‘ਸਿੱਖ ਮਾਰਗ’ ਦੇ ਪਾਠਕਾਂ/ਲੇਖਕਾਂ ਦੀ ਜਾਣਕਾਰੀ
ਲਈ
ਅੱਜ 22 ਦਸੰਬਰ 2011 ਤੋਂ ਬਾਅਦ ਕੁੱਝ ਦਿਨ ‘ਸਿੱਖ ਮਾਰਗ’ ਅੱਪਡੇਟ ਨਹੀਂ ਹੋਵੇਗਾ-ਸੰਪਾਦਕ।
(22/12/11)
ਕਰਨਲ ਡਾ: ਦਲਵਿੰਦਰ ਸਿੰਘ ਗ੍ਰੇਵਾਲ
ਮਨ
ਤੂ ਜੋਤਿ ਸਰੂਪ ਹੈ
ਡਾ: ਦਲਵਿੰਦਰ ਸਿੰਘ ਗ੍ਰੇਵਾਲ
“ਮਨ ਤੂ ਜੋਤਿ ਸਰੂਪ ਹੈ, ਅਪਣਾ ਮੂਲ ਪਛਾਣ। “
ਮਨ ਜੋਤ ਸਰੂਪ ਹੈ, ਮਨ ਦਾ ਮੂਲ ਜੋਤ ਹੈ, ਜੋਤ ਜਾਂ ਰੋਸ਼ਨੀ ਜਾਂ ਸ਼ਕਤੀ ਦਾ ਮੁਢ ਰੱਬ ਹੈ।
ਰਬ ਤੋਂ ਜੋਤ, ਜੋਤ ਤੋਂ ਮਨ। ਮਨ ਜਿਸਨੂੰ ਏਥੇ ਆਤਮਾ ਕਰਕੇ ਮੰਨਿਆ ਗਿਆ ਹੈ। ਆਤਮਾ-ਪਰਮਾਤਮਾ ਦੀ
ਅੰਸ਼ ਹੈ ਆਤਮਾ ਪ੍ਰਮਾਤਮਾ ਦਾ ਹੀ ਇੱਕ ਰੂਪ ਹੈ। ਸਾਰਾ ਬ੍ਰਹਿਮੰਡ ਪ੍ਰਮਾਤਮਾ ਦਾ ਅੰਗ ਹੈ, ਅੰਸ਼ ਹੈ,
ਪ੍ਰਮਾਤਮਾ ਸਾਰੇ ਬ੍ਰਹਿਮੰਡ ਵਿੱਚ ਵਿਦਿਆਮਾਨ ਹੈ ਸ਼ਕਤੀ ਦੇ ਰੂਪ ਵਿਚ, ਐਨਰਜੀ ਦੇ ਰੂਪ ਵਿਚ, ਜੋਤ
ਦੇ ਸਰੂਪ ਵਿਚ। ਸਾਰਾ ਬ੍ਰਹਿਮੰਡ ਪ੍ਰਮਾਤਮਾ ਦਾ ਅੰਸ਼, ਵਖ ਵਖ ਆਤਮਾ ਰੂਪ ਵਿਚ। ਕੁੱਝ ਵੀ ਅਜਿਹਾ
ਨਹੀਂ ਜਿਸ ਵਿੱਚ ਆਤਮਾ ਨਹੀਂ। ਆਤਮਾ ਜਿਸਨੂੰ ਅਸੀਂ ਜ਼ਿੰਦਗੀ ਨਾਲ ਜੋੜਦੇ ਹਾਂ, ਹਰ ਚੀਜ, ਹਰ ਵਸਤ
ਜੋ ਪ੍ਰਮਾਤਮਾ ਨੇ ਪੈਦਾ ਕੀਤੀ ਹੈ ਹਮੇਸ਼ਾ ਜਿਉਂਦੀ ਹੈ, ਕਦੇ ਵੀ ਮਰਦੀ ਨਹੀਂ, ਬਸ ਰੂਪ ਬਦਲਦੀ ਹੈ।
ਮਨ ਜਾਂ ਆਤਮਾ ਵੀ ਹਮੇਸ਼ਾ ਜਿਉਂਦੀ ਹੈ।
ਮਨ ਜਿਸ ਨੂੰ ਅਸੀਂ ਆਮ ਤੌਰ ਤੇ ‘ਬ੍ਰੇਨ` (Brain)
ਨਾਲ ਜੋੜਦੇ ਹਾਂ । ਗੁਰਬਾਣੀ ਵਿਚ ਇਸਨੂੰ ਆਤਮਾ ਤੋਂ ਵੱਖ ਨਹੀਂ ਮੰਨਿਆ ਗਿਆ । ਵਖ-ਵਖ ਧਰਮਾਂ ਦੇ
ਮਨ ਤੇ ਆਤਮਾਂ ਸਬੰਧੀ ਅਲਗ ਅਲਗ ਵਿਚਾਰ ਹਨ ।
ਬੋਧ ਅਤੇ ਅਨੁਸਾਰ ਮਨ ਦੀਆਂ ਤਿੰਨ ਅਵਸਥਾਵਾਂ ਹਨ ਜਗਤ, ਸੁਪਤ ਤੇ ਜਾਗਤ, ਸੁਪਤ ਤੇ ਜਾਗਤ-ਸੁਪਤ।
ਸੁਪਤ ਅਵਸਥਾ ਦੀਆਂ ਵਖ-ਵਖ ਤਹਿਆਂ ਹਨ ਉਸੇ ਤਰ੍ਹਾਂ ਪਿਆਜ਼ ਨੂੰ ਛਿਲਦੇ ਹਾਂ ਤਾਂ ਤਹਿਆਂ ਨਿਕਲਦੀਆਂ
ਜਾਂਦੀਆਂ ਹਨ। ਮਨ ਜਿਸ ਦਾ ਸਬੰਧ ਯਾਦਸ਼ਤ ਨਾਲ ਜੋੜਿਆ ਗਿਆ ਹੈ।
(22/12/11)
ਗਿਆਨੀ ਸੰਤੋਖ ਸਿੰਘ
ਅਰਥ ਸਪੱਸ਼ਟ ਕਰ ਕੇ ਮੇਰੀ ਦੁਬਿਧਾ ਦੂਰ ਕਰਨ ਲਈ ਬਹੁਤ
ਧੰਨਵਾਦ, ਸ. ਚਰਨਜੀਤ ਸਿੰਘ ਜੀ!
ਸ਼ੁਭਚਿੰਤਕ
ਸੰਤੋਖ ਸਿੰਘ
(21/12/11)
ਅਜ੍ਰਾਵਤ ਸਿੰਘ
ਕਰਨਲ ਗਰੇਵਾਲ ਸਿੰਘ
ਸਾਹਿਬ ਜੀ ਲਈ
ਵਾਹਿਗੁਰੂ ਜੀ ਕਾ ਖਾਲਸਾ ।।
ਵਾਹਿਗੁਰੂ ਜੀ ਕੀ ਫਤਹਿ ।।
ਕਰਨਲ ਗਰੇਵਾਲ ਸਿੰਘ ਸਾਹਿਬ ਜੀ, ਨੇ ਗੁਰੂ ਨਾਨਕ ਸਾਹਿਬ ਜੀ ਦੇ ਮੱਕੇ ਜਾਣ ਮੁਤਲਕ ਜੋ ਸਬੂਤ
੧੮-੧੨-੧੧ ਤਾਰੀਖ ਨੂੰ ਲਿਖਤੀ ਰੂਪ ਵਿਚ ਪੇਸ਼ ਕੀਤੇ ਸਨ ਓਹ ਵਾਕਿਆ ਹੀ ਹੈਰਤ ਅੰਗੇਜ ਹਨ |
ਮੈਂ ਕਰਨਲ ਸਾਹਿਬ ਜੀ ਤੋਂ ਪੂਛਨਾ ਚਾਹੁੰਦਾ ਹਾਂ ਕਿ ਉਨ੍ਹਾ ਨੇ ਗੁਰੂ ਨਾਨਕ ਦੇਵ ਜੀ ਦੇ ਮੱਕਾ ਸਫਰ
ਬਾਰੇ ਜੋ ਦਸਿਆ, ਓਹ ਸਾਨੂੰ ਕਿਥੋਂ ਉਪਲਬਧ ਹੋ ਸਕਦਾ ਹੈ | ਦਾਸ ਆਪ ਓਹ ਸਰੋਤ ਅੱਖੀ ਦੇਖਣਾ ਪੜ੍ਹਨਾ
ਚਾਹੁੰਦਾ ਹੈ ਅਤੇ ਜੇ ਹੋ ਸਕੇ ਤਾਂ ਉਨ੍ਹਾ ਨੂੰ ਇੰਟਰਨੇਟ ਤੇ ਲੈ ਕੇ ਆਵੇਗਾ ਤਾਂ ਕਿ ਸਿਖ ਕੌਮ ਗੁਰ
ਨਾਨਕ ਦੇ ਮਕਕੇ ਦੇ ਇਤਿਹਾਸ ਨਾਲ ਜਾਣੁ ਹੋ ਸਕੇ | ਕਿਰਪਾ ਕਰ ਕੇ ਪ੍ਰੋ ਹਿੰਮਤ ਸਿੰਘ ਦਾ ਕੋਈ ਪਤਾ
ਯਾ ਫੋਨ ਨੰਬਰ ਹੋਵੇ ਤਾਂ ਸੰਗਤਾਂ ਨਾਲ ਜ਼ਰੂਰ ਸਾਂਝਾ ਕਰਨਾ ਜੀ |
ਸਿੱਖ ਮਾਰਗ ਵੇਬਸਾਇਟ ਦਾ ਧਨਵਾਦ ਜਿਸ ਰਾਹੀਂ ਇਹ ਖਬਰ ਆਮ ਸੰਗਤਾਂ ਤਕ ਪੁੱਜੀ |
ਅਜ੍ਰਾਵਤ ਸਿੰਘ ਦਾਸ
ਵਾਹਿਗੁਰੂ ਜੀ ਕਾ ਖਾਲਸਾ ।।
ਵਾਹਿਗੁਰੂ ਜੀ ਕੀ ਫਤਹਿ ।।
(21/12/11)
ਚਰਨਜੀਤ ਸਿੰਘ ਬਰੈਂਮਪਟਨ
ਗਿਆਨੀ ਸੰਤੋਖ ਸਿੰਘ ਜੀ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਜਸਰਥ ਰਾਇ ਨੰਦੁ ਰਾਜਾ ਮੇਰਾ ਰਾਮ ਚੰਦੁ ਪ੍ਰਣਵੈ ਨਾਮਾ
ਤਤੁ ਰਸੁ ਅੰਮ੍ਰਿਤੁ ਪੀਜੈ ॥੪॥੪॥ {ਪੰਨਾ 973}
ਤੁਸੀ ਉਪਰਲੀ ਪੰਕਤੀ ਬਾਰੇ ਵਿਚਾਰ ਸੁਣਨਾ ਚਾਹੁੰਦੇ ਹੋ।
ਅਕਸਰ ਹੀ ਐਸਾ ਹੁੰਦਾ ਹੈ ਕਿ ਜਦੋਂ ਅਸੀ ਅੱਧੀ ਤੁੱਕ ਨੂੰ ਲੈ ਕੇ ਵਿਚਾਰ ਕਰਦੇ ਹਾਂ ਤਾਂ ਭੁਲੇਖਾ
ਪੈ ਜਾਂਦਾ ਹੈ। ਪੂਰਾ ਬੰਦ ਇਸ ਪ੍ਰਕਾਰ ਹੈ
ਮਨਹਿ ਨ ਕੀਜੈ ਰੋਸੁ ਜਮਹਿ ਨ ਦੀਜੈ ਦੋਸੁ ਨਿਰਮਲ ਨਿਰਬਾਣ ਪਦੁ
ਚੀਨ੍ਹ੍ਹਿ ਲੀਜੈ ॥ ਜਸਰਥ ਰਾਇ ਨੰਦੁ ਰਾਜਾ ਮੇਰਾ ਰਾਮ ਚੰਦੁ ਪ੍ਰਣਵੈ ਨਾਮਾ ਤਤੁ ਰਸੁ ਅੰਮ੍ਰਿਤੁ
ਪੀਜੈ ॥੪॥੪॥ {ਪੰਨਾ 973}
ਨਾਮਦੇਵ ਜੀ ਕਹਿੰਦੇ ਹਨ ਕਿ ਮੇਰਾ ਰੱਬ ਉਹ ਹੈ ਜੋ ਦਸ਼ੱਰਥ ਦਾ ਵੀ “ਰਾਇ” ਹੈ, ਨੰਦ ਦਾ ਵੀ
“ਰਾਜਾ” ਹੈ ਅਤੇ ਰਾਮ ਚੰਦ ਵੀ ਉਸ ਨੂੰ ਪ੍ਰਨਾਮ ਕਰਦਾ ਹੈ। ਇਹ ਰੱਬ ਵਸਦਾ ਕਿੱਥੇ ਹੈ?
ਇਸ ਦਾ ਜਵਾਬ ਨਾਮਦੇਵ ਜੀ ਪਹਿਲੀ ਪੰਕਤੀ ਵਿੱਚ ਦੇ ਚੁਕੇ ਹਨ। ਇਹ ਮੰਨ ਵਿੱਚ ਵਸਦਾ ਹੈ ਪਰ ਆਪਣੇ ਆਪ
ਨੂੰ “ਚੀਨ੍ਹਿ” ਕੇ ਮਿਲਦਾ ਹੈ।
ਚਰਨਜੀਤ ਸਿੰਘ
ਬਰੈਂਮਪਟਨ
(21/12/11)
ਗਿਆਨੀ ਸੰਤੋਖ ਸਿੰਘ
ਬਹੁਤ ਹੀ ਧੰਨਵਾਦ, ਫੌਰਨ ਹੀ ਮੇਰੀ
ਚਿੱਠੀ ਛਾਪ ਦੇਣ ਦਾ, ਸ. ਮੱਖਣ ਸਿੰਘ ਜੀ, ਅਤੇ ਨਾਲ਼ ਹੀ ਮੇਰੀ, ਬਿਨਾ ਵੇਖੇ ਤੋਂ ਜ਼ਬਾਨੀ ਹੀ,
ਜਿਵੇਂ ੧੯੯੬ ਵਿੱਚ ਸੁਣੀ ਸੀ, ਓਵੇਂ ਹੀ ਲਿਖ ਦਿਤੀ ਗਈ ਅਸ਼ੁਧ ਪੰਗਤੀ ਦਾ, ਸ਼ੁਧ ਸਰੂਪ ਵੇਖਣ ਦੀ
ਪ੍ਰੇਰਨਾ ਕਰਨ ਦਾ ਵੀ।
ਮੈ ਇਸ ਨੂੰ ਇਸ ਤਰ੍ਹਾਂ ਲਿਖਿਆ ਸੀ:
ਦਸਰਥ ਰਾਇ ਨੰਦ ਰਾਜਾ ਮੇਰਾ ਰਾਮਚੰਦ॥
ਪਰ ਅਸਲ ਵਿੱਚ
ਇਹ ਪੰਗਤੀ ਇਸ ਤਰ੍ਹਾਂ ਹੈ:
ਜਸਰਥ ਰਾਇ ਨੰਦੁ ਰਾਜਾ ਮੇਰਾ ਰਾਮ ਚੰਦੁ ਪ੍ਰਣਵੈ ਨਾਮਾ
ਤਤੁ ਰਸੁ ਅੰਮ੍ਰਿਤੁ ਪੀਜੈ ॥੪॥੪॥
੯੭੩, ਪੰਗਤੀ ੧੬
(20/12/11)
ਕਰਨਲ ਡਾ: ਦਲਵਿੰਦਰ ਸਿੰਘ ਗ੍ਰੇਵਾਲ
ਨਾਨਕ, ਹੁਕਮੈ ਜੇ ਬੁਝੈ ਤ ਹਉਮੈ ਕਹੇ ਨ ਕੋਇ।।
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਰਬੀ ਹੁਕਮ ਸਾਰੇ ਬ੍ਰਹਿਮੰਡ ਵਿੱਚ ਵਿਆਪ ਰਿਹਾ ਹੈ, ਬ੍ਰਹਿਮੰਡ ਜੋ ਇਕੋ ਸ਼ਕਤੀ ਤੋਂ
ਸਿਰਜਿਆ ਹੈ, ਇਕੋ ਸ਼ਕਤੀ ਜੋ ਸਾਰੇ ਬ੍ਰਹਿਮੰਡ ਵਿੱਚ ਸਮਾਈ ਹੋਈ ਹੈ, ਇਕੋ ਸ਼ਕਤੀ ਜੋ ਲਗਾਤਾਰ ਬਦਲ
ਬਦਲਕੇ ਵਖ-ਵਖ ਸ਼ਕਲਾਂ ਅਖਤਿਆਰ ਕਰ ਰਹੀ ਹੈ। ਇੱਕ ਵਿਧੀ-ਵਿਧਾਨ ਅਨੁਸਾਰ, ਜਿਸ ਅਨੁਸਾਰ ਮਿਲੇ
ਹੁਕਮਾਂ ਵਿੱਚ ਬਝਿਆ ਸਾਰਾ ਬ੍ਰਹਿਮੰਡ ਲਗਾਤਾਰ ਬਦਲੀ ਦੀ ਸਥਿਤੀ ਵਿੱਚ ਹੈ। ਰਬੀ ਹੁਕਮ ਕੀ ਹੈ ਇਸ
ਨੂੰ ਸਮਝਣ ਵਾਲੇ ਘਟ ਹਨ। ਬਹੁਤੇ ਤਾਂ ਅਪਣੇ ਹੁਕਮ ਚਲਾਉਣ ਦੇ ਇਛੁਕ ਹੁੰਦੇ ਹਨ। ਘਰ ਦਾ ਬਜ਼ੁਰਗ
ਸਾਰੇ ਘਰ ਤੇ ਹੁਕਤ ਚਲਾਉਣਾ ਚਾਹੁੰਦੇ ਹੈ, ਮਾਲਕਿਣ ਬਚਿਆਂ ਤੇ ਹੁਕਮ ਚਲਾਉਣਾ ਚਾਹੁੰਦੇ ਹਨ, ਬੱਚੇ
ਨਿਰਜੀਵ ਖਿਡਾਉਣਿਆਂ ਚਾਹੁੰਦਾ ਹੈ, ਉਸਦੇ ਵਜ਼ੀਰ ਵੀ ਅਪਣਾ ਹੁਕਮ ਚਲਾਉਣਾ ਚਾਹੁੰਦੇ ਹਨ, ਅਗੋਂ ਇਸੇ
ਤਰ੍ਹਾਂ ਮੁਖ ਸਕੱਤਰ, ਛੋਟੇ ਸਕੱਤਰ, ਡੀ. ਸੀ. ਤਹਿਸਾਲਦਾਰ, ਕਾਨੂੰਗੋ, ਪਟਵਾਰੀ, ਨੰਬਰਦਾਰ ਸਾਰੇ
ਅਪਣੇ-ਅਪਣੇ ਹੁਕਮ ਚਲਾਉਣ ਦੇ ਚਾਹਵਾਨ ਹੁੰਦੇ ਹਨ ਪਰ ਸਾਰਿਆਂ ਦੇ ਸਾਰੇ ਹੁਕਮ ਨਹੀਂ ਚੱਲਦੇ। ਚਲਦੇ
ਉਹੋ ਹੀ ਹਨ ਜੋ ‘ਕਰਤਾ` ਕਰੇ ਸੋ ਹੋਇ`। ਜੋ ਪ੍ਰਮਾਤਮਾ ਦੀ ਮਰਜ਼ੀ ਵਿੱਚ ਹੁੰਦੇ ਹਨ ਉਹੋ ਹੀ ਹੁਕਮ
ਚਲ ਸਕਦੇ ਹਨ ਬਾਕੀ ਦੇ ਨਹੀਂ। ਪਰ ਇਹ ਹੁਕਮ ਚਲਾਉਣ ਵਾਲੇ ਸਮਝਦੇ ਹਨ ਕਿ ਹੁਕਮ ਚਲਾਉਣ ਵਾਲੇ ਉਹੋ
ਹੀ ਹਨ, ਇਹ ਨਹੀਂ ਸਮਝ ਸਕਦੇ ਕਿ ਅਸਲੀ, ਹੁਕਮ ਤਾਂ ਉਸ ਪ੍ਰਮਾਤਮਾ ਦਾ ਹੈ, ਉਨ੍ਹਾਂ ਦਾ ਨਹੀਂ।
ਉਨ੍ਹਾਂ ਦਾ ਤਾਂ ਇਹ ਵੀ ਪਤਾ ਨਹੀਂ ਕਿ ਅਗਲੀ ਘੜੀ ਜੀਣਾਂ ਹੈ ਜਾਂ ਮਰਨਾ, ਰਾਜੇ ਪਲਾਂ ਵਿੱਚ ਠੀਕ
ਬਣ ਜਾਂਦੇ ਹਨ, ਬਜ਼ੁਰਗ ਸ਼ਰੀਰ ਛਡ ਦਿੰਦੇ ਹਨ, ਅਧਿਕਾਰ ਰਿਟਾਇਰ ਹੋ ਜਾਂਦੇ ਹਨ ਜਾਂ ਨੋਕਰੀ ਤੋਂ ਕਢੇ
ਵੀ ਜਾਂਦੇ ਹਨ ਤੇ ਉਨ੍ਹਾਂ ਦੇ ਸਭੋ ਹੁਕਮ ਦੇਣ ਦੀਆਂ ਤਾਕਤਾਂ ਸਿਫਰ ਹੋ ਜਾਂਦੀਆਂ ਹਨ। ਪਰ ਜੋ ਹੁਕਮ
ਦੇ ਰਹੇ ਹਨ ਉਹ ਤਾਂ ਇਹ ਨਹੀਂ ਸਮਝਦੇ। ਉਨ੍ਹਾਂ ਵਿੱਚ ਤਾਂ ਮੈਂ ਮੇਰੇ ਮਾਤਹਿਤ ਹਰ ਕੋਈ ਮੰਨੇਗਾ। “
“ਹੈਂ! ਇਸ ਨੇ ਮੇਰਾ ਹੁਕਮ ਨਹੀਂ ਮੰਨਿਆ? “ ਨਾ ਮੰਨਣ ਵਾਲੇ ਨੂੰ ਸਜਾ ਦਿੱਤੀ ਜਾਂਦੀ ਹੈ। ਇਸ
ਤਰ੍ਹਾਂ ਹੁਕਮ ਮੰਨਾਉਣ ਵਾਲੇ ਨੂੰ ਸਜਾ ਦਿਤੀ ਜਾਂਦੀ ਹੈ। ਇਸ ਤਰ੍ਹਾਂ ਹੁਕਮ ਮੰਨਾਉਣ ਵਿੱਚ ਤੇ ਸਜਾ
ਦੇਣ ਵਿੱਚ ਬਹੁਤਾ ਮਤਲਬ ਅਪਣੀ ਹਉਮੈ ਨੂੰ ਪੱਠੇ ਪਾਉਣ ਦਾ ਬਹੁਤਾ ਹੁੰਦਾ ਹੈ ਨਾਂ ਕਿ ਰਬੀ ਹੁਕਮ
ਨੂੰ ਸਮਝਕੇ ਉਸ ਅਨੁਸਾਰ ਦੁਨੀਆਂ ਅਗੇ ਤੋਰਨ ਵਿੱਚ ਸਹਾਈ ਹੋਣ ਵਾਲਾ ਕੁਦਰਤੀ-ਵਿਧਾ ਵਿਧਾਨ ਵਿੱਚ
ਰੰਗਿਆ ਹੁਕਮ, ਰੱਬੀ ਹੁਕਮ ਜਾਣ ਕੇ ਦੇਣਾ। ‘ਮੈਂ ਨਾਲ ਲਿਪਟੇ ਹੁਕਮ ਬਹੁਤੀ ਦੇਰ ਨਹੀਂ ਚੱਲਦੇ। ਜੋ
ਸਦਾ ਚੱਲਦਾ ਹੈ ਉਹ ਹੈ ਰਬੀ ਹੁਕਮ। ਜੋ ਅਟਲ ਨਿਯਮਾਂ ਅਨੁਸਾਰ ਹੁੰਦਾ ਹੈ ਤੇ ਸਰਬ ਵਿਆਪੀ ਹੁੰਦਾ
ਹੈ। ਜਿਸਨੇ ਪ੍ਰਮਾਤਮਾ ਦੀ ਹੁਕਮ ਦੇਣ ਦੀ ਸ਼ਕਤੀ ਤੇ ਇਛਾ ਸਮਝ ਲਈ ਉਹ ਕਦੇ ਇਹ ਨਹੀਂ ਕਹੇਗਾ ਕਿ
‘ਹੁਕਮ ਮੈ ਦਿਤਾ ਹੈ, ` ਉਹ ਇਹੋ ਕਹੇਗਾ ਕਿ “ਪ੍ਰਮਾਤਮਾ ਚਾਹੁੰਦਾ ਹੈ ਕਿ ਤੁਸੀਂ ਇਉ ਕਰੋ। “ “ਇਹ
ਪ੍ਰਮਾਤਮਾ ਦੀ ਇਛਾ ਹੈ ਕਿ ਇਸ ਤਰ੍ਹਾਂ ਹੋਵੇ। “ ਉਹ ਇਸ ਤੇ ਦੁਖ ਨਹੀਂ ਕਰਦਾ ਕਿ ਉਸਦੇ ਕਹੇ ਜਾਂ
ਚਾਹੇ ਅਨੁਸਾਰ ਕੁੱਝ ਨਹੀਂ ਹੋਇਆ। ਉਹ ਜਿਵੇਂ ਵੀ ਕੁੱਝ ਵਾਪਰਦਾ ਹੈ ਉਹ ਰਬੀ-ਹੁਕਮ ਸਮਝ ਕੇ ਮਨਜ਼ੂਰ
ਕਰਦਾ ਹੈ। ਉਹ ‘ਮੈਂ ‘ਮੇਰਾ` ਹੁਕਮ ਕਹਿ ਕੇ ਅਪਣੀ ਹਉਮੈ ਨੂੰ ਪੱਠੇ ਨਹੀਂ ਪਾਉਂਦਾ। ਉਹ ਬਸ ਰਬੀ
ਹੁਕਮ ਵਿੱਚ ਖੁਸ਼ ਰਹਿੰਦਾ ਹੈ ਤੇ ਜੇ ਕੋਈ ਅਪਣਾ ਵਲੋਂ ਹੁਕਮ ਦੇਣਾ ਵੀ ਪੈ ਜਾਵੇ ਤਾਂ ਰਬ ਦੀ ਰਜ੍ਹਾ
ਅਨੁਸਾਰ ਹੀ ਪਰਵਾਣ ਕਰਦਾ ਹੈ। ਹਊਮੇ ਵਰਗਾ ਰੋਗ ਲਾ ਕੇ ਉਹ ਰਬੀ-ਹੁਕਮ ਵਿੱਚ ਬਿਮਾਰੀ ਦੇ ਜਿਰਮ
ਨਹੀਂ ਪਾ ਸਕਦਾ। ਉਸਨੂੰੰ ਉਸਦਾ ਹੁਕਮ ਹੀ ਸਮਝ ਬੁਝ ਕੇ ਸਭ ਕਰਨਾ ਹੈ ਤੇ ਇਹੋ ਗਾਉਣਾ ਹੁੰਦਾ ਹੈ।
ਜੇ ਤੂੰ ਮੇਰੇ ਵਲ ਹੈ ਤਾਂ ਕਿਆ ਮੁਹਛੰਦਾ।
(21/12/11)
ਗੁਰਚਰਨ ਪੱਖੋਕਲਾਂ
ਇਹ
ਨੇ ਸਮਾਜ ਸੇਵਕ ਅਤੇ ਲੋਕ ਸੇਵਕ
ਗੁਰਚਰਨ ਪੱਖੋਕਲਾਂ 9417727245
ਜਦੋਂ ਅੱਜ ਦੇ ਸਮਾਜ ਦੀ ਗਿਰਾਵਟ ਵੱਲ ਨਜਰ ਮਾਰੋਗੇ ਤਦ ਇੰਨਾਂ ਕੁੱਝ ਦੇਖਣ ਨੂੰ
ਮਿਲੇਗਾ ਕਿ ਮਨੁੱਖ ਦੇ ਮਨੁੱਖ ਹੋਣ ਤੇ ਹੀ ਸੱਕ ਹੋਣ ਲੱਗਦਾ ਹੈ। ਧੱਕੇ ਨਾਲ ਸੱਭਿਅਕ ਅਖਵਾਉਣ ਵਾਲੇ
ਸਮਾਜ ਵਿੱਚ ਇੰਨਾਂ ਨਿਘਾਰ ਹੈ ਕਿ ਤੋਬਾ ਤੋਬਾ। ਸਭ ਤੋਂ ਪਹਿਲਾਂ ਮਨੁੱਖੀ ਜਾਨਾਂ ਬਚਾਉਣ ਵਾਲੇ ਉੱਚ
ਸਿੱਖਿਆ ਵਾਲੇ ਡਾਕਟਰ ਲੋਕਾਂ ਵੱਲ ਨਿਗਾਹ ਮਾਰੋ ਕਿ ਕਿੰਨਾਂ ਕੁ ਧਰਮ ਹੈ ਇਹਨਾਂ ਵਿੱਚ ਇਨਸਾਨੀਅਤ
ਪਰਤੀ। ਕੁੱਖ ਦੇ ਵਿੱਚ ਪਲਣ ਵਾਲੇ ਮਾਸੂਮ ਭਰੂਣ ਨੂੰ ਆਧੁਨਿਕ ਬਰੀਕ ਹਥਿਆਰਾਂ ਨਾਲ ਕੁਤਰ ਕੁਤਰ ਕੇ
ਲਹੂ ਲੁਹਾਣ, ਤੜਫਦੇ ਬੱਚਿਆਂ ਨੂੰ ਕੁੱਝ ਪੈਸਿਆਂ ਲਈ ਜਿਉਂਦਿਆਂ ਨੂੰ ਮੌਤ ਦੇ ਦਿੰਦੇ ਹਨ। ਕੀਮਤ
ਹਜਾਰ ਦੋ ਹਜਾਰ ਸਿਰਫ ਇਹਨਾਂ ਨਾਲੋਂ ਤਾਂ ਕਾਤਲ ਲੁਟਰੇ ਵੀ ਇੰਨਾਂ ਸਸਤਾ ਸੌਦਾ ਕਰਕੇ ਕਤਲ ਨਹੀਂ
ਕਰਦੇ। ਕਿਸੇ ਹਾਦਸੇ ਵਿੱਚ ਜਖਮੀ ਹੋਏ ਵਿਅਕਤੀ ਨੂੰ ਉਨਾਂ ਚਿਰ ਨਹੀਂ ਦੇਖਦੇ ਜਿੰਨਾਂ ਚਿਰ ਅਡਵਾਂਸ
ਪੇਮੈਂਟ ਦੀਆਂ ਰਸੀਦ ਨਹੀਂ ਕਟਵਾ ਲਈ ਜਾਂਦੀ। ਗਰੀਬ ਤਾਂ ਇਹਨਾਂ ਦੇ ਨੇੜੇ ਵੀ ਨਹੀਂ ਜਾ ਸਕਦੇ
ਕਿਉਂਕਿ ਇਹਨਾਂ ਦੀ ਰਿਸੈਪਸਨ ਤੇ ਬੈਠਣ ਵਾਲੇ ਜਿੰਨਾਂ ਚਿਰ ਐਡਵਾਂਸ ਵਸੂਲੀ ਦੀ ਰਸੀਦ ਨਹੀਂ ਕੱਟਦੇ
ਤਦ ਤੱਕ ਮਰੀਜ ਦਿਖਾਉਣ ਦਾ ਨੰਬਰ ਹੀ ਨਹੀਂ ਮਿਲਦਾ। ਇਹੋ ਜਿਹੇ ਪੜੇ ਲਿਖੇ ਡਾਕਟਰਾਂ ਨਾਲੋਂ ਉਹ ਵੈਦ
ਲੱਖ ਦਰਜੇ ਬਿਹਤਰ ਸਨ ਜਿੰਹਨਾਂ ਕੋਲ ਸਭ ਤੋਂ ਪਹਿਲਾਂ ਮਨੁੱਖੀ ਸੰਵੇਦਨਾਂ ਹੁੰਦੀ ਸੀ ਜੋ ਅੱਜ ਕਲ
ਸਰਕਾਰਾਂ ਦੀ ਪੁਸਤ ਪਨਾਹੀ ਥੱਲੇ ਅਣਰਜਿਸਟਰਡ ਹੋਣ ਦਾ ਲਕਬ ਦੇਕੇ ਮੁਜਰਮ ਗਰਦਾਨ ਦਿੱਤੇ ਗਏ ਹਨ।
ਅੱਜ ਦੇ ਡਾਕਟਰਾਂ ਕੋਲ ਭਾਵੇਂ ਲੱਖ ਸਰਟੀਫਿਕੇਟ ਹੋਣ ਪਰ ਨਬਜ ਦੇਖਕੇ ਬਿਮਾਰੀ ਦੱਸਣ ਦੀ ਜੁਗਤ ਹਾਸਲ
ਨਹੀਂ। ਵੱਡੀ ਗਿਣਤੀ ਵਿੱਚ ਅਮੀਰ ਘਰਾਂ ਦੇ ਬੱਚਿਆਂ ਨੇ ਡੋਨੇਸਨਾਂ, ਸਿਫਾਰਸਾਂ, ਰੁਪਏ ਦੇ ਜੋਰ ਨਾਲ
ਮੈਡੀਕਲ ਕਾਲਜਾਂ ਦੇ ਸਰਟੀਫਿਕੇਟ ਲੈਕੇ ਪੈਸੇ ਕਮਾਉਣ ਦਾ ਕਿੱਤਾ ਚੁਣਿਆ ਹੁੰਦਾਂ ਹੈ। ਇਹਨਾਂ ਲਈ
ਜਿੰਦਗੀ ਬਚਾਉਣਾਂ ਪਰਮੁੱਖ ਨਹੀ ਪੈਸਾ ਬਣਾਉਣਾਂ ਹੀ ਪਰਮੁੱਖ ਉਦੇਸ ਹੁੰਦਾਂ ਹੈ। ਆਮ ਸਧਾਰਣ
ਬਿਮਾਰੀਆਂ ਵਿੱਚ ਵੀ ਮਹਿੰਗੇ ਮਹਿੰਗੇ ਟੈਸਟ ਕਰਵਾ ਦੇਣਾਂ ਇਹਨਾਂ ਲਈ ਸਧਾਰਣ ਵਰਤਾਰਾ ਹੈ।
ਸਾਡੇ ਸਮਾਜ ਦਾ ਲੋਕ ਸੇਵਕ ਦਾ ਦਰਜਾ ਪਰਾਪਤ ਸਰਕਾਰੀ ਮੁਲਾਜਮਾਂ ਦੀ ਗੱਲ ਕਰਨ ਸਮੇਂ ਕੀ ਕਿਹਾ ਜਾਵੇ
ਇਹਨਾਂ ਬਾਰੇ ਪੁੱਛੋ ਕੁੱਝ ਨਾਂ। ਇਸ ਵਰਗ ਵਿੱਚੋਂ ਜਨਮਿਆ ਅਖੌਤੀ ਸਮਾਜ ਸੇਵਕ ਅਤੇ ਲੇਖਕ ਵਰਗ ਜਦ
ਸਮਾਜ ਨੂੰ ਉਪਦੇਸ ਕਰਦਾ ਹੈ ਤਦ ਭੁੱਲ ਜਾਂਦਾਂ ਹੈ ਕਿ ਇਸ ਅਫਸਰਸਾਹੀ ਨੇ ਲੋਕਾਂ ਦਾ ਜਿਉਣਾਂ ਦੁੱਭਰ
ਕਰ ਦਿੱਤਾ ਹੈ। ਭਾਰਤ ਦੇਸ ਦੇ ਅੱਸੀ ਕਰੋੜ ਤੋਂ ਵੱਧ ਲੋਕ ਜਦ 26 ਰੁਪਏ ਰੋਜਾਨਾਂ ਨਾਲ ਗੁਜਾਰਾ
ਕਰਦੇ ਹਨ ਤਦ ਇਸ ਵਰਗ ਦਾ ਚੌਥਾ ਦਰਜਾ ਲੋਕ ਸੇਵਕ ਵੀ ਦੋ ਸੌ ਰੁਪਏ ਰੋਜਾਨਾ ਤੋਂ ਤਨਖਾਹ ਸੁਰੂ ਕਰਕੇ
ਦੋ ਹਜਾਰ ਰੋਜਾਨਾਂ ਤੇ ਰਿਟਾਇਰ ਹੁੰਦਾਂ ਹੈ। ਪਹਿਲੇ ਦੂਜੇ ਦਰਜੇ ਵਾਲੇ ਲੋਕ ਸੇਵਕ ਤਾਂ ਲੋਕ ਸੇਵਾ
ਸੁਰੂ ਹੀ ਇੱਕ ਹਜਾਰ ਜਾਂ ਇਸ ਤੋਂ ਵੀ ਵੱਧ ਤੋਂ ਕਰਦੇ ਹਨ। ਰਿਟਾਇਰ ਹੋਣ ਸਮੇਂ ਦੋ ਹਜਾਰ ਰੋਜਾਨਾ
ਅਤੇ ਕਰੋੜਾਂ ਦੀ ਬਲੈਕ ਮਨੀ ਹੁੰਦੀ ਹੈ ਇਹਨਾਂ ਕੋਲ। ਜਿਸ ਸਮਾਜ ਕੋਲ ਇਹੋ ਜਿਹੇ ਲੋਕ ਸੇਵਕ ਹੋਣਗੇ
ਉਸ ਸਮਾਜ ਦਾ ਰੱਬ ਹੀ ਰਾਖਾ ਹੈ। ਦੇਸ ਦੇ ਬਜਟ ਦਾ ਅੱਧ ਤੌਂ ਵੱਧ ਇਹ ਵਰਗ ਹੀ ਤਨਖਾਹਾਂ ਦੇ ਰੂਪ
ਵਿੱਚ ਲੈ ਜਾਂਦਾਂ ਹੈ ਅਤੇ ਬਾਕੀ ਬੱਚਦੇ ਬਜਟ ਦੇਅੱਧ ਨੂੰ ਵੀ ਪੰਜ ਦਵੰਜੀ ਦਾ ਹਿਸਾਬ ਨਾਲ ਪਤਾ
ਨਹੀਂ ਕਿੱਥੇ ਅਤੇ ਕਿਵੇਂ ਪਹੁੰਚਾ ਦਿੰਦਾਂ ਹੈ। ਇਹਨਾਂ ਲੋਕ ਸੇਵਕ ਵਰਗਾਂ ਨੇ ਯੂਨੀਅਨਾਂ ਬਣਾਕਿ
ਰਾਜਨੀਤਕਾਂ ਨਾਲ ਗਲਵੱਕੜੀ ਪਾਕੇ ਉਹਨਾਂ ਦੇ ਮੋਹਰੇ ਬਣਕਿ ਦੇਸ ਨੂੰ ਬਰਬਾਦ ਕਰਨ ਦਾ ਰਾਹ ਫੜਿਆ
ਹੋਇਆ ਹੈ। ਦੇਸ ਦੇ ਆਮ ਲੋਕਾਂ ਲਈ ਬਣੇ ਇਹ ਅਫਸਰ ਲੋਕ ਲੋਕਾਂ ਬਾਰੇ ਘੱਟ ਸੋਚਦੇ ਹਨ ਪਰ ਆਪਣੀਆਂ
ਤਨਖਾਹਾਂ ਲਈ ਨਿੱਤ ਦਿਨ ਬਲੈਕ ਮੇਲਿੰਗ ਕਰਦੇ ਹਨ। ਦੇਸ ਦੇ ਰਾਜਨੀਤਕਾਂ ਵਿੱਚ ਇੱਛਾਸਕਤੀ ਅਤੇ ਸੋਚ
ਸਕਤੀ ਹੀ ਮਰ ਚੁੱਕੀ ਕਿ ਜੇ ਦੇਸ ਦਾ ਆਮ ਨਾਗਰਿਕ 26 ਰੁਪਏ ਨਾਲ ਗੁਜਾਰਾ ਕਰਦਾ ਹੈ ਤਦ ਅਫਸਰ ਨੂੰ
2600 ਕਿਉਂ ਦਿੱਤਾ ਜਾਵੇ। ਆਮ ਨਾਗਰਿਕ ਨਾਲੋਂ ਦਸ ਗੁਣਾਂ ਤਨਖਾਹ 260 ਰੁਪਏ ਦੇ ਦਿਉ। ਇਹਨਾਂ
ਸਰਕਾਰੀ ਕਰਮਚਾਰੀਆਂ ਨੂੰ ਆਮ ਅਮੀਰ ਮੰਨੇ ਗਏ ਵਿਅਕਤੀ ਤੋਂ 100 ਗੁਣਾਂ ਤਨਖਾਹ ਲੈਕੇ ਵੀ ਸਬਰ ਨਹੀਂ
ਹੁੰਦਾਂ ਨਿੱਤ ਦਿਨ ਹਰ ਨਵੇਂ ਸਾਲ ਪੇ ਕਮਿਸਨ ਬਣਵਾ ਲੈਦੇ ਹਨ। ਆਪ ਹੀ ਉਸ ਕਮਿਸਨ ਵਿੱਚ ਸਾਮਲ ਹੋਕੇ
ਆਪਣਾਂ ਢਿੱਡ ਭਰਦੇ ਰਹਿੰਦੇ ਹਨ। ਪਰ ਇਹਨਾਂ ਉੱਪਰ ਕੋਈ ਜੁੰਮੇਵਾਰੀ ਨਹੀਂ ਕਿ ਤੁਹਾਡੀਆਂ ਬਣਾਈਆਂ
ਨੀਤੀਆਂ ਨੂੰ ਲਾਗੂ ਕਰਨ ਕਰਕੇ ਕਿਸਾਨ ਮਜਦੂਰ ਵਪਾਰੀ ਤਾਂ ਖੁਦਕਸੀਆਂ ਕਰਨ ਤੱਕ ਪਹੁੰਚ ਗਏ ਹਨ। ਕੀ
ਖੁਦਕਸੀ ਕਰਨ ਤੇ ਜੁੰਮੇਵਾਰ ਇਹਨਾਂ ਅਫਸਰਾਂ ਨੂੰ ਨਹੀਂ ਮੰਨਿਆਂ ਜਾਣਾਂ ਚਾਹੀਦਾ? ਜਿਸ ਦੇਸ ਦੀ ਇਹੋ
ਜਿਹੀ ਅਫਸਰਸਾਹੀ ਹੋਵੇਗੀ ਜੋ ਤਨਖਾਹ ਨਾਲ ਕੰਮ ਨਹੀਂ ਬਲਕਿ ਕੰਮ ਕਰਨ ਦੇ ਤਾਂ ਵੱਖਰੇ ਪੈਸੇ ਲੈਂਦੀ
ਹੋਵੇ ਰਿਸਵਤ ਦੇ ਰੂਪ ਵਿੱਚ ਉਸ ਦੇਸ ਦੀ ਆਮ ਜਨਤਾ ਕੋਲ ਖੁਦਕਸੀਆਂ ਤੋਂ ਇਲਾਵਾ ਬਚਦਾ ਹੀ ਕੀ ਹੈ।
ਜਿਸ ਵਰਗ ਨੇ ਆਮ ਵਿਅਕਤੀ ਨੂੰ ਰੋਟੀ ਤੋਂ ਵੀ ਮੁਥਾਜ ਕਰ ਦੇਣ ਦੀਆਂ ਨੀਤੀਆਂ ਬਣਾਈਆਂ ਨੇ ਤਾਂ
ਇਹਨਾਂ ਗਰੀਬ ਲੋਕਾਂ ਦੇ ਦੁਖ ਲਿਖਣ ਵਾਲਾ ਲੇਖਕ ਵਰਗ ਵੀ ਅਗਵਾ ਕਰ ਲਿਆ ਹੈ। ਲੇਖਕ ਲੋਕ ਸਮਾਜ ਦੇ
ਨਿਆਸਰੇ, ਨਿਉਟੇ, ਨਿਮਾਣੇ ਵਰਗ ਦੀ ਗੱਲ ਕਰਦੇ ਹੁੰਦੇ ਹਨ ਪਰ ਇਹਨਾਂ ਬੇਸਹਾਰੇ ਲੋਕਾਂ ਦੀ ਗੱਲ ਕਰਨ
ਵਾਲੇ ਲੇਖਕ ਵਰਗ ਦੀ ਥਾਂ ਤਾਂ ਆਈ ਏ ਐੱਸ, ਆਈ ਪੀ ਐੱਸ, ਅਤੇ ਹੋਰ ਉੱਚ ਅਹੁਦਿਆਂ ਤੋਂ ਰਿਟਾਇਰ
ਲੋਕਾਂ ਨੇ ਆਪਣੀ ਸਰਕਾਰੀ ਪਹੁੰਚ ਨਾਲ ਮੱਲ ਲਿਆ ਹੈ। ਇਹ ਅਮੀਰ ਲੇਖਕ ਵਰਗ ਨੇ ਅਮੀਰ ਲੋਕਾਂ ਦੀਆਂ
ਆਪ ਸਹੇੜੀਆਂ ਸਮੱਸਿਆਵਾਂ ਪੇਸ ਕਰਕੇ ਸਰਕਾਰੀ ਸਹੂਲਤਾਂ ਇਸ ਅਮੀਰ ਵਰਗ ਨੂੰ ਦਿਵਾਉਣ ਵਿੱਚ ਅਹਿਮ
ਰੋਲ ਅਦਾ ਕੀਤਾ ਹੈ।
ਇਸ ਅਮੀਰ ਵਰਗ ਨੇ ਹੀ ਅਰਬਪਤੀ ਵਿਧਾਨਕਾਰਾਂ, ਮੈਂਬਰ ਪਾਰਲੀਮੈਟ ਆਦਿ ਨੂੰ ਵੀ ਲੋਕ ਸੇਵਕ ਦੀ ਥਾਂ
ਤਨਖਾਹ ਦਾਰ ਬਣਵਾਉਣ ਵਿੱਚ ਅਹਿਮ ਰੋਲ ਅਦਾ ਕੀਤਾ ਹੈ। ਇੱਕ ਵਾਰ ਤਨਖਾਹ ਲੈਣ ਦਾ ਸਿਲਸਿਲਾ ਸੁਰੂ
ਕਰਕੇ ਹੁਣ ਰਾਜਨੀਤਕ ਲੋਕ ਆਪਣੀ ਤਨਖਾਹ ਨਿਾਂ ਕਿਸੇ ਕਾਰਣ ਦੇ ਆਪ ਹੀ ਵਧਾ ਲੈਂਦੇ ਹਨ। ਹੁਣ ਤਾਂ ਇਹ
ਰਾਜਨੀਤਕ ਲੋਕ ਚੋਣਾਂ ਉੱਪਰ ਕੀਤਾ ਜਾਣ ਵਾਲਾ ਖਰਚ ਵੀ ਸਰਕਾਰਾਂ ਤੋਂ ਲੈਣ ਲਈ ਤਰਲੋਮੱਛੀ ਹੋ ਰਹੇ
ਹਨ। ਇਹਨਾਂ ਨੂੰ ਪੁੱਛੋ ਕਿ ਕੀ ਜਰੂਰਤ ਹੈ ਤੁਹਾਨੂੰ ਜਿੱਤਣ ਲਈ ਪੈਸੇ ਖਰਚਣ ਦੀਤੁਸੀਂ ਕੋਈ ਠੇਕਾ
ਲਿਆ ਹੈ ਦੇਸ ਸੇਵਾ ਦਾ। ਪਹਿਲਾਂ ਅੰਨਾਂ ਖਰਚ ਕਰਕੇ ਫਿਰ ਅੰਨੀਂ ਲੁੱਟ ਮਚਾਉਂਦੇ ਹਨ। ਪਾਰਲੀਮੈਂਟ
ਅਤੇ ਵਿਧਾਨ ਸਭਾ ਵਿੱਚ ਸਵਾਲ ਉਠਾਉਣ ਤੱਕ ਦੇ ਵਿੱਚ ਕਮਾਈ ਕਰੀ ਜਾ ਰਹੇ ਹਨ। ਗਰੀਬ ਬੰਦੇ ਦੀ ਕਦੇ
ਗੱਲ ਨਹੀਂ ਕਰਦੇ ਪਰ ਉਦਯੋਗਪਤੀਆਂ ਦੇ ਸਵਾਲ ਪੁੱਛਣ ਵੇਲੇ ਅਤੇ ਉਹਨਾਂ ਦੀ ਮੱਦਦ ਵਿੱਚ ਸਭ ਕੁੱਝ
ਠੱਪ ਕਰ ਦਿੰਦੇ ਹਨ। ਅਮੀਰ ਲੇਖਕ ਵਰਗ ਕਦੀ ਇਸ ਰਾਜਨੀਤਕ ਅਤੇ ਅਮੀਰ ਵਰਗ ਦੇ ਗੱਠਜੋੜ ਨੂੰ ਨੰਗਾਂ
ਨਹੀਂ ਕਰਦਾ ਬਲਕਿ ਇਹ ਦੇਸ ਦੀ ਤਰੱਕੀ; ਲਈ ਜਰੂਰੀ ਦੇ ਨਾਂ ਥੱਲੇ ਢੱਕ ਦਿੰਦਾਂ ਹੈ ਪਰ ਜਦ ਵੀ ਗਰੀਬ
ਵਰਗ ਨੂੰ ਕੋਈ ਸਬਸਿਡੀ ਦਿੱਤੀ ਜਾਣ ਦੀ ਗੱਲ ਹੁੰਦੀ ਹੈ ਤਦ ਇਹ ਹੀ ਅਮੀਰ ਲੇਖਕ ਵਰਗ ਅਸਮਾਨ ਸਿਰ ਤੇ
ਚੁੱਕ ਲੈਂਦਾਂ ਹੈ। ਦੇਸ ਦੇ ਬਜਟ ਰੂਪੀ ਟੈਕਸਾਂ ਵਿੱਚ 90% ਹਿੱਸਾ ਆਮ ਲੋਕਾਂ ਦੁਆਰਾ ਦਿੱਤਾ
ਜਾਂਦਾਂ ਹੈ ਜਿਸ ਵਿੱਚੋਂ ਇਹ ਆਮ ਵਰਗ ਲਈ 10% ਵੀ ਵਾਪਸ ਨਹੀਂ ਕੀਤਾ ਜਾਂਦਾਂ ਪਰ ਦੇਸ ਦਾ 10%
ਅਮੀਰ ਵਰਗ ਬਜਟ ਦਾ 90% ਹੜੱਪ ਕਰ ਜਾਂਦਾਂ ਹੈ।
ਸੱਚ ਦਾ ਦੀਵਾ ਬਾਲਣ ਵਾਲੇ ਲੋਕ ਸੇਵਾ ਨੂੰ ਪਹਿਲ ਦੇਣ ਵਾਲੇ ਰਾਜਨੀਤਕ, ਸਰਕਾਰੀ ਮੁਲਾਜਮ ਦਿਨੋ ਦਿਨ
ਘੱਟ ਗਿਣਤੀ ਵਿੱਚ ਹੋਈ ਜਾ ਰਹੇ ਹਨ। ਹੁਣ ਤਾਂ ਦੇਸ ਦੇ ਧਾਰਮਿੱਕ ਆਗੂ ਵੀ ਭ੍ਰਿਸਟ ਹੋਈ ਜਾ ਰਹੇ ਹਨ
ਜਿੰਹਨਾਂ ਨੇ ਦੇਸ ਦੇ ਰਾਜਨੀਤਕਾਂ ਨੂੰ ਅਤੇ ਅਮੀਰ ਵਰਗ ਨੂੰ ਲੋਕਸੇਵਾ ਦਾ ਰਾਹ ਦਿਖਾਉਣਾਂ ਸੀ ਜਾਂ
ਫਿਰ ਭ੍ਰਿਸਟ ਰਾਜਨੀਤੀ ਨੇ ਦੇਸ ਦੇ ਧਾਰਮਿੱਕ ਖੇਤਰ ਨੂੰ ਵੀ ਅਗਵਾ ਕਰ ਲਿਆ ਹੈ। ਬਨਾਉਟੀ ਧਾਰਮਿੱਕ
ਆਗੂ ਪੈਦਾ ਕਰਕੇ ਸਮਾਜ ਨੂੰ ਗੁੰਮਰਾਹ ਕਰ ਦਿੱਤਾ ਗਿਆ ਹੈ। ਸਾਡੇ ਸਮਾਜਿਕ ਢਾਂਚੇ ਦੀ ਨੀਂਹ ਹੀ
ਕਮਜੋਰ ਹੋਈ ਜਾ ਰਹੀ ਹੈ। ਸੋ ਅੱਜ ਦਾ ਆਧੁਨਿੱਕ ਵਿਕਸਿਤ ਸਮਾਜ ਪਤਾ ਨਹੀਂ ਹੁਣ ਕਿਥੋਂ ਤੱਕ ਨੀਂਵਾਂ
ਜਾਵੇਗਾ ਖੁਦਾ ਹੀ ਜਾਣਦਾ ਹੈ।
(21/12/11)
ਪ੍ਰੋਫੈਸਰ ਕਵਲਦੀਪ ਸਿੰਘ ਕੰਵਲ
ਬੱਚੇ (ਚਮਕੌਰ ਨੂੰ ਨਮਨ)
- ਪ੍ਰੋਫੈਸਰ
ਕਵਲਦੀਪ ਸਿੰਘ ਕੰਵਲ
ਲੱਖ ਮੁਰਸ਼ਦ ਬੇਸ਼ੱਕ ਹੋਣੇ, ਇਸ ਦੁਨੀਆਂ ‘ਤੇ ਅੱਜ ਤੱਕ,
ਪਰ ਦੱਸੋ ਕਿਸ ਕਿਸ ਨੇ, ਖੁਦ ਕਟਾਏ ਜੋ ਇੰਝ ਬੱਚੇ |
ਮੁਰੀਦਾਂ ਦੀ ਸ਼ਹਾਦਤ ਦੇ, ਕਿੱਸੇ ਤਾਂ ਖੂਬ ਸੁਣੇ ਹੋਣੇ,
ਪੈਗੰਬਰ ਨੇ ਮੁਰੀਦਾਂ ਤੋਂ, ਕਦ ਲੁਟਾਏ ਜੋ ਇੰਝ ਬੱਚੇ |
ਗੜ੍ਹੀ ਚਮਕੌਰ ਨੇ ਡਿੱਠਾ, ਅਗੰਮੀ ਉਹ ਨਜ਼ਾਰਾ ਸੀ,
ਹਨੇਰਾ ਉਂਗਲਾਂ ਮੂੰਹ ਪਾਵੇ, ਸੀ ਰੁਸ਼ਨਾਏ ਜੋ ਇੰਝ ਬੱਚੇ |
ਟੋਟੇ ਜਿਗਰ ਦੇ ਚੁੰਮ ਮੱਥੇ, ਮੌਤ ਵੱਲ ਸੀ ਹੱਥੀਂ ਤੋਰੇ,
ਹੋਰ ਕਿਸ ਕਰ ਜਿਗਰਾ, ਜੰਗ ਚੜ੍ਹਾਏ ਜੋ ਇੰਝ ਬੱਚੇ |
ਆਸ਼ਕ ਨਾ ਮੁੜ੍ਹ ਰੱਬ ਦਾ, ਪਿਤਾ ਮੁੜ੍ਹ ਐਸਾ ਨਾ ਹੋਣਾ,
ਲਾੜੀ ਮੌਤ ਦੇ ਮੰਗ ਕੇ, ਖੁਦ ਵਿਆਹੇ ਜੋ ਇੰਝ ਬੱਚੇ |
ਵਿੱਚ ਸ਼ੁਕਰਾਨੇ ਨਿਵਿਆ, ਤੱਕ ਗਿਰੀ ਲੋਥ ਪੁੱਤਰ ਦੀ,
ਕਿਸ ਲਾਲ ਇਉਂ ਜੰਮੇ, ਕਿਸ ਨਿਭਾਏ ਜੋ ਇੰਝ ਬੱਚੇ |
ਕੰਵਲ ਜਗ੍ਹਾ ਨਾ ਧਰਤੀ ‘ਤੇ, ਕੋਈ ਐਸੀ ਪਾਕ ਹੀ ਹੋਣੀ,
ਸਿਦਕ ਜ਼ਿੰਦਾ ਰੱਖ ਜਿੱਥੇ, ਬਾਪ ਮਰਵਾਏ ਜੋ ਇੰਝ ਬੱਚੇ |
(20/12/11)
ਗਿਆਨੀ ਸੰਤੋਖ ਸਿੰਘ
ਗੁਰਮੁਖ ਪਿਆਰੇ ਪੰਥਕ ਵਿਦਵਾਨ ਗਿਆਨੀ ਜਗਤਾਰ ਸਿੰਘ ਜਾਚਕ ਜੀਓ
ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫ਼ਤਿਹ॥
ਕਾਫ਼ੀ ਸਮੇ ਤੋਂ ਸੰਪਰਕ ਨਹੀ ਹੋ ਸਕਿਆ। ਇਹਨੀਂ ਕਿਥੇ ਨਿਵਾਸ ਰੱਖ ਰਹੇ ਹੋ?
ਮੈਲਬਰਨ ਵਿੱਚ ਆਪ ਜੀ ਦੀ ਸੰਗਤ ਵਿੱਚ ਬਿਤਾਏ ਕੁੱਝ ਦਿਨਾਂ ਦੀ ਵਿਦਵਤਾ ਭਰੀ ਯਾਦ ਅਜੇ ਤੱਕ ਯਾਦ
ਬਣੀ ਹੋਈ ਹੈ।
ਤੁਹਾਡਾ ਲੇਖ ਤੇ ਫਿਰ ਇੱਕ ਸੱਜਣ ਵੱਲੋਂ ਉਸ ਬਾਰੇ ਹੋਰ ਚਾਨਣ ਪਾਉਣ ਲਈ ਆਖਿਆ ਗਿਆ ਤੇ ਉਸ ਦੇ ਜਵਾਬ
ਵਿੱਚ ਤੁਹਾਡਾ ਵਿਸਥਾਰਤ ਲੇਖ, ‘ਸਿੱਖ ਮਾਰਗ’ ਤੇ ਪੜ੍ਹਿਆ। ਕਾਫ਼ੀ ਹੱਦ ਤੱਕ ਤਸੱਲੀ ਹੋਈ। ਵੈਸੇ
ਅਜਿਹੇ ਕਈ ਸ਼ੰਕੇ ਪ੍ਰੋ. ਸਾਹਿਬ ਸਿੰਘ ਜੀ ਹੋਰਾਂ ਨੇ ਵੀ ਦੂਰ ਕਰਨ ਦਾ ਉਦਮ ਕੀਤਾ ਸੀ ਜੋ ਉਹਨਾਂ
ਦੀਆਂ ਕਿਤਾਬਾਂ ਅਤੇ ਟੀਕਿਆਂ ਤੋਂ ਪੜ੍ਹੇ ਜਾ ਸਕਦੇ ਹਨ।
ਮੇਰੀ 1996 ਵਿਚਲੀ ਕੈਨੇਡਾ ਦੀ ਯਾਤਰਾ ਸਮੇ, ਸਰੀ ਦੇ ਗੁਰਦੁਆਰਾ ਸਾਹਿਬ ਵਿਖੇ ਕਥਾ ਕਰ ਰਹੇ ਇੱਕ
ਉਦਾਸੀ ਸੰਤ ਜੀ, ਜੋ ਮੇਰੇ ਤੋਂ ਛੋਟੀ ਉਮਰ ਦੇ ਸਨ ਤੇ ਮੈਨੂੰ ਅੰਮ੍ਰਿਤਸਰ ਤੋਂ ਹੀ ਜਾਣਦੇ ਸਨ,
ਮੇਰੇ ਕਥਾ ਵਿੱਚ ਪ੍ਰਗਟਾਏ ਵਿਚਾਰਾਂ ਦੇ ਉਲ਼ਟ, ਉਹਨਾਂ ਨੇ ਇਹ ਤੁਕ ਪੜ੍ਹ ਕੇ ਮੈਨੂੰ ਨਿਰਉਤਰ ਕਰ
ਦਿਤਾ:
ਦਸਰਥ ਰਾਇ ਨੰਦ ਰਾਜਾ
ਮੇਰਾ ਰਾਮਚੰਦ॥
(ਕੀ ਇਹ ਗੁਰਬਾਣੀ ਹੈ? -ਸੰਪਾਦਕ)
ਮੈਨੂੰ ਇਸ ਦਾ ਕੋਈ ਜਵਾਬ ਨਾ ਅਹੁੜਿਆ। ਮੈ ਬਹੁਤ ਹੀ ਧੰਨਵਾਦੀ ਹੋਵਾਂਗਾ ਜੇਕਰ ਆਪ
ਜੀ ਸਿਧਾ ਮੈਨੂੰ ਜਾਂ ‘ਸਿੱਖ ਮਾਰਗ’ ਰਾਹੀਂ ਲੇਖ ਭੇਜ ਕੇ, ਮੇਰੀ ਸ਼ੰਕਾ ਨਿਵਿਰਤੀ ਕਰਨ ਦੀ ਕਿਰਪਾ
ਕਰੋਗੇ।
ਇਹਨੀਂ ਦਿਨੀਂ ਮੈ ਪਰਥ ਵਿੱਚ ਹਾਂ ਤੇ ਉਮੀਦ ਹੈ ਕਿ ਦਸੰਬਰ ਦਾ ਮਹੀਨਾ ਏਥੇ ਹੀ ਡੇਰਾ ਰਹੇਗਾ।
ਰਿੰਙਣਾ ਚਾਹੋ ਤਾਂ: +61 9655 7220 ਜਾਂ +61 435 060 970 ਨੰਬਰ ਹਾਜਰ ਹਨ ਜੀ।
ਸ਼ੁਭਚਿੰਤਕ
ਗਿਆਨੀ ਸੰਤੋਖ ਸਿੰਘ
(20/12/11)
ਕਰਨਲ ਡਾ: ਦਲਵਿੰਦਰ ਸਿੰਘ ਗ੍ਰੇਵਾਲ
ਭੂਟਾਨ ਵਿੱਚ ਗੁਰੂ ਨਾਨਕ ਦੇਵ ਜੀ
ਪਿਆਕੋਚਿਨ ਤੋ ਅੱਗੇ ਘੋੜਾ ਲਾ ਹੁੰਦੇ ਹੋਏ ਗੁਰੂ ਜੀ ਫਾਰੀਜ਼ੌਂਗ ਰਾਹੀਂ ਤਿੱਬਤ ਦੀ ਚੁੰਬੀ ਵਾਦੀ
ਹੁੰਦੇ ਹੋਏ ਭੂਟਾਨ ਦੀ ਪਾਰੋੇ ਵਾਦੀ ਵਿੱਚ ਪਹੁੰਚੇ ਤੇ ਦੁਖਏਲ ਜ਼ੌਂਗ ਜਾ ਟਿਕਾਣਾ ਕੀਤਾ। ਦੁਖਏਲ
ਜ਼ੌਂਗ ਭੂਟਾਨ ਦਾ ਪੱਛਮੀ ਕਿਲ੍ਹਾ ਹੈ ਜਿਸ ਦੇ ਗੋਲ ਗੁੰਬਦ ਬੜੇ ਖਿੱਚ ਭਰਪੂਰ ਹਨ। ਗੁਰੂ ਜੀ ਦਾ
ਅਗਲਾ ਪੜਾ ਤਾਕਸਿੰਗ (ਸ਼ੀਂਹ ਗੁਫਾ) ਸੀ। ਸ਼ੀਂਹ ਗੁਫਾ ਬਾਰੇ ਇਤਿਹਾਸ ਵਿੱਚ ਇਉਂ ਦਰਜ ਮਿਲਦਾ ਹੈ -
ਇੱਕ ਇਲਾਕੇ ਵਿੱਚ ਹਜ਼ਾਰਾਂ ਸ਼ੇਰ ਸਨ, ਏਥੇ ਪਹੁੰਚਕੇ ਗੁਰੂ ਜੀ ਨੇ ਮਰਦਾਨੇ ਨੂੰ ਕਿਹਾ- ਮਰਦਾਨਿਆਂ
ਰਬਾਬ ਵਜਾ। ਰਬਾਬ ਦੀਆਂ ਧੁਨਾਂ ਪਰਬਤਾਂ ਵਿੱਚ ਗੂੰਜੀਆਂ ਤਾਂ ਅਸਰ ਭਰਿਆ ਸੰਗੀਤ ਸ਼ੇਰਾਂ ਦੇ ਦਿਲ ਭੀ
ਮੋਮ ਬਣਾ ਗਿਆ ਤੇ ਉਹ ਗੁਰੂ ਜੀ ਦੇ ਨੇੜੇ ਆ ਕੇ ਬੈਠ ਗਏ ਤੇ ਸੰਗੀਤ ਦਾ ਅਨੰਦ ਮਾਨਣ ਲੱਗੇ। ਗੁਰੂ
ਜੀ ਨੇ ਸੰਗੀਤ ਬੰਦ ਕਰਕੇ ਬੈਠੇ ਸ਼ੇਰਾਂ ਤੋਂ ਪੁੱਛਿਆ- ਤੁਸੀਂ ਏਥੇ ਕਿਵੇਂ ਪਹੁੰਚੇ? ਸ਼ੇਰਾਂ ਨੇ
ਜਵਾਬ ਦਿਤਾ-ਤੁਹਾਨੂੰ ਵੇਖਕੇ ਸਾਡੀ ਬੋਲਣ ਸ਼ਕਤੀ ਵਾਪਿਸ ਆ ਗਈ ਹੈ। ਏਥੇ ਅਸੀਂ ਅਪਣੇ ਪਿਛਲੇ ਜੀਵਨ
ਦੇ ਮਾੜੇ ਕਰਮਾਂ ਕਰਕੇ ਪਹੁੰਚੇ ਹਾਂ ਜਿਸ ਕਰਕੇ ਸਾਨੂੰ ਇਹ ਜੀਵਨ ਮਿਲਿਆ ਹੈ। ਸਾਡਾ ਮਨ ਤਾਂ ਇਹੋ
ਕਹਿੰਦਾ ਹੈ ਕਿ ਹੁਣ ਸਾਡੀ ਬੰਦ ਖਲਾਸੀ ਹੋ ਜਾਵੇਗੀ ਤੇ ਉਹ ਵੀ ਤੁਹਾਡੇ ਹੱਥੋਂ ਹੀ ਹੋਵੇਗੀ। ਗੁਰੂ
ਜੀ ਨੇ ਪੁੱਛਿਆ - ਤੁਸੀਂ ਕੀ ਖਾ ਕੇ ਗੁਜ਼ਾਰਾ ਕਰਦੇ ਹੋ? ਸ਼ੇਰਾਂ ਨੇ ਜਵਾਬ ਦਿਤਾ- ਅਸੀਂ ਇਸ ਹਜ਼ਾਰਾਂ
ਸਾਲ ਮੀਲ ਲੰਬੇ ਜੰਗਲ ਦੇ ਸਾਰੇ ਜੰਗਲੀ ਜਾਨਵਰ ਖਾ ਗਏ ਹਾਂ। ਹੁਣ ਤਾਂ ਇਹ ਹਾਲਤ ਹੋ ਗਈ ਹੈ ਕਿ ਜੇ
ਸਾਡੇ ਵਿਚੋਂ ਕੋਈ ਥੋੜੀ ਦੇਰ ਊਂਧਾ ਪੈਂਦਾ ਹੈ ਤਾਂ ਦੂਸਰੇ ਸ਼ੇਰ ਉਸ ਦਾ ਭੋਜਨ ਬਣਾ ਲੈਂਦੇ ਹਨ ਇਸ
ਲਈ ਹੁਣ ਕੋਈ ਸ਼ੇਰ ਅਵੇਸਲਾ ਨਹੀਂ ਹੁੰਦਾ। ਹੁਣ ਲਗਾਤਾਰ ਜਾਗਣਾ ਵੀ ਅਸੰਭਵ ਹੋ ਗਿਆ ਹੈ। ਮੌਤ ਤੋਂ
ਬਿਨਾ ਕੋਈ ਛੁਟਕਾਰਾ ਨਹੀਂ ਲੱਗਦਾ। ਗੁਰੂ ਨਾਨਕ ਦੇਵ ਜੀ ਨੇ ਕਿਹਾ-ਇਹ ਠੀਕ ਹੈ। ਤੁਸੀਂ ਜੇ ਮਰਨਾ
ਹੀ ਹੈ ਤਾਂ ਦੂਜਿਆਂ ਨੂੰ ਮਾਰਨਾ ਕਿਸ ਲਈ? ਸੋ ਦੂਸਰਿਆਂ ਨੂੰ ਮਾਰਨਾ ਛੱਡ ਦਿਓ। ਤੁਹਾਨੂੰ ਅਗਲਾ
ਜਨਮ ਮਨੁੱਖ ਦਾ ਮਿਲੇਗਾ ਜਿਸ ਵਿੱਚ ਤੁਸੀਂ ਪਰਮਾਤਮਾ ਦੇ ਨਾਂ ਦੀ ਭਗਤੀ ਕਰਨੀ ਹੈ ਜਿਸ ਪਿੱਛੋਂ
ਤੁਹਾਡੀ ਮੁਕਤੀ ਹੋਵੇਗੀ। ਜੇ ਭਗਤੀ ਨਹੀਂ ਕਰੋਗੇ ਤਾਂ ਅਗਲਾ ਜਨਮ ਇਸ ਤੋਂ ਵੀ ਦੁਖਦਾਈ ਹੋਵੇਗਾ।
ਸ਼ੇਰਾਂ ਨੂੰ ਪਲ ਸਮਝ ਆ ਗਈ ਤੇ ਹੋਰ ਕਿਸੇ ਦਾ ਸ਼ਿਕਾਰ ਨਾ ਕਰਨ ਦਾ ਵਾਹਦਾ ਕੀਤਾ।
(ਇਸ ਤੋਂ ਅੱਗੇ ਇਹ
ਸਾਰਾ ਲੇਖ ਪੜ੍ਹਨ ਲਈ ਇੱਥੇ ਕਲਿਕ ਕਰੋ)
(20/12/11)
ਪ੍ਰੋਫੈਸਰ ਕਵਲਦੀਪ ਸਿੰਘ ਕੰਵਲ
ਧ੍ਰਿਗ
-ਪ੍ਰੋਫੈਸਰ ਕਵਲਦੀਪ ਸਿੰਘ ਕੰਵਲ
ਜੀਵਣਾ, ਧ੍ਰਿਗ ਜੀਵਿਆ, ਬਿਨ ਹਰਿ ਨਾਇ ||
ਪੀਵਣਾ, ਧ੍ਰਿਗ ਪੀਵਿਆ, ਮਤਿ ਬਉਰਾਇ ||
ਖਾਵਣਾ, ਧ੍ਰਿਗ ਖਾਧਾ, ਜਿ ਤਨ ਕੁੜਿਆਇ ||
ਪਾਵਣਾ, ਧ੍ਰਿਗ ਪਹਿਰਨ, ਪ੍ਰਭੂ ਭੁਲਾਇ ||
ਤਿਆਗਣਾ, ਧ੍ਰਿਗ ਜਿ, ਪੰਚੈ ਰਹੇ ਲਪਟਾਇ ||
ਜਾਗਣਾ, ਧ੍ਰਿਗ ਜਾਗਣ, ਮਨ ਨਿੰਦ੍ਰਾ ਗਾਹਿ ||
ਮੰਗਣਾ, ਧ੍ਰਿਗ ਮੰਗਣ, ਤ੍ਰਿਸ਼ਨ ਨ ਜਾਇ ||
ਰੰਗਣਾ, ਧ੍ਰਿਗ ਰੰਗ, ਜਿ ਨਵਰੰਗ ਨਾਹਿ ||
ਤਿਨਾ ਕੰਵਲ ਸਦਾ ਧ੍ਰਿਗ ਧ੍ਰਿਗ ਧ੍ਰਿਗ ਹੈ,
ਚਲਣਾ, ਨਿਵ ਚਲੈ ਨਾ ਹੁਕਮੁ ਰਜਾਇ ||
(19/12/11)
ਚਰਨਜੀਤ ਸਿੰਘ ਬਰੈਂਮਪਟਨ
ਵਾਰ
ਅੰਮ੍ਰਿਤਸਰ ਕੀ
ਇਸੇ ਸਾਲ ਮਈ ਮਹੀਨੇ ਵਿੱਚ ਬੰਦਾ ਬਹਾਦੁਰ ਬਾਰੇ ਸਿੱਖ ਮਾਰਗ ਤੇ ਇੱਕ ਲੇਖ ਛਪਿਆ ਸੀ
ਅਤੇ ਉਸ ਤੋਂ ਬਾਅਦ ਉਸ ਉਪਰ ਕਾਫੀ ਚਰਚਾ ਵੀ ਹੋਈ ਸੀ।
ਇਕ ਗੱਲ ਜੋ ਚਰਚਾ ਦੌਰਾਨ ਉਭਰ ਕੇ ਸਾਹਮਣੇ ਆਈ ਸੀ, ਉਹ ਇਹ ਕਿ
ਉਸ ਵੇਲੇ ਸਿੱਖਾਂ ਦੇ ਦੋ ਧਿਰ ਬਨ ਚੁਕੇ ਸਨ। ਮਾਤਾ ਸੁਂਦਰੀ ਅਤੇ ਭਾਈ ਮਨੀ ਸਿੰਘ ਜੀ ਇੱਕ ਪਾਸੇ
ਅਤੇ ਬਂਦਾ ਬਹਾਦੁਰ ਇੱਕ ਪਾਸੇ।
ਵਿਚਾਰ ਦੌਰਾਨ ਇੱਕ ਧੜਾ ਬੰਦਾ ਬਹਾਦੁਰ ਨੂੰ ਹੀਰੋ ਅਤੇ ਮਾਤਾ ਸੁੰਦਰੀ ਅਤੇ ਭਾਈ ਮਨੀ ਸਿੰਘ ਨੂੰ
“ਸ਼ਕੀ ਸ਼ਖਸੀਅਤ” ਵਾਲੇ ਦਸ ਰਿਹਾ ਸੀ। ਪਰ ਦਾਸ ਦਾ ਵਿਚਾਰ ਸੀ ਕਿ ਬੰਦਾ ਬਹਾਦੁਰ ਕਦੇ ਵੀ ਦਸਵੇਂ
ਪਿਤਾ ਵਲੋਂ ਪੰਜਾਬ ਨੂੰ ਨਹੀਂ ਤੋਰਿਆ ਗਿਆ।
ਦਾਸ ਦੀ ਸੋਚ ਦਾ ਆਧਾਰ ਸੀ ਦਸਵੇਂ ਪਿਤਾ ਅਤੇ ਬਹਾਦੁਰ ਸ਼ਾਹ ਦੇ ਚੰਗੇ ਸੰਬਧ। ਇਹਨਾਂ ਚੰਗੇ ਸੰਬਧਾਂ
ਦੇ ਲਿਖਤੀ ਸਬੂਤ ਮਿਲਦੇ ਹਨ। ਜਿਹਨਾਂ ਸਜਨਾਂ ਦੀ ਦਿਲਚਸਪੀ ਹੋਵੇ ਉਹ ਇਹ ਲੇਖ ਹੇਠ ਲਿਖੇ ਲਿਂਕ ਤੇ
ਜਾ ਕੇ ਪੜ ਸਕਦੇ ਹਨ।
http://www.sikhmarg.com/2010/0606-baba-banda.html
ਦਾਸ ਦੇ ਵਿਚਾਰ ਹੇਠਲੀਆਂ ਤਰੀਖਾਂ ਤੇ ਜਾ ਕੇ ਪੜੇ
ਜਾ ਸਕਦੇ ਹਨ।। 19, 24, 25, 26, 31ਮਈ ਅਤੇ 1, 6, 12, 13, 24 ਜੂਨ 2011
ਮੇਰਾ ਮੰਨਣਾ ਹੈ ਕਿ ਦਸਵੇਂ ਗੁਰੁ ਦੇ ਅਕਾਲ ਚਲਾਣਾ ਕਰਣ ਤੋਂ ਬਾਅਦ ਅਤੇ ਬੰਦਾ ਬਹਾਦੁਰ ਦੇ ਪੰਜਾਬ
ਉਤੇ ਧਾਵਾ ਬੋਲਨ ਦੇ ਵਿਚਕਾਰ ਦ ਸਮਾਂ ਬੜਾ ਕਰੀਟੀਕਲ ਹੈ। ਇਸ ਸਮੇਂ ਦੀ ਜਿੰਨੀ ਘੋਖ ਕਿਤੀ ਜਾਵੇ
ਉਨੀ ਜਿਆਦਾ ਹੋਰ ਤਸਵੀਰ ਸਾਫ ਹੋਵੇਗੀ ਕਿ ਮੁਗਲਾਂ ਦੇ ਅਤੇ ਸਿੱਖਾਂ ਦੇ ਸੰਬੰਧ ਕਿਵੇਂ ਕੌੜੇ ਹੁੰਦੇ
ਚਲੇ ਗਏ।
ਦਸਵੇਂ ਗੁਰੁ ਤੋਂ ਪਹਿਲਾਂ ਗੁਰੂਆਂ ਦੇ ਮੁਗਲਾਂ ਨਾਲ ਸੰਬੰਧ ਖੱਟੇ ਮਿੱਠੇ ਰਹੇ ਸਨ। ਦਸਵੇਂ ਗੁਰੁ
ਦੀ ਔਰਗਜੇਬ ਦੀ ਭੇਜੀ ਹੋਈ ਫੌਜ ਨਾਲ ਜੰਗ ਜਰੂਰ ਹੋਈ ਪਰ ਔਰੰਗਜੇਬ ਤੋਂ ਬਾਅਦ ਬਹਾਦੁਰਸ਼ਾਹ ਨਾਲ
ਗੁਰੁ ਸਾਹਿਬ ਦੇ ਸੰਬੰਧ ਚੰਗੇ ਸਨ। ਗੁਰੂ ਸਾਹਿਬ ਦੇ ਅਕਾਲ ਚਲਾਣਾ ਕਰਣ ਵੇਲੇ ਵੀ ਇਹ ਸੰਬੰਧ ਚੰਗੇ
ਸਨ ਤੇ ਅੱਜ ਮੈਂ ਇਹ ਸਾਬਿਤ ਕਰਨ ਦੀ ਕੋਸਿਸ਼ ਕਰਾਂਗਾ ਕਿ ਇਹ ਸੰਬੰਧ ਗੁਰੁ ਸਾਹਿਬ ਦੇ ਅਕਾਲ ਚਲਾਣਾ
ਕਰਣ ਤੋਂ ਬਾਅਦ ਵੀ ਕੁੱਝ ਸਮਾਂ ਚੰਗੇ ਰਹੇ ਹਨ।
ਜਦੋਂ ਵਿਚਾਰ ਚਲ ਰਹੀ ਸੀ, ਉਸ ਤੋਂ ਬਾਅਦ ਮੈਨੂੰ ਇਹ ਪੜਨ ਨੂੰ ਮਿਲੀਆ ਹੈ। ਇਹ ਮੈਂ ਇਸ ਕਰ ਕੇ
ਨਹੀਂ ਲਿਖ ਰਿਹਾ ਕਿ ਮੈਂ ਦੁਬਾਰਾ ਬਹਿਸ ਛੇੜਣੀ ਚਾਹੁੰਦਾ ਹਾਂ ਬਲਕਿ ਇਸ ਲਈ ਕਿ ਜਿਹਨਾਂ ਦੀ ਰੂਚੀ
ਹੋਵੇ, ਉਹ ਇਸ ਵਿਸ਼ੇ ਤੇ ਹੋਰ ਖੋਜ ਕਰਣ। ਜਿੰਨੇ ਜਿਆਦਾ ਸਾਡੇ ਕੋਲ ਤੱਥ ਇੱਕਥੇ ਹੋਣਗੇ, ਉਹਨੀ
ਜਿਆਦਾ ਸਾਡੇ ਇਤੀਹਾਸ ਦੀ ਸੱਚੀ ਤਸਵੀਰ ਬਣੇਗੀ। ਜਿੰਨੀ ਜਿਆਦਾ ਇਹ ਤਸਵੀਰ ਸੱਚੀ ਹੋਵੇਗੀ, ਉਨੀ
ਜਿਆਦਾ ਅਸੀ ਇਸ ਤੋਂ ਸਿੱਖ ਲੈ ਸਕਾਂਗੇ।
1709 ਵਿੱਚ ਅੰਮ੍ਰਿਤਸਰ ਵਿੱਚ ਸਿੱਖਾਂ ਦੀ ਸੂਬਾ ਲਾਹੌਰ ਵਲੋਂ ਭੇਜੀ ਗਈ ਫੌਜ ਨਾਲ ਇੱਕ ਛੋਟੀ ਜਿਹੀ
ਜੰਗ ਹੋਈ। 1709 ਵਿੱਚ ਹੀ ਇੱਕ ਦਰਸ਼ਨ ਨਾਮ ਦੇ ਵਿਅਕਤੀ ਨੇ ਇਸ ਨੂੰ ਵਾਰ ਦਾ ਰੂਪ ਦਿਤਾ। ਪ੍ਰੋ:
ਗੰਡਾ ਨੇ ਇਸ ਨੂੰ ਸੰਪਾਦਿਤ ਕੀਤਾ।
panjabdigilib.org qy ਜਾ ਕੇ ਇਹ ਪੜੀ ਜਾ
ਸਕਦੀ ਹੈ। ਸਿਰਫ 38 ਪੰਨਿਆਂ ਦੀ ਇਹ ਕਿਤਾਬ ਹੈ।
ਹੋਇਆ ਇਹ ਕਿ 1709 ਵਿੱਚ ਸਿੱਖ ਅੰਮ੍ਰਿਤਸਰ ਵਿਖੇ ਇਸਨਾਨ ਕਰਨ ਇਕੱਠੇ ਹੋਏ। ਉਥੇ ਇੱਕ ਚੂਹੜਮਲ ਨਾਮ
ਦੇ ਧਨਾਡ ਦੇ ਬਾਗ ਦਾ ਕੁੱਝ ਨੁਕਸਾਨ ਹੋ ਗਿਆ। ਉਹਨੇ ਲਾਹੌਰ ਜਾ ਕੇ ਨਵਾਬ ਅਸਲਮ ਖਾਨ ਦੇ ਕੰਨ ਭਰੇ।
ਅਸਲਮ ਖਾਨ ਨੇ ਦੇਵਾ ਜੱਟ ਨਾਮ ਦੇ ਇੱਕ ਬੰਦੇ ਨਾਲ ਆਪਣੀ ਕੁੱਝ ਫੌਜ ਘੱਲੀ। ਛੋਟੀ ਜਿਹੀ ਜੰਗ ਹੋਈ।
ਸਿੱਖਾਂ ਦੀ ਜਿੱਤ ਹੋਈ।
ਇੱਥੇ ਦੋ ਗੱਲਾਂ ਮੱਹਤਵਪੂਰਣ ਹਨ। ਪਹਿਲੀ ਤੇ ਇਹ ਕਿ ਇਸ ਵਾਰ ਵਿੱਚ ਬੰਦਾ ਬਹਾਦੁਰ ਦਾ ਕੋਈ ਜਿਕਰ
ਨਹੀਂ ਹੈ। ਇਸ ਤੋਂ ਸਪਸ਼ਟ ਹੁਂਦਾ ਹੈ ਕਿ ਉਦੋਂ ਤੱਕ ਬੰਦਾ ਬਹਾਦੁਰ ਬਾਰੇ ਲੋਕਾਂ ਨੂੰ ਕੋਈ ਜਾਣਕਾਰੀ
ਨਹੀਂ ਸੀ।
ਦੂਜੀ ਇਸ ਤੋਂ ਵੀ ਮਹੱਤਵਪੂਰਣ ਗੱਲ ਹੈ ਕਿ ਹਾਰ ਜਾਣ ਤੋਂ ਬਾਅਦ ਅਸਲਮ ਖਾਨ ਨੇ ਬਹਾਦੁਰਸ਼ਾਹ ਨੂੰ ਇਸ
ਦੀ ਜਾਣਕਾਰੀ ਦਿੱਤੀ ਤੇ ਬਹਾਦੁਰ ਸ਼ਾਹ ਨੇ ਉਲਟਾ ਸਿੱਖਾਂ ਦਾ ਪੱਖ ਲਿਆ। ਦਰਸ਼ਨ ਕਵੀ ਅੰਤ ਵਿੱਚ
ਲਿਖਦਾ ਹੈ
ਸ਼ਾਹ ਬਹਾਦਰ ਕਿਤਾਬਤ ਲਿਖੀ ਅਸਲਮ ਖਾਨ ਦੇ ਤਾਂਈ
ਅਕਲ ਤੁਮਾਰੀ ਖੋਈ
ਘਰ ਨਾਨਕ ਕਾ ਆਦਿ ਜੁਗਾਦੀ ਤਿਸ ਪਰ ਤੇਗ ਉਠਾਈ
ਕਹੁ ਜੀ ਦਰਸਨ ਸਦਾ ਹਹਿ ਪੀਰੀ ਮੀਰੀ ਘਰਿ ਨਾਨਕ ਦੇ ਆਈ।
ਐਨਸਾਇਕਲੋਪੀਡੀਆ ਆਫ ਸਿਖੲਜਮ ਵਿੱਚ ਵੀ ਜੋ ਐਂਟਰੀ ਹੈ, ਉਥੇ ਵੀ ਬਹਾਦੁਰ ਸ਼ਾਹ ਦਾ ਸਿੱਖਾਂ
ਦਾ ਪੱਖ ਲੈਣਾ ਲਿਖੀਆ ਹੈ।
ਸਵਾਲ ਇਹ ਪੈਦਾ ਹੁੰਦਾ ਹੈ ਕਿ ਜਿਹੜਾ ਬਹਾਦੁਰ ਸ਼ਾਹ 1709 ਵਿੱਚ ਸਿੱਖਾਂ ਦਾ ਪੱਖ ਪੂਰ ਰਿਹਾ ਹੈ,
ਉਹੀ ਬਹਾਦੁਰ ਸ਼ਾਹ ਜਦੋਂ ਦੱਖਣ ਤੋਂ ਮੁੜਿਆ ਤੇ ਸਿੱਧਾ ਫੌਜ ਲੈ ਕਿ ਬਂਦਾ ਬਹਾਦੁਰ ਨੂੰ ਘੇਰਾ ਕਿਉਂ
ਪਾਇਆ?
ਚਰਨਜੀਤ ਸਿੰਘ
ਬਰੈਂਮਪਟਨ
(ਸੰਪਾਦਕੀ
ਟਿੱਪਣੀ:- ਬੰਦਾ ਬਹਾਦਰ ਬਾਰੇ ਲੇਖ ਜੂਨ 2010 ਨੂੰ ਛਪਿਆ ਸੀ ਨਾ ਕਿ ਇਸ ਸਾਲ ਮਈ ਦੇ ਮਹੀਨੇ ਵਿੱਚ
ਜਿਵੇਂ ਕਿ ਇਸ ਲਿਖਤ ਦੇ ਪਹਿਲੇ ਪਹਿਰੇ ਵਿੱਚ ਜ਼ਿਕਰ ਕੀਤਾ ਹੋਇਆ ਹੈ। ਸਿੱਖ ਮਾਰਗ ਤੇ ਪਹਿਲਾਂ ਦੀ
ਤਰ੍ਹਾਂ ਹੁਣ ਕੋਈ ਵਿਚਾਰ ਚਰਚਾ ਨਹੀਂ ਹੁੰਦੀ ਸਿਰਫ ਕਿਸੇ ਖਾਸ ਮੁੱਦੇ ਬਾਰੇ ਸੰਖੇਪ ਜਿਹੀ ਵਿਚਾਰ
ਜ਼ਰੂਰ ਕਰ ਲਈ ਜਾਂਦੀ ਹੈ। ਇਸ ਲਿਖਤ ਨੂੰ ਸਿਰਫ ਜਾਣਕਾਰੀ ਲਈ ਪਾ ਰਹੇ ਹਾਂ ਨਾ ਕਿ ਇਸ ਦੇ ਠੀਕ, ਗ਼ਲਤ
ਜਾਂ ਕਿਸੇ ਵਿਚਾਰ ਚਰਚਾ ਕਰਨ ਲਈ)
(19/12/11)
ਗੁਰਿੰਦਰ ਸਿੰਘ ਕੋਟਕਪੂਰਾ
ਗਿਆਨੀ ਗੁਰਬਚਨ ਸਿੰਘ ਸਮੇਤ ਦੂਜੇ ਜੱਥੇਦਾਰਾਂ ਦੀ ਨੀਲਧਾਰੀ ਸੰਪਰਦਾ ਬਾਰੇ ਬਿਆਨਬਾਜ਼ੀ ਹੈਰਾਨੀਜਨਕ!
!
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ `ਚ ਮਨਮੱਤੀ ਕਾਰਵਾਈਆਂ ਕਰਦੈ ਉਕਤ ਮੁਖੀ
ਕੋਟਕਪੂਰਾ, 19 ਦਸੰਬਰ (ਗੁਰਿੰਦਰ ਸਿੰਘ) :- ਪੰਥਕ ਵਿਦਵਾਨਾਂ, ਸਿੱਖ ਚਿੰਤਕਾਂ ਤੇ
ਤੱਤ ਗੁਰਮਤਿ ਦੇ ਧਾਰਨੀ ਪ੍ਰਚਾਰਕਾਂ ਨੂੰ ਬਿਨਾਂ ਕਸੂਰੋਂ ਪੰਥ `ਚੋਂ ਛੇਕਣ ਦਾ ਫ਼ਤਵਾ ਜਾਰੀ ਕਰਨ
ਵਾਲੇ ਤਖਤਾਂ ਦੇ ਜੱਥੇਦਾਰਾਂ ਦੀ ਅੱਜ ਵੱਖ-ਵੱਖ ਪੰਜਾਬੀ ਤੇ ਹਿੰਦੀ ਅਖਬਾਰਾਂ `ਚ ਹਰਿਆਣੇ ਦੇ
ਜ਼ਿਲ੍ਹੇ ਕੁਰਕਸ਼ੇਤਰ ਨੇੜਲੇ ਪਿਪਲੀ ਵਾਲੇ ਨੀਲਧਾਰੀਆਂ ਦੀ ਸੰਪਰਦਾ ਨੂੰ ਸਿੱਖ ਫੁਲਵਾੜੀ ਦਾ ਇੱਕ
ਮਹਿਕਦਾ ਅੰਗ ਦਰਸਾਉਣ ਵਾਲੀ ਖਬਰ ਨੇ ਪੰਥ ਦਰਦੀਆਂ ਦੇ ਹਿਰਦੇ ਵਲੂੰਧਰ ਕੇ ਰੱਖ ਦਿੱਤੇ ਹਨ। ਕਿਉਂਕਿ
ਪਿਛਲੇ ਲਗਭਗ 2 ਸਾਲਾਂ ਤੋਂ ਨੀਲਧਾਰੀ ਸੰਪਰਦਾ ਦੀਆਂ ਯੂ-ਟਿਊਬ `ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ
ਹਜੂਰੀ `ਚ ਮਨਮੱਤੀ ਕਾਰਵਾਈ ਵਾਲੀਆਂ ਵੀਡੀਓ ਮੌਜੂਦ ਹਨ, ਜੋ ਹੁਣ ਤੱਕ ਕਰੋੜਾਂ ਲੋਕ ਦੇਖ ਚੁੱਕੇ ਹਨ
ਕਿ ਕਿਸ ਤਰ੍ਹਾਂ ਉਕਤ ਸੰਪਰਦਾ ਦਾ ਮੁਖੀ ਤੇ ਉਸਦੇ ਪੈਰੋਕਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ
ਹਜੂਰੀ `ਚ ਤਾੜੀਆਂ ਮਾਰ-ਮਾਰ ਕੇ ਭੰਗੜੇ ਪਾ ਰਹੇ ਹਨ ਤੇ ਭਾਂਤ-ਭਾਂਤ ਦੇ ਗੀਤ ਗਾ ਕੇ ਨੱਚ-ਟੱਪ ਰਹੇ
ਹਨ। ਇੱਕ ਵੀਡੀਓ `ਚ ਤਾਂ ਇਸ ਸੰਪਰਦਾ ਦਾ ਮੁਖੀ ਸਿੱਖ ਕੌਮ ਨੂੰ ਰਾਮ ਚੰਦਰ ਦੀ ਔਲਾਦ ਕਹਿ ਕੇ
ਸ਼ਰੇਆਮ ਬੋਲਦਾ ਦਿਖਾਇਆ ਗਿਆ ਹੈ। ਜਿਸ `ਚ ਉਹ ਕਹਿੰਦਾ ਹੈ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੀ
ਬਾਣੀ `ਚ ਰਾਮ ਚੰਦਰ ਦੀ ਵਡਿਆਈ ਲਿਖੀ ਹੈ। ਐਨਾ ਕਹਿ ਕੇ ਉਹ ਖੁਦ ਤੇ ਉਸਦੇ ਪੈਰੋਕਾਰ ਸ਼੍ਰੀ ਗੁਰੂ
ਗ੍ਰੰਥ ਸਾਹਿਬ ਜੀ ਦੀ ਹਜੂਰੀ `ਚ “ਸੀਤਾ ਰਾਮ-ਸੀਤਾ ਰਾਮ, ਹਰੇ-ਹਰੇ ….”ਦਾ ਗੀਤ ਗਾਉਂਦਿਆਂ ਤਾੜੀਆਂ
ਮਾਰਦੇ ਹਨ ਤੇ ਭੰਗੜੇ ਪਾਉਂਦੇ ਹਨ। ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ
ਦੇ ਉਲਟ ਇਸ ਸੰਪਰਦਾ ਦੀ ਵੱਖਰੀ ਰਹਿਤ ਮਰਿਆਦਾ ਹੈ। ਅੱਜ ਦੀਆਂ ਸਾਰੀਆਂ ਅਖਬਾਰਾਂ ਦੀ ਸੁਰਖੀ ਬਣੀ
ਇਸ ਖਬਰ `ਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਮੁੱਖ ਸੇਵਾਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਸਿੱਖ
ਪੰਥ ਦੇ ਵਡੇਰੇ ਹਿੱਤਾਂ ਲਈ ਜੋ ਸੰਪਰਦਾਵਾਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਰਹਿਤ ਮਰਿਆਦਾ ਅਨੁਸਾਰ
ਨਹੀਂ ਚੱਲ ਰਹੀਆਂ, ਉਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਖੁੱਲਾ ਸੱਦਾ ਹੈ ਕਿ ਉਹ ਅੱਜ ਵੀ
ਸਿੱਖ ਪੰਥ `ਚ ਸ਼ਾਮਲ ਹੋ ਸਕਦੇ ਹਨ। ਬੀਤੇ ਕੱਲ੍ਹ ਇੱਕ ਨਿੱਜੀ ਟੀ. ਵੀ. ਚੈੱਨਲ ਤੋਂ ਸਿੱਧਾ
ਪ੍ਰਸਾਰਤ ਕੀਤੇ ਜਾਣ ਵਾਲੇ ਇਸ ਪ੍ਰੋਗਰਾਮ ਨੂੰ ਅਨੇਕਾਂ ਲੋਕਾਂ ਨੇ ਦੇਖਿਆ ਕਿ ਗਿਆਨੀ ਗੁਰਬਚਨ ਸਿੰਘ
ਨੇ ਇੱਕ ਵਾਰ ਵੀ ਇਸ ਸੰਪਰਦਾ ਦੇ ਮੁਖੀ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ `ਚ ਮਨਮੱਤੀ
ਕਾਰਵਾਈਆਂ ਕਰਨ ਤੋਂ ਵਰਜਣ ਲਈ ਕੋਈ ਹਦਾਇਤ ਜਾਂ ਬੇਨਤੀ ਤੱਕ ਵੀ ਕਰਨ ਦੀ ਜੁਰਅੱਤ ਨਾ ਕੀਤੀ। ਤਖਤ
ਸ਼੍ਰੀ ਪਟਨਾ ਸਾਹਿਬ ਦੇ ਮੁੱਖ ਸੇਵਾਦਾਰ ਗਿਆਨੀ ਇਕਬਾਲ ਸਿੰਘ ਨੇ ਨੀਲ ਸੰਪਰਦਾਇ ਨੂੰ ਸਿੱਖ ਫੁਲਵਾੜੀ
ਦਾ ਇੱਕ ਮਹਿਕਦਾ ਅੰਗ ਦੱਸਦਿਆਂ ਕਿਹਾ ਕਿ ਇਸ ਸੰਪਰਦਾ ਦੀ ਸਾਰਾ ਸਿੱਖ ਪੰਥ ਦਿਲੋਂ ਕਦਰ ਕਰਦਾ ਹੈ।
ਤਖਤ ਸ਼੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਦੇ ਸੇਵਾਦਾਰ ਗਿਆਨੀ ਤਰਲੋਚਨ ਸਿੰਘ ਨੇ ਕਿਹਾ ਕਿ ਕੁੱਝ
ਸਵਾਰਥੀ ਲੋਕਾਂ ਨੇ ਸੰਗਤਾਂ ਨੂੰ ਇਸ ਸੰਪਰਦਾ ਬਾਰੇ ਕੁੱਝ ਭਰਮ-ਭੁਲੇਖੇ ਪਾਏ ਹੋਏ ਹਨ ਪਰ ਅੱਜ ਉਨਾਂ
ਦੇਖਿਆ ਹੈ ਕਿ ਪਿਪਲੀ ਸਾਹਿਬ ਵਿਖੇ ਸਭ-ਕਾਰਜ ਸਿੱਖ ਰਹਿਤ ਮਰਿਆਦਾ ਅਨੁਸਾਰ ਹੀ ਚੱਲ ਰਹੇ ਹਨ। ਸਵਾਲ
ਇਹ ਪੈਦਾ ਹੁੰਦਾ ਹੈ ਕਿ ਤਖਤਾਂ ਦੇ ਪੁਜਾਰੀ ਅਰਥਾਤ ਉਕਤ ਪੰਥ ਦੇ ਅਖੌਤੀ ਠੇਕੇਦਾਰ ਸਿੱਖ ਵਿਰੋਧੀ
ਤਾਕਤਾਂ ਦੇ ਕਹਿਣ `ਤੇ ਪੰਥ ਨੂੰ ਕਮਜੋਰ ਕਰਨ ਦੀਆਂ ਕੋਝੀਆਂ ਹਰਕਤਾਂ ਕਰ ਰਹੇ ਹਨ, ਕਿਉਂਕਿ ਉਹ ਤੱਤ
ਗੁਰਮਤਿ ਦੇ ਧਾਰਨੀ ਪ੍ਰਚਾਰਕਾਂ ਖਿਲਾਫ ਤੁਰਤ ਫਤਵਾ ਜਾਰੀ ਕਰ ਦਿੰਦੇ ਹਨ ਪਰ ਪੰਥ ਦਾ ਘਾਣ ਕਰਨ
ਵਾਲੀਆਂ ਸੰਪਰਦਾਵਾਂ ਦੀ ਵਡਿਆਈ ਕਰਦੇ ਨਹੀਂ ਥੱਕਦੇ। ਜ਼ਿਕਰਯੋਗ ਹੈ ਕਿ ਯੂ-ਟਿਊਬ `ਤੇ ਉਕਤ ਵੀਡੀਓ
ਦੇਖਣ ਲਈ “ਨੀਲਧਾਰੀਆਂ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ” ਸਰਚ ਕਰਕੇ ਸਾਰੀ ਸੱਚਾਈ ਤੋਂ
ਜਾਣੂ ਹੋਇਆ ਜਾ ਸਕਦਾ ਹੈ। ਇਸ ਸਬੰਧੀ ਪੰਥਕ ਵਿਦਵਾਨ ਤੇ ਸਿੱਖ ਚਿੰਤਕ ਪ੍ਰੋ. ਇੰਦਰ ਸਿੰਘ ਘੱਗਾ ਨੇ
ਪ੍ਰਤੀਕਰਮ ਵਜੋਂ ਕਿਹਾ ਕਿ ਪੰਥ ਦੇ ਅਖੌਤੀ ਠੇਕੇਦਾਰਾਂ ਨੇ ਚੰਦ ਵੋਟਾਂ ਖਾਤਰ ਨਿਆਰਾ ਖਾਲਸਾ ਅਰਥਾਤ
ਪੂਰੇ ਸਿੱਖ ਪੰਥ ਨੂੰ ਬ੍ਰਾਹਮਣੀਵਾਦ ਤੇ ਸਾਧਵਾਦ ਦੇ ਖਾਰੇ ਸਮੁੰਦਰ `ਚ ਡੋਬ ਦੇਣਾ ਹੈ। ਕਿਉਂਕਿ
ਖੁਦ ਨੂੰ ਸਾਰੀ ਉਮਰ ਗੁਰੂ ਕਹਾਉਣ ਵਾਲੇ ਕੂਕਿਆਂ ਦੇ ਆਗੂ ਨੂੰ ਇਨਾਂ ਖੁਦ ਸਤਿਗੁਰੂ ਰਾਮ ਸਿੰਘ
ਚੇਅਰ ਸਥਾਪਤ ਕਰਕੇ ਪ੍ਰਵਾਨਗੀ ਦਿੱਤੀ। ਉਨਾਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਪੰਥ
ਦੇ ਅਖੌਤੀ ਠੇਕੇਦਾਰਾਂ ਨੂੰ ਅਜਿਹੀਆਂ ਕਾਰਵਾਈਆਂ ਪ੍ਰਤੀ ਜਵਾਬਦੇਹ ਜਰੂਰ ਬਣਾਉਣ।
(18/12/11)
ਇਕਵਾਕ ਸਿੰਘ ਪੱਟੀ
ਗੁਰੂ ਫ਼ਤਹਿ ਜੀ
ਅਣਜਾਣੇ ਅਤੇ ਜਲਦਬਾਜ਼ੀ ਵਿੱਚ ਹੋਈ ਭੁੱਲ ਲਈ ਖਿਮਾ, ਵੀਡੀਓ ਦੁਬਾਰਾ ਆਡੀਟ ਕਰ ਦਿੱਤੀ
ਗਈ ਹੈ, ਧਿਆਂਨ ਦਿਵਾਉਣ ਲਈ ਆਪ ਜੀ ਦਾ ਤਹਿ ਦਿਲੋਂ ਧੰਨਵਾਦ ।
-ਇਕਵਾਕ ਸਿੰਘ ਪੱਟੀ
(18/12/11)
ਕਰਨਲ ਡਾ: ਦਲਵਿੰਦਰ ਸਿੰਘ ਗ੍ਰੇਵਾਲ
ਹੈਰਾਨੀ ਭਰੇ
ਤੱਥ
ਡਾ ਦਲਵਿੰਦਰ ਸਿੰਘ ਗ੍ਰੇਵਾਲ
ਗੁਰੂ ਨਾਨਕ ਦੇਵ ਯੂਨੀਵਰਸਿਟੀ,
ਸ੍ਰੀ ਅੰਮ੍ਰਿਤਸਰ ਸਾਹਿਬ ਦੇ ਗੁਰੂ ਨਾਨਕ ਦੇਵ ਅਧਿਅਨ ਵਿਭਾਗ ਵਲੋਂ ‘ਗੁਰੂ ਕਾਲ ਦੇ ਸ੍ਰੋਤਾਂ ਵਿੱਚ
ਗੁਰੂ ਨਾਨਕ ਦੇਵ ਜੀਵਨ ਅਤੇ ਸ਼ਖਸ਼ੀਅਤ’ ਵਿਸ਼ੇ ਉਪਰ ਦੋ ਰੋਜ਼ਾ ਸੈਮੀਨਾਰ ਦੇ ਪਹਿਲੇ ਸ਼ੈਸ਼ਨ ਵਿੱਚ ਪੜ੍ਹੇ
ਗਏ ਪਰਚਿਆਂ ਵਿੱਚ ਬੜੀ ਆਸ਼ਚਰਜ ਭਰੀ ਜਾਣਕਾਰੀ ਸੀ। ਵਾਈਸ ਚਾਂਸਲਰ ਪ੍ਰੋ ਅਜਾਇਬ ਸਿੰਘ ਬਰਾੜ,
ਭੂਤਪੂਰਬ ਵਾਈਸ ਚਾਂਸਲਰ ਜੇ ਐਸ ਗ੍ਰੇਵਾਲ ਅਤੇ ਡਾ: ਰਤਨ ਸਿੰਘ ਜੱਗੀ ਵਲੋਂ ਖੋਜ ਜਗਤ ਲਈ ਨਵੀਆਂ
ਦਿਸ਼ਾਵਾਂ ਉਲੀਕਣ ਤੋਂ ਬਾਦ ਸਭ ਤੋਂ ਮਹਤਵਪੂਰਨ ਪਰਚਾ ਪੰਜਾਬੀ ਯੂਨਵਿਰਸਿਟੀ ਪਟਿਆਲਾ ਦੇ ਪ੍ਰੋ
ਹਿੰਮਤ ਸਿੰਘ ਦਾ ਸੀ ਜਿਸ ਵਿੱਚ ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਸਬੰਧੀ ਅਰਬੀ ਫਾਰਸੀ
ਵਿੱਚ ਨਵੇਂ ਸ੍ਰੋਤਾਂ ਬਾਰੇ ਜਾਣਕਾਰੀ ਦਿਤੀ।
ਇਹ ਨਵੇਂ ਸ੍ਰੋਤ ਹਨ ‘ਸਯਾਹਤੋ ਬਾਬਾ ਨਾਨਕ ਸ਼ਾਹ ਫਕੀਰ’ (੧੫੦੯ ਈ: ਅਣਛਪਿਆ) ਜਿਸ ਨੂੰ ਇੰਦਲਾਸ
(ਇਰਾਨ-ਇਰਕ ਦੀ ਹੱਦ ਤੇ ਵਸਿਆ ਨਗਰ) ਦੇ ਨਿਵਾਸੀ ਤਾਜੁਦੀਨ ਨਕਸ਼ਬੰਦੀ ਨੇ ਲਿਖਿਆ ਤੇ ਜਿਸ ਦਾ
ਪੰਜਾਬੀ ਵਿੱਚ ਉਲਥਾ (ਅਣਛਪਿਆ) ਸਯਦ ਪ੍ਰਿਥੀਪਾਲ ਸਿੰਘ ਨੇ ਸੰਨ ੧੯੨੭-੩੦ ਵਿੱਚ ਕੀਤਾ; ‘ਤਵਾਰੀਖਿ
ਅਰਬ’ ਜਿਸ ਨੂੰ ਖਵਾਜਾ ਜ਼ੈਨ-ਉਲ ਆਬਿਦੀਨ ਨੇ ਸੰਨ ੧੫੦੫-੦੬ ਕਰਤਾ ਵਿੱਚ ਲਿਖਿਆ ਜਿਸ ਦੇ ਕੁੱਝ ਭਾਗ
ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਡਾ: ਅਲਮਾ ਇਕਬਾਲ ਨੇ ਕੀਤਾ; ਗੁਨੀਆਤੁਸਾਲੇਹੀਨ ਜਿਸਨੂ ਅਬਦੁਲ ਰਹਮਾਨ
ਨੇ ੧੫੦੬-੦੭ ਵਿੱਚ ਲਿਖਿਆ; ਤਵਾਰੀਖਿ ਰਾਸ਼ਦੀ ਜਿਸ ਨੂੰ ਬਾਬਰ ਦੇ ਮਸੇਰੇ ਭਰਾ ਹੈਦਰ ਤੁਗਲਕ ਨੇ ਸੰਨ
੧੫੪੧-੪੬ ਈ: ਵਿੱਚ ਕਸ਼ਮੀਰ ਵਿੱਚ ਲਿਖਿਆ: ਅਤੇ ਦਬਿਸਤਾਨੁੱਲ ਮਜ਼ਾਹਿਬ ਜਿਸ ਨੂੰ ਬਹਿਰਾਮ (ਹੁਣ ਦੇ
ਬਿਹਾਰ ਵਿਚ) ਮੁਹਿਸਨ ਫਾਨੀ ਨੇ ਲਿਖਿਆ ਜੋ ਪਾਠਕਾਂ ਵਿੱਚ ਪਹਿਲਾਂ ਆ ਚੁਕਿਆ ਹੈ।
‘ਸਯਾਹਤੋ ਬਾਬਾ ਨਾਨਕ ਸ਼ਾਹ ਫਕੀਰ’ (ਹੱਥਲਿਖਤ) ਦਾ ਲੇਖਕ ਤਾਜੁਦੀਨ ਨਕਸ਼ਬੰਦੀ ਗੁਰੂ ਨਾਨਕ ਦੇਵ ਜੀ
ਦੇ ਮੱਕੇ ਦੇ ਸਫਰ ਵਿੱਚ ਇਰਾਨ ਤੋਂ ਗੁਰੂ ਜੀ ਨਾਲ ਰਲ ਗਿਆ ਤੇ ਰੋਜ਼ਨਾਮਚਾ ਲਿਖਦਾ ਰਿਹਾ ਜਿਸ ਵਿੱਚ
ਉਸ ਨੇ ਗੁਰੂ ਨਾਨਕ ਦੇਵ ਜੀ ਦੇ ਸਫਰ ਦਾ ੧੫੦੪-੦੫ ਈ: ਦਾ ਪਲ ਪਲ ਰਿਕਾਰਡ ਕੀਤਾ। ਇਸ ਰੋਜ਼ਨਾਮਚੇ ਦਾ
ਬਾਦ ਵਿੱਚ ਮਦੀਨੇ ਦੀ ਲਾਇਬਰੇਰੀ ਵਿੱਚ ਸੰਭਾਲੇ ਹੋਣ ਦਾ ਪਤਾ ਲੱਗਿਆ ਤਾਂ ਮੀਰਪੁਰ ਕਸ਼ਮੀਰ ਨਿਵਾਸੀ
ਸਯਦ ਪ੍ਰਿਥੀਪਾਲ ਸਿੰਘ ਨੇ ਸੰਨ ੧੯੨੭-੩੦ ਵਿੱਚ ਕਾਅਬੇ ਦੀ ਜ਼ਿਆਰਤ ਵੇਲੇ ਇਸ ਦਾ ਅਨੁਵਾਦ ਪੰਜਾਬੀ
ਵਿੱਚ ਕਰ ਲਿਆ ਜੋ ਅਜੇ ਤਕ ਛਪ ਨਹੀਂ ਸਕਿਆ।
‘ਸਯਾਹਤੋ’ ਦਾ ਕਰਤਾ ਗੁਰੂ ਨਾਨਕ ਦੇਵ ਜੀ ਬਾਰੇ ਲਿਖਦਾ ਹੈ:
ਤਵਾਰੀਖ ਅਰਬ ਦਾ ਕਰਤਾ ਖਵਾਜਾ ਜ਼ੈਨ-ਉਲ ਆਬਿਦੀਨ ਗੁਰੂ ਨਾਨਕ ਦੇਵ ਜੀ ਦੇ ਮੱਕੇ ਦੇ ਸਫਰ ਵੇਲੇ
ਹਾਜ਼ਿਰ ਸੀ ਤੇ ਗੁਰੂ ਨਾਨਕ ਸਬੰਧੀ ਕਈ ਘਟਨਾਵਾਂ ਦਾ ਚਸ਼ਮ ਦੀਦ ਗਵਾਹ ਵੀ ਸੀ। ਅਲਾਮਾ ਇਕਬਾਲ ਜੋ
ਸਹਜਧਾਰੀ ਸਿੱਖ ਸਹਜਰਾਮ ਸਪਰੂ ਦੇ ਪੋਤਰਾ ਸੀ, ਮਸ਼ਹੂਰ ਨਗਮਿਆਂ ‘ਹਿੰਦੁਸਤਾਨ ਹਮਾਰਾ’ ਤੇ ‘ਕਾਮਿਲ
ਮਰਦ’ ਦਾ ਕਰਤਾ ਵੀ ਸੀ ਤੇ ਪਾਕਿਸਤਾਨੀਆਂ ਦੇ ਬਾਨੀਆਂ ਵਿਚੋਂ ਸੀ ਉਸ ਨੇ ਇਸ ਦਾ ਉਰਦੂ ਤਰਜਮਾ ਕਰਦੇ
ਵੇਲੇ ਗੁਰੂ ਨਾਨਕ ਦੇਵ ਜੀ ਦੀ ਸ਼ਖਸ਼ੀਅਤ ਤੋਂ ਬਹੁਤ ਪ੍ਰਭਾਵਿਤ ਹੋਇਆ ਤੇ ਗੁਰੂ ਜੀ ਨੂੰ ਕਾਮਿਲਿ ਮਰਦ
ਲਿਖਿਆ।
ਤਵਾਰੀਖ ਅਰਬ ਦਾ ਕਰਤਾ ਰੁਕਨਦੀਨ ਆਦਿ ਨਾਲ ਹੋਈ ਗੋਸ਼ਟ ਦਾ ਬਿਆਨ ਕਰਦਾ ਹੈ। ਇਸ ਨੇ ਪੰਨਾ ੩੦੦ ਤੇ
ਅਰਬੀ ਗੁਰਸਿੱਖ ਸ਼ੈਦਾਈਆਂ ਦਾ ਜ਼ਿਕਰ ਕੀਤਾ ਹੈ। ਬਾਬੁ-ਉਲ-ਮਕਾ ਦੇ ਨਾਂ ਦੇ ਅਧਿਆਇ ਵਿੱਚ ਲਿਖਦਾ ਹੈ
ਕਿ ‘ਯਕਮ ਅਰਜ਼ ਗੁਫਤਮ’ ਸ਼ਬਦ ਰੁਕਨਦੀਨ ਦਾ ਸਹਾਰਾ ਬਣ ਗਿਆ। ਉਕਤ ਉਦੇਸ਼ ਤਿੰਨ ਸੌ ਮੁਰੀਦਾਂ ਨੇ
ਸੁਣਿਆਂ ਅਤੇ ਧਿਆਨ ਮਗਨ ਅਤੇ ਗੋਸ਼ਾਨਸ਼ੀਨ ਹੋ ਕੇ ਰੁਕਨਦੀਨ ਰਬ ਵਿੱਚ ਜੁੜ ਗਏ। …ਰੁਕਨਦੀਨ ਮੁੜ ੰਰ
ਨਹੀਂ ਗਏ। ਪਹਾੜ ਦੀ ਗੁਫਾ ਵਿੱਚ ਧਿਆਨ ਮਗਨ ਰਿਹਾ…ਜਦ ਤਕ ਕਿ ਆਖਰ ਉਸਨੂੰ ਜਨੂਨੀਆਂ ਨੇ ਕੁਰਬਾਨ
ਨਹੀਂ ਕਰ ਦਿਤਾ…। ਅਮੀਰ ਮੱਕਾ ਨੇ ਉਸ ਦੇ ਵਿਰੁਧ ਤੇ ਨਾਨਕ ਦ ਪੈਰੋਕਾਰਾਂ ਨੂੰ ਜੋ ਫਤਵੇ ਦਿਤੇ ਉਹ
ਸਨ:
1. ਨਾਨਕ ਫਕੀਰ ਕਾਫਰ ਹੈ ਤੇ ਉਸ ਦੀ ਸਿਖਿਆ ਵੀ ਕੁਫਰ ਹੈ।
2. ਰੁਕਨਦੀਨ ਦੀ ਸਾਰੀ ਜਾਇਦਾਦ ਜ਼ਬਤ ਕੀਤੀ ਜਾਵੇ।
3. ਗੁਰੂ ਨਾਨਕ ਦੀ ਆਸ਼ਕ ਤਮਾਮ ਬਰਾਦਰੀ ਖਵੇਸ਼ ਕਬੀਲੇ ਨੂੰ ਜਲਾਵਤਨੀ ਦਾ ਹੁਕਮ ਹੈ।
4. ੩੦ ਕੋਰੜਿਆਂ ਦੀ ਸਜ਼ਾ ਤੇ ੧੧ ਦਿਨ ਦੀ ਫਾਕਾਕਸ਼ੀ
5. ਰੇਗਿਸਤਾਨੀ ਟਿਬਿਆਂ ਵਿੱਚ ਦਫਨ ਕੀਤਾ ਜਾਵੇ
6. ਮੂੰਹ ਕਾਲਾ ਕਰਕੇ ਊਠ ਤੇ ਸਵਾਰ ਕਰਕੇ ਮੱਕੇ ਦੀਆਂ ਗਲੀਆਂ ਵਿੱਚ ਘੁਮਾਇਆ ਜਾਵੇ
7. ਪੁਠਕ ਲਟਕਾ ਦਿਤਾ ਜਾਵੇ
8. ਮੱਕੇ ਦੇ ਦੇ ਬਾਹਰ ਨਾਨਕ ਦੇ ਸ਼ੈਦਾਈ ਨੂੰ ਛਾਤੀ ਤਕ ਗੱਡ ਕ ਸੰਗਸਾਰ ਕੀਤਾ ਜਾਵੇ।
ਇਨ੍ਹਾਂ ਸਜ਼ਾਵਾਂ ਦਾ ਅਸਰ ਉਲਟ ਹੋਇਆ ਜਿਸ ਬਾਰੇ ਇਤਿਹਸਕਾਰ ਲਿਖਦਾ ਹੈ ਕਿ “ਮੱਕੇ ਦੇ ਬਾਹਰ
ਵੱਡੇ ਮੈਦਾਨ ਵਿੱਚ ਨਾਨਕ ਦੇ ਸ਼ੈਦਾਈ ਨੂੰ ਸੰਗਸਾਰ ਕਰ ਦੇਣ ਦਾ ਹੁਕਮ ਹੋਇਆ॥ ਮੱਕੇ ਸ਼ਹਿਰ ਅਤੇ
ਇਲਾਕੇ ਦੇ ਲੋਕੀ ਪੱਥਰ ਦੀਆਂ ਝੋਲੀਆਂ ਭਰ ਕੇ ਇਸ ਇੰਤਜ਼ਾਰ ਵਿੱਚ ਘੇਰਾ ਪਾਈ ਖੜੇ ਸਨ ਕਿ ਹੁਣ ਹੀ
ਕਿਸੇ ਵੱਡੇ ਕਾਜ਼ੀ ਦੇ ਹੁਕਮ ਨਾਲ ਕਾਫਰ ਦੇ ਉਪਰ ਪੱਥਰਾਂ ਦੀ ਬੁਛਾਂੜ ਕਰਾਂਗੇ…. . ਤਾਰੀਖਿ ਅਰਬ ਦੇ
ਕਰਤਾ ਮੁਤਾਬਿਕ ‘ਰੁਕਨਦੀਨ’ ਦੀ ਕੁਰਬਾਨੀ ਗੈਰ ਮਾਮੂਲੀ ਸੀ ਅਤੇ ਭੀੜ ਵਿਚੋਂ ਪੰਜਾਹ ਫੀ ਸਦੀ ਨਾਨਕ
ਦੇ ਸਿਦਕੀ ਬਣ ਗਏ’। (ਰੱਬਾਨੀ ਯਾ ਖਤੀਬਾ ਅਲਇਮਾਸੇਂ ਹਜ਼ਰਤ ਗੁਰੂ ਨਾਨਕ ਮਾ ਅਲਾ ਕਲਾ ਮਾਹੁ ਇੰਨ
ਹੁਮ ਫੀਹੇ ਮੁਸਲਮਾਨ”।)
ਮੱਕੇ ਤੋਂ ਨਜ਼ਦੀਕ ਹੀ ਅਮਰਾ ਸ਼ਹਿਰ ਹੈ, ਇਥੇ ਇਮਾਮਜ਼ਾਫਰ, ਜੋ ਇਸਲਾਮ ਦੀ ਦੁਨੀਆਂ ਦੇ ਪੇਸ਼ਵਾ ਮੰਨੇ
ਜਾਂਦੇ ਹਨ ਤਿਨਾਂ ਦੇ ਪੁਤਰ ਇਮਾਮ ਗੁਲਾਮ ਕਾਦਰ ਨੂੰ ਗਿਆਨ ਦਿਤਾ… ਜਿਸ ਮਸਜਿਦ ਵਿੱਚ ਅਮਰਾ ਦੇ ਲੋਕ
ਨਮਾਜ਼ ਪੜ੍ਹਿਆ ਕਰਦੇ ਸਨ ਗੁਰੂ ਦੀ ਯਾਦ ਵਿੱਚ ਭੇਟ ਕਰ ਦਿਤੀ ਜਿੱਥੇ ਗੁਰੂ ਜੀ ਦੀ ਹੀ ਨਿਰੋਲ ਭਗਤੀ
ਹੋਣ ਲੱਗੀ। ਸ਼ਹਿਰੀ ਮੋਮਨਾ ਨੂੰ ਨਮਾਜ਼ ਪੜ੍ਹਣ ਲਈ ਹੋਰ ਮਸੀਤ ਬਣਾਉਣੀ ਪਈ। ਇਸ ਥਾਂ ਦਾ ਨਾਮ ਸਾਰੇ
ਪ੍ਰੇਮੀਆਂ ਨੇ ਮਿਲ ਕੇ ‘ਵਲੀ ਹਿੰਦ ਨੀਅਤ ਕੀਤਾ। ਅਮਰੇ ਸ਼ਹਿਰ ਤੋਂ ਆਪ ਮਦੀਨੇ ਪਹੁੰਚੇ। ਇਥੇ
ਮੁਹੰਮਦ ਸਾਹਿਬ ਦੇ ਮਜ਼ਾਰ ਦੇ ਸਾਹਮਣੇ ਚਬੂਤਰੇ ਤੇ ਬੈਠਕੇ ਅਰਬੀ ਜ਼ਬਾਨ ਵਿੱਚ ਸਦ ਕੀਤੀ: ਨਹਿਮ ਹਫਤ
ਚਹਾਰਦੈ ਸਲਾਸ ਵ ਰੁਬਾਆ ਨਿਜੇਤਾ ੳਲੈਰੁਆਆ. . ਭਾਵ ਨੌ ਖੰਡ ਤੇ ਸਤ ਦੀਪ ਚੌਦਾਂ ਤਬਕ ਜੋ ਤਿੰਨ
ਗੁਣਾਂ ਵਾਲੇ ਹਨ… (ਬਸੰਤ ਹਿੰਡੋਲ)। ਮਦੀਨੇ ਵਿੱਚ ਗੁਰੂ ਜੀ ਨੂੰ ਆਖਰੀ ਨਬੀ ਤਸਲੀਮ ਕੀਤਾ ਗਿਆ ਅਤੇ
ਪੈਗੰਬਰ ਵਤ ਆਪ ਦੀ ਪੂਜਾ ਹੋਣ ਲੱਗੀ. . ਹਜ਼ੂਰ ਨੇ ਇਥੇ ੨੭ ਦਿਨ ਇਨਸਾਨੀ ਸਿਧਾਂਤ ਦਾ ਪ੍ਰਚਾਰ
ਕੀਤਾ। (ਹਜ਼ੂਰ ਦੀ ਦੂਜੀ ਖੜਾਓਂ ਨਿਸ਼ਾਨੀ ਵਜੋਂ ਸਾਂਭੀ ਗਈ. .)
ਗੁਨੀਆਤੁਸਾਲੇਹੀਨ ਦਾ ਕਰਤਾ ਗੁਰੂ ਜੀ ਨਾਲ ਹੋਏ ਬਚਨ ਬਿਲਾਸ ਬਾਰੇ ਲਿਖਦਾ ਹੈ: ਜਦੋਂ ਮੈ ਬੜੀ ਤੇਜ਼ੀ
ਤੇ ਕਾਹਲੀ ਨਾਲ ਘੋੜੇ ਨੂੰ ਦੌੜਾਈ ਜਾ ਰਿਹਾ ਸੀ ਤਾਂ ਅਚਨਚੇਤ ਮਾਰਾ ਘੋੜਾ ਖੜ੍ਹ ਗਿਆ। ਚਲਾਉਣ ਦੀ
ਕੋਸ਼ਿਸ਼ ਕੀਤੀ, ਪੈਰਾਂ ਦੀਆਂ ਠੋਹਕਰਾਂ, ਚਾਬੁਕ ਮਾਰੇ ਪਰ ਘੋੜਾ ਨਾ ਟੁਰਿਆ। ਜਦੋਂ ਸਿਰ ਉਤਾਹਾਂ
ਕਰਕੇ ਵੇਖਿਆ ਤਾਂ ਸਿਰਫ ਸੌ ਗਜ਼ ਉਤੇ ਅੁਹ ਫਕੀਰ ਬੈਠੇ ਹਨ। ਉਨ੍ਹਾਂ ਦੇ ਵਿਚਾਲੇ ਜੋ ਬਜ਼ੁਰਗ ਬੈਠੇ
ਸਨ ਉਨ੍ਹਾਂ ਦਾ ਚਿਹਰੇ ਦਾ ਨੂਰ ਇਉਂ ਜਾਪਿਆ ਜਿਉਂ ਲੱਖਾਂ ਸੂਰਜਾਂ ਦੀ ਚਮਕ ਹੈ। ਇਸ ਨੂਰਾਨੀ ਜਲਵੇ
ਨੇ ਮੇਰੀਆਂ ਅਖਾਂ ਬੰਦ ਕਰ ਦਿਤੀਆਂ ੳਤੇ ਅਕਾਸ਼ਬਾਣੀ (ਨਜ਼ਾਲਤੇਵਹੀ) ਦਵਾਰਾ ‘ਦਰਗਾਹ-ਇ-ਏਜ਼ਦੀ’ ਤੋਂ
ਧ੍ਰਿਗਾਂ ਪਈਆਂ ਤੇ ਕਿਹਾ ਗਿਆ: “ਤੇਰੇ ਨਾਲੋਂ ਤਾਂ ਇਹ ਹੈਵਾਨ ਚੰਗਾ ਹੈਜਿਸ ਨੇ ਤੇਰੇ ਚਾਬਕਾਂ ਦੀ
ਮਾਰ ਖਾ ਕੇ ਵੀ ਨਾ ਆਪ ਤੇ ਨਾ ਤੈਨੂੰ ਬੇਅਦਬੀ ਦੇ ਦਾਇਰੇ ਵਿੱਚ ਜਾਣ ਦਿਤਾ। ਜਿਸ ਨੂੰ ਕਾਫਰ ਜਾਣ
ਕੇ ਬੇਅਦਬੀ ਕਰਨ ਤੇ ਮਾਰਨ ਦੀ ਨੀਯਤ ਨਾਲ ਆਇਆ ਹੈਂ, ਸਚ! ਇਹ ਉਹ ਹੀ ਹੈ ਜਿਸ ਦੀਆਂ ਪ੍ਰਕਰਮਾਂ
ਖਾਨਾ-ਏ-ਕਾਅਬੇ ਨੇ ਕੀਤੀਆਂ ਹਨ; ਸ਼ਾਹ ਸ਼ਰਫ ਵਰਗੀਆਂ ਸ਼ਖਸ਼ੀਅਤਾਂ ਤੇ ਕਾਜ਼ੀ ਰੁਕਨਦੀਨ ਸਾਰੀ ਦੁਨੀਆਂ
ਦੇ ਫਤਵਾਐਲ ਨੇ ਚਰਨਛੋਹ ਪ੍ਰਾਪਤ ਕਰ ਨਜ਼ਾਤ ਹਾਸਲ ਕੀਤਾ ਹੈ; ਸਮੁਚੇ ਅਰਬ ਨੂੰ ‘ਜਾਮੇ ਸ਼ਹਾਦਤ’ ਪਿਲਾ
ਕੇ ਹੁਣ ਤੇਰੇ ਸਾਹਮਣੇ ਬੈਠਾ ਹੈ, ਸੁਰਤ ਕਰ. .’ ਮੈਨੂੰ ਸੁਰਤ ਆਈ, ਘੋੜਾ ਵੀ ਛੱਡ ਦਿਤਾ…. ਪੈਰਾਂ
ਦਾ ਜੋੜਾ ਵੀ ਛੱਡ ਦਿਤਾ।
“ਗੁਰੂ ਮੁਰਾਦ ਏਲਦੀ ਹਜ਼ਰਤ ਰਬੁਲ ਮਜੀਦ। ਬਾਬਾ ਨਾਨਕ ਫਕੀਰਲਉਲ ਸਾਕਿ ਇਮਾਰਤ ਜਦੀਦ” ਗੁਰੂ ਪਦ ਦਾ,
ਸੰਸਾਰ ਦੀ ਪਾਲਣਾ ਕਰਨ ਵਾਲੇ, ਆਸਾਂ ਪੂਰੀਆਂ ਕਰਨ ਵਾਲੇ ਖੁਦਾ ਰੂਪ ਤੂੰ ਸਾਖਿਆਤ ਰੱਬ ਹੈਂ। ਕੀ
ਹੋਇਆ ਨਾਨਕ ਨਾ ਨਾਲ ਫਕੀਰੀ ਧਾਰ ਕੇ ਆਇਆ ਹੈਂ ਮੈ ਤੈਨੂੰ ਪਛਾਣ ਲਿਆ ਹੈ”।
ਤਵਾਰੀਖ ਰਾਸ਼ਦੀ ਦਾ ਲੇਖਕ ਹੈਦਰ ਤੁਗਲਕ ਬਾਬਰ ਦਾ ਮਸੇਰਾ ਭਰਾ ਸੀ ਤੇ ਕਸ਼ਮੀਰ ਪੰਜਾਬ ਦਾ ਹਾਕਮ ਵੀ
ਰਿਹਾ ਜਿਸ ਨੇ ਸੰਨ ੧੫੪੨-੪੭ ਈ: ਵਿਚਕਾਰ ਕਸ਼ਮੀਰ ਵਿੱਚ ਹੀ ਮੁਗਲ ਤਾਰੀਖ ਲਿਖੀ ਜਿਸ ਵਿੱਚ ਗੁਰੂ
ਨਾਨਕ ਬਾਰੇ ਵਰਨਣ ਦਿੰਦਿਆਂ ਲਿਖਦਾ ਹੈ ਕਿ ਸੰਨ ੧੫੦੭-੦੮ ਵਿੱਚ ਬਾਬਰ ਨੇ ਖੁਰਾਸਾਨ ਤੇ ਹਮਲਾ ਕੀਤਾ
ਤਾਂ ਉਸ ਨੂੰ ਹਾਰ ਪਿਛੋਂ ਬੜੀ ਨਮੋਸ਼ੀ ਸਹਿਣੀ ਪਈ। ਅਪਣੀਆਂ ਭੈਣਾਂ ਤੇ ਮਾਂ ਨੂੰ ਖੁਰਾਸਾਨ ਵਿਖੇ
ਗਿਰਵੀ ਰੱਖ ਕੇ ਜਾਨ ਬਚਾਉਂਦੇ ਅਤੇ ਭਟਕਦੇ ਫਿਰਦੇ ਬਾਬਰ ਨੇ ਕਾਬਲ ਦੇ ਇੱਕ ਬਾਗ ਵਿਚ, ਕੀਰਤਨ ਵਿੱਚ
ਮਸਤ ਗੁਰੂ ਨਾਨਕ ਦੀ ਦੁਆ ਫਰਿਆਦ ਕੀਤੀ।
*****************************************************************
ਲਾਚਿਨ (ਸਿਕਿਮ) - (ਜਿੱਥੇ ਗੋਂਫਾ ਵਿੱਚ ਗੁਰੂ ਨਾਨਕ ਦੇਵ ਜੀ ਦੇ ਵਸਤਰ ਤੇ ਪਦ-ਛਾਪ ਸਾਂਭੇ ਹੋਏ
ਹਨ)
ਸੰਨ 1988 ਦੇ ਜੁਲਾਈ ਮਹੀਨੇ ਵਿੱਚ ਸਾਨੂੰ ਗਾਰਡਜ਼ ਰਜਮੈਂਟ ਦੇ ਨਾਲ ਉੱਤਰੀ ਸਿਕਿਮ ਦੇ ਪਲੈਟੋ
ਇਲਾਕੇ ਵਿੱਚ ਜਾਣ ਦਾ ਆਦੇਸ਼ ਮਿਲਿਆ। ਅਸੀਂ ਇਸ ਇਲਾਕੇ ਵਿੱਚ ਫੌਜੀ ਮਸ਼ਕਾਂ ਕਰਨੀਆਂ ਸਨ ਤੇ ਉਦੋਂ ਤਕ
ਰਹਿਣਾ ਸੀ ਜਦ ਤਕ ਭਾਰੀ ਬਰਫ ਪੈਣ ਦਾ ਅੰਦੇਸ਼ਾ ਨਹੀਂ ਹੋ ਜਾਂਦਾ। ਸੰਨ 1987 ਵਿੱਚ ਦੁਬਾਰਾ ਸਿਕਿਮ
ਖੇਤਰ ਵਿੱਚ ਆਇਆ ਸਾਂ ਤੇ ਹੁਣ ਤਕ ਨਵੀਆਂ ਤਬਦੀਲੀਆਂ ਤੋਂ ਚੰਗੀ ਤਰ੍ਹਾਂ ਜਾਣੂ ਹੋ ਗਿਆ ਸਾਂ।
ਗੰਗਟੌਕ ਤੋਂ ਲਾਚਿਨ ਤਕ ਸੜਕ ਦਾ ਕੰਮ ਤਕਰੀਬਨ ਮੁਕੰਮਲ ਹੋ ਚੁਕਾ ਸੀ ਭਾਵੇਂ ਕਿ ਹਾਲੇ ਵਿਚੋਸ਼ ਵਿੱਚ
ਅਜਿਹੇ ਟੁਕੜੇ ਰਹਿ ਗਏ ਸਨ ਜਿਥੋਂ ਦੀ ਫੌਜੀ ਗਡੀਆਂ ਲਈ ਲੰਘਾਉਣਾ ਬਹੁਤ ਮੁਸ਼ਕਿਲ ਹੁੰਦਾ ਸੀ ਪਰ ਅਸੀ
ਖੁਸ਼ ਸਾਂ ਕਿ ਚਲੋਂ ਸਾਰਾ ਸਮਾਨ ਗਡੀਆਂ ਤੇ ਜਾ ਰਿਹਾ ਹੈ, ਸਾਡੀਆਂ ਪਿੱਠਾ ਤੇ ਨਹੀਂ।
ਦੋ ਦਿਨ ਦੇ ਲੰਬੇ ਸਫਰ ਪਿਛੋਂ ਅਸੀਂ ਲਾਚਿਨ ਪਹੁੰਚੇ। ਇਥੇ ਸੈਨਿਕ ਟ੍ਰਾਂਜ਼ਿਟ ਕੈਂਪ ਸੀ ਜਿੱਥੇ ਅਸੀ
ਸੱਤ ਦਿਨ ਆਪਣੇ ਆਪ ਨੂੰ ਨਵੇਂ ਉਚੇ ਪਰਬਤੀ ਵਾਤਾਵਰਣ ਵਿੱਚ ਢਲਣਾ ਸੀ। ਉਨ੍ਹੀਂ ਦਿਨੀਂ ਇਹ ਤਿਨ
ਸਟੇਜਾਂ ਤੇ ਹੁੰਦਾ ਸੀ, ਨੌ ਹਜ਼ਾਰ ਫੁੱਟ ਦੀ ਉਚਾਈ ਤੇ, ਤੇਰਾਂ ਹਜ਼ਾਰ ਫੁੱਟ ਦੀ ਉਚਾਈ ਤੇ ਅਤੇ
ਸੋਲਾਂ ਹਜ਼ਾਰ ਦੀ ਉਚਾਈ ਦੇ ਪੜਾਵਾਂ ਤੇ ਸਾਨੂੰ ਹਫਤਾ-ਹਫਤਾ ਭਰ ਰਹਿ ਕੇ ਵਾਤਾਵਰਨ ਵਿੱਚ ਢਲਣਾ
ਜ਼ਰੂਰੀ ਹੁੰਦਾ ਸੀ ਜਿਸ ਨੂੰ ਅਕਲੈਮੇਟਾਈਜੇਸ਼ਨ ਕਿਹਾ ਜਾਂਦਾ ਸੀ। ਰੋਜ਼ ਤਕਰੀਬਨ ਅੱਠ-ਦੱਸ ਕਿਲੋਮੀਟਰ
ਉਚਾਈ ਵਲ ਪੈਦਲ ਜਾਕੇ ਮੁੜਦੇ ਸਾਂ। ਡਾਕਟਰ ਸਾਨੂੰ ਖਾਣ ਲਈ ਗੋਲੀਆਂ ਵੀ ਦਿੰਦੇ। ਇਸ ਆਉਣ ਜਾਣ ਤੋਂ
ਬਿਨਾਂ ਜਾਂ ਸੌਣ ਤੋਂ ਬਿਨਾਂ ਸਾਡਾ ਹੋਰ ਕੋਈ ਖਾਸ ਕੰਮ ਨਹੀਂ ਸੀ ਹੁੰਦਾ।
ਇਨ੍ਹਾਂ ਸੱਤਾਂ ਦਿਨਾਂ ਵਿੱਚ ਮੈਂ ਗੁਰੂ ਨਾਨਕ ਦੇਵ ਜੀ ਦੀ ਪਰਬਤ ਯਾਤਰਾ ਬਾਰੇ ਅਪਣੀ ਅਧੂਰੀ ਖੋਜ
ਨੂੰ ਅੱਗੇ ਤੋਰਨ ਲੱਗਾ। ਗੁਰੂ ਨਾਨਕ ਦੇਵ ਜੀ ਦੀ ਏਧਰ ਦੀ ਯਾਤਰਾ ਸਬੰਧੀ ਜੋ ਪੜ੍ਹਿਆ, ਸੁਣਿਆ ਤੇ
ਦੇਖਿਆ ਸੀ, ਉਸ ਤੋਂ ਇਹ ਤਾਂ ਯਕੀਨ ਹੋ ਗਿਆ ਸੀ ਕਿ ਗੁਰੂ ਨਾਨਕ ਦੇਵ ਜੀ ਤਿੱਬਤ ਤੋਂ ਹੁੰਦੇ ਹੋਏ
ਅਪਣੀ ਸੁਮੇਰ ਯਾਤਰਾ ਪਿਛੋਂ ਸਿਕਿਮ ਆਏ ਸਨ। ਚੁੰਗਥਾਂਗ ਦੇ ਸਥਾਨ ਤੇ ਮੈਨੂੰ ਇਹ ਵੀ ਦਸਿਆ ਗਿਆ ਸੀ
ਕਿ ਗੁਰੂ ਨਾਨਕ ਦੇਵ ਜੀ ਲਾਚਿਨ ਰਾਹੀਂ ਹੀ ਚੁੰਗਥਾਂਗ ਪਹੁੰਚੇ ਸਨ। ਲਾਚਿਨ ਉਹ ਕਿਹੜੇ ਰਸਤੇ
ਪਹੁੰਚੇ ਸਨ ਤੇ ਏਥੇ ਕੀ ਕੀ ਘਟਨਾਵਾਂ ਤੇ ਥਾਵਾਂ ਨਾਲ ਗੁਰੂ ਨਾਨਕ ਦੇਵ ਜੀ ਦਾ ਸਬੰਧ ਸੀ, ਇਹ ਜਾਣਨ
ਲਈ ਮੈਂ ਉਥੋਂ ਦੇ ਲਾਮਿਆਂ ਨੂੰ ਮਿਲਣਾ ਸ਼ੁਰੂ ਕਰ ਦਿਤਾ।
(ਇਸ ਤੋਂ ਅੱਗੇ ਇਹ
ਸਾਰਾ ਲੇਖ ਪੜ੍ਹਨ ਲਈ ਇੱਥੇ ਕਲਿਕ ਕਰੋ)
(18/12/11)
ਸਿੰਦਰਜੀਤ ਸਿੰਘ ਟੋਰਾਂਟੋ
ਟਕਸਾਲੀਆ ਦੀ ਬੋਖਲਾਹਟ
ਸਿੱਖੀ ਸਿਧਾਤਾਂ ਦੇ ਨਿਧੜਕ ਪ੍ਰਚਾਰਕ ਸਰਬਜੀਤ ਸਿੰਘ ਧੂੰਦਾ ਨੂੰ ਸੰਗਤ ਵਲੋਂ ਬੇਹੱਦ
ਪਿਆਰ ਮਿਲਣ ਕਰਕੇ, ਡੇਰੇਦਾਰ ਬੌਖਲਾਹਟ ਵਿੱਚੋ ਆ ਗਏ ਹਨ। ਇਹ ਲੋਕ ਹਰ ਰੋਜ਼ ਨਵਾਂ ਸੋਸ਼ਾ ਛੱਡ ਦਿੰਦੇ
ਨੇ, ਝੂਠ ਬੋਲਣ ਵਿੱਚ ਇਹ ਹੱਦ ਦਰਜੇ ਦੇ ਮਾਹਰ ਹਨ। ਇਹ ਆਪ ਤਾਂ ਜਣੇਂ ਖਣੇਂ ਬੂਬਨਿਆਂ ਨਾਲ ਸੰਤ,
ਮਹਾਂ ਪੁਰਖ, ਬ੍ਰਹਮਗਿਆਨੀ ਦੀ ਡਿਗਰੀਆਂ ਲਾਈ ਫਿਰਦੇ ਹਨ। ਪਰ ਧੂੰਦਾ ਜੀ ਦੇ ਨਾਂ ਨਾਲ ਪ੍ਰੋਫੈਸਰ
ਲਗਿਆ ਹੀ ਇਹਨਾਂ ਨੂੰ ਸੂਲ ਵਾਂਗ ਚੁੱਭਦਾ ਹੈ। ਇਹ ਧਰਮ ਦੇ ਠੇਕੇਦਾਰ ਮਹਿਤਾ ਚੌਂਕ ਵਿਖੇ ਸਿੱਖਾ ਦੇ
ਕਾਤਲ ਕੇ ਪੀ ਐਸ ਗਿੱਲ ਨੂੰ ਸਿਰੋਪਾ ਦੇ ਕੇ ਦੁਧ ਵੀ ਛਕਾ ਚੁੱਕੇ ਹਨ। ਦਸਮ ਗ੍ਰੰਥ ਪੜ ਕੇ ਇਨਾਂ ਦੀ
ਮੱਤ ਵਿੱਚ ਮਹਾਕਾਲ ਵੜ ਗਿਆ ਹੈ। ਕਾਲਕਾ ਦੇਵੀ ਦੇ ਪੁਜਾਰੀ ਗੁਰੂ ਦੇ ਨਾਂ ਉਪਰ ਅਸ਼ਲੀਲ ਰਚਨਾਵਾਂ ਮੜ
ਰਹੇ ਹਨ। ਇੰਦਰ ਸਿੰਘ ਘੱਗੇ ਨਾਲ ਵੀ ਇਨਾਂ ਦਾ ਇੱਟ ਕੁੱਤੇ ਵਾਲਾ ਵੈਰ ਹੈ। ਇੰਦਰ ਸਿੰਘ ਘੱਗੇ ਨੇ
ਇਹਨਾ ਨੂੰ 250 ਸੁਆਲ ਕੀਤੇ ਸਨ ਇਨ੍ਹਾਂ ਦੀਆਂ ਕਿਤਾਬਾਂ ਵਿੱਚੋ, ਇੱਕ ਸਵਾਲ ਦਾ ਜਵਾਬ ਨਹੀ ਦਿੱਤਾ।
ਇਨ੍ਹਾ ਦਾ ਮੁਖੀ ਹਰਨਾਮ ਸਿੰਘ ਧੁੰਮਾਂ ਬਾਦਲ ਦੀ ਗੋਦੀ ਵਿੱਚ ਚ੍ਹੜਿਆ ਫਿਰਦਾ ਹੈ, ਚਲੀਹੇ ਕਟਦਾ
ਅਤੇ ਹਵਨ ਵੀ ਕਰਦਾ ਹੈ। ਇਨ੍ਹਾਂ ਦੀਆਂ ਕਿਤਾਬਾਂ ਵਿੱਚ ਸਿਖਾਂ ਨੂੰ ਲਵ ਕੁਸ ਦੀ ਔਲਾਦ ਤਕ ਲਿਖਿਆ
ਮਿਲਦਾ ਹੈ। ਇਹ ਵੀ ਲਿਖਿਆ ਹੈ ਕਿ ਰਾਮ ਚੰਦਰ ਨੇ ਕਛਿਹਰਾ ਹਨੂੰਮਾਨ ਨੂੰ ਦਿੱਤਾ ਤੇ ਉਹੀ ਕਛਿਹਰਾ
ਸਿੱਖਾ ਨੂੰ ਮਿਲਿਆ। ਮੈ ਸਿੱਖਾਂ ਨੂੰ ਬੇਨਤੀ ਕਰਾਂਗਾਂ ਟਕਸਾਲ ਦੀਆਂ ਲਿਖੀਆਂ ਪੁਸਤਕਾਂ ਗੁਰਬਾਣੀ
ਪਾਠ ਦਰਸ਼ਨ ਪੜੋ ਤਾਂ ਕਿ ਇਨ੍ਹਾਂ ਵਲੋ ਫਲਾਏ ਹੋਏ ਬ੍ਰਾਹਮਣ ਵਾਦ ਦਾ ਪਤਾ ਲਗ ਸਕੇ। ਇੱਕ ਇਹੋ ਜਿਹੀ
ਲਿਖੀ ਕਹਾਣੀ ਮਿਲਦੀ ਹੈ ਜਿਸ ਵਿੱਚ ਪਤੀ ਵਰਤਾ ਇਸਤਰੀ ਦਾ ਪਤੀ ਚ੍ਹੜਾਈ ਕਰ ਗਿਆ, ਉਸਨੇ ਦੋ ਹਫਤੇ
ਸੂਰਜ ਨਹੀ ਚ੍ਹੜਨ ਦਿੱਤਾ। ਫਿਰ ਭਗਵਾਨ ਨੇ ਆ ਕੇ ਪਤੀ ਜਿੳਂਦਾ ਕੀਤਾ ਤਾਂ ਕਿਤੇ ਜਾ ਕੇ ਸੂਰਜ
ਚ੍ਹੜਿਆ। ਜੇ ਕਿਤੇ ਅੱਗੋਂ ਭਗਵਾਨ ਵੀ ਜਿਦ ਫੜ ਕੇ ਬਹਿ ਜਾਂਦਾ ਕਿ ਮੈ ਨਹੀ ਪਤੀ ਜਿੳਂਦਾ ਕਰਨਾ,
ਤਾਂ ਪਤਾ ਨਹੀ ਸੂਰਜ ਦਾ ਕੀ ਬਣਨਾ ਸੀ। ਹੋਰ ਗਪੌੜੇ ਪੜਨ ਲਈ ਆਪ ਖੇਚਲ ਕਰੋ। ਇਹ ਤਾਂ ਇੱਕ ਨਮੂਨਾ
ਮਾਤਰ ਹੈ।
ਦਾਸ,
ਸਿੰਦਰਜੀਤ ਸਿੰਘ ਟੋਰਾਂਟੋ
(17/12/11)
ਜਗਤਾਰ ਸਿੰਘ ਜਾਚਕ
ਕਰਨਲ ਡਾ. ਦਲਵਿੰਦਰ ਸਿੰਘ ਗਰੇਵਾਲ ਜੀ ਦਾ ਧੰਨਵਾਦ
ਕਰਨਲ ਡਾ. ਦਲਵਿੰਦਰ ਸਿੰਘ ਗਰੇਵਾਲ ਕੌਮੀ ਧੰਨਵਾਦ ਦੇ ਪਾਤਰ ਹਨ, ਜਿਨ੍ਹਾਂ ਨੇ ਭਾਰਤੀ
ਫੌਜ ਦੀ ਨੌਕਰੀ ਦਰਮਿਆਨ ਚੀਨ ਦੀ ਹੱਦ ਨਾਲ ਲਗਦੇ ਇਲਾਕੇ ਅਰਣਾਚਲਪ ਪ੍ਰਦੇਸ਼ ਵਿੱਚ ਜਗਤ-ਗੁਰੂ ਬਾਬਾ
ਨਾਨਕ ਸਾਹਿਬ ਜੀ ਦੀਆਂ ਉਹ ਪਰਉਪਕਾਰੀ ਪੈੜਾਂ ਖੋਜੀਆਂ। ਜਿਨ੍ਹਾਂ ਤੋਂ ਪਤਾ ਚੱਲਦਾ ਹੈ ਕਿ ਕਿਤਨਾ
ਦਰਦ ਸੀ ਮਾਨਵਤਾ ਲਈ ਸਤਿਗੁਰੂ ਜੀ ਹਿਰਦੇ ਵਿੱਚ। ਉੱਚੀਆਂ ਤੇ ਬਰਫੀਲੀਆਂ ਪਹਾੜੀਆਂ ਕਾਰਨ ਇਥੋਂ ਦੇ
ਵਸਨੀਕ ਦੇਸ਼ ਦੇ ਬਾਕੀ ਹਿੱਸੇ ਨਾਲੋਂ ਟੁੱਟੇ ਹੋਣ ਕਾਰਨ ਜੀਵਨ ਜਾਣਕਾਰੀ ਤੇ ਹੋਰ ਪਖੋਂ ਤੋਂ ਬਹੁਤ
ਪਛੜੇ ਹੋਏ ਸਨ। ਡਾ. ਸਾਹਿਬ ਦੇ ਲੇਖ ਤੋਂ ਜਾਪਦਾ ਹੈ ਕਿ ਬਾਬੇ ਤੋਂ ਪਹਿਲਾਂ ਪਹੁੰਚੇ ਧਾਰਮਿਕ
ਆਗੂਆਂ (ਸ਼ੈਵ ਬ੍ਰਾਹਮਣਾਂ ਤੇ ਬੋਧੀਆਂ) ਨੇ ਉਨ੍ਹਾਂ ਦੇ ਹੱਥਾਂ ਵਿੱਚ ਮਾਲਾਵਾਂ ਤੇ ਸ਼ਿਵਲਿੰਗ ਤਾਂ
ਫੜਾਏ, ਮੋਨ ਸਮਾਧੀਆਂ ਵੀ ਸਖਾਈਆਂ; ਪਰ, ਉਨ੍ਹਾਂ ਦੇ ਜੀਊਣ ਲਈ ਸ਼ਰੀਰਕ ਲੋੜਾਂ ਦੀ ਪੂਰਤੀ ਵਲ ਧਿਆਨ
ਕਿਸੇ ਧਿਆਨ ਨਾ ਦਿੱਤਾ।
ਪਰਉਪਕਾਰੀ ਸਤਿਗੁਰੂ ਜੀ ਨੇ ਪਹਿਲਾਂ ਉਥੋਂ ਦੇ ਲੋਕਾਂ ਦੀਆਂ ਸਰੀਰਕ ਲੋੜਾਂ ਦੀ ਪੂਰਤੀ ਲਈ ਯਤਨ
ਕੀਤੇ। ਮਨੁਖ ਲਈ ਹਵਾ ਤੋਂ ਪਿਛੋਂ ਮੁਖ ਲੋੜ ਪਾਣੀ ਅਤੇ ਫਿਰ ਭੋਜਨ ਹੈ। ਉਨ੍ਹਾਂ ਨੂੰ ਪੀਣ ਲਈ,
ਭੋਜਨ ਪਕਾਉਣ ਲਈ ਅਤੇ ਇਸ਼ਨਾਨ ਆਦਿਕ ਵਾਸਤੇ ਸਾਫ ਠੰਡੇ ਤੇ ਗਰਮ ਪਾਣੀ ਦੇ ਕੁਦਰਤੀ ਸੋਮਿਆਂ ਦੀ
ਜਾਣਕਾਰੀ ਦਿੱਤੀ ਤੇ ਫਿਰ ਅਕਾਲ ਪੁਰਖ ਦੀ ਸੋਝੀ ਕਰਵਾਈ। ਜਾਪਦਾ ਹੈ ਕਿ ਗੁਰੂ ਬਾਬੇ ਨੇ ਇਥੇ
ਪਹੁੰਚਣ ਤੋਂ ਪਹਿਲਾਂ ਇਲਾਕੇ ਦੇ ਪੌਣ-ਪਾਣੀ ਦੀ ਜਾਣਕਾਰੀ ਹਾਸਲ ਕਰ ਲਈ ਸੀ। ਜਿਸ ਕਰਕੇ ਉਹ ਚੌਲਾਂ
ਦਾ ਬੀਜ ਨਾਲ ਲੈ ਕੇ ਗਏ ਅਤੇ ਕਿਰਸਾਣ ਹੋਣ ਨਾਤੇ ਉਥੋਂ ਦੇ ਲੋਕਾਂ ਨੂੰ ਚੌਲਾਂ ਦੀ ਖੇਤੀ ਕਰਨ ਲਈ
ਪ੍ਰੇਰਿਆ ਤੇ ਸਮਝਾਇਆ।
ਡਾ. ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਇਹ ਰੀਸ ਕਰਨ ਯੋਗ ਖੋਜ ਕੀਤੀ ਤੇ ਉਥੇ
ਗੁਰਦੁਆਰਾ ਸਾਹਿਬ ਵੀ ਸਥਾਪਿਤ ਕੀਤਾ। ਸ਼ੜਕਾਂ ਬਣਵਾਈਆਂ। ਭਾਵੇਂ ਕਿ ਉਹ ਭਾਰਤੀ ਫੌਜ ਦੀ ਲੋੜ ਵੀ
ਸੀ। ਜੇਕਰ ਹੋਰ ਸਿੱਖ ਫੌਜੀ ਅਜਿਹੀ ਸੋਚ ਦੇ ਧਾਰਨੀ ਬਣ ਜਾਣ ਤਾਂ ਗੁਰੂ ਬਾਬੇ ਦੇ ਪ੍ਰਚਾਰ ਦੌਰਿਆਂ
ਦੀ ਹੋਰ ਜਾਣਕਾਰੀ ਵੀ ਪ੍ਰਾਪਤ ਹੋ ਸਕਦੀ ਹੈ। ਡਾ, ਗਰੇਵਾਲ ਜੀ ਦਾ ਲੇਖ ਪੜ੍ਹ ਕੇ ਮੇਰੇ ਕਈ ਸੂਝਵਾਨ
ਸੱਜਣਾ ਨੇ ਕਿਹਾ ਹੈ ਕਿ ਚੰਗਾ ਹੁੰਦਾ, ਜੇ ਡਾ. ਸ਼ਾਹਿਬ ਆਪਣੀ ਵਿਦਿਅਕ ਯੋਗਤਾ ਦੀ ਵਰਤੋਂ ਕਰਦੇ ਹੋਏ
ਉਥੋਂ ਦੇ ਲੋਕਾਂ ਦੇ ਹਿਰਦਿਆਂ ਵਿੱਚ ਸਤਿਗੁਰਾਂ ਜੀ ਦੀਆਂ ਸਾਂਭੀਆਂ ਯਾਦਾਂ ਤੇ ਵਿਸ਼ਵਾਸ਼ਾਂ ਨੂੰ
ਵਿਗਿਆਨਕ ਦ੍ਰਿਸ਼ਟੀਕੋਨ ਤੋਂ ਪੇਸ਼ ਕਰਦੇ।
ਆਸ ਰਖਦੇ ਹਾਂ ਕਿ ਡਾ. ਸ਼ਾਹਿਬ ਆਪਣੀ ਇਸ ਦੁਰਲਭ ਖੋਜ ਨੂੰ ਗੁਰਬਾਣੀ ਦੀ ਰੌਸ਼ਨੀ ਵਿੱਚ ਵਿਗਿਆਨਕ
ਦ੍ਰਿਸ਼ਟੀਕੋਨ ਤੋਂ ਲਿਖਣ ਦਾ ਯਤਨ ਕਰਨਗੇ ਅਤੇ ਉਨ੍ਹਾਂ ਦੀ ਰੀਸ ਕਰਦੇ ਹੋਏ ਹੋਰ ਫੌਜੀ ਸੱਜਣ ਵੀ
ਅਜਿਹੇ ਉਪਰਾਲੇ ਕਰਕੇ ਸਮੁਚੀ ਮਾਨਵਤਾ ਤੇ ਵਿਸ਼ੇਸ਼ ਕਰਕੇ ਸਿੱਖ ਜਗਤ ਨੂੰ ਧਨਵਾਦੀ ਬਨਾਉਣਗੇ।
ਭੁੱਲ-ਚੁੱਕ ਮੁਆਫ਼।
ਵਿਸ਼ੇਸ਼ ਨੋਟ: ਦਾਸ
ਇੰਡੀਆ ਪਹੁੰਚ ਕੇ ਡਾ: ਸਾਹਿਬ ਨੂੰ ਮਿਲਣ ਦਾ ਇਛੁਕ ਹੈ, ਜੇ ਉਹ ਪਤ੍ਰਕਾ ਪੜ੍ਹਣ ਤਾਂ ੨੨ ਦਸੰਬਰ
ਤੋਂ ਪਿਛੋਂ ਇੰਡੀਆ ਦੇ ਮੁਬਾਈਲ ੦੯੮੫੫੨੦੫੦੮੯ `ਤੇ ਸਪੰਰਕ ਕਰਨ ਦੀ ਖੇਚਲ ਕਰਨ। ਧੰਨਵਾਦੀ
ਹੋਵਾਂਗਾ।
ਸ਼ੁਭਚਿੰਤਕ: ਜਗਤਾਰ ਸਿੰਘ ਜਾਚਕ, ਨਿਊਯਾਰਕ
(17/12/11)
ਕਰਨਲ ਡਾ: ਦਲਵਿੰਦਰ ਸਿੰਘ ਗ੍ਰੇਵਾਲ
ਕੀ ਸਿੰਘਣੀਆਂ ਅਪਣੇ ਦੁੱਧ ਤੇ ਮਾਣ ਕਰ ਸਕਣਗੀਆਂ?
ਕਰਨਲ ਡਾ: ਦਲਵਿੰਦਰ ਸਿੰਘ ਗ੍ਰੇਵਾਲ
ਬਠਿੰਡੇ ਦੇ ਖੇਡ ਮੇਲੇ ਵਿੱਚ 2300
ਸਿੱਖ ਵਿਦਿਆਰਥੀ ਪਹੁੰਚੇ ਸਨ ਜਿਨ੍ਹਾਂ ਦਾ ਸ੍ਰਵੇਖਣ ਕੀਤਾ ਗਿਆ। ਇਨ੍ਹਾਂ ਵਿਚੋਂ 1091 ਪੇਂਡੂ
ਖੇਤਰ ਵਿਚੋਂ ਸਨ ਜਿਨ੍ਹਾਂ ਵਿਚੋਂ 258 (23. 61%) ਦੇ ਕੇਸ ਰੱਖੇ ਹੋਏ ਸਨ ਤੇ 76. 19 ਫੀ ਸਦੀ ਦੇ
ਕੇਸ ਕੱਟੇ ਹੋਏ ਸਨ। ਕੇਸ ਰੱਖੇ ਹੋਏ ਬੱਚੇ ਪੜ੍ਹੇ ਹੋਏ ਪਰਿਵਾਰਾਂ ਵਿਚੋਂ ਸਨ। ਜ਼ਿਲੇ ਵਾਰ ਬਠਿੰਡਾ
ਜ਼ਿਲੇ ਦੇ 64 ਵਿਦਿਆਰਥੀਆਂ ਵਿਚੋਂ 6 (9%) ਤੇ ਮੁਕਤਸਰ ਦੇ 64 ਵਿਦਿਆਰਥੀਆਂ ਵਿਚੋਂ 8 (12. 5%)
ਸਨ। ਜ਼ਿਲਾ ਸੰਗਰੂਰ ਦੇ 64 ਬਚਿਆਂ ਵਿਚੋਂ ਸਿਰਫ 9 ਦੇ (14%) ਤੇ ਬਰਨਾਲਾ ਜ਼ਿਲੇ ਵਿਚੋਂ 22 ਬਚਿਆਂ
ਵਿਚੋਂ ਸਿਰਫ 6 (27%) ਦੇ ਹੀ ਕੇਸ ਰੱਖੇ ਹੋਏ ਸਨ। ਇਸੇ ਤਰ੍ਹਾਂ ਪਟਿਆਲਾ (32. 75%), ਫਿਰੋਜ਼ਪੁਰ
(39. 76%), ਫਤਹਿਗੜ੍ਹ ਸਾਹਿਬ (30%), ਤੇ ਤਰਨਤਾਰਨ 53 ਲੜਕਿਆਂ ਵਿਚੋਂ 23 (44. 5) ਦੇ ਕੇਸ
ਰੱਖੇ ਹੋਏ ਸਨ। ਜਿਨ੍ਹਾਂ ਬਚਿਆਂ ਦੇ ਕੇਸ ਰੱਖੇ ਹੋਏ ਸਨ ਉਨ੍ਹਾਂ ਦੇ ਸਿਰੀਂ ਵੀ ਪਟਕੇ ਬੰਨੇ ਹੋਏ
ਸਨ। ਪਗੜੀ ਤਾਂ ਜਿਵੇਂ ਗੁਆਚ ਹੀ ਗਈ ਹੋਵੇ। ਕੀ ਸਿੰਘਣੀਆਂ ਮਾਵਾਂ ਅਪਣੀ ਇਸ ਪ੍ਰਾਪਤੀ ਤੇ ਕੋਈ ਮਾਣ
ਕਰ ਸਕਦੀਆਂ ਹਨ ਕਿਉਂਕਿ ਸਿੱਖੀ ਮਾਂ ਦੇ ਦੁੱਧ ਨਾਲ ਆੳਂਦੀ ਹੈ ਤੇ ਜੇ ਦੁੱਧ ਹੀ ਵਿਗੜ ਗਿਆ ਤਾਂ
ਸਿੱਖੀ ਸਰੂਪਾਂ ਨੇ ਤਾਂ ਵਿਗੜਣਾ ਹੀ ਹੈ।
ਇਸੇ ਅਸਰ ਦਾ ਨਤੀਜਾ ਜਸੋਵਾਲ (ਲੁੱਧਿਆਣਾ) ਪਿੰਡ ਦੀ ਹੁਣੇ ਹੋਈ ਘਟਨਾ ਦਾ ਹੈ ਜਿਥੋਂ ਦੇ ਸਿੱਖ
ਪਰਿਵਾਰਾਂ ਦੇ ਗਭਰੂ ਨਸ਼ਿਆਂ ਨਾਲ ਜੋੜ ਦਿਤੇ ਗਏ ਹਨ ਤੇ ਸਾਰਿਆਂ ਨੇ ਅਪਣੇ ਕੇਸ ਕਤਲ ਕਰਵਾਏ ਹੋਏ
ਹਨ। ਨਸ਼ਿਆਂ ਦੇ ਆਦੀ ਹੁੰਦੇ ਹੋਏ ਇਹ ਨਸ਼ਿਆਂ ਦੇ ਵਿਉਪਾਰ ਵਿੱਚ ਫਸ ਗਏ ਤੇ ਨਸ਼ੇ ਦੇ ਤੋੜ ਦੇ ਮਾਰੇ
ਛੋਟੀਆਂ ਮੋਟੀਆ ਲੁੱਟਾਂ ਖੋਹਾਂ ਵੀ ਕਰਨ ਲੱਗ ਪਏ। ਕੁੱਝ ਗਭਰੂਆਂ ਵਿੱਚ ਗੁੱਟਬਾਜ਼ੀ ਸ਼ੁਰੂ ਹੋ ਗਈ ਤੇ
ਆਪਸੀ ਝੜੱਪਾਂ ਵੀ ਸ਼ੁਰੂ ਹੋ ਗਈਆਂ ਜਿਨ੍ਹਾਂ ਵਿੱਚ ਤਿੰਨ 20-25 ਸਾਲ ਦੇ ਗਭਰੂਆਂ ਦਾ ਛੇ ਹੋਰ
ਹਮਉਮਰਾਂ ਨੇ ਕਤਲ ਕਰ ਦਿਤਾ ਤੇ ਅਪਣਾ ਜੁਰਮ ਵੀ ਕਬੂਲ ਕਰ ਲਿਆ। ਇਕੋ ਝਟਕੇ ਵਿੱਚ 9 ਪਰਿਵਾਰਾਂ ਦੇ
ਚਿਰਾਗ ਬੁਝ ਗਏ।
ਸਿੱਖੀ ਕਦਰਾਂ ਕੀਮਤਾਂ ਤੋਂ ਦੂਰ ਹੁੰਦੇ ਸਿੱਖ ਯੁਵਕ ਖਾਸ ਕਰਕੇ ਪੇਂਡੂ ਇਲਾਕਿਆਂ ਦੇ ਗਭਰੂ ਨਸ਼ਿਆਂ
ਦੇ ਪੱਟੇ ਹੁਣ ਗਭਰੂ ਹੀ ਨਹੀਂ ਰਹੇ। ਸਕੂਲੋਂ ਭੱਜਣ ਕਾਰਨ ਜ਼ਿਆਦਾ ਤਰ ਪੜ੍ਹਣੋਂ ਵਾਂਝੇ ਰਹਿ ਜਾਂਦੇ
ਹਨ। ਪੰਜਾਬੀ ਯੂਨੀਵਰਸਿਟੀ ਦੇ ਇੱਕ ਸਰਵੇ ਮੁਤਾਬਿਕ ਪੰਜਾਬ ਦੀਆਂ ਉੱਚ ਸਿਖਿਆ ਸੰਸਥਾਨਾਂ ਵਿੱਚ
ਪਿੰਡਾਂ ਵਿਚੋਂ ਤਾਂ ਸਿਰਫ ਚਾਰ ਪ੍ਰਤੀਸ਼ਤ ਹੀ ਹਨ ਤੇ ਉਹ ਵੀ ਚੰਗੇ ਵਿਦਿਆਰਥੀ ਨਹੀਂ ਸਿੱਧ ਹੋ ਰਹੇ।
ਉਨ੍ਹਾਂ ਨੇ ਪੰਜਾਬ ਦੇ ਸ਼ਹਿਰੀ ਖੇਤਰ ਦੇ 96% ਪ੍ਰਤੀਸ਼ਤ ਦਾ ਮੁਕਾਬਲਾ ਕਿਥੋਂ ਕਰ ਲੈਣਾ ਹੈ? ਇਸ ਲਈ
ਨੌਕਰੀਆਂ ਤਾਂ ਉਨ੍ਹਾਂ ਨੂੰ ਨਾਂਹ ਬਰਾਬਰ ਹੀ ਮਿਲਦੀਆਂ ਹਨ ਤੇ ਬਹੁਤੇ ਪੇਂਡੂ ਯੁਵਕ ਵਿਦੇਸ਼ਾਂ ਨੂੰ
ਭਜਦੇ ਹਨ ਪਰ ਘਟ ਪੜ੍ਹੇ ਹੋਣ ਕਰਕੇ ਉੱਧਰ ਵੀ ਨੌਕਰੀਆਂ ਤੋਂ ਵਾਂਝੇ ਰਹਿ ਜਾਂਦੇ ਹਨ। ਉੱਧਰ ਵੀ
ਨਸ਼ੇ, ਗੁੱਟਬਾਜ਼ੀ, ਮਾਰ ਮਰਾਈ ਏਨ੍ਹਾਂ ਦੇ ਹਿਸੇ ਆਉਂਦੇ ਹਨ। ਵਿਦੇਸ਼ਾਂ ਵਿੱਚ ਸਭ ਤੋਂ ਵੱਧ ਨੁਕਸਾਨ
ਸਿੱਖੀ ਰਹਿਤ ਨੂੰ ਹੁੰਦਾ ਹੈ। ਖਾੜੀ ਤੇ ਯੂਰੋਪੀਅਨ ਦੇਸ਼ਾਂ ਵਿੱਚ ਨਸ਼ੇ ਦੀ ਸਜ਼ਾ ਸਖਤ ਹੈ ਤੇ ਨਸ਼ਿਆਂ
ਵਿੱਚ ਮਾਰਾ ਮਾਰੀ ਜਾਂ ਕਤਲਾਂ ਦੀ ਸਜ਼ਾ ਮੌਤ ਜਾਂ ਉਮਰ ਕੈਦ ਤਕ ਦੀ ਹੈ। ਅਸੀਂ ਖਬਰਾਂ ਵਿੱਚ ਪੜ੍ਹਦੇ
ਹੀ ਰਹਿੰਦੇ ਹਾਂ ਕਿ ਖਾੜੀ ਦੇਸ਼ਾਂ ਵਿੱਚ ਮੌਤ ਦੀ ਸਜ਼ਾ ਦੀ ਉਡੀਕ ਵਿੱਚ ਪੰਜਾਬੀ ਗਭਰੂਆਂ ਦੀ ਲਾਈਨ
ਵਧਦੀ ਹੀ ਜਾ ਰਹੀ ਹੈ। ਖਬਰਾਂ ਵਿੱਚ ਇਨ੍ਹਾਂ ਗਭਰੂਆਂ ਦੇ ਕਤਲ ਦੀ ਖਬਰ ਵੀ ਪੜ੍ਹਣ ਨੂੰ ਮਿਲਦੀ ਹੀ
ਰਹਿੰਦੀ ਹੈ। ਵਿਦੇਸ਼ੀ ਜੇਲਾਂ ਵਿੱਚ ਤਾਂ ਪੰਜਾਬੀ ਗਭਰੂਆਂ ਦੀ ਬਹੁਲਤਾ ਵੀ ਚਿੰਤਾ ਦਾ ਕਾਰਨ ਹੈ।
ਵੱਡੀ ਚਿੰਤਾ ਦੀ ਗਲ ਹੈ ਕਿ ਇਹ ਸਾਰੇ ਯੁਵਕ ਤੇ ਇਹੋ ਜਿਹੇ ਹਜ਼ਾਰਾਂ ਯੁਵਕ ਜੋ ਸਿਖ ਮਾਵਾਂ ਦੇ ਪੁਤਰ
ਹਨ ਉਨ੍ਹਾਂ ਦੇ ਬਾਪ ਹੁਣ ੳਪਣੇ ਸਿਰ ਦੀ ਪੱਗ ਰੁਲਦੀ ਮਹਿਸੂਸ ਕਰ ਰਹੇ ਹਨ। ਕੀ ਇਨ੍ਹਾਂ ਸਿੱਖੀ ਤੋਂ
ਘੁੱਥਿਆਂ, ਬੇਕਾਰੀ ਦੇ ਮਾਰੇ, ਨਸ਼ਿਆਂ ਵਿੱਚ ਗਲਤਾਨ, ਮਰਨ ਮਾਰਨ ਵਿੱਚ ਰੁੱਝੇ ਸਿੱਖ ਬਚਿਆਂ ਉੱਤੇ
ਮਾਵਾਂ ਮਾਣ ਕਰ ਸਕਣਗੀਆਂ?
ਇਸ ਤੋਂ ਉਲਟ ਹੁਣ ਬਿਹਾਰ ਤੋਂ ਆਏ ਸੱਜਣ ਸਿੱਖੀ ਵਿੱਚ ਬੜਾ ਉਤਸ਼ਾਹ ਵਿਖਾ ਰਹੇ ਹਨ। ਗੁਰਦਵਾਰਾ
ਬੁੰਗਾ ਮਸਤੂਆਣਾ ਵਿਖੇ 500 ਅਜਿਹੇ ਲੋਕ ਬਾਣੀ ਦੇ ਸ਼ੁਧ ਉਚਾਰਣ ਦੀ ਵਿਦਿਆ ਲੈ ਚੁੱਕੇ ਹਨ ਤੇ ਪੱਗਾਂ
ਬੰਨ੍ਹਦੇ ਹਨ ਪਰ ਪੋਚਵੀਆਂ ਪੱਗਾਂ ਤਾਂ ਹੁਣ ਸ਼ਾਇਦ ਹੀ ਪਰਤਣ। ਕੁੱਝ ਪੰਜਾਬੋਂ ਬਾਹਰੋਂ ਆਇਆਂ ਨੂੰ
ਇੱਕ ਧਾਰਮਿਕ ਜੱਥੇਬੰਦੀ ਵਲੌਂ ਸਿੱਖੀ ਰੂਪ ਅਪਣਾਉਣ ਲਈ ਇਸ ਲਈ ਭੇਜਿਆ ਗਿਆ ਹੈ ਕਿ ਉਹ ਸਿੱਖੀ ਦੇ
ਅੰਦਰ ਵੜ ਕੇ ਸਿੱਖੀ ਨੂੰ ਢਾਹ ਲਾਉਣ ਤੇ ਸਿੱਖੀ ਦੀ ਅਲੱਗ ਹੋਂਦ ਨੂੰ ਖਤਮ ਕਰਨ ਵਿੱਚ ਮਦਦ ਦੇਣ ਤਾਂ
ਕਿ ਬਹੁਗਿਣਤੀ ਘਟ ਗਿਣਤੀ ਨੂੰ ਇਸ ਤਰ੍ਹਾਂ ਸਮਾਂ ਲਵੇ ਜਿਸ ਤਰ੍ਹਾਂ ਵੱਡੀ ਮਛਲੀ ਛੋਟੀ ਮਛਲੀ ਨੂੰ
ਨਿਗਲ ਜਾਂਦੀ ਹੈ। ਰਾਸ਼ਟਰੀ ਸਿੱਖ ਸੰਗਤ ਦੀ ਸਥਾਪਨਾ ਵੀ ਇਸੇ ਸਕੀਮ ਦਾ ਹਿਸਾ ਹੈ। ਇਨ੍ਹਾਂ ਹਾਲਤਾਂ
ਵਿੱਚ ਸਿੱਖੀ ਦਾ ਭਵਿਖ ਕੀ ਹੋਵੇਗਾ, ਇਹ ਸਾਰੇ ਸਿੱਖ ਭੈਣਾਂ ਵੀਰਾਂ ਲਈ ਸੋਚਣ ਦਾ ਵਿਸ਼ਾ ਹੈ।
(17/12/11)
ਸੰਪਾਦਕੀ ਗੁਰੂਪੰਥ.ਕਾਮ
ਪ੍ਰੋ ਧੂੰਦਾ ਦੀ ਟਰੋਂਟੋ ਫੇਰੀ ਅਤੇ ਸਥਾਨਿਕ ਸਰਗਰਮੀਆਂ----
ਵਿਰੋਧ ਕਰਨ ਵਾਲਿਆਂ ਨੂੰ ਕੁਝ ਸਵਾਲ--
ਪੰਥ ਦੇ ਮਹਾਨ ਕਥਾਵਾਚਕ ਪ੍ਰੋ ਸਰਬਜੀਤ ਸਿੰਘ ਧੂੰਦਾ ਜੀ 19 ਦਸੰਬਰ 2011 ਨੂੰ
ਟਰੋਂਟੋ ਪਹੁੰਚ ਰਹੇ ਹਨ॥ ਪ੍ਰੋ ਧੂੰਦਾ ਜੀ ਗੁਰਦੁਆਰਾ ਸਾਹਿਬ ਗੁਰੂ ਨਾਨਕ ਮਿਸ਼ਨ ਬਰੰਪਟਨ, ਡਿਕਸੀ
ਗੁਰਦਵਾਰਾ ਸਾਹਿਬ, ਹਮਿਲਟਨ, ਕਿਚਨਰ, ਸਿਖ ਲਹਿਰ ਅਤੇ ਔਕਵਿਲ ਗੁਰਦੁਆਰਾ ਸਾਹਿਬ ਕਥਾ ਕਰਨਗੇ॥
ਭਰੋਸੇ ਯੋਗ ਸੂਤਰਾ ਤੋ ਪਤਾ ਲੱਗਾ ਹੈ ਕਿ ਕੁਝ ਲੋਕ ਹਮੇਸ਼ਾ ਦੀ ਤਰਾਂ ਹਮ ਤੋ ਵਿਰੋਧ ਕਰੇਂਗੇ ਦੀ
ਵੀਨ ਬਜਾ ਰਹੇ ਹਨ ਭਾਵੇ ਕਿ ਇਸ ਵੀਨ ਨਾਲ ਕੋਈ ਵੀ ਸਮਝਦਾਰ ਸਿਖ ਸਹਿਮਤ ਨਹੀ ਹੋ ਸਕਦਾ॥ ਪਤਾ ਲਗਾ
ਹੈ ਕਿ ਇਹਨਾ ਨੇ ਵਖ ਵਖ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨਾਲ ਮੀਟਿੰਗਾ ਕਰ ਕੇ, ਫੋਨ ਦੁਆਰਾ
ਸੰਪਰਕ ਕਰਕੇ ਬੇਤੁਕੇ ਇਲਜਾਮ ਲਗਾ ਕੇ ਕੋਸ਼ਿਸ਼ ਕੀਤੀ ਹੈ ਕਿ ਧੂੰਦਾ ਸਾਹਿਬ ਦਾ ਪ੍ਰੋਗਰਾਮ ਕੈਸਿਲ
ਕਰਵਾਇਆ ਜਾਵੇ, ਪਰ ਪ੍ਰਬੰਧਕਾਂ ਨੇ ਇਹਨਾਂ ਦੀਆਂ ਬੇਤੁਕੀਆਂ ਦਲੀਲਾਂ ਨੂੰ ਨਜਰਅੰਦਾਜ ਕਰਕੇ ਇਹਨਾਂ
ਨੂੰ ਸੰਗਤ ਦੇ ਪ੍ਰੋਗਰਾਮਾ ਵਿਚ ਵਿਘਨ ਨਾਂ ਪਾਉਣ ਦਾ ਸੁਝਾਅ ਦਿੱਤਾ ਹੈ॥
ਪੱਥਰ ਯੁਗ ਦੀ ਸੋਚ ਨੂੰ ਸਮਰਪਿਤ ਇਹ ਲੋਕ ਪਿਛਲੇ ਲੰਬੇ ਸਮੇ ਤੋ ਟਰੋਂਟੋ ਵਿਖੇ ਜਿੱਥੇ ਲਾਅ ਅਤੇ
ਆਰਡਰ ਵਿਚ ਖਲਲ ਪਾ ਰਹੇ ਹਨ ਉੱਥੇ ਆਪਣੀ ਡੇਰੇਵਾਦੀ ਸੋਚ ਨੂੰ ਜਬਰਦਸਤੀ ਹਰ ਮਨੁਖ ਤੇ ਲਾਗੂ
ਕਰਵਾਉਣਾ ਚਾਹੁੰਦੇ ਹਨ॥ ਇਹਨਾ ਨੂੰ ਸਾਡੇ ਵਲੋ ਕੁਝ ਸਵਾਲ ਹਨ ਅਗਰ ਇਹ ਪੰਥ ਨੂੰ ਜਵਾਬ ਦੇ ਸਕਣ ਤਾ
ਅਸੀ ਇਹਨਾਂ ਦੇ ਧੰਨਵਾਦੀ ਹੋਵਾਗੇ-
1. ਕੀ ਇਹ ਸਪਸ਼ਟ ਕਰਨਗੇ ਕਿ ਇਹ ਖੁਦ ਕਿਹੜੀ ਮਰਿਆਦਾ ਨੂੰ ਮੰਨਦੇ ਹਨ?
2. ਕੀ ਇਹ ਜੋਤਾਂ ਜਗਾਉਣੀਆਂ, ਅਖੰਡ ਪਾਠ ਜਾ ਸਹਿਜ ਪਾਠ ਦੇ ਨਾਲ ਨਾਲ ਹੋਰ ਪਾਠ ਪੜਨੇ, ਪਾਣੀ
ਤ੍ਰਿਪਕਾਉਣਾ, ਆਰਤੀਆਂ ਕਰਨੀਆਂ, ਭੋਗ ਲਾਉਣੇ, ਰਾਮ ਕਥਾ ਜੁਗ ਜੁਗ ਅਟੱਲ ਨੂੰ ਨਿਤਨੇਮ ਵਿਚ ਪੜਨਾ
ਆਦਿ ਵਿਚ ਵਿਸ਼ਵਾਸ ਰਖਦੇ ਹਨ? ਜੇ ਰੱਖਦੇ ਹਨ ਤਾਂ ਕਿਹੜੀ ਮਰਿਆਦਾ ਅਨੁਸਾਰ?
3. ਪੰਥਕ ਮਰਿਆਦਾ ਤੋ ਉਲਟ ਜਿਹੜੇ ਗੁਰਦੁਆਰਾ ਸਾਹਿਬ ਵਿਚ ਉਪਰੋਕਤ ਮਨਮਤਾ ਚਲ ਰਹੀਆਂ ਹਨ, ਕੀ
ਉਹਨਾਂ ਨੇ ਕਦੀ ਉਹਨਾ ਦਾ ਵਿਰੋਧ ਕਰਨ ਦੀ ਵੀ ਚੇਸ਼ਟਾ ਕੀਤੀ ਹੈ ਜਾਂ ਭਵਿਖ ਵਿਚ ਕਦੀ ਕਰਨਗੇ? ਜਾਂ
ਫੇਰ ਇਹ ਵਿਰੋਧ ਸਿਰਫ ਪੰਥਕ ਵਿਦਵਾਨਾ ਲਈ ਹੀ ਹੈ? ਲਗਦਾ ਹੈ ਕਿ ਇਹ ਖੁਦ ਪੰਥਕ ਮਰਿਆਦਾ ਦੀ ਥਾਂ
ਡੇਰੇਵਾਦੀ ਮਰਿਆਦਾ ਨੂੰ ਮਨਦੇ ਹਨ॥
4. ਕੀ ਇਹ ਨਾਨਕਸ਼ਾਹੀ ਕੈਲੰਡਰ {ਪੁਰੇਵਾਲ ਜੀ ਵਾਲਾ} ਨੂੰ ਮੰਨਦੇ ਹਨ ਜਾ ਧੁਮੱਕੜ ਕੈਲੰਡਰ ਨੂੰ?
5. ਕੀ ਇਹ ਬਾਦਲ ਨੂੰ ਫਖਰੇ ਕੌਮ ਮੰਨਦੇ ਹਨ? ਜੇ ਨਹੀ ਤਾ ਇਹ ਸੰਤ ਸਮਾਜ ਜੋ ਕਿ ਬਾਦਲ ਅਤੇ ਭਾਜਪਾ
ਦਾ ਭਾਈਵਾਲ ਹੈ, ਦਾ ਵਿਰੋਧ ਕਿਉਂ ਨਹੀ ਕਰਦੇ?
6. ਕੀ ਇਹ ਬ੍ਰਾਹਮਣੀ ਸੁਚ ਭਿਟ ਵਿਚ ਵਿਸ਼ਵਾਸ ਰਖਦੇ ਹਨ? ਜੇ ਹਾਂ ਤਾਂ ਕਿਹੜੀ ਮਰਿਆਦਾ ਅਨੁਸਾਰ? ਜੇ
ਨਹੀ ਤਾਂ ਇਥੇ ਕੁਝ ਡੇਰੇਨੁਮਾਂ ਗੁਰਦੁਆਰਿਆਂ ਵਿਚ ਸਿਰਫ ਇਹਨਾਂ ਦੀ ਮਰਿਆਦਾ ਅਨੁਸਾਰ ਅਮ੍ਰਿਤਧਾਰੀ
ਹੀ ਲੰਗਰ ਦੀ ਸੇਵਾ ਕਰ ਸਕਦਾ ਹੈ, ਦਾ ਵਿਰੋਧ ਇਹ ਕਿਉਂ ਨਹੀ ਕਰਦੇ?
7. ਕੀ ਇਹ ਕਿਸੇ ਖਾਸ ਧਾਤ ਦੇ ਭਾਂਡਿਆਂ ਵਿਚ ਹੀ ਖਾਣ ਨੂੰ- ਗੁਰੁ ਗਰੰਥ ਸਾਹਿਬ ਜੀ ਦੇ ਕਿਸ ਸ਼ਬਦ?
ਜਾ ਕਿਸ ਮਰਿਆਦਾ ਅਨੁਸਾਰ ਸਹੀ ਮੰਨਦੇ ਹਨ
8. ਆਦਿ
ਇੰਝ ਪ੍ਰਤੀਤ ਹੁੰਦਾ ਹੈ ਕਿ ਇਹ ਲੋਕ ਗਿਆਨ ਤੋਂ ਘਬਰਾਉਂਦੇ ਹਨ, ਸਚ ਤੋ ਡਰਦੇ ਹਨ ਕਿਉਂਕਿ ਸਚ
ਅਤੇ ਗਿਆਨ ਦੀ ਆਂਧੀ ਦੇ ਨਾਲ ਕਰਮਕਾਂਡਾ ਦੇ ਭਰਮਜਾਲ ਅਤੇ ਆਪੂੰ ਬਣੇ ਅਤੇ ਪ੍ਰਚਾਰੇ ਗਏ
ਬ੍ਰਹਮਗਿਆਨੀਆਂ ਦੇ ਝੂਠੇ ਗਿਆਨ ਦੇ ਉਡ ਜਾਣ ਦਾ ਖਦਸ਼ਾ ਹੈ ॥ ਲੋਕ ਜਾਗ ਚੁਕੇ ਹਨ , ਹੁਣ ਇਹਨਾ ਦੇ
ਨਾਦਰਸ਼ਾਹੀ ਫਤਵਿਆਂ ਦਾ ਕਿਸੇ ਤੇ ਕੋਈ ਅਸਰ ਨਹੀਂ॥
ਸੰਪਾਦਕੀ
ਗੁਰੂਪੰਥ.ਕਾਮ
(17/12/11)
ਨਿਰਮਲ ਸਿੰਘ ਕੰਧਾਲਵੀ
ਰੰਗ ਦੇਖ ਮਰਦਾਨਿਆਂ
(ਨਿਰਮਲ ਸਿੰਘ ਕੰਧਾਲਵੀ)
ਰੰਗ ਦੇਖ ਮਰਦਾਨਿਆਂ
ਸਿੱਖ ਸੰਸਾਰ ਦੇ
ਸਿੱਖੀ ਵਾਲ਼ਾ ਪਾ ਕੇ ਬਾਣਾ
ਕਰਮ-ਕਾਂਡ ਪਰਚਾਰਦੇ
ਏਧਰ ਵੀ ਤੱਕੀਂ ਬਾਬਾ,
ਏਥੇ ਬੜੀ ਧੂਮ ਧਾਮ ਐ
ਲਗਦੈ ਸਪੀਕਰਾਂ `ਚ
ਲੈਂਦੇ ਪਏ ਤੇਰਾ ਨਾਮ ਐ
ਮਰਦਾਨਿਆ ਹੈ ਕਰਮ-ਕਾਂਡ
ਰਖਾਇਆ ਏਹਨੀਂ ਪਾਠ ਐ
ਸ਼ਰਧਾ ਨਹੀਂ ਏਥੇ ਕੋਈ
ਬੱਸ ਸ਼ਾਹੀ ਠਾਠ ਬਾਠ ਐ
ਲੜੀਆਂ ਜਗਾਈਆਂ ਏਹਨਾਂ
ਪਰ ਦਿਲਾਂ `ਚ ਹਨ੍ਹੇਰੇ ਨੇ
ਜੋਤਾਂ ਅਤੇ ਧੂਫ਼ਾਂ ਦੇ
ਪਖੰਡ ਵੀ ਬਥੇਰੇ ਨੇ।
ਮਨਾਂ ਵਿੱਚ ਮੈਲ਼ ਭਰੀ
ਤਨਾਂ ਨੂੰ ਸ਼ਿੰਗਾਰਦੇ
ਰੰਗ ਦੇਖ ਮਰਦਾਨਿਆਂ
ਸਿੱਖ- ਸੰਸਾਰ ਦੇ
ਸਿੱਖੀ ਵਾਲਾਂ ਪਾ ਕੇ ਬਾਣਾ
ਕਰਮ-ਕਾਂਡ ਪਰਚਾਰਦੇ
ਬਾਬਾ ਆਹ ਕੀ ਮੈਂ ਵੇਖਨਾ?
ਦੀਵੇ ਥਾਲ਼ੀ ਵਿੱਚ ਬਾਲ਼ੇ ਨੇ
ਥਾਲ਼ੀ ਨੂੰ ਘੁਮਾਉਣ ਸਾਰੇ
ਲਾਏ ਅਕਲਾਂ ਨੂੰ ਤਾਲ਼ੇ ਨੇ
ਨਾਲ਼ੇ ਪੜ੍ਹਦੇ ਸ਼ਬਦ ਤੇਰੇ
ਫੜੇ ਪੁੱਠੇ ਇਹਨੀਂ ਚਾਲੇ ਨੇ
ਸਿਖਿਆ ਤੇਰੀ ਨੂੰ ਬਾਬਾ
ਕਿਉਂ ਨਹੀਂ ਇਹ ਮੰਨਦੇ
ਪੂਜਦੇ ਨੇ ਮੱਸਿਆ ਨੂੰ
ਅਤੇ ਵੈਰੀ ਬਣੇ ਚੰਨ ਦੇ
ਗੱਡੀ ਪੜ੍ਹ ਪੜ੍ਹ ਲੱਦੀ ਜਾਂਦੇ
ਨਹੀਂ ਬਾਣੀ ਇਹ ਵਿਚਾਰਦੇ
ਬਾਬਾ ਜੀ ਮੈਂ ਦੇਖ ਰਿਹਾਂ
ਰੰਗ ਸਿੱਖ ਸੰਸਾਰ ਦੇ
ਸਿੱਖੀ ਵਾਲ਼ਾ ਪਾ ਕੇ ਬਾਣਾ
ਕਰਮ-ਕਾਂਡ ਪਰਚਾਰਦੇ…………………………. . ।
ਮਾਈਆਂ ਨੇ ਐਥੇ ਬਾਬਾ
ਘੜਮੱਸ ਜਿਹਾ ਪਾਇਆ ਏ।
ਮੋਮਬੱਤੀਆਂ ਜਗਾਈਆਂ
ਨਾਲ਼ੇ ਡੀ. ਜੇ. ਮੰਗਵਾਇਆ ਏ
ਬਾਬਾ ਇਹ ਕੀ ਏ ਮਾਜਰਾ?
ਏਨ੍ਹੀਂ ਸ਼ੋਰ ਕਾਹਦਾ ਪਾਇਆ ਏ?
ਏਹਨੀ ਭਾਈ ਮਰਦਾਨਿਆ,
ਮੇਰਾ ਬਰਥਡੇ ਮਨਾਇਆ ਏ
ਇਹ ਬੀਬੀਆਂ ਨੇ ਮਾਡਰਨ
ਇਹਨੀਂ ਕੇਕ ਵੀ ਛਕਾਇਆ ਏ
ਆਪਣੇ ਸੁਆਦਾਂ ਲਈ
ਇਹ ਵੀ ਮੇਰੇ ਖਾਤੇ ਪਾਇਆ ਏ
ਕੀਤਾ ਕਈਆਂ ਇਤਰਾਜ਼
ਬਹਾਨਾ ਖ਼ੂਬ ਹੀ ਬਣਾਇਆ ਏ
ਸਾਡਾ ਵੈਸ਼ਨੂੰ ਹੈ ਕੇਕ ਭਾਈ
ਕਿਹੜਾ ਆਂਡਾ ਵਿੱਚ ਪਾਇਆ ਏ
ਮਰਦਾਨਿਆਂ ਕੋਈ ਸੁਣਦਾ ਨਹੀਂ ਮੇਰੀ
ਮੈਂ ਤਾਂ ਬੜਾ ਸਮਝਾਇਆ ਏ।
ਬੱਸ ਝੂਠੀਆਂ ਤਸੱਲੀਆਂ ਨਾ’
ਹੈਨ ਅੱਗਾ ਇਹ ਸੁਆਰਦੇ
ਰੰਗ ਦੇਖ ਮਰਦਾਨਿਆ
ਸਿੱਖ- ਸੰਸਾਰ ਦੇ
ਸਿੱਖੀ ਵਾਲਾ ਪਾ ਕੇ ਬਾਣਾ
ਕਰਮ-ਕਾਂਡ ਪਰਚਾਰਦੇ………………….
ਬਾਬਾ ਐਧਰ ਦੀਵਾਨ ਲਗੈ
ਆ ਜਾ ਜ਼ਰਾ ਬਹੀਏ
ਥੱਕ ਗਏ ਆਂ ਤੁਰ ਤੁਰ
ਆਰਾਮ ਕਰ ਲਈਏ
ਜ਼ਰਾ ਸੁਣੀਂ ਮਰਦਾਨਿਆਂ
ਕੀ ਕਹਿੰਦਾ ਕਥਾਕਾਰ ਏ
ਸਿਧਾਂਤ ਦੀ ਨਾ ਗੱਲ ਕੋਈ
ਬੱਸ ਸਾਖੀ ਪਰਚਾਰ ਏ
ਮੈਂ ‘ਘਾਲ ਖਾਇ’ ਹੋਕਾ ਦਿੱਤਾ
ਤੇ ਖ਼ੁਦ ਹਲ਼ ਵਾਹਿਆ ਏ।
ਏਹਨੀਂ ਵੇਹਲੜਾਂ ਨੂੰ ਮੇਰੇ ਹੱਥੋਂ
ਲੰਗਰ ਛਕਾਇਆ ਏ
ਉਦਾਸੀਆਂ ਨੇ ਲਿਖੀਆਂ ਸੀ
ਇਹੋ ਜਿਹੀ ਸਾਖੀਆਂ
ਆਪਣੇ ਸ਼ਰਾਧਾਂ ਲਈ
ਗੱਲਾਂ ਝੂਠ ਇਹਨੀਂ ਆਖੀਆਂ
ਕਿਰਤੀਆਂ ਨੂੰ ਲੁੱਟ ਲੁੱਟ
ਇਹ ਘੁਰਾੜੇ ਖ਼ੂਬ ਮਾਰਦੇ
ਰੰਗ ਦੇਖ ਮਰਦਾਨਿਆਂ
ਸਿੱਖ- ਸੰਸਾਰ ਦੇ
ਸਿਖੀ ਵਾਲ਼ਾ ਪਾ ਕੇ ਬਾਣਾ
ਕਰਮ-ਕਾਂਡ ਪਰਚਾਰਦੇ…………………………. ।
ਔਧਰੋਂ ਹਜੂਮ ਬਾਬਾ
ਏਧਰ ਨੂੰ ਆਉਂਦਾ ਏ
ਸ਼ੋਰ-ਸ਼ਰਾਬਾ ਬੜਾ
ਨਾਹਰੇ ਵੀ ਗੁੰਜਾਉਂਦਾ ਏ
ਕੌਣ ਨੇ ਇਹ ਲੋਕੀਂ?
ਤੇ ਕਿਧਰ ਨੂੰ ਜਾਂਦੇ ਨੇ?
ਢੋਲ-ਢਮੱਕੇ ਬਾਬਾ
ਕੰਨ ਪਏ ਖਾਂਦੇ ਨੇ
ਮਰਦਾਨਿਆਂ ਕਦੇ ਕਹਿੰਦੇ ਸੀ ਜਲੂਸ
ਹੁਣ ਹੋਰ ਕੁੱਝ ਕਹਿੰਦੇ ਨੇ
ਇਹ ਵੀ ਮਰਦਾਨਿਆਂ
ਮੇਰਾ ਬਰਥਡੇ ਮਨਾਂਦੇ ਨੇ
ਖਾਣ ਪੀਣ ਉੱਤੇ ਲੱਗਾ
ਬਸ ਸਾਰਾ ਜ਼ੋਰ ਏ
ਫੋਟੋਆਂ ਖਿਚਾਉਣ ਲਈ
ਬੜੀ ਕੱਢੀ ਏਹਨਾਂ ਟੌਹਰ ਏ
ਪਰ ਜਲੇਬੀਆਂ ਪਕੌੜੇ ਬਾਬਾ
ਖੁੱਲ੍ਹੇ ਵਰਤਾਂਵਦੇ
ਠੰਢਾ ਪੀਉ ਸ਼ੌਂਕ ਨਾਲ਼
ਚਾਹ ਵੀ ਛਕਾਂਵਦੇ
ਬਾਬਾ ਪਰ ਕਈ ਲੋਕ ਦੇਖੇ
ਮਾਲ ਝੋਲ਼ਿਆਂ `ਚ ਪਾਂਵਦੇ
ਵਿਚ ਵਲੈਤ ਰਹਿ ਕੇ ਬਾਬਾ
ਨੰਗ ਭੁੱਖ ਆ ਖਿਲਾਰਦੇ
ਬਾਬਾ ਜੀ ਮੈਂ ਦੇਖ ਰਿਹਾਂ
ਰੰਗ ਸਿੱਖ ਸੰਸਾਰ ਦੇ
ਸਿੱਖੀ ਵਾਲ਼ਾ ਪਾ ਕੇ ਬਾਣਾ
ਕਰਮ-ਕਾਂਡ ਪਰਚਾਰਦੇ……………………………….
ਐਧਰ ਵੀ ਦੇਖੀਂ ਬਾਬਾ
ਲੱਗਾ ਸਾਧਾਂ ਦਾ ਦੀਵਾਨ ਏ
ਜ਼ਰਾ ਟੌਹਰ ਤਾਂ ਦੇਖੀਂ
ਨਿਰਾਲੀ ਏਹਦੀ ਸ਼ਾਨ ਏ
ਏਹਨਾਂ ਠੱਗਾਂ ਮਰਦਾਨਿਆਂ
ਸਕੀਮ ਖ਼ੂਬ ਹੀ ਬਣਾਈ ਏ
ਤਸਵੀਰ ਮੇਰੀ ਨਾਲ਼ ਫੋਟੋ
ਸਾਧ ਆਪਣੇ ਦੀ ਲਾਈ ਏ
ਹੁਣ ਵਰਤਣਗੇ ਨਾਂ ਮੇਰਾ
ਗੁਣ ਬੂਬਨੇ ਦੇ ਗਾਉਣਗੇ
ਇਸ਼ਤਿਹਾਰ ਮੇਰੇ ਨਾਂ ਦੇ
ਜਨਮਦਿਨ ਸਾਧ ਦਾ ਮਨਾਉਣਗੇ
ਏਹਨਾਂ ਦੇ ਗਪੌੜਿਆਂ ਦਾ
ਤੂੰ ਕਰੀਂ ਨਾ ਯਕੀਨ ਭੋਰਾ
ਠੱਕ-ਠੱਕੇ ਵਾਹਵਾ ਏਹਨੀਂ
ਮੇਰੇ ਨਾਮ `ਤੇ ਚਲਾਏ ਨੇ
ਇਹ ਝੋਲ਼ੀਚੁੱਕ ਹਾਕਮਾਂ ਦੇ
ਭੋਗਦੇ ਨੇ ਸ਼ਾਹੀ ਠਾਠ
ਸਿੱਧੇ ਸਾਦੇ ਲੋਕੀਂ ਇਹਨੀਂ
ਪਿੱਛੇ ਆਪਣੇ ਲਗਾਏ ਨੇ
ਘੱਟੇ ਰੁਲ਼ਦਾ ਏ ਲਾਲੋ
ਭਾਗੋ ਯਾਰ ਬਣਾਏ ਨੇ
ਹਕੂਮਤਾਂ ਦੇ ਥਾਪੜੇ ਨਾਲ਼
ਡੇਰੇ ਥਾਂ ਥਾਂ `ਤੇ ਬਣਾਏ ਨੇ
ਮੈਂ ਖ਼ੁਦ ਨੀਚ ਅਖਵਾਇਆ
ਇਹ ਸੰਤ ਬਣੀ ਜਾਂਦੇ ਨੇ
ਡਾਲੇ ਪੇਡੇ ਸਣੇ ਭਾਈ
ਸਭ ਕੁਛ ਛਕੀ ਜਾਂਦੇ ਨੇ
ਜਾਂਦੇ ਸਾਗਰਾਂ ਤੋਂ ਪਾਰ
ਪੌਂਡ ਡਾਲਰ ਲਿਆਂਦੇ ਨੇ
ਆਪ ਮਾਇਆ ਵਿੱਚ ਡੁੱਬੇ
ਲੋਕਾਂ ਨੂੰ ਇਹ ਤਾਰਦੇ
ਰੰਗ ਦੇਖ ਮਰਦਾਨਿਆਂ
ਸਿੱਖ- ਸੰਸਾਰ ਦੇ
ਸਿੱਖੀ ਵਾਲ਼ਾ ਪਾ ਕੇ ਬਾਣਾ
ਕਰਮ-ਕਾਂਡ ਪਰਚਾਰਦੇ………… … … ….
ਆ ਜਾ ਮਰਦਾਨਿਆਂ
ਇਕ ਐਧਰ ਦੀਵਾਨ ਏ
ਬੜਾ ਵੱਡਾ ਸ਼ਾਮਿਆਨਾ
ਨਿਰਾਲੀ ਏਹਦੀ ਸ਼ਾਨ ਏ
ਢਾਡੀ ਗਾਉਣ ਵਾਰਾਂ ਏਥੇ
ਬੜੀ ਮਿੱਠੀ ਜਿਹੀ ਤਾਨ ਏ
ਬਾਬਾ ਆਹ ਕੀ ਮੈਂ ਸੁਣ ਰਿਹਾਂ
ਇਹ ਮੈਨੂੰ ਭੁੱਖਾ ਭੁੱਖਾ ਦੱਸਦੇ
ਆਹ ਅੱਗੇ ਬੈਠੇ ਲੋਕ ਸਾਰੇ
ਕਾਹਤੋਂ ਹਿੜ ਹਿੜ ਹੱਸਦੇ?
ਬਸ ਗੱਲ ਫੇਰ ਉਹੀਉ ਹੋਈ
ਮਰਦਾਨਾ ਉਹਨੀਂ ਫੰਡਿਆ
ਕਹਿ ਕਹਿ ਕੇ ਮਿਰਾਸੀ ਉਹਨੂੰ
ਖ਼ੂਬ ਉਹਨੀਂ ਭੰਡਿਆ
ਉੜਾਇਆ ਖ਼ੂਬ ਮੌਜੂ ਉਹਦਾ
ਵਾਂਗ ਲੋਗੜ ਦੇ ਛੰਡਿਆ।
ਬਾਬਾ ਸੱਚ ਸੱਚ ਦੱਸੀਂ
ਕੀ ਮਿਰਾਸੀ ਹੋਣਾ ਪਾਪ ਏ?
ਸੀ ਤੂੰ ਹੀ ਸਮਝਾਇਆ
ਰੱਬ ਸਭਨਾਂ `ਚ ਆਪ ਏ
ਤੇਰੇ ਨਾਲ਼ ਰਹਿ ਕੇ ਬਾਬਾ
ਲੱਥੀ ਜਨਮਾਂ ਦੀ ਭੁੱਖ ਏ
ਜਿਸਦਾ ਨਹੀਂ ਮੁੱਲ ਕੋਈ
ਮੈਂ ਪਾਇਆ ਜਿਹੜਾ ਸੁਖ ਏ
ਫੇਰ ਕਿਉਂ ਇਹ ਮੈਨੂੰ ਬਾਬਾ
ਭੁੱਖਾ ਭੁੱਖਾ ਕਹਿੰਦੇ ਨੇ
ਪੈਸੇ ਪੈਸੇ ਪਿੱਛੇ ਆਪ
ਪ੍ਰਬੰਧਕਾਂ ਨਾ’ ਖਹਿੰਦੇ ਨੇ
ਚਲ ਏਥੋਂ ਤੁਰ ਬਾਬਾ
ਇਹ ਐਵੇਂ ਗੱਪਾਂ ਮਾਰਦੇ
ਦੇਖ ਲਏ ਮੈਂ ਰੰਗ ਸਾਰੇ
ਸਿੱਖ- ਸੰਸਾਰ ਦੇ
ਸਿੱਖੀ ਵਾਲ਼ਾ ਪਾ ਕੇ ਬਾਣਾ
ਹੈਨ ਝੂਠ ਪਰਚਾਰਦੇ………………
ਦੇਖਿਆ ਈ ਅਹੁ ਬੰਦਾ,
ਏਧਰ ਨੂੰ ਆਉਂਦਾ ਏ।
ਕਿੰਨਾ ਸੁਹਣਾ ਦਾਹੜਾ
ਮਿੰਨ੍ਹਾ ਮਿੰਨ੍ਹਾ ਮੁਸਕਾਉਂਦਾ ਏ
ਡੰਗਰਾਂ ਦੀ ਚਰਬੀ ਦਾ
ਘਿਉ ਇਹ ਬਣਾਉਂਦਾ ਏ
ਬੜਾ ਏ ਸ਼ੈਤਾਨ ਬੰਦਾ
ਬੜਾ ਹਰਜਾਈ ਏ
ਪੀਪਿਆਂ ਦੇ ਉੱਤੇ ਫੋਟੋ
ਇਹਨੇ ਮੇਰੀ ਚਿਪਕਾਈ ਏ
ਲਾਹਨਤਾਂ ਨੇ ਲੱਖਾਂ ਭਾਈ
ਇਹਦੇ ਕਿਰਦਾਰ ਦੇ
ਦੇਖ ਮਰਦਾਨਿਆਂ ਰੰਗ ਸੰਸਾਰ ਦੇ…………………………. .
(16/12/11)
ਮਨਦੀਪ ਸਿੰਘ ‘ਵਰਨਨ’
ਕੌਤਕੀ ਦਾ
ਹਾਜ਼ਮਾ ਹੋਇਆ ਖਰਾਬ
ਪਿੰਡ ਦੀ ਸੱਥ ਵਿੱਚ ਬੈਠੇ
ਬਜ਼ੁਰਗਾਂ ਨੂੰ ਸਦਾ ਕੋਈ ਨਾ ਕੋਈ ਟਿੱਚਰ ਕਰ ਜਾਂਦਾ ਜਾਂ ਕਿਤੇ ਖੇਡਦੇ ਨਿਆਣਿਆਂ ਨੂੰ ਉਹਨਾਂ ਦੀ
ਸਮਝ ਤੋਂ ਬਾਹਰ ਬਲਦਾਂ ਦੀ ਪੰਜਾਲੀ ਕਿਵੇਂ ਬਣਦੀ ਹੈ ਦੀ ਵਾਰਤਾ ਸੁਣਾ ਜਾਂਦਾ। ਪੰਜਵੀਂ ਤੱਕ ਲੰਗੇ
ਡੰਗ ਪੜਿਆ ਪਰ ਅਨਪੜਾ ਨੁੰ ਅਖਬਾਰ ਪੜਕੇ ਸੁਣਾ ਦਿੰਦਾ ਸੀ ਜਾਂ ਕਿਤੇ ਸ਼ਹਿਰ ਜਾਣਾ ਤਾਂ ਟਰੱਕਾਂ ਤੇ
ਲਿਖੇ ਟੋਟਕੇ ਪੜ ਆਉਣੇ ਤੇ ਫਿਰ ਪਿੰਡ ਆਕੇ ਉਹੀ ਟੋਟਕੇ ਆਪਣੇ ਬਣਾਕੇ ਸੁਣਾ ਦੇਣੇ ਹਰ ਆਉਂਦੇ ਜਾਂਦੇ
ਨੂੰ ਮਸਖਰੀ ਕਰਨੀ ਇਹ ਕੰਮ ਸੀ ‘ਕੌਤਕੀ’ ਦਾ। ਸਾਰਾ ਪਿੰਡ ਉਸਨੁੰ ਕੌਤਕੀ ਦੇ ਨਾਮ ਨਾਲ ਜਾਣਦਾ ਸੀ,
ਕੀ ਬੱਚਾ ਕਿ ਬੁੱਢਾ ਤੇ ਸੁਆਣੀਆਂ ਸਭ ਕੌਤਕੀ ਦੇ ਕੌਤਕਾਂ ਤੋਂ ਜਾਣੂ ਸਨ। ਬੱਸ ਇਧਰਲੀਆਂ -
ਉਧਰਲੀਆਂ ਮਾਰ ਉਸਨੇ ਹਰ ਇੱਕ ਨੁੰ ਟਿੱਚ ਸਮਝਣਾ।
ਇੱਕ ਵਾਰ ਕੋਈ ਵਿਹਲੜ ਸਾਧ ਘੁੰਮਦਾ ਫਿਰਦਾ ਪਿੰਡ ਦੇ ਬਾਹਰ-ਬਾਹਰ ਝਿੜੀ ਵਿੱਚ ਆ ਟਿਕਿਆ, ਕੌਤਕੀ
ਡੰਗਰ ਚਾਰਦਾ ਕਿਤੇ ਸਾਧ ਦੀ ਲੱਗੀ ਸਮਾਧੀ ਵੇਖ ਆਇਆ ਤੇ ਸਾਧ ਦੀ ਧਰਮੀ ਬਿਰਤੀ ਦਾ ਮੋਹਣੀ ਮੰਤਰ ਲੈ
ਬੈਠਾ ਕੌਤਕੀ ਨੂੰ, ਉਸਨੇ ਪਿੰਡ ਆਕੇ ਸਾਰੇ ਗੱਲ ਧੁਮਾ ਦਿੱਤੀ ਕਿ ਕਰਨੀ ਵਾਲੇ ਮਹਾਂਪੁਰਖ ਆਏ ਨੇ
ਜੀ, ਘੋਰ ਸਮਾਧੀ ਲਾਈ ਬੈਠੇ ਨੇ ਆਓ ਕਰੋ ਦਰਸ਼ਨ। ਪਿੰਡ ਦੇ ਲੋਕ ਮਹਿਮਾਂ ਸੁਣ ਤੇ ਵਹਿਮਾਂ ਦੇ ਮਾਰੇ
ਦੁੱਧ, ਗੁੜ ਤੇ ਹੋਰ ਸਾਮਾਨ ਸਾਧ ਦੇ ਚਰਨਾਂ ਤੇ ਢੇਰੀ ਕਰਨ ਲੱਗ ਪਏ। ਭੁੱਖਾ ਮਰਦਾ ਸਾਧ ਝੋਟੇ ਵਾਂਗ
ਪਲਣਾ ਸ਼ੁਰੂ ਹੋ ਗਿਆ, ਸਾਧ ਲੋਕਾਂ ਦੀਆਂ ਮੱਝਾਂ ਤੋਂ ਲੈਕੇ ਨਿਆਣਿਆਂ ਦੀਆਂ ਦਾਤਾਂ ਦੇਣ ਦੀਆਂ
ਅਰਦਾਸਾਂ ਕਰਨ ਲੱਗ ਪਿਆ। ਗੱਲਾਂ ਦੀ ਖੱਟੀ ਖਾਣ ਵਾਲੇ ਕੌਤਕੀ ਤੋਂ ਵੀ ਚਲਾਕ ਉਸਤਾਦ ਸੀ ਸਾਧ,
ਕੌਤਕੀ ਵਿਚਾਰਾ ਵੀ ਧਰਮ ਦੇ ਪਾਖੰਡ ਦੇਖਕੇ ਸਾਧ ਦਾ ਗੜਵਈ ਜਾ ਬਣਿਆ ਤੇ ਦਿਨੇ ਰਾਤ ਤੋਤਾ ਰਟਨ ਜਾਪ
ਦੇ ਵਿੱਚ ਜੁੱਟ ਗਿਆ, ਪਿੰਡ ਦੀ ਬਹੁਤੀ ਵਸੋਂ ਦਿੱਖ ਤੋਂ ਸਿੱਖਾਂ ਦੀ ਹੋਣ ਕਾਰਨ ਸਾਧ ਨੇ ਡੇਰਾ ਬਣਾ
ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਕਰ ਲਿਆ ਤੇ ਲੋਕ ਗੁਰੂ ਦੇ ਨਾਂ ਤੇ ਗੁੜ ਵੱਲ ਮੱਖੀਆਂ ਦੀ
ਤਰਾਂ ਉੱਡ-ਉੱਡਕੇ ਪਹੁੰਚਣ ਲੱਗੇ ਤੇ ਸਾਧ ਦਾ ਡੇਰਾ ਗੁਰਦੁਵਾਰਾ ਕਹਾਉਣ ਲੱਗਿਆ, ਦਿਨੋ ਦਿਨ ਮਾਨਤਾ
ਵਧਕੇ ਅਖੰਡ-ਪਾਠਾਂ ਦੀਆਂ ਲੜੀਆਂ, ਸੰਪਟ ਪਾਠ, ਚੁਪਿਹਰੇ ਜਾਪ ਸਮਾਗਮ, ਚੰਡੀ ਦੀ ਵਾਰ ਤੇ ਹਵਨ,
ਮੱਸਿਆ, ਪੂਰਨਮਸ਼ੀ ਤੇ ਖੂਬ ਰੌਣਕਾਂ ਹੋ ਗਈਆਂ। ਕੌਤਕੀ ਵੀ ਸਾਧ ਦਾ ਪੂਰਾ ਵਿਸਵਾਸ਼ ਪਾਤਰ ਬਣ ਗਿਆ ਸੀ
ਤੇ ਸਾਧ ਦੀਆਂ ਗੁਪਤ ਸਮਾਧੀਆਂ ਤੋਂ ਵੀ ਪੂਰਾ ਜਾਣੂ ਸੀ ਪਰ ਸਾਧ ਵਾਂਗਰ ਹੀ ਸਿੱਖੀ ਤੇ ਗੁਰਮਤਿ ਤੋਂ
ਕੌਤਕੀ ਮੀਲਾਂ ਦੂਰ ਸੀ ਤੇ ਟਿਚਰ ਕਰਨਾ ਤੇ ਮੂੰਹ ਫੱਟ ਅਜੇ ਵੀ ਉਵੇਂ ਹੀ ਸੀ ਸਗੋਂ ਮਹੰਤ ਦੀ ਪਦਵੀ
ਨਾਲ ਫੁੱਲਿਆ ਨਾ ਸਮਾਵੇ ਤੇ ਹਰ ਇੱਕ ਦੇ ਗਲ ਪਿਆ ਕਰੇ, ਨਾ ਬੋਲਣ ਦੀ ਅਕਲ, ਨਾ ਵਿਹਾਰ ਕਰਨ ਦਾ
ਚੱਜ। ਭੋਰੇ ਵਿੱਚ ਕੀ -ਕੀ ਜਾਪ ਹੁੰਦੇ ਸੀ ਕੌਤਕੀ ਖੂਬ ਸਾਰੀ ਜਾਣਕਾਰੀ ਰੱਖਦਾ ਸੀ। ਸਾਧ ਦੀਆਂ ਅਸਲ
ਕਰਤੂਤਾਂ ਲੋਕਾਂ ਤੱਕ ਪਹੁੰਚਣ ਲੱਗੀਆਂ ਤੇ ਕੌਤਕੀ ਨੇ ਵੀ ਮੌਕਾ ਸਾਂਭ ਲਿਆ ਸਾਧ ਦੇ ਵਿਰੁੱਧ ਖੜਾ
ਹੋ ਗਿਆ। ਜ਼ਮਾਨੇ ਦੀ ਚਾਲ ਬਦਲਣ ਦੇ ਨਾਲ -ਨਾਲ ਪਿੰਡ ਵਿੱਚ ਕਿਸੇ ਮਿਸ਼ਨਰੀ ਕਾਲਿਜ ਵਾਲੇ ਗੁਰਮਤਿ
ਦੀਆਂ ਕਲਾਸਾਂ ਲਾਉਣ ਲੱਗੇ ਪਰ ਸਾਧ ਦੀ ਸਿੱਖੀ ਤੇ ਇਹ ਗੁਰਮਤਿ ਟਿਕੇ ਨਾ ਵਿਰੋਧ ਵੀ ਹੋਵੇ, ਕੌਤਕੀ
ਵਿਚਾਰਾ ਫਿਰ ਹੌਸਲਾਂ ਜਿਹਾ ਕਰਕੇ ਸਾਧ ਤੋਂ ਦੁਖੀ ਹੋਇਆ ਔਖਾ-ਸੌਖਾ ਇੱਕ ਦੋ ਕਲਾਸਾਂ ਲਾ ਗਿਆ। ਪਰ
ਪੂੰਛ ਨੂੰ ਹਲਦੀ ਲੱਗੇ ਚੂਹੇ ਵਾਂਗ ਹੁਣ ਕੌਤਕੀ ਵੀ ਪੰਸਾਰੀ ਬਣ ਗਿਆ ਤੇ ਆਪਣੀ ਗੁਰਮਤਿ ਝਾੜਨ ਲੱਗ
ਪਿਆ ਸਾਰਿਆਂ ਤੇ, ਕਲਾਸਾਂ ਲਾਉਣ ਵਲੇ ਸਿੰਘਾਂ ਬਥੇਰਾ ਕਿਹਾ ਕਿ ‘ਕੌਤਕੀ’ ਸਾਹਿਬ ਅਜੇ ਤੁਹਾਨੂੰ
ਹੋਰ ਕਲਾਸਾਂ ਦੀ ਬਹੁਤ ਲੋੜ ਹੈ, ਅਜੇ ਤਾਂ ਤੁਸੀਂ ‘ਕੱਚੀ ਪਹਿਲੀ’ ਵਾਲੇ ਪੱਧਰ ਤੇ ਫਿਰਦੇ ਹੋ। ਪਰ
ਕੌਤਕੀ ਕਿੱਥੇ ਕਿਸੇ ਦੀ ਸੁਣੇ ‘ਕਹਿੰਦਾ ਮੈਨੂੰ ਨੀ ਲੋੜ ‘ਥੋਡੇ ਗਿਆਨਾਂ ਦੀ , ਪਿੰਡ ਵਿੱਚੋਂ ਮੈਂ
ਪੜਿਆਂ ਲਿਖਿਆਂ ਬੰਦਾ ਹਾਂ ਨਾਲੇ ਮੈਂ ‘ਅਮ੍ਰਿਤ ਛਕਿਆ ਹੋਇਆ ਹੈ ਮੈਂ ਤਾਂ ਜੰਮਦਾ ਹੀ ਸਿੱਖ ਸੀ,
ਅੱਧ -ਕੱਚੇ ਗਿਆਨ ਨੂੰ ਜੱਫਾ ਮਾਰ ਲੈਣਾ ਵੀ ਸਿਹਤ ਅਤੇ ਆਲੇ ਦੁਆਲੇ ਲਈ ਬੜਾ ਹਾਨੀ ਕਾਰਕ ਹੁੰਦਾ
ਹੈ। ਗੁਰਮਤਿ ਕਲਾਸਾਂ ਵਾਲੇ ਸਿੰਘਾਂ ਨੇ ਪਿੰਡ ਵਿੱਚ ਪ੍ਰਵਿਰਤਨ ਲਿਆ ਦਿੱਤਾ ਬੱਚੇ ਗੁਰਬਾਣੀ ਨਾਲ
ਜੁੜ ਗਏ, ਵਹਿਮਾਂ -ਭਰਮਾਂ ਦਾ ਸਾਰਾ ਜਾਲ ਸਮਝ ਗਏ ਪਰ ਕੌਤਕੀ ਇੱਕ ਗੱਲ ਮੰਨ ਲਿਆ ਕਰੇ, ਦੂਜੀ ਤੇ
ਆਪਣੀ ਮਤਿ ਅੜਾ ਲਿਆ ਕਰੇ। 5-6 ਮਹੀਨਿਆਂ ਬਾਅਦ ‘ਮੰਗਲਾ ਚਰਨ’ ਸਮਝਿਆ ਤਾਂ ‘ਔਕੜ’ ਤੇ ਅੜ ਜਿਆ ਕਰੇ
ਕਿਉਂਕਿ ਸਾਧ ਦੀ ਸੇਵਕੀ ਵੀ ਕਿਤੇ -ਕਿਤੇ ਸਿਰ ਚੁੱਕਦੀ ਸੀ ਪੁਰਾਣੇ ਖਾਧੇ ਬਾਦਾਮ ਹੱਲਾ ਮਾਰਦੇ ਸਨ।
ਸਮਾਂ ਆਪਣੀ ਚਾਲੇ ਤੁਰਦਾ ਗਿਆ ਤੇ ਕੌਤਕੀ ਹੋਰੀਂ ਵੀ ਪਰ ਉਹੀ ਧੁੱਸ ਮਾਰ ਬਿਰਤੀ ਆਪ ਸਮਝੇ ਨਾ ਤੇ
ਦੂਜਿਆਂ ਨੁੰ ਸਮਝੇ ਮੂਰਖ। ‘ਗੁਰ ਬਿਲਾਸ ਪਾਤਸ਼ਾਹੀ 6’ ਨਾਂ ਦੀ ਇੱਕ ਕਿਤਾਬ ਦੇ ਕਿਸੇ ਸੂਰਮੇ ਸਿੱਖ
ਨੇ ਗੁਰਬਾਣੀ ਦੇ ਆਧਾਰ ਤੇ ਬਖੀਏ ਉਧੇੜ ਦਿੱਤੇ ਤੇ ਅਕਾਲ ਤਖਤ ਤੇ ਬੈਠੇ ਸਾਧਾਂ ਨੂੰ ਸਿੱਖਾਂ ਦੀ
ਕਚਹਿਰੀ ਵਿੱਚ ਖੜੇ ਕਰ ਦਿੱਤਾ ਤਾਂ ਹਰ ਆਮ ਤੇ ਖਾਸ ਨੇ ਆਪਣਾ ਫਰਜ਼ ਸਮਝਿਆ ਤੇ ਗਿਆਨ ਦੇ ਚੱਲੇ ਝੱਖੜ
ਨਾਲ ਮੋਢੇ ਨਾਲ ਮੋਢਾ ਜੋੜ ਤੁਰ ਪਏ। ਹਰ ਸਿੱਖ ਬ੍ਰਾਹਮਣ ਰੂਪੀ ਜਥੇਦਾਰਾਂ ਤੇ ਆਗੂਆਂ ਦੇ ਖਿਲਾਫ
ਖੁੱਲਕੇ ਸਾਹਮਣੇ ਆ ਗਿਆ। ਨਕਲੀ ਇਤਿਹਾਸ ਤੇ ਨਕਲੀ ਬਾਣੀ ਤੋਂ ਹਰ ਕਈ ਜਾਣੂ ਹੋ ਗਿਆ ਪਰ ਕੌਤਕੀ
ਜਿਨਾਂ ਕੁ ਸੁਣੇ ਉਥੇ ਹੀ ਖੜ ਜਾਵੇ, ਪੁਰਾਣੀਆਂ ਮਿੱਥਾਂ ਨੁੰ ਜੱਫੇ ਮਾਰੇ, ਅਜੋਕੇ ਸਮੇਂ ਵਿੱਚ
ਜਾਗਰੂਕ ਵੀ ਬਨਣਾ ਚਾਹਵੇ ਤੇ ਜਦੋਂ ਤੱਤ ਗਿਆਨ ਦੀ ਗੱਲ ਹੋਵੇ ਤਾਂ ਪੈਰਾਂ ਦੀ ਮਿੱਟੀ ਵੀ ਛੱਡ
ਜਾਵੇ। ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਤੇ ਮੜੀ ਨਕਲੀ ਬਾਣੀ ਤੇ ਜਪੁਜੀ ਦੇ ਬਰਾਬਰ ਤਿਆਰ ਕੀਤੇ
ਜਾਪ ਦੀ ਸਮਝ ਕੌਤਕੀ ਦੀ ਮੋਟੀ ਖੋਪੜੀ ਵਿੱਚ ਪਵੇ ਨਾ ਸਗੋਂ ਉਲਟਾ ਹੋਰਾਂ ਨੂੰ ਬੇਵਕੂਫ ਕਵੇ। ਅੰਤ
ਤੱਤ-ਗਿਆਨ ਦੀਆਂ ਗੱਲਾਂ ਕੌਤਕੀ ਨੂੰ ਪਚਣ ਨਾ ਤੇ ਕੌਤਕੀ ਜੀ ਉਲਟੀਆਂ ਕਰੀ ਜਾਣ ਆਹ ਨਕਲੀ ਬਾਣੀ, ਆਹ
ਥੋੜੀ ਨਕਲੀ, ਚਰਿੱਤਰੋ ਪਾਖੀਆਨ ਤੇ ਕੌਤਕੀ ਫਿਰ ਘੁੰਮਣਘੇਰੀ ਵਿੱਚ ਪੈ ਜਾਵੇ, ਵਿਚਾਰਾ ਕਹਾਵੇ ਆਗੂ
ਸਿੱਖ ਪਰ ਸਿੱਖੀ ਦੇ ਤੱਤ-ਗਿਆਨ ਦੀ ਗੱਲ ਸਮਝ ਤੋਂ ਬਾਹਰ। ਗੁਰੂ ਨਾਨਕ ਸਾਹਿਬ ਦੀ ਵਿਚਾਰ ਕਰਨ ਵਾਲੀ
ਸਿੱਖੀ ਤੋਂ ਅਨਜਾਣ ਕੌਤਕੀ ਦੂਜਿਆਂ ਨੂੰ ਹੀ ਪਿੱਟੀ ਜਾਇਆ ਕਰੇ। ਇੱਕ ਦਿਨ ਉਸੇ ਪੁਰਾਣੇ ਸਾਧ ਨੇ
ਕੌਤਕੀ ਨੂੰ ਟੈਲੀਫੋਨ ਕੀਤਾ ‘ਸੁਣਾਓ ਕੌਤਕੀ ਸਾਹਿਬ ਕੀ ਹਾਲ ਨੇ, ਹਾਲ ਕਾਹਦੇ ਬਾਬਾ ਜੀ, “ਕੌਤਕੀ
ਨੇ ਜਵਾਬ ਦਿੱਤਾ” ਪੁੱਛੋ ਨਾ ਮੈਨੂੰ ਤਾਂ ਕਈ ਸਮਝ ਨਹੀਂ ਪੈਂਦੀ, ਅੱਜ ਕੱਲ ਮੇਰਾ ਤਾਂ ਚਿੱਤ
ਭਾਰਾ-ਭਾਰਾ ਰਹਿੰਦਾ , “ਗੱਲਾਂ ਹਜ਼ਮ ਨਹੀਂ ਹੁੰਦੀਆਂ, ਮੇਰੇ ਕੋਲ ਜਵਾਬ ਵੀ ਕੋਈ ਨਹੀਂ , ਆਪਣੀ
ਭੜਾਸ ਅੰਦਰ ਰੱਖਕੇ ਮੈਂ ਤਾਂ ਆਪਣਾ ‘ਹਾਜ਼ਮਾ’ ਖਰਾਬ ਕਰ ਲਿਆ।
ਕਬੀਰਾ ਜਹਾ ਗਿਆਨੁ ਤਹ ਧਰਮੁ ਹੈ ਜਹਾ ਝੂਠੁ ਤਹ ਪਾਪੁ ॥
ਗੁਰ ਪਰਸਾਦੀ ਮਨਿ ਵਸੈ ਮਲੁ ਹਉਮੈ ਜਾਇ ਸਮਾਇ ॥ ਜਿਉ ਅੰਧੇਰੈ ਦੀਪਕੁ ਬਾਲੀਐ ਤਿਉ ਗੁਰ ਗਿਆਨਿ
ਅਗਿਆਨੁ ਤਜਾਇ ॥੨॥
ਅਸਲ ਵਿੱਚ ਤੱਤ-ਗਿਆਨ ਦੀ ਲਹਿਰ ਦੇ ਕਈ ਪਾਂਧੀ ਕੱਚੇ ਹਨ ਜਾਂ ਦੇਖੋ ਦੋਖੀ ਪਾਂਧੀ ਬਣ ਰਹੇ
ਹਨ ਪਰ ਆਪਣੀ ਪੜਾਈ ਕਰਨ ਤੋਂ ਅਜੇ ਅਧੂਰੇ ਹਨ ਤੇ ਸਮਝ ਤੋਂ ਬਾਹਰੀ ਗੱਲ ਸੁਣ ਕੇ ਡੋਲ ਜਾਂਦੇ ਹਨ।
ਜਿਸ ਗੁਰੂ ਨਾਨਕ ਸਾਹਿਬ ਨੇ ਬ੍ਰਾਹਮਣ ਦੇ ਗੜ ਹਰਦੁਆਰ ਵਿੱਚ ‘ਸੂਰਜ ਨੂੰ ਪਾਣੀ’ ਦੇਣ ਦੇ ਧਰਮ ਦੇ
ਨਾਂ ਤੇ ਹੁੰਦੇ ਕਰਮਕਾਂਡ ਨੂੰ ਵੰਗਾਰ ਪਾ ਦਿੱਤੀ ਸੀ ਉਸ ਗੁਰੂ ਦੇ ਸਿੱਖਾਂ ਦੇ ਪਿੱਤੇ ਤੱਤ ਸੁਨਣ
ਤੇ ਕਹਿਣ ਵਾਲੇ ਹੋਣੇ ਚਾਹੀਦੇ ਹਨ ਤੇ ਬਹੁਤਾਤ ਵਿੱਚ ਹਨ ਵੀ । ‘ਕੌਤਕੀ’ ਵਾਂਗ ਨਹੀਂ ਕਿ
‘ਪੈਨਸਲੀਨ’ ਲੈਣੀ ਪਵੇ ਤੇ ਮਿਹਦਾ ਖਰਾਬ ।
ਮਨਦੀਪ ਸਿੰਘ ‘ਵਰਨਨ’
(15/12/11)
ਸਤਨਾਮ ਕੌਰ ਫਰੀਦਾਬਾਦ
ਸਤਿ
ਸਯ ਗ੍ਰੰਥ ਪੂਰਾ ਹੋਣ `ਤੇ ਕਾਲਕਾ ਅਰਾਧਕ ਕਵੀ ਸਿਆਮ ਦੇਵੀ ਸਿਵਾ (ਪਾਰਬਤੀ) ਤੋਂ ਦੇਹਿ ਸ਼ਿਵਾ ਬਰ
ਮੋਹਿ ਇਹੈ … ਆਖ ਕੇ ਵਰ ਮੰਗਦਾ ਹੈ ਨਾ ਕਿ ਗੁਰੁ ਗੋਬਿੰਦ ਸਿੰਘ ਜੀ: ਸ. ਸੁਰਿੰਦਰ ਸਿੰਘ ਫ਼ਰੀਦਾਬਾਦ
(੧੩ ਦਸੰਬਰ ੨੦੧੧, ਸਤਨਾਮ ਕੌਰ ਫਰੀਦਾਬਾਦ
ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਖੌਤੀ ਦਸਮ ਗ੍ਰੰਥ ਦੇ ਵਿਰੋਧ ਵਿੱਚ ਅੱਜ ਇਥੇ ਹਰ ਮਹੀਨੇ ਦੀ ੧੩
ਨੂੰ ਕਾਲਾ ਦਿਵਸ ਮਨਾਉਂਦਿਆ ਗੁਰੁ ਗ੍ਰੰਥ ਸਾਹਿਬ ਜੀ ਦੀ ਸਰਵਉਚੱਤਾ ਨੂੰ ਸਮਰਪੱਤ ਜੱਥੇਬੰਦੀ ਦਸਮ
ਗ੍ਰੰਥ (ਬਚਿੱਤਰ ਨਾਟਕ) ਵਿਚਾਰ ਮੰਚ ਇੰਟਰਨੈਸ਼ਨਲ ਦੇ ਕੋਆਰਡੀਨੇਟਰ ਸ. ਸੁਰਿੰਦਰ ਸਿੰਘ ਨੇ ਕੀਤੇ।
ਉਨ੍ਹਾਂ ਕਿਹਾ ਕਿ ਸਿੱਖ ਕੌਮ ਅੰਦਰ ਦੇਹਿ ਸ਼ਿਵਾ ਬਰ ਮੋਹਿ ਇਹੈ ਨੂੰ ਕੌਮੀ ਤਰਾਨਾ ਤਾਂ ਬਣਾ ਦਿੱਤਾ
ਗਿਆ ਪਰ ਇਹ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਗਈ ਕਿ ਇਹ ਤਰਾਨਾ ਅਕਾਲਪੁਰਖ ਅੱਗੇ ਨਹੀਂ ਸ਼ਿਵਾ (ਸ਼ਿਵ ਦੀ
ਪਤਨੀ ਪਾਰਬਤੀ) ਅੱਗੇ ਵਰ ਮੰਗਣ ਲਈ ਕੀਤਾ ਜਾ ਰਿਹਾ ਹੈ। ਉਨਾਂ ਦਸਿਆ ਕਿ ਦੇਹਿ ਸਿਵਾ ਬਰ ਮੋਹਿ ਇਹੈ
… ਵਿੱਚ ਸ਼ਿਵਾ ਦਾ ਅਰਥ ਅਕਾਲਪੁਰਖ ਨਹੀਂ ਬਲਕਿ ਸ਼ਿਵ ਪਤਨੀ ਪਾਰਬਤੀ ਹੈ ਅਤੇ ਸਤਿ ਸਯ ਗ੍ਰੰਥ (੭੦੦
ਸ਼ਲੋਕਾਂ ਵਾਲਾ ਗ੍ਰੰਥ/ਦੁਰਗਾ ਸਪਤਸ਼ਤੀ) ਪੂਰਾ ਹੋਣ `ਤੇ ਕਾਲਕਾ ਅਰਾਧਕ ਕਵੀ ਸਿਆਮ ਦੇਵੀ ਸਿਵਾ
(ਪਾਰਬਤੀ) ਤੋਂ ਦੇਹਿ ਸ਼ਿਵਾ ਬਰ ਮੋਹਿ ਇਹੈ … ਆਖ ਕੇ ਵਰ ਮੰਗਦਾ ਹੈ ਪਰ ਸਿੱਖਾਂ ਨੂੰ ਦੇਵੀ ਅੱਗੇ
ਵਰ ਮੰਗਣ ਦੀ ਕੀ ਲੋੜ ਪੈ ਗਈ? ਜਦ ਕਿ ਸਿੱਖੀ ਵਿੱਚ ਤਾਂ ਵਰ ਸ਼ਰਾਪ ਪਰਵਾਣ ਹੀ ਨਹੀਂ। ਗੁਰੂ ਗ੍ਰੰਥ
ਸਾਹਿਬ ਜੀ ਦੀ ਹਜ਼ੂਰੀ ਵਿੱਚ “ਦੇਹਿ ਸਿਵਾ” ਨੂੰ ਵੱਡੇ ਵੱਡੇ ਜੈਕਾਰੇ ਅਤੇ ਹੁਲਾਰੇ ਨਾਲ ਪੜ੍ਹਨ
ਵਾਲੇ ਦੇਵੀ ਉਸਤਤਿ ਕਰਦੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਦਾ ਘੋਰ ਅਪਮਾਨ ਕਰ ਰਹੇ ਹਨ। ਉਨ੍ਹਾਂ ਕਿਹਾ
ਕਿ ਦੇਹਿ ਸਿਵਾ ਬਰ ਮੋਹਿ ਇਹੈ ਦੇ ਸਵੈਯਾ ੨੩੧, ੨੩੨ ਅਤੇ ਦੋਹਿਰਾ ੨੩੩ ਦਾ ਸਮੁੱਚਾ ਭਾਵ ਇਹ ਹੈ ਕਿ
ਹੇ ਦੇਵੀ ਸ਼ਿਵਾ! ਹੇ ਦੇਵੀ ਚੰਡਿਕਾ! ਕਵਿ ਨੇ ਤੇਰਾ ਸਤਿ ਸੌ ਸ਼ਲੋਕਾਂ ਦਾ ਗ੍ਰੰਥ ਜਿਸ ਬਰਾਬਰ ਹੋਰ
ਕੋਈ ਗ੍ਰੰਥ ਨਹੀਂ ਪੂਰਾ ਕੀਤਾ ਹੈ ਅਤੇ ਜਿਸ ਮੰਗ ਜਾਂ ਵਰ ਨਮਿਤ ਇਹ ਲਿਖਿਆ ਹੈ, ਉਹ ਪੂਰੀ ਕਰ। ਹੁਣ
ਇਸੇ ਬਚਿਤਰ ਨਾਟਕ/ਅਖੌਤੀ ਦਸਮ ਗ੍ਰੰਥ ਦੇ ਪੰਨਾ ੮੦੯’ ਤੇ ਵੀ ਦੇਵੀ ਉਸਤਤਿ ਦੁਰਗਾ ਤੂ ਛਿਮਾ ਤੂ
ਸ਼ਿਵਾ ਰੂਪ ਤੇਰੋ॥ ਪੜਿਆ ਜਾ ਰਿਹਾ ਹੈ। ਸਪਸ਼ਟ ਹੈ ਕਿ ਸ਼ਿਵਾ ਦਾ ਅਰਥ ਦੇਵੀ ਦੁਰਗਾ ਹੀ ਹੈ, ਜਿਸ ਦੀ
ਕਥਾ ਮਾਰਕੰਡੇਯ ਰਿਸ਼ੀ ਨੇ ੭੦੦ ਸ਼ਲੋਕਾਂ, ਦੁਰਗਾ ਸਪਤਸ਼ਤੀ ਵਿੱਚ ਲਿਖੀ ਹੈ। ਸ. ਸੁਰਿੰਦਰ ਸਿੰਘ ਨੇ
ਕਿਹਾ ਕਿ ਅਖੌਤੀ ਦਸਮ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਕ੍ਰਿਤ ਸਾਬਤ ਕਰਣ ਵਾਲਿਓ ਜ਼ਰਾ
ਦੱਸੋ! ਕੀ ਗੁਰੂ ਸਾਹਿਬ ਦੇਵੀ ਸ਼ਿਵਾ, ਦੁਰਗਾ, ਚੰਡਕਾ ਆਦਿ ਤੋਂ ਵਰ ਮੰਗਣਗੇ? ਗੁਰੂ ਗ੍ਰੰਥ ਸਾਹਿਬ
ਜੀ ਨੂੰ ਗੁਰਿਆਈ ਦੇਣ ਵਾਲੇ ਗੁਰੂ ਸਾਹਿਬ ਕੀ ਇਹ ਲਿਖ ਸਕਦੇ ਹਨ ਕਿ “ਗ੍ਰੰਥ ਸਤਿ ਸਇਆ” ਦੇ ਬਰਾਬਰ
ਹੋਰ ਕੋਈ ਗ੍ਰੰਥ ਨਹੀਂ? ਇਸ ਦੇਵੀ ਪੂਜਕ ਸਵੈਯੇ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਦਾ ਨਾਂ ਜੋੜ ਕੇ
ਗੁਰੂ ਸਾਹਿਬ ਦੀ ਸ਼ਖਸੀਅਤ ਨੂੰ ਕਲੰਕਤ ਕਰ ਕੇ ਸਿੱਖ ਧਰਮ ਨੂੰ ਦੇਵੀ ਪੂਜਕ ਸਾਬਤ ਕਰਣ ਦੀ ਇੱਕ ਵੱਡੀ
ਸਾਜਸ਼ ਰਚੀ ਜਾ ਰਹੀ ਹੈ ਜਿਸ ਤੋਂ ਸੁਚੇਤ ਹੋਣ ਦੀ ਲੋੜ ਹੈ। ਇਸ ਮੌਕੇ ਸਿੱਖ ਵਿਦਵਾਨ ਸ. ਦਲਬੀਰ
ਸਿੰਘ ਦੀ ਪੁਸਤਕ ਅਖੌਤੀ ਦਸਮ ਗ੍ਰੰਥ ਦੀ ਅਸਲੀਅਤ ਦਾ ਦੂਜਾ ਐਡੀਸ਼ਨ ਵੀ ਰਿਲੀਜ਼ ਕੀਤਾ ਗਿਆ। ਜਿਸ
ਵਿੱਚ ਸ. ਦਲਬੀਰ ਸਿੰਘ ਨੇ ਅਖੌਤੀ ਦਸਮ ਗ੍ਰੰਥ ਦੀ ਬ੍ਰਾਹਮਣੀ ਗ੍ਰੰਥਾਂ ਨਾਲ ਤੁਲਨਾ ਕੀਤੀ ਹੈ।
ਇਸ ਤੋਂ ਇਲਾਵਾ ਉਨ੍ਹਾਂ ਨੇ ਅਪਣੀ ਪੁਸਤਕ ਵਿੱਚ ਇਹ ਵੀ ਖੁਲਾਸਾ ਕੀਤਾ ਹੇ ਕਿ ਕਿਸ ਤਰ੍ਹਾਂ
ਮਹਾਂਕਾਲ ਬੁੱਧ ਧਰਮ ਨੂੰ ਖਾ ਗਿਆ ਤੇ ਹੁਣ ਸਿੱਖ ਧਰਮ ਦੀ ਵਾਰੀ? ਯੰਗ ਸਿੱਖ ਐਸੋਸਿਏਸ਼ਨ ਵੱਲੋਂ
ਅਸ਼ਲੀਲਤਾ ਭਰਪੂਰ ਬਚਿਤਰ ਨਾਟਕ/ਅਖੌਤੀ ਦਸਮ ਗ੍ਰੰਥ ਦਾ ਪਾਜ਼ ਉਘੇੜਦਾ ਇਸ਼ਤਿਹਾਰ ਸੰਗਤਾਂ ਵਿੱਚ ਵਡਿਆ
ਗਿਆ। ਇਸ ਮੌਕੇ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ, ਖਾਲਸਾ ਨਾਰੀ ਮੰਚ ਫਰੀਦਾਬਾਦ, ਦੁਰਮਤਿ ਸੋਧਕ
ਗੁਰਮਤਿ ਲਹਿਰ, ਗੁਰਸਿੱਖ ਫੈਮਿਲੀ ਕਲੱਬ ਫਰੀਦਾਬਾਦ ਆਦਿਕ ਜੱਥੇਬਦੀਆਂ ਦੇ ਨੁੰਮਾਇਦੇ ਹਾਜ਼ਰ ਸਨ।
(15/12/11)
ਹਰਦਰਸ਼ਨ ਸਿੰਘ ਕਮਲ
ਸਤਿ
ਸ੍ਰੀ ਅਕਾਲ ਵੀਰ ਜੀ,
ਸਭ ਤੋਂ ਪਹਿਲਾ ਮੈਂ ਦੋਵੇ ਹੱਥ ਜੋੜ ਕੇ ਆਪ ਜੀ ਨੂੰ ਫਤਹਿ ਬਲਾਉਣਾ ਚਾਹੁੰਦਾ ਹਾਂ, ਵਹਿਗੁਰੂ ਜੀ
ਕਾ ਖਾਲਸਾ ਵਹਿਗੁਰੂ ਜੀ ਕੀ ਫਤਹਿ। ਸਰਦਾਰ ਜੀ ਮੈਂ ਆਪ ਜੀ ਦਾ ਅਤਿ ਧੰਨਵਾਦੀ ਹਾਂ ਕਿ ਆਪ ਜੀ ਨੇ
ਮੇਰੇ ਵਿਚਾਰਾ ਨੂੰ ਆਪਣੀ ਸਾਈਟ ਤੇ ਪਾ ਕੇ ਦੇਸ-ਵਿਦੇਸ ਤੱਕ ਪਹੁੰਚਿਆ। ਇਸ ਲਈ ਮੈਂ ਆਪ ਜੀ ਦਾ
ਸਾਰੀ ਉਮਰ ਰਿਣੀ ਰਹਾਗਾ ਜੀ। ਸਰਦਾਰ ਜੀ ਮੈਂ ਆਪ ਜੀ ਨੂੰ ਆਪਣੀ ਇੱਕ ਨਵੀਂ ਕਵਿਤਾ ਸਿੱਖ ਭੇਜ ਰਿਹਾ
ਹਾਂ। ਕਿਰਪਾ ਕਰਕੇ ਇਸ ਨੂੰ ਆਪਣੀ ਸਾਈਟ ਤੇ ਪਾਉਣ ਦੀ ਕਿਰਪਾਲਤਾ ਕਰਨੀ ਜੀ।
ਗੁਰੂ ਘਰ ਦਾ ਦਾਸ,
ਹਰਦਰਸ਼ਨ ਸਿੰਘ ਕਮਲ,
ਪਿੰਡ ਪਿੱਦੀ, ਤਹਿਸੀਲ ਤੇ ਜਿਲ੍ਹਾ ਤਰਨ ਤਾਰਨ (ਪੰਜਾਬ),
ਮੋਬਾਇਲ 97797-12110
(ਮੈਂਬਰ ਪੰਜਾਬੀ ਸਾਹਿਤ ਸਭਾ ਤੇ ਸੱਭਿਆਚਾਰਕ ਕੇਂਦਰ (ਰਜਿ: ), ਤਰਨ ਤਾਰਨ
*******************************************************************
ਸਿੱਖ
ਕੌਣ ਏ ਸਿੱਖ, ਕਿੱਥੇ ਆ ਸਿੱਖ, ਕੇਦਾ ਏ
ਸਿੱਖ,
ਏਦੇ ਬਾਰੇ ਮੈਨੂੰ ਵੀ ਦੱਸੋਂ, ਕਿਹਨੂੰ ਕਹਿੰਦੇ ਸਿੱਖ।
ਜਿੰਨ੍ਹੇ ਸਿਰ ਤੇ ਦਸਤਾਰ ਸਜਾਈ ਕੀ ਉਹ ਆ ਸਿੱਖ,
ਜਾਂ ਫਿਰ ਜਿੰਨ੍ਹੇ ਲੰਬੀ ਕਰਪਾਨ ਹੈ ਪਾਈ ਉਹ ਆ ਸਿੱਖ,
ਏਦੇ ਬਾਰੇ ਮੈਨੂੰ ਵੀ ਦੱਸੋਂ, ਕਿਹਨੂੰ ਕਹਿੰਦੇ ਸਿੱਖ।
ਉਠ ਸਵੇਰੇ ਤੜਕੇ ਜਿਹੜਾ ਕਰਦਾ ਪਾਠ, ਕੀ ਉਹਨੂੰ ਕਹਿੰਦੇ ਸਿੱਖ,
ਜਾਂ ਫਿਰ ਗੁਰਦੁਆਰੇ ਜਾ ਕੇ ਜਿਹੜਾ ਉੱਚੀ-ਉੱਚੀ ਲਾਉਂਦਾ ਸ਼ਬਦ, ਉਹਨੂੰ ਕਹਿੰਦੇ ਸਿੱਖ,
ਏਦੇ ਬਾਰੇ ਮੈਨੂੰ ਵੀ ਦੱਸੋਂ, ਕਿਹਨੂੰ ਕਹਿੰਦੇ ਸਿੱਖ।
ਜਿੰਨ੍ਹੇ ਲੰਬਾ ਸਾਰਾ ਚੋਲਾ ਹੈ ਪਾਇਆ, ਕੀ ਉਹ ਆ ਸਿੱਖ,
ਜਾਂ ਫਿਰ ਜਿੰਨ੍ਹੇ ਵਾਲ ਖਿਲਾਰੇ, ਨੰਗੀ ਪੈਰੀ ਤੁਰਿਆਂ ਜਾਵੇ ਉਹ ਆ ਸਿੱਖ,
ਏਦੇ ਬਾਰੇ ਮੈਨੂੰ ਵੀ ਦੱਸੋਂ, ਕਿਹਨੂੰ ਕਹਿੰਦੇ ਸਿੱਖ।
ਘਰ-ਬਾਰ ਛੱਡ ਕੇ ਜਿਹੜਾ ਹੋਇਆ ਫਿਰੇ ਤਿਆਗੀ ਕੀ ਉਹਨੂੰ ਕਹਿੰਦੇ ਸਿੱਖ,
ਜਾਂ ਫਿਰ ਘਰ ਵਿੱਚ ਰਹਿ ਕੇ ਜਿਹੜਾ ਪਾਠ ਕਰਾਈ ਜਾਵੇ ਉਹਨੂੰ ਕਹਿੰਦੇ ਸਿੱਖ,
ਏਦੇ ਬਾਰੇ ਮੈਨੂੰ ਵੀ ਦੱਸੋਂ, ਕਿਹਨੂੰ ਕਹਿੰਦੇ ਸਿੱਖ।
ਜਿੰਨ੍ਹੇ ਲੰਬੇ ਕੇਸ ਤੇ ਲੰਬੀ ਦਾੜ੍ਹੀ ਰੱਖੀ ਕੀ ਉਹ ਆ ਸਿੱਖ,
ਜਾਂ ਫਿਰ ਜਿਹੜਾ ਲੰਬੀ ਮਾਲਾ ਦੇ ਫੇਰੀ ਜਾਵੇ ਮਣਕੇ ਉਹ ਆ ਸਿੱਖ,
ਏਦੇ ਬਾਰੇ ਮੈਨੂੰ ਵੀ ਦੱਸੋਂ, ਕਿਹਨੂੰ ਕਹਿੰਦੇ ਸਿੱਖ।
ਏ ਸਾਰੇ ਆਪਣੇ-ਆਪ ਨੂੰ ਸਮਝਣ ਸਿੱਖ,
ਏ ਸਿੱਖ ਤਾਂ ਹਨ ਪਰ ਏ ਹਨ ਬਾਹਰਮੁਖੀ ਸਿੱਖ।
ਹੁਣ ਮੈਂ ਤੁਹਾਨੂੰ ਦੱਸਦਾ ਹਾਂ ਕੇ ਕੌਣ ਏ ਸੱਚਾ ਤੇ ਅਸਲੀ ਸਿੱਖ।
ਬਾਣੀ ਪੜ੍ਹ ਕੇ ਜਿਹੜਾ ਉਸ ਤੇ ਅਮਲ ਕਰੇ, ਉਹ ਆ ਸੱਚਾ ਤੇ ਅਸਲੀ ਸਿੱਖ।
ਬਾਹਰੋਂ ਲੱਭਣ ਦੀ ਥਾਂ, ਜਿਹੜਾ ਉਸ ਨੂੰ ਅੰਦਰੋਂ ਲੱਭੇ ਉਹ ਆ ਸੱਚਾ ਤੇ ਅਸਲੀ ਸਿੱਖ।
ਦੁਨੀਆਂ ਜਿੱਤਣ ਨਾਲੋਂ ਜਿਹੜਾ ਮਨ ਨੂੰ ਜਿੱਤੇ, ਉਹ ਆ ਸੱਚਾ ਤੇ ਅਸਲੀ ਸਿੱਖ।
ਮੰਦਰਾਂ, ਗੁਰਦੁਆਰਿਆਂ ਦੀ ਨਾਲ ਜਿਹੜਾ ਮਾਤਾ-ਪਿਤਾ ਦੀ ਵੀ ਕਰਦਾ ਸੇਵਾ,
ਉਹ ਆ ਸੱਚਾ ਤੇ ਅਸਲੀ ਸਿੱਖ।
ਰਜਾ ਉਹਦੀ ਦੇ ਅੰਦਰ ਜਿਹੜਾ ਰਹਿੰਦਾ, ਉਹ ਆ ਸੱਚਾ ਤੇ ਅਸਲੀ ਸਿੱਖ।
ਹਰ ਘਟ ਅੰਦਰ ਜਿਹੜਾ ਵੇਖੇ ਉਸ ਨੂੰ, ਉਹ ਆ ਸੱਚਾ ਤੇ ਅਸਲੀ ਸਿੱਖ।
ਹੱਥੀ ਮਣਕਾ ਫੇਰਨ ਦੀ ਥਾਂ, ਮਨ ਦਾ ਮਣਕਾ ਫੇਰੇ ਜਿਹੜਾ, ਉਹ ਆ ਸੱਚਾ ਤੇ ਅਸਲੀ ਸਿੱਖ।
ਦਰ-ਦਰ ਭਟਕਣ ਦੀ ਥਾਂ, ਮਨ ਦੀ ਭਟਕਣ ਰੋਕੇ ਜਿਹੜਾ, ਉਹ ਆ ਸੱਚਾ ਤੇ ਅਸਲੀ ਸਿੱਖ।
ਸੱਚ ਮੰਨੋਂ ਤਾਂ ਰੱਬ ਦਾ ਦੂਜਾ ਰੂਪ ਹੁੰਦਾ ਏ, ਸੱਚਾ ਤੇ ਅਸਲੀ ਸਿੱਖ।
ਗੁਰੂ ਘਰ ਦਾ ਦਾਸ,
ਹਰਦਰਸ਼ਨ ਸਿੰਘ ਕਮਲ,
ਪਿੰਡ ਪਿੱਦੀ, ਤਹਿਸੀਲ ਤੇ ਜਿਲ੍ਹਾ ਤਰਨ ਤਾਰਨ (ਪੰਜਾਬ),
ਮੋਬਾਇਲ 97797-12110
(ਮੈਂਬਰ ਪੰਜਾਬੀ ਸਾਹਿਤ ਸਭਾ ਤੇ ਸੱਭਿਆਚਾਰਕ ਕੇਂਦਰ (ਰਜਿ: ), ਤਰਨ ਤਾਰਨ
(15/12/11)
ਜਗਤਾਰ ਸਿੰਘ ਜਾਚਕ
ਗੁਰੂ ਸਾਹਿਬਾਨ ਅਤੇ ਭਗਤਾਂ ਦੇ ਨਾਮ `ਤੇ ਅਵਾਰਡ ਦੇਣੇ ਤੇ ਲੈਣੇ ਯੋਗ ਨਹੀਂ: ਗਿਆਨੀ ਜਾਚਕ
ਨਿਊਯਾਰਕ, 13 ਦਸੰਬਰ (ਤ੍ਰਲੋਚਨ ਸਿੰਘ ਦੁਪਾਲਪੁਰ) ਅੱਜ ਕੱਲ ਜਿਥੇ ਪੰਜਾਬ ਦੇ
ਰਾਜਨੀਤਕ ਆਗੂਆਂ ਨੂੰ ਚੋਣਾਂ ਦਾ ਤਾਪ ਚੜ੍ਹਿਆ ਹੋਇਆ ਹੈ ਅਤੇ ਉਹ ਬੇਹੋਸ਼ੀ ਵਿੱਚ ਪੰਜਾਬ ਦੇ ਭਖਦੇ
ਮਸਲਿਆਂ ਨੂੰ ਭੁੱਲ ਕੇ ਖੂੰਡੋ-ਖੂੰਡੀ ਹੁੰਦੇ ਹੋਏ ਇੱਕ ਦੂਜੇ ਪ੍ਰਤੀ ਬਕੜਵਾਹ ਕਰ ਰਹੇ ਹਨ। ਉਥੇ,
ਸੁਆਰਥੀ ਤੇ ਚਾਪਲੂਸ ਲੋਕ ਉਨ੍ਹਾਂ ਨੂੰ ਵੱਡੇ ਵੱਡੇ ਐਵਾਰਡਾਂ ਨਾਲ ਨਿਵਾਜ਼ ਕੇ ਤਿਨ੍ਹਾਂ ਅੰਦਰਲੀ
ਭਖਦੀ ਹਉਮੈ ਨੂੰ ਹੋਰ ਹਵਾ ਦੇ ਰਹੇ ਹਨ; ਜੋ ਦੋਵਾਂ ਧਿਰਾਂ ਲਈ ਹਾਨੀਕਾਰਕ ਹੈ। ਸਾਨੂੰ ਖ਼ਿਆਲ ਹੋਣਾ
ਚਾਹੀਦਾ ਹੈ ਕਿ ਜਦੋਂ ਕਿਸੇ ਮਹਾਨ ਵਿਅਕਤੀ ਦੇ ਨਾਂ `ਤੇ ਐਵਾਰਡ ਦਿੱਤਾ ਜਾਂਦਾ ਹੈ ਤਾਂ ਇੱਕ
ਤਰ੍ਹਾਂ ਨਾਲ ਐਵਾਰਡੀ ਨੂੰ ਕੁੱਝ ਪੱਖਾਂ ਤੋਂ ਉਸ ਨਾਲ ਤੁਲਨਾ ਦਿੱਤੀ ਜਾਂਦੀ ਹੈ। ਇਸ ਲਈ ਗੁਰੂ
ਸਾਹਿਬਾਨ ਅਤੇ ਭਗਤਾਂ ਦੇ ਨਾਮ `ਤੇ ਐਵਾਰਡ ਦੇਣੇ ਤੇ ਲੈਣੇ ਬਿਲਕੁਲ ਯੋਗ ਨਹੀਂ। ਅਜਿਹੇ ਵਿਹਾਰ ਤੋਂ
ਸੰਕੋਚ ਕਰਨਾ ਚਾਹੀਦਾ ਹੈ। ਕਿਉਂਕਿ, ਸਾਡੇ ਵਿੱਚ ਐਸੀ ਕੋਈ ਸਖ਼ਸ਼ੀਅਤ ਨਹੀਂ, ਜਿਹੜੀ ਉਨ੍ਹਾਂ ਦੀਆਂ
ਰੂਹਾਨੀ ਹਸਤੀਆਂ ਦੀ ਕਿਸੇ ਪੱਖੋਂ ਵੀ ਬਰਾਬਰੀ ਕਰ ਸਕੇ। ਇਹ ਲਫ਼ਜ਼ ਗਿਆਨੀ ਜਗਤਾਰ ਸਿੰਘ ਜਾਚਕ ਨੇ
ਨਿਊਯਾਰਕ ਤੋਂ ਤਦੋਂ ਕਹੇ, ਜਦੋਂ ਉਨ੍ਹਾਂ ਪਾਸੋਂ ਕਾਂਗਰਸੀ ਪ੍ਰਧਾਨ ਕੈਪਟਨ ਅਰਮਿੰਦਰ ਸਿੰਘ ਨੂੰ
ਮਿਲੇ ‘ਭਗਤ ਧੰਨਾ ਜੱਟ ਐਵਾਰਡ’ ਬਾਰੇ ਪ੍ਰਤੀ ਕਰਮ ਜਾਨਣਾ ਚਾਹਿਆ।
‘ਤਾਏ ਦੀ ਧੀ ਚੱਲੀ ਤੇ ਮੈਂ ਕਿਉਂ ਰਹਾਂ ਇਕੱਲੀ’ ਦੇ ਪੰਜਾਬੀ ਮੁਹਾਵਰੇ ਦੀ ਵਰਤੋਂ ਕਰਦਿਆਂ ਉਨ੍ਹਾਂ
ਆਖਿਆ ਕਿ ਜੇ ਮੁਖ ਮੰਤਰੀ ਬਾਦਲ ਨੇ ਆਪਣੇ ਥਾਪੇ ਸਿੰਘ ਸਾਹਿਬਾਂ ਪਾਸੋਂ ‘ਪੰਥ-ਰਤਨ ਫ਼ਖਰਿ ਕੌਮ’
ਐਵਾਰਡ ਹਾਸਲ ਕਰ ਲਿਆ; ਤਾਂ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਂ ਤੋਂ ਭੈ-ਭੀਤ ਹੋ ਕੇ ਲੋਕ ਉਨ੍ਹਾਂ
ਦਾ ਵਿਰੋਧ ਵੀ ਨਾ ਕਰਨ ਅਤੇ ਸਿਰਮੌਰ ਬਣ ਕੇ ਪੰਥਕ ਵੋਟਾਂ ਵੀ ਬਟੋਰ ਲਈਆਂ ਜਾਣ। ਕਾਂਗਰਸ ਪ੍ਰਧਾਨ
ਕੈਪਟਨ ਨੇ ਸੋਚਿਆ ਕਿ ਮੈਂ ਪਿਛੇ ਕਿਉਂ ਰਹਾਂ, ਉਸ ਨੇ ਆਪਣੇ ‘ਭਗਤ ਧੰਨਾ ਜੱਟ’ ਐਵਾਰਡ ਹਾਸਲ ਕਰ
ਲਿਆ ਤਾਕਿ ਜੱਟਾਂ ਦੀਆਂ ਵੋਟਾਂ ਵੀ ਹਾਸਲ ਕਰ ਲਈਆਂ ਜਾਣ। ਹੈਰਾਨੀ ਦੀ ਗੱਲ ਹੈ ਕਿ ਜਿਹੜੇ ਕਾਂਗਰਸੀ
ਆਗੂ ਕੁੱਝ ਦਿਹਾੜੇ ਪਹਿਲਾਂ ਬਾਦਲ ਨੂੰ ਪੰਥ ਰਤਨ ਦਾ ਐਵਾਰਡ ਨਾ ਲੈਣ ਦੀ ਸਲਾਹਾਂ ਦੇ ਰਹੇ ਸਨ,
ਉਨ੍ਹਾਂ ਨੂੰ ਇਹ ਖ਼ਿਆਲ ਹੀ ਨਾ ਆਇਆ ਕਿ ਕੈਪਟਨ ਕਿਹੜੇ ਨੁਕਤੇ ਤੋਂ ਭਗਤ ਹੈ। ਅਸੀਂ ਭੁੱਲ ਜਾਂਦੇ ਕਿ
ਸ੍ਰੇਸ਼ਟ ਕਰਣੀ ਮਨੁੱਖ ਨੂੰ ਮਹਾਨ ਬਣਾਉਂਦੀ ਹੈ, ਐਵਾਰਡੀ ਸਰਟੀਫਿਕੇਟ ਨਹੀਂ।
ਜਦੋਂ ਜਾਚਕ ਜੀ ਨੂੰ ਪੁਛਿਆ ਕਿ ਇਸ ਬਾਰੇ ਸਾਡੇ ਤਖ਼ਤਾਂ ਦੇ ਜਥੇਦਾਰ ਚੁੱਪ ਕਿਉਂ ਹਨ ਤਾਂ ਉਨਾਂ
ਕਿਹਾ ਉਹ ਕਿਹੜੇ ਮੂੰਹ ਨਾਲ ਬੋਲਣ। ਕਿਉਂਕਿ, ਉਹ ਵਿਚਾਰੇ ਤਾਂ ਪਹਿਲਾਂ ਹੀ ਫਸੇ ਹੋਏ ਚਿੰਤਾਤੁਰ
ਬੈਠੇ ਹਨ ਕਿ ਵਿਧਾਨ ਸਭਾਂ ਦੀਆਂ ਚੋਣਾ ਹੋਣ ਕਾਰਨ ਰਾਜਨੀਤਕ ਆਗੂਆਂ ਵੱਲੋਂ ਇੱਕ ਦੂਜੇ ਪ੍ਰਤੀ
ਇਲਜ਼ਾਮ ਬਾਜ਼ੀ ਸ਼ੁਰੂ ਹੈ। ਜੇ ਕੋਈ ‘ਪੰਥ ਰਤਨ ਫ਼ਖਰਿ ਕੌਮ’ ਦੀ ਸ਼ਾਨ ਦੇ ਵਿਰੁਧ ਬੋਲਿਆ ਤਾਂ ਉਹ ਸ੍ਰੀ
ਅਕਾਲ ਤਖ਼ਤ ਸਾਹਿਬ ਦਾ ਨਿਰਾਦਰ ਮੰਨਿਆ ਜਾਏਗਾ। ਐਸੀ ਹਾਲਤ ਵਿੱਚ ਉਹ ਫਤਵਿਆਂ ਰਾਹੀਂ ਕਿਸ ਕਿਸ ਦਾ
ਮੂੰਹ ਬੰਦ ਕਰਨਗੇ? ਜੇ ਹੁਣ ਉਹ ਵੋਟਾਂ ਦੇ ਲਈ ਨਿਰੰਕਾਰੀਆਂ ਤੇ ਸੌਦਾ ਸਾਧ ਵਰਗੇ ਪੰਥ ਵਿਰੋਧੀ
ਡੇਰੇਦਾਰਾਂ ਤੇ ਅਡਵਾਨੀ ਵਰਗੇ ਆਗੂਆਂ ਨਾਲ ਗਲਵਕੜੀ ਪਾ ਕੇ ਖੜੇ ਹੋ ਗਏ ਤਾਂ ਉਹ ਫ਼ਖ਼ਰ ਕਿਸ ਤੇ
ਕਰਨਗੇ? ਰੱਬ ਨਾ ਕਰੇ, ਜੇਕਰ ਪੰਥ ਰਤਨ ਦੇ ਪ੍ਰਵਾਰ ਦਾ ਕੋਈ ਜੀਅ ਚੋਣਾ ਵਿੱਚ ਹਾਰ ਗਿਆ ਤਾਂ ਇਹ ਵੀ
ਤਾਂ ਬਹੁਤ ਵੱਡੀ ਪੰਥਕ ਹੇਠੀ ਮੰਨੀ ਜਾਏਗੀ। ਅਸਲ ਵਿੱਚ ਐਸੇ ਹੀ ਕੁੱਝ ਕਾਰਨ ਹਨ, ਜਿਨ੍ਹਾਂ ਨੂੰ
ਧਿਆਨ ਵਿੱਚ ਰਖਦਿਆਂ ਸੂਝਵਾਨ ਪੰਥ ਦਰਦੀਆਂ ਦੀ ਸਲਾਹ ਹੈ ਕਿ ਅਜਿਹਾ ਉੱਚਾ-ਸੁੱਚਾ ਐਵਾਰਡ ਕਿਸੇ
ਨੀਯਮਾਵਲੀ ਤਹਿਤ ਮਰਨ ਉਪਰੰਤ ਹੀ ਦੇਣਾ ਹੀ ਸਹੀ ਹੈ।
(14/12/11)
ਸਤਵਿੰਦਰ ਸਿੰਘ
ਭਾਈ
ਸਤਵਿੰਦਰ ਸਿੰਘ
Calgary (Canada)
+1-403-437-4445
ਸਿੱਖ ਧਰਮ
ਦੀ ਵਿਲੱਖਣਤਾ
ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ
ਇਸ ਸੰਸਾਰ `ਤੇ ਆਏ, ਤਾਂ ਉਸ ਵੇਲੇ ਧਰਮ ਦੇ ਖੇਤਰ ਵਿੱਚ ਇੱਕ ਧੁੰਦ ਜਿਹੀ ਹੀ ਛਾਈ ਹੋਈ ਸੀ। ਹਰ
ਕੋਈ ਆਪਣਾ ਵੱਖਰਾ ਰੱਬ ਬਣਾਈ ਫਿਰਦਾ ਸੀ। ਬਹੁਤੇ ਤਾਂ ਛੋਟੇ-ਛੋਟੇ ਦੇਵੀ-ਦੇਵਤਿਆਂ ਨੂੰ ਹੀ ਰੱਬ
ਸਮਝ ਕੇ ਪੂਜ ਰਹੇ ਸੀ। ਪਰਮਾਤਮਾ ਤੱਕ ਪਹੁੰਚਣ ਦਾ ਮਾਰਗ ਤਾਂ ਕੋਈ ਨਜ਼ਰ ਨਹੀਂ ਸੀ ਆਉਂਦਾ, ਪਰ ਸਾਰੇ
ਸਮਾਜ ਨੂੰ ਧਰਮ ਦੇ ਨਾਂ `ਤੇ ਵੰਡਿਆ ਹੋਇਆ ਸੀ। ਹਰ ਕੋਈ ਆਪਣੇ ਧਰਮ ਨੂੰ ਹੀ ਚੰਗਾ ਸਮਝਦਾ ਸੀ ਤੇ
ਦੂਜੇ ਦੇ ਧਰਮ ਨੂੰ ਨੀਂਵਾਂ। ਹਾਕਮ ਜਾਂ ਰਾਜੇ ਦਾ ਜਿਹੜਾ ਧਰਮ ਹੁੰਦਾ ਉਹ ਉਸ ਨੂੰ ਹੀ ਮਹਾਨ ਸਮਝਦਾ
ਤੇ ਬਾਕੀ ਧਰਮਾਂ ਅਤੇ ਉਸ ਨੂੰ ਮੰਨਣ ਵਾਲੇ ਲੋਕਾਂ ਨੂੰ ਉਹ ਹਰ ਹੀਲੇ ਲਤਾੜਣ ਦੀ ਪੂਰੀ ਵਾਹ
ਲਾਉਂਦਾ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਵੇਲੇ ਜ਼ਿਆਦਾ ਬੋਲ-ਬਾਲਾ ਮੁਸਲਿਮ ਧਰਮ ਦਾ ਹੀ ਸੀ। ਹਿੰਦੂ ਧਰਮ
ਦੇ ਪੁਜਾਰੀ ਵੀ ਮੁਸਲਿਮ ਹਾਕਮਾਂ ਤੋਂ ਡਰੇ ਹੋਏ ਸੀ। ਉਹ ਚੋਰੀ-ਛਿੱਪੇ ਆਪਣੇ ਧਰਮ ਦੇ ਲੋਕਾਂ ਲਈ
ਪੂਜਾ ਵੀ ਰਾਤ ਵੇਲੇ ਹਾਕਮਾਂ ਤੋਂ ਚੋਰੀ ਹੀ ਕਰਦੇ ਸਨ।
ਹਿੰਦੂ ਸਮਾਜ ਦਾ ਹਾਲ ਤਾਂ ਇਸ ਤੋਂ ਵੀ ਬੱਦਤਰ ਸੀ। ਸਾਰਾ ਸਮਾਜ ਜਾਤ-ਪਾਤ, ਛੂਆ-ਛਾਤ, ਆਦਿ ਦਾ
ਸ਼ਿਕਾਰ ਸੀ। ਸ਼ੂਦਰ ਜਾਤੀ ਦੇ ਲੋਕਾਂ ਨੂੰ ਤਾਂ ਰੱਬ ਦਾ ਨਾਂ ਮੂੰਹ `ਤੇ ਲਿਆਉਣਾ ਵੀ ਮਹਾਂ-ਪਾਪ
ਸਮਝਿਆ ਜਾਂਦਾ ਸੀ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੱਕ ਰੱਬ (ੴ) ਦਾ ਗਾਡੀ ਰਾਹ ਦਿਖਾਇਆ। ਉਨ੍ਹਾਂ ਨੇ ਐਲਾਨ ਕੀਤਾ ਕਿ
“ਸਭ ਮਹਿ ਜੋਤਿ ਜੋਤਿ ਹੈ ਸੋਇ॥” ਭਾਵ ਕਿ ਸਾਰਿਆਂ ਵਿੱਚ ਉਸ
ਪ੍ਰਭੂ ਦੀ ਜੋਤ ਹੀ ਨਿਵਾਸ ਕਰਦੀ ਹੈ। ਕੋਈ ਉੱਚਾ ਨਹੀਂ, ਕੋਈ ਨੀਂਵਾਂ ਨਹੀਂ। ਗੁਰੂ ਨਾਨਕ ਦੇਵ ਜੀ
ਨੇ ਬਿਨ੍ਹਾਂ ਕਿਸੇ ਉੱਚੇ-ਨੀਂਵੇਂ, ਜਾਤ-ਪਾਤ ਅਤੇ ਅਮੀਰ-ਗਰੀਬ ਦੇ ਭੇਦ-ਭਾਵ ਤੋਂ, ਸਾਰਿਆਂ ਨੂੰ
ਆਪਣੇ ਸੀਨੇ ਨਾਲ ਲਾਇਆ ਅਤੇ ਸੰਗਤੀ ਰੂਪ ਵਿੱਚ ਉਨ੍ਹਾਂ ਨੂੰ ਇੱਕ ਓਅੰਕਾਰ ਦਾ ਮਾਰਗ ਦਿਖਾਇਆ।
ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਚਾਰ ਪ੍ਰਚਾਰ ਦੌਰੇ, ਜਿਨ੍ਹਾਂ ਨੂੰ “ਚਾਰ ਉਦਾਸੀਆਂ” ਵੀ ਕਿਹਾ
ਜਾਂਦਾ ਹੈ, ਕੀਤੇ ਅਤੇ ਦੂਰ-ਦੁਰਾਡੇ ਜਾ ਕੇ ਆਪਣੇ ਗੁਰਮਤ ਦਾ ਪ੍ਰਚਾਰ ਵਿਵਹਾਰਕ (ਪ੍ਰੈਕਟੀਕਲ)
ਤਰੀਕੇ ਨਾਲ ਕੀਤਾ।
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਬਹੁਤ ਸਾਰੇ ਲੋਕ ਗੁਰੂ ਜੀ ਦੇ ਸਿੱਖ
ਬਣ ਗਏ। ਉਹ ਸੰਗਤ ਵਿੱਚ ਆ ਕੇ ਨਾਮ ਤਾਂ ਜਪ ਲੈਂਦੇ, ਪਰ ਜਾਤ-ਪਾਤ ਅਤੇ ਛੂਆ-ਛਾਤ ਦੇ ਕਾਰਨ, ਉਹ
ਲੰਗਰ ਛੱਕਣ ਤੋਂ ਗੁਰੇਜ਼ ਕਰਦੇ। ਫਿਰ ਦੂਜੇ ਪਾਤਸ਼ਾਹ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਇਹ ਹੁਕਮ ਕੀਤਾ
ਕਿ ਜੋ ਵੀ ਸੰਗਤ ਵਿੱਚ ਬੈਠੇ, ਪਹਿਲਾਂ ਪੰਗਤ ਵਿੱਚ ਬੈਠ ਕੇ ਲੰਗਰ ਛਕੇ, ਤਾਂ ਜੋ ਉਸ ਦੇ ਮਨ ਵਿਚੋਂ
ਜਾਤ-ਪਾਤ, ਛੂਆ-ਛਾਤ ਦਾ ਰੋਗ ਖਤਮ ਹੋ ਸਕੇ। ਜਾਤ-ਪਾਤ ਅਤੇ ਛੂਆ-ਛਾਤ ਤੋਂ ਸਮਾਜ ਨੂੰ ਛੁੱਟਕਾਰਾ
ਦਿਵਾਉਣ ਦਾ ਇਸ ਤੋਂ ਵੱਧ ਵਿਵਹਾਰਿਕ ਤਰੀਕਾ ਹੋਰ ਕੀ ਹੋ ਸਕਦਾ ਸੀ।
ਸਿੱਖ ਗੁਰੂ ਸਾਹਿਬਾਨ ਨੇ ਧਰਮ ਦੇ ਨਾਲ, ਜਿੱਥੇ ਸਮਾਜ ਦਾ ਸੁਧਾਰ ਕੀਤਾ, ਉਥੇ ਸਮਾਜ ਦੀਆਂ ਵਕਤੀ
ਲੋੜਾਂ ਪੂਰੀਆਂ ਕਰਨ ਦਾ ਵੀ ਉਪਰਾਲਾ ਕੀਤਾ। ਇਸੇ ਉਪਰਾਲੇ ਤਹਿਤ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ
ਸਾਹਿਬ ਵਿਖੇ ਇੱਕ ਵੱਡੀ ਬਾਉਲੀ ਦਾ ਨਿਰਮਾਣ ਕਰਵਾਇਆ ਤਾਂ ਜੋ ਲੋਕਾਂ ਦੀ ਪਾਣੀ ਦੀ ਲੋੜ ਪੂਰੀ ਹੋ
ਸਕੇ। ਇਸ ਬਾਉਲੀ ਤੋਂ ਕੋਈ ਵੀ ਮਨੁੱਖ ਪਾਣੀ ਦੀ ਵਰਤੋਂ ਕਰ ਸਕਦਾ ਸੀ, ਬਿਨ੍ਹਾਂ ਕਿਸੇ ਜਾਤੀ
ਵਿਤਕਰੇ ਤੋਂ। ਭਾਂਵੇਂ ਇਸ ਸੰਗਤ, ਪੰਗਤ ਅਤੇ ਸਾਂਝੀਵਾਲਤਾ ਦੇ ਸਿਧਾਂਤ ਨਾਲ ਦੂਜੇ ਧਰਮਾਂ ਦੇ
ਠੇਕੇਦਾਰਾਂ ਨੂੰ ਕਾਫੀ ਪਰੇਸ਼ਾਨੀ ਮਹਿਸੂਸ ਹੋ ਰਹੀ ਸੀ ਤੇ ਉਹ ਅੰਦਰ-ਖਾਤੇ ਆਪਣੀਆਂ ਚਾਲਾਂ ਚਲਦੇ
ਰਹਿੰਦੇ ਸਨ। ਪਰ ਸਿੱਖ ਗੁਰੂ ਸਾਹਿਬਾਨ ਨੇ ਇਸ ਸਭ ਕਾਸੇ ਦੀ ਕੋਈ ਪਰਵਾਹ ਨਾ ਕੀਤੀ। ਬਸ ਆਪਣੇ ਮਾਰਗ
`ਤੇ ਨਿਰੰਤਰ ਅੱਗੇ ਵੱਧਦੇ ਗਏ।
ਹਿੰਦੂ ਧਰਮ ਵਿੱਚ ਵਗਦੇ ਪਾਣੀ ਨੂੰ ਬੜੀ ਮਹੱਤਤਾ ਦਿੱਤੀ ਜਾਂਦੀ ਹੈ। ਪਰ ਸ਼੍ਰੀ ਗੁਰੂ ਰਾਮ ਦਾਸ ਜੀ
ਨੇ ਅੰਮ੍ਰਿਤਸਰ ਵਿਖੇ ਇੱਕ ਵੱਡੇ ਸਰੋਵਰ ਦਾ ਨਿਰਮਾਣ ਕਰਵਾਇਆ। ਇਸ ਸਰੋਵਰ ਦੇ ਕਈ ਮੰਤਵ ਸਨ। ਇੱਕ
ਤਾਂ ਦੂਰੋਂ-ਦੂਰੋਂ ਆਏ ਯਾਤਰੂ ਇਸ ਸਰੋਵਰ ਵਿੱਚ ਇਸ਼ਨਾਨ ਕਰਕੇ ਆਪਣੀ ਸਰੀਰਕ ਥੱਕਾਣ ਲਾਹੁੰਦੇ ਸਨ ਤੇ
ਦੂਜਾ ਇਹ ਛੂਆ-ਛਾਤ, ਜਾਤ-ਪਾਤ, ਆਦਿ ਦੇ ਰੋਗ ਨੂੰ ਖਤਮ ਕਰਨ ਦਾ ਇੱਕ ਹੋਰ ਬੜਾ ਵੱਡਾ ਵਿਵਹਾਰਿਕ
ਤਰੀਕਾ ਸੀ। ਸਰੋਵਰ ਨਿਰਮਾਣ ਤੋਂ ਬਾਅਦ ਤਾਂ ਹਿੰਦੂ ਧਰਮ ਦੇ ਠੇਕੇਦਾਰਾਂ ਨੂੰ ਤਾਂ ਜਿਵੇਂ ਅੱਗ ਹੀ
ਲੱਗ ਗਈ ਹੋਵੇ। ਉਨ੍ਹਾਂ ਦੀਆਂ ਸਾਜ਼ਿਸ਼ਾਂ ਹੋਰ ਤੇਜ਼ ਹੋ ਗਈਆਂ, ਪਰ ਗੁਰਮਤਿ ਆਪਣੇ ਗਾਡੀ-ਰਾਹ `ਤੇ
ਚਲਦਾ ਰਿਹਾ।
ਸਿੱਖ ਗੁਰੂ ਸਾਹਿਬਾਨ ਨੇ ਇੱਕ ਹੋਰ ਵੱਡਾ ਬਦਲਾਵ ਕਰਦਿਆਂ, ਬਾਣੀ ਦੀ ਰਚਨਾ, ਮੰਨੀਆਂ ਜਾਂਦੀਆਂ ਦੇਵ
ਭਾਸ਼ਾਵਾਂ ਵਿੱਚ ਨਾ ਕਰਕੇ ਸਗੋਂ ਲੋਕਾਂ ਦੀ ਆਮ ਬੋਲ-ਚਾਲ ਦੀ ਭਾਸ਼ਾ ਭਾਵ ਪੰਜਾਬੀ ਵਿੱਚ ਕੀਤੀ ਅਤੇ
ਇਸ ਲਈ ਗੁਰਮੁੱਖੀ ਲਿੱਪੀ ਦਾ ਪ੍ਰਯੋਗ ਕੀਤਾ। ਜਿਹੜੇ ਧਰਮ ਦੇ ਠੇਕੇਦਾਰਾਂ ਨੇ ਰੱਬ ਨੂੰ ਆਪਣੀ
ਨਿੱਜੀ ਵਸਤੂ ਬਣਾ ਕੇ, ਆਖੌਤੀ ਛੋਟੀਆਂ ਜਾਤਾਂ ਨੂੰ ਇਸ ਤੋਂ ਸਦੀਆਂ ਤੱਕ ਦੂਰ ਰੱਖਿਆ ਸੀ, ਉਨ੍ਹਾਂ
ਨੂੰ ਇਸ ਗੱਲ ਤੋਂ ਵੀ ਬਹੁਤ ਤਕਲੀਫ ਸੀ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ “ਆਦਿ ਗਰੰਥ” ਦੀ
ਰਚਨਾ ਕਰਕੇ ਆਮ ਲੋਕਾਂ ਲਈ ਵੀ “ਨਾਮ ਦਾ ਲੰਗਰ” ਲਾ ਦਿੱਤਾ ਸੀ। ਦੂਜੇ ਪਾਸੇ ਪੰਚਮ ਪਾਤਸ਼ਾਹ ਨੇ
ਸਿਰਫ ਸਿੱਖ ਗੁਰੂਆਂ ਦੀ ਬਾਣੀ ਹੀ ਇਸ ਗਰੰਥ ਵਿੱਚ ਸ਼ਾਮਿਲ ਨਹੀਂ ਸੀ ਕੀਤੀ, ਬਲਕਿ ਜੋ ਵੀ ਉਨ੍ਹਾਂ
ਨੂੰ ਗੁਰਮਤਿ ਦੇ ਸਿਧਾਂਤ ਨਾਲ ਸਹਿਮਤ ਰਚਨਾ ਮਿਲੀ, ਉਸ ਨੂੰ ਵੀ ਇਸ “ਆਦਿ-ਗਰੰਥ” ਵਿੱਚ ਸ਼ਾਮਿਲ
ਕੀਤਾ ਗਿਆ। ਬਾਣੀ ਸ਼ਾਮਿਲ ਕਰਨ ਲੱਗਿਆਂ ਨਾ ਉਸ ਦੇ ਰਚਣਹਾਰੇ ਦੀ ਜਾਤ ਦੇਖੀ ਅਤੇ ਨਾ ਹੀ ਉਸ ਦਾ
ਕਿੱਤਾ।
“ਆਦਿ ਗਰੰਥ” ਦੀ ਸੰਪਾਦਨਾ, ਮਾਨੋ ਧਰਮ ਦੇ ਠੇਕੇਦਾਰਾਂ ਦੇ ਸਿਰ `ਤੇ ਬੰਬ ਡਿੱਗਣ ਵਾਂਗ ਸੀ। ਬਸ
ਫਿਰ ਕੀ ਸੀ, ਇਹਨਾਂ ਧਰਮ ਦੇ ਠੇਕੇਦਾਰਾਂ ਦੀਆਂ ਸਾਜ਼ਿਸਾਂ ਸਿੱਖਰਾਂ `ਤੇ ਪਹੁੰਚ ਗਈਆਂ। ਨਤੀਜੇ
ਵਜੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਹੋਈ। ਇਸ ਮਹਾਨ ਸ਼ਹੀਦੀ ਨਾਲ ਸਿੱਖ ਕੌਮ ਵਿੱਚ ਸ਼ਹੀਦੀ
ਪਰੰਪਰਾ ਵੀ ਸ਼ੁਰੂ ਹੋ ਗਈ।
ਸ਼੍ਰੀ ਗੁਰੂ ਅਰਜਨ ਦੇਵ ਜੀ ਤੱਕ ਮਾਨੋ ਗੁਰਮਤਿ ਸਿਧਾਂਤ ਇੱਕ ਪੂਰੇ ਸਿੱਖ ਧਰਮ ਦੇ ਰੂਪ ਵਿੱਚ
ਮੁਕੰਮਲ ਹੋ ਚੁੱਕਾ ਸੀ ਕਿਉਂਕਿ ਹੁਣ ਤੱਕ ਸਿੱਖ ਧਰਮ ਕੋਲ ਆਪਣੇ ਮਹਾਨ ਧਾਰਮਿਕ ਅਸਥਾਨ ਹੋਂਦ ਵਿੱਚ
ਆ ਚੁੱਕੇ ਸਨ ਅਤੇ ਨਾਲੇ “ਆਦਿ ਗਰੰਥ” ਦੇ ਰੂਪ ਵਿੱਚ ਸਿੱਖ ਧਰਮ ਦਾ ਆਪਣਾ ਧਾਰਮਿਕ ਗਰੰਥ ਸੰਪੂਰਨ
ਹੋ ਚੁੱਕਾ ਸੀ। ਪੰਚਮ ਪਾਤਸ਼ਾਹ ਦੀ ਸ਼ਹੀਦੀ ਤੋਂ ਬਾਅਦ ਛੇਂਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ
ਸਾਹਿਬ ਨੇ ਇਹ ਸਮਝ ਲਿਆ ਸੀ ਕਿ ਧਰਮ ਦੀ ਰੱਖਿਆ ਲਈ ਹੁਣ ਸ਼ਸਤਰ ਵੀ ਜ਼ਰੂਰੀ ਹਨ। ਭਗਤੀ ਅਤੇ ਸ਼ਕਤੀ ਦਾ
ਸੁਮੇਲ ਹੀ ਸੱਚ ਦੇ ਮਾਰਗ `ਤੇ ਚੱਲਣ ਦਾ ਸਹੀ ਤਰੀਕਾ ਹੋ ਸਕਦਾ ਹੈ। ਇਸੇ ਕਰਕੇ ਗੁਰੂ ਹਰਗੋਬਿੰਦ ਜੀ
ਨੇ ਆਪਣੇ ਸਿੱਖਾਂ ਨੂੰ ਸ਼ਸਤਰਧਾਰੀ ਹੋਣ ਲਈ ਕਿਹਾ। ਉਨ੍ਹਾਂ ਨੇ ਆਪ ਵੀ ਦੋ ਕਿਰਪਾਨਾਂ, ਇੱਕ ਭਗਤੀ
ਦੀ ਅਤੇ ਦੂਜੀ ਸ਼ਕਤੀ ਦੀ, ਧਾਰਣ ਕੀਤੀ ਅਤੇ ਅਕਾਲ ਤਖਤ ਸਾਹਿਬ ਦੀ ਸਥਾਪਨਾ ਕਰਕੇ ਸ਼ਕਤੀ ਦਾ ਪ੍ਰਮਾਣ
ਦਿੱਤਾ। ਅਕਾਲ ਤਖਤ ਦੇ ਨਿਰਮਾਣ ਨੇ ਦਿੱਲੀ ਦੇ ਤਖਤ ਨੂੰ ਵੀ ਸੋਚਣ ਲਈ ਮਜ਼ਬੂਰ ਕੀਤਾ। ਦਿੱਲੀ ਦਰਬਾਰ
ਨੂੰ ਅਕਾਲ ਤਖਤ ਇੱਕ ਚੁਣੌਤੀ ਲੱਗਾ। ਉਨ੍ਹਾਂ ਸਮਝਿਆ ਕਿ ਗੁਰੂ ਸਾਹਿਬ ਰਾਜ ਚਾਹੁੰਦੇ ਹਨ। ਪਰ ਗੁਰੂ
ਜੀ ਦਾ ਸ਼ਸਤਰਧਾਰੀ ਹੋਣਾ ਰਾਜ ਪ੍ਰਾਪਤੀ ਲਈ ਨਹੀਂ ਸੀ ਸਗੋਂ ਨਿਰੋਲ ਤੌਰ `ਤੇ ਧਰਮ ਦੀ ਰੱਖਿਆ ਕਰਨਾ
ਸੀ।
ਸਿੱਖ ਧਰਮ ਵਿੱਚ ਸ਼ੁਰੂ ਤੋਂ ਹੀ ਫੋਕਟ ਕਰਮ-ਕਾਂਡਾਂ ਨੂੰ ਕੋਈ ਮਾਨਤਾ ਨਹੀਂ ਸੀ ਦਿੱਤੀ ਗਈ। ਇਸੇ
ਕਰਕੇ ਗੁਰੂ ਨਾਨਕ ਦੇਵ ਜੀ ਨੇ ਪਾਂਧੇ ਕੋਲੋਂ ਜਣਿਊ ਪਾਉਣ ਤੋਂ ਇਨਕਾਰ ਕਰ ਦਿੱਤਾ ਸੀ।
ਮੂਰਤੀ-ਪੂਜਾ, ਪਿੱਤਰ-ਪੂਜਾ, ਸ਼ਰਾਧ, ਸੂਰਜ ਨੂੰ ਪਾਣੀ ਦੇਣਾ, ਆਦਿ ਸਭ ਦਾ ਗੁਰੂ ਸਾਹਿਬਾਨ ਨੇ ਬੜੇ
ਜ਼ੋਰ-ਸ਼ੋਰ ਨਾਲ ਖੰਡਨ ਕੀਤਾ।
ਸਿੱਖ ਧਰਮ ਦੇ ਸਿਧਾਂਤ ਬੜੇ ਸਪੱਸ਼ਟ ਹਨ। ਫੁਰਮਾਨ ਹੈ: “ਭੈ ਕਾਹੂ ਕਉ
ਦੇਤ ਨਹਿ ਨਹਿ ਭੈ ਮਾਨਤ ਆਨ॥” ਭਾਵ ਕਿ ਨਾ ਕਿਸੇ ਨੂੰ ਭੈਅ (ਡਰ) ਦਿਖਾਉਣਾ ਹੈ ਅਤੇ ਨਾ ਹੀ
ਕਿਸੇ ਦਾ ਭੈਅ ਮੰਨਣਾ ਹੈ। ਗੁਰੂ ਸਾਹਿਬਾਨ ਦਾ ਇੱਕ ਹੀ ਸਿਧਾਂਤ ਹੈ ਕਿ ਸੱਚ ਦੇ ਨਾਲ ਖੜ੍ਹੇ ਹੋਣਾ।
ਜਦੋਂ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਪਾਂਧੇ ਨੇ ਜਣਿਊ ਪਾਉਣ ਦੀ ਕੋਸ਼ਿਸ਼ ਕੀਤੀ ਤਾਂ
ਗੁਰੂ ਜੀ ਨੇ ਸਾਫ ਇਨਕਾਰ ਕਰ ਦਿੱਤਾ। ਪਰ ਦੂਜੇ ਪਾਸੇ ਜਦੋਂ ਔਰੰਗਜ਼ੇਬ ਦੇ ਵੇਲੇ ਉਸ ਨੇ ਹਿੰਦੂਆਂ
ਦੇ ਜਣਿਊ ਜ਼ਬਰੀ ਉਤਾਰਨੇ ਸ਼ੁਰੂ ਕੀਤੇ ਤਾਂ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਨੇ ਕਿਹਾ
ਕਿ ਮੈਂ ਜਣਿਊ ਜ਼ਬਰੀ ਉਤਾਰਨ ਨਹੀਂ ਦੇਣੇ! ਇਸੇ ਵਰਤਾਰੇ ਤੋਂ ਇਹ ਸਿੱਧ ਹੋ ਜਾਂਦਾ ਹੈ ਕਿ ਗੁਰਮਤਿ
ਹਮੇਸ਼ਾਂ ਸੱਚ ਨਾਲ ਖੜ੍ਹੀ ਹੈ। ਉਸ ਦਾ ਕਿਸੇ ਧਰਮ, ਮ੍ਹਜ਼ਬ, ਦੇਸ਼, ਪ੍ਰਾਂਤ, ਕੌਮ, ਜਾਤ-ਪਾਤ ਨਾਲ
ਕੋਈ ਵਾਸਤਾ ਨਹੀਂ। ਸਿੱਖ ਦਾ ਕੰਮ ਹੈ ਕਿ ਵੇਖੇ ਕਿ ਸੱਚ ਕਿਸ ਪਾਸੇ ਹੈ ਬਸ ਉਸੇ ਪਾਸੇ ਸਿੱਖ ਹੋਣਾ
ਚਾਹੀਦਾ ਹੈ ਤਾਂ ਹੀ ਉਹ ਸਿੱਖ ਹੈ।
ਸਿੱਖ ਧਰਮ ਇੱਕ ਅਜੂਬਾ ਧਰਮ ਹੈ ਜਿਸ ਵਿੱਚ ਇਹ ਸਿਧਾਂਤ ਨਹੀਂ ਹੈ ਕਿ ਤੁਸੀਂ ਆਪਣੇ ਧਰਮ ਦੇ ਲੋਕਾਂ
ਦੀ ਹੀ ਸੇਵਾ-ਸੰਭਾਲ ਜਾਂ ਰੱਖਿਆ ਕਰਨੀ ਹੈ। ਬਲਕਿ ਕਿਸੇ ਵੀ ਲੋੜਵੰਦ ਜਾਂ ਮਾਸੂਮ ਦੀ ਸੇਵਾ ਜਾਂ
ਰੱਖਿਆ ਕਰਨੀ ਹੈ ਭਾਵੇਂ ਉਹ ਕਿਸੇ ਵੀ ਧਰਮ ਨਾਲ ਸੰਬੰਧ ਰੱਖਦਾ ਹੋਵੇ। ਇਹੋ ਜਿਹੀਆਂ ਸੈਂਕੜੇ
ਕਥਾਵਾਂ ਨਾਲ ਸਿੱਖ ਇਤਿਹਾਸ ਭਰਿਆ ਪਿਆ ਹੈ ਜਦੋਂ ਉਨ੍ਹਾਂ ਨੇ ਕਿਸੇ ਦੂਜੇ ਧਰਮ ਦੇ ਲੋਕਾਂ ਲਈ
ਆਪਣੀਆਂ ਜਾਨਾਂ ਵਾਰ ਦਿੱਤੀਆਂ ਹੋਣ। ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੀ ਸ਼ਹੀਦੀ ਇਸ ਦੀ ਇੱਕ ਵਿਲੱਖਣ
ਉਦਾਹਰਣ ਹੈ।
ਸਿੱਖ ਧਰਮ ਦੀ ਇੱਕ ਇਹ ਵੀ ਵਿਲੱਖਣਤਾ ਹੈ ਕਿ ਇਸ ਨੇ ਦੂਜੇ ਧਰਮਾਂ ਵਾਂਗ ਆਪਣੇ ਫਲਾਅ ਜਾਂ ਬਚਾਅ
ਵਾਸਤੇ ਮੌਕੇ ਦੀ ਰਾਜਸੀ ਤਾਕਤ ਦਾ ਫਾਇਦਾ ਜਾਂ ਸਹਾਰਾ ਨਹੀਂ ਲਿਆ। ਸਗੋਂ ਸਿੱਖ ਧਰਮ ਦੇ ਨਾਲ-ਨਾਲ
ਹੋਰ ਧਰਮਾਂ ਦੀ ਰੱਖਿਆ ਅਤੇ ਸੱਚਾਈ ਵਾਸਤੇ ਆਮ ਲੋਕਾਂ ਦੇ ਅੰਦਰ ਦੀ ਸ਼ਕਤੀ ਨੂੰ ਜਗਾ ਕੇ ਸ਼੍ਰੀ ਗੁਰੂ
ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਿਰਜਨਾ ਕੀਤੀ। ਗੁਰੂ ਜੀ ਨੇ ਸਿੱਖਾਂ ਦੇ ਮਨਾਂ ਵਿੱਚ ਇੱਕ
ਅਜਿਹਾ ਜ਼ਜ਼ਬਾ ਭਰਿਆ ਕਿ ਅੱਜ ਵੀ ਇੱਕ ਸਿੱਖ ਸੱਚਾਈ ਵਾਸਤੇ ਆਪਣਾ ਆਪ ਵਾਰਨ ਨੂੰ ਹਮੇਸ਼ਾਂ ਤਿਆਰ
ਰਹਿੰਦਾ ਹੈ। ਖਾਲਸਾ ਪੰਥ ਦੀ ਸਿਰਜਨਾ ਕਰਕੇ ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਨੇ ਗੁਰਬਾਣੀ ਦੇ
ਨਾਲ-ਨਾਲ ਸਿੱਖ ਨੂੰ ਬਾਣੇ ਨਾਲ ਵੀ ਜੋੜਿਆ ਅਤੇ ਪੰਜ ਕਕਾਰਾਂ ਦਾ ਧਾਰਨੀ ਹੋਣ ਦਾ ਆਦੇਸ਼ ਦਿੱਤਾ।
ਸਿੱਖ ਧਰਮ ਨੇ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਜਿਵੇਂ ਔਰਤ ਜਾਤ ਨਾਲ ਨਫਰਤ, ਪਰਦਾ ਪ੍ਰਥਾ, ਸਤੀ
ਪ੍ਰਥਾ, ਮੂਰਤੀ ਪੂਜਾ, ਜਾਦੂ-ਟੂਣੇ, ਆਦਿ ਨੂੰ ਮੁੱਢੋਂ ਖਤਮ ਕਰਨ ਦਾ ਬਹੁਤ ਵੱਡਾ ਉਪਰਾਲਾ ਕੀਤਾ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਵੱਲੋਂ ਸਾਰੇ ਸੰਸਾਰ ਵਿੱਚ ਸਾਂਝੀ-ਵਾਲਤਾ ਅਤੇ ਭਾਈ-ਵਾਲਤਾ ਦਾ ਸੰਦੇਸ਼
ਅੱਜ ਵੀ ਦਿੱਤਾ ਜਾਂਦਾ। ਗੁਰੂ ਸਾਹਿਬ ਵੱਲੋਂ ਇੱਕ ਮੁਸਲਮਾਨ ਨੂੰ ਸੱਚਾ ਮੁਸਲਮਾਨ ਅਤੇ ਇੱਕ ਹਿੰਦੂ
ਨੂੰ ਇੱਕ ਸੱਚਾ ਹਿੰਦੂ ਬਨਣ ਦਾ ਉਪਦੇਸ਼ ਦਿੱਤਾ ਜਾਂਦਾ ਹੈ। ਅਲੱਗ-ਅਲੱਗ ਧਰਮਾਂ ਦੀ ਭੀੜ ਵਿੱਚ ਸਿੱਖ
ਧਰਮ ਆਪਣੀ ਬਿਲਕੁਲ ਵੱਖਰੀ ਅਤੇ ਨਿਵੇਕਲੀ ਪਹਿਚਾਣ ਰੱਖਦਾ ਹੈ।
(14/12/11)
ਸਿਖ ਅਵੇਅਰਨੈੱਸ ਸੋਸਾਇਟੀ
ਪ੍ਰੋ: ਸਰਬਜੀਤ ਸਿੰਘ ਧੂੰਦਾ ਅਤੇ ਗੁਰਚਰਨ ਸਿੰਘ ਜਿਉਣਵਾਲਾ ਦਾ ਵਿਰੋਧ ਕਰਨ ਵਾਲੇ ਆਪਣੇ ਹੋਣ ਵਾਲੇ
ਹਸ਼ਰ ਨੂੰ ਯਾਦ ਰਖਣ - ਸਿਖ ਅਵੇਅਰਨੈੱਸ ਸੋਸਾਇਟੀ
ਬੀਤੇ ਹਫਤੇ 'ਅਮੇਰਿਕਨ ਸਿਖ ਆਰਗੇਨਾਈਜੇਸ਼ਨ' ਦੇ ਕੁਝ ਵੀਰਾਂ ਅਤੇ ਸਾਡੇ ਕੁਝ ਹੋਰ
ਭੁੱਲੜ ਵੀਰਾਂ ਵਲੋਂ ਸਿਖ ਕੌਮ ਦੇ ਮਹਾਨ ਪ੍ਰਚਾਰਕ ਪ੍ਰੋ: ਸਰਬਜੀਤ ਸਿੰਘ ਜੀ ਧੂੰਦਾ ਅਤੇ ਸ:
ਗੁਰਚਰਨ ਸਿੰਘ ਜੀ ਜਿਉਣਵਾਲਾ ਦੇ ਖਿਲਾਫ਼ ਕਾਫੀ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਦੇ ਹੋਏ ਕਾਫੀ ਊਲ
ਜਲੂਲ ਬੋਲਿਆ ਗਿਆ । ਕੌਮ ਦੇ ਸਤਿਕਾਰਯੋਗ ਵਿਦਵਾਨਾਂ ਦੇ ਬਾਰੇ ਵਿਚ ਇਸ ਤਰਾਂ ਦੀ ਸ਼ਬਦਾਵਲੀ ਦੀ
ਵਰਤੋਂ ਕਰਨਾ ਕਿਸੇ ਤਰਾਂ ਵੀ ਜਾਇਜ ਨਹੀਂ ਮੰਨਿਆ ਜਾ ਸਕਦਾ ਪਰ ਇਹਨਾਂ ਲੋਕਾਂ ਨੇ ਸਾਨੂੰ ਵੀ ਮਜਬੂਰ
ਕਰ ਦਿੱਤਾ ਹੈ ਕਿ ਇਹਨਾਂ ਨੂੰ ਇਹਨਾਂ ਦੀ ਹੀ ਭਾਸ਼ਾ ਵਿਚ ਜਵਾਬ ਦਿੱਤਾ ਜਾਵੇ। ਹੁਣ ਆਉ ਇਸਨੂੰ ਥੋੜਾ
ਜਿਹਾ ਵਿਚਾਰਨ ਦਾ ਯਤਨ ਕਰੀਏ ਕਿ ਇਹੋ ਜਿਹੀ ਗੰਦੀ ਜਹਿਨੀਅਤ ਵਾਲੇ ਲੋਕ ਆਖਿਰ ਕਰਨਾ ਕੀ ਚਾਹੁੰਦੇ
ਹਨ?
ਪਹਿਲੀ ਗੱਲ ਤਾਂ ਇਹ ਹੈ ਕਿ ਸਰਬਜੀਤ ਸਿੰਘ ਧੂੰਦਾ ਜੀ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਇੱਕ ਨਿਧੜਕ
ਪ੍ਰਚਾਰਕ ਹਨ । ਗੁਰਮਤਿ ਗਿਆਨ ਮਿਸ਼ਨਰੀ ਕਾਲਜ ਸਿਖ ਕੌਮ ਦੇ ਵਿਚ ਸਿਖ ਰਹਿਤ ਮਰਿਯਾਦਾ ਦਾ ਪ੍ਰਚਾਰ
ਕਰਨ ਵਾਲੀਆਂ ਕੁਝ ਕੁ ਉਂਗਲਾਂ ਤੇ ਗਿਣੀਆਂ ਜਾ ਸਕਣ ਵਾਲੀਆਂ ਸੰਸਥਾਵਾਂ ਵਿਚੋਂ ਇੱਕ ਹੈ, ਸੋ ਪ੍ਰੋ:
ਸਰਬਜੀਤ ਸਿੰਘ ਧੂੰਦਾ ਤਾਂ ਸਿਖ ਰਹਿਤ ਮਰਿਯਾਦਾ ਦਾ ਪ੍ਰਚਾਰ ਕਰਨ ਵਾਲੇ ਹਨ ਇਸਦੇ ਵਿਰੁੱਧ ਜਾਣ
ਵਾਲੇ ਨਹੀਂ । ਇਸਦੇ ਬਾਰੇ ਵਿਚ ਉਹ ਵਖਰੇ ਤੌਰ ਤੇ ਬਿਆਨ ਰਾਹੀਂ ਸਪਸ਼ਟ ਵੀ ਕਰ ਚੁੱਕੇ ਹਨ । ਅਸਲ
ਵਿਚ ਪ੍ਰੋ: ਸਰਬਜੀਤ ਸਿੰਘ ਜੀ ਕਰੀਬ ਕਰੀਬ ਹਰ ਸਟੇਜ ਤੋਂ ਇਹਨਾਂ ਦੇ ਅਖੌਤੀ ਬ੍ਰਹਮਗਿਆਨੀਆਂ
(ਡੇਰੇਦਾਰਾਂ) ਦੇ ਚੰਗੇ ਪਾਜ ਉਘਾੜ ਰਹੇ ਹਨ ਜਿਸਤੋਂ ਬੁਖਲਾ ਕਿ ਇਹ ਲੋਕ ਲਾਂਬੇ ਦੇ ਨਕਸ਼ੇ ਕਦਮਾਂ
ਤੇ ਚੱਲਦੇ ਹੋਏ ਦੁਬਾਰਾ ਕੌਮ ਵਿਚ ਉਹੋ ਜਿਹੇ ਹੀ ਹਾਲਾਤ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਜਿਸ ਤਰਾਂ
ਦੇ ਕਿ ਇਹਨਾਂ ਦੇ ਮਾਲਕਾਂ ਨੇ ਪ੍ਰੋ: ਦਰਸ਼ਨ ਸਿੰਘ ਜੀ ਦੇ ਬਾਰੇ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਪਰ
ਜਿਵੇਂ ਲਾਂਬੇ ਦੇ ਲਾਂਬੂ ਲਾਉਣ ਨਾਲ ਪ੍ਰੋ: ਦਰਸ਼ਨ ਸਿੰਘ ਜੀ ਦਾ ਕੌਮ ਅੰਦਰ ਸਤਿਕਾਰ ਹੋਰ ਵਧਿਆ ਹੈ
ਉਵੇਂ ਹੀ ਇਹਨਾਂ ਦੇ ਇਹੋ ਜਿਹੇ ਨਾਟਕ ਰਚਣ ਨਾਲ ਪ੍ਰੋ: ਸਰਬਜੀਤ ਸਿੰਘ ਜੀ ਦਾ ਸਤਿਕਾਰ ਪਹਿਲਾਂ
ਨਾਲੋਂ ਵੀ ਵਧ ਜਾਵੇਗਾ । ਇਹਨਾਂ ਵਰਗੇ ਨੀਚ ਲੋਕਾਂ ਦੀ ਘਟੀਆ ਸੋਚ ਤੋਂ ਅਸੀਂ ਭਲੀ ਭਾਂਤ ਜਾਣੂ
ਹਾਂ, ਜਿਵੇਂ ਇਹਨਾਂ ਨੇ ਪ੍ਰੋ: ਇੰਦਰ ਸਿੰਘ ਜੀ ਘੱਗਾ ਦੇ ਪਰੋਗਰਾਮਾਂ ਵਿਚ ਵਿਘਨ ਪਾਉਣ ਦੀ ਕੋਸ਼ਿਸ਼
ਕੀਤੀ ਸੀ ਉਵੇਂ ਹੀ ਇਹ ਲੋਕ ਪ੍ਰੋ: ਸਰਬਜੀਤ ਸਿੰਘ ਧੂੰਦਾ ਦੇ ਸਫਲਤਾ ਨਾਲ ਚੱਲ ਰਹੇ ਪ੍ਰੋਗਰਾਮਾਂ
ਵਿਚ ਵਿਘਨ ਪਾਉਣਾ ਚਾਹੁੰਦੇ ਹਨ, ਇਹਨਾਂ ਕੋਲ ਦਲੀਲ ਦਾ ਕੋਈ ਜਵਾਬ ਨਹੀਂ ਹੈ ਤੇ ਇਹ ਲੋਕ ਨਫਰਤ ਦੇ
ਨਾਲ ਪਾਗਲ ਹੁੰਦੇ ਜਾ ਰਹੇ ਹਨ। ਜੇਕਰ ਇਹਨਾਂ ਲੋਕਾਂ ਵਲੋਂ ਇਹਨਾਂ ਪ੍ਰਚਾਰਕਾਂ ਦੇ ਬਾਰੇ ਕੋਈ ਗਲਤ
ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇਹ ਲੋਕ ਵੀ ਯਾਦ ਰਖਣ ਕਿ ਗੁਰੂ ਕੀਆਂ ਜਾਗਰੂਕ ਸੰਗਤਾਂ ਹੁਣ
ਉਹਨਾਂ ਦੀ ਇੱਟ ਨਾਲ ਇੱਟ ਖੜਕਾਉਣ ਲਈ ਤਿਆਰ ਬੈਠੀਆਂ ਹਨ। ਜੇਕਰ ਕਿਸੇ ਅਸਥਾਨ ਜਾਂ ਜਗਾਹ ਤੇ ਇਸ
ਤਰਾਂ ਦੇ ਹਾਲਾਤ ਬਣਦੇ ਹਨ ਤਾਂ ਇਸਦੇ ਨਾਲ ਹੋਣ ਵਾਲੇ ਨੁਕਸਾਨ ਦੀ ਮੁਢਲੀ ਜੁੰਮੇਵਾਰੀ ਇਹਨਾਂ
ਲੋਕਾਂ ਦੀ ਹੀ ਹੋਵੇਗੀ । ਇਹ ਵੀ ਹੋ ਸਕਦਾ ਹੈ ਕਿ ਫਿਰ ਕੱਲ ਨੂੰ ਇਹਨਾਂ ਦੇ ਗੋਲ ਪੱਗਾਂ ਵਾਲੇ,
ਲੰਬੇ ਕਛਹਰਿਆਂ ਵਾਲੇ ਮਹਾਂਮੂਰਖਾਂ ਨਾਲ ਵੀ ਸਿਖ ਸੰਗਤਾਂ ਵਲੋਂ ਇਹੋ ਜਿਹਾ ਹੀ ਵਰਤਾਉ ਸ਼ੁਰੂ ਕਰ
ਦਿੱਤਾ ਜਾਵੇ । ਹੁਣ ਸਮਾਂ ਆ ਗਿਆ ਹੈ ਕਿ ਖਾਲਸਾ ਪੰਥ ਨੂੰ ਇਹਨਾਂ ਕਾਲਕਾ ਪੰਥੀਆਂ ਦਾ ਜਵਾਬ ਹਰ
ਪਧਰ ਤੇ ਦ੍ਰਿੜਤਾ ਦੇ ਨਾਲ ਹੀ ਦੇਣਾ ਪਵੇਗਾ, ਸੋ ਇਹ ਲੋਕ ਆਪਣੇ ਦਿਮਾਗ ਦੇ ਪੇਚ ਥੋੜੇ ਜਿਹੇ ਢਿੱਲੇ
ਕਰਕੇ ਸੋਚ ਲੈਣ ਕਿ ਕੀ ਇਹ ਇਹੋ ਜਿਹੇ ਹਾਲਾਤ ਬਣਾਉਣ ਦੇ ਦੋਸ਼ੀ ਨਹੀਂ ਹੋਣਗੇ? ਹਾਂ ਇੱਕ ਗੱਲ ਹੋਰ
ਯਾਦ ਰਖਿਉ ਜਦੋਂ ਵੀ ਪ੍ਰੋ: ਸਰਬਜੀਤ ਸਿੰਘ ਧੂੰਦਾ ਦਾ ਅਮੇਰਿਕਾ ਦਾ ਪਰੋਗਰਾਮ ਬਣਿਆ ਤਾਂ ਗੁਰੂ
ਨਾਨਕ ਸਿਖ ਸੋਸਾਇਟੀ ਇੰਡੀਅਨਐਪਲਿਸ ਵਿਖੇ ਸਮਾਗਮ ਜਰੁਰ ਹੋਣਗੇ ਜੇਕਰ ਇਹਨਾਂ ਕਾਲਕਾ ਪੰਥੀਆਂ ਵਿਚ
ਹਿੰਮਤ ਹੋਈ ਤਾਂ ਰੋਕਣ ਆ ਜਾਣ ਫੇਰ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਪਤਾ ਲੱਗ ਜਾਵੇਗਾ ਕਿ ਕੌਣ
ਕਿੰਨੇ ਕੁ ਪਾਣੀ ਵਿਚ ਹੈ । ਜਦੋਂ ਤੱਕ ਪ੍ਰੋ: ਸਰਬਜੀਤ ਸਿੰਘ ਜੀ ਧੂੰਦਾ ਤੱਤ ਗੁਰਮਤਿ ਦਾ ਪ੍ਰਚਾਰ
ਸਿਖੀ ਸਿਧਾਂਤਾਂ ਦੇ ਅਨੁਸਾਰ ਕਰ ਰਹੇ ਹਨ ਉਦੋਂ ਤੱਕ ਅਸੀਂ ਉਹਨਾਂ ਦਾ ਸਾਥ (ਅਤੇ ਉਹਨਾਂ ਵਰਗੇ ਹੋਰ
ਪ੍ਰਚਾਰਕਾਂ ਦਾ ਸਾਥ ਵੀ) ਡੱਟਕੇ ਦੇ ਰਹੇ ਹਾਂ ਅਤੇ ਆਉਣ ਵਾਲੇ ਸਮੇਂ ਵਿਚ ਵੀ ਦਿੰਦੇ ਰਹਾਂਗੇ ।
ਅਸੀਂ ਤਾਂ ਇਹੋ ਜਿਹੇ ਪ੍ਰਚਾਰਕਾਂ ਦੀਆਂ ਐਮ ਪੀ ਥਰੀ ਅਤੇ ਸੀਡੀਜ ਦੀ ਵੀ ਮੁਫਤ ਸੇਵਾ ਕਰ ਰਹੇ ਹਾਂ
ਜੇਕਰ ਤੁਹਾਨੂੰ ਚਾਹੀਦੀਆਂ ਹੋਵਣ ਤਾਂ ਜਰੁਰ ਪਤਾ ਦੇਣਾ ਅਸੀਂ ਭੇਜਣ ਦਾ ਪ੍ਰਬੰਧ ਕਰ ਦੇਵਾਂਗੇ।
ਹੁਣ ਆਉਂਦੇ ਹਾਂ ਵੀਰ ਗੁਰਚਰਨ ਸਿੰਘ ਜੀ ਜਿਉਣਵਾਲਾ ਬਾਰੇ ਉਹ ਸਾਡੇ ਬਹੁਤ ਸਤਿਕਾਰਯੋਗ ਵਿਦਵਾਨ ਹਨ
ਅਸੀਂ ਉਹਨਾਂ ਦੇ ਨਾਲ ਸਹਿਮਤ ਹੀ ਨਹੀਂ ਬਲਕਿ ਖੁੱਲਕੇ ਹਮਾਇਤ ਵੀ ਕਰਦੇ ਹਾਂ । ਜਿਥੇ ਸਿਖ ਸੰਗਤਾਂ
ਵੀਰ ਜਿਉਣਵਾਲਾ ਦਾ ਸਤਿਕਾਰ ਕਰਦੀਆਂ ਹਨ ਉਥੇ ਹੀ ਬ੍ਰਾਹਮਣੀ ਸੋਚ ਦੇ ਧਾਰਨੀ ਕੁਝ ਸੱਜਣ ਜੋ ਸਾਧਾਂ
ਦੇ ਚੇਲੇ ਹਨ ਉਹ ਵਿਰੋਧ ਵੀ ਕਰਦੇ ਹਨ । ਇਹਨਾਂ ਦੇ ਵਿਚੋਂ ਹੀ ਕੁਝ ਹਰੀ ਸਿੰਘ ਰੰਧਾਵੇ ਦੇ
ਪੈਰੋਕਾਰ ਵੀ ਹਨ ਜੋ ਉਹਨਾਂ ਦਾ ਵਿਰੋਧ ਕਰਦੇ ਹਨ ਪਰ ਇਹ ਹਰੀ ਸਿੰਘ ਰੰਧਾਵਾ ਆਪ ਖੁਦ ਡਰਦਾ ਮਾਰਾ
ਨਿਉਯੋਰਕ ਵਿਚ ਉਹਨਾਂ ਦੇ ਨਾਲ ਗੱਲ ਕਰਨ ਤੋਂ ਹੀ ਇਨਕਾਰੀ ਹੋ ਗਿਆ ਸੀ ਕਿਉਂਕਿ ਉਸਨੂੰ ਭਲੀ ਭਾਂਤ
ਪਤਾ ਸੀ ਕਿ ਉਹ ਵੀਰ ਗੁਰਚਰਨ ਸਿੰਘ ਦੀਆਂ ਦਲੀਲਾਂ ਦਾ ਜਵਾਬ ਨਹੀਂ ਦੇ ਸਕੇਗਾ। ਉਹ ਫਿਰ ਪ੍ਰੋ:
ਦਰਸ਼ਨ ਸਿੰਘ ਜੀ ਨਾਲ ਵਿਚਾਰ ਕਰਨ ਦਾ ਢੋੰਗ ਰਚਕੇ ਉਥੋਂ ਵੀ ਡਰਦਾ ਭੱਜ ਗਿਆ ਸੀ। ਇਹ ਘਟਨਾ ਵੀ
ਗੁਰਦੁਆਰਾ ਰਿਚਮੰਡ ਹਿਲ ਨਿਉਯੋਰਕ ਦੀ ਹੀ ਹੈ ਜਿਸਤੋਂ ਆਪ ਸਾਰੇ ਭਲੀ ਭਾਂਤ ਜਾਣੂ ਹੀ ਹੋ । ਪਿਛੇ
ਜਿਹੇ ਹੋਈ ਸਰੀ ਕਾਨਫਰੰਸ ਵਿਚ ਵੀਰ ਗੁਰਚਰਨ ਸਿੰਘ ਜੀ ਵਲੋਂ ਸੁਣਾਈਆਂ ਖਰੀਆਂ ਖਰੀਆਂ ਗੱਲਾਂ ਕਰਕੇ
ਵੀ ਕੁਝ ਹੋਰ ਸੱਜਣ ਮਨ ਵਿਚ ਦੁਖੀ ਹੋ ਕੇ ਸੜਦੇ ਰਹਿੰਦੇ ਹਨ ਤੇ ਹਰ ਵਾਰ ਉਹਨਾਂ ਨੂੰ ਮੂੰਹ ਦੀ ਹੀ
ਖਾਣੀ ਪੈਂਦੀ ਹੈ ਕਦੀ ਇਹ ਲੋਕ ਵਾਹਿਗੁਰੂ ਲਫਜ ਦੇ ਗਲਤ ਅਰਥ ਕਰਕੇ ਪ੍ਰਚਾਰਨ ਦੀ ਕੋਸ਼ਿਸ਼ ਕਰਦੇ ਹਨ
ਤੇ ਕਦੀ ਕੁਝ ਹੋਰ ਜਦੋਂ ਮੂੰਹ ਤੋੜਵਾਂ ਜਵਾਬ ਮਿਲ ਜਾਂਦਾ ਹੈ ਤਾਂ ਫਿਰ ਹਾਰੇ ਹੋਇਆਂ ਵਾਂਗੂ
ਚੱਡਿਆਂ ਵਿਚ ਪੂਛ ਦੇ ਕੇ ਚਊਂ ਚਊਂ ਕਰਦੇ ਫਿਰਦੇ ਹਨ ।
ਹੁਣ ਆਉਂਦੇ ਹਾਂ ਤੁਹਾਡੇ ਵਲੋਂ ਉਠਾਏ ਕੁਝ ਇਤਿਹਾਸ ਦੀ ਨਾਸਮਝੀ ਵਾਲੇ ਸਵਾਲਾਂ ਤੇ । ਤੁਸੀਂ
ਨਿੱਤਨੇਮ ਨੂੰ ਗੁਰੂ ਗੋਬਿੰਦ ਸਿੰਘ ਜੀ ਅਤੇ ਬਚਿੱਤਰ ਨਾਟਕ ਦੇ ਅਧੀਨ ਕਰਨ ਦੀ ਇਤਿਹਾਸਿਕ ਗਲਤੀ
ਵਾਲਾ ਸਵਾਲ ਉਠਾਇਆ ਹੈ । ਸਭਤੋਂ ਪਹਿਲਾਂ ਤਾਂ ਇਹ ਸਮਝ ਲਿਉ ਕਿ ਸਿਖਾਂ ਦੇ ਕੋਲ ਨਿੱਤਨੇਮ ਗੁਰੂ
ਨਾਨਕ ਜੀ ਦੇ ਵੇਲੇ ਤੋਂ ਹੀ ਹੈ, ਅਸੀਂ ਨਿੱਤਨੇਮ ਦਾ ਸਰੂਪ ਜੋ ਅੱਜ ਦੇਖ ਰਹੇ ਹਾਂ ਇਹ ਗੁਰੂ
ਗੋਬਿੰਦ ਸਿੰਘ ਜੀ ਵਲੋਂ ਨਹੀਂ ਦਿੱਤਾ ਗਿਆ ਬਲਕਿ ਜਦੋਂ ਸਿਖ ਰਹਿਤ ਮਰਿਯਾਦਾ ਤਿਆਰ ਕੀਤੀ ਗਈ ਤਾਂ
ਭਾਈ ਵੀਰ ਸਿੰਘ ਦੀ ਬੇਈਮਾਨੀ ਅਤੇ ਸ਼ਰਾਰਤ ਨਾਲ ਇਹ ਰੂਪ ਸਾਹਮਣੇ ਆਇਆ ਹੈ । ਜੇਕਰ ਗੁਰੂ ਅਰਜਨ ਜੀ
ਵਲੋਂ ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਦੇ ਰੂਪ ਵਿਚ ਕੋਈ ਨਿੱਤਨੇਮ ਤਿਆਰ ਕੀਤਾ ਗਿਆ ਹੈ ਅਤੇ ਉਸਤੇ
ਗੁਰੂ ਗੋਬਿੰਦ ਸਿੰਘ ਜੀ ਵਲੋਂ ਮੋਹਰ ਲਗਾਈ ਗਈ ਹੈ ਤਾਂ ਉਹ ਗੁਰੂ ਗਰੰਥ ਸਾਹਿਬ ਜੀ ਦੇ ਪਹਿਲੇ
ਤੇਰਾਂ ਪੰਨੇ (ਜਿਹੜੇ ਕਿ ਸ੍ਰੀ ਰਾਗ ਸ਼ੁਰੂ ਹੋਣ ਤੋਂ ਪਹਿਲਾਂ ਹਨ) ਹੀ ਹਨ । ਸਿਖ ਨੂੰ ਨਿੱਤਨੇਮ
ਤਾਂ ਗੁਰੂ ਵਲੋਂ ਬਖਸ਼ ਦਿੱਤਾ ਗਿਆ ਸੀ (ਜਪੁ ਜਿਸਨੂੰ ਸਤਿਕਾਰ ਨਾਲ ਜਪੁਜੀ ਸਾਹਿਬ ਆਖਦੇ ਹਾਂ,
ਸੋਦਰੁ ਤੇ ਸੋ ਪੁਰਖੁ ਅਤੇ ਸੋਹਿਲਾ) ਤਾਂ ਇਸ ਵਿਚ ਤਬਦੀਲੀ ਕਰਨ ਦਾ ਹੱਕ ਕਿਸੇ ਨੂੰ ਵੀ ਨਾਂ
ਪਹਿਲਾਂ ਸੀ ਤੇ ਨਾਂ ਹੁਣ ਹੈ । ਸਿਖ ਰਹਿਤ ਮਰਿਯਾਦਾ ਵਿਚ ਪਾਈ ਗਈ ਚੌਪਈ ਜੋ ਕਿ ਤੁਹਾਡੇ ਇਸ਼ਟ
ਬਚਿੱਤਰ ਨਾਟਕ ਦੇ ਚਰਿਤਰੋਪਾਖਿਆਨ ਜੋ ਕਿ ਸਭਤੋ ਗੰਦੀ ਰਚਨਾ ਹੈ ਨੂੰ ਕੱਟ ਵੱਢ ਕੇ ਤਿਆਰ ਕੀਤੀ ਗਈ
ਹੈ ਜਿਸਨੂੰ ਕਿ ਸ਼੍ਰੋਮਣੀ ਕਮੇਟੀ ਦੇ ਆਦੇਸ਼ ਅਤੇ ਮਤਾ ਨੰਬਰ ੩੬੬੭੨ ੩/੪-੮-੭੩ ਜੋ ਕਿ ਅਗਸਤ ੧੯੭੩
ਨੂੰ ਜਾਰੀ ਕੀਤਾ ਗਿਆ ਵਿਚ ਸਪਸ਼ਟ ਲਿਖਿਆ ਹੈ ਕਿ "ਚਰਿਤਰੋਪਾਖਿਆਨ ਜੋ ਦਸਮ ਗਰੰਥ ਵਿਚ ਅੰਕਿਤ ਹਨ
'ਦਸ਼ਮੇਸ਼ ਬਾਣੀ' ਨਹੀਂ । ਇਹ ਪੁਰਾਤਨ ਹਿੰਦੂ ਮਿਥਿਹਾਸਿਕ ਸਾਖੀਆਂ ਦਾ ਉਤਾਰਾ ਹੈ ।" ਜੇਕਰ ਤੁਸੀਂ
ਬਚਿੱਤਰ ਨਾਟਕ ਬਾਰੇ ਅਸਲੀਅਤ ਜਾਨਣਾ ਚਾਹੁੰਦੇ ਹੋ ਤਾਂ ਫੇਸਬੁੱਕ ਤੇ ਚੱਲ ਰਹੇ ਗਰੁੱਪ ਬਚਿੱਤਰ
ਨਾਟਕ (ਇੱਕ ਸਾਜਿਸ਼) ਨੂੰ ਜੋਆਇਨ ਕਰਕੇ ਜਾਣ ਸਕਦੇ ਹੋ ਜਿਸਦਾ ਲਿੰਕ ਵੀ ਅਸੀਂ ਇਥੇ ਹੀ ਦੇ ਦਿੰਦੇ
ਹਾਂ ।
https://www.facebook.com/groups/bachiternatak
ਤੁਸੀਂ ਜੋ ਰਹਿਤ ਮਰਿਯਾਦਾ ਬਾਰੇ ਹੇਠ ਲਿਖੇ ਲਫਜ ਵਰਤੇ ਹਨ ਕਿ: ਲੰਮੇ ਸੰਘਰਸ਼ ਦੀ ਸਫਲਤਾ ਤੋਂ ਬਾਅਦ
ਸਿੱਖ ਕੌਮ ਦੇ ਵਿਦਵਾਨਾਂ ਵਲੋਂ ਪਾਤਿਸ਼ਾਹ ਹਜੂਰ ਗੁਰੁ ਗੋਬਿੰਦ ਸਿੰਘ ਜੀ ਵਲੋਂ ਰਚਿਤ ਕੀਤੀ ਗਈ ਦਸਮ
ਬਾਣੀ ਨਾਲ ਸੰਪੂਰਨ ਕੀਤੀ ਸਿੱਖ-ਰਹਿਤ ਮਰਿਯਾਦਾ ਦੇ ਕਿਸੇ ਵੀ ਹਿੱਸੇ ਉਤੇ ਜੇਕਰ ਕੋਈ ਵੀ ਵਿਅਕਤੀ
ਕਿੰਤੂ ਪਰੰਤੂ ਕਰਦਾ ਹੈ ਤਾਂ ਉਸ ਤੋਂ ਵੱਡਾ ਪੰਥ ਗਦਾਰ ਜਾਂ ਪੰਥ ਦੋਖੀ ਕੋਈ ਨਹੀ ਹੋ ਸਕਦਾ।
ਹੁਣ ਆਉ ਦੇਖੀਏ ਪੰਥ ਦਾ ਅਸਲ ਗੱਦਾਰ ਕੌਣ ਹੈ? ਸਾਡੇ ਮੁਤਾਬਿਕ ਪੰਥ ਦੇ ਅਸਲ ਗੱਦਾਰ ਤੁਹਾਡੇ
ਮਹਾਂਮੂਰਖ ਹਨ ਜਿਹਨਾਂ ਨੂੰ ਤੁਸੀਂ ਬ੍ਰਹਮਗਿਆਨੀ ਆਖਦੇ ਨਹੀਂ ਥੱਕਦੇ ਸਭਤੋਂ ਪਹਿਲਾਂ ਇਸ ਰਹਿਤ
ਮਰਿਯਾਦਾ ਨੂੰ ਮੰਨਣ ਤੋਂ ਉਹ ਹੀ ਭਗੋੜੇ ਹੋਏ ਹਨ ਉਹਨਾਂ ਨੇ ਆਪਣੀਆਂ ਵਖਰੀਆਂ ਵਖਰੀਆਂ ਰਹਿਤ
ਮਰਿਯਾਦਾਵਾਂ ਬਣਾਈਆਂ ਹੋਈਆਂ ਹਨ । ਜਿਥੋਂ ਤੁਸੀਂ ਲੋਕਾਂ ਨੇ ਵਿੱਦਿਆ ਲਈ ਹੈ ਅਸਲ ਵਿਚ ਉਹ ਹੀ ਪੰਥ
ਦੇ ਗੱਦਾਰ ਤੇ ਭਗੋੜੇ ਹਨ । ਤੁਹਾਡੇ ਬਚਿੱਤਰ ਨਾਟਕ ਦੇ ਮਹਾਂਕਾਲ ਨੂੰ ਆਪਣਾ ਇਸ਼ਟ ਮੰਨਣ ਵਾਲਾ ਸਾਰਾ
ਸਾਧ ਲਾਣਾ ਇਸਤੋਂ ਭਗੋੜਾ ਹੈ ਜਿਸਦੇ ਬਾਰੇ ਵਿਚ ਤੁਸੀਂ ਇਹ ਆਖਦੇ ਹੋ ਕਿ ਉਹਨਾਂ ਦੀ ਕਮਾਈ ਬਹੁਤ
ਹੈ, ਵਿਹਲੜ ਸਾਧਾਂ ਨੂੰ ਕਮਾਈ ਵਾਲੇ ਦੱਸੀ ਜਾ ਰਹੇ ਹੋ । ਜਿਹਨਾਂ ਨੂੰ ਘਰ ਦਾ ਕੰਮ ਹੀ ਕਰਨਾ ਨਹੀਂ
ਆਇਆ ਉਹਨਾਂ ਨੇ ਗੁਰਮਤ ਦੀ ਕਿਆ ਖਾਕ ਕਮਾਈ ਕਰਨੀ ਏ । ਹੁਣ ਅਸੀਂ ਆਪਣਾ ਪਖ ਸਿਖ ਸੰਗਤਾਂ ਦੀ
ਕਚਹਿਰੀ ਵਿਚ ਸਪਸ਼ਟ ਕਰ ਦੇਣਾ ਚਾਹੁੰਦੇ ਹਾਂ ਕਿ ਅਸੀਂ ਗੁਰੂ ਗਰੰਥ ਸਾਹਿਬ ਜੀ ਦੇ ਸਿਖ ਹਾਂ ਤੁਹਾਡੇ
ਵਾਂਗ ਕਿਸੇ ਰਹਿਤ ਮਰਿਯਾਦਾ ਦੇ ਸਿਖ ਨਹੀਂ ਹਾਂ । ਅਸੀਂ ਪੰਥਕ ਸਿਖ ਰਹਿਤ ਮਰਿਯਾਦਾ ਨੂੰ ਪੰਥਕ ਤੌਰ
ਤੇ ਮੰਨਦੇ ਹਾਂ ਪਰ ਇਸ ਵਿਚ ਦਰਜ ਹੋ ਗਈਆਂ ਗਲਤ ਗੱਲਾਂ ਤੇ ਰਚਨਾਵਾਂ ਬਾਰੇ ਸਿਖ ਸੰਗਤਾਂ ਨੂੰ
ਜਾਗਰੂਕ ਕਰਨਾ ਆਪਣਾ ਫਰਜ ਸਮਝਦੇ ਹਾਂ, ਇਸ ਵਿਚ ਜੋ ਕੁਝ ਵੀ ਗੁਰੂ ਗਰੰਥ ਸਾਹਿਬ ਜੀ ਦੀ ਵਿਚਾਰਧਾਰਾ
ਦੇ ਉਲਟ ਦਰਜ ਹੋ ਚੁੱਕਾ ਏ ਉਸਨੂੰ ਸੋਧਣਾ ਸਮੇਂ ਦੀ ਮੁਖ ਲੋੜ ਹੈ । ਇਸ ਵਿਚ ਸੋਧਾਂ ਕਰਨ ਦੀ ਮੰਗ
ਅਸੀਂ ਕਰਦੇ ਆ ਰਹੇ ਹਾਂ ਅਤੇ ਹੁਣ ਸਮਝਦੇ ਹਾਂ ਕਿ ਇਹ ਕੰਮ ਸਿਖ ਸੰਗਤਾਂ ਨੂੰ ਆਪ ਹੀ ਕਰਨਾ ਪੈਣਾ
ਹੈ ਕਿਉਂਕਿ ਅਕਾਲ ਤਖਤ ਸਾਹਿਬ ਤਾਂ ਕਾਲਕਾ ਪੰਥੀਆਂ ਦੇ ਕਬਜੇ ਵਿਚ ਆ ਚੁੱਕਾ ਏ ਜਿਥੋਂ ਨਿੱਤ ਨਵੇਂ
ਦਿਨ ਕੌਮ ਵਿਰੋਧੀ ਫੈਸਲੇ ਕੀਤੇ ਜਾ ਰਹੇ ਹਨ । ਕਦੀ ਉਥੋਂ ਵਿਦਵਾਨਾਂ ਨੂੰ ਛੇਕਿਆ (ਜਿਸਨੂੰ ਕਿ
ਅਸੀਂ ਨਹੀਂ ਮੰਨਦੇ) ਜਾਂਦਾ ਏ, ਕਦੀ ਨਾਨਕਸ਼ਾਹੀ ਕੈਲੰਡਰ ਦਾ ਕਤਲ ਕੀਤਾ ਜਾਂਦਾ ਏ ਤੇ ਕਦੀ ਸਭਤੋਂ
ਭ੍ਰਿਸ਼ਟ ਕਿਸਮ ਦੇ ਲੋਕਾਂ ਨੂੰ ਫਖਰ -ਏ-ਕੌਮ ਦੇ ਖਿਤਾਬ ਦਿੱਤੇ ਜਾਂਦੇ ਹਨ । ਤੁਹਾਡਾ ਅਖੌਤੀ
ਜਥੇਦਾਰ ਗੁਰਬਚਨਾ ਤਾਂ ਆਪ ਸਿਖ ਰਹਿਤ ਮਰਿਯਾਦਾ ਨੂੰ ਨਹੀਂ ਮੰਨਦਾ ਤਾਂ ਫਿਰ ਸ਼ਿਕਾਇਤਾਂ ਕਿਸ ਕੋਲ
ਕਰ ਰਹੇ ਹੋ? ਉਹ ਤਾਂ ਆਪ ਖੁਦ ਹਜੂਰ ਸਾਹਿਬ ਜਾ ਕੇ ਪਜਾਮਾ ਲਾਹ ਆਉਂਦਾ ਏ ਇਹ ਹੈ ਤੁਹਾਡੀ ਤੇ
ਤੁਹਾਡੇ ਜਥੇਦਾਰਾਂ ਦੀ ਅਸਲੀਅਤ, ਅਸੀਂ ਤਾਂ ਉਸਨੂੰ ਮੰਨਦੇ ਹੀ ਨਹੀਂ ਤੇ ਨਾਂ ਹੀ ਉਸਦੇ ਬੁਲਾਉਣ ਤੇ
ਕਿਤੇ ਜਾਂਦੇ ਹਾਂ । ਸਾਡਾ ਸਿਰ ਤਾਂ ਕੇਵਲ ਅਕਾਲ ਤਖਤ ਰੂਪੀ ਸਿਖ ਸਿਧਾਂਤ ਦੇ ਅੱਗੇ ਹੀ ਝੁਕਦਾ ਹੈ
ਜੋ ਕਿ ਕੇਵਲ ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਤੇ ਅਧਾਰਿਤ ਹੈ । ਸੋ ਅਸੀਂ ਤਾਂ ਸਿਖ ਰਹਿਤ
ਮਰਿਯਾਦਾ ਦੇ ਵਿਚ ਸੁਧਾਰਾਂ ਦੀ ਹੀ ਗੱਲ ਕਰ ਰਹੇ ਹਾਂ ਪਰ ਤੁਹਾਡੇ ਮਹਾਂਮੂਰਖ ਤਾਂ ਗੁਰੂ ਗਰੰਥ
ਸਾਹਿਬ ਜੀ ਦੇ ਸਰੂਪ ਵਿਚ ਹੀ ੧੫੦੦ ਗਲਤੀਆਂ ਦੱਸੀ ਜਾ ਰਹੇ ਹਨ, ਉਹ ਖੰਡੇ ਦੀ ਪਾਹੁਲ ਦਾ ਮਜਾਕ
ਉਡਾਉਣ ਕਿ ਚਾਨਣੀ ਚੋਂ ਅੰਮ੍ਰਿਤ ਰਸ ਚੋਣ ਲੱਗ ਪਿਆ? ਉਹ ਖੰਡੇ ਦੀ ਪਾਹੁਲ ਨੂੰ ਦੇਵ ਰਸ ਆਖਣ ਤਾਂ
ਕੋਈ ਗੁਨਾਹ ਨਹੀਂ ਉਹ ਫਿਰ ਵੀ ਬ੍ਰਹਮਗਿਆਨੀ ਤੇ ਮਹਾਨ ਗੁਰਸਿਖ ਹਨ । ਹੁਣ ਤੁਸੀਂ ਦੱਸੋ ਖੰਡੇ ਦੀ
ਪਾਹੁਲ ਨੂੰ ਦੇਵ ਰਸ ਕਿਸਨੇ ਆਖਿਆ? ਤੁਹਾਡੇ ਅਖੌਤੀ ਬ੍ਰਹਮਗਿਆਨੀਆਂ ਨੇ। ਕੀ ਇਹ ਗੁਨਾਹ ਬਖਸ਼ਣ ਵਾਲਾ
ਹੈ ਕਿ ਕੋਈ ਖੰਡੇ ਦੀ ਪਾਹੁਲ ਨੂੰ ਵੀ ਦੇਵ ਰਸ ਆਖੀ ਜਾਵੇ? ਇਹ ਤੁਹਾਡੇ ਹੀ ਡੇਰਿਆਂ ਦੀ ਛਪੀ ਪੁਸਤਕ
'ਖਾਲਸਾ ਜੀਵਨ' ਦੇ ਪੰਨਾ ੨੪ ਤੇ ਪੜਿਆ ਜਾ ਸਕਦਾ ਹੈ। ਮਹਾਂਮੂਰਖਾਂ ਦੀਆਂ ਗੱਪਾਂ ਨੂੰ ਸੁਣਕੇ
ਤੁਹਾਡੇ ਕੰਨ ਬੋਲੇ ਕਿਉਂ ਹੋ ਜਾਂਦੇ ਹਨ ਅਤੇ ਤੁਹਾਡੀਆਂ ਅਖਾਂ ਨੂੰ ਗ੍ਰਹਿਣ ਕਿਉਂ ਲੱਗ ਜਾਂਦਾ ਏ
ਤੇ ਤੁਹਾਡੀ ਜੁਬਾਨ ਨੂੰ ਮੋਨ ਰੂਪੀ ਤਾਲੇ ਕਿਉਂ ਲੱਗ ਜਾਂਦੇ ਹਨ । ਜਿੰਨਾ ਜੋਰ ਤੁਸੀਂ ਲੋਕ ਜਾਗਰੂਕ
ਵੀਰਾਂ ਦੇ ਕਦਮਾਂ ਨੂੰ ਰੋਕਣ ਤੇ ਲਾਉਂਦੇ ਹੋ ਉਸ ਤਰਾਂ ਦਾ ਜੋਰ ਇਹਨਾਂ ਮਹਾਂਮੂਰਖਾਂ ਦੀ ਪ੍ਰਚਾਰੀ
ਜਾਂਦੀ ਮਨਮੱਤ ਨੂੰ ਰੋਕਣ ਲਈ ਲਾਉ ਤਾਂ ਆਪਣੇ ਆਪ ਨੂੰ ਸਿਖ ਅਖਵਾਉਣ ਦਾ ਦਾਅਵਾ ਕਰਿਉ ਨਹੀਂ ਤਾਂ
ਤੁਸੀਂ ਅਜੇ ਸਿਖ ਅਖਵਾਉਣ ਦਾ ਦਰਜਾ ਵੀ ਨਹੀਂ ਰਖਦੇ ਬਲਕਿ ਬ੍ਰਾਹਮਣੀ ਵਿਚਾਰਧਾਰਾ ਨਾਲ ਰੰਗੇ ਹੋਏ
ਬ੍ਰਾਹਮਣ ਹੀ ਹੋ । ਬਾਕੀ ਗੱਲਾਂ ਦੇ ਜਵਾਬ ਤੁਹਾਡਾ ਜਵਾਬ ਆਉਣ ਤੋਂ ਬਾਅਦ ।
ਖਾਲਸਾ ਪੰਥ ਦੀਆਂ ਸੰਗਤਾਂ ਦੇ ਕੂਕਰ,
ਸਿਖ ਅਵੇਅਰਨੈੱਸ ਸੋਸਾਇਟੀ (SAS)
ਅਤੇ
ਬਚਿੱਤਰ ਨਾਟਕ (ਇੱਕ ਸਾਜਿਸ਼) ਫੇਸਬੁੱਕ ਗਰੁੱਪ ਦੇ ਸਮੂੰਹ ਸੇਵਾਦਾਰ
ਰੇਸ਼ਮ ਸਿੰਘ, ਜਸਵਿੰਦਰ ਸਿੰਘ, 'ਮਨਦੀਪ ਸਿੰਘ ਵਰਨਨ ', ਬਲਜੀਤ ਸਿੰਘ ਖਾਲਸਾ, ਗੁਰਸੇਵਕ ਸਿੰਘ,
ਕੁਲਤਾਰ ਸਿੰਘ ਖਾਲਸਾ, ਖੇਤਪਾਲ ਸਿੰਘ, ਹਰਬੰਸ ਕੌਰ, ਇੰਦਰਜੀਤ ਸਿੰਘ ਕਾਨਪੁਰ, ਸੁਰਿੰਦਰ ਸਿੰਘ
ਬੈਲਜੀਅਮ, ਬਲਜੀਤ ਸਿੰਘ ਇਟਲੀ, ਮਨਜੀਤ ਕੌਰ, ਜਸਵਿੰਦਰ ਸਿੰਘ ਖਾਲਸਾ ਦੁਬਈ, ਪ੍ਰੀਤਮ ਸਿੰਘ ਦੁਬਈ,
ਇਕਬਾਲ ਸਿੰਘ ਲੁਧਿਆਣਾ, ਦਲਜੀਤ ਸਿੰਘ ਗਰੀਸ, ਸੁਖਜਿੰਦਰ ਸਿੰਘ, ਰਸ਼ਪਾਲ ਸਿੰਘ, ਜਗਜੀਤ ਸਿੰਘ,
ਰਣਬੀਰ ਸਿੰਘ, ਪਰਵਿੰਦਰ ਸਿੰਘ ਦਿੱਲੀ ਅਤੇ ਹੋਰ ਸਹਿਯੋਗੀ ਸੱਜਣ।
(14/12/11)
ਗੁਰਸ਼ਰਨ ਸਿੰਘ
ਜੇ
ਕੋ ਬੋਲੈ ਸਚ …. .
ਜਿੱਥੇ ਕੋਈ ਗੁਰਮਿਤ ਦੀ ਗੱਲ ਕਰਦਾ
ਉਥੇ ਝੂਠ ਦੀਆ ਦੁਕਾਨਾਂ ਅਤੇ ਜਿੰਨਾ ਕੌਮੀ ਘਾਣ ਦਾ ਠੇਕਾ ਲੈ ਰੱਖਿਆ ਹੈ ਇਹ ਗੱਲਾਂ ਉਹਨਾਂ ਲਈ
ਬਰਦਾਸਤ ਤੋ ਬਾਹਰ ਹੋਈਆ ਪਈਆ ਹਨ (ਜੇ ਕੋ ਬੋਲੈ ਸਚ ਕੂੜਾ ਜਲ ਜਾਵਈ)। ਜਿਵੇ ਕਦੀ ਬਚਿੱਤਰ ਨਾਟਕ
ਗਰੁੱਪ ਨੂੰ ਹੈਕ ਕਰਨਾ ਤੇ ਹੁਣ ਇਹ ਕਾਰਾਂ ਜੋ ਪ੍ਰੋ ਧੂੰਦਾ ਜੀ ਦੇ ਖਿਲਾਫ ਇਹਨਾਂ ਕੀਤਾ। ਵੈਸੇ
ਇੱਕ ਗੱਲ ਤਾਂ ਸਾਬਤ ਹੋ ਗਈ ਏ ਕਿ ਸਿੱਖ ਸੰਗਤ ਸੁਚੇਤ ਤੇ ਸਿਆਣੀ ਹੋ ਰਹੀ ਹੈ। ਜਿਸ ਕਰਕੇ ਪੰਥ
ਦੋਖੀਆਂ ਨੂੰ ਭਾਜੜਾਂ ਪਈਆਂ ਹੋਈਆ ਹਨ। ਜਿਵੇ ਪਿਛਲੇ ਕੁੱਝ ਸਮੇ ਤੋ ਗੁਰਮਿਤ ਗਿਆਨ ਮਿਸ਼ਨਰੀ ਕਾਲਜ,
ਗਰੁੱਪ ਅਖੌਤੀ ਸੰਤਾਂ ਦੇ ਕੌਤਕ ਨੇ ਵੀ ਪ੍ਰਚਾਰ ਖੇਤਰ ਵਿੱਚ ਬਹੁਤ ਚੰਗਾ ਰੋਲ ਅਦਾ ਕੀਤਾ ਹੈ। ਪ੍ਰੋ
ਸਰਬਜੀਤ ਸਿੰਘ ਧੂੰਦਾ ਸਿੱਖ ਕੌਮ ਦੀ ਇਕ ਉਹ ਸਖਸੀਅਤ ਹੈ ਜਿੰਨਾ ਤੇ ਸਮੁੱਚੇ ਗੁਰਮਿਤ ਦੀ ਸੋਝੀ
ਰੱਖਣ ਵਾਲੇ ਮਾਣ ਕਰਦੇ ਹਾਂ। ਪਿਛਲੇ ਕਈ ਸਾਲਾਂ ਤੋ ਗੁਰਬਾਣੀ ਗੁਰਮਿਤ ਵਿਚਾਰਾਂ ਰਾਹੀ ਆਈਆ ਹੋਈਆ
ਸਮਾਜਿਕ ਅਤੇ ਕੌਮੀ ਗਿਰਾਵਟਾਂ ਤੋ ਉਹਨਾਂ ਸਿੱਖ ਸੰਗਤਾਂ ਨੂੰ ਸੁਚੇਤ ਕਰਨ ਵਿੱਚ ਮੋਹਰੀ ਰੋਲ ਅਦਾ
ਕੀਤਾ ਹੈ।
ਪਰ ਗਰਮਤਿ ਤੋ ਉਲਟੀ ਮਤ ਵਾਲਿਆ ਕੋਲ ਹਥਿਆਰ ਇਹੋ ਹੀ ਆ ਜਾਂ ਤਾਂ ਫੋਨ ਲਾ ਕੇ ਗਾਲਾਂ ਕੱਢ ਲਵੋ (ਪਰ
ਕਰਨ ਵੀ ਕੀ ਕਿਉ ਕਿ ਬਚਿੱਤਰ ਦੀ ਸਿੱਖਿਆ ਵੀ ਤਾਂ ਇਹੋ ਹੀ ਆ ਅਸਲੀਲਪੁਣਾ) ਤੇ ਜਾਂ ਕਿਸੇ ਤਰੀਕੇ
ਨਾਲ ਬਦਨਾਮ ਕਰ ਦਿਉ। ਕਿਉ ਕਿ ਸੋਚ ਇਹਨੀ ਸੋੜੀ ਹੋ ਗਈ।
ਇੱਕ ਕਹਾਣੀ ਚੇਤੇ ਆ ਗਈ ਕਹਿੰਦੇ ਇੱਕ ਰਾਜੇ ਦੇ ਪੈਰ ਵਿੱਚ ਕੰਢਾ ਵਜ ਗਿਆ ਤੇ ਪੀੜਾ ਨਾਲ ਕੁਰਲਾ
ਉੱਠਿਆ ਤੇ ਪਰਜਾ ਦੇ ਪਡਿਤਾਂ ਵਿਦਵਾਨਾਂ ਨੂੰ ਸੱਦ ਕੇ ਕਹਿਣ ਲੱਗਾ ਕਿ ਇਸ ਦਾ ਹੱਲ ਕਰੋ। ਤਾਂ ਜੋ
ਫਿਰ ਮੇਰੇ ਪੈਰ ਵਿੱਚ ਕੰਢਾ ਨਾ ਵੱਜੇ ਤਾਂ ਕਹਿੰਦੇ ਉੱਥੇ ਇਕੱਠੇ ਹੋਏ ਪੰਡਿਤ ਵਿਦਵਾਨਾਂ ਨੇ ਫੈਸਲਾ
ਸੁਣਾਇਆ ਕੇ ਸਾਰੀ ਧਰਤੀ ਨੂੰ ਚਮੜੀ ਨਾਲ ਢੱਕ ਦਿੱਤਾ ਜਾਵੇ। ਜਦੋ ਪਰਜਾ ਦੇ ਕਿਸਾਨਾਂ ਨੂੰ ਪਤਾ
ਲੱਗਾ ਤਾਂ ਉਹ ਇਕੱਠੇ ਹੋ ਕੇ ਰਾਜੇ ਕੋਲ ਆਏ। ਉਹਨਾਂ ਕਿਹਾ ਜੇ ਇਸ ਤਰਾਂ ਹੋ ਗਿਆ ਖੇਤੀ ਕਿਵੇ ਹੋਊ
ਸਾਡਾ ਤਾਂ ਧੰਦਾ ਬੰਦ ਹੋ ਜਾਊ। ਹੱਥ ਜੋੜ ਕੇ ਉਹਨਾਂ ਮਿੰਨਤਾਂ ਕੀਤੀਆ। ਨਾਲ ਫਿਰ ਦੂਜੀ ਵਿਚਾਰ ਇਹ
ਹੋਈ ਕੇ ਚਲੋ ਸਾਰੀ ਧਰਤੀ ਦੀ ਧੂੜ ਸਾਫ ਕੀਤੀ ਜਾਵੇ। ਜਿੱਥੇ ਕਿਤੇ ਕੰਢਾ ਆਵੇ ਉਹਨੂੰ ਇੱਕ ਪਾਸੇ
ਕੀਤਾ ਜਾਵੇ। ਜਦੋ ਇਹ ਕੰਮ ਸੁਰੂ ਕੀਤਾ ਕਹਿੰਦੇ ਧੂੜ ਹੀ ਧੂੜ ਚਾਰੇ ਪਾਸੇ ਅਤੇ ਅਸਮਾਨੀ ਚੜ ਗਈ।
ਲੋਕਾਂ ਨੂੰ ਸਾਹ ਨਾ ਆਵੇ ਉਹ ਬੀਮਾਰੀਆਂ ਦਾ ਸਿਕਾਰ ਹੋ ਗਏ। ਫਿਰ ਲੋਕ ਚੱਲ ਕੇ ਆਏ ਉਹਨਾਂ ਆਖਿਆ
ਰੋਕੋ ਇਹ ਸਾਰਾ ਕੁਝ। ਰਾਜਾ ਇਸ ਧੂੜ ਨਾਲ ਤਾਂ ਸਾਰਾ ਦੇਸ਼ ਬੀਮਾਰ ਹੋ ਗਿਆ। ਤਾਂ ਫਿਰ ਉਹ ਵਿਦਵਾਨ
ਕਹਿਣ ਲੱਗੇ ਠੀਕ ਹੈ ਪਾਣੀ ਡੋਲ ਕੇ ਧੂੜ ਨੂੰ ਬਿਠਾਇਆ ਜਾਵੇ। ਸਾਰੀ ਧਰਤੀ ਤੇ ਪਾਣੀ ਲਾਉਣ ਨਾਲ ਫਿਰ
ਚਿੱਕੜ ਹੋ ਗਿਆ ਲੋਕ ਫਿਰ ਪਰੇਸ਼ਾਨ ਹੋ ਕਿ ਰਾਜੇ ਕੋਲ ਆਏ ਤੇ ਕਹਿੰਦੇ ਰਾਜਾ ਇੱਕ ਕੰਢੇ ਦਾ ਹੱਲ
ਲੱਭਣਾ ਸੀ ਤੇ ਅਸੀ ਬਰਬਾਦ ਹੋ ਗਏ। ਇਹ ਵਿਦਵਾਨ ਵੀ ਨਹੀ ਲੱਭ ਸਕੇ। ਕਹਿੰਦੇ ਇਹਨੇ ਨੂੰ ਇੱਕ ਬੰਦਾ
ਆਇਆ ਉਹਨੇ ਚਮੜੇ ਦੀ ਜੁੱਤੀ ਰਾਜੇ ਦੇ ਪੈਰੀ ਪਾ ਕੇ ਆਖਿਆ ਲੈ ਰਾਜਾ ਅੱਜ ਤੋ ਬਾਦ ਤੇਰੇ ਪੈਰ ਵਿੱਚ
ਕੰਡਾ ਨਹੀ ਵੱਜਦਾ। ਉਹ ਇੱਕ ਬੁੱਧੀਮਾਨ ਵਿਅਕਤੀ ਸੀ। ਰਾਜਾ ਹੈਰਾਨ ਹੋ ਗਿਆ ਕੇ ਜੇ ਇਸ ਨਾਲ ਹੀ ਸਰ
ਜਾਣਾ ਸੀ ਤਾਂ ਆ ਇਹਨੀ ਬਰਬਾਦੀ ਕਰਨ ਦੀ ਲੋੜ ਕੀ ਸੀ।
ਅੱਗੇ ਚੱਲ ਕੇ ਜਿਕਰ ਆਉਦਾ ਹੈ ਉਹ ਪੰਡਿਤ ਈਰਖਾ, ਕ੍ਰੋਧ ਨਾਲ ਭਰ ਗਏ। ਕਹਿਣ ਲੱਗੇ ਇਹ ਕੋਈ ਸੈਤਾਨ
ਹੈ। ਉਹਨਾਂ ਦੇ ਮਨ ਵਿੱਚ ਰੋਸ ਪੈਦਾ ਹੋ ਗਿਆ। ਕਹਿੰਦੇ ਅਸੀ ਇਹਨੇ ਵੱਡੇ ਪੰਡਿਤ ਵਿਦਵਾਨ ਹਾਂ, ਲੋਕ
ਸਾਡਾ ਸਤਿਕਾਰ ਕਰਦੇ, ਰਾਜਾ ਸਾਡੀ ਸਲਾਹ ਲੈਦਾ। ਅਸੀ ਤਾਂ ਹੱਲ ਨਹੀ ਲੱਭ ਸਕੇ ਇਹਨੇ ਇਹ ਕਿਦਾਂ ਲੱਭ
ਲਿਆ। ਜੋ ਅਸੀ ਆਪਣੀ ਬੁੱਧੀ ਨਾਲ ਨਹੀ ਖੋਜ ਸਕੇ ਇਹਨੇ ਕਿਦਾਂ ਲੱਭ ਲਿਆ। ਰਾਜੇ ਨੂੰ ਵੀ ਭੜਕਾਇਆ
ਕਹਿੰਦੇ ਇਹ ਜੁੱਤੀ ਖਤਰਨਾਕ ਸਿੱਧ ਹੋ ਸਕਦੀ ਹੈ। ਰਾਜਾ ਹੈਰਾਨ ਰਹਿ ਗਿਆ ਅੰਤ ਉਸ ਜੁੱਤੀ ਬਣਾਉਣ
ਵਾਲੇ ਨੂੰ ਸੂਲੀ ਤੇ ਚੜਾ ਦਿੱਤਾ ਗਿਆ। ਤੇ ਉਸ ਤੋ ਮਗਰੋ ਜਿੰਨੇ ਲੋਕਾਂ ਨੇ ਸਲਾਹ ਦਿੱਤੀ ਕੇ ਧਰਤੀ
ਨੂੰ ਪਰੇਸ਼ਾਨ ਨਾ ਕਰੋ ਉਹਨਾਂ ਨੂੰ ਵੀ ਸਜਾ ਸੁਣਾਈ ਜਾਂਦੀ ਰਹੀ ….
ਇਹੀ ਹਾਲਤ ਹੈ ਇੱਕ ਪਾਸੇ ਧਰਮ ਦੇ ਨਾ ਤੇ ਸਦੀਆ ਤੋ ਲੋਕਾਂ ਨੰ ਗੁਮਰਾਹ ਕਰਨ ਵਾਲੇ ਬ੍ਰਹਿਮਗਿਆਨੀ
(ਭ੍ਰਮ ਗਿਆਨੀ) ਪੰਡਤ ਅੱਜ ਦੇ ਡੇਰੇਦਾਰ ਸੰਪਰਦਾਵਾਂ ਵਾਲੇ ਤੇ …. । ਤੇ ਦੂਜੇ ਪਾਸੇ ਸੱਚ ਦਾ ਹੌਕਾ
ਦੇਣ ਵਾਲੇ ਨਿਰੋਲ ਗੁਰਮਿਤ ਦੀ ਗੱਲ ਕਰਨ ਵਾਲੇ ਹਨ।
ਗੁਰਮਿਤ ਨੇ ਇੱਕ ਚੰਗੇ ਜੀਵਨ ਨੂੰ ਮਹਾਨਤਾ ਦਿੱਤੀ ਹੈ, ਨਾ ਕੇ ਵਾਧੂ ਦੇ ਕਰਮਕਾਂਡਾ ਤੇ ਪਾਖੰਡਾ
ਨੂੰ ਅਜੋਕੇ ਸੰਤ ਤੇ ਸਾਧ ਲਾਣਾ ਬਿਲਕੁਲ ਉਹਨਾਂ ਹੀ ਪੰਡਿਤ ਵਰਗਾ ਜਿੰਨਾ ਇੱਕ ਕੰਡੇ ਦਾ ਹੱਲ ਲੱਭਣ
ਲਈ ਲੋਕਾਂ ਦੇ ਨੱਕ ਚ ਦਮ ਕਰ ਕੇ ਰੱਖ ਦਿੱਤਾ। ਜਦ ਕਿ ਇੱਕ ਸਿਆਣੇ ਨੇ ਪੈਰੀ ਜੁੱਤੀ ਪਵਾ ਕੇ ਹੀ
ਸਾਰਾ ਮਸਲਾ ਹੱਲ ਕਰ ਦਿੱਤਾ।
ਹੁਣ ਫੈਸਲਾ ਤਾਂ ਆਪਾ ਕਰਨਾ ਹੈ ਕਿ ਸਾਨੂੰ ਸਿਆਣਾ ਕੌਣ ਲੱਗਦਾ। ਲੋਕਾਂ ਨੂੰ ਕਰਮਕਾਡਾਂ ਚ ਪਾ ਕੇ
ਵਾਧੂ ਦੇ ਪਾਖੰਡ ਧਰਮ ਦੇ ਨਾ ਤੇ ਕਰਵਾਉਣ ਵਾਲੇ, ਕਦੀ ਸੰਪਟ, ਮਹਾਂ ਸੰਪਟ ਲਵਾਉਣ ਵਾਲੇ ਬੁੱਤ ਰੱਖ
ਕੇ ਪੂਜਾ ਕਰਵਾਉਣ ਵਾਲੇ ਆਰਤੀਆ ਵਾਲੇ, ਆਪਣੀ ਪੂਜਾ ਕਰਵਾਉਣ ਵਾਲੇ ਲੋਟੂ ਸਾਧ ਜਾਂ ਇਹ ਕਹਿਣ ਵਾਲੇ
ਕੇ ਸੱਚ ਤੇ ਇਮਾਨਦਾਰੀ ਤੇ ਪਹਿਰਾ ਦੇਣ ਵਾਲਾ ਹੀ ਧਰਮੀ ਹੈ।
ਗੁਰਮਿਤ ਪ੍ਰਚਾਰਕ
ਗੁਰਸ਼ਰਨ ਸਿੰਘ (ਨਾਗਪੁਰ)
91-808-791-5039
(13/12/11)
ਸਤਵਿੰਦਰ ਸਿੰਘ
ਪੰਜਾਬ ਵਿੱਚ
ਡੇਰਾਵਾਦ ਵੱਧਣ ਦੇ ਕਾਰਨ
ਸਤਵਿੰਦਰ ਸਿੰਘ
ਅੱਜ ਪੰਜਾਬ ਵਿੱਚ ਡੇਰਾ-ਕਲਚਰ
ਹੱਦੋਂ ਵੱਧ ਚੁੱਕਾ ਹੈ। ਇਸ ਦੇ ਵੱਧਣ ਦੇ ਕਈ ਕਾਰਨ ਹਨ। ਕੁੱਝ ਲੋਕ ਇਸ ਨੂੰ ਕੋਈ ਡੂੰਗੀ ਸਾਜ਼ਿਸ ਵੀ
ਦੱਸਦੇ ਹਨ। ਪਰ ਅਸੀਂ ਅੱਜ ਵਿਸਥਾਰ ਨਾਲ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਉਹ ਕੀ ਕਾਰਨ ਹਨ
ਜਿਨ੍ਹਾਂ ਕਰਕੇ ਪੰਜਾਬ ਵਿੱਚ ਡੇਰਾਵਾਦ ਇਸ ਹੱਦ ਤੱਕ ਵੱਧ ਗਿਆ ਹੈ। ਮੋਟੇ ਤੌਰ `ਤੇ ਤਿੰਨ ਤਰ੍ਹਾਂ
ਦੇ ਕਾਰਨ ਹਨ। ਆਰਥਿਕ, ਸਿਆਸੀ ਅਤੇ ਧਾਰਮਿਕ।
ਹਰੀ ਕ੍ਰਾਂਤੀ ਸਦਕਾ ਪੰਜਾਬ ਖੁਸ਼ਹਾਲ ਹੋਣ ਲੱਗ ਪਿਆ। ਲੋਕਾਂ ਕੋਲ ਪੈਸਾ ਆਉਣਾ ਸ਼ੁਰੂ ਹੋ ਗਿਆ।
ਅੱਸਵੀਂਆਂ ਵਿੱਚ ਪੰਜਾਬ ਦੇ ਲੋਕਾਂ ਨੇ, ਖਾਸ ਕਰ ਦੋਆਬਾ ਖੇਤਰ ਵਿਚ, ਬਾਹਰ ਜਾਣ ਦੀਆਂ ਵਹੀਰਾ ਘੱਤ
ਲਈਆਂ। ਲੋਕ ਹਰ ਹੀਲੇ ਜਰਮਨ, ਅਮਰੀਕਾ, ਆਦਿ ਖੁਸ਼ਹਾਲ ਦੇਸ਼ਾਂ ਵਿੱਚ ਕੰਮ ਕਰਨ ਨੂੰ ਜ਼ਿੰਦਗੀ ਦਾ
ਅੰਤਿਮ ਮਨੋਰਥ ਸਮਝਣ ਲੱਗ ਪਏ। ਹਜ਼ਾਰਾਂ ਲੋਕ ਇਸ ਵਿੱਚ ਕਾਮਯਾਬ ਵੀ ਹੋਏ। ਲੋਕਾਂ ਕੋਲ ਪੈਸਾ ਹੋਰ
ਖੁੱਲ੍ਹਾ ਹੋ ਗਿਆ। ਜੇਕਰ ਕਿਸੇ ਵੀ ਬਾਹਰ ਜਾਣ ਦੇ ਚਾਹਵਾਨ ਨੇ ਕਿਸੇ ਵੀ ਧਾਰਮਿਕ ਅਸਥਾਨ `ਤੇ
ਅਰਦਾਸ ਕਰ ਦਿੱਤੀ ਅਤੇ ਉਸ ਦੀ ਇਹ ਅਰਦਾਸ ਪੂਰੀ ਹੋ ਗਈ ਤਾਂ ਉਸ ਨੇ ਬਾਹਰ ਪਹੁੰਚ ਕੇ ਸਭ ਤੋਂ
ਪਹਿਲਾਂ ਉਸ ਅਸਥਾਨ ਵਾਸਤੇ ਹੀ ਪੈਸੇ ਭੇਜੇ। ਭੇਜੀ ਮਾਇਆ ਦੀਆਂ ਜਦ ਅਰਦਾਸਾਂ ਹੋਈਆਂ ਤਾਂ ਬਾਕੀ
ਲੋਕਾਂ ਦੇ ਮਨ ਵਿੱਚ ਵੀ ਇਹ ਵਹਿਮ ਘਰ ਕਰਦਾ ਗਿਆ ਕਿ ਇਸ ਅਸਥਾਨ ਉਪਰ ਅਰਦਾਸ ਕਰਕੇ ਬਾਹਰ ਪਹੁੰਚਣਾ
ਪੱਕਾ ਹੋ ਜਾਂਦਾ ਹੈ। ਅਗਰ ਕੋਈ ਨਹੀਂ ਪਹੁੰਚਿਆ ਤਾਂ ਉਸ ਨੇ ਆਪਣੀ ਕਿਸਮਤ ਨੂੰ ਹੀ ਦੋਸ਼ ਦਿੱਤਾ ਨਾ
ਕਿ ਉਸ ਅਸਥਾਨ ਨੂੰ। ਪੈਸਿਆਂ ਨਾਲ ਉਸ ਅਸਥਾਨ ਦੀ ਇਮਾਰਤ ਵੱਡੀ ਹੁੰਦੀ ਗਈ, ਸੰਗਮਰਮਰ ਲੱਗਦਾ ਗਿਆ,
ਗੇਟ ਬਣਦੇ ਗਏ ਅਤੇ ਉਹ ਇੱਕ ਡੇਰੇ ਦਾ ਰੂਪ ਧਾਰ ਗਿਆ। ਲੋਕਾਂ ਦਾ ਵਹਿਮ ਪੱਕਾ ਹੁੰਦਾ ਗਿਆ।
ਕੁਝ ਲੋਕਾਂ ਨੇ, ਡੇਰੇ ਸ਼ੁਰੂ ਹੀ ਪੈਸੇ ਨੂੰ ਮੁੱਖ ਰੱਖਕੇ ਕੀਤੇ ਹਨ। ਕੰਮ ਨਾ ਕਾਰ ਖੁੱਲ੍ਹਾ ਖਾਣ
ਪੀਣ ਨੂੰ, ਲੋਕ ਸੇਵਾ ਕਰਨ ਨੂੰ। ਆਪਣੇ ਹੀ ਕੁੱਝ ‘ਏਜੰਟਾਂ’ ਰਾਹੀਂ ਲੋਕਾਂ ਵਿੱਚ ਆਪਣੀ ਮਸ਼ਹੂਰੀ
ਕਰਵਾ ਲਈ ਕਿ ‘ਬਾਬਾ ਜੀ’ ਬੜੀ ਪਹੁੰਚੀ ਹੋਈ ਹਸਤੀ ਹੈ। ਲੋਕਾਂ ਦਾ ਕੀ ਹੈ ਲੋਕ ਤਾਂ ਪਿੱਛਲੱਗ ਹੀ
ਹੁੰਦੇ ਹਨ। ਇਸ ਤਰ੍ਹਾਂ ਵੀ ਬਹੁਤ ਸਾਰੇ ਡੇਰੇ ਹੋਂਦ ਵਿੱਚ ਆ ਗਏ।
ਸਿੱਖਾਂ ਦਾ ਪੈਸੇ ਪੱਖੋਂ ਉੱਨਤੀ ਕਰ ਜਾਣਾ ਵੀ ਇੱਕ ਵੱਡਾ ਕਾਰਨ ਹੈ ਡੇਰਾਵਾਦ ਫੈਲਣ ਦਾ।
ਗੁਰੁਦੁਆਰਿਆਂ ਦੀਆਂ ਕਮੇਟੀਆਂ `ਤੇ ਜੋ ਲੋਕ ਕਾਬਜ਼ ਹਨ ਉਨ੍ਹਾਂ ਵਿਚੋਂ ਬਹੁਤੇ ਚੰਗੇ ਖਾਂਦੇ ਪੀਂਦੇ
ਘਰਾਂ ਵਾਲੇ ਹਨ। ਗੁਰਦੁਆਰਾ ਪ੍ਰਬੰਧ ਵਿੱਚ ਫੇਰ ਉਨ੍ਹਾਂ ਦੀ ਹੀ ਮਰਜ਼ੀ ਚਲਦੀ ਹੈ। ਆਮ ਗਰੀਬ ਸਿੱਖ
ਗੁਰਦੁਆਰੇ ਵਿੱਚ ਆਪਣੇ-ਆਪ ਨੂੰ ਨਿਕਾਰਿਆ ਜਿਹਾ ਮਹਿਸੂਸ ਕਰਦਾ ਹੈ। ਅਮੀਰ ਸਿੱਖ ਜਦੋਂ ਗੁਰਦੁਆਰਿਆਂ
ਦੀਆਂ ਇਮਾਰਤਾਂ ਜਾਂ ਹੋਰ ਕਾਰਜਾਂ ਵਾਸਤੇ ਜਦੋਂ ‘ਵੱਡੇ-ਵੱਡੇ’ ਐਲਾਨ ਕਰਕੇ ਜੈਕਾਰੇ ਬੁਲਵਾਂਉਂਦੇ
ਹਨ ਤਾਂ ਵੀ ਗਰੀਬ ਸਿੱਖ ਆਪਣੇ ਆਪ ਨੂੰ ਇਨ੍ਹਾਂ ‘ਅਮੀਰ ਸਿੱਖਾਂ’ ਵਿਚਕਾਰ ਵਿਚਾਰਾ ਜਿਹਾ ਮਹਿਸੂਸ
ਕਰਦਾ ਹੈ ਅਤੇ ਨੀਂਵੀਂ ਪਾ ਕੇ ਬੈਠਾ ਰਹਿੰਦਾ ਹੈ। ਫੇਰ ਉਹ ਇਸ ਮਹੌਲ ਵਿਚੋਂ ਨਿਕਲਣਾ ਚਾਹੁੰਦਾ ਹੈ,
ਉਹ ਉਥੇ ਜਾਣਾ ਚਾਹੁੰਦਾ ਹੈ ਜਿੱਥੇ ਉਹਦੇ ਵਰਗੇ ਲੋਕ ਹੋਣ।। ਸਿੱਖ ਪੰਥ ਤਾਂ ਬਣਿਆ ਸੀ ਦੱਬੇ-ਕੁਚਲੇ
ਲੋਕਾਂ ਨੂੰ ਗੱਲ ਨਾਲ ਲਾਉਣ ਲਈ। ਪਰ ਅੱਜ ਕੁੱਝ ਗੁਰਦੁਆਰਿਆਂ ਵਿੱਚ ਇਸ ਤੋਂ ਉਲਟਾ ਵੇਖ ਕੇ ਕਲੇਜੇ
ਚੀਸ ਪੈਂਦੀ ਹੈ। ਅੱਜ ਦੱਬੇ-ਕੁਚਲੇ, ਗਰੀਬੀ ਅਤੇ ਹਾਲਾਤ ਦੇ ਮਾਰੇ ਲੋਕਾਂ ਦੀ ਗੁਰਦੁਆਰਿਆਂ ਵਿੱਚ
ਵੱਖਰੀ ਕਤਾਰ ਆਮ ਵੇਖ ਸਕਦੇ ਹੋ। ਇੱਕ ਗੁਰਦੁਆਰੇ ਵਿੱਚ ਮੈਂ ਵੇਖਿਆ ਕਿ ਸਾਰੀ ਸੰਗਤ ਨੂੰ ਦੁੱਧ ਅਤੇ
ਇਨ੍ਹਾਂ ਨੂੰ ਚਾਹ ਦਿੱਤੀ ਜਾ ਰਹੀ ਸੀ। ਇਸ ਕਰਕੇ ਵੀ ਕੁੱਝ ਡੇਰਿਆਂ ਦੀ ਰੌਣਕ ਵੱਧ ਗਈ। ਜਦੋਂ ਕਿਸੇ
ਡੇਰੇ ਦੀ ਰੌਣਕ ਵੱਧ ਜਾਵੇ ਤਾਂ ਸਿਆਸੀ ਲੋਕਾਂ ਨੂੰ ਇਹ ਵੋਟਾਂ ਹੀ ਨਜ਼ਰ ਆਉਂਦੀਆਂ ਹਨ। ਉਹ
ਹੌਲੀ-ਹੌਲੀ ਇਨ੍ਹਾਂ ਡੇਰਿਆਂ ਦੇ ਗੇੜ੍ਹੇ ਕੱਢਣੇ ਸ਼ੁਰੂ ਕਰ ਦਿੰਦੇ ਹਨ। ਲੀਡਰਾਂ ਦੇ ਆੳੇੁਣ ਨਾਲ
ਡੇਰੇ ਦੀ ਅਹਿਮੀਅਤ ਅਤੇ ਤਾਕਤ ਦੋਵੇਂ ਵੱਧ ਜਾਂਦੇ ਹਨ।
ਪੰਜਾਬ ਵਿੱਚ ਡੇਰਾਵਾਦ ਵੱਧਣ ਦਾ ਇੱਕ ਕਾਰਣ ਪ੍ਰਬੰਧਕ-ਪ੍ਰਚਾਰਕ ਨੈਕਸਸ ਵੀ ਹੈ। ਵੇਖਣ ਵਿੱਚ ਆਇਆ
ਹੈ ਕਿ ਬਹੁਤਿਆਂ ਗੁਰਦੁਆਰਿਆਂ ਵਿੱਚ ਉਹੀ ਪ੍ਰਚਾਰਕ ਜਾਂ ਜਥਾ ਕੀਰਤਨ ਕਰ ਸਕਦਾ ਹੈ ਜੋ ਗੁਰਦੁਆਰੇ
ਦੇ ਪ੍ਰਬੰਧਕਾਂ ਅਤੇ ਮੈਨੇਜਰ ਦੀ ਜੀ ਹਜ਼ੂਰੀ ਕਰਦਾ ਹੋਵੇ। ਜਾਂ ਕੋਈ ਹੋਰ ‘ਮਿਊਚਲ ਅੰਡਰਸਟੈਂਡਿੰਗ’
ਹੋਵੇ। ਇਸ ਕਰਕੇ ਕੁੱਝ ਪ੍ਰਚਾਰਕਾਂ ਨੇ ਜੀ ਹਜ਼ੂਰੀ ਨਾ ਕਰਕੇ ਆਪਣੇ ਅਲੱਗ ਪ੍ਰਚਾਰ-ਕੇਂਦਰ ਬਣਾ ਲਏ
ਅਤੇ ਉਹ ਹੌਲੀ-ਹੌਲੀ ਡੇਰੇ ਦਾ ਰੂਪ ਧਾਰ ਗਏ।
ਇਕ ਹੋਰ ਵੱਡਾ ਕਾਰਨ ਡੇਰਾਵਾਦ ਵੱਧਣ ਦਾ ਇਹ ਰਿਹਾ ਕਿ ਆਮ ਤੌਰ `ਤੇ ਗੁਰਦੁਆਰਿਆਂ ਵਿੱਚ ਜਾਂ ਤਾਂ
ਪਾਠ ਹੁੰਦਾ ਹੈ ਜਾਂ ਕੀਰਤਨ। ਗੁਰਬਾਣੀ ਭਾਵੇਂ ਬਹੁਤੀ ਪੰਜਾਬੀ ਵਿੱਚ ਹੀ ਹੈ ਪਰ ਇਹ ਕਵਿਤਾ ਰੂਪ
ਵਿੱਚ ਹੋਣ ਕਰਕੇ ਬਹੁਤੀ ਵਾਰ ਆਮ ਸ਼ਰਧਾਲੂ ਨੂੰ ਸਮਝ ਨਹੀਂ ਆਉਂਦੀ। ਦੂਜੇ ਪਾਸੇ ਡੇਰਿਆਂ `ਤੇ
ਸੰਤ-ਬਾਬੇ ਕਥਾ-ਕਹਾਣੀਆਂ ਨਾਲ ਪ੍ਰਚਾਰ ਕਰਦੇ ਹਨ ਜੋ ਕਿ ਆਮ ਸ਼ਰਧਾਲੂ ਨੂੰ ਸਮਝ ਆ ਜਾਂਦਾ ਹੈ ਅਤੇ
ਉਹ ਅੱਗੋਂ ਇਸ ਦਾ ਪ੍ਰਚਾਰ ਵੀ ਕਰਦਾ ਹੈ ਕਿ ਬਾਬਾ ਜੀ ਨੇ ਇਹ ਗੱਲ ਸੁਣਾਈ ਸੀ। ਇਸ ਤਰ੍ਹਾਂ ਡੇਰਿਆਂ
ਦੀ ਰੌਣਕ ਵੱਧਦੀ ਜਾਂਦੀ ਹੈ।
ਸਿੱਖਾਂ ਵਿੱਚ ਪਤਿਤਪੁਣੇ ਦੀ ਰੁਚੀ ਵੀ ਇਨ੍ਹਾਂ ਡੇਰਿਆਂ ਦੀ ਉੱਨਤੀ ਦਾ ਕਾਰਨ ਹੈ। ਗੁਰੁਦੁਆਰਿਆਂ
ਵਿੱਚ ਪਤਿਤਪੁਣੇ ਵਿਰੁੱਧ ਸਖਤ ਪ੍ਰਚਾਰ ਵੀ ਕਈ ਵਾਰ ਕਿਸੇ ਸਿੱਖ ਨੂੰ ਕਿਸੇ ਡੇਰੇ ਵੱਲ ਧੱਕ ਦਿੰਦਾ
ਹੈ। ਡੇਰੇ ਦੇ ਬਾਬਾ ਜੀ ਉਸ ਨੂੰ ਇਸ ਪਤਿਤਪੁਣੇ ਤੋਂ ਆਮ ਤੌਰ `ਤੇ ਨਹੀਂ ਵਰਜਦੇ। ਬਹੁਤੇ ਪ੍ਰਵਾਸੀ
ਕਿਉਂਕਿ ਕੇਸਾਂ ਤੋਂ ਬਿਨ੍ਹਾਂ ਹਨ, ਇਸ ਕਰਕੇ ਵੀ ਉਹ ਗੁਰਦੁਆਰੇ ਨਾਲੋਂ ਡੇਰਿਆਂ `ਤੇ ਜਾਣਾ ਜ਼ਿਆਦਾ
ਪਸੰਦ ਕਰਦੇ ਹਨ। ਪ੍ਰਵਾਸੀ ਵੀਰ ਇਨ੍ਹਾਂ ਡੇਰਿਆਂ ਦੀ ਆਮਦਨ ਦਾ ਮੁੱਖ ਸਰੋਤ ਹਨ।
ਸੋ, ਇਹ ਕੁੱਝ ਮੋਟੇ-ਮੋਟੇ ਕਾਰਨ ਹਨ ਪੰਜਾਬ ਵਿੱਚ ਡੇਰਾਵਾਦ ਫੈਲਣ ਦੇ। ਅਗਰ ਕੋਈ ਡੇਰਾਵਾਦ ਤੋਂ
ਘਬਰਾਉਂਦਾ ਹੈ ਜਾਂ ਇਸ ਨੂੰ ਠੱਲ ਪਾਉਣਾ ਚਾਹੁੰਦਾ ਹੈ ਤਾਂ ਉਸ ਨੂੰ ਉਪਰੋਕਤ ਕਾਰਨਾਂ ਦਾ ਵਿਸ਼ਲੇਸ਼ਣ
ਕਰਕੇ, ਇਨ੍ਹਾਂ ਕਮੀਆਂ ਨੂੰ ਵੀ ਦੂਰ ਕਰਨਾ ਪਵੇਗਾ।
ਸਤਵਿੰਦਰ ਸਿੰਘ
Calgary
(Canada)
+1-403-437-4445
(13/12/11)
ਅਵਤਾਰ ਸਿੰਘ ਮਿਸ਼ਨਰੀ
ਅਸੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨ ਕੀਤੇ ਅਤੇ ਲਿਖਾਰੀ-ਪ੍ਰਚਾਰਕ ਭੈਣ ਬੀਬੀ
ਰਾਜਵਿੰਦਰ ਕੌਰ ਛਿਹਰਟਾ ਦੀ ਗੁਰਸਿੱਖੀ ਪ੍ਰੇਮ ਦੀ ਖਿੱਚ ਛਿਹਰਟਾ ਲੈ ਗਈ
ਅਸੀਂ ਪੰਜਾਬ ਜਲੰਧਰ ਪਹੁੰਚੇ ਅਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦਰਸ਼ਨਾਂ ਨੂੰ ਗਏ।
ਦਰਸ਼ਨੀ ਡਿਉੜੀ ਰਾਹੀ ਦਾਖਲ ਹੋ ਕੇ ਨਤ ਮਸਤਕ ਹੋਏ। ਦਰਬਾਰ ਸਾਹਿਬ ਕਾਫੀ ਰੌਣਕ ਸੀ। ਲੋਕ ਸਰੋਵਰ
ਵਿੱਚ ਇਸ਼ਨਾਨ ਕਰ ਅਤੇ ਥਾਂ ਥਾਂ ਤੇ ਰੱਖੇ ਪਾਠਾਂ ਅਤੇ ਬੇਰੀਆਂ ਨੂੰ ਮੱਥੇ ਟੇਕ ਰਹੇ ਸਨ। ਹਰਸਿਮਰਤ
ਕੌਰ ਖਾਲਸਾ ਹੈਰਾਨ ਹੋ ਕੇ ਪੁੱਛ ਰਹੀ ਸੀ ਸਿੱਖਾਂ ਦੇ ਕੇਂਦਰੀ ਅਸਥਾਨ ਤੇ ਇਹ ਕੀ ਹੋ ਰਿਹਾ ਹੈ? ਕੀ
ਸਿੱਖਾਂ ਦਾ ਗੁਰੂ ਬੇਰੀਆਂ ਹਨ ਜਾਂ ਗੁਰੂ ਗ੍ਰੰਥ ਸਾਹਿਬ? ਲੋਕਾਂ ਦਾ ਧਿਆਨ ਖਿਚਣ ਲਈ ਹਰਸਿਮਰਤ ਨੇ
ਗਤਕੇ ਕਾ ਪੈਂਤੜਾ ਲਿਆ ਤਾਂ ਲੋਕਾਂ ਦੀ ਭੀੜ ਇਕੱਠੀ ਹੋ ਗਈ। ਬੀਬੀ ਜੀ ਨੇ ਟੁੱਟੀ ਫੁੱਟੀ ਪੰਜਾਬੀ
ਅਤੇ ਅੰਗ੍ਰੇਜੀ ਵਿੱਚ ਮਿਕਸ ਬੋਲਦਿਆਂ ਸ਼ਬਦ ਗੁਰੂ ਦੀ ਮਹਾਨਤਾ ਸਮਝਾਈ। ਲੋਕ ਹੈਰਾਨ ਹੋ ਰਹੇ ਸਨ ਕਿ
ਇੱਕ ਗੋਰੀ ਨੂੰ ਗੁਰਬਾਣੀ ਦਾ ਕਿਨ੍ਹਾਂ ਗਿਆਨ ਹੈ। ਹਰਸਿਮਰਤ ਕਹਿ ਰਹੀ ਸੀ ਕਿ ਤੁਹਾਡੇ ਧਰਮ ਆਗੂਆਂ
ਨੇ ਤੁਹਾਨੂੰ ਇਹ ਵੀ ਸਿਖਿਆ ਨਹੀਂ ਦਿੱਤੀ ਕਿ ਗੁਰਦੁਆਰਾ ਸਾਹਿਬ ਜਾ ਕੇ ਕਿਸ ਨੂੰ ਮੱਥਾ ਟੇਕਣਾ ਹੈ।
ਕਈ ਕਹਿੰਦੇ ਸਾਡੇ ਸੰਤਾਂ ਨੇ ਸਾਨੂੰ ਇਹ ਸਿਖਿਆ ਦਿੱਤੀ ਹੈ ਕਿ ਐਨੀ ਵਾਰ ਸਰੋਵਰ ਵਿੱਚ ਇਸ਼ਨਾਨ ਕਰੋ,
ਐਨੀਆਂ ਪ੍ਰਕਰਮਾਂ ਕਰੋ ਅਤੇ ਗੁਰੂ ਕੀਆਂ ਬੇਰੀਆਂ ਅਤੇ ਥੱੜਿਆਂ ਨੂੰ ਮੱਥਾ ਟੇਕੋ ਤੁਹਾਨੂੰ
ਦੁੱਧਾਂ-ਪੁੱਤਾਂ ਦੀਆਂ ਦਾਤਾਂ ਮਿਲਣਗੀਆਂ ਅਤੇ ਦੁੱਖ ਦੂਰ ਹੋਣਗੇ। ਦਾਸ ਨੇ ਵੀ ਇਕੱਠੇ ਹੋਏ ਲੋਕਾਂ
ਨੂੰ ਕਿਹਾ ਕਿ ਜੇ ਇੱਕ ਗੋਰੀ ਗੁਰਬਾਣੀ ਸਿੱਖ ਸਕਦੀ ਹੈ ਤਾਂ ਤੁਸੀਂ ਕਿਉਂ ਨਹੀਂ? ਛੱਡੋ ਪਾਖੰਡੀ
ਸਾਧਾਂ ਦੇ ਪਾਏ ਹੋਏ ਭਰਮ, ਗੁਰੂ ਦਰਬਾਰ ਵਿੱਚ ਤਾਂ ਵਹਿਮ ਭਰਮ ਕੱਟੇ ਜਾਂਦੇ ਹਨ।
ਹਰਸਿਮਰਤ ਕੌਰ ਗੁਰਬਾਣੀ ਪਾਠ ਕਰਨਾ ਚਾਹੁੰਦੀ ਸੀ ਪਰ ਦਰਬਾਰ ਸਾਹਿਬ ਵਿਖੇ ਸਾਧ ਲਾਣੇ ਦਾ ਪ੍ਰਭਾਵ
ਹੋਣ ਕਰਕੇ ਬੀਬੀਆਂ ਨੂੰ ਪਾਠ, ਕੀਰਤਨ ਨਹੀਂ ਕਰਨ ਦਿੱਤਾ ਜਾਂਦਾ। ਜਦ ਅਸੀਂ ਪ੍ਰਕਰਮਾਂ ਕਰਦੇ ਬਾਬਾ
ਦੀਪ ਸਿੰਘ ਸ਼ਹੀਦ ਦੇ ਅਸਥਾਂਨ ਕੋਲ ਪਹੁੰਚੇ ਤੇ ਉੱਪਰ ਗਏ ਜਿੱਥੇ ਲੜੀਵਾਰ ਬੀੜ ਤੇ ਅਖੰਡ ਪਾਠ ਹੋ
ਰਿਹਾ ਸੀ, ਹਰਸਿਮਰਤ ਕੌਰ ਖਾਲਸਾ ਨੇ ਪਾਠੀ ਤੋਂ ਪਾਠ ਦੀ ਤੁੱਕ ਪਕੜੀ ਤੇ ਕੁੱਝ ਸਮਾਂ ਸ਼ਰਧਾ ਨਾਲ
ਉੱਚੀ ਬੋਲ ਕੇ ਪਾਠ ਕੀਤਾ। ਫਿਰ ਅਸੀਂ ਦਰਸ਼ਨ ਦਿਦਾਰੇ ਕਰਕੇ ਲੰਗਰ ਛੱਕਿਆ ਅਤੇ ਸ੍ਰੋਮਣੀ ਕਮੇਟੀ ਦੇ
ਸੂਚਨਾ ਦਫਤਰ ਵਿਖੇ ਪਹੁੰਚ ਗਏ। ਸੂਚਨਾ ਅਧਿਕਾਰੀ ਬਜੁਰਗ ਜੋ ਅੱਛੀ ਅੰਗ੍ਰੇਜੀ ਬੋਲਦਾ ਸੀ ਨਾਲ
ਅਮਰੀਕਨ ਬੀਬੀ ਨੇ ਕੁੱਝ ਗੁਫਤਗੂ ਕੀਤੀ ਪਰ ਉਹ ਵੀ ਦਰਬਾਰ ਸਾਹਿਬ ਅਤੇ ਸਿੱਖੀ ਦੀ ਮਹਾਨਤਾ ਦਰਸਾਉਣ
ਦੀ ਥਾਂ ਕਰਾਮਾਤੀ ਕ੍ਰਿਸ਼ਮੇ ਹੀ ਦੱਸੀ ਗਿਆ ਕਿ ਅੰਨ੍ਹਿਆਂ ਨੂੰ ਡਾਕਟਰ ਕੋਲ ਜਾਣ ਦੀ ਲੋੜ ਨਹੀਂ
ਕੇਵਲ ਸ਼ਰਧਾ ਨਾਲ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਨਾਲ ਹੀ ਅੱਖਾਂ ਠੀਕ ਹੋ ਜਾਂਦੀਆਂ ਹਨ। ਗੁਰੂ
ਸਾਹਿਬਾਨਾਂ ਨੇ ਤਾਂ ਰੋਗੀਆਂ ਦੀ ਸਹੂਲਤ ਲਈ ਦਵਾਖਾਨੇ ਖੋਲ੍ਹ ਕੇ ਅੱਛੇ ਅੱਛੇ ਵੈਦ ਰੱਖੇ ਸਨ।
ਓਧਰੋਂ ਭੈਣ ਰਾਜਵਿੰਦਰ ਕੌਰ ਛੇਹਰਟਾ ਦੇ ਫੋਨ ਆਈ ਜਾ ਰਹੇ ਸਨ ਵਿਚਾਰੀ ਛੇ ਸੱਤ ਸਾਲਾਂ ਤੋਂ ਉਡੀਕ
ਰਹੀ ਸੀ। ਆਖਰ ਉਨ੍ਹਾਂ ਦੀਆਂ ਗੱਲਾਂ ਤੋਂ ਬੋਰ ਹੋ ਕੇ ਅਸੀਂ ਛਿਹਰਟੇ ਨੂੰ ਚੱਲ ਪਏ। ਭੈਣ ਜੀ ਦਾ
ਪ੍ਰਵਾਰ ਸਾਨੂੰ ਬੜੇ ਪਿਆਰ ਨਾਲ ਅੱਡੇ ਤੋਂ ਘਰ ਲੈ ਕੇ ਗਿਆ। ਅਸੀਂ ਇੰਟ੍ਰਨੈੱਟ ਅਤੇ ਅਖਬਾਰਾਂ ਦੇ
ਜਰੀਏ ਮਿਲਦੇ ਵਿਚਾਰਾਂ ਸਦਕਾ ਭੈਣ ਭਰਾ ਬਣੇ ਸਾਂ। ਫੋਨ ਤੇ ਤਾਂ ਗੁਰਮਤਿ ਵਿਚਾਰਾਂ ਕਰਦੇ ਰਹਿੰਦੇ
ਸੀ। ਜਦ ਪਹਿਲੀ ਵਾਰ ਮਿਲੇ ਤਾਂ ਅੱਖਾਂ ਨਮ ਹੋ ਗਈਆਂ ਭੈਣ ਪ੍ਰਦੇਸੀ ਵੀਰ ਨੂੰ ਮਿਲ ਕੇ ਖੁਸ਼ੀ ਵਿੱਚ
ਖੀਵੀ ਹੋ ਰਹੀ ਸੀ।
ਫਿਰ ਅਸੀਂ ਚਾਹ ਪਾਣੀ ਛੱਕਣ ਉਪ੍ਰੰਤ ਸਥਾਨਕ ਗੁਰਦੁਆਰੇ ਸੰਗਤ ਦੇ ਦਰਸ਼ਨ ਕਰਕੇ ਛਿਹਰਟਾ ਸਾਹਿਬ ਜੋ
ਗੁਰੂ ਹਰ ਗੋਬਿੰਦ ਸਾਹਿਬ ਜੀ ਦਾ ਇਤਿਹਾਸਕ ਅਸਥਾਂਨ ਹੈ ਨੂੰ ਰਵਾਨਾਂ ਹੋ ਗਏ, ਜਿੱਥੇ ਪਾਣੀ ਦੀ ਥੋੜ
ਨੂੰ ਮੁੱਖ ਰੱਖ ਕੇ ਗੁਰੂ ਜੀ ਨੇ ਇੱਕ ਵੱਡਾ ਛੇ ਹਰਟਾਂ ਵਾਲਾ ਖੁਹ ਲਵਾਇਆ ਅਤੇ ਇਲਾਕੇ ਵਿੱਚ ਹੋਰ
ਵੀ ਖੁਹ ਅਤੇ ਬਾਉਲੀਆ ਲਵਾਈਆਂ ਸਨ। ਜਦ ਅਸੀਂ ਵੱਡੇ ਗੇਟ ਤੋਂ ਇੰਟ੍ਰ ਹੋ ਰਹੇ ਸੀ ਤਾਂ ਦਾਸ ਦੀ
ਨਿਗ੍ਹਾ ਗੇਟ ਦੇ ਉੱਪਰ ਲੱਗੇ ਵੱਡੇ ਸਾਰੇ ਬੋਰਡ ਤੇ ਪਈ, ਜਿਸ ਤੇ ਲਿਖਿਆ ਹੋਇਆ ਸੀ ਕਿ ਜੋ ਨਾਰੀ
ਮਾਸ ਮਾਸ ਇੱਥੇ ਨਹਾਏ ਤਾਂ ਸਾਲ ਬਾਅਦ ਪੁੱਤਰ ਦੀ ਦਾਤ ਪਾਏ (ਹਵਾਲਾ ਗੁਰ ਬਿਲਾਸ ਪਾ: ਛੇਵੀਂ) ਦਾਸ
ਨੇ ਉਨ੍ਹਾਂ ਅੱਖਰਾਂ ਨੂੰ ਕੈਮਰੇ ਚ’ ਬੰਦ ਕਰ ਲਿਆ। ਅੰਦਰ ਗੁਰੂ ਸਾਹਿਬ ਨੂੰ ਮੱਥਾ ਟੇਕ ਕੇ ਜਦ ਛੇ
ਹਰਟਾ ਖੂਹ ਦੇਖਿਆ ਤਾਂ ਓਥੇ ਅਜੋਕੇ ਠੱਗਾਂ ਨੇ ਬੋਰਡ ਤੇ ਲਿਖਿਆ ਹੋਇਆ ਸੀ ਕਿ ਗੁਰੂ ਦਾ ਵਰ ਹੈ ਜੋ
ਬੀਬੀ ਬਾਰਾਂ ਮੱਸਿਆ ਇੱਥੇ ਆਵੇਗੀ ਪੁੱਤਰ ਦੀ ਦਾਤ ਪਾਵੇਗੀ। ਦੇਖੋ ਗੁਰੂ ਸਾਹਿਬ ਨੇ ਖੂਹ ਪਾਣੀ ਦੀ
ਥੁੜ ਨੂੰ ਮੁੱਖ ਰੱਖ ਕੇ ਲਵਾਏ ਸਨ। ਇਹ ਗੁਰਦੁਆਰਾ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਹੈ ਪਰ
ਮਰਯਾਦਾ ਸਾਧਾਂ ਦੀ ਚੱਲ ਰਹੀ ਹੈ, ਹੁਣ ਤਾਂ ਡੇਰੇਦਾਰ ਸਾਧਾਂ ਨੂੰ ਸ਼੍ਰੋਮਣੀ ਕਮੇਟੀ ਨੇ ਮੈਂਬਰ ਵੀ
ਚੁਣ ਲਿਆ ਹੈ। ਖੈਰ ਨਹੀਂ ਇਹ ਸਾਧ ਵੀ ਮਹੰਤਾਂ ਵਾਗ ਗੁਰਦੁਆਰਿਆਂ ਵਿੱਚ ਮਨਘੜਤ ਕਹਾਣੀਆਂ ਜੋੜ ਕੇ
ਆਪਣੇ ਹੀ ਵੱਡੇ ਸੰਤਾਂ ਦੀ ਪੂਜਾ ਕਰਾਉਣ ਲੱਗ ਜਾਣ ਅਤੇ ਵਹਿਮਾਂ ਭਰਮਾਂ ਦੇ ਨਾਂ ਤੇ ਪਾਠਾਂ ਦੀਆਂ
ਲੜੀਆਂ ਚਲਾ ਕੇ ਭੋਲੀ ਸੰਗਤ ਨੂੰ ਦੋਹੀਂ ਹੱਥੀ ਲੁੱਟਣ ਲੱਗ ਜਾਣ। ਅਸੀਂ ਘਰ ਆ ਕੇ ਭੈਣ ਜੀ ਨਾਲ
ਵਿਚਾਰਾਂ ਕਰ ਰਹੇ ਸੀ ਕਿ ਸਿੱਖ ਕਦੋਂ ਜਾਗਣਗੇ? ਰਾਤ ਪਿਆਰੀ ਭੇਣ ਕੋਲ ਗੁਰਮਤਿ ਵਿਚਾਰਾਂ ਕਰਦੇ ਸਉਂ
ਗਏ। ਸਵੇਰੇ ਤੜਕੇ ਸਥਾਨਕ ਗੁਰਦੁਆਰੇ ਹਰਸਿਮਰਤ ਨੇ ਕੀਰਤਨ ਅਤੇ ਦਾਸ ਨੇ ਗਰੁਬਾਣੀ ਦੀ ਵਿਚਾਰ ਕੀਤੀ।
ਪ੍ਰਬੰਧਕ ਕਮੇਟੀ ਹੋਰ ਵੀ ਸਮਾਂ ਮੰਗ ਰਹੀ ਸੀ ਫਿਰ ਅਸੀ ਭੈਣ ਦੇ ਘਰ ਵਾਪਸ ਆ ਗਏ, ਭੈਣ ਜੀ ਨੇ
ਮੂਲੀਆਂ ਵਾਲੇ ਪਰੌਂਠੇ ਛਕਾਏ, ਅਸੀਂ ਇੱਕ ਛੋਟਾ ਜਿਹਾ ਕੰਪਿਊਟਰ ਭੈਣ ਨੂੰ ਅਰਟੀਕਲ ਲਿਖਣ ਦੀ ਸਹੂਲਤ
ਲਈ ਦਿੱਤਾ ਅਤੇ ਭੈਣ ਜੀ ਨੇ ਬਹੁਤ ਹੀ ਵਡਮੁੱਲੀ ਸ੍ਰੀ ਸਾਹਿਬ ਅਤੇ ਸਿਰੋਪਾ ਭੇਂਟ ਕਰਕੇ ਸਾਡਾ
ਸਨਮਾਨ ਕੀਤਾ। ਭੈਣ ਦੇ ਪਤੀ ਜੀ ਬੜੇ ਮਿੱਠੇ ਸੁਭਾਅ ਦੇ ਹਨ ਜੋ ਗੁਰਮਤਿ ਪ੍ਰਚਾਰ ਵਿੱਚ ਭੈਣ ਜੀ ਦਾ
ਪੂਰਾ ਸਾਥ ਦੇ ਰਹੇ ਹਨ। ਗੁਰੂ ਦੀ ਦਾਤ ਭੈਣ ਜੀ ਕੋਲ ਦੋ ਹੋਣਹਾਰ ਸਪੁੱਤਰ ਹਨ। ਆਪ ਜੀ ਗੁਰਮਤਿ ਅਤੇ
ਸਮਾਜ ਦੇ ਵੱਖ ਵੱਖ ਵਿਸ਼ਿਆਂ ਤੇ ਬੜੇ ਗਿਆਨ ਭਰਪੂਰ ਲੇਖ ਲਿਖਦੇ ਰਹਿੰਦੇ ਹਨ ਜੋ ਦੇਸ਼ਾਂ ਵਿਦੇਸ਼ਾਂ
ਦੀਆਂ ਅਖਬਾਰਾਂ ਅਤੇ ਰਸਾਲਿਆਂ ਵਿੱਚ ਛਪਦੇ ਹਨ। ਇੱਥੇ ਭੈਣ ਦੀਆਂ ਹੋਰ ਵੀ ਸਹੇਲੀਆਂ ਹਰਸਿਮਰਤ ਕੌਰ
ਖਾਲਸਾ ਨੂੰ ਦੇਖ ਕੇ ਪ੍ਰਭਾਵਤ ਹੋਈਆਂ ਅਤੇ ਸਾਰਿਆਂ ਨੇ ਬੜੇ ਪਿਆਰ ਨਾਲ ਸਾਨੂੰ ਵਿਦਾ ਕੀਤਾ। ਅਸੀਂ
ਅਰਦਾਸ ਕਰਦੇ ਹਾਂ ਪੰਥ ਅਜਿਹੇ ਪ੍ਰਚਾਕਾਂ ਦੀ ਕਦਰ ਕਰੇ ਅਤੇ ਉਤਸ਼ਾਹ ਵਧਾਵੇ।
ਹਰ ਮਹੀਨੇ ਦੀ 13 ਤਾਰੀਖ ਨੂੰ ਕਾਲਾ
ਦਿਵਸ ਕਿਉਂ ਅਤੇ ਜੁੰਮੇਵਾਰ ਕੌਣ? ਦਾ ਪੋਸਟਰ ਦੇਖਣ ਲਈ ਕਲਿਕ ਕਰੋ।
(12/12/11)
ਹਰਦਰਸ਼ਨ ਸਿੰਘ ਕਮਲ
ਸਤਿ
ਸ੍ਰੀ ਅਕਾਲ ਵੀਰ ਜੀ
ਮੈਂ ਹਰਦਰਸ਼ਨ ਸਿੰਘ ਕਮਲ, ਪਿੰਡ ਪਿੱਦੀ, ਤਹਿਸੀਲ ਤੇ ਜਿਲ੍ਹਾਂ ਸ੍ਰੀ ਤਰਨ ਤਾਰਨ
ਸਾਹਿਬ ਤੋਂ ਬੇਨਤੀ ਕਰ ਰਿਹਾ ਹਾਂ ਜੀ। ਸਭ ਤੋਂ ਪਹਿਲਾ ਮੈਂ ਆਪ ਜੀ ਦਾ ਅਤਿ ਧੰਨਵਾਦੀ ਹਾਂ ਕਿ ਆਪ
ਜੀ ਨੇ ਮੇਰਾ ਲੇਖ ਸਹਿਜਧਾਰੀ ਸਿੱਖ ਬਨਾਮ ਅੰਮ੍ਰਿਤਧਾਰੀ ਸਿੱਖ ਆਪਣੀ ਸਾਈਟ ਤੇ ਪਾਇਆ। ਮੇਰਾ ਲੇਖ
ਪੜ੍ਹ ਕੇ ਦੇਸ-ਵਿਦੇਸ਼ ਤੋਂ ਕਾਫੀ ਫੋਨ ਆਏ। ਇੱਥੇ ਮੈਂ ਇੱਕ ਫੋਨ ਦਾ ਜਿਕਰ ਕਰਨਾ ਜਰੂਰੀ ਸਮਝ ਰਿਹਾ
ਹਾਂ। ਸ੍ਰ: ਗੁਰਮੁੱਖ ਸਿੰਘ ਜੀ ਦਾ ਕਨੈਡਾ ਤੋਂ ਫੋਨ ਆਇਆ ਤੇ ਉਹਨਾ ਨੇ ਮੇਰੀ ਸੋਚ ਦੀ ਬਹੁਤ ਹੀ
ਪ੍ਰਸੰਸਾ ਕੀਤੀ। ਉਹਨਾ ਨੇ ਮੈਨੂੰ ਬਹੁਤ ਹੀ ਉਤਸਾਹਿਤ ਕੀਤਾ ਕਿ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿ
ਕੇ ਅਜਿਹੀ ਸੋਚ ਰੱਖਣੀ ਆਪਣੇ ਆਪ ਵਿੱਚ ਬਹੁਤ ਵੱਡੀ ਗੱਲ ਹੈ। ਮੈਂ ਉਹਨਾ ਦਾ ਅਤੇ ਸਿੱਖ ਮਾਰਗ ਸਾਈਟ
ਤਾ ਬਹੁਤ ਰਿਣੀ ਹਾਂ, ਜਿੰਨਾ ਨੇ ਮੇਰੇ ਵਿਚਾਰਾ ਨੂੰ ਦੂਜਿਆ ਤੱਕ ਪਹੁੰਚਿਆ।
ਵੀਰ ਜੀ ਮੈਂ ਆਪਣਾ ਇੱਕ ਹੋਰ ਲੇਖ ਸੋਚਣ ਦੀ ਲੋੜ ਹੈ? ਭੇਜ ਰਿਹਾ ਹਾਂ, ਪਲੀਜ ਕਰਕੇ ਇਸ
ਨੂੰ ਆਪਣੀ ਸਾਈਟ ਤੇ ਪਾਉਣ ਦੀ ਕਿਰਪਾਲਤਾ ਕਰਨੀ ਜੀ।
ਹਰਦਰਸ਼ਨ ਸਿੰਘ ਕਮਲ
ਪਿੰਡ ਪਿੱਦੀ, ਤਹਿਸੀਲ ਤੇ ਜਿਲ੍ਹਾ ਤਰਨ ਤਾਰਨ (ਪੰਜਾਬ),
ਪਿਨ ਕੋਡ-143401,
ਮੋਬਾਇਲ ਨੰਬਰ: 97797-12110
(ਮੈਂਬਰ ਪੰਜਾਬੀ ਸਾਹਿਤ ਸਭਾ ਅਤੇ ਸੱਭਿਆਚਾਰਕ ਕੇਂਦਰ (ਰਜਿ: ), ਤਰਨ ਤਾਰਨ)
****************************************************************
ਸੋਚਣ ਦੀ
ਲੋੜ ਹੈ?
ਇਸ ਗੱਲ ਵਿੱਚ ਕੋਈ ਸੱਕ ਨਹੀਂ ਕਿ ਬੱਚੇ ਕਿਸੇ ਵੀ ਦੇਸ਼ ਦੇ ਭਵਿੱਖ ਹੁੰਦੇ ਹਨ। ਇਹ ਕੋਈ ਕਹਾਵਤ
ਨਹੀਂ, ਬਿਲਕੁਲ ਸੱਚੀ ਤੇ ਪਰਖੀ ਹੋਈ ਗੱਲ ਹੈ ਕਿਉਂਕਿ ਜਿਸ ਦੇਸ ਜਾਂ ਰਾਜ ਦੇ ਬੱਚੇ ਪੜ੍ਹੇ-ਲਿਖੇ
ਤੇ ਸੋਝੀਵਾਨ ਹੋਣਗੇ, ਉਹੀ ਦੇਸ਼ ਜਾਂ ਰਾਜ ਤਰੱਕੀ ਕਰਦਾ ਹੈ। ਇਸ ਲਈ ਬੱਚਿਆ ਨੂੰ ਜੇਕਰ ਕਿਸੇ ਦੇਸ਼
ਜਾਂ ਰਾਜ ਦਾ ਸੁਨਹਿਰੀ ਭਵਿੱਖ ਕਿਹਾ ਜਾਵੇ ਤਾਂ ਇਸ ਵਿੱਚ ਕੋਈ ਅਤਿ-ਕਥਨੀ ਨਹੀਂ ਹੋਵੇਗੀ। ਪਰ
ਪੰਜਾਬ ਸਰਕਾਰ ਨੇ ਇਹਨਾਂ ਬੱਚਿਆ ਜਾਂ ਇਹ ਕਹਿ ਲਉ ਕਿ ਇਹਨਾਂ ਨੇ ਆਪਣੇ ਸੁਨਹਿਰੀ ਭਵਿੱਖ ਲਈ ਕੀ
ਕੀਤਾ? ਆਉ ਜਰਾ ਝਾਤੀ ਮਾਰੀਏ:-
ਕਈ ਸਰਕਾਰਾਂ ਆਈਆਂ ਤੇ ਗਈਆਂ ਪਰ ਕਿਸੇ ਨੇ ਵੀ ਇਸ ਗੱਲ ਵੱਲ ਕੋਈ ਧਿਆਨ ਨਹੀਂ ਦਿੱਤਾ ਕਿ ਪੰਜਾਬ ਦਾ
ਵਿਕਾਸ ਕਿਵੇਂ ਹੋਵੇਗਾ? ਇਹ ਗੱਲ ਤਾਂ ਛੱਡੋਂ, ਇਹਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਵਿਕਾਸ਼ ਸੁਰੂ
ਕਿੱਥੋਂ ਹੁੰਦਾ ਹੈ? ਕਿਸੇ ਮਕਾਨ ਨੂੰ ਪੱਕਾ ਕਰਨਾ ਹੋਵੇ ਤਾਂ ਸਭ ਤੋਂ ਪਹਿਲਾਂ ਉਸ ਦੀ ਨੀਂਹ ਪੱਕੀ
ਕੀਤੀ ਜਾਂਦੀ ਹੈ ਤਾਂ ਜੋ ਕੋਈ ਤੂਫ਼ਾਨ, ਹਨੇਰੀ, ਡਾਕੂ, ਚੋਰ ਇਸ ਨੂੰ ਨੁਕਸਾਨ ਨਾ ਪਹੁੰਚਾ ਸਕੇ।
ਠੀਕ ਇਸੇ ਤਰ੍ਹਾਂ ਸਾਡੇ ਪੰਜਾਬ ਦੀ ਨੀਂਹ ਇਹ ਬੱਚੇ ਹਨ ਜੋ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ
ਵਿੱਚ ਆਪਣਾ ਅਤੇ ਆਪਣੇ ਰਾਜ ਦਾ ਨਾਂ ਰੋਸਨਾਉਣ ਲਈ ਜੀਅ ਤੋੜ ਮਿਹਨਤ ਕਰ ਰਹੇ ਹਨ ਤਾਂ ਜੋ ਸਾਡੇ
ਦੁਸਮਣਾਂ ਜਿਵੇਂ ਬੇਰੋਜਗਾਰੀ, ਨਸ਼ਾ, ਗ਼ਰੀਬੀ ਅਤੇ ਲਗਾਤਾਰ ਵੱਧ ਰਹੀਂ ਜਨਸੰਖਿਆ ਨੂੰ ਠੰਲ ਪਾਈ ਜਾ
ਸਕੇ। ਇਸ ਲਈ, ਪੰਜਾਬ ਨੂੰ ਬਚਾਉਣ ਲਈ ਨੀਂਹ ਦਾ ਪੱਕਾ ਹੋਣਾ ਭਾਵ ਬੱਚਿਆਂ ਦਾ ਪੜ੍ਹੇ-ਲਿਖੇ ਹੋਣਾ
ਬਹੁਤ ਜਰੂਰੀ ਹੈ।
ਹੁਣ ਤੁਸੀ ਸੋਚ ਰਹੇ ਹੋਵੇਗੇ ਕਿ ਪੰਜਾਬ ਸਰਕਾਰ ਨੇ ਤਾਂ ਕਈ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ
ਖੋਲੇ ਹੋਏ ਹਨ ਜਿੱਥੇ ਬੱਚਿਆਂ ਨੂੰ ਸਿੱਖਿਆਂ ਦਿੱਤੀ ਜਾਂਦੀ ਹੈ। ਮੈਂ ਬਿਲਕੁਲ ਸਹਿਮਤ ਹਾਂ ਤੇ ਇਸ
ਗੱਲ ਵਿੱਚ ਕੋਈ ਸੱਕ ਨਹੀਂ ਕਿ ਪੰਜਾਬ ਸਰਕਾਰ ਨੇ ਕਈ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਖੋਲੀਆਂ
ਹੋਈਆਂ ਹਨ ਪਰ ਕੀ ਇਹਨਾਂ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਪੜ੍ਹਾਈ ਦਾ ਉਚਿਤ ਪ੍ਰਬੰਧ
ਹੈ? ਕੀ ਅਧਿਆਪਕ ਪੂਰੇ ਹਨ? ਕੀ ਬੱਚਿਆਂ ਦੇ ਬੈਠਣ, ਖਾਣ-ਪੀਣ ਅਤੇ ਰਹਿਣ ਦਾ ਪ੍ਰਬੰਧ ਠੀਕ ਹੈ? ਇਸ
ਦਾ ਜਵਾਬ ਕਿਸੇ ਕੋਲੋ ਵੀ ਪੁੱਛੋਗੇ ਤਾਂ ਨਹੀਂ ਹੀ ਹੋਵੇਗਾ, ਕਿਉਂਕਿ ਕੋਈ ਵੀ ਸਕੂਲ, ਕਾਲਜ ਅਤੇ
ਯੂਨੀਵਰਸਿਟੀ ਪੂਰੀ ਤਰ੍ਹਾਂ ਮੁਕੰਮਲ ਨਹੀਂ ਹੈ। ਇਸ ਵਿੱਚ ਕਸੂਰ ਕਿਸ ਦਾ ਹੈ, ਲੋਕਾਂ ਦਾ ਜਾਂ
ਪ੍ਰਸਾਸਨ ਦਾ, ਸੋਚਣ ਦੀ ਲੋੜ ਹੈ।
ਅੱਜ ਦੇ ਦੌਰ ਵਿੱਚ ਵਿਦਿਅਕ ਅਦਾਰੇ ਤਾਂ ਬਹੁਤ ਹਨ, ਸਰਕਾਰੀ ਅਤੇ ਗੈਰ ਸਰਕਾਰੀ ਵੀ ਪਰ ਕਿਸੇ ਨੇ ਵੀ
ਸਕੂਲਾਂ ਜਾਂ ਕਾਲਜਾਂ ਨੂੰ ਜਾਣ ਸਮੇਂ ਬੱਚਿਆਂ ਨੂੰ ਆਉਣ ਵਾਲੀਆਂ ਮੁਸਕਲਾਂ ਬਾਰੇ ਕਦੀ ਸੋਚਿਆਂ ਹੈ?
ਕੀ ਕਦੇ ਇਸ ਮੁੱਦੇ ਤੇ ਵੀ ਕਿਸੇ ਨੇ ਬਹਿਸ ਕੀਤੀ ਹੈ? ਸਰਕਾਰ ਤੋਂ ਕਦੇ ਕਿਸੇ ਨੇ ਮੰਗ ਕੀਤੀ ਹੈ ਕਿ
ਸਕੂਲਾਂ ਅਤੇ ਕਾਲਜਾਂ ਵਿੱਚ ਜਾਣ ਵਾਲੀਆਂ ਲੜਕੀਆਂ ਅਤੇ ਲੜਕਿਆਂ ਦਾ ਖਾਸ ਪ੍ਰਬੰਧ ਹੋਣਾ ਚਾਹੀਦਾ
ਹੈ? ਨਹੀਂ, ਕਦੇ ਵੀ ਇਹੋ-ਜਿਹਾ ਮੁੱਦਾ ਪੜ੍ਹਨ ਜਾਂ ਸੁਣਨ ਵਿੱਚ ਨਹੀਂ ਆਇਆ। ਕਿਉਂ? ਕਿਉਂਕਿ
ਵੱਡੇ-ਵੱਡੇ ਲੀਡਰਾਂ ਅਤੇ ਅਮੀਰ ਲੋਕਾਂ ਦੀਆਂ ਲੜਕੀਆਂ ਅਤੇ ਲੜਕੇ ਕਦੋਂ ਸਕੂਲ ਜਾਂ ਕਾਲਜ ਜਾਂਦੇ ਹਨ
ਉਹਨਾਂ ਨੂੰ ਤਾਂ ਆਪ ਨਹੀਂ ਪਤਾ ਹੁੰਦਾ ਕਿਉਂਕਿ ਏ. ਸੀ. ਗੱਡੀ ਵਿੱਚ ਸੁੱਤੇ ਜਾਣਾ ਅਤੇ ਸੁੱਤੇ
ਆਉਣਾ ਕੋਈ ਦੁਖਦਾਇਕ ਨਹੀਂ ਹੁੰਦਾ। ਇਸ ਲਈ ਉਹਨਾਂ ਨੂੰ ਆਮ ਜਨਤਾ ਅਤੇ ਗ਼ਰੀਬ ਪਰਿਵਾਰ ਨਾਲ ਸਬੰਧਤ
ਲੜਕੀਆਂ ਅਤੇ ਲੜਕਿਆਂ ਦੀ ਮੁਸਕਲਾਂ ਬਾਰੇ ਕੀ ਪਤਾ? ਕਿ ਉਹ ਕਿੰਨਾ ਹਾਲਤਾਂ ਵਿੱਚ ਸਕੂਲ ਜਾਂ ਕਾਲਜ
ਪਹੁੰਚਦੇ ਹਨ ਅਤੇ ਕਿਵੇਂ ਵਾਪਸ ਆਉਂਦੇ ਹਨ? ਭਾਵ ਜਿਨ੍ਹੇ ਕਦੀ ਗ਼ਰੀਬੀ ਹੰਢਾਈ ਨਾ ਹੋਵੇ, ਉਹ ਗ਼ਰੀਬੀ
ਨੂੰ ਕਿਵੇਂ ਪਰਿਭਾਸ਼ਿਤ ਕਰ ਸਕਦਾ ਹੈ?
ਸਵੇਰੇ ਅੱਠ ਵਜੇ ਵਾਲੀ ਬੱਸ ਦੀ ਹਾਲਤ ਤਾਂ ਬਹੁਤ ਹੀ ਤਰਸਯੋਗ ਹੁੰਦੀ ਹੈ। ਸਕੂਲਾਂ ਜਾਂ ਕਾਲਜ
ਦੇ ਵਿਦਿਆਰਥੀ ਖਾਸ ਕਰਕੇ ਲੜਕੀਆਂ ਇਸ ਤਰ੍ਹਾਂ ਸਹਿਮੀਆਂ ਤੇ ਡਰੀਆਂ ਖੜੀਆਂ ਹੁੰਦੀਆਂ ਹਨ ਜਿਵੇਂ
ਕਿਸੇ ਬੱਕਰੇ-ਬੱਕਰੀਆਂ ਨੂੰ ਬਲੀ ਦੇਣ ਲਈ ਲਿਜਾਇਆ ਜਾ ਰਿਹਾ ਹੋਵੇ। ਸਭ ਤੋਂ ਵੱਡੀ ਅਤੇ ਦੁੱਖ ਦੀ
ਗੱਲ ਇਹ ਹੈ ਕਿ ਬੱਸ ਵਿੱਚ ਉਹਨਾਂ ਨਾਲ ਅੱਤ ਦੀਆਂ ਨੀਚ ਅਤੇ ਅਸ਼ਲੀਲ ਹਰਕਤਾਂ ਕੀਤੀਆਂ ਜਾਂਦੀਆਂ ਹਨ,
ਜਿਨ੍ਹਾਂ ਨੂੰ ਵੇਖ ਕੇ ਕੋਈ ਵੀ ਸਰੀਫ਼ ਤੇ ਭਲਾ ਪੁਰਸ ਜਾਂ ਔਰਤ ਕਦੇ ਵੀ ਆਪਣੀ ਲੜਕੀ ਨੂੰ ਬੱਸ ਵਿੱਚ
ਸਕੂਲ ਨਹੀਂ ਭੇਜੇਗਾ। ਨਤੀਜਾ, ਲੜਕੀਆਂ ਦਾ ਸਕੂਲ ਜਾਂ ਕਾਲਜ ਜਾਣਾ ਬੰਦ। ਇਸ ਵਿੱਚ ਕਸੂਰ ਕਿਸਦਾ
ਹੈ? ਲੋਕਾਂ ਦਾ, ਪ੍ਰਸਾਸਨ ਦਾ ਜਾਂ ਫਿਰ ਉਹਨੁਾ ਮਾਸੂਮ ਬੱਚੀਆਂ ਦਾ ਜੋ ਕੁੱਝ ਕਰਨਾ ਚਾਹੁੰਦੀਆਂ
ਹਨ, ਕੁੱਝ ਬਣਨਾ ਚਾਹੁੰਦੀਆਂ ਹਨ, ਸੋਚਣ ਦੀ ਲੋੜ ਹੈ?
ਬੱਸਾਂ ਵਿੱਚ ਅਜਿਹੇ ਗੰਦੇ ਗੀਤ ਲਾਏ ਜਾਂਦੇ ਹਨ ਜਿਨ੍ਹਾਂ ਨੂੰ ਸੁਣ ਕੇ ਹਰ ਕੋਈ ਸ਼ਰਮ ਨਾਲ
ਪਾਣੀ-ਪਾਣੀ ਹੋ ਜਾਂਦਾ ਹੈ। ਫਿਰ ਗੱਲ ਆਉਂਦੀ ਹੈ ਟਿਕਟ ਦੀ। ਕੰਡਕਟਰ ਵਿਦਿਆਰਥੀਆਂ ਨਾਲ ਭਾਵੇਂ ਉਹ
ਲੜਕਾ ਹੋਵੇ ਜਾਂ ਲੜਕੀ ਅਜਿਹੀ ਭੰਦੀ ਸ਼ਬਦਾਵਲੀ ਬੋਲਦੇ ਹਨ ਕਿ ਕੋਲ ਬੈਠੇ ਜਾਂ ਖੜੇ ਮੁਸਾਫਰਾਂ ਨੂੰ
ਮਜਬੂਰਨ ਬੋਲਣਾ ਪੈਂਦਾ ਹੈ। ਕੀ ਇਹੋ ਸਰਕਾਰ ਨੇ ਲੜਕੀਆਂ ਤੇ ਲੜਕਿਆਂ ਲਈ ਸਕੂਲ ਜਾਂ ਕਾਲਜ ਜਾਣ ਦਾ
ਪ੍ਰਬੰਧ ਕੀਤਾ ਹੈ? ਸੋਚਣ ਦੀ ਲੋੜ ਹੈ?
ਸਕੂਲਾਂ ਜਾਂ ਕਾਲਜਾਂ ਵਿੱਚ ਵਿਦਿਆਰਥੀਆ ਨਾਲ ਜਾਤੀ ਭੇਦ-ਭਾਵ ਕੀਤੇ ਜਾਂਦੇ ਹਨ। ਵਿਦਿਆਰਥੀਆਂ ਦੀ
ਤਾਂ ਛੱਡੋਂ, ਅਧਿਆਪਕਾਂ ਵੱਲੋਂ ਇਹੋ-ਜਿਹੇ ਜਾਤੀ-ਵਾਚਕ ਸ਼ਬਦ ਬੋਲੇ ਜਾਂਦੇ ਹਨ ਕਿ ਮਰਨ-ਮਰਾਉਣ ਤੱਕ
ਪਹੁੰਚ ਜਾਂਦੀ ਹੈ, ਕਾਰਨ ਸਰਕਾਰ ਵੱਲੋਂ ਲਾਏ ਗਏ ਸਿਫਾਰਿਸੀ ਅਧਿਆਪਕ ਜੋ ਆਪਣੇ ਪੈਸੇ ਦੀ ਆੜ ਵਿੱਚ
ਨੀਵੀਆਂ ਜਾਤਾਂ ਦੇ ਵਿਦਿਆਰਥੀਆਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਹਨ। ਕਸੂਰ ਕਿਸਦਾ ਹੈ? ਸੋਚਣ ਦੀ
ਲੋੜ ਹੈ?
ਅੰਤ ਵਿੱਚ ਇਹੀ ਕਹਿਣਾ ਚਾਹੁੰਦਾ ਹਾਂ ਕਿ ਜੇ ਬੁਰਾਈਆਂ ਗਿਣਨ ਲੱਗ ਜਾਵਾ ਤਾਂ ਸਾਇਦ ਇੱਕ ਕਿਤਾਬ
ਲਿਖ ਦੇਵਾ। ਮੈਂ ਕੋਈ ਸਮਾਜ ਸੁਧਾਰਕ ਨਹੀਂ ਹਾਂ ਅਤੇ ਨਾ ਹੀ ਕੋਈ ਪ੍ਰਸਿੱਧ ਆਗੂ ਹਾਂ, ਮੈਂ ਤਾਂ
ਸੰਗਤਾਂ ਦਾ ਦਾਸ ਹਾਂ। ਮੈਂ ਤਾਂ ਸਰਕਾਰ ਨੂੰ ਸੁਝਾਅ ਦੇ ਰਿਹਾ ਹਾਂ ਕਿ ਜੇ ਇਨ੍ਹੇ ਸਕੂਲ, ਕਾਲਜ
ਖੋਲੇ ਹਨ ਤਾਂ ਉਹਨਾਂ ਵਿੱਚ ਜਾਣ ਵਾਲੇ ਵਿਦਿਆਰਥੀਆਂ ਖਾਸ ਕਰਕੇ ਲੜਕੀਆਂ ਦੇ ਜਾਣ ਦਾ ਖਾਸ ਪ੍ਰਬੰਧ
ਕੀਤਾ ਜਾਵੇ। ਲੜਕੀਆਂ ਨੂੰ ਸਕੂਲਾਂ ਜਾਂ ਕਾਲਜਾਂ ਵਿੱਚ ਜਾਣ ਲਈ ਸਰਕਾਰ ਵੱਲੋਂ ਵੱਖਰੀਆਂ ਬੱਸਾਂ ਦਾ
ਪ੍ਰਬੰਧ ਹੋਣਾ ਚਾਹੀਦਾ ਹੈ। ਸਕੂਲਾਂ ਜਾਂ ਕਾਲਜਾਂ ਦੇ ਅਧਿਆਪਕਾਂ ਦੀ ਗਿਣਤੀ ਪੂਰੀ ਹੋਣੀ ਚਾਹੀਦੀ
ਹੈ। ਜੇਕਰ ਸਰਕਾਰ ਵੱਲੋਂ ਲੜਕੀਆਂ ਲਈ ਆਉਣ-ਜਾਣ ਦਾ ਖਾਸ ਪ੍ਰਬੰਧ ਹੋਵੇਗਾ ਤਾਂ ਕਦੇ ਵੀ ਕਿਸੇ ਲੜਕੀ
ਨਾਲ ਕੋਈ ਅਸ਼ਲੀਲ ਹਰਕਤ ਨਹੀਂ ਹੋਵੇਗੀ ਅਤੇ ਨਾ ਹੀ ਕਦੇ ਕਿਸੇ ਮਾਂ-ਪਿਉ ਦਾ ਬੱਸਾਂ ਵਿੱਚ ਗੰਦੇ
ਗੀਤਾਂ ਨੂੰ ਸੁਣ ਕੇ ਅਤੇ ਕੰਡਕਟਰ ਵੱਲੋਂ ਬੋਲੀ ਜਾਂਦੀ ਭੰਦੀ ਸ਼ਬਦਾਵਲੀ ਸੁਣ ਕੇ ਸਿਰ ਨੀਵਾ ਕਰਨਾ
ਪਵੇਗਾ। ਇਸ ਲਈ ਸੋਚਣ ਦੀ ਲੋੜੀ ਹੈ, ਸਰਕਾਰ ਨੂੰ, ਸਮਾਜ ਨੂੰ।
ਹਰਦਰਸ਼ਨ ਸਿੰਘ ਕਮਲ
ਪਿੰਡ ਪਿੱਦੀ, ਤਹਿਸੀਲ ਤੇ ਜਿਲ੍ਹਾ ਤਰਨ ਤਾਰਨ (ਪੰਜਾਬ),
ਪਿਨ ਕੋਡ-143401,
ਮੋਬਾਇਲ ਨੰਬਰ: 97797-12110
(ਮੈਂਬਰ ਪੰਜਾਬੀ ਸਾਹਿਤ ਸਭਾ ਅਤੇ ਸੱਭਿਆਚਾਰਕ ਕੇਂਦਰ (ਰਜਿ: ), ਤਰਨ ਤਾਰਨ)
(11/12/11)
ਡਾ ਦਲਵਿੰਦਰ ਸਿੰਘ ਗ੍ਰੇਵਾਲ
ਚਾਲੀ
ਮੁਕਤਿਆਂ ਦਾ ਸਨਮਾਨ
ਡਾ ਦਲਵਿੰਦਰ ਸਿੰਘ ਗ੍ਰੇਵਾਲ
੯੮੧੫੩੬੬੭੨੬
ਭਾਈ ਮਹਾਂ ਸਿੰਘ ਦੀ ਬਿਨੈ ਤੇ ਟੁੱਟੀ ਗੰਢਣ ਪਿਛੋਂ ਗੁਰੂ ਗੋਬਿੰਦ ਸਿੰਘ ਜੀ ਬਾਕੀ ਸ਼ਹੀਦ ਸਿੰਘਾਂ
ਨੂੰ ਸਨਮਾਨਣ ਲੱਗੇ। ਜੋ ਸਿੰਘ ਜਿਤਨਾ ਚਿਰ ਲੜਿਆ ਤੇ ਜਿਤਨੀ ਦੂਰੀ ਤਕ ਲੜਦਾ ਲੜਦਾ ਸ਼ਹੀਦ ਹੋਇਆ
ਉਤਨਾ ਵੱਡਾ ਖ਼ਿਤਾਬ ਦਿਤਾ ਗਿਆ। ਭਾਈ ਮਹਾਂ ਸਿੰਘ ਤੋਂ ਅੱਗੇ ਭਾਈ ਭਾਗ ਸਿੰਘ ਸ਼ਹੀਦ ਹੋਇਆ ਪਿਆ ਸੀ;
ਗੁਰੂ ਜੀ ਨੇ ਉਸਨੂੰ ਮਰਣੋਪ੍ਰਾਂਤ ਪੰਜ ਹਜ਼ਾਰੀ ਦੀ ਪਦਵੀ ਦੇ ਕੇ ਨਿਵਾਜਿਆ। ਉਸ ਦੇ ਨਾਲ ਹੀ ਉਸ ਦਾ
ਭਰਾ ਦਿਲਬਾਗ ਸਿੰਘ ਸ਼ਹੀਦ ਪਿਆ ਸੀ ਜਿਸ ਨੂੰ ਵੀ ਪੰਜ ਹਜ਼ਾਰੀ ਦੀ ਪਦਵੀ ਨਾਲ ਨਿਵਾਜਿਆ। ਅਗਲਾ ਸੀ
ਭਾਈ ਮਾਨ ਸਿੰਘ ਜਿਸ ਨੂੰ ਕਸ਼ਮੀਰ ਦੇ ਰਾਜੇ ਦੀ ਪਦਵੀ ਦਿਤੀ। ਨਾਲ ਹੀ ਸੀ ਸ਼ਹੀਦ ਨਿਧਾਨ ਸਿੰਘ ਜਿਸ
ਨੂੰ ਬੀਸ ਹਜ਼ਾਰੀ ਦਾ ਖਿਤਾਬ ਦਿਤਾ। ਅਗੇ ਪੰਜ ਹੋਰ ਸਿੰਘ ਘਰਬਾਰਾ ਸਿੰਘ, ਭਾਈ ਦਰਬਾਰਾ ਸਿੰਘ, ਭਾਈ
ਦਯਾਲ ਸਿੰਘ, ਭਾਈ ਨਿਹਾਲ ਸਿੰਘ ਤੇ ਭਾਈ ਖੁਸ਼ਹਾਲ ਸਿੰਘ ਨਾਲੋ ਨਾਲ ਸ਼ਹੀਦ ਹੋਏ ਪਏ ਸਨ। ਇਨ੍ਹਾਂ ਸਭ
ਨੂੰ ਤੀਸ ਹਜ਼ਾਰੀ ਦੀ ਪਦਵੀ ਦਿਤੀ। ਭਾਈ ਘਰਬਾਰਾ ਸਿੰਘ, ਭਾਈ ਭਾਈ ਦਰਬਾਰਾ ਸਿੰਘ, ਬਾਬਾ ਮੋਹਰੀ ਜੀ
(ਸਪੁਤਰ ਗੁਰੂ ਅਮਰਦਾਸ ਜੀ) ਦੀ ਬੰਸ ਵਿਚੋਂ ਭਾਈ ਖੁਸ਼ਹਾਲ ਰਾਇ ਜੀ ਦੇ ਸਪੁਤਰ ਸਨ।
ਹੋਰ ਅੱਗੇ ਭਾਈ ਗੰਡਾ ਸਿੰਘ, ਭਾਈ ਸੁਮੇਰ ਸਿੰਘ, ਭਾਈ ਹਰੀ ਸਿੰਘ, ਭਾਈ ਭੋਲਾ ਸਿੰਘ ਤੇ ਭਾਈ ਸੁਹੇਲ
ਸਿੰਘ ਦੀਆਂ ਪਵਿਤਰ ਦੇਹਾਂ ਪਈਆਂ ਸਨ। ਉਨ੍ਹਾਂ ਨੂੰ ਗੁਰੂ ਸਾਹਿਬ ਨੇ ਚਾਲੀਸ ਹਜ਼ਾਰੀ ਦਾ ਖਿਤਾਬ
ਬਖਸ਼ਿਆ। ਉਸ ਦੇ ਅੱਗੇ ਭਾਈ ਚੰਬਾ ਸਿੰਘ ਨੂੰ ਲਹੌਰ ਦਾ ਸੂਬੇਦਾਰ ਤੇ ਭਾਈ ਗੰਗਾ ਸਿੰਘ ਨੂੰ ਸੂਰਤ
ਬੰਦਰਗਾਹ ਦਾ ਬਾਦਸ਼ਾਹ ਬਣਾਇਆ। ਭਾਈ ਸ਼ਮੀਰ ਸਿੰਘ, ਭਾਈ ਸੁਲਤਾਨ ਸਿੰਘ ਦੋਵੇਂ ਇਕੱਠੇ ਪਏ ਸਨ,
ਉਨ੍ਹਾਂ ਨੂੰ ਗੁਰੂ ਜੀ ਨੇ ਫਰੁਖਾਬਾਦ (ਉੱਤਰ ਪ੍ਰਦੇਸ਼) ਦੀ ਸੂਬੇਦਾਰੀ ਦਿੱਤੀ। ਭਾਈ ਮਈਆ ਸਿੰਘ ਨੂੰ
ਪੰਜਾਹ ਹਜ਼ਾਰੀ ਦਾ ਖਿਤਾਬ ਬਖਸ਼ਿਆ ਤੇ ਭਾਈ ਮੱਜਾ ਸਿੰਘ ਨੂੰ ਕੰਧਾਰ ਦਾ ਰਾਜ ਭਾਗ ਸੌਂਪਿਆ। ਹੋਰ
ਅੱਗੇ ਭਾਈ ਸਰਜਾ ਸਿੰਘ ਸ਼ਹੀਦ ਪਿਆ ਸੀ ਜਿਸ ਨੂੰ ਪੰਜਾਹ ਹਜ਼ਾਰੀ ਦਾ ਵਰ ਦਿਤਾ। ਭਾਈ ਸਾਧੂ ਸਿੰਘ ਨੂੰ
ਮੁਲਤਾਨ ਸੂਬੇ ਦਾ ਰਾਜ ਭਾਈ ਗੁਲਾਬ ਸਿੰਘ ਤੇ ਭਾਈ ਹਰਸਾ ਸਿੰਘ ਨੂੰ ਸਵਾ ਲੱਖੀ ਪਦਵੀ ਦਿੱਤੀ। ਭਾਈ
ਸੰਤ ਸਿੰਘ ਜੀ ਨੂੰ ਦਿੱਲੀ ਦਾ ਪਾਤਸ਼ਾਹ ਕਿਹਾ। ਭਾਈ ਹਰੀ ਸਿੰਘ ਤੇ ਭਾਈ ਧੰਨਾ ਸਿੰਘ ਨੂੰ ਮੈਣ
ਦੁਆਬਾ ਦੀ ਸਰਦਾਰੀ ਤੇ ਭਾਈ ਕੀਰਤ ਸਿੰਘ ਨੂੰ ਬਿਬੇਕ ਦੀ ਉਪਾਧੀ ਦਿਤੀ। ਭਾਈ ਬੂੜ (ਬੁੱਢਾ) ਸਿੰਘ
ਜੀ ਨੂੰ ਪਰਬਤਾਂ ਦਾ ਰਾਜਾ ਬਣਾ ਦਿਤਾ। ਭਾਈ ਕੇਸੋ ਸਿੰਘ ਤੇ ਭਾਈ ਜਾਦੋ ਸਿੰਘ ਦੋਹਾਂ ਨੂੰ ਪਿਸ਼ਾਵਰ
ਦਾ ਹੁਕਮਰਾਨ ਬਣਾਇਆ। ਭਾਈ ਸੋਭਾ ਸਿੰਘ ਨੂੰ ਕਾਬਲ ਦਾ ਬਾਦਸ਼ਾਹ ਤੇ ਭਾਈ ਜੋਗਾ ਸਿੰਘ ਨੂੰ ਰੂਮ ਦੇ
ਬਾਦਸ਼ਾਹ ਦਾ ਖਿਤਾਬ ਦਿਤਾ। ਭਾਈ ਭੰਗਾ ਸਿੰਘ ਨੂੰ ਦਾ ਬਾਦਸ਼ਾਹ ਬਣਾ ਦਿਤਾ। ਭਾਈ ਜੰਗਾ ਸਿੰਘ ਨੂੰ
ਕਾਸ਼ੀ ਪਤੀ, ਭਾਈ ਧਰਮ ਸਿੰਘ ਨੂੰ ਬਲਖਬੁਖਾਰਾ, ਭਾਈ ਕਰਮ ਸਿੰਘ ਨੂੰ ਮੱਕੇ ਮਦੀਨੇ ਦਾ ਰਾਜ ਤੇ ਭਾਈ
ਕਾਲਾ ਸਿੰਘ ਨੂੰ ਤੁਰਕੀ ਦਾ ਤਖਤ ਪ੍ਰਦਾਨ ਕੀਤਾ (ਪੰਜਾਬ ਕੋਸ਼, ਭਾਸ਼ਾ ਵਿਭਾਗ ਪੰਜਾਬ, ੨੦੦੪, ਪੰਨਾ
੭੮੭)। ਇਸੇ ਤਰ੍ਹਾਂ ਭਾਈ ਕਿਰਪਾਲ ਸਿੰਘ, ਭਾਈ ਰਾਇ ਸਿੰਘ, ਸੀਤਲ ਸਿੰਘ ਤੇ ਲਛਮਣ ਸਿੰਘ ਨੂੰ ਵੀ
ਪਦਵੀਆਂ ਬਖਸ਼ੀਆਂ। ਗੁਰੂ ਗੋਬਿੰਦ ਸਿੰਘ ਜੀ ਦਾ ਸ਼ਹੀਦ ਸਿੰਘਾਂ ਨੂੰ ਸਨਮਾਨਣ ਦਾ ਇਹ ਢੰਗ ਅਨੂਠਾ ਸੀ।
**********************************************************************
ਨਾਨਕ ਲਾਮਾ
ਕਰਨਲ ਡਾ ਦਲਵਿੰਦਰ ਸਿੰਘ ਗ੍ਰੇਵਾਲ
ਗੁਰੂ ਨਾਨਕ ਦੇਵ ਜੀ ਨੇ ਨੌ ਖੰਡ ਪ੍ਰਿਥਵੀ ਭ੍ਰਮਣ ਕਰਕੇ ਸੱਚ ਦਾ ਸੁਨੇਹਾ ਘਰ ਘਰ ਦਿਤਾ। ਜਿਨ੍ਹਾਂ
ਜਿਨ੍ਹਾਂ ਲੋਕਾਂ ਨੂੰ ਗੁਰੂ ਜੀ ਮਿਲੇ ਸਭਨਾਂ ਨੇ ਗੁਰੂ ਜੀ ਦਾ ਪ੍ਰਭਾਵ ਕਬੂਲਿਆ, ਅਪਣੇ ਅਪਣੇ
ਪ੍ਰਭਾਵ ਅਨੁਸਾਰ ਉਨ੍ਹਾਂ ਨੇ ਗੁਰੂ ਜੀ ਨੂੰ ਦਿਲ ਮਨ ਵਿਚ ਉਤਾਰ ਲਿਆ ਤੇ ਅਪਣੀ ਸੂਝ ਅਨੁਸਾਰ, ਅਪਣੇ
ਸਭਿਆਚਾਰ ਅਨੁਸਾਰ ਗੁਰੂ ਜੀ ਨੂੰ ਨਵਾਂ ਨਾਮ ਦੇ ਲਿਆ। ਜਿੱਥੇ ਨੇਪਾਲ ਵਿਚ ਨਾਨਕ ਰਿਸ਼ੀ, ਸ੍ਰੀ ਲੰਕਾ
ਵਿਚ ਨੰਨ੍ਹਾ ਬੁੱਧ, ਚੀਨ ਵਿਚ ਬਾਬਾ ਫੂਸਾ, ਜੱਦਾ ਅਰਬ ਵਿਚ ਨਾਨਕ ਪੀਰ, ਮੱਕਾ (ਅਰਬ), ਅਲੈਪੋ
(ਸੀਰੀਆ) ਵਿਚ ਤੇ ਊਰਾ ਤਿਊਬੇ (ਰੂਸ) ਵਿਚ ਵਲੀ ਹਿੰਦ, ਕਾਹਿਰਾ ਮਿਸਰ ਵਿਚ ਨਾਨਕ ਵਲੀ, ਤੁਰਕਿਸਤਾਨ
(ਰੂਸ) ਵਿਚ ਨਾਨਕ ਵਲੀ ਹਿੰਦ, ਅਲਕੂਤ ਤੇ ਬਗਦਾਦ (ਇਰਾਕ) ਵਿਚ ਬਾਬਾ ਨਾਨਕ, ਬੁਖਾਰਾ (ਰੂਸ) ਵਿਚ
ਨਾਨਕ ਕਦਮਦਾਰ, ਮਜ਼ਹਰ ਸ਼਼ਰੀਫ ਵਿਚ ਪੀਰ ਬਾਲਿਗਦਾਨ ਅਤੇ ਤਿਬਤ, ਨੇਪਾਲ, ਭੂਟਾਨ, ਸਿਕਿਮ, ਅਰੁਣਾਚਲ
ਆਦਿ ਵਿਚ ਉਸਨੂੰ ਗੁਰੂ ਰਿੰਪੋਸ਼ ਤੇ ਨਾਨਕ ਲਾਮਾ ਨਾਵਾਂ ਨਾਲ ਯਾਦ ਕੀਤਾ ਜਾਂਦਾ ਸੀ। ਪੇਸ਼ ਹੈ ਗੁਰੂ
ਨਾਨਕ ਦੇਵ ਜੀ ਦਾ ਨਾਨਕ ਲਾਮਾ ਰੂਪ।
(ਨੋਟ:- ਇਸ ਲੇਖ ਦਾ ਬਾਕੀ
ਹਿੱਸਾ ਫੋਟੋਆਂ ਸਮੇਤ ਪੜ੍ਹਨ ਦੇਖਣ ਲਈ ਇੱਥੇ ਕਲਿਕ ਕਰੋ। ਲੇਖ ਵਿਚਲੀਆਂ ਸਾਰੀਆਂ ਗੱਲਾਂ ਹੋ ਸਕਦਾ
ਹੈ ਕਿ ਕਈਆਂ ਨੂੰ ਨਾ ਚੰਗੀਆਂ ਲੱਗਣ ਪਰ ਇਹ ਸਿਰਫ ਜਾਣਕਾਰੀ ਲਈ ਹੈ-ਸੰਪਾਦਕ)
(10/12/11)
ਡਾ. ਪਰਮਜੀਤ ਸਿੰਘ
ਸਿੱਖ ਮਾਰਗ ਦੇ ਸੰਪਾਦਕ
ਤੇ ਸਾਰੇ ਪਾਠਕ ਭੈਣਾਂ ਭਾਈਆਂ ਨੂੰ ਗੁਰ ਫਤਿਹ ਪ੍ਰਵਾਨ ਹੋਵੇ ਜੀ,
ਸਿੱਖ ਰਹਿਤ ਮਰਿਯਾਦਾ ਵਿੱਚ ਸੋਧ ਦੀ ਗੱਲ ਤੱਤ ਗੁਰਮੱਤਿ ਵਾਲੇ ਵੀਰਾਂ ਨੇ ਸ਼ੁਰੂ ਕੀਤੀ
ਹੈ, ਬਹੁਤ ਬਹੁਤ ਧੰਨਵਾਦ, ਭਾਈ ਧੁੰਦਾ ਦਾ ਬਿਆਨ ਪੜ੍ਹਕੇ ਥੋੜੀ ਨਿਰਾਸਾ ਹੋਈ, ਪਰ ਉਹਨਾ ਦੀਆਂ
ਮਜਬੂਰੀਆਂ ਨੂੰ ਸਮਝਦੇ ਹੋਏ ਨਿਰਾਸ ਨਹੀ ਹੋਣਾ ਚਾਹੀਦਾ। ਇਹਨਾ ਸੋਧਾਂ ਕਰਨ ਲਈ ਗੁਰਬਾਣੀ ਤੋਂ ਸੇਧ
ਲੈ ਲੈਣ ਵਿੱਚ ਕੋਈ ਨੁਕਸਾਨ ਨਹੀ ਗੁਰੂ ਗ੍ਰੰਥ ਤੇ ਗੁਰਬਾਣੀ ਸਾਡੀ ਕਸਵੱਟੀ ਹੈ।
“ਹੁਕਮੁ ਮੰਨਿਹੁ ਗੁਰੂ ਕੇਰਾ ਗਾਵਹੁ ਸਚੀ ਬਾਣੀ”॥”ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ॥ ਬਾਣੀ ਤ
ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ॥ ਕਹਦੇ ਕਚੇ ਸੁਣਦੇ ਕਚੇ ਕਚੀ ਆਖਿ ਵਖਾਣੀ”॥”ਕਹੈ ਨਾਨਕੁ
ਸਤਿਗੁਰੂ ਬਾਝਹੁ ਹੋਰ ਕਚੀ ਬਾਣੀ”॥”ਜੇ ਮਿਰਤਕ ਕਉ ਚੰਦਨੁ ਚੜਾਵੈ॥ ਉਸ ਤੇ ਕਹਹੁ ਕਵਨ ਫਲ ਪਾਵੈ॥ ਜੇ
ਮਿਰਤਕ ਕਉ ਬਿਸਟਾ ਮਾਹਿ ਰਲਾਈ॥ ਤਾ ਮਿਰਤਕ ਕਾ ਕਿਆ ਘਟਿ ਜਾਈ”॥ ਤੇ ਹੋਰ ਬਹੁਤ ਸਾਰੇ ਸਬਦ
ਹਨ ਜੋ ਸਾਨੂ ਰਹਿਤ ਮਰਿਯਾਦਾ ਵਿੱਚ ਸੋਧ ਕਰਨ ਲਈ ਰਾਹ ਪੱਧਰਾ ਕਰਦੀਆਂ ਹਨ, ਵਿਚਾਰਾਂ ਕਰਨ ਲਈ ਸਮਾਂ
ਥੋੜਾ ਵਧਾ ਲਿਆ ਜਾਵੇ।
ਡਾ. ਪਰਮਜੀਤ ਸਿੰਘ ਫੋਨ +919814956247
(09/12/11)
ਜਗਮੋਹਨ ਕੌਰ ਬੱਸੀ ਪਠਾਣਾਂ
ਟੁਰ ਗਈ ਸ਼ੇਰਨੀ ਮਾਂ ਸਾਡੀ
ਸ਼ੇਰ ਪੁੱਤਰ ਦੀ ਸ਼ੇਰਨੀ ਮਾਂ
ਤੂੰ ਵੀ ਸਾਡਾ ਘਰ ਸੁੰਞਾ ਕਰ ਕੇ ਚਲ ਗਈ।
ਘਰ ਵਿਚ ਇਕ ਪਲ ਤਾਂ ਉਦਾਸੀ ਛਾ ਗਈ;
ਤੇ ਫਿਰ ਮਨ ਬੋਲਿਆ:
'ਦੇਹ ਸੱਜਣ ਅਸੀਸੜੀਆ ਜਿਉ ਹੋਵੈ ਸਾਹਿਬ ਸਿਉ ਮੇਲ।'
'ਘਲੇ ਆਵਹਿ ਨਾਨਕਾ ਸਦੇ ਹੀ ਉਠੀ ਜਾਹਿ।'
ਅੰਬੜੀਏ! ਤੂੰ ਸਿਰਫ਼ ਜਿੰਦੇ ਦੀ ਹੀ ਮਾਂ ਨਹੀਂ ਸੀ;
ਤੂੰ ਸਾਰੇ ਜੁਝਾਰੂਆਂ ਦੀ ਜਾਨ ਸੀ।
ਜਿਸ ਜਿਸ ਦੇ ਸਿਰ 'ਤੇ ਤੇਰੇ ਹੱਥ ਦੀ ਛੋਹ ਲਗੀ
ਭਾਗਾਂ ਵਾਲਾ ਹੋ ਗਿਆ।
ਜਿਸ ਜਿਸ ਨੇ ਤੇਰਾ ਦੀਦਾਰ ਕੀਤਾ
ਉਹ ਰੂਹ ਤਕ ਸਰੋਬਰ ਹੋ ਗਿਆ।
ਤੇਰੇ ਪਿਆਰ ਦਾ ਭਾਗੀ ਜੋ ਬਣਿਆ
ਉਹ ਕੱਖਾਂ ਤੋਂ ਲੱਖਾਂ ਦਾ ਹੋ ਗਿਆ।
ਅਜ ਓਹ ਖ਼ਜ਼ਾਨਾ ਖੋ ਗਿਆ।
ਘਰ ਵੀਰਾਨ ਸਾਡਾ ਹੋ ਗਿਆ।
ਅੰਮੀਏ ਤੇਰਾ ਕਰਜ਼ਾ ਕੌਮ ਉਤਾਰ ਸਕਦੀ ਨਹੀਂ ।
ਸ਼ੇਰਨੀ ਮਾਂ ਦੀ ਯਾਦ ਕਦੇ ਵਿਸਾਰ ਸਕਦੀ ਨਹੀਂ ।
- ਜਗਮੋਹਨ ਕੌਰ ਬੱਸੀ ਪਠਾਣਾਂ
(09/12/11)
ਗੁਰਚਰਨ ਸਿੰਘ ਪੱਖੋਕਲਾਂ
ਗਿਆਨ, ਵਿਗਿਆਨ ਅਤੇ ਅਗਿਆਨ: ਗੁਰਚਰਨ ਪੱਖੋਕਲਾਂ 9417727245
ਦੇਸ ਵਿੱਚ ਵਿਗਿਆਨ ਤੋਂ ਆਈ ਉਦਯੋਗਿਕ ਕਰਾਂਤੀ ਅਤੇ ਨਵੀਂ ਤਕਨੀਕ ਨੇ ਜੀਵਨ ਸੈਲੀ ਨੂੰ
ਬਦਲ ਕੇ ਰੱਖ ਦਿੱਤਾ ਹੈ। ਭਾਵੇਂ ਹੁਣ ਤੱਕ ਪੜਦੇ ਆਏ ਹਾਂ ਕਿ ਸਭ ਤੋਂ ਪਹਿਲਾਂ ਉਦਯੋਗਿਕ ਕਰਾਂਤੀ
ਇੰਗਲੈਂਡ ਵਿੱਚ ਆਈ ਹੈ ਪਰ ਪਿੱਛਲੇ ਤੀਹ ਕੁ ਸਾਲਾਂ ਵਿੱਚ ਆਈ ਨਵੀਂ ਇਲੈਕਟਰੋਨਿਕਸ ਅਤੇ ਡਿਜੀਟਲ
ਕਰਾਂਤੀ ਨੇ ਤਾਂ ਇੱਕ ਨਵਾਂ ਇਨਲਾਬ ਖੜਾ ਕਰ ਦਿੱਤਾ ਹੈ। ਇਸ ਕਰਾਂਤੀ ਸਾਹਮਣੇ ਸਭ ਕਰਾਂਤੀਆਂ
ਫਿੱਕੀਆਂ ਲੱਗਦੀਆਂ ਹਨ। ਹੁਣ ਬਿਜਲਈ ਮੀਡੀਆ ਅਤੇ ਇੰਟਰਨੈਟ ਨੇ ਸਮੁੱਚੇ ਸੰਸਾਰ ਦੀ ਜੀਵਨ ਸੈਲੀ ਨੂੰ
ਪਰਭਾਵਤ ਕਰਨਾਂ ਸੁਰੂ ਕਰ ਦਿੱਤਾ ਹੈ। ਹਰ ਮਨੁੱਖ ਦੇ ਵਿੱਚ ਨਵੀਂ ਆਧੁਨਿਕ ਜੀਵਨ ਸੈਲੀ ਨੂੰ ਅਪਣਾਉਣ
ਦੀ ਲਾਲਸਾ ਵੱਧ ਰਹੀ ਹੈ । ਕੰਪਨੀਆਂ ਆਪਣੇ ਮਾਲ ਦੀ ਖਪਤ ਵਧਾਉਣ ਦੇ ਲਈ ਜੋ ਮਸਹੂਰੀ ਯੁੱਧ ਚਲਾ
ਰਹੀਆਂ ਹਨ ਨੇ ਬਲਦੀ ਅੱਗ ਵਿੱਚ ਤੇਲ ਪਾਉਣ ਦਾ ਕੰਮ ਕੀਤਾ ਹੈ। ਦੁਨੀਆਂ ਦੀ ਹਰ ਵਸਤੂ ਵਪਾਰਕ ਬਣ ਗਈ
ਹੈ। ਪਾਣੀ ਅੱਗ ਮਿੱਟੀ ਅਤੇ ਹਵਾ ਵਰਗੀਆਂ ਕੁਦਰਤੀ ਵਸਤਾਂ ਨੂੰ ਵੀ ਕੀਮਤੀ ਬਣਾ ਦਿੱਤਾ ਗਿਆ ਹੈ ।
ਅਣਦਿਸਦਾ ਸਿਰਫ ਅਨੁਭਵ ਕੀਤਾ ਜਾਣ ਵਾਲੇ ਆਸਮਾਨ ਦਾ ਵੀ ਅਰਬਾਂ ਵਿੱਚ ਮੁੱਲ ਪਾ ਦਿੱਤਾ ਗਿਆ ਹੈ ।
ਵਨ ਜੀ , ਟੂ ਜੀ, ਥਰੀ ਜੀ ਆਦਿ ਨਾਂਵਾਂ ਤੇ ਸਪੈਕਟਰਮ ਭਾਵ ਅਸਮਾਨ ਵਿੱਚ ਚੱਲਣ ਵਾਲੀਆਂ ਇਲੈਕਟਿਰਕ
ਲਹਿਰਾਂ ਨੂੰ ਵੀ ਸਰਕਾਰਾਂ ਨੇ ਆਮਦਨੀ ਦਾ ਸਾਧਨ ਬਣਾ ਲਿਆ ਹੈ। ਸੋ ਅੱਜ ਕੱਲ ਤਾਂ ਬਹੁਤੇ ਲੋਕ
ਗੱਲਾਂ ਕਰਨ ਲਈ ਵੀ ਪੈਸਾ ਖਰਚਣ ਲਈ ਮਜਬੂਰ ਹੋ ਗਏ ਹਨ। ਅੱਜ ਕੱਲ ਦੂਰ ਖੜੇ ਵਿਅਕਤੀ ਨੂੰ ਕੋਈ ਹਾਕ
ਮਾਰਕੇ ਬੁਲਾਉਣਾਂ ਤੌਹੀਨ ਸਮਝਦਾ ਹੈ ਪਰ ਉਸਨੂੰ ਹਾਕ ਮਾਰਨ ਲਈ ਮੋਬਾਈਲ ਤੇ ਪੈਸਾ ਖਰਚਣਾਂ ਸਾਨ
ਸਮਝਦਾ ਹੈ। ਅੱਜ ਕੱਲ ਮੁਫਤ ਮੰਨੀ ਜਾਣ ਵਾਲੀ ਕੁਦਰਤੀ ਨਿਆਮਤ ਪਾਣੀ ਦਾ ਵੀ ਹਰ ਕੋਈ ਬਿੱਲ ਅਦਾ
ਕਰਦਾ ਹੈ। ਨਹਾਉਣ ਲਈ ਪਾਣੀ ਵੀ ਹੁਣ ਬਿਜਲੀ ਨਾਲ ਗਰਮ ਕਰਨ ਸਮੇਂ ਪੰਜ ਦਸ ਰੁਪਏ ਤੱਕ ਦੀਆਂ ਇੱਕ ਦੋ
ਯੂਨਿਟਾਂ ਮੱਚ ਜਾਂਦੀਆਂ ਹਨ। ਚੁੱਲਾ ਬਾਲਣ ਵਾਲਿਆਂ ਨੂੰ ਵੀ ਪੰਜ ਰੁਪਏ ਕਿਲੋ ਲੱਕੜ ਖਰੀਦਣੀ ਪੈਂਦੀ
ਹੈ। ਗੈਸ ਨਾਲ ਰਸੋਈ ਚਲਾਉਣ ਵਾਲਿਆਂ ਦਾ ਤਾਂ ਗੈਸ ਤੇ ਖਰਚਾ ਹੋਣਾਂ ਨਿਸਚਿਤ ਹੈ ਹੀ। ਇਸ ਵਿਗਿਆਨ
ਨਾਲ ਜੋ ਤਰੱਕੀ ਅਤੇ ਉਦਯੋਗਿਕ ਕਰਾਂਤੀ ਹੋਈ ਹੈ ਉਸ ਵਿੱਚ ਤਾਂ ਸਿਰ ਤੋਂ ਵਾਹੁਣ ਸਮੇਂ ਕੰਘੇ ਵਿੱਚ
ਆਏ ਕੇਸ਼ ਵੀ ਮੁੱਲ ਵਿਕਣ ਲਾ ਦਿੱਤੇ ਹਨ। ਕੇਸਾਂ ਦਾ ਮੁੱਲ ਹੁਣ ਅੜ ਕੇ ਲਿਆ ਜਾਂਦਾਂ ਹੈ। ਜਦ ਕੋਈ
ਵਿਅਕਤੀ ਲੰਬੇ ਕੇਸ ਪਹਿਲੀ ਵਾਰ ਕਟਵਾਉਂਦਾਂ ਹੈ ਤਦ ਉਹਨਾਂ ਦੀ ਕੀਮਤ ਤਾਂ ਮੱਸੇ ਰੰਗੜ ਦੇ ਸਿਰਾਂ
ਨਾਲੋ ਵੀ ਵੱਧ ਮਿਲਣ ਲੱਗ ਪਈ ਹੈ ਅਤੇ ਲੋਕ ਖੁਦ ਹੀ ਇਕੱਲੇ ਵਾਲਾਂ ਦੀ ਕੀਮਤ ਦੋ ਤਿੰਨ ਸੌ ਵਸੂਲਦੇ
ਹਨ। ਇਹੋ ਜਿਹੇ ਜਮਾਨੇ ਨੂੰ ਹੁਣ ਵਿਗਿਆਨ ਦਾ ਜਮਾਨਾ ਕਿਹਾ ਜਾਵੇ ਜਾਂ ਅਗਿਆਨ ਦਾ ਫੈਸਲਾ ਕਰਨਾਂ
ਮੁਸਕਿਲ ਹੈ। ਇਹੋ ਜਿਹੇ ਵਿਗਿਆਨ ਨੂੰ ਜੋ ਲੋਕ ਤਰੱਕੀ ਦੱਸਦੇ ਹਨ ਉਹ ਭੁੱਲ ਜਾਂਦੇ ਹਨ ਕਿ ਇਸ
ਤਰੱਕੀ ਨੇ ਸਾਡੀਆਂ ਕਦਰਾਂ ਕੀਮਤਾਂ ਦੀ ਜੋ ਬਲੀ ਲਈ ਹੈ ਉਹਨਾਂ ਦਾ ਮੁੱਲ ਕਿਧਰੋਂ ਵੀ ਨਹੀਂ
ਮਿਲਣਾਂ।
ਅੱਜ ਇਸ ਤਰੱਕੀ ਨੇ ਮਨੁੱਖ ਨੂੰ ਸਵਾਰਥੀ ਹੋਣ ਲਈ ਮਜਬੂਰ ਕਰ ਦਿੱਤਾ ਹੋਇਆ ਹੈ। ਇਸ ਸਵਾਰਥ ਪੁਣੇ ਦੀ
ਗੋਦੀ ਵਿੱਚ ਡਿੱਗਿਆ ਮਨੁੱਖ ਮਨੁੱਖੀ ਰਿਸਤੇ ਅਤੇ ਸਮਾਜਿਕ ਕਦਰਾਂ ਕੀਮਤਾਂ ਤੋਂ ਵੀ ਦੂਰ ਜਾਈ ਜਾ
ਰਿਹਾ ਹੈ। ਮਾਪੇ ਆਪਣੀ ਔਲਾਦ ਵਿੱਚ ਜਾਇਦਾਦ ਵੰਡਣ ਸਮੇਂ ਆਪਣਾਂ ਹਿੱਸਾ ਰੱਖਣ ਲਈ ਮਜਬੂਰ ਹਨ। ਕਈ
ਵਾਰ ਅਨੇਕਾਂ ਘਰਾਂ ਵਿੱਚ ਤਾਂ ਮਾਂ ਅਤੇ ਪਿਉ ਦੀ ਵੀ ਵੰਡ ਪੈ ਜਾਦੀ ਹੈ। ਹੁਣ ਕੋਈ ਮਾਂ ਪਿਉ ਦੀ
ਸੇਵਾ ਨਹੀਂ ਕਰਦਾ ਬਲਕਿ ਪੂਰਾ ਹਿਸਾਬ ਕਿਤਾਬ ਹੁੰਦਾਂ ਹੈ। ਜੋ ਪੁੱਤਰ ਮਾਪਿਆਂ ਨੂੰ ਨਾਲ ਰੱਖਦਾ ਹੈ
ਤਾਂ ਉਹ ਉਸਦੀ ਜਾਇਦਾਦ ਦਾ ਲਾਲਚ ਕਾਰਨ ਹੀ ਇਹ ਕਰਦਾ ਹੈ। ਜੇ ਮਾਂ ਬਾਪ ਕੋਲ ਜਾਇਦਾਦ ਨਾਂ ਹੋਵੇ ਤਦ
ਅਮੀਰ ਘਰਾਂ ਵਾਲੇ ਤਾਂ ਬੂਹੇ ਭੇੜ ਲੈਂਦੇ ਹਨ। ਅੱਜ ਦਾ ਸਿਆਣਾਂ ਅਖਵਾਉਣ ਵਾਲਾ ਸਮਾਜ ਹੁਣ ਕਿਸੇ
ਗਰੀਬ ਨੂੰ ਆਪਣੇ ਬਰਾਬਰ ਲਿਆਉਣ ਵਾਲਾ ਕੋਈ ਕੰਮ ਨਹੀਂ ਕਰਦਾ ਅਤੇ ਨਾਂ ਹੀ ਹੁਣ ਕਿਸੇ ਗੁਆਂਢੀ ਉੱਪਰ
ਪਏ ਕੁਦਰਤੀ ਆਫਤ ਸਮੇਂ ਮੱਦਦ ਕਰਦਾ ਹੈ ਬਲਕਿ ਪਾਸਾ ਵੱਟਣ ਅਤੇ ਅਣਜਾਣ ਬਣਨ ਦਾ ਵਿਖਾਵਾ ਕਰਦਾ ਹੈ।
ਆਰਥਿੱਕ ਅਧਾਰ ਤੇ ਵਿਅਕਤੀ ਦਾ ਸਮਾਜੀ ਰੁਤਬਾ ਮਾਪਿਆ ਜਾਣ ਲੱਗ ਪਿਆ ਹੈ ਜਿਸ ਕਾਰਨ ਹੁਣ ਮਨੁੱਖ
ਇੱਜਤ ਨਾਂ ਦੀ ਚੀਜ ਨੂੰ ਵੀ ਪੈਸੇ ਕਮਾਉਣ ਲਈ ਵਰਤਣ ਲੱਗ ਪਿਆ ਹੈ। ਇੱਜਤਾਂ ਦੀ ਬਲੀ ਦੇਕੇ ਤਾਂ ਅੱਜ
ਲੋਕ ਰਾਜਸੱਤਾ ਦੀਆਂ ਪੌੜੀਆਂ ਤੱਕ ਚੜਨ ਲੱਗ ਪਏ ਹਨ ਅਤੇ ਇਸ ਤਰਾਂ ਰਾਜ ਗੱਦੀਆਂ ਤੱਕ ਪਹੁੰਚੇ ਲੋਕ
ਲੋਕਾਂ ਨੂੰ ਲੁੱਟਣ ਤੋਂ ਸਰਮ ਕਿਉਂ ਮੰਨਣ? ਸਮਾਜ ਦੀ ਵਰਤਮਾਨ ਹਾਲਤ ਵਿਗਿਆਨ ਦੁਆਰਾ ਪੈਦਾ ਕੀਤੀ
ਉਦਯੋਗਿਕ ਕਰਾਂਤੀ ਦਾ ਹੀ ਨਤੀਜਾ ਹੈ। ਜਿਸ ਵਿਗਿਆਨ ਵਿਚੋਂ ਮਨੁੱਖੀ ਰਿਸਤੇ ਮਨਫੀ ਹੋ ਜਾਣ ਉਸ
ਵਿਗਿਆਨ ਦੀਆਂ ਟਾਹਰਾਂ ਮਾਰਨ ਵਾਲੀ ਜਮਾਤ ਦਿਲ ਤੋਂ ਬਿਨਾਂ ਸਿਰਫ ਪਾਗਲ ਦਿਮਾਗ ਵਾਲੀ ਜਮਾਤ ਹੀ ਹੋ
ਸਕਦੀ ਹੈ। ਇਸ ਵਿਗਿਆਨ ਨਾਂ ਦੀ ਕਰਾਮਾਤ ਕੁਦਰਤ ਦਾ ਇੱਕ ਸਿਧਾਂਤ ਤਾਂ ਹੈ ਜਿਸ ਅਨੁਸਾਰ ਇਹ ਆਪਣੇ
ਵਿਚੋਂ ਹੀ ਭਸਮਾਸੁਰ ਪੈਦਾ ਕਰਦੀ ਰਹਿੰਦੀ ਹੈ ਅਤੇ ਇਹ ਜਿੰਨ ਹੀ ਇਸ ਕੁਦਰਤ ਵਿੱਚ ਤਾਕਤਵਰ ਤੋਂ
ਤਾਕਤਵਰ ਵਸਤੂਆਂ ਦੀ ਮੌਤ ਦਾ ਕਾਰਨ ਬਣਦਾ ਹੈ। ਇਸ ਵਕਤ ਇਸ ਧਰਤੀ ਨਾਂ ਦੇ ਗ੍ਰਹਿ ਤੇ ਇਹ ਵਿਗਿਆਨ
ਨਾਂ ਦਾ ਭਸਮਾਸੁਰ ਹੀ ਜਿਉਂਦੀਆਂ ਚੀਜਾਂ ਦੀ ਮੌਤ ਦਾ ਕਾਰਨ ਬਣੇਗਾ ਅਤੇ ਬਣ ਰਿਹਾ ਹੈ। ਸਭ ਤੋਂ
ਉੱਤਮ ਅਤੇ ਸਿਆਣਾਂ ਹੋਣ ਦਾ ਦਾਅਵਾ ਕਰਨ ਵਾਲਾ ਇਨਸਾਨ ਕੁਦਰਤੀ ਜਿੰਦਗੀ ਨੂੰ ਛੱਡ ਕੇ ਬਨਾੳੇਟੀ
ਜਿੰਦਗੀ ਜਿਉਂ ਰਿਹਾ ਹੈ ਆਪਣੀ ਸੁਰੱਖਿਆ ਦੇ ਨਾਂ ਤੇ ਤਾਕਤਵਰ ਐਟਮੀ ਸਕਤੀ ਵਧਾਈ ਜਾ ਰਿਹਾ ਹੈ। ਇਹ
ਤਾਕਤ ਜਾਂ ਕੋਈ ਇਸ ਤੋਂ ਵੱਡੀ ਹੋਰ ਤਾਕਤ ਜੋ ਮਨੁੱਖ ਰਚ ਲਵੇਗਾ ਜਰੂਰ ਹੀ ਕਦੇ ਨਾਂ ਕਦੇ ਆਪਣਾਂ
ਚਮਤਕਾਰ ਦਿਖਾ ਦੇਣਗੀਆਂ ਜੋ ਸਾਇਦ ਇਸ ਗ੍ਰਹਿ ਨੂੰ ਵੀ ਭਸਮ ਕਰ ਛੱਡੇ। ਬੇ ਰਹਿਮ ਹੋ ਰਿਹਾ ਗਿਆਨ
ਰਹਿਤ ਮਨੁੱਖ ਇੱਕ ਨਾਂ ਇੱਕ ਦਿਨ ਆਪਣੇ ਕਿਸੇ ਲਾਲਚ ਅਧੀਨ ਵਰਤੋਂ ਜਰੂਰ ਕਰੇਗਾ ਜੋ ਇਸ ਵਿਗਿਆਨ ਨੂੰ
ਮਨੁੱਖ ਦਾ ਅਗਿਆਨ ਸਿੱਧ ਕਰ ਦੇਵੇਗਾ।
-- ਗੁਰਚਰਨ ਸਿੰਘ ਪੱਖੋਕਲਾਂ ਫੋਨ +919417727245
(08/12/11)
ਹਰਜਿੰਦਰ ਸਿੰਘ “ਸਭਰਾਅ”
ਮਹਲੁ ਨ ਪਾਵੈ ਕਹਤੋ ਪਹੁਤਾ॥
ਲੂੰਬੜੀ ਬੇਹੱਦ ਚਲਾਕ ਜੀਵ ਹੈ, ਸ਼ੇਰ ਦਾ ਘੁਰਨਾ ਖਾਲੀ ਵੇਖ ਕੇ ਉਸ ਦੇ ਬਾਹਰ ਆਕੜ ਕੇ ਖਲੋ ਜਾਣ ਨਾਲ
ਲੂੰਬੜੀ ਦੀ ਇਹ ਚਲਾਕੀ ਤੇ ਵਿਖਾਵਾ ਉਸ ਨੂੰ ਬਹਾਦਰ ਸਾਬਤ ਨਹੀਂ ਕਰ ਸਕਦਾ ਅਤੇ ਨਾ ਹੀ ਜੰਗਲ ਦਾ
ਰਾਜਾ ਸਿੱਧ ਕਰਦਾ ਹੈ। ਟਟਹਿਣੇ ਨੂੰ ਸੂਰਜ ਸਮਝੀ ਬੈਠੇ ਲੋਕ ਭਾਵੇਂ ਨਹੀਂ ਜਾਣਦੇ ਕਿ ਉਹ ਭੁਲੇਖੇ
ਵਿੱਚ ਹਨ ਪਰ ਸੱਚਾਈ ਨੂੰ ਜਾਨਣ ਵਾਲੇ ਲੋਕ ਜਾਣਦੇ ਹਨ ਕਿ ਸੂਰਜ ਦੇ ਸਾਹਮਣੇ ਟਟਹਿਣੇ ਦੀ ਕੀ ਔਕਾਤ
ਹੈ। ਮਾਨਸਰ ਸਰੋਵਰ ਤੇ ਬੈਠਾ ਬਗਲਾ ਆਪਣੇ ਆਪ ਨੂੰ ਕਿੰਨਾਂ ਵੀ ਹੰਸ ਸਾਬਤ ਕਰਨ ਦੀ ਕੋਸ਼ਿਸ਼ ਕਰੇ ਪਰ
ਉਸ ਦੀ ਕਰਤੂਤ ਉਸ ਨੂੰ ਕਦੇ ਵੀ ਹੰਸ ਸਾਬਤ ਨਹੀਂ ਹੋਣ ਦਿੰਦੀ। ਪਾਵਨ ਗੁਰਬਾਣੀ ਦਾ ਫੁਰਮਾਨ ਇਨ੍ਹਾਂ
ਦੋ ਕਿਰਦਾਰਾਂ ਨੂੰ ਇਉਂ ਵੱਖਰਿਆਂ ਕਰਦੀ ਹੈ-:
ਹੰਸਾ ਹੀਰਾ ਮੋਤੀ ਚੁਗਣਾ ਬਗੁ ਡਡਾ ਭਾਲਣ ਜਾਵੈ॥ (ਪੰਨਾ- ੯੬੦)
ਪਰ ਇਸ ਸੱਚਾਈ ਤੋਂ ਮੂੰਹ ਮੋੜ ਕੇ, ਸੰਸਾਰੀ ਪਦਾਰਥਾਂ ਵੱਟੇ, ਥੋਕ ਦੇ ਭਾਅ ਈਮਾਨ ਦਾ ਸੌਦਾ
ਕਰ ਜਾਣ ਵਾਲਾ, ਕਲਯੁਗੀ ਸੁਭਾਅ ਦਾ ਮਨੁੱਖ, ਇੱਕ ਭਰਮ ਹੇਠ ਜਿਊਂਦਾ ਹੈ। ਉਸਦਾ ਇਹ ਭਰਮ ਕਿ ਮੈਂ
ਵਿਖਾਵੇ ਨਾਲ ਇਹ ਸਾਬਤ ਕਰ ਸਕਦਾ ਹਾਂ ਕਿ “ਮੈਂ ਮਹਾਨ ਹਾਂ ਤੇ ਮੰਜ਼ਿਲ ਤੇ ਪਹੁੰਚ ਚੁੱਕਾ ਹਾਂ”
ਉਸਦੀ ਸਭ ਤੋਂ ਬੁਰੀ ਆਦਤ ਹੁੰਦੀ ਹੈ। ਕਿਉਂਕਿ ਅਜਿਹੇ ਭਰਮ ਵਿੱਚ ਪੈ ਗਿਆ ਮਨੁੱਖ ਕਦੇ ਸੱਚਾਈ ਤੇ
ਧਰਮ ਵੱਲ ਇੱਕ ਪੈਰ ਵੀ ਨਹੀਂ ਪੁੱਟ ਸਕਦਾ ਕਿਉਂਕਿ ਉਸ ਨੂੰ ਆਪਣੇ ਪਹੁੰਚੇ ਹੋਣ ਦਾ ਭਰਮ ਰਾਹ ਵਿੱਚ
ਹੀ ਅਟਕਾਈ ਰੱਖਦਾ ਹੈ। ਗੁਰਬਾਣੀ ਨੇ ਇਸਦਾ ਇਉਂ ਜ਼ਿਕਰ ਕੀਤਾ ਹੈ-:
ਕਹਨ ਕਹਾਵਨ ਕਉ ਕਈ ਕੇਤੈ॥
ਐਸੋ ਜਨੁ ਬਿਰਲੋ ਹੈ ਸੇਵਕੁ ਜੋ ਤਤ ਜੋਗ ਕਉ ਬੇਤੈ॥ (ਪੰਨਾ-੧੩੦੨)
ਇਕ ਮਨੁੱਖ ਉਹ ਹੁੰਦਾ ਹੈ ਜਿਸਨੂੰ ਇਸ ਵਿੱਚ ਕੋਈ ਸ਼ੱਕ ਨਹੀਂ ਹੁੰਦਾ ਕਿ “ਮੈਂ ਅਧੂਰਾ
ਹਾਂ”। ਯਾਦ ਰਹੇ ਅਧੂਰੇਪਨ ਤੋਂ ਧਰਮ ਵੱਲ ਸਫਰ ਅਜਿਹਾ ਵਿਅਕਤੀ ਤਾਂ ਕਰ ਸਕਦਾ ਹੈ ਪਰ ਜਿਸ ਨੂੰ ਇਹ
ਭੁਲੇਖਾ ਘੇਰ ਲਵੇ ਕਿ “ਮੈਂ ਕੁੱਝ ਹਾਂ” ਉਹ ਤਾਂ ਗੁਰਮਤਿ ਮਾਰਗ ਤੇ ਚੱਲਣ ਦੇ ਯੋਗ ਹੀ ਨਹੀਂ
ਰਹਿੰਦਾ ਕਿਉਂਕਿ ਇਹੀ ਭੁਲੇਖਾ ਉਸ ਨੂੰ ਅਪਾਹਜ ਬਣਾਈ ਰੱਖਦਾ ਹੈ।
ਔਰੰਗਜ਼ੇਬ ਦੇ ਸੁਭਾਅ ਤੇ ਕਰਮ ਨੂੰ ਕਦੇ ਜਾਂਚਣ ਦਾ ਯਤਨ ਕਰ ਵੇਖਣਾ ਕੂੜ ਗ੍ਰਸੇ ਮਨੁੱਖ ਦਾ ਦੰਭ ਤੇ
ਸੱਚ ਧਰਮ ਵਿਚਲਾ ਅੰਤਰ ਸ਼ਪੱਸ਼ਟ ਹੋ ਜਾਵੇਗਾ। ਔਰੰਗਜ਼ੇਬ ਨਮਾਜ਼ਾਂ ਦਾ ਪਾਬੰਦ ਹੈ, ਰੋਜ਼ੇ ਰੱਖਦਾ ਹੈ,
ਤਸਬੀ ਫੇਰਦਾ ਹੈ ਤੇ ਮਸਜਿਦਾਂ ਲਈ ਦਾਨ ਪੁੰਨ ਲਈ ਦੌਲਤ ਖਰਚ ਕਰਦਾ ਹੈ। ਉਸਦੇ ਇਸ ਦੰਭ ਤੇ ਧਰਮੀ
ਹੋਣ ਤੇ ਈਮਾਨ ਪ੍ਰਸਤ ਹੋਣ ਦੀ ਮੋਹਰ ਲਾਉਂਦੇ ਹਨ ਉਹ ਧਾਰਮਿਕ ਆਗੂ ਜੋ ਖੁਦ ਉਸਦੀ ਮਾਇਕ ਚਕਾਚੌਂਧ
ਅਤੇ ਸੱਤਾ ਦੀ ਤਾਕਤ ਅੱਗੇ ਆਪਣਾ ਸਿਦਕ ਤੇ ਈਮਾਨ ਗਹਿਣੇ ਧਰ ਬੈਠੇ ਹਨ। ਉਸਦਾ ਇਹ ਸਾਰਾ ਕੁੱਝ ਦੰਭ
ਤੇ ਪਾਖੰਡ ਕਿਉਂ ਹੈ? ਜਦੋਂ ਕਿ ਇਨ੍ਹਾਂ ਸਾਰੇ ਧਰਮ ਕਰਮਾਂ ਨੂੰ ਵੇਖ ਕੇ ਕੋਈ ਵੀ ਉਸ ਨੂੰ ਧਾਰਮਿਕ
ਹੋਣ ਦਾ ਖਿਤਾਬ ਦੇ ਸਕਦਾ ਹੈ। ਉਸਦੇ ਰਾਜਸੀ ਚਰਿਤਰ ਤੇ ਬਣਾਈ ਪਾਲਿਸੀ ਨੇ ਜ਼ੁਲਮਾਂ ਦੀ ਹੱਦ ਕਰ
ਦਿੱਤੀ ਸੀ। ਉਸਦੇ ਫੁਰਮਾਨਾਂ ਤੇ ਖੁੱਲ੍ਹ ਖੇਡਣ ਦੀ ਛੋਟ ਨੇ ਗਰੀਬਾਂ ਦਾ ਲਹੂ ਨਿਚੋੜਿਆ ਤੇ ਕਿੰਨੇ
ਬੇਦੋਸ਼ੇ ਜ਼ੁਲਮ ਦੀ ਤਲਵਾਰ ਦਾ ਖਾਜਾ ਬਣ ਗਏ। ਕਿੰਨੇ ਘਰ ਉਜੜੇ ਤੇ ਧਰਮ ਅਸਥਾਨ ਗਿਰਾਏ ਗਏ। ਘੱਟ
ਗਿਣਤੀਆਂ ਦੇ ਸੱਥਰ ਵਿਛਾ ਦਿੱਤੇ ਗਏ ਤੇ ਜ਼ੁਲਮ ਦਾ ਭਾਂਡਾ ਭੰਨਣ ਵਾਲਿਆਂ ਨੂੰ ਚੁਣ ਚੁਣ ਕੇ ਖਤਮ
ਕੀਤਾ ਗਿਆ। ਔਰੰਗਜ਼ੇਬ ਵਲੋਂ ਕੀਤੇ ਗਏ ਧਾਰਮਕ ਕਰਮ ਉਸ ਨੂੰ ਧਰਮੀ ਨਾ ਬਣਾ ਸਕੇ ਨਾ ਹੀ ਰੱਬੀ ਰਾਹ
ਤੇ ਤੁਰਨ ਦਾ ਹੁਲਾਰਾ ਦੇ ਸਕੇ। ਕਿਉਂ? ਦੰਭ ਦੇ ਪਰਦੇ ਤੋਂ ਬਾਹਰ ਨਾ ਉਹ ਨਿਕਲ ਸਕਿਆ ਤੇ ਨਾ ਹੀ
ਸਮੇਂ ਦੇ ਧਾਰਮਿਕ ਆਗੂਆਂ ਨੇ ਉਸਦਾ ਇਹ ਭਰਮ ਦੂਰ ਕੀਤਾ ਸਗੋਂ ਇਸ ਭਰਮ ਦੇ ਜਾਲ਼ੇ ਨੂੰ ਹੋਰ ਗੂੜ੍ਹਾ
ਕਰ ਦਿੱਤਾ ਇਹ ਜਤਾ ਕੇ, ਕਿ “ਹੇ ਔਰੰਗਜ਼ੇਬ ਤੂੰ ਬਹੁਤ ਨੇਕ ਤੇ ਧਰਮੀ ਹੈਂ”। ਮਾਨੋਂ ਬਗਲਾ ਆਪਣੇ ਆਪ
ਨੂੰ ਹੰਸ ਹੀ ਸਮਝਣ ਦਾ ਭਰਮ ਪਾਲ਼ਦਾ ਰਿਹਾ। ਤੇ ਦੋਸ਼ੀ ਉਹ ਵੀ ਹਨ ਜਿਨ੍ਹਾਂ ਨੇ ਉਸ ਦੇ ਭਰਮ ਨੂੰ ਹੋਰ
ਗੂੜ੍ਹਾ ਕੀਤਾ।
ਇਸ ਜ਼ੁਲਮ ਦਾ ਡਟ ਕੇ ਵਿਰੋਧ ਕਰਨ ਵਾਲੇ ਧਰਮੀ ਸੂਰੇ ਗੁਰੂਦੇਵ ਤੇਗ ਬਹਾਦਰ ਸਾਹਿਬ ਤੇ ਉਨ੍ਹਾਂ ਦੇ
ਵਰੋਸਾਏ ਸਿਖਾਂ ਦੀ ਸ਼ਹਾਦਤ ਜ਼ੁਲਮ ਦੇ ਘੋਰਅੰਧਾਰ ਵਿੱਚ ਸੱਚਾਈ ਦੀ ਅਡੋਲ ਮੌਜੂਦਗੀ ਦਾ ਅਹਿਸਾਸ
ਕਰਵਾਉਂਦੀ ਹੈ। ਬਾਬਰ ਤੋਂ ਲੈ ਕੇ ਇੰਦਰਾ ਤੱਕ ਜ਼ੁਲਮ ਦੇ ਝੱਖੜਾਂ ਸਾਹਮਣੇ ਗੁਰੂ ਤੇ ਗੁਰੂ ਦੇ
ਪਿਆਰਿਆਂ ਦਾ ਸੱਚ ਸਿਦਕ ਹੀ ਧਰਮ ਦੀ ਅਜਿੱਤ ਤੇ ਸਦੀਵ ਕਾਲੀ ਜਿੱਤ ਦਾ ਝੰਡਾ ਬੁਲੰਦ ਕਰਦੀ ਆ ਰਹੀ
ਹੈ।
ਇਤਿਹਾਸ ਦੇ ਇਨ੍ਹਾਂ ਉਤਰਾਵਾਂ ਚੜ੍ਹਾਵਾਂ ਵਿੱਚ ਇੱਕ ਗੱਲ ਖਾਸ ਵਰਨਣਯੋਗ ਹੈ ਕਿ ਜਿਥੇ ਸਮੇਂ ਦੇ
ਹੁਕਮਰਾਨਾਂ ਦਾ ਜ਼ੁਲਮ ਤੇ ਜ਼ੁਲਮ ਤੇ ਪਰਦਾ ਪਾਉਣ ਲਈ ਧਰਮੀ ਹੋਣ ਦਾ ਕੀਤਾ ਗਿਆ ਦੰਭ ਤੇ ਪਾਖੰਡ
ਇਤਿਹਾਸ ਦੇ ਪੰਨਿਆਂ ਤੇ ਦਰਜ਼ ਹੈ। ਉਥੇ ਸਮੇਂ ਦੇ ਧਾਰਮਿਕ ਠੇਕੇਦਾਰਾਂ ਵਲੋਂ ਅਜਿਹੇ ਦੰਭੀ ਚਰਿੱਤਰ
ਦੇ ਮਾਲਕ ਲੋਕਾਂ ਦੀ ਕੀਤੀ ਤਾਬਿਆਦਾਰੀ, ਧਰਮ ਨਾਲ ਕੀਤਾ ਧ੍ਰੋਹ ਸਾਬਤ ਕਰਦੀ ਹੈ।
ਮਲਕ ਭਾਗੋ ਦੇ ਘਰ ਪਕਵਾਨ ਖਾਣ ਵਾਲਿਆਂ ਨੇ ਉਸਦੀ ਕਮਾਈ ਵਿੱਚ ਵਾਧੇ ਦੀਆਂ ਅਰਦਾਸਾਂ ਕਰਨੀਆਂ ਸਨ ਜੋ
ਹਰ ਸਾਲ ਹੀ ਕੀਤੀਆਂ ਜਾਂਦੀਆਂ ਸਨ। ਪਰ ਸਿਵਾਏ ਗੁਰੂ ਨਾਨਕ ਸਾਹਿਬ ਤੋਂ ਕਿਸੇ ਨੇ ਵੀ ਪਾਪ ਤੇ ਲਾਈ
ਜਾਂਦੀ ਧਰਮ ਦੀ ਮੋਹਰ ਦਾ ਵਿਰੋਧ ਨਾ ਕੀਤਾ। ਇਹੋ ਹੀ ਸਿੱਖੀ ਦਾ ਸੱਚ ਹੈ।
ਅਜਿਹੀਆਂ ਇੱਕ ਨਹੀਂ ਅਨਗਿਣਤ ਮਿਸਾਲਾਂ ਮਿਲ ਜਾਣਗੀਆਂ ਪਰ ਇਸ ਉਪਰੋਕਤ ਵੀਚਾਰ ਦਾ ਇੱਕ ਹੀ ਮੰਤਵ ਇਹ
ਦੱਸਣਾ ਹੈ ਕਿ ਅਜਿਹੇ ਵਰਤਾਰੇ ਦਾ ਸਿਖੀ ਵਿੱਚ ਕੋਈ ਥਾਂ ਨਹੀਂ ਹੈ। ਪਰ ਇਹ ਪਖੰਡਵਾਦ ਅੱਜ ਵੀ ਉਵੇਂ
ਹੀ ਚੱਲ਼ ਰਿਹਾ ਹੈ ਤੇ ਉਹ ਵੀ ਬੜੇ ਜ਼ੋਰ ਸ਼ੋਰ ਨਾਲ। ਸਿਖਾਂ ਦੇ ਧਾਰਮਕ ਆਗੂ ਕਥਿਤ ਜਥੇਦਾਰ ਆਪਣੇ
ਈਮਾਨ ਤੇ ਸਿਦਕ ਨੂੰ ਸਮੇਂ ਦੀ ਰਾਜਸੀ ਸੱਤਾ ਤੇ ਮਾਇਕ ਚਕਾਚੌਂਧ ਸਾਹਮਣੇ ਬੈਅ ਕਰ ਚੁੱਕੇ ਹਨ ਇਸ
ਸੌਦੇਬਾਜ਼ੀ ਵਿਚੋਂ ਹੀ ਦੰਭ ਦਾ ਪੱਖ ਪੂਰ ਕੇ ਖਾਲਸਾਈ ਪਰੰਪਰਾਵਾਂ ਤੇ ਗੁਰਮਤਿ ਸਿਧਾਂਤਾਂ ਦਾ ਵਿਰੋਧ
ਕਰਨ ਦੀ ਭਾਵਨਾ ਨੇ ਸਿਖੀ ਬਾਣੇ ਵਿੱਚ ਹੀ ਜਨਮ ਲੈ ਲਿਆ ਹੈ। ਤਨਖਾਹਦਾਰੀ ਤੇ ਪਦਵੀਆਂ ਦੇ ਮਾਣ ਨੇ
ਕੌਮੀ ਕਾਜ ਵਿੱਚ ਅੜਿੱਕਾ ਖੜਾ ਕਰ ਦਿੱਤਾ ਹੈ ਤੇ ਮਹਾਨ ਅਕਾਲ ਤਖਤ ਦੀ ਮਾਣ ਮਰਯਾਦਾ ਮੁੱਠੀ ਭਰ
ਬੰਦਿਆਂ ਦੀ ਕਠਪੁਤਲੀ ਬਣਾ ਦਿਤੀ ਗਈ ਹੈ ਜਿਸ ਨੂੰ ਉਹ ਜਿਵੇਂ ਮਰਜ਼ੀ ਵਰਤ ਸਕਦੇ ਹਨ। ਅਜਿਹੇ ਲੋਕਾਂ
ਦੇ ਮਨ੍ਹਾਂ ਵਿੱਚ ਨਾ ਤਾਂ ਖਾਲਸੇ ਦੀਆਂ ਪਰੰਪਰਾਵਾਂ ਦਾ ਮਾਣ ਰਿਹਾ ਹੈ ਤੇ ਨਾ ਹੀ ਸਿਖੀ ਕਾਜ ਨਾਲ
ਵਫਾਦਾਰੀ ਰਹੀ ਹੈ। ਸਿਖ ਅਖਵਾਉਂਦੇ ਲੋਕਾਂ ਵਿਚੋਂ ਸਿਖੀ ਸੋਚ ਨੂੰ ਖਤਮ ਕਰਨ ਦਾ ਜੋ ਪੈਂਤੜਾ ਸਮੇਂ
ਦੀਆਂ ਸਰਕਾਰਾਂ ਤੇ ਵਿਰੋਧੀ ਲਾਬੀਆਂ ਨੇ ਅਪਣਾਇਆ ਹੈ ਅੱਜ ਉਸ ਨੂੰ ਸਾਡੇ ਅਖੌਤੀ ਧਾਰਮਿਕ ਆਗੂ ਖੁਦ
ਹੀ ਸਿਰੇ ਚੜ੍ਹਾ ਰਹੇ ਹਨ। ਅੱਜ ਸੱਤਾ ਤੇ ਕਾਬਜ਼ ਚਿਹਰੇ ਉਸੇ ਦੰਭ ਵਰਤਾਰੇ ਦੇ ਮੋਹਰੇ ਹਨ ਜਿਸ ਨੂੰ
ਗੁਰਮਤਿ ਲਹਿਰ ਨੇ ਸੰਘਰਸ਼ ਕਰਕੇ ਵਾਰ ਵਾਰ ਪਛਾੜਿਆ ਹੈ। ਕੌਮੀ ਕਾਜ ਤੋਂ ਮੁੱਖ ਮੋੜਨ ਵਾਲੇ ਅਜਿਹੇ
ਚਿਹਰਿਆਂ ਦਾ ਪੰਥਕ ਖਿਤਾਬਾਂ ਨਾਲ ਕੀ ਰਿਸ਼ਤਾ ਹੈ? ਕੀ ਸਿਖੀ ਦਾ ਇਤਿਹਾਸ ਤੇ ਸਿਖ ਚੇਤਨਾ ਅਜਿਹੇ
ਖਿਤਾਬਾਂ ਨੂੰ ਸੱਚਿਆਂ ਸਵੀਕਾਰ ਕਰੇਗੀ? ਜਵਾਬ ਹੈ, ਕਦਾਚਿਤ ਨਹੀ!
ਜਥੇਦਾਰਾਂ ਵਲੋਂ ਸ: ਬਾਦਲ ਨੂੰ ਦਿੱਤਾ ਗਿਆ “ਪੰਥ ਰਤਨ ਫਖਰ-ਏ ਕੌਮ” ਇਸ ਕੜੀ ਵਿੱਚ ਕੋਈ ਪਹਿਲਾ
ਕੰਮ ਨਹੀਂ ਜਿਸ ਤੇ ਹੱਦੋਂ ਵੱਧ ਅਫਸੋਸ ਕੀਤਾ ਜਾਵੇ। ਬਲਕਿ ਇਹ ਤਾਂ ਇੱਕ ਕੜੀ ਦੇ ਹਿੱਸੇ ਵਜੋਂ ਹੈ
ਜਿਸਦਾ ਪਸਾਰਾ ਬਹੁਤ ਵੱਡਾ ਹੈ। ਪਰ ਮੈਂ ਇੰਨਾਂ ਹੀ ਕਹਿਣਾ ਚਾਹਾਂਗਾ ਕਿ ਸ: ਬਾਦਲ ਤੇ ਇਹ ਖਿਤਾਬ
ਦੇਣ ਵਾਲੇ ਜਥੇਦਾਰ ਆਪਣੀ ਜ਼ਮੀਰ ਨੂੰ ੧੯੭੮ ਵਿੱਚ ਨਿਰੰਕਾਰੀ ਕਾਂਡ ਵਿੱਚ ਸ਼ਹੀਦ ਹੋਏ ਸਿੰਘਾਂ ਦੀ
ਰੂਹ ਦੇ ਸਾਹਮਣੇ ਕਰਨ ਦਾ ਜ਼ਰਾ ਅਹਿਸਾਸ ਕਰ ਕੇ ਵੇਖਣ ਇੰਨਾਂ ਨੂੰ ਸੂਰਜ ਤੇ ਟਟਹਿਣੇ ਦੇ ਫਰਕ ਦਾ
ਅਹਿਸਾਸ ਹੋ ਜਾਵੇਗਾ। ਅਕਾਲ ਤਖਤ ਦੇ ਮਤਿਆਂ ਤੇ ਫੈਸਲਿਆਂ ਦਾ ਇਤਿਹਾਸ ਵਾਚ ਕੇ ਇੱਕ ਪਲ ਲਈ ਆਪਣੇ
ਆਪ ਨੂੰ ਅਕਾਲ ਤਖਤ ਦੇ ਸਿਧਾਂਤ ਦੀ ਅਦਾਲਤ ਵਿੱਚ ਖੜਾ ਕਰ ਕੇ ਵੇਖ ਲੈਣ ਆਪਣੇ ਦੋਸ਼ ਜਾਂ ਨਿਰਦੋਸ਼ ਦੇ
ਫੈਸਲੇ ਦਾ ਕਿਆਸ ਜ਼ਰੂਰ ਹੋਵੇਗਾ। ਜਿਸ ਤਖਤ ਦੇ ਸਿਧਾਂਤ ਤੋਂ ਜਥੇਦਾਰ ਤੇ ਸੱਤਾ ਦੇ ਮਾਲਕ ਚਿਹਰੇ
ਦੋਵੇਂ ਹੀ ਮੁਨਕਰ ਤੇ ਭਗੌੜੇ ਹਨ ਫਿਰ ਉਸੇ ਜਗ੍ਹਾ ਤੋਂ ਇਸ ਦੰਭ ਨੂੰ ਪਸਾਰਨ ਦਾ ਕੀ ਅਰਥ? ਭਾਈ
ਰਣਜੀਤ ਸਿੰਘ ਜੀ ਹੋਰਾਂ ਦੇ ਸ਼ਬਦਾਂ ਵਿੱਚ ਕਿ “ਇਸ ਕਾਰਵਾਈ ਨੇ ਅਰੂੜ ਸਿੰਘ ਵਲੋਂ ਕੀਤੀ ਕਾਰਵਾਈ ਦੀ
ਯਾਦ ਤਾਜ਼ਾ ਕਰਵਾ ਦਿੱਤੀ ਹੈ” ਕੋਈ ਝੂਠ ਨਹੀਂ। ਜੇਲ੍ਹਾਂ ਵਿੱਚ ਰੁਲਦੇ ਤੇ ਰੁਲ਼ ਚੁੱਕੇ ਸਿਖਾਂ ਦੀ
ਦਾਸਤਾਨ, ਪੰਝੀ ਹਜ਼ਾਰ ਲਾਸ਼ਾਂ ਦਾ ਹੋਕੇਦਾਰ ਭਾਈ ਖਾਲੜਾ, ਸਿਖ ਜਵਾਨੀ ਦਾ ਭੋਗਿਆ ਸੰਤਾਪ ਤੇ
ਖੇਡ੍ਹਿਆ ਗਿਆ ਸ਼ਿਕਾਰ, ਸਰਕਾਰੀ ਕਤਲੇਆਮ ਤੇ ਪੰਜਾਬ ਦੇ ਮਸਲੇ, ਕਿੰਨਾਂ ਕੁੱਝ ਹੈ ਜਿਸ ਵਿੱਚ “ਫਖਰ
ਏ ਕੌਮ” ? ਕਿੰਨੇ ਕਿੰਨੇ ਹਿੱਸੇਦਾਰ ਰਹੇ ਨੇ ਭਲਾ! ਜੇ ਮੁਕਟ ਸਜਾ ਕੇ “ਫਖਰ ਏ ਕੌਮ” ? ਹੋ ਸਕੀਦਾ
ਹੈ ਤਾਂ ਜਥੇਦਾਰਾਂ ਨੂੰ ਝਿਜਕ ਕਿਉਂ ਸਤਾਉਂਦੀ ਹੈ? ਜੇ ਸਿਖੀ ਦੇ ਵਿਨਾਸ਼ ਲਈ ਪੈਦਾ ਕੀਤੇ ਗਏ
ਡੇਰਿਆਂ ਨੂੰ ਚਾਰ ਚੰਨ ਲਾਉਣਾ ਪੰਥ ਰਤਨ ਦੀ ਨਿਸ਼ਾਨੀ ਹੈ ਤਾਂ ਫਿਰ ਜਥੇਦਾਰ ਇਹ ਖਿਤਾਬ ਉਨ੍ਹਾਂ
ਡੇਰੇਦਾਰਾਂ ਨੂੰ ਸਿੱਧਾ ਹੀ ਦੇ ਆਉਣ। ਇਸ ਨਾਲ ਜਥੇਦਾਰਾਂ ਦੀ ਸੋਚ ਦਾ ਪ੍ਰਗਟਾਅ ਵੀ ਹੋ ਜਾਵੇਗਾ।
ਯਾਦ ਰਹੇ ਇਹ ਉਹ ਦਰ ਹੈ ਜਿਥੇ ਪੀਰ ਬੁੱਧੂ ਸ਼ਾਹ ਆਪਣੇ ਪੁੱਤਰ ਕੁਰਬਾਨ ਕਰਕੇ ਵੀ ਕਲਗੀਧਰ ਦੇ ਕੇਸ
ਜੋ ਕੰਘੇ ਦਾ ਸ਼ਿੰਗਾਰ ਬਣੇ ਸਨ ਨੂੰ ਬਖਸ਼ਿਸ਼ ਲੋੜਦਾ ਹੈ। ਉਨ੍ਹਾਂ ਸੋਹਣੇ ਕੇਸਾਂ ਤੇ ਦੰਭ ਦਾ ਮੁਕਟ
ਸਜਾ ਕੇ ਕਲਗੀਧਰ ਦੀ ਇਲਾਹੀ ਬਖਸ਼ਿਸ਼ ਦਾ ਪਾਤਰ ਕੋਈ ਨਹੀਂ ਬਣ ਸਕਦਾ। ਕਿਉਂਕਿ ਗੁਰੂ ਨਾਨਕ ਦੇ ਦਰ
ਦੀਆਂ ਬਖਸ਼ਿਸ਼ਾਂ, ਦੰਭ ਤੇ ਲੂੰਬੜ ਚਾਲਾਂ ਦੇ ਘੇਰੇ ਤੋਂ ਕਿਤੇ ਦੂਰ ਹਨ, ਉਥੇ ਚਲਾਕੀਆਂ ਚੁਸਤੀਆਂ ਤੇ
ਵਿਖਾਵਿਆਂ ਦਾ ਅਰਥ ਹੀ ਕੋਈ ਨਹੀਂ।
ਅੱਜ ਖਾਲਸਾ ਇਸ ਸਾਰੇ ਮੰਚ ਤੋਂ ਗ਼ੈਰਹਾਜ਼ਰ ਹੈ ਤੇ ਉਸਦੀ ਪਰੰਪਰਾ ਵੀ। ਪਰ ਇਸ ਗ਼ੈਰ ਹਾਜ਼ਰੀ ਦਾ ਮਤਲਬ
ਖਾਲਸੇ ਸੀ ਸੋਚ ਦਾ ਪਤਨ ਨਾ ਸਮਝਿਆ ਜਾਵੇ ਬਲਕਿ ਇਹ ਪਾਪ, ਦੰਭ, ਤੇ ਸਾਜ਼ਿਸ਼ਾਂ ਨੂੰ ਖੁੱਲ੍ਹ ਖੇਡਣ
ਦੀ ਉਹੋ ਜਿਹੀ ਹੀ ਇਜਾਜ਼ਤ ਹੈ ਜਿਵੇਂ ਪੈਂਦੇ ਖਾਂ ਨੂੰ ਛਠਮ ਪੀਰ ਨੇ ਕਿਹਾ ਸੀ ਕਿ” ਪੈਂਦੇ ਖਾਂ
ਪਹਿਲਾਂ ਤੂੰ ਜ਼ੋਰ ਅਜਮਾਈ ਕਰ ਲੈ”। ਪੈੰਦੇ ਖਾਂ ਦੀਆਂ ਜੁਗਤਾਂ ਤੇ ਜੁਗਤਾਂ ਨਾਲ ਬਲ ਵਰਤ ਕੇ ਕੀਤੇ
ਵਾਰਾਂ ਦਾ ਕੀ ਹਸ਼ਰ ਹੋਇਆ ਤੇ ਕੀ ਨਤੀਜਾ ਨਿਕਲਿਆ ਸੀ ਭਲਾ? ਇਹ ਇਤਿਹਾਸ ਦਾ ਸੱਚ ਹੈ।
ਅੱਜ ਸਿਖੀ ਸੋਚ ਦਾ ਨਾਇਕ ਨਾ ਤਾਂ ਅਰੂੜ ਸਿੰਘ ਹੈ ਤੇ ਨਾ ਹੀ ਅਡਵਾਇਰ। ਸਿਖੀ ਸੋਚ ਵਿੱਚ ਤਾਂ ਸਦਾ
ਨਿਰਮਾਣਤਾ ਨਾਲ ਗੁਰਮਤਿ ਰਹਣੀ ਦਾ ਡੰਕਾ ਵਜਦਾ ਹੈ ਤੇ ਇਸਦੀ ਆਵਾਜ਼ ਦਮਾਮੇ ਦੀ ਉਹ ਸੱਟ ਹੈ ਜੋ ਬਾਬਾ
ਬੋਤਾ ਸਿੰਘ ਤੇ ਗਰਜਾ ਸਿੰਘ ਵਾਂਗ ਹਾਜ਼ਰੀ ਥੋੜ੍ਹੀ ਜਿਹੀ ਹੀ ਭਰਦੀ ਹੈ ਪਰ ਦੁਨਿਆਵੀ ਸੱਤਾ ਇਸ
ਸਾਹਮਣੇ ਕੂੜ ਹੈ! ਝੂਠ ਹੈ! ਛੋਟੀ ਹੈ! ਨਿਗੁਣੀ ਹੈ!
ਸ਼ੇਰ ਦਾ ਘੁਰਨਾ ਖਾਲੀ ਵੇਖ ਕੇ ਉਸ ਦੇ ਬਾਹਰ ਆਕੜ ਕੇ ਖਲੋ ਜਾਣ ਨਾਲ ਲੂੰਬੜੀ ਦੀ ਇਹ ਚਲਾਕੀ ਤੇ
ਵਿਖਾਵਾ ਉਸ ਨੂੰ ਬਹਾਦਰ ਸਾਬਤ ਨਹੀਂ ਕਰ ਸਕਦਾ ਅਤੇ ਨਾ ਹੀ ਜੰਗਲ ਦਾ ਰਾਜਾ ਸਿੱਧ ਕਰਦਾ ਹੈ।
ਝੂਠੇ ਕਉ ਨਾਹੀ ਪਤਿ ਨਾਉ॥
ਕਬਹੁ ਨ ਸੂਚਾ ਕਾਲਾ ਕਾਉ॥ (ਪੰਨਾ-੮੩੯)
ਹਰਜਿੰਦਰ ਸਿੰਘ “ਸਭਰਾਅ”
ਮੋ: ੦੯੮੫੫੫-੯੮੮੩੩
(08/12/11)
ਸਰਬਜੀਤ ਸਿੰਘ ‘ਧੂੰਦਾ’
ਰਹਿਤ ਮਰਯਾਦਾ ਅਤੇ ਬਾਣੀਆਂ ਬਾਰੇ ਸਪੱਸ਼ਟੀਕਰਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ॥
ਗੁਰਮਤਿ ਗਿਆਨ ਮਿਸ਼ਨਰੀ ਕਾਲਿਜ ‘ਲੁਧਿਆਣਾ’ ਦੇ ਸਾਰੇ ਪ੍ਰਚਾਰਕ ਅਤੇ ਦਾਸ ਵੀ ਸਦਾ
ਪੰਥ ਪ੍ਰਵਾਨਿਤ ਰਹਿਤ ਮਰਿਯਾਦਾ ਅਧੀਨ ਹੀ ਵਿਚਰਦੇ ਅਤੇ ਸਿੱਖੀ ਦਾ ਪ੍ਰਚਾਰ ਕਰਦੇ ਹਾਂ । ਸਾਡੇ
ਜੀਵਨ ਦਾ ਮਨੋਰਥ ਨਿਰੋਲ ਗੁਰਮਤਿ ਪ੍ਰਚਾਰ ਹੈ। ਸਾਡੇ ਪ੍ਰਚਾਰ ਕਰਨ ਦੀ ਕਸਵੱਟੀ ਸਿਰਫ ਗੁਰੂ ਗਰੰਥ
ਸਾਹਿਬ ਜੀ ਹੀ ਹਨ, ਪਰ ਕਈ ਸਿੱਖੀ ਵਿਰੋਧੀ ਬਿਪਰਵਾਦੀ ਸੰਪਰਦਾਈ ਸੋਚ ਵਾਲਿਆਂ ਨੇ ਇੰਟਰਨੈਟ ਅਤੇ
Youtube
ਉੱਪਰ ਦਾਸ (ਸਰਬਜੀਤ ਸਿੰਘ ‘ਧੂੰਦਾ’) ਦੀ ਆਵਾਜ਼ ਦੀ ਨਕਲ ਕਰਕੇ ‘ਜਾਪ ਸਾਹਿਬ’ ਤੇ ਕਿੰਤੂ ਕਰਨ ਦੀ
ਵੀਡੀਓ ਪਾਕੇ ਦਾਸ ਨੂੰ ਬਦਨਾਮ ਕਰਨ ਦੀ ਕੋਝੀ ਚਾਲ ਚੱਲੀ ਹੈ , ਕਿਉਂਕਿ ਅਸੀਂ ਨਿਰੋਲ ਗੁਰਬਾਣੀ ਤੇ
ਗੁਰਮਤਿ ਦਾ ਪ੍ਰਚਾਰ ਕਰਨ ਵਿੱਚ ਯਕੀਨ ਰੱਖਦੇ ਹਾਂ ਇਸੇ ਕਾਰਨ ਕੁੱਝ ਸੰਪਰਦਾਈ ਤੇ ਸਿੱਖੀ ਵਿਰੋਧੀ
ਸੋਚ ਵਾਲੇ ਸਾਡੇ ਖਿਲਾਫ ਇਹ ਘਟੀਆ ਹਰਕਤਾਂ ਕਰ ਰਹੇ ਹਨ। ਦਾਸ ਗੁਰਮਤਿ ਗਿਆਨ ਮਿਸ਼ਨਰੀ ਕਾਲਿਜ ਵਿੱਚ
ਵਿਦਿਆਰਥੀ ਵੀ ਰਿਹਾ ਹੈ, ਪ੍ਰਚਾਰਕ ਵੀ ਹੈ ਅਤੇ ਹੁਣ ਵਿਦਿਆਰਥੀਆਂ ਨੂੰ ਪੜਾਉਣ ਦੀ ਸੇਵਾ ਵੀ ਨਿਭਾ
ਰਿਹਾ ਹੈ । ਅਸੀਂ ਸਦਾ ਹੀ ਪੰਥ ਪ੍ਰਵਾਨਿਤ ਰਹਿਤ ਮਰਿਯਾਦਾ ਅਧੀਨ ਵਿਚਰਦੇ ਹਾਂ ਅਤੇ ‘ਅਮ੍ਰਿਤ
ਸੰਚਾਰ’ ਵੀ ਮਰਯਾਦਾ ਅਨੁਸਾਰ ਹੀ ਕਰਦੇ ਹਾਂ, ਸਿੱਖ ਸੰਗਤਾਂ ਅੱਗੇ ਸਨਿਮਰ ਬੇਨਤੀ ਹੈ ਕਿ ਇਸ ਤਰਾਂ
ਦੇ ਪ੍ਰਚਾਰ ਤੋਂ ਸੁਚੇਤ ਰਹਿਣ ਅਤੇ ਰਹਿਤ ਮਰਯਾਦਾ ਬਾਰੇ ਮੇਰੇ ਵਿਚਾਰ ਇਸ ਲਿੰਕ ਤੇ ਸੁਣ ਸਕਦੇ ਹੋ।
http://www.youtube.com/watch?v=77i1NUHZI7Q
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ॥
(08/12/11)
ਗੁਰਚਰਨ ਸਿੰਘ ਪੱਖੋਕਲਾਂ
ਖੂੰਡਿਆਂ ਅਤੇ ਤਲਵਾਰਾਂ ਦੀ ਸਿਆਸਤ ਭਲਾ ਕਿਉਂ? ਗੁਰਚਰਨ ਪੱਖੋਕਲਾਂ
ਅੱਜ ਕੱਲ ਪੰਜਾਬ ਦੇ ਬੁੱਧੀਜੀਵੀ ਲੇਖਕ ਵਰਗ ਵੱਲੋਂ ਆਪਸੀ ਤਕਰਾਰ ਬਾਜੀ ਵਾਲੀ
ਰਾਜਨੀਤੀ ਦੀ ਅਲੋਚਨਾ ਕਰਕੇ ਰਾਜਨੀਤਕਾਂ ਨੂੰ ਮੱਤ ਦੇਣ ਦੀ ਕੋਸਿਸ ਕੀਤੀ ਜਾ ਰਹੀ ਹੈ। ਪੰਜਾਬ ਦੀਆਂ
ਤਿੰਨ ਰਾਜਨੀਤਕ ਧਿਰਾਂ ਇਸ ਬਾਰ ਸਪੱਸਟ ਰੂਪ ਵਿੱਚ ਕੁਰਸੀ ਹਥਿਆਉਣ ਦੀ ਕੋਸਿਸ ਕਰ ਰਹੀਆਂ ਹਨ।
ਤਿੰਨਾਂ ਹੀ ਧਿਰਾਂ ਦੇ ਰਾਜਨੀਤਕ ਹੰਢੇ ਹੋਏ ਸਿਆਸਤਦਾਨ ਹਨ। ਇਹਨਾਂ ਤਿੰਨਾਂ ਧਿਰਾਂ ਨੂੰ ਛੇ ਮੁੱਖ
ਮੰਤਰੀ ਰਹਿ ਚੁੱਕੇ ਪਰੀਵਾਰਾਂ ਦੇ ਆਦਮੀ ਹੀ ਚਲਾ ਰਹੇ ਹਨ। ਇਹਨਾਂ ਰਾਜਨੀਤਕ ਪਰੀਵਾਰਾਂ ਨੂੰ ਚੰਗੀ
ਤਰਾਂ ਗਿਆਨ ਹੈ ਕਿ ਆਰਥਿਕ ਢਾਚੇ ਨੂੰ ਸੁਧਾਰਨ ਦਾ ਅਤੇ ਲੋਕ ਮੁੱਦਿਆਂ ਦੇ ਅਧਾਰ ਤੇ ਚੋਣ ਲੜਕੇ
ਜਿੱਤਣ ਦੀ ਸੂਰਤ ਵਿੱਚ ਰਾਜ ਚਲਾਉਣਾਂ ਮੁਸਕਲ ਹੋਵੇਗਾ ਕਿਉਂਕਿ ਆਰਥਿਕ ਤੌਰ ਤੇ ਪੰਜਾਬ ਦਿਵਾਲੀਆ
ਹੋਣ ਦੇ ਕੰਢੇ ਤੇ ਹੈ। ਪੰਜਾਬ ਸਰਕਾਰ ਕੋਲ ਤਾਂ ਆਉਣ ਵਾਲੇ ਸਮੇਂ ਵਿੱਚ ਵਿਕਾਸ ਸਕੀਮਾਂ ਮਨਜੂਰ
ਕਰਵਾਉਣ ਲਈ ਸੈਂਟਰ ਦੀਆਂ ਯੋਜਨਾਵਾਂ ਵਿੱਚ ਪਾਉਣ ਵਾਲੇ ਦਸਵੇਂ ਹਿੱਸੇ ਵਾਲੇ ਪੈਸੇ ਦਾ ਪਰਬੰਧ
ਕਰਨਾਂ ਵੀ ਮੁਸਕਲ ਹੋ ਗਿਆ ਹੈ। ਹਰਿਆਂਣਾਂ ਸਰਕਾਰ 2200 ਕਰੋੜ ਦਿਖਾਕੇ 22000 ਕਰੋੜ ਦੀ ਯੋਜਨਾ
ਪਾਸ ਕਰਵਾ ਗਈ ਹੈ ਪਰ ਪੰਜਾਬ ਸਰਕਾਰ 1100 ਕਰੋੜ ਦਿਖਾਕੇ ਸਿਰਫ 11000 ਕਰੋੜ ਦੇ ਲੱਗ ਭੱਗ ਦੀ
ਵਿਕਾਸ ਯੋਜਨਾਂ ਹੀ ਮਨਜੂਰ ਕਰਵਾ ਸਕੀ ਹੈ ਯੋਜਨਾਂ ਕਮਿਸਨ ਤੋਂ। ਹਰਿਆਣਾਂ ਪੰਜਾਬ ਵਿਚੋਂ ਜੰਮਿਆ
ਅਤੇ ਪੰਜਾਬ ਨਾਲੋਂ ਛੋਟਾ ਸੂਬਾ ਹੈ ਪਰ ਆਰਥਿਕ ਤੌਰ ਤੇ ਪੰਜਾਬ ਨਾਲੋਂ ਮਜਬੂਤ ਹੈ। ਦੇਸ ਦਾ ਇੱਕ
ਨੰਬਰ ਰਿਹਾ ਸੂਬਾ ਪਿਛਲੇ ਦਸ ਸਾਲਾਂ ਵਿੱਚ ਛੱਬੀਵੇਂ ਨੰਬਰ ਤੇ ਕਿਵੇਂ ਪਹੁੰਚ ਗਿਆ ਹੈ? ਰਾਜਨੀਤਕ
ਆਗੂਆਂ ਨੂੰ ਇਸਦੀ ਪੂਰੀ ਜਾਣਕਾਰੀ ਹੈ ਇਸ ਲਈ ਹੀ ਤਾਂ ਉਹ ਆਰਥਿਕ ਵਾਅਦੇ ਕਰਨ ਦੀ ਬਜਾਇ ਖੂੰਡਿਆਂ
ਅਤੇ ਤਲਵਾਰਾਂ ਦੀ ਸਿਆਸਤ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਤੀਜੀ ਧਿਰ ਭਾਵੇਂ ਇਸ ਤਰਾਂ ਦੀ
ਗੱਲਾਂ ਤੋਂ ਪਾਸਾ ਵੱਟਦੀ ਦਿਖਾਈ ਦਿੰਦੀ ਹੈ ਪਰ ਉਹ ਵੀ ਇੱਕ ਰਾਜਨੀਤੀ ਹੀ ਹੈ ਕਿ ਸਾਇਦ ਲੋਕ ਦੋਨਾਂ
ਪਾਰਟੀਆਂ ਦੇ ਲਲਕਾਰੇ ਮਾਰੂ ਯੁੱਧ ਤੋਂ ਅੱਕਕੇ ਤੀਜੀ ਧਿਰ ਨੂੰ ਹੀ ਜਿਤਾ ਦੇਣ । ਅਸਲੀ ਯੁੱਧ ਤਾਂ
ਹਾਲੇ ਸੁਰੂ ਹੋਵੇਗਾ ਜਦੋਂ ਵੋਟਾਂ ਖਰੀਦਣ ਅਤੇ ਹਾਸਿਲ ਕਰਨ ਲਈ ਹਰ ਤਰਾਂ ਦਾ ਹੀਲਾ ਵਰਤਿਆ
ਜਾਵੇਗਾ।ਤੀਜੀ ਧਿਰ ਵੱਲੋਂ ਵੀ ਹੁਣ ਆਰਥਿੱਕ ਮੁੱਦਿਆਂ ਤੋਂ ਪਾਸਾ ਹੀ ਵੱਟਿਆ ਜਾ ਰਿਹਾ ਹੈ। ਸੰਤਾਲੀ
ਲੱਖ ਬੇਰੁਜਗਾਰਾਂ ਵਾਲੇ ਪੰਜਾਬੀਆਂ ਵਿੱਚੋਂ ਇੱਕ ਲੱਖ ਨੂੰ ਰੁਜਗਾਰ ਦੇਣ ਦਾ ਦਮ ਭਰਕੇ ਮਨਪਰੀਤ
ਬਾਦਲ ਨੇ ਆਪਣੀ ਬੇਬਸੀ ਜਾਹਰ ਕਰ ਦਿੱਤੀ ਹੈ ਅਤੇ ਬਾਕੀ ਬਚਦੇ ਛਿਆਲੀ ਲੱਖ ਬੇਰੁਜਗਾਰਾਂ ਨੂੰ ਤਾਂ
ਸਾਇਦ ਵਿਦੇਸਾਂ ਵੱਲ ਹੀ ਕੂਚ ਕਰ ਲੈਣਾਂ ਚਾਹੀਦਾ ਹੈ।ਵਰਤਮਾਨ ਸਰਕਾਰ ਵੱਲੋਂ ਇੱਕ ਲੱਖ ਨੌਕਰੀਆਂ
ਦੇਣ ਦੇ ਦਮਗਜੇ ਮਾਰੇ ਜਾ ਰਹੇ ਹਨ ਜਦੋਂਕਿ ਹਰ ਸਾਲ ਚਾਰ ਲੱਖ ਪੜੇ ਲਿਖੇ ਲੋਕ ਬੇਰੁਜਗਾਰੀ ਦੀ ਕਤਾਰ
ਵਿੱਚ ਜਾ ਖੜਦੇ ਹਨ । ਪੰਜ ਸਾਲਾਂ ਵਿੱਚ ਇੱਕ ਲੱਖ ਰੁਜਗਾਰ ਦਾ ਭਾਵ ਇੱਕ ਸਾਲ ਵਿੱਚ ਸਿਰਫ ਬੀਹ
ਹਜਾਰ ਨੂੰ ਹੀ ਰੁਜਗਾਰ ਜਦੋਂ ਕਿ ਕਤਾਰ ਚਾਰ ਲੱਖ ਦੀ।
ਸੋ ਇਸ ਤਰਾਂ ਦੇ ਹਲਾਤਾਂ ਵਿੱਚ ਰਾਜਨੀਤਕਾਂ ਵੱਲੋਂ ਤਾਂ ਇਹ ਨਕਲੀ ਦੂਸਣਬਾਜੀ ਦਾ ਮਹੌਲ ਬਣਾਕਿ
ਆਪਣੇ ਆਪ ਨੂੰ ਵਾਅਦਿਆਂ ਦੀ ਘੁੰਮਣਘੇਰੀ ਤੋਂ ਬਚਾਉਣਾਂ ਹੈ ਪਰ ਬੁੱਧੀਜੀਵੀ ਵਰਗ ਆਪਣਾਂ ਰੋਲ ਅਦਾ
ਕਰਨ ਵਿੱਚ ਅਸਫਲ ਹੋ ਰਿਹਾ ਹੈ ਕਿਉਂਕਿ ਉਹ ਜਨਤਾ ਨੂੰ ਜਾਗਰੂਕ ਕਰਨ ਦੀ ਬਜਾਇ ਰਾਜਨੀਤਕਾਂ ਦੀ ਚਾਲ
ਦਾ ਸਿਕਾਰ ਹੋ ਰਿਹਾ ਹੈ।ਪੰਜਾਬ ਦੇ ਬਜਟ ਦਾ ਦਾ ਦੋ ਤਿਹਾਈ ਤੋਂ ਵੱਧ ਹਿੱਸਾ ਤਾਂ ਮੁਲਾਜਮਾਂ ਦੀਆਂ
ਤਨਖਾਹਾਂ ਅਤੇ ਕਰਜੇ ਦੇ ਵਿਆਜ ਲਾਹੁਣ ਵਿੱਚ ਹੀ ਜਾ ਰਿਹਾ ਹੈ। ਪੰਜਾਬ ਦੇ ਵਿਕਾਸ ਲਈ ਤਾਂ ਹਰ ਸਾਲ
ਚਾਰ ਹਜਾਰ ਕਰੋੜ ਦਾ ਘਾਟੇ ਵਾਲਾ ਬਜਟ ਹੀ ਪੇਸ ਕਰਨਾਂ ਪੈਂਦਾਂ ਹੈ। ਵਿਕਾਸ ਤਾਂ ਸਿਰਫ ਨਵੇਂ ਕਰਜੇ
ਮਿਲਣ ਉੱਪਰ ਹੀ ਖੜਾ ਹੁੰਦਾਂ ਹੈ । ਪਿਛਲੀ ਕਾਂਗਰਸ ਅਤੇ ਵਰਤਮਾਨ ਸਰਕਾਰਾਂ ਨੇ ਹਰ ਸਾਲ ਔਸਤ ਰੂਪ
ਵਿੱਚ ਚਾਰ ਹਜਾਰ ਕਰੋੜ ਘਾਟੇ ਦੇ ਬਜਟ ਪੇਸ਼ ਕੀਤੇ ਹਨ। ਇਹ ਘਾਟੇ ਦੇ ਅਨੁਸਾਰ ਹੀ ਹਰ ਸਾਲ ਚਾਰ ਹਜਾਰ
ਕਰੋੜ ਦਾ ਕਰਜਾ ਪੰਜਾਬ ਸਿਰ ਚੜਿਆ ਹੈ। ਅਕਾਲੀ ਸਰਕਾਰ ਦੇ ਸਮੇਂ ਤੀਜੀ ਧਿਰ ਦਾ ਆਗੂ ਭਤੀਜਾ ਬਾਦਲ
ਹੀ ਵਿੱਤ ਮੰਤਰੀ ਸੀ। ਸੋ ਤਿੰਨਾਂ ਧਿਰਾਂ ਤੋਂ ਆਸ ਰੱਖਣੀ ਬੇਕਾਰ ਹੀ ਹੋਵੇਗੀ। ਇਸ ਵਕਤ ਸਰਕਾਰ ਸਿਰ
80000 ਕਰੋੜ ਦਾ ਕਰਜਾ ਅਤੇ ਲੱਗਭੱਗ 65000 ਕਰੋੜ ਦਾ ਕਰਜਾ ਬਿਜਲੀ ਕਾਰਪੋਰੇਸਨ ਅਤੇ ਬਾਕੀ ਹੋਰ
ਸਾਰਕਾਰੀ ਅਦਾਰਿਆਂ ਸਿਰ ਹੈ। ਪੰਜਾਬ ਦੀ ਰੀੜ ਦੀ ਹੱਡੀ ਕਿਸਾਨ ਵਰਗ ਸਿਰ 45000 ਕਰੋੜ ਦੇ ਸਰਕਾਰੀ
ਅੰਕੜੇ ਹਨ ਅਤੇ ਗੈਰ ਰਜਿਸਟਰਡ ਕਰਜੇ ਦੀ ਤਾਂ ਪੱਕੀ ਜਾਣਕਾਰੀ ਹੀ ਨਹੀਂ ਪਰ ਜੋ 45000 ਕਰੋੜ ਤੋਂ
ਕਿਤੇ ਵੱਧ ਹੈ।ਆਮ ਪੰਜਾਬੀ ਦੀ ਆਮਦਨ ਔਸਤ ਵਿੱਚ 40 ਰੁਪਏ ਤੋਂ ਵੱਧ ਨਹੀਂ ਸਰਕਾਰੀ ਅੰਕੜੇ ਕੁੱਝ ਵੀ
ਹੋਣ।ਪੌਣੇ ਤਿੰਨ ਕਰੋੜ ਦੀ ਅਬਾਦੀ ਦੇ 25 ਲੱਖ ਅਮੀਰ ਵਰਗ, ਰਾਜਨੀਤਕ ਅਤੇ ਅਖੌਤੀ ਸੰਤ ਸਮਾਜ ਅਤੇ
ਅਮੀਰ ਸਰਕਾਰੀ ਮੁਲਾਜਮ ਵਰਗ ਨੂੰ ਛੱਡਕੇ ਬਾਕੀ ਬਚਦੇ ਢਾਈ ਕਰੋੜ ਅਬਾਦੀ ਕੋਲ ਸਵਾ ਕਰੋੜ ਏਕੜ ਜਮੀਨ
ਹੈ। ਭਾਵ ਹਰ ਪੰਜਾਬੀ ਕੋਲ ਔਸਤ ਅੱਧਾ ਏਕੜ ਜਮੀਨ ਹੈ ਅੱਧੇ ਏਕੜ ਦੀ ਆਮਦਨ ਖਰਚੇ ਕੱਢਕੇ ਸਿਰਫ
ਪੰਦਰਾਂ ਹਜਾਰ ਹੈ।ਇਸ ਤਰਾਂ ਇੱਕ ਪੰਜਾਬੀ ਔਸਤ ਰੂਪ 38 ਰੁਪਏ ਰੋਜਾਨਾ ਨਾਲ ਗੁਜਾਰਾ ਕਰਦਾ ਹੈ।
ਕੇਂਦਰ ਸਰਕਾਰ ਵੱਲੋਂ 26 ਰੁਪਏ ਦੀ ਰੋਜਾਨਾ ਆਮਦਨ ਵਾਲੇ ਗਰੀਬ ਨਾਂ ਮੰਨਣਾਂ ਤੱਥਾਂ ਦੇ ਅਧਾਰ ਤੇ
ਸਹੀ ਹੀ ਹੈ ਅਲੋਚਨਾ ਭਾਵੇਂ ਲੱਖ ਕਰੀਏ। ਕਰਜਾਈ ਹੋਏ ਪੰਜਾਬ ਦੀ ਕੁੱਲ ਖੇਤੀ ਵੱਟਤ 75000 ਕਰੋੜ ਦੀ
ਹੈ ਅਤੇ ਪੰਜਾਬ ਸਰਟਕਾਰ ਦੇ ਟੈਕਸਾ ਵਾਲਾ ਇਕੱਠਾ ਹੋਣ ਵਾਲਾ ਬਜਟ ਰੂਪੀ ਧਨ 33000 ਕਰੋੜ ਦਾ ਮਤਲਬ
ਪੰਜਾਬੀਆਂ ਦੀ ਅੱਧੀ ਦੇ ਲੱਗਭੱਗ ਵੱਟਤ ਸਰਕਾਰੀ ਖਜਾਨੇ ਵਿੱਚ ਹੀ ਚਲੀ ਜਾਂਦੀ ਹੈ। ਇਸ ਤਰਾਂ ਦੀ
ਹਾਲਤ ਵਿੱਚ ਤਾਂ ਸਾਇਦ ਆਮ ਪੰਜਾਬੀ ਵੀ ਸਾਇਦ ਰੋਟੀ ਲਈ ਗੁਰੂ ਘਰਦੇ ਲੰਗਰ ਦਾ ਰਾਹ ਫੜਨ ਲਈ ਮਜਬੂਰ
ਨਾਂ ਹੋ ਜਾਵੇ। ਰਾਜਨੀਤਕ ਲੋਕ ਤਾਂ ਨੀਰੋ ਵਾਲੀ ਬੰਸਰੀ ਵਜਾਕਿ ਪੰਜਾਬੀਆਂ ਦਾ ਮਨੋਰੰਜਨ ਕਰਨ ਦੀ
ਕੋਸਿਸ ਕਰ ਰਹੇ ਹਨ।
ਪੰਜਾਬ ਦੀ ਇਹ ਹਾਲਤ ਖਾੜਕੂਵਾਦ ਖਤਮ ਹੋਣ ਤੋਂ ਬਾਅਦ ਹੀ ਹੋਏ ਹਨ। 1992 ਤੱਕ ਪੰਜਾਬ ਸਿਰ
ਖਾੜਕੂਵਾਦ ਦੌਰਾਨ ਵਿਸੇਸ ਹਾਲਤਾਂ ਲਿਆ ਗਿਆ ਕਰਜਾ ਹੀ ਪੰਜਾਬ ਸਿਰ ਸੀ ਜੋ ਬਾਅਦ ਵਿੱਚ ਸੈਂਟਰ
ਸਰਕਾਰ ਵੱਲੋਂ ਮਾਫ ਵੀ ਕਰ ਦਿੱਤਾ ਗਿਆ ਸੀ। ਵਰਤਮਾਨ 80000 ਕਰੋੜ ਦਾ ਕਰਜਾ ਪਿੱਛਲੇ ਬੀਹ ਸਾਲਾਂ
ਦੀਆਂ ਗਲਤ ਰਾਜਨੀਤਕਾਂ ਦੀਆਂ ਗਲਤ ਨੀਤੀਆਂ ਦਾ ਸਿੱਟਾ ਹੈ।ਆਉਣ ਵਾਲੇ ਸਮੇਂ ਵਿੱਚ ਕੋਈ ਮਨਮੋਹਨ
ਸਿੰਘ ਵਰਗਾ ਇਮਾਨਦਾਰ ਜੁੰਮੇਵਾਰ ਮੁੱਖਮੰਤਰੀ ਹੀ ਪੰਜਾਬ ਨੂੰ ਲੀਹ ਤੇ ਲਿਆ ਸਕਦਾ ਹੈ ਵਰਨਾਂ ਤਾਂ
ਹੁਣ ਪੰਜਾਬ ਕੇਂਦਰ ਸਰਕਾਰ ਦੇ ਰਹਿਮ ਤੇ ਹੀ ਜਿਉਂਦਾਂ ਰਹਿ ਸਕੇਗਾ।ਝੂਠ ਬੋਲ ਕੇ ਰਾਜਨੀਤੀ ਕਰਨ
ਵਾਲੇ ਰਾਜਨੀਤਕਾਂ ਨੂੰ ਲੋਕ ਲੁਭਾਊ ਨਾਅਰਿਆਂ ਦੀ ਬਜਾਇ ਹਕੀਕਤ ਦਾ ਸਾਹਮਣਾਂ ਕਰਨ ਦੀ ਹਿੰਮਤ ਕਰਨੀਂ
ਚਾਹੀਦੀ ਹੈ।ਪਰ ਜੇ ਸਾਡੇ ਰਾਜਨੀਤਕ ਇਸ ਤਰਾਂ ਹੀ ਚੱਲਦੇ ਗਏ ਤਾਂ ਪੰਜਾਬ ਦਾ ਰੱਬ ਹੀ ਰਾਖਾ ਹੈ।
ਬੁੱਧੀਜੀਵੀ ਲੇਖਕ ਵਰਗ ਦਾ ਵੱਡਾ ਹਿੱਸਾ ਪੈਨਸਨ ਧਾਰੀ ਹੋਣ ਕਰਕੇ ਆਮ ਪੰਜਾਬੀ ਅਤੇ ਪੰਜਾਬ ਦੇ
ਹਾਲਤਾਂ ਨੂੰ ਸਮਝਣ ਅਤੇ ਸਮਝਾਉਣ ਤੋਂ ਅਸਮੱਰਥ ਹੈ ਕਿਉਂਕਿ ਕੋਠੀ ਵਿਚਲੇ ਦਾਣਿਆਂ ਦੇ ਨਾਲ ਤਾਂ ਕੋਈ
ਵੀ ਸਿਆਣਾਂ ਅਖਵਾ ਸਕਦਾ ਹੈ ਪਤਾ ਤਾਂ ਉਸ ਸਮੇਂ ਲੱਗਦਾ ਹੈ ਜਦ ਕੋਈ ਤਨ ਅਤੇ ਮਨ ਦੀ ਭੁੱਖ ਨਾਲ
ਲੜਕੇ ਸੌਣ ਤੋਂ ਬੇਬੱਸ ਹੋ ਜਾਂਦਾਂ ਹੈ।
ਪਿੰਡ ਪੱਖੋਕਲਾਂ ਜਿਲਾ ਬਰਨਾਲਾ ਫੋਨ 9417727245
-- ਗੁਰਚਰਨ ਸਿੰਘ ਪੱਖੋਕਲਾਂ ਫੋਨ +919417727245
(08/12/11)
ਹਰਵੰਤ ਸਿੰਘ ਫੈਲੋਕੇ
ਸਟੇਜ ਤੋਂ ਪਿਛਲਾ ਚਿਹਰਾ
ਸਨਿਚਰਵਾਰ ਦਾ ਦਿਨ ਸੀ ਬਾਬਾ ਨਿਹਾਲ ਸਿੰਘ ਆਪਣੀ ਪੋਤਰੀ ਨੂੰ ਕਹਿੰਦਾ ਪੁੱਤਰ ਜਸਮੀਨ ਮੈਂ ਅਖਬਾਰ
ਵਿਚ ਪੜਿਆ ਸੀ ਅੱਜ ਗੁਰਦੁਵਾਰੇ ਕਿਸੇ ਚੰਗੇ ਕਥਾਵਾਚਕ ਨੇ ਆਉਣਾ, ਜੇ ਤੇਰੇ ਕੋਲ ਟਾਇਮ ਹੈ ਤਾਂ ਆਪਾ
ਚਲੀਏ ਸੁਣਨ ਲਈ l ਜਸਮੀਨ ਕਹਿੰਦੀ ਹਾਂ ਜੀ ਦਾਦਾ ਜੀ ਮੈ ਫਰੀ ਹਾਂ, ਮੈ ਤਿਆਰ ਹੋ ਜਾਨੀ ਆ ਫਿਰ ਆਪਾ
ਚਲਦੇ l ਫਿਰ ਦਾਦਾ - ਪੋਤਰੀ ਗੁਰਦੁਆਰਾ ਸਾਹਿਬ ਪਹੁੰਚ ਗਏ l ਸੰਗਤ ਦਾ ਕਾਫੀ ਇਕਠ ਸੀ, ਜਸਮੀਨ ਤੇ
ਬਾਬਾ ਗੁਰੂ ਸਾਹਿਬ ਨੂੰ ਨਮਸ੍ਕਾਰ ਕਰਕੇ ਬੈਠ ਗਏ l ਪਹਿਲਾ ਰਾਗੀ ਸਿੰਘ ਕੀਰਤਨ ਕਰ ਰਹੇ ਸੀ, ਫਿਰ
ਪੰਜਾਬ ਤੋਂ ਆਏ ਕਥਾਵਾਚਕ ਨੇ ਹਾਜਰੀ ਭਰੀ ਅਤੇ ਸਮਾਪਤੀ ਤੋਂ ਬਾਅਦ ਜਦੋਂ ਦਾਦਾ ਪੋਤੀ ਬਾਹਰ ਨਿਕਲੇ
ਤਾਂ ਜਸਮੀਨ ਕਹਿੰਦੀ ਦਾਦਾ ਜੀ ਮੇਰੇ ਮਨ ਵਿਚ ਦੋ-ਤਿੰਨ ਸਵਾਲ ਹਨ, ਕਾਫੀ ਸ਼ੰਕਾ ਜਿਹਾ ਬਣਿਆ ਹੋਇਆ
ਹੈ l ਦਾਦਾ ਕਹਿੰਦਾ ਪੁਤਰ ਜੀ ਬੇਝਿਜਕ ਹੋ ਕੇ ਪੁਛੋ l ਫਿਰ ਜਸਮੀਨ ਕਹਿੰਦੀ ਦਾਦਾ ਜੀ ਤੁਸੀਂ
ਦੇਖਿਆ ਸੀ, ਉਹ ਅੰਕਲ ਆਏ ਸੀ ਜਿਨਾ ਨੇ ਪਿਛੇ ਜਿਹੇ ਸਰਕਾਰੀ ਅਦਾਰੇ ਨਾਲ ਕੋਈ ਘੁਟਾਲਾ ਕੀਤਾ ਸੀ ਤੇ
ਸਾਰੀ ਸਿਖ ਕਮਿਉਨਿਟੀ ਨੂੰ ਸ਼ਰ੍ਮਸਾਰ ਹੋਣਾ ਪਿਆ ਸੀ, ਟੀ ਵੀ ਚੈਨਲ ਵਾਲੇ ਵੀ ਵਾਰ- ਵਾਰ ਦਿਖਾ ਰਹੇ
ਸੀ l ਉਦੋਂ ਦਾ ਉਹਨਾ ਤੇ ਕੇਸ ਵੀ ਚਲ ਰਿਹਾ ਹੈ l ਬਾਬਾ ਕਹਿੰਦਾ ਹਾਂ ਪੁਤਰ ਮੈ ਦੇਖਿਆ ਸੀ ਪਰ ਗਲ
ਕੀ ਹੈ ? ਉਹ ਅੰਕਲ ਕਿੱਦਾ ਗੁਰੂ ਸਾਹਿਬ ਅੱਗੇ ਲੰਮੇ ਪੈ ਕੇ ਨਮਸਕਾਰ ਕਰ ਰਹੇ ਸੀ, ਪਰਕਰਮਾ ਕਰਦਿਆ
ਵੀ ਉਨ੍ਹਾ ਦਾ ਸੀਸ ਬਿਲਕੁਲ ਝੁਕਿਆ ਹੀ ਰਿਹਾ l ਸੰਗਤ ਨੂੰ ਤਾਂ ਇਦਾ ਪ੍ਰਤੀਤ ਹੋ ਰਿਹਾ ਸੀ ਕੇ ਇਹ
ਬਹੁਤ ਸਤਿਕਾਰ ਕਰਦਾ ਗੁਰੂ ਸਾਹਿਬ ਜੀ ਦਾ ਤੇ ਉਹ ਅੰਕਲ ਵੀ ਇਦਾ ਹੀ ਦਿਖਾ ਰਹੇ ਸੀ ਜਿਦਾ ਉਹਨਾ
ਬੇਈਮਾਨੀ ਵਾਲਾ ਕੰਮ ਕੀਤਾ ਹੀ ਨਹੀ l ਫਿਰ ਉਹਨਾ ਸਮਾਪਤੀ ਤੋਂ ਬਾਅਦ ਲੈਕਚਰ ਵੀ ਦਿੱਤਾ ਤੇ ਕਹਿ
ਰਹੇ ਸਨ ਸਿਖ ਕੌਮ ਦੀ ਨੌਜਵਾਨ ਪੀੜ੍ਹੀ ਬੜ੍ਹੀ ਨਿਗਾਰ ਵਲ ਜਾ ਰਹੀ ਹੈ l ਸਾਨੂੰ ਚਾਹੀਦਾ ਅਸੀਂ
ਗੁਰੂ ਸਾਹਿਬ ਦੀ ਸਿਖਿਆ ਤੇ ਚਲੀਏ ਅਤੇ ਸਿਖੀ ਦੀ ਸ਼ਾਨ ਵਧਾਈਏ l ਦਾਦਾ ਜੀ ਜਿਥੋ ਤੱਕ ਮੈਨੂੰ ਪਤਾ
ਤੁਸੀਂ ਮੈਨੂੰ ਗੁਰਬਾਣੀ ਦੀ ਸਿਖਿਆ ਦਿੰਦੇ ਰਹਿੰਦੇ ਹੋ l ਗੁਰੂ ਸਾਹਿਬ ਤਾ ਉਪਦੇਸ਼ ਕਰਦੇ
ਇਮਾਨਦਾਰੀ ਨਾਲ ਆਪਣੀ ਕਿਰਤ ਕਰਨੀ, ਕਿਸੇ ਨਾਲ ਧੋਖਾਧੜੀ ਨਹੀ ਕਰਨੀ ਅਤੇ ਕੋਈ ਗਲਤ ਕੰਮ ਨਹੀ ਕਰਨਾ
l ਫਿਰ ਇਹ ਅੰਕਲ ਆਪ ਤਾ ਗਲਤ ਕੰਮ ਕਰ ਰਿਹਾ ਹੈ ਅਤੇ ਸਟੇਜ ਤੇ ਖਲੋ ਕੇ ਦੂਜਿਆਂ ਨੂੰ ਉਪਦੇਸ਼ ਕਰ
ਰਿਹਾ ਹੈ ਕਿ ਗੁਰੂ ਸਾਹਿਬ ਦੀ ਸਿਖਿਆ ਤੇ ਚੱਲਣਾ ਚਾਹੀਦਾ; ਇਹ ਸਭ ਕਿਓਂ ਦਾਦਾ ਜੀ ਮੈਨੂੰ ਸਮਝਾਓ
ਦਾਦਾ ਜੀ l ਫਿਰ ਬਾਬਾ ਨਿਹਾਲ ਸਿੰਘ ਮੁਸਕਰਾਉਂਦਾ ਹੋਇਆ ਬੋਲਿਆ ਪੁੱਤਰ ਜੀ ਤੁਸੀਂ ਬਿਲਕੁਲ ਸਹੀ
ਕਹਿ ਰਹੇ ਹੋ , ਇਹ ਲੋਕ ਆਪ ਤਾਂ ਗੁਰੂ ਸਾਹਿਬਾਨਾਂ ਦੀ ਸਿਖਿਆ ਤੇ ਚਲਦੇ ਨਹੀ , ਪਰ ਦੂਜਿਆਂ ਨੂੰ
ਚੱਲਣ ਲਈ ਉਪਦੇਸ਼ ਦੇ ਰਹੇ ਹਨ l ਇਹਨਾ ਲੋਕਾਂ ਲਈ ਗੁਰੂ ਸਾਹਿਬ ਦੇ ਵਾਕ ਹਨ 'ਅਵਰ ਉਪਦੇਸੇ ਆਪ ਨਾ
ਕਰੇ ਆਵਤ ਜਾਵਤ ਜਲਸੇ ਮਰੇ' , ਪੁੱਤਰ ਜੀ ਇਹ ਲੋਕ ਬਹੁਤ ਬੇਸ਼ਰਮ ਲੋਕ ਹਨ l ਇਹਨਾ ਨੂੰ ਗੁਰੂ
ਸਾਹਿਬ ਨਾਲ ਕੋਈ ਵਾਸਤਾ ਨਹੀ , ਬਸ ਇਹ ਲੋਕ ਪੈਸੇ ਅਤੇ ਤਾਕਤ ਦੇ ਜੋਰ ਤੇ ਗੁਰਦੁਵਾਰਿਆਂ ਦੀਆਂ
ਸਟੇਜਾਂ ਦਾ ਇਸਤੇਮਾਲ ਕਰਕੇ ਆਪਣੇ ਨਿਜੀ ਸਵਾਰਥ ਪੂਰੇ ਕਰਦੇ ਹਨ l ਆਪਣੀ ਜੈ - ਜੈ ਕਾਰ ਕਰਾਉਣ ਲਈ
ਇਹ ਗੁਰਦੁਵਾਰਿਆਂ ਦੇ ਭਾਈਆਂ, ਰਾਗੀਆਂ, ਕਥਾਵਾਚਕਾਂ ਨੂੰ ਖਰੀਦਦੇ ਹਨ l ਪੁੱਤਰ ਇਹ ਲੋਕ ਵੀ ਉਹ
ਬਾਦਲ ਹੋਰਾਂ ਵਰਗਿਆਂ ਚੋਂ ਹੀ ਹਨ , ਜਿਹਨਾ ਨੂੰ ਕਲ ਫਖਰ - ਏ - ਕੌਮ ਦਾ ਅਵਾਰਡ ਦਿੱਤਾ ਗਿਆ l
ਉਹਨੇ ਵੀ ਪੈਸੇ ਅਤੇ ਤਾਕਤ ਦੇ ਜੋਰ ਤੇ ਜਥੇਦਾਰ , ਪ੍ਰਧਾਨ ਸਾਰੇ ਖ਼ਰੀਦੇ ਹੋਏ ਹਨ l ਇਹ ਫਖਰ - ਏ
- ਕੌਮ ਸਿਖ ਕੌਮ ਵਲੋਂ ਨਹੀ ਦਿਤਾ ਗਿਆ ਕਿਓਂ ਕੇ ਇਹ ਆਪ ਹੀ ਕੌਮ ਹਨ , ਆਪ ਹੀ ਜਥੇਦਾਰ ਹਨ ਅਤੇ ਆਪ
ਹੀ ਅਵਾਰਡ ਲੈਣ ਵਾਲੇ ਹਨ ਕਿਓਂ ਕੇ ਬਾਦਲ ਸਾਹਿਬ ਨੇ ਪਹਿਲਾ ਹੀ ਜਥੇਦਾਰਾਂ ਨੂੰ ਬੁਲਾ ਕੇ ਦਸ ਦਿਤਾ
ਹੋਣਾ ਕਿ ਅਜ ਕੀ ਐਲਾਨ ਕਰਨਾ ਤੁਸੀਂ ਮੇਰੇ ਬਾਰੇ l ਸੋ ਪੁੱਤਰ ਇਹ ਚੋਰ, ਕੁੱਤੀ, ਦਾਣਾ ਸਾਰੇ ਰਲੇ
ਹੋਏ ਹਨ l ਪਰ ਪੁੱਤਰ ਹੁਣ ਘਬਰਾਉਣ ਦੀ ਕੋਈ ਲੋੜ ਨਹੀ , ਬਹੁਤ ਸਾਰੇ ਸੂਝਵਾਨ ਵੀਰ ਭੈਣ ਗੁਰੂ
ਸਾਹਿਬ ਦਾ ਆਸਰਾ ਲੈ ਕੇ ਇਕ ਲਹਿਰ ਬਣ ਕੇ ਇਹਨਾ ਲੋਕਾਂ ਦੇ ਟਾਕਰੇ ਲਈ ਖੜੇ ਹੋ ਰਹੇ ਹਨ , ਹੋਲੀ -
ਹੋਲੀ ਸੰਗਤ ਵੀ ਜਾਗਰੂਕ ਹੋ ਰਹੀ ਹੈ , ਬਸ ਥੋੜੇ ਸਮੇ ਦੇ ਵਿਚ ਇਹਨਾ ਅਖੋਤੀ ਲੀਡਰਾਂ , ਅਖੋਤੀ
ਜਥੇਦਾਰਾਂ ਅਤੇ ਅਖੋਤੀ ਬਾਬਿਆਂ ਦਾ ਬੋਰੀ - ਬਿਸਤਰਾ ਗੋਲ ਹੋ ਜਾਣਾ l ਗੱਲਾਂ ਕਰਦਿਆਂ - ਕਰਦਿਆਂ
ਬਾਬਾ ਤੇ ਜਸਮੀਨ ਕਦੋਂ ਘਰ ਪਹੁੰਚ ਗਏ ਉਹਨਾ ਨੂੰ ਪਤਾ ਨਹੀ ਲੱਗਾ l
ਹਰਵੰਤ ਸਿੰਘ ਫੈਲੋਕੇ
ਸਿੰਘ ਸਭਾ , ਸਰਲੀ ਰੋਡ,
ਔਕਲੈਂਡ ( ਨਿਊਜੀਲੈਂਡ)
00642102341975
(07/12/11)
ਜਗਤਾਰ ਸਿੰਘ ਜਾਚਕ
ਬਾਦਲ ਨੂੰ ‘ਪੰਥ ਰਤਨ ਫ਼ਖ਼ਰਿ ਕੌਮ’ ਐਵਾਰਡ ਦੇਣਾ ਚਿੰਤਾਜਨਕ ਤਾਂ ਹੈ, ਪਰ ਹੈਰਾਨੀਜਨਕ ਨਹੀਂ: ਗਿਆਨੀ
ਜਾਚਕ
ਨਿਊਯਾਰਕ, 7 ਦਸੰਬਰ () ਤਖ਼ਤ ਸਾਹਿਬਾਨ ਦੇ ਮੁਖ ਸੇਵਾਦਾਰਾਂ ਵਲੋਂ ਸ੍ਰੀ ਅਕਾਲ ਤਖ਼ਤ
ਸਾਹਿਬ ਤੋਂ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸਰਬਤ ਖ਼ਾਲਸਾ ਦੀ ਸਲਾਹ ਬਗੈਰ ‘ਪੰਥ ਰਤਨ ਫ਼ਖ਼ਰਿ ਕੌਮ’
ਐਵਾਰਡ ਦੇਣਾ ਪੰਥ ਲਈ ਚਿੰਤਾ ਦਾ ਵਿਸ਼ਾ ਤਾਂ ਜ਼ਰੂਰ ਹੈ, ਪਰ ਕੋਈ ਹੈਰਾਨੀਜਨਕ ਘਟਨਾ ਨਹੀਂ। ਕਿਉਂਕਿ,
ਪੁਰਾਣਿਕ-ਮਤੀ ਹਿੰਦੂ ਪੂਜਾਰੀ ਤਾਂ ਛੋਟੇ ਛੋਟੇ ਰਾਜਿਆਂ ਨੂੰ ਵਿਸ਼ਨੂ ਭਗਵਾਨ ਦੇ ‘ਅਵਤਾਰ’ ਹੋਣ ਦਾ
ਐਵਾਰਡ ਦਿੰਦੇ ਰਹੇ ਹਨ। ਹਾਂ, ਬਖ਼ਸ਼ਿਸ਼ ਰੂਪ ਸਿਰਪਾਓ ਜਿਸ ਢੰਗ ਨਾਲ ਤਖ਼ਤ ਦੀ ਗੈਲਰੀ ਤੋਂ ਬਾਦਲ ਜੀ
ਦੇ ਗਲ਼ ਪਾਉਣ ਲਈ ਹੇਠਾਂ ਸੁੱਟਿਆ ਗਿਆ ਹੈ, ਉਸ ਤੋਂ ਨਿਸ਼ਚੇ ਹੁੰਦਾ ਹੈ ਕਿ ਐਵਾਰਡ ਦੇਣਾ ਉਨ੍ਹਾਂ ਦੀ
ਸੁਆਰਥੀ ਤੇ ਮੁਲਾਜ਼ਮੀ ਮਜ਼ਬੂਰੀ ਸੀ, ਖੁਸ਼ੀ ਨਹੀਂ। ਇਹ ਲਫ਼ਜ਼ ਗਿਆਨੀ ਜਗਤਾਰ ਸਿੰਘ ਜਾਚਕ ਨੇ ਤਦੋਂ
ਕਹੇ, ਜਦੋਂ ਉਨ੍ਹਾਂ ਪਾਸੋਂ ਬਾਦਲ ਜੀ ਨੂੰ ਮਿਲੇ ਐਵਾਰਡ ਦਾ ਪ੍ਰਤੀਕਰਮ ਜਾਨਣਾ ਚਾਹਿਆ।
ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ “ਜੁਗਹ ਜੁਗਹ ਕੇ
ਰਾਜੇ ਕੀਏ, ਗਾਵਹਿ ਕਰਿ ਅਵਤਾਰੀ॥” (ਅੰ: 423) ਗੁਰਵਾਕ ਦੁਆਰਾ ਮੰਨਿਆ ਗਿਆ ਹੈ ਕਿ ਸ੍ਰੀ
ਕ੍ਰਿਸ਼ਨ ਤੇ ਸ਼੍ਰੀ ਰਾਮ ਵਰਗੇ ਸਾਰੇ ਭਾਰਤੀ ਅਵਤਾਰ ਛੋਟੇ ਛੋਟੇ ਰਾਜੇ ਸਨ, ਜਿਨ੍ਹਾਂ ਨੂੰ ਸਮੇਂ ਦੇ
ਮੁਖੀ ਪੁਜਾਰੀਆਂ ਨੇ ‘ਅਵਤਾਰ’ ਐਵਾਰਡ ਨਾਲ ਨਿਵਾਜਿਆ ਅਤੇ ਪਰਜਾ ਨੇ ਉਨ੍ਹਾਂ ਦੇ ਗੁਣ ਗਾਏ। ਪੁਜਾਰੀ
ਤੇ ਸੱਤਾਧਾਰੀ ਵਿਅਕਤੀ ਹੁਣ ਵੀ ਇਹੀ ਖੇਲ ਰਹੇ ਹਨ; ਕਿਉਂਕਿ ਅਜਿਹਾ ਕਰਨ ਨਾਲ ਰਾਜੇ ਦਾ ਪਰਜਾ `ਤੇ
ਦਬਦਬਾ ਬਣਿਆ ਰਹਿੰਦਾ ਹੈ ਅਤੇ ਪੁਜਾਰੀਆਂ ਦੀ ਪੂਜਾ ਪ੍ਰਤਿਸ਼ਠਤਾ ਕਾਇਮ ਹੋਈ ਰਹਿੰਦੀ ਹੈ। ਅਸਲ ਵਿੱਚ
ਇਹੀ ਕਾਰਣ ਸੀ ਕਿ ਗੁਰੂ ਸਾਹਿਬਾਨ ਨੇ ਸਿੱਖੀ ਨੂੰ ਪੁਜਾਰੀ ਵਰਗ ਤੋਂ ਮੁਕਤ ਰੱਖਿਆ। ਪਰ ਅਫਸੋਸ ਕਿ
ਭਾਈਚਾਰਕ ਗਫ਼ਲਤਾ ਕਾਰਨ ਰਾਜਨੀਤਕ ਸਿੱਖ ਆਗੂਆਂ ਨੇ ਸਾਡੇ ਕੁੱਝ ਭਾਈਆਂ ਨੂੰ ‘ਸਿੰਘ ਸਾਹਿਬ’ ਦਾ
ਖ਼ਿਤਾਬ ਦੇ ਕੇ ਪੰਥ ਦੇ ਪੂਜ੍ਯ ਪੁਜਾਰੀ ਬਣਾ ਦਿੱਤਾ ਹੈ ਅਤੇ ਬਦਲੇ ਵਿੱਚ ਉਨ੍ਹਾਂ ਪਾਸੋਂ ‘ਪੰਥ
ਰਤਨ’ ਤੇ ‘ਫ਼ਖ਼ਰਿ ਕੌਮ’ ਵਰਗੇ ਸਨਮਾਨ ਹਾਸਲ ਕਰ ਰਹੇ ਹਨ।
ਜਾਚਕ ਜੀ ਨੇ ਕਿ ਕਿਹਾ ਕਿ ਸ਼ੁਕਰ ਹੈ ਕਿ ਅਣਖੀ ਜਥੇਦਾਰ ਨੰਦਗੜ੍ਹ ਜੀ ਨੇ ਸ਼ਾਮਲ ਨਾ ਹੋ ਕੇ ਤਖ਼ਤ
ਸੇਵਦਾਰੀ ਦੀ ਪੈਜ ਰਖ ਲਈ, ਜਿਸ ਲਈ ਉਹ ਪੰਥ ਵੱਲੋਂ ਵਧਾਈ ਦੇ ਪਾਤਰ ਹਨ।
(05/12/11)
ਗੁਰਚਰਨ ਸਿੰਘ ਪੱਖੋਕਲਾਂ
ਤੁਸੀਂ ਹੀ ਤਾਂ ਸਿੱਖੀ ਦੇ ਪਰਚਾਰਕ ਹੋ।
ਗੁਰਚਰਨ ਸਿੰਘ ਪੱਖੋਕਲਾਂ
ਸਿੱਖੀ ਦਾ ਦਰਦ ਰੱਖਣ ਵਾਲੇ ਕੁੱਝ ਵੀਰਾਂ ਨੇ ਫੋਨ ਤੇ ਸਿੱਖ ਧਰਮ ਬਾਰੇ ਫਿਕਰ ਕਰਦਿਆਂ
ਪੁੱਛਿਆ ਕਿ ਕੀ ਹੁਣ ਸਿੱਖੀ ਦਾ ਵਿਕਾਸ ਅਤੇ ਵਿਸਥਾਰ ਕੌਣ ਕਰ ਸਕਦਾ ਹੈ । ਇਹ ਕਿਵੇਂ ਹੋ ਸਕਦਾ ਹੈ।
ਇਸ ਪਰਸਨ ਦਾ ਜਵਾਬ ਦੇਣ ਤੋਂ ਬਾਅਦ ਵੀ ਇਹ ਸਵਾਲ ਮਨ ਵਿੱਚ ਘੁੰਮਦਾ ਰਿਹਾ ਤੇ ਇਸ ਦਾ ਜਵਾਬ ਕੀ ਹੈ
ਤੇ ਵਿਚਾਰ ਕਰਦਿਆ ਕੁੱਝ ਉੱਤਰ ਮਨ ਵਿੱਚ ਆਏ। ਸਿੱਖੀ ਦਾ ਪਰਚਾਰ ਕਰਨ ਲਈ ਕੀ ਸਰਕਾਰਾਂ ਜਾਂ ਸੰਗਠਨ
ਹੀ ਕੰਮ ਕਰਨਗੇ। ਕੀ ਸ਼ਾਧ ਸੰਤ ਹੀ ਇਸ ਫਲਸਫੇ ਨੂੰ ਦੁਨੀਆਂ ਉੱਪਰ ਲਾਗੂ ਕਰਨਗੇ? ਕੀ ਕੋਈ ਮੀਡੀਆਂ
ਹੀ ਸਿੱਖ ਫਲਸਫੇ ਨੂੰ ਦੁਨੀਆਂ ਉੱਪਰ ਫੈਲਾ ਸਕਦਾ ਹੈ? ਪਰ ਨਹੀ ਦੋਸਤੋ ਕਿਸੇ ਫਲਸਫੇ ਅਤੇ ਪਛਾਣ ਨੂੰ
ਕੋਈ ਹੋਰ ਨਹੀਂ ਤੁਸੀਂ ਖੁਦ ਹੀ ਪਰਚਾਰਦੇ ਹੋ ਅਤੇ ਪਰਚਾਰ ਸਕਦੇ ਹੋ। ਅੱਜ ਦੇ ਸਮੇਂ ਵਿੱਚ ਪਰਧਾਨ
ਮੰਤਰੀ ਹੀ ਸਭ ਤੋਂ ਵੱਡੇ ਸਿੱਖੀ ਦੇ ਅਤੇ ਦਸਤਾਰ ਦੇ ਪਰਚਾਰਕ ਬਣੇ ਹੋਏ ਹਨ। ਇਸ ਤਰਾਂ ਹੀ ਹਰ ਸਿੱਖ
ਆਪਣੇ ਆਚਰਣ ਨਾਲ ਦੁਨੀਆਂ ਵਿੱਚ ਸਿੱਖੀ ਦਾ ਪਰਚਾਰਕ ਹੈ। ਹਰ ਮਨੁੱਖ ਜਿਹੋ ਜਿਹੇ ਕੰਮ ਕਰਦਾ ਹੈ ਉਸ
ਤਰਾਂ ਦਾ ਸੰਸਾਰ ਉਸ ਦੇ ਆਸੇ ਪਾਸੇ ਸਿਰਜਿਆ ਜਾਂਦਾ ਹੈ ਅਤੇ ਉਸ ਮਨੁੱਖ ਦੇ ਵਿਵਹਾਰ ਅਤੇ ਆਚਰਣ ਦੇ
ਅਧਾਰ ਤੇ ਹੀ ਉਸ ਦੇ ਨੇੜੇ ਦਾ ਸਮਾਜ ਉਸ ਬਾਰੇ ਅਤੇ ਉਸ ਮਨੁੱਖ ਦੇ ਧਰਮ ਬਾਰੇ ਸੋਚਦਾ ਹੈ। ਪਰਧਾਨ
ਮੰਤਰੀ ਮਨਮੋਹਨ ਸਿੰਘ ਕੋਈ ਸਿੱਖੀ ਦਾ ਪਰਚਾਰਕ ਨਹੀਂ ਪਰ ਇਸ ਵਿਅਕਤੀ ਦੀ ਇਮਾਨਦਾਰੀ ਅਤੇ ਲਿਆਕਤ ਨੇ
ਦੁਨੀਆਂ ਨੂੰ ਪੁੱਛਣ ਲਈ ਮਜਬੂਰ ਕਰ ਦਿੱਤਾ ਹੈ ਕਿ ਇਹ ਪਗੜੀਧਾਰੀ ਆਰਥਿਕ ਮਾਹਰ ਵਿਅਕਤੀ ਦਾ ਧਰਮ ਕੀ
ਹੈ? ਨਫਰਤ ਨਾਲ ਦੇਖੇ ਜਾਣ ਵਾਲੇ ਪਗੜੀਧਾਰੀ ਉਸਾਮਾ ਬਿਨ ਲਾਦੇਨ ਨੂੰ ਦੁਨੀਆਂ ਅਤੇ ਅਮਰੀਕੀ ਲੋਕ
ਨਫਰਤ ਦੀ ਅੱਖ ਨਾਲ ਦੇਖਦੇ ਹਨ ਉਸਦੇ ਗਲਤ ਕੰਮਾਂ ਕਾਰਨ ਉਸਦੀ ਕੌਮ ਅਤੇ ਧਰਮ ਵੀ ਬਰਾਬਰ ਬਦਨਾਮ ਹੋਏ
ਹਨ ਪਰ ਇਸ ਦੇ ਉਲਟ ਅਮਰੀਕਾ ਦਾ ਰਾਸਟਰ ਪਤੀ ਪਗੜੀਧਾਰੀ ਮਨਮੋਹਨ ਸਿੰਘ ਦੀ ਇੱਜਤ ਕਰਨ ਲਈ ਮਜਬੂਰ
ਹੈ। ਇਸ ਮਨੁੱਖ ਕਾਰਨ ਅਤੇ ਬਹੁਤ ਸਾਰੇ ਹੋਰ ਆਮ ਸਿੱਖ ਜੋ ਮਿਹਨਤੀ ਅਤੇ ਹਿੰਮਤੀ ਹੋਣ ਕਾਰਨ ਦੁਨੀਆਂ
ਵਿੱਚ ਮਸਹੂਰ ਹੋਏ ਹਨ ਨੇ ਸਿੱਖ ਕੌਮ ਦਾ ਸਭ ਤੋਂ ਵੱਧ ਪਰਚਾਰ ਕੀਤਾ ਹੈ। ਕੈਨੇਡਾ ,ਅਮਰੀਕਾ,
ਇੰਗਲੈਂਡ, ਅਰਬ ਮੁਲਕਾਂ ਅਤੇ ਦੁਨੀਆਂ ਦੇ ਹੋਰ ਬਹੁਤ ਸਾਰੇ ਮੁਲਕਾਂ ਵਿੱਚ ਸਿੱਖਾਂ ਨੇ ਆਪਣੀ ਮਿਹਨਤ
ਨਾਲ ਅਤੇ ਇਮਾਨਦਾਰੀ ਨਾਲ ਸਿੱਖੀ ਦਾ ਅਤੇ ਗੁਰੂ ਨਾਨਕ ਜੀ ਦਾ ਝੰਡਾਂ ਉੱਚਾ ਕੀਤਾ ਹੈ। ਇਹ ਸਭ ਸਾਰੇ
ਆਮ ਕਿਰਤੀ ਲੋਕ ਹਨ ਅਤੇ ਇਹ ਸਿੱਖ ਫਲਸਫੇ ਦੇ ਕਿਰਤ ਕਰਨ ਦੇ ਅਸੂਲ ਕਾਰਨ ਹੈ । ਦੂਸਰੇ ਪਾਸੇ
ਬੇਈਮਾਨ ਰਾਜਸੱਤਾ ਦੇ ਏਜੰਟ ਲੋਕ ਜੋ ਸਿਰਫ ਭੇਖਧਾਰੀ ਸਿੱਖ ਹੋਕੇ ਮਾੜੇ ਕੰਮ ਕਰਦੇ ਹਨ ਨੇ ਸਿੱਖੀ
ਨੂੰ ਬਦਨਾਮ ਕੀਤਾ ਹੈ। ਇਹ ਇਸ ਲਈ ਭੇਖਧਾਰੀ ਹਨ ਪਰ ਸਿੱਖ ਨਹੀਂ ਹਨ ਕਿਉਂਕਿ ਇਹਨਾਂ ਬੇਈਮਾਨ ਲੋਕਾਂ
ਨੇ ਗੁਰੂ ਦਾ ਪਹਿਲਾ ਅਸੂਲ ਕਿਰਤ ਕਰਨਾਂ ਹੀ ਨਹੀ ਅਪਣਾਇਆ ਸਗੋਂ ਪਰਧਾਨਗੀਆਂ ,ਬੇਈਮਾਨੀਆਂ ,
ਹੰਕਾਰੀ ਤਾਕਤ ਅਤੇ ਵਿਹਲੜਪੁਣੇ ਨੁੰ ਹੀ ਅੱਗੇ ਰੱਖਿਆ ਹੈ। ਇਹਨਾਂ ਵਿੱਚ ਹੰਕਾਰੀ ਜਥੇਦਾਰ, ਹੰਕਾਰੀ
ਰਾਜਸੱਤਾ ਦੇ ਮਾਲਕ ਲੋਕ ਸਾਮਲ ਹਨ ਪਰ ਇਸ ਦੇ ਉਲਟ ਨਿਮਰਤਾ ਦਾ ਗਹਿਣਾਂ ਪਹਿਨਣ ਵਾਲੇ ਧਰਮ ਨੂੰ
ਰਾਜਨੀਤੀ ਤੋਂ ਉੱਪਰ ਰੱਖਣ ਵਾਲੇ ਰਾਜਨੀਤਕ ਅਤੇ ਲੋਕਸੇਵਕ ਜਥੇਦਾਰ, ਪਰਧਾਨ ਆਦਿ ਉਹ ਲੋਕ ਵੀ ਹਨ ਜੋ
ਆਪਣੇ ਆਪ ਨੂੰ ਕਦੀ ਮਾਲਕ ਨਹੀਂ ਸਿਰਫ ਸੇਵਾਦਾਰ ਹੀ ਸਮਝਦੇ ਹਨ ਅਤੇ ਇਸ ਤਰਾਂ ਦੇ ਲੋਕ ਹੀ ਹਨ ਜੋ
ਸਿੱਖੀ ਦੇ ਅਸਲ ਦਾਅਵੇਦਾਰ ਹਨ। ਸੋ ਦੇਸ ਵਿਦੇਸ ਵਿੱਚ ਕਿਰਤ ਅਤੇ ਕਮਾਈ ਲਈ ਜੂਝਦੇ ਵੀਰੋ ਤੁਸੀਂ ਹੀ
ਸਿੱਖੀ ਦੇ ਅਤੇ ਗੁਰੂਆਂ ਦੇ ਬਰੈਂਡ ਅੰਬੈਸਡਰ ਹੋ । ਤੁਸੀ ਕਦੇ ਇਹ ਨਾਂ ਸੋਚੋ ਕਿ ਕੋਈ ਸਿੱਖੀ ਨੂੰ
ਪਰਚਾਰਨ ਵਾਲਾ ਪੈਦਾ ਹੋਵੇਗਾ ਅਸਲ ਵਿੱਚ ਤੁਸੀਂ ਹੀ ਹੋ ਜੋ ਪੈਦਾ ਹੋ ਚੁੱਕੇ ਹੋ ਤੁਹਾਡੇ ਆਚਰਣ
ਰੂਪੀ ਵਿਵਹਾਰ ਨੇ ਤੁਹਾਡਾ ਅਤੇ ਆਪਣੇ ਗੁਰੂਆਂ ਦਾ ਅਤੇ ਉਹਨਾਂ ਦੁਆਰਾ ਦਿੱਤੇ ਗਏ ਫਲਸਫੇ ਦਾ ਪਰਚਾਰ
ਕਰਨਾਂ ਹੈ। ਜਿੰਨਾਂ ਤੁਹਾਡਾ ਆਚਰਣ ਉੱਚਾ ਅਤੇ ਸੁੱਚਾ ਹੋਏਗਾ ਉਹਨਾਂ ਹੀ ਤੁਹਾਡੀ ਕੌਮ ਦਾ ਅਤੇ
ਤੁਹਾਡੇ ਕਿਰਦਾਰ ਦਾ ਕੱਦ ਉੱਚਾ ਹੁੰਦਾਂ ਜਾਏਗਾ। ਜਰੂਰੀ ਨਹੀੰ ਕਿ ਤੁਹਾਡਾ ਪਰਚਾਰ ਕਿਸੇ ਵਿਸੇਸ
ਪਹਿਰਾਵੇ ਨਾਲ ਹੋਵੇ ਜਾਂ ਸਰੀਰ ਉੱਪਰ ਵਿਸੇਸ ਨਿਸਾਨੀਆਂ ਹੋਣ ਪਰ ਤੁਹਾਡਾ ਵਿਵਹਾਰ ਅਤੇ ਮਿਹਨਤ ਹੀ
ਤੁਹਾਡੇ ਵਿਵਹਾਰ ਵਿੱਚੋਂ ਬੋਲੇਗੀ। ਜਦ ਤੁਹਾਡਾ ਕਿਰਦਾਰ ਉੱਚਾ ਹੋਵੇਗਾ ਤਦ ਤੁਹਾਨੂੰ ਆਪਣੇ ਬਾਰੇ
,ਆਪਣੀ ਕੌਮ ਬਾਰੇ, ਆਪਣੇ ਧਰਮ ਬਾਰੇ ,ਫਲਸਫੇ ਬਾਰੇ ਕਿਸੇ ਨੂੰ ਦੱਸਣ ਜਾਂ ਪਰਚਾਰਨ ਦੀ ਲੋੜ ਨਹੀਂ
ਪਵੇਗੀ ਸਗੋਂ ਤੁਹਾਡੇ ਆਲੇ ਦੁਆਲੇ ਦੇ ਅਤੇ ਸਮਾਜ ਦੇ ਲੋਕ ਤੁਹਾਡੇ ਬਾਰੇ ਖੁਦ ਜਾਨਣ ਦੀ ਕੋਸਿਸ
ਕਰਨਗੇ। ਪੱਕੇ ਹੋਏ ਫਲਾਂ ਦੀ ਮਹਿਕ ਦੂਰ ਦੂਰ ਤੱਕ ਆਪਣੇ ਆਪ ਹੀ ਚਲੀ ਜਾਂਦੀ ਹੈ। ਸੋ ਪਰਚਾਰਕਾਂ
ਤੋਂ ਜਾਂ ਸਰਕਾਰਾਂ ਤੋਂ ਇਹ ਆਸ ਰੱਖਣੀ ਕਿ ਉਹ ਸਾਡੇ ਧਰਮ ਦਾ ਅਤੇ ਫਲਸਫੇ ਦਾ ਪਰਚਾਰ ਕਰਨਗੇ ਗਲਤ
ਹੈ ਕਿਉਂਕਿ ਪਰਚਾਰਕ ਅਤੇ ਸਰਕਾਰਾਂ ਤਾਂ ਸਵਾਰਥ ਦੀ ਉੱਪਜ ਹੁੰਦੇ ਹਨ। ਆਮ ਲੋਕ ਸਦਾ ਨਿਸਕਾਮ ਹੁੰਦੇ
ਹਨ । ਸਵਾਰਥੀ ਲੋਕਾਂ ਨਾਲੋਂ ਨਿਸਕਾਮ ਲੋਕ ਹਮੇਸਾਂ ਚੰਗੇ ਅਤੇ ਵਧੀਆ ਪਰਚਾਰਕ ਹੁੰਦੇ ਹਨ। ਕਿਸੇ
ਸਾਇਰ ਦੇ ਕਥਨ ਅਨੁਸਾਰ ਖੁਦ ਕੋ ਕਰ ਬੁਲੰਦ ਇਤਨਾ ਕਿ ਖੁਦਾ ਬੰਦੇ ਕੋ ਖੁਦ ਪੂਛੇ ਕਿ ਬਤਾ ਤੇਰੀ ਰਜਾ
ਕਿਆ ਹੈ।
ਗੁਰਚਰਨ
ਸਿੰਘ ਪੱਖੋਕਲਾਂ ਫੋਨ +919417727245
(ਸੰਪਾਦਕੀ ਨੋਟ:- ਨਾਮ ਦਾ ਭੁਲੇਖਾ)
ਕਈਆਂ ਨੂੰ
ਮੇਰੇ ਨਾਮ ਦਾ ਭੁਲੇਖਾ ਪੈ ਜਾਂਦਾ ਹੈ। ਕਿਉਂਕਿ ਕਈ ਚਿੱਠੀਆਂ ਦੇ ਨਾਮ ਥੱਲੇ ਕਈ ਇਕੱਠੇ ਨਾਮ ਲਿਖੇ
ਹੋਏ ਹੁੰਦੇ ਹਨ, ਜਿਹਨਾ ਵਿੱਚ ਕਈ ਵਾਰੀ ਪ੍ਰੋ: ਮੱਖਣ ਸਿੰਘ ਦਾ ਨਾਮ ਵੀ ਲਿਖਿਆ ਹੋਇਆ ਹੁੰਦਾ ਹੈ।
ਇਹ ਪ੍ਰੋ: ਮੱਖਣ ਸਿੰਘ ਕੋਈ ਹੋਰ ਕੈਲੇਫੋਰਨੀਆਂ ਦਾ ਰਹਿਣ ਵਾਲਾ ਹੈ ਨਾ ਕਿ ਸਿੱਖ ਮਾਰਗ ਨੂੰ ਚਲਾਉਣ
ਵਾਲਾ। ਇਸ ਬਾਰੇ ਪਹਿਲਾਂ ਵੀ ਇੱਕ ਪਾਠਕ ਨੇ ਪੁੱਛਿਆ ਸੀ ਤਾਂ ਇਸ ਬਾਰੇ ਲਿਖ ਕੇ ਸਪਸ਼ਟ ਕਰ ਦਿੱਤਾ
ਸੀ। ਹੁਣ ਫਿਰ ਤੱਤ ਗੁਰਮਤਿ ਵਾਲਿਆਂ ਨੇ ਭੁਲੇਖੇ ਨਾਲ ਮੇਰੇ ਨਾਮ ਨਾਲ ਮੂਹਰੇ ਪ੍ਰੋ: ਲਿਖ ਦਿੱਤਾ
ਸੀ ਜੋ ਕਿ ਮੈਂ ਤਾਂ ਕੱਟ ਦਿੱਤਾ ਸੀ ਪਰ ਹੋਰ ਕਈ ਥਾਵਾਂ ਤੇ ਇਸੇ ਤਰ੍ਹਾਂ ਛਪਿਆ ਹੋਇਆ ਹੈ। ਸੋ
ਪਾਠਕ ਨੋਟ ਕਰਨ ਕਿ ਮੈਂ ਕੋਈ ਪ੍ਰੋ: ਨਹੀਂ ਹਾਂ ਅਤੇ ਨਾ ਹੀ ਮੈਂ ਆਪਣੇ ਨਾਮ ਨਾਲ ਕਦੀ ਐਸਾ ਲਿਖਿਆ
ਹੈ।
(04/12/11)
ਜਗਤਾਰ ਸਿੰਘ ਜਾਚਕ
ਪ੍ਰੋ: ਭੁੱਲਰ ਦੀ ਫਾਂਸੀ ਬਾਰੇ ਕੌਮੀ ਚੁੱਪ, ਕੌਮ ਦੇ ਨਿਤਾਣੇਪਨ ਦੀ ਨੀਸ਼ਾਨੀ: ਗਿਆਨੀ ਜਾਚਕ
ਨਿਊਯਾਰਕ 3 ਦਸੰਬਰ () ਪ੍ਰੋ: ਦਵਿੰਦਰ ਸਿੰਘ ਭੁੱਲਰ 20ਵੀਂ ਸਦੀ ਦੇ ਸਿੱਖ ਸਘੰਰਸ਼ ਵਿਚੋਂ ਉਭਰਿਆ
ਕੌਮੀ ਜਰਨੈਲ ਹੈ, ਜਿਹੜਾ ਪਿਛਲੇ 24 ਸਾਲ ਤੋਂ ਦਿੱਲੀ ਦੀ ਤਿਹਾੜ ਵਿਖੇ ਸਰੀਰਕ ਤੇ ਮਾਨਸਿਕ ਤਸੀਹੇ
ਭੋਗ ਰਿਹਾ ਹੈ। ਹੁਣ ਜਦੋਂ ਭਾਰਤੀ ਹਾਕਮਾਂ ਦੀ ਫਿਰਕੂ ਸੋਚ ਤੇ ਇੱਛਾ ਮੁਤਾਬਿਕ ਰਾਸ਼ਟਰਪਤੀ ਨੇ ਉਸ
ਦੀ ਫਾਂਸੀ ਦੀ ਸਜਾ ਨੂੰ ਮੁਆਫ਼ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਸੁਪਰੀਮ ਕੋਰਟ ਵੀ ਉਸ ਨੂੰ
ਛੇਤੀ ਤੋਂ ਛੇਤੀ ਫਾਂਸੀ ਦੇ ਤਖ਼ਤੇ `ਤੇ ਲਟਕਿਆ ਦੇਖਣਾ ਚਹੁੰਦਾ ਹੈ; ਤਾਂ ਅਜਿਹਾ ਹੋਣ `ਤੇ ਕੌਮ ਦੇ
ਧਾਰਮਿਕ ਤੇ ਸਿਆਸੀ ਸਿੱਖ ਆਗੂਆਂ ਦਾ ਇਸ ਅਨਿਆ ਤੇ ਧੱਕੇਸ਼ਾਹੀ ਬਾਰੇ ਚੁੱਪ ਹੋ ਜਾਣਾ, ਕੌਮ ਦੇ
ਨਿਤਾਣੇਪਨ ਦੀ ਨਿਸ਼ਾਨੀ ਤੇ ਚਿੰਤਾਜਨਕ ਅਵਸਥਾ ਹੈ। ਪੰਥ ਦਰਦੀ ਸਿੱਖ ਚਿੰਤਕਾ ਨੂੰ ਇਸ ਬਾਰੇ ਸੋਚਣਾ
ਚਾਹੀਦਾ ਹੈ। ਇਹ ਲਫ਼ਜ਼ ਗਿਆਨੀ ਜਗਤਾਰ ਸਿੰਘ ਜਾਚਕ ਨੇ ਨਿਊਯਾਰਕ ਤੋਂ ਲਿਖਤੀ ਪ੍ਰੈਸ ਨੋਟ ਵਿੱਚ ਕਹੇ।
ਉਨ੍ਹਾਂ ਲਿਖਿਆ ਹੈ ਕਿ ਸ਼੍ਰੋਮਣੀ ਕਮੇਟੀ ਚੋਣਾਂ ਵੇਲੇ ਸਿੱਖ ਵੋਟਾਂ ਬਟੋਰਨ ਲਈ ਜਦੋਂ ਪੰਜਾਬ ਦੇ
ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪਹਿਲਾਂ ਵਿਧਾਨ ਸਭਾ ਦੇ ਇਜਲਾਸ ਵਿੱਚ ਪ੍ਰੋ: ਭੁਲਰ ਦੇ ਹੱਕ
ਵਿੱਚ ਮਤਾ ਲਿਆਉਣ ਦੀ ਗੱਲ ਕੀਤੀ ਅਤੇ ਫਿਰ ਭਾਜਪਾ ਦੀ ਘੁਰਕੀ ਅੱਗੇ ਦੜ ਵੱਟ ਲਈ। ਜਿਵੇਂ ਕਿ ਹੁਣ
ਐਫ਼. ਡੀ. ਆਈ ਮਸਲੇ `ਤੇ ਕਿਸਾਨਾਂ ਦੇ ਹਿੱਤਾਂ ਵਿਸਾਰ ਕੇ ਰਾਜਸੀ ਭਾਈਵਾਲਾਂ ਦੇ ਦਬਾਅ ਹੇਠ ਯੂ ਟਰਨ
ਮਾਰ ਲਈ ਹੈ; ਤਦੋਂ ਕਿਸੇ ਪੰਥ ਦਰਦੀ ਨੇ ਲਿਖਿਆ ਸੀ ਕਿ ਪਹਿਲਾਂ ਤਾਂ ਕਦੇ ਸ਼ਾਹ ਮਹੁੰਮਦ ਵਰਗੇ ਕਵੀ
ਆਖਦੇ ਸਨ ਕਿ ਆਖ਼ਰ ਗੱਲ ਓਹੀ ਹੋਏਗੀ “ਜਿਹੜੀ ਕਰੂਗਾ ਖ਼ਾਲਸਾ ਪੰਥ ਮੀਆਂ”, ਪਰ ਅੱਜ ਸਮਾਂ ਬਦਲ ਗਿਆ
ਹੈ, ਦਸ਼ਮੇਸ਼ ਪਿਤਾ ਦਾ ਖ਼ਾਲਸਾ ਆਪਣਾ ਤਪ ਤੇਜ਼ ਸੁਆਰਥ ਤੇ ਪਦਾਰਥ ਅੱਗੇ ਗੁਆਉਂਦਾ- ਗੁਆਉਂਦਾ ਇਥੋਂ
ਤੱਕ ਪੁੱਜ ਗਿਆ ਹੈ ਕਿ ਗੱਲ ਓਹੀ ਹੋਣ ਲੱਗ ਪਈ, “ਜਿਹੜੀ ਕਰੂਗਾ ਸੰਘ ਪ੍ਰਵਾਰ ਮੀਆਂ”।
ਜਾਚਕ ਜੀ ਲਿਖਿਆ ਹੈ ਕਿ ਜਿਹੜੇ ਥੋੜੇ-ਬਹੁਤੇ ਗੁਰਸਿੱਖ ਭੈਣ ਭਰਾ ਪੰਥਕ ਦਰਦ ਆਪਣੇ ਸੀਨੇ ਵਿੱਚ
ਸਾਂਭੀ ਬੈਠੇ ਹਨ, ਉਨ੍ਹਾਂ ਨੂੰ ਨਿਰਾਸ ਹੋ ਕੇ ਢੇਰੀ ਢਾਹ ਕੇ ਬੈਠਣ ਦੀ ਥਾਂ ਮੁੜ ਹੰਭਲਾ ਮਾਰਨਾ
ਚਾਹੀਦਾ ਹੈ। ਦਸੰਬਰ ਦਾ ਮਹੀਨਾਂ ਸਿੱਖ ਸ਼ਹਾਦਤਾਂ ਦੀ ਰੁੱਤ ਹੈ। ਜੇ ਪੰਥ ਦਰਦੀ ਸਿੱਖ ਜਥੇਬੰਦੀਆਂ
ਇਕੱਠੀਆਂ ਹੋ ਕੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ 22 ਦਸਬੰਰ ਨੂੰ ਫ਼ਤਹਿਗੜ ਸਾਹਿਬ ਤੋਂ
ਪ੍ਰੋ: ਭੁੱਲਰ ਦੇ ਹੱਕ ਵਿੱਚ ਪੰਥ ਨੂੰ ਹਲੂਣਾ ਦੇਣ ਯੋਗ ਕੋਈ ਪ੍ਰਭਾਵਸ਼ਾਲੀ ਲਹਿਰ ਸ਼ੁਰੂ ਕਰਨ। ਸਿਖਜ਼
ਫਾਰ ਜਸਟਿਸ ਜਾਂ ਯੂਨਾਈਟਿਡ ਸਿਖਜ਼ ਵਰਗੀਆਂ ਵਿਦੇਸ਼ੀ ਜਥੇਬੰਦੀਆਂ ਕਿਸੇ ਮਾਨਵੀ ਅਧਿਕਾਰਾਂ ਦੀ
ਰਖਵਾਲੀ ਕਰਨ ਵਾਲੀ ਕਿਸੇ ਅੰਤਰਾਸ਼ਟਰੀ ਅਦਾਲਤ ਵਿੱਚ ਪ੍ਰੋ ਸਾਹਿਬ ਨਾਲ ਹੋਏ ਅਨਿਆ ਬਾਰੇ ਕੇਸ ਕਰਨ।
ਅਜਿਹਾ ਕੌਮੀ ਹੰਭਲਾ ਪੰਜਾਬ ਵਿੱਚ ਸਿੱਖੀ ਸਪਰਿਟ ਨੂੰ ਬਚਾਉਣ ਲਈ ਵੀ ਕਾਫੀ ਲਾਹੇਵੰਦਾ ਹੋ ਸਕਦਾ
ਹੈ।
(04/12/11)
ਹਰਦਰਸ਼ਨ ਸਿੰਘ ਕਮਲ
ਸਤਿ ਸ੍ਰੀ ਅਕਾਲ ਵੀਰ ਜੀ,
ਮੈਂ ਹਰਦਰਸ਼ਨ ਸਿੰਘ ਕਮਲ, ਪਿੰਡ ਪਿੱਦੀ, ਤਹਿਸੀਲ ਤੇ ਜਿਲ੍ਹਾ ਤਰਨ ਤਾਰਨ (ਪੰਜਾਬ), ਸ੍ਰੀ ਤਰਨ
ਤਾਰਨ ਸਾਹਿਬ ਤੋਂ ਬੇਨਤੀ ਕਰ ਰਿਹਾ ਹਾਂ ਜੀ। ਮੈਂ ਸਿੱਖ ਮਾਰਗ ਵੈਬਸਾਈਟ ਪੜ੍ਹੀ, ਪੜ੍ਹ ਕੇ ਮਨ ਨੂੰ
ਬਹੁਤ ਖੁਸੀ ਹੋਈ। ਕਿਉਂਕਿ ਇਸ ਸਾਈਟ ਵਿੱਚ ਸਿੱਖ ਧਰਮ ਬਾਰੇ ਭਰਪੂਰ ਜਾਣਕਾਰੀ ਮਿਲਦੀ ਹੈ। ਸਾਹਿਬ
ਸ੍ਰੀ ਗੁਰੂ ਗਰੰਥ ਸਾਹਿਬ ਜੀ ਤੋਂ ਇਲਾਵਾ ਇਸ ਸਾਈਟ ਵਿੱਚ ਦਸਮ ਗਰੰਥ ਬਾਰੇ ਜੀ ਭਰਪੂਰ ਜਾਣਕਾਰੀ
ਮਿਲਦੀ ਹੈ। ਮੈਂ ਆਪ ਜੀ ਨੂੰ ਆਪਣਾ ਇੱਕ ਲੇਖ ਸਹਿਜਧਾਰੀ ਸਿੱਖ ਬਨਾਮ ਅੰਮ੍ਰਿਤਧਾਰੀ ਸਿੱਖ ਭੇਜ
ਰਿਹਾ ਹਾਂ। ਵੀਰ ਜੀ ਕਿਰਪਾ ਕਰਕੇ ਇਸ ਨੂੰ ਆਪਣੀ ਸਾਈਟ ਤੇ ਪਾਉਣ ਦੀ ਖੇਚਲ ਕਰਨਾ ਜੀ।
ਆਪ ਜੀ ਦਾ ਦਾਸ
ਹਰਦਰਸ਼ਨ ਸਿੰਘ ਕਮਲ,
ਪਿੰਡ ਪਿੱਦੀ, ਤਹਿਸੀਲ ਤੇ ਜਿਲ੍ਹਾਂ ਤਰਨ ਤਾਰਨ,
ਮੋਬਾਇਲ: 97797-12110
(ਮੈਂਬਰ ਪੰਜਾਬੀ ਸਾਹਿਤ ਸਭਾ ਅਤੇ ਸੱਭਿਆਚਾਰਕ ਕੇਂਦਰ (ਰਜਿ: ), ਤਰਨ ਤਾਰਨ)
********************************
ਸਹਿਜਧਾਰੀ ਸਿੱਖ
ਬਨਾਮ ਅੰਮ੍ਰਿਤਧਾਰੀ ਸਿੱਖ
ਦਸਮ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 13 ਅਪ੍ਰੈਲ, 1699 ਈ. ਨੂੰ ਪੰਜ ਪਿਆਰਿਆਂ ਨੂੰ
ਅੰਮ੍ਰਿਤ ਛਕਾ ਕੇ ਅਤੇ ਉਪਰੰਤ ਆਪ ਉਹਨਾਂ ਪੰਜ ਪਿਆਰਿਆਂ ਤੋਂ ਅੰਮ੍ਰਿਤ ਛਕ ਕੇ ਖਾਲਸਾ ਪੰਥ ਦੀ
ਨੀਂਹ ਰੱਖੀ ਅਤੇ ਸਿੱਖ ਧਰਮ ਨੂੰ ਇੱਕ ਵੱਖਰੀ ਅਤੇ ਵਿਲੱਖਣ ਪਹਿਚਾਨ ਦਿੱਤੀ। ਕੀ ਅਸੀ ਸ੍ਰੀ ਗੁਰੂ
ਗੋਬਿੰਦ ਸਿੰਘ ਜੀ ਦੁਆਰਾ ਦਿੱਤੀਆਂ ਸਿੱਖਿਆਵਾਂ ਤੇ ਚੱਲ ਰਹੇ ਹਾਂ?
ਜੇਕਰ ਅੱਜ ਦੇ ਹਾਲਤਾਂ ਤੇ ਨਜਰ ਮਾਰੀਏ ਤਾਂ ਇਹ ਬਿਲਕੁਲ ਉਲਟ ਚੱਲ ਰਿਹਾ ਹੈ। ਕਿਉਂਕਿ ਅੱਜ ਸਿੱਖ
ਧਰਮ ਵਿੱਚ ਕੋਈ ਪ੍ਰਕਾਰ ਦੇ ਅਖੋਤੀ ਰੀਤੀ-ਰਿਵਾਜ ਅਤੇ ਵਹਿਮ-ਭਰਮਾਂ ਨੇ ਡੇਰੇ ਲਾ ਲਏ ਹਨ। ਉਦਾਹਰਣ
ਦੇ ਤੌਰ ਤੇ ਗੁਰਦੁਆਰਾ ਸਾਹਿਬ ਵਿੱਚ ਬਹੁਤੇ ਲੋਕ ਸ੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਨਮਸਤਕ ਹੋਣ ਦੀ
ਬਜਾਏ ਪੱਥਰਾਂ ਤੇ ਨੱਕ ਰਗੜਨ ਅਤੇ ਸਰੋਵਰਾਂ ਵਿੱਚ ਡੁੱਬਕੀ ਲਗਾਉਣ ਨੂੰ ਜਿਆਦਾ ਅਹਿਮੀਅਤ ਦਿੰਦੇ
ਹਨ, ਜਦ ਕਿ ਸ੍ਰੀ ਗੁਰੂ ਗਰੰਥ ਸਾਹਿਬ ਜੀ ਵਿੱਚ ਦਰਜ ਬਾਣੀ ਇਹਨਾਂ ਸਭ ਵਹਿਮਾਂ-ਭਰਮਾਂ ਦਾ ਜੋਰਦਾਰ
ਸ਼ਬਦਾਂ ਵਿੱਚ ਖੰਡਨ ਕਰਦੀ ਹੈ। ਪਹਿਲੀ ਪਾਤਸਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇ ਜੀ ਫਰਮਾਉਂਦੇ ਹਨ:-
ਹਰਿ ਮੰਦਰ ਏਹਿ ਸਰੀਰੁ ਹੈ, ਗਿਆਨ ਰਤਨ ਪ੍ਰਗਟ ਹੋਇ
ਇਸੇ ਤਰ੍ਹਾਂ ਬਾਬਾ ਫਰੀਦ ਜੀ ਆਪਣੀ ਬਾਣੀ ਵਿੱਚ ਸਮਝਾਉਦੇ ਹਨ:-
ਫਰੀਦਾ ਜੰਗਲੁ ਜੰਗਲੁ ਕਿਆ ਭਵਹਿ ਵਣਿ ਕੰਡਾ ਮੋੜੇਹਿ।।
ਵਸੀ ਰਬੁ ਹਿਆਲੀਐ ਜੰਗਲੁ ਕਿਆ ਢੂਢੇਹਿ।।
ਅੱਜ ਕੱਲ ਤਾਂ ਸਿੱਖ ਦੀ ਪਰਿਭਾਸ਼ਾ ਹੀ ਬਦਲ ਗਈ ਹੈ, ਕਿਉਂਕਿ ਅੱਜ ਤਾਂ ਉਹੀ ਸਿੱਖ ਹੈ, ਜਿਸ
ਨੇ ਅੰਮ੍ਰਿਤ ਪਾਨ ਕੀਤਾ ਹੋਇਆ ਹੈ। ਭਾਵੇਂ ਉਹ 60 ਸਾਲ ਦਾ ਬਜੁਰਗ ਹੈ ਜਾਂ ਫਿਰ ਇੱਕ-ਦੋ ਸਾਲ ਦਾ
ਬੱਚਾ। ਅੱਜ ਦੇ ਲੋਕ ਉਸ 60 ਸਾਲ ਦੇ ਬਜੁਰਗ ਨੂੰ ਸਿੱਖ ਮੰਨਦੇ ਹਨ ਜਿਸ ਨੇ ਆਪਣੀ ਜਿੰਦਗੀ ਦੇ
ਅਨਮੋਲ ਅਤੇ ਬਹੁ-ਕੀਮਤੀ 59 ਸਾਲ ਸਰਾਬਾ-ਕਬਾਬਾਂ, ਦੁਨਿਆਰੀ ਮੋਹ ਅਤੇ ਫੋਕੇ ਰੀਤੀ ਰਿਵਾਜਾਂ ਵਿੱਚ
ਗੁਵਾ ਦਿੱਤੇ ਅਤੇ ਅੰਤਲੇ ਸਮੇਂ ਆਪਣੇ ਕੀਤੇ ਪਾਪਾਂ ਅਤੇ ਮਾੜੇ ਕਰਮਾਂ ਤੇ ਪਰਦਾ ਪਾਉਣ ਲਈ ਅੰਮ੍ਰਿਤ
ਪਾਨ ਕਰ ਲਿਆ ਤੇ ਉਹੀ 60 ਸਾਲਾ ਬਜੁਰਗ ਅਰਥਹੀਣ ਮੁੱਦੇ ਲੈ ਕੇ ਸਿੱਖੀ ਅਤੇ ਸਿੱਖ ਧਰਮ ਦਾ ਅਪਮਾਨ
ਕਰਨ ਲਈ ਉਸ ਨੂੰ ਮੀਡੀਏ ਵਿੱਚ ਲਿਆ ਖੜਾ ਕਰਦਾ ਹੈ। ਮੁਆਫ਼ ਕਰਨਾ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਕੀ
ਇਹੋਂ ਸਿੱਖ ਦੀ ਪਰਿਭਾਸ਼ਾ ਹੈ?
ਦੂਸਰੇ ਪਾਸੇ ਉਹ ਇੱਕ ਜਾਂ ਦੋ ਸਾਲ ਦਾ ਬੱਚਾ ਜੋ ਆਪਣਾ ਨਾਮ ਵੀ ਠੀਕ ਤਰ੍ਹਾਂ ਨਾਲ ਨਹੀ ਉਚਾਰ ਸਕਦਾ
ਅਤੇ ਜਿਸ ਨੂੰ ਸਿੰਘ ਸ਼ਬਦ ਦੀ ਕੋਈ ਜਾਣਕਾਰੀ ਨਹੀ। ਕਈ ਵਾਰ ਇਹ ਬੱਚਾ ਬਿਸਤਰ ਵੀ ਗਿੱਲਾ ਕਰ ਦਿੰਦਾ
ਹੈ, ਕਿਉਂਕਿ ਉਹ ਬੱਚਾ ਹੈ। ਪਰ ਸਿੱਖੀ ਸਰੂਪ ਹੋਣ ਕਰਕੇ ਅਤੇ ਸਿੱਖ ਪਰਿਵਾਰ ਵਿੱਚ ਹੋਣ ਕਰਕੇ
ਅੰਮ੍ਰਿਤ ਪਾਨ ਕੀਤਾ ਹੋਣ ਕਰਕੇ ਉਹ ਸਿੱਖ ਹੈ।
ਪਰ ਜਿੰਨਾਂ ਨੇ ਪੂਰੀ ਜਿੰਦਗੀ ਸਰਾਬ-ਕਬਾਬ, ਮੀਟ-ਅੰਡਾ, ਤੰਬਾਕੂ ਅਤੇ ਹੋਰ ਕਿਸੇ ਵੀ ਕਿਸਮ ਦਾ ਨਸ਼ਾ
ਨਹੀਂ ਕੀਤਾ ਅਤੇ ਬਿਨ ਨਾਗਾ ਗੁਰਦੁਆਰਾ ਸਾਹਿਬ ਵਿੱਚ ਹਾਜਰੀ ਭਰੀ, ਰੱਜ ਕੇ ਮਾਤਾ-ਪਿਤਾ ਅਤੇ ਸਮਾਜ
ਦੀ ਸੇਵਾ ਕੀਤੀ ਪਰ ਅੰਮ੍ਰਿਤ ਪਾਨ ਨਹੀਂ ਕੀਤਾ। ਇਸ ਦਾ ਉਹਨਾਂ ਨੂੰ ਇਨਾਮ ਕੀ ਮਿਲਿਆਂ ਅਖੇ ਉਹ
ਸਹਿਜਧਾਰੀ ਹੈ। ਮੁਆਫ ਕਰਨਾ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਸਹਿਜਧਾਰੀ 60 ਸਾਲ ਦੇ ਅੰਮ੍ਰਿਤਧਾਰੀ
ਬਜੁਰਗ ਅਤੇ ਇੱਕ ਜਾਂ ਦੋ ਸਾਲ ਦੇ ਅੰਮ੍ਰਿਤਧਾਰੀ ਬੱਚੇ ਤੋਂ ਚੰਗਾ ਹੈ ਜਾਂ ਫਿਰ ਮਾੜਾ? ਇਸ ਦਾ
ਜਵਾਬ ਵੀ ਤੁਹਾਡੇ ਕੋਲ ਹੀ ਹੈ।
ਅੱਜ ਦੇ ਸਿੱਖਾਂ ਲਈ ਇੱਕ ਇਨਸਾਨ ਦੁਆਰਾ ਬਣਾਈ ਗਈ ਇਮਾਰਤ ਅਤੇ ਚੀਜ ਉਸ ਪ੍ਰਮਾਤਮਾ ਵੱਲੋਂ ਬਣਾਏ ਗਏ
ਇਨਸਾਨ ਤੋਂ ਕਿਤੇ ਵੱਧ ਮਹੱਤਤਾ ਰੱਖਦੀ ਹੈ। ਕਿਉਂਕਿ ਅੱਜ ਦੇ ਦੌਰ ਵਿੱਚ ਜੇਕਰ ਕਿਸੇ ਇਨਸਾਨ ਕੋਲੋ
ਗਲਤੀ ਨਾਲ ਵੀ ਕਿਸੇ ਗੁਰਦੁਆਰੇ ਜਾਂ ਮੰਦਰ ਦੀ ਇੱਕ ਇੱਟ ਵੀ ਢਹਿ ਜਾਵੇ ਤਾਂ ਅਸੀ ਉਸ ਪ੍ਰਮਾਤਮਾ ਦੇ
ਬਣਾਏ ਹੋਏ ਹੋਏ ਅਨੇਕਾਂ ਮੰਦਰਾਂ (ਇਨਸਾਨਾਂ) ਨੂੰ ਢਹਿ ਢੇਰੀ ਕਰ ਦਿੰਦੇ ਹਾਂ। ਕੀ ਸਿੱਖ ਧਰਮ
ਸਾਨੂੰ ਇਹੋ ਸਿਖਾਉਦਾ ਹੈ? ਨਹੀ, ਬਿਲਕੁੱਲ ਨਹੀਂ। ਸਿੱਖ ਧਰਮ ਤਾਂ ਸਿਖਾਉਦਾ ਹੈ ਕਿ ਕਿਸੇ ਵੀ ਜਾਨ
ਨੂੰ ਬਚਾਉਣ ਲਈ ਜੇਕਰ ਸਿੱਖ ਨੂੰ ਆਪਣੀ ਜਾਨ ਵੀ ਦੇਣੀ ਪੈਂਦੀ ਹੈ ਤਾਂ ਦੇ ਦੇਣੀ ਚਾਹੀਦੀ ਹੈ। ਇਸ
ਦੀ ਇੱਕ ਬੇਮਿਸਾਲ ਉਦਾਹਰਣ ਸਿੱਖ ਧਰਮ ਵਿੱਚ ਮਿਲਦੀ ਹੈ:-
ਸ੍ਰੀ ਗੁਰੂ ਤੇਗ ਬਹਾਦੁਰ ਜੀ ਵੱਲੋਂ ਦਿੱਲੀ ਵਿਖੇ ਚਾਂਦਨੀ ਚੌਂਕ ਵਿੱਚ ਸ਼ਹੀਦੀ ਪ੍ਰਾਪਤ ਕਰਨਾ।।
ਸ੍ਰੀ ਗੁਰੂ ਤੇਗ ਬਹਾਦੁਰ ਜੀ ਨੇ ਇਹ ਤਾਂ ਨਹੀਂ ਕਿਹਾ ਸੀ ਕਿ ਹਿੰਦੂ ਸਹਿਜਧਾਰੀ ਹਨ ਮੈਂ ਇਹਨਾਂ
ਸਹਿਜਧਾਰੀਆਂ ਲਈ ਕਿਉਂ ਸ਼ਹੀਦ ਹੋਵਾ। ਸਿੱਖ ਧਰਮ ਸਿਖਾਉਦਾ ਹੈ ਕਿ ਜਦੋਂ ਕਦੇ ਵੀ ਸੰਸਾਰ ਵਿੱਚ ਕੋਈ
ਮੁਸਕਲ ਆਉਂਦੀ ਹੈ ਤਾਂ ਸਿੱਖ ਭਾਵੇਂ ਸਹਿਜਧਾਰੀ ਹੋਵੇ ਜਾਂ ਫਿਰ ਅੰਮ੍ਰਿਤਧਾਰੀ ਉਸ ਦਾ ਫਰਜ ਬਣਦਾ
ਹੈ ਕਿ ਉਹ ਆਪਣੀ ਜਾਨ ਦੇ ਕੇ ਉਸ ਮੁਸਕਲ ਨੂੰ ਫਤਹਿ ਕਰੇ। ਇਹੋ ਸਿੱਖ ਦਾ ਸੱਚਾ ਅਤੇ ਅਸਲੀ ਕਰੱਤਵ
ਹੈ। ਇਸ ਦੀ ਇੱਕ ਤਾਜਾ ਮਿਸਾਲ ਲੰਡਨ ਵਿੱਚ ਹੋਏ ਦੰਗੇ ਦੌਰਾਨ ਵੇਖਣ ਨੂੰ ਮਿਲੀ ਜਦੋਂ ਸਿੱਖਾਂ ਨੇ
ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨ੍ਹਾਂ ਹਜਾਰਾ ਲੋਕਾਂ ਨੂੰ ਮੌਤ ਦੇ ਮੂੰਹ ਵਿੱਚੋਂ ਬਾਹਰ ਕੱਢਿਆ
ਸੀ। ਕੀ ਉਹ ਅਮ੍ਰਿਤਧਾਰੀ ਸਿੱਖ ਸਨ ਜਾਂ ਫਿਰ ਸਹਿਜਧਾਰੀ ਸਿੱਖ ਸਨ। ਮੇਰੇ ਖਿਆਲ ਸਾਨੂੰ ਉਹ ਸਿਰਫ
ਸਿੱਖ ਸਨ।
ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗਰੰਥ ਸਾਹਿਬ ਤੱਕ ਕਿਤੇ ਵੀ ਸਹਿਜਧਾਰੀ ਸ਼ਬਦ ਦਾ
ਪ੍ਰਯੋਗ ਨਹੀਂ ਕੀਤਾ ਗਿਆ, ਫਿਰ ਇਹ ਸਹਿਜਧਾਰੀ ਸ਼ਬਦ ਕਿੱਥੋਂ ਆਇਆ ਹੈ? ਯਾਕੀਨਨ ਇਸ ਸ਼ਬਦ ਦੀ ਰਚਨਾ
ਇਨਸਾਨ ਵੱਲੋਂ ਕੀਤੀ ਗਈ ਨਾ ਕਿ ਉਸ ਪ੍ਰਮਾਤਮਾ ਵੱਲੋਂ। ਅਸੀ ਦੁਨਿਆਰੀ ਲੋਕ ਤਾਂ ਪਹਿਲਾ ਹੀ ਇਨਸਾਨ
ਦੁਆਰਾ ਬਣਾਈਆਂ ਗਈਆਂ ਦੁਨਿਆਰੀ ਚੀਜਾਂ ਨੂੰ ਉਸ ਪ੍ਰਮਾਤਮਾ ਵੱਲੋਂ ਬਣਾਈਆਂ ਕੁਦਰਤੀ ਚੀਜਾਂ ਨਾਲੋਂ
ਵਧੇਰੇ ਮਹੱਤਵ ਦਿੰਦੇ ਹਾਂ।
ਮੇਰਾ ਨਿੱਜੀ ਖਿਆਲ ਹੈ ਕਿ ਸਿੱਖ ਧਰਮ ਵਿੱਚ ਕੁੱਝ ਚੰਦ ਕੁ ਲੋਕ ਹਨ ਜੋ ਸਿੱਖ ਧਰਮ ਦੇ ਵਿਸਾਲ ਘੇਰੇ
ਨੂੰ ਸੌੜਾ ਕਰਨਾ ਚਾਹੁੰਦੇ ਹਨ ਅਤੇ ਸਿੱਖਾਂ ਵਿੱਚ ਅਮ੍ਰਿਤਧਾਰੀ ਸਿੱਖ ਅਤੇ ਸਹਿਜਧਾਰੀ ਸਿੱਖ ਸ਼ਬਦਾਂ
ਦਾ ਪ੍ਰਯੋਗ ਕਰਕੇ ਸਿੱਖਾਂ ਨੂੰ ਸਿੱਖਾਂ ਦੇ ਹੱਥੋਂ ਕਤਲ ਕਰਵਾਉਣਾ ਚਾਹੁੰਦੇ ਹਨ।
ਬਾਕੀ ਅੰਤ ਵਿੱਚ ਮੈਂ ਦੋਵੇ ਹੱਥ ਜੋੜ ਕੇ ਮੁਆਫੀ ਚਾਹੁੰਦਾ ਹਾਂ ਕਿ ਜੇਕਰ ਮੇਰੇ ਇਹਨਾ ਵਿਚਾਰਾਂ
ਨਾਲ ਕਿਸੇ ਦੇ ਮਨ ਨੂੰ ਕੋਈ ਠੇਸ ਵੱਜੀ ਹੋਵੇ ਤਾਂ ਮੈਨੂੰ ਮੁਆਫ਼ ਕਰ ਦੇਣਾ, ਕਿਉਂਕਿ ਮੈਂ ਆਪਣੇ
ਵਿਚਾਰ ਪੇਸ਼ ਕੀਤੇ ਹਨ, ਕੋਈ ਕਾਨੂੰਨ ਲਾਗੂ ਨਹੀਂ ਕੀਤਾ ਅਤੇ ਇਹਨਾਂ ਵਿਚਾਰਾਂ ਨਾਲ ਕਿਸੇ ਦਾ ਸਹਿਮਤ
ਹੋਣਾ ਕੋਈ ਜਰੂਰੀ ਨਹੀਂ। ਕਿਉਂਕਿ ਪ੍ਰਮਾਤਮਾ ਜੀ ਨੇ ਮੈਨੂੰ ਜਿੰਨੀ ਕੁ ਬੁੱਧੀ ਦਿੱਤੀ ਮੈਂ ਉਸ ਦੇ
ਅਨੁਸਾਰ ਆਪਣੇ ਵਿਚਾਰਾਂ ਨੂੰ ਪਾਠਕਾਂ ਦੀ ਕਚਹਿਰੀ ਵਿੱਚ ਪੇਸ਼ ਕਰ ਦਿੱਤਾ।
ਧੰਨਵਾਦ
ਦਾਸ
ਹਰਦਰਸ਼ਨ ਸਿੰਘ ਕਮਲ,
ਪਿੰਡ ਪਿੱਦੀ, ਤਹਿਸੀਲ ਤੇ ਜਿਲ੍ਹਾਂ ਤਰਨ ਤਾਰਨ,
ਮੋਬਾਇਲ: 97797-12110
(ਮੈਂਬਰ ਪੰਜਾਬੀ ਸਾਹਿਤ ਸਭਾ ਅਤੇ ਸੱਭਿਆਚਾਰਕ ਕੇਂਦਰ (ਰਜਿ: ), ਤਰਨ ਤਾਰਨ)
(03/12/11)
ਤੱਤ ਗੁਰਮਤਿ ਪਰਿਵਾਰ
ਪੁਨਰ ਜਾਗਰਨ ਲਹਿਰ ਵਿਚਲੀ ਖੜੌਤ ਅਤੇ ਪੁੱਠਾ ਗੇੜ ਦੇਣ ਦੀਆਂ ਕੋਸ਼ਿਸ਼ਾਂ
ਜਾਗਰੂਕ ਪੰਥ ਨੂੰ ਵਕਤ ਸਿਰ ਮੌਕਾ ਸੰਭਾਲ ਲੈਣਾ ਚਾਹੀਦਾ ਹੈ
ਬਾਬਾ ਨਾਨਕ ਜੀ ਵਲੋਂ ਗੁਰਮਤਿ ਇਨਕਲਾਬ ਸ਼ੁਰੂ ਕਰਨ ਦੇ ਨਾਲ ਹੀ ਇਸ ਸਰਬਪੱਖੀ
ਇਨਕਲਾਬ ਦੇ ਵਿਰੋਧੀ ਵੀ ਨਾਲੋਂ ਨਾਲ ਸਰਗਰਮ ਹੋ ਗਏ ਸਨ। 1469 ਤੋਂ 1708 ਦੇ ਇਤਿਹਾਸ ਦੀ ਪੜਚੋਲ
ਤੋਂ ਇਹ ਤੱਥ ਬਿਲਕੁਲ ਸਪਸ਼ਟ ਹੋ ਜਾਂਦਾ ਹੈ। ਇਹ ਵਿਰੋਧ ਬਾਹਰੋਂ ਵੀ ਹੋਇਆ ਅਤੇ ਅੰਦਰੋਂ ਵੀ। ਸ੍ਰੀ
ਚੰਦ, ਪ੍ਰਿਥੀਚੰਦ ਅਤੇ ਰਾਮਰਾਇ ਆਦਿ ਅੰਦਰੂਨੀ ਵਿਰੋਧ ਦੀਆਂ ਕੁੱਝ ਮਿਸਾਲਾਂ ਹਨ। ਇਤਿਹਾਸ ਤੋਂ ਇਹ
ਵੀ ਪਤਾ ਚਲਦਾ ਹੈ ਕਿ ਕੁੱਝ ਵਾਰ ਇਨ੍ਹਾਂ ਸੱਚ ਵਿਰੋਧੀ ਧਿਰਾਂ ਦੇ ਪ੍ਰਚਾਰ ਤੋਂ ਕਈਂ ਕੱਚੇ-ਪਿੱਲੇ
ਪ੍ਰਭਾਵਿਤ ਵੀ ਹੋ ਗਏ। ਪਰ ਨਾਨਕ ਸਰੂਪਾਂ ਦੀ ਨਿੱਜੀ ਲਾਸਾਨੀ ਅਗਵਾਈ ਕਾਰਨ ਐਸੇ ਵਿਰੋਧੀਆਂ ਦੇ
ਮੰਨਸੂਬੇ ਜ਼ਾਹਰ ਹੁੰਦੇ ਰਹੇ ਅਤੇ ਕਾਮਯਾਬ ਨਾ ਹੋ ਸਕੇ।
1708 ਤੋਂ ਬਾਅਦ ਕੌਮ ਤੇ ਝੁੱਲੀ ਜ਼ੁਲਮ ਦੀ ਹਨੇਰੀ ਸਦਕਾ ਲਗਭਗ 100 ਕੁ ਸਾਲ
ਤੱਕ ਅਪਣੀ ਹੋਂਦ ਬਚਾਈ ਰੱਖਣ ਦਾ ਸਵਾਲ ਪੈਦਾ ਹੋ ਗਿਆ। ਐਸਾ ਸਮਾਂ ਵਿਰੋਧੀ ਤਾਕਤਾਂ ਲਈ ਇੱਕ ਵਰਦਾਨ
ਸਾਬਤ ਹੋਇਆ। ਉਹਨਾਂ ਨੇ ਅਪਣਾ ਪੁਰਾਣਾ ਹਥਿਆਰ ਵਰਤਦੇ ਹੋਏ ਪੰਥਕ ਸਫਾਂ ਵਿੱਚ ਕਾਮਯਾਬ ਘੁਸਪੈਠ ਕਰ
ਲਈ ਅਤੇ ਇਹ ਪੁਜਾਰੀਵਾਦੀ ਤਾਕਤਾਂ ‘ਨਿਰਮਲਿਆਂ ਅਤੇ ਉਦਾਸੀਆਂ’ ਦੇ ਨਾਂ ਹੇਠ ਕੌਮ ਦੀ ਪ੍ਰਚਾਰਕ
ਸ਼੍ਰੇਣੀ ਬਣ ਕੇ ਗੁਰਧਾਮਾਂ ਤੇ ਕਾਬਜ਼ ਹੋ ਗਈ। ਬਿਖੜੇ ਹਾਲਾਤਾਂ ਵਿੱਚ ਫਸੇ ਖਾਲਸੇ ਨੇ ਇਨ੍ਹਾਂ ਨੂੰ
ਗੁਰਧਾਮਾਂ ਦੇ ਰਾਖੇ ਸਮਝ ਕੇ ਪ੍ਰਵਾਨ ਕਰ ਲਿਆ। ਇਹਨਾਂ ਨੇ ਇਸ ਸਮੇਂ ਵਿੱਚ ਬ੍ਰਾਹਮਣੀ ਅੰਸ਼ਾਂ ਨਾਲ
ਭਰਪੂਰ ਸਹਿਤ
‘ਖੰਡ ਵਿੱਚ
ਲਪੇਟੇ ਜ਼ਹਿਰ ਵਾਂਗੂ’ ਪੰਥ ਦੇ ਵਿਹੜੇ ਵਿੱਚ ਲਿਆ
ਧਰਿਆ। ਗੁਰਬਿਲਾਸ, ਬਚਿਤ੍ਰ ਨਾਟਕ ਆਦਿ ਐਸੀਆਂ ਤਾਕਤਾਂ ਦੀ ਹੀ ਦੇਣ ਹਨ। ਹੋਲੀ ਹੋਲੀ ਇਨ੍ਹਾਂ ਨੇ
ਸਿੱਖਾਂ ਵਿਚੋਂ ਗੁਰਬਾਣੀ ਵਿਚਾਰ ਦੀ ਰੁਚੀ ਘਟਾ ਕੇ, ਕਰਮਕਾਂਡਾਂ ਦੀ ਐਸੀ ਪਿਉਂਦ ਚਾੜਨੀ ਜਾਰੀ
ਰੱਖੀ, ਜਿਸ ਦਾ ਸਪਸ਼ਟ ਅਸਰ ‘ਸਿੱਖ ਰਾਜ’ ਦੇ ਦੌਰ ਵਿੱਚ ਸਿੱਖਾਂ ਦੀ ਜੀਵਨ ਜਾਚ ਨੂੰ ਪੜਚੋਲਿਆਂ
ਸਾਹਮਣੇ ਵਿਖਾਈ ਦੇਂਦਾ ਹੈ।
ਇਸ ਭੂਮਿਕਾ ਦਾ ਮਕਸਦ ਇਹ ਦਰਸਾਉਣਾ ਸੀ ਕਿ
‘ਸੱਚ ਅਤੇ ਸੁਧਾਰ’
ਵਿਰੋਧੀ ਤਾਕਤਾਂ ਵੀ ਨਾਲੋਂ ਨਾਲ ਸਰਗਰਮ ਰਹੀਆਂ।
ਪੁਜਾਰੀਵਾਦੀ ਜੀਵਨ ਜਾਚ ਹੇਠ ਫਸ ਚੁੱਕੀ ਕੌਮ ਵਿੱਚ ਪੁਨਰਜਾਗਰਨ ਦਾ ਉਪਰਾਲਾ ਫੇਰ ਬਾਬਾ ਦਿਆਲ ਜੀ
ਦੇ ਵੇਲੇ ਵੇਖਣ ਨੂੰ ਮਿਲਦਾ ਹੈ ਪਰ ਉਹਨਾਂ ਦੀ ਚਲਾਈ ‘ਨਿਰੰਕਾਰੀ ਲਹਿਰ’, ਐਸੀਆਂ ਵਿਰੋਧੀ ਤਾਕਤਾਂ
ਦੀ ਗ੍ਰਿਫਤ ਵਿੱਚ ਆ ਜਾਣ ਕਰਕੇ, ਬਿਨਾਂ ਕੋਈ ਪ੍ਰਭਾਵ ਛੱਡੇ ਇਹ ਲਹਿਰ ਆਪ ਹੀ ‘ਦੇਹਧਾਰੀ ਗੁਰੂਡੰਮ’
ਦਾ ਸ਼ਿਕਾਰ ਹੋ ਗਈ। ਪੁਨਰਜਾਗਰਨ ਦੇ ਖੇਤਰ ਵਿੱਚ ਅਗਲਾ ਵੱਡਾ ਕਾਮਯਾਬ ਉਪਰਾਲਾ ਸਿੰਘ ਸਭਾ ਲਹਿਰ ਦੇ
ਰੂਪ ਵਿੱਚ ਸਾਹਮਣੇ ਆਇਆ। ਇਸ ਲਹਿਰ ਨੇ ਸਿੱਖ ਸਮਾਜ ਵਿੱਚ ਵਿਦਿਆ ਦੇ ਪ੍ਰਚਾਰ ਅਤੇ ਪ੍ਰਸਾਰ ਨਾਲ
ਜਾਗਰੂਕਤਾ ਲਿਆਉਣੀ ਸ਼ੁਰੂ ਕੀਤੀ ਅਤੇ ਜ਼ਾਹਰ ਤੌਰ ਤੇ ਸਮਾਜ ਦੀ ਜੀਵਨ ਜਾਚ ਵਿੱਚ ਨਜ਼ਰ ਆਉਂਦੇ
ਕਰਮਕਾਂਡਾਂ, ਮਨਮਤਾਂ, ਅੰਧਵਿਸ਼ਵਾਸਾਂ ਖਿਲਾਫ ਜ਼ੋਰਦਾਰ ਅਤੇ ਅਸਰਦਾਇਕ ਪ੍ਰਚਾਰ ਕੀਤਾ। ‘ਦਰਬਾਰ
ਸਾਹਿਬ’ ਕੰਪਲੈਕਸ ਵਿਚੋਂ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਦੀ ਪੂਜਾ ਬੰਦ ਕਰਵਾਉਣਾ, ਜ਼ਾਤ-ਪਾਤ ਦੇ
ਵਿਤਕਰੇ, ਦੇਹਧਾਰੀ ਮਾਨਤਾ ਵਿਰੁਧ ਆਵਾਜ਼ ਉਠਾਉਣਾ ਆਦਿ ਇਸ ਲਹਿਰ ਨੇ ਅਨੇਕਾਂ ਸੁਧਾਰਮਈ ਕੰਮਾਂ ਨੂੰ
ਅੰਜਾਮ ਦਿਤਾ। ਸਿੱਖ ਸਮਾਜ ਵਿਚੋਂ ਬ੍ਰਾਹਮਣਵਾਦ ਦੀ ਧੁੰਦ ਛਾਂਟਣ ਦੇ ਮਕਸਦ ਨਾਲ ਕਾਨ੍ਹ ਸਿੰਘ ਜੀ
ਨਾਭਾ ਵਰਗੇ ਅਨੇਕਾਂ ਵਿਦਵਾਨਾਂ ਨੇ
‘ਹਮ ਹਿੰਦੂ ਨਹੀਂ’, ‘ਗੁਰਮਤਿ
ਮਾਰਤੰਡ’ ਆਦਿ ਸਾਹਿਤ ਦੀ ਰਚਨਾ ਨਾਲ ਯੋਗਦਾਨ
ਪਾਇਆ।
ਪਰ ਸਿੱਖ ਸਮਾਜ ਦਾ ਹਿੱਸਾ ਹੀ ਮੰਨੀ ਜਾਂਦੀ ਸੰਪਰਦਾਈ ਧਿਰ ਨੇ ਇਸ
ਪੁਨਰਜਾਗਰਨ ਦਾ ਵਿਰੋਧ ਵੀ ਨਾਲੋ ਨਾਲ ਕਰਨਾ ਜਾਰੀ ਰੱਖਿਆ। ‘ਹਮ ਹਿੰਦੂ ਨਹੀਂ’ ਪੁਸਤਕ ਦੇ ਵਿਰੋਧ
ਵਿੱਚ ਇਹਨਾਂ ਸਿੱਖ ਕਹਿਲਾਉਂਦੀਆਂ ਤਾਕਤਾਂ ਵਲੋਂ ਹੀ ‘ਹਮ ਹਿੰਦੂ ਹੀ ਹੈਂ’ ਨਾਮਕ ਪੁਸਤਕ ਵੀ ਛਪਵਾਈ
ਗਈ। ਇਸੇ ਤਰਾਂ ਕਰਮ ਸਿੰਘ ਜੀ ਹਿਸਟੋਰੀਅਨ ਦੀ ਲਾਸਾਨੀ ਪੁਸਤਕ
‘ਕੱਤਕ ਕਿ ਵੈਸਾਖ’
ਦੇ ਵਿਰੋਧ ਵਿੱਚ ਇੱਕ ਪੁਸਤਕ ‘ਵੈਸਾਖ ਨਹੀਂ ਕੱਤਕ’ ਵੀ
ਮਾਰਕਿਟ ਵਿੱਚ ਲਿਆਂਦੀ ਗਈ। ਐਸੀਆਂ ਹੀ ਤਾਕਤਾਂ ਵਲੋਂ 1897 ਵਿੱਚ ‘ਦਸਮ ਗ੍ਰੰਥ’ ਦਾ ਪੁਨਰ ਸੰਪਾਦਨ
ਵੀ “ਦਸਮ ਸ੍ਰੀ ਗੁਰੂ ਗ੍ਰੰਥ
ਸਾਹਿਬ” ਦੇ ਰੂਪ ਵਿੱਚ ਕੀਤਾ ਗਿਆ।
ਇਹ ਵਿਚਾਰ ਸਪਸ਼ਟ ਕਰਦੀ ਹੈ ਕਿ ਪੁਨਰਜਾਗਰਨ ਦਾ ਵਿਰੋਧ ਵੀ ਨਾਲੋ ਨਾਲ ਚਲਦਾ
ਰਿਹਾ। ਸੰਪਰਦਾਈਆਂ ਵਲੋਂ ਕੀਤਾ ਵਿਰੋਧ ਤਾਂ ਸੁਚੇਤ ਲੋਕਾਂ ਨੂੰ ਸਪਸ਼ਟ ਨਜ਼ਰ ਆ ਜਾਂਦਾ ਸੀ। ਇਸ ਸਮੇਂ
ਤੋਂ ਬਾਅਦ ਕੌਮ ਵਿੱਚ ਦੋ ਵਿਚਾਰਧਾਰਵਾਂ ਸਪਸ਼ਟ ਨਜ਼ਰ ਆਉਣ ਲਗ ਪਈਆਂ, ਇੱਕ ਸੰਪਰਦਾਈ ਅਤੇ ਦੂਜੀ
ਜਾਗਰੂਕ। ਐਸਾ ਨਹੀਂ ਕਿ ਪੁਨਰਜਾਗਰਨ ਦਾ ਵਿਰੋਧ ਸਿਰਫ ਸੰਪਰਦਾਈ ਧਿਰਾਂ ਵਲੋਂ ਹੀ ਕੀਤਾ ਗਿਆ।
ਅਪਵਾਦ ਦੇ ਤੌਰ ਤੇ ਪੜ੍ਹੀ ਲਿਖੀ ਸੁਚੇਤ ਸ਼੍ਰੇਣੀ ਦੇ ਕੁੱਝ ਵਿਦਵਾਨ ਵੀ ਪਾਸਾ ਪਲਟ ਗਏ, ਇਸ ਪਿੱਛੇ
ਕਾਰਨ ਕੀ ਸਨ ਉਹ ਵੱਖਰੀ ਪੜਚੋਲ ਦਾ ਵਿਸ਼ਾ ਹੈ। ਮਿਸਾਲ ਲਈ ਇੱਕ ਸਮੇਂ ਤੱਕ ਭਾਈ ਵੀਰ ਸਿੰਘ ਜੀ
‘ਰਾਗਮਾਲਾ’ ਦੀ ਵਿਰੋਧੀ (ਸੁਧਾਰ) ਲਹਿਰ ਦਾ ਹਿੱਸਾ ਸਨ ਪਰ ਸਮੇਂ ਨਾਲ ਇਹ ‘ਰਾਗਮਾਲਾ’ ਦੇ ਵੱਡੇ
ਸਮਰਥਕਾਂ ਵਿੱਚ ਸ਼ਾਮਿਲ ਹੋ ਗਏ ਅਤੇ ਪੁਨਰਜਾਗਰਨ ਦੇ ਵਿਰੋਧੀ ਬਣ ਗਏ। ਸ਼ੁਰੂ ਵਿੱਚ ਉਹਨਾਂ ਨੇ
‘ਖਾਲਸਾ ਟ੍ਰੈਕਟ ਸੋਸਾਇਟੀ’ ਰਾਹੀਂ ਪੁਨਰਜਾਗਰਨ ਦੇ ਖੇਤਰ ਵਿੱਚ ਯੋਗਦਾਨ ਪਾਇਆ ਵੀ। ਪਰ ਸਮੇਂ ਨਾਲ
ਉਹ ਪੁਨਰਜਾਗਰਨ ਦੇ ਵਿਰੋਧ ਵਿੱਚ ਭੁਗਤਨ ਲਗ ਪਏ। ਉਨ੍ਹਾਂ ਦੀਆਂ ਲਿਖਤਾਂ ਵਿੱਚ ਗੁਰਮਤਿ ਵਿਰੋਧੀ
ਕਰਾਮਾਤੀ ਅੰਸ਼ਾਂ ਦੀ ਭਰਮਾਰ ਹੋ ਗਈ।
ਸਿੰਘ ਸਭਾ ਲਹਿਰ ਦੇ ਪ੍ਰਭਾਵ ਕਾਰਨ ਆਈ ਜਾਗਰੂਕਤਾ ਨੇ ਅਕਾਲੀ ਲਹਿਰ ਨੂੰ
ਜਨਮ ਦਿਤਾ। ਅਕਾਲੀ ਲਹਿਰ ਨੇ ਗੁਰਦੁਆਰਾ ਪ੍ਰਬੰਧ ਦੇ ਸੁਧਾਰ ਦੇ ਨਾਲ ਨਾਲ ਸਿਧਾਂਤਕ ਖੇਤਰ ਵਿੱਚ ਵੀ
ਸੁਧਾਰ ਦਾ ਕੰਮ ਸ਼ੁਰੂ ਕੀਤਾ। ਇਸੇ ਰਾਹ ਤੇ ਤੁਰਦੇ ਸ਼੍ਰੋਮਣੀ ਕਮੇਟੀ ਵਲੋਂ ‘ਸਿੱਖ ਰਹਿਤ ਮਰਿਯਾਦਾ’
ਤਿਆਰ ਕਰਨ ਦਾ ਕਾਰਜ ਅਰੰਭਿਆ ਗਿਆ। ਇਸ ਮਰਿਯਾਦਾ ਵਿੱਚ ਸਿੱਖ ਸਮਾਜ ਵਿੱਚ ਪ੍ਰਚਲਿਤ ਅਨੇਕਾਂ
ਕਰਮਕਾਂਡਾਂ ਦਾ ਖੰਡਨ ਕੀਤਾ ਗਿਆ। ਸੰਪਰਦਾਈ ਧਿਰਾਂ ਨੂੰ ਵੀ ਨਾਲ ਲੈ ਕੇ ਤੁਰਨ ਦੇ ਮਕਸਦ ਨਾਲ ਕੁੱਝ
ਥਾਂ ਸਮਝੌਤੇ ਵੀ ਕਰਨੇ ਪਏ। ‘ਰਾਗਮਾਲਾ’ ਦਾ ਮਸਲਾ ਇਸਦੀ ਇੱਕ ਮਿਸਾਲ ਹੈ। ਬੇਸ਼ਕ ਸਿੰਘ ਸਭਾ ਲਹਿਰ
ਨੇ ਜ਼ਾਹਰਾ ਤੌਰ ਤੇ ਨਜ਼ਰ ਆਉਂਦੇ ਕਰਮਕਾਂਡਾਂ, ਮਨਮਤਾਂ ਦੇ ਨਾਲ ਨਾਲ ਬ੍ਰਾਹਮਣੀ ਅੰਸ਼ਾਂ ਵਾਲੇ ਸਾਹਿਤ
(ਜਨਮ ਸਾਖੀਆਂ, ਗੁਰਬਿਲਾਸ ਆਦਿ) ਬਾਰੇ ਵੀ ਜਾਗਰੂਕਤਾ ਲਿਆਂਦੀ ਪਰ ਇਹ ਵੀ ਸੱਚ ਹੈ ਕਿ ਉਸ ਦੌਰ
ਵਿੱਚ ‘ਬਚਿਤ੍ਰ ਨਾਟਕ’ (ਅਖੌਤੀ ਦਸਮ ਗ੍ਰੰਥ) ਦੀ ਗਹਿਨ ਪੜਚੋਲ ਨਹੀਂ ਹੋਈ, ਇੱਸੇ ਕਾਰਨ ਸਿੰਘ ਸਭਾ
ਲਹਿਰ ਦੇ ਬਹੁਤੇ ਵਿਦਵਾਨ ‘ਦਸਮ ਗ੍ਰੰਥ’ ਦੀਆਂ ਅਨੇਕਾਂ ਰਚਨਾਵਾਂ ਨੂੰ ਦਸ਼ਮੇਸ਼ ਪਾਤਸ਼ਾਹ ਜੀ ਕ੍ਰਿਤ
ਮੰਨਦੇ/ਪ੍ਰਚਾਰਦੇ ਰਹੇ।
ਹੋਲੀ ਹੋਲੀ ਅਕਾਲੀ ਲਹਿਰ (ਅਤੇ ਸ਼੍ਰੋਮਣੀ ਕਮੇਟੀ) ਸੱਚ ਦੀ ਰਾਹ ਤੋਂ ਥਿੜਕ
ਕੇ ਭ੍ਰਿਸ਼ਟ ਹਾਕਮਾਂ ਅਤੇ ਪੁਜਾਰੀਵਾਦੀ (ਸੰਪਰਦਾਈ) ਧਿਰਾਂ ਦੇ ਪ੍ਰਭਾਵ ਹੇਠ ਚਲੀ ਗਈ। ਸੋ ‘ਸਿੱਖ
ਰਹਿਤ ਮਰਿਯਾਦਾ’ ਦੇ ਪ੍ਰਚਾਰ ਰਾਹੀਂ ਇਕਸਾਰਤਾ ਲਿਆਉਣ ਦਾ ਕੰਮ ਸਿਰੇ ਨਾ ਚੜ ਪਾਇਆ। ਦੂਜੀ ਤਰਫ,
ਸੰਪਰਦਾਈ ਧਿਰਾਂ ਹੋਲੀ ਹੋਲੀ ਕੇਂਦਰੀ ਪੰਥਕ ਸੰਸਥਾਵਾਂ ਤੇ ਪ੍ਰਭਾਵ ਵੱਧਣ ਕਾਰਨ, ‘ਸਿੱਖ ਰਹਿਤ
ਮਰਿਯਾਦਾ’ ਦੇ ਹਾਂ-ਪੱਖੀ ਅੰਸ਼ਾਂ ਨੂੰ ਖਤਮ ਕਰਨ ਦੇ ਆਹਰੇ ਲਗ ਪਈਆਂ। ਸਮੇਂ ਨਾਲ ਉਹਨਾਂ ਨੇ ਇਸ ਨੂੰ
ਰੱਦ ਕਰਦੇ ਹੋਏ, ਅਪਣੀ ਅਪਣੀ ਕਰਮਕਾਂਡੀ ਮਰਿਯਾਦਾ ਬਣਾ ਲਈ।
ਐਸੇ ਸਮੇਂ ਵਿੱਚ ਮਿਸ਼ਨਰੀ ਲਹਿਰ ਇੱਕ ਆਸ ਦੀ ਕਿਰਨ ਬਣ ਕੇ ਸੁਧਾਰ ਦਾ ਕੰਮ
ਅੱਗੇ ਤੌਰਨ ਲਗ ਪਈ। ਇਸ ਲਹਿਰ ਨੇ ਆਪਣਾ ਆਧਾਰ ‘ਸਿੱਖ ਰਹਿਤ ਮਰਿਯਾਦਾ’ ਦੀ ਇੰਨ-ਬਿੰਨ ਪ੍ਰੋੜਤਾ
ਨੂੰ ਬਣਾਇਆ। 1970 ਦੇ ਆਸ ਪਾਸ ਡਾ. ਰਤਨ ਸਿੰਘ ਜੀ ਜੱਗੀ ਸਮੇਤ ਕੁੱਝ ਵਿਦਵਾਨਾਂ ਨੇ ਅਕਾਦਮਿਕ
ਪੱਧਰ ਤੇ ਖੋਜ ਕਰ ਕੇ ਦਸਮ ਗ੍ਰੰਥ ਦੀ ਕਚਿਆਈ ਨੂੰ ਸਾਹਮਣੇ ਲਿਆਂਦਾ। ਗਿਆਨੀ ਭਾਗ ਸਿੰਘ ਜੀ ਅੰਬਾਲਾ
ਨੇ ਸੰਗਤ ਵਿੱਚ ਇਸ ਬਾਰੇ ਜਾਗ੍ਰਿਤੀ ਲਿਆਉਣ ਦਾ ਬੀੜਾ ਚੁਕਿਆ। ਪਰ
ਇਸ ਪ੍ਰਚਾਰ ਵਿੱਚ ‘ਸਿੱਖ ਰਹਿਤ
ਮਰਿਯਾਦਾ’ ਦੇ ਦਸਮ ਗ੍ਰੰਥੀ ਅੰਸ਼ਾਂ ਤੇ ਚੋਟ ਹੋਣ ਨਾਲ ‘ਮਿਸ਼ਨਰੀ ਲਹਿਰ’, ਸੁਧਾਰ ਦੀ ਸਮਰਥਕ ਬਨਣ ਦੀ
ਥਾਂ, ਇਸ ਦੀ ਵਿਰੋਧੀ ਸਾਬਿਤ ਹੋਣ ਲਗ ਪਈ।
ਮਿਸ਼ਨਰੀ ਲਹਿਰ ਵਲੋਂ ਸੁਧਾਰ ਦੇ ਖੇਤਰ ਵਿੱਚ ਆਈ ਖੜੋਤ ਨੂੰ ਤੋੜਨ ਦਾ ਧੁਰਾ ਬਣੀ
ਗੁਰਬਖਸ਼ ਸਿੰਘ ਜੀ ਕਾਲਾ ਅਫਗਾਨਾ ਦੀ
ਪੁਸਤਕ ਲੜੀ ‘ਬ੍ਰਿਪਨ ਕੀ ਰੀਤ ਤੋਂ ਸੱਚ ਦਾ ਮਾਰਗ’।
ਇਸ ਪੁਸਤਕ ਲੜੀ ਨੇ ਪੁਨਰਜਾਗਰਨ ਦੇ ਖੇਤਰ ਵਿੱਚ ਇੱਕ ਨਵੀਂ
ਰੂਹ ਫੂਕ ਦਿਤੀ ਜਿਸ ਵਿੱਚ ਭਰਪੂਰ ਸਹਿਯੋਗ ‘ਸਪੋਕਸਮੈਨ’, ਸਿੱਖ ਮਾਰਗ ਸਮੇਤ ਕੁੱਝ ਹੋਰ ਅਦਾਰਿਆਂ
ਨੇ ਪਾਇਆ। ਅੰਦਰੂਨੀ ਤੌਰ ਤੇ ਇਸ ਪੁਨਰਜਾਗਰਨ ਦੇ ਵਿਰੋਧ ਦਾ ਰੁੱਖ ‘ਮਿਸ਼ਨਰੀ ਕਾਲਜਾਂ’ (ਇਹ ਵੀ ਸੱਚ
ਹੈ ਕਿ ਉਹਨਾਂ ਦਾ ਹੇਠਲਾ ਤਬਕਾ ਇਸ ਸੁਧਾਰ ਲਹਿਰ ਦੇ ਨਾਲ ਸੀ) ਨੇ ਅਪਣਾਇਆ। ਇਸ ਵਿਰੋਧ ਨੇ ਮਿਸ਼ਨਰੀ
ਲਹਿਰ ਨੂੰ ਕਮਜ਼ੋਰ ਵੀ ਕੀਤਾ ਅਤੇ ਸੁਚੇਤ ਲੋਕ ਉਹਨਾਂ ਤੋਂ ਟੁੱਟ ਕੇ ਪੁਨਰਜਾਗਰਨ ਲਹਿਰ ਦਾ ਹਿੱਸਾ
ਬਣ ਗਏ। ਬਾਹਰੀ ਤੌਰ ਤੇ ਤਾਂ ਸੰਪਰਦਾਈ ਧਿਰਾਂ ਅਤੇ ਕੇਂਦਰੀ ਵਿਵਸਥਾ ਤੇ ਉਹਨਾਂ ਦੀ ਥਾਪੀ
ਪੁਜਾਰੀਵਾਦੀ ਧਿਰ (ਅਖੌਤੀ ਜਥੇਦਾਰ ਆਦਿ) ਤਾਂ ਪੁਨਰਜਾਗਰਨ ਦਾ ਵਿਰੋਧ ਕਰ ਹੀ ਰਹੇ ਸਨ/ਹਨ।
ਪੁਨਰਜਾਗਰਨ ਦੀ ਇਹ ਲਹਿਰ ਇੱਕ ਸਮੇਂ ਬਹੁਤ ਪ੍ਰਚੰਡ ਹੋ ਗਈ ਸੀ ਪਰ ਫੇਰ
ਕੁੱਝ ਐਸੇ ਘਟਨਾਕ੍ਰਮ ਹੋਏ ਕਿ ਪੁਨਰਜਾਗਰਨ ਦੀਆਂ ਮੁੱਖ ਧਿਰਾਂ ਵਿੱਚ ਦੂਰੀਆਂ ਵੱਧ ਗਈਆਂ। ਫੇਰ ਵੀ
ਪੁਨਰਜਾਗਰਨ ਲਹਿਰ ਮੱਧਮ ਗਤੀ ਦੀ ਚਾਲ ਨਾਲ ਅੱਗੇ ਵੱਧਦੀ ਰਹੀ। ਇੱਸੇ ਦੌਰ ਵਿੱਚ ‘ਸਿੱਖ ਰਹਿਤ
ਮਰਿਯਾਦਾ’ ਸੁਧਾਰ ਦੇ ਕ੍ਰਾਂਤੀਕਾਰੀ ਕਦਮ ਲਈ ਵੀ ਗੰਭੀਰ ਵਿਚਾਰਾਂ ਸ਼ੁਰੂ ਹੋ ਗਈਆਂ।
ਅਗਲੇ ਦੌਰ ਵਿੱਚ ਦਸਮ ਗ੍ਰੰਥ ਖਿਲਾਫ ਪ੍ਰੋ. ਦਰਸ਼ਨ ਸਿੰਘ ਜੀ ਦੇ ਅਰੰਭੇ
ਪ੍ਰਭਾਵਸ਼ਾਲੀ ਪ੍ਰਚਾਰ ਤੋਂ ਖਫਾ ਅਤੇ ਭੈ-ਭੀਤ ਸੰਪਰਦਾਈ ਧਿਰਾਂ ਨੇ ਆਪਣੇ ਪੁਰਾਨੇ ਹਥਿਆਰ ਵਜੋਂ
ਅਕਾਲ ਤਖਤ ਦੇ ਨਾਂ ਤੇ ਪੁਜਾਰੀਆਂ ਨੂੰ ਵਰਤਦੇ ਹੋਏ, ਕਾਲਾ ਅਫਗਾਨਾ ਜੀ ਅਤੇ ਜੋਗਿੰਦਰ ਸਿੰਘ ਜੀ
ਸਪੋਕਸਮੈਨ ਵਾਂਗੂ, ਪ੍ਰੋ. ਦਰਸ਼ਨ ਸਿੰਘ ਜੀ ਖਿਲਾਫ ਵੀ ਛੇਕੂ ‘ਕੂੜ ਨਾਮਾ’ ਜ਼ਾਰੀ ਕਰਵਾ ਦਿਤਾ।
ਪੁਨਰਜਾਗਰਨ ਲਹਿਰ ਦੇ ਪ੍ਰਭਾਵ ਕਾਰਨ ਸਾਰੀਆਂ ਸੁਚੇਤ ਧਿਰਾਂ ਨੇ ਪੁਜਾਰੀਆਂ ਦੇ ਇਸ ਕੂੜ ਨਾਮੇ ਨੂੰ
ਮੁੱਢੋਂ ਰੱਦ ਕਰਦੇ ਹੋਏ, ਪ੍ਰੋ. ਦਰਸ਼ਨ ਸਿੰਘ ਜੀ ਨੂੰ ਭਰਪੂਰ ਸਮਰਥਨ ਦਿਤਾ। ਪਰ ਪ੍ਰੋ. ਦਰਸ਼ਨ ਸਿੰਘ
ਜੀ ਨੇ ‘ਸਿੱਖ ਰਹਿਤ ਮਰਿਯਾਦਾ’ ਦੀ ਇੰਨ-ਬਿੰਨ ਪ੍ਰੋੜਤਾ ਦੀ ‘ਨੀਤੀ’ ਜਾਰੀ ਰੱਖੀ। ਇਸ ਪ੍ਰਭਾਵ ਹੇਠ
ਬਹੁਤੀਆਂ ਸੁਚੇਤ ਧਿਰਾਂ ਨੇ ਵੀ ‘ਸਿੱਖ ਰਹਿਤ ਮਰਿਯਾਦਾ’ ਸੁਧਾਰ ਦੇ ਕੰਮ ਨੂੰ ਵਿਚੇ ਛੱਡ ਕੇ, ਇਹੀ
ਰਾਗ ਅਲਾਪਨਾ ਸ਼ੁਰੂ ਕਰ ਦਿਤਾ। ਨਤੀਜਤਨ ਪੁਨਰਜਾਗਰਨ ਲਹਿਰ ਵਿੱਚ ਇੱਕ ਖੜੌਤ ਵਰਗੇ ਹਾਲਾਤ ਬਣ ਗਏ।
ਆਪਸੀ ਏਕਤਾ ਲਈ ਲਹਿਰ ਦਾ ਸਟੈਂਡ ਵਾਪਿਸ 1970 ਵਾਲਾ (ਜਿਥੋਂ ਭਾਗ ਸਿੰਘ ਜੀ
ਨੇ ਸ਼ੁਰੂ ਕੀਤਾ ਸੀ) ਅਪਨਾਉਣ ਦੀ ਸ਼ਰਤ ਲਾਈ ਜਾਣ ਲਗ ਪਈ।
ਨਤੀਜਤਨ ਜਾਗਰੂਕ ਪੰਥ ਲਈ ਅਤਿ ਲੋੜੀਂਦੀ ਏਕਤਾ ਹੁਣ ਤੱਕ
ਇੱਕ ਹੁਸੀਨ ਸੁਫਨਾ ਹੀ ਬਣੀ ਹੋਈ ਹੈ। ਇਸ ਵਿੱਚ ਕੋਈ ਦੋ ਰਾਇ ਨਹੀਂ ਕਿ ਪ੍ਰੋ. ਗੁਰਮੁੱਖ ਸਿੰਘ ਜੀ
ਤੋਂ ਲੈ ਕੇ ਪ੍ਰੋ. ਦਰਸ਼ਨ ਸਿੰਘ ਤੱਕ, ਜਿਸ ਕਿਸੇ ਨੇ ਵੀ ਪੁਨਰਜਾਗਰਨ ਵਿੱਚ ਯੋਗਦਾਨ ਪਾਇਆ ਹੈ, ਸਭ
ਦਾ ਸਤਿਕਾਰ ਕਰਨਾ ਬਣਦਾ ਹੈ, ਪਰ ਇਹ ਵੀ ਧਿਆਨ ਰੱਖਣਾ ਜ਼ਰੂਰੀ ਹੈ ਕਿ
ਐਸੀ ਕਿਸੇ ਵੀ ਸ਼ਖਸੀਅਤ ਦੀ ਗਲਤ ਸਮਝ
ਜਾਂ ਸਟੈਂਡ ਨੂੰ ‘ਪੁਨਰਜਾਗਰਨ ਲਹਿਰ’ ਦੇ ਏਜੰਡੇ ਦਾ ਹਿੱਸਾ ਨਹੀਂ ਬਣਾਇਆ ਜਾਣਾ ਚਾਹੀਦਾ ਅਤੇ ਨਾ
ਹੀ ਐਸਾ ਕਰਨ ਦੀ ਜ਼ਿੱਦ ਕੀਤੀ ਜਾਣੀ ਚਾਹੀਦੀ ਹੈ।
ਮਿਸਾਲ ਲਈ ਕਾਨ੍ਹ ਸਿੰਘ ਜੀ ਨਾਭਾ ਵਲੋਂ ਕੀਤਾ ਕੰਮ ਬੇਸ਼ਕ ਮਹਾਨ ਸੀ, ਪਰ ਜੇ ਉਹ ਬਚਿਤ੍ਰ ਨਾਟਕ
ਦੀਆਂ ਕਈਂ ਰਚਨਾਵਾਂ ਨੂੰ, ਇਸ ਵਿਸ਼ੇ ਦੀ ਗਲਤ ਸਮਝ ਹੇਠ ‘ਦਸ਼ਮੇਸ਼ ਪਾਤਸ਼ਾਹ ਜੀ’ ਦੀ ਬਾਣੀ ਮੰਣਦੇ ਰਹੇ
ਹਨ ਤਾਂ ਇਸ ਗਲਤ ਸਮਝ ਨੂੰ ਲਹਿਰ ਵਲੋਂ (ਸਿਰਫ ਸ਼ਖਸੀਅਤ ਪ੍ਰਸਤੀ ਕਾਰਨ) ਮਾਨਤਾ ਦੇਣੀ ਗਲਤ ਹੋਵੇਗੀ।
ਪਰ ਅਫਸੋਸ! ਅਨੇਕਾਂ ਵਾਰ ਐਸਾ ਹੋਇਆ ਜਦੋਂ ਜਾਗਰੂਕ ਧਿਰਾਂ ‘ਸਿਧਾਂਤ’ ਦੀ ਥਾਂ ‘ਸ਼ਖਸੀਅਤ’ ਨੂੰ
ਵਧੇਰੇ ਮਹੱਤਵ ਦੇਣ ਲਗ ਪਈਆਂ। ਨਤੀਜਤਨ ਜਾਗਰੂਕ ਪੰਥ ਦੀ ਸਥਿਤੀ ਸਾਡੇ ਸਾਹਮਣੇ ਹੈ।
ਇਸ ਗਲਤ ਰੁਝਾਣ ਕਾਰਨ ਆਈ ਖੜੌਤ ਦਾ ਨਜ਼ਾਇਜ ਫਾਇਦਾ ਉਠਾਉਂਦੇ ਹੋਏ, ਕੁੱਝ
ਐਸੇ ‘ਅਨਸਰ’ ਵੀ ਇਸ ਲਹਿਰ ਵਿੱਚ ਸਰਰਗਰਮ ਹੋ ਗਏ, ਜਿਹਨਾਂ ਦਾ ਮਕਸਦ ਪੁਨਰਜਾਗਰਨ ਲਹਿਰ ਨੂੰ ਪੁੱਠਾ
ਗੇੜਾ ਦੇਣ ਤੋਂ ਇਲਾਵਾ ਕੁੱਝ ਹੋਰ ਨਹੀਂ ਜਾਪਦਾ। ਚੰਦ ਕੁ ਉਦਾਹਰਨਾਂ ਰਾਹੀਂ ਪੁਨਰਜਾਗਰਨ ਲਹਿਰ ਨੂੰ
‘ਪੁੱਠਾ ਗੇੜ’ ਦੇਣ ਦੀਆਂ ਇਹਨਾਂ ਕੋਸ਼ਿਸ਼ਾਂ ਦੀ ਸੁਹਿਰਦ ਪਛਾਣ ਅਤੇ ਪੜਚੋਲ ਕਰਨ ਦਾ ਜਤਨ ਕੀਤਾ ਜਾ
ਰਿਹਾ ਹੈ ਤਾਂ ਕਿ ਜਾਗਰੂਕ ਪੰਥ ਦਾ ਸੁਹਿਰਦ ਤਬਕਾ ਇਸ ਸੱਚ ਤੋਂ ਜਾਣੂ ਹੋ ਸਕੇ ਅਤੇ ਲਹਿਰ ਨੂੰ
ਵਾਪਸ ਲੀਹ ਤੇ ਲਿਆਉਣ ਲਈ ਕੋਈ ਸਾਂਝਾ ਉਪਰਾਲਾ ਕਰਨ ਦਾ ਬਾਣਨੂੰ ਬੰਣ੍ਹ ਸਕੇ।
ਰਾਗਮਾਲਾ ਦਾ ਵਾਵਰੋਲਾ
‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੇ ਸਰੂਪ ਵਿੱਚ ‘ਰਾਗਮਾਲਾ’ ਇੱਕ ਮਿਲਾਵਟ
ਹੋਣ ਦਾ ਮੁੱਦਾ ਲਗਭਗ ਬਹੁਤ ਪੁਰਾਣਾ ਹੈ। ਇਹ ਵੀ ਸਹੀ ਹੈ ਕਿ ਇਸ ਨੂੰ ਪ੍ਰਮਾਨਿਕ ਮੰਨਣ ਵਾਲੀਆਂ
ਧਿਰਾਂ ਵੀ ਪੰਥ ਵਿੱਚ ਹਨ। ਵਿਰੋਧ ਕਰਨ ਵਾਲੀ (ਸੁਚੇਤ) ਧਿਰ ਇਸ ਨੂੰ ਸਬੂਤਾਂ ਅਤੇ ਦਲੀਲਾਂ ਦੇ
ਆਧਾਰ ਤੇ ਮਿਲਾਵਟ ਸਾਬਿਤ ਕਰਦੀ ਆਈ ਹੈ। ਇਹ ਵੀ ਸੱਚ ਹੈ ਕਿ ਕਈਂ ਪੁਰਾਤਨ ਹੱਥ ਲਿਖਤ ਸਰੂਪਾਂ ਵਿੱਚ
ਰਾਗਮਾਲਾ ਸਮੇਤ ਕੁੱਝ ਹੋਰ ਕੱਚੀਆਂ ਰਚਨਾਵਾਂ ਵੀ ਸ਼ਾਮਿਲ ਹਨ।
ਦੂਜੀ ਤਰਫ ਸੰਪਰਦਾਈ ਧਿਰਾਂ ਇਸ ਦੀ ਮਾਨਤਾ ਲਈ ‘ਸਤਿਕਾਰ ਅਤੇ ਸ਼ਰਧਾ’ ਨੂੰ
ਹੀ ਵੱਡੀ ਦਲੀਲ ਮੰਨ ਕੇ ਇਸ ਨੂੰ ਗੁਰਬਾਣੀ ਮੰਨਦੀਆਂ/ਪ੍ਰਚਾਰਦੀਆਂ ਰਹੀਆਂ ਅਤੇ ਵਿਰੋਧ ਵਿੱਚ
ਆਉਂਦੀਆਂ ਠੋਸ ਦਲੀਲਾਂ ਨੂੰ ਸਿਰਫ ਫਤਵਿਆਂ ਰਾਹੀਂ ਨਕਾਰਨ ਦਾ ਨਾਕਾਮ ਜਤਨ ਕਰਦੀਆਂ ਰਹੀਆਂ।
ਉਹਨਾਂ ਨੇ ਇਹ ਜਜ਼ਬਾਤੀ ਕੂੜ ਪ੍ਰਚਾਰ
ਵੀ ਜਾਰੀ ਰੱਖਿਆ ਕਿ ਰਾਗਮਾਲਾ ਦਾ ਵਿਰੋਧ ਕਰਨ ਵਾਲੇ ‘ਗੁਰੂ ਦੀ ਚੀਰ ਫਾੜ’ ਕਰਨਾ ਚਾਹੁੰਦੇ ਹਨ।
ਇਹ ਵੀ ਦਿਲਚਸਪ ਗੱਲ ਹੈ ਕਿ ਅਪਵਾਦ ਦੇ ਤੌਰ ਤੇ ਕੁੱਝ ਸੰਪਰਦਾਈ ਧਿਰਾਂ (ਜਿਵੇਂ ਅਖੰਡ ਕੀਰਤਨੀ
ਜਥਾ) ਵੀ ਰਾਗਮਾਲਾ ਨੂੰ ਮਿਲਾਵਟ ਹੀ ਮੰਨਦੀਆਂ ਅਤੇ ਪ੍ਰਚਾਰਦੀਆਂ ਰਹੀਆਂ।
ਇਹ ਸਪਸ਼ਟ ਹੈ ਕਿ ਕੋਈ ਵੀ ਜਾਗਰੂਕ ਧਿਰ ‘ਰਾਗਮਾਲਾ’ ਨੂੰ ਗੁਰਬਾਣੀ ਜਾਂ
ਪ੍ਰਮਾਨਿਕ ਨਹੀਂ ਮੰਨਦੀ। ਜਦਕਿ ਇਸ ਦੀ ਹਮਾਇਤ ਕਰਨ ਵਾਲੇ ਇਸ ਨੂੰ ‘ਗੁਰਬਾਣੀ’ ਪ੍ਰਚਾਰਦੇ ਰਹੇ ਹਨ।
ਨਿਰਪੱਖ ਅਤੇ ਸੁਚੇਤ ਲੋਕਾਂ ਸਾਹਮਣੇ ਉਹਨਾਂ ਦਾ ਜਜ਼ਬਾਤੀ ਪ੍ਰਚਾਰ ਨੰਗਾ ਹੋ ਗਿਆ ਅਤੇ ਕੋਈ ਵੀ
ਨਿਰਪੱਖ ਅਤੇ ਸਮਝਦਾਰ ਮਨੁੱਖ/ਵਿਦਵਾਨ ਉਹਨਾਂ ਦੇ ਮੱਤ ਨਾਲ ਸਹਿਮਤ ਨਹੀਂ ਹੋ ਰਿਹਾ। ਜਾਗਰੂਕ ਪੰਥ
ਵਿੱਚ ਇਸ ਨੂੰ ਬਾਹਰ ਕੱਢਣ ਦੀ ਸੁਰ ਵੀ ਹਮੇਸ਼ਾਂ ਸੁਨਣ ਨੂੰ ਮਿਲਦੀ ਰਹੀ ਹੈ। ਕੁੱਝ
ਦਿਨ ਪਹਿਲਾਂ ਪੰਜਾਬ ਦੀ ਇੱਕ ਬੀਬੀ
ਵਲੋਂ ‘ਰਾਗਮਾਲਾ’ ਤੋਂ ਬਗੈਰ ‘ਹੱਥ-ਲਿਖਤ’ ਸਰੂਪ ਤਿਆਰ ਕਰਨ ਦੀ ਖਬਰ ਦਾ ਸੁਚੇਤ ਪੰਥ ਵਲੋਂ ਸੁਆਗਤ
ਕੀਤਾ ਗਿਆ।
ਪਰ ਪਿਛਲੇ ਚੰਦ ਕੁ ਮਹੀਨਿਆਂ ਵਿੱਚ ਜਾਗਰੂਕ ਪੰਥ ਵਿੱਚ ਕੁੱਝ ਐਸੇ ਅਨਸਰ
‘ਉਠ’ ਰਹੇ ਹਨ ਜਿਨ੍ਹਾਂ ਨੇ ‘ਰਾਗਮਾਲਾ’ ਦੇ ਕਿਸੇ ਵੀ ਸਹੀ ਤਰੀਕੇ ਪ੍ਰਮਾਨਿਕ ਨਾ ਸਿੱਧ ਹੋਣ ਦੀ
ਨਮੋਸ਼ੀ ਨੂੰ ਦੂਰ ਕਰਨ ਲਈ ਇੱਕ ਨਵਾਂ ਅਤੇ ਹਾਸੋ-ਹੀਣਾ ਰਾਗ ਅਲਾਪਣਾ ਸ਼ੁਰੂ ਕਰ ਦਿਤਾ ਹੈ। ਇਹ ਰਾਗ
ਹੈ,
“ਬੇਸ਼ਕ ਰਾਗਮਾਲਾ
ਗੁਰਬਾਣੀ ਨਹੀਂ, ਪਰ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਮਾਨਿਕ ਹਿੱਸਾ ਹੈ”।
ਇਸ ਨਵੇਂ ਠੁੰਮਣੇ ਦੇ ਹੱਕ ਵਿੱਚ ਇਨ੍ਹਾਂ ਇੱਕਾ-ਦੁਕਾ
ਅਨਸਰਾਂ ਦੀ ਦਲੀਲਾਂ ਸੁਣੋ
1. ਰਾਗਾਮਾਲਾ ਤੱਤਕਰੇ ਵਾਂਗੂ ਸੂਚਨਾਤਮਕ ਪੱਖ ਹੈ, ਗੁਰਬਾਣੀ ਨਹੀਂ
2. ਰਾਗਮਾਲਾ ਹੈ ਤਾਂ ਕਵੀ ਆਲਮ ਦੀ ਰਚਨਾ, ਪਰ ਸਰੂਪ ਵਿੱਚ ਚੜ੍ਹਾਈ ਪੰਜਵੇਂ
ਪਾਤਸ਼ਾਹ ਜੀ ਨੇ ਆਪ ਸੀ।
3. ਸਿੱਖ ਰਹਿਤ ਮਰਿਯਾਦਾ ਦਾ ਇਸ ਬਾਰੇ ਬਹੁਤ ਸਪਸ਼ਟ ਅਤੇ ਸਹੀ ਫੈਸਲਾ ਹੈ
4. ਇਸ ਬਾਰੇ ਜ਼ਿਆਦਾ ਅੱਗੇ ਵਿਚਾਰ ਨਹੀਂ ਕਰਨੀ, ਕਿਉਂਕਿ ਇਹ ਮਸਲਾ ਸ਼ਬਦ
ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨਾਲ ਜੁੜਿਆ ਹੋਇਆ ਹੈ।
ਆਉ ਅੱਗੇ ਸੰਖੇਪ ਵਿੱਚ ਇਹਨਾਂ ਦੀਆਂ ‘ਠੋਸ ਦਲੀਲਾਂ’ ਦੀ ਇਮਾਨਦਰਾਨਾ ਪੜਚੋਲ
ਕਰੀਏ ਤਾਂ ਕਿ ਇਨ੍ਹਾਂ ਅਨਸਰਾਂ ਦੀ ਪਹੁੰਚ ਪਿੱਛੇ ਦੀ ਭਾਵਨਾ ਕੁੱਝ ਸਪਸ਼ਟ ਹੋ ਜਾਵੇ।
1. ਵਿਸ਼ਵ ਦੇ ਲਗਭਗ ਹਰ ਗ੍ਰੰਥ/ਪੁਸਤਕ ਵਿੱਚ ‘ਤੱਤਕਰਾ’ ਇੱਕ ਲਾਜ਼ਮੀ ਹਿੱਸਾ
ਹੈ, ਕਿਉਂਕਿ ਇਸ ਵਿੱਚ ਇਹ ਅਤਿ ਜ਼ਰੂਰੀ ਸੂਚਨਾ ਹੁੰਦੀ ਹੈ ਕਿ ਗ੍ਰੰਥ/ਪੁਸਤਕ ਵਿੱਚ ‘ਕੀ, ਕਿਥੇ
ਹੈ?’। ਵਿਸ਼ਵ ਦੇ ਹੋਰ ਕਿਹੜੇ ਗ੍ਰੰਥ ਦੇ ਅੰਤ ਵਿੱਚ ‘ਰਾਗਮਾਲਾ’ ਜੈਸੀ ਰਚਨਾ (ਜਿਸ ਵਿੱਚ ਗੁਰੂ
ਗ੍ਰੰਥ ਸਾਹਿਬ ਜੀ ਦੇ ਸਰੂਪ ਬਾਰੇ ਕੋਈ ਵੀ ਕੰਮ ਆਉਣ ਯੋਗ ਸੂਚਨਾ ਨਹੀਂ ਹੈ) ਅੰਤ ਵਿੱਚ ਮਿਲਦੀ ਹੈ?
ਅਨੇਕਾਂ ਪੁਸਤਕਾਂ ਦੇ ਅੰਤ ਵਿੱਚ ‘ਹਵਾਲਾ ਸੂਚੀ’ ਜ਼ਰੂਰ ਹੁੰਦੀ ਹੈ, ਪਰ ਉਸ ਵਿੱਚ ਪੁਸਤਕ ਵਿੱਚ ਆਏ
ਹਵਾਲਿਆਂ ਦੇ ਸ੍ਰੋਤ ਬਾਰੇ ਜਾਨਕਾਰੀ ਹੁੰਦੀ ਹੈ। ‘ਰਾਗਮਾਲਾ’ ਵਿੱਚ ਐਸੀ ਕੋਈ ਸੂਚਨਾ ਵੀ ਨਹੀਂ ਹੈ।
ਇਨ੍ਹਾਂ ਵਿਦਵਾਨਾਂ ਅਨੁਸਾਰ ‘ਰਾਗਮਾਲਾ’ ਨਾਲ ਇਹ ਸੂਚਨਾ ਮਿਲਦੀ ਹੈ ਕਿ ਇਸ
ਤੋਂ ਪਹਿਲਾਂ ਸਾਰੀ ‘ਗੁਰਬਾਣੀ’ ਹੈ। ਫੇਰ
‘ਇਤ ਭੋਗ ਸ੍ਰੀ ਆਦਿ ਗ੍ਰੰਥ’
ਸੂਚਨਾ ਤੋਂ ਕੀ ਜਾਣਕਾਰੀ ਮਿਲਦੀ ਹੈ? ਇਹ ਗ੍ਰੰਥ ਵਿਚਲੀ
‘ਗੁਰਬਾਣੀ’ ਦੀ ਸਮਾਪਤੀ ਦੀ ਸਪਸ਼ਟ ਸੂਚਨਾ ਹੀ ਤਾਂ ਹੈ। ਪੰਜਵੇਂ ਪਾਤਸ਼ਾਹ ਜੀ ਨੇ ਇਤਨੀ ਬਾਣੀ ਰਚੀ,
ਜੇ ‘ਰਾਗਮਾਲਾ’ ਵਾਂਗੂ ਕਿਸੇ ਖਾਸ ਅਲਗ ‘ਸੂਚਨਾ’ ਦੀ ਲੋੜ ਹੁੰਦੀ ਤਾਂ ਉਹ ਸੂਚਨਾ ਵੀ ਆਪ ਹੀ ਲਿਖ
ਸਕਦੇ ਸਨ (ਇਹ ਸੂਚਨਾ ‘ਇਤ ਭੋਗ ਸ੍ਰੀ ਆਦਿ ਗ੍ਰੰਥ’ ਉਹਨਾਂ ਵਲੋਂ ਹੀ ਤਾਂ ਹੈ)। ਇਸ ਲਈ ਕਿਸੇ ਹੋਰ
ਦੀ ਰਚਨਾ ਲੈਣ ਦੀ ਕੀ ਲੋੜ ਸੀ?
2. ਇਨ੍ਹਾਂ ਅਨਸਰਾਂ ਦੀ ਦਲੀਲ ਹੈ ਕਿ ‘ਰਾਗਮਾਲਾ’ ਹੈ ਤਾਂ ਕਵੀ ਆਲਮ ਦੀ
ਰਚਨਾ ਪਰ ਇਹ ਸ਼ਾਮਲ ਪੰਜਵੇਂ ਪਾਤਸ਼ਾਹ ਜੀ ਨੇ ਆਪ ਕਰਵਾਈ ਹੈ। ਅਪਣੇ ‘ਮਨ ਦੀ ਮੱਤ’ ਨੂੰ ਸਹੀ ਸਿੱਧ
ਕਰਨ ਲਈ ਇਹ ਐਸੀਆਂ ਕੱਚਘਰੜ ਦਲੀਲਾਂ ਦੇ ਤਾਂ ਰਹੇ ਹਨ ਪਰ ਇਹ ਨਹੀਂ ਸੋਚਦੇ ਕਿ ਇਹ ਇੱਕ ਗੰਭੀਰ
ਇਲਜ਼ਾਮ ਹੈ ਅਪਣੇ ਰਹਿਬਰ ਤੇ। ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਵਿੱਚ ਕਿਸੇ ਦਾ ਜੇ ਇੱਕ ਸ਼ਬਦ ਵੀ
ਸ਼ਾਮਿਲ ਕੀਤਾ ਗਿਆ ਤਾਂ ਉਸ ਦੀ ਵੀ ਪਛਾਣ ਦਿਤੀ ਗਈ।
ਪਰ ਸਾਡੇ ਇਹ ਵੀਰ ਅਸਿੱਧੇ ਤੌਰ ਤੇ
ਪੰਜਵੇਂ ਪਾਤਸ਼ਾਹ ਜੀ `ਤੇ ਆਲਮ ਕਵੀ ਦੀ ਰਚਨਾ ਚੋਰੀ ਕਰਨ ਦਾ ਗੰਭੀਰ ਇਲਜ਼ਾਮ ਲਗਾ ਰਹੇ ਹਨ। ਬ੍ਰਾਹਮਣ
ਨੇ ਵੀ ਅਪਣੇ ਇਸ਼ਟਾਂ ਨਾਲ ਐਸਾ ‘ਧ੍ਰੋਹ’ ਘੱਟ ਨਹੀਂ ਕਮਾਇਆ।
3. ਇਨ੍ਹਾਂ ਵੀਰਾਂ ਦੀ ਇੱਕ ਦਲੀਲ ਹੈ ਕਿ ਮੌਜੂਦਾ ‘ਸਿੱਖ ਰਹਿਤ ਮਰਿਯਾਦਾ’
ਵਿੱਚ ‘ਰਾਗਮਾਲਾ’ ਬਾਰੇ ਬਹੁਤ ਸਹੀ ਅਤੇ ਸਟੀਕ ਫੈਸਲਾ ਦਿਤਾ ਗਿਆ ਹੈ। ਆਉ ਵੇਖੀਏ ਇਹ ‘ਸਹੀ ਅਤੇ
ਸਟੀਕ’ ਫੈਸਲਾ ਕੀ ਹੈ?
“ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ (ਸਾਧਾਰਨ ਜਾਂ ਅਖੰਡ) ਦਾ ਭੋਗ
ਮੁੰਦਾਵਣੀ ਉਤੇ ਜਾਂ ਰਾਗਮਾਲਾ ਪੜ ਕੇ ਚਲਦੀ ਸਥਾਨਕ ਰੀਤੀ ਅਨੁਸਾਰ ਪਾਇਆ ਜਾਵੇ। (ਇਸ ਗੱਲ ਬਾਬਤ
ਪੰਥ ਵਿੱਚ ਅਜੇ ਮਤਭੇਦ ਹੈ, ਇਸ ਲਈ ਰਾਗਮਾਲਾ ਤੋਂ ਬਿਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ
ਲਿਖਣ ਜਾਂ ਛਾਪਣ ਦਾ ਹੀਆ ਕੋਈ ਨਾ ਕਰੇ)।”
ਇਥੇ ਤਾਂ ਮੌਜੂਦਾ ਰਹਿਤ ਮਰਿਯਾਦਾ ਸਪਸ਼ਟ ਮੰਨ ਰਹੀ ਕਿ ਪੰਥ ਵਿੱਚ
‘ਰਾਗਮਾਲਾ’ ਨੂੰ ਲੈ ਕੇ ਹਾਲੀਂ ਤੱਕ ਵਿਵਾਦ (ਮਤਭੇਦ) ਹੈ, ਪਰ ਇਹ ਪ੍ਰਚਾਰ ਰਹੇ ਹਨ ਕਿ ਰਹਿਤ
ਮਰਿਯਾਦਾ ਦਾ ਇਸ ਬਾਰੇ ਫੈਸਲਾ ਬਿਲਕੁਲ ਸਹੀ ਅਤੇ ਸਪਸ਼ਟ ਹੈ।
ਰਹਿਤ ਮਰਿਯਾਦਾ ਤਾਂ ਇਹ ਫੈਸਲਾ ਦੇ ਹੀ
ਨਹੀਂ ਪਾਈ ਕਿ ‘ਰਾਗਮਾਲਾ’ ਸਹੀ ਹੈ ਜਾਂ ਗਲਤ, ਫੇਰ ਸਪਸ਼ਟਤਾ ਕਿਵੇਂ ਹੋਈ?
ਇਹ ਤਾਂ ‘ਗੁਰਮਤਿ’ ਨੂੰ ਦਰਕਿਨਾਰ ਕਰਕੇ ਦੋਹਾਂ ਧਿਰਾਂ
ਨੂੰ ਖੁਸ਼ ਕਰਨ ਦਾ ਇੱਕ ਜਤਨ ਹੈ।
‘ਰਾਗਮਾਲਾ’ ਦੀ ਸੱਚ-ਵਿਰੋਧੀ ਹਿਮਾਇਤ ਕਰਨ ਵਾਲੇ ਇਨ੍ਹਾਂ ਸੱਜਣਾਂ ਨੇ ਕਦੀਂ
ਵੀ ਇਸ ਬਾਰੇ ਰਹਿਤ ਮਰਿਯਾਦਾ ਦਾ ਹਵਾਲਾ ਦੇਂਦੇ ਹੋਏ ਇਹ ਗੱਲ ਸਾਹਮਣੇ ਨਹੀਂ ਲਿਆਂਦੀ ਕਿ ਰਹਿਤ
ਮਰਿਯਾਦਾ ਮੰਨਦੀ ਹੈ ਕਿ
“ਇਸ
ਸੰਬੰਧੀ ਪੰਥ ਵਿੱਚ ਅਜੇ ਮਤਭੇਦ ਹੈ”। ਇਹ ਪਹੁੰਚ ਵੀ ਇਨ੍ਹਾਂ ਸੱਜਣਾਂ ਦੀ ਨੀਅਤ ਸਪਸ਼ਟ ਕਰਦੀ ਹੈ।
4. ਜਦੋਂ ਐਸੇ ਅਨਸਰ ਦਲੀਲ ਪੱਖੋਂ ਹਾਰ ਜਾਂਦੇ ਹਨ ਤਾਂ ਇਹ ਰਾਗ ਅਲਾਪਨ ਲੱਗ
ਪੈਂਦੇ ਹਨ ਕਿ ਇਸ ਸੰਬੰਧੀ ਹੋਰ ਵਿਚਾਰ ਨਹੀਂ ਕਰਨੀ, ਕਿਉਂਕਿ ਇਹ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’
ਦੇ ਸਰੂਪ ਨਾਲ ਜੁੜਿਆ ਮਸਲਾ ਹੈ।
‘ਭਗੌਤੀ’ ਦੇ ਅਰਥਾਂ ਦੀ ਖਿੱਚ-ਧੂਹ
ਇਹ ਇੱਕ ਤਲਖ ਸੱਚਾਈ ਹੈ ਕਿ 1708 ਤੱਕ ਕੌਮ ਦੇ ਵਿਹੜੇ ਵਿੱਚ ‘ਬਚਿਤ੍ਰ
ਨਾਟਕ’ ਦੀ ਕੋਈ ਹੋਂਦ ਨਹੀਂ ਸੀ। ਇਸ ਦੀ ਆਮਦ ਨਾਲ ਹੀ ਇਸਦਾ ਵਿਰੋਧ ਵੀ ਸ਼ੁਰੂ ਹੋ ਗਿਆ ਸੀ। ਗੁਰਮਤਿ
ਦੇ ਵਿਰੋਧ ਵਿੱਚ ਭੁਗਤਨ ਵਾਲੀਆਂ ਪੁਜਾਰੀਵਾਦੀ ਤਾਕਤਾਂ ਨੇ, ਬਿਖੜੇ ਸਮੇਂ ਦਾ ਫਾਇਦਾ ਉਠਾਉਂਦੇ
ਹੋਏ, ਇਸ ਦੇ ਅਨੇਕਾਂ ਅੰਸ਼ਾਂ ਨੂੰ ਪੰਥ ਦੇ ਨਿਤਨੇਮ ਵਿੱਚ ਸ਼ਾਮਿਲ ਕਰਵਾ ਦਿਤਾ ਤਾਂ ਕਿ ਇਸ ਸੰਬੰਧੀ
ਸ਼ਰਧਾ ਬਣਾਈ ਜਾ ਸਕੇ। ਇਸ ਕਦਮ ਨੇ ਕਾਮਯਾਬੀ ਨਾਲ ਪੰਥ ਵਿੱਚ ਇੱਕ ਐਸਾ ਧੜਾ ਵੀ ਪੈਦਾ ਕਰ ਦਿੱਤਾ
ਜਿਹੜਾ ‘ਬਚਿਤ੍ਰ ਨਾਟਕ’ ਨੂੰ ਅੱਖਰ-ਅੱਖਰ ‘ਦਸ਼ਮੇਸ਼ ਕ੍ਰਿਤ’ (ਗੁਰਬਾਣੀ) ਮੰਨਦਾ ਅਤੇ ਪ੍ਰਚਾਰਦਾ
ਰਿਹਾ। ਪੁਜਾਰੀਵਾਦੀ ਤਾਕਤਾਂ ਦੇ ਪ੍ਰਭਾਵ ਕਾਰਨ ਇਹ ਧੜਾ ਕੌਮ ਵਿੱਚ ‘ਸੰਪਰਦਾਈ ਧਿਰਾਂ’ ਦੇ ਰੂਪ
ਵਿੱਚ ਭਾਰੂ ਹੋ ਗਿਆ। ਇਸ ਨੇ ਗੁਰਬਾਣੀ ਵਿਚਾਰ ਦੀ ਰੁਚੀ ਘਟਾ ਕੇ ਗੁਰਬਾਣੀ ਦੀ ਕਰਮਕਾਂਡੀ ਵਰਤੋਂ
ਨੂੰ ਬੜ੍ਹਾਵਾ ਦਿਤਾ। ਨਿਤਨੇਮ ਵਿੱਚ ਸ਼ਾਮਲ ਹੋਣ ਨਾਲ ਦਸਮ ਗ੍ਰੰਥੀ ਰਚਨਾਵਾਂ ਦਾ ਵਿਰੋਧ ਕਰਨ
ਵਾਲਿਆਂ ਵਿਰੁਧ ਸਮੇਂ ਨਾਲ ‘ਅਸ਼ਰਧਕ, ਨਾਸਤਿਕ’ ਆਦਿ ਦੇ ਫਤਵੇ ਜਾਰੀ ਹੋਣ ਲਗ ਪਏ। ਨਿਤਨੇਮ ਵਿੱਚ
ਸ਼ਾਮਲ ਅੰਸ਼ਾਂ ਕਾਰਨ ਕਈਂ ਥਾਂ ‘ਸੁਚੇਤ’ ਪੰਥਦਰਦੀ ਵੀ ਇਸਦਾ ਖੁੱਲਾ ਵਿਰੋਧ ਕਰਨ ਤੋਂ ਸਹਿਮ ਰੱਖਦੇ
ਸਨ/ਹਨ।
ਨਿਤਨੇਮ ਰਾਹੀਂ ਕੌਮ ਦੇ ਗਲੇ ਵਿੱਚ ਪਾਏ ਐਸੇ ਹੀ ਕੁੱਝ ਸੱਪਾਂ ਵਿਚੋਂ ਹਨ
‘ਭਗੌਤੀ ਅਤੇ ਮਹਾਂਕਾਲ”।
ਦਸਮ ਗ੍ਰੰਥ ਦੀਆਂ ਜਿਨ੍ਹਾਂ ਰਚਨਾਵਾਂ ਵਿਚੋਂ ਇਹ
ਅੰਸ਼ ਪੰਥਕ ਨਿਤਨੇਮ ਵਿੱਚ ਸ਼ਾਮਿਲ ਕੀਤੇ ਗਏ ਹਨ, ਉਹਨਾਂ ਰਚਨਾਵਾਂ ਦੀ ਸੁਹਿਰਦ ਪੜਚੋਲ ਨਾਲ ਇਨ੍ਹਾਂ
ਦਾ (ਭਗੌਤੀ/ਮਹਾਂਕਾਲ) ਬ੍ਰਾਹਮਣੀ ਸਰੂਪ ਸਪਸ਼ਟ ਹੋ ਜਾਂਦਾ ਹੈ, ਕਿਉਂਕਿ ਦਸਮ ਗ੍ਰੰਥ ਤਾਂ ਹੈ ਹੀ
ਬ੍ਰਾਹਮਣੀ ਰਚਨਾਵਾਂ ਦਾ ਪੋਥਾ। ਪਰ ਨਿਤਨੇਮ ਵਿੱਚ ਸ਼ਾਮਿਲ ਹੋਣ ਕਾਰਨ ਬਹੁਤੇ ਸੁਚੇਤ ਵਿਦਵਾਨ ਵੀ
ਇਹਨਾਂ ਲਫਜ਼ਾਂ ਦੇ ਅਰਥ ਸਮਝੌਤਾਵਾਦੀ ਸੁਰ ਵਿੱਚ ਕਰਦੇ ਹਨ (ਬੇਸ਼ਕ ਉਨ੍ਹਾਂ ਵਿਚੋਂ ਲਗਭਗ ਸਾਰੇ
ਨਿੱਜੀ ਤੌਰ ਤੇ ਮੰਨਦੇ ਹਨ ਕਿ ਐਸਾ ਕਰਨਾ ਗਲਤ ਹੈ)।
‘ਭਗੌਤੀ’ ਵਾਲਾ ਸੱਪ ਕੌਮ ਸਿਰ ਪਇਆ ਹੈ ਪੰਥਕ ਅਰਦਾਸ ਰਾਹੀਂ। ਸਿੱਖ ਰਹਿਤ
ਮਰਿਯਾਦਾ ਅਨੁਸਾਰ ਅਰਦਾਸ ਦਾ ਪਹਿਲਾ ਬੰਦ ਦਸਮ ਗ੍ਰੰਥ ਦੀ ਰਚਨਾ ਚੰਡੀ ਚਰਿਤ੍ਰ ਦਾ ‘ਸ਼ੁਰੂਆਤੀ ਬੰਦ’
ਹੈ। ਮਰਿਯਾਦਾ ਵਿਚਲੀ ਅਰਦਾਸ ਦੇ ਪਹਿਲੇ ਬੰਦ ਦੀਆਂ ਪਹਿਲੀਆਂ ਦੋ ਪੰਕਤੀਆਂ ਸੁਹਿਰਦਤਾ ਨਾਲ
ਵਿਚਾਰਿਆਂ ਹੀ ‘ਭਗੌਤੀ’ ਦਾ ਅਰਥ ਸਪਸ਼ਟ ਹੋ ਜਾਂਦਾ ਹੈ। ਇਹ ਹਨ
ੴ ਵਾਹਿਗੁਰੂ ਜੀ ਕੀ ਫਤਹ॥
ਸ੍ਰੀ ਭਗੌਤੀ ਜੀ ਸਹਾਇ॥ ਵਾਰ ਸ੍ਰੀ ਭਗੌਤੀ ਜੀ ਕੀ ਪਾਤਸ਼ਾਹੀ 10॥
ਪ੍ਰਿਥਮ ਭਗੌਤੀ ਸਿਮਰਿ ਕੈ … ….
ਇਸ ਬੰਦ ਦੀ ਦੂਜੀ ਪੰਕਤੀ ਦੇ ਇਹ ਅੰਸ਼
‘ਵਾਰ ਸ੍ਰੀ ਭਗੌਤੀ ਜੀ ਕੀ’
ਇਸਦੇ ਅਰਥਾਂ ਨੂੰ ਸਪਸ਼ਟ ਕਰਦੀ ਹੈ (ਜੇ ਮਨ ਵਿੱਚ
ਇਮਾਨਦਾਰੀ ਹੋਏ ਤਾਂ)। ਇਹ ਪੂਰੀ ਵਾਰ ‘ਦੇਵੀ ਦੁਰਗਾ’ ਦੇ ਦੈਂਤਾਂ ਨਾਲ ਹੋਏ ਜੁਧਾਂ ਦਾ ਵਰਨਣ ਹੈ,
ਜੋ ਬ੍ਰਾਹਮਣੀ ਗ੍ਰੰਥ ਮਾਰਕੰਡੇ ਪੁਰਾਣ ਤੇ ਆਧਾਰਿਤ ਹੈ। ਸੋ ਸਪਸ਼ਟ ਹੈ ਕਿ ਇਹ ਵਾਰ ਭਗੌਤੀ (ਦੁਰਗਾ)
ਬਾਰੇ ਹੀ ਹੈ। ਜੇ ਵਾਰ ਭਗੌਤੀ (ਦੁਰਗਾ) ਬਾਰੇ ਹੈ ਤਾਂ ਧਿਆਉਣ ਵੇਲੇ ਅਤੇ ਸਹਾਇਤਾ ਵੇਲੇ (ਚੰਦ ਕੁ
ਲਫਜ਼ ਪਹਿਲਾਂ/ਬਾਅਦ ਵਿਚ) ਇਹ ‘ਭਗੌਤੀ’ ਅਕਾਲ ਪੁਰਖ ਕਿਵੇਂ ਹੋ ਸਕਦੀ ਹੈ?
ਇਸ ਵਿੱਚ ਕੋਈ ਦੋ ਰਾਇ ਨਹੀਂ ਹੈ ਬਚਿਤ੍ਰ ਨਾਟਕ ਦਾ ਇੱਕ ਮਕਸਦ ‘ਦਸ਼ਮੇਸ਼
ਪਾਤਸ਼ਾਹ ਜੀ’ ਨੂੰ ‘ਨਾਨਕ-ਜੋਤ’ ਤੋਂ ਵੱਖਰਾ ਦਿਖਾਉਣਾ ਸੀ। ਇਸ ਦੇ ਇਹ ਅੰਸ਼ ਦਸ਼ਮੇਸ਼ ਜੀ ਨੂੰ
‘ਦੇਵੀ-ਪੂਜਕ’ ਸਾਬਿਤ ਕਰਨ ਦੇ ਮਕਸਦ ਨਾਲ ਹੀ ਪ੍ਰਚਾਰੇ ਗਏ ਸਨ। ਸੋ ਜਿਹੜੇ ਵੀ ਸੁਹਿਰਦ ਪ੍ਰਚਾਰਕਾਂ
ਨੇ ‘ਭਗੌਤੀ’ ਦਾ ਵਿਰੋਧ ਕੀਤਾ ਉਨ੍ਹਾਂ ਨੇ ਇਹੀ ਦੱਸਿਆ ਕਿ ਇਥੇ ‘ਭਗੌਤੀ’ ਦੇਵੀ ਦੁਰਗਾ ਦਾ ਹੀ ਇੱਕ
ਨਾਂ ਹੈ।
ਉਹ ਹਮੇਸ਼ਾਂ ਤੋਂ
ਇੱਸੇ ਅਰਥ ਤੇ ਟਿੱਕੇ ਹੋਏ ਹਨ।
ਪਰ ਦੂਜੀ ਤਰਫ ‘ਭਗੌਤੀ’ ਦੀ ਹਿਮਾਇਤ ਕਰਨ ਵਾਲੇ ਵੀਰਾਂ ਨੇ ਇਸ ਦੇ ਅਰਥਾਂ
ਬਾਰੇ ਤੀਰ-ਤੁੱਕੇ ਹੀ ਜਾਰੀ ਰੱਖੇ। ਕਿਸੇ ਨੇ ਕਿਹਾ ਕਿ ਇਸਦੇ ਅਰਥ ‘ਅਕਾਲ ਪੁਰਖ’ ਹਨ, ਕੋਈ ਕਹਿੰਦਾ
ਹੈ ਇਸ ਦੇ ਅਰਥ ‘ਕ੍ਰਿਪਾਨ’ ਹਨ (ਸ਼੍ਰੋਮਣੀ ਕਮੇਟੀ ਵਲੋਂ ਛਾਪੀ ‘ਅਰਦਾਸ’ ਬਾਰੇ ਸਚਿਤ੍ਰ ਪੁਸਤਕ)।
ਕੋਈ ਕਹਿੰਦਾ ਹੈ ਇਹ ‘ਸ਼ਕਤੀ ਦੇ ਪ੍ਰਤੀਕ’ ਵਜੋਂ ਵਰਤੀ ਗਈ ਹੈ। ਕਿਸੇ ਨੇ ਇਸ ‘ਭਗੌਤੀ’ ਨੂੰ ਧੱਕੇ
ਨਾਲ ਹੀ ‘ਸੁਖਮਨੀ’ ਬਾਣੀ ਵਿੱਚ ਆਏ ‘ਭਗਉਤੀ’ ਲਫਜ਼ ਨਾਲ ਜੋੜਣ ਦਾ ਜਤਨ ਕੀਤਾ। ਹੁਣ ਇੱਕ ਨਵੇਂ
ਮਸ਼ਹੂਰ ਹੋਏ ਧੜੇ ਨੇ ਇੱਕ ਨਵਾਂ ਤੁੱਕਾ ਛੋੜਦੇ ਹੋਏ ਇਹ ਪ੍ਰਚਾਰਨਾ ਸ਼ੁਰੂ ਕੀਤਾ ਹੋਇਆ ਹੈ ਕਿ
‘ਭਗੌਤੀ’, `ਚੰਡੀ’ ਦਾ ਅਰਥ ‘ਬੁੱਧੀ, ਬਿਬੇਕ’ ਹੈ। ਇਨ੍ਹਾਂ ਵਲੋਂ ਦਸਮ ਗ੍ਰੰਥ ਦੀ ਚੰਡੀ ਨੂੰ ਧੱਕੇ
ਨਾਲ ਹੀ ਜਪੁ ਬਾਣੀ ਦੀ ਇੱਕ ਤੁਕ ‘ਗਿਆਨੁ ਖੰਡ ਮਹਿ ਗਿਆਨ ਪ੍ਰਚੰਡ’ ਦੇ ਇੱਕ ਲਫਜ਼
‘ਪ੍ਰਚੰਡ’ ਦੇ ਇੱਕ ਟੁਕੜੇ `ਚੰਡ’ ਨਾਲ ਜੋੜਿਆ ਜਾ ਰਿਹਾ ਹੈ।
‘ਭਗੌਤੀ’ ਨੂੰ ਪ੍ਰਮਾਨਿਕ ਸਾਬਤ ਕਰਨ
ਖਾਤਿਰ ਇਸ ਦੇ ਸਮਰਥਕਾਂ ਵਲੋਂ ਤੁੱਕਿਆਂ ਰਾਹੀਂ ਕੀਤੀ ਜਾਂਦੀ ਕਸਰਤ ਹੀ ਇਨ੍ਹਾਂ ਦੀ ਸੱਚਾਈ ਸਪਸ਼ਟ
ਕਰ ਦੇਂਦੀ ਹੈ।
ਜਾਗਰੂਕ ਪੰਥ ਦਾ ਹਿੱਸਾ ਮੰਨੇ ਜਾ ਰਹੇ ਇਕਾ-ਦੁੱਕਾ ਅਨਸਰਾਂ ਵਲੋਂ ਜਦੋਂ ਇਹ
ਵੇਖਿਆ ਗਿਆ ਕਿ ‘ਦਸਮ ਗ੍ਰੰਥ’ ਦੀਆਂ ਕੱਚੀਆਂ ਰਚਨਾਵਾਂ ਨੂੰ ‘ਗੁਰਬਾਣੀ’ ਮੰਨ ਕੇ ਪ੍ਰਮਾਨਿਕ ਸਾਬਿਤ
ਕਰਨ ਦੇ ਪੁਰਾਣੇ ਸਾਰੇ ਫਾਰਮੂਲੇ ਗੁਰਮਤਿ ਅਤੇ ਦਲੀਲ ਤੇ ਕਸਵੱਟੀ ਢਹਿ ਢੇਰੀ ਹੋ ਗਏ ਹਨ ਤਾਂ
ਉਨ੍ਹਾਂ ਨੇ ਦਿਮਾਗੀ ਕਸਰਤ ਰਾਹੀਂ ਇੱਕ ਨਵਾਂ ਫਾਰਮੂਲਾ ਹਵਾ ਵਿੱਚ ਉਛਾਲਦੇ ਹੋਏ ਰਾਗ ਅਲਾਪਨਾ ਸ਼ੁਰੂ
ਕਰ ਦਿਤਾ:
“ਬੇਸ਼ਕ ਦਸ਼ਮੇਸ਼ ਪਾਤਸ਼ਾਹ ਜੀ ਨੇ ਕੋਈ ਬਾਣੀ ਨਹੀਂ ਰਚੀ, ਪਰ ਉਹਨਾਂ ਕੁੱਝ ਨਾ
ਕੁੱਝ ਤਾਂ ਲਿਖਿਆ/ਲਿਖਵਾਇਆ ਹੋਵੇਗਾ। ਬਸ ਇਹੀ (ਖਿਆਲੀ) ਲਿਖਿਆ/ਲਿਖਾਇਆ ਹੈ ਜੋ ਨਿਤਨੇਮ ਅਤੇ
ਅਰਦਾਸ ਵਿੱਚ ਸ਼ਾਮਲ ਹੈ”।
ਕੋਈ ਵੀ ਸੁਹਿਰਦ, ਨਿਰਪੱਖ ਅਤੇ ਸੁਚੇਤ ਮਨੁੱਖ ਇਸ ਦੁਬਿਧਾ ਪੂਰਨ ਦਿਮਾਗੀ
ਕਸਰਤ ਤੋਂ ਅੰਦਾਜ਼ਾ ਲਗਾ ਸਕਦਾ ਹੈ ਕਿ ਸਿਰਫ ਰਹਿਤ ਮਰਿਯਾਦਾ ਨੂੰ ਅੱਖਰ-ਅੱਖਰ ਸਹੀ ਸਿੱਧ ਕਰਨ ਦੇ
ਚੱਕਰ ਵਿੱਚ ਐਸੇ ਸੱਜਣ ਕਿਸ ਹੱਦ ਤੱਕ ਜਾ ਸਕਦੇ ਹਨ।
ਇਨਾਂ ਦੀ ਸੋਚ ਅਨੁਸਾਰ ‘ਨਾਨਕ ਸਰੂਪ’
ਤਾਂ ਦੋਸ਼ੀ ਹੋ ਸਕਦੇ ਹਨ (ਰਚਨਾ ਚੋਰੀ ਕਰਨ ਵਾਲੇ) ਪਰ ਰਹਿਤ ਮਰਿਯਾਦਾ ਦੇ ਘਾੜੇ ‘ਅਭੁੱਲ’ ਸਨ।
ਕੱਲ ਨੂੰ ਐਸੇ ਹੀ ਕੁੱਝ ਸੱਜਣ ਖਿਆਲੀ ਪੁਲਾਅ
ਪਕਾਉਂਦੇ ਹੋਏ ਇਹ ਵੀ ਕਹਿ ਸਕਦੇ ਹਨ ਕਿ ਛੇਂਵੇ, ਸੱਤਵੇਂ, ਅੱਠਵੇਂ ਪਾਤਸ਼ਾਹ ਜੀ ਨੇ ਵੀ ਤਾਂ ਕੁੱਝ
ਨਾ ਕੁੱਝ ਜ਼ਰੂਰ ਲਿਖਿਆ/ਲਿਖਾਇਆ ਹੋਵੇਗਾ, ਚਲੋਂ ਉਸ ਨੂੰ ਲੱਭ ਕੇ, ਨਿਤਨੇਮ ਵਿੱਚ ਸ਼ਾਮਿਲ ਕਰੀਏ।
ਵੈਸੇ ਵੀ ਨਾਨਕ ਪਾਤਸ਼ਾਹ ਜੀ ਦੀ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਤੋਂ ਬਾਹਰ ਵੀ ਬਾਣੀ ਹੋਣ ਦੀਆਂ
ਕਨਸੋਆਂ ਵੀ ਐਸੇ ਕੁੱਝ ਅਨਸਰਾਂ ਤੋਂ ਸਮੇਂ ਸਮੇਂ ਸੁਣੀਆਂ ਜਾਂਦੀਆਂ ਰਹੀਆਂ ਹਨ।
ਮੌਜੂਦਾ ਰਹਿਤ ਮਰਿਯਾਦਾ ਦੇ ਅੰਨ੍ਹੇ ਪਿਆਰ ਵਿੱਚ ਗ੍ਰਸਤ ਇਹ ਸੱਜਣ ‘ਭਗੌਤੀ’
ਨੂੰ ਪ੍ਰਮਾਨਿਕ ਸਿੱਧ ਕਰਨ ਖਾਤਰ ਕੋਈ ਵੀ ਤੁੱਕਾ ਮਾਰਨ ਨੂੰ ਤਿਆਰ ਹਨ, ਸ਼ਾਇਦ ਇਸ ਆਸ ਵਿੱਚ ਕਿ
ਭੁਲੇਖੇ ਅਧੀਨ ਸੁਚੇਤ ਪੰਥ ਇਸ ਤੁੱਕੇ ਨੂੰ ਤੀਰ ਹੀ ਮੰਨ ਲਵੇ। ਐਸੇ ਸੱਜਣਾਂ ਨੇ ‘ਭਗੌਤੀ’ ਦੇ
ਵਿਰੋਧ ਵਿੱਚ ਦਿਤੀ ਜਾਂਦੀ ਇੱਕ ਦਲੀਲ ਨੂੰ ਹੀ ਉਸ ਦੇ ਹੱਕ ਵਿੱਚ ਵਰਤਣ ਦਾ ਜਤਨ ਕੀਤਾ ਹੈ। ਡਾ.
ਰਤਨ ਸਿੰਘ ਜੱਗੀ ਨੇ ਦਸਮ ਗ੍ਰੰਥੀ ਖੋਜ ਵਿੱਚ ਕਿਧਰੇ ਇਹ ਗੱਲ ਕਹੀ ਹੈ ਕਿ ਦਸਮ ਗ੍ਰੰਥ ਦੇ ਕੁੱਝ
ਹਥਲਿਖਤ ਸਰੂਪਾਂ ਵਿੱਚ ‘ਦੁਰਗਾ ਕੀ ਵਾਰ’ ਪਾਠ ਵੀ ਮਿਲਦਾ ਹੈ ਜਿਸ ਨੂੰ ਬਾਅਦ ਵਿੱਚ ਬਦਲ ਕੇ ਸ਼ਾਇਦ
‘ਭਗੌਤੀ ਕੀ ਵਾਰ’ ਕਰ ਦਿਤਾ ਗਿਆ। ਇਸ ਖੋਜ ਨੂੰ ਇੱਕ ਦਮ ਸਹੀ ਮੰਨ ਕੇ (ਭਾਂਵੇ ਬਾਕੀ ਖੋਜ ਨੂੰ ਉਹ
ਨਕਾਰਦੇ ਹਨ) ਉਨ੍ਹਾਂ ਸੱਜਣਾਂ ਨੇ ਇਹ ਦਲੀਲ ਦਿਤੀ ਕਿ ਇਸ ਨਾਲ ਸਪਸ਼ਟ ਹੈ ਕਿ ਅਸਲ ਲਫਜ਼ ‘ਦੁਰਗਾ’
ਸੀ, ਸੋ ਭਗੌਤੀ ਦਾ ਅਰਥ ਦੁਰਗਾ ਨਹੀਂ ਬਣਦਾ। ਉਹ ਭੁੱਲ ਜਾਂਦੇ ਹਨ ਕਿ ਦੁਰਗਾ ਦੇ ਕਈਂ ਨਾਂ
ਪ੍ਰਚਲਿਤ ਹਨ ਜਿਹਨਾਂ ਵਿਚੋਂ ਇੱਕ ‘ਭਗੌਤੀ’ ਵੀ ਹੈ। ਉਹ ਇਹ ਵੀ ਭੁੱਲ ਜਾਂਦੇ ਹਨ ਕਿ ਉਨਾਂ ਦੇ ਇਸ
ਤੱਥ ਨੂੰ ਸਹੀ ਮੰਨ ਲੈਣ ਨਾਲ ਮੌਜੂਦਾ ਰਹਿਤ ਮਰਿਯਾਦਾ ਦੇ ਬਿਲਕੁਲ ਸਹੀ ਹੋਣ ਦਾ ਦਾਅਵਾ ਵੀ
ਝੁਠਲਾਇਆ ਜਾਂਦਾ ਹੈ, ਜਿਸ ਲਈ ਉਹ ਨਵੇਂ ਨਵੇਂ ਤੁੱਕਿਆਂ ਰਾਹੀਂ ਬੇਲੋੜੀਆਂ ਦਿਮਾਗੀ ਕਸਰਤਾਂ ਕਰ
ਰਹੇ ਹਨ।
ਜੇ ਸਹੀ ਪਾਠ
‘ਦੁਰਗਾ’ ਮੰਨ ਲਈਏ ਤਾਂ ਭਗੌਤੀ ਦਾ ਅਰਥ ਤਾਂ ਦੇਵੀ ਹੀ ਰਹਿੰਦਾ ਹੈ ਪਰ ਰਹਿਤ ਮਰਿਯਾਦਾ ਦਾ ਪਾਠ
ਗਲਤ ਸਾਬਿਤ ਹੋ ਜਾਂਦਾ ਹੈ ਕਿਉਂਕਿ ਉਸ ਵਿੱਚ ਲਫਜ਼ ‘ਭਗੌਤੀ’ ਹੈ, ਦੁਰਗਾ ਨਹੀਂ।
ਐਸੇ ਹੀ ਅਨਸਰਾਂ ਨੇ ਇੱਕ ਹੋਰ ‘ਤੁੱਕਾ’ ਛੱਡਦੇ ਹੋਏ ਚੰਡੀ ਚਰਿਤ੍ਰ ਦੀ
ਅਗਲੀ ਪੳੇੁੜੀ ਵਿੱਚ ‘ਖੰਡੇ’ ਦੇ ਅਰਥ ‘ਮਾਇਆ’ ਕਰਦੇ ਹੋਏ ਨਵੀਂ ਕਸਰਤ ਸ਼ੁਰੂ ਕੀਤੀ ਹੈ, ਕਿਉਂਕਿ
ਇਨ੍ਹਾਂ ਨੂੰ ਪਤਾ ਹੈ ਕਿ ਜੇ ਸਹੀ ਅਰਥ ‘ਖੰਡਾ’ (ਹਥਿਆਰ) ਕੀਤੇ ਤਾਂ ਸੁਚੇਤ ਧਿਰਾਂ ਵਿੱਚ ਇਹਨਾਂ
ਦੀ ਦਾਲ ਗਲਨ ਦੇ ਕੋਈ ਆਸਾਰ ਨਹੀਂ ਹਨ। ਕੋਈ ਇਸ ‘ਖੰਡੇ’ ਦੇ ਅਰਥ ‘ਸ਼ਕਤੀ’ ਕਰਦਾ ਹੈ। ਮਕਸਦ ਬਸ
ਕਿਸੇ ਨਾ ਕਿਸੇ ਤਰੀਕੇ ਪ੍ਰਮਾਨਿਤ ਸਿੱਧ ਕਰ ਦੇਈਏ ਭਾਵੇਂ ‘ਰਾਗਮਾਲਾ’ ਵਾਂਗੂ ‘ਨਾਨਕ ਸਰੂਪ’ ਤੇ
ਕਲੰਕ
ਹੀ ਕਿਉਂ ਨਾ ਲਗਦਾ ਹੋਵੇ। ‘ਭਗੌਤੀ’ ਨੂੰ ਸਹੀ ਸਾਬਤ ਕਰਨ ਦੇ ਚੱਕਰਾਂ ਵਿੱਚ ਇਹ ‘ਬ੍ਰਾਹਮਣੀ ਮੱਤ
ਦੀ ਤਿਕੜੀ (ਬ੍ਰਹਮਾ, ਵਿਸ਼ਨੂੰ, ਮਹੇਸ਼) ਦੀ ਹੋਂਦ ਨੂੰ ਵੀ ਸਹੀ ਮੰਨਣ ਲਗ ਪਏ ਹਨ ਜਦੋਂ ਕਿ ਗੁਰਬਾਣੀ
ਇਹਨਾਂ ਦੀ ਪ੍ਰਚਲਿਤ ਹੋਂਦ ਨੂੰ ਰੱਦ ਕਰਦੇ ਹੋਏ ਕਹਿੰਦੀ ਹੈ
‘ਕੇਤੇ ਬਰਮੇ ਘਾੜਤਿ ਘੜੀਅਹਿ, ਰੂਪ
ਰੰਗ ਕੇ ਵੇਸ”। ਕੱਲ ਨੂੰ ਇਹ ਸੱਜਣ ‘ਜੈ ਤੇਗੰ’
ਵਿੱਚ `ਤੇਗ’ ਦੇ ਅਰਥ ਵੀ ਸ਼ਕਤੀ, ਰੱਬ ਜਾਂ ਬੁੱਧੀ ਕਰ ਦੇਣਗੇ? ਇਸੇ ਰਚਨਾ ਵਿੱਚ ਅੱਗੇ ਮਿਲਦੇ ਇੱਕ
ਛੰਦ ‘ਦੇਵੀ ਜੂ ਕੀ ਉਸਤਤ’ ਵਿੱਚ ਵੀ ਧੱਕੇ ਨਾਲ ‘ਦੇਵੀ’ ਦੇ ਅਰਥ ਪ੍ਰਮਾਤਮਾ ਹੀ ਮੰਨ ਲੈਣਗੇ।
ਇਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਤਾਂ ‘ਭਗੌਤੀ’ ਦਾ ਮਤਲਬ ‘ਪ੍ਰਮਾਤਮਾ’ ਹੀ
ਮੰਨਾਂਗੇ, ਕਿਸੇ ਨੂੰ ਹੱਕ ਨਹੀਂ ਸਾਨੂੰ ਦੱਸੇ ਕਿ ‘ਭਗੌਤੀ’ ਦਾ ਮਤਲਬ ‘ਦੇਵੀ’ ਹੈ।
ਜਿਥੋਂ ਤੱਕ ਮੰਨਣ ਦੀ ਗੱਲ ਹੈ ਤਾਂ
ਲੋਕ ‘ਪੱਥਰ ਦੀ ਮੂਰਤੀ’ ਨੂੰ ਵੀ ਰੱਬ ਮੰਨਦੇ ਹਨ। ਹਰ ਕਿਸੇ ਦੀ ਮਰਜ਼ੀ ਹੈ, ਜੋ ਮਰਜ਼ੀ ਮੰਨੀ ਜਾਵੇ,
ਕਿਸੇ ਨੂੰ ਰੋਕਿਆ ਥੋੜੀ ਜਾ ਸਕਦਾ ਹੈ। ਪਰ ਅਸੀਂ
ਐਸੇ ਸੱਜਣਾਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਤੂਸੀ ਭਾਂਵੇ ਜੋ ਮੰਨੀ ਜਾਵੋ, ਪਰ ਕਿਰਪਾ ਕਰਕੇ ‘ਦਸਮ
ਗ੍ਰੰਥੀ’ ਕੱਚੀਆਂ ਰਚਨਾਵਾਂ ਨੂੰ ‘ਦਸ਼ਮੇਸ਼ ਕ੍ਰਿਤ’ ਦੱਸ ਕੇ ‘ਨਾਨਕ ਸਰੂਪਾਂ’ ਨੂੰ ‘ਕਟਹਿਰੇ’ ਵਿੱਚ
ਨਾ ਖੜਾ ਕਰੋ। ਭਗੌਤੀ, ਖੰਡਾ, ਦੇਵੀ, ਤੇਗ, ਚੰਡੀ, ਦੁਰਗਾ ਆਦਿ ਤੁਹਾਡੇ ਲਈ ‘ਰੱਬ’ ਹੋਣਗੀਆਂ,
ਦਸ਼ਮੇਸ਼ ਜੀ ਦਾ ਇਹਨਾਂ ਰਚਨਾਵਾਂ ਨਾਲ ਕੋਈ ਵਾਸਤਾ ਨਹੀਂ ਹੈ। ‘ਮਹਾਂਕਾਲ’ ਬਾਰੇ ਵੀ ਇਨ੍ਹਾਂ ਸੱਜਣਾਂ
ਦੀ ਪਹੁੰਚ ਇਸੇ ਤਰਾਂ ਦੀ ਹੈ।
ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਮੌਜੂਦਾ ਸਰੂਪ ਸੰਬੰਧੀ ਚਰਚਾ ਬਾਰੇ
ਫਤਵੇਬਾਜ਼ੀ
ਇਸ ਨੁਕਤੇ ਨੂੰ ਸਮਝਨ ਲਈ ਇੱਕ ਦ੍ਰਿਸ਼ਟਾਂਤ ਦੀ ਉਸਾਰੀ ਕਰਦੇ ਹਾਂ। ਇੱਕ
ਸਕੂਲ ਪੜ੍ਹਦਾ ਬੱਚਾ ਅਪਣੇ ਪਿਤਾ ਨੂੰ ਕਹਿੰਦਾ ਹੈ ਪਿਤਾ ਜੀ! ਮੇਰੀ ਪੁਸਤਕ ਵਿੱਚ ਕੁੱਝ ਥਾਂ
ਵਿਸੰਗਤੀਆਂ ਹਨ। ਮਿਸਾਲ ਲਈ ਇੱਕ ਥਾਂ ਗਿਣਤੀ ਵਿੱਚ 6 ਤੋਂ ਬਾਅਦ 8 ਆ ਗਿਆ ਹੈ। ਪਰ ਦਲੀਲ ਅਨੁਸਾਰ
ਤਾਂ 7 ਆਉਣਾ ਚਾਹੀਦਾ ਸੀ। ਇਹ ਕਿਤਾਬ ਇੱਕ ਬਹੁਤ ਪ੍ਰਮਾਨਿਕ ਅਤੇ ਸਾਖਦਾਰ ਸੰਪਾਦਕ/ਲੇਖਕ ਦੇ ਨਾਂ
ਨਾਲ ਛਪਦੀ ਹੈ, ਜਿਸ ਬਾਰੇ ਪਿਤਾ ਜਾਣਦਾ ਹੈ। ਸੋ ਉਹ ਅਪਣੇ ਬੱਚੇ ਨੂੰ ਡਾਂਟਦਾ ਹੈ, ਬੰਦ ਕਰ ਅਪਣੀ
ਬਕਵਾਸ! ਆਇਆ ਵੱਡਾ ਸਿਆਣਾ। ਤੂੰ ਇਤਨੇ ਮਹਾਨ ਵਿਅਕਤੀ (ਸੰਪਾਦਕ/ਲੇਖਕ) ਤੇ ਕਿੰਤੂ ਕਰ ਰਿਹਾ ਹੈਂ।
ਅਪਣੇ ਕੋਲ ਰੱਖ ਅਪਣੀ ਇਹ ਅਕਲ। ਜੇ ਕਿਤਾਬ ਵਿਚਲੀ ਗਿਣਤੀ ਵਿੱਚ 6 ਤੋਂ ਬਾਅਦ 8 ਆਇਆ ਹੈ ਤਾਂ ਇਹ
ਹੀ ਸਹੀ ਹੈ, ਪ੍ਰਮਾਨਿਕ ਹੈ। ਤੂੰ ਅਪਣੀ ਅਕਲ ਦਾ ਜਨਾਜ਼ਾ ਨਾ ਕੱਢ।
ਬੱਚਾ ਬੜੀ ਨਿਮਰਤਾ ਨਾਲ ਪਿਤਾ ਨੂੰ ਕਹਿੰਦਾ ਹੈ, “ਪਿਤਾ ਜੀ! ਕੈਸੀਆਂ
ਗੱਲਾਂ ਕਰ ਰਹੇ ਹੋ? ਗਿਣਤੀ ਵਿੱਚ 6 ਤੋਂ ਬਾਅਦ 8 ਕਿਵੇਂ ਪ੍ਰਮਾਨਿਕ ਹੈ? ਐਸਾ ਕਰਕੇ ਤਾਂ ਤੂਸੀ ਉਸ
ਮਹਾਨ ਲੇਖਕ/ਸੰਪਾਦਕ ਨੂੰ ਹੀ ਭੁੱਲਣਹਾਰ ਸਾਬਿਤ ਕਰ ਰਹੇ ਹੋ, ਕਿਉਂਕਿ ਦੁਨੀਆਂ ਜਾਣਦੀ ਹੈ ਕਿ
ਗਿਣਤੀ ਵਿੱਚ 6 ਤੋਂ ਬਾਅਦ 7 ਆਉਂਦਾ ਹੈ, ਫੇਰ 8. ਦੂਜਾ, ਮੈਂ ਇਹ ਨਹੀਂ ਕਹਿ ਰਿਹਾ ਕਿ ਇਹ ਗਲਤੀ
ਉਸ ਲੇਖਕ/ਸੰਪਾਦਕ ਦੀ ਹੈ, ਬਲਕਿ ਮੈਂ ਤਾਂ ਇਹ ਕਹਿ ਰਿਹਾਂ ਹਾਂ ਕਿ ਇਹ ਗਲਤੀ ਟਾਈਪ ਕਰਨ ਵਾਲੇ ਦੀ
ਹੈ, ਕਿਉਂਕਿ ਐਸਾ ਮਹਾਨ ਸੰਪਾਦਕ/ਲੇਖਕ ਐਸੀ ਭੁੱਲ ਨਹੀਂ ਕਰ ਸਕਦਾ”। ਪਰ ਸ਼ਰਧਾ ਅਤੇ ਜਜ਼ਬਾਤਾਂ ਵਿੱਚ
ਗ੍ਰਸਿਆ ਪਿਤਾ ਕੁੱਝ ਨਹੀਂ ਸੁਨਣਾ ਚਾਹੁੰਦਾ।
ਉੱਪਰੋਕਤ ਦ੍ਰਿਸ਼ਟਾਂਤ ਵਿਚਲੇ ਪਿਤਾ ਦੀ ਅਵਸਥਾ ਉਹਨਾਂ ਕੁੱਝ ਸੱਜਣਾਂ ਵਰਗੀ
ਹੈ ਜੋ ਮੰਨੇ ਤਾਂ ਜਾਗਰੂਕ ਜਾਂਦੇ ਹਨ ਪਰ ‘ਸ਼ਰਧਾ ਅਤੇ ਜਜ਼ਬਾਤਾਂ’ ਦੇ ਅਸਰ ਹੇਠ ‘ਸ਼ਬਦ ਗੁਰੂ ਗ੍ਰੰਥ
ਸਾਹਿਬ ਜੀ’ ਦੇ ਮੌਜੂਦਾ ਸਰੂਪ ਵਿੱਚ ਕਾਤਿਬਾਂ ਦੀਆਂ ਭੁਲਾਂ/ਸਾਜ਼ਿਸ਼ਾਂ ਕਾਰਨ ਸ਼ਾਮਿਲ ਹੋ ਗਈਆਂ ਕੁੱਝ
ਵਿਸੰਗਤੀਆਂ ਬਾਰੇ ਗੱਲ ਕਰਨ ਵਾਲਿਆਂ ਵਿਰੁਧ ਕਲਮਾਂ ਚੁਕ ਕੇ ਫਤਵੇਬਾਜ਼ੀ ਸ਼ੁਰੂ ਕਰ ਦਿੰਦੇ ਹਨ। ਉਹ
ਆਪ ਤਾਂ ਅਪਣੀਆਂ ਕਮਜ਼ੋਰੀਆਂ ਕਾਰਨ ਗੁੰਮਰਾਹ ਹੋਏ ਹੀ ਹਨ, ਨਾਲ ਹੀ ਸ਼ਬਦਜਾਲਾਂ ਰਾਹੀਂ ਪਾਠਕਾਂ ਨੂੰ
ਹੀ ਭੜਕਾਉਣ ਅਤੇ ਗੁੰਮਰਾਹ ਕਰਨ ਦੇ ਆਹਰੇ ਲੱਗੇ ਰਹਿੰਦੇ ਹਨ। ਐਸੇ ਅਨਸਰ ਹੀ ‘ਰਾਗਮਾਲਾ’ ਨੂੰ
ਪ੍ਰਮਾਨਿਕ ਸਿੱਧ ਕਰਨ ਦੇ ਚੱਕਰ ਵਿੱਚ ‘ਅਰਜਨ ਪਾਤਸ਼ਾਹ ਜੀ’ ਨੂੰ ‘ਰਚਨਾ ਚੋਰ’ ਐਲਾਣਨ ਤੋਂ ਵੀ
ਗੁਰੇਜ਼ ਨਹੀਂ ਕਰਦੇ।
ਇਨ੍ਹਾਂ ਲਈ ਇਹ ਸੱਚਾਈ ਵੀ ਕੋਈ ਮਾਹਨੇ ਨਹੀਂ ਰੱਖਦੀ ਕਿ ਕਿਸੇ ਸਮੇਂ
ਸ਼੍ਰੋਮਣੀ ਕਮੇਟੀ ਵੀ ਪ੍ਰਿੰਸੀਪਲ ਹਰਿਭਜਨ ਸਿੰਘ ਜੀ ਦੇ ਸਹਿਯੋਗ ਸਦਕਾ ਕਰਵਾਈ ਖੋਜ ਤੋਂ ਬਾਅਦ ‘ਪਾਠ
ਭੇਦਾਂ ਦੀ ਸੂਚੀ’ ਬਾਰੇ ਪੁਸਤਕ ਛਪਵਾ ਚੁੱਕੀ ਹੈ।
ਐਸੇ ਸੁਧਾਰ ਦੀਆਂ ਬੇਨਤੀਆਂ ਨੂੰ ਇਹ ਅਨਸਰ ਦ੍ਰਿਸ਼ਟਾਂਤ ਵਿਚਲੇ ਗੁੰਮਰਾਹ
ਪਿਤਾ ਵਾਂਗ ਅਪਣੇ
‘ਗੁਰੂ ਤੇ
ਸ਼ੰਕੇ ਕਰਨਾ’ ਐਲਾਣ ਕੇ ਪਾਠਕਾਂ ਦੇ ਜ਼ਜ਼ਬਾਤਾਂ ਨੂੰ
ਭੜਕਾਉਣ ਦਾ ਜਤਨ ਕਰਦੇ ਰਹਿੰਦੇ ਹਨ। ਉਹ ਸਰੂਪ ਵਿਚਲੀਆਂ ਕੁੱਝ ਕੁ ਵਿਸੰਗਤੀਆਂ ਬਾਰੇ ਚਰਚਾ ਕਰਨ
ਵਾਲੇ ਨੂੰ ‘ਮੈਕਲਾਉਡੀ ਸੋਚ
ਦੇ ਬੰਦੇ’ ਦੱਸ ਕੇ ਵੀ ਲੋਕਾਂ ਨੂੰ ਗੁੰਮਰਾਹ
ਕਰਦੇ ਹਨ। ਪਰ ਉਨ੍ਹਾਂ ਦੀ ਇਹ ਦਲੀਲ ਬਹੁਤ ਕੱਚੀ ਅਤੇ ਹਾਸੋਹੀਣੀ ਹੈ। ਉਹ ਇਹ ਭੁਲ ਜਾਂਦੇ ਹਨ ਕਿ
ਮੌਜੂਦਾ ਸਰੂਪ ਵਿਚਲੀਆਂ ਵਿਸੰਗਤੀਆਂ (ਰਾਗਮਾਲਾ ਸਮੇਤ) ਬਾਰੇ ਵਿਦਵਾਨਾਂ ਵਿੱਚ ਚਰਚਾ ਮੈਕਲਾਉਡ ਤੋਂ
ਬਹੁੱਤ ਪਹਿਲਾਂ ਹੀ ਹੁੰਦੀ ਰਹੀ ਹੈ। ਕੀ ਰਾਗਮਾਲਾ ਦੇ ਮਿਲਾਵਟ ਹੋਣ ਬਾਰੇ ਚਰਚਾ ਪਹਿਲੀ ਵਾਰ
‘ਮੈਕਲਾਉਡ’ ਨੇ ਸ਼ੁਰੂ ਕੀਤੀ ਸੀ?
ਜੇ ਕਿਸੇ ਨੇ ਮੰਦ-ਬਿਰਤੀ ਹੇਠ ਹੀ
ਸਾਡੀ ਕਿਸੇ ਕਮਜ਼ੋਰੀ ਵੱਲ ਇਸ਼ਾਰਾ ਕਰ ਵੀ ਦਿਤਾ ਤਾਂ ਸਾਡਾ ਇਹ ਫਰਜ਼ ਬਣਦਾ ਹੈ ਕਿ ਉਸ ਕਮਜ਼ੋਰੀ ਦੀ
ਪੜਚੋਲ ਕਰਕੇ, ਉਸ ਨੂੰ/ਜਾਂ ਉਸ ਬਾਰੇ ਗਲਤ ਫਹਿਮੀ ਨੂੰ ਦੂਰ ਕਰਨ ਦਾ ਜਤਨ ਕਰੀਏ, ਨਾ ਕਿ ਸਿਰਫ ਉਸ
ਸ਼ਖਸ ਬਾਰੇ ਫਤਵੇਬਾਜ਼ੀ ਕਰਕੇ ਮਨ ਦੀ ਭੜਾਸ ਕੱਢ ਲਈਏ ਅਤੇ ਕਮਜ਼ੋਰੀ ਬਾਰੇ ਵਿਚਾਰ ਹੀ ਨਾ ਕਰੀਏ।
ਪਰ ਐਸੇ ਅਨਸਰ ਜਾਣਦੇ ਹਨ ਕਿ ਸਾਡੀ ਗੱਲ ਕਿਤਨੀ
ਵੀ ਕੱਚੀ ਜਾਂ ਗਲਤ ਕਿਉਂ ਨਾ ਹੋਵੇ, ਕੁੱਝ ਜਜ਼ਬਾਤੀਂ ਲੋਕਾਂ ਨੇ ਤਾਂ ਇਸ ਕੁ-ਪ੍ਰਚਾਰ ਦਾ ਪ੍ਰਭਾਵ
ਕਬੂਲ ਹੀ ਲੈਣਾ ਹੈ।
ਜਜ਼ਬਾਤਾਂ ਸਹਾਰੇ ਆਮ ਪਾਠਕਾਂ ਨੂੰ ਭੜਕਾਉਣ ਅਤੇ ਗੁੰਮਰਾਹ ਕਰਨ ਦਾ ਕੰਮ ਤਾਂ
ਐਸੇ ਵਿਦਵਾਨਾਂ ਦੀ ਫਿਤਰਤ ਹਮੇਸ਼ਾਂ ਤੋਂ ਰਹੀ ਹੈ,
ਪਰ ਹੈਰਾਣੀ ਉਨ੍ਹਾਂ ਵਿਦਵਾਨ
ਪੰਥਦਰਦੀਆਂ ਦੀ ਚੁੱਪੀ ਤੇ ਹੁੰਦੀ ਹੈ, ਜੋ ‘ਰਾਗਮਾਲਾ’ ਰਾਹੀਂ ਪੰਜਵੇਂ ਪਾਤਸ਼ਾਹ ਨੂੰ ਦੋਸ਼ੀ ਦਰਸਾਉਣ
ਦੀ ਇਸ ਕਾਰਵਾਈ ਬਾਰੇ ਮੁੰਹ ਵੀ ਨਹੀਂ ਖੋਲਣਾ ਚਾਹੁੰਦੇ।
ਸ਼ਾਇਦ ਉਹਨਾਂ ਨੂੰ ਇਹ ਭੈਅ ਹੈ ਕਿ ਜੇ ਅਸੀਂ ਐਸੇ
ਕੁ-ਪ੍ਰਚਾਰ ਦਾ ਵਿਰੋਧ ਕਰਕੇ ਮੌਜੂਦਾ ਸਰੂਪ ਵਿਚਲੀਆਂ ਚੰਦ ਕੁ ਵਿਸੰਗਤੀਆਂ ਦੀ ਪੜਚੋਲ ਕਰਨ ਦੀ
ਹਿਮਾਇਤ ਕੀਤੀ ਤਾਂ ਸੰਪਾਦਕ ਸਪੋਕਸਮੈਨ ਜਿਹੇ ਕੁੱਝ ਅਜਿਹੇ ਅਨਸਰ ਇਸ ਦਾ ਫਾਇਦਾ ਉੱਠਾ ਲੈਣਗੇ, ਜੋ
ਮੰਦਭਾਵਨਾ ਹੇਠ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਵਿਚਲੀਆਂ ਮੌਜੂਦਾ ਬਾਣੀਆਂ ਨੂੰ ਵੱਡੇ ਪੱਧਰ ਤੇ
ਅਪ੍ਰਮਾਨਿਕ ਪ੍ਰਚਾਰਨ ਜਹੀਆਂ ਨਿਰ-ਆਧਾਰ ਘਾੜਤਾਂ ਘੜਦੇ ਰਹਿੰਦੇ ਹਨ।
ਐਸੇ ਪੰਥਦਰਦੀਆਂ ਲਈ ਸੋਚਣਾ ਬਣਦਾ ਹੈ ਕਿ, ਕੀ ਕਿਸੇ ਦੇ ਮੰਦ-ਪ੍ਰਚਾਰ ਦੇ
ਡਰ ਨਾਲ ‘ਸੁਧਾਰ’ ਦੇ ਕੰਮ ਤੋਂ ਮੁੰਹ ਮੌੜ ਲੈਣਾ ਜਾਇਜ਼ ਹੈ?
ਜਦੋਂ ਪੰਚ ਖਾਲਸਾ ਦੀਵਾਨ ਭਸੌੜ ਨੇ ਸਰੂਪ ਬਾਰੇ ਐਸਾ
ਪ੍ਰਚਾਰ ਕੀਤਾ ਸੀ ਤਾਂ ਕੀ ਸੁਚੇਤ ਪੰਥ ਨੇ ‘ਰਾਗਮਾਲਾ’ ਬਾਰੇ ਗੱਲ ਕਰਨੀ ਛੱਡ ਦਿਤੀ?
ਹਾਂ ਇਤਨਾ ਜ਼ਰੂਰ ਹੈ ਕਿ ਐਸੇ ਸੁਧਾਰ
ਦੇ ਉਪਰਾਲੇ ਗੰਭੀਰਤਾ ਅਤੇ ਸੁਹਿਰਦਤਾ ਨਾਲ ਹੋਣੇ ਚਾਹੀਦੇ ਹਨ, ਆਪਸੀ ਦੂਸ਼ਨਬਾਜ਼ੀ ਭਰੀ ਵਿਚਾਰ ਨਾਲ
ਨਹੀਂ। ਪਰ ਐਸੀਆਂ ਸੁਧਾਰ ਲੋੜਾਂ ਤੋਂ ਬਿਲਕੁਲ
ਮੁੰਹ ਮੌੜ ਲੈਣਾ ਵੀ ਇਮਾਨਦਾਰੀ ਨਹੀਂ ਹੈ।
ਸਤਿਕਾਰ ਅਤੇ ਸ਼ਰਧਾ ਦੇ ਨਾਂ ਤੇ ਖਰੂਦ
ਸਿੱਖ ਸਮਾਜ ਵਿੱਚ ਐਸੇ ‘ਹਮਦਰਦ’ ਹਮੇਸ਼ਾਂ ਤੋਂ ਰਹੇ ਹਨ ਜਿਨ੍ਹਾਂ ਨੇ ‘ਨਾਨਕ
ਸਰੂਪਾਂ’ ਪ੍ਰਤੀ ‘ਸਤਿਕਾਰ ਅਤੇ ਸ਼ਰਧਾ’ ਦਾ ਵਿਖਾਵਾ ਕਰਦੇ ਹੋਏ, ਜਾਣੇ/ਅੰਜਾਣੇ ਉਹਨਾਂ ਦੀ ਸ਼ਖਸੀਅਤ
ਦੀ ਮਿੱਟੀ ਪਲੀਤ ਕਰਨ ਵਿੱਚ ਵੀ ਕੋਈ ਕਮੀ ਨਹੀਂ ਛੱਡੀ। ਮਿਸਾਲ ਦੇ ਤੌਰ ਤੇ ਜਨਮਸਾਖੀਆਂ ਅਤੇ
ਗੁਰਬਿਲਾਸ ਦੇ ਲੇਖਕਾਂ ਦੀ ਗੱਲ ਕੀਤੀ ਜਾ ਸਕਦੀ ਹੈ। ਭਾਈ ਬਾਲੇ ਵਾਲੀ ਜਨਮਸਾਖੀ ਦਾ ਲੇਖਕ ਇਸ ਦੀ
ਸ਼ੁਰੂਆਤ ਹੀ ‘ਬਾਬਾ ਨਾਨਕ’ ਜੀ ਨੂੰ ‘ਰੱਬ ਦਾ ਅਵਤਾਰ’ ਐਲਾਣਦੇ ਹੋਏ ਅਪਣੇ ‘ਸਤਿਕਾਰ ਅਤੇ ਸ਼ਰਧਾ’ ਦੇ
ਵਿਖਾਵੇ ਨਾਲ ਕਰਦਾ ਹੈ, ਪਰ ਉਸ ਨੇ ਇਸ ਜਨਮਸਾਖੀ ਵਿੱਚ ਬਾਬਾ ਨਾਨਕ ਜੀ ਦੀ ਸ਼ਖਸੀਅਤ ਨਾਲ ਲਗਭਗ ਉਹ
ਸਾਰੀਆਂ ਗੱਲਾਂ ਜੋੜ ਦਿਤੀਆਂ ਜਿਸ ਦਾ ਖੰਡਨ ਨਾਨਕ ਪਾਤਸ਼ਾਹ ਜੀ ਅਪਣੀ ਬਾਣੀ ਵਿੱਚ ਕਰਦੇ ਹਨ।
ਮਰਹੂਮ ਕੁਲਬੀਰ ਸਿੰਘ ਕੌੜਾ
ਦੀ ਲਾਸਾਨੀ ਪੁਸਤਕ “ਤੇ ਸਿੱਖ ਵੀ ਨਿਗਲਿਆ ਗਿਆ’ ਅਨੁਸਾਰ ਹੱਥਲਿਖਤ ਜਨਮਸਾਖੀ ਦੀ ਇੱਕ ਸਾਖੀ ਵਿੱਚ
ਇਸ ਸਾਖੀਕਾਰ ਨੇ ਬਾਬਾ ਨਾਨਕ ਜੀ ਨੂੰ ਅਪਣੇ ਇੱਕ ਸ਼ਰਧਾਲੂ ਦੀ ਜਵਾਨ ਬੇਟੀ ਦਾ ਸੰਗ ਕਰਦੇ ਵੀ ਦਰਸਾ
ਦਿਤਾ, ਪਰ ਕੌੜਾ ਜੀ ਅਨੁਸਾਰ ਛਾਪੇਖਾਨੇ ਵਿੱਚ ਆਉਣ ਵੇਲੇ ਇਹ ਸਾਖੀ ਬਾਲੇ ਵਾਲੀ ਜਨਮਸਾਖੀ ਵਿਚੋਂ
ਅਲੋਪ ਕਰ ਦਿਤੀ ਗਈ।
‘ਗੁਰਬਿਲਾਸ ਪਾ: 6’ ਦੇ ਲੇਖਕ ਨੇ ‘ਸ਼ਰਧਾ ਅਤੇ ਸਤਿਕਾਰ’ ਦਾ ਵਿਖਾਵਾ ਕਰਦੇ
ਹੋਏ ਹਰਿਗੋਬਿੰਦ ਪਾਤਸ਼ਾਹ ਜੀ ਦੀ ਸ਼ਖਸੀਅਤ ਨਾਲ ਕੀ-ਕੀ ਧ੍ਰੋਹ ਕਮਾਇਆ, ਇਹ ਹਰ ਸੁਚੇਤ ਸਿੱਖ ਜਾਣਦਾ
ਹੈ। ਐਸੇ ‘ਸ਼ਰਧਾਵਾਨ’ ਲੇਖਕਾਂ ਦੀ ਸੂਚੀ ਲੰਮੀ ਹੈ।
ਇਨ੍ਹਾਂ ਦੀ ‘ਸ਼ਰਧਾ ਅਤੇ ਸਤਿਕਾਰ’ ਦਾ
ਕੌਮ ਨੇ ਵੀ ਵੱਡਾ ‘ਸਤਿਕਾਰ’ ਕੀਤਾ ਅਤੇ ਇਹਨਾਂ ਗ੍ਰੰਥਾਂ/ਪੁਸਤਕਾਂ ਦੀ ‘ਕਥਾ’ ਲੰਬੇ ਸਮੇਂ ਤੱਕ
ਗੁਰਦਵਾਰਿਆਂ ਵਿੱਚ ਵੱਡੇ ‘ਸਤਿਕਾਰ ਅਤੇ ਸ਼ਰਧਾ’ ਨਾਲ ਹੁੰਦੀ ਰਹੀ ਹੈ।
ਅੱਜ ਵੀ ਕੁੱਝ ਐਸੇ ਲੇਖਕ ਮਿਲ ਜਾਂਦੇ ਹਨ ਜੋ ‘ਸਤਿਕਾਰ ਅਤੇ ਸ਼ਰਧਾ’ ਦੇ ਨਾਂ
ਤੇ ਸੁਚੇਤ ਧਿਰਾਂ ਖਿਲਾਫ ਪਾਠਕਾਂ ਨੂੰ ਗੁੰਮਰਾਹ ਕਰਨ ਅਤੇ ਭੜਕਾਉਣ ਦਾ ਜਤਨ ਕਰਦੇ ਰਹਿੰਦੇ ਹਨ।
ਦਸਮ ਗ੍ਰੰਥ ਦੇ ਸ਼ਰਧਾਲੂ ਇਸੇ ਕੈਟਾਗਰੀ ਵਿੱਚ ਆਉਂਦੇ ਹਨ ਜੋ ਸਿੱਖਾਂ ਵਿੱਚ ਇਹ ਕੁ-ਪ੍ਰਚਾਰ ਕਰਦੇ
ਰਹਿੰਦੇ ਹਨ ਕਿ
ਸੁਚੇਤ ਧਿਰਾਂ
‘ਦਸ਼ਮੇਸ਼ ਜੀ’ ਦੀ ਬਾਣੀ ਤੇ ਸ਼ੰਕੇ ਖੜੇ ਕਰਦੀਆਂ ਹਨ।
ਹੁਣ ਸੁਚੇਤ ਪੰਥ ਵਿੱਚ ਵੀ ਇਕਾ-ਦੁੱਕਾ ਅਜਿਹੇ ਸੱਜਣ ਸ਼ਾਮਿਲ ਹੋ ਗਏ ਹਨ
ਜੋ ਆਪ ਤਾਂ ‘ਰਾਗਮਾਲਾ’ ਅਤੇ
‘ਭਗੌਤੀ’ ਆਦਿ ਦੀ ਪ੍ਰਮਾਨਿਕਤਾ ਦਾ ਰਾਗ ਅਲਾਪ ਕਿ ਨਾਨਕ ਸਰੂਪਾਂ ਨੂੰ ‘ਰਚਨਾ-ਚੋਰ’ ਅਤੇ
‘ਦੇਵੀ-ਪੂਜਕ’ ਦਰਸਾਉਣ ਵਰਗੇ ‘ਸ਼ਖਸੀਅਤ ਘਾਤ’ ਵਾਲੇ ਕਰਮ ਕਰ ਰਹੇ ਹਨ
ਪਰ ‘ਸਤਿਕਾਰ ਅਤੇ ਸ਼ਰਧਾ’ ਦਾ ਵਿਖਾਵਾ ਕਰਦੇ ਹੋਏ ਕੁੱਝ
ਧਿਰਾਂ ਬਾਰੇ ਇਹ ਪ੍ਰਚਾਰ ਕਰਦੇ ਰਹਿੰਦੇ ਹਨ ਕਿ ਇਹ ‘ਗੁਰੂ ਦਾ ਸਤਿਕਾਰ’ ਨਹੀਂ ਕਰਦੇ ਕਿਉਂਕਿ ਇਹ
ਨਾਨਕ ਸਰੂਪਾਂ ਨਾਲ ‘ਗੁਰੂ’ ਵਿਸ਼ੇਸ਼ਨ ਨਹੀਂ ਲਾਉਂਦੇ, ਮੌਜੂਦਾ ਸਰੂਪ ਵਿੱਚ ਵਿਸੰਗਤੀਆਂ ਮੰਨਦੇ ਹਨ
ਆਦਿ ਆਦਿ।
ਅਫਸੋਸ ਦੀ ਗੱਲ ਇਹ ਵੀ ਹੈ ਕਿ ਸੁਚੇਤ ਪੰਥ ਦੇ ਬਹੁਤੇ ਵਿਦਵਾਨ ਐਸੇ ਅਨਸਰਾਂ
ਵਲੋਂ ‘ਸਤਿਕਾਰ ਅਤੇ ਸ਼ਰਧਾ’ ਦੇ ਨਾਂ ਤੇ ਕੀਤੇ ਜਾ ਰਹੇ ਕੁ-ਪ੍ਰਚਾਰ ਬਾਰੇ ਕੁੱਝ ‘ਨਿੱਜੀ ਭੈ,
ਗਰਜ਼ਾਂ ਅਤੇ ਮਜ਼ਬੂਰੀਆਂ’ ਕਾਰਨ ਚੁੱਪੀ ਧਾਰਨ ਕਰੀ ਬੈਠੇ ਹਨ
।
ਐਸੇ ਅਨਸਰਾਂ ਦੇ ਕੁ-ਪ੍ਰਚਾਰ ਦੇ ਪ੍ਰਭਾਵ ਹੇਠ ਕੁੱਝ ਸੁਚੇਤ ਧਿਰਾਂ/ਸੱਜਣ ‘ਤੱਤ ਗੁਰਮਤਿ ਪਰਿਵਾਰ’
ਬਾਰੇ ਮਨ ਵਿੱਚ ਨਰਾਜ਼ਗੀ ਵੀ ਪਾਲੀ ਬੈਠੇ ਹਨ ਕਿਉਂਕਿ ਪਰਿਵਾਰ ਵੀ ਨਿਮਰਤਾ ਸਹਿਤ ਇਹ ਵਿਚਾਰ ਰੱਖ
ਚੁਕਿਆ ਹੈ ਕਿ ਸਾਡੀ ਗੁਰਮਤਿ ਸਮਝ ਅਨੁਸਾਰ ਕਿਸੇ ਵੀ ਦੇਹਧਾਰੀ ਲਈ ‘ਗੁਰੂ’ ਵਿਸ਼ੇਸ਼ਨ ਵਰਤਣਾ ਜਾਇਜ਼
ਨਹੀਂ ਹੈ। ਪਰ ਇਹ ਵੀ ਸੱਚ ਹੈ
ਕਿ ਪਰਿਵਾਰ ਨੇ ਇਸ ਵਿਸ਼ੇ ਵਿੱਚ ਕਦੀ ਸੰਕੀਰਨਤਾ ਨਹੀਂ ਦਰਸਾਈ।
ਹੋਰ ਲੇਖਕਾਂ ਵਲੋਂ ‘ਨਾਨਕ ਸਰੂਪਾਂ’ ਦੇ ਨਾਂ ਨਾਲ ‘ਗੁਰੂ’ ਵਿਸ਼ੇਸ਼ਨ ਵਰਤਦੀਆਂ ਲਿਖਤਾਂ ਨਿਰ-ਸੰਕੋਚ
ਪਰਿਵਾਰ ਦੀ ਵੈਬਸਾਈਟ ਤੇ ਪ੍ਰਕਾਸ਼ਿਤ ਹੋ ਰਹੀਆਂ ਹਨ।
ਪਰਿਵਾਰ ਅਨੇਕਾਂ ਵਾਰ ਇਹ ਸਪਸ਼ਟ ਕਰ
ਚੁੱਕਿਆ ਹੈ ਕਿ ਅਸੀਂ ‘ਨਾਨਕ ਸਰੂਪਾਂ’ ਨੂੰ ਮਨੁੱਖਤਾ ਦੇ ਲਾਸਾਨੀ ਰਹਿਬਰ ਮੰਨਦੇ ਹਾਂ।
ਅਸਲ ਸਤਿਕਾਰ ‘ਗੁਰ-ਉਪਦੇਸ਼ਾਂ’ ਨੂੰ ਜੀਵਨ ਵਿੱਚ ਧਾਰ ਲੈਣਾ ਹੀ ਹੈ,
‘ਸਤਿਕਾਰ ਅਤੇ ਸ਼ਰਧਾ’ ਦਾ ਰੌਲਾ ਪਾਕੇ ਕਿਸੇ ਪ੍ਰਤੀ ਕੁ-ਪ੍ਰਚਾਰ ਕਰਨਾ ਨਹੀਂ। ਬਾਹਰੀ ਸਤਿਕਾਰ ਦਾ
ਵਿਖਾਵਾ ਕਰਦੇ ਹੋਏ ਉਪਦੇਸ਼ਾਂ ਤੋਂ ਮੁੰਹ ਮੌੜ ਲੈਣਾ ਵੀ ਸਹੀ ‘ਸਤਿਕਾਰ’ ਨਹੀਂ ਹੈ।
ਜਾਗਰੂਕਤਾ ਦੇ ਵਿਰੋਧ ਵਿੱਚ ਕੱਚੀਆਂ ਸੰਪਰਦਾਈ ਦਲੀਲਾਂ
ਦਸਮ ਗ੍ਰੰਥ ਦੇ ਪੈਰੋਕਾਰ ਜਦੋਂ ਦਲੀਲਾਂ ਪੱਖੋਂ ਹਾਰ ਜਾਂਦੇ ਹਨ ਤਾਂ
ਕੱਚੀਆਂ ਗੱਲਾਂ ਤੇ ਉਤਰ ਆਉਂਦੇ ਹਨ। ਐਸੇ ਹੀ ਇੱਕ ਵੀਰ ਨੇ ਪਰਿਵਾਰ ਨੂੰ ਪੁੱਛਿਆ ਕਿ ਜੇ ਤੂਸੀ
ਜਾਪ, ਚੌਪਈ, ਸਵੱਈਏ ਨੂੰ ਸਹੀ ਨਹੀਂ ਮੰਨਦੇ ਤਾਂ ਤੁਹਾਡੇ ਛੱਕੇ ‘ਅੰਮ੍ਰਿਤ’ ਦਾ ਕੀ ਬਣੇਗਾ? ਇਹੀ
ਕੱਚੀ ਦਲੀਲ ਦਸਮ ਗ੍ਰੰਥੀਆਂ ਵਲੋਂ ਆਮ ਵਰਤੀ ਜਾਂਦੀ ਹੈ। ਪਰਿਵਾਰ ਨੇ ਇਸ ਵੀਰ ਨੂੰ ਜਵਾਬ ਦਿਤਾ ਕਿ
ਸਾਡੀ ਗੁਰਮਤਿ ਸਮਝ ਕਹਿੰਦੀ ਹੈ ਕਿ ਕੋਈ ਵੀ ਬਾਣੀ ਪੜ੍ਹਣ ਨਾਲ ਜਲ ‘ਅੰਮ੍ਰਿਤ’ ਨਹੀਂ ਬਣ ਜਾਂਦਾ।
ਨਾ ਤਾਂ ਉਹ ਦਸਮ ਗ੍ਰੰਥ ਦੀ ਕੱਚੀਆਂ ਰਚਨਾਵਾਂ ਦੇ ਪੜ੍ਹਨ ਨਾਲ ‘ਅੰਮ੍ਰਿਤ’ ਬਣਿਆ ਸੀ ਅਤੇ ਨਾ ਹੀ
ਇਨ੍ਹਾਂ ਦੇ ਤਿਆਗ ਨਾਲ ਇਹ ‘ਜ਼ਹਿਰ’ ਬਣ ਜਾਵੇਗਾ।
ਕੁਝ ਐਸੀ ਹੀ ਕੱਚੀ ਗੱਲ ਤਾਹਣੇ ਦੇ ਰੂਪ ਵਿੱਚ ਇਹ ਅਨਸਰ ਉਨ੍ਹਾਂ ਸੁਚੇਤ
ਸੱਜਣਾਂ ਬਾਰੇ ਕਰਦੇ ਹਨ ਜੋ ਮੌਜੂਦਾ ਸਰੂਪ ਵਿਚਲੀਆਂ ਵਿਸੰਗਤੀਆਂ ਦੇ ਸੁਧਾਰ ਦਾ ਹੋਕਾ ਦਿੰਦੇ ਹਨ।
ਇਹ ਵੀਰ ਉਹਨਾਂ ਨੂੰ ਤਾਹਣਾ
ਦੇਂਦੇ ਹਨ ਕਿ ਜੇ ਇਸ ਸਰੂਪ ਵਿੱਚ ਵਿਸੰਗਤੀਆਂ ਹਨ ਤਾਂ ਤੁਸੀ ਇਸ ਨੂੰ ਮੱਥਾ ਕਿਉਂ ਟੇਕਦੇ ਹੋ?
ਇਹ ਕੁੱਝ ਇਸ ਤਰਾਂ ਹੈ ਜਿਵੇਂ ਉਪਰ ਵਿਚਾਰੇ
ਦ੍ਰਿਸ਼ਟਾਂਤ ਵਿਚਲਾ ਪਿਤਾ ਅਪਣੇ ਪੁੱਤਰ ਨੂੰ ਤਾਹਣਾ ਦੇ ਰਿਹਾ ਹੋਵੇ ਜੇ ਪੁਸਤਕ ਵਿੱਚ ਕੁੱਝ
ਵਿਸੰਗਤੀਆਂ ਹੈ ਤਾਂ ਤੂੰ ਉਸ ਪੁਸਤਕ ਨੂੰ ਕਿਉਂ ਮਾਨਤਾ ਦਿੰਦਾ ਹੈਂ, ਪੂਰੀ ਨੂੰ ਹੀ ਰੱਦ ਕਿਉਂ
ਨਹੀਂ ਕਰ ਦਿੰਦਾ?
ਐਸੇ ਸੱਜਣ ਹੀ ਗਲਤ ਮਾਨਤਾਵਾਂ ਨੂੰ ‘ਗੁਰੂ ਨਿਰਣੇ” ਦੇ ਨਾਂ ਤੇ ਮੰਨੀ ਜਾਣ
ਦੇ ਪੈਰੋਕਾਰ ਹਨ। ਬ੍ਰਾਹਮਣ ਨੇ ਵੀ ਗਲਤ ਮਾਨਤਾਵਾਂ ਬਾਰੇ ਇਹੀ ਪ੍ਰਚਾਰ ਕੀਤਾ ਕਿ ਇਹ ਦੇਵਤਿਆਂ ਦੇ
ਨਿਰਣੇ ਸਨ ਅਸੀਂ ਕੌਣ ਹੁੰਦੇ ਹਾਂ ਉਹਨਾਂ ਤੇ ਕਿੰਤੂ ਕਰਨ ਵਾਲੇ।
ਰਹਿਤ ਮਰਿਯਾਦਾ ਸੁਧਾਰ ਉਪਰਾਲੇ ਬਾਰੇ ਕੂੜ-ਪ੍ਰਚਾਰ
ਸੁਚੇਤ ਪੰਥ ਦਾ ਲਗਭਗ ਹਰ ਮੈਂਬਰ ਇਹ ਗੱਲ ਮੰਨਦਾ ਹੈ ਕਿ ਮੌਜੂਦਾ ਸਿੱਖ
ਰਹਿਤ ਮਰਿਯਾਦਾ ਦੇ ਕੁੱਝ ਨੁਕਤੇ ਗੁਰਮਤਿ ਸਿਧਾਂਤਾਂ ਦੇ ਕਸਵੱਟੀ ਤੇ ਖਰੇ ਨਹੀਂ ਉਤਰਦੇ। ਬਹੁਤਾਤ
ਦਾ ਇਹ ਵੀ ਮੰਨਣਾ ਹੈ ਕਿ ਇਸ ਵਿੱਚ ਸੁਧਾਰ ਹੋਣਾ ਚਾਹੀਦਾ ਹੈ। ਪਿੱਛਲੇ ਸਮੇਂ ਵਿੱਚ ਇਸ ਬਾਰੇ
ਸਰਗਰਮੀ ਨਾਲ ਵੀਚਾਰਾਂ ਵੀ ਹੋਈਆਂ, ਪਰ ਕਈਂ ਕਾਰਨਾਂ ਕਰਕੇ, ਇਹ ਉਪਰਾਲਾ ਤੌੜ ਨਹੀਂ ਚੜ ਸਕਿਆ। ਉਸ
ਤੋਂ ਬਾਅਦ ਇਸ ਉਪਰਾਲੇ ਵਿੱਚ ਖੜੌਤ ਆ ਗਈ। ਉਲਟਾ ਜਾਗਰੂਕ ਪੰਥ ਵਿਚੋਂ ਹੀ, ਇੱਕ ਸਮਝੌਤੇ ਅਤੇ ਨੀਤੀ
ਹੇਠ, ਮੌਜੂਦਾ ਸਿੱਖ ਰਹਿਤ ਮਰਿਯਾਦਾ ਤੇ ਕੋਈ ਕਿੰਤੂ ਨਾ ਕਰਨ ਦਾ ਸੁਰ ਵੀ ਭਾਰੂ ਹੋਣ ਲਗ ਪਿਆ।
ਐਸੇ ਵਿੱਚ ਪਿਛਲੇ ਸਮੇਂ, ਤੱਤ
ਗੁਰਮਤਿ ਪਰਿਵਾਰ ਨੇ ਕਈਂ ਵਾਰ ਜਾਗਰੂਕ ਪੰਥ ਨੂੰ ਬੇਨਤੀ ਪੱਤਰਾਂ ਰਾਹੀਂ ਸਿੱਖ ਰਹਿਤ ਮਰਿਯਾਦਾ
ਸਮੇਤ ਹੋਰ ਜ਼ਰੂਰੀ ਸੁਧਾਰਾਂ ਲਈ ਜ਼ੋਰਦਾਰ ਅਤੇ ਸਾਂਝੇ ਉਪਰਾਲੇ ਕਰਨ ਦਾ ਹੋਕਾ ਦਿੱਤਾ।
ਪਰ ਬਹੁਤੀਆਂ ਜਾਗਰੂਕ ਧਿਰਾਂ ਨੇ ਇਸ ਸੰਬੰਧੀ ਕੋਈ ਠੋਸ
ਦਿਲਚਸਪੀ ਨਹੀਂ ਵਿਖਾਈ। ਇਸ ਦੇ ਬਾਵਜੂਦ ਪਰਿਵਾਰ ਨੇ ਹਤਾਸ਼ ਨਾ ਹੁੰਦੇ ਹੋਏ, ਇਸ ਸੁਧਾਰ ਉਪਰਾਲੇ
ਨੂੰ ਆਪ ਜਾਰੀ ਰੱਖਣ ਦਾ ਨਿਰਣਾ ਲਿਆ।
ਇਸ ਦਿਸ਼ਾ ਵਿੱਚ ਅੱਗੇ ਕਦਮ ਵਧਾਉਂਦੇ ਹੋਏ ਪਰਿਵਾਰ ਨੇ ਵਿਚਾਰ ਮੀਟਿੰਗਾਂ ਦੀ
ਲੜੀ ਵਿੱਚ ਮੌਜੂਦਾ ਸਿੱਖ ਰਹਿਤ ਮਰਿਯਾਦਾ ਵਿਚਲੀ ਕਮੀਆਂ ਦਾ ਸੁਧਾਰ ਕਰਦੇ ਹੋਏ ਸੋਧੀ ਹੋਈ ‘ਗੁਰਮਤਿ
ਜੀਵਨ ਜਾਚ’ ਦਾ ਇੱਕ ਮੁੱਢਲਾ ਖਰੜਾ ਤਿਆਰ ਕੀਤਾ।
ਇਸ ਖਰੜੇ ਨੂੰ ਸਾਰੀਆਂ ਸੁਚੇਤ ਧਿਰਾਂ ਅਤੇ ਸੱਜਣਾਂ ਦੇ ਵਿਚਾਰ ਅਤੇ ਸੁਝਾਵਾਂ ਲਈ ਵੱਖ ਵੱਖ ਥਾਂ
ਪ੍ਰਕਾਸ਼ਿਤ ਕਰਵਾਇਆ ਗਿਆ ਤਾਂ ਕਿ ਇਸ ਨੂੰ ਫਾਈਨਲ ਕਰਨ ਤੋਂ ਪਹਿਲਾਂ ਵੱਧ ਤੋਂ ਵੱਧ ਗੁਰਮਤਿ
ਅਨੁਸਾਰੀ ਬਣਾਇਆ ਜਾ ਸਕੇ। ਪਰ ਸੁਧਾਰ ਦਾ ਇਹ ਨਿਸ਼ਕਾਮ ਕਦਮ ਸਾਹਮਣੇ ਆਉਂਦੇ ਹੀ ‘ਪੁਨਰਜਾਗਰਨ ਲਹਿਰ’
ਨੂੰ ਪੁੱਠਾ ਗੇੜ ਦੇਣ ਲਈ ਕਮਰਕੱਸੇ ਕਰੀ ਬੈਠੇ ਵਿਦਵਾਨ ਬੌਖਲਾ ਗਏ ਅਤੇ ਪਰਿਵਾਰ ਦੇ ਇਸ ਉਪਰਾਲੇ
ਬਾਰੇ ਊਲ-ਜਲੂਲ ਲਿਖਣ ਲੱਗ ਪਏ। ਵੈਸੇ ਤਾਂ ਉਹ ਪਰਿਵਾਰ ਦੇ ਸੁਧਾਰ ਜਤਨਾਂ ਬਾਰੇ ਪਹਿਲਾਂ ਤੋਂ ਹੀ
ਪਾਠਕਾਂ ਨੂੰ ਗੁੰਮਰਾਹ ਕਰਨ ਦਾ ਜਤਨ ਕਰਦੇ ਰਹਿੰਦੇ ਸਨ। ਇਹਨਾਂ ਅਨਸਰਾਂ ਦੀਆਂ ਕੁੱਝ ਊਂਝਾਂ ਹਨ
1. ਪਰਿਵਾਰ ਤਾਂ ਰਹਿਤ ਮਰਿਯਾਦਾ ਨੂੰ ਰੱਦ ਕਰਦਾ ਹੈ
2. ਪਰਿਵਾਰ ਨੇ ਤਾਂ ਸਾਰੀ ਰਹਿਤ ਮਰਿਯਾਦ ਹੀ ਬਦਲ ਕੇ ਰੱਖ ਦਿਤੀ
3. ਪਰਿਵਾਰ ਨੇ ਪਹਿਲਾਂ ਨਾਲੋਂ ਅਪਣਾ ਸਟੈਂਡ ਹੁਣ ਬਦਲ ਲਿਆ ਹੈ
4. ਇਹ ਮਰਿਯਾਦਾ ਪਰਿਵਾਰ ਦੀ ਨਿੱਜੀ ਹੈ, ਸਾਂਝੀ ਨਹੀਂ
5. ਕੁੱਝ ਧਿਰਾਂ ਦਾਅਵਾ ਤਾਂ ‘ਗੁਰਮਤਿ ਵੀਚਾਰ’ ਦਾ ਕਰਦੀਆਂ ਹਨ ਪਰ ਹਰ
ਵੇਲੇ ਕੋਈ ਨਵੀਂ ਗੱਲ ਕਰਕੇ ‘ਸਨਸਨੀ’ ਫੈਲਾ ਕੇ ਚਰਚਾ ਵਿੱਚ ਬਣੀਆਂ ਰਹਿਣਾ ਲੋਚਦੀਆਂ ਹਨ
6. ਪਰਿਵਾਰ ਇਸ ਉਪਰਾਲੇ ਸੰਬੰਧੀ ਦੁਬਿਧਾ ਵਿੱਚ ਹੈ।
7. ਜੀਵਨ ਜਾਚ (ਰਹਿਤ ਮਰਿਯਾਦਾ) ਦਾ ਗੁਰਮਤਿ ਅਨੁਸਾਰੀ ਹੋਣਾ ਜ਼ਰੂਰੀ ਨਹੀਂ,
ਕਿਉਂਕਿ ਫਲਸਫੇ ਅਤੇ ਰਹਿਤ ਵਿੱਚ ਫਰਕ ਹੁੰਦਾ ਹੈ। ਗੁਰਮਤਿ ਸਾਰੀ ਮਨੁੱਖਤਾ ਲਈ ਹੈ ਪਰ ਰਹਿਤ
ਮਰਿਯਾਦਾ ਸਿਰਫ ਸਿੱਖਾਂ ਲਈ।
8. ਵਿਸ਼ਵਾਸ ਕਰਨ ਅਤੇ ਮੰਨਣ ਵਿੱਚ ਫਰਕ ਹੁੰਦਾ ਹੈ। ਸਿਰਫ ਵਿਸ਼ਵਾਸ ਕਰਨ
ਵਾਲਾ ਵੀ ਸਿੱਖ ਹੁੰਦਾ ਹੈ, ਮੰਨਣਾ ਜ਼ਰੂਰੀ ਨਹੀਂ।
ਇਨ੍ਹਾਂ ਅਨਸਰਾਂ ਦੇ ਗਲਤ ਪ੍ਰਚਾਰ ਤੋਂ ਭ੍ਰਮਿਤ ਹੋ ਕੇ ਕੁੱਝ ਸੁਚੇਤ, ਪਰ
ਜਜ਼ਬਾਤੀ ਵੀਰਾਂ ਨੇ ਵੀ ਪਰਿਵਾਰ ਦੇ ਇਸ ਉਪਰਾਲੇ ਬਾਰੇ ਸ਼ਿਕਾਇਤ/ਨਰਾਜ਼ਗੀ ਜ਼ਾਹਰ ਕਰਦੇ ਹੋਏ ਕੁੱਝ
ਸਵਾਲ/ਟਿੱਪਣੀਆਂ ਕੀਤੀਆਂ ਹਨ ਜਿਵੇਂ
1. ਪਰਿਵਾਰ ਰਹਿਤ ਮਰਿਯਾਦਾ ਵਿੱਚ ਸੁਧਾਰ ਨਹੀਂ ਕਰ ਰਿਹਾ, ਇਸ ਨੂੰ ਰੱਦ ਹੀ
ਕਰ ਰਿਹਾ ਹੈ।
2. ਇਹ ਸੁਧਾਰ ਕਰਨ (ਖਰੜਾ ਬਣਾਉਣ) ਦਾ ਅਧਿਕਾਰ ਤੁਹਾਨੂੰ ਕਿਸ ਨੇ ਦਿਤਾ?
3. ਕੀ ਇਹ ਖਰੜਾ ਤੁਹਾਡੇ ਵਲੋਂ ਜਾਰੀ ਕੀਤਾ ਇੱਕ ਫਤਵਾ ਨਹੀਂ?
4. ਭੇਜੇ ਗਏ ਸੁਝਾਵਾਂ ਨੂੰ ਮੰਜ਼ੂਰ/ਨਾਮੰਜ਼ੂਰ ਤੁਸੀ ਹੀ ਕਰੋਗੇ, ਇਹ ਅਧਿਕਾਰ
ਤੁਹਾਨੂੰ ਕਿਸ ਨੇ ਦਿਤਾ? ਕੀ ਇਹ ਨੀਤੀ ਪਾਰਦਰਸ਼ੀ ਹੈ?
5. ਕੀ ਇਹ ਖਰੜਾ ਪਾਸ ਕਰਨ ਤੋਂ ਪਹਿਲਾਂ ਤੁਸੀ ਪੰਥਕ ਵਿਦਵਾਨਾਂ ਦੇ ਪੈਨਲ
ਜਾਂ ਇਕੱਠ ਤੋਂ ਪ੍ਰਵਾਨਗੀ ਲਈ?
6. ਕੀ ਕਿਸੇ ਵੀ ਧਿਰ ਜਾਂ ਵਿਅਕਤੀ ਨੂੰ ਸੰਵਿਧਾਨ ਇਸ ਤਰੀਕੇ ਉਲਟ ਦੇਣ ਦਾ
ਅਧਿਕਾਰ ਹੈ?
7. ਕੀ ਤੁਹਾਡਾ ਇਹ ਕਦਮ (ਰਹਿਤ ਮਰਿਯਾਦਾ ਸੁਧਾਰ ਦਾ ਜਤਨ) ਬਗਾਵਤ ਦੇ ਖੇਤਰ
ਵਿੱਚ ਨਹੀਂ ਆਉਂਦਾ?
8. ਇਸ ਤਰਾਂ ਮਰਿਯਾਦਾ ਵਿੱਚ ਸੁਧਾਰ (ਸੋਧਾਂ) ਦਾ ਕੰਮ ਕਰਨ ਨਾਲ ਪੰਥ
ਵਿਰੋਧੀ ਤਾਕਤਾਂ ਵੀ ਇਸ ਵਿੱਚ ‘ਨਾਂਹ-ਪੱਖੀ’ ਸੋਧਾਂ ਕਰ ਲੈਣਗੀਆਂ।
ਆਉ ਹੁਣ ਸੁਹਿਰਦਤਾ ਨਾਲ ਪਹਿਲਾਂ ਉਨ੍ਹਾਂ ਅਨਸਰਾਂ ਦੀਆਂ ਊਂਝਾਂ ਅਤੇ ਫੇਰ
ਅੰਨ੍ਹੇ ਜਜ਼ਬਾਤਾਂ ਹੇਠ ਗੁੰਮਰਾਹ ਹੋ ਗਏ ਸੁਚੇਤ ਵੀਰਾਂ ਦੇ ਸਵਾਲਾਂ ਬਾਰੇ ਕ੍ਰਮਵਾਰ ਵੀਚਾਰ ਕਰਦੇ
ਹਾਂ।
ਊਂਝਾਂ
1. ਇਹਨਾਂ ਅਨਸਰਾਂ ਵਲੋਂ ਕਾਫੀ ਸਮੇਂ ਤੋਂ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ
ਕਿ ਪਰਿਵਾਰ ਰਹਿਤ ਮਰਿਯਾਦਾ ਦੀ ਲੋੜ ਤੋਂ ਹੀ ਮੁਨਕਰ ਹੈ। ਜੇ ਅਸੀਂ ‘ਰਹਿਤ ਮਰਿਯਾਦਾ’ ਦੀ ਲੋੜ ਤੋਂ
ਮੁਨਕਰ ਹੁੰਦੇ ਤਾਂ ਫੇਰ ਇਤਨੇ ਸਮੇਂ ਤੋਂ ਇਸ ਵਿੱਚ ਸੁਧਾਰ ਦਾ ਹੋਕਾ ਕਿਉਂ ਦਿੰਦੇ, ਕੁੱਝ ਹੋਰ
ਪਾਸੋਂ ਆ ਰਹੀਆਂ ਅਵਾਜ਼ਾਂ ਵਾਂਗੂ, ਸਿੱਧੇ ਹੀ ਕਹਿ ਸਕਦੇ ਸੀ ਕਿ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੇ
ਹੁੰਦਿਆਂ ਕਿਸੇ ਵੱਖਰੀ ਮਰਿਯਾਦਾ ਦੀ ਕੀ ਲੋੜ ਹੈ। ਸੋ ਸਪਸ਼ਟ ਹੈ ਕਿ ਇਹ ਪ੍ਰਚਾਰ ਮੂਲੋਂ ਹੀ
ਬੇ-ਬੁਨਿਆਦ ਅਤੇ ਬੇਈਮਾਨੀ ਭਰਿਆ ਹੈ।
2. ਇਹ ਵੀ ਇਲਜ਼ਾਮ ਲਾਇਆ ਜਾ ਰਿਹਾ ਹੈ ਕਿ ਪਰਿਵਾਰ ਨੇ ਸਾਰੀ ਮਰਿਯਾਦਾ ਹੀ
ਬਦਲ ਕੇ ਰੱਖ ਦਿਤੀ। ਪਰਿਵਾਰ ਵਲੋਂ ਪੇਸ਼ ਕੀਤੇ ਖਰੜੇ ਅਤੇ ਮੌਜੂਦਾ ਰਹਿਤ ਮਰਿਯਾਦਾ ਦੀ ਤੁਲਨਾਤਮਕ
ਪੜਚੋਲ ਕਰਕੇ ਕੋਈ ਵੀ ਸੁਹਿਰਦ ਇਹ ਸਹਿਜੇ ਹੀ ਸਮਝ ਸਕਦਾ ਹੈ ਕਿ ਪ੍ਰਸਤਾਵਿਤ ਖਰੜੇ ਦਾ ਢਾਂਚਾ ਵੀ
ਮੌਜੂਦਾ ਰਹਿਤ ਮਰਿਯਾਦਾ ਦੇ ਢਾਂਚੇ ਦਾ ਅਨੁਸਰਨ ਕਰਦਾ ਹੈ। ਐਸੇ ਅਨਸਰ ਇਹ ਵੀ ਨਹੀਂ ਦਸ ਰਹੇ ਕਿ
ਮੌਜੂਦਾ ਰਹਿਤ ਮਰਿਯਾਦਾ ਦੀ ਕਿਹੜੀ ਐਸੀ ‘ਹਾਂ-ਪੱਖੀ’ ਗੱਲ ਹੈ, ਜੋ ਪ੍ਰਸਤਾਵਿਤ ਖਰੜੇ ਵਿੱਚ ਨਹੀਂ
ਹੈ। ਪ੍ਰਸਤਾਵਿਤ ਖਰੜੇ ਦੀ ਕਿਹੜੀ ਗੱਲ ਗੁਰਮਤਿ (ਮਨੁੱਖਤਾ) ਦੇ ਉਲਟ ਹੈ? ਜੇ ਐਸਾ ਕੁੱਝ ਹੈ ਤਾਂ
ਉਸ ਨੂੰ ਦੂਰ ਕਰਨ ਲਈ ਹੀ ਤਾਂ ਸੁਝਾਵ ਮੰਗੇ ਗਏ ਹਨ। ਸੋ ਲੋੜ ਹੈ ਸੁਝਾਵ ਦੇਣ ਦੀ, ਨਾ ਕਿ ਉਪਰਾਲੇ
ਬਾਰੇ ਹੀ ਦੁਸ਼-ਪ੍ਰਚਾਰ ਕਰਨ ਦੀ।
3. ਜੇ ਕਦੇ ਕਿਸੇ ਨੂੰ ਸਮਝ ਆ ਜਾਵੇ ਕਿ ਉਸ ਦਾ ਪਹਿਲਾਂ ਸਟੈਂਡ ਸਹੀ ਨਹੀਂ
ਸੀ ਤਾਂ ਉਸ ਨੂੰ ਸੁਹਿਰਦਤਾ ਨਾਲ ਬਦਲ ਲੈਣ ਵਿੱਚ ਕੋਈ ਹਰਜ ਨਹੀਂ, ਬਲਕਿ ਇਹ ਹਾਂ-ਪੱਖੀ ਸੋਚ ਹੈ।
ਅਪਣੀ ਲੇਖ ਲੜੀ ‘ਸਿੱਖ ਰਹਿਤ ਮਰਿਯਾਦਾ ਦੀ ਪੁਨਰ-ਪੜਚੋਲ ਜ਼ਰੂਰੀ ਕਿਉਂ?’ ਵਿੱਚ ਪਰਿਵਾਰ ਨੇ ਮੌਜੂਦਾ
ਰਹਿਤ ਮਰਿਯਾਦਾ ਦੀ ਮੱਦਾਂ ਦੀ ਪੜਚੋਲ ਕਰਦੇ ਹੋਏ, ਇਹ ਵਿਚਾਰ ਦਿਤੇ ਸਨ ਕਿ ਇਨ੍ਹਾਂ ਦੀ ਥਾਂ ਸੁਧਾਰ
ਕੇ ਇੰਜ ਹੋਣਾ ਚਾਹੀਦਾ ਹੈ। ਪਰ ਮੌਜੂਦਾ ਸਮੇਂ ਪੇਸ਼ ਕੀਤਾ ਗਿਆ ਪ੍ਰਸਤਾਵਿਤ ਖਰੜਾ ਹੋਰਨਾਂ ਸੱਜਣਾਂ
ਨਾਲ ਹੋਈਆਂ ਵਿਚਾਰਾਂ ਤੋਂ ਬਾਅਦ ਸਾਹਮਣੇ ਆਇਆ ਹੈ। ਸੋ ਇਹ ਪ੍ਰਚਾਰ ਵੀ ਬੇਲੋੜਾ ਅਤੇ ਗਲਤ ਨਜ਼ਰੀਏ
ਤੋਂ ਹੈ ਕਿ ਪਰਿਵਾਰ ਨੇ ਅਪਣਾ ਸਟੈਂਡ ਬਦਲ ਲਿਆ ਹੈ।
4. ਇੱਕ ਦੂਸ਼ਨ ਇਹ ਵੀ ਹੈ ਕਿ ਪ੍ਰਸਤਾਵਿਤ ਮਰਿਯਾਦਾ ਨਿੱਜੀ ਹੈ, ਸਾਂਝੀ
ਨਹੀਂ। ਗੁਰਮਤਿ ਸਭ ਦੀ ਸਾਂਝੀ ਹੈ ਤਾਂ ਉਸ ਦੀ ਰੋਸ਼ਨੀ ਵਿੱਚ ਤਿਆਰ ਕੀਤੀ ਜਾ ਰਹੀ ‘ਜੀਵਨ ਜਾਚ’ ਵੀ
ਸਭ ਲਈ ਸਾਂਝੀ ਹੀ ਹੋਵੇਗੀ। ਨਿੱਜੀ ਮਰਿਯਾਦਾ ਲਈ ਸੁਝਾਵ ਮੰਗਣ ਦੀ ਲੋੜ ਨਹੀਂ ਪੈਣੀ ਸੀ। ਕੋਈ ਇਸ
ਉਪਰਾਲੇ ਨੂੰ ਸ਼ੁਰੂ ਕਰਨ ਲਈ ਹਿੰਮਤ ਨਹੀਂ ਵਿਖਾ ਰਿਹਾ ਸੀ, ਸੋ ਪਰਿਵਾਰ ਨੇ ਗੁਰਮਤਿ ਦੀ ਰੋਸ਼ਨੀ
ਵਿੱਚ ਸਾਂਝੀ ‘ਜੀਵਨ ਜਾਚ’ ਤਿਆਰ ਕਰਨ ਦੇ ਮਕਸਦ ਨਾਲ ਇਸ ਵਿਸ਼ੇ ਤੇ ਸਾਰਿਆਂ ਦੇ ਸੁਝਾਵ ਮੰਗੇ ਹਨ
ਤਾਂ ਕਿ ਇਸ ਨੂੰ ਵੱਧ ਤੋਂ ਵੱਧ ਗੁਰਮਤਿ ਅਨੁਸਾਰੀ ਬਣਾਇਆ ਜਾ ਸਕੇ। ਸੋ ਸਪਸ਼ਟ ਹੈ ਕਿ ਇਹ ਦੂਸ਼ਨ ਵੀ
ਬੇ-ਬੁਨਿਆਦ ਹੈ।
5. ਇੱਕ ਤਾਜ਼ਾ ਦੂਸ਼ਨ ਇਹ ਵੀ ਆਇਆ ਹੈ ਕਿ ਨਵੀਂ ਗੱਲ ਰਾਹੀਂ ਸਨਸਨੀ ਫੈਲਾ ਕੇ
ਚਰਚਾ ਵਿੱਚ ਰਹਿਣਾ ਹੀ ਕੁੱਝ ਧਿਰਾਂ ਦਾ ਮਕਸਦ ਹੁੰਦਾ ਹੈ, ਪਰ ਉਹ ਨਾਮ ਇਸ ਨੂੰ ‘ਗੁਰਮਤਿ ਵੀਚਾਰ’
ਦਾ ਦਿੰਦੇ ਹਨ। ਰਹਿਤ ਮਰਿਯਾਦਾ ਸੁਧਾਰ ਦੀ ਗੱਲ ਕੋਈ ਨਵੀਂ ਨਹੀਂ ਹੈ। 1975 ਦੇ ਲਗਭਗ ਗਿਆਨੀ ਭਾਗ
ਸਿੰਘ ਜੀ ਅੰਬਾਲਾ ਨੇ ਹੀ ਇਸ ਦੇ ਸੁਧਾਰ ਦੀ ਮੰਗ ਜ਼ੋਰਦਾਰ ਢੰਗ ਨਾਲ ਸ਼ੁਰੂ ਕਰ ਦਿਤੀ ਸੀ। ਉਸ ਉਪਰੰਤ
ਇਹ ਮੰਗ ਹੁੰਦੀ ਹੀ ਰਹੀ ਹੈ। ਪਿੱਛਲੇ ਸਮੇਂ ਵਿੱਚ ਇਸ ਵਿਸ਼ੇ ਤੇ ਬਾਕਾਇਦਾ ਲੜੀਵਾਰ ਵਿਚਾਰਾਂ ਵੀ
ਹੁੰਦੀਆਂ ਰਹੀਆਂ ਹਨ। ਸੋ ਸਪਸ਼ਟ ਹੈ ਕਿ ਇਹ ਦੂਸ਼ਨ ਵੀ ਤੱਥੋਂ ਰਹਿਤ ਅਤੇ ਬੇਮਾਨਾ ਹੈ। ਐਸੇ
ਦੂਸ਼ਨਕਾਰਾਂ ਲਈ ਗੁਰਮਤਿ ਦੀ ਸੇਧ ਅਤੇ ਪ੍ਰਮਾਨਿਕ ਇਤਿਹਾਸ ਵੀ ਕੋਈ ਮਾਅਨਾ ਨਹੀਂ ਰੱਖਦਾ।
ਇਨ੍ਹਾਂ ਦੀ ਨਜ਼ਰ ਵਿੱਚ ਤਾਂ ਭਰੇ ਇਕੱਠ
ਵਿੱਚ ਇੱਕ ਦਮ ਹੀ ਬਾਬਾ ਨਾਨਕ ਜੀ ਵਲੋਂ ‘ਜਨੇੳੇੁ’ ਦੀ ਬਹੁਤ ਪੁਰਾਤਨ ਰਸਮ ਦਾ ਖੰਡਨ ਵੀ ਸਨਸਨੀ
ਫੈਲਾ ਕੇ ਚਰਚਾ ਵਿੱਚ ਆਉਣ ਲਈ ਕੀਤਾ, ਸਹਿਜ ਤੋਂ ਊਣਾ, ਇੱਕ ਨਾਟਕ ਹੀ ਹੋਵੇਗਾ।
ਪਰ ਸਾਡੇ ਲਈ ਨਾਨਕ ਪਾਤਸ਼ਾਹ ਜੀ ਦਾ ਉਹ ਕੌਤਕ ਗੁਰਮਤਿ
ਪ੍ਰਚਾਰ ਲਈ ਇੱਕ ਅਨੋਖੀ ਸੇਧ ਸੀ ਅਤੇ ਰਹੇਗਾ।
ਐਸੇ ਅਨਸਰ ਅਪਣੇ ਮਨ ਆਏ ‘ਤੁੱਕਿਆਂ’
ਨੂੰ ਸਹੀ ਸਾਬਿਤ ਕਰਨ ਦੇ ਮਕਸਦ ਨਾਲ ਜਦੋਂ ‘ਨਾਨਕ ਸਰੂਪਾਂ’ ਨੂੰ ਕਟਹਿਰੇ ਵਿੱਚ ਖੜਾ ਕਰਨ ਤੋਂ
ਸੰਕੋਚ ਨਹੀਂ ਕਰਦੇ ਤਾਂ ਸਾਡੀ ਤਾਂ ਪਾਇਆਂ ਹੀ ਕੀ ਹੈ?
6. ਐਸੇ ਅਨਸਰਾਂ ਦਾ ਇੱਕ ਦੂਸ਼ਨ ਇਹ ਵੀ ਹੈ ਕਿ ਪਰਿਵਾਰ ਇਸ ਵਿਸ਼ੇ ਤੇ
ਦੁਬਿਧਾ ਵਿੱਚ ਹੈ। ‘ਰਹਿਤ ਮਰਿਯਾਦਾ ਸੁਧਾਰ’ ਦੇ ਉਪਰਾਲੇ ਦੇ ਵਿਸ਼ੇ ਤੇ ਪਰਿਵਾਰ ਹਮੇਸ਼ਾਂ ਤੋਂ ਸਪਸ਼ਟ
ਰਿਹਾ ਹੈ ਅਤੇ ਇਸ ਲਈ ਨਿਰੰਤਰ ਹੋਕਾ ਦਿੰਦਾ ਰਿਹਾ ਹੈ। ਇਸ ਦਿਸ਼ਾ ਵਿੱਚ ਸੁਹਿਰਦ ਉਪਰਾਲੇ ਵੀ ਕਰਦਾ
ਰਿਹਾ ਹੈ।
ਦੁਬਿਧਾ ਵਿੱਚ ਉਹ
ਲੋਕ ਤਾਂ ਕਹੇ ਜਾ ਸਕਦੇ ਹਨ ਜੋ ਅੰਦਰੋਂ-ਅੰਦਰ ਤਾਂ ਇਸ ਸੁਧਾਰ ਨੂੰ ਸਹੀ ਮੰਨਦੇ ਹਨ ਪਰ ਜਨਤਕ ਤੌਰ
ਤੇ ਐਸੀ ਗੱਲ ਕਰਨ ਨੂੰ ‘ਨੀਤੀ’ ਅਨੁਸਾਰ ਗਲਤ ਮੰਨਦੇ ਹਨ। ਦੁਬਿਧਾ ਵਿੱਚ ਉਹ ਲੋਕ ਵੀ ਹੋ ਸਕਦੇ ਹਨ
ਜੋ ਇਸ ਲਈ ਪਹਿਲਾਂ ਤਾਂ ਆਪ ਹੀ ਸਰਗਰਮੀ ਨਾਲ ਉਪਰਾਲੇ ਕਰਦੇ ਰਹੇ ਪਰ ਹੁਣ ਰਹਿਤ ਮਰਿਯਾਦਾ ਦੀ
ਪ੍ਰੋੜਤਾ ਦੀਆਂ ਗੱਲਾਂ ਕਰ ਰਹੇ ਹਨ। ਪਰ ਪਰਿਵਾਰ
ਇਸ ਸੁਧਾਰ ਦੀ ਲੋੜ ਪ੍ਰਤੀ ਹਮੇਸ਼ਾ ਤੋਂ ਸਪਸ਼ਟ ਸੀ ਅਤੇ ਨਿਰੰਤਰ ਉਸ ਦਿਸ਼ਾ ਵਿੱਚ ਉਪਰਾਲੇ ਕਰ ਰਿਹਾ
ਹੈ। ਸਪਸ਼ਟ ਹੈ ਉਹਨਾਂ ਸੱਜਣਾਂ ਦੀ ਇਹ ‘ਊਂਝ’ ਵੀ ਆਧਾਰ ਰਹਿਤ ਹੈ।
7. ਇੱਕ ਹੋਰ ਨਵਾਂ ‘ਸਿਧਾਂਤ’ ਵੀ ਦਿਤਾ ਹੈ ਕਿ ‘ਰਹਿਤ ਮਰਿਯਾਦਾ’ ਦਾ
ਗੁਰਮਤਿ ਅਨੁਸਾਰੀ ਹੋਣਾ ਜ਼ਰੂਰੀ ਨਹੀਂ ਕਿਉਂਕਿ ‘ਗੁਰਮਤਿ’ ਅਤੇ ‘ਰਹਿਤ’ ਵਿੱਚ ਫਰਕ ਹੁੰਦਾ ਹੈ।
ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ‘ਰਹਿਤ ਮਰਿਯਾਦਾ’ ਸਾਰੀ ਮਨੁੱਖਤਾ ਲਈ ਨਹੀਂ, ਸਿਰਫ ਇੱਕ ਫਿਰਕੇ
ਤੱਕ ਸੀਮਿਤ ਹੈ।
ਉਨ੍ਹਾਂ ਦੇ
‘ਸਿਧਾਂਤ’ ਅਨੁਸਾਰ ‘ਤੰਬਾਕੂ ਦਾ ਸੇਵਨ ਨਾ ਕਰਨ ਦੀ ਸੇਧ’ (ਰਹਿਤ ਮਰਿਯਾਦਾ ਦੀ ਇੱਕ ਮੱਦ) ਸਿਰਫ
‘ਸਿੱਖਾਂ’ ਲਈ ਹੀ ਸਹੀ ਹੈ, ਹਰ ਮਨੁੱਖ ਲਈ ਨਹੀਂ। ਇਵੇਂ ਹੀ ਨਸ਼ਿਆਂ ਦੇ ਸੇਵਨ ਤੋਂ ਪਰਹੇਜ਼ ਕਰਨ ਦੀ
ਰਹਿਤ ਮਰਿਯਾਦਾ ਵਿਚਲੀ ਸੇਧ ਸਿਰਫ ‘ਸਿੱਖਾਂ’ ਲਈ ਹੀ ਲਾਹੇਵੰਦ ਹੈ ਸਾਰੀ ਮਨੁੱਖਤਾ ਲਈ ਨਹੀਂ।
ਬਾਬਾ ਨਾਨਕ ਜੀ ਤਾਂ ਸਾਰੀ
ਮਨੁੱਖਤਾ ਨੂੰ ‘ਏਕਸ ਕੇ ਹਮ ਬਾਰਿਕ’ ਦਾ ਹੋਕਾ ਦੇ ਕੇ ਅਪਣੇ ਕਲਾਵੇ ਵਿੱਚ ਲੈਣ ਦੀ ਗੱਲ ਕਰਦੇ ਹਨ,
ਪਰ ਇਹ ਸੱਜਣ ਉਨ੍ਹਾਂ ਦੀ
ਸੇਧਾਂ ਨੂੰ ਗੈਰ-ਜ਼ਰੂਰੀ ਐਲਾਣਦੇ ਹੋਏ, ਅਪਣੀ ਰਹਿਤ ਮਰਿਯਾਦਾ ਨੂੰ ‘ਗੁਰਮਤਿ ਅਨੁਸਾਰੀ ਹੋਣਾ ਜ਼ਰੂਰੀ
ਨਹੀਂ ਦੱਸ ਕੇ’, ਇੱਕ ਫਿਰਕੇ ਵਿਸ਼ੇਸ਼ ਦੇ ਘੇਰੇ ਵਿੱਚ ਬੰਨ੍ਹਣਾ ਚਾਹੁੰਦੇ ਹਾਂ।
ਜਦੋਂ ਕਿਸੇ ਨੇ ਠਾਨ ਹੀ ਲਈ ਹੋਵੇ ਕੇ ਮੈਂ ਗੁਰਮਤਿ ਨੂੰ
ਗੈਰ-ਜ਼ਰੂਰੀ ਮੰਨ ਕੇ, ਅਪਣੇ ਮਨ ਦੇ ਫੁਰਨਿਆਂ ਨੂੰ ਹੀ ਸਹੀ ਸਾਬਿਤ ਕਰਕੇ ਰਹਿਣਾ ਹੈ, ਤਾਂ ਉਸ ਲਈ
ਸ਼ਬਦ-ਜਾਲ ਬੁਨਣ ਤੋਂ ਕੋਈ ਉਸ ਨੂੰ ਕਿਵੇਂ ਰੋਕ ਸਕਦਾ ਹੈ?
ਜਿਥੋਂ ਤੱਕ ਮੰਨਣ ਦੀ ਗੱਲ ਹੈ, ਕੋਈ
ਵੀ ਧਾਰਮਿਕ ਸੇਧ ਕਿਸੇ ਨੂੰ ਮੰਨਣ ਲਈ ਮਜ਼ਬੂਰ ਨਹੀਂ ਕੀਤਾ ਜਾ ਸਕਦਾ, ਸਿਰਫ ਸਮਝਾਇਆ ਹੀ ਜਾ ਸਕਦਾ
ਹੈ। ਅਨੇਕਾਂ ਸਿੱਖ ਕਹਿਲਾਉਂਦੇ ਸੱਜਣ ‘ਸਿੱਖ
ਰਹਿਤ ਮਰਿਯਾਦਾ’ ਦੀਆਂ ਅਨੇਕਾਂ ਚੰਗੀਆਂ ਮੱਦਾਂ ਦੀਆਂ ਸ਼ਰੇਆਮ ਧੱਜੀਆਂ ਉਡਾਉਂਦੇ ਹਨ ਪਰ ਇਸ ਨਾਲ
‘ਰਹਿਤ ਮਰਿਯਾਦਾ’ ਦੇ ਉਹ ਅੰਸ਼ ਬੇਮਾਅਨਾ ਸਾਬਿਤ ਨਹੀਂ ਹੋ ਜਾਂਦੀ। ਸੋ ਰਹਿਤ ਮਰਿਯਾਦਾ ਹੈ ਤਾਂ
ਸਾਰੀ ਮਨੁੱਖਤਾ ਲਈ ਸਾਂਝੀ, ਪਰ ਮੰਨਣਾ ਨਾ ਮੰਨਣਾ ਹਰ ਇੱਕ ਦੀ ਅਪਣੀ ਮਰਜ਼ੀ ਤੇ ਨਿਰਭਰ ਕਰਦਾ ਹੈ।
8.’ਸਿੱਖ ਦੀ ਪਰਿਭਾਸ਼ਾ’ ਦੇ ਸੰਬੰਧ ਵਿੱਚ ਐਸੇ ਵਿਦਵਾਨਾਂ ਨੇ ਇੱਕ ਹੋਰ
‘ਤੁੱਕਾ’ ਇਹ ਛੱਡਿਆ ਹੈ ਕਿ ਵਿਸ਼ਵਾਸ ਕਰਨ ਅਤੇ ਮੰਨਣ ਵਿੱਚ ਫਰਕ ਹੁੰਦਾ ਹੈ,
ਸੋ ਜੋ ਸਿਰਫ ਵਿਸ਼ਵਾਸ ਕਰਦਾ ਹੈ
(ਭਾਂਵੇ ਮੰਨਦਾ ਨਹੀਂ), ਉਹ ਵੀ ਸਿੱਖ ਹੈ। ਮਿਸਾਲ
ਲਈ, ਇਨ੍ਹਾਂ ਅਨੁਸਾਰ ਜੋ ਮਨੁੱਖ ਇਹ ਤਾਂ ਵਿਸ਼ਵਾਸ ਰੱਖਦਾ ਹੈ ਕਿ ਤੰਬਾਕੂ ਦਾ ਸੇਵਨ ਗਲਤ ਹੈ, ਪਰ
ਇਸ ਨੂੰ ਮੰਨਦਾ ਨਹੀਂ, ਉਹ ਵੀ ਸਿੱਖ ਹੈ। ਜੋ ਇਹ ਤਾਂ ਵਿਸ਼ਵਾਸ ਕਰਦਾ ਹੈ ਕਿ ਕੇਸ ਕਤਲ ਕਰਵਾਉਣਾ
ਗਲਤ ਹੈ, ਪਰ ਕੇਸ ਕਤਲ ਕਰਵਾਉਂਦਾ ਹੈ, ਉਹ ਵੀ ਸਿੱਖ ਹੈ। ਜੋ ਮਨੁੱਖ ਇਹ ਤਾਂ ਵਿਸ਼ਵਾਸ ਕਰਦਾ ਹੈ ਕਿ
ਪਰ-ਪੁਰਸ਼/ਪਰ-ਇਸਤ੍ਰੀ ਦਾ ਗਮਨ ਗਲਤ ਹੈ, ਪਰ ਇਹ ਗਲਤ ਕੰਮ ਕਰਦਾ ਵੀ ਹੈ, ਉਹ ਵੀ ਸਿੱਖ ਹੈ।
ਪਰ ਐਸੇ ਆਪੂੰ ਬਣਾਏ ‘ਤੁੱਕਿਆਂ ਰੂਪ
ਸਿਧਾਂਤਾਂ’ ਨੂੰ ਕਿਵੇਂ ਸਹੀ ਮੰਨਿਆ ਜਾ ਸਕਦਾ ਹੈ?
ਸਾਡੀ ਗੁਰਮਤਿ ਸਮਝ ਅਨੁਸਾਰ ਵਿਸ਼ਵਾਸ ਕਰਨ ਦਾ ਮਤਲਬ ਉਸ ਨੂੰ ਅਪਣਾ ਲੈਣਾ ਹੀ
ਹੁੰਦਾ ਹੈ। ਨਾਲ ਹੀ ‘ਸਿੱਖੀ’ ਇੱਕ ਸਵੈ-ਪੜਚੋਲ ਦਾ ਵਿਸ਼ਾ ਹੈ, ਦਾਅਵਿਆਂ ਜਾਂ ਫਤਵਿਆਂ ਦਾ ਨਹੀਂ।
ਸੋ ਜੇ ਕੋਈ ਤੰਬਾਕੂ ਦਾ ਸੇਵਨ ਕਰਦਾ ਹੈ (ਪਰ ਵਿਸ਼ਵਾਸ ਕਰਦਾ ਹੈ ਕਿ ਇਹ ਗਲਤ ਹੈ) ਤਾਂ ਉਹ ਦੁਬਿਧਾ
ਵਿੱਚ ਹੈ ਅਤੇ ਇਸ ਪੱਖੋਂ ‘ਸਿੱਖੀ ਅਨੁਸਾਰ’ ਨਹੀਂ। ਉਸਨੂੰ ਸਵੈ-ਪੜਚੋਲ ਕਰਨੀ ਚਾਹੀਦੀ ਹੈ।
ਗਲਤ ਜ਼ਜਬਾਤਾਂ ਹੇਠ ਗੁੰਮਰਾਹ ਹੋ ਜਾਂਦੇ ਵੀਰਾਂ ਦੇ ਸਵਾਲਾਂ ਬਾਰੇ
ਪਰਿਵਾਰ ਦਾ ਪੱਖ
1. ਕੁੱਝ ਐਸੇ ਵੀਰਾਂ ਦਾ ਕਹਿਣਾ ਹੈ ਕਿ ਪਰਿਵਾਰ ‘ਰਹਿਤ ਮਰਿਯਾਦਾ’ ਵਿੱਚ
ਸੁਧਾਰ ਨਹੀਂ ਕਰ ਰਿਹਾ, ਇਸ ਨੂੰ ਰੱਦ ਕਰ ਰਿਹਾ ਹੈ।
ਐਸੇ ਵੀਰਾਂ ਨੂੰ ਨਿਮਰਤਾ ਸਹਿਤ ਬੇਨਤੀ
ਹੈ ਕਿ ਉਹ ਮੌਜੂਦਾ ਸਿੱਖ ਰਹਿਤ ਮਰਿਯਾਦਾ ਵਿਚਲੇ ਐਸੇ ‘ਹਾਂ-ਪੱਖੀ ਅੰਸ਼’ ਦਸਣ ਦੀ ਕਿਰਪਾਲਤਾ ਕਰਨ
ਜੋ ਪ੍ਰਸਤਾਵਿਤ ਸੋਧੇ ਹੋਏ ਖਰੜੇ ਵਿੱਚ ਸ਼ਾਮਿਲ ਨਹੀਂ ਹਨ? ਪ੍ਰਸਤਾਵਿਤ ਖਰੜੇ ਵਿੱਚ ਕਿਹੜੀ ਗੱਲ
ਗੁਰਮਤਿ ਤੋਂ ਉਲਟ ਹੈ, ਇਹ ਵੀ ਦੱਸਣ ਦੀ ਕਿਰਪਾਲਤਾ ਕਰਨ।
ਐਸੇ ਸੁਝਾਵਾਂ ਲਈ ਹੀ ਤਾਂ ਇਹ ਖਰੜਾ ਸਭ ਦੇ ਵੀਚਾਰਾਂ ਲਈ
ਪੇਸ਼ ਕੀਤਾ ਗਿਆ। ਸੋ ਬਿਨਾਂ ਕੋਈ ਗੁਰਮਤਿ ਵਿਰੋਧੀ ਗੱਲ ਦਸੇ, ਸਿਰਫ ਇਹ ਇਲਜ਼ਾਮ ਲਾਈ ਜਾਣਾ ਕਿ
ਪਰਿਵਾਰ ਰਹਿਤ ਮਰਿਯਾਦਾ ਨੂੰ ਰੱਦ ਕਰ ਰਿਹਾ ਹੈ, ਕਿਵੇਂ ਜਾਇਜ਼ ਕਿਹਾ ਜਾ ਸਕਦਾ ਹੈ?
2. ਜਿਥੋਂ ਤੱਕ ਸੁਧਾਰ ਕਰਨ ਲਈ ਹੱਕ ਦਿਤੇ ਜਾਣ ਦੀ ਗੱਲ ਹੈ ਤਾਂ ਇਹ ਹਰ
ਮਨੁੱਖ ਦਾ ਮੁੱਢਲਾ ਹੱਕ ਅਤੇ ਫਰਜ਼ ਬਣਦਾ ਹੈ ਕਿ ਉਹ ਸੁਧਾਰ ਕਰੇ। ਕੀ ਸੁਧਾਰ ਕਰਨ ਲਈ ਕਿਸੇ ਵਲੋਂ
ਹੱਕ ਦਿਤੇ ਜਾਣ ਦੀ ਲੋੜ ਹੈ? ਰਹਿਤ ਮਰਿਯਾਦਾ ਸੁਧਾਰ ਲਈ ਹੱਕ ਦਾ ਸਵਾਲ ਕਰਨ ਵਾਲੇ ਇੱਕ ਸੱਜਣ ਐਸੇ
ਹਨ ਜਿਨ੍ਹਾਂ ਨੇ ਪਰਿਵਾਰ ਵਲੋਂ ‘ਅਰਦਾਸ’ ਵਿੱਚ ਸੁਧਾਰ ਦੇ ਉਪਰਾਲੇ ਦਾ ਸੁਆਗਤ ਕਰਦੇ ਹੋਏ ਲਿਖਿਆ
ਸੀ,
“ਤੱਤ ਗੁਰਮਤਿ ਪਰਿਵਾਰ। ਗੁਰੂ ਫਤਿਹ। ਕਿਸੇ ਨਾ ਕਿਸੇ ਨੂੰ ਤੇ ਇਸ ਕੰਮ ਦੀ ਸ਼ੁਰੂਆਤ ਕਰਨੀ ਹੀ
ਸੀ। ਸਤਿਗੁਰੂ ਜੀ ਨੇ ਆਪ ਜੀ ਨੂੰ ਇਹ ਕੰਮ ਸੌਂਪ ਦਿਤਾ ਹੈ, ਆਪ ਵਡਭਾਗੀ ਹੋ ਜੀ।” (ਧੰਨਵਾਦ ਸਹਿਤ
ਸਿੱਖ ਮਾਰਗ)
ਪਰ ਹੁਣ ਉਹੀ ਸੱਜਣ ਪਰਿਵਾਰ ਨੂੰ ਪੁੱਛ ਰਹੇ ਹਨ ਕਿ ਤੁਹਾਨੂੰ ਸੁਧਾਰ ਕਰਨ
ਦਾ ਹੱਕ ਕਿਸ ਨੇ ਦਿਤਾ?
ਐਸੇ ਸੱਜਣਾਂ ਨੂੰ ਅਸੀਂ
ਨਿਮਰਤਾ ਸਹਿਤ ਇਹੀ ਕਹਿ ਸਕਦੇ ਹਾਂ ਕਿ ਸਮੇਂ ਨਾਲ ਆਪ ਜੀ ਦਾ ਸਟੈਂਡ ਬੇਸ਼ਕ ਬਦਲ ਗਿਆ ਹੈ,
ਪਰ ਗੁਰਮਤਿ ਸਿਧਾਂਤ ਤਾਂ ਨਹੀਂ ਬਦਲ
ਜਾਂਦੇ। ਸੋ ਲੋੜ ਹੈ ਖਰੜੇ ਬਾਰੇ ਸੁਝਾਅ ਦੇ ਕੇ
ਇਸ ਨੂੰ ਵੱਧ ਤੋਂ ਵੱਧ ਗੁਰਮਤਿ ਅਨੁਸਾਰੀ ਬਣਾਉਣ ਵਿੱਚ ਯੋਗਦਾਨ ਪਾਇਆ ਜਾਵੇ ਨਾਕਿ ਵਕਤੀ ਪ੍ਰਭਾਵ
ਅਤੇ ਜ਼ਜਬਾਤਾਂ ਦੇ ਅਸਰ ਹੇਠ ਆ ਕੇ ਅਸੀਂ ਉਹਨਾਂ ਅਨਸਰਾਂ ਦੇ ਹੱਥ ਮਜ਼ਬੂਤ ਕਰੀਏ ਜੋ ਪੁਨਰਜਾਗਰਨ
ਲਹਿਰ ਨੂੰ ‘ਪੁੱਠਾ ਗੇੜ’ ਦੇਣ ਦੇ ਆਹਰੇ ਲਗੇ ਹੋਏ ਹਨ।
3. ਐਸੇ ਸੱਜਣਾਂ ਦਾ ਅਗਲਾ ਸਵਾਲ ਹੈ ਕਿ, ਕੀ ਪਰਿਵਾਰ ਵਲੋਂ ਪ੍ਰਸਤਾਵਿਤ
ਖਰੜਾ ਇੱਕ ਫਤਵਾ ਨਹੀਂ? ਅਸੀਂ ਨਿਮਰਤਾ ਸਹਿਤ ਦੱਸਣਾ ਚਾਹੁੰਦੇ ਹਾਂ ਕਿ ‘ਫਤਵੇ’ ਹੁਕਮ ਹੁੰਦੇ ਹਨ,
ਬੇਨਤੀਆਂ ਨਹੀਂ। ਦੂਜਾ ਫਤਵਾ ਲਾਗੂ ਕੀਤਾ ਜਾਂਦਾ ਹੈ, ਉਸ ਬਾਰੇ ਸੁਝਾਵ ਨਹੀਂ ਮੰਗੇ ਜਾਂਦੇ। ਅਸੀਂ
ਤਾਂ ਸਿਰਫ ਇੱਕ ਮੁੱਢਲਾ ‘ਡਰਾਫਟ’ ਪੇਸ਼ ਕਰ ਕੇ ਸਾਰਿਆਂ ਕੋਲੋਂ ਉਸ ਦੀਆਂ ਮੱਦਾਂ ਬਾਰੇ, ਗੁਰਮਤਿ ਦੀ
ਰੋਸ਼ਨੀ ਵਿਚ, ਸੁਝਾਵ ਮੰਗੇ ਹਨ। ਕੋਈ ਉਸਨੂੰ ਹੁਕਮ ਵਜੋਂ ਨਹੀਂ ਸੁਣਾਇਆ।
4. ਐਸੇ ਸੱਜਣਾਂ ਦਾ ਅਗਲਾ ਸਵਾਲ ਹੈ ਕਿ ਭੇਜੇ ਗਏ ਸੁਝਾਵਾਂ ਬਾਰੇ ਫੈਸਲਾ
ਪਰਿਵਾਰ ਆਪ ਹੀ ਕਰੇਗਾ, ਕੀ ਇਹ ਪਾਰਦਰਸ਼ੀ ਢੰਗ ਹੈ? ਇਸ ਬਾਰੇ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ
ਪਰਿਵਾਰ ਨੇ ਇਹ ਕਦਮ ਇੱਕ ਦਮ ਨਹੀਂ ਚੁੱਕ ਲਿਆ, ਬਲਕਿ ਸਾਰੀਆਂ ਸੁਚੇਤ ਧਿਰਾਂ ਨੂੰ ਇਸ ਦਿਸ਼ਾ ਵਿੱਚ
ਇੱਕ ਸਾਂਝਾ ਉਪਰਾਲਾ ਕਰਨ ਲਈ ਕਈਂ ਵਾਰ ਹੋਕਾ ਦਿਤਾ। ਪਰ ਜਦੋਂ ਸਾਰੀਆਂ ਸੁਚੇਤ ਧਿਰਾਂ ਇਸ ਕੰਮ ਤੋਂ
ਕਿਨਾਰਾ ਕਰਨ ਲਗ ਪਈਆਂ ਤਾਂ ਮਜ਼ਬੂਰਨ ਪਰਿਵਾਰ ਨੇ ਸੁਧਾਰ ਦੇ ਕੰਮ ਨੂੰ ਜ਼ਾਰੀ ਰੱਖਣ ਦੇ ਮਕਸਦ ਨਾਲ
ਇਹ ਉਪਰਾਲਾ ਆਪ ਹੀ ਕਰਨ ਦਾ ਮਨ ਬਣਾਇਆ। ਜੇ ਪਾਰਦਰਸ਼ੀ ਨਾ ਹੁੰਦੇ ਤਾਂ ਸਾਨੂੰ ਸੁਝਾਅ ਮੰਗਣ ਦੀ ਕੀ
ਲੋੜ ਸੀ, ਅਸੀਂ ਅਪਣੀ ਮਰਜ਼ੀ ਨਾਲ ਹੀ ਇਸ ਖਰੜੇ ਨੂੰ ਫਾਈਨਲ ਕਰਕੇ ਅਪਣਾ ਲੈਂਦੇ।
5. ਅਗਲਾ ਸਵਾਲ ਹੈ ਕਿ, ਕੀ ਇਹ ਖਰੜਾ ਪਾਸ ਕਰਨ ਤੋਂ ਪਹਿਲਾਂ ਅਸੀਂ
ਵਿਦਵਾਨਾਂ ਦੇ ਪੈਨਲ ਜਾਂ ਪੰਥਦਰਦੀ ਇਕੱਠ ਤੋਂ ਪ੍ਰਵਾਨਗੀ ਲਈ? ‘ਖਰੜਾ’ ਜੇ ਪਾਸ ਹੋ ਜਾਵੇ ਤਾਂ ਉਹ
ਫਾਈਨਲ ਹੋ ਜਾਂਦਾ ਹੈ, ਖਰੜਾ ਨਹੀਂ ਰਹਿੰਦਾ। ਸੋ ਸਪਸ਼ਟ ਹੈ ਪੇਸ਼ ਕੀਤਾ ਗਿਆ ਖਰੜਾ ਹਾਲੀਂ
‘ਪਾਸ’
ਨਹੀਂ ਹੋਇਆ। ਜਨਤਕ ਤੌਰ ਤੇ ਇਸ ਨੂੰ ਵਿਦਵਾਨਾਂ ਸਮੇਤ ਹਰ
ਇੱਕ ਦੇ ਸੁਝਾਅ ਲਈ ਹੀ ਪੇਸ਼ ਕੀਤਾ ਗਿਆ ਹੈ। ਆਏ ਸੁਝਾਵਾਂ ਦੀ ਪੜਚੋਲ ਉਪਰੰਤ ਹੀ ਇਸ ਨੂੰ ਫਾਈਨਲ
ਕਰਨ ਦਾ ਉਦਮ ਕੀਤਾ ਜਾਵੇਗਾ। ਸੋ ਇਸ ਬਾਰੇ ਵਿਦਵਾਨਾਂ ਸਮੇਤ ਹਰ ਇੱਕ ਸੁਹਿਰਦ ਸਿੱਖ ਨੂੰ ਸੁਝਾਅ
ਅਤੇ ਪ੍ਰਵਾਨਗੀ ਦੇਣ ਦੀ ਬੇਨਤੀ ਵੀ ਹੈ।
6. ਐਸੇ ਗੁਰਮੁਖਾਂ ਦਾ ਅਗਲਾ ਸਵਾਲ ਹੈ ਕਿ ਕੀ ਕਿਸੇ ਇੱਕ ਧਿਰ ਜਾਂ ਸ਼ਖਸ
ਰਾਹੀਂ ਸੰਵਿਧਾਨ ਨੂੰ ਇਸ ਤਰੀਕੇ ਉਲਟ ਦੇਣ ਦਾ ਹੱਕ ਹੈ? ਸੁਧਾਰ ਲਈ ਹੱਕ ਦੇ ਨੁਕਤੇ ਬਾਰੇ ਉਪਰ
ਵੀਚਾਰ ਕਰ ਆਏ ਹਾਂ। ਧਾਰਮਿਕ ਫਲਸਫੇ ਤੇ ‘ਸੰਵਿਧਾਨ’ ਵਾਲੀ ਗੱਲ ਲਾਗੂ ਨਹੀਂ ਹੁੰਦੀ, ਕਿਉਂਕਿ
ਧਾਰਮਿਕ ਫਲਸਫਾ ਕਿਸੇ ਨੂੰ ਵੀ ਅਪਨਾਉਣ ਲਈ ਮਜ਼ਬੂਰ ਨਹੀਂ ਕੀਤਾ ਜਾ ਸਕਦਾ। ਇੱਕ ਸਿੱਖ ਲਈ ਗੁਰਮਤਿ
ਤੋਂ ਉਲਟ ਕਿਸੇ ਮੱਦ ਨੂੰ ਇੱਕ ਪਲ ਵੀ ਅਪਨਾਈ ਰੱਖਣਾ ਗਲਤ ਹੈ।
7. ਐਸੇ ਸੱਜਣਾਂ ਦਾ ਅਗਲਾ ਸਵਾਲ ਹੈ ਕਿ ਕੀ ਤੁਹਾਡਾ (ਪਰਿਵਾਰ ਦਾ) ਇਹ ਕਦਮ
(ਸੁਧਾਰ ਉਪਰਾਲਾ) ਬਗਾਵਤ ਨਹੀਂ ਹੈ? ਬੇਸ਼ਕ ਪਰਿਵਾਰ ਦਾ ਇਹ ਸੁਧਾਰ ਉਪਰਾਲਾ ਮੌਜੂਦਾ ਸਿੱਖ ਰਹਿਤ
ਮਰਿਯਾਦਾ ਦੇ ਗੁਰਮਤਿ ਵਿਰੋਧੀ (ਕਰਮਕਾਂਡੀ ਅਤੇ ਮਨਮਤੀ) ਅੰਸ਼ਾਂ ਵਿਰੁਧ ਬਗਾਵਤ ਹੀ ਹੈ। ਐਸੀ ਬਗਾਵਤ
ਸਿਰਫ ਪਰਿਵਾਰ ਹੀ ਨਹੀਂ ਕਰ ਰਿਹਾ, ਲਗਭਗ ਸਮੁੱਚੀਆਂ ਸੁਚੇਤ ਧਿਰਾਂ ਕਰ ਰਹੀਆਂ ਹਨ। ਐਸਾ ਸਵਾਲ ਕਰਨ
ਵਾਲੇ ਆਪ ਵੀ ਕਈਂ ਥਾਂ ਇਹ ਬਗਾਵਤ ਕਰ ਰਹੇ ਹਨ, ਮਿਸਾਲ ਲਈ ਪੰਥਕ ਨਿਤਨੇਮ ਅਤੇ ਅਰਦਾਸ ਦੇ ਮਾਮਲੇ
ਵਿਚ। ਹਰ ਸੁਹਿਰਦ ਮਨੁੱਖ ਦਾ ਫਰਜ਼ ਬਣਦਾ ਹੈ ਕਰਮਕਾਂਡਾਂ ਅਤੇ ਮਨਮੱਤਾਂ ਵਿਰੁਧ ਬਗਾਵਤ ਕਰਨ ਦਾ। ਸੋ
ਲੋੜ ਹੈ ਪਰਿਵਾਰ ਦੀ ਇਸ ਬਗਾਵਤ (ਸੁਧਾਰ ਉਪਰਾਲੇ) ਵਿੱਚ ਸਹਿਯੋਗ ਕੀਤਾ ਜਾਵੇ ਨਾ ਕਿ ਕੱਚੀਆਂ
ਗੱਲਾਂ ਕਰਕੇ ਇਸ ਸੁਧਾਰ ਉਪਰਾਲੇ ਦੀ ਰਾਹ ਵਿੱਚ
ਰੋੜੇ ਅਟਕਾਏ ਜਾਣ।
8. ਐਸੇ ਸੱਜਣਾਂ ਦਾ ਇੱਕ ਹੋਰ ਖਦਸ਼ਾ ਹੈ ਕਿ ਜੇ ਅਸੀਂ ਰਹਿਤ ਮਰਿਯਾਦਾ ਵਿੱਚ
‘ਹਾਂ-ਪੱਖੀ’ ਸੋਧਾਂ ਕਰਨ ਦੀ ਗੱਲ ਕਰਾਂਗੇ, ਤਾਂ ਪੰਥ ਵਿਰੋਧੀ ਤਾਕਤਾਂ ਇਸ ਵਿੱਚ ‘ਨਾਂਹ-ਪੱਖੀ’
ਸੋਧਾਂ ਕਰ ਲੈਣਗੀਆਂ। ਪੰਥ ਵਿਰੋਧੀ ਸੰਪਰਦਾਈ ਤਾਕਤਾਂ ਨੇ ਤਾਂ ਇਸ ਰਹਿਤ ਮਰਿਯਾਦਾ ਨੂੰ ਕਦੀਂ
ਮਾਨਤਾ ਦਿਤੀ ਹੀ ਨਹੀਂ। ਉਹਨਾਂ ਨੇ ਅਪਣੀ ਵੱਖਰੀ ਕਰਮਕਾਂਡੀ ਮਰਿਯਾਦਾ ਪਹਿਲਾਂ ਵੀ ਬਣਾਈ ਹੋਈ ਹੈ।
ਸੁਚੇਤ ਪੰਥ ‘ਨਾਨਕਸ਼ਾਹੀ
ਕੈਲੰਡਰ’ ਵਿੱਚ ਹਾਂ-ਪੱਖੀ ਸੁਧਾਰ ਕਰਨ ਤੋਂ ਤ੍ਰਬਕਦਾ ਹੀ ਰਿਹਾ, ਪਰ ਦੂਜੀ ਤਰਫ ਸੰਪਰਦਾਈਆਂ ਨੇ ਇਸ
ਵਿੱਚ ‘ਨਾਂਹ-ਪੱਖੀ’ ਸੋਧਾਂ ਕਰ ਹੀ ਦਿਤੀਆਂ। ਸੋ
ਹੱਥ ਤੇ ਹੱਥ ਧਰ ਕੇ ਬੈਠਦੇ ਹੋਏ, ਐਸੀਆਂ ਕੱਚੀਆਂ ਗੱਲਾਂ ਸਹਾਰੇ, ਸੁਧਾਰ ਦੇ ਕੰਮਾਂ ਨੂੰ ਟਾਲੀ
ਜਾਣਾ ਕਿਸੇ ਵੀ ਤਰਾਂ ਜਾਇਜ਼ ਨਹੀਂ ਮੰਨਿਆ ਜਾ ਸਕਦਾ।
ਸਪਸ਼ਟ ਹੈ ਕਿ ਰਹਿਤ ਮਰਿਯਾਦਾ ਸੁਧਾਰ ਦੇ ਇਸ ਉਪਰਾਲੇ ਪ੍ਰਤੀ ਪੁਨਰਜਾਗਰਨ ਦੇ
ਵਿਰੋਧੀ ਅਨਸਰਾਂ ਵਲੋਂ ਲਗਾਏ ਜਾ ਰਹੇ ਦੂਸ਼ਨ ਅਤੇ ਜ਼ਜਬਾਤ ਹੇਠ ਗੁੰਮਰਾਹ ਹੋ ਰਹੇ ਵੀਰਾਂ ਵਲੋਂ ਖੜੇ
ਕੀਤੇ ਜਾ ਰਹੇ ਸਵਾਲ ਨਿਰਮੂਲ ਅਤੇ ਕੱਚੀਆਂ ਦਲੀਲਾਂ ਤੇ ਆਧਾਰਿਤ ਹਨ।
ਨਿਚੋੜ ਅਤੇ ਹੋਕਾ
ਉਪਰੋਕਤ ਖੁੱਲੀ ਵਿਚਾਰ ਤੋਂ ਇਹ ਗੱਲ ਤਾਂ ਸਪਸ਼ਟ ਹੋ ਜਾਂਦੀ ਹੈ ਕਿ ਕੁੱਝ
ਸਮਾਂ ਪਹਿਲਾਂ ਤੱਕ ‘ਪੁਨਰਜਾਗਰਨ ਲਹਿਰ’ ਇੱਕ ਸਹੀ ਦਿਸ਼ਾ ਵਿੱਚ (ਭਾਵੇਂ ਬਿਖਰੀ ਬਿਖਰੀ ਹੀ ਸਹੀ)
ਅੱਗੇ ਵੱਧ ਰਹੀ ਸੀ। ‘ਸਿੱਖ ਰਹਿਤ ਮਰਿਯਾਦਾ’ ਸੁਧਾਰ ਆਦਿ ਦੇ ਖੇਤਰ ਵਿੱਚ ਸੁਹਿਰਦ ਜਤਨ ਵੀ ਸ਼ੁਰੂ
ਹੋ ਗਏ ਸਨ। ਪਰ ਵਕਤੀ ਪ੍ਰਭਾਵ ਕਾਰਨ ਬਹੁੱਤੀਆਂ ਸੁਚੇਤ ਧਿਰਾਂ ਨੇ ਅਪਣੀ ਪਹੁੰਚ ਬਦਲ ਲਈ ਅਤੇ ਉਹ
ਲੋਕ ਅਤੇ ਮਾਸਿਕ ਮੈਗਜ਼ੀਨ ਜੋ ਇਸ ਸੁਧਾਰ ਦੇ ਮੋਹਰੀ ਬਣ ਕੇ ਤੁਰ ਰਹੇ ਸਨ, ਉਹਨਾਂ ਨੇ ਮੌਜੂਦਾ
ਮਰਿਯਾਦਾ ਦੀ ਪ੍ਰੋੜਤਾ ਦੀ ਗੱਲ ਕਰਨੀ ਸ਼ੁਰੂ ਕਰ ਦਿਤੀ। ਇਸ ਪਹੁੰਚ ਨੇ ‘ਪੁਨਰਜਾਗਰਨ ਲਹਿਰ’ ਨੂੰ
ਖੜੌਤ ਦੀ ਸਥਿਤੀ ਵਿੱਚ ਲੈਆਂਦਾ।
ਇਸ ਲਹਿਰ ਦੇ ਖੜੌਤ ਵਿੱਚ ਆਉਣ ਤੋਂ
ਬਾਅਦ ਜਾਗਰੂਕ ਪੰਥ ਦਾ ਹਿੱਸਾ ਬਣ ਕੇ ਕੁੱਝ ਐਸੇ ‘ਅਨਸਰ’ ਵੀ ਸਰਗਰਮ ਹੋ ਗਏ ਜਿਨ੍ਹਾਂ ਨੇ
‘ਪੁਨਰਜਾਗਰਨ ਲਹਿਰ’ ਨੂੰ ਪੁੱਠਾ ਗੇੜ ਦਿੰਦੇ ਹੋਏ ਪਹਿਲਾਂ ‘ਰਾਗਮਾਲਾ’ ਦੀ ਪ੍ਰੋੜਤਾ ਕਰਦੇ ਹੋਏ
(ਜਾਣੇ/ਅੰਜਾਣੇ) ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਕੀ ਪੰਜਵੇਂ ਪਾਤਸ਼ਾਹ ਜੀ ਨੇ ‘ਰਾਗਮਾਲਾ’ ਆਲਮ
ਕਵੀ ਦੇ ਗ੍ਰੰਥ (ਪੁਸਤਕ) ਵਿਚੋਂ `ਚੋਰੀ’ ਕੀਤੀ ਹੈ।
ਅਪਣੇ ਵਕਤੀ ਸਟੈਂਡ (ਰਹਿਤ ਮਰਿਯਾਦਾ ਦੀ ਪ੍ਰੋੜਤਾ) ਦੇ
ਹੱਕ ਵਿੱਚ ਭੁਗਤਦੇ ਹੋਣ ਕਾਰਨ,
ਬਹੁਤੀਆਂ ਜਾਗਰੂਕ ਧਿਰਾਂ ਨੇ ‘ਨਾਨਕ
ਸਰੂਪਾਂ’ ਤੇ ਕਲੰਕ ਲਾਉਂਦੀ ਇਸ ਕਾਰਵਾਈ ਬਾਰੇ ਅਵਾਜ਼ ਉਠਾਉਣਾ ਵੀ ਜ਼ਰੂਰੀ ਨਹੀਂ ਸਮਝਿਆ ਬਲਕਿ ਉਲਾਰੂ
ਜ਼ਜਬਾਤਾਂ ਦੇ ਪ੍ਰਭਾਵ ਹੇਠ ਕੁੱਝ ਵੀਰ ਤਾਂ ਉਹਨਾਂ ਦੀ ਬੋਲੀ ਹੀ ਬੋਲਣ ਲੱਗ ਪਏ।
ਸੁਚੇਤ ਧਿਰਾਂ ਦੀ ਇਸ ਅਨਗਹਿਲੀ ਨੇ ਐਸੇ ਅਨਸਰਾਂ ਦੇ
ਹੌਂਸਲੇ ਵਧਾ ਦਿਤੇ ਅਤੇ ਉਨ੍ਹਾਂ ਨੇ ਅਗਲਾ ਕਦਮ ਚੁੱਕਦੇ ਹੋਏ ਦਸਮ ਗ੍ਰੰਥੀ ਰਚਨਾਵਾਂ ਦੇ ਦਸ਼ਮੇਸ਼
ਕ੍ਰਿਤ ਹੋਣ ਦੀ ਪ੍ਰੋੜਤਾ ਕਰਨ ਲਈ ਦਿਮਾਗੀ ਕਸਰਤਾਂ ਸ਼ੁਰੂ ਕਰ ਦਿਤੀਆਂ। ਪਰ ਉਹਨਾਂ ਨੇ ਦਸਮ ਗ੍ਰੰਥ
ਦੀਆਂ ਹਿਮਾਇਤੀ ਸੰਪਰਦਾਈ ਧਿਰਾਂ ਤੋਂ ਵੀ ਦੂਰੀ ਬਣਾ ਕੇ ਰੱਖਣ ਦਾ ਜਤਨ ਕੀਤਾ ਤਾਂ ਕਿ ਸੁਚੇਤ ਪੰਥ
ਦਾ ਭਰੋਸਾ ਬਣਿਆ ਰਹੇ। ਇਸ ਲਈ
ਉਹਨਾਂ ਨੇ ਪਹਿਲਾਂ ਹੀ ਇੱਕ ਸ਼ੋਸ਼ਾ ਛੱਡ ਦਿਤਾ ਕਿ ‘ਰਾਗਮਾਲਾ ਬਾਣੀ ਨਹੀਂ ਹੈ ਅਤੇ ਦਸਵੇਂ ਪਾਤਸ਼ਾਹ
ਜੀ ਨੇ ਕੋਈ ਬਾਣੀ ਨਹੀਂ ਰੱਚੀ’ (ਸੰਪਰਦਾਈ ਧਿਰਾਂ ਰਾਗਮਾਲਾ ਅਤੇ ਦਸਮ ਗ੍ਰੰਥ ਨੂੰ ਬਾਣੀ ਮੰਨਦੀਆਂ
ਹਨ)। ਪਰ ਇਸ ਸ਼ੋਸ਼ੇ ਤੋਂ ਬਾਅਦ ਅਪਣੀ ਲਿਖਤਾਂ
ਵਿੱਚ ਨਵੇਂ ਨਵੇਂ ‘ਤੁੱਕੇ’ ਘੜ ਕੇ ਰਾਗਮਾਲਾ ਅਤੇ ਦਸਮ ਗ੍ਰੰਥੀ ਰਚਨਾਵਾਂ ਦੀ ਪ੍ਰੋੜਤਾ ਕਰਨੀ ਸ਼ੁਰੂ
ਕਰ ਦਿਤੀ। ਇਸ ਦੀ ਝਲਕ ਉਪਰ ਵਿਚਾਰ ਵਿੱਚ ਅਸੀਂ ਦੇਖ ਆਏ ਹਾਂ।
ਇਹ ਪਹੁੰਚ ਕੁੱਝ ਐਸੀ ਹੈ ਜਿਵੇਂ ਕੋਈ
ਬਾਹਰ ਤਾਂ ਬੋਰਡ ਤੇ ਲਿਖ ਕੇ ਲਾ ਦੇਵੇ ਕਿ ‘ਇਥੇ ਸ਼ਰਾਬ ਨਹੀਂ ਮਿਲਦੀ’ ਪਰ ਸ਼ਰਾਬ ਦੀ ਵਿਕਰੀ ਵੀ
ਕਰਦਾ ਰਹੇ।
ਦਸਮ ਗ੍ਰੰਥ ਦੇ ਹਿਮਾੲਤੀਆਂ ਦੇ ‘ਤੁੱਕਿਆਂ’ ਦਾ ਨਮੂਨਾ ਅਸੀਂ ਉਪਰ ‘ਭਗੌਤੀ’
ਦੇ ਵਿਸ਼ੇ ਵਿੱਚ ਵੇਖ ਆਏ ਹਾਂ ਕਿ ਕੋਈ ਇਸ ਨੂੰ ‘ਸ਼ਕਤੀ’ ਮੰਨ ਰਿਹਾ ਹੈ, ਕੋਈ ‘ਪ੍ਰਮਾਤਮਾ’, ਕੋਈ
‘ਤਲਵਾਰ’ ਅਤੇ ਕੋਈ ‘ਬੁੱਧੀ’। ਮਕਸਦ ਸਿਰਫ ਇੱਕ ਹੈ ਜਿਵੇਂ ਵੀ ਹੋਵੇ ਬਸ ਪ੍ਰਮਾਨਿਕ ਸਿੱਧ ਕਰਨਾ
ਹੈ।
ਇਹਨਾਂ ਅਨਸਰਾਂ ਨੂੰ ਇਹ
ਗੱਲ ਵੀ ਪਤਾ ਹੈ ਕਿ ਬਹੁੱਤੀਆਂ ‘ਜਾਗਰੂਕ ਧਿਰਾਂ’ ਕੋਲ ਸਮੇਂ ਦੀ ਬਹੁਤ ਘਾਟ ਹੈ, ਸੋ ਇਹਨਾਂ ਦੀ
ਕੋਸ਼ਿਸ਼ ਰਹਿੰਦੀ ਹੈ ਕਿ ਜਾਗਰੂਕ ਧਿਰਾਂ ਨੂੰ ਅਪਣੀ ਦਿਮਾਗੀ ਕਸਰਤਾਂ ਰਾਹੀਂ ਬੁਣੇ ਸ਼ਬਦ-ਜਾਲ ਵਿੱਚ
ਉਲਝਾਇਆ ਜਾ ਸਕੇ। ਸੋ ਇਹ ਹਰ ‘ਜਾਗਰੂਕ ਪੱਖ’ ਦੇ
ਵਿਰੋਧ ਵਿੱਚ ਐਸੇ ਤੁੱਕਿਆਂ ਰਾਹੀਂ ਵਿਚਾਰ ਸ਼ੁਰੂ ਕਰਕੇ ਇਹ ਸਾਬਿਤ ਕਰਨ ਦੇ ਜਤਨ ਵਿੱਚ ਰਹਿੰਦੇ ਹਨ
ਕਿ ਇਨ੍ਹਾਂ ਦਾ ਪੱਖ ਹੀ ਸਹੀ ਹੈ, ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਸਮੇਂ ਦੀ ਘਾਟ ਕਾਰਨ ਬਹੁਤੀਆਂ
ਜਾਗਰੂਕ ਧਿਰਾਂ ਇਸ ਚਰਚਾ ਵਿੱਚ ਤਾਂ ਉਲਝਣਗੀਆਂ ਨਹੀਂ। ਜੇ ਕੋਈ ਉਲਝ ਗਈ ਤਾਂ ਘੱਟੋ-ਘੱਟ ਉਸਦਾ ਉਹ
ਕੁੱਝ ਕੀਮਤੀ ਸਮਾਂ ਤਾਂ ਬਰਬਾਦ ਹੋਵੇਗਾ ਹੀ ਜੋ ਉਸ ਨੇ ‘ਸੁਧਾਰ’ ਲਈ ਸਮਰਪਿਤ ਕਰਨਾ ਸੀ।
ਸੁਚੇਤ ਸੱਜਣਾਂ ਨੂੰ ਇਹ ਗੱਲ ਹੁਣ ਸਮਝ ਆ ਜਾਣੀ ਚਾਹੀਦੀ ਹੈ ਕਿ ਐਸੇ ਅਨਸਰ
‘ਦਸਮ ਗ੍ਰੰਥ’ ਦੇ ਮੋਰਚੇ ਤੇ, ਉਹਨਾਂ ਪੰਥ ਵਿਰੋਧੀ ਤਾਕਤਾਂ ਦੀ ਬਹੁੱਪੱਖੀ ਸਾਜਿਸ਼ਾਂ, ਦੇ ਮੋਹਰੇ
ਵਾਂਗੂ ਹੀ ਵਰਤੇ ਜਾ ਰਹੇ ਹਨ, ਜੋ ਇਸ ‘ਕੂੜ ਗ੍ਰੰਥ’ ਨੂੰ ਕਿਸੇ ਨਾ ਕਿਸੇ ਤਰੀਕੇ, ਦਸਵੇਂ ਨਾਨਕ
ਸਰੂਪ ਦੇ ਨਾਲ ਜੋੜੀ ਰੱਖਣਾ ਚਾਹੁੰਦੇ ਹਨ। ਇਹਨਾਂ ਦਾ ਜਤਨ ਹੈ ਕਿ ਪੂਰਾ ਦਸਮ ਗ੍ਰੰਥ ਗੁਰਬਾਣੀ ਬਣ
ਜਾਵੇ (ਸੰਪਰਦਾਈ ਧਿਰਾਂ ਰਾਹੀਂ), ਜੇ ਸੱਚ ਦੇ ਪ੍ਰਚਾਰ ਕਾਰਨ ਪੂਰਾ ਗੁਰਬਾਣੀ ਨਹੀਂ ਬਣ ਸਕਦਾ ਦਾ
ਘੱਟੋ-ਘੱਟ ਭਗੌਤੀ ਆਦਿ ਉਹ ਅੰਸ਼ ਤਾਂ ਬੱਚ ਜਾਣ (ਉਪਰੋਤਕ ਵਿਚਾਰੇ ਅਨਸਰਾਂ ਰਾਹੀਂ) ਜਿਹੜੇ ਵੱਡੀ
ਮਿਹਨਤ ਨਾਲ ‘ਪੰਥ ਪ੍ਰਵਾਨਿਤ’ ਕਰਵਾਏ ਜਾ ਚੁੱਕੇ ਹਨ।
ਐਸੇ ਅਨਸਰ ਪਹਿਲਾਂ ਹੀ ਖੜੌਤ ਵਿੱਚ ਆਈ ਹੋਈ ਜਾਗਰੂਕਤਾ ਲਹਿਰ ਨੂੰ ‘ਪੁੱਠਾ
ਗੇੜ’ ਦੇਣ ਦੀ ਕੋਸ਼ਿਸ਼ਾਂ ਕਰ ਰਹੇ ਹਨ ਅਤੇ ਸੁਚੇਤ ਪੰਥ ਦੀ ਐਸੇ ਧਿਰਾਂ ਪ੍ਰਤੀ ਅਨਗਹਿਲੀ ਇਨ੍ਹਾਂ ਦੇ
ਹੌਸਲੇ ਵਧਾ ਰਹੀ ਹੈ।
ਸੁਚੇਤ ਪੰਥ ਲਈ ਸਮਾਂ ਹੈ
ਕਿ ਸਿਰਫ ਖੜੋਤ ਨੂੰ ਹੀ ਨਾ ਤੋੜਿਆ ਜਾਵੇ ਬਲਕਿ ਐਸੇ ਅਨਸਰਾਂ ਦੀਆਂ ਕੋਸ਼ਿਸ਼ਾਂ ਦਾ ਵੀ ਵਾਜਿਬ ਜਵਾਬ
ਦਿਤਾ ਜਾਵੇ। ਇਸ ਲਈ ਲੋੜ ਹੈ ਕਿ ‘ਸੁਧਾਰ ਦੇ ਕੰਮਾਂ’ ਨੂੰ ਅੱਗੇ ਵਧਾਇਆ ਜਾਵੇ। ਸੁਚੇਤ ਪੰਥ ਨੂੰ
ਵਾਰ ਵਾਰ ਹੋਕਾ ਦੇਣ ਤੋਂ ਬਾਅਦ ਜਦੋਂ ਕੋਈ ਅਸਰ ਨਾ ਹੋਇਆ ਤਾਂ ਪਰਿਵਾਰ ਨੇ ਆਪ ਹੀ ਇਸ ਸੁਧਾਰ ਲਹਿਰ
ਨੂੰ ਜ਼ਾਰੀ ਰੱਖਣ ਦਾ ਮਨ ਬਣਾਇਆ। ਇਨ੍ਹਾਂ ਕੋਸ਼ਿਸ਼ਾਂ ਦੇ ਨਤੀਜੇ ਵਜੋਂ ਮੌਜੂਦਾ ‘ਸਿੱਖ ਰਹਿਤ
ਮਰਿਯਾਦਾ’ ਦਾ ਸੁਧਾਰ ਕਰਕੇ ਇੱਕ ਪ੍ਰਸਤਾਵਿਤ ਖਰੜਾ ਆਪ ਸਭ ਦੇ ਵਿਚਾਰਾਂ ਅਤੇ ਸੁਝਾਵਾਂ ਲਈ ਪੇਸ਼
ਕੀਤਾ ਗਿਆ ਹੈ ਤਾਂ ਕਿ ਗੁਰਮਤਿ ਦੀ ਰੋਸ਼ਨੀ ਵਿਚ,
ਸਾਂਝੇ ਤੌਰ ਤੇ ਇਸ ਨੂੰ ਸਾਹਮਣੇ
ਲਿਆਇਆ ਜਾ ਸਕੇ।
ਸੁਚੇਤ ਧਿਰਾਂ ਅਤੇ ਸੱਜਣਾਂ ਨੂੰ ਚਾਹੀਦਾ ਹੈ ਕਿ ਹੁਣ ਵੀ ਮੌਕਾ ਸੰਭਾਲ ਲੈਣ
ਅਤੇ ਜਾਗਰੂਕਤਾ ਲਹਿਰ ਵਿੱਚ ਆਈ ਖੜੌਤ ਨੂੰ ਦੂਰ ਕਰਨ।
ਸਾਰੀਆਂ ਸੁਚੇਤ ਪੰਥਕ ਧਿਰਾਂ ਅਤੇ ਸੱਜਣਾਂ ਨੂੰ ਬੇਨਤੀ ਹੈ
ਕਿ ਇਸ ਖਰੜੇ ਬਾਰੇ ਅਪਣੇ ਸੁਝਾਵ ਭੇਜਣ ਅਤੇ ਇਸ ਨੂੰ ਵੱਧ ਤੋਂ ਵੱਧ ਗੁਰਮਤਿ ਅਨੁਸਾਰ ਬਣਾਉਣ ਵਿੱਚ
ਸਹਾਇਕ ਹੋ ਕੇ ਜਾਗਰੂਕਤਾ ਦੀ ਸਾਂਝ ਨੂੰ ਮਜ਼ਬੂਤ ਕਰਨ। ਇਹ ਉਪਰਾਲਾ ਜਾਗਰੂਕ ਪੰਥ ਦੀ ਏਕਤਾ ਦੀ ਰਾਹ
ਵਿੱਚ ਇੱਕ ਮਜ਼ਬੂਤ ਕਦਮ ਵੀ ਸਾਬਿਤ ਹੋ ਸਕਦਾ ਹੈ।
ਕੱਲ੍ਹ ਨੂੰ ਜੇ ਸਾਰਾ ਜਾਗਰੂਕ ਪੰਥ
ਗੁਰਮਤਿ ਦੀ ਰੋਸ਼ਨੀ ਵਿੱਚ ਇੱਕ ਸਾਂਝੀ (ਸੋਧੀ ਹੋਈ), ‘ਗੁਰਮਤਿ ਜੀਵਨ ਜਾਚ’ ਪੇਸ਼ ਕਰਦਾ ਹੈ ਤਾਂ
ਵਿਰੋਧੀ ਤਾਕਤਾਂ ਨੂੰ ਇੱਕ ਮਜ਼ਬੂਤ ਜਵਾਬ ਦਿਤਾ ਜਾ ਸਕਦਾ ਹੈ।
ਇਸ ਤਰੀਕੇ ਅਸੀਂ ਪੰਥ ਵਲੋਂ ਪੰਜਵੇਂ
ਪਾਤਸ਼ਾਹ ਜੀ ਅਤੇ ਦਸ਼ਮੇਸ਼ ਪਿਤਾ ਦੇ ਨਾਂ ਨਾਲ, ਅਨਗਹਿਲੀ ਅਤੇ ਅਗਿਆਨਤਾ ਕਾਰਨ ਮੜੇ ਜਾ ਰਹੇ
‘ਕਲੰਕਾਂ’ (ਰਾਗਮਾਲਾ ਅਤੇ ਦਸਮ ਗ੍ਰੰਥ) ਨੂੰ ਦੂਰ ਕਰਨ ਵਿੱਚ ਵੀ ਕਾਮਯਾਬ ਹੋ ਜਾਂਵਾਂਗੇ।
ਹੁਣ ਦੇਖਣਾ ਹੈ ਕਿ ‘ਜਾਗਰੂਕ ਪੰਥ’ ਨੀਂਦ ਵਿਚੋਂ ਜਾਗਦਾ
ਹੈ ਜਾਂ ਸਿਰਫ ਚੁੱਪ ਰਹਿ ਕੇ ਤਮਾਸ਼ਾ ਵੇਖਣ ਦੇ ਮੂਡ ਵਿੱਚ ਹੀ ਹੈ।
ਪਰਿਵਾਰ ਅਪਣਾ ਕੰਮ ਕਰ ਰਿਹਾ ਹੈ ਅਤੇ
ਅੱਗੇ ਵੀ ਜ਼ਾਰੀ ਰੱਖਣ ਦਾ ਪੂਰਾ ਜਤਨ ਕਰੇਗਾ।
ਜ਼ਰੂਰੀ ਨੋਟ:
ਪਰਿਵਾਰ ਨਿਰਮਾਣਤਾ ਅਤੇ ਨਿਸ਼ਕਾਮਤਾ ਨਾਲ ਜਾਗਰੂਕ ਪੰਥ ਦੀ ਧਰੋਹਰ ਇਹਨਾਂ
ਸ਼ਖਸੀਅਤਾਂ ਨੂੰ ਬੇਨਤੀ ਕਰਨਾ ਚਾਹੁੰਦਾ ਹੈ ਕਿ ਆਪ ਸਭ ਇਸ ਉਪਰਾਲੇ ਪ੍ਰਤੀ ਅਪਣਾ ਪੱਖ ਜ਼ਰੂਰ ਦੇਵੋ
ਤਾਂ ਕਿ ਗੁਰਮਤਿ ਦੀ ਰੋਸ਼ਨੀ ਵਿੱਚ ਆਏ ਆਪ ਸਭ ਦੇ ਸੁਝਾਵਾਂ ਦੇ ਆਧਾਰ ਤੇ ਇਸ ਖਰੜੇ ਨੂੰ ਵੱਧ ਤੋਂ
ਵੱਧ ਗੁਰਮਤਿ ਅਨੁਸਾਰੀ ਬਣਾਇਆ ਜਾ ਸਕੇ।
ਪ੍ਰੋ. ਦਰਸ਼ਨ ਸਿੰਘ ਜੀ, ਗੁਰਤੇਜ ਸਿੰਘ ਜੀ ਸਾਬਕਾ
ਆਈ ਏ ਐਸ, ਦਲੀਪ ਸਿੰਘ ਜੀ ਕਸ਼ਮੀਰੀ, ਭਾਈ ਅਰਦਮਨ ਸਿੰਘ ਬਾਗੜੀਆਂ, ਜਸਟਿਸ ਕੁਲਦੀਪ ਸਿੰਘ ਜੀ,
ਜੋਗਿੰਦਰ ਸਿੰਘ ਜੀ ਸਪੋਕਸਮੈਨ, ਪ੍ਰੋ. ਇੰਦਰ ਸਿੰਘ ਘੱਗਾ, ਡਾ. ਗੁਰਦਰਸ਼ਨ ਸਿੰਘ ਜੀ ਢਿਲੋਂ,
ਪ੍ਰਿੰ. ਸੁਰਜੀਤ ਸਿੰਘ ਜੀ ਮਿਸ਼ਨਰੀ ਦਿਲੀ, ਪ੍ਰਿੰ. ਗੁਰਬਚਨ ਸਿੰਘ ਜੀ ਪੰਨਵਾ, ਡਾ. ਹਰਜਿੰਦਰ ਸਿੰਘ
ਜੀ ਦਿਲਗੀਰ, ਡਾ. ਸੰਗਤ ਸਿੰਘ, ਸ੍ਰ. ਤਰਸੇਮ ਸਿੰਘ ਜੀ (ਦਿਲੀ ਕਮੇਟੀ), ਸਰਬਜੀਤ ਸਿੰਘ ਜੀ ਧੁੰਧਾ,
ਪ੍ਰਿੰ. ਹਰਭਜਨ ਸਿੰਘ ਸਿੱਖ ਮਿਸ਼ਨਰੀ ਕਾਲਜ, ਇੰਦਰਜੀਤ ਸਿੰਘ ਜੀ ਰਾਣਾ, ਜਗਤਾਰ ਸਿੰਘ ਜੀ ਜਾਚਕ,
ਸੁਖਵਿੰਦਰ ਸਿੰਘ ਸਭਰਾ, ਜਸਬਿੰਦਰ ਸਿੰਘ ਜੀ ਦੁਬਈ (ਮੋਹਾਲੀ), ਰਾਜਿੰਦਰ ਸਿੰਘ ਜੀ ਖਾਲਸਾ ਪੰਚਾਇਤ,
ਸੁਖਦੇਵ ਸਿੰਘ ਜੀ ਮਿਸ਼ਨਰੀ ਮੋਹਾਲੀ, ਦਵਿੰਦਰ ਸਿੰਘ ਜੀ ਆਰਟੀਸਟ (ਖਰੜ), ਸੁਖਵਿੰਦਰ ਸਿੰਘ ਦਦੇਹਰ,
ਗਿਆਨੀ ਕੇਵਲ ਸਿੰਘ, ਪ੍ਰੋ. ਮਨਜੀਤ ਸਿੰਘ ਜੀ, ਉਪਕਾਰ ਸਿੰਘ ਫਰੀਦਾਬਾਦ, ਕਿਰਪਾਲ ਸਿੰਘ ਜੀ
ਬਠਿੰਡਾ, ਹਰਲਾਜ ਸਿੰਘ ਜੀ ਬਹਾਦੁਰ ਪੁਰ, ਕੰਵਰ ਅੰਮ੍ਰਿਤਪਾਲ ਸਿੰਘ ਜੀ (ਦੁਰਮਤ ਸੋਧਕ ਗੁਰਮਤਿ
ਲਹਿਰ), ਕੰਵਰ ਮਹਿੰਦਰ ਪ੍ਰਤਾਪ ਸਿੰਘ ਜੀ, ਮਨਜੀਤ ਸਿੰਘ ਜੀ ਖਾਲਸਾ ਮੋਹਾਲੀ, ਰਵਿੰਦਰ ਸਿੰਘ ਜੀ
ਖਾਲਸਾ ਪੰਚਾਇਤ, ਅਤਿੰਦਰਪਾਲ ਸਿੰਘ ਜੀ ਖਾਲਸਤਾਨੀ, ਸੁਰਿੰਦਰ ਸਿੰਘ ਜੀ ਫਰੀਦਾਬਾਦ, ਗੁਰਪ੍ਰੀਤ
ਸਿੰਘ ਜੀ ਰੁਦਰਪੁਰ, ਜਗਜੀਤ ਸਿੰਘ ਜੀ ਜੰਮੂ, ਜਗਜੀਤ ਸਿੰਘ ਜੀ (ਪੁੰਛ), ਕੰਵਲਜੀਤ ਸਿੰਘ ਕੁੰਡਲ,
ਗੁਰਵਿੰਦਰ ਸਿੰਘ ਸ਼ਾਮਪੁਰਾ, ਇਕਵਾਕ ਸਿੰਘ ਜੀ ਪੱਟੀ, ਪ੍ਰਿੰ. ਸੁਰਿੰਦਰ ਸਿੰਘ ਅਨੰਦਪੁਰ ਸਾਹਿਬ,
ਕਸ਼ਮੀਰ ਸਿੰਘ ਜੀ ਮੁਕਤਸਰ, ਬਲਦੇਵ ਸਿੰਘ ਜੀ ਦਿਲੀ, ਡਾ. ਪਰਮਜੀਤ ਸਿੰਘ ਜੀ, ਸਰਬਜੀਤ ਸਿੰਘ ਜੀ
ਦਿਲੀ, ਜੋਗਿੰਦਰ ਸਿੰਘ ਜੀ ਇੰਡੀਆ ਅਵੈਅਰਨੈਸ, ਦਲਬੀਰ ਸਿੰਘ ਜੀ ਦਿਲੀ ਐਮ ਐਸ ਸੀ, ਡਾ. ਗੁਰਮੁੱਖ
ਸਿੰਘ ਜੀ ਦਿਲੀ, ਬੀਬੀ ਹਰਬੰਸ ਕੌਰ ਜੀ, ਗੁਰਸੇਵਕ ਸਿੰਘ ਜੀ ਮਦਰੱਸਾ, ਗੁਰਮੀਤ ਸਿੰਘ ਕਾਦੀਆਨੀ,
ਅਮਰਜੀਤ ਸਿੰਘ ਜੀ ਚੰਡੀਗੜ, ਕਿਹਰ ਸਿੰਘ ਜੀ ਚੰਡੀਗੜ, ਗੁਰਬਚਨ ਸਿੰਘ ਜੀ (ਸਪੁੱਰਤ ਗਿਆਨੀ ਭਾਗ
ਸਿੰਘ ਜੀ ਅੰਬਾਲਾ), ਮਹਿੰਦਰ ਸਿੰਘ ਜੀ ਚਚਰਾੜੀ (ਸਿੱਖ ਗਾਰਡੀਅਨ), ਗੁਰਿੰਦਰ ਸਿੰਘ ਜੀ ਕੋਟਕਪੂਰਾ,
ਰਘਬੀਰ ਸਿੰਘ ਜੀ ਚੰਡੀਗੜ, ਡਾ. ਇਕਬਾਲ ਸਿੰਘ ਜੀ ਚੰਡੀਗੜ, ਹਰਮੀਤ ਸਿੰਘ ਜੀ ਗਵਾਲੀਅਰ …
ਵਿਦੇਸ਼ਾਂ ਵਿਚੋਂ ਮੱਖਣ ਸਿੰਘ ਜੀ (ਸਿੱਖ ਮਾਰਗ),
ਗੁਰਬਖਸ਼ ਸਿੰਘ ਜੀ ਕਾਲਾ ਅਫਗਾਨਾ, ਸ੍ਰ. ਹਰਦੇਵ ਸਿੰਘ ਜੀ ਸ਼ੇਰਗਿੱਲ (ਸਿੱਖ ਬੁਲੇਟਿਨ), ਹਰਨੇਕ
ਸਿੰਘ ਜੀ ਨਿਉਜ਼ੀਲੈਂਡ, ਪ੍ਰਭਦੀਪ ਸਿੰਘ ਜੀ (ਦੁਬਈ), ਡਾ. ਪਾਲ ਸਿੰਘ ਜੀ (ਨਾਨਕਸ਼ਾਹੀ ਕੈਲੰਡਰ),
ਡਾ. ਗੁਰਮੀਤ ਸਿੰਘ ਜੀ ਬਰਸਾਲ, ਗੁਰਚਰਨ ਸਿੰਘ ਜੀ ਜਿਉਣਵਾਲਾ, ਅਵਤਾਰ ਸਿੰਘ ਜੀ ਮਿਸ਼ਨਰੀ ਯੂ ਐਸ ਏ,
ਬੀਬੀ ਹਰਸਿਮਰਤ ਕੌਰ ਅਮਰੀਕਾ, ਬਲਦੇਵ ਸਿੰਘ ਜੀ ਟੋਰਾਂਟੋ, ਪ੍ਰਭਦੀਪ ਸਿੰਘ ਜੀ (ਟਾਈਗਰ ਜਥਾ
ਯੂਕੇ), ਰੇਸ਼ਮ ਸਿੰਘ ਜੀ ਅਮਰੀਕਾ, ਮਨਦੀਪ ਸਿੰਘ ਵਰਨਨ, ਗੁਰਇੰਦਰ ਸਿੰਘ ਜੀ ਪਾਲ, ਕਾਬਲ ਸਿੰਘ ਜੀ
ਜਰਮਨੀ, ਤਰਲੋਚਨ ਸਿੰਘ ਜੀ ਦੁਪਾਲਪੁਰ ਯੂ ਐਸ ਏ, ਜਸਵੰਤ ਸਿੰਘ ਜੀ ਸਿੰਘਾਪੁਰ, ਚਰਨਜੀਤ ਸਿੰਘ ਜੀ
ਬਰੈਂਪਟਨ, ਜਸਬੀਰ ਸਿੰਘ ਜੀ ਵੈਨਕੂਵਰ, ਸੰਪਾਦਕ ‘ਗੁਰੂ ਪੰਥ’ ਵੈਬਸਾਈਟ, ਸੰਪਾਦਕ ‘ਖਾਲਸਾ ਨਿਉਜ਼’,
ਸੰਪਾਦਕ ‘ਸਿੰਘ ਸਭਾ ਯੁ ਐਸ ਏ’, ਸੰਪਾਦਕੀ ਮੰਡਲ ‘ਸਿੱਖ ਸਪੋਕਸਮੈਨ’ ਕਨੇਡਾ, ਸੰਪਾਦਕ ਸਿੱਖ
ਅਵੈਅਰਨੈਸ … … … …
ਸੰਸਥਾਵਾਂ ਵਿਚੋਂ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ,
ਗੁਰਮਤਿ ਗਿਆਨ ਮਿਸ਼ਨਰੀ ਕਾਲਜ ਜਵੱਦੀ ਕਲਾਂ, ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਰੋਪੜ, ਮਿਸ਼ਨਰੀ ਕਾਲਜ
ਚੌਂਤਾ, ਦਸਮ ਗ੍ਰੰਥ ਵਿਚਾਰ ਮੰਚ ਇੰਟਨੈਸ਼ਨਲ, ਗਿਆਨੀ ਦਿੱਤ ਸਿੰਘ ਵਿਚਾਰ ਮੰਚ, ਗੁਰਸਿੱਖ ਫੈਮਿਲੀ
ਕਲੱਬ ਲੁਧਿਆਣਾ, ਦੁਰਮਤਿ ਸੋਧਕ ਗੁਰਮਤਿ ਲਹਿਰ, ਗੁਰੂ ਗ੍ਰੰਥ ਦਾ ਪੰਥ, ਟਾਈਗਰ ਜਥਾ ਯੁਕੇ … ….
ਇਹ ਨਾਮ ਸਿਰਫ ਸਾਡੀ ਯਾਦਦਾਸ਼ਤ ਤੇ ਆਧਾਰਿਤ ਹਨ।
ਐਸੇ ਵੀ ਅਨੇਕਾਂ ਹੋਰ ਸੁਚੇਤ ਪੰਥਦਰਦੀ ਹਨ, ਜਿਹਨਾਂ ਦੇ ਨਾਂ ਹਾਲੀਂ ਸਾਡੇ ਚੇਤੇ ਨਹੀਂ ਜਾਂ ਅਸੀਂ
ਉਹਨਾਂ ਨੂੰ ਨਹੀਂ ਜਾਣਦੇ। ਕੁੱਝ ਸੁਹਿਰਦ ਸੱਜਣਾਂ ਦੇ ਵਿਚਾਰ ਪਹਿਲਾਂ ਆ ਚੁੱਕੇ ਹਨ, ਇਸ ਲਈ ਉਹਨਾਂ
ਦੇ ਨਾਂ ਨਹੀਂ ਦਿਤੇ ਗਏ। ਜਿਸ ਕਿਸੇ ਦਾ ਨਾਂ ਰਹਿ ਗਿਆ ਹੋਵੇ ਉਹ ਇਸ ਗੱਲ ਦਾ ਬੁਰਾ ਨਾ ਮਨਾਏ।
ਸੁਝਾਅ ਭੇਜਣ ਦੀ ਇਹ ਬੇਨਤੀ ਹਰ ਉਸ ਸੱਜਣ ਨੂੰ ਹੈ ਜੋ ਕਿਸੇ ਵੀ ਤਰੀਕੇ ‘ਜਾਗਰੂਕਤਾ ਲਹਿਰ’ ਨਾਲ
ਜੁੜਿਆ ਹੋਇਆ ਹੈ। ਪ੍ਰਸਤਾਵਿਤ ਖਰੜਾ ਵੈਬਸਾਈਟ ‘ਸਿੱਖ ਮਾਰਗ’ ਦੇ ਮੁੱਖ ਪੰਨੇ ਤੇ ਵੇਖਿਆ ਜਾ ਸਕਦਾ
ਹੈ। ਜੇ ਕੋਈ ਚਾਹੇ ਤਾਂ ਉਸ ਨੂੰ ਉਸਦੀ ਮੇਲ ਵਿੱਚ ਵੀ ਭੇਜਿਆ ਜਾ ਸਕਦਾ ਹੈ। ਸੁਝਾਅ 15 ਦਿਸੰਬਰ
ਖਾਸ ਤੱਕ ਇਸੇ ਮਕਸਦ ਨਾਲ ਬਣਾਈ ਈ-ਮੇਲ ਆਈ ਡੀ
[email protected]
ਤੇ ਭੇਜਣ ਦੀ ਕਿਰਪਾਲਤਾ ਕਰਨਾ ਜੀ।
ਆਪ ਸਭ ਦੇ ਸੁਝਾਵਾਂ ਉਪਰੰਤ ਪ੍ਰਸਤਾਵਿਤ ਖਰੜਾ ਅਤੇ ਆਏ ਸੁਝਾਅ
ਵਿਦਵਾਨਾਂ ਦੇ ਇੱਕ ਪੈਨਲ (ਜੋ ਵਿਦਵਾਨ ਇਸ ਵਿੱਚ ਸਹਿਯੋਗ ਲਈ ਰਾਜ਼ੀ ਹੋਣਗੇ) ਦੇ ਸਾਹਮਣੇ ਇੱਕ
ਵਿਸ਼ੇਸ਼ ਮੀਟਿੰਗ ਰਾਹੀਂ ਵੀਚਾਰ ਲਈ ਪੇਸ਼ ਕੀਤੇ ਜਾਣਗੇ। ਇਸ ਮੀਟਿੰਗ ਦੀ ਪੂਰੀ ਵੀਡੀਉ ਰਿਕਾਰਡਿੰਗ ਦਾ
ਇੰਤਜ਼ਾਮ ਵੀ ਕੀਤਾ ਜਾਵੇਗਾ ਤਾਂ ਕਿ ਪਾਰਦਰਸ਼ਿਤਾ ਰਹੇ। ਇਸ ਵਿਚਾਰ ਵਿੱਚ ਰਹਿਤ ਮਰਿਯਾਦਾ ਦਾ ਸੋਧਿਆ
ਹੋਇਆ ਰੂਪ ਸਾਹਮਣੇ ਲਿਆਂਦਾ ਜਾਵੇਗਾ। ਜੇ ਸਾਰੀਆਂ ਜਾਗਰੂਕ ਧਿਰਾਂ ਸਹਿਮਤ ਹੋਈਆਂ ਤਾਂ ਇਸ ਨੂੰ
ਸਾਂਝੇ ਤੌਰ ਤੇ ਪ੍ਰਕਾਸ਼ਿਤ ਕੀਤਾ ਜਾਵੇਗਾ। ਆਸ ਹੈ ਜਾਗਰੂਕ ਪੰਥ ਦਾ ਹਰ ਮੈਂਬਰ ਇਸ ਸੁਧਾਰ ਉਪਰਾਲੇ
ਵਿੱਚ ਅਪਣਾ ਬਣਦਾ ਯੋਗਦਾਨ ਜ਼ਰੂਰ ਪਾਵੇਗਾ ਅਤੇ ਜਾਗਰੂਕਤਾ ਲਹਿਰ ਨੂੰ ‘ਪੁੱਠਾ ਗੇੜ’ ਦੇਣ ਦੀ
ਕੋਸ਼ਿਸ਼ਾਂ ਵਿੱਚ ਲੱਗੇ ਅਨਸਰਾਂ ਦੇ ਇਰਾਦੇ ਨਾਕਾਮ ਕਰ ਦੇਵੇਗਾ।
(02/12/11)
ਜਗਤਾਰ ਸਿੰਘ ਜਾਚਕ ਨਿਊਯਾਰਕ
ਪਿਆਰੇ ਭਾਈ
ਸੁਖਦੇਵ ਸਿੰਘ ਜੰਮੂ ਜੀ!
ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫ਼ਤਹਿ।
ਬੇਨਤੀ ਹੈ ਕਿ 29-11-11 ਦੀ ਮੇਰੀ ਸਟੇਟਮੈਂਟ ਦੁਬਾਰਾ ਧਿਆਨ ਪੂਰਵਕ ਪੜ੍ਹੋ। ਉਸ
ਵਿੱਚ ਮੈਂ ‘ਰਘੁਵੰਸ’ ਸ਼ਬਦ ਦੇ ਅਰਥ ਨਹੀਂ ਕੀਤੇ; ਅਰਥ ਕੀਤੇ ਹਨ ‘ਰਘੁਰਾਇਆ’ ਤੇ ‘ਰਘੁਨਾਥ’ ਪਦਾਂ
ਦੇ।
ਕਿਰਪਾ ਕਰਕੇ ਆਪ ‘ਸਿੱਖ ਮਾਰਗ’ ਤੋਂ ਪਹਿਲੀ ਲੇਖ ਲੜੀ ਵਿਚੋਂ ਮੇਰਾ ਲੇਖ
‘ਰਾਮ ਕਹਨੁ ਮੇ ਭੇਦ ਹੈ’ ਪੜ੍ਹਣ ਦੀ ਖੇਚਲ ਕਰੋ। ਉਮੀਦ ਹੈ ਕਿ ਤੁਹਾਡਾ ਸੰਸਾ ਦੂਰ ਹੋ
ਜਾਵੇਗਾ। ਵੈਸੇ ਮੈਂ ‘ਰਾਮ ਰਘੁਵੰਸ ਕਹਾਇਓ’ ਸਿਰਲੇਖ ਹੇਠ ਛੇਤੀ ਹੀ ਵਿਸਥਾਰ ਪੂਰਵਕ ਲੇਖ ਲਿਖਾਂਗਾ,
ਜਿਸ ਦੁਆਰਾ ਬਾਕੀ ਭ੍ਰਾਂਤੀ ਵੀ ਦੂਰ ਹੋ ਜਾਏਗੀ। 22 ਦਸੰਬਰ ਤੋਂ ਪਿਛੋਂ ਇੰਡੀਆ ਦੇ ਮੁਬਾਈਲ ਫੋਨ
09855205089 `ਤੇ ਗਲਬਾਤ ਵੀ ਕਰ ਸਕਦੇ ਹੋ।
ਧੰਨਵਾਦ।
ਤੁਹਾਡਾ ਭਾਈ:
ਜਗਤਾਰ ਸਿੰਘ ਜਾਚਕ ਨਿਊਯਾਰਕ ਮੁਬਾਈਲ 516-323-9188
(02/12/11)
ਗੁਰਸ਼ਰਨ ਸਿੰਘ
ਜਿਨਕੇ ਜੁਲਮ ਸੇ ਦੁਖੀ ਹੈ …
ਸਤਿਗੁਰੂ ਜੀ ਨੇ ਮਨੁੱਖਤਾ ਦੇ ਭਲੇ ਲਈ ਅਨੇਕਾਂ ਕੰਮ ਕੀਤੇ। ਜਦੋ ਆਪਾਂ ਪਾਵਨ ਬਾਣੀ ਨੂੰ ਪੜਦੇ ਹਾਂ
ਤਾਂ ਆਪਣੇ ਆਪ ਨੂੰ ਨੀਚ ਅਤੇ ਪਾਪੀ ਵੀ ਲਿਖਿਆ ਹੈ। ਜਿਵੇ -ਹਉ ਪਾਪੀ
ਤੂੰ ਨਿਰਮਲ ਏਕ ਆਦਿ ਬੇਅੰਤ ਪਰਮਾਣ ਮਿਲ ਜਾਣਗੇ। ਇਕ ਥਾਂ ਤੇ ਤਾਂ ਭਗਤ ਕਬੀਰ ਜੀ ਰੱਬ ਨੂੰ
ਸੰਬੋਧਿਤ ਕਰਦੇ ਹੋਏ ਕਹਿੰਦੇ ਹਨ ਸੰਧਿਕ ਤੋਹਿ ਸਾਧ ਨ ਕਹੀਅਉ ਐ
ਰੱਬ ਜੀ ਮੈ ਤੇਰੇ ਘਰ ਦਾ ਚੋਰ ਹਾਂ, ਮੈਨੂੰ ਕੋਈ ਸਾਧ ਨਾ ਆਖੋ। ਹੈਰਾਨੀ ਦੀ ਗੱਲ ਏ, ਬਾਬਾ ਜੀ
ਤੁਸੀ ਸਚਮੁੱਚ ਹੀ ਸਾਧ ਹੋ, ਤੇ ਆਪਣੇ ਆਪ ਨੂੰ ਚੋਰ ਕਹਿ ਰਹੇ ਹੋ। ਬਾਬਾ ਜੀ ਆ ਵੇਖੋ ਜਿਹੜੇ ਚੋਰ
ਨੇ ਅੱਜ ਸਾਧ ਬਣ ਕੇ ਬੈਠ ਗਏ। ਇਹੀ ਹਾਲਤ ਹੋ ਗਈ ਅੱਜ ਉਹਨਾਂ ਨੂੰ ਸਨਮਾਨ ਤੇ ਵੱਡੇ ਵੱਡੇ ਪੰਥ ਰਤਨ
ਆਦਿ ਖਿਤਾਬ ਮਿਲਦੇ ਹਨ ਜਿਹੜੇ ਕੌਮਾ ਵੇਚ ਕੇ ਖਾ ਗਏ ਜਿੰਨਾ ਗੋਲਕਾਂ ਨੂੰ ਲੁੱਟਿਆ। ਲੋਕੀ ਤਾਂ ਮਰੇ
ਨੂੰ ਅੱਗ ਲਾਉਦੇ ਨੇ ਇਹਨਾਂ ਤਾਂ ਜਿਊਦਿਆ ਹੀ ਸਾੜ ਦਿੱਤਾ। ਕਮਾਲ ਦੀ ਗੱਲ ਹੈ ਵੇਖੋ ਜਿੰਨਾ ਦੇ
ਕੀਤੇ ਜੁਲਮ ਅਤੇ ਇਨਸਾਫ ਤੋ ਸਾਰੀ ਕੌਮ, ਜਨਤਾ ਦੁਖੀ ਹੈ ਉਹ ਵੱਡੇ ਇਕੱਠਾ ਵਿੱਚ ਧਰਮ ਤੇ ਇਨਸਾਫ
ਦੀਆਂ ਗੱਲਾਂ ਕਰ ਰਹੇ ਨੇ। ਜਿਹੜੇ ਜੇਬਾਂ “ਚ” ਹਰਾਮ ਦੀ ਕਮਾਈ ਪਾ ਕੇ ਤੇ ਆਖਦੇ ਹਨ ਸਮਾਨ ਖਰੀਦਣਾ
ਏ ਕੋਈ ਹਲਾਲ ਦੀ ਦੁਕਾਨ ਦਾ ਰਾਹ ਦੱਸੋ। ਜਿੰਨਾ ਕੌਮੀ ਘਰ ਅਤੇ ਲੋਕਾ ਨੂੰ ਬੇਪੱਤ ਕਰ ਲੁੱਟ ਕੇ ਸਭ
ਕੁੱਝ ਆਪਣੇ ਘਰੀਂ ਪਾ ਲਿਆ। ਹਾਂ ਸੱਚ, ਤੇ ਮਨ ਵਿੱਚ ਆਸ ਵੀ ਏ ਕੋਈ ਇਸ ਲੁੱਟ ਕੁੱਟ ਤੇ ਹਰਾਮੀਪੁਣੇ
ਬਾਰੇ ਗੱਲ ਨਾ ਕਰੇ। ਪਰ ਲਵਾਏ ਲੰਗਰ ਦੀ ਗੱਲ (ਭਾਂਵੇ ਕਿ ਹਰਾਮ ਦੀ ਕਮਾਈ ਵਿਚੋ) ਦਿੱਤੇ ਦਾਨ ਦੀ
ਚਰਚਾ ਹਰ ਘਰ ਵਿਚ, ਹਰ ਰੋਜ ਦੀ ਅਰਦਾਸ, ਵੱਡੀਆ ਸਟੇਜਾਂ ਤੇ ਇੱਥੋ ਤੱਕ ਕੇ ਤਖਤਾਂ ਤੇ ਵੀ ਛਿੜ
ਜਾਵੇ। ਅਸਲੀ ਚਿਹਰੇ ਨੂੰ ਲੁਕਾਉਣਾ ਇੱਥੇ ਹਰ ਇੱਕ ਦੀ ਫਿਤਰਤ ਅਤੇ ਸੁਭਾਅ ਹੈ ਨਕਲੀ ਚਿਹਰਾ ਸਾਹਮਣੇ
ਜਰੂਰ ਹੈ- ਵਾਹ ਕਿਸੇ ਅਦੀਬ ਦੇ ਹੀ ਬੋਲ ਨੇ
ਜਿਨ ਕੇ ਜੁਲਮ ਸੇ ਦੁਖੀ ਹੈ ਜਨਤਾ ਹਰ ਬਸਤੀ ਹਰ ਗਾਉਂ ਮੇ
ਵੋਹ ਦਯਾ ਧਰਮ ਔਰ ਇਨਸਾਫ ਕੀ ਬਾਤ ਕਰਤੇ ਬੜੀ ਸੁਭਾਉਂ ਮੇ
ਦਾਨ ਕੀ ਚਰਚਾ ਘਰ ਘਰ ਪਹੰਚੇ ਲੂਟ ਕੀ ਦੌਲਤ ਛੁਪੀ ਰਹੇ।
ਨਕਲੀ ਚਿਹਰਾ ਸਾਹਮਣੇ ਆਏ ਅਸਲੀ ਸੂਰਤ ਛੁਪੀ ਰਹੇ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਗੁਰਮਤਿ ਪ੍ਰਚਾਰਕ
ਗੁਰਸ਼ਰਨ ਸਿੰਘ (ਨਾਗਪੁਰ)
91-808-791-5039
(02/12/11)
ਸੁਖਦੇਵ ਸਿੰਘ ਜੰਮੂ
ਪਿਛਲੇ ਦਿਨੀ ਮੁੱਖ ਮੰਤਰੀ ਪਰਕਾਸ਼
ਸਿੰਘ ਬਾਦਲ ਦੇ ਸਿੱਖੀ ਪ੍ਰਤੀ ਕੀਤੇ ਕਾਰਜਾਂ ਬਦਲੇ ਫ਼ਖ਼ਰੇ ਕੌਮ ਦਾ ਖ਼ਿਤਾਬ ਦੇਣ ਬਾਰੇ ਕਈ ਤਰਾਂ ਦੇ
ਪ੍ਰਤੀਕਰਮ ਆਏ ਹਨ। ਇੱਕ ਇਤਿਹਾਸਕਾਰ ਨੇ ਲਿਖਿਆ ਕਿ ਇਹ ਜਥੇਦਾਰ ਅਰੂੜ ਸਿੰਘ ਵਲੋਂ ਡਾਇਰ ਨੂੰ
ਸਿਰੋਪਾ ਦੇਣ ‘ਤੋਂ ਵੀ ਹਜ਼ਾਰ ਗੁਣਾ ਮਾੜੀ ਗੱਲ ਹੈ। ਜੋ ਆਪਣੇ ਆਪ ਨੂੰ ਬਹੁਤ ਵੱਡਾ ਇਤਿਹਾਸ ਅਚਾਰੀਆ
ਮੰਨਦੇ ਹਨ। ਉਨ੍ਹਾਂ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਜੱਲ੍ਹਿਆਂ ਵਾਲੇ ਬਾਗ਼ ਵਿੱਚ ਗੋਲ਼ੀ ਬਰਗੇਡੀਅਰ
ਡਾਇਰ ਨੇ ਚਲਾਈ ਸੀ, ਜਿਸ ਨੂੰ ਉਸਦੀ ਇਸ ਆਪਹੁਦਰੀ ਕਾਰਵਾਈ ਕਾਰਣ ਲੈਫ਼ਟੀਨੰਟ ਗਵਰਨਰ ਓਡਵਾਇਰ ਨੇ
ਸਜ਼ਾ ਦਿਤੀ ਸੀ ਤੇ ਉਸਦੀ ਜਲਦੀ ਮੌਤ ਹੋ ਗਈ ਸੀ। ਇਸੇ ਕਰਕੇ ਲੈਫ਼ਟੀਨੰਟ ਗਵਰਨਰ ਓਡਵਾਇਰ ਨੂੰ ਅਰੂੜ
ਸਿੰਘ ਨੇ ਸਿਰੋਪਾ ਦਿਤਾ ਸੀ। ਕਿਸੇ ਆਪਹੁਦਰੇ ਜਲਦਬਾਜ਼ ਤੇ ਖ਼ਤਰਨਾਕ ਅਫ਼ਸਰ ਨੂੰ ਨੌਕਰੀ ਤੋਂ ਹਟਾਉਣਾ
ਤੇ ਉਸ ਨੂੰ ਸਜ਼ਾ ਦੇ ਕੇ ਇਨਸਾਫ਼ ਕਰਨਾ ਜੇ ਮਾੜੀ ਗੱਲ ਹੈ ਤਾਂ ਉਸ ਨੂੰ ਸਿਰੋਪਾ ਦੇਣਾ ਵੀ ਮਾੜਾ ਹੈ।
ਪਰ ਇਸ ਇਤਿਹਾਸਕਾਰ ਨੂੰ ਏਨਾ ਤਾਂ ਪਤਾ ਹੋਣਾ ਚਾਹੀਦਾ ਹੈ ਕਿ ਡਾਇਰ ਅਤੇ ਓਡਵਾਇਰ ਦੋ ਬੰਦੇ ਹੋਏ
ਹਨ, ਇੱਕ ਨਹੀਂ। ਊਧਮ ਸਿੰਘ ਨੇ ਵੀ ਓਡਵਾਇਰ ਨੂੰ ਮਾਰਿਆ ਸੀ। ਡਾਇਰ ਉਸ ਵੇਲੇ ਤੱਕ ਆਪ ਹੀ ਮਰ
ਚੁਕਿਆ ਸੀ।
ਦੂਜਾ ਕਿਸੇ ਨੇ ਲਿਖਿਆ ਕਿ ਉਕਤ ਤਰਜ਼ ਤੇ ਸ੍ਰੀ ਪੁਰੇਵਾਲ ਨੂੰ ਕੌਮਿ ਫ਼ਖ਼ਰ ਦਾ ਖ਼ਿਤਾਬ ਦਿਤਾ ਗਿਆ।
ਕਿਡੀ ਹਾਸੋਹੀਣੀ ਗੱਲ ਹੈ। ਖ਼ਿਤਾਬ ਦੇਣ ਵਾਲਿਆਂ ਨੂੰ ਖ਼ਿਤਾਬ ਦੇ ਅਰਥ ਵੀ ਨਹੀਂ ਪਤਾ। ਫ਼ਖ਼ਰਿ ਕੌਮ
ਹੁੰਦਾ ਹੈ ਕੌਮ ਦਾ ਫ਼ਖ਼ਰ ਅਤੇ ਕੌਮਿ ਫ਼ਖ਼ਰ ਹੁੰਦਾ ਹੈ ਫ਼ਖ਼ਰ ਦੀ ਕੌਮ। ਫ਼ਖ਼ਰਿ ਕੌਮ ਕੋਈ ਗੱਲ ਬਣਦੀ ਹੈ,
ਜਦ ਕਿ ਕੌਮਿ ਫ਼ਖ਼ਰ ਊਟਪਟਾਂਗ ਗੱਲ ਹੈ, ਜਿਸ ਨੂੰ ਲੈਕੇ ਸ੍ਰੀ ਪੁਰੇਵਾਲ ਕਿਤਨੇ ਖ਼ੁਸ਼ ਹੋਏ ਹੋਣਗੇ ਇਹ
ਉਹੀ ਦੱਸ ਸਕਦੇ ਹਨ।
ਸੁਖਦੇਵ ਸਿੰਘ ਜੰਮੂ
(02/12/11)
ਨਾਦ ਪ੍ਰਗਾਸੁ
ਸੈਮੀਨਾਰ
ਸਿਰਦਾਰ ਕਪੂਰ ਸਿੰਘ: ਸ਼ਖ਼ਸੀਅਤ ਅਤੇ ਚਿੰਤਨ
ਮਿਤੀ 8 ਦਸੰਬਰ, 2011 (ਦਿਨ ਵੀਰਵਾਰ) ਨੂੰ ਸਵੇਰੇ 10. 00 ਤੋਂ ਦੁਪਹਿਰ 2. 00 ਵਜੇ
ਸਥਾਨ: ਖ਼ਾਲਸਾ ਕਾਲਜ ਫ਼ਾਰ ਵੁਮੈਨ, ਅੰਮ੍ਰਿਤਸਰ।
ਪ੍ਰਧਾਨਗੀ
ਪ੍ਰੋ. ਜੇ. ਪੀ. ਐੱਸ. ਓਬਰਾਏ (ਦਿੱਲੀ ਯੂਨੀਵਰਸਿਟੀ)
ਮੁੱਖ ਮਹਿਮਾਨ
ਪ੍ਰੋ. ਹਿੰਮਤ ਸਿੰਘ
ਪੇਪਰ
ਡਾ. ਸੁਰਜੀਤ ਸਿੰਘ ਨਾਰੰਗ
ਪ੍ਰੋ. ਅਨੁਰਾਗ ਸਿੰਘ
ਪ੍ਰੋ. ਉਂਕਾਰ ਸਿੰਘ
ਪ੍ਰੋ. ਅਵਤਾਰ ਸਿੰਘ
ਐਮਸੀ: ਸੁਖਵਿੰਦਰ ਸਿੰਘ
ਚਾਹ: 10. 00 ਵਜੇ ਸਵੇਰੇ
ਖਾਣਾ: 2. 00 ਵਜੇ ਦੁਪਹਿਰ
ਵੱਲੋਂ: ਨਾਦ ਪ੍ਰਗਾਸੁ, ਸ੍ਰੀ ਅੰਮ੍ਰਿਤਸਰ।
(01/12/11)
ਲਖਵਿੰਦਰ ਸਿੰਘ ਗੰਭੀਰ
ਫਖ਼ਰਿ-ਏ-ਕੌਮ ਦਾ ਅਸਲੀ ਹੱਕਦਾਰ ਕੌਣ? ? ? ? ? ?
ਆਕਾਲ ਤਖਤ ਸਾਹਿਬ ਜੀ ਦੇ ਮੌਜੂਦਾ ਮੁੱਖ ਪੁਜਾਰੀ ਭਾਈ ਗੁਰਬਚਨ ਸਿੰਘ ਨੇ
ਵਿਰਾਸਤ-ਏ-ਖਾਲਸਾ ਦੇ ਉਦਘਾਟਨ ਮੌਕੇ ਇਹ ਐਲਾਨ ਕੀਤਾ ਹੈ ਕਿ 5 ਦਸੰਬਰ ਨੂੰ ਸ੍ਰ: ਪ੍ਰਕਾਸ਼ ਸਿੰਘ
ਬਾਦਲ ਨੂੰ ਫਖ਼ਰਿ-ਕੌਮ ਤੇ ਪੰਥ ਰਤਨ ਦੇ ਅਤਿ ਸਤਿਕਾਰ ਯੋਗ ਅਹੁਦੇ ਦੇ ਨਾਲ ਸਵੀਕਾਰਿਆ ਜਾਵੇਗਾ। ਕੀ
ਵਾਕਿਆ ਹੀ ਸ੍ਰ: ਬਾਦਲ ਇਸ ਯੋਗ ਨੇ ਕਿ ਅਸੀ ਉਹਨਾਂ ਨੂੰ ਪੰਥ ਰਤਨ ਕਹਿ ਸਕੀਏ ਤੇ ਇਹ ਆਖੀਏ ਕਿ
ਸਾਡੀ ਕੌਮ ਨੂੰ ਸ੍ਰ: ਬਾਦਲ ਤੇ ਮਾਣ ਹੈ? ਕਿਸ ਗੱਲ ਦਾ ਮਾਣ ਕਰੀਏ ਸ੍ਰ: ਬਾਦਲ ਤੇ ਕਿ ਉਹਨਾਂ ਨੇ
ਹਮੇਸ਼ਾਂ ਹੀ ਗੁਰੂਦੁਆਰਿਆਂ ਨੂੰ ਆਪਣੇ ਨਿਜੀ ਹੱਕਾਂ ਦੀ ਖਾਤਰ ਹੀ ਵਰਤਿਆ ਹੈ? ਸਿੱਖੀ ਤੇ ਸਿੱਖ ਕੌਮ
ਦੇ ਦੁਸ਼ਮਣਾਂ ਨੂੰ ਦਰਬਾਰ ਸਾਹਿਬ ਬੁਲਾ ਕੇ ਸਿਰੋਪੇ ਦਿੱਤੇ ਨੇਂ? ਸਿੱਖਾਂ ਦੀਆਂ ਪੱਗਾਂ ਬਾਦਲ ਦੇ
ਰਾਜ ਅੰਦਰ ਸ਼ਰੇਆਮ ਉਸਦੇ ਪੁਲਿਸ ਅਫਸਰ ਉਤਾਰਦੇ ਨੇ?
ਰਾਧਾ ਸੁਆਮੀ, ਭੰਨਿਆਰੇ, ਝੂਠੇ ਸੌਦੇ ਵਾਲੇ ਤੇ ਹੋਰ ਸਾਰਿਆਂ ਦੇ ਮੂਹਰੇ ਜਾਕੇ ਇਹ ਵੋਟਾਂ ਦੀ ਖਾਤਰ
ਨੱਕ ਰਗੜ੍ਹਦੇ ਨੇਂ? ਆਰ ਐਸ ਐਸ ਦੇ ਏਜੰਟ ਬਣਕੇ ਸਾਰੀ ਸਿੱਖ ਕੌਮ ਨੂੰ ਹਿੰਦੂਆਂ ਦੇ ਖਾਤੇ ਵਿੱਚ
ਸੁਟ ਰਹੇ ਨੇ?
ਸਿੱਖ ਹੋਕੇ ਜੱਗ ਕਰਾਉਣੇ, ਤਿਲਕ ਲਾਉਣੇ, ਮੁਕਟ ਪਾਉਣੇ, ਤੇ ਆਪਣੇ ਸਾਰੇ ਕੰਮ ਸਿੱਖ ਵਿਚਾਰਧਾਰਾ
ਤੋਂ ਉਲਟ ਕਰਨੇਂ, ਕੀ ਇਹ ਸਿਧ ਕਰਦੇ ਨੇਂ ਕਿ ਬਾਦਲ ਸਾਡੀ ਕੌਮ ਦਾ ਰਤਨ ਹੈ? ਵਾਕਿਆ ਹੀ ਸਾਨੂੰ ਫਖ਼ਰ
ਹੈ ਸ੍ਰ: ਬਾਦਲ ਤੇ ਕਿਉਂਕਿ ਜਿਨੀ ਹੁਸਿਆਰੀ ਦੇ ਨਾਲ ਬਾਦਲ ਨੇ ਸਿੱਖੀ ਦਾ ਨੁਕਸਾਨ ਕੀਤਾ ਹੈ ਉਨੀ
ਚਲਾਕੀ ਨਾਲ ਤਾਂ ਅੱਜ ਤੱਕ ਕੋਈ ਵੀ ਸਿੱਖਾਂ ਦਾ ਦੁਸ਼ਮਨ ਨਹੀ ਕਰ ਸਕਿਆ। ਨਾਨਕਸ਼ਾਹੀ ਕੈਲੰਡਰ ਦੇ ਨਾਲ
ਸਾਨੂੰ ਥੋੜ੍ਹਾ ਜਿਹਾ ਇਹ ਭਰੋਸਾ ਹੋਇਆ ਸੀ ਕਿ ਸ਼ਾਇਦ ਹੁਣ ਅਸੀ ਹੌਲੀ-ਹੌਲੀ ਬ੍ਰਾਹਮਣਵਾਦ ਦੇ ਜੂਲੇ
ਤੋ ਬਾਹਰ ਨਿਕਲ ਜਾਵਾਂਗੇ ਪਰ ਭਾਜਪਾ ਤੇ ਆਰ ਐਸ ਐਸ ਦੇ ਕਹਿਣ ਤੇ ਬਾਦਲ ਜੀ ਨੇ ਦੁਬਾਰਾ ਫਿਰ
ਨਾਨਕਸ਼ਾਹੀ ਕੈਲੰਡਰ ਤੇ ਰੋਕ ਲਗਵਾਕੇ ਇਹ ਸਾਬਤ ਕਰ ਦਿੱਤਾ ਹੈ ਕਿ ਉਹਨਾਂ ਦੇ ਵਾਸਤੇ ਗੁਰਬਾਣੀ ਜਾਂ
ਸਿੱਖ ਧਰਮ ਕੋਈ ਵੀ ਅਹਿਮੀਅਤ ਨਹੀ ਰੱਖਦਾ। ਤੇ ਉਹ ਰਾਜਨੀਤੀ ਦੀ ਖਾਤਰ ਕੁੱਝ ਵੀ ਕਰ ਸਕਦੇ ਹਨ।
ਸ਼ਾਇਦ ਸਾਡੇ ਜਥੇਦਾਰ ਜੀ ਨੂੰ ਇਹ ਮਹਾਨ ਐਵਾਰਡ ਬਾਦਲ ਨੂੰ ਦੇਣ ਲਈ ਅਨਾਊਸ ਕਰਨ ਲੱਗਿਆਂ ਇਹ ਵੀ
ਚੇਤਾ ਨਹੀ ਆਇਆ ਹੋਵੇਗਾ ਕਿ ਬਾਦਲ ਜੀ ਇੱਕ ਸਿੱਖ ਰੂਪ ਦੇ ਮੁਖ ਮੰਤਰੀ ਨੇ ਤੇ ਉਹ ਜਿਹੜ੍ਹਾ ਵੀ ਕੋਈ
ਗਲਤ ਕਦਮ ਇਸ ਰੂਪ ਵਿੱਚ ਉਠਾਉਣਗੇ ਉਸਦਾ ਅਸਰ ਸਾਰੀ ਸਿੱਖ ਕੌਮ ਦੇ ਕਰੈਕਟਰ ਤੇ ਹੀ ਪਵੇਗਾ, ਆਹ ਜੋ
ਕਬੱਡੀ ਦੇ ਮੈਚ ਆਰੰਭ ਕਰਨ ਸਮੇ ਸ਼ਾਹਰੁਖ ਖਾਨ ਨੂੰ ਬੁਲਾਕੇ ਸ਼ਟੇਜ ਤੇ ਨੰਗੀਆਂ ਕੁੜ੍ਹੀਆਂ ਨੂੰ
ਨਚਾਇਆ ਗਿਆ ਹੈ ਕੀ ਸਾਡੇ ਮਹਾਨ ਜਥੇਦਾਰ ਜੀ ਨੂੰ ਇਸ ਗੱਲ ਦਾ ਪਤਾ ਨਹੀ ਹੈ ਕਿ ਐਸਾ ਕਰਨਾ ਗੁਰਮਤਿ
ਦੇ ਵਿਰੁੱਧ ਹੈ? ਬਾਦਲ ਨੂੰ ਅਕਾਲ ਤਖਤ ਤੇ ਬੁਲਾ ਕਿ ਸਜਾ ਦੇਣ ਦੀ ਬਜਾਏ ਸਗੋ ਬਾਦਲ ਨੂੰ ਸਾਡੀ ਕੌਮ
ਦਾ ਰਤਨ ਘੋਸ਼ਿਤ ਕਰਨ ਤੇ ਤੁਲੇ ਪਏ ਨੇ? ਕੀ ਸ੍ਰ: ਗੁਰਮੁਖ ਸ੍ਰ: ਦਿੱਤ ਸਿੰਘ, ਭਾਈ ਤਾਰੂ ਸਿੰਘ ਭਾਈ
ਮਨੀ ਸਿੰਘ, ਜਾਂ ਸਿੱਖ ਕੌਮ ਦੀ ਆਨ ਬਾਨ ਸ਼ਾਨ ਦੀ ਖਾਤਰ ਪਿਛਲੇ ਸਮੇਂ ਲੱਖਾਂ ਕੁਰਬਾਨੀਆਂ ਦੇਣ ਵਾਲੇ
ਸਿੱਖਾਂ ਬਾਰੇ ਵੀ ਕਦੀ ਸਾਡੇ ਜਥੇਦਾਰਾਂ ਨੇ ਵਿਚਾਰ ਕੀਤੀ ਹੈ? ਜਿਹੜ੍ਹੇ ਬਾਦਲ ਦੇ ਰਾਜ ਅੰਦਰ
ਪੂਹਲੇ ਵਰਗੇ ਬਦਮਾਸ਼ ਸ਼ਰੇਆਮ ਲੋਕਾਂ ਦੀਆਂ ਧੀਆਂ ਭੈਣਾਂ ਦੀ ਇਜ਼ਤ ਦੇ ਨਾਲ ਖੇਲਦੇ ਰਹੇ, ਸ਼ਰੇਆਮ ਸਿੱਖ
ਨੌਜਵਾਨਾਂ ਦੇ ਕਤਲ ਕੀਤੇ ਜਾਂਦੇ ਰਹੇ, ਗੁਰੁ ਗ੍ਰੰਥ ਸਾਹਿਬ ਜੀ ਦਾ ਘੋਰ ਅਪਮਾਨ ਕੀਤਾ ਜਾਦਾ ਰਿਹਾ
ਤੇ ਅੱਜ ਵੀ ਕੀਤਾ ਜਾ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਬਦਲ ਕੇ ਗਲਤ ਸ਼ਾਪਿਆ
ਜਾ ਰਿਹਾ ਹੈ ਸ਼ਰੋਮਣੀ ਕਮੇਟੀ ਜੋ ਕਿ ਸ੍ਰ: ਬਾਦਲ ਦੀ ਰਖੇਲ ਬੀਵੀ ਹੈ, , ਵਲੋਂ ਗੁਰੂ ਸਾਹਿਬਾਨ ਦੇ
ਆਦੇਸ਼ਾਂ ਦੀ ਗਲਤ ਵਿਆਖਿਆ ਕਰ ਕੇ ਤੇ ਉਹਨਾਂ ਦੇ ਜੀਵਨ ਨੂੰ ਗਲਤ ਰੰਗਤ ਦੇਕੇ ਪੇਸ਼ ਕੀਤਾ ਜਾ ਰਿਹਾ
ਹੈ, ਕੀ ਇਹ ਸਾਰਾ ਕੁੱਝ ਦੇਖ ਕੇ ਤੁਹਾਨੂੰ ਲੱਗਦਾ ਹੈ ਕਿ ਬਾਦਲ ਜੀ ਨੂੰ ਇਹ ਮਹਾਨ ਐਵਾਰਡ ਦੇਣਾਂ
ਚਾਹੀਦਾ ਹੈ ਮੈ ਤਾਂ ਇਥੋਂ ਤੱਕ ਕਹਾਂਗਾ ਕਿ ਇਹ ਮਹਾਨ ਐਵਾਰਡ ਬਾਦਲ ਨੂੰ ਦੇਕੇ ਸਾਡੇ ਪੁਜਾਰੀ ਇਸ
ਐਵਾਰਡ ਦੀ ਵੀ ਬੇ-ਇਜਤੀ ਕਰ ਰਹੇ ਹਨ। ਪਰ ਉਹਨਾਂ ਦਾ ਵੀ ਕੋਈ ਦੋਸ਼ ਨਹੀ ਹੈ ਉਹ ਵਿਚਾਰੇ ਵੀ ਤਾਂ
ਸ੍ਰ: ਬਾਦਲ ਜੀ ਦੇ ਹੀ ਰਹਿਮੋਂ ਕਰਮ ਤੇ ਹੀ ਪਲ ਰਹੇ ਨੇ ਫਿਰ ਉਹ ਬਾਦਲ ਰੂਪ ਆਪਣੇ ਭਗਵਾਨ ਜੀ ਦਾ
ਅਪਮਾਨ ਵੀ ਤੇ ਨਹੀ ਕਰ ਸਕਦੇ ਹਨ। ਤੇ ਜੇਕਰ ਉਹ ਐਸਾ ਕਰਦੇ ਵੀ ਨੇ ਤਾਂ ਉਹਨਾਂ ਨੂੰ ਫਿਰ ਪਤਾ ਹੈ
ਕਿ ਸ਼ਾਮ ਨੂੰ ਹੀ ਨਿਊਜ ਚੈਨਲ ਤੇ ਇਹ ਖਬਰ ਲੱਗ ਜਾਣੀ ਹੈ ਕਿ ਫਲਾਣੇ ਤਖਤ ਦੇ ਜਥੇਦਾਰ ਦੀ ਛੁੱਟੀ ਹੋ
ਗਈ ਹੈ। ਇਸ ਵਾਸਤੇ ਹੀ ਤਾਂ ਇਹ ਵੀਚਾਰੇ ਤੋਤਿਆਂ ਦਾ ਜੀਵਨ ਬਤੀਤ ਕਰ ਰਹੇ ਹਨ। ਮਾਲਕ ਜੋ ਕਹਿੰਦਾ
ਹੈ ਤੋਤੇ ਨੂੰ ਤਾ ਆਖਰ ਉਹ ਬੋਲਣਾਂ ਹੀ ਪੈਂਦਾ ਹੈ। ਅਖੀਰ ਵਿੱਚ ਤਾਂ ਮੈਂ ਇਹ ਹੀ ਕਹਾਂਗਾ ਕਿ ਜੇਕਰ
ਇਹ ਐਵਾਰਡ ਸਾਡੇ ਪੁਜਾਰੀਆਂ ਨੇ ਬਾਦਲ ਨੂੰ ਦੇ ਦਿੱਤਾ ਤਾਂ ਸਾਰੀ ਕੌਮ ਦਾ ਸਿਰ ਸ਼ਰਮ ਦੇ ਨਾਲ ਝੁੱਕ
ਜਾਵੇਗਾ
ਕਥਾਵਾਚਕ- ਲਖਵਿੰਦਰ ਸਿੰਘ ਗੰਭੀਰ-ਮੋ: 098721-18848
(01/12/11)
ਗੁਰਿੰਦਰ ਸਿੰਘ ਕੋਟਕਪੂਰਾ
ਪੰਥਕ ਵਿਦਵਾਨ ਤੇ ਸਿੱਖ ਚਿੰਤਕ ਪਾਲ ਸਿੰਘ ਪੁਰੇਵਾਲ ਕੌਮ-ਏ-ਫਖ਼ਰ ਦੇ ਐਵਾਰਡ ਨਾਲ ਸਨਮਾਨਿਤ
ਪੰਥ ਦੇ ਅਖੌਤੀ ਠੇਕੇਦਾਰਾਂ ਵੱਲੋਂ ਨਾਨਕਸ਼ਾਹੀ ਕੈਲੰਡਰ ਨੂੰ ਕਤਲ ਕਰਨ ਦੀ ਨਿਖੇਧੀ
ਕੋਟਕਪੂਰਾ, 1 ਦਸੰਬਰ (ਗੁਰਿੰਦਰ ਸਿੰਘ) :- ਆਰ. ਐਸ. ਐਸ. ਦੀ ਅਧੀਨਗੀ ਵਾਲੀ ਸਿਆਸੀ
ਪਾਰਟੀ ਭਾਜਪਾ ਦੇ ਕਹਿਣ `ਤੇ ਨਾਨਕਸ਼ਾਹੀਂ ਕੈਲੰਡਰ ਦਾ ਕਤਲ ਕੀਤਾ ਗਿਆ, ਜਦੋਂਕਿ ਤਖਤਾਂ ਦੇ
ਜੱਥੇਦਾਰਾਂ ਸਮੇਤ ਸੰਤ ਸਮਾਜ ਨੂੰ ਵਾਰ-ਵਾਰ ਖੁੱਲੀ ਵਿਚਾਰ ਕਰਨ ਦੀਆਂ ਚੁਨੌਤੀਆਂ ਦੇਣ ਦੇ ਬਾਵਜੂਦ
ਕੋਈ ਵੀ ਵਿਅਕਤੀ ਸਾਹਮਣੇ ਆਉਣ ਦੀ ਜੁਰਅੱਤ ਨਾ ਦਿਖਾ ਸਕਿਆ। ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ
ਨਾਨਕਸ਼ਾਹੀਂ ਕੈਲੰਡਰ ਦੀ ਰਚਨਾ ਕਰਨ ਵਾਲੇ ਵਿਦੇਸ਼ੀ ਵਿਦਵਾਨ ਪਾਲ ਸਿੰਘ ਪੁਰੇਵਾਲ ਨੇ ਦਾਅਵਾ ਕੀਤਾ
ਕਿ ਇੱਕ ਹਜ਼ਾਰ ਸਾਲ ਬਾਅਦ ਅਰਥਾਤ 2999 ਤੱਕ ਸਿੱਖ ਕੌਮ ਦੇ ਸਾਰੇ ਇਤਿਹਾਸਕ ਦਿਹਾੜਿਆਂ ਦੀਆਂ
ਤਰੀਕਾਂ ਉਲਟ-ਪੁਲਟ ਹੋ ਜਾਣਗੀਆਂ ਤੇ ਕੌਮ ਲਈ ਇੱਕ ਨਵਾਂ ਭੰਬਲਭੂਸਾ ਪੈਦਾ ਹੋ ਜਾਵੇਗਾ, ਜਿਸ ਨੂੰ
ਸੁਲਝਾਉਣਾ ਕਿਸੇ ਵੀ ਵਿਦਵਾਨ ਦੇ ਵੱਸ ਦੀ ਗੱਲ ਨਹੀਂ ਰਹਿ ਜਾਵੇਗੀ। ਉਹ ਅੱਜ ਇਥੇ ਭਾਈ ਘਨੱਈਆ
ਕੈਂਸਰ ਰੋਕੋ ਸੇਵਾ ਸੁਸਾਇਟੀ ਫਰੀਦਕੋਟ ਅਤੇ ਗਲੋਬਲ ਫਾਊਂਡੇਸ਼ਨ ਪਟਿਆਲਾ ਦੇ ਚੇਅਰਮੈਨ ਹਰਜਿੰਦਰ
ਸਿੰਘ ਵਾਲੀਆ ਦੇ ਸਹਿਯੋਗ ਨਾਲ ਕੈਂਸਰ ਦੀ ਬਿਮਾਰੀ ਤੋਂ ਪੀੜਤ ਅਪਨਾਏ 11 ਮਰੀਜ਼ਾਂ ਨੂੰ ਇੱਕ ਮਹੀਨੇ
ਦੀਆਂ ਦਵਾਈਆਂ ਦੇਣ ਲਈ ਪੁੱਜੇ ਸਨ। ਪੀੜਤਾਂ ਦੀ ਮੱਦਦ ਕਰਨ ਵਾਲੇ ਇਸ ਉਪਰਾਲੇ ਤੋਂ ਪ੍ਰਭਾਵਤ ਹੋਏ
ਪਾਲ ਸਿੰਘ ਪੁਰੇਵਾਲ ਨੇ 31 ਹਜ਼ਾਰ ਰੁਪਿਆ ਦਿੰਦਿਆਂ ਦੱਸਿਆ ਕਿ ਇੰਗਲੈਂਡ ਦੇ ਵਸਨੀਕ ਉਸਦੇ ਬੇਟੇ
ਡਾ. ਸਤਿੰਦਰ ਸਿੰਘ ਨੇ 20, 000 ਰੁਪਿਆ ਅਤੇ ਕੈਨੇਡਾ ਦੇ ਵਸਨੀਕ ਸੁਰਿੰਦਰ ਸਿੰਘ ਜੌਹਲ ਨੇ 11,
000 ਰੁਪਿਆ ਕਿਸੇ ਚੰਗੇ ਕਾਰਜ ਲਈ ਦੇਣ ਵਾਸਤੇ ਭੇਜਿਆ ਸੀ, ਜੋ ਮੈਨੂੰ ਇਥੇ ਦੇਣਾ ਵਾਜਬ ਲੱਗਿਆ। ਇਸ
ਮੌਕੇ ਸੇਵਾ ਸੁਸਾਇਟੀ ਦੇ ਆਗੂਆਂ ਗੁਰਪ੍ਰੀਤ ਸਿੰਘ ਚੰਦਬਾਜਾ, ਮੱਘਰ ਸਿੰਘ, ਕੁਲਤਾਰ ਸਿੰਘ ਸੰਧਵਾਂ
ਅਤੇ ਭਾਈ ਗੁਰਦਾਸ ਜੀ ਸਾਹਿਤ ਸਭਾ ਕੋਟਕਪੂਰਾ ਦੇ ਸਰਪ੍ਰਸਤ ਮਾ. ਮਹਿੰਦਰ ਸਿੰਘ ਸਮੇਤ ਸਮੂਹ
ਅਹੁਦੇਦਾਰਾਂ ਵੱਲੋਂ ਪਾਲ ਸਿੰਘ ਪੁਰੇਵਾਲ ਤੇ ਉਨਾਂ ਦੀ ਪਤਨੀ ਬੀਬੀ ਗੁਰਜੀਤ ਕੌਰ ਨੂੰ ਲੋਈ, ਸਨਮਾਨ
ਚਿੰਨ੍ਹ ਅਤੇ ਕੌਮ-ਏ-ਫਖਰ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਆਪਣੇ ਸੰਬੋਧਨ ਦੌਰਾਨ ਪੰਥਕ ਵਿਦਵਾਨ ਪਾਲ ਸਿੰਘ ਪੁਰੇਵਾਲ ਨੇ ਦੱਸਿਆ ਕਿ ਵਰਤਮਾਨ ਸਾਲ 2011 `ਚ
ਦਸਵੀਂ ਪਾਤਸ਼ਾਹੀਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਵਤਾਰ ਦਿਹਾੜਾ 11 ਜਨਵਰੀ ਅਤੇ 31 ਦਸੰਬਰ
ਨੂੰ 2 ਵਾਰ ਆਵੇਗਾ, ਜਦੋਂਕਿ 2012 `ਚ ਸੰਗਤਾਂ ਅਵਤਾਰ ਦਿਹਾੜਾ ਨਹੀਂ ਮਨਾ ਸਕਣਗੀਆਂ, ਜਦੋਕਿ
ਨਾਨਕਸ਼ਾਹੀਂ ਕੈਲੰਡਰ ਮੁਤਾਬਕ 5 ਜਨਵਰੀ (23 ਪੋਹ) ਦੀ ਤਰੀਕ ਨਿਸ਼ਚਿਤ ਕੀਤੀ ਗਈ ਸੀ, ਜਿਸ ਨਾਲ ਹਰ
ਸਾਲ ਗੁਰੂ ਜੀ ਦਾ ਅਵਤਾਰ ਦਿਹਾੜਾ 5 ਜਨਵਰੀ ਨੂੰ ਸੰਗਤਾਂ ਸ਼ਰਧਾ ਤੇ ਉਤਸ਼ਾਹ ਨਾਲ ਮਨਾਉਣ ਲੱਗ ਪਈਆਂ
ਸਨ। ਨਾਨਕਸ਼ਾਹੀ ਕੈਲੰਡਰ ਦੀ ਤਿਆਰੀ ਨੂੰ ਲੈ ਕੇ ਪਾਲ ਸਿੰਘ ਪੁਰੇਵਾਲ ਨੂੰ ਜੋ ਤਰੱਦਦ ਕਰਨਾ ਪਿਆ ਤੇ
ਪੰਥ ਦੇ ਅਖੌਤੀ ਠੇਕੇਦਾਰਾਂ ਵੱਲੋਂ ਜੋ ਜਲਾਲਤ ਸਹਿਣੀ ਪਈ, ਉਸਦਾ ਅੰਕੜਿਆਂ ਸਹਿਤ ਵਰਣਨ ਕਰਦਿਆਂ
ਉਨਾਂ ਦੱਸਿਆ ਕਿ ਬਿਕਰਮੀ ਕੈਲੰਡਰ ਗੁਰਬਾਣੀ ਦੀ ਕਸਵੱਟੀ `ਤੇ ਪੂਰਾ ਨਹੀਂ ਉਤਰਦਾ। ਇਸ ਲਈ ਕਈ
ਸਾਲਾਂ ਦੀ ਘਾਲਣਾਂ ਤੋਂ ਬਾਅਦ ਉਨਾਂ ਸਾਲ 1992 `ਚ ਪੂਰੇ ਸਬੂਤਾਂ ਸਮੇਤ ਸ਼੍ਰੀ ਅਕਾਲ ਤਖਤ ਸਾਹਿਬ
ਦੇ ਜੱਥੇਦਾਰ ਨੂੰ ਲਿਖਤੀ ਰੂਪ `ਚ ਭੇਜਿਆ ਪਰ ਜੱਥੇਦਾਰਾਂ ਵੱਲੋਂ ਵੱਖ-ਵੱਖ ਸਮੇਂ ਦਰਜਨਾਂ
ਮੀਟਿੰਗਾਂ ਕਰਨ ਤੋਂ ਬਾਅਦ ਵੀ ਜਦੋਂ ਨਾਨਕਸ਼ਾਹੀ ਕੈਲਡਰ ਪ੍ਰਵਾਨ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ
ਉਨਾਂ 22 ਫਰਵਰੀ 1999 `ਚ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਹੋਈ ਮੀਟਿੰਗ ਦੌਰਾਨ 20 ਤੋਂ 25 ਤੱਕ
ਸੰਤ ਸਮਾਜ ਦੇ ਨੁਮਾਇੰਦਿਆਂ ਨੂੰ ਗੁਰਬਾਣੀ ਦੀ ਕਸਵੱਟੀ `ਤੇ ਸਵਾਲਾਂ ਦੇ ਜਵਾਬ ਦੇ ਕੇ ਲਾਜਵਾਬ ਕਰ
ਦਿੱਤਾ ਤੇ ਜਦੋਂ ਮਰਜ਼ੀ, ਜਿਥੇ ਮਰਜ਼ੀ ਹਰ ਸਵਾਲ ਦਾ ਜਵਾਬ ਦੇਣ ਦੀ ਚੁਨੌਤੀ ਵੀ ਦਿੱਤੀ ਪਰ
ਜੱਥੇਦਾਰਾਂ ਨੇ ਫਿਰ ਵੀ ਕੈਲੰਡਰ `ਤੇ ਰੋਕ ਲਾ ਕੇ ਵਾਰ-ਵਾਰ ਸਬ-ਕਮੇਟੀ ਦਾ ਕਹਿ ਕੇ ਟਾਲ-ਮਟੋਲ
ਵਾਲੀ ਨੀਤੀ ਜਾਰੀ ਰੱਖੀ ਅਤੇ ਸਬ-ਕਮੇਟੀ ਦੇ ਮੈਂਬਰਾਂ ਬਾਰੇ ਵੀ ਕੁੱਝ ਨਾ ਦੱਸਿਆ। ਆਖਿਰ ਵਿਦੇਸ਼ੀ
ਸੰਗਤ ਦੇ ਅਲਟੀਮੇਟਮ ਕਾਰਨ ਸਾਲ 2003 `ਚ ਨਾਨਕਸ਼ਾਹੀ ਕੈਲੰਡਰ ਲਾਗੂ ਕਰ ਦਿੱਤਾ ਗਿਆ। ਪੂਰੇ 7 ਸਾਲ
ਇਸ ਕੈਲੰਡਰ `ਤੇ ਕੋਈ ਕਿੰਤੂ-ਪਰੰਤੂ ਨਾ ਹੋਇਆ ਪਰ 2010 `ਚ ਬਿਨਾਂ ਕਿਸੇ ਦਲੀਲ ਦੇ ਇਸ ਦਾ ਕਤਲ ਕਰ
ਦਿੱਤਾ ਗਿਆ। ਇਸ ਬਾਰੇ ਨਾ ਵਿਦਵਾਨਾਂ ਦੀ ਕੋਈ ਸਲਾਹ ਲਈ ਗਈ ਅਤੇ ਨਾ ਹੀ ਉਸਨੂੰ ਵਿਸ਼ਵਾਸ਼ `ਚ ਲਿਆ
ਗਿਆ। ਪਾਲ ਸਿੰਘ ਪੁਰੇਵਾਲ ਨੇ ਦੋਸ਼ ਲਾਇਆ ਕਿ ਹੋਂਦ ਵਿਗਾੜਨ ਤੋਂ ਬਾਅਦ ਸ਼੍ਰੋਮਣੀ ਕਮੇਟੀ ਵੱਲੋਂ
ਲਾਗੂ ਕੀਤੇ ਨਾਨਕਸ਼ਾਹੀਂ ਕੈਲੰਡਰ `ਚ ਤਿੰਨ ਸਾਲਾਂ ਬਾਅਦ ਅਰਥਾਤ 2014 ਸਾਲ `ਚ 28 ਦਸੰਬਰ ਨੂੰ
ਛੋਟੇ ਸ਼ਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਅਤੇ ਇਸੇ ਤਰੀਕ `ਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ
ਅਵਤਾਰ ਦਿਹਾੜਾ ਆ ਰਿਹਾ ਹੈ, ਸੰਗਤਾਂ 28 ਦਸੰਬਰ ਨੂੰ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਗੀਆਂ
ਜਾਂ ਗੁਰੂ ਜੀ ਦੇ ਅਵਤਾਰ ਦਿਹਾੜੇ ਦੀਆਂ ਖੁਸ਼ੀਆਂ ਮਨਾਉਣਗੀਆਂ। ਉਨਾਂ ਕਿਹਾ ਕਿ ਜਿਸ ਤਰ੍ਹਾਂ
ਗੈਰ-ਸਿੱਖ ਕੌਮਾਂ ਦੇ ਆਪੌ-ਆਪਣੇ ਕੈਲੰਡਰ ਹਨ, ਉਸੇ ਤਰ੍ਹਾਂ ਨਾਨਕਸ਼ਾਹੀ ਕੈਲੰਡਰ “ਸਿੱਖ ਇੱਕ ਵੱਖਰੀ
ਕੌਮ” ਦਾ ਪ੍ਰਤੀਕ ਸੀ ਪਰ ਸਿੱਖ ਵਿਰੋਧੀ ਤਾਕਤਾਂ ਨੇ ਇਸਨੂੰ ਬਰਦਾਸ਼ਤ ਨਹੀਂ ਕੀਤਾ।
(01/12/11)
ਜਸਵਂਤ ਸਿੰਘ ‘ਅਜੀਤ’
ਅਕਾਲ ਤਖ਼ਤ ਤੋਂ ਸ. ਬਾਦਲ ਦਾ ਸਨਮਾਨ ਵਿਵਾਦਾਂ `ਚ?
ਪਿਛਲੇ ਮਹੀਨੇ ਦੇ ਆਖਰੀ ਹਫਤੇ
ਅਨੰਦਪੁਰ ਸਾਹਿਬ ਵਿਖੇ ਸਥਾਪਤ ਇਤਿਹਾਸਕ ਯਾਦਗਾਰ ‘ਵਿਰਾਸਤ-ਏ-ਖਾਲਸਾ’ ਰਾਸ਼ਟਰ ਪ੍ਰਤੀ ਸਮਰਪਤ ਕੀਤੇ
ਜਾਣ ਦੇ ਸੰਬੰਧ ਵਿੱਚ ਹੋਏ ਸਮਾਗਮ ਵਿੱਚ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ
ਸ. ਪ੍ਰਕਾਸ਼ ਸਿੰਘ ਬਾਦਲ ਨੂੰ ‘ਫਖ਼ਰ-ਏ-ਖਾਲਸਾ--ਪੰਥ ਰਤਨ’ ਦਾ ਸਨਮਾਨ ਦਿਤੇ ਜਾਣ ਦਾ ਕੀਤਾ ਗਿਆ
ਐਲਾਨ ਉਸੇ ਸਮੇਂ ਤੋਂ ਵਿਵਾਦਾਂ ਦੇ ਘੇਰੈ ਵਿੱਚ ਆ ਗਿਆ। ਜਿਥੇ ਇੱਕ ਪਾਸੇ ਸ. ਪ੍ਰਕਾਸ਼ ਸਿੰਘ ਬਾਦਲ
ਦੇ ਵਿਰੋਧੀਆਂ ਵਲੋਂ ਇਸ ਐਲਾਨ ਦੀ ਅਲੋਚਨਾ ਕੀਤੀ ਜਾ ਰਹੀ ਹੈ, ਉਥੇ ਹੀ ਦੂਸਰੇ ਪਾਸੇ ਸ਼੍ਰੋਮਣੀ
ਅਕਾਲੀ ਦਲ (ਬਾਦਲ) ਦੇ ਮੁਖੀ ਉਸਦਾ ਸੁਆਗਤ ਕਰ ਲਗਾਤਾਰ ਉਸਦੀ ਪ੍ਰਸ਼ੰਸਾ ਕਰ ਰਹੇ ਹਨ।
ਵਿਰੋਧੀਆਂ ਦਾ ਕਹਿਣਾ ਹੈ ਕਿ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਅਜਿਹਾ ਸਨਮਾਨ ਦਿਤਾ ਜਾਣਾ, ਨਾ ਕੇਵਲ
ਸਿੱਖ ਕੌਮ ਦਾ ਅਪਮਾਨ ਹੋਵੇਗਾ, ਸਗੋਂ ਕੌਮ ਦੇ ਕੁਰਬਾਨੀਆਂ ਭਰੇ ਇਤਿਹਾਸ ਪੁਰ ਵੀ ਸੁਆਲੀਆ ਨਿਸ਼ਾਨ
ਲਾ ਦੇਣ ਦੇ ਤੁਲ ਹੋਵੇਗਾ। ਇਸਦਾ ਕਾਰਣ ਉਹ ਇਹ ਦਸਦੇ ਹਨ ਕਿ ਸ. ਬਾਦਲ ਨੇ ਅਜਿਹਾ ਕੋਈ ਕੰਮ ਨਹੀਂ
ਕੀਤਾ ਜਿਸਦੇ ਲਈ ਉਨ੍ਹਾਂ ਨੂੰ ‘ਫਖ਼ਰ-ਏ-ਕੌਮ—ਪੰਥ ਰਤਨ’ ਦੇ ਖਿਤਾਬ ਨਾਲ ਸਨਮਾਨਿਆ ਜਾਏ। ਉਨ੍ਹਾਂ ਦੇ
ਸੱਤਾ-ਕਾਲ ਦੌਰਾਨ ਤਾਂ ਲਗਾਤਾਰ ਸਿੱਖੀ ਦਾ ਘਾਣ ਹੁੰਦਾ ਚਲਿਆ ਆ ਰਿਹਾ ਹੈ। ਫਲਸਰੂਪ ਅੱਜ ਪੰਜਾਬ ਦੀ
ਹਾਲਤ ਇਹ ਹੋ ਗਈ ਹੋਈ ਹੈ ਕਿ ਉਥੇ ਫੌਜ ਵਿੱਚ ਭਰਤੀ ਹੋਣ ਲਈ ਵੀ ਸਾਬਤ ਸੂਰਤ ਸਿੱਖ ਨੌਜਵਾਨ ਨਹੀਂ
ਮਿਲਦੇ। ਇਹੀ ਨਹੀਂ ਸਿੱਖ ਨੌਜਵਾਨ ਲਗਾਤਾਰ ਨਸ਼ਿਆਂ ਦਾ ਸ਼ਿਕਾਰ ਹੋ ਆਪਣੀ ਜਵਾਨੀ ਬਰਬਾਦ ਕਰ ਰਹੇ ਹਨ।
ਪੰਜਾਬ ਦੀ ਸੱਤਾ ਵਿੱਚ ਅਕਾਲੀਆਂ ਦੇ ਭਾਈਵਾਲ ਭਾਜਪਾਈ ਲਗਾਤਾਰ ਸਿੱਖ ਧਰਮ ਅਤੇ ਇਤਿਹਾਸ ਦੀਆਂ
ਮਾਨਤਾਵਾਂ ਪੁਰ ਸੁਆਲੀਆ ਨਿਸ਼ਾਨ ਲਾਉਂਦੇ ਚਲੇ ਆ ਰਹੇ ਹਨ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ
ਸੱਤਾ-ਅਧੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਨ੍ਹਾਂ ਦਾ ਵਿਰੋਧ ਕਰਨ ਦੀ ਬਜਾਏ ਆਪਣੀਆਂ
ਸਟੇਜਾਂ ਪੁਰ ਬੁਲਵਾ, ਉਨ੍ਹਾਂ ਨੂੰ ਸਿੱਖ ਇਤਿਹਾਸ ਵਿਗਾੜਨ ਦੀ ਖੁਲ੍ਹੀ ਛੋਟ ਦਿੰਦੀ ਚਲੀ ਆ ਰਹੀ
ਹੈ। ਇਸ ਸਥਿਤੀ ਵਿੱਚ ਸ. ਪ੍ਰਕਾਸ਼ ਸਿੰਘ ਬਾਦਲ ਨੂੰ ‘ਫਖ਼ਰ-ਏ-ਕੌਮ—ਪੰਥ ਰਤਨ’ ਦੇ ਖਿਤਾਬ ਨਾਲ
ਸਨਮਾਨਤ ਕਰਨਾ ਉਨ੍ਹਾਂ ਦੀ ਅਗਵਾਈ ਵਿੱਚ ਸਿੱਖ ਧਰਮ ਅਤੇ ਇਤਿਹਾਸ ਦੀਆਂ ਮਾਨਤਾਵਾਂ ਦੇ ਹੋ ਰਹੇ ਘਾਣ
ਨੂੰ ਮਾਨਤਾ ਦੇਣ ਦੇ ਤੁਲ ਹੋਵੇਗਾ। ਉਨ੍ਹਾਂ ਅਨੁਸਾਰ ਸ਼ਾਇਦ ਅਕਾਲ ਤਖ਼ਤ ਤੋਂ ਸ. ਬਾਦਲ ਦਾ ਕੀਤਾ ਜਾ
ਰਿਹਾ ਇਹ ਸਨਮਾਨ ਜਨਰਲ ਡਾਇਰ ਦੇ ਕੀਤੇ ਗਏ ਸਨਮਾਨ ਤੋਂ ਵੀ ਮਾੜਾ ਉਦਾਹਰਣ ਹੋਵੇਗਾ।
ਇਸਦੇ ਨਾਲ ਹੀ ਕੁੱਝ ਵਿਦਵਾਨਾਂ ਵਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਸ. ਬਾਦਲ ਨੂੰ ਅਜਿਹੇ ਸਨਮਾਨ
ਦੀ ਬਖਸ਼ਸ਼ ਕਰਨਾ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਦੀ ਮਜਬੂਰੀ ਹੈ, ਕਿਉਂਕਿ ਉਹ ਆਜ਼ਾਦ ਹੈਸੀਅਤ ਦਾ ਮਾਲਕ
ਨਹੀਂ, ਸਗੋਂ ਸ. ਪ੍ਰਕਾਸ਼ ਸ਼ਿੰਘ ਬਾਦਲ ਦੀ ਨਿਜੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦੀ ਸੱਤਾ-ਅਧੀਨ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਹ ‘ਤਨਖ਼ਾਹਦਾਰ’ ਮੁਲਾਜ਼ਮ ਹੈ। ਮਾਲਕ ਜੋ ਕਹਿਣਗੇ ਉਸਨੂੰ
ਉਹੀ ਕੁੱਝ ਕਰਨਾ ਹੀ ਪਵੇਗਾ, ਨਹੀਂ ਤਾਂ ਉਸ ਨਾਲ ਵੀ ਉਹੋ ਜਿਹਾ ਵਰਤਾਰਾ ਹੀ ਹੋਵੇਗਾ, ਜਿਹੋ ਜਿਹਾ
ਉਨ੍ਹਾਂ ਜਥੇਦਾਰਾਂ ਨਾਲ ਹੁੰਦਾ ਚਲਿਆ ਆ ਰਿਹਾ ਹੈ, ਜਿਨ੍ਹਾਂ ਨੇ ਜ਼ਰਾ ਜਿਹੀ ਵੀ ਆਜ਼ਾਦ ਸੁਰ ਦੇ
ਮਾਲਕ ਹੋਣ ਦਾ ਅਹਿਸਾਸ ਕਰਵਾਉਣ ਦੀ ‘ਨਾਪਾਕ’ ਕੌਸ਼ਿਸ਼ ਕੀਤੀ। ਇਸ ਕਰਕੇ ਉਸਦੇ ਸਿੱਖ ਮਾਨਤਾਵਾਂ ਦਾ
ਰਖਿਅਕ ਹੋਣ ਦੀ ਆਸ ਕਰਨਾ ਮੂਰਖਾਂ ਦੇ ਦੇਸ਼ ਵਿੱਚ ਵਸਣਾ ਹੋਵੇਗਾ।
ਪ੍ਰਸ਼ੰਸਾ: ਉਧਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਇੱਕ ਸੀਨੀਅਰ ਮੁੱਖੀ ਸ. ਹਰਮਨਜੀਤ ਸਿੰਘ
ਨੇ ਸ੍ਰੀ ਅਕਾਲ ਤਖ਼ਤ ਕੇ ਜੱਥੇਦਾਰ ਵਲੋਂ ਸ. ਬਾਦਲ ਦੀਆਂ ਪੰਥਕ ਸੇਵਾਵਾਂ ਨੂੰ ਮੁੱਖ ਰਖਦਿਆਂ
ਉਨ੍ਹਾਂ ਨੂੰ ‘ਫਖਰ-ਏ-ਕੌਮ—ਪੰਥ ਰਤਨ’ ਦੇ ਖਿਤਾਬ ਨਾਲ ਸਨਾਮਾਨਤ ਕੀਤੇ ਜਾਣ ਦੇ ਕੀਤੇ ਗਏ ਐਲਾਨ ਦਾ
ਸੁਆਗਤ ਕਰਦਿਆਂ ਕਿਹਾ ਹੈ ਕਿ ਸ. ਪ੍ਰਕਾਸ਼ ਸਿੰਘ ਬਾਦਲ ਨੇ ਸਿੱਖ ਇਤਿਹਾਸ ਨਾਲ ਸੰਬੰਧਤ ਯਾਦਗਾਰਾਂ
ਸਥਾਪਤ ਕਰ, ਜਿਵੇਂ ਸਿੱਖ ਇਤਿਹਾਸ ਦੀਆਂ ਮਹਾਨ ਘਟਨਾਵਾਂ ਨੂੰ ਸਥਾਈ ਸਜੀਵਤਾ ਪ੍ਰਦਾਨ ਕੀਤੀ ਹੈ,
ਉਸਦੇ ਲਈ ਉਨ੍ਹਾਂ ਦੀ ਜਿਤਨੀ ਵੀ ਪ੍ਰਸ਼ੰਸਾ ਕੀਤੀ ਜਾਏ ਘਟ ਹੈ। ਇਸ ਸਥਿਤੀ ਵਿੱਚ ਸ੍ਰੀ ਅਕਾਲ ਤਖ਼ਤ
ਦੇ ਜੱਥੇਦਾਰ ਵਲੋਂ ਉਨ੍ਹਾਂ ਨੂੰ ਸਨਮਾਨਤ ਕੀਤੇ ਜਾਣ ਦਾ ਕੀਤਾ ਗਿਆ ਫੈਸਲਾ ਸਿੱਖਾਂ ਦੀਆਂ
ਭਾਵਨਾਵਾਂ ਦੇ ਅਨੁਕੂਲ ਹੀ ਹੈ। ਇਸੇਤਰ੍ਹਾਂ ਦਲ ਦੀ ਦਿੱਲੀ ਪ੍ਰਦੇਸ਼ ਦੀ ਇਕਾਈ ਦੇ ਜਨਰਲ ਸਕੱਤ੍ਰ ਸ.
ਪਰਮਜੀਤ ਸਿੰਘ ਰਾਣਾ ਅਤੇ ਮੀਤ ਪ੍ਰਧਾਨ ਸ. ਕੁਲਦੀਪ ਸਿੰਘ ਸਾਹਨੀ ਨੇ ਵੱਖ-ਵੱਖ ਬਿਆਨਾਂ ਵਿੱਚ ਕਿਹਾ
ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖ਼ਤ ਤੋਂ ਸਨਮਾਨਤ ਕੀਤਾ ਜਾਣਾ ਇੱਕ ਤਰ੍ਹਾਂ ਨਾਲ ਸਮੁਚੇ
ਪੰਥ ਦਾ ਸਨਮਾਨ ਹੈ। ਇਨ੍ਹਾਂ ਮੁਖੀਆਂ ਦਾ ਮੰਨਣਾ ਹੈ ਕਿ ਇੱਕ ਲੰਮੇਂ ਸਮੇਂ ਤੋਂ ਬਾਅਦ ਪੰਜਾਬ ਦੇ
ਕਿਸੇ ਸੱਤਾਧਾਰੀ ਨੇ ਸਿੱਖ ਇਤਿਹਾਸ ਨਾਲ ਸੰਬੰਧਤ ਮਹੱਤਵਪੂਰਣ ਯਾਦਗਾਰਾਂ ਸਥਾਪਤ ਕਰਨ ਦੇ ਪੰਥਕ
ਸੁਪਨੇ ਨੂੰ ਸਾਕਾਰ ਕਰਨ ਦਾ ਸਾਹਸ ਕੀਤਾ ਹੈ।
ਦਿੱਲੀ ਗੁਰਦੁਆਰਾ ਕਮੇਟੀ ਦੇ ਸੱਤਾਧਾਰੀਆਂ ਦੇ ਵਿਰੋਧੀ: ਇਉਂ ਜਾਪਦਾ ਹੈ ਜਿਵੇਂ ਦਿੱਲੀ ਸਿੱਖ
ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੱਤਾਧਾਰੀਆਂ ਦੇ ਵਿਰੋਧੀਆਂ ਕੋਲ ਇੱਕੋ ਇੱਕ ਏਜੰਡਾ ‘ਆਨੇ-ਬਹਾਨੇ’
ਸੱਤਾਧਾਰੀਆਂ ਦਾ ਵਿਰੋਧ ਕਰਦਿਆਂ ਰਹਿਣਾ ਹੀ ਹੈ। ਉਹ ਇਸ ਗਲ ਨੂੰ ਸੋਚਣ-ਸਮਝਣ ਲਈ ਤਿਆਰ ਹੀ ਨਹੀਂ
ਕਿ ਜਿਸਤਰ੍ਹਾਂ ਉਹ ਆਏ ਦਿਨ ਬਿਨਾਂ ਮੌਕਾ-ਬੇਮੌਕਾ ਦੇਖੇ ਸੱਤਾਧਾਰੀਆਂ ਦਾ ਵਿਰੋਧ ਕਰਦੇ ਚਲੇ ਆ ਰਹੇ
ਹਨ, ਉਸ ਨਾਲ ਸੱਤਾਧਾਰੀਆਂ ਦਾ ਤਾਂ ਸ਼ਾਇਦ ਹੀ ਕੁੱਝ ਵਿਗੜ ਰਿਹਾ ਹੋਵੇ, ਪ੍ਰੰਤੂ ਉਨ੍ਹਾਂ ਦੇ ਆਪਣੇ
ਸੰਬੰਧ ਵਿੱਚ ਲੋਕਾਂ, ਵਿਸ਼ੇਸ ਰੂਪ ਵਿੱਚ ਸਿੱਖਾਂ ਵਿੱਚ ਇਹ ਸੰਦੇਸ਼ ਜ਼ਰੂਰ ਜਾ ਰਿਹਾ ਹੈ ਕਿ ਇਤਿਹਾਸਕ
ਗੁਰਦੁਆਰਿਆਂ ਅਤੇ ਉਨ੍ਹਾਂ ਦੇ ਕੰਪਲੈਕਸ ਵਿੱਚ ਸੰਗਤਾਂ ਲਈ ਸਹੂਲਤਾਂ ਵਿੱਚ ਕੀਤਾ ਜਾ ਰਿਹਾ ਵਾਧਾ
ਅਤੇ ਉਨ੍ਹਾਂ ਦੇ ਆਸੇ-ਪਾਸੇ ਨੂੰ ਸੰਵਾਰਨ ਦੇ ਉਦੇਸ਼ ਨਾਲ ਕੀਤੇ ਜਾ ਰਹੇ ਕੰਮਾਂ ਨੂੰ ਆਮ ਸਿੱਖਾਂ
ਪਾਸੋਂ ਮਿਲ ਰਹੀ ਪ੍ਰਸ਼ੰਸਾ, ਉਹ ਪਚਾ ਨਹੀਂ ਪਾ ਰਹੇ। ਜਿਸ ਕਾਰਣ ਉਹ ਪ੍ਰੇਸ਼ਾਨ ਹੋ, ਸੱਤਾਧਾਰੀਆਂ
ਵਿਰੁਧ ਕਥਿਤ ਦੋਸ਼ ਲਾ ਦਿਲ ਦੀ ਭੜਾਸ ਕਢਣ ਤੇ ਮਜਬੂਰ ਹੋ ਰਹੇ ਹਨ।
ਪਿਛਲੇ ਮਹੀਨੇ ਦੇ ਆਖਰੀ ਹਫਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਸੀਸਗੰਜ
ਸਾਹਿਬ ਦੇ ਕੰਪਲੈਕਸ ਵਿੱਚ ਕਾਰ-ਪਾਰਕਿੰਗ, ਲੰਗਰ ਹਾਲ ਅਤੇ ਨਿਵਾਸ ਦਾ ਵਿਸਥਾਰ ਕਰਨ ਦੇ ਉਦੇਸ਼ ਨਾਲ
ਨੀਂਹ ਪੱਥਰ ਰਖਣ ਦੀ ਰਸਮ ਅਦਾ ਕਰਨ ਲਈ ਗੁਰਦੁਆਰਾ ਸਾਹਿਬ ਵਿਖੇ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ।
ਉਸੇ ਦਿਨ ਵਿਰੋਧੀਆਂ ਵਲੋਂ ਸੱਤਾਧਾਰੀਆਂ ਵਿਰੁਧ ਛਪਵਾਏ ਪੋਸਟਰਾਂ ਨਾਲ ਦਿੱਲੀ ਦੀਆਂ ਦੀਵਾਰਾਂ ਭਰ
ਦਿਤੀਆਂ ਗਈਆਂ ਅਤੇ ਅਕਾਲੀਆਂ ਦੇ ਹੀ ਇੱਕ ਗੁਟ ਵਲੋਂ ਗੁਰਦੁਆਰਾ ਸੀਸਗੰਜ ਦੇ ਕੰਪਲੈਕਸ ਵਿੱਚ ਕੀਤੇ
ਜਾ ਰਹੇ ਵਿਕਾਸ ਕੰਮਾਂ ਦੇ ਵਿਰੁਧ ਦਿੱਤੇ ਗਏ ਬਿਆਨ ਵੀ ਦੋ-ਇੱਕ ਅਖਬਾਰਾਂ ਵਿੱਚ ਮੋਟੀਆਂ-ਮੋਟੀਆਂ
ਸੁਰਖੀਆਂ ਨਾਲ ਛਪੇ ਹੋਏ ਵੇਖਣ ਨੂੰ ਮਿਲੇ, ਜਿਨ੍ਹਾਂ ਨੂੰ ਸ਼ਾਇਦ ਹੀ ਆਮ ਸਿੱਖਾਂ ਵਲੋਂ ਪਸੰਦ ਕੀਤਾ
ਗਿਆ ਹੋਵੇ।
ਨਾਦਾਨ ਦੋਸਤ: ਗਲ ਇਥੇ ਹੀ ਨਹੀਂ ਮੁੱਕੀ, ਇਸਤੋਂ ਅਗਲੇ ਹੀ ਦਿਨ ਇੱਕ ਅਕਾਲੀ ਗੁਟ ਦੇ
ਮੁੱਖੀ ਦਾ ਬਿਆਨ ਅਖਬਾਰਾਂ ਵਿੱਚ ਛਪਿਆ, ਜਿਸ ਵਿੱਚ ਉਸਨੇ ਦਿੱਲੀ ਦੇ ਇੱਕ ਸਿੱਖ ਮੰਤਰੀ ਦੇ ਨਿਵਾਸ
ਤੇ ਹੋਏ ਸਵਾਗਤ ਸਮਾਰੋਹ ਵਿੱਚ ਸ਼ਰਾਬ ਅਤੇ ਕਬਾਬ ਪਰੋਸੇ ਜਾਣ ਦੀ ਚਰਚਾ ਕਰਦਿਆਂ ਹੋਇਆਂ, ਉਥੇ ਦਿੱਲੀ
ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੱਤਾਧਾਰੀ ਗੁਟ ਦੇ ਮੈਂਬਰਾਂ ਦੇ ਨਾਲ ਸਰਨਾ-ਭਰਾਵਾਂ ਦੀ
ਮੌਜੂਦਗੀ ਨੂੰ ਲੈ ਕੇ ਉਨ੍ਹਾਂ ਦੀ ਤਿੱਖੀ ਅਲੋਚਨਾ ਕੀਤੀ ਗਈ ਹੋਈ ਸੀ। ਉਥੇ ਮੌਜੂਦ ਹੋਰ ਲੋਕਾਂ
ਵਿਚੋਂ ਕਈਆਂ ਦੇ ਅਨੁਸਾਰ ਉਥੇ ਅਜਿਹਾ ਕੁੱਝ ਵੀ ਪਰੋਸਿਆ ਨਹੀਂ ਸੀ ਗਿਆ, ਜਿਸਦੀ ਬਿਆਨ ਵਿੱਚ ਚਰਚਾ
ਕੀਤੀ ਗਈ ਹੈ ਅਤੇ ਜਿਸਨੂੰ ਲੈ ਕੇ ਕਿਸੇ ਨੂੰ ਕੋਈ ਇਤਰਾਜ਼ ਹੋ ਸਕਦਾ। ਫਿਰ ਵੀ ਲੋਕਾਂ ਦਾ ਮੰਨਣਾ ਹੈ
ਕਿ ਮੇਜਬਾਨ ਵਲੋਂ ਖਾਣੇ ਵਿੱਚ ਕੀ ਪਰੋਸਿਆ ਗਿਆ, ਉਸਨੂੰ ਲੈ ਕੇ ਮਹਿਮਾਨਾਂ ਪੁਰ ਤਾਂ ਉਂਗਲੀ ਉਠਾਈ
ਹੀ ਨਹੀਂ ਜਾ ਸਕਦੀ।
ਮੰਨਿਆ ਜਾਂਦਾ ਹੈ ਕਿ ਜਿਵੇਂ ਉਸਨੇ ਸਰਨਾ-ਭਰਾਵਾਂ ਨੂੰ ਘੇਰਨ ਦੇ ਨਾਂ ਤੇ ਦਿੱਲੀ ਦੇ ਸਿੱਖ ਮੰਤਰੀ
ਪੁਰ ਸ਼ਰਾਬ ਔਰ ਕਬਾਬ ਪਰੋਸਣ ਦਾ ਦੋਸ਼ ਲਾ, ਉਸਦੀ ਛਬੀ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਸ ਨਾਲ
ਉਸਨੇ ਜਾਣੇ-ਅਨਜਾਣੇ ਆਪਣੇ ਹੀ ਇੱਕ ਸਹਿਯੋਗੀ, ਦਿੱਲੀ ਸਰਕਾਰ ਦੇ ਸੰਸਦੀ ਸਕੱਤ੍ਰ ਨੂੰ ਹੀ ਸ਼ਕ ਦੇ
ਘੇਰੇ ਵਿੱਚ ਲਿਆ ਖੜਿਆਂ ਕੀਤਾ ਹੈ। ਕਿਉਂਕਿ ਪਹਿਲਾਂ ਤੋਂ ਹੀ ਮੰਨਿਆ ਜਾਂਦਾ ਚਲਿਆ ਆ ਰਿਹਾ ਹੈ ਕਿ
ਉਸਦੀ ਸੰਬੰਧਤ ਸਿੱਖ ਮੰਤਰੀ ਨਾਲ ਨਹੀਂ ਬਣਦੀ। ਵੈਸੇ ਜਿਥੋਂ ਤਕ ਉਸ ਸੰਸਦੀ ਸਕੱਤ੍ਰ ਦੀ ਗਲ ਹੈ,
ਉਸਨੂੰ ਅਸੀਂ ਕਈ ਵਰ੍ਹਿਆਂ ਤੋਂ ਜਾਣਦੇ ਹਾਂ, ਜਿਸ ਕਾਰਣ ਸਾਨੂੰ ਵਿਸ਼ਵਾਸ ਨਹੀਂ ਹੁੰਦਾ ਕਿ ਉਸਨੇ
ਅਜਿਹੀ ਘਟੀਆ ਰਾਜਨੀਤੀ ਕਰਨ ਦੇ ਸੰਬੰਧ ਵਿੱਚ ਕਦੀ ਸੋਚਿਆ ਵੀ ਹੋਵੇਗਾ। ਪ੍ਰੰਤੂ ਲੋਕਾਂ ਦੀ ਜ਼ੁਬਾਨ
ਹੈ, ਉਹ ਤਾਂ ਬੰਦ ਨਹੀਂ ਕੀਤੀ ਜਾ ਸਕਦੀ। ਕਹਿੰਦੇ ਹਨ ਕਿ ਐਵੇਂ ਹੀ ਤਾਂ ਨਹੀਂ ਕਿਹਾ ਜਾਂਦਾ ਕਿ
‘ਨਾਦਾਂ ਦੋਸਤ ਨਾਲੋਂ ਦਾਨਾ ਦੁਸ਼ਮਣ ਕਈ ਗੁਣਾ ਚੰਗਾ ਹੁੰਦਾ ਹੈ’, ਜੋ ਮੌਕਾ-ਮਾਹੋਲ ਵੇਖ ਕੇ ਤਾਂ ਗਲ
ਕਰਦਾ ਹੈ। ਨਾਦਾਂ ਦੋਸਤਾਂ ਦੇ ਸੰਬੰਧ ਵਿੱਚ ਕੀ ਕਿਹਾ ਜਾਏ ਉਹ ਸੋਚ-ਸਮਝ ਤੋਂ ਕੰਮ ਲੈਣ ਦੀ ਬਜਾਏ
ਕਈ ਵਾਰ ਅਜਿਹੀਆਂ ਗਲਾਂ ਕਰ ਜਾਂਦੇ ਹਨ, ਜਿਨ੍ਹਾਂ ਕਾਰਣ ਉਹ ਆਪ ਹੀ ਨਹੀਂ, ਸਗੋਂ ਉਨ੍ਹਾਂ ਦੇ ਆਪਣੇ
ਸਾਥੀ ਵੀ ਦੋਸ਼ੀਆਂ ਦੇ ਕਟਹਿਰੇ ਵਿੱਚ ਖੜੇ ਹੋ ਜਾਂਦੇ ਹਨ। ਅਜਿਹਾ ਹੀ ਉਸ ਅਕਾਲੀ ਮੁੱਖੀ ਨੇ ਕੀਤਾ।
ਉਸਨੇ ਸਿੱਖ ਮੰਤਰੀ ਪੁਰ ਆਧਾਰਹੀਨ ਦੋਸ਼ ਲਾ, ਲੋਕਾਂ ਦੇ ਦਿਲ ਵਿੱਚ ਇਹ ਸ਼ੰਕਾ ਪੈਦਾ ਕਰ ਦਿਤੀ ਕਿ
ਅਜਿਹਾ ਉਸਨੇ ਆਪਣੇ ਸਹਿਯੋਗੀ ਦਿੱਲੀ ਸਰਕਾਰ ਦੇ ਸੰਸਦੀ ਸਕੱਤ੍ਰ ਦੇ ਇਸ਼ਾਰੇ ਤੇ ਹੀ ਕੀਤਾ ਹੈ।
ਰਾਮੂਵਾਲੀਆ ਦੀ ‘ਘਰ ਵਾਪਸੀ’ : ਪਿਛਲੇ ਦਿਨੀਂ ਸ. ਬਲਵੰਤ ਸਿੰਘ ਰਾਮੂਵਾਲੀਆ ਨੇ ਆਪਣੀ ਲੋਕ
ਭਲਾਈ ਪਾਰਟੀ ਭੰਗ ਕਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ, ਜਿਸਨੂੰ ਸ.
ਪ੍ਰਕਾਸ਼ ਸਿੰਘ ਬਾਦਲ ਨੇ ਸ. ਰਾਮੂਵਾਲੀਆ ਦੀ ‘ਘਰ ਵਾਪਸੀ’ ਕਰਾਰ ਦਿੱਤਾ ਹੈ। ਜਾਪਦਾ ਹੈ ਕਿ ਸ.
ਰਾਮੂਵਾਲੀਆ ਦੀ ‘ਘਰ ਵਾਪਸੀ’ ਨਾਲ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸ. ਸੁਖਬੀਰ ਸਿੰਘ ਬਾਦਲ ਦੀਆਂ
ਬਾਂਛਾਂ ਖਿਲ ਗਈਆਂ ਹਨ। ਜਿਥੇ ਸ. ਪ੍ਰਕਾਸ਼ ਸਿੰਘ ਬਾਦਲ ਨੇ ਇਹ ਕਹਿੰਦਿਆਂ ਹੋਇਆਂ ਕਿ ਇਸ ਤੋਂ
ਪਹਿਲਾਂ ਕਦੀ ਉਨ੍ਹਾਂ ਨੂੰ ਇਤਨੀ ਖੁਸ਼ੀ ਨਹੀਂ ਸੀ ਹੋਈ, ਦਾਅਵਾ ਕੀਤਾ ਕਿ ਹੁਣ ਤਾਂ ਪੰਜਾਬ ਵਿੱਚ
ਕਾਂਗ੍ਰਸ ਦਾ ਸਫਾਇਆ ਨਿਸ਼ਚਿਤ ਹੈ, ਉਥੇ ਹੀ ਸ. ਸੁਖਬੀਰ ਸਿੰਘ ਬਾਦਲ ਨੇ ਦਾਅਵਾ ਵੀ ਕਰ ਦਿਤਾ ਕਿ
ਹੁਣ ਤਾਂ ਸ਼੍ਰੋਮਣੀ ਅਕਾਲੀ ਦਲ ਪੰਝੀ ਸਾਲ ਨਹੀਂ, ਪੰਜਾਹ ਸਾਲ ਪੰਜਾਬ ਪੁਰ ਰਾਜ ਕਰੇਗਾ।
…ਅਤੇ ਅੰਤ ਵਿੱਚ: ਇਉਂ ਜਾਪਦਾ ਹੈ ਜਿਵੇਂ ਸੀਨੀਅਰ ਅਤੇ ਜੂਨੀਅਰ ਬਾਦਲ ਨੂੰ ਸ. ਰਾਮੂਵਾਲੀਆ
ਦੇ ਰੂਪ ਵਿੱਚ ਕੋਈ ‘ਗਿਦੜਸਿੰਘੀ’ ਹੱਥ ਲਗ ਗਈ ਹੈ, ਜਿਸਦੇ ਸਹਾਰੇ ਉਹ ਕਾਂਗ੍ਰਸ ਨੂੰ ਪੰਜਾਹ ਸਾਲਾਂ
ਲਈ ਪੰਜਾਬ ਤੋਂ ਬਾਹਰ ਖਦੇੜ ਦੇਣਗੇ। ਉਨ੍ਹਾਂ ਨੂੰ ਸ਼ਾਇਦ ਪਤਾ ਨਹੀਂ ਕਿ ਜਦੋਂ ਤੋਂ ਸ. ਰਾਮੂਵਾਲੀਆ
ਨੇ ਲੋਕ ਭਲਾਈ ਪਾਰਟੀ ਦਾ ਗਠਨ ਕੀਤਾ ਹੈ ਤਦ ਤੋਂ ਉਨ੍ਹਾਂ ਦੀ ਪਾਰਟੀ ਦੇ ਕਿਸੇ ਮੁੱਖੀ ਦੀ ਗਲ ਤਾਂ
ਦੂਰ ਰਹੀ, ਉਹ ਆਪ ਵੀ ਕੋਈ ਚੋਣ ਜਿਤ ਨਹੀਂ ਸਨ ਸਕੇ। ਅਜਿਹੀ ਸਥਿਤੀ ਵਿੱਚ ਸ਼੍ਰੋਮਣੀ ਅਕਾਲੀ ਦਲ
(ਬਾਦਲ) ਵਿੱਚ ਮੁੜਨ ਦਾ ਲਾਭ ਸ. ਰਾਮੂਵਾਲੀਆ ਨੂੰ ਤਾਂ ਮਿਲੇਗਾ ਹੀ, ਪ੍ਰੰਤੂ ਸ਼੍ਰੋਮਣੀ ਅਕਾਲੀ ਦਲ
(ਬਾਦਲ) ਜ਼ਰੁਰ ਘਾਟੇ ਵਿੱਚ ਰਹੇਗਾ, ਅਜਿਹਾ ਪੰਜਾਬ ਦੀ ਰਾਜਨੀਤੀ ਦੇ ਮਾਹਿਰਾਂ ਦਾ ਮੰਨਣਾ ਹੈ।
Mobile : + 91 98 68 91 77 31
{ਨੋਟ:- ਪਿਛਲੇ ਹੋਰ ਪੱਤਰ ਪੜ੍ਹਨ ਲਈ ਐਰੋ (ਤੀਰ) ਨੂੰ ਕਲਿਕ ਕਰੋ ਜਾਂ ਉਪਰ ਪੰਨੇ ਦੀ ਚੋਣ ਕਰੋ ਜੀ}