨਹੀਂ ਹਨ, ਬਲਕਿ ਕੇਸਾਧਾਰੀ ਹੋਣਾ ਪ੍ਰਮਾਤਮਾ ਦੇ ਹੁਕਮ ਵਿਚ ਤੁਰਨ ਦਾ ਇਕ ਇਲਾਹੀ ਸਿਧਾਂਤ ਹੈ। ਕੇਸਾਧਾਰੀ ਹੋਣਾ ਹਰ ਮਨੁੱਖ ਲਈ ਅਨੇਕਾਂ ਤਰ੍ਹਾਂ ਲਾਹੇਵੰਦ ਹੈ ਅਤੇ ਇਹ ‘ਸਚਿਆਰ ਮਨੁੱਖ’ ਦਾ ਇਕ ਮੁੱਢਲਾ ਗੁਣ ਹੈ। ਪਰ ‘ਕੇਸਾਂ’ ਨੂੰ ਸਿੱਖਾਂ ਦਾ ਧਾਰਮਿਕ ਚਿੰਨ੍ਹ ਹੋਣ ਦਾ ਗਲਤ ਪ੍ਰਚਾਰ ਵੀ ਇਸ ਦੁਬਿਧਾ ਦਾ ਇਕ ਕਾਰਨ ਹੈ, ਕਿਉਂਕਿ ਚਿੰਨ੍ਹ ਮਾਤਰ ਨੂੰ ਧਰਮ ਮੰਨਣਾ, ਗੁਰਮਤਿ ਤੋਂ ਉਲਟ ਹੈ। ਇਹ ਗੱਲ ਉੱਪਰ ਕਬੀਰ ਜੀ ਦੇ ਸਲੋਕ ਵਿਚ ਸਮਝ ਆਏ ਹਾਂ। ਇਸ ਲਈ ਜੇ ਕੋਈ ਐਸਾ ਸਮਝਦਾ ਹੈ ਕਿ ਸਿਰਫ ਕੇਸਾਧਾਰੀ ਹੋਣਾ ਹੀ ਸਿੱਖੀ ਦੀ ਇਕੋ ਇਕ ਨਿਸ਼ਾਨੀ ਹੈ, ਤਾਂ ਉਹ ਗੁਰਮਤਿ ਤੋਂ ਉਲਟ ਸੋਚਦਾ ਹੋਇਆ, ਵੱਡੇ ਭੁਲੇਖੇ ਵਿਚ ਹੈ। ਇਕ ਕੇਸਾਧਾਰੀ ਵੀ ਕਿਸੇ ਕੁਕਰਮ ਲਈ ਉਤਨਾ ਹੀ ਦੋਸ਼ੀ ਹੈ, ਜਿਤਨਾ ਕੋਈ ਕੇਸਾਂ ਤੋਂ ਬਿਨਾਂ। ‘ਕੇਸ’ ਸਿੱਖੀ ਦਾ ਚਿੰਨ੍ਹ ਨਹੀਂ ਬਲਕਿ ਹਰ ਸਚਿਆਰੇ ਮਨੁੱਖ ਦੀ ਇਕ ਲੋੜ ਹਨ।

ਹੁਣ ਵਿਚਾਰ ਕਰਦੇ ਹਾਂ ‘ਪਾਹੁਲਧਾਰੀ’ ਦੀ। ਵਿਦਵਾਨ ਲੇਖਕ ਦਾ ਇਹ ਮੱਤ ਕਿਸੇ ਹੱਦ ਤੱਕ ਠੀਕ ਹੈ ਕਿ ਹਰ ਸਿੱਖ ਲਈ ‘ਖੰਡੇ ਦੀ ਪਾਹੁਲ’ ਜ਼ਰੂਰੀ ਹੋਣ ਦਾ ਜ਼ਿਕਰ ਗੁਰਬਾਣੀ ਵਿਚ ਨਹੀਂ ਮਿਲਦਾ। ਸ਼ੁਰੂ ਵਿਚ ਅਸੀਂ ਇਹ ਵਿਚਾਰ ਆਏ ਹਾਂ ਕਿ ਗੁਰਮਤਿ ਇਨਕਲਾਬ ਦੇ ਇਸ ਸਫਰ ਵਿਚ ਅਨੇਕਾਂ ਤਰੀਕੇ ਵਿਚਾਰਧਾਰਕ ਧੁੰਧਲਕਾ ਫੈਲਿਆ/ਫੈਲਾਇਆ ਗਿਆ। ਐਸੇ ਦੌਰ ਵਿਚ ਵੀ ਇਹ ਗੱਲ ਪ੍ਰਚਲਿਤ ਹੋ ਗਈ ਕਿ ‘ਪਾਹੁਲਧਾਰੀ ਸਿੱਖ’ ਵੱਖਰਾ ਹੈ ਅਤੇ ਆਮ ਸਿੱਖ ਵੱਖਰਾ। ਇੱਸੇ ਧੁੰਧਲਕੇ ਵਿਚ ਇਹ ਵਿਚਾਰ ਵੀ ਪਨਪ (ਜਾਂ ਪਨਪਾ ਦਿੱਤਾ) ਗਿਆ ਕਿ ‘ਖੰਡੇ ਦੀ ਪਾਹੁਲ’ ਸਿੱਖ ਧਰਮ ਵਿਚ ਸ਼ਾਮਿਲ ਹੋਣ ਦੀ ਰਸਮ ਹੈ। ਇਸੇ ਪ੍ਰਭਾਵ ਹੇਠ ‘ਪਾਹੁਲਧਾਰੀ’ ਲਈ ਵੱਖਰੀ ‘ਰਹਿਤ’ ਬਣਾ ਦਿੱਤੀ ਗਈ ਅਤੇ ਆਮ ਸਿੱਖ ਲਈ ਵੱਖਰੀ। ਐਸੀ ਹੀ ਸੋਚ ਦੇ ਪਰਛਾਵੇਂ ਵਿਚ ਸਾਹਮਣੇ ਆਈ ‘ਸਿੱਖ ਰਹਿਤ ਮਰਿਯਾਦਾ’ ਵਿਚ ਮੂਲ ਗੁਰਮਤਿ ਸਿਧਾਂਤਾਂ ਨੂੰ ‘ਪਾਹੁਲਧਾਰੀ ਸਿੱਖਾਂ’ ਤੱਕ ਸੀਮਿਤ ਕਰਨ ਦਾ ਆਭਾਸ ਵੀ ਮਿਲਦਾ ਹੈ।

ਉੱਪਰ ਅਸੀਂ ਵਿਚਾਰ ਆਏ ਹਾਂ ਕਿ ਗੁਰਮਤਿ ਫਲਾਸਫਾ (ਸਿਧਾਂਤ) ਸਮੁੱਚੀ ਮਨੁੱਖਤਾ ਲਈ ਇਕਸਾਰ ਹਨ, ਕਿਸੇ ਫਿਰਕੇ, ਗਰੁੱਪ ਜਾਂ ਜੱਥੇ ਲਈ ਵੱਖਰੇ ਨਹੀਂ। ਗੁਰਮਤਿ ਅਤੇ ਦਲੀਲ ਦੀ ਕਸਵੱਟੀ ’ਤੇ ‘ਪਾਹੁਲਧਾਰੀ ਸ਼੍ਰੇਣੀ’ ਇਨਕਲਾਬ ਨੂੰ ਸਮਰਪਿਤ ਸਿੱਖਾਂ ਦੀ ਹੈ, ਨਾ ਕਿ ਪਵਿਤ੍ਰ ਜਾਂ ਉੱਚੇ ਸਿੱਖਾਂ ਦੀ। ਗੁਰਮਤਿ ਦੇ ਸਾਰੇ ਸਿਧਾਂਤ ਹਰ ਸਿੱਖ ਸਮੇਤ ਸਾਰੀ ਮਨੁੱਖਤਾ ’ਤੇ ਇਕਸਾਰ ਲਾਗੂ ਹੁੰਦੇ ਹਨ। (ਆਮ) ਸਿੱਖ ਗੁਰਮਤਿ ਨੂੰ ਆਪਣੇ ਜੀਵਨ ਵਿਚ ਲਾਗੂ ਕਰਨ ਦਾ ਹਾਮੀ ਹੈ, ਜਦਕਿ ‘ਪਾਹੁਲਧਾਰੀ ਸਿੱਖ’ ਇਸ ਗੁਰਮਤਿ ਇਨਕਲਾਬ ਨੂੰ ਅੱਗੇ ਪਹੁੰਚਾਣ ਦੇ ਕਾਰਜ ਨੂੰ ਵੀ ਸਮਰਪਿਤ ਹੋਣ ਦੀ ਪਛਾਣ ਹੈ।

ਸੋ ਸਪਸ਼ਟ ਹੈ ਕਿ ‘ਸੁਖਦੇਵ’ ਨਾਮਕ ਲੇਖਕ ਦੇ ਇਸ ਲੇਖ ਵਿਚਲੇ ਨਤੀਜੇ ਠੋਸ ਤੱਥਾਂ ਦੀ ਥਾਂ ਆਪਣੇ ਮਨ ਦੇ ਵਲਵਲਿਆਂ ’ਤੇ ਹੀ ਆਧਾਰਿਤ ਹੈ। ਉਨ੍ਹਾਂ ਦੇ ਇਨ੍ਹਾਂ ਵਲਵਲਿਆਂ ਪਿੱਛੇ ਇਕ ਕਾਰਨ ਸਿੱਖ ਸਮਾਜ ਵਿਚ ‘ਪਾਹੁਲਧਾਰੀਆਂ’ ਪ੍ਰਤੀ ਪ੍ਰਚਲਿਤ ਹੋ ਚੁੱਕੀਆਂ ਗਲਤ ਮਾਨਤਾਵਾਂ ਵੀ ਹੋ ਸਕਦੀਆਂ ਹਨ। ਇਸ ਲੇਖਕ ਦੇ ਲੇਖ ਦੇ ਨਤੀਜਿਆਂ ਦੀ ਕੱਚਿਆਈ ਇਸ ਵਲੋਂ ਦਿੱਤੀ ਮਿਸਾਲ ਤੋਂ ਹੀ ਸਾਬਿਤ ਹੋ ਜਾਂਦੀ ਹੈ। ਇਕ ਥਾਂ ਲੇਖਕ ‘ਸਹਿਜਧਾਰੀ ਸਿੱਖ’ ਦੀ ਮਿਸਾਲ ਲਈ ‘ਸਿੰਧੀ ਭਾਈਚਾਰੇ’ ਦਾ ਹਵਾਲਾ ਦਿੰਦਾ ਹੈ। ਪਰ ਸਿੰਧੀ ਭਾਈਚਾਰੇ ਦੀ ਜੀਵਨ ਜਾਚ ਇੱਸੇ ਲੇਖਕ ਵਲੋਂ ਸਿੱਖੀ ਦੀ ਨੀਂਵ ਲਈ ਦਰਸਾਈਆਂ ਤਿੰਨ ਇੱਟਾਂ ਦੀ ਕਸਵੱਟੀ ’ਤੇ ਹੀ ਫੇਲ ਸਾਬਿਤ ਹੋ ਜਾਂਦੀ ਹੈ (ਜੇ ਕੇਸਾਧਾਰੀ ਹੋਣ ਦੀ ਸ਼ਰਤ ਦੀ ਗੱਲ ਇੱਥੇ ਨਾ ਵੀ ਕਰੀਏ ਤਾਂ)। ਲੇਖਕ ਅਨੁਸਾਰ ਇਕ ਸਿੱਖ ਲਈ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਵਿਚ ਵਿਸ਼ਵਾਸ ਹੋਣਾ ਜ਼ਰੂਰੀ ਹੈ। ਸਿੰਧੀ ਭਾਈਚਾਰੇ ਦੀ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਵਿਚ ‘ਸ਼ਰਧਾ’ ਤਾਂ ਹੋ ਸਕਦੀ ਹੈ, ਪਰ ਉਨ੍ਹਾਂ ਦਾ ਇਸ ਵਿਚ ਵਿਸ਼ਵਾਸ (ਗੁਰਮਤਿ ਸਿਧਾਂਤਾਂ ਪ੍ਰਤੀ ਦ੍ਰਿੜਤਾ) ਨਹੀਂ ਹੈ। ‘ਗੁਰਬਾਣੀ’ ਵਿਚ ਵਿਸ਼ਵਾਸ ਰੱਖਣ ਵਾਲਾ ਮਨੁੱਖ ਕਦੀ ਬ੍ਰਾਹਮਣੀ ਅਵਤਾਰਵਾਦ, ਦੇਵੀ ਦੇਵਤਿਆਂ ਦੀ ਪੂਜਾ ਅਰਚਨਾ ਨੂੰ ਮਾਨਤਾ ਨਹੀਂ ਦੇ ਸਕਦਾ। ਪਰ ਸਿੰਧੀ ਭਾਈਚਾਰੇ ਵਿਚ ਬ੍ਰਾਹਮਣੀ ਵਿਸ਼ਵਾਸਾਂ ਦੀ ਭਰਮਾਰ ਹੈ। ਲਛਮਨ ਚੇਲਾ ਰਾਮ ਜੀ ਸਿੰਧੀ (ਜਿਨ੍ਹਾਂ ਨੂੰ ‘ਆਦਰਸ਼ ਸਹਿਜਧਾਰੀ ਸਿੱਖ’ ਵਜੋਂ ਕਈ ਧਿਰਾਂ ਦਰਸਾਉਂਦੀਆਂ ਹਨ) ਦਾ ਦਿੱਲੀ ਵਿਚਲਾ ਆਸ਼ਰਮ ‘ਨਿੱਜ ਥਾਉਂ ਮੰਦਿਰ’ ਇਸ ਦੀ ਜ਼ਿੰਦਾ ਮਿਸਾਲ ਹੈ। ਇਸ ਡੇਰੇ ਵਿਚ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੀ ਹਜ਼ੂਰੀ ਵਿਚ ਦੇਵੀ ਦੇਵਤਿਆਂ ਦੀ ਪੂਜਾ ਸਮੇਤ ਅਨੇਕਾਂ ਕਰਮਕਾਂਡ ਕੀਤੇ ਜਾਂਦੇ ਸਨ। ਕੁਝ ਸਮਾਂ ਪਹਿਲਾਂ ਦਿੱਲੀ ਵਿਚ ਕੁਝ ਨੌਜਵਾਨ ਸਿੱਖਾਂ ਵਲੋਂ ਇਨ੍ਹਾਂ ਮਨਮੱਤਾਂ ਕਾਰਨ ਉਸ ਡੇਰੇ ਵਿਚੋਂ ਸਰੂਪ ਲੈ ਆਉਣ ਦੀ ਚਰਚਾ ਵੀ ਤੁਰੀ ਸੀ। ਉਸ ਡੇਰੇ ਵਿਚ ਹੁੰਦੀਆਂ ਮਨਮੱਤਾਂ ਦੇ ਵੀਡੀਉ ਕਲਿੱਪ ਵੀ ਇੰਟਰਨੈਟ ’ਤੇ ਵੇਖੇ ਜਾ ਸਕਦੇ ਹਨ। ਸਪਸ਼ਟ ਹੈ ਕਿ ਸਿੰਧੀ ਭਾਈਚਾਰੇ ਵਿਚ ਸਿੱਖੀ ਪ੍ਰਤੀ ‘ਸ਼ਰਧਾ’ ਤਾਂ ਜ਼ਰੂਰ ਹੈ, ਪਰ ਵਿਸ਼ਵਾਸ ਨਹੀਂ। ਸਿੰਧੀ ਭਾਈਚਾਰੇ ਸਮੇਤ ਸਿੱਖੀ ਦਾ ਦਰ ਹਰ ਇਕ ਲਈ ਖੁੱਲਾ ਹੈ, ਪਰ ਸਿੱਖੀ ਦੇ ਮੁੱਢਲੇ ਅਸੂਲਾਂ ਦਾ ਧਾਰਨੀ ਹੋਣਾ ਤਾਂ ਸੁਹਿਰਦਤਾ ਦੀ ਮੰਗ ਹੈ। ਆਪਣੇ ਲੇਖ ਵਿਚ ‘ਸੁਖਦੇਵ ਜੀ’ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਹੈ ਕਿ ਉਨ੍ਹਾਂ ਦੀ ਗੱਲ ਸੁਣਨ ਤੋਂ ਪਹਿਲਾਂ ਦਿਮਾਗ ਦੇ ਪਿੱਛਲੇ ਵਿਚਾਰ ਬਾਹਰ ਕੱਢ ਦਿਤੇ ਜਾਣ (Un-Learing and Re-learning )। ਇਸ ਦਾ ਇਕ ਭਾਵ ਇਹ ਵੀ ਨਿਕਲਦਾ ਹੈ ਕਿ ਜੇ ਖਾਲੀ ਦਿਮਾਗ ਹੋਵੇਗਾ ਤਾਂ ਇਨ੍ਹਾਂ ਦੀਆਂ ਦਲੀਲਾਂ ਨੂੰ ਇੰਨ-ਬਿੰਨ ਸਹੀ ਮੰਨ ਲਵੇਗਾ। ਉਪਰੋਕਤ ਵਿਚਾਰ ਤੋਂ ਸਪਸ਼ਟ ਹੈ ਕਿ ਲੇਖਕ ਵਲੋਂ ਕੱਢੇ ਨਤੀਜੇ ਉਨ੍ਹਾਂ ਵਲੋਂ ਦਿੱਤੀ ਆਪਣੀ ਕਸਵੱਟੀ ਅਤੇ ਤੱਥਾਂ ਤੋਂ ਉਲਟ ਮਨ ਦੇ ਵਲਵਲਿਆਂ ਤੇ ਅਧਾਰਿਤ ਹਨ, ਜੋ ਸੱਚ ਤੋਂ ਬਹੁਤ ਦੂਰ ਹਨ।

ਇਸ ਲੇਖਕ ਦੀ ਦੂਜੀ ਦਲੀਲ ਹੈ ਕਿ ਬਜਰ ਕੁਰਹਿਤਾਂ ਸਿਰਫ ‘ਪਾਹੁਲਧਾਰੀ ਸਿੱਖਾਂ’ ਲਈ ਹਨ, ਇਸ ਲਈ ਕੇਸ ਕਟਵਾਉਣਾ ਗਲਤ ਨਹੀਂ ਹੈ। ਬਿਲਕੁਲ ਇਹੀ ਦਲੀਲ ਪਰਮਜੀਤ ਸਿੰਘ ਜੀ ਰਾਣੂ ਵੀ ਟੀ. ਵੀ. ਵਿਚ ਦਿੱਤੇ ਇੰਟਰਵਿਉਜ਼ ਵਿਚ ਅਕਸਰ ਦੁਹਰਾਉਂਦੇ ਹਨ। ਉੱਪਰ ਵਿਚਾਰ ਆਏ ਹਾਂ ਕਿ ਸਿਧਾਂਤਕ ਖੇਤਰ ਵਿਚ ਪਏ ਧੁੰਧਕਾਰੇ ਕਾਰਨ ‘ਪਾਹੁਲਧਾਰੀ’ ਦੀ ਵਿਆਖਿਆ ਹੀ ਗਲਤ ਪ੍ਰਚਲਿਤ ਕਰ ਦਿੱਤੀ ਗਈ। ਪਰ ਸੱਚਾਈ ਇਹ ਹੈ ਕਿ ਗੁਰਮਤਿ ਦਾ ਹਰ ਅਸੂਲ ਸਾਰੀ ਮਨੁੱਖਤਾ ਲਈ ਇਕਸਾਰ ਹੈ, ‘ਪਾਹੁਲਧਾਰੀਆਂ’ ਲਈ ਕੋਈ ਖਾਸ ਨਹੀਂ। ਬਜਰ ਕੁਰਹਿਤਾਂ ਦੀ ਮਿਸਾਲ ਲੈ ਕੇ ਹੀ ਇਸ ਨੁਕਤੇ ਨੂੰ ਵਿਚਾਰਦੇ ਹਾਂ। ਪ੍ਰਚਲਿਤ ਬਜ਼ਰ ਕੁਰਿਹਤਾਂ ਇਹ ਹਨ:

1. ਪਰ-ਪੁਰਸ਼ ਪਰ ਇਸਤਰੀ ਦਾ ਸੰਗ ਕਰਨਾ

2. ਤੰਬਾਕੂ ਦਾ ਸੇਵਨ

3. ਕੁੱਠਾ/ਹਲਾਲ ਦਾ ਸੇਵਨ

4. ਕੇਸ ਕਟਵਾਉਣਾ

ਨੁਕਤਾਵਾਰ ਵਿਚਾਰ:

1. ਪਰ-ਪੁਰਸ਼ ਪਰ ਇਸਤਰੀ ਦਾ ਸੰਗ ਕਰਨਾ

ਵਿਚਾਰ:- ਕੀ ਪਰ-ਪੁਰਸ਼ ਜਾਂ ਪਰ ਇਸਤਰੀ ਦਾ ਸੰਗ ਕਰਨਾ ਸਿਰਫ ‘ਪਾਹੁਲਧਾਰੀਆਂ’ ਲਈ ਹੀ ਗਲਤ ਹੈ? ਕੀ ਸਹਿਜਧਾਰੀ ਕਹਿਲਾਉਂਦੇ ਵੀਰਾਂ/ਭੈਣਾਂ ਸਮੇਤ ਹੋਰ ਸਾਰੇ ਮਨੁੱਖਾਂ ਲਈ ‘ਪਰ ਪੁਰਸ਼/ਇਸਤਰੀ ਦਾ ਸੰਗ’ ਗਲਤ ਨਹੀਂ ਹੈ? ਐਸਾ ਨਹੀਂ ਹੈ, ਇਹ ਰੋਗ ਤਾਂ ਸਾਰਿਆਂ ਲਈ ਹੀ ਗਲਤ ਹੈ। ਕੀ ਸਹਿਜਧਾਰੀ ਹੋਣ ਦਾ ਦਾਅਵਾ ਕਰ ਰਹੇ ਵੀਰ ‘ਖੁੱਲੇ ਸੈਕਸ’ ਦੀ ਆਪਣੇ ਲਈ ਛੂਟ ਚਾਹੁੰਦੇ ਹਨ?

2. ਤੰਬਾਕੂ ਦਾ ਸੇਵਨ

ਵਿਚਾਰ:- ਕੀ ਤੰਬਾਕੂ ਦਾ ਸੇਵਨ ਸਿਰਫ ‘ਪਾਹੁਲਧਾਰੀਆਂ’ ਲਈ ਹੀ ਗਲਤ ਹੈ? ਕੀ ਤੰਬਾਕੂ ਦਾ ਸੇਵਨ ‘ਸਹਿਜਧਾਰੀ’ ਹੋਣ ਦਾ ਦਾਅਵਾ ਕਰ ਰਹੇ ਵੀਰਾਂ/ਭੈਣਾਂ ਸਮੇਤ ਪੂਰੀ ਮਨੁੱਖਤਾ ਲਈ ਗਲਤ ਨਹੀਂ ਹੈ? ਬੇਸ਼ਕ ਤੰਬਾਕੂ ਦਾ ਸੇਵਨ ਹਰ ਮਨੁੱਖ ਲਈ ਗਲਤ ਹੈ, ਨਾ ਕਿ ਸਿਰਫ ‘ਪਾਹੁਲਧਾਰੀਆਂ’ ਲਈ।

3. ਕੁੱਠਾ/ਹਲਾਲ ਦਾ ਸੇਵਨ

ਵਿਚਾਰ:- ਮੁਗਲ ਸ਼ਾਸ਼ਕਾਂ ਵਲੋਂ ਪੰਥ ’ਤੇ ਲੰਮਾਂ ਸਮਾਂ ਕੀਤੇ ਜ਼ੁਲਮਾਂ ਕਾਰਨ ਕਈਂ ਸਿੱਖਾਂ ਦੇ ਮਨਾਂ ਵਿਚ ਭੁਲੇਖੇ ਅਧੀਨ ਇਸਲਾਮ ਪ੍ਰਤੀ ਨਫਰਤ ਪੈਦਾ ਹੋ ਗਈ ਜਾਂ ਕਰ ਦਿੱਤੀ ਗਈ। ਇਸੇ ਨਫਰਤ ਕਾਰਨ ‘ਕੁੱਠੇ’ ਦੀ ਪਰਿਭਾਸ਼ਾ ਵੀ ਸਮੇਂ ਨਾਲ ਬਦਲ ਦਿੱਤੀ ਗਈ। ਸਾਡੀ ਸਮਝ ਅਨੁਸਾਰ ‘ਕੁੱਠੇ’ ਤੋਂ ਅਸਲ ਭਾਵ ਉਸ ਮਾਸ ਤੋਂ ਹੈ, ਜੋ ਧਰਮ ਨਾਲ ਜੋੜ ਕੇ ‘ਪਵਿਤ੍ਰ’ ਹੋਇਆ ਮੰਨ ਲਿਆ ਜਾਂਦਾ ਹੈ। ਇਸ ਵਿਚ ਇਸਲਾਮ ਦਾ ਹਲਾਲ ਅਤੇ ਹਿੰਦੂ-ਮੱਤ ਦਾ ਬਲੀ ਚੜ੍ਹਾਇਆ ਮਾਸ ਦੋਵੇਂ ਆ ਜਾਂਦੇ ਹਨ। ਇਹੀ ਸ਼ਰਤ ਕਿਸੇ ਮੱਤ ਵਲੋਂ ਵੀ ਧਰਮ ਦੇ ਨਾਂ ’ਤੇ ਦਿੱਤੀ ਬਲੀ ਵਾਲੇ ‘ਅੰਧ-ਵਿਸ਼ਵਾਸ’ ’ਤੇ ਲਾਗੂ ਹੁੰਦੀ ਹੈ। ਸਮੇਂ ਨਾਲ ਸਾਜਿਸ਼ ਹੇਠ ਇਸ ਪਰਿਭਾਸ਼ਾ ਨੂੰ ਸਿਰਫ ਇਸਲਾਮ ਦੇ ‘ਹਲਾਲ’ ਤੱਕ ਸੀਮਿਤ ਕਰ ਦਿੱਤਾ ਗਿਆ। ਹਿੰਦੂ-ਮੱਤ ਦੀ ਨਕਲ ਹੇਠ ਕੁਝ ‘ਗੁਰਦੁਆਰਿਆਂ’ (ਜਿਵੇਂ ਨਾਂਦੇੜ) ਵਿਚ ਵੀ ਜਾਨਵਰਾਂ ਦੀ ਬਲੀ ਚੜ੍ਹਾਉਣ ਦੀ ਮਨਮੱਤ ਸ਼ੁਰੂ ਕਰ ਦਿੱਤੀ ਗਈ।

ਸੱਚਾਈ ਇਹ ਹੈ ਕਿ ਧਰਮ ਦੇ ਨਾਂ ’ਤੇ ਬਲੀ ਚੜ੍ਹਾ ਕੇ ਮਾਸ ਨੂੰ ‘ਪਵਿਤ੍ਰ’ ਸਮਝ ਲੈਣ ਦਾ ‘ਅੰਧ-ਵਿਸ਼ਵਾਸ’ ਦੁਨੀਆਂ ਦੇ ਹਰ ਮਨੁੱਖ ਲਈ ਗਲਤ ਹੈ, ਨਾ ਕਿ ਸਿਰਫ ‘ਪਾਹੁਲਧਾਰੀਆਂ’ ਲਈ। ਇਹ ਗੱਲ ਸਹਿਜਧਾਰੀ ਹੋਣ ਦਾ ਦਾਅਵਾ ਕਰਨ ਵਾਲੇ ਸਾਡੇ ਵੀਰਾਂ/ਭੈਣਾਂ ਲਈ ਵੀ ਗਲਤ ਹੈ।

4. ਕੇਸ ਕਟਵਾਉਣਾ

ਵਿਚਾਰ:- ਪਹਿਲਾਂ ਸਪਸ਼ਟ ਕਰ ਆਏ ਹਾਂ ਕਿ ਕੇਸ ਸਾਬਿਤ ਰੱਖਣਾ ‘ਰੱਬ ਜੀ ਦੀ ਰਜ਼ਾ ਵਿਚ ਤੁਰਨ’ ਦੇ ਇਲਾਹੀ ਅਸੂਲਾਂ ਦਾ ਅੰਗ ਹੈ। ਕੇਸਾਧਾਰੀ ਹੋਣ ਦੇ ਲਾਭ ਸਾਰੇ ਮਨੁੱਖਾਂ ਲਈ ਇਕਸਾਰ ਹਨ, ਨਾ ਕਿ ਸਿਰਫ ‘ਪਾਹੁਲਧਾਰੀਆਂ’ ਲਈ। ਹਾਂ ਇਹ ਪ੍ਰਚਾਰ ਵੀ ਗਲਤ ਹੈ ਕਿ ਕੇਸ ਸਿਰਫ ਸਿੱਖ ਧਰਮ ਦਾ ਚਿੰਨ੍ਹ/ਨਿਸ਼ਾਨੀ ਹਨ, ਕਿਉਂਕਿ ਗੁਰਮਤਿ ਧਰਮ ਦੇ ਨਾਂ ’ਤੇ ਫੈਲਾਏ ਚਿੰਨ੍ਹ-ਵਾਦ ਨੂੰ ਰੱਦ ਕਰਦੀ ਹੈ।

ਇਹ ਤਾਂ ਗੱਲ ਹੋਈ ਬਜਰ ਕੁਰਿਹਤਾਂ ਦੀ। ਹੁਣ ਲਗਦੇ ਹੱਥ ਕੱਕਾਰਾਂ ਬਾਰੇ ਵੀ ਵਿਚਾਰ ਕਰ ਲੈਂਦੇ ਹਾਂ। ਪੰਜ ਕੱਕਾਰ ਇਹ ਹਨ:

1. ਕੇਸਕੀ :- ਸਮੇਂ ਦੇ ਨਾਲ ‘ਕੇਸਾਂ’ ਨੂੰ ਕਕਾਰ ਵਜੋਂ ਪ੍ਰਚਲਿਤ ਕਰ ਦਿੱਤਾ ਗਿਆ ਪਰ ਇਹ ਇਕ ਭੁਲੇਖੇ/ਸਾਜਿਸ਼ ਅਧੀਨ ਹੀ ਹੋਇਆ। ਕੱਕਾਰ ਸ਼ਰੀਰ ਤੇ ਬਾਹਰੋਂ ਧਾਰਨ ਕੀਤੇ ਜਾਂਦੇ ਹਨ, ਜਦੋਂ ਕਿ ਕੇਸ ਤਾਂ ਸ਼ਰੀਰ ਦਾ ਹਿੱਸਾ ਹਨ। ਇਸ ਲਈ ਕਕਾਰ ਅਸਲ ਵਿਚ ਕੇਸਕੀ ਹੈ। ਕੇਸਕੀ ਦਾ ਭਾਵ ਹੈ ਸਿਰ ਦੇ ਕੇਸਾਂ ਦੀ ਸੰਭਾਲ (ਢੱਕਣ) ਲਈ ਵਰਤਿਆ ਜਾਂਦਾ ਵਸਤਰ। ਇਸ ਵਿਚ ਦਸਤਾਰ, ਸਕਾਰਫ ਜਾਂ ਚੁੰਨੀ ਆਦਿ ਆ ਜਾਂਦੇ ਹਨ। ਉੱਪਰ ਅਸੀਂ ਸਪਸ਼ਟ ਕਰ ਆਏ ਹਾਂ ਕਿ ਕੇਸਾਧਾਰੀ ਹੋਣਾ ਹਰ ‘ਸਚਿਆਰੇ ਮਨੁੱਖ’ ਦਾ ਇਕ ਗੁਣ ਹੈ। ਸੋ ਕੇਸਕੀ ਵੀ ਹਰ ‘ਸਚਿਆਰ ਮਨੁੱਖ’ ਦੀ ਇਕ ਲੋੜ ਹੈ ਨਾ ਕਿ ਸਿਰਫ ‘ਪਾਹੁਲਧਾਰੀਆਂ’ ਦੀ।

2. ਕੰਘਾ:- ਸਿਰ ਦੇ ਕੇਸ ਤਕਰੀਬਨ ਹਰ ਮਨੁੱਖ ਦਾ ਹਿੱਸਾ ਹਨ। ਸੋ ਕੇਸਾਂ ਦੀ ਸੰਭਾਲ ਲਈ ਕੰਘਾ/ਕੰਘੀ (ਵੱਖਰੇ-ਵੱਖਰੇ ਰੂਪਾਂ ਦਾ) ਲਗਭਗ ਹਰ ਮਨੁੱਖ ਵਰਤਦਾ ਹੈ। ਮਨੁੱਖ ਸਾਬਤ ਸੂਰਤ ਹੋਵੇ ਜਾਂ ਨਹੀਂ, ਪਰ ਕੰਘਾ/ਕੰਘੀ ਤਾਂ ਲਗਭਗ ਹਰ ਮਨੁੱਖ ਵਰਤਦਾ ਹੈ। ਕੇਸ ਕਟਵਾਏ ਹੋਏ ਵੀਰਾਂ ਦੇ ਪਰਸ/ਜੇਬ ਵਿਚ ਕੰਘਾ/ਕੰਘੀ ਆਮ ਮਿਲ ਜਾਂਦਾ ਹੈ। ਬੀਬੀਆਂ ਵੀ ਲਗਭਗ ਸਾਰੀਆਂ ਆਪਣੇ ਪਰਸ ਵਿਚ ਕੰਘੀ/ਕੰਘਾ ਰੱਖਦੀਆਂ ਹਨ।

ਸੋ ਸਪਸ਼ਟ ਹੈ ਕਿ ਕੇਸਾਂ ਦੀ ਸੰਭਾਲ ਲਈ ਕੰਘੇ ਦੀ ਲੋੜ ਤਾਂ ਹਰ ਮਨੁੱਖ ਨੂੰ ਹੀ ਹੈ, ਨਾ ਕਿ ਸਿਰਫ ‘ਪਾਹੁਲਧਾਰੀਆਂ’ ਨੂੰ। ਹਾਂ ਕੰਘੇ ਦਾ ਸਰੂਪ ਅਤੇ ਰੱਖਣ ਦੀ ਥਾਂ ਸਮੇਂ-ਸਮੇਂ ਨਾਲ ਬਦਲਦੀ ਰਹਿੰਦੀ ਹੈ।

3. ਕਛਹਿਰਾ:- ਮਨੁੱਖੀ ਸਭਿਅਤਾ ਦੀ ਸ਼ੁਰੂਆਤ ਤੋਂ ਬਾਅਦ ਜਿਵੇਂ ਹੀ ਮਨੁੱਖ ਨੇ ਵਿਕਾਸ ਕਰਨਾ ਸ਼ੁਰੂ ਕੀਤਾ ਤਾਂ ‘ਗੁਪਤ-ਅੰਗਾਂ’ ਨੂੰ ਛੁਪਾ ਕੇ ਰੱਖਣ ਦੀ ਸੋਝੀ/ਪ੍ਰਵਿਰਤੀ ਮੁੱਢਲੀਆਂ ਪਰਤਾਂ ਵਿਚੋਂ ਇਕ ਸੀ। ਨੰਗੇਜ਼ ਨੂੰ ਢੱਕਣ ਦੀ ਸ਼ੁਰੂਆਤ ਪੱਤਿਆਂ ਨਾਲ ਹੋਈ ਸੀ, ਪਰ ਵਿਕਾਸ ਦੇ ਨਾਲ-ਨਾਲ ਇਨ੍ਹਾਂ ਵਸਤਰਾਂ ਦਾ ਰੂਪ ਬਦਲਦਾ ਗਿਆ। ਗੁਰਮਤਿ ਇਨਕਲਾਬ ਦੇ ਮੁੱਢਲੇ ਵਿਕਾਸ ਦੇ ਦੌਰ ਵਿਚ ਇਹ ‘ਕਛਿਹਰੇ’ ਦੇ ਰੂਪ ਵਿਚ ਪ੍ਰਚਲਿਤ ਹੋ ਗਿਆ। ਆਪਣੇ ਆਕਾਰ ਅਤੇ ਬਣਤਰ ਕਾਰਨ ਇਹ ਬਹੁਤ ਵਧੀਆ ਅਤੇ ਆਰਾਮ ਦਾਇਕ ਸੀ। ਉਸ ਸਮੇਂ ਆਮ ਨਹਾਉਣਾ ਤਲਾਬਾਂ ਜਾਂ ਖੂਹਾਂ ਤੇ ਖੁੱਲੇ ਵਿਚ ਹੁੰਦਾ ਸੀ, ਸੋ ਕਛਹਿਰਾ ਬਹੁਤ ਢੁੱਕਵਾਂ ਵਸਤਰ ਰਿਹਾ। ਸਮੇਂ ਨਾਲ ਵਿਕਾਸ ਹੋਇਆ ਅਤੇ ਬਹੁਤ ਲੋਕਾਂ ਦਾ ਨਹਾਉਣਾ ‘ਬਾਥਰੂਮਾਂ’ ਵਿਚ ਹੋਣ ਲੱਗ ਪਿਆ ਹੈ। ਸੋ ਸਮੇਂ ਨਾਲ ਨੰਗੇਜ਼ ਢੱਕਣ ਦੇ ਵਸਤਰਾਂ ਦਾ ਰੂਪ ਵੀ ਬਦਲ ਰਿਹਾ ਹੈ। ਕਛਹਿਰੇ ਦਾ ਮੁੱਢਲਾ ਰੂਪ ਅੱਜ ਵੀ ਬਹੁਤ ਆਰਾਮਦਾਇਕ ਅਤੇ ਆਪਣੇ ਆਪ ਵਿਚ ਇਕ ਪੂਰਨ ਥੱਲੇ ਦਾ ਵਸਤਰ ਹੈ। ਅੱਜ ਕਲ ਜੋ ‘ਸ਼ਾਰਟ/ਬਰਮੁੱਢਾ’ ਦਾ ਫੈਸ਼ਨ ਚਲ ਰਿਹਾ ਹੈ, ਉਹ ਆਕਾਰ ਪੱਖੋਂ ਕਛਿਹਰੇ ਦਾ ਹੀ ਵਿਕਸਿਤ ਰੂਪ ਹੈ। ਖੈਰ ਅਸਲ ਨੁਕਤਾ ਨੰਗੇਜ਼ ਢੱਕਣ ਦਾ ਹੈ। ਅਜ ਵੀ ਰੂਪ ਅਤੇ ਆਕਾਰ ਪੱਖੋਂ ਕਛਿਹਰਾ ਸਭ ਤੋਂ ਢੱਕਵਾਂ ਅਤੇ ਬੇਹਤਰੀਨ ਅੰਦਰੂਨੀ ਵਸਤਰ (ਅੰਡਰ ਗਾਰਮੈਂਟ) ਹੈ।

ਪਰ ਇਹ ਗੱਲ ਤਾਂ ਸਪਸ਼ਟ ਹੈ ਕਿ ਨੰਗੇਜ਼ ਢੱਕਣਾ ਹਰ ਇਕ ਮਨੁੱਖ ਦੀ ਮੁੱਢਲੀ ਲੋੜ ਹੈ ਨਾ ਕਿ ਸਿਰਫ ‘ਪਾਹੁਲਧਾਰੀਆਂ’ ਦੀ। ਸੋ ਕਛਹਿਰੇ (ਅੰਡਰ ਗਾਰਮੈਂਟ) ਦੀ ਲੋੜ ਹਰ ਇਕ ਮਨੁੱਖ ਨੂੰ ਹੈ, ਨਾ ਕਿ ਸਿਰਫ ਪਾਹੁਲਧਾਰੀਆਂ ਨੂੰ। ਸਹਿਜਧਾਰੀ ਸਿੱਖ ਹੋਣ ਦਾ ਦਾਅਵਾ ਕਰਨ ਵਾਲੇ ਵੀਰ/ਭੈਣ ਕੀ ਇਹ ਕਹਿਣਾ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਨੰਗੇਜ਼ ਢੱਕਣ ਲਈ ਕਿਸੇ ਵਸਤਰ ਦੀ ਲੋੜ ਨਹੀਂ ਹੈ?, ਕਿਉਂਕਿ ‘ਕੱਕਾਰਾਂ’ ਦੀ ਲੋੜ ਤਾਂ ਸਿਰਫ ‘ਪਾਹੁਲਧਾਰੀਆਂ’ ਨੂੰ ਹੈ।

4. ਕਿਰਪਾਨ:- ਕਿਰਪਾਨ ਹਥਿਆਰ ਦਾ ਇਕ ਰੂਪ ਹੈ। ਹਥਿਆਰ ਸਵੈ-ਰੱਖਿਆ ਲਈ ਹਮੇਸ਼ਾਂ ਹੀ ਸਹਾਇਕ ਰਹੇ ਹਨ। ਨਾਲ ਹੀ ਕਿਸੇ ਮਜ਼ਲੂਮ ’ਤੇ ਹੋ ਰਹੇ ਜ਼ੁਲਮ ਨੂੰ ਫੌਰੀ ਤੌਰ ’ਤੇ ਠੱਲ ਪਾਉਣ ਲਈ ਵੀ ਹਥਿਆਰ ਸਹਾਇਕ ਹੁੰਦੇ ਹਨ। ਹਥਿਆਰ ਆਪਣੇ ਆਪ ਵਿਚ ਚੰਗਾ ਜਾਂ ਮਾੜਾ ਨਹੀਂ ਹੁੰਦਾ, ਉਸ ਦੀ ਵਰਤੋਂ ਚੰਗੀ ਜਾਂ ਮਾੜੀ ਹੁੰਦੀ ਹੈ। ਮਿਸਾਲ ਲਈ ਜੇ ਕੁਝ ਬਦਮਾਸ਼ ਕਿਸੇ ਬੀਬੀ ਦੀ ਇੱਜ਼ਤ ਲੁੱਟ ਰਹੇ ਹੋਣ ਤਾਂ ਉਸ ਦ੍ਰਿਸ਼ ਨੂੰ ਵੇਖ ਕੇ ਕਿਸੇ ਵੀ ਸੁਹਿਰਦ ਮਨੁੱਖ ਦਾ ਖੁਨ ਖੌਲ ਜਾਂਦਾ ਹੈ, ਨਾ ਕਿ ਸਿਰਫ ‘ਪਾਹੁਲਧਾਰੀਆਂ’ ਦਾ। ਐਸੇ ਵਿਚ ਉਸ ਕੁਕਰਮ ਨੂੰ ਠੱਲ ਪਾਉਣ (ਰੋਕਣ) ਲਈ ਹਥਿਆਰ ਸਹਾਇਕ ਹੁੰਦੇ ਹਨ। ਕਿਰਪਾਨ (ਵੱਖਰੇ-ਵੱਖਰੇ ਰੂਪ ਵਿਚ) ਇਕ ਮੂਲ ਹਥਿਆਰ ਵਜੋਂ ਹਮੇਸ਼ਾਂ ਤੋਂ ਵਰਤੀ ਜਾਂਦੀ ਰਹੀ ਹੈ। ਆਧੁਨਿਕ ਰਾਈਫਲਾਂ ਦੇ ਦੌਰ ਵਿਚ ਫੌਜੀਆਂ ਨੂੰ ਰਾਈਫਲ ਨਾਲ ਇਕ ‘ਬਾਇਉ ਨੇਟ’ (ਕਿਰਪਾਨ ਦਾ ਇਕ ਰੂਪ ਜੋ ਰਾਈਫਲ ਦੇ ਅੱਗੇ ਜੁੜਦਾ ਹੈ) ਜਾਂ ਖੁਖਰੀ ਦਿੱਤੀ ਜਾਂਦੀ ਹੈ ਤਾਂ ਕਿ ਜੇ ਨੌਬਤ ਹੱਥੋ-ਹੱਥ ਲੜਾਈ ਦੀ ਆ ਜਾਵੇ ਤਾਂ ਇਨ੍ਹਾਂ ਤੋਂ ਸਹਾਇਤਾ ਮਿਲ ਸਕੇ। ਇਸ ਦੌਰ ਵਿਚ ਵੀ ਕੁਝ ‘ਪਾਹੁਲਧਾਰੀ’ ਬੀਬੀਆਂ ਵਲੌਂ ਕਿਰਪਾਨ ਦੀ ਮਦਦ ਨਾਲ ਹਨੇਰੇ ਵਿਚ ਕੁਝ ਬਦਮਾਸ਼ਾਂ ਨੂੰ ਖਦੇੜਨ ਦੀਆਂ ਖਬਰਾਂ ਸੁਰਖੀਆਂ ਬਣਦੀਆਂ ਰਹੀਆਂ ਹਨ।

ਅੱਜ ਵੀ ਸਮਾਜ ਵਿਚ ਅਨੇਕਾਂ ਲੋਕਾਂ ਵਲੋਂ ‘ਸਵੈ-ਰੱਖਿਆ’ ਲਈ ਹਥਿਆਰਾਂ ਦੇ ਲਾਈਸੈਂਸ ਲਏ ਜਾਂਦੇ ਹਨ। ਸਪਸ਼ਟ ਹੈ ਕਿ ਸਵੈ-ਰੱਖਿਆ ਲਈ ਹਥਿਆਰ ਦੀ ਲੋੜ ਹਰ ਇਕ ਮਨੁੱਖ ਨੂੰ ਪੈ ਸਕਦੀ ਹੈ ਨਾ ਕਿ ਸਿਰਫ ‘ਪਾਹੁਲਧਾਰੀਆਂ’ ਨੂੰ। ਕਿਉਂਕਿ ਕਿਰਪਾਨ ਇਕ ਮੂਲ ਹਥਿਆਰ ਹੈ, ਇਸ ਲਈ ਇਹ ਹਰ ਮਨੁੱਖ ਲਈ ਲਾਹੇਵੰਦ ਹੈ, ਨਾ ਕਿ ਸਿਰਫ ‘ਪਾਹੁਲਧਾਰੀਆਂ’ ਲਈ। ਕੀ ‘ਸਹਿਜਧਾਰੀ ਸਿੱਖ’ ਹੋਣ ਦਾ ਦਾਅਵਾ ਕਰਨ ਵਾਲੇ ਵੀਰ ਇਹ ਕਹਿਣਾ ਚਾਹੁੰਦੇ ਹਨ ਕਿ ‘ਸਵੈ-ਰੱਖਿਆ’ ਲਈ ਕਿਸੇ ਹਥਿਆਰ ਦੀ ਲੋੜ ਸਿਰਫ ‘ਪਾਹੁਲਧਾਰੀਆਂ’ ਨੂੰ ਹੀ ਹੁੰਦੀ ਹੈ?

5. ਕੜਾ:- ਕੜਾ ਵੀ ਮੁੱਢਲੇ ਤੌਰ ’ਤੇ ਇਕ ਸਵੈ-ਰੱਖਿਆ ਲਈ ਬਣਿਆ ਹਥਿਆਰ ਹੀ ਹੈ। ਪਰ ਸ਼ਾਇਦ ਬਿਖੜੇ ਪੈਂਡਿਆਂ ਦੇ ਦੌਰ ਵਿਚ ਇਸ ਦਾ ਮਕਸਦ ਬਦਲ ਕੇ ‘ਵਹਿਮਾਂ-ਭਰਮਾਂ’ ਤੋਂ ਬੱਚੇ ਰਹਿਣ ਦਾ ਚੇਤਾ ਕਰਵਾਉਂਦੀ ਇਕ ਨਿਸ਼ਾਨੀ ਪ੍ਰਚਾਰਿਆ ਜਾਣ ਲਗ ਪਿਆ। ਇਸ ਨਾਲ ਸੰਬੰਧਿਤ ਇਕ ਸਾਖੀ ਵੀ ਪ੍ਰਚਲਿਤ ਕਰ ਦਿੱਤੀ ਗਈ। ਲੋਹੇ ਦਾ ਕੜਾ ਹੋਣ ਦਾ ਕਾਰਨ ਵੀ ਇਹੀ ਜਾਪਦਾ ਹੈ ਕਿ ਲੋਹੇ ਦਾ ਕੜਾ ਹੀ ਇਕ ਚੰਗਾ ਹਥਿਆਰ ਬਣ ਸਕਦਾ ਹੈ, ਸੋਨੇ ਜਾਂ ਚਾਂਦੀ ਦਾ ਨਹੀਂ। ਵੈਸੇ ਇਸ ਨੂੰ ਸਿਰਫ ਸਿੱਖੀ ਦਾ ਇਕ ਚਿੰਨ੍ਹ ਮੰਨਣ ਦੀ ਸੋਚ ਗੁਰਮਤਿ ਅਨੁਸਾਰੀ ਨਹੀਂ। ਨਾ ਹੀ ਸਿਰਫ ਕੜਾ ਪਾ ਕੇ ਵਹਿਮਾਂ/ਭਰਮਾਂ ਤੋਂ ਮੁਕਤ ਹੋਇਆ ਜਾ ਸਕਦਾ ਹੈ। ਇਕ ਸਿੱਖ ਨੂੰ ਗੁਰ-ਉਪਦੇਸ਼ ਚੇਤੇ ਰੱਖਣ ਲਈ ਕਿਸੇ ਚਿੰਨ੍ਹ ਦੀ ਲੋੜ ਨਹੀਂ ਹੈ। ਕੜਾ ਪਾਏ ਹੋਏ ਬਹੁਤਾਦ ਲੋਕ ਅੰਧਵਿਸ਼ਵਾਸਾਂ ਦੇ ਸ਼ਿਕਾਰ ਵੇਖੇ ਜਾ ਸਕਦੇ ਹਨ।

ਸੋ ਇਕ ਮੁੱਢਲੇ ਹਥਿਆਰ ਵਜੋਂ ਕੜਾ ਵੀ ਹਰ ਮਨੁੱਖ ਨੂੰ (ਸਮੇਤ ਸਹਿਜਧਾਰੀ ਸਿੱਖ ਹੋਣ ਦਾ ਦਾਅਵਾ ਕਰਨ ਵਾਲੇ ਵੀਰਾਂ ਦੇ) ਸਵੈ-ਰੱਖਿਆ ਲਈ ਸਹਾਇਕ ਹੋ ਸਕਦਾ ਹੈ, ਨਾ ਕਿ ਸਿਰਫ ‘ਪਾਹੁਲਧਾਰੀਆਂ’ਨੂੰ।

ਉਪਰੋਕਤ ਵਿਚਾਰ ਤੋਂ ਸਪਸ਼ਟ ਹੈ ਕਿ ਇਹ ਕਹਿਣਾ (ਜਾਂ ਪ੍ਰਚਾਰ) ਗਲਤ ਹੈ ਕਿ ਬਜਰ ਕੁਰਹਿਤਾਂ ਸਮੇਤ ਗੁਰਬਾਣੀ ਦਾ ਕੋਈ ਵੀ ਉਪਦੇਸ਼ ਸਿਰਫ ‘ਪਾਹੁਲਧਾਰੀ ਸਿੱਖਾਂ’ ਲਈ ਹੈ। ਸੱਚਾਈ ਹੈ ਕਿ ਗੁਰਬਾਣੀ ਦਾ ਹਰ ਉਪਦੇਸ਼ ਸੰਸਾਰ ਦੇ ਹਰ ਮਨੁੱਖ ਲਈ ਸਾਂਝਾ ਹੈ। ਵਿਚਾਰ ਤੋਂ ਇਹ ਵੀ ਸਪਸ਼ਟ ਹੋ ਗਿਆ ਹੈ ਕਿ ‘ਕੱਕਾਰ’ ਵੀ ਹਰ ਮਨੁੱਖ ਲਈ ਲਾਹੇਵੰਦ ਹਨ ਨਾ ਕਿ ਸਿਰਫ ‘ਪਾਹੁਲਧਾਰੀਆਂ’ ਲਈ।

ਸਹਿਜਧਾਰੀ ਸਿੱਖ ਫੈਡਰੇਸ਼ਨ ਨਾਲ ਜੁੜੇ ਸੱਜਣਾਂ ਦੀ ਇਕ ਹੋਰ ਦਲੀਲ ਹੈ ਕਿ ਇਸ ਸਮੇਂ ਲਗਭਗ 80% ਸਿੱਖ ਕਿਸੇ ਨਾ ਕਿਸੇ ਰੂਪ ਵਿਚ ਕੇਸ ਕਟਵਾਉਂਦੇ ਹਨ, ਇਸ ਲਈ ਜੇ ਸਿੱਖ ਧਰਮ ਨੂੰ ਫੈਲਾਉਣਾ ਹੈ ਤਾਂ ਸਾਨੂੰ ਇਹ ਬੰਦਿਸ਼ ਖਤਮ ਕਰਨੀ ਪਵੇਗੀ।

ਵਿਚਾਰ:- ਧਰਮ ਇਕ ਸਵੈ-ਇੱਛਾ ਦਾ ਮਸਲਾ ਹੈ। ਇਹ ਕਿਸੇ ’ਤੇ ਥੋਪਿਆ ਨਹੀਂ ਜਾ ਸਕਦਾ। ਜੇ ਸਹਿਜਧਾਰੀ ਸਿੱਖ ਫੈਡਰੇਸ਼ਨ ਵਾਲੇ ਸੱਜਣਾਂ ਦੇ ਇਹ ਆਂਕੜੇ ਠੀਕ ਵੀ ਹਨ ਤਾਂ ਇਹ ਛੋਟ ਦੇਣ ਲਈ ਕੋਈ ਵਜ਼ਨਦਾਰ ਦਲੀਲ ਨਹੀਂ ਲਗਦੀ। ਸੰਸਾਰ ਵਿਚ ਜੇ 80% ਜਾਂ ਵੱਧ ਲੋਕ ਨਸ਼ੇ ਜਾਂ ਤੰਬਾਕੂ ਦਾ (ਕਿਸੇ ਨਾ ਕਿਸੇ ਰੂਪ ਵਿਚ) ਸੇਵਨ ਕਰਦੇ ਹਨ ਤਾਂ ਇਸ ਦਾ ਮਤਲਬ ਇਹ ਨਹੀਂ ਬਣ ਜਾਂਦਾ ਕਿ ਸਿੱਖ ਫਲਸਫੇ ਵਿਚ ਬਦਲਾਅ ਕਰਕੇ ਨਸ਼ੇ/ਤੰਬਾਕੂ ਸੇਵਨ ਦੀ ਛੂਟ ਦੇ ਦਿੱਤੀ ਜਾਵੇ।

ਗੁਰਮਤਿ ਇਨਕਲਾਬ ਦਾ ਮਤਲਬ ਸਿਰਫ ਆਪਣੇ ਮੱਤ ਦੇ ਲੋਕਾਂ ਦੀ ਗਿਣਤੀ ਵਧਾਉਣਾ ਨਹੀਂ, ਬਲਕਿ ਸੰਸਾਰ ਦੇ ਹਰ ਮਨੁੱਖ ਨੂੰ ‘ਸਚਿਆਰਾ’ ਬਨਣ ਲਈ ਪ੍ਰੇਰਣਾ ਹੈ। ਬੇਸ਼ਕ ਹੋਰ ਮਤਾਂ ਵਾਲੇ ਕਿਸੇ ਗਲਤ ਪ੍ਰੇਰਨਾ ਹੇਠ ਆਪਣੇ ਵਿਸ਼ਵਾਸ ਵਾਲਿਆਂ ਦੀ ਗਿਣਤੀ ਵਧਾਉਣ ਲਈ ਜਾਇਜ਼/ਨਜਾਇਜ਼ ਹਰ ਤਰੀਕਾ ਵਰਤਦੇ ਹੋਣਗੇ ਜਾਂ ਐਸੀਆਂ ਛੂਟਾਂ ਦੇ ਆਫਰ ਦੇਂਦੇ ਹੋਣਗੇ। ਪਰ ਗੁਰਮਤਿ ਵਿਚ ਐਸਾ ਨਹੀਂ ਹੈ, ਕਿਉਂਕਿ ਗੁਰਮਤਿ ਫਲਸਫੇ ਮੁਤਾਬਕ ਅਸਲ ਧਰਮ ਇਕ ਹੀ ਹੈ, ਜਿਸ ਬਾਰੇ ਗੁਰਬਾਣੀ ਸਮਝਾਉਂਦੀ ਹੈ:

ਸਰਬ ਧਰਮ ਮਹਿ ਸ੍ਰੇਸਟ ਧਰਮੁ ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ ॥ (ਪੰਨਾ 266)

ਗੁਰਮਤਿ ਇਨਕਲਾਬ ਦਾ ਮਕਸਦ ਹਰ ਮਨੁੱਖ ਨੂੰ ਇਸ ਧਰਮ (ਸਚਿਆਰ ਮਨੁੱਖ) ਬਣਨ ਲਈ ਪ੍ਰੇਰਣਾ ਹੈ, ਨਾ ਕਿ ਇਕ ਲੇਬਲ ਹੇਠ ਗਿਣਤੀ ਵਧਾਉਣਾ। ਸੋ ਗੁਰਮਤਿ ਇਨਕਲਾਬ ਬੰਦਿਆਂ ਦੇ ਅਨੁਸਾਰ ‘ਸਿਧਾਂਤ’ ਨਹੀਂ ਬਦਲਦਾ, ਬਲਕਿ ਬੰਦਿਆਂ ਨੂੰ ‘ਸਿਧਾਂਤ’ ਅਨੁਸਾਰ ਬਦਲਣ ਦੀ ਪ੍ਰੇਰਨਾ ਕਰਦਾ ਹੈ। ਜਿਸ ਮਨੁੱਖ ਨੂੰ ਇਹ ਗੱਲ ਸਮਝ ਆ ਗਈ, ਉਹ ਆਪੇ ‘ਸਿੱਖੀ’ ਦੇ ਰਾਹ ਤੁਰ ਪਵੇਗਾ, ਛੂਟਾਂ ਮੰਗ ਕੇ ਮੋਲ-ਤੋਲ ਨਹੀਂ ਕਰੇਗਾ।

ਸੋ ਸਪਸ਼ਟ ਹੈ ਕਿ ਕਿਸੇ ਗਲਤ ਗੱਲ ਦੇ ਬਹੁਤਾਤ ਵਿਚ ਪ੍ਰਚਲਿਤ ਹੋ ਜਾਣ ਦਾ ਆਧਾਰ ਦੇ ਕੇ ਸਿਧਾਂਤਾਂ ਵਿਚ ਬਦਲਾਅ ਦੀ ਮੰਗ ਕੋਈ ਠੋਸ ਆਧਾਰ ਨਹੀਂ ਹੈ। ਇਹ ਮੰਗ ਕਿਸੇ ਵੀ ਲਿਹਾਜ਼ ਨਾਲ ਜਾਇਜ਼ ਨਹੀਂ ਹੈ।

‘ਸੁਖਦੇਵ (ਸਿੰਘ)’ ਨਾਂ ਦੇ ਇਸ ਵਿਦਵਾਨ ਨੇ ਆਪਣੇ ਇਸ ਲੇਖ ਵਿਚ ਅੱਗੇ ਜਾ ਕੇ ਕਿਸੇ ਵਿਦਵਾਨ ਪ੍ਰੋ. ਸੁਰਿੰਦਰ ਸਿੰਘ ਜੀ ਦੀ ਬਾਬਾ ਨਾਨਕ ਜੀ ਦੀਆਂ ਉਦਾਸੀਆਂ ਬਾਰੇ ਲਿਖੀ ਇਕ ਪੁਸਤਕ ਦਾ ਹਵਾਲਾ ਦੇ ਕੇ ਦੱਸਿਆ ਹੈ ਕਿ ‘ਬੁਖਾਰਾ’ ਇਲਾਕੇ ਵਿਚ ਕਈਂ ਲੋਕ ਹਨ, ਜੋ ‘ਬਾਬਾ ਨਾਨਕ’ ਜੀ ਨੂੰ ਪੀਰ ਮੰਨ ਕੇ ਉਨ੍ਹਾਂ ਵਿਚ ਸ਼ਰਧਾ ਰੱਖਦੇ ਹਨ। ਵਿਦਵਾਨ ਲੇਖਕ ਨੂੰ ਇਤਨਾ ਤਾਂ ਪਤਾ ਹੀ ਹੈ ਕਿ ਸਿੱਖੀ ਗਿਆਨ ਦਾ ‘ਧਰਮ’ ਹੈ, ਅੰਨ੍ਹੀ ਸ਼ਰਧਾ ਦਾ ਨਹੀਂ। ਲੇਖਕ ਵਲੋਂ ਹਵਾਲੇ ਵਜੋਂ ਵਰਤੀ ਘਟਨਾ ਵਿਚ ਉੱਥੇ ਦੇ ਲੋਕਾਂ ਦਾ ਇਹ (ਅੰਧ) ਵਿਸ਼ਵਾਸ ਦਰਸਾਇਆ ਗਿਆ ਹੈ, ਜਦੋਂ ਨਾਨਕ ਪਾਤਸ਼ਾਹ ਜੀ ਉੱਥੇ ਆਏ ਤਾਂ ਭਾਈ ਮਰਦਾਨਾ ਜੀ ਨੂੰ ਨੇੜੇ ਵਸਦੇ ਕਿਸੇ ਪੀਰ/ਫਕੀਰ ਕੋਲੋਂ ਪਾਣੀ ਲਿਆਉਣ ਲਈ ਭੇਜਿਆ, ਪਰ ਉਸ ਫਕੀਰ ਨੇ ਪਾਣੀ ਦੇਣ ਤੋਂ ਮਨਾ ਕਰ ਦਿੱਤਾ। ਫੇਰ ਬਾਬਾ ਨਾਨਕ ਜੀ ਨੇ ‘ਭਾਈ ਬਾਲਾ ਜੀ’ ਨੂੰ ਇਕ ਛੜੀ ਦੇ ਕੇ 12 ਮੀਲ ਦੂਰ ਸਥਿਤ ਇਕ ਨਦੀ ’ਤੇ ਭੇਜਿਆ ਅਤੇ ਕਿਹਾ ਕਿ ਉਥੋਂ ਵਾਪਿਸ ਮੁੜਦੇ ਹੋਏ, ਇਸ ਛੜੀ ਨਾਲ ਇਕ ਲੀਕ ਖਿੱਚਦੇ ਆਣਾ। ਸਾਖੀ ਅਨੁਸਾਰ ਭਾਈ ਬਾਲਾ ਵਲੋਂ ਖਿੱਚੀ ਜਾ ਰਹੀ ਲੀਕ ਦੇ ਨਾਲ-ਨਾਲ ਨਦੀ ਨੇ ਆਉਣਾ ਸ਼ੁਰੂ ਕਰ ਦਿੱਤਾ ਅਤੇ ਲੋਕਾਂ ਦਾ (ਅੰਧ) ਵਿਸ਼ਵਾਸ ਹੈ ਕਿ ਸ਼ਹਿਰ ਵਿਚ ਨਦੀ ਭਾਈ ਬਾਲੇ ਵਲੋਂ ਲੀਕ ਡਾਹ ਕੇ ਲਿਆਂਦੀ ਉਹੀ ਨਦੀ ਹੈ।

ਇਸ ਵਿਚ ਕੋਈ ਦੋ ਰਾਇ ਨਹੀਂ ਕਿ ਬਾਬਾ ਨਾਨਕ ਜੀ ਦੀਆਂ ਦੂਰ ਦੁਰਾਡੇ ਦੀਆਂ ਪ੍ਰਚਾਰ ਫੇਰੀਆਂ ਦੌਰਾਨ ਬਹੁਤ ਲੋਕਾਂ ਦੀ ਸ਼ਰਧਾ ਉਨ੍ਹਾਂ ਵਿਚ ਪੈਦਾ ਹੋਈ। ਪਰ ਸੱਚਾਈ ਇਹ ਵੀ ਹੈ ਕਿ ਬਹੁਤਾਤ ਵਿਚ ਇਹ ਸਿਰਫ ‘ਸ਼ਰਧਾ’ ਹੀ ਰਹੀ, ‘ਗਿਆਨ’ (ਸਿੱਖੀ) ਨਹੀਂ ਬਣ ਪਾਈ ਜਾਂ ਸੱਚ ਇਹ ਹੋ ਸਕਦਾ ਹੈ ਕਿ ਸਮੇਂ ਨਾਲ ਸਿਰਫ ਉਨ੍ਹਾਂ ਵਿਚ ‘ਸ਼ਰਧਾ’ ਹੀ ਰਹਿ ਗਈ, ਗਿਆਨ (ਅਸਲ ਸਿੱਖੀ) ਦਾ ਅੰਸ਼ ਬਹੁਤ ਹੱਦ ਤੱਕ ਖਤਮ ਹੋ ਗਿਆ। ਹੁਣ ਵੀ ਐਸੇ ਲੋਕਾਂ ਵਿਚ ਬਾਬਾ ਨਾਨਕ ਜੀ ਪ੍ਰਤੀ (ਵੱਖ-ਵੱਖ ਨਾਵਾਂ ਹੇਠ) ਸ਼ਰਧਾ ਤਾਂ ਜ਼ਰੂਰ ਮਿਲਦੀ ਹੈ, ਪਰ ਉਨ੍ਹਾਂ ਦੀ ਜੀਵਨ-ਜਾਚ ਗੁਰਮਤਿ ਦੇ ਮੁੱਢਲੇ ਅਸੂਲਾਂ ਦੇ ਕਾਫੀ ਉਲਟ ਹੈ। ਸਿੱਖੀ ਤਾਂ ਹੈ ਹੀ ‘ਗਿਆਨ ਅਤੇ ਅਮਲ’ ਦਾ ਨਾਮ, (ਗਿਆਨ ਅਤੇ ਅਮਲ ਵਿਹੂਣੀ) ਨਿਰੀ ਸ਼ਰਧਾ ਸਿੱਖੀ ਨਹੀਂ ਕਹੀ ਜਾ ਸਕਦੀ। ਇਸ ਬਾਰੇ ਕਬੀਰ ਸਾਹਿਬ ਦਾ ਬਹੁਤ ਹੀ ਸਪਸ਼ਟ ਗੁਰਵਾਕ ਹੈ:

ਕਬੀਰਾ ਜਹਾ ਗਿਆਨੁ ਤਹ ਧਰਮੁ ਹੈ ਜਹਾ ਝੂਠੁ ਤਹ ਪਾਪੁ॥

ਜਹਾ ਲੋਭੁ ਤਹ ਕਾਲੁ ਹੈ ਜਹਾ ਖਿਮਾ ਤਹ ਆਪਿ॥155॥ (ਪੰਨਾ 1372)

ਐਸੇ ਬਹੁਤਾਤ ‘ਸ਼ਰਧਾਲੂ’ ਤਾਂ ਇਸ ਲੇਖਕ ਵਲੋਂ ਦਿੱਤੀਆਂ ਸਿੱਖੀ ਦੀਆਂ ਤਿੰਨ ਮੂਲ ਸ਼ਰਤਾਂ ’ਤੇ ਹੀ ਖਰੇ ਨਹੀਂ ਉਤਰਦੇ।

ਪਰਮਜੀਤ ਸਿੰਘ ਜੀ ਰਾਣੂ ਸਮੇਤ ‘ਸਹਿਜਧਾਰੀ ਸਿੱਖ’ ਹੋਣ ਦਾ ਦਾਅਵਾ ਕਰਨ ਵਾਲੇ ਕੁਝ ਸੱਜਣਾਂ ਦੀ ਇਕ ਦਲੀਲ ਇਹ ਵੀ ਹੈ ਕਿ ‘ਸਹਿਜਧਾਰੀ ਸਿੱਖ’ ਦਾ ਭਾਵ ਉਹ ਮਨੁੱਖ ਹੈ, ਜੋ ਹੋਲੀ-ਹੋਲੀ ਗੁਰਮਤਿ ਸਿਧਾਂਤਾਂ ਨੂੰ ਅਪਨਾਉਣ ਵੱਲ ਵੱਧ ਰਿਹਾ ਹੈ। ਇਸ ਪਹੁੰਚ ਵਿਚ ਕੋਈ ਗਲਤੀ ਨਹੀਂ ਹੈ, ਪਰ ਇਹ ਸਵੈ-ਪੜਚੋਲ ਦਾ ਵਿਸ਼ਾ ਹੈ ਕਿ ਉਸ ਨੂੰ ਸਿੱਖ ਹੋਣ ਦਾ ਦਾਅਵਾ (ਵੈਸੇ ਦਾਅਵੇ ਕਰਨ ਦੀ ਲੋੜ ਨਹੀਂ ਹੁੰਦੀ, ਕਿਉਂਕਿ ਸਿੱਖੀ ਮਨ ਦੀ ਖੇਡ ਹੈ) ਤਾਂ ਹੀ ਹੋਣਾ ਚਾਹੀਦਾ ਹੈ, ਜਦੋਂ ਉਹ ਗੁਰਮਤਿ ਦੇ ਮੂਲ ਸਿਧਾਂਤਾਂ ਦਾ ਧਾਰਨੀ ਹੋ ਜਾਂਦਾ ਹੈ। ਬਾਕੀ ਇਕ ਸਿੱਖ ਤਾਂ ਹਮੇਸ਼ਾਂ ਹੀ ਸਿੱਖਆਰਥੀ ਰਹਿੰਦੇ ਹੋਏ ਸਿੱਖਣ ਦੀ ਕੋਸ਼ਿਸ਼ ਵਿਚ ਰਹਿੰਦਾ ਹੈ। ਅੱਜ ਸਿੱਖ ਹੋਣ ਦਾ ਦਾਅਵਾ ਕਰ ਰਹੇ ਸੱਜਣਾਂ ਨੂੰ ਨਿਮਰਤਾ ਸਹਿਤ ਇਹ ਸਵੈ-ਪੜਚੋਲ ਕਰਨ ਦੀ ਬੇਨਤੀ ਹੈ ਕਿ ਕੀ ਉਹ ਇਸ ਸ਼੍ਰੇਣੀ ਦੇ ਘੇਰੇ ਵਿਚ ਆਉਂਦੇ ਹਨ? ਕਿਉਂਕਿ ਇਸ ਸ਼੍ਰੇਣੀ ਦੇ ਘੇਰੇ ਵਿਚ ਉਹੀ ਇਨਸਾਨ ਆਉਂਦੇ ਹਨ, ਜੋ ਕਿਸੇ ਹੋਰ ਮੱਤ ਵਲੋਂ ਸਿੱਖੀ ਵੱਲ ਪ੍ਰੇਰਿਤ ਹੋ ਰਹੇ ਹਨ। ਪਰ ਅੱਜ ‘ਸਹਿਜਧਾਰੀ ਸਿੱਖ’ ਹੋਣ ਦਾ ਦਾਅਵਾ ਕਰ ਰਹੇ ਬਹੁਤਾਤ ਸੱਜਣ ਉਹ ਹਨ, ਜੋ ਮੂਲ ਤੌਰ ’ਤੇ ‘ਸਿੱਖ ਪਰਿਵਾਰਾਂ’ ਵਿਚੋਂ ਹੀ ਹਨ ਅਤੇ ਜਿਨ੍ਹਾਂ ਨੇ ਫੈਸ਼ਨ ਦੀ ਹੋੜ (ਜਾਂ ਕਿਸੇ ਹੋਰ ਪ੍ਰਭਾਵ ਹੇਠ) ਕੇਸ ਕਟਵਾਉਣ ਸਮੇਤ ਹੋਰ ਕਮਜ਼ੋਰੀਆਂ ਅਪਨਾ ਲਈਆਂ ਹਨ।

ਪਰਮਜੀਤ ਸਿੰਘ ਜੀ ਰਾਣੂ ਸਮੇਤ ਕੁਝ ਸੱਜਣਾਂ ਦੀ ਇਹ ਵੀ ਦਲੀਲ ਹੈ ਕਿ ਕਿਉਂਕਿ ਅਸੀਂ ਸਿੱਖ ਖਾਨਦਾਨਾਂ ਵਿਚੋਂ ਹਾਂ, ਇਸ ਲਈ ਜੇ ‘ਮੂਲ ਸਿਧਾਂਤ’ ਨਹੀਂ ਵੀ ਅਪਨਾਏ ਤਾਂ ਵੀ ‘ਸਹਿਜਧਾਰੀ ਸਿੱਖ’ ਹਾਂ, ਕਿਉਂਕਿ ਸਾਡਾ ਕੋਈ ਹੋਰ ਧਰਮ ਨਹੀਂ ਹੈ। ਐਸੇ ਸੱਜਣਾਂ ਨੂੰ ਨਿਮਰਤਾ ਸਹਿਤ ਇਤਿਹਾਸ ਦੇ ਉਹ ਵਰਕੇ ਵਾਚ ਕੇ ਸਵੈ-ਪੜਚੋਲ ਕਰਨ ਦੀ ਬੇਨਤੀ ਹੈ, ਜਿਨ੍ਹਾਂ ਅਨੁਸਾਰ ਬਾਬਾ ਨਾਨਕ ਜੀ ਨੇ ਆਪਣੇ ਪੁੱਤਰ (ਸ੍ਰੀ ਚੰਦ ਜੀ) ਨੂੰ ਗੁਰਮਤਿ ਦੇ ‘ਮੂਲ ਸਿਧਾਂਤਾਂ’ ਤੋਂ ਬਾਗੀ ਹੋਣ ਕਰਕੇ ਪ੍ਰਵਾਨ ਨਹੀਂ ਕੀਤਾ ਸੀ। ਕਿਉਂਕਿ ਸਿੱਖੀ ‘ਗਿਆਨ ਅਤੇ ਅਮਲ’ ਦਾ ਧਰਮ ਹੈ, ਪਿਤਾ-ਪੁਰਖੀ ਦਾਅਵਾ ਨਹੀਂ।

ਪਤਿਤ

‘ਸਹਿਜਧਾਰੀ ਸਿੱਖ’ ਅਖਵਾਉਣ ਦਾ ਦਾਅਵਾ ਕਰਨ ਵਾਲੇ ਸੱਜਣਾਂ ਦਾ ਇਕ ਗਿਲਾ ਇਹ ਵੀ ਹੈ ਕਿ ਸਿੱਖ ਉਨ੍ਹਾਂ ਨੂੰ ‘ਪਤਿਤ ਸਿੱਖ’ ਕਹਿ ਕੇ ਦੁਰਕਾਰਦੇ ਹਨ, ਜਦਕਿ ‘ਪਤਿਤ ਸਿੱਖ’ ਉਹ ਹੁੰਦਾ ਹੈ, ਜੋ ‘ਖੰਡੇ ਦੀ ਪਾਹੁਲ’ ਕਰਕੇ ਕੁਰਿਹਤ ਕਰਦਾ ਹੈ। ਜਿੱਥੋਂ ਤੱਕ ਦੁਰਕਾਰੇ ਜਾਣ ਦਾ ਸਵਾਲ ਹੈ ਤਾਂ ਇਹ ਬਹੁਤ ਹੀ ਗਲਤ ਸੋਚ ਹੈ। ਜੋ ਵੀ ਐਸਾ ਕਰਦਾ ਹੈ, ਉਹ ਬੇਸ਼ਕ ਗੁਰਮਤਿ ਤੋਂ ਉਲਟ ਵਰਤਾਰਾ ਕਰ ਰਿਹਾ ਹੈ। ਪਹਿਲਾਂ ਕੀਤੀ ਵਿਚਾਰ ਅਨੁਸਾਰ ‘ਸਿੱਖੀ’ ਸਵੈ-ਪੜਚੋਲ ਦਾ ਵਿਸ਼ਾ ਹੈ, ਫਤਵਿਆਂ ਜਾਂ ਦਾਅਵਿਆਂ ਦਾ ਨਹੀਂ। ਸੋ ਕਿਸੇ ਨੂੰ ਕਿਸੇ ਵੀ ਵਜ੍ਹਾਂ ਨਾਲ ਨੀਂਵਾਂ ਜਾਂ ਪਾਪੀ ਹੋਣ ਦਾ ਫਤਵਾ ਜਾਰੀ ਕਰਨਾ ਸਿੱਖੀ ਨਹੀਂ ਹੈ। ਸਿੱਖੀ ਤਾਂ ਹਰ ਇਕ ਮਨੁੱਖ ਨੂੰ ਆਪਣੇ ਕਲਾਵੇ ਵਿਚ ਲੈ ਕੇ ਸਹੀ ਰਾਹ ’ਤੇ ਤੁਰਨ ਲਈ ਪ੍ਰੇਰਿਤ ਕਰਨ ਦੀ ਸੋਚ ਹੈ, ਨਾ ਕਿ ਦੁਰਕਾਰ ਕੇ ਦੂਰ ਕਰਨ ਦੀ।

ਪਹਿਲਾਂ ਅਸੀਂ ਇਹ ਵਿਚਾਰ ਆਏ ਹਾਂ ਕਿ ਗੁਰਮਤਿ ਦਾ ਹਰ ਸਿਧਾਂਤ ਹਰ ਮਨੁੱਖ ’ਤੇ ਇਕਸਾਰ ਲਾਗੂ ਹੁੰਦਾ ਹੈ, ਇਸ ਲਈ ਇਹ ਗੱਲ ਵੀ ਸਹੀ ਨਹੀਂ ਹੈ ਕਿ ‘ਪਤਿਤ’ ਸਿਰਫ ਉਹ ਹੁੰਦਾ ਹੈ, ਜੋ ‘ਖੰਡੇ ਦੀ ਪਾਹੁਲ’ ਲੈ ਕੇ ਕੁਰਹਿਤ ਕਰਦਾ ਹੈ। ਇਹ ਵੀ ਅਸੀਂ ਵਿਸਤਾਰ ਵਿਚ ਸਮਝ ਆਏ ਹਾਂ ਕਿ ਬਜਰ ਕੁਰਹਿਤਾਂ ਸਮੇਤ ਹਰ ਕੁਰਹਿਤ ਹਰ ਮਨੁੱਖ ਲਈ ਗਲਤ (ਕਮਜ਼ੋਰੀ) ਹੈ ਨਾ ਕਿ ਸਿਰਫ ‘ਪਾਹੁਲਧਾਰੀਆਂ’ ਲਈ। ਮਿਸਾਲ ਲਈ ਤੰਬਾਕੂ ਦਾ ਸੇਵਨ ਹਰ ਮਨੁੱਖ ਲਈ ਗਲਤ ਹੈ, ਨਾ ਕਿ ਸਿਰਫ ‘ਪਾਹੁਲਧਾਰੀਆਂ’ ਲਈ। ਐਸੀਆਂ ਕੱਚੀਆਂ ਦਲੀਲਾਂ ਸਿਰਫ ਮਨ ਦੀਆਂ ਚਤੁਰਾਈਆਂ ਤੋਂ ਵੱਧ ਕੁਝ ਨਹੀਂ ਹਨ।

ਜੇ ਗੁਰਬਾਣੀ ਦੇ ਆਧਾਰ ’ਤੇ ‘ਪਤਿਤ’ ਬਾਰੇ ਸਮਝਣ ਦਾ ਯਤਨ ਕਰੀਏ ਤਾਂ ਇਸ ਬਾਰੇ ਸੋਝੀ ਦਿੰਦੇ ਕੁਝ ਗੁਰਵਾਕ ਇਸ ਤਰਾਂ ਹਨ:

ਹਰਿ ਕੈ ਮਾਰਗਿ ਪਤਿਤ ਪੁਨੀਤ ॥ ਪੂਰੀ ਸੋਭਾ ਪੂਰਾ ਲੋਕੀਕ ॥3॥ (ਪੰਨਾ 188)

ਗੁਰਦੇਵ ਕਰਤਾ ਸਭਿ ਪਾਪ ਹਰਤਾ ਗੁਰਦੇਵ ਪਤਿਤ ਪਵਿਤ ਕਰਾ ॥ (ਪੰਨਾ 250)

ਗੁਰਬਾਣੀ ਦੀ ਵਿਚਾਰ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਗੁਰਬਾਣੀ ਵਿਚ ‘ਪਤਿਤ’ ਬਹੁਤਾਤ ਵਿਚ ਬੇਨਤੀ ਵਜੋਂ ਆਪਣੇ ਲਈ ਆਇਆ ਹੈ ਜਾਂ ਮਨ ਨੂੰ ਸਵੈ-ਪੜਚੋਲ ਕਰਨ ਦੀ ਪ੍ਰੇਰਨਾ ਕਰਨ ਖਾਤਿਰ ਹੀ ਆਇਆ ਹੈ। ਕਿਸੇ ਨੂੰ ‘ਪਤਿਤ’ ਐਲਾਨਦਾ ‘ਫਤਵਾ’ ਜਾਰੀ ਕਰਨ ਦੇ ਭਾਵ ਵਿਚ ਗੁਰਬਾਣੀ ਵਿਚ ਇਹ ਵਰਤਿਆ ਨਹੀਂ ਮਿਲਦਾ। ਸਿੱਖ ਰਹਿਤ ਮਰਿਯਾਦਾ ਵਿਚ ਵੀ ਗਲਤ ਪ੍ਰਚਲਿਤ ਹੋ ਚੁੱਕੀ ਸੋਚ ਕਾਰਨ ‘ਪਤਿਤ’ ਹੋਣ ਦਾ ਸੰਬੰਧ ਭੁਲੇਖੇ ਵਿਚ ‘ਪਾਹੁਲਧਾਰੀ ਸਿੱਖ’ ਨਾਲ ਜੋੜ ਦਿੱਤਾ ਗਿਆ ਹੈ, ਪਰ ੳਥੇ ਵੀ ਇਹ ਫਤਵੇ ਦੇ ਤੌਰ ’ਤੇ ਨਹੀਂ, ਬਲਕਿ ਸਵੈ-ਪੜਚੋਲ ਦੀ ਪ੍ਰੇਰਨਾ ਲਈ ਹੀ ਆਇਆ ਹੈ।

ਵੋਟ ਦਾ ਹੱਕ

‘ਸਹਿਜਧਾਰੀ ਸਿੱਖ’ ਹੋਣ ਦਾ ਦਾਅਵਾ ਕਰਨ ਵਾਲੇ ਸੱਜਣਾਂ ਦੀ ਇਕ ਵੱਡੀ ਮੰਗ ਇਹ ਹੈ ਕਿ ਉਨ੍ਹਾਂ ਨੂੰ ਵੀ ਸ਼੍ਰੋਮਣੀ ਕਮੇਟੀ ਦੀਆਂ ਚੌਣਾਂ ਵਿਚ ਮਤਦਾਨ ਦਾ ਅਧਿਕਾਰ ਮਿਲਨਾ ਚਾਹੀਦਾ ਹੈ। ਮੌਜੂਦਾ ਸਮੇਂ ਵਿਚ ਇਹ ਮਸਲਾ ਉੱਠਣ ਦਾ ਮੁੱਖ ਕਾਰਨ ਇਹੀ ਮੰਗ ਹੈ। ਪਰ ਵਿਚਾਰਨ ਵਾਲੀ ਗੱਲ ਇਹ ਹੈ ਕਿ ਗੁਰਮਤਿ ਇਨਕਲਾਬ ਦੇ ਰਾਹ ਵਿਚ ਇਹ ਵੋਟਾਂ ਦਾ ਸਿਸਟਮ ਕਿਵੇਂ ਆ ਗਿਆ ? ਗੁਰਮਤਿ ਤਾਂ ‘ਗੁਣਤੰਤਰ’ ਨੂੰ ਮਾਨਤਾ ਦਿੰਦੀ ਹੈ, ‘ਗਣਤੰਤਰ’ (ਸਿਰਾਂ ਦੀ ਗਿਣਤੀ) ਨੂੰ ਨਹੀਂ। ਨਾਨਕ ਸਰੂਪਾਂ ਨੇ ਉਤਰਾਧਿਕਾਰੀ ਚੁਣਨ ਲਈ ਕਿਹੜੀਆਂ ਵੋਟਾਂ ਪਵਾਈਆਂ ਸਨ ? ਕੌਮ ਦੇ ਅਦਾਰਿਆਂ ਦਾ ਜਿਤਨਾ ਨੁਕਸਾਨ ਇਸ ‘ਵੋਟ ਸਿਸਟਮ’ ਨੇ ਕੀਤਾ ਹੈ, ਉੱਤਨਾ ਸ਼ਾਇਦ ਹੀ ਕਿਸੇ ਹੋਰ ਸਿਸਟਮ ਨੇ ਕੀਤਾ ਹੋਵੇ। ਇਸ ‘ਵੋਟ ਸਿਸਟਮ’ ਦੀ ਹੀ ਦੇਣ ਹੈ ਕਿ ਅੱਜ ਗੁਰਦਵਾਰਿਆਂ ਵਿਚ ਪ੍ਰਬੰਧਕ (ਸੇਵਾਦਾਰ ?) ਬਣਨ ਲਈ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੀ ਹਜ਼ੂਰੀ (?) ਵਿਚ ਇਕ-ਦੂਜੇ ’ਤੇ ਕਿਰਪਾਨਾਂ ਸੂਤੀਆਂ ਜਾ ਰਹੀਆਂ ਹਨ, ਪੁਲਿਸ ਇਨ੍ਹਾਂ ‘ਭੇੜੀਆਂ’ ਨੂੰ ਕੰਟਰੋਲ ਕਰਨ ਲਈ ਗੁਰਦਵਾਰਿਆਂ ਵਿਚ ਆ ਰਹੀ ਹੈ। ਅੱਜ ਕੌਮ ਦੇ ਕੇਂਦਰੀ ਅਦਾਰੇ ਜੇ ਆਰ. ਐਸ. ਐਸ. ਜੈਸੀਆਂ ਸੰਸਥਾਵਾਂ ਦੇ ਕਬਜ਼ੇ ਹੇਠ ਨਜ਼ਰ ਆ ਰਹੇ ਹਨ ਤਾਂ ਇਸ ਪਿੱਛੇ ਵੀ ਕਾਰਨ ਇਹ ‘ਚੌਣ ਸਿਸਟਮ’ ਹੀ ਹੈ। ਸਿੰਘ ਸਭਾ ਲਹਿਰ (ਗੁਰਦੁਆਰਾ ਸੁਧਾਰ ਲਹਿਰ) ਨੇ ਗੁਰਦੁਆਰੇ ਕੁਝ ਹੱਦ ਤਾਂ ਆਜ਼ਾਦ ਤਾਂ ਬੇਸ਼ਕ ਕਰਵਾ ਲਏ, ਪਰ ਅਣਗਹਿਲੀ ਕਾਰਨ ‘ਗੁਰਦਵਾਰਾ ਐਕਟ’ ਦੇ ਰੂਪ ਵਿਚ ਚੌਣਾਂ ਦਾ ਉਹ ਸਰਕਾਰੀ ਸੰਗਲ ਪਵਾ ਲਿਆ, ਜਿਸ ਦੀ ਜਕੜ ਗੁਰਮਤਿ ਇਨਕਲਾਬ ਦਾ ਸੰਘ ਦਿਨੋਂ ਦਿਨ ਘੁੱਟੀ ਜਾ ਰਹੀ ਹੈ। ਇਸ ਸਿਸਟਮ ਨੇ ਗੁਰਦੁਆਰਿਆਂ ਉੱਤੇ ਐਸੇ ਲੋਕ ਕਾਬਜ਼ ਕਰਵਾ ਦਿੱਤੇ ਹਨ, ਜੋ ‘ਮਹੰਤਾਂ’ ਨੂੰ ਵੀ ਮਾਤ ਪਾ ਰਹੇ ਹਨ ਅਤੇ ਜਿਨ੍ਹਾਂ ਤੋਂ ਆਜ਼ਾਦੀ ਦਾ ਰਾਹ ਲੱਭਿਆਂ ਨਹੀਂ ਲੱਭ ਰਿਹਾ।

ਸੋ ‘ਸਹਿਜਧਾਰੀ ਸਿੱਖ’ ਹੋਣ ਦਾ ਦਾਅਵਾ ਕਰਨ ਵਾਲੇ ਸੱਜਣੋ! ‘ਪੂਰਨ ਸਿੱਖ’ ਅਖਵਾਉਂਦੇ ਲੋਕਾਂ ਨੇ ਇਤਨੇ ਸਾਲਾਂ ਤੋਂ ਵੋਟਾਂ ਪਾ ਕੇ ਕਿਹੜਾ ਚੰਨ੍ਹ ਚਾੜ੍ਹ ਲਿਆ, ਜਿਹੜਾ ਤੂਸੀ ਵੋਟਾਂ ਪਾ ਕੇ ਚਾੜ੍ਹ ਲੈਣਾ ਹੈ? ਅੱਜ ਤਾਂ ਹਰ ਸੁਚੇਤ ਸਿੱਖ ਦਾ ਹਿਰਦਾ ਕੂਕ-ਕੂਕ ਕੇ ਕਹਿ ਰਹਿ ਹੈ, “ਗਣਤੰਤਰ ਭਜਾਉ, ਗੁਣਤੰਤਰ ਲਿਆਉ, ਪੰਥ ਬਚਾਉ”। ਸੋ ਬੇਨਤੀ ਹੈ ਕਿ ਆਪ ਵੀ ਐਸੇ ਦਾਅਵਿਆਂ ਨੂੰ ਛੱਡ ਕੇ ਸੁਚੇਤ ਪੰਥ ਦੀ ਅਵਾਜ਼ ਨਾਲ ਅਵਾਜ਼ ਮਿਲਾਉ ਤਾਂ ਕਿ ਇਸ ਮੰਦ-ਸਿਸਟਮ ਤੋਂ ਛੁਟਕਾਰਾ ਪਾ ਸਕੀਏ।

ਉਪਰੋਕਤ ਕੀਤੀ ਖੁੱਲੀ ਵਿਚਾਰ ਤੋਂ ਤਾਂ ਤੁਹਾਡੇ ਸਮੇਤ ਹਰ ਸੁਹਿਰਦ ਮਨੁੱਖ (ਸਿੱਖ) ਇਸ ਗੱਲ ’ਤੇ ਤਾਂ ਸਹਿਮਤ ਹੋਵੇਗਾ ਕਿ ਇਸ ‘ਗੁਣਤੰਤਰ’ ਵਿਚ ਆਗੂ ਬਨਣ ਦਾ ਹੱਕ ਉਨ੍ਹਾਂ ਨੂੰ ਹੀ ਮਿਲਣਾ ਚਾਹੀਦਾ ਹੈ, ਜੋ ਗੁਰਮਤਿ ਇਨਕਲਾਬ ਨੂੰ ਸਮਰਪਿਤ (ਖਾਲਸਾ) ਹਨ। ਅਸੀਂ ਐਸੇ ਆਗੂ (ਪ੍ਰਬੰਧਕ) ਚੁੱਣ ਕੇ ਉਨ੍ਹਾਂ ਦੀ ਤਾਕਤ ਅਤੇ ਨਿਗਰਾਨ ਬਨਣਾ ਹੈ। ਆਉ! ਸਾਰੇ ਰਲ-ਮਿਲ ਨਾਨਕ ਸਰੂਪਾਂ ਵਲੋਂ ਬਖਸ਼ੇ ‘ਗੁਣਤੰਤਰ’ ਸਿਸਟਮ ਨੂੰ ਪੰਥ ਵਿਚ ਦੁਬਾਰਾ ਪ੍ਰਚਲਿਤ ਕਰਨ ਦਾ ਬਾਨਣੂ ਬਨੀਏ।

ਅੰਤਿਕਾ

ਉਪਰੋਕਤ ਸੁਹਿਰਦ, ਨਿਸ਼ਕਾਮ ਅਤੇ ਨਿਰਪੱਖ ਖੁੱਲੀ ਵਿਚਾਰ ਰਾਹੀਂ ਇਹ ਸਪਸ਼ਟ ਕਰਨ ਦਾ ਯਤਨ ਕੀਤਾ ਗਿਆ ਹੈ ਕਿ ‘ਸਿੱਖੀ’ ਦਾਅਵਿਆਂ ਜਾਂ ਫਤਵਿਆਂ ਦਾ ਵਿਸ਼ਾ ਨਹੀਂ, ਬਲਕਿ ਸਵੈ-ਪੜਚੋਲ ਦਾ ਵਿਸ਼ਾ ਹੈ। ਗੁਰਮਤਿ ਫਲਸਫੇ ਅਤੇ ਮੁੱਢਲੇ ਪ੍ਰਮਾਣਿਕ ਸਿੱਖ ਇਤਿਹਾਸ ਦੇ ਅਧਿਐਨ ਤੋਂ ਇਹ ਵੀ ਸਪਸ਼ਟ ਹੋ ਜਾਂਦਾ ਹੈ ਕਿ ਕੌਮ ਵਿਚ ‘ਸਹਿਜਧਾਰੀ ਸਿੱਖ’ ਦਾ ਸੰਕਲਪ ਉਸ ਰੂਪ ਵਿਚ ਕਿਧਰੇ ਵੀ ਨਹੀਂ ਮਿਲਦਾ, ਜਿਸ ਦਾ ਦਾਅਵਾ ਕੁਝ ਸੱਜਣ ਅੱਜ ਕਰ ਰਹੇ ਹਨ। ਉਨ੍ਹਾਂ ਸੱਜਣਾਂ ਵਲੋਂ ਦਿੱਤੀਆਂ ਜਾਂਦੀਆਂ ਦਲੀਲਾਂ ਦੀ ਸੁਹਿਰਦ ਪੜਚੋਲ ਨੇ ਇਹ ਵੀ ਸਪਸ਼ਟ ਕਰ ਦਿੱਤਾ ਹੈ ਕਿ ਇਹ ਦਲੀਲਾਂ ਠੋਸ ਅਤੇ ਨਿਆਂ-ਪੂਰਨ ਨਹੀਂ ਹਨ।

ਇਸ ਵਿਚ ਵੀ ਕੋਈ ਸ਼ੱਕ ਨਹੀਂ ਕਿ ਕੌਮ ਦੇ ਬਿਖੜੇ ਪੈਂਡਿਆਂ ਦੇ ਦੌਰ ਵਿਚ ਹੋਈਆਂ ਸਾਜਿਸ਼ਾਂ ਕਾਰਨ ‘ਸਿਧਾਂਤਕ ਧੁੰਧਲਕੇ’ ਦਾ ਇਕ ਐਸਾ ਗੁਬਾਰ ਵੀ ਛਾਇਆ, ਜਿਸ ਦਾ ਅਸਰ ਪੰਥਕ ਸਿਸਟਮ ਦੇ ਹਰ ਅਦਾਰੇ ਅਤੇ ਅਸੂਲ ਉੱਤੇ ਪਿਆ। ਇਸ ਦੀ ਪਰਛਾਈ ‘ਸਿੱਖ ਰਹਿਤ ਮਰਿਯਾਦਾ’ ਤੇ ਵੀ ਵੇਖੀ ਜਾ ਸਕਦੀ ਹੈ। ਇਸ ਧੁੰਧਲਕੇ ਦਾ ਅਸਰ ‘ਸਿੱਖ’ ਦੀ ਪਰਿਭਾਸ਼ਾ ’ਤੇ ਵੀ ਪਿਆ।

ਰੱਬ ਜੀ ਦੀ ਮਿਹਰ ਸਦਕਾ, ਗੁਰਮਤਿ ਦੀ ਰੋਸ਼ਨੀ ਵਿਚ, ਅਸੀਂ ਆਪਣੀ ਨਿਮਾਣੀ ਸਮਝ ਮੁਤਾਬਕ, ‘ਸਿੱਖ’ ਦੀ ਰੂਪ-ਰੇਖਾ ਪੇਸ਼ ਕਰਨ ਦਾ ਯਤਨ ਵੀ ਕੀਤਾ ਹੈ। ਇਸ ਵਿਚਾਰ ਤੋਂ ਸ਼ਾਇਦ ਹੀ ਕੋਈ ਸੁਹਿਰਦ ਅਤੇ ਸੁਚੇਤ ਸਿੱਖ ਮੁਨਕਰ ਹੋਵੇ ਕਿ ਗੁਰਮਤਿ ਦਾ ਹਰ ਅਸੂਲ ਕਾਇਨਾਤ ਦੇ ਹਰ ਮਨੁੱਖ ਲਈ ਇਕਸਾਰ ਹੈ, ਨਾ ਕਿ ਵੱਖ-ਵੱਖ ਲੇਬਲਾਂ ਲਈ ਵੱਖ-ਵੱਖ। ਅਸੀਂ ਇਹ ਵੀ ਵਿਚਾਰਨ ਦਾ ਯਤਨ ਕੀਤਾ ਕਿ ਸਾਜਿਸ਼ਾਂ ਅਤੇ ਅਣਗਹਿਲੀ ਦੇ ਦੌਰ ਵਿਚ ‘ਖੰਡੇ ਦੀ ਪਾਹੁਲ ਦੇ ਕੌਤਕ’ (ਇਸੇ ਧੁੰਧਲਕੇ ਦੇ ਅਸਰ ਹੇਠ ਇਸ ਦਾ ਨਾਮ ‘ਅੰਮ੍ਰਿਤ ਸੰਸਕਾਰ’ ਗਲਤ ਪ੍ਰਚਲਿਤ ਕਰ ਦਿੱਤਾ ਗਿਆ ਲਗਦਾ ਹੈ) ਦਾ ਸਰੂਪ ਅਤੇ ਮਕਸਦ ਵੀ ਬਦਲ ਕੇ ਪੇਸ਼ ਕਰਨਾ ਸ਼ੁਰੂ ਕਰ ਦਿੱਤਾ ਗਿਆ, ਜਿਸ ਦੀ ਵਜਹਿ ਨਾਲ ‘ਸਿੱਖ’ ਦੇ ਭਾਵ ਬਾਰੇ ਵੀ ਅਨੇਕਾਂ ਭੁਲੇਖੇ ਖੜੇ ਹੋ/ਕੀਤੇ ਗਏ। ਇਹ ਵਿਚਾਰ ਵੀ ਸਪਸ਼ਟ ਹੋ ਗਿਆ ਕਿ ਸਿੱਖੀ ਵਿਚ ਸ਼ਰਧਾ ਨਹੀਂ, (ਸੱਚ ਦੇ) ਗਿਆਨ ਨੂੰ ਵੱਧ ਮਾਨਤਾ ਦਿੱਤੀ ਗਈ ਹੈ। ਗਿਆਨ ਵਿਹੂਣੀ ਸ਼ਰਧਾ ਲਈ ਗੁਰਮਤਿ ਇਨਕਲਾਬ (ਸਿੱਖੀ) ਵਿਚ ਕੋਈ ਥਾਂ ਨਹੀਂ ਹੈ।

ਇਸ ਵਿਚਾਰ ਤੋਂ ਇਹ ਤਸਵੀਰ ਸਾਹਮਣੇ ਆਉਂਦੀ ਹੈ ਕਿ ਹਰ ਮਨੁੱਖ ਲਈ ਗੁਰਮਤਿ ਦਾ ਦਵਾਰਾ ਖੁੱਲਾ ਹੈ, ਉਹ ਜਿਤਨਾ ਚਾਹੇ ਇਸ ਨੂੰ ਅਪਨਾ ਲਵੇ, ਉਸ ਲਈ ਲਾਹੇਵੰਦ ਹੈ। ਗੁਰਮਤਿ ਦਾ ਮਕਸਦ ਇਕ ‘ਸਚਿਆਰੇ ਮਨੁੱਖ’ ਦੀ ਘਾੜਤ ਹੈ। ਇਹ ਵੀ ਸੱਚ ਹੈ ਕਿ ਕੋਈ ਵੀ ਮਨੁੱਖ ਪੂਰਨ ਨਹੀਂ ਹੁੰਦਾ ਹੈ। ਪਰ ਇਹ ਵੀ ਸੱਚਾਈ ਹੈ ਕਿ ‘ਸਿੱਖ’ ਬਣਨ ਲਈ ਗੁਰਮਤਿ ਦੇ ਕੁਝ (ਮੁੱਢਲੇ) ਅਸੂਲਾਂ ਦਾ ਧਾਰਨੀ ਹੋਣਾ ਜ਼ਰੂਰੀ ਹੈ। ਸਿੱਖੀ ਵਿਚ ਸ਼ਾਮਿਲ ਹੋਣ ਦੇ ਚਾਹਵਾਨ ਹਰ ਮਨੁੱਖ ਨੂੰ ‘ਦਾਅਵਾ’ ਕਰਨ ਦੀ ਥਾਂ ਇਨ੍ਹਾਂ ਅਸੂਲਾਂ ਦੀ ਸੇਧ ਵਿਚ ‘ਸਵੈ-ਪੜਚੋਲ’ ਕਰਨ ਦੀ ਲੋੜ ਹੈ। ਆਪਣੀਆਂ ਮਾਨਸਿਕ ਕਮਜ਼ੋਰੀਆਂ ਨੂੰ ਕਬੂਲਣ ਦੀ ਪ੍ਰਵਿਰਤੀ ਧਾਰਨ ਕਰਨੀ ਚਾਹੀਦੀ ਹੈ। ਕਿਸੇ ਦੂਜੇ ਦੇ ਗੁਨਾਹਾਂ ਨੂੰ ਗਿਣਵਾ ਕੇ ਆਪਣੀਆਂ ਕਮਜ਼ੋਰੀਆਂ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਨਾ ਹੀ ਗੁਰਮਤਿ ਹੈ, ਨਾ ਹੀ ਸੁਹਿਰਦਤਾ। ਦੂਜੀ ਤਰਫ, ਕਿਸੇ ਨੂੰ ਉਸ ਦੀਆਂ ਕਮਜ਼ੋਰੀਆਂ ਵੱਲ ਇਸ਼ਾਰਾ ਕਰਕੇ ਪਤਿਤ, ਗੈਰ-ਸਿੱਖ, ਪੰਥ-ਦੋਖੀ ਆਦਿ ਹੋਣ ਦੇ ਫਤਵੇ ਜ਼ਾਰੀ ਕਰਨਾ ਵੀ ‘ਸਿੱਖੀ’ (ਗੁਰਮਤਿ) ਨਹੀਂ। ਸਾਡਾ ਯਤਨ ਸੁਧਾਰ ਦਾ ਹੋਣਾ ਚਾਹੀਦਾ ਹੈ, ਬਾਈਕਾਟ ਦਾ ਨਹੀਂ।

ਇਹ ਗੱਲ ਸੱਚ ਹੈ ਕਿ ‘ਸਿੱਖੀ’ ਸਭ ਨੂੰ ਆਪਣੇ ਕਲਾਵੇ ਵਿਚ ਲੈਣ ਵਾਲਾ ਇਨਕਲਾਬ ਹੈ, ਦੂਰ ਧਕੇਲਨ ਵਾਲਾ ਨਹੀਂ। ਪਰ ਇਹ ਵੀ ਉਤਨਾ ਹੀ ਸੱਚ ਹੈ ਕਿ ਇਸ ਕਲਾਵੇ ਵਿਚ ਲੈਣ ਦਾ ਭਾਵ ਸੁਧਾਰ ਰਾਹੀਂ ਹੈ, ਛੂਟਾਂ ਰਾਹੀਂ ਨਹੀਂ। ਮਿਸਾਲ ਲਈ ਜੇ ਸੰਸਾਰ ਦੇ 90% ਲੋਕ ਤੰਬਾਕੂ (ਜਾਂ ਹੋਰ ਨਸ਼ਿਆਂ) ਦੀ ਵਰਤੋਂ ਕਰਨ ਲੱਗ ਪਏ/ਪੈਂਦੇ ਹਨ ਤਾਂ ਉਨ੍ਹਾਂ ਨੂੰ ਕਲਾਵੇ ਵਿਚ ਲੈਣ ਲਈ ‘ਤੰਬਾਕੂ/ਨਸ਼ਿਆਂ ਦਾ ਸੇਵਨ’ ਗੁਰਮਤਿ ਅਨੁਸਾਰ ਜ਼ਾਇਜ ਕਰਾਰ ਨਹੀਂ ਦਿੱਤਾ ਜਾ ਸਕਦਾ ਹੈ। ਗੁਰਮਤਿ ਦਾ ਮੁੱਢਲਾ ਅਸੂਲ ਹੋਣ ਕਾਰਨ ਕੇਸਾਧਾਰੀ ਹੋਣ ’ਤੇ ਵੀ ਇਹੀ ਕਸਵੱਟੀ ਢੁੱਕਦੀ ਹੈ। ਬਾਬਾ ਨਾਨਕ ਜੀ ਨੇ ਸੱਜਣ ਠੱਗ ਨੂੰ ਸੁਧਾਰਿਆ ਸੀ, ਉਸ ਦੀਆਂ ਠੱਗੀਆਂ ਨੂੰ ਗੁਰਮਤਿ ਦਾ ਅੰਗ ਨਹੀਂ ਮੰਨ ਲਿਆ ਸੀ।

ਲੇਖ ਵਿਚਲੀ ਵਿਚਾਰ ਤੋਂ ਇਹ ਵੀ ਤੱਥ ਸਾਹਮਣੇ ਲਿਆਉਣ ਦਾ ਯਤਨ ਕੀਤਾ ਗਿਆ ਹੈ ਕਿ ਸਿੱਖ ਸਮਾਜ ਵਿਚ ਹਮੇਸ਼ਾਂ ਤੋਂ ਹੀ ਦੋ ਸ਼੍ਰੇਣੀਆਂ ਰਹੀਆਂ ਹਨ। ਪਰ ਧੁੰਧਲਕੇ ਦੇ ਪ੍ਰਭਾਵ ਹੇਠ ਉਨ੍ਹਾਂ ਦਾ ਸਰੂਪ ਵਿਗਾੜ ਕੇ ਪੇਸ਼ ਕੀਤਾ ਜਾਣ ਲੱਗ ਪਿਆ। ਜੋ ਕਈਂ ਭੁਲੇਖਿਆਂ ਅਤੇ ਨਫਰਤ ਦਾ ਕਾਰਨ ਬਣਿਆ। ਇਹ ਸ਼੍ਰੇਣੀਆਂ ਹਨ, ਸਿੱਖ ਅਤੇ ਖਾਲਸਾ। ਸਰੂਪ, ਸਿਧਾਂਤਾਂ, ਸਟੇਟਸ ਪੱਖੋਂ ਦੋਵੇਂ ਸ਼੍ਰੇਣੀਆਂ ਬਿਲਕੁਲ ਬਰਾਬਰ ਹਨ। ਫਰਕ ਸਿਰਫ ਇਤਨਾ ਹੈ ਕਿ ‘ਖਾਲਸਾ’ ਉਹ ਸ਼੍ਰੇਣੀ ਹੈ, ਜੋ ‘ਗੁਰਮਤਿ ਇਨਕਲਾਬ’ ਦੇ ਪ੍ਰਸਾਰ ਨੂੰ ਸਮਰਪਿਤ ਹੈ। ‘ਖੰਡੇ ਦੀ ਪਾਹੁਲ’ ਵਾਲਾ ਕੌਤਕ ਵੀ ਇਸੇ ਸ਼੍ਰੇਣੀ ਦੀ ਪਹਿਚਾਣ ਦਾ ਇਕ ਵਸੀਲਾ ਸੀ/ਹੈ।

‘ਵੋਟਾਂ ਦੇ ਹੱਕ’ ਵਾਲੇ ਦਾਅਵੇ ਦੇ ਸੰਬੰਧ ਵਿਚ ਵੀ ਇਹ ਵਿਚਾਰ ਆਏ ਹਾਂ ਕਿ ਲੋੜ ਇਸ ਸਿਸਟਮ ਤੋਂ ਨਿਜ਼ਾਤ ਪਾਉਣ ਦੀ ਹੈ, ਨਾ ਕਿ ਇਸ ਨੂੰ ਬੜ੍ਹਾਵਾ ਦੇਣ ਦੀ। ਗੁਰਮਤਿ ਵਿਚ ‘ਗੁਣਤੰਤਰ’ ਹੀ ਪ੍ਰਵਾਨ ਹੈ, ‘ਗਣਤੰਤਰ’ ਨਹੀਂ। ਇਸ ਵਿਚ ਵੀ ਕਿਸੇ ਸੁਹਿਰਦ ਸਿੱਖ ਨੂੰ ਆਪੱਤੀ ਨਹੀਂ ਹੋਣੀ ਚਾਹੀਦੀ ਕਿ ਕੌਮ ਦੇ ਆਗੂ ਅਤੇ ਪ੍ਰਬੰਧਕ ਬਣਨ ਲਈ ਸਮਰਪਿਤ ਸ਼੍ਰੇਣੀ (ਖਾਲਸਾ) ਹੀ ਯੋਗ ਹੈ। ਪਰ ਅਸੀਂ ਡੁੰਘੀ ਵਿਚਾਰ ਉਪਰੰਤ ਐਸਾ ਸਿਸਟਮ ਅਪਨਾਉਣਾ ਹੈ ਕਿ ਆਗੂ ਅਤੇ ਪ੍ਰਬੰਧਕ ਭਟਕ ਨਾ ਜਾਣ ਅਤੇ ਜੇ ਭਟਕ ਰਹੇ ਹਨ ਤਾਂ ਉਨ੍ਹਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਲਾਂਬੇ ਕਰਕੇ ਨਵੇਂ ਬੰਦੇ ਅੱਗੇ ਲਿਆਏ ਜਾਣ।

‘ਸਹਿਜਧਾਰੀ ਸਿੱਖ’ ਹੋਣ ਦਾ ਦਾਅਵਾ ਕਰਨ ਵਾਲੇ ਸੱਜਣਾਂ ਨੂੰ ਵੀ ਨਿਮਰਤਾ ਸਹਿਤ ਬੇਨਤੀ ਹੈ ਕਿ ਆਪਣੇ ਦਾਅਵੇ ਨੂੰ ਗੁਰਮਤਿ ਦੀ ਰੌਸ਼ਨੀ ਵਿਚ ਸਵੈ-ਪੜਚੋਲ ਕਰਨ ਅਤੇ ਆਪਣੀਆਂ ਕਮਜ਼ੋਰੀਆਂ ਨੂੰ ਕਬੂਲ ਕਰਨ ਦੀ ਪ੍ਰਵਿਰਤੀ ਧਾਰਨ ਕਰਨ। ਉਹ ਆਪ ਹੀ ਇਹ ਵਿਚਾਰਨ ਦਾ ਯਤਨ ਕਰਨ ਕਿ ਕੀ ਕਿਸੇ ਹੋਰ ਦੀਆਂ ਕਮਜ਼ੋਰੀਆਂ ਗਿਣਵਾ ਕੇ ਆਪਣੀਆਂ ਕਮਜ਼ੋਰੀਆਂ ਨੂੰ ਜਾਇਜ਼ ਠਹਿਰਾਉਣ ਦੀ ਪਹੁੰਚ ਸੁਹਿਰਦ ਹੈ ? ਨਿਸ਼ਕਾਮ ਅਤੇ ਨਿਮਰ ਬੇਨਤੀ ਹੈ ਕਿ ਐਸੇ ਸੱਜਣ ਸਿੱਖ ਸਮਾਜ ਦੇ ਪੁਨਰਜਾਗਰਨ ਦਾ ਹਿੱਸਾ ਬਨਣ। ਐਸੀ ਸੁਹਿਰਦ ਪਹੁੰਚ ਵਾਲੇ ਹਰ ਮਨੁੱਖ ਦਾ ਸੁਆਗਤ ਕਰਨਾ ਬਣਦਾ ਹੈ।

ਨਿਸ਼ਕਾਮ ਨਿਮਰਤਾ ਸਹਿਤ

ਤੱਤ ਗੁਰਮਤਿ ਪਰਿਵਾਰ


(04/10/11)
ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ
ਵੀਰ ਜੀ ਆਪ ਜੀ ਨੂੰ ਬੰਦੀ ਛੋੜ (ਦਿਵਾਲੀ) ਦੇ ਵਿਸ਼ੇ ਤੇ ਭਾਈ ਸੁਖਵਿੰਦਰ ਸਿੰਘ ਦਦੇਹਰ, ਭਾਈ ਬ੍ਰਹਮਜੀਤ ਸਿੰਘ ਸਰਹਾਲੀ ਅਤੇ ਭਾਈ ਗੁਰਜੰਟ ਸਿੰਘ ਰੂਪੋਵਾਲੀ ਵੱਲੋਂ ਕੀਤੀ ਗਈ ਵੀਚਾਰ ਚਰਚਾ ਦੀ ਵੀਡੀਓ ਦਾ ਲਿੰਕ ਭੇਜਿਆ ਗਿਆ ਹੈ।
ਸੋ ਇਹ ਵੀਡੀਓ ਵੈਬ ਸਾਈਟ ਤੇ ਪਾਉਣ ਦੀ ਖੇਚਲ ਕਰਨੀ ਜੀ।
ਗੁਰਮਤਿ ਗਿਆਨ ਮਿਸ਼ਨਰੀ ਕਾਲਜ,ਲੁਧਿਆਣਾ


(04/10/11)
ਤਰਲੋਚਨ ਸਿੰਘ ਦੁਪਾਲਪੁਰ/ਅਵਤਾਰ ਸਿੰਘ ਮਿਸ਼ਨਰੀ

ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ. ਐੱਸ. ਏ. ਵੱਲੋਂ ਯੂਨੀਅਨ ਸਿਟੀ ਲਾਏਬ੍ਰੇਰੀ ਵਿਖੇ ਵਿਚਾਰ ਗੋਸਟੀ
(ਤਰਲੋਚਨ ਸਿੰਘ ਦੁਪਾਲਪੁਰ) ਬੀਤੇ ਸ਼ਨੀਵਾਰ ਅਕਤੂਬਰ 1, 2011 ਨੂੰ “ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ. ਐੱਸ. ਏ.” ਵੱਲੋਂ ਵਿਚਾਰ ਗੋਸ਼ਟੀ ਦਾ ਆਯੋਜਨ ਕੀਤਾ ਗਿਆ। ਬੀਬੀ ਹਰਸਿਮਰਤ ਕੌਰ ਖਾਲਸਾ ਨੇ ਘਰ ਵਿਖੇ ਵਿਚਾਰ ਸਹਿਤ ਸਹਿਜ ਪਾਠ ਸੰਪੂਰਨ ਕਰਨ ਉਪ੍ਰੰਤ ਯੂਨੀਅਨ ਸਿਟੀ ਲਾਏਬ੍ਰੇਰੀ ਵਿਖੇ ਸਿੱਖ ਵਿਦਵਾਨਾਂ ਦੀ ਵੀਚਾਰ ਗੋਸਟੀ ਦਾ ਪਰਬੰਧ ਕੀਤਾ, ਜਿਸ ਵਿੱਚ ਵਿਦਵਾਨਾਂ ਨੇ ਭਾ. ਅਵਤਾਰ ਸਿੰਘ ਮਿਸ਼ਨਰੀ ਦੇ ਗਰੁੱਪ ਵੱਲੋਂ ਕੀਤੇ ਜਾ ਰਹੇ ਗੁਰਮਤਿ ਪ੍ਰਚਾਰ, ਜਿਵੇਂ ਹਰ ਹਫਤੇ ਆਰਟੀਕਲ ਲਿਖਣੇ, ਰੇਡੀਓ ਟਾਕਸ਼ੋਆਂ ਤੇ ਹਿਸਾ ਲੈਣਾਂ, ਗੁਰਮਤਿ ਲਿਟ੍ਰੇਚਰ ਦੀਆਂ ਸਟਾਲਾਂ ਲਾਉਣੀਆਂ ਅਤੇ ਗਾਹੇ ਬਗਾਹੇ ਸਟੇਜਾਂ ਤੇ ਵੀ ਪ੍ਰਚਾਰ ਕਰਨ ਬਾਰੇ ਆਪਣੇ ਵਿਚਾਰ ਰੱਖੇ ਅਤੇ ਹੋਰ ਵੀ ਕਈ ਗੁਰਮਤਿ ਪਹਿਲੂਆਂ ਦੀ ਚਰਚਾ ਕੀਤੀ। ਕਰੀਬ ਸਾਰੇ ਬੁਲਾਰਿਆਂ ਨੇ ਫਨੀਅਰ ਸੱਪ ਵਾਂਗ ਫਰਾਟੇ ਮਾਰਦੇ ਡੇਰਾਵਾਦ ਦਾ ਭਰਵਾਂ ਖੰਡਨ ਕੀਤਾ। ਇਸ ਵਿਚਾਰ ਗੋਸਟੀ ਦੀ ਪ੍ਰਧਾਨਗੀ ਬੀਬੀ ਹਰਸਿਮਰਤ ਕੌਰ ਖਾਲਸਾ ਅਤੇ ਬੇ ਏਰੀਏ ਸਹਿਤ ਸਭਾ ਦੇ ਰਿੰਗ ਲੀਡਰ ਸ੍ਰ. ਪਰਮਿੰਦਰ ਸਿੰਘ ਪ੍ਰਵਾਨਾ ਜੀ ਨੇ ਕੀਤੀ। ਸਭ ਤੋਂ ਪਹਿਲੇ ਸ੍ਰ ਪਰਮਿੰਦਰ ਸਿੰਘ ਪ੍ਰਵਾਨਾਂ ਜੀ ਨੇ ਆਪਣੇ ਵਿਚਾਰ ਦਿੰਦੇ ਕਿਹਾ ਕਿ ਗੁਰਮਤਿ ਪ੍ਰਚਾਰ ਖੇਤਰ ਵਿੱਚ ਭਾਈ ਸਾਹਿਬ ਭਾਈ ਅਵਤਾਰ ਸਿੰਘ ਮਿਸ਼ਨਰੀ ਜੀ ਦੇ ਲਿਖੇ ਲੇਖਾਂ ਨੂੰ ਪੁਸਤਕ ਦਾ ਰੂਪ ਦੇ ਦਿੱਤਾ ਜਾਵੇ, ਅਜਿਹੀਆਂ ਪੁਸਤਕਾਂ ਲਾਇਬ੍ਰੇਰੀਆਂ ਵਿੱਚ ਵੀ ਰੱਖੀਆਂ ਜਾਣ। ਭਾ. ਅਵਤਾਰ ਸਿੰਘ ਮਿਸ਼ਨਰੀ ਨੇ ਆਏ ਹੋਏ ਸੱਜਨਾਂ ਦਾ ਧੰਨਵਾਦ ਕਰਦੇ ਹੋਏ ਪ੍ਰਚਾਰ ਖੇਤਰ ਵਿੱਚ ਆਪਣੀ ਵਿਥਿਆ ਸੁਣਾਈ ਅਤੇ ਦੱਸਿਆ ਕਿ ਵੱਖ-ਵੱਖ ਖੇਤਰਾਂ ਵਿੱਚ ਸਿੱਖ ਮਿਸ਼ਨਰੀ ਕਾਲਜ ਕਿਵੇਂ ਗੁਰਮਤਿ ਪ੍ਰਚਾਰ ਦੀ ਸੇਵਾ ਕਰ ਰਹੇ ਹਨ। ਡਾ. ਗੁਰਮੀਤ ਸਿੰਘ ਬਰਸਾਲ ਨੇ ਗੁਰਮਤਿ ਮਿਸ਼ਨਰੀਆਂ ਨੂੰ ਪਰਚਾਰ ਖੇਤਰ ਵਿੱਚ ਆ ਰਹੀਆਂ ਸਮੱਸਿਆਂਵਾਂ ਵਾਰੇ ਤਫਸੀਲ ਵਿੱਚ ਦਸਦਿਆਂ ਇਸਦਾ ਕਾਰਣ ਉਹਨਾਂ ਦੀ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਪ੍ਰਤੀ ਦ੍ਰਿੜਤਾ ਅਤੇ ਡੇਰੇਵਾਦੀਆਂ ਵਿਰੁੱਧ ਉਠਾਈ ਜਾ ਰਹੀ ਆਵਾਜ ਦੱਸਿਆ। ਉਨ੍ਹਾਂ ਪੰਥ ਪ੍ਰਸਿੱਧ ਲਿਖਾਰੀ ਅਤੇ ਸ੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਸ੍ਰ. ਤਰਲੋਚਨ ਸਿੰਘ ਦੀ ਲਿਖੀ ਚਿੱਠੀ ਵੀ ਸਟੇਜ ਤੇ ਪੜ੍ਹੀ ਜਿਸ ਵਿੱਚ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਆਪਸੀ ਝਗੜੇ ਝੀੜੇ ਛੱਡ ਕੇ, ਹਉਮੈਂ ਹੰਕਾਰ ਦਾ ਤਿਆਗ ਕਰਕੇ, ਸੇਵਾ ਭਾਵਨਾ ਨਾਲ ਪ੍ਰਬੰਧ ਕਰਨ ਅਤੇ ਸਮੁੱਚੇ ਗੁਰਦੁਆਰਿਆਂ ਵਿੱਚ “ਸਿੱਖ ਰਹਿਤ ਮਰਯਾਦਾ” ਲਾਗੂ ਕਰਨ ਸਬੰਧੀ ਸੰਦੇਸ ਦਿੱਤਾ। ਸਹਿਤ ਸਭਾ ਦੇ ਉੱਘੇ ਲਿਖਾਰੀ ਅਤੇ ਖਬਰ ਨਵੀਸ ਸ੍ਰ. ਚਰਨਜੀਤ ਸਿੰਘ ਪੰਨੂੰ ਨੇ ਡਾ. ਬਰਸਾਲ ਜੀ ਦੇ ਕਥਨ ਦੀ ਪ੍ਰੋਰੜਤਾ ਕਰਦੇ ਹੋਏ ਆਪਦੇ ਵੱਲੋਂ ਕੁੱਝ ਗੁਰੂ ਘਰਾਂ ਵਿੱਚ ਏਕਤਾ ਲਈ ਨਿਭਾਏ ਰੋਲ ਅਤੇ ਸਮੂਹ ਸਾਹਿਤਕਾਰਾਂ, ਲਿਖਾਰੀਆਂ, ਕਵੀਆਂ ਅਤੇ ਵਿਦਵਾਨਾਂ ਨੂੰ ਗੁਰਦਵਾਰਾ ਕਮੇਟੀਆਂ ਨੂੰ ਬੈਠਕੇ ਮਸਲੇ ਸੁਲਝਾਉਣ ਲਈ ਬੇਨਤੀ ਕਰਨ ਲਈ ਸੁਝਾਅ ਦਿੱਤਾ। ਸ੍ਰ. ਪੰਨੂੰ ਜੀ ਨੇ ਵੀ ਭਾਈ ਮਿਸ਼ਨਰੀ ਬਾਰੇ ਦੱਸਿਆ ਕਿ ਹਰ ਹਫਤੇ ਨਵਾਂ ਲੇਖ ਲਿਖਣਾ ਬੜਾ ਔਖਾ ਹੈ ਪਰ ਗੁਰੂ ਰਹਿਮਤ ਸਦਕਾ ਅਵਤਾਰ ਸਿੰਘ ਮਿਸ਼ਨਰੀ ਇਹ ਸੇਵਾ ਲਗਾਤਾਰ ਨਿਭਾ ਰਹੇ ਹਨ।
ਬੀਬੀ ਹਰਸਿਮਰਤ ਕੌਰ ਖਾਲਸਾ ਨੇ ਭਾਵਕ ਹੋ ਕੇ ਕਿਹਾ ਕਿ ਗੁਰਬਾਣੀ ਹੀ ਅਸਲ ਅੰਮ੍ਰਿਤ ਹੈ ਜਿਸ ਨੂੰ ਪੀ ਕੇ ਅਮਰ ਹੋ ਜਾਈਦਾ ਹੈ। ਸਿੱਖਾਂ ਨੂੰ ਆਪ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹ ਕੇ ਇਹ ਅੰਮ੍ਰਿਤ ਪੀਣਾਂ ਚਾਹੀਦਾ ਹੈ। ਬੀਬੀ ਜੀ ਨੇ ਬੜੇ ਅਫਸੋਸ ਨਾਲ ਕਿਹਾ ਕਿ ਕੋਈ ਲੀਡਰ ਆ ਜਾਵੇ, ਕੋਈ ਸੰਤ ਆ ਜਾਵੇ ਅਤੇ ਕੋਈ ਹੜ ਆ ਜਾਵੇ ਸਿੱਖ ਲੋਕ ਬਿਨਾਂ ਪੜਤਾਲ ਫੰਡ ਦੇ ਦਿੰਦੇ ਹਨ ਪਰ ਗੁਰਮਤਿ ਪ੍ਰਚਾਰ ਕਰਨ ਵਾਲਿਆਂ ਨੂੰ ਡਾਲਰ ਵੀ ਨਹੀਂ ਦਿੰਦੇ। ਉਹਨਾਂ ਅਪੀਲ ਕਰਦਿਆਂ ਸੱਚੇ ਸਪ੍ਰਿਚੂਅਲ ਸੈਂਟਰ ਖੋਲਣ ਦੀ ਲੋੜ ਤੇ ਜੋਰ ਦਿੱਤਾ। ਪ੍ਰੋ. ਸੁਰਜੀਤ ਸਿੰਘ ਨੰਨੂਆਂ ਜੀ ਨੇ ਆਪਣੀ ਸਿੱਖ ਰਹਿਤ ਮਰਿਆਦਾ ਦਰਸ਼ਣ ਪੁਸਤਕ ਦੀ ਲੋੜ ਵਾਰੇ ਗੱਲ ਕਰਦਿਆਂ ਸਾਰੇ ਗੁਰਦਵਾਰਿਆਂ ਅਤੇ ਸੰਸਥਾਵਾਂ ਨੂੰ ਸਰਬ ਸਾਂਝੀ ਪੰਥਕ ਰਹਿਤ ਮਰਿਆਦਾ ਅਪਣਾਉਣ ਦੀ ਲੋੜ ਤੇ ਜੋਰ ਦਿੱਤਾ। ਉਹਨਾਂ ਕਿਹਾ ਕਿ ਭਾਈ ਅਵਤਾਰ ਸਿੰਘ ਮਿਸ਼ਨਰੀ ਜੀ ਤੱਤ ਗੁਰਮਤਿ ਤੇ ਲਿਖਦੇ ਹੋਏ ਆਪਣੇ ਲੇਖਾਂ ਅਤੇ ਭਾਸ਼ਣਾ ਵਿੱਚ ਥੋਥੇ ਕਰਮਕਾਂਡਾਂ ਦਾ ਭਰਵਾਂ ਖੰਡਨ ਕਰਦੇ ਹੋਏ, ਅਖੌਤੀ ਕਰਾਮਾਤਾਂ ਅਤੇ ਪਾਖੰਡੀ ਸਾਧ ਡੇਰਿਆਂ ਦੇ ਬਖੀਏ ਉਧੇੜਦੇ ਹਨ ਸ਼ਾਇਦ ਇਸੇ ਕਰਕੇ ਉਹ ਪ੍ਰਬੰਧਕ ਭਾਈ ਸਾਹਿਬ ਨੂੰ ਟਾਈਮ ਨਹੀਂ ਦਿੰਦੇ ਜਿਹੜੇ ਅਜਿਹੇ ਡੇਰਿਆਂ ਦੇ ਸਰ਼ਧਾਲੂ ਹਨ। ਇਸ ਤੋਂ ਬਾਅਦ ਪ੍ਰਸਿਧ ਕਵਿਸ਼ਰ ਸ੍ਰ. ਬਘੇਲ ਸਿੰਘ ਨੇ ਆਪਣੀ ਲੰਬੀ ਤਕਰੀਰ ਵਿੱਚ ਦੱਸਿਆ ਕਿ ਚੋਣਾਂ ਗੁਰਮਤਿ ਸਿਧਾਂਤ ਨਹੀਂ ਹਨ, ਸਾਨੂੰ ਗੁਰਦੁਆਰਿਆਂ ਦੇ ਪ੍ਰਬੰਧਕ ਸੇਵਾ, ਸਿਲੈਕਸ਼ਨ ਅਤੇ ਵਿਦਿਆ ਦੇ ਅਧਾਰ ਤੇ ਚੁਣਨੇ ਚਾਹੀਦੇ ਹਨ ਜੋ ਨਵਾਬ ਕਪੂਰ ਸਿੰਘ ਵਾਂਗ ਨਿਸ਼ਕਾਮ ਸੇਵਾ ਕਰਨ ਨਾਂ ਕਿ ਕੁਰਸੀ ਨੂੰ ਹੀ ਜੱਫਾ ਪਾਈ ਰੱਖਣ। ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਦੇ ਭ੍ਰਿਸ਼ਟ ਮੈਂਬਰਾਂ ਦਾ ਵੀ ਜਿਕਰ ਕੀਤਾ। ਸ੍ਰ. ਜਸਦੀਪ ਸਿੰਘ ਜੀ ਗੋਲਡ ਕੈਬ ਵਾਲਿਆਂ ਨੇ ਬੜੇ ਸੰਕੋਚਵੇਂ ਸ਼ਬਦਾਂ ਵਿੱਚ ਕਿਹਾ ਕਿ ਅਜੋਕੇ ਪ੍ਰਬੰਧਕ ਏਨੇ ਹੰਕਾਰੀ ਹੋ ਚੁੱਕੇ ਹਨ ਕਿ ਪ੍ਰਚਾਰ ਦੀ ਨਿਸ਼ਕਾਮ ਸੇਵਾ ਕਰਨ ਵਾਲਿਆਂ ਵਿਦਵਾਨਾਂ ਨੂੰ ਗੁਰੂ ਘਰ ਦੀ ਸਟੇਜ ਤੇ ਸਮਾਂ ਨਹੀਂ ਦਿੰਦੇ ਅਤੇ ਡੇਰੇਦਾਰਾਂ ਨੂੰ ਘੰਟਾ-ਘੰਟਾ ਸਮਾਂ ਦਿੱਤਾ ਜਾਂਦਾ ਹੈ। ਪ੍ਰਬੰਧਕ ਭੁੱਲ ਜਾਂਦੇ ਹਨ ਕਿ ਸਿੱਖੀ ਵਿੱਚ ਵੰਡ ਛੱਕਣ ਦੀ ਗੱਲ ਹੈ, ਵੰਡਣਾ ਇਕੱਲਾ ਲੰਗਰ ਹੀ ਨਹੀਂ ਸਮਾਂ ਵੀ ਵੰਡ ਕੇ ਆਏ ਸਭ ਪ੍ਰਚਾਰਕਾਂ ਨੂੰ ਦੇਣਾ ਚਾਹੀਦਾ ਹੈ ਜਿਵੇਂ ਤੁਸੀਂ ਸਹਿਤ ਸਭਾ ਵਾਲੇ ਸਭ ਨੂੰ ਸਮਾਂ ਦਿੰਦੇ ਹੋ। ਸ੍ਰ. ਹਿਮਤ ਸਿੰਘ ਨੇ ਕਿਹਾ ਕਿ ਅਜਿਹੀਆਂ ਵਿਚਾਰ ਗੋਸਟੀਆਂ ਜਾਰੀ ਰੱਖੀਆਂ ਜਾਣ। ਆਖਰੀ ਬੁਲਾਰੇ, ਗੁਰਦੁਆਰਿਆਂ ਵਿੱਚ ਨਿਸ਼ਕਾਂਮ ਸੇਵਾ ਕਰਨ ਵਾਲੇ ਸ੍ਰ ਪਾਲ ਸਿੰਘ ਭਾਟੀਆ ਸਨ ਜਿਨ੍ਹਾਂ ਨੇ ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ. ਐੱਸ. ਏ ਦੇ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਇਸ ਨੂੰ ਲਗਾਤਾਰ ਜਾਰੀ ਰੱਖਣ ਦਾ ਸੁਝਾਅ ਦਿੱਤਾ ਅਤੇ ਪ੍ਰਚਾਰ ਖੇਤਰ ਵਿੱਚ ਨਿਸ਼ਕਾਂਮ ਭਾਵਨਾ ਨਾਲ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਲੈਣ ਦੀ ਅਪੀਲ ਕੀਤੀ। ਕਰੀਬ ਸਾਰੇ ਬੁਲਾਰਿਆਂ ਨੇ ਹੀ ਘੱਟ ਤੋਂ ਘੱਟ ਹਰ ਮਹੀਨੇ ਅਜਿਹੀ ਵਿਚਾਰ ਗੋਸ਼ਟੀ ਕਰਨ ਦਾ ਸੁਝਾਅ ਦਿੱਤਾ। ਅੰਤ ਵਿੱਚ ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ. ਐੱਸ. ਏ ਵੱਲੋਂ ਭਾਈ ਅਵਤਾਰ ਸਿੰਘ ਮਿਸ਼ਨਰੀ, ਬੀਬੀ ਹਰਸਿਰਤ ਕੌਰ ਖਾਲਸਾ, ਡਾ. ਗੁਰਮੀਤ ਸਿੰਘ ਬਰਸਾਲ ਅਤੇ ਸ੍ਰ ਪ੍ਰਮਿੰਦਰ ਸਿੰਘ ਪ੍ਰਵਾਨਾਂ ਜੀ ਨੇ ਆਏ ਸੱਜਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਵਿਚਾਰ ਗੋਸ਼ਟੀ ਵਿੱਚ ਉਪ੍ਰੋਕਤ ਵਿਦਵਾਨਾਂ ਤੋਂ ਇਲਾਵਾ ਬਾਬਾ ਨੰਦਨ ਸਿੰਘ, ਮਾਤਾ ਰਾਮਿੰਦਰ ਕੌਰ, , ਭਾਈ ਰਾਜਿੰਦਰ ਸਿੰਘ ਚੰਡੀਗੜ੍ਹ ਅਤੇ ਸ੍ਰ. ਜੇ ਪੀ ਸਿੰਘ ਵਰਡ ਫਨਾਂਈਸ ਵਾਲੇ, ਭਾਈ ਜਸਵਿੰਦਰ ਸਿੰਘ ਜੱਸੀ ਜੈਲੋ ਕੈਬ ਅਤੇ ਸ੍ਰ. ਸੁਦੇਸ਼ ਸਿੰਘ ਅਟਵਾਲ ਅਤੇ ਹੋਰ ਸਜਨ ਵੀ ਸ਼ਾਮਲ ਹੋਏ। ਡਾ. ਗੁਰਦੀਪ ਸਿੰਘ ਸੈਨਹੋਜੇ, ਸ੍ਰ ਤਰਲੋਚਨ ਸਿੰਘ ਦੁਪਾਲਪੁਰ, ਸਰਬਜੀਤ ਸਿੰਘ ਸੈਕਰਾਮੈਂਟੋ, ਸਹਿਤ ਸਭਾ ਦੇ ਪ੍ਰਧਾਨ ਕੁਲਦੀਪ ਸਿੰਘ ਢੀਂਡਸਾ, ਬੀਬੀ ਨੀਲਮ ਜੀ ਜੋ ਰੁਝੇਵਿਆਂ ਕਾਰਨ ਪਹੁੰਚ ਨਹੀਂ ਸਕੇ ਪਰ ਉਨ੍ਹਾਂ ਨੇ ਫੋਨ ਕਰਕੇ ਹਾਜਰੀ ਲਵਾਈ ਅਤੇ ਸ਼਼ੁਭ ਕਾਮਨਾਵਾਂ ਭੇਟ ਕੀਤੀਆਂ।


(04/10/11)
ਗੁਰਸ਼ਰਨ ਸਿੰਘ

ਕੁਝ ਵਿਚਾਰਾਂ ਜੋ ਹਿਰਦੇ ਦੇ ਕਾਗਜ ਤੋਂ ਤੁਹਾਡੇ ਤੱਕ ….
ਅੱਜ ਸਾਮ ਨੂੰ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਗੁਰਦੁਆਰੇ ਇਕੱਠੀ ਹੋ ਰਹੀ ਸੀ। ਹੈਰਾਨੀ ਵਾਲੀ ਗੱਲ ਸੀ ਨਾ ਕੋਈ ਸੰਗਰਾਂਦ ਨਾ ਮੱਸਿਆ, ਨਾ ਕੋਈ ਲੰਗਰ ਲਾਉਣਾ, ਆਖਿਰ ਕਾਰਨ ਕੀ ਸੀ ਜਿਹੜਾ ਕਮੇਟੀ ਦਾ ਇਕੱਠ ਹੋ ਰਿਹਾ। ਇਹਨੇ ਨੂੰ ਸਾਰੇ ਦਫਤਰ ਵਿੱਚ ਜਮਾਂ ਹੋ ਗਏ। ਦਾਹੜੀ ਕੱਟੇ ਸੈਕਟਰੀ ਨੇ ਲੈਕਚਰ ਆਰੰਭ ਕੀਤਾ ਪਹਿਲਾਂ ਕਹਿਣ ਲੱਗਾ ਕਿ ਮੈ ਮਾਫੀ ਮੰਗਦਾ ਪ੍ਰਧਾਨ ਜੀ ਅੱਜ ਨਹੀ ਪਹੁੰਚ ਸਕੇ ਕਿਉ ਕਿ ਤੁਹਾਨੂੰ ਪਤਾ ਹੀ ਹੈ ਕਿ ਮੁੰਡੇ ਦਾ ਵਿਆਹ ਸੀ (ਪਤਾ ਲੱਗਾ ਕਿ ਵਿਆਹ ਚ ਸਰਾਬ ਨਾਲ ਰੱਜਿਆ ਹੋਇਆ ਪ੍ਰਧਾਨ ਡਾਂਸਰ ਦੀ ਬਾਂਹ ਫੜ ਕੇ ਨੱਚਦਾ ਸਟੇਜ ਤੋ ਡਿੱਗ ਕੇ ਗੋਡੇ ਤੇ ਸੱਟ ਲਵਾ ਬੈਠਾ) …. .
ਕਾਰਵਾਈ ਆਰੰਭ ਹੋਈ ਗੁਰਦੁਆਰੇ ਦੀ ਨਵੀ ਬਿਲਡਿੰਗ ਤੇ ਖਰਚਾ ਕਿੰਨਾ ਹੋਇਆ। ੧੦ ਲੱਖ ਦੀ ਇੱਟ, ੭ ਲੱਖ ਦੇ ਕਰੀਬ ਸੀਮਿੰਟ, ਬਾਕੀ ਬੱਜਰੀ …. , ਰੇਤਾ …. , ਸਰੀਆ … …, ਲੱਕੜ … ਆਦਿ ਮਿਲਾ ਕੇ ੮੦ ਲੱਖ ਖਰਚਾ ਹੋ ਗਿਆ ਬਾਕੀ ਸੱਚ ਜੋ ਸੇਵਾਦਾਰਾਂ ਲਈ ਡੋਡੇ, ਭੁੱਕੀ ਤੇ ਵੀ …. ਲੱਖ ਲੱਗ ਗਏ।
ਰਾਜਸਥਾਨ ਤੋ ਪੱਥਰ ਵੀ ਅੱਜ ਭਲਕ ਆ ਜਾਊ। ਇਹਨੇ ਨੂੰ ਇੱਕ ਪ੍ਰਬੰਧਕ ਬੋਲਿਆ ਪੱਥਰ ਗਰਮੀ “ਚ” ਤਪੇਗਾ ਤੇ ਠੰਡ ਵਿੱਚ ਠਰੇਗਾ। ਥੱਲੇ ਵਿਛਾਉਣ ਲਈ ਟਾਟ ਵੀ ਜਰੂਰੀ ਹੈ ਉਹ ਵੀ ਮੰਗਵਾ ਲਿਉ (ਬੰਦਾ ਪੁੱਛੇ ਫਿਰ ਪੱਥਰ ਤੇ ਪੈਸਾ ਕਿਉ ਬਰਬਾਦ ਕੀਤਾ ਜੇ ਉੱਤੇ ਟਾਟ ਹੀ ਵਿੱਛ ਜਾਣਾ)
ਇਹ ਸਾਰਾ ਕੁੱਝ ਲਾਗੇ ਖੜੇ ਭਾਈ ਜੀ ਤੇ ਉਸਦਾ ਲੜਕਾ ਸੁਣ ਰਹੇ ਸਨ। ਇਹਨੇ ਨੂੰ ਭਾਈ ਸਾਹਿਬ ਬੋਲੇ ਕਿ ਮੇਰੇ ਬਾਰੇ ਵੀ ਕੁੱਝ ਸੋਚਿਆ ਜਾਵੇ। ਮੈਨੂੰ ੫ ਸਾਲ ਹੋ ਗੇ … ਤਨਖਾਹ ਬਾਰੇ ਅਜੇ ਇਸ ਤੋਂ ਪਹਿਲਾ ਕੇ ਭਾਈ ਬੋਲਦਾ. . ਤਾਂ ਇੱਕ ਮੈਂਬਰ ਪਹਿਲਾ ਹੀ ਬੋਲ ਪਿਆ ਵੇਖੋ ਭਾਈ ਜੀ ਤੁਹਾਨੂੰ ਪਤਾ ਹੀ ਹੈ ਕਿ ਪਹਿਲਾਂ ਹੀ ਗੁਰਦੁਆਰੇ ਦੇ ਕੰਮ ਤੇ ਖਰਚਾ ਬਹੁਤ ਆ ਗਿਆ। ਅੱਗੇ ਤਾਂ ਲੋਕ ਪੈਸਾ ਦੇ ਕੇ ਰਾਜੀ ਨੀ ਮਸਾਂ ਕਿਤੇ ਪੈਸੇ ਇਕੱਠੇ ਕਰ ਕੇ ਬਿਲਡਿੰਗ ਖੜੀ ਕੀਤੀ ਹੈ ਤੁਹਾਨੂੰ ਪਤਾ ਗੁਰਦਆਰੇ ਤਾਂ ਮਸਾਂ ਸਾਮ ਵੇਲੇ ੪ ਜਾਂ ੫ ਜਾਣੇ ਆਉਦੇ ਨੇ ਹੁਣ ਲੋਕਾਂ ਦੇ ਸਿਰੋਂ ਤਾਂ ਗੋਲਕ ਭਰਨੀ ਹੈ। (ਇਹੀ ਦੁਖਾਂਤ ਹੈ ਸੰਗਤ ੪ ਜਾਂ ੫ ਜਾਣੇ ਆਉਦੇ ਨੇ ਪਰ ਮੂਰਖ ਪ੍ਰਬੰਧਕ ਗੁਰਦੁਆਰੇ ਤੇਂ ਤਾਂ ਕਰੌੜਾ ਖਰਚ ਕਰੀ ਜਾ ਰਹੇ ਹਨ ਬਿੰਲਡਿਂਗ ਵਿੱਚ ਬੈਠਣ ਵਾਲਿਆ ਦਾ ਪ੍ਰਬੰਧ ਕੋਣ ਕਰੂੰ …. .)
ਵੇਖੋ ਭਾਈ ਜੀ ਦੁੱਧ ਤੁਸੀ ਵਾਧੂ ਇਕੱਠਾ ਕਰ ਲੈਂਦੇ ਜੋ ਬਾਕੀ ੧੫੦੦ ਤੁਹਾਡੀ ਤਨਖਾਹ ਤੁਹਾਨੂੰ ਉੱਤੋ ਵੀ ਵਾਧੂ ਹੋ ਜਾਂਦੇ ਆ, (ਸਾਇਦ ਜਿਵੇ ਇਹ ਲੋਕ ਦਫਤਰਾ ਚ ਬੈਠ ਕੇ ਕੰਮ ਕਰਦੇ ਹਨ ਤੇ ਉਤਲੀ ਕਮਾਈ ਮਤਲਬ ਹਰਾਮ ਦੀ ਕਮਾਈ ਦੀ ਆਸ ਰੱਖਦੇ ਹਨ ਉਵੇ ਹੀ … …) ਤੁਹਾਨੂੰ ਤਾਂ ਨਜਾਰੇ ਆ ਸਗੋਂ ਹੋਰ ਤੁਹਾਡਾ ਕੀ ਖਰਚਾ …?
ਇਹ ਗੱਲ ਅਕਸਰ ਹੀ ਭਾਈਆ ਨੂੰ ਸੁਣਨ ਲਈ ਮਿਲਦੀ ਹੈ (ਪਰ ਜੇ ਸਚੁਮੱਚ ਹੀ ਨਜਾਰੇ ਨੇ ਫਿਰ ਕੋਈ ਪ੍ਰਬੰਧਕ ਆਪਣੇ ਪੁੱਤ ਨੂੰ ਭਾਈ, ਸੇਵਾਦਾਰ ਜਾਂ ਪ੍ਰਚਾਰਕ ਕਿੳ ਨਹੀ। ਕਿਓ ਕਿ …)
ਜਦੋਂ ਇਹਨੀਆ ਗੱਲਾਂ ਭਾਈ ਨੇ ਪ੍ਰਬੰਧਕਾ ਤੋ ਸੁਣੀਆ। ਤਾਂ ਕੋਲ ਖੜਾ ਭਾਈ ਦਾ ਬੱਚਾ ਮਾਯੂਸ ਹੋਇਆ ਬਾਪ ਦੇ ਮੂੰਹ ਵੱਲ ਵੇਖ ਰਿਹਾ ਸੀ ਤੇਂ ਅੰਦਰ ਹੀ ਅੰਦਰ ਸੋਚ ਰਿਹਾ ਸੀ ਓਇ ਰੱਬਾ ਮੇਰੇ ਬਾਪ ਨੂੰ ਆ ਕਿਹੜੇ ਕੰਮੇ ਪਾ ਦਿੱਤਾ … …
ਵਾਪਸ ਆ ਕੇ ਰਾਤ ਨੂੰ ਸਤਨਾਜਾ (ਰਲੀ ਮਿਲੀ ਸਬਜੀ) ਰੋਟੀ ਖਾ ਰਹੇ ਪਿਓ ਨੂੰ ਪੁੱਤ ਕਹਿਣ ਲੱਗਾ। ਬਾਪੂ ਮੈ ਕਦੇ ਜਿੰਦਗੀ ਚ ਗੁਰਦੁਆਰੇ ਦਾ ਭਾਈ ਨੀ ਬਣਨਾ ਇਹ ਲੋਕ ਜੋ ਹਰ ਗਲਤ ਕੰਮ ਕਰਦੇ ਨੇ ਪੈਸੇ ਬਦਲੇ, ਸਿੱਖੀ ਬਾਰੇ ਕੱਖ ਵੀ ਨੀ ਪਤਾ, ਪਰ ਮਹੀਨੇ ਮੱਸਿਆ ਕਦੀ ਆ ਕੇ ਤੇ ਸੱਚੇ ਗੁਰਸਿੱਖ ਵੀ ਬਣ ਜਾਂਦੇ ਹਨ। ਨਾਲੇ ਤੂੰ ਅਰਦਾਸ ਵਿੱਚ ਕਈ ਵਾਰ ਇਹਨਾਂ ਨੂੰ ਗੁਰੂ ਘਰ ਦੇ ਸੇਵਾਦਾਰ, ਪ੍ਰੇਮੀ, ਪ੍ਰੀਤਵਾਨ ਵੀ ਕਿਹਾ ਹੈ ਤੇ ਜੇ ਇਹ ਨਸ਼ਾ ਕਰਕੇ, ਸਾਬਤ ਸੂਰਤ ਨਾ ਹੋ ਕੇ ਵੀ ਪ੍ਰੇਮੀ ਹਨ। ਤਾਂ ਫਿਰ ਆਂਪਾਂ ਕੇਸ ਦਾਹੜੀਆ ਕਿਓ ਰੱਖੀ ਬੈਠੇ ਹਾਂ। ਪਿਓ ਦੀ ਬੁਰਕੀ ਹੱਥ ਵਿੱਚ ਹੀ ਰਹਿ ਗਈ।
ਗੱਲ ਜਾਰੀ ਰੱਖਦਿਆ ਲੜਕਾ ਬੋਲਿਆ ਇਹ ਜਿਹੜਾ ਤੈਨੂੰ ਕਹਿੰਦਾ ਸੀ ੧੫੦੦ ਰੁਪਏ ਤਨਖਾਹ ਵਾਧੂ ਹੈ। ਬਾਪੂ ਮੈਨੂੰ ਮਾਫ ਕਰੀ ਜੇਹੜਾ ਐਂਤਕੀ ਕੁੱਤਾ ਇਹਨਾਂ ਨੇ ਨਵਾਂ ਲਿਆਦਾ। ਉਸਦੀ ੧੦ ਦਿਨਾਂ ਦੀ ਖੁਰਾਕ ਹੀ ੧੫੦੦ ਦੀ ਏ ਤੇ ਬਾਪ ਰੋਜ ਮੀਟ ਖਾਂਦਾ ਤੇ ਆਪਣੀ ਰੋਟੀ … … ਮੈਨੂੰ ਲੱਗਦਾ ਸਾਡੀ ਹਾਲਤ ਤਾਂ ਕੁੱਤੇ … …
ਆ ਜਿਹੜੇ ਪ੍ਰਧਾਨ ਦੀ ਗੱਲ ਕਰਦੇ ਨੇ ਜਿਸ ਕੋਲ ਆਇਆ ਨੀ ਗਿਆ ਜੋ ਸਟੇਜ ਤੇ ਸਰਾਬੀ ਹੋਇਆ ਆਪਣੀ ਧੀ ਦੀ ਉਮਰ ਦੀ ਡਾਂਸਰ ਨਾਲ ਨੱਚਦਾ ਸੱਟ ਲਵਾ ਬੈਠਾ। ਜਦੋਂ ਤੇਰੇ ਨਾਲ ਦੇ ਨੂੰ ੨ ਘੰਟੇ ਕੀਰਤਨ ਦੀ ਭੇਟਾ ੩੦੦ ਰੁਪਈਆ ਦਿੱਤੀ ਤਾਂ ਉਹਨੇ ਆਖਿਆ ਸੀ ਇਸ ਨਾਲ ਤਾਂ ਤੇਲ ਦਾ ਖਰਚਾ ਹੀ ਮਸਾਂ ਨਿਕਲਣਾ ਉਹਨੇ ਕਿਹਾ ਸੀ ਘੱਟੋ ਘੱਟ ੧੫੦੦ ਤਾਂ ਦਿਉ ਅਸੀ ਤਿੰਨ ਜਾਣੇ ਆ, ਤੈਨੂੰ ਪਤਾ ਪ੍ਰਧਾਨ ਦਾ ਮੁੰਡਾ ਤੇ ਘਰ ਵਾਲੀ ਕਹਿੰਦੀ ਲੈ ੧੫੦੦ ਕਾਦਾ …. . ਇਹਨੇ ਪੈਸੇ ਤਾਂ ਖੰਡ ਪਾਠ ਦੇ ਦੇਈਦੇ ਨੇ। ਕਹਿੰਦੀ ਕਿਵੇ ਮੂੰਹ ਅੱਡਦੇ ਆਂ ਉਝ ਲੋਕਾਂ ਨੂੰ ਸਿੱਖਿਆ ਦਿੰਦੇ ਆ ….
ਪ੍ਰਧਾਨ ਦਾ ਮੁੰਡਾ ਪਤਾ ਬਾਹਰ ਆਪਣੇ ਸਾਥੀਆਂ ਨੂੰ ਕੀ ਕਹਿ ਰਿਹਾ ਸੀ ਕਹਿੰਦਾ ਭਈ ਆਪਾਂ ਡਾਂਸਰਾਂ ਚੰਡੀਗੜ ਤੋ ਕੀਤੀਆ ਰੁਪਈਆ ਤਾਂ ੬੦, ੦੦੦ ਫਿਕਸ ਹੀ ਲੈਂਦੇ ਆ ਕਹਿੰਦੇ ਆ ਭੀ ਮੁਰਦੇ ਵੀ ਨੱਚਣ ਲਾ ਦਿੰਦੀਆ ਕਾਇਮ ਹੋ ਜਾਓ। ਤੇ ਤੁਹਾਡਾ ਕੀਰਤਨ … ….
ਕੱਲ ਸਵੇਰੇ ਨਿੱਤਨੇਮ ਕਰਨ ਵੇਲੇ ਜਦੋ ਬਾਹਰਲਾ ਸਪੀਕਰ ਨਹੀ ਚੱਲਿਆ। ਤਾਂ ਦੀਪਾ ਤੈਨੂੰ ਆਣ ਕੇ ਕੀ ਕਹਿੰਦਾ ਸੀ। ਅਖੇ ਬਾਬਾ ਸਾਡੇ ਤਾਂ ਡੰਗਰ ਭੁੱਖੇ ਮਾਰ ਦਿੱਤੇ ਅੱਜ ਤੂੰ। ਅੱਜ ੪ ਵਜੇ ਸਪੀਕਰ ਨੀ ਚਲਾਇਆ ਤੂੰ ਕੀ ਉਹਨਾਂ ਦਾ ਤੂੰ …. .
ਬਾਪੂ ਮੈ ਜਦੋਂ ਸਕੂਲੇ ਪੜਨ ਜਾਂਦਾ ਤਾਂ ਮੈਨੂੰ ਮੇਰੇ ਨਾਲ ਦੇ ਕੜਾਹ ਖਾਣਾ ਤੇ ਗਿਆਨੀ ਕਹਿ ਕੇ ਮਜਾਕ ਕਰਦੇ ਨੇ।
ਬਾਪ ਦੇ ਮੋਢੇ ਨਾਲ ਸਿਰ ਲਾ ਇਹਨਾ ਕਹਿੰਦਾ ਹੋਇਆ ਲੜਕਾ ਨੀਂਦ ਦੀ ਬੁੱਕਲ ਵਿੱਚ ਵਿੱਚ ਪੈ ਗਿਆ ਤੇ ਕਹਿ ਰਿਹਾ ਸੀ ਮੈ ਨੀ ਭਾਈ ਬਣਨਾ। (ਚਲਦਾ)
ਗੁਰਸ਼ਰਨ ਸਿੰਘ
੯੧+੮੦੮ -੭੯੧-੫੦੩੯


(04/10/11)
ਮਨਦੀਪ ਸਿੰਘ ‘ਵਰਨਨ’ ਬੀ.ਸੀ.

ਬ੍ਰਹਮਗਿਆਨੀ ਜੋਕਾਂ....


ਹਰ ਗਲੀ, ਹਰ ਕੂਚੇ, ਹਰ ਦੇਸ਼, ਪਿੰਡ ਤੇ ਸ਼ਹਿਰ ਅੰਦਰ

ਵੱਖਰੇ ਰੂਪ ਤੇ ਰੰਗ ਦੇ ਵਿੱਚ ਵਿਚਰ ਰਹੀਆਂ ਨੇ ਜੋਕਾਂ

ਕਿਤੇ , ਖੂਨ ਪੀਂਦੀਆਂ, ਕਿਤੇ ਮਾਸ ਨੋਚਦੀਆਂ, ਸੱਧਰਾਂ ਨੁੰ ਡੰਗਦੀਆਂ

ਤੇ ਕਿਤੇ ਆਂਦਰਾਂ ਦੇ ਅੰਦਰ ਕੁਰਬਲ-ਕੁਰਬਲ ਕਰਦੀਆਂ ਨੇ ਜੋਕਾਂ

ਮੰਦਰਾਂ , ਗੁਰਦੁਵਾਰਿਆਂ , ਚਰਚਾਂ , ਮਸਜਿਦਾਂ ਵਾਲੇ ਧਰਮ ਦੇ ਨਾਂ ਉੱਤੇ

ਧਰਮੀ ਭੇਖ ਬਣਾਕੇ ਬੈਠੀਆਂ ਹਨ ਤੇ ਚੁਸਤ ਚਲਾਕ ਨੇ ਇਹ ਜੋਕਾਂ

ਆਹ ! ਤੱਕੋ ਗੁਰਾਂ ਦੀ ਧਰਤ ਪੰਜਾਬ ਅੰਦਰ ਵੀ ਇਹ ਰਾਜ ਕਰਦੀਆਂ ਨੇ

ਰਾਜ ਪ੍ਰਬੰਧ , ਧਰਮ ਪ੍ਰਬੰਧ, ਨਿੱਜੀ ਜ਼ਿੰਦਗੀਆਂ ਤੇ ਵੀ ਕਾਬਜ਼ ਨੇ ਜੋਕਾਂ

ਆਪਣੇ ਗੰਦਗੀ ਵਿੱਚ ਰਹਿਣ ਦੇ ਸੁਭਾਅ ਮੁਤਾਬਿਕ ਇਹ ਟਲਦੀਆਂ ਨਹੀਂ

ਇਹ ਅਮ੍ਰਿਤ ਵਿੱਚ ‘ਚਰਿਤਰੋ ਪਾਖਿਆਨ’ ਘੋਲ ਰਹੀਆਂ ਨੇ ‘ਬਚਿੱਤਰ ਨਾਟਕੀ’ ਜੋਕਾਂ

ਧੀਆਂ ਦੀ ਚੁੰਨੀ ਨੂੰ ਚਿੰਬੜਦੀਆਂ ਨੇ, ਭੈਣਾਂ ਦਾ ਸਿਰ ਨੰਗਾ ਕਰਦੀਆਂ ਨੇ

ਆਪਣੇ ਡੇਰੇ ਦੇ ਮਖਮਲੀ ਪਲੰਘ ਤੇ ਬੈਠੀਆਂ , ਭਾਰੀਆਂ ਭਰਕਮ, ਵਿਹਲੜ ਜੋਕਾਂ

ਪਾਲਣਹਾਰ ਤੈਨੂੰ ਚੁਨੌਤੀ ਦਿੰਦੀਆਂ ਨੇ , ਕੋਮਲ ਕਲੀਆਂ, ਗੰਦਲਾਂ ਦੀ ਨਿੱਤ ਰੱਤ ਚੂਸਦੀਆਂ

ਖਿੜਨ ਤੋਂ ਪਹਿਲਾਂ ਫੁੱਲਾਂ ਦੀਆਂ ਪੱਤੀਆਂ ਸਾੜ ਦਿੰਦੀਆਂ ਨੇ ਇਹ ਜੋਕਾਂ

ਅਰਥਚਾਰੇ ਦੀ ਹਿੱਕ ਤੇ ਮੇਲਦੀਆਂ, ਗਰੀਬ ਦੇ ਅਰਮਾਨਾਂ ਦੀ ਅਰਦਾਸ ਤੇ ਪਲਦੀਆਂ

ਤੇ ਮੁੜ-ਮੁੜ ਗਰੀਬ ਦੀ ਇੱਜ਼ਤ ਮੁਕਤੀ ਬਹਾਨੇ ਪੱਛਦੀਆਂ ਹਨ ਜੋਕਾਂ

ਅਮੀਰ ਦੀ ਇੱਜ਼ਤ ਔਲਾਦ ਦੇ ਨਾਂ ਤੇ ਆਪਣੇ ਮਹਿਲ ਨੁਮਾਂ ਠਾਠ ਮਹੱਲਾਂ ਦੇ ਵਿੱਚ

ਆਪਣੇ ‘ਗੜਵਈ’ ਸੱਪਾਂ ਨਾਲ ਰਲਕੇ ਡੰਗਦੀਆਂ ਨੇ ਕਲਯੁਗੀ ਜੋਕਾਂ

ਗ੍ਰਹਿਸਤ ਦੇ ਤਿਆਗ ਦਾ ਪਾਖੰਡ ਕਰਕੇ ਮੁੜ ਗ੍ਰਹਿਸਤੀ ਦੀਆਂ ਆਂਦਰਾਂ ਨੂੰ

ਧਰਮ ਦੇ ਨਾਂ ਤੇ ਮੱਕਾਰੀ ਦਾ ਜਾਲ ਬੁਣਕੇ ਗਲੱਛ ਜਾਂਦੀਆਂ ਨੇ ਜੋਕਾਂ

ਹਰ ਧਰਮ ਦੇ ਅੰਦਰ ਰੱਬ ਦੇ ਨਾਂ ਉੱਤੇ ਇਨਸਾਨ ਦਾ ਸ਼ੋਸਣ ਕਰਦੀਆਂ ਨੇ

ਪਰ ਫਿਰ ਵੀ ਧਰਮੀ ਤੇ ‘ਸੰਤ’ ਕਹਾਉਂਦੀਆਂ ਨੇ ਖੂਨੀ ਜੋਕਾਂ

ਸ਼ਾਕਾਹਾਰੀ ਹੋਣ ਦੇ ਢੋਲ ਵਜਾਉਂਦੀਆਂ ਨੇ ਮੁਰਦਿਆਂ ਦੀ ਜੁੜੀ ਭੀੜ ਅੰਦਰ

ਪਰ ਡੇਰੇ ਵਿੱਚ ਆਪ ਜਿਉਂਦੇ ਮਾਸ ਨਿਗਲ ਜਾਦੀਆਂ ਨੇ ਇਹ ‘ਸੰਤ’ ਜੋਕਾਂ

ਬ੍ਰਹਮ ਗਿਆਨ ਵੰਡਣ ਦੇ ਝੂਠੇ ਭਰਮ ਬਣਾਕੇ ਇਨਸਾਨੀਅਤ ਦੀ ਮੌਤ ਕਰਕੇ

ਮਨੁੱਖਤਾ ਦੀ ਰੀੜ ਦੀ ਹੱਡੀ ਨੂੰ ਦਿਨੋ ਦਿਨ ਨਕਾਰਾ ਕਰ ਰਹੀਆਂ ਨੇ ਜੋਕਾਂ

ਪੈਰੋਂ ਨੰਗੀਆਂ, ਲੱਤੋਂ ਨੰਗੀਆਂ ਕਈ ਨੰਗ ਮੁਨੰਗੀਆਂ ਚਿੱਟੇ ਕੱਪੜਿਆ ਦੀ ਆੜ ਥੱਲੇ

ਇਨਸਾਨੀਅਤ ਦੇ ਪੈਮਾਨੇ ਤੋਂ ਗਿਰ ਚੁੱਕੀਆਂ ਨੇ ਅਗਿਆਨੀ ਜੋਕਾਂ

‘ਮਨਦੀਪ’ ਹਨੇਰੇ ਵਾਂਗ ਪਸਰਕੇ, ਸੱਪ ਵਾਂਗ ਸਰਕਕੇ, ਭਿਆਨਕ ਰੂਪ ਧਾਰਕੇ

ਮਹਾਨ ਗੁਰੂ ਨਾਨਕ ਦੇ ਫਲਸਫੇ ਨੂੰ ਤਾਰ-ਤਾਰ ਕਰਦੀਆਂ ਨੇ ਆਪੇ ਬਣੀਆਂ ਬ੍ਰਹਮਗਿਆਨੀ ਜੋਕਾਂ

ਮਨਦੀਪ ਸਿੰਘ ‘ਵਰਨਨ’ ਬੀ.ਸੀ.


(04/10/11)
ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)

ਸੱਚ ਦਾ ਫੀਤਾ
ਵੋਟਾਂ ਕਦੇ ਵੀ ਸੱਚ ਨੂੰ ਮਿਣਦੀਆਂ ਨਾਂ,
ਫੀਤਾ ਸੱਚ ਨੂੰ ਮਿਣਨ ਲਈ ਹੋਰ ਹੁੰਦਾ ।
ਪਾਸੇ ਰੱਖ ਦਿਮਾਗ ਵਿਚਾਰ ਵਾਲਾ,
ਗਿਣਨਾ ਸਿਰਾਂ ਨੂੰ ਤਾਂ ਪਾਉਣਾ ਸ਼ੋਰ ਹੁੰਦਾ ।
ਨੀਤੀਵਾਨਾਂ ਦੀ ਨੀਤੀ ਦੀ ਖੇਡ ਦੇਖੋ,
ਗਧੇ-ਘੋੜੇ ਜਾਂ ਸ਼ੇਰ ਤੇ ਭੇਡ ਇੱਕੋ ;
ਵੱਧ ਵੋਟਾਂ ਨਾਲ ਝੂਠ ਪਰਧਾਨ ਬਣਦਾ,
ਘੱਟ ਵੋਟਾਂ ਨਾਲ ਸੱਚ ਵੀ ਚੋਰ ਹੁੰਦਾ ।।
ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)


ਇਕਵਾਕ ਸਿੰਘ ਪੱਟੀ ਦੀ ਨਵੀਂ ਪੁਸਤਕ ‘ਗੁਰ ਮੂਰਤਿ ਗੁਰ ਸਬਦੁ ਹੈ’ ਅੱਜ ਹੋਵੇਗੀ ਰਿਲੀਜ਼
ਅੰਮ੍ਰਿਤਸਰ:
ਪਲੇਠੀ ਪੁਸਤਕ “ਆਓ! ਨਾਨਕਵਾਦ ਦੇ ਧਾਰਨੀ ਬਣੀਏ! !” ਤੋਂ ਬਾਅਦ ਪੰਥ ਪ੍ਰਸਿੱਧ ਨੌਜਵਾਨ ਸਿੱਖ ਲੇਖਕ ਸ. ਇਕਵਾਕ ਸਿੰਘ ਪੱਟੀ ਦੀ ਦੂਸਰੀ ਨਵੀਂ ਪੁਸਤਕ ‘ਗੁਰ ਮੂਰਤਿ ਗੁਰ ਸਬਦੁ ਹੈ’ ਅੱਜ ਉਹਨਾਂ ਦੇ ਗ੍ਰਹਿ ਅੰਮ੍ਰਿਤਸਰ ਵਿਖੇ ਪ੍ਰਿੰ. ਨਸੀਬ ਸਿੰਘ ਸੇਵਕ ਸੰਪਾਦਕ ਭਾਈ ਦਿੱਤ ਸਿੰਘ ਪੱਤ੍ਰਕਾ ਚੰਡੀਗੜ੍ਹ ਵਲੋਂ ਰਿਲੀਜ਼ ਕੀਤੀ ਜਾਵੇਗੀ। ਸ. ਪੱਟੀ ਨੇ ਗੱਲਬਾਤ ਕਰਦਿਆਂ ਦੱਸਿਆਂ ਕਿ ਇਸ ਕਿਤਾਬ ਵਿੱਚ ਸਿੱਖ ਕੌਮ ਨੂੰ ਆ ਰਹੀਆਂ ਗੰਭੀਰ ਚੁਨੌਤੀਆਂ ਤੋਂ ਸਾਵਧਾਨ ਕਰਦਿਆਂ ਗੁਰਮਤਿ ਸਿਧਾਂਤਾਂ ਨੂੰ ਲੋਕਾਈ ਤੱਕ ਬਾਬੇ ਨਾਨਕ ਦੀ ਗੱਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਕਿ ਸਿੱਖ ਕੌਮ ਕਰਮਕਾਂਡਾਂ/ਅੰਧਵਿਸ਼ਵਾਸਾ ਆਦਿਕ ਤੋਂ ਸੁਚੇਤ ਹੋ ਕੇ ਗੁਰਮਤਿ ਰਾਹ ਦੀ ਪਾਂਧੀ ਬਣ ਸਕੇ ਅਤੇ ਦੇਹਧਾਰੀ ਪੂਜਾ ਵਿੱਚੋਂ ਨਿਕਲ ਕੇ ਡੇਰਵਾਦੀ ਪ੍ਰਾਪੰਰਾ ਨੂੰ ਛੱਡ ਕੇ ਸਿਰਫ ਇੱਕ ਸ਼ਬਦ ਗੁਰੂ ਗੁਰਬਾਣੀ ਤੋਂ ਆਪਣੇ ਜੀਵਣ ਜਾਂਚ ਸਬੰਧੀ ਸੇਧ ਲੈ ਸਕੇ।


(04/10/11)
ਗੁਰਬਖਸ ਸਿੰਘ

ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ॥
ਆਪਿ ਮੁਸੈ ਮਤਿ ਹੋਛੀਐ ਕਿਉ ਰਾਹੁ ਪਛਾਣੈ॥ ਅੰਕ767

ਕਿਸੇ ਵੀ ਦੇਸ਼ ਦੇ ਸੁੱਚਜੇ ਵਿਕਾਸ ਵਾਸਤੇ ਦੋ ਪ੍ਰਕਾਰ ਦੇ ਆਗੂਆ ਦਾ ਹੋਣਾ ਜਰੂਰੀ ਹੈ, ਇੱਕ ਈਸ਼ਵਰ ਦੇ ਗਿਆਨ ਅਤੇ ਗੁਣਾਂ ਵਾਲਾ ਧਾਰਮਿਕ ਆਗੂ, ਦੂਜਾ ਚੰਗੇ ਸੁੱਚਜੇ ਗੁਣਾਂ ਵਾਲਾ ਇਮਾਨਦਾਰ ਰਾਜਨੀਤਕ ਆਗੂ। ਧਾਰਮਿਕ ਆਗੂ ਨੂੰ ਸਰਬ ਸ਼ਕਤੀ ਮਾਨ, ਪਰਮ ਤੱਤ, ਅਤਮਾ ਦੇ ਗਿਆਨ, ਸੁਭਾਓ, ਦਾ ਜਾਣੂ ਹੋਣਾ ਜਰੂਰੀ ਹੈ। ਜਿਸ ਦੇ ਜੀਵਨ ਵਿਉਹਾਰ ਵਿਚੋ ਸਤ, ਸੰਤੌਖ, ਦਯਿਆ, ਧਰਮ ਇਤਆਦਿ ਦੈਵੀ ਗੁਣ ਆਮ ਜਨਤਾ ਨੂੰ ਪਰਤੀਤ ਹੋਣ, ਉਹ ਸੱਚ ਵਾਸਤੇ ਥੰਮ ਦੀ ਤਰਾਂ ਖੜਾ ਹੋਣ ਵਾਲਾ ਨਿਰਸਵਾਰਥ, ਨਿਰਭਉ, ਨਿਰਵੈਰ ਹੋਵੇ, ਇਹਨਾਂ ਗੁਣਾਂ ਵਾਲਾ ਧਾਰਮਿਕ ਆਗੂ ਹੀ ਗੁਰੂ ਸਾਹਿਬਾਨ ਅਤੇ ਭਗਤਾਂ ਵਾਂਗ ਰਾਜੇ ਨੂੰ ਵੀ, ਜੋ ਸਹੀ ਪਟੜੀ ਤੋ ਲਥ ਕੇ ਨਿਜੀ ਸੁਆਰਥ ਦੀ ਦਲ-ਦਲ ਵਿੱਚ ਡਿੱਗ ਪਵੇ, ਉਸ ਨੂੰ ਤਾੜਨਾ ਅਤੇ ਪਿਆਰ ਨਾਲ ਪਟੜੀ ਤੇ ਲਿਆ ਕੇ ਲੋਕ ਹਿਤ, ਸਰਬੱਤ ਦੇ ਭਲੇ ਵਲ ਮੋੜੇਗਾ। ਇਹਨਾਂ ਗੁਣਾਂ ਤੋ ਬਿਹੂਣਾ ਜੇ ਕੋਈ ਧਾਰਮਿਕ ਆਗੂ ਕਹਾਉਦਾਂ ਹੈ ਉਸ ਨੂੰ ਗੁਰਬਾਣੀ ਪਾਖੰਡੀ ਆਖਦੀ ਹੈ। ਇਹੋ ਜਿਹਾ ਪਾਖੰਡੀ ਧਾਰਮਿਕ ਆਗੂ ਲੋਕਾਂ ਨੂੰ ਧਾਗੇ, ਤਬੀਤ, ਜਾਦੂ-ਟੂਣੇ, ਅਨੇਕ ਪਰਕਾਰ ਦੀ ਕਰਮ ਕਾਂਡੀ ਪੂਜਾ ਜਿਵੇ ਦਰਖਤਾਂ, ਦਰਿਆਵਾ, ਪਸ਼ੂ, ਪੰਛੀਆ, ਇਤਆਦਿ ਦੀ ਪੂਜਾ ਦਸ ਕੇ ਵਹਿਮਾਂ ਭਰਮਾਂ ਦੇ ਸੰਗਲੁ ਨਾਲ ਬੰਨ ਦਿੰਦਾ ਹੈ। ਅੰਕ 1041 ਇਹਨਾਂ ਬਚਨਾ ਦੀ ਪ੍ਰੋੜਤਾ ਗੁਰਬਾਣੀ ਕਰਦੀ ਹੈ “ਭ੍ਰਮ ਕਾ ਸੰਗਲ ਤੋੜਿ ਨਿਰਾਲਾ ਹਰਿ ਅੰਤਰਿ ਹਰਿ ਰਸੁ ਪਾਇਆ॥” ਇਹੋ ਜਿਹੇ ਪਾਖੰਡੀ ਆਦਿ ਕਾਲ ਤੋ ਦੈਵੀ ਗੁਣਾਂ ਵਾਲੇ, ਲੋਕ ਹਿਤੂ, ਸਤ ਪੁਰਖਾ ਦੀ ਰਾਜ ਦਰਬਾਰ ਵਿੱਚ ਨਿੰਦਾਂ ਕਰਦੇ ਆ ਰਹੇ ਹਨ। ਇਹਨਾਂ ਪਾਖੰਡੀਆ ਦੇ ਕਾਰਣ ਹੀ ਸਤ ਪੁਰਖ ਆਦਿ ਕਾਲ ਤੋ ਕੁਰਬਾਨੀਆ ਦੇਂਦੇ ਆ ਰਹੇ ਹਨ। ਪਰ ਇਹਨਾਂ ਪਾਖੰਡੀਆ ਨੂੰ ਸ਼ਾਇਦ ਹੀ ਕਿਸੇ ਰਾਜੇ ਨੇ ਸਜਾ ਦਿਤੀ ਹੋਵੇ। ਅਸਲੀ ਤੱਤ ਗਿਆਨ ਵਾਲਾ ਸਾਧੂ ਫਾਨੀ ਸੰਸਾਰ ਵਿੱਚ ਡੇਰੇ ਅਤੇ ਹੋਰ ਉਸਾਰੀਆ ਵਲ ਜੋਰ ਨਹੀ ਦਿੰਦਾ ਉਹ ਮਨੁੱਖ ਦੇ ਮਾਇਆ ਵਿੱਚ ਡੁਬੇ ਮਨ ਨੂੰ ਸਵਾਰਣ ਦੇ ਕੰਮ ਵਲ ਜੋਰ ਦਿੰਦਾ ਹੈ ਅਤੇ ਇੱਕ ਭਗਵਾਨ ਦਾ ਉਪਾਸ਼ਕ ਹੋਣ ਕਾਰਣ ਸਾਰੇ ਧਰਮਾ ਵਾਲਿਆ ਨੂੰ ਇਕੋ ਖੁਦਾ ਦਾ ਸਰਬ ਸਾਂਝਾ ਉਪਦੇਸ਼ ਅਤੇ ਪਿਆਰ ਵਾਲਾ ਜੀਵਨ, ਆਪ ਜੀਅ ਕੇ (ਲੋਕਾਈ ਨੂੰ) ਇਹ ਜੀਵਨ ਜੁਗਤੀ ਸਿਖਾਏਗਾ।

ਸਾਡੇ ਭਾਰਤ ਦੇਸ਼ ਵਿੱਚ ਥਾਂ ਪਰ ਥਾਂ ਭਗਵਾਨ ਦੇਖਣ ਨੂੰ ਮਿਲਦੇ ਹਨ, ਕਿਤੇ ਪਥਰਾਂ ਦੇ ਬਣੇ ਹੋਏ, ਕਿਤੇ ਚਲਦੇ ਫਿਰਦੇ ਮਨੁੱਖੀ ਸਰੂਪ ਵਿਚ, ਕਿਤੇ ਤਸਵੀਰਾਂ ਦੇ ਰੂਪ ਵਿੱਚ ਗੁਰਦੁਆਰਿਆਂ ਅਤੇ ਦੁਕਾਨਾ ਅੰਦਰ ਵੇਚਨ ਵਾਸਤੇ ਰਖੇ ਹੁੰਦੇ ਹਨ, ਇਹਨਾਂ ਤੋ ਇਲਾਵਾ ਬੁਹ-ਗਿਣਤੀ ਵਿੱਚ ਵਡੇ-ਵਡੇ ਡੇਰਿਆ ਮੱਠਾ ਇਤਆਦਿ ਵਾਲੇ ਵੀ ਪੰਜਾਬ ਵਿੱਚ ਤਾਂ ਆਮ ਦੇਖਣ ਨੂੰ ਮਿਲਦੇ ਹਨ। ਇਤਨੇ ਭਗਵਾਨ ਹੁੰਦਿਆ ਹੋਇਆ ਵੀ ਸਾਡੇ ਰਾਜਨੀਤਕ ਆਗੂਆ ਅੰਦਰ ਰੱਬੀ ਗੁਣ ਅਤੇ ਰੱਬੀ ਗਿਆਨ ਕਿਉ ਨਹੀ ਪ੍ਰਗਟ ਹੋਇਆ, ਜਾ ਇਹਨਾਂ ਨੇ ਇਹ ਗਿਆਨ ਸਕੈਡਲਾਂ ਵਾਲੇ ਪਾਸੇ ਹੀ ਖਰਚ ਕਰ ਦਿਤਾ? । ਇਹ ਇਸ ਕਾਰਣ ਲਿਖਣਾ ਪੈ ਰਿਹਾ ਹੈ ਕਿ ਕੁੱਝ ਰਾਜਨੀਤਕ ਐਸੇ ਵੀ ਹਨ ਜੋ ਇਹਨਾਂ ਸਕੈਡਲਾਂ ਤੋ ਬਚੇ ਰਹੇ ਜਿਵੇ ਸ੍ਰੀ ਲਾਲ ਬਹਾਦਰ ਸ਼ਾਸਤਰੀ ਜੀ ਅਤੇ ਡਾ. ਅਬਦੁਲ ਕਲਾਮ ਜੀ, ਸਰ ਛੋਟੂ ਰਾਮ ਜੀ ਅਤੇ ਕਈ ਹੋਰ ਵੀਰ ਜਿੰਨਾ ਦੇ ਨਾਮ ਲਿਖੇ ਨਹੀ ਗਏ। ਇਹਨਾਂ ਜਿਹੇ ਸੂਝਵਾਨ, ਸੁਜਾਖੇ, ਆਗੂ ਸਾਰਿਆਂ ਨੂੰ ਇੱਕ ਕਰਣ ਵਿੱਚ ਅੰਨਦ ਮਾਨਣਗੇ। ਇਹਨਾਂ ਦੇ ਜੀਵਨ ਅੰਦਰ ਸੱਚ ਦਾ ਗਿਆਨ, ਗੁਣ, ਅਤੇ ਰੱਬੀ ਭੈ ਅਜ ਵੀ ਪੜਨ ਸੁਣਨ ਨੂੰ ਮਿਲਦਾ ਹੈ ਅੰਧਾ ਆਗੂ ਲੋਕਾਂ ਵਿੱਚ ਧਰਮ ਦੇ ਨਾਂ ਤੇ ਵੰਡੀਆ, ਵਿਤਕਰੇ, ਨਫਰਤ, ਫੇਲਾਏਗਾ, ਅੰਧੇ ਆਗੂਆ ਦੇ ਇਜਹੇ ਪ੍ਰਚਾਰ ਕਾਰਣ ਦੇਸ਼ ਅੰਦਰ ਦੰਗੇ, ਫਸਾਦ, ਬਦਅਮਨੀ ਫੇਲਦੀ ਹੈ ਅਤੇ ਰਾਜ ਦਾ ਪੈਸਾ ਸਮਾਂ, ਇਹਨਾਂ ਨੂੰ ਰੋਕਣ ਵਿੱਚ ਹੀ ਖਤਮ ਹੋਣ ਕਾਰਣ ਵਿਕਾਸ ਧੀਮਾ ਹੋ ਜਾਦਾ ਹੈ। ਰਾਜਨੀਤਕ ਆਗੂ ਉਸ ਵੇਲੇ ਅੰਨਾ ਹੋ ਜਾਦਾ ਹੈ ਜਦੋ ਉਹ ਸਿਰਜਨਹਾਰ ਪਰਮਾਤਮਾ ਤੋ ਆਪਣੇ ਆਪ ਨੂੰ ਵੱਡਾ ਸਮਝਣ ਲਗ ਜਾਏ। ਅਜਿਹੇ ਆਗੂ ਦੇ ਅੰਦਰੋ ਸਚੇ ਆਗੂ ਵਾਲੇ ਗੁਣ ਖਤਮ ਹੋ ਜਾਂਦੇ ਹਨ, ਉਹ ਕੇਵਲ ਅਪਣਾ, ਅਪਣੇ ਰਿਸ਼ਤੇਦਾਰਾ ਅਤੇ ਆਪਣੀ ਪਾਰਟੀ ਦੇ ਹਿੱਤਾਂ ਨੂੰ ਮੁਖ ਰੱਖ ਕੇ ਫੈਸਲੇ ਕਰੇਗਾ, ਇਹੋ ਜਿਹੇ ਫੈਸਲੇ ਕਦੇ ਵੀ ਸਹੀ ਨਹੀ ਹੋ ਸਕਦੇ। ਅਜਿਹੇ ਫੈਸਲਿਆ ਦੀਆ ਅਨੇਕ ਮਸਾਲਾ ਪੰਜਾਬ ਵਿਚੋ ਮਿਲਦੀਆ ਹਨ। ਜਿਵੇ ਵਿਧਾਨ ਮੁਤਾਬਕ 1947 ਦੀ ਵੰਡ ਤੋ ਬਾਅਦ ਬੋਲੀ ਦੇ ਅਧਾਰ ਤੇ ਸਾਰੇ ਸੂਬੇ, ਛੋਟੀਆ ਸਟੇਟਾ ਖਤਮ ਕਰ ਕੇ ਬਣਾਏ ਗਏ ਸਨ। ਪਰ ਪੰਜਾਬੀ ਸੂਬਾ ਕਰੀਬ 18-19 ਸਾਲ ਪਿਛੋ 1966 ਨਵੰਬਰ ਨੂੰ ਨਵੀ ਹੋਂਦ ਵਿੱਚ ਆਇਆ। ਫਿਰ ਵੀ ਇਸ ਨੂੰ ਅੱਜ ਤਕ ਅਧੂਰਾ ਹੀ ਰਖਿਆ ਹੋਇਆ ਹੈ। ਇਸ ਦੀ ਰਾਜਧਾਨੀ ਚੰਡੀਗੜ ਇਸ ਨੂੰ ਨਹੀ ਮਿਲੀ, ਇਸ ਸੂਬੇ ਦੇ ਪਾਣੀਆਂ ਅਤੇ ਭਾਖੜਾ ਡੈਮ, ਜਿਸ ਨੂੰ ਤਿਆਰ ਕਰਨ ਵਿੱਚ ਬਹੁਤੀਆ ਜਾਨਾਂ ਪੰਜਾਬੀਆ ਦੀਆ ਹੀ ਕੰਮ ਆਈਆ, ਫਿਰ ਵੀ ਰਾਜ ਨੂੰ ਪਾਣੀਆਂ ਅਤੇ ਡੈਮ ਇਤਆਦਿ ਦਾ ਹਕ ਵੀ ਨਹੀ ਮਿਲਆ। ਇਸ ਦਾ ਕਾਰਣ ਕੇਵਲ ਸੂਬਾ ਸਰਕਾਰ ਦੇ ਲੀਡਰਾਂ ਦਾ ਅੰਧਾ ਪਨ ਅਤੇ ਕੇਦਰੀ ਸਰਕਾਰ ਦੀ ਖੋਟੀ ਨੀਅਤ ਦਾ ਅੰਧਾ ਪਨ, ਹਰ ਇੱਕ ਨੂੰ ਨਜਰ ਆਉਦਾ ਹੈ ਪਰ ਕਿਸੇ ਵੀ ਲੀਡਰ ਨੇ ਜੋ ਸਰਕਾਰਾਂ ਚਲਾਣ ਵਾਲੇ ਜਾ ਬਾਹਰ ਹੁੰਦੇ ਹੋਏ, ਕਦੀ ਨਹੀ ਕਿਹਾ ਕਿ ਪੰਜਾਬ ਨਾਲ ਧੱਕਾ ਹੋਇਆ। 1984 ਦੇ ਦੰਗਿਆ ਬਾਰੇ, ਵੋਟਾਂ ਦੇ ਸਮੇ ਸਾਰੀਆ ਪਾਰਟੀਆਂ ਬੜੇ ਜੋਰ ਨਾਲ ਇਸ ਮੁੱਦੇ ਨੂੰ ਚੁਕਦੀਆ ਹਨ ਪਰ ਜਦੋ ੳਹਨਾਂ ਦੀ ਆਪਣੀ ਸਰਕਾਰ ਵੀ ਬਣੀ, ਉਸ ਵੇਲੇ ਦੰਗਿਆ ਵਾਲਿਆ ਨੂੰ ਕੁੱਝ ਦੇਣਾ ਜਾ ਦੋਸ਼ੀਆ ਨੂੰ ਪਕੜਨਾ, ਸਜਾ ਦੇਣੀ ਵੀ ਭੁਲ ਜਾਦੇ ਹਨ। ਸੂਬਾ ਸਰਕਾਰਾਂ ਖਾਸ ਕਰ (ਪੰਜਾਬ ਸਰਕਾਰ) ਦੇ 1978 ਤੋ ਅੱਜ ਤਕ ਦੇ ਹਲਾਤਾਂ ਨੂੰ ਦੇਖੀਏ ਤਾਂ ਪਤਾ ਚਲਦਾ ਹੈ ਕਿ ਇਹ ਸਵੈਤਤਂਰ ਸਟੇਟ ਨਹੀ ਕਿਸੇ ਨਾਦਰ ਸ਼ਾਹ ਵਰਗੇ ਦੇ ਅਧੀਨ ਕੀਤੀ ਹੋਈ ਹੈ। ਅਨੇਕ ਨੋਜਵਾਨਾਂ ਦੀਆ ਲਾਸ਼ਾ ਦਾ ਸੰਸਕਾਰ ਲਾਵਾਰਸ ਦਸ ਕੇ ਕੀਤਾ ਗਿਆ। ਮਾਂ ਬਾਪ ਅਤੇ ਭੈਣਾ ਭਰਾਵਾਂ ਅਤੇ ਬਚਿਆ ਦੇ ਰੋਦਿਆ ਕੁਰਲਾਦਿਆਂ ਜਵਾਨ ਪੁੱਤਾ ਨੂੰ ਪੰਜਾਬ ਪੁਲੀਸ ਬਿਨਾਂ ਦਸੇ ਚੁੱਕ ਕੇ ਲੈ ਜਾਦੀ ਸੀ। ਕੋਈ ਜੰਗਲੀ ਬਿਘਿਆੜ ਵੀ ਇਸ ਪ੍ਰਕਾਰ ਚੁੱਕ ਕੇ ਨਹੀ ਲੈ ਜਾ ਸਕਦਾ, ਉਹ ਵੀ ਘਰ ਦੇ ਏਨੇ ਜੀਆਂ ਦੇ ਰੋਣੇ ਤੋ ਡਰ ਕੇ ਭੱਜ ਜਾਏਗਾ।

ਅੰਧੇ ਲੀਡਰਾਂ ਦੀ ਤਾਜਾ ਮਿਸਾਲ ਵੀ ਪੰਜਾਬ ਵਿਚੋ ਦੇਖ ਸਕਦੇ ਹੋ ਜੋ 18. 9. 2011 ਨੂੰ ਸਿਖਾ ਦੀ ਸਿਰ-ਮੋਰ ਕਮੇਟੀ ਦੀ ਚੋਣ ਵਿੱਚ ਹੋਇਆ, ਇਹ ਕਮੇਟੀ ਗੁਰੂ ਨਾਨਕ ਮਿਸ਼ਨ ਦੇ ਸਿਧਾਤਾਂ, ਦਾ ਪ੍ਰਚਾਰ ਅਤੇ ਮਿਸ਼ਨ ਦੇ ਸਥਾਨਾ ਦੀ ਸੰਭਾਲ ਵਾਸਤੇ ਹੀ ਹੁੰਦੀ ਹੈ। ਇਸ ਚੋਣ ਵਿੱਚ ਬੁਹ-ਗਿਣਤੀ ਗੁਰਸਿਖਾ ਦੀਆ ਵੋਟਾ ਨਹੀ ਬਨਣ ਦਿਤੀਆ ਪਰ ਜੋ ਕੇਸਾ ਦੀ ਬੇਅਦਵੀ ਕਰਨ ਵਾਲੇ ਜਾਂ ਦੂਜੇ ਧਰਮਾਂ ਵਾਲੇ ਸਨ, ਉਨਾਂ ਦੀਆ ਵੋਟਾਂ ਪੈਦੀਆਂ ਟੀ. ਵੀ ਚੈਨਲ ਅਤੇ ਅਖਬਾਰਾਂ ਨੇ ਵੀ ਦਿਖਾਈਆਂ, ਇਸ ਚੋਣ ਨੂੰ ਅਫਸਰਾਂ, ਲੀਡਰਾਂ, ਧਾਰਮਿਕ ਆਗੂਆ ਨੇ ਵੀ ਦੇਖਿਆ ਹੋਵੇਗਾ। ਇਹਨਾਂ ਸਾਰਿਆ ਦੇ ਅੰਦਰੋ ਕੋਈ ਅਵਾਜ ਨਹੀ ਨਿਕਲੀ, ਕਿ ਸਿਖਾ ਨਾਲ ਧੱਕਾ ਅਤੇ ਬੇਇਨਸਾਫੀ ਹੋਈ ਹੈ। ਉਪਰੋਕਤ ਹਾਲਤਾਂ ਨੂੰ ਦੇਖ ਕੇ (ਸੁਚਜੇ ਰਾਜਨੀਤਕਾਂ) ਸ੍ਰੀ ਲਾਲ ਬਹਾਦਰ ਸ਼ਾਸਤਰੀ ਡਾਂ ਅਬਦੁਲ ਕਲਾਮ ਜੋ ਪਹਿਲੇ ਪੰਨੇ ਤੇ ਲਿਖੇ ਗਏ ਹਨ, ਦੀ ਯਾਦ ਆੳਦੀ ਹੈ। ਜੇ ਇਹ ਲੀਡਰ 1984 ਵਿੱਚ ਹੁੰਦੇ ਤਾਂ ਇਹ ਦੰਗੇ ਅਤੇ ਨਾ ਹੀ ਪੰਜਾਬ ਅੰਦਰ, ਜਲਧੰਰ, ਲੁਧਿਆਣਾ, ਬੰਠਿਡਾਂ ਵਰਗੇ ਅਨ-ਮਨੁੱਖੀ ਕਾਂਡ ਹੋਣੇ ਸਨ, ਜੇ ਹੁੰਦੇ ਤਾਂ ਇਹਨਾਂ ਨੇ ਗਦੀਆ ਛਡ ਦੇਣੀਆ ਸਨ। ਉਪਰੋਕਤ ਕਾਰਣਾਂ ਨੂੰ ਦੇਖਦਿਆ ਹੀ ਗੁਰੂ ਨਾਨਕ ਜੀਆ ਦੇ ਕਹੇ ਬਚਨ ਕਿ ਅੰਧਾ ਆਗੂ ਹੋਵੇ ਤਾਂ ਉਸ ਦੇ ਮਗਰ ਨਹੀ ਲੱਗਣਾ ਉਸ ਨੂੰ ਸਹੀ ਰਸਤੇ ਦੀ ਜਾਣਕਾਰੀ ਨਹੀ ਹੁੰਦੀ ਉਹ ਨਿਜ ਸੁਆਰਥੀ ਅਤੇ ਬਦਅਮਨ ਫੇਲਾਣ ਵਾਲਾ ਹੈਕੜ ਬਾਜ ਹੋਵੇਗਾ। ਅੰਤ ਵਿੱਚ ਬੇਨਤੀ ਹੈ ਅਸੀ ਝੂਠ, ਬੇਇਨਸਫੀ ਅਤੇ ਅਗਿਅਨਤਾ ਇਤਆਦਿ ਦੇ ਅੰਧੇ ਪਨ ਨੂੰ ਖਤਮ ਕਰਨ ਦਾ ਉਪਰਾਲਾ ਕਰੀਏ ਜਿਵੇ ਅੱਖਾਂ ਤੋ ਮੋਤੀਏ ਦਾ ਜਾਲਾ ਸਾਫ ਕਰਵਾਦੇ ਹਾਂ ਉਸੀ ਪ੍ਰਕਾਰ ਮਨ ਦੇ ਜਾਲੇ, ਭੁਲੇਖੇ ਨੂੰ ਮਹਾਂਪਰਖਾਂ ਦੇ ਉਪਦੇਸ਼ ਨਾਲ ਦੂਰ ਕਰੀਏ। ਤਾਂ ਸਾਡੇ ਧਾਰਮਿਕ ਅਸਥਾਨਾ ਦੀ ਅਤੇ ਮਹਾਂਪਰਖਾਂ ਦੀ ਸੰਸਾਰ ਵਿੱਚ ਸਾਖ ਵਧੇਗੀ ਅਤੇ ਅਸੀ ਸੁਜਾਖੇ ਸੂਝਵਾਨ ਰਾਜਨੀਤਕਵੀ ਪੈਦਾ ਕਰ ਸਕਾਂਗੇ।
ਗੁਰਬਖਸ ਸਿੰਘ 9417231762


(04/10/11)
ਬੀਰਿੰਦਰ ਸਿੰਘ ਢਿੱਲੋਂ, ਐਡਵੋਕੇਟ

ਵੇਖਣ ਵਾਲੀ ਥਾਂ ਹੈ ਕੈਨੇਡਾ ਦੀ ਐਡਮਿੰਟਨ ਮਾਲ।
ਬੀਰਿੰਦਰ ਸਿੰਘ ਢਿੱਲੋਂ, ਐਡਵੋਕੇਟ
ਕੈਨੇਡਾ ਦੇ ਅਲਬਰਟਾ ਰਾਜ, ਦੀ 140 ਏਕੜ ਵਿੱਚ ਫੈਲੀ, ਵੈੱਸਟ ਐਡਮਿੰਟਨ ਮਾਲ, ਉੱਤਰੀ ਅਮਰੀਕਾ ਦੀ ਸੱਭ ਤੋਂ ਵੱਡੀ ਮਾਲ ਹੈ। ਇਸ ਮਾਲ ਦਾ ਮੇਰਾ ਦੂਜਾ ਗੇੜਾ ਸੀ। ਤਿੰਨ ਸਾਲ ਪਹਿਲਾਂ ਮੈਂ ਇੱਕ ਮਿੱਤਰ ਨਾਲ ਇਕੱਲਾ ਆਇਆ ਸੀ ਤੇ ਉਸੇ ਸ਼ਾਂਮ ਨੂੰ ਰੇਡੀਓ ਤੇ ਮੇਰਾ ਟਾਕ ਸ਼ੋਅ ਹੋਣ ਕਾਰਨ ਸਾਰੀ ਮਾਲ ਨਹੀਂ ਵੇਖ ਸਕਿਆ। ਇਸ ਵਾਰ ਮੈਂ ਪਤਨੀ ਅਤੇ ਬੇਟੀ ਨਾਲ ਆਇਆ ਸੀ ਤੇ ਸਾਰਾ ਦਿਨ ਦਾ ਘੁੰਮ ਕੇ ਮਾਲ ਵੇਖੀ। ਉਂਝ ਇਸ ਮਾਲ ਨੂੰ ਸਾਰੀ ਵੇਖਣ ਲਈ ਹਫਤਾ ਵੀ ਘੱਟ ਹੈ। ਬਚਪਣ ਵਿੱਚ ਮੈਂ ਪਿੰਡ ਘਰ ਕੋਲ ਰਾਂਮਲਾਲ/ਭਾਤੀ ਦੀ ਹੱਟ ਹੀ ਵੇਖੀ ਸੀ। ਜਿੱਥੋਂ ਗੋਲੀ ਵਾਲਾ ਬੱਤਾ ਅਤੇ ਬਰਫ ਮਿਲਣੀ ਹੀ ਵੱਡੀ ਗੱਲ ਹੁੰਦੀ ਸੀ। ਹੁਣ ਤਾਂ ਪੰਜਾਬ ਦੇ ਵੱਡੇ ਸ਼ਹਿਰਾਂ ਵਿੱਚ ਵੀ ਵੱਡੇ ਵੱਡੇ ਸਟੋਰ ਖੁੱਲ੍ਹ ਗਏ ਹਨ। ਲੁਧਿਆਣੇ ਅਤੇ ਚੰਡੀਗੜ੍ਹ ਵਿੱਚ ਮਾਲ ਵੀ ਖੁੱਲ੍ਹ ਗਈਆਂ ਹਨ। ਪਰ ਅਮਰੀਕਾ ਅਤੇ ਕਨੇਡਾ ਦੇ ਰੰਗ ਹੀ ਹੋਰ ਹਨ। ਇੱਥੋਂ ਦੀ ਹਰ ਚੀਜ ਹੀ ਅਨੋਖੀ ਹੈ। ਜਨਤਾ ਲਈ ਇਹ ਮਾਲ ਉਸ ਸਾਲ ਖੋਲ੍ਹੀ ਗਈ ਸੀ। ਜਿਸ ਸਾਲ ਪੰਜਾਬ ਵਿੱਚ ਕਪੂਰੀ ਨਹਿਰ ਮੋਰਚਾ ਲਾਇਆ ਜਾ ਰਿਹਾ ਸੀ। ਉਸ ਪਿੱਛੋਂ ਵੀ ਇਸ ਦਾ ਵਿਸਥਾਰ ਹੁੰਦਾ ਰਿਹਾ ਹੈ, ਪਰ ਪੰਜਾਬ ਸੂੰਗੜ ਗਿਆ। ਇਸ ਮਾਲ ਦੀ ਕੀਮਤ ਇੱਕ ਅਰਬ ਡਾਲਰ ਤੋਂ ਵੱਧ ਹੈ। ਅਜਾਦੀ ਤੋਂ ਪਿੱਛੋਂ ਭ੍ਰਿਸ਼ਟ ਭਾਰਤੀਆਂ ਨੇ ਜਿੰਨਾ ਕਾਲਾ ਧਨ ਵਿਦੇਸ਼ੀ ਬੈਂਕਾਂ ਵਿੱਚ ਭੇਜਿਆ ਹੈ। ਉਸ ਨਾਲ ਅਜਿਹੀਆਂ ਪੰਦਰਾਂ ਸੌ (ਦੇਸ਼ ਦੇ ਹਰ ਜਿਲ੍ਹੇ ਵਿੱਚ ਦੋ) ਮਾਲ ਬਣ ਸਕਦੀਆਂ ਸਨ।
ਇਸ ਮਾਲ ਵਿੱਚ ਅੱਠ ਸੌ ਸਟੋਰ ਅਤੇ ਮਨੋਰੰਜਨ ਦੀਆਂ ਥਾਵਾਂ ਹਨ ਜਿੱਥੇ ਤੇਈ ਹਜਾਰ ਮੁਲਾਜਮ ਕੰਮ ਕਰਦੇ ਹਨ। ਇੱਥੇ ਵੀਹ ਹਜਾਰ ਗੱਡੀਆਂ ਦੇ ਖੜ੍ਹਣ ਲਈ ਪਾਰਕਿੰਗ ਹੈ। ਇੱਥੇ ਰੋਜਾਨਾ ਔਸਤਨ ਇੱਕ ਲੱਖ ਲੋਕੀਂ ਖਰੀਦ ਦਾਰੀ ਕਰਨ ਅਤੇ ਘੁੰਮਣ ਫਿਰਨ ਲਈ ਆਉਂਦੇ ਹਨ। ਅਕਸਰ ਲੋਕੀਂ ਹਫਤੇ ਦੇ ਅਖੀਰ ਤੇ ਬੱਚਿਆਂ ਸਮੇਤ ਝੁਲੇ ਝੂਟਣ ਲਈ ਆਉਂਦੇ ਹਨ। ਅਡਮਿੰਟਨ ਨਿਵਾਸੀ ਤਾਂ ਅਕਸਰ ਟਾਈਮ ਪਾਸ ਕਰਨ ਲਈ ਇੱਥੇ ਆ ਜਾਂਦੇ ਹਨ। ਮਾਲ ਦੇ ਉੱਤਰੀ ਹਿੱਸੇ ਵਿੱਚ ਗਲੈਕਸੀਲੈਂਡ ਨਾਂਮ ਦਾ ਅਮਰੀਕਾ ਦੇ ਡਿਜਨੀ ਲੈਂਡ ਵਰਗਾ ਇੱਕ ਖੂਬਸੂਰਤ ਮਨੋਰੰਜਨ ਪਾਰਕ ਹੈ। ਇਸ ਵਿੱਚ ਅਸਮਾਂਨੀ ਗਰਜ ਦੀ ਆਵਾਜ ਨਾਲ ਦੌੜਦੀਆਂ ਅਤੇ ਚੱਕਰਾਂ ਵਿੱਚ ਘੁੰਮਦੀਆਂ ਖਿਡੌਣਾ ਰੇਲ ਗੱਡੀਆਂ ਤੇ ਝੂਟੇ ਲੈਂਦੇ ਬੱਚੇ ਚੀਕਾਂ ਮਾਰ ਰਹੇ ਸਨ। ਇਹ ਜੋਖਮ ਭਰਿਆ ਖੇਲ ਹੈ। ਗਰਜ ਨਾਲ ਦੌੜਦੀਆਂ ਇਹ ਰੇਲਾਂ ਨੂੰ ਵੇਖਕੇ ਹੀ ਦਿਲ ਘਬਰਾ ਜਾਂਦਾ ਹੈ। 1986 ਵਿੱਚ ਇੱਥੇ ਵਲ ਵਲੇਵੇਂ ਖਾਂਦੀਆਂ ਤੇ ਉੱਪਰ ਥੱਲੇ ਆਉਂਦੀਆਂ ਤਿੰਨ ਰੇਲ ਕਾਰਾਂ ਟਕਰਾ ਗਈਆਂ ਸਨ ਜਿਸ ਹਾਦਸੇ ਵਿੱਚ ਤਿੰਨ ਵਿਅਕਤੀ ਮਾਰੇ ਗਏ ਸਨ। ਇਸ ਤੇ ਚੜ੍ਹਣ ਸਮੇਂ ਸੀਟ ਬੈਲਟ ਲਾ ਕੇ ਬੈਠਣਾ ਪੈਂਦਾ ਹੈ। ਮੋਢਿਆਂ ਉੱਪਰੋਂ ਵੀ ਬੈਲਟਾਂ ਲਾਈਆਂ ਜਾਂਦੀਆਂ ਹਨ ਤਾਂ ਜੋ ਜਹਾਜ ਦੀ ਸਪੀਡ ਨਾਲ, ਉੱਪਰ ਥੱਲੇ ਜਾਣ ਵੇਲੇ, ਸਵਾਰੀ ਸੀਟ ਵਿੱਚ ਕਸਕੇ ਬੱਝੀ ਰਹੇ। ਮੈਂ ਕੋਈ ਵੀ ਪੰਜਾਬੀ ਬੱਚਾ ਝੂਟੇ ਲੈਂਦਾ ਨਹੀਂ ਵੇਖਿਆ। ਮੈਂ ਖੁਦ ਚੰਡੋਲ ਤੇ ਨਹੀਂ ਚੜ੍ਹ ਸਕਦਾ। ਪਰ ਗੋਰੇ ਤਾਂ ਸਾਡੇ ਹਿਮਾਲਿਆ ਪਹਾੜ ਤੇ ਚੜ੍ਹ ਜਾਂਦੇ ਹਨ। ਇੰਜ ਦੌੜਦੀਆਂ ਵਲ ਖਾਂਦੀਆਂ ਰੇਲਾਂ ਇਨ੍ਹਾਂ ਲਈ ਕੁੱਝ ਵੀ ਨਹੀਂ ਸੀ। ਗੋਰੇ ਅਜਿਹੇ ਝੂਟਿਆਂ ਨੂੰ ਝਰਣਾਹਟ ਛੇੜਣ ਵਾਲੀਆਂ ਖੇਡਾਂ ਕਹਿਕੇ ਆਨੰਦ ਮਾਣਦੇ ਹਨ। ਸਾਡੇ ਬੱਚਿਆਂ ਨੂੰ ਮਾਵਾਂ ਕੋਠੇ ਤੇ ਪੌੜੀਆਂ ਚੜ੍ਹਦਿਆਂ ਨੂੰ ਡਰਾ ਦਿੰਦੀਆਂ ਨੇ ਕਿ ‘ਡਿੱਗ ਪਵੇਂਗਾ’। ਉਹ ਸਾਰੀ ਉਮਰ ਚੰਡੋਲ ਤੇ ਚੜ੍ਹਣ ਤੋਂ ਡਰਦੇ ਰਹਿੰਦੇ ਹਨ।
ਮਾਲ ਵਿੱਚ ਪੰਜ ਏਕੜ ਵਿੱਚ ਬਣਿਆ ਵਿਸ਼ਵ ਦਾ ਸੱਭ ਤੋਂ ਵੱਡਾ ਪਾਣੀ ਦਾ ਛੱਤਿਆ ਹੋਇਆ ਤਲਾਅ ਹੈ। ਜਿਸ ਵਿੱਚ ਨੀਲਾ ਪਾਣੀ ਲਹਿਰਾਂ ਦੇ ਰੂਪ ਵਿੱਚ ਵਹਿੰਦਾ ਰਹਿੰਦਾ ਹੈ। ਰੇਲ ਗੱਡੀ ਦੇ ਡੀਜ਼ਲ ਇੰਜਨ ਜਿੰਨੀਆਂ ਦੋ ਸ਼ਕਤੀਸ਼ਾਲੀ ਮੋਟਰਾਂ, ਇਸ ਪਾਣੀ ਨੂੰ ਸਮੁੰਦਰ ਦੀ ਤਰਾਂ ਰਿੜਕ ਕੇ, 6-7 ਫੁੱਟ ੳੱਚੀਆਂ ਲਹਿਰਾਂ ਉੱਛਾਲਦੀਆਂ ਰਹਿੰਦੀਆਂ ਹਨ। ਹੇਠਾਂ ਕੱਚ ਵਰਗੀਆਂ ਟਾਇਲਾਂ ਦਾ ਫਰਸ਼ ਹੈ। ਇਸ ਮਾਲ ਵਿੱਚ ਖਾਰੇ ਪਾਣੀ ਦੀ ਇੱਕ ਛੋਟੀ ਜਿਹੀ ਝੀਲ ਹੈ। ਜਿਸ ਵਿੱਚ ਡਾਲਫਿਨ ਮੱਛੀਆਂ ਲਈ ਘਰ ਬਣਾਇਆ ਹੋਇਆ ਹੈ, ਜੋ ਪਾਣੀ ਵੱਚ ਛਲਾਂਗਾਂ ਲਗਾ ਕੇ ਦਰਸ਼ਕਾਂ ਦਾ ਮਨੋਰੰਜਨ ਕਰਦੀਆਂ ਹਨ। ਮੇਰੀ ਬੇਟੀ ਮੀਨੂੰ ਨੇ ਡਾਲਫਿਨ ਵੱਲ ਇੱਕ ਬਿਸਕੁਟ ਸੁੱਟਿਆ ਜੋ ਉਸਨੇ ਉੱਛਲ ਕੇ ਬੋਚ ਲਿਆ। ਇੱਕ ਗੋਰੀ ਕੁੜੀ ਉਨ੍ਹਾਂ ਮੱਛੀਆਂ ਤੋਂ ਸਰਕਸੀ ਕਰਤੱਬ ਕਰਵਾਉਂਦੀ ਹੈ। ਗੋਰੀ ਦੇ ਇਸ਼ਾਰਿਆਂ ਤੇ ਮੱਛੀ ਡਾਂਸ ਕਰਦੀ ਹੈ। ਜਿਵੇਂ ਸਾਡੇ ਮਦਾਰੀ ਦੇ ਇਸ਼ਾਰਿਆਂ ਤੇ ਰਿੱਛ ਨੱਚਦਾ ਹੈ। ਮਾਲ ਦੇ ਵਿਚਕਾਰ ਇੱਕ ਅਈਸ ਪੈਲੇਸ ਨਾਂ ਦਾ ਸਟੇਡੀਅਮ ਹੈ। ਜਿੱਥੇ ਹਾਕੀ ਅਤੇ ਸਕੇਟਿੰਗ ਦੀਆਂ ਖੇਡਾਂ ਹੁੰਦੀਆਂ ਰਹਿੰਦੀਆਂ ਹਨ। ਇਸ ਦਵਾਲੇ ਲੱਗੇ ਜੰਗਲੇ ਤੇ ਖੜ੍ਹਕੇ ਸੈਲਾਂਨੀ ਬੱਚਿਆਂ ਜਵਾਨਾਂ ਨੂੰ ਸਕੇਟਿੰਗ ਕਰਦੇ ਵੇਖ ਰਹੇ ਸਨ।
ਮਾਲ ਦੇ ਅੰਦਰ ਹੀ ਚਾਰ ਸਿਨੇਮਾ ਹਾਲ ਹਨ। ਜਿੱਥੇ ਹਰ ਸਮੇਂ ਫਿਲਮਾਂ ਚੱਲਦੀਆਂ ਰਹਿੰਦੀਆਂ ਹਨ। ਇਸ ਤੋਂ ਇਲਾਵਾ ਇੱਥੋਂ ਚਾਰ ਰੇਡੀਓ ਸਟੇਸ਼ਨ ਵੀ ਚੱਲਦੇ ਹਨ। ਇੱਥੇ ਅਠਾਰਾਂ ਘੁੱਤੀਆਂ ਵਾਲਾ ਗੌਲਫ ਦਾ ਖੇਡ ਮੈਦਾਂਨ ਵੀ ਹੈ। ਵੈਸੇ ਤਾਂ ਸਾਰੀ ਮਾਲ ਹੀ ਮਨੋਰੰਜਨ ਦੀ ਥਾਂ ਹੈ। ਪਰ ਇਸ ਵਿੱਚ ਇੱਕ ਜਗਾਹ ਵਿਸ਼ੇਸ਼ ਮੇਲਾ ਲੱਗਾ ਰਹਿੰਦਾ ਹੈ। ਜਿੱਥੇ ਨੱਚਣ ਗਾਉਣ, ਖੇਡਾਂ ਅਤੇ ਝੂਲੇ ਆਦਿ ਲੱਗੇ ਹੋਏ ਹਨ। ਇਸ ਜਗਾਹ ਅਸੀਂ ਚਾਰ ਪੰਜ ਚਿੱਟੀਆਂ ਪੱਗਾਂ ਵਾਲੇ ਬਾਬੇ ਵੇਖੇ ਜੋ ਘਰੋਂ ਲਿਆਂਦੇ ਪਰੌਂਠੇ ਖਾ ਰਹੇ ਸਨ। ਪੰਜਾਬੀ ਘਰੋਂ ਹੀ ਆਪਣਾ ਰਾਸ਼ਨ ਪਾਣੀ ਲੈ ਕੇ ਚੱਲਦੇ ਹਨ। ਪਰ ਹੁਣ ਨਵੀਂ ਪੀਹੜੀ ਦਾ ਫਰਕ ਹੈ। ਗੋਰੇ ਜੰਕ ਫੂਡ ਦੇ ਸ਼ੌਕੀਂਨ ਹਨ। ਦਸ -ਦਸ ਸਾਲ ਤੋਂ ਕਨੇਡਾ ਰਹਿੰਦੇ ਸਾਡੇ ਅਣਪੜ੍ਹ ਪੇਂਡੂ ਅਜੇ ਵੀ ਚਾਰ ਡਾਲਰ ਦਾ ਕੋਕ ਲੈ ਕੇ ਪੀਣ ਲੱਗੇ ਡਾਲਰਾਂ ਨੂੰ ਚਾਲੀ ਨਾਲ ਗੁਣਾ ਕਰਕੇ ਇੱਕ ਸੌ ਸੱਠ ਰੁਪਈਆ ਬਣਾ ਬਹਿੰਦੇ ਹਨ। ਹੁਣ ਇੱਕ ਸੌ ਸੱਠ ਰੁਪਈਆਂ ਦਾ ਬੱਤਾ ਕੌਣ ਪੀਵੇ। ਇੰਨੇ ਦੀ ਤਾਂ ਬੋਤਲ ਆ ਜਾਂਦੀ ਹੈ। ਇਸੇ ਕਰਕੇ ਪੰਜਾਬ ਵਿੱਚ ਸੈਰ ਸਪਾਟਾ ਵਿਕਸਤ ਨਹੀਂ ਹੋਇਆ। ਗੋਰੇ ਹਫਤੇ ਦੇ ਅਖੀਰ ਤੇ ਬਾਹਰ ਖਾਣਾ ਖਾਣ ਜਾਂਦੇ ਹਨ। ਅਸੀਂ ਜੇ ਘੁੰਮਣ ਫਿਰਨ ਵੀ ਜਾਣਾ ਹੋਵੇ ਤਾਂ ਧਾਰਮਿਕ ਯਾਤਰਾ ਤੇ ਜਾਂਦੇ ਹਾਂ। ਗੋਰੇ ਪਹਾੜਾਂ ਅਤੇ ਸਮੁੰਦਰਾਂ ਵੱਲ ਜਾਂਦੇ ਹਨ।
ਇੱਥੇ ਪੰਜ ਏਕੜ ਵਿੱਚ ਬਣਿਆ ਵਰਲਡ ਵਾਟਰ ਪਾਰਕ ਨਾਂ ਦਾ ਖੂਬਸੂਰਤ ਪਾਣੀ ਦਾ ਤਲਾਅ ਹੈ। ਇਸ ਵਿੱਚ ਸੈਂਕੜੇ ਲੋਕ ਤੈਰ ਰਹੇ ਸਨ। ਗੋਰੇ ਤੈਰਾਕੀ ਦੇ ਸ਼ੌਕੀਂਨ ਹਨ। ਤਲਾਅ ਵਿੱਚ ਉੱਚੇ ਪਾਸੇ ਫੁੱਟ ਕੁ ਡੂੰਘੇ ਪਾਣੀ ਵਿੱਚ ਗੋਰੇ ਗੋਰੀਆਂ ਕੁਰਸੀਆਂ ਡਾਹੀ ਬੈਠੇ ਬੀਅਰਾਂ ਪੀਅ ਰਹੇ ਸਨ। ਪਾਣੀ ਦੀਆਂ ਛੱਲਾਂ ਉਨ੍ਹਾਂ ਦੀਆਂ ਲੱਤਾਂ ਚੁੰਮ ਕੇ ਮੁੜ ਰਹੀਆਂ ਸਨ। ਮੈਂ ਸੋਚਿਆ ਮਨਾਂ ਜੇ ਕੱਲਾ ਆਇਆ ਹੁੰਦਾ ਤਾਂ ਇਹ ਨਜਾਰਾ ਵੀ ਵੇਖਣਾ ਸੀ। ਛੋਟੇ ਛੋਟੇ ਬੱਚੇ ਵੀਹ ਵੀਹ ਫੁੱਟ ਤੋਂ ਛਾਲਾਂ ਮਾਰ ਰਹੇ ਸਨ। ਮੈਨੂੰ ਬਚਪਣ ਵਿੱਚ ਛੱਪੜਾਂ, ਸੂਇਆਂ ਦੇ ਗੰਧਲੇ ਪਾਣੀ ਵਿੱਚ ਸਿੱਖੀ ਤੈਰਾਕੀ ਯਾਦ ਆ ਗਈ। ਉਹ ਵੀ ਘਰ ਦਿਆਂ ਤੋਂ ਚੋਰੀ ਜਾਂਦੇ ਸਾਂ। ਜਿੰਨ੍ਹਾਂ ਨੂੰ ਬਚਪਣ `ਚ ਛੱਪੜ `ਚ ਵੜਣ ਤੋਂ ਡਰਾਇਆ ਗਿਆ ਹੋਵੇ ਉਹ ਸਮੁੰਦਰਾਂ ਦੇ ਤੈਰਾਕ ਨਹੀਂ ਬਣ ਸਕਦੇ। ਗੋਰੇ ਆਪਣੇ ਬੱਚਿਆਂ ਨੂੰ ਬਚਪਣ `ਚ ਹੀ ਪਾਣੀ ਦੀਆਂ ਖੇਡਾਂ ਸਿਖਾਉਂਦੇ ਹਨ। ਮਾਲ ਤੇ ਮੁੰਡੇ ਕੁੜੀਆਂ ਬੀਅਰ ਦੇ ਕੇਂਨ ਪੀਂਦੇ ਜੱਫੀਆਂ ਪਾਈ ਘੁੰਮਦੇ ਚਹਿ ਚਹਾ ਰਹੇ ਸਨ। ਗੋਰਿਆਂ ਦੇ ਸੱਭਿਆਚਾਰ ਵਿੱਚ ਇੰਜ ਘੁੰਮ ਰਹੇ ਜੋੜਿਆਂ ਵੱਲ ਵੇਖਣਾ ਅਸੱਭਿਆ ਸਮਝਿਆ ਜਾਂਦਾ ਹੈ। ਪਰ ਸਾਡੇ ਪੰਜਾਬੀ ਚੋਰ ਅੱਖ ਨਾਲ ਉਨ੍ਹਾਂ ਦਾ ਐਕਸਰੇ ਕਰਨੋ ਨਹੀਂ ਹਟਦੇ। ਕਨੇਡਾ ਵਿੱਚ ਸ਼ੁਰੂ ਵਿੱਚ, ਮੈਨੂੰ ਮੇਰੇ ਪਿੰਡ ਕੋਟਫੱਤੇ ਦੇ ਸ਼ਰੀਕੇ `ਚੋਂ ਭਰਾ ਲੱਗਦੇ, ਸੁੱਖੀ ਢਿੱਲੋਂ ਨੇ ਤੇ ਫਿਰ ਕਈ ਹੋਰ ਲੋਕਾਂ ਨੇ ਵੀ ਦੱਸਿਆ ਸੀ, ਕਿ ਪੰਜਾਬ ਦੇ ਪਿੰਡਾਂ ਤੋਂ ਆਏ ਅਣਪੜ੍ਹ ਬੁੱਢੇ ਮੇਮਾਂ ਦੀਆਂ ਨੰਗੀਆਂ ਪਿੰਜਨੀਆਂ ਵੱਲ ਵੇਖਣੋਂ ਨਹੀਂ ਹਟਦੇ। ਜੱਟ, ਚੋਰ ਤੇ ਚੁਗਲ ਦੀ ਜੀਭ ਵਾਂਗੂ ਗੁੱਝੇ ਰਹਿਣ ਨਾ ਦੀਦੜੇ ਯਾਰ ਦੇ ਜੀ। ਇਸ ਤਰਾਂ ਘੂਰਦੀਆਂ ਅੱਖਾਂ ਨਾਲ ਵੇਖਣ ਦਾ, ਗੋਰੇ ਲੋਕੀਂ ਬੁਰਾ ਮਨਾਉਂਦੇ ਹਨ।
ਮਾਲ ਵਿੱਚ ਏਸ਼ੀਅਨ ਸੱਭਿਆਚਾਰ ਨੂੰ ਦਰਸਾਉਂਦਾ ਚਾਇਨਾ ਟਾਊਨ ਹੈ। ਜਿਸ ਦੀ ਅੰਦਰਲੀ ਚਮਕ ਵੇਖ ਕੇ ਅੱਖਾਂ ਚੁੰਧਿਆ ਜਾਂਦੀਆਂ ਹਨ। ਇੱਥੇ ਚਾਇਨਜ਼ ਅਤੇ ਭਾਰਤੀ ਖਾਣੇ ਮਿਲਦੇ ਹਨ। ਮੁਰਗਾ, ਮੱਛੀ, ਸਮੁੰਦਰੀ ਕੇਕੜੇ, ਸੂਰ ਅਤੇ ਪਨੀਰ ਆਦਿ ਨਾਲ ਖਾਣੇ ਦੇ ਮੇਜ ਭਰੇ ਪਏ ਸਨ, ਇੱਥੇ ਅਸੀਂ ਬਾਰਾਂ ਡਾਲਰ ਦੀ ਇੱਕ ਥਾਲੀ ਖਾਣ ਲਈ ਖਰੀਦੀ। ਜਿਸ ਵਿੱਚ ਅਪਣੀ ਮਰਜੀ ਦੇ ਕਿਸੇ ਵੀ ਤਰਾਂ ਦੇ ਅਤੇ ਕਿੰਨੇ ਵੀ ਭੋਜਨ, ਖੁਦ ਮੇਜ ਤੇ ਜਾ ਕੇ ਪਾਏ ਜਾਂਦੇ ਹਨ। ਪਰ ਬਾਰਬਿਊਕ ਚਿਕਨ ਛੇ ਡਾਲਰ ਦਾ ਵੱਖਰਾ ਦਿੰਦੇ ਸਨ। ਨਿਊਯਾਰਕ ਵਿੱਚ ਇੱਕ ਵਾਰ ਮੈਂ ਕਈ ਦਿਨ ‘ਅਮਰੀਕੀ ਬਰਗਰ’ ਤੇ ਪੀਜਾ ਖਾਂਦਾ ਰਿਹਾ ਸੀ। ਜੋ ਬੇਹੱਦ ਸਵਾਦ ਸੀ। ਪਰ ਮੈਂਨੂੰ ਹਫਤੇ ਬਾਅਦ ਪਤਾ ਲੱਗਾ ਕਿ ਮੈਂ ਗਾਂ, ਸੂਰ ਅਤੇ ਮੁਰਗੇ ਦਾ ਮੀਟ ਇਕੱਠੇ ਖਾਂਦਾ ਰਿਹਾ ਸੀ। ਇੰਨੀ ਦੇਰ ਬਾਅਦ ਤਾਂ ਉਲਟੀ ਵੀ ਨਹੀਂ ਹੋ ਸਕਦੀ ਸੀ। ਬਰਗਰ ਤਿਆਰ ਕਰਾਉਣ ਵੇਲੇ ਮੇਰਾ ਅਮਰੀਕਨ ਦੋਸਤ ਕਹਿ ਕਿ ਤਿੰਨੇ ਮੀਟ ਹੀ ਇਕੱਠੇ ਪੁਆ ਲੈਂਦਾ ਸੀ। ਇੱਕ ਦਿਨ ਮੈਂ ਉਸ ਨੂੰ ਕਾਊਂਟਰ ਤੇ ਖੜ੍ਹ ਕੇ ਬਰਗਰ ਤਿਅਰ ਕਰਾਉਣ ਸਮੇਂ “ਬੀਫ, ਹੈੱਮ, ਥੋੜਾਂ ਟਰਕੀ” ਕਹਿੰਦੇ ਨੂੰ ਸੁਣ ਲਿਆ ਤਾਂ ਜਾ ਕੇ ਪਤਾ ਲੱਗਿਆ। ਜੇ ਭਾਰਤ ਵਿੱਚ ਕੋਈ ਇੰਜ ਤਿੰਨੇ ਮੀਟ ਇਕੱਠੇ ਇੱਕੋ ਥਾਲੀ ਵਿੱਚ ਪ੍ਰੋਸ ਦੇਵੇ ਤਾਂ ਸੈਂਕੜੇ ਮਨੁੱਖ ਦੰਗੇ ਫਸਾਦ ਵਿੱਚ ਮਰ ਜਾਣ। ਅਜੀਬ ਦੇਸ਼ ਹੈ ਸਾਡਾ, ਜਿੱਥੇ ਮਨੁੱਖ ਜਾਨਵਰਾਂ ਤੋਂ ਸਸਤੇ ਹਨ।
ਇਸ ਮਾਲ ਵਿੱਚ ਜੂਆ ਖੇਲਣ ਦੀਆਂ ਸੱਤ ਸੌ ਮਸ਼ੀਨਾਂ ਅਤੇ ਵੀਹ ਮੇਜ਼ ਹਨ। ਮਸੀਨਾਂ ਬਿਜਲੀ ਨਾਲ ਚੱਲਦੀਆਂ ਹਨ। ਮੇਜਾਂ ਉੱਤੇ ਲੋਕ ਤਾਸ਼ ਨਾਲ ਜੂਆ ਖੇਡਦੇ ਹਨ। ਇਸ ਜੂਆ ਘਰ ਵਿੱਚ ਜੂਆ ਖਿਲ੍ਹਾ ਰਹੀਆਂ ਗੋਰੀਆਂ ਨੇ ਸਵਿੰਮਿੰਗ ਪੂਲ ਵਾਲੇ ਕੱਪੜੇ ਹੀ ਪਹਿਣੇ ਹੋਏ ਸਨ। ਤੇਜ ਰੌਸ਼ਨੀਆਂ ਦੀ ਚਮਕ ਵਿੱਚ ਉਨ੍ਹਾਂ ਦੇ ਅੱਧ ਨੰਗੇ ਗੋਰੇ ਜਿਸਮ ਸੁਨਹਿਰੀ ਭਾਅ ਮਾਰਦੇ ਸਨ। ਜੂਆ ਘਰ ਵੱਲ ਘੁੰਮਣ ਸਮੇਂ ਮੇਰੀ ਪਤਨੀਂ ਦੀ ਨਿਗਾਹ ਜੂਆ ਖੇਲ੍ਹ ਰਹੇ ਲੋਕਾਂ ਵੱਲ਼ ਘੱਟ ਤੇ ਮੇਰੇ ਮੂੰਹ ਤੇ ਜਿਆਦਾ ਰਹੀ। ਕਿਤੇ ਮੈਂ ਮੇਮਾਂ ਤਾਂ ਨਹੀਂ ਵੇਖ ਰਿਹਾ। ਪਰ ਉਹ ਮੇਰਾ ਮਨ ਤਾਂ ਨਹੀਂ ਸੀ ਵੇਖ ਸਕਦੀ। ਜਿੱਥੇ ਮੈਂ ਰੱਬ ਨੂੰ ਕੋਸ ਰਿਹਾ ਸੀ ਕਿ ਜੇ ਮਨੁਖਾ ਜਨਮ ਚੌਰਾਸੀ ਲੱਖ ਜੂੰਨਾਂ ਪਿੱਛੋਂ ਹੀ ਮਿਲਿਆ ਸੀ ਤਾਂ ਬਠਿੰਡੇ ਦੇ ਟਿੱਬਿਆਂ `ਚ ਕਿਉਂ ਜਾ ਸੁੱਟਿਆ, ਇੱਥੇ ਪੈਦਾ ਕਰ ਦਿੰਦਾ। ਫਿਰ ਡੇਢ ਸੌ ਸਾਲ ਨਹੀਂ ਸਾਂ ਮਰਦਾ। ਰੱਬ ਨੂੰ ਵੀ ਬੰਦੇ ਕੁਬੰਦੇ ਦੀ ਪਹਿਚਾਣ ਨਹੀਂ ਹੈ। ਦਿਨ ਅਜੇ ਛਿਪ ਨਹੀਂ ਰਿਹਾ ਸੀ। ਪਰ ਅਸੀਂ ਥੱਕ ਗਏ ਸੀ। ਅਜੇਂ ਚਾਰ ਘੰਟੇ ਦਾ ਸਫਰ ਕਰਕੇ ਕੈਲਗਰੀ ਪਹੁੰਚਣਾ ਸੀ। ਜਿੱਥੇ ਕੈਲਗਰੀ ਲਿਖਾਰੀ ਸਭਾ ਦੇ ਮਹਿੰਦਰ ਪਾਲ ਮੈਨੂੰ ਉਡੀਕ ਰਹੇ ਸਨ। ਸਾਰਾ ਦਿਨ ਘੁੰਮਕੇ ਜਦੋਂ ਅਸੀ ਮਾਲ ਤੋਂ ਚੌਥੇ ਗੇਟ ਰਾਹੀਂ ਬਾਹਰ ਨਿੱਕਲੇ ਤਾਂ ਬਾਹਰ ਕੰਧ ਨਾਲ ਲੱਗੇ ਬੈਂਚ ਤੇ ਢੋਅ ਲਾਕੇ ਬੈਠੀਆਂ ਦੋ ਗੋਰੀਆਂ ਸਿਗਰਟਾਂ ਪੀਅ ਰਹੀਆਂ ਸਨ। ਮਾਲ ਵਿੱਚ ਸਿਗਰਟ ਪੀਣੀਂ ਮਨ੍ਹਾਂ ਹੈ। ਮਈ ਦੇ ਮਹੀਨੇ ਅਸਮਾਂਨ ਵਿੱਚ ਬੱਦਲ ਅਤੇ ਹਵਾ ਵਿੱਚ ਠੰਡ ਸੀ।
ਬੀ. ਐਸ. ਢਿੱਲੋਂ, ਐਡਵੋਕੇਟ ਫੋਨ: 9988091463


(03/10/11)
ਲੈਫ਼. ਕਰਨਲ ਗੁਰਦੀਪ ਸਿੰਘ

ਗੁਰਮਤਿ ਦੇ ਨਾਂ `ਤੇ ਮਨਮਤਿ ਦਾ ਪ੍ਰਚਾਰ।

ਲੈਫ਼. ਕਰਨਲ ਗੁਰਦੀਪ ਸਿੰਘ
ਸ਼੍ਰੋਮਣੀ ਸਿੱਖ ਸਮਾਜ (ਇੰਟਰਨੈਸ਼ਨਲ)
9465447897

6 ਸਤੰਬਰ 2011 ਨੂੰ (ਸ਼ਾਮ ਦੇ 5. 30 ਤੋਂ ਤਕਰੀਬਨ 6. 15 ਤੱਕ) Zee Punjabi (Ekonkar) ਟੀ. ਵੀ. ਚੈਨਲ `ਤੇ ਸ੍ਰੀਚੰਦ ਜੀ ਦੇ ਜਨਮ ਦਿਨ ਦੇ ਸਬੰਧ ਵਿੱਚ ਪ੍ਰੋਗਰਾਮ ਟੈਲੀਕਾਸਟ ਕੀਤਾ ਜਾ ਰਿਹਾ ਸੀ। ਨਾਲ–ਦੀ-ਨਾਲ ਹੀ, ਸ੍ਰੀਚੰਦ ਜੀ ਨਾਲ ਸਬੰਧਤ ਕੁੱਝ ਕੁ ਅਸਥਾਨਾਂ ਤੇ ਗੁਰਦਵਾਰਿਆਂ ਦੇ ਮਨ-ਘੜਤ ਇਤਿਹਾਸ (ਮਿਥਿਹਾਸ) ਬਾਰੇ ਵੀ ਜਾਣਕਾਰੀ ਦਿੱਤੀ ਜਾ ਰਹੀ ਸੀ ਅਤੇ ਦੱਸਿਆ ਜਾ ਰਿਹਾ ਸੀ ਕਿ ਇਨ੍ਹਾਂ ਥਾਵਾਂ `ਤੇ ਜਾ ਕੇ ਮਨੋ-ਕਾਮਨਾਂ ਪੂਰੀਆਂ ਹੁੰਦੀਆਂ ਹਨ।
ਬਾਰ-ਬਾਰ ਇਸ ਗੱਲ `ਤੇ ਜ਼ੋਰ ਦਿੱਤਾ ਜਾ ਰਿਹਾ ਸੀ ਕਿ ਸਿੱਖ ਕੌਮ ਨੂੰ ਚਾਹੀਦਾ ਹੈ ਕਿ ਕਾਫ਼ੀ ਅਰਸੇ ਤੋਂ ਸਿੱਖੀ ਦੀ ਮੁੱਖ-ਧਾਰਾ ਤੋਂ ਅਲੱਗ-ਥਲੱਗ ਹੋ ਕੇ ਵਿਚਰ ਰਹੀਆਂ ਸਿੱਖ ਸੰਪਰਦਾਵਾਂ (ਉਦਾਸੀ, ਨਿਰਮਲੇ, ਸਿੰਧੀ ਆਦਿ) ਨੂੰ ਫਿਰ ਤੋਂ ਆਦਰ-ਸਤਿਕਾਰ ਦੇ ਕੇ ਵਾਪਿਸ ਕੌਮੀ ਸਫ਼ਾਂ ਅੰਦਰ ਸ਼ਾਮਿਲ ਕਰ ਲਿਆ ਜਾਵੇ। ਇਸ ਤਰ੍ਹਾਂ ਕਰਨ ਨਾਲ ਜਿੱਥੇ ਕੌਮ ਦੀ ਗਿਣਤੀ ਵਿੱਚ ਵਾਧਾ ਹੋਵੇਗਾ, ਉੱਥੇ ਇਨ੍ਹਾਂ ਨਾਲ ਸਹਿਜੋਗ ਕਰ ਕੇ ਸਾਂਝੇ ਤੌਰ `ਤੇ ਗੁਰਮਤਿ ਪ੍ਰਚਾਰ ਕਰਨ ਵਿੱਚ ਵੀ ਸਹਾਇਤਾ ਮਿਲੇਗੀ। ਇਨ੍ਹਾਂ ਵਿਚਾਰਾਂ ਦੀ ਪ੍ਰੋੜਤਾ ਲਈ, ਗੁਰੂ ਗ੍ਰੰਥ ਸਾਹਿਬ ਵਿੱਚੋਂ ਹੇਠ ਲਿਖੇ ਭਾਵ ਦੀਆਂ ਪੰਕਤੀਆਂ ਦੇ ਹਵਾਲੇ ਵੀ ਦਿੱਤੇ ਗਏ ਸਨ:
“ਸਭੁ ਕੋ ਮੀਤੁ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ॥” (ਮ. 5, 671)
ਸ੍ਰੀ ਚੰਦੁ ਜੀ ਦੇ ਚੇਲਿਆਂ/ਸ਼ਰਧਾਲੂਆਂ ਅਤੇ ਸਿੰਧੀ ਵੀਰਾਂ/ਭੈਣਾਂ ਦੀ ਸਿੱਖ ਕੌਮ ਨੂੰ ਦੇਣ ਬਾਰੇ ਤਾਰੀਫ਼ ਵੀ ਰੱਜ ਕੇ ਕੀਤੀ ਜਾ ਰਹੀ ਸੀ ਅਤੇ ਇਨ੍ਹਾਂ ਫ਼ਿਰਕਿਆਂ ਨਾਲ ਸਬੰਧਤ ਕੁੱਝ ਕੁ ਦਿਲਚਸਪ ਘਟਨਾਵਾਂ ਦਾ ਜ਼ਿਕਰ ਵੀ ਕੀਤਾ ਜਾ ਰਿਹਾ ਸੀ।
ਉਪਰੋਕਤ ਵਿਚਾਰ-ਚਰਚਾ ਦੌਰਾਨ ਉਠਾਏ ਗਏ ਨੁਕਤਿਆਂ ਦੀ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਦੀ ਰੌਸ਼ਨੀ ਅਨੁਸਾਰ ਪਰਖ ਕਰ ਲੈਣੀ ਜ਼ਰੂਰੀ ਲਗਦੀ ਹੈ ਤਾਂਕਿ ਸਿਧਾਂਤਕ, ਇਤਿਹਾਸਕ ਅਤੇ ਸਭਿਆਚਾਰਕ ਪੱਖਾਂ ਤੋਂ ਕੋਈ ਟਪਲਾ ਨਾ ਲੱਗ ਜਾਵੇ।
ਸ੍ਰੀਚੰਦ ਜੀ ਅਤੇ ਗੁਰੂ ਨਾਨਕ ਸਾਹਿਬ ਦਾ ਫ਼ਲਸਫ਼ਾ
ਸੰਨ 1478 ਵਿੱਚ ਤਕਰੀਬਨ 9 ਸਾਲ ਦੀ ਆਯੂ ਸਮੇਂ, ਗੁਰੂ ਨਾਨਕ ਸਾਹਿਬ ਨੇ, ਪੁਜਾਰੀ (ਬ੍ਰਾਹਮਣ) ਵੱਲੋਂ ਮਨੁੱਖੀ ਸਮਾਜ ਵਿੱਚ ਧਰਮ ਦੇ ਨਾਂ `ਤੇ ਵੰਡੀਆਂ ਵਿਤਕਰੇ ਅਤੇ ਵਹਿਮ-ਭਰਮ ਪਾਉਣ ਲਈ ਪ੍ਰਚੱਲਤ ਕੀਤੀ ਜਨੇਊ ਧਾਰਨ ਕਰਨ ਦੀ ਕਰਮ-ਕਾਂਡੀ ਰਸਮ ਨੂੰ ਅਕੱਟ ਦਲੀਲਾਂ ਦੇ ਆਧਾਰ `ਤੇ ਭਰੀ ਸਭਾ ਅੰਦਰ ਰੱਦ ਕਰ ਕੇ, ਇੱਕ ਲਾਸਾਨੀ (ਗੁਰਮਤਿ) ਇਨਕਲਾਬ ਦਾ ਬੁਲੰਦ ਆਵਾਜ਼ ਵਿੱਚ ਆਗਾਜ਼ ਕਰ ਦਿੱਤਾ ਸੀ। ਗੁਰੂ ਨਾਨਕ ਸਾਹਿਬ ਵੱਲੋਂ ਪ੍ਰਗਟ ਕੀਤੇ ਆਲਮਗ਼ੀਰੀ ਇਨਕਲਾਬੀ ਫ਼ਲਸਫ਼ੇ ਨੇ ਬ੍ਰਾਹਮਣਵਾਦੀ (ਮਨੂੰਵਾਦੀ) ਮਾਨਵ-ਵਿਰੋਧੀ ਗ਼ੈਰ-ਕੁਦਰਤੀ (ਮਨ-ਘੜਤ) ਵਿਚਾਰਧਾਰਾ ਨੂੰ ਧੁਰ ਜੜ੍ਹਾਂ ਤੋਂ ਹੀ ਹਿਲਾ ਕੇ ਰੱਖ ਦਿੱਤਾ। ਇਸ ਲਈ ਮਨੂੰਵਾਦੀ ਧੜਾ ਗੁਰੂ ਨਾਨਕ ਸਾਹਿਬ ਅਤੇ ਗੁਰਮਤਿ ਫ਼ਲਸਫ਼ੇ ਦੇ ਜਾਨੀ-ਦੁਸ਼ਮਣ ਬਣ ਗਏ।
ਸੰਨ 1507 ਵਿੱਚ, ਗੁਰੂ ਨਾਨਕ ਸਾਹਿਬ ਭਾਈ ਮਰਦਾਨੇ ਨੂੰ ਨਾਲ ਲ਼ੈ ਕੇ ਆਪਣੀ ਪਹਿਲੀ ਵਿਸ਼ਵ-ਗੁਰਮਤਿ ਪ੍ਰਚਾਰ ਫੇਰੀ ਲਈ ਘਰੋਂ ਚੱਲ ਪਏ। ਉਸ ਵਕਤ ਉਨ੍ਹਾਂ ਦੇ ਵੱਡੇ ਪੁੱਤਰ ਸ੍ਰੀ ਚੰਦ ਦੀ ਆਯੂ ਤਕਰੀਬਨ 13 ਕੁ ਸਾਲ ਦੀ ਸੀ ਅਤੇ ਲੱਖਮੀ ਦਾਸ ਦੀ 10 ਕੁ ਸਾਲ ਦੀ ਇਸ ਪ੍ਰਚਾਰ-ਫੇਰੀ ਦੌਰਾਨ, ਗੁਰੂ ਸਾਹਿਬ ਤਕਰੀਬਨ 6 ਸਾਲ ਲਗਾਤਾਰ ਘਰੋਂ ਬਾਹਰ ਰਹੇ। ਗੁਰੂ ਸਾਹਿਬ ਦੀ ਆਪਣੇ ਪਰਿਵਾਰ ਤੋਂ ਇਤਨੀ ਲੰਮੀ ਗ਼ੈਰ-ਹਾਜ਼ਰੀ ਦਾ ਨਾ-ਜਾਇਜ਼ ਫ਼ਾਇਦਾ ਉਠਾ ਕੇ ਗੁਰਮਤਿ ਫ਼ਲਸਫ਼ੇ ਦੇ ਕੱਟੜ ਵਿਰੋਧੀਆਂ (ਮਨੂੰਵਾਦੀ ਅਤੇ ਜੋਗ-ਮੱਤ) ਨੇ ਦੂਰ-ਅੰਦੇਸ਼ੀ ਤੋਂ ਕੰਮ ਲੈਂਦਿਆਂ ਗੁਰੂ ਨਾਨਕ ਸਾਹਿਬ ਦੇ ਦੋਨਾਂ ਪੁੱਤਰਾਂ (ਸ੍ਰੀਚੰਦ ਅਤੇ ਲੱਖਮੀ ਦਾਸ) ਨੂੰ ਗੁਮਰਾਹ ਕਰ ਕੇ ਗੁਰਮਤਿ ਫ਼ਲਸਫ਼ੇ ਨਾਲੋਂ ਤੋੜ ਲਿਆ। ਅਜਿਹਾ ਉਨ੍ਹਾਂ ਨੇ ਸ਼ਾਇਦ ਇਸ ਖ਼ਿਆਲ ਨਾਲ ਕੀਤਾ ਸੀ ਕਿ ਗੁਰੂ ਨਾਨਕ ਸਾਹਿਬ ਦਾ ਸਾਹਮਣਾ ਕਰਨ ਦੀ ਉਨ੍ਹਾਂ ਵਿੱਚ ਹਿੰਮਤ ਅਤੇ ਯੋਗਤਾ ਨਹੀਂ ਸੀ ਅਤੇ ਉਹ ਮਹਿਸੂਸ ਕਰਦੇ ਸਨ ਕਿ ਗੁਰੂ ਨਾਨਕ ਸਾਹਿਬ ਦੇ ਜੋਤੀ-ਜੋਤਿ ਸਮਾਉਣ ਤਂ ਪਿੱਛੋਂ ਉਨ੍ਹਾਂ ਦੀ ਵਿਚਾਰਧਾਰਾ ਨੂੰ ਅਕਸਰ ਉਨ੍ਹਾਂ ਦੇ (ਗੁਰੂ ਜੀ ਦੇ) ਪੁੱਤਰਾਂ ਨੇ ਹੀ ਅੱਗੇ ਤੋਰਨਾ ਹੈ। ਇਸ ਤਰ੍ਹਾਂ ਗੁਰੂ ਸਾਹਿਬ ਦੇ ਪੁੱਤਰਾਂ ਨੂੰ ਗੁਰਮਤਿ ਗਾਡੀ ਰਾਹ ਤੋਂ ਭਟਕਾ ਕੇ ਉਹ ਗੁਰਮਤਿ ਇਨਕਲਾਬ ਨੂੰ ਖ਼ਤਮ ਕਰ ਦੇਣਾ ਲੋਚਦੇ ਸਨ।
ਗੁਮਰਾਹ ਹੋਏ ਸ੍ਰੀਚੰਦ ਜੀ ਨੇ ਗੁਰਮਤਿ ਫ਼ਲਸਫ਼ੇ ਤੋਂ ਕਿਨਾਰਾ ਕਰ ਕੇ ਆਪਣਾ ਅਲੱਗ ‘ਉਦਾਸੀ–ਮੱਤ’ ਚਲਾ ਲਿਆ। ਇਸ ਪ੍ਰਥਾਇ ਗੁਰੂ ਬਾਣੀ ਦਾ ਫ਼ੁਰਮਾਣ ਹੈ:
ਸਚੁ ਜਿ ਗੁਰ ਫੁਰਮਾਇਆ, ਕਿਉਂ ਏਦੂ ਬੋਲਹੁ ਹਟੀਐ॥
ਪੁਤ੍ਰੀ ਕਉਲੁ ਨ ਪਾਲਿਓ, ਕਰਿ ਪੀਰਹੁ ਕੰਨ੍ਹ ਮੁਰਟੀਐ॥
ਦਿਲਿ ਖੋਟੇ ਆਕੀ ਫਿਰਨਿ, ਬੰਨ੍ਹ ਭਾਰੁ ਉਚਾਇਨ੍ਹਿ ਛਟੀਐ॥ (ਸਤੇ ਬਲਵੰਡ ਦੀ ਵਾਰ, 967)

(ਭਾਵ: (ਹੇ ਗੁਰੂ ਅੰਗਦ ਸਾਹਿਬ ਜੀ!) ਗੁਰੂ (ਨਾਨਕ ਸਾਹਿਬ) ਨੇ ਜੋ ਭੀ ਹੁਕਮ ਕੀਤਾ ਆਪ ਨੇ ਸੱਚ (ਕਰ ਕੇ ਮੰਨਿਆ, ਅਤੇ ਆਪਨੇ) ਉਸਦੇ ਮੰਨਣ ਤੋਂ ਨਾਂਹ ਨਹੀਂ ਕੀਤੀ; (ਸਤਿਗੁਰੂ ਜੀ ਦੇ) ਪੁੱਤਰਾਂ ਨੇ ਬਚਨ ਨਾ ਮੰਨਿਆਂ, ਉਹ ਗੁਰੂ ਵੱਲ ਪਿੱਠ ਦੇ ਕੇ ਹੀ (ਹੁਕਮ) ਮੋੜਦੇ ਰਹੇ।
ਜੋ ਲੋਕ ਖ਼ੋਟਾ ਦਿਲ ਹੋਣ ਦੇ ਕਾਰਨ (ਗੁਰੂ ਵੱਲੋਂ) ਆਕੀ ਹੋਏ ਫਿਰਦੇ ਹਨ, ਉਹ ਲੋਕ (ਦੁਨਿਆਵੀ ਧੰਧਿਆਂ ਦੀ) ਛਿੱਟ ਦਾ ਭਾਰ ਬੰਨ੍ਹ ਕੇ ਚੁੱਕੀ ਰਖਦੇ ਹਨ।
ਸਪੱਸ਼ਟ ਹੈ ਕਿ ਸ੍ਰੀਚੰਦ ਜੀ ਗੁਰੂ ਨਾਨਕ ਸਾਹਿਬ ਦੇ ਕਰਾਂਤੀਕਾਰੀ ਗੁਰਮਤਿ ਫ਼ਲਸਫ਼ੇ ਤੋਂ ਆਕੀ (ਬਾਗ਼ੀ ਜਾਂ ਭਗੌੜੇ) ਸਨ। ਇਸ ਕਰ ਕੇ ਸਿੱਖ ਕੌਮ ਦਾ, ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਗੁਰਮਤਿ (ਗ੍ਰਿਸਤਿ ਮਾਰਗ) ਤੋਂ ਭਗੌੜੇ ਹੋ ਚੁੱਕੇ ਸ੍ਰੀਚੰਦ ਜਾਂ ਸ੍ਰੀ ਚੰਦ ਜੀ ਦੇ ਉਦਾਸੀ-ਮੱਤ ਨਾਲ ਕੋਈ ਦੂਰ ਦਾ ਵੀ ਵਾਹ-ਵਾਸਤਾ ਨਹੀਂ ਹੈ। ਇਸ ਹਕੀਕਤ ਨੂੰ ਝੁਠਲਾਉਣ ਲਈ ਘੜੀਆਂ ਗਈਆਂ ਕਥਾ-ਕਹਾਣੀਆਂ ਸਿੱਖ ਕੌਮ ਨੂੰ ਗੁਮਰਾਹ ਕਰਨ ਦੀ ਬਦਨੀਅਤ ਨਾਲ ਛੱਡੇ ਗਪੌੜ ਹੀ ਹਨ।
ਸਿੱਖ ਇਤਿਹਾਸ ਤੇ ਗੁਰਮਤਿ ਸਿਧਾਤਾਂ ਦੀ ਦੁਰ-ਵਿਆਖਿਆ
ਸਿੱਖ ਕੌਮ ਅੰਦਰ ਕਿਸੇ ਵੀ ਕਿਸਮ ਦੀਆਂ ਸੰਪਰਦਾਵਾਂ ਲਈ ਕੋਈ ਜਗ੍ਹਾ ਨਹੀਂ ਹੈ।
ਉਪਰੋਕਤ ਵਿਚਾਰ-ਚਰਚਾ ਦੌਰਾਨ, ਗੁਰਮਤਿ ਸਿਧਾਂਤਾਂ ਦੀ ਅਧੂਰੀ ਅਤੇ ਇੱਕ–ਪਾਸੜ ਵਿਆਖਿਆ ਕਰ ਕੇ ਉਦਾਸੀ, ਨਿਰਮਲੇ, ਸਿੰਧੀ ਅਤੇ ਕੁੱਝ ਹੋਰ ਅਖੌਤੀ ਸਿੱਖ ਸੰਪਰਦਾਵਾਂ ਨੂੰ ਸਿੱਖ ਕੌਮ ਦੇ ਅਨਿੱਖੜਵੇਂ ਅੰਗਾਂ ਵਜੋਂ ਪ੍ਰਚਾਰਨ ਦਾ ਯਤਨ ਕੀਤਾ ਜਾ ਰਿਹਾ ਸੀ। ਗੁਰਮਤਿ ਸਿਧਾਂਤਾਂ ਦੀ ਘੋਰ ਉਲੰਘਣਾਂ ਕਰਨ ਵਾਲੇ ਫ਼ਿਰਕੇ ਸਿੱਖ ਕੌਮ ਦਾ ਅੰਗ ਭਲਾ ਕਿਵੇ ਬਣ ਗਏ? ਲੇਖਕ ਦੀ ਸਮਝ ਤੋਂ ਤਾਂ ਇਹ ਬਾਹਰ ਦੀ ਗੱਲ ਹੈ। ਅਸਲ ਵਿਚ, ਉਦਾਸੀ ਅਤੇ ਨਿਰਮਲੇ ਮਨੂੰਵਾਦੀਆਂ ਦੇ ਸਹਾਇਕ ਬਣ ਕੇ, ਪਿਛਲੀਆਂ ਤਕਰੀਬਨ ਤਿੰਨ ਸਦੀਆਂ ਤੋਂ, ਗੁਰੂ ਨਾਨਕ ਸਾਹਿਬ ਵੱਲੋਂ ਹੱਕ, ਸੱਚ ਤੇ ਕੁਦਰਤੀ ਇਨਸਾਫ਼ ਦੇ ਜ਼ਾਮਨ (ਗ਼ਰੀਬ-ਜਨਤਕ ਆਧਾਰ ਵਾਲੇ) ਮਾਨਵ-ਵਾਦੀ ਲਾਸਾਨੀ ਇਨਕਲਾਬ ਦਾ, ਵਿਉਂਤ- ਬੰਦ ਢੰਗ ਨਾਲ ਜਥੇਬੰਦ ਹੋ ਕੇ, ਜੰਗੀ-ਪੱਧਰ `ਤੇ ਵਿਰੋਧ ਕਰਦੇ ਆ ਰਹੇ ਹਨ। ਫਿਰ, ਇਨ੍ਹਾਂ ਨਾਲ ਸਾਂਝ ਕਿਸ ਆਧਾਰ `ਤੇ ਹੋ ਸਕਦੀ ਹੈ?
ਕੀ ਕੋਈ ਮਰ ਚੁੱਕਿਆ ਪ੍ਰਾਣੀ ਜਾਂ ਕੋਈ ਅਸਥਾਨ ਵਰਦਾਤਾ ਹੋ ਸਕਦੇ ਹਨ?
ਹਰਗਿਜ਼ ਨਹੀਂ। ਗੁਰਮਤਿ ਫ਼ਲਸਫ਼ੇ ਅਨੁਸਾਰ ਕੇਵਲ ਅਤੇ ਕੇਵਲ ਪਰਮਾਤਮਾ ਹੀ ਇੱਕੋ-ਇੱਕ ਦਾਤਾ ਤੇ ਮਨੋ-ਕਾਮਨਾਂਵਾਂ ਪੂਰੀਆਂ ਕਰਨ ਵਾਲਾ ਹੈ:
ਇਛਾ ਪੂਰਕ ਸਰਬ ਸੁਖ ਦਾਤਾ ਹਰਿ, ਜਾ ਕੈ ਵਸਿ ਹੈ ਕਾਮਧੇਨਾ॥
ਸੋ ਐਸਾ ਹਰਿ ਧਿਆਈਐ ਮੇਰੇ ਜੀਅੜੇ,
ਤਾਂ ਸਰਬ ਸੁਖ ਪਾਵਹਿ ਮੇਰੇ ਮਨਾ॥ 1॥ (ਮ: 4, 669)
(ਭਾਵ: ਹੇ ਮੇਰੀ ਜਿੰਦੇ! ਜਿਹੜਾ ਹਰੀ ਸਾਰੀਆਂ ਕਾਮਨਾਵਾਂ ਪੂਰੀਆਂ ਕਰਨ ਵਾਲਾ ਹੈ, ਜਿਹੜਾ ਸਾਰੇ ਸੁਖ ਦੇਣ ਵਾਲਾ ਹੈ, ਜਿਸ ਦੇ ਵੱਸ ਵਿੱਚ (ਸਵਰਗ ਵਿੱਚ ਰਹਿਣ ਵਾਲੀ ਸਮਝੀ ਗਈ) ਕਾਮਧੇਨ ਗਊ ਹੈ, ਉਸ ਅਜੇਹੀ ਸਮਰੱਥਾ ਵਾਲੇ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ। ਹੇ ਮੇਰੇ ਮਨਾ! (ਜਦੋਂ ਤੂੰ ਪਰਮਾਤਮਾ ਦਾ ਸਿਮਰਨ ਕਰੇਂਗਾ) ਤਦੋਂ ਸਾਰੇ ਸੁਖ ਹਾਸਲ ਕਰ ਲਏਂਗਾ।
ਹਰਿ ਅਗਮ ਅਗੋਚਰ ਸਦਾ ਅਬਿਨਾਸੀ॥
ਸਰਬੇ ਰਵਿ ਰਹਿਆ ਘਟ ਵਾਸੀ॥
ਤਿਸੁ ਬਿਨੁ ਅਵਰੁ ਨ ਕੋਈ ਦਾਤਾ, ਹਰਿ ਤਿਸਹਿ ਸਰੇਵਹੁ ਪ੍ਰਾਣੀ ਹੇ॥ (ਮ: 4, 1070)
(ਭਾਵ: ਹੇ ਭਾਈ! ਪ੍ਰਭੂ-ਪਿਤਾ ਮੱਤਿ, ਬੁੱਧੀ ਅਤੇ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰ੍ਹੇ ਹੈ, ਸਦਾ ਹੀ ਨਾਸ-ਰਹਿਤ ਹੈ, ਸਭ ਜੀਵਾਂ ਵਿੱਚ ਵਿਆਪਕ ਹੈ, ਸਭ ਸਰੀਰਾਂ ਵਿੱਚ ਵੱਸਣ ਵਾਲਾ ਹੈ। ਉਸ ਤੋਂ ਬਿਨਾਂ ਹੋਰ ਕੋਈ ਦਾਤਾ (ਦਾਤਾਂ ਦੇਣ ਵਾਲਾ, ਮਨੋ-ਕਾਮਨਾਂ ਪੂਰੀਆਂ ਕਰਨ ਵਾਲਾ) ਨਹੀਂ ਹੈ। ਹੇ ਪ੍ਰਾਣੀ! ਉਸ ਪ੍ਰਭੂ–ਪਿਤਾ ਦਾ ਸਿਮਰਨ ਕਰਿਆ ਕਰੋ।
ਕੁਫ਼ਰ ਦੀ ਇੰਤਹਾ:
ਉਪਰੋਕਤ ਪ੍ਰੋਗਰਾਮ ਦੌਰਾਨ ਨੰਗਲ ਸ਼ਹਿਰ ਦੇ ਨਜ਼ਦੀਕ ਸਤਲੁਜ ਦਰਿਆ ਦੇ ਕਿਨਾਰੇ `ਤੇ ਸ਼ੁਸ਼ੋਭਤ ਗੁਰਦਵਾਰਾ ਬਿਭੌਰ ਵਿੱਚ ਵੀ ਸਿੱਖ ਸੰਗਤਿ ਬੜੇ ਉਤਸ਼ਾਹ ਨਾਲ ਹਾਜ਼ਰੀਆਂ ਭਰਦੀ ਹੋਈ ਦਿਖਾਈ ਗਈ ਸੀ। ਸੰਗਤਿ ਨੂੰ ਦੱਸਿਆ ਜਾ ਰਿਹਾ ਸੀ ਕਿ ਇਸੇ ਅਸਥਾਨ `ਤੇ ਬੈਠ ਕੇ ਦਸਮੇਸ਼ ਪਿਤਾ ਜੀ ਨੇ ‘ਕਬਯੋਬਾਚ। ਬੇਨਤੀ ਚੌਪਈ ਦਾ ਉਚਾਰਨ ਕੀਤਾ ਸੀ। ਇਹ ਸਿੱਖ ਕੌਮ ਨੂੰ ਗੁਮਰਾਹ ਕਰਨ ਲਈ ਗੁਰ-ਇਤਿਹਾਸ, ਗੁਰਮਤਿ ਸਿਧਾਂਤ ਅਤੇ ਸਿੱਖ ਸਭਿਆਚਾਰ ਦਾ ਖੁਲੱਮ-ਖੁੱਲ੍ਹਾ ਬਲਾਤਕਾਰ ਹੈ।
ਜਿਵੇਂ ਕਿ ਇਸ ਰਚਨਾ ਦੇ ਸਿਰਲੇਖ ਤੋਂ ਹੀ ਸਪੱਸ਼ਟ ਹੋ ਰਿਹਾ ਹੈ ਕਿ ਇਹ ਕਿਸੇ ਕਵੀ ਦੇ ਬਚਨ (ਕਬਯੋਬਾਚ) ਹਨ, ਦਸਮੇਸ਼ ਜੀ ਦੇ ਨਹੀਂ। ਇਹ ਰਚਨਾ ਬਚਿੱਤ੍ਰ ਨਾਟਕ ਵਿਚਲੇ ਚਰਿਤ੍ਰੋ-ਪਾਖਾਯਾਨ (ਤਿਆ-ਚਰਿੱਤ੍ਰ) ਦੇ ਆਖ਼ਰੀ ਚਰਿੱਤ੍ਰ ਨੰਬਰ 404 ਦੇ ਅਖ਼ੀਰ ਵਿੱਚ ਦਰਜ਼ ਹੈ ਅਤੇ ਉਥੇ ਇਸ ਦੇ ਨਾਲ ‘ਪਾਤਸ਼ਾਹੀ 10’ ਜਾਂ ‘ਮਹਲਾ 10’ ਨਹੀਂ ਲਿਖਿਆ ਹੋਇਆ। ਨਿਰਸੰਦੇਹ, ਇਹ ਰਚਨਾ ਸਾਕਤਮਤੀ (ਵਾਮ-ਪੰਥੀ) ਕਵੀ ਸ਼ਿਯਾਮ ਦੀ ਹੈ। ਇਹ ਕਵੀ ਇਸ ਵਿੱਚ ਆਪਣੇ ਦੇਹਧਾਰੀ (ਸ਼ਰਾਬੀ-ਕਬਾਬੀ) ਚਤੁਰਭੁਜੀ ਇਸ਼ਟ ‘ਮਹਾਂਕਾਲ’ ਅੱਗੇ (ਰੱਬ ਅੱਗੇ ਨਹੀਂ) ਆਪਣੀ ਰੱਖਿਆ ਲਈ ਗਿੜਗਿੜਾ ਕੇ ਬੇਨਤੀਆਂ ਕਰ ਰਿਹਾ ਹੈ।
ਇਸ ਪ੍ਰੋਗਰਾਮ ਦੌਰਾਨ ਇਹ ਵੀ ਦੱਸਿਆ ਜਾ ਰਿਹਾ ਸੀ ਕਿ “ਛੇਵੇਂ ਸਤਿਗੁਰੂ (ਗੁਰੂ ਹਰਿਗੋਬਿੰਦ ਸਾਹਿਬ) ਨੇ ਆਪਣੇ ਵੱਡੇ ਪੁੱਤਰ ਭਾਈ ਗੁਰਦਿਤਾ ਜੀ ਨੂੰ ਸ੍ਰੀਚੰਦ ਜੀ ਦਾ ਸ਼ਿਸ਼ ਬਣਾ ਕੇ (ਸ੍ਰੀਚੰਦ ਜੀ ਦੀ ਇੱਛਾ ਅਨੁਸਾਰ) ਉਦਾਸੀ-ਮੱਤ ਦਾ (ਸ੍ਰੀ ਚੰਦ ਤੋਂ ਬਾਅਦ ਸ੍ਰੀ ਚੰਦ ਦਾ ਉਤਰਾਧਿਕਾਰੀ) ਮੁਖੀ ਸਥਾਪਤ ਕੀਤਾ ਸੀ। ਜੇਕਰ ਅਜਿਹਾ ਭਾਣਾ ਨਾ ਵਰਤਿਆ ਹੁੰਦਾ ਤਾਂ ਯਕੀਨਨ ਹੀ ਸਤਿਗੁਰਾਂ ਨੇ ਗੁਰ ਗੱਦੀ ਦੀ ਜ਼ਿੰਮੇਵਾਰੀ ਆਪਣੇ ਪੋਤਰੇ (ਗੁਰੂ) ਹਰਿ ਰਾਏ ਜੀ ਨੂੰ ਸੌਂਪਣ ਦੀ ਬਜਾਏ ਭਾਈ ਗੁਰਦਿਤਾ ਜੀ ਨੂੰ ਹੀ ਸੌਂਪਣੀ ਸੀ।” ਅਜਿਹੀਆਂ ਬੇ-ਸਿਰ ਪੈਰ ਦੀਆਂ ਗਪੌੜਾਂ ਸਿੱਖ ਇਤਿਹਾਸ ਅਤੇ ਸਿੱਖ ਸਿਧਾਂਤਾਂ ਨੂੰ ਗੰਧਲਾ ਕਰ ਕੇ, ਸਿੱਖ ਕੌਮ ਨੂੰ ਭੰਭਲ ਭੂਸਿਆਂ ਵਿੱਚ ਪਾ ਕੇ ਸਿੱਖੀ ਅਤੇ ਸਿੱਖਾਂ ਦਾ ਭਗਵਾਂ-ਕਰਨ ਦੀ ਬਦਨੀਅਤ ਨਾਲ ਹੀ ਪ੍ਰਚੱਲਤ ਕੀਤੀਆਂ ਗਈਆਂ ਹਨ ਅਤੇ ਇਨ੍ਹਾਂ ਦੇ ਪ੍ਰਚਲਤ ਕਰਨ ਵਾਲੇ ਹਨ ਮਨੂੰਵਾਦੀ ਅਤੇ ਮਨੂੰਵਾਦੀਆ ਦੇ ਸਹਿਜ਼ੋਗੀ ਉਦਾਸੀ ਤੇ ਨਿਰਮਲੇ।


(01/10/11)
ਤੱਤ ਗੁਰਮਤਿ ਪਰਿਵਾਰ

ਵੱਖ ਵੱਖ ਸੋਚ ਦੇ ਪ੍ਰਚਾਰਕਾਂ ਦੀ ਘੁੰਮਣਘੇਰੀ ਵਿਚ ਫੱਸਿਆ ਆਮ ਸਿੱਖ

ਗੁਰਮਤਿ ਇਨਕਲਾਬ ਦੀ ਸ਼ੁਰੂਆਤ ਬਾਬਾ ਨਾਨਕ ਜੀ ਨੇ ਕੀਤੀ। 1469 ਤੋਂ 1708 ਦੇ ਸਫਰ ਦੌਰਾਨ ਵੀ ਗੁਰਮਤਿ ਫਲਸਫੇ ਨੂੰ ਗਲਤ ਤਰੀਕੇ ਪੇਸ਼ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਨਾਨਕ ਸਰੂਪਾਂ ਦੀ ਚੇਤੰਨ ਅਤੇ ਸਪਸ਼ਟ ਅਗਵਾਈ ਕਾਰਨ ‘ਗੁਰਮਤਿ’ ਦੀ ਸਹੀ ਵਿਆਖਿਆ ਸਾਹਮਣੇ ਬਣੀ ਰਹੀ। 1708 ਤੋਂ ਬਾਅਦ ਇਹ ਜਿੰਮੇਵਾਰੀ ‘ਖਾਲਸਾ ਪੰਥ’ ਦੀ ਸੀ। ਪਰ ਬਿਖੜੇ ਹਾਲਾਤਾਂ ਕਾਰਨ ਖਾਲਸੇ ਲਈ ਆਪਣੀ ਹਸਤੀ ਬਚਾਉਣ ਦਾ ਸਵਾਲ ਖੜਾ ਹੋ ਗਿਆ ਸੀ। ਐਸੇ ਸਮੇਂ ਦਾ ਫਾਇਦਾ ਉਠਾ ਕੇ ਬ੍ਰਾਹਮਣੀ ਸੋਚ ਵਾਲੇ ਨਿਰਮਲੇ ਅਤੇ ਉਦਾਸੀ (ਜਿਨ੍ਹਾਂ ਦੀ ਸੋਚ ਨੂੰ ਨਾਨਕ ਪਾਤਸ਼ਾਹ ਜੀ ਨੇ ਆਪ ਰੱਦ ਕਰ ਦਿੱਤਾ ਸੀ) ਪ੍ਰਚਾਰਕ, ਹਮਦਰਦ ਬਣ ਕੇ, ਗੁਰਧਾਮਾਂ ’ਤੇ ‘ਪੁਜਾਰੀ ਤਬਕੇ’ ਵਜੋਂ ਸਥਾਪਿਤ ਹੋ ਗਏ। ਇਨ੍ਹਾਂ ਨੇ ਗੁਰਧਾਮਾਂ ਵਿਚ ਹੋਲੀ-ਹੋਲੀ ਮੰਦਿਰਾਂ ਵਾਂਗੂ ਬ੍ਰਾਹਮਣੀ ਤਰਜ਼ ਦੇ ਕਰਮਕਾਂਡ ਸ਼ੁਰੂ ਕਰਵਾ ਦਿੱਤੇ। ਨਾਲ ਹੀ ‘ਗੁਰਮਤਿ’ ਨੂੰ ਧੁੰਧਲਾ ਕਰਨ ਦੇ ਮਕਸਦ ਨਾਲ ਕਈ ਬ੍ਰਾਹਮਣੀ ਅੰਸ਼ਾਂ ਵਾਲੀਆਂ ਰਚਨਾਵਾਂ ਤਿਆਰ ਕਰਕੇ ‘ਸਿੱਖ ਸਾਹਿਤ’ ਵਜੋਂ ਪ੍ਰਚਾਰਨੀਆਂ ਸ਼ੁਰੂ ਕਰ ਦਿੱਤੀਆਂ।

ਦਸਮ ਗ੍ਰੰਥ ਐਸੀਆਂ ਰਚਨਾਵਾਂ ਦਾ ਇਕ ਸੰਗ੍ਰਿਹ ਹੈ, ਜਿਸਦਾ ਮੂਲ ਨਾਮ ‘ਬਚਿਤ੍ਰ ਨਾਟਕ’ ਹੈ। ਮਿਲਾਵਟ ਦੇ ਇਸੇ ਦੌਰ ਵਿਚ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੇ ਸਰੂਪਾਂ ਵਿਚ ਮੁੰਦਾਵਣੀ ਤੋਂ ਬਾਅਦ ‘ਰਾਗਮਾਲਾ’ ਸਮੇਤ ਕਈਂ ਕੱਚੀਆਂ ਰਚਨਾਵਾਂ ਸ਼ਾਮਿਲ ਕਰ ਦਿੱਤੀਆਂ ਗਈਆਂ। ਪ੍ਰਚਾਰ ਤੰਤਰ ’ਤੇ ਇਨ੍ਹਾਂ ਦੇ ਪੂਰੀ ਤਰ੍ਹਾਂ ਕਾਬਿਜ਼ ਹੋਣ ਕਾਰਨ ਹੋਲੀ-ਹੋਲੀ ਸਿੱਖ ਸਮਾਜ ਦੀ ਜੀਵਨ ਜਾਚ ਵਿਚ ਬ੍ਰਾਹਮਣੀ ਤਰਜ਼ ’ਤੇ ਕਰਮਕਾਂਡ ਵੱਧਦੇ ਗਏ। ਐਸਾ ਨਹੀਂ ਕਿ ਸੁਚੇਤ ਸਿੱਖਾਂ ਵਲੋਂ ਇਨ੍ਹਾਂ ਦਾ ਵਿਰੋਧ ਨਹੀਂ ਹੋਇਆ। ‘ਬਚਿਤ੍ਰ ਨਾਟਕ’ ਅਤੇ ‘ਰਾਗਮਾਲਾ’ ਦਾ ਇਨ੍ਹਾਂ ਦੇ ਸਿੱਖੀ ਵਿਚ ਜਨਮ ਦੇ ਸਮੇਂ ਤੋਂ ਹੀ ਹੋ ਰਿਹਾ ਵਿਰੋਧ ਇਸ ਤੱਥ ਦਾ ਸਬੂਤ ਹੈ। ਹਾਂ ਇਤਨਾ ਹੈ ਸੀ ਕਿ ਪੁਜਾਰੀਵਾਦ ਦੇ ਇਸ ਮਾਹੌਲ ਵਿਚ ਵਿਰੋਧ ਦਾ ਸੁਰ ਮੱਧਮ ਹੋਣ ਕਰਕੇ ਗੁਆਚ ਜਾਂਦਾ ਰਿਹਾ ਅਤੇ ਬਹੁਤਾ ਕਾਮਯਾਬ ਨਹੀਂ ਹੋਇਆ।

19ਵੀਂ ਸਦੀ ਦੇ ਅੰਤਮ ਦੋ ਦਹਾਕਿਆਂ ਵਿਚ ਸ਼ੁਰੂ ਹੋਈ ‘ਸਿੰਘ ਸਭਾ ਲਹਿਰ’ ਇਸ ਦਿਸ਼ਾ ਵਿਚ ਇਕ ਸ਼ਕਤੀਸ਼ਾਲੀ ਪ੍ਰਯਾਸ ਬਣ ਕੇ ਉਬਰੀ। ਪ੍ਰੋ. ਗੁਰਮੁੱਖ ਸਿੰਘ ਜੀ, ਗਿਆਨੀ ਦਿੱਤ ਸਿੰਘ ਜੀ ਜੈਸੇ ਸੁਚੇਤ ਗੁਰਮੁੱਖ ਸਰਪ੍ਰਸਤਾਂ ਦੀ ਅਗਵਾਈ ਹੇਠ ਇਸ ਲਹਿਰ ਨੇ ਸਿੱਖ ਸਮਾਜ ’ਤੇ ਲੱਗੇ ਬ੍ਰਾਹਮਣਵਾਦ ਅਤੇ ਪੁਜਾਰੀਵਾਦ ਦੇ ਜਾਲਿਆਂ ਨੂੰ ਸਾਫ ਕਰਨਾ ਸ਼ੁਰੂ ਕੀਤਾ। ਸੀਮਿਤ ਸਾਧਨਾਂ ਦੇ ਬਾਵਜੂਦ ਕਾਨ੍ਹ ਸਿੰਘ ਜੀ ਨਾਭਾ ਜਿਹੇ ਗੁਰਮੁੱਖ ਵਿਦਵਾਨਾਂ ਦੇ ਸਹਿਯੋਗ ਨਾਲ ਇਹ ਆਂਦੋਲਨ ਪੁਨਰਜਾਗਰਨ ਦਾ ਰੂਪ ਧਾਰਨ ਕਰ ਗਿਆ। ਇਸ ਲਹਿਰ ਨੇ ਜ਼ਾਹਰਾ ਤੌਰ ’ਤੇ ਨਜ਼ਰ ਆਉਂਦੇ ਕਰਮਕਾਂਡਾਂ, ਅੰਧਵਿਸ਼ਵਾਸਾਂ ਨੂੰ ਦੂਰ ਕਰਨ ਦਾ ਪ੍ਰਚਾਰ ਅਤੇ ਉਪਰਾਲਾ ਕੀਤਾ। ਇਸੇ ਲਹਿਰ ਰਾਹੀਂ ਆਈ ਜਾਗ੍ਰਿਤੀ ‘ਗੁਰਦੁਆਰਾ ਸੁਧਾਰ ਲਹਿਰ’ ਦਾ ਆਧਾਰ ਬਣੀ ਅਤੇ ਜ਼ਿਆਦਾਤਰ ਗੁਰਦੁਆਰੇ ‘ਮਹੰਤਾਂ’ ਦੇ ਕਬਜ਼ੇ ਤੋਂ ਆਜ਼ਾਦ ਕਰਵਾ ਲਏ ਗਏ। ਭਾਈ ਕਰਮ ਸਿੰਘ ਜੀ ਹਿਸਟੋਰਿਅਨ ਨੇ ‘ਕੱਤਕ ਕਿ ਵੈਸਾਖ’ ਰਾਹੀਂ ‘ਬਾਲੇ ਵਾਲੀ ਜਨਮਸਾਖੀ’ ਰਾਹੀਂ ਪੈਦਾ ਕੀਤੇ ਜਾਲਿਆਂ ਨੂੰ ਸਾਫ ਕਰਨ ਦਾ ਸਫਲ ਯਤਨ ਕੀਤਾ। ਅਨੇਕਾਂ ਵਿਦਵਾਨਾਂ ਨੇ ‘ਰਾਗਮਾਲਾ’ ਦੀ ਧੁੰਧ ਨੂੰ ਦੂਰ ਕਰਨ ਦਾ ਯਤਨ ਵੀ ਜਾਰੀ ਰੱਖਿਆ। ਕਾਨ੍ਹ ਸਿੰਘ ਜੀ ਨਾਭਾ ਨੇ ਮਹਾਨ ਕੋਸ਼ ਜਿਹੀ ਰਚਨਾ ਦੇਣ ਦੇ ਨਾਲ-ਨਾਲ ‘ਦਸਮ ਗ੍ਰੰਥ’ ਦੇ ਗੁਬਾਰ ਨੂੰ ਕੁਝ ਧੱਕਾ ਲਾਉਣਾ ਸ਼ੁਰੂ ਕੀਤਾ।

ਪੁਨਰਜਾਗਰਨ ਦੇ ਇਸੇ ਦੌਰ ਵਿਚ ਹਮੇਸ਼ਾਂ ਦੀ ਤਰ੍ਹਾਂ ਨਾਲ-ਨਾਲ ਹੀ ‘ਪੁਜਾਰੀਵਾਦੀ ਸ਼੍ਰੇਣੀ’ ਇਕ ਨਵਾਂ ਰੂਪ ਧਾਰ ਕੇ ਪੈਦਾ ਹੋ ਗਈ। ਨਿਰਮਲੇ/ਉਦਾਸੀਆਂ ਦਾ ਪ੍ਰਭਾਵ ਘੱਟਣ ਕਾਰਨ ਸੰਪਰਦਾਈ ਸ਼੍ਰੇਣੀ (ਅਖੌਤੀ) ਸੰਤ/ਬਾਬਿਆਂ, ਡੇਰੇਦਾਰਾਂ ਦਾ ਰੂਪ ਧਾਰ ਕੇ ਮੈਦਾਨ ਵਿਚ ਆ ਗਈ। ਉਸ ਸਮੇਂ ਤੋਂ ਸਿੱਖ ਸਮਾਜ ਵਿਚ ਵਿਚਾਰਧਾਰਾ ਪੱਖੋਂ ਦੋ ਸ਼੍ਰੇਣੀਆਂ ਸਪਸ਼ਟ ਤੌਰ ’ਤੇ ਨਾਲ-ਨਾਲ ਤੁਰਨ ਲੱਗ ਪਈਆਂ। ਇਕ ਸੰਪਰਦਾਈ ਧਿਰ ਅਤੇ ਦੂਜੀ ਜਾਗਰੂਕ ਧਿਰ। ਜਿੱਥੇ ਸੰਪਰਦਾਈ ਧਿਰ ਦਾ ਜ਼ੋਰ ਸਿੱਖੀ ਉੱਤੇ ਬ੍ਰਾਹਮਣਵਾਦ ਦਾ ਗਲਬਾ ਤੰਗ ਕਰਨ ਵੱਲ ਹੈ, ਉੱਥੇ ਸੁਚੇਤ ਧਿਰ ਪੁਜਾਰੀਵਾਦ ਦੀ ਇਸ ਧੁੰਦ ਨੂੰ ਛਾਂਗਨ ਦਾ ਯਤਨ ਕਰਦੀ ਰਹੀ ਹੈ। ‘ਸੰਪਰਦਾਈ ਧਿਰ’ ਦੇ ਕੁਝ ਸਪਸ਼ਟ ਲੱਛਣ ਇਹ ਹਨ:

1. ਦਸਮ ਗ੍ਰੰਥ ਅਤੇ ਰਾਗਮਾਲਾ ਦੀ ਪ੍ਰੋਢਤਾ

2. ਗੁਰਬਾਣੀ ਦੀ ਕਰਮਕਾਂਡੀ ਵਰਤੋਂ (ਅਖੰਡ ਪਾਠ, ਸੰਪਟ ਪਾਠ, ਇਕੋਤਰੀਆਂ, ਗਿਣਤੀ ਮਿਣਤੀ ਦੇ ਪਾਠ) ਨੂੰ ਬੜਾਵਾ

3. ਨਾਨਕ ਸਰੂਪਾਂ ਨਾਲ ਜੋੜੀਆਂ ਕਰਾਮਾਤੀ ਕਹਾਣੀਆਂ (ਸਾਖੀਆਂ) ਦਾ ਖੁੱਲਾ ਪ੍ਰਚਾਰ

4. ਸ਼ਰਧਾ ਨੂੰ ਗਿਆਨ ਤੋਂ ਵੱਧ ਪ੍ਰਚਾਰਨਾ

5. ਬ੍ਰਾਹਮਣੀ ਤਰਜ਼ ਦੇ ਕਰਮਕਾਂਡਾਂ ਦਾ ਪ੍ਰਚਾਰ

6. ਵਿਅਕਤੀ ਪੂਜਾ ਦਾ ਪ੍ਰਚਾਰ (ਨਾਨਕਸਰੀਏ, ਮਸਤੂਆਣੀਏ)

7. ਸਿਮਰਨ ਦੇ ਨਾਂ ਤੇ ‘ਵਾਹਿਗੁਰੂ’ ਲਫਜ਼ ਦੇ ਰੱਟਣ ’ਤੇ ਜ਼ੋਰ

ਸੰਪਰਦਾਈ ਧਿਰ ਵਿਚੋਂ ਹਲਕਾ ਜਿਹਾ ਅਪਵਾਦ ‘ਅਖੰਡ ਕੀਰਤਨੀ ਜਥਾ’ ਹੈ, ਜੋ ‘ਰਾਗਮਾਲਾ’ ਨੂੰ ਗੁਰਬਾਣੀ ਨਹੀਂ ਮੰਨਦਾ।

ਸੁਚੇਤ ਧਿਰ ਦੇ ਕੁਝ ਮੁੱਖ ਲੱਛਣ ਹੇਠ ਲਿਖੇ ਹਨ

1. ਸ਼ਰਧਾ ਨੂੰ ਗਿਆਨ ਹੇਠ ਰੱਖਣ ਦਾ ਪ੍ਰਚਾਰ

2. ਦਸਮ ਗ੍ਰੰਥ ਅਤੇ ਰਾਗਮਾਲਾ ਸਮੇਤ ਬ੍ਰਾਹਮਣਵਾਦੀ ਅੰਸ਼ਾਂ ਵਾਲੀਆਂ ਲਿਖਤਾਂ ਦਾ ਖੰਡਨ

3. ਕਰਮਕਾਂਡ ਅਤੇ ਅੰਧਵਿਸ਼ਵਾਸਾਂ ਨੂੰ ਖਤਮ ਕਰਨ ਦਾ ਯਤਨ

4. ਗੁਰਬਾਣੀ ਦੀ ਕਰਮਕਾਂਡੀ ਵਰਤੋਂ ਦੀ ਥਾਂ ‘ਗੁਰਬਾਣੀ ਵਿਚਾਰ’ ਤੇ ਜ਼ੋਰ

5. ਕਰਾਮਾਤੀ ਕਹਾਣੀਆਂ (ਸਾਖੀਆਂ) ਦਾ ਖੰਡਨ

6. ਵਿਅਕਤੀ ਪੂਜਾ ਦਾ ਵਿਰੋਧ


ਸੰਪਰਦਾਈ ਧਿਰ ਖੜੋਤ (ਰੂੜੀਵਾਦ) ਦੀ ਮੁੱਦਈ ਹੈ, ਜਦੋਂ ਕਿ ਸੁਚੇਤ ਧਿਰ ਵਿਕਾਸ ਲਈ ਸਮਰਪਿਤ ਹੈ। ਸੰਪਰਦਾਈ ਧਿਰ ਆਪਣੇ ਮੁੱਖੀਆਂ ਦੇ ਬਚਨਾਂ ਨੂੰ ‘ਗੁਰਬਾਣੀ’ ਤੋਂ ਵੀ ਵੱਧ ਮਹੱਤਵ ਦੇਂਦੀਆਂ ਹਨ, ਜਦਕਿ ਜਾਗਰੂਕ ਪੰਥ ਵਿਅਕਤੀ ਵਿਸ਼ੇਸ਼ ਦੀ ਥਾਂ ‘ਗੁਰਮਤਿ’ ਨੂੰ ਜ਼ਿਆਦਾ ਮਹੱਤਵ ਦੇਂਦੇ ਹਨ। ਸਪਸ਼ਟਤਾ ਲਈ ਇਕ ਸਰਲ ਜਿਹੀ ਮਿਸਾਲ ਸਾਂਝੀ ਕਰਦੇ ਹਾਂ। ਸੰਪਰਦਾਈ ਧਿਰਾਂ ਦੀ ਦਸਮ ਗ੍ਰੰਥ ਅਤੇ ਹੋਰ ਬ੍ਰਾਹਮਣਵਾਦੀ ਸਾਹਿਤ ਪ੍ਰਤੀ ਅੱਜ ਵੀ ਪਹੁੰਚ ਉਹੀ ਹੈ, ਜੋ ਅੱਜ ਤੋਂ 100 ਸਾਲ ਪਹਿਲੇ ਸੀ। ਦੂਜੀ ਤਰਫ, ਸਿੰਘ ਸਭਾ ਲਹਿਰ ਦੇ ਮੋਢੀ ਦਸਮ ਗ੍ਰੰਥ ਦੀਆਂ ਅਨੇਕਾਂ ਰਚਨਾਵਾਂ ਨੂੰ ‘ਦਸ਼ਮੇਸ਼ ਪਾਤਸ਼ਾਹ ਜੀ ਦੀ ਬਾਣੀ’ ਮੰਨਦੇ ਸਨ। ਇਨ੍ਹਾਂ ਵਲੋਂ ਆਪਣੀਆਂ ਲਿਖਤਾਂ ਵਿਚ ‘ਬਚਿਤ੍ਰ ਨਾਟਕ, ਚੰਡੀ ਚਰਿਤ੍ਰ ਸਮੇਤ ਕਈਂ ਦਸਮ ਗ੍ਰੰਥੀ ਰਚਨਾਵਾਂ ਨੂੰ ਹਾਂ-ਪੱਖੀ ਹਵਾਲਿਆਂ ਵਜੋਂ ਵਰਤਿਆ ਮਿਲਦਾ ਹੈ, ਕਿਉਂਕਿ ਉਸ ਸਮੇਂ ਤੱਕ ਦਸਮ ਗ੍ਰੰਥ ਦੀ ਗੁਰਮਤਿ ਆਧਾਰਿਤ ਪੜਚੋਲ ਦਾ ਮੁੱਦਾ ਇਤਨਾ ਜ਼ੋਰਾਂ ’ਤੇ ਨਹੀਂ ਸੀ। ਉਸ ਸਮੇਂ ਤਾਂ ਗੁਰਦੁਆਰਿਆਂ ਵਿਚ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਚੁਕਵਾਉਣ, ਦਲਿਤਾਂ ਪ੍ਰਤੀ ਵਿਤਕਰਾ ਦੂਰ ਕਰਨ ਆਦਿ ਟੀਚੇ ਪ੍ਰਾਥਮਿਕ ਸਨ। ਮਿਸ਼ਨਰੀ ਲਹਿਰ ਵੇਲੇ ਇਸ ਪੜਚੋਲ ਦਾ ਵਿਕਾਸ ਹੋਇਆ ਅਤੇ ‘ਸਿੱਖ ਰਹਿਤ ਮਰਿਯਾਦਾ’ ਵਿਚਲੀ ਅਤੇ ਚੰਦ ਕੁ ਹੋਰ ਦਸਮ ਗ੍ਰੰਥੀ ਰਚਨਾਵਾਂ (‘ਅਕਾਲ’ ਉਸਤਤ, ਸਵੈਯੇ ਆਦਿ) ਛੱਡ ਕੇ ਬਹੁਤੀਆਂ ਰਚਨਾਵਾਂ ਨੂੰ ਰੱਦ ਕੀਤਾ ਜਾਣ ਲੱਗ ਪਿਆ। ਵਿਕਾਸ ਦੇ ਅਗਲੇ ਪੜਾਅ ’ਤੇ ਰਤਨ ਸਿੰਘ ਜੱਗੀ ਨੇ ਅਕਾਦਮਿਕ ਪੱਧਰ ਤੇ ‘ਦਸਮ ਗ੍ਰੰਥ ਦਾ ਕਰਤਿਤਵ’ ਲਿਖ ਕੇ ਬਾਮਿਸਾਲ ਕੰਮ ਕੀਤਾ। ਪ੍ਰਚਾਰ ਦੇ ਪੱਧਰ ’ਤੇ ਇਸ ਵਿਕਾਸ ਦੇ ਸੂਤਰਧਾਰ ਗਿਆਨੀ ਭਾਗ ਸਿੰਘ ਜੀ ਅੰਬਾਲਾ ਰਹੇ, ਜਿਨ੍ਹਾਂ ਨੇ ‘ਪ੍ਰਿਥਮ ਭਗੌਤੀ’ ਅਤੇ ‘ਬੇਨਤੀ ਚੌਪਈ’ ਆਦਿ ਖਿਲਾਫ ਮੋਰਚਾ ਲਾ ਕੇ ਮਿਸ਼ਨਰੀ ਲਹਿਰ ਵਿਚ ਆ ਰਹੀ ‘ਖੜੋਤ’ ਨੂੰ ਦੂਰ ਕਰਨ ਦਾ ਸਫਲ ਯਤਨ ਕੀਤਾ। ਇਸੇ ਤਰਜ਼ ਦੇ ਵਿਕਾਸ ਦਾ ਅਗਲਾ ਦੌਰ 1990 ਤੋਂ ਬਾਅਦ ਸਾਹਮਣੇ ਆਇਆ ਜਦੋਂ ਜਸਬਿੰਦਰ ਸਿੰਘ ਜੀ ਖਾਲਸਾ (ਦੁਬਈ ਵਾਲੇ), ਦਲਬੀਰ ਸਿੰਘ ਜੀ ਦਿੱਲੀ, ਡਾ. ਗੁਰਮੁੱਖ ਸਿੰਘ ਜੀ ਦਿਲੀ ਆਦਿ ਨੇ ‘ਜਾਪ’, ‘ਸਵੱਈਏ’ ਆਦਿਕ ਦਸਮ ਗ੍ਰੰਥੀ ਰਚਨਾਵਾਂ ਦੀ ਪੜਚੋਲ ਕਰਕੇ ਇਹ ਸਪਸ਼ਟ ਕਰ ਦਿੱਤਾ ਕਿ ‘ਦਸਮ ਗ੍ਰੰਥ’ ਦੀ ਕੋਈ ਵੀ ਰਚਨਾ ਦਸ਼ਮੇਸ਼ ਜੀ ਦੀ ‘ਬਾਣੀ’ ਨਹੀਂ ਹੈ। ਇਸ ਵਿਕਾਸ ਨੂੰ ਵਿਵਹਾਰਿਕ ਪੱਧਰ ’ਤੇ ਲਾਗੂ ਕਰਦੇ ਹੋਏ ‘ਤੱਤ ਗੁਰਮਤਿ ਪਰਿਵਾਰ’ ਨੇ ਨਿਤਨੇਮ ਸੁਧਾਰ ਦਾ ਕਦਮ ਚੁਕੱਦੇ ਹੋਏ, ਇਸ ਵਿਚੋਂ ਦਸਮ ਗ੍ਰੰਥੀ ਰਚਨਾਵਾਂ ਦਾ ਖਾਤਮਾ ਕਰਕੇ, ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਆਧਾਰਿਤ ਅਸਲ ਨਿਤਨੇਮ ਅਪਨਾਉਂਦੇ ਹੋਏ, ਨਿਤਨੇਮ ਦੀ ਨਵੀਂ ਪੋਥੀ (ਗੁਟਕਾ) ਜ਼ਾਰੀ ਕਰ ਦਿੱਤਾ। ਕਹਿਣ ਦਾ ਭਾਵ ਜਿੱਥੇ ਸੰਪਰਦਾਈ ਧਿਰ ਵਿਅਕਤੀ ਵਿਸ਼ੇਸ਼ ਨਾਲ ਜੁੜਨ ਕਰਕੇ ਖੜੋਤ ਦੀ ਸਥਿਤੀ ਵਿਚ ਰਹੀ, ਉੱਥੇ ਸੁਚੇਤ ਧਿਰ ਨੇ ਵਿਅਕਤੀ ਦੀ ਥਾਂ ‘ਸਿਧਾਂਤ’ ਨੂੰ ਮਹੱਤਵ ਦਿੰਦੇ ਹੋਏ ਵਿਕਾਸ ਦਾ ਰਾਹ ਫੜੀ ਰੱਖਿਆ। 1950 ਦੇ ਲਗਭਗ ਸੁਚੇਤ ਧਿਰ ਦਾ ਰੂਪ ਧਾਰ ਗਈ ‘ਮਿਸ਼ਨਰੀ ਲਹਿਰ’ ਦੇ ਥੰਮ ‘ਮਿਸ਼ਨਰੀ ਕਾਲਜ’ ਜਦੋਂ ‘ਸਿੱਖ ਰਹਿਤ ਮਰਿਯਾਦਾ’ ਦੇ ਬੋਝ ਹੇਠ ਖੜੋਤ ਵਿਚ ਨਜ਼ਰ ਆਉਣ ਲਗ ਪਏ ਤਾਂ ‘ਜਾਗਰੂਕ ਪੰਥ’ ਨੇ ‘ਤੱਤ ਗੁਰਮਤਿ’ ਦੇ ਨਾਂ ਹੇਠ ਵਿਕਾਸ ਦੇ ਕ੍ਰਮ ਨੂੰ ਜਾਰੀ ਰੱਖਿਆ।

ਮੁੱਢਲੀ ਭੂਮਿਕਾ ਤੋਂ ਬਾਅਦ ਹੁਣ ਅੱਜ ਦੇ ਵਿਸ਼ੇ ’ਤੇ ਵਾਪਿਸ ਪਰਤਦੇ ਹਾਂ। ਲਗਭਗ 1990 ਤੱਕ ਵਿਚਾਰਧਾਰਕ ਪੱਖੋਂ ਸਿੱਖ ਸਮਾਜ ਦੀਆਂ ਇਹ ਦੋ ਧਿਰਾਂ ਬਿਲਕੁਲ ਵੱਖਰੀਆਂ ਅਤੇ ਸਪਸ਼ਟ ਨਜ਼ਰ ਆਉਂਦੀਆਂ ਸਨ। ਇਕ ਆਮ ਸਿੱਖ ਲਈ ਆਪਣੀ ਸਮਝ ਅਨੁਸਾਰ ਇਹ ਨਿਰਣਾ ਕਰ ਪਾਉਣਾ ਆਸਾਨ ਸੀ ਕਿ ਉਹ ਕਿਸ ਧਿਰ ਵੱਲ ਝੁਕਾਅ ਰੱਖੇ। ਪਰ ਪਿੱਛਲੇ 20 ਕੁ ਸਾਲਾ ਦੇ ਸਮੇਂ ਵਿਚ ਇਹ ਸਪਸ਼ਟ ਵੱਖਰੇਵਾਂ ਕਾਇਮ ਰਹਿੰਦੇ ਹੋਏ ਵੀ ਕਈਂ ਧਾਰਾਵਾਂ ਵਿਚ ਵੰਡਿਆ ਜਾ ਚੁੱਕਿਆ ਹੈ। ਦੋਵੇਂ ਧਿਰਾਂ ਅੱਗੇ ਕਈਂ ਸ਼ਾਖਾਵਾਂ ਵਿਚ ਤਾਂ ਵੰਡੀਆਂ ਹੀ ਗਈਆਂ ਹਨ, ਕੁਝ ਥਾਂ ਮਿਲਗੋਭਾ ਵੀ ਹੋ ਗਈਆਂ ਹਨ।

ਪਹਿਲਾਂ ਗੱਲ ਕਰਦੇ ਹਾਂ ਜਾਗਰੂਕ ਪੰਥ ਦੀ। ਇਸ ਧਿਰ ਵਿਚ ਵਖਰੇਂਵੇ ਦਾ ਵੱਡਾ ਕਾਰਨ ਗੁਰਬਾਣੀ ਵਿਆਖਿਆ ਹੈ। ਦਸਮ ਗ੍ਰੰਥ ਨੂੰ ਤਾਂ ਸੁਚੇਤ ਪੰਥ ਲਗਭਗ ‘ਇਕਮਤ’ ਨਾਲ ਰੱਦ ਕਰ ਹੀ ਰਿਹਾ ਹੈ, ਬੇਸ਼ਕ ‘ਸਿੱਖ ਰਹਿਤ ਮਰਿਯਾਦਾ’ ਦੇ ਬੋਝ ਥੱਲੇ ਕੁਝ ਮਿਸ਼ਨਰੀ ਕਾਲਜ ਅਤੇ ਇਕਾ-ਦੁੱਕਾ ਧਿਰਾਂ ਇਸ ਗੱਲ ’ਤੇ ਖੁੱਲ ਕੇ ਪਹਿਰਾ ਨਹੀਂ ਦੇ ਰਹੇ। ਪਰ ਗੁਰਬਾਣੀ ਵਿਆਖਿਆ ਵਾਲਾ ਮਸਲਾ ਜ਼ਿਆਦਾ ਗੰਭੀਰ ਹੈ। ਸੰਪਰਦਾਈ ਧਿਰ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੀ ਵਿਆਖਿਆ ਲਈ ‘ਫਰੀਦਕੋਟੀ ਟੀਕੇ’ ਨੂੰ ਆਧਾਰ ਮੰਨ ਕੇ ਚਲਦੀ ਹੈ, ਪਰ ਇਹ ਟੀਕਾ ਸੁਚੇਤ ਧਿਰ ਨੂੰ ਕਦੀ ਸਹੀ ਨਹੀਂ ਲਗਿਆ। ਪ੍ਰੋ. ਸਾਹਿਬ ਸਿੰਘ ਜੀ ਨੇ ‘ਗੁਰੂ ਗ੍ਰੰਥ ਸਾਹਿਬ ਦਰਪਣ’ ਰਾਹੀਂ ਸੁਚੇਤ ਪੰਥ ਨੂੰ ‘ਗੁਰਬਾਣੀ ਵਿਆਖਿਆ’ ਦਾ ਆਧਾਰ ਦਿੱਤਾ। ਪਰ ਖੋਜ ਸਾਧਨਾਂ ਦੇ ਵਿਕਾਸ ਨਾਲ ਸੁਚੇਤ ਧਿਰ ਦੇ ਕੁਝ ਵਿਦਵਾਨਾਂ ਨੇ ਇਹ ਮਹਿਸੂਸ ਕਰਨਾ ਸ਼ੁਰੂ ਕੀਤਾ ਕਿ ‘ਦਰਪਣ’ ਦੇ ਅਰਥਾਂ ਕਾਰਨ ਵੀ ਕੁਝ ਥਾਵਾਂ ’ਤੇ ਗੁਰਬਾਣੀ ਵਿਚ ‘ਆਪਾ-ਵਿਰੋਧ’ ਦਾ ਝਲਕਾਰਾ ਪੈਂਦਾ ਹੈ। ਸੋ ਗੁਰਬਾਣੀ ਵਿਆਖਿਆ ਦੇ ਸੁਧਾਰ ਨੂੰ ਅੱਗੇ ਵਧਾਉਣ ਦੇ ਜਤਨ ਹੋਣ ਲਗੇ। ‘ਦਰਪਣ’ ਨੂੰ ਸੰਪੂਰਨ (ਅੰਤਿਮ) ਮੰਨਣ ਵਾਲੇ ਕੁਝ ਵਿਦਵਾਨਾਂ ਨੇ ਇਸ ਸੁਧਾਰ ਯਤਨ ਦਾ ਵਿਰੋਧ ਵੀ ਕਰਨਾ ਸ਼ੁਰੂ ਕੀਤਾ, ਨਤੀਜਤਨ ਜਾਗਰੂਕ ਪੰਥ ਵਿਚ ਵਖਰੇਂਵੇ ਸਪਸ਼ਟ ਸਾਹਮਣੇ ਆਉਣ ਲਗ ਪਏ। ਇਨ੍ਹਾਂ ਵਖਰੇਵਿਆਂ ਵਿਚੋਂ ਦੋ ਮੁੱਖ ਕਾਰਨ ਗੁਰਮਤਿ ਵਿਚ ‘ਆਵਾਗਵਨ’ ਅਤੇ ‘ਗੁਰੂ’ ਦੇ ਸੰਕਲਪ ਬਾਰੇ ਸਮਝ ਹੈ। ਕੁਝ ਵਿਦਵਾਨ ਕਹਿੰਦੇ ਹਨ, ਗੁਰਬਾਣੀ ਵਿਚ ‘ਆਵਾਗਵਨ’ ਦਾ ਸੰਕਲਪ ਜੀਂਦੇ ਜੀ (ਬਿਰਤੀ ਪੱਖੋਂ) ਦੇ ਸੰਦਰਭ ਵਿਚ ਆਇਆ ਹੈ, ਜਦੋਂਕਿ ਵਿਰੋਧੀ ਮੱਤ ਦਾ ਮੰਨਣਾ ਹੈ ਕਿ ਪਹਿਲਾਂ ਪ੍ਰਚਲਿਤ ਮੱਤਾਂ ਦੀ ਵਿਚਾਰਧਾਰਾ ਵਾਂਗ ਗੁਰਬਾਣੀ ਵਿਚ ਵੀ ‘ਆਵਾਗਵਨ’ ਮ੍ਰਿਤੂ ਤੋਂ ਬਾਅਦ ਦੇ ਸੰਦਰਭ ਵਿਚ ਆਇਆ ਹੈ। ਵੈਸੇ ਤਾਂ ਲਗਭਗ ਸਾਰੇ ਸੁਚੇਤ ਵਿਦਵਾਨ ਗੁਰਬਾਣੀ ਦੇ ਆਧਾਰ ’ਤੇ ਬ੍ਰਾਹਮਣੀ ‘ਸਵਰਗ ਨਰਕ’ ਦੇ ਸੰਕਲਪ ਨੂੰ ਰੱਦ ਕਰਕੇ ਹਨ, ਪਰ ਹੁਣ ਇਕਾ-ਦੁੱਕਾ ਐਸੇ ਵੀ ਸਾਹਮਣੇ ਆ ਰਹੇ ਹਨ ਜੋ ਗੁਰਬਾਣੀ ਤੁਕਾਂ ਦੀ ਵਰਤੋਂ ਕਰਕੇ ‘ਸਵਰਗ-ਨਰਕ’ ਦੇ ਪ੍ਰਚਲਿਤ ਵਿਚਾਰ ਦੀ ਵੀ ਪ੍ਰੋਢਤਾ ਕਰਕੇ ਲਗਦੇ ਹਨ। ਦਸਮ ਗ੍ਰੰਥ ਅਤੇ ਰਾਗਮਾਲਾ ਨੂੰ ਰੱਦ ਕਰਨਾ ਜਾਗਰੂਕ ਪੰਥ ਦਾ ਇਕ ਵਿਸ਼ੇਸ਼ ਲੱਛਣ ਹੈ, ਪਰ ਇੱਕਾ-ਦੁੱਕਾ ਐਸੇ ਵਿਦਵਾਨ ਵੀ ਸਾਹਮਣੇ ਆ ਰਹੇ ਹਨ, ਜੋ ਬਾਣੀ-ਗੁਰਬਾਣੀ ਦਾ ਫਰਕ ਘੜ ਕੇ ਜਾਂ ਕੁਝ ਹੋਰ ਆਧਾਰ ਘੜ ਕੇ ਦਸਮ ਗ੍ਰੰਥ ਦੀਆਂ ਪ੍ਰਵਾਣਿਤ ਰਚਨਾਵਾਂ ਅਤੇ ਰਾਗਮਾਲਾ ਦੀ ਪ੍ਰੋਢਤਾ ਕਰਨ ਦਾ ਵੀ ਯਤਨ ਕਰ ਰਹੇ ਹਨ। ਚਿੰਤਨ ਅਤੇ ਪੜਚੋਲ ਗੁਰਮਤਿ ਸਮਝ ਦੇ ਵਿਕਾਸ ਦੇ ਆਧਾਰ ਹਨ ਪਰ ਹੁਣ ‘ਚਿੰਤਨ-ਪੜਚੋਲ’ ਉਤੇ ਬੰਦਿਸ਼ਾਂ ਲਾਉਣ ਦੀਆਂ ਕਨਸੋਆਂ ਵੀ ਜਾਗਰੂਕ ਪੰਥ ਦਾ ਹਿੱਸਾ ਬਣ ਰਹੀਆਂ ਹਨ। ਪੁਰਾਤਨ ਸਮੇਂ ਤੋਂ ਹੀ ਬ੍ਰਾਹਮਣ ਆਮ ਲੋਕਾਈ ਵਿਚੋਂ ‘ਚਿੰਤਨ ਅਤੇ ਪੜਚੋਲ’ ਦੀ ਪ੍ਰਵਿਰਤੀ ਨੂੰ ਰੋਕਣ ਲਈ ਇਹ ਕਹਿੰਦਾ ਆਇਆ ਹੈ ਕਿ ਮੈਂ ਜੋ ਦਸ ਰਿਹਾ ਹਾਂ, ਉਹ ‘ਪ੍ਰਭੂ ਦਾ ਹੁਕਮ’ ਹੈ, ਇਸ ਨੂੰ ਬਿਨਾਂ ਕਿੰਤੂ (ਪੜਚੋਲ) ਕੀਤੇ ‘ਸਤਿਬਚਨ’ ਮੰਨਣਾ ਤੁਹਾਡਾ ਫਰਜ਼ ਹੈ, ਕਿਉਂਕਿ ਤੁਹਾਡੀ ਸਮਝ ਇਤਨੀ ਮਜ਼ਬੂਤ ਨਹੀਂ ਕਿ ‘ਪ੍ਰਭੂ’ ਦੇ ਹੁਕਮਾਂ ਅਤੇ ਕੌਤਕਾਂ ਨੂੰ ਸਮਝ ਪਾਏ। ਸਿੱਖ ਸਮਾਜ ਦੀ ਸੰਪਰਦਾਈਂ ਧਿਰ ਵੀ ਸੁਚੇਤ ਪੰਥ ਦੇ ‘ਪੜਚੋਲ-ਜਤਨਾਂ’ ਨੂੰ ‘ਗੁਰੂ- ਕੌਤਕਾਂ, ਗੁਰੂ-ਨਿਰਣਿਆਂ’ ਦੇ ਨਿੰਦਕ ਕਹਿ ਕੇ ਕੋਸਦੀ ਰਹਿੰਦੀ ਹੈ। ਹੁਣ ਜਾਗਰੂਕ ਪੰਥ ਵਿਚੋਂ ਵੀ, ਐਸੀਆਂ ਅਵਾਜ਼ਾਂ ਸੁਨਣ ਨੂੰ ਮਿਲ ਰਹੀਆਂ ਹਨ ਕਿ ਕੁਝ ‘ਗੁਰੂ ਨਿਰਨਿਆਂ’ ਨੂੰ ‘ਚਿੰਤਨ- ਪੜਚੋਲ’ ਦੇ ਘੇਰੇ ਵਿਚ ਲਿਆਉਣ ਗੈਰ-ਵਾਜ਼ਿਬ (ਗਲਤ)ਹੈ, ਕਿਉਂਕਿ ਸਾਡੀ ਸਮਝ ਇਤਨੀ ਮਜ਼ਬੂਤ ਨਹੀਂ। ਇਹ ਐਸੀ ਚੋਰ ਮੋਰੀ ਹੈ, ਜਿਸ ਦੀ ਵਰਤੋਂ ਸੰਪਰਦਾਈਂ ਧਿਰਾਂ ‘ਕੂੜ’ ਨੂੰ ਪ੍ਰਚਾਰਨ ਲਈ ਸਦੀਆਂ ਤੋਂ ਕਰਦੀਆਂ ਆ ਰਹੀਆਂ ਹਨ। ਮਿਸਾਲ ਲਈ ਕੋਈ ਪ੍ਰਚਾਰਦਾ ਹੈ ਪੰਜਵੇਂ ਪਾਤਸ਼ਾਹ ਜੀ ਨੇ ਦੋ, ਛੇਂਵੇ ਪਾਤਸ਼ਾਹ ਨੇ ਸੱਤ ਅਤੇ ਦਸਵੇਂ ਪਾਤਸ਼ਾਹ ਜੀ ਨੇ ਤਿੰਨ ਵਿਆਹ ਕਰਵਾਏ। ਗੁਰਮਤਿ ਦੀ ਰੋਸ਼ਨੀ ਵਿਚ ‘ਚਿੰਤਨ-ਪੜਚੋਲ’ ਇਸ ਪ੍ਰਚਾਰ ਨੂੰ ਸੱਚ ਮੰਨਣ ਤੋਂ ਇਨਕਾਰੀ ਹੈ, ਪਰ ਜ਼ੋਰਦਾਰ ਅਵਾਜ਼ ਆਉਂਦੀ ਹੈ ਇਹ ‘ਗੁਰੂ-ਨਿਰਣਾ’, ‘ਗੁਰੂ-ਕੌਤਕ’ ਸਨ, ਸਾਡੀ ਇਤਨੀ ਸਮਝ ਕਿਥੇ ਕਿ ਅਸੀਂ ‘ਗੁਰੂ-ਨਿਰਣੇ’ ਨੂੰ ਪੂਰੀ ਤਰਾਂ ਸਮਝ ਸਕੀਏ? ਭਾਵ ਇਸ ‘ਚੋਰ-ਮੋਰੀ’ ਰਾਹੀਂ ਤਾਂ ਵੱਡੀ ਤੋਂ ਵੱਡੀ ਗੱਪ ਵੀ ਅੱਜ ਤੱਕ ‘ਪ੍ਰਭੂ-ਕੌਤਕ’ ਕਹਿ ਕੇ ਮਨਵਾਈ ਜਾਂਦੀ ਰਹੀ ਹੈ।

ਇਹ ਤਾਂ ਗੱਲ ਹੋਈ ਜਾਗਰੂਕ ਪੰਥ ਵਿਚ ਆਏ ਵਖਰੇਵਿਆਂ ਦੀ। ਹੁਣ ਗੱਲ ਕਰਦੇ ਹਾਂ ਉਸ ਮਿਲਗੋਭਾਪਨ ਦੀ ਜੋ ਦੋਹਾਂ ਧਿਰਾਂ ਨੂੰ ਕੁਝ ਥਾਂ ਰਲਗੱਡ ਕਰ ਰਿਹਾ ਹੈ। ਐਸੇ ਕੁਝ ਪ੍ਰਚਾਰਕਾਂ ਦੀ ਗੱਲ ਕਰਦੇ ਹਾਂ ਜੋ ‘ਲੱਛਣਾਂ’ ਪੱਖੋਂ ਤਾਂ ਸੰਪਰਦਾਈ ਹਨ ਪਰ ਕੁਝ ਥਾਂ ਅਪਵਾਦ ਵਜੋਂ ਜਾਗਰੂਕ ਪੰਥ ਦਾ ਝਾਉਲਾ ਪਾਉਂਦੇ ਹਨ। ਐਸੇ ਇਕ ਪ੍ਰਚਾਰਕ ਹਨ ਹਲਵਾਰਾ (ਲੁਧਿਆਣਾ) ਦੇ ਭਾਈ ਅਮਰਜੀਤ ਸਿੰਘ ਜੀ। ਇਹਨਾਂ ਨੇ ‘ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ’, ਭਾਈ ਗੁਰਦਾਸ ਜੀ ਦੀ ਵਾਰਾਂ ਦਾ ਟੀਕਾ ਸਮੇਤ ਅਨੇਕਾਂ ਪੁਸਤਕਾਂ ਲਿਖੀਆਂ ਹਨ, ਜਿਨ੍ਹਾਂ ਦੀ ਸੰਖਿਆ ਹੈਰਾਨੀ ਪੈਦਾ ਕਰਦੀ ਹੈ। ਇਹਨਾਂ ਦੀ ਗੁਰਬਾਣੀ ਵਿਆਖਿਆ ‘ਸੰਪਰਦਾਈ’ ਤਰਜ਼ ਨਾਲ ਮਿਲਦੀ ਜੁਲਦੀ ਹੈ। ਇਹਨਾਂ ਦਾ ਕਹਿਣਾ ਹੈ ਕਿ ‘ਸੱਚਖੰਡ’ ਵਿਖੇ ‘ਗੁਰੂ ਗ੍ਰੰਥ ਸਾਹਿਬ ਜੀ’ ਦਾ ਪ੍ਰਕਾਸ਼ ਹੈ, ਜਿਸ ਨੂੰ ਰੱਬ ਵੀ ਮੱਥਾ ਟੇਕਦਾ ਹੈ, ਗੁਰੂ ਨਾਨਕ, ਗੁਰੂ ਗ੍ਰੰਥ ਸਾਹਿਬ ਜੀ ਹੀ ਹੀ ਰੱਬ ਹੈ ਆਦਿ। ਇਹਨਾਂ ਦੀ ਰਚਨਾਵਾਂ ਵਿਚ ਇਸੇ ਨੁਕਤੇ ਨੂੰ ਵਾਰ ਵਾਰ ‘ਵੱਖਰੇ ਵੱਖਰੇ’ ਲਫਜ਼ਾਂ ਰਾਹੀਂ ਦੁਹਰਾਇਆ ਗਿਆ ਹੈ। ਇਹਨਾਂ ਦੀ ਸ਼ੈਲੀ ਫਤਵੇਦਾਰ ਹੈ। ਇਹਨਾਂ ਨੇ ‘ਅੰਮ੍ਰਿਤਪਾਨ’ ਨੂੰ ‘ਮੁਕਤੀ’ ਦਾ ਸਰਟੀਫਿਕੇਟ ਮੰਨਿਆ ਹੋਇਆ ਹੈ। ਇਹਨਾਂ ਦਾ ਫਤਵਾ ਇਹ ਵੀ ਹੈ ਕਿ ‘ਅੰਮ੍ਰਿਤਧਾਰੀ’ ਤੋਂ ਬਿਨਾਂ ਨਾ ਤਾਂ ਅੱਜ ਤੱਕ ਕੋਈ ਮੁਕਤ ਹੋਇਆ ਹੈ ਅਤੇ ਨਾ ਹੀ ਹੋ ਸਕਦਾ ਹੈ। ਇਹਨਾਂ ਵਲੋਂ ਸ਼ਾਇਦ ਸਚਖੰਡ ਦੀ ਸੈਰ ਕਰ ਕੇ ਆਉਣ ਦਾ ਦਾਅਵਾ ਵੀ ਕੀਤਾ ਜਾਂਦਾ ਹੈ।

ਇਹ ਤਾਂ ਸੀ ਅਮਰਜੀਤ ਸਿੰਘ ਜੀ ਦਾ ਸੰਪਰਦਾਈ ਪੱਖ। ਪਰ ਸੰਪਰਦਾਈਕਤਾ ਦੇ ਉਲਟ ਇਹ ‘ਦਸਮ ਗ੍ਰੰਥ’ ਨੂੰ ਰੱਦ ਕਰਦੇ ਹਨ। ਸੁਨਣ ਵਿਚ ਇਹ ਵੀ ਆਇਆ ਹੈ ਕਿ ਇਹਨਾਂ ਦੇ ਸ਼ਰਧਾਲੂਆਂ ਨੇ ਦਸਮ ਗ੍ਰੰਥੀ ਰਚਨਾਵਾਂ ਤੋਂ ਬਗੈਰ ‘ਅੰਮ੍ਰਿਤ ਦਾ ਬਾਟਾ’ ਤਿਆਰ ਕਰਨ ਦਾ ਉਹ ਕਾਰਨਾਮਾ ਵੀ ਕੀਤਾ ਹੈ, ਜਿਸ ਦੀ ਹਿੰਮਤ ਹਾਲੀਂ ਤੱਕ ਜਾਗਰੂਕ ਪੰਥ ਦਾ ਕੋਈ ਅੰਗ ਨਹੀਂ ਕਰ ਸਕਿਆ। ਜਾਗਰੂਕ ਪੰਥ ਦੀ ਤਰਜ਼ ਤੇ ਇਹ ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਦੀ 49ਵੀਂ ਪਉੜੀ, ਭਾਈ ਗੁਰਦਾਸ ਸਿੰਘ ਦੀ ਵਾਰ ਅਤੇ ਕੁਝ ਗੁਰਮਤਿ ਵਿਰੋਧੀ ਸਾਖੀਆਂ ਨੂੰ ਵੀ ਰੱਦ ਕਰਦੇ ਹਨ।

ਇਸੀ ਤਰਾਂ ਦੇ ਇਕ ਹੋਰ ਵਿਦਵਾਨ ਹਨ ਧਰਮ ਸਿੰਘ ਜੀ ਨਿਹੰਗ (ਸੱਚ ਖੋਜ ਅਕੈਡਮੀ)। ਇਹ ਕਈਂ ਥਾਂ ਗੁਰਬਾਣੀ ਵਿਆਖਿਆ ਵਿਚ ਬੇਸ਼ਕ ਸੁਧਾਰ ਕਰਦੇ ਜਾਪਦੇ ਹਨ, ਜੋ ਜਾਗਰੂਕ ਪੰਥ ਦਾ ਇਕ ਲੱਛਣ ਹੈ ਪਰ ਸੰਪਰਦਾਈ ਤਰਜ਼ ਤੇ ‘ਦਸਮ ਗ੍ਰੰਥ’ ਦੇ ਕੱਟੜ ਹਿਮਾਇਤੀ ਹਨ। ਹਰ ਪ੍ਰਚਾਰਕ ਦੀ ਤਰਾਂ ਇਹਨਾਂ ਦੇ ਵੀ ਕੁਝ ਪੈਰੋਕਾਰ ਬਣ ਗਏ ਹਨ। ਇਹਨਾਂ ਦੇ ਪ੍ਰਚਾਰ ਦਾ ਖੇਤਰ ਇੰਟਰਨੈਟ ਜ਼ਿਆਦਾ ਹੈ। ਮਿਲੀ ਜਾਨਕਾਰੀ ਅਨੁਸਾਰ ਇੰਟਰਨੈਟ ਤੇ ਇਹਨਾਂ ਦੇ ਕੁਝ ਸਮਰਥਕਾਂ ਨੂੰ ਜਦੋਂ ਕਿਸੇ ਨੇ ਪੁੱਛਿਆ ਕਿ ਸੁਣਿਆ ਹੈ ‘ਧਰਮ ਸਿੰਘ ਭੰਗ ਪੀਂਦਾ ਹੈ’ ਤਾਂ ਇਹਨਾਂ ਨੇ ਸਿੱਧਾ ਜਵਾਬ ਦੇਣ ਦੀ ਥਾਂ, ਅਸਿੱਧੇ ਤਰੀਕੇ , ਇਕ ਸੀਮਾ ਤੱਕ ‘ਭੰਗ-ਸ਼ਰਾਬ’ ਆਦਿ ਨਸ਼ੇ ਨੂੰ ਸਹੀ ਦੱਸਣ ਦਾ ਜਤਨ ਕੀਤਾ। ਇੰਟਰਨੈਟ ਤੇ ਮਿਲਦੀਆਂ ਧਰਮ ਸਿੰਘ ਜੀ ਦੀਆਂ ਆਡਿਉ ਰਿਕਾਰਡਿੰਗ ਵਿਚੋਂ ਉਹਨਾਂ ਦੀ ਸ਼ੈਲੀ ਫਤਵੇਦਾਰ ਅਤੇ ਖਰਵੀਂ ਲਗਦੀ ਹੈ (ਖਾਸਕਰ ਦਸਮ ਗ੍ਰੰਥ ਨਾਲ ਸੰਬੰਧਿਤ ਵਿਚਾਰਾਂ ਤੇ)। ਸਮੇਂ ਦੇ ਦੌਰ ਵਿਚ ਜਾਗਰੂਕ ਪੰਥ ਵਿਚੋਂ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੇ ਮੌਜੂਦਾ ਸਰੂਪ ਬਾਰੇ ਵੀ ਕੁਝ ਟਿੱਪਣੀਆਂ ਹੁੰਦੀਆਂ ਰਹੀਆਂ ਹਨ, ਪਰ ਰਾਗਮਾਲਾ ਤੋਂ ਬਗੈਰ ਹੋਰ ਬਾਣੀਆਂ (ਭਗਤ ਬਾਣੀ ਅਤੇ ਭੱਟਾਂ ਦੀ ਬਾਣੀ ਆਦਿ) ਬਾਰੇ ਬਿਨਾਂ ਆਧਾਰ ਕੀਤੇ ਕਿੰਤੂਆਂ ਨੂੰ ਨਿੱਜੀ ‘ਹੂੜ-ਮੱਤ’ ਜਾਣ ਕੇ ਸੁਚੇਤ ਪੰਥ ਨੇ ਹੀ ਰੱਦ ਕਰ ਦਿਤਾ। ਹਾਂ ਮੰਗਲਾਚਰਨਾਂ ਦੀ ਤਰਤੀਬ, ਪਾਠ-ਭੇਦ ਦਾ ਮਸਲਾ ਅਤੇ ਮੌਜੂਦਾ ਸਰੂਪ ਵਿਚਲੀਆਂ ਇੱਕਾ-ਦੁਕਾ ਵਿਸੰਗਤੀਆਂ ਬਾਰੇ ਜਾਗਰੂਕ ਅਤੇ ਸੰਪਰਦਾਈ, ਦੋਵੇਂ ਧਿਰਾਂ ਵਿਚੋਂ ਸਮੇਂ ਸਮੇਂ ਅਵਾਜ਼ਾਂ ਉਠਦੀਆਂ ਰਹੀਆਂ ਹਨ।

ਉਪਰੋਕਤ ਵਿਚਾਰ ਤੋਂ ਇਹ ਤੱਥ ਉਬਰ ਕੇ ਸਾਹਮਣੇ ਆਉਂਦਾ ਹੈ ਕਿ 20ਵੀਂ ਸਦੀ ਦੇ ਆਖਿਰੀ ਦਹਾਕੇ ਤੱਕ ਸਿੱਖ ਸਮਾਜ ਵਿਚ ਵਿਚਾਰਧਾਰਕ ਪੱਖੋਂ ਜਿਥੇ ਸਪਸ਼ਟ ਦੋ ਧਿਰਾਂ ਨਜ਼ਰ ਆਉਂਦੀਆਂ ਸਨ, ਪਰ ਪਿੱਛਲੇ ਦੋ ਦਹਾਕਿਆਂ ਵਿਚ ਮਿਲਗੋਭਾਪਨ ਅਤੇ ਘੜਮਸ ਦੀ ਸਥਿਤੀ ਪੈਦਾ ਹੋ ਗਈ ਹੈ। ਕੋਈ ਕਹਿੰਦਾ ਹੈ ਦਸਮ ਗ੍ਰੰਥ ਕੂੜ ਹੈ, ਕੋਈ ਕਹਿੰਦਾ ਹੈ ਇਹ ਅੱਖਰ-ਅੱਖਰ ਗੁਰਬਾਣੀ ਹੈ ਤੇ ਕੋਈ ਕਹਿੰਦਾ ਹੈ ਕੁਝ ਰਚਨਾਵਾਂ ਪ੍ਰਮਾਨਿਕ ਹਨ। ਕਿਧਰੇ ਆਵਾਜ਼ ਆ ਰਹੀ ਹੈ ਕਿ ‘ਆਵਾਗਵਨ’ ਜੀਂਦੇ ਜੀ ਹੀ ਹੁੰਦਾ ਹੈ, ਕੋਈ ਕਹਿੰਦਾ ਐਸਾ ਕਹਿਨ ਵਾਲੇ ਨਾਸਤਕ ਹਨ, ਗੁਰਬਾਣੀ ਵਿਚ ਆਵਾਗਵਨ ਦੇ ਪ੍ਰਚਲਿਤ ਮੱਤ ਦੀ ਹੀ ਪ੍ਰੋੜਤਾ ਹੈ। ਕਿਧਰੇ ਆਵਾਜ਼ ਆ ਰਹੀ ਹੈ ਗੁਰਮਤਿ ਅਨੁਸਾਰ ਨਾਨਕ ਸਰੂਪਾਂ ਲਈ ‘ਗੁਰੂ’ ਵਿਸ਼ੇਸ਼ਨ ਵਰਤਣਾ ਜ਼ਾਇਜ ਨਹੀਂ। ਆਮ ਸਿੱਖ ਅੱਜ ਵੱਖ ਵੱਖ ਸੋਚ ਅਤੇ ਸਮਝ ਦੇ ਪ੍ਰਚਾਰਕਾਂ ਦੀ ਘੁੰਮਣਘੇਰੀ ਵਿਚ ਫਸਿਆ ਹੋਇਆ ਹੈ ਅਤੇ ਇਸੇ ਲਈ ਸ਼ਾਇਦ ਸਿੱਖੀ ਤੋਂ ਦੂਰ ਵੀ ਹੋ ਰਿਹਾ ਹੈ। ਪੰਥ ਵਿਰੋਧੀ ਤਾਕਤਾਂ ਲਈ ਐਸੀ ਸਥਿਤੀ ਉਤਸਾਹ ਜਨਕ ਹੈ। ਘੱਟੋ-ਘੱਟ ਜਾਗਰੂਕ ਪੰਥ ਨੂੰ ਇਸ ‘ਘੜਮਸ’ ਵਿਚੋਂ ਬਾਹਰ ਨਿਕਲ ਕੇ ਗੁਰਮਤਿ ਦੀ ਰੋਸ਼ਨੀ ਵਿਚ ‘ਇਕਮੱਤ’ ਹੋਣ ਲਈ ਠੋਸ ਜਤਨ ਕਰਨੇ ਚਾਹੀਦੇ ਹਨ। ਪਰ ਸਾਡੀ ਹਉਮੈ, ਈਗੋ ਅਤੇ ਨਿੱਜੀ ਸੋਚ ਨਾਲ ਅਤਿ ਦਾ ਪਿਆਰ ਆਦਿ ਅਲਾਮਤਾਂ ‘ਇਕਮੱਤ’ ਹੋਣ ਦੇ ਜਤਨਾਂ ਵਿਚ ਵੱਡਾ ਰੋੜਾ ਬਣ ਰਹੀਆਂ ਹਨ। ਸ਼ਾਇਦ ਇਸੇ ਕਾਰਨ ‘ਪਰਿਵਾਰ’ ਵਲੋਂ ਵਾਰ ਵਾਰ ਏਕਤਾ ਦੀਆਂ ਐਸੀਆਂ ਨਿਸ਼ਕਾਮ ਬੇਨਤੀਆਂ ਦਾ ਵੀ ਸੁਚੇਤ ਪੰਥ ਵਲੋਂ ਕੋਈ ਨੋਟਿਸ ਨਹੀਂ ਲਿਆ ਜਾ ਰਿਹਾ। ਕਾਸ਼! ਅਸੀਂ ਇਸ ਅਤਿ ਲੋੜੀਂਦੇ ਪੱਖ ਵੱਲ ਧਿਆਨ ਦੇਣ ਦਾ ਸਮਾਂ ਅਤੇ ਇੱਛਾ-ਸ਼ਕਤੀ ਲਿਆ ਸਕੀਏ।

ਨਿਸ਼ਕਾਮ ਨਿਮਰਤਾ ਸਹਿਤ

ਤੱਤ ਗੁਰਮਤਿ ਪਰਿਵਾਰ


(01/10/11)
ਹਰਲਾਜ ਸਿੰਘ ਬਹਾਦਰਪੁਰ

ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਗੱਦੀ ਦਿਵਸ (20/28 ਅਕਤੂਬਰ) ਤੇ ਵਿਸ਼ੇਸ਼
ਆਉ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਦੇ ਹੁਕਮਾਂ ਉਪਰ ਪਹਿਰਾ ਦਿੰਦੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਪੂਰਨ ਸੇਧ ਲਈਏ ਅਤੇ ਕਿਸੇ ਹੋਰ ਗ੍ਰੰਥ ਜਾਂ ਮਨੁੱਖ ਉੱਪਰ ਟੇਕ ਨਾ ਰੱਖਣ ਦਾ ਪ੍ਰਣ ਕਰੀਏ।

ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਗੱਦੀ ਦਿਵਸ ਸਿੱਖ ਕੌਮ ਵੱਲੋਂ ਹਰ ਸਾਲ ਦੇਸ਼ ਅਤੇ ਵਿਦੇਸ਼ਾਂ ਵਿੱਚ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਗੁਰੂ ਅਰਜਨ ਦੇਵ ਜੀ ਨੇ ਪਹਿਲੇ ਗੁਰੂਆਂ ਤੋਂ ਪ੍ਰਾਪਤ ਹੋਈ ਬਾਣੀ ਨੂੰ ਇੱਕ ਪੋਥੀ (ਗ੍ਰੰਥ) ਵਿੱਚ ਇੱਕਠਾ ਕਰਨ ਲਈ ਗੁਰਦੁਆਰਾ ਰਾਮਸਰ (ਅੰਮ੍ਰਿਤਸਰ) ਦੇ ਸਥਾਨ ਉੱਤੇ ਇੱਕ ਜੇਠ 1660 ਬਿਕ੍ਰਮੀ ਨੂੰ ਇਸ ਕਾਰਜ ਦੀ ਆਰੰਭਤਾ ਕੀਤੀ ਅਤੇ ਭਾਦੋਂ ਦੀ ਮੱਸਿਆ 1661 ਵਿੱਚ ਇਹ ਕਾਰਜ ਸੰਪੂਰਨ ਹੋਇਆ। ਭਾਦੋਂ ਦੀ ਏਕਮ ਵਾਲੇ ਦਿਨ ਇਸ ਪੋਥੀ (ਗ੍ਰੰਥ) ਦਾ ਪਹਿਲਾ ਪ੍ਰਕਾਸ਼ ਹਰਿਮੰਦਰ ਸਾਹਿਬ ਵਿਖੇ ਹੋਇਆ। ਗੁਰੂ ਗੋਬਿੰਦ ਸਿੰਘ ਜੀ ਨੇ ਇਸ ਪੋਥੀ (ਗ੍ਰੰਥ) ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਨੂੰ ਦਰਜ ਕਰਨ ਤੋਂ ਬਾਅਦ ਨਾਂਦੇੜ (ਮਹਾਂਰਾਸ਼ਟਰ) ਵਿਖੇ 7 ਅਕਤੂਬਰ 1708 ਨੂੰ ਇਸੇ ਗ੍ਰੰਥ ਨੂੰ ਗੁਰਗੱਦੀ ਬਖਸ਼ ਕੇ ਸਿੱਖ ਕੌਮ ਨੂੰ ਇਸੇ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਸੀ । ਹੁਣ ਸਿੱਖ ਕੌਮ ਵਾਸਤੇ ਉੱਚੀ ਸੁੱਚੀ ਜੀਵਨ ਜਾਂਚ ਲਈ ਮਾਰਗ ਦਰਸ਼ਕ, ਸਰਬ ਪ੍ਰਮਾਣਿਤ ਅਤੇ ਸਰਬੋਤਮ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ। ਹੋਰ ਗ੍ਰੰਥਾਂ, ਰਹਿਤ ਨਾਮਿਆਂ ਨੂੰ ਗੁਰਬਾਣੀ ਦੇ ਬਰਾਬਰ ਮਾਨਤਾ ਦੇਣੀ ਸਾਡੀ ਬੇਸਮਝੀ ਤੋਂ ਵੱਧ ਕੁੱਝ ਵੀ ਨਹੀਂ ਹੈ। ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਹੀ ਪੜ੍ਹ ਵਿਚਾਰ ਕੇ ਆਪਣੇ ਮਨ ਵਿੱਚ ਵਸਾਈਏ, ਗੁਰਬਾਣੀ ਅਨੁਸਾਰ ਆਪਣੇ ਜੀਵਨ ਨੂੰ ਢਾਲਦਿਆਂ ਗੁਰੂ ਵਾਲੇ ਬਣਕੇ ਗੁਰਮਤਿ ਦੇ ਰਾਹ ਚੱਲਦੇ ਹੋਏ ਆਪਣਾ ਜੀਵਨ ਸਫਲ ਬਣਾਈਏ। ਜਿਵੇਂ ਕਿ ਗੁਰਬਾਣੀ ਦਾ ਫੁਰਮਾਨ ਹੈ:- ਹਉ ਵਾਰੀ ਜੀਉ ਵਾਰੀ ਪੜਿ ਬੁਝਿ ਮੰਨਿ ਵਸਾਵਣਿਆ॥ (ਪੰਨਾ ਨੰ: 127) ਅਤੇ ਗੁਰਸਿਖ ਮੀਤ ਚਲਹੁ ਗੁਰ ਚਾਲੀ॥ ਜੋ ਗੁਰੁ ਕਹੈ ਸੋਈ ਭਲ ਮਾਨਹੁ ਹਰਿ ਹਰਿ ਕਥਾ ਨਿਰਾਲੀ॥ (ਪੰਨਾ ਨੰ: 667) ਸਿੱਖ ਕੌਮ ਵਿੱਚ ਅੱਜ ਕਾਫੀ ਮਤਭੇਦ ਹਨ। ਪਰ ਮੱਤ ਭੇਦ ਹੋਣ ਦੇ ਬਾਵਜੂਦ ਸਮੁੱਚੀ ਸਿੱਖ ਕੌਮ ਇਸ ਗੱਲ ਉੱਪਰ ਇੱਕ ਮੱਤ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਹਨ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਹੈ। ਇਸੇ ਸੋਚ ਅਧੀਨ ਸਿੱਖ ਕੌਮ ਹੋਰ ਮੱਤਾਂ ਹਿੰਦੂ, ਮੁਸਲਿਮ, ਇਸਾਈ, ਜੈਨੀ, ਬੋਧੀ ਆਦਿ ਦੀ ਕਿਸੇ ਪੁਸਤਕ ਨੂੰ ਮਹੱਤਤਾ ਨਹੀਂ ਦਿੰਦੀ ਕਿ ਸਾਡੇ ਕੋਲ ਸਰਬੋਤਮ ਗੁਰੂ ਗ੍ਰੰਥ ਸਾਹਿਬ ਜੀ ਹਨ ਜੋ ਧਾਰਮਿਕ, ਸਮਾਜਿਕ, ਰਾਜਨੀਤਿਕ ਆਦਿ ਹਰ ਸਵਾਲ ਦਾ ਜਵਾਬ ਅਤੇ ਹਰ ਚੰਗੀ ਮਾੜੀ ਗੱਲ ਦੀ ਸਾਨੂੰ ਸੋਝੀ ਬਖਸ਼ ਰਹੇ ਹਨ। ਭਾਵ ਕਿ ਹਰ ਖੇਤਰ ਵਿੱਚ ਸਾਡੀ ਅਗਵਾਈ ਕਰ ਰਹੇ ਹਨ। ਪਿਛਲਾ ਬੀਤ ਚੁੱਕਿਆ ਸਮਾਂ ਤਾਂ ਕੀ ਅਸੀਂ ਤਾਂ ਆਉਣ ਵਾਲੀਆਂ ਵਿਗਿਆਨਕ ਕਾਢਾਂ ਨੂੰ ਵੀ ਗੁਰਬਾਣੀ ਤੋਂ ਪਿੱਛੇ ਮੰਨਦੇ ਹਾਂ ਅਤੇ ਇਹ ਸੱਚ ਵੀ ਹੈ। ਕਿਉਂਕਿ ਕਈ ਵਿਗਿਆਨਕ ਖੋਜਾਂ ਜੋ ਹੁਣ ਸਾਹਮਣੇ ਆ ਰਹੀਆਂ ਹਨ, ਗੁਰਬਾਣੀ ਵਿੱਚ ਇਹ ਪਹਿਲਾਂ ਹੀ ਦਰਜ ਹਨ। ਪਰ ਦੁੱਖ ਦੀ ਗੱਲ ਹੈ ਕਿ ਅਸੀਂ ਸਵੇਰ ਸ਼ਾਮ ਗੁਰੂ ਮਾਨਿਓ ਗ੍ਰੰਥ ਦੇ ਰੱਟੇ ਲਾਉਣ ਵਾਲਿਆਂ ਨੇ ਨਾਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੂਰਨ ਗੁਰੂ ਮੰਨਿਆ ਹੈ ਅਤੇ ਨਾ ਹੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਪੂਰਨ ਸੇਧ ਲਈ ਹੈ। ਅੰਦਰੂਨੀ ਤੌਰ ਤੇ ਤਾਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲੋਂ ਹੋਰ ਬਹੁਤ ਸਾਰੀਆਂ ਕੱਚੀਆਂ ਬਾਣੀਆਂ ਨੂੰ ਉੱਤਮ ਮੰਨਦੇ ਹੀ ਰਹੇ ਹਾਂ, ਪਰ ਹੁਣ ਤਾਂ ਬਾਹਰੀ ਤੌਰ ਤੇ ਵੀ ਇੱਕ ਹੋਰ ਗ੍ਰੰਥ (ਬਚਿੱਤਰ ਨਾਟਕ) ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਚਵਰ ਤਖਤ ਦੀ ਮਾਲਕੀ ਨੂੰ ਵੀ ਖਤਮ ਕਰ ਚੁੱਕੇ ਹਾਂ। ਅੱਜ ਅਸੀਂ ਕਹਿਣ ਨੂੰ ਭਾਵੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਕਹਾਉਂਦੇ ਹਾਂ ਪਰ ਸਾਡੇ ਸਿੱਖਿਆ ਦਾਤੇ (ਹੋਰ ਗ੍ਰੰਥ) ਵੱਡੀ ਗਿਣਤੀ ਵਿੱਚ ਹੋਰ ਹੀ ਹਨ, ਜਿੰਨਾਂ ਉੱਪਰ ਅਸੀਂ ਗੁਰਬਾਣੀ ਨਾਲੋਂ ਵੀ ਵੱਧ ਭਰੋਸਾ ਕਰਦੇ ਹਾਂ। ਜਿਵੇਂਕਿ ਬਾਣੀ ਭਾਈ ਗੁਰਦਾਸ ਜੀ, ਬਚਿੱਤਰ ਨਾਟਕ (ਅਖੌਤੀ ਦਸ਼ਮ ਗ੍ਰੰਥ), ਬਾਣੀ ਭਾਈ ਨੰਦ ਲਾਲ ਜੀ, ਜਨਮ ਸਾਖੀ ਭਾਈ ਬਾਲੇ ਵਾਲੀ, ਗਯਾਨ ਰਤਨਾਵਲੀ, ਭਗਤ ਰਤਨਾਵਲੀ, ਸਰਬ ਲੋਹ ਗ੍ਰੰਥ, ਰਤਨ ਮਾਲ (ਸੌ ਸਾਖੀ), ਤਨਖਾਹ ਨਾਮਾ, ਰਹਿਤਨਾਮਾ ਦਯਾ ਸਿੰਘ, ਰਹਿਤ ਨਾਮਾ ਚੌਪਾ ਸਿੰਘ, ਰਹਿਤਨਾਮਾ ਪ੍ਰਹਿਲਾਦ ਸਿੰਘ, ਰਹਿਤਨਾਮਾ ਦੇਸਾ ਸਿੰਘ, ਗੁਰਬਿਲਾਸ ਪਾਤਸ਼ਾਹੀ ਛੇਵੀਂ, ਗੁਰਬਿਲਾਸ ਪਾਤਸ਼ਾਹੀ ਦਸਵੀਂ, ਪੰਥ ਪ੍ਰਕਾਸ਼, ਗੁਰ ਪ੍ਰਤਾਪ ਸੂਰਯ, ਨਾਨਕ ਪ੍ਰਕਾਸ਼, ਮੁਕਤ ਨਾਮਾ ਆਦਿ। ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਵਾਲੇ ਅਸੀਂ ਉਪਰੋਕਤ ਲਿਖੇ ਗ੍ਰੰਥਾਂ (ਪੁਸਤਕਾਂ) ਵਿੱਚੋਂ ਕਈਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਵੀ ਉੱਪਰ ਸਮਝਣ ਲੱਗ ਪੈਂਦੇ ਹਾਂ, ਜਿਵੇਂਕਿ ਕੁੱਝ ਵੀਰ ਭਾਈ ਗੁਰਦਾਸ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਕੁੰਜੀ ਪ੍ਰਚਾਰ ਰਹੇ ਹੁੰਦੇ ਹਨ, ਕੋਈ ਜਥੇਦਾਰ ਗੁਰਬਿਲਾਸ ਪਾਤਸ਼ਾਹੀ ਛੇਵੀਂ ਦੀ ਕਥਾ ਹਰੇਕ ਗੁਰੂ ਘਰ ਵਿੱਚ ਕਰਨ ਦੀ ਹਦਾਇਤ ਦੇ ਰਿਹਾ ਹੁੰਦਾ ਹੈ, ਕੋਈ ਸੌ ਸਾਖੀ ਨੂੰ ਪੂਰਨ ਸੱਚ ਮੰਨੀ ਬੈਠਾ ਹੈ। ਕੋਈ ਮਹਾਂਕਵੀ ਸੰਤੋਖ ਸਿੰਘ ਦੀ ਰਚਨਾ ਦੀ ਕਥਾ ਕਰਨ ਨੂੰ ਹੀ ਪਹਿਲ ਦਿੰਦਾ ਹੈ, ਕੋਈ ਕਿਸੇ ਰਹਿਤਨਾਮੇ ਅਨੁਸਾਰ ਚੱਲਣ ਲਈ ਪ੍ਰੇਰ ਰਿਹਾ ਹੁੰਦਾ ਹੈ, ਕੋਈ ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥ (ਪੰਨਾ ਨੰ: 473) ਦੇ ਸ਼ਬਦਾਂ ਰਾਹੀਂ ਇਸਤਰੀ ਜਾਤੀ ਦੇ ਹੱਕ ਵਿੱਚ ਨਾਅਰਾ ਮਾਰਨ ਵਾਲੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਰੋਧ ਵਿੱਚ ਸਾਰੇ ਹੱਦਾਂ ਬੰਨੇ ਪਾਰ ਕਰਦਿਆਂ ਇਸਤਰੀ ਜਾਤੀ ਦੇ ਬੇਇੱਜਤੀ ਕਰਨ ਵਾਲੇ ਬਚਿੱਤਰ ਨਾਟਕ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰ ਰਿਹਾ ਹੈ।
ਮੰਨ ਲਉ ਕਿ ਜਿੰਨੇ ਹੋਰ ਗ੍ਰੰਥ (ਪੁਸਤਕਾਂ) ਸਿੱਖ ਮੱਤ ਵਿੱਚ ਆ ਗਏ ਅਸੀਂ ਵਗੈਰ ਸੋਚੇ ਸਮਝੇ ਉਨ੍ਹਾਂ ਨੂੰ ਪੂਰਾ ਸੱਚ ਮੰਨ ਲਿਆ ਹੈ ਅਤੇ ਉਨ੍ਹਾਂ ਨੂੰ ਸਿੱਖ ਕੌਮ ਦੇ ਮਹਾਨ ਗ੍ਰੰਥ ਮੰਨ ਕੇ ਉਨ੍ਹਾਂ ਤੋਂ ਸੇਧ ਲੈਣ ਦਾ ਪ੍ਰਚਾਰ ਕਰਨ ਲੱਗ ਗਏ। ਮੇਰਾ ਇੱਥੇ ਇਹ ਲਿਖਣ ਦਾ ਮਤਲਬ ਇਹ ਨਹੀਂ ਕਿ ਉਪਰੋਕਤ ਲਿਖੀਆਂ ਸਾਰੀਆਂ ਪੁਸਤਕਾਂ ਹੀ ਮਾੜੀਆਂ ਹਨ ਜਾਂ ਕਿਸੇ ਵਿੱਚ ਕੋਈ ਵੀ ਗੱਲ ਚੰਗੀ ਨਹੀਂ ਹੈ। ਮੇਰਾ ਮਤਲਬ ਤਾਂ ਇਹ ਹੈ ਕਿ ਸਿੱਖਾਂ ਲਈ ਸਰਵੋਤਮ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੀ ਹੈ। ਗੁਰਬਾਣੀ ਤੋਂ ਬਾਹਰੀ ਹੋਰ ਕੋਈ ਵੀ ਪੁਸਤਕ ਭਾਵੇਂ ਉਹ ਕਿੰਨੀ ਵੀ ਚੰਗੀ ਕਿਉਂ ਨਾ ਹੋਵੇ, ਉਹ ਗੁਰਬਾਣੀ ਦੀ ਥਾਂ ਨਹੀਂ ਲੈ ਸਕਦੀ। ਸਾਨੂੰ ਗੁਰੂ ਦਾ ਹੁਕਮ ਵੀ ਹੈ ਕਿ:- ਆਵਹੁ ਸਿਖ ਸਤਿਗੁਰ ਕੇ ਪਿਆਰਿਹੋ ਗਾਵਹੁ ਸਚੀ ਬਾਣੀ॥ ਬਾਣੀ ਤ ਗਾਵਹੁ ਗੁਰੂ ਕੇਰੀ ਬਾਣੀਆਂ ਸਿਰਿ ਬਾਣੀ॥ … … … … …. . ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ॥ ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ॥ ਕਹਦੇ ਕਚੇ ਸੁਣਦੇ ਕਚੇ ਕਚੀਂ ਆਖਿ ਵਖਾਣੀ॥ (ਪੰਨਾ ਨੰ: 920) ਇਸ ਲਈ ਸਾਨੂੰ ਗੁਰਬਾਣੀ ਦੀ ਵਿਚਾਰ ਹੀ ਹਿਰਦੇ ਵਿੱਚ ਵਸਾਉਣੀ ਚਾਹੀਂਦੀ ਹੈ, ਹਾਂ ਜੋ ਗ੍ਰੰਥ (ਪੁਸਤਕਾਂ) ਗੁਰਬਾਣੀ ਅਨੁਸਾਰ ਗੁਰਮਤਿ ਦੀ ਸਹੀ ਜਾਣਕਾਰੀ ਦਿੰਦੇ ਹੋਣ ਉਹ ਪੜ ਲੈਣੇ ਕੋਈ ਮਾੜੀ ਗੱਲ ਵੀ ਨਹੀਂ ਹੈ। ਕਈ ਗ੍ਰੰਥਾਂ ਵਿੱਚ ਕੁੱਝ ਗੱਲਾਂ ਗੁਰਮਤਿ ਅਨੁਸਾਰੀ ਅਤੇ ਕੁੱਝ ਗੁਰਮਤਿ ਵਿਰੋਧੀ ਵੀ ਹੁੰਦੀਆਂ ਹਨ ਪਰ ਅਸੀਂ ਜਾਣਦੇ ਹੋਏ ਵੀ ਅਜਿਹੀਆਂ ਗੁਰਮਤਿ ਵਿਰੋਧੀ ਗੱਲਾਂ ਨੂੰ ਉਸ ਗ੍ਰੰਥ ਵਿੱਚੋਂ ਹਟਾਉਣ ਦੀ ਥਾਂ ਉਸ ਨੂੰ ਸਾਰੇ ਦੇ ਸਾਰੇ ਨੂੰ ਹੀ (ਠੀਕ ਗਲਤ ਸਮੇਤ) ਕਾਇਮ ਰੱਖਣ ਦੇ ਹਮਾਇਤੀ ਬਣ ਜਾਂਦੇ ਹਾਂ। ਇਸਨੂੰ ਚੰਗੀ ਸੋਚ ਨਹੀਂ ਕਿਹਾ ਜਾ ਸਕਦਾ। ਸਾਡੇ ਲਈ ਪਹਿਲ ਦੇ ਅਧਾਰ ਉੱਪਰ ਗੁਰਬਾਣੀ ਦੀ ਵਿਚਾਰ ਹੀ ਹੋਣੀ ਚਾਹੀਂਦੀ ਹੈ। ਦੂਜੇ ਥਾਂ ਤੇ ਉਹ ਪੁਸਤਕਾਂ ਜੋ ਗੁਰਮਤਿ ਅਨੁਸਾਰੀ ਹੋਣ ਦੀ ਵਿਚਾਰ ਵੀ ਕੀਤੀ ਜਾ ਸਕਦੀ ਹੈ, ਪਰ ਅੰਤਿਮ ਫੈਸਲਾ ਗੁਰਬਾਣੀ ਅਨੁਸਾਰ ਹੀ ਹੋਵੇ ਅਤੇ ਅਸੀਂ ਪਹਿਰਾ ਵੀ ਗੁਰਬਾਣੀ ਦੀ ਸੇਧ ਉੱਪਰ ਹੀ ਦੇਈਏ। ਜੇ ਕਿਸੇ ਗੁਰਸਿੱਖ ਜਾਂ ਵਿਦਵਾਨ ਨੇ ਕੁੱਝ ਚੰਗਾ ਲਿਖਿਆ ਹੈ ਉਹ ਪੜ੍ਹ ਵਿਚਾਰ ਲੈਣਾ ਚਾਹੀਦਾ ਹੈ। ਉਸ ਵਿੱਚੋਂ ਕੋਈ ਚੰਗੀ ਗੱਲ ਮਿਲੇ ਤਾਂ ਉਸ ਨੂੰ ਗ੍ਰਹਿਣ ਵੀ ਕਰ ਲੈਣਾ ਚਾਹੀਦਾ ਹੈ ਪਰ ਉਸਨੂੰ ਅੰਤਿਮ ਸੱਚ ਮੰਨ ਕੇ ਉਸੇ ਅਨੁਸਾਰ ਜੀਵਨ ਜਿਉਣ ਤੱਕ ਨਹੀਂ ਪਹੁੰਚ ਜਾਣਾ ਚਾਹੀਦਾ, ਕਿਉਂਕਿ ਉਸ ਵਿੱਚ ਵੀ ਕੋਈ ਭੁੱਲ ਹੋ ਸਕਦੀ ਹੈ, ਹਰ ਕੋਈ ਵਿਦਵਾਨ ਤੇ ਲੇਖਕ ਵੀ ਭੁੱਲਣ ਹਾਰ ਹੋ ਸਕਦਾ ਹੈ। ਜਿਵੇਂਕਿ ਗੁਰਵਾਕ ਹੈ:- ਭੁਲਣ ਅੰਦਰਿ ਸਭੁ ਕੋ ॥ ਅਭੁਲੁ ਗੁਰੂ ਕਰਤਾਰੁ ॥ (ਪੰਨਾ ਨੰ: 61)
ਉਹ ਕਿਹੜਾ ਉੱਤਰ ਹੈ ਜਾਂ ਉਹ ਕਿਹੜੀ ਸੇਧ ਹੈ ਜੋ ਸਾਨੂੰ ਗੁਰਬਾਣੀ ਵਿੱਚੋਂ ਨਹੀਂ ਮਿਲਦੀ, ਜਦੋਂ ਸਾਨੂੰ ਗੁਰਬਾਣੀ ਹਰ ਪੱਖ ਤੋਂ ਅਗਵਾਈ ਦੇ ਰਹੀ ਹੈ ਫਿਰ ਸਾਨੂੰ ਹੋਰ ਪੁਸਤਕਾਂ ਅਤੇ ਮਨੁੱਖਾਂ ਪਿੱਛੇ ਭੱਜਣ ਦੀ ਕੀ ਲੋੜ ਹੈ। ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦਿਆਂ, ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰ ਗੱਦੀ ਦਿਵਸ ਮਨਾਉਣ ਦੇ ਵਿਖਾਵੇ ਤਾਂ ਵੱਡੀ ਪੱਧਰ ਉੱਪਰ ਕਰ ਰਹੇ ਹਾਂ, ਪਰ ਅਸਲ ਵਿੱਚ ਅਸੀਂ ਬਹੁਤ ਸਾਰੇ ਗ੍ਰੰਥਾਂ (ਪੁਸਤਕਾਂ) ਅਤੇ ਆਪੋ-ਆਪਣੇ ਡੇਰਿਆਂ, ਟਕਸਾਲਾਂ, ਠਾਠਾਂ, ਜੱਥਿਆਂ ਦੇ ਮੁਖੀਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਵੀ ਉੱਤਮ ਮੰਨ ਰਹੇ ਹਾਂ। ਜਿਸ ਦਾ ਸਬੂਤ ਇਹ ਹੈ ਕਿ ਹਰ ਇੱਕ ਡੇਰੇ, ਜਥੇ, ਟਕਸਾਲ, ਠਾਠ ਦੀ ਆਪੋ-ਆਪਣੀ ਵੱਖੋ-ਵੱਖਰੀ ਰਹਿਤ ਮਰਯਾਦਾ ਹੈ, ਹਰ ਇੱਕ ਦੇ ਆਪੋ-ਆਪਣੇ ਵੱਖੋ-ਵੱਖਰੇ ਮਹਾਂਪੁਰਸ਼, ਬ੍ਰਹਮ ਗਿਆਨੀ, ਸੰਤ, ਅਤੇ ਜਥੇਦਾਰ ਹਨ। ਸਭ ਦੇ ਮੁਖੀਆਂ ਦੇ ਆਪੋ-ਆਪਣੇ ਵਚਨ ਤੇ ਪ੍ਰਵਚਨ ਹਨ। ਮੰਨ ਲਉ ਕਿ ਜੇ ਕਿਸੇ ਗੁਰਸਿੱਖ ਨੇ ਸੱਚਾ ਜੀਵਨ ਜੀਵਿਆ ਹੈ ਅਤੇ ਲਿਖਿਆ ਵੀ ਸੋਹਣਾ ਹੈ ਤਾਂ ਇਹ ਵੀ ਸੱਚ ਹੈ ਕਿ ਉਸ ਨੂੰ ਇਹ ਸੋਝੀ (ਗੁਰਮਤਿ) ਗੁਰਬਾਣੀ ਤੋਂ ਹੀ ਮਿਲੀ ਹੈ। ਇਸ ਲਈ ਅਜਿਹੇ ਗੁਰਸਿੱਖ ਦੇ ਜੀਵਨ ਨੂੰ ਵੇਖ ਕੇ ਅਤੇ ਉਸਦੀ ਲਿਖਤ ਨੂੰ ਪੜ੍ਹ ਕੇ ਉਸ ਨਾਲ ਜੁੜਨ ਦੀ ਵਜਾਇ ਸਾਨੂੰ ਗੁਰਬਾਣੀ ਨਾਲ ਹੀ ਜੁੜਨਾ ਚਾਹੀਂਦਾ ਹੈ। ਇਹ ਨਹੀਂ ਹੋਣਾ ਚਾਹੀਂਦਾ ਕਿ ਅਸੀਂ ਉਸ ਗੁਰਸਿੱਖ ਦੇ ਚੇਲੇ ਬਣਕੇ ਉਸਨੂੰ ਗੁਰੂਆਂ ਦੇ ਸ਼ਰੀਕ ਵੱਜੋਂ ਸਥਾਪਿਤ ਕਰਕੇ ਆਪਣਾ ਰਾਹ ਦਸੇਰਾ ਪ੍ਰਚਾਰਨ ਲੱਗ ਜਾਈਏ। ਜਿਸ ਗੁਰਬਾਣੀ ਨੂੰ ਪੜ੍ਹ ਕੇ ਉਹ ਚੰਗਾ ਬਣਿਆ ਹੈ, ਸਾਨੂੰ ਵੀ ਉਸੇ ਗੁਰਬਾਣੀ ਤੋਂ ਸੇਧ ਲੈਣੀ ਚਾਹੀਂਦੀ ਹੈ। ਫਿਰ ਹੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਅਤੇ ਇੱਕ ਮੱਤ ਦੇ ਧਾਰਨੀ ਕਹਾ ਸਕਦੇ ਹਾਂ। ਪਰ ਅੱਜ ਤਾਂ ਸਾਡੀਆਂ ਮੱਤਾਂ ਵਿੱਚ ਬੜੇ ਮਤਭੇਦ ਹਨ, ਕੀ ਇੱਕ ਗੁਰੂ ਦੇ ਸਿੱਖਾਂ ਦੀਆਂ ਮੱਤਾਂ ਵਿੱਚ ਇੰਨੇ ਵਖਰੇਵੇਂ ਹੋ ਸਕਦੇ ਹਨ? ਨਹੀਂ, ਇੱਕ ਗੁਰੂ ਨੂੰ ਮੰਨਣ ਵਾਲਿਆਂ ਦੀਆਂ ਮੱਤਾਂ ਵਿੱਚ ਏਨੇ ਵਖਰੇਵੇਂ ਨਹੀਂ ਹੋਇਆ ਕਰਦੇ, ਅਸਲ ਗੱਲ ਤਾਂ ਇਹ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਓਟ ਵਿੱਚ ਛੁਪੇ ਹੋਏ ਵੱਖ ਵੱਖ ਮੱਤਾਂ ਦੇ ਮੁਖੀਆਂ ਅਤੇ ਵੱਖਰੇ-ਵੱਖਰੇ ਗ੍ਰੰਥਾਂ (ਪੁਸਤਕਾਂ) ਦੇ ਚੇਲੇ ਹਾਂ । ਗੁਰੂ ਗ੍ਰੰਥ ਸਾਹਿਬ ਜੀ ਤੋਂ ਪੂਰਨ ਸੇਧ ਨਾ ਲੈਣ ਦੀਆਂ ਹੋਰ ਮਿਸਾਲਾਂ ਵੀ ਸਾਡੇ ਸਾਹਮਣੇ ਪਰਤੱਖ ਹਨ। ਜਿਵੇਂਕਿ ਸਿੱਖ ਮੱਤ ਦੇ ਤਿੰਨ ਮੁੱਢਲੇ ਅਸੂਲ (ਨੇਮ) ਹਨ, ਨਿਤਨੇਮ ਕਰਨਾ, ਅਰਦਾਸ ਕਰਨੀ ਅਤੇ ਖੰਡੇ ਦੀ ਪਹੁਲ ਲੈਣੀ। ਇੰਨ੍ਹਾਂ ਤਿੰਨਾਂ ਨੇਮਾਂ ਵਿੱਚ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲੋਂ ਹੋਰ ਰਚਨਾਵਾਂ/ ਬਾਹਰੀ ਬਾਣੀਆਂ ਨੂੰ ਵੱਧ ਉੱਤਮ ਮੰਨਦੇ ਹਾਂ। ਜਿਵੇਂ ਕਿ ਨਿੱਤਨੇਮ ਕਰਨ ਲਈ ਵੀ ਸਾਨੂੰ ਪੰਜ ਬਾਣੀਆਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਨਹੀਂ ਮਿਲਦੀਆਂ। ਜਿਸ ਕਾਰਨ ਅਸੀਂ ਜਿਸ ਗ੍ਰੰਥ ਨੂੰ ਗੁਰੂ ਮੰਨਦੇ ਹਾਂ, ਉਸ ਵਿੱਚੋਂ ਸਿਰਫ ਦੋ ਬਾਣੀਆਂ ਪੜ੍ਹਦੇ ਹਾਂ, ਬਾਹਰਲੇ ਹੋਰ ਗ੍ਰੰਥਾਂ (ਬਚਿੱਤਰ ਨਾਟਣਕ) ਵਿੱਚੋਂ ਤਿੰਨ ਬਾਣੀਆਂ ਪੜ੍ਹਦੇ ਹਾਂ। ਸਾਡੀ ਨਿੱਤ ਦੀ ਅਰਦਾਸ ਵਿੱਚ ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥ ਜਾਂ ਗੁਰਬਾਣੀ ਦਾ ਹੋਰ ਕੋਈ ਸ਼ਬਦ ਹੀ ਨਹੀਂ ਹੈ। ਜਦਕਿ ਤੂ ਠਾਕੁਰੁ ਤੁਮ ਪਹਿ ਅਰਦਾਸਿ॥ (ਪੰਨਾ ਨੰ: 268) ਜਿਹੇ ਅਰਦਾਸ ਨਾਲ ਸੰਬੰਧਿਤ ਸ਼ਬਦ ਗੁਰਬਾਣੀ ਵਿੱਚ ਮੌਜੂਦ ਹਨ, ਪਰ ਪਤਾ ਨਹੀਂ ਅਜਿਹੇ ਸ਼ਬਦ ਸਾਨੂੰ ਕਿਉਂ ਚੰਗੇ ਨਹੀਂ ਲੱਗੇ ਜਿਸ ਕਾਰਨ ਅਰਦਾਸ ਦੀ ਸਾਰੀ ਸ਼ਬਦਾਵਲੀ ਸਾਨੂੰ ਬਾਹਰੋਂ ਹੀ ਲੈਣੀ ਪਈ । ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥ (ਪੰਨਾ ਨੰ: 982) ਦਾ ਪਾਠ ਪੜ੍ਹਨ ਵਾਲਿਆਂ ਸਾਨੂੰ ਖੰਡੇ ਦੀ ਪਾਹੁਲ ਤਿਆਰ ਕਰਨ ਲਈ ਵੀ ਸਾਰੀਆਂ ਬਾਣੀਆਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਨਹੀਂ ਮਿਲੀਆਂ, ਇਸ ਵਾਸਤੇ ਵੀ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਦੋ ਬਾਣੀਆਂ ਹੀ ਮਿਲੀਆਂ ਹਨ ਬਾਕੀ ਦੀਆਂ ਤਿੰਨੇ ਬਾਣੀਆਂ ਬਚਿੱਤਰ ਨਾਟਕ ਵਿੱਚੋਂ ਲੈਣੀਆਂ ਪਈਆਂ। ਸਾਡੇ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਬਾਹਰ ਦੀਆਂ ਰਚਨਾਵਾਂ ਲੈ ਕੇ ਕਾਰਜ ਕਰਨ ਦੀ ਸੋਚ ਵੇਖ ਮਹਿਸੂਸ ਹੁੰਦਾ ਹੈ ਕਿ ਸਾਡਾ ਗੁਰੂ ਅਧੂਰਾ ਹੈ, ਕਿਉਂਕਿ ਇਸ ਵਿੱਚ ਨਾ ਤਾਂ ਨਿਤਨੇਮ ਲਈ ਬਾਣੀਆਂ ਪੂਰੀਆਂ ਹਨ, ਨਾ ਅਰਦਾਸ ਲਈ ਕੋਈ ਸ਼ਬਦ ਹੈ ਅਤੇ ਨਾ ਹੀ ਖੰਡੇ ਦੀ ਪਹੁਲ ਤਿਆਰ ਕਰਨ ਲਈ ਪੂਰੀਆਂ ਬਾਣੀਆਂ ਇਸ ਵਿੱਚੋਂ ਮਿਲਦੀਆਂ ਹਨ, ਰਹਿਤਾਂ ਅਤੇ ਕੁਰਹਿਤਾਂ ਦੱਸਣ ਲਈ ਵੀ ਸਾਨੂੰ ਹੋਰ ਗ੍ਰੰਥਾਂ ਅਤੇ ਰਹਿਤਨਾਮਿਆਂ ਉੱਪਰ ਨਿਰਭਰ ਹੋਣਾ ਪੈਂਦਾ ਹੈ। ਸਾਡੀ ਅਜਿਹੀ ਸੋਚ ਕਾਰਨ ਗੁਰੂ ਗੋਬਿੰਦ ਸਿੰਘ ਜੀ ਉੱਪਰ ਵੀ ਕਿੰਤੂ ਪ੍ਰੰਤੂ ਹੋਵੇਗਾ ਕਿ ਉਨ੍ਹਾਂ ਨੇ ਸਾਨੂੰ ਅਧੂਰੇ ਗੁਰੂ ਦੇ ਲੜ ਲਾਇਆ ਹੈ। ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਰਜ ਕਰਨ ਉਪਰੰਤ, ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੂਰਨ ਕਰਕੇ 7 ਅਕਤੂਬਰ 1708 ਵਿੱਚ ਨੰਦੇੜ ਵਿਖੇ ਗੁਰਗੱਦੀ ਦੇ ਕੇ ਸਿੱਖ ਕੌਮ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਸੀ। ਅੱਜ ਅਸੀਂ ਨਿਤਨੇਮ, ਅਰਦਾਸ ਅਤੇ ਖੰਡੇ ਦੀ ਪਹੁਲ ਤਿਆਰ ਕਰਨ ਲਈ ਜੋ ਰਚਨਾਵਾਂ ਬਚਿੱਤਰ ਨਾਟਕ ਵਿੱਚੋਂ ਲੈ ਰਹੇ ਹਾਂ ਕੀ ਗੁਰੂ ਗੋਬਿੰਦ ਸਿੰਘ ਜੀ ਇੰਨ੍ਹਾਂ ਰਚਨਾਵਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਨਹੀਂ ਸਨ ਕਰ ਸਕਦੇ? ਜੇ ਗੁਰੂ ਗੋਬਿੰਦ ਸਿੰਘ ਜੀ ਨੇ ਇਨ੍ਹਾਂ ਰਚਨਾਵਾਂ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਨਾ ਠੀਕ ਨਹੀਂ ਸਮਝਿਆ ਤਾਂ ਫਿਰ ਸਾਨੂੰ ਇਨ੍ਹਾਂ ਦੀ ਕੀ ਲੋੜ ਪੈ ਗਈ ਸੀ ਜਾਂ ਕੀ ਅਸੀਂ ਗੁਰੂ ਗੋਬਿੰਦ ਸਿੰਘ ਜੀ ਨਾਲੋਂ ਵੱਧ ਸਿਆਣੇ ਹੋ ਗਏ ਹਾਂ? ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਜਿਸ ਗੁਰਬਾਣੀ ਦੇ ਲੜ ਲਾਇਆ ਸਾਡੀ ਉਸ ਨਾਲ ਤਸੱਲੀ ਕਿਉਂ ਨਹੀਂ ਹੁੰਦੀ, ਕੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੁੱਝ ਘਾਟ ਰਹਿ ਗਈ ਸੀ? ਖਸਮੁ ਛੋਡਿ ਦੂਜੈ ਲਗੇ ਡੁਬੇ ਸੇ ਵਣਜਾਰਿਆ॥ (ਪੰਨਾ ਨੰ: 470) ਵਾਲਾ ਸ਼ਬਦ ਸਾਡੇ ਵਰਗੇ ਸਿੱਖਾਂ ਜੋ ਆਪਣੇ ਮਾਲਕ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਦੂਜਿਆਂ (ਹੋਰ ਗ੍ਰੰਥਾਂ) ਪਿੱਛੇ ਲੱਗੇ ਫਿਰਦੇ ਹਾਂ ਉੱਪਰ ਪੂਰੀ ਤਰ੍ਹਾਂ ਢੁੱਕਦਾ ਹੈ। ਇੱਕ ਪਾਸੇ ਤਾਂ ਜਦ ਸਿਰਸੇ ਡੇਰੇ ਦੇ ਸੌਦਾ ਸਾਧ ਨੇ ਆਪਣੇ ਡੇਰੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕਰਨ ਦੀ ਗਲਤੀ ਕੀਤੀ ਤਾਂ ਅਸੀਂ ਮਰਨ ਮਾਰਨ ਉੱਤੇ ਉਤਰ ਆਏ, ਦੂਜੇ ਪਾਸੇ ਅਸੀਂ ਗੁਰੂ ਕੇ ਸਿੱਖ ਅਖਵਾਉਣ ਵਾਲਿਆਂ ਨੇ ਗੁਰੁ ਗ੍ਰੰਥ ਸਾਹਿਬ ਜੀ ਦੀ ਨਕਲ ਕਰਦਿਆਂ ਇੱਕ ਘਟੀਆ ਦਰਜੇ ਦੀ ਰਚਨਾ ਨੂੰ 1428 ਪੰਨਿਆਂ ਵਿੱਚ ਲਿਖ ਕੇ ਗ੍ਰੰਥ ਤਿਆਰ ਕਰਕੇ ਉਸਨੂੰ ਗੁਰੂ ਗ੍ਰੰਥ ਸਾਹਿਬ ਜੀ ਵਾਂਗ ਮੰਜੀ ਸਾਹਿਬ ਉੱਪਰ ਪ੍ਰਕਾਸ਼ ਕਰਕੇ, ਉੱਪਰ ਚੰਦੋਆ (ਚਾਨਣੀ) ਸਜਾ ਕੇ ਉਸ ਉੱਪਰ ਚੌਰ ਕਰ ਰਹੇ ਹਾਂ ਤਾਂ ਸਾਨੂੰ ਕੌਣ ਕਹੇ ਰਾਣੀਏ ਅੱਗਾ ਢੱਕ। ਅੱਜ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਗੱਦੀ ਦਿਵਸ ਮਨਾ ਰਹੇ ਹਾਂ ਤਾਂ ਅਸੀਂ ਸਾਡੇ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪੈਦਾ ਕੀਤੀ ਬਚਿੱਤਰ ਨਾਟਕ ਦੀ ਗੱਦੀ ਬਾਰੇ ਕਿਸੇ ਨੂੰ ਕੀ ਜਵਾਬ ਦੇਵਾਂਗੇ ? ਕੀ ਸਿੱਖਾਂ ਦੇ ਦੋ ਗ੍ਰੰਥ ਗੁਰੂ ਹਨ? ਜੇ ਨਹੀਂ ਤਾਂ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਬਚਿੱਤਰ ਨਾਟਕ ਦਾ ਪ੍ਰਕਾਸ਼ ਹੂ-ਬ-ਹੂ ਉਸੇ ਤਰ੍ਹਾਂ ਕਿਉਂ ਕਰ ਰਹੇ ਹਾਂ? ਜਦੋਂ ਕਿ ਕਿਸੇ ਚੰਗੀ ਤੋਂ ਚੰਗੀ ਰਚਨਾ ਨੂੰ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰਨਾ ਗਲਤ ਹੈ। ਪਰ ਅਸੀਂ ਤਾਂ ਉਸ ਅਸ਼ਲੀਲ ਰਚਨਾ ਨੂੰ ਗੁਰੂ ਸਾਹਿਬ ਜੀ ਵਾਂਗ ਸਤਿਕਾਰ ਦੇ ਰਹੇ ਹਾਂ, ਜਿਸ ਨੂੰ ਸੰਗਤਾਂ ਵਿੱਚ ਤਾਂ ਕੀ, ਇੱਕਲਾ ਬੰਦਾ ਪੜ੍ਹਦਾ ਹੋਇਆ ਵੀ ਸ਼ਰਮਾਉਂਦਾ ਹੈ, ਬੀਬੀਆਂ ਵਿੱਚ ਤਾਂ ਇਸਦੀ ਗੱਲ ਕਰਨੀ ਵੀ ਸੰਭਵ ਨਹੀਂ ਹੈ। ਜੇ ਕਿਸੇ ਨੂੰ ਬਚਿੱਤਰ ਨਾਟਕ ਚੰਗਾ ਲੱਗਦਾ ਹੈ, ਉਹ ਜੀਅ ਸਦਕੇ ਇਸਨੂੰ ਪੜ੍ਹੇ ਅਤੇ ਆਪਣੇ ਪਰਿਵਾਰ ਨੂੰ ਪੜ੍ਹ ਕੇ ਸੁਣਾਵੇ ਕਿਸੇ ਨੂੰ ਕੋਈ ਇਤਰਾਜ ਨਹੀਂ ਹੋਵੇਗਾ, ਪਰ ਆਪਣੀ ਜਾਂ ਕਿਸੇ ਦੀ ਚੰਗੀ ਮੰਦੀ ਪਸੰਦ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਾਲਾ ਰੁਤਬਾ ਦੇਣਾ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਨਿਰਾਦਰੀ ਹੈ, ਉੱਥੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਖਸ਼ੀ ਗੁਰਗੱਦੀ ਨੂੰ ਵੀ ਇੱਕ ਚੁਣੌਤੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਕੋਈ ਥੋੜੇ ਸਮੇਂ ਵਿੱਚ ਹੀ ਤਿਆਰ ਨਹੀਂ ਸੀ ਹੋ ਗਈ, ਦਸਾਂ ਪਾਤਸ਼ਾਹੀਆਂ ਦੇ ਸਮੇਂ ਵਿੱਚ ਇਸ ਨੂੰ ਸੰਪੂਰਨਤਾ ਮਿਲੀ ਸੀ, ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ ਇਸ ਦਾ ਮੁੱਢ ਬੰਨਿਆ ਸੀ ਅਤੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਨੂੰ ਸੰਪੂਰਨ ਕਰਕੇ ਗੁਰਗੱਦੀ ਬਖਸ਼ੀ ਸੀ । ਗੁਰੂ ਅਰਜਨ ਦੇਵ ਜੀ ਨੇ ਪਹਿਲੇ ਗੁਰੂਆਂ ਤੋਂ ਪ੍ਰਾਪਤ ਹੋਈ ਬਾਣੀ ਅਤੇ ਆਪਣੀ ਬਾਣੀ ਨੂੰ ਇੱਕ ਥਾਂ ਇੱਕਠਾ ਕਰਨ ਦਾ ਕਾਰਜ ਪਹਿਲੀ ਜੇਠ 1660 ਬਿਕ੍ਰਮੀ ਨੂੰ ਗੁਰਦੁਆਰਾ ਰਾਮਦਾਸ ਦੇ ਸਥਾਨ (ਅੰਮ੍ਰਿਤਸਰ) ਵਿਖੇ ਸ਼ੁਰੂ ਕੀਤਾ ਅਤੇ ਭਾਦੋਂ ਵਦੀ ਅਮਾਵਸ 1661 ਬਿਕ੍ਰਮੀ ਨੂੰ ਇਹ ਕਾਰਜ ਸੰਪੂਰਨ ਹੋਣ ਉਪਰੰਤ ਅਤੇ ਇਸ ਤਿਆਰ ਕੀਤੇ ਗ੍ਰੰਥ ਦਾ ਭਾਦੋਂ ਸੁਦੀ ਏਕਮ ਵਾਲੇ ਦਿਨ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਪਹਿਲਾ ਪ੍ਰਕਾਸ਼ ਕੀਤਾ ਗਿਆ ਸੀ । ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਇਸੇ ਗ੍ਰੰਥ ਵਿੱਚ ਦਰਜ ਕਰਕੇ 7 ਅਕਤੂਬਰ 1708 ਨੂੰ ਨਾਂਦੇੜ (ਮਹਾਂਰਾਸ਼ਟਰ) ਵਿਖੇ ਇਸੇ ਗ੍ਰੰਥ ਨੂੰ ਗੁਰਗੱਦੀ ਬਖਸ਼ ਕੇ ਸਿੱਖ ਕੌਮ ਨੂੰ ਇਸੇ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਸੀ। ਸਾਡੇ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕੀਤੇ ਬਚਿੱਤਰ ਨਾਟਕ ਨੂੰ ਪਤਾ ਨੀ ਕਿਸ ਨੇ ਕਦੋਂ ਲਿਖਵਾਉਣਾ ਸ਼ੁਰੂ ਕੀਤਾ, ਕਦੋਂ ਇਹ ਸੰਪੂਰਨ ਹੋਇਆ, ਕਿਸਨੇ ਇਸਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਂਗ ਪ੍ਰਕਾਸ਼ ਕਰਨ ਦਾ ਹੁਕਮ ਦਿੱਤਾ, ਕੋਈ ਪਤਾ ਨਹੀਂ। ਪਰ ਕਿਸੇ ਨੇ ਬੜੀ ਫੁਰਤੀ ਨਾਲ ਗੁਰੂਆਂ ਦੀ ਨਕਲ ਕਰਦਿਆਂ ਇੱਧਰ ਉੱਧਰ ਦੀਆਂ ਰਚਨਾਵਾਂ ਇੱਕਠੀਆਂ ਕਰਕੇ ਆਪ ਹੀ ਇਸ ਬਚਿੱਤਰ ਨਾਟਕ ਨੂੰ ਗੱਦੀ ਬਖਸ਼ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰਕੇ, ਗੁਰੂਆਂ ਦੇ ਸ਼ਰੀਕ ਵੱਜੋਂ ਇਸਨੂੰ ਸਥਾਪਿਤ ਕਰ ਦਿੱਤਾ, ਜੋ ਇੱਕ ਘੋਰ ਅਪਰਾਧ ਅਤੇ ਨਾ ਬਖਸ਼ਿਆ ਜਾਣ ਵਾਲਾ ਗੁਨਾਹ ਹੈ। ਜੇ ਅਸੀਂ ਇਸ ਹੋਈ ਭੁੱਲ ਨੂੰ ਬਖਸ਼ਾਉਣਾ ਚਾਹੁੰਦੇ ਹਾਂ, ਸੱਚ ਮੁੱਚ ਹੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦੇ ਹਾਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਗੱਦੀ ਦਿਵਸ ਸਹੀ ਅਰਥਾਂ ਵਿੱਚ ਮਨਾਉਣਾ ਚਾਹੁੰਦੇ ਹਾਂ, ਤਾਂ ਸੱਚੇ ਮਨ ਨਾਲ ਗੁਰਬਾਣੀ ਦੇ ਇਹ ਸ਼ਬਦ:- ਸਾਹਿਬੁ ਮੇਰਾ ਏਕੋ ਹੈ॥ ਏਕੋ ਹੈ ਭਾਈ ਏਕੋ ਹੈ॥ (ਪੰਨਾ ਨੰ: 350), ਹਰਿ ਇਕੋ ਦਾਤਾ ਸੇਵੀਐ ਹਰਿ ਇਕੁ ਧਿਆਈਐ॥ ਹਰਿ ਇਕੋ ਦਾਤਾ ਮੰਗੀਐ ਮਨ ਚਿੰਦਿਆ ਪਾਈਐ ॥ ਜੇ ਦੂਜੇ ਪਾਸਹੁ ਮੰਗੀਐ ਤਾ ਲਾਜ ਮਰਾਈਐ॥ ਜਿਨਿ ਸੇਵਿਆ ਤਿਨਿ ਫਲੁ ਪਾਇਆ ਤਿਸੁ ਜਨ ਕੀ ਸਭ ਭੁਖ ਗਵਾਈਐ॥ ਨਾਨਕੁ ਤਿਨ ਵਿਟਹੁ ਵਾਰਿਆ ਜਿਨ ਅਨਦਿਨੁ ਹਿਰਦੈ ਹਰਿ ਨਾਮੁ ਧਿਆਈਐ ॥ (ਪੰਨਾ ਨੰ: 590) ਗਾਉਂਦੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਗੱਦੀ ਦਿਵਸ ਮਨਾਈਏ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਰੀਕ ਪੈਦਾ ਕਰਨ ਦੀ ਥਾਂ ਆਉ ਅੱਜ ਆਪਾਂ ਸਾਰੇ ਮਿਲ ਕੇ ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ ਦੇ ਹੁਕਮਾਂ ਉੱਪਰ ਪਹਿਰਾ ਦਿੰਦੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਪੂਰਨ ਸੇਧ ਲਈਏ, ਕਿਸੇ ਹੋਰ ਗ੍ਰੰਥ ਜਾਂ ਮਨੁੱਖ ਉੱਪਰ ਟੇਕ ਨਾ ਰੱਖਣ ਦਾ ਪ੍ਰਣ ਕਰੀਏ।

ਨੋਟ:- ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਗੱਦੀ ਦਿਵਸ ਇੱਕ ਪਾਸੇ ਗੁਰ ਸਿੱਖਾਂ ਵੱਲੋਂ ਨਾਨਕਸ਼ਾਹੀ ਕੈਲੰਡਰ ਅਨੁਸਾਰ ਹਰ ਸਾਲ 20 ਅਕਤੂਬਰ ਨੂੰ ਮਨਾਇਆ ਜਾਂਦਾ ਹੈ। ਦੂਜੇ ਪਾਸੇ ਆਰ. ਐਸ. ਐਸ. ਦੇ ਸਿੱਖਾਂ ਵੱਲੋਂ ਆਰ. ਐਸ. ਐਸ. ਦੇ ਹੁਕਮਾਂ ਅਨੁਸਾਰ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਮੁਤਾਬਿਕ ਇਸ ਵਾਰ ਇਹ ਦਿਵਸ 28 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ ਅਤੇ ਅਗਲੇ ਸਾਲ ਇਸਦੀ ਕੋਈ ਹੋਰ ਤਾਰੀਖ ਹੋਵੇਗੀ।

ਹਰਲਾਜ ਸਿੰਘ ਬਹਾਦਰਪੁਰ
ਪਿੰਡ ਤੇ ਡਾਕ: ਬਹਾਦਰਪੁਰ ਪਿੰਨ - 151501
ਤਹਿ: ਬੁਢਲਾਡਾ, ਜਿਲ੍ਹਾ ਮਾਨਸਾ (ਪੰਜਾਬ)
ਮੋ: 94170-23911


{ਨੋਟ:- ਪਿਛਲੇ ਹੋਰ ਪੱਤਰ ਪੜ੍ਹਨ ਲਈ ਐਰੋ (ਤੀਰ) ਨੂੰ ਕਲਿਕ ਕਰੋ ਜੀ}


.