(31/01/12)
ਡਾ: ਇਕਬਾਲ ਸਿੰਘ ਢਿੱਲੋਂ
ਮਾਨਯੋਗ ਸੰਪਾਦਕ ਜੀ,
ਆਪ ਜੀ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਪ੍ਰਵਾਨ ਹੋਵੇ ਜੀ।
ਸਿਖਮਾਰਗ ਵੈਬਸਾਈਟ ਉਤੇ ਪਿਛਲੇ ਹਫਤੇ ਪਾਏ ਗਏ ਮੇਰੇ ਲੇਖ “ਧੂੰਦਾ ਸੰਕਟ ਬਨਾਮ ‘ਅਕਾਲ ਤਖਤ’ ਵਿਵਸਥਾ”
ਵਿਚਲੇ ਵਿਸ਼ੇ ਦੇ ਸਬੰਧ ਵਿੱਚ ਮੈਂ ਪਾਠਕਾਂ ਦਾ ਧਿਆਨ ਇੱਕ ਵੈਬਸਾਈਟ ਵੱਲ ਦੁਆਉਣਾ ਚਾਹੁੰਦਾ ਹਾਂ
ਜਿਸਦੇ ਨਾਲ ਸਾਬਕਾ ‘ਜੱਥੇਦਾਰ’ ਦਰਸ਼ਨ ਸਿੰਘ ਜੀ ਦਾ ਅਤੀ ਨੇੜਲਾ ਸਬੰਧ ਹੈ। ਇਹ ਵੈਬਸਾਈਟ ਭਾਈ
ਸਰਬਜੀਤ ਸਿੰਘ ਧੂੰਦਾ ਜੀ ਨੁੰ ‘ਅਕਾਲ-ਤਖਤ’ ਉਤੇ ਪੇਸ਼ ਹੋਣ ਲਈ ਦਿਸ਼ਾ-ਨਿਰਦੇਸ਼ ਜਾਰੀ ਕਰ ਰਿਹਾ ਲਗਦਾ
ਹੈ। ਅਸਲ ਵਿੱਚ ਇਹ ਵੈਬਸਾਈਟ ਭਾਈ ਧੂੰਦਾ ਜੀ ਨੂੰ ਵੀ ਸਾਬਕਾ ‘ਜੱਥੇਦਾਰ’ ਦਰਸ਼ਨ ਸਿੰਘ ਜੀ ਵੱਲੋਂ
‘ਅਕਾਲ-ਤਖਤ’ ਉਤੇ ਪੇਸ਼ ਹੋਣ ਵੇਲੇ ਅਪਣਾਏ ਗਏ ਰਸਤੇ ਉਤੇ ਚਲਾਉਣਾ ਚਾਹੁੰਦਾ ਹੈ। ਸਾਬਕਾ ‘ਜੱਥੇਦਾਰ’
ਦਰਸ਼ਨ ਸਿੰਘ ਜੀ ਦੇ ‘ਅਕਾਲ-ਤਖਤ’ ਉਤੇ ਪੇਸ਼ ਹੋਣ ਬਾਰੇ ਮੇਰਾ ਲੇਖ “ਸਾਬਕਾ ‘ਜੱਥੇਦਾਰ’ ਦਾ ਖਿਆਲੀ
ਅਕਾਲ ਤਖਤ” ਸਿਖਮਾਰਗ ਵੈਬਸਾਈਟ ਉਤੇ (ਲੇਖ ਲੜੀ ਚੌਥੀ ਵਿਚ) ਪੜ੍ਹਿਆ ਜਾ ਸਕਦਾ ਹੈ।
ਸਾਬਕਾ ‘ਜੱਥੇਦਾਰ’ ਜੀ ਦੀ ਪਾਈ ਹੋਈ ਦੋਗਲੇਪਨ ਦੀ ਲੀਹ ਨੂੰ ਪੱਕਿਆਂ ਕਰਨ ਦੇ ਮਕਸਦ ਦੀ ਪਰਾਪਤੀ ਲਈ
ਵਿਚਾਰ-ਅਧੀਨ ਵੈਬਸਾਈਟ ਦੇ ਹੋਮ-ਪੇਜ (ਪਹਿਲਾ ਸਫਾ) ਰਾਹੀਂ ਸਿਖ ਕੌਮ ਨੂੰ ਇੱਕ ਬੜਾ ਹੀ ਮਨਮੱਤ
ਭਰਿਆ ਸੰਦੇਸ਼ ਭੇਜਿਆ ਜਾ ਰਿਹਾ ਹੈ। ਵੈਬਸਾਈਟ ਦੇ ਇਸ ਪਹਿਲੇ ਸਫੇ ਦੇ ਉਤਲੇ ਹਿੱਸੇ ਦੇ ਵਿਚਕਾਰ
ਸਿਖ-ਪਰਚਾਰਕ ਭਾਈ ਸਰਬਜੀਤ ਸਿੰਘ ਧੂੰਦਾ ਜੀ ਅਤੇ ਸਾਬਕਾ ‘ਜੱਥੇਦਾਰ’ ਦਰਸ਼ਨ ਸਿੰਘ ਜੀ ਦੀ ਨਵਜੋਤ
ਸਿੱਧੂ ਸਟਾਈਲ ਵਿੱਚ ਖਿੜਖਿੜਾ ਕੇ ਹੱਸਦੇ ਹੋਏ ਇਕੱਠੀ ਖਿਚਵਾਈ ਗਈ ਤਸਵੀਰ ਲਗਾਈ ਹੋਈ ਹੈ (ਜਦੋਂ ਕਿ
ਅੱਜ ਸਿਖ ਕੌਮ ਧਾਹਾਂ ਮਾਰ-ਮਾਰ ਕੇ ਰੋ ਰਹੀ ਹੈ!)। ਇਸ ਸਫੇ ਦੇ ਖੱਬੇ ਹਿੱਸੇ ਵਿੱਚ ਉਪੱਰ ਕਰਕੇ
‘ਅਕਾਲ ਬੁੰਗਾ’ ਨਾਮੀ ਇਮਾਰਤ ਵਿਖਾਈ ਦੇ ਰਹੀ ਹੈ। ਇਮਾਰਤ ਦੀ ਇਸ ਤਸਵੀਰ ਦੇ ਹੇਠਲੇ ਹਿੱਸੇ ਤੇ
ਹੇਠਾਂ ਦਿੱਤੇ ਅਨਸਾਰ ਲਿਖਿਆ ਹੋਇਆ ਹੈ:
“ਗੁਰੁ ਹਰਗੋਬਿੰਦ ਪਾਤਸ਼ਾਹ ਜੀ ਦਾ ਅਕਾਲ ਤਖਤ ਅਸਥਾਨ”
ਉਪਰੋਕਤ ਤੋਂ ਸਪਸ਼ਟ ਹੈ ਕਿ ਇਹ ਇੱਕ ਅਸਥਾਨ ਹੈ ਅਤੇ ਇੱਥੇ ਸ੍ਰੀ ਗੁਰੁ ਹਰਗੋਬਿੰਦ ਜੀ ਦਾ ਉਸਾਰਿਆ
ਹੋਇਆ ਤਖਤ ਮੌਜੂਦ ਨਹੀਂ। ਛੇਵੇਂ ਗੁਰੁ ਜੀ ਨੇ ਉਸ ਤਖਤ ਦਾ ਨਾਮ ‘ਅਕਾਲ ਤਖਤ’ ਨਹੀਂ ਰਖਿਆ ਸੀ
(ਵੇਰਵੇ ਲਈ ਉਪਰੋਕਤ ਲੇਖ ਪੜ੍ਹੋ ਜੀ)। ਇਸ ਅਸਥਾਨ ਤੇ ਜੋ ਵਿਖਾਇਆ ਗਿਆ ਹੈ ਉਹ ਸ੍ਰੀ ਗੁਰੁ
ਹਰਗੋਬਿੰਦ ਜੀ ਦੇ ਤਖਤ ਨੂੰ ਅਲੋਪ ਕਰਕੇ ਉਸਾਰੀ ਗਈ ਇੱਕ ਇਮਾਰਤ ਹੈ। ਜਾਂ ਇਓਂ ਕਹਿ ਲਵੋ ਕਿ ਇਹ
ਇਮਾਰਤ ਸ੍ਰੀ ਗੁਰੁ ਹਰਗੋਬਿੰਦ ਜੀ ਦੇ ਤਖਤ ਨੂੰ ‘ਸ਼ਹੀਦ’ ਕਰਨ ਉਪਰੰਤ ਮੰਦਭਾਵਨਾ ਨਾਲ ਸਥਾਪਤ ਕੀਤੀ
ਗਈ ਹੋਈ ਉਸ ਤਖਤ ਦੀ ਮੜ੍ਹੀ ਜਾਂ ਸਮਾਧ ਹੈ। ਇਸੇ ਤਰਜ਼ ਤੇ ਇਸ ਅਸਥਾਨ ਨੂੰ ਇੱਕ ਮਕਬਰਾ ਵੀ ਕਿਹਾ ਜਾ
ਸਕਦਾ ਹੈ। ਇਸ ਤਰ੍ਹਾਂ ਤਾਂ ਇਸ ਅਸਥਾਨ ਤੇ ਨਤਮਸਤਕ ਹੋਣਾ ਮੜ੍ਹੀ ਪੂਜਾ ਦੇ ਸਮਾਨ ਹੋ ਜਾਂਦਾ ਹੈ
ਜਿਸ ਦੀ ਆਗਿਆ ਗੁਰਮੱਤ ਨਹੀਂ ਦਿੰਦੀ। ਇਮਾਰਤ ਦੀ ਉਪੱਰ ਦਿੱਤੀ ਤਸਵੀਰ ਦੇ ਉਪਰਲੇ ਹਿੱਸੇ ਤੇ ਖੱਬੇ
ਪਾਸੇ ਵੱਲ ‘ਖਾਲਸਾ ਪੰਥ’ ਲਿਖਿਆ ਹੋਇਆ ਹੈ। ਹੁਣ ਸਵਾਲ ਇਹ ਪੈਦਾ ਹੋ ਜਾਂਦਾ ਹੈ ਕਿ ਕੀ ਮੜ੍ਹੀ,
ਸਮਾਧ ਜਾਂ ਮਕਬਰੇ ਦੀ ਪੂਜਾ ਦੇ ਅਸਥਾਨ ਨਾਲ ‘ਖਾਲਸਾ ਪੰਥ’ ਦਾ ਕੋਈ ਸਬੰਧ ਹੋ ਸਕਦਾ ਹੈ?
ਉਪਰੋਕਤ ਤਸਵੀਰ ਦੇ ਥੱਲੇ ਹੇਠਾਂ ਦਿੱਤੇ ਅਨੁਸਾਰ ਲਿਖਿਆ ਹੋਇਆ ਹੈ:
“ਇਕ ਹੈ ਸੱਚੇ’ ਦਾ ਸਿਰਜਿਆ ਸੱਚਾ ਤਖਤ”
ਜੋ ਕਿ ਕਿਸੇ ਤਖਤ ਦੀ ਗੈਰਮੌਜੂਦਗੀ ਵਿੱਚ ਅਤੇ ਉਪੱਰ ਦਰਸਾਈ ਮੜ੍ਹੀ-ਪੂਜਾ ਦੀ ਮਨਮੱਤ ਨੂੰ ਧਿਆਨ
ਵਿੱਚ ਰੱਖਦੇ ਹੋਏ ਇੱਕ ਕੋਰਾ ਝੂਠ ਹੈ। ਇਸ ਲਈ ਇੱਥੇ ਹੇਠਾਂ ਦਿੱਤੇ ਅਨੁਸਾਰ ਲਿਖਿਆ ਹੋਣਾ ਚਾਹੀਦਾ
ਹੈ:
“ਇਕ ਹੈ ਦੋਗਲਿਆਂ ਦਾ ਕਲਪਿਆ ਝੂਠਾ ਤਖਤ”
ਕਿਉਂਕਿ ਇਸ ਦੇ ਸਾਹਮਣੇ ਸੱਜੇ ਪਾਸੇ ਵੱਲ ਨੂੰ ‘ਜੱਥੇਦਾਰ’ ਜੂੰਡਲੀ ਦੇ ‘ਸਕਤਰੇਤ’ ਦੀ ਤਸਵੀਰ ਦੇ
ਥੱਲੇ ਪਹਿਲਾਂ ਹੀ ਸਹੀ ਤੌਰ ਤੇ ਹੇਠਾਂ ਦਿੱਤੇ ਅਨੁਸਾਰ ਲਿਖਿਆ ਹੋਇਆ ਹੈ:
“ਦੂਜਾ ਹੈ ਝੂਠਿਆਂ ਦਾ ਬਣਾਇਆ ਝੂਠਾ ਤਖਤ”
ਅਤੇ ਖੱਬੇ ਪਾਸੇ ਦੀ ਤਸਵੀਰ ਦੇ ਕੋਨੇ ਵਿੱਚ ਲਿਖੇ ‘ਖਾਲਸਾ ਪੰਥ’ ਦੀ ਜਗਹ ਤੇ ਲਿਖਿਆ ਹੋਣਾ
ਚਾਹੀਦਾ ਹੈ, ‘ਦੋਗਲਾ ਪੰਥ’।
ਉਪਰੋਕਤ ਤਬਦੀਲੀਆਂ ਦਾ ਕੀਤਾ ਜਾਣਾ ਇਸ ਲਈ ਜ਼ਰੂਰੀ ਹੈ ਕਿ ਭਾਈ ਧੂੰਦਾ ਜੀ ਸੁਚੇਤ ਹੋ ਜਾਣ ਅਤੇ ਜ਼ਰਾ
ਸੋਚ ਸਮਝ ਕੇ ਹੀ ਅਗਲਾ ਕਦਮ ਪੁੱਟਣ।
ਗੁਰੁ ਦੇ ਸੱਚੇ ਸਿਖ ਸ੍ਰੀ ਗੁਰੁ ਹਰਗੋਬਿੰਦ ਜੀ ਦੇ ਤਖਤ ਦੇ ‘ਅਸਲੀ ਸਿਧਾਂਤ’ (ਪੀਰੀ ਨਾਲ ਮੀਰੀ
ਨੂੰ ਵੀ ਅਪਣਾਉਣਾ) ਨੂੰ ਯਾਦ ਰੱਖਦੇ ਹੋਏ ਆਪਣੇ ਗੁਰੂ ਸ੍ਰੀ ਗੁਰੁ ਗ੍ਰੰਥ ਜੀ ਦੇ ਅੱਗੇ ਜਵਾਬਦੇਹ
ਹੁੰਦੇ ਹਨ, ਨਾ ਤਾਂ ‘ਝੂਠੇ ਬੁਰਛਾਗਰਦਾਂ’ ਦੇ ਅੱਡੇ ਦੇ ਅੱਗੇ ਅਤੇ ਨਾ ਹੀ ‘ਦੋਗਲੇ ਮਨਮੱਤੀਏ’ ਬਣ
ਕੇ ਕਿਸੇ ਮੜ੍ਹੀ, ਸਮਾਧ ਜਾਂ ਮਕਬਰੇ ਦੇ ਅੱਗੇ ਭਾਵੇਂ ਉੱਥੇ ਡੇਰਿਆਂ ਦੀ ਤਰਜ਼ ਤੇ ਪਵਿੱਤਰ ਗ੍ਰੰਥ
ਦੀ ਬੀੜ ਵੀ ਕਿਉਂ ਨਾ ਸਜਾਈ ਹੋਈ ਹੋਵੇ।
ਇਕਬਾਲ ਸਿੰਘ ਢਿੱਲੋਂ (ਡਾ.)
ਚੰਡੀਗੜ੍ਹ
(31/01/12)
ਗੁਰਬਖਸ਼ ਸਿੰਘ
ਨਾਨਕ ਭੰਡੈ
ਬਾਹਰਾ ਏਕੋ ਸਚਾ ਸੋਇ॥ ਅੰਕ 473
ਗੁਰੂ ਨਾਨਕ ਦੇਵ ਜੀ ਨੇ ਮਨੁੱਖੀ
ਜੀਵਨ ਨੂੰ ਪਸ਼ੂ ਵਿਰਤੀ ਵਿਚੋ ਕਢੱਣ ਵਾਸਤੇ ਇੱਕ ਰਚਨਹਾਰ ਅਤੇ ਮਾਲਿਕ ਭੀ ਹੈ, ਉਸਦਾ ਸੱਚੋ ਸੱਚਾ
ਵਿਗਿਆਨਕ ਗਿਆਨ, ਜੋ ਸਦੀਵ ਕਾਲੀ ਹੈ, ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਬਖਸ਼ਿਸ਼ ਕੀਤਾ। ਪ੍ਰਾਚੀਨ
ਕਾਲ ਤੋ ਸਾਡੇ ਅਖੋਤੀ ਧਾਰਮਿਕ ਦੇਸ਼ ਅੰਦਰ ਇਸਤ੍ਰੀ ਜਾਤੀ ਦੀ ਤਰਸ ਯੋਗ ਹਾਲਤ ਹੋ ਰਹੀ ਹੈ, ਉਹ ਅੱਜ
ਦੇ ਵਿਗਿਆਨਕ ਜੁਗ ਵਿੱਚ ਵੀ ਦੇਖਣ ਨੂੰ ਮਿਲਦੀ ਹੈ। ਇਸਤ੍ਰੀ ਨੂੰ ਇੱਕ ਨਿਜੀ ਸੰਪਤੀ ਵਾਂਗ ਸਮਝਿਆ
ਜਾਦਾ ਸੀ ਜਦੋ ਚਾਹੋ ਉਸ ਨੂੰ ਮਾਰੋ ਕੁੱਟੋ ਚਾਹੇ ਵੇਚ ਦਿਉ ਜਾ ਜੂਹੇ ਵਿੱਚ ਹਾਰ ਦਿਉ ਕੋਈ ਰੋਕ ਨਹੀ
ਸੀ। ਸਾਡੇ ਮਨੁੱਖੀ ਧਰਮ ਨੇ ਇਸ ਪ੍ਰਕਾਰ ਦੇ ਅਨਮਨੁੱਖੀ ਅਤਿਆਚਾਰ ਨੂੰ ਰੋਕਣਾ ਸੀ ਪਰ ਹੈਰਾਨੀ ਦੀ
ਗਲ ਹੈ, ਕਿ ਉਹ ਧਾਰਮਿਕ ਆਗੂ, ਜਿਨਾਂ ਨੂੰ ਇਸਤ੍ਰੀ ਨੇ ਹੀ ਜਨਮ ਦਿਤਾ, ਪਾਲਿਆ, ਜੀਵਨ ਸਾਥੀ ਬਣੀ,
ਉਹਨਾਂ ਧਾਰਮਿਕ ਲੋਕਾਂ ਨੇ ਵੀ ਇਸ ਵਾਸਤੇ ਅਵਾਜ ਨਾ ਉਠਾ ਕੇ ਅਧਾਰਮਿਕ ਕਮ ਹੀ ਕੀਤਾ। ਜਿਨਾਂ ਲੋਕਾਂ
ਨੂੰ ਸਾਧ, ਸੰਤ ਕਹਿੰਦੇ ਸਨ ਉਹਨਾਂ ਨੇ ਤਾਂ ਇਹ ਕਹਿ ਕੇ ਹੱਦ ਹੀ ਕਰ ਦਿਤੀ, ਕਿ ਇਸਤ੍ਰੀ, ਪਸੂ ਅਤੇ
ਸੂਦਰ, ਇਹਨਾਂ ਨੂੰ ਤਾੜਨਾਂ ਕਰਨੀ ਚਾਹੀਦਾੀ ਹੈ। ਗੁਰੂ ਨਾਨਕ ਜੀਆ ਨੇ ਲੋਕਾਈ ਨੂੰ ਇਸ ਹਾਲਤ ਚੋ
ਕਢੱਣ ਵਾਸਤੇ ਦੇਸ਼ ਦੇ ਸਾਰੇ ਵੱਡੇ-ਵੱਡੇ ਧਾਰਮਿਕ ਅਸਥਾਨਾ ਤੇ ਜਾ ਕੇ ਫੋਕੀ ਕਰਮ ਕਾਂਡੀ ਅਤੇ
ਅਗਿਆਨਤਾ ਪੂਰਕ ਪੂਜਾ ਤੋ ਰੋਕਿਆ, ਜਿਵੇ ਹਰਿਦੁਆਰ, ਕੂਰਕਸ਼ੇਤ੍ਰ, ਜਗਨ ਨਾਥ ਪੁਰੀ, ਰਾਮੇਸ਼ਵਰ ਆਦਿ
ਥਾਵਾਂ ਤੇ ਸੂਰਜ ਗ੍ਰਹਿਣ, ਸੂਰਜ ਨੂੰ ਪਾਣੀ ਜਾਂ ਗਲੇ ਵਿੱਚ ਪਥਰ ਦੀ ਮੂਰਤੀ ਪਾ ਲੈਣੀ ਇਤਆਦਿ,
ਅਗਿਆਨਤਾ ਵਾਲੀ ਪੂਜਾ ਵਲੋ ਰੋਕ ਕੇ ਸਦੀਵੀ ਇੱਕ ਪ੍ਰਭੂ, ਜੋ ਸਭ ਦਾ ਪਿਤਾ, ਪ੍ਰਤਿਪਾਲਕ ਵੀ ਹੈ ਉਸ
ਦੀ ਪੂਜਾ ਸਿਖਾਈ। ਉਸ ਦੇ ਭੈ ਵਾਲਾ ਮਨੁੱਖ ਲੜਕੇ ਲੜਕੀ ਵਿੱਚ ਕੋਈ ਫਰਕ ਨ ਕਰਦਾ ਹੋਇਆ ਲੜਕੀ ਨੂੰ
ਗਰਭ ਵਿੱਚ ਨਹੀ ਮਾਰੇਗਾ। ਇਸਤ੍ਰੀ ਨੂੰ ਭੰਡਣ ਵਾਲਿਆ ਪ੍ਰਤੀ ਬਹੁਤ ਹੀ ਵਿਗਿਆਨਕ ਢੰਗ ਨਾਲ ਸਮਝਾਇਆ
ਕਿ ਸੰਸਾਰ ਅੰਦਰ ਕੋਈ ਵੀ ਮਨੁੱਖੀ ਸਰੀਰ ਚਾਹੇ ਉਹ ਰਾਜਾ-ਰਾਣੀ ਜਾਂ ਸਾਧ, ਸੰਤ, ਬ੍ਰਹਮ ਗਿਆਨੀ,
ਭਗਤ ਇਤਆਦਿ ਹੋਵੇ ਸਭ ਨੂੰ ਜਨਮ ਦੇਣ ਵਾਲੀ ਕੇਵਲ ਇਸਤ੍ਰੀ ਹੀ ਹੈ। ਵਰਣਾ, ਜਾਤਾਂ, ਵਾਲੇ ਅੰਹਕਾਰੀਆ
ਨੂੰ ਵੀ ਦਸਿਆ ਕਿ ਬ੍ਰਹਮਣ ਜਾ ਸ਼ੂਦਰ ਸਭ ਨੂੰ ਜਨਮ ਦੇਣ ਵਾਲੀ ਇਸਤ੍ਰੀ ਹੀ ਹੈ, ਜਿਸ ਦਾ ਤੁਸੀ
ਨਿਰਾਦਰ ਕਰਦੇ ਹੋ। ਮਨੁੱਖ ਦੇ ਨਿਰਮਾਣ ਅਤੇ ਜਨਮ ਦਾ ਕਾਨੂੰਨ ਵੀ ਉੱਚ ਅਤੇ ਨੀਵੀ ਜਾਤ ਵਾਸਤੇ ਇਕੋ
ਤਰਾਂ ਦਾ ਹੈ। ਨੋ ਮਹੀਨੇ ਜੇਰ ਵਾਲੀ ਖੂਨ ਭਰੀ ਪੋਟਲੀ, ਥੈਲੀ ਵਿੱਚ ਹਰ ਇੱਕ ਨੂੰ ਰਹਿਣਾ ਹੁੰਦਾ
ਹੈ। ਕੁਦਰਤ ਨੇ ਕਿਸੇ ਦੇਵੀ ਦੇਵਤੇ ਜਾ ਬ੍ਰਹਮਣ ਵਾਸਤੇ ਵੀ ਇਸ ਕਾਨੂੰਨ ਨੂੰ ਬਦਲਿਆ ਨਹੀ। ਇਸ ਗਲ
ਨੂੰ ਗੁਰਬਾਣੀ ਯਾਦ ਵੀ ਕਰਵਾਦੀ ਹੈ। (ਕਵਨ ਮੂਲ ਤੇ “ਕਵਨ ਦ੍ਰਿਸਟਾਣੀ” ) ਸੁਖਮਨੀ ਸਾਹਿਬ। ਜੇ
ਮਨੁੱਖ ਆਪਣੇ ਇਸ ਨਿਰਮਾਣ ਵਾਰੇ ਵੀਚਾਰੇ ਤਾਂ ਵੀ ਇਸ ਨੂੰ ਵਿਤਕਰਿਆ ਭਰਿਆ ਜਾਤੀ ਹੰਕਾਰ ਅਤੇ
(ਜਨਨੀ) ਇਸਤ੍ਰੀ ਵਾਰੇ ਸਮਝ ਆ ਜਾਵੇਗੀ ਕਿ ਇਸਤ੍ਰੀ ਦਾ ਕਿੰਨਾ ਯੋਗਦਾਨ ਮਨੁੱਖੀ ਜੀਵਨ ਵਿੱਚ ਹੈ।
ਜਿਵੇ ਇਸਤ੍ਰੀ ਬੱਚੇ ਦਾ ਪਾਲਣ ਪੋਸ਼ਣ ਕਰਦੀ ਹੈ। ਮਨੁੱਖ ਕਦੇ ਵੀ ਨਹੀ ਕਰ ਸਕਦਾ, ਫਿਰ ਵੀ ਮਨੁੱਖ
ਏਨਾ ਅਹਸਾਨ ਫਰਾਮੋਸ਼ ਖੁਦਗਰਜ ਹੋ ਚੁਕਾ ਹੈ ਕਿ ਅਜੇ ਤੱਕ ਵੀ ਸਾਡੇ ਦੇਸ਼ ਦੇ ਪਾਠ ਪੂਜਾ ਕਰਣ ਵਾਲੇ
ਬਹੁ-ਗਿਣਤੀ ਲੋਕਾਂ ਦੀ ਧਾਰਨਾ ਇਹੀ ਹੁੰਦੀ ਹੈ ਕਿ ਲੜਕੀ ਨ ਹੋਵੇ ਲੜਕਾ ਹੀ ਹੋਵੇ। ਗੁਰੂ ਨਾਨਕ ਦੇਵ
ਜੀ ਹੋਰ ਖੁਲਾਸਾ ਕਰਦੇ ਹਨ ਕਿ ਇਸਤ੍ਰੀ ਨਾਲ ਹੀ ਸ਼ਾਦੀ, ਦੋਸਤੀ ਜੀਵਨ ਗੁਜਾਰਦਾ ਹੋਇਆ ਵੀ ਮਨੁੱਖ ਉਸ
ਨੂੰ ਨੀਵਾ ਹੀ ਸਮਝਦਾ ਹੈ। ਮੁਨੱਖੀ ਸਰੀਰਾ ਦਾ ਨਿਰਮਾਣ ਗੰਦੇ ਖੁਨ ਵਿੱਚ ਕਿਵੇ ਹੋ ਰਿਹਾ ਹੈ, ਫਿਰ
ਭੀ ਮਾਸਿਕ ਧਰਮ ਵੇਲੇ ਬਹੁ-ਗਿਣਤੀ ਵਿੱਚ ਲੋਕ ਇਸਤ੍ਰੀ ਨੂੰ ਮਾਸਿਕ ਧਰਮ ਸਮੇ ਰਸੋਈ ਵਿੱਚ ਨਹੀ ਜਾਣ
ਦਿੰਦੇ। ਇਸ ਪ੍ਰਕਾਰ ਦਾ ਇਸਤ੍ਰੀ ਨਾਲ ਵਿਤਕਰਾ ਦੇਖ ਕੇ ਹੀ ਗੁਰੂ ਨਾਨਕ ਜੀਆ ਨੇ ਉਪਦੇਸ਼ ਦਿਤਾ ਸੀ।
“ਸੋ ਕਿਉ ਮੰਦਾ ਆਖੀਐ ਜਿਤੁ ਜਮੈ ਰਾਜਾਨ॥” 473
ਕਹਿਣ ਦਾ ਭਾਵ ਇਹ ਹੈ ਕਿ ਅਸੀ ਰਾਜੇ, ਦੇਵੀ, ਦੇਵਤੇ, ਮਹਾਂਪੁਰਖ, ਸੰਤ, ਸਾਧ ਭਗਤ ਇਤਆਦਿ
ਇਹਨਾਂ ਸਾਰਿਆ ਤੋ ਡਰਦੇ ਵੀ ਹਾਂ ਅਤੇ ਸਤਿਕਾਰ ਵੀ ਕਰਦੇ ਹਾਂ, ਪਰ ਜੋ ਇਹਨਾਂ ਨੂੰ ਜਨਮ ਅਤੇ ਪਾਲਣ
ਪੋਸ਼ਣ ਕਰਨ ਵਾਲੀ ਹੈ ਉਸ ਨੂੰ ਨਾ ਕੋਈ ਰਾਜਾ ਨਾ ਹੀ (ਗੁਰੂ ਨਾਨਕ ਜੀ ਤੋ ਪਹਿਲਾਂ) ਕੋਈ ਮਹਾਂਪੁਰਖ,
ਸੰਤ, ਸਾਧ ਅਤੇ ਸੰਨਿਆਸੀ ਜੋਗੀ ਇਤਆਦਿ ਇਸਤ੍ਰੀ ਦੇ ਉਚ ਅਸਥਾਨ ਵਾਰੇ ਕੁੱਝ ਵੀ ਨਹੀ ਬੋਲ ਸਕਿਆ,
ਇਸਤ੍ਰੀ ਦਾ ਅਸਥਾਨ ਇਹਨਾਂ ਉਚ ਹਸਤੀਆ ਤੋ ਵੀ ਉਚੇ ਤੋ ਉੱਚਾ ਹੈ, ਜੋ ਉਸ ਨੂੰ ਮਿਲਣਾ ਚਾਹੀਦਾ ਹੈ।
ਗੁਰੂ ਨਾਨਕ ਜੀਆ ਨੇ ਲੋਕਾਈ ਨੂੰ ਇਸ ਪੱਖ ਵਲ ਜਾਗ੍ਰਿਤ ਕੀਤਾ। ਪਰ ਅੱਜ ਸਿਖਾਂ ਦੀ ਬਹੁਗਿਣਤੀ ਨੇ
ਗੁਰੂ ਨਾਨਕ ਨੂੰ ਪਿਛੇ ਰਖਣ ਦੀ ਦੋੜ ਲਾਈ ਹੋਈ ਹੈ। ਇਹਨਾਂ ਵਿਚੋ ਵੀ ਲੜਕਾ ਲੜਕੀ ਦਾ ਵਿਤਕਰਾ ਨਹੀ
ਗਿਆ। ਇਸੇ ਸਲੋਕ ਅੰਦਰ ਨਾਨਕ ਜੀ ਨੇ ਇੱਕ ਹੋਰ ਮੀਲ ਪਥੱਰ ਧਾਰਮਿਕ ਗਿਆਨ ਦੀ ਯਾਤਰਾ ਵਿੱਚ ਲਾ ਦਿਤਾ
ਕਿ “ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ॥”
ਇਹ ਵੀ ਬਹੁਤ ਕ੍ਰਾਤੀ ਕਾਰੀ ਬਚਨ ਹਨ ਕਿ ਇੱਕ ਪ੍ਰਭੂ ਹੀ ਹੈ, ਜੋ ਇਸਤ੍ਰੀ ਤੋ ਪੈਦਾ ਨਹੀ ਹੁੰਦਾ
(ਨਾ ਹੋ ਸਕਦਾ ਹੈ) ਸਾਡੇ ਦੇਸ਼ ਅਤੇ ਸੰਸਾਰ ਵਿੱਚ ਜਿੰਨੇ ਭਗਵਾਨ ਪੂਜੇ ਜਾਦੇ ਹਨ, ਉਹ ਪੈਦਾ ਵੀ ਹੋਏ
ਅਤੇ ਇਸ ਸੰਸਾਰ ਵਿੱਚ ਜੀਵਨ ਜੀ ਕੇ ਜੀਵਨ ਸਮਾਪਤ ਵੀ ਕੀਤਾ, ਸਾਡੇ ਦੇਸ਼ ਅੰਦਰ ਭਗਵਾਨ ਦੇ ਜਨਮ ਦਿਨ
ਵੀ ਮਨਾਏ ਜਾਦੇ ਹਨ, ਪਰ ਭਗਵਾਨ ਜਮਦਾ ਤੇ ਮਰਦਾ ਨਹੀ, ਉਸ ਨੇ ਹੀ ਸਾਰੀ ਰਚਨਾ (ਜੋ ਵੀ ਦਿਖ ਰਹੀ
ਹੈ,) ਅਨਗਿਣਤ ਚੰਦ ਸੂਰਜ, ਬ੍ਰਹਿਮੰਡ, ਧਰਤੀਆ, ਕੀੜੀ ਤੋ ਹਾਥੀ ਤੱਕ ਡਿੱਠ ਤੇ ਅਣਡਿਠ ਰਚਨਾ ਕੀਤੀ
ਅਤੇ ਹਰ ਇੱਕ ਦੇ ਨਾਲ ਵੀ ਹੈ। ਰਚਨਾ ਰਚ ਕੇ ਉਸ ਦੀ ਦੇਖ ਭਾਲ ਵੀ ਉਸ ਦਾ ਸਦੀਵ ਕਾਲੀ ਕਾਨੂੰਨ ਕਰ
ਰਿਹਾ ਹੈ। ਜਦੋ ਇਸ ਰਚਨਾ ਨੂੰ ਸਮੇਟਨਾ ਹੋਵੇ ਇਹ ਕਮ ਵੀ ਉਸ ਦੇ ਕਾਨੂੰਨ ਅਧੀਨ ਹੁੰਦਾ ਹੈ। ਸਮੇਟਣ
ਪਿਛੋ ਵੀ ਕੇਵਲ ਆਪ (ਇਕੱਲਾ) ਹੀ ਆਪ ਹੈ। ਕਿਸੇ ਵੀ ਧਰਤੀ ਤੇ ਹੱਥਾ ਪੈਰਾਂ ਵਾਲੇ ਭਗਵਾਨ ਨੂੰ ਉਸ
ਨੇ ਇਹ ਕੰਮ ਨਹੀ ਸੋਪਿਆ ਕੇਵਲ ਆਪ ਹੀ ਕਰਤਾ ਹੈ। ਇੱਕ ਹੋਰ ਵਡੀ ਅਦੱਭੁਦ ਸਚਾਈ ਹੈ ਕਿ ਉਸ ਨੇ ਇਸ
ਰਚਨਾ ਦੀ ਦੇਖ ਭਾਲ ਵਾਸਤੇ ਕੋਈ ਦਫਤਰ ਨਹੀ ਬਣਾਇਆ। ਧਰਤੀ ਦੇ ਭਗਵਾਨ ਨੇ ਵੱਡੇ-ਵੱਡੇ ਦਫਤਰ, ਡੇਰੇ
ਬਣਾਏ ਹੋਏ ਹਨ ਜਿਨਾਂ ਕਾਰਨ ਅਜ ਦਾ ਮਨੁੱਖ ਬਹੁਤ ਭਟਕ ਚੁੱਕਾ ਹੈ। ਕਿਉ ਕਿ ਸਾਰੇ ਦਫਤਰਾਂ ਅਤੇ
ਡੇਰਿਆ ਵਾਲੇ ਆਪਣੇ-ਆਪਣੇ ਵਲ ਹੀ ਖਿਚਦੇ ਹਨ। ਰਚਨਹਾਰ ਜੋ ਸੰਸਾਰ ਦਾ ਮੂਲ ਕਰਤਾ ਹੈ, ਉਸ ਨਾਲ ਨਹੀ
ਜੋੜਦੇ। ਜਿਵੇ ਅਸੀ ਇਸਤ੍ਰੀ ਦੇ ਉਪਕਾਰਾ ਨੂੰ ਭੁਲ ਕੇ ਇਸਤ੍ਰੀ ਦਾ ਨਿਰਾਦਰ ਕਰਦੇ ਆ ਰਹੇ ਹਾਂ, ਇਹ
“ਖਸਮ” ਪ੍ਰਭੂ ਨੂੰ ਭੁਲਣ ਦੀ ਨਿਸ਼ਾਨੀ ਹੈ। , ਉਸ ਨੂੰ ਭੁਲਣ ਕਾਰਣ ਹੀ ਮਨੁੱਖ ਦੇ ਅੰਦਰੋ (ਨਰੂ)
ਮਨੁੱਖਤਾ ਮਰੀ ਹੈ ਅਤੇ ਮਨੁੱਖ ਰਚਨਹਾਰ ਦੀਆ ਕੀਤੀਆ ਬਖਸ਼ਿਸ਼ਾ ਨੂੰ ਭੁਲਾ ਕੇ ਅਹਿਸਾਨ ਫਰਾਮੋਸ਼ ਹੋ ਕੇ
ਇਸਤ੍ਰੀ ਨੂੰ ਜਿੰਦਾ ਸਾੜਨ ਵੀ ਲਗ ਪਿਆ। ਇਸ ਦਾ ਪ੍ਰਮਾਣ ਸਾਨੂੰ ਗੁਰੂ ਨਾਨਕ ਜੀ ਦੇ ਬਚਨਾਂ ਤੋ ਹੀ
ਮਿਲ ਜਾਦਾ ਹੈ ਕਿ ਇੱਕ ਰਚਨਹਾਰ ਨਿੰਰਕਾਰ ਹੀ ਇੱਕ ਅੇਸਾ ਹੈ ਜੋ ਇਸਤ੍ਰੀ ਤੋ ਜਾ ਕਿਸੇ ਹੋਰ ਤਰੀਕੇ
ਨਾਲ ਪੈਦਾ ਨਹੀ ਹੁੰਦਾ “ਆਪੇ ਆਪੁ ਨਿਰਜੰਨ ਸੋਇ॥”
ਪਰ ਅਸੀ ਜਮੰਣ ਅਤੇ ਮਰਣ ਵਾਲੇ ਲੱਖਾਂ ਭਗਵਾਨ ਆਪਣੇ ਦੇਸ਼ ਵਿੱਚ ਦੇਖ ਸਕਦੇ ਹਾਂ, ਇਹਨਾਂ ਦਾ ਕਮ
ਲੋਕਾਂ ਨੂੰ ਇੱਕ ਸੱਚੇ ਨਾਲ ਜੋੜ ਕੇ ਪਿਆਰ ਸਿਖਾਣਾ ਸੀ, ਜੇ ਇੱਕ ਸੱਚੇ ਧਰਮੀ ਦਾ ਕਮ ਹੈ। ਗੁਰੂ
ਸਾਹਿਬਾਂ ਨੇ ਗੁਰਬਾਣੀ ਦੀ ਵੀਚਾਰ, ਬਾਣੀ ਨੂੰ ਸਮਝਣ ਤੇ ਬਹੁਤ ਜੋਰ ਦਿਤਾ ਸੀ। ਜੇ ਬਾਣੀ ਨੂੰ ਸਮਝ
ਕੇ ਉਸ ਅਨੁਸਾਰ ਜੀਵਨ ਬਣਾ ਲੈਦੇ ਤਾਂ ਅਸੀ ਧਰਤੀ ਤੇ ਸਚੇ ਮਨੁੱਖਾਂ ਦੀ ਪਛਾਣ ਕਰ ਕੇ ਉਹਨਾਂ ਦੀ
ਸੰਗਤ ਸ਼ਬਦ ਵੀਚਾਰ ਰਾਹੀ ਸੱਚੇ ਸਚਿਆਰ ਮਨੁੱਖ ਬਣਕੇ ਅਸੀ ਧਾਰਮਿਕ ਕਹਾ ਸਕਦੇ ਹਾਂ। ਇਸ ਨਾਲ ਸਾਡੇ
ਚੋ (ਨਰੂ) ਮਨੁੱਖਤਾ ਖਤਮ ਨਹੀ ਹੋਣੀ ਸੀ। ਇਸਤ੍ਰੀ ਦਾ ਸਨਮਾਨ ਵੀ ਇਸੇ ਧਰਮ ਵਾਲੀ ਅਵਸਥਾ ਚੋ ਪੈਦਾ
ਹੁੰਦਾ ਹੈ ਅਤੇ ਇਸ ਤਰਾਂ ਦਾ ਵਰਤਾਰਾ ਧਾਰਮਿਕ ਮਨੁੱਖ ਦੀ ਸਭ ਤੋ ਵੱਡੀ ਨਿਸ਼ਾਨੀ ਹੈ। ਐਸਾ ਧਰਮੀ
ਮਨੁੱਖ ਸ਼ਾਦੀ ਵਿਆਹ ਸਮੇ ਲੜਕੀ ਦੇ ਪਰਿਵਾਰ ਤੋ ਦਾਜ ਜਾ ਪੈਸੇ ਦੀ ਮੰਗ ਨਹੀ ਕਰੇਗਾ, ਉਹਨਾਂ ਦੇ
ਪ੍ਰੀਵਾਰ ਦੇ ਸਤਿਕਾਰ ਵਿੱਚ ਧੰਨਵਾਦੀ ਹੋਵੇਗਾ। ਗੁਰੂ ਨਾਨਕ ਜੀਆ ਦੀ ਬਾਣੀ ਅੰਦਰ ਇਹ ਗਲ ਚਿਟੇ ਦਿਨ
ਦੀ ਤਰਾਂ ਨਜਰ ਆਉਦੀ ਹੈ ਕਿ ਗੁਰੂ ਨਾਨਕ ਜੀ ਨੇ ਨਿਮਰਤਾ ਸਾਦਗੀ, ਸਰਲਤਾ ਅਤੇ ਬਿਨਾਂ ਕਿਸੇ ਧਾਰਮਿਕ
ਡੇਰਾ (ਕੰਪਨੀ) ਬਨਾਣ ਤੋ ਪ੍ਰਚਾਰ ਕੀਤਾ। ਜਿਥੇ ਵੀ ਗਏ ਉਥੋ ਦੇ ਲੋਕਾਂ ਨੂੰ ਸਮਝਾ ਕੇ ਨਿਰੰਕਾਰ ਦੇ
ਗੁਣਾਂ, ਕਰਿਸ਼ਮਿਆ ਨੂੰ ਦਸਿਆ, ਕਿ ਉਸ ਪ੍ਰਭੂ ਨੇ ਕਿਸ ਤਰਾਂ ਸਾਡੇ ਸਰੀਰ ਦੀ ਬਣਤਰ ਬਣਾਈ ਸਾਨੂੰ
ਹਵਾ, ਪਾਣੀ, ਧਰਤੀ, ਇਤਆਦਿ ਪੰਜੇ ਤੱਤ ਅਤੇ ਹੋਰ ਸਾਮਗ੍ਰੀ ਖਾਣ ਤੋ ਇਲਾਵਾ, ਸੋਨਾ ਚਾਂਦੀ, ਲੋਹਾ
ਡੀਜਲ ਪੈਟਰੋਲ ਅਨੇਕ ਹੋਰ ਪਦਾਰਥ, ਧਾਤਾਂ ਇਤਆਦਿ ਮਨੁੱਖ ਤੋ ਪਹਿਲਾਂ ਹੀ ਧਰਤੀ ਅੰਦਰ ਬਣਾ ਰਖੀਆ
ਸਨ। ਇਹੋ ਜਿਹੇ ਪ੍ਰਭੂ ਕਰਤੇ ਨੂੰ ਆਪਣੇ ਦਿਲ ਅੰਦਰ ਥਾਂ ਦਿਉ ਤੁਹਾਡੇ ਜੀਵਨ ਅੰਦਰ ਹਰ ਪ੍ਰਕਾਰ ਦਾ
ਵਿਕਾਸ ਹੋਵੇਗਾ। ਅਸੀ ਇਸਤ੍ਰੀ ਅਤੇ ਹੋਰ ਲਤਾੜੇ ਹੋਏ ਲੋਕਾਂ ਦਾ ਵੀ ਸਤਿਕਾਰ ਕਰਨ ਯੋਗ ਬਣਾਗੇ। ਹਰ
ਨਗਰ, ਪਿੰਡ ਦੇ ਲੋਕਾਂ ਨੂੰ ਦਸਿਆ ਕਿ ਆਪਣੇ ਕਮਾਂ ਕਾਰਾ ਨੂੰ ਨਬੇੜ ਕੇ ਰੋਜ ਇੱਕ ਥਾਂ ਇਕਠੇ ਹੋ ਕੇ
ਪ੍ਰਭੂ ਦੀ ਵੀਚਾਰ ਕਰਨਾ (ਇਸ ਥਾਂ ਨੂੰ ਗੁਰੂ ਜੀ ਨੇ ਧਰਮਸ਼ਾਲ ਕਿਹਾ ਸੀ) ਇਹ ਹੀ ਸਭ ਤੋ ਵੱਡਾ ਧਰਮ
ਅਤੇ ਧਰਮ ਦਾ ਕਮ ਹੈ ਕੋਈ ਵੱਡੀ ਧਾਰਮਿਕ ਕੰਪਨੀ ਨਹੀ ਸੀ ਬਣਾਈ। ਇਸ ਵੀਚਾਰ ਨਾਲ ਸਮਾਜਿਕ ਕੁਰੀਤੀਆ
ਦੂਰ ਹੋਣੀਆ ਸਨ, ਅਤੇ ਭਾਈ ਚਾਰਾ ਮਜਬੂਤ ਹੋਣਾ ਸੀ ਜੋ ਅੱਜ ਦੇਖਣ ਨੂੰ ਮਿਲਦਾ। ਦਾਸ ਕਰੀਬ 73ਸਾਲ
ਦੀ ਉਮਰ ਵਿਚੋ 23 ਸਾਲ ਛੱਡ ਕੇ 50ਸਾਲਾ ਤੋ ਪੁਰਬਾਂ ਤੇ ਧਾਰਮਿਕ ਵੀਚਾਰਾ ਸੁਣਦਾ, ਦੇਖਦਾ ਅਤੇ
ਵਿਦਵਾਨਾ ਦੀਆ ਪੁਸਤਕਾਂ ਵੀ ਕੁੱਝ ਸਮੇ ਤੱਕ ਪੜੀਆਂ ਪਰ ਕਿਸੇ ਨੇ ਵੀ ਖੁਲ ਕੇ ਗੁਰਧਾਮਾ ਤੇ ਹੋ ਰਹੀ
ਮਨ ਮਤ ਬਾਰੇ ਦ੍ਰਿੜਤਾ ਨਾਲ ਨ ਬੋਲਿਆ, ਨਾ ਲਿਖਿਆ ਕੁੱਝ ਵੀਰਾਂ ਨੇ ਖੁਲ ਕੇ ਲਿਖਣਾ, ਬੋਲਣਾ ਆਰੰਭ
ਕੀਤਾ ਹੈ ਪਰ ਉਹਨਾਂ ਦੀ ਗਿਣਤੀ ਬਹੁਤ ਘਟ ਹੈ। ਬਾਕੀ ਇਹਨਾਂ ਬੁਲਾਰਿਆ ਨੇ ਕੇਵਲ ਪ੍ਰਬੰਧਕਾ ਨੂੰ
ਖੁਸ਼ ਕਰਕੇ ਪੈਸੇ ਕਮਾਣ ਦੀ ਗਲ ਹੀ ਕੀਤੀ ਅਤੇ ਕਰ ਰਹੇ ਹਨ। ਜਿਨਾਂ ਕੁੱਝ ਵੀਰਾਂ ਨੇ ਗੁਰੂ ਨਾਨਕ ਦੇ
ਸੱਚ ਨੂੰ ਲਿਖਿਆ ਉਹਨਾਂ ਨੂੰ ਧਰਮ ਦੇ ਪ੍ਰਬੰਧਕਾ ਨੇ ਸਿਖੀ ਚੋ (ਛੇਕ ਦਿਤਾ) ਖਾਰਜ ਕਰ ਦਿਤਾ। ਅੱਜ
ਕਲ ਕੁੱਝ ਬੁਲਾਰਿਆ ਨੇ ਸੱਚ ਬੋਲਣਾਂ ਲਿਖਣਾ ਸ਼ੁਰੂ ਕੀਤਾ ਹੈ। ਗੁਰ ਸਿਖ ਸੰਗਤਾਂ ਨੂੰ ਉਹਨਾਂ ਦੀ
ਚੜਦੀ ਕਲਾ ਵਾਸਤੇ ਅਰਦਾਸ, ਜੋੜਦੀ ਕਰਨੀ ਚਾਹੀਦੀ ਹੈ। ਇਹ ਵੀਰ ਹੀ ਗੁਰੂ ਨਾਨਕ ਵੀਚਾਰ ਧਾਰਾ ਨੂੰ
ਨਿਰਭੈਤਾ ਨਾਲ ਸੰਗਤ ਦੇ ਮਨਾਂ ਵਿੱਚ ਵਸਾਣਗੇ, ਇਸ ਤਰਾਂ ਸਿਖਾ ਵਿਚੋ ਵੀ ਇਸਤ੍ਰੀ ਨਾਲ ਵਿਤਕਰਾ ਰੁਕ
ਜਾਏਗਾ।
ਉਪਰੋਕਤ ਲਿਖਤ ਦੀ ਸਮਾਪਤੀ ਤੇ ਸਭ ਪ੍ਰਾਣੀਆ ਨੂੰ ਸੇਨਿਮਰ ਬੇਨਤੀ ਕਰਦੇ ਹਾਂ ਕਿ ਜੇ ਸੰਸਾਰ ਅੰਦਰ
ਸੱਚ, ਧਰਮ ਨੂੰ ਪਾਉਣਾ ਹੈ। ਤਾਂ ਕੇਵਲ ਗੁਰੂ ਨਾਨਕ ਦੇ ਫਲਸਫੇ (ਵੀਚਾਰ) ਤੇ ਅਮਲ ਕਰ ਕੇ ਹੀ ਹੋ
ਸਕਦਾ ਹੈ ਕਿਸੇ ਵੀ ਜਬਾਨੀ ਕਰਮਕਾਂਡੀ ਪਾਠ ਪੂਜਾ ਨਾਲ ਨਹੀ। ਗੁਰੂ ਨਾਨਕ ਨੇ ਕੋਈ ਨਵਾਂ ਮਜਹਬ ਨਹੀ
ਸੀ ਚਲਾਇਆਂ ਕੇਵਲ ਮਨੁੱਖ ਦੇ ਅੰਦਰੋ ਹਉਮੈ (ਹੰਕਾਰ) ਨੂੰ ਖਤਮ ਕਰਨ ਤੇ ਜੋਰ ਦਿਤਾ, ਇਸ ਖਾਤਮੇ ਨਾਲ
ਅੰਤਰ ਆਤਮਾ ਦੀ ਸੁੱਚਜੀ ਜੀਵਨ ਧਾਰਾ ਹੁਕਮ, ਰਾਜਾ ਵਾਲਾ ਜੀਵਨ ਸ਼ੁਰੂ ਹੋ ਜਾਦਾ ਹੈ, ਜੋ ਨਿਮਰਤਾ
ਪਿਆਰ ਭਰਪੂਰ ਹੋਣ ਕਾਰਣ ਸਭ ਨਾਲ ਵਿਤਕਰਾ ਰਹਿਤ ਸਤਕਾਰ ਅਤੇ ਪਿਆਰ ਵਾਲਾ ਵਤਕਰਾ ਕਰੇਗਾ। ਕੇਵਲ ਗੁਰ
ਨਾਨਕ ਦੀ ਵੀਚਾਰ ਧਾਰਾ ਗੁਰੂ ਗ੍ਰੰਥ ਵਿੱਚ ਕੋਈ ਛੋਟੇ-ਵੱਡੇ ਗਰੀਬ ਅਮੀਰ ਇਤਆਦਿ ਦਾ ਵਿਤਕਰਾ ਨਹੀ।
ਗੁਰਬਖਸ਼ ਸਿੰਘ 9417231762
(30/01/12)
ਪ੍ਰੋਫੈਸਰ ਕਵਲਦੀਪ ਸਿੰਘ ਕੰਵਲ
ਰੋਟੀਆ
ਕਾਰਣਿ ਪੂਰਹਿ ਤਾਲ
- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ
ਸਪਸ਼ਟੀਕਰਨ ਦਾ ਅਰਥ ਹੈ ਗੱਲ ਸਪਸ਼ਟ ਕਰਨਾ, ਭਾਵ ਆਪਣੀ ਗੱਲ ਨੂੰ ਸਾਹਮਣੇ ਵਾਲੇ ਦੀ ਮਤਿ ਅਨੁਸਾਰੀ ਕਰ
ਕੇ ਦੱਸਣਾ ! ਸਪਸ਼ਟੀਕਰਨ ਸਿਰਫ਼ ਉੱਥੇ ਹੀ ਹੋ ਸਕਦਾ ਹੈ ਜਿੱਥੇ ਇੱਕ ਧਿਰ ਦਾ ਉਦੇਸ਼ ਸਿਰਫ਼ ਆਪਣੀ
ਗੱਲ ਸੌਖਿਆਂ ਸਮਝਾਣਾ ਹੋਵੇ ਅਤੇ ਜਿਸ ਉੱਪਰ ਕੋਈ ਵੀ ਹੋਰ ਬਾਹਰੀ ਲਾਲਚ, ਡਰ ਜਾਂ ਕਿਸੇ ਕਿਸਮ ਦਾ
ਵੀ ਦਬਾਅ ਬਿਲਕੁਲ ਨਾ ਹੋਵੇ | ਪਰ ਜਿੱਥੇ ਤਾਕਤਵਰ ਧਿਰ ਵਲੋਂ ਕਮਜ਼ੋਰ ਧਿਰ ਦਾ ਕੋਈ ਮਾਲੀ, ਜਾਨੀ
ਜਾਂ ਹੋਰ ਨੁਕਸਾਨ ਕਰਨ ਦਾ ਖਤਰਾ ਹੋਵੇ ਤੇ ਉਸ ਹਾਲਾਤ ਵਿੱਚ ਸਮਝੋਤਾਵਾਦੀ ਰਵਈਆ ਅਪਣਾ ਕੇ ਤਥਾਕਥਿਤ
ਕਮਜ਼ੋਰ ਧਿਰ ਆਪਣੇ ਨੁਕਸਾਨ ਤੋਂ ਡਰ ਕੇ ਝੁੱਕਦਿਆਂ ਹੋਇਆਂ ਤਾਕਤਵਰ ਧਿਰ ਅੱਗੇ ਪੁੱਜ ਜਾਵੇ, ਉਸਨੂੰ
ਸਿਰਫ਼ ਤੇ ਸਿਰਫ਼ ਭੁੱਲ-ਬਖਸ਼ਾਈ ਲਈ ਪੇਸ਼ ਹੋ ਆਪਣਾ ਮੂਲ ਸਿਧਾਂਤ ਛੱਡਣਾ ਹੀ ਮੰਨਿਆ ਜਾਵੇਗਾ, ਕਿਸੇ
ਵੀ ਤਰ੍ਹਾਂ ਦੀ ਗਲਬਾਤ ਜਾਂ ਸਮਝਾਉਣ ਤੇ ਕਾਇਲ ਕਰਨ ਦਾ ਯਤਨ ਬਿਲਕੁਲ ਨਹੀਂ !
ਸਿੱਖ ਇਤਿਹਾਸ ਅਨੁਸਾਰ ਨਾ ਹੀ ਗੁਰੂ ਨਾਨਕ ਸਾਹਿਬ ਨੇ ਬਾਬਰ ਨੂੰ ਆਪਣੇ ਕਿਸੇ ਦੋ ਟੂਕ ਬਿਆਨ ਦਾ
ਅਜਿਹਾ ਸਪਸ਼ਟੀਕਰਨ ਬਨਾਮ ਖਿਮ੍ਹਾ-ਯਾਚਨਾ ਕੀਤੀ ਸੀ ਤੇ ਨਾ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜੇਬ
ਨੂੰ ਕੋਈ ਅਜਿਹਾ ਸ਼ਬਦ ਆਪਣੇ ਕਿਸੇ ਪੱਤਰ ਵਿੱਚ ਲਿਖਿਆ ਸੀ ਜਿਸ ਰਾਹੀਂ ਆਪਣੀ ਕਿਸੇ ਗੱਲ ਜਾਂ ਕੰਮ
ਨੂੰ ਤਖਤਾਂ 'ਤੇ ਕਾਬਜ਼ ਲੋਕਾਂ ਦੀ ਮਤਿ ਅਨੁਸਾਰੀ ਬਣਾ ਕੇ ਸਫਾਈ ਵਜੋਂ ਕਿਹਾ ਗਿਆ ਹੋਵੇ ਤਾਂ ਕਿ
ਆਪਣੇ ਕਿਸੇ ਨੁਕਸਾਨ ਤੋਂ ਬਚਾਅ ਹੋ ਸਕੇ; ਫੇਰ ਨਾ ਹੀ ਗੁਰੂ ਨਾਨਕ ਸਾਹਿਬ ਬਾਬਰ ਦੀ ਕਚਹਿਰੀ ਵਿੱਚ
ਆਪਣਾ ਕੋਈ ਜ਼ੁਰਮ ਮੰਨਣ ਵਾਸਤੇ ਗਏ ਸਨ ਤੇ ਨਾ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਦੇ ਦਰਬਾਰ
ਤੋਂ ਆਪਣੀ ਕੋਈ ਭੁੱਲ ਬਖਸ਼ਾਈ ਸੀ !
ਸਿੱਖ ਇਤਿਹਾਸ ਵਿੱਚ ਹੋਰ ਉਧਾਰਣਾ ਵੀ ਮਿਲਦੀਆਂ ਹਨ ਕਿ ਗੁਰੂ ਅਮਰਦਾਸ ਸਾਹਿਬ ਵੀ ਅਕਬਰ ਦੇ ਦਰਬਾਰ
ਵਿੱਚ ਪੰਡਿਆਂ-ਕਾਦੀਆਂ ਦੀ ਝੂਠੀ ਸ਼ਿਕਾਇਤ 'ਤੇ ਆਪਣਾ ਏਲਚੀ (ਭਾਈ ਜੇਠਾ) ਭੇਜਦੇ ਹਨ ਜਾਂ ਔਰੰਗਜ਼ੇਬ
ਦੇ ਬੁਲਾਵੇ ਤੋਂ ਪੂਰਨ ਮੁਨਕਰ ਹੋ ਗੁਰੂ ਹਰਿਰਾਇ ਸਾਹਿਬ ਆਪ ਉਸਦੇ ਦਰਬਾਰ ਨਾ ਜਾ ਕੇ ਆਪਣਾ ਏਲਚੀ
(ਬਾਬਾ ਰਾਮਰਾਇ) ਹੀ ਸਮਝਾਉਣ ਵਾਸਤੇ ਭੇਜਦੇ ਹਨ, ਤੇ ਉਹ ਵੀ ਸਪਸ਼ਟੀਕਰਨ-ਬਨਾਮ-ਭੁੱਲ ਬਖਸ਼ਾਈ ਲਈ
ਨਹੀਂ ਬਲਕਿ ਬਿਨਾ ਝੁਕੇ ਤੇ ਬਿਨਾ ਕਿਸੇ ਨੁਕਸਾਨ ਦੇ ਡਰ ਤੋਂ ਗੋਡੇ ਟੇਕੇ ਗਲਬਾਤ ਵਾਸਤੇ; ਫੇਰ
ਬਾਲਾ-ਪ੍ਰੀਤਮ ਗੁਰੂ ਹਰਿਕ੍ਰਿਸ਼ਨ ਜੀ ਤਾਂ ਦਿੱਲੀ ਵਿੱਚ ਜਾ ਕੇ ਵੀ ਔਰੰਗਜ਼ੇਬ ਦੇ ਦਰਬਾਰ ਨਹੀਂ
ਵੜ੍ਹਦੇ; ਇਹ ਹੀ ਹੈ ਅਸਲੀ ਬਹਾਦਰੀ !
ਗੁਰਬਾਣੀ ਗੁਰੂ ਸਾਨੂੰ ਸੇਧ ਦਿੰਦਾ ਹੈ ਕਿ ਉਹ ਮਨੁੱਖ ਜੋ ਸਟੇਜਾਂ ਉੱਤੇ ਜੋਰਦਾਰ ਤਕਰੀਰਾਂ ਰਾਹੀਂ
ਭਾਵੇਂ ਬੇਹੱਦ ਬਹਾਦਰੀ ਭਰੀਆਂ ਦਹਾੜਾਂ ਮਾਰਦੇ ਹਨ ਅਤੇ ਉੱਚੀ-੨ ਨਾਹਰਿਆਂ ਨਾਲ ਸੁਧਾਰਵਾਦੀ ਤੇ
ਸੁਣਨ ਵਿੱਚ ਚੰਗੀਆਂ ਲੱਗਣ ਵਾਲੀਆਂ ਗੱਲਾਂ ਕਰਦੇ ਹਨ ਅਤੇ ਅਜਿਹਾ ਕਰ ਜਨਤਕ ਤੌਰ ‘ਤੇ ਨਾਮਣਾ (ਤੇ
ਹਲਵਾ-ਮੰਡਾ ਵੀ) ਖੱਟ ਲੈ ਜਾਂਦੇ ਹਨ ਪਰ ਜਦੋਂ ਆਚਰਨ ਪੱਖੋਂ ਆਪਣੀਆਂ ਹੀ ਆਖੀਆਂ ਸਿਧਾਂਤਕ ਤਕਰੀਰਾਂ
ਨੂੰ ਨਿਭਾਉਣ ਦਾ ਵੇਲਾ ਆਉਂਦਾ ਹੈ ਜਾਂ ਮਾਰੇ ਗਏ ਦਮਗਜਿਆਂ ‘ਤੇ ਖੜੇ ਹੋਣ ਦਾ ਸਮਾਂ ਬਣਦਾ ਹੈ ਤਾਂ
ਆਪ ਹੀ ਆਪਣੇ ਕਹੇ ਤੋਂ ਮੁਕਰ ਕੇ ਤੇ ਆਪਣੇ ਕਹੇ ਗਏ ਸਿਧਾਂਤਾਂ ਤੋਂ ਪਿੱਛੇ ਜਾ ਕੇ ਨਾਲ ਬੰਦ
ਕਮਰਿਆਂ ਵਿੱਚ ਜਾ ਕੇ ਸਮਝੋਤੇ ਵੀ ਕਰ ਆਉਂਦੇ ਹਨ ਤਾਂ ਕਿ ਇਹਨਾਂ ਦੇ ਹਲਵੇ-ਮੰਡੇ ਤੇ ਦੇਸੀ-ਵਿਦੇਸ਼ੀ
ਰੁਪਿਆਂ ਤੇ ਡਾਲਰਾਂ ਨੂੰ ਕੋਈ ਨੁਕਸਾਨ ਨਾ ਪੁੱਜੇ, ਅਜਿਹੇ ਕਿਰਦਾਰ ਹੱਦ ਦਰਜੇ ਦੇ ਦੋਗਲੇ ਤੇ
ਬਾਹਰੋਂ ਚਿੱਟੇ-ਬਸਤਰਧਾਰੀ ਪਰ ਮਨ ਦੇ ਘੋਰ ਕਸੁੱਧੇ-ਕਾਲੇ ਦੋਗਲੇ ਕਿਰਦਾਰ ਹੁੰਦੇ ਹਨ ਜੋ ਕਿਸੇ ਵੀ
ਪ੍ਰਕਾਰ ਕੌਮਾਂ ਨੂੰ ਸੇਧ ਜਾਂ ਅਗਵਾਈ ਦੇਣ ਦੇ ਕਾਬਲ ਨਹੀਂ ਹੁੰਦੇ ! ਅਜਿਹੇ ਚਰਿੱਤਰ ਆਪ ਤਾਂ
ਸਿਧਾਂਤਾਂ ਤੋਂ ਥਿੜਕ ਕੇ ਇਸ ਪਾਰ ਤੇ ਉਸ ਪਾਰ ਕਾਲੇ ਮੂੰਹ ਵਾਲੇ ਹੁੰਦੇ ਹੀ ਹਨ ਨਾਲ-ਹੀ-ਨਾਲ ਆਪਣੇ
ਮਗਰ ਲੱਗ ਕੇ ਚੱਲਣ ਵਾਲਿਆਂ ਨੂੰ ਵੀ ਜਜਮਾਨ ਵੀ ਡੋਬੇ ਨਾਲ ਵਾਂਗ ਖੁਆਰ ਕਰਦੇ ਹਨ !
ਸੋ ਜਨਤਕ ਰੂਪ ਵਿੱਚ ਜੋਸ਼ੀਲੇ ਨਾਅਰੇ ਮਾਰ ਕੇ ਭੀੜਾਂ ਤੋਂ ਵਾਹ-ਵਾਹੀ ਲੈ ਲੈਣੀ ਤੇ ਫੇਰ ਆਪਣੇ ਹੀ
ਕਹੇ ਦੇ ਉਲਟ ਬੰਦ ਕਮਰਿਆਂ ਦੇ ਅੰਦਰ ਸਿਧਾਂਤਾਂ ‘ਤੇ ਸਮਝੋਤਿਆਂ ਵਾਸਤੇ ਵੀ ਤਿਆਰ ਹੋ ਜਾਣਾ ਅਤੇ
ਐਵੇਂ ਕਿਸੇ ਦੀ ਘੁਰਕੀ ਤੋਂ ਡਰ “ਚਉਂ-ਚਉਂ ਕਰ” ਕਿਸੇ ਜਾਬਰ ਦੇ ਦਰ ਆਪਣੇ ਰੋਟੀਆਂ ਦੇ ਕਾਰਨ ਤਾਲ
ਪੂਰਨੇ ਬਚਾਉਣ ਲਈ “ਪੂੰਛ ਨੀਵੀਂ ਕਰ” ਪੁੱਜ ਜਾਣਾ ਕਿਸੇ ਗੈਰ-ਸਿਧਾਂਤਕ ਤੇ ਵਿਕਾਊ ਦੋਗਲੇ ਚਰਿੱਤਰ
ਦਾ ਕੰਮ ਤਾਂ ਹੋ ਸਕਦਾ ਹੈ, ਕਿਸੇ ਕਿਰਦਾਰਵਾਨ ਸੂਰਮੇ ਦਾ ਨਹੀਂ ! ਕਾਸ਼ ਲੋਕਾਂ ਨੂੰ ਮਤਿ ਦੇਣ ਵਾਲੇ
ਆਪ ਵੀ ਬਿਨਾਂ ਆਪਣੇ ਸੰਸਾਰਕ ਸਵਾਰਥਾਂ ਦੇ ਖੁੱਸਣ ਦੇ ਡਰ-ਵੱਸ ਹੋਇਆਂ ਆਪਣੀ ਕਹੀ-ਪ੍ਰਚਾਰੀ
ਤਥਾਕਥਿਤ ਸੁਧਾਰੂ ਮਤਿ ਨੂੰ ਖੁੱਦ ਹੀ ਧਾਰਣ ਕਰਨ ਦੇ ਕਾਬਲ ਹੋ ਜਾਣ ਤਾਂ ਅਵਰ ਉਪਦੇਸਣ ਤੇ ਆਪ ਨਾ
ਕਰਨ ਵਾਲੀ ਟੂਕ ਉਹਨਾਂ ਤੇ ਲਾਗੂ ਨਾ ਹੋਵੇ ...
(29/01/12)
ਤੱਤ ਗੁਰਮਤਿ ਪਰਿਵਾਰ
ਤੱਤ
ਗੁਰਮਤਿ ਪਰਿਵਾਰ
ਜਾਗਰੂਕ ਪੰਥ ਦਾ ਗੁਰਮਤਿ ਦੇ ਝੰਡੇ ਹੇਠ ਲਾਮਬੰਦ ਹੋਣਾ ਸਮੇਂ ਦੀ ਲੋੜ
ਨੋਟ:- ਇਹ ਵਿਚਾਰ ਤੱਤ ਗੁਰਮਤਿ ਪਰਿਵਾਰ ਵਲੋਂ ਕੰਵਰ ਮਹਿੰਦਰ
ਪ੍ਰਤਾਪ ਸਿੰਘ ਜੀ ਦੇ ਚਲਾਣੇ ਸੰਬੰਧੀ ਸਮਾਗਮ ਉਪਰੰਤ ਲੁਧਿਆਣਾ ਵਿਖੇ 24 ਜਨਵਰੀ 2012 ਨੂੰ ਗਿਆਨੀ
ਜਗਤਾਰ ਸਿੰਘ ਜਾਚਕ ਜੀ ਦੇ ਗ੍ਰਿਹ ਵਿਖੇ ਹੋਈ ਸੁਚੇਤ ਪੰਥਦਰਦੀਆਂ ਦੀ ਇਕਤੱਰਤਾ ਦੌਰਾਨ ਪ੍ਰਗਟਾਏ
ਗਏ।
ਗੁਰਮਤਿ ਇਨਕਲਾਬ ਦੇ ਹਮਸਫਰ, ਇਕ ਨਿਸ਼ਕਾਮ ਸਿਪਾਹ-ਸਾਲਾਰ ਕੰਵਰ ਮਹਿੰਦਰ ਪ੍ਰਤਾਪ ਸਿੰਘ ਜੀ ਦੀ
ਅੰਤਿਮ ਅਰਦਾਸ ਸਮੇਂ ਇਕੱਤਰਤਾ ਦਾ ਸਦਉਪਯੋਗ ਕਰਨ ਦੇ ਮਕਸਦ ਨਾਲ ਜੁੜ ਬੈਠੇ ਸੁਚੇਤ ਪੰਥਦਰਦੀ
ਸੱਜਣੋ!
ਤੱਤ ਗੁਰਮਤਿ ਪਰਿਵਾਰ ਵਲੋਂ ਆਪ ਸਭ ਨੂੰ ਸਤਿ ਸ੍ਰੀ ਅਕਾਲ ਪ੍ਰਵਾਨ ਹੋਵੇ।
ਸਿੰਘ ਸਭਾ ਲਹਿਰ ਦੇ ਖੜੇ ਕੀਤੇ ਮਜ਼ਬੂਤ ਆਧਾਰਾਂ ਤੋਂ ਪੈਦਾ ਹੋਈ ਗੁਰਦੁਆਰਾ ਸੁਧਾਰ ਲਹਿਰ ਵਿਚਲੀਆਂ
ਬੇਅੰਤ ਕੁਰਬਾਣੀਆਂ ਦੀ ਉੋਪਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੋਂਦ ਵਿਚ ਆਉਣ ਤੋਂ
ਬਾਅਦ, ਕੌਮ ਨੂੰ ਇੰਜ ਮਹਿਸੂਸ ਹੋ ਰਿਹਾ ਸੀ ਕਿ ਹੁਣ ਹੁਕਮਰਾਨਾ ਦੇ ਪਿਆਦੇ ਵਜੋਂ ਵਿਚਰ ਰਹੇ
ਮੱਕਾਰ, ਨਾ-ਅਹਿਲ ਅਤੇ ਸਵਾਰਥੀ ਮਹੰਤਾਂ ਤੋਂ ਸਦਾ ਸਦਾ ਲਈ ਮੁਕਤੀ ਹਾਸਲ ਹੋ ਜਾਵੇਗੀ ਅਤੇ ਸਿੱਖੀ
ਦਾ ਵੇਹੜਾ ਪੁਜਾਰੀਵਾਦੀ ਸੋਚ ਦੇ ਕੂੜੇ-ਕਰਕਟ ਦੇ ਸਾਫ ਹੋਣ ਤੋਂ ਬਾਅਦ, ਮੌਜੂਦਾ ਪ੍ਰਬੰਧ ਰਾਹੀਂ,
ਸਮੁੱਚੀ ਮਨੁੱਖਤਾ ਨੂੰ (ਨਾਨਕ ਫਲਸਫੇ ਦੀ ਸਪਸ਼ਟ ਮਾਨਵਵਾਦੀ ਸੋਚ ਦੀ ਸੇਧ ਹੇਠ) ਗਲਵਕੜੀ ਵਿਚ ਲੈ
ਕੇ, ਨਾਨਕ ਪਾਤਸ਼ਾਹ ਵਲੋਂ ਚਿਤਵੇ ਸਚਿਆਰੇ ਮਨੁੱਖਾਂ ਦੀ ਘਾੜਤ ਲਈ ਠੋਸ ਉਪਰਾਲੇ ਹੋਣਗੇ।
ਪਰ ਧਾਰਮਿਕ ਦਿੱਖ ਵਾਲੇ ਇਸ ਸਿਆਸੀ ਪ੍ਰਬੰਧਨ ਦੀ ਹੋਂਦ ਦੇ ਪਹਿਲੇ ਦਿਨ ਤੋਂ ਲੈ ਕੇ ਹੁਣ ਤੱਕ ਦੀਆਂ
ਕਾਰਗੁਜ਼ਾਰੀਆਂ ਦਾ ਲੇਖਾ-ਜੋਖਾ ਕੀਤਿਆਂ (ਮੌਜੂਦਾ ਰਹਿਤ ਮਰਿਯਾਦਾ ਤੋਂ ਸਿਵਾ) ਕੋਈ ਵੀ ਐਸੀ
ਪ੍ਰਾਪਤੀ ਨਜ਼ਰ ਨਹੀਂ ਆਉਂਦੀ, ਜਿਸ ਤੇ ਮਾਣ ਕੀਤਾ ਜਾ ਸਕੇ। ਸਗੋਂ ਇਸ ਤੇ ਕਾਬਜ਼ ਹੋਣ ਤੋਂ ਬਾਅਦ
ਕੁਝ ਘਾਗ ਸਿਆਸੀ ਕਾਵਾਂ ਨੇ ਨਿੱਜ ਸਵਾਰਥ, ਆਪਾ-ਧਾਪੀ ਅਤੇ ਭਾਈ ਭਤੀਜਾਵਾਦ ਦਾ ਐਸਾ ਮਾਹੌਲ ਸਿਰਜਿਆ
ਜਿਸ ਰਾਹੀਂ ਹੋਲੀ ਹੋਲੀ ਗੁਰਮਤਿ ਦਾ ਸਪਸ਼ਟ ਰੂਪ ਧੁੰਦਲਕੇ ਵਿਚ ਗੁਆਚ ਗਿਆ ਅਤੇ ਸਿੱਖੀ ਦਾ ਵੇਹੜਾ
ਨਾਨਕ ਵਿਚਾਰਧਾਰਾ ਰਾਹੀਂ ਦਰਸਾਈ ਸਪਸ਼ਟ ਰੱਬੀ ਸਿਧਾਂਤਾਂ ਦੀ ਸਮਝ ਤੋਂ ਵਾਂਝਾ ਹੁੰਦਾ ਗਿਆ।
ਇਸ ਪ੍ਰਬੰਧ ਰਾਹੀਂ ਕਾਬਜ਼ ਸਿਆਸਤਦਾਨਾਂ ਨੇ
(ਅਕਾਲ ਤਖਤ ਦੇ ਨਾਂ ਤੇ ਅੰਗ੍ਰੇਜ਼ ਸ਼ਾਸਕਾਂ ਵਲੋਂ ਮਜ਼ਬੁਤ ਕੀਤੀ ਗਈ) ਪੁਜਾਰੀਵਾਦੀ ਵਿਵਸਥਾ ਅਤੇ
ਡੇਰਾਵਾਦ ਨੂੰ (ਅਪਣੇ ਸੌੜੇ ਸਿਆਸੀ ਮੁਫਾਦਾਂ ਕਾਰਨ) ਵਿਉਂਤਬੰਦ ਤਰੀਕੇ ਨਾਲ ਇਸ ਕਦਰ ਮਜ਼ਬੂਤ ਕੀਤਾ
ਕਿ ਲਗਭਗ ਹਰ ਸਿੱਖ ਇਸ ਭਰਮਜਾਲ ਦਾ ਸ਼ਿਕਾਰ ਹੋ ਗਿਆ। ਉਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ (ਦੇ
ਸੁਨੇਹੇ) ਦੀ ਸਰਬਉਚਤਾ ਨੂੰ ਵਿਸਾਰ ਕੇ ‘ਅਕਾਲ ਤਖਤ ਸਰਬਉਚ ਹੈ’ ਜਿਹੇ ਨਾਅਰਿਆਂ ਦੀ ਆੜ ਵਿਚ ਇਸ
ਪੁਜਾਰੀਵਾਦੀ ਵਿਵਸਥਾ ਦੀ ਸਰਬਉਚਤਾ ਹੀ ਪ੍ਰਮਾਨਿਤ ਕਰਨ/ਪ੍ਰਚਾਰਨ ਲੱਗ ਪਿਆ। ਸਿੱਖੀ ਦੇ ਚੰਦਨ ਬੂਟੇ
ਨੂੰ ਗੁਰਬਿਲਾਸ ਪਾ: 6, ਅਖੌਤੀ ਦਸਮ ਗ੍ਰੰਥ, ਜਨਮ ਸਾਖੀਆਂ, ਭਗਤ ਮਾਲ, ਸੂਰਜ ਪ੍ਰਕਾਸ਼ ਅਤੇ ਕੁਝ
ਅਖੌਤੀ ਰਹਿਤਨਾਮੇ ਆਦਿਕ ਸੱਪ ਲਿਪਟ ਗਏ।
ਇਹਨਾਂ ਸੱਪਾਂ ਦੀਆਂ ਸਿਰੀਆਂ ਫੇਹਨ ਦੀ ਥਾਂ, ਅਸੀਂ ਇਹਨਾਂ ਵਿਚਲੇ ਜ਼ਹਿਰ ਨੂੰ ਗੁਰਮਤਿ ਬਣਾ ਕੇ
ਪੇਸ਼ ਕਰਦੇ ਰਹੇ। ਨਾਨਕ ਪਾਤਸ਼ਾਹ ਜੀ ਦੇ ਸਮੇਂ ਤੋਂ ਹੀ ਅਪਣੇ ਸਿੰਘਾਸਨ ਦੇ ਜੜੋਂ ਪੁੱਟੇ ਜਾਣ ਦੀ
ਸੰਭਾਵਨਾਵਾਂ ਨੂੰ ਮਹਿਸੂਸ ਕਰਦਿਆਂ ਸ਼ਾਤਰ ਪੁਜਾਰੀ ਨੇ ਦੂਰ ਦੀ ਸੋਚਦਿਆਂ ਜੋ ਵਿਉਤਾਂ ਗੁੰਦੀਆਂ,
ਉਹਨਾਂ ਦੀ ਪੂਰਤੀ ਲਈ ਕਛੂਏ ਦੀ ਚਾਲ ਚਲਦਿਆਂ, ਗੁਰਦੁਆਰਾ ਪ੍ਰਬੰਧਨ ਦੀ ਚੋਰ ਮੋਰੀ ਰਾਹੀਂ ਅਕਾਲ
ਤਖਤ ਦੇ ਨਾਂ ਤੇ ਭ੍ਰਿਸ਼ਟ ਵਿਵਸਥਾ ਪੈਦਾ ਕਰਕੇ ਮੋਹਰੀ ਬਣ ਬੈਠਾ। ਪੰਥ ਵਿਰੋਧੀ ਤਾਕਤਾਂ ਦੇ ਸਿਆਸੀ
ਥਾਪੜੇ ਦੀ ਤਾਕਤ ਰਾਹੀਂ, ਗੁਰਮਤਿ ਸਿਧਾਂਤਾਂ ਨੂੰ ਠੁਠ ਵਿਖਾਉਂਦਿਆਂ, ਇਹ ਪੁਜਾਰੀ ਗੁਰਮਤਿ ਸਮਝ
ਦੀਆਂ ਜੜਾਂ ਖੋਖਲੀਆਂ ਕਰਨ ਦੇ ਨਾਪਾਕ ਉਪਰਾਲੇ ਨਿਰੰਤਰ ਕਰਦਾ ਆ ਰਿਹਾ ਹੈ। ਨਾਨਕ ਪਾਤਸ਼ਾਹ ਜੀ
ਵਲੋਂ ਅਪਣੀ ਗਿਆਨ ਖੜਗ ਰਾਹੀਂ ਦਿਤੀ ਭੂਆਂਟਨੀ ਰਾਹੀਂ ਨਕਾਰੇ ਗਏ ਇਸ ਅਜਗਰ ਨੇ ਆਪਣਾ ਪੁਰਾਨਾ ਅਤੇ
ਸ਼ਕਤੀਸ਼ਾਲੀ ਛੇਕਣ ਦਾ ਬ੍ਰਹਮ-ਅਸਤਰ ਵਰਤ ਕੇ ਰੱਬੀ ਨਿਆਂ ਪ੍ਰਣਾਲੀ ਦੇ ਅਧੀਨ ਸਰਬ ਸਾਂਝੇ ਭਾਈਚਾਰੇ
ਦੀਆ ਸੰਭਾਵਨਾਵਾਂ ਦੇ ਰਾਹ ਵਿਚ ਰੁਕਾਵਟਾਂ ਪੈਦਾ ਕੀਤੀਆਂ।
ਜਦੋਂ ਵੀ ਗੁਰਮਤਿ ਗਾਡੀ ਰਾਹ ਦੇ ਕਿਸੇ ਪਾਂਧੀ ਨੇ ਗੁਰਮਤਿ ਗਿਆਨ ਰਾਹੀਂ ਮਨੁਖਤਾ ਨੂੰ ਧਰਮ ਦੇ
ਸ਼ੁਧ ਸਰੂਪ ਦੀ ਸਮਝ ਨਾਲ ਰੁਸ਼ਨਾਸ ਕਰਨ ਦਾ ਉਪਰਾਲਾ ਕੀਤਾ, ਇਸ ਸਿਆਸੀ-ਪੁਜਾਰੀ ਗਠਜੋੜ ਨੇ
ਵਾਵਰੋਲਾ ਖੜਾ ਕਰਦਿਆਂ ਅਸਮਾਨ ਸਿਰ ਤੇ ਚੁੱਕ ਲਿਆ। ਪ੍ਰੋ. ਗੁਰਮੁੱਖ ਸਿੰਘ, ਗਿਆਨੀ ਦਿਤ ਸਿੰਘ,
ਗਿਆਨੀ ਭਾਗ ਸਿੰਘ ਅੰਬਾਲਾ, ਗੁਰਬਖਸ਼ ਸਿੰਘ ਕਾਲਾ ਅਫਗਾਨਾ, ਜੋਗਿੰਦਰ ਸਿੰਘ ਸਪੋਕਸਮੈਨ, ਪ੍ਰੋ.
ਦਰਸ਼ਨ ਸਿੰਘ ਅਤੇ ਹੁਣ ਸਰਬਜੀਤ ਸਿੰਘ ਧੂੰਦਾ। ਗੱਲ ਕੀ, ਗੁਰਮਤਿ ਨਾਲ ਪ੍ਰਣਾਈਆਂ ਅਤੇ ਪੰਥ ਦਰਦ
ਨਾਲ ਲਬਰੇਜ਼ ਸਾਰੀਆਂ ਸਨਮਾਨਿਤ ਸ਼ਖਸੀਅਤਾਂ ਹੀ ਇਸ ਭ੍ਰਿਸ਼ਟ ਹੋ ਚੁੱਕੀ ਵਿਵਸਥਾ ਪ੍ਰਣਾਲੀ ਤੇ
ਕਾਬਜ਼ ਦਲਾਲਾਂ ਦੀਆਂ ਅੱਖਾਂ ਵਿਚ ਕੱਖ ਬਣ ਕੇ ਕਿਉਂ ਰੜਕੀਆਂ? ਸ਼ਬਦ ਗੁਰੂ ਗ੍ਰੰਥ ਸਾਹਿਬ ਵਿਚਲੇ,
ਬਾਬੇ ਨਾਨਕ ਵਲੋਂ ਬਖਸ਼ੇ ਸੁਨਹਿਰੇ ਸੱਚ ਨੂੰ ਤਿਲਾਂਜਲੀ ਦੇ ਕੇ ਹਵਨ ਟਿੱਕੇ ਅਤੇ ਹਰ ਹਰ ਮਹਾਂਦੇਵ
ਦੇ ਜੈ-ਘੋਸ਼ ਕਰਦੇ ਸਰਸਿਆਂ, ਭਨਿਆਰਿਆਂ, ਨਾਮਧਾਰੀਆਂ ਆਦਿ ਡੇਰਿਆਂ ਤੇ ਮੱਥੇ ਰਗੜਦੇ ਸਿਆਸਤਦਾਨ
ਅਤੇ ਗੁਰਮਤਿ ਦੀ ਖਿੱਲੀ ਉਡਾਉਂਦੇ, ਬੇਗਮਪੁਰੇ ਦੀਆਂ ਮਜ਼ਬੂਤ ਸੰਭਾਵਨਾਵਾਂ ਦੀ ਆਧਾਰਸ਼ਿਲਾ ਪੰਜਾਬ
ਦੀ ਧਰਤ ਨੂੰ ਰੁੰਡ-ਮੁੰਡ ਸਿਰਾਂ ਦੀ ਨਗਰੀ ਬਣਾ ਚੁੱਕੇ, ਸਿੱਖਾਂ ਦੇ ਰੂਪ ਵਿਚ ਬਹਿਰੂਪੀਏ ਪੁਜਾਰੀ,
ਡੇਰੇਦਾਰ ਅਤੇ ਮਹੰਤ ਆਦਿ ਇਨ੍ਹਾਂ ਦੀ ਨਜ਼ਰੇ ਕਿਉਂ ਨਹੀਂ ਪੈਂਦੇ? ਇਹ ਰਾਜ਼ ਸਾਡੇ ਵਿਚੋਂ ਕਿਸੇ
ਕੌਲੋਂ ਲੁਕਿਆ-ਛਿਪਿਆ ਨਹੀਂ।
ਸਭ ਕੁਝ ਜਾਣਦੇ ਹੋਏ, ਪੰਥ ਦਾ ਜਾਗੂਰਕ ਅਤੇ ਚੇਤੰਨ ਹਿੱਸਾ, ਜਿਸ ਦੀ ਗਿਣਤੀ ਪੁਜਾਰੀਆਂ ਦੀ ਗਿਣਤੀ
ਨਾਲੋਂ ਘੱਟ ਨਹੀਂ (ਕਿਉਂਕਿ ਆਮ ਲੋਕਾਂ ਦੀ ਭੀੜ ਹੀ ਹੁੰਦੀ ਹੈ, ਜਿਸਨੂੰ ਦੋ ਤਬਕੇ ਹੀ ਅਗਵਾਈ
ਦੇਂਦੇ ਹਨ। ਇਕ ਸੱਚ ਦੇ ਰਾਹੀਆਂ ਦਾ ਜਾਗਰੂਕ ਤਬਕਾ ਅਤੇ ਦੂਜਾ ਕੱਚ ਦੀ ਡਗਰ ਦਾ ਕੁਰਾਹੀਆ ਪੁਜਾਰੀ
ਤਬਕਾ)। ਇਹ ਵੀ ਸੱਚ ਹੈ ਕਿ ਕੱਚ ਨੇ ਹਮੇਸ਼ਾਂ ਸੱਚ ਤੋਂ ਮਾਰ ਖਾਦੀ, ਪਰ ਉਦੋਂ ਜਦੋਂ ਸੱਚ ਦੇ
ਪਾਂਧੀਆਂ ਨੇ ਦ੍ਰਿੜਤਾ ਅਤੇ ਸਾਬਿਤ ਕਦਮੀ ਨਾਲ ਸ਼ਬਦ ਗੁਰੂ ਦੇ ਸਪਸ਼ਟ ਸਿਧਾਂਤ ਦਾ ਪੱਲਾ ਮਜ਼ਬੂਤੀ
ਨਾਲ ਫੜ ਕੇ, ਪੁਖਤਾ ਇਰਾਦਿਆਂ ਦੇ ਪ੍ਰਗਟਾਵੇ ਰਾਹੀਂ, ਅਮਲੀ ਕਦਮ ਪੁੱਟੇ। ਤਦੋਂ ਹੀ
‘ਕੂੜ ਨਿਖੁਟੇ ਨਾਨਕਾ, ਉੜਕਿ ਸਚਿ ਰਹੀ’(ਪੰਨਾ 953)
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਂਦ ਵਿਚ ਆਉਣ ਤੋਂ ਬਾਅਦ ਅਸੀਂ ਕੁਰਸੀ-ਜੰਗ ਜਾਂ
ਰਾਜਨੀਤਕ ਇੱਛਾਵਾਂ ਦੀ ਪੂਰਤੀ ਲਈ ਸੰਘਰਸ਼ ਤਾਂ ਵਿੱਢੇ, ਪਰ ਨਾਨਕ ਵਿਚਾਰਧਾਰਾ ਦੀ ਰੋਸ਼ਨੀ ਵਿਚ,
ਸਾਂਝੇ ਮੁਹਾਜ਼ ਰਾਹੀਂ, ਮਾਨਵੀ ਉਥਾਨ ਦੇ ਨਜ਼ਰੀਏ ਤੋਂ ਕੋਈ ਵਿਉਂਤਬੰਦ ਅਤੇ ਮਜ਼ਬੂਤ ਉਪਰਾਲਾ ਨਹੀਂ
ਕੀਤਾ। ਕੁਝ ਅਸਹਿਮਤੀਆਂ ਨੂੰ ਵਿਰੋਧ ਬਣਾ ਕੇ, ਕੁਝ ਸ਼ਖਸੀਅਤਾਂ ਦੇ ਵਿਅਕਤੀਗਤ ਟਕਰਾਅ ਕਾਰਨ,
ਵੱਖ-ਵੱਖ ਰੂਪ ਧਾਰਨ ਕਰ ਚੁੱਕੀਆਂ ਕੁਝ ਸੰਸਥਾਵਾਂ ਭਾਵੇਂ ਇਕੋ ਟੀਚੇ ਦੀ ਪ੍ਰਾਪਤੀ ਲਈ ਕੰਮ ਕਰ
ਰਹੀਆਂ ਹਨ, ਪਰ ਕੌਮੀ ਏਕਤਾ ਨੂੰ ਖੌਰਾ ਲਾ ਕੇ, ਇਕ ਯੋਗ ਆਗੂ ਦੀ ਅਗਵਾਈ ਨੂੰ ਤਿਲਾਂਜਲੀ ਦੇ ਕੇ,
ਸਾਂਝੇ ਕੌਮੀ ਮੁਹਾਜ਼ ਦੀਆਂ ਸੰਭਾਵਨਾਵਾਂ ਨੂੰ ਕਮਜ਼ੋਰ ਕਰਕੇ, ਵੱਖਰੇ ਵੱਖਰੇ ਰੂਪ ਵਿਚ, ਪੰਥਕ
ਏਕਤਾ ਦੀ ਗੱਲ ਬਾਰ ਬਾਰ ਅਤੇ ਇਕ ਦੂਜੇ ਤੋਂ ਵੱਧ ਕੇ ਕਰ ਰਹੀਆਂ ਹਨ। ਏਕਤਾ ਫਿਰ ਵੀ ਨਹੀਂ ਹੋ ਪਾ
ਰਹੀ। ਜੇ ਨਾਨਕ ਵਿਚਾਰਧਾਰਾ ਨੂੰ ਪ੍ਰਣਾਏ ਹੋਣ ਦਾ ਦਾਅਵਾ ਕਰਦੇ ਜਾਗਰੂਕ ਅਤੇ ਸਿਧਾਂਤਕ
ਸਦਵਾਉਂਦੀਆਂ ਧਿਰਾਂ ਆਪਸੀ ਸਾਂਝ ਤੋਂ ਸੱਖਣੀਆਂ ਹਨ ਤਾਂ ਧਰਮ ਵਿਰੋਧੀ ਸਿਆਸੀ-ਪੁਜਾਰੀ ਗਠਜੋੜ
ਵਿਰੁਧ ਮਜ਼ਬੂਤ ਲਹਿਰ ਦੀ ਕਾਇਮੀ ਅਤੇ ਜਿੱਤ ਕਿਵੇਂ ਸੰਭਵ ਹੈ? ਸਿਧਾਂਤਕ ਅਤੇ ਵਿਚਾਰਧਾਰਕ ਸਮਝ
ਪ੍ਰਤੀ ਵੱਖਰੀ-ਵੱਖਰੀ ਪਹੁੰਚ ਕਾਰਨ ਪੈਦਾ ਹੋਰੇ ਵਖਰੇਵੇਂ ਅਤੇ ਅਸਹਿਮਤੀ ਦੇ ਮਸਲੇ ਹਾਂ-ਪੱਖੀ ਸੋਚ
ਅਤੇ ਇਮਾਨਦਾਰਾਨਾ ਪਹੁੰਚ ਅਪਣਾ ਕੇ ਸੁਲਝਾਏ ਜਾ ਸਕਦੇ ਹਨ। ਜਾਗਰੂਕ ਕੌਮੀ ਸ਼ਖਸੀਅਤਾਂ ਅਤੇ
ਸੰਸਥਾਵਾਂ ਦੇ ਪੰਥਕ ਪਿਆਰ ਅਤੇ ਦਰਦ ਤੋਂ ਕੋਈ ਮੁਨਕਰ ਨਹੀਂ, ਪਰ ਵਿਚਾਰਨ ਦੀ ਗੱਲ ਇਹ ਹੈ ਕਿ ਇਕ
ਪਾਸੇ ਗੁਰਮਤਿ ਦਾ ਸਿਰਫ ਲਬਾਦਾ ਧਾਰੇ ਪੁਜਾਰੀ, ਡੇਰੇਦਾਰ ਅਤੇ ਸਿਆਸੀ ਇਕਮੁੱਠ ਹਨ ਤੇ ਦੂਜੇ ਪਾਸੇ
ਨਾਨਕ ਵਿਚਾਰਧਾਰਾ ਦੇ ਪਹਿਰੂਏ ਹੋਣ ਦਾ ਦਾਅਵਾ ਕਰਨ ਵਾਲੇ ਅਸੀਂ ਇਕਮੁੱਠ ਕਿਉਂ ਨਹੀਂ? ਸਾਡੀ ਅਵਾਜ਼
ਇਕ ਕਿਉਂ ਨਹੀਂ? ਸਾਡਾ ਮੁਹਾਜ਼ ਇਕ ਕਿਉਂ ਨਹੀਂ? ਸਾਡੀ ਇਹੀ ਕਮਜ਼ੋਰੀ ਪੁਜਾਰੀਆਂ ਦੀ ਸਭ ਤੋਂ ਵੱਡੀ
ਤਾਕਤ ਹੈ। ਇਸੇ ਦਾ ਫਾਇਦਾ ਉਠਾਉਂਦਿਆਂ, ਅਕਾਲ ਤਖਤ ਦੇ ਨਾਮ ਤੇ ਕਾਇਮ ਹੋ ਚੁੱਕੀ, ਸਿਆਸੀਆਂ ਦੀ
ਘੜੀ ਹੋਈ ਕਚਿਹਰੀ ਰੂਪੀ ਭ੍ਰਿਸ਼ਟ ਵਿਵਸਥਾਂ ਦੀ ਦੋ-ਧਾਰੀ ਤਲਵਾਰ ਪ੍ਰੋ. ਗੁਰਮੁੱਖ ਸਿੰਘ ਤੋਂ
ਸ਼ੁਰੂ ਹੋ ਕੇ ਪ੍ਰੋ. ਧੂੰਦਾ ਤੱਕ ਸਾਡੀ ਅਣਖ ਨੂੰ ਵੰਗਾਰ ਰਹੀ ਹੈ।
ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ ਵਿਚ ਰੱਖਦਿਆਂ ਸੁਚੇਤ ਪੰਥਦਰਦੀਆਂ ਦਾ ਇਹ ਇਕੱਠ, ਅੱਜ ਕੋਈ ਠੋਸ
ਅਤੇ ਮਜ਼ਬੂਤ ਆਧਾਰ ਪੈਦਾ ਕਰ ਸਕੇ ਤਾਂ ਜੋ ਆਉਂਦੀਆਂ ਨਸਲਾਂ ਗੁਰਮਤਿ ਦੀ ਰੋਸ਼ਨੀ ਵਿਚ ਸਪਸ਼ਟ
ਨਿਰਣੇ ਲੈਣ ਦੇ ਸਮਰੱਥ ਹੋ ਸਕਣ ਅਤੇ ਸਰਬੱਤ ਦਾ ਭਲਾ ਕਰਦੇ ਮਨੁੱਖੀ ਵਿਕਾਸ ਦੀਆਂ ਸਿਖਰਾਂ ਛੂਹਣ
ਵਿਚ ਅਪਣਾ ਯੋਗਦਾਨ ਪਾ ਸਕਣ।
ਇਸ ਦੇ ਨਾਲ ਹੀ ਤੱਤ ਗੁਰਮਤਿ ਪਰਿਵਾਰ ਕੁਝ ਨੁਕਤਿਆਂ ਬਾਰੇ ਅਪਣਾ ਸਟੈਂਡ ਸਪਸ਼ਟ ਕਰਨਾ ਚਾਹੁੰਦਾ
ਹੈ।
1. ਅਕਾਲ ਤਖਤ ਦੇ ਨਾਂ ਤੇ ਚਲ ਰਹੀ, ਫਲਸਫੇ ਵਿਰੋਧੀ (ਕਚਿਹਰੀ ਰੂਪੀ) ਮੌਜੂਦਾ ਵਿਵਸਥਾ ਗੁਰਮਤਿ ਦੀ
ਪ੍ਰੋੜਤਾ ਨਹੀਂ ਕਰਦੀ। ਨਾਨਕ ਵਿਚਾਰਧਾਰਾ ਵਿਚ ਇਸ ਦੀ ਕੋਈ ਥਾਂ ਨਹੀਂ। 1469 ਤੋਂ 1708 ਦੇ
ਪ੍ਰਮਾਣਿਕ ਸਿੱਖ ਇਤਿਹਾਸ ਵਿਚ ਵੀ ਐਸੀ ਕਿਸੇ ਵਿਵਸਥਾ ਦੀ ਹੋਂਦ ਦਾ ਜ਼ਿਕਰ ਨਹੀਂ ਮਿਲਦਾ, ਜਿਸ ਵਿਚ
ਕਚਿਹਰੀ ਲਾ ਕੇ ਕਿਸੇ ਨੂੰ ਛੇਕ ਦੇਣ (ਸਮਾਜਿਕ ਬਾਈਕਾਟ) ਦਾ ਪ੍ਰਾਵਧਾਨ ਹੋਵੇ। ਇਹ ਮੌਜੂਦਾ ਵਿਵਸਥਾ
ਪੁਜਾਰੀਵਾਦ ਦੀ ਹੀ ਉਪਜ ਹੈ। ਤੱਤ ਗੁਰਮਤਿ ਪਰਿਵਾਰ ਇਸ ਵਿਵਸਥਾ ਨੂੰ ਕਿਸੇ ਵੀ ਰੂਪ ਵਿਚ ਮਾਨਤਾ
ਨਹੀਂ ਦਿੰਦਾ। ਸਾਡੀ ਸਮਝ ਅਨੁਸਾਰ ਮੌਜੂਦਾ ਵਿਵਸਥਾ ਦੀ ਕਿਸੇ ਵੀ ਰੂਪ ਵਿਚ ਪ੍ਰੋੜਤਾ ਗੁਰਮਤਿ ਨੂੰ
ਪਿੱਠ ਵਿਖਾਉਣ ਦੇ ਤੁੱਲ ਹੈ।
2. ਇਕ ਗੁਰਮਤਿ ਪ੍ਰਚਾਰਕ ਸੰਗਤ (ਸਮਾਜ) ਪ੍ਰਤੀ ਜਵਾਬਦੇਹ ਹੋਣਾ ਚਾਹੀਦਾ ਹੈ। ਪ੍ਰੋ. ਧੂੰਦਾ ਜਨਤਕ
ਤੌਰ ਤੇ ਅਤੇ ਸੰਗਤੀ ਰੂਪ ਇਸ ਬਾਰੇ ਸਪਸ਼ਟੀਕਰਨ ਦੇ ਚੁੱਕੇ ਹਨ। ਸਾਡੀ ਗੁਰਮਤਿ ਸੂਝ ਮੁਤਾਬਿਕ
ਉਹਨਾਂ ਵਲੋਂ ਕਿਸੇ ਵੀ ਤਰਾਂ ਪੁਜਾਰੀਆਂ ਸਾਹਮਣੇ ਪੇਸ਼ ਹੋਣਾ, ਮੌਜੂਦਾ ਗੁਰਮਤਿ ਵਿਰੋਧੀ ਵਿਵਸਥਾ
ਨੂੰ ਮਾਨਤਾ ਦੇਣਾ ਹੋਵੇਗਾ। ਤੱਤ ਗੁਰਮਤਿ ਪਰਿਵਾਰ ਉਹਨਾਂ ਦੇ ਪੁਜਾਰੀਆਂ ਸਾਹਮਣੇ ਪੇਸ਼ ਹੋਣ ਦੇ
ਵਿਚਾਰ ਦੀ ਹਿਮਾਇਤ ਨਹੀਂ ਕਰਦਾ। ਜੇ ਅੱਜ ਦੀ ਇਕੱਤਰਤਾ ਉਹਨਾਂ ਦੇ ਮੌਜੂਦਾ ਪੁਜਾਰੀਵਾਦੀ ਵਿਵਸਥਾ
ਦੇ ਸਾਹਮਣੇ ਪੇਸ਼ ਹੋਣ ਦੇ ਹੱਕ ਵਿਚ ਕੋਈ ਮਤਾ ਪਾਸ ਕਰਦੀ ਹੈ ਤਾਂ ਪਰਿਵਾਰ ਦੀ ਅਸਹਿਮਤੀ ਨੋਟ ਕੀਤੀ
ਜਾਵੇ।
ਇਤਨਾ ਤਾਂ ਸਪਸ਼ਟ ਹੈ ਕਿ ਮੌਜੂਦਾ ਵਿਵਸਥਾ ਗੁਰਮਤਿ ਅਨੁਸਾਰੀ ਨਹੀਂ। ਇਸ ਦਾ ਬਦਲ ਕੀ ਹੋਵੇ, ਉਸ
ਬਾਰੇ ਦੀਰਘ ਵਿਚਾਰ ਦੀ ਲੋੜ ਹੈ। ਜਦੋਂ ਕਦੇ ਸੁਚੇਤ ਪੰਥ ਨੇ ਇਸਦਾ ਗੁਰਮਤਿ ਅਨੁਸਾਰੀ ਬਦਲ ਲੱਭਣ ਲਈ
ਜਤਨ ਸ਼ੁਰੂ ਕੀਤੇ ਤਾਂ ਪਰਿਵਾਰ ਖੁੱਲ ਕੇ ਅਪਣੇ ਵਿਚਾਰ ਪੇਸ਼ ਕਰੇਗਾ ਅਤੇ ਐਸੇ ਉਪਰਾਲਿਆਂ ਲਈ,
ਗੁਰਮਤਿ ਦੀ ਸੇਧ ਵਿਚ, ਪੂਰਨ ਸਹਿਯੋਗ ਦੇਣ ਦਾ ਜਤਨ ਕਰੇਗਾ।
3. ਇਥੇ ਮੌਜੂਦ ਲਗਭਗ ਸਾਰੇ ਸੱਜਣ ਇਸ ਗੱਲ ਨਾਲ ਸਹਿਮਤ ਹਨ ਕਿ ਮੌਜੂਦਾ ਸਿੱਖ ਰਹਿਤ ਮਰਿਯਾਦਾ
ਵਿਚਲੇ ਕਈਂ ਨੁਕਤੇ ਗੁਰਮਤਿ ਦੀ ਬਜਰ ਉਲੰਘਣਾ ਕਰਦੇ ਹਨ। ਇਹ ਜਾਣਦੇ ਹੋਏ ਵੀ ਜਨਤਕ ਤੌਰ ਤੇ ਇਸ
ਮਰਿਯਾਦਾ ਦੀ ਇੰਨ-ਬਿੰਨ ਪ੍ਰੋੜਤਾ ਦੀ ਨੀਤੀ ‘ਮਨ ਹੋਰ ਮੁੱਖ ਹੋਰ’ ਵਾਲੀ ਪਹੁੰਚ ਹੈ, ਗੁਰਮਤਿ ਇਸ
ਦੀ ਘੋਰ-ਖੰਡਨਾ ਕਰਦੀ ਹੈ। ਪਰਿਵਾਰ ਦਾ ਮੰਨਣਾ ਹੈ ਕਿ ਜਾਗਰੂਕ ਪੰਥ ਨੂੰ ਮੌਜੂਦਾ ਮਰਿਯਾਦਾ ਦੇ
ਸੁਧਾਰ ਲਈ ਹੁਣ ਤੱਕ ਸਾਂਝੇ ਜਤਨ ਕਰ ਲੈਣੇ ਚਾਹੀਦੇ ਸਨ। ਪਰ ਜਦੋਂ ਵਾਰ ਵਾਰ ਹੋਕਾ ਦੇਣ ਤੇ ਵੀ
ਸੁਚੇਤ ਪੰਥ ਇਸ ਸੁਧਾਰ ਵੱਲ ਕੋਈ ਠੋਸ ਕਦਮ ਨਾ ਚੁੱਕ ਸਕਿਆ ਤਾਂ ਪਰਿਵਾਰ ਨੇ ਅਪਣਾ ਫਰਜ਼ ਸਮਝਦੇ
ਹੋਏ, ਇਸ ਦਿਸ਼ਾ ਵੱਲ ਠੋਸ ਕਦਮ ਚੁੱਕਣ ਦਾ ਮਨ ਬਣਾਇਆ। ਇਸ ਸੰਦਰਭ ਵਿਚ ਪਰਿਵਾਰ ਨੇ ਲੰਮੀਆਂ
ਵਿਚਾਰਾਂ ਉਪਰੰਤ ਗੁਰਮਤਿ ਦੀ ਸੇਧ ਵਿਚ ਸੋਧਿਆ ਹੋਇਆ ਖਰੜਾ ਤਿਆਰ ਕਰਕੇ, ਮੀਡੀਆ ਰਾਹੀਂ ਅਤੇ ਨਿੱਜੀ
ਤੌਰ ਤੇ ਵੱਖ ਵੱਖ ਸੁਚੇਤ ਸੰਸਥਾਵਾਂ, ਧਿਰਾਂ ਅਤੇ ਸ਼ਖਸੀਅਤਾਂ ਤੱਕ ਪਹੁੰਚਾਇਆ। ਜਿਸ ਸੱਜਣ ਤੱਕ ਇਹ
ਖਰੜਾ ਨਹੀਂ ਪਹੁੰਚਿਆ ਉਹ ਹੁਣ ਲੈ ਸਕਦਾ ਹੈ। ਸਾਡੀ ਆਪ ਸਭ ਨੂੰ ਸਨਿਮਰ ਬੇਨਤੀ ਹੈ ਕਿ ਆਪ ਇਸ ਖਰੜੇ
ਬਾਰੇ ਅਪਣੇ ਬਹੁੱਮੁਲੇ ਸੁਝਾਅ ਨੁਕਤਾਵਾਰ ਗੁਰਮਤਿ ਦੀ ਰੋਸ਼ਨੀ ਵਿਚ ਦੇਣ ਦੀ ਕਿਰਪਾਲਤਾ ਕਰਨਾ ਤਾਂ
ਕਿ ਇਸ ਨੂੰ ਸੰਪੂਰਨ ਰੂਪ ਵਿਚ ਗੁਰਮਤਿ ਅਨੁਸਾਰੀ ਬਣਾਇਆ ਜਾ ਸਕੇ।
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
24 ਜਨਵਰੀ 2012
ਲੁਧਿਆਣਾ (ਪੰਜਾਬ)
(29/01/12)
ਪ੍ਰੋਫੈਸਰ ਕੰਵਲਦੀਪ ਸਿੰਘ ਕੰਵਲ
ਫ਼ੱਫ਼ਾ ਫ਼ਖਰ-ਏ-ਫ਼ੁਕਰ
- ਪ੍ਰੋਫੈਸਰ ਕੰਵਲਦੀਪ ਸਿੰਘ ਕੰਵਲ
ਫ਼ੱਫ਼ਾ ਫ਼ਖਰ-ਏ-ਫ਼ੁਕਰ ਹੈ, ਸਿਰੈ ਸਵਾਹ ਪਵਾਇ ||੧||
ਆਪੈ ਕਰਿ ਭਰਤੀ ਕਾਦੀਆਂ, ਅਪਨਾ ਮਾਣੁ ਕਰਾਇ ||੨||
ਮਾਣਿ ਵਿਕਾਊ ਖਰੀਦ ਲੀਆ, ਰਿਹਾ ਜੋ ਪੈਲਾਂ ਪਾਇ ||੩||
ਥੂਹ ਥੂਹ ਜਗਿ ਹੈ ਹੋਂਵਦਾ, ਜੁੱਤੀਆਂ ਸਭਨੀ ਖਾਇ ||੪||
ਬਾਬਰ ਪਦਵੀ ਪਾਇ ਗਿਆ, ਜੋਰੀ ਜੋ ਦਾਨਿ ਲਿਜਾਇ ||੫||
ਗਰਧਬਿ ਫੌਜ ਲੇ ਕੰਵਲ, ਫ਼ੱਫ਼ਾ ਫ਼ਖਰ ਸਦਾਇ ||੬||
‘ਸਿੱਖ ਮਾਰਗ’ ਦੇ ਪਾਠਕਾਂ/ਲੇਖਕਾਂ ਦੀ ਜਾਣਕਾਰੀ
ਲਈ
1- ‘ਸਿੱਖ ਮਾਰਗ’ ਦੇ ਕਈ ਪਾਠਕਾਂ ਵਲੋਂ, ਫੇਸ
ਬੁੱਕ ਤੇ ਦੋਸਤ ਬਣਨ ਬਣਾਉਣ ਲਈ ਸੁਨੇਹੇ ਮਿਲਦੇ ਰਹਿੰਦੇ ਹਨ। ਇਸ ਬਾਰੇ ਬੇਨਤੀ ਹੈ ਕਿ ਮੈਂ ਅਕਾਉਂਟ
ਤਾਂ ਜਰੂਰ ਉਥੇ ਖੋਲਿਆ ਹੋਇਆ ਹੈ ਪਰ ਸਮੇ ਦੀ ਘਾਟ ਕਰਕੇ ਕਈ ਹਫਤਿਆਂ ਬਾਅਦ ਕਦੀਂ ਕਦਾਈਂ ਜਾ ਕੇ
ਦੇਖਦਾ ਹਾਂ ਅਤੇ ਹਾਲੇ ਦੋਸਤ ਬਣਨ ਬਣਾਉਣ ਵੱਲ ਕੋਈ ਧਿਆਨ ਨਹੀਂ ਦੇ ਸਕਿਆ। ਇਸ ਲਈ ਸੁਨੇਹੇ ਭੇਜਣ
ਵਾਲਿਆਂ ਤੋਂ ਖਿਮਾ ਦਾ ਜਾਚਕ ਹਾਂ।
2- ‘ਸਿੱਖ ਮਾਰਗ’ ਨਵੇਂ ਪਾਠਕਾਂ/ਲੇਖਕਾਂ ਦੀ ਜਾਣਕਾਰੀ ਲਈ ਇਹ ਵੀ ਦੱਸਿਆ ਜਾਂਦਾ ਹੈ ਕਿ ਮੁੱਖ
ਪੰਨੇ ਤੇ ਉਹੀ ਲੇਖ ਪਾਏ ਜਾਂਦੇ ਹਨ ਜਿਹੜੇ ਕਿ ਪਹਿਲਾਂ ਨਹੀਂ ਛਪੇ ਹੋਏ ਅਤੇ ਨਾ ਹੀ ਹੋਰ ਥਾਵਾਂ ਤੇ
ਛਪਣ ਲਈ ਇਕੱਠੇ ਭੇਜੇ ਜਾਂਦੇ ਹਨ। ਪਾਠਕਾਂ ਦੇ ਪੰਨੇ ਤੇ ਇਸ ਬਾਰੇ ਕੋਈ ਬੰਦਸ਼ ਨਹੀਂ ਹੈ। ਇਹ ਅਸੂਲ
ਸਾਰਿਆਂ ਤੇ ਇਕੋ ਜਿਹੇ ਲਾਗੂ ਹਨ। ਕਿਸੇ ਖਾਸ ਕਾਰਨ ਇਸ ਤੋਂ ਛੋਟ ਹੋ ਸਕਦੀ ਹੈ ਅਤੇ ਇਸ ਬਾਰੇ
ਪਹਿਲਾਂ ਕਾਫੀ ਵਿਸਥਾਰ ਨਾਲ ਦੱਸਿਆ ਜਾ ਚੁੱਕਾ ਹੈ ਕਿ ਇਸ ਦਾ ਮੁੱਖ ਕਾਰਨ ਸਮੇਂ ਦੀ ਘਾਟ ਹੈ।
(28/01/12)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਨਾਨੋਤਕਨਾਲੋਜੀ ਦਾ ਅਜੋਕੇ ਸਮੇਂ ਵਿੱਚ ਮਹਤਵ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਆਮ ਜਾਣਕਾਰੀ
ਨਾਨੋਤਕਨਾਲੋਜੀ ਬਾਰੇ ਅਪਣੇ ਵਿਦਿਆਰਥੀਆਂ ਨੂੰ ਜਾਣਕਾਰੀ ਦੇਣ ਲਈ ਮੇਰੀ ਸਭ ਤੋਂ ਵੱਡੀ ਮੁਸ਼ਕਿਲ
ਸੀ ਕਿ ਅਣਦਿਸਦੇ ਨੂੰ ਦਿਸਦੇ ਨਾਲ ਜੋੜਾਂ ਕਿਵੇਂ? ਉਸ ਵੇਲੇ ਮੈਨੂੰ ਨਾਨੋਤਕਨਲੋਜੀ ਦੇ ਪ੍ਰਮੁੱਖ
ਅਮਰੀਕੀ ਵਿਦਵਾਨ ਰਿਚਰਡ ਫੇਨਮਾਨ ਦੀ ਗੱਲ ਯਾਦ ਆਈ: “ਜੋ ਦਿਸ ਰਿਹਾ ਹੈ, ਅਸੀਂ ਉਸ ਦੀ ਖੋਜ ਵਿੱਚ
ਏਨੇ ਗੁਆਚ ਗਏ ਹਾਂ ਕਿ ਇਹ ਵੀ ਭੁੱਲ ਗਏ ਹਾਂ ਕਿ ਜੋ ਅਣਦਿਸਦਾ ਹੈ ਭਾਵ ਦਿਸ ਨਹੀਂ ਰਿਹਾ ਉਹ ਦਿਸਦੇ
ਤੋਂ ਕਿਤੇ ਜ਼ਿਆਦਾ ਹੈ ਤੇ ਉਸ ਦੀ ਖੋਜ ਨੂੰ ਵਰਤੋਂ ਵਿੱਚ ਲਿਆਕੇ ਅਸੀਂ ਸਾਇੰਸ ਨੂੰ ਬਹੁਤ ਉਚਾਈਆਂ
ਤਕ ਲੈ ਜਾਵਾਂਗੇ ਤੇ ਸਮਾਜ ਦਾ ਬਹੁਤ ਭਲਾ ਕਰਾਂਗੇ।” ਐਟਮਾਂ ਨੂੰ ਨਵੇਂ ਤਰੀਕਿਆਂ ਨਾਲ ਜੋੜ ਕੇ
ਅਸੀਂ ਨਵੇਂ ਪਦਾਰਥ ਬਣਾ ਸਕਦੇ ਹਾਂ। ਮਿਸਾਲ ਵਜੋਂ ਅਸੀਂ ਗ੍ਰੇਫਾਈਟ ਦੇ ਐਟਮਾਂ ਦੇ ਜੋੜ ਦਾ
ਖਾਕਾ-ਬਣਤਰ ਬਦਲਕੇ ਡਾਇਮੈਂਡ ਬਣਾ ਸਕਦੇ ਹਾਂ।
ਨਾਸਾ ਦੇ ਸਾਇੰਸਦਾਨਾਂ ਦੀ ਖੋਜ ਅਨੁਸਾਰ ਦਿਸਦਾ ਬ੍ਰਹਿਮੰਡ ਤਾਂ ਸਿਰਫ 4 ਪ੍ਰਤੀਸ਼ਤ ਹੀ ਹੈ ਜਦ ਕਿ
ਅਣਦਿਸਦਾ ਬ੍ਰਹਿਮੰਡ 96% ਪ੍ਰਤੀਸ਼ਤ ਹੈ ਜਿਸ ਨੂੰ ਸਾਇੰਸਦਾਨ 74% ਕਾਲੀ ਸ਼ਕਤੀ ਤੇ 22 % ਕਾਲੇ ਮਾਦੇ
ਵਿੱਚ ਵੰਡਦੇ ਹਨ। ਇਹ ਹੈਰਾਨੀ ਦੀ ਹੀ ਗਲ ਹੈ ਕਿ ਸਾਇੰਸਦਾਨ ਪਹਿਲਾਂ ਸਿਰਫ ਦਿਸਦੇ 4% ਦੀ ਖੋਜ
ਵਿੱਚ ਹੀ ਲੱਗੇ ਰਹੇ ਤੇ ਬਾਕੀ 96% ਨੂੰ ਭੁੱਲੇ ਹੀ ਰਹੇ। ਪਰ ਜਦ ਪ੍ਰਸਿਧ ਸਾਇੰਸਦਾਨ ਐਰਿਕ ਡੈਕਸਲਰ
ਨੇ ਇਸ ਅਣਦਿਸਦੇ ਮਾਦੇ ਦੀ ਖੋਜ ਨੂੰ ਅਮਲੀ ਰੂਪ ਵਿੱਚ ਲਿਆਂਦਾ ਤੇ ਜਦ ਜਪਾਨੀ ਸਾਇੰਸਦਾਨ ਸੁਮੀਓਂ
ਲਿਜ਼ੀਨੋ ਨੇ ਨੈਨੋਟਿਊਬ ਦੀ ਖੋਜ ਕਰਕੇ ਨੈਨੋ ਸਕੇਲ ਤੇ ਨਵੇਂ ਮਾਦੇ ਬਣਾਏ ਤਾਂ ਸਾਇੰਸ ਦੇ ਖੇਤਰ
ਵਿੱਚ ਜਿਵੇਂ ਇਨਕਲਾਬ ਹੀ ਆ ਗਿਆ। ਇਸ ਦੇ ਮਹੱਤਵ ਵਜੋਂ ਪਿਛਲੇ ਵੀਹ ਸਾਲਾਂ ਤੋਂ ਫਿਜ਼ਿਕਸ ਤੇ
ਕਮਿਸਟਰੀ ਦੇ ਜ਼ਿਆਦਾ ਤਰ ਨੋਬਲ ਇਨਾਮ ਨੈਨੋਤਕਨਾਲੋਜੀ ਦੀ ਖੋਜ ਲਈ ਲਗਾਤਾਰ ਦਿਤੇ ਜਾ ਰਹੇ ਹਨ। ਕੀ
ਨਵਾਂ ਹੈ ਜੋ ਨੈਨੋਤਕਨਾਲੋਜੀ ਦੀ ਖੋਜ ਤੋਂ ਮਿਲਿਆ ਹੈ ਇਸ ਬਾਰੇ ਜਾਣਕਾਰੀ ਲੈਣਾ ਆਮ ਨਾਗਰਿਕ ਲਈ ਵੀ
ਜ਼ਰੂਰੀ ਹੋ ਗਿਆ ਹੈ।
(ਇਸ ਲੇਖ ਦਾ ਬਾਕੀ ਹਿੱਸਾ
ਪੜ੍ਹਨ ਲਈ ਇੱਥੇ ਕਲਿਕ ਕਰੋ ਜੀ)
(27/01/12)
ਹਰਦੇਵ ਸਿੰਘ ਜੰਮੂ
‘ਦਰਬਾਰ ਸਾਹਿਬ ਅਤੇ ਅਕਾਲ ਤਖ਼ਤ’
ਹਰਦੇਵ ਸਿੰਘ ਜੰਮੂ
ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਹਰਿਮੰਦਰ ਸਾਹਿਬ ਜਾਂ ਫ਼ਿਰ ਇਸ ਦੀ ਬਣਤਰ
ਕਾਰਨ ਗੋਲਡਨ ਟੇਂਪਲ ਵੀ ਕਿਹਾ ਜਾਂਦਾ ਹੈ। ਇੰਝ ਪ੍ਰਤੀਤ ਹੁੰਦਾ ਹੈ ਕਿ ਭਾਰਤ ਵਿੱਚ ਆਏ ਅੰਗ੍ਰੇਜ਼ਾ
ਵਲੋਂ ਇਸ ਨੂੰ ਗੋਲਡਨ ਟੇਂਪਲ ਕਰ ਕੇ ਸਮਝਿਆ-ਪੁਕਾਰਿਆ ਗਿਆ। ਲੇਕਿਨ ਪੁਰਾਤਨਤਾ ਦੇ ਲਿਹਾਜ਼ ਨਾਲ
ਗੁਰੂਆਂ ਵਲੋਂ ਇਸ ਲਈ ਵਰਤਿਆ ਮੂਲ ਨਾਮ ਦਰਬਾਰ ਸਾਹਿਬ ਹੀ ਸੀ ਭਾਵੇਂ ਇਸ ਦੇ ਆਲੇ-ਦੁਆਲੇ ਵੱਸੇ
ਸ਼ਹਿਰ ਨੂੰ ‘ਗੁਰੂ ਦਾ ਚੱਕ’, `ਚੱਕ ਗੁਰੂ’ ਅਤੇ ‘ਅੰਮ੍ਰਿਤਸਰ’ ਕਿਹਾ ਗਿਆ।
ਦਰਬਾਰ ਸਾਹਿਬ!
ਕਿਸ ਦਾ ਦਰਬਾਰ ਸੀ?
ਜ਼ਾਹਰ ਜਿਹੀ ਗਲ ਹੈ ਕਿ ਗੁਰੂ ਦਾ ਦਰਬਾਰ ਸੀ! !
‘ਦਰਬਾਰ’
ਸ਼ਬਦ ਗੁਰੂ ਨੇ ਅਪਣੇ ਦਰਬਾਰ ਲਈ ਕਿਉਂ ਵਰਤਿਆ? ਜ਼ਾਹਰ ਜਿਹੀ
ਗਲ ਹੈ ਕਿ ਇਸ ਥਾਂ ਗੁਰੂਆਂ ਨੇ ਮੁਕਾਮ ਕਰਦੇ ਹੋਏ ਇੱਕ ਵਿਸ਼ੇਸ਼ ਮੰਤਵ ਨਾਲ ਇਸਦਾ ਨਾਮ ਦਰਬਾਰ ਸਾਹਿਬ
ਰੱਖਿਆ ਸੀ ਕਿਉਂਕਿ ਉਹ ਪੰਥਕ/ਮਨੁੱਖੀ ਸਮਝ ਲਈ ਗੁਰਤਾ ਦਾ ਇੱਕ ਐਸਾ ਦਰਬਾਰ ਸਥਾਪਤ ਕਰਨਾ ਚਾਹੁੰਦੇ
ਸੀ ਜਿਸ ਨੇ ਸਿੱਖਾਂ ਦੇ ਇੱਕ ਮਰਕਜ਼ੀ ਇਦਾਰੇ ਦੇ ਰੂਪ ਵਿੱਚ ਸਥਾਪਤ ਹੋਂਣਾ ਸੀ। ਇਸ ਦਰਬਾਰ ਵਿੱਚ
ਗੁਰੂ ਦੀ ਹੀ ਸਰਵੋੱਚਤਾ ਸੀ ਅਤੇ ਅੱਜ ਵੀ ਹੈ।
ਦਰਬਾਰ ਸਾਹਿਬ ਕੰਮਪਲੇਕਸ ਵਿੱਚ ਕਈ ਇਤਹਾਸਕ ਘਟਨਾਵਾਂ ਵਾਪਰਿਆਂ ਸਨ। ਵਿਸ਼ੇਸ਼
ਰੂਪ ਵਿੱਚ ਛੇਵੇਂ ਗੁਰੂ ਜੀ ਵਲੋਂ ਇਸਦੇ ਸ੍ਹਾਮਣੇ
‘ਅਕਾਲ ਤਖ਼ਤ’
ਦੀ ਉਸਾਰੀ। ਦਰਬਾਰ ਸਾਹਿਬ ਕੰਮਪਲੈਕਸ ਨੂੰ ਸਮਝਣ
ਲਈ ਕਿਸੇ ਵੀ ਬੰਦੇ ਲਈ ਇਹ ਜ਼ਰੁਰੀ ਹੈ ਕਿ ਉਹ ਉਨ੍ਹਾਂ ਹਾਲਾਤਾਂ ਅਤੇ ਪਰਿਪੇਖਾਂ ਨੂੰ ਸਮਝੇ
ਜਿਨ੍ਹਾਂ ਵਿੱਚ ਇਸ ਦੀ ਉਸਾਰੀ ਹੋਈ ਸੀ। ਇਸਦੇ ਨਾਲ ਹੀ ਉਸ ਲਈ ਇਹ ਜਾਣਨਾ ਵੀ ਜ਼ਰੁਰੀ ਹੈ ਕਿ ਉਸ
ਵੇਲੇ ‘ਦਰਬਾਰ’
ਅਤੇ
‘ਤਖ਼ਤ’
ਦੇ ਰਾਜਸੀ ਸਿਧਾਂਤਾ ਕੀ ਸਨ? ਵਿਸਤਾਰ ਵਿੱਚ ਤਾਂ ਬਹੁਤ
ਕੁੱਝ ਹੈ ਜੋ ਦਾਸ ਪਹਿਲਾਂ ਵੀ ਵਿਚਾਰ ਚੁੱਕਿਆ ਹੈ ਪਰ ਇੱਥੇ ਕੇਵਲ ਸੰਖੇਪ ਜਿਹੀ ਗਲ ਵਿਚਾਰਾਂ ਗੇ।
ਪਹਿਲਾਂ ‘ਦਰਬਾਰ’ ਦੀ ਗਲ ਕਰਦੇ ਹਾਂ। ਦਰਬਾਰ ਉਸ ਵੇਲੇ ਰਾਜਸੀ ਸਭਾ ਲਈ
ਵਰਤਿਆ ਜਾਂਦਾ ਇੱਕ ਸ਼ਬਦ ਸੀ। ਇਨ੍ਹਾਂ ਦਰਬਾਰਾਂ ਵਿੱਚ ਰਾਜਾ ਅਪਣੀਆਂ ਰਾਜਸੀ ਗਤੀ ਵਿਧਿਆਂ ਚਲਾਉਂਦੇ
ਸਨ। ਲੇਕਿਨ ਇੱਥੇ ਇੱਕ ਮਹੱਤਵਪੁਰਣ ਗਲ ਨੂੰ ਸਮਝ ਵਿਚਾਰ ਲੇਂਣਾ ਵੀ ਜ਼ਰੂਰੀ ਹੈ ਕਿ ਉਹ ‘ਰਾਜਸੀ
ਦਰਬਾਰ’ ਤਖ਼ਤ ਨਾਲ ਜੁੜਦੇ ਹੋਏ ਵੀ ਉਸ ਨਾਲੋਂ ਵੱਖਰੇ ਸਨ। ਮਸਲਨ ਜੇਕਰ ਮੁਗ਼ਲ ਬਾਦਸ਼ਾਹ ਆਗਰਾ ਦੇ
ਕਿਲੇ ਤੋਂ ਬਾਹਰ ਜਾਂਦਾ ਸੀ ਤਾਂ ਜਿਸ ਥਾਂ ਉਹ ਜਾਂਦਾ ਸੀ ਉਸ ਦਾ ਦਰਬਾਰ ਉਥੇ ਹੀ ਲੱਗਦਾ ਸੀ ਪਰ
ਬਾਦਸ਼ਾਹ ਉਹ ਆਗਰੇ ਦੇ ਤਖ਼ਤ ਦਾ ਹੀ ਹੁੰਦਾ ਸੀ। ਇਵੇਂ ਹੀ ਜਦੋਂ ਮੁਗ਼ਲਿਆ ਬਾਦਸ਼ਾਹਾਂ ਨੇ ਦਿੱਲੀ ਨੂੰ
ਆਪਣੀ ਰਾਜਧਾਨੀ ਬਣਾਇਆ ਤਾਂ ਦਰਬਾਰ ਉਹ ਕਿੱਧਰੇ ਵੀ ਲਗਾਉਂਣ ਉਹ ਦਿੱਲੀ ਦੇ ਤਖ਼ਤ ਤੇ ਬੈਠੇ ਬਾਦਸ਼ਾਹ
ਹੀ ਕਹਾਉਂਦੇ ਸਨ। ਯਾਨੀ ਕਿ ‘ਤਖ਼ਤ’ ‘ਦਰਬਾਰ’ ਨਾਲੋਂ ਉੱਚੀ ਅਵਸਥਾ ਦਾ ਸੂਚਕ ਸੀ। ਇਸ ਬਾਰੀਕ
ਨੁੱਕਤੇ ਨੂੰ ਇੱਕ ਛੋਟੀ ਜਿਹੀ ਮਿਸਾਲ ਰਾਹੀਂ ਅਸਾਨੀ ਨਾਲ ਸਮਝਿਆ ਜਾ ਸਕਦਾ ਹੈ। ਬਾਬਾਰ ਦਾ ਪੁੱਤਰ
ਹਮਾਯੁੰ ਸ਼ੇਰਸ਼ਾਹ ਸੂਰੀ ਦੇ ਹੱਥੋਂ ਹਾਰ ਕੇ ਭਟੱਕਦਾ ਹੋਇਆ ਅਪਣੇ ‘ਦਰਬਾਰ’ ਬਿਯਾਬਾਨਾਂ ਵਿੱਚ ਤਾਂ
ਲਗਾਉਂਦਾ ਸੀ ਪਰ ਉਹ ਭਾਰਤ ਦਾ ਬਾਦਸ਼ਾਹ ਨਹੀਂ ਸੀ ਕਿਉਂਕਿ ਉਸ ਪਾਸ ਭਾਰਤ ਦਾ ‘ਤਖ਼ਤ’ ਨਹੀਂ ਸੀ।
ਤਖ਼ਤ ਦੀ ਇਸ ਪਰੰਪਰਾ ਵਿੱਚ ਮੁਗ਼ਲ ਬਾਦਸ਼ਾਹ ਸ਼ਾਹਜਹਾਨ ਨੇ ਇੱਕ ਨਵਾਂ ਨੁੱਕਤਾ
ਜੋੜਿਆ ਸੀ। ਉਸਨੇ ਦਿੱਲੀ ਵਿੱਚ ਲਾਲ ਕਿਲੇ ਅੰਦਰ
‘ਤਖ਼ਤ-ਏ-ਤਾਉਸ’
(ਪੀਕਾਕ ਥਾਰਨ)
ਬਣਾਇਆ ਜਿਸ ਨੂੰ ਇੱਕ ਥਾਂ ਤੋਂ ਚੁੱਕ ਕੇ ਕਿਸੇ ਦੂਜੇ ਥਾਂ
ਵੀ ਲੇ ਜਾਇਆ ਜਾ ਸਕਦਾ ਸੀ। ਅਪਣੀ ਇਸ ਵਿਸ਼ੇਸ਼ਤਾ ਕਾਰਨ ਉਸ ਨੂੰ
‘ਤਖ਼ਤ-ਏ-ਰਵਾਂ’
ਵੀ ਕਿਹਾ ਜਾਂਦਾ ਸੀ। ਇਸ ਦੀ ਲਾਗਤ ਉਸ ਵੇਲੇ
ਕਈਂ ਲੱਖਾਂ ਵਿੱਚ ਸੀ ਅਤੇ ਇਸ ਵਿੱਚ ਕਈ ਬੇਸ਼ਕੀਮਤੀ ਹੀਰੇਆਂ ਦਾ ਨਾਲ ਮਸ਼ਹੂਰ ਕੋਹੇਨੂਰ ਹੀਰ ਵੀ
ਜੜਿਆ ਹੋਇਆ ਸੀ। ਨਾਦਰਸ਼ਾਹ ਦਿੱਲੀ ਜਿੱਤਣ ਬਾਦ ਬਾਦਸ਼ਾਹਤ ਅਤੇ ਪਾਤਿਸ਼ਾਹੀ ਦੇ ਇਸ ਤਖ਼ਤ ਨੂੰ ਚੁੱਕ ਕੇ
ਪਰਸ਼ੀਆ ਲੇ ਗਿਆ ਸੀ। ਇਸ ਲਈ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਰਾਜਸੀ ਅਤੇ ਰਾਜਨੀਤਕ ਹਲਕਿਆਂ ਵਿੱਚ
‘ਤਖ਼ਤ’ ਅਤੇ ਉਸ ਤੇ ਬੈਠਣ ਦਾ ਕੀ ਮਹੱਤਵ ਸੀ। ਨਾਦਰਸ਼ਾਹ ਨੇ ਤਾਕਤ ਦੇ ਇਸ ਸੰਕੇਤ ਨੂੰ ਚੂੱਕ ਕੇ
ਮੁਗ਼ਲਿਆ ਰਾਜ ਤੇ ਅਪਣੀ ਜਿੱਤ ਨੂੰ ਦਰਸਾਇਆ ਸੀ। ਸਿੱਖ ਜਰਨੈਲਾਂ ਨੇ ਵੀ ਦਿੱਲੀ ਜਿੱਤਣ ਦੇ ਸੰਕੇਤ
ਰੂਪ ਵਿੱਚ ਦਿੱਲੀ ਦੇ ਤਖ਼ਤ ਦੀ ਇੱਕ ਸੰਗਮਰਮਰ ਦੀ ਸਿੱਲ ਚੁੱਕ ਕੇ ਦਰਬਾਰ ਸਾਹਿਬ ਕੰਮਪਲੈਕਸ ਵਿੱਚ
ਸਥਿਤ ਬੂੰਗਿਆਂ ਵਿੱਚ ਰੱਖੀ ਸੀ।
ਰਾਜਸੀ ਤਖ਼ਤ ਤੇ ਬੈਠੇ ਜਹਾਂਗੀਰ ਨੇ ਗੁਰੂ ਅਰਜਨ ਜੀ ਨੂੰ ਅਪਣੇ ਕਥਿਤ ਇਨਸਾਫ਼
ਦੇ ਮਾਰਫ਼ਤ ਸ਼ਹੀਦ ਕਰ ਦਿੱਤਾ ਸੀ। ਉਸ ਜਹਾਂਗੀਰ ਨੇ ਜਿਸ ਨੂੰ ਮੁਗ਼ਲ ਬਾਦਸ਼ਾਹਾਂ ਵਿਚੋਂ ਇੱਕ ਜ਼ਿਆਦਾ
ਇਨਸਾਫ਼ ਪਸੰਦ ਰਾਜਾ ਕਰਕੇ ਜਾਣਿਆ ਜਾਂਦਾ ਸੀ। ਜਹਾਂਗੀਰ ਦੇ ਅਪਣੇ ਇਨਸਾਫ਼ ਦੇ ਦਾਵੇ ਦੀ ਪ੍ਰਤੀਕ ਸੀ
ਉਹ
‘ਜ਼ੰਜ਼ੀਰ-ਏ-ਅਦਲ’
(ਇਨਸਾਫ਼
ਦੀ ਜ਼ੰਜੀਰ) ਜੋ ਕਿ ਉਸ ਨੇ ਆਗਰੇ ਕਿਲੇ ਦੇ ਬਾਹਰ
ਬੰਨੀ ਹੋਈ ਸੀ। ਜਹਾਂਗੀਰ ਨੇ ਅਪਣੇ ਅਲਫ਼ਾਜਾਂ ਵਿੱਚ ਉਸ ਘਟਨਾ ਦਾ ਜ਼ਿਕਰ ਵੀ ਕੀਤਾ ਹੈ ਜਿਸ ਵੇਲੇ ਕਿ
ਉਸ ਦੇ ਇੱਕ ਕਮਾਂਡਰ ਨੇ ਬਾਗੀ ਸ਼ਹਿਜ਼ਾਦੇ ਖੁਸਰੋ ਨੂੰ ਕੈਦ ਕਰ ਲਿਆ। ਇਹ ਉਹੀ ਖੁਸਰੋ ਸੀ ਜਿਸਦੇ
ਬਾਰੇ ਲਿਖਿਆ ਮਿਲਦਾ ਹੈ ਕਿ ਉਸ ਨੇ ਦੌਰੇ ਬਗਾਵਤ ਗੁਰੂ ਅਰਜਨ ਜੀ ਨਾਲ ਮੁਲਾਕਾਤ ਕੀਤੀ ਸੀ।
ਖ਼ੈਰ! ਕਮਾਂਡਰ ਨੇ ਖੁਸਰੌ ਨੂੰ ਕੈਦ ਕਰਨ ਬਾਦ ਜਹਾਂਗੀਰ ਨੂੰ ਇੱਤਲਾਹ ਅਤੇ
ਇਲਤਜਾਹ ਕੀਤੀ ਕਿ ਇੱਕ ਕਮਾਂਡਰ ਹੋਂਣ ਦੀ ਹੈਸੀਅਤ ਨਾਲ ਉਹ ਇਹ ਹੈਸੀਅਤ ਨਹੀਂ ਰੱਖਦਾ ਕਿ ਉਹ ਖੁਸਰੋ
ਵੱਲੋ ਕੀਤੀ ਬਗਾਵਤ ਦੀ ਸਜ਼ਾ ਬਾਰੇ ਕੋਈ ਫ਼ੈਸਲਾ ਲੇ ਸਕੇ। ਚੁੰਕਿ ਇਹ ਬਾਗੀ ਆਮ ਨਹੀਂ ਬਲਕਿ ਬਾਦਸ਼ਾਹ
ਦਾ ਅਪਣਾ ਸ਼ਹਿਜ਼ਾਦਾ ਹੈ ਇਸ ਲਈ ਬਾਗੀ ਸ਼ਹਿਜ਼ਾਦੇ ਬਾਰੇ ਕੀ ਕੀਤਾ ਜਾਏ?
ਜਵਾਬ ਵਿੱਚ ਜਹਾਂਗੀਰ ਨੇ ਕਮਾਂਡਰ ਨੂੰ ਕਿਹਾ ਕਿ ਬਾਦਸ਼ਾਹ ਦੇ ਤਖ਼ਤ ਦਾ
ਇਨਸਾਫ਼ ਕਿਸੇ ਵਿੱਚ ਫ਼ਰਕ ਨਹੀਂ ਕਰਦਾ ਭਾਵੇਂ ਉਹ ਦਾਮਾਦ ਹੋਵੇ ਜਾਂ ਫ਼ਿਰ ਉਸਦਾ ਅਪਣਾ ਪੁੱਤਰ।
ਲਿਹਾਜ਼ਾ ਖੁਸਰੋ ਦਿਆਂ ਦੋਵੇਂ ਅੱਖਾਂ ਕੱਡ ਦਿੱਤੀਆਂ ਗਈਆਂ। ਇਹ ਉਹੀ ਜਹਾਂਗੀਰ ਸੀ ਜਿਸ ਨੇ ਇੱਕ
ਸਮੇਂ ਅਪਣੇ ਇੱਕ ਹੋਰ ਪੁੱਤਰ ਸ਼ਹਿਜ਼ਾਦਾ ਖੁਰੱਮ (ਬਾਦ ਵਿੱਚ ਸ਼ਾਹਜਹਾਂ) ਵਲੋਂ ਕੀਤੀ ਬਗਾਵਤ ਦੀ ਇੱਕ
ਘਟਨਾ ਬਾਦ ਉਸ ਨੂੰ ਮਾਫ਼ ਤਾਂ ਕੀਤਾ ਸੀ ਪਰ ਇਹ ਮਾਫ਼ੀ ਹਾਸਲ ਕਰਨ ਲਈ ਸ਼ਹਿਜ਼ਾਦਾ ਖੁਰੱਮ ਨੂੰ ਅਪਣੇ ਦੋ
ਛੋਟੇ ਪੁੱਤਰ
(ਦਾਰਾ ਸ਼ਿਕੋਹ
ਅਤੇ ਔਰੰਗਜ਼ੇਬ) ਜਹਾਂਗੀਰ ਪਾਸ ਕੈਦ ਕਰਵਾਉਂਣੇ ਪਏ
ਸੀ।
ਅਪਣੇ ਤਖ਼ਤ ਦੀ ਤਾਕਤ ਦੇ ਪ੍ਰਤੀ ਇਤਨੇ ਸੰਵੇਦਨਸ਼ੀਲ ਬਾਦਸ਼ਾਹ ਨੂੰ ਗੁਰੂ ਅਰਜਨ
ਜੀ ਵਲੋਂ ਉਸਾਰਿਆ ਦਰਬਾਰ ਕੁੜ ਦੀ ਦੁਕਾਨ ਤਾਂ ਲੱਗਣਾ ਹੀ ਸੀ। ਕਿਉਂਕਿ ਉਸ ਵੇਲੇ ਸਲਤਨਤ ਵਿੱਚ
ਛੋਟੇ ਰਾਜੇ ਮੁਗ਼ਲ ਬਾਦਸ਼ਾਹ ਵਲੋਂ ਹੀ ਰਾਜਿਆਂ ਦਾ ਖਿਤਾਬ ਹਾਸਲ ਕਰਕੇ ਅਪਣਾ ਦਰਬਾਰ ਲਗਾਉਂਣ ਦੀ
ਆਗਿਆ ਪ੍ਰਾਪਤ ਕਰਦੇ ਸੀ।
ਖ਼ੈਰ ਭਾਰਤ ਦੇ ਤਖ਼ਤ ਤੇ ਬਠੈ ਬਾਦਸ਼ਾਹ ਦੇ ਰਾਜਸੀ ਦਰਬਾਰ ਵਲੋਂ ਗੁਰੂ ਦੇ
ਅਧਿਆਤਮਕ ਦਰਬਾਰ ਨੂੰ ਬੰਦ ਕਰਨ ਲਈ ਗੁਰੂ ਸਾਹਿਬ ਜੀ ਲਈ ਮੌਤ ਦਾ ਫ਼ੁਰਮਾਨ ਜਾਰੀ ਹੋਇਆ ਅਤੇ ਉਹ
ਸ਼ਹੀਦੀ ਪ੍ਰਾਪਤ ਕਰ ਗਏ। ਹੁਣ ਹਾਲਾਤਾਂ ਕੇ ਵੱਡੀ ਕਰਵਟ ਲੇ ਲਈ ਸੀ।
ਗੁਰੂ ਦੇ ਫ਼ਲਸਫ਼ੇ ਵਿੱਚ ਕਿਸੇ ਬਾਦਸ਼ਾਹ
ਦੇ ਦਰਬਾਰ ਨਾਲੋਂ ਅਤੇ ਕਿਸੇ ਬਾਦਸ਼ਾਹ ਦੇ ਤਖ਼ਤ ਨਾਲੋਂ ਉੱਚਾ ਅਕਾਲ ਪੁਰਖ ਦਾ ਦਰਬਾਰ ਅਤੇ ਤਖ਼ਤ ਸੀ।
ਜਿਸ ਨੂੰ ਹੁਣ ਸੰਕੇਤਕ ਰੂਪ ਵਿੱਚ ਸੰਸਾਰ ਨੂੰ ਸਮਝਾਉਂਣ ਦੀ ਲੋੜ ਸੀ।
ਗੁਰੂਆਂ ਦੇ ਇਲਾਹੀ (ਅਕਾਲੀ) ਗਿਆਨ ਦਾ ਦਰਬਾਰ (ਦਰਬਾਰ
ਸਾਹਿਬ) ਤਾਂ ਸੀ ਹੀ ਹੁਣ ਅਕਾਲ ਦੇ ਤਖ਼ਤ ਨੂੰ ਸੰਕੇਤਕ ਰੂਪ ਦੇਂਣ ਦਾ ਨਿਰਨਾ ਲਿਆ ਗਿਆ।
ਵਿਲੱਖਣਤਾ ਇਹ ਸੀ ਕਿ ਜਿੱਥੇ ਸ਼ਾਹੀ ਦਰਬਾਰ ਤਲਵਾਰ ਦੇ ਜੋਰ ਰਾਹੀਂ ਪ੍ਰਾਪਤ
ਤਖ਼ਤ ਤੋਂ ਤਾਕਤ ਪ੍ਰਾਪਤ ਕਰਦੇ ਸੀ ਉੱਥੇ ਗੁਰੂ ਨੇ ਅਪਣੇ ਉਸਾਰੇ ਤਖ਼ਤ ਨੂੰ ਗੁਰੂ ਦੇ ਦਰਬਾਰ ਹੇਠ
ਸਥਾਪਤ ਕੀਤਾ ਅਤੇ ਦਰਬਾਰ ਦੇ ਫ਼ਲਸਫ਼ੇ ਅਨੁਸਾਰ ਇਸ ਤਖ਼ਤ ਦੀ ਵਰਤੋਂ ਵੀ ਆਰੰਭ ਕੀਤੀ। ਇਹ ਤਖ਼ਤ ਤਲਵਾਰ
ਦੇ ਜੋਰ ਤੇ ਹਾਸਲ ਨਹੀਂ ਸੀ ਕੀਤਾ ਗਿਆ ਬਲਕਿ ਅਧਿਆਤਮ ਦੀ ਰੋਸ਼ਨੀ ਵਿੱਚ ਸਿਰਜਿਆ ਗਿਆ ਸੀ ਅਤੇ ਇਸਦੀ
ਸਿਰਜਨਾ ਦੇ ਬਾਦ ਗੁਰੂ ਨੇ ਤਲਵਾਰ ਧਰਨ ਕੀਤੀ ਸੀ। ਇਹ ਤਖ਼ਤ ਤੋਂ ਦਰਬਾਰ ਵਲ ਤੁਰਨ ਦੀ ਕ੍ਰਿਆ ਨਹੀਂ
ਸੀ ਬਲਕਿ ਇਹ ਦਰਬਾਰ ਤੋਂ ਤਖ਼ਤ ਵੱਲ ਚੁੱਕਿਆ ਗਿਆ ਗੁਰੂ ਦਾ ਕਦਮ ਸੀ!
ਅੱਜ ਵੀ ਅਕਾਲ ਤਖ਼ਤ ਸੰਸਾਰ ਵਿੱਚ ਇਸ ਗਲ ਦਾ ਪ੍ਰਤੀਕ ਹੈ ਕਿ ਪਰਮਾਤਮਾ ਦਾ
ਦਰਬਾਰ ਅਤੇ ਤਖ਼ਤ ਸਾਰੇ ਰਾਜਸੀ ਸਿਧਾਂਤਾ ਅਤੇ ਤਖ਼ਤਾ ਨਾਲੋਂ ਸਰਵੋੱਚ ਹੈ। ਗੁਰੂਆਂ ਦੇ ਇਨ੍ਹਾਂ
ਕੰਮਾਂ ਨੂੰ ਗੁਰੂਆਂ ਦੀ ਨਿਗਾਹ ਅਨੁਸਾਰ ਵੇਖਣ ਦੀ ਲੋੜ ਹੈ ਨਾ ਕਿ ਬੰਦਿਆਂ ਦੀ ਕਾਰਜਸ਼ੈਲੀ ਅਨੁਸਾਰ।
ਗੂਰਸਿੱਖਾਂ ਨੇ ਹਮੇਸ਼ਾ ਇਹ ਵਿਚਾਰ ਕੇ ਚਲਣਾ ਹੈ ਕਿ ਉਨ੍ਹਾਂ ਨੂੰ ਦਰਬਾਰ
ਸਾਹਿਬ ਅਤੇ ਅਕਾਲ ਤਖ਼ਤ ਇਦਾਰਿਆਂ ਨੂੰ ਕਿਸ ਨਿਗਾਹ ਨਾਲ ਵੇਖਣਾ ਚਾਹੀਦਾ ਹੈ? ਗੁਰੂ ਦੀ ਨਿਗਾਹ
ਅਨੁਸਾਰ ਜਾਂ ਫ਼ਿਰ ਬੰਦਿਆਂ ਦੀ ਵਕਤੀ ਕਾਰਜਸ਼ੈਲੀ ਅਤੇ ਪ੍ਰਭਾਵ ਅਨੁਸਾਰ? ਤਕਾਜ਼ਾ ਇਹੀ ਹੈ ਕਿ ਜੇਕਰ
ਗੁਰੂ ਦੀ ਨਿਗਾਹ ਸਰਵੋੱਚ ਹੈ ਤਾਂ ਉਸੇ ਨਾਲ ਹੀ ਇਨ੍ਹਾਂ ਇਦਾਰਿਆਂ ਨੂੰ ਵੇਖਿਆ ਜਾਏ। ਬੰਦੇ ਤਾਂ
ਆਉਂਦੇ ਜਾਂਦੇ ਰਹਿਣ ਗੇ! ! ਜੇਕਰ ਬੰਦਿਆਂ ਦੇ ਅਧਾਰ ਤੇ ਗੁਰੂਆਂ ਦੇ ਕੀਤੇ ਦਾ ਫ਼ੈਸਲਾ ਹੋਵੇ ਤਾਂ
ਸ਼ਾਯਦ ਕੁੱਝ ਵੀ ਨਾ ਬਚੇ।
ਹਰਦੇਵ ਸਿੰਘ, ਜੰਮੂ
(27/01/12)
ਗੁਰਪਿੰਦਰ ਸਿੰਘ 'ਤੂਰ' /ਮਨਦੀਪ ਸਿੰਘ ਵਰਨਨ
ਪ੍ਰੋ: ਸਰਬਜੀਤ ਸਿੰਘ ਧੂੰਦਾ ਵਲੋਂ ਵਿਨੀਪੈੱਗ ਵਿੱਚ ਗੁਰਮਤਿ ਵਿਚਾਰਾਂ ਸੰਗਤਾਂ ਦਾ ਹੜ੍ਹ ਆਇਆ,
ਗੋਲਡ ਮੈਡਲ ਅਤੇ ਹੋਰ ਖਿਤਾਬਾਂ ਨਾਲ ਸਨਮਾਨ
(ਵਿਨੀਪੈੱਗ) ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਪ੍ਰੋਫੈਸਰ ਅਤੇ ਸਿੱਖ ਕੌਮ ਦੇ ਮਹਾਨ
ਪ੍ਰਚਾਰਕ ਪ੍ਰੋ: ਸਰਬਜੀਤ ਸਿੰਘ ਧੂੰਦਾ ਨੇ ਵਿਨੀਪੈੱਗ ਵਿੱਚ 20 ਜਨਵਰੀ ਤੋਂ 24 ਜਨਵਰੀ ਤੱਕ
ਮੈਨੀਟੋਬਾ ਦੀਆਂ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਨਾਲ ਨਿਹਾਲ ਕੀਤਾ। ਪ੍ਰੋ: ਧੂੰਦਾ ਦੇ ਪ੍ਰੋਗਰਾਮ
ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ, ਗੁਰਦੁਆਰਾ ਸਿੰਘ ਸਭਾ ਅਤੇ ਗੁਰਦੁਆਰਾ ਕਲਗੀਧਰ ਦਰਬਾਰ ਵਿਖੇ
ਹੋਏ। ਸੰਗਤਾਂ ਵਲੋਂ ਬਹੁਤ ਹੀ ਉਤਸ਼ਾਹ ਵੇਖਣ ਲਈ ਮਿਲਿਆ ਅਤੇ ਸੰਗਤਾਂ ਨੇ ਬੜੇ ਪ੍ਰੇਮ ਨਾਲ ਗੁਰਮਤਿ
ਵਿਚਾਰਾਂ ਸਰਵਣ ਕੀਤੀਆਂ। ਪ੍ਰੋ: ਸਰਬਜੀਤ ਸਿੰਘ ਧੂੰਦਾ ਨੇ ਸੰਗਤਾਂ ਨੂੰ, ਜੋਤਸ਼ੀਆਂ, ਤਾਂਤਰਿਕਾਂ,
ਅਖੌਤੀ ਬਾਬਿਆਂ ਅਤੇ ਡੇਰੇਦਾਰਾਂ ਦਾ ਖਹਿੜਾ ਛੱਡ ਕੇ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ
ਵਿਚਾਰਧਾਰਾ ਨਾਲ ਜੁੜਨ ਦਾ ਸੁਨੇਹਾ ਦਿੱਤਾ। ਉਨ੍ਹਾਂ ਇਹ ਵੀ ਦੱਸਿਆ ਕਿ ਪਰਿਵਾਰਾਂ ਅਤੇ ਸਮਾਜ ਵਿੱਚ
ਪੈ ਰਹੀਆਂ ਤ੍ਰੇੜਾਂ ਦਾ ਕਾਰਨ ਹੀ ਸਾਡਾ ਗੁਰੂ ਸਾਹਿਬ ਦੀ ਸੱਚੀ, ਸੁੱਚੀ ਅਤੇ ਸਰਲ ਸਿੱਖਿਆਂ ਨਾਲੋਂ
ਟੁੱਟ ਜਾਣਾ ਹੈ।
ਪ੍ਰੋ: ਧੂੰਦਾ ਵਲੋਂ ਇਸ ਮਹਾਨ ਸੇਵਾ ਲਈ ਉਨ੍ਹਾਂ ਨੂੰ ਸਿੰਘ ਸਭਾ ਇੰਟਰਨੈਸ਼ਨਲ ਕਨੇਡਾ, ਗੁਰੁਦਆਰਾ
ਖਾਲਸਾ ਦੀਵਾਨ ਸੁਸਾਇਟੀ, ਕਲਗੀਧਰ ਦਰਬਾਰ, ਸਿੰਘ ਸਭਾ ਅਤੇ ਮੈਨੀਟੋਬਾ ਦੀਆਂ ਸੰਗਤਾਂ ਵਲੋਂ ਗੋਲਡ
ਮੈਡਲ, ਸ਼੍ਰੋਮਣੀ ਸਿੱਖ ਪ੍ਰਚਾਰਕ, ਅਕਾਲੀ ਫੂਲਾ ਸਿੰਘ, ਅਤੇ ਅਵਾਜ਼-ਏ-ਕੌਮ ਸਨਮਾਨਾਂ ਨਾਲ
ਨਿਵਾਜਿਆ ਗਿਆ।ਸਾਰੇ ਪ੍ਰੋਗਰਾਮਾਂ ਦਾ ਇੰਨਟਰਨੈੱਟ ਰਾਹੀ ਸਿੱਧਾ ਪ੍ਰਸਾਰਣ ਵੀ ਕੀਤਾ ਗਿਆ।
(ਨੋਟ:- ਇਸ ਲਿਖਤ ਨਾਲ ਸੰਬੰਧਿਤ ਫੋਟੋਆਂ ਦੇਖਣ
ਲਈ ਇੱਥੇ ਕਲਿਕ ਕਰੋ ਜੀ)
(27/01/12)
ਸੰਦੀਪ ਸਿੰਘ
ਗੁਰਦੁਆਰਾ ਬੰਗਲਾ ਸਾਹਿਬ ਅਤੇ
ਗੁਰਦੁਆਰਾ ਸੀਸ ਗੰਜ ਸਾਹਿਬ ਦਿੱਲੀ ਵਿਖੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਗਿ: ਹਰਜਿੰਦਰ
ਸਿੰਘ ਜੀ ਸਭਰਾ ੨੭ ਜਨਵਰੀ ਤੋਂ ਲੈ ਕੇ ੨ ਫਰਵਰੀ ੨੦੧੨ ਤੱਕ ਇੰਡੀਆਂ ਟਾਈਮ ਅਨੁਸਾਰ ੭. ੩੦ ਤੋਂ ੮.
੩੦ ਤੱਕ ਗੁਰਬਾਣੀ ਕਥਾ ਕਰਨਗੇ। ਜਿਸ ਦਾ ਪ੍ਰਸਾਰਣ ਆਪ ਸੰਗਤਾਂ ਟਾਈਮ ਟੀ. ਵੀ. , ਅਤੇ ਸਾਡਾ ਚੈਨਲ
ਤੋਂ ਸਰਵਣ ਕਰ ਸਕਦੇ ਹੋ ਜੀ।
(27/01/12)
ਪ੍ਰੋਫੈਸਰ ਕਵਲਦੀਪ ਸਿੰਘ ਕੰਵਲ
ਪੱਪਾ ਪ੍ਰਧਾਨ
- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ
ਪੱਪਾ ਪ੍ਰਧਾਨ ਬਣ ਗਿਆ, ਲਿਫਾਫੈ ਨਿਕਲਾ ਨਾਮ ||੧||
ਧਰਮਿ ਦਲਾਲੀ ਖਾਂਵਦਾ, ਲੁੱਟ ਰਿਹਾ ਗੁਰਧਾਮ ||੨||
ਗੋਲਕ ਲੁੱਟਿ ਖਾਇ ਗਿਆ, ਡੀਜ਼ਲ ਪੀਆ ਤਮਾਮ ||੩||
ਘੋਲੈ ਗੰਦਿ ਜ਼ੁਬਾਨ ਸਿਓ, ਵੇਖਹਿ ਖਾਸ ਨਾ ਆਮ ||੪||
ਕੌਮਿ ਘਾਤਿ ਕਾ ਚਾਟੜਾ, ਭੂਲਾ ਜੋ ਮਾਲਕ ਰਾਮ ||੫||
ਕਹੈ ਕੰਵਲ ਪ੍ਰਧਾਨ ਹੈ, ਧੇਲਾ ਨਾ ਜਿਹਕਾ ਦਾਮ ||੬||
(26/01/12)
ਬੀ. ਸੀ. (ਕੈਨੇਡਾ) ਦੀਆਂ ਸਿੱਖ ਸੰਸਥਾਵਾਂ
ਬੀ. ਸੀ.
(ਕੈਨੇਡਾ) ਦੀਆਂ ਸਿੱਖ ਸੰਸਥਾਵਾਂ ਵਲੋਂ ਆਦੇਸ਼ ਵਾਪਸ ਲੈਣ ਲਈ ਅਪੀਲ
ਜਨਵਰੀ 23, 2012
ਸੇਵਾ ਵਿਖੇ,
ਸਿੰਘ ਸਾਹਿਬ, ਗਿ: ਗੁਰਬਚਨ ਸਿੰਘ ਜੀ,
ਜਥੇਦਾਰ, ਸ੍ਰੀ ਅਕਾਲ ਤਖ਼ਤ ਸਾਹਿਬ,
ਸ੍ਰੀ ਅੰਮ੍ਰਿਤਸਰ, ਪੰਜਾਬ,
ਇੰਡੀਆ।
ਵਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫ਼ਤਿਹ॥
ਆਪ ਜੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ 3 ਜਨਵਰੀ 2012 ਨੂੰ ਇੱਕ ਆਦੇਸ਼ ਜਾਰੀ ਕੀਤਾ
ਗਿਆ ਕਿ ਪ੍ਰਚਾਰਕ ਪ੍ਰੋ: ਸਰਬਜੀਤ ਸਿੰਘ ਧੂੰਦਾ ਜਿਤਨਾ ਚਿਰ ਸ੍ਰੀ ਅਕਾਲ ਤਖ਼ਤ ਵਲੋਂ ਲੱਗੇ ਦੋਸ਼ਾਂ
ਦਾ ਸਪਸ਼ਟੀਕਰਨ ਨਹੀ ਦਿੰਦਾ, ਉਤਨੀ ਦੇਰ ਉਹ ਗੁਰਮਤਿ ਪ੍ਰਚਾਰ ਨਹੀ ਕਰ ਸਕਦਾ ਅਤੇ ਨਾਲ ਹੀ ਤੁਸੀਂ
ਸੰਗਤਾਂ ਨੂੰ ਆਦੇਸ਼ ਦਿਤਾ ਕਿ ਉਸਦਾ ਸਹਿਯੋਗ ਨਾ ਦੇਣ।
ਇਹ ਸਮੂਹ ਸੰਗਤਾਂ ਨੂੰ ਭਲੀ ਪ੍ਰਕਾਰ ਪਤਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖਾਂ ਦੀ ਸਿਰਮੌਰ
ਸੰਸਥਾ ਹੈ ਅਤੇ ਅਸੀ ਸਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹਾਂ, ਇਹ ਵੀ ਸਪਸ਼ਟ ਹੈ ਕਿ ਤਖ਼ਤਾਂ
ਦੇ ਜਥੇਦਾਰ ਗੁਰਮਤਿ ਦੇ ਸਿਧਾਂਤਾਂ ਤੋਂ ਉਪਰ ਨਹੀ ਅਤੇ ਜੇ ਕਰ ਕੋਈ ਫੈਸਲਾ ਗੁਰਮਤਿ ਅਨੁਸਾਰ ਜਾਂ
ਗੁਰਬਾਣੀ ਦੀ ਰੋਸ਼ਨੀ `ਚ ਠੀਕ ਨਹੀ, ਤਾਂ ਸੰਗਤਾਂ ਨੂੰ ਅਜੇਹੇ ਫੈਸਲੇ ਪਰਵਾਣ ਨਹੀ ਹੋਣਗੇ। ਇਸਤੋਂ
ਪਹਿਲਾਂ ਵੀ ਕਈ ਫੈਸਲੇ ਵਿਵਾਦਾਂ ਦੇ ਘੇਰੇ ਵਿੱਚ ਆ ਚੁੱਕੇ ਹਨ ਅਤੇ ਇਸ ਨਾਲ ਕੌਮ ਵਿੱਚ ਏਕਤਾ ਦੀ
ਥਾਂ ਅਨੇਕਤਾ ਵੱਧ ਰਹੀ ਹੈ ਅਤੇ ਉੱਚ ਸਿੱਖ ਸੰਸਥਾਂਵਾਂ ਦਾ ਸਤਿਕਾਰ ਘੱਟ ਜਾਣਾ ਸੁਭਾਵਿਕ ਹੈ।
ਜਿਵੇਂ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਸ੍ਰ: ਪਰਕਾਸ਼ ਸਿੰਘ ਬਾਦਲ ਨੂੰ ਫ਼ਖਰ-ਇ-ਕੌਮ ਦਾ ਖਿਤਾਬ ਦੇਣਾ।
ਸ੍ਰ: ਪ੍ਰਕਾਸ ਸਿੰਘ ਬਾਦਲ ਵਲੋਂ ਇਜ਼ਹਾਰ ਨੂੰ ਸਿਰੋਪਾ ਦੇਣਾ ਅਤੇ ਉਸ ਵਲੋਂ ਸਿੱਖ ਨੋਜਵਾਨਾਂ ਦੇ
ਖੂਨ ਨਾਲ ਹੋਲੀ ਖੇਡੀ ਗਈ ਅਤੇ ਉਸ ਦੇ ਕੀਤੇ ਜ਼ੁਲਮ ਨੂੰ ਅਣਡਿਠ ਕਰਨਾ, ਜਦ ਕਿ ਭਾਰਤ ਦੇ ਸਾਬਕਾ
ਜੋਇੰਟ ਡਾਇਰੈਕਟਰ ਗੁਪਤ ਵਿਭਾਗ ਵਲੋਂ ਪੁਸ਼ਟੀ ਕੀਤੀ ਗਈ ਕਿ ਉਸਨੇ ਸੱਚੀ ਨੌਜਵਾਨਾਂ ਦਾ ਕਤਲ ਕੀਤਾ
ਸੀ। ਅਜੇਹੇ ਮੌਕੇ ਤੁਹਾਡੇ ਵਲੋਂ ਚੁੱਪ ਧਾਰ ਲੈਣੀ, ਕਈ ਪ੍ਰਸ਼ਨ ਚਿੰਨ ਲਗਾੳਂਦੀ ਹੈ। ਸਿੱਖ ਕੌਮ ਦੇ
ਲਈ ਵਿਲੱਖਣਤਾ ਦਾ ਪ੍ਰਤੀਕ ਨਾਨਕਸਾਹੀ ਕੈਲੰਡਰ ਸੱਤ ਸਾਲ ਲਾਗੂ ਕਰਕੇ ਚੁੱਪ ਚੁਪੀਤੇ ਖਤਮ ਕਰਨ ਨਾਲ
ਸਿੱਖ ਕੌਮ ਵਿੱਚ ਰੋਸ ਜਾਗਣਾ ਅਵੱਸ਼ ਸੀ। ਇਸਤੋਂ ਬਿਨ੍ਹਾਂ ਜਿਵੇਂ ਸੌ ਸਾਲ ਪਹਿਲਾਂ ਪੰਥਕ ਵਿਦਵਾਨਾਂ
ਵਿਰੁੱਧ ਫ਼ਤਵੇ ਦਿਤੇ ਗਏ, ਉਸ ਤਰਜ਼ ਤੇ ਅੱਜ ਕੀਤਾ ਜਾ ਰਿਹਾ ਹੈ ਅਤੇ ਅਜੇਹੀ ਕੋਈ ਪੰਥਕ ਪ੍ਰੰਪਰਾ ਵੀ
ਨਹੀ ਹੈ। ਅਜੋਕੇ ਸਮੇ ਵੀ ਸਿੱਖ ਸੰਸਥਾਂਵਾਂ ਦਾ ਪੂਰਾ ਸਿਆਸੀਕਰਨ ਹੋ ਚੁੱਕਾ ਹੈ।
ਕੁਝ ਦਿਨ ਹੋਏ ਸ੍ਰ: ਅਵਤਾਰ ਸਿੰਘ ਮੱਕੜ ਵਲੋਂ ਪੰਥ ਦੇ ਵਿਦਵਾਨ ਪ੍ਰੋ: ਸਰਬਜੀਤ ਸਿੰਘ ਧੂੰਦਾ ਲਈ
ਭੱਦੀ ਸ਼ਬਦਾਵਲੀ ਦਾ ਪ੍ਰਯੋਗ ਕਰਨਾ ਜੋ ਕਿ ਅਸਭਿਅਕ ਸੀ ਅਤੇ ਆਮ ਸਧਾਰਨ ਵਿਅੱਕਤੀ ਵੀ ਅਜੇਹੀ
ਸ਼ਬਦਾਵਲੀ ਦਾ ਪ੍ਰਯੋਗ ਕਰਨ ਤੋਂ ਸੰਕੋਚ ਕਰਦਾ ਹੈ, ਜਦ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਦੇ ਪ੍ਰਧਾਨ
ਪਦ ਤੇ ਸ਼ਸ਼ੋਭਤ ਭੱਦੀ ਸ਼ਬਦਾਵਲੀ ਵਰਤਣ, ਕੀ ਤਖ਼ਤਾਂ ਦੇ ਜਥੇਦਾਰ ਕੋਈ ਉਸਨੂੰ ਆਦੇਸ਼ ਦੇ ਸਕਦੇ?
ਕੈਨੇਡਾ ਦੀਆਂ ਸੰਗਤਾਂ ਭਾਈ ਸਰਬਜੀਤ ਸਿੰਘ ਧੂੰਦਾ ਵਲੋਂ ਗੁਰਮਤਿ ਵਿਚਾਰਾਂ ਅਤੇ ਗੁਰਬਾਣੀ ਦੇ ਸੱਚ
ਬਾਰੇ ਸਪਸ਼ਟ ਜਾਣਕਾਰੀ ਪ੍ਰਾਪਤ ਕਰਕੇ ਨਿਹਾਲ ਹੋ ਰਹੀਆਂ ਹਨ ਅਤੇ ਵਹਿਮਾਂ, ਭਰਮਾਂ ਅਤੇ ਕਰਮਕਾਂਡਾਂ
ਨੁੰ ਛੱਡ ਰਹੀਆਂ ਹਨ ਅਤੇ ਨਸ਼ਿਆਂ ਤੋਂ ਮੁਕਤੀ ਪਾ ਰਹੀਆਂ ਹਨ। ਸ਼ੰਖੇਪ ਸ਼ਬਦਾਂ ਵਿੱਚ ੳਨ੍ਹਾਂ ਅੰਦਰ
ਵੱਡੀ ਤਬਦੀਲੀ ਆ ਰਹੀ ਹੈ। ਉਚ ਸੰਸਥਾਂਵਾਂ ਨੁੰ ਅਜੇਹੇ ਪ੍ਰਚਾਰਕਾਂ ਦਾ ਵੱਧ ਤੋਂ ਵੱਧ ਸਨਮਾਨ ਕਰਨਾ
ਚਾਹੀਦਾ ਹੈ, ਤਾਂ ਜੋ ਹੋਰ ਨੌਜਵਾਨ ਪ੍ਰਚਾਰਕ ਸਿੱਖ ਧਰਮ ਦੇ ਪ੍ਰਚਾਰ ਲਈ ਮੈਦਾਨ ਵਿੱਚ ਆਉਣ। ਦੂਸਰਾ
ਤੁਹਾਡੇ ਵਲੋਂ ਜਾਰੀ ਆਦੇਸ਼ ਵਾਲੀ ਚਿੱਠੀ ਵਿੱਚ ਪ੍ਰੋ: ਧੂੰਦਾ ਪ੍ਰਤੀ ਅਖੌਤੀ ਸ਼ਬਦ ਦਾ ਪ੍ਰਯੋਗ ਕਰਨਾ
ਜਚਦਾ ਨਹੀ, ਇਸਦਾ ਭਾਵ ਹੈ ਕਿ ਅਜੇਹਾ ਆਦੇਸ਼ ਬਦਲੇ ਦੀ ਭਾਵਨਾ ਨੂੰ ਮੁੱਖ ਰੱਖਕੇ ਜਾਰੀ ਕੀਤਾ ਗਿਆ
ਹੈ।
ਜੇ ਕਰ ਤਖ਼ਤਾਂ ਦੇ ਜਥੇਦਾਰ ਖ਼ੁਦ ਸਿੱਖ ਰਹਿਤ ਮਰਯਾਦਾ ਨੂੰ ਨਹੀ ਮੰਨਦੇ ਅਤੇ ਸਨਾਤਨੀ ਪ੍ਰੰਪਰਾਵਾਂ
ਅਨੁਸਾਰ ਬਕਰੇ ਝਟਕਾਕੇ ਸ਼ਾਸਤਰਾਂ ਦੀ ਪੂਜਾ ਕਰਦੇ ਹਨ, ਜਾਂ ਅਜੇਹੇ ਬਿਆਨ ਦੇ ਰਹੇ ਹਨ ਜੋ ਕਿ
ਗੁਰਮਤਿ ਦੀਆਂ ਧੱਜੀਆਂ ਉਡਾ ਰਹੇ ਹਨ, ਜਿਵੇਂ ਗੁਰੂ ਗੋਬਿੰਦ ਸਿੰਘ ਜੀ ਮੁਨੱਖਾ ਜਨਮ `ਚ ਦੁਵਾਰਾ ਆ
ਰਹੇ ਹਨ। ਅਜੇਹੇ ਜਥੇਦਾਰ ਕਿਸੇ ਪੰਥਕ ਫੈਸਲੇ ਵਿੱਚ ਕਿਵੇਂ ਸ਼ਾਮਲ ਹੋ ਸਕਦੇ ਹਨ? ਉਨ੍ਹਾਂ ਵਲੋਂ
ਗੁਰਮਤਿ ਵਿਰੋਧੀ ਬਿਆਨ ਦੇਣ ਪ੍ਰਤੀ ਤੁਸੀ ਕੀ ਫੈਸਲਾ ਲਿਆ ਹੈ?
ਉਪਰੋਕਤ ਵਿਚਾਰਾਂ ਨੂੰ ਮੁੱਖ ਰੱਖਦਿਆਂ ਬੀ: ਸੀ: ਕੈਨੈਡਾ ਦੀਆਂ ਸਿੱਖ ਸੰਸਥਾਵਾਂ ਅਤੇ ਸੰਗਤਾਂ ਆਪ
ਜੀ ਨੂੰ ਬੇਨਤੀ ਕਰਦੀਆਂ ਹਨ ਕਿ ਪ੍ਰੋ: ਸਰਬਜੀਤ ਸਿੰਘ ਧੂੰਦਾ ਵਿਰੁੱਧ 3 ਜਨਵਰੀ 2012 ਨੂੰ ਜਾਰੀ
ਕੀਤੇ ਆਦੇਸ਼ ਉਪਰ ਮੁੱੜ ਵਿਚਾਰ ਕੀਤੀ ਜਾਵੇ ਅਤੇ ਇਸ ਆਦੇਸ਼ ਨੂੰ (ਜੋ ਗੁਰਮਤਿ ਪ੍ਰੰਪਰਾ ਦੇ ਵਿਪਰੀਤ
ਹੈ) ਵਾਪਿਸ ਲਿਆ ਜਾਵੇ ਅਤੇ ਅੱਗੇ ਤੋਂ ਕੋਈ ਆਦੇਸ਼ ਜਾਂ ਹੁਕਮ ਜਲਦਬਾਜ਼ੀ ਵਿੱਚ ਜਾਂ ਬਦਲੇ ਦੀ ਭਾਵਨਾ
ਨਾਲ ਨਾ ਜਾਰੀ ਕੀਤਾ ਜਾਵੇ ਜਿਸ ਨਾਲ ਇਸ ਸਿਰਮੌਰ ਸੰਸਥਾ ਨੂੰ ਢਾਹ ਲੱਗੇ।
ਪ੍ਰੋਫੈਸਰ ਸਰਬਜੀਤ ਸਿੰਘ ਧੂੰਦਾ ਵਲੋਂ ਟੀ. ਵੀ ਦੇ ਪੰਜ ਛੇ ਚੈਨਲਾਂ ਅਤੇ ਰੇਡੀਓ ਸਟੇਸ਼ਨਾ ਤੋਂ
ਆਪਣੀ ਇੰਟਰਵੀਊ ਦੌਰਾਣ ਬਹੁਤ ਨਿਮ੍ਰਤਾ ਸਹਿਤ ਆਖਿਆ ਗਿਆ ਹੈ ਕਿ ਉਹ ਪ੍ਰਚਾਰ ਫੇਰੀ ਉਪਰੰਤ ਆਪਣਾ
ਸਪਸ਼ਟੀਕਰਨ ਦੇਣਗੇ। ਆਖ਼ਰ `ਚ ਬੇਨਤੀ ਹੈ ਕਿ ਪਹਿਲਾਂ ਆਪ ਵਲੋਂ ਜਾਰੀ ਕੀਤਾ ਆਦੇਸ਼ ਵਾਪਸ ਕੀਤਾ ਜਾਵੇ
ਅਤੇ ਇਸ ਨਾਲ ਸਿੱਖ ਸੰਸਥਾਵਾਂ ਨੂੰ ਭਵਿੱਖ ਵਿੱਚ ਕੋਈ ਵੀ ਅਜੇਹਾ ਆਦੇਸ਼ ਜਾਰੀ ਨਹੀ ਕਰਨਾ ਚਾਹੀਦਾ,
ਜੋ ਕਿ ਗੁਰਮਤਿ ਦੀ ਰੋਸ਼ਨੀ ਵਿੱਚ ਗਲਤ ਹੋਵੇ।
ਆਪ ਦੇ ਸ਼ੁਭਚਿੰਤਕ:
1. ਗੁਰਦੁਆਰਾ ਅਕਾਲੀ ਸਿੰਘ ਸੁਸਾਇਟੀ, ਵੈਨਕੂਵਰ -ਸ. ਪਿਆਰਾ ਸ਼ਿੰਘ
2. ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ, ਵੈਨਕੂਵਰ -ਸ. ਜੋਗਿੰਦਰ ਸਿੰਘ ਸੁੰਨੜ
3. ਗੁਰਦੁਆਰਾ ਦਸਮੇਸ ਦਰਬਾਰ, ਸਰੀ -ਸ. ਗਿਆਨ ਸਿੰਘ ਗਿੱਲ
4. ਗੁਰਦੁਆਰਾ ਗੁਰਸਿੱਖ ਟੈਂਪਲ, ਮਿਸ਼ਨ -ਸ. ਤਰਲੋਕ ਸਿੰਘ ਗਿੱਧਾ
5. ਗੁਰਦੁਆਰਾ ਖਾਲਸਾ ਦੀਵਾਨ ਸੁਸਇਟੀ, ਐਬਟਸਫੋਰਡ -ਸ. ਕਾਬਲ ਸਿੰਘ ਹੁੰਦਲ
6. ਕੈਨੇਡੀਅਨ ਸਿੱਖ ਸਟੱਡੀ ਅਤੇ ਟੀਚਿੰਗ ਸੁਸਾਇਟੀ, ਵੈਨਕੂਵਰ -ਸ. ਸਤਨਾਮ ਸਿੰਘ ਜੌਹਲ
7. ਗੁਰਦੁਆਰਾ ਕੈਨੇਡੀਅਨ ਸਿੰਘ ਸਭਾ, ਸਰੀ -ਸ. ਜਸਵਿੰਦਰ ਸਿੰਘ ਖੈਰਾ
8. ਗੁਰੂ ਨਾਨਕ ਸਪਿਰਚੂਅਲ ਸੈਂਟਰ, ਸਰੀ -ਸ. ਹਰਦਿਆਲ ਸਿੰਘ ਗਰਚਾ
9. ਗੁਰਦੁਆਰਾ ਬੰਦਾ ਸਿੰਘ ਬਹਾਦਰ, ਐਬਟਸਫੋਰਡ -ਸ. ਕੁਲਵਿੰਦਰ ਸਿੰਘ ਵਾਠ
10. ਗੁਰਦੁਆਰਾ ਭਵ ਸਾਗਰ ਤਾਰਨ ਸਿੱਖ ਟੈਂਪਲ ਓਲੀਵਰ -ਸ. ਮੁਹਿੰਦਰ ਸਿੰਘ ਗਿਲ
11. ਗੁਰਦੁਆਰਾ ਮੀਰੀ ਪੀਰੀ ਦਰਬਾਰ, ਨੈਨਾਇਮੋ -ਸ. ਕਰਨੈਲ ਸਿੰਘ ਮਿਨਹਾਸ
12. ਪ੍ਰਿੰਸ ਰੂਪੜ ਸਿੱਖ ਮਿਸ਼ਨਰੀ ਸੁਸਾਇਟੀ -ਸ. ਬਲਬੀਰ ਸਿੰਘ ਪਰਮਾਰ
13. ਦੀ ਓਕਾਨਾਗਨ ਸਿੱਖ ਟੈਂਪਲ ਤੇ ਕਲਚਰਲ ਸੁਸਾਇਟੀ -ਸ. ਪਰਮਜੀਤ ਸਿੰਘ ਪਾਤਾਰਾ
14. ਗੁਰਦੁਆਰਾ ਗੋਲਡਨ ਸਿੱਖ ਕਲਚਰਲ ਸੁਸਾਇਟੀ -ਸ. ਬਿਲਹਾਰ ਸਿੰਘ
15. ਗੁਰਦੁਆਰਾ ਕਲੋਵਰਡੇਲ ਸਿੱਖ ਸੁਸਾਇਟੀ -ਸ੍ਰ: ਅਜੈਬ ਸਿੰਘ ਪੱਡਾ
16. ਗੁਰਦੁਆਰਾ ਸਾਹਿਬ ਗੁਰੂ ਦਰਬਾਰ ਕੁਨੈਲ -ਸ. ਦਲਜੀਤ ਸਿੰਘ ਸਿੱਧੂ
17. ਗੁਰਦੁਆਰਾ ਅਮਰਦਾਸ ਸਿੱਖ ਸੁਸਾਇਟੀ, ਕਲੋਨਾ -ਸ. ਸੁਰਿੰਦਰ ਸਿੰਘ ਸ਼ੇਰਗਿਲ
18. ਵੀ. ਆਈ ਸਿੱਖ ਕਲਚਰਲ ਸੁਸਾਇਟੀ ਡੰਕਨ -ਸ. ਜਗਦੇਵ ਸਿੰਘ ਸੇਖੌਂ
19. ਗੁਰਦੁਆਰਾ ਗੁਰੂ ਨਾਨਕ ਸਿੱਖ ਟੈਂਪਲ, ਵਿਲੀਅਮਜ਼ਲੇਕ -ਸ. ਹਰਿੰਦਰ ਸਿੰਘ
20. ਗੁਰੂ ਗੋਬਿੰਦ ਸਿੰਘ ਸਿੱਖ ਟੈਂਪਲ ਪ੍ਰਿੰਸ ਜਾਰਜ -ਸ. ਸੁਰਿੰਦਰ ਸਿੰਘ
21. ਸਿੰਘ ਸਭਾ ਕੈਨੇਡਾ ਬੀ. ਸੀ. ਵਿਕਟੋਰੀਆ -ਸ. ਅਮਰਜੀਤ ਸਿੰਘ
22. ਗੁਰੂ ਨਾਨਕ ਦਰਬਾਰ ਸਿੱਖ ਸੁਸਾਇਟੀ ਪ੍ਰਿੰਸ ਜਾਰਜ -ਸ. ਕੇਵਲ ਸਿੰਘ ਸੁੰਧੂ
23. 100 ਮਾਇਲ ਹਾਉਸ ਸਿੱਖ ਸੁਸਾਇਟੀ -ਸ. ਸੋਹਣ ਸਿੰਘ ਮੁੱਧੜ
24. ਸਿੱਖ ਯੂਥ ਵੈਨਕੂਵਰ -ਸ. ਅਮਰ ਸਿੰਘ ਸੰਧੂ
25. ਨੌਰਥ ਓਕਨਾਗਨ ਸਿੱਖ ਕਲਚਰ ਸੁਸਾਇਟੀ, ਵਰਨਨ -ਸ. ਮਨਦੀਪ ਸਿੰਘ
26. ਗੁਰਦੁਆਰਾ ਸਚਖੰਡ ਦਰਬਾਰ, ਕੈਮਲੂਪਸ ਬੀ. ਸੀ. -ਸ. ਅਜੈਬ ਸਿੰਘ
ਹੋਰ ਜਾਣਕਾਰੀ ਲਈ ਸੰਪਰਕ ਕਰੋ:
ਹਰਬੰਸ ਸਿੰਘ ਕੰਦੋਲਾ: 604-294-0974, ਸਤਨਾਮ ਸਿੰਘ ਜੌਹਲ: 604-307-3800
ਕਾਪੀ: ਪ੍ਰਧਾਨ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,
ਪ੍ਰਿੰਟਿੰਗ ਮੀਡੀਆ ਤੇ ਇਲ਼ੈਕਟਰੋਨਿਕ ਮੀਡੀਆ
(26/01/12)
ਸਤਨਾਮ ਕੌਰ
ਪ੍ਰਿੰ: ਕੰਵਰ ਮਹਿੰਦਰ ਪ੍ਰਤਾਪ ਸਿੰਘ ਦੀ ਅੰਤਿਮ ਅਰਦਾਸ ਮੌਕੇ ਸਮੂਹ ਮਿਸ਼ਨਰੀ ਵਰਗ ਦਾ ਸੈਲਾਬ
ਮਿਸ਼ਨਰੀ ਵਰਗ ਅਪਣੇ ਅੰਦਰ ਇਹ ਝਾਤ ਮਾਰ ਕਿ ਵੇਖ ਲਵੇ ਕਿ ਅਸੀਂ ਇਕਾ ਬਾਣੀ ਇੱਕ ਗੁਰ ਦੀ ਵਿਚਾਰ `ਤੇ
ਟਿਕੇ ਹੋਏ ਹਾਂ ਜਾਂ ਹਿਲ ਰਹੇ ਹਾਂ: ਪ੍ਰਿ. ਬਲਜੀਤ ਸਿੰਘ
(੨੫ ਜਨਵਰੀ ੨੦੧੨: ਫਰੀਦਾਬਾਦ/ਲੁਧਿਆਣਾ: ਸਤਨਾਮ ਕੌਰ)
ਮਿਸ਼ਨਰੀ ਲਹਿਰ ਦੇ ਮੋਢੀ ਪ੍ਰਿੰ: ਕੰਵਰ ਮਹਿੰਦਰ ਪ੍ਰਤਾਪ ਸਿੰਘ ਦੀ ਅੰਤਿਮ ਅਰਦਾਸ
ਸਥਾਨਕ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ, ਸਰਗੋਧਾ ਕਲੋਨੀ ਵਿਖੇ ਸੰਗਤ ਦੇ ਭਾਰੀ ਇਕੱਠ ਦੋਰਾਨ
ਹੋਈ। ਇਸ ਮੌਕੇ ਸਾਰੇ ਮਿਸ਼ਨਰੀ ਕਾਲਜ, ਗੁਰਸਿੱਖ ਫੈਮਿਲੀ ਕਲੱਬ, ਧਾਰਮਿਕ ਸਭਾ-ਸੁਸਾਇਟੀਆਂ,
ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਇਸਤਰੀ ਸਤਿਸੰਗ ਸਭਾਵਾਂ ਤੋਂ ਇਲਾਵਾ ਸਿੱਖ ਜਗਤ ਦੀਆਂ ਨਾਮਵਰ
ਸਖਸ਼ੀਅਤਾਂ ਨੇ ਸ਼ਮੂਲੀਅਤ ਕੀਤੀ ਅਤੇ ਕੰਵਰ ਸਾਹਿਬ ਦੀਆਂ ਯਾਦਾਂ ਨੂੰ ਤਾਜ਼ਾ ਕਰਦਿਆਂ ਕਿਹਾ ਕਿ ਅੱਜ
ਸਿੱਖ ਕੌਮ ਨੂੰ ਲੋੜ ਹੈ ਕਿ ਅਜਿਹੇ ਨਿਰਸੁਆਰਥ, ਗੁਰਮਤਿ ਦੇ ਧਾਰਨੀ, ਧਰਮ ਦੀ ਸੱਚੀ ਕਿਰਤ ਕਰਨ
ਵਾਲੇ, ਬੇਦਾਗ ਕੰਵਰ ਪੈਦਾ ਹੋਣ। ਉਹ ਆਪਣੇ ਆਪ ਚ’ ਇੱਕ ਸੰਸਥਾ ਸਨ ਅਤੇ ਕੌਮ ਨੂੰ ਪੁਰੀ ਤਰ੍ਹਾਂ
ਸਮਰਪਤ ਸਖਸ਼ੀਅਤ ਸਨ। ਸਮਾਗਮ ਦੀ ਅਰੰਭਤਾ ਹਜ਼ੂਰੀ ਜੱਥੇ ਵਲੋਂ ਗੁਰਬਾਣੀ ਦੇ ਮਨੋਹਰ ਕੀਰਤਨ ਤੋਂ ਹੋਈ
ਉਪਰੰਤ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਬਲਜੀਤ ਸਿੰਘ ਨੇ ਕਿਹਾ ਕਿ
ਮਿਸ਼ਨਰੀ ਵਰਗ ਅਪਣੇ ਅੰਦਰ ਇਹ ਝਾਤ ਮਾਰ ਕਿ ਵੇਖ ਲਵੇ ਕਿ ਅਸੀਂ ਇਕਾ ਬਾਣੀ ਇੱਕ ਗੁਰ ਦੀ ਵਿਚਾਰ `ਤੇ
ਟਿਕੇ ਹੋਏ ਹਾਂ ਜਾਂ ਹਿਲ ਰਹੇ ਹਾਂ? ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਪ੍ਰਿ. ਗੁਰਬਚਨ ਸਿੰਘ ਪੰਨਵਾ
ਨੇ ਕੰਵਰ ਸਾਹਿਬ ਦੇ ਜੀਵਨ ਨਾਲ ਜੁੜੇ ਕੁੱਝ ਯਾਦਗਾਰੀ ਪੱਲ ਸੰਗਤ ਨਾਲ ਸਾਂਝੇ ਕਰਦਿਆਂ ਦਸਿਆ ਕਿ
ਕੰਵਰ ਮਹਿੰਦਰ ਪ੍ਰਤਾਪ ਸਿੰਘ ਅਪਣੇ ਜੀਵਨ ਕਾਲ ਵਿੱਚ ਪ੍ਰਿੰਸੀਪਲ ਤੇ ਡਾਇਰੈਟਰ ਵਜੋਂ ਗੁਰਮਤਿ ਗਿਆਨ
ਮਿਸ਼ਨਰੀ ਕਾਲਜ, ਚੇਅਰਮੈਨ ਵਜੋਂ ਗੁਰਸਿੱਖ ਫ਼ੈਮਲੀ ਕਲੱਬ, ਪੰਚਾਇਤ ਮੈਂਬਰ ਵਜੋਂ ਸਾਹਿਬਜ਼ਾਦਾ ਜੁਝਾਰ
ਸਿੰਘ ਗੁਰਮਤਿ ਮਿਸ਼ਨਰੀ ਕਾਲਜ, ਸੰਸਥਾਪਕ ਵਜੋਂ ਮਾਤਾ ਸਾਹਿਬ ਕੌਰ ਗੁਰਮਤਿ ਕਾਲਜ, ਕੋਆਰਡੀਨੇਟਰ
ਵਜੋਂ ਗੁਰਮਤਿ ਮਿਸ਼ਨਰੀ ਫੋਰਮ ਵਿੱਚ ਸੇਵਾਵਾਂ ਨਿਭਾਈਆਂ ਅਜ ਲੋੜ ਹੈ ਸਾਨੂੰ ਉਨ੍ਹਾਂ ਵਰਗੇ ਬਦਲ
ਲੱਭਣ ਦੀ। ਸਪੋਕਸਮੈਨ ਦੇ ਬਾਨੀ ਸ. ਜੋਗਿੰਦਰ ਸਿੰਘ ਅਤੇ ਜਗਜੀਤ ਕੌਰ ਵੱਲੋਂ ਲੁਧਿਆਣੇ ਤੋਂ ਸ. ਆਰ
ਐਸ. ਮਲਿਕ ਲੁਧਿਆਣਾ ਜਿੱਥੇ ਉਚੇਚੇ ਤੌਰ’ ਤੇ ਹਾਜ਼ਰ ਹੋਏ। ਉਥੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ
ਕਮੇਟੀ ਤੋਂ ਪ੍ਰੋ. ਹਰਮਿੰਦਰ ਸਿੰਘ, ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਸ. ਤਰਸੇਮ ਸਿੰਘ, ਸ਼੍ਰੋਮਣੀ
ਸਿੱਖ ਸਮਾਜ ਇੰਟਰਨੈਸ਼ਨਲ ਅਤੇ ਮਾਤਾ ਸਾਹਿਬ ਕੌਰ ਗੁਰਮਤਿ ਕਾਲਜ ਫ਼ਰੀਦਾਬਾਦ ਤੋਂ ਸ. ਉਪਕਾਰ ਸਿੰਘ, ਸ
ਸੁਰਿੰਦਰ ਸਿੰਘ, ਰਣਜੀਤ ਸਿੰਘ, ਨਿਰਮਲ ਸਿੰਘ, ਪ੍ਰੋ. ਇੰਦਰ ਸਿੰਘ ਘੱਗਾ, ਤਖਤ ਪਟਨਾ ਸਾਹਿਬ ਦੇ
ਜਨਰਲ ਸਕੱਤਰ ਕਲਿਆਣ ਸਿੰਘ, ਗਿਆਨੀ ਜਗਤਾਰ ਸਿੰਘ ਜਾਚਕ, ਗਿਆਨੀ ਕੇਵਲ ਸਿੰਘ, ਪ੍ਰੋ: ਦਰਸ਼ਨ ਸਿੰਘ,
ਡਾ: ਹਰਜਿੰਦਰ ਸਿੰਘ ਦਿਲਗੀਰ, ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਇੰਦਰਜੀਤ ਸਿੰਘ ਰਾਣਾ, ਗੁਰੁ ਤੇਗ
ਬਹਾਦਰ ਸੇਵਾ ਸੁਸਾਇਟੀ ਤੋਂ ਸ. ਦਲੀਪ ਸਿੰਘ ਅਬੋਹਰ, ਗੁਰਮਤਿ ਪ੍ਰਚਾਰ ਜੱਥਾ ਦਿੱਲੀ ਤੋਂ ਸ.
ਗੁਰਬਖਸ਼ ਸਿੰਘ, ਸ: ਸੁਰਜੀਤ ਸਿੰਘ ਸਿੱਖ ਮਿਸ਼ਨਰੀ ਦਿੱਲੀ, ਸ਼੍ਰੋਮਣੀ ਖਾਲਸਾ ਪੰਚਾਇਤ ਚੰਡੀਗੜ ਤੋਂ
ਰਜਿੰਦਰ ਸਿੰਘ, ਖਾਲਸਾ ਪੰਚਾਇਤ ਲੁਧਿਆਣਾ ਤੋਂ ਚਰਨਜੀਤ ਸਿੰਘ ਚੰਨੀ, ਸ਼੍ਰੋਮਣੀ ਸਿੱਖ ਸਮਾਜ ਸਰਕਲ
ਮੌਹਾਲੀ ਤੋਂ ਡਾ: ਤਰਲੋਚਨ ਸਿੰਘ ਅਤੇ ਸੁਖਦੇਵ ਸਿੰਘ ਚੰਡੀਗੜ, ਆਤਮਾ ਸਿੰਘ ਬਠਿੰਡਾ, ਤੱਤ ਗੁਰਮਤਿ
ਪਰਵਾਰ ਤੋਂ ਪ੍ਰਿੰ. ਨਰਿੰਦਰ ਸਿੰਘ ਜੰਮੂ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਤੋਂ ਗੁਰਮੀਤ ਸਿੰਘ,
ਕਿਰਪਾਲ ਸਿੰਘ, ਸਿੱਖ ਮਿਸ਼ਨਰੀ ਕਾਲਜ ਤੋਂ ਸਤਿੰਦਰ ਸਿੰਘ, ਸ਼੍ਰੀ ਵਾਹਿਗੁਰੂ ਚੈਰੀਟੇਬਲ ਟਰੱਸਟ ਤੋਂ
ਸ. ਸਰਬਜੋਤ ਸਿੰਘ, ਗੁਰਮਤਿ ਪ੍ਰਚਾਰ ਕੋਂਸਲ ਲੁਧਿਆਣਾ ਤੋਂ ਜਗਜੀਤ ਸਿੰਘ, ਹਰਬੰਸ ਸਿੰਘ ਤੇਗ,
ਸੁਖਜਿੰਦਰ ਸਿੰਘ ਚਾਕਰ, ਸਾਬਕਾ ਹੈਡ ਗ੍ਰੰਥੀ ਤਖਤ ਸ੍ਰੀ ਕੇਸਗੜ ਸਾਹਿਬ ਤੋਂ ਸ. ਰਣਜੋਧ ਸਿੰਘ
ਫਗਵਾੜਾ, ਸਿਖ ਫੁਲਵਾੜੀ ਡੇ ਐਡੀਟਰ ਸ. ਹਰਜੀਤ ਸਿੰਘ ਜਲੰਧਰ, ਗੁਰਸਿੱਖ ਫੈਮਲੀ ਕਲੱਬ ਲੁਧਿਆਣਾ ਦੇ
ਡਾਇਰੈਟਰ ਅਮਨਪ੍ਰੀਤ ਸਿੰਘ, ਦੁਰਮਤਿ ਸੋਧਕ ਗੁਰਮਤਿ ਲਹਿਰ ਤੋਂ ਸ. ਹਰਮਿੰਦਰ ਸਿੰਘ ਲੁਧਿਆਣਾ,
ਗੁਰਸੇਵਕ ਸਿੰਘ ਮਦਰੱਸਾ, ਖਾਲਸਾ ਨਾਰੀ ਮੰਚ ਦੀ ਕਨਵੀਨਰ ਬੀਬੀ ਹਰਬੰਸ ਕੌਰ, ਗੁਰਸਿੱਖ ਨਾਰੀ ਮੰਚ
ਲੁਧਿਆਣਾ ਤੋਂ ਬੀਬੀ ਹਰਪ੍ਰੀਤ ਕੌਰ, ਪ੍ਰੋ: ਸੁਖਵਿੰਦਰ ਸਿੰਘ ਦਦੇਹਰ, ਹਰਜਿੰਦਰ ਸਿੰਘ ਸਭਰਾ ਆਦਿ
ਸ਼ਾਮਲ ਹੋਏ।
(26/01/12)
ਅਵਤਾਰ ਸਿੰਘ ਮਿਸ਼ਨਰੀ
ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਭਾ. ਅਵਤਾਰ ਸਿੰਘ ਮਿਸ਼ਨਰੀ ਦੀ ਪਲੇਠੀ ਪੁਸਤਕ
“ਕਰਮਕਾਂਡਾਂ ਦੀ ਛਾਤੀ ਵਿੱਚ ਗੁਰਮਤਿ ਦੇ ਤਿੱਖੇ ਤੀਰ” ੪ ਜਨਵਰੀ ੨੦੧੨ ਨੂੰ ਰੀਲੀਜ ਕੀਤੀ ਗਈ
(ਅਵਤਾਰ ਸਿੰਘ ਮਿਸ਼ਨਰੀ) ਦਾਸ ਨੇ ਮਿਸ਼ਨਰੀ ਕਾਲਜਾਂ ਤੋਂ ਗੁਰਮਤਿ ਦੀ ਵਿਦਿਆ ਪ੍ਰਾਪਤ
ਕਰਕੇ ਜਿੱਥੇ ਪੰਜਾਬ ਦੇ ਮਿਸ਼ਨਰੀ ਸਰਕਲਾਂ ਅਤੇ ਗੁਰਦੁਆਰਿਆਂ ਵਿੱਚ ਧਰਮ ਪ੍ਰਚਾਰ ਦੀ ਸੇਵਾ ਕੀਤੀ
ਓਥੇ ਦੇਸ਼ ਵਿਦੇਸ਼ ਵਿੱਚ ਵਿਚਰ ਕੇ ਵੀ ਗੁਰਮਤਿ ਦਾ ਪ੍ਰਚਾਰ ਕੀਤਾ। ਇਸੇ ਸਮੇਂ ਦੌਰਾਨ ਸੈਕਰਾਮੈਂਟੋ
ਅਮਰੀਕਾ ਵਿਖੇ ੨੦ ਨਵੰਬਰ ੧੯੯੭ ਨੂੰ ਦਾਸ ਦਾ ਭਿਆਨਕ ਐਕਸੀਡੈਂਟ ਹੋ ਗਿਆ, ਡਾਕਟਰਾਂ ਦੇ ਦੱਸਣ
ਮੁਤਾਬਿਕ ਬਚਣ ਦੀ ਆਸ ਨਹੀਂ ਸੀ ਪਰ ਕਰਤਾਰ ਨੇ ਅਜੇ ਹੋਰ ਸੇਵਾ ਲੈਣੀ ਸੀ, ਬਚਾ ਲਿਆ ਅਤੇ ਲੰਬਾ
ਸਮਾਂ ਹਸਪਤਾਲ ਵਿੱਚ ਰਹਿਣ ਸਮੇਂ ਦਾਸ ਨੇ ਹੌਲੀ ਹੌਲੀ ਲਿਖਣਾ ਸ਼ੁਰੂ ਕੀਤਾ। ਪਹਿਲੇ ਮਹੀਨੇ ਵਿੱਚ
ਇੱਕ ਫਿਰ ਹਰ ਹਫਤੇ ਗੁਰਮਤਿ ਦੇ ਕਿਸੇ ਨਾਂ ਕਿਸੇ ਵਿਸ਼ੇ ਦਾਸ ਗੁਰਮਤਿ ਦੀ ਰੌਸ਼ਨੀ ਵਿੱਚ ਲਿਖਦਾ ਰਿਹਾ
ਜੋ ਦੇਸ਼ ਵਿਦੇਸ਼ ਦੀਆਂ ਅਖਬਾਰਾਂ, ਰਸਾਲਿਆਂ ਅਤੇ ਵੈਬਸਾਈਟਾਂ ਤੇ ਛਪਦਾ ਰਿਹਾ ਅਤੇ ਹੁਣ ਵੀ ਛਪ ਰਿਹਾ
ਹੈ। ਪਿਆਰੇ ਅਤੇ ਕਦਰਦਾਨ ਪਾਠਕਾਂ ਦੇ ਬਾਰ ਬਾਰ ਕਹਿਣ ਤੇ ਦਾਸ ਨੇ ਉਨ੍ਹਾਂ ਲੇਖਾਂ ਚੋਂ ਚੋਣਵੇਂ
ਲੇਖਾਂ ਨੂੰ ਭਾਰਤ ਦੀ ਦੂਜੀ ਫੇਰੀ ਸਮੇਂ, ਕਰੀਬ ਇੱਕ ਹਫਤਾ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਵਿੱਚ ਰਹਿ
ਕੇ, ਓਥੋਂ ਦੇ ਸਾਰੇ ਸਟਾਫ ਦੀ ਮਦਦ ਨਾਲ, ਖਾਸ ਕਰ ਵੀਰ ਨਰਿੰਦਰਪਾਲ ਸਿੰਘ ਜੋ ਰੋਪੜ ਮਿਸ਼ਨਰੀ ਕਾਲਜ
ਦੇ ਪੁਰਣੇ ਮਿਸ਼ਨਰੀ ਹਨ ਅਤੇ ਸ੍ਰ. ਤਰਲੋਚਨ ਸਿੰਘ ਦੁਪਾਲਪੁਰ ਦੇ ਭਾਰੀ ਸਹਿਯੋਗ ਨਾਲ ਛਪਵਾਇਆ।
ਸੰਜੋਗ ਵੱਸ ੪ ਜਨਵਰੀ ਨੂੰ ਦੇਸ਼ਾਂ ਵਿਦੇਸ਼ਾਂ ਦੇ ਵਿਦਵਾਨ ਅਤੇ ਕਾਲਜ ਦੇ ਮਰਹੂਮ ਡਾਇਰੈਟਰ ਮੁਖੀ
ਸ੍ਰ. ਕੰਵਰ ਮਹਿੰਦਰ ਪ੍ਰਤਾਪ ਸਿੰਘ ਜੀ, ਚੇਅਰਮੈਨ ਸ੍ਰ. ਇੰਦਰਜੀਤ ਸਿੰਘ ਰਾਣਾ, ਇੰਟ੍ਰਨੈਸ਼ਨਲ ਸਿੱਖ
ਮਿਸ਼ਨਰੀ ਗਿ. ਜਗਤਾਰ ਸਿੰਘ ਜਾਚਕ ਜੀ, ਦਾਸ ਦੇ ਪਰਮ ਮਿੱਤਰ ਮਜੂਦਾ ਪ੍ਰਿੰਸੀਪਲ ਗਿ. ਗੁਰਬਚਨ ਸਿੰਘ
ਥਾਈਲੈਂਡ, ਵੀਰ ਭੂਪਿੰਦਰ ਸਿੰਘ, ਪ੍ਰਿੰਸੀਪਲ ਗਿ. ਸੁਰਜੀਤ ਸਿੰਘ ਤੇ ਸ੍ਰ ਦਲਬੀਰ ਸਿੰਘ ਮਿਸ਼ਨਰੀ
ਦਿੱਲੀ, ਸ੍ਰ. ਦਲਜੀਤ ਸਿੰਘ ਫਰੀਦਾਬਾਦ, ਡਾ. ਗੁਰਮੀਤ ਸਿੰਘ ਬਰਸਾਲ ਅਤੇ ਹੋਰ ਪਤਵੰਤੇ ਸੱਜਨ
ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਨਾ ਵਿਖੇ ਹਾਜਰ ਸਨ, ਨੇ “ਕਰਮਕਾਂਡਾਂ ਦੀ ਛਾਤੀ ਵਿੱਚ ਗੁਰਮਤਿ
ਦੇ ਤਿੱਖੇ ਤੀਰ” ਰੀਲੀਜ ਕੀਤੀ। ਆਸ ਕਰਦਾ ਹਾਂ ਕਿ ਗੁਰਮਤਿ ਪ੍ਰਚਾਰ ਨੂੰ ਮੁੱਖ ਰੱਖ ਕੇ, ਸਰਲ ਭਾਸ਼ਾ
ਵਿੱਚ ਲਿਖੀ ਗਈ ਇਹ ਪੁਸਤਕ, ਪਾਠਕ ਜਨ ਅਤੇ ਵਿਦਵਾਨ ਸੱਜਨ ਪੜ੍ਹ ਕੇ ਰਹਿ ਗਈਆਂ ਊਣਤਾਈਆਂ ਲਈ ਸੁਝਾਅ
ਭੇਜਣਗੇ।
ਇਹ ਪੁਸਤਕ ਪ੍ਰਾਪਤ ਕਰਨ ਲਈ ਆਪ ਸੰਪਰਕ ਕਰ ਸਕਦੇ ਹੋ-ਅਵਤਾਰ ਸਿੰਘ ਮਿਸ਼ਨਰੀ ਅਮਰੀਕਾ-5104325827,
ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ-1612521700, ਨਰਿੰਦਰਪਾਲ ਸਿੰਘ ਮਿਸ਼ਨਰੀ
ਲੁਧਿਆਨਾ-9417779493, ਸ੍ਰ. ਗੁਰਚਰਨ ਸਿੰਘ ਜਿਊਣਵਾਲਾ ਕਨੇਡਾ-8102233648, ਗਿ. ਦਿਲਾਵਰ ਸਿੰਘ
ਰਾਮਾਮੰਡੀ ਜਲੰਧਰ-9463679071, ਪ੍ਰੋ. ਇੰਦਰ ਸਿੰਘ ਘੱਗਾ ਪਟਿਆਲਾ-9855151699 ਅਤੇ ਸ੍ਰ.
ਜਸਬਿੰਦਰ ਸਿੰਘ ਡੁਬਈ ਮੋਹਾਲੀ-98725474016, ਗੁਰਮਤਿ ਵਿਦਵਾਨਾਂ, ਪਾਠਕਾਂ, ਸੰਗਤਾਂ ਅਤੇ
ਸਹਿਯੋਗੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹੋਇਆ ਅਰਦਾਸ ਕਰਦਾ ਹਾਂ ਕਿ ਕਰਤਾਰ ਗੁਰਮਤਿ ਲੇਖ ਲਿਖਣ
ਦਾ ਹੋਰ ਉਤਸ਼ਾਹ ਬਖਸ਼ੇ।
ਅਵਤਾਰ ਸਿੰਘ ਮਿਸ਼ਨਰੀ
(USA)
PO Box 2621, Fremont CA 94536
5104325827
Email: [email protected]
(26/01/12)
ਪ੍ਰੋਫੈਸਰ ਕਵਲਦੀਪ ਸਿੰਘ ਕੰਵਲ
ਹਾਹਾ ਹੁਕਮੁ
- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ
ਹਾਹਾ ਹੁਕਮੁ ਸੁਣਾਇਂਦਾ, ਗੁਲਾਮਾਂ ਦਰਿ ਗੁਲਾਮੁ ||੧||
ਲਾ ਕਚਹਿਰੀ ਜੋ ਵੇਸਵਾ, ਨਿਆਓ ਕਰੈ ਜਿ ਆਮ ||੨||
ਨਿਆ ਕਰੈ ਕਿਰਦਾਰ ਕਾ, ਵੇਚਿ ਜ਼ਮੀਰ ਜੋ ਖਾਹਿ ||੩||
ਜਿੱਥੇ ਕੁਰਸੀ ਦਮੜੀਆਂ, ਕੱਪੜਿ ਉਹਾਂ ਜਾ ਲਾਹਿ ||੪||
ਉਹ ਵੇਚੈ ਮਜਬੂਰ ਹੋ, ਇਹਨਾ ਵੇਚਣਿ ਚਾਇ ||੫||
ਕਹੈ ਕੰਵਲ ਜੋਰਿ ਕਲਿ, ਗੋਲਾ ਹੁਕਮੁ ਸੁਣਾਇ ||੬||
(25/01/12)
ਸੰਦੀਪ ਸਿੰਘ ਖਾਲੜਾ
ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਡਾਇਰੈਕਟਰ ਕੰਵਰ ਮਹਿੰਦਰ ਪ੍ਰਤਾਪ ਸਿੰਘ ਜੀ ਦੀ ਅੰਤਮ
ਅਰਦਾਸ ਸਮਾਗਮ ਦੌਰਾਨ ਸੰਗਤਾਂ ਨੇ ਦੇਸ਼ ਵਿਦੇਸ਼ ਤੋਂ ਹਾਜਰੀਆਂ ਭਰੀਆਂ।
ਪਿਛਲੇ ਦਿਨੀਂ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਡਾਇਰੈਕਟਰ ਕੰਵਰ ਮਹਿੰਦਰ
ਪ੍ਰਤਾਪ ਸਿੰਘ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਉਹਨਾਂ ਦੇ ਗ੍ਰਹਿ ਵਿਖੇ 18 ਜਨਵਰੀ ਨੂੰ ਸਹਿਜ ਪਾਠ
ਆਰੰਭ ਕੀਤੇ। ਜਿਥੇ ਰੋਜਾਨਾਂ ਸ਼ਾਮ ਨੂੰ ਦੀਵਾਨ ਸਜਦਾ। ਜਿਸ ਵਿੱਚ ਗੁਰਬਾਣੀ ਕੀਰਤਨ ਤੋਂ ਉਪਰੰਤ
ਗੁਰਮਤਿ ਵੀਚਾਰਾਂ ਹੁੰਦੀਆਂ ਰਹੀਆਂ। ਜਿਸ ਵਿੱਚ ਪ੍ਰਿੰ: ਗੁਰਬਚਨ ਸਿੰਘ ਜੀ, ਗਿ: ਸੁਖਵਿੰਦਰ ਸਿੰਘ
ਜੀ, ਗਿਆਨੀ ਹਰਜਿੰਦਰ ਸਿੰਘ ਸਭਰਾ, ਭਾਈ ਨਛੱਤਰ ਸਿੰਘ ਆਦਿ ਨੇ ਸੰਗਤਾਂ ਨੂੰ ਗੁਰਮਤਿ ਸਿਧਾਤਾਂ
ਬਾਰੇ ਜਾਣੂੰ ਕਰਵਾਇਆ। ਸੰਗਤਾਂ ਇਸ ਗੱਲ ਤੋਂ ਭਲੀਭਾਂਤ ਜਾਣੂੰ ਹਨ ਕਿ ਪ੍ਰਿੰ: ਜੀ ਨੇ ਸਾਰੀ ਉਮਰ
ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੀਚਾਰਧਾਰਾ ਅਤੇ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਯਾਦਾ ਤੇ ਜਿਥੇ ਆਪ
ਪਹਿਰਾ ਦਿੱਤਾ। ਉਥੇ ਦੂਸਰਿਆਂ ਨੂੰ ਵੀ ਇਹਨਾਂ ਸਿਧਾਤਾਂ ਤੇ ਚੱਲਣ ਦੀ ਤਾਕੀਦ ਕੀਤੀ। ਜਿਥੇ ਉਹਨਾਂ
ਨੇ ਜੀਊਂਦੇ ਜੀ ਇਹਨਾਂ ਗੱਲਾਂ ਉਪਰ ਪਹਿਰਾ ਦਿੱਤਾ ਉਥੇ ਉਹਨਾਂ ਤੋਂ ਪਿਛੋਂ ਸਮੂੰਹ ਰਿਸਤੇਦਾਰ ਸਾਕ
ਸਬੰਧੀਆਂ ਅਤੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਪ੍ਰਬੰਧਕਾਂ ਵੱਲੋਂ ਅੰਤਮ ਸੰਸਕਾਰ ਅਤੇ ਹੋਰ ਸਾਰੀ
ਕਿਰਿਆ ਪੰਥਕ ਮਰਿਯਾਦਾ ਤੇ ਪਹਿਰਾ ਦਿੰਦਿਆਂ ਨਿਭਾਹੀ। ਸਮਸ਼ਾਨ ਭੂਮੀ ਵੱਲ ਜਾਂਦੇ ਸਮੇਂ ਅੰਤਮ
ਸੰਸਕਾਰ ਦੌਰਾਨ ਗੁਰਬਾਣੀ ਕੀਰਤਨ ਦਾ ਪ੍ਰਵਾਹ ਹੀ ਚਲਿਆ। (ਜਿਆਦਾ ਤਰ ਆਮ ਥਾਵਾਂ ਤੇ ਕੋਈ ਚੜਾਈ ਕਰ
ਜਾਵੇ ਤਾਂ ਉਥੇ ਰੋਣਾ-ਧੋਣਾ, ਰੱਬ ਜੀ ਨੂੰ ਉਲਾਹਮੇ ਆਦਿ ਫਿਰ ਬ੍ਰਾਹਮਣੀ ਰੀਤੀ ਰਿਵਾਜ ਅਨੁਸਾਰ
ਫੁੱਲ ਚੁੱਗ ਕੇ ਕੀਰਤਪੁਰ ਜਾਂ ਹੋਰ ਥਾਵਾਂ ਤੇ ਲਿਜਾਏ ਜਾਂਦੇ ਹਨ ਅਤੇ ਹੋਰ ਬਹੁਤ ਸਾਰੇ ਕਰਮਕਾਂਡ
ਹੁੰਦੇ ਹਨ, ਪਰ ਇਥੇ ਅਜਿਹਾ ਕੁੱਝ ਵੀ ਨਹੀਂ ਸੀ।) 24 ਤਰੀਕ ਬੁਧਵਾਰ ਨੂੰ ਭੋਗ ਉਪਰੰਤ ਤਖਤ ਸ੍ਰੀ
ਦਮਦਮਾ ਸਾਹਿਬ ਦੇ ਸਾਬਕਾ ਸੇਵਾਦਾਰ ਗਿ: ਕੇਵਲ ਸਿੰਘ ਜੀ ਨੇ ਘਰ ਵਿਖੇ ਹੀ ਗੁਰਮਤਿ ਵੀਚਾਰਾਂ
ਕੀਤੀਆਂ ਤੇ ਕਿਹਾ ਕਿ ਕੰਵਰ ਮਹਿੰਦਰ ਪ੍ਰਤਾਪ ਸਿੰਘ ਜੀ ਨੇ ਆਪਣਾ ਜੀਵਨ ਗੁਰੂ ਹੁਕਮਾਂ ਵਿੱਚ
ਰਹਿੰਦਿਆਂ ਸਿੱਖ ਕੌਮ ਦੇ ਪ੍ਰਚਾਰ ਵਾਸਤੇ ਹੀ ਅਰਪਨ ਕੀਤਾ। ਇਸ ਉਪਰੰਤ ਗੁਰਦੁਆਰਾ ਸਾਹਿਬ ਸਰਗੋਧਾ
ਕਲੋਨੀ ਲੁਧਿਆਣਾ ਵਿਖੇ ਸਮਾਗਮ ਦੀ ਆਰੰਭਤਾ ਹੋਈ ਜਿਥੇ ਪਹਿਲਾ ਭਾਈ ਬਲੇਸ਼ਵਰ ਸਿੰਘ ਜੀ ਦੇ ਰਾਗੀ ਜਥੇ
ਵੱਲੋਂ ਅੰਮ੍ਰਿਤਮਈ ਬਾਣੀ ਦਾ ਕੀਰਤਨ ਹੋਇਆ। ਉਪਰੰਤ ਪ੍ਰਿੰ: ਬਲਜੀਤ ਸਿੰਘ ਜੀ ਨੇ ਗੁਰਮਤਿ ਵੀਚਾਰਾਂ
ਕੀਤੀਆਂ, ਇਸ ਉਪਰੰਤ ਪ੍ਰਿੰ: ਗੁਰਬਚਨ ਸਿੰਘ ਜੀ ਤੇ ਪ੍ਰੋ: ਸੁਖਵਿੰਦਰ ਸਿੰਘ ਜੀ ਨੇ ਵੀ ਥੋੜਾ-ਥੋੜਾ
ਸਮਾਂ ਕੰਵਰ ਸਾਹਿਬ ਜੀ ਦੇ ਜੀਵਨ ਅਤੇ ਉਹਨਾਂ ਦੀਆਂ ਕੌਮ ਪ੍ਰਤੀ ਸੇਵਾਵਾਂ ਤੋਂ ਸੰਗਤਾਂ ਨੂੰ ਜਾਣੂੰ
ਕਰਵਾਇਆ। ਇਸ ਉਪਰੰਤ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਅਤੇ ਹੋਰ ਵੱਖ ਵੱਖ ਜਥੇਬੰਧੀਆਂ ਵੱਲੋਂ ਕੰਵਰ
ਸਾਹਿਬ ਜੀ ਦੇ ਪ੍ਰੀਵਾਰਕ ਮੈਂਬਰਾਂ ਦਾ ਵਿਸ਼ੇਸ਼ ਸਨਮਾਨ ਦਸਤਾਰ ਅਤੇ ਸਨਮਾਨ ਚਿੰਨ ਦੇ ਕੇ ਕੀਤਾ।
ਉਪਰੰਤ ਛੇ ਪਉੜੀਆਂ ਆਨੰਦ ਸਾਹਿਬ ਜੀ ਦੇ ਪਾਠ ਦੇ ਬਾਅਦ ਅਰਦਾਸ ਗਿ: ਸਾਹਿਬ ਸਿੰਘ ਜੀ ਸ਼ਾਹਬਾਦ
ਵਾਲਿਆਂ ਨੇ ਕੀਤੀ। (ਮਿਰਤਕ ਪ੍ਰਾਣੀ ਦੀ ਅਰਦਾਸ ਸਮੇਂ ਅਜਿਹਾ ਅਕਸਰ ਕਿਹਾ ਜਾਂਦਾ ਹੈ ਕਿ ਵਿਛੜੀ
ਆਤਮਾ ਨੂੰ ਚਰਨਾਂ ਚ ਨਿਵਾਸ ਬਖਸ਼ਣਾਂ ਆਦਿ-ਆਦਿ, ਪਰ ਇਥੇ ਕੇਵਲ ਇਹੀ ਕਿਹਾ ਗਿਆ ਕਿ ਜਿਹੋ ਜਿਹਾ
ਜੀਵਨ, ਉਚਾ ਕਿਰਦਾਰ ਉਹਨਾਂ ਨੂੰ ਮਿਲਿਆ ਜਾਂ ਉਹਨਾਂ ਨੇ ਬਤੀਤ ਕੀਤਾ ਵਾਹਿਗੁਰੂ ਸਾਨੂੰ ਤਾਕਤ ਬੱਲ
ਬਖਸ਼ੇ ਅਤੇ ਉਹਨਾਂ ਪੂਰਨਿਆਂ ਤੇ ਚਲਣ ਦੀ ਸਮਰਥਾ ਬਖਸ਼ੇ) ਅਰਦਾਸ ਤੋਂ ਬਾਅਦ ਹੁਕਮਨਾਮਾ ਭਾਈ
ਸੁਖਜਿੰਦਰ ਸਿੰਘ ਚਾਕਰ ਨੇ ਲਿਆ। ਇਸ ਸਮਾਗਮ ਸਮੇਂ ਕਾਲਜ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।
ਅਤੇ ਦੇਸ਼ ਵਿਦੇਸ਼ ਤੋਂ ਸੰਗਤਾਂ ਨੇ ਹਾਜਰੀਆਂ ਭਰੀਆਂ ਜਿਹਨਾਂ ਵਿੱਚ ਦਿਲੀ ਸਿੱਖ ਗੁਰਦੁਆਰਾ ਪ੍ਰਬੰਧਕ
ਕਮੇਟੀ (ਧਰਮ ਪ੍ਰਚਾਰ ਕਮੇਟੀ) ਤੋਂ ਸ੍ਰ: ਤਰਸੇਮ ਸਿੰਘ ਜੀ, ਗਿ: ਕੇਵਲ ਸਿੰਘ ਜੀ ਸਾਬਕਾ ਜਥੇਦਾਰ,
ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਪ੍ਰੋ: ਦਰਸ਼ਨ ਸਿੰਘ ਜੀ, ਗਿ: ਜਗਤਾਰ ਸਿੰਘ ਜੀ ਜਾਚਕ,
ਜਥੇਦਾਰ ਸੰਤੋਖ ਸਿੰਘ ਨਾਰਵੇ, ਪ੍ਰ+: ਇੰਦਰ ਸਿੰਘ ਜੀ, ਪ੍ਰੋ: ਜੁਗਿੰਦਰ ਸਿੰਘ ਜੀ, ਸ੍ਰ: ਕਿਰਪਾਲ
ਸਿੰਘ ਬਠਿੰਡਾ, ਪ੍ਰਿੰ: ਸੁਰਜੀਤ ਸਿੰਘ ਜੀ ਦਿੱਲੀ, ਪੋ: ਹਰਮਹਿੰਦਰ ਸਿੰਘ ਦਿਲੀ, ਪ੍ਰਿੰ:
ਨਰਿੰਦਰਪਾਲ ਸਿੰਘ ਦਿਲੀ, ਉਪਕਾਰ ਸਿੰਘ ਜੀ ਫਰੀਦਾਬਾਦ, ਸੰਪਾਦਕ ਹਰਜੀਤ ਸਿੰਘ ਸਿੱਖ ਫੁਲਵਾੜੀ
(ਸਿੱਖ ਮਿਸ਼ਨਰੀ ਕਾਲਜ), ਸੁਖਵਿੰਦਰ ਸਿੰਘ ਸਭਰਾ, ਚਰਨਜੀਤ ਸਿੰਘ ਚੰਨੀ ਲੁਧਿਆਣਾ, ਰਜਿੰਦਰ ਸਿੰਘ
ਚੰਡੀਗੜ, ਸ੍ਰ: ਗੁਰਚਰਨ ਸਿੰਘ ਮੁਹਾਲੀ, ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਚੇਅਰਮੈਨ ਰਾਣਾ ਇੰਦਰਜੀਤ
ਸਿੰਘ, ਪ੍ਰਿੰ: ਗੁਰਬਚਨ ਸਿੰਘ, ਪ੍ਰੋ: ਸੁਖਵਿੰਦਰ ਸਿੰਘ, ਗਿ: ਹਰਜਿੰਦਰ ਸਿੰਘ ਸਭਰਾ ਸਮੇਤ ਸਮੂੰਹ
ਸਟਾਫ, ਵਿਧਿਆਰਥੀ, ਟਰੱਸਟੀ ਅਤੇ ਹੋਰ ਪ੍ਰਬੰਧਕਾਂ ਦੇ ਨਾਲ ਨਾਲ ਵੱਖ-ਵੱਖ ਗੁਰਮਤਿ ਪ੍ਰਚਾਰ
ਕੇਂਦਰਾਂ ਦੇ ਪ੍ਰਚਾਰਕ ਅਤੇ ਪ੍ਰਬੰਧਕ ਕਮੇਟੀਆਂ, ਅਮਨਪ੍ਰੀਤ ਸਿੰਘ ਗੁਰਸਿੱਖ ਫੈਮਲੀ ਕਲੱਬ,
ਵਾਹਿਗੁਰੂ ਟਰੱਸਟ ਦੇ ਪ੍ਰਬੰਧਕ, ਗਿ: ਰਣਯੋਧ ਸਿੰਘ ਫਗਵਾੜਾ, ਗੁਰਮਤਿ ਕੌਂਸਲ ਦੇ ਜਗਜੀਤ ਸਿੰਘ
ਲੁਧਿਆਣਾ, ਬਾਪੂ ਜਗਤਾਰ ਸਿੰਘ ਅਕਾਲੀ, ਇੰਜੀ: ਜੋਗਿੰਦਰ ਸਿੰਘ, ਡਾ: ਹਰਜਿੰਦਰ ਸਿੰਘ ਦਿਲਗੀਰ,
ਪ੍ਰਤਾਪ ਸਿੰਘ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਇਸ ਤੋਂ ਇਲਾਵਾ ਜੰਮੂ, ਦਿਲੀ, ਅਬੋਹਰ, ਫਰੀਦਾਬਾਦ
ਅਤੇ ਹੋਰ ਥਾਵਾਂ ਤੋਂ ਸੰਗਤਾਂ ਨੇ ਹਾਜਰੀਆਂ ਭਰੀਆਂ।
ਰਿਪੋਰਟ:-ਸੰਦੀਪ ਸਿੰਘ ਖਾਲੜਾ 9855341616
(25/01/12)
ਗੁਰਬਖਸ਼ ਸਿੰਘ
ਸਾਹਾ ਗਣਹਿ
ਨ ਕਰਹਿ ਬੀਚਾਰੁ॥
ਸਾਹੇ ਊਪਰਿ ਏਕੰਕਾਰੁ॥ ਅੰਕ 904
ਸਾਡੇ ਦੇਸ਼ ਅੰਦਰ ਵਹਿਮਾ ਭਰਮਾ ਦਾ
(ਧਰਮ ਦੇ ਨਾ) ਮਕੱੜ ਜਾਲ ਮੱਨੁਖ ਦੀ ਮਾਨਸਿਕਤਾ ਨੂੰ ਕਮਜੋਰ ਅਤੇ ਮੈਲਾ ਕਰ ਰਿਹਾ ਹੈ, ਮੱਨੁਖ ਦਾ
ਇਸ ਜਾਲ ਤੋ ਬਾਹਰ ਆਉਣਾ ਹੀ ਅਸਲੀ ਧਰਮ ਹੈ। ਇਸ ਭਰਮ ਜਾਲ ਕਾਰਣ ਹੀ ਮੱਨੁਖ ਨੇ ਇੱਕ ਭਗਵਾਨ, ਜੋ
ਅੱਖਾਂ ਨਾਲ ਦੇਖਿਆ ਨਹੀ ਜਾ ਸਕਦਾ ਅਤੇ ਨਾ ਜੰਮਦਾ ਤੇ ਮਰਦਾ ਹੈ ਉਸ ਦੀ ਥਾਂ ਅਨੇਕਾ ਹੀ ਭਗਵਾਨ ਬਣਾ
ਦਿਤੇ। ਜੋ ਜੰਮਦੇ ਅਤੇ ਮਰਦੇ ਵੀ ਹਨ। ਇਹ ਸਭ ਮੱਨੁਖ ਨੇ ਆਪਣੇ ਸਵਾਰਥਾ ਦੀ ਪੂਰਤੀ ਵਾਸਤੇ ਥਾਪ ਲਏ,
ਰਚਨਹਾਰ ਨੇ ਤਾਂ ਧਰਤੀ ਤੇ ਮਨੁਖ ਬਣਾ ਕੇ ਹੀ ਭੇਜਿਆ ਸੀ। ਮੱਨੁਖ ਨੇ ਸਮੇ ਦੀ ਵੰਡ ਕਰਣ ਵਾਸਤੇ ਦਿਨ
ਮਹੀਨੇ ਸਾਲ ਇਤਆਦਿ ਬਣਾਏ ਅਤੇ ਉਹਨਾਂ ਦੇ ਨਾਂ ਵੀ ਮੱਨੁਖ ਨੇ ਹੀ ਰਖੇ ਹਨ। ਫਿਰ ਵੀ ਲੋਕਾਂ ਨੂੰ
ਮੂਰਖ ਬਣਾਉਣ ਵਾਸਤੇ ਇਹ ਵੀ ਭਰਮ ਪੈਦਾ ਕਰ ਦਿਤਾ ਕਿ ਮੰਗਲ, ਵੀਰਵਾਰ, ਸ਼ਨੀ ਇਤਆਦਿ ਦਿਨ ਮਾੜੇ ਹਨ।
ਜੇ ਇਹ ਨਾ ਮਾੜੇ ਹਨ ਤਾਂ ਇਹਨਾਂ ਦੇ ਨਾਂ ਚੰਗੇ ਰਖ ਲਉ ਪਰ ਇਹਨਾਂ ਤੋ ਬਚਣ ਵਾਸਤੇ ਅਨੇਕਾਂ ਪ੍ਰਕਾਰ
ਦੀ ਵਿਧੀ ਪੂਰਵਕ ਪੂਜਾ ਦੱਸੀ ਗਈ ਹੈ। (ਹਰ ਦਿਨ ਦੀ ਪੂਜਾ ਵਾਸਤੇ ਛੋਟੇ ਕਤਾਬਚੇ ਮਿਲਦੇ ਹਨ ਜਿਨਾਂ
ਰਾਹੀ ਤੁਸੀ ਦੇਖ ਸਕਦੇ ਹੋ ਕਿਸ ਭਗਵਾਨ ਦੀ ਕਿਸ ਪ੍ਰਕਾਰ ਪੂਜਾ ਕਰਣੀ ਹੈ ਕੋਈ ਨਵਾਂ ਕਾਰੋਬਾਰ ਜਾ
ਵਿਆਹ (ਸ਼ਾਦੀ) ਕਰਨਾ ਹੋਵੇ ਤਾਂ ਉਸ ਵਾਸਤੇ ਵੀ ਅਸੀ ਜੋਤਿਸ਼ ਵਾਲਿਆ ਜਾਂ ਵਸਤੂ-ਸ਼ਾਸ਼ਤਰ ਵਾਲਿਆ ਕੋਲ
ਭਜਦੇ ਹਾਂ। ਸਾਡਾ ਦੇਸ਼ ਜਿਸ ਨੂੰ ਧਾਰਮਿਕ ਦੇਸ਼ ਕਿਹਾ ਜਾਦਾ ਹੈ, ਇਸ ਦੇਸ਼ ਦੀ ਬੁਹ-ਗਿਣਤੀ ਲੋਕ
ਇਹਨਾਂ ਵਹਿਮਾ ਭਰਮਾ ਤੋ ਨਿਕਲਨ ਵਾਸਤੇ ਜੋ ਉਪਾਓ ਸਿਆਣਿਆ ਦੇ ਦੱਸੇ ਹੋਏ ਕਰਦੇ ਹਨ, ਉਹਨਾਂ ਉਪਾਵਾਂ
ਨੂੰ ਹੀ ਧਰਮ ਸਮਝਦੇ ਆ ਰਹੇ ਹਨ ਜਿਵੇ ਕੋਈ ਮੱਨੁਖ ਬੀਮਾਰ ਹੋਵੇ ਤੇ ਉਸ ਨੂੰ ਕੋਈ ਸਿਆਣਾ ਕਹਿ ਦੇਵੇ
ਕਿ ਕਿਲੋ ਦਾਲ ਜਾਂ ਪੰਜ ਕਿਲੋ ਨਮਕ ਇਤਆਦਿ ਕਿਸੇ ਦਸੀ ਥਾਂ ਤੇ ਚੜਾ ਕੇ ਆ ਤਾਂ ਤੂੰ ਠੀਕ ਜੋ ਜਾਏਗਾ
ਤੈਨੂੰ ਦਵਾਈ ਵੀ ਲਗੇਗੀ ਜੇ ਉਹ ਠੀਕ ਹੋ ਜਾਦਾਂ ਹੈ ਤਾਂ ਕੀ ਇਸ ਨੂੰ ਧਰਮ ਦਾ ਕਮ ਜਾਂ ਧਰਮ ਸਮਝ
ਲੈਣਾ ਚਾਹੀਦਾ ਹੈ। ਇਸ ਨੂੰ ਧਰਮ ਨਹੀ ਕਿਹਾ ਜਾ ਸਕਦਾ ਇਹ ਕਮ ਉਸ ਨੇ ਕੇਵਲ ਆਪਣੇ ਸੁਆਰਥ ਵਾਸਤੇ ਹੀ
ਕੀਤਾ ਸੀ। ਧਰਮ ਦੇ ਕਮਾ ਵਿੱਚ ਨਿਜੀ ਸੁਆਰਥ ਨਹੀ ਹੁੰਦਾ ਧਰਮ ਨਿਰ ਸੁਆਰਥ ਹੈ ਅਤੇ ਇਸ ਦਾ ਸਬੰਧ
ਕੇਵਲ ਪ੍ਰਮਾਤਮਾ ਨਾਲ ਹੈ। ਉਹ ਜੀਵ ਜੋ ਇਸ ਧਰਮ ਨੂੰ ਜਾਣਦੇ ਹੋਏ ਇਸ ਦੇ ਪਾਲਣ ਕਰਣ ਵਿੱਚ ਜੀਵਨ
ਜਿਉਦੇ ਹਨ, ਉਹਨਾਂ ਕੋਲੋ ਇਸ ਸੱਚ ਧਰਮ ਦੀ ਜਾਂਚ ਸਿਖੀ ਜਾ ਸਕਦੀ ਹੈ, ਇਸ ਸੱਚ ਧਰਮ ਅੰਦਰ, ਕਿਸੇ
ਪ੍ਰਕਾਰ ਦਾ ਕੋਈ ਸ਼ਨੀ, ਰਾਹੂ – ਕੇਤੂ ਸ਼ਗਨ ਅਪਸ਼ਗਨ ਚੰਗਾ, ਮਾੜਾ ਦਿਨ ਇਤਆਦਿ ਜਾ ਕੋਈ ਕਿਸੇ ਪ੍ਰਕਾਰ
ਦੀ ਅਗਿਅਨਤਾ ਵੀ ਨਹੀ ਹੁੰਦੀ। ਇਸ ਸੱਚ ਧਰਮ (ਜੋ ਕੇਵਲ ਇਕੋ ਹੈ ਅਤੇ ਸਰਬ-ਵਿਆਪਕ ਹੈ) ਦਾ ਪਾਲਣ
ਕਰਨ ਵਾਲਿਆ ਨੇ ਇਸ ਸੱਚ ਵਾਸਤੇ ਆਪਣੀਆ ਜਾਨਾਂ ਵੀ ਵਾਰ ਦਿਤੀਆ ਪਰ ਇਸ ਵਿੱਚ ਰਲਾ ਨਹੀ ਪੈਣ ਦਿਤਾ।
ਅੱਜ ਅਸੀ ਇਸ ਦੀ ਕਦਰ ਨਾ ਜਾਣਦੇ ਹੋਏ ਅਖੋਤੀ ਧਾਰਮਿਕ ਕਰਮ ਕਾਡਾਂ ਪਿਛੇ ਲਗ ਕੇ ਜੀਵਨ ਗੁਆ ਰਹੇ
ਹਾਂ, ਇਸ ਦਾ ਪ੍ਰਮਾਣ ਸਾਡੇ ਅੰਦਰ ਭ੍ਰਿਸ਼ਟਾਚਾਰ ਦਾ ਖਤਮ ਨਾ ਹੋਣਾ ਹੀ ਹੈ ਜੋ ਹਰ ਪਾਸੇ ਨਜਰ ਆ
ਰਿਹਾ ਹੈ, ਧਰਮ ਵਿੱਚ ਭ੍ਰਿਸ਼ਟਾਚਾਰ ਨਹੀ ਹੁੰਦਾ। ਇਹਨਾਂ ਕੁਰੀਤੀਆ ਨੂੰ ਮੱਨੁਖ ਦੀ ਮਾਨਸਿਕਤਾ ਤੋ
ਕਢੱਣ ਵਾਸਤੇ ਗੁਰੂ ਨਾਨਕ ਦੇਵ ਜੀ ਨੇ ਦੇਸ਼ ਦੇ ਵੱਡੇ-ਵੱਡੇ ਤੀਰਥਾਂ ਤੇ ਲੋਕਾਂ ਦੇ ਇੱਕਠਾਂ ਵਿੱਚ
ਵਿਚਰ ਕੇ ਉਹਨਾਂ ਲੋਕਾਂ ਅਤੇ ਦਸਣ ਵਾਲੇ ਸਿਆਣਿਆ, ਵਿਦਵਾਨਾਂ ਨੂੰ ਸਮਝਾਇਆ ਕਿ ਬਾਹਰੋ ਮਨ ਦੀਆ
ਮਨੋਤਾ ਪੂਰੀਆ ਕਰਨ ਨਾਲ ਅਸੀ ਧਾਰਮਿਕ ਨਹੀ ਬਣ ਸਕਦੇ ਨਾ ਸਾਡੇ ਅੰਦਰੋ (ਅਗਿਆਨਤਾ ਵਿਚੋ) ਪੈਦਾ ਹੋਏ
ਭਰਮ ਤੇ ਵਹਿਮ ਦੂਰ ਹੋ ਸਕਦੇ ਹਨ। ਇਸ ਪ੍ਰਕਾਰ ਦੀਆ ਮਨੋਤਾ ਨਾਲ ਅਸੀ ਝੁਰੇਮਿਆ ਵਿੱਚ ਹੀ ਡਰਦੇ ਮਰ
ਜਾਵਾਂਗੇ ਅਤੇ ਮੱਨੁਖੀ ਜੀਵਨ ਦਾ ਜੋ ਮਨੋਰਥ ਸੀ ਉਸ ਦੀ ਪ੍ਰਾਪਤੀ ਨਹੀ ਕਰ ਸਕਦੇ।
“ਸਾਹਾ ਗਣਹਿ ਨ ਕਰਹਿ ਬੀਚਾਰੁ॥ ਸਾਹੇ ਊਪਰਿ ਏਕੰਕਾਰੁ॥” ਅੰਕ 904,
“ਝੂਠ ਨਾ ਬੋਲ ਪਾਂਡੇ ਸਚ ਕਹੀਐ॥ ਹਉਮੈ ਜਾਇ ਸਬਦਿ ਘਰੁ ਲਹੀਐ॥ ਅੰਕ 904” ਐ ਪਾਂਡੇ ਤੂੰ
ਲੋਕਾ ਨੂੰ ਝੂਠਾ ਭਰਵਾਸਾ ਨਾ ਦੇ, ਸੱਚ ਦਸ ਕਿ ਜੇ ਮੱਨੁਖ ਵਿਚੋ ਹਉਮੈ ਖਤਮ ਹੋ ਜਾਵੇ ਤਾਂ ਗੁਰੂ ਦੇ
ਉਪਦੇਸ਼ ਰਾਹੀ ਜੀਵਨ ਮਨੋਰਥ ਜੋ ਸੱਚ ਹੈ ਉਸ ਨੂੰ ਪਾ ਲੈਦਾ ਹੈ। ਉਪਰੋਕਤ ਸ਼ਬਦ ਦੀਆ ਪਹਿਲੀਆ ਪੰਗਤੀਆ
ਅੰਦਰ ਬਾਬਾ ਨਾਨਕ ਜੀ ਉਸ ਸਿਆਣੇ (ਵਿਦਵਾਨ) ਪਾਂਡੇ ਨੂੰ ਦਸਦੇ ਹਨ ਕਿ ਤੇਰੇ ਸਾਧੇ ਹੋਏ ਸਾਹੇ ਨੂੰ
ਦੇਖ ਕੇ ਪ੍ਰਮਾਤਮਾ ਨਹੀ ਚਲਦਾ ਪਤੱਰੀ ਦੇਖ ਕੇ ਬਣਾਇਆ ਹੋਇਆ ਟੇਵਾ ਰਚਨਹਾਰ ਦੇ ਕਾਨੂੰਨ ਨੂੰ ਬਦਲ
ਨਹੀ ਸਕਦਾ, ਉਸ ਦੇ ਬਣਾਏ ਹੋਏ ਨੇਮ ਅਟੱਲ ਹਨ। ਇਸ ਨਾਲ ਕਿਸੇ ਮੱਨੁਖ ਨੂੰ ਤੂੰ ਪੱਕਾ ਭਰੋਸਾ ਨਹੀ
ਦੇ ਸਕਦਾ ਕਿ ਦੱਸੇ ਮਹੂਰਤ ਨਾਲ ਸ਼ੁਰੂ ਕੀਤਾ ਕੰਮ ਜਰੂਰੀ ਸਫਲ ਹੋਵੇ ਜਾਂ ਕਿਸੇ ਦੀ ਸ਼ਾਦੀ ਦਾ ਮਹੂਰਤ
ਦਸਣ ਪਿਛੋ ਕੀਤੀ ਸ਼ਾਦੀ ਸਫਲ ਹੋਵੇਗੀ। ਪੰਡਿਤਾ ਦੇ ਘਰਾਂ ਵਿੱਚ ਵੀ ਸਾਨੂੰ ਵਿਧਵਾ ਬੀਬੀਆ ਦੇਖਣ ਨੂੰ
ਮਿਲਦੀਆ ਹਨ ਅਤੇ ਮਹੂਰਤ ਦੱਸਣ ਵਾਲਿਆ ਦੇ ਬੱਚੇ ਵੀ ਕਮ ਕਾਰ ਵਿੱਚ ਅਸਫਲ ਹੁੰਦੇ ਹੋਏ ਮਿਲਣਗੇ।
ਕਰੀਬ ਦੋ ਤਿੰਨ ਸਾਲ ਪਹਿਲਾ ਅਖਬਾਰ ਦੀ ਖਬਰ ਸੀ ਕਿ ਲੁਧਿਆਣੇ
canal road
ਤੇ ਇੱਕ ਇਮਾਰਤ ਜੋ ਨਵੀ ਉਸਾਰੀ ਜਾ ਰਹੀ ਸੀ ਉਸ ਇਮਾਰਤ
ਬਾਰੇ ਵਾਸਤੂ-ਸ਼ਾਸਤਰ ਵਾਲੇ ਪੰਡਿਤ ਨੂੰ ਖੰਨੇ ਤੋ ਬੁਲਾਇਆ ਨਾਲ ਮਾਲਕ ਦਾ ਭਰਾ ਵੀ ਸੀ ਪੰਡਿਤ ਜੀ
ਅੰਦਰ ਦੇਖ ਰਹੇ ਸਨ ਕਿ ਕਿਸ ਥਾਂ ਕੀ ਬਣਾਇਆ ਜਾ ਸਕੇ, ਪਰ ਐਸਾ ਭਾਣਾ ਬਣਿਆ ਕਿ ਇਮਾਰਤ ਦੀ ਛੱਤ
ਡਿੱਗ ਗਈ ਅਤੇ ਪੰਡਿਤ ਜੀ ਤੇ ਮਾਲਕ ਦਾ ਭਰਾ ਦੋਨਾ ਦੀ ਮੋਤ ਹੋ ਗਈ। ਇਸ ਤਰਾਂ ਦੀਆ ਘਟਨਾਵਾਂ ਪਹਿਲਾ
ਵੀ ਹੁੰਦੀਆ ਸਨ ਅੱਗੇ ਵੀ (ਆਨ ਵਾਲੇ ਸਮੇ) ਹੁੰਦੀਆ ਰਹਿਣਗੀਆ। ਕੋਈ ਸਿਆਣਾ, ਵਿਦਵਾਨ, ਜੋਤਸ਼ੀ ਜੋ
ਕੇਵਲ ਪੈਸੇ ਕਮਾਣ ਵਾਸਤੇ ਇਹ ਕਮ ਕਰਦਾ ਹੈ ਉਨਾਂ ਦੀ ਸਾਹੇ, ਮਹੂਰਤ ਵਾਸਤੇ ਭਵਿੱਖ ਬਾਣੀ ਸੱਚੀ ਨਹੀ
ਹੁੰਦੀ। , ਪਰ ਕੋਈ ਨਿਰ-ਸੁਆਰਥ ਰੱਬ ਦਾ ਪਿਆਰਾ ਸਹਿਜ ਸੁਭਾਏ ਕੁੱਝ ਬੋਲੇ ਉਹ ਸਤ ਹੋ ਜਾਦਾ ਹੈ,
ਇਹਨਾਂ ਗੁਰਮੁਖ ਗੁਰਸਿਖ ਪਿਆਰਿਆ ਕੋਲ ਕੋਈ ਜਾਵੇ ਤਾਂ ਹੁਕਮ, ਰਜਾ, ਵਿੱਚ ਵਿਚਰਨ ਦੀ ਜੀਵਨ ਜਾਂਚ
ਦਸਦੇ ਹਨ ਕਿ ਭਾਈ ਪ੍ਰਮਾਤਮਾ ਦੇ ਗੁਣਾਂ ਨੂੰ ਧਾਰਨ ਕਰੋ, ਸੱਚ ਵਾਲੀ ਕਮਾਈ ਕਰੋ ਪ੍ਰਮਾਤਮਾ ਤੁਹਾਡੇ
ਦੁਖ ਦੂਰ ਕਰੇਗਾ। ਇਹਨਾਂ ਪਾਖੰਡੀਆ ਨੇ ਆਮ ਜਨਤਾ ਅਤੇ ਬਹੁਤ ਲੀਡਰਾਂ ਨੂੰ ਵੀ ਆਪਣੇ ਜਾਲ ਵਿੱਚ
ਫਸਾਇਆ ਹੋਇਆ ਹੈ। ਕਬੀਰ ਜੀ ਬਚਨ ਕਰਦੇ ਹਨ ਕਿ ਇਹਨਾਂ ਪਾਖੰਡੀਆ ਨੇ ਲੋਕਾਂ ਨੂੰ ਸੰਗਲਾ ਅਤੇ
ਜੰਜੀਰਾਂ ਨਾਲ (ਇਸ ਪ੍ਰਕਾਰ) ਜਕੜਿਆ ਹੋਇਆ ਹੈ। ਅੰਕ 329 - “ਬੇਦ ਕੀ
ਪੁਤ੍ਰੀ ਸਿੰਮ੍ਰਿਤਿ ਭਾਈ॥ ਸਾਂਕਲ ਜੇਵਰੀ ਲੈ ਹੈ ਆਈ॥” ਜੇ ਸਾਡੇ ਕੀਤੇ ਮਾੜੇ ਕਰਮਾ ਕਾਰਣ
ਰਚਨਾ ਦਾ ਮਾਲਕ ਆਪਣੇ ਕਾਨੂੰਨ (ਹੁਕਮ) ਅਨੁਸਾਰ ਕਿਸੇ ਨੂੰ ਦੁਖ ਬਖਸ਼ਿਸ਼ ਕਰਦਾ ਹੈ, ਤਾਂ ਦੁਖ ਨੂੰ
ਵੀ ਦਾਤਿ ਤੇਰੀ ਦਾਤਾਰ ਕਰ ਕੇ ਮਨੀਏ ਦੂਖ ਦੂਰ ਹੋ ਸਕਦਾ ਹੈ। ਸੁਖ ਦਾ ਸਾਧਨ ਰਚਨਹਾਰ ਨਾਲ ਇੱਕ
ਮਿਕਤਾ ਹੈ ਜੋ ਆਤਮਾ ਤੱਤ ਦੀ ਵੀਚਾਰ ਨਾਲ ਮਿਲਦੀ ਹੈ। ਅੰਕ 635 “ਸੁਣਿ
ਪੰਡਿਤ ਕਰਮਾ ਕਾਰੀ॥ ਜਿਤੁ ਕਰਮਿ ਸੁਖੁ ਊਪਜੈ ਭਾਈ ਸੁ ਆਤਮ ਤਤੁ ਬੀਚਾਰੀ॥” ਕੋਈ ਜੰਤਰ
ਮੰਤਰ ਵਾਲਾ ਦੁੱਖਾ ਨੂੰ ਦੂਰ ਨਹੀ ਕਰ ਸਕਦਾ ਸਾਡੇ ਕੀਤੇ ਕਰਮਾ ਦਾ ਫੈਸਲਾ ਜਿਸ ਜੱਜ ਨੇ ਕੀਤਾ ਹੈ
ਉਹ ਹੀ ਸਾਨੂੰ ਬਚਾਅ ਸਕਦਾ ਦੂਜਾ ਨਹੀ, ਜਿਵੇ ਕੋਈ ਮਨੁੱਖ ਮਾੜੇ ਕਰਮਾ ਕਾਰਨ ਜੇਲ ਵਿੱਚ ਹੈ ਜੇ ਉਹ
ਉਥੇ ਜੇਲਰ ਦੇ ਹੀ ਗੁਣ ਗਾਈ ਜਾਵੇ ਤਾਂ ਜੇਲਰ ਉਸ ਨੂੰ ਨਹੀ ਛੁੱਡਾ ਸਕਦਾ ਕੇਵਲ ਜੱਜ ਦੇ ਹੁਕਮ ਨਾਲ
ਹੀ ਉਹ ਰਾਹਤ ਪਾ ਸਕਦਾ ਹੈ ਹੋਰ ਕਿਸੇ ਦੇ ਕਹਿਣ ਨਾਲ ਨਹੀ। ਸਾਡੇ ਦੇਸ਼ ਦੇ ਬਹੁ-ਗਿਣਤੀ ਵਿੱਚ ਲੋਕ
ਭਗਵਾਨ ਦੀ ਪੂਜਾ, ਦਰਸ਼ਨ, ਤੀਰਥ ਇਸ਼ਨਾਨ ਵੀ ਕਰਦੇ ਹਨ ਫਿਰ ਵੀ ਪਰਮਾਤਮਾ ਦੇ ਫੈਸਲੇ ਨੂੰ ਮੰਨਣ ਦਾ
ਉਪਰਾਲਾ ਜਾ ਖੁਸ਼ੀ ਪ੍ਰਤੀਤ ਨਹੀ ਕਰਦੇ ਉਸ ਦੇ ਫੈਸਲੇ ਨੂੰ ਨਾ ਪੰਸਦ ਕਰਦੇ ਹੋਏ ਪਾਖੰਡੀਆ ਦੇ ਦਰ ਤੇ
ਧੱਕੇ ਖਾਦੇ ਹਨ ਪਰ ਦੁੱਖ ਦੂਰ ਨਹੀ ਹੁੰਦੇ। ਇਸ ਪਾੰਖਡ ਦਾ ਪ੍ਰਚਾਰ ਪੰਜਾਬ ਵਿੱਚ ਤਾਂ ਬਹੁਤ ਜੋਰਾਂ
ਤੇ ਚਲ ਰਿਹਾ ਹੈ, ਪਰ ਇਕਾਂ-ਦੁਕਾਂ ਚੈਨਲ ਐਸੇ ਵੀ ਹਨ, ਜੋ ਲੋਕਾਂ ਨੂੰ ਸੁਚੇਤ ਕਰਦੇ ਹਨ, ਸਰਕਾਰ
ਵੀ ਵਿਧਾਨਿਕ ਤੋਰ ਤੇ ਇਹਨਾਂ ਪਾਖੰਡਾ ਨੂੰ ਨਹੀ ਮੰਨਦੀ, ਇਸ ਦੇ ਬਾਵਜੂਦ ਵੀ ਸਰਕਾਰ ਇਹਨਾਂ ਤੇ ਕੋਈ
ਕਾਨੂੰਨੀ ਕਾਰਵਾਈ ਨਹੀ ਕਰਦੀ, ਸ਼ਾਇਦ ਇਹਨਾਂ ਪਾਖੰਡਾ ਦਾ ਨਾਤਾ ਦੇਸ਼ ਦੀ ਬਹੁ-ਗਿਣਤੀ ਨਾਲ ਹੋਵੇ ਇਸ
ਕਾਰਣ ਵੋਟਾਂ ਦਾ ਖਿਆਲ ਰਖਿਆ ਜਾਦਾ ਹੈ। ਦੇਸ਼ ਅੰਦਰ ਭ੍ਰਿਸ਼ਟਾਚਾਰ, ਬੇਇਨਸਾਫੀ, ਧੱਕਾ ਜੁਲਮ ਦਾ
ਕਾਰਣ ਵੀ, ਇਹਨਾਂ ਪਾਖੰਡਾਂ ਦਾ ਬੋਲ-ਬਾਲਾ ਹੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁਚੀ ਬਾਣੀ
ਇਹਨਾਂ ਪਾਖੰਡਾਂ ਦਾ ਜੋਰ ਨਾਲ ਅਤੇ ਬਾ-ਦਲੀਲ ਖੰਡਨ ਕਰਦੀ ਹੈ ਕਰੋੜਾ ਰੁਪਇਆ ਦੀਆ ਇਮਾਰਤਾ ਗੁਰੂ
ਨਾਨਕ ਜੀ ਦੇ ਨਾਂ ਤੇ ਬਣੀਆ ਅਤੇ ਬਣ ਰਹੀਆ ਹਨ। ਇਹਨਾਂ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼
ਕਰਣ ਪਿੱਛੋ ਅਸੀ ਇਮਾਰਤਾ ਨੂੰ ਗੁਰਦੁਆਰਾ ਸਾਹਿਬ ਕਹਿ ਦਿੰਦੇ ਹਾਂ ਪਰ ਅੱਜ ਅਨੇਕਾਂ ਗੁਰਦੁਆਰਿਆ
ਅੰਦਰ ਵੀ ਗੁਰਮਤਿ ਨੂੰ ਲਾਂਭੇ ਰੱਖ ਕੇ ਉਪਰੋਕਤ ਕਰਮ-ਕਾਂਡੀ ਪਾਖੰਡ ਦਾ ਹੀ ਪ੍ਰਚਾਰ ਚਲ ਰਿਹਾ ਹੈ
ਗੁਰਬਾਣੀ ਦੇ ਕੇਵਲ ਪਾਠਾਂ ਤੇ ਜੋਰ ਹੈ, ਇਸ ਵਾਰੇ ਵੀ ਗੁਰਬਚਨ ਹਨ ਕਿ ਜੇ ਪੜ ਕੇ ਤੁਹਾਡੇ ਅੰਦਰ
ਇੱਕ ਪਰਮਾਤਮਾ ਦੀ ਭਗਤੀ ਪੈਦਾ ਨਹੀ ਹੋਈ, ਕਿਸੇ ਲੋੜਵੰਦ ਦੀ ਮਦਦ ਨਹੀ ਕੀਤੀ ਪਰਾਈ ਨਿੰਦਾ, ਕਾਮ,
ਕਰੋਧ ਇਤਆਦਿ ਨਹੀ ਛੁਟੇ ਤਾਂ ਪੜਿਆ ਪਾਠ, ਨਿਹਫਲ ਭਈ ਸਭ ਸੇਵਾ, ਬਿਕਾਰ ਗਿਆ। ਅੰਕ 1253
ਗੁਰੂ ਗ੍ਰੰਥ ਸਾਹਿਬ ਅੰਦਰ ਗੁਰੂ ਵੰਸ਼ (ਗੁਰੂ ਸਾਹਿਬਾਨ ਦੇ ਪੁਤਰਾਂ) ਨੇ ਵੀ ਨਿੰਰਕਾਰੀ ਹੁਕਮਾ (ਜੋ
ਸ਼ਬਦ ਰਾਹੀ ਪ੍ਰਾਪਤ ਹੋਇ) ਨੂੰ ਨਹੀ ਮਨਿਆ ਉਹਨਾਂ ਨੂੰ ਵੀ ਕੋਈ ਬਖਸ਼ਿਸ਼ ਗੁਰੂ ਸਾਹਿਬਾਂ ਵਲੋ ਨਹੀ
ਮਿਲੀ। ਇਹ ਸਚਾਈ ਤੁਸੀ ਅੰਕ 697 ਤੋ ਗੁਰੂ ਨਾਨਕ ਜੀ ਦੇ ਪੁਤਰਾਂ ਪ੍ਰਤੀ ਪੜ ਸਕਦੇ ਹੋ। “ਪੁਤ੍ਰੀ
ਕਉਲੁ ਨ ਪਾਲਿਓ ਕਰਿ ਪੀਰਹੁ ਕੰਨ ਮੁਰਟੀਐ॥ ਦਿਲਿ ਖੋਟੈ ਆਕੀ ਫਿਰਨਿ ਬੰਨਿ ਭਾਰੁ ਉਚਾਇਨਿ ਛਟੀਐ॥”
ਇਹਨਾਂ ਬਚਨਾਂ ਨੂੰ ਪੜ ਅਤੇ ਸਮਝ ਕੇ ਸਿੱਧ ਹੋ ਜਾਦਾ ਹੈ ਕਿ ਅੱਜ ਕਲ ਸਿਖਾਂ ਨੇ ਬਾਣੀ ਦਾ ਰਟਣ ਜਾਂ
ਆਖੰਡ ਪਾਠ, ਸੰਪਟ ਪਾਠ ਕਿਸ ਵਿਧੀ ਨਾਲ, ਕਿਸ ਥਾਂ, ਕਿਸ ਕੋਲੋ ਕਰਵਾਣਾ ਹੈ ਹੀ ਸਿਖਿਆ, ਸੁਣਨਾ ਅਤੇ
ਮੰਨਣਾ, ਵੀਚਾਰਨਾ ਇਸ ਵਲ ਸਾਡਾ ਕੋਈ ਧਿਆਨ ਨਹੀ, ਜੇ ਧਿਆਨ ਹੁੰਦਾ ਤਾਂ ਜਦੋ ਗੁਰੂ ਨਾਨਕ ਜੀ ਦੇ
ਵੱਡੇ ਪੁੱਤਰ ਦਾ ਨਾ ਮੀਲ ਪਥਰਾਂ ਤੇ ਲਿਖਿਆ ਗਿਆ ਇਸ ਤੋ ਕਾਫੀ ਸਮੇ ਪਿਛੋ ਉਸ ਦੇ ਨਾਂ ਦੀ ਸਰਕਾਰੀ
ਛੁੱਟੀ (ਉਹ ਵੀ ਅਕਾਲੀ ਸਰਕਾਰ ਨੇ) ਕੀਤੀ ਗਈ, ਇਸ ਤੋ ਵੱਡਾ ਗੁਰੂ ਨਾਲ ਧੋਖਾ, ਠੱਗੀ ਅਤੇ
ਬੇਮੁੱਖਤਾ ਕੀ ਹੋ ਸਕਦੀ ਹੈ। ਨਮੋਸ਼ੀ ਦੀ ਗਲ ਇਹ ਹੈ ਕਿ ਗੁਰਬਾਣੀ ਦੇ ਪ੍ਰਚਾਰ ਹਿੱਤ ਬਹੁਤ ਧਾਰਮਿਕ
ਸੰਸਥਾਵਾਂ ਚਲ ਰਹੀਆ ਹਨ। ਕਿਸੇ ਸੰਸਥਾ ਨੇ ਵੀ ਇਹ ਗਲ ਸਿਖ ਸੰਗਤ ਦੇ ਧਿਆਨ ਵਿੱਚ ਲਿਆ ਕੇ ਆਪਣਾ
ਫਰਜ ਪੂਰਾ ਨਹੀ ਕੀਤਾ। ਫਿਰ ਇਹ ਸੰਸਥਾਵਾਂ ਜੋ ਫਰਜ ਪੂਰਾ ਨਹੀ ਕਰਦੀਆ, ਸੰਗਤਾ ਦੇ ਪੈਸੇ ਨਾਲ ਕੇਵਲ
ਆਪਣੀ ਹਉਮੈ ਨੂੰ ਹੀ ਮਜਬੂਤ ਕਰਦੀਆ ਹਨ। ਅੰਕ 1253 “ਤੈ ਨਰ ਕਿਆ
ਪੁਰਾਨੁ ਸੁਨਿ ਕੀਨਾ॥ ਅਨਪਾਵਨੀ ਭਗਤਿ ਨਹੀ ਉਪਜੀ ਭੂਖੈ ਦਾਨੁ ਨ ਦੀਨਾ॥” ਭਗਤ ਰਵਿਦਾਸ ਜੀ
ਪੂਜਾ ਪਾਠ ਦਾ ਮਨੋਰਥ ਦਸਦੇ ਹਨ ਅੰਕ 973 “ਪੜੀਐ ਗੁਨੀਐ ਨਾਮੁ ਸਭੁ
ਸੁਨੀਐ ਅਨਭਉ ਭਾਉ ਨ ਦਰਸੈ॥ ਲੋਹਾ ਕੰਚਨੁ ਹਿਰਨ ਹੋਇ ਕੈਸੇ ਜਉ ਪਾਰਸਹਿ ਨ ਪਰਸੈ॥”,
ਅੰਕ1288 ਪੜਿਆ ਲੇਖੇਦਾਰੁ ਲੇਖਾ ਮੰਗੀਐ॥ ਅੰਕ 904 “ਪੜੈ ਸੁਣਾਵੈ ਤਤੁ
ਨ ਚੀਨੀ॥” ਅੰਕ 140 “ਪੜਿਆ ਮੂਰਖੁ ਆਖੀਐ ਜਿਸੁ ਲਬੁ ਲੋਭੁ ਅਹੰਕਾਰਾ॥” ਅੰਕ 662 “ਪੜਿਆ ਬੂਝੈ ਸੋ
ਪਰਵਾਣੁ॥”
ਭਗਤ ਰਵਿਦਾਸ ਜੀ ਅੰਕ 973 ਤੇ ਦਸਦੇ ਹਨ ਕਿ ਅਸੀ ਲੋਹਾਂ ਹਾ, ਧਾਰਮਿਕ ਗ੍ਰੰਥਾ ਦੇ ਪੜਨ ਦਾ ਮਨੋਰਥ
ਇਹ ਹੈ ਕਿ ਅਸੀ ਲੋਹੇ ਤੋ ਸੋਨਾ ਬਣ ਜਾਦੇ, ਮਾੜਿਆ ਤੋ ਚੰਗੇ ਗੁਣਾਂ ਵਾਲੇ ਬਣਦੇ, ਅਸੀ ਸੋਨਾ ਕਿਉ
ਨਹੀ ਬਣੇ ਇਸ ਦਾ ਕਾਰਨ ਦਸਦੇ ਹਨ ਕਿ ਅਸੀ ਪੜੇ ਹੋਏ ਅਖਰਾਂ ਦੇ ਭਾਵ ਨੂੰ ਨਹੀ ਸਮਝ ਸਕੇ ਭਾਵਾਂ ਨੂੰ
ਸਮਝਣ ਅਤੇ ਉਸ ਸਮਝ ਵਾਲੇ ਜੀਵਨ ਵਰਤਾਰੇ ਨਾਲ ਅੰਦਰੋ ਪਿਆਰ ਅਤੇ ਅਨੁਭਵ ਪੈਦਾ ਹੋਣਾ ਸੀ। ਜਿਵੇ
ਕਿਸੇ ਦੀ ਬੋਲੀ ਹੋਈ ਗਾਲ ਸਾਡੇ ਅੰਦਰ ਨੂੰ ਛੋ ਜਾਦੀ ਹੈ ਅਤੇ ਅਸੀ ਜਲਦੀ ਹੀ ਕ੍ਰੋਧੀ ਬਣ ਕੇ ਉਸ
ਮੱਨੁਖ ਨਾਲ ਝਗੜਾ ਕਰਦੇ ਹਾ, ਕਾਰਣ ਇਹ ਹੈ ਕਿ ਇਸ ਗਾਲ ਦੇ ਭਾਵਾ ਨੂੰ ਅਸੀ ਸਮਝਣ ਦੇ ਆਦੀ ਹਾਂ
ਬਾਣੀ ੳਪਰੀ ਲਗਦੀ ਹੈ। ਇਸ ਦਾ ਪ੍ਰਮਾਣ ਕਬੀਰ ਜੀ ਦੇਦੇ ਹਨ “ਕਬੀਰ ਸਾਚਾ
ਸਤਿਗੁਰੁ ਮੈ ਮਿਲਿਆ ਸਬਦੁ ਜੁ ਬਾਹਿਆ ਏਕੁ॥ ਲਾਗਤ ਹੀ ਭੁਇ ਮਿਲਿ ਗਇਆ ਪਰਿਆ ਕਲੇਜੇ ਛੇਕੁ॥”
ਅੰਕ 1372 ਇਸ ਪ੍ਰਕਾਰ ਜੇ ਗੁਰੂ ਦੇ ਬੋਲ ਸਾਨੂੰ ਲਗਣ ਤਾਂ (ਜਿਵੇ ਗਾਲ ਨਾਲ ਕ੍ਰੋਧ ਆਇਆ ਸੀ) ਤਾਂ
ਸਾਡੇ ਅੰਦਰੋ ਕੂੜ ਅਤੇ ਮਾੜਾ ਪਨ ਮਿਟਦਾ ਹੈ, ਤੇ ਅਸੀ ਬਾਣੀ ਨੂੰ ਸਮਝਣ ਦੇ ਯੋਗ ਹੋ ਜਾਦੇ ਹਾਂ।
“ਕਬੀਰ ਗੁਰੁ ਲਾਗਾ ਤਬ ਜਾਨੀਐ ਮਿਟੈ ਮੋਹੁ ਤਨ ਤਾਪ॥ ਹਰਖ ਸੋਗ ਦਾਝੈ ਨਹੀ ਤਬ ਹਰਿ ਆਪਹਿ ਆਪਿ॥”
ਅੰਕ1374 ਹੁਣ ਤਸੀ ਵੀ ਵੀਚਾਰ ਕੇ ਦੇਖੋ ਕਿ ਬਾਣੀ ਕੇਵਲ ਪੜਨ ਨਾਲ (ਰਟਨ) ਪ੍ਰਾਪਤੀ ਹੈ ਜਾਂ ਵੀਚਾਰ
ਕੇ ਕਹਿਣਾਂ ਮੰਨਣਾ ਸਰਬੋਤਮ ਹੈ। ਅੱਜ ਗੁਰਸਿਖ ਸਿਖੀ ਸਿਖਿਆ ਗੁਰ ਵੀਚਾਰ ਨੂੰ ਸਮਝ ਕੇ ਜੀਵਨ ਬਨਾਣ
ਵਾਲੀ ਜੁਗਤੀ ਨੂੰ ਭੁਲ ਰਹੇ ਹਨ। ਇਸੀ ਕਾਰਣ ਅਸੀ ਅਗਿਅਨਤਾ ਭਰਭੂਰ ਪਾਖੰਡੀਆ ਪਿਛੇ ਚਲ ਪਏ ਹਾ ਜੋ
ਬਹੁਤ ਨਿਰਾਸ਼ਾ ਅਤੇ ਢਹਿਦੀ ਕਲਾ ਵਾਲੀ ਗਲ ਹੈ। ਇਸ ਹਾਲਤ ਵਿੱਚ ਸਾਡੀਆ ਉਚੀਆ-ਉਚੀਆ ਇਮਾਰਤਾਂ,
ਮੀਲਾਂ ਲੰਬੇ ਨਗਰ ਕੀਰਤਨ, ਗੁਰਪੁਰਬ ਮਨਾਉਣੇ ਇਤਆਦਿ ਸਾਡੇ ਬੱਚਿਆ ਨੂੰ ਕੀ ਲਾਭ ਦਿੰਦੇ ਹਨ ਬੱਚੇ
ਵੀ ਸਾਨੂੰ ਦੇਖ ਕੇ ਨਗਰ ਕੀਰਤਨ, ਇਮਾਰਤਾਂ ਇਤਆਦਿ ਤੋ ਵਧ ਕੀ ਕਰਣਗੇ? ਕੋਈ ਵੱਡੀ ਛਾਲ ਮਾਰਣਗੇ ਤਾਂ
ਪਾਰਟੀ ਬਾਜੀ ਨਾਲ ਗੁਰਦੁਆਰਿਆ ਦੇ ਪ੍ਰਧਾਨ ਇਤਆਦਿ ਬਨਣਗੇ ਪਰ ਸਿਖੀ ਜੀਵਨ ਕਿਥੋ ਪ੍ਰਾਪਤ ਕਰਣਗੇ।
ਗੁਰਸਿਖੀ ਜੀਵਨ ਦੀ ਸਾਖ ਜੋ 18ਵੀ ਸਦੀ ਵਿੱਚ ਬਣੀ ਸੀ (ਨਾ ਉਦੋ ਨਗਰ ਕੀਰਤਨ, ਇਮਾਰਤਾ, ਇਤਆਦਿ ਸਨ)
ਉਸ ਨੂੰ ਆਪਣੇ ਦੇਸ਼ ਅਤੇ ਪ੍ਰਦੇਸ਼ਾ ਵਿੱਚ ਜਾ ਕੇ ਵੀ ਕੇਵਲ ਗੁਰਦੁਆਰਿਆ ਦੀ ਚੋਧਰ ਵਾਸਤੇ ਝਗੜੇ
ਇਤਆਦਿ ਕਰਦਿਆ ਗੁਆ ਰਹੇ ਹਾ। ਅੱਜ ਸਾਡੇ ਦੇਸ਼ ਅੰਦਰ ਸਤਿ ਪੁਰਖਾਂ ਅਤੇ ਧਾਰਮਿਕ ਅਸਥਾਨਾ ਦੀ ਕੋਈ
ਕਮੀ ਨਹੀ ਘਾਟ ਕੇਵਲ ਇਸ ਗਲ ਦੀ ਹੈ ਕਿ ਸਤਿ ਪੁਰਖ ਇਸ ਦੁਨੀਆ ਨੂੰ ਫਾਨੀ ਕਹਿੰਦੇ ਹਨ ਪਰ ਆਪ ਇਸ
ਫਾਨੀ ਸੰਸਾਰ ਵਿੱਚ ਆਪਣੇ ਡੇਰੇ ਪਕੇ ਅਤੇ ਵੱਡੇ ਤਿਆਰ ਕਰ ਰਹੇ ਹਨ ਗੁਰਬਾਣੀ ਦਾ ਫੁਰਮਾਨ ਹੈ
“ਡਡਾ ਡੇਰਾ ਇਹੁ ਨਹੀ ਜਹ ਡੇਰਾ ਤਹ ਜਾਨੁ॥ ਉਆ ਡੇਰਾ ਕਾ ਸੰਜਮੋ ਗੁਰ ਕੈ
ਸਬਦਿ ਪਛਾਨੁ॥” ਅੰਕ 256 ਮਾਰ ਕੰਡੇ ਰਿਖੀ ਦੀ ਮਿਸਾਲ ਵੀ ਦੇਦੇ ਹਨ ਕਿ ਉਸ ਦੀ ਲਖ ਸਾਲ ਦੀ
ਉਮਰ ਸੀ ਉਸ ਨੇ ਸਾਰੀ ਉਮਰ ਕੱਖਾ ਦੀ ਕੁਲੀ ਵਿੱਚ ਹੀ ਗੁਜਾਰ ਦਿਤੀ। ਇਹ ਉਪਦੇਸ਼ ਕਰਣ ਵਾਲੇ, ਪੜਨ
ਵਾਲੇ ਜੇ ਥੋੜਾ ਜਿਹਾ ਵੀ ਇਹਨਾਂ ਤੇ ਅਮਲ ਕਰਨ ਤਾਂ ਨਾਨਕ ਦੇ ਸਿਖਾ ਚੋ ਮਨਮਤਿ ਦੂਰ ਹੋ ਸਕਦੀ ਹੈ।
ਪਰ ਅਜ ਦੇ ਸਤਿ ਪੁਰਖ ਸ਼ਾਇਦ ਇਸ ਗਲ ਨਾਲ ਸਹਿਮਤ ਨਹੀ, ਕਿਉ ਕਿ ਇਹ ਆਪਣੇ ਡੇਰਿਆ ਅੰਦਰ ਜੋਤਾ,
ਕੁੰਭ, ਲਾਲ ਕਪੜੇ ਮਉਲੀ ਦੇ ਧਾਗੇ ਨਾਰੀਅਲ, ਥਿਤਾ ਵਾਰਾਂ ਦੇ ਬੋਰਡ ਮਸਿਆ, ਪੂਰਨਮਾਸ਼ੀ ਸੰਗਰਾਂਦ
ਇਤਆਦਿ ਦਾ ਪ੍ਰਚਾਰ ਏਨੇ ਜੋਰਾਂ ਵਿੱਚ ਕਰ ਰਹੇ ਹਨ, ਕਿ ਇਸ ਦਾ ਅਸਰ ਵੱਡੇ-ਵੱਡੇ ਇਤਹਾਸਕ ਗੁਰ
ਅਸਥਾਨਾ ਅੰਦਰ ਵੀ ਪ੍ਰਚਲਤ ਹੋਇਆ ਦੇਖਣ ਨੂੰ ਮਿਲਦਾ ਹੈ। ਇਹਨਾਂ ਮਨਮਤਾ ਨੂੰ ਸਿੰਘ, ਸਭਾ ਲਹਿਰ
ਵੇਲੇ ਖਤਮ ਕੀਤਾ ਗਿਆ ਸੀ, ਗੁਰਮਤਿ ਨਾਲ ਸੰਬਧਿਤ ਗੁਰ ਮਰਿਆਦਾ ਦੇ ਕਤਾਬਚੇ ਵੀ ਹੁਣ ਤਕ ਮਿਲਦੇ ਹਨ।
ਪਰ ਅਫਸੋਸ ਕਿ ਜਿਸ ਸ਼੍ਰੋਮਣੀ ਕਮੇਟੀ ਨੇ ਇਸ ਰਹਿਤ ਮਰਿਆਦਾ ਦਾ ਪ੍ਰਚਾਰ ਕੀਤਾ ਸੀ ਉਸ ਕਮੇਟੀ ਅਧੀਨ
ਗੁਰਅਸਥਾਨਾ ਤੇ ਜੋਤਾਂ ਜਗਦੀਆ ਅਤੇ ਥਿਤਾਂ ਵਾਰਾਂ ਦੇ ਪੱਕੇ ਬੋਰਡ ਲਗੇ ਹੋਏ ਹਨ ਇਸ ਨੂੰ ਦੇਖ ਕੇ
ਇਹ ਕਿਹਾ ਜਾ ਸਕਦਾ ਹੈ ਕਿ ਮਨਮਤਾ ਦਾ ਪ੍ਰਚਾਰ ਕਰ ਕੇ ਸ਼ਾਇਦ ਕਮੇਟੀ ਗੁਰੂ ਨੂੰ ਖੁਸ਼ ਕਰਦੀ ਹੈ।
ਉਪਰੋਕਤ ਲੇਖਨੀ ਦਾ ਸਾਰੰਸ਼ ਇਹ ਹੈ ਕਿ ਸੱਚੇ ਸੁਚੇ (ਨਿਜੀ ਸੁਆਰਥ ਰਹਿਤ) ਭਗਤਾਂ ਮਹਾਪਰਸ਼ਾ ਗੁਰੂ
ਸਾਹਿਬਾਨ ਨੇ ਮਨੁੱਖ ਜਾਤੀ ਦੀ ਤਰਸ ਜੋਗ ਹਾਲਤ ਦੇਖ ਕੇ ਇੱਕ ਰਚਨਹਾਰ ਦਾ ਗਿਆਨ ਅਤੇ ਭਰੋਸਾ ਸਿਖਾਇਆ
ਸੀ ਉਸ ਗਿਆਨ ਦਾ ਸੋਮਾ ਗੁਰੂ ਗ੍ਰੰਥ ਜੀ ਦੇ ਰੂਪ ਵਿੱਚ ਸਦੀਵੀ ਕਾਲ ਵਾਸਤੇ ਮਨੁਖਤਾਂ ਨੂੰ ਪਾਖੰਡੀਆ
ਦੀ ਗੁਲਾਮੀ ਅਤੇ ਲੁਟ ਤੋ ਸੁਤੰਤਰ ਕਰਨ ਹਿਤ ਬਖਸ਼ਿਸ਼ ਕੀਤਾ ਪਰ ਅਸੀ ਇਸ ਨੂੰ ਅੱਗੇ ਤਾਂ ਕੀ
ਪ੍ਰਚਾਰਨਾ ਸੀ ਘੱਟੋ ਘੱਟ ਇਸ ਸੱਚੇ ਗਿਆਨ ਦੇ ਨਾਲ ਮਨਮਤਾ, ਪਾਖੰਡ ਇਤਆਦਿ ਦਾ ਪ੍ਰਚਾਰ ਧਾਰਮਿਕ
ਅਸਥਾਨਾ ਤੋ ਤਾਂ ਨਾ ਕਰੀਏ ਇਹ ਉਦਮ ਸਿਖ ਸੰਗਤਾਂ ਵਲੋ ਵੱਡੇ ਨਗਰ ਕੀਰਤਨ ਅਤੇ ਪੁਰਬ ਸਮਾਨ ਹੋਵੇਗਾ।
ਜੋ ਗੁਰੂ ਪ੍ਰਸਨੰਤਾ ਦਾ ਪੈਡਾਂ ਹੈ (ਮਾਰਗ) ਅੰਕ 91 “ਕੀਤਾ ਲੋੜੀਐ ਕੰਮੁ ਸੁ ਹਰਿ ਪਹਿ ਆਖੀਐ॥
ਕਾਰਜੁ ਦੇਇ ਸਵਾਰਿ ਸਤਿਗੁਰ ਸਚੁ ਸਾਖੀਐ॥” ਗੁਰਮਤਿ ਏਹੀ ਸਿਖਾਉਦੀ ਹੈ ਕਿ ਕੋਈ ਵੀ ਕਮ ਸ਼ੁਰੂ ਕਰਨਾ
ਹੋਵੇ ਇਕੋ ਇੱਕ ਰਚਨਾ ਦੇ ਮਾਲਿਕ ਨਿੰਰਕਾਰ ਅੱਗੇ ਅਰਦਾਸ ਕਰ ਕੇ ਸ਼ੁਰੂ ਕਰੋ ਰਾਸਿ ਹੋਵੇਗਾ।
ਗੁਰਬਖਸ਼ ਸਿੰਘ
9417231762
(24/01/12)
ਅਜ੍ਰਾਵਤ ਸਿੰਘ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਅੱਜ ਸਿਖ ਮਾਰਗ ਖੋਲੀ ਤਾਂ ਇਕ ਗੁਰਮੁਖ ਵੀਰ ਉਪਕਾਰ ਸਿੰਘ ਜੀ ਦੀ ਚਿੱਠੀ ਪੜ੍ਹਨ ਨੂੰ
ਮਿਲੀ | ਪੜ੍ਹ ਕੇ ਸਕੂਨ ਮਿਲਿਆ ਕੀ ਅਸੀਂ ਕੀ ਭਗੋਤੀ ਨੂੰ ਚਿਪਕਾਈ ਬੈਠੇ ਹਾਂ ਜਦਕਿ ਸਾਡੇ ਕੋਲ
ਗੁਰਬਾਣੀ ਹੈ, ਜਪੁ ਬਾਨੀ ਹੈ | ਤੇ ਆਪ ਜੀ ਦੇ ਅਰਥ ਵੀ ਮਾਸ਼ਾ-ਅੱਲਾਹ ਹਨ ਕਿ “ ਰੱਬੀ ਗੁਣਾਂ ਨੂੰ
ਮੰਨਣ ਵਾਲਾ ਹਰ ਸਿੱਖ ਸਿਰਫ ਪ੍ਰਮਾਤਮਾ ਦੇ ਦੱਸੇ ਗਏ ਮਗੁ ( ‘ਮੰਨੈ ਮਗੁ -ਮਾਰਗ, ਰਸਤੇ) ਨੂੰ ਹੀ
ਮੰਨਦਾ ਹੈ ਤੇ ਜਿਸ ਨੂੰ ਮੰਨਣ ਨਾਲ ਸੱਚੇ ਧਰਮੁ ਨਾਲ ਹੀ ਐਸੇ ਸਿੱਖ ਦਾ (ਮੰਨੈ ਧਰਮ ਸੇਤੀ
ਸਨਬੰਧੁ॥) ਸਬੰਧ ਹੁੰਦਾ ਹੈ”
ਹੈਰਾਨਗੀ ਦੀ ਗੱਲ ਇਹ ਹੈ ਕਿ ਦਸਮ ਗ੍ਰੰਥ ਦੇ ਲਿਖਾਰੀ ਨੇ ਤਾਂ ਸਿਖਾਂ ਨੂੰ ਛੱਡੋ ਗੁਰੂ ਸਾਹਿਬਾਨਾ
ਨੂੰ ਵੀ “ਭਗੋਤੀ ਦਾ ਸੇਵਕ” ਕਰਾਰ ਕੀਤਾ ਹੈ |
ਪ੍ਰਿਥਮ ਭਗੌਤੀ ਸਿਮਰਿ ਕੈ ਗੁਰੁ ਨਾਨਕ “ਲਈ ਧਿਆਇ” ॥ ਪਹਿਲਾਂ ਮੈਂ (ਪੋਥੀ ਦਾ ਲਿਖਾਰੀ) ਉਸ ਭਗੋਤੀ
ਨੂੰ ਸਿਮਰਦਾ ਹਾਂ ਜੋ “ਸਤਿਗੁਰ ਨਾਨਕ ਸਾਹਿਬ” ਜੀ ਦੇ ਧਿਆਨ ਵਿਚ ਆਈ ਸੀ ਯਾ ਬਾਬਾ ਨਾਨਕ ਨੇ ਧਿਆਈ
ਸੀ |
ਫਿਰ ਅੰਗਦ ਗੁਰ ਤੇ ਅਮਰਦਾਸੁ ਰਾਮਦਾਸੈ “ਹੋਈ ਸਹਾਇ” ॥ ਇਹ ਉਹ ਭਗੋਤੀ ਹੈ ਜੋ “ਗੁਰ ਅੰਗਦ”, “ਗੁਰ
ਅਮਰਦਾਸ” ਅਤੇ “ਗੁਰ ਰਾਮਦਾਸ” ਦੀ ਸਹਾਈ ਹੋਈ ਸੀ |
ਅਰਜਨ ਹਰਿਗੋਬਿੰਦ “ਨੋ ਸਿਮਰੌ” ਸ੍ਰੀ ਹਰਿਰਾਇ ॥ ਅਰਜਨ ਹਰਿਗੋਬਿੰਦ ਹਰ ਰਾਇ ਜੀ ਨੇ ਵੀ ਇਸੇ ਭਗੋਤੀ
ਦਾ ਸਿਮਰਨ ਕੀਤਾ ਸੀ |
ਸ੍ਰੀ ਹਰਿ ਕਿਸ਼ਨ ਧਿਆਈਐ ਜਿਸ ਡਿਠੇ ਸਭਿ ਦੁਖਿ ਜਾਇ ॥ ਸ੍ਰੀ ਹਰਿ ਕ੍ਰਿਸ਼ਨ ਜੀ ਨੇ ਵੀ ਇਹ ਹੀ ਧਿਆਨ
ਵਿਚ ਲਿਆਉਂਦੀ(ਧਿਆਈ + ਐ) ਸੀ, ਜਿਸ ਦੇ ਦਰਸ਼ਨ ਨਾਲ ਸਾਰੇ ਦੁਖ ਚਲੇ ਜਾਂਦੇ ਹਨ |
ਤੇਗ ਬਹਾਦਰ ਸਿਮਰਿਐ ਘਰ ਨਉ ਨਿਧਿ ਆਵੈ ਧਾਇ ॥ ਗੁਰ ਤੇਗ ਬਹਾਦੁਰ ਜੇ ਨੇ ਵੀ ਇਹ ਹੀ ਭਗੋਤੀ ਸਿਮਰੀ
(ਸਿਮਰੀ + ਐ), ਜਿਸ ਨਾਲ ਘਰ ਵਿਚ ਨੋ ਨਿਧੀਆਂ ਆਉਂਦੀ ਹੈ |
ਸਭ ਥਾਈਂ ਹੋਇ ਸਹਾਇ ॥੧॥ ਇਹ ਭਗੋਤੀ ਸਭ ਥਾਂ ਤੇ ਸਹਾਈ ਹੁੰਦੀ ਹੈ
ਇਸ ਦੇ ਅਰਥ ਵੀ ਪੰਥ ਦੋਖੀਆਂ ਨੇ ਬਿਗਾੜੇ ਹਨ | ਪਰ ਬਿਗਾੜੇ ਵੀ ਅਸੀ ਹਨ ਕਿ ਭਗੋਤੀ ਨੂੰ ਛਡ ਕੇ
ਗੁਰੂਆਂ ਦੀ ਉਸਤਤੀ ਕਰਵਾਨੀ ਸ਼ੁਰੂ ਕਰ ਦਿੱਤੀ, ਤੇ ਗੁਰੂ ਸਾਹਿਬਾਨ ਵੱਲੋਂ ਦਸੇ ਗਏ ਅਕਾਲ ਪੁਰਖ ਨੂੰ
ਵਿਚੋਂ ਕੱਡ ਮਾਰਿਆ | (ਮਨਮੱਤ ਦੀ ਅੱਤ) ਸੰਗਤ ਵੀ ਆਪ ਵਿਚਾਰੇ ਕੀ ਇਹ ਪੋਥੀ ਦਾ ਲਿਖਾਰੀ ਆਪ ਤਾਂ
“ਭਗੋਤੀ” ਨੂੰ ਮੰਨਦਾ ਹੈ ਹੀ, ਸਗੋਂ, ਗੁਰੂ ਗੋਬਿੰਦ ਸਿੰਘ ਜੀ ਨੂੰ ਛੱਡ ਕੇ, ਬਾਕੀ ਸਾਰਿਆਂ
ਗੁਰੂਆਂ ਨੂੰ “ਭਗੋਤੀ ਪੂਜਕ” ਬਣਾ ਕੇ ਰਖ ਦਿੱਤਾ ਹੈ |
ਆਮ ਪ੍ਰਚਾਰਕ ਇਸ ਨੂੰ ਗੁਰੂਆਂ ਦੀ ਉਸਤਤੀ ਵਜੋਂ ਪ੍ਰਚਾਰ ਰਹੇ ਹਨ ਤੇ ਕਹਿ ਰਹੇ ਹਨ ਕੀ ਇਸ ਵਿਚ
ਗੁਰੂ ਸਾਹਿਬਾਨਾ ਨੂੰ ਧਿਆਉਣਾ ਹੈ | ਲੇਕਿਨ ਲਿਖਾਰੀ ਦੀ ਮਨਸ਼ਾ ਐਸੀ ਨਹੀਂ ਹੈ , ਇਸ ਭਗੋਤੀ ਪੂਜਕ
ਲਿਖਾਰੀ ਨੇ ਤਾਂ ਕਿਹਾ ਹੈ ਕਿ ਗੁਰੂਆਂ ਨੇ ਵੀ ਭਗੋਤੀ ਨੂੰ ਧਿਆਇਆ ਸੀ ਤੇ ਸਿੱਖ ਵੀ ਭਗੋਤੀ ਦਾ
ਧਿਆਨ ਧਾਰਨ ਕਰਨ |
ਜਿਸ ਨੇ ਇਹ ਕਹਿ ਦਿੱਤਾ ਹੈ ਕੀ ਬਾਬਾ ਨਾਨਕ ਨੇ ਵੀ ਭਗੋਤੀ ਦਾ ਧਿਆਨ ਕੀਤਾ, ਉਹ ਲਿਖਾਰੀ ਕਿਤਨਾ
ਚਤੁਰ ਹੋ ਸਕਦਾ ਹੈ, ਇਹ ਅਸੀਂ ਸਮਝ ਸਕਦੇ ਹਾਂ |
ਉਪਕਾਰ ਸਿੰਘ ਜੀ ਵਾਂਗ ਸਾਨੂੰ ਪੂਰਾ ਜੋਰ ਜਪੁ ਬਾਨੀ ਸਮਝਣ ਤੇ ਲਗਾਨਾ ਚਾਹਿਦਾ ਨਾ ਕਿ ਹੋਰ ਗੱਲਾਂ
ਪੜ੍ਹਨ ਤੇ | ਤੇ ਪ੍ਰਚਾਰਕਾਂ ਨੂੰ ਵੀ ਝੂਠ ਬੋਲਣ ਤੋਂ ਬਾਜ ਆਉਣਾ ਚਾਹਿਦਾ| ਤੇ ਸਚ ਸਚ ਸੰਗਤ ਵਿਚ
ਦਸਣਾ ਚਾਹਿਦਾ ਕਿ ਭਗੋਤੀ ਦੀ ਉਸਤਤੀ ਹੈ ਨਾ ਕਿ ਬਾਬਾ ਨਾਨਕ ਦੀ, ਤੇ ਲਿਖਾਰੀ ਭਗੋਤੀ ਨੂੰ ਮੰਨਦਾ
ਹੈ |
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
(24/01/12)
ਡਾ. ਦਲਵਿੰਦਰ ਸਿੰਘ ਗ੍ਰੇਵਾਲ
ਅਜੋਕੇ ਸਮੇਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਮਹੱਤਵ
ਡਾ. ਦਲਵਿੰਦਰ ਸਿੰਘ ਗ੍ਰੇਵਾਲ
੧੯੨੫, ਬਸਂਤ ਐਵਿਨਿਊ, ਲੁਧਿਆਣਾ- ਮੁਬਾਈਲ ੯੮੧੫੩੬੬੭੨੬
ਅਜੋਕਾ ਸਮਾਂ:-
ਅਜੋਕਾ ਸਮਾਂ ਵਿਸ਼ਵ ਦੀ ਅਧਿਆਤਮਕ ਤੇ ਸਦਾਚਾਰਕ ਅਧੋਗਤੀ ਦਾ ਹੈ। ਭਰਿਸ਼ਟਾਚਾਰ ਭਾਈ-ਭਤੀਜਾ ਵਾਦ,
ਬਦਨੀਤੀ, ਮਾਨਸਿਕ ਵਿਭਚਾਰ, ਕਾਲਾ ਧੰਦਾ, ਚੋਰ-ਬਾਜ਼ਾਰੀ, ਛਲ-ਕਪਟ, ਇਤਨੇ ਵਧ ਗਏ ਹਨ ਕਿ ਮਾਨਸਿਕ
ਸ਼ਾਂਤੀ ਤੇ ਬਿੇਬਕ ਰਹੀ ਹੀ ਨਹੀਂ। ‘ਮਾਨਵਤਾ’ ਤੇ ‘ਭਰਾਤਰੀਪਿਆਰ’ ਕਿਤਾਬੀ ਸ਼ਬਦ ਹੋ ਕੇ ਰਹਿ ਗਏ ਹਨ।
ਕਾਮ, ਕ੍ਰੋਧ, ਲੋਭ, ਮੋਹ ਤੇ ਅਹੰਕਾਰ ਨੇ ਡੂੰਘੀਆਂ ਜੜ੍ਹਾਂ ਫੜ ਲਈਆ ਹਨ ਤੇ ਜਤ ਸਤ, ਦਾਨ, ਵੈਰਾਗ
ਤੇ ਨਿਮ੍ਰਤਾ ਦਿਖਾਵੇ ਹੋ ਕੇ ਰਹਿ ਗਏ ਹਨ। ਮਾਨਸਿਕ ਦੁਬਿਧਾ ਵਿੱਚ ਫਸਿਆ ਇਨਸਾਨ ਭਰਮ, ਅਗਿਆਨ ਦੋ
ਹਨੇਰੇ ਵਿੱਚ ਭਟਕਦਾ ਬਿੇਬਕ-ਬੁਧੀ ਖੋ ਬੈਠਾ ਹੈ ਅਤੇ ਆਪਣੇ ਆਪੇ ਤੋਂ ਵੀ ਭੈ ਖਾਣ ਲੱਗ ਪਿਆ ਹੈ। ਤਨ
ਮਨ ਤੇ ਸਵਾਰਥ ਦਾ ਰਾਜਾ ਹੈ ਜਿਸ ਖਾਤਰ ਪਾਖੰਡ, ਕਪਟ, ਚਤੁਰਾਈ, ਕੂੜ, ਨਿੰਦਾ, ਹੱਠ ਅਕ੍ਰਿਤਘਣਤਾ
ਵਾਦ-ਵਿਵਾਦ ਆਦਿ ਦਾ ਸਹਾਰਾ ਢੁੰਡਦਾ, ਉਦਮ, ਦਾਨਾਈ, ਨਿਰਲੇਪਤਾ, ਰਸਿਕਤਾ, ਨਿਮ੍ਰਤਾ ਨਿਰਭੈਤਾ,
ਨਿਆਂ ਖਿਮਾਂ-ਸੰਜਮ ਆਦਿ ਤੋਂ ਕੰਨੀ ਕਤਰਾਉਣ ਲੱਗ ਪਿਆ ਹੈ। ਕਹਿਣੀ ਤੇ ਕਰਨੀ ਵਿੱਚ ਸੁਮੇਲ ਹੈ ਹੀ
ਨਹੀਂ।
ਇਸੇ ਅਧਿਆਂਤਮਕ ਤੇ ਸਦਾਚਾਰਕ ਅਧੋਗਤੀ ਦਾ ਨਤੀਜਾ ਆਤੰਕ, ਅਹੰਕਾਰ, ਹਿੰਸਾ, ਗੁੱਸਾ ਕ੍ਰੋਧ, ਈਰਖਾ,
ਕੂੜ ਤੇ ਵੈਰ-ਵਿਰੋਧ ਹਨ। ਕਿਸੇ ਦੇਸ਼ ਨੂੰ ਵੀ ਵੇਖੋ, ਪ੍ਰੋਖ ਜਾਂ ਅਪ੍ਰੋਖ ਰੂਪ ਵਿੱਚ ਜਾਂ ਤਾਂ
ਯੁੱਧ ਵਿੱਚ ਗ੍ਰਸਤ ਹੈ ਤੇ ਜਾਂ ਤਿਆਰ ਹੋ ਰਿਹਾ ਹੈ। ਮਾਨਵ ਸ਼ੋਸ਼ਣ ਅਪਣੇ ਸਿਖਰ ਤੇ ਹੈ।
ਮਾਨਸਿਕ ਸ਼ਾਂਤੀ ਢੁੰਡਦੀ ਜੰਤਾ ਦੰਭੀ ਗੁਰੂਆਂ ਦੇ ਜਾਲ ਵਿੱਚ ਫਸ ਰਹੀ ਹੈ ਜਿਨ੍ਹਾਂ ਨੇ ਧਰਮ ਨੂੰ
ਕਮਾਈ ਤੇ ਸ਼ਕਤੀ ਦਾ ਸਾਧਨ ਬਣਾ ਲਿਆ ਹੈ। ਕਿਧਰੇ ਵੀ ਕੋਈ ਅਜਿਹਾ ਰਹਿਨੁਮਾ ਨਜ਼ਰ ਨਹੀਂ ਆਉਂਦਾ ਜੋ ਇਸ
ਦੁਬਿਧਾ ਦਾ ਹੱਲ ਲੱਭ ਸਕੇ? ਪਰ ਕੀ ਇਹ ਸੋਲਾਂ ਆਨੇ ਸੱਚ ਹੈ? ਜੋ ਘੋਖ ਕੇ ਵੇਖਿਆ ਜਾਵੇ ਤਾਂ ਸਾਡੇ
ਕੋਲ ਰਹਿਨੁਮਾ ਹੈ, ਤੇ ਉਹ ਵੀ ਗੁਰੂ ਦੇ ਰੂਪ ਵਿਚ, ਜੋ ਇਸ ਕਾਲਯੁਗ ਵਿੱਚ ਵੀ ਰੋਸ਼ਨੀ ਵਰਤਾਉਂਦਾ ਹੈ
ਤੇ ਫੋਕਟ ਕਰਮ ਕਾਂਡਾਂ ਤੇ ਵਹਿਮਾ ਭਰਮਾਂ ਦੀ ਦਲਦਲ ਵਿੱਚ ਧਸੇ ਪ੍ਰਾਣੀਆਂ ਨੂੰ ਸੱਚਾ ਰਾਹ
ਦਰਸਾਉਂਦਾ, ਉਦਮ, ਸੱਚ-ਆਚਾਰ, ਵਿਵਹਾਣ, ਸੰਜਮ, ਸੰਤੋਖ, ਖਿਮਾ-ਦਇਆ, ਦਾਨਾਈ ਨਿਗ੍ਰਤਾ, ਨਿਰਭੈਤਾ,
ਨਿਰਲੇਪਤਾ, ਰਸਿਕਤਾ ਦੀਵਿਧੀ ਦਰਸਾਉਂਦਾ, ਹਊਮੈ ਮਿਟਾਉਂਦਾ ਉਸ ਸੱਚੇ ਨਾਲ ਇਕਮਿਕ ਹੋ ਜਾਣ ਦਾ ਰਾਹ
ਦਿਖਲਾਉਂਦਾ ਹੈ। ਮਿਥਿਆ ਜਗਤ ਤੇ ਵੀ ਘਾਲ ਕਮਾਈ ਸਦਾਕ ਜੀਵਨ ਸਫਲਾ ਬਣਾਉਣ ਦਾ ਉਪਰਾਲਾ ਦਸਦਾ ਹੈ।
ਇਹ ਪ੍ਰਤੱਖ ਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਜਿਸ ਦੀ ਰਚਨਾ ਉਸ ਸਮੇਂ ਹੋਈ ਜਦੋਂ ਸਮਾਜਕ ਅਧੋਗਤੀ
ਸਿਖਰ ਤੇ ਸੀ ਤੇ ਇਸ ਦੀ ਸ਼ਕਤੀ ਦੀ ਪਰਖ ਉਸ ਧੁੰਦਲੇ ਸਮੇਂ ਵਿੱਚ ਹੋਈ ਜਦ ਰਹਿਨੁਮਾ ਦੀ ਸਭ ਨੂੰ
ਤਲਾਸ਼ ਸੀ। ਪਰਖ ਤੇ ਉਤਰੇ ਖਰੇ ਗੁਰੂ ਨੂੰ ਅਪਣਾ ਕੇ ਬੜਿਆਂ ਨੇ ਆਪਣਾ ਜਨਮ ਸਫਲਾ ਕੀਤਾ ਤੇ ਭਟਕਣਾ
ਤੋਂ ਛੁਟਕਾਰਾ ਪਾ ਅਮਰ ਪਦ ਪ੍ਰਾਪਤ ਕੀਤਾ। ਜੱਗ ਤੇ ਇਹੋ ਜਿਹੋ ਸੁਰਬੀਰ ਯੋਧੇ ਜਰਨੈਲ ਪੈਦਾ ਹੋਵੇ
ਜਿਨ੍ਹਾਂ ਨੇ ਅੰਧਕਾਰ ਦਾ ਪਰਦਾ ਪਾੜ, ਸੱਚ ਦਾ ਚਾਨਣ ਬਿਖੇਰਿਆ ਤੇ ਇਸ ਸਭ ਕਮਾਲ ਦਾ ਕਾਰਨ ਇਹੋ
ਗੁਰੂ ਹੀ ਤਾਂ ਸੀ’ ਇਸ ਕਥਨ ਤੇ ਜੇਕਰ ਅਜੇ ਤੱਕ ਯਕੀਨ ਨਹੀਂ ਤਾਂ ਆਓ ਇਸ ਮਹਾਨ ਗੁਰੂ ਦੀ ਸਮਰਥਾ
ਵੇਖੀਏ। ਉਸ ਸਮੇਂ ਜਿਸ ਨੂੰ ਵੇਖ ਕੇ ਇਹ ਰਚਿਆ ਗਿਆ ਸੀ ਤੇ ਸਮਰਥਾ ਇਸ ਸਮੇਂ ਜਦ ਇਸ ਦੀ ਬੜੀ ਜਰੂਰਤ
ਹੈ।
(ਨੋਟ:- ਇਸ ਲੇਖ ਦਾ
ਬਾਕੀ ਹਿੱਸਾ ਪੜ੍ਹਨ ਲਈ ਇੱਥੇ ਕਲਕਿ ਕਰੋ)
(23/01/12)
ਸਤਨਾਮ ਕੌਰ ਫ਼ਰੀਦਾਬਾਦ
ਪ੍ਰਿਥਮ ਭਗੌਤੀ ਸਿਮਰ ਕੈ ਨਾਨਕ ਵਿਚਾਰਧਾਰਾ ਨਹੀਂ: ਸ. ਉਪਕਾਰ ਸਿੰਘ ਫਰੀਦਾਬਾਦ
ਸਿੱਖ ਸਿਰਫ ਪ੍ਰਮਾਤਮਾ ਦੇ ਦੱਸੇ ਗਏ ਮਗੁ (‘ਮੰਨੈ ਮਗੁ) ਨੂੰ ਹੀ ਮੰਨਦਾ ਹੋਰਨਾਂ ਅਖੌਤੀ ਪੰਥਾਂ ਦੇ
ਰਸਤੇ ਤੇ ਨਹੀਂ ਚਲਦਾ (ਨ ਚੱਲੈ ਪੰਥੁ॥) ਮੰਨੈ ਮਗੁ ਨ ਚੱਲੈ ਪੰਥੁ॥
(੨੩ ਜਨਵਰੀ ੨੦੧੨; ਸਤਨਾਮ ਕੌਰ ਫ਼ਰੀਦਾਬਾਦ)
ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਸ. ਉਪਕਾਰ ਸਿੰਘ
ਫਰੀਦਾਬਾਦ ਨੇ ਕੀਤਾ। ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਅਸੀਂ ਇਹ ਦਾਵਾ ਕਰਦੇ ਹਾਂ ਕਿ ਅਸੀਂ
ਗੁਰਮਤਿ ਵਿਚਾਰਧਾਰਾਂ ਨੂੰ ਪੂਰਨ ਤੌਰ `ਤੇ ਸਮਰਪਤ ਹਾਂ ਪਰ ਦੂਜੇ ਪਾਸੇ ਅਸੀਂ ਬ੍ਰਾਹਮਣੀ
ਵਿਚਾਰਧਾਰਾ ਦੀ ਭਗੌਤੀ ਨੂੰ ਅਪਣੇ ਨਾਲ ਚਿਪਕਾਈ ਫਿਰਦੇ ਹਾਂ। ਸ. ਉਪਕਾਰ ਸਿੰਘ ਨੇ ਕਿਹਾ ਕਿ ਸਿੱਖੀ
ਉਤੇ ਸਿੱਖੀ ਕਦੇ ਵੀ ਨਹੀਂ ਟਿਕ ਸਕਦੀ ਅਤੇ ਨਾਂ ਹੀ ਇੱਕ ਭਰੇ ਹੋਏ ਭਾਂਡੇ ਵਿੱਚ ਦੂਜੀ ਚੀਜ਼ ਪਾਈ ਜਾ
ਸਕਦੀ ਹੈ। ਜੇ ਅਸੀਂ ਅਪਣੇ ਆਪ ਨੂੰ ਬਾਬੇ ਨਾਨਕ ਦੇ ਸਿੱਖ ਮੰਨਦੇ ਹਾਂ ਤਾਂ ਸਾਨੂੰ ਨਾਨਕ
ਵਿਚਾਰਧਾਰਾ ਨੂੰ ਅਪਣੇ ਵਿਵਹਾਰਕ ਜੀਵਨ ਵਿੱਚ ਇੰਨ ਬਿੰਨ ਲਾਗੂ ਕਰਦੇ ਹੋਏ ਭਗੌਤੀ ਦੇਵੀ ਅੱਗੇ
ਅਰਜ਼ੋਈਆਂ ਕਰਨੀਆਂ ਬੰਦ ਕਰਨੀਆਂ ਪੈਣਗੀਆਂ ਤਾਹੀਓਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ
ਵਿਚਾਰਧਾਰਾ ਨੂੰ ਮੰਨਣ ਵਾਲੇ ਅਖਵਾ ਸਕਾਂਗੇ। ਉਨ੍ਹਾਂ ਕਿਹਾ ਕਿ ਸਟੇਜਾਂ `ਤੇ ਚੜ ਕੇ ਸੱਚ ਦੀਆਂ
ਗੱਲਾਂ ਉਥੇ ਹੀ ਸ਼ੋਭਦੀਆਂ ਹਨ ਜਦ ਅਸੀਂ ਸੱਚ `ਤੇ ਨਿਰਭੈਤਾ ਨਾਲ ਪਹਿਰਾ ਦੇ ਸਕਦੇ ਹੋਈਏ। ਉਨ੍ਹਾਂ
ਕਿਹਾ ਕਿ ਸੱਚੇ ਸਤਿਗੁਰ ਦੀ ਵਿਚਾਰਧਾਰਾ ਤਾਂ ਬਿਲਕੁਲ ਸਪਸ਼ਟ ਹੈ ਜਿਸ ਵਿੱਚ ਦੇਵੀ ਦੇਵਤਾਵਾਂ
ਅਵਤਾਰਵਾਦ ਨੂੰ ਪੂਰੀ ਤਰ੍ਹਾਂ ਰੱਦ ਕੀਤਾ ਹੈ ਜੇ ਅਸੀਂ ਉਸ ਨੂੰ ਅਪਨਾਉਣਾ ਹੀ ਨਹੀਂ ਚਾਹੁੰਦੇ ਅਤੇ
ਭਗੌਤੀ ਦੇਵੀ ਦੇ ਭਗਤ ਬਣੇ ਰਹਿਣਾ ਚਾਹੁੰਦੇ ਹਾਂ ਤਾਂ ਇਸ ਦੋਗਲੇ ਜੀਵਨ ਨਾਲ ਸਾਡਾ ਹੀ ਜੀਵਨ ਖਜ਼ਲ
ਖੁਆਰ ਹੋਣਾ ਹੈ। ਸ. ਉਪਕਾਰ ਸਿੰਘ ਨੇ ਕਿਹਾ ਕਿ ਮਿਸ਼ਨਰੀ ਵਿਚਾਰਧਾਰਾ ਨੇ ਮੁੱਢ ਤੋਂ ਹੀ ਨਾਨਕਵਾਦ
ਦੀ ਰਾਹ `ਤੇ ਪਹਿਰਾ ਦਿੱਤਾ ਹੈ, ਪਰ ਹੁਣ ਵੀ ਕਈ ਸੱਜਣ ਇਹੋ ਜਿਹੇ ਹਨ ਜਿਹੜੇ ਗੁਰੁ ਗ੍ਰੰਥ ਸਾਹਿਬ
ਜੀ ਨੂੰ ਛੱਡ ਕੇ ਮਰਿਆਦਾ ਦੇ ਸਿੱਖ ਬਣਨ ਵਿੱਚ ਵੱਧ ਫ਼ਖਰ ਮਹਿਸੂਸ ਕਰਦੇ ਹਨ ਜਦ ਕਿ ਅੰਦਰਖਾਤੇ ਉਹ
ਇਸ ਗੱਲ ਪ੍ਰਤੀ ਪੂਰਨ ਤੌਰ `ਤੇ ਸਹਿਮਤ ਵੀ ਹੁੰਦੇ ਹਨ ਕਿ ਬਾਬੇ ਨਾਨਕ ਦੀ ਵਿਚਾਰਧਾਰਾ ਨੂੰ ਮੰਨਣ
ਵਾਲਾ ਭਗੌਤੀ ਦਾ ਉਪਾਸ਼ਕ ਨਹੀਂ ਹੋ ਸਕਦਾ ਇੰਨ੍ਹਾਂ ਸਪਸ਼ਟ ਹੋਣ ਦੇ ਬਾਵਜੁਦ ਵੀ ਪਤਾ ਨਹੀਂ ਉਹ
ਕਿਹੜੀਆਂ ਨਿਜੀ ਮਜ਼ਬੂਰੀਆਂ ਕਾਰਣ ਦੇਵੀ ਦੇਵਤਾਵਾਂ ਅੱਗੇ ਅਰਜ਼ੋਈਆਂ ਕਰਦੇ ਹੋਏ ਗੁਰੁ ਨਾਨਕ ਦੇ
ਫਲਸਫੇ ਨੂੰ ਮੁੰਹ ਚਿੜਾ ਰਹੇ ਹਨ। ਸ. ਉਪਕਾਰ ਸਿੰਘ ਨੇ ਕਿਹਾ ਕਿ ਮਿਸ਼ਨਰੀ ਲਹਿਰ ਦੇ ਵਿੱਚ ਜਿਥੇ ਇਹ
ਨਿਘਾਰ ਵੇਖਣ ਨੂੰ ਮਿਲਦਾ ਹੈ ਉਥੇ ਦੂਜੇ ਪਾਸੇ ਇਸ ਦਾ ਸਹੀ ਪੱਖ ਤਤ ਗੁਰਮਤਿ ਦੇ ਰੂਪ ਵਿੱਚ ਉਭਰ ਕੇ
ਸਾਹਮਣੇ ਆਇਆ ਹੈ ਜਿਸ ਵਿੱਚ ਮਰਿਆਦਾ ਦੇ ਨਾਂ `ਤੇ ਸਿੱਖਾਂ ਉਤੇ ਜ਼ਬਰਨ ਥੋਪੀ ਜਾ ਰਹੀ ਭਗੌਤੀ ਨੂੰ
ਜਾਗਰੂਕ ਧਿਰਾਂ ਨੇ ਅਪਣੀ ਜਿੰਦਗੀ ਵਿਚੋਂ ਪੂਰੀ ਤਰ੍ਹਾਂ ਖਤਮ ਕਰ ਕੇ ਨਿਰੋਲ ਨਾਨਕ ਵਿਚਾਰਧਾਰਾ’ ਤੇ
ਜ਼ੋਰ ਦਿੱਤਾ ਹੈ। ੳਹਨਾਂ ਕਿਹਾ ਜਿਹੜੇ ਲੋਕ ਪੰਥ-ਪੰਥ ਤੇ ਪੰਥਕ ਮਰਯਾਦਾ ਦੀਆਂ ਦੁਹਾਈਆਂ ਦੇ-ਦੇ ਕੇ
ਭਗੌਤੀ ਦੇ ਨਾਲ ਹੋਰ ਕੂੜਾ-ਕਬਾੜਾ ਸਿੱਖਾਂ ਦੇ ਗੱਲ ਮੜ ਰਹੇ ਹਨ। ਉਹਨਾਂ ਨੂੰ ਸਭ ਤੋਂ ਪਹਿਲਾਂ
‘ਜਪੁ’ ਬਾਣੀ ਨੂੰ ਅਰਥਾਂ ਸਮੇਤ ਪੜ੍ਹ ਕੇ ਆਪਣੇ ਜੀਵਣ ਵਿੱਚ ਧਾਰਨ ਕਰਨ ਦੀ ਹਿੰਮਤ ਕਰਨੀ ਚਾਹੀਦੀ
ਹੈ। ਕਿਉਂਕਿ ‘ਜਪੁ’ ਬਾਣੀ ਅੰਦਰ ਗੁਰੁ ਨਾਨਕ ਸਾਹਿਬ ਜੀ ਨੇ ਸ਼ਪਸਟ ਕੀਤਾ ਹੈ ਕਿ ਰੱਬੀ ਗੁਣਾਂ ਨੂੰ
ਮੰਨਣ ਵਾਲਾ ਹਰ ਸਿੱਖ ਸਿਰਫ ਪ੍ਰਮਾਤਮਾ ਦੇ ਦੱਸੇ ਗਏ ਮਗੁ ( ‘ਮੰਨੈ ਮਗੁ -ਮਾਰਗ, ਰਸਤੇ) ਨੂੰ ਹੀ
ਮੰਨਦਾ ਹੈ ਤੇ ਜਿਸ ਨੂੰ ਮੰਨਣ ਨਾਲ ਸੱਚੇ ਧਰਮੁ ਨਾਲ ਹੀ ਐਸੇ ਸਿੱਖ ਦਾ
(ਮੰਨੈ ਧਰਮ ਸੇਤੀ ਸਨਬੰਧੁ॥) ਸਬੰਧ ਹੁੰਦਾ ਹੈ, ਉਹ ਆਪੂੰ ਬਣੇ ਅਖੌਤੀ ਪੰਥ ਅਤੇ ਜ਼ਹਿਰ
ਵੰਡਣ ਵਾਲੀਆਂ ਅਖੌਤੀ ਮਰਯਾਦਾ ਨੂੰ ਬਿਲਕੁਲ ਨਹੀਂ ਮੰਨਦਾ ਤੇ ਐਸੇ ਅਖੌਤੀ ਪੰਥ ਨਾਲ ਚੱਲਣ (ਨ ਚੱਲੈ
ਪੰਥੁ॥) ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ।
(ਸੰਪਾਦਕੀ ਟਿੱਪਣੀ:- ਸ: ਉਪਕਾਰ ਸਿੰਘ ਜੀ ਤੁਸੀਂ ਲਿਖਿਆ ਤਾਂ ਬਹੁਤ ਵਧੀਆ ਹੈ ਪਰ ਇਸ ਨੂੰ ਅਮਲ
ਵਿੱਚ ਲਿਆਉਣ ਲਈ ਕੀ ਕੁੱਝ ਕਰਨਾ ਚਾਹੀਦਾ ਹੈ ਇਸ ਬਾਰੇ ਤੁਸੀਂ ਸ਼ਾਇਦ ਹੀ ਕਦੀ ਲਿਖਿਆ ਹੋਵੇ। ਇਸ
ਬਾਰੇ ਤਕਰੀਬਨ ਸਾਰੇ ਹੀ ਜਾਗਰਕ ਸਿੱਖ ਜਾਣਦੇ ਹੋਣਗੇ ਕਿ ਤੁਸੀਂ ਬਹੁਤ ਸਮਾ ਪਹਿਲਾਂ ਹੀ ਇਸ ਭਗੌਤੀ
ਤੋਂ ਖਹਿੜਾ ਛੁਡਾ ਚੁੱਕੇ ਹੋ। ਪਰ ਕਈਆਂ ਦੀਆਂ ਖਾਸ ਕਰਕੇ ਪ੍ਰਚਾਰਕ ਵਰਗ ਦੀਆਂ ਕਈ ਮਜ਼ਬੂਰੀਆਂ
ਹੁੰਦੀਆਂ ਹਨ ਇਸ ਲਈ ਉਹਨਾ ਤੋਂ ਧੱਕੇ ਨਾਲ ਖਹਿੜਾ ਛੁਡਾਉਣਾ ਜ਼ਾਇਜ਼ ਨਹੀਂ ਹੈ। ਕਿਉਂਕਿ ਜਿਹਨਾ ਵਿੱਚ
ਵਿਚਰ ਕੇ ਉਹਨਾ ਨੇ ਇਸ ਬਾਰੇ ਪ੍ਰਚਾਰ ਕਰਨਾ ਹੈ ਉਹਨਾ ਵਿੱਚ ਬਹੁਸੰਮਤੀ ਤਾਂ ਅਗਿਆਨੀਆਂ ਦੀ ਹੈ ਅਤੇ
ਹੌਲੀ-ਹੌਲੀ ਉਹਨਾਂ ਅਗਿਆਨੀਆਂ ਨੂੰ ਇਹਨਾ ਪ੍ਰਚਾਰਕਾਂ ਨੇ ਗਿਆਨਵਾਨ ਬਣਾਉਣਾ ਹੈ। ਜਿਹੜੀਆਂ ਗੱਲਾਂ
ਤੁਸੀਂ ਅਸੀਂ ਕਰ ਸਕਦੇ ਹਾਂ ਅਤੇ ਅਪਣਾ ਸਕਦੇ ਹਾਂ ਉਹ ਸਾਰੇ ਨਹੀਂ ਅਪਣਾ ਸਕਦੇ। ਇਸ ਲਈ ਜੇ ਕਰ ਕੋਈ
50 ਕਿਲੋ ਭਾਰ ਚੁੱਕ ਸਕਦਾ ਹੈ ਤਾਂ ਉਸ ਨੂੰ 100 ਕਿਲੋ ਚੁੱਕਣ ਲਈ ਮਜ਼ਬੂਰ ਨਾ ਕਰੋ। ਉਸ ਦਾ 50
ਕਿਲੋ ਹੀ ਪਰਵਾਨ ਕਰੋ ਫਿਰ ਕਿਸੇ ਦਿਨ ਉਹ 100 ਕਿਲੋ ਵੀ ਚੁੱਕ ਸਕਦਾ ਹੈ। ਜੇ ਕਰ ਤੁਸੀਂ ਕਹੋ ਕਿ
100 ਕਿਲੋ ਹੀ ਚੁੱਕ ਨਹੀਂ ਤਾਂ ਦਫਾ ਹੋ ਤਾਂ ਉਹ ਫਿਰ ਸ਼ਾਇਦ ਮੁੜ ਕੇ ਤੁਹਾਡੀ ਗੱਲ ਹੀ ਨਾ ਸੁਣੇ।
ਆਓ ਰਲ ਕੇ ਅਮਲ ਵਿੱਚ ਕਰ ਕੇ ਕੁੱਝ ਦਿਖਾਈਏ। ਇਸ ਬਾਰੇ ਮੈਂ 4 ਦਸੰਬਰ 2011 ਨੂੰ ਇੱਕ ਲੇਖ ਵੀ
ਲਿਖਿਆ ਸੀ ਕਿ ਆਪਾਂ ਸਾਰੇ ਰਲ ਕੇ ਘੱਟੋ-ਘੱਟ ਨਿਤਨੇਮ ਤੇ ਅਰਦਾਸ ਤਾਂ ਇੱਕ ਕਰ ਲਈਏ। ਇਸ ਬਾਰੇ
ਤੁਸੀਂ ਫਰੀਦਾਬਾਦ ਵਾਲੇ ਸਾਰੇ ਸਿੰਘ ਸਿੰਘਣੀਆਂ, ਤੱਤ ਗਰੁਮਤਿ ਵਾਲੇ ਅਤੇ ਹੋਰ ਵੀ ਵਿਦਵਾਨ ਜਿਹੜੇ
ਤੁਹਾਨੂੰ ਠੀਕ ਲਗਦੇ ਹਨ, ਨਾਲ ਮਿਲ ਕੇ ਸਿਰਫ ਇਹਨਾ ਦੋ ਮੁੱਦਿਆਂ, ਨਿਤਨੇਮ ਅਤੇ ਅਰਦਾਸ ਬਾਰੇ ਇੱਕ
ਰਾਏ ਬਣਾ ਕੇ ਬਾਕੀ ਸਭ ਨੂੰ ਦੱਸ ਕੇ ਸਹਿਮਤੀ ਲੈ ਕੇ ਇਸ ਨੂੰ ਛਪਵਾ ਕੇ ਉਪਰ ਲਿਖ ਦਿਓ ਕਿ ਇਹ ਸਿਰਫ
ਤੇ ਸਿਰਫ ਗੁਰਬਾਣੀ ਨੂੰ ਗੁਰੂ ਮੰਨਣ ਵਾਲਿਆਂ ਲਈ ਹੈ ਜੋ ਕਿ ਭਗੌਤੀ ਦੇਵੀ ਤੋਂ ਖਹਿੜਾ ਛੁਡਾ ਰਹੇ
ਹਨ, ਬਾਕੀਆਂ ਲਈ ਇਸ ਨੂੰ ਅਪਣਾਉਣਾ ਜ਼ਰੂਰੀ ਨਹੀਂ। ਹੁਣ ਤੁਸੀਂ ਦੱਸੋ ਕਿ ਇਸ ਤੇ ਅਮਲ ਕਦੋਂ ਕਰਨਾ
ਹੈ ਅਤੇ ਜਾਂ ਫਿਰ ਸਾਲਾਂ ਬੱਧੀ ਗੱਲਾਂ ਹੀ ਕਰੀ ਜਾਣੀਆਂ ਹਨ)
(23/01/12)
ਕੈਨੇਡੀਅਨ ਸਿੱਖ ਸਟੱਡੀ ਤੇ ਟੀਚਿੰਗ ਸੁਸਾਇਟੀ
ਕੈਨੇਡੀਅਨ ਸਿੱਖ ਸਟੱਡੀ ਤੇ ਟੀਚਿੰਗ ਸੁਸਾਇਟੀ ਵਲੋਂ ਸ਼ੋਕ ਮਤਾ
ਅੱਜ 22 ਜਨਵਰੀ 2012 ਦਿਨ ਐਤਵਾਰ ਨੂੰ, ਕੈਨੇਡੀਅਨ ਸਿੱਖ ਸਟੱਡੀ ਤੇ ਟੀਚਿੰਗ
ਸੁਸਾਇਟੀ, ਵੈਨਕੂਵਰ ਵਲੋਂ ਗੁਰਮਤਿ ਕਲਾਸ ਦੀ ਹਾਜ਼ਰੀ ਵਿੱਚ ਕੰਵਰ ਮਹਿੰਦਰ ਪਰਤਾਪ ਸਿੰਘ ਡਾਇਰੈਕਟਰ
ਤੇ ਸਾਬਕਾ ਪ੍ਰਿੰਸੀਪਲ ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ ਜੀ ਦੇ 19 ਜਨਵਰੀ 2012 ਨੂੰ ਅਕਾਲ
ਚਲਾਣਾ ਕਰ ਜਾਣ ਤੇ ਵਿਸ਼ੇਸ਼ ਸ਼ੋਕ ਮਤਾ ਪਾਸ ਕੀਤਾ ਗਿਆ। ਸ੍ਰ: ਕੰਵਰ ਮਹਿੰਦਰ ਪਰਤਾਪ ਸਿੰਘ ਜੋ ਕਿ
ਮਿਸ਼ਨਰੀ ਲਹਿਰ ਚਲਾਉਣ ਵਾਲੇ ਮੋਢੀਆਂ ਵਿਚੋਂ ਇੱਕ ਸਨ, ਉਨ੍ਹਾਂ ਦੀ ਦੂਰ ਅੰਦੇਸ਼ੀ ਅਤੇ ਸੁਹਿਰਦਤਾ
ਸਦਕਾ ਅੱਜ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦਾ ਨਾਂਵ ਸਾਰੇ ਸੰਸਾਰ ਵਿੱਚ ਪ੍ਰਸਿੱਧ ਹੈ। ਇਸ ਕਾਲਜ ਨੇ
ਖਾਲਸਾ ਪੰਥ ਦੇ ਨਾਮਵਰ ਕਥਾਕਾਰ ਤੇ ਪ੍ਰਚਾਰਕ ਪੈਦਾ ਕੀਤੇ, ਜੋ ਗੁਰਮਤਿ ਪ੍ਰਚਾਰ ਦੇ ਖੇਤਰ ਵਿੱਚ
ਅਹਿਮ ਭੂਮਿਕਾ ਨਿਭਾ ਰਹੇ ਹਨ। ਵਾਹਿਗੁਰੂ ਅਗੇ ਅਰਦਾਸ ਹੈ ਕਿ ਕੰਵਰ ਮਹਿੰਦਰ ਪਰਤਾਪ ਸਿੰਘ ਜੀ ਦੇ
ਪਰਵਾਰ ਅਤੇ ਗੁਰਮਤਿ ਪ੍ਰਚਾਰ ਦੇ ਸੰਗੀ-ਸਾਥੀਆਂ ਨੂੰ ਇਸ ਰੱਬੀ ਭਾਣੇ ਨੂੰ ਮੰਨਣ ਦੀ ਸਮਰੱਥਾ ਬਖਸ਼ੇ।
ਅੱਜ ਖਾਲਸਾ ਪੰਥ ਨੂੰ ਕੰਵਰ ਮਹਿੰਦਰ ਪਰਤਾਪ ਸਿੰਘ ਵਰਗੇ ਯੋਗ ਸੰਸਥਾਵਾਂ ਦੇ ਸੰਚਾਲਕਾਂ ਦੀ ਲੋੜ
ਹੈ, ਤਾਂ ਜੋ ਸਿੱਖ ਧਰਮ ਦੇ ਮਹਾਨ ਫ਼ਲਸਫ਼ੇ ਨੂੰ ਪ੍ਰਚਾਰਣ ਵਾਲੇ ਯੋਗ ਤੇ ਨਿਧੱੜਕ ਵਿਦਿਵਾਨ ਤਿਆਰ
ਕੀਤੇ ਜਾਣ। ਆਓ ਆਪਾਂ ਸਾਰੇ ਰਲਕੇ ਕੰਵਰ ਸਾਹਿਬ ਦੀ ਸੋਚ ਨੂੰ ਮਰਣ ਨਾ ਦੇਈਏ।
(23/01/12)
ਹਰਮਿੰਦਰ ਸਿੰਘ ਲੁਧਿਆਣਾ
ਕੰਵਰ ਮਹਿੰਦਰ ਪ੍ਰਤਾਪ ਸਿੰਘ ਦੇ ਭੋਗ `ਤੇ ਵਿਸ਼ੇਸ਼:
ਕੰਵਰ ਸਾਬ, ਬਾਪੂ ਜੀ, ਪਿਤਾ ਜੀ ਜਦੋਂ ਵੀ ਇਹ ਲਫ਼ਜ਼ ਸਾਡੇ ਕੰਨੀਂ ਪੈਂਦੀ ਹਨ ਤਾਂ ਸਾਡੀ ਸੁਰਤਿ
ਵਿੱਚ ਜੋ ਤਸਵੀਰ ਉਭਰ ਕੇ ਸਾਹਮਣੇ ਆਉਂਦੀ ਉਹ ਹੈ ਮਿਸ਼ਨਰੀ ਲਹਿਰ ਦੇ ਬਾਨੀ ਅਤੇ ਬਾਬਾ ਬੋਹੜ ਕੰਵਰ
ਮਹਿੰਦਰ ਪ੍ਰਤਾਪ ਸਿੰਘ ਜੀ ਦੀ, ਜਿਹੜੇ ਕਿ ਬੱਚਿਆਂ ਨਾਲ ਬੱਚੇ, ਨੌਜਵਾਨਾਂ ਨਾਲ ਨੌਜਵਾਨ, ਵੱਡਿਆਂ
ਨਾਲ ਵੱਡੇ ਅਤੇ ਬਜ਼ੁਰਗਾਂ ਨਾਲ ਬਜ਼ੁਰਗ ਭਾਵ ਕਿ ਜੋ ਵੀ ਆਪ ਜੀ ਦੇ ਸੰਪਰਕ ਵਿੱਚ ਆਉਂਦਾ ਉਸ ਨੂੰ
ਅਹਿਸਾਸ ਹੀ ਨਾ ਹੋਣ ਦਿੰਦੇ ਕਿ ਦੋਵਾਂ ਦੀ ਉਮਰ ਵਿੱਚ ਫ਼ਰਕ ਹੈ। ਆਪ ਜੀ ਨੇ ਗੁਜ਼ਰਾਨ ਲਈ ਜਿੱਥੇ
ਦਿੱਲੀ ਵਿਖੇ ਐਨ. ਐਸ. ਆਈ. ਸੀ. ਦੇ ਡਿਪਟੀ ਡਾਇਰੈਕਟਰ ਵਰਗੇ ਉੱਚ ਅਹੁਦੇ `ਤੇ ਮਿਹਨਤ ਲਗਨ ਅਤੇ
ਇਮਾਨਦਾਰੀ ਨਾਲ ਕਿਰਤ ਕੀਤੀ ਉਥੇ ਪੰਥਕ ਜਿੰਮੇਵਾਰੀਆਂ ਨੂੰ ਸਮਝਦਿਆਂ ਧਰਮ ਪ੍ਰਚਾਰ ਦੇ ਖੇਤਰ ਅੰਦਰ
ਅਪਣੇ ਗ੍ਰਿਹ ੧੦੦ ਸੰਤ ਨਗਰ ਦਿੱਲੀ ਤੋਂ ਪਹਿਲੇ ਮਿਸ਼ਨਰੀ ਕਾਲਜ ਦੀ ਸਥਾਪਨਾ ਕਰ ਕੇ ਮਿਸ਼ਨਰੀ ਲਹਿਰ
ਦੀ ਅਰੰਭਤਾ ਕੀਤੀ। ਇਸ ਤੋਂ ਪਹਿਲਾਂ ੧੯੬੧ ਵਿੱਚ ਆਪ ਸ਼੍ਰੋਮਣੀ ਸਿੱਖ ਸਮਾਜ ਦੀ ਨੀਂਹ ਰੱਖ ਚੁੱਕੇ
ਸਨ। ੧੯੮੬ ਵਿੱਚ ਆਪ ਜੀ ਦੀ ਲੁਧਿਆਣਾ ਤਬਦੀਲੀ ਹੋ ਗਈ ਜਿਥੇ ੧੯੯੭ ਤਕ ਆਪ ਜੀ ਸਰਕਾਰੀ ਪਦਵੀ `ਤੇ
ਬਣੇ ਰਹੇ। ਮਿਸ਼ਨਰੀ ਲਹਿਰ ਨੂੰ ਪੂਰੀ ਤਰ੍ਹਾਂ ਸਮਰਪਤ ਹੋਣ ਲਈ ੧੯੯੭ ਵਿੱਚ ਆਪ ਜੀ ਨੇ ਸਰਕਾਰੀ ਸੇਵਾ
ਤੋਂ ਅਗਾਉਂ ਮੁਕਤੀ ਲੈ ਲਈ। ਆਪ ਸਾਹਿਬਜ਼ਾਦਾ ਗੁਰਮਤਿ ਮਿਸ਼ਨਰੀ ਕਾਲਜ ਚੌਂਤਾ (ਰੋਪੜ) ਦੇ ਮੋਢੀ
ਪੰਚਾਇਤ ਮੈਂਬਰ, ਮਾਤਾ ਸਾਹਿਬ ਕੌਰ ਗੁਰਮਤਿ ਕਾਲਜ ਫਰੀਦਾਬਾਦ ਦੇ ਬਾਨੀ, ਗੁਰਮਤਿ ਗਿਆਨ ਮਿਸ਼ਨਰੀ
ਕਾਲਜ ਦੇ ਡਾਇਰੈਕਟਰ ਅਤੇ ਸਾਬਕਾ ਪ੍ਰਿੰਸੀਪਲ, ਗੁਰਸਿੱਖ ਫੈਮਿਲੀ ਕਲੱਬ ਲੁਧਿਆਣਾ (ਰਜਿ.) ਦੇ
ਸੰਸਥਾਪਕ ਚੇਅਰਮੈਨ, ਗੁਰਮਤਿ ਮਿਸ਼ਨਰੀ ਫੋਰਮ ਦੇ ਕੋਆਰਡੀਨੇਟਰ ਅਤੇ ਹੋਰ ਜਾਂ ਇੰਜ ਕਹਿ ਲਿਆ ਜਾਵੇ
ਕਿ ਅਪਣੇ ਆਪ ਵਿੱਚ ਇੱਕ ਸੰਸਥਾ ਹੀ ਸਨ। ਆਪ ਨੇ ੧੯੯੩ ਵਿੱਚ ਮਾਤਾ ਸਾਹਿਬ ਕੌਰ ਗੁਰਮਤਿ ਐਜੂਕੇਸ਼ਨਲ
ਸੋਸਾਇਟੀ ਦੀ ਨੀਂਹ ਰੱਖੀ ਜਿਸ ਅਧੀਨ ਮਾਤਾ ਸਾਹਿਬ ਕੌਰ ਗੁਰਮਤਿ ਕਾਲਜ, ਗੁਰਸਿੱਖ ਫੈਮਿਲੀ ਕਲੱਬ,
ਅਤੇ ਗੁਰਸਿੱਖ ਮੈਰਿਜ਼ ਬਿਉਰੋ ਚਲ ਰਹੇ ਹਨ। ਵੱਖ ਵੱਖ ਇਲਾਕਿਆਂ ਤੋਂ ਗਰਮੀ ਦੀ ਛੁਟੀਆਂ ਵਿੱਚ ਹਰ
ਸਾਲ ਸਕੂਲੀ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ ਦੇਣ ਲਈ ਆਪ ਜੀ ਨੇ ੫੦ ਤੋਂ ਵੱਧ ਗੁਰਮਤਿ ਪ੍ਰਸਾਰ
ਕੈਂਪਾਂ ਰਾਹੀਂ ਹਜ਼ਾਰਾਂ ਬੱਚਿਆਂ ਨੂੰ ਗੁਰਮਤਿ ਦੀ ਸਿਖਲਾਈ ਦਿੱਤੀ।
ਆਪ ਬਾਬੇ ਨਾਨਕ ਦੇ ਬਰਾਬਰਤਾ ਦੇ ਸੰਦੇਸ਼ ਅਨੁਸਾਰ ਔਰਤ ਅਤੇ ਮਰਦ ਨੂੰ ਬਰਾਬਰਤਾ ਦਾ ਦਰਜ਼ਾ ਦੇਣ ਦੇ
ਹਮਾਇਤੀ ਸਨ ਇਸ ਲਈ ਅੰਮ੍ਰਿਤ ਸੰਚਾਰ ਵੇਲੇ ਆਪ ਜੀ ਬੀਬੀਆਂ ਨੂੰ ਵੀ ਪੰਜਾਂ ਵਿੱਚ ਜ਼ਰੂਰ ਸ਼ਾਮਲ
ਕਰਦੇ। ਫ਼ਰੀਦਾਬਾਦ ਵਿਖੇ ੨੦੦੦ ਤਕ ਆਪ ਜੀ ਨੇ ਨਿਸ਼ਕਾਮ ਸੇਵਾ ਨਿਭਾਈ। ਗੁਰਮਤਿ ਗਿਆਨ ਮਿਸ਼ਨਰੀ ਕਾਲਜ
ਦੇ ਮੋਢੀ ਪ੍ਰਿੰਸੀਪਲ ਜਗਜੀਤ ਸਿੰਘ ਸਿਦਕੀ ਦੇ ਅਕਾਲ ਚਲਾਣੇ ਤੋਂ ਬਾਦ ਆਪ ਜੀ ਨੇ ਕਾਲਜ ਵਿਖੇ
ਪ੍ਰਿੰਸੀਪਲ ਦੀ ਨਿਸ਼ਕਾਮ ਸੇਵਾ ਸੰਭਾਲੀ। ਕੰਵਰ ਸਾਬ ਧਰਮ ਪ੍ਰਚਾਰ ਨੂੰ ਅਪਣਾ ਨਿਜੀ ਫਰਜ਼ ਸਮਝਦੇ ਸਨ
ਅਤੇ ਅਕਸਰ ਕਿਹਾ ਕਰਦੇ ਸਨ ਕਿ ਸਿੱਖੀ ਨੂੰ ਸੰਵਾਰਨ ਤੇ ਸ਼ਿੰਗਾਰਨ ਦਾ ਸਾਨੂੰ ਠੇਕਾ ਮਿਲਿਆ ਹੈ। ਆਪ
ਨੇ ਸੈਂਕੜਿਆਂ ਦੀ ਗਿਣਤੀ ਵਿੱਚ ਪ੍ਰਚਾਰਕ ਪੈਦਾ ਕੀਤੇ। ਉਨ੍ਹਾਂ ਨੇ ਗੁਰਬਾਣੀ ਦਾ ਸਿਰਫ ਪ੍ਰਚਾਰ ਹੀ
ਨਹੀਂ ਕੀਤਾ ਸਗੋਂ ਗੁਰਬਾਣੀ ਨੂੰ ਨਿਜੀ ਜੀਵਨ ਵਿੱਚ ਵੀ ਅਪਣਾਇਆ।
ਸਫਲੁ ਜਨਮੁ ਹਰਿ ਜਨ ਕਾ ਉਪਜਿਆ ਜਿਨਿ ਕੀਨੋ ਸਉਤੁ ਬਿਧਾਤਾ॥
ਗੁਰਬਾਣੀ ਦੀ ਇਹ ਪੰਗਤੀਆਂ ਆਪ ਜੀ ਦੇ ਜੀਵਨ `ਤੇ ਪੂਰੀਆਂ ਢੁਕੱਦੀਆਂ ਹਨ ਜਿੰਨ੍ਹਾਂ ਨੇ ਰੱਬ ਨੂੰ
ਸਉਂਤਰਾ ਬਣਾ ਦਿੱਤਾ। ਆਪ ਜੀ ਨੇ ਅਪਣੀ ਹਿੰਮਤ ਅਤੇ ਹੌਂਸਲੇ ਨਾਲ ਚੜ੍ਹਦੀ ਕਲਾ ਵਿੱਚ ਰਹਿੰਦਿਆਂ
ਜਿਥੇ ਅਪਣੀ ਬਿਮਾਰੀ ਨਾਲ ਮੁਕਾਬਲਾ ਕੀਤਾ ਉਥੇ ਅਪਣੇ ਨੌਜਵਾਨ ਪੁੱਤਰ ਸਰਬਕਲਿਆਣ ਸਿੰਘ ਜੀ ਦੀ ਮੌਤ
ਨੂੰ ਵੀ ਇਹ ਕਹਿ ਕੇ ਸਬਰ ਕਰ ਲਿਆ ‘ਜਿਸ ਕੀ ਵਸਤ ਸੋਈ ਲੈ ਜਾਹਿਗਾ’ ਅੰਤ ਅਕਾਲ ਪੁਰਖ ਦੇ ਭਾਣੇ
ਅਨੁਸਾਰ ਮਿਤੀ ੧੯ ਜਨਵਰੀ ਨੂੰ ੭੩ ਸਾਲ ਦੀ ਉਮਰ ਵਿੱਚ ਸੁਆਸਾਂ ਦੀ ਪੂੰਜੀ ਨੂੰ ਭੋਗਦਿਆਂ ਸਦੀਵੀ
ਵਿਛੋੜਾ ਦੇ ਗਏ। ਆਪ ਜੀ ਅਪਣੇ ਪਿੱਛੇ ਸੁਪਤਨੀ ਹਰਜੀਤ ਕੌਰ, ਪੁੱਤਰੀ ਜਸਵਿੰਦਰ ਕੌਰ, ਦਾਮਾਦ
ਗੁਰਿੰਦਰ ਸਿੰਘ, ਨੁੰਹ ਕੰਵਲ ਕੌਰ ਅਤੇ ਪੋਤਰਾ ਹਰਅਸੀਸ ਸਿੰਘ ਛੱਡ ਗਏ ਹਨ। ਕੰਵਰ ਸਾਬ ਦੀ ਯਾਦ
ਵਿੱਚ ਸਹਿਜ ਪਾਠ ਦੀ ਸਮਾਪਤੀ ਅਤੇ ਗੁਰਮਤਿ ਸਮਾਗਮ ਅੱਜ ੨੪ ਜਨਵਰੀ ਦੁਪਹਿਰ ੧: ੦੦ ਤੋਂ ੨: ੩੦ ਵਜੇ
ਤਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰਗੋਧਾ ਕਾਲੌਨੀ ਲੁਧਿਆਣਾ ਵਿਖੇ ਹੋਵੇਗਾ।
ਵੱਲੋਂ: ਹਰਮਿੰਦਰ ਸਿੰਘ ਲੁਧਿਆਣਾ
(23/01/12)
ਪ੍ਰੋਫੈਸਰ ਕਵਲਦੀਪ ਸਿੰਘ ਕੰਵਲ
ਰਾਰਾ ਰੁੱਲਣਾ
- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ
ਰਾਰਾ ਰੁੱਲ ਰਹੀ ਕੌਮ ਹੈ, ਰੁੱਲਦਾ ਦੇਸ਼ ਪੰਜਾਬ ||੧||
ਸੋਚਾਂ ਕਦਰਾਂ ਰੁੱਲਦੀਆਂ, ਪੰਜੇਂ ਰੁੱਲ ਰਹੇ ਆਬ ||੨||
ਪੰਜ ਆਬਾਂ ਪਈ ਰੋਲਦੀ, ਛੇਵੀਂ ਜੋ ਵਹੇ ਸ਼ਰਾਬ ||੩||
ਭੁੱਖ ਮਹਿੰਗਾਈ ਨਾ ਨੌਕਰੀ, ਸਾਰੇ ਰੁੱਲਦੇ ਖ਼ਵਾਬ ||੪||
ਬਾਲ ਬੁਢੇਪਾ ਜਵਾਨੀਆਂ, ਸੱਭੇ ਲੱਗ ਗਈ ਦਾਬ ||੫||
ਚੋਰ ਭਇਆ ਜੋ ਚੌਧਰੀ, ਰੁੱਲਦਾ ਕੌਮ ਦਾ ਤਾਬ ||੬||
(23/01/12)
ਸੰਦੀਪ ਸਿੰਘ ਖਾਲੜਾ
ਗੁਰਮਤਿ
ਪ੍ਰਚਾਰ ਕੇਂਦਰ ਮਾਲੂਵਾਲ (ਤਰਨ ਤਾਰਨ) ਵੱਲੋਂ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਸਬੰਧ ਚ
ਦੋ ਰੋਜਾ ਖੇਡ ਮੇਲਾ ਤੇ ਗੁਰਮਤਿ ਸਮਾਗਮ ਕਰਵਾਇਆ ਗਿਆ।
ਖਾਲੜਾ ੨੩ ਜਨਵਰੀ (ਸੰਦੀਪ ਸਿੰਘ)
ਜਿਨਾਂ ਪੈਸਾ ਅੱਜ ਪੰਜਾਬ ਦੀ ਧਰਤੀ ਤੇ ਮੁਰਦਿਆਂ ਦੀਆਂ ਕਬਰਾਂ ਨੂੰ ਸਾਂਭਣ ਲਈ ਲਗਾਇਆ ਜਾ ਰਿਹਾ
ਹੈ, ਕਾਸ਼ ਕਿਤੇ ਇਹੀ ਬਜੁਰਗਾਂ, ਲੋੜਵੰਦਾਂ, ਅਤੇ ਸਿੱਖ ਕੌਮ ਦੇ ਪ੍ਰਚਾਰ ਤੇ ਲਗਦਾ ਤਾਂ ਹਾਲਾਤ ਹੀ
ਕੁੱਝ ਹੋਰ ਹੋਣੇ ਸਨ। ਅੱਜ ਪਿੰਡਾਂ ਦੇ ਗੁਰਦੁਆਰਿਆਂ ਅੰਦਰ ਭਾਈ ਜੀ ਨੂੰ ਪੇੜੇ ਕਰਕੇ ਦੇਣ, ਦਾਗੇ
ਤਵੀਤ, ਪੱਤਰੀਆਂ ਖੋਹਲਣ, ਸੰਗਰਾਂਦ, ਮੱਸਿਆ, ਪੁੰਨਿਆਂ ਆਦਿ ਦੀ ਜਾਣਕਾਰੀ ਤਾਂ ਹੈ। ਜਾਂ ਵੱਧ ਤੋਂ
ਵੱਧ ਅਖੰਡ ਪਾਠ ਦੀਆਂ ਰੌਲਾਂ ਲਗਾਉਣ ਦਾ ਪਤਾ ਹੈ। ਪਰ ਬਦਕਿਸਮਤੀ ਦੀ ਗੱਲ ਹੈ ਕਿ ਜੇਕਰ ਬਹੁਤਾਤ
ਗਿਣਤੀ ਨੂੰ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਯਾਦਾ ਬਾਰੇ ਪੁਛਿੱਆ ਜਾਵੇ ਤਾਂ ਕਹਿਣਗੇ ਕਿ ਅਸੀਂ ਜੀ
ਪੜੀ ਹੀ ਨਹੀਂ ਹੈ ਜਾਂ ਕਹਿੰਦੇ ਹਨ ਕਿ ਅਸੀਂ ਤਾਂ ਫਲਾਣੇ ਡੇਰੇ ਜਾਂ ਬਾਬਾ ਜੀ ਦੀ ਮਰਯਾਦਾ ਨੂੰ
ਮੰਨਦੇ ਹਾਂ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਇਥੋਂ ਥੋੜੀ ਦੂਰ ਪੈਂਦੇ ਪਿੰਡ ਮਾਲੂਵਾਲ ਕਲਾਂ ਵਿਖੇ
ਸੰਗਤਾਂ ਨੂੰ ਸੰਬੋਧਨ ਕਰਦਿਆਂ ਗਿ: ਹਰਜਿੰਦਰ ਸਿੰਘ ਸਭਰਾ ਨੇ ਕੀਤਾ ਇਹ ਸਮਾਗਮ ਗੁਰਮਤਿ ਗਿਆਨ
ਮਿਸ਼ਨਰੀ ਕਾਲਜ ਲੁਧਿਆਣਾ ਦੇ ਗੁਰਮਤਿ ਪ੍ਰਚਾਰ ਕੇਂਦਰ ਮਾਲੂਵਾਲ ਕਲਾਂ (ਤਰਨ ਤਾਰਨ) ਵੱਲੋਂ ਸਿੱਖ
ਕੌਮ ਦੇ ਮਹਾਨ ਜਰਨੈਲ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਜਨਮ ਦਿਹਾੜੇ ਨੂੰ ਸਮਰਪਿਤ ਕਰਵਾਇਆ ਗਿਆ ਦੋ
ਦਿਨਾਂ ਸਮਾਗਮ ਦੇ ਪਹਿਲੇ ਦਿਨ ਬੱਚਿਆਂ ਦੀਆਂ ਖੇਡਾਂ ਜਿਵੇਂ ਕਿ ਕਬੱਡੀ, ਖੋ-ਖੋ, ਦੌੜਾਂ ਆਦਿ
ਕਰਵਾਈਆਂ ਗਈਆਂ। ਰਾਤ ਦੇ ਸਮੇਂ ਸਿੱਖ ਵਿਰਸਾ ਵਿਜੂਅਲ ਸਭਰਾ ਦੀ ਟੀਮ ਵੱਲੋਂ ਧਾਰਮਿਕ ਡਰਾਮੇ ਤੇ
ਕੋਰੀਓਗ੍ਰਾਫੀਆਂ ਪਾਖੰਡੀ ਬਾਬੇ, ਵੀਜੇ, ਬੱਬਰ ਅਕਾਲੀ, ਸੀਸ ਤਲੀ ਤੇ, ਨਸ਼ੇ ਆਦਿ ਦੀ ਪੇਸ਼ਕਾਰੀ ਕਰਕੇ
ਸੰਗਤਾਂ ਨੂੰ ਸ਼ਬਦ ਗੁਰੂ ਦੇ ਲੜ ਲੱਗਣ ਦਾ ਉਪਦੇਸ਼ ਦਿਤਾ। ਦੂਸਰੇ ਦਿਨ ਵੱਖ-ਵੱਖ ਸਕੂਲਾਂ ਦੇ ਬੱਚਿਆਂ
ਦਰਮਿਆਨ ਦਸਤਾਰ ਮੁਕਾਬਲੇ, ਕੁਇਜ, ਕਵਿਤਾ, ਲੈਕਚਰ, ਕਵੀਸ਼ਰੀ ਮੁਕਾਬਲੇ ਕਰਵਾਏ ਗਏ। ਤੇ ਇਹਨਾਂ
ਟੀਮਾਂ ਚੌਂ ਪਹਿਲੇ, ਦੂਜੇ, ਤੀਜੇ ਸਥਾਨ ਤੇ ਆਉਣ ਵਾਲੀਆਂ ਟੀਮਾਂ ਅਤੇ ਹਰੇਕ ਭਾਗ ਲੈਣ ਵਾਲੇ ਬੱਚੇ
ਨੂੰ ਐਨ. ਆਰ. ਆਈ. ਸ੍ਰ: ਸਤਪਾਲ ਸਿੰਘ ਹਾਂਗਕਾਂਗ ਵੱਲੋਂ ਸਕੂਲੀ ਬੈਗ, ਸ਼ੀਲਡਾਂ, ਦਸਤਾਰਾਂ, ਕੰਘੇ,
ਕੜੇ, ਪੈਨ ਤੇ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਉਥੇ ਨਾਲ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ
ਹਜੂਰੀ ਵਿੱਚ ਗਿ: ਹਰਜਿੰਦਰ ਸਿੰਘ ਸਭਰਾ, ਭਾਈ ਸੰਦੀਪ ਸਿੰਘ ਖਾਲੜਾ, ਭਾਈ ਗੁਰਸ਼ਰਨ ਸਿੰਘ ਡੱਲ,
ਕੇਂਦਰ ਪ੍ਰਚਾਰਕ ਭਾਈ ਜਤਿੰਦਰ ਸਿੰਘ ਮਾਹਣੇ ਨੇ ਗੁਰਮਤਿ ਵੀਚਾਰਾਂ ਕੀਤੀਆਂ। ਇਸ ਮੌਕੇ ਸ੍ਰ: ਸਤਪਾਲ
ਸਿੰਘ ਹਾਂਗਕਾਂਗ ਤੋਂ ਇਲਾਵਾ ਸ੍ਰ: ਅਰੂੜ ਸਿੰਘ ਕਨੇਡਾ, ਬਲਦੇਵ ਸਿੰਘ ਹਾਂਗਕਾਂਗ, ਅਵਤਾਰ ਸਿੰਘ
ਹਾਂਗਕਾਂਗ, ਗੁਰਦੇਵ ਸਿੰਘ ਹਾਂਗਕਾਂਗ, ਸੁਖਦੇਵ ਸਿੰਘ ਝਬਾਲ, ਭਗਵਾਨ ਸਿੰਘ ਭਿਖੀਵਿੰਡ, ਦਿਲਬਾਗ
ਸਿੰਘ ਪ੍ਰਚਾਰਕ, ਪ੍ਰਧਾਨ ਦੀਦਾਰ ਸਿੰਘ ਕੇਂਦਰ ਡੱਲ, ਮਸਕੀਨ ਸਿੰਘ, ਸੁਰਜੀਤ ਸਿੰਘ, ਗੁਰਮੀਤ ਸਿੰਘ
ਸਤਨਾਮ ਸਿੰਘ, ਉਪਕਾਰ ਸਿੰਘ, ਸੁਖਵਿੰਦਰ ਸਿੰਘ ਪੂਰਨ ਸਿੰਘ, ਕੁਲਦੀਪ ਸਿੰਘ ਆਦਿ ਪਤਵੰਤੇ ਹਾਜਿਰ
ਸਨ। ਇਸ ਮੌਕੇ ਜਿਥੇ ਧਾਰਮਿਕ ਪੁਸਤਕਾਂ ਦਾ ਸਟਾਲ ਲਗਾਇਆ ਗਿਆ ਉਥੇ ਗੁਰੂ ਕਾ ਲੰਗਰ ਅਤੁੱਟ ਵਰਤਿਆ।
(22/01/12)
ਪ੍ਰਿੰ: ਗਿ: ਸੁਰਜੀਤ ਸਿੰਘ
ਸਤਿਕਾਰ ਜੋਗ ਜੀਓ
ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫ਼ਤਿਹ॥
ਵਿਸ਼ਾ-ਸਤਿਕਾਰਜੋਗ ਕੰਵਰ ਮਹਿੰਦਰ ਪ੍ਰਤਾਪ ਸਿੰਘ ਜੀ ਅਕਾਲ ਚਲਾਣੇ ਉਪ੍ਰੰਤ
ਉਨ੍ਹਾਂ ਦੀ ਨਿਘੀ ਯਾਦ `ਚ:
ਸਿੱਖ ਮਿਸ਼ਨਰੀ ਲਹਿਰ ਸੰਨ 1956 ਦੇ ਮੋਢੀਆਂ ਵਿੱਚੋਂ, ਇਸ ਲਹਿਰ ਦੇ ਇੱਕ ਹੋਰ ਮਜ਼ਬੂਤ
ਥੰਬ ਕੰਵਰ ਮਹਿੰਦਰ ਪ੍ਰਤਾਪ ਸਿੰਘ ਜੀ ਵੀ ਅਕਾਲ ਪੁਰਖ ਦੇ ਅਟੱਲ ਹੁਕਮ `ਚ, ਇਸ ਬਿਨਸਨਹਾਰ ਸੰਸਾਰ
`ਚ ਆਪਣੀ ਜੀਵਨ ਯਾਤ੍ਰਾ ਪੂਰੀ ਕਰਦੇ ਹੋਏ ੧੮ ਜਨਵਰੀ ਸੰਨ ੨੦੧੨ ਦਿਨ ਬੁਧਵਾਰ ਨੂੰ ਲਗਭਗ ਅਧੀ ਰਾਤ
ਦੇ ਸਮੇਂ ਚਲਾਣਾ ਕਰ ਗਏ।
ਜੇਕਰ ਕੰਵਰ ਸਾਹਿਬ ਬਾਰੇ ਕੁੱਝ ਹੀ ਲਫ਼ਜ਼ਾਂ `ਚ ਬਿਆਨਿਆ ਜਾਵੇ ਤਾਂ ਲਗਭਗ ਸੰਨ 1965 ਭਾਵ ਜਦੋਂ ਤੋਂ
ਵੀ ਆਪ, ਦਾਸ ਦੇ ਸੰਪਰਕ `ਚ ਆਏ, ਆਪ ਦਾ ਜੀਵਨ ਗੁਰਮੱਤ ਪ੍ਰਚਾਰ-ਪ੍ਰਸਾਰ ਦੇ ਦਰਦ ਤੇ
ਪ੍ਰਚਾਰ-ਪ੍ਰਸਾਰ ਦੇ ਉੱਦਮ ਨਾਲ ਭਰਿਆ ਹੋਇਆ ਤਟ ਗੜੁੱਚ ਸੀ। ਦੂਜੇ ਲਫ਼ਜ਼ਾਂ `ਚ, ਜੋ ਕੁੱਝ ਵੀ ਦਾਸ,
ਕੰਵਰ ਸਾਹਿਬ ਬਾਰੇ ਆਪਣੇ ਤਜੁਰਬੇ ਤੋਂ ਸਮਝ ਸਕਿਆ, ਦਰਅਸਲ ਆਖ਼ਰੀ ਸੁਆਸਾਂ ਤੱਕ ਉਨ੍ਹਾਂ ਦੇ ਜੀਵਨ
ਦੀ ਇੱਕੋ ਹੀ ਦੌੜ ਸੀ ਅਤੇ ਉਹ ਦੌੜ ਸੀ ਕਿ ਅਜੋਕੇ ਸਮੇਂ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ”
ਤੋਂ ਪ੍ਰਗਟ ਜੀਵਨ ਜਾਚ ਤੋਂ ਕੁਰਾਹੇ ਪੈ ਚੁੱਕੇ ‘ਗੁਰੁ ਕੇ ਪੰਥ’ ਨੂੰ ਕਿਵੇਂ ਤੇ ਕਿਸੇ ਵੀ ਯੋਗ
ਢੰਗ ਨਾਲ ਗੁਰੂ ਸਾਹਿਬ ਦੇ ਚਰਨਾਂ `ਚ ਵਾਪਿਸ ਲਿਆਂਦਾ ਤੇ ਜੋੜਿਆ ਜਾ ਸਕੇ।
ਇਸ `ਚ ਰੱਤੀ ਭਰ ਸ਼ੱਕ ਨਹੀਂ ਕੀਤਾ ਜਾ ਸਕਦਾ ਕਿ ਅਜੋਕੇ ਸਮੇਂ ਕੰਵਰ ਸਾਹਿਬ, ਧਾਰਮਿਕ ਤੱਲ `ਤੇ ਪੰਥ
ਦੀਆਂ ਉਨ੍ਹਾਂ ਗਿਣੀਆਂ ਚੁਣੀਆਂ ਹਸਤੀਆਂ ਚੋਂ ਇੱਕ ਸਨ ਜਿਹੜੇ ਇਸ ਬਾਰੇ ਦ੍ਰਿੜ ਵਿਸ਼ਵਾਸੀ ਸਨ ਕਿ
ਅੱਜ ਦੇ ਯੁਗ `ਚ ਸਿਵਾਏ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਰਾਹੀਂ ਪ੍ਰਗਟ ਗਾਡੀ ਰਾਹ ਤੇ
ਜੀਵਨ ਜਾਚ ਦੇ, ਮਾਨਵਤਾ ਦੀ ਸੰਭਾਲ ਲਈ ਹੋਰ ਕੋਈ ਦੂਜਾ ਸਪਸ਼ਟ, ਸੁਖੈਣ, ਅਕੱਟ ਤੇ ਦਲੀਲ ਭਰਪੂਰ ਰਾਹ
ਹੈ ਹੀ ਨਹੀਂ। ਅਜਿਹੀ ਜੀਵਨ ਜਾਚ, ਜਿਹੜੀ ਕਿ ਸੰਸਾਰ ਤੱਲ ਦੀਆਂ ਮਾਨਵੀ ਸਮਿਸਿਆਵਾਂ ਲਈ ਚਾਨਣ
ਮੁਨਾਰਾ ਤੇ ਉਨ੍ਹਾਂ ਦਾ ਇਕੋ ਇੱਕ ਹੱਲ ਵੀ ਹੈ।
ਜਦਕਿ ਉਹ ਇਸ ਪੱਖੋਂ ਵੀ ਜੀਵਨ ਭਰ ਸਾਵਧਾਨ ਸਨ ਕਿ ਇਸ ਇਲਾਹੀ ਸੱਚ ਧਰਮ ਦੇ ਮਾਰਗ `ਚ ਜੇ ਕੋਈ
ਵੱਡੀਆਂ ਰੁਕਾਵਟਾਂ ਹਨ ਤਾਂ ਉਹ ਵੀ ਬਹੁਤਾ ਕਰਕੇ ਆਪਣੇ ਘਰ ਵਿੱਚੋਂ ਹੀ ਹਨ ਅਤੇ ਇਸ ਬਾਰੇ ਬਾਹਰ
ਵਾਲਿਆਂ ਨੂੰ ਹੀ ਦੋਸ਼ ਦਿੰਦੇ ਜਾਣਾ ਜ਼ਿਆਦਾ ਯੋਗ ਨਹੀਂ। ਇਸ ਦੇ ਕਾਰਣ ਵੀ ਅਨੇਕ ਹਨ, ਪਰ ਸਚਾਈ ਤੋਂ
ਵੀ ਅੱਖਾਂ ਨਹੀਂ ਮੀਟੀਆਂ ਜਾ ਸਕਦੀਆਂ ਤੇ ਇਹੀ ਵਿਸ਼ਾ ਅਰੰਭ (ਭਾਵ ਜਦ ਤੋਂ ਕੰਵਰ ਸਾਹਿਬ ਦਾਸ ਦੇ
ਸੰਪਰਕ `ਚ ਆਏ) ਤੋਂ ਲੈ ਕੇ ਆਪਣੇ ਅੰਤ ਸਮੇਂ ਤੱਕ ਉਨ੍ਹਾਂ ਲਈ ਇਸ ਪੱਖੋਂ ਪ੍ਰੇਸ਼ਾਨੀ ਦਾ ਮੂਲ ਕਾਰਣ
ਸੀ।
ਜੇ ਕਰ ਥੋੜਾ ਪਿਛੋਕੜ ਵੱਲ ਜਾਣ ਦਾ ਯਤਨ ਕੀਤਾ ਜਾਵੇ ਤਾਂ ਅਜੋਕੀ ‘ਸਿੱਖ ਮਿਸ਼ਨਰੀ ਲਹਿਰ’ ਜਿਸਦਾ
ਕਿ ਅਰੰਭ ਸੰਨ 1956 `ਚ ੧੦੦ ਸੰਤ ਨਗਰ, ਨਵੀਂ ਦਿੱਲੀ ਤੋਂ ਹੋਇਆ ਸੀ। ਇਹ ਅਰੰਭ ਉਦੋਂ ਹੋਇਆ ਸੀ
ਜਦੋਂ ਦਾਸ ਦੇ ਨਾਲ ਇਸ ਖੇਤ੍ਰ `ਚ ਦੂਜੇ ਤੇ ਇਕੋ ਇੱਕ ਹੋਰ ਸੱਜਨ, ਗੁਰਪੁਰਵਾਸੀ ਸ੍ਰ: ਮਹਿੰਦਰ
ਸਿੰਘ ਜੀ ਜੋਸ਼ ਵੀ ਸਨ। ਜਦਕਿ ਉਸ ਬਾਰੇ ਕਾਫ਼ੀ ਹੱਦ ਤੱਕ ਲੋੜੀਂਦਾ ਵੇਰਵਾ, ਦਾਸ
www.sikhmag.com
`ਤੇ ਸੰਸਾਰ ਭਰ ਦੀਆਂ ਸੰਗਤਾਂ ਦੀ ਜਾਣਕਾਰੀ ਲਈ ਦੇ ਚੁੱਕਾ
ਹੈ। ਇਸ ਤਰ੍ਹਾਂ ਉਹ ਵੇਰਵਾ, ਜਿਹੜਾ ਕਿ ਉਦੋਂ
www.sikhmag.com `ਤੇ ਛਪ ਗਿਆ ਸੀ। ਇਸ
ਲਈ ਅੱਜ ਦੋਬਾਰਾ, ਇਥੇ ਉਸ ਵੇਰਵੇ ਨੂੰ ਦੌਰਾਨ ਦੀ ਬਹੁਤੀ ਲੋੜ ਨਹੀਂ।
ਕਿਉਂਕਿ ਉਹ ਸਾਰਾ ਵਿਸ਼ਾ ਤੇ ਵੇਰਵਾ ੧੧ ਮਈ ੨੦੦੭ ਨੂੰ ਜੋਸ਼ ਜੀ ਦੇ ਅਕਾਲ ਚਲਾਣੇ ਉਪ੍ਰੰਤ
‘ਸਿੱਖ ਧਰਮ `ਚ ਇੱਕ ਨਵੇਂ ਜੁਗ ਦਾ ਅਰੰਭ ਸਨ ‘ਸ੍ਰ: ਮਹਿੰਦਰ ਸਿੰਘ ਜੋਸ਼ ਦੇ ਸਿਰਲੇਖ ਹੇਠ ਅਤੇ ਫ਼ਿਰ
ਉਸ ਤੋਂ ਹੀ ਕੁੱਝ ਸਮੇਂ ਬਾਅਦ ਸੰਸਾਰ ਭਰ ਦੀਆਂ ਸੰਗਤਾਂ ਦੀ ਮੰਗ `ਤੇ, ਤਿੰਨ ਕਿਸ਼ਤਾਂ `ਚ ‘ਅਤੀ
ਸੰਖੇਪ ‘ਸਵੈ ਜੀਵਨੀ’ ਦੇ ਸਿਰਲੇਖ ਹੇਠ ਦਾਸ ਵੱਲੋਂ
www.sikhmag.com `ਤੇ ਛਪਿਆ ਸੀ।
ਫ਼ਿਰ ਵੀ ਅੱਜ ਦੀ ਲੋੜ ਤੇ ਸਮੇਂ ਅਨੁਸਾਰ ਕੰਵਰ ਸਾਹਿਬ ਨਾਲ ਸਬੰਧਤ ਸੰਗਤਾਂ ਪ੍ਰਤੀ ਕੁੱਝ ਹੋਰ
ਜਾਣਕਾਰੀ ਦੇਣੀ ਵੀ ਜ਼ਰੂਰੀ ਸਮਝਦਾ ਹਾਂ। ਬੇਸ਼ਕ ਸੰਨ ਤਾਂ ਪੂਰੀ ਤਰ੍ਹਾਂ ਚੇਤੇ ਨਹੀਂ, ਤਾਂ ਵੀ ਲਗਭਗ
ਸੰਨ 1965 ਭਾਵ ਜਦ ਤੋਂ ਕੰਵਰ ਸਾਹਿਬ, ਇਸ ਨਵੀਂ ਤੇ ਸੰਨ 1956 ਅਰੰਭ ਹੋਈ ‘ਸਿੱਖ ਮਿਸ਼ਨਰੀ ਲਹਿਰ’
ਦੌਰਾਨ ਦਾਸ ਦੇ ਸੰਪਰਕ `ਚ ਆਏ, ਉਨ੍ਹਾਂ ਦੇ ਹਿਰਦੇ `ਚ ਪੰਥ ਪ੍ਰਤੀ ਜਜ਼ਬੇ, ਧੁੰਨ ਤੇ ਦਰਦ `ਚ ਕਦੇ
ਵੀ ਘਾਟਾ ਆਇਆ ਹੋਵੇ, ਅਜਿਹਾ ਕਦੇ ਵੀ ਮਹਿਸੂਸ ਨਹੀਂ ਹੋਇਆ।
ਇਸ `ਚ ਵੀ ਅਤਿਕਥਨੀ ਨਹੀਂ ਕਿ ਦਿਨ ਹੋਵੇ ਜਾਂ ਰਾਤ, ਕੰਵਰ ਸਾਹਿਬ ਇਸ ਪੱਖੋਂ ਦਾਸਾਂ ਲਈ ਮੋਢੇ ਨਾਲ
ਮੋਢਾ ਤੇ ਗੁਰਮੱਤ ਖੇਤ੍ਰ `ਚ ਆਪਣੇ ਅੰਤਨ ਸੁਆਸਾਂ ਤਕ ਸੱਜੀ ਬਾਂਹ ਸਨ। ਇਹ ਵੀ ਠੀਕ ਹੈ ਕਿ ਇਸੇ
ਗੁਰਮੱਤ ਪ੍ਰਚਾਰ ਵਾਲੇ ਵੱਲਵਲੇ ਨਾਲ ਪ੍ਰੇਰਤ ਹੋ ਕੇ ਕੰਵਰ ਸਾਹਿਬ ਨੂੰ ਉਸ ਸਮੇਂ ਲੁਧਿਆਣੇ ਤੋਂ
ਦਿੱਲੀ ਲਿਆਉਣੇ ਵਾਲੇ ਵੀ, ਜੋਸ਼ ਜੀ ਹੀ ਸਨ। ਫ਼ਿਰ ਇਹ ਵੀ ਕਾਦਿਰ ਦੀ ਹੀ ਖੇਡ ਹੈ ਕਿ ਉਹੀ ਕੰਵਰ
ਸਾਹਿਬ ਜਿਨ੍ਹਾਂ ਨੂੰ ਜੋਸ਼ ਜੀ ਕਦੇ ਗੁਰਮੱਤ ਪ੍ਰਚਾਰ ਦੇ ਸਾਥ ਲਈ, ਲੂਧਿਆਣੇ ਤੋਂ ਦਿੱਲੀ ਲਿਆਏ ਸਨ,
ਆਪਣੇ ਅੰਤਮ ਸੁਆਸਾਂ ਸਮੇਂ ਵੀ ਉਹ ਫ਼ਿਰ ਤੋਂ ਲੁਧਿਆਣੇ `ਚ ਹੀ ਸਨ।
ਭਾਵੇਂ ਕਿ ਕੁੱਝ ਅੰਦਰੂਨੀ ਕਾਰਣਾ ਕਾਰਣ, ਸੰਨ 1980 `ਚ ਇਹ ‘ਸਿੱਖ ਮਿਸ਼ਨਰੀ ਲਹਿਰ ਸੰਨ 1956’ ਵੀ
ਦੋ ਫਾੜ ਹੋ ਗਈ। ਜਿਸਦੇ ਨਤੀਜੇ ਵਜੋਂ ਆਪ ੧੦੦ ਸੰਤ ਨਗਰ ਦਿੱਲੀ ਵਾਲੇ ਵਿੰਗ ਨਾਲ ਹੀ ਜੁੜੇ ਰਹੇ
ਅਤੇ ਇਸ ‘ਸਿੱਖ ਮਿਸ਼ਨਰੀ ਲਹਿਰ’ ਰਾਹੀਂ ਹੋ ਰਹੀ ਮੂਲ ਪੰਥਕ ਸੇਵਾ ਤੋਂ ਫ਼ਿਰ ਵੀ ਕਦੇ ਪਿਛੇ ਨਹੀਂ ਸਨ
ਹਟੇ। ਇਸ ਤੋਂ ਬਾਅਦ ਲਹਿਰ ਨੇ ਅੰਦਰੂਨੀ ਹਾਲਾਤ ਨੇ ਇੱਕ ਵਾਰ ਫ਼ਿਰ ਕੁੱਝ ਪਲਟਾ ਖਾਧਾ ਤਾਂ ਇਹੀ
ਕੰਵਰ ਸਾਹਿਬ, ਅਜੋਕੇ ‘ਬਾਬਾ ਜੁਝਾਰ ਸਿੰਘ ਗੁਰਮੱਤ ਮਿਸ਼ਨਰੀ ਕਾਲਜ, ਚੌਂਤਾ, ਰੋਪੜ (ਪੰਜਾਬ) ਦੇ
ਮੋਢੀ ਤੇ ਸੰਸਥਾਪਕ ਦੇ ਰੂਪ `ਚ ਉਭਰੇ।
ਇਸ ਤੋਂ ਬਾਅਦ ਕਰਤੇ ਦੀ ਖੇਡ, ਸੰਨ 1997 `ਚ ਉਸ ਸਮੇਂ ਦੀ ਧਾਰਮਿਕ ਪੱਧਰ ਦੀ ਪੰਥਕ ਸਤਿਕਾਰ ਜੋਗ
ਹਸਤੀ ਸ੍ਰ: ਜਗਜੀਤ ਸਿੰਘ ਜੀ ਸਿਦਕੀ ਦਾ ਵੀ ਅਕਾਲ ਚਲਾਣਾ ਹੋ ਗਿਆ। ਉਪ੍ਰੰਤ ਉਨ੍ਹਾਂ ਰਾਹੀਂ ਨਿਭਾਈ
ਜਾ ਰਹੀ ਪੰਥ ਦੀ ਅਣਥਕ ਸਿੱਖ ਮਿਸ਼ਨਰੀ ਸੇਵਾ, ਜਿਹੜੀ ਕਿ ਉਹ ਪੰਜਾਬੀ ਬਾਗ਼, ਜਵਦੀ, ਲੁਧਿਆਣਾ `ਚ
ਨਿਭਾਅ ਰਹੇ ਸਨ; ਕੰਵਰ ਸਾਹਿਬ ਨੇ ਉਸ ਪ੍ਰਾਜੈਕਟ ਨੂੰ ਅਗੇ ਹੋ ਕੇ ਆਪਣੇ ਹੱਥ `ਚ ਲੈ ਲਿਆ। ਤੱਦ
ਤੋਂ ਕੰਵਰ ਸਾਹਿਬ ਉਸੇ ਪ੍ਰਾਜੈਕਟ ਨੂੰ ਪਰ ਨਿਰੋਲ ਆਪਣੇ ਢੰਗ ਨਾਲ “ਗੁਰਮੱਤ ਗਿਆਨ ਮਿਸ਼ਨਰੀ ਕਾਲਿਜ”
ਪੰਜਾਬੀ ਬਾਗ਼, ਜਵਦੀ, ਲੁਧਿਆਣਾ ਦੇ ਨਾਮ `ਤੇ ਹੀ ਸੰਭਾਲ ਰਹੇ ਸਨ। ਇਸ ਤਰ੍ਹਾਂ ਅਰੰਭ ਤੋਂ ਲੈ ਕੇ
ਹੀ ਕਾਫ਼ੀ ਸਮਾਂ ਆਪ ਇਸ ਸੰਸਥਾ ਦੇ ਪ੍ਰਿਸੀਪਲ ਵੱਜੋਂ ਸੇਵਾ ਨਿਭਾਉਂਦੇ ਰਹੇ ਜਦਕਿ ਅੰਤਮ ਸਮੇਂ ਤੱਕ
ਵੀ ਆਪ ਇਸ ਸੰਸਥਾ ਦੇ ਡਾਇਰੈਕਟਰ ਸਨ। ਇਹੀ ਨਹੀਂ ਆਪਣੇ ਆਖ਼ਰੀ ਸੁਆਸਾਂ ਤੱਕ ਵੀ ਕੰਵਰ ਸਾਹਿਬ “ਮਾਤਾ
ਸਾਹਿਬ ਕੌਰ ਗੁਰਮੱਤ ਮਿਸ਼ਨਰੀ ਕਾਲਜ, ਫ਼ਰੀਦਾਬਾਦ, ਹਰਿਆਣਾ” ਦੇ ਵੀ ਰੂਹ ਰਵਾਂ ਸਨ।
ਬਲਕਿ ਇਹ ਕਹਿਣਾ ਵੀ ਅਤਿਕਥਨੀ ਨਹੀਂ, ਕਿ ਸੰਸਾਰ ਭਰ `ਚ ਫੈਲੇ ਹੋਏ ਉਨ੍ਹਾਂ ਕੁੱਝ “ਸਿੱਖ ਮਿਸ਼ਨਰੀ
ਸੱਜਨਾਂ” ਦੀ ਤਰ੍ਹਾਂ ਕੰਵਰ ਸਾਹਿਬ ਅੱਜ ਭਾਵ ਆਪਣੇ ਆਖ਼ਰੀ ਸੁਆਸਾਂ ਤੱਕ ਵੀ, ਗੁਰਮੱਤ
ਪ੍ਰਚਾਰ-ਪ੍ਰਸਾਰ ਦੇ ਖੇਤ੍ਰ `ਚ ਦਾਸ ਦੀ ਸਜੀ ਬਾਂਹ ਸਨ। ਕੰਵਰ ਸਾਹਿਬ, ਸੰਸਾਰ ਭਰ ਦੇ ਉਨ੍ਹਾਂ
ਕੁੱਝ ਸੱਜਨਾਂ `ਚੋਂ ਸਨ, ਜਿਹੜੇ ਅੱਜ ਵੀ ਸਿਰ ਤੋਂ ਪੈਰਾਂ ਤੱਕ ਯਤਣਸ਼ੀਲ ਹਨ ਕਿ ਜਿਵੇਂ ਕਿਵੇਂ ਵੀ
‘ਸਿੱਖ ਮਿਸ਼ਨਰੀ ਲਹਿਰ ਸੰਨ 1956 ਨੂੰ ਸੰਸਾਰ ਤੱਲ `ਤੇ, ਸੰਨ 1956 ਤੋਂ ਸੰਨ 1980 ਤੱਕ ਦੀ ਮੂਲ
ਲਹਿਰ ਦੇ ਰੂਪ `ਚ, ਫ਼ਿਰ ਤੋਂ ਉਜਾਗਰ ਕੀਤਾ ਜਾਵੇ।
ਇਸ `ਚ ਵੀ ਸ਼ੱਕ ਦੀ ਗੁੰਜਾਇਸ਼ ਨਹੀਂ ਕਿ ਅੱਜ ਵੀ ਸਮੂਚਾ ਪੰਥ ਤੇ ਸੰਸਾਰ ਪੱਧਰ ਦੀ ਸੂਝਵਾਨ ਮਾਨਵਤਾ
ਅਜੋਕੀ ਇਸ ‘ਸਿੱਖ ਮਿਸ਼ਨਰੀ ਲਹਿਰ ਸੰਨ 1956’ ਤੋਂ ਹੀ ਉਮੀਦ ਕਰ ਰਹੀ ਹੈ ਕਿ ਇਹੀ ਉਹ ਲੋਕ ਹਨ ਜੋ
ਸੰਸਾਰ ਭਰ `ਚ ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਰਾਹੀਂ ਪ੍ਰਗਟ ਸੱਚ ਧਰਮ ਦੇ ਪ੍ਰਕਾਸ਼ ਰਾਹੀਂ, ਸੰਸਾਰ ਭਰ `ਚ ਇਕੋ ਇੱਕ ਅਕਾਲਪੁਰਖ, ਸਮੂਚੀ ਮਾਨਵਤਾ
ਦੇ ਇਕੋ ਇੱਕ ਇਲਾਹੀ ਗੁਰੂ, ਇਕੋ ਇੱਕ ਸੱਚ ਧਰਮ ਤੇ ਇਕੋ ਇੱਕ ਮਨੁੱਖੀ ਭਾਈਚਾਰੇ ਦੇ ਰੂਪ `ਚ
ਮਨੁੱਖੀ ਕੱਦਰਾਂ ਕੀਮਤਾਂ ਨੂੰ ਫ਼ਿਰ ਤੋਂ ਉਜਾਗਰ ਕਰਣ `ਚ ਸਫ਼ਲ ਹੋਣਗੇ।
ਅੰਤ `ਚ ਅਕਾਲਪੁਰਖ ਦੇ ਚਰਨਾਂ `ਚ ਅਰਦਾਸ ਹੈ ਕਿ ਕਰਤਾ ਆਪ ਬਖ਼ਸ਼ਿਸ਼ ਕਰਕੇ ਸਮੂਚੀ ਇਸ ਮਿਸ਼ਨਰੀ ਲਹਿਰ
ਨੂੰ ਇਸ ਦੇ ਮੂਲ ਗੁਰਬਾਣੀ ਗਿਆਨ ਤੇ ਗੁਰਬਾਣੀ ਜੀਵਨ ਜਾਚ ਨਾਲ ਜੋੜੇ ਤਾ ਕਿ ਸੰਸਾਰ ਭਰ `ਚ ਠੰਡ
ਵਰਤ ਸਕੇ ਅਤੇ ਸੰਸਾਰ `ਚੋਂ ਜੰਗਾਂ ਜੁੱਧਾਂ ਦੇ ਬਦਲ ਵੀ ਛੱਟ ਜਾਣ।
‘ਗੁਰੂ ਕੇ ਪੰਥ’ ਕਾ ਦਾਸਨ ਦਾਸ
(ਗਿ) ਸੁਰਜੀਤ ਸਿੰਘ,
ਸਿੱਖ ਮਿਸ਼ਨਰੀ, ਦਿੱਲੀ
ਪ੍ਰਿੰਸੀਪਲ ਗੁਰਮੱਤ ਐਜੁਕੇਸ਼ਨ ਸੈਂਟਰ ਦਿੱਲੀ
(22/01/12)
ਹਰਦੇਵ ਸਿੰਘ, ਜੰਮੂ
‘ਸਿੱਖ ਰਹਿਤ ਮਰਿਯਾਦਾ ਅਤੇ ਸ਼੍ਰੀ ਅਕਾਲ ਤਖ਼ਤ’
ਹਰਦੇਵ ਸਿੰਘ, ਜੰਮੂ
ਇਸ ਲੇਖ ਰਾਹੀਂ ਵਿਚਾਰ ਸਾਂਝੇ ਕਰਨ ਤੋਂ ਪਹਿਲਾਂ ਸਪਸ਼ਟ ਕਰ ਦੇਵਾਂ ਇੱਕ ਇਸ
ਲੇਖ ਨੂੰ ਪ੍ਰੋ. ਧੁੰਦਾ ਜੀ ਦੇ ਪ੍ਰਕਰਣ ਨਾਲ ਜੋੜ ਕੇ ਨਾ ਸਮਝਿਆ ਜਾਏ।
ਇਹ ਲੇਖ ਬੁਲਾਉਂਣ-ਜਾਣ ਦੇ ਵਿਸ਼ੇ ਬਾਰੇ
ਨਹੀਂ! ਇਸ ਲੇਖ ਵਿੱਚ ਉਨ੍ਹਾਂ ਗਲਾਂ ਬਾਰੇ ਵਿਚਾਰ
ਕਰਨਾ ਹੈ ਜਿਨ੍ਹਾਂ ਦਾ ਮਕਸਦ, ਗੁਰਮਤਿ ਦੇ ਸਿਧਾਂਤ ਮੁਤਾਬਕ ਪੰਥਕ ਅਤੇ ਮਨੁੱਖੀ ਸਮੱਸਿਆਵਾਂ ਬਾਰੇ
ਗੁਰਮਤਿ ਦ੍ਰਿਸ਼ਟੀਕੋਣ ਦੇ ਸੰਕੇਤਕ ਰੂਪ ‘ਸ਼੍ਰੀ ਅਕਾਲ ਤਖ਼ਤ’ ਦੀ ਹੋਂਦ/ਵਿਵਸਥਾ ਪ੍ਰਤੀ ਪੰਥਕ ਮਾਨਤਾ
ਨੂੰ ਹੀ ਖ਼ਤਮ ਕਰਨ ਦਾ ਸੂਝਾਅ ਦੇਂਣਾ ਪ੍ਰਤੀਤ ਹੁੰਦਾ ਹੈ।
ਅਸੀਂ ਸਾਰੇ ਜਾਣੂ ਹਾਂ ਕਿ ਗੁਰੂ ਨਾਨਕ ਤੋਂ ਬਾਦ ਨੌਂ ਗੁਰੂ ਸਾਹਿਬਾਨ
ਗੁਰਤਾ ਦੇ ਤਖ਼ਤ ਤੇ ਨਸ਼ੀਨ ਹੋਏ ਸਨ। ਦਸਵੇਂ ਪਾਤਿਸ਼ਾਹ ਨੇ ਅਪਣੇ ਬਾਦ ਇਸ ਪਰੰਪਰਾ ਨੂੰ ਵਿਰਾਮ ਦਿੰਦੇ
ਹੋਏ ਗੁਰੂਆਂ ਦੀ ਵਿਚਾਰਧਾਰਾ ਕੇਵਲ ਸ਼ਬਦ ਗੁਰੂ ਗ੍ਰੰਥ ਸਾਹਿਬ ਨੂੰ ਸਦਾ ਲਈ ਉਸ ਤਖ਼ਤ ਤੇ ਨਸ਼ੀਨ ਕਰ
ਦਿੱਤਾ ਅਤੇ ਇਸ ਤਖ਼ਤ ਦੀ ਵਿਚਾਰਧਾਰਾ ਨੂੰ ਵਿਵਹਾਰਕ ਰੂਪ ਵਿੱਚ ਅੱਗੇ ਤੋਰਨ ਦਾ ਜਿੰਮਾਂ ਸਿੱਖਾਂ
ਨੂੰ ਸੋਂਪ ਦਿੱਤਾ। ਕੋਈ ਵਿਚਾਰਹੀਣ ਹੀ ਇਸ ਗਲ ਤੋਂ ਇਨਕਾਰੀ ਹੋ ਸਕਦਾ ਹੈ ਕਿ ਵਿਚਾਰਧਾਰਾ ਬਿਨ੍ਹਾਂ
ਬੰਦਿਆਂ ਦੇ ਚਲ ਸਕਦੀ ਹੈ। ਇਹ ਕੁਦਰਤੀ ਨਿਯਮ ਹੈ ਕਿ ਜੇਕਰ ਬੰਦੇ ਕਿਸੇ ਵਿਚਾਰਧਾਰਾ ਨੂੰ ਭੰਗ ਕਰ
ਸਕਦੇ ਹਨ ਤਾਂ ਬੰਦੇ ਹੀ ਉਸ ਵਿਚਾਰਧਾਰਾ ਨੂੰ ਸਥਾਪਤ ਕਰ ਸਕਦੇ ਹਨ। ਗੁਰੂ ਦੀ ਅਗੁਆਈ ਦੀ ਪਛਾਂਣ
ਅਤੇ ਉਸ ਮੁਤਾਬਕ ਨਿਰਨੇ ਕਿਸੇ ਪੰਥਕ ਪ੍ਰਬੰਧ ਨੇ ਹੀ ਕਰਨੇ ਹਨ।
ਜਿਹੜੇ ਸੱਜਣ ਬੰਦਿਆਂ/ਪ੍ਰਬੰਧ ਨੂੰ
ਨਫ਼ੀ ਕਰਕੇ ਕੇਵਲ ਗੁਰੂ ਦੀ ਅਗੁਆਈ ਦਾ ਤਰਕ ਦਿੰਦੇ ਰਹੇ ਹਨ ਉਹ ਵਿਵਹਾਰਕ ਵਾਸਤਵਿਕਤਾਵਾਂ ਤੋਂ ਪਰੇ
ਹਨ।
ਵਿਚਾਰ ਦਿੱਤਾ ਜਾਂਦਾ ਹੈ ਕਿ ਪੰਥ ਪ੍ਰਵਾਣਤ ਸਿੱਖ ਰਹਿਤ ਮਰਿਆਦਾ ਵਿੱਚ
ਅਕਾਲ ਤਖ਼ਤ ਦੀ ਕੋਈ ਵੀ ਵਿਵਸਥਾ ਨਹੀਂ ਹੈ। ਅਤੇ ਨਾ ਹੀ ਗੁਰਦੁਆਰਾ ਐਕਟ ਵਿਚ। ਇਹ ਇੱਕ ਵਚਿੱਤਰ
ਪ੍ਰਚਾਰ/ਵਿਚਾਰ ਹੈ!
ਪਹਿਲਾਂ ਐਕਟ ਦੀ ਗਲ ਕਰ ਲਈਏ। ਗੁਰਮਤਿ ਦੀ ਥੋੜੀ ਬਾਰੀਕ ਸਮਝ ਰੱਖਣ ਵਾਲੇ
ਸੱਜਣ ਇਸ ਗਲ ਨੂੰ ਸਮਝ ਸਕਦੇ ਹਨ ਕਿ ਗੁਰੂ ਦੇ ਦਿੱਤੇ ਸਿਧਾਂਤ ਕਿਸੇ ਐਕਟ ਦੀ ਉਪਜ ਨਹੀਂ ਹੋ ਸਕਦੇ।
ਮਸਲਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਸਿੱਖਾਂ ਦੀ ਸਵਕ੍ਰਿਤੀ
(ਅਕਸੇਪਟੇਂਸ)
ਹੈ।
‘ਗੁਰੂ’
ਕਾਨੂਨ ਦੇ ਐਕਟ ਰਾਹੀਂ ਸਥਾਪਤ ਨਹੀਂ ਹੋਇਆ ਨਾ ਹੋ ਸਕਦਾ
ਹੈ। ਗੁਰੂ ਵਲੋਂ ਅਕਾਲ ਤਖ਼ਤ ਦੀ ਸਥਾਪਨਾ ਵੀ ਸਿੱਖਾਂ ਦੀ ਸਵਕ੍ਰਿਤੀ
(ਅਕਸੇਪਟੇਂਸ)
ਹੈ ਨਾ ਕਿ ਸਿੱਖਾਂ ਦੀ ਇਜਾਦ
(ਕ੍ਰਿਏਸ਼ਨ)।
ਐਕਟ ਦੁਆਰਾ ਪ੍ਰਬੰਧਕ ਕਮੇਟਿਆਂ ਦਾ ਨਿਜ਼ਾਮ ਤਾਂ ਬਣ ਸਕਦਾ
ਸੀ ਪਰ ਅਕਾਲ ਤਖ਼ਤ ਵਰਗਾ ਮੁੱਡਲਾ ਸਿਧਾਂਤ ਨਹੀਂ!
ਇਤਹਾਸ ਵਿੱਚ ਸਪਸ਼ਟ ਹੈ ਕਿ ਸ਼੍ਰੀ ਅਕਾਲ ਤਖ਼ਤ ਦੀ ਉਸਾਰੀ ਹੋਂਣ ਬਾਦ ਸ਼੍ਰੀ
ਦਰਬਾਰ ਸਾਹਿਬ ਵਿਖੇ ਆਸਾ ਦੀ ਵਾਰ ਦੇ ਭੋਗ ੳਪੁਰੰਤ ਸ਼੍ਰੀ ਅਕਾਲ ਤਖ਼ਤ ਦਿਵਾਨ ਸਜਦੇ ਜਿਥੇ ਸਿੱਖਾਂ
ਦੇ ਮਸਲੇ ਨਜਿੱਠੇ ਜਾਂਦੇ ਸੀ। ਇੰਝ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕ ਆਪਸੀ ਝੱਗੜੇ/ਮਸਲੇ ਨਿਪਟਾਉਂਣ
ਲਈ ਗੁਰੂ ਜੀ ਦੇ ਪਾਸ ਇਥੇ ਹੀ ਆਉਂਣ ਲਗੇ ਸੀ।
ਗੁਰੂ ਜੀ ਦੇ ਇਸ ਦਰਬਾਰ ਵਿੱਚ ਦੂਸਰੇ ਰਾਜਿਆਂ ਦੇ ਦੂਤ ਵੀ ਆਉਂਦੇ ਸੀ
ਜਿਨ੍ਹਾਂ ਨੂੰ ਬਣਦਾ ਸਤਿਕਾਰ ਦਿੱਤਾ ਜਾਂਦਾ ਸੀ ਅਤੇ ਗੁਰੂ ਜੀ ਵੀ ਅਪਣੇ ਪ੍ਰਤੀਨਿਧੀ ਵੀ ਹੋਰ
ਰਾਜਿਆਂ ਪਾਸ ਭੇਜਦੇ ਸੀ। ਗੁਰੂ ਜੀ ਇਥੋਂ ਫ਼ੁਰਮਾਨ ਜਾਰੀ ਕਰਦੇ ਸੀ ਜਿਸ ਨੂੰ ਮੰਨਣਾ ਸਿੱਖਾਂ ਦਾ
ਫ਼ਰਜ਼ ਸੀ ਅੰਮ੍ਰਿਤਸਰ ਸ਼ਹਿਰ ਲਾਹੋਰ ਜਾਦੇ ਮੁੱਖ ਮਾਰਗ ਤੇ ਵੱਸੇ ਹੋਂਣ ਕਾਰਨ ਚੁੰਕਿ ਜੰਗੀ ਤੋਰ ਤੇ
ਸੁਰਖਿਅਤ ਨਹੀਂ ਸੀ ਇਸ ਲਈ ਸਮੇਂ ਅਤੇ ਜੰਗੀਂ ਸਥਿਤਿਆਂ ਕਾਰਣ ਗੁਰੂ ਜੀ ਨੂੰ ਅਕਾਲੀ ਇਨਸਾਫ਼ ਦੇ ਇਸ
ਪ੍ਰਤੀਕਾਤਮਕ ਤਖ਼ਤ ਤੋਂ ਦੂਰ ਮੁਕਾਮ ਕਰਨਾ ਪਿਆ ਪਰ ਇਸ ਦਾ ਸਿਧਾਂਤ ਨਹੀਂ ਬਦਲਿਆ ਨਾ ਹੀ ਇਹ ਸਿੱਖਾਂ
ਦੇ ਮਾਨਸਕ ਪੱਟਲ ਤੋਂ ਹੱਟਿਆ।
ਸਿਧਾਂਤ ਸਪਸ਼ਟ ਸੀ ਕਿ ਪਰਮਾਤਮਾ ਦੇ
ਇਨਸਾਫ਼ ਮੁਤਾਬਕ ਹੀ ਗੁਰਮਤਿ ਦੀ ਰੋਸ਼ਨੀ ਵਿੱਚ ਹੱਕ ਲੇਂਣ ਅਤੇ ਹੱਕ ਦੇਂਣ ਲਈ ਪੰਥਕ ਕਾਰ ਚਲਾਉਂਣੀ।
ਇਹ ਸਾਰੀ ਮਨੁੱਖਤਾ ਲਈ ਇੱਕ ਸੰਦੇਸ਼ ਸੀ।
ਸਿੰਘ ਸਭਾ ਲਹਿਰ
ਦੇ
ਵਿਦਵਾਨਾਂ ਨੇ ਸਿੱਖ ਰਹਿਤ ਮਰਿਆਦਾ ਨੂੰ ਤਿਆਰ ਕਰਨ ਲਈ ਪੰਥਕ ਉਪਰਾਲਾ ਕੀਤਾ। ਇਹ ਗੁਰੂਆਂ ਦੇ ਬਾਦ
ਦੇ ਇਤਹਾਸ ਵਿੱਚ ਇੱਕ ਵਿਲੱਖਣ ਉਪਰਾਲਾ ਸੀ। ਇਸ ਨੂੰ ਤਿਆਰ ਕਰਨ ਲਈ ਵਿਦਵਾਨਾਂ ਨੇ ਗੁਰਮਤਿ ਅਤੇ
ਪੁਰਾਤਨ ਰਹਿਤਨਾਮਿਆਂ ਦੀ ਘੋਖ ਕੀਤੀ ਗਈ। ਇਸ ਉਪਰਾਲੇ ਨੂੰ ਸਮਝਣ ਲਈ ਇਹ ਸਮਝਣਾ ਜ਼ਰੂਰੀ ਹੈ ਕਿ ਇਸ
ਵਿੱਚ ਅਕਾਲ ਤਖ਼ਤ ਦੇ ਇਦਾਰੇ ਦੀ ਸਿਰਜਨਾ ਨਹੀਂ ਕੀਤੀ ਗਈ ਬਲਕਿ ਇਸ ਇਦਾਰੇ ਨੂੰ ਸਵੀਕਾਰ ਕਰਕੇ ਹੀ
ਤੁਰੀਆ ਗਿਆ। ਮਿਸਾਲ ਦੇ ਤੋਰ ਤੇ ਦੋ ਗਲਾਂ ਹੀ ਵਿਚਾਰ ਲਈਏ:-
(1) ਸਿੱਖ ਰਹਿਤ ਮਰਿਆਦਾ ਅਕਾਲ ਤਖ਼ਤ ਤੇ ਨਾਮ ਤੇ ਜਾਰੀ ਕੀਤੀ ਗਈ ਸੀ! ਇਸ
ਦੇ ਬਣਨ ਸਮੇਂ ਦੋਰਾਨ ਵੀ ਅਕਾਲ ਤਖ਼ਤ ਦੇ ਜੱਥੇਦਾਰ ਮਿਟਿੰਗਾਂ ਵਿੱਚ ਵੀ ਲਿਖਤੀ ਮੋਜੂਦਗੀ ਹੁੰਦੀ
ਸੀ।
(2) ਸਿੱਖ ਰਹਿਤ ਮਰਿਆਦਾ ਦੇ ਅੰਤ ਵਿੱਚ ਦਰਜ ਹੈ:-
(5) ਸਥਾਨਕ ਫ਼ੈਸਲਿਆਂ ਦੀ ਅਪੀਲ
“ਸਥਾਨਕ ਗੁਰ-ਸੰਗਤਾ ਦੇ ਫ਼ੈਸਲਿਆਂ ਦੀ ਅਪੀਲ ਸ਼੍ਰੀ ਅਕਾਲ ਤਖ਼ਤ ਸਾਹਿਬ ਪਾਸ
ਹੋ ਸਕਦੀ ਹੈ”
ਜਿਹੜੇ ਸੱਜਣ ਅਕਾਲ ਤਖ਼ਤ ਦੇ ਇਦਾਰੇ ਦੀ ਸਿਰਜਨਾ ਸਿੱਖ ਰਹਿਤ ਮਰਿਆਦਾ ਵਿੱਚ
ਤਲਾਸ਼ਦੇ ਹਨ ਉਹ ਇਸ ਨੁੱਕਤੇ ਤੋਂ ਖੂੰਜੇ ਹੋਏ ਪ੍ਰਤੀਤ ਹੁੰਦੇ ਹਨ। ਸਿੱਖ ਰਹਿਤ ਮਰਿਆਦਾ ਦੀ ਇਹ
ਆਖ਼ਰੀ ਮੱਧ ਗੁਰੂ ਵਲੋਂ ਉਸਾਰੇ/ਵਰਤੇ ਸ਼੍ਰੀ ਅਕਾਲ ਤਖ਼ਤ ਦੇ ਇਦਾਰੇ ਦੀ ਹੋਂਦ ਬਾਰੇ ਪੰਥਕ ਪ੍ਰਵਾਣਗੀ
(ਅਕਸੇਪਟੇਂਸ ਨਾ ਕਿ ਸੈਂਕਸ਼ਨ)
ਨੂੰ ਸਪਸ਼ਟ ਕਰਦੀ ਹੈ। ਰਹਿਤ ਮਰਿਆਦਾ ਦਾ ਕੰਮ
ਰੁਹ-ਰੀਤ ਤਿਆਰ ਕਰਨਾ ਸੀ ਨਾ ਕਿ ਅਕਾਲ ਤਖ਼ਤ ਦਾ ਇੰਨਸਟੀਚੁਯਸ਼ਨ। ਇਹ ਤਾਂ ਗੁਰੂ ਦਾ ਕੰਮ ਸੀ ਜੋ ਉਹ
ਕਰ ਗਏ ਸੀ ਜਿਸਦਾ ਜ਼ਿਕਰ ਸਿੱਖ ਰਹਿਤ ਮਰਿਆਦਾ ਬਣਨ ਤੋਂ ਸਦਿਆਂ ਪਹਿਲਾਂ ਲਿਖੇ ਇਤਹਾਸਕ ਸੋਮਿਆਂ
ਵਿੱਚ ਸਪਸ਼ਟ ਮਿਲਦਾ ਹੈ ਅਤੇ ਸਿਧਾਂਤ ਗੁਰਬਾਣੀ ਵਿਚ।
ਜੇ ਕਰ ਸਿੱਖ ਰਹਿਤ ਮਰਿਆਦਾ ਨੇ ਇਹ ਵਿਵਸਥਾ ਸਿਰਜੀ ਹੁੰਦੀ ਤਾਂ ਅੱਜ ਕੁੱਝ
ਜਾਗਰੂਕ ਅਕਾਲ ਤਖ਼ਤ ਦੀ ਹੋਂਦ ਦੇ ਵਿਰੂਧ
“ਸਮਝੋਤਾ ਹੋ ਗਿਆ” “ਸਾਜਿਸ਼ ਹੋ ਗਈ”
ਦੇ ਲਿਖਤੀ ਨਾਰੇ ਲਾਉਂਦੇ ਨਜ਼ਰ ਆਉਂਦੇ। ਅਕਾਲ ਤਖ਼ਤ
ਨੂੰ ਸਿਰਜਕੇ ਗੁਰੂ ਨੇ ਗੁਰਮਤਿ ਸਿਧਾਂਤ ਨੂੰ ਮਨੁੱਖਤਾ ਦੇ ਸ੍ਹਾਮਣੇ ਰੱਖਿਆ ਸੀ। ਇਹ ਕੰਮ ਰਹਿਤ
ਮਰਿਆਦਾ ਦਿਆਂ ਮੱਧਾਂ ਰਾਹੀਂ ਨਹੀਂ ਸੀ ਹੋ ਸਕਦਾ ਅਤੇ ਨਾ ਹੀ ਰੁਹ ਰੀਤ ਕਮੇਟੀ ਦੇ ਅਧਿਕਾਰ ਖੇਤਰ
ਦਾ ਵਿਸ਼ਾ ਹੋ ਸਕਦਾ ਸੀ। ਰਹਿਤ ਮਰਿਆਦਾ ਵਿੱਚ ਤਾਂ ਕੇਵਲ ਚਲਦੀ ਆਈ ਇਸ ਗੁਰਮਤਿ ਪਰੰਪਰਾ ਨੂੰ
ਸਵੀਕਾਰ ਕੀਤਾ ਗਿਆ ਹੈ ਜਿਸ ਤੇ ਅੱਜ ਵੀ ਸਾਰਾ ਪੰਥ ਸਹਿਮਤ ਹੈ। ਜੇ ਕਿੱਧਰੇ ਕੋਈ ਉਕਾਈ ਆ ਜਾਏ ਤਾਂ
ਠੀਕ ਕਰਨੀ ਬਣਦੀ ਹੈ। ਮੁੱਢਲੇ ਸਿਧਾਂਤ ਵਿੱਚ ਆਏ ਵਿਗਾੜ ਵਿੱਚ ਸੁਧਾਰ ਹੁੰਦਾ ਹੈ ਪਰ ਖਤਮ ਕਰਨਾ
ਗੁਰੂ ਦੇ ਅਧਿਕਾਰ ਖੇਤਰ ਦੀ ਗਲ ਹੈ ਸਾਡੀ ਨਹੀਂ।
ਜੇਕਰ ਸਿੱਖ ਰਹਿਤ ਮਰਿਆਦਾ ਅਕਾਲ ਤਖ਼ਤ ਦੇ ਨਾਮ ਹੇਠ ਜਾਰੀ ਹੋਈ ਹੈ ਅਤੇ ਜੇ
ਕਰ ਸਿੱਖ ਰਹਿਤ ਮਰਿਆਦਾ ਪੰਥਕ ਅਤੇ ਹੋਰ ਧਾਰਮਕ ਮਸਲਿਆਂ ਬਾਰੇ ਅੰਤਿਮ ਸੁਣਵਾਈ ਅਕਾਲ ਤਖ਼ਤ ਦੇ ਪਾਸ
ਸੁਰਖਿਅਤ ਕਰਦੀ ਹੈ ਤਾਂ ਇਹ ਕਹਿਣਾ ਕਿਥੋਂ ਤਕ ਸਹੀ ਹੈ ਕਿ ਸਿੱਖ ਰਹਿਤ ਮਰਿਆਦਾ ਵਿੱਚ ਅਕਾਲ ਤਖ਼ਤ
ਦੀ ਕਿਸੇ ਵਿਵਸਥਾ ਦੀ ਹੋਂਦ/ਜ਼ਿਕਰ ਨਹੀਂ ਹੈ? ਉਹ ਵੀ ਉਸ ਸੂਰਤ ਵਿੱਚ ਜਿਸ ਵੇਲੇ ਕਿ 99. 99% ਸਿੱਖ
ਇਸ ਦੀ ਗੁਰਸਿਰਜੀ ਹੋਂਦ ਨੂੰ ਸਵੀਕਾਰਦੇ ਹਨ। ਕਹਿੰਦੇ ਹਨ ਕਿ ਸਿੱਖ ਵੰਡੇ ਹੋਏ ਹਨ ਇੱਕ ਨਹੀਂ
ਹੁੰਦੇ! ਪਰ ਜਿਨ੍ਹਾਂ ਮੁੱਡਲੇ ਅਧਾਰਾਂ ਤੇ ਸਾਰਾ ਪੰਥ ਸਹਿਮਤ ਹੈ ਉਨ੍ਹਾਂ ਅਧਾਰਾਂ ਨੂੰ ਲੇ ਕੇ
ਸਿੱਖਾਂ ਨੂੰ ਵੰਡਣ ਦੇ ਜਤਨ ਕਿਉਂ? ਕਿਸੇ ਪੰਥਕ ਮਸਲੇ ਤੇ ਉਹ ਅਕਾਲ ਤਖ਼ਤ ਦੇ ਬਜਾਏ ਕਿਸੇ ਵਿਦਵਾਨ
ਦੇ ਬੁਹੇ ਬਾਹਰ ਬੈਠਣ ਗੇ? ਕੋਈ ਜਵਾਬ ਨਹੀਂ! ਕੋਈ ਸਮਾਧਾਨ ਨਹੀਂ! ! ਕੇਵਲ ਅਕਾਲ ਤਖ਼ਤ ਦੀ ਹੋਂਦ
ਅਤੇ ਉਸ ਬਾਰੇ ਲਗਭਗ ਸਾਰੇ ਸਿੱਖਾਂ ਸਹਿਮਤੀ ਦਾ ਹੀ ਵਿਰੋਧ?
ਧਿਆਨ ਵਿੱਚ ਰੱਖਣ ਵਾਲੀ ਗਲ ਇਹ ਹੈ ਕਿ ਕਿਸੇ ਚੰਗੀ ਵਿਵਸਥਾ ਵਿੱਚ ਮਾੜੇ
ਬੰਦੇ ਆ ਜਾਣ ਤਾਂ ਦੋਸ਼ ਪ੍ਰਬੰਧ ਦਾ ਨਹੀਂ ਬਲਕਿ ਬੰਦਿਆਂ ਦਾ ਹੁੰਦਾ ਹੈ। ਪ੍ਰਬੰਧ ਬਦਲ ਕੇ ਜੇ ਫ਼ਿਰ
ਮਾੜੇ ਬੰਦੇ ਆ ਜਾਣ ਤਾਂ ਕੋਈ ਵੀ ਪ੍ਰਬੰਧ ਕੀ ਕਰੇਗਾ? ਦਸ਼ਮੇਸ਼ ਜੀ ਆਪ ਤਾਂ ਹੈ ਨਹੀਂ ਕਿ ਅਕਾਲ ਤਖ਼ਤ
ਦੇ ਸਿਧਾਂਤਕ ਪ੍ਰਬੰਧ ਨੂੰ ਬਦਲ ਕੇ ਸਿੱਖਾਂ ਨੂੰ ਕੋਈ ਹੋਰ ਪੰਥਕ ਪ੍ਰਬੰਧ ਦੇ ਦੇਂਣ।
ਜੇਕਰ ਅਕਾਲ ਤਖ਼ਤ ਦੀ ਵਿਵਸਥਾ ਦਾ ਵਿਰੌਧ ਇਸ ਤਰਕ ਤੇ ਕੀਤਾ ਜਾਏ ਕਿ ਐਸੀ
ਵਿਵਸਥਾ ਗੁਰੂਆਂ ਦੇ ਸਮੇਂ ਨਹੀਂ ਸੀ ਤਾਂ ਇਹ ਹਾਸੋ ਹੀਣਾ ਤਰਕ ਹੈ ਕਿਉਂਕਿ ਜਦੋਂ ਗੁਰੂ ਆਪ ਮੋਜੂਦ
ਸਨ ਤਾਂ ਪੰਥਕ ਫੈਸਲੇ ਉਹ ਆਪ ਕਰਦੇ ਸੀ ਸਿੱਖ ਨਹੀਂ। ਤੇ ਫ਼ਿਰ ਜੇ ਕਰ ਇਸੇ ਤਰਕ ਦੇ ਅਧਾਰ ਤੇ ਅਕਾਲ
ਤਖ਼ਤ ਦੀ ਵਿਵਸਥਾ ਨੂੰ ਭੰਗ ਕਰ ਨਵੀਂ ਵਿਵਸਥਾ ਖੜੀ ਕੀਤੀ ਜਾਏ ਤਾਂ ਉਸ ਨਵੀਂ ਵਿਵਸਥਾ ਦੀ ਇਤਹਾਸਕ
ਹੋਂਦ ਕੀ ਹੋਵੇਗੀ? ਨਿਰਸੰਦੇਹ ਕੋਈ ਵੀ ਨਹੀਂ!
ਇਹ ਇੱਕ ਸੁਭਾਵਕ ਜਿਹੀ ਗਲ ਸੀ ਕਿ ਗੁਰੂਆਂ ਦੇ ਬਾਦ ਸਿੱਖਾਂ ਨੇ ਪੰਥਕ ਕਾਰ
ਚਲਾਉਂਣ ਲਈ ਆਪ ਗੁਰਮਤਿ ਅਨੁਸਾਰ ਫ਼ੈਸਲੇ ਲੇਂਣੇ ਸਨ ਜਿਸ ਲਈ ਗੁਰਮਤਿ ਅਨੁਸਾਰ ਗੁਰੂ ਦੇ ਉਸਾਰੇ
ਅਕਾਲ ਤਖ਼ਤ ਦੇ ਸਿਧਾਂਤ/ਪ੍ਰਤੀਕ ਦੀ ਪੰਥਕ ਵਰਤੋਂ ਸ਼ੂਰੂ ਹੋਈ। ਕਈਆਂ ਨੇ ਇਸ ਦੀ ਦੁਰਵਰਤੋਂ ਵੀ
ਕੀਤੀ। ਜਿਵੇਂ ਕਿ ਕਈਂ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਆੜ ਵਿੱਚ ਵੀ ਮਨਮਤਿ ਕਰਦੇ ਹਨ। ਇਸ ਸੂਰਤ
ਵਿੱਚ ਕੋਂਣ ਕਿਸ ਤੋਂ ਖਹਿੜਾ ਛੁੜਵਾਏਗਾ?
ਫ਼ਿਰ ਉਨ੍ਹਾਂ ਨਾਸਤਕ ਵੀਰਾਂ ਦਾ ਕੀ ਕਸੂਰ ਜੇ ਉਹ ਧਰਮ ਨੂੰ ਦੋਸ਼ੀ ਮੰਨਦੇ
ਉਸਦੇ ਸਫ਼ਾਏ ਦਾ ਤਰਕ ਦਿੰਦੇ ਹਨ?
ਇਹ ਗਲ ਸਮਝਣ ਵਾਲੀ ਹੈ ਕਿ ਸਿੱਖਾਂ ਨੇ ਇਸ ਸਿਧਾਂਤਕ ਪ੍ਰਬੰਧ ਵਿੱਚ ਗੁਰਮਤਿ
ਦਾ ਹੀ ਸਹਾਰਾ ਲੇ ਚਲਣਾ ਹੈ ਨਾ ਕਿ ਇਸ ਨੂੰ ਖ਼ਤਮ ਕਰਨ ਲਈ।
ਹਰਦੇਵ ਸਿੰਘ, ਜੰਮੂ
22. 01. 2012
(22/01/12)
ਪ੍ਰੋਫੈਸਰ ਕਵਲਦੀਪ ਸਿੰਘ ਕੰਵਲ
ਆੜਾ ਆਗੂ
- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ
ਆੜਾ ਆਗੂ ਬਣਿ ਕੌਮ ਦਾ, ਕੌਮਿ ਵੇਚਿ ਜੋ ਖਾਹਿ ||੧||
ਲੁੱਟੇ ਸੁੱਟੇ ਲੰਮੇ ਪਾ ਕੁੱਟੇ, ਲਾਸ਼ਾਂ ਆਸਣਿ ਡਾਹਿ ||੨||
ਲਾਸ਼ਾਂ ਮਹਿਲ ਉਸਾਰਦਾ, ਜੜ੍ਹਾਂ ਤੇਲ ਜੋ ਪਾਇ ||੩||
ਹੱਕ ਮੰਗੇ ਡੰਡੇ ਮਾਰਦਾ, ਲਾਰਾ ਦੇਗ ਛਕਾਇ ||੪||
ਧੀ ਪੁੱਤ ਸਾਕ ਸੰਬੰਧੀਆਂ, ਕੁਰਸੀ ਚੁਣਿ ਬਹਾਇ ||੫||
ਰੰਗਿ ਕੰਵਲ ਗਿਰਗਿਟਾਂ, ਆਗੂ ਸੇਈ ਕਹਾਇ ||੬||
(21/01/12)
ਜਗਤਾਰ ਸਿੰਘ ਜਾਚਕ
ਪ੍ਰਮਾਣ ਪੁਰਖ ਪ੍ਰਿੰਸੀਪਲ ਕੰਵਰ ਮਹਿੰਦਰਪ੍ਰਤਾਪ ਸਿੰਘ
ਅਧਿਆਤਮਿਕ ਮੰਡਲ ਦਾ ਇੱਕ
ਸਰਬਪ੍ਰਵਾਣਿਤ ਸੱਚ ਹੈ ਕਿ ਅਦ੍ਰਿਸ਼ਟ ਰੱਬ ਦਾ ਪ੍ਰਤੱਖ ਪ੍ਰਮਾਣ ਰੱਬ ਦਾ ਭਗਤ ਹੁੰਦਾ ਹੈ ਅਤੇ ਗੁਰੂ
ਦਾ ਪ੍ਰਤੱਖ ਪ੍ਰਮਾਣ ਗੁਰੂ ਦਾ ਸਿੱਖ ਹੁੰਦਾ ਹੈ। ਭਗਤ ਉਹ ਹੈ ਜਿਸ ਨੂੰ ਮਿਲ ਕੇ ਰੱਬ ਚੇਤੇ ਆਵੇ
ਅਤੇ ਸਿੱਖ ਉਹ ਹੈ, ਜਿਸ ਨੂੰ ਮਿਲਿਆਂ ਮੂੰਹੋਂ ਬੇਮੁਹਾਰਾ ਵਾਹ-ਗੁਰੂ ਵਾਹ-ਗੁਰੂ ਨਿਕਲੇ। ਪਰ, ਐਸੀ
ਵਿਸਮਾਦ-ਜਨਕ ਘਟਨਾ ਉਦੋਂ ਹੀ ਘਟਦੀ ਹੈ, ਜਦੋਂ ਭਗਤ ਦੀ ਜ਼ਿੰਦਗੀ ਵਿੱਚੋਂ ਰੱਬੀ-ਗੁਣਾਂ ਦੇ
ਪ੍ਰਕਾਸ਼ਮਈ ਝਲਕਾਰੇ ਵੱਜਣ ਅਤੇ ਗੁਰਸਿੱਖ ਦੀ ਜ਼ਿੰਦਗੀ ਗੁਰਮਤਿ ਅਨੁਸਾਰੀ ਹੋਵੇ।
ਇਹੀ ਕਾਰਣ ਹੈ ਕਿ ਗੁਰੂ ਨਾਨਕ-ਦ੍ਰਿਸ਼ਟੀ ਪ੍ਰਵਾਣ ਚੜ੍ਹੇ ਭੱਟ-ਜਨਾਂ ਵਿਚੋਂ ਭਾਈ ਮਥੁਰਾ ਜੀ ਨੂੰ,
ਜਦੋਂ ਕਿਸੇ ਬ੍ਰਿਹੁਂਕੁਠੇ ਜਗਿਆਸੂ ਨੇ ਪੁੱਛਿਆ: ਕੀ ਜੋਤਿ ਸਰੂਪ ਨਿਰੰਕਾਰ ਨੂੰ ਅੱਖਾਂ ਨਾਲ ਵੇਖਿਆ
ਜਾ ਸਕਦਾ ਹੈ? ਤਦੋਂ ਉਨ੍ਹਾਂ ਬੜੇ ਨਿਸ਼ਚੇ ਨਾਲ ਉੱਤਰ ਦਿੱਤਾ ਸੀ “ਹਾਂ! ਵੇਖਿਆ ਜਾ ਸਕਦਾ ਹੈ ਗੁਰੂ
ਨਾਨਕ ਸਾਹਿਬ ਜੀ ਦੀ ਪੰਜਵੀਂ ਮੂਰਤਿ ਗੁਰੂ ਅਰਜੁਨ ਸਾਹਿਬ ਜੀ ਦੇ ਰੂਪ ਵਿੱਚ। ਉਹ ਪ੍ਰਤੱਖ ਪ੍ਰਮਾਣ
ਹਨ ਹਰੀ ਨਿਰੰਕਾਰ ਦਾ”। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਭੱਟ ਭਾਈ ਮਥੁਰਾ ਜੀ ਦੇ ਪ੍ਰਤੀਤ ਭਰੇ
ਐਸੇ ਕਾਵਿ ਰੂਪ ਅੰਮ੍ਰਿਤ ਬਚਨ ਇਸ ਪ੍ਰਕਾਰ ਹਨ:
ਮੂਰਤਿ ਪੰਚ, ਪ੍ਰਮਾਣ ਪੁਰਖੁ; ਗੁਰੁ ਅਰਜੁਨੁ, ਪਿਖਹੁ ਨਯਣ॥ {ਅੰਗ
੧੪੦੮}
ਇਤਿਹਾਸ ਕਹਿੰਦਾ ਹੈ ਕਿ ਜਦੋਂ ਇੱਕ ਅਨਿੰਨ ਸੇਵਕ ਸਿੱਖ ਭਾਈ ਗੁਰਮੁਖ ਨੇ ਗੁਰੂ ਹਰਿਗੋਬਿੰਦ
ਸਾਹਿਬ ਜੀ ਨੂੰ ਅਦਬ ਸਹਿਤ ਬੇਨਤੀ ਕੀਤੀ ਕਿ ਮਹਾਰਾਜ! ਧੁਰ ਕੀ ਬਾਣੀ ਵਿੱਚ ਦੱਸਿਆ ਗਿਆ ਕਿ ਸਾਡੀ
ਜਿੰਦ ਜਿਸ ਪ੍ਰਭੂ ਦੀ ਦਿੱਤੀ ਹੋਈ ਚੀਜ਼ ਹੈ ਉਹੀ ਵਾਪਸ ਲੈ ਜਾਂਦਾ ਹੈ, ਇਸ ਬਾਰੇ ਕਿਸੇ ਨਾਲ ਕੋਈ
ਗਿਲਾ ਨਹੀਂ ਕੀਤਾ ਜਾ ਸਕਦਾ। ਗੁਰੂ ਦੇ ਦੱਸੇ ਰਾਹ ਉਤੇ ਤੁਰਨ ਵਾਲਾ ਮਨੁੱਖ ਪ੍ਰਭੂ ਦੀ ਰਜ਼ਾ ਨੂੰ
ਮੰਨਦਾ ਹੈ, ਤੇ ਕਿਸੇ ਪਿਆਰੇ ਦੇ ਮਰਨ ਤੇ ਵੀ ਅਡੋਲ ਰਹਿ ਕੇ ਨਾਮ-ਅੰਮ੍ਰਿਤ ਪੀਂਦਾ ਹੈ:
ਜਿਸ ਕੀ ਵਸਤੁ, ਸੋਈ ਲੈ ਜਾਇਗਾ; ਰੋਸੁ ਕਿਸੈ ਸਿਉ ਕੀਜੈ॥
ਗੁਰਮੁਖਿ ਹੋਵੈ, ਸੁ ਭਾਣਾ ਮੰਨੇ; ਸਹਜੇ ਹਰਿ ਰਸੁ ਪੀਜੈ॥ {ਗੁਰੂ ਗ੍ਰੰਥ
ਸਾਹਿਬ - ਅੰਗ ੧੨੪੬}
ਕੀ ਆਪ ਕ੍ਰਿਪਾ ਕਰਕੇ ਕਿਸੇ ਨਾਮ ਰਸੀਏ ਅਜਿਹੇ ਗੁਰਮੁਖਿ ਗੁਰਸਿੱਖ ਦੇ ਦਰਸ਼ਨ ਕਰਵਾ ਸਕਦੇ
ਹੋ, ਜਿਹੜਾ ਰੱਬੀ ਰਜ਼ਾ ਵਿੱਚ ਰਾਜ਼ੀ ਰਹਿੰਦਾ ਚੜ੍ਹਦੀ ਕਲਾ ਵਿੱਚ ਹੁਲਾਸ ਸਹਿਤ ਜੀਵਨ ਜੀਊ ਰਿਹਾ
ਹੋਵੇ? ਭਾਵ, ਗੁਰਸ਼ਬਦ ਵਿੱਚ ਪ੍ਰਗਟਾਈ ਗੁਰਮੁਖੀ ਜ਼ਿੰਦਗੀ ਦੇ ਸੱਚ ਦਾ ਪ੍ਰਤੱਖ ਪ੍ਰਮਾਣ ਹੋਵੇ।
ਲਿਖਿਆ ਹੈ ਕਿ ਤਦੋਂ ਸਤਿਗੁਰਾਂ ਨੇ ਭਾਈ ਗੁਰਮੁਖ ਨੂੰ ਮਿਸਾਲ ਵਜੋਂ ਗੁਜਰਾਤ (ਪੰਜਾਬ, ਹੁਣ
ਪਾਕਿਸਤਾਨ) ਵਾਸੀ ਭਾਈ ਭੇਖਾਰੀ ਜੀ ਦੇ ਦਰਸ਼ਨ ਕਰਨ ਲਈ ਆਖਿਆ। ਜਿਸ ਦਾ ਪਰਉਪਕਾਰੀ ਇਕਲੌਤਾ ਬੇਟਾ
ਡਾਕੂਆਂ ਨਾਲ ਹੋਏ ਟਾਕਰੇ ਵਿੱਚ ਮਾਰਿਆ ਗਿਆ, ਪਰ ਉਹ ਗੁਰਸਿੱਖ ਚੜ੍ਹਦੀ ਕਲਾ ਵਿੱਚ ਅਡੋਲ ਰਿਹਾ।
ਭਾਈ ਗੁਰਮੁਖ ਸਮੇਤ ਹਰੇਕ ਗੁਰਸਿੱਖ ਨੇ ਉਹਦੇ ਮੁੱਖੋਂ ਇਹੀ ਗੁਰਵਾਕ ਸੁਣੇ:
ਜਿਸ ਕੀ ਬਸਤੁ ਤਿਸੁ ਆਗੈ ਰਾਖੈ॥ ਪ੍ਰਭ ਕੀ ਆਗਿਆ ਮਾਨੈ ਮਾਥੈ॥
ਉਸ ਤੇ ਚਉਗੁਨ ਕਰੈ ਨਿਹਾਲੁ॥ ਨਾਨਕ ਸਾਹਿਬੁ ਸਦਾ ਦਇਆਲੁ॥ {ਗੁਰੂ ਗ੍ਰੰਥ
ਸਾਹਿਬ - ਅੰਗ ੨੬੮}
ਭਾਈ ਗੁਰਦਾਸ ਜੀ ਨੇ ਛੇਵੇਂ ਪਾਤਸ਼ਾਹ ਵੇਲੇ ਦੇ ਚੋਣਵੇਂ ਗੁਰਸਿੱਖਾਂ ਦਾ ਵਰਨਣ ਕਰਦਿਆਂ
ਲਿਖਿਆ ਹੈ:
ਗੁਜਰਾਤੇ ਵਿਚਿ ਜਾਣੀਐ, ਭੇਖਾਰੀ ਭਾਬੜਾ ਸੁਲਾਸ (ਹੁਲਾਸ ਸਹਿਤ)। {ਵਾਰ
੧੧ ਪਉੜੀ ੩੦}
ਸਿੱਖ ਮਿਸ਼ਨਰੀ ਲਹਿਰ ਦੇ ਮੋਢੀ ਸ੍ਰ: ਕੰਵਰ ਮਹਿੰਦਰਪ੍ਰਤਾਪ ਸਿੰਘ ਜੀ ਨੂੰ ਦਾਸ ਪਹਿਲੀ ਵਾਰ
ਸੰਨ ੧੯੮੭ ਵਿੱਚ ਪੰਥ ਦੇ ਅਣਥੱਕ ਸੇਵਕ ਗਿਆਨੀ ਜਗਮੋਹਣ ਸਿੰਘ ਜੀ ਦੇ ਘਰ ਲੁਧਿਆਣਾ ਵਿਖੇ ਮਿਲਿਆ।
ਗਿਆਨੀ ਜੀ ਨੇ ਕੰਵਰ ਸਾਹਿਬ ਜੀ ਦੀਆਂ ਪੰਥਕ ਸੇਵਾਵਾਂ ਅਤੇ ਉਨ੍ਹਾਂ ਅੰਦਰਲੇ ਗੁਰਮਤਿ ਪ੍ਰਚਾਰ ਦੇ
ਉਤਸ਼ਾਹ ਬਾਰੇ ਜਾਣਕਾਰੀ ਤਾਂ ਭਾਵੇਂ ਮੈਨੂੰ ਪਹਿਲਾਂ ਹੀ ਦਿੱਤੀ ਹੋਈ ਸੀ। ਪਰ, ਇਸ ਪਹਿਲੀ ਮੁਲਾਕਾਤ
ਨੇ ਮੈਨੂੰ ਉਨ੍ਹਾਂ ਦਾ ਮੁਰੀਦ ਬਣਾ ਦਿੱਤਾ। ਕਿਉਂਕਿ, ਉਨ੍ਹਾਂ ਅੰਦਰਲੇ ਪੰਥਕ ਦਰਦ, ਪ੍ਰਬੰਧਕੀ
ਤਜ਼ਰਬੇ, ਵਿਉਂਤਬੰਦੀ ਅਤੇ ਗੁਰਮਤਿ ਸਿਧਾਂਤਾਂ ਦੀ ਸੂਝ ਤੇ ਸਪਸ਼ਟਤਾ ਤੋਂ ਮੈਂ ਬਹੁਤ ਪ੍ਰਭਾਵਤ ਹੋਇਆ
ਸੀ। ਪੰਜਾਬ ਦੇ ਪਿੰਡਾਂ ਵਿੱਚਲੇ ਗੁਰਮਤਿ ਪ੍ਰਚਾਰ ਕੇਂਦਰ, ਉਨ੍ਹਾਂ ਦੀ ਸੋਚ ਤੇ ਵਿਉਂਤਬੰਦੀ ਦਾ ਹੀ
ਸਾਕਾਰ ਰੂਪ ਹਨ। ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਿਧਆਣਾ ਦੇ ਮੋਢੀ ਪ੍ਰਿੰਸੀਪਲ ਗਿਆਨੀ ਜਗਜੀਤ ਸਿੰਘ
ਜੀ ਸਿਦਕੀ ਹੁਰਾਂ ਦੇ ਅਕਾਲ ਚਲਾਣੇ ਉਪਰੰਤ ਸਰਕਾਰੀ ਨੌਕਰੀ ਤੋਂ ਰਟਾਇਰਮੈਂਟ ਲੈ ਕੇ ਸੰਨ ੨੦੦੦
ਵਿੱਚ ਕੰਵਰ ਸਾਹਿਬ ਨੇ ਜਦੋਂ ਪ੍ਰਿਸੀਪਲ ਦੀ ਨਿਸ਼ਕਾਮ ਸੇਵਾ ਸੰਭਾਲੀ, ਉਦੋਂ ਤੋਂ ਹੁਣ ਤੱਕ ਨਿਜੀ,
ਧਾਰਮਿਕ ਤੇ ਪੰਥਕ ਖੇਤਰ ਦੀ ਹਰੇਕ ਸਮਸਿਆ ਦੇ ਹੱਲ ਲਈ ਉਨ੍ਹਾਂ ਦੀ ਨੇਕ ਸਲਾਹ ਲੈਂਦਾ ਰਿਹਾ।
ਸੰਨ ੨੦੦੮ ਵਿੱਚ ਉਨ੍ਹਾਂ ਦਾ ਇਕਲੌਤਾ ਤੇ ਹੋਣਹਾਰ ਕਮਾਊ ਗੁਰਸਿੱਖ ਬੇਟਾ ਗੱਡੀ ਦੇ ਐਕਸੀਡੈਂਟ ਦਾ
ਸ਼ਿਕਾਰ ਹੋ ਕੇ ਪ੍ਰਵਾਰ ਨੂੰ ਸਦੀਵੀ ਵਿਛੋੜਾ ਦੇ ਗਿਆ। ਕਿਸੇ ਵੀ ਮਾਂ ਬਾਪ ਲਈ ਅਜਿਹਾ ਸਦਮਾ ਅਸਿਹ
ਹੁੰਦਾ ਹੈ। ਪਰ, ਕੁੱਝ ਸਮੇਂ ਪਿਛੋਂ ਜਦੋਂ ਮੈਂ ਨਿਊਯਾਰਕ ਤੋਂ ਆ ਕੇ ਉਨ੍ਹਾਂ ਨੂੰ ਮਿਲਿਆ, ਤਦੋਂ
ਉਹ ਕਾਲਜ ਜਾਣ ਲਈ ਤਿਆਰ ਹੋ ਰਹੇ ਸਨ। ਮੈਂ ਦੇਖਿਆ ਕਿ ਉਨ੍ਹਾਂ ਦੇ ਜੀਵਨ ਵਰਤਾਰੇ ਵਿੱਚ ਕੋਈ ਫਰਕ
ਨਹੀਂ ਸੀ। ਉਹ ਬੜੀ ਸਹਿਜਮਈ ਅਡੋਲਤਾ ਤੇ ਚੜ੍ਹਦੀ ਕਲਾ ਵਿੱਚ ਸਨ। ਭਾਂਵੇਂ ਕਿ ਉਹ ਆਪ ਵੀ ਕੈਂਸਰ
ਵਰਗੀ ਨਾਮੁਰਾਦ ਬੀਮਾਰੀ ਤੋਂ ਪੀੜਤ ਸਨ ਤੇ ਜੀਵਨ ਨਿਰਬਾਹ ਲਈ ਬੇਟੇ ਵਾਲਾ ਕਾਰੋਬਾਰ ਵੀ ਠੱਪ ਹੋ
ਚੁੱਕਾ ਸੀ। ਸਰੀਰ ਵੀ ਬਿਮਾਰੀ ਕਾਰਨ ਕਮਜ਼ੋਰ ਹੋ ਚੁੱਕਾ ਸੀ। ਪਰ, ਫਿਰ ਵੀ ਉਨ੍ਹਾਂ ਦੀ ਜ਼ਬਾਨ `ਤੇ
ਕੋਈ ਗਿਲਾ ਸ਼ਿਕਵਾ ਨਹੀਂ, ਸਗੋਂ ਵਿਗਾਸ ਸੀ। ਮਹਿਮਾਨ ਨਿਵਾਜੀ ਦਾ ਚਾ ਵੀ ਓਵੇਂ ਹੀ ਬਰਕਰਾਰ ਸੀ। ਜੇ
ਮੈਂ ਬੇਟੇ ਦੇ ਵਿਛੋੜੇ ਪ੍ਰਤੀ ਦੁਖ ਪ੍ਰਗਟ ਕੀਤਾ ਤਾਂ ਕਹਿਣ ਲੱਗੇ ਛਡ ਯਾਰ! ਕੋਈ ਗੁਰੂ ਦੀ, ਪੰਥ
ਦੀ ਗੱਲ ਕਰ। ਰੱਬ ਦੀ ਰਜ਼ਾ ਇੰਝ ਸੀ, ਸ਼ੁਕਰ ਹੈ ਉਸ ਦਾ। ਇੱਕ ਗੁਰਮੁਖ ਗੁਰਸਿੱਖ ਦੇ ਰੂਪ ਵਿੱਚ ਭਾਈ
ਭੇਖਾਰੀ ਜੀ ਵਾਂਗ ਮੈਨੂੰ ਉਹ ਗੁਰਬਾਣੀ ਦੇ ਸੱਚ ਦਾ ਪ੍ਰਤੱਖ ਪ੍ਰਮਾਣ ਦਿਸ ਰਹੇ ਸਨ।
ਇਸ ਘਟਨਾ ਪਿਛੋਂ, ਜਦੋਂ ਵੀ ਮੈਨੂੰ ਕਿਸੇ ਸੱਜਣ ਨੇ ਇਹ ਸੁਆਲ ਕੀਤਾ ਕਿ ਇਸ ਪਦਾਰਥਵਾਦੀ ਤੇ ਸੁਆਰਥੀ
ਯੁਗ ਵਿੱਚ ਕੋਈ ਐਸਾ ਅਦਰਸ਼ਕ ਗੁਰਮੁਖਿ ਗੁਰਸਿੱਖ ਹੈ, ਜੋ ਗੁਰੂ ਨਾਲ ਅਭੇਦ ਹੋ ਕੇ ਵਰਤ ਰਿਹਾ ਹੋਵੇ,
ਜਿਹੜਾ ਸਾਡੇ ਲਈ ਗੁਰਸਿੱਖੀ ਦਾ ਰੋਲ ਮਾਡਲ ਬਣ ਸਕਦਾ ਹੋਵੇ। ਤਾਂ ਮੈਂ ਮਿਸਾਲ ਵਜੋਂ ਸਭ ਤੋਂ
ਪਹਿਲਾਂ ਕੰਵਰ ਸਾਹਿਬ ਦਾ ਨਾਮ ਪੇਸ਼ ਕਰਦਾ ਤੇ ਉਨ੍ਹਾਂ ਨੂੰ ਮਿਲਣ ਲਈ ਆਖਦਾ। ਪ੍ਰੰਤੂ ੩ ਜਨਵਰੀ
੨੦੧੨ ਨੂੰ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਵਿਖੇ ‘ਸ੍ਰੀ ਗੁਰੂ ਗ੍ਰੰਥ ਸਾਹਿਬ ਇੰਨਸੀਚਿਊਟ ਆਫ਼ ਮੈਲਬਰਨ
(ਅਸਟ੍ਰੇਲੀਆ) ਵਲੋਂ ਬੁਲਾਈ ਗੁਰਸਿੱਖ ਵਿਦਵਾਨਾਂ ਦੀ ਇਕਤ੍ਰਤਾ ਵੇਲੇ, ਉਨ੍ਹਾਂ ਦੇ ਚੜ੍ਹਦੀ ਕਲਾ
ਵਾਲੇ ਵਰਤਾਰੇ ਨੇ ਤਾਂ ਸਾਰੇ ਵਿਦਵਾਨਾਂ ਨੂੰ ਦੰਗ ਕਰ ਦਿੱਤਾ। ਮੇਰਾ ਵਿਸ਼ਵਾਸ਼ ਹੋਰ ਪੱਕਾ ਹੋਇਆ ਕਿ
ਉਹ ਸਚਮੁੱਚ ਇਸ ਯੁੱਗ ਦੇ ਪ੍ਰਮਾਣ ਪੁਰਖ ਹਨ। ਭਾਵ, ਗੁਰਸਿੱਖੀ ਦਾ ਪਰਤੱਖ ਰੋਲ ਮਾਡਲ ਹਨ। ਕਿਉਂਕਿ,
ਉਨ੍ਹਾਂ ਦੀ ਸਰੀਰਕ ਅਵਸਥਾ ਦੇਖਦਿਆਂ ਅਸੀਂ ਤਾਂ ਭਾਵੇਂ ਸਾਰੇ ਫਿਕਰਮੰਦ ਸਾਂ। ਪਰ, ਜਦੋਂ ਦੋ ਘੰਟੇ
ਦੀ ਵਿਚਾਰ ਚਰਚਾ ਪਿਛੋਂ ਉਨ੍ਹਾਂ ਨੂੰ ਪੁੱਛਿਆ ਕਿ ਪ੍ਰਿੰਸੀਪਲ ਸਾਹਿਬ ਕੀ ਹਾਲ ਹੈ, ਥੱਕ ਤਾਂ ਨਹੀਂ
ਗਏ? ਕੁੱਝ ਅਰਾਮ ਕਰ ਲਓ। ਤਾਂ ਉਨ੍ਹਾਂ ਨੇ ਹੱਸਦਿਆਂ ਹੋਇਆਂ ਆਪਣੀਆਂ ਬਾਹਵਾਂ ਉਪਰ ਚੁੱਕੀਆਂ ਤੇ
ਉੱਚੀ ਉੱਚੀ ਦੋ ਵਾਰ ਬੋਲੇ:
ਰੋਗ ਸੋਗ ਦੁਖ ਜਰਾ ਮਰਾ; ਹਰਿ ਜਨਹਿ ਨਹੀ ਨਿਕਟਾਨੀ॥ {ਗੁਰੂ ਗ੍ਰੰਥ
ਸਾਹਿਬ-ਅੰਗ ੭੧੧}
ਉਨ੍ਹਾਂ ਦੀ ਇਹ ਹਰਕਤ ਦੇਖ ਕੇ ਮੇਰੇ ਸਾਹਮਣੇ ਗੁਰੂ ਨਾਨਕ ਜੀ ਦੇ ਹੇਠ ਲਿਖੇ ਅੰਮ੍ਰਿਤ
ਬਚਨਾਂ ਦੀ ਸਚਾਈ ਪ੍ਰਤੱਖ ਹੋ ਰਹੀ ਸੀ:
ਵਿਚਿ ਦੁਨੀਆ ਸੇਵ ਕਮਾਈਐ॥ ਤਾ ਦਰਗਹ ਬੈਸਣੁ ਪਾਈਐ॥
ਕਹੁ ਨਾਨਕ, ਬਾਹ ਲੁਡਾਈਐ॥ {ਗੁਰੂ ਗ੍ਰੰਥ ਸਾਹਿਬ - ਅੰਗ ੨੬}
੧੯ ਜਨਵਰੀ ੨੦੧੨ ਦੀ ਸਵੇਰ ਨੂੰ ਜਦੋਂ ਕੰਵਰ ਸਾਹਿਬ ਦੇ ਅਕਾਲ ਚਲਾਣੇ ਦੀ ਦੁਖਦਾਈ ਖ਼ਬਰ ਮੈਂ
ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਭਾਈ ਤਰਸੇਮ ਸਿੰਘ ਚੇਅਰਮੈਨ ਧਰਮ
ਪ੍ਰਚਾਰ ਕਮੇਟੀ ਦਿੱਲੀ, ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ ਦਿੱਲੀ, ਭਾਈ ਦਲਜੀਤ ਸਿੰਘ ਨਿਓਡਾ, ਭਾਈ
ਗੁਰਦੇਵ ਸਿੰਘ ਬਟਾਲਵੀ ਅਤੇ ਕਈ ਹੋਰ ਸੂਝਵਾਨ ਤੇ ਪੰਥ-ਦਰਦੀ ਸੱਜਣਾਂ ਨਾਲ ਸਾਂਝੀ ਕੀਤੀ ਤਾਂ
ਸਾਰਿਆਂ ਦਾ ਹੌਕੇ ਭਰਿਆ ਇਹੀ ਪ੍ਰਤੀਕਰਮ ਸੀ “ਇੱਕ ਯੁੱਗ ਖ਼ਤਮ ਹੋ ਗਿਆ”। ਉਨਾਂ ਦੀ ਦੁਖ ਸੁਖ ਰਹਿਤ,
ਮਾਇਆ ਮੋਹ ਤੋਂ ਨਿਰਲੇਪ, ਨਮਰਤਾ ਭਰਪੂਰ ਤੇ ਖ਼ਾਲਸਾ ਪੰਥ ਦੀ ਬਿਹਤਰੀ ਨੂੰ ਸਮਰਪਤ ਉਦਮੀ ਤੇ ਉਤਸ਼ਾਹੀ
ਜ਼ਿੰਦਗੀ, ਗੁਰਬਾਣੀ ਦੇ ਪਰਤਾਪ ਅਤੇ ਨਾਮ ਸਿਮਰਨ ਦੀਆਂ ਬਰਕਤਾਂ ਦਾ ਪ੍ਰਤੱਖ ਪਰਮਾਣ ਸੀ।
ਕਿਉਂਕਿ, ਉਨ੍ਹਾਂ ਸਿੱਧ ਕਰ ਵਿਖਾਇਆ ਕਿ ਉਹ ਉਸ ਅਕਾਲਪੁਰਖੁ ਪ੍ਰਭੂ ਦੀ ਅੰਸ਼ ਹਨ, ਜਿਹੜਾ ਦੁਖ ਸੁਖ
ਰਹਿਤ ਤੇ ਸ਼ੀਸੇ ਵਿੱਚਲੇ ਪ੍ਰਤੀਬਿੰਬ ਵਾਂਗ ਸਾਰਿਆਂ ਵਿੱਚ ਵਿਆਪਕ ਵਰਤਦਾ ਹੋਇਆ ਵੀ ਮਾਇਆ ਤੋਂ
ਨਿਰਲੇਪ ਰਹਿਣ ਵਾਲਾ ਹੈ। ਗੁਰਵਾਕ ਹੈ: ਸੁਖੁ ਦੁਖੁ ਰਹਤ ਸਦਾ ਨਿਰਲੇਪੀ
ਜਾ ਕਉ ਕਹਤ ਗੁਸਾਈ॥
ਸੋ ਤੁਮ ਹੀ ਮਹਿ ਬਸੈ ਨਿਰੰਤਰਿ ਨਾਨਕ ਦਰਪਨਿ ਨਿਆਈ॥ {ਗੁਰੂ ਗ੍ਰੰਥ ਸਾਹਿਬ - ਅੰਗ ੬੩੨}
ਗੁਰੂ ਪੰਥ ਦਾ ਦਾਸ: ਜਗਤਾਰ ਸਿੰਘ ਜਾਚਕ, ਲੁਧਿਆਣਾ। ਮਿਤੀ
੨੧ ਜਨਵਰੀ ੨੦੧੨
(21/01/12)
ਹਰਦੇਵ ਸਿੰਘ ਜੰਮੂ
‘ਕੰਵਰ ਮੋਹਿੰਦਰ ਪ੍ਰਤਾਪ ਸਿੰਘ ਜੀ ਬਾਰੇ’
ਹਰਦੇਵ ਸਿੰਘ ਜੰਮੂ
ਇਕ ਦਿਨ ਸਬਬ ਬਣਿਆ ਕੁੱਝ ਸੱਜਣਾ ਵਿੱਚ ਬੈਠੀ ਇੱਕ ਸ਼ਖ਼ਸੀਅਤ ਨੂੰ ਮਿਲਣ ਦਾ। ਉਨ੍ਹਾਂ ਨਾਲ ਸਿੱਦੇ
ਤੌਰ ਤੇ ਬਾ-ਕਾਯਦਾ ਮੁਲਾਕਾਤ ਤਾਂ ਨਹੀ ਹੋਈ ਪਰ ਉਨ੍ਹਾਂ ਦੇ ਗੁਜ਼ਰ ਜਾਣ ਉਪਰੰਤ ਪਤਾ ਚਲਿਆ ਕਿ ਉਹ
ਸਨ ਕੰਵਰ ਮਹਿੰਦਰ ਪ੍ਰਤਾਪ ਸਿੰਘ ਜੀ! ਉਸ ਮੁਲਾਕਾਤ ਨੂੰ ਯਾਦ ਕਰਦੇ ਇੱਕ ਠਹਰੀ-ਟਿਕੀ, ਸੰਜੀਦਾ ਅਤੇ
ਦੂਰਅੰਦੇਸ਼ ਸ਼ਖ਼ਸੀਅਤ ਦਾ ਅਭਾਸ ਧਿਆਨ ਵਿੱਚ ਪ੍ਰਗਟ ਹੁੰਦਾ ਹੈ।
ਉਹ ਅਪਣੀ ਜੀਵਨ ਯਾਤਰਾ ਪੂਰੀ ਕਰ ਤੱਤਾਂ ਵਿੱਚ ਸਮਾ ਗਏ ਹਨ। ਗੁਰੂ ਉਨਾਂ ਦੇ ਨਾਲ ਵਾਬਸਤਾ ਸਾਰੇ
ਸੱਜਣਾ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ। ਆਸ ਹੈ ਕਿ ਉਨ੍ਹਾਂ ਦੇ ਨਾਲ ਜੂੜੇ ਸੱਜਣ ਗੁਰਮਤਿ ਪ੍ਰਤੀ
ਉਨ੍ਹਾਂ ਦੀਆਂ ਪੰਥਕ ਭਾਵਨਾਵਾਂ ਨੂੰ ਯਾਦ ਰੱਖਣ ਗੇ!
ਹਰਦੇਵ ਸਿੰਘ, ਜੰਮੂ
21. 01. 2012
(21/01/12)
ਤੱਤ ਗੁਰਮਤਿ ਪਰਿਵਾਰ
ਅਕਾਲ ਤਖਤ ਦੇ ਨਾਂ ਤੇ ਚਲ ਰਹੀ ਪੁਜਾਰੀਵਾਦੀ ਵਿਵਸਥਾ ਲਈ ਗੁਰਮਤਿ ਵਿੱਚ ਕੋਈ ਥਾਂ ਨਹੀਂ-ਇਕ ਪੜਚੋਲ
ਪ੍ਰੋ. ਧੂੰਦਾ ਜੀ ਵਲੋਂ ਟੀ ਵੀ ਇੰਟਰਵਿਉ ਵਿੱਚ ਪੁਜਾਰੀਆਂ ਸਾਹਮਣੇ ਪੇਸ਼
ਹੋਣ ਦੇ ਫੈਸਲੇ ਨਾਲ ਜਾਗਰੂਕ ਪੰਥ ਵਿੱਚ ਹੱਕ ਅਤੇ ਵਿਰੋਧ ਵਿੱਚ ਅਵਾਜ਼ਾਂ ਉੱਠਣ ਲਗ ਪਈਆਂ ਹਨ।
ਅਫਸੋਸ! ਇਹਨਾਂ ਅਵਾਜ਼ਾਂ ਪਿੱਛੇ ਗੁਰਮਤਿ ਦੀ ਸੋਚ ਘੱਟ, ਨਿੱਜੀ ਸੋਚ ਅਤੇ ਜ਼ਜ਼ਬਾਤ ਵੱਧ ਭਾਰੂ ਨੇ।
ਅਪਣੇ ਵਿਚਾਰ ਨਾਲ ਅਸਹਿਮਤੀ ਰੱਖਣ ਵਾਲਿਆਂ ਪ੍ਰਤੀ ਵਿਅੰਗ ਬਾਜ਼ੀ ਅਤੇ ਤਾਅਣਿਆਂ ਦੀ ਬੌਛਾੜ ਬਹੁਤ ਹੀ
ਅਫਸੋਸਜਨਕ ਅਤੇ ਸ਼ਰਮਨਾਕ ਹੈ। ਕਿਸੇ ਵਿਸ਼ੇ ਤੇ ਅਸਹਿਮਤ ਹੋਣਾ ਕੋਈ ਵੱਡਾ ਮਸਲਾ ਨਹੀਂ, ਪਰ ਸੁਚੇਤ
ਅਤੇ ਸੁਹਿਰਦ ਲੋਕਾਂ ਦਾ ਫਰਜ਼ ਬਣਦਾ ਹੈ ਕਿ ਅਪਣੇ ਵਿਚਾਰ ਪੇਸ਼ ਕਰਨ ਵੇਲੇ ਗੁਰਮਤਿ ਨੂੰ ਸਾਹਮਣੇ
ਰੱਖਦੇ ਹੋਏ ‘ਸਹਿਜ ਅਤੇ ਨਿਮਰਤਾ’ ਦਾ ਪੱਲਾ ਨਾ ਛੱਡਣ। ਇਹ ਗੱਲ ਤਾਂ ਹਰ ਇੱਕ ਨੂੰ ਪੱਲੇ ਬੰਨ੍ਹ ਕੇ
ਤੁਰਨਾ ਚਾਹੀਦਾ ਹੈ ਕਿ ਸੁਚੇਤ ਪੰਥ ਨਾਲ ਜੁੜਿਆ ਹਰ ਬੰਦਾ ਸੁਹਿਰਦ ਪੰਥਦਰਦੀ ਹੈ। ਜੇ ਇਹ ਸੱਚ ਹੈ
ਤਾਂ ਨਿੱਜੀ ਤਾਅਣਾਕਸ਼ੀ, ਦੂਸ਼ਨਬਾਜ਼ੀ ਅਤੇ ਤਲਖੀ ਵਿਚਾਰ ਵਿੱਚ ਕਿਉਂ ਆ ਰਹੀ ਹੈ? ਆਸ ਹੈ ਇਸ ਵਿਚਾਰ
ਨੂੰ ਪੜਣ ਤੋਂ ਬਾਅਦ ਹਰ ਸੁਚੇਤ ਅਤੇ ਸੁਹਿਰਦ ਸੱਜਣ ‘ਸਹਿਜ ਅਤੇ ਨਿਮਰਤਾ’ ਨੂੰ ਨਾ ਤਿਆਗਨ ਦਾ
ਸਵੈ-ਪ੍ਰਣ ਲਵੇਗਾ। ਇਹ ਮੁੱਢਲੀ ਗੱਲ ਹੀ ਸੁਚੇਤ ਪੰਥ ਦੀ ਏਕਤਾ ਅਤੇ ਤਾਕਤ ਦਾ ਵੱਡਾ ਆਧਾਰ ਬਣ ਸਕਦੀ
ਹੈ।
ਗੱਲ ਕਰਦੇ ਹਾਂ ਪ੍ਰੋ. ਧੂੰਦਾ ਨਾਲ ਸੰਬੰਧਿਤ ਪੰਥਕ ਮਸਲੇ ਦੀ। ਇੱਕ ਮਨੁੱਖ
ਦੇ ਤੌਰ ਤੇ ਪ੍ਰੋ. ਧੂੰਦਾ ਨੂੰ ਪੂਰੀ ਆਜ਼ਾਦੀ ਹੈ, ਅਪਣੀ ਮਰਜ਼ੀ ਨਾਲ ਫੈਸਲਾ ਲੈਣ ਦੀ। ਮਿਸਾਲ ਲਈ,
ਜੇ ਕੋਈ ਮਨੁੱਖ ਪੱਥਰ ਨੂੰ ਰੱਬ ਮੰਨ ਕੇ ਪੂਜਦਾ ਹੈ ਤਾਂ ਉਸ ਨੂੰ ਸਿਰਫ ਦਲੀਲ ਰਾਹੀਂ ਸਮਝਾਇਆ ਜਾ
ਸਕਦਾ ਹੈ ਕਿ ਐਸੀ ਸੋਚ ਸਹੀ ਨਹੀਂ ਹੈ, ਪਰ ਉਸ ਨੂੰ ਮਜਬੂਰ ਨਹੀਂ ਕੀਤਾ ਜਾ ਸਕਦਾ ਕਿ ਉਹ ‘ਪੱਥਰ
ਪੂਜਾ’ ਛੱਡ ਦੇਵੇ। ਨਾ ਹੀ ਮਜਬੂਰ ਕੀਤਾ ਜਾਣਾ ਚਾਹੀਦਾ ਹੈ। ਨੌਵੇਂ ਪਾਤਸ਼ਾਹ ਜੀ ਦੀ ਸ਼ਹੀਦੀ ਇਸੇ
ਮੁੱਢਲੇ ਮਨੁੱਖੀ ਅਧਿਕਾਰ ਪ੍ਰਤੀ ਸੀ। ਸੋ ਪ੍ਰੋ. ਧੂੰਦਾ ਨੂੰ ਕੋਈ ਵੀ ਫੈਸਲਾ ਲੈਣ ਦਾ ਪੂਰਾ ਹੱਕ
ਹੈ। ਹਾਂ, ਦਲੀਲ ਦੇ ਆਧਾਰ ਤੇ ਉਹਨਾਂ ਦੇ ਫੈਸਲੇ ਦੇ ਸਹੀ ਜਾਂ ਗਲਤ ਹੋਣ ਦਾ ਵਿਚਾਰ ਦੇਣ ਦਾ ਹੱਕ
ਸਾਰਿਆਂ ਨੂੰ ਹੈ। ਇਸ ਬਾਰੇ ਪਰਿਵਾਰ ਪਹਿਲਾਂ ਵੀ ਇੱਕ ਲੇਖ ਰਾਹੀਂ ਗੁਰਮਤਿ ਅਤੇ ਦਲੀਲ ਦੇ ਆਧਾਰ ਤੇ
ਵਿਚਾਰ ਦੇ ਚੁੱਕਿਆ ਹੈ, ਪਰ ਇਸ ਵਿਸ਼ੇ `ਤੇ ਕੁੱਝ ਹੋਰ ਲੇਖ ਸਾਹਮਣੇ ਆਉਣ ਤੋਂ ਬਾਅਦ ਅਸੀਂ ਵਿਚਾਰ
ਨੂੰ ਅੱਗੇ ਤੋਰਨ ਦਾ ਜਤਨ ਕਰ ਰਹੇ ਹਾਂ।
ਪਹਿਲਾਂ ਪੜਚੋਲ ਕਰਦੇ ਹਾਂ ਅਕਾਲ ਤਖਤ ਦੇ ਨਾਂ ਤੇ ਚੱਲ ਰਹੀ ਮੌਜੂਦਾ
ਵਿਵਸਥਾ ਦੀ। ਅੱਜ ਦੀ ਵਿਵਸਥਾ ਹੈ ਕਿਸੇ ਨੂੰ ਦੋਸ਼ੀ ਮੰਨ ਕੇ ਪੰਜ ਪੁਜਾਰੀਆਂ (ਅਖੌਤੀ ਜਥੇਦਾਰਾਂ)
ਵਲੋਂ ਅਕਾਲ ਤਖਤ ਦਾ ਨਾਂ ਵਰਤ ਕੇ ਅਪਣੀ ਕਚਿਹਰੀ ਵਿੱਚ ਸੱਦ ਲਿਆ ਜਾਂਦਾ ਹੈ। ਜੇ ਉਹ ਪੇਸ਼ ਹੋ ਕੇ
ਪੁਜਾਰੀਆਂ ਦੀ ਈਨ ਮੰਨ ਲਵੇ (ਕੋਈ ਸਮਝੌਤਾ ਕਰ ਲਵੇ ਜਾਂ ਕਿਸੇ ਹੋਰ ਤਰੀਕੇ ਖੁਸ਼ ਕਰ ਦੇਵੇ) ਤਾਂ ਉਸ
ਨੂੰ ਮਾਫ ਕਰ ਦਿਤਾ ਜਾਂਦਾ ਹੈ ਜਾਂ ਭਾਂਡੇ ਮਾਂਜਣ/ਕੁਝ ਪਾਠ ਕਰਨ ਆਦਿ ਦੀ ‘ਸਜ਼ਾ’ ਲਾਕੇ ਛੱਡ ਦਿਤਾ
ਜਾਂਦਾ ਹੈ। ਜੇ ਕੋਈ ਪੇਸ਼ ਹੋਣ ਤੋਂ ਜਾਂ ਪੁਜਾਰੀਆਂ ਦੀ ਹੋਂਦ ਤੋਂ ਇਨਕਾਰੀ ਹੋ ਜਾਵੇ ਤਾਂ ਉਸ ਨੂੰ
ਛੇਕਣ ਦਾ ‘ਹੁਕਮਨਾਮਾ’ (?) ਜਾਰੀ ਕਰ ਦਿਤਾ ਜਾਂਦਾ ਹੈ।
ਆਉ ਹੁਣ ਅਕਾਲ ਤਖਤ ਦੇ ਨਾਂ ਤੇ ਪ੍ਰਚਲਿਤ ਇਸ ‘ਛੇਕੂ ਵਿਵਸਥਾ’ ਦੀ ਪੜਚੋਲ
ਕਰਦੇ ਹਾਂ। ਕੀ ਗੁਰਮਤਿ ਛੇਕਣ ਦੇ ਫੈਸਲੇ ਨੂੰ ਸਹੀ ਮੰਨਦੀ ਹੈ? ਬਿਲਕੁਲ ਨਹੀਂ, ਗੁਰਮਤਿ ਤਾਂ “ਸਭੁ
ਕੋ ਮੀਤ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ॥” (ਪੰਨਾ 671) ਆਦਿ ਸੇਧਾਂ ਰਾਹੀਂ ਅਪਣੇ ਨਾਲ ਜੋੜਨ ਦੀ
ਗੱਲ ਕਰਦੀ ਹੈ, ਛੇਕਣ ਦੀ ਨਹੀਂ। ਗੁਰਮਤਿ ਬੁਰੇ ਦਾ ਸੁਧਾਰ ਕਰਨ ਦੀ ਸੇਧ ਦਿੰਦੀ ਹੈ, ਨਾ ਕਿ ਉਸ
ਨੂੰ ਦੁਰਕਾਰਨ ਦੀ ਜਾਂ ਛੇਕਣ ਦੀ। ਜੇ ਕੋਈ ਬੰਦਾ ਬੁਰਾਈ ਕਰਨ ਤੋਂ ਨਾ ਵੀ ਹਟੇ ਤਾਂ ਗੁਰਮਤਿ ਉਸਦਾ
ਬਾਈਕਾਟ ਕਰਨ ਦਾ ਆਦੇਸ਼ ਦੇਣ ਦੀ ਸੇਧ ਬਿਲਕੁਲ ਨਹੀਂ ਦਿੰਦੀ, ਹਾਂ ਇਤਨੀ ਸੇਧ ਦਿੰਦੀ ਹੈ ਕਿ ਕਿਸੇ
ਦੀ ਬੁਰਾਈ ਨੂੰ ਅਪਣਾਉ ਨਾ। ਕਿਸੇ ਨਾਲ ਰੋਟੀ ਬੇਟੀ ਦੀ ਸਾਂਝ ਜਾਂ ਉਸ ਦਾ ਸਮਾਜਿਕ ਬਾਈਕਾਟ ਕਰਨ ਦੀ
ਸੋਚ ਜਾਂ ਆਦੇਸ਼ ਹੋਰ ਭਾਂਵੇ ਕੁੱਝ ਵੀ ਹੋਵੇ, ਗੁਰਮਤਿ ਨਹੀਂ ਹੋ ਸਕਦੀ। ‘ਸੱਜਣ ਠੱਗ’ ਜੈਸਿਆਂ ਨਾਲ
ਵੀ ਰੋਟੀ ਬੇਟੀ ਦੀ ਸਾਂਝ ਖਤਮ ਕਰਨ ਜਾਂ ਮੂੰਹ ਨਾ ਲਾਉਣ ਦਾ ਆਦੇਸ਼ ਦੇਣ ਵਾਲੀ ਵਿਵਸਥਾ ਕਿਸੇ ਮੱਤ
ਦੀ ਹੋ ਸਕਦੀ ਹੈ, ਬਾਬਾ ਨਾਨਕ ਦੇ ਮੱਤ ਦੀ ਬਿਲਕੁਲ ਨਹੀਂ।
ਸੋ ਸਪਸ਼ਟ ਹੈ ਇੱਕ ਜਾਂ ਪੰਜਾਂ ਵਲੋਂ (ਭਾਂਵੇਂ ਉਹ ਕੁੱਝ ਵੀ ਕਹਿ ਕੇ ਬੁਲਾਏ
ਜਾਂਦੇ ਹੋਵਣ) ਕਿਸੇ ਨੂੰ ਛੇਕਣ ਦਾ ਫਤਵਾ ਜਾਰੀ ਕਰਨ ਦੀ ਵਿਵਸਥਾ ਗੁਰਮਤਿ ਅਨੁਸਾਰੀ ਨਹੀਂ ਹੈ।
ਗੁਰਮਤਿ ਤੋਂ ਬਾਅਦ ਸਿੱਖ ਸਮਾਜ ਵਿੱਚ ਸਭ ਤੋਂ ਵੱਧ ਪੰਥ ਪ੍ਰਵਾਨਿਤ ਪ੍ਰਚਾਰੀ ਜਾਂਦੀ ਹੈ ‘ਸਿੱਖ
ਰਹਿਤ ਮਰਿਯਾਦਾ’ (ਇਹ ਹਕੀਕਤ ਹੈ ਕਿ ਇਹ ਪੂਰੀ ਤਰਾਂ ਗੁਰਮਤਿ ਅਨੁਸਾਰੀ ਨਹੀਂ ਹੈ)। ਇਸ ਰਹਿਤ
ਮਰਿਯਾਦਾ ਵਿੱਚ ਵੀ ਇੱਕ ਜਾਂ ਪੰਜ ‘ਜਥੇਦਾਰਾਂ’ ਵਲੋਂ ਕਿਸੇ ਨੂੰ ਆਪਣੀ ਕਚਿਹਰੀ ਵਿੱਚ ਬੁਲਾਉਣ ਜਾਂ
ਪੰਥ ਤੋਂ ਛੇਕਣ ਦਾ ਆਦੇਸ਼ ਜਾਰੀ ਕਰਨ ਦੀ ਵਿਵਸਥਾ ਦਾ ਕੋਈ ਹਵਾਲਾ ਜਾਂ ਮਾਨਤਾ ਨਹੀਂ ਮਿਲਦੀ। ਇਸ
ਉਪਰੰਤ ਪੰਥਕ ਤੌਰ ਤੇ ‘ਗੁਰਦੁਆਰਾ ਐਕਟ’ ਦੀ ਮਾਨਤਾ ਹੈ ਜਿਸ ਅਨੁਸਾਰ ਪੰਥ ਵਿਚਲੇ ਬਹੁਤੇ
ਗੁਰਦੁਆਰਿਆਂ ਦਾ ਪ੍ਰਬੰਧ ਚਲਾਇਆ ਜਾ ਰਿਹਾ ਹੈ। ਇਸ ਐਕਟ ਵਿੱਚ ਵੀ ਐਸੀ ਕਿਸੇ ਵਿਵਸਥਾ ਦਾ ਹਵਾਲਾ
ਜਾਂ ਮਾਨਤਾ ਨਹੀਂ ਮਿਲਦੀ।
ਇਤਿਹਾਸ ਪੱਖੋਂ ਵੀ ਪੜਚੋਲ ਕਰ ਲੈਂਦੇ ਹਾਂ। ਅਕਾਲ ਤਖਤ (ਜਾਂ ਅਕਾਲ ਬੁੰਗਾ)
ਦੀ ਸਿਰਜਣਾ ਦਾ ਸੰਬੰਧ ਛੇਵੇਂ ਪਾਤਸ਼ਾਹ ਜੀ ਨਾਲ ਜੁੜਦਾ ਹੈ। ਛੇਵੇਂ ਪਾਤਸ਼ਾਹ ਜੀ ਤੋਂ ਲੈ ਕੇ ਦਸ਼ਮੇਸ਼
ਜੀ ਤੱਕ ਦੇ ਇਤਿਹਾਸ ਵਿੱਚ ਵੀ ‘ਅਕਾਲ ਤਖਤ’ ਦੇ ਨਾਮ ਤੇ ਕਿਸੇ ਨੂੰ ਛੇਕਣ ਦਾ ਜਾਂ ਪੇਸ਼ੀ ਵਾਸਤੇ
ਸੱਦਣ ਦਾ ਹਵਾਲਾ ਸਿੱਖ ਇਤਿਹਾਸ ਵਿੱਚ (ਸਾਡੀ ਜਾਨਕਾਰੀ) ਅਨੁਸਾਰ ਨਹੀਂ ਮਿਲਦਾ। ਬਲਕਿ ਐਸਾ ਕੋਈ
ਹਵਾਲਾ ਪਹਿਲੇ ਪਾਤਸ਼ਾਹ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਦੇ ਸਮੇਂ ਵਿੱਚ ਨਹੀਂ ਮਿਲਦਾ। ਜਦੋਂ ਕਿ
ਐਸੇ ਸਮੇਂ ਦੌਰਾਨ ਗੁਰਮਤਿ ਇਨਕਲਾਬ ਦੇ ਵਿਰੋਧ ਵਿੱਚ ਭੁਗਤਨ ਵਾਲਿਆਂ ਦਾ ਇਤਿਹਾਸ ਵਿੱਚ ਬਾਖੂਬੀ
ਜ਼ਿਕਰ ਮਿਲਦਾ ਹੈ।
ਐਸਾ ਇਸ ਲਈ
ਸੀ ਕਿਉਂਕਿ ਗੁਰਮਤਿ ਇਸ ‘ਛੇਕੂ’ ਸੋਚ ਨੂੰ ਮਾਨਤਾ ਨਹੀਂ ਦਿੰਦੀ, ਸੋ ਦਸਾਂ ਪਾਤਸ਼ਾਹੀਆਂ ਵਿਚੋਂ ਕੋਈ
ਐਸੀ ਵਿਵਸਥਾ ਨੂੰ ਕਿਵੇਂ ਅਪਣਾ ਸਕਦਾ ਸੀ? ਹਾਂ
ਬਾਅਦ ਵਿੱਚ ਸਿੱਖਾਂ ਨੇ ਗੁਰਮਤਿ ਵਿਰੋਧੀ ਅਨੇਕਾਂ ਮਾਨਤਾਵਾਂ ਨੂੰ ਅਪਣਾ ਲਿਆ।
ਸੋ ਸਪਸ਼ਟ ਹੈ ਅਕਾਲ ਤਖਤ ਦੇ ਨਾਮ ਤੇ ਚਲ ਰਹੀ ਮੌਜੂਦਾ ਵਿਵਸਥਾ ਗੁਰਮਤਿ
ਅਨੁਸਾਰੀ ਅਤੇ ਨਾਨਕ ਸਰੂਪਾਂ ਵਲੋਂ ਪ੍ਰਵਾਨਿਤ ਨਹੀਂ ਹੈ। ਸੋ ਕਿਸੇ ਵੀ ਸੁਚੇਤ ਅਤੇ ਸੁਹਿਰਦ ਸਿੱਖ
ਵਲੋਂ ਇਸ ਵਿਵਸਥਾ ਨੂੰ ਕਿਸੇ ਵੀ ਰੂਪ ਵਿੱਚ ਮਾਨਤਾ ਦੇਣਾ ‘ਗੁਰਮਤਿ’ ਨੂੰ ਪਿੱਠ ਵਿਖਾਉਣਾ ਹੈ।
ਇਸ ਵਿੱਚ ਕੋਈ ਦੋ ਰਾਇ ਨਹੀਂ ਕਿ ਕੋਈ ਵੀ ਮਨੁੱਖ ਸੰਪੂਰਨ ਨਹੀਂ ਹੁੰਦਾ। ਹਰ
ਕਿਸੇ ਵਿੱਚ ਕਮਜ਼ੋਰੀ ਦੀ ਸੰਭਾਵਨਾ ਬਣੀ ਰਹਿੰਦੀ ਹੈ। ਜੇ ਕੋਈ ਕਿਸੇ ਕਮਜ਼ੋਰੀ ਜਾਂ ਮਜ਼ਬੂਰੀ ਕਾਰਨ
ਗੁਰਮਤਿ ਵਿਰੋਧੀ ਕੰਮ ਕਰ ਰਿਹਾ ਹੈ ਜਾਂ ਗੁਰਮਤਿ ਤੇ ਡੱਟ ਕੇ ਪਹਿਰਾ ਨਹੀਂ ਦੇ ਪਾ ਰਿਹਾ ਤਾਂ ਉਸ
ਦੀ ਸੁਹਿਰਦਤਾ ਹੈ ਕਿ ਉਹ ਇਸ ਸੱਚ ਨੂੰ ਸਵੀਕਾਰ ਕਰ ਲਵੇ। ਪਰ ਸ਼ਖਸੀਅਤਪ੍ਰਸਤੀ ਜਾਂ ਨਿੱਜ ਮੱਤ ਨਾਲ
ਜੁੜ ਕੇ ਆਪਣੇ ਜਾਂ ਕਿਸੇ ਦੇ ‘ਗਲਤ ਸਟੈਂਡ’ ਨੂੰ ਵੀ ਸਹੀ ਠਹਿਰਾਉਣ ਦੇ ਜਤਨ ਕਿਵੇਂ ਸਹੀ ਮੰਨੇ ਜਾ
ਸਕਦੇ ਹਨ? ਸਾਡੀ ਸਮਝ ਅਨੁਸਾਰ ਪ੍ਰੋ. ਧੂੰਦਾ ਵਲੋਂ ਗੁਰਮਤਿ ਵਿਰੋਧੀ ਪੁਜਾਰੀਵਾਦੀ ਵਿਵਸਥਾ ਨੂੰ
ਮਾਨਤਾ ਦੇਣ ਦੇ ਕਦਮ ਨੂੰ ਸਹੀ ਠਹਿਰਾਉਣ ਵਾਲੇ ਐਸਾ ਹੀ ਕਰ ਰਹੇ ਹਨ।
ਪ੍ਰੋ. ਧੂੰਦਾ ਜੀ ਨੂੰ ਪੇਸ਼ ਹੋਣ ਦੀ ਸਲਾਹ ਦੇਣ ਵਾਲੇ ਇੱਕ ਲੇਖ ਵਿੱਚ ਸਾਡੇ
ਵੀਰਾਂ ਨੇ ਅਪਣੀ ਸਲਾਹ ਦੇ ਹੱਕ ਵਿੱਚ 21 ਨੁਕਤੇ ਦਿਤੇ ਹਨ। ਪਰ ਸਾਰਿਆਂ ਦਾ ਨਿਚੋੜ ਇਹ ਦੋ ਮੁੱਖ
ਨੁਕਤੇ ਹੀ ਹਨ
1.
ਜੇ
ਧੂੰਦਾ ਜੀ ਨੂੰ ਪੁਜਾਰੀਆਂ ਵਲੋਂ ਛੇਕ ਦਿਤਾ ਗਿਆ ਤਾਂ ਸਟੇਜਾਂ ਖੁਸ ਜਾਣੀਆਂ ਹਨ ਅਤੇ ਪ੍ਰਚਾਰ ਬੰਦ
ਹੋ ਜਾਵੇਗਾ, ਜਿਸ ਨਾਲ ਜਾਗਰੂਕ ਪੰਥ ਨੂੰ ਨੁਕਸਾਨ ਹੋਵੇਗਾ। ਸੋ ਜੇ ਗੁਰਮਤਿ ਨਾਲ ਸਮਝੌਤਾ ਕਰਕੇ
ਪੁਜਾਰੀਆਂ ਸਾਹਮਣੇ ਪੇਸ਼ ਹੋ ਲਿਆ ਜਾਵੇ ਤਾਂ ਇਸ ਵਿੱਚ ਕੋਈ ਹਰਜ਼ ਨਹੀਂ ਹੈ।
ਵਿਚਾਰ
:
ਐਸੇ ਸੱਜਣਾਂ ਨੂੰ ਅਸੀਂ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ
ਕਿ ਉਹ ਸਵੈ-ਪੜਚੋਲ ਕਰਨ ਕਿ ਕੀ ਉਹਨਾਂ ਦੀ ਗੁਰਮਤਿ ਸਿਧਾਂਤ (ਸੱਚ) ਨਾਲ ਸਮਝੌਤਾ ਕਰ ਲੈਣ ਦੀ ਇਹ
ਸਲਾਹ ਪ੍ਰੋ. ਧੂੰਦਾ ਸਮੇਤ
ੳ). ਬਾਬਾ ਨਾਨਕ ਜੀ ਨੂੰ ਨਹੀਂ ਹੈ, ਜਿਹਨਾਂ ਨੇ ਬਾਬਰ ਨੂੰ ਜਾਬਰ ਐਲਾਨਦੇ
ਹੋਏ ਖਰਾ ਸੱਚ ਕਹਿ ਕੇ ੳੇੁਸ ਦੀ ਨਰਾਜ਼ਗੀ ਮੁੱਲ ਲਈ?
ਅ). ਛੋਟੇ ਸਾਹਿਬਜ਼ਾਦਿਆਂ ਨੂੰ ਨਹੀਂ ਹੈ, ਜਿਹਨਾਂ ਨੇ ਸੱਚ ਨਾਲ ਖੜੇ ਹੋਣ
ਖਾਤਿਰ ਸ਼ਹੀਦੀ ਪ੍ਰਾਪਤ ਕਰ ਲਈ ਪਰ ਭ੍ਰਿਸ਼ਟ ਹਾਕਮਾਂ ਅਤੇ ਪੁਜਾਰੀਆਂ ਦੀ ਈਨ ਨਹੀਂ ਮੰਨੀ/ਬਹੁਤ ਵੱਡੇ
ਵੱਡੇ ਲਾਲਚਾਂ ਨੂੰ ਠੋਕਰ ਮਾਰ ਦਿਤੀ?
ੲ). ਬਾਬਾ ਬੰਦਾ ਸਿੰਘ ਬਹਾਦੁਰ ਜੀ ਨੂੰ ਨਹੀਂ ਹੈ, ਜਿਸ ਨੇ ਜਾਲਮ ਸ਼ਾਸ਼ਕਾਂ
ਅਤੇ ਭ੍ਰਿਸ਼ਟ ਪੁਜਾਰੀਆਂ ਨਾਲ ਸਮਝੌਤਾ ਕਰਨ ਦੀ ਥਾਂ ਅਪਣੇ ਬੇਟੇ ਦਾ ਕਲੇਜਾ ਮੁੰਹ ਵਿੱਚ ਪਵਾ ਲੈਣਾ
ਚੰਗਾ ਸਮਝਿਆ?
ਐਸੀਆਂ ਅਣਗਿਨਤ ਮਿਸਾਲਾਂ ਸਿੱਖ ਇਤਿਹਾਸ ਵਿਚੋਂ ਦਿਤੀਆਂ ਜਾ ਸਕਦੀਆਂ ਹਨ।
ਕੀ ਇਨ੍ਹਾਂ ਸੱਜਣਾਂ ਅਨੁਸਾਰ ਉਨ੍ਹਾਂ ਨੂੰ ਵੀ ਸੱਚ ਨਾਲ ਖੜਨ ਦੀ ਥਾਂ ਸਮਝੌਤਾ ਕਰ ਲੈਣਾ ਚਾਹੀਦਾ
ਸੀ? ਸ਼ਾਇਦ ਐਸੇ ਵੀਰਾਂ ਅਨੁਸਾਰ ਉਹਨਾਂ ਦੇ ਸੱਚ ਤੇ ਡੱਟਣ ਦੇ ਫੈਸਲਿਆਂ ਕਾਰਨ ਹੀ ਸਿੱਖੀ ਦਾ
ਪ੍ਰਚਾਰ-ਪ੍ਰਸਾਰ ਨਹੀਂ ਹੋ ਪਾਇਆ? ਇਨ੍ਹਾਂ ਅਨੁਸਾਰ ਇਸ ਲਈ ਪ੍ਰੋ. ਧੂੰਦਾ ਜੀ ਨੂੰ ਉਨ੍ਹਾਂ
ਮਰਜੀਵੜਿਆਂ ਵਾਲੀ ਗਲਤੀ ਨਹੀਂ ਦੁਹਰਾਨੀ ਚਾਹੀਦੀ ਅਤੇ ਸੱਚ ਨਾਲ ਸਮਝੌਤਾ ਕਰਕੇ ਪੁਜਾਰੀਆਂ ਸਾਹਮਣੇ
ਪੇਸ਼ ਹੋ ਜਾਣਾ ਚਾਹੀਦਾ ਹੈ।
ਇਨ੍ਹਾਂ ਸੱਜਣਾਂ ਦੇ ਇਸ ਖਦਸ਼ੇ ਕਿ
‘ਜੇ ਪ੍ਰੋ. ਧੂੰਦਾ ਨੇ ਪੁਜਾਰੀਆਂ ਦੀ
ਹੋਂਦ ਨੂੰ ਮਾਨਤਾ ਨਹੀਂ ਦਿਤੀ ਤਾਂ ਸਿੱਖੀ ਦਾ ਪ੍ਰਚਾਰ ਖਤਮ ਜਾਂ ਘੱਟ ਹੋ ਜਾਵੇਗਾ’,
ਦੀ ਤੱਥਾਂ ਆਧਾਰਿਤ ਪੜਚੋਲ ਕਰਦੇ ਹਾਂ। ਉਪਰੋਕਤ ਪੁਰਾਤਨ
ਇਤਿਹਾਸ ਵਿਚੋਂ ਦਿਤੀਆਂ ਮਿਸਾਲਾਂ ਤੋਂ ਤਾਂ ਇਹ ਸਪਸ਼ਟ ਹੈ ਕਿ ਉਹਨਾਂ ਫੈਸਲਿਆਂ ਕਾਰਨ ਸਿੱਖੀ
ਪ੍ਰਫੁਲਿੱਤ ਹੀ ਹੋਈ ਸੀ। ਹੁਣ ਆਧੁਨਿਕ ਸਮੇਂ ਦੇ ਇਤਿਹਾਸਕ ਤੱਥਾਂ ਦੇ ਆਧਾਰ ਤੇ ਵੀ ਇਸ ਖਦਸ਼ੇ ਦੀ
ਪੜਚੋਲ ਕਰ ਲੈਂਦੇ ਹਾਂ।
ਪ੍ਰੋ. ਗੁਰਮੁੱਖ ਸਿੰਘ ਜੀ ਖਿਲਾਫ ਵੀ ਸਿੰਘ ਸਭਾ ਲਹਿਰ ਵੇਲੇ ਪੁਜਾਰੀਆਂ
ਵਲੋਂ ‘ਕੂੜਨਾਮਾ’ ਜਾਰੀ ਕੀਤਾ ਗਿਆ ਸੀ। ਪ੍ਰੋ. ਜੀ ਨੇ ਪੁਜਾਰੀਆਂ ਦੀ ਈਨ ਨਹੀਂ ਮੰਨੀ। ਕੀ ਉਹਨਾਂ
ਦੇ ਇਸ ਫੈਸਲੇ ਕਾਰਨ ਸਿੰਘ ਸਭਾ ਲਹਿਰ ਫੇਲ ਹੋ ਗਈ? ਬਲਕਿ ਉਹ ਤਾਂ ਹੋਰ ਪ੍ਰਫੁੱਲਿਤ ਹੋਈ। ਗਿਆਨੀ
ਭਾਗ ਸਿੰਘ ਜੀ ਅੰਬਾਲਾ ਨੂੰ ਛੇਕਣ ਤੋਂ ਬਾਅਦ ਕੀ ਜਾਗਰੂਕਤਾ ਲਹਿਰ ਦਾ ਭੋਗ ਪੈ ਗਿਆ? ਬਲਕਿ ਉਹ ਤਾਂ
ਹੋਰ ਵੱਧੀ ਫੁੱਲੀ। ਭਾਗ ਸਿੰਘ ਜੀ ਬਾਰੇ ਇੱਕ ਹੋਰ ਤੱਥ ਵੀ ਦਿਲਚਸਪ ਹੈ। ਗਿਆਨੀ ਜੀ ਨੂੰ ਸੰਤ ਸਿੰਘ
ਮਸਕੀਨ ਜੀ ਧੋਖੇ ਨਾਲ ਪੁਜਾਰੀਆਂ ਸਾਹਮਣੇ ਪੇਸ਼ ਕਰਵਾ ਕੇ ਆ ਗਏ। ਪਰ ਗਿਆਨੀ ਭਾਗ ਸਿੰਘ ਜੀ
ਪੁਜਾਰੀਆਂ ਦੀ ਮੰਨੀ ਇਸ ਈਨ (ਭਾਂਵੇ ਉਹ ਧੋਖੇ ਨਾਲ ਹੀ ਮਨਵਾਈ ਗਈ ਸੀ) ਕਾਰਨ ਸਾਰੀ ਉਮਰ ਆਪਣੇ ਆਪ
ਨੂੰ ਦੋਸ਼ੀ ਮੰਨਦੇ ਰਹੇ। ਪਰ ਇਹ ਸਾਡੇ ਵੀਰ ਤਾਂ ਪ੍ਰੋ. ਧੂੰਦਾ ਜੀ ਨੂੰ ਸਭ ਕੁੱਝ ਜਾਣਦੇ ਬੁਝਦੇ
ਪੁਜਾਰੀਆਂ ਦੀ ਈਨ ਮੰਨ ਲੈਣ ਦੀ ਸਲਾਹ ਦੇ ਰਹੇ ਹਨ। ਖੈਰ ਇਸ ਤੱਥ ਦੇ ਆਧਾਰ ਤੇ ਵੀ ਸੱਜਣਾਂ ਦਾ ਇਹ
ਖਦਸ਼ਾ ਨਿਰਮੂਲ ਹੀ ਲਗਦਾ ਹੈ ਕਿਉਂਕਿ ਗਿਆਨੀ ਭਾਗ ਸਿੰਘ ਜੀ ਤੋਂ ਬਾਅਦ ਵੀ ਜਾਗਰੂਕਤਾ ਵੱਧਦੀ ਹੀ
ਗਈ। ਕੀ ਗੁਰਬਖਸ਼ ਸਿੰਘ ਜੀ ਕਾਲਾ ਅਫਗਾਨਾ ਨੂੰ ਛੇਕ ਦੇਣ ਤੋਂ ਬਾਅਦ ਜਾਗਰੂਕਤਾ ਘੱਟ ਗਈ? ਨਹੀਂ,
ਬਲਕਿ ਇਹ ਤਾਂ ਇਨਕਲਾਬ ਦਾ ਆਧਾਰ ਹੀ ਬਣੀ ਹੈ। ਜੋਗਿੰਦਰ ਸਿੰਘ ਜੀ ਸਪੋਕਸਮੈਨ ਖਿਲਾਫ 2004 ਵਿੱਚ
ਪੁਜਾਰੀਆਂ ਵਲੋਂ ‘ਛੇਕੂ ਫਤਵਾ’ ਜਾਰੀ ਕਰ ਦਿਤਾ ਗਿਆ। ਕੀ ਲੋਕਾਂ ਨੇ ਜੋਗਿੰਦਰ ਸਿੰਘ ਨਾਲੋਂ ਨਾਤਾ
ਤੋੜ ਲਿਆ ਅਤੇ ਜਾਗਰੂਕਤਾ ਲਹਿਰ ਖਤਮ ਹੋ ਗਈ? ਰੋਜ਼ਾਨਾ ਸਪੋਕਸਮੈਨ ਦੇ ਜਨਮ ਵਾਲੇ ਦਿਨ ਹੀ ਇਸਦੇ
ਖਿਲਾਫ ਪੁਜਾਰੀਆਂ ਦਾ ਫਤਵਾ ਆ ਗਿਆ। ਕੀ ਲੋਕਾਂ ਨੇ ਸਪੋਕਸਮੈਨ ਪੜਣਾ ਛੱਡ ਦਿਤਾ? ਨਹੀਂ ਬਿਲਕੁਲ
ਨਹੀਂ, ਬਲਕਿ ਉਸ ਸਮੇਂ ਤੋਂ ਬਾਅਦ ਜਾਗਰੂਕਤਾ ਵੱਧੀ ਹੀ ਹੈ। ਪ੍ਰੋ. ਦਰਸ਼ਨ ਸਿੰਘ ਜੀ ਬਾਰੇ ਆਏ
‘ਛੇਕੂ-ਨਾਮੇ’ ਤੋਂ ਬਾਅਦ ਕੀ ਜਾਗਰੂਕਤਾ ਲਹਿਰ ਦੰਮ ਤੋੜ ਗਈ? ਨਹੀਂ, ਬਲਕਿ ਹੋਰ ਜਿਆਦਾ ਜਾਗਰੂਕਤਾ
ਹੀ ਆਈ ਹੈ। ਪ੍ਰੋ. ਧੂੰਦਾ ਜੀ ਨੂੰ ਮਿਲ ਰਿਹਾ ਸਮਰਥਨ ਅਤੇ ਪੁਜਾਰੀਆਂ ਦੀ ਹੋ ਰਹੀ ਥੂਹ-ਥੂਹ ਇਸਦੀ
ਮਿਸਾਲ ਹੈ ਕਿ ਜਾਗਰੂਕਤਾ ਲਹਿਰ ਐਸੇ ਕਦਮਾਂ ਨਾਲ ਫਲੀ ਫੁਲੀ ਹੈ।
2. ਐਸੇ ਸੱਜਣਾਂ ਦੀ ਦੂਜੀ ਮੁੱਖ ਦਲੀਲ ਹੈ ਕਿ ਮੌਜੂਦਾ ਸਮੇਂ ਵਿੱਚ ਅਕਾਲ
ਤਖਤ ਦੇ ਨਾਮ ਤੇ ਚੱਲ ਰਹੀ ਵਿਵਸਥਾ ਠੀਕ ਹੇ, ਬੇਸ਼ਕ ਇਸ ਸਮੇਂ ਕਾਬਜ਼ ਬੰਦੇ ਗਲਤ ਹਨ। ਸੋ ਲੋੜ
ਬੰਦਿਆਂ ਨੂੰ ਬਦਲਣ ਦੀ ਹੈ, ਵਿਵਸਥਾ ਨੂੰ ਨਹੀਂ।
ਵਿਚਾਰ:
ਇਸ ਲੇਖ ਦੇ
ਪਹਿਲੇ ਹਿੱਸੇ ਵਿੱਚ ਕੀਤੇ ਵਿਚਾਰ ਤੋਂ ਇਹ ਗੱਲ ਸਪਸ਼ਟ ਹੋ ਚੁੱਕੀ ਹੈ ਕਿ ਕਿਸੇ ਨੂੰ ਅਪਣੀ ਕਚਿਹਰੀ
ਵਿੱਚ ਬੁਲਾਉਣ ਜਾਂ ਛੇਕਣ ਵਾਲੀ ਮੌਜੂਦਾ ਵਿਵਸਥਾ ਨਾ ਤਾਂ ਗੁਰਮਤਿ ਅਨੁਸਾਰੀ ਹੈ ਅਤੇ ਨਾ ਹੀ ਸਿੱਖ
ਰਹਿਤ ਮਰਿਯਾਦਾ ਜਾਂ ਗੁਰਦੁਆਰਾ ਐਕਟ ਵਿੱਚ ਐਸੀ ਕਿਸੇ ਵਿਵਸਥਾ ਨੂੰ ਮਾਨਤਾ ਦਿਤੀ ਮਿਲਦੀ ਹੈ। ਸੋ
ਸੱਜਣਾਂ ਦਾ ਉਪਰੋਕਤ ਮੱਤ ਮੁੱਢੋਂ ਹੀ ਗਲਤ ਹੈ।
ਪ੍ਰੋ. ਧੂੰਦਾ ਨੂੰ ਪੁਜਾਰੀਆਂ ਦੀ ਕਚਿਹਰੀ ਵਿੱਚ ਪੇਸ਼ ਹੋਣ ਦੀ ਸਲਾਹ ਦੇਣ
ਵਾਲੇ ਸੱਜਣਾਂ ਦੀਆਂ ਨੁਕਅਿਾਂ ਦੀ ਨੁਕਤਾਵਾਰ ਪੜਚੋਲ।
1. ਕਿਸੇ ਵੀ ਮੁਸ਼ਕਲ ਵਿਚੋਂ ਨਿਕਲਣ ਲਈ ਘੱਟ ਤੋਂ ਘੱਟ ਨੁਕਸਾਨ ਕਰਵਾ ਕੇ
ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ ਬਾਰੇ ਸੋਚਣਾ ਚਾਹੀਦਾ ਹੈ।
ਵਿਚਾਰ:-
ਪ੍ਰਮਾਨਿਕ ਸਿੱਖ
ਇਤਿਹਾਸ ਦੀਆਂ ਸੇਧਾਂ ਇਸ ਮੱਤ ਦੀ ਗਵਾਹੀ ਨਹੀਂ ਭਰਦੀਆਂ। ਪਹਿਲਾਂ ਵਿਚਾਰੇ ਅਨੁਸਾਰ ਸਿੱਖ ਇਤਿਹਾਸ
ਇਸ ਗੱਲ ਦਾ ਗਵਾਹ ਹੈ ਕਿ ਸਿਧਾਂਤ ਪੱਖੋਂ ਸੱਚ ਨਾਲ ਖੜੀਆਂ ਸ਼ਖਸੀਅਤਾਂ ਨੇ ਕਦੀ ‘ਸਮਝੌਤਾਵਾਦੀ’
ਰੁੱਖ ਨਹੀਂ ਅਪਨਾਇਆ। ਬਾਬਾ ਨਾਨਕ ਜੀ, ਛੋਟੇ ਸਾਹਿਬਜ਼ਾਦਿਆਂ, ਬਾਬਾ ਬੰਦਾ ਸਿੰਘ ਬਹਾਦੁਰ ਸਮੇਤ
ਅਣਗਿਨਤ ਇਤਿਹਾਸਕ ਹਵਾਲੇ ਸਾਨੂੰ ਇਹੀ ਸੇਧ ਦਿੰਦੇ ਹਨ ਕਿ ਸਿਧਾਂਤ ਨਾਲ ਸਮਝੌਤਾ ਨਹੀਂ ਕਰਨਾ, ਬੇਸ਼ਕ
ਕਿਤਨੀ ਵੱਡੀ ਕੁਰਬਾਣੀ ਕਿਉਂ ਨਾ ਕਰਨੀ ਪਵੇ। ਇਹ ਵੀ ਹਕੀਕਤ ਹੈ ਕਿ ਇਹਨਾਂ ਅਜ਼ੀਮ ਸ਼ਖਸੀਅਤਾਂ ਵਲੋਂ
‘ਸੱਚ ਤੇ ਪਹਿਰਾਂ’ ਦੇਣ ਲਈ ਕੀਤੀਆਂ ਕੁਰਬਾਣੀਆਂ ਤੋਂ ਬਾਅਦ ‘ਗੁਰਮਤਿ ਇਨਕਲਾਬ’ ਪ੍ਰਫੁਲਿੱਤ ਹੀ
ਹੋਇਆ ਹੈ, ਨਿਗ੍ਹਾਰ ਵਿੱਚ ਨਹੀਂ ਗਿਆ। ਨਿਗ੍ਹਾਰ ਵਿੱਚ ਗਿਆ ਹੈ ਤਾਂ ਅਪਣੀਆਂ ਅਣਗਹਿਲੀਆਂ ਕਾਰਨ
ਜਾਂ ਸਮਝੌਤਾਵਾਦੀ ਰੁੱਖ ਕਾਰਨ
2. ਪਿਛਲੇ ਦਿਨੀਂ ਸਿੱਖ ਮਾਰਗ ਤੇ ਅਜਰਾਵਤ ਸਿੰਘ ਜੀ ਦੀ ਇਹ ਵਿਚਾਰ ਬਹੁਤ
ਵਧੀਆ ਸੀ ਕਿ ‘ਧੂੰਦਾ ਜੀ ਨੂੰ ਬੁਲਾਇਆ ਕਿਸ ਨੇ ਹੈ’ ?
ਵਿਚਾਰ:-
ਵੀਰ ਅਜਰਾਵਤ
ਸਿੰਘ ਜੀ ਦੇ ਜ਼ਜ਼ਬਾਤ ਭਾਂਵੇ ਪੰਥਕ ਹਨ ਪਰ ਵਿਚਾਰ ਤੱਥ ਅਤੇ ਗੁਰਮਤਿ ਦਲੀਲ ਆਧਾਰਿਤ ਨਹੀਂ ਹਨ। ਅਪਣੀ
ਲਿਖਤ ਦੀ ਸ਼ੁਰੂਆਤ ਵਿੱਚ ਉਹ ਸਹੀ ਗੱਲ ਕਰਦੇ ਹੋਏ ਜਥੇਦਾਰਾਂ ਨੂੰ ‘ਪੁਜਾਰੀ’ ਮੰਨ ਰਹੇ ਹਨ (ਸੰਗਤ
ਕੋਸ਼ਿਸ਼ ਕਰ ਰਹੀ ਹੈ ਕਿ ਪੁਜਾਰੀ ਅਪਣਾ ਹੁਕਮਨਾਮਾ ਵਾਪਿਸ ਲੈ ਲੈਣ)।
ਫੇਰ ਅੱਗੇ ਜਾ ਕੇ ਉਨ੍ਹਾਂ ‘ਪੁਜਾਰੀਆਂ’ ਨੂੰ ਜਥੇਦਾਰ ਵੀ ਮੰਨੀ ਜਾ ਰਹੇ ਹਨ। ਕੀ ਗੁਰਮਤਿ
ਪੁਜਾਰੀਆਂ ਦੀ ਕਚਿਹਰੀ ਵਿੱਚ ਪੇਸ਼ ਹੋਣ ਦੀ ਸੇਧ ਬਖਸ਼ਦੀ ਹੈ? ਬਿਲਕੁਲ ਨਹੀਂ, ਹਾਂ ਪੁਜਾਰੀਵਾਦ ਨੂੰ
ਰੱਦ ਜ਼ਰੂਰ ਕਰਦੀ ਹੈ। ਕੁੱਝ ਸੱਜਣ ਇਥੇ ਬਾਬਾ ਨਾਨਕ ਜੀ ਬਨਾਮ ਸਿੱਧਾਂ ਵਿਚਲੀ ਗੋਸ਼ਟਿ ਦਾ ਹਵਾਲਾ ਦੇ
ਸਕਦੇ ਸਨ। ਪਰ ਇਥੇ ਇਹ ਨੁਕਤਾ ਧਿਆਨ ਦੇਣ ਯੋਗ ਹੈ ਕਿ ਸਿੱਧਾਂ ਨੇ ਬਾਬਾ ਨਾਨਕ ਜੀ ਨੂੰ ਪੇਸ਼ ਹੋਣ
ਲਈ ਨਹੀਂ ਬੁਲਾਇਆ ਸੀ, ਬਲਕਿ ਬਾਬਾ ਨਾਨਕ ਜੀ ਆਪ ਸਿੱਧਾਂ ਨਾਲ ਵਾਰਤਾ ਕਰਕੇ ਸੱਚ ਸਮਝਾਉਣ ਗਏ ਸਨ।
ਉਹ ‘ਪੇਸ਼ੀ’ ਨਹੀਂ, ਵਾਰਤਾ ਸੀ।
ਅਜਰਾਵਤ ਸਿੰਘ ਜੀ ਦੀ ਲਿਖਤ ਦੇ ਇਹ ਅੰਸ਼
“ਅਕਾਲ ਤਖਤ ਦੇ ਇਸ ਕਦਮ ਨਾਲ ਇੰਝ
ਪ੍ਰਤੀਤ ਹੁੰਦਾ ਹੈ ਕਿ ਉਨ੍ਹਾਂ ਨੂੰ ਕੁੱਝ ਨਹੀਂ ਪਤਾ ਕਿ ਪੰਥ ਵਿੱਚ ਚਲ ਕੀ ਰਿਹਾ ਹੈ, ਜੋ ਕਿਸੇ
ਪ੍ਰਚਾਰਕ ਦੀ ਇੱਕ ਅੱਧੀ ਪੰਕਤੀ ਨੂੰ ਚੁੱਕ ਕੇ ਬੇ-ਮਤਲਬ ਰੌਲਾ ਪਾ ਦਿੱਤਾ”
ਵੀ ਧਿਆਨ ਮੰਗਦੇ ਹਨ। ਜਿਥੇ ਲਿਖਤ ਦੇ ਸ਼ੁਰੂ ਵਿੱਚ ਉਹ
ਅਖੌਤੀ ਜਥੇਦਾਰਾਂ ਨੂੰ ਸਹੀ ਤਰਾਂ ਪੁਜਾਰੀ ਮੰਨ ਰਹੇ ਸਨ, ਕੁੱਝ ਪੰਕਤੀਆਂ ਬਾਅਦ ਹੀ ਉਹ ਇਹਨਾਂ
ਪੁਜਾਰੀਆਂ ਨੂੰ ‘ਅਕਾਲ ਤਖਤ’ ਦਸ ਰਹੇ ਹਨ। ਉਹ ਪੁਜਾਰੀਆਂ ਦੇ ਇਸ ਅਕਾਲ ਤਖਤ ਨੂੰ ‘ਭੋਲਾ’ ਵੀ ਦੱਸ
ਰਹੇ ਹਨ ਜਿਸਨੂੰ ਪਤਾ ਨਹੀਂ ਕਿ ਪੰਥ ਵਿੱਚ ਕੀ ਚਲ ਰਿਹਾ ਹੈ। ਕਿਤਨਾ ਕੱਚਾ ਮੁਲਾਂਕਣ ਹੈ? ਸੱਚ ਇਹ
ਹੈ ਕਿ ਇਹ ਪੁਜਾਰੀ ਜਾਣਦੇ ਹਨ ਕਿ ਪ੍ਰੋ. ਧੂੰਦਾ ਜਿਹੇ ਪ੍ਰਚਾਰਕਾਂ ਦਾ ਪ੍ਰਚਾਰ ਪੰਥ ਵਿਰੋਧੀ ਅਤੇ
ਸੰਪਰਦਾਈ ਤਾਕਤਾਂ ਦੇ ਲਈ ਸਹਿਣਾ ਮੁਸ਼ਕਿਲ ਹੋ ਰਿਹਾ ਹੈ। ਸੋ ਪ੍ਰੋ. ਧੂੰਦਾ ਖਿਲਾਫ ਉਨ੍ਹਾਂ
ਪੁਜਾਰੀਆਂ ਦਾ ਇਹ ਕਦਮ ‘ਭੋਲੇਪਨ’ ਵਿੱਚ ਨਹੀਂ ਚੁੱਕਿਆ ਗਿਆ, ਬਲਕਿ ਪੰਥ ਵਿਰੋਧੀ ਅਤੇ ਸੰਪਰਦਾਈ
ਤਾਕਤਾਂ ਦੇ ਮੋਹਰਿਆਂ ਵਜੋਂ ਹੀ ਚੁੱਕਿਆ ਗਿਆ ਹੈ।
ਵੀਰ ਅਜਰਾਵਤ ਸਿੰਘ ਜੀ ਦੀ ਇਹ ਸਲਾਹ ਹੈ ਕਿ ਲੋੜ ਪੈਣ ਤੇ ਪ੍ਰੋ. ਧੂੰਦਾ
ਪੁਜਾਰੀਆਂ ਦੇ ਮੁੰਹ ਤੇ ਜਵਾਬ ਦੇ ਕੇ ਆਉਣ। ਅੱਜ ਮੀਡੀਆ ਦਾ ਜਮਾਨਾ ਹੈ, ਕਿਸੇ ਨੂੰ ਖਰੀਆਂ-ਖਰੀਆਂ
ਸੁਨਾਉਣ ਲਈ ਉਸ ਦੀ ਕਚਿਹਰੀ ਵਿੱਚ ਜਾਉਣ ਦੀ ਲੋੜ ਨਹੀਂ, ਮੀਡੀਆ ਰਾਹੀਂ ਪਹੁੰਚਾਈ ਜਾ ਸਕਦੀ ਹੈ।
ਜੇ ਪਾਠਕਾਂ ਨੂੰ ਯਾਦ ਹੋਵੇ
ਤਾਂ ਕੁੱਝ ਸਾਲ ਪਹਿਲਾਂ ਸੁਚੇਤ ਪੰਥ ਦੇ ਦਸ ਕੁ ਵਿਦਵਾਨਾਂ (ਗੁਰਤੇਜ ਸਿੰਘ ਸਾਬਕਾ ਆਈ ਏ ਐਸ, ਜਨਰਲ
ਨਰਿੰਦਰ ਸਿੰਘ ਜੀ, ਜੋਗਿੰਦਰ ਸਿੰਘ ਜੀ ਸਪੋਕਸਮੈਨ ਆਦਿਕ) ਨੇ ਮੀਡੀਆ ਰਾਹੀਂ ਇੱਕ ਪੱਤਰ ਜ਼ਾਰੀ ਕਰਕੇ
ਇਹਨਾਂ ‘ਪੁਜਾਰੀਆਂ’ ਨੂੰ ਪੁੱਛਿਆ ਸੀ ਕਿ ਉਹਨਾਂ ਨੂੰ ਅਕਾਲ ਤਖਤ ਦੇ ਨਾਂ ਤੇ ‘ਕਚਿਹਰੀ’ ਲਾਉਣ ਦਾ
ਇਹ ਅਧਿਕਾਰ ਕਿਸ ਨੇ ਦਿਤਾ? ਇਹ ਹੁੰਦਾ ਹੈ ਮੁੰਹ
ਤੇ ਜਵਾਬ ਦੇਣਾ। ਪੁਜਾਰੀਆਂ ਨੂੰ ਅੱਜ ਤੱਕ ਉਸ ਦਾ ਜਵਾਬ ਨਹੀਂ ਸੁਝਿਆ। ਹਾਂ ਸਮਝੌਤੇ ਲਈ ਜਾਂ
ਪੁਜਾਰੀਆਂ ਦੀ ਹਉਮੈ ਨੂੰ ਪੱਠੇ ਪਾਉਣ ਲਈੇ (ਬੰਦ ਕਮਰੇ ਵਿਚ) ਮਿਲਣਾ ਜ਼ਰੂਰੀ ਬਣ ਜਾਂਦਾ ਹੈ।
ਸੋ ਸਪਸ਼ਟ ਹੈ ਕਿ ਵੀਰ ਅਜਰਾਵਤ ਸਿੰਘ ਜੀ ਦੀ ਇਹ ਲਿਖਤ ਭਾਂਵੇ ਸੁਹਿਰਦ
ਜਜ਼ਬਾਤਾਂ ਨਾਲ ਲਿਖੀ ਗਈ ਹੈ, ਪਰ ਗੁਰਮਤਿ ਦਲੀਲ ਅਤੇ ਤੱਥਾਂ ਆਧਾਰਿਤ ਨਹੀਂ ਹੈ।
3. ਵੀਚਾਰਵਾਨ ਨੂੰ ਹਮੇਸ਼ਾਂ ਤੱਥਾਂ ਅਤੇ ਦਲੀਲ ਨਾਲ ਗੱਲ ਕਰਨ ਵਾਸਤੇ ਤਿਆਰ
ਰਹਿਣਾ ਚਾਹੀਦਾ ਹੈ।
ਵਿਚਾਰ:-
ਇਹ ਨੁਕਤਾ
ਗੁਰਮਤਿ ਅਨੁਸਾਰ ਠੀਕ ਹੈ। ਪਰ ਪ੍ਰੋ. ਧੂੰਦਾ ਮੀਡੀਆ ਅਤੇ ਸੰਗਤੀ ਕਥਾ ਰਾਹੀਂ ਇਸ ਵਿਸ਼ੇ ਤੇ ‘ਤੱਥਾਂ
ਅਤੇ ਦਲੀਲ’ ਨਾਲ ਸਪਸ਼ਟੀਕਰਨ ਦੇ ਚੁੱਕੇ ਹਨ। ਜੇ ਜ਼ਰੂਰੀ ਲਗਦਾ ਹੈ ਤਾਂ ਪੁਜਾਰੀਆਂ ਤੱਕ ਵੀ ‘ਤੱਥਾਂ
ਅਤੇ ਦਲੀਲ’ ਨਾਲ ਕਿਸੇ ਹੋਰ ਤਰੀਕੇ ਸਪਸ਼ਟੀਕਰਨ ਭੇਜਿਆ ਜਾ ਸਕਦਾ ਹੈ। ਹਾਂ ਪੁਜਾਰੀਆਂ ਦੀ ਕਚਿਹਰੀ
ਵਿੱਚ ਜਾਉਣ ਦਾ ਮਕਸਦ ਤਾਂ ਇਹੀ ਬੱਚਦਾ ਹੈ ਕਿ ਉਹਨਾਂ ਦੀ ਹਉਮੈ ਨੂੰ ਪੱਠੇ ਪਾ ਕੇ ਅਪਣੀ ਖੱਲ
(ਸਟੇਜਾਂ) ਬਚਾ ਲਈ ਜਾਵੇ। ਪਰ ਇਹ
“ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ
ਆਨ” (ਪੰਨਾ 1427) ਜੈਸੀਆਂ ਲਾਸਾਣੀ ਗੁਰਮਤਿ
ਸੇਧਾਂ ਨੂੰ ਪਿੱਠ ਵਿਖਾਉਣ ਤੁੱਲ ਹੈ।
4. ਧੂੰਦਾ ਜੀ ਬਹੁਤ ਵਧੀਆ ਬੁਲਾਰੇ ਹਨ ਉਨ੍ਹਾਂ ਦਾ ਸਟੇਜ ਤੇ ਰਹਿਣਾ ਬਹੁਤ
ਜ਼ਰੂਰੂ ਹੈ। ਤਾਂ ਕਿ ਪਿੰਦਰਪਾਲ ਸਿੰਘ ਵਰਗੇ ਪ੍ਰਚਾਰਕਾਂ ਅਤੇ ਬਾਬਾਵਾਦੀ ਸੋਚ ਨੂੰ ਟੱਕਰ ਦਿਤੀ ਜਾ
ਸਕੇ।
ਵਿਚਾਰ:-
ਇਸ ਵਿੱਚ ਕੋਈ
ਸ਼ੱਕ ਨਹੀਂ ਕਿ ਪ੍ਰੋ. ਧੂੰਦਾ ਜੀ ਬਹੁਤ ਵਧੀਆ ਬੁਲਾਰੇ ਹਨ, ਪਰ ਕੀ ਇਹ ਸੋਚ ਸਹੀ ਹੈ ਕਿ ਸਟੇਜਾਂ
ਖੁੱਸ ਜਾਣ ਦੇ ਡਰ ਤੋਂ ‘ਸਿਧਾਂਤ’ ਨਾਲ ਸਮਝੌਤਾ ਕਰ ਲੈਣ? ਕੀ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ
‘ਗੁਰਮਤਿ ਸਿਧਾਂਤ’ ਸਿਰਫ ਸਟੇਜਾਂ ਤੋਂ ਪ੍ਰਚਾਰਨ ਲਈ ਹੀ ਹਨ, ਪਹਿਰਾ ਦੇਣ ਲਈ ਨਹੀਂ? ਉਪਰ ਵਿਚਾਰੇ
ਅਨੁਸਾਰ ਇਸ ਤਰੀਕੇ ਤਾਂ ਮਹਾਨ ਪੰਥਕ ਸ਼ਖਸੀਅਤਾਂ ਦੀਆਂ ਕੁਰਬਾਣੀਆਂ ਗਲਤ ਸਨ, ਕਿਉਂਕਿ ਜੇ ਕੁਰਬਾਣੀ
ਕਰਨ ਦੀ ਥਾਂ ਸਮਝੌਤਾ ਕਰਕੇ ਕੁੱਝ ਹੋਰ ਸਮਾਂ ਪੰਥ ਵਿੱਚ ਰਹਿ ਜਾਂਦੇ ਤਾਂ ਪੰਥ ਭਲਾਈ ਲਈ ਬਹੁਤ
ਕੁੱਝ ਕਰ ਸਕਦੇ ਸਨ। ਵੈਸੇ ਪ੍ਰੋ. ਗੁਰਮੁੱਖ ਸਿੰਘ ਜੀ ਤੋਂ ਲੈ ਕੇ ਪ੍ਰੋ. ਦਰਸ਼ਨ ਸਿੰਘ ਜੀ ਦੇ
ਪੁਜਾਰੀਆਂ ਵਲੋਂ ਛੇਕੇ ਜਾਣ ਨਾਲ ‘ਜਾਗਰੂਕਤਾ’ ਵੱਧੀ ਹੀ ਹੈ, ਕਮਜ਼ੋਰ ਨਹੀਂ ਹੋਈ। ਕਿਉਂਕਿ
ਪੁਜਾਰੀਆਂ ਦੇ ਐਸੇ ਕੁ-ਕਰਮ ਹੀ ਉਹਨਾਂ ਬਾਰੇ ਜਾਗ੍ਰਿਤੀ ਲਿਆਉਣ ਦਾ ਇੱਕ ਕਾਰਨ ਬਣਦੇ ਹਨ।
5. ਪ੍ਰੋ. ਇੰਦਰ ਸਿੰਘ ਘੱਗਾ ਅਤੇ ਪ੍ਰੋ. ਦਰਸ਼ਨ ਸਿੰਘ ਜੀ ਵਾਲਾ ਫੈਸਲਾ ਕਰਨ
ਤੇ ਯਕੀਨਨ ਹੀ ਨਤੀਜੇ ਵੀ ਉਹੀ ਨਿਕਲਣੇ ਹਨ
ਵਿਚਾਰ:-
ਇਹ ਪਹਿਲਾਂ
ਸਪਸ਼ਟ ਕਰ ਚੁੱਕੇ ਹਾਂ ਕਿ ਪ੍ਰੋ. ਘੱਗਾ ਜੀ ਅਤੇ ਪ੍ਰੋ. ਦਰਸ਼ਨ ਸਿੰਘ ਜੀ ਵਿਰੁਧ ਪੁਜਾਰੀਆਂ ਦੇ
‘ਕੂੜਨਾਮੇ’ ਤੋਂ ਬਾਅਦ ਜਾਗ੍ਰਿਤੀ ਵੱਧੀ ਹੀ ਹੈ, ਘਟੀ ਨਹੀਂ
6. ਕਿਸ ਵੀ ਧਿਰ ਨੂੰ ਧੂੰਦਾ ਜੀ ਦੇ ਅਕਾਤ ਤਖਤ ਤੇ ਪੇਸ਼ ਹੋਣ ਦਾ, ਇਸ ਕਰਕੇ
ਵਿਰੋਧ ਨਹੀਂ ਕਰੀ ਜਾਣਾ ਚਾਹੀਦਾ ਕਿ ਉਹ ਇੱਕ ਵਾਰ ਇਹ ਕਹਿ ਚੁੱਕੇ ਹਨ ਅਤੇ ਵਾਪਿਸ ਕਿਵੇਂ ਮੁੜਨ?
ਵਿਚਾਰ:-
ਸੁਹਿਰਦ
ਗੁਰਸਿੱਖ ਨੂੰ ਹਰ ਸੁਝਾਅ ਜਾਂ ਫੈਸਲਾ ਗੁਰਮਤਿ ਸਿਧਾਂਤ ਦੇ ਹਿਸਾਬ ਨਾਲ ਕਰਨ ਦਾ ਜਤਨ ਕਰਨਾ ਚਾਹੀਦਾ
ਹੈ। ਜੇ ਕੋਈ ਪਹਿਲਾਂ ਬਣੀ ਧਾਰਨਾ ਕਰਕੇ, ਕਿਸੇ ਗਲਤ ਨੁਕਤੇ ਤੇ ਅੜਿਆ ਰਹਿੰਦਾ ਹੈ ਤਾਂ ਐਸਾ ਕਰਨਾ
ਬੇਸ਼ਕ ਗਲਤ ਹੈ। ਪਰ ਤੱਤ ਗੁਰਮਤਿ ਪਰਿਵਾਰ ਨੇ ਹਮੇਸ਼ਾਂ ਅਪਣਾ ਪੱਖ ਗੁਰਮਤਿ ਅਤੇ ਤੱਥਾਂ ਦੇ ਆਧਾਰ ਤੇ
ਰੱਖਣ ਦਾ ਜਤਨ ਕੀਤਾ ਹੈ। ਪ੍ਰੋ. ਧੂੰਦਾ ਦੇ ਮਸਲੇ ਤੇ ਵੀ ਸਾਡੀ ਸਲਾਹ ਦਾ ਆਧਾਰ ਇਹੀ ਹੈ। ਗੁਰਮਤਿ
ਦੀ ਸੇਧ ਵਿੱਚ ਸਾਡਾ ਇਹ ਮੰਨਣਾ ਹੈ ਕਿ ਗੁਰਮਤਿ ਇਨਕਾਲਬ ਦੇ ਸਫਰ ਵਿੱਚ ‘ਸ਼ਖਸੀਅਤ’ ਦੇ ਹਿਸਾਬ ਨਾਲ
ਸਿਧਾਂਤਾਂ ਨੂੰ ਘੁਮਾਉਣ ਦਾ ਜਤਨ ਨਹੀਂ ਕਰਨਾ ਚਾਹੀਦਾ। ਪ੍ਰੋ. ਧੂੰਦਾ ਜੀ ਨੂੰ ਪੁਜਾਰੀਵਾਦ ਨੂੰ
ਮਾਨਤਾ ਨਾ ਦੇਣ ਦੀ ਸਲਾਹ ਵੀ ਗੁਰਮਤਿ ਅਤੇ ਤੱਥਾਂ ਤੇ ਆਧਾਰਤ ਹੈ, ਸਿਰਫ ਪਹਿਲਾਂ ਤੋਂ ਬਣੀ ਧਾਰਨਾ
ਹੀ ਨਹੀਂ।
7. ਸੰਗਤਾਂ ਦੀਆਂ ਭਾਵਨਾਵਾਂ ਦਰਬਾਰ ਸਾਹਿਬ ਅਤੇ ਗੁਰਬਾਣੀ ਕੀਰਤਨ ਨਾਲ
ਬਹੁਤ ਡੂਘੀਆਂ ਜੁੜੀਆਂ ਹੋਈਆਂ ਹਨ, ਸਾਨੂੰ ਉਹਨਾਂ ਭਾਵਨਾਵਾਂ ਦੀ ਕਰਦ ਕਰਣੀ ਚਾਹੀਦੀ ਹੈ।
ਵਿਚਾਰ:-
ਇਸ ਨੁਕਤੇ ਦਾ
‘ਪੇਸ਼ ਹੋਣ ਦੀ ਸਲਾਹ’ ਨਾਲ ਕੋਈ ਸੰਬੰਧ ਨਹੀਂ ਬਣਦਾ, ਕਿਉਂਕਿ ਪੇਸ਼ ਹੋਣ ਦੀ ਗੱਲ ਸੰਗਤ ਨਾਲ ਨਹੀਂ,
ਪੁਜਾਰੀਆਂ ਨੂੰ ਮਾਨਤਾ ਦੇਣ ਦੀ ਗੱਲ ਨਾਲ ਜੁੜੀ ਹੈ। ਜਿਥੋਂ ਤੱਕ ਸੰਗਤ ਦੀ ਭਾਵਨਾਵਾਂ ਦੀ ਗੱਲ ਹੈ
ਤਾਂ ਪ੍ਰੋ. ਧੂੰਦਾ ਜੀ ਸੰਗਤੀ ਰੂਪ ਵਿੱਚ ਅਤੇ ਮੀਡੀਆ ਰਾਹੀਂ ਇਸ ਬਾਰੇ ਸਪਸ਼ਟੀਕਰਨ ਦੇ ਚੁੱਕੇ ਹਨ।
ਬਾਕੀ ਇਹ ਤੱਥ ਵੀ ਧਿਆਨ ਦੇਣ ਯੋਗ ਹੈ ਕਿ ਜਿਸ ਕਥਾ ਨੂੰ ਆਧਾਰ ਬਣਾ ਕੇ ਇਹ ਸ਼ਿਕਾਇਤ ਆਈ ਹੈ, ਉਹ
ਭਰੀ ਸੰਗਤ ਵਿੱਚ ਹੋਈ ਸੀ, ਉਥੇ ਜਾਂ ਉਸ ਤੋਂ ਬਾਅਦ ਤਾਂ ਸੰਗਤ ਵਿਚੋਂ ਕਿਸੇ ਨੇ ਸ਼ਿਕਾਇਤ ਨਹੀਂ
ਕੀਤੀ। ਪੁਜਾਰੀਆਂ ਕੌਲ ਜੇ ਕੋਈ ਸ਼ਿਕਾਇਤ ਆਈ ਵੀ ਹੈ ਤਾਂ ਉਹ ਸੰਗਤ ਵਲੋਂ ਨਹੀਂ, ਕੁੱਝ ਦਸਮ
ਗ੍ਰੰਥੀਆਂ ਵਲੋਂ ਆਈ ਹੋਵੇਗੀ।
8. ਕੁੱਝ ਵੀਰਾਂ ਦਾ ਵੀਚਾਰ ਹੈ ਕਿ ਪ੍ਰੋ. ਧੂੰਦਾ ਜੇਕਰ ਪੇਸ਼ ਹੋ ਗਏ ਤਾਂ
ਅਸੀਂ ਜੰਗ ਹਾਰ ਜਵਾਂਗੇ। ਪਰ ਕੀ ਜੰਗ ਸ਼ੁਰੂ ਹੋਈ ਹੈ? (ਜੰਗ ਸ਼ੁਰੂ ਕਰਨ ਵਾਸਤੇ ਇੱਕ ਸਾਂਝੀ
ਜਥੇਬੰਦੀ ਅਤੇ ਇੱਕ ਜਰਨੈਲ ਦਾ ਜ਼ਰੂਰੀ ਹੈ।
ਵਿਚਾਰ:-
ਇਥੇ ਮੁੱਖ ਮਸਲਾ
ਪੁਜਾਰੀਵਾਦ ਦੀ ਹੋਂਦ ਨੂੰ ਮਾਨਤਾ ਦੇਣ ਦਾ ਹੈ। ਜਿਥੋਂ ਤੱਕ ‘ਪੁਜਾਰੀਵਾਦ’ ਖਿਲਾਫ ਜੰਗ ਦੀ ਗੱਲ ਹੈ
ਤਾਂ ਇਹ ਜੰਗ ਬਾਬਾ ਨਾਨਕ ਵਲੋਂ ਸ਼ੁਰੂ ਕੀਤੇ ਗੁਰਮਤਿ ਇਨਕਲਾਬ ਦੀ ਸ਼ੁਰੂਆਤ ਤੋਂ ਹੀ ਚਲੀ ਆ ਰਹੀ ਹੈ।
ਸੋ ਇਹ ਕਹਿਣਾ ਬਿਲਕੁਲ ਆਧਾਰ ਰਹਿਤ ਹੈ ਕਿ ਜੰਗ ਸ਼ੁਰੂ ਹੀ ਨਹੀਂ ਹੋਈ। ਇਹ ਵੀ ਸੱਚ ਹੈ ਕਿ ਐਸੀ ਜੰਗ
ਨੂੰ ਕਿਸੇ ਇੱਕ ਜਰਨੈਲ ਦੇ ਥਿੜਕ ਜਾਣ ਨਾਲ ਵਕਤੀ ਝਟਕਾ ਬੇਸ਼ਕ ਲਗਦਾ ਹੋਵੇ, ਉਹ ਹਾਰ ਵਿੱਚ ਨਹੀਂ
ਬਦਲ ਜਾਂਦੀ। ਇਹ ਇੱਕ ਨਿਰੰਤਰ ਜੰਗ ਹੈ, ਜੋ ਚਲਦੀ ਹੀ ਰਹਿਨੀ ਹੈ। ਇਸ ਜੰਗ (ਜਾਗ੍ਰਿਤੀ ਇਨਕਲਾਬ)
ਦੇ ਸਫਰ ਵਿੱਚ ‘ਸਿਧਾਂਤ’ ਜ਼ਿਆਦਾ ਮਾਇਨੇ ਰੱਖਦੇ ਹਨ, ਸ਼ਖਸੀਅਤਾਂ ਨਹੀਂ।
ਇਹ ਤੱਥ ਸਹੀ ਹੈ ਕਿ ਜੰਗ ਲੜਣ ਲਈ ਜੇ ਇੱਕ ਸਾਂਝੀ ਜਥੇਬੰਦੀ ਅਤੇ ਜਰਨੈਲ
ਹੋਵੇ ਤਾਂ ਇਸ ਨਾਲ ਜੰਗ ਦੇ ਵੱਧ ਪ੍ਰਭਾਵਸ਼ਾਲੀ ਹੋਣ ਦੇ ਆਸਾਰ ਰਹਿੰਦੇ ਹਨ। ਪਰ ਸਾਂਝੀ ਜਥੇਬੰਦੀ
ਅਤੇ ਜਰਨੈਲ ਲਈ ਆਪਸੀ ਤਾਲਮੇਲ ਦੀ ਜ਼ਰੂਰਤ ਹੈ, ਪੁਜਾਰੀਆਂ ਦੀ ਹੋਂਦ ਨੂੰ ਮਾਨਤਾ ਦੇਣ ਦੀ ਨਹੀਂ।
9. ਕਿਸੇ ਮੰਜਿਲ ਤੱਕ ਪਹੁੰਚਨ ਲਈ ਲੜਾਈ ਅਤੇ ਸਮਝੌਤਾ (ਵੀਚਾਰ) ਦੋ ਪੜਾਅ
ਹੁੰਦੇ ਹਨ
ਵਿਚਾਰ:-
ਗੁਰਮਤਿ ਇਨਕਲਾਬ
ਦੀ ਮੰਜ਼ਿਲ ਤੱਕ ਪਹੁੰਚਨ ਲਈ ਸੇਧ ਗੁਰਮਤਿ ਅਤੇ ਪ੍ਰਮਾਣਿਕ ਇਤਿਹਾਸ ਤੋਂ ਹੀ ਲੈਣੀ ਬਣਦੀ ਹੈ।
ਗੁਰਮਤਿ ਸਿਧਾਂਤ ਨਾਲ ਸਮਝੌਤਾ ਕਰਨ ਦੀ ਸੋਚ ਜਾਇਜ਼ ਨਹੀਂ। ਮੌਜੂਦਾ ਪੁਜਾਰੀਵਾਦੀ ਵਿਵਸਥਾ ਨੂੰ
ਗੁਰਮਤਿ ਅਤੇ ਪ੍ਰਮਾਨਿਕ ਸਿੱਖ ਇਤਿਹਾਸ ਮਾਨਤਾ ਨਹੀਂ ਦੇਂਦਾ ਅਤੇ ਜਦੋਂ ਤੱਕ ਸੁਚੇਤ ਪੰਥ ਇਸ ਸੱਚ
ਨੂੰ ਅਪਣਾ ਕੇ ਇਸ ਪੁਜਾਰੀਵਾਦੀ ਵਿਵਸਥਾ ਨੂੰ ਰੱਦ ਨਹੀਂ ਦੇਂਦਾ, ਉਸ ਸਮੇਂ ਤੱਕ ਪੂਰੀ ਤਰਾਂ
ਗੁਰਮਤਿ ਨੂੰ ਸਮਰਪਤ ਹੋਣ ਦਾ ਦਾਅਵਾ ਕਰਨਾ ਬੇਮਾਅਣੇ ਹੈ।
10. ਸਿੱਖਾਂ ਬਾਰੇ ਵੈਸੇ ਵੀ ਇਹ ਮਸ਼ਹੂਰ ਹੈ ਕਿ ਇਹ ਲੜ ਜਲਦੀ ਪੈਂਦੇ ਹਨ ਪਰ
ਸਮਝੌਤਾ ਕਰਨ ਵੇਲੇ ਫੇਲ ਹੋ ਜਾਂਦੇ ਹਨ।
ਵਿਚਾਰ:-
ਇਥੇ ਗੱਲ ਸਿਰਫ
ਸਿੱਖਾਂ ਦੀ ਨਹੀਂ ਹੈ, ਪੁਜਾਰੀਵਾਦ ਨੂੰ ਮਾਨਤਾ ਦੇਣ ਦੇ ਵਿਸ਼ੇ ਨਾਲ ਸਾਰੀ ਮਨੁੱਖਤਾ ਦਾ ਭਵਿੱਖ
ਜੁੜਿਆ ਹੈ। ਗੁਰਮਤਿ ਇਨਕਲਾਬ ਦੇ ਸਫਰ ਵਿੱਚ ਵਕਤੀ ਫਾਇਦੇ ਦੇਖ ਕੇ ਸਿਧਾਂਤ ਨਾਲ ਸਮਝੌਤੇ ਕਰ ਲੈਣ
ਦੀ ਸਲਾਹ ਗੁਰਮਤਿ ਤੋਂ ਉਲਟ ਹੈ। ਇਸ ਵਿਸ਼ੇ ਵਿੱਚ ਸਮਝੌਤਾ ਕਰਨ ਵਾਲੀ ਕੋਈ ਗੱਲ ਨਹੀਂ ਬਣਦੀ। ਪੇਸ਼
ਹੋਣ ਦੀ ਸਲਾਹ ਦਾ ਭਾਵ ਇਥੇ ਪੁਜਾਰੀਆਂ ਨੂੰ ਜਥੇਦਾਰ ਮੰਨ ਕੇ ਉਹਨਾਂ ਦੀ ਹਉਮੈ ਨੂੰ ਪੱਠੇ ਪਾਉਣਾ
ਹੈ। ਐਸੀ ਸਲਾਹ ਦੇਣ ਵਾਲੇ ਪੇਸ਼ ਹੋਣ ਦੇ ਮੁੱਦੇ ਤੇ ਭਾਂਵੇ ਇਕਮੱਤ ਹਨ, ਪਰ ਉਨ੍ਹਾਂ ਦੀਆਂ ਦਲੀਲਾਂ
ਆਪਾ-ਵਿਰੋਧੀ ਹਨ। ਮਿਸਾਲ ਲਈ ਕੋਈ ਕਹਿ ਰਿਹਾ ਹੈ ਕਿ “ਇਹ ਸਮਝੌਤਾ ਨਹੀਂ ਬਲਕਿ ਪੁਜਾਰੀਆਂ ਨੂੰ ਸੱਚ
ਸਮਝਾਉਣ ਦਾ ਜਤਨ ਹੈ, ਦੂਜਾ ਕਹਿ ਰਿਹਾ ਹੈ ਜੇ ਪੁਜਾਰੀਆਂ ਦੀ ਈਨ ਮੰਨ ਕੇ 2 ਦਿਨ ਭਾਂਡੇ ਵੀ
ਮਾਂਜਣੇ ਪਏ ਤਾਂ ਕੋਈ ਫਰਕ ਨਹੀਂ ਪੈਂਦਾ, ਕੋਈ ਕਹਿ ਰਿਹਾ ਹੈ ਚਲੋਂ ਪੁਜਾਰੀਆਂ ਨੂੰ ਧੂਹ ਕੇ
ਸਕੱਤਰੇਤ ਵਿਚੋਂ ਬਾਹਰ ਲੈ ਆਈਏ। ਫੇਰ ਉਹਨਾਂ ਸਾਹਮਣੇ ਸੰਗਤ ਵਿੱਚ ਸਪਸ਼ਟੀਕਰਨ ਦੇਈਏ” ਇਸ ਆਪਾ
ਵਿਰੋਧ ਦਾ ਇਕੋ ਇੱਕ ਕਾਰਨ ਸਿਧਾਂਤ ਨੂੰ ਅੱਖੋਂ ਪਰੋਖੇ ਕਰ ਕੇ ਨਜ਼ਰ ਆ ਰਹੇ ਵਕਤੀ ਫਾਇਦੇ ਹਨ।
ਸਿਧਾਂਤ ਵੱਲ ਵੇਖ ਕੇ ਗੱਲ ਕਰਨ ਵਾਲਿਆਂ ਵਿੱਚ ਆਪਾ ਵਿਰੋਧ ਨਹੀਂ ਹੁੰਦਾ।
11. ਵਿਦਵਾਨਾਂ ਦਾ ਕਹਿਣਾ ਹੈ ਕਿ ਲੜਾਈ ਭਾਵਕਤਾ ਵਿਚੋਂ ਉਪਜਦੀ ਹੈ ਅਤੇ
ਸਮਝੌਤਾ ਦਿਮਾਗ ਵਿਚੋਂ।
ਵਿਚਾਰ:-
ਇਸ ਕਹਾਵਤ ਨੂੰ
ਇਸ ਵਿਸ਼ੇ ਨਾਲ ਜੋੜ ਕੇ (ਪੇਸ਼ ਹੋਣ ਦੇ ਹੱਕ ਵਿਚ) ਹਾਂ-ਪੱਖੀ ਵਰਤਣ ਵਾਲੇ ਸੱਜਣਾਂ ਨੂੰ ਸ਼ਾਇਦ ਬਾਬਾ
ਨਾਨਕ ਜੀ ਤੋਂ ਲੈ ਕੇ ਸਿੱਖ ਇਤਿਹਾਸ ਵਿਚਲੇ ਉਹ ਸਾਰੇ ਮਰਜੀਵੜੇ ਦਿਮਾਗ ਤੋਂ ਖਾਲੀ ਲਗਦੇ ਹਨ
ਜਿਨ੍ਹਾਂ ਨੇ ਪੁਜਾਰੀਵਾਦ ਨਾਲ ਸਮਝੌਤੇ ਨਾ ਕਰਕੇ ਗੁਰਮਤਿ ਨੂੰ ਸਮਰਪਿਤ ਭਾਵਨਾਵਾਂ ਨੂੰ ਪਹਿਲ
ਦਿਤੀ?
12. ਆਲਾ ਸਿੰਘ ਵਾਂਗ ਖਤਰਾ ਮੁੱਲ ਲੈਣ ਤੋਂ ਡਰਦਿਆਂ ਸਮਝੌਤਾਵਾਦੀ ਹੋਣਾ
ਅਤੇ ਮਾਸਟਰ ਤਾਰਾ ਸਿੰਘ ਜੀ ਵਾਗ ਭਾਵੁਕ ਹੋ ਕੇ (ਸਮਝੌਤਾ ਕਰਨ ਦੀ ਬਿਬੇਕਸ਼ੀਲਤਾ ਦੀ ਘਾਟ ਕਰਕੇ) ਲੜ
ਪੈਣਾ, ਕਿਸੇ ਵੀ ਦਲੀਲ ਨਾਲ ਸਹੀ ਨਹੀਂ ਠਹਿਰਾਇਆ ਜਾ ਸਕਦਾ।
ਵਿਚਾਰ:-
ਇਸ ਨੁਕਤੇ ਵਿੱਚ
ਕੋਈ ਸਪਸ਼ਟਤਾ ਨਹੀਂ ਹੈ। ਪੇਸ਼ ਹੋਣ ਦੀ ਸਲਾਹ ਵੀ ਤਾਂ ਇਸ ਖਤਰੇ ਦੇ ਡਰੋਂ ਦਿਤੀ ਜਾ ਰਹੀ ਹੈ ਕਿ
ਸਟੇਜਾਂ ਨਾ ਖੁੱਸ ਜਾਣ। ਆਲਾ ਸਿੰਘ ਦੇ ਡਰ ਵਜੋਂ ਸਮਝੌਤੇ ਨੂੰ ਗਲਤ ਦਸਦੇ ਹੋਏ ਆਪ ਸਿਧਾਂਤ ਨਾਲ
ਸਮਝੌਤਾ ਕਰਨ ਦੀ ਸਲਾਹ ਦੇਣਾ ਆਪਾ ਵਿਰੋਧ ਅਤੇ ਅਸਪਸ਼ਟਤਾ ਦਰਸਾਉਂਦਾ ਹੈ।
13. ਪਹਿਲਾਂ ਕੀਤੇ ਹੋਏ ਫੈਸਲਿਆਂ ਨੂੰ ਸਹੀ ਠਹਿਰਾਉਣ ਵਾਸਤੇ ਹੀ ਮੁੜ ਉਹੀ
ਫੈਸਲਾ ਨਹੀਂ ਕਰ ਲੈਣਾ ਚਾਹੀਦਾ (ਬੇਸ਼ੱਕ ਗਲਤ ਹੀ ਹੋਵੇ)
ਵਿਚਾਰ:-
ਗੱਲ ਪਹਿਲਾਂ
ਹੋਏ ਜਾਂ ਹੁਣ ਹੋਣ ਵਾਲੇ ਫੈਸਲਿਆਂ ਦੀ ਨਹੀਂ ਹੈ। ਫੈਸਲੇ ਲਈ ਗੁਰਮਤਿ ਅਤੇ ਪ੍ਰਮਾਨਿਕ ਸਿੱਖ
ਇਤਿਹਾਸ ਦੀ ਸੇਧ ਲੈਣ ਦਾ ਹੋਕਾ ਦਿਤਾ ਜਾ ਰਿਹਾ ਹੈ। ਉਪਰ ਹੋ ਚੁੱਕੀ ਵਿਚਾਰ ਤੋਂ ਸਪਸ਼ਟ ਹੈ ਅਕਾਲ
ਤਖਤ ਦੇ ਨਾਂ ਤੇ ਮੌਜੂਦਾ ਸਮੇਂ ਪੁਜਾਰੀਆਂ ਦੀ ਕਚਿਹਰੀ ਰੂਪੀ ਵਿਵਸਥਾ ਦੀ ਪ੍ਰੋੜਤਾ ਨਾ ਤਾਂ
ਗੁਰਮਤਿ ਕਰਦੀ ਹੈ, ਨਾ ਹੀ ਪ੍ਰਮਾਨਿਕ ਸਿੱਖ ਇਤਿਹਾਸ। ਸੋ ਇਸ ਵਿਵਸਥਾ ਨੂੰ ਕਿਸੇ ਵੀ ਰੂਪ ਵਿੱਚ
ਮਾਨਤਾ ਦੇਣਾ ਗੁਰਮਤਿ ਸੇਧ ਨੂੰ ਪਿੱਠ ਵਿਖਾਉਣ ਦੇ ਤੁੱਲ ਹੈ।
14. ਇਹ ਖਿਆਲ ਰੱਖਣਾ ਚਾਹੀਦਾ ਹੈ ਕਿ ਧੂੰਦਾ ਜੀ ਦੇ ਨਾਲ ਇੱਕ ਸੰਸਥਾ ਖੜੀ
ਜੋ ਕਿ ਧੂੰਦਿਆਂ ਨੂੰ ਪੈਦਾ ਕਰਨ ਦਾ ਇੱਕ ਸੋਮਾ ਹੈ (ਕਿਤੇ ਅਜੇਹਾ ਤੇ ਨਹੀਂ ਕਿ ਦੁਸ਼ਮਨ ਉਸ ਸੋਮੇ
ਨੂੰ ਖਤਮ ਕਰਨਾ ਚਾਹੁੰਦਾ ਹੋਵੇ)।
ਵਿਚਾਰ:-
ਗੁਰਮਤਿ ਇਨਕਲਾਬ
ਦੇ ਰਾਹ ਵਿੱਚ ਸ਼ਖਸੀਅਤਾਂ ਅਤੇ ਸੰਸਥਾਵਾਂ ਤੋਂ ਵੱਧ ਅਹਿਮੀਅਤ ‘ਗੁਰਮਤਿ ਸਿਧਾਂਤਾਂ’ ਦੀ ਹੈ। ਸੋ ਇਸ
ਇਨਕਲਾਬ ਨਾਲ ਜੁੜੀਆਂ ਸੰਸਥਾਵਾਂ ਅਤੇ ਸ਼ਖਸੀਅਤਾਂ ਨੂੰ ਗੁਰਮਤਿ ਸਿਧਾਂਤਾਂ ਅਨੁਸਾਰ ਆਪਣੇ ਆਪ ਨੂੰ
ਬਦਲਣ ਦੀ ਲੋੜ ਹੈ ਨਾ ਕਿ ਅਪਣੇ ਅਨੁਸਾਰ ਗੁਰਮਤਿ ਸਿਧਾਂਤਾਂ ਨੂੰ ਬਦਲ ਦੇਣ ਦੀ ਮੰਗ ਕਰਨੀ ਚਾਹੀਦੀ
ਹੈ।
15. ਕੋਈ ਵੀ ਫੈਸਲਾ ਕਰਨ ਸਮੇਂ, ਧੂੰਦਾ ਜੀ, ਆਪਣੀ ਕਨੈਡਾ ਫੇਰੀ ਸਮੇਂ
ਦੀਵਾਨਾਂ ਵਿੱਚ ਜੁੜੀ ਸੰਗਤ ਨੂੰ ਵੇਖ ਕੇ ਇਹ ਭੁਲੇਖਾ ਨਾ ਖਾ ਜਾਣ ਕੇ ਇਹ ਸਭ ਮੇਰੇ ਨਾਲ ਹਨ, ਜੋ
ਭੁਲੇਖਾ ਅਕਸਰ ਪ੍ਰਬੰਧਕ ਖਾ ਜਾਂਦੇ ਹਨ
ਵਿਚਾਰ:-
ਸਾਡੀ ਧੂੰਦਾ ਜੀ
ਨੂੰ ਸਲਾਹ ਹੈ ਕਿ ਇਸ ਵਿਸ਼ੇ ਤੋਂ ਕੋਈ ਵੀ ਫੈਸਲਾ ਲੈਣ ਵੇਲੇ ਨਾ ਤਾਂ ਅਪਣੇ ਦੀਵਾਨਾਂ ਵਿੱਚ ਆ ਰਹੀ
ਸੰਗਤ ਦੀ ਭੀੜ ਨੂੰ ਵੇਖਣ ਦੀ ਲੋੜ ਹੈ ਅਤੇ ਨਾ ਹੀ ਅਪਣੀ ਸੰਸਥਾ ਦੇ ਨਿਯਮਾਵਲੀ। ਲੋੜ ਹੈ ਤਾਂ ਸਿਰਫ
ਗੁਰਮਤਿ ਨੂੰ ਸਾਹਮਣੇ ਰੱਖ ਕੇ ਫੈਸਲਾ ਕਰਨ ਦੀ। ਜੇ ਆਪ ਜੀ ਨੂੰ ਪੁਜਾਰੀਆਂ ਦੀ ਕਚਿਹਰੀ ਵਾਲੀ ਇਹ
ਵਿਵਸਥਾ ਬਾਬੇ ਨਾਨਕ ਦੀ ਵਿਰਾਸਤ ਲਗਦੀ ਹੈ ਤਾਂ ਜੀ ਸਦਕੇ ਜਾਵੋ।
16. ਕਿਤੇ ਕੋਈ ਧੂੰਦਾ ਜੀ ਨਾਲ ਖੜੀ ਲਹਿਰ ਨੂੰ ਅਪਣੇ ਨਾਲ ਤੇ ਨਹੀਂ ਜੋੜਣਾ
ਚਾਹੁੰਦਾ? ਤਾਂ ਕਿ ਉਹ ਅਪਣੀ ਆਵਾਜ਼ ਨੂੰ ਹੋਰ ਸ਼ਕਤੀਸ਼ਾਲੀ ਬਣਾ ਸਕੇ। (ਯਾਦ ਰੱਖਿਉ! ਇਹ ਲਹਿਰ ਅਕਾਲ
ਤਖਤ ਦੀ ਮਰਿਯਾਦਾ ਦੇ ਤਹਿਤ ਪ੍ਰਚਾਰ ਕਰ ਕੇ ਖੜੀ ਹੋਈ ਹੈ। ਜਿਨ੍ਹੀ ਜਲਦੀ ਉਭਰੀ ਹੈ ਉਨੀ ਛੇਤੀ ਪਤਨ
ਵੀ ਹੋ ਸਕਦਾ ਹੈ।
ਵਿਚਾਰ:-
ਇਹ ਨੁਕਤਾ ਕਿਸ
ਨੂੰ ਨਿਸ਼ਾਨਾ ਬਣਾ ਕੇ ਲਿਖਿਆ ਗਿਆ ਹੈ, ਸਪਸ਼ਟ ਨਹੀਂ ਹੈ। ਜਿਥੋਂ ਤੱਕ ਪਰਿਵਾਰ ਦੀ ਸੋਚ ਹੈ ਸਾਨੂੰ
ਲਹਿਰਾਂ ਨੂੰ ਸ਼ਖਸੀਅਤਾਂ ਨਾਲ ਨਹੀਂ, ਸਿਧਾਂਤਾਂ ਨਾਲ ਜੋੜ ਕੇ ਵੇਖਣ ਦੀ ਲੋੜ ਹੈ। ਇਸ ਨੁਕਤੇ ਵਾਲਾ
ਇਹ ਤੱਥ ਵੀ ਨਿਰਮੂਲ ਹੈ ਇਹ ਲਹਿਰ ਸਿਰਫ ਅਕਾਲ ਤਖਤ ਦੀ ਮਰਿਯਾਦਾ ਦੇ ਤਹਿਤ ਪ੍ਰਚਾਰ ਕਰਨ ਕਰਕੇ ਖੜੀ
ਹੋਈ ਹੈ। ਇਸ ਲਹਿਰ ਦਾ ਆਧਾਰ ਹੈ ਤਾਂ ਸਿਰਫ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੀ ਸੇਧ ਹੈ। ਜੇ
ਮੌਜੂਦਾ ਦੌਰ ਦੀ ਗੱਲ ਕਰੀਏ ਤਾਂ ਇਸ ਦੀ ਨੀਂਵ ਵਿੱਚ ਗਿਆਨੀ ਭਾਗ ਸਿੰਘ ਜੀ ਅੰਬਾਲਾ, ਗੁਰਬਖਸ਼ ਸਿੰਘ
ਜੀ ਕਾਲਾ ਅਫਗਾਨਾ ਜਿਹੇ ਉਨ੍ਹਾਂ ਮਰਜੀਵਿੜਿਆਂ ਦੀ ਅਨਥੱਕ ਅਤੇ ਨਿਸ਼ਕਾਮ ਘਾਲਣਾ ਹੈ, ਜੋ ਮੌਜੂਦਾ
ਰਹਿਤ ਮਰਿਯਾਦਾ ਦੀ ਗੁਰਮਤਿ ਵਿਰੋਧੀ ਬੰਦਸ਼ਾਂ ਤੋਂ ਮੁੱਕਤ ਹੋ ਕੇ ਵਿਚਰੇ ਸਨ। ਜੇ ਮੌਜੂਦਾ ਰਹਿਤ
ਮਰਿਯਾਦਾ ਦੀ ਗੱਲ ਕਰੀਏ ਤਾਂ ਇਸ ਵਿੱਚ ਅਨੇਕਾਂ ਹੀ ਆਪਾ ਵਿਰੋਧੀ ਅਤੇ ਗੁਰਮਤਿ ਵਿਰੋਧੀ ਅੰਸ਼ ਹਨ,
ਇਸ ਦੀ ਤਾਬਿਆਂ ਰਹਿ ਕੇ ‘ਪੂਰਨ ਸੱਚ’ ਦੀ ਗੱਲ ਕਰਨ ਦਾ ਦਾਅਵਾ ਖੋਖਲਾ ਅਤੇ ਝੂਠਾ ਹੈ, ਲਹਿਰ ਖੜਾ
ਕਰਨਾ ਤਾਂ ਦੂਰ ਰਿਹਾ। ਇਸ ਬਾਰੇ ਖੁੱਲੀ ਜਾਨਕਾਰੀ ਲੈਣ ਲਈ ਪਰਿਵਾਰ ਦਾ ਲੇਖ ‘ਪੰਥ ਪ੍ਰਵਾਨਿਕਤਾ ਦੇ
ਨਾਂ ਤੇ ਗੁਰਮਤਿ ਸਿਧਾਂਤਾਂ ਦੀ ਬਲੀ ਕਿਉਂ?’ ਪੜਿਆ ਜਾ ਸਕਦਾ ਹੈ।
17. ਉਪਰੋਕਤ ਵਿਚਾਰਾਂ ਨੂੰ ਪੜ੍ਹ ਕੇ ਕੁੱਝ ਵੀਰ ਇਹ ਨਾ ਸੋਚਣ ਕੇ ਅਸੀਂ
ਡਰਪੋਕ ਹਾਂ। (ਅਸੀਂ ਪ੍ਰੋ. ਧੂੰਦਾ ਜੀ ਨੂੰ ਵੀ ਸੱਦਾ ਦਿਤਾ ਸੀ ਅਤੇ ਜਲਦੀ ਹੀ ਪ੍ਰੋ. ਇੰਦਰ ਸਿੰਘ
ਘੱਗਾ ਜੀ ਨੂੰ ਸਿੰਘ ਸਭਾ ਨਿਉਜ਼ੀਲੈਂਡ ਦੀ ਸਟੇਜ `ਤੇ ਬੁਲਾਵਾਂਗੇ)
ਵਿਚਾਰ:-
ਘੱਟੋ-ਘੱਟ ਤੱਤ
ਗੁਰਮਤਿ ਪਰਿਵਾਰ ਦਾ ਤਾਂ ਇਹ ਮੱਤ ਹੈ ਕਿ ਜਾਗਰੂਕ ਪੰਥ ਨਾਲ ਜੁੜੇ ਲਗਭਗ ਸਾਰੇ ਸੱਜਣ ਪੰਥਦਰਦੀ ਅਤੇ
ਸੁਹਿਰਦ ਹਨ। ਸੋ ਅਸੀਂ ਕਿਸੇ ਸੁਚੇਤ ਸਿੱਖ ਬਾਰੇ ਇਹ ਸੋਚ ਨਹੀਂ ਰੱਖਦੇ ਕਿ ਉਹ ਡਰਪੋਕ ਹਨ। ਸਾਡਾ
ਇਹ ਵੀ ਮੰਨਣਾ ਹੈ ਕਿ ਪ੍ਰੋ. ਧੂੰਦਾ ਨੂੰ ਪੇਸ਼ ਹੋਣ ਦੀ ਸਲਾਹ ਦੇਣ ਵਾਲੇ ਵੀ ਪੰਥਦਰਦੀ ਹਨ। ਪਰ
ਉਹਨਾਂ ਦੀ ਇਹ ਸੋਚ ਗੁਰਮਤਿ ਆਧਾਰਤ ਨਹੀਂ, ਜਿਸ ਬਾਰੇ ਉੱਪਰ ਦਲੀਲਾਂ ਦਿਤੀਆਂ ਗਈਆਂ ਹਨ। ਇਹ ਵੀ
ਧਿਆਨਯੋਗ ਹੈ ਕਿ ਆਪਸੀ ਵਿਚਾਰਕ ਮਤਭੇਦ ਨੂੰ ਸਹਿਜ ਨਾਲ ਨਾ ਲੈਣ ਅਤੇ ਸਿਧਾਂਤ ਦੀ ਥਾਂ ਸ਼ਖਸੀਅਤਾਂ
ਨੂੰ ਵੱਧ ਮਹੱਤਵ ਦੇਣ ਦੀ ਪਹੁੰਚ ਸੁਚੇਤ ਪੰਥ ਵਿੱਚ ਆਪਸੀ ਤਲਖੀ ਪੈਦਾ ਕਰਨ ਦਾ ਕਾਰਨ ਬਣ ਰਹੀ ਹੈ।
18. ਸਾਡੀ ਧਿਰ ਨੂੰ ਯੋਜਨਾ ਬਣਾ ਕੇ ਲੜਾਈ ਸ਼ੁਰੂ ਕਰਨੀ ਚਾਹੀਦੀ ਹੈ, ਜੋ ਕਿ
ਅਜੇ ਨਹੀਂ ਬਣ ਸਕੀ।
ਵਿਚਾਰ:-
ਪੁਜਾਰੀਵਾਦ
ਵਿਰੁਧ ਲੜਾਈ ਤਾਂ ਪਹਿਲਾਂ ਤੋਂ ਹੀ ਚਲ ਰਹੀ ਹੈ। ਹਾਂ ਇਹ ਅਫਸੋਸਜਨਕ ਸੱਚਾਈ ਹੈ ਕਿ ਸੁਚੇਤ ਪੰਥ
ਹੁਣ ਤੱਕ ਕੋਈ ਸਾਂਝਾ ਮੰਚ ਨਹੀਂ ਬਣਾ ਸਕਿਆ। ਇਸ ਏਕਤਾ ਦੇ ਰਾਹ ਵਿੱਚ ਵੀ ਰੁਕਾਵਟ ਸਿਧਾਂਤਪ੍ਰਸਤੀ
ਦੀ ਥਾਂ ਸ਼ਖਸੀਅਤਪ੍ਰਸਤੀ ਵਾਲੀ ਪਹੁੰਚ ਹੀ ਬਣ ਰਹੀ ਹੈ। ਇਹ ਕਮੀ ਜਿਤਨੀ ਜਲਦੀ ਦੂਰ ਹੋ ਸਕੇ ਉਤਨਾ
ਲਾਹੇਵੰਦ ਹੈ। ਪਰ ਇਸ ਸੱਚਾਈ ਨਾਲ ਪ੍ਰੋ. ਧੂੰਦਾ ਨੂੰ ਪੁਜਾਰੀਆਂ ਦੀ ਕਚਿਹਰੀ ਵਿੱਚ ਪੇਸ਼ ਹੋਣ ਦੀ
ਸਲਾਹ ‘ਗੁਰਮਤਿ ਅਨੁਸਾਰੀ’ ਨਹੀਂ ਬਣ ਜਾਂਦੀ।
19. ਦੁਸ਼ਮਣ ਦੀ ਚਾਲ ਨੂੰ, ਇਰਾਦੇ (ਨੀਅਤ) ਨੂੰ, ਅਤੇ ਵਾਰ ਕਰਨ ਦੇ ਸਾਧਨ
ਚੰਗੀ ਤਰ੍ਹਾਂ ਸਮਝ ਕੇ ਹੀ ਆਪਣਾ ਬਚਾਉ ਕਰਨਾ ਚਾਹੀਦਾ ਹੈ। ਏਹੀ ਸਾਡੀ ਪ੍ਰਾਪਤੀ ਹੋਵੇਗੀ।
ਵਿਚਾਰ:
ਇਸ ਵਿਸ਼ੇ ਵਿੱਚ
ਦੁਸ਼ਮਨ ਦੀ ਚਾਲ ਪੁਜਾਰੀਵਾਦ ਦੇ ਹਥਕੰਡੇ ਵਰਤ ਕੇ ਸੱਚ ਦੇ ਪ੍ਰਚਾਰ ਨੂੰ ਠੱਲ ਪਾਉਣ ਦਾ ਜਤਨ ਹੈ। ਇਸ
ਲਈ ਇਸ ਦਾ ਤੋੜ ਪੁਜਾਰੀਵਾਦ ਦੀ ਹੋਂਦ ਨੂੰ ਰੱਦ ਕਰਨਾ ਹੀ ਹੈ। ਜੇ ਸਾਰਾ ਸੁਚੇਤ ਪੰਥ ਇਸ ਨੂੰ ਰੱਦ
ਕਰ ਦੇਵੇ ਤਾਂ ਇਹਨਾਂ ਦਾ ਇਹ ਹਥਿਆਰ ਬੇਮਾਅਣਾ ਅਤੇ ਬੇਅਸਰ ਹੋ ਜਾਵੇਗਾ। ਅੱਜ ਤੋਂ 25-30 ਕੁ ਸਾਲ
ਪਹਿਲਾਂ ਤੱਕ ‘ਅਕਾਲ ਤਖਤ’ ਦੇ ਨਾਂ ਤੇ ਜਾਰੀ ਹੁੰਦੇ ਆਦੇਸ਼ਾਂ ਨੂੰ ਲਗਭਗ ਸਾਰਾ ਪੰਥ ਸਿਰਮੱਥੇ
ਮੰਨਦਾ ਸੀ। ਕੁੱਝ ਮਰਜੀਵੜਿਆਂ ਵਲੋਂ ਇਸ ਪੁਜਾਰੀਵਾਦੀ ਵਿਵਸਥਾ ਨੂੰ ਰੱਦ ਕਰਕੇ ਇਸ ਬਾਰੇ ਖਰਾ
ਪ੍ਰਚਾਰ ਕਰਨ ਦਾ ਹੀ ਅਸਰ ਹੈ ਕਿ ਇਹਨਾਂ ਪੁਜਾਰੀਆਂ ਦੇ ‘ਕੂੜ ਨਾਮਿਆਂ’ ਕਾਰਨ ਕਈਂ ਥਾਂ ਥਾਂ ਇਹਨਾਂ
ਦੇ ਵਿਰੁਧ ਅਵਾਜ਼ਾਂ ਉੱਠ ਰਹੀਆਂ ਹਨ ਅਤੇ ਇਹਨਾਂ ਦੇ ਪੁੱਤਲੇ ਵੀ ਕੁੱਝ ਥਾਂ ਫੂਕੇ ਗਏ।
20. ਪ੍ਰੋ. ਦਰਸ਼ਨ ਸਿੰਘ ਜੀ ਅਤੇ ਪ੍ਰੋ. ਇੰਦਰ ਸਿੰਘ ਘੱਗਾ ਜੀ ਪਹਿਲਾਂ ਹੀ
ਘਰ ਬੈਠੇ ਹਨ, ਹੁਣ ਧੂੰਦਾ ਜੀ ਬਾਰੇ ਉਹੀ ਫੈਸਲਾ ਕਰਕੇ, ਉਨ੍ਹਾਂ ਨੂੰ ਵੀ ਘਰ ਬਿਠਾਉਣ ਤੋਂ ਬਾਅਦ
ਕਿਸੇ ਨੇ ਸੋਚਿਆ ਹੈ, ਕਿ ਇਨ੍ਹਾਂ ਦਾ ਬਦਲ ਸਾਡੇ ਕੋਲ ਤਿਆਰ ਹੈ?
ਵਿਚਾਰ:-
ਇਸ ਨੁਕਤੇ ਵਿੱਚ
ਸੁਹਿਰਦਤਾ ਦੀ ਥਾਂ ਕੜਵਾਹਟ ਅਤੇ ਬੌਖਲਾਹਟ ਹੀ ਪ੍ਰਧਾਨ ਹੈ। ਇਹ ਨੁਕਤਾ ਹੈ ਵੀ ਸੱਚ ਵਿਹੂਣਾ।
ਪ੍ਰੋ. ਦਰਸ਼ਨ ਸਿੰਘ ਜੀ ਅਤੇ ਪ੍ਰੋ. ਘੱਗਾ ਜੀ ਵਲੋਂ ਅਪਣੀ ਢਲਦੀ ਉਮਰ ਅਤੇ ਸੇਹਤ ਦੇ ਬਾਵਜੂਦ, ਥਾਂ
ਥਾਂ ਜਾ ਕੇ ਪ੍ਰਚਾਰ ਕਰਨ ਦਾ ਉੱਦਮ ਸਲਾਹੁਣਯੋਗ ਹੈ। ਸੋ ਉਹਨਾਂ ਬਾਰੇ ਇਹ ਤਾਅਣਾ ਕਿ ਉਹ ਘਰ ਬੈਠ
ਗਏ ਹਨ, ਸਿਰਫ ਅਪਣੀ ਗੱਲ ਨਾਲ ਸਹਿਮਤ ਨਾ ਹੋਣ ਕਰਕੇ ਪੈਦਾ ਹੋਈ ਝੁੰਝਲਾਹਟ ਦਾ ਪ੍ਰਗਟਾਵਾ ਹੀ ਹੈ।
ਬੇਸ਼ਕ ਅਸੀਂ ਪ੍ਰੋ. ਦਰਸ਼ਨ ਸਿੰਘ ਜੀ (ਸਮੇਤ ਕਈਂ ਹੋਰਾਂ) ਦੇ ਸਿੱਖ ਰਹਿਤ ਮਰਿਯਾਦਾ ਪ੍ਰਤੀ ਸਟੈਂਡ
ਆਦਿ ਨਾਲ ਪੂਰੀ ਤਰਾਂ ਸਹਿਮਤ ਨਹੀਂ, ਪਰ ਉਹਨਾਂ ਦੇ ਪੰਥ ਦਰਦ ਅਤੇ ਪ੍ਰਚਾਰ ਦੀ ਹੁੱਭ ਦਾ ਕੋਈ ਮੁੱਲ
ਨਹੀਂ ਪਾਇਆ ਜਾ ਸਕਦਾ। ਪ੍ਰੋ. ਧੂੰਦਾ ਜੀ ਦੇ ਪੇਸ਼ ਹੋਣ ਦੀ ਚਰਚਾ ਸ਼ੁਰੂ ਹੋਣ ਤੋਂ ਬਾਅਦ ਕੁੱਝ
ਸੱਜਣਾਂ ਵਲੋਂ ਉਹਨਾਂ ਦੇ ਅਤੀਤ ਨੂੰ ਨਿਸ਼ਾਨਾ ਬਣਾ ਕੇ ਕੀਤੀ ਜਾ ਰਹੀ ਤਾਅਣਾਕਸ਼ੀ (ਉਹ ਦਸਮ ਗ੍ਰੰਥ
ਦਾ ਕੀਰਤਨ ਕਰਦੇ ਰਹੇ ਹਨ, ਆਪ ਲੋਕਾਂ ਨੂੰ ਪੇਸ਼ ਹੋਣ ਲਈ ਬੁਲਾਉਂਦੇ ਰਹੇ ਹਨ) ਸਿਰਫ ਇਹ ਦਰਸਾਉਂਦੀ
ਹੈ ਕਿ ਇਹ ਸੱਜਣ ਸੁਹਿਰਦਤਾ ਦੀ ਥਾਂ ਅਪਣੀ ਕੜਵਾਹਟ ਦਾ ਪ੍ਰਦਰਸ਼ਨ ਕਰ ਰਹੇ ਹਨ। ਐਸੀ ਸੱਜਣਤਾ ਹੀ
ਸੁਚੇਤ ਪੰਥਕ ਧਿਰਾਂ ਵਿੱਚ ਆਪਸੀ ਦੂਰੀ ਵਧਾਉਣ ਦਾ ਕਾਰਨ ਬਣਦੀ ਹੈ। ਸਾਨੂੰ ਵਿਚਾਰ ਕਰਨ ਵੇਲੇ ਨਿੱਜ
ਦੀ ਥਾਂ ਮੁਦਿਆਂ ਨੂੰ ਪਹਿਲ ਦੇਣੀ ਚਾਹੀਦੀ ਹੈ।
ਨਾ ਤਾਂ ਪ੍ਰੋ. ਦਰਸ਼ਨ ਸਿੰਘ ਜੀ ਅਤੇ ਘੱਗਾ ਜੀ ਘਰ ਬੈਠੇ ਹਨ ਅਤੇ ਨਾ ਹੀ
ਧੂੰਦਾ ਜੀ ਘਰ ਬੈਠਣਗੇ। ਕੀ ਪ੍ਰੋ. ਗੁਰਮੁੱਖ ਸਿੰਘ ਤੋਂ ਬਾਅਦ ਪ੍ਰਚਾਰਕ (ਬਦਲ) ਬਣਨੇ ਬੰਦ ਹੋ ਗਏ?
21. ਭਗਤੀ ਲਹਿਰ ਅਤੇ ਸਿੱਖ ਲਹਿਰ
ਦੇ ਫਰਕ ਨੂੰ ਅਤੇ ਨਤੀਜਿਆਂ ਨੂੰ ਚੰਗੀ
ਤਰ੍ਹਾਂ ਘੌਖਣਾ ਚਾਹੀਦਾ ਹੈ।
ਵਿਚਾਰ:-
ਇਸ
ਨੁਕਤੇ ਰਾਹੀਂ ਕੀ ਕਹਿਣ ਦਾ ਜਤਨ ਕੀਤਾ ਗਿਆ ਹੈ, ਅਸੀਂ ਸਮਝ ਨਹੀਂ ਪਾਏ। ਸੋ ਇਸ ਬਾਰੇ ਕੁੱਝ ਕਹਿ
ਸਕਣਾ ਫਿਲਹਾਲ ਸੰਭਵ ਨਹੀਂ ਹੈ।
ਪ੍ਰੋ. ਧੂੰਦਾ ਨੂੰ ਪੇਸ਼ ਹੋਣ ਦੀ ਸਲਾਹ ਦੇਣ ਵਾਲੇ ਸੱਜਣਾਂ ਦੇ 21 ਨੁਕਾਤੀ
ਇਸ ਲੇਖ ਉਪਰੰਤ ਇੱਕ ਹੋਰ ਵੀਰ ਦਾ ਲੇਖ ਇਸ ਵਿਸ਼ੇ ਤੇ ਪੰਥਕ ਵੈਬਸਾਈਟਾਂ ਤੇ ਛਪਿਆ ਹੈ।
“ਕਹਾਵਤ ਹੈ ਕਿ ਨ੍ਹਾਉਣ ਦੇ ਪਾਣੀ ਦੇ
ਪਾਣੀ ਨਾਲ ਨਿਆਣੇ ਨੂੰ ਵੀ ਬਾਹਰ … “ਸਿਰਲੇਖ ਵਾਲੇ ਲੇਖ ਦਾ ਆਧਾਰ ਇਹ ਨੁਕਤਾ ਹੈ
ਕਿ ਅਕਾਲ ਤਖਤ ਦੇ ਨਾਮ ਤੇ ਚਲ ਰਿਹਾ ਮੌਜੂਦਾ ‘ਕਚਹਿਰੀ ਸਿਸਟਮ (ਵਿਵਸਥਾ) ‘ਠੀਕ ਹੈ,
ਬੇਸ਼ਕ ਇਸ ਸਮੇਂ ਇਸ ਤੇ ਕਾਬਜ਼ ਲੋਕ
ਠੀਕ ਨਹੀਂ। ਪਰ ਅਪਣੀ ਵਿਚਾਰ ਦੀ ਸ਼ੁਰੂਆਤ ਵਿੱਚ ਅਸੀਂ ਸਪਸ਼ਟ ਕਰ ਚੁੱਕੇ ਹਾਂ ਕਿ ਇਸ ਕਚਿਹਰੀ ਵਿਵਸਥਾ ਦੀ ਪ੍ਰੋੜਤਾ ਨਾ ਤਾਂ ਗੁਰਮਤਿ
ਕਰਦੀ ਹੈ, ਨਾ ਹੀ ਸਿੱਖ ਰਹਿਤ ਮਰਿਯਾਦਾ ਜਾਂ ਗੁਰਦੁਆਰਾ ਐਕਟ।
1469-1708 ਦੇ ਪ੍ਰਮਾਨਿਕ ਸਿੱਖ ਇਤਿਹਾਸ ਵਿੱਚ ਇਸ ਪ੍ਰਥਾ ਦਾ ਕੋਈ ਹਵਾਲਾ ਨਹੀਂ ਮਿਲਦਾ ਹੈ। ਇਹ ਵੀ ਸੱਚ ਹੈ ਕਿ ਇਸ ਪ੍ਰਥਾ ਨੇ ਕੌਮ ਦਾ ਨੁਕਸਾਨ ਹੀ ਜ਼ਿਆਦਾ ਕੀਤਾ ਹੈ,
ਫਾਇਦਾ ਸ਼ਾਇਦ ਹੀ ਕੋਈ। ਸੋ ਜਿਸ ਲੇਖ ਦਾ ਆਧਾਰ ਹੀ ਗੁਰਮਤਿ ਤੋਂ ਉਲਟ ਹੈ,
ਉਸ ਦੇ ਨਤੀਜੇ ਤਾਂ ਗਲਤ ਹੋਣੇ ਹੀ
ਸਨ। ਇਸ ਲੇਖ ਵਿੱਚ ਅਪਣੇ ਮੱਤ ਦੇ ਹੱਕ ਵਿੱਚ ਦਸ਼ਮੇਸ਼ ਪਾਤਸ਼ਾਹ ਨਾਲ ਜੋੜੀ ਜਾਂਦੀ
‘ਜ਼ਫਰਨਾਮੇ’
ਦੀ ਘਟਨਾ ਦਾ ਹਵਾਲਾ
ਦਿਤਾ ਗਿਆ ਹੈ। ਜੇ ਇਸ ਹਵਾਲੇ ਨੂੰ
ਕੁੱਝ ਸਮੇਂ ਲਈ ਸੱਚ ਵੀ ਮੰਨ ਲਈਏ ਤਾਂ ਵੀ ਇਹ ਹਵਾਲਾ ਇਥੇ ਢੁਕਦਾ ਨਹੀਂ।
ਦਸ਼ਮੇਸ਼ ਜੀ ਨੂੰ ਔਰੰਗਜੇਬ ਨੇ ਅਪਣੀ
ਕਚਿਹਰੀ ਵਿੱਚ ਤਲਬ ਨਹੀਂ ਕੀਤਾ ਸੀ, ਤੇ ਨਾਂ ਹੀ ਜ਼ਫਰਨਾਮੇ ਦੀ ਚਿੱਠੀ (ਉਪਰੋਕਤ ਹਵਾਲੇ ਅਨੁਸਾਰ)
ਔਰੰਗਜ਼ੇਬ ਨੂੰ ਕੋਈ ‘ਸਪਸ਼ਟੀਕਰਨ’ ਦੇਣ ਲਈ ਸੀ।
ਸੁਹਿਰਦ ਅਤੇ ਸੁਚੇਤ
ਲੇਖਕਾਂ ਨੂੰ ਤਾਂ ਇਸ ਗੱਲ ਦਾ ਖਿਆਲ
ਰੱਖਣਾ ਚਾਹੀਦਾ ਹੈ ਕਿ ਅਪਣੇ ਮਨ ਦੀ
ਮੱਤ ਨੂੰ ਸਹੀ ਸਾਬਿਤ ਕਰਨ ਦੇ ਮਕਸਦ
ਨਾਲ ‘ਨਾਨਕ ਸਰੂਪਾਂ’ ਨਾਲ ਜੁੜੇ ਤੱਥਾਂ ਨੂੰ ਗਲਤ ਤਰੀਕੇ ਵਰਤਣ ਦੇ ਜਤਨ ਨਾ ਕੀਤੇ ਜਾਣ। ਇਸ ਵਿੱਚ ਕੋਈ ਸ਼ੱਕ ਨਹੀਂ ਕਿ
ਵੀਰ ਜੀ ਦਾ ਇਹ ਲੇਖ ਸੁਹਿਰਦ ਪੰਥਦਰਦ
ਦੀ ਭਾਵਨਾ ਹੇਠ ਆਇਆ ਹੈ, ਪਰ ਆਧਾਰ
ਗਲਤ ਹੋਣ ਕਰਕੇ ਸਹੀ ਨਹੀਂ ਮੰਨਿਆ ਜਾ
ਸਕਦਾ।
ਇਸ ਉਪਰੰਤ ਪੇਸ਼ ਹੋਣ ਦੇ ਹੱਕ ਵਿੱਚ ਆਏ ਇੱਕ ਹੋਰ ਲੇਖ ਦਾ ਸਿਰਲੇਖ ਹੈ
“ਸਿੱਖ ਕੌਮ ਦੇ ਅਨਮੋਲ ਹੀਰੇ
ਭਾਈ ਸਰਬਜੀਤ ਸਿੰਘ ਧੂੰਦਾ ਦੇ ਮਸਲੇ ਬਾਰੇ ਸੋਚ ਸਮਝ ਕੇ ਰਣਨੀਤੀ ਬਣਾਈ ਜਾਵੇ”।
ਇਸ ਲੇਖ ਦੀ ਸ਼ੁਰੂਆਤ ਇਸ ਪੰਥਦਰਦੀ ਵੀਰ ਨੇ ਬੜੇ ਸੁੱਚੱਜੇ
ਤਰੀਕੇ ਕੀਤੀ ਹੈ ਅਤੇ ਗੁਰਮਤਿ ਦਾ ਹਵਾਲਾ ਦੇਂਦੇ ਹੋਏ ‘ਗੁਰਮਤਿ ਸਿਧਾਂਤਾਂ’ ਤੇ ਦ੍ਰਿੜ ਰਹਿਣ ਦਾ
ਵਾਜਬ ਹੋਕਾ ਦਿਤਾ ਹੈ। ਪਰ ਚਰਚਾ ਦੇ ਵਿਸ਼ੇ (ਪੁਜਾਰੀਆਂ ਸਾਹਮਣੇ ਪੇਸ਼ੀ) ਤੇ ਪਹੁੰਚਦੇ ਪਹੁੰਚਦੇ ਵੀਰ
ਜੀ ਦੀ ਸੁਰ ‘ਸਿਧਾਂਤਕ ਦ੍ਰਿੜਤਾ’ ਦੀ ਥਾਂ ਸਮਝੌਤਾਵਾਦੀ (ਖਤਰਿਆਂ ਦਾ ਬਖਾਨ) ਹੋ ਗਈ ਹੈ। ਵੀਰ ਜੀ
ਪ੍ਰੋ. ਧੂੰਦਾ ਨੂੰ ‘ਪੁਜਾਰੀਵਾਦੀ ਵਿਵਸਥਾ’ ਨੂੰ ਮਾਨਤਾ ਨਾ ਦੇਣ ਦੀ ਸਲਾਹ ਨੂੰ
‘ਧੂੰਦਾ ਜੀ ਨੂੰ ਬਲੀ ਦੇ ਬਕਰੇ
ਬਣਾਉਣਾ’ ਦੱਸ ਰਹੇ ਹਨ। ਸ਼ਾਇਦ ਇਸ ਵੀਰ ਅਨੁਸਾਰ
ਬਾਬਾ ਨਾਨਕ ਜੀ (ਬਾਬਰ ਨੂੰ ਜਾਬਰ ਕਹਿਣਾ) ਤੋਂ ਲੈ ਕੇ ਪੰਜਵੇਂ ਪਾਤਸ਼ਾਹ, ਛੋਟੇ ਸਾਹਿਬਜ਼ਾਦੇ, ਬਾਬਾ
ਬੰਦਾ ਸਿੰਘ ਜੀ ਬਹਾਦੁਰ ਸਮੇਤ ਅਣਗਿਨਤ ਸਿੱਖ ਸ਼ਹੀਦ (ਜਿਨ੍ਹਾਂ ਨੇ ਪੁਜਾਰੀਆਂ ਦੀ ਈਨ ਮੰਨਣ ਦੀ ਥਾਂ
ਸੱਚ ਤੇ ਪਹਿਰਾ ਦੇਣਾ ਠੀਕ ਸਮਝਿਆ) ਗੁੰਮਰਾਹ ਹੋ ਕੇ ਬਲੀ ਦੇ ਬਕਰੇ ਹੀ ਬਣੇ ਸਨ। ਪਰ ਇਸ ਗੱਲ ਨੂੰ
ਕਿਵੇਂ ਸਹੀ ਮੰਨਿਆ ਜਾ ਸਕਦਾ ਹੈ? ਇਸ ਵੀਰ ਨੇ ਸਿਧਾਂਤਕ ਦ੍ਰਿੜਤਾ ਦੇ ਹੋਕੇ ਨਾਲ ਸ਼ੁਰੂਆਤ ਕਰਕੇ ਆਪ
ਹੀ ਧੂੰਦਾ ਜੀ ਸਾਹਮਣੇ ਸਟੇਜਾਂ ਖੁੱਸ ਜਾਣ, ਇੰਟਰਨੈਟ ਤੇ ਕੂੜ ਪ੍ਰਚਾਰ ਆਦਿ ਦਾ ਡਰ (ਪ੍ਰੋ. ਦਰਸ਼ਨ
ਸਿੰਘ ਜੀ ਅਤੇ ਕਾਲਾ ਅਫਗਾਨਾ ਜੀ ਦਾ ਹਵਾਲਾ ਵਰਤ ਕੇ) ਦਿਖਾਉਣਾ ਸ਼ੁਰੂ ਕਰ ਦਿਤਾ ਹੈ। ਕੀ ਧੂੰਦਾ ਜੀ
ਨੂੰ ਸਿਧਾਂਤਕ ਦ੍ਰਿੜਤਾ ਦੀ ਥਾਂ ਇਸ ਡਰ ਦਾ ਪ੍ਰਭਾਵ ਕਬੂਲ ਲੈਣਾ ਚਾਹੀਦਾ ਹੈ?
ਇਸ ਵੀਰ ਦੇ ਇਹ ਤੱਥ ਵੀ ਸਹੀ ਨਹੀਂ ਕਿ ਕਾਲਾ ਅਫਗਾਨਾ ਜੀ ਜਾਂ ਪ੍ਰੋ. ਦਰਸ਼ਨ
ਸਿੰਘ ਜੀ ਨੂੰ ਛੇਕੇ ਜਾਣ ਤੋਂ ਬਾਅਦ ਜਾਗ੍ਰਿਤੀ ਲਹਿਰ ਕਮਜ਼ੋਰ ਹੋ ਗਈ ਹੈ। ਬਲਕਿ ਉਸ ਤੋਂ ਬਾਅਦ
ਜਾਗ੍ਰਿਤੀ ਵੱਧੀ ਹੀ ਹੈ ਇਸ ਵੀਰ ਵਲੋਂ ਅਪਣੇ ਲੇਖ ਵਿੱਚ ਦਿੱਤੇ ਇਹ ਅੰਸ਼ ਬਹੁਤ ਧਿਆਨ ਮੰਗਦੇ ਹਨ
ਜੇਕਰ ਮੱਸਾ ਰੰਗੜ ਜਿਹਾ
ਵਿਭਚਾਰੀ ਦਰਬਾਰ ਸਾਹਿਬ ਅੰਦਰ ਡੇਰਾ ਜਮਾਈ ਬੈਠਾ ਸੀ ਤਾਂ ਅਜੇ ਕੁੱਝ ਹੀ ਸਾਲ ਪਹਿਲਾਂ ਦੀ ਗੱਲ ਹੈ,
ਜਦੋੰ ਆਪਰੇਸ਼ਨ ਬਲੈਕ ਥੰਡਰ ਵੇਲੇ ਲੁੱਟਾਂ ਖੋਹਾਂ ਅਤੇ ਪਰਿਕਰਮਾਂ ਅੰਦਰ ਹੀ ਫਿਰੌਤੀਆਂ ਲੈਣ ਵਾਲੇ
ਅਪਰਾਧੀ ਅਨਸਰ ਪਾਵਨ ਸ਼੍ਰੀ ਦਰਬਾਰ ਸਾਹਿਬ ਅੰਦਰ ਜਾ ਲੁਕੇ ਸਨ। ਇਹਨਾਂ ਆਕਾਵਾਂ ਨੂੰ ਦਰਬਾਰ ਸਾਹਿਬ
ਦੀ ਉਹ ਬੇਅਦਬੀ ਦਿਖਾਈ ਨਹੀਂ ਦਿਤੀ, ਜਦੋਂ ਪਰਿਕਰਮਾ ਦੇ 43 ਨੰਬਰ ਅਤੇ ਹੋਰ ਕਮਰਿਆਂ ਵਿੱਚ ਕੁਕਰਮ
ਹੋਣ ਦੀਆਂ ਖਬਰਾਂ ਨਾਲ ਅਖਬਾਰ ਭਰੇ ਹੁੰਦੇ ਸਨ। ਆਪਰੇਸ਼ਨ ਬਲੈਕ ਥੰਡਰ ਤੋਂ ਬਾਅਦ ਲਾਗਲੇ ਗੱਟਰਾਂ
ਤੋਂ ਅਨਗਿਣਤ ਲਾਸ਼ਾਂ ਦਾ ਮਿਲਣਾ ਕੀ ਸੰਕੇਤ ਕਰਦਾ ਹੈ? ਲੰਗਰ ਹਾਲ ਦੇ ਸਾਹਮਣੇ ਪਏ ਮਲਬੇ ਦੇ ਢੇਰ
ਚੋਂ ਲਾਸ਼ਾਂ ਦਾ ਮਿਲਣਾ ਕੀ ਸੰਕੇਤ ਕਰਦਾ ਹੈ? ਲੰਗਰ ਹਾਲ ਦੇ ਸਾਹਮਣੇ ਪਏ ਮਲਬੇ ਦੇ ਢੇਰ ਵਿਚੋਂ
ਲਾਸ਼ਾਂ ਦੇ ਪਿੰਜਰ ਕਿਤਿਉਂ ਬਾਹਰੋਂ ਤਾਂ ਨਹੀ ਸੀ ਆਏ? ਪਰ ਇਹਨਾਂ ਚੌਧਰੀਆਂ ਨੇ ਕੌਮ ਨੂੰ ਆਪਣੀਆਂ
ਬੇਵਕੂਫੀ ਭਰੀਆਂ ਕਾਰਵਾਈਆਂ ਨਾਲ ਹਮੇਸ਼ਾਂ ਗਧੀ-ਗੇੜ ਵਿੱਚ ਹੀ ਪਾਈ ਰੱਖਿਆ ਹੈ। ਬੀਤੇ ਵਿੱਚ ਹੋਈਆਂ
ਬੇਹੁਰਮਤੀ ਭਰੀਆਂ ਕਾਰਵਾਈਆਂ ਪ੍ਰਤੀ ਮਾਫੀ ਮੰਗਣਾ ਤਾਂ ਇੱਕ ਪਾਸੇ ਰਿਹਾ, ਹੁਣ ਇਹਨਾਂ ਨੇ ਧਰਮ
ਪ੍ਰਚਾਰ ਵਿੱਚ ਰੋੜਾ ਅਟਕਾਉਣ ਲਈ ਸਿੱਖ ਪ੍ਰਚਾਰਕਾਂ ਨੂੰ ਹੀ ਆਪਣਾ ਸ਼ਿਕਾਰ ਬਣਾਉਣਾ ਸ਼ੁਰੂ ਕਰ ਦਿਤਾ
ਹੈ।
ਇਹਨਾਂ ਤੱਥਾਂ ਨੂੰ ਸਹੀ ਮੰਨ ਕੇ ਤਾਂ ਸਾਡੇ ਵਰਗੀ ਆਮ ਸੂਝ ਵਾਲਾ ਬੰਦਾ ਇਹੀ
ਨਤੀਜਾ ਕੱਡੇਗਾ ਕਿ ਉਪਰੇਸ਼ਨ ‘ਬਲੈਕ ਥੰਡਰ’ ਗਲਤ ਨਹੀਂ ਸੀ, ਕਿਉਂਕਿ ਉਸ ਕੰਪਲੈਕਸ ਵਿੱਚ ਹੋ ਰਹੇ
ਦੁਸ਼ਕਰਮਾਂ (ਉਪਰ ਦਿਤੇ ਹਵਾਲੇ ਅਨੁਸਾਰ) ਨੂੰ ਰੋਕਣ ਲਈ ਕਾਰਵਾਈ ਕਰਨਾ ਲਾਜ਼ਮੀ ਹੋ ਗਿਆ ਸੀ। ਉਪਰੰਤ
ਇਹ ਵੀ ਸਵਾਲ ਖੜਾ ਹੁੰਦਾ ਹੈ ਕਿ ਕੀ ਉਸ ਸਮੇਂ ਦਰਬਾਰ ਸਾਹਿਬ ਕੰਪਲੈਕਸ ਵਿੱਚ ਹੋਈ ਬੇ-ਹੁਰਮਤੀ ਲਈ
ਬਰਨਾਲਾ ਜੀ ਦੋਸ਼ੀ ਸਨ ਜਾਂ ਉਹ ਅਨਸਰ ਜੋ ਕੰਪਲੈਕਸ ਵਿੱਚ ਇਹ ਕੁਕਰਮ ਕਰ ਰਹੇ ਸਨ? ਇਸ ਨੁਕਤੇ ਤੇ
ਵਿਚਾਰ ਇਥੇ ਹੀ ਰੋਕਦੇ ਹਾਂ, ਕਿਉਂਕਿ ਉਹ ਵਿਸ਼ੇ ਤੋਂ ਭਟਕਣ ਵਾਲੀ ਗੱਲ ਹੋਵੇਗੀ, ਪਰ ਲੇਖਕਾਂ ਨੂੰ
ਇਹ ਖਿਆਲ ਰੱਖਣਾ ਚਾਹੀਦਾ ਹੈ ਕਿ ਕੋਈ ਹਵਾਲਾ ਵਰਤਣ ਵੇਲੇ ਹਰ ਨਜ਼ਰੀਏ ਤੋਂ ਘੋਖ ਲੈਣ?
ਸੋ ਸਪਸ਼ਟ ਹੈ ਕਿ ਪੰਥਦਰਦ ਅਤੇ ਸੁਹਿਰਦਤਾ ਨਾਲ ਲਿਖੇ ਹੋਣ ਦੇ ਬਾਵਜੂਦ ਵੀ
ਇਸ ਲੇਖ ਵਿੱਚ ਆਪਾ-ਵਿਰੋਧ ਅਤੇ ਕਚਿਆਈ ਹੈ।
ਲੇਖ ਦੀ ਸ਼ੁਰੂਆਤ ‘ਸਿਧਾਂਤਕ ਦ੍ਰਿੜਤਾ’
ਦੇ ਹੋਕੇ ਨਾਲ ਕਰਨਾ ਪਰ ਵਿਸ਼ੇ ਤੇ ਆਉਣ ਵੇਲੇ “ਅਨਮੋਲ ਹੀਰੇ ਨੂੰ ਕੋਈ ਆਂਚ ਨਾ ਆਵੇ, ਪੁਜਾਰੀਆਂ ਦੀ
ਹਉਮੈ ਨੂੰ ਪੱਠੇ ਪਾਉਣਾ ਜ਼ਰੂਰੀ ਹੈ” ਆਦਿਕ ਸਿਧਾਂਤ ਵਿਰੁਧ ਸਮਝੌਤਾਵਾਦੀ ਹੋਣ ਦੇ ਮਸ਼ਵਰੇ
ਆਪਾ-ਵਿਰੋਧ ਅਤੇ ਕਚਿਆਈ ਦੇ ਸਬੂਤ ਹਨ।
ਇਸ ਵਿਸ਼ੇ ਵਿੱਚ ਇਕਾ-ਦੁੱਕਾ ਹੋਰ ਵੀ ਲੇਖ ਆਏ ਹਨ ਜਿਨ੍ਹਾਂ ਵਿੱਚ ਇਹ ਸਾਬਿਤ
ਕਰਨ ਦਾ ਜਤਨ ਕੀਤਾ ਗਿਆ ਹੈ ਕਿ
ਅਕਾਲ ਤਖਤ ਦੇ ਨਾਂ ਤੇ ਚਲ ਰਹੀ
ਮੌਜੂਦਾ ‘ਕਚਿਹਰੀ ਵਿਵਸਥਾ’ ਪ੍ਰਮਾਣਿਕ ਅਤੇ ਸਹੀ ਹੈ।
ਪਰ ਉਹਨਾਂ ਲੇਖਾਂ ਵਿੱਚ ‘ਪੇਸ਼ੀ ਵਾਲੀ ਪੁਜਾਰੀਵਾਦੀ
ਵਿਵਸਥਾ’ ਨੂੰ ‘ਸੰਵਾਦ’ ਦਾ ਰੂਪ ਦੇ ਕੇ ਪ੍ਰਮਾਨਿਕ ਦੱਸਣ ਦੇ ਜਤਨਾਂ ਵਿੱਚ ਬਾਬਾ ਨਾਨਕ ਜੀ ਅਤੇ
ਹੋਰ ਨਾਨਕ ਸਰੂਪਾਂ ਦੇ ਸੰਵਾਦਾਂ ਨੂੰ ਹਵਾਲੇ ਵਜੋਂ ਵਰਤਿਆ ਹੈ। ਪਰ ਇਹ ਤੱਥ ਜਾਣ-ਬੂਝ ਕੇ ਛੁਪਾ ਲਏ
ਗਏ ਕਿ ਨਾਨਕ ਸਰੂਪ ਇਹ ਸੰਵਾਦ ਕਿਸੇ ਪੇਸ਼ੀ ਵਜੋਂ ਜਾਂ ਪੁਜਾਰੀਆਂ ਦੇ ਸੱਦੇ ਤੇ ਸਪਸ਼ਟੀਕਰਨ ਦੇਣ ਦੀ
ਵਜਹ ਕਰਕੇ ਨਹੀਂ ਸਨ। ਬਲਕਿ ਉਹਨਾਂ ਨੇ ਇਹ ਸੰਵਾਦ ਆਪ ਥਾਂ ਥਾਂ ਪਹੁੰਚ ਕੇ (ਕਿਸੇ ਦੇ ਬੁਲਾਵੇ ਤੇ
ਪੇਸ਼ੀ ਵਜੋਂ ਨਹੀਂ) ਲੋਕਾਈ ਨੂੰ ਸੱਚ ਸਮਝਾਉਣ ਖਾਤਿਰ ਕੀਤੇ ਸਨ।
ਨਾ ਹੀ ਬਾਬਾ ਨਾਨਕ ਜੀ ਦੇ ਐਸੇ
ਸੰਵਾਦਾਂ ਉਪਰੰਤ ਸਮਾਜਿਕ ਬਾਈਕਾਟ ਜਾਂ ਰੋਟੀ ਬੇਟੀ ਦੀ ਸਾਂਝ ਖਤਮ ਕਰ ਲੈਣ ਦੇ ਆਦੇਸ਼ ( ‘ਪੰਥਕ
ਹੁਕਮਨਾਮੇ’ ) ਜਾਰੀ ਹੋਣ ਦਾ ਹਵਾਲਾ ਇਤਿਹਾਸ ਵਿਚੋਂ ਮਿਲਦਾ ਹੈ।
ਸੋ ‘ਨਾਨਕ ਸਰੂਪਾਂ’ ਨਾਲ ਜੁੜੇ ਹਵਾਲਿਆਂ ਨੂੰ ਅਪਣੇ ਕੱਚੇ
ਮੱਤਾਂ ਦੇ ਹੱਕ ਵਿੱਚ ਤਰੋੜ-ਮਰੋੜ ਕੇ ਵਰਤਨ ਦੀ ਇਹ ਪਹੁੰਚ ਜਾਇਜ਼ ਨਹੀਂ ਕਹੀ ਜਾ ਸਕਦੀ ਹੈ। ਇਸ
ਵਿਸ਼ੇ ਤੇ ਆਏ ਇੱਕ ਲੇਖ ਵਿੱਚ ਪ੍ਰੋ. ਧੂੰਦਾ ਨੂੰ ਇੱਕ ਖਿਡਾਰੀ ਦੱਸ ਕੇ ਕਿਹਾ ਗਿਆ ਹੈ ਕਿ ਬਾਹਰ
ਬੈਠੇ (ਭਾਵ ਉਹਨਾਂ ਨੂੰ ਸਲਾਹ ਦੇਣ ਵਾਲੇ) ਫਾਲਤੂ ਵਿੱਚ ਦਿਮਾਗੀ ਕਸਰਤਾਂ ਕਰ ਰਹੇ ਹਨ, ਪੁਜਾਰੀ
ਕੋਈ ਬਾਘੜ-ਬਿੱਲਾ ਨਹੀਂ ਹਨ ਜੋ ਅਪਣੇ ਕਮਰੇ ਵਿੱਚ ਜਾਣ ਤੇ ਮੁੰਹ ਵਿੱਚ ਪਾ ਲੈਣਗੇ? ਅਫਸੋਸ! ਇਤਨੇ
ਗੰਭੀਰ ਮਸਲੇ ਤੇ ਵੀ ਲੇਖਕ ਇਤਨੇ ਹਲਕੇ ਅੰਦਾਜ਼ ਵਿੱਚ ਲਿਖਣ ਨੂੰ ਸੇਵਾ ਮੰਨ ਰਹੇ ਹਨ। ਗੁਰਮਤਿ ਦੇ
ਆਧਾਰ ਤੇ ਕੋਈ ਸਲਾਹ ਦੇਣੀ ਵੀ ਹੁਣ ਇਨ੍ਹਾਂ ਵੀਰਾਂ ਨੂੰ ਫਾਲਤੂ ਦਿਮਾਗੀ ਕਸਰਤ (ਗੁੱਥਮ ਗੁਥਾ
ਹੋਣਾ) ਲਗ ਰਿਹਾ ਹੈ। ਗੁਰਮਤਿ ਦੇ ਆਧਾਰ ਤੇ ‘ਪੁਜਾਰੀਵਾਦ’ ਨੂੰ ਮਾਨਤਾ ਨਾ ਦੇਣ ਦੀ ਦੁਹਾਈ ਦੇ ਰਹੇ
ਵੀਰ ਵੀ ਇਹ ਜਾਣਦੇ ਹਨ ਕਿ ਦੋ ਦਿਨ ਭਾਂਡੇ ਮਾਂਜਣ ਨਾਲ ਧੂੰਦਾ ਜੀ ਦਾ ਕੁੱਝ ਨਹੀਂ ਘਟ ਜਾਣਾ, ਪਰ
ਇਥੇ ਗੱਲ ਗੁਰਮਤਿ ਅਸੂਲ ਦੇ ਖਿਲਾਫ ਪੁਜਾਰੀਵਾਦ ਨੂੰ ਮਾਨਤਾ ਦੇਣ ਦੀ ਹੈ। ਇਸ ਲੇਖਕ ਦਾ ਇਹ ਵੀ ਮੱਤ
ਹੈ ਕਿ ਬੇਸ਼ਕ ਪੇਸ਼ ਨਾ ਹੋਣ ਦੀ ਸਲਾਹ ਗੁਰਮਤਿ ਦੇ ਨਜ਼ਰੀਏ ਤੋਂ ਠੀਕ ਹੋਵੇਗੀ, ਪਰ ਆਮ ਸੰਗਤ ਨੂੰ ਇਹ
ਗੱਲ ਸਮਝ ਨਹੀਂ ਆਉਂਦੀ। ਭਾਵ ਜਦੋਂ ਤੱਕ ਸੰਗਤ ਗੱਲ ਨੂੰ ਨਹੀਂ ਸਮਝ ਲੈਂਦੀ, ਗੁਰਮਤਿ ਵਿਰੋਧੀ
ਮਾਨਤਾਵਾਂ ਦੀ ਪ੍ਰੋੜਤਾ ਕਰੀ ਜਾਵੋ। ਐਸੀ ਸੋਚ ਅਨੁਸਾਰ ਤਾਂ ਬਾਬਾ ਨਾਨਕ ਜੀ ਹੀ ਗਲਤ ਸਨ ਜਿਨ੍ਹਾਂ
ਨੇ ਸਦੀਆਂ ਤੋਂ ਚਲੀ ਆ ਰਹੀ ਮਨਮੱਤੀਂ ਮਾਨਤਾਵਾਂ ਖਿਲਾਫ ਇਕਦਮ ਹੀ ਸਟੈਂਡ ਲੈ ਲਿਆ, ਬੇਸ਼ਕ ਉਹਨਾਂ
ਦੇ ਅਪਣੇ ਬੇਟੇ ਹੀ ਉਹਨਾਂ ਦੀ ਸੋਚ ਤੋਂ ਬਾਗੀ ਹੋ ਗਏ। ਉਹਨਾਂ ਨੂੰ ਵੀ ਜਨੇਉ ਬਾਰੇ ਹੋਲੀ ਹੋਲੀ
ਸਟੈਂਡ ਲੈਣਾ ਚਾਹੀਦਾ ਸੀ। ਪਹਿਲਾਂ ਖੱਤਰੀ ਛੱਡੇ, ਫੇਰ ਵੈਸ਼ ਛੱਡੇ, ਫੇਰ ਬ੍ਰਾਹਮਣ। ਪਰ ਸੱਚ ਦੇ
ਵਣਜਾਰੇ ਸਟੈਂਡ ਲੈਣ ਵੇਲੇ ਸਿਧਾਂਤ ਵੇਖਦੇ ਹਨ, ਗਿਣਤੀਆਂ ਮਿਣਤੀਆਂ ਨਹੀਂ। ਨਾਨਕ ਸਰੂਪਾਂ ਤੋਂ
ਸਾਨੂੰ ਇਹੀ ਸੇਧ ਮਿਲਦੀ ਹੈ।
ਅੱਜ ਆਮ ਸਿੱਖ ਦੀ ਤ੍ਰਾਸਦੀ ਹੈ ਕਿ ਇੱਕ ਪਾਸੇ ਸੰਪਰਦਾਈ ਧਿਰਾਂ ਦੇ ਕੂੜ
ਪ੍ਰਚਾਰ ਅਤੇ ਕੁੱਝ ਸੁਚੇਤ ਧਿਰਾਂ ਵਿਚਲੀਆਂ ਸਮਝੌਤਾਵਾਦੀ ਸੁਰਾਂ (ਪੰਥ ਪ੍ਰਵਾਨਿਕਤਾ, ਸਿੱਖ ਰਹਿਤ
ਮਰਿਯਾਦਾ ਦੇ ਨਾਂ ਤੇ ਮਨਮੱਤੀ ਮਾਨਤਾਵਾਂ ਨੂੰ ਅਪਣਾਈ ਰੱਖਣ ਦੀ ਜ਼ਿੱਦ) ਦੇ ਦੋ ਪਾੜਿਆਂ ਵਾਲੀ
`ਚੱਕੀ’ ਵਿੱਚ ਪਿਸਦਾ ਜਾ ਰਿਹਾ ਹੈ।
ਇਹ ਆਮ ਸੱਚਾਈ ਹੈ ਕਿ ਜਦੋਂ ਕੋਈ ਮਨੁੱਖ ਜਾਂ ਧਿਰ ਦਲੀਲ ਪੱਖੋਂ ਨਿਰੁੱਤਰ
ਹੋ ਜਾਂਦਾ ਹੈ ਤਾਂ ਉਹ ਵਿਸ਼ੇ ਨੂੰ ਛੱਡ ਕੇ ਨਿੱਜੀ ਤਾਅਣਾਕਸ਼ੀ ਤੇ ਉਤਰ ਆਉਂਦਾ ਹੈ। ਅਫਸੋਸ! ਸੁਚੇਤ
ਪੰਥ ਵਿੱਚ ਸ਼ਖਸੀਅਤਪ੍ਰਸਤੀ ਅਤੇ ਕੁੱਝ ਹੋਰ ਕਾਰਨਾਂ ਕਰਕੇ ਇਹ ਪ੍ਰਵਿਰਤੀ ਆਮ ਦੇਖਣ ਵਿੱਚ ਆ ਰਹੀ
ਹੈ। ਪਰਿਵਾਰ ਨੂੰ ਇਸ ਤਾਅਣਾਕਸ਼ੀ ਦਾ ਸ਼ਿਕਾਰ ਅਨੇਕਾਂ ਵਾਰ ਹੋਣਾਂ ਪਿਆ ਹੈ। ਪਹਿਲਾਂ ਜੋਗਿੰਦਰ ਸਿੰਘ
ਜੀ ਸਪੋਕਸਮੈਨ ਦੇ ਕੁੱਝ ਗਲਤ ਵਿਚਾਰਾਂ ਦੀ ਆਲੋਚਣਾ ਕਰਕੇ ਅਤੇ ਪ੍ਰੋ. ਦਰਸ਼ਨ ਸਿੰਘ ਜੀ ਦੇ ਗਲਤ
ਸਟੈਂਡ ਦੀ ਆਲੋਚਣਾ ਕਰਕੇ। ਐਸੇ ਕੁੱਝ ਤਾਅਣੇ
1. ਆਪਿ ਨ ਦੇਹਿ ਚੁਰੂ ਭਰਿ ਪਾਨੀ॥ ਤਿਹ ਨਿੰਦਹਿ ਜਿਹ ਗੰਗਾ ਆਨੀ॥ (ਪੰਨਾ
322)
(ਇਹ ਗੁਰਸ਼ਬਦ ਸਾਡੇ ਵੀਰਾਂ ਵਲੋਂ ਤਾਹਨੇ ਵਜੋਂ ਵੀ ਵਰਤਿਆ ਜਾਂਦਾ ਰਿਹਾ ਹੈ)
2.”ਪੱਲੇ ਨਹੀਂ ਧੇਲਾ ਕਰਦੀ ਮੇਲਾ ਮੇਲਾ”
3. ਪੱਖੇ ਹੇਠ ਬੈਠ ਕੇ ਲੇਖ ਲਿਖਣਾ ਵੱਡਾ ਆਸਾਨ ਹੈ, ਫੀਲਡ ਵਿੱਚ ਪ੍ਰਚਾਰ
ਕਰਕੇ ਵੇਖੋ ਤਾਂ ਪਤਾ ਚਲੇ …. . ਆਦਿ ਆਦਿ
ਹੁਣ ਪ੍ਰੋ. ਧੂੰਦਾ ਨੂੰ ਪੇਸ਼ ਹੋਣ ਦੀ ਸਲਾਹ ਦੇਣ ਵਾਲੇ ਸੱਜਣ ਵੀ ਇਹੋ ਜਿਹੇ
ਤਾਅਣੇ ਆਮ ਵਰਤਣ ਲਗ ਪਏ ਹਨ। ਹੋਰ ਤਾਂ ਹੋਰ ਉਹ ਪ੍ਰੋ. ਦਰਸ਼ਨ ਸਿੰਘ ਜੀ ਦੀ ਸ਼ਖਸੀਅਤ ਤੇ ਨਿੱਜੀ
ਟਿੱਪਣੀਆਂ ਕਰਨ ਦੀ ਹੱਦ ਤੱਕ ਵੀ ਚਲੇ ਗਏ ਹਨ। ਇਸ ਤੋਂ ਵੱਧ ਵਿਚਾਰਕ ਨਿਗ੍ਹਾਰ ਕੀ ਹੋ ਸਕਦਾ ਹੈ?
ਅੰਤਿਕਾ
ਉਪਰੋਕਤ ਖੁੱਲੀ ਵਿਚਾਰ ਤੋਂ ਅਸੀਂ ਗੁਰਮਤਿ ਅਤੇ ਤੱਥਾਂ ਦੇ ਆਧਾਰ ਤੇ ਇਹ
ਸਪਸ਼ਟ ਕਰਨ ਦਾ ਜਤਨ ਕੀਤਾ ਹੈ ਕਿ ਮੌਜੂਦਾ ਸਮੇਂ ਵਿੱਚ ਅਕਾਲ ਤਖਤ ਦੇ ਨਾਂ ਨੇ ਚਲ ਰਹੀ ਪੁਜਾਰੀਵਾਦੀ
ਕਚਿਹਰੀ ਵਿਵਸਥਾ ਦੀ ਨਾ ਤੇ ਗੁਰਮਤਿ ਪ੍ਰੋੜਤਾ ਕਰਦੀ ਹੈ ਅਤੇ ਨਾ ਹੀ ਇਸ ਨੂੰ ਸਿੱਖ ਰਹਿਤ ਮਰਿਯਾਦਾ
ਜਾਂ ਗੁਰਦੁਆਰਾ ਐਕਟ ਵਿੱਚ ਮਾਨਤਾ ਦਿਤੀ ਗਈ ਹੈ। ਸੋ ਇਸ ਪੁਜਾਰੀਵਾਦੀ ਵਿਵਸਥਾ ਨੂੰ ਕਿਸੇ ਵੀ
ਬਹਾਨੇ ਹੇਠ ਮਾਨਤਾ ਦੇਣਾ ਗੁਰਮਤਿ ਨੂੰ ਪਿੱਠ ਵਿਖਾਉਣਾ ਹੀ ਹੈ। ਇਸ ਵਿਸ਼ੇ ਵਿੱਚ ਛਪੇ ਕੁੱਝ
ਪ੍ਰਮੁੱਖ ਲੇਖਾਂ ਦੀ ਸੁਹਿਰਦ ਪੜਚੋਲ ਦਾ ਵੀ ਜਤਨ ਕੀਤਾ ਗਿਆ ਹੈ।
ਇਕ ਮਨੁੱਖ ਵਜੋਂ ਪ੍ਰੋ. ਧੂੰਦਾ ਜੀ ਨੂੰ ਪੂਰਾ ਹੱਕ ਹੈ ਕਿ ਉਹ ਨਿੱਜੀ ਤੌਰ
ਤੇ ਜੋ ਵੀ ਚਾਹੁਣ ਫੈਸਲਾ ਕਰਨ। ਉਹਨਾਂ ਨੂੰ ਮਜ਼ਬੂਰ ਨਹੀਂ ਕੀਤਾ ਜਾਣਾ ਚਾਹੀਦਾ। ਪਰ ਉਹਨਾਂ ਲਈ ਇਹ
ਧਿਆਨ ਰੱਖਣਾ ਵੀ ਜ਼ਰੂਰੀ ਹੈ ਕਿ ਜੇ ਉਹ ਨਿੱਜੀ ਤੌਰ ਪੁਜਾਰੀਆਂ ਸਾਹਮਣੇ ਪੇਸ਼ ਹੋਣ ਦਾ ਫੈਸਲਾ ਕਰਦੇ
ਹਨ ਤਾਂ ਇਸ ਫੈਸਲੇ ਤੇ ਗੁਰਮਤਿ ਦੀ ਮੋਹਰ ਲਾਉਣ ਦੀ ਕੋਸ਼ਿਸ਼ ਸੁਹਿਰਦਤਾ ਨਹੀਂ ਮੰਨੀ ਜਾ ਸਕਦੀ। ਜੇ
ਉਨ੍ਹਾਂ ਨੂੰ ਲਗਦਾ ਹੈ ਕਿ ਉਹ ਪੁਜਾਰੀਆਂ ਦੇ ਕਮਰੇ ਵਿੱਚ ਜਾ ਕੇ ਉਹਨਾਂ ਨੂੰ ਖਰਾ ਸੱਚ ਸੁਣਾ
ਦੇਣਗੇ ਤਾਂ ਅਪਣੇ ਨਾਲ ਵੀਡੀਉ ਰੀਕਾਰਡਿੰਗ ਦਾ ਪ੍ਰਬੰਧ ਵੀ ਕਰ ਕੇ ਲੈ ਜਾਣ ਤਾਂ ਕਿ ਕੁੱਝ
ਪਾਰਦਰਸ਼ਿਤਾ ਹੋ ਸਕੇ।
ਸੁਚੇਤ ਪੰਥ ਲਈ ਗੁਰਮਤਿ ਅਤੇ ਪ੍ਰਮਾਣਿਕ ਸਿੱਖ ਇਤਿਹਾਸ ਦੀ ਸੇਧ ਵਿੱਚ ਇਹ
ਸੋਚਣ ਦਾ ਫੈਸਲਾ ਕਰਨ ਦਾ ਵੇਲਾ ਹੈ ਕਿ ਉਸ ਨੇਂ ਵਕਤੀ ਲਾਭਾਂ ਦੀ ‘ਮ੍ਰਿਗ-ਤ੍ਰਿਸ਼ਨਾ’ ਹੇਠ ਅਨਮਿੱਥੇ
ਸਮੇਂ ਤੱਕ ਸਮਝੌਤਾਵਾਦੀ ਪਹੁੰਚ ਧਾਰੀ ਰੱਖਣੀ ਹੈ ਜਾਂ ਖਰੇ ਸੱਚ ਨੂੰ ਅਪਣਾ ਕੇ ਮਜਬੂਤ ਫੈਸਲੇ ਲੈਣ
ਦੀ ਸ਼ੁਰੂਆਤ ਕਰਨੀ ਹੈ।
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
21 ਜਨਵਰੀ 2012
(20/01/12)
ਹਰਨੇਕ ਸਿੰਘ ਨਿਊਜ਼ੀਲੈਂਡ
ਸਾਂਝੀ
ਜਥੇਬੰਦੀ ਤੇ ਬੁਲਾਰੇ ਦੀ ਲੋੜ
ਕਿਸੇ ਵੀ ਕੌਮ ਨੂੰ, ਖਾਸ ਕਰਕੇ ਘੱਟ ਗਿਣਤੀ ਕੌਮ
ਨੂੰ, ਆਪਣੇ ਹਿੱਤਾਂ ਦੀ ਰਾਖੀ ਵਾਸਤੇ ਜ਼ਿਆਦਾ ਸਾਵਧਾਨੀ ਦੀ ਜ਼ਰੂਰਤ ਹੋਇਆ ਕਰਦੀ ਹੈ। ਕਾਰਨ ਹੈ ਕਿ
ਘੱਟ ਗਿਣਤੀ ਹੋਣ ਕਰਕੇ, ਬਹੁ-ਗਿਣਤੀ ਕੌਮਾਂ ਵੱਲੋਂ ਆਪਣੇ-ਆਪ ਨੂੰ ਜ਼ਜ਼ਬ ਕੀਤੇ ਜਾਣ ਦਾ ਜਾਂ ਖ਼ਤਮ
ਕੀਤੇ ਜਾਣ ਦਾ ਖ਼ਤਰਾ ਵਧੇਰੇ ਹੁੰਦਾ ਹੈ। ਇਸੇ ਤਰ੍ਹਾਂ ਕੌਮਾਂ ਦੇ ਅੰਦਰ ਬਹੁ-ਗਿਣਤੀ ਅਤੇ
ਘੱਟ-ਗਿਣਤੀ ਵਰਗਾਂ `ਤੇ ਵੀ ਲੱਗਪਗ ਇਹੀ ਨਿਯਮ ਲਾਗੂ ਹੁੰਦਾ ਹੈ। ਘੱਟ-ਗਿਣਤੀ ਵਰਗ ਨੂੰ ਜ਼ਿਆਦਾ
ਸਾਵਧਾਨ ਅਤੇ ਇਕਾਗਰ ਹੋਣ ਦੀ ਲੋੜ ਹੁੰਦੀ ਹੈ। ਜੇ ਅਸੀਂ ਆਪਣੀ ਗੱਲ ਕਰੀਏ ਤਾਂ ਸਪੱਸ਼ਟ ਹੈ ਕਿ
ਗੁਰਮਤਿ ਦੀ ਗੱਲ ਕਰਨ ਵਾਲੀ ਧਿਰ ਕੇਵਲ ਘੱਟ-ਗਿਣਤੀ ਵਿੱਚ ਹੀ ਨਹੀਂ ਸਗੋਂ ਆਪਸ ਵਿੱਚ ਵੀ ਬੁਰੀ
ਤਰ੍ਹਾਂ ਵੰਡੀਆਂ ਪਾ ਕੇ ਬੈਠੀ ਹੈ।
ਹੁਣੇ-ਹੁਣੇ ਭਾਈ ਸਰਬਜੀਤ ਸਿੰਘ ਧੂੰਦਾ ਦਾ ਮਸਲਾ ਸਾਹਮਣੇ ਆਇਆ ਹੈ। ਸਾਡੀਆਂ ਪ੍ਰਮੁੱਖ ਸੰਸਥਾਵਾਂ
ਉੱਤੇ ਕਾਬਜ਼ ਲੋਕਾਂ ਦੇ ਵਿਰੋਧੀ ਹੋਣ ਦੇ ਬਾਵਜ਼ੂਦ ਅਸੀਂ ਇੱਕ ਸਾਂਝੀ ਸੰਸਥਾ ਦੀ ਘਾਟ ਕਰਕੇ ਕੋਈ ਸਰਬ
ਪ੍ਰਵਾਨਤ ਫੈਸਲਾ ਨਹੀਂ ਲੈ ਸਕੇ। ਇਹੋ ਜਿਹੇ ਸਮੇਂ ਜੇ ਕਿਤੇ ਸਾਡੇ ਕੋਲ ਸੰਸਥਾ ਹੁੰਦੀ ਅਤੇ ਇੱਕ
ਮੁੱਖ ਬੁਲਾਰਾ ਹੁੰਦਾ ਤਾਂ ਵੱਖ-ਵੱਖ ਧਿਰਾਂ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਦੇਣਾ, ਉਨ੍ਹਾਂ ਦੇ
ਸੁਝਾਅ ਲੈਣੇ, ਸੁਚੱਜਾ ਫੈਸਲਾ ਕਰਨਾ, ਉਸ ਫੈਸਲੇ ਨੂੰ ਲਾਗੂ ਕਰਨਾ, ਉਸ ਤੇ ਪਹਿਰਾ ਦੇਣਾ ਅਤੇ
ਨਿਕਲਿਆਂ ਹੋਇਆਂ ਨਤੀਜਿਆਂ ਦੀ ਵੀਚਾਰ ਕਰਕੇ ਨਫੇ-ਨੁਕਸਾਨ ਦਾ ਲੇਖਾ-ਜੋਖਾ ਕਰਨਾ ਕਿੰਨਾ ਸੌਖਾ ਹੋਣਾ
ਸੀ।
ਆਉ! ਇਸ ਤੋਂ ਸਬਕ ਲਈਏ ਅਤੇ ਭਵਿੱਖ ਵਿੱਚ ਇਹੋ ਜਿਹਾ ਮਸਲਾ ਖੜਾ ਹੋਣ ਤੋਂ ਪਹਿਲਾਂ ਹੰਭਲਾ ਮਾਰੀਏ,
ਕਿਸੇ ਸਾਂਝੀ ਥਾਂ ਤੇ ਸਾਰੀਆਂ ਧਿਰਾਂ ਦੀ ਇੱਕ ਇਕੱਤਰਤਾ ਬੁਲਾ ਕੇ ਕੋਈ ਸਾਂਝਾ ਪਲੇਟਫਾਰਮ ਖੜਾ ਕਰਨ
ਦੀ ਕੋਸ਼ਿਸ਼ ਕਰੀਏ। ਹੁਣ ਕੁੱਝ ਸਵਾਲ ਪੈਦਾ ਹੁੰਦੇ ਹਨ:-
• ਮੀਟਿੰਗ ਕੌਣ ਬੁਲਾਵੇ? : ਭਾਰਤ, ਅਮਰੀਕਾ, ਕਨੇਡਾ, ਯੌਰਪ ਅਤੇ ਇੰਗਲੈਂਡ ਆਦਿ ਮੁਲਕਾਂ
ਤੋਂ ਸੂਝਵਾਨ ਅਤੇ ਪੰਥ ਵਾਸਤੇ ਕੰਮ ਕਰ ਰਹੀਆਂ, ਜਥੇਬੰਦੀਆਂ ਵਿਚੋਂ ਇਕ-ਇਕ ਵੀਰ ਨੂੰ ਲੈ ਕੇ ਟੀਮ
ਬਣਾਈ ਜਾਵੇ। ਉਹ ਟੀਮ ਸਾਰੀਆਂ ਸਬੰਧਤ ਧਿਰਾਂ ਨਾਲ ਸੰਪਰਕ ਕਾਇਮ ਕਰੇ। (ਖਿਆਲ ਰੱਖੀਏ ਕਿ ਸਥਾਪਤ
ਜਥੇਬੰਦੀਆਂ ਦੇ ਬੈਨਰ ਹੇਠ ਬੁਲਾਈ ਜਾਣ ਵਾਲੀ ਮੀਟਿੰਗ ਵਿੱਚ ਸ਼ਾਇਦ ਸਾਰੀਆਂ ਧਿਰਾਂ ਸ਼ਾਮਲ ਨਾ ਹੋਣ)
• ਮੀਟਿੰਗ ਕਿਥੇ ਕੀਤੀ ਜਾਵੇ? :- ਸਿੰਘਾਪੁਰ ਜਾਂ ਥਾਈਲੈਂਡ ਵਿੱਚ ਰੱਖੀ ਜਾ ਸਕਦੀ ਹੈ ਤਾਂ
ਕਿ ਭਾਰਤ ਤੋਂ ਆਉਣ ਵਾਲੇ ਵੀਰਾਂ ਨੂੰ ਆਉਣਾ ਸੌਖਾ ਹੋਵੇ।
• ਏਜੰਡਾ ਕੀ ਹੋਵੇ? : ਅਕਸਰ ਸਾਡੀਆਂ ਮੀਟਿੰਗਾਂ ਵਿੱਚ ਸਾਨੂੰ ਦਰਪੇਸ਼ ਮੁਸ਼ਕਲਾਂ ਬਾਰੇ
ਚਰਚਾ ਹੁੰਦੀ ਰਹਿੰਦੀ ਹੈ ਅਤੇ ਸਾਰਿਆਂ ਨੂੰ ਪਤਾ ਵੀ ਹੈ, ਹੁਣ ਅੱਗੇ ਵਧੀਏ ਇਸ ਮੀਟਿੰਗ ਦਾ ਏਜੰਡਾ
ਸਿਰਫ ਤੇ ਸਿਰਫ “ਦਰਪੇਸ਼ ਮੁਸ਼ਕਲਾਂ ਨੂੰ ਹੱਲ ਕਰਨ ਦੀ ਨੀਤੀ” ਹੋਣਾ ਚਾਹੀਦਾ ਹੈ। ਮੀਟਿੰਗ ਵਿੱਚ
ਕੇਵਲ ਉਨ੍ਹਾਂ ਵੀਰਾਂ ਨੂੰ ਹੀ ਬੋਲਣ ਦਾ ਮੌਕਾ ਦਿੱਤਾ ਜਾਵੇ ਜਿਹੜਾ ਕੋਈ ਯੋਜਨਾ ਤਿਆਰ ਕਰਕੇ
ਲਿਆਉਣ। ਯੋਜਨਾ ਤਿਆਰ ਕਰਨ ਸਮੇਂ ਖਿਆਲ ਰੱਖਿਆ ਜਾਵੇ ਕੇ ਇੱਕ ਸਾਲ, ਦਸ ਸਾਲ, 20 ਸਾਲ, 50 ਸਾਲ,
ਅਤੇ 100 ਸਾਲ ਤੱਕ ਦੀ ਯੋਜਨਾ ਤਿਆਰ ਕਰੀਏ।
• ਕੁੱਝ ਬੁਨਿਆਦੀ ਨੁਕਤੇ: ਸਾਡੀ ਰਾਇ ਹੈ ਕਿ ਜਥੇਬੰਦੀ ਦਾ ਮੈਂਬਰ ਬਣਨ ਲਈ ਕੁੱਝ ਜਰੂਰੀ
ਤੇ ਘੱਟੋ-ਘੱਟ ਸ਼ਰਤਾਂ ਰੱਖੀਆਂ ਜਾਣ, ਜਿਨ੍ਹਾਂ ਵਿਚ:
(1) ਅਕਾਲ ਤਖ਼ਤ ਦੀ ਮਰਯਾਦਾ: ਜਥੇਬੰਦੀ ਦਾ ਹਰੇਕ ਕਾਰਜ ਅਕਾਲ ਤਖ਼ਤ ਦੀ ਮਰਯਾਦਾ ਅਨੁਸਾਰ ਹੋਣਾ
ਚਾਹੀਦਾ ਹੈ, ਤਾਂ ਕਿ: (ੳ) ਇੱਕ ਤਾਂ ਮਿਸ਼ਨਰੀ ਕਾਲਜ ਅਤੇ ਹੋਰ ਬਹੁਤ ਸਾਰੀਆਂ ਸੰਸਥਾਵਾਂ ਜੋ ਪਿਛਲੇ
ਲੰਮੇ ਸਮੇਂ ਡੇਰਾਵਾਦ ਅਤੇ ਸੰਤਵਾਦ ਦੀਆਂ ਜੜ੍ਹਾਂ ਪੁੱਟਣ ਦਾ ਕੰਮ ਕਰ ਰਹੀਆਂ ਹਨ, ਉਨ੍ਹਾਂ ਨੂੰ
ਨਾਲ ਲੈ ਕੇ ਚੱਲਿਆ ਜਾ ਸਕੇ ਅਤੇ ਇਨ੍ਹਾਂ ਸੰਸਥਾਵਾਂ ਨੂੰ ਉਨ੍ਹਾਂ ਦਾ ਬਣਦਾ ਮਾਣ ਹਾਸਲ ਹੋਵੇ। (ਅ)
ਦੂਜਾ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ ਨੂੰ ਆਪਣੇ ਨਾਲ ਤੁਰਨਾ ਸੌਖਾ ਹੋਵੇਗਾ ਅਤੇ ਨਾਲ ਦੀ ਨਾਲ
ਪ੍ਰਚਾਰਕ ਸ਼੍ਰੇਣੀ ਵੀ ਸਾਡੇ ਨਾਲ ਤੁਰਨ ਵਿੱਚ ਅਸਾਨੀ ਮਹਿਸੂਸ ਕਰੇਗੀ, ਕਿਉਂਕਿ ਉਨ੍ਹਾਂ ਨੇ ਸੰਗਤਾਂ
ਵਿੱਚ ਵਿਚਰਨਾ ਹੁੰਦਾ ਹੈ।
(2) 2003 ਵਾਲਾ ਨਾਨਕਸ਼ਾਹੀ ਕੈਲੰਡਰ ਲਾਗੂ ਹੋਵੇ।
(3) ਕੋਈ ਵੀ ਸਾਧ, ਡੇਰਾ ਜਾਂ ਟਕਸਾਲ ਆਦਿ ਕਿਸੇ ਨੂੰ ਵੀ ਮਾਨਤਾ ਨਾ ਦਿੱਤੀ ਜਾਵੇ।
(4) ਦਸਮ ਗ੍ਰੰਥ ਦੇ ਪ੍ਰਕਾਸ਼ ਨੂੰ ਹਟਾਉਣਾ।
ਘੱਟੋ-ਘੱਟ ਪੰਜ ਮੈਂਬਰਾਂ ਦਾ ਬੋਰਡ ਸਥਾਪਤ ਕਰਕੇ ਅਤੇ ਇੱਕ ਮੁੱਖ ਬੁਲਾਰਾ ਥਾਪਿਆ ਜਾਵੇ। ਜੋ
ਜਥੇਬੰਦੀ ਵੱਲੋਂ ਪ੍ਰੈਸ ਨੋਟ ਆਦਿਕ ਜਾਰੀ ਕਰੇ। ਜਥੇਬੰਦੀ ਦੀ ਵੈਬਸਾਈਟ ਬਣਾਈ ਜਾਵੇ, ਤਾਂ ਕਿ ਇਸ
ਰਾਹੀਂ ਵਿਦੇਸ਼ਾਂ ਵਿੱਚ ਰਹਿੰਦੇ ਵੀਰਾਂ ਨੂੰ ਮੈਂਬਰਸ਼ਿਪ ਹਾਸਲ ਕਰਨ ਲਈ ਅਸਾਨੀ ਰਹੇ। ਮੈਂਬਰਸ਼ਿਪ ਫੀਸ
ਇੱਕ ਸਾਲ ਲਈ 100 ਡਾਲਰ ਹੋਵੇ।
ਉਪਰੋਕਤ ਕੇਵਲ ਸਾਡੇ ਸੁਝਾਅ ਹਨ, ਕਨੇਡਾ, ਅਮਰੀਕਾ, ਭਾਰਤ, ਯੌਰਪ ਆਦਿਕ ਰਹਿੰਦੇ ਵੀਰ ਸਾਡੇ ਤੋਂ
ਬਹੁਤ ਸਿਆਣੇ ਹਨ। ਅਸੀਂ ਆਪਣਾ ਸੰਪਰਕ ਨੰਬਰ ਦੇ ਰਹੇ ਹਾਂ, ਬਾਕੀ ਵੀ ਵੀਰਾਂ ਨੂੰ ਬੇਨਤੀ ਹੈ ਕਿ
ਫੋਨ, ਈਮੇਲ ਰਾਹੀਂ ਇਕ-ਦੂਜੇ ਨਾਲ ਸੰਪਰਕ ਕਰਕੇ ਇਸ ਕਾਰਜ ਨੇਪਰੇ ਚਾੜਨ ਵਾਸਤੇ ਉਪਰਾਲਾ ਕਰੀਏ, ਤਾਂ
ਕੇ ਭਵਿੱਖ ਵਿੱਚ ਧੂੰਦਾ ਜੀ ਵਾਂਗ ਕਿਸੇ ਹੋਰ ਵਿਦਵਾਨ ਤੇ ਇਹੋ ਜਿਹਾ ਸਮਾਂ ਆਉਣ ਤੋਂ ਪਹਿਲਾਂ ਅਸੀਂ
ਪੂਰੀ ਤਿਆਰੀ ਵਿੱਚ ਹੋਈਏ।
ਹਰਨੇਕ ਸਿੰਘ ਨਿਊਜ਼ੀਲੈਂਡ
0064-272316381
(20/01/12)
ਡਾ ਗੁਰਮੀਤ ਸਿੰਘ ਬਰਸਾਲ
ਜਾਗਣੇ ਦਾ ਵੇਲਾ
ਜਾਗੋ, ਜਾਗਣੇ ਦਾ ਵੇਲਾ ਏ
ਖੁਮਾਰੀਆਂ ਦਾ ਨਹੀਂ।
ਸਮਾਂ ਜੂਝਣੇ ਦਾ ਆਇਆ ਏ
ਤਿਆਰੀਆਂ ਦਾ ਨਹੀਂ।
ਬਾਬੇ ਨਾਨਕ ਨੇ ਝੰਡਾ
ਇੰਕਲਾਬ ਦਾ ਝੁਲਾਇਆ
ਛੱਡ ਰਸਮੀ ਪੂਜਾ ਨੂੰ
ਸੱਚ ਪੂਜਣਾਂ ਸਿਖਾਇਆ
ਜਾਵੋ, ਖੰਡੀ ਬ੍ਰਹਿਮੰਡੀ
ਰਹਿਣੀ ਓਸੇ ਦੀ ਹੀ ਝੰਡੀ
ਜਿਹਦਾ ਬਿਆਨ ਹੋਣਾ
ਵਸ। ਤਾਂ ਲਿਖਾਰੀਂਆਂ ਦਾ ਨਹੀਂ
ਜਾਗੋ, ਜਾਗਣੇ ਦਾ ਵੇਲਾ ਏ
ਖੁਮਾਰੀਆਂ ਦਾ ਨਹੀਂ
ਜਿਹਨਾਂ ਲੋਕਾਂ ਨੂੰ ਮਲਾਹ ਸੀ
ਅਸੀਂ ਕੌਮ ਦੇ ਬਣਾਇਆ
ਓਹਨਾਂ ਭਰਕੇ ਜਹਾਜ
ਮੰਝਧਾਰ ਚ ਫਸਾਇਆ
ਭਾਂਵੇਂ ਧਰਮ ਭਾਵੇ ਨੀਤੀ
ਝੂਠੀ ਲੋਕਾਂ ਲਈ ਪਰੀਤੀ
ਰਾਜ ਚਾਹੀਦਾ ਅਜਿਹੇ
ਨੀਤੀ-ਕਾਰੀਆਂ ਦਾ ਨਹੀਂ
ਜਾਗੋ, ਜਾਗਣੇ ਦਾ ਵੇਲਾ ਏ
ਖੁਮਾਰੀਆਂ ਦਾ ਨਹੀਂ
ਲੋੜਵੰਦਾਂ ਮਜਲੂਮਾਂ ਲਈ ਸੀ
ਮਿਲੀ ਕਿਰਪਾਨ
ਇਹਦੀ ਵਰਤੋਂ ਦੀ ਅੱਜ ਅਸੀਂ
ਭੁੱਲਗੇ ਪਛਾਣ
ਰੋਂਦੀ ਫਿਰਦੀ ਲੋਕਾਈ
ਅਸੀਂ ਚਿੰਨ ਹੀ ਬਣਾਈ
ਚੇਤਾ ਹੱਕ ਸੱਚ ਪਿਛੇ
ਤੇਗਾਂ ਮਾਰੀਆਂ ਦਾ ਨਹੀਂ
ਜਾਗੋ, ਜਾਗਣੇ ਦਾ ਵੇਲਾ ਏ
ਖੁਮਾਰੀਆਂ ਦਾ ਨਹੀਂ
ਜਿਨਾਂ ਘਾਲ ਨਹੀਂ ਖਾਧਾ
ਕਿੰਝ ਹਥੋਂ ਦੇਣਗੇ
ਕਿੱਦਾਂ ਨਾਨਕ ਦਾ ਰਾਹ
ੳਹ ਪਛਾਣ ਲੈਣਗੇ
ਨਾਮ ਕਿਰਤੀ ਹੀ ਜਪੂ
ਵੰਡ ਕਿਰਤੀ ਹੀ ਛਕੂ
ਇਹ ਸੌਦਾ ਕੋਈ ਧਰਮ ਦੇ
ਵਪਾਰੀਆਂ ਦਾ ਨਹੀਂ
ਜਾਗੋ, ਜਾਗਣੇ ਦਾ ਵੇਲਾ ਏ
ਖੁਮਾਰੀਆਂ ਦਾ ਨਹੀਂ
ਜਦੋਂ ਸੱਚ ਨਾਲ ਖੜਨੇ ਦੀ
ਕੀਤੀ ਤੂੰ ਤਿਆਰੀ
ਤੈਨੂ ਛੇਕਣੇ ਦੇ ਹੋਣੇ ਫਿਰ
ਫਤਵੇ ਵੀ ਜਾਰੀ
ਗੁਰਬਾਣੀ ਨਾਲ ਜੁੜੀਂ
ਨਾਂ ਤੂੰ ਭੀੜ ਦੇਖ ਮੁੜੀਂ
ਬਾਬੇ ਨਾਨਕ ਦਾ ਸਿੱਖ
ਤੂੰ ਪੂਜਾਰੀਆਂ ਦਾ ਨਹੀਂ
ਜਾਗੋ, ਜਾਗਣੇ ਦਾ ਵੇਲਾ ਏ
ਖੁਮਾਰੀਆਂ ਦਾ ਨਹੀਂ
ਸਮਾਂ ਜੂਝਣੇ ਦਾ ਆਇਆ ਏ
ਤਿਆਰੀਆਂ ਦਾ ਨਹੀਂ
ਡਾ ਗੁਰਮੀਤ ਸਿੰਘ ਬਰਸਾਲ (ਸੈਨਹੋਜ਼ੇ)
(408) 209-7072
(20/01/12)
ਹਰਦੇਵ ਸਿੰਘ, ਜੰਮੂ
‘ਚੱਕੀ’
ਹਰਦੇਵ ਸਿੰਘ, ਜੰਮੂ
ਚੱਕੀ ਬੜਾ ਜਾਣਿਆ ਪਛਾਣਿਆ ਸ਼ਬਦ ਹੈ। ਵਿਸ਼ੇਸ ਤੌਰ ਦੇ ਇੱਕ ‘ਆਲੇ’ ਦੇ ਰੂਪ ਵਿੱਚ ਜਿਸ ਨੂੰ ਦਾਣੇਂ
ਪੀਸਣ ਲਈ ਵਰਤਿਆ ਜਾਂਦਾ ਹੈ। ਜਿਵੇਂ ਕਿ ਕਣਕ ਜਾਂ ਮੱਕ ਦੇ ਦਾਣੇ! ਕਈ ਵਾਰ ਕਹਾਵਤੀ ਤੌਰ ਤੇ ਵੀ
ਚੱਕੀ ਸ਼ਬਦ ਦੀ ਵਰਤੋਂ ਹੁੰਦੀ ਹੈ। ਮਸਲਨ ਕਿਸੇ ਸਥਿਤੀ ਵਿਸ਼ੇਸ਼ ਵਿੱਚ ਦੋਹਾਂ ਪਾਸਿਯੋਂ ਫੱਸੇ ਹੋਏ
ਮਨੁੱਖ ਨੂੰ ਵੀ `ਚੱਕੀ ਵਿੱਚ ਫੱਸਿਆ ਹੋਈਆ’ ਕਿਹਾ ਜਾਂਦਾ ਹੈ ਜਿਸ ਦੇ ਦੋਹੇ ਪਾਟ (ਪਾਸੇ) ਉਸ ਨੂੰ
ਦਾਣੇ ਵਾਂਗ ਪੀਸਦੇ ਜਾਂਦੇ ਹਨ! ਅੱਜ ਦੀ ਪੰਥਕ ਸਥਿਤੀ ਵੀ ਇੰਝ ਹੀ ਨਜ਼ਰ ਆਉਂਦੀ ਹੈ ਜਿਸ ਵਿੱਚ
ਥੋੜੀ-ਬਹੂਤ ਜਿਗਿਆਸਾ ਰੱਖਣ ਵਾਲਾ ਬੰਦਾ ਵਿਵਹਾਰਾਂ-ਵਿਚਾਰਾਂ ਦੀ ਚੱਕੀ ਵਿੱਚ ਪਿੱਸਦਾ ਜਾ ਰਿਹਾ
ਹੈ।
ਪਹਿਲਾਂ ਇਨ੍ਹਾਂ ਦੋਹੇਂ ਪਾਟਾਂ (ਪਾਸਿਆਂ) ਨੂੰ ਵਿਚਾਰ ਲਈਏ!
ਪਹਿਲਾ ਪਾਟ (ਪਾਸਾ) ਉਹ ਹੈ ਜੋ ਗੁਰਮਤਿ ਦੇ ਬਜਾਏ ਮਨਮਤੀ ਡੇਰਾਦਾਰੀ ਸੋਚ ਅਤੇ ਧਾਰਮਕ
ਵਿਸ਼ਿਆਂ ਵਿੱਚ ਸਿਆਸੀ ਦਖ਼ਲ ਆਦਿ ਦਾ ਮਿਸ਼ਰਣ ਹੈ। ਇਹ ਗੁਰੂ ਦੇ ਸਤਿਕਾਰ ਦੇ ਅਧਾਰ ਤੇ ਆਪਣਾ ਕੰਮ
ਕਰਦਾ ਹੈ ਪਰ ਕਈ ਵਿਸ਼ਿਆਂ ਤੇ ਗੁਰਮਤਿ ਨਾਲੋਂ ਦੂਰ ਹੈ। ਇਸ ਧਿਰ ਵਿੱਚ ਸੰਵਾਦ ਰਚਾਉਂਣ ਦੀ ਸਮਰਥਾ
ਦੀ ਘਾਟ ਹੈ। ਇਹ ਧਿਰ ਨਾ ਤਾਂ ਅਪਣੀ ਮਨਮਤਿ ਬਾਰੇ ਗਲ ਕਰਣ ਵਿੱਚ ਸਮਰਥ ਹੈ ਅਤੇ ਨਾਂ ਹੀ ਗੁਰਮਤਿ
ਬਾਰੇ। ਇਸ ਪਾਸੇ ਉਨ੍ਹਾਂ ਗਲਾਂ ਦਾ ਵੀ ਜਵਾਬ ਨਹੀਂ ਜਿਨ੍ਹਾਂ ਦਾ ਜਵਾਬ ਹੈ।
ਦੂਜਾ ਪਾਟ (ਪਾਸਾ) ਉਹ ਹੈ ਜੋ ਅਪਣੇ ਨੂੰ ਚਿੰਤਕ, ਵਿਦਵਾਨ ਅਤੇ ਸੁਧਾਰਵਾਦੀ ਦੇ ਰੂਪ ਵਿੱਚ
ਪੇਸ਼ ਕਰਦਾ ਹੈ ਲੇਕਿਨ ਅਪਣੇ ਇਸ ਉਪਰਾਲੇ ਵਿੱਚ ਉਹ ਸ਼ਬਦ ਗੁਰੂ ਗ੍ਰੰਥ ਸਾਹਿਬ, ਗੁਰੂਆਂ ਅਤੇ ਗੁਰੂਆਂ
ਦੇ ਉਸਾਰੇ ਪੰਥਕ ਇਦਾਰਿਆਂ/ਨਿਰਨਿਆਂ (ਬੇਸਿਕ ਸਟਰੱਕਚਰ) ਤੇ ਹੀ ਅਤਿ ਦੇ ਗੰਭੀਰ ਕਿੰਤੂ ਖੜੇ ਕਰਨ
ਵਿੱਚ ਮਸਰੂਫ਼ ਹੈ।
ਇਹ ਵੀ ਤੱਥ ਹੈ ਕਿ ਦੂਜੇ ਪਾਟ ਦੀ ਕਿਸਮ ਵਿੱਚ ਸਾਰੇ ਸੁਧਾਰਵਾਦੀ ਸ਼ਾਮਲ ਨਹੀਂ ਹਨ! ਪਰ ਇਸ ਕਿਸਮ ਦਾ
ਪਰਛਾਵਾਂ ਵਾਜਬ ਸੁਧਾਰਵਾਦੀ ਅਕਸ ਨੂੰ ਵੀ ਧੁੰਧਲਾ ਕਰ ਰਿਹਾ ਹੈ। ਇਸ ਚਿੰਤਨ ਦੇ ਵਿਦਵਾਨ ਦਾਵਾ ਤਾਂ
ਗੁਰੂ ਦੀ ਗਲ ਦਾ ਕਰਦੇ ਹਨ ਪਰ ਉਨ੍ਹਾਂ ਤੇ ਪ੍ਰਭਾਵ ਗੁਰੂ ਦਾ ਘਟ ਅਤੇ ਗੁਰੂਘਰ ਵਿਰੋਧੀ ਚਿੰਤਨ ਦਾ
ਜ਼ਿਆਦਾ ਹੈ। ਇਹ ਮਨਮਤਿ ਦੇ ਵਿਰੋਧ ਵਿੱਚ ਮਨਮਤਿ ਦਾ ਸਹਾਰਾ ਲੇਂਦੇ ਹਨ! ਜਿਵੇਂ ਕਿ ਕੋਈ ਇੱਕ ਫ਼ਿਲਮ
ਦੇ ਦੋ ਖ਼ਲਨਾਯਕਾਂ ਵਿਚੋਂ ਇੱਕ ਦਾ ਵਿਰੌਧੀ ਅਤੇ ਦੂਜੇ ਖ਼ਲਨਾਯਕ ਤੋਂ ਪ੍ਰਭਾਵਤ ਹੋਵੇ। ਇਹ ਪਾਸਾ ਤਾਂ
ਸਾਰਿਆਂ ਮਨਮਤਾਂ ਨੂੰ ਮਾਤ ਦੇ ਰਿਹਾ ਹੈ। ਇਹ ਵੱਡਮੁੱਲਿਆਂ ਅਤੇ ਸੰਵੇਦਨਸ਼ੀਲ ਗੁਰਮਤਿ ਅਨੁਸਾਰੀ
ਪਰੰਪਰਾਵਾਂ ਨੂੰ ਸਾਫ਼-ਸੁਰਖਿਅਤ ਕਰਨ ਦੇ ਬਜਾਏ ਉਨ੍ਹਾਂ ਨੂੰ ਅਪਣੇ ਹੱਥੀ ਭੰਨਣ-ਤਰੋੜਣ ਦੀ ਰਾਹ ਤੇ
ਤੂਰ ਰਿਹਾ ਹੈ। ਇਹ ਗੁਰੂ ਦੇ ਫ਼ੈਸਲਿਆਂ ਨੂੰ ਆਪਣੀ ਕਸਵਟੀ ਤੇ ਪਰਖਦੇ ਹਨ।
ਅਪਣੇ-ਅਪਣੇ ਕਿਸਮ ਦੀ ਮਨਮਤਿ ਦੇ ਦੋ ਪਾਟਾਂ ਦੀ ਇਸ ਚੱਕੀ ਵਿੱਚ ਆਮ ਵਿਚਾਰਵਾਨ ਪਾਠਕ ਪਿੱਸ ਰਿਹਾ
ਹੈ। ਪਾਟਾਂ ਨੂੰ ਉਸਦੇ ਦਿਲ ਤੇ ਵਾਰਪਣ ਵਾਲੀ ਤ੍ਰਾਸਦੀ ਦੀ ਕੋਈ ਪਰਵਾਹ ਨਹੀਂ। ਉਸਦੇ ਦਰਦ ਨੂੰ ਕੋਈ
ਨਹੀਂ ਸਮਝਦਾ! ਇਹ ਪਾਟ ਇੱਕ ਦੂਜੇ ਦੇ ਪੋਸ਼ਕ ਬਣਦੇ ਜਾ ਰਹੇ ਹਨ ਅਤੇ ਅਲਗ-ਅਲਗ ਹੁੰਦੇ ਹੋਏ ਵੀ ਕੰਮ
ਇੱਕੋ ਹੀ ਕਰ ਰਹੇ ਹਨ। ਪੀਸਣ ਦਾ!
ਜੇ ਪਹਿਲਾ ਪਾਟ ਬਿਮਾਰੀ ਫ਼ੈਲਾ ਰਿਹਾ ਹੈ ਤਾਂ ਦੂਜਾ ਪਾਟ ਬਿਮਾਰਾਂ ਨੂੰ ਨਾਸਮਝੀ ਵਿੱਚ ਦਵਾਈ ਤੇ
ਨਾਮ ਤੇ ਜ਼ਹਿਰ ਦੇ ਰਿਹਾ ਹੈ। ਜੇ ਕਰ ਵਕਤ ਨੂੰ ਵਕਤ ਸਿਰ ਵਿਚਾਰ ਲਿਆ ਜਾਏ ਤਾਂ ਕੋਈ ਸ਼ੱਕ ਨਹੀਂ ਕਿ
‘ਪਰਹੇਜ਼’ ਐਸੀ ‘ਦਵਾਈ’ ਤੋਂ ਬੇਹਰਤ ਸਾਬਤ ਹੋ ਸਕਦਾ ਹੈ। ਚਿੰਤਕ ਇਸ ਸਥਿਤੀ ਨੂੰ ਗੰਭੀਰਤਾ ਨਾਲ
ਵਿਚਾਰਣ!
ਹਰਦੇਵ ਸਿੰਘ, ਜੰਮੂ
(20/01/12)
ਗੁਰਮਤਿ ਸੰਚਾਰ ਸਭਾ ਜਰਮਨੀ
ਸਚੀ ਦਰਗਹ
ਜਾਇ ਸਚਾ ਪਿੜੁ ਮਲਿਆ!
ਅਸੀਂ ਗੁਰਮਤਿ ਸੰਚਾਰ ਸਭਾ ਜਰਮਨੀ ਦੇ ਸਮੂਹ ਸਿਘਾਂ ਵਲੋਂ ਇੱਕ ਸੱਚੇ ਸੁੱਚੇ ਗੁਰਮਤਿ ਨੂੰ ਪ੍ਰਣਾਏ
ਹੋਏ ਗੁਰਸਿੱਖ ਭਾਈ ਮਰਹੂਮ ਸਰਦਾਰ ਕੰਵਰ ਮੁਹਿੰਦਰ ਪ੍ਰਤਾਪ ਸਿੰਘ ਜੀ ਦੇ ਅਕਾਲ ਚਲਾਣੇ ਮੌਕੇ ਆਪਣੇ
ਵਲੋਂ ਭਾਵਭਿੰਨੀ ਅਤੇ ਸੱਚੀ ਸ੍ਰਧਾਂਜਲੀ ਅਰਪਣ ਕਰਦੇ ਹਾਂ। ਉਹਨਾਂ ਨੇ ਨੇਕਨੀਤੀ, ਸਿਦਕ ਅਤੇ ਸੱਚੇ
ਹਿਰਦੇ ਨਾਲ ਗੁਰਮਤਿ ਪ੍ਰਚਾਰ ਲਹਿਰ ਨੂੰ ਜਥੇਬੰਦ ਕਰਨ ਲਈ ਆਪਣਾ ਅਣਮੁੱਲਾ ਯੋਗਦਾਨ, ਗੁਰਮਤਿ ਗਿਆਨ
ਕਾਲਜ ਲੁਧਿਆਣਾ ਦੀ ਹੋਰ ਗੁਮੁੱਖਾਂ ਨਾਲ ਰਲ਼ ਕੇ ਸਥਾਪਨਾ ਕਰਕੇ, ਪਾਇਆ। ਅਸੀਂ ਉਹਨਾਂ ਦੀ ਇਸ
ਸੰਸਥਾਪਕ ਘਾਲਣਾ ਕਰਕੇ ਉਹਨਾਂ ਵਲੋਂ ਪਾਏ ਯੋਗਦਾਨ ਲਈ ਅਤਿ ਧੰਨਵਾਦੀ ਹਾਂ, ਕਿਉਂ ਕਿ ਇਸ ਸੰਸਥਾ
ਵਲੋਂ ਤਿਆਰ ਕੀਤੀ ਹੋਈ ਪ੍ਰਚਾਰਕ ਟੀਮ ਨੇ ਗੁਰਮਤਿ ਪ੍ਰਚਾਰ ਖੇਤਰ ਵਿੱਚ ਆਪਣੀ ਸਖ਼ਤ ਮੇਹਨਤ ਅਤੇ ਲਗਨ
ਨਾਲ ਨਿਵੇਕਲਾ ਸਥਾਨ ਪ੍ਰਾਪਤ ਕੀਤਾ ਹੈ।
ਗੁਰਮਤਿ ਸੰਚਾਰ ਸਭਾ ਜਰਮਨੀ ਉਹਨਾਂ ਦੇ ਇਸ ਨਿਸ਼ਕਾਮ ਅਤੇ ਨੇਕ ਕੰਮ ਨੂੰ ਅੱਗੇ ਚਲਦਾ ਰੱਖਣ ਲਈ ਆਪਣਾ
ਸਰਦਾ ਯੋਗਦਾਨ ਪਾਉਣ ਲਈ ਬਚਨਵਧ ਹਾਂ। ਭਾਵੇਂ ਉਹ ਸਾਡੇ ਵਿੱਚ ਅਕਾਲ ਪੁਰਖ ਦੇ ਭਾਣੇ ਮੁਤਾਬਕ ਨਹੀਂ
ਰਹੇ ਪਰ ਉਹਨਾਂ ਵਲੋਂ ਦਿਖਾਇਆ ਹੋਇਆ ਹੌਸਲਾ ਸਾਡੀ ਹਮੇਸ਼ਾਂ ਅਗਵਾਈ ਕਰਦਾ ਰਹੇਗਾ। ਉਹਨਾਂ ਦੇ
ਪ੍ਰੀਵਾਰ ਨੂੰ ਉਹਨਾਂ ਵਲੋਂ ਕੀਤੇ ਹੋਏ ਕੰਮ ਉੱਪਰ ਫਖ਼ਰ ਕਰਦੇ ਹੋਏ ਓਸ ਅਕਾਲ ਦੇ ਭਾਣੇ ਨੂੰ ਮਿੱਠਾ
ਕਰਕੇ ਮੰਨਣ ਦੀ ਤਾਕਤ ਬਖਸ਼ਣ ਇਹ ਸਾਡੀ ਸਭ ਦੀ ਤਹਿ-ਦਿਲੋਂ ਅਰਦਾਸ ਹੈ।
ਅਸੀਂ ਹਾਂ ਉਹਨਾਂ ਦੀ ਵਿਛੜੀ ਹੋਈ ਰੂਹ ਲਈ ਆਖਰੀ ਫਤਹਿ ਬੁਲਾਉਂਦੇ ਹੋਏ ਗੁਰਮਤਿ ਸੰਚਾਰ ਸਭਾ ਜਰਮਨੀ
ਦੇ ਸਮੂਹ ਸਿੰਘ।
(20/01/12)
ਅਵਤਾਰ ਸਿੰਘ ਮਿਸ਼ਨਰੀ
ਸਿੱਖ ਪ੍ਰਚਾਰਕਾਂ ਅਤੇ ਪੰਥ ਦਰਦੀਆਂ ਨੂੰ ਗਹਿਰਾ ਸਦਮਾ!
ਗੁਰਮਤਿ ਮਿਸ਼ਨਰੀ ਵਿਚਾਰਧਾਰਾ ਨੂੰ ਵਿਉਂਬੰਦੀ ਨਾਲ ਪ੍ਰਚਾਰਨ ਵਾਲੇ, ਉੱਚੀ ਸੂਝ-ਬੂਝ ਦੇ ਮਾਲਿਕ ਅਤੇ
ਸਿੱਖ ਮਿਸ਼ਨਰੀ ਲਹਿਰ ਦੇ ਮੋਢੀ ਕੰਵਰ ਮਹਿੰਦਰ ਪ੍ਰਤਾਪ ਸਿੰਘ ਦਾ ਬੇਵਕਤਾ ਅਕਾਲ ਚਲਾਣਾ, ਸਿੱਖ
ਮਿਸ਼ਨਰੀ ਪ੍ਰਬੰਧਕਾਂ ਅਤੇ ਪ੍ਰਚਾਰਕ੍ਰ ਨੂੰ, ਨਾਂ ਪੂਰਾ ਹੋਣ ਵਾਲਾ ਘਾਟਾ ਪਾ ਗਿਆ। ਸਿੱਖਾਂ ਵਿੱਚ
ਪ੍ਰਬੰਧਕਾਂ ਦਾ ਕੋਈ ਘਾਟਾ ਨਹੀਂ ਪਰ ਲਗਨ ਨਾਲ ਕੰਮ ਕਰਨ ਵਾਲੇ, ਇਮਾਨਦਾਰ ਅਤੇ ਗੁਰਮਤਿ ਗਿਆਨ
ਗਿਆਤਾ ਕਦੇ-ਕਦੇ ਹੀ ਪੈਦਾ ਹੁੰਦੇ ਹਨ, ਜੋ ਪਾਰਟੀਬਾਜੀ ਅਤੇ ਚੌਧਰ ਤੋਂ ਉੱਪਰ ਉੱਠ ਕੇ, ਆਪਣੀ ਸਾਰੀ
ਜਿੰਦਗੀ ਕੌਮੀ ਕਾਰਜਾਂ ਲਈ ਖਿੜੇ ਮੱਥੇ ਗੁਜਾਰ ਜਾਂਦੇ ਹਨ। ਸਿੱਖੀ ਨੂੰ ਈਸਾਈ ਮਿਸ਼ਨਰੀਆਂ ਵਾਂਗ
ਸੰਸਾਰ ਦੇ ਕੋਨੇ-ਕੋਨੇ ਵਿੱਚ ਫੈਲਾਉਣ ਵਾਸਤੇ ਥਾਂ-ਥਾਂ ਮਿਸ਼ਨਰੀ ਕਾਲਜ ਅਤੇ ਮਿਸ਼ਨਰੀ ਸਰਕਲ
ਖੋਲ੍ਹਣੇ, ਉਨ੍ਹਾਂ ਦੀ ਵੱਡੀ ਸੋਚ ਸੀ। ਜਿਵੇਂ ਪੰਜਾਬ ਭਰ ਬਲਕਿ ਸੰਸਾਰ ਭਰ ਦੇ ਸਿੱਖਾਂ ਵਿੱਚ
ਡੇਰਾਵਾਦ, ਪਾਖੰਡਵਾਦ, ਚੌਧਰ ਅਤੇ ਕਰਮਕਾਂਡਾਂ ਦਾ ਦੌਰ ਚਲਿਆ ਹੈ, ਜਿਸ ਨੇ ਸਿੱਖੀ ਦੀਆਂ ਜੜਾਂ
ਖੋਖਲੀਆਂ ਕਰ ਦਿੱਤੀਆਂ ਹਨ। ਪੰਜਾਬ ਵਿੱਚ ਓਨੇ ਪਿੰਡ ਨਹੀਂ ਜਿੰਨੇ ਡੇਰੇ ਪੈਦਾ ਹੋ ਗਏ ਹਨ ਅਤੇ ਇੱਕ
ਪਿੰਡ ਵਿੱਚ ਕਈ ਗੁਰਦੁਆਰੇ ਤੇ ਉਹ ਵੀ ਜਾਤ ਬਰਾਦਰੀਆਂ ਦੇ ਨਾਂ ਤੇ ਖੁੱਲ੍ਹ ਗਏ ਹਨ। ਹੁਣ ਤੱਕ
ਸੰਪ੍ਰਦਾਵਾਂ, ਟਕਸਾਲਾਂ ਅਤੇ ਡੇਰਿਆਂ ਨੇ ਕੋਈ ਬਹੁਤੇ ਵਧੀਆ ਪੜ੍ਹੇ ਲਿਖੇ ਪ੍ਰਚਾਰਕ ਨਹੀਂ ਪੈਦਾ
ਕੀਤੇ ਸਗੋਂ ਮਹੰਤ ਅਤੇ ਪੁਜਾਰੀ ਟਾਈਪ ਰਾਗੀ, ਗ੍ਰੰਥੀ, ਕਥਾਵਾਚਕ ਹੀ ਸਿਰਜੇ ਹਨ ਜਿਨ੍ਹਾਂ ਨੇ
ਮਿਥਿਹਾਸ ਅਤੇ ਬ੍ਰਾਹਮਣੀ ਰੰਗਤ ਨਾਲ ਅਗਾਂਹ ਵਧੂ ਕ੍ਰਾਂਤੀਕਾਰੀ ਕੌਮ ਨੂੰ ਅੰਧਵਿਸ਼ਵਾਸ਼ੀ ਬਣਾ ਕੇ ਇਸ
ਦਾ ਭਗਵਾਕਰਣ ਕਰ ਦਿੱਤਾ ਹੈ।
ਸ੍ਰ. ਕੰਵਰ ਮਹਿੰਦਰ ਪ੍ਰਤਾਪ ਸਿੰਘ ਦੀ ਸੋਚ, ਕੌਮ ਨੂੰ ਪੜ੍ਹੇ ਲਿਖੇ, ਗਿਆਨਵਾਨ, ਸਮਰਪਤ ਪ੍ਰਚਾਰਕ
ਅਤੇ ਪ੍ਰਬੰਧਕ ਦੇਣ ਵਾਲੀ ਸੀ। ਜਿਸ ਵਿੱਚ ਉਹ ਕਾਮਯਾਬ ਵੀ ਹੋਏ, ਜਿੱਥੇ ਉਨ੍ਹਾਂ ਨੇ ਦਿੱਲੀ,
ਫਰੀਦਾਬਾਦ, ਰੋਪੜ ਅਤੇ ਲੁਧਿਆਣੇ ਵਿਖੇ ਸੰਗਤਾਂ ਅਤੇ ਸਭਾ ਸੁਸਾਇਟੀਆਂ ਦੇ ਸਹਿਯੋਗ ਨਾਲ ਮਿਸ਼ਨਰੀ
ਕਾਲਜ ਚਲਾਏ, ਓਥੇ ਹੁਣ ਕੁੱਝ ਸਮੇਂ ਤੋਂ ਸਿੱਖੀ ਨੂੰ ਅਧੁਨਿਕ ਮੀਡੀਏ ਅਤੇ ਹੋਰ ਸਾਧਨਾਂ ਰਾਹੀਂ ਵੀ
ਯਤਨਸ਼ੀਲ ਸਨ। ਸਾਡੀ ਕੌਮ ਵਿੱਚ ਮਸ਼ਹੂਰ ਬਾਬੇ, ਰਾਗੀ, ਢਾਡੀ ਅਤੇ ਪ੍ਰਚਾਰਕ ਸੌਦੇਬਾਜੀ ਕਰਕੇ
ਪ੍ਰੋਗਰਾਮ ਬੁੱਕ ਕਰਦੇ ਹਨ ਜਿੱਥੋਂ ਵੱਧ ਪੈਸਾ ਮਿਲੇ ਓਧਰ ਨੂੰ ਦੌੜਦੇ ਹਨ ਜਿਸ ਕਰਕੇ ਆਮ ਸੰਗਤਾਂ
ਨਿਰਾਸ਼ ਹਨ। ਕੰਵਰ ਸਾਹਿਬ ਨੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਨੂੰ ਸੈਂਟਰ ਬਣਾ ਕੇ ਪੰਜਾਬ ਦੇ ਕਰੀਬ
600 ਪਿੰਡਾਂ ਵਿੱਚ “ਸਿੱਖ ਮਿਸ਼ਨਰੀ ਸਰਕਲ” ਸੰਗਤਾਂ ਦੇ ਸਹਿਯੋਗ ਨਾਲ ਖੋਲ੍ਹੇ ਹਨ, ਜਿੱਥੇ ਉੱਚਪਾਏ
ਦੇ ਮਿਸ਼ਨਰੀ, ਗੁਰਬਾਣੀ ਅਤੇ ਸਿੱਖ ਇਤਿਹਾਸ ਫਲੌਸਫੀ ਸਿਖਾਉਣ ਦੀ ਸੇਵਾ ਨਿਭਾ ਰਹੇ ਹਨ। ਹੁਣ
ਵਿਦੇਸ਼ਾਂ ਵਿੱਚ ਵੀ ਪ੍ਰੋ. ਸਰਬਜੀਤ ਸਿੰਘ ਧੂੰਦਾ ਵਰਗੇ ਨਿਧੜਕ ਮਿਸ਼ਨਰੀ ਪ੍ਰਚਾਰਕ ਪਹੁੰਚ ਚੁੱਕੇ ਹਨ
ਅਤੇ ਡੇਰੇਦਾਰਾਂ ਨੂੰ ਭਾਜੜਾਂ ਪਈਆਂ ਹੋਈਆਂ ਹਨ। ਇਨ੍ਹਾਂ ਸਾਰੇ ਉਪਰਾਲਿਆਂ ਨੂੰ ਵਿਉਂਤਣ ਵਾਲਿਆਂ
ਚੋਂ ਸਿਰਮੌਰ ਸਨ, ਮਰਹੂਮ ਸ੍ਰ. ਕੰਵਰ ਮਹਿੰਦਰ ਪ੍ਰਤਾਪ ਸਿੰਘ ਮਿਸ਼ਨਰੀ, ਜੋ 18 ਜਨਵਰੀ 2012 ਨੂੰ
ਲੁਧਿਆਣੇ ਵਿਖੇ ਅਕਾਲ ਚਲਾਣਾ ਕਰ ਗਏ। ਅਸੀਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਅਰਦਾਸ ਕਰਦੇ
ਹਾਂ ਕਿ ਜਿੱਥੇ ਅਕਾਲ ਪੁਰਖ ਉਨ੍ਹਾਂ ਦੇ ਪ੍ਰਾਵਾਰ ਅਤੇ ਪੰਥ ਦਰਦੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ
ਓਥੇ ਅਜਿਹੀ ਉੱਚੀ-ਸੁੱਚੀ ਭਾਵਨਾ ਅਤੇ ਲਗਨ ਨਾਲ ਕੰਮ ਕਰਨ ਵਾਲੇ ਪ੍ਰਬੰਧਕ, ਅਧਿਆਪਕ ਅਤੇ ਮਿਸ਼ਨਰੀ
ਪ੍ਰਚਾਰਕ ਪੈਦਾ ਕਰੇ ਜੋ ਕੌਮ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸੱਚੇ-ਸੁੱਚੇ ਗਿਆਨ ਦੀ ਐਸੀ ਹਨੇਰੀ
ਚਲਾਉਣ, ਜਿਸ ਅੱਗੇ ਅਗਿਆਨਤਾ ਅਤੇ ਡੇਰਾਵਾਦ ਦੇ ਬਦਲ ਉੱਡ ਜਾਣ-
ਭਾ. ਅਵਤਾਰ ਸਿੰਘ ਮਿਸ਼ਨਰੀ, ਬੀਬੀ ਹਰਸਿਮਰਤ ਕੌਰ ਖਾਲਸਾ, ਡਾ.
ਗੁਰਮੀਤ ਸਿੰਘ ਬਰਸਾਲ ਅਤੇ ਡਾ. ਗੁਰਦੀਪ ਸਿੰਘ ਸੰਧੂ (ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ. ਐੱਸ.
ਏ.) ਪਰਮਿੰਦਰ ਸਿੰਘ ਪ੍ਰਵਾਨਾ (ਸਹਿਤ ਸਭਾ ਬੇ ਏਰੀਆ) ਸ੍ਰ. ਕੁਲਵੰਤ ਸਿੰਘ ਮਿਸ਼ਨਰੀ (ਭਾਈ ਗੁਰਦਾਸ
ਮਿਸ਼ਨਰੀ ਸਭਾ ਸੈਨਹੋਜੇ) ਸਰਬਜੀਤ ਸਿੰਘ, ਹਾਕਮ ਸਿੰਘ, ਸ੍ਰ. ਗਿਆਨ ਸਿੰਘ ਮਿਸ਼ਨਰੀ, ਪ੍ਰੋ. ਮੱਖਨ
ਸਿੰਘ ਅਤੇ ਸ੍ਰ. ਹਰਦੇਵ ਸਿੰਘ ਸ਼ੇਰਗਿੱਲ (ਇੰਟ੍ਰਨੈਸ਼ਨਲ ਸਿੰਘ ਸਭਾ ਯੂਨਿਟ-ਸੈਕਰਾਮੈਂਟੋ) ਸ੍ਰ.
ਗੁਰਮੀਤ ਸਿੰਘ ਸਿੰਘ ਮਿਸ਼ਨਰੀ ਅਤੇ ਸ੍ਰ ਇਕਬਾਲ ਸਿੰਘ ਮਿਸ਼ਨਰੀ (ਸਿੰਘ ਸਭਾ ਯੂ. ਐੱਸ. ਏ.
-ਲੌਸਐਂਜਲੇਸ) ਸ੍ਰ. ਚਮਕੌਰ ਸਿੰਘ ਅਤੇ ਬਲਵਿੰਦਰ ਸਿੰਘ ਮਿਸ਼ਨਰੀ (ਇੰਟ੍ਰਨੈਸ਼ਨਲ ਸਿੰਘ ਸਭਾ ਯੁਨਿਟ
ਫਰਿਜਨੋ) ਪ੍ਰਿੰਸੀਪਲ ਸ੍ਰ. ਜਸਬੀਰ ਸਿੰਘ, ਸ੍ਰ. ਅਮਰਦੀਪ ਸਿੰਘ ਅਤੇ ਸ੍ਰ. ਦਲਜੀਤ ਸਿੰਘ (ਅਖੌਤੀ
ਸੰਤਾਂ ਦੇ ਕੌਤਕ ਇੰਡਿਆਨਾ) ਗਿ. ਜਸਵਿੰਦਰ ਸਿੰਘ ਮਿਸ਼ਨਰੀ ਬਾਲਟੀਮੋਰ ਅਤੇ ਬਾਬਾ ਪਿਆਰਾ ਸਿੰਘ
ਮਿਸ਼ਨਰੀ (ਅਮਰੀਕਾ) ਸ੍ਰ. ਜਸਮਿਤਰ ਸਿੰਘ ਅਤੇ ਸ੍ਰ. ਇੰਦਰਜੀਤ ਸਿੰਘ ਓਮਪੁਰੀ (ਸਾਕਾ ਜਥੇਬੰਦੀ
ਨਿਊਯਾਰਕ)
(19/01/12)
ਗੁਰਮੀਤ ਸਿੰਘ ਕਾਦੀਆਨੀ
ਸਿੱਖ ਕੌਮ
ਦੇ ਅਨਮੋਲ ਹੀਰੇ ਭਾਈ ਸਰਬਜੀਤ ਸਿੰਘ ਧੂੰਦਾ ਦੇ ਮਸਲੇ ਬਾਰੇ ਸੋਚ ਸਮਝ ਕੇ ਰਣਨੀਤੀ ਬਣਾਈ ਜਾਵੇ
ਗੁਰਮੀਤ ਸਿੰਘ ਕਾਦੀਆਨੀ
ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਵਾਲਿਆਂ ਕੋਲੋਂ ਇਹ ਆਸ ਕੀਤੀ ਜਾਂਦੀ ਹੈ ਕਿ ਉਹ
ਅਨਮੱਤੀਆਂ ਦੀ ਵਿਚਾਰਧਾਰਾ ਤੋਂ ਨਿਵੇਕਲੇ ਰਹਿੰਦੇ ਹੋਏ ਸ਼ਬਦ ਗੁਰੂ ਦੇ ਗਿਆਨ ਤੋਂ ਪੈਦਾ ਹੋਈ ਸੋਝੀ
ਅਨੁਸਾਰ ਹੀ ਵਿਚਰਦੇ ਹਨ। ਕੋਈ ਦੇਹਧਾਰੀ ਗੁਰੂ ਨਹੀਂ, ਬਲਕਿ ਸ਼ਬਦ ਗੁਰੂ ਦੂਜੇ ਅਰਥਾਂ ਵਿੱਚ ਰੱਬੀ
ਗਿਆਨ ਹੀ ਸਿੱਖ ਲਈ ਮਾਰਗਦਰਸ਼ਕ ਹੈ। ਇਸਦਾ ਅਰਥ ਇਹ ਹੋਇਆ ਕਿ ਸਿੱਖ ਨੇ ਵਿਰਸੇ ਵਿੱਚ ਮਿਲੇ ਗਿਆਨ
ਰੂਪੀ ਇਸ ਅਨਮੋਲ ਖਜਾਨੇ ਨੂੰ ਸਿਰਫ ਮੱਥੇ ਟੇਕਣ ਜਾਂ ਪੂਜਾ ਅਰਚਾ ਕਰਨ ਤੱਕ ਹੀ ਸੀਮਤ ਨਹੀਂ ਹੋਣਾ,
ਬਲਕਿ ਇਸਦੇ ਨਾਲ ਨਾਲ ਇਸ ਗਿਆਨ ਦੀ ਚਰਚਾ ਕਰਕੇ ਆਪਣੇ ਆਲੇ ਦੁਆਲੇ ਨੂੰ ਰੱਬੀ ਖੁਸ਼ਬੂ ਨਾਲ ਸੁਹਾਵਣਾ
ਬਣਾਉਣਾ ਹੈ। ਪਾਤਸ਼ਾਹ ਫੁਰਮਾਣ ਕਰਦੇ ਹਨ – ਸੇਵਕ ਸਿਖ ਪੂਜਣ ਸਭਿ ਆਵਹਿ
ਸਭਿ ਗਾਵਹਿ ਹਰਿ ਹਰਿ ਊਤਮ ਬਾਨੀ ॥ ਗਾਵਿਆ ਸੁਣਿਆ ਤਿਨ ਕਾ ਹਰਿ ਥਾਇ ਪਾਵੈ ਜਿਨ ਸਤਿਗੁਰ ਕੀ ਆਗਿਆ
ਸਤਿ ਸਤਿ ਕਰਿ ਮਾਨੀ॥
ਭਾਵ ਕਿ ਸਤਿਗੁਰੂ ਦੇ ਹੁਕਮ ਨੂੰ ਮੰਨਣ ਵਾਲੇ ਦੀ ਘਾਲ ਹੀ ਸਹੀ ਅਰਥਾਂ ਵਿੱਚ ਗੁਰਮਤਿ ਅਨੁਸਾਰ
ਪ੍ਰਵਾਨ ਹੈ।
ਇਸ ਵਿਸ਼ੇ ਤੇ ਅਕਸਰ ਹੀ ਚਰਚਾ ਹੁੰਦੀ ਰਹਿੰਦੀ ਹੈ ਕਿ ਸਿੱਖੀ ਵਿੱਚ ਨਿਘਾਰ ਆਉਣ ਦਾ ਮੁੱਖ ਕਾਰਣ
ਸਿੱਖ ਵਲੋਂ ਦਿਖਾਵੇ ਦੀ ਸਿੱਖੀ ਧਾਰਣ ਕਰਦੇ ਹੋਏ ਗਿਆਨ ਰੂਪੀ ਸ਼ਬਦ ਗੁਰੂ ਤੋਂ ਟੁੱਟਣਾ ਹੈ। ਅੱਜ
ਸਿੱਖ ਕੌਮ ਦਾ ਵੱਡਾ ਹਿੱਸਾ ਗੁਰਬਾਣੀ ਨੂੰ ਸਿਰਫ ਪੂਜਣ ਜਾਂ ਇਸ ਤੋਂ ਵੱਧ ਸਿਰਫ ਗਾਇਨ ਕਰਨ ਤੱਕ ਹੀ
ਸੀਮਤ ਹੋ ਕੇ ਰਹਿ ਗਿਆ ਹੈ, ਗਿਆਨ ਦਾ ਚਾਨਣ ਵੰਡਣ ਵਾਲੇ ਪ੍ਰਚਾਰਕਾਂ ਅਤੇ ਕਥਾਵਾਚਕਾਂ ਦੀ ਕੌਮ
ਵਿੱਚ ਬਹੁਤੀ ਪੁੱਛ-ਪੜਤਾਲ ਨਹੀਂ ਹੋ ਰਹੀ। ਇਹੀ ਕਾਰਣ ਹੈ ਕਿ ਦਿਖਾਵੇ ਮਾਤਰ ਕਰਵਾਏ ਜਾਂਦੇ ਕੀਰਤਨ
ਦਰਬਾਰਾਂ ਦੀਆਂ ਲੜੀਆਂ ਚਲਾ ਕੇ ਲੱਖਾਂ ਰੁਪਏ ਫਿਲਮੀ ਧੁਨਾਂ ਤੇ ਗੁਰਬਾਣੀ ਗਾਇਨ ਕਰਨ ਵਾਲਿਆਂ ਨੂੰ
ਭੇਟਾ ਕਰ ਦਿੱਤੇ ਜਾਂਦੇ ਹਨ। ਪਰ ਜੇਕਰ ਗਲਤੀ ਨਾਲ ਜਾਂ ਸੰਗਤਾਂ ਵਲੋਂ ਜੋਰ ਦੇਣ ਤੇ ਕਿਸੇ ਕਥਾਵਾਚਕ
ਪ੍ਰਚਾਰਕ ਨੂੰ ਇਹਨਾਂ ਦੀਵਾਨਾਂ ਵਿੱਚ ਮੌਕਾ ਮਿਲਦਾ ਹੈ ਤਾਂ ਭੇਟਾ ਹਜਾਰਾਂ ਜਾਂ ਸੈਂਕੜਿਆਂ ਤੱਕ ਹੀ
ਸੀਮਤ ਹੋ ਕੇ ਰਹਿ ਜਾਂਦੀ ਹੈ। ਇਹ ਸਿੱਖ ਕੌਮ ਦਾ ਦੁਖਾਂਤ ਹੀ ਕਿਹਾ ਜਾ ਸਕਦਾ ਹੈ ਕਿ ਗੁਰਬਾਣੀ ਦੇ
ਆਸ਼ੇ ਦੇ ਉਲਟ ਚੱਲਦੇ ਹੋਏ ਅਸੀਂ ਗੁਰਮਤਿ ਗਿਆਨ ਦੀ ਸੋਝੀ ਲੈਣ ਦੀ ਬਜਾਏ ਫਿਲਮੀ ਧੁਨਾਂ ਤੇ ਝੂਮਣ
ਤੱਕ ਹੀ ਸੀਮਤ ਹੋ ਕੇ ਰਹਿ ਗਏ ਹਾਂ। ਇਸਦਾ ਕਾਰਣ ਸ਼ਾਇਦ ਇਹ ਵੀ ਸਮਝਿਆ ਜਾਂਦਾ ਹੈ ਕਿ ਕਥਾਵਾਚਕਾਂ
ਦੀਆਂ ਸਿਧਾਂਤਕ ਚੋਭਾਂ ਤੋਂ ਬੱਚਣ ਲਈ ਹੀ ਸਾਡੇ ਆਗੂ ਕੀਰਤਨੀਆਂ ਨੂੰ ਜਿਆਦਾ ਉਤਸ਼ਾਹਤ ਕਰਨ ਵੱਲ
ਲੱਗੇ ਹੋਏ ਹਨ। ਕਿਉਂਕਿ ਸ਼ਬਦ ਵੀਚਾਰ ਤੋਂ ਉਪਜੀ ਜਾਗਰੂਕਤਾ ਉਹਨਾਂ ਦੇ ਚੌਧਰਪੁਣੇ ਜਾਂ ਕੁਰਸੀਆਂ ਲਈ
ਖਤਰਾ ਵੀ ਬਣ ਸਕਦੀ ਹੈ, ਇਸ ਤੋਂ ਉਲਟ ਸੰਗੀਤਕ ਧੁਨਾ ਤੇ ਝੂਮਣ ਵਾਲੀ ਸੰਗਤ ਕੇਵਲ ਸ਼ਰਧਾ ਦੇ ਵੱਸ ਪੈ
ਕੇ ਇਹਨਾਂ ਦੀਆਂ ਤਿਜੋਰੀਆਂ ਭਰਨ ਵਿੱਚ ਹੀ ਸਹਾਈ ਹੁੰਦੀ ਹੈ।
ਆਪਣੇ ਮਨਾਂ ਵਿੱਚ ਪੰਥ ਦਾ ਦਰਦ ਰੱਖਣ ਵਾਲੇ ਵੀਰਾਂ ਵਿੱਚ ਹੁਣ ਇਹ ਆਸ ਦੀ ਕਿਰਣ ਬਣ ਕੇ ਉਭਰਣ ਲੱਗੀ
ਹੈ ਕਿ ਮਿਸ਼ਨਰੀ ਕਾਲਜਾਂ ਦੇ ਸਿਧਾਂਤਕ ਪ੍ਰਚਾਰਕ ਉਪਰੋਕਤ ਮਨਮੱਤੀ ਵਰਤਾਰੇ ਨੂੰ ਦੂਜਾ ਰੂਪ ਦੇਣ ਲਈ
ਆਪਣੇ ਮਨ ਵਿੱਚ ਸਿੱਖੀ ਦੀ ਹੂਕ ਲੈ ਕੇ ਮੈਦਾਨ ਵਿੱਚ ਨਿੱਤਰ ਰਹੇ ਹਨ। ਹੌਲੀ ਹੌਲੀ ਸਿੱਖ ਸੰਗਤਾਂ
ਨੇ ਏਸ ਪਾਸੇ ਉਤਸ਼ਾਹ ਦਿਖਾਉਣਾ ਸ਼ੁਰੂ ਕੀਤਾ ਹੈ। ਇਸ ਵਿੱਚ ਸਭ ਤੋਂ ਵੱਡਾ ਯੋਗਦਾਨ ਦਿੱਲੀ ਦੇ
ਗੁਰਦੁਆਰਾ ਬੰਗਲਾ ਸਾਹਿਬ ਤੋਂ ਰੋਜਾਨਾ ਅੰਮ੍ਰਿਤ ਵੇਲੇ ਪ੍ਰਸਾਰਿਤ ਕੀਤੀ ਜਾਦੀ ਲੜੀਵਾਰ ਸ਼ਬਦ ਵੀਚਾਰ
ਨੇ ਪਾਇਆ ਹੈ। ਇਸ ਸਟੇਜ ਨੇ ਕਈ ਸਿਧਾਂਤਕ ਕਥਾਵਾਚਕਾਂ ਨੂੰ ਸੰਗਤਾਂ ਦੇ ਰੂਬਰੂ ਹੋਣ ਦਾ ਮੌਕਾ
ਦਿੱਤਾ ਹੈ। ਇਹਨਾਂ ਕਥਾਵਾਚਕਾਂ ਵਿੱਚ ਸੱਭ ਤੋਂ ਵੱਧ ਉਭਰ ਕੇ ਨਾਮ ਆਉਂਦਾ ਹੈ – ਭਾਈ ਸਰਬਜੀਤ ਸਿੰਘ
ਧੂੰਦਾ, ਜੋ ਕਿ ਬਿਲਕੁੱਲ ਨਿਡਰ ਹੋ ਕੇ ਸਹੀ ਅਰਥਾਂ ਵਿੱਚ ਗੁਰਮਤਿ ਸਿਧਾਂਤਾਂ ਦੀ ਵਿਆਖਿਆ ਕਰਨ
ਕਰਕੇ ਸੰਗਤਾਂ ਵਿੱਚ ਬੜੇ ਹਰਮਨ-ਪਿਆਰੇ ਬਣ ਗਏ ਹਨ। ਟੀ.ਵੀ. ਉਪਰ ਤਾਂ ਭਾਈ ਧੂੰਦਾ ਜੀ ਨੂੰ ਕਈ
ਵਾਰੀ ਸੁਣਿਆ ਹੈ ਪਰ ਸ਼ਖਸੀ ਤੌਰ ਤੇ ਪਿਛਲੇ ਸਾਲ ਹੀ ਮੌਕਾ ਮਿਲਿਆ, ਜਦੋਂ ਭਾਈ ਧੂੰਦਾ ਆਪਣੇ
ਪ੍ਰਚਾਰਕ ਦੌਰੇ ਤਹਿਤ ਕਪੂਰਥਲਾ ਜਿਲਾ ਦੇ ਪਿੰਡ ਡਡਵਿੰਡੀ ਵਿਖੇ ਹੋ ਰਹੇ ਵਿਸ਼ਾਲ ਕੀਰਤਨ ਦਰਬਾਰ
ਵਿੱਚ ਹਾਜਰੀ ਭਰਨ ਪਹੁੰਚੇ। ਇਸ ਤੋਂ ਪਹਿਲਾਂ ਦਾਸ ਦਾ ਇਹ ਤਜਰਬਾ ਰਿਹਾ ਹੈ ਕਿ ਕੀਰਤਨ ਦਰਬਾਰਾਂ ਦੀ
ਸਟੇਜ ਤੇ ਜੇਕਰ ਪ੍ਰਬੰਧਕ ਭੁੱਲ ਭੁਲੇਖੇ ਕਿਸੇ ਕਥਾਵਾਚਕ ਪ੍ਰਚਾਰਕ ਨੂੰ ਬੁਲਾ ਵੀ ਲੈਂਦੇ ਹਨ ਤਾਂ
ਉਸ ਮੌਕੇ ਸੰਗਤਾਂ ਦੀ ਹਾਜਰੀ ਅੱਧਿਓਂ ਤੋਂ ਵੀ ਘੱਟ ਰਹਿ ਜਾਂਦੀ ਹੈ, ਜਿਸਨੂੰ ਅਕਸਰ ਕਿਹਾ ਜਾਂਦਾ
ਹੈ ਕਿ ਸੰਗਤਾਂ ਦਾ ਥਕੇਵਾਂ ਲਾਹੁਣ ਜਾਂ ਲੰਗਰ-ਪਾਣੀ ਛੱਕਣ ਲਈ ਹੀ ਇਹ ਬਰੇਕ ਦਿੱਤੀ ਗਈ ਹੈ। ਪਰ ਜੋ
ਦਾਸ ਨੇ ਉਸ ਕੀਰਤਨ ਦਰਬਾਰ ਵਿੱਚ ਦੇਖਿਆ ਅਤੇ ਨੋਟ ਕੀਤਾ, ਉਸ ਤੋਂ ਇਹ ਆਸ ਜਰੂਰ ਬੱਝੀ ਹੈ ਕਿ
ਸੰਗਤਾਂ ਵਿੱਚ ਗੁਰਮਤਿ ਦਾ ਗਿਆਨ ਹਾਸਲ ਕਰਨ ਲਈ ਤੜਪ ਜਾਗੀ ਹੈ। ਸਪੱਸ਼ਟ ਰੂਪ ਵਿੱਚ ਇਸਦਾ ਸਿਹਰਾ
ਗੁਰਦੁਆਰਾ ਬੰਗਲਾ ਸਾਹਿਬ ਤੋਂ ਪ੍ਰਸਾਰਿਤ ਹੁੰਦੀ ਕਥਾ ਨੂੰ ਹੀ ਜਾਂਦਾ ਹੈ। ਭਾਵੇਂਕਿ ਇਸਨੂੰ
ਚੁਨੌਤੀ ਸਮਝ ਕੇ ਪਾਵਨ ਗੁਰਧਾਮਾਂ ਉਪਰ ਕਾਬਜ ਭ੍ਰਿਸ਼ਟ ਅਧਰਮੀਆਂ ਨੇ ਵੀ ਇਸ ਦੀ ਨਕਲ ਕਰਕੇ ਇਹ ਰੀਤ
ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਉਹਨਾਂ ਦੀ ਪਹੁੰਚ ਸਿਧਾਂਤਕ ਨਾ ਹੋਣ ਕਰਕੇ ਸੰਗਤਾਂ ਵਿੱਚ ਇਸ
ਪ੍ਰਤੀ ਕੋਈ ਖਾਸ ਆਕਰਸ਼ਨ ਨਹੀਂ ਹੋ ਰਿਹਾ।
ਅਸੀਂ ਗੱਲ ਕਰ ਰਹੇ ਸੀ, ਡਡਵਿੰਡੀ ਦੇ ਕੀਰਤਨ ਦਰਬਾਰ ਦੀ, ਜਿੱਥੋਂ ਦੀ ਸਟੇਜ ਤੇ ਨਾਮਵਰ ਰਾਗੀ ਸਿੰਘ
ਆਪਣੀ ਹਾਜਰੀ ਲਗਵਾਉਣ ਪਹੁੰਚੇ ਹੋਏ ਸਨ। ਪ੍ਰਾਈਮ ਟਾਈਮ ਸਮਝੇ ਜਾਂਦੇ ਨੌਂ-ਦਸ ਵਜੇ ਤੱਕ ਨਾਮਵਰ
ਰਾਗੀ ਭੁਗਤਾ ਕੇ ਕਰੀਬ ਗਿਆਰਾਂ ਵਜੇ ਤੋਂ ਬਾਅਦ ਭਾਈ ਧੂੰਦਾ ਨੂੰ ਸਮਾਂ ਦਿੱਤਾ ਗਿਆ। ਹੈਰਾਨੀ ਇਸ
ਗੱਲ ਦੀ ਕਿ ਜਿਹੜੀ ਸੰਗਤ ਕਥਾ ਵੇਲੇ ਪੰਡਲ ਖਾਲੀ ਕਰ ਜਾਇਆ ਕਰਦੀ ਸੀ, ਅੱਜ ਉਸਦੇ ਉਲਟ ਬਾਹਰ ਖੜੀ
ਸੰਗਤ ਵੀ ਪੰਡਾਲ ਵਿੱਚ ਜਿੱਥੇ ਜਗ੍ਹਾ ਮਿਲੀ, ਆ ਜੁੜੀ। ਸਮਾਂ ਭਾਵੇਂ ਭਾਈ ਸਾਹਿਬ ਨੂੰ ਸਿਰਫ ਅੱਧਾ
ਘੰਟਾ ਹੀ ਮਿਲਿਆ ਪਰ ਉਤਨੇ ਸਮੇਂ ਵਿੱਚ ਹੀ ਭਾਈ ਧੂੰਦਾ ਨੇ ਗੁਰਮਤਿ ਵਿਚਾਰਾਂ ਨੂੰ ਗਾਗਰ ਵਿੱਚ
ਸਮੁੰਦਰ ਵਾਗ ਸਮੇਟਦਿਆਂ ਬੈਠੀ ਸੰਗਤ ਵਿੱਚ ਪਿੰਨ –ਡਰਾਪ ਸਾਈਲੈਂਸ ਵਰਤਾ ਦਿੱਤੀ। ਗੁਰੂ ਪਿਆਰ ਵਿੱਚ
ਸਮੋਣ ਦੇ ਨਾਲ ਨਾਲ ਭਾਈ ਸਾਹਿਬ ਨੇ ਆਪਣੇ ਵਿਲੱਖਣ ਅੰਦਾਜ ਵਿੱਚ ਸਿਧਾਂਤਕ ਚੋਭਾਂ ਵੀ ਮਾਰੀਆਂ,
ਜਿਸਨੇ ਹਰ ਹਿਰਦੇ ਨੂੰ ਆਪਣੇ ਅੰਦਰ ਝਾਤੀ ਮਾਰਨ ਤੇ ਮਜਬੂਰ ਕਰ ਦਿੱਤਾ। ਸ਼ਬਦ ਵੀਚਾਰ ਤੋਂ ਬਾਦ
ਦਰਬਾਰ ਸਾਹਿਬ ਦੇ ਹਜੂਰੀ ਰਾਗੀ ਭਾਈ ਰਵਿੰਦਰ ਸਿੰਘ ਅਤੇ ਭਾਈ ਇੰਦਰਜੀਤ ਸਿੰਘ ਬੰਬੇ ਵਾਲਿਆਂ ਦਾ
ਸਮਾਂ ਸੀ, ਪਰ ਉਹਨਾਂ ਦੇ ਲੱਗਣ ਤੋਂ ਪਹਿਲਾਂ ਹੀ ਅੱਧੇ ਤੋਂ ਵੱਧ ਪੰਡਾਲ ਖਾਲੀ ਹੋ ਚੁੱਕਾ ਸੀ।
ਜਿਸਦਾ ਦਾਸ ਨੇ ਇਹ ਸਿੱਟਾ ਕੱਢਿਆ ਕਿ ਸੰਗਤਾਂ ਵਿੱਚ ਤਾਂ ਗਿਆਨ ਦੀ ਸੋਝੀ ਹਾਸਲ ਕਰਨ ਦੀ ਤੜਪ
ਮੌਜੂਦ ਹੈ, ਪਰ ਸਾਡਾ ਪ੍ਰਬੰਧਕੀ ਢਾਂਚਾ ਆਪਣੇ ਸਵਾਰਥ ਖਾਤਰ ਇਹਨਾਂ ਪ੍ਰਚਾਰਕਾਂ ਨੂੰ ਹਰ ਹੀਲੇ
ਨੀਵਾਂ ਦਿਖਾਉਣਾ ਚਾਹੁੰਦਾ ਹੈ।
ਭਾਈ ਧੂੰਦਾ ਵਿਰੁੱਧ ਸਾਜਸ਼ਾਂ : ਗੁਰਮਤਿ ਲਹਿਰ ਨੂੰ ਬੜੀ ਪ੍ਰਪੱਕਤਾ ਨਾਲ ਚਲਾਉਣ ਵਾਲੇ ਭਾਈ
ਸਰਬਜੀਤ ਸਿੰਘ ਧੂੰਦਾ, ਜਿਸ ਤਰ੍ਹਾਂ ਸੰਗਤਾਂ ਵਿੱਚ ਆਪਣਾ ਆਧਾਰ ਬਣਾ ਚੁੱਕੇ ਹਨ, ਉਸ ਕਾਰਣ ਉਹ
ਅਖੌਤੀ ਡੇਰੇਦਾਰਾਂ ਅਤੇ ਪੰਥ ਵਿਰੋਧੀਆਂ ਦੀਆਂ ਨਜਰਾਂ ਵਿੱਚ ਲੰਮੇ ਸਮੇਂ ਤੋਂ ਰੜਕ ਰਹੇ ਹਨ। ਉਹਨਾਂ
ਤਾਕਤਾਂ ਨੇ ਸਮੇਂ ਸਮੇਂ ਤੇ ਭਾਈ ਸਾਹਿਬ ਨੂੰ ਅਜਾਈਂ ਹੀ ਉਲਝਾਉਣ ਦੀ ਕੋਸ਼ਿਸ਼ ਵੀ ਕੀਤੀ, ਪਰ ਉਹਨਾਂ
ਦੀ ਇੱਕ ਨਾ ਚੱਲੀ। “ਜਾਪ ਸਹਿਬ” ਦੇ ਵਿਵਾਦ ਵਿੱਚ ਵੀ ਭਾਈ ਧੂੰਦਾ ਨੂੰ ਲਪੇਟ ਕੇ ਰੌਲਾ ਪਾਉਣ ਦੀ
ਕੋਸ਼ਿਸ਼ ਕੀਤੀ, ਇਥੋਂ ਤੱਕ ਕਿ ਉਹਨਾਂ ਨਾਲ ਮਿਲਦੀ ਜੁਲਦੀ ਆਵਾਜ ਵਿੱਚ ਰਿਕਾਰਡਿੰਗ ਕਰਕੇ “ਜਾਪ
ਸਾਹਿਬ” ਦੇ ਬਾਰੇ ਮਨਘੜਤ ਸੀ.ਡੀ. ਵੀ ਤਿਆਰ ਕਰ ਲਈ ਗਈ। ਜਦੋਂ ਇਸ ਨਾਲ ਵੀ ਕਾਮਯਾਬੀ ਨਾ ਮਿਲੀ ਤਾਂ
ਆਪਣੇ ਆਖਰੀ ਹਥਿਆਰ ਵਜੋਂ ਅਕਾਲ ਤਖਤ ਸਾਹਿਬ ਨੂੰ ਵਰਤਣ ਦਾ ਹੀਲਾ ਵਸੀਲਾ ਕੀਤਾ ਗਿਆ। ਇਸ ਵਾਰ
ਉਹਨਾਂ ਨੇ ਭਾਈ ਸਾਹਿਬ ਦੀ ਸ਼ਾਹਦਰਾ ਦਿੱਲੀ ਵਿਖੇ ਕਾਫੀ ਚਿਰ ਪਹਿਲਾਂ ਹੋਈ ਸ਼ਬਦ ਵਿਚਾਰ ਜਿਸਦਾ
ਸਿਰਲੇਖ
“ਦੀਨੁ ਬਿਸਾਰਿਓ ਰੇ ਦਿਵਾਨੇ ਦੀਨੁ ਬਿਸਾਰਿਓ ਰੇ”
ਸੀ, ਵਿਚੋਂ ਕੁੱਝ ਟੂਕ ਮਾਤਰ ਟਿੱਪਣੀਆਂ ਨੂੰ ਉਸ ਸਵਾ ਘੰਟੇ ਦੀ ਸੀ.ਡੀ. ਤੋਂ ਵੱਖ ਕਰਕੇ
ਸ਼ਿਕਾਇਤ ਵਜੋਂ ਅਕਾਲ ਤਖਤ ਸਾਹਿਬ ਵਿਖੇ ਜਾ ਪੇਸ਼ ਕੀਤਾ। ਇਸ ਵੀਡੀਓ ਨੂੰ ਦਾਸ ਫੇਸਬੁੱਕ ਉਪਰ ਕਈ ਵਾਰ
ਸੁਣ ਚੁੱਕਾ ਹੈ ਅਤੇ ਕਦੇ ਵੀ ਇਸ ਵਿੱਚ ਕੋਈ ਊਣਤਾਈ ਜਾਂ ਸਿਧਾਂਤ ਤੋਂ ਉਲਟ ਕੋਈ ਗਲਤੀ ਨਹੀਂ ਮਿਲੀ,
ਸਗੋਂ ਦਾਸ ਇਸ ਨੂੰ ਭਾਈ ਧੂੰਦਾ ਜੀ ਦੀ ਇੱਕ ਬੇਮਿਸਾਲ ਪੇਸ਼ਕਾਰੀ ਵਜੋਂ ਜਾਣਦਾ ਹੈ। ਇਹੀ ਕਾਰਣ ਹੈ
ਕਿ ਭਾਈ ਸ਼ੌਕੀਨ ਸਿੰਘ ਚੁਪਕੀਤੀ ਵਲੋਂ ਫੇਸਬੁੱਕ ਤੇ ਭੇਜੇ ਲਿੰਕ ਨੂੰ ਦਾਸ ਨੇ ਅਜੇ ਤੱਕ ਆਪਣੇ
ਇਨਬਾਕਸ ਵਿੱਚ ਸੰਭਾਲਿਆ ਹੋਇਆ ਹੈ।
ਪਰ ਤਖਤਾਂ ਤੇ ਕਾਬਜ ਸਿਧਾਂਤਹੀਨ ਤਨਖਾਹਦਾਰ ਮੁੱਖ ਸੇਵਾਦਾਰਾਂ ਨੇ ਪੰਥ ਵਿਰੋਧੀਆਂ ਵਲੋਂ ਕੀਤੀ
ਸ਼ਿਕਾਇਤ ਦੇ ਜਵਾਬ ਵਿੱਚ ਬਿਨਾਂ ਕਿਸੇ ਪੁੱਛ ਪੜਤਾਲ ਦੇ ਝੱਟ ਭਾਈ ਧੂੰਦਾ ਵਿਰੁੱਧ ਆਦੇਸ਼ ਜਾਰੀ ਕਰ
ਦਿੱਤਾ ਕਿ ਉਹਨਾਂ ਨੂੰ ਕਿਸੇ ਵੀ ਸਟੇਜ ਤੋਂ ਨਾ ਬੋਲਣ ਦਿੱਤਾ ਜਾਵੇ। ਨਾਲ ਹੀ ਸਪੱਸ਼ਟੀਕਰਨ ਲੈਣ ਲਈ
ਹਾਜਰ ਹੋਣ ਦਾ ਆਦੇਸ਼ ਵੀ ਸੁਣਾ ਦਿੱਤਾ ਗਿਆ। ਭਾਵੇਂ ਕਿ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੇ ਇਸ ਕਾਰਵਾਈ
ਵਿਰੁੱਧ ਕਾਫੀ ਆਵਾਜ ਬੁਲੰਦ ਕੀਤੀ ਹੈ, ਪਰ ਸਿਆਸਤਦਾਨਾਂ ਦੇ ਅਹਿਸਾਨ ਥੱਲੇ ਦੱਬੇ ਇਹਨਾਂ ਮੁੱਖ
ਸੇਵਾਦਾਰਾਂ ਨੇ ਉਲਟਾ ਸ਼੍ਰੋਮਣੀ ਕਮੇਟੀ ਰਾਹੀਂ ਸਾਰੇ ਗੁਰਧਾਮਾਂ ਵਿੱਚ ਆਦੇਸ਼ ਜਾਰੀ ਕਰਾ ਦਿੱਤੇ ਹਨ,
ਜਿਸ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਆਉਂਦੇ ਤਕਰੀਬਨ ਹਰ ਗੁਰਦੁਆਰਾ ਸਾਹਿਬ ਦੀ
ਸਟੇਜ ਨੂੰ ਭਾਈ ਧੂੰਦਾ ਵਿਰੁੱਧ ਪ੍ਰਚਾਰ ਲਈ ਵਰਤਣਾ ਸ਼ੁਰੂ ਕਰ ਦਿੱਤਾ ਗਿਆ ਹੈ।
ਕੇਵਲ ਭਾਈ ਧੂੰਦਾ ਨਾਲ ਹੀ ਨਹੀਂ, ਸਗੋਂ ਇਸ ਤੋਂ ਪਹਿਲਾਂ ਹੋਰ ਵੀ ਪ੍ਰਮੁੱਖ ਗੁਰਮਤਿ ਵਿਦਵਾਨਾਂ
ਖਿਲਾਫ ਝੂਠੀਆਂ ਸ਼ਿਕਾਇਤਾਂ ਕਾਰਣ ਕਾਰਵਾਈ ਕਰਕੇ ਉਹਨਾਂ ਦੀ ਸੱਚ ਭਰੀ ਆਵਾਜ ਨੂੰ ਬੰਦ ਕਰਨ ਦੀਆਂ
ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਰਹੀਆਂ ਹਨ। ਜਿਸ ਤੋਂ ਸਾਫ ਸਪਸ਼ਟ ਹੈ ਕਿ ਇਹ ਲੋਕ ਸੰਗਤਾਂ ਤੱਕ ਸੱਚ ਦੀ
ਆਵਾਜ ਪਹੁੰਚਣ ਹੀ ਨਹੀਂ ਦੇਣਾ ਚਾਹੁੰਦੇ ਅਤੇ ਉਸਨੂੰ ਹਰ-ਹੀਲੇ ਬੰਦ ਕਰਨ ਤੇ ਤੁਲੇ ਹੋਏ ਹਨ।
ਪਰ ਆਪਣੀ ਇਸ ਕਾਰਵਾਈ ਦੀ ਨਾਕਾਮੀ ਨੂੰ ਦੇਖਦੇ ਹੋਏ ਇਹਨਾਂ ਨੇ ਹੁਣ ਪਾਵਨ ਸ਼੍ਰੀ ਦਰਬਾਰ ਸਾਹਿਬ ਦੇ
ਹਜੂਰੀ ਰਾਗੀਆਂ ਦੀ ਯੂਨੀਅਨ ਕੋਲੋਂ ਵੀ ਸ਼ਿਕਾਇਤ ਪੱਤਰ ਲਿਖਵਾ ਲਿਆ ਹੈ। ਗੌਰਤਲਬ ਹੈ ਕਿ ਦਰਬਾਰ
ਸਾਹਿਬ ਦੇ ਹਜੂਰੀ ਰਾਗੀਆਂ ਨੇ ਵੀ ਆਪਣੇ ਹੱਕਾਂ ਲਈ ਯੂਨੀਅਨ ਬਣਾਈ ਹੋਈ ਹੈ, ਜਿਸ ਰਾਹੀਂ ਦਬਾਅ ਪਾ
ਕੇ ਵਿਦੇਸ਼ਾਂ ਦੇ ਟੂਰ ਬਣਾਏ ਜਾਂਦੇ ਹਨ।
ਹੁਣ ਸਥਿਤੀ ਇਹ ਬਣੀ ਹੋਈ ਹੈ ਕਿ ਜਿੱਥੇ ਇਹ ਪੰਜ ਮੁੱਖ ਸੇਵਾਦਾਰ ਭਾਈ ਧੂੰਦਾ ਨੂੰ ਅਕਾਲ ਤਖਤ ਤੇ
ਪੇਸ਼ ਹੋ ਕੇ ਸਪੱਸ਼ਟੀਕਰਨ ਲੈਣ ਦੀ ਜਿੱਦ ਫੜੀ ਬੈਠੇ ਹਨ, ਉੱਥੇ ਸਿਧਾਂਤ ਨਾਲ ਜੁੜੀਆਂ ਧਿਰਾਂ ਵਲੋਂ
ਭਾਈ ਧੂੰਦਾ ਉਪਰ ਇਹ ਦਬਾਅ ਪਾਇਆ ਜਾ ਰਿਹਾ ਹੈ ਕਿ ਉਹ ਇਸ ਮਨਮੱਤੀ ਕਾਰਵਾਈ ਦੀ ਪ੍ਰਵਾਹ ਨਾ ਕਰਦੇ
ਹੋਏੇ ਅਕਾਲ ਤਖਤ ਸਾਹਿਬ ਉਪਰ ਨਾ ਜਾਣ। ਇਸ ਮੁੱਦੇ ਤੇ ਵਿਚਾਰ ਕਰਨ ਤੋਂ ਪਹਿਲਾਂ ਇਹ ਜਾਣਨਾ ਜਰੂਰੀ
ਹੈ ਕਿ ਉਹ ਕਿਹੜੀ ਟਿੱਪਣੀ ਹੈ, ਜਿਸ ਦੇ ਆਧਾਰ ਤੇ ਭਾਈ ਸਰਬਜੀਤ ਸਿੰਘ ਧੂੰਦਾ ਨੂੰ ਦੋਸ਼ੀ ਠਹਿਰਾ ਕੇ
ਕਟਿਹਰੇ ਵਿੱਚ ਖੜਾ ਕਰਨ ਦੀ ਸਾਜਿਸ਼ ਰਚੀ ਗਈ ਹੈ।
ਵਿਵਾਦਿਤ ਟਿੱਪਣੀ ਕੀ ਹੈ ? – ਸ਼ਾਹਦਰਾ (ਦਿੱਲੀ) ਵਿਖੇ ਸ਼ਬਦ ਵਿਚਾਰ ਕਰਦਿਆਂ ਭਾਈ ਸਾਹਿਬ
ਨੇ ਪਾਵਨ ਸ਼੍ਰੀ ਦਰਬਾਰ ਸਾਹਿਬ ਵਿੱਚ ਮੱਸੇ ਰੰਗੜ ਦੁਆਰਾ ਕੰਜਰੀਆਂ ਨਚਾਉਣ ਅਤੇ ਸ਼ਰਾਬ ਦੇ ਦੌਰ
ਚਲਾਉਣ ਵਰਗੇ ਕਾਰੇ ਕਰਨ ਕਰਕੇ ਦਰਬਾਰ ਸਾਹਿਬ ਦੀ ਬੇਅਦਬੀ ਕਰਨ ਬਾਰੇ ਇਹ ਟਿੱਪਣੀ ਵੀ ਕਰ ਦਿੱਤੀ ਕਿ
ਜੇਕਰ ਮੱਸਾ ਰੰਗੜ ਨੇ ਦਰਬਾਰ ਸਾਹਿਬ ਦੀ ਬੇਹੁਰਮਤੀ ਕੀਤੀ ਤਾਂ ਭਾਈ ਸੁਖਾ ਸਿੰਘ ਤੇ ਭਾਈ ਮਹਿਤਾਬ
ਸਿੰਘ ਵਲੋਂ ਇਸ ਬੇਅਦਬੀ ਦਾ ਬਦਲਾ ਉਸ ਦਾ ਸਿਰ ਵੱਢ ਕੇ ਲਿਆ ਗਿਆ। ਅੱਜ ਵੀ ਦਰਬਾਰ ਸਾਹਿਬ ਵਿੱਚ
ਗੁਰਬਾਣੀ ਤੋਂ ਬਾਹਰੋਂ ਮਨਮੱਤੀ ਤਰੀਕਿਆਂ ਨਾਲ ਅਜਿਹੀਆਂ ਰਚਨਾਵਾਂ ਪੜ੍ਹੀਆਂ ਜਾਂਦੀਆਂ ਹਨ,
ਜਿਹੜੀਆਂ ਵੇਸ਼ਵਾਵਾਂ ਨੂੰ ਵੀ ਮਾਤ ਪਾਉਂਦੀਆਂ ਹਨ। ਅਜਿਹੀ ਬੇਹੁਰਮਤੀ ਕਰਨ ਵਾਲੇ ਨੂੰ ਕੌਣ ਸਜਾ
ਦੇਵੇਗਾ? ਪੂਰੀ ਸ਼ਬਦ ਵਿਚਾਰ ਦੀ ਪ੍ਰਸੰਗਤਾ ਵਿੱਚ ਸੁਣਨ ਵਾਲੇ ਨੂੰ ਇਸ ਭਾਵਾਤਮਕ ਟਿਪੱਣੀ ਵਿੱਚ
ਕੁੱਝ ਵੀ ਗਲਤ ਨਹੀਂ ਜਾਪਦਾ। ਪਰ ਅਫਸੋਸ ਇਸ ਗੱਲ ਦਾ ਹੈ ਕਿ ਆਮ ਸੰਗਤ ਗੁਰਬਾਣੀ ਅਤੇ ਇਹਨਾਂ
ਕੱਚੀਆਂ ਰਚਨਾਵਾਂ ਵਿੱਚ ਫਰਕ ਨੂੰ ਸਮਝਣ ਤੋਂ ਅਸਮਰੱਥ ਹੈ, ਜਿਸਦਾ ਨਜਾਇਜ ਫਾਇਦਾ ਉਠਾ ਕੇ ਸੰਘ
ਪਰਿਵਾਰ ਦੀ ਖੁਸ਼ੀ ਪ੍ਰਾਪਤ ਕੀਤੀ ਜਾ ਰਹੀ ਹੈ। ਇਸ ਬਾਬਤ ਕਿਸੇ ਦੇ ਮਨ ਵਿੱਚ ਕੋਈ ਸ਼ੰਕਾ ਨਹੀਂ
ਰਹਿਣੀ ਚਾਹੀਦੀ ਕਿ ਪਾਵਨ ਸ਼੍ਰੀ ਦਰਬਾਰ ਸਾਹਿਬ ਸਿੱਖ ਕੌਮ ਦੇ ਕੇਂਦਰੀ ਧਾਰਮਿਕ ਅਸਥਾਨ ਵਜੋਂ
ਸਤਿਕਾਰਿਆ ਜਾਂਦਾ ਹੈ ਅਤੇ ਹਰ ਸਿੱਖ, ਭਾਵੇਂ ਉਹ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਬੈਠਾ ਹੋਵੇ,
ਉਸਦਾ ਮਨ ਹਮੇਸ਼ਾਂ ਆਪਣੇ ਕੇਂਦਰੀ ਅਸਥਾਨ ਨਾਲ ਹੀ ਜੁੜਿਆ ਹੁੰਦਾ ਹੈ। ਇਹੀ ਕਾਰਣ ਹੈ ਕਿ ਜਦੋਂ ਵੀ
ਇਸ ਕੇਂਦਰੀ ਅਸਥਾਨ ਵਿੱਚ ਕੁੱਝ ਵੀ ਮਾੜਾ ਵਾਪਰਦਾ ਹੈ ਤਾਂ ਸਿੱਖ ਹਿਰਦੇ ਤੜਪ ਉਠਦੇ ਹਨ। ਸੰਨ
ਚੌਰਾਸੀ ਵੇਲੇ ਵੀ ਹੋਰਨਾਂ ਤੋਂ ਇਲਾਵਾ ਆਪਣੇ ਆਪ ਨੂੰ ਕਾਮਰੇਡੀ ਵਿਚਾਰਧਾਰਾ ਵਾਲਾ ਸਮਝਣ ਵਾਲੇ
ਖੁਸ਼ਵੰਤ ਸਿੰਘ ਵਰਗਿਆਂ ਨੇ ਵੀ ਦਰਬਾਰ ਸਾਹਿਬ ਵਿਖੇ ਹੋਏ ਹਮਲੇ ਦੇ ਰੋਸ ਵਜੋਂ ਅਸਤੀਫੇ ਦੇ ਕੇ ਆਪਣੇ
ਸਨਮਾਨ ਹੀ ਵਾਪਸ ਕਰ ਦਿੱਤੇ ਸਨ। ਇਸ ਲਈ ਭਾਈ ਧੂੰਦਾ ਜੀ ਦੀ ਸਹਿਜ ਸੁਭਾਅ ਕੀਤੀ ਗਈ ਟਿੱਪਣੀ ਨੂੰ
ਉਸ ਦੀ ਪ੍ਰਸੰਗਤਾ ਵਿੱਚ ਵਾਚਿਆਂ ਕੁੱਝ ਵੀ ਗਲਤ ਦਿਖਾਈ ਨਹੀਂ ਦਿੰਦਾ, ਸਗੋਂ ਇਸ ਵਿੱਚ ਵੀ ਉਹਨਾਂ
ਦੀ ਗੁਰਮਤਿ ਪ੍ਰਤੀ ਤੜਪ ਹੀ ਉਜਾਗਰ ਹੋ ਰਹੀ ਹੈ।
ਪਰ ਜੇਕਰ ਆਪਾਂ ਇਸ ਟਿੱਪਣੀ ਨੂੰ ਇਹਨਾਂ ਅਖੌਤੀ ਮੁੱਖ ਸੇਵਾਦਾਰਾਂ ਦੀਆਂ ਨਜਰਾਂ ਨਾਲ ਵੀ ਦੇਖੀਏ
ਤਾਂ ਇਹ ਵਿਚਾਰ ਕਰਨਾ ਬਣਦਾ ਹੈ ਕਿ ਕੀ ਸ਼੍ਰੀ ਦਰਬਾਰ ਸਾਹਿਬ ਅੰਦਰ ਸਭ ਕੁੱਝ ਠੀਕ ਵਾਪਰ ਰਿਹਾ ਹੈ?
ਜੇਕਰ ਮੱਸੇ ਰੰਗੜ ਨੇ ਬੇਅਦਬੀ ਭਰੀ ਕਾਰਵਾਈ ਕਰਦਿਆਂ ਇਸ ਅਸਥਾਨ ਤੇ
ਕੰਜਰੀਆਂ ਨਚਾ ਦਿੱਤੀਆਂ ਸਨ ਤਾਂ ਅੱਜ ਦੇ ਤਨਖਾਹਦਾਰ ਰਾਗੀ ਸਹਿਬਾਨ ਗੁਰਬਾਣੀ ਕੀਰਤਨ ਦੀ ਆੜ ਵਿੱਚ
ਉਸ ਦਸਮਗ੍ਰੰਥ ਵਿਚਲੀਆਂ ਰਚਨਾਵਾਂ ਨੂੰ ਪੜ੍ਹ ਕੇ ਮਿਲਗੋਭਾ ਕਰੀ ਜਾ ਰਹੇ ਹਨ, ਜਿਸ ਵਿੱਚਲੀਆਂ
ਬਹੁਤਾਤ ਰਚਨਾਵਾਂ ਅਸ਼ਲੀਲਤਾ ਦੇ ਸਾਰੇ ਹੱਦ ਬੰਨੇ ਟੱਪਦੀਆਂ ਹਨ। ਇਹ ਗੁਰੁ ਘਰ ਦੇ
ਕੀਰਤਨੀਆਂ ਵਲੋਂ ਅਕਿਰਤਘਣਤਾ ਦੀ ਬਹੁਤ ਵੱਡੀ ਮਿਸਾਲ ਹੈ। ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰਵਾਨਿਤ
ਸਿੱਖ ਰਹਿਤ ਮਰਿਆਦਾ ਅਨੁਸਾਰ ਇਹ ਸਪੱਸ਼ਟ ਹੈ ਕਿ ਕੀਰਤਨ ਕੇਵਲ ਤੇ ਕੇਵਲ ਪਾਵਨ ਗੁਰਬਾਣੀ ਦਾ ਅਤੇ ਇਸ
ਤੋਂ ਇਲਾਵਾ ਭਾਈ ਗੁਰਦਾਸ ਅਤੇ ਭਾਈ ਨੰਦ ਲਾਲ ਸਿੰਘ ਜੀ ਦੀਆਂ ਰਚਨਾਵਾਂ ਦਾ ਹੀ ਹੋ ਸਕਦਾ ਹੈ। ਪਰ
ਨਾਪਾਕ ਸਿਆਸੀ ਗੱਠਜੋੜ ਦੀਆਂ ਮਜਬੂਰੀਆਂ ਨੇ ਇਹਨਾਂ ਆਕਾਵਾਂ ਨੂੰ ਇਸ ਹੱਦ ਤੱਕ ਗਿਰਨ ਲਈ ਮਜਬੂਰ ਕਰ
ਦਿੱਤਾ ਹੈ ਕਿ ਇਨ੍ਹਾਂ ਨੂੰ ਇਹ ਸੋਝੀ ਵੀ ਨਹੀਂ ਰਹੀ ਕਿ ਇਸ ਪਾਵਨ ਅਸਥਾਨ ਅੰਦਰ ਹੀ ਗੁਰਬਾਣੀ ਦੇ
ਨਾਮ ਤੇ ਮਿਲਗੋਭਾ ਪੇਸ਼ ਕੀਤਾ ਜਾ ਰਿਹਾ ਹੈ। ਸਾਰੀ ਸ਼ਰਮ ਲਾਹ ਕੇ ਹੁਣ ਪਰਿਕਰਮਾ ਵਿੱਚ ਲੱਗੇ ਬੋਰਡ
ਉਪਰ ਕੀਰਤਨੀਆਂ ਲਈ ਹਦਾਇਤਾਂ ਦਰਜ ਕਰਕੇ ਦਸਮਗ੍ਰੰਥ ਦਾ ਕੀਰਤਨ ਕਰਨ ਦੀ ਇਜਾਜਤ ਦੇ ਦਿੱਤੀ ਗਈ ਹੈ।
ਰਹਿਤ ਮਰਿਆਦਾ ਅਨੁਸਾਰ ਅਰਦਾਸ ਉਪਰੰਤ ‘ਆਗਿਆ ਭਈ ਅਕਾਲ ਕੀ’ ਵਾਲਾ ਦੋਹਰਾ ਪੜ੍ਹ ਕੇ ਜੈਕਾਰਾ ਗਜਾਣਾ
ਜਰੂਰੀ ਹੈ, ਪਰ ਇਸ ਕੇਂਦਰੀ ਅਸਥਾਨ ਉਪਰ ਇਸ ਦੀ ਵੀ ਅਵੱਗਿਆ ਕੀਤੀ ਜਾ ਰਹੀ ਹੈ। ਬਿਪਰਵਾਦੀ ਸੋਚ
ਤਹਿਤ ਰੋਜਾਨਾ ਸੈਂਕੜੇ ਲੀਟਰ ਦੁੱਧ ਸਰੋਵਰ ਦੇ ਜਲ ਵਿੱਚ ਡੋਲਿਆ ਜਾਂਦਾ ਹੈ। ਕੀ ਇਹੀ ਗੁਰਮਤਿ ਹੈ?
ਇਹ ਵੀ ਤਾਂ ਮਨਮੱਤ ਦੀ ਹੱਦ ਹੀ ਹੈ ਕਿ ਅੰਮ੍ਰਿਤ ਵੇਲੇ ਗੁਰੁ ਗ੍ਰੰਥ ਸਾਹਿਬ ਜੀ ਦੀ ਅਸਵਾਰੀ ਆਉਣ
ਤੋਂ ਪਹਿਲਾਂ ਹੀ ਕੀਰਤਨ ਸ਼ੁਰੂ ਕਰਕੇ ਲਗਭਗ ਦੋ ਘੰਟੇ ਖਾਲੀ ਪੀਹੜੇ ਨੂੰ ਹੀ ਮੱਥੇ ਟਿਕਾਏ ਜਾਂਦੇ
ਹਨ। ਜੇਕਰ ਮੱਸਾ ਰੰਗੜ ਜਿਹਾ ਵਿਭਚਾਰੀ ਦਰਬਾਰ ਸਾਹਿਬ ਅੰਦਰ ਡੇਰਾ ਜਮਾਈ
ਬੈਠਾ ਸੀ ਤਾਂ ਅਜੇ ਕੁੱਝ ਹੀ ਸਾਲ ਪਹਿਲਾਂ ਦੀ ਗੱਲ ਹੈ, ਜਦੋਂ ਆਪਰੇਸ਼ਨ ਬਲੈਕ ਥੰਡਰ ਵੇਲੇ ਲੁੱਟਾਂ
ਖੋਹਾਂ ਅਤੇ ਪਰਿਕਰਮਾ ਅੰਦਰ ਹੀ ਫਿਰੌਤੀਆਂ ਲੈਣ ਵਾਲੇ ਅਪਰਾਧੀ ਅਨਸਰ ਪਾਵਨ ਸ਼੍ਰੀ ਦਰਬਾਰ ਸਾਹਿਬ ਦੇ
ਅੰਦਰ ਜਾ ਲੁਕੇ ਸਨ। ਇਹਨਾਂ ਆਕਾਵਾਂ ਨੂੰ ਦਰਬਾਰ ਸਾਹਿਬ ਦੀ ਉਹ ਬੇਅਦਬੀ ਦਿਖਾਈ ਨਹੀਂ ਦਿੱਤੀ,
ਜਦੋਂ ਪਰਿਕਰਮਾ ਦੇ 43 ਨੰਬਰ ਅਤੇ ਹੋਰ ਕਮਰਿਆਂ ਵਿੱਚ ਕੁਕਰਮ ਹੋਣ ਦੀਆਂ ਖਬਰਾਂ ਨਾਲ ਅਖਬਾਰ ਭਰੇ
ਹੁੰਦੇ ਸਨ। ਆਪਰੇਸ਼ਨ ਬਲੈਕ ਥੰਡਰ ਤੋਂ ਬਾਦ ਲਾਗਲੇ ਗੱਟਰਾਂ ਤੋਂ ਅਣਗਿਣਤ ਲਾਸ਼ਾਂ ਦਾ ਮਿਲਣਾ ਕੀ
ਸੰਕੇਤ ਕਰਦਾ ਹੈ? ਲੰਗਰ ਹਾਲ ਦੇ ਸਾਹਮਣੇ ਪਏ ਮਲਬੇ ਦੇ ਢੇਰ ਚੋਂ ਲਾਸ਼ਾਂ ਦੇ ਪਿੰਜਰ ਕਿਤਿਓਂ
ਬਾਹਰੋਂ ਤਾਂ ਨਹੀਂ ਸੀ ਆਏ? ਪਰ ਇਹਨਾਂ ਚੌਧਰੀਆਂ ਨੇ ਕੌਮ ਨੂੰ ਆਪਣੀਆਂ ਬੇਵਕੂਫੀ ਭਰੀਆਂ ਕਾਰਵਾਈਆਂ
ਨਾਲ ਹਮੇਸ਼ਾਂ ਗਧੀ-ਗੇੜ ਵਿੱਚ ਹੀ ਪਾਈ ਰੱਖਿਆ ਹੈ। ਬੀਤੇ ਵਿੱਚ ਹੋਈਆਂ ਬੇਹੁਰਮਤੀ ਭਰੀਆਂ ਕਾਰਵਾਈਆਂ
ਪ੍ਰਤੀ ਮੁਆਫੀ ਮੰਗਣਾ ਤਾਂ ਇੱਕ ਪਾਸੇ ਰਿਹਾ, ਹੁਣ ਇਹਨਾਂ ਨੇ ਧਰਮ ਪ੍ਰਚਾਰ ਵਿੱਚ ਰੋੜਾ ਅਟਕਾਉਣ ਲਈ
ਸਿੱਖ ਪ੍ਰਚਾਰਕਾਂ ਨੂੰ ਹੀ ਆਪਣਾ ਸ਼ਿਕਾਰ ਬਣਾਉਣਾ ਸ਼ੁਰੂ ਕਰ ਦਿੱਤਾ ਹੈ।
ਸਿੱਖ ਕੌਮ ਲਈ ਵਿਚਾਰ ਦੀ ਘੜੀ : ਹੁਣ ਸਿੱਖ ਕੌਮ ਦੇ ਸਾਹਮਣੇ ਦੁਬਿਧਾ ਭਰਿਆ ਸਮਾਂ ਆ ਖੜਾ
ਹੈ। ਇੱਕ ਪਾਸੇ ਸਾਧ ਲਾਣਿਆਂ ਅਤੇ ਆਰ.ਆਰ.ਐਸ ਦੇ ਹੱਥ-ਠੋਕੇ ਮੁੱਖ ਸੇਵਾਦਾਰ ਭਾਈ ਧੂੰਦਾ ਵਿਰੁੱਧ
ਕਾਰਵਾਈ ਕਰਨ ਲਈ ਵਿਉਂਤਾਂ ਘੜ ਰਹੇ ਹਨ। ਦੂਜੇ ਪਾਸੇ ਉਹ ਪੰਥ ਦਰਦੀ ਵੀਰ ਹਨ, ਜਿਹੜੇ ਬੀਤੇ ਦੀਆਂ
ਘਟਨਾਵਾਂ ਦੇ ਮੱਦੇਨਜਰ ਸਿੱਖੀ ਸੋਚ ਤੇ ਪਹਿਰਾ ਦਿੰਦਿਆਂ ਭਾਈ ਧੂੰਦਾ ਦੇ ਅਕਾਲ ਤਖਤ ਸਾਹਿਬ ਨਾ ਜਾਣ
ਦੀਆਂ ਸਲਾਹਾਂ ਦੇ ਰਹੇ ਹਨ। ਆਮ ਸੰਗਤ ਵਾਂਗ ਦਾਸ ਦੀ ਵੀ ਇਸ ਮਾਮਲੇ ਵਿੱਚ ਇਹ ਸੋਚਣੀ ਹੈ ਕਿ ਭਾਈ
ਸਰਬਜੀਤ ਸਿੰਘ ਧੂੰਦਾ, ਜਿਹੇ ਸਿੱਖ ਕੌਮ ਦੇ ਹੀਰੇ ਅਤੇ ਨਿਧੜਕ ਪ੍ਰਚਾਰਕ ਦੀ ਬਲੀ ਪੁਜਾਰੀਆਂ ਅੱਗੇ
ਅਜਾਈਂ ਹੀ ਨਹੀਂ ਦਿੱਤੀ ਜਾਣੀ ਚਾਹੀਦੀ। ਉਹ ਤਾਂ ਪਹਿਲਾਂ ਹੀ ਤਿਆਰ ਬੈਠੇ ਹਨ ਕਿ ਕੋਈ ਉੱਥੇ ਪੇਸ਼
ਹੋਣ ਤੋਂ ਇਨਕਾਰ ਕਰੇ ਤੇ ਉਹ ਝੱਟ-ਪੱਟ ਆਪਣੇ ਅਖੌਤੀ ਪੰਥ ਚੋਂ ਛੇਕਣ ਵਾਲਾ ਹੁਕਮਨਾਮਾ ਜਾਰੀ ਕਰਨ।
ਪਰ ਸਾਨੂੰ ਇਸ ਮਾਮਲੇ ਵਿੱਚ ਫੈਸਲਾ ਲੈਣ ਤੋਂ ਪਹਿਲਾਂ ਬੀਤੇ ਦੀਆਂ ਘਟਨਾਵਾਂ ਬਾਰੇ ਵੀ ਜਰੂਰ ਵਿਚਾਰ
ਕਰ ਲੈਣਾ ਚਾਹੀਦਾ ਹੈ ਕਿ ਕਿਸ ਤਰ੍ਹਾਂ ਭਾਈ ਗੁਰਬਖਸ਼ ਸਿੰਘ ਕਾਲਾ ਅਫਗਾਨਾ ਜਿਹੀ ਅਜੀਮ ਸ਼ਖਸੀਅਤ ਨੇ
ਵੀ ਪਹਿਲਾਂ ਆਪਣਾ ਸਪੱਸ਼ਟੀਕਰਨ ਅਕਾਲ ਤਖਤ ਤੇ ਭੇਜਿਆ ਸੀ, ਪਰ ਵੇਦਾਂਤੀ ਨੇ ਇਸ ਨੂੰ ਨਾਕਾਰ ਕੇ ਖੁਦ
ਪੇਸ਼ ਹੋਣ ਲਈ ਕਿਹਾ ਸੀ। ਵਿਦੇਸ਼ ਵਿੱਚ ਰਹਿੰਦਿਆਂ ਬਿਮਾਰੀ ਦੀ ਵਜ੍ਹਾ ਅਤੇ ਬਿਰਧ ਅਵੱਸਥਾ ਕਾਰਣ ਪੇਸ਼
ਨਾ ਹੋ ਸਕਣ ਕਰਕੇ ਭਾਈ ਕਾਲਾ ਅਫਗਾਨਾ ਜਿਹੇ ਕੌਮੀ ਹੀਰੇ ਨੂੰ ਖਲਨਾਇਕ ਬਣਾ ਕੇ ਪੇਸ਼ ਕਰ ਦਿੱਤਾ
ਗਿਆ। ਉਹਨਾਂ ਦੀ ਅਜ਼ੀਮ ਖੋਜ ਕਾਰਜਾਂ ਦਾ ਮੁੱਲ ਪਾਉਣ ਦੀ ਬਜਾਏ ਬੇਇੱਜਤ ਕੀਤਾ ਗਿਆ। ਹਾਲਾਂਕਿ ਕਿ
ਉਹਨਾਂ ਨੇ ਬਾਰ ਬਾਰ ਇਹ ਦੁਹਾਈ ਦਿੱਤੀ ਸੀ ਕਿ ਇੱਕ ਸਾਂਝੀ ਕਮੇਟੀ ਬਣਾ ਕੇ ਕਿਤਾਬਾਂ ਚੋਂ ਵਿਵਾਦਿਤ
ਮੱਦਾਂ ਬਾਰੇ ਨਿਰਣਾ ਕਰ ਲਿਆ ਜਾਵੇ, ਪਰ ਪੇਸ਼ ਨਾ ਹੋਣ ਦਾ ਬਹਾਨਾ ਬਣਾ ਕੇ ਉਹਨਾਂ ਦੇ ਮਹਾਨ ਖੋਜ
ਕਾਰਜ ਨੂੰ ਆਮ ਸੰਗਤਾਂ ਤੱਕ ਪਹੁੰਚਣ ਤੋਂ ਹੀ ਰੋਕ ਦਿੱਤਾ ਗਿਆ। ਉਹਨਾਂ ਵਿਰੁੱਧ ਭੰਡੀ ਪ੍ਰਚਾਰ ਦੀ
ਚਰਮਸੀਮਾ ਤੇ ਪਹੁੰਚਦਿਆਂ ਅਕਤੂਬਰ 2003 ਦਾ ‘ਗੁਰਮਤਿ ਪ੍ਰਕਾਸ਼’ ਅੰਕ ਹੀ ਕਾਲਾਅਫਗਾਨਾ ਵਿਰੁੱਧ
ਸਮਰਪਿਤ ਕਰ ਦਿੱਤਾ ਗਿਆ।
ਸਾਲ 2009 ਵਿੱਚ ਮਹਾਨ ਵਿਦਵਾਨ ਅਤੇ ਪ੍ਰਸਿੱਧ ਕੀਰਤਨੀਏ ਪ੍ਰੋ. ਦਰਸ਼ਨ ਸਿੰਘ ਜੀ ਖਾਲਸਾ (ਸਾਬਕਾ
ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ) ਨੇ ਬੜੀ ਹੀ ਦਲੇਰੀ ਅਤੇ ਨਿਡਰਤਾ ਨਾਲ ਅਖੌਤੀ ਦਸਮਗ੍ਰੰਥ ਨੂੰ
ਗੁਰੁ ਗ੍ਰੰਥ ਸਾਹਿਬ ਜੀ ਦੇ ਬਰਾਬਰ ਰੱਖਣ ਵਿਰੁੱਧ ਕਾਮਯਾਬ ਲਹਿਰ ਚਲਾਈ। ਜਿਸ ਸਦਕਾ ਜਦੋਂ ਇਹ
ਮਹਿਸੂਸ ਹੋਣ ਲੱਗਾ ਕਿ ਹੁਣ ਇਹ ਵਿਵਾਦ ਸਦਾ ਸਦਾ ਲਈ ਹੱਲ ਹੋ ਜਾਵੇਗਾ ਤਾਂ ਪੰਥ ਵਿਰੋਧੀ ਸ਼ਰਾਰਤੀਆਂ
ਨੇ ਫਿਰ ਅਕਾਲ ਤਖਤ ਸਾਹਿਬ ਨੂੰ ਵਰਤ ਕੇ ਕਾਲੀ ਕਾਰਵਾਈ ਕਰਵਾ ਦਿੱਤੀ। ਪ੍ਰੋ. ਸਾਹਿਬ ਭਾਵੇਂਕਿ ਹੁਣ
ਵੀ ਉਸੇ ਦ੍ਰਿੜਤਾ ਨਾਲ ਆਪਣੇ ਸਟੈਂਡ ਤੇ ਕਾਇਮ ਹਨ ਅਤੇ ਮੌਕਾ ਮਿਲਣ ਤੇ ਸੰਗਤਾਂ ਨੂੰ ਜਾਗਰੂਕ ਕਰਦੇ
ਰਹਿੰਦੇ ਹਨ, ਪਰ ਇਹ ਵੀ ਸਚਾਈ ਹੈ ਕਿ ਉਹਨਾਂ ਪ੍ਰਚਾਰ ਕਰਨ ਦੀ ਮਹੱਤਵਪੂਰਨ ਵੱਡੀ ਸਟੇਜ ਗਵਾ ਲਈ
ਹੈ। ਉਲਟਾ ਉਹਨਾਂ ਵਿਰੁੱਧ ਇੰਟਰਨੈਟ ਅਤੇ ਹੋਰ ਮੀਡੀਆ ਵਿੱਚ ਭੰਡੀ ਪ੍ਰਚਾਰ ਵੀ ਸ਼ੁਰੂ ਕੀਤਾ ਗਿਆ
ਹੈ।
ਇਹ ਸਥਿਤੀ ਭਾਈ ਸਰਬਜੀਤ ਸਿੰਘ ਧੂੰਦਾ ਦੇ ਮਾਮਲੇ ਵਿੱਚ ਬਿਲਕੁੱਲ ਵੀ ਨਹੀਂ ਹੋਣੀ ਚਾਹੀਦੀ। ਅਖੌਤੀ
‘ਪੰਥਕ’ ਧਿਰ ਵਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਨਾਪਾਕ ਕਾਰਵਾਈਆਂ ਨਾਲ ਨਜਿੱਠਣ ਲਈ ਜਰੂਰੀ ਹੈ ਕਿ
ਭਾਈ ਧੂੰਦਾ ਦੇ ਮਾਮਲੇ ਨੂੰ ਸੁਲਝਾਉਣ ਲਈ ਸਾਰੇ ਪੰਥ ਦਰਦੀ ਮਿਲ ਬੈਠ ਕੇ ਅਜਿਹੀ ਰਣਨੀਤੀ ਤਿਆਰ ਕਰਨ
ਕਿ ਸਾਡੇ ਇਸ ਅਨਮੋਲ ਪੰਥਕ ਹੀਰੇ ਨੂੰ ਜਰਾ ਵੀ ਆਂਚ ਨਾ ਆਵੇ।
ਏਸ ਗੰਭੀਰ ਮੁੱਦੇ ਤੇ ਵਿਚਾਰ ਕਰਨ ਲੱਗਿਆਂ ਇਹ ਧਿਆਨ ਵਿੱਚ ਰੱਖਣਾ ਜਰੂਰੀ ਹੈ ਕਿ ਅਸੀਂ ਹਾਲੀਆ
ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਬਾਦਲਕਿਆਂ ਨੂੰ ਘੱਟੋ-ਘੱਟ ਪੰਜ ਸਾਲਾਂ ਲਈ ਦੁਬਾਰਾ ਅੱਗੇ ਕਰਕੇ
ਪੰਥਕ ਸਿਸਟਮ ਵਿੱਚ ਕਿਸੇ ਸੁਧਾਰ ਹੋਣ ਦੀ ਆਸ ਨੂੰ ਫਿਲਹਾਲ ਗਵਾ ਹੀ ਲਿਆ ਹੈ। ਜਿਸਦਾ ਇਵਜਾਨਾ ਤਾਂ
ਸਾਨੂੰ ਭੁਗਤਣਾ ਹੀ ਪੈਣਾ ਹੈ। ਘੱਟੋ-ਘੱਟ ਪੰਜ ਸਾਲ ਤਾਂ ਅਕਾਲ ਤਖਤ ਸਾਹਿਬ ਤੇ ਕਾਬਜ ਲੋਕਾਂ ਵਲੋਂ
ਇਹੀ ਵਰਤਾਰਾ ਚਲਾਇਆ ਜਾਣਾ ਹੈ। ਅਸੀਂ ਆਪਣੇ ਮਹਾਨ ਪ੍ਰਚਾਰਕ ਨੂੰ ਭੰਗ ਦੇ ਭਾੜੇ ਵੀ ਨਹੀਂ ਗਵਾਉਣਾ
ਚਾਹੁੰਦੇ। ਇਸ ਲਈ ਉਹਨਾਂ ਪੁਜਾਰੀਆਂ ਦੀ ਹਉਮੈ ਨੂੰ ਪੱਠੇ ਪਾਉਣ ਲਈ ਇਹ ਜਰੂਰੀ ਹੋ ਗਿਆ ਹੈ ਕਿ ਭਾਈ
ਧੂੰਦਾ ਬਾਰੇ ਇਸ ਵਿਵਾਦ ਨੂੰ ਹੋਰ ਉਲਝਾਉਣ ਦੀ ਬਜਾਏ ਸ਼ਾਂਤ ਤਰੀਕੇ ਨਾਲ ਸਪੱਸ਼ਟੀਕਰਨ ਅਕਾਲ ਤਖਤ
ਸਾਹਿਬ ਉਪਰ ਦੇ ਦਿੱਤਾ ਜਾਵੇ। ਨਹੀਂ ਤਾਂ ਪੰਥ ਵਿਰੋਧੀ ਤਾਕਤਾਂ ਤਾਂ ਪਹਿਲਾਂ ਹੀ ਤਿਆਰ ਬੈਠੀਆਂ ਹਨ
ਕਿ ਸੱਚ ਦੀ ਇਸ ਬੁਲੰਦ ਆਵਾਜ ਨੂੰ ਹਮੇਸ਼ਾਂ ਲਈ ਦਬਾਅ ਦਿੱਤਾ ਜਾਵੇ। ਇਹ ਮੌਕਾ ਸਿੱਖ ਕੌਮ ਲਈ ਬੜਾ
ਹੀ ਅਹਿਮ ਹੈ। ਜੇਕਰ ਸਪੱਸ਼ਟੀਕਰਨ ਦੇਣ ਬਾਰੇ ਪੰਥਕ ਧਿਰਾਂ ਵਿੱਚ ਸਹਿਮਤੀ ਨਹੀਂ ਬਣਦੀ ਤਾਂ ਸਪੱਸ਼ਟ
ਰੂਪ ਵਿੱਚ ਇਹ ਪਾੜਾ ਹੋਰ ਡੂੰਘਾ ਹੋ ਜਾਵੇਗਾ, ਜਿਹੜਾ ਸਮੁੱਚੀ ਸਿੱਖ ਕੌਮ ਦਾ ਕੁੱਝ ਫਾਇਦਾ ਕਰਨ ਦੀ
ਬਜਾਏ ਨੁਕਸਾਨ ਜਿਆਦਾ ਕਰੇਗਾ।
(19/01/12)
ਪ੍ਰੋਫੈਸਰ ਕਵਲਦੀਪ ਸਿੰਘ ਕੰਵਲ
ਤੱਤਾ ਤਖ਼ਤ
- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ
ਤੱਤਾ ਤਖ਼ਤ ਬਣਾ ਲਿਆ, ਬਹੈ ਸਿੰਘਾਸਨਿ ਲਾਇ ||੧||
ਦੀਬਾਣੁ ਲਗਾ ਆਡੰਬਰੀ, ਮੁੱਖੋਂ ਕੂੜ੍ਹ ਫੁਰਮਾਇ ||੨||
ਕੂੜ੍ਹ ਭਾਖਾ ਹੈ ਕੂੜ੍ਹ ਮਤਿ, ਪੂਜਾ ਧਾਨਿ ਅਫ਼ਰਾਇ ||੩||
ਕੁੱਤੀ ਜੋ ਚੋਰਾਂ ਰਲਿ ਗਈ, ਮਾਲਕ ਵੱਢਣਿ ਆਇ ||੪||
ਗੋਲ਼ਾ ਮੁਨਕਰ ਨਾਥ ਤੋਂ, ਹੁਕਮਿ ਰਿਹਾ ਵਰਤਾਇ ||੫||
ਵੱਢੀ ਲੈ ਧਰਮ ਵੇਚਣੇ, ਤਖ਼ਤ ਲਿਆ ਬਣਾਇ ||੬||
(19/01/12)
ਤੱਤ ਗੁਰਮਤਿ ਪਰਿਵਾਰ
ਕੰਵਰ ਮਹਿੰਦਰ ਪ੍ਰਤਾਪ
ਸਿੰਘ
ਗੁਰਮਤਿ ਇਨਕਲਾਬ ਦੇ ਰਾਹ ਦਾ ਇੱਕ ਹੋਰ ਵਣਜਾਰਾ ਟੁਰ ਗਿਆ
ਅਟੱਲ ਕੁਦਰਤੀ ਨਿਯਮਾਂ ਅਨੁਸਾਰ ਜਿਸ ਨੇ ਇਸ ਸੰਸਾਰ ਵਿੱਚ ਜਨਮ ਲਿਆ ਹੈ, ਉਸ ਨੇ ਇੱਕ
ਦਿਨ ਅਵੱਸ਼ ਤੁਰ ਜਾਣਾ ਹੈ। ਪਰ ਕੁੱਝ ਲੋਕਾਂ ਦਾ ਤੁਰਨਾ ਅਪਣੇ ਪਿੱਛੇ ਇੱਕ ਖਲਾਅ ਦਾ ਅਹਿਸਾਸ
ਕਰਵਾਉਂਦਾ ਹੈ। ਗੁਰਮਤਿ ਇਨਕਲਾਬ ਦੇ ਐਸੇ ਹੀ ਇੱਕ ਪਾਂਧੀ ‘ਕੰਵਰ ਮਹਿੰਦਰ ਪ੍ਰਤਾਪ ਸਿੰਘ ਜੀ’
ਕੁਦਰਤੀ ਨਿਯਮਾਂ ਅਧੀਨ ਸ਼ਰੀਰਕ ਤੌਰ ਤੇ ਸਾਡਾ ਸਾਥ ਛੱਡ ਗਏ। ਕੰਵਰ ਜੀ ਸਿੱਖ ਮਿਸ਼ਨਰੀ ਲਹਿਰ ਦੇ
ਮੌਢੀਆਂ ਵਿਚੋਂ ਇੱਕ ਸਨ। ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦਾ ਫਲਦਾਰ ਬੂੱਟਾ ਕੰਵਰ ਜੀ ਦੀ ਮਿਹਨਤ ਦੀ
ਇੱਕ ਮਿਸਾਲ ਹੈ। ਇਸ ਅਧਾਰੇ ਦੀਆਂ ਨੀਹਾਂ ਵਿੱਚ ਕੰਵਰ ਜੀ ਦਾ ਸੱਚਾ ਸੁੱਚਾ ਪੰਥਦਰਦ ਅਤੇ ਗੁਰਮਤਿ
ਪ੍ਰਚਾਰ ਪ੍ਰਤੀ ਲਗਨ ਛੁੱਪੀ ਹੈ।
ਕੰਵਰ ਜੀ ਦੇ ਚਲਾਨੇ ਤੇ ‘ਤੱਤ ਗੁਰਮਤਿ ਪਰਿਵਾਰ’ ਉਹਨਾਂ ਦੀਆਂ ਘਾਲਨਾਵਾਂ ਨੂੰ ਚੇਤੇ ਕਰਦਾ ਹੋਇਆ,
ਇਹ ਅਰਦਾਸ ਕਰਦਾ ਹੈ ਕਿ ਪ੍ਰਮਾਤਮਾ ਹਰ ਸਿੱਖ ਵਿੱਚ ਗੁਰਮਤਿ ਇਨਕਲਾਬ ਪ੍ਰਤੀ ਹੇਜ ਪੈਦਾ ਕਰੇ ਜਿਸ
ਰਾਹੀਂ ਸਮੁੱਚੀ ਮਨੁੱਖਤਾ ਨੂੰ ਅਪਣੇ ਕਲਾਵੇ ਵਿੱਚ ਲੈਣ ਦੇ ਕੰਵਰ ਜੀ ਵਰਗੇ ਸੂਰਮਿਆਂ ਦੇ ਸੁਫਨੇ
ਹਕੀਕਤ ਬਣ ਸਕਣ।
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
(19/01/12)
ਕਰਨਲ ਡਾ ਦਲਵਿੰਦਰ ਸਿੰਘ ਗ੍ਰੇਵਾਲ
ਸਰੋਮਣੀ
ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਗੁਜ਼ਾਰੀ--
ਅਜ ਕਲ ਸ੍ਰੋਮਣੀ ਗੁਰਦਵਾਰਾ
ਪ੍ਰਬੰਧਕ ਕਮੇਟੀ ਸਵਾਲਾਂ ਦੇ ਘੇਰੇ ਵਿੱਚ ਹੈ। ਜੋ ਸਵਾਲ ਆਮ ਤੌਰ ਤੇ ਉਠਾਏ ਜਾਂਦੇ ਹਨ ਉਹ ਹਨ:-
ਸ. 1: ਕੀ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਹੁਣ ਸਮੁੱਚੇ ਸਿੱਖਾਂ ਦੀ ਪ੍ਰਤੀਨਿਧਤਾ ਕਰਦੀ ਹੈ?
ਸ. 2: ਜੇ ਸਿਖਾਂ ਦੀ ਪ੍ਰਤੀਨਿਧਤਾ ਨਹੀਂ ਕਰਦੀ ਤਾਂ ਅਜਿਹਾ ਕਿਉਂ ਹੈ?
ਸ. 3: ਜੇ ਪ੍ਰਤੀਨਿਧਤਾ ਨਹੀਂ ਕਰਦੀ ਤਾਂ ਇਸ ਨੂੰ ਦੁਬਾਰਾ ਪਹਿਲੇ ਵਾਲਾ ਥਾਂ ਦੇਣ ਲਈ ਕੀ ਕੀਤਾ
ਜਾਵੇ?
ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਪ੍ਰਭਾਵ ਖੇਤਰ ਘਟਣ ਦੇ ਕੁੱਝ ਕਾਰਨ ਹੇਠ ਲਿਖੇ ਬੰਦਾਂ
ਵਿੱਚ ਦਿਤੇ ਜਾ ਸਕਦੇ ਹਨ:- ਕੀ ਇਸਦਾ ਕੋਈ ਬਦਲ ਹੋ ਸਕਦਾ ਹੈ?
(ੳ) ਭੂਗੋਲਿਕ (ਅ) ਇਤਿਹਾਸਕ (ੲ) ਰਾਜਨੀਤਿਕ (ਸ) ਧਾਰਮਿਕ ਅਤੇ (ਹ) ਪ੍ਰਬੰਧਕੀ
(ੳ) ਭੂਗੋਲਿਕ ਪੱਖ:- ਜਦੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਉਦੋਂ
ਸਿੱਖਾਂ ਦੀ ਬਹੁਤੀ ਵਸੋਂ ਅਣਵੰਡੇ ਪੰਜਾਬ ਵਿੱਚ ਹੀ ਸੀ। ਬਾਹਰ ਤਾਂ ਵੱਸੋਂ ਟਾਂਵੀ-ਟਾਂਵੀ ਹੀ ਸੀ।
ਵੰਡ ਪਿੱਛੋਂ ਇਹ ਵੱਸੋਂ ਪੂਰਬੀ ਪੰਜਾਬ, ਪੈਪਸੂ, ਪੱਛਮੀ ਪੰਜਾਬ, ਹਰਿਆਣਾ, ਹਿਮਾਚਲ, ਦਿੱਲੀ, ਜੰਮੂ
ਕਸ਼ਮੀਰ, ਯੂ. ਪੀ. ਤੋਂ ਇਲਾਵਾ ਦੇਸ਼ ਦੇ ਹੋਰ ਇਲਾਕਿਆਂ ਵਿੱਚ ਫੈਲ ਗਏ। ਸਿਖ ਆਬਾਦੀ ਦਾ ਫੈਲਾ ਤੇ
ਝੁਕਾ ਜ਼ਿਆਦਾ ਪਿੰਡਾਂ ਤੋਂ ਸ਼ਹਿਰਾਂ ਵਲ ਨੂੰ ਹੋ ਗਿਆ। ਪਿੰਡਾਂ ਵਿੱਚ ਸਿਖਾਂ ਦੀ ਜੋ ਪਹਿਲਾਂ ਬਹੁਤੀ
ਗਿਣਤੀ ਸੀ, ਕਾਫੀ ਸ਼ਹਿਰਾਂ ਵਿੱਚ ਤੇ ਦੂਜੇ ਸੂਬਿਆਂ ਵਿੱਚ ਚਲੀ ਗਈ। ਫਿਰ ਜ਼ਮੀਨਾਂ ਘਟਣ ਤੇ ਰੁਜ਼ਗਾਰ
ਦੇ ਅਵਸਰ ਨਾ ਹੋਣ ਕਰਕੇ ਬਾਹਰਲੇ ਦੇਸ਼ਾਂ ਵਲ ਚੱਲ ਪਈ। ਅਮਰੀਕਾ, ਕੈਨੇਡਾ, ਇੰਗਲੈਂਡ, ਅਸਟ੍ਰੇਲੀਆ,
ਗਲ਼ਫ ਤੇ ਯੂਰਪੀਤੇ ਦੂਜੇ ਏਸ਼ਿਆਈ ਦੇਸ਼ਾਂ ਵਿੱਚ ਸਿੱਖ ਵਡੀ ਗਿਣਤੀ ਵਿੱਚ ਵਸ ਗਏ। ਇਸ ਤਰ੍ਹਾਂ ਸਿਖਾਂ
ਦਾ ਖੇਤਰੀ ਸਬੰਧ ਪੰਜਾਬ ਤੋਂ ਪੂਰੇ ਹਿੰਦੁਸਤਾਨ ਤੇ ਫਿਰ ਵਿਦੇਸ਼ਾਂ ਤਕ ਫੈਲ ਗਿਆ। ਸਿੱਖ
ਜਿੱਥੇ-ਜਿੱਥੇ ਗਏ ਉਨ੍ਹਾਂ ਨੇ ਅਪਣੇ ਗੁਰਦਵਾਰੇ ਬਣਾ ਲਏ। ਕੁੱਝ ਨਵੀਂਆਂ ਇਤਿਹਾਸਿਕ ਖੋਜਾਂ ਦੇ
ਆਧਾਰ ਤੇ ਹੋਰ ਇਤਿਹਾਸਕ ਗੁਰਦੁਆਰੇ ਵੀ ਬਣ ਗਏ।
ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਖੇਤਰ ਜੋ ਪਹਿਲਾਂ ਪੰਜਾਬ ਤਕ ਸੀਮਿਤ ਸੀ ਹੁਣ ਸਮੁਚੇ
ਵਿਸ਼ਵ ਵਿੱਚ ਫੈਲ ਗਿਆ ਪਰ ਜਾਤੀ ਮੁਫਾਦ ਤੇ ਸੀਮਿਤ ਸੋਚ ਕਰਕੇ ਵਿਸ਼ਵ ਦੇ ਸਿੱਖਾਂ ਦੀਆਂ ਲੋੜਾਂ ਨੂੰ
ਧਿਆਨ ਵਿੱਚ ਨਾ ਰੱਖਦੇ ਹੋਏ ਪੰਜਾਬ ਅੰਦਰ ਤੇ ਵੱਧ ਤੋਂ ਵੱਧ ਲਾਗਲੇ ਸੂਬਿਆਂ ਤਕ ਹੀ ਸੁੰਗੜੀ ਰਹੀ।
ਮੈਂਬਰ ਵੀ ਜ਼ਿਆਦਾਤਰ ਪੰਜਾਬ ਤੋਂ ਹੀ ਲਏ ਜਾਂਦੇ ਰਹੇ ਤੇ ਬਾਹਰਲੀ ਵਧਦੀ ਵਸੋਂ ਦੀ ਪ੍ਰਤੀਨਿਧਤਾ
ਨਾਂਹ ਬਰਾਬਰ ਰਹੀ। ਜਿਸ ਜਿਸ ਼ਇਲਾਕੇ ਵਿੱਚ ਸਿੱਖ ਸਨ ਉਨ੍ਹਾਂ ਦੇ ਸਰਕਾਰੀ ਕਨੂੰਨ ਤੇ ਪ੍ਰਭਾਵ ਵੱਖ
ਵੱਖ ਸਨ ਪਰ ਪੰਜਾਬ ਵਿੱਚ ਪ੍ਰਭਾਵ ਸਿਰਫ ਪੰਜਾਬ ਸਰਕਾਰ ਦਾ ਸੀ, ਹਰ ਪ੍ਰਦੇਸ਼ ਦੇ ਵਖਰੇ ਵਖਰੇ ਹਾਲਾਤ
ਹੋਣ ਕਰਕੇ ਕੌਮਾਂ ਸਬੰਧੀ ਨੀਤੀਆਂ ਹਰ ਪ੍ਰਦੇਸ਼ ਦੀਆਂ ਵਖਰੀਆਂ ਹਨ ਪਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ
ਕਮੇਟੀ ਇੱਕ ਖਾਸ ਪਾਰਟੀ ਨਾਲ ਸਬੰਧਤ ਹੋ ਕੇ ਇੱਕ ਖਾਸ ਤਰ੍ਹ੍ਹਾਂ ਦੀ ਸਰਕਾਰ ਦੀ ਤਰਜਮਾਨੀ ਕਰਨ
ਲੱਗੀ ਜਿਸ ਸਦਕਾ ਬਾਹਰਲੇ ਦੇਸ਼ਾਂ ਵਿੱਚ ਦੂਜੀਆਂ ਸਰਕਾਰਾਂ ਸਿੱਖਾਂ ਲਈ ਜਾਂ ਸਿੱਖ ਰਹੁ-ਰੀਤਾਂ ਨੂੰ
ਸੰਭਾਲਣ ਲਈ ਕਈ ਵਾਰ ਅੜਿਚਣਾਂ ਖੜੀਆਂ ਕਰ ਦਿੰਦੀਆਂ ਸਨ। ਇਸ ਭੂਗੋਲਿਕ ਫੈਲਾ ਦੇ ਰਾਜਨੀਤਿਕ ਅਸਰ ਵੀ
ਵਧ ਗਏ, ਜਿਸ ਨੂੰ ਰਾਜਨੀਤਿਕ ਅਸਰਾਂ ਅਧੀਨ ਵਿਚਾਰਿਆ ਜਾ ਰਿਹਾ ਹੈ।
(ਅ) ਇਤਿਹਾਸਿਕ ਪੱਖ:- ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਬਣਤ ਤੇ ਚੜ੍ਹਤ ਦਾ ਸਮਾਂ
ਗੁਰਦਵਾਰਾ ਸੁਧਾਰ ਲਹਿਰ ਦੇ ਨਾਲ ਸ਼਼ੁਰੂ ਹੁੰਦਾ ਹੈ। ਉਨ੍ਹੀ ਦਿਨੀ ਗੁਰਦਵਾਰਿਆਂ ਦਾ ਪ੍ਰਬੰਧ ਆਮ
ਤੌਰ ਤੇ ਮਹੰਤਾਂ ਦੇ ਅਧੀਨ ਸੀ ਜਿਨ੍ਹਾਂ ਵਿਚੋਂ ਬਹੁਤੇ ਗੁਰਮਤਿ ਮਰਿਆਦਾ ਤੋਂ ਦੂਰ ਤੇ ਐਸ਼ ਪ੍ਰਸਤੀ
ਦੇ ਨੇੜੇ ਸਨ। ਸਿੱਖੀ ਕਦਰਾਂ ਕੀਮਤਾਂ ਨੂੰ ਖੋਰਾ ਲੱਗਣ ਕਰਕੇ ਸਿੰਘ ਸਭਾ ਲਹਿਰ ਚੱਲੀ ਤੇ ਫਿਰ
ਗੁਰਦੁਆਰਾ ਸੁਧਾਰ ਮੁਹਿੰਮ ਵੀ ਜ਼ੋਰ ਫੜ ਗਈ। ਸਰਕਾਰ ਅੰਗ੍ਰੇਜ਼ੀ ਸੀ, ਜਿਸ ਹੱਥ ਲਾਠੀ ਉਸ ਤੇ ਕਾਠੀ
ਤੇ ਸਰਕਾਰ ਨੇ ਮਹੰਤਾਂ ਤੋਂ ਕਾਠੀ ਲਾਹ ਕੇ ਅਕਾਲੀਆਂ ਦੀ ਪਿੱਠ ਤੇ ਸਵਾਰ ਹੋਣ ਦੇ ਇਰਾਦੇ ਨਾਲ
ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਐਕਟ ਰਾਹੀਂ ਪ੍ਰਵਾਨਗੀ ਦੇ ਦਿੱਤੀ, ਇਹ ਗੱਲ ਅਲੱਗ ਸੀ
ਕਿ ਸ੍ਰੋਮਣੀ ਗੁਰਦਵਾਰਾ ਕਮੇਟੀ ਨੇ ਉਨ੍ਹਾਂ ਦੀ ਕਾਠੀ ਪਿੱਠ ਤੇ ਪਵਾਉਣੋਂ ਇਨਕਾਰ ਕਰ ਦਿੱਤਾ ਤੇ
ਕਾਂਗਰਸ ਨਾਲ ਮਿਲਕੇ ਆਜ਼ਾਦੀ ਮੁਹਿੰਮਾਂ ਵਿੱਚ ਭਰਪੂਰ ਹੁੰਗਾਰਾ ਦਿਤਾ। ਇਸੇ ਸਦਕਾ ਸ਼ਿਰੋਮਣੀ ਕਮੇਟੀ
ਸਿਖਾਂ ਦੀ ਸਰਬ-ਪ੍ਰਵਾਨਿਤ ਤੇ ਪ੍ਰਤੀਨਿਧ ਮੰਨੀ ਜਾਣ ਲਗੀ ਤੇ ਸਾਰੇ ਸਿਖਾਂ ਦਾ ਇਸ ਤੇ ਵਿਸ਼ਵਾਸ ਬੱਝ
ਗਿਆ।
ਸਮੇਂ-ਸਮੇਂ ਲਹਿਰਾਂ ਚਲੀਆਂ ਜਿਨ੍ਹਾਂ ਵਿੱਚ ਇਹ ਨਰਮ-ਗਰਮ ਤਰੀਕਿਆਂ ਨਾਲ ਸਿਖੀ ਹਿੱਤਾਂ ਨੂੰ ਮੁਖ
ਰੱਖਕੇ ਅੱਗੇ ਵਧਦੀ ਰਹੀ, ਜਿਸ ਕਰਕੇ ਸਾਰੇ ਸਿੱਖ ਇਸ ਨਾਲ ਜੁੜੇ ਰਹੇ। ਪਰ ਹੁਣ ਦੇਖਣ ਵਿੱਚ ਆਇਆ ਹੈ
ਕਿ ਸਿਖਾਂ ਦਾ ਵਿਸ਼ਵਾਸ ਇਸ ਵਿਚੋਂ ਘਟਦਾ ਜਾ ਰਿਹਾ ਹੈ ਜਿਸ ਦੇ ਸਬੰਧ ਵਜੋਂ ਵੱਖ-ਵੱਖ ਰਾਜਾਂ ਨੇ
ਆਪਣੀਆਂ ਪ੍ਰਬੰਧਕ ਕਮੇਟੀਆਂ ਬਣਾਉਣੀਆਂ ਸ਼ੁਰੂ ਕਰ ਦਿਤੀਆਂ ਹਨ। ਅਖਬਾਰਾਂ ਤੇ ਕੁੱਝ ਬੁਧੀ-ਜੀਵੀਆਂ
ਨੇ ਵੀ ਇਸ ਖਿਲਾਫ਼ ਭੰਡੀ-ਪ੍ਰਚਾਰ ਸ਼਼ੁਰੂ ਕਰ ਦਿਤਾ ਹੈ। ਜਦੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ
ਤੇ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਮੰਨਿਆ ਜਾਂਦਾ ਸੀ ਉਦੋਂ ਇਹ ਸਾਰੇ ਸਿਖਾਂ ਦੀਆਂ ਪ੍ਰਤੀਨਿਧਾਂ
ਜਮਾਤਾਂ ਸਨ। ਹੁਣ ਅਕਾਲੀ ਦਲ ਵਿੱਚ ਹਰ ਧਰਮ ਨੂੰ ਥਾਂ ਦੇ ਦਿਤੀ ਗਈ ਹੈ ਤੇ ਇਹ ਇਕੱਲੇ ਸਿਖਾਂ ਦੀ
ਜਮਾਤ ਨਹੀਂ ਰਹੀ ਇਸ ਲਈ ਇਸ ਦਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਪ੍ਰਭਾਵ ਦਾ ਮਤਲਬ ਦੂਸਰੇ
ਧਰਮਾਂ ਦਾ ਵੀ ਸਿਧਾ ਪ੍ਰਭਾਵ ਹੈ ਜੋ ਸਿਖੀ ਕਦਰਾਂ-ਕੀਮਤਾਂ ਦਾ ਵਿਰੋਧ ਕਰਦਾ ਹੈ। ਇਸ ਸਥਿਤੀ ਵੀ
ਬਦਲਣ ਦੀ ਲੋੜ ਹੈ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਕੋਠੀ
ਪ੍ਰਭਾਵ ਨਹੀਂ ਰਹਿਣਾ ਦੇਣਾ ਚਾਹੀਦਾ।
(ੲ) ਰਾਜਨੀਤਿਕ ਪੱਖ:- ਭੂਗੋਲਿਕ ਸਥਿਤੀ ਨਾਲ ਜੁੜਦੀ ਰਾਜਨੀਤਿਕ ਸਥਿਤੀ ਨੇ ਤਾਂ ਸ੍ਰੋਮਣੀ
ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਭ ਤੋਂ ਵੱਧ ਨੁਕਸਾਨ ਕੀਤਾ। ਪੰਜਾਬ ਵਿੱਚ ਗੁਰਦੁਆਰਾ ਪ੍ਰਬੰਧਕ
ਕਮੇਟੀ ਤੇ ਅਕਾਲੀ ਪਾਰਟੀ ਮੁੱਢੋਂ ਹੀ ਇੱਕ ਗਿਣੀਆਂ ਜਾਂਦੀਆਂ ਸਨ ਪਰ ਸਮੇਂ ਅਨੁਸਾਰ ਸਿੱਖਾਂ ਦੇ
ਕਾਗਰਸ ਬੀ. ਜੇ. ਪੀ. ਕਮਿਊਨਿਸਟ ਆਦਿ ਨਾਲ ਸਬੰਧ ਬਣ ਜਾਣ ਨਾਲ ਅਕਾਲੀ ਪਾਰਟੀ ਦੀ ਸ੍ਰੋਮਣੀ
ਗੁਰਦੁਆਰਾ ਪ੍ਰਬੰਧਕ ਕਮੇਟੀ ਉਪਰ ਪ੍ਰਭੁਤਾ ਨੂੰ ਵੰਗਾਰ ਆਉਣ ਲੱਗੀ। ਠੀਕ ਤਾਂ ਇਹੋ ਹੁੰਦਾ ਕਿ
ਸ਼੍ਰੋਮਣੀ ਕਮੇਟੀ ਅਪਣਾ ਘੇਰਾ ਬਾਹਰਲੇ ਮੈਬਰਾਂ ਨੂੰ ਹੋਰ ਪ੍ਰਤੀਨਿਧਤਾ ਦੇਕੇ ਹੋਰ ਚੌੜਾ ਕਰ ਲੈਂਦੀ
ਪਰ ਮੈਂਬਰਾਂ ਤੇ ਅਕਾਲੀ ਪਾਰਟੀ ਦੀ ਸੌੜੀ ਰਾਜਨੀਤੀ ਸਦਕਾ ਇਹ ਨਾ ਹੋ ਸਕਿਆ। ਕਾਗਰਸ ਪਾਰਟੀ ਨੇ ਤਾਂ
ਸਿਧੇ ਤੌਰ ਤੇ ਅਪਣੇ ਪ੍ਰਤੀਨਿਧ ਚੋਣਾਂ ਵਿੱਚ ਖੜ੍ਹੇ ਕਰਕੇ, ਅਕਾਲੀਆਂ ਵਿੱਚ ਪਾੜਾ-ਪਾਕੇ ਤੇ
ਬਾਹਰਲੇ ਸੂਬਿਆਂ ਵਿੱਚ ਰਾਜਨੀਤਿਕ ਪ੍ਰਭਾਵ ਪਾਕੇ ਅਕਾਲੀ ਪ੍ਰਭਾਵ ਨੂੰ ਢਾਹ ਲਾਉਣੀ ਸ਼ੁਰੂ ਕਰ ਦਿਤੀ।
ਇਸ ਪੱਖ ਦਾ ਜ਼ਿਆਦਾ ਪ੍ਰਭਾਵ ਗਿਆਨੀ ਜ਼ੈਲ ਸਿੰਘ ਵੇਲੇ ਜ਼ਿਆਦਾ ਪਿਆ ਜਿਸਨੇ ਕੇਂਦਰੀ ਸਰਕਾਰ ਦੀ
ਸਿੱਧੀ ਦਖਲ ਅੰਦਾਜ਼ੀ ਸਦਕਾ ਅਕਾਲੀਆਂ ਦਾ ਪ੍ਰਭਾਵ ਸਿਫਰ ਕਰਨ ਦੀ ਕੋਸ਼ਿਸ ਕੀਤੀ। ਬੀ. ਜੇ. ਪੀ. ਨੇ
ਆਨੀ ਬਹਾਨੀ ਅੰਦਰ ਵੜਕੇ ਜਾਂ ਨਾਮ-ਨਿਹਾਦ ਰਾਸ਼ਟਰੀ ਸਿੱਖ ਕੌਸਲ ਖੜੀ ਕਰਕੇ ਵਿਰੋਧਤਾ ਦਾ ਇੱਕ
ਪਲੇਟਫਾਰਮ ਤਿਆਰ ਕਰ ਦਿਤਾ ਤੇ ਸਿਲਸਿਲੇ ਬੱਧ ਪਹਿਲਾਂ ਪੰਜਾਬੀ ਨੂੰ ਤੇ ਫਿਰ ਸਿਖ ਕਦਰਾਂ-ਕੀਮਤਾ
ਨੂੰ ਢਾਹ ਲਾਉਣੀ ਜਾਰੀ ਰੱਖੀ। ਇਸ ਪ੍ਰਭਾਵ ਦੀ ਇਥੋਂ ਤਕ ਚਰਚਾ ਹੈ ਕਿ ਬੀ. ਜੇ. ਪੀ. ਰਾਹੀਂ ਆਰ.
ਐਸ. ਐਸ. ਦਾ ਪ੍ਰਭਾਵ ਪਾਕੇ ਸ੍ਰ਼ੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਦਲਵਾ ਦਿੱਤਾ।
ਹੁਣ ਤਾਂ ਆਪ ਅਕਾਲੀ ਸਰਕਾਰ ਨਾਲ ਭਾਈਵਾਲੀ ਕਰਕੇ ਸਿਖ-ਨਿਜ਼ਾਮ ਉਪਰ ਪਰੋਖ ਤੇ ਅਪਰੋਖ ਰੂਪ ਵਿੱਚ ਬੜੇ
ਦੂਰ-ਅੰਦੇਸ਼ੀ ਵਾਲੇ ਪ੍ਰਭਾਵ ਪਾ ਰਹੀ ਹੈ। ਡੇਰੇਵਾਦ ਨੂੰ ਵਧਾਉਣਾ, ਸਿੱਖ ਲੀਡਰਾਂ ਦਾ ਸਿਖੀ
ਕਦਰਾਂ-ਕੀਮਤਾਂ ਦੀ ਥਾਂ ਹਿੰਦੂ ਕਦਰਾਂ-ਕੀਮਤਾਂ ਵਲ ਝੁਕਣਾ, ਕੇਸਾਂ ਤੋਂ ਪੱਗ ਤੋਂ ਵਖ ਕਰਨ ਲਈ ਗਲਤ
ਪ੍ਰਚਾਰ, ਪੰਜਾਬੀਆਂ ਨਾਲੋਂ ਬਿਹਾਰੀ ਤੇ ਯੂ. ਪੀ. ਵਾਲਿਆਂ ਨੂੰ ਕਾਰਖਾਨਿਆਂ ਵਿੱਚ ਜ਼ਿਆਦਾ ਅਵਸਰ
ਅਦਿ ਪੰਜਾਬੀਆਂ ਤੇ ਸਿਖਾਂ ਲਈ ਬੜੇ ਘਾਤਕ ਸਿੱਧ ਹੋਏ ਹਨ।
ਕਮਿਊਨਿਸਟਾਂ ਨੇ ਤਾਂ ਇੱਕ ਯੋਜਨਾਂ ਅਨੁਸਾਰ, ਸਿੱਖਾਂ ਵਿੱਚ ਅਪਣਾ ਪ੍ਰਭਾਵ ਬਣਾਉਣ, ਸਿਖੀ
ਕਦਰਾਂ-ਕੀਮਤਾਂ ਤੇ ਕਿੰਤੂ ਪ੍ਰੰਤੂ ਕਰਨ, ਸਿਖਾਂ ਦੇ ਕੇਂਦਰੀ ਪ੍ਰਭਾਵ-ਕੇਂਦਰੀ ਸ੍ਰੋਮਣੀ ਗੁਰਦੁਆਰਾ
ਪ੍ਰਬੰਧਕ ਕਮੇਟੀ ਨੂੰ ਸਿਲਸਿਲੇ ਬੱਧ ਤਹਿਸ ਕਰਨ ਤੇ ਪਾਠ-ਪੁਸਤਕਾ ਵਿੱਚ ਤਬਦੀਲੀਆਂ ਕਰ, ਸਿਖ ਕਦਰਾਂ
ਕੀਮਤਾਂ ਨੂੰ ਉਕਾ ਹੀ ਖਤਮ ਕਰਨ ਲਈ ਬੜੇ ਉਪਰਾਲੇ ਕੀਤੇ। ਕਮਿਊਨਿਸਟਾਂ ਦਾ ਪ੍ਰਭਾਵ-ਕੇਂਦਰਾਂ ਉਪਰ
ਸਿਲਸਿਲੇਬਧ ਹਮਲੇ ਦਾ ਤਰੀਕਾ ਤੇ ਬੀ. ਜੇ. ਪੀ. ਤੇ ਕਾਂਗਰਸ ਦੀ ਸਿਲਸਿਲੇ ਵਧ ਵਿਰੋਧਤਾ ਨੇ
ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੁਰੀ ਤਰ੍ਹਾਂ ਢਾਹ ਲਾਈ ਹੈ ਜਿਸ ਨੂੰ ਇਸ ਦੇ
ਸਵੈ-ਕੇਂਦਰਿਤ ਆਗੂ ਸਮਝ ਨਹੀਂ ਸਕੇ।
ਅਕਾਲੀ ਲੀਡਰਾਂ ਦੀ ਸਵੈ-ਕੇਂਦਰਤਾ ਨੇ ਵੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬੜਾ ਨੁਕਸਾਨ
ਕੀਤਾ ਹੈ। ਅਕਾਲੀ ਪਾਰਟੀ ਵਿੱਚ ਪਹਿਲਾਂ ਸਿਰਫ ਉਹੋ ਹੀ ਲੀਡਰ ਹੁੰਦੇ ਸਨ ਜੋ ਅਧਿਆਤਮਕ, ਰਾਜਨੀਤਿਕ
ਤੇ ਪ੍ਰਬੰਧਕੀ ਪੱਖੋਂ ਬੜੇ ਸੂਝਵਾਨ, ਨਿੱਡਰ ਤੇ ਸਿੱਖੀ ਤੇ ਸਿਖੀ ਕਦਰਾਂ-ਕੀਮਤਾਂ ਨਾਲ ਪ੍ਰਤੀਬਧ
ਹੁੰਦੇ ਸਨ। ਪਰ ਹਲਚਲਾਂ ਸਦਕਾਂ ਅਕਾਲੀ ਸਰਕਾਰ ਵੀ ਇਹੋ ਜਿਹੀ ਹੋਂਦ ਵਿੱਚ ਆਉਣ ਲਗੀ ਜਿਸ ਨੇ ਸਰਕਾਰ
ਨੂੰ ਸਿਖੀ ਲਈ ਵਰਤਣ ਦੀ ਥਾਂ ਸਿੱਖੀ ਨੂੰ ਸਰਕਾਰ ਤੇ ਅਪਣੇ-ਆਪੇ ਲਈ ਵਰਤਣਾ ਸ਼ੁਰੂ ਕਰ ਦਿਤਾ। ਅਕਾਲੀ
ਦਲ ਦਾ ਪ੍ਰਧਾਨ ਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਅਜਿਹੇ ਲਾਏ ਗਏ ਜੋ ਸਮੁੱਚੇ
ਸਿੱਖਾਂ ਦੀ ਪ੍ਰਤੀਨਿਧਤਾ ਨਹੀਂ ਸਨ ਕਰਦੇ, ਸਗੋਂ ਜ਼ਾਤੀ-ਮੁਫਾਦਾਂ ਦੀ ਵਧੇਰੇ ਤਰਜ਼ਮਾਨੀ ਕਰਦੇ ਸਨ।
ਸੋਚ ਵੀ ਇੱਕ ਸ਼ਹਿਰ ਜਾਂ ਇੱਕ ਸੂਬੇ ਤਕ ਹੀ ਸੀਮਿਤ ਹੋਣ ਕਰਕੇ ਉਹ ਸਮੁੱਚੇ ਵਿਸ਼ਵ ਦੇ ਸਿਖਾਂ ਦੀ
ਪ੍ਰਤੀਨਿਧਤਾ ਦੇ ਕਾਬਿਲ ਵੀ ਨਹੀਂ ਸਨ। ਹੋਰ ਤਾਂ ਹੋਰ ਜਿਨ੍ਹਾਂ ਗੁਰਦੁਆਰਾ ਸੁਧਾਰਾਂ ਲਈ ਗੁਰਦੁਆਰਾ
ਪ੍ਰਬੰਧਕ ਕਮੇਟੀ ਬਣਾਈ ਗਈ ਸੀ ਉਨ੍ਹਾਂ ਹੀ ਬੇਨਿਯਮੀਆਂ ਨੂੰ ਦੁਬਾਰਾ ਅਪਣਾ ਲਿਆ ਗਿਆ ਸੀ। ਮਿਸਾਲ
ਵਜੋਂ ਗੁਰਦਵਾਰਿਆਂ ਦੇ ਫੰਡ ਜ਼ਾਤੀ ਤੇ ਰਾਜਨੀਤਿਕ ਲਾਭਾਂ ਲਈ ਵਰਤੇ ਜਾਣ-ਲੱਗੇ, ਗੁਰਦਵਾਰਿਆ ਵਿੱਚ
ਅਜਿਹੇ ਕਰਮਚਾਰੀ ਲਾਏ ਗਏ ਜੋ ਗੁਰਮਤਿ ਕਦਰਾਂ ਕੀਮਤਾਂ ਤੇ ਪੂਰੇ ਨਹੀਂ ਸਨ ਉਤਰਦੇ ਅਕਾਲ ਤਖ਼ਤ ਦੇ
ਜਥੇਦਾਰ ਤੇ ਹਰਿਮੰਦਰ ਸਾਹਿਬ ਦੇ ਹੈਡ-ਗ੍ਰੰਥੀ ਦੇ ਪਵਿੱਤਰ ਅਹੁਦਿਆਂ ਉਪਰ ਅਯੋਗ ਵਿਅਕਤੀ ਲਾਏ ਜਾਣ
ਕਰਕੇ ਤੇ ਅਯੋਗ ਫੈਸਲਿਆਂ ਕਰਕੇ ਵਿਵਾਦ ਛਿੜ ਗਏ।
ਸਮੁੱਚੇ ਪੰਥ ਵਿੱਚ ਇਸ ਬਾਰੇ ਅਜਿਹਾ ਬਵਾਲ ਉਠਿਆ ਹੈ ਜੋ ਰੁਕਣ ਦਾ ਨਾਂ ਹੀ ਨਹੀਂ ਲੈ ਰਿਹਾ। ਸਿਖਾਂ
ਦੀਆ ਪ੍ਰਮੁਖ ਸੰਸਥਾਵਾਂ ਸ੍ਰੋਮਣੀ ਅਕਾਲੀ ਦਲ, ਸ੍ਰੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ, ਅਕਾਲ ਤਖ਼ਤ
ਤੇ ਸ੍ਰੀ ਹਰਿਮੰਦਰ ਸਾਹਿਬ ਅੱਗੇ ਅਜਿਹੇ ਸਵਾਲੀਆ ਨਿਸ਼ਾਨ ਲੱਗ ਗਏ ਹਨ ਜਿਨ੍ਹਾਂ ਨਾਲ ਸਾਰਾ ਸਿਖ ਪੰਥ
ਹੀ ਕਟਹਿਰੇ ਵਿੱਚ ਖੜਾ ਹੈ। ਇਸ ਸਾਰੀ ਕਮਜ਼ੋਰੀ ਦਾ ਕਾਂਗਰਸ ਤੇ ਬੀ. ਜੇ. ਪੀ. ਨੇ ਭਰਪੂਰ ਫਾਇਦਾ
ਉਠਾਇਆ ਹੈ। ਜਿਸ ਤਰ੍ਹਾਂ ਹਰਿਮੰਦਰ ਸਾਹਿਬ ਤੇ ਹੋਰ ਗੁਰਦਵਾਰਿਆਂ ਤੇ ਇੱਕ ਦਮ ਹਮਲਾ ਹੋਇਆ ਉਸ ਨਾਲ
ਤਾਂ ਸਿਖ ਪੰਥ ਦੀ ਰੂਹ ਪਹਿਲਾਂ ਹੀ ਲੂਹੀ ਪਈ ਹੈ ਉਪਰ ਅਪਣਿਆਂ ਦੇ ਵਾਰ ਏਨੇ ਹਨ ਕਿ ਸਿਖਾਂ ਦਾ ਤੇ
ਖਾਸ ਕਰਕੇ ਸਿੱਖ ਯੁਵਕਾਂ ਦਾ ਸਿੱਖ ਪੰਥ ਵਿਚੋਂ ਵਿਸ਼ਵਾਸ ਹੀ ਜਾਂਦਾ ਰਿਹਾ ਹੈ। ਸਿਖ ਗੱਭਰੂ ਜਿਸ
ਵੱਡੀ ਗਿਣਤੀ ਵਿੱਚ ਕੇਸ ਕਤਲ ਕਰਵਾ ਚੁੱਕੇ ਹਨ ਤੇ ਨਸ਼ਿਆਂ ਵਿੱਚ ਗੁਲਤਾਨ ਹੋ ਚੁੱਕੇ ਹਨ ਉਹ ਜ਼ਿਆਦਾ
ਤਰ ਸਿਖ ਰਾਜਨੀਤੀ ਦੀ ਅੰਦਰਲੀ ਕਮਜ਼ੋਰੀ ਤੇ ਸਿਖ ਕਦਰਾਂ ਕੀਮਤਾ ਵਾਲੇ ਰੂਹਾਨੀ ਆਗੂ ਦੀ ਘਾਟ ਕਰਕੇ
ਹੋਇਆ ਹੈ।
ਜਿਸ ਤਰ੍ਹਾਂ ਬਾਬਿਆਂ ਨੇ ਖੁਬਾਂ ਵਾਗੂੰ ਡੇਰੇ ਉਗਾ ਲਏ ਹਨ ਉਸੇ ਰਫਤਾਰ ਨਾਲ ਸਿੱਖੀ ਵਿੱਚ ਸ਼ਰਧਾ ਘਟ
ਤੇ ਡੇਰਿਆਂ ਵਲ ਖਿਚ ਜ਼ਿਆਦਾ ਵਧ ਰਹੀ ਹੈ। ਮੈਨੂੰ ਯਾਦ ਹੈ ਕਿ ਮਾਲਵੇ ਵਿੱਚ ਇੱਕ ਬਾਬਾ ਜਦ ਦਿਵਾਨ
ਲਾਇਆ ਕਰਦਾ ਸੀ ਛੇ-ਛੇ ਸਤ ਲਖ ਸ਼੍ਰੋਤੇ ਇਕਠੇ ਹੋ ਜਾਂਦੇ ਸਨ ਪਰ ਇਸਦੇ ਉਲਟ ਜਦ ਕੋਈ ਗੁਰਪੁਰਬ
ਹੁੰਦਾ ਹੈ, ਅਰਦਾਸ ਸਮੇਂ ਤਕ ਟਾਂਵੇ- ਟਾਂਵੇ ਸਿਖ ਹੀ ਪਹੁੰਚਦੇ ਹਨ ਭਾਵੇਂ ਲੰਗਰ ਛਕਣ ਵੇਲੇ ਏਨੀ
ਭੀੜ ਹੋ ਜਾਂਦੀ ਹੈ ਜਿਨ੍ਹਾਂ ਦਾ ਸਿਖੀ ਨਾਲ ਕੋਈ ਲਾਗਾ-ਤੇਗਾ ਨਹੀਂ ਹੁੰਦਾ।
ਸਿਖੀ ਵਿੱਚ ਘਟਦੇ ਵਿਸ਼ਵਾਸ਼ ਲਈ ਨਾ ਹੀ ਅਕਾਲੀ ਪਾਰਟੀ ਤੇ ਨਾ ਹੀ ਸ੍ਰੋਮਣੀ ਗੁਰਦੁਵਾਰਾ ਪ੍ਰਬੰਧਕ
ਕਮੇਟੀ ਨੇ ਅਪਣਾ ਬਣਦਾ ਰੋਲ ਅਦਾ ਕੀਤਾ ਹੈ। ਉਂਜ ਤਾਂ ਪ੍ਰਚਾਰ ਲਈ ਹਰ ਮੈਂਬਰ ਨੂੰ ਵਧੀਆ ਵੱਡੀਆਂ
ਏ. ਸੀ. ਲਾਲ ਬੱਤੀਆਂ ਵਾਲੀਆਂ ਗੱਡੀਆਂ ਦਿਤੀਆਂ ਗਈਆਂ ਹਨ ਤੇ ਉਨ੍ਹਾਂ ਦੇ ਮਾਤਹਿਤ ਖੁੱਲ ਖਰਚ ਲਈ
ਇਤਿਹਾਸਿਕ ਗੁਰਦੁਆਰੇ ਦੇ ਦਿੱਤੇ ਗਏ ਹਨ ਪਰ ਜ਼ਿਆਦਾਤਰ ਇਨ੍ਹਾਂ ਨੂੰ ਜ਼ਾਤੀ-ਮੁਫਾਂਦਾ ਲਈ ਹੀ ਵਰਤਿਆ
ਜਾਂਦਾ ਹੈ। ਵੱਡੇ ਵੱਡੇ ਬਿਲ ਸ੍ਰੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ ਨੂੰ ਖਰਚ ਵਜੋਂ ਪੇਸ਼ ਕੀਤੇ
ਜਾਂਦੇ ਹਨ। ਜੇ ਇਨ੍ਹਾਂ ਸਾਰੇ ਮੈਂਬਰਾਂ ਦਾ ਹੀ ਖਰਚ ਜੋੜ ਲਿਆ ਜਾਵੇ ਤੇ ਉਨ੍ਹਾਂ ਦੇ ਮੁਕਾਬਲੇ
ਉਨ੍ਹਾ ਦੇ ਪ੍ਰਚਾਰ ਦਾ ਨਤੀਜਾ ਤੋਲਿਆ ਜਾਵੇ ਤਾਂ ਨਿਗੂਣਾ ਹੀ ਰਹੇਗਾ। ਮੈਨੂੰ ਯਾਦ ਹੈ ਮਾਲਵੇ ਵਿੱਚ
ਸ੍ਰੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ ਨੇ ਇੱਕ ਪ੍ਰਚਾਰ ਮੁਹਿੰਮ ਚਲਾਈ ਜਿਸ ਦਾ ਆਗੂ ਇੱਕ ਖਾੜਕੂ
ਜਥੇਬੰਦੀ ਦਾ ਲੀਡਰ ਸੀ। ਬੜੀ ਧੂਮ ਧਾਮ ਨਾਲ ਕਾਰਾਂ ਘੁਮਾਈਆਂ ਗਈਆਂ। ਏ. ਸੀ. ਕਮਰਿਆਂ ਤੇ ਏ. ਸੀ.
ਕਾਰਾਂ ਦੀ ਖੂਬ ਵਰਤੋਂ ਹੋਈ ਪਰ ਜਦ ਦੋ ਮਹੀਨੇ ਵਿੱਚ ਨਤੀਜਾ ਸਾਹਮਣੇ ਆਇਆ ਤਾਂ ਸਿਰਫ 700 ਦੇ ਕਰੀਬ
ਪ੍ਰਾਣੀ ਅੰਮ੍ਰਿਤ ਵਾਲੇ ਬਣੇ। ਉਹ ਕੌਣ ਤੇ ਕਿਵੇਂ ਬਣੇ ਇਸ ਬਾਰੇ ਮੈਂ ਹੋਰ ਚਰਚਾ ਨਹੀਂ ਕਰਾਂਗਾਂ।
ਇਹ ਸਾਰੀ ਮੁਹਿੰਮ ਵਿੱਚ ਰਾਜਨੀਤਿਕ ਰੰਗਤ ਸੀ ਜੋ ਰਾਜਨੀਤਿਕ ਆਗੂ ਦੇ ਇਲਾਕੇ ਵਿੱਚ ਰਾਜਨੀਤਿਕ
ਪੈਲਾਂ ਪਾਕੇ ਦਿਖਾਵਾ ਕਰਨ ਦੀ ਇੱਕ ਖੇਡ ਤੋਂ ਵਧ ਕੁੱਝ ਵੀ ਨਹੀਂ ਸੀ ਪਰ ਇਸ ਲਈ ਕਰੋੜਾਂ ਰੁਪਏ ਖਰਚ
ਹੋ ਗਏ।
ਇਸ ਦੇ ਉਲਟ ਕੁੱਝ ਭੁੱਲੇ ਵਿਸਰੇ ਸਿਖ ਵੀਰ ਸਿਕਲੀਗਰ, ਵਣਜਾਰੇ, ਸਤਨਾਮੀਏ ਜੌਹਰੀ ਆਦਿ ਜੋ ਸਿਖੀ
ਵਿੱਚ ਮੁੜਣ ਲਈ ਤਰਸੇ ਪਏ ਹਨ ਉਨ੍ਹਾਂ ਦੀ ਸਾਰ ਕਦੇ ਕਿਸੇ ਡੂੰਘੇ ਉਪਰਾਲੇ ਦਾ ਕਾਰਨ ਨਹੀਂ ਬਣੀ। ਜੇ
ਪੰਜ ਕਰੋੜ ਤੋਂ ਉਪਰ ਹੋਰ ਸਿਖ, ਸੱਚੇ-ਸੁੱਚੇ ਸਿਖ, ਸਿਖੀ ਨਾਲ ਜੁੜਦੇ ਹਨ ਤਾਂ ਇਸ ਨਾਲ ਖਾਲਸੇ ਦਾ
ਬੋਲ ਬਾਲਾ ਹੁੰਦਾ ਹੈ ਨਾਂ ਕਿ ਡਰਾਮੇ ਨਾਟਕ ਕਰਕੇ ਪੈਸੇ ਖਰਚ ਕਰਕੇ ਗਿਣਤੀ ਦੇ ਬੰਦਿਆਂ ਨੂੰ ਵਾਰ
ਵਾਰ ਅੰਮ੍ਰਿਤ ਛਕਾਕੇ ਗਿਣਤੀ ਪੂਰੀ ਕਰਨ ਨਾਲ ਸਿਖੀ ਦੀ ਚੜ੍ਹਤ ਹੁੰਦੀ ਹੈ। ਇਸ ਇਲਾਕੇ ਵਿੱਚ ਹਾਲੇ
ਵੀ ਮੈਂ ਵੇਖਿਆ ਹੈ ਕਿ ਨਸ਼ਈਆਂ ਤੇ ਕੇਸ ਕਤਲ ਯੁਵਕਾਂ ਦੀ ਗਿਣਤੀ ਵਧੀ ਹੈ ਘਟੀ ਨਹੀਂ। ਇਹੋ ਜਿਹੇ
ਨਾਟਕਾਂ ਨੂੰ ਵੇਖਕੇ ਤਾਂ ਸਿਖੀ ਵਿਚੋਂ ਵਿਸ਼ਵਾਸ ਟੁਟਦਾ ਹੈ। ਸਿਖੀ ਵਿਚੋਂ ਹੀ ਜਦ ਵਿਸ਼ਵਾਸ ਜਾਂਦਾ
ਰਹੇ ਤਾਂ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਅਹਿਮੀਅਤ ਉਨ੍ਹਾਂ ਲਈ ਕੀ ਹੋਈ?
ਇਸ ਤਰ੍ਹਾਂ ਨਾਲ ਅਸੀਂ ਵੇਖ ਰਹੇ ਹਾਂ ਕਿ ਰਾਜਨੀਤਿਕ ਪੱਖਾਂ ਕਰਕੇ ਵੀ ਸ੍ਰੋਮਣੀ ਗੁਰਦਵਾਰਾ
ਪ੍ਰਬੰਧਕ ਕਮੇਟੀ ਦੀ ਅਹਿਮੀਅਤ ਘਟਦੀ ਜਾ ਰਹੀ ਹੈ। ਉਪਰੀ ਰਾਜਨੀਤਿਕ ਦਬਾਵਾਂ ਕਰਕੇ ਤੇ ਸ੍ਰੋਮਣੀ
ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਅਹਿਮੀਅਤ ਘਟਣ ਕਰਕੇ ਪਾਕਿਸਤਾਨ ਨੇ ਪਾਕਿਸਤਾਨ ਸਿਖ ਗੁਰਦਵਾਰਾ
ਪ੍ਰਬੰਧਕ ਕਮੇਟੀ, ਦਿਲੀ ਨੇ ਦਿਲੀ ਸਿਖ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਹੁਣ ਹਰਿਆਣਾ ਨੇ ਵੀ
ਹਰਿਆਣਾ ਪ੍ਰਬੰਧਕ ਕਮੇਟੀ ਬਣਾਉਣ ਦੀ ਠਾਣ ਲਈ ਹੈ। ਅਕਾਲ ਤਖ਼ਤ ਜੋ ਸਿਖੀ ਸ਼ਕਤੀ ਦਾ ਕੇਂਦਰੀ ਧੁਰਾ ਸੀ
ਕਮਜ਼ੋਰ ਜਥੇਦਾਰੀ ਸਦਕਾ ਵੰਗਾਰਾਂ ਦਾ ਕਾਰਨ ਬਣਿਆ ਹੈ। ਪਟਨਾ ਸਾਹਿਬ ਦੇ ਜਥੇਦਾਰ ਨੇ ਪਟਨਾ ਸਾਹਿਬ
ਦੇ ਤਖ਼ਤ ਨੂੰ ਸਰਵੋਤਮ ਗਰਦਾਨਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰੱਖਿਆ ਹੈ, ਨਾਦੇੜ ਸਾਹਿਬ ਵਾਲੇ ਅਪਣੇ
ਤਖ਼ਤ ਨੂੰ ਉਚੇਰਾ ਆਖਦੇ ਹਨ ਤੇ ਤਲਵੰਡੀ ਸਾਬੋ ਵਾਲੇ ਜਥੇਦਾਰ ਤਾਂ ਮੀਟਿੰਗਾਂ ਵਿੱਚ ਆਉਂਦੇ ਹੀ ਨਹੀਂ
ਫਿਰ ਮੀਰੀ-ਪੀਰੀ ਦਾ ਸਿਧਾਂਤ, ਅਕਾਲ ਤਖ਼ਤ ਦੀ ਸਰਵਉਤਮਤਾ, ਤੇ ਸਰਵਉਚਤਾ ਤੇ ਪੰਜ ਪਿਆਰਿਆਂ ਦੇ
ਹੁਕਮਨਾਮਿਆਂ ਦਾ ਕੀ ਮਹੱਤਵ ਰਹਿ ਗਿਆ? ਹੁਕਮਨਾਮਿਆਂ ਦੀ ਜਿਸ ਤਰ੍ਹਾਂ ਬੇਅਦਬੀ ਖੁਦ ਇੱਕ ਜਥੇਦਾਰ
ਨੇ ਕੀਤੀ ਤੇ ਹੁਕਮਨਾਮੇ ਬਾਹਰੋਂ ਇਕੱਲਾ ਹੀ ਭੇਜਣ ਲੱਗ ਪਿਆ, ਤਾਂ ਹੁਕਮਨਾਮਿਆਂ ਦਾ ਸਾਰਾ ਅਸਰ ਹੀ
ਘਟ ਗਿਆ। ਹੁਣ ਇਹ ਹੁਕਮਨਾਮੇ ਜਾਂ ਤਾਂ ਗੁਰਦਵਾਰਾ ਗਜ਼ਟ ਤਾਂ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ
ਦੇ ਹੋਰ ਪਰਚਿਆਂ ਤੱਕ ਹੀ ਸੀਮਿਤ ਹੋ ਕੇ ਰਹਿ ਗਏ ਹਨ। ਆਮ ਸਿਖਾਂ ਨੂੰ ਜਿਵੇਂ ਕੋਈ ਸਰੋਕਾਰ ਨਹੀਂ
ਹੁੰਦਾ। ਰਾਜਨੀਤਿਕ ਕਾਰਨਾਂ ਕਰਕੇ ਸਿਖਾਂ ਦੀ ਮੁਖੀ ਸੰਸਥਾਂ ਹੁਣ ਮੁਖੀ ਨਹੀਂ ਰਹੀ ਤੇ ਨਾਲ ਹੀ
ਸਮਾਜਿਕ ਕਾਰਨਾਂ ਕਰਕੇ ਵੀ ਇਸ ਦਾ ਮਹੱਤਵ ਘਟ ਰਿਹਾ ਹੈ ਕਿਉਂ ਕਿ ਇਹ ਆਮ ਸਿਖਾਂ ਨਾਲੋਂ ਟੁਟ ਚੁਕੀ
ਹੈ। ਸਿੱਖ ਕੇਂਦਰੀ ਸੰਸਥਾਂ ਦੀ ਇੱਕ ਕਮਜ਼ੋਰੀ ਨੇ ਸਿਖੀ ਨੂੰ ਸਭ ਤੋਂ ਵੱਡੀ ਢਾਹ ਲਾਈ ਹੈ।
(ਅ) ਸਮਾਜਿਕ ਪੱਖ:- ਸਿੱਖ ਸਮਾਜ ਦੀ ਹੋਂਦ ਕਿਸੇ ਜਾਤ-ਗੋਤ, ਕੁਨਬੇ, ਕਬੀਲੇ ਜਾਂ ਇਲਾਕੇ ਤੇ ਨਿਰਭਰ
ਨਹੀਂ। ਇਹ ਸਮੁਚੇ ਵਿਸ਼ਵ ਲਈ ਇੱਕ ਸਾਂਝ ਕਾਇਮ ਕਰਨ ਦੇ ਉਦੇਸ਼ ਨਾਲ ਉਭਰਿਆ ਤੇ ‘ਸਭਨਾਂ ਜੀਆਂ ਦਾ ਏਕੋ
ਦਾਤਾ` ਸਮਝਾਉਣ ਤੇ ਜੀਉਣ ਲਈ ਹੋਂਦ ਵਿੱਚ ਆਇਆ ਹੈ। ਇਸੇ ਲਈ ਇਹ ਸਰਬਤ ਦਾ ਭਲਾ ਲੋਚਦਾ, ਹਰ ਇੱਕ ਦੇ
ਦੁਖ-ਸੁਖ ਵਿੱਚ ਖੁਸ਼ੀ-ਗਮ਼ੀ ਵਿੱਚ ਸਾਂਝਾ ਪਾਂਉਦਾ ਹੈ। ਗੁਜਰਾਤ ਦਾ ਭੁਚਾਲ ਹੋਵੇ ਜਾਂ ਦਖਣ ਵਿੱਚ
ਸਮੁੰਦਰੀ ਤੂਫਾਨ, ਇਹ ਮਦਦ ਲਈ ਬੇਕਿਰਕ ਹੋ ਉਠ ਤੁਰਦਾ ਹੈ।
ਧੱਕੇ ਨਾਲ ਸਿਖ ਨਹੀਂ ਬਣਦੇ, ਸਿੱਖ ਸਿਖੀ ਕਦਰਾਂ ਕੀਮਤਾਂ ਵਿੱਚ ਅਕੀਦੇ ਤੇ ਉਸ ਅਨੁਸਾਰ ਜਿਉਣ ਕਰਕੇ
ਬਣਦੇ ਹਨ। ਇਸ ਲਈ ਸਮਾਜਿਕ ਪੱਖੋਂ ਇਹ ਬੜੇ ਸਤਿਕਾਰੇ ਮਾਨਵ ਹਨ, ਸਰਵ ਸਮਾਜ ਦੇ ਪਿਆਰੇ ਹਨ,
ਦੂਈ-ਦਵੈਤ ਤੋਂ ਨਿਆਰੇ ਹਨ। ਇਹ ਬਹੁਤ ਉਚੇ-ਸੁਚੇ ਹਨ ਪਰ ਇਨ੍ਹਾਂ ਦੀ ਇਹ ਉਚਿਤਾ-ਸੁਚਤਾ ਸ਼ਾਇਦ
ਦੂਸਰਿਆਂ ਨੂੰ ਰਾਸ ਨਹੀਂ ਆਉਂਦੀ ਜੋ ਇਸ ਗਾਡੀ-ਰਾਹ ਵਿੱਚ ਆਨੀ-ਬਹਾਨੀ ਰੁਕਾਵਟਾਂ ਪਾਈ ਰੱਖਦੇ ਹਨ।
ਬਦਨਾਮ ਕਰਨ ਲਈ ਤਰ੍ਹਾਂ-ਤਰ੍ਹਾਂ ਦੇ ਮਖੌਲ, ਟੋਟਕੇ ਘੜ ਲੈਂਦੇ ਹਨ, ਤੇ ਇਨ੍ਹਾਂ ਨੂੰ ਨੀਵਾਂ
ਦਿਖਾਉਣ ਦੇ ਯਤਨ ਨੂੰ ਅਪਣੀ ਉਚਿਆਈ ਵਿੱਚ ਬਦਲਣ ਦੀ ਕੋਸ਼ਿਸ ਕਰਦੇ ਹਨ। ਇਨ੍ਹਾਂ ਦੇ ਧਾਰਮਿਕ-ਚਿੰਨਾਂ
ਬਾਰੇ ਗਲ਼ਤ ਪ੍ਰਚਾਰ ਕਰਕੇ, ਤਰ੍ਹਾਂ-ਤਰ੍ਹਾਂ ਦੀਆਂ ਸ਼ੱਕਾਂ ਸ਼ੋਸ਼ੇ ਪਾ ਕੇ ਭਰਮ ਪੈਦਾ ਕਰਦੇ ਹਨ, ਉਸੇ
ਤਰ੍ਹਾਂ ਜਿਵੇਂ ਬ਼ਬਰ ਸ਼ੇਰ ਨੂੰ ਭੁਲੇਖਾ ਪਾਇਆ ਜਾਵੇ, “ਤੇਰੇ ਦੰਦ ਨਹੀਂ, ਤੇਰੇ ਪੰਜੇ ਨਹੀਂ ਤੇਰੇ
ਵਾਲ ਨਹੀਂ। “
ਪੰਜਾਬੀਆਂ ਨਾਲੋਂ ਸਿੱਖਾਂ ਨੂੰ ਜਿਸ ਤਰ੍ਹਾਂ ਵਿਧੀ-ਵਤ ਨਿਖੇੜਿਆ ਗਿਆ ਉਸ ਨਾਲ ਸਿੱਖੀ ਦਾ ਵਧਣ
ਖੇਤਰ ਪੰਜਾਬ ਵਿਚੋਂ ਹੀ ਸਿਫ਼ਰ ਦੇ ਬਰਾਬਰ ਹੋ ਗਿਆ। ਸਿੱਖੀ ਫਲਦਾ ਫੁਲਦਾ ਬੂਟਾ ਹੈ। ਪੰਜਾਬ ਜੋ
ਪਹਿਲਾਂ ਇਸ ਦੀ ਜਨਮ-ਵਧਣ-ਫੁਲਣ ਦੀ ਜ਼ਮੀਨ ਸੀ, ਇਸ ਫੈਲਾ ਲਈ ਜ਼ਰਖੇਜ਼ ਨਾ ਰਹੀ ਤਾਂ ਇਸ ਨੇ ਬਾਕੀ
ਭਾਰਤ ਤੇ ਵਿਦੇਸ਼ਾਂ ਵਿੱਚ ਫੈਲਣਾ ਸ਼ੁਰੂ ਕਰ ਦਿੱਤਾ। ਯੋਗੀ ਹਰਭਜਨ ਸਿੰਘ ਨੇ ਅਮਰੀਕਨਾਂ ਵਿੱਚ ਇਸ
ਨੂੰ ਫੈਲਾਇਆ। ਮਧ-ਭਾਰਤ ਤੇ ਦਖਣੀ-ਭਾਰਤ ਵਿੱਚ ਸਿਕਲੀਗਰ-ਵਣਜਾਰਿਆਂ ਤੇ ਸਤਨਾਮੀਆਂ ਵਲ ਵੀ ਸਿਖਾਂ
ਦਾ ਧਿਆਨ ਵਧਿਆ। ਲੱਖਾਂ ਦੀ ਗਿਣਤੀ ਵਿੱਚ ਇਨ੍ਹਾਂ ਕਬੀਲਿਆਂ ਦੇ ਲੋਕ ਸਿੱਖੀ ਵਲ ਪਰਤੇ ਪਰ ਸ੍ਰੋਮਣੀ
ਗੁਰਦਵਾਰਾ ਪ੍ਰਬੰਧਕ ਕਮੇਟੀ ਜਿਸਨੂੰ ਇਹ ਕਾਰਜ ਵੱਡੇ ਪੱਧਰ ਤੇ ਲੈਣਾ ਸੀ, ਕੁੱਝ ਵੀ ਕਰ ਨਾ ਸਕੀ।
ਫੰਡ ਮਨਜ਼ੂਰ ਤਾਂ ਕਰੋੜਾਂ ਵਿੱਚ ਹੋਏ ਪਰ ਖਰਚੇ ਲਖਾਂ ਵਿੱਚ ਗਏ ਉਹ ਵੀ ਪ੍ਰਬੰਧਕਾਂ ਦੀ ਯਾਤਰਾ ਦੇ
ਸਬੰਧ ਵਿਚ। ਲੋੜੀਂਦੇ ਕਬੀਲਿਆਂ ਨੂੰ ਇਸ ਵਿਚੋਂ ਬੜੀ ਘਟ ਸਹਾਇਤਾ ਮਿਲੀ। ਭਾਵੇਂ ਬਾਹਰਲੇ ਮੁਲਕਾਂ
ਦੇ ਸਿੱਖਾਂ ਨੇ ਕਈ ਗੁਰਦਵਾਰੇ ਵੀ ਬਣਾਏ ਤੇ ਲੋੜੀਂਦੀ ਯੋਗ ਸਹਾਇਤਾ ਵੀ ਕੀਤੀ ਪਰ ਇਹ ਕਾਫ਼ੀ ਨਹੀਂ
ਸੀ। ਇਸ ਸਦਕਾ 2 ਕ੍ਰੋੜ ਸਿਖ ਪੰਦਰਾ ਕ੍ਰੋੜ ਨਾ ਬਣ ਸਕੇ ਤੇ ਪੰਜਾਬ ਦੇ ਲਾਗਲੇ ਸੂਬਿਆਂ ਵਿੱਚ ਵੀ
ਘਟ ਗਿਣਤੀ ਹੀ ਰਹੇ।
ਸਿਖੀ ਸਭਿਆਚਾਰ ਦਾ ਵੀ ਬਹੁਤ ਵਪਾਰੀ ਕਰਨ ਹੋ ਗਿਆ ਜਿਸ ਦਾ ਬਹੁਤਾ ਹਿੱਸਾ ਕੀਰਤਨੀਆਂ, ਗ੍ਰੰਥੀਆਂ,
ਪ੍ਰਚਾਰਕਾਂ ਤੇ ਡੇਰੇਦਾਰਾਂ ਨੂੰ ਜਾਂਦਾ ਹੈ ਜਿਨ੍ਹਾਂ ਨੇ ਸਭ ਲਈ ਹਮੇਸ਼ਾਂ ਖੁਲ੍ਹੇ ਗੁਰਦਵਾਰੇ,
ਭੇਟਾਵਾਂ ਤੇ ਦਾਨ ਦੇ ਅੱਡੇ ਬਣਾ ਦਿਤੇ। ਗੁਰਦਵਾਰੇ ਕਮਾਈ ਦਾ ਸਾਧਨ ਬਣ ਗਏ। ਅਜ ਕਲ ਗੁਰਦਵਾਰਿਆਂ
ਵਿੱਚ ਸੇਵਾਦਾਰ ਸਿਰਫ਼ ਨਾਂ ਦੇ ਹੀ ਹੁੰਦੇ ਹਨ ਪਰ ਕੋਈ ਵੀ ਵਿਅਕਤੀ ਅਜਿਹਾ ਨਹੀਂ ਮਿਲਦਾ ਜੋ
ਗੁਰਦਵਾਰੇ ਵਿਚੋਂ ਕੁੱਝ ਕਮਾਉਣ-ਖਾਣ ਲਈ ਲਗਿਆ ਨਾ ਹੋਵੇ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਆਪ
ਵੀ ਇੱਕ ਵਪਾਰ ਕੇਂਦਰ ਬਣ ਕੇ ਰਹਿ ਗਈ ਹੈ ਤੇ ਸੇਵਾ-ਭਾਵ ਤਾਂ ਜਿਵੇਂ ਉੱਡ ਹੀ ਗਿਆ ਹੈ। ਗੁਰਦਵਾਰੇ
ਦੇ ਪ੍ਰਬੰਧਕ ਵੀ ਗੋਲਕਾਂ ਦੀ ਮਾਇਆ ਅਪਣੀ ਅਹੁਦੇਦਾਰੀ ਵਧਾਉਣ ਵਿੱਚ ਵਰਤਦੇ ਹਨ ਤੇ ਇਹ ਫੰਡ ਹੁਣ
ਵਖ-ਵਖ ਅਹੁਦੇਦਾਰ-ਗਰੁੱਪਾਂ ਦੇ ਵਿਚਕਾਰਲੀ ਖੁਲੀ ਜੰਗ ਦਾ ਕਾਰਨ ਬਣਨ ਲੱਗੇ ਹਨ। ਇਸ ਗਰੁੱਪ ਬਾਜ਼ੀ
ਦਾ ਵਧਾਰਾ ਏਨਾ ਹੋ ਗਿਆ ਹੈ ਕਿ ਗੁਰਦਵਾਰੇ ਵੀ ਜ਼ਾਂਤਾਂ, ਗੋਤਾਂ ਤੇ ਪ੍ਰਾਣੀਆਂ ਨਾਲ ਸਬੰਧਤ ਹੋ ਕੇ
ਰਹਿ ਗਏ ਹਨ। ਗੁਰਦਵਾਰੇ ਵਿੱਚ ਧਰਮ ਦੇ ਫੈਲਾ ਤੇ, ਧਾਰਮਿਕ ਕਦਰਾਂ ਕੀਮਤਾਂ ਦੀ ਰਖਿਆ ਦੀ ਥਾਂ
ਗੁੱਟ-ਬਾਜ਼ੀ, ਪੈਤੜੇਂ ਬਾਜ਼ੀ ਅਤੇ ਵਪਾਰੀ-ਕਰਨ ਦਾ ਬੋਲ ਬਾਲਾ ਹੈ। ਧਾਰਮਿਕ ਪੱਖ ਦਾ ਵਿਸਥਾਰ ਇਸ ਲਈ
ਹੋਰ ਮਹਤੱਵ ਪੂਰਨ ਹੋ ਜਾਂਦਾ ਹੈ।
(ਸ) ਧਾਰਮਿਕ ਪੱਖ:- ਜਿਸ ਤਰ੍ਹਾਂ ਪਹਿਲਾਂ ਦਸਿਆ ਗਿਆ ਹੈ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ
ਧਰਮ ਦਾ ਧੁਰਾ ਹੈ ਪਰ ਜਦ ਖੁਦ ਹੀ ਇਹ ਅਧਰਮ ਦਾ ਅੱਡਾ ਬਣ ਜਾਵੇ ਤਾਂ ਸਿਖੀ ਵਿਚੋਂ ਵਿਸ਼ਵਾਸ ਅਪਣੇ
ਆਪ ਘਟਣਾ ਹੋਇਆ। ਸ੍ਰੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਜਿਹੇ ਹਨ ਜਿਨ੍ਹਾਂ ਦੇ ਅਪਣੇ
ਪਰਿਵਾਰਾਂ ਦੇ ਜੀਅ ਪਤਿਤ ਹਨ। ਜੋ ਅਪਣੇ ਪਰਿਵਾਰ ਵਿੱਚ ਹੀ ਸਿੱਖੀ ਦੀ ਸੰਭਾਲ ਨਹੀਂ ਰੱਖ ਸਕਦੇ,
ਸਿਖੀ ਦਾ ਮੁਜਸਮਾ ਕਿਵੇਂ ਬਣ ਸਕਦੇ ਹਨ? ਇਨ੍ਹਾਂ ਵਿੱਚ ਬੱਤੀਆਂ ਵਾਲੀਆਂ ਕਾਰਾਂ ਦਾ ਜ਼ਿਆਦਾ ਮਹਤਵ
ਹੈ ਤੇ ਰਾਜਨੀਤਿਕ ਜੀ-ਹਜੂਰੀ ਵਲ ਝੁਕਾ ਜ਼ਿਆਦਾ ਹੈ, ਸਿਖੀ ਕਦਰਾਂ-ਕੀਮਤਾਂ ਵਿੱਚ ਘਟ। ਇਸੇ ਤਰ੍ਹਾਂ
ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਕਰਮਚਾਰੀਆਂ ਦਾ ਹਾਲ ਹੈ ਜਿਨ੍ਹਾਂ ਵਿੱਚ ਦੁਨੀਆਂਦਾਰੀ
ਜ਼ਿਆਦਾ ਹੈ ਧਾਰਮਿਕਤਾ ਘਟ ਹੈ। ਗੁਰਦਵਾਰਿਆਂ ਵਿੱਚ ਬਿਨ-ਤਨਖਾਹੋਂ ਸੇਵਕ ਦੀ ਪ੍ਰਥਾ ਨਿਰਾਲੀ ਸੀ ਪਰ
ਹੁਣ ਤਨਖਾਹੀਏ ਸੇਵਕਾਂ ਨੇ ਜਿਸ ਤਰ੍ਹਾਂ ਪੁਰਾਤਨ ਬੀੜਾਂ ਤਕ ਵੇਚਣ ਦਾ ਸਿਲਸਿਲਾ ਚਲਾਇਆ ਹੈ ਉਸ
ਅੱਗੇ ਸਿਰੋਪਾ ਤੇ ਰੁਮਾਲਾ ਘੁਟਾਲਾ ਕਾਂਡ, ਪ੍ਰਸਾਦ ਕਾਂਡ ਪਿਛੇ ਪੈ ਜਾਂਦੇ ਹਨ। ਗੁਰਦਵਾਰਿਆਂ ਨਾਲ
ਲੱਗੀ ਜ਼ਮੀਨ ਦੀ ਜਿਸ ਤਰ੍ਹਾਂ ਦੁਰਵਰਤੋਂ ਹੋ ਰਹੀ ਹੈ ਉਹ ਵੀ ਬੜੇ ਦੁੱਖ ਦਾ ਵਿਸ਼ਾ ਹੈ।
ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਬਹੁਤਾ ਪੈਸਾ ਪ੍ਰਬੰਧ, ਪ੍ਰਬੰਧਕਾਂ ਤੇ ਕਰਮਚਾਰੀਆਂ ਵਿੱਚ
ਲਗਦਾ ਹੈ ਤੇ ਮੁਖ ਮਕਸਦ ਧਰਮ ਪ੍ਰਚਾਰ ਵਿੱਚ ਘਟ। ਜਿਨ੍ਹਾਂ ਲਈ ਗੁਰਦਵਾਰਿਆਂ ਦੇ ਦਰ ਖੁੱਲੇ ਹੋਣੇ
ਚਾਹੀਦੇ ਹਨ ਉਨ੍ਹਾਂ ਹੀ ਸੰਗਤਾਂ ਨਾਲ ਦੁਰਵਿਵਹਾਰ ਦੀਆਂ ਘਟਨਾਵਾਂ ਆਮ ਸੁਣੀਦੀਆਂ ਹਨ। ਪਹਿਲਾਂ
ਨਾਨਕ ਲੇਵਾ ਲਾਮਾ ਵੱਡੀ ਗਿਣਤੀ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਇਆ ਕਰਦੇ ਸਨ। ਉਨ੍ਹਾਂ
ਦੇ ਇੱਕ ਦਮ ਬੰਦ ਹੋਣ ਦਾ ਕਾਰਨ ਪਤਾ ਕਰਨ ਲਈ ਮੈਂ ਪਰਬਤ-ਭੂਮੀ ਭੂਟਾਨ ਵਿੱਚ ਗਿਆ ਉਥੇ ਇੱਕ ਕਰਨਲ
ਸਾਹਿਬ ਨੇ ਇਹ ਕਿਸਾ ਸੁਆਇਆ, “ਲਾਮੇ ਪਹਿਲਾਂ ਸ੍ਰੀ ਦਰਬਾਰ ਸ੍ਰੀ ਹਰਿਮੰਦਰ ਸਾਹਿਬ ਨੂੰ ਅਪਣੀ
ਪੂਜ-ਭੂਮੀ ਮੰਨਦੇ ਸਨ ਤੇ ਹਰ ਕਰਮਾਪਾ ਸਾਲ ਵਿੱਚ ਇੱਕ ਵਾਰ ਸ੍ਰੀ ਅੰਮ੍ਰਿਤਸਰ ਦੇ ਦਰਸ਼ਨਾਂ ਨੂੰ
ਜਾਂਦਾ ਸੀ। ਪਰ ਗੁਰਦਵਾਰਾ ਸਾਹਿਬ ਵਿੱਚ ਤੈਨਾਤ ਸੇਵਾਦਾਰ ਬੜਾ ਬੁਰਾ ਵਰਤਾਉ ਕਰਦੇ ਸਨ। ਜੇ ਕੋਈ
ਗਲਤੀ ਅਣਜਾਣਤਾ ਕਰਕੇ ਹੋ ਜਾਂਦੀ ਤਾਂ ਬੁਰੀ ਤਰ੍ਹਾਂ ਦੁਰਕਾਰਦੇ। ਕਈ ਵਾਰ ਤਾਂ ਡਾਂਗਾ ਵੀ ਖਾਣੀਆਂ
ਪੈਂਦੀਆਂ। ਫਿਰ ਅਸੀਂ ਸਾਰੇ ਕਰਮਾਪਾ ਤੇ ਨਈਂਗਮਾਪਾ ਜੋ ਨਾਨਕ ਨਾਮ ਲੇਵਾ ਹਨ, ਦੀ ਮੀਟਿੰਗ ਬੁਲਾਈ
ਤੇ ਫੈਸਲਾ ਕੀਤਾ ਕਿ ਅਸੀਂ ਹੁਣ ਪੰਜਾਬ ਨਹੀਂ ਜਾਵਾਂਗੇ ਤੇ ਅਪਣੇ ਧਰਮ-ਮੰਦਰ ਗੋਂਫਾ ਵਿੱਚ ਹੀ ਨਾਨਕ
ਲਾਮਾ ਦੀ ਮੂਰਤੀ ਸਥਾਪਿਤ ਕਰਕੇ ਪੂਜਾ ਕਰਾਂਗੇ। “ ਸਾਡੇ ਸੇਵਾਦਾਰਾਂ ਦੀ ਸੇਵਾ ਸਦਕਾ ਇੱਕ ਵਡਾ
ਤਬਕਾ ਸਿੱਖੀ ਤੋਂ ਇਸ ਤਰ੍ਹਾਂ ਦੂਰ ਹੋ ਗਿਆ। ਖੁਦ ਦਾਸ ਨੂੰ ਅ੍ਰਮ੍ਰਿਤਧਾਰੀ ਪੰਜ ਕਕਾਰੀ ਹੈ ਇਸ ਲਈ
ਬੇਰਹਿਮੀ ਵਾਕ ਲੈਣਾ ਤੋਂ ਰੋਕ ਦਿਤਾ ਗਿਆ ਕਿ ਦਾਸ ਨੇ ਪੈਂਟ ਪਾਈ ਹੋਈ ਸੀ। ਹੁਕਮ ਦੀ ਥਾਂ ਹਲੀਮੀ
ਸਿਖੀ ਦੀ ਰੂਹ ਹੈ ਤੇ ਅਸਲੀ ਰੂਹ ਇਨ੍ਹਾਂ ਸੇਵਾਦਾਰਾਂ ਵਿੱਚ ਨਹੀਂ। ਜੇ ਅਸੀਂ ਦੂਸਰਿਆਂ ਨੂੰ ਨਾਲ
ਜੋੜਨਾ ਹੈ ਤਾਂ ਸੁੱਚੀ ਸੇਵਾ, ਹਲੀਮੀ, ਹਰ ਇੱਕ ਦੀ ਸਹਾਇਤਾ ਵਾਲੀ ਪਹੁੰਚ ਤੇ ਬਰਾਬਰਤਾ ਦਾ ਸਦਭਾਵ
ਅਪਣੇ ਆਪ ਵਿੱਚ ਭਰਨਾ ਪਵੇਗਾ। ਜਿਸ ਲਈ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਢਾਂਚੇ ਵਿੱਚ
ਤਬਦੀਲੀ ਦੀ ਲੋੜ ਹੈ।
(ਹ) ਪ੍ਰਬੰਧਕੀ ਪੱਖ:- ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਕਮਾਨ ਪਿਛਲੇ ਤੀਹ ਕੁ ਸਾਲਾਂ ਤੋਂ
ਅਜਿਹੇ ਪ੍ਰਬੰਧਕਾਂ ਹੇਠ ਰਹੀ ਹੈ ਜੋ ਪੂਰੀ ਤਰ੍ਹ਼ਾਂ ਰਾਜਨੀਤਿਕ ਤੇ ਅਪਣੀ ਚੜ੍ਹਤ ਦੇ ਚਾਹਕ ਸਨ ਨਾਂ
ਕਿ ਧਰਮ ਤੇ ਰੂਹਾਨੀ ਪੱਖ ਨਾਲ ਜੁੜੇ। ਸਿਖ ਧਰਮ ਦਾ ਧੁਰਾ ਰੂਹਾਨੀ ਹੈ, ਗੁਰੂ ਗ੍ਰੰਥ ਸਾਹਿਬ ਇਸ ਲਈ
ਰਾਹਨੁਮਾ ਹੈ ਪਰ ਗੁਰੂ ਗ੍ਰੰਥ ਸਾਹਿਬ ਦੀ ਸਿਖਿਆ ਅਨੁਸਾਰ ਅਧਿਆਤਮਕ ਜ਼ਿੰਦਗੀ ਜੀਣ ਵਾਲੇ ਪ੍ਰਬੰਧਕਾਂ
ਦੀ ਅਣਹੋਂਦ ਸਦਕਾ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸਿਖਾਂ ਤੋਂ ਦੂਰ ਹੁੰਦੀ ਜਾ ਰਹੀ ਹੈ।
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਕਦੇ ਦੁਨੀਆਂ ਦੇ ਸਾਰੇ ਸਿਖਾਂ ਦਾ ਰਾਹਨੁਮਾਂ
ਮੰਨਿਆ ਜਾਂਦਾ ਸੀ ਪਰ ਇੱਕ ਰਾਜਨੀਤਿਕ ਲੀਡਰ ਦਾ ਹਥਕੰਡਾ ਬਣਕੇ ਰਹਿਣ ਵਾਲਾ ਦੂਜੀਆਂ ਦੀ ਨਜ਼ਰੋਂ ਇੱਕ
ਗੁਰਸਿੱਖ ਦੀ ਤੱਕੜੀ ਤੇ ਵੀ ਪੂਰਾ ਨਹੀਂ ਉਤਰਦਾ ਉਸ ਦੀ ਪ੍ਰਧਾਨਗੀ ਨੂੰ ਮਾਣ-ਤਾਣ-ਸਤਿਕਾਰ ਯੋਗ
ਕਿਵੇਂ ਸਮਝਿਆ ਜਾਵੇ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਵੱਖ-ਵੱਖ ਕਮੇਟੀਆਂ ਵਿੱਚ ਲਗਾਤਾਰ
ਵੰਡਿਆਂ ਜਾਣਾ, ਇੱਕ ਕੇਂਦਰੀ ਪ੍ਰਭਾਵੀ ਅਧਿਆਤਮਕ ਲੀਡਰ ਦੀ ਅਣਹੋਂਦ ਦਾ ਨਤੀਜਾ ਹੈ। ਜੋ ਸਿੱਖੀ ਦਾ
ਸਿਰਮੌਰ ਇਹ ਆਖੇ ਕਿ “ਸਾਨੂੰ ਸਿਖ ਪ੍ਰਧਾਨ ਮੰਤਰੀ ਨਹੀਂ ਚਾਹੀਦਾ, ਸਿਰਫ ਇਸ ਲਈ ਉਹ ਉਸਦੇ
ਥਾਪਣਹਾਰੇ ਤੋਂ ਦੂਸਰੇ ਪਾਰਟੀ ਨਾਲ ਸਬੰਧਤ ਹੈ, ਇਹ ਕਿਹੋ ਜਿਹੀ ਬਿਮਾਰ ਮਾਨਸਿਕਤਾ ਦਾ ਪ੍ਰਤੀਕ ਹੈ,
“ ਇਸ ਤੋਂ ਸਾਰਾ ਸਿੱਖ ਪੰਥ ਭਲੀ ਪ੍ਰਕਾਰ ਜਾਣੂ ਹੈ। ਸਿੱਖ ਸਿਰਲੱਥਾਂ ਦੀ ਕੌਮ ਹੈ, ਹੱਥ-ਠੋਕਿਆ ਤੇ
ਪਿਠੂਆਂ ਦੇ ਅਧੀਨ ਨਹੀਂ ਚਲਦੀ ਇਸ ਲਈ ਤਾਂ ਰੂਹਾਨੀ-ਗੁਰਮਤਿ ਵਿੱਚ ਪਰਪਕ ਆਜ਼ਾਦ ਸ਼ਖਸ਼ੀਅਤਾਂ ਦੀ ਲੋੜ
ਹੈ। ਜੇ ਏਵੇਂ ਹੀ ਰਿਹਾ ਤਾਂ ਸ਼ਾਹ ਮੁਹੰਮਦਾ, ‘ਇਕ ਸਰਕਾਰ ਬਾਝੋਂ” ਵਾਂਗ ਸਿੱਖਾਂ ਦਾ ਭਵਿਖ ਬਹੁਤਾ
ਉਜਲ ਨਹੀ ਹੋਣਾ।
ਸੁਝਾ-ਸਾਰ:- ਇਸ ਤਰ੍ਹਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਕਰਗੁਜਾਰੀ ਨੂੰ
ਘੋਖਿਆਂ ਇਸ ਵਿੱਚ ਕੋਈ ਸ਼ਕ ਨਹੀਂ ਰਹਿ ਜਾਂਦਾ ਕਿ ਇਸ ਵਿੱਚ ਵਡਾ ਸੁਧਾਰ ਲਿਆਉਣ ਦੀ ਲੋੜ ਹੈ, ਜਿਸ
ਲਈ ਜਿਤਨੀ ਜਲਦੀ ਮੁਹਿੰਮ ਵਿਢੀ ਜਾਵੇ ਉਤਨੀ ਜਲਦੀ ਚੰਗਾ, ਉਵੇਂ ਜਿਵੇਂ ਜੇ ਗੁਰਦਵਾਰਾ ਸੁਧਾਰ ਲਹਿਰ
ਕੁੱਝ ਚਿਰ ਹੋਰ ਨਾ ਚਲਦੀ ਤਾਂ ਸਾਰਾ ਗੁਰਦਵਾਰਾ ਸਾਹਿਬ ਪੱਕੀਆਂ ਨਿਜੀ ਜਾਇਦਾਦਾਂ ਬਣ ਜਾਣਾ ਸੀ। ਜੇ
ਅਸੀਂ ਸਿੱਖਾਂ ਦੀ ਕੇਂਦਰੀ ਹਸਤੀ ਦਾ ਹੋਣਾ ਤਾਂ ਬਹੁਤ ਜ਼ਰੂਰੀ ਹੈ ਪਰ ਇਹ ਹਸਤੀ ਸਰਵ ਵਿਸ਼ਵ ਸਿੱਖ
ਪ੍ਰਵਾਣਿਤ ਹੋਣੀ ਚਾਹੀਦੀ ਹੈ। ਜਿਸ ਵਿੱਚ ਇੱਕ ਗੁਰਮੁਖ-ਗੁਰਸਿਖ ਦੇ ਲੱਛਣ ਹੋਣੇ ਚਾਹੀਦੇ ਹਨ। ਜੇ
ਅਸੀਂ ਸਿਖੀ-ਕਦਰਾਂ ਕੀਮਤਾਂ ਨੂੰ ਕਾਇਮ ਰੱਖਣਾ ਹੈ ਤਾਂ ਸਾਨੂੰ ਇੱਕ ਨਿਰਪੱਖ ਕੇਂਦਰੀ ਹਸਤੀ ਨੂੰ
ਸਥਾਪਿਤ ਕਰਨਾ ਪਵੇਗਾ ਤੇ ਹੱਥ-ਠੋਕੂ, ਪਿਠੂ, ਭਰਿਸ਼ਟ ਪ੍ਰਬੰਧਕਾਂ ਨੂੰ ਬਦਲਕੇ ਇੱਕ ਸਾਫ ਸੁੰਦਰ
ਪ੍ਰਬੰਧਕੀ ਢਾਂਚਾ ਖੜ੍ਹਾ ਕਰਨਾ ਪਵੇਗਾ। ਆਲ ਇੰਡੀਆਂ ਸਿਖ ਗੁਰਦਵਾਰਾ ਐਕਟ ਨੂੰ ਵੀ ਇਨ੍ਹਾਂ ਪੱਖਾਂ
ਦੇ ਮਦੇ ਨਜ਼ਰ ਵੇਖਣਾ ਚਾਹੀਦਾ ਹੈ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਰਾਜਨੀਤਿਕ ਪ੍ਰਭਾਵਾਂ
ਤੋਂ ਪੂਰੀ ਤਰ੍ਹਾਂ ਮੁਕਤ ਹੋਵੇ ਤੇ ਅਪਣੀਆਂ ਅਧਿਆਤਮਕ ਤੇ ਸ਼ਖਸ਼ੀ ਜਿੰਮੇਵਾਰੀਆਂ ਠੀਕ ਨਿਭਾਉਂਦੀ
ਹੋਈ-ਸਮੁਚੇ ਪੰਥ ਦੀ ਪ੍ਰਤੀਨਿਧਤਾ ਕਰੇ ਤੇ ਟੁੱਟੇ ਸਾਥੀਆਂ ਨੂੰ ਜੋੜ ਦੇਵੇ। ਸਮੁੱਚਾ ਸਿਖ ਪੰਥ
ਸਿਰਫ ਗੁਰਮਤਿ ਅਨੁਸਾਰ ਜੀਵੇ, ਸਰਬਤ ਦਾ ਭਲਾ ਮੰਗੇ ਤੇ ਸਭ ਦਾ ਸਹਾਇਕ ਹੋਵੇ। ਆਪੋਧਾਪੀ ਤੇ ਚੌਧਰ
ਛੱਡਕੇ ਸੇਵਾ ਦਾ ਮਾਰਗ ਅਪਣਾਵੇ ਤੇ ਅਪਣਾ ਪ੍ਰਭਾਵ ਸਮੁਚੇ ਵਿਸ਼ਵ ਵਿੱਚ ਪਵੇ ਤੇ ਸਿਖਾਂ ਦੇ ਪਾਸਾਰ
ਨੂੰ ਅਪਣੇ ਕਲਾਵੇ ਵਿੱਚ ਲੈਣ ਲਈ ਤਿਆਰ ਮਿਲੇ। ਇਸ ਤਰ੍ਹਾਂ ਸਿਖੀ ਵਿਸ਼ਵ-ਧਰਮ ਸਥਾਪਤ ਹੋ ਜਾਵੇ।
ਦਾਸ ਨੂੰ ਛੋਟੇ ਹੁੰਦਿਆਂ ਦਾਦੀ ਨੇ ਪਹਿਲਾਂ ਮੂਲ-ਮੰਤਰ, ਫਿਰ ਪੰਜ ਪੌੜੀਆਂ, ਫਿਰ ਪੂਰਾ ਜਪੁਜੀ
ਸਾਹਿਬ ਤੇ ਫਿਰ ਪੰਜ ਬਾਣੀਆਂ ਦੇ ਪਾਠ ਦੀ ਪਿਰਤ ਪਾਈ। ਪੰਜ ਪੌੜੀਆਂ ਤਾਂ ਜ਼ਲਦੀ ਸਿੱਖ ਲਈਆਂ ਪਰ
ਜਪੁਜੀ ਸਾਹਿਬ ਪੂਰਾ ਕੰਠ ਕਰਨ ਵਿੱਚ ਸਮਾਂ ਲੱਗਾ। ਪੰਜ ਪੌੜੀਆਂ ਦੇ ਅਖੀਰ ਵਿਚ, “ਸਭਨਾਂ ਜੀਅ ਕਾ
ਏਕੁ ਦਾਤਾ ਸੋ ਮੈ ਵਿਸਰਿ ਨਾ ਜਾਈ। “ ਆਉਂਦਾ ਤਾਂ ਮੈਂ ਦਾਦੀ ਕੋਲੋਂ ਪੁਛਣਾ ਕਿ ਇਹ ਕਿਉਂ ਨਹੀਂ
ਭੁਲਣਾ ਚਾਹੀਦਾ ਕਿ ਸਾਰੇ ਜੀਆਂ ਦਾ ਦਾਤਾ ਇੱਕ ਹੀ ਹੈ ਤਾਂਦਾਦੀ ਨੇ ਦਸਣਾ ਕਿ ਸਾਰੇ ਜੀਵ ਵਾਹਿਗੁਰੂ
ਨੇ ਹੀ ਪੈਦਾ ਕੀਤੇ ਹਨ ਤੇ ਜੋ ਵੀ ਕਰ ਰਹੇ ਹਨ ਉਸਦੇ ਹੁਕਮ ਵਿੱਚ ਕਰ ਰਹੇ ਹਨ। ਇਹ ਸਭ ਆਪੋ ਅਪਣਾ
ਕਾਰਜ ਨਿਭਾਕੇ ਜਦ ਖਤਮ ਹੋਣਗੇ ਤਾਂ ਇਨ੍ਹਾਂ ਦਾ ਆਖਰੀ ਟਿਕਾਣਾ ਊਹੋ ਪਰਮ ਪਿਤਾ ਹੀ ਹੈ ਉਸੇ ਤਰ੍ਹਾਂ
ਜਿਵੇਂ ਗਰਮੀ ਕਰਕੇ ਸਮੁੰਦਰੋ ਭਾਫ ਬਣ ਉਠਿਆ ਪਾਣੀ ਬਦਲ ਬਣਦਾ ਹੈ, ਧਰਤੀਆਂ ਪਾਰ ਕਰਦਾ ਪਰਬਤਾਂ ਨਾਲ
ਜਾ ਟਕਰਾਂਦਾ ਹੈ ਤੇ ਬੂੰਦ ਬੂੰਦ ਹੋ ਕੇ ਧਰਤੀ ਤੇ ਡਿਗਦਾ ਨਾਲਿਆਂ ਰਾਹੀਂ ਨਦੀ ਬਣਕੇ ਫਿਰ ਸਾਗਰ
ਵਿੱਚ ਮਿਲਦੇ ਹਨ। ਮੁਢੋਂ ਤੇ ਆਖਰ ਵਿੱਚ ਸਾਰੇ ਜੀਵ ਵੀ ਉਸੇ ਤਰ੍ਹਾਂ ਉਸ ਵਿੱਚ ਨਿਕਲਕੇ ਉਸੇ ਵਿੱਚ
ਮਿਲਦੇ ਹਨ। ਮੁਢੋਂ ਤੇ ਆਖਰ ਵਿੱਚ ਸਾਰੇ ਉਸੇ ਵਾਹਿਗੁਰੂ ਦਾ ਰੂਪ ਹਨ ਉਸੇ ਦੀ ਅੰਸ ਹਨ। ਸੋ ਸਾਨੂੰ
ਸਾਰੇ ਜੀਵਾਂ ਨੂੰ ਉਸ ਪ੍ਰਮਾਤਮਾ ਦਾ ਰੂਪ ਹੀ ਸਮਝਣਾ ਚਾਹੀਦਾ ਹੈ ਕਿਸੇ ਨਾਲ ਵਿਤਕਰਾ ਜਾਂ ਫਰਕ
ਨਹੀਂ ਕਰਨਾ ਚਾਹੀਦਾ। ਫਿਰ ਦਾਦੀ ਨੇ ਸਮਝਾਉਣਾ “ਯਾਦ ਹੈ ਅਸੀਂ ਜਦੋਂ ਅਰਦਾਸ ਕਰਦੇ ਹਾਂ ਤਾਂ ਅਖੀਰ
ਵਿੱਚ ਕੀ ਬੋਲਦੇ ਹਾਂ, ਤੇਰੇ ਭਾਣੇ ਸਰਬਤ ਦਾ ਭਲਾ, “ਜਿਸ ਦਾ ਭਾਵ ਪ੍ਰਮਾਤਮਾ ਦੇ ਭਾਣੇ ਵਿੱਚ
ਰਹਿਕੇ ਸਰਬਤ ਦਾ ਭਲਾ ਲੋਚਣਾ ਹੈ। “ ਕਿਉਂ ਕਿ ਸਾਰੇ ਜੀਵ ਇੱਕ ਸਮਾਨ ਹਨ ਕੋਈ ਉਚਾ ਨਹੀਂ ਨੀਵਾਂ
ਨਹੀਂ, ਵੱਡਾ ਨਹੀਂ ਛੋਟਾ ਨਹੀਂ, ਸਾਰਿਆਂ ਵਿੱਚ ਇਕੋ ਜਿਹੀ ਰੂਹ ਹੈ ਜੋ ਉਸ ਪਰਮਾਤਮਾ ਦਾ ਹੀ ਅੰਸ
ਹੈ। ਇਸ ਲਈ ਜੇ ਦੂਜਿਆਂ ਨੂੰ ਦੁਖ ਦਿਉਗੇ ਤਾਂ ਅਪਣੇ ਆਪ ਵੀ ਤੁਹਾਨੂੰ ਦੁਖ ਮਹਿਸੂਸ ਹੋਣਾ ਚਾਹੀਦਾ
ਹੈ ਸੋ ਕਿਸੇ ਨੂੰ ਦੁੱਖ ਨਾ ਦੇ ਕੇ ਹਮੇਸ਼ਾ ਸਭ ਦਾ ਭਲਾ ਮੰਗੋ। ਸਾਰਿਆਂ ਨੂੰ ਬਰਾਬਰ ਸਮਝੋ ਕਿਸੇ ਦਾ
ਬੁਰਾ ਨਾ ਕਰੋ।
ਦਾਦੀ ਤਾਂ ਚਲੇ ਗਏ ਪਰ ਉਨ੍ਹਾਂ ਦੇ ਕਹੇ ਬੋਲ ਹਿਕ ਵਿੱਚ ਉਤਰਦੇ ਜੀਵਨ
ਵਿੱਚ ਢਲ ਗਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜਿਸ ਨੂੰ ਧੁਰ ਅੰਦਰੋਂ ਗੁਰੂ ਮੰਨਕੇ ਜੀਵਨ ਸੇਧਾਂ
ਪ੍ਰਾਪਤ ਕੀਤੀਆਂ, ਇੱਕ ਰਬੀ-ਬਖਸ਼ ਵਾਂਗ ਪ੍ਰਾਪਤ ਹੋਇਆ, ਬਾਣੀਆਂ ਦਾ ਪਾਠ ਤੇ ਫਿਰ ਹਰ ਕਾਰਜ ਵਾਕ ਤੇ
ਅਰਦਾਸ ਕਰਨਾ ਜੀਵਨ ਦਾ ਅੰਗ ਬਣ ਗਿਆ। ਜੀਵਨ ਵਿੱਚ ਅਕਹਿ ਅਨੰਦ ਰਿਹਾ, ਕੋਈ ਦੁਖ ਤਕਲੀਫ ਘਾਟ ਨਾ
ਰਹੀ ਤੇ ਜੇ ਹੋਈ ਤਾਂ ਭਾਣਾ ਕਰਕੇ ਮੰਨੇ ਜੀਵਨ ਵਧੀਆ ਤੋਰੇ ਚਲਦਾ ਰਿਹਾ ਹੈ। ਪਰ ਅਚਾਨਕ ਇੱਕ ਘਟਨਾ
ਨੇ ਬੜਾ ਵਿਚਲਿਤ ਕੀਤਾ। ਘਰੋਂ ਬਾਹਰ ਹੋਣ ਕਰਕੇ ਇੱਕ ਗੁਰਦਵਾਰਾ ਸਾਹਿਬ ਵਿੱਚ ਵਾਕ ਲੈਣ ਲਈ ਲਈ ਚਲਾ
ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਪੀੜੇ ਤੇ ਬਿਰਾਜਮਾਨ ਸਨ ਹੋਰ ਕੋਈ ਸਜਣ ਹੈ ਨਹੀਂ ਸੀ, ਸੋ ਸ਼ਰਧਾ
ਦੇ ਫੁਲ ਭੇਟ ਕਰਕੇ ਵਾਕ ਲੈਣ ਲਈ ਜਦ ਬੈਠਾ ਤੇ ਰੁਮਾਲਾ ਸਾਹਿਬ ਹਟਾਇਆ ਤਾਂ ਗ੍ਰੰਥੀ ਸਾਹਿਬ ਆ ਗਏ
ਆਖਣ ਲਗੇ, “ਤੁਸੀਂ ਵਾਕ ਨਹੀਂ ਲੈ ਸਕਦੇ। “ ਕਾਰਨ ਪੁਛਿਆ ਤਾਂ ਆਖਣ ਲੱਗੇ ‘ਤੁਸੀਂ ਪੈਂਟ ਪਾਈ ਹੋਈ
ਹੈ। “ ਮੈਂ ਬੜੀ ਹਲੀਮੀ ਨਾਲ ਬੇਨਤੀ ਕੀਤੀ ਕਿ ਵਾਕ ਲੈਣ ਦੀ ਮੇਰੀ ਬੜੀ ਖਾਹਿਸ਼ ਹੈ, ਮੈਂ ਪਹਿਲੀ
ਤੁਕ ਸ਼ੁਰੂ ਕਰ ਲਈ ਹੈ ਤੇ ਵਿਚੋਂ ਛਡਣਾ ਠੀਕ ਨਹੀਂ ਤਾਂ ਉਹ ਚੁਪ ਹੋ ਗਏ ਪਰ ਵਾਕ ਲੈਂਦਿਆਂ ਮਨ
ਅਸ਼ਾਂਤ ਜ਼ਰੂਰ ਹੋ ਗਿਆ। ਵਾਕ ਲੈਣ ਪਿਛੋਂ ਉਸ ਗ੍ਰੰਥੀ ਸਾਹਿਬ ਤੋਂ ਖਿਮਾ ਮੰਗਦਿਆਂ ਪੁਛਿਆ ਕਿ “ਕੀ
ਪੈਂਟ ਨਾਲ ਪਾਠ ਕਰਨ ਲਈ ਕੋਈ ਹੁਕਮ ਜਾਰੀ ਹੈ? ਮੈਨੂੰ ਇਸ ਬਾਰੇ ਨਹੀਂ ਪਤਾ। “ ਆਖਣ ਲਗੇ “ਅਕਾਲ
ਤਖ਼ਤ ਸਾਹਿਬ ਦਾ ਹੁਕਮ ਹੈ ਕਿ ਪੈਂਟ ਪਾਉਣ ਵਾਲੇ ਤੇ ਦਾੜ੍ਹੀ ਬੰਨਣ ਵਾਲੇ ਵਾਕ ਨਹੀਂ ਲੈ ਸਕਦੇ। “
ਸਿਖ ਇਤਿਹਾਸ ਦੀ ਤਕਰੀਬਨ 50 ਵਰ੍ਹੇ ਖੋਜ ਕਰਦਿਆਂ ਜਾਂ ਰਹਿਤਨਾਮੇ ਪੜ੍ਹਦਿਆਂ ਦਾਸ ਨੇ ਕਦੇ ਵੀ ਕੋਈ
ਅਜਿਹੀ ਬੰਦਸ਼ ਨਹੀਂ ਵੇਖੀ। ਅੰਮ੍ਰਿਤਧਾਰੀ ਹੋਣ ਦੇ ਬਾਵਜੂਦ ਤੇ ਪੰਜ ਕਕਾਰਾਂ ਦੇ ਧਾਰਨੀ ਹੋਣ ਦੇ
ਬਾਵਜੂਦ ਦਾਸ ਵਾਕ ਇਸ ਲਈ ਨਹੀਂ ਲੈ ਸਕਦਾ ਕਿ ਉਸਨੇ ਪੈਂਟ ਪਾਈ ਹੋਈ ਹੈ। ਇਸ ਦਾ ਮਤਲਬ ਯੂਰਪ ਦੇ
ਦੇਸ਼ਾਂ ਵਿੱਚ ਤਾਂ ਆਮ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿਸ਼ਵ-ਵਿਆਪੀ ਪਰਸਾਰ ਵਿੱਚ ਰੁਕਾਵਟਾਂ
ਨਹੀਂ ਪੈਦਾ ਕਰ ਰਹੇ। ਕੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਿਰਫ ਉਨ੍ਹਾਂ ਗ੍ਰੰਥੀ ਸਿੰਘਾਂ ਦਾ ਗੁਰੂ ਹੋ
ਕੇ ਰਹਿ ਜਾਏਗਾ ਜਿਨ੍ਹਾਂ ਬਾਰੇ ਤੁਸੀਂ ਪਰਚਿਆਂ ਵਿੱਚ ਰੋਜ਼ ਨਵੀਆਂ ਖਬਰਾਂ ਪੜ੍ਹਦੇ ਹੋ, “ਫਲਾਨਾ
ਗ੍ਰੰਥੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਕਰਦਿਆਂ ਅਸ਼ਲੀਲ ਫਿਲਮਾਂ ਦੇਖਦਾ ਫੜਿਆ ਗਿਆ। “ “ਫਲਾਣੇ
ਗ੍ਰੰਥੀ ਨੇ ਸਰੋਵਰ ਵਿੱਚ ਇਸ਼ਨਾਨ ਕਰਦੀ ਸਿੰਘਣੀ ਦੀ ਅਸ਼ਲੀਲ ਵੀਡਿਉ ਬਣਾ ਲਈ। “ “ਫਲਾਣੇ ਗ੍ਰੰਥੀ ਨੇ
ਗੁਰਦਵਾਰਾ ਸਾਹਿਬ ਸੇਵਾ ਕਰਨ ਆਈ ਸਿੰਘਣੀ ਨਾਲ ਬਲਾਤਕਾਰ ਕੀਤਾ। “
ਪਿਛੇ ਜਿਹੇ ਜਿਸ ਤਰ੍ਹਾਂ ਸੱਚਾ ਸੌਦਾ ਦੇ ਪੈਰੋਕਾਰਾਂ ਦੇ ਘਰੋਂ ਅਖੰਡ ਪਾਠ ਖੰਡਿਤ ਕਰਕੇ ਸ੍ਰੀ
ਗੁਰੂ ਗ੍ਰੰਥ ਸਾਹਿਬ ਲਿਆਂਦੇ ਗਏ ਉਹ ਵੀ ਇਸੇ ਤੰਗ ਨਜ਼ਰੀਏ ਦਾ ਅੰਸ਼ ਸੀ ਚੰਗਾ ਤਾਂ ਇਹੋ ਹੁੰਦਾ ਕਿ
ਉਨ੍ਹਾਂ ਨੂੰ ਬੜੇ ਪਿਆਰ ਤੇ ਸਹਿਜ ਨਾਲ ਸਮਝਾਇਆ ਜਾਂਦਾ ਕਿ ਜੇ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ
ਨੂੰ ਮੰਨਦੇ ਹੋ ਤਾਂ ਤੁਹਾਨੂੰ ਹੋਰ ਕਿਸੇ ਵੀ ਬਾਬੇ ਨੂੰ ਗੁਰੂ ਦੀ ਤਰ੍ਹਾਂ ਮੰਨਣ ਦੀ ਜ਼ਰੂਰਤ ਨਹੀਂ,
ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਯਕੀਨ ਰੱਖੋਗੇ ਤਾਂ ਸਾਰੀਆਂ ਭਾਵਨਾਵਾਂ ਪੂਰੀਆਂ ਹੋਣਗੀਆਂ।
ਸਮਝਾਉਣ ਦੀ ਸ਼ਕਤੀ ਦੀ ਘਾਟ ਦਾ ਜਵਾਬ ਧੱਕਾ ਨਹੀਂ ਹੁੰਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਇੱਕ ਅੱਧੇ
ਗ੍ਰੰਥੀ ਦਾ ਗੁਰੂ ਨਹੀਂ ਇਹ ਤਾਂ ਵਿਸ਼ਵ ਲਈ ਸੰਦੇਸ਼ ਦਿੰਦਾ ਹੈ ਇਸ ਲਈ ਇਹ ਤਾਂ ਸਾਰੇ ਵਿਸ਼ਵ ਦਾ ਗੁਰੂ
ਹੈ ਇਸ ਨੂੰ ਕਿਸੇ ਖਾਸ ਕਿਸਮ ਦੇ ਪਹਿਰਾਵੇ ਜਾਂ ਕਿਸੇ ਖਾਸ ਫਿਰਕੇ ਨਾਲ ਜੋੜ ਕੇ ਇਸਦੇ ਗਿਆਨ ਦੇ
ਪਸਾਰੇ ਨੂੰ ਇਸ ਦੀ ਜੋਤ ਦੀ ਰੋਸ਼ਨੀ ਨੂੰ ਬੰਨ੍ਹ ਲਾਉਣਾ ਨਹੀਂ ਬਣਦਾ। ਇਸੇ ਤਰ੍ਹਾਂ ਦੀ ਇੱਕ ਹੋਰ
ਘਟਨਾ ਹੈ ਜੋ ਦਾਸ ਨੂੰ ਇੱਕ ਲਾਮਾ ਕਰਨਲ ਨੇ ਭੂਟਾਨ ਵਿੱਚ ਸੁਣਾਈ। ਉਸਨੇ ਦਸਿਆ ਕਿ ਸਾਡੇ ਬਜ਼ੁਰਗ
ਪੁਰਾਣੇ-ਸਮੇਂ ਤੋਂ ਸ਼੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾ ਲਈ ਹਰ ਸਾਲ ਜਾਂਦੇ ਸਨ। ਪਰ ਹਰਿਮੰਦਰ ਸਾਹਿਬ
ਦੀਆਂ ਪਰਿਕਰਮਾਂ ਵਿੱਚ ਤੈਨਾਤ ਸੇਵਾਦਾਰ ਕਈ ਵਾਰ ਲਾਮਿਆਂ ਨਾਲ ਬੁਰਾ ਵਿਉਹਾਰ ਕਰਦੇ ਤੇ ਭੈੜਾ
ਬੋਲਦੇ ਇਸ ਲਈ ਅਸੀਂ ਸਾਰੇ ਲਾਮਿਆਂ ਦੀ ਮੀਟਿੰਗ ਬੁਲਾਈ ਤੇ ਮਾਮਲਾ ਵਿਚਾਰਨ ਤੋਂ ਬਾਦ ਫੈਸਲਾਂ ਲਿਆ
ਕਿ ਹੁਣ ਅਸੀਂ ਹਰਿਮੰਦਰ ਸਾਹਿਬ ਨਹੀਂ ਜਾਵਾਂਗੇ ਕਿਉਂ ਕਿ ਉਥੇ ਸਾਡੇ ਨਾਲ ਇਨਸਾਨਾਂ ਵਰਗੇ ਵਰਤਾਵ
ਨਹੀਂ ਹੁੰਦਾ। ਉਸ ਨੇ ਦਸਿਆ ਕਿ ਉਹ ਤਾਂ ਨਾਨਕ ਲਾਮਾ ਦੇ ਭਗਤ ਹਨ ਤੇ ਉਨ੍ਹਾਂ ਦੇ ਮੰਦਿਰਾਂ
(ਗੋਂਫਾਂ) ਵਿੱਚ ਨਾਨਕ ਲਾਮਾ ਦੀਆਂ ਮੂਰਤੀਆਂ ਹੁੰਦੀਆਂ ਹਨ ਜਿਸਦੀ ਉਹ ਪੂਜਾ ਕਰਦੇ ਹਨ ਉਹ ‘ਕਰਮਾ
ਪਾ` ਹਨ ਜਿਨ੍ਹਾਂ ਨੂੰ ਗੁਰੂ ਨਾਨਕ (ਨਾਨਕ ਲਾਮਾ) ਨੇ ਆਪ ਆਕੇ ਭਜਨ ਬੰਦਗੀ ਦੇ ਰਾਹ ਪਾਇਆ ਸੀ।
ਸ਼੍ਰੀ ਹਰਿਮੰਦਰ ਸਾਹਿਬ ਜਾਣ ਦਾ ਮਕਸਦ ਵੀ ਨਾਨਕ ਲਾਮਾ ਨੂੰ ਅਕੀਦਾ ਪੇਸ਼ ਕਰਨਾ ਹੁੰਦਾ ਸੀ ਹੁਣ ਅਸੀਂ
ਇਹ ਸਭ ਅਪਣੇ ਗੋਂਫਾ ਵਿੱਚ ਹੀ ਕਰ ਲੈਂਦੇ ਹਾਂ। “
ਦਾਸ ਨੂੰ ਉਦੋਂ ਇਸ ਗਲ ਤੇ ਬਹੁਤ ਵੱਡਾ ਝਟਕਾ ਲੱਗਿਆ ਸੀ ਤੇ ਇਹੋ ਗਲ ਆਕੇ ਉਦੋਂ ਸ਼੍ਰੋਮਣੀ
ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਵੀ ਸੁਣਾਈ ਸੀ ਪਰ ਉਨ੍ਹਾਂ ਕੁੱਝ ਗੌਲਿਆ ਨਹੀਂ
ਨਤੀਜਤਨ ਨਾਨਕ ਲਾਮਾ ਜੋ ਪੱਕੇ ਨਾਨਕ ਪੰਥੀ ਸਨ ਸਾਡੇ ਕੋਲੋਂ ਸਦਾ ਲਈ ਅਲੱਗ ਹੋ ਗਏ।
ਕੀ ਅਸੀਂ ਇਨ੍ਹਾਂ ਗ੍ਰੰਥੀ ਜਾਂ ਸੇਵਾਦਾਰ ਸਿੰਘਾਂ ਦੀ ਹਠਧਰਮੀ ਕਰਕੇ ਸਿੱਖ ਧਰਮ ਨੂੰ ਇਸੇ ਤਰ੍ਹਾਂ
ਛੋਟਾ ਕਰੀ ਜਾਵਾਂਗੇ ਜਦ ਕਿ ਸਿਖ ਧਰਮ ਵਿੱਚ ਤਾਂ ਵਿਸ਼ਵ ਧਰਮ ਬਣਨ ਦੀ ਸਮਰਥਾ ਹੈ। ਆਸ਼ਾ ਹੈ ਸਿੱਖ
ਵੀਰ ਇਸ ਗੱਲ ਨੂੰ ਗੰਭੀਰਤਾ ਨਾਲ ਵਿਚਾਰਨਗੇ ਤੇ ਯੋਗ ਕਦਮ ਚੁੱਕਣਗੇ। ਬਾਬਿਆਂ ਦੇ ਡੇਰਿਆਂ ਦੇ
ਪ੍ਰਭਾਵ ਇਸ ਲਈ ਵਧ ਰਹੇ ਹਨ ਕਿਉਂ ਕਿ ਗੁਰਦਵਾਰਿਆਂ ਵਿੱਚ ਉਹੋ ਜਿਹਾ ਹਲੀਮੀ ਨਰਮੀ ਮਿਠਤ ਪਿਆਰ
ਵਾਲਾ ਵਾਤਾਵਰਨ ਨਹੀ ਹੁੰਦਾ। ਗ੍ਰੰਥੀ ਹਨ ਤਾਂ ਸੇਵਾਦਾਰ ਇਨ੍ਹਾਂ ਦਾ ਵਰਤਾਉ ਹੈਂਕੜ ਭਰਿਆ ਹੁੰਦਾ
ਹੈ ਸੇਵਾ ਭਾਵਨਾ ਹੁੰਦੀ ਹੀ ਨਹੀਂ।
(19/01/12)
ਗੁਰਬਖਸ਼ ਸਿੰਘ
ਸਹਜ ਨਿਰੰਤਰਿ ਰਹਉ ਸਮਾਏ।। 904
(ਗੁਰਮਤਿ ਵਿੱਚ ਸਹਜ)
ਗੁਰਮਤਿ ਅੰਦਰ ਸਹਜ ਸ਼ਬਦ (ਅਵਸਥਾ) ਦੀ ਇੰਨੀ ਮਹਾਨਤਾ ਹੈ ਜਿਵੇ ਸਾਡੇ ਸਰੀਰ
ਅੰਦਰ ਦਿੱਲ ਦੀ ਹੈ। ਦਿਲ ਕੰਮ ਕਰਨਾ ਛੱਡ ਦੇਵੇ, ਤਾਂ ਸਰੀਰ ਦੀਆਂ ਹਰਕਤਾਂ ਬੰਦ ਹੋ ਜਾਂਦੀਆਂ ਹਨ,
ਇਸੀ ਪ੍ਰਕਾਰ ਜੇ ਮਨੁੱਖ ਦੇ ਜੀਵਨ ਅੰਦਰਸਹਜ ਨਾ ਹੋਵੇ ਤਾਂ ਉਹ ਮਨੁੱਖਤਾ ਤੋਂ ਖਾਲੀ, ਪਸ਼ੂ ਵਿਰਤੀ
ਵਾਲਾ ਹੋਵੇਗਾ। ਜਿੰਨੀ ਇਸ ਸ਼ਬਦ ਦੀ ਮਹਾਨਤਾ ਸੀ, ਉਸ ਤੋਂ ਕਿਤੇ ਵੱਧ ਅਸੀਂ ਇਸ ਅਵਸਥਾ ਨੂੰ ਭੁਲਦੇ
ਜਾ ਰਹੇ ਹਾਂ “ਜਾ ਕੈ ਸਹਜਿ ਮਨਿ ਭਇਆ ਅਨੰਦੁ।। ਤਾ ਕਉ ਭੇਟਿਆ ਪਰਮਾਨੰਦੁ।। , ਜਾ ਕੈ ਸਹਜੁ
ਭਇਆ ਸੋ ਜਾਣੈ।। ਨਾਨਕ ਦਾਸ ਤਾ ਕੈ ਕੁਰਬਾਣੈ।।” (ਅੰਕ 237)
ਇਸ ਅਵਸਥਾ (ਸਹਜ) ਅੰਦਰ ਦੁੱਖ ਸੁੱਖ ਗਰੀਬੀ, ਅਮੀਰੀ, ਰਾਜਾ ਰੰਕ ਅਤੇ ਅਨੇਕ
ਪ੍ਰਕਾਰ ਦੀਆਂ ਆਧੀਆਂ- ਬਿਆਧੀਆਂ ਇਤਆਦਿ, ਹੁੰਦਿਆਂ ਵੀ ਇਸ ਅਵਸਥਾ ਵਾਲੇ ਮਨੁੱਖ, ਅਡੋਲ ਰਹਿੰਦੇ
ਅਤੇ ਅਨੰਦ, ਵਿਸਮਾਦ ਮਾਣਦੇ ਹੋਏ ਨਿਰਕੰਾਰ ਨਾਲ ਲਿਵਤਾਰੀ ਰਹਿੰਦੇ ਹਨ। ਇਸ ਅਵਸਥਾ ਨੂੰ ਪ੍ਰਾਪਤ
ਗੁਰਸਿਖਾਂ ਨੇ ਅਨੇਕ ਪ੍ਰਕਾਰ ਦੀਆਂ ਖੇਡਾਂ, ਮੌਤ ਨਾਲ ਖੇਡੀਆਂ। ਜਿਵੇਂ ਤੱਤੀਆਂ ਤਵੀਆਂ, ਚਰਖੜੀਆਂ
ਤੇ ਚੜਨਾ, ਖੋਪਰੀ ਉਤਰਾਉਣੀ, ਦੇਗਾਂ ਵਿੱਚ ਉਬਲਣਾ ਆਰਿਆਂ ਦੇ ਦੰਦਿਆਂ ਨੂੰ ਅਤੇ ਫਾਂਸੀ ਦੇ ਰੱਸਿਆਂ
ਨੂੰ ਖਿੜੇ ਮੱਥੇ ਚੁੰਮਣਾ ਇਤਆਦਿ ਕਰ ਵਿਖਾਈਆ।
ਇਸ ਅਵਸਥਾ ਅੰਦਰ ਕੋਈ ਵਖਰੇਵਾਂ ਨਹੀ, ਇੱਕ ਤਰ੍ਹਾਂ ਸਭ ਨਾਲ ਸਮਦ੍ਰਿਸ਼ਟੀ
ਵਾਲਾ ਵਰਤਾਰਾ ਦੇਖਣ ਨੂੰ ਮਿਲਦਾ ਹੈ, । ਗੁਰੂ ਸਾਹਿਬਾਨ ਅਤੇ ਭਗਤ ਜਨਾਂ ਨੇ ਇਸ ਅਵਸਥਾ ਬਾਰੇ ਸ੍ਰੀ
ਗੁਰੂ ਗ੍ਰੰਥ ਅੰਦਰ ਜੋ ਅਨੁਭਵੀ ਬਖਸ਼ਿਸ਼ ਕੀਤੀ ਹੈ ਉਹ ਵਿਚਾਰ ਅਧੀਨ ਹੈ।
ਗੁਰੂ ਨਾਨਕ ਦੇਵ ਜੀ ਅੰਕ 152 ਤੇ ਫੁਰਮਾਨ ਕਰਦੇ ਹਨ “ਸਹਜੇ ਆਵੈ ਸਹਜੇ
ਜਾਇ।। ਮਨ ਉਪਜੈ ਮਨ ਮਾਹਿ ਸਮਾਇ।।”
ਅੰਕ 1254 - ਸਹਜਿ ਸੁਖੀ ਵਰ ਕਾਮਣਿ ਪਿਆਰੀ ਜਿਸੁ ਗੁਰ ਬਚਨੀ ਮਨੁ ਮਾਨਿਆ।।
ਗੁਰੂ ਨਾਨਕ ਜੀ ਕਹਿੰਦੇ ਹਨ ਕਿ ਮਨੁੱਖ ਸਹਜ ਵਿੱਚ ਹੀ ਆਉਦਾ ਹੈ ਅਤੇ ਇਸ ਦਾ
ਇਥੋਂ ਜਾਣਾ ਵੀ ਸਹਜ ਵਿੱਚ ਹੈ, ਭਾਵ ਇਹ ਹੈ ਕਿ ਜੀਵ ਕੁਦਰਤੀ ਆਉਦਾਂ ਹੈ ਤੇ ਕੁਦਰਤ ਦੇ ਨੇਮ ਵਿੱਚ
ਹੀ ਜਾਂਦਾ ਹੈ। ਇਸ ਤੋਂ ਸਿੱਧ ਹੁੰਦਾ ਹੈ ਕਿਇਹ ਸਹਜ ਸਾਡੇ ਜੀਵਨ ਦੇ ਨਾਲ ਹੀ ਪੈਦਾ ਹੁੰਦਾ ਹੈ, ਤੇ
ਸਾਡੇ ਜੀਵਨ ਵਿੱਚ ਹਮੇਸ਼ਾ ਦੁੱਖ-ਸੁੱਖ ਦਾ ਵੀ ਸਾਥੀ ਹੈ ਅਨੇਕਾਂ ਰਸਾਂ ਵਾਲੀ ਰਚਨਾ ਅੰਦਰ ਸਰੀਰਕ
ਰਸਾਂ ਨੂੰ ਕੁਦਰਤ ਦੇ ਸੰਜਮ, (ਸੱਚੁ ਸੰਜਮੁਕਰਨੀ ਹੈ ਕਾਰ।।) ਨੇਮ ਵਿੱਚ ਮਾਣੀਏ ਤਾਂ ਅਸੀਂ
ਉਸ ਮਾਲਕ ਰਚਨਹਾਰ ਦੇ ਦਰ, ਇਸ ਲੋਕ ਅਤੇ ਪਰਲੋਕ ਦੋਹਾਂ ਵਿੱਚ ਕਬੂਲ ਹੋਵਾਂਗੇ। ਕਿਉਕਿ ਇਹ ਹੀ ਕਾਦਰ
ਦਾ ਹੁਕਮ ਰਜਾ ਵਾਲਾ ਜੀਵਨ ਹੈ, ਜਿੱਥੇ ਕਿਤੇ ਵੀ ਜਿਸ ਮਨੁੱਖ ਅੰਦਰ ਇਹ ਜੀਵਨ ਹੋਵੇਗਾ ਉਹ ਜਰੂਰ
ਸਹਜਿ ਵਿੱਚ ਹੋਵੇਗਾ, ਬਿਨਾਂ ਸਹਜਿ ਤੋਂ ਇਸ ਪ੍ਰਕਾਰ ਦਾ ਜੀਵਨ ਨਹੀ ਹੋ ਸਕਦਾ (ਸਹਜੇ ਹੀ ਸਚਿ
ਸਮਾਇਆ।। ਅੰਕ 469) ਨਾ ਹੀ ਸੱਚੇ ਰੱਬ ਵਿੱਚ ਸਮਾਈ ਹੋ ਸਕਦੀ ਹੈ। ਭਗਤ ਕਬੀਰ ਜੀ ਫਰਮਾਉਦੇ ਹਨ
ਕਿ ਸਹਜਿ ਦੀ ਗਲ ਬਾਤ ਬਹੁਤ ਹੀ ਨਿਰਾਲੀ ਹੈ ਜਿਸ ਮਨੁੱਖ ਨੂੰ ਵੀ ਇਸ ਅਵਸਥਾ ਦਾ ਗਿਆਨਹੋਇਆ, ਉਸਦੀ
ਪਹਿਲਾ ਵਾਲੀ ਜੀਵਨ ਸ਼ੈਲੀ ਬਦਲ ਗਈ ਜਿਵੇਂ ਜੇ ਪਹਿਲਾਂ ਕਿਸੇ ਧਰਮ ਨਾਲ ਸਬੰਧਿਤ ਸੀ ਤਾਂ ਉਹ ਅਸਲ
ਸੱਚ ਧਰਮ ਜੋ ਕੇਵਲ ਇੱਕ ਹੀ ਹੈ, (ਏਕੋ ਧਰਮੁ ਦ੍ਰਿੜੈ ਸਚੁ ਕੋਈ।। ਗੁਰਮਤਿ ਪੂਰਾ ਜੁਗਿ
ਜੁਗਿ ਸੋਈ।। ਅਕੰ 1188) ਦਾ ਜਾਣਕਾਰ ਹੋ ਕੇ ਇਹ ਕਹੇਗਾ ਕਿ ਮੈਂ ਉਹ ਨਹੀ, ਜੇ ਉਹ (ਰੱਬ
ਬਣ) ਵੱਡਾ ਅਖਵਾਂਦਾ ਸੀ, ਹੁਣ ਕਹੇਗਾ ਮੈਂ ਵੱਡਾ ਨਹੀ ਮੇਰਾ ਸਾਹਿਬ ਵੱਡਾ ਹੈ ਕਾਰਣ ਇਹ ਹੈ ਕਿ ਇਸ
ਅਵਸਥਾ ਵਿੱਚ ਹੀ ਅਸਲ ਸੱਚ ਜੋ ਸਭ ਤੋਂ ਵੱਡਾ ਹੈ ਉਸ ਦਾ ਗਿਆਨ ਹਾਸਲ ਹੁੰਦਾ ਹੈ।
ਕਬੀਰ ਜੀ ਅੰਕ 333 ਤੇ ਇਸ ਪ੍ਰਕਾਰ ਫੁਰਮਾਉਂਦੇ ਹਨ “ਸਹਜ ਕੀ ਅਕਥ
ਕਥਾ ਹੈ ਨਿਰਾਰੀ।। “
ਭਗਤ ਰਵਿਦਾਸ ਜੀ ਦੇ ਬਚਨ ਹਨ:- ਸਹਜ ਸਮਾਧਿ ਉਪਾਧਿ ਰਹਤ ਫੁਨਿ ਬਡੈ
ਭਾਗਿ ਲਿਵ ਲਾਗੀ।। ਕਹਿ ਰਵਿਦਾਸ ਪ੍ਰਗਾਸੁ ਰਿਦੈ ਧਰਿ ਜਨਮ ਮਰਨ ਭੈ ਭਾਗੀ।। ਅੰਕ 658
ਇਸ ਅਵਸਥਾ ਵਿੱਚ ਕਿਸੇ ਪ੍ਰਕਾਰ ਦੀ ਪਕੜ ਨਹੀ ਆਪਣੇ ਸਰੀਰ ਨਾਲ ਵੀ ਨਹੀ
ਕਿਉਕਿ ਮੌਤ ਦਾ ਡਰ ਖਤਮ ਹੋ ਜਾਦਾ ਹੈ ਕੇਵਲ” ਨਾਨਕ ਕਾ ਪ੍ਰਭ ਆਪੇ ਆਪ” ਦਾ ਬੋਧ ਹੋਣ ਕਾਰਣ” ਮੈ”
ਖਤਮ ਹੋ ਜਾਦੀ ਹੈ। ਭਗਤ ਜੀ ਇਸ ਅਵਸਥਾ ਨੂੰ ਬੇਗਮਪੁਰਾ ਵੀ ਕਹਿੰਦੇ ਹਨ ਕਿ ਉਥੇ ਕੋਈ ਕਿਸੇ ਨੂੰ
ਰੋਕ ਟੋਕ ਨਹੀ ਕਰਦਾ ਕਿਉਕਿ ਸਭ ਦੀ ਅੰਦਰਲੀ ਅਵਸਥਾ ਅਤੇ ਸੋਚ ਸਦੀਵੀ ਸੱਚ ਹੋਣ ਕਾਰਣ, ਖਿਆਲ ਵੀ
ਇੱਕ ਸਾਮਾਨ ਹੋਜਾਂਦੇ ਹਨ। ਕੋਈਵੀ ਕਿਸੇ ਤੇ ਸ਼ੰਕਾ ਨਹੀਕਰਦਾ। ਅਜੱ ਇਸ ਅਵਸਥਾ ਤੋ ਖਾਲੀ, ਸਹਜਧਾਰੀ
ਦੇ ਦਰਜੇ ਵਾਸਤੇ ਕਾਨੂੰਨ ਦਾ ਆਸਰਾ ਲੈ ਕੇ ਰੱਬੀ ਅਵਸਥਾ ਨੂੰ ਪਾਣਾ ਚਾਹੁੰਦੇ ਹਨ। ਸਾਡੀ ਕਮੇਟੀ
ਉਹਨਾਂ ਨੂੰ ਕੋਈ ਢੁਕਵਾਂ ਗੁਰਮਤੀ ਉਤੱਰ ਨਹੀ ਦੇ ਰਹੀ। ਭਗਤ ਨਾਮਦੇਵ ਜੀ ਦਸਦੇ ਹਨ ਕਿ ਇਸ ਸਹਜ
ਅਵਸਥਾ ਅੰਦਰ ਮਨੁੱਖ ਨੂੰ ਆਪਣੇ ਅੰਦਰ ਦੀ ਮੈਲ ਦਾ ਪਤਾਂ ਚਲਦਾਹੈ ਅਤੇ ਉਸ ਮੈਲ ਨੂੰ ਉਹ ਮਨੁੱਖ ਰੋਜ
ਧੋਂਦਾ ਹੈ (ਸਤ ਸੰਗਤਿ ਵਿੱਚ) ਸਹਜ ਅਵਲਿ ਧੂੜਿ ਮਣੀ ਗਾਡੀ ਚਾਲਤੀ।। ਸਰਿ ਧੋਵਨ ਚਾਲੀ
ਲਾਡੁਲੀ।। (ਅੰਕ 1196)
ਗੁਰੂ ਨਾਨਕ ਦੇਵ ਜੀ ਬਚਨ ਕਰਦੇ ਹਨ” ਗੁਰ ਬਚਨੀ ਮਨੁ ਸਹਜ ਧਿਆਨੇ।।
(ਇਹ ਬਚਨ ਅੰਕ 796 ਤੇ ਅੰਕਿਤ ਹਨ) ਨਾਨਕ ਦੇ ਗੁਰਬਚਨ ਨਿੰਰਕਾਰ ਦਾ ਗਿਆਨ ਉਪਦੇਸ਼, ਹੁਕਮ,
ਰਜਾ, ਗੁਰਮਤਿ ਇਤਆਦਿ ਦੇ ਸੂਚਕ ਹਨ। ਭਾਵ ਇਹ ਹੈ ਕਿ ਜੇ ਮਨੁੱਖ ਰਚਨ ਹਾਰ ਦੀ ਰਜਾਵਿੱਚ ਜੀਵਨ ਬਸਰ
ਕਰਦਾ ਹੈ ਤਾਂ ਉਸ ਮਨੁੱਖ ਦਾ ਧਿਆਨ ਸੁੱਤੇ ਸਿੱਧ ਹੀ ਨਿਰੰਕਾਰ ਵਾਲੇ ਪਾਸੇ ਠਹਰਾਉ ਵਿੱਚ ਹੋਣ ਕਾਰਨ
ਇਸ ਮਾਇਆਵੀ ਸੰਸਾਰ ਦੇ ਰਸਾਂ, ਦੁੱਖ, ਸੁੱਖ, ਖੁਸ਼ੀ, ਗਮੀ ਬਗੈਰਾ ਭੋਗਦਿਆਂ ਇਹਨਾਂ ਤੋਂ ਅਛੋਹ
ਰਹੇਗਾ। ਉਸ ਦੇ ਖਿਆਲਾਂ ਅੰਦਰ ਕੇਵਲ ਰਚਨਹਾਰ ਦੀ ਗੁਪਤ ਕਾਰਾਗਿਰੀ ਦੀ ਵੀਚਾਰ ਹੋਵੇਗੀ। ਉਹ ਮਨੁੱਖ
ਖੀਵਾ ਹੋਣ ਕਾਰਣ ਦੈਵੀ ਗੁਣਾਂ ਦੇ ਸ਼ਿਗਾਰ ਵਾਲਾ ਅਤੇ ਗੁਣਾ ਦਾ ਸੋਮਾ ਬਣ ਜਾਵੇਗਾ। ਸਿਰੀ ਰਾਗ ਵਿੱਚ
ਨਾਨਕ ਜੀ ਸਾਡਾ ਭਰੋਸਾ ਪੱਕਾ ਕਰਨ ਹਿਤ ਫੁਰਮਾਨ ਕਰਦੇ ਹਨ “ਸਹਜਿ ਸੰਤੋਖਿ ਸੀਗਾਰੀਆ ਮਿਠਾ
ਬੋਲਣੀ।।” ਅੰਕ 17
ਅੰਕ 940 ਤੇ ਸਿੱਧਾ ਨਾਲ ਗੋਸ਼ਟੀ ਸਮੇ ਉਹਨਾਂ ਨੂੰ ਦਸਦੇ ਹਨ ਕਿ ਜਿਨਾਂ ਨੂੰ
ਗੁਰਬਚਨਾਂ ਰਾਹੀ ਸਹਜਿ ਅਵਸਥਾ ਪ੍ਰਾਪਤ ਹੋਈ ਉਹਨਾਂ ਨੂੰ ਜਾਣਕਾਰੀ ਹੋਈ ਕਿ ਸਾਡੀ ਆਤਮਾ ਦਾ
ਟਿਕਾਣਾ, ਆਸਣ ਇਹੀ ਹੈ, ਉਹ ਮਾਨਸਿਕ ਪੱਖੌ ਏਨੇ ਪੱਕੇ ਹੋ ਜਾਂਦੇ ਹਨ ਕਿ ਕੋਈ ਵੀ ਬੁਰੀਆਈ ਉਹਨਾਂ
ਦੀ ਪਕਿਆਈ ਵਾਲੇ ਭਰੋਸੇ ਨੂੰ ਤੋੜ ਨਹੀ ਸਕਦੀ। ਗੁਰ ਬਚਨ ਇਸ ਪ੍ਰਕਾਰ ਹਨ
“ਸਹਜ ਸੰਤੋਖ ਕਾ ਆਸਣੁ ਜਾਣੈ ਕਿਉ ਛੇਦੈ ਬੈਰਾਈਐ।। ਅਕੰ
940
ਗੁਰ ਨਾਨਾਕ ਜੀ ਹੋਰ ਬਖਸ਼ਿਸ਼ ਕਰਦੇ ਹਨ ਕਿ ਜਿਸ ਮਨੁੱਖ ਨੇ ਰਚਨਹਾਰ ਦੇ ਗਿਆਨ
ਦਾ ਭਰੋਸਾ ਅਤੇ ਗਿਆਨ ਨੂੰ ਸਭ ਤੋਂ ਵੱਡੀ ਪੂੰਜੀਮੰਨ ਲਿਆ ਉਸ ਨੂੰ ਨਿਰੰਕਾਰੀ ਹੁਕਮ ਰਾਹੀ ਸਦੀਵੀ
ਕਾਲ ਸਾਬਾਸਿ, ਅਨੁਭਵ ਹੁੰਦੀ ਅਤੇ ਮਿਲਦੀ ਹੈ ਉਸ ਦੇ ਵਿਰੋਧੀ ਵੀ ਵਿਰੋਧਤਾ ਛੱਡ ਦਿੰਦੇ ਹਨ। ਗੁਰੂ
ਸਾਹਿਬ ਨਿਰੰਕਾਰੀ ਬਾਣੀ ਰਾਂਹੀ ਇਸ ਪ੍ਰਕਾਰ ਫੁਰਮਾਉਂਦੇ ਹਨ।
“ ਜਿਸੁ ਨਰ ਰਾਮੁ ਰਿਦੈ ਹਰਿ ਰਾਸਿ।। ਸਹਜਿ ਸੁਭਾਇ ਮਿਲੇ ਸਾਬਾਸਿ
।।” ਅੰਕ 154
1. ਸਹਜਿ ਨੂੰ ਗੁਰਬਾਣੀ ਅੰਦਰ ਜਿੰਨਾ ਵੱਖ -2 ਸ਼ਬਦਾਂ ਅਤੇ ਭਾਵਾਂ
ਵਾਸਤੇ ਵਰਤਿਆਂ ਗਿਆ ਹੈ ਉਹ ਵਿਚਾਰ ਅਧੀਨ ਹਨ। ਭਗਤ ਕਬੀਰ ਜੀਇਸ ਨੂੰ ਨਾਲ ਜੰਮਿਆ ਹੋਇਆ ਸਹਜਾਤੀਆਂ
ਕਹਿੰਦੇ ਹਨ। ਉਹਨਾਂ ਦੇ ਵਚਨ ਤੁਸੀ ਇਸ ਪ੍ਰਕਾਰ ਦੇਖ ਸਕਦੇ ਹੋ। ਅੰਮ੍ਰਿਤੁ ਲੈ ਲੈ ਨੀਮੁ
ਸਿੰਚਾਈ।। ਕਹਤ ਕਬੀਰ ਉਆ ਕੋ ਸਹਜੁ ਨ ਜਾਈ ਅੰਕ -481”
ਨਿੰਮ ਦਾ ਸੁਭਾਅ ਕੁੜੱਤਣ ਵਾਲਾ ਕੁਦਰਤ ਵਲੋਂਹੀ ਹੈ ਉਸਦੀਆਂ ਜੜ੍ਹਾਂ ਵਿੱਚ
ਭਾਵੇਂ ਅਸੀਂ ਅੰਮ੍ਰਿਤ ਪਾ ਕੇ ਇਸਨੂੰ ਸਿੰਜੀਏ। ਇਸ ਦੀ ਕੁੜੱਤਣ ਨਹੀ ਜਾ ਸਕਦੀ। ਦਰੱਖਤਾਂ,
ਜਾਨਵਰਾਂ ਆਦਿ ਨੂੰ ਕਈ ਵਾਰ ਪਿਓਦ (ਦੂਜੇ ਦਰੱਖਤ ਦੀ) ਲਾਂਦੇ ਹਾਂ। ਉਹ ਆਪਣੇ ਕੁਦਰਤੀ ਸੁਭਾੳ ਨੂੰ
ਖਰਾਬ ਕਰ ਦਿੰਦਾ ਹੈ ਇਸ ਤਰਾਂ ਨਾ ਨਿੰਮ ਦਾ ਸੁਭਾਅ ਵੀ ਨਹੀ ਰਹਿੰਦਾ ਅਤੇ ਨਾ ਹੀ ਜਿਸ ਦੀ ਪਿਓਦ
ਲਾਈ ਸੀ ਉਸਦਾ ਰਹਿੰਦਾ ਹੈ ਕੇਵਲ ਮਿਲਗੋਭਾ ਹੋਣ ਕਾਰਨ ਉਸਦੇ ਨਾ ਨਾਲ ਕੁੱਝ ਹੋਰ ਵੀ ਜੋੜਨਾ ਪਵੇਗਾ।
ਦੂਜੀ ਮਿਸਾਲ ਅਸੀਂ ਦੇਸੀ ਗਾਂਈਆਂ, ਕੁਤਿੱਆਂ ਇਤਅਦਿ ਦੀ ਦੇਖਦੇ ਹਾਂ। ਇਹਨਾਂ ਨੂੰ ਦੂਜੀ ਨਸਲ ਦੀ
ਵੈਕਸੀਨੇਸ਼ਨ ਨਾਲ ਅਸੀ ਇਹਨਾਂ ਦਾ ਸੁਭਾਅ ਅਤੇ ਨਸਲ ਨੂੰ ਬਦਲਿਆ ਹੋਇਆ ਦੇਖਦੇ ਹਾਂ, ਇਹਨਾਂ ਦੇ
ਨਾਵਾਂ ਨਾਲ ਵੀ ਦੂਸਰੀ ਨਸਲ ਦੇ ਨਾਮ ਜੁੜ ਜਾਂ ਦੇ ਹਨ। (ਇਹ ਇਸ ਕਾਰਨ ਲਿਖਿਆ ਕਿ ਆਮ ਮਨੁੱਖ ਜਿਆਦਾ
ਕਿੰਤੂ ਪ੍ਰੰਤੂ ਕਰਨ ਦਾ ਆਨੰਦ ਮਾਣਦੇ ਹਨ) ਕੁਦਰਤੀ ਸੁਭਾਅ ਅਸਲ ਸੁਭਾਅ ਹੈ ਉਹ ਬਦਲਿਆ ਨਹੀ ਜਾ
ਸਕਦਾ। ਉਸ ਦਾ ਵਿਕਾਸ ਕੁਦਰਤੀ ਹੁੰਦਾ ਹੈ।
ਮਨੁੱਖ ਦੇ ਸੁਭਾਅ ਬਾਰੇ ਵੀ ਇਥੇ ਗੱਲ ਕਰਨੀ ਜ਼ਰੁਰੀ ਹੈ। ਕਿਉਕਿ ਮਨੁੱਖੀ
ਜੀਵ ਰਚਨਾ ਦਾ ਸਿਰਮੌਰ ਜੀਵ ਹੈ। ਇਸ ਵਾਸਤੇ ਰਚਨਹਾਰ ਨੇ ਇਸਨੂੰ ਕੰਮ ਕਰਨ ਵਾਸਤੇ ਸੁਤੰਤਰਤਾ ਵੀ
ਦਿੱਤੀ ਹੈ ਨਾਲ ਹੀ ਇਸ ਦੇ ਅੰਦਰ ਚੰਗਾ ਅਤੇ ਮਾੜਾ ਸੁਭਾਅ ਦੋਨੋਂ ਹੀ ਪਾਏ ਹਨ। ਇਹ ਜੋ ਬੀਜੇਗਾ ਉਹੀ
ਉਗੇਗਾ ਜੇ ਇਸ ਨੇ ਚੰਗਾ ਬਨਣਾ ਹੋਵੇ ਤਾਂ ਇਸਨੂੰ ਮਾੜਾ ਛੱਡਣਾ ਪਵੇਗਾ, ਜੇ ਇਹ ਮਾੜਾ ਬਣਿਆ ਹੈ ਤਾਂ
ਇਸ ਕੋਲੋਂ ਚੰਗਾ ਛੁੱਟ ਜਾਵੇਗਾ। ਇਹ ਦਿਨ ਅਤੇ ਰਾਤ ਵਾਂਗ ਹਨ। ਜਿਸ ਦੇਸ਼ ਵਿੱਚ ਰਾਤ ਹੈ ਉਸ ਦੇਸ਼
ਵਿੱਚ ਰਾਤ ਨੂੰ ਸੂਰਜ ਨਹੀ ਦਿੱਖ ਸਕਦਾ, ਰਾਤਖਤਮ ਹੋਵੇਗੀ, ਸੂਰਜ ਨੂੰ ਬੁਲਾਉਣਾ ਨਹੀ ਪਵੇਗਾ, ਆਪਣੇ
ਆਪ ਹੀ ਦਿੱਖ ਜਾਵੇਗਾ ਗੁਰੂ ਇਤਿਹਾਸ ਵਿਚੋਂ ਬਹੁਤ ਮਿਸਾਲਾਂ ਮਿਲਦੀਆਂ ਹਨ ਜਿਵੇਂ ਸੱਜਣ ਠੱਗ ਉਸਨੇ
ਚੰਗਾ ਦਿਖਣ ਵਾਸਤੇ ਮੰਦਰ ਅਤੇ ਮਸੀਤ ਦੋਵੇਂ ਬਣਾਈਆਂ ਸਨ ਪਰ ਮਾੜਾਪਣ ਨਹੀ ਸੀ ਛੱਡਿਆ। ਹਿੰਦੂ ਅਤੇ
ਮੁਸਲਮਾਨ ਦੋਂਵੇ ਉਸ ਕੋਲ ਰੁੱਕ ਜਾਂਦੇ ਸਨ, ਪਰ ਸੱਜਣ ਦੇਖ ਲੈਂਦਾ ਸੀ ਕਿ ਪੈਸੇ ਵਾਲਾ ਕੋਣ ਹੈ, ਇਸ
ਪ੍ਰਕਾਰ ਪਛਾਣ ਕਰਕੇ ਉਹਨਾਂ ਨੂੰ ਮਾਰ ਕੇ ਲੁੱਟ ਲੈਂਦਾ ਸੀ। ਬਾਬੇ ਨਾਨਕ ਨੇ ਉਸਨੂੰ ਬਾਣੀ ਰਾਂਹੀ
ਸਮਝਾਇਆਂ ਕਿ ਤੂੰ ਕਾਂਸੀ ਵਰਗਾ ਹੈ। ਬਾਹਰੋਂ ਸਾਫ ਚਮਕਦਾ ਹੈ ਪਰ ਜਿਸ ਨਾਲ ਵੀ ਤੂੰ ਲੱਗੇਗਾ
ਉਸਨੂੰ-ਕਾਲਖ ਲਾ ਦੇਵੇਗਾ। ਇੱਕ ਪਾਸੇ ਹੋ ਜਾ ਉਸ ਨੂੰ ਗੱਲ ਸਮਝ ਆ ਗਈ ਉਸਨੇ ਕਾਲੇ ਕੰਮ ਛੱਡ ਦਿੱਤੇ
ਸੱਚੀਂ-ਮੁੱਚੀ ਸੱਜਣ ਬਣ ਗਿਆ। ਅਸੀਬਹੁ-ਗਿਣਤੀ ਵਿੱਚ ਸੱਜਣ ਠੱਗ ਦੇ ਪਹਿਲੇ ਜੀਵਨ ਵਾਂਗ ਹਾਂ (ਪੂਜਾ
ਪਾਠ ਕਰਦਿਆ ਅਸੀ ਮਾੜਾਪਨ ਨਹੀ ਛਡਦੇ)। ਗੁਰੂ ਨਾਨਕ ਜੀ ਸਾਡੀ ਇਹ ਹਾਲਤ ਬਿਆਨ ਕਰਦੇ ਹਨ।
“ ਗਲਂ
Øੀ
ਅਸੀ ਚੰਗੀਆ ਆਚਾਰੀ ਬੁਰੀਆਹ।। ਮਨਹੁ ਕੁਸੁਧਾ ਕਾਲੀਆ ਬਾਹਰਿ ਚਿਟਵੀਆਹ”।। (ਅੰਕ
85) ਦਦੈ ਦੋਸੁ ਨ ਦੇਊ ਕਿਸੈ ਦੋਸੁ ਕਰੰਮਾ ਆਪਣਿਆ।। ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ
ਅਵਰ ਜਨਾ।। (ਅੰਕ 433) , ਅੰਕ 762 “ਮੰਞੁ ਕੁਚਜੀ ਅੰਮਾਵਣਿ ਡੋਸੜੇ ਹਉ ਕਿਉ ਸਹੁ
ਰਾਵਣਿ ਜਾਉ ਜੀਉ।। “ ਅੰਦਰ ਮਾੜੇ ਪਨ ਕਾਰਨ ਸਾਡੇ ਦੇਸ਼ ਵਿਚੋਂ ਕਿਸੇ ਵੀ ਕਾਨੂੰਨ ਰਾਹੀਂ
ਭ੍ਰਿਸ਼ਟਾਚਾਰ ਦੂਰ ਨਹੀ ਹੋ ਰਿਹਾ। ਮਨੁੱਖ ਨੂੰ ਨਾਲਜੰਮੇ ਅਸਲੀ ਸਹਜ ਵਾਲੇ ਸੁਭਾਅ ਨਾਲ ਜੀਵਨ ਬਸਰ
ਕਰਨਾ ਚਾਹੀਦਾ ਹੈ। ਇਹ ਅਸਲੀ ਸੁਭਾਅ ਜੋ ਪ੍ਰਮਾਤਮਾ ਵਲੋ ਕ੍ਰਿਪਾਲੂ, ਦਿਆਲੂ, ਸਮਦ੍ਰਿਸ਼ਟਾ ਇਤਆਦਿ
ਗੁਣਾਂ ਵਾਲਾ ਹੋਣ ਕਾਰਨ ਕਦੇ ਬਦਲਦਾ ਨਹੀ। ਕਿਉਕਿ ਇਹ ਮਨੁੱਖੀ ਜੀਵਨ ਦੀ ਪੂਰਨਤਾ ਵਾਲਾ ਵਿਕਾਸ ਹੈ।
ਇਸ ਅਵਸਥਾ ਵਿੱਚ ਸਰੀਰ ਛੱਡਣ ਵਾਲੇ ਮਨੁੱਖ ਨੂੰ ਧਰਮੀ, ਮੁਕਤ, ਅਤੇ ਗੁਰਮਤਿ ਇਤ ਆਦਿ ਗੁਣਾਂ ਕਾਰਨ
ਸੰਸਾਰ ਚੋਂ ਜਾਣ ਵੇਲੇ ਪੂਰਾ ਹੋਇਆਂ ਕਿਹਾ ਜਾ ਸਕਦਾ ਹੈ। ਇਹ ਹੀ ਮੁਕਤੀ ਅਤੇ ਕੁਦਰਤੀ ਸੱਚ ਧਰਮ
ਵਾਲਾ ਜੀਵਨ ਹੈ ਜੋ ਕਿਸੇ ਛੂ-ਮੰਤ੍ਰ ਨਾਲ ਨਹੀ ਮਿਲ ਸਕਦਾ ਇਸ ਵਾਸਤੇ ਸ਼ੁਭ ਅਮਲੀ ਜੀਵਨ ਦੀ ਲੋੜ ਹੈ।
2. ਗੁਰੂ ਅਮਰਦਾਸ ਜੀ ਨੇ ਆਨੰਦ ਬਾਣੀ ਦੀ 18ਵੀਂ ਪਉੜੀ ਵਿੱਚ ਸਹਜ ਨੂੰ
ਗਿਆਨ ਦੇ ਅਰਥਾਂ ਵਿੱਚ ਵੀ ਵਰਤਿਆ ਹੈ। ਗੁਰੂ ਅਮਰਦਾਸ ਜੀ ਨੇ ਨਾਨਕ ਦੇ ਘਰ ਆਣ ਤੋਂ ਪਹਿਲਾਂ ਪਿਤਾ
ਪੁਰਖੀ ਪੂਜਾ ਤੀਰਥ ਇਸ਼ਨਾਨ ਇਤ ਆਦਿ ਬਹੁਤ ਕਰਕੇ ਦੇਖ ਲਏ ਸਨ, ਪਰ ਨਾਨਕ ਦੇ ਘਰ (ਮਿਸ਼ਨ) ਅੰਦਰ ਆਣ
ਤੇ ਕੇਵਲ ਸਤਿਗੁਰੁ ਗਿਆਨ ਦਾ ਐਸਾ ਪੱਲਾ ਪਕੜਿਆ ਕਿ ਸਤਿਗੁਰੁ ਨਾਨਕ ਨਾਲ ਇੱਕ-ਮਿੱਕ ਹੋ ਨਿਬੜੇ।
ਉਹਨਾਂ ਦੇ ਸਰੀਰ ਰੂਪੀ ਹਰਿਮੰਦਰ ਵਿਚੋਂ ਗੁਰਬਾਣੀ ਦਾ ਅਥਾਹ ਪਰਵਾਹ ਚੱਲ ਪਿਆ। ਜਿਸ ਨਿਰੰਕਾਰ ਨੂੰ
ਕਰੀਬ 72 ਸਾਲ ਦੀ ਉਮਰ ਤੱਕ ਬਾਹਰ ਦੀ ਪੂਜਾ ਨਾਲ ਨਹੀ ਜਾਣਿਆ ਸੀ। ਉਸਨੂੰ ਅੰਮ੍ਰਿੰਤ ਬਾਣੀ ਰਾਹੀ
ਅੰਤਰ ਆਤਮੇ ਅਨੁਭਵ ਕੀਤਾ ਅਤੇ ਉਸ ਅਨੁਭਵ ਨੂੰ (ਸਦੀਵ- ਕਾਲ) ਮਨੁੱਖਤਾ ਦੇ ਭਲੇ ਵਾਸਤੇ ਭਖਸ਼ਿਸ਼ ਕਰ
ਦਿੱਤਾ, ਜੋ ਸਾਨੂੰ ਅੱਜ ਸ੍ਰੀ ਗੁਰੂ ਗ੍ਰੰਥ ਵਿਚੋਂ ਮਿਲ ਰਿਹਾ ਹੈ। ਉਹਨਾ ਪ੍ਰਮਾਤਮਾ ਬਾਰੇ ਆਪਣਾ
ਅਨੁਭਵ ਇਸ ਪ੍ਰਕਾਰ ਦੱਸਿਆਂ। “ਹਰਿ ਜੀ ਸੂਖਮੁ ਅਗਮੁ ਹੈ ਕਿਤੁ ਬਿਧਿ ਮਿਲਿਆ ਜਾਇ।। ਗੁਰ ਕੈ
ਸਬਦਿ ਭ੍ਰਮੁ ਕਟੀਐ ਅਚਿੰਤੁ ਵਸੈ ਮਨਿ ਆਇ।। “ਅੰਕ 756
ਸਹਜ ਅਵਸਥਾ ਬਾਰੇ ਗੁਰੂ ਜੀ ਦੱਸਦੇ ਹਨ ਕਿ ਕਿਸੇ ਵੀ ਕਰਮ ਕਾਂਡੀ ਪੂਜਾ ਨਾਲ
ਇਹ ਅਵਸਥਾ ਪ੍ਰਾਪਤ ਨਹੀ ਹੋ ਸਕਦੀ। ਇਸ ਦੀ ਪ੍ਰਾਪਤੀ ਬਿਨਾਂ ਮਨ ਦਾ ਕੋਈ ਸ਼ੰਕਾ ਡਰ ਇਤ ਆਦਿ ਖਤਮ
ਨਹੀ ਹੁੰਦਾ, ਜੇ ਮਨ ਦੇ ਸ਼ੰਕੇ ਦੂਰ ਨਹੀ ਹੋਏ ਤਾਂ ਮਨ ਨੂੰ ਮੈਲਾ ਕਿਹਾ ਹੈ। ਕਿਉਕਿ ਸ਼ੰਕੇ ਵਾਲਾ ਮਨ
ਕੋਈ ਵੀ ਸਹੀ ਫੈਸਲਾ ਨਹੀ ਲੈ ਸਕਦਾ। ਇਸ ਕਾਰਨ ਵਹਿਮਾਂ ਭਰਮਾਂ ਵਾਲੇ ਪਾਸੇ ਲੱਗ ਜਾਂਦਾ ਹੈ। (ਜੋ
ਅੱਜ ਅਸੀਂ ਦੇਖ ਰਹੇ ਹਾਂ ਕਿ ਸਰਬ-ਸ਼ਕਤੀਮਾਨ ਦੀ ਪੂਜਾ ਕਰਦੇ ਹੋਏ ਵੀ ਅਸੀਂ ਪਖੰਡੀਆਂ ਤੋਂ ਵੀ ਡਰ
ਜਾਂਦੇ ਹਾਂ।) ਗੁਰੂ ਸਾਹਿਬ ਨੇ ਇਹੋ ਜਿਹੇ ਮਨ ਨੂੰ ਧੋਣ ਵਾਸਤੇ ਗੁਰੂ ਨਾਨਕ ਦਾ ਮੰਤ੍ਰ ਜੋ ਆਪ
ਵਰਤਿਆਂ ਸੀ ਦੱਸਿਆ
ਇਸ ਪ੍ਰਕਾਰ ਸ਼ਬਦਿ ਦੀ ਅਗਵਾਈ ਵਿੱਚ ਰਹਿ ਕੇ ਹਉਮੇ ਨਹੀ ਕਰਨੀ ਗੁਰੂ ਦੀ
ਕ੍ਰਿਪਾ (ਗੁਰਪ੍ਰਸਾਦਿ) ਵੱਲ ਧਿਆਨ ਰੱਖਣਾ ਦੱਸਿਆ ਹੈ।
ਉਪਰੋਕਤ ਵਿਚਾਰ ਆਨੰਦੁ ਬਾਣੀ ਦੀ 18 ਵੀ ਪਉੜੀ” ਕਰਮੀ ਸਹਜੁ ਨ ਊਪਜੈ
ਵਿਣੁ ਸਹਜੈ ਸਹਸਾ ਨ ਜਾਇ।। ਨਹ ਜਾਇ ਸਹਸਾ ਕਿਤੈ ਸੰਜਮਿ ਰਹੇ ਕਰਮ ਕਮਾਏ।। ਸਹਸੈ ਜੀਉ ਮਲੀਣੁ ਹੈ
ਕਿਤੁ ਸੰਜਮਿ ਧੋਤਾ ਜਾਏ।। ਮੰਨੁ ਧੋਵਹੁ ਸਬਦਿ ਲਾਗਹੁ ਹਰਿ ਸਿਉ ਰਹਹੁ ਚਿਤੁ ਲਾਇ।। ਕਹੈ ਨਾਨਕੁ
ਗੁਰ ਪਰਸਾਦੀ ਸਹਜੁ ਉਪਜੈ ਇਹੁ ਸਹਸਾ ਇਵ ਜਾਇ।। ੧੮।।” ਅੰਕ 919
3. ਸਹਜ ਆਨੰਦ ਅਰਥਾਂ ਵਾਸਤੇ:- ਮਨੁੱਖੀ ਜੀਵਨ ਦੀ ਉਚੀ ਤੋਂ ਉਚੀ
ਅਵਸਥਾ ਜਿੱਥੇ ਸੰਸਾਰੀ ਜੀਵਨ ਵਿੱਚ ਇੱਕ ਸਾਰਤਾ ਪ੍ਰਤੀਤ ਹੋਵੇ (ਨਾ ਸੁੱਖ - ਨਾ ਦੁੱਖ) ਉਸ ਅਵਸਥਾ
ਨੂੰ ਗੁਰੂ ਸਾਹਿਬ ਨੇ ਸਹਜ ਆਖਿਆ ਹੈ ।
ਚਉਥੇ ਪਦ ਮਹਿ ਸਹਜੁ ਹੈ ਗੁਰਮੁਖਿ ਪਲੈ ਪਾਇ।। ਅੰਕ-68
4. ਕੁਦਰਤੀ ਅਰਥਾਂ ਵਿੱਚ ਸਤਿਗੁਰ:- ਰਚਨਹਾਰ ਨੂੰ ਕੋਈ ਵੀ ਕਿਸੇ
ਵੀ ਬਾਹਰੀ ਦਿਖਾਵੇ ਵਾਲੇ ਢੰਗ ਨਾਲ ਪ੍ਰਾਪਤ ਨਹੀ ਕਰ ਸਕਦਾ। ਇਥੋ ਤੱਕ ਕਹਿ ਸਕਦੇ ਹਾਂ ਜੇ ਬਾਪ ਨੇ
ਪ੍ਰਮਾਤਮਾ ਨੂੰ ਜਾਣਿਆ (ਕਿਨਕਾ ਮਾਤ੍ਰ) ਉਹ ਬਾਪ ਵੀ ਆਪਣੀ ਮਰਜੀ ਨਾਲ ਆਪਣੇ ਬੇਟੇ ਨੂੰ ਨਹੀ ਜਣਾ
ਸਕਦਾ। ਐਸੀਆਂ ਮਿਸਾਲਾਂ ਪੁਰਾਤਨ ਇਤਿਹਾਸ ਵਿਚੋਂ ਮਿਲਦੀਆਂ ਹਨ (ਜੋ ਰਚਨਹਾਰ ਦਾ ਵਿਧਾਨ ਹੈ)। ਉਸਦਾ
ਮਿਲਾਪ ਕੁਦਰਤੀ ਜੀਵਨ ਜੋ ਉਸਦਾ ਵਿਧਾਨ ਹੈ ਜਿਉਣ ਨਾਲ ਹੋ ਸਕਦਾ ਹੈ। ਸਾਡੇ ਦੇਸ਼ ਦੀ ਬਹੁ ਗਿਣਤੀ
ਪੂਜਾ ਪਾਠ ਕਰਦੀ ਹੈ, ਪਰ ਕੁਦਰਤੀ ਵਿਧਾਨ ਵਾਲਾ ਜੀਵਨ ਨਹੀ ਹੈ। ਸੁਖਮਨੀ ਬਾਣੀ ਅੰਦਰ ਸਹਜ ਨੂੰ
ਸੁੱਖਾ ਦੀ ਮਣੀ ਗੁਣਾਂ ਅਤੇ ਨਾਮ ਦਾ ਖਜਾਨਾ ਦਸ ਕੇ ਇਸ ਅਵਸਥਾ ਵਿੱਚ ਅੰਨਦ ਹੀ ਅੰਨਦ ਹੈ “ਸੁਖਮਨੀ
ਸਹਜ ਗੋਬਿੰਦ ਗੁਣ ਨਾਮ।। ਜਿਸ ਮਨ ਬਸੈ ਸ ਹੋਤ ਨਿਧਾਨ।।”
5. ਸਹਜਿ ਲਗਾਤਾਰ ਸਦੀਵ ਕਾਲੀ ਅਰਥਾਂ ਵਿਚ:- “ਕਹੁ ਨਾਨਕ ਸੁਣਿ
ਭਰਥਰਿ ਜੋਗੀ ਖੀਵਾ ਅੰਮ੍ਰਿਤ ਧਾਰੈ” ਅੰਕ 360, ਅੰਕ. 1232” ਸਹਜ ਸਮਾਧਿ ਸਦਾ
ਲਿਵ ਹਰਿ ਸਿਉ ਜੀਵਾਂ ਹਰਿ ਗੁਨ ਗਾਈ।।
ਅੰਕ 360 ਅਤੇ 1232 ਦੇ ਇਹ ਗੁਰ ਬਚਨ ਇਸ ਅਵਸਥਾ ਵਾਲੇ ਦੀ ਨਿਸ਼ਾਨੀ ਬਿਆਨ
ਕਰਦੇ ਹਨ। ਕਿ ਉਸਦੇ ਜੀਵਨ ਦੀ ਚੰਗੀ ਜਾ ਕੋਈ ਮਾੜੀ ਘਟਨਾ ਉਸ ਨੂੰ ਇਸ ਅਵਸਥਾ ਚੋ ਬਾਹਰ ਨਹੀ ਲਿਜਾ
ਸਕਦੀ, ਇਸੀ ਕਾਰਨ ਉਸਦੀ ਸਦੀਵ ਕਾਲੀ ਲਿਵ ਨਿਰੰਕਾਰ ਨਾਲ ਲੱਗੀ ਰਹਿੰਦੀ ਹੈ। ਜੋ ਗੁਪਤ ਰੂਪ ਵਿੱਚ
ਹਰ ਜੀਵ ਦੇ ਅੰਦਰ ਕਾਰਜਸ਼ੀਲ ਹੈ। ਪਰ ਸਹਜਿ ਵਾਲੇ ਨੂੰ ਅਨੁਭਵੀ ਬੋਧ ਹੁੰਦਾ ਹੈ।
ਉਪਰੋਕਤ ਗੁਰਫੁਰਮਾਨ ਅਤੇ ਲੇਖਣੀ ਨੂੰ ਪੜ ਕੇ ਇਹ ਸਪੱਸ਼ਟ ਹੋ ਜਾਂਦਾ ਹੈ ਕਿ
ਅਸੀ ਬਹੁ ਗਿਣਤੀ ਵਿੱਚ ਧਾਰਮਿਕ ਕਹਾਉਣ ਵਾਲੇ ਅਸਲ ਵਿੱਚ ਧਾਰਮਿਕ ਗੁਣਾਂ ਤੋਂ ਖਾਲੀ ਹਾਂ। ਕਿਉਕਿ
ਧਾਰਮਿਕ ਹੁੰਦੇ ਹੋਇਆਂ ਸਾਡੇਅੰਦਰ ਨਾ ਸਬਰ, ਸਤ, ਸੰਤੋਖ, ਦਇਆ, ਮਿਠਾਸ, ਨਿਮਰਤਾ ਇਤ ਆਦਿ ਗੁਣ
ਜੀਵਨ ਦੇ ਵਰਤਾਰੇ ਵਿੱਚ ਨਜਰ ਨਹੀ ਆਉਦੇ ਅਸੀਂ ਧਾਰਮਿਕ ਅਸਥਾਨ ਤੇ ਕੇਵਲਾ ਪੈਸੇ ਦੇ ਕੇ ਜਾਂ
ਪੱਦਵੀਆਂ ਲੈ ਕੇ ਧਾਰਮਿਕ ਨਹੀ ਕਹਾ ਸਕਦੇ। ਸਹਜਿ ਅਵਸਥਾ ਦਾ ਹੋਣਾ (ਜਿਸ ਵਿੱਚ ਸਾਰੇ ਗੁਣ ਆ ਜਾਂਦੇ
ਹਨ) ਜਰੂਰੀ ਹੈ। ਇਸਦੀ ਪੁਸ਼ਟੀ ਵਾਸਤੇ ਗੁਰ ਫੁਰਮਾਨ ਹੈ
“ ਜਾ ਕੈ ਸਹਜੁ ਭਇਆ ਸੋ ਜਾਣੈ।। ਨਾਨਕ ਦਾਸ ਤਾ ਕੈ ਕੁਰਬਾਣੈ।। “
ਅੰਕ 237
(ਉਪਰੋਕਤ ਸ਼ਬਦ ਪੂਰਾ ਪੜਣ ਦੀ ਕਿਰਪਾਲਤਾ ਕਰਨੀ ਜੀ)
ਗੁਰਬਖਸ਼ ਸਿੰਘ 9417231762
(18/01/12)
ਗੁਰਜੰਟ ਸਿੰਘ ਰੂਪੋਵਾਲੀ
ਵਾਹਿਗੁਰੂ ਜੀ ਕਾ
ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਆਪ ਜੀ ਨੂੰ ਇਕ ਖ਼ਬਰ ਭੇਜੀ ਗਈ ਹੈ, ਪ੍ਰਕਾਸ਼ਤ ਕਰਨ ਦੀ ਖੇਚਲ ਕਰਨੀ ਜੀ।
ਗੁਰਜੰਟ ਸਿੰਘ ਰੂਪੋਵਾਲੀ
*******************************
ਕੰਵਰ ਮਹਿੰਦਰ ਪ੍ਰਤਾਪ ਸਿੰਘ ਜੀ ਅਕਾਲ ਚਲਾਣਾ ਕਰ ਗਏ ਹਨ ਅੰਤਿਮ
ਸੰਸਕਾਰ ਅੱਜ ਹੋਵੇਗਾ
ਮਿਸ਼ਨਰੀ ਲਹਿਰ ਦੇ ਮੋਢੀ ਅਤੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਡਾਇਰੈਕਟਰ ਕੰਵਰ ਮਹਿੰਦਰ ਮਹਿੰਦਰ
ਪ੍ਰਤਾਪ ਸਿੰਘ ਜੀ 18 ਜਨਵਰੀ 2012 ਨੂੰ ਅਕਾਲ ਚਲਾਣਾ ਕਰ ਗਏ ਹਨ
ਅੰਤਿਮ ਸੰਸਕਾਰ 19 ਜਨਵਰੀ ਦੁਪਹਿਰ 12:30 ਵਜੇ, ਮਾਡਲ ਟਾਊਨ ਐਕਸਟੈਨਸ਼ਨ ਦੇ ਸ਼ਮਸਾਨ ਘਾਟ ਵਿਖੇ
ਹੋਵੇਗਾ।
ਵਧੇਰੇ ਜਾਣਕਾਰੀ ਲਈ ਸੰਪਰਕ ਨੰਬਰ : ਰਾਣਾ ਇੰਦਰਜੀਤ ਸਿੰਘ, ਚੇਅਰਮੈਨ 98146-35655, ਸੁਖਵਿੰਦਰ
ਸਿੰਘ ਦਦੇਹਰ 98555-98855,
(18/01/12)
ਸੰਦੀਪ ਸਿੰਘ ਖਾਲੜਾ
ਸ੍ਰੀ ਗੁਰੂ ਸਿੰਘ ਸਭਾ ਮਸਕਟ ਵਿਖੇ
ਪ੍ਰਿ: ਗੁਰਚਰਨ ਸਿੰਘ ਜੰਮੂ ਵਾਲਿਆਂ ਨੇ ਆਪਣੇ ਵੀਚਾਰ ਪ੍ਰਗਟ ਕਰਦਿਆਂ ਜਦੋਂ ਇਹ ਗੱਲ ਕਹੀ ਕਿ ਮੈਂ
ਹੁਣ ਦਸ਼ਮੇਸ਼ ਪਿਤਾ ਜੀ ਦੀ ਬਾਣੀ ਦਾ ਮੁਲਾਂਕਣ ਕਰਾਂਗਾ ਕਿ ਕਿੰਨੀ ਮਹਾਨ ਉਹ ਬਾਣੀ ਹੈ। ਤਾਂ ਤੁਰੰਤ
ਸਟੇਜ ਸਕੱਤਰ ਭਾਈ ਸੁਖਦੇਵ ਸਿੰਘ ਹੁਰਾਂ ਨੇ ਲੈਕਚਰ ਬੰਦ ਕਰਨ ਦਾ ਇਸ਼ਾਰਾ ਕਰ ਦਿੱਤਾ। ਉਪਰੰਤ ਸਿੱਖ
ਕੌਮ ਦੇ ਮਹਾਨ ਵਿਦਵਾਨ ਪ੍ਰਿੰ: ਗੁਰਬਚਨ ਸਿੰਘ ਜੀ ਪਨਵਾਂ ਨੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ
ਮਹਾਨਤਾ ਦ੍ਰਿੜ ਕਰਵਾਉਂਦਿਆਂ ਇਹ ਗੱਲ ਕਹੀ ਕਿ ਪੰਥ ਵੱਲੋਂ ਇਸ ਗੱਲ ਨੂੰ ਪ੍ਰਵਾਨ ਕੀਤਾ ਗਿਆ ਹੈ ਕਿ
ਗੁਰੁ ਗ੍ਰੰਥ ਸਾਹਿਬ ਜੀ ਦੇ ਤੁੱਲ ਕਿਸੇ ਵੀ ਪੁਸਤਕ ਜਾਂ ਗ੍ਰੰਥ ਦਾ ਪ੍ਰਕਾਸ਼ ਨਹੀਂ ਹੋ ਸਕਦਾ। ਇਸ
ਦੇ ਨਾਲ ਹੀ ਪੰਥਕ ਸਿੱਖ ਰਹਿਤ ਮਰਯਾਦਾ ਅਨੁਸਾਰ ਤਿੰਨ ਰਚਨਾਵਾਂ ਤੋਂ ਬਿਨਾਂ ਕਿਸੇ ਚੌਥੀ ਬਾਣੀ ਦਾ
ਕੀਰਤਨ ਵੀ ਨਹੀਂ ਹੋ ਸਕਦਾ। ਪ੍ਰਿੰ: ਪਨਵਾਂ ਜੀ ਨੇ ਕਿਹਾ ਕਿ ਭਾਵੈਂ ਸਿੱਖ ਰਹਿਤ ਮਰਯਾਦਾ ਦੇ ਕੁੱਝ
ਮੁੱਦੇ ਵੀਚਾਰ ਮੰਗਦੇ ਹਨ। ਪਰ ਪੰਥ ਨੂੰ ਏਕੇ ਚ ਪ੍ਰੋਨ ਲਈ ਸਿੱਖ ਰਹਿਤ ਮਰਯਾਦਾ ਨੂੰ ਅਸੀਂ ਛੱਡ
ਨਹੀਂ ਸਕਦੇ। ਕਿਉਂ ਕਿ ਇਹ ਸਾਡੀ ਜਿੰਦਗੀ ਦਾ ਇੱਕ ਅਹਿਮ ਅੰਗ ਹੈ। ਉਹਨਾਂ ਕਿਹਾ ਕਿ ਗੁਰੁ ਗ੍ਰੰਥ
ਸਾਹਿਬ ਜੀ ਦੀ ਸਿਰਮੋਰਤਾ ਅਤੇ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਯਾਦਾ ਅਜਿਹੇ ਬੁਨਿਆਦੀ ਨੁਕਤੇ ਹਨ।
ਜਿਹਨਾਂ ਤੇ ਸਿੱਖ ਅਧਿਆਤਮਕ, ਰਾਜਨੀਤਿਕ, ਸਮਾਜਿਕ ਤੇ ਸਿੱਖ ਦੀ ਪ੍ਰਭੁਸਤਾ ਖੜੀ ਹੈ। ਇਸ ਦੇ ਨਾਲ
ਹੀ ਪ੍ਰਿੰਸੀਪਲ ਜੀ ਨੇ ਗੁਰੁ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ ਛੋਟੀ ਉਮਰ ਵਿੱਚ ਵੱਡੀਆਂ
ਪ੍ਰਾਪਤੀਆਂ ਦੋ ਘੰਟੇ ਦੇ ਵਿਆਖਿਆਨ ਰਾਹੀਂ ਸੰਗਤਾਂ ਸਾਹਮਣੇ ਵਿਸਥਾਰ ਸਹਿਤ ਪੇਸ਼ ਕੀਤੀਆਂ। ਇਸ ਸਮੇਂ
ਪ੍ਰਿੰਸੀਪਲ ਗੁਰਬਚਨ ਸਿੰਘ ਜੀ ਦੀਆਂ ਪੰਥਕ ਸੇਵਾਵਾਂ ਨੂੰ ਮੁੱਖ ਰਖਦਿਆਂ ਸ੍ਰੀ ਗੁਰੁ ਸਿੰਘ ਸਭਾ
ਮਸਕਟ ਤੇ ਐਨ. ਆਰ. ਆਈ ਪ੍ਰਧਾਨ ਸ੍ਰ: ਪ੍ਰੇਮ ਪਾਲ ਸਿੰਘ ਜੀ ਖਾਲਸਾ ਹੁਰਾਂ ਨੇ ਵਿਸ਼ੇਸ਼ ਸਨਮਾਨ
ਕਰਦਿਆਂ ਆਪਣੀ ਫਰਮ ਵੱਲੋਂ ਜੈਕਾਰਿਆਂ ਦੀ ਗੂੰਜ ਵਿੱਚ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਵਾਸਤੇ 20,
000/= ਵੀਹ ਹਜਾਰ ਰੁਪਏ ਦੀ ਸਹਾਇਤਾ ਦਿਤੀ। ਅਤੇ ਕਿਹਾ ਕਿ ਪ੍ਰਿੰ: ਜੀ ਹਰ ਸਾਲ ਆ ਕੇ ਸਾਡੇ ਪਾਸ
ਕੈਂਪ ਲਗਾਉਣ ਦਾ ਉਪਰਾਲਾ ਕਰਨ।
ਰਿਪੋਰਟ; -ਸੰਦੀਪ ਸਿੰਘ ਖਾਲੜਾ
(18/01/12)
ਜਸਵੰਤ ਸਿੰਘ 'ਮੋਰਜੰਡ'
ਬੋਦੀਆਂ ਲੀਰਾਂ
ਧੁੰਦਾ ਧੁੰਦਾ ਹਰ ਪਾਸੇ ਜਦੋਂ ਹੋਣ ਲੱਗੀ ,
ਪੈਰ ਹਿਲ ਗਏ ਸਭ ਵਿਰੋਧੀਆਂ ਦੇ !
ਸੜਨ ਕਲੇਜੇ ਚੇਹਰੇ ਕਰੂਪ ਹੋਏ ,
ਡੇਲੇ ਲਾਲ ਹੋਗੇ ਸਭ ਕਰੋਧੀਆਂ ਦੇ !
ਧੁੰਦਾ ਸਾਹਿਬ ਨੇ ਬਖੀਏ ਉਧੇੜ ਦਿੱਤੇ ,
ਭੇਤ ਖੋਲੇ ਜਿਹਨੇ ਲੀਰਾਂ ਬੋਦੀਆਂ ਦੇ !
ਹਥ ਪਹੁੰਚਿਆ ਨਾਂ ਆਖਣ ਥੂ ਕੌੜੀ,
ਗੁੰਦਨ ਗੁੰਦ ਲਏ ਚਾਲਾਂ ਕੋਝੀਆਂ ਦੇ !
ਕਰਣ ਬਕਵਾਸ ਮੂੰਹੋਂ ਜੋ ਗੱਲ ਆਵੇ,
ਛੱਜ ਪਾ ਕੇ ਸਿਧਾਂਤਾਂ ਨੂੰ ਛੰਡ ਦਿੱਤੇ !
'ਮੋਰਜੰਡ' ਦਾ ਪੁਛਿਆ ਨਾਂ ਕਸੂਰ ਕੋਈ ,
ਹੁਕਮਨਾਮੇ ਦੇ ਪਰਚੇ ਵੰਡ ਦਿੱਤੇ !
ਲੇਖਕ -ਜਸਵੰਤ ਸਿੰਘ 'ਮੋਰਜੰਡ' (ਮਲੇਸ਼ਿਆ ) ਫੋਨ ਨੰਬਰ-0060 16350
7146
(18/01/12)
ਵੀਰਪਾਲ ਸਿੰਘ
ਕਹਾਵਤ ਹੈ ਕਿ ਨਾਉਣ ਦੇ ਪਾਣੀ ਨਾਲ ਨਿਆਣੇ ਨੂੰ ਵੀ ਬਾਹਰ …. ,
ਕਹਾਵਤ ਹੈ ਤਾਂ ਅੰਗ੍ਰੇਜੀ ਦੀ ਪਰ ਪ੍ਰੋ: ਸਰਬਜੀਤ ਸਿੰਘ ਧੂੰਦਾ ਕੋਲੋਂ ਅਖੌਤੀ ਜਥੇਦਾਰਾਂ ਵਲੋਂ
ਅਖਬਾਰਾਂ ਰਾਹੀਂ ਮੰਗੇ ਸਪਸ਼ਟੀਕਰਣ ਵਾਲੇ ਮਾਮਲੇ ਵਿੱਚ ਪੂਰੀ ਢੁੱਕਦੀ ਹੈ। ਤੇ ਢੁੱਕਦੀ ਉਹਨਾਂ
ਸੱਜਣਾਂ ਤੇ ਹੈ ਜਿਹਨਾਂ ਆਪਣੇ ਸੁਹਿਰਦ ਵਿਚਾਰ ਪ੍ਰੋ: ਸਾਹਿਬ ਦੇ ਹੱਕ ਵਿੱਚ ਦਿੰਦਿਆਂ ਇਹ ਸ਼ਰਤ ਵੀ
ਲਾ ਦਿੱਤੀ ਕਿ ਜੇਕਰ ਪ੍ਰੋ: ਸਾਹਿਬ ਇਹਨਾਂ “ਜਥੇਦਾਰਾਂ” ਸਾਹਮਣੇ “ਪੇਸ਼” ਹੁੰਦੇ ਹਨ ਤਾਂ ਉਹ “ਸੱਚ
ਦੇ ਰਾਹ ਤੋਂ ਥਿੜਕੇ” ਸਮਝੇ ਜਾਣਗੇ।
ਇਹ ਵਿਚਾਰ ਕਿਉਂਕਿ ਦੇਣ ਵਾਲੇ ਸੱਜਣਾਂ ਦੀ ਸੁਹਿਰਦਤਾ ਵਿਚੋਂ ਨਿਕਲੇ ਹਨ ਇਸ ਵਿੱਚ ਕੋਈ ਸ਼ੱਕ ਨਹੀਂ
ਕਿ ਉਹਨਾਂ ਦਾ ਟੀਚਾ ਕੌਮ ਦੀ ਚੜ੍ਹਦੀ ਕਲਾ ਹੈ। ਪਰ ਅਸੀਂ ਜਾਣਦੇ ਹਾਂ ਕਿ ਸਹੀ ਟੀਚੇ ਤੱਕ ਅੱਪੜਣ
ਲਈ ਜੇਕਰ ਤਰੀਕਾ ਸਹੀ ਨਾ ਵਰਤਿਆ ਜਾਵੇ ਤਾਂ ਨਤੀਜਾ ਮਾੜਾ ਹੀ ਨਿਕਲਦਾ ਹੈ ਭਾਵੇਂ ਅਸੀਂ ਟੀਚੇ ਤੱਕ
ਪਹੁੰਚ ਵੀ ਜਾਈਏ। ਆਓ ਇਸ ਗੱਲ ਨੂੰ ਜਰ੍ਹਾ ਵਿਚਾਰੀਏ:
1. ਅਖਬਾਰਾਂ ਰਾਹੀਂ ਪ੍ਰੋ: ਸਰਬਜੀਤ ਸਿੰਘ ਧੂੰਦਾ ਨੂੰ ਆਪਣੀ ਇੱਕ ਕਥਾ ਵਿੱਚ ਕਹੀਆਂ ਕੁੱਝ ਗੱਲਾਂ
ਬਾਰੇ ਸਪਸ਼ਟੀਕਰਣ ਦੇਣ ਲਈ ਕਿਹਾ ਗਿਆ। ਜਾਪਦਾ ਇਉਂ ਹੈ ਕਿ ਸ਼ਬਦਾਵਲੀ ਜਾਣ-ਬੁੱਝ ਕੇ ਅਜਿਹੀ ਵਰਤੀ ਗਈ
ਕਿ ਅਣਖੀ ਸਿੱਖ ਇਤਰਾਜ ਕਰਣ - ਜਿਵੇਂ ਕਿ ਪ੍ਰੋ: ਸਾਹਿਬ ਨੂੰ “ਅਖੌਤੀ ਪ੍ਰਚਾਰਕ” ਲਿਖਣਾ ਅਤੇ ਇਹ
ਕਹਿਣਾ ਕਿ ਉਹਨਾਂ ਨੂੰ “ਮੁੰਹ ਨਾ ਲਾਇਆ ਜਾਵੇ”। ਜਿਹੜੇ ਸੱਜਣ ਮੇਰੀ ਉੱਪਰ ਲਿਖੀ ਸ਼ਬਦਾਵਲੀ (
“ਅਖੌਤੀ ਜਥੇਦਾਰਾਂ” ) ਨਾਲ ਸਹਿਮਤ ਨਹੀਂ ਉਹ ਇਹ ਜਰੂਰ ਵਿਚਾਰ ਕਰਣ ਕਿ ਕੀ ਉਹ ਪ੍ਰੋ: ਸਾਹਿਬ ਲਈ
ਵਰਤੀ ਜਥੇਦਾਰਾਂ ਦੀ ਸ਼ਬਦਾਵਲੀ ਨਾਲ ਸਹਿਮਤ ਹੈਨ।
2. ਇਤਰਾਜ ਧੜਾ-ਧੜ ਹੋਏ ਅਤੇ ਇਤਰਾਜਾਂ ਨਾਲ ਸਲਾਹਾਂ ਵੀ ਆਈਆਂ ਕਿ ਪ੍ਰੋ: ਸਾਹਿਬ ਨੂੰ ਕੀ ਕਰਨਾ
ਚਾਹੀਦਾ ਹੈ। ਇਹਨਾਂ ਸਲਾਹਾਂ ਦਾ ਰੰਗ ਉਦੋਂ ਬਦਲ ਗਿਆ ਜਦੋਂ ਪ੍ਰੋ: ਸਾਹਿਬ ਨੇ ਇਹ ਕਹਿ ਦਿੱਤਾ ਕਿ
ਉਹ ਜਥੇਦਾਰਾਂ ਨੂੰ ਮਿਲਣ ਲਈ ਜਰੂਰ ਜਾਣਗੇ। ਇਹ ਕਹਿੰਦਿਆਂ ਹੀ ਸਲਾਹਕਾਰਾਂ ਦੀਆਂ ਸਲਾਹਾਂ ਧਮਕੀਆਂ
ਦਾ ਰੂਪ ਧਾਰਣ ਕਰ ਗਈਆਂ ਤੇ ਜਾਂ ਫਿਰ ਪ੍ਰੋ: ਸਾਹਿਬ ਨੂੰ ਕਟਿਹਰੇ ਵਿੱਚ ਖੜਾ ਕਰਣ ਲੱਗ ਪਈਆਂ
(ਜਿਵੇਂ ਉੱਪਰ ਲਿਖਿਆ “ਸੱਚ ਦੇ ਰਾਹ ਤੋਂ ਥਿੜਕੇ” ਵਾਲਾ ਵਾਕ)।
3. ਇਹਨਾਂ ਸਲਾਹਾਂ ਦੇ ਬਦਲੇ ਰੰਗ ਵਿਚੋਂ ਇੱਕ ਗੱਲ ਸਾਫ ਹੁੰਦੀ ਦਿਖੀ ਕਿ ਜਥੇਦਾਰਾਂ ਵਾਲੀ ਧਿਰ ਦੀ
ਮੁਖਾਲਫਤ ਕਰਣ ਵਾਲੇ ਸੱਜਣ ਜਥੇਦਾਰਾਂ ਵਾਲੇ ਹੱਥਕੰਡੇ ਅਪਣਾਉਣ ਤੋਂ ਗੁਰੇਜ਼ ਨਹੀਂ ਕਰਦੇ। ਮਿਸਾਲ
ਵਜੋਂ ਇਹ ਬਹੁਤ ਸੁਹਣੀ ਦਲੀਲ ਹੈ ਕਿ ਪ੍ਰੋ: ਸਾਹਿਬ ਤੇ ਇਹ ਇਲਜਾਮ ਲਾਉਣਾ ਕਿ ਉਹਨਾਂ ਜਾਣ-ਬੁੱਝ ਕਿ
ਕੀਰਤਨ ਜਾਂ ਦਰਬਾਰ ਸਹਿਬ ਦੀ ਤੌਹੀਨ ਕੀਤੀ ਹੈ ਬਿਲਕੁਲ ਬੇਬੁਨਿਆਦ ਹੈ ਕਿਉਂਕਿ ਜਿਹੜੇ ਸਿੱਖ ਉਹਨਾਂ
ਨੂੰ ਨਿਜੀ ਤੌਰ ਤੇ ਜਾਣਦੇ ਹਨ ਜਾਂ ਉਹਨਾਂ ਦੇ ਗੁਰਮਤਿ ਪ੍ਰਚਾਰ ਨੂੰ ਸੁਣਦੇ ਹਨ ਉਹ ਇਹ ਗੱਲ ਕਦੇ
ਵੀ ਨਹੀਂ ਮੰਨ ਸਕਦੇ। ਹੋਰ ਵੇਖੋ - ਜੇਕਰ ਆਮ ਸਿੱਖ ਕੋਲੋਂ ਪੁੱਛਿਆ ਜਾਵੇ ਕਿ ਗਿਆਨੀ ਗੁਰਬਚਨ
ਸਿੰਘ, ਸ: ਪ੍ਰਕਾਸ਼ ਸਿੰਘ ਬਾਦਲ, ਗਿਆਨੀ ਠਾਕਰ ਸਿੰਘ ਅਤੇ ਪ੍ਰੋ: ਸਰਬਜੀਤ ਸਿੰਘ ਧੂੰਦਾ ਵਿਚੋਂ
ਜੇਕਰ ਤੁਸੀਂ ਕੀਤੇ ਕੰਮਾਂ ਦੇ ਅਧਾਰ ਤੇ ਗੁਰਮਤਿ ਦੇ ਧਾਰਣੀ ਨੂੰ ਚੁਣਨਾ ਹੋਵੇ ਤਾਂ ਕਿਸਨੂੰ
ਚੁਣੋਗੇ, ਤਾਂ ਬਹੁਤਿਆਂ ਦਾ ਬੇਝਿਜਕ ਜਵਾਬ ਹੋਵੇਗਾ ਪ੍ਰੋ: ਸਰਬਜੀਤ ਸਿੰਘ ਧੂੰਦਾ। ਇਸ ਲਈ ਜਦੋਂ
ਅਸੀਂ ਇਹ ਸੁਣਦੇ ਹਾਂ ਕਿ ਪ੍ਰੋ: ਸਾਹਿਬ ਨੇ ਇਹ ਫੈਸਲਾ ਲਿਆ ਹੈ ਕਿ ਉਹ ਜਥੇਦਾਰਾਂ ਨੂੰ ਮਿਲਣ ਲਈ
ਜਾਣਗੇ ਤਾਂ ਬਜਾਏ ਇਹ ਫੈਸਲੇ ਦੇਣ ਦੇ ਕਿ ਉਹ “ਸੱਚ ਦੇ ਰਾਹ ਤੋਂ ਥਿੜਕ” ਗਏ ਹਨ, ਸਾਨੂੰ ਇਹ ਵਿਚਾਰ
ਕਰ ਲੈਣੀ ਚਾਹੀਦੀ ਹੈ ਕਿ ਕੀ ਇਹ ਫੈਸਲਾ ਗੁਰਮਤਿ ਦੇ ਧਾਰਣੀ ਦਾ ਹੈ ਜਾਂ ਨਹੀਂ। ਤੇ ਇਥੇ ਢੁੱਕਦੀ
ਹੈ ਅੰਗ੍ਰੇਜੀ ਦੀ ਕਹਾਵਤ।
4. ਪੂਰੀ ਕਹਾਵਤ ਇਹ ਹੈ ਕਿ ਨਾਉਣ ਦੇ ਪਾਣੀ ਨਾਲ ਨਿਆਣੇ ਨੂੰ ਵੀ ਬਾਹਰ ਸੁੱਟ ਦੇਣਾ, ਜਿਸਦਾ ਮਤਲਬ
ਬੜਾ ਸਾਫ ਹੈ ਕਿ ਕੁੱਝ ਮਾੜਾ ਦੂਰ ਕਰਦਿਆਂ ਚੰਗੇ ਨੂੰ ਵੀ ਦੂਰ ਕਰ ਲੈਣਾ। ਇੱਥੇ ਮਸਲਾ ਜਥੇਦਾਰਾਂ
ਦੀ ਨਲਾਇਕੀ ਦਾ ਹੈ ਤੇ ਉਹਨਾਂ ਕਾਰਣਾਂ ਦਾ ਹੈ ਜਿਹਨਾਂ ਕਰਕੇ ਇਹ ਨਲਾਇਕੀ ਕੌਮ ਦੇ ਸਿਰ ਤੇ ਬੈਠੀ
ਹੈ। ਇਸਦਾ ਹਲ ਇਹ ਨਹੀਂ ਕਿ ਇਸ ਨਲਾਇਕੀ ਤੋਂ ਨਿਜਾਤ ਪਾਉਣ ਲਈ ਅਸੀਂ ਕੌਮ ਦਾ ਸਿਰ ਹੀ ਵੱਢ ਦਈਏ।
ਇਸ ਤੋਂ ਵੱਡੀ ਮੂਰਖਤਾਈ ਹੋਰ ਕੀ ਹੋ ਸਕਦੀ ਹੈ?
5. ਜਿਹੜੇ ਸੱਜਣ ਇਹ ਕਹਿ ਰਹੇ ਹਨ ਪ੍ਰੋ: ਸਾਹਿਬ ਨੂੰ ਜਥੇਦਾਰਾਂ ਦਾ ਸੱਦਾ ਨਹੀਂ ਪ੍ਰਵਾਣ ਕਰਨਾ
ਚਾਹੀਦਾ ਉਹਨਾਂ ਨੂੰ ਇਸ ਗੱਲ ਤੇ ਵੀ ਵਿਚਾਰ ਕਰ ਲੈਣੀ ਚਾਹੀਦੀ ਹੈ ਕਿ ਕੱਲ ਨੂੰ ਜਦੋਂ ਪ੍ਰੋ: ਦਰਸ਼ਨ
ਸਿੰਘ ਜੀ ਖਾਲਸਾ ਵਰਗੇ ਕਿਸੇ ਜਥੇਦਾਰ ਨੇ ਸ. ਸੁਰਜੀਤ ਸਿੰਘ ਬਰਨਾਲਾ ਵਰਗੇ ਕਿਸੇ ਸਿੱਖ ਨੂੰ
ਸਪਸ਼ਟੀਕਰਣ ਦਾ ਸੱਦਾ ਦੇਣਾ ਹੈ ਤਾਂ ਕਿਤੇ ਅੱਜ ਦਾ “ਨਾ-ਪੇਸ਼-ਹੋਣ-ਦਾ-ਫੈਸਲਾ” ਕੱਲ ਨੂੰ ਗੁਰਮਤਿ ਦੇ
ਧਾਰਣੀਆਂ ਨੂੰ ਹੀ ਕਮਜੋਰ ਨਾ ਕਰ ਜਾਵੇ।
6. ਇੱਕ ਹੋਰ ਗੱਲ ਵੀ ਸਾਨੂੰ ਵਿਚਾਰ ਲੈਣੀ ਚਾਹੀਦੀ ਹੈ - ਜੇਕਰ ਕਚਿਹਰੀ ਵਿੱਚ ਨਿਆਂ ਕਰਣ ਵਾਲਾ
ਜੱਜ ਭ੍ਰਸ਼ਟਾਚਾਰੀ ਹੈ ਤਾਂ ਕੀ ਅਸੀਂ ਸਾਰਿਆਂ ਨੂੰ ਇਹ ਹੱਕ ਦੇਣਾ ਚਾਹਾਂਗੇ ਕਿ ਉਹ ਚਾਹੁਣ ਤਾਂ
ਕਚਿਹਰੀ ਵਿੱਚ ਪੇਸ਼ ਹੋਣ ਨਹੀਂ ਤਾਂ ਨਾ ਪੇਸ਼ ਹੋਣ? ਇਹ ਹਰਗਿਜ਼ ਭ੍ਰਸ਼ਟਾਚਾਰ ਨੂੰ ਦੂਰ ਕਰਨ ਦਾ ਤਰੀਕਾ
ਨਹੀਂ। ਤਰੀਕਾ ਸਗੋਂ ਇਹ ਹੈ ਕਿ ਨਿਆਂ-ਪ੍ਰਣਾਲੀ ਨੂੰ ਚੰਗੀ ਤਰ੍ਹਾਂ ਘੋਖ ਕੇ ਅਜਿਹੀਆਂ ਦਲੀਲਾਂ
ਦਿੱਤੀਆਂ ਜਾਣ ਕਿ ਜਾਂ ਤਾਂ ਜੱਜ ਨਿਆਂ ਕਰਣ ਲਈ ਮਜਬੂਰ ਹੋ ਜਾਵੇ ਤੇ ਜਾਂ ਫਿਰ ਜਨਤਕ ਤੌਰ ਤੇ ਆਪਣਾ
ਭ੍ਰਿਸ਼ਟ ਕਿਰਦਾਰ ਆਪਣੇ ਅਨਿਆਂ ਰਾਹੀਂ ਪ੍ਰਗਟ ਕਰ ਦੇਵੇ।
7. ਪ੍ਰੋ: ਸਰਬਜੀਤ ਸਿੰਘ ਧੂੰਦਾ ਦਾ ਫੈਸਲਾ ਕਿ ਉਹ ਜਥੇਦਾਰਾਂ ਵਲੋਂ ਮੰਗਿਆਂ ਸਪਸ਼ਟੀਕਰਣ ਜਰੂਰ
ਦੇਣਗੇ, ਉਹਨਾਂ ਦੀ ਗੁਰਮਤਿ ਦੀ ਸੋਝੀ ਦਾ ਇੱਕ ਵੱਡਾ ਪ੍ਰਤੀਕ ਹੈ ਤੇ ਸਾਡੇ ਲਈ ਉਹਨਾਂ ਦੀ ਕਥਾ
ਵਾਂਗ ਹੀ ਗੁਰਮਤਿ ਦਾ ਸਬਕ ਵੀ ਹੈ। ਆਓ ਇਸ ਸਬਕ ਨੂੰ ਥੋੜ੍ਹਾ ਵਿਚਾਰੀਏ। ਔਰੰਗਜ਼ੇਬ ਨੇ ਨੌਵੇਂ
ਪਾਤਸ਼ਾਹ ਨੂੰ ਸ਼ਹੀਦ ਕੀਤਾ ਤੇ ਸਿੱਧੇ-ਅਸਿੱਧੇ ਤਰੀਕੇ ਨਾਲ ਸੈਂਕੜਿਆਂ ਸਿੱਖਾਂ ਤੇ ਚਾਰੇ
ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਵੀ ਕਾਰਣ ਬਣਿਆ। ਪਰ ਗੁਰੂ ਗੋਬਿੰਦ ਸਿੰਘ ਜੀ ਵਲੋਂ ਲਿਖੀ ਚਿਠੀ ਨੇ
ਉਸ ਤੇ ਇੰਨਾਂ ਕੁ ਅਸਰ ਪਾਇਆ ਕਿ ਉਸਨੇ ਗੁਰੂ ਸਾਹਿਬ ਨੂੰ ਸੱਦਾ ਭੇਜਿਆ ਕਿ ਮਿਲ ਕੇ ਬੈਠ ਕੇ ਗੱਲ
ਕਰੀਏ। ਇਹ ਹੋਰ ਗੱਲ ਹੈ ਕਿ ਇਹ ਮੁਲਾਕਾਤ ਹੋਣ ਤੋਂ ਪਹਿਲਾਂ ਹੀ ਔਰੰਗਜ਼ੇਬ ਦੀ ਮੌਤ ਹੋ ਗਈ। ਫਿਰ ਇਹ
ਮੁਲਾਕਾਤ ਦਿੱਲੀ ਦੇ ਬਾਦਸ਼ਾਹ ਅਤੇ ਸੱਚੇ ਪਾਤਸ਼ਾਹ ਵਿਚਕਾਰ ਬਹਾਦਰਸ਼ਾਹ ਦੇ ਸਮੇਂ ਹੋਈ। ਗੱਲ ਕੀ ਕਿ
ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਸਿੱਖ ਨਿਆਂ ਪ੍ਰਣਾਲੀ ਨੇ ਬੜਾ ਸੁਹਣਾ ਰੂਪ
ਧਾਰਿਆ ਜਿਸ ਵਿੱਚ ਸੱਜਣ ਠੱਗ ਹੋਵੇ ਜਾਂ ਦਿੱਲੀ ਦਾ ਬਾਦਸ਼ਾਹ, ਟੀਚਾ ਬਦਲਾ ਲੈਣ ਦਾ ਜਾਂ ਸਜਾ ਦੇਣ
ਦਾ ਨਹੀਂ ਰਿਹਾ ਸਗੋਂ ਬੰਦੇ ਦੇ ਕੰਮਾਂ ਨੂੰ ਬਦਲਣ ਦਾ ਰਿਹਾ। ਗੁਰੂ ਪਾਤਸ਼ਾਹ ਨੇ ਸੱਜਣ ਠੱਗ ਦੇ ਕਰਮ
ਬਦਲੇ ਨਾ ਕਿ ਉਹਨੂੰ ਦੁਰਕਾਰਿਆ। ਇਸੇ ਤਰ੍ਹਾਂ ਜਦੋਂ ਸਦਾ ਨੰਦ ਤੇ ਵਜ਼ੀਰ ਖਾਨ ਦੀ ਜੋੜੀ ਨੇ ਆਪਣੇ
ਕੰਮ ਬਦਲਣ ਤੋਂ ਇੰਨਕਾਰ ਕੀਤਾ ਤਾਂ ਬਾਬਾ ਬੰਦਾ ਸਿੰਘ ਦੀ ਕਮਾਨ ਹੇਠ ਸਜ਼ਾ ਵੀ ਲਾਈ ਗਈ। ਪਰ ਪਹਿਲ
ਹਮੇਸ਼ਾ ਬੰਦੇ ਨੂੰ ਆਪਣੀ ਜਿੰਦਗੀ ਨੂੰ ਸਹੀ ਰਾਹ ਵੱਲ ਮੋੜ ਲੈਣ ਦਾ ਮੌਕਾ ਦੇਣ ਨੂੰ ਦਿੱਤੀ ਗਈ।
8. ਜਿਹੜਾ ਸਪਸ਼ਟੀਕਰਣ ਜਥੇਦਾਰਾਂ ਵਲੋਂ ਮੰਗਿਆ ਗਿਆ ਹੈ ਭਾਵੇਂ ਅਸੀਂ ਜਾਣਦੇ ਹਾਂ ਕਿ ਇਸ ਪਿੱਛੇ
ਮੰਸ਼ਾ ਸਹੀ ਨਹੀਂ ਪਰ ਸਾਡਾ ਅੱਜ ਦਾ ਫੈਸਲਾ ਸਿੱਖ ਨਿਆਂ ਪ੍ਰਣਾਲੀ ਦੇ ਭਵਿੱਖ ਤੇ ਵੱਡਾ ਅਸਰ ਪਾ
ਸਕਦਾ ਹੈ। ਸਾਡਾ ਟੀਚਾ ਜੱਜ ਬਦਲਣ ਦਾ ਹੋਣਾ ਚਾਹੀਦਾ ਹੈ ਨਾ ਕਿ ਕਚਿਹਰੀ ਦਾ ਨਿਜਾਮ ਹੀ ਖਤਮ ਕਰਣ
ਦਾ। ਸਾਨੂੰ ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਕਚਿਹਰੀਆਂ ਵਿੱਚ ਸਿਰਫ ਕਸੂਰਵਾਰ ਹੀ ਪੇਸ਼
ਨਹੀਂ ਹੁੰਦੇ ਸਗੋਂ ਕਈ ਵਾਰੀ ਜਿਸਦਾ ਕੋਈ ਕਸੂਰ ਨਾ ਵੀ ਹੋਵੇ ਉਸਨੂੰ ਵੀ ਪੇਸ਼ ਹੋ ਕੇ ਆਪਣੇ ਆਪ ਨੂੰ
ਨਿਰਦੋਸ਼ ਸਾਬਤ ਕਰਨਾ ਪੈਂਦਾ ਹੈ। ਜੇਕਰ ਕੋਈ ਨਿਰਦੋਸ਼ ਪੇਸ਼ ਹੋਣ ਤੋਂ ਹੀ ਨਾਂਹ ਕਰ ਦੇਵੇ ਤਾਂ ਉਹ
ਸਿੱਧਾ ਹੀ ਦੋਸ਼ੀ ਕਰਾਰ ਦੇ ਦਿੱਤਾ ਜਾਂਦਾ ਹੈ। ਸਾਡੇ ਲਈ ਸਬਕ ਬੜਾ ਸਿੱਧਾ ਹੈ।
9. ਹੁਣ ਆਪਾਂ ਗੱਲ ਕਰੀਏ ਪ੍ਰੋ: ਦਰਸ਼ਨ ਸਿੰਘ ਖਾਲਸਾ ਦੀ। ਪ੍ਰੋ: ਸਾਹਿਬ ਨੇ ਜਥੇਦਾਰਾਂ ਨੂੰ ਮਿਲਣ
ਤੋਂ ਕਦੇ ਵੀ ਨਾਂਹ ਨਹੀਂ ਕੀਤੀ। ਉਹਨਾਂ ਨੇ ਮਸਲਾ ਉਠਾਇਆ ਮਿਲਣ ਦੀ ਜਗ੍ਹਾ ਦਾ - ਕਿ ਕਚਿਹਰੀ ਵਿੱਚ
ਮਿਲਣਾ ਹੈ ਕਿ ਜੱਜ ਦੇ ਕਮਰੇ ਵਿੱਚ। ਮਸਲਾ ਬਿਲਕੁੱਲ ਸਹੀ ਸੀ ਤੇ ਇਹ ਮਸਲਾ ਕੌਮ ਨੂੰ ਸੁਲਝਾਉਣਾ ਵੀ
ਪੈਣਾ ਹੈ। ਅਸੀਂ ਇਹ ਵੀ ਜਾਣਦੇ ਹਾਂ ਕਿ ਕੌਮ ਦੇ ਸੂਝਵਾਨ ਇਸ ਮਸਲੇ ਵਿੱਚ ਪ੍ਰੋ: ਸਾਹਿਬ ਨਾਲ ਡੱਟ
ਕੇ ਖੜ੍ਹੇ ਹਨ। ਇਹਨਾਂ ਨਾਲ ਖੜ੍ਹੇ ਹੋਣ ਵਾਲਿਆਂ ਵਿੱਚ ਪ੍ਰੋ: ਧੂੰਦਾ ਵੀ ਹਨ। ਹੁਣ ਗੱਲ ਸਮਝਣ
ਵਾਲੀ ਇਹ ਹੈ ਕਿ ਜਦੋਂ ਸਿੱਖਾਂ ਨੇ ਲਾਹੌਰ ਦੀਆਂ (ਤੇ ਬਾਦ ਵਿੱਚ ਅਬਦਾਲੀ ਦੀਆਂ) ਫੌਜਾਂ ਦਾ ਮੂੰਹ
ਭੰਨਿਆ ਤਾਂ ਉਹਨਾਂ ਗੁਰਿੱਲਾ-ਯੁੱਧ ਦੀ ਨੀਤੀ ਅਪਣਾਈ। ਪਰ ਲੋੜ ਪੈਣ ਤੇ ਬਾਬਾ ਬੋਤਾ ਸਿੰਘ ਤੇ ਬਾਬਾ
ਗਰਜਾ ਸਿੰਘ ਨੇ ਸੋਟਿਆਂ ਨਾਲ ਹੀ ਆਹਮਣੇ-ਸਾਹਮਣੇ ਮੁਕਾਬਲਾ ਵੀ ਕੀਤਾ ਤੇ ਸ਼ਹੀਦੀ ਪਾਈ।
10. ਸਾਨੂੰ ਇਹ ਗੱਲ ਦਿਮਾਗ ਵਿਚੋਂ ਕੱਢ ਦੇਣੀ ਚਾਹੀਦੀ ਹੈ ਕਿ ਗੁਰਿੱਲਾ-ਯੁੱਧ ਵਿੱਚ ਸ਼ਹੀਦੀ ਪਾਉਣ
ਵਾਲਾ ਵੱਡਾ ਸ਼ਹੀਦ ਹੈ ਕਿ ਆਹਮਣੇ-ਸਾਹਮਣੇ ਦੀ ਲੜਾਈ ਵਿੱਚ ਸ਼ਹੀਦ ਹੋਣ ਵਾਲਾ। ਕਿਉਂਕਿ ਇਹ ਤਾਂ ਮਸਲਾ
ਹੈ ਹੀ ਨਹੀਂ। ਇਸੇ ਤਰਾਂ ਬਹਿਸ ਤਾਂ ਇਸ ਗੱਲ ਤੇ ਹੋਣੀ ਚਾਹੀਦੀ ਹੈ ਕਿ ਕੀ ਪ੍ਰੋ: ਦਰਸ਼ਨ ਸਿੰਘ
ਵਾਂਗ ਪ੍ਰੋ: ਧੂੰਦਾ ਨੂੰ ਵੀ ਇਸ ਗੱਲ ਤੇ ਅੜ ਜਾਣਾ ਚਾਹੀਦਾ ਹੈ ਕਿ ਉਹ ਜਥੇਦਾਰਾਂ ਨੂੰ ਕਮਰੇ ਵਿੱਚ
ਮਿਲਣਗੇ ਕਿ ਅਕਾਲ ਤਖਤ ਤੇ ਸੰਗਤ ਵਿਚ।
11. ਮੇਰਾ ਵਿਚਾਰ ਇਹ ਹੈ ਕਿ ਪ੍ਰੋ: ਧੂੰਦਾ ਨੂੰ ਹੇਠ ਲਿਖੇ ਕਦਮ ਚੁੱਕਣੇ ਚਾਹੀਦੇ ਹਨ:
ੳ) ਜਥੇਦਾਰ ਅਕਾਲ ਤਖਤ ਤੋਂ ਚਿੱਠੀ ਮੰਗਣ ਕਿ ਜਿਹੜੀਆਂ ਖਬਰਾਂ ਅਖਬਾਰਾਂ ਵਿੱਚ ਛਪੀਆਂ ਹਨ ਕੀ ਉਹ
ਸਹੀ ਹਨ? ਕੀ ਅਕਾਲ ਤਖਤ ਵਲੋਂ ਉਹਨਾਂ ਕੋਲੋਂ ਕਿਸੇ ਸਪਸ਼ਟੀਕਰਣ ਦੀ ਮੰਗ ਕੀਤੀ ਗਈ ਹੈ?
ਅ) ਜੇਕਰ ਕੋਈ ਸਪਸ਼ਟੀਕਰਣ ਮੰਗਿਆ ਗਿਆ ਹੈ ਤਾਂ ਵਿਸਤਾਰ ਵਿੱਚ ਦੱਸਿਆ ਜਾਵੇ ਤਾਂ ਕਿ ਇਸਦਾ ਵਿਸਤਾਰ
ਵਿੱਚ ਜਵਾਬ ਵੀ ਦੇ ਦਿੱਤਾ ਜਾਵੇ।
ੲ) ਜੇਕਰ ਲਿਖਤੀ ਸਪਸ਼ਟੀਕਰਣ ਮੰਗਦੇ ਹਨ ਤਾਂ ਇਹ ਦੇਣ ਲਗਿਆਂ ਇਹ ਵੀ ਲਿਖ ਦਿੱਤਾ ਜਾਵੇ ਕਿ ਜੇਕਰ
ਜਥੇਦਾਰ ਆਹਮਣੇ-ਸਾਹਮਣੇ ਬੈਠ ਕੇ ਵਿਚਾਰ ਕਰਨੀ ਲੋਚਦੇ ਹਨ ਤਾਂ ਮਿਲਣ ਦੀ ਜਗ੍ਹਾ, ਸਮਾਂ ਤੇ ਮਿਤੀ
ਲਿਖਤੀ ਰੂਪ ਵਿੱਚ ਦੱਸ ਦੇਣ।
ਸ) ਜੇਕਰ ਚਿਠੀ ਵਿੱਚ ਮਿਲਣ ਦੀ ਜਗ੍ਹਾ ਅਕਾਲ ਤਖਤ ਲਿਖੀ ਹੈ ਤਾਂ ਕੋਈ ਮਸਲਾ ਨਹੀਂ। ਜੇਕਰ ਕੋਈ ਹੋਰ
ਜਗ੍ਹਾ ਲਿਖਦੇ ਹਨ ਤਾਂ ਇਤਿਹਾਸਕ ਹਵਾਲੇ ਦੇ ਕੇ ਮਿਲਣ ਦੀ ਜਗ੍ਹਾ ਅਕਾਲ ਤਖਤ ਮਿੱਥਣ ਦੀ ਸਨਿਮਰ
ਬੇਨਤੀ ਕੀਤੀ ਜਾਣੀ ਚਾਹੀਦੀ ਹੈ। ਇਸ ਬੇਨਤੀ ਦੇ ਜਵਾਬ ਵਿੱਚ ਜਥੇਦਾਰ ਜੇਕਰ ਅਕਾਲ ਤਖਤ ਤੇ ਮਿਲਣ
ਤੋਂ ਮੰਨਾ ਕਰਦੇ ਹਨ ਤਾਂ ਉਹ ਸੰਗਤ ਸਾਹਮਣੇ ਝੂਠੇ ਪੈਂਦੇ ਹਨ। ਇਨਾ ਹੀ ਸਾਡੇ ਲਈ ਕਾਫੀ ਹੋਣਾ
ਚਾਹੀਦਾ ਹੈ। ਕਿਉਂਕਿ ਜਿਹੜਾ ਮੁੱਦਾ ਪ੍ਰੋ: ਦਰਸ਼ਨ ਸਿੰਘ ਖਾਲਸਾ ਨੇ ਉਠਾਇਆ ਉਸਨੂੰ ਸਾਨੂੰ ਹਰ ਮੌਕੇ
ਸੰਗਤ ਦੇ ਧਿਆਨ ਗੋਚਰੇ ਕਰਣ ਦੀ ਹੀ ਲੋੜ ਹੈ ਜਦੋਂ ਤੱਕ ਇਹ ਸੁਲਝ ਨਹੀਂ ਜਾਂਦਾ ਨਾ ਕਿ ਇਸਨੂੰ
ਦੁਸ਼ਮਣ ਧਿਰ ਦੇ ਹੱਥ ਇੱਕ ਹਥਿਆਰ ਬਣਾ ਕੇ ਦੇਣ ਦੀ ਗਲਤੀ ਕਰਣ ਦੀ ਜਿਸ ਨਾਲ ਉਹ ਸਾਡੇ ਗੁਰਮਤਿ ਦੇ
ਪ੍ਰਚਾਰਕਾਂ ਨੂੰ ਇੱਕ ਇੱਕ ਕਰਕੇ ਤਨਖਾਹੀਏ ਕਰਾਰ ਦੇਈ ਜਾਣ।
ਆਓ ਬਹਿਸ ਨੂੰ “ਯੁੱਧ-ਨੀਤੀ” ਤੱਕ ਹੀ ਸੀਮਿਤ ਰੱਖੀਏ ਨਾ ਕਿ ਇਸ ਗੱਲ ਤੇ ਸਮਾਂ ਖਰਾਬ ਕਰੀਏ ਕਿ
ਯੁੱਧ ਸਿਰਫ ਪਹਿਲੀ ਜੰਗ ਵਾਲੀ ਥਾਂ ਹੀ ਲੜਣਾ ਚਾਹੀਦਾ ਹੈ। ਸਾਨੂੰ ਸਾਰਿਆਂ ਨੂੰ ਇਹ ਵੀ ਵਿਚਾਰ
ਲੈਣਾ ਚਾਹੀਦਾ ਹੈ ਕਿ ਅਸੀਂ ਜਾਣਦੇ ਹਾਂ ਸ਼੍ਰੋ ਗੁ. ਪ੍ਰ. ਕ. ਆਰ ਐੱਸ ਐੱਸ ਦੀ ਗਰਿਫਤ ਵਿੱਚ ਹੈ ਤੇ
ਪ੍ਰੋ: ਧੂੰਦਾ ਵਾਲਾ ਮਸਲਾ ਉਹਨਾਂ ਦੀ ਰਣਨੀਤੀ ਦਾ ਹੀ ਹਿੱਸਾ ਹੈ। ਅਗਲੇ ਲੇਖਾਂ ਵਿੱਚ ਇਹ ਵੀ
ਵਿਚਾਰੀਏ ਕਿ ਆਰ ਐੱਸ ਐੱਸ ਇਸ ਵਿਚੋਂ ਕੀ ਪ੍ਰਾਪਤ ਕਰਨਾ ਲੋਚਦੀ ਹੈ। ਇਹ ਸੱਭ ਵਿਚਾਰ ਕੇ ਹੀ ਅਸੀਂ
ਸਹੀ ਰਣ-ਨੀਤੀ ਬਣਾਉਣ ਵਿੱਚ ਸਫਲ ਹੋਵਾਂਗੇ।
ਵੀਰਪਾਲ ਸਿੰਘ
(18/01/12)
ਬਲਜੀਤ ਸਿੰਘ
ਮੱਖਣ ਸਿੰਘ ਜੀ,
ਮੈਂ ਪਹਿਲਾਂ ਵੀ ਇੱਕ ਦੋ ਵਾਰ ਸਿੱਖਮਾਰਗ ਨੂੰ ਚਿੱਠੀਆਂ ਲਿਖੀਆਂ ਤੇ ਛਪੀਆਂ ਵੀ ਸਨ। ਭਾਵੇਂ ਕਿ
ਤੁਸੀ ਸਿੱਖ ਧਰਮ ਜਾਂ ਗੁਰਬਾਣੀ ਨਾਲ ਸਬੰਧਿਤ ਹੀ ਛਾਪਦੇ ਹੋ ਪਰ ਮੈਨੂੰ ਉਮੀਦ ਹੈ ਕਿ ਮੇਰੀ ਇਸ
ਚਿੱਠੀ ਨੂੰ ਵੀ ਪਠਕਾਂ ਨਾਲ ਸਾਂਝਾ ਕਰੋਗੇ, ਭਾਂਵੇ ਇਸ ਨੂੰ ਬਾਅਦ ਵਿੱਚ ਹਟਾ ਹੀ ਦੇਣਾ, ਇਹ ਪੰਜਾਬ
ਵਿੱਚ ਹੋ ਰਹੇ ਸੜਕ ਹਾਦਸਿਆਂ ਦੇ ਸਬੰਧ ਵਿੱਚ ਹੈ ਜੀ।
ਬਲਜੀਤ ਸਿੰਘ
********************************
ਸੜਕਾਂ ਤੇ ਹੋ ਰਹੇ ਕਤਲ
ਦੋ ਦਿਨ ਪਹਿਲਾਂ, ਤਰਨਤਾਰਨ ਹਰੀਕੇ ਰੋਡ ਉੱਪਰ ਬੱਸ ਦੀ ਉਡੀਕ ਕਰ ਰਹੇ ਲੋਕਾਂ ਉਪਰ ਬੇਕਾਬੂ ਕਾਰ ਚੜ
ਗਈ, 5 ਬੰਦੇ ਮੌਕੇ ਤੇ ਮਰ ਗਏ ਅਤੇ ਛੇਵਾਂ ਹਸਪਤਾਲ ਜਾਕੇ। ਮਰਨ ਵਾਲਾ ਇੱਕ ਪਰਵਾਰ ਸੀ, ਔਰਤ, ਔਰਤ
ਦਾ ਘਰਵਾਲਾ, ਔਰਤ ਦੀ ਧੀ, ਔਰਤ ਦੇ ਸਕੇ ਦੋ ਭਰਾ। ਮਰਨ ਵਾਲੀ ਧੀ ਦਾ ਘਰਵਾਲਾ ਥੋੜਾ ਚਿਰ ਪਹਿਲਾਂ
ਸੜਕ ਹਾਦਸੇ ਵਿੱਚ ਮਰ ਚੁੱਕਾ ਸੀ ਅਤੇ ਉਸਦੇ ਛੋਟੇ ਬੱਚੇ ਹਨ, ਇਹ ਐਕਸੀਡੈਂਟ ਬੱਚਿਆਂ ਨੂੰ ਯਤੀਮ ਕਰ
ਗਿਆ, ਬੱਚਿਆਂ ਦੀ ਮਾਂ, ਬਾਪ, ਨਾਨਾ, ਨਾਨੀ, ਅਤੇ ਮਾਂ ਦੇ ਦੋ ਮਾਮੇਂ ਸੜਕ ਹਾਦਸਿਆਂ ਵਿੱਚ ਮਾਰੇ
ਗਏ।
ਪਿਛਲੇ 10-15 ਸਾਲਾਂ ਦੌਰਾਨ ਪੰਜਾਬ ਵਿੱਚ ਬਹੁਤ ਜ਼ਿਆਦਾ ਤਰੱਕੀ ਹੋਈ, ਪੈਸਾ ਅਤੇ ਗੱਡੀਆਂ ਬਹੁਤ
ਅਤੇ ਹਰ ਵਰਗ ਦੇ ਲੋਕਾਂ ਕੋਲ ਹਨ, ਮੋਟਰਸਾਇਕਲ ਤਾਂ ਸੈਂਕੜੇ ਗੁਣਾਂ ਹੀ ਵਧ ਗਏ। ਅਸੀਂ ਜਦੋਂ
ਅਮਰੀਕਾ ਕਨੈਡਾ ਆਦਿ ਦੇਸ਼ਾਂ ਤੋਂ ਪੰਜਾਬ ਜਾਕੇ ਦੇਖਦੇ ਹਾਂ ਤਾਂ ਪੰਜਾਬ ਵਿੱਚ ਟਰੈਫਿਕ ਸਿਸਟਮ ਬਹੁਤ
ਹੀ ਘਟੀਆ ਹੈ ਅਤੇ ਲੋਕਾਂ ਵੱਲੋਂ ਸੜਕਾਂ ਤੇ ਲਾਪਰਵਾਹੀ, ਕਾਹਲੀ, ਨਸ਼ੇ ਅਤੇ ਉਨੀਂਦਰੇ ਵਿੱਚ,
ਟਰੈਫਿਕ ਨਿਯਮਾਂ ਨੂੰ ਤੋੜਕੇ ਅਤੇ ਗੁੱਸੇ ਵਿੱਚ ਡਰਾਈਵ ਕੀਤਾ ਜਾਂਦਾ ਹੈ, ਜ਼ਿਆਦਾ ਲੋਕਾਂ ਕੋਲ
ਡਰਾਈਵਿੰਗ ਲਾਇਸੈਂਸ ਹੀ ਨਹੀ ਹਨ, ਉਹ ਜਾਂ ਸਰਕਾਰ ਲਾਇਸੈਂਸ ਦੀ ਜਰੂਰਤ ਹੀ ਨਹੀਂ ਸਮਝਦੇ, ਕੋਈ
ਟਰੇਨਿੰਗ ਜਾਂ ਟੈਸਟ ਦੀ ਲੋੜ ਨਹੀਂ, ਜਿਹੜੀ ਅਤੇ ਜਿਸਦੀ ਮਰਜ਼ੀ ਗੱਡੀ ਚਲਾੳ, ਕਰੋ ਐਕਸੀਡੈਂਟ, ਕੁੱਝ
ਨਹੀਂ ਹੁੰਦਾ, ਪੈਸੇ ਦੇਕੇ ਸਭ ਠੀਕ।
ਟਰੈਫਿਕ ਕਾਨੂੰਨ ਅਤੇ ਨਿਯਮਾਂ ਵਿੱਚ ਸੁਧਾਰ, ਸਖ਼ਤੀ ਨਾਲ ਲਾਗੂ ਕਰਨ, ਟਰੈਫਿਕ ਵਿਭਾਗ ਵਿੱਚੋਂ
ਕੁਰੱਪਸਨ ਖਤਮ ਕਰਨ, ਲੋਕਾਂ ਨੂੰ ਸੜਕ ਸੁਰੱਖਿਆ ਪ੍ਰਤੀ ਜਾਗੁਰਕ ਕਰਨ ਅਤੇ ਡਰਾਵਿਰਾਂ ਨੁੰ ਟਰੇਨਿੰਗ
ਦੇਣ ਦੀ ਵੱਡੇ ਪੱਧਰ ਤੇ ਲੋੜ ਹੈ।
ਕੋਈ ਵੀ ਡਰਾਵਿਰ ਬਿਨਾਂ ਲਾਇਸੈਂਸ ਕਿਸੇ ਤਰਾਂ ਦੀ ਵੀ ਗੱਡੀ ਨਾਂ ਚਲਾਵੇ, ਲਾਇਸੈਂਸ ਲੈਣ ਤੋਂ
ਪਹਿਲਾਂ ਸੜਕ ਨਿਯਮਾਂ, ਸੁਰੱਖਿਆ ਅਤੇ ਗੱਡੀ ਬਾਰੇ ਪੂਰੀ ਟਰੇਨਿੰਗ ਦਿੱਤੀ ਜਾਵੇ, ਡਰਾਇਵਰ ਰੋਡ
ਟੈਸਟ ਪਾਸ ਕਰਕੇ ਹੀ ਲਾਇਸੈਨਸ ਲੈ ਸਕੇ। ਨਕਲੀ ਲਾਇਸੈਂਸ ਬਿਲਕੁਲ ਨਾ ਮਿਲੇ, ਕੋਈ ਸਿਫਾਰਸ਼ ਨਾਂ
ਚੱਲੇ, ਉਹ ਬੰਦਾ ਹੀ ਡਰਾਈਵ ਕਰੇ ਜੋ ਯੋਗ ਹੋਵੇ।
ਡਰਾਇਵਰੀ ਨੂੰ ਨਸ਼ੇ ਤੋਂ ਵੱਖ ਕੀਤਾ ਜਾਏ, ਸ਼ਰਾਬ ਜਾਂ ਹੋਰ ਨਸ਼ੇ ਦੇ ਅਸਰ ਹੇਠ ਫੜੇ ਗਏ ਡਰਾਇਵਰ ਦਾ
ਲਾਇਸੈਂਸ ਪੱਕੇ ਤੌਰ ਤੇ ਰੱਦ ਕੀਤਾ ਜਾਏ, ਨਸ਼ੇ ਦੀ ਹਾਲਤ ਵਿੱਚ ਕੀਤੇ ਐਕਸੀਡੈਂਟ ਲਈ ਜਿੰਮੇਵਾਰ
ਡਰਾਇਵਰ ਨੂੰ ਭਾਰੀ ਜੁਰਮਾਨੇ ਦੇ ਨਾਲ ਲੰਮੀ ਕੈਦ ਹੋਏ, ਇਹ ਯਕੀਨੀ ਬਣਾਇਆ ਜਾਏ ਕਿ ਉਹ ਡਰਾਇਵਰ
ਜ਼ਿੰਦਗੀ ਵਿੱਚ ਫਿਰ ਡਰਾਈਵ ਨਾਂ ਕਰ ਸਕੇ।
ਖਰਾਬ ਜਾਂ ਹੋਰ ਗੱਡੀਆਂ ਨੂੰ ਸੜਕ ਤੋਂ ਪਾਸੇ ਖੜਾ ਕੀਤਾ ਜਾਏ, ਮੈਰਿਜ਼ ਪੈਲਿਸ, ਸਕੂਲ ਅਤੇ ਦੁਕਾਨਾਂ
ਸੜਕਾਂ ਤੋਂ ਹਟਵੀਆਂ ਹੋਣ ਅਤੇ ਉਹਨਾਂ ਦੀ ਪਾਰਕਿੰਗ ਸੜਕ ਤੋਂ ਦੂਰ ਹੋਵੇ, ਸੜਕ ਤੇ ਕਿਸੇ ਦਾ ਵੀ
ਨਜ਼ਾਇਜ ਕਬਜ਼ਾ ਨਾ ਹੋਵੇ, ਸੜਕਾਂ ਕਿਨਾਰੇ ਲੱਗੇ ਰੁੱਖ ਵੀ ਐਕਸੀਡੈਂਟ ਦਾ ਕਾਰਨ ਬਣਦੇ ਹਨ।
ਬੱਸ, ਆਟੋ ਵਾਲੇ ਸਵਾਰੀਆਂ ਚੜਾਉਣ ਜਾਂ ਉਤਾਰਣ ਲਈ ਸੜਕ ਤੋਂ ਪਾਸੇ ਨਿਸਚਿਤ ਕੀਤੀ ਥਾਂ ਤੇ ਹੀ ਗੱਡੀ
ਰੋਕਣ, ਸਵਾਰੀਆਂ ਵੀ ਸੜਕ ਤੋਂ ਪਾਸੇ ਹੀ ਬੱਸ ਆਦਿ ਦੀ ਉਡੀਕ ਕਰਨ, ਰਸਤਾ ਬੰਦ ਜਾਂ ਕਾਹਲੀ ਨਾਂ
ਕਰਨ, ੳਵਰ ਲੋਡਿੰਗ ਨਾਂ ਹੋਵੇ, ਬੱਸਾਂ ਟਰੱਕਾਂ ਜਾਂ ਹੋਰ ਗੱਡੀਆਂ ਦੇ ਮਾਲਕ ਵੀ ਜ਼ਿੰਦਗੀਆਂ ਨੂੰ
ਕੀਮਤੀ ਸਮਝਦੇ ਹੋਏ ਆਪਣੇ ਡਰਾਇਵਰਾਂ ਤੇ ਕਾਹਲੀ ਜਾਂ ਟਾਇਮ ਚੁੱਕਣ ਦਾ ਪ੍ਰੈਸ਼ਰ ਨਾਂ ਪਾਉਣ, ਸਿਰਫ
ਆਪਣਾਂ ਹੀ ਨਾ ਸੋਚਿਆ ਜਾਵੇ, ਦੂਜਿਆ ਲਈ ਰਸਤਾ ਛੱਡਿਆ ਜਾਵੇ, ਬੇਲੋੜੇ ਹਾਰਨ ਨਾਂ ਵਜ਼ਾਏ ਜਾਣ।
ਗਰਦੁਆਰਿਆਂ ਵਿੱਚ ਵੀ ਧਰਮ ਦੇ ਨਾਲ ਨਾਲ ਸੜਕ ਸੁਰੱਖਿਆ ਸਬੰਧੀ ਪ੍ਰਚਾਰ ਕੀਤਾ ਜਾਵੇ, ਨਵੇਂ
ਗੁਰਦੁਆਰੇ ਸੜਕਾਂ ਤੋਂ ਦੂਰ ਬਣਾਏ ਜਾਣ, ਗੁਰਪੂਰਬਾਂ ਜਾ ਧਾਰਮਿਕ ਦਿਹਾੜਿਆਂ ਤੇ ਲੰਗਰ ਵੀ ਸੜਕੀ
ਆਵਾਜਾਈ ਵਿੱਚ ਰੁਕਾਵਟ ਪਾਉਦੇ ਹਨ, ਲੰਗਰ ਰਸਤੇ ਤੋਂ ਪਾਸੇ ਤੇ ਹੋਣ ਅਤੇ ਕਿਸੇ ਗੱਡੀ ਨੂੰ ਜਬਰਦਸਤੀ
ਨਹੀਂ ਰੋਕਿਆ ਜਾਣਾਂ ਚਾਹੀਦਾ।
ਯਾਦ ਰੱਖੋ, ਹਰ ਐਕਸੀਡੈਂਟ ਬੰਦੇ ਦੀ ਗਲਤੀ ਨਾਲ ਹੀ ਵਾਪਰਦਾ ਹੈ, ਇਸ ਦਾ ਅਗਲਾ ਸ਼ਿਕਾਰ ਅਸੀਂ ਖੁਦ
ਜਾਂ ਸਾਡਾ ਸੱਜਣ ਮਿੱਤਰ ਬਣ ਸਕਦਾ ਹੈ, ਇਹਨਾਂ ਐਕਸੀਡੈਂਟਾਂ ਨੂੰ ਰੋਕਿਆ ਜਾ ਸਕਦਾ ਹੈ। ਆਓ ਅੱਜ
ਤੋਂ ਹੀ ਸੜਕਾਂ ਤੇ ਸੁਰੱਖਿਆ ਪ੍ਰਤੀ ਲਹਿਰ ਚਲਾਈਏ, ਬਚੀਏ ਅਤੇ ਦੂਜਿਆਂ ਨੂੰ ਬਚਾਈਏ ਅਤੇ ਸੜਕਾਂ ਤੇ
ਨੱਚਦੇ ਮੌਤ ਦੇ ਦੈਂਤ ਨੂੰ ਨੱਥ ਪਾਈਏ ਛੇਤੀ ਹੀ ਉਹ ਦਿਨ ਆਵੇ ਜਦੋਂ ਕਿਸੇ ਐਕਸੀਡੈਂਟ ਦੀ ਖਬਰ ਨਾਂ
ਆਵੇ।
ਬਲਜੀਤ ਸਿੰਘ।
(18/01/12)
ਕਰਨਲ ਡਾ ਦਲਵਿੰਦਰ ਸਿੰਘ ਗ੍ਰੇਵਾਲ
ਸਟੀਫਨ ਹਾਕਿੰਗਜ਼ ਦਾ ਜ਼ਿੰਦਗੀ ਨਾਲ ਇੱਕ ਬੇਮਿਸਾਲ ਯੁੱਧ
ਕਰਨਲ ਡਾ ਦਲਵਿੰਦਰ ਸਿੰਘ ਗ੍ਰੇਵਾਲ
ਜੇ ਰੱਬ ਦੀ ਰਜ਼ਾ ਮੰਨ ਕੇ ਉਸ ਦੀਆਂ ਦਿੱਤੀਆਂ ਤਕਲੀਫਾਂ, ਦੁੱਖਾਂ, ਕਸ਼ਟਾਂ ਵਿੱਚ ਵੀ
ਆਪ ਭੁਲਾ ਕੇ ਉਸ ਦਾ ਸ਼ੁਕਰ ਗੁਜ਼ਾਰਿਆ ਜਾਵੇ ਤਾਂ ਇਸ ਨੂੰ ਯਥਾਰਥ ਪ੍ਰਵਾਨ ਕਰਨ ਦਾ ਵਧੀਆ ਉਪਰਾਲਾ
ਜ਼ਰੂਰ ਸਵੀਕਾਰ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਅੰਤਾਂ ਦੇ ਕਸ਼ਟਾਂ, ਦੁੱਖਾਂ, ਰੋਗਾਂ ਵਿੱਚ ਵੀ ਜੇ
ਅਸੀਂ ਰੱਬ ਦੀ ਰਚੀ ਦ੍ਰਿਸ਼ਟੀ ਨੂੰ ਕੁੱਝ ਹੋਰ ਚੰਗਾ ਦਿੰਦੇ ਰਹੀਏ ਤਾਂ ਉਹ ਹੀ ਅਸਲੀ ਕਰਮਯੋਗ
ਹੋਵੇਗਾ। ਇਹੋ ਜਿਹੇ ਕਰਮਯੋਗੀ ਬੜੇ ਟਾਂਵੇ-ਟਾਂਵੇ ਹੁੰਦੇ ਹਨ। ਅਜਿਹਾ ਹੀ ਇੱਕ ਮਹਾਨ ਕਰਮਯੋਗੀ ਹੈ
ਸਟੀਫਨ ਹਾਕਿੰਗ ਜੋ 8 ਜਨਵਰੀ 1942 ਨੂੰ ਆਕਸਫੋਰਡ (ਇੰਗਲੈਂਡ) ਵਿੱਚ ਜਨਮਿਆ। ਅਜੇ ਉਹ 17 ਸਾਲ ਦਾ
ਹੀ ਸੀ ਕਿ ਉਸ ਨੂੰ ਮੋਟੋਰ ਨਿਊੂਰੋਨ ਨਾਂ ਦੀ ਭਿਆਨਕ ਬਿਮਾਰੀ ਲਗ ਗਈ। ਇਹ ਅਜਿਹੀ ਨਾਮੁਰਾਦ ਬਿਮਾਰੀ
ਸੀ ਜਿਸ ਨੇ ਉਸ ਦੇ ਸਰੀਰ ਨੂੰ ਤਿਲ ਤਿਲ ਕਰਕੇ ਮਾਰਨਾ ਸੀ। ਇਸ ਦਾ ਅਜੇ ਤੱਕ ਵੀ ਕੋਈ ਇਲਾਜ ਨਹੀਂ।
ਉਸ ਦੇ ਸਾਹਮਣੇ ਜਵਾਨੀ ਵਿੱਚ ਹੀ ਮੋਤ ਦਾ ਜਿੰਨ ਆ ਖੜੋਤਾ।
ਏਡੀ ਨਾਮੁਰਾਦ ਬਿਮਾਰੀ ਬਾਰੇ ਜਾਣ ਕੇ ਇਸ ਯੁਵਕ ਦਾ ਉਦਾਸੀ ਨਾਲ ਘਿਰ ਜਾਣਾ ਤੇ ਜ਼ਿੰਦਗੀ ਤੋਂ ਉਚਾਟ
ਹੋ ਜਾਣਾ ਸੁਭਾਵਿਕ ਹੀ ਸੀ। ਪੜ੍ਹਨ ਵਲ ਦਿਲ ਨਾ ਲੱਗਣਾ, ਕੁੱਝ ਕਰਨ ਨੂੰ ਜੀਅ ਨਾ ਕਰਨਾ ਤੇ ਆਪਣੀ
ਮੌਤ ਦੇ ਤੱਥ ਨੂੰ ਡਰ-ਡਰ ਕੇ ਕਬੂਲ ਕਰਨਾ ਉਸ ਦਾ ਸੁਭਾੳੇ ਬਣ ਗਿਆ। ਨਿਰਾਸ਼ਾ ਦੇ ਇਸੇ ਦੌਰ ਦੌਰਾਨ
ਇੱਕ ਦਿਨ ਅਚਾਨਕ ਉਸ ਨੇ ਸੋਚਿਆ, “ਮਰਨਾ ਤਾ ਹੈ ਹੀ, ਪਰ ਇਹ ਤਾਂ ਠੀਕ ਪਤਾ ਨਹੀਂ ਕਿ ਕਿੰਨਾ ਕੁ
ਚਿਰ ਲੱਗੇਗਾ। ਕੁਝ ਵਕਤ ਤਾਂ ਹੈ ਹੀ। ਇਉਂ ਤੜਫ ਤੜਫ ਕੇ ਜਿਉਂਦੇ ਜੀਅ ਕਿਉਂ ਮਰਾਂ? ਜੋ ਪਲ ਹਨ
ਉਨ੍ਹਾਂ ਨੂੰ ਕਿਉ ਨਾ ਜੀਵਾਂ? ਇਨ੍ਹਾਂ ਮਿਲੇ ਪਲਾਂ ਤੋਂ ਕਿਉਂ ਨਾ ਲਾਹਾ ਲਵਾਂ? ਇਸ ਮਗਰੋੋਂ
ਭੈੜੇ-ਭੈੜੇ ਸੁਪਨੇ ਚੰਗੇ ਸੁਪਨਿਆਂ ਵਿੱਚ ਬਦਲਣ ਲੱਗ ਗਏ ਅਤੇ ਉਸ ਅੰਦਰ ਦਲੇਰੀ ਜ਼ੋਰ ਮਾਰਨ ਲੱਗੀ।
ਪਹਿਲਾਂ ਉਸ ਨੇ ਬੀ. ਐਸ. ਸੀ. ਫਿਰ ਐਮ. ਐਸ. ਸੀ. ਤੇ ਫਿਰ ਪੀ. ਐਚ. ਡੀ. ਲਈ ਪੁਰਾ ਜ਼ੋਰ ਲਾ
ਦਿੱਤਾ। ਉਹ ਆਪਣੀ ਮੌਤ ਦੀ ਰਫਤਾਰ ਤੋਂ ਅੱਗੇ ਨਿਕਲ ਜਾਣਾ ਚਾਹੁੰਦਾ ਸੀ। ਇਸੇ ਲਈ ਪੀ. ਐਚ. ਡੀ. ਉਸ
ਨੇ ਸਿਰਫ ਡੇਢ ਸਾਲ ਵਿੱਚ ਹੀ ਪੂਰੀ ਕਰ ਲਈ। ਜਦ ਗ਼ਮ ਘੇਰਦਾ ਤਾਂ ਉਹ ਯੂਰਪੀਨ ਸੰਗੀਤਸਾਜ਼ ਵੈਜੇਨਰ ਦੇ
ਸੰਗੀਤ ਨੂੰ ਸੁਣਦਾ।
ਫਿਰ ਉਸ ਨੇ ਸੋਚਿਆ ਕਿਉਂ ਨਾ ਸ਼ਾਦੀ ਕਰ ਲਵਾਂ। ਜੋ ਕੁੱਝ ਸਮਾਂ ਮਿਲਿਆ ਹੈ ਉਸ ਨੂੰ ਭਰਪੂਰ ਮਾਣਾਂ।
ਉਸ ਤੋਂ ਪ੍ਰਭਾਵਿਤ ਜੇਕ ਵਾਈਲਡ ਨੇ ਇਸ ਕੰਮ ਵਿੱਚ ਮਦਦ ਕੀਤੀ ਤੇ ਦੋਵਾਂ ਦੀ ਸ਼ਾਦੀ ਹੋ ਗਈ। ਨੌਕਰੀ
ਲਈ ਯਤਨਾਂ ਨੂੰ ਬੂਰ ਪਿਆ ਅਤੇ ਉਸ ਨੂੰ ਗੋਨਵਿਲੇ ਤੇ ਕੇਈਸ ਕਾਲਜ, ਕੈਂਬਰਿਜ ਵਿੱਚ ਰਿਸਰਚ ਫੈਲੋਸ਼ਿਪ
ਮਿਲ ਗਈ। ਉਂਜ ਉਸ ਦੀ ਬਿਮਾਰੀ ਬਦ ਤੋਂ ਬਦਤਰ ਹੁੰਦੀ ਗਈ। 1947 ਤਕ ਉਹ ਆਪਣਾ ਖਾਣਾ ਆਪ ਖਾਣ ਦੇ
ਸਮਰਥ ਸੀ ਤੇ ਆਪਣੇ ਆਪ ਬਿਸਤਰ ਵਿਚੋਂ ਉੱਠਣ ਯੋਗ ਬਣਿਆ ਰਿਹਾ ਪਰ ਇਸ ਪਿੱਛੋਂ ਇਹ ਸੰਭਵ ਨਾ ਹੋ
ਸਕਿਆ।
ਕਾਲਜ ਵੱਲੋ ਇੱਕ ਰਿਸਰਚ ਵਿਦਿਆਰਥੀ ਉਸ ਕੋਲ ਰਹਿ ਕੇ ਉੱਠਣ ਤੇ ਖਾਣਾ ਖਵਾਉਣ ਵਿੱਚ ਉਸ ਦੀ ਮਦਦ ਕਰਨ
ਲੱਗਾ। 1980 ਵਿੱਚ ਉਸ ਵਾਸਤੇ 24 ਘੰਟੇ ਦੀ ਨਰਸ ਦਾ ਬੰਦੋਬਸਤ ਭਲਾਈ ਸੰਸਥਾਵਾਂ ਵੱਲੋਂ ਕਰ ਦਿੱਤਾ
ਗਿਆ। ਹੁਣ ਉਹ ਨਾ ਉੱਠ ਸਕਦਾ ਸੀ ਤੇ ਨਾ ਹੀ ਹਿਲ-ਜੁਲ ਸਕਦਾ ਸੀ। ਉਸ ਦੇ ਸਰੀਰ ਦੇ ਸਾਰੇ ਅੰਗ ਕੰਮ
ਕਰਨੋਂ ਬੰਦ ਹੋ ਚੁੱਕੇ ਸਨ। 1985 ਵਿੱਚ ਨਮੂਨੀਆਂ ਹੋਣ ਕਾਰਨ ਉਸ ਦੀ ਹਾਲਤ ਹੋਰ ਵੀ ਬੁਰੀ ਹੋ ਗਈ।
ਫਿਰ ਓਪਰੇਸ਼ਨ ਹੋਇਆ ਤਾਂ ਉਸ ਦੀ ਆਵਾਜ਼ ਵੀ ਜਾਂਦੀ ਰਹੀ। ਹੁਣ ਉਹ ਨਾ ਹਿਲ ਸਕਦਾ ਸੀ ਤੇ ਨਾ ਹੀ ਬੋਲ
ਸਕਦਾ ਸੀ। ਪਰ ਉਸ ਦੀ ਕੁੱਝ ਕਰਨ ਦੀ ਇੱਛਾ ਅੱਜੇ ਨਹੀ ਸੀ ਮਰੀ। ਉਹ ਸੋਚਦਾ ਸੀ ਤੇ ਆਖਦਾ ਸੀ ਕਿ
ਰੱਬ ਨੇ ਮੈਥੋਂ ਮੇਰੇ ਸਰੀਰ ਦੀ ਸ਼ਕਤੀ ਤੇ ਬੋਲਣ ਦੀ ਸ਼ਕਤੀ ਤਾਂ ਲੈ ਲਈ ਹੈ ਪਰ ਅਜੇ ਸੋਚਣ ਸ਼ਕਤੀ ਤਾਂ
ਦੇ ਰੱਖੀ ਹੈ। ਰੱਬ ਦੀ ਦਿੱਤੀ ਹਰ ਸ਼ਕਤੀ ਵਿੱਚ ਬੜਾ ਕੁੱਝ ਕਰਨ ਦੀ ਸਮਰਥਾ ਹੈ।
ਉਸ ਨੇ ਹਾਰ ਨਾ ਮੰਨੀ ਤੇ ਆਪਣੀ ਸੋਚਣ ਸ਼ਕਤੀ ਦਾ ਭਰਪੂਰ ਇਸਤੇਮਾਲ ਕਰਨ ਦੀ ਠਾਣੀ। ਇਕ ਅਮਰੀਕਨ ਨੇ
ਉਸ ਲਈ ਖਾਸ ਤੋਰ ਤੇ ਇੱਕ ਅਜਿਹਾ ਕੰਪਿਊਟਰ ਤਿਆਰ ਕਰ ਦਿੱਤਾ ਜੋ ਉਸ ਦੀਆਂ ਭਾਵਨਾਵਾਂ ਨੂੰ ਪੜ੍ਹ ਕੇ
ਉਸ ਦੇ ਵਿਚਾਰ ਰਿਕਾਰਡ ਕਰ ਸਕਦਾ ਸੀ। ਇਸ ਯੰਤਰ ਦਾ ਨਾ ਈਕੋਲਾਈਜ਼ਰ ਸੀ। ਇਸ ਵਿੱਚ ਉਸ ਦੀਆਂ
ਭਾਵਨਾਵਾਂ ਨੂੰ ਸਪੀਚ ਸਿੰਥੇਸਾਈਜ਼ਰ ਰਾਹੀ ਬੋਲਾਂ ਵਿੱਚ ਬਦਲਿਆ ਜਾ ਸਕਦਾ ਸੀ।
ਬਿਮਾਰੀ ਨਾਲ ਅਜਿਹੇ ਇੱਕ ਪਾਸੜ ਘੋਲ ਵਿੱਚ ਸਟੀਫਨ ਹਾਕਿੰਗਜ਼ ਨਾ ਰੁਕਿਆ, ਨਾ ਝੁਕਿਆ। ਇੱਕ ਪਾਸੇ
ਮੌਤ ਨਾਲ ਜੂਝਦਾ ਰਿਹਾ, ਦੂਸਰੇ ਪਾਸੇ ਖੋਜ ਵਿੱਚ ਵੀ ਜੁਟਿਆ ਰਿਹਾ। ਉਸ ਦਾ ਵਿਸ਼ਾ ਬ੍ਰਹਿਮੰਡ ਦਾ
ਜਨਮ ਤੇ ਵਿਕਾਸ ਸੀ। ਉਸ ਨੇ ‘ਬਿਗ ਬੈਂਗ ਥਿਉਰੀ ਆਫ ਰੈਲੇਟਿਵਟੀ’ ਤੇ ‘ਕੁਐਂਟਮ ਥਿਉਰੀ’ ਨੂੰ ਬੜੀ
ਬਰੀਕੀ ਨਾਲ ਘੋਖਿਆ ਤੇ ਬੜੇ ਨਵੇਂ ਤੱਥ ਕੱਢੇ ਜਿਸ ਨੇ ਉਸ ਨੂੰ ਨਿਊਟਨ ਤੇ ਆਈਨਸਟਾਈਨ ਪਿੱਛੇ ਸਭ
ਤੋਂ ਵਡੇ ਸਾਇੰਸਦਾਨ ਵਜੋਂ ਸਥਾਪਤ ਕਰ ਦਿੱਤਾ। ਉਸ ਦੀਆ ਲਿਖਤਾਂ ਵਿੱਚ ਧਰਤੀ ਦੇ ਜਨਮ ਦੀ ਥਿਊਰੀ
‘ਥਿਊਰੀ ਆਫ ਸਿੰਗੂਲੈਰਟੀ’ ਦਾ ਵਿਸਥਾਰ ਹੈ ਜਿਸ ਅਨੁਸਾਰ ਬ੍ਰਹਿਮੰਡ ਦਾ ਜਨਮ ਇੱਕ ਵੱਡੇ ਧਮਾਕੇ ਤੋਂ
ਨਹੀਂ ਸਗੋਂ ਕਿਸੇ ਇੱਕ ਕੇਂਦਰੀ ਰਚਿਤਾ ਰਾਹੀਂ ਹੋਇਆ ਹੈ ਜਿਸ ਵਿੱਚ ਸਮੇਂ-ਸਥਾਨ ਦੀ ਸੀਮਾ ਸਮਾਪਤ
ਹੋ ਜਾਂਦੀ ਹੈ।
ਉਸ ਨੇ ਕਾਲੀਆਂ ਖੱਡਾਂ (ਬਲੈਕ ਹੋਲਜ਼) ਦੇ ਇਸ ਪੱਖ ਨੂੰ ਵੀ ਨਕਾਰ ਦਿੱਤਾ ਕਿ ਇਨ੍ਹਾਂ ਵਿੱਚ ਜਾਕੇ
ਸਭ ਕੁੱਝ ਭਸਮ ਹੋ ਜਾਦਾ ਹੈ। ਉਸ ਨੇ ਦਰਸਾਇਆ ਕਿ ਇਹ ਵੀ ਸ਼ਕਤੀ ਦੇ ਪੁੰਜ ਹਨ ਜਿਨ੍ਹਾਂ ਵਿੱਚ ਅਥਾਹ
ਰੇਡਿਅਏਸ਼ਨ ਹੁੰਦੀ ਹੈ। ਉਸ ਦੀ ਪੁਸਤਕ ‘ਬਰੀਫ ਹਿਸਟਰੀ ਆਫ ਟਾਈਮ’ ਵਿਸ਼ਵ ਦੀ ਸਭ ਤੋਂ ਵੱਧ ਵਿਕਣ
ਵਾਲੀ ਪੁਸਤਕ ਬਣ ਗਈ ਹੈ। ਲਗਾਤਾਰ ਚਾਰ ਸਾਲ ਇਸ ਨੇ ਇਹੋ ਦਰਜਾ ਬਰਕਰਾਰ ਰੱਖਿਆ।
ਉਸ ਨੇ ਆਪਣੀ ਅਸਹਾਇ ਅਵਸਥਾ ਵਿੱਚ ਵੀ ਰਚਨਾ ਜਾਰੀ ਰਖੀ। “ਲਾਰਜ ਸਕੇਲ ਸਟਰਕਚਰ ਆਫ ਸਪੇਸ – ਟਾਈਮ”,
“ਜਨਰਲ ਰੈਲੇਟਿਵਟੀ” “ਆਇਨਸਟਾਈਨ ਸੈਟੀਨਰੀ ਸਰਵੇ”, “300 ਯੀਅਰਜ਼ ਆਫ ਗ੍ਰੈਵਿਟੀ”, “ਬਲੈਕ ਹੋਲਜ਼
ਐਂਡ ਬੇਬੀ ਯੂਨੀਵਰਸ” ਆਦਿ ਰਚਨਾਵਾਂ ਜਿੰਦਗੀ-ਮੌਤ ਦੇ ਘੋਲ ਦੇ ਵਿਚਕਾਰ ਉਸ ਵਲੋਂ ਲਿਖੀਆਂ ਗਈਆਂ
ਖੋਜ ਪੁਸਤਕਾਂ ਹਨ। ਹੁਣੇ-ਹੁਣ ਉਸ ਦੀ ਇੱਕ ਵਧੀਆ ਪੁਸਤਕ ‘ਦਿ ਯੂਨੀਵਰਸ ਇਨ ਏ ਨਟ ਸ਼ੈੱਲ’ ਮਾਰਕੀਟ
ਵਿੱਚ ਆਈ ਹੈ। ‘ਬਰੀਫ ਹਿਸਟਰੀ ਆਫ ਟਾਈਮ’ ਤੇ ‘ਦਿ ਯੂਨੀਵਰਸ ਇਨ ਏ ਨੇਟਸ਼ੈਲ” ਪੜ੍ਹਦਿਆਂ ਇਨ੍ਹਾਂ
ਸਤਰਾਂ ਦੇ ਲਿਖਾਰੀ ਨੂੰ ਇਉਂ ਲੱਗਿਆ ਜਿਵੇ ਉਹ ਗਿਆਨ ਦੇ ਵਿਸ਼ਾਲ ਸਾਗਰ ਵਿੱਚ ਬੂੰਦਾਂ ਇਕੱਠੀਆਂ ਕਰ
ਕੇ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹੈ। ਹਰ ਸ਼ਬਦ ਇੱਕ ਸਾਗਰ ਨਿਆਂਈਂ ਹੈ। ਅਤਿਅੰਤ ਗਹਿਰਾਈ ਹੈ ਸੋਚ ਦੀ।
ਉਸ ਦੀ ਇਹ ਘਾਲਣਾ ਵਿਅਰਥ ਨਹੀ ਗਈ। ਬਾਰਾਂ ਯੂਨੀਵਰਸਿਟੀਆਂ ਨੇ ਉਸ ਨੁੂੰ ਆਨਰੇਰੀ ਡਾਕਟਰ ਬਣਾਇਆ।
ਸੰਨ 1982 ਵਿੱਚ ਉਸ ਨੂੰ ‘ਕਮਾਂਡਰ ਆਫ ਬ੍ਰਿਟਿਸ਼ ਐਂਪਾਇਰ’ ਥਾਪਿਆ ਗਿਆ। 1989 ਵਿੱਚ ‘ਕੰਪੈਨੀਅਨ
ਆਫ ਆਨਰ’ ਤੇ ਫਿਰ ‘ਫੈਲੋ ਆਫ ਰਾਇਲ ਸੁਸਾਇਟੀ’ ਬਣਾਇਆ ਗਿਆ। ਹੁਣ ਉਸ ਦੇ ਪਰਿਵਾਰ ਵਿੱਚ ਤਿੰਨ ਬੱਚੇ
ਤੇ ਇੱਕ ਪੋਤਰਾ ਵੀ ਹੈ ਤੇ ਸਨਮਾਨਾਂ ਦੀ ਝੜੀ ਲੱਗੀ ਹੋਈ ਹੈ। ਆਪਣੀ ਇਸ ਹਾਲਤ ਵਿੱਚ ਵੀ ਉਸ ਨੇ
ਆਪਣੀ ਖੋਜ ਦੀ ਰਚਨਾ ਜਾਰੀ ਰੱਖੀ ਹੋਈ ਹੈ। ਉਸ ਦਾ ਕਹਿਣਾ ਹੈ, ‘ਮੈਂ ਆਪਣੀ ਜ਼ਿੰਦਗੀ ਨੂੰ ਆਮ
ਜ਼ਿੰਦਗੀ ਵਾਂਗ ਜੀਣ ਦੀ ਕੋਸ਼ਿਸ਼ ਕਰਦਾ ਹਾਂ। ਇਹ ਭੁਲਾਈ ਰੱਖਦਾ ਹਾਂ ਕਿ ਮੇਰੀ ਸ਼ਰੀਰਕ ਹਾਲਤ ਕੀ ਹੈ?
ਮੈਂ ਆਪਣੀ ਇਸ ਹਾਲਤ ਨੂੰ ਤਰਸਯੋਗ ਤੇ ਬਦਤਰ ਨਹੀਂ ਸਮਝਦਾ ਕਿਉਕਿ ਮੈਂ ਏਡਜ਼ ਤੇ ਲਿਊਕੇਮੀਆ ਆਦਿ
ਦੀਆਂ ਬਿਮਾਰੀਆਂ ਤੋ ਚੰਗੀ ਬਿਮਾਰੀ ਮਾਣ ਰਿਹਾ ਹਾਂ। ਭਰਪੂਰ ਜੀਵਿਆ ਹਾਂ ਮੈਂ, ਮੈਨੂੰ ਕੋਈ ਗਿਲਾ
ਨਹੀਂ; ਸੰਤੁਸ਼ਟੀ ਹੈ ਕਿ ਮੈਂ ਬਹੁਤ ਕੁੱਝ ਕਰ ਸਕਿਆ ਹਾਂ”।
(17/01/12)
ਹਰਨੇਕ ਸਿੰਘ, ਨਿਊਜ਼ੀਲੈਂਡ
ਭਾਈ
ਸਰਬਜੀਤ ਸਿੰਘ ਧੂੰਦਾ ਜੀ ਨੂੰ ਪੇਸ਼ ਹੋਣ ਦੀ ਸਲਾਹ
ਮੌਜ਼ੂਦੇ ਸਮੇਂ ਸਮੁੱਚੇ ਸਿੱਖ ਸਮਾਜ ਵਿੱਚ ਸਭ ਤੋਂ ਵੱਧ ਭੱਖਦਾ ਮਸਲਾ ਹੈ, ਭਾਈ ਸਰਬਜੀਤ ਸਿੰਘ
ਧੂੰਦਾ ਜੀ ਦੇ ਸਬੰਧੀ ਜਾਰੀ ਹੋਏ ਅਦੇਸ਼ ਬਾਰੇ ਇਹ ਚਰਚਾ ਜੋਰਾਂ ਤੇ ਹੈ ਕਿ ਭਾਈ ਸਰਬਜੀਤ ਸਿੰਘ
ਧੂੰਦਾ ਜੀ ਨੂੰ ਜਥੇਦਾਰਾਂ ਦੇ ਸਾਹਮਣੇ ਪੱਖ ਰੱਕਣਾ ਚਾਹੀਦਾ ਹੈ ਕਿ ਜਾਂ ਫਿਰ ਪਹਿਲਾਂ ਛੇਕੇ ਗਏ
ਸਿੱਖਾਂ ਦੀ ਤਰ੍ਹਾਂ ਹੀ ਰੁੱਖ ਅਪਨਾਉਣਾ ਚਾਹੀਦਾ ਹੈ। ਇਸ ਸਬੰਧੀ ਨਿਊਜ਼ੀਲੈਂਡ ਦੇ ਸਿੱਖਾਂ ਵੱਲੋਂ
ਡੂੰਘੀ ਵੀਚਾਰ ਚਰਚਾ ਕੀਤੀ ਗਈ, ਜਿਸ ਵਿੱਚ ਸਭ ਪੱਖਾਂ ਨੂੰ ਵੀਚਾਰਨ ਉਪਰੰਤ ਇਹ ਫੈਸਲਾ ਹੋਇਆ ਕਿ
ਧੂੰਦਾ ਜੀ ਨੂੰ ਪੇਸ਼ ਹੋਣਾ ਚਾਹੀਦਾ ਹੈ (ਜਿਥੇ ਵੀ ਬੁਲਾਉਣ ਵਾਲੇ ਹੋਣ)। ਇਸ ਫੈਸਲੇ ਤੇ ਪਹੁੰਚਣ ਲਈ
ਜਿਹੜੇ ਨੁਕਤੇ ਸਹਾਈ ਹੋਏ ਉਨ੍ਹਾਂ ਵਿਚੋਂ ਕੁੱਝ ਹੇਠ ਲਿਖੇ ਹਨ:
1. ਕਿਸੇ ਵੀ ਮੁਸ਼ਕਲ ਵਿਚੋਂ ਨਿਕਲਣ ਲਈ ਘੱਟ ਤੋਂ ਘੱਟ ਨੁਕਸਾਨ ਕਰਵਾ ਕੇ ਵੱਧ ਤੋਂ ਵੱਧ ਲਾਭ
ਪ੍ਰਾਪਤ ਕਰਨ ਬਾਰੇ ਸੋਚਣਾ ਚਾਹੀਦਾ ਹੈ।
2. ਪਿਛਲੇ ਦਿਨੀਂ ਸਿੱਖ ਮਾਰਗ ਤੇ ਅਜਰਾਵਤ ਸਿੰਘ ਦੀ ਇਹ ਵੀਚਾਰ ਬਹੁਤ ਵਧੀਆ ਸੀ ਕਿ ‘ਧੂੰਦਾ ਜੀ
ਨੂੰ ਬੁਲਾਇਆ ਕਿਸ ਨੇ ਹੈ’ ?
3. ਵੀਚਾਰਵਾਨ ਨੂੰ ਹਮੇਸ਼ਾਂ ਤੱਥਾਂ ਅਤੇ ਦਲੀਲ ਨਾਲ ਗੱਲ ਕਰਨ ਵਾਸਤੇ ਤਿਆਰ ਰਹਿਣਾ ਚਾਹੀਦਾ ਹੈ।
4. ਧੂੰਦਾ ਜੀ ਬਹੁਤ ਵਧੀਆ ਬੁਲਾਰੇ ਹਨ ਉਨ੍ਹਾਂ ਦਾ ਸਟੇਜ ਤੇ ਰਹਿਣਾ ਬਹੁਤ ਜ਼ਰੂਰੀ ਹੈ। ਤਾਂ ਕਿ
ਪਿੰਦਰਪਾਲ ਸਿੰਘ ਵਰਗੇ ਪ੍ਰਚਾਰਕਾਂ ਅਤੇ ਬਾਬਵਾਦੀ ਸੋਚ ਨੂੰ ਟੱਕਰ ਦਿੱਤੀ ਜਾ ਸਕੇ।
5. ਪ੍ਰੋ. ਇੰਦਰ ਸਿੰਘ ਘੱਗਾ ਅਤੇ ਪ੍ਰੋ. ਦਰਸ਼ਨ ਸਿੰਘ ਜੀ ਵਾਲਾ ਫੈਸਲਾ ਕਰਨ ਤੇ ਯਕੀਨਨ ਹੀ ਨਤੀਜੇ
ਵੀ ਓਹੀ ਨਿਕਲਣੇ ਹਨ।
6. ਕਿਸੇ ਵੀ ਧਿਰ ਨੂੰ ਧੂੰਦਾ ਜੀ ਦੇ ਅਕਾਲ ਤਖ਼ਤ ਤੇ ਪੇਸ਼ ਹੋਣ ਦਾ, ਇਸ ਕਰਕੇ ਵਿਰੋਧ ਨਹੀਂ ਕਰੀ
ਜਾਣਾ ਚਾਹੀਦਾ ਕਿ ਉਹ ਇੱਕ ਵਾਰ ਕਹਿ ਚੁੱਕੇ ਹਨ ਅਤੇ ਹੁਣ ਵਾਪਸ ਕਿਵੇਂ ਮੁੜਨ?
7. ਸੰਗਤਾਂ ਦੀਆਂ ਭਾਵਨਾਵਾਂ ਦਰਬਾਰ ਸਾਹਿਬ ਅਤੇ ਗੁਰਬਾਣੀ ਕੀਰਤਨ ਨਾਲ ਬਹੁਤ ਡੂੰਘੀਆਂ ਜੁੜੀਆਂ
ਹੋਈਆਂ ਹਨ, ਸਾਨੂੰ ਉਹਨਾਂ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈ।
8. ਕੁੱਝ ਵੀਰਾਂ ਦਾ ਵੀਚਾਰ ਹੈ ਕਿ ਧੂੰਦਾ ਜੀ ਜੇਕਰ ਪੇਸ਼ ਹੋ ਗਏ ਤਾਂ ਅਸੀਂ ਜੰਗ ਹਾਰ ਜਵਾਂਗੇ। ਪਰ
ਕੀ ਜੰਗ ਸ਼ੁਰੂ ਹੋਈ ਹੈ? (ਜੰਗ ਸ਼ੁਰੂ ਕਰਨ ਵਾਸਤੇ ਸਾਡੀ ਇੱਕ ਸਾਂਝੀ ਜਥੇਬੰਦੀ ਅਤੇ ਇੱਕ ਜਰਨੈਲ ਦਾ
ਹੋਣਾ ਜ਼ਰੂਰੀ ਹੈ)
9. ਕਿਸੇ ਮੰਜ਼ਿਲ ਤੱਕ ਪਹੁੰਚਣ ਲਈ ਲੜਾਈ ਅਤੇ ਸਮਝੌਤਾ (ਵੀਚਾਰ) ਦੋ ਪੜਾਅ ਹੁੰਦੇ ਹਨ।
10. ਸਿੱਖਾਂ ਬਾਰੇ ਵੈਸੇ ਵੀ ਇਹ ਮਸ਼ਹੂਰ ਹੈ ਕਿ ਇਹ ਲੜ ਜਲਦੀ ਪੈਂਦੇ ਹਨ, ਪਰ ਸਮਝੌਤਾ ਕਰਨ ਵੇਲੇ
ਫੇਲ ਹੋ ਜਾਂਦੇ ਹਨ।
11. ਵਿਦਵਾਨਾਂ ਦਾ ਕਹਿਣਾ ਹੈ ਕਿ ਲੜਾਈ ਭਾਵਕਤਾ ਵਿਚੋਂ ਉਪਜਦੀ ਹੈ ਅਤੇ ਸਮਝੌਤਾ ਦਿਮਾਗ ਵਿਚੋਂ।
12. ਆਲਾ ਸਿੰਘ ਵਾਂਗ ਖਤਰਾ ਮੁੱਲ ਲੈਣ ਤੋਂ ਡਰਦਿਆਂ ਸਮਝੌਤਾਵਾਦੀ ਹੋਣਾ ਅਤੇ ਮਾਸਟਰ ਤਾਰਾ ਸਿੰਘ
ਵਾਂਗ ਭਾਵੁਕ ਹੋ ਕੇ (ਸਮਝੌਤਾ ਕਰਨ ਦੀ ਬਿਬੇਕਸ਼ੀਲਤਾ ਦੀ ਘਾਟ ਕਰਕੇ) ਲੜ ਪੈਣਾ, ਕਿਸੇ ਵੀ ਦਲੀਲ
ਨਾਲ ਸਹੀ ਨਹੀਂ ਠਹਿਰਾਇਆ ਜਾ ਸਕਦਾ।
13. ਪਹਿਲਾਂ ਕੀਤੇ ਹੋਏ ਫੈਸਲਿਆਂ ਨੂੰ ਸਹੀ ਠਹਿਰਾਉਣ ਵਾਸਤੇ ਹੀ ਮੁੜ ਓਹੀ ਫੈਸਲਾ ਨਹੀਂ ਕਰ ਲੈਣਾ
ਚਾਹੀਦਾ। (ਬੇਸ਼ੱਕ ਗਲਤ ਹੀ ਹੋਵੇ)
14. ਇਹ ਖਿਆਲ ਰੱਖਣਾ ਚਾਹੀਦਾ ਹੈ ਕਿ ਧੂੰਦਾ ਜੀ ਦੇ ਨਾਲ ਇੱਕ ਸੰਸਥਾ ਖੜੀ ਹੈ ਜੋ ਕਿ ਧੂੰਦਿਆਂ
ਨੂੰ ਪੈਦਾ ਕਰਨ ਦਾ ਇੱਕ ਸੋਮਾ ਹੈ (ਕਿਤੇ ਅਜੇਹਾ ਤੇ ਨਹੀਂ ਕਿ ਦੁਸ਼ਮਣ ਉਸ ਸੋਮੇ ਨੂੰ ਖਤਮ ਕਰਨਾ
ਚਾਹੁੰਦਾ ਹੋਵੇ)।
15. ਕੋਈ ਵੀ ਫੈਸਲਾ ਕਰਨ ਸਮੇਂ, ਧੂੰਦਾ ਜੀ, ਆਪਣੀ ਕਨੇਡਾ ਦੀ ਫੇਰੀ ਸਮੇਂ ਦੀਵਾਨਾਂ ਵਿੱਚ ਜੁੜੀ
ਸੰਗਤ ਨੂੰ ਵੇਖ ਕੇ ਇਹ ਭੁਲੇਖਾ ਨਾ ਖਾ ਜਾਣ ਕੇ ਇਹ ਸਭ ਮੇਰੇ ਨਾਲ ਹਨ, ਜੋ ਭੁਲੇਖਾ ਅਕਸਰ ਪ੍ਰਬੰਧਕ
ਖਾ ਜਾਂਦੇ ਹਨ।
16. ਕਿਤੇ ਕੋਈ ਧੂੰਦਾ ਜੀ ਨਾਲ ਖੜੀ ਲਹਿਰ ਨੂੰ ਆਪਣੇ ਨਾਲ ਤੇ ਨਹੀਂ ਜੋੜਨਾ ਚਾਹੁੰਦਾ? ਤਾਂ ਕਿ ਉਹ
ਆਪਣੀ ਆਵਾਜ਼ ਨੂੰ ਹੋਰ ਸ਼ਕਤੀਸ਼ਾਲੀ ਬਣਾ ਸਕੇ। (ਯਾਦ ਰੱਖਿਓ! ਇਹ ਲਹਿਰ ਅਕਾਲ ਤਖ਼ਤ ਦੀ ਮਰਯਾਦਾ ਦੇ
ਤਹਿਤ ਪ੍ਰਚਾਰ ਕਰਨ ਕਰਕੇ ਖੜੀ ਹੋਈ ਹੈ। ਜਿਨੀ ਜਲਦੀ ਉਭਰੀ ਹੈ ਓਨੀ ਛੇਤੀ ਪਤਨ ਵੀ ਹੋ ਸਕਦਾ ਹੈ)
17. ਉਪਰੋਕਤ ਵੀਚਾਰਾਂ ਨੂੰ ਪੜ੍ਹ ਕੇ ਕੁੱਝ ਵੀਰ ਇਹ ਨਾ ਸੋਚਣ ਕੇ ਅਸੀਂ ਅਸੀਂ ਡਰਪੋਕ ਹਾਂ। (ਅਸੀਂ
ਪ੍ਰੋ. ਦਰਸ਼ਨ ਸਿੰਘ ਜੀ ਨੂੰ ਵੀ ਸੱਦਾ ਦਿੱਤਾ ਸੀ ਅਤੇ ਜਲਦੀ ਹੀ ਪ੍ਰੋ. ਇੰਦਰ ਸਿੰਘ ਘੱਗਾ ਜੀ ਨੂੰ
ਸਿੰਘ ਸਭਾ, ਨਿਊਜ਼ੀਲੈਨਡ ਦੀ ਸਟੇਜ ਤੇ ਬੁਲਾਂਵਾਂਗੇ।
18. ਸਾਡੀ ਧਿਰ ਨੂੰ ਯੋਜਨਾ ਬਣਾ ਕੇ ਲੜਾਈ ਸ਼ੁਰੂ ਕਰਨੀ ਚਾਹੀਦੀ ਹੈ, ਜੋ ਕਿ ਅਜੇ ਨਹੀਂ ਬਣ ਸਕੀ।
19. ਦੁਸ਼ਮਣ ਦੀ ਚਾਲ ਨੂੰ, ਇਰਾਦੇ (ਨੀਅਤ) ਨੂੰ, ਅਤੇ ਵਾਰ ਕਰਨ ਦੇ ਸਾਧਨ ਚੰਗੀ ਤਰ੍ਹਾਂ ਸਮਝ ਕੇ
ਹੀ ਆਪਣਾ ਬਚਾਓ ਕਰਨਾ ਚਾਹੀਦਾ ਹੈ। ਏਹੀ ਸਾਡੀ ਪ੍ਰਾਪਤੀ ਹੋਵੇਗੀ।
20. ਪ੍ਰੋ. ਦਰਸ਼ਨ ਸਿੰਘ ਜੀ ਅਤੇ ਪ੍ਰੋ. ਇੰਦਰ ਸਿੰਘ ਘੱਗਾ ਜੀ ਪਹਿਲਾਂ ਹੀ ਘਰ ਬੈਠੇ ਹਨ, ਹੁਣ
ਧੂੰਦਾ ਜੀ ਬਾਰੇ ਓਹੀ ਫੈਸਲਾ ਕਰਕੇ, ਉਨ੍ਹਾਂ ਨੂੰ ਵੀ ਘਰ ਬਿਠਾਉਣ ਤੋਂ ਬਾਅਦ ਕਿਸੇ ਨੇ ਸੋਚਿਆ ਹੈ
ਕਿ ਇਨ੍ਹਾਂ ਦਾ ਬਦਲ ਸਾਡੇ ਕੋਲ ਤਿਆਰ ਹੈ?
21. ਭਗਤੀ ਲਹਿਰ ਅਤੇ ਸਿੱਖ ਲਹਿਰ ਦੇ ਫਰਕ ਨੂੰ ਅਤੇ ਨਤੀਜਿਆਂ ਨੂੰ ਚੰਗੀ ਤਰ੍ਹਾਂ ਘੋਖਣਾ ਚਾਹੀਦਾ
ਹੈ।
ਅਸੀਂ ਕਿਸੇਂ ਵੀ ਸੱਜਣ ਨਾਲ ਉਪਰੋਕਤ ਵਿਸ਼ੇ ਬਾਰੇ ਵੀਚਾਰ ਕਰਨ ਲਈ ਤਿਆਰ ਹਾਂ ਪਰ ਨਾਲ ਹੀ ਬੇਨਤੀ
ਕਰਦੇ ਹਾਂ ਕਿ ਇਹ ਨਾ ਹੋਵੇ ਕੇ ਇਹ ਵੀਚਾਰਾਂ ਪੜ੍ਹਦੇ ਸਾਰ ਹੀ ਇਸ ਦੇ ਜਵਾਬ ਵਿੱਚ ਲੇਖ ਲਿਖਣੇ
(ਸਾਡੀ ਕੁੱਤੇ ਖਾਣੀ ਕਰਨੀ) ਸ਼ੁਰੂ ਕਰ ਦਿਉ। ਘੱਟੋ-ਘੱਟ ਇੱਕ ਦੋ ਦਿਨ ਇਸ ਤੇ ਵੀਚਾਰ ਜ਼ਰੂਰ ਕਰ ਲੈਣਾ
ਜੀ। ਕਿਉਂਕਿ ਵੈਸੇ ਵੀ ਧੂੰਦਾ ਜੀ ਕੋਲ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਦੋ ਕੁ ਹਫਤੇ ਹਨ।
ਹਰਨੇਕ ਸਿੰਘ, ਨਿਊਜ਼ੀਲੈਂਡ
ਫੋਨ ਨੰਬਰ 0064-272316381
(17/01/12)
ਸਤਨਾਮ ਕੌਰ ਫ਼ਰੀਦਾਬਾਦ
ਸੱਚ ਦਾ ਪ੍ਰਚਾਰ ਕਰਣ ਵਾਲੇ ਪ੍ਰੋ. ਧੂੰਦੇ ਨੂੰ
ਝੂਠੇ ਪੁਜਾਰੀਆਂ ਦੇ ਪੈਰਾਂ ਤੇ ਡਿੱਗ ਕੇ ਸੱਚ ਦੀ ਤੌਹੀਨ ਨਹੀਂ ਕਰਣੀ ਚਾਹੀਦੀ
ਝੂਠ ਦਾ ਰਾਗੀਆਂ ਦਾ ਮੁੰਕਮਲ ਬਾਈਕਾਟ ਕਰਦੇ ਹੋਏ ਗੁਰੂ
ਘਰ ਦੀਆਂ ਸਟੇਜਾਂ `ਤੇ ਬੈਠਣ ਤੋਂ ਰੋਕਿਆ ਜਾਵੇ।
(੧੭ ਜਨਵਰੀ ੨੦੧੨; ਸਤਨਾਮ ਕੌਰ ਫ਼ਰੀਦਾਬਾਦ)
ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਲੁਧਿਆਣਾ ਵਿਖੇ ਪ੍ਰੋ. ਧੂੰਦਾ ਦੇ ਹੱਕ ਵਿੱਚ
ਰੱਖੀ ਇਕਤੱਰਤਾ ਮੌਕੇ ਵਿਦੇਸ਼ਾਂ ਅਤੇ ਪੰਜਾਬ ਦੇ ਵੱਖ ਵੱਖ ਇਲਾਕੇ ਤੋਂ ਪੁੱਜੇ ਪੰਥਕ ਜੱਥੇਬੰਦੀਆਂ
ਦੇ ਆਗੂਆਂ ਨੇ ਰੱਖੇ। ਇਸ ਇਕੱਤਰਤਾ ਵਿੱਚ ਸਾਰੇ ਪੰਥਕ ਆਗੂ ਇਸ ਗੱਲ ਤੋਂ ਸਹਿਮਤ ਸਨ ਕਿ ਜਿਵੇਂ
ਗੁਰਬਖਸ਼ ਸਿੰਘ ਕਾਲਾ ਅਫ਼ਗਾਨਾ, ਜੋਗਿੰਦਰ ਸਿੰਘ ਸਪੋਕਸਮੈਨ, ਪ੍ਰੋਫੈਸਰ ਦਰਸ਼ਨ ਸਿੰਘ ਨੇ ਪੁਜਾਰੀਵਾਦ
ਦੇ ਖਿਲਾਫ ਡੱਟ ਕੇ ਟੱਕਰ ਲਈ ਹੈ ਉਵੇਂ ਹੀ ਗੁਰਮਤਿ ਦੇ ਭਰਪੂਰ ਜਾਣੂ, ਸੱਚ ਦੇ ਪ੍ਰਚਾਰਕ ਪ੍ਰੋਫੈਸਰ
ਧੂੰਦਾ ਨੂੰ ਵੀ ਪੁਜਾਰੀਵਾਦ ਦੇ ਖਿਲਾਫ ਡੱਟ ਕੇ ਸਾਹਮਣੇ ਆਉਣਾਂ ਚਾਹੀਦਾ ਹੈ। ਇਸ ਮੀਟਿੰਗ ਵਿੱਚ
ਪਿਛਲੀਂ ਦਿਨੀਂ ਰਾਗੀਆਂ ਵੱਲੋਂ ਪ੍ਰੋਂ ਧੂੰਦਾ ਨੂੰ ਅਕਾਲ ਤਖ਼ਤ `ਤੇ ਤਲਬ ਕਰਨ ਦੀ ਗੱਲ ਦੀ ਵਿਰੋਧਤਾ
ਕਰਦਿਆਂ ਕਿਹਾ ਕਿ ਜਿੰਨ੍ਹਾਂ ਰਾਗੀਆਂ ਨੇ ਪ੍ਰੋ. ਧੂੰਦੇ ਨੂੰ ਤਲਬ ਕਰਨ ਦੀ ਗੱਲ ਕੀਤੀ ਹੈ ਉਹ ਤਾਂ
ਆਪ ਸ਼੍ਰੋਮਣੀ ਕਮੇਟੀ ਦੇ ਤਨਖ਼ਾਹਦਾਰ ਚਾਪਲੂਸ ਮੁਲਾਜ਼ਮ ਹਨ। ਕਿਸੇ ਤਨਖਾਹਦਾਰ ਮੁਲਾਜ਼ਮ ਨੂੰ ਕੋਈ ਹਕ
ਨਹੀਂ ਕਿ ਉਹ ਸੱਚ ਦੇ ਪ੍ਰਚਾਰਕ ਖਿਲਾਫ ਕੂੜ ਬੋਲਣ। ਜਿਹੜੇ ਰਾਗੀ ਬਚਿੱਤਰ ਨਾਟਕ ਅਖੌਤੀ ਦਸਮ ਗ੍ਰੰਥ
ਦੀਆਂ ਅਸ਼ਲੀਲ ਰਚਨਾਵਾਂ ਪੜ੍ਹਦੇ ਹਨ ਅਤੇ ਧੂੰਦੇ ਵਰਗੇ ਸੱਚ ਦੇ ਪ੍ਰਚਾਰਕ ਖਿਲਾਫ ਕੁੜ ਬੋਲਦੇ ਹਨ
ਅਸੀਂ ਸਾਰੀਆਂ ਜੱਥੇਬੰਦੀਆਂ ਇੰਨ੍ਹਾਂ ਦਾ ਡੱਟ ਕੇ ਵਿਰੋਧ ਕਰਦੇ ਹਾਂ ਅਤੇ ਦੇਸ਼ ਵਿਦੇਸ਼ ਦੀਆਂ ਸਿੱਖ
ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ ਇੰਨ੍ਹਾਂ ਝੂਠ ਦਾ ਸਾਥ ਦੇਣ ਵਾਲਿਆਂ ਰਾਗੀਆਂ ਦਾ ਮੁੰਕਮਲ
ਬਾਈਕਾਟ ਕਰਦੇ ਹੋਏ ਗੁਰੂ ਘਰ ਦੀਆਂ ਸਟੇਜਾਂ `ਤੇ ਬੈਠਣ ਤੋਂ ਵੀ ਰੋਕਿਅ ਜਾਵੇ। ਮੀਟਿੰਗ ਵਿੱਚ
ਬੋਲਦਿਆਂ ਸ. ਜਗਜੀਤ ਸਿੰਘ ਲੁਧਿਆਣਾ ਨੇ ਕਿਹਾ ਕਿ ਪ੍ਰੋ. ਧੂੰਦਾ ਨੇ ਸਟੇਜ਼ਾਂ ਤੇ ਹਮੇਸ਼ਾਂ ਸੱਚ ਦੀ
ਆਵਾਜ਼ ਨੂੰ ਬੁਲੰਦ ਕੀਤਾ ਹੈ ਅਤੇ ਅੱਜ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪੱਤ ਜੱਥੇਬੰਦੀਆਂ
ਉਨ੍ਹਾਂ ਤੋਂ ਇਹ ਆਸ ਰਖਦੀਆਂ ਹਨ ਕਿ ਉਹ ਕਿਸੇ ਸੰਸਥਾ ਜਾਂ ਜੱਥੇਬੰਦੀ ਵੱਲ ਨਾ ਵੇਖਦੇ ਹੋਏ ਗੁਰਮਤਿ
ਸਿਧਾਂਤ’ ਤੇ ਪੂਰਨ ਤੌਰ’ ਤੇ ਪਹਿਰਾ ਦਿੰਦੇ ਹੋਏ ਪੁਜਾਰੀਆਂ ਦੇ ਫਤਵੇ ਨੂੰ ਰੱਦ ਕਰ ਕੇ ਪੁਜਾਰੀਵਾਦ
ਦੇ ਅੰਤ ਕਰਣ ਵਿੱਚ ਇਤਿਹਾਸਕ ਫੈਸਲਾ ਲੈਣਗੇ ਜਿਸ ਕਰ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਹਮੇਸ਼ਾ
ਉਨ੍ਹਾਂ ਦਾ ਸਾਥ ਦੇਣਗੇ। ਭਰੋਸੇਯੋਗ ਸੂਤਰਾਂ ਤੋਂ ਇਹ ਵੀ ਖਬਰ ਮਿਲੀ ਹੈ ਕਿ ਪ੍ਰੋ. ਧੂੰਦਾ ਨੂੰ
ਗੁਰਮਤਿ ਸਿਧਾਂਤਾਂ ਦੀ ਰਾਖੀ ਦਾ ਦਾਵਾ ਕਰਣ ਵਾਲੀਆਂ ਜੱਥੇਬੰਦੀਆਂ ਵੱਲੋਂ ਵੀ ਅਕਾਲ ਤਖ਼ਤ’ ਤੇ ਪੇਸ਼
ਹੋਣ ਲਈ ਦਬਾਅ ਪਾਇਆ ਜਾ ਰਿਹਾ ਹੈ, ਹੁਣ ਵੇਖਣਾ ਇਹ ਹੈ ਕਿ ਸਟੇਜ਼ਾਂ’ ਤੇ ਸੱਚ ਦੀ ਆਵਾਜ਼ ਨੂੰ ਬੁਲੰਦ
ਕਰਣ ਵਾਲੇ ਪ੍ਰੋਂ ਧੂੰਦਾ ਕਿੰਨਾ ਕੁ ਸੱਚ’ ਤੇ ਪਹਿਰਾ ਦਿੰਦੇ ਹਨ। ਇਸ ਮੌਕੇ ਪ੍ਰਚਾਰ ਲਹਿਰ
ਮੁਕਤਸਰ, ਅਬੋਹਰ, ਪ੍ਰਚਾਰ ਲਹਿਰ ਜ਼ੀਰਾ, ਪ੍ਰਚਾਰ ਲਹਿਰ ਮੋਗਾ ਅਦਿ, ਅਮਰੀਕਾ ਤੋਂ ਬਚਿੱਤਰ ਨਾਟਕ
(ਇਕ ਸਾਜਸ਼) ਗਰੁੱਪ ਦੇ ਸ. ਰੇਸ਼ਮ ਸਿੰਘ ਕੈਲਫੋਰਨੀਆ, ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਸ.
ਗੁਰਸੇਵਕ ਸਿੰਘ ਮਦਰੱਸਾ, ਫਤਿਹ ਮਲਟੀਮੀਡੀਆ ਦੇ ਸਤਪਾਲ ਸਿੰਘ ਦੁਗਰੀ, ਗੁਰਮਤਿ ਪ੍ਰਚਾਰ ਕੌਂਸਲ ਤੋਂ
ਸ. ਜਗਜੀਤ ਸਿੰਘ ਖਾਲਸਾ, ਦੁਰਮਤਿ ਸੋਧਕ ਗੁਰਮਤਿ ਲਹਿਰ ਤੋਂ ਸ. ਹਰਮਿੰਦਰ ਸਿੰਘ ਲੁਧਿਆਣਾ, ਸਰੀ
ਕੈਨੇਡਾ ਤੋਂ ਸ਼ੌਕੀਨ ਸਿੰਘ ਚੁਪਕੀਤੀ, ਜੀਵਨ ਸਿੰਘ ਬਰਾੜ ਕਨੇਡਾ, ਏਕਮ ਸਿੰਘ, ਪ੍ਰਚਾਰ ਲਹਿਰ ਮੋਗਾ
ਤੋਂ ਕੁਲਵੰਤ ਸਿੰਘ ਮੋਗਾ, ਰਿਛਪਾਲ ਸਿੰਘ, ਇੰਜੀਨਅਰ ਸੁਖਦੇਵ ਸਿੰਘ, ਸ. ਮਨਦੀਪ ਸਿੰਘ, ਪ੍ਰਚਾਰ
ਲਹਿਰ ਜ਼ੀਰਾ ਗੁਰਪ੍ਰੀਤ ਸਿੰਘ ਜ਼ੀਰਾ, ਅਤੇ ਗੁਰਮੀਤ ਸਿੰਘ ਨੈਰੋ ਆਦਿ ਹਾਜ਼ਰ ਸਨ।
(17/01/12)
ਡਾ ਗੁਰਮੀਤ ਸਿੰਘ “ਬਰਸਾਲ” ਕੈਲੇਫੋਰਨੀਆਂ
ਪ੍ਰੋ ਸਰਬਜੀਤ ਸਿੰਘ
“ਧੂੰਦਾ”
ਪਈ “ਧੂੰਦੇ” ਨੂੰ ਸਿੱਖੀ ਦੀ ਧੂਹ ਐਸੀ ,
ਧੁਸੇ ਸਿੱਖੀ ਵਿੱਚ ਉਹਨੇ ਗ਼ਦਾਰ ਧੂਹਤੇ ।
ਕਰਨ ਗੰਧਲਾ ਜੋ ਫਲਸਫਾ “ਇੱਕ” ਵਾਲਾ ,
ਖੋਟੇ ਦਿਲਾਂ ਦੇ ਸਰੇ-ਬਾਜਾਰ ਧੂਹਤੇ ।
ਕਰਮ ਕਾਂਢਾਂ ਦੀ ਧੁੰਦ ਨੂੰ ਲਾਹੁਣ ਖਾਤਿਰ ,
ਜੱਥੇਦਾਰ ਕਾਹਦੇ ਡੇਰੇਦਾਰ ਧੂਹਤੇ ।
ਸੱਚ ਤਰਕ ਦਾ ਗੁਰੂ ਗ੍ਰੰਥ ਅੰਦਰ ,
ਬਾਬੇ ਨਾਨਕ ਤੋਂ ਲੈਕੇ ਹਥਿਆਰ ਧੂਹਤੇ ।
ਕੇਵਲ ਗੁਰੂ ਗਿਆਨ ਦੀ ਖੜਗ ਲੈਕੇ ,
ਸਾਰੇ ਅੰਧਵਿਸ਼ਵਾਸੀ ਬਿਮਾਰ ਧੂਹਤੇ ।
ਨੌਜਵਾਨਾਂ ਦੇ ਦਿਲਾਂ ਦੀ ਬਣ ਧੜਕਣ ,
ਤੱਤ ਗੁਰਮਤਿ ਦਾ ਕਰ ਇਕਰਾਰ ਧੂਹਤੇ ।
ਫਾਂਸੀ ਹੱਕ ਤੇ ਸੱਚ ਨੂੰ ਦੇਣ ਵਾਲੇ ,
ਬਿਪਰੀ ਲੋਕ ਨੇ ਸਦਾ ਹੀ ਛਲ ਕਰਦੇ ।।
ਵੈਰੀ ਸੱਚ ਦੇ ਮੁੱਢ ਕਦੀਮ ਤੋਂ ਜੋ ,
ਉਹੀਓ “ਧੂੰਦੇ” ਨੂੰ ਧੂਹਣ ਦੀ ਗੱਲ ਕਰਦੇ ।।
ਡਾ ਗੁਰਮੀਤ ਸਿੰਘ “ਬਰਸਾਲ” ਕੈਲੇਫੋਰਨੀਆਂ
(17/01/12)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਤੂੰ ਦਾਤਾ ਦਾਤਾਰ ਤੇਰੀ
ਸ਼ਰਣਾਗਤ ਬੰਦਾ।।
ਤੂੰ ਦਾਤਾ ਦਾਤਾਰ ਤੇਰੀ ਸ਼ਰਣਾਗਤ ਬੰਦਾ।।
ਸਾਂਭ ਆਪ ਕਰਤਾਰ ਮੈਂ ਜੋ ਹਾਂ ਚੰਗਾ ਮੰਦਾ।।
ਤੇਰਾ ਬ੍ਰਹਿਮੰਡ ਪਸਰਿਆ ਕੋਈ ਥਾਹ ਨਾ ਦਿਸਦੀ।।
ਮੈ ਕਿਣਕਾ ਕੀ ਜਾਣਾ ਕੋਈ ਰਾਹ ਨਾ ਦਿਸਦੀ।।
ਬੇੜਾ ਵਿੱਚ ਮੰਝਧਾਰ, ਲਗਾ ਹੁਣ ਆਪੂੰ ਹੰਦਾ।।
ਤੂੰ ਦਾਤਾ ਦਾਤਾਰ ਤੇਰੀ ਸ਼ਰਣਾਗਤ ਬੰਦਾ।।
ਮੈਂ ਕਰਦਾ ਹਾਂ ਊਹੋ ਜੋ ਹੁਕਮੀ ਕਰਵਾਉਨੈ।।
ਪੁੰਨ ਪਾਪ ਦੇ ਚਕਰ ਵਿੱਚ ਕੀ ਮੈਨੂੰ ਪਾਉਨੈ।।
ਮੈਥੋਂ ਨਿਪਟ ਨਾ ਹੋਵੇ ਪੇਟ ਲਈ ਲਾਇਆ ਧੰਦਾ।।
ਤੂੰ ਦਾਤਾ ਦਾਤਾਰ ਤੇਰੀ ਸ਼ਰਣਾਗਤ ਬੰਦਾ।।
ਤੂੰ ਹੀ ਤੂੰ ਬਸ ਦਿਸੇਂ ਮੈ ਮੇਰੀ ਮੁਕੇ ਸਾਰੀ।।
ਜਗ ਦੇ ਇਸ ਜੰਜਾਲੋਂ ਛੁਟ ਜਾਏ ਜਿੰਦ ਵਿਚਾਰੀ।।
ਕਾਮ, ਕ੍ਰੋਧ, ਮੋਹ, ਲੋਭ ਦਾ ਲਹਿ ਜਾਏ ਗਲ ਚੋਂ ਫੰਧਾ।।
ਤੂੰ ਦਾਤਾ ਦਾਤਾਰ ਤੇਰੀ ਸ਼ਰਣਾਗਤ ਬੰਦਾ।।
ਅਪਣੇ ਲੜ ਲਾ, ਨਾਮ ਜਪਾ, ਮੈ ਮੇਰ ਮੁਕਾਦੇ।।
ਕਰ ਰੋਸ਼ਨ ਮਨ ਪਸਰਿਆ ਅੰਧੇਰ ਮਿਟਾਦੇ।।
ਜੀਵਦਿਆਂ ਕਰ ਮੁਕਤ ਤੋੜਕੇ ਜਗ ਦਾ ਫੰਦਾ।।
ਤੂੰ ਦਾਤਾ ਦਾਤਾਰ ਤੇਰੀ ਸ਼ਰਣਾਗਤ ਬੰਦਾ।।
(17/01/12)
ਸੁਖਪਾਲ ਸਿੰਘ
ਗੁ ਸੀਸ ਗੰਜ ਸਾਹਿਬ ਦਿੱਲੀ ਵਿਖੇ
ਅੱਜ ਪਹਿਲੇ ਦਿਨ ਗੁਰਮਤਿ ਵਿਚਾਰਾਂ ਦੀ ਸਾਂਝ ਕਰਦਿਆ ਭਾਈ ਗੁਰਸ਼ਰਨ ਸਿੰਘ ਨੇ ਕਿਹਾ ਕੇ ਬਾਹਰੀ ਭੇਖ
ਨੂੰ ਧਰਮ ਵਿੱਚ ਕੋਈ ਸਥਾਨ ਨਹੀ ਹੈ ਗੁਰਮਤਿ ਆਪਣੇ ਆਪ ਨੂੰ ਸਵਾਰਨ ਦਾ ਵਿਸ਼ਾ ਹੈ। ਉਹਨਾਂ ਭਾਈ
ਗੁਰਦਾਸ ਦੇ ਕਬਿੱਤ ਦੀ ਉਦਾਹਰਨ ਦਿੰਦਆ ਕਿਹਾ ਕਿ ਭਾਈ ਗੁਰਦਾਸ ਜੀ ਜੀ ਕਹਿੰਦੇ ਹਨ ਕੇ ਮੇਰਾ ਨਾਂ
ਤਾਂ ਗੁਰਦਾਸ ਹੈ ਪਰ ਗੁਰੂ ਦਾ ਦਾਸ ਨਹੀ ਹਾਂ ਮੈ ਗੁਰੁ ਸੇਵਕਾਂ ਦੀ ਨਿੰਦਿਆ ਕਰਦਾ ਹਾਂ। ਵਿਚਾਰਾਂ
ਕਰਦਿਆ ਉਹਨਾਂ ਕਿਹਾ ਨਾਮ ਮਹਾਨ ਰੱਖਣ ਤੇ ਜਿਵੇ ਕੋਈ ਮਹਾਨ ਨਹੀ ਬਣ ਜਾਂਦਾ ਇਸ ਤਰਾਂ ਬਾਹਰੀ ਭੇਖ
ਕਰਕੇ ਵੀ ਕੋਈ ਗੁਰੂ ਦਾ ਸਿੱਖ ਨਹੀ ਬਣ ਜਾਂਦਾ। ਉਹਨਾਂ ਕਿਹਾ ਨਾਮ ਤਾਂ ਸਾਡੇ ਰਾਜਨੀਤੀਕ ਅਤੇ
ਧਾਰਮਿਕ ਲੀਡਰਾਂ ਦੇ ਵੀ ਬਹੁਤ ਗੁਰਮਤਿ ਵਾਲੇ ਨੇ ਪਰ ਜੇ ਕੰਮ ਮਹਾਨ ਅਤੇ ਕੌਮ ਦੀ ਭਲਾਈ ਵਾਲੇ ਨਹੀ
ਹਨ ਤਾਂ ਬਾਹਰੀ ਨਾਮ ਮਹਾਨ ਹੋਣ ਨਾਲ ਵੀ ਕੋਈ ਫਾਇਦਾ ਨਹੀ। ਸੋ ਧਰਮ ਨੂੰ ਜੀਵਨ ਚ ਅਪਣਾ ਕੇ ਆਪਾ
ਸਵਾਰੀਏ।
ਸੁਖਪਾਲ ਸਿੰਘ
ਨੋਟ:- ਭਾਈ ਗੁਰਸ਼ਰਨ ਸਿੰਘ
ਜੀ ਸਵੇਰੇ 7: 30 ਤੋਂ 8: 30 ਤੱਕ 17-19 ਜਨਵਰੀ 2012 ਨੂੰ ਗੁ: ਸੀਸ ਗੰਜ ਵਿਖੇ ਕਥਾ ਕਰ ਰਹੇ
ਹਨ।
(17/01/12)
ਹਰਜੀਤ ਸਿੰਘ ਸਢੌਰਾ
ਲੋੜਵੰਦ ਗੁਰਸਿੱਖ ਵਲੋਂ ਅਪਣੇ ਪੈਰਾਂ ਤੇ ਖੜੇ ਹੋਣ ਲਈ ਸਹਾਇਤਾ ਦੀ ਅਪੀਲ
ਗੁਰਮਤਿ ਅਨੁਸਾਰ ਹਰ ਧਰਮੀ ਮਨੁੱਖ ਦਾ ਮੁੱਢਲਾ ਫਰਜ਼ ਹੈ ਕਿ ਉਹ ਲੋੜਵੰਦਾਂ ਦੀ ਯੋਗ
ਸਹਾਇਤਾ ਕਰੇ। ਇਸ ਸੇਧ ਦੀ ਰੋਸ਼ਨੀ ਵਿੱਚ ਸਿੱਖ ਕੌਮ ਨੂੰ ਕੁੱਝ ਐਸਾ ਇੰਤਜ਼ਾਮ ਕਰਨਾ ਚਾਹੀਦਾ ਸੀ ਕਿ
ਕੌਮ ਵਿਚਲੇ ਲੋੜਵੰਦਾਂ ਦੀ ਯੋਗ ਸਹਾਇਤਾ ਕੀਤੀ ਜਾਂਦੀ। ਪਰ ਅਫਸੋਸ! ਕੌਮੀ ਤੌਰ ਤੇ ਗੁਰਦੁਆਰਿਆਂ
ਇਮਾਰਤਾਂ ਅਤੇ ਹੋਰ ਵਿਖਾਵੇ ਵਾਲੇ ਕੰਮਾਂ ਲਈ ਤਾਂ ਬੇ-ਹਿਸਾਬ ਪੈਸਾ ਖਰਚਿਆ ਜਾ ਰਿਹਾ ਹੈ, ਪਰ
ਲੋੜਵੰਦਾਂ ਦੀ ਸਹਾਇਤਾ ਲਈ ਕੋਈ ਇੰਤਜ਼ਾਮ ਨਹੀਂ ਕੀਤੇ ਜਾ ਰਹੇ। ਇਸੇ ਕਮਜ਼ੋਰੀ ਦਾ ਫਾਇਦਾ ਉਠਾ ਕੇ
ਡੇਰੇਦਾਰ ਅਤੇ ਈਸਾਈ ਮਿਸ਼ਨਰੀ ਕੁੱਝ ਸਿੱਖਾਂ ਨੂੰ ਅਪਣੇ ਨਾਲ ਜੋੜਨ ਵਿੱਚ ਸਫਲ ਵੀ ਹੋ ਰਹੇ ਹਨ।
ਮਨੁੱਖਤਾ ਅਤੇ ਕੌਮ ਦਾ ਦਰਦ ਰੱਖਣ ਵਾਲੇ ਸੱਜਣਾਂ ਨੂੰ ਇਸ ਬਾਬਤ ਕਦਮ ਚੁੱਕਣ ਦੀ ਲੋੜ ਹੈ।
ਐਸੇ ਹੀ ਇੱਕ ਲੋੜਵੰਦ ਹਨ ਹਰਿਆਣਾ ਦੇ ਜ਼ਿਲੇ ਯਮੁਨਾਨਗਰ ਵਿੱਚ ਪੈਂਦੀ ਤਹਿਸੀਲ ਬਿਲਾਸਪੁਰ ਦੇ ਪਿੰਡ
ਪਿਲਖਣਵਾਲਾ ਵਿੱਚ ਰਹਿਣ ਵਾਲੇ ਅਮਰੀਕ ਸਿੰਘ। ਇਹਨਾਂ ਦੇ ਪਰਿਵਾਰ ਵਿੱਚ ਤਿੰਨ ਬੇਟੀਆਂ, ਇੱਕ ਬੇਟਾ,
ਪਤਨੀ ਅਤੇ ਬਜ਼ੁਰਗ ਮਾਤਾ-ਪਿਤਾ ਹਨ। ਮਾਤਾ ਪਿਤਾ ਬੀਮਾਰ ਰਹਿੰਦੇ ਹਨ। ਸਾਰੇ ਬੱਚੇ ਸਕੂਲ ਪੜਣ ਵਾਲੇ
ਹਨ। ਅੱਠ ਜੀਆਂ ਦੇ ਇਸ ਪਰਿਵਾਰ ਦਾ ਪਾਲਨ ਪੋਸ਼ਨ ਬਹੁਤ ਮੁਸ਼ਕਿਲ ਹੋ ਰਿਹਾ ਹੈ। ਅਮਰੀਕ ਸਿੰਘ ਜੀ ਕੌਲ
ਨਾ ਤਾਂ ਜਮੀਨ ਹੈ ਤਾਂ ਨਾ ਹੀ ਬੈਂਕ ਬੈਲੈਂਸ।
ਅਮਰੀਕ ਸਿੰਘ ਜੀ ਦੀ ਇੱਛਾ ਹੈ ਕਿ ਜੇ ਉਹਨਾਂ ਨੂੰ ਸਮਾਨ ਢੋਣ ਵਾਲਾ ਚਾਰ-ਪਹੀਆਂ ਟੈਂਪੂ ਪਾ ਕੇ ਦੇ
ਦਿਤਾ ਜਾਵੇ ਤਾਂ ਉਸ ਰਾਹੀਂ ਮਿਹਨਤ ਕਰਕੇ ਉਹ ਅਪਣੇ ਪਰਿਵਾਰ ਦੀ ਆਰਥਿਕ ਹਾਲਾਤ ਸੁਧਾਰ ਸਕਦੇ ਹਨ।
ਮਨੁੱਖੀ ਦਰਦ ਰੱਖਣ ਵਾਲੇ ਸੱਜਣਾਂ ਨੂੰ ਉਹਨਾਂ ਵਲੋਂ ਮਦਦ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ। ਆਸ ਹੈ
ਪਾਠਕ ਇਸ ਗੁਰਸਿੱਖ ਦੀ ਮਦਦ ਕਰਕੇ ਉਹਨਾਂ ਨੂੰ ਅਪਣੇ ਪੈਰਾਂ ਦੇ ਖੜਾ ਹੋਣ ਦੇ ਕਾਬਲ ਬਣਾਉਣਗੇ।
ਅਮਰੀਕ ਸਿੰਘ ਜੀ ਦੇ ਪਰਿਵਾਰ ਦੀ ਹਾਲਾਤ ਬਿਆਨ ਕਰਦੀਆਂ ਕੁੱਝ ਤਸਵੀਰਾਂ ਹੇਠਾਂ ਦਿਤੀਆਂ ਜਾ ਰਹੀਆਂ
ਹਨ। ਜ਼ਿਆਦਾ ਜਾਣਕਾਰੀ ਲਈ ਅਮਰੀਕ ਸਿੰਘ ਨਾਲ ਫੋਨ ਨੰ. 9671711892 ਤੇ ਸੰਪਰਕ ਕੀਤਾ ਜਾ ਸਕਦਾ ਹੈ।
ਅਮਰੀਕ ਸਿੰਘ ਦਾ ਪੰਜਾਬ ਨੈਸ਼ਨਲ ਬੈਂਕ, ਬਰਾਂਚ-ਸਢੌਰਾ ਵਿੱਚ ਖਾਤਾ ਹੈ, ਜਿਸ ਦਾ ਨੰਬਰ
1722000100213124 ਹੈ।
ਬੇਨਤੀ ਕਰਤਾ
ਹਰਜੀਤ ਸਿੰਘ ਸਢੌਰਾ
ਜਿਲਾ ਯਮੁਨਾਨਗਰ ਹਰਿਆਣਾ
ਫੋਨ ਨੰ. 9671818313
(ਨੋਟ:- ਪਾਠਕ ਜਨ ਇਸ ਅਪੀਲ
ਨਾਲ ਸੰਬੰਧਿਤ ਫੋਟੋਆਂ ਹੋਰ ਕਈ ਗੁਰਮਤਿ ਨਾਲ ਸੰਬੰਧਿਤ ਸਾਈਟਾਂ ਤੇ ਦੇਖ ਸਕਦੇ ਹਨ। ਅਸੀਂ ਇਸ
ਪਾਠਕਾਂ ਦੇ ਪੰਨੇ ਤੇ ਬਹੁਤੀਆਂ ਇਮਜ਼ ਫਾਈਲਾਂ, ਫੋਟੋਆਂ ਪਉਣ ਤੋਂ ਸੰਕੋਚ ਕਰਦੇ ਹਾਂ। ਇਸ ਦਾ ਮੁੱਖ
ਕਾਰਨ ਸਮੇਂ ਦੀ ਘਾਟ ਅਤੇ ਇਸ ਇੱਕ ਹੀ ਫਾਈਲ ਦਾ ਅਕਾਰ ਕਾਫੀ ਵੱਡਾ ਹੋਣਾ ਹੈ। ਕਿਉਂਕਿ ਇਸ ਸਾਈਟ ਤੇ
ਪਹਿਲ ਗੁਰਮਤਿ ਦੀ ਵਿਆਖਿਆ ਵਾਲੇ ਲੇਖਾਂ ਨੂੰ ਦਿੱਤੀ ਜਾਂਦੀ ਹੈ-ਸੰਪਾਦਕ)
(17/01/12)
ਅਵਤਾਰ ਸਿੰਘ ਮਿਸ਼ਨਰੀ
ਬੇ
ਏਰੀਏ ਦੇ ਹਰਮਨ ਪਿਆਰੇ ਬਾਬਾ ਨੰਦਨ ਸਿੰਘ ਜੀ ਦੀ ਅਚਾਣਕ ਮੌਤ ਤੇ ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ.
ਯੂ. ਐੱਸ. ਏ. ਅਤੇ ਸਥਾਨਕ ਜਥੇਬੰਦੀਆਂ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਅਤੇ ਅਰਦਾਸ
(ਪਿੰਡ ਸਿਧਵਾਂ ਕਲਾਂ (ਜਗਰਾਵਾਂ) ਦੇ ਜੰਮਪਲ ਬਾਬਾ ਨੰਦਨ ਸਿੰਘ ਜੀ ਜੋ ਲੰਬਾ ਸਮਾਂ
ਪੰਜਾਬ ਵਿੱਚ ਇੰਸਪੈਕਟਰ ਰਹੇ ਅਤੇ ਰਿਟਾਇਰ ਹੋਣ ਤੋਂ ਬਾਅਦ ਉਮਰ ਦੇ ਅਖੀਰਲੇ ਹਿੱਸੇ ਵਿੱਚ ਅਮਰੀਕਾ
ਵਿਖੇ ਆ ਕੇ ਵੀ ਕਰੀਬ 15 ਸਾਲ ਹਡਭੰਨਵੀਂ ਮਿਹਨਤ ਮੰਜੂਰੀ ਕਰਕੇ, ਪਿੱਛੇ ਪੋਤੇ ਪੋਤੀਆਂ ਤੱਕ, ਚੰਗੀ
ਸਕੂਲੀ ਵਿਦਿਆ ਦਿਵਾ, ਵਧੀਆਂ ਕੰਮਾਂ ਤੇ ਲਵਾਉਣ ਵਿੱਚ ਸਫਲ ਰਹੇ। ਬਾਬਾ ਜੀ ਦਾ ਐਜੂਕੇਸਂਨ ਨਾਲ
ਬਹੁੱਤ ਪਿਆਰ ਸੀ। ਆਪਣੇ ਪ੍ਰਵਾਰ ਤੋਂ ਇਲਾਵਾ ਹੋਰਨਾਂ ਲੋੜਵੰਦਾਂ ਦੀ ਵੀ ਬਹੁੱਤ ਮਦਦ ਕਰਦੇ ਸਨ।
ਮੋਸਟਲੀ ਰਾਗੀਆਂ ਗ੍ਰੰਥੀਆਂ ਨੂੰ ਏਅਰ ਪੋਰਟ ਤੋਂ ਲੈ ਆਉਣਾ ਅਤੇ ਛੱਡਣਾਂ, ਇੰਮੀਗ੍ਰੇਸ਼ਨ ਅਤੇ
ਹਸਪਤਾਲ ਵਿੱਚ ਇੰਟ੍ਰਪ੍ਰੇਟਰੀ ਦੀ ਫਰੀ ਸੇਵਾ ਕਰਨਾ, ਧਾਰਮਿਕ ਕੰਮਾਂ ਵਿੱਚ ਵੱਧ ਚੜ ਕੇ ਸੇਵਾ
ਕਰਨੀ, ਕਿਸੇ ਨੂੰ ਵੀ ਜਵਾਬ ਨਾਂ ਦੇਣਾ ਅਤੇ ਹਾਸੇ ਮਖੌਲ ਦੀਆਂ ਗੱਲਾਂ ਕਰਨਾਂ ਉਨ੍ਹਾਂ ਦਾ ਸੁਭਾਅ
ਬਣ ਗਿਆ ਸੀ। ਬਾਬਾ ਜੀ ਜਾਤ ਬ੍ਰਾਦਰੀ ਅਤੇ ਧੜੇਬੰਦੀ ਦੇ ਵਿਰੋਧੀ ਸਨ। ਬਾਬਾ ਜੀ ਨੇ ਆਪਣੇ ਬਚਪਨ ਦੇ
ਦੋਸਤ ਸੋਹਣ ਸਿੰਘ ਸੰਧੂ (ਲੋਡਾਈ) ਨਾਲ ਮਿਲ ਕੇ ਆਪਣੇ ਪਿੰਡ ਵਿਖੇ ਗੁਰਬਾਣੀ ਸਿਖਲਾਈ ਦੀ ਧਾਰਮਿਕ
ਕਲਾਸ ਮਿਸ਼ਨਰੀ ਭਾਵਨਾਂ ਨੂੰ ਮੁੱਖ ਰੱਖ ਕੇ ਸ਼ੁਰੂ ਕਰਵਾਈ, ਬਾਬਾ ਜੀ ਗੁਰਬਾਣੀ ਦੇ ਵਿਚਾਰਵਾਨ ਪਾਠੀ
ਅਤੇ ਰੇਡੀਓ ਟਾਕਸ਼ੋਅ ਵਿੱਚ ਵੀ ਹਿੱਸਾ ਲੈਂਦੇ ਸਨ। ਬਾਬਾ ਜੀ ਪਾਖੰਡੀ ਸੰਤਾਂ ਅਤੇ ਧੜੇਬੰਦੀਆਂ ਦੇ
ਵਿਰੋਧੀ ਸਨ। ਬਾਬਾ ਜੀ ਕਿਰਤ ਨੂੰ ਉਤਮ ਸਮਝ ਕੇ ਬਜੁਰਗੀ ਦੇ ਆਖਰੀ ਸਵਾਸਾਂ ਤੱਕ ਹੱਥੀਂ ਕਿਰਤ
ਕਰਕੇ, ਆਪਣੇ ਪ੍ਰਵਾਰ ਦੀ ਬਾਗ ਫਲਵਾੜੀ ਨੂੰ ਪਾਲਦੇ ਰਹੇ ਅਤੇ ਦਾਜ ਦਹੇਜ ਨਾਲੋਂ ਬੱਚੇ ਬੱਚੀਆਂ ਨੂੰ
ਚੰਗੇਰੀ ਵਿਦਿਆ ਦੇਣ ਦੇ ਹਾਮੀ ਸਨ। ਪ੍ਰਵਾਰਾਂ ਨੂੰ ਜੋੜਨ ਅਤੇ ਸਮਝੌਤੇ ਕਰਾਉਣ ਵਿੱਚ ਵੀ ਤੱਤਪਰ
ਰਹਿੰਦੇ ਸਨ। ਐਸੇ ਗੁਣਾਂ ਦੀ ਗੁਥਲੀ ਵਾਲੇ ਕਿਰਤੀ ਬਾਬਾ ਜੀ ਦੀ ਹੋਈ ਅਚਾਣਕ ਮੌਤ ਤੇ ਅਸੀਂ ਉਨ੍ਹਾਂ
ਦੇ ਸਮੂੰਹ ਪ੍ਰਵਾਰ ਅਤੇ ਦੋਸਤਾਂ ਮਿਤਰਾਂ ਨਾਲ ਗਹਿਰਾ ਦੁੱਖ ਪ੍ਰਗਟ ਕਰਦੇ ਹੋਏ, ਅਕਾਲ ਪੁਰਖ ਅੱਗੇ
ਅਰਦਾਸ ਕਰਦੇ ਹਾਂ ਕਿ ਕਰਤਾਰ ਉਨ੍ਹਾਂ ਦੇ ਸਾਰੇ ਬਾਗ ਪ੍ਰਵਾਰ, ਸਬੰਧੀਆਂ ਅਤੇ ਦੋਸਤਾਂ ਮਿਤਰਾਂ ਨੂੰ
ਭਾਣਾ ਮੰਨਣ ਦਾ ਬਲ ਬਖਸ਼ੇ। ਆਪ ਜੀ ਦੁੱਖ ਪ੍ਰਗਟ ਕਰਨ ਅਤੇ ਵਧੇਰੇ ਜਾਣਕਾਰੀ ਲਈ 510-706-2244,
510-825-8473 ਅਤੇ ਇੰਡੀਆ 001918872352030 ਇਨ੍ਹਾਂ ਨੰਬਰਾਂ ਤੇ ਸੰਪ੍ਰਕ ਕਰ ਸਕਦੇ ਹੋ।
ਹਮਦਰਦੀ ਪ੍ਰਗਟ ਕਰਦੇ ਹੋਏ-
ਭਾਈ ਅਵਤਾਰ ਸਿੰਘ ਮਿਸ਼ਨਰੀ, ਬੀਬੀ ਹਰਸਿਮਰਤ ਕੌਰ ਖਾਲਸਾ, ਡਾ. ਗੁਰਦੀਪ ਸਿੰਘ ਸੰਧੂ ਅਤੇ ਡਾ.
ਗੁਰਮੀਤ ਸਿੰਘ ਬਰਸਾਲ ਸੈਨਹੋਜੇ (ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ. ਯੂ. ਐੱਸ. ਏ.) ਸਰਬਜੀਤ ਸਿੰਘ
ਸੈਕਰਾਮੈਂਟੋ, ਪ੍ਰੋ. ਮੱਖਨ ਸਿੰਘ, ਸ੍ਰ ਹਾਕਮ ਸਿੰਘ ਅਤੇ ਸ੍ਰ ਗਿਆਨ ਸਿੰਘ (ਇੰਟ੍ਰਨੈਸ਼ਨਲ ਸਿੰਘ
ਸਭਾ ਸਰਕਲ ਸੈਕਰਾਮੈਂਟੋ) ਭਾ. ਰਜਿੰਦਰ ਸਿੰਘ ਟਾਉਨ ਟੈਕਸੀ, ਸ੍ਰ. ਰਤਨ ਸਿੰਘ ਅਤੇ ਪ੍ਰਵਾਰ, ਮਾਸਟਰ
ਮੋਹਿੰਦਰ ਸਿੰਘ ਲੱਕੀ ਕੈਬ, ਸਹਿਤ ਸਭਾ ਅਤੇ ਗਦਰੀ ਲਹਿਰ ਦੇ ਪ੍ਰਮਿੰਦਰ ਸਿੰਘ ਪ੍ਰਵਾਨਾਂ, ਸ੍ਰ.
ਆਦੇਸ਼ ਸਿੰਘ ਅਟਵਾਲ, ਅੰਮ੍ਰਿਤਸਰ ਅਕਾਲੀ ਦਲ ਦੇ ਸ੍ਰ. ਜਸਬੀਰ ਸਿੰਘ ਤੱਖਰ, ਬਾਬਾ ਪਰਸਨ ਸਿੰਘ ਅਤੇ
ਨਾਇਬ ਸਿੰਘ ਫਰੀਮਾਂਟ, ਭਾ. ਮਨਜੀਤ ਸਿੰਘ ਅਤੇ ਸ਼ਮਸ਼ੇਰ ਸਿੰਘ ਭੋਨਾ ਹੇਵੜ।
(16/01/12)
ਤੱਤ ਗੁਰਮਤਿ ਪਰਿਵਾਰ
ਪ੍ਰੋ. ਧੂੰਦਾ ਸੱਚ ਦੇ ਰਾਹ
ਤੋ ਥਿੜਕੇ
ਪੁਜਾਰੀਆਂ ਦੀ ਕਚਿਹਰੀ ਵਿੱਚ ਪੇਸ਼ ਹੋਣ ਲਈ ਤਿਆਰ
ਪਿੱਛਲੇ ਦਿਨੀਂ ਅਕਾਲ ਤਖਤ ਤੇ ਨਾਂ ਤੇ ਚਲ ਰਹੀ ਮੌਜੂਦਾ ਪੁਜਾਰੀਵਾਦੀ
ਵਿਵਸਥਾ ਦੇ ਨੁਮਾਇੰਦਆਂ (ਪੁਜਾਰੀਆਂ) ਨੇ ਪ੍ਰੋ. ਧੂੰਦਾ ਨੂੰ ਅਪਣੀ ਕਚਿਹਰੀ ਵਿੱਚ ਪੇਸ਼ ਕਰਨ ਖਾਤਿਰ
ਹੁਕਮ ਜਾਰੀ ਕੀਤਾ ਸੀ ਕਿ ਜਦੋਂ ਤੱਕ ਪ੍ਰੋ. ਧੂੰਦਾ ਸਾਡੀ ਕਚਿਹਰੀ ਵਿੱਚ ਪੇਸ਼ ਹੋ ਕੇ ਸਪਸ਼ਟੀਕਰਨ
ਨਹੀਂ ਦਿੰਦਾ, ਸੰਗਤ ਉਸ ਨੂੰ ਮੂੰਹ ਨਾ ਲਾਵੇ। ਪੁਜਾਰੀਆਂ ਦੇ ਇਸ ਕੂੜ ਨਾਮੇ ਨੂੰ ਸੁਚੇਤ ਸੰਗਤ ਨੇ
ਥਾਂ-ਥਾਂ ਥੂਹ-ਥੂਹ ਕੀਤੀ। ਕੈਨੇਡਾ ਵਿਚਲੀ ਸੰਗਤ ਨੇ ਪੁਜਾਰੀਆਂ ਦੇ ਇਸ ਕੂੜਨਾਮੇ ਨੂੰ ਰੱਦ ਕਰਕੇ,
ਪ੍ਰੋ. ਧੂੰਦਾ ਦੇ ਸਮਾਗਮ ਅਤੇ ਸਨਮਾਨ ਕਰਵਾਉਂਦੇ ਹੋਏ ਉਹਨਾਂ ਨੂੰ ਪੂਰਨ ਸਮਰਥਨ ਦਿਤਾ। ਪ੍ਰੋ.
ਧੂੰਦਾ ਜੀ ਨੇ ਵੀ ਜਨਤਕ ਤੌਰ ਤੇ, ਅਪਣੇ ਵਿਰੁਧ ਆਈ ਸ਼ਿਕਾਇਤ ਬਾਰੇ, ਸਪਸ਼ਟੀਕਨ ਸੰਗਤਾਂ ਤੱਕ ਪਹੁੰਚਾ
ਦਿਤਾ।
ਧੂੰਦਾ ਜੀ ਖਿਲਾਫ ਆਏ ਇਸ ‘ਆਦੇਸ਼’ ਨੂੰ ਜਿਥੇ ਸੁਚੇਤ ਸੰਗਤ ਨੇ ਰੱਦ ਕਰ
ਦਿਤਾ, ਉਥੇ ਸੁਚੇਤ ਧਿਰਾਂ ਦੀ ਨਿਗਾਹ ਇਸ ਗੱਲ ਤੇ ਸੀ ਕਿ ਪ੍ਰੋ. ਧੂੰਦਾ ਕੀ ਸਟੈਂਡ ਲੈਂਦੇ ਹਨ?
ਬਹੁੱਤੀਆਂ ਜਾਗਰੂਕ ਧਿਰਾਂ ਅਤੇ ਸ਼ਖਸੀਅਤਾਂ ਵਲੋਂ ਉਹਨਾਂ ਨੂੰ ਇਹ ਸਲਾਹ ਦਿਤੀ ਜਾ ਰਹੀ ਸੀ ਕਿ ਉਹ
ਪੁਜਾਰੀਆਂ ਸਾਹਮਣੇ ਪੇਸ਼ ਹੋ ਕੇ ਕਮਜ਼ੋਰੀ ਨਾ ਵਿਖਾਉਣ ਅਤੇ ਦ੍ਰਿੜਤਾ ਨਾਲ ਗੁਰਮਤਿ ਦਾ ਸਟੈਂਡ ਲੈਂਦੇ
ਹੋਏ ਪੁਜਾਰੀਆਂ ਦੀ ਹੋਂਦ ਨੂੰ ਮਾਨਤਾ ਨਾ ਦੇਣ ਦਾ ਸਟੈਂਡ ਲੈਣ। ਦੋ ਹਫਤੇ ਪਹਿਲਾਂ ਲਿਖੇ ਅਪਣੇ
ਸੰਪਾਦਕੀ ਵਿੱਚ ‘ਤੱਤ ਗੁਰਮਤਿ ਪਰਿਵਾਰ’ ਨੇ ਵੀ ਉਹਨਾਂ ਨੂੰ ਇਹੀ ਸਲਾਹ ਦੇਂਦੇ ਹੋਏ ਕਿਹਾ ਸੀ ਕਿ
ਇਸ ਸਮੇਂ ਉਹਨਾਂ ਵਲੋਂ ਲਿਆ ਦ੍ਰਿੜ ਸਟੈਂਡ ਜਾਗਰੂਕਤਾ ਲਹਿਰ ਨੂੰ ਵੱਡਾ ਬਲ ਬਖਸ਼ੇਗਾ। ਪਰ ਇਸੇ
ਸੰਪਾਦਕੀ ਵਿੱਚ ਅਸੀਂ ਇਹ ਵੀ ਸਪਸ਼ਟ ਕਰ ਦਿਤਾ ਸੀ ਕਿ ਕੁੱਝ ਦਿਨ ਪਹਿਲਾਂ ‘ਨਕਲੀ ਆਡਿਉ’ ਦੇ ਮਾਮਲੇ
ਵਿੱਚ ਉਹਨਾਂ ਵਲੋਂ ਲਏ ਦੁਬਿਧਾ ਪੂਰਨ ਸਟੈਂਡ ਤੋਂ ਬਾਅਦ ਸਾਨੂੰ ਇਹ ਆਸ ਘੱਟ ਹੈ ਕਿ ਪ੍ਰੋ. ਧੂੰਦਾ
ਇਸ ਮਸਲੇ ਵਿੱਚ ਕੋਈ ਦ੍ਰਿੜ ਸਟੈਂਡ ਲੈ ਸਕਣਗੇ।
ਪਰਿਵਾਰ ਦਾ ਇਹ ਅੰਦਾਜ਼ਾ ਸਹੀ ਸਾਬਿਤ ਹੋਇਆ। ਪ੍ਰੋ. ਧੂੰਦਾ ਜੀ ਦੇ ਆਏ ਤਾਜ਼ਾ
ਬਿਆਨ ਨਾਲ ਇਹ ਸਪਸ਼ਟ ਹੋ ਗਿਆ ਕਿ ਪੁਜਾਰੀਆਂ ਦੀ ਧਮਕੀ ਨਾਲ ਪ੍ਰੋ. ਜੀ ਸਿਧਾਂਤਕ ਸਟੈਂਡ ਲੈਣ ਤੋਂ
ਥਿੜਕ ਗਏ ਹਨ। ਯੁ ਟਿਉਬ ਤੇ ਹੁਣ ਆਈ ਉਹਨਾਂ ਦੀ ਇੱਕ ਤਾਜ਼ਾ ਟੀ ਵੀ ਇੰਟਰਵਿਉ ਵਿੱਚ ਉਹਨਾਂ ਦੇ ਅਪਣੇ
ਸਟੈਂਡ ਅਨੁਸਾਰ,
1.
ਉਹ ਅਕਾਲ ਤਖਤ (ਦੇ ਨਾਂ ਤੇ
ਚਲ ਰਹੀ ਪੁਜਾਰੀਵਾਦੀ ਵਿਵਸਥਾ) ਨੂੰ ਨਤਮਸਤਕ ਹਨ।
2. ਇਸ ਲਈ ਉਹ ਪੁਜਾਰੀਆਂ ਦੀ ਕਚਿਹਰੀ ਵਿੱਚ ਜਾ ਕੇ ਅਪਣਾ ਪੱਖ
ਜ਼ਰੂਰ ਸਪਸ਼ਟ ਕਰਣਗੇ।
ਪਹਿਲੀ ਗੱਲ ਤਾਂ ਇਹ ਵਿਚਾਰਨ ਦੀ ਬਣਦੀ ਹੈ ਕਿ ਅੱਜ ਦੇ ਸਮੇਂ ਵਿੱਚ
‘ਦਰਬਾਰ ਸਾਹਿਬ’ ਕੰਪਲੈਕਸ ਵਿੱਚ
ਐਸੀ ਕਿਹੜੀ ਗੁਰਮਤਿ ਅਨੁਸਾਰੀ
‘ਅਕਾਲ ਤਖਤ’ ਵਿਵਸਥਾ ਹੈ ਜਿਸ ਸਾਹਮਣੇ ਧੂੰਦਾ ਜੀ ਨਤਮਸਤਕ ਹਨ?
ਕੀ ਹੁਣ ਉਹਨਾਂ ਦਾ ਸਟੇਜਾਂ ਤੇ ਜ਼ੋਰ-ਸ਼ੋਰ ਨਾਲ ਕੀਤਾ
ਇਹ ਪ੍ਰਚਾਰ ਗਲਤ ਹੋ ਗਿਆ ਹੈ ਕਿ ਇੱਕ ਸਿੱਖ ‘ਗੁਰ ਗ੍ਰੰਥ ਸਾਹਿਬ ਜੀ’ ਤੋਂ ਸਿਵਾ ਹੋਰ ਕਿਸੇ
ਸਾਹਮਣੇ ਨਤਮਸਤਕ ਨਹੀਂ ਹੁੰਦਾ? ਪ੍ਰੋ. ਧੂੰਦਾ ਤਾਂ ਇਥੇ ਸਪਸ਼ਟ ਕਹਿ ਰਹੇ ਹਨ ਕਿ ਉਹ ਅਕਾਲ ਤਖਤ
ਦੇ ਨਾਂ ਤੇ ‘ਪੰਜ ਪੁਜਾਰੀਆਂ ਦੀ ਕਚਿਹਰੀ’ ਰੂਪੀ ਵਿਵਸਥਾ ਨੂੰ ਨਤਮਸਤਕ ਹਨ ਅਤੇ ਉਹਨਾਂ
ਸਾਹਮਣੇ ਜਾ ਕੇ ਅਪਣਾ ਸਪਸ਼ਟੀਕਰਨ ਜ਼ਰੂਰ ਦੇਣਗੇ। ਪੁਜਾਰੀ ਵੀ ਐਸੇ ਜੋ ਖੁਲੇਆਮ ਕੂੜ ਦੇ ਪੋਥੇ
‘ਦਸਮ ਗ੍ਰੰਥ’ ਦਾ ਪ੍ਰਕਾਸ਼ ਕਰਵਾਉਣ ਦੀ ਦੁਰ-ਘਟਨਾ (2006 ਦਾ ਫਤਹਿ ਦਿਵਸ ਸਮਾਗਮ) ਰੂਪੀ ਬਜਰ
ਕੁਕਰਮਾਂ ਦੇ ਸਰਪ੍ਰਸਤ ਅਤੇ ਭਾਈਵਾਲ ਬਣੇ ਰਹੇ।
ਪ੍ਰੋ. ਧੂੰਦਾ ਭਾਂਵੇ ਲੱਖ ਸਫਾਈਆਂ/ਮਜ਼ਬੂਰੀਆਂ ਦੱਸਣ ਪਰ ਇਸ ਵਿੱਚ ਕੋਈ
ਦੋ ਰਾਇ ਨਹੀਂ ਹੈ ਕਿ ਉਹਨਾਂ ਦਾ ਇਹ ਸਟੈਂਡ ਗੁਰਮਤਿ ਸਿਧਾਂਤ ਨੂੰ ਪਿੱਠ ਵਿਖਾਉਣਾ ਹੀ ਹੈ।
ਭਰਪੂਰ ਸਮਰਥਨ ਦੇ ਬਾਵਜੂਦ ਧੂੰਦਾ ਜੀ ਦੇ ਥਿੜਕ ਜਾਣ ਦਾ ਇਹ ਸਟੈਂਡ ਵੇਖ ਕਿ ਇੱਕ ਮਸ਼ਹੂਰ ਸ਼ਿਅਰ
ਯਾਦ ਆ ਗਿਆ
ਬੜੇ ਗੌਰ ਸੇ ਸੁਣ ਰਹਾ ਥਾ ਜ਼ਮਾਨਾ
ਹਮੀਂ ਸੌ ਗਏ ਦਾਸਤਾਂ ਕਹਿਤੇ ਕਹਿਤੇ
ਪ੍ਰੋ. ਧੂੰਦਾ ਦੇ ਇਸ ਸਟੈਂਡ ਨੇ ਪ੍ਰੋ. ਗੁਰਮੁੱਖ ਸਿੰਘ ਜੀ ਵਲੋਂ
ਬਾਬਾ ਨਾਨਕ ਦੇ ਇਨਕਲਾਬ ਦੀ ਸੇਧ ਵਿੱਚ ਸ਼ੁਰੂ ਕੀਤੀ ਪੁਜਾਰੀਵਾਦ ਵਿਰੋਧੀ ਲਹਿਰ ਤੇ ਵੀ ਉਂਗਲੀ
ਉੱਠਾ ਦਿਤੀ ਹੈ। ਪ੍ਰੋ. ਗੁਰਮੁੱਖ ਸਿੰਘ ਜੀ ਨੇ ਲਗਭਗ 120 ਸਾਲ ਪਹਿਲਾਂ ਹੀ ਅਕਾਲ ਤਖਤ ਦੇ
ਨਾਂ ਤੇ ਪੁਜਾਰੀਆਂ ਦੀ ਈਨ ਮੰਨਣ ਤੋਂ ਇਨਕਾਰ ਕਰਕੇ ‘ਸੱਚ ਤੇ ਅਡਿੱਗ’ ਰਹਿਣ ਦਾ ਰਾਹ ਵਿਖਾ
ਦਿਤਾ ਸੀ, ਸ਼ਾਇਦ ਪ੍ਰੋ. ਧੂੰਦਾ ਜੀ ਨੂੰ ਉਹਨਾਂ ਦੀ ਸੱਚੀ ਸੇਧ ਤੋਂ ਜ਼ਿਆਦਾ ਚੰਗੀ ਸੇਧ ‘ਪੰਜ
ਪੁਜਾਰੀਆਂ’ ਦੀ ਲਗਦੀ ਹੈ। ਪ੍ਰੋ. ਧੁੰਦਾ ਦੇ ਸਟੈਂਡ ਨੇ ਇਹ ਸਾਬਿਤ ਕਰ ਦਿਤਾ ਕਿ ਮਿਸ਼ਨਰੀ
ਪ੍ਰਚਾਰਕ ਸਿਰਫ ਉਥੇ ਹੀ ਤੱਕ ‘ਸੱਚ’ ਨਾਲ ਖੜੇ ਹਨ ਜਦੋਂ ਤੱਕ ਉਹਨਾਂ ਤੇ ਕੋਈ ਆਂਚ ਨਹੀਂ
ਆਉਂਦੀ।
ਐਸਾ ਪਹਿਲੀ ਵਾਰ ਨਹੀਂ ਹੋਇਆ ਕਿ ਸੱਚ ਦੀ ਗੱਲ ਕਰਨ ਵਾਲੇ ਦੇ ਪੈਰ
ਥਿੜਕ ਗਏ ਹੋਣ। ਪਾਠਕਾਂ ਨੂੰ ਯਾਦ ਹੋਵੇਗਾ ਕਿ ਕੁੱਝ ਕੁ ਸਾਲ ਪਹਿਲਾਂ ਗਿਆਨੀ ਗੁਰਦਿਤ ਸਿੰਘ
ਜੀ ਨੇ ‘ਮੁੰਦਾਵਣੀ’ ਪੁਸਤਕ ਲਿਖ ਕੇ ਰਾਗਮਾਲਾ ਦੇ ਮਸਲੇ ਤੇ ਬਾ-ਕਮਾਲ ਕੰਮ ਕੀਤਾ ਸੀ। ਪਰ
ਉਹਨਾਂ ਵਲੋਂ ‘ਰਾਗਮਾਲਾ’ ਨੂੰ ਰੱਦ ਕਰਨ ਦੀ ਦਲੇਰੀ ‘ਪਟਨੇ ਦੇ ਪੁਜਾਰੀ’ ਨੂੰ ਰਾਸ ਨਾ ਆਈ। ਉਸ
ਨੇ ਉਹਨਾਂ ਖਿਲਾਫ ‘ਹੁਕਮਨਾਮਾ’ (ਕੂੜਨਾਮਾ) ਜਾਰੀ ਕਰ ਦਿਤਾ। ਸ਼ੁਰੂ ਵਿੱਚ ਉਹਨਾਂ ਨੇ
ਪੁਜਾਰੀਆਂ ਖਿਲਾਫ ਡਟਣ ਦੀ ਕੁੱਝ ਹਿੰਮਤ ਵੀ ਵਿਖਾਈ। ਮਰਹੂਮ ਮਹਿੰਦਰ ਸਿੰਘ ਜੀ ਜੋਸ਼,
ਸਪੋਕਸਮੈਨ ਅਤੇ ਹੋਰ ਸੁਚੇਤ ਧਿਰਾਂ ਵਲੋਂ ਉਹਨਾਂ ਨੂੰ ਭਰਪੂਰ ਸਮਰਥਨ ਅਤੇ ਹੱਲਾ-ਸ਼ੇਰੀ ਵੀ
ਦਿਤੀ ਗਈ। ਪਰ ਉਹਨਾਂ ਦੀ ਕਮਜ਼ੋਰ ਲੱਤਾਂ ਜ਼ਿਆਦਾ ਦੇਰ ਕਾਬਜ਼ ਪੁਜਾਰੀਆਂ ਦੀ ਧਮਕੀਆਂ ਦਾ ਭਾਰ ਨਾ
ਚਲ ਸਕੀਆਂ ਅਤੇ ਉਹਨਾਂ ਨੇ ਥਿੜਕਦੇ ਹੋਏ, ਪੁਜਾਰੀਆਂ ਦੀ ਈਨ ਮੰਨਣ ਦਾ ਗੁਰਮਤਿ ਵਿਰੋਧੀ ਸਟੈਂਡ
ਲੈ ਲਿਆ। ਹਰ ਸੁਚੇਤ ਸਿੱਖ ਜਾਣਦਾ ਹੈ ਕਿ ਗਿਆਨੀ ਗੁਰਦਿੱਤ ਸਿੰਘ ਜੀ ਦਾ ਮੁੰਦਾਵਣੀ ਵਿਚਲਾ
ਸਟੈਂਡ ਬਿਲਕੁਲ ਸਹੀ ਸੀ, ਪਰ ਉਹਨਾਂ ਨੇ ਸਥਾਪਿਤ ਪੁਜਾਰੀਆਂ ਦਾ ਵਿਰੋਧ ਝੱਲਣ ਦੀ ਥਾਂ ਸੱਚ
ਨੂੰ ਪਿੱਠ ਵਿਖਾਉਣ ਦਾ ਰਾਹ ਚੁਣਿਆ ਅਤੇ ਸਮਝੌਤਾਵਾਦੀ ਰੁੱਖ ਅਪਨਾਉਂਦੇ ਹੋਏ ਪੁਜਾਰੀਆਂ
ਸਾਹਮਣੇ ਘੁੱਟਣੇ ਟੇਕ ਦਿੱਤੇ। ਪ੍ਰੋ. ਧੂੰਦਾ ਵੀ ਉਸੇ ਰਾਹ ਤੁਰਨ ਦਾ ਮਨ ਬਣਾਈ ਬੈਠੇ ਹਨ।
ਪੁਜਾਰੀਆਂ ਦੇ ਇਸ ਆਦੇਸ਼ ਦੇ ਤੁਰੰਤ ਮਗਰੋਂ ਗੁਰਮਤਿ ਗਿਆਨ ਮਿਸ਼ਨਰੀ
ਕਾਲਜ (ਜਿਸ ਨਾਲ ਧੂੰਦਾ ਜੀ ਜੁੜੇ ਹੋਏ ਹਨ) ਦੇ ਪ੍ਰੈਸ ਨੋਟ ਵਿੱਚ ਪੁਜਾਰੀਆਂ ਨੂੰ ‘ਮੁੱਖ
ਸੇਵਾਦਾਰ, ਜਥੇਦਾਰ’ ਮੰਨ ਲੈਣ ਦੇ ਸਟੈਂਡ ਨਾਲ ਹੀ ਇਹ ਇਸ਼ਾਰਾ ਮਿਲ ਗਿਆ ਸੀ ਕਿ ਇਨ੍ਹਾਂ ਨੇ
ਥਿੜਕ ਜਾਣਾ ਹੈ। ਪਰ ਫੇਰ ਵੀ ਧੂੰਦਾ ਜੀ ਨੂੰ ਥਾਂ ਥਾਂ ਤੋਂ ਮਿਲ ਰਹੇ ਸਮਰਥਨ ਤੋਂ ਕਈਆਂ ਨੂੰ
ਇਹ ਮੱਧਮ ਜਿਹੀ ਆਸ ਬਣੀ ਸੀ ਕਿ ਸ਼ਾਇਦ ਪ੍ਰੋ. ਧੂੰਦਾ ਅਡਿੱਗ ਰਹਿਣ। ਪਰ ਇਹ ਆਸ ਭੁਲੇਖਾ ਹੀ
ਸਾਬਿਤ ਹੋਈ।
ਮਿਸ਼ਨਰੀ ਕਾਲਜਾਂ ਵਲੋਂ ਐਸਾ ਗੁਰਮਤਿ ਵਿਰੋਧੀ ਸਮਝੌਤਾਵਾਦੀ ਰੁੱਖ
ਪਹਿਲੀ ਵਾਰ ਨਹੀਂ ਲਿਆ ਗਿਆ। ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੇ ਹਾਈ ਕਮਾਨ ਵਿਚੋਂ ਇੱਕ ਹਨ
ਪ੍ਰਿੰ. ਸੁਰਿੰਦਰ ਸਿੰਘ ਜੀ ਮਿਸ਼ਨਰੀ। ਇਹ ਅਨੰਦਪੁਰ ਵਿੱਚ ਚਲ ਰਹੇ ਰੈਗਲੂਰ ਕਾਲਜ ਦੇ ਮੁੱਖ
ਇੰਚਾਰਜ ਵੀ ਹਨ। ਸ਼੍ਰੋਮਣੀ ਕਮੇਟੀ ਚੌਣਾਂ ਵਿੱਚ ਇਹ ਅਕਾਲੀ ਦਲ ਬਾਦਲ ਵਲੋਂ ਉਮੀਦਵਾਰ ਵੀ ਸਨ।
ਉਸ ਸਮੇਂ ਸਮੁੱਚੇ ਜਾਗਰੂਕ ਪੰਥ ਵਲੋਂ ਇਨ੍ਹਾਂ ਦਾ ਸਮਰਥਨ ਕੀਤਾ ਗਿਆ, ਇਸ ਸੱਚ ਨੂੰ ਜਾਨਣ ਦੇ
ਬਾਵਜੂਦ ਕਿ ਅਕਾਲੀ ਦਲ ਬਾਦਲ ਨਿਰੋਲ ਪੰਥ ਵਿਰੋਧੀ ਪਾਰਟੀ ਬਣ ਚੁੱਕਿਆ ਹੈ। ਜੇ ਬਾਦਲਾਂ ਨੇ
ਇਨ੍ਹਾਂ ਨੂੰ ਟਿਕਟ ਦਿਤੀ ਹੈ ਤਾਂ ਇਸ ਪਿੱਛੇ ਕੁੱਝ ਕਾਰਨ ਤਾਂ ਹੋਵੇਗਾ? ਉਸ ਸਮੇਂ ਅਸੀਂ ਇਸ
ਬਾਰੇ ਲਿਖਣ ਦੀ ਇੱਕ ਵਾਰ ਸੋਚੀ ਵੀ ਸੀ, ਪਰ ਸਾਡੇ ਮਨ ਵਿੱਚ ਖਿਆਲ ਆਇਆ ਕਿ ਕੁੱਝ ਸੁਚੇਤ
ਧਿਰਾਂ ਨੇ ਸੋਚਣਾ ਹੈ ਕਿ ਅਸੀਂ ਉਹਨਾਂ ਦੀ ਇਮੇਜ ਖਰਾਬ ਕਰ ਕੇ ਉਹਨਾਂ ਨੂੰ ਨੁਕਸਾਨ ਪਹੁੰਚਾਨ
ਦੇ ਮਕਸਦ ਨਾਲ ਐਸਾ ਕਰ ਰਹੇ ਹਾਂ। ਸੋ ਅਸੀਂ ਇਸ ਬਾਰੇ ਉਸ ਸਮੇਂ ਲਿਖਣ ਦਾ ਖਿਆਲ ਤਿਆਗ ਦਿਤਾ।
ਪਰ ਸੁਚੇਤ ਪੰਥ ਦੇ ਹੀ ਇੱਕ ਲੇਖਕ, ਜੋ ਪ੍ਰਿੰ. ਜੀ ਦੇ ਵੱਡੇ ਸ਼ਰਧਾਲੂ ਹਨ ਅਤੇ ਉਹਨਾਂ ਦੇ ਹੱਕ
ਵਿੱਚ ਸਰਗਰਮੀ ਨਾਲ ਮੁਹਿੰਮ ਚਲਾ ਰਹੇ ਸਨ, ਨੂੰ ਨਿੱਜੀ ਤੌਰ ਤੇ ਇਹ ਪੁੱਛ ਲਿਆ ਕਿ ਉਹ ਪ੍ਰਿੰ.
ਜੀ ਵਲੋਂ ਅਕਾਲੀ ਦਲ ਬਾਦਲ ਜਿਹੀ ਪੰਥ ਵਿਰੋਧੀ ਪਾਰਟੀ ਦੇ ਟਿਕਟ ਤੇ ਖੜੇ ਹੋਣ ਨੂੰ ਕਿਵੇਂ
ਜਾਇਜ਼ ਮੰਨਦੇ ਹਨ? ਉਹਨਾਂ ਨੇ ਖਿੱਝ ਕੇ ਜਵਾਬ ਦਿਤਾ ਸੀ ਕਿ ਮੈਨੂੰ ਐਸਾ ਕੁੱਝ ਜਾਨਣ ਦੀ ਲੋੜ
ਨਹੀਂ ਹੈ, ਜੇ ਤੁਹਾਨੂੰ ਲੋੜ ਹੈ ਤਾਂ ਆਪੇ ਉਹਨਾਂ ਨੂੰ ਪੁੱਛ ਲਵੋ।
ਖੈਰ! ਉਹ ਚੋਣ ਜਿੱਤ ਗਏ (ਹਾਲਾਤ ਐਸੇ ਸਨ ਬਾਦਲ ਦਲ ਕਿਸੇ ਨੂੰ ਵੀ ਖੜਾ
ਕਰ ਦੇਂਦਾ ਉਸ ਨੇ ਜਿੱਤ ਹੀ ਜਾਣਾ ਸੀ)। ਜਿਸ ਸਮੇਂ ਇਸ ਨਵੀਂ ਸ਼੍ਰੋਮਣੀ ਕਮੇਟੀ ਦਾ ਪਹਿਲਾ
ਇਜਲਾਸ ਹੋ ਰਿਹਾ ਸੀ, ਲਗਭਗ ਉਸੇ ਵਕਤ ਉੱਸੇ ਕੰਪਲੈਕਸ ਵਿੱਚ ਬਾਦਲ ਨੂੰ ਪੁਜਾਰੀਆਂ ਵਲੋਂ
‘ਫਖਰ-ਏ-ਕੌਮ ਪੰਥ ਰਤਨ’ ਦਾ ਖਿਤਾਬ ਦਿਤਾ ਜਾ ਰਿਹਾ ਸੀ। ਐਸੀ ਕੋਈ ਖਬਰ ਨਹੀਂ ਆਈ ਕਿ ਇਸ
ਕੁ-ਕਰਮ ਦਾ ਵਿਰੋਧ ਕੀਤਾ ਗਿਆ ਹੋਵੇ। ਇਸ ਕੁ-ਕਰਮ ਦੇ ਖਿਲਾਫ ਪੰਥ ਦੀ ਹਰ ਸੁਚੇਤ ਸ਼ਖਸੀਅਤ ਅਤੇ
ਧਿਰ ਨੇ ਪੁਜਾਰੀਆਂ ਨੂੰ ਲਾਹਨਤਾਂ ਪਾਈਆਂ। ਪਰ ਪ੍ਰਿੰ. ਸੁਰਿੰਦਰ ਸਿੰਘ ਜੀ ਦਾ ਇਸ ਬਾਰੇ ਕੋਈ
ਬਿਆਨ ਨਹੀਂ ਆਇਆ। ਜਦਕਿ ਪਹਿਲਾਂ ਉਹਨਾਂ ਦੇ ਐਸੀਆਂ ਮਨਮੱਤਾਂ ਬਾਰੇ ਬਿਆਨ ਸਪੋਕਸਮੈਨ ਆਦਿ
ਵਿੱਚ ਆਉਂਦੇ ਰਹਿੰਦੇ ਸਨ। ਮਿਸ਼ਨਰੀ ਕਾਲਜ ਲੁਧਿਆਣਾ ਦੇ ਮਾਸਿਕ ਪਰਚੇ ਵਿੱਚ ਵੀ ਇਸ ਕੁ-ਕਰਮ
ਖਿਲਾਫ ਸ਼ਾਇਦ ਕੁੱਝ ਨਹੀਂ ਛਪਿਆ। ਹੁਣ ਤਾਂ ਹੋਲੀ ਹੋਲੀ ਸਪਸ਼ਟ ਹੋ ਹੀ ਰਿਹਾ ਹੈ ਕਿ ਇਹ ਟਿਕਟ
ਕਿਉਂ ਦਿਤੀ ਗਈ ਸੀ।
ਪ੍ਰੋ. ਧੂੰਦਾ ਜੀ ਦੇ ਇਸ ਗੁਰਮਤਿ ਵਿਰੋਧੀ ਸਮਝੌਤਾਵਾਦੀ ਸਟੈਂਡ ਦੇ
ਹੱਕ ਵਿੱਚ ਸਾਹਮਣੇ ਆ ਰਹੀਆਂ ਕੁੱਝ ਕੱਚੀਆਂ ਦਲੀਲਾਂ ਦੀ ਵੀ ਪੜਚੋਲ ਕਰ ਲੈਂਦੇ ਹਾਂ
1.
ਸਥਾਪਿਤ ਵਿਵਸਥਾ ਦਾ ਵਿਰੋਧ
ਕਰਨ ਨਾਲ ਪ੍ਰਚਾਰ ਨੂੰ ਨੁਕਸਾਨ ਪਹੁੰਚੇਗਾ।
ਵਿਚਾਰ:
ਐਸੀ
ਸੋਚ ਰੱਖਣ ਵਾਲੇ ਸੱਜਣਾਂ ਅਨੁਸਾਰ ਤਾਂ ਨਾਨਕ ਪਾਤਸ਼ਾਹ ਜੀ ਗਲਤ ਸਨ ਜਿਹਨਾਂ ਨੇ ਸਦੀਆਂ ਤੋਂ
ਸਥਾਪਿਤ ਪੁਜਾਰੀਵਾਦੀ ਵਿਵਸਥਾ ਤੇ ਚੋਟ ਕਰਦੇ ਹੋਏ ਸ਼ਰੇਆਮ ਇਹ ਹੋਕਾ ਦਿਤਾ
ਕਾਦੀ ਕੂੜੁ ਬੋਲਿ ਮਲੁ ਖਾਇ॥ ਬ੍ਰਾਹਮਣੁ ਨਾਵੈ ਜੀਆ ਘਾਇ॥
ਜੋਗੀ ਜੁਗਤਿ ਨ ਜਾਣੈ ਅੰਧੁ॥ ਤੀਨੇ ਓਜਾੜੇ ਕਾ ਬੰਧੁ॥ (ਪੰਨਾ ੬੬੨)
2.
ਕਾਲਾ ਅਫਗਾਨਾ ਜਾਂ ਜੋਗਿੰਦਰ
ਸਿੰਘ ਜੀ ਲਈ ਪੁਜਾਰੀਆਂ ਵਿਰੁਧ ਸਟੈਂਡ ਲੈਣਾ ਆਸਾਨ ਸੀ ਕਿਉਂਕਿ ਪ੍ਰਚਾਰ ਉਹਨਾਂ ਦੀ ਰੋਜ਼ੀ
ਰੋਟੀ ਦਾ ਸਾਧਨ ਨਹੀਂ ਸੀ। ਪਰ ਪ੍ਰੋ. ਧੂੰਦਾ ਤਾਂ ਪ੍ਰਚਾਰ (ਕਥਾ) ਰਾਹੀਂ ਹੀ ਗੁਜ਼ਾਰਾ
ਕਰਦੇ ਹਨ। ਇਸ ਲਈ ਉਹਨਾਂ ਲਈ ਇਹ ਸਟੈਂਡ ਲੈਣਾ ਸੰਭਵ ਨਹੀਂ।
ਵਿਚਾਰ:-
ਕੀ ਇਹ
ਸੋਚ ਗੁਰਮਤਿ ਅਨੁਸਾਰ ਸਹੀ ਹੈ? ਜੇ ਪ੍ਰਚਾਰ ਨਾਲ ਪੇਟ ਭਰਣ ਦੀ ਮਜ਼ਬੂਰੀ ਸੀ ਤਾਂ ਆਮ
ਗ੍ਰੰਥੀਆਂ, ਰਾਗੀਆਂ, ਪ੍ਰਚਾਰਕਾਂ (ਅਸਲ ਵਿੱਚ ਪੁਜਾਰੀ ਸ਼੍ਰੇਣੀ) ਵਾਂਗੂ ਪ੍ਰਚਾਰ ਕਰੀ ਜਾਣਾ
ਚਾਹੀਦਾ ਹੈ। ਜਾਗਰੂਕਤਾ ਲਹਿਰ ਨਾਲ ਜੁੜ ਕੇ ਨਿਰੋਲ ਸੱਚ ਦੇ ਪ੍ਰਚਾਰ ਦੇ ਰਾਹ ਤੇ ਤੁਰਣ ਦਾ
ਫੈਸਲਾ ਕਰਨ ਵੇਲੇ ਇਹ ਸੋਚਣਾ ਬਣਦਾ ਸੀ।
ਇਹ ਹਕੀਕਤ ਹੈ ਕਿ ਪ੍ਰੋ. ਧੂੰਦਾ ਦੀ ਇਸ ਗੁਰਮਤਿ ਵਿਰੋਧੀ ਸਟੈਂਡ ਨਾਲ
ਜਾਗਰੂਕਤਾ ਲਹਿਰ ਨੂੰ ਨੁਕਸਾਨ ਤਾਂ ਪਹੁੰਚੇਗਾ ਪਰ ਸੱਚ ਇਹ ਵੀ ਹੈ ਕਿ ਸਿਰਫ ਕਿਸੇ ਇੱਕ
ਪ੍ਰਚਾਰਕ ਦੇ ਥਿੜਕ ਜਾਣ ਕਾਰਨ ਇਹ ਲਹਿਰ ਖਤਮ ਨਹੀਂ ਹੋ ਜਾਵੇਗੀ।
ਪ੍ਰੋ. ਧੂੰਦਾ ਦੇ ਇੰਟਰਵਿਉ ਵਿੱਚ ਇਹ ਅੰਸ਼ ਬਹੁਤ ਧਿਆਨਯੋਗ ਹਨ
“ਹਰ ਇੱਕ ਸਿੱਖ ਦਾ ਸਿਰ ਅਕਾਲ ਤਖਤ ਸਾਹਮਣੇ ਝੁਕਦਾ ਹੈ, ਮੈਂ ਬਿਲਕੁਲ
ਉਥੇ ਜਾਵਾਂਗਾ”
ਇਹਨਾਂ ਲਫਜ਼ਾਂ ਦਾ ਸਪਸ਼ਟ ਭਾਵ ਹੈ ਕਿ ਉਹ ਪੁਜਾਰੀਆਂ ਦੀ ਕਚਿਹਰੀ ਨੂੰ
‘ਅਕਾਲ ਤਖਤ’ ਮੰਨਦੇ ਹਨ ਅਤੇ ਉਥੇ ਸਪਸ਼ਟੀਕਰਨ ਦੇਣ ਜਾਣਗੇ। ਉਹਨਾਂ ਦੇ ਇਹਨਾਂ ਅੰਸ਼ਾਂ
“ਹਰ ਇੱਕ ਸਿੱਖ ਦਾ ਸਿਰ ਅਕਾਲ
ਤਖਤ (ਪੁਜਾਰੀਆਂ ਦੀ ਕਚਹਿਰੀ) ਸਾਹਮਣੇ ਝੁਕਦਾ ਹੈ”,
ਬਹੁਤ ਹੀ ਇਤਰਾਜ਼ਯੋਗ ਹਨ।
ਪ੍ਰੋ. ਧੂੰਦਾ ਸਮੇਤ ਮਿਸ਼ਨਰੀ
ਕਾਲਜ ਭਾਂਵੇ ‘ਪੁਜਾਰੀਆਂ ਦੀ ਕਚਿਹਰੀ’ ਨੂੰ ‘ਅਕਾਲ ਤਖਤ’ ਮੰਨ ਕੇ ਉਸ ਸਾਹਮਣੇ ਨਤਮਸਤਕ ਹੋਈ
ਜਾਣ ਜਾਂ ਫੇਰ (ਰਹਿਤ ਮਰਿਯਾਦਾ ਦੇ ਬੋਝ ਹੇਠ) ‘ਭਗੌਤੀ’ ਨੂੰ ਰੱਬ ਮੰਨੀ ਜਾਣ,
ਪਰ ਇਹ ਕੱਚਾ ਸਿਧਾਂਤ ਸਾਰਿਆਂ ਤੇ ਲਾਗੂ ਕਰਨ ਦਾ
ਉਹਨਾਂ ਨੂੰ ਕੋਈ ਹੱਕ ਨਹੀਂ।
ਘੱਟੋ-ਘੱਟ ‘ਤੱਤ ਗੁਰਮਤਿ
ਪਰਿਵਾਰ’ ਤਾਂ ਮੌਜੂਦਾ ਪੁਜਾਰੀਵਾਦੀ ਅਕਾਲ ਤਖਤੀ ਵਿਵਸਥਾ ਨੂੰ ਕੋਈ ਮਾਨਤਾ ਨਹੀਂ ਦਿੰਦਾ।
ਪਰਿਵਾਰ ਪ੍ਰੋ. ਧੂੰਦਾ ਵਲੋਂ ਪੁਜਾਰੀਵਾਦੀ ਵਿਵਸਥਾ ਸਾਹਮਣੇ ਘੁੱਟਣੇ
ਟੇਕਣ ਵਾਲੀ ਸੋਚ ਨੂੰ ਉਜਾਗਰ ਕਰਦੀ ਇਸ ਕਮਜ਼ੋਰੀ ਦੀ ਆਲੋਚਣਾ ਕਰਦੇ ਹੋਏ ਸੁਚੇਤ ਪੰਥ ਨੂੰ
ਨਿਰਾਸ਼ ਹੋਣ ਦੀ ਥਾਂ, ਮੌਕਾ ਸੰਭਾਲ ਕੇ ਜਾਗਰੂਕਤਾ ਲਹਿਰ ਨੂੰ ਪ੍ਰਚੰਡ ਕਰਨ ਲਈ ਮਜ਼ਬੂਤ ਕਦਮ
ਚੁੱਕਣ ਦਾ ਹੋਕਾ ਦਿੰਦਾ ਹੈ। ਅਸੀਂ ਸਾਰੀਆਂ ਸੁਚੇਤ ਧਿਰਾਂ ਤੋਂ ਆਸ ਕਰਦੇ ਹਾਂ ਕਿ ਉਹ ਪ੍ਰੋ.
ਧੂੰਦਾ ਜੀ ਦੇ ਇਸ ਗੁਰਮਤਿ ਵਿਰੋਧੀ ਸਟੈਂਡ ਵਿਰੁਧ ਇਕਮੁੱਠ ਹੋ ਕੇ ਅਵਾਜ਼ ਬੁਲੰਦ ਕਰਦਿਆਂ,
ਨਾਨਕ ਫਲਸਫੇ ਤੋਂ ਬੇਮੁੱਖ, ਤਥਾਕਥਿਤ ਵਿਵਸਥਾ ਬਦਲਣ ਦਾ ਮਜ਼ਬੂਤ ਮੁੱਢ ਬੰਨਣਗੇ।
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
(ਸੰਪਾਦਕੀ ਟਿੱਪਣੀ:-
ਆਪ ਜੀ ਨੇ ਜੋ ਲਿਖਿਆ ਹੈ ਬਹੁਤ ਹੀ ਵਧੀਆ ਲਿਖਿਆ ਹੈ। ਪਰ ਸਾਰੀਆਂ ਗੱਲਾਂ ਤੁਸੀਂ ਵੀ ਜੋ
ਕਹਿਣੀਆਂ ਚਾਹੁੰਦੇ ਹੋ ਖੁੱਲ ਕੇ ਸਪਸ਼ਟ ਰੂਪ ਵਿੱਚ ਨਹੀਂ ਕਹਿ ਰਹੇ। ਅਕਾਲ ਤਖ਼ਤ ਬਾਰੇ ਆਪਣੀ
ਗੱਲ ਪੂਰੀ ਤਰ੍ਹਾਂ ਸਪਸ਼ਟ ਨਹੀਂ ਕਰ ਰਹੇ। ਆਪ ਜੀ ਸਿੱਧੇ ਤੇ ਸਪਸ਼ਟ ਲਫਜਾਂ ਵਿੱਚ ਇਹ ਖਿਆਲ ਸਭ
ਦੇ ਸਾਹਮਣੇ ਰੱਖੋ ਕਿ ਤੁਸੀਂ ਅਕਾਲ ਤਖ਼ਤ ਕਿਸ ਨੂੰ ਮੰਨਦੇ ਹੋ? ਉਸ ਬਿੱਲਡਿੰਗ ਨੂੰ, ਜਿਸ ਨੂੰ
ਕਿ ਬਾਕੀ ਦੇ 99. 99% ਸਿੱਖ ਮੰਨਦੇ ਹਨ। ਜਿਹੜੀ ਕਿ ਗੁਰਮਤਿ ਵਿਰੋਧੀ ਪੁਸਤਕ ‘ਗੁਰ ਬਿਲਾਸ
ਪਾਤਸ਼ਾਹੀ ਛੇਵੀਂ’ ਦੀ ਦੇਣ ਹੈ ਅਤੇ ਇਹ ਲਿਖੀ ਹੀ ਸਿੱਖੀ ਦਾ ਸਤਿਆਨਾਸ ਕਰਨ ਲਈ ਸੀ। ਇਸ ਦੇ ਹੀ
ਹੁਣ ਤੱਕ ਸਾਰੇ ਹਵਾਲੇ ਦਿੰਦੇ ਆਏ ਹਨ। ਜਿਸ ਵਿੱਚ ਲਿਖਿਆ ਹੈ ਕਿ ਇਸ ਤਖ਼ਤ ਨੂੰ ਬਣਾਉਣ ਲਈ:
ਕਿਸੀ ਰਾਜ ਨਹਿ ਹਾਥ ਲਗਾਯੋ। ਬੁੱਢੇ ਔ ਗੁਰਦਾਸ ਬਣਾਯੋ।
ਕੀ ਇਹ ਇੱਟਾਂ, ਪੱਥਰ,
ਸੀਮਿੰਟ ਤੇ ਮਿੱਟੀ ਆਦਿ ਬਾਕੀਆਂ ਦੇ ਹੱਥ ਲੱਗਣ ਨਾਲ ਭਿੱਟੇ ਜਾਣੇ ਸਨ? ਕੀ ਇਹ ਗੁਰਮਤਿ ਹੈ?
ਜਿਤਨਾ ਚਿਰ ਇਹ ਗੱਲਾਂ ਪੂਰੀ ਤਰ੍ਹਾਂ ਸਪਸ਼ਟ ਨਹੀਂ ਹੁੰਦੀਆਂ ਉਤਨਾ ਚਿਰ ਇਕੱਲੇ ਪ੍ਰੋ: ਸਰਬਜੀਤ
ਸਿੰਘ ਧੁੰਦੇ ਤੇ ਗੁਰਮਤਿ ਵਿਰੋਧੀ ਸਟੈਂਡ ਦਾ ਇਲਜ਼ਾਮ ਲਉਣਾ ਠੀਕ ਨਹੀਂ ਹੈ। ਜਦ ਬਾਕੀ ਸਾਰੇ
ਮੀਡੀਏ ਵਿੱਚ ਅਤੇ ਗੁਰਦੁਆਰਿਆਂ ਵਿੱਚ ਰੋਜ ਇਹ ਪ੍ਰਚਾਰ ਹੁੰਦਾ ਹੈ ਕਿ ਅਸੀਂ ਤਾਂ ਜੀ ਅਕਾਲ
ਤਖ਼ਤ ਨੂੰ ਪੂਰੀ ਤਰ੍ਹਾਂ ਸਮਰਪਤਿ ਹਾਂ। ਸਿੱਖ ਕੌਮ ਨੇ ਸੇਧ ਉਥੋਂ ਹੀ ਲੈਣੀ ਹੈ ਤਾਂ ਇਕੱਲਾ
ਧੁੰਦਾ ਵਿਚਾਰਾ ਕੀ ਕਰ ਸਕਦਾ ਹੈ। ਸ਼ਾਇਦ ਕੋਈ ਵਿਰਲਾ ਹੀ ਇਹ ਕਹਿੰਦਾ ਹੋਵੇਗਾ ਕਿ ਦਸਵੇਂ ਗੁਰੂ
ਤਾਂ ਜਾਣ ਸਮੇਂ ਸੇਧ ਗੁਰੂ ਗ੍ਰੰਥ ਸਾਹਿਬ ਤੋਂ ਲੈਣ ਲਈ ਕਹਿ ਕੇ ਗਏ ਸਨ ਨਾ ਕਿ ਕਿਸੇ ਤਖ਼ਤ ਜਾਂ
ਪੁਜਾਰੀ ਕੋਲੋਂ। ਇਹ ਗੱਲ ਵੀ ਤੁਹਾਡੇ ਸਾਹਮਣੇ ਹੀ ਹੈ ਕਿ ਕਈ ਇਸ ਵਿਸ਼ੇ ਬਾਰੇ ਆਪਣੇ ਖੁਦ ਲਿਖੇ
ਹੋਏ ਵਿਚਾਰਾਂ ਤੋਂ ਹੀ ਮੁਨਕਰ ਹੋ ਕਿ ਧੜੇ ਬਾਜ਼ੀ ਵਿੱਚ ਪੈ ਕੇ ਦੂਸਰਿਆਂ ਦੇ ਵਿਰੋਧੀ ਬਣ ਗਏ
ਸਨ। ਪਹਿਲਾਂ ਸਾਰੇ ਆਪਣੇ ਆਪ ਨੂੰ ਜਾਗਰਕ ਕਹਾਉਂਦੇ ਹੋਏ ਸਾਰੇ ਵਿਸ਼ਿਆਂ ਬਾਰੇ ਸਪਸ਼ਟ ਹੋਣ ਫਿਰ
ਗੱਲ ਸਹੀ ਦਿਸ਼ਾ ਵੱਲ ਤੁਰ ਸਕਦੀ ਹੈ ਵਰਨਾ ਨਹੀਂ)
****************************************************************************
ਹਾਕਮਾਂ ਦੇ ਨਾ-ਅਹਿਲ
ਅਤੇ ਬਦਮਗਜ਼ ਮੋਹਰੇ
ਸਿੱਖ ਕੌਮ ਵਿਚਲੇ ਹਾਕਮ ਪੁਜਾਰੀ ਗਠਜੋੜ ਦੇ ਨੁਮਾਇੰਦੇ ਜਦੋਂ ਵੀ ਬੋਲਦੇ
ਨੇ ਅਪਣੀ ਨਾ-ਅਹਿਲੀਅਤ, ਬਦਮਗਜ਼ੀ ਅਤੇ ਅਗਿਆਨਤਾ ਦਾ ਪ੍ਰਗਟਾਵਾ ਹੀ ਕਰਦੇ ਹਨ
ਬਹੁਤ ਪੁਰਾਤਨ ਸਮੇਂ ਤੋਂ ਹੀ ਪੁਜਾਰੀ-ਹਾਕਮ ਗਠਜੋੜ ਲੋਕਾਈ ਨੂੰ ਮੂਰਖ ਬਣਾ
ਕੇ, ਧਰਮ ਅਤੇ ਸ਼ਰਧਾ ਦੇ ਨਾਂ ਉੱਤੇ ਉਸਦਾ ਸਰਬਪੱਖੀ ਸੋਸ਼ਨ ਕਰਨ ਦੇ ਇੰਤਜ਼ਾਮ ਕਰਦਾ ਰਿਹਾ ਹੈ।
ਪੁਜਾਰੀ ਵਰਗ ਨੇ ‘ਹਾਕਮਾਂ’ ਨੂੰ ਲੋਕਾਈ ਅੱਗੇ ‘ਰੱਬ’ (ਅਵਤਾਰ) ਬਣਾ ਕੇ ਪੇਸ਼ ਕੀਤਾ ਅਤੇ ਬਦਲੇ
ਵਿੱਚ ਹਾਕਮਾਂ ਨੇ ‘ਪੁਜਾਰੀ’ ਨੂੰ ਸਰਬ-ਉਚ ਦੱਸਿਆ। ਬ੍ਰਾਹਮਣੀ ਮਿੱਥਿਹਾਸ ਦੇ ਅਨੇਕਾਂ ਹਵਾਲੇ ਇਸ
ਪ੍ਰਵਿਰਤੀ ਦੇ ਸਪਸ਼ਟ ਲਖਾਇਕ ਹਨ। ਇਸੇ ਪ੍ਰਵਿਰਤੀ ਅਧੀਨ ਬਣਾਏ ‘ਰੱਬਾਂ’ (ਅਵਤਾਰਾਂ) ਬਾਰੇ ਸੱਚ ਪੇਸ਼
ਕਰਦਾ ਗੁਰਬਾਣੀ ਵਾਕ ਹੈ
ਜੁਗਹ ਜੁਗਹ ਕੇ ਰਾਜੇ ਕੀਏ ਗਾਵਹਿ ਕਰਿ ਅਵਤਾਰੀ॥
ਤਿਨ ਭੀ ਅੰਤੁ ਨ ਪਾਇਆ ਤਾ ਕਾ ਕਿਆ ਕਰਿ ਆਖਿ ਵੀਚਾਰੀ॥ (ਪੰਨਾ ੪੨੨)
ਬਾਬਾ ਨਾਨਕ ਜੀ ਅਤੇ ਮਗਰਲੇ ਨਾਨਕ-ਸਰੂਪਾਂ ਨੇ ਗੁਰਬਾਣੀ ਸੱਚ ਰਾਹੀਂ ਲੋਕਾਈ
ਸਾਹਮਣੇ ਇਸ ਪੁਜਾਰੀ-ਹਾਕਮ ਗਠਜੋੜ ਦਾ ਪਾਜ ਬਾ-ਦਲੀਲ ਢੰਗ ਨਾਲ ਉਘਾੜਿਆ। ਉਹਨਾਂ ਵਲੋਂ ਦਰਸਾਏ
ਗੁਰਮਤਿ ਮਾਰਗ ਵਿੱਚ ਨਾਪਾਕ ‘ਹਾਕਮ-ਪੁਜਾਰੀ’ ਗਠਜੋੜ ਲਈ ਕੋਈ ਥਾਂ ਨਹੀਂ ਹੈ। ਪਰ ਅਫਸੋਸ! ਬਿਖੜੇ
ਹਾਲਾਤਾਂ ਅਤੇ ਕੌਮੀ ਅਨਗਹਿਲੀਆਂ ਕਾਰਨ ਇਹ ਨਾਪਾਕ ਜੁੰਡਲੀ ਸਿੱਖ ਕੌਮ ਤੇ ਭਾਰੂ ਹੁੰਦੀ ਗਈ। ਨਾਨਕ
ਸਰੂਪਾਂ ਨੇ ਜਿਹੜੀ ਕੌਮ ਸਾਰੀ ਮਨੁੱਖਤਾ ਨੂੰ ਇਸ ਭ੍ਰਿਸ਼ਟ ਗਠਜੋੜ ਤੋਂ ਮੁਕਤ ਕਰਾਉਣ ਲਈ ਤਿਆਰ ਕੀਤੀ
ਸੀ, ਸਮਾਂ ਪਾ ਕੇ ਉਹ ਆਪ ਹੀ ਇਸ ਦਾ ਸ਼ਿਕਾਰ ਹੋ ਗਈ।
ਅੱਜ ਵੀ ਹਾਲਾਤ ਵੈਸੇ ਹੀ ਹਨ। ਮੌਜੂਦਾ ਸਮੇਂ ਵਿੱਚ ਵੀ ਬੇ-ਈਮਾਨ
ਪੁਜਾਰੀ-ਹਾਕਮ ਗਠਜੋੜ ਸਿੱਖ ਕੌਮ ਦੇ ਕੇਂਦਰੀ ਸੰਸਥਾਨਾਂ ਤੇ ਕਾਬਜ਼ ਹੈ, ਬੇਸ਼ਕ ਉਹਨਾਂ ਦੇ ਨਾਮ ਸਿੰਘ
ਸਾਹਿਬ, ਜਥੇਦਾਰ, ਮੁੱਖ ਸੇਵਾਦਾਰ, ਪ੍ਰਧਾਨ ਸ਼੍ਰੋਮਣੀ ਕਮੇਟੀ ਅਤੇ ਪ੍ਰਧਾਨ ਅਕਾਲੀ ਦਲ ਆਦਿ
ਲੁਭਾਵਣੇ ਰੱਖੇ ਹੋਏ ਹਨ। ਪਰ ਕਰਤੂਤਾਂ ਪੱਖੋਂ ਤਾਂ ਇਹ ਭ੍ਰਿਸ਼ਟ ਪੁਜਾਰੀ ਅਤੇ ਹਾਕਮ ਹੀ ਹਨ। ਸਿੱਖ
ਕੌਮ ਦੇ ਨੁਮਾਇੰਦੇ ਵਜੋਂ ਇਹ ਜਦੋਂ ਵੀ ਜਨਤਕ ਤੌਰ ਤੇ ਵੀਚਾਰ ਪੇਸ਼ ਕਰਦੇ ਹਨ ਤਾਂ ਅਪਣੀ
ਨਾ-ਅਹਿਲੀਅਤ, ਬਦਮਗਜ਼ੀ ਅਤੇ ਅਗਿਆਨਤਾ ਦਾ ਮੁਜ਼ਾਹਰਾ ਕਰਦੇ ਦੁਨੀਆ ਸਾਹਮਣੇ ਸਿੱਖ ਕੌਮ ਦਾ ਸਿਰ
ਨੀਂਵਾ ਕਰਵਾਉਣ ਦਾ ਕਾਰਨ ਹੀ ਬਣਦੇ ਹਨ। ਲੰਮੇ ਸਮੇਂ ਦੀ ਮਾਨਸਿਕ ਗੁਲਾਮੀ ਕਾਰਨ ਸਿੱਖ ਸਮਾਜ ਵਿੱਚ
ਇਨ੍ਹਾਂ ਨੇ ਆਪਣੇ ਅਹੁਦਿਆਂ ਅਤੇ ਸਥਾਨਾਂ ਪ੍ਰਤੀ ਐਸੀ ਸ਼ਰਧਾ ਦੇ ਨਾਂ ਤੇ (ਅੰਧ) ਵਿਸ਼ਵਾਸ ਪੈਦਾ ਭਰ
ਦਿਤਾ ਹੈ, ਗੁਰਮਤਿ ਜਿਸਦਾ ਖੰਡਨ ਕਰਦੀ ਹੈ।
ਤਾਜ਼ਾ ਮਿਸਾਲ ਅਖੌਤੀ ਜਥੇਦਾਰ (ਅਸਲ ਵਿੱਚ ਪੁਜਾਰੀ) ਗੁਰਬਚਨ ਸਿੰਘ ਅਤੇ
ਅਵਤਾਰ ਸਿੰਘ ਮੱਕੜ ਦੀ ਹੈ। ਗਿਆਨੀ ਗੁਰਬਚਨ ਸਿੰਘ ਨੇ ਕੁੱਝ ਦਿਨ ਪਹਿਲਾਂ ‘ਦਰਬਾਰ ਸਾਹਿਬ’
ਕੰਪਲੈਕਸ ਵਿੱਚ ਇੱਕ ਕਥਾ ਦੌਰਾਨ ਅਤੇ ਮੱਕੜ ਜੀ ਨੇ ਫੌਨ ਰਾਹੀਂ ਰੇਡੀਉ ਤੇ ਕੀਤੀ ਇੱਕ ਗੱਲਬਾਤ
ਵਿੱਚ ਅਪਣੀ ਬਦਮਗਜ਼ੀ ਰਾਹੀਂ ਗੁਰਮਤਿ ਵਿਰੋਧੀ ਪਹੁੰਚ ਦਾ ਜਨਤਕ ਪ੍ਰਗਟਾਵਾ ਕੀਤਾ। ਮੁੱਦਾ ਸੀ ਪ੍ਰੋ.
ਸਰਬਜੀਤ ਸਿੰਘ ਧੂੰਦਾ ਨਾਲ ਸੰਬੰਧਿਤ।
ਪ੍ਰੋ. ਧੂੰਦਾ ਹੁਣ ਸਿੱਖ ਕੌਮ ਵਿੱਚ ਕਿਸੇ ਜਾਣ-ਪਹਿਚਾਣ ਦੇ ਮੁਹਤਾਜ ਨਹੀਂ
ਹਨ। ਕੋਈ ਵੀ ਸੁਚੇਤ ਅਤੇ ਸੱਚਾ ਸਿੱਖ ਪ੍ਰੋ. ਧੂੰਦਾ ਜੀ ਦੇ ਇੱਕ ਪੰਥਦਰਦੀ ਅਤੇ ਇਮਾਨਦਾਰ ਪ੍ਰਚਾਰਕ
ਹੋਣ ਬਾਰੇ ਦੋ-ਰਾਇ ਨਹੀਂ ਰੱਖਦਾ। ਸੋ ਉਹਨਾਂ ਬਾਰੇ ਐਸਾ ਸੋਚਣਾ ਜਾਂ ਇਲਜ਼ਾਮ ਲਾਉਣਾ ਕਿ ਉਹ ‘ਦਰਬਾਰ
ਸਾਹਿਬ’ ਸਮੇਤ ਕਿਸੇ ਪੰਥ-ਪ੍ਰਵਾਨਿਤ ਸੰਸਥਾ ਜਾਂ ਰਵਾਇਤ ਬਾਰੇ ਅਪਮਾਨਜਨਕ ਸੋਚ ਰੱਖਦੇ ਹਨ,
ਇਮਾਨਦਾਰੀ ਨਹੀਂ ਹੋ ਸਕਦੀ। ਉਹਨਾਂ ਵਿਰੁਧ ਸ਼ਿਕਾਇਤ ਵਜੋਂ ਪੇਸ਼ ਕੀਤੇ ਗਏ ਚੰਦ ਕੁ ਲਫਜ਼ਾਂ ਨੂੰ
ਉਹਨਾਂ ਦੀ ਉਸ ਪੂਰੀ ਰਿਕਾਰਡਿੰਗ ਨਾਲ ਜੋੜ ਕੇ ਵੇਖਿਆ ਜਾਵੇ ਤਾਂ ਇਹ ਸਪਸ਼ਟ ਹੋ ਜਾਂਦਾ ਹੈ ਕਿ
ਉਹਨਾਂ ਦੀ ਭਾਵਨਾ ਦਰਬਾਰ ਸਾਹਿਬ ਕੰਪਲੈਕਸ ਜਾਂ ਸਿੱਖ ਸਮਾਜ ਵਿੱਚ ਪ੍ਰਚਲਿਤ ਮਨਮਤਾਂ ਵੱਲ ਧਿਆਨ
ਦਿਵਾਉਣ ਦੀ ਸੀ, ਨਾ ਕਿ ਦਰਬਾਰ ਸਾਹਿਬ ਜਾਂ ਗੁਰਬਾਣੀ ਕੀਰਤਨ ਦੀ ਨਿਰਾਦਰੀ ਕਰਨ ਦੀ। ਬੇਸ਼ਕ ਲਫਜ਼ਾਂ
ਦੀ ਵਰਤੋਂ ਵਿੱਚ ਉਹਨਾਂ ਕੌਲੋਂ ਚੂਕ ਹੋਈ ਲਗਦੀ ਹੈ। ਸ਼ਾਇਦ ਉਹ ਇਹ ਗੱਲ ਕੁੱਝ ਇਸ ਤਰਾਂ ਕੀਤੀ
ਜਾਂਦੀ:
“ਦਰਬਾਰ ਸਾਹਿਬ ਵਿੱਚ ਅੱਜ ਵੀ ਉਸ ਗ੍ਰੰਥ ਦੀ ਰਚਨਾਵਾਂ ‘ਗੁਰਬਾਣੀ’ ਵਜੋਂ
ਪੜੀਆਂ ਜਾਂਦੀਆਂ ਹਨ, ਜੋ ਅਸ਼ਲੀਲ ਅਤੇ ਬ੍ਰਾਹਮਣਵਾਦੀ ਅੰਸ਼ਾਂ ਨਾਲ ਭਰਿਆ ਹੋਇਆ ਹੈ. .”
ਤਾਂ ਵਧੇਰੇ ਸਪਸ਼ਟ ਹੋ ਜਾਣੀ ਸੀ। ਜਾਂ ਫੇਰ ਉਹਨਾਂ ਨੂੰ ਅਪਣੀ ਟਿੱਪਣੀ ਦੇ
ਪਿੱਛੇ ਦੀ ਅਸਲ ਭਾਵਨਾ ਨੂੰ ਵੀ ਨਾਲੋਂ ਨਾਲ ਸਪਸ਼ਟ ਕਰ ਦੇਣਾ ਚਾਹੀਦਾ ਸੀ। ਨੋਟਿਸ ਵਿੱਚ ਆਉਂਦੇ ਹੀ
ਇਹ ਭਾਵਨਾ ਸੰਗਤ ਸਾਹਮਣੇ ਸਪਸ਼ਟ ਕਰ ਦੇਣੀ ਚਾਹੀਦੀ ਸੀ (ਸ਼ਾਇਦ ਉਹ ਕਰ ਵੀ ਚੁੱਕੇ ਹੋਣ) ਤੇ ਨਾਲ ਹੀ
ਲਫਜ਼ਾਂ ਦੀ ਚੂਕ ਕਾਰਨ ਪੈਦਾ ਹੋਈ ਕਿਸੇ ਗਲਤਫਹਿਮੀ ਲਈ ਸੰਗਤ ਤੋਂ ਮਾਫੀ ਵੀ ਮੰਗਣ ਵਿੱਚ ਕੋਈ ਹਰਜ
ਨਹੀਂ ਹੈ, ਕਿਉਂਕਿ ਇੱਕ ਸੱਚਾ ਪ੍ਰਚਾਰਕ ਸੰਗਤ ਨੂੰ ਹੀ ਜਵਾਬਦੇਹ ਹੋਣਾ ਚਾਹੀਦਾ ਹੈ, ਪੁਜਾਰੀਆਂ
ਨੂੰ ਨਹੀਂ।
ਪਰ ਪ੍ਰੋ. ਧੂੰਦਾ ਬਾਰੇ ਇਹ ਵਿਚਾਰ ਬਣਾਉਣਾ ਕਿ ਉਹਨਾਂ ਨੇ ਇਹ ਲਫਜ਼ ‘ਦਰਬਾਰ
ਸਾਹਿਬ’ ਜਾਂ ‘ਕੀਰਤਨ’ ਦੀ ਬੇਅਦਬੀ ਕਰਨ ਲਈ ਵਰਤੇ ਹਨ, ਨੇਕ ਨੀਅਤੀ ਨਹੀਂ, ਬੇ-ਈਮਾਨੀ ਹੈ। ਦਸਮ
ਗ੍ਰੰਥੀ ਧਿਰਾਂ ਵਲੋਂ ਉਹਨਾਂ ਵਿਰੁਧ ਪੁਜਾਰੀਆਂ ਸਾਹਮਣੇ ਕੀਤੀ ਗਈ ਸ਼ਿਕਾਇਤ ਅਤੇ ਉਸ ਉੱਪਰੰਤ
ਸਾਹਮਣੇ ਆਇਆ ਪੁਜਾਰੀਆਂ ਦਾ ਆਦੇਸ਼ ਬੇ-ਈਮਾਨੀ ਦੀ ਉੱਪਜ ਹੀ ਹਨ।
ਪ੍ਰੋ. ਧੂੰਦਾ ਸਮੇਤ ਬਹੁੱਤੇ ਜਾਗਰੂਕ
ਪ੍ਰਚਾਰਕ, ਸਿੱਖ ਰਹਿਤ ਮਰਿਯਾਦਾ ਅਤੇ ਪੰਥ-ਪ੍ਰਵਾਨਿਕਤਾ ਦੇ ਬੋਝ ਹੇਠ ਪੂਰਾ-ਸੱਚ ਤਾਂ ਪੇਸ਼ ਕਰ
ਨਹੀਂ ਪਾਉਂਦੇ, ਇਸ ਲਈ ਉਹਨਾਂ ਬਾਰੇ ਇਹ ਸੋਚਨਾ
ਕਿ ਉਹ ਦਰਬਾਰ ਸਾਹਿਬ ਦੀ ਬੇਅਦਬੀ ਦੀ ਗੱਲ ਕਰਨਗੇ ਕਿਸੇ ਵੀ ਤਰਾਂ ਜਾਇਜ ਨਹੀਂ ਹੈ।
ਖੈਰ ਗੱਲ ਕਰਨੀ ਸੀ ਅਜੌਕੇ ਸਿੱਖ ਸਮਾਜ ਵਿਚਲੇ ਪੁਜਾਰੀ-ਹਾਕਮ ਗਠਜੋੜ ਦੀ।
ਪ੍ਰੋ. ਧੂੰਦਾ ਖਿਲਾਫ ਪੁਜਾਰੀਆਂ ਵਲੋਂ ਜਾਰੀ ਕੀਤੇ ‘ਆਦੇਸ਼’ ਦੀ ਥਾਂ ਥਾਂ ਹੁੰਦੀ ‘ਦੁਰਗਤੀ’ ਤੋਂ
ਬੌਖਲਾਏ ਗਿਆਨੀ ਗੁਰਬਚਨ ਸਿੰਘ ਅਤੇ ਮੱਕੜ ਜੀ ਨੇ ਉਹਨਾਂ ਬਾਰੇ ਜ਼ਹਿਰ ਉੱਗਲ ਕੇ ਅਪਣੀ ਬੀਮਾਰ ਅਤੇ
ਗੁਲਾਮ ਮਾਨਸਿਕਤਾ ਦਾ ਪ੍ਰਗਟਾਵਾ ਕੀਤਾ ਹੈ, ਜੋ ਉਹਨਾਂ ਦੀ ਜਗ-ਹਸਾਈ ਦਾ ਕਾਰਨ ਬਣ ਰਹੀ ਹੈ।
ਪਹਿਲਾਂ ਗੱਲ ਕਰਦੇ ਹਾਂ ਗਿਆਨੀ ਗੁਰਬਚਨ ਸਿੰਘ ਦੀ। ‘ਆਦੇਸ਼’ ਜਾਰੀ ਕਰਨ
ਵੇਲੇ ਪੁਜਾਰੀ ਜੀ ਦੀ ਸ਼ਬਦਾਵਲੀ ਸੀ,
“ਪੇਸ਼ ਹੋਣ ਤੱਕ ਕੋਈ ਧੂੰਦੇ ਨੂੰ ਮੂੰਹ
ਨਾ ਲਾਵੇ”। ਕੁੱਝ ਦਿਨ ਤੱਕ ਹੋਈ ਆਲੋਚਣਾ ਤੋਂ
ਬਾਅਦ ਸੁਰ ਬਦਲ ਲਿਆ ਕਿ
“ਧੂੰਦੇ ਨੂੰ ਤਲਬ ਨਹੀਂ
ਕੀਤਾ, ਸਪਸ਼ਟੀਕਰਨ ਦੇਣ ਲਈ ਕਿਹਾ ਹੈ”। ਹੁਣ 5 ਕੁ
ਦਿਨ ਪਹਿਲਾਂ ‘ਦਰਬਾਰ ਸਾਹਿਬ’ ਕੰਪਲੈਕਸ ਵਿਚੋਂ ਇਸ ਵਿਸ਼ੇ ਤੇ ਗੁਰਮਤਿ ਵਿਰੋਧੀ ਕਥਾ ਕਰਦੇ ਹੋਏ
ਅਪਣੀ ਬ੍ਰਾਹਮਣੀ ਅਤੇ ਸੰਪਰਦਾਈ ਸੋਚ ਦਾ ਖੁੱਲ ਕੇ ਪ੍ਰਗਟਾਵਾ ਕੀਤਾ ਹੈ। ਉਹਨਾਂ ਦੀ ਇਸ ਕਥਾ ਦੇ
ਮੁੱਖ ਅੰਸ਼ ਪਾਠਕਾਂ ਲਈ ਹਾਜ਼ਰ ਹਨ
1.’ਦਰਬਾਰ ਸਾਹਿਬ ਅੰਮ੍ਰਿਤਸਰ’ ਲਈ ਗੁਰਬਾਣੀ ਦੀ ਤੁੱਕ ‘ਹਰਿ ਮੰਦਰੁ ਸੋਈ
ਆਖੀਐ ਜਿਥਹੁ ਹਰ ਜਾਤਾ” ਦੀ ਵਰਤੋਂ।
2. ਮਹਾਰਾਜਾ ਰਣਜੀਤ ਸਿੰਘ ਵਲੋਂ ਕੁਰਸੀ ਤੇ ਬੈਠਦੇ ਸਮੇਂ ਮੁੰਹ ਹਮੇਸ਼ਾਂ
‘ਹਰਿਮੰਦਰ ਸਾਹਿਬ’ ਵੱਲ ਕਰਨ ਦੀ ਗੱਲ ਨੂੰ ਇਸਦਾ ਵੱਡਾ ਸਤਿਕਾਰ ਦੱਸਣਾ।
3. ਮਹਾਰਾਜਾ ‘ਦਰਬਾਰ ਸਾਹਿਬ’ ਮੱਥਾ ਟੇਕ ਕੇ ਵਾਪਸ ਆਉਣ ਵੇਲੇ ਉਸ ਪਾਸੇ
ਪਿੱਠ ਕਰਨ ਦੀ ਥਾਂ ਪੁੱਠੇ ਪੈਰੀ ਵਾਪਸ ਆਉਣ ਦੀ ਮਿਸਾਲ ਨੂੰ ਵੱਡਾ ਸਤਿਕਾਰ ਦਰਸਾਉਣਾ।
4. ਮਹਾਰਾਜਾ ਭੁਪਿੰਦਰ ਸਿੰਘ ਵਲੋਂ ਸੇਵਾ ਦੌਰਾਣ ਕੀਮਤੀ ਵਸਤਰ ਗੰਦੇ ਹੋਣ
ਨੂੰ ਪਾਪ ਧੋਤੇ ਜਾਣਾ ਮੰਣ ਲੈਣ ਦੇ ਕਿੱਸੇ ਨੂੰ ਸਤਿਕਾਰ ਦੱਸਣਾ।
ਵਿਚਾਰ:-
ਹੁਣ ਇੱਕ ਸੁਚੇਤ ਸਿੱਖ ਉਪਰੋਕਤ ਮਿਸਾਲਾਂ ਤੋਂ ਹੀ
ਗਿਆਨੀ ਜੀ ਦੀ ਗੁਰਮਤਿ ਗਿਆਨ ਦਾ ਅੰਦਾਜ਼ਾ ਲਗਾ ਸਕਦਾ ਹੈ। ਵੈਸੇ ਵੀ ਗਿਆਨੀ ਜੀ ਉਸ ਟਕਸਾਲ ਤੋਂ
‘ਗਿਆਨੀ’ ਬਣੇ ਹਨ, ਜਿਸ ਦਾ ਇੱਕ ਸਾਬਕਾ ਮੁੱਖੀ (ਜੋ ਕੌਮ ਵਿੱਚ ਵੱਡੇ ਵਿਦਵਾਨ ਅਤੇ ਬ੍ਰਹਮਗਿਆਨੀ
ਵੱਜੋਂ ਮਸ਼ਹੂਰ ਹੈ) ਆਪਣੀਆਂ ਕਿਤਾਬਾਂ ਵਿੱਚ ਬ੍ਰਾਹਮਣੀ ਊਲ-ਜ਼ਲੂਲ ਭਰ ਗਿਆ ਹੈ। ਉਪਰੋਕਤ ਸਾਰੀਆਂ
ਮਿਸਾਲਾਂ ਅੰਨ੍ਹੀ-ਸ਼ਰਧਾ ਦੀਆਂ ਲਖਾਇਕ ਤਾਂ ਹੋ ਸਕਦੀਆਂ ਹਨ, ਗੁਰਮਤਿ ਗਿਆਨ ਜਾਂ ‘ਸੱਚੇ ਸਤਿਕਾਰ’
ਦੀਆਂ ਨਿਸ਼ਾਨੀਆਂ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਦਾ ਅਸਲ ਸਤਿਕਾਰ ਉਸ ਵਿਚਲੇ ਉਪਦੇਸ਼ਾਂ ਨੂੰ ਜੀਵਨ
ਵਿੱਚ ਅਪਣਾ ਲੈਣ ਤੋਂ ਹੈ। ਪਿੱਠ ਨਾ ਕਰਨਾ ਜਾਂ ਸਿਰ ਤੇ ਚੁੱਕ ਕੇ ਸੈਰ ਕਰਵਾਉਣ (ਨਾਨਕਸਰੀਏ ਨੰਦ
ਸਿੰਘ ਵਾਂਗੂ) ਦੇ ਕਰਮ ਮਨਮੱਤ ਜਾਂ ਅੰਨ੍ਹੀ ਸ਼ਰਧਾ ਹੀ ਹੈ, ਸਤਿਕਾਰ ਨਹੀਂ। ਐਸੀ ਗਿਆਨ ਵਿਹੂਣੀ
ਸ਼ਰਧਾ ਹੀ ਕਰਮਕਾਂਡਾਂ ਨੂੰ ਜਨਮ ਦਿੰਦੀ ਹੈ। ਜੇ ਅੱਜ ਬਾਬਾ ਨਾਨਕ ਜੀ ਆ ਕੇ ‘ਦਰਬਾਰ ਸਾਹਿਬ’ ਵੱਲ
ਲੱਤਾਂ ਕਰਕੇ ਲੇਟ ਜਾਵਣ ਤਾਂ ਉੱਥੇ ਕਾਬਿਜ਼ ਪੁਜਾਰੀਆਂ ਨੇ ਉਹਨਾਂ ਨੂੰ ‘ਕਾਫਿਰ’ ਦਾ ਫਤਵਾ ਜਾਰੀ ਕਰ
ਕੇ ਉਹਨਾਂ ਖਿਲਾਫ ਆਸਮਾਨ ਸਿਰ ਤੇ ਚੁੱਕ ਲੈਣਾ ਹੈ।
ਇਨ੍ਹਾਂ ਮਿਸਾਲਾਂ ਵਿੱਚ ਪੇਸ਼ ਕੀਤੇ ਗਏ ਵੱਡੇ ‘ਸਤਿਕਾਰੀ ਅਤੇ ਸ਼ਰਧਾਵਾਨ’
ਸਿੱਖਾਂ ਦੇ ਜੀਵਨ ਦੀ ਪੜਚੋਲ ਤੋਂ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਉਹਨਾਂ ਦਾ ਜੀਵਨ ਬਹੁਤਾ ਕਰਕੇ
ਗੁਰਮਤਿ ਸਿਧਾਂਤਾਂ ਉਲਟ ਮਨਮੱਤਾਂ ਨਾਲ ਭਰਿਆ ਪਿਆ ਹੈ। ਗੁਰਬਾਣੀ ਦੀ ਤੁਕ ਨੂੰ ‘ਦਰਬਾਰ ਸਾਹਿਬ’ ਦੀ
ਇਮਾਰਤ ਤੇ ਢੁਕਾ ਕੇ ਪੇਸ਼ ਕਰਨਾ ਵੀ ਪੁਜਾਰੀ ਗੁਰਬਚਨ ਸਿੰਘ ਦੀ ਗੁਰਮਤਿ ਸਮਝ ਦੇ ਪੱਧਰ ਨੂੰ
ਦਰਸਾਉਂਦਾ ਹੈ।
ਇਸ ਜਥੇਦਾਰ ਕਹਾਉਂਦੇ ਪੁਜਾਰੀ ਨੇ ਹੀ ਚਾਪਲੂਸੀ ਦੇ ਸਾਰੇ ਰਿਕਾਰਡ ਤੋੜਦੇ
ਹੋਏ ਅਪਣੇ ਆਕਾ ‘ਪ੍ਰਕਾਸ਼ ਸਿੰਘ ਬਾਦਲ’ ਨੂੰ ਕੌਮੀ ਭਾਵਨਾ ਦੇ ਵਿਰੁਧ ਜਾ ਕੇ ‘ਫਖਰ-ਏ-ਕੌਮ ਪੰਥ
ਰਤਨ’ ਦਾ ਖਿਤਾਬ ਦਿਤਾ। ਧੂੰਦਾ ਜੀ ਖਿਲਾਫ ਇਕਪਾਸੜ ਆਦੇਸ਼ ਸੁਨਾਉਣ ਵੇਲੇ ਉਸ ਪੁਜਾਰੀ ਰੂਪੀ ਰਾਗੀ
ਨੂੰ ਮਾਫ ਕਰ ਦਿਤਾ ਜਿਸ ਨੇ ਸੌਦਾ ਸਾਧ ਦੇ ਸਾਹਮਣੇ ਬੈਠ ਕੇ ਉਸ ਦੀ ਤੁਲਨਾ ਬਾਬਾ ਨਾਨਕ ਜੀ ਨਾਲ
ਕੀਤੀ ਸੀ। ਸ਼੍ਰੋਮਣੀ ਕਮੇਟੀ ਵਲੋਂ ‘ਗੁਰ-ਨਿੰਦਾ’ ਭਰਪੂਰ ਪੁਸਤਕ ‘ਸਿੱਖ ਇਤਹਾਸ’ ਛਪਵਾਉਣ ਵਾਲਿਆਂ
ਦਾ ਕੇਸ ਵੀ ਰਫਾ-ਦਫਾ ਕਰ ਦਿਤਾ ਗਿਆ। ਬਾਦਲ ਪਰਿਵਾਰ ਦੇ ਗੁਰਮਤਿ ਵਿਰੋਧੀ ਕਰਮ ਇਹਨਾਂ ਪੁਜਾਰੀਆਂ
ਨੂੰ ਨਜ਼ਰ ਨਹੀਂ ਆਉਂਦੇ। ਸੋ ਸਪਸ਼ਟ ਹੈ ਕਿ ਕੂੜ ਦੇ ਉਪਾਸ਼ਕ ਇਹਨਾਂ ਪੁਜਾਰੀਆਂ ਦਾ ਨਿਸ਼ਾਨਾ ਸਿਰਫ ਸੱਚ
ਦਾ ਪ੍ਰਚਾਰ ਕਰਨ ਵਾਲੇ ਹੀ ਹਨ।
ਮੱਕੜ ਜੀ ਦੇ ਵੀਚਾਰ
1. ਪ੍ਰੋ. ਧੁੰਦਾ ਦਾ ਗੁਨਾਹ ਮੁਆਫੀ ਯੋਗ ਨਹੀਂ।
2. ਇਹ ਕੂੜ ਬੋਲ ਕੇ ਡਾਲਰ ਇਕੱਠੇ ਕਰ ਰਿਹਾ ਹੈ।
3. ਸੰਗਤ ਨੂੰ ਤਾਂ ਧੂੰਦੇ ਨੂੰ ਗੱਲ ਵਿੱਚ ਪਰਨਾ ਪਾ ਕੇ ਧੂਹ ਲੈਣਾ ਚਾਹੀਦਾ
ਹੈ।
4. ਇਹ ਸਿੱਖਾਂ ਦੀ ਬਦਕਿਸਮਤੀ ਹੈ ਜੋ ਉਸ ਨੂੰ ਸਨਮਾਨਤ ਕਰ ਰਹੇ ਹਨ।
5. ਧੂੰਦੇ ਦੀ ਕੀ ਔਕਾਤ ਹੈ, ਅਕਾਲ ਤਖਤ ਸਾਹਮਣੇ ਤਾਂ ਮਹਾਰਾਜਾ ਰਣਜੀਤ
ਸਿੰਘ ਨੂੰ ਵੀ ਝੁਕਣਾ ਪਿਆ ਸੀ।
6. ਅਕਾਲ ਤਖਤ ਨਾਲ ਮੱਥਾ ਲਾ ਕੇ ਪ੍ਰੋ. ਧੂੰਦਾ ਨਹੀਂ ਬਚ ਸਕਦਾ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਮੱਕੜ ਜੀ ਦੀ ਜ਼ਬਾਨ ਦੇ ਉਪਰੋਕਤ ਕੁੱਝ ਅੰਸ਼ ਪੜ
ਕੇ ਹੀ ਕੋਈ ਸੁਹਿਰਦ ਅਤੇ ਸੁਚੇਤ ਸਿੱਖ ਉਹਨਾਂ ਦੀ ਕੂੜ ਅਤੇ ਗੁਲਾਮ ਮਾਨਸਿਕਤਾ ਦਾ ਅੰਦਾਜ਼ਾ ਲਾ
ਸਕਦਾ ਹੈ। ਉਹ ਅਪਣੇ ਥਾਪੇ ਪੁਜਾਰੀਆਂ ਦੀ ਕਚਿਹਰੀ ਨੂੰ ਹੀ ‘ਅਕਾਲ ਤਖਤ’ ਪ੍ਰਚਾਰ ਰਿਹਾ ਹੈ।
ਸ਼ਬਦਾਵਲੀ ਕਿਤਨੀ ਘਟੀਆ ਅਤੇ ਬਾਜ਼ਾਰੂ ਹੈ।
ਸਪਸ਼ਟ ਹੈ ਕਿ ਸਿੱਖ ਕੌਮ ਤੇ ਅਮਰਵੇਲ ਵਾਂਗ ਛਾਏ ਇਸ ਹਾਕਮ – ਪੁਜਾਰੀ ਗਠਜੋੜ
ਦੇ ਨੁਮਾਇੰਦੇ ਜਦੋਂ ਵੀ ਜਨਤਕ ਤੌਰ ਤੇ ਬੋਲਦੇ ਹਨ, ਉਸੇ ਸਮੇਂ ਅਪਣੀ ਗੁਲਾਮ ਮਾਨਸਿਕਤਾ ਅਤੇ
ਨਾ-ਆਹਲੀਅਤ ਦੀ ਨੁਮਾਇਸ਼ ਕਰਦੇ ਹੋਏ ਦੁਨੀਆਂ ਸਾਹਮਣੇ ਕੌਮੀ ਜਗ-ਹਸਾਈ ਦਾ ਕਾਰਨ ਬਣਦੇ ਹਨ।
ਸਿੱਖ ਕੌਮ ਜਦੋਂ ਤੱਕ ਇਸ ਨਾਪਾਕ ਗਠਜੋੜ ਤੋਂ ਛੁਟਕਾਰਾ ਨਹੀਂ ਪਾ ਲੈਂਦੀ,
ਇਸ ਦੀ ਚੜਦੀ ਕਲਾ ਦੀ ਕੋਈ ਆਸ ਨਹੀਂ ਕੀਤੀ ਹੈ। ਉਹਨਾਂ ਜਾਗਰੂਕ ਧਿਰਾਂ ਲਈ ਵੀ ਸੋਚਣ ਦਾ ਵੇਲਾ ਹੈ
ਜੋ ਅਕਾਲ ਤਖਤ ਦੇ ਨਾਂ ਤੇ ਹੁਣ ਵੀ ਇਨ੍ਹਾਂ ਪੁਜਾਰੀਆਂ ਨੂੰ ‘ਸਿੰਘ ਸਾਹਿਬ’, ਜਥੇਦਾਰ ਆਦਿ ਮੰਨੀ
ਜਾ ਰਹੇ ਹਨ।
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
(16/01/12)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਪੰਥ ਵਿੱਚ
ਵਧਦਾ ਮਨਮਤ-ਚਿੰਤਾ ਦਾ ਵਿਸ਼ਾ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਵਧਦੇ ਡੇਰੇਵਾਦ ਦੀ ਚਿੰਤਾ ਤਾਂ ਪੰਥ ਨੂੰ
ਅਗੇ ਹੀ ਬੜੀ ਸੀ ਹੁਣ ਇਸ ਡੇਰਾਵਾਦ ਦੇ ਮਨਮਤ ਦਾ ਅਸਰ ਸਿੰਘ ਸਭਾਈ ਗੁਰਦਵਾਰਿਆਂ ਵਿੱਚ ਤੇ ਹਰਿਮੰਦਰ
ਸਾਹਿਬ ਵਿੱਚ ਵੀ ਦੇਖਣਾ ਪੈ ਰਿਹਾ ਹੈ। ਜੋਤਾਂ ਜਗਾਉਣੀਆਂ, ਅਖੰਡ ਪਾਠ ਜਾਂ ਸਹਿਜ ਪਾਠ ਦੇ ਨਾਲ ਨਾਲ
ਹੋਰ ਪਾਠ ਪੜ੍ਹਨੇ, ਪਾਣੀ ਦੇ ਘੜੇ ਤੇ ਲਾਲ ਕਪੜਾ ਬੰਨ੍ਹ ਕੇ ਉਪਰ ਨਾਰੀਅਲ ਰਖਣਾ, ਪਾਣੀ
ਤ੍ਰਿਪਕਾਉਣਾ, ਆਰਤੀਆਂ ਕਰਨੀਆਂ, ਭੋਗ ਲਾਉਣੇ, ਗੁਰਦੁਆਰਾ ਸਾਹਿਬ ਵਿਚ ਉਪਰੋਕਤ ਚੱਲ ਰਹੀਆਂ ਮਨਮਤਾ
ਦਾ ਕੋਈ ਵਿਰੋਧ ਨਹੀਂ ਕਰਦਾ ਸ਼ਾਇਦ ਸਭ ਵਿੱਚ ‘ਅਸੀਂ ਕੀ ਲੈਣੈ` ਦੀ ਭਾਵਨਾ ਭਰ ਕੇ ਸਭ ਮਨਮੱਤਾਂ ਨੂੰ
ਅਣਡਿੱਠ ਕੀਤਾ ਜਾ ਰਿਹਾ ਹੈ। ਹੋਰ ਤਾਂ ਹੋਰ ਸਿੱਖਾਂ ਦੇ ਰਹਿਨੁਮਾ ਸ੍ਰੀ ਹਰਿਮੰਦਰ ਸਾਹਿਬ ਵਿੱਚ ਵੀ
ਸ਼ਾਮ ਨੂੰ ਆਰਤੀ ਵਾਲੇ ਸ਼ਬਦ ਪੜ੍ਹੇ ਜਾਣ ਲੱਗ ਪਏ ਹਨ।
ਕੈਲਡਰਾਂ ਦੀ ਪਾਲਿਟਿਕਸ ਨੇ ਸਿੱਖਾਂ ਨੂੰ ਏਨਾਂ ਭੰਬਲਭੂਸੇ ਵਿੱਚ ਪਾਇਆ ਹੋਇਆ ਹੈ ਕਿ ਉਹ ਸਮਝ ਹੀ
ਨਹੀਂ ਸਕਦੇ ਕਿ ਕੀ ਠੀਕ ਹੈ ਕੀ ਗਲਤ ਜਾਂ ਫਿਰ ਚੁੱਪ ਹੋਕੇ ਘੇਸਲ ਮਾਰੀ ਬੈਠੇ ਹਨ। ਦਾਸ ਇਸ ਗਲ ਦਾ
ਗਵਾਹ ਹੈ ਕਿ ਕਿਸ ਤਰ੍ਹਾਂ ਆਰ ਐਸ ਐਸ ਦੀਆਂ ਧਮਕੀਆਂ ਦੇ ਸਾਮਣੇ ਅਪਣੀ ਉਚ ਪਦਵੀ ਚਲੇ ਜਾਣ ਦੀ
ਪਰਵਾਹ ਨਾ ਕਰਦਿਆਂ ਅਪਣੇ ਆਕਾਵਾਂ ਨੂੰ ਨਰਾਜ਼ ਕਰਕੇ ਅੰਮ੍ਰਿਤਸਰ ਦੀ ਥਾਂ ਤਲਵੰਡੀ ਸਾਬੋ ਜਾ ਕੇ ਬੜੇ
ਗੁਪਤ ਢੰਗ ਨਾਲ ਕੈਲੰਡਰ ਛਪਵਾ ਕੇ ਰਿਲੀਜ਼ ਕਰਵਾਇਆ। ਨਤੀਜਤਨ ਉਨ੍ਹਾਂ ਨੂੰ ਪ੍ਰਧਾਨਗੀ ਪਦ ਗੁਆਉਣਾ
ਪਿਆ। ਸਿੱਖਾਂ ਨੇ ਇਸਤਰ੍ਹਾਂ ਸਿੱਖੀ ਦੀ ਅਗਵਾਈ ਇੱਕ ਯੋਗ ਹੱਥੌਂ ਖੁਹਾ ਲਈ। ਕੈਲੰਡਰ ਨੂੰ ਡੇਰੇਵਾਦ
ਤੇ ਅਸਰ ਥੱਲੇ ਬਦਲ ਦਿਤਾ ਗਿਆ ਤੇ ਸਾਰੇ ਪੰਥ ਨੂੰ ਗੁਮਰਾਹ ਕਰ ਦਿਤਾ। ਇਸੇ ਲਈ ਤਾਂ ਇਸ ਸਾਲ ਗੁਰੂ
ਗੋਬਿੰਦ ਸਿੰਘ ਜੀ ਦਾ ਜਨਮ ਦੋ ਦੋ ਵਾਰ ਮਨਾ ਰਹੇ ਹਾਂ।
ਬ੍ਰਾਹਮਣੀ ਸੁੱਚ ਭਿਟ, ਸਿਰਫ ਅਮ੍ਰਿਤਧਾਰੀਆਂ ਰਾਹੀਂ ਹੀ ਲੰਗਰ ਦੀ ਸੇਵਾ ਕਰਨਾ, ਸਰਬਲੋਹ ਦੇ
ਭਾਂਡਿਆਂ ਵਿਚ ਲੰਗਰ ਛਕਣਾ, ਸਿਰਫ ਅੰਮ੍ਰਿਤ ਧਾਰੀਆਂ ਨੂੰ ਹੀ ਗੁਰੁ ਗਰੰਥ ਸਾਹਿਬ ਜੀ ਦੀ ਤਾਬਿਆ
ਵਿੱਚ ਬੈਠਣ ਦੇਣਾ, ਦੇਗ ਵਰਤਾਉਣ ਵੇਲੇ ਸਿਰਫ ਅੰਮ੍ਰਿਤਧਾਰੀ ਸਿੰਘਾਂ ਨੂੰ ਹੀ ਪਹਿਲੇ ਪੰਜਾਂ ਵਿੱਚ
ਦੇਗ ਵਰਤਾਉਣਾ ਨਹੀਂ ਤਾਂ ਇਸ ਦੇਗ ਨੂੰ ਬਿਨ ਵਰਤਾਏ ਦੂਸਰੀ ਦੇਗ ਵਿੱਚ ਮਿਲਾ ਦੇਣਾ, ਇਹ ਤਾਂ ਹੁਣ
ਆਮ ਹੋ ਗਿਆ ਹੈ। ਦਾਸ ਨੇ ਇਹ ਵਿਤਕਰਾ ਖੁਦ ਨਾਲ ਹੁੰਦਾ ਵੇਖਿਆ ਹੈ ਕਿਉਂਕਿ ਅੰਮ੍ਰਿਤਧਾਰੀ ਹੁੰਦੇ
ਹੋਏ ਕਿਰਪਾਨ ਬਾਹਰ ਨਹੀਂ ਸੀ ਰਖੀ ਹੋਈ।
ਗੁਰਪੁਰਬਾਂ ਦੀ ਥਾਂ ਮਸਿਆ, ਪੂਰਨਮਾਸ਼ੀ ਤੇ ਸੰਗ੍ਰਾਂਦ ਮਨਾੳੇਣੇ, ਤਰ੍ਹਾਂ ਅਰਦਾਸੀਆਂ ਨੂੰ ਖੁਸ਼ ਕਰਨ
ਲਈ ਅਰਦਾਸ ਕਰਦੇ ਵੇਲੇ ਉਨ੍ਹਾਂ ਦੇ ਹੱਥਾਂ ਵਿੱਚ ਮਾਇਆ ਦੇਣੀ, ਜੋਤਾਂ ਨੂੰ ਮੱਥਾ ਟੇਕਣਾ, ਗੁਰੂ
ਸਾਹਿਬਾਨਾਂ ਦੇ ਨਾਮ ਨਾਲ ਵੱਡੀਆਂ ਡਿਗਰੀਆਂ ਲਾ ਕੇ ਬਿਆਨਣਾ ਤੇ ਬਾਬੇ ਨਾਨਕ ਨੂੰ ਆਮ ਸਿੱਖਾਂ
ਸੇਵਕਾਂ ਤੌਂ ਲਗਾਤਾਰ ਦੂਰ ਕਰਦੇ ਜਾਣਾ ਕੁੱਝ ਨਵੀਆਂ ਕੁਰੀਤੀਆਂ ਨੇ ਸਿੱਖ ਸਮਾਜ ਨੂੰ ਮਨਮਤ ਨਾਲ
ਜੋੜਣ ਨਾਲ ਕੋਈ ਕਸਰ ਨਹੀਂ ਛੱਡੀ।
(15/01/12)
ਇਕਵਾਕ ਸਿੰਘ ਪੱਟੀ
ਜੇ ਤਖ਼ਤਾਂ
ਉੱਤੇ ਗ੍ਰੰਥੀ ਹੀ ਬਿਠਾਣੇ ਹਨ. . . . .
ਇਕਵਾਕ ਸਿੰਘ ਪੱਟੀ
ਇੱਕ ਦਹਾਕੇ ਤੋਂ ਵੱਧ ਸਮਾਂ ਬੀਤ ਗਿਆ ਕਿ
ਸਿੱਖ ਕੌਮ ਦੀ ਸਰਵ ਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕੁੱਝ ਆਪੂੰ ਬਣੇ ਜਥੇਦਾਰ ਸ੍ਰੀ ਤਖਤ
ਸਾਹਿਬ ਦੀ ਮਾਣ ਮਰਿਯਾਦਾ ਨੂੰ ਵੱਡੀ ਢਾਹ ਲਗਾ ਰਹੇ ਹਨ। ਮਿਸਾਲ ਦੇ ਤੌਰ `ਤੇ ਇੱਕ ਜਥੇਦਾਰ
ਹੁਕਮਨਾਮਾ ਜਾਰੀ ਕਰਦਾ ਹੈ ਤਾਂ ਉਸਦੇ ਬਦਲਜ਼ ਤੋਂ ਜਾਂ ਨੌਕਰੀ ਤੋਂ ਬਿਨ੍ਹਾਂ ਕਿਸੇ ਨੋਟਿਸ ਦੇ ਹਟਾਏ
ਜਾਣ ਤੋਂ ਬਾਅਦ ਉਸਦੀ ਥਾਂ ਤੇ ਸਮੇਂ ਦੀ ਸਿਆਸੀ ਪਾਰਟੀ ਵੱਲੋਂ ਬਿਠਾਇਆ ਨਵਾਂ ਜਥੇਦਾਰ ਪਹਿਲੇ
ਜਥੇਦਾਰ ਦੇ ਜਾਰੀ ਕੀਤੇ ਹੁਕਮਨਾਮੇ ਨੂੰ ਆਪਣੀ ਮਰਜ਼ੀ ਦੇ ਨਾਲ ਜਾਂ ਹਾਕਮ ਦੇ ਦਬਾਅ ਹੇਠ ਰੱਦ ਵੀ ਕਰ
ਦਿੰਦਾ ਹੈ। ਇੱਕ ਜਥੇਦਾਰ ਦੇ ਕਾਲ ਵਿੱਚ ਨਾਨਕਸ਼ਾਹੀ ਕੈਲੰਡਰ ਜਾਰੀ ਹੁੰਦਾ ਹੈ ਤੇ ਦੂਜਾ ਆ ਕੇ ਉਸ
ਕੈਲੰਡਰ ਨੂੰ ਰੱਦ ਕਰ ਦਿੰਦਾ ਹੈ। ਖਾਸ ਗੱਲ ਹੈ ਜਦੋਂ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕੋਈ ਕਾਰਜ
ਅੱਜ ਦੇ ਸਮੇਂ ਵਿੱਚ ਹੋ ਰਿਹਾ ਹੈ, ਉਹ ਬਿਨ੍ਹਾਂ ਸਰਬੱਤ ਖਾਲਸੇ ਜਾਂ ਬਿਨ੍ਹਾ ਕਿਸੇ ਪੰਥਕ ਇਕੱਠ
ਦੇ, ਕੇਵਲ ਚਾਰ ਪੰਜ ਜਥੇਦਾਰ ਇਕੱਠੇ ਹੋ ਕੇ (ਜਿਹਨਾਂ ਵਿੱਚ ਪੰਜਾਬ ਦੇ ਬਾਹਰਲੇ ਦੋ ਤਖਤਾਂ ਦੇ
ਜਥੇਦਾਰ ਤਾਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਥ ਪ੍ਰਮਾਣਿਤ ਸਿੱਖ ਰਹਿਤ ਮਰਿਯਾਦਾ ਨੂੰ ਇੰਨ-ਬਿੰਨ
ਮੰਨਣ ਤੋਂ ਇਨਕਾਰੀ ਹਨ) ਮਨ ਮਰਜ਼ੀ ਦਾ ਹੁਕਮਨਾਮਾ ਜੋ ਕਈ ਵਾਰ ਪੰਥ ਦੇ ਹਿੱਤ ਅਨੁਸਾਰ ਹੋਣ ਦੀ ਥਾਂ
ਪੰਥ ਵਿਰੋਧੀ ਹੁੰਦਾ ਹੈ ਜਾਰੀ ਕਰ ਦਿੰਦੇ ਹਨ। ਇਹ ਹੱਕ ਪਤਾ ਨਹੀਂ ਇਹਨਾਂ ਨੇ ਕਿੱਥੋਂ ਪ੍ਰਾਪਤ ਕਰ
ਲਿਆ ਕਿ ਹੁਣ ਤਾਂ ਪਿੱਛਲੇ ਦੋ ਸਾਲਾਂ ਤੋਂ ਸੱਭ ਹੱਦਾਂ-ਬੰਨ੍ਹੇ ਪਾਰ ਕਰਕੇ ਗੁਰਬਾਣੀ ਕੀਰਤਨ ਕਰਨ,
ਕਥਾ-ਵਿਚਾਰ ਕਰਨ ਵਾਲੇ ਰਾਗੀ ਸਿੰਘਾਂ/ਪ੍ਰਚਾਰਕਾਂ ਤੇ ਸਮਾਗਮਾਂ ਤੇ ਵੀ ਪਾਬੰਦੀਆਂ ਲਗਾਉਣ ਲੱਗ ਪਏ
ਹਨ, ਜੋ ਕਿ ਸ਼ਰਮਨਾਕ ਹੈ।
ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਮ ਹੇਠ ਪੁਜਾਰੀਵਾਦ (ਜਿਸਨੂੰ ਬਾਬੇ ਨਾਨਕ ਦੇ ਰੱਦ ਕੀਤਾ ਸੀ,
ਪਰ ਹੁਣ ਮੁੜ ਕਾਬਜ਼ ਹੈ) ਸਿੱਖ ਧਰਮ ਦਾ ਪੰਥ ਦੇ ਦੁਸ਼ਮਣਾਂ ਤੋਂ ਵੱਧ ਨੁਕਸਾਨ ਕਰ ਰਿਹਾ ਹੈ। ਅੱਜ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨੇੜੇ ਬਣੇ ਗੁਫਾਨੁਮਾ ਕਮਰੇ ਵਿੱਚ ਉਹੀ ਦਾਖਲ ਹੋ ਸਕਦਾ ਹੈ, ਜੋ
ਪੁਜਾਰੀਵਾਦ ਦੀ ਚਮਚਗਿਰੀ ਕਰਦਾ ਹੋਵੇ ਤੇ ਇਹਨਾਂ ਦੀ ਮਨਆਈਆਂ ਵਿਰੁੱਧ ਕਦੇ ਕਲਮ ਨਾ ਚੁਕੇ, ਬੱਸ
ਗੁੰਗਾ ਬਹਿਰਾ ਹੋ ਕੇ ‘ਜੀ ਹਾਂ’, ‘ਜੀ ਹਾਂ’ ਕਰਦਾ ਰਹੇ। ਸ੍ਰੀ ਅਕਾਲ ਤਖ਼ਤ ਸਾਹਿਬ ਜੋ ਸਾਹਿਬ ਸ੍ਰੀ
ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸਿੱਖ ਕੌਮ ਨੂੰ ਮਹਾਨ ਦੇਣ ਹੈ, ਜਿੱਥੇ ਰਾਜਨੀਤਿਕ ਅਤੇ ਧਾਰਮਿਕ
ਝਗੜਿਆਂ ਦਾ ਨਿਬੇੜਾ ਕੀਤਾ ਜਾਂਦਾ ਸੀ, ਆਪਸੀ ਮੱਤਭੇਦ ਦੂਰ ਕੀਤੇ ਜਾਂਦੇ ਸਨ। ‘ਸ੍ਰੀ ਅਕਾਲ ਤਖ਼ਤ
ਸਾਹਿਬ ਦੀ ਸਿਰਜਣਾ ਹੋਣ ਤੇ ਸ੍ਰੀ ਹਰਮੰਦਿਰ ਸਾਹਿਬ ਵਿਖੇ ਆਸਾ ਕੀ ਵਾਰ ਦੇ ਭੋਗ ਪੈਣ ਉਪਰੰਤ ਸ੍ਰੀ
ਅਕਾਲ ਤਖ਼ਤ ਸਾਹਿਬ ਤੇ ਦੀਵਾਨ ਸੱਜਦੇ, ਜਿੱਥੇ ਸਿੱਖਾਂ ਦੇ ਝਗੜੇ ਨਜਿੱਠੇ ਜਾਂਦੇ ਸਨ। ਇਸ ਤਰ੍ਹਾਂ
ਲਾਗਲੇ ਪਿੰਡਾ ਦੇ ਲੋਕ ਆਪੋ ਆਪਣੇ ਝਗੜੇ ਨਿਪਟਾਉਣ ਗੁਰੂ ਜੀ ਪਾਸ ਆਉਣ ਲੱਗ ਪਏ।’ (ਹਵਾਲਾ ਗਿਆਨੀ
ਗਿਆਨ ਸਿੰਘ, ਤਵਾਰੀਖ ਗੁਰੂ ਖਾਲਸਾ, ਪੰਨਾ 411/ਹੁਕਮਨਾਮੇ ਅਦੇਸ਼, ਸੰਦੇਸ਼, ਪੰਨਾ 25)
ਪਰ ਅੱਜ ਇਸ ਮਹਾਨ ਸੰਸਥਾ ਤੇ ਕਾਬਜ਼ ਪੁਜਾਰੀਵਾਦ ਨੇ ਕੌਮੀ ਝਗੜਿਆਂ ਦਾ ਸਮਾਧਾਨ ਕਰਨ ਦੀ ਥਾਂ ਇਸ
ਵਿੱਚ ਵਾਧਾ ਹੀ ਕੀਤਾ ਹੈ। ਪਹਿਲਾਂ ਕੌਮ ਦੇ ਕੋਹਨੂਰ ਹੀਰੇ ਸ. ਗੁਰਬਖਸ਼ ਸਿੰਘ ਕਾਲਾ ਅਫਗਾਨਾ
ਜਿਸਦੀਆਂ ਪੁਸਤਕਾਂ ਨੇ ਪੁਜਾਰੀਵਾਦ ਦਾ ਸਿੰਘਾਸਨ ਡੋਲਣ ਤੇ ਲਗਾ ਦਿੱਤਾ ਸੀ ਨੂੰ ਬਿਨ੍ਹਾਂ ਕਿਸੇ
ਕਾਰਣ ਬੇਤੁਕੀਆਂ ਜਿਹੀਆਂ ਗੱਲਾਂ ਉਸ ਮਹਾਨ ਵਿਦਵਾਨ ਦੀਆਂ ਕਿਤਾਬਾਂ ਵਿੱਚ ਛਾਂਟ ਕੇ ਮਨਮਰਜ਼ੀ ਨਾਲ
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਉਸ ਵਿਰੁੱਧ ਫਤਵਾ ਦੇ ਕੇ ਉਸਨੂੰ ਪੰਥ ਵਿੱਚੋਂ ਛੇਕ ਦਿੱਤਾ। ਇਸ
ਅਨਿਆਂ ਵਿਰੁੱਧ ਜਦੋਂ ਪੰਥਕ ਰਸਾਲੇ ‘ਮਾਸਕਿ ਸਪੋਕਸਮੈਨ’ ਵਿੱਚ ਇਸਦੇ ਸੰਪਾਦਕ ਸ. ਜੋਗਿੰਦਰ ਸਿੰਘ
ਨੇ ਜ਼ੋਰਦਾਰ ਆਵਾਜ਼ ਬੁਲੰਦ ਕੀਤੀ ਤਾਂ ਇਸ ਰਸਾਲੇ ਵਿਰੁੱਧ ਕੂੜ-ਪ੍ਰਚਾਰ ਕਰਨ ਉਪਰੰਤ ਜਦ ਸੰਪਾਦਕ ਸ.
ਜੋਗਿੰਦਰ ਸਿੰਘ ਦੀ ਕਿਸੇ ਵੀ ਗੱਲ ਦਾ ਜੁਆਬ ਨਾ ਅਹੁੜਿਆ ਤਾਂ ਉਸਨੂੰ ਵੀ ਪੰਥ ਵਿੱਚੋਂ ਛੇਕ ਦਿੱਤਾ
ਗਿਆ। ਇਸੇ ਤਹਿਤ ਕੁੱਝ ਸਮਾਂ ਲੰਘਿਆ ਤਾਂ 2009 ਨੂੰ ਵਿੱਚ ਪ੍ਰੋ. ਦਰਸ਼ਨ ਸਿੰਘ ਜੀ ਨੂੰ ਵੀ ਘਟੀਆ
ਨੀਤੀ ਅਧੀਨ ਪੰਥ ਵਿੱਚੋਂ ਛੇਕ ਦਿੱਤਾ ਗਿਆ। ਪੁਜਾਰੀਵਾਦ ਦਾ ਕਹਿਣਾ ਸੀ ਕਿ ‘ਰਾਗੀ ਦਰਸ਼ਨ ਸਿੰਘ
ਉਹਨਾਂ ਦੀ ਬਣੀ ਗੁਫਾ (ਦਫਤਰ) ਵਿੱਚ ਕਿਉਂ ਨਹੀਂ ਆਇਆ? ਕਿਉਂ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ
ਬਣਾਏ ਸ੍ਰੀ ਅਕਾਲ ਤਖਤ ਤੇ ਗਿਆ? ਜਦਕਿ ਅਸੀਂ ਤਾਂ ਕੇਵਲ ਲੈਟਰ ਪੈਡ ਅਕਾਲ ਤਖ਼ਤ ਦਾ ਵਰਤਿਆ ਸੀ ਪਰ
ਸੱਦਿਆ ਤਾਂ ਸੱਕਤਰੇਤ ਵਿੱਚ ਸੀ।’ ਹੁਣ ਵਾਰੀ ਆ ਗਈ ਪ੍ਰੋ. ਸਰਬਜੀਤ ਸਿੰਘ ਧੂੰਦਾ ਦੀ। ਜਿਸ ਵਿਰੁੱਧ
ਬਿਨ੍ਹਾਂ ਦੋਸ਼ ਸਾਬਤ ਹੋਏ ਉਸਦੇ ਵਿਰੁੱਧ ਸੰਦੇਸ਼ ਦਫਤਰ ਤੋਂ ਹੀ ਜਾਰੀ ਕਰ ਦਿੱਤਾ ਕਿ ‘ਇਸਨੂੰ
ਗੁਰਦੁਆਂਰਿਆਂ ਵਿੱਚ ਬੋਲਣ ਨਾ ਦਿੱਤਾ ਜਾਵੇ। ਫਿਰ ਲਫਜ਼ ਵਰਤਿਆ ‘ਅਖੌਤੀ ਪ੍ਰਚਾਰਕ’, ਤੇ ਇੱਕ ਵਰਤਿਆ
ਸੰਗਤ ਇਸ ਪ੍ਰਚਾਰਕ ਨੂੰ ‘ਮੂੰਹ ਨਾ ਲਾਵੇ’, ਵਾਹ ਵਾਹ ਜਥੇਦਾਰੋ! ਕੁੱਝ ਤਾਂ ਸ਼ਰਮ ਕਰ ਲੈਂਦੇ ਕਿ
ਜਿਸ ਲੈਟਰ ਹੈੱਡ ਤੇ ਇਹੋ ਜਿਹੇ ਈਰਖਾ ਭਰੇ ਸ਼ਬਦ ਵਰਤ ਰਹੇ ਹੋ ਉਸ ਉੱਫਰ ਬੜਾ ਹੀ ਮਹਾਨ ਸੰਸਥਾ ਦਾ
ਨਾਮ ‘ਸ੍ਰੀ ਅਕਾਲ ਤਖ਼ਤ ਸਾਹਿਬ’ ਲਿਖਿਆ ਹੋਇਆ ਹੈ, ਜਿਸ ਸੰਸਥਾ ਅੱਗੇ ਹਰ ਸਿੱਖ ਦਾ ਸੀਸ ਸਤਿਕਾਰ
ਸਹਿਤ ਝੁਕਦਾ ਹੈ।
ਤੁਸੀਂ ਜਥੇਦਾਰੋ! ਦਾਅਵਾ ਕਰਦੇ ਹੋ, ਇਹ ਆਸ ਕਰਦੇ ਹੋ ਕਿ ਸਾਰੀ ਕੌਮ ਤੁਹਾਡੇ ਹੁਕਮ ਨੂੰ ‘ਇਲਾਹੀ
ਹੁਕਮ’ ਕਰਕੇ ਜਾਣੇ ਤਾਂ ਘੱਟੋ-ਘੱਟ ਆਪਣੇ ਆਹੁਦੇ ਦਾ ਨਹੀਂ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮਹਾਨ
ਫਲਸਫੇ ਦਾ ਹੀ ਲਿਹਾਜ਼ ਕਰ ਲਿਆ ਕਰੋ। ਜਾਂ ਫਿਰ ਜਥੇਦਾਰ ਅਤੇ ਸਿੰਘ ਸਹਿਬਾਨ ਅਖਵਾਉਣਾ ਬੰਦ ਕਰ ਦਿਉ!
ਇੱਕ ਸਿੱਖ ਹੋਣ ਦੇ ਨਾਤੇ ਕੁੱਝ ਸਵਾਲ ਨੇ ਤੁਹਾਡੇ ਅੱਗੇ?
1. ਜਿਸ ਸੰਸਥਾ ‘ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ’ ਤੋਂ ਤੁਸੀਂ ਤਨਖਾਹ ਲੈਂਦੇ ਹੋ, ਉਹ ਰੱਜ
ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਯਾਦਾ ਦਾ ਮਖੋਲ ਉਡਾਉਂਦੀ ਹੈ ਤਦ ਕਿਉਂ ਨਹੀਂ ਹੁੰਦੇ
ਹੁਕਮਨਾਮੇ, ਆਦੇਸ਼ ਅਤੇ ਸੰਦੇਸ਼ ਜਾਰੀ?
2. ਜਦੋਂ ਧਰਮ ਪ੍ਰਚਾਰ ਕਮੇਟੀ ਸਿੱਖ ਇਤਿਹਾਸ ਨਾਮੀ ਪੁਸਤਕ ਛਾਪ ਕੇ ਫ੍ਰੀ ਵੰਡਦੀ ਹੈ ਜਿਸ ਵਿੱਚ
ਗੁਰੂ ਸਾਹਿਬਾਨ ਦੇ ਚਰਿੱਤਰ ਨੂੰ ਦਾਗਦਾਰ ਕੀਤਾ ਹੈ ਅਤੇ ਹਲਕੇ ਪੱਧਰ ਦੀ ਸ਼ਬਦਾਵਲੀ ਨਾਲ ਭਰੀ ਇਹ
ਪੁਸਤਕ ਗੁਰੂ ਦੇ ਨਾਮ ਤੇ ਲੱਗੀ ਗੋਲਕ ਦੇ ਪੈਸੇ ਵਿੱਚੋਂ ਛਾਪਦੀ ਹੈ ਤਦ ਕਿਉਂ ਨਹੀਂ ਹੁੰਦੀ ਕੋਈ
ਕਾਰਵਾਈ? ਇਸ ਸਬੰਧੀ ਲਿਖਤੀ ਸ਼ਿਕਾਇਤਾਂ ਵੀ ਪਹੁੰਚਾਈਆਂ ਗਈਆਂ ਸਨ।
3. ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪ੍ਰਮਾਣਿਤ ਪੰਥਕ ਸਿੱਖ ਰਹਿਤ ਮਰਿਯਾਦਾ ਸ੍ਰੀ ਦਰਬਾਰ ਸਾਹਿਬ
ਕੰਪਲੈਕਸ ਵਿੱਚ ਕਿੰਨੇ ਪ੍ਰਤੀਸ਼ਤ ਲਾਗੂ ਹੁੰਦੀ ਹੈ?
4. ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆਉਂਦੇ ਕਿਤਨੇ ਪ੍ਰਤੀਸ਼ਤ ਗੁਰਦੁਆਰਿਆਂ ਵਿੱਚ
ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਯਾਦ ਲਾਗੂ ਹੈ?
5. ਸ੍ਰੋਮਣੀ ਕਮੇਟੀ ਅਧੀਨ ਚੱਲਦੇ ਸਕੂਲਾਂ/ਕਾਲਜਾਂ ਦਾ ਕਿੰਨੇ ਪ੍ਰਤੀਸ਼ਤ ਸਟਾਫ ਅੰਮ੍ਰਿਤਧਾਰੀ ਅਤੇ
ਸਾਬਤ ਸੂਰਤ ਹੈ?
6. ਗੁਰ ਬਿਲਾਸ ਪਾ. 6ਵੀਂ ਵਰਗੀਆਂ ਪਸੁਤਕਾਂ ਸ੍ਰੋਮਣੀ ਕਮੇਟੀ ਵੱਲੋਂ ਛਾਪੀਆਂ ਜਾਂਦੀਆਂ ਹਨ ਕੀ ਇਸ
ਸਬੰਧੀ ਕਦੇ ਅਖਬਾਰਾਂ ਵਿੱਚ ਇਸ਼ਤਿਹਾਰ ਜਾਰੀ ਕਰਕੇ ਸ੍ਰੌਮਣੀ ਕਮੇਟੀ ਵੱਲੋਂ ਕਦੇ ਮੁਆਫੀ ਮੰਗੀ ਗਈ
ਜਾਂ ਤਨਖਾਹ ਲਗਵਾਈ ਕਿਸੇ ਨੇ?
7. ਨਵੰਬਰ 1948 ਦੀ ਦਿਵਾਲੀ ਤੇ ਜਾਰੀ ਹੋਏ ਹੁਕਮਨਾਮੇ ਵਿੱਚ ਸਿੱਖਾਂ ਨੂੰ ‘ਸ਼ਰਾਬ ਪੀਣ ਦਾ ਤਿਆਗ
ਕਰਨ’ ਦੀ ਅਪੀਲ ਕੀਤੀ ਗਈ ਸੀ, ਕੀ ਇਹ ਸ਼ਰਤ ਸ੍ਰੋਮਣੀ ਕਮੇਟੀ ਮੁਲਾਜ਼ਮਾਂ ਤੇ ਲਾਗੂ ਹੈ?
8. 1985 ਵਿੱਚ ਜਾਰੀ ਕੀਤੇ ਗਏ ਹੁਕਮਨਾਮੇ ਵਿੱਚ ਕਿਹਾ ਗਿਆ ਸੀ ਕਿ, ‘ਕੋਈ ਸਿੰਘ ਜਾਂ ਸਿੰਘਣੀ
ਆਪਣੇ ਨਾਮ ਨਾਲ ਜਾਤ ਗੋਤ ਦੀ ਵਰਤੋਂ ਨਾ ਕਰੇ, ਇਹ ਮਨਮੱਤ ਹੈ। ‘ਕੀ ਇਸ ਹੁਕਮਨਾਮੇ ਵਿੱਚ ਸ੍ਰੋਮਣੀ
ਕਮੇਟੀ ਦੇ ਮੈਂਬਰ ਜਾਂ ਮੁਲਾਜ਼ਮਾਂ ਦੇ ਨਾਮ ਸ਼ਾਮਿਲ ਨਹੀਂ ਹਨ, ਜਾ ਫਿਰ ਉਹ ਸਿੱਖ ਹੀ ਨਹੀਂ ਹਨ?
9. ਫਰਵਰੀ 1996 ਹਰਮੰਦਿਰ ਸਾਹਿਬ ਵਿਖੇ ਬੀਬੀਆਂ ਨੂੰ ਸੇਵਾ ਕਰਨ ਦਾ ਹੁਕਮਨਾਮਾ ਜਾਰੀ ਹੋਇਆਂ ਸੀ,
ਪਰ ਭਾਈ ਗੁਰਬਚਨ ਸਿੰਘ ਨੇ ਆਪ ਕਿਹਾ ਜਿਸਦੀ ਰਿਕਾਰਡਿੰਗ ਅੱਜ ਵੀ ਯੂ-ਟਿਊਬ ਤੇ ਪਈ ਹੈ ਕਿ ‘ਬੀਬੀਆਂ
ਅਖੰਡਪਾਠ ਦੇ ਰੌਲ ਨਹੀਂ ਲਗਾ ਸਕਦੀਆਂ, ਦਰਬਾਰ ਸਾਹਿਬ ਕੀਰਤਨ ਨਹੀਂ ਕਰ ਸਕਦੀਆਂ ਕਿਉਂ?
10. ਅਗਸਤ 1998 ਨੂੰ ਕੱਚੀ ਬਾਣੀ ਪੜ੍ਹਨ ਵਾਲੇ ਰਾਗੀ ਸਿੰਘ ਨੂੰ ਤਨਖਾਹ ਲਗਾਈ ਗਈ ਸੀ ਤਾਂ ਫਿਰ ਜਦ
ਤੁਸੀਂ ਆਪ ਸਾਧ ਟੋਲੇ ਦੇ ਸਮਾਗਮਾਂ ਅਤੇ ਬਰਸੀਆਂ ਤੇ ਜਾਂਦੇ ਹੋ ਤਾਂ ਉਸ ਸਮੇਂ ਜਦ ਉਹ ਕੱਚੀ ਬਾਣੀ
ਪੜ੍ਹਦੇ ਹਨ ਤਾਂ ਤੁਹਾਡਾ ਮੂੰਹ ਕਿਉਂ ਨਹੀਂ ਖੁੱਲਦਾ?
11. ਨਾਨਕਸਾਹੀ ਕੈਲੰਡਰ ਨੂੰ ਕਿਹੜੇ ਪੰਥ ਦੀ ਮਾਨਤਾ ਲੈ ਕੇ ਰੱਦ ਕੀਤਾ ਗਿਆ?
12. ਸਿੱਖ ਰਹਿਤ ਮਰਿਯਾਦਾ ਵਿੱਚ ਲਿਖੇ ਹੋਣ ਦੇ ਬਾਵਜੂਦ ਕਿ ‘ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕਰ
(ਤੁੱਲ) ਕਿਸੇ ਪੁਸਤਕ ਦਾ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ’ ਤਾਂ ਜਦ ਪੰਜਾਬ ਤੋਂ ਬਾਹਰਲੇ ਦੋ ਤਖਤਾਂ
ਤੇ ਹੋਰ ਵਾਧੂ ਗ੍ਰੰਥ ਦਾ ਪ੍ਰਕਾਸ਼ ਕੀਤਾ ਜਾਂਦਾ ਹੈ ਜੋ ਟੀ. ਵੀ. ਦੇ ਮਾਧਿਅਮ ਰਾਹੀਂ ਸਾਰਾ ਸੰਸਾਰ
ਦੇਖਦਾ ਹੈ ਤੁਸੀਂ ਤਾਂ ਜਾ ਕੇ ਵੀ ਦੇਖਿਆਂ ਹੈ ਤਾਂ ਇਸਦੇ ਵਿਰੁੱਧ ਹੁਣ ਤੱਕ ਕਿਹੜਾ ਸੰਦੇਸ਼ ਕੌਮ ਦੇ
ਨਾਮ ਜਾਰੀ ਕੀਤਾ ਗਿਆ ਹੈ? ਕਿਉਂ ਹੁਣ ਕੋਈ ਇਸ ਬਾਰੇ ਸਟੈਂਡ ਲਿਆ ਜਾ ਰਿਹਾ?
13. ਹਿੰਦੂ ਧਰਮ ਦੇ ਕਰਮਕਾਂਡ ਅੱਜ ਹਜ਼ੂਰ ਸਾਹਿਬ ਬਾ-ਦਸਤੂਰ ਜਾਰੀ ਹਨ ਹੁਣ ਤੱਕ ਤੁਸੀਂ ਕੀ ਕਾਰਵਾਈ
ਕੀਤੀ ਹੈ?
14. ਆਖਰੀ ਸਵਾਲ ਸਿੱਖ ਕੌਮ ਤੇ ਤਿੰਨ ਮਹਾਨ ਸਰੋਤ ‘ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ’,
‘ਗੁਰਦੁਆਰਾ ਐਕਟ’, ਅਤੇ ‘ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਪੰਥ ਪ੍ਰਮਾਣਿਤ ਸਿੱਖ ਰਹਿਤ
ਮਰਿਯਾਦਾ’ ਵਿੱਚੋਂ ਕਿਹੜਾ ਸ੍ਰੋਤ ਤੁਹਾਡੀ ‘ਜਥੇਦਾਰ’ ਰੂਪੀ ਪਦਵੀ ਨੂੰ ਮਾਨਤਾ ਦਿੰਦਾ ਹੈ ਅਤੇ
ਜਾਇਜ਼ ਠਹਿਰਉਂਦਾ ਹੈ?
15. ਬਾਦਲ ਨੂੰ ਪੰਥ ਰਤਨ ਐਵਾਰਡ ਦਿੱਤਾ ਗਿਆ, ਉਸਦੇ ਕੋਈ ਵੀ 10 ਪੰਥਕ ਕਾਰਜ ਦੱਸ ਦੇਵੋ ਜੋ ਉਸਨੇ
ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਕੀਤੇ ਹੋਣ? ?
16. ਲ਼ਉ ਹੁਣ ਤਾਜ਼ਾ ਖਬਰ ਬੀਬੀ ਜਗੀਰ ਕੌਰ ਕੋਲੋਂ ਨਜਾਇਜ਼ ਸ਼ਰਾਬ ਫੜ੍ਹੀ ਗਈ ਹੈ, ਇਸ ਵਿਰੁੱਧ ਵੀ ਕੋਈ
ਕਾਰਵਾਈ ਹੋਵੇਗੀ ਜਾਂ ਹੁਣ ਇੱਕ ਹੋਰ ਨਵਾਂ ਪੰਥ ਰਤਨ ਦਿੱਤਾ ਜਾਵੇਗਾ?
ਅੰਤ ਵਿੱਚ ਇਹੀ ਕਹਾਂਗਾ ਓਏ ਸਿੱਖ ਕੌਮ ਦੇ ਦੂਲੇ ਖਾਲਸਾ ਜੀਉ! ਉਠੋ ਜਾਗੋ ਅਤੇ ਸ੍ਰੀ ਅਕਾਲ ਤਖ਼ਤ
ਸਾਹਿਬ ਦੀ ਮਾਣ ਮਰਿਯਾਦਾ ਨੂੰ ਲਗਾਈ ਜਾ ਰਹੀ ਢਾਹ ਵਿਰੁੱਧ ਇੱਕ ਵੱਡਾ ਜੇਹਾਦ ਖੜਾ ਕਰ ਦੇਵੋ। ਪਰ
ਬਦਕਿਸਮਤੀ ਤਾਂ ਕੌਮ ਦੀ ਹੈ ਕਿ ਸੱਭ ਕੁੱਝ ਅੱਖੀਂ ਵੇਖ ਕੇ ਵੀ ਜਿਵੇਂ ਗਿਆਨੀ ਦਿੱਤ ਸਿੰਘ, ਪ੍ਰੋ.
ਗੁਰਮੁੱਖ ਸਿੰਘ, ਗੁਰਬਖਸ਼ ਸਿੰਘ ਕਾਲਾ ਅਫਗਾਨਾ, ਸ. ਜੋਗਿੰਦਰ ਸਿੰਘ ਸਪੋਕਸਮੈਨ, ਮਈ 2007 ਵਿੱਚ
ਸੌਦਾ ਸਾਧ ਦੇ ਸਬੰਧ ਵਿੱਚ ਕੀਤੀ ਗਈ ਕਾਰਵਾਈ, ਵੇਦਾਂਤੀ ਦਾ ਸਾਰਾ ਹੀ ਕਾਰਜਕਾਲ, ਸਾਧ ਧਨਵੰਤ ਸਿੰਘ
ਦਾ ਕੇਸ, ਜੋਗਿੰਦਰ ਸਿੰਘ ਵੇਦਾਂਤੀ ਦੀ ਹਰਮਨ ਪਿਆਰੀ ਪੁਸਤਕ ਗੁਰ ਬਿਲਾਸ ਪਾ: 6, ਫਤਿਹ ਦਿਵਸ ਦੇ
ਨਾਮ ਤੇ ਦਸ਼ਮ ਗ੍ਰੰਥ ਦੀ ਹਜ਼ੂਰੀ ਵਿੱਚ ਬੈਠੇ ਸਾਡੇ ਜੱਥੇਦਾਰ, ਪਜਾਮੇ ਲਾਹ ਕੇ ਪੁੱਜੇ ਹਜੂਰ ਸਾਹਿਬ,
ਨਾਨਕਸਾਹੀ ਕੈਲੰਡਰ ਨੂੰ ਕਤਲ ਕਰਨ ਦਾ ਮਾਮਲਾ, ਗੁਰਪੁਰਬਾਂ ਦੀਆਂ ਵੱਖ-ਵੱਖ ਮਿਤੀਆਂ ਵਿੱਚ ਕੌਮ ਨੂੰ
ਉਲਝਾਉਣ ਦੀ ਕਾਵਾਈ, ਦਰਸ਼ਨੀ ਡਿਊੜੀ ਦੇ ਦਰਵਾਜ਼ਿਆਂ ਨੂੰ ਮੁਰੰਮਤ ਦੇ ਨਾਮ `ਤੇ ਹਟਾਉਣਾ, ਤੇ ਫਿਰ
ਮੁਰੰਮਤ ਨਾ ਕੀਤੇ ਜਾਣ ਲਈ ਹੱਥ ਖੜ੍ਹੇ ਕਰ ਦੇਣੇ ਆਦਿਕ ਤੋਂ ਬਾਅਦ ਕੌਮ ਨੂੰ ਦਿੱਤੀ ਜਾ ਰਹੀ ਹਲਕੇ
ਪੱਧਰ ਦੀ ਅਗਵਾਈ ਰਾਹੀਂ ਭੰਬਲਭੂਸੇ ਵਿੱਚ ਫਸਾਈ ਜਾ ਰਹੀ ਕੌਮ, ਅਤੇ ਪ੍ਰੋ. ਦਰਸ਼ਨ ਸਿੰਘ ਖਾਲਸਾ
ਸਬੰਧੀ ਕੀਤੀ ਗਈ ਇਤਹਿਾਸਕ ਕਾਰਵਾਈ ਸੱਭ ਕੁੱਝ ਦੇਖ ਕੇ ਵੀ ਜਾਗਣ ਨੂੰ ਤਿਆਰ ਨਹੀਂ ਹੈ। ਸੱਭ ਕੁੱਝ
ਅੱਖਾਂ ਦੇ ਸਾਹਮਣੇ ਹੋ ਰਿਹਾ ਹੈ `ਤੇ ਜਦੋਂ ਕਿਤੇ ਫਿਰ ਕੌਮ ਤੇ ਕੋਈ ਭੀੜ ਬਣ ਆਉਂਦੀ ਹੈ ਤਾਂ ਫਿਰ
ਮੂੰਹ ਅਤੇ ਅੱਖਾਂ ਟੱਡ ਕੇ ਕਹਿਣਗੇ ਮਾਮਲਾ ਅਕਾਲ ਤਖ਼ਤ ਸਾਹਿਬ ਤੇ ਲੈ ਕੇ ਜਾਣਾ ਹੈ, ਜਿਵੇਂ ਅੱਜ ਦੀ
ਤਾਰੀਕ ਵਿੱਚ ਉਹ ਬੈਠੇ ਪੁਜਾਰੀ ਕੌਮ ਨੂੰ ਬੜੇ ਸਹੀ ਦਿਸ਼ਾ-ਨਿਰਦੇਸ਼ ਜਾਰੀ ਕਰ ਰਹੇ ਹਨ।
ਪ੍ਰੋ. ਸਰਬਜੀਤ ਸਿੰਘ ਧੂੰਦਾ ਜੀ ਨੂੰ ਹੁਣ ਸੱਦਿਆ ਗਿਆ ਹੈ, ਇਹੀ ਕਹਿਣਾ ਚਾਹਾਂਗਾ ਕਿ ਉਹਨਾਂ ਨੂੰ
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਨਹੀਂ ਸੱਦਿਆ ਗਿਆ। ਨਾ ਹੀ ਜਥੇਦਾਰ ਦੀ ਕੋਈ ਮਾਨਤਾ ਸਿੱਖੀ ਸਿਧਾਂਤਾਂ
ਅਨੁਸਾਰ ਸਹੀ ਹੈ। ਨਾ ਹੀ ਉਹਨਾਂ ਵਿਰੁੱਧ ਜਾਰੀ ਅਦੇਸ਼ ਵਿੱਚ ਕੋਈ ਪੰਥਕ ਇਕੱਠ ਹੋਇਆ ਸੀ ਤੇ ਨਾ ਹੀ
5 ਸਿੰਘਾਂ ਦੇ ਦਸਤਖਤ ਉਸ ਜਾਰੀ ਹੋਏ ਫਤਵੇ ਤੇ ਉਕਰੇ ਹੋਏ ਹਨ। ਕੇਵਲ ਲੇਟਰ ਪੈਡ ਸ੍ਰੀ ਅਕਾਲ ਤਖ਼ਤ
ਸਾਹਿਬ ਦਾ ਵਰਤਿਆ ਗਿਆ ਹੈ। ਪਹਿਲੀ ਪੰਗਤੀ ‘ਅਖੌਤੀ ਪ੍ਰਚਾਰਕ ਸਰਬਜੀਤ ਸਿੰਘ ਧੂੰਦਾ’ ਤੋਂ ਸ਼ੁਰੂ
ਹੁੰਦੀ ਹੈ, ਇਹ ਫਤਵਾ ਨਿੱਜੀ ਦਫਤਰ ਸਕਤਰੇਤ ਤੋਂ ਜਾਰੀ ਹੋਇਆ ਹੈ। ਜੋ ਕਿਸੇ ਪੱਖੋਂ ਵੀ ਗੁਰਮਤਾ
ਜਾਂ ਹੁਕਮਨਾਮਾ ਨਹੀਂ ਅਖਵਾ ਸਕਦਾ। ਇਸ ਲਈ ਇਹਨਾਂ ਪੁਜਾਰੀਆਂ ਅੱਗੇ ਪੇਸ਼ ਹੋ ਕੇ ਜਾਂ ਇਹਨਾਂ ਦੇ
ਕਹੇ ਤੇ ਪੇਸ਼ੀ ਲਈ ਨਾ ਜਾਣ। ਬਾਕੀ ਆਪ ਉਹ ਮੇਰੇ ਤੋਂ ਵੀ ਵੱਧ ਸਿਆਣੇ ਅਤੇ ਸੂਝਵਾਨ ਪ੍ਰਚਾਰਕ ਹਨ,
ਸਹੀ ਫੈਂਸਲਾ ਹੀ ਕਰਨਗੇ, ਉਮੀਦ ਕਰਦਾ ਹਾਂ।
ਇਸ ਵਿਸ਼ੇ `ਤੇ ਗੱਲ ਕਰਦਿਆਂ ਜ਼ਰੂਰੀ ਹੋਵੇਗਾ ਕਿ ਸ. ਜੋਗਿੰਦਰ ਸਿੰਘ ਆਫ ਸਪੋਕਸਮੈਨ ਵੱਲੋੇਂ ਮਾਸਕ
ਸਪੋਕਸਮੈਨ ਦਸਬੰਰ 2001 ਵਿੱਚ ਦਿੱਤੇ ਵੀਚਾਰ ਵੀ ਪਾਠਕਾਂ ਨਾਲ ਸਾਂਝੇ ਕੀਤੇ ਜਾਣ ਜਿਸ ਅਨੁਸਾਰ,
“ਗੁਰਦੁਆਰਾ ਐਕਟ ਵਿੱਚ ਤਖ਼ਤਾਂ ਦੇ ਜਥੇਦਾਰ ਦਾ ਕੋਈ ਅਹੁੱਦਾ ਪ੍ਰਵਾਨ ਹੀ ਨਹੀਂ ਕੀਤਾ ਗਿਆ। ਇਹ ਕੋਈ
ਅਨਜਾਣੇ ਵਿੱਚ ਹੋਈ ਗਲਤੀ ਨਹੀਂ ਸੀ, ਸਗੋਂ ਜਾਣ ਬੁੱਝ ਕੇ ਲਿਆ ਫ਼ੈਂਸਲਾ ਸੀ। ਸ੍ਰੋਮਣੀ ਗੁਰਦੁਆਰਾ
ਪ੍ਰਬੰਧਕ ਕਮੇਟੀ ਨੂੰ ਐਕਟ ਅਧੀਨ ਇਹ ਤਾਕਤ ਹਾਸਲ ਨਹੀਂ ਕਿ ਉਹ ਐਕਟ ਤੋਂ ਬਾਹਰ ਜਾ ਕੇ, ਕਿਸੇ
ਗ੍ਰੰਥੀ ਨੂੰ ‘ਜਥੇਦਾਰ’ ਦਾ ਖਿਤਾਬ ਦੇਵੇ। ਜੇ ਤਖ਼ਤਾਂ ਉੱਤੇ ਗ੍ਰੰਥੀ ਹੀ ਬਿਠਾਣੇ ਹਨ, ਤੇ ਉਹਨਾਂ
ਦੀ ਨਿਯੁੱਕਤੀ ਵੀ ਕਿਸੇ ਇੱਕ ਸਿਆਸਤਦਾਨ ਜਾਂ ਧੜੇ ਨੇ ਹੀ ਕਰਨੀ ਹੈ, ਤਾਂ ਉਹਨਾਂ ਕੋਲੋਂ ਜਥੇਦਾਰਾਂ
ਵਾਲੇ ਕੰਮ ਕਰਵਾਉਣੇ ਬੰਦ ਕਰਨੇ ਚਾਹੀਦੇ ਹਨ, ਕਿਉਂਕਿ ਗ੍ਰੰਥੀ ਇਸ ਅਹੁਦੇ ਦਾ ਸਤਿਕਾਰ ਕਾਇਮ ਨਹੀਂ
ਰੱਖ ਸਕਦੇ। ਉਸ ਹਾਲਤ ਵਿੱਚ ਗੁਰਦੁਆਰਾ ਐਕਟ ਅਨੁਸਾਰ, ਉਹਨਾਂ ਨੂੰ ‘ਮੁੱਖ ਗ੍ਰੰਥੀ’ ਕਹਿਣਾ ਤੇ
ਸਮਝਨਾ ਹੀ ਕਾਫੀ ਹੋਵੇਗਾ। ਪਰ ਜੇ ‘ਜਥੇਦਾਰ’ ਦਾ ਅਹੁੱਦਾ ਬਹਾਲ ਕਰਨਾ ਹੈ ਤਾਂ ਉਪਰੋਕਤ ਅਨੁਸਾਰ,
ਇਸ ਨੂੰ ਠੀਕ ਢੰਗ ਨਾਲ ਕੀਤਾ ਜਾਏ ਅਤੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਆਪਣੇ ਅੰਤਮ ਸਮੇਂ ਸਿੱਖਾਂ
ਨੂੰ ਦਿੱਤੀ ਗਈ ‘ਟਰੇਨਿੰਗ’ ਅਨੁਸਾਰ ਹੀ ਜਥੇਦਾਰ ਥਾਪਿਆ ਜਾਏ ਤੇ ਇਸ ਅਹੁਦੇ ਦੀ ਵਰਤੋਂ ਖ਼ਾਲਸਾ ਪੰਥ
ਦੀ ਚੜ੍ਹਦੀ ਕਲਾ ਅਤੇ ਗੁਰਮਤਿ ਦੀ ਸਰਬ-ਉੱਚਤਾ ਸਥਾਪਤ ਕਰਨ ਲਈ ਕੀਤੀ ਜਾੇ ਨਾ ਕਿ ਸਿਆਸੀ ਲੀਡਰਾਂ
ਦੇ ਹਿੱਤਾਂ ਦੀ ਰਾਖੀ ਕਰਨ ਲਈ।”
-ਇਕਵਾਕ ਸਿੰਘ ਪੱਟੀ
(15/01/12)
ਅਜ੍ਰਾਵਤ ਸਿੰਘ
ਵਾਹਿਗੁਰੂ ਜੀ ਕਾ ਖਾਲਸਾ ।। ਵਾਹਿਗੁਰੂ ਜੀ ਕੀ ਫਤਹਿ ।।
ਸਰਬਜੀਤ ਸਿੰਘ ਧੂੰਦਾ ਜੀ ਨੂੰ ਅਧੂਰੀ ਵੀਡੀਓ/ਵਿਚਾਰ ਦਿਖਾ ਕੇ ਜਥੇਦਾਰਾਂ ਨੂੰ ਇਕ
ਵਾਰ ਫਿਰ ਉਕਸਾ ਦਿੱਤਾ ਤਾਂ ਕੀ ਉਹ ਗਲਤ ਫੈਂਸਲਾ ਕਰ ਸਕਣ । ਸੰਗਤ ਕੋਸ਼ਿਸ਼ ਕਰ ਰਹੀ ਹੈ ਕਿ ਅਕਾਲ
ਤਖਤ ਦੇ ਪੁਜਾਰੀ ਆਪਣਾ ਹੁਕਮਨਾਮਾ ਵਾਪਿਸ ਲੈ ਲੈਣ, ਜੇ ਲਈ ਲਿਆ ਤਾਂ ਪ੍ਰਮੇਸ਼ਰ ਉਨ੍ਹਾ ਦਾ ਭਲਾ
ਕਰੇਗਾ। ਸਿਖ ਮਾਰਗ ਤੇ ਗਿਆਨੀ ਜਗਤਾਰ ਸਿੰਘ ਜਾਚਕ ਜੀ ਦੇ ਵੀਚਾਰ ਸੁਣ ਕੇ ਉਨ੍ਹਾ ਦੀ ਕੌਮ ਲਈ
ਚਿੰਤਾ ਸਾਫ਼ ਜਾਗਰੂਕ ਹੁੰਦੀ ਹੈ । ਦਾਸ ਵੀ ਆਪਣੇ ਵਿਚਾਰ ਪੇਸ਼ ਕਰਨਾ ਚਾਹੁੰਦਾ ਹੈ ।
੧) ਬੁਲਾਇਆ ਜਥੇਦਾਰਾ ਨੇ ਹੈਂ,
੨) ਲਿਖਤ ਤੇ ਵੀ ਹਸਤਾਕਸ਼ਰ ਜਥੇਦਾਰਾਂ ਦੇ ਹਨ,
੩) ਮੀਡੀਏ ਵਿੱਚ ਇਹ ਜਥੇਦਾਰ ਆਕੇ ਬੋਲੇ ਹਨ,
ਅਕਾਲ ਤਖਤ ਦੀ ਬਿਲਡਿੰਗ ਨੇ ਨਹੀਂ ਬੁਲਾਇਆ ।
ਮੇਰੀ ਨੀਜੀ ਰਾਏ ਹੈ ਕਿ ਜੇ ਸਰਬਜੀਤ ਸਿੰਘ ਧੂੰਦਾ ਜੀ ਜੇ ਅਕਾਲ ਤਖਤ ਗੱਲ ਕਰਨੀ ਹੈ/ਜਾਣਾ ਹੈ ਤਾਂ
ਠਰੰਮੇ ਨਾਲ ਜਥੇਦਾਰਾਂ ਨਾਲ ਗੱਲ ਕਰਕੇ ਆਉਣ, ਕਿ ਉਨ੍ਹਾ ਨੂੰ ਇਹ ਗਿਆਨ ਹੋਣਾ ਚਾਹਿਦਾ ਪੰਥ ਦੇ
ਪ੍ਰਚਾਰਕ ਕੀ ਕਰ ਰਹੇ ਹਨ। ਪੰਥ ਦੇ ਪ੍ਰਚਾਰਕ ਕਿ ਗਿਆਨ ਵੰਡ ਰਹੇ ਹਨ । ਅਕਾਲ ਤਖਤ ਦੇ ਇਸ ਕਦਮ ਨਾਲ
ਇੰਝ ਪ੍ਰਤੀਤ ਹੁੰਦਾ ਹੈ ਕਿ ਉਨ੍ਹਾ ਨੂੰ ਕੁਛ ਨਹੀਂ ਪਤਾ ਕਿ ਪੰਥ ਵਿੱਚ ਚਲ ਕਿ ਰਿਹਾ ਹੈ, ਜੋ ਕਿਸੇ
ਪ੍ਰਚਾਰਕ ਦੀ ਇਕ ਅਧੀ ਪੰਕਤੀ ਚੂਕ ਕੇ ਬੇ ਮਤਲਬ ਦਾ ਰੌਲਾ ਪਾ ਦਿੱਤਾ । ਸੰਤ ਸਮਾਜ ਦੇ ਟੈਗ ਹੇਠ
ਤਾਂ ਇਹ ਟੋਲਾ ਗੁਰੂ ਸਾਹਿਬਾਨ ਦੇ ਇਤਿਹਾਸ ਬਾਰੇ ਇਨਾ ਵਾਹੀਆਤ ਬੋਲਦਾ ਹੈ ਤੇ ਲੋਕਾਂ ਨੂੰ ਗਲਤ
ਗਿਆਨ ਦੇ ਰਿਹਾ ਹੈ ਉਸ ਖਿਲਾਫ਼ ਕਿਓਂ ਨਹੀਂ ਕੋਈ ਬੋਲਦਾ? ਪ੍ਰਮਾਣਿਤ ਬਾਣੀਆਂ ਦੇ ਇਲਾਵਾ ਹੋਰ ਦੀ
ਹੋਰ ਗੱਲਾਂ ਪ੍ਰਚਾਰ ਰਿਹਾ ਹੈ ਕਿਓਂ ?
ਕਿਉਂਕਿ ਸਰਬਜੀਤ ਸਿੰਘ ਜੀ ਨੂੰ ਜਥੇਦਾਰਾਂ ਨੇ ਬੁਲਾਇਆ ਹੈ, ਉਨ੍ਹਾ ਨੂੰ ਕਿਸੀ ਅਕਾਲ ਤਖਤ ਦੀ
ਬਿਲਡਿੰਗ ਨੇ ਨਹੀਂ ਬੁਲਾਇਆ, ਇਸ ਲਈ ਉਨ੍ਹਾ ਕੋਲ ਕਮਰੇ ਵਿੱਚ ਜੇ ਜਾਣਾ ਵੀ ਪਵੇ ਤਾਂ ਜਾਕੇ ਆਣ ।
ਤੇ ਸਚ-ਸਚ ਸੰਗਤ ਨੂੰ ਦਸਣ ਕੇ ਕੀ ਗੱਲ ਹੋਈ ਹੈ? ਤੇ ਲੋੜ ਪਵੇ ਤਾਂ ਮੁੰਹ ਤੇ ਜਵਾਬ ਦੇ ਕੇ ਆਉਣ ।
ਸੰਗਤ ਦਾ ਪ੍ਰੋਫ਼ੇਸਰ ਸਾਹਿਬ ਤੇ ਵਿਸ਼ਵਾਸ ਹੈ ।
ਅਕਾਲ ਤਖਤ ਦੀ ਬਿਲਡਿੰਗ ਤੇ ਜਾਣ ਦਾ ਕੋਈ ਫਾਇਦਾ ਨਹੀਂ ਹੈ। ਹਾਂ ਜੇ ਅਕਾਲ ਤਖਤ ਦੀ ਬਿਲਡਿੰਗ ਤੇ
ਜਥੇਦਾਰਾਂ ਨੂੰ ਬੁਲਾਣ ਦਾ ਪਰਿਆਸ ਕਰਨਾ ਹੈ ਤਾਂ ਕਰ ਕੇ ਦੇਖ ਲੈਣ ਲੇਕਿਨ ਉਨ੍ਹਾ ਨੂੰ ਮਿਲ ਕੇ
ਜ਼ਰੂਰ ਆਉਣ । ਬਾਕੀ ਆਪ ਜੀ ਸਮਝਦਾਰ ਹਨ ਆਪ ਜੀ ਨੇ ਜ਼ਰੂਰ ਸਹੀ ਕਦਮ ਸੋਚਿਆ ਹੋਵੇਗਾ ।
ਭੁਲ ਚੂਕ ਮਾਫ਼
ਦਾਸ ਅਜ੍ਰਾਵਤ ਸਿੰਘ
ਵਾਹਿਗੁਰੂ ਜੀ ਕਾ ਖਾਲਸਾ ।। ਵਾਹਿਗੁਰੂ ਜੀ ਕੀ ਫਤਹਿ ।।
(14/01/12)
ਹਰਵੰਤ ਸਿੰਘ ਫੈਲੋਕੇ
ਸਿਆਣਾ ਵੈਦ - ਭਾਈ ਸਰਬਜੀਤ ਸਿੰਘ ਧੂੰਦਾ
ਜਦੋਂ ਅਸੀਂ ਛੋਟੇ ਹੁੰਦੇ ਸੀ ਤਾਂ ਬਜੁਰਗਾਂ ਕੋਲੋਂ ਅਕਸਰ ਇੱਕ ਅਖਾਣ ਸੁਣਿਆ ਕਰਦੇ
ਸੀ, “ਖੋਤੇ ਨੂੰ ਘਿਓ ਦਿਓ ਤਾਂ ਉਹ ਕਹਿੰਦਾ ਹੈ ਕਿ ਮੇਰੇ ਕੰਨ ਮਰੋੜਦੇ ਹੋ”। ਅਸੀਂ ਸੋਚਦੇ ਹੁੰਦੇ
ਸੀ ਪਤਾ ਨਹੀਂ ਇਹ ਬਜੁਰਗ ਕੀ ਕਹਿੰਦੇ ਰਹਿੰਦੇ ਹਨ ਕਿਉਂਕਿ ਨਾਂ ਤਾਂ ਖੋਤਾ ਬੋਲਦਾ ਹੈ ਅਤੇ ਨਾਂ
ਹੀ………………। ਇੱਕ ਗੱਲ ਬਜੁਰਗ ਹੋਰ ਕਹਿੰਦੇ ਹੁੰਦੇ ਸੀ ਕਿ ਜਿੰਨਾ ਚਿਰ ਕੋਈ ਗੱਲ ਅੱਖਾਂ ਦੇ ਸਾਹਮਣੇ
ਨਹੀਂ ਵਾਪਰਦੀ, ਉਸ ਦੀ ਪੂਰੀ ਤਰਾਂ ਸਮਝ ਨਹੀਂ ਪੈਂਦੀ। ਅੱਜ ਭਾਈ ਧੂੰਦਾ ਜੀ ਵਾਲਾ ਮਾਮਲਾ ਦੇਖ ਕੇ
ਗੱਲ ਚੰਗੀ ਤਰਾਂ ਸਮਝ ਪੈ ਗਈ ਹੈ ਕਿ ਬਜੁਰਗ ਬਿਲਕੁਲ ਠੀਕ ਕਿਹਾ ਕਰਦੇ ਸਨ।
ਹੋਇਆ ਕੀ ਕਿ ਜੰਗਲ ਦੇ ਵਿੱਚ ਕਈ ਤਰਾਂ ਦੀਆਂ ਬਿਮਾਰੀਆਂ ਫੈਲ ਗਈਆਂ ਤੇ ਸਾਰੇ ਜਾਨਵਰਾਂ ਦੀ
ਹਾਲ-ਪਾਹਰਿਆ ਹੋ ਰਹੀ ਸੀ। ਫਿਰ ਇੱਕ ਵੈਦ ਉੱਠਿਆ ਅਤੇ ਆਪਣੇ ਉਸਤਾਦ ਤੋਂ ਲਈ ਹੋਈ ਸਿੱਖਿਆ ਨੂੰ
ਜਦੋਂ ਅਮਲੀ ਜਾਮਾ ਦਿੱਤਾ ਅਤੇ ਜਾਨਵਰਾਂ ਦੀ ਦਵਾਈ-ਬੂਟੀ ਸ਼ੁਰੂ ਕੀਤੀ ਤਾਂ ਜਾਨਵਰਾਂ ਦੇ ਕਈ ਪ੍ਰਕਾਰ
ਦੇ ਦੁੱਖ ਦੂਰ ਹੋਣੇ ਸ਼ੁਰੂ ਹੋ ਗਏ। ਇਸੇ ਤਰਾਂ ਦਵਾਈ ਕਰਦੇ-ਕਰਦੇ ਵੈਦ ਨੇ ਆਪਣੇ ਸੁਭਾਅ ਮੁਤਾਬਕ
ਖੋਤਿਆਂ ਨੂੰ ਵੀ ਦਵਾਈ ਦੇਣ ਦਾ ਯਤਨ ਕੀਤਾ ਤਾਂ ਖੋਤਿਆਂ `ਚੋਂ ਕੋਈ ਵੀ ਇਹ ਗੱਲ ਨਾ ਸਮਝਿਆ ਕਿ ਵੈਦ
ਸਾਡਾ ਇਲਾਜ ਕਰ ਰਿਹਾ ਹੈ ਅਤੇ ਇਸ ਇਲਾਜ ਨਾਲ ਅਸੀਂ ਠੀਕ ਹੋ ਜਾਵਾਂਗੇ। ਬੱਸ ਰੌਲਾ ਪਾਉਣਾ ਸ਼ੁਰੂ ਕਰ
ਦਿੱਤਾ ਕਿ ਸਾਡੇ ਕੰਨ ਮਰੋੜਦਾ ਹੈ, ਗੱਲ ਕੀ ਜਿੰਨੀ ਕੁ ਅਕਲ ਸੀ, ਸਾਰੀ ਵਰਤ ਲਈ। ਫਿਰ ਉਹ ਹੀ ਹੋਇਆ
ਜੋ ਹੋਣਾ ਸੀ, ਕੁੱਝ ਝੋਲੀ-ਚੁੱਕ ਇਕੱਠੇ ਹੋ ਕੇ ‘ਲੰਬੜਦਾਰਾਂ’ ਕੋਲ ਚਲੇ ਗਏ ਅਤੇ ਉਨਾਂ ਦੇ ਕਹਿਣ
ਮੁਤਾਬਕ ਲਿਖਤੀ ਸ਼ਿਕਾਇਤ ਕਰ ਦਿੱਤੀ, ਕਿ ਇਹ ਵੈਦ ਠੀਕ ਨਹੀਂ ਹੈ, ਸਾਡੇ ਕੰਨ ਮਰੋੜਦਾ ਹੈ। ਕਿਥੋਂ
ਪਚਦਾ ਹੈ ਸ਼ੁੱਧ ਦੁੱਧ ਖੋਤਿਆਂ ਨੂੰ। ਅੱਗੋਂ ‘ਲੰਬੜਾਂ’ ਨੇ ਵੀ ਆਪਣੀ ਪੁਰੀ ਵਾਹ ਲਾਉਣ ਦਾ ਭਰੋਸਾ
ਦਿੱਤਾ। ਵੈਸੇ ਵੀ ‘ਲੰਬੜਾਂ’ ਨੇ ਖੋਤਿਆਂ ਦੀ ਮੰਨਣੀ ਹੀ ਸੀ ਕਿਉਂਕਿ ਇੱਕ ਤਾਂ ਖੋਤਿਆਂ ਦੀ ਗਿਣਤੀ
ਜਿਆਦਾ ਸੀ ਅਤੇ ਦੂਜਾ ਖੋਤੇ ਗਾਹੇ-ਬ-ਗਾਹੇ ਲੰਬੜਾਂ ਦਾਂ ਭਾਰ ਢੋ ਦਿਆ ਕਰਦੇ ਸੀ। ……. ਲੰਬੜਾਂ ਨੇ
ਕਾਹਲੀ-ਕਾਹਲੀ `ਚ ਸੱਦੀ ਮੀਟਿੰਗ ਵਿੱਚ ਵੈਦ ਨੂੰ ਤਲਬ ਕਰ ਲਿਆ, ਅਖੇ ਜੀ ਵੈਦ `ਤੇ ਇਲਜਾਮ ਲੱਗਾ
ਹੈ। ਸਿਆਣੇ ਜਾਨਵਰਾਂ ਨੇ ਬਥੇਰਾ ਰੌਲਾ ਪਾਇਆ ਕਿ ਕਮਲਿਓ ਮਸਾਂ ਤਾਂ ਸਿਆਣਾ ਵੈਦ ਮਿਲਿਆ ਹੈ, ਜਿਸ
ਨੇ ਸਾਰੀਆਂ ਬਿਮਾਰੀਆਂ ਨੂੰ ਠੀਕ ਕਰਨਾ ਸ਼ੁਰੂ ਕਰ ਦਿੱਤਾ ਹੈ, ਪਰ ਜਿਹੜੇ ਹੋਏ ਕਮਲੇ ਉਹ ਸਿਆਣਿਆਂ
ਦੀ ਕਿਥੋਂ ਮੰਨਣ। ‘ਲੰਬੜ’ ਤਾਂ ਫੈਸਲਾ ਕਰਨ ਲੱਗੇ ਹਮੇਸ਼ਾ ਗਿਣਤੀ ਦੇਖਦੇ ਹਨ ਤੇ ਗਿਣਤੀ ਅਕਸਰ
ਮੂਰਖਾਂ ਦੀ ਵਧੇਰੇ ਹੁੰਦੀ ਹੈ। ਅੱਗੇ ਆਪ ਜੀ ਨੂੰ ਪਤਾ ਲੱਗ ਹੀ ਗਿਆ ਹੋਣਾ ਹੈ ਕਿ, ਕੀ ਅੰਤ ਹੋਇਆ
ਹੋਵੇਗਾ ਇਸ ਕਹਾਣੀ ਦਾ।
ਮੈਨੂੰ ਸਮਝ ਪੈ ਗਈ ਕਿ ਸਿਆਣੇ ਸੱਚ ਹੀ ਕਹਿੰਦੇ ਸਨ ਕਿ ‘ਖੋਤੇ ਨੂੰ ਘਿਓ ਦਿਓ ਤਾਂ ਉਹ ਕਹਿੰਦਾ ਹੈ
ਕਿ ਮੇਰੇ ਕੰਨ ਮਰੋੜਦੇ ਹੋ’।
ਹਰਵੰਤ ਸਿੰਘ ਫੈਲੋਕੇ
ਸਿੰਘ ਸਭਾ ਸ਼ਰਲੀ ਰੋਡ
ਨਿਊਜੀਲੈਂਡ
00642102341975
(14/01/12)
ਬਲਜੀਤ ਸਿੰਘ ਇਟਲੀ
ਬਚਿਤਰ ਨਾਟਕ (ਅਖੋਤੀ ਦਸਮ ਗ੍ਰੰਥ)
ਦੀ ਰਚਨਾ ਜਾਪੁ ਨੂੰ ਗੁਰਬਾਣੀ ਕਹਿਣ ਵਾਲੇ ਸੱਜਣ ਜਰਾ ਧਿਆਨ ਨਾਲ ਸੋਚਣ
ਕੀ ਇਸ ਦਾ ਸਿਧਾਂਤ ਗੁਰੂ ਗਰੰਥ ਸਾਹਿਬ ਜੀ ਨਾਲ ਮੇਲ ਖਾਂਦਾ ਹੈ ?? ਜੁਗੋ ਜੁਗ ਅਟੱਲ ਸ਼੍ਰੀ ਗੁਰੂ
ਗਰੰਥ ਸਾਹਿਬ ਜੀ ਫੁਰਮਾਨ ਕਰ ਰਹੇ ਹਨ ਕੀ “ਏਕ ਆਸ ਰਾਖਹੁ ਮਨ ਮਾਹਿ”
ll ਸਰਬ ਰੋਗ ਨਾਨਕ ਮਿਟਿ ਜਾਹਿ ll ਜਾਂ “ਸੰਤ ਕੇ ਨਿੰਦਕ ਕਉ ਸਰਬ ਰੋਗ “ ਜਾਂ “ਸਰਬ ਰੋਗ ਕਾ
ਅਉਖਦੁ ਨਾਮੁ” ਪਰ ਬਚਿਤਰ ਨਾਟਕ ਦੀ ਰਚਨਾ “ਜਾਪੁ” ਕਹਿ ਰਹੀ ਹੈ ਕੀ “ ਨਮੋ ਰੋਗ ਰੋਗੇ”
ਜਾਂ “ਨਮੋ ਸਰਬ ਰੋਗੇ” ਭਾਵ ਇਹ ਬਚਿਤਰ ਨਾਟਕ ਨਾਮੀ ਕਿਤਾਬ ਸਾਰੇ ਰੋਗਾਂ ਦੇ ਸਾਹਮਣੇ ਹੀ ਸਿਰ
ਝੁਕਾਈ ਬੈਠੀ ਹੈ ,,,ਸਾਰੇ ਰੋਗਾਂ ਦੇ ਅਉਖਦੁ ਪ੍ਰਮਾਤਮਾ ਦੇ ਨਾਮ ਤਕ ਤਾਂ ਪਹੁਚਿਆ ਹੀ ਨਹੀ ,,,ਫਿਰ
ਇਹ ਬਚਿਤਰ ਨਾਟਕ ਨਾਮੀ ਕਿਤਾਬ ਦੁਨੀਆਂ ਨੂੰ ਕੀ ਸਿਖਿਆ ਦੇਵੇਗੀ,
ਜੋ ਆਪ ਹੀ ਦੁਖਾਂ ਜਾਂ ਰੋਗਾਂ ਅੱਗੇ ਹਥ ਖੜੇ ਕਰ ਚੁੱਕੀ ਹੈ,
ਜੁੱਗੋ ਜੁੱਗ ਅੱਟਲ ਗੁਰੂ ਗਰੰਥ ਸਾਹਿਬ ਜੀ ਫੁਰਮਾਨ ਕਰ ਰਹੇ ਹਨ ,,,
“ਸਤਿ ਨਾਮੁ ਤੇਰਾ ਪਰਾ
ਪੂਰਬਲਾ”ਭਾਵ ਹਮੇਸ਼ਾਂ ਰਹਿਣ ਵਾਲਾ ਹੀ ਤੇਰਾ ਪਹਿਲਾ
ਨਾਮ ਹੈ ,ਅਤੇ , “ਤੇਰੇ
ਨਾਮ ਅਨੇਕ ਕੀਮਤਿ ਨਹੀ ਪਾਈ” ਭਾਵ ਤੇਰੇ ਇਤਨੇ ਨਾਮ ਹਨ ਕੀ ਕੋਈ ਓਨਾ ਦੀ ਕੀਮਤ ਜਾਂ ਅੰਤ
ਨਹੀ ਪਾ ਸਕਦਾ ,,ਜਾਂ “ਤੇਰੇ ਨਾਮ ਅਨੇਕਾਂ ਰੂਪ ਅਨੰਤਾ” ਭਾਵ
ਤੇਰੇ ਅਨੇਕਾਂ ਨਾਮ ਅਤੇ ਰੂਪਾਂ ਦਾ ਕੋਈ ਅੰਤ ਨਹੀ ਹੈ , ਦੂਸਰੇ ਪਾਸੇ
ਬਚਿਤਰ ਨਾਟਕ ਦੀ ਰਚਨਾ “ਜਾਪੁ” ਜਿਸ ਨੂ ਧੱਕੇ ਨਾਲ ਗੁਰਬਾਣੀ ਬਨਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ,
ਓਸ ਦੇ ਵਿਚਾਰ ਤੇ ਵੀ ਧਿਆਨ ਦੇਈਏ ਜੋ ਕਹਿ ਰਹੀ ਹੈ ਕੀ ,”ਨਮਸਤੰ ਅਨਾਮੇ”
ਭਾਵ ਹੇ ਨਾਮ ਰਹਿਤ ਤੇਨੂੰ ਨਮਸ਼ਕਾਰ ਹੈ ,,,,ਜਾਪੁ ਰਚਨਾ ਫਿਰ
ਅੱਗੇ ਜਾ ਕੇ ਕਹਿੰਦੀ ਹੈ “ਨਮਸਤੰ ਅਨਾਮੰ” ਫਿਰ ਓਸੇ ਨੂ ਹੀ ਨਮਸ਼ਕਾਰ
ਕੀਤੀ ਗਈ ਹੈ ਜਿਸ ਦਾ ਕੋਈ ਨਾਮ ਹੀ ਨਹੀ ਹੈ। ਅਖੀਰ ਇਹ ਕੋਣ ਹੈ ਜਿਸ
ਦਾ ਕੋਈ ਨਾਮ ਹੈ ਹੀ ਨਹੀ ??? ਪ੍ਰਮਾਤਮਾ ਤਾਂ ਹੋ ਨਹੀ ਸਕਦਾ, ਇਹ ਜਾਪੁ ਰਚਨਾ ਪ੍ਰਮਾਤਮਾ ਬਾਰੇ
ਕਹਿੰਦੀ ਹੈ, ਨਮਸਤੰ ਅਠਾਮੇ, ਅਤੇ ਫਿਰ,
ਨਮਸਤੰ ਅਧਾਮੰ, ਭਾਵ, ਹੇ ਸਥਾਨ
ਰਹਿਤ (ਬੇ ਘਰ )ਤੇਨੂ ਨਮਸ਼ਕਾਰ ਹੈ ,,,,ਪਰ ਗੁਰਬਾਣੀ ਤਾਂ ਕਹਿ ਰਹੀ ਹੈ,,,,
“ਸਤਿਗੁਰਿ ਮੋ ਕਉ ਦੀਆ
ਉਪਦੇਸੁ ਜਿਉ ਪਿੰਡੁ ਸਭੁ ਹਰਿ ਕਾ ਦੇਸੁ” ,,,,,ਜਾਂ ,,”ਇਹੁ ਜਗੁ ਸਚੈ ਕੀ ਹੈ ਕੋਠੜੀ ਸਚੇ ਕਾ
ਵਿਚਿ ਵਾਸੁ” ,,, ਭਾਵ ਇਹ ਜਗ ਪ੍ਰਮਾਤਮਾ ਦੇ ਰਹਿਣ ਦਾ ਘਰ ਹੈ
ਤੇ ਪ੍ਰਮਾਤਮਾ ਇਸ ਵਿਚ ਵੱਸ ਰਿਹਾ ਹੈ ,,,,,ਜਿਸ ਪ੍ਰਮਾਤਮਾ ਦਾ ਘਰ ਗੁਰਬਾਣੀ ਸਾਰੀ ਦੁਨੀਆਂ ਨੂ
ਕਹਿ ਰਹਿ ਹੈ ,,ਓਸੇ ਪ੍ਰਮਾਤਮਾ ਨੂ ,,,ਜਾਪੁ ਰਚਨਾ ,,,,ਬੇ ਘਰ ਕਹਿ ਰਹੀ ਹੈ ,,,,ਕੀ ਇਹ ਜਾਪੁ
ਰਚਨਾ ਗੁਰਬਾਣੀ ਹੋ ਸਕਦੀ ਹੈ ? ਜੋ ਸ਼ਰੇਆਮ ਗੁਰਬਾਣੀ ਦੇ ਸਿਧਾਂਤ ਨੂ ਤੋੜ ਰਹੀ ਹੈ ??? ਜਿਸ ਨੂ
ਅਖੌਤੀ ਸਿਖ ਗੁਰਬਾਣੀ ਕਹਿ ਕੇ ਗੁਰੂ ਗਰੰਥ ਸਾਹਿਬ ਜੀ ਦੇ ਬਰਾਬਰ ਰਖੀ ਜਾ ਰਹੇ ਹਨ, ਪਰ ਕੁਦਰਤ ਦਾ
ਅਸੂਲ ਹੈ ਜੋ ਵੀ ਆਪਣੇ ਅਸਲੀ ਅਧਾਰ ਨੂੰ ਪਿਠ ਦੇ ਕੇ ਕਿਸੇ ਬੇਗਾਨੇ ਨੂੰ
ਆਪਣਾ ਕਹੇਗਾ, ਉਸ ਦੇ ਵਿਸ਼ਵਾਸ ਦੇ ਨਾਲ ਨਾਲ, ਉਸ ਦੀ ਪਹਿਚਾਨ ਹੀ
ਨਸ਼ਟ ਹੋ ਜਾਵੇਗੀ, ਕਿਓਂ ਕੀ ਸੰਪੂਰਨਤਾ ਓਥੇ ਹੀ ਹੈ ਜਿਥੇ ਇੱਕ ਹੈ ,,
ਸੋ ਆਓ ਅਸੀਂ ਆਪਣੇ ਇੱਕੋ ਇੱਕ ਗੁਰੂ “ਧੰਨ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਨੂੰ
ਹੀ ਸੀਸ ਨਿਵਾਈਏ, ਜੋ ਸਾਰੀ ਸ੍ਰਿਸ਼ਟੀ ਦੇ ਦੁਖ ਕੱਟਣਹਾਰ ਹੈ ਅਤੇ ਜਿਸ
ਦੀ ਅਗਵਾਈ ਵਿਚ ਅਸੀਂ ਹਰ ਖੇਤਰ ਵਿਚ ਕਾਮਯਾਬ ਹੋਵਾਂਗੇ।
ਬਲਜੀਤ ਸਿੰਘ ਇਟਲੀ
(14/01/12)
ਗੁਰਮਤਿ ਸੰਚਾਰ ਸਭਾ ਜਰਮਨੀ
ਅੱਜ ਲੋਕਾਈ ਦਹਿਸ਼ਤਵਾਦ ਤੋਂ ਏਨਾਂ
ਪ੍ਰਭਾਵਿਤ ਹੈ ਕਿ ਇਸ ਲਫਜ਼ ਤੋਂ ਹੀ ਨਫਰਤ ਕਰਨ ਲੱਗੀ ਹੈ। ਇਸੇ ਨਫਰਤ ਦਾ ਫਾਇਦਾ ਉਠਾਉਂਦੇ ਹੋਏ
ਹਿੰਦੋਸਤਾਨ ਦੀ ਸਰਕਾਰ (ਜਿਸ ਵਿੱਚ ਬ੍ਰਾਹਮਣਾ ਦਾ ਬੋਲਬਾਲਾ ਹੈ) ਨੇ ਸਭ ਤੋਂ ਪਹਿਲਾਂ ਆਪਣੇ
ਸੂਤਰਾਂ ਅਤੇ ਮੀਡੀਏ ਦੀ ਮਦਦ ਨਾਲ ਸਿੱਖਾਂ ਨੂੰ ਦਹਿਸ਼ਤਗ਼ਰਦ ਪ੍ਰਚਾਰਨ ਵਿੱਚ ਟਿਲ ਦਾ ਜ਼ੋਰ ਲਾਇਆ ਸੀ।
ਜਦੋਂ ਸਰਕਾਰ ਨੂੰ ਇਹ ਅਹਿਸਾਸ ਹੋ ਗਿਆ ਕਿ ਹੁਣ ਪੂਰੀ ਦੁਨੀਆਂ ਵਿੱਚ ਸਿੱਖਾਂ ਉੱਪਰ ਦਹਿਸ਼ਤਗ਼ਰਦੀ ਦਾ
ਠੱਪਾ (ਲੇਬਲ) ਲੱਗ ਚੁੱਕਾ ਹੈ ਤਾਂ ੧੯੮੪ ਵਿੱਚ ਦਰਬਾਰ ਸਹਿਬ ਅਮ੍ਰਿਤਸਰ ਉੱਤੇ ਵਿਸ਼ੇਸ਼ ਅਤੇ ਪੂਰੇ
ਪੰਜਾਬ ਉੱਪਰ ਆਮ ਤੌਰ ਤੇ ਉਸਨੇ ਫੌਜੀ ਹਮਲਾ ਬੋਲਕੇ ਪੰਜਾਬ ਦੇ ਲੋਕਾਂ ਉੱਤੇ ਏਨੀ ਜ਼ੁਲਮ ਦੀ ਹਨੇਰੀ
ਝੁਲਾਈ ਜੋ ਹੁਣ ਸਿੱਖਾਂ ਵਲੋਂ ਆਪਣੇ ਉੱਪਰ ਹੋਏ ਚੌਥੇ ਘਲੂਕਾਰੇ ਦੇ ਨਾਮ ਨਾਲ ਜਾਣੀ ਜਾਂਦੀ ਹੈ।
ਕੀ ਦਹਿਸ਼ਤਗ਼ਰਦੀ ਦੇ, ਸਰਕਾਰ ਵਲੋਂ ਸਾਜਿਸ਼ ਤਹਿਤ, ਸਿੱਖਾਂ ਦੇ ਮੱਥੇ ਉੱਪਰ ਕਲੰਕ ਲਗਾਉਣ ਦਾ
ਸ਼੍ਰੋਮਣੀ ਕਮੇਟੀ ਦੇ ਮੁਖੀ ਮੱਕੜ ਨੂੰ ਕੋਈ ਅਹਿਸਾਸ ਹੀ ਨਹੀਂ? ਜਿਹੜਾ ਪੰਥ ਦੇ ਨੌਜਵਾਨ ਪ੍ਰਚਾਰਕ
ਪ੍ਰੋ: ਭਾਈ ਧੁੰਦਾ ਵਲੋਂ ਗੁਰਬਾਣੀ ਅਨੁਸਾਰ ਬਾ-ਦਲੀਲ ਸੱਚ ਦਾ ਪ੍ਰਚਾਰ ਕਰਨ ਕਰਕੇ ਇਤਨਾ ਬੁਖਲਾਹਟ
ਵਿੱਚ ਆ ਗਿਆ ਹੈ ਕਿ ਸ਼ਰੇਆਮ ਤੱਤਗੁਰਮਤਿ ਵਿਰੋਧੀ ਸਿੱਖਾਂ ਨੂੰ ਭੜਕਾਉਣ ਲਈ ਆਖ ਰਿਹਾ ਹੈ ਕਿ
ਬਾਹਰਲੇ ਸਿੱਖਾਂ ਨੇ ਉਸਦੇ ਗਲ਼ ਵਿੱਚ ਸਾਫਾ ਪਾ ਕੇ ਸਟੇਜ ਤੋਂ ਘੜੀਸਿਆ ਕਿਉਂ ਨਹੀਂ? ਕੀ ਇਹ ਇੱਕ
ਦਹਿਸ਼ਤਗ਼ਰਦੀ ਵਾਲਾ ਕਾਰਾ ਨਹੀਂ?
ਕੀ ਇਸ ਤਰਾਂ ਦੇ ਗ਼ੈਰਜ਼ਿੰਮੇਵਾਰ ਬਿਆਨਾਂ ਨਾਲ ਹਿੰਦੋਸਤਾਨ ਸਰਕਾਰ ਦੀ ਸਿੱਖਾਂ ਨੂੰ ਦਹਿਸ਼ਤਗਰਦ
ਗਰਦਾਨਣ ਦੀ ਸਾਜ਼ਿਸ਼ ਨੂੰ ਬਲ ਨਹੀਂ ਮਿਲੇਗਾ?
ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਲੋਂ ਇਸ ਤਰਾਂ ਦੇ ਗ਼ੈਰਜ਼ਿੰਮੇਵਾਰ ਅਤੇ
ਦਹਿਸ਼ਤਗ਼ਰਦੀ ਨੂੰ ਉਤਸ਼ਾਹਤ ਕਰਨ ਵਾਲੇ ਬਿਆਨ ਦੇਣ ਵਾਲੀ ਮੰਦੀ ਸੋਚ ਜਗ ਜ਼ਾਹਿਰ ਨਹੀਂ ਹੁੰਦੀ?
ਦਹਿਸ਼ਤਗਰਦੀ ਨੂੰ ਉਤਸ਼ਾਹਤ ਕਰਨ ਵਾਲੀ ਮੁਜ਼ਰਮਾਨਾ ਸੋਚ ਦੇ ਜੁਰਮ ਹੇਠ ਇਸ ਸਖ਼ਸ਼ (ਸ੍ਰ: ਮੱਕੜ) ਉੱਤੇ
ਤਾਂ ਪ੍ਰੋ: ਧੁੰਦਾ ਵਲੋਂ ਕਾਨੂੰਨ ਦਾ ਸਹਾਰਾ ਲੈਂਦੇ ਹੋਏ ਮੁਕਦਮਾ ਦਾਇਰ ਕਰਨਾ ਚਾਹੀਦਾ ਹੈ।
ਯਾਦ ਰਹੇ ਇਸਤੋਂ ਪਹਿਲਾਂ ਅਕਾਲ ਤਖ਼ਤ ਸਹਿਬ ਦੇ ਮੁੱਖ ਸੇਵਾਦਾਰ ਵਲੋਂ ਆਪਣੇ ਅਖੌਤੀ ਹੁਕਮਨਾਮੇ ਨੂੰ
ਨਾਂਹ ਮੰਨਣ ਵਾਲਿਆਂ ਨੂੰ ਸੋਧ ਦਿਓ ਵਾਲੀ ਕਮੀਨੀ ਸੋਚ ਦੀ ਚੁੱਕ ਵਿੱਚ ਆ ਕੇ ਕਨੇਡਾ ਵਿੱਚ
ਮੁਜਰਮਾਨਾਂ ਕਾਰਵਾਈ ਲਈ ਕੁੱਝ ਬੇਸਮਝ ਨੌਜਵਾਨਾਂ ਇੱਕ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਉੱਪਰ ਤਾਂ
ਕਾਤਲਾਨਾਂ ਜੁਰਮ ਹੇਠ ਅਦਾਲਤੀ ਚੱਕਰ ਵਿੱਚ ਫਸੇ ਹੋਏ ਹਨ। ਕੀ ਇਸ ਤਰਾਂ ਕਰਨ ਨਾਲ ਸਿੱਖਾਂ ਦੇ ਮਾਣ
ਵਿੱਚ ਵਾਧਾ ਹੋਇਆ ਜਾਂ ਸਿੱਖਾਂ ਦੀ ਛਵੀ ਬਤੌਰ ਦਹਿਸ਼ਤਗਰਦ ਉਭਰੀ ਹੈ? ਇਹ ਇੱਕ ਬਹੁਤ ਹੀ ਗੰਭੀਰ ਅਤੇ
ਵਿਚਾਰਨ ਵਾਲਾ ਵਿਸ਼ਾ ਹੈ।
ਏਥੇ ਹੀ ਬਸ ਨਹੀਂ ਸ੍ਰ: ਮੱਕੜ ਨੇ ਤਾਂ ਸਾਰੀਆਂ ਹੱਦਾਂ ਬੰਨੇ ਟੱਪਦੇ ਹੋਏ ਗੁਰਦੁਆਰਾ ਬੰਗਲਾ ਸਹਿਬ
ਤੋਂ ਹੁੰਦੇ ਗੁਰ-ਸ਼ਬਦ ਦੀ ਵਿਆਖਿਆ ਦੇ ਪ੍ਰੋਗਰਾਮ ਨੂੰ ਕੂੜ ਪ੍ਰਚਾਰ ਦਾ ਦਰਜ਼ਾ ਦੇ ਦਿੱਤਾ ਹੈ ਜੋ
ਚੜ੍ਹਦੀ ਕਲਾ ਟਾਈਮ ਟੀਵੀ ਤੇ ਰੋਜ਼ਾਨਾ ਪ੍ਰਸਾਰਤ ਹੁੰਦਾ ਹੈ। ਹੈਰਾਨੀ ਦੀ ਗਲ ਹੈ ਕਿ ਅਕਾਲ ਤਖ਼ਤ
ਸਹਿਬ ਦੇ ਮੁਖੀ ਸੇਵਾਦਾਰ ਅਖੌਤੀ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਸ਼ਰੇਆਮ ਗੁਰਬਾਣੀ ਦੀ ਵਿਆਖਿਆ
ਨੂੰ ਕੂੜ ਪ੍ਰਚਾਰ ਦਾ ਨਾਮ ਦੇਣ ਵਾਲੇ ਸਖਸ਼ ਵਲੋਂ ਗੁਰਬਾਣੀ ਦੀ ਹੋ ਰਹੀ ਨਿਰਾਦਰੀ ਦਿਖਾਈ/ਸੁਣ ਨਹੀਂ
ਰਹੀ ਅਤੇ ਨਾਂਹ ਹੀ ਵੱਖ ਵੱਖ ਥਾਵਾਂ ਉੱਪਰ ਕੀਤਾ ਹੋਇਆ ਲੱਚਰ ਲਿਖਤਾਂ ਨਾਲ ਭਰਪੂਰ ਕਿਤਾਬ ਦਾ ਗੁਰੂ
ਗ੍ਰੰਥ ਸਹਿਬ ਜੀ ਦੇ ਬਰਾਬਰ ਪ੍ਰਕਾਸ਼। ਹਰਦੂਹ-ਲਾਹਣਤ ਹੈ ਇਹਨਾਂ ਪਦਵੀਆਂ ਨੂੰ ਕਲੰਕਤ ਕਰਨ ਵਾਲੇ
ਸਖ਼ਸ਼ਾ ਦੇ।
ਵੈਸੇ ਗੁਰਦੁਆਰਾ ਐਕਟ ਮੁਤਾਬਿਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹਦੂਦ ਪੰਜਾਬ, ਹਰਿਆਣਾ,
ਹਿਮਾਚਲ ਅਤੇ ਚੰਡੀਗੜ ਤਿੱਕਰ ਹੀ ਸੀਮਤ ਹੈ ਇਸਤੋਂ ਅਗਾਂਹ ਨਹੀਂ। ਅਗਰ ਇਸਦੇ ਪ੍ਰਧਾਨ ਜਾਂ ਹੋਰ
ਆਹੁਦੇਦਾਰ ਸਮਝਦੇ ਹਨ ਕਿ ਉਹਨਾਂ ਦਾ ਪਸਾਰਾ ਇਸਤੋਂ ਅੱਗੇ ਹੈ ਤਾਂ ਪੰਜਾਬੋਂ ਬਾਹਰਲੇ ਦੋਵਾਂ ਤਖ਼ਤਾਂ
ਨੂੰ ਰਹਿਤ ਮਰਿਯਾਦਾ ਪੰਥਕ ਰਹਿਤ ਮਰਿਯਾਦਾ ਅਨੁਕੂਲ ਕਰਨ ਦੀ ਹਦਾਇਤ ਕਰਕੇ ਵੇਖ ਲੈਣ ਉਹਨਾਂ ਦਾ ਆਪੂ
ਪਾਲਿਆ ਹੋਇਆ ਭਰਮ ਆਪੇ ਹੀ ਦੂਰ ਹੋ ਜਾਏਗਾ।
ਸਿੱਖ ਕੌਮ ਦੀਆਂ ਸਤਿਕਾਰਤ ਪਦਵੀਆਂ ਤੇ ਬਿਰਾਜਮਾਨ ਹਸਤੀਆਂ ਨੂੰ ਬਹੁਤ ਹੀ ਦੂਰਦਰਸ਼ੀ ਦ੍ਰਿਸ਼ਟੀ ਨਾਲ
ਸੋਚ ਕੇ ਆਪਣੀ ਸੀਮਾਂ ਅੰਦਰ ਰਹਿੰਦੇ ਹੋਏ ਮੂੰਹ ਵਿਚੋਂ ਲਫਜ਼ ਕਢਣੇ ਚਾਹੀਦੇ ਹਨ, ਕਿਉਂ ਕਿ ਅੱਜ
ਸਿੱਖ ਪੂਰੀ ਦੁਨੀਆਂ ਵਿੱਚ ਫੈਲਣ ਕਰਕੇ ਬਾਹਰਲੇ ਸਿੱਖ ਆਪਣੀ ਅੰਤਰਰਾਸ਼ਟਰੀ ਪਹਿਚਾਣ ਬਣਾ ਚੁੱਕੇ ਹਨ
ਅਤੇ ਉਹ ਕਿਸੇ ਵੀ ਹਾਲਤ ਵਿੱਚ ਆਪਣਾ ਅਕਸ ਸੰਸਾਰਕ ਭਾਈਚਾਰੇ ਵਿੱਚ ਖ਼ਰਾਬ ਹੁੰਦਾ ਕਦਈ ਬਰਦਾਸ਼ਤ ਨਹੀਂ
ਕਰਨਗੇ।
ਗੁਰਮਤਿ ਸੰਚਾਰ ਸਭਾ ਜਰਮਨੀ
(14/01/12)
ਸਤਨਾਮ ਕੌਰ ਫ਼ਰੀਦਾਬਾਦ
ਦਸਵਾਂ ਗ੍ਰੰਥ ਹੀ ਕਿਉਂ ਪਹਿਲਾਂ ਦੂਜਾ ਤੀਜਾ ਚੌਥਾ ਪੰਜਵਾਂ, ਛੇਵਾਂ, ਸਤਵਾਂ, ਅਠਵਾਂ, ਨੌਵਾਂ,
ਕਿਉਂ ਨਹੀਂ? ਸ. ਅਵਤਾਰ ਸਿੰਘ ਮਿਸ਼ਨਰੀ ਯੂ. ਐਸ. ਏ.
(੧੩ ਜਨਵਰੀ ੨੦੧੨; ਸਤਨਾਮ ਕੌਰ ਫ਼ਰੀਦਾਬਾਦ)
ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਫਰੀਦਾਬਾਦ ਕਾਲਾ ਦਿਵਸ ਮੌਕੇ ਗੁਰੂ ਗ੍ਰੰਥ
ਸਾਹਿਬ ਪ੍ਰਚਾਰ ਆਫ ਯੂ. ਐਸ. ਏ ਦੇ ਜਨਰਲ ਸਕੱਤਰ ਸ. ਅਵਤਾਰ ਸਿੰਘ ਮਿਸ਼ਨਰੀ ਨੇ ਫਰੀਦਾਬਾਦ ਵਿਖੇ
ਪੁਜੱਣ `ਤੇ ਕਹੇ। ਉਨ੍ਹਾਂ ਕਿਹਾ ਕਿ ਦਸਵਾਂ ਗ੍ਰੰਥ ਦਸਵੀਂ ਥਾਂ `ਤੇ ਹੈ ਤੁਸੀਂ ਦਸੋਂ ਪਹਿਲਾਂ
ਗ੍ਰੰਥ ਕਿਥੇ ਹੈ ਦੂਜਾ ਤੀਜਾ ਚੌਥਾ ਪੰਜਵਾਂ, ਛੇਵਾਂ, ਸਤਵਾਂ, ਅਠਵਾਂ, ਨੌਵਾਂ, ਗ੍ਰੰਥ ਵੀ ਹੋਣਾ
ਚਾਹੀਦਾ ਹੈ। ਜੇ ਪਹਿਲੇ ਨੌ ਗ੍ਰੰਥ ਹੀ ਨਹੀਂ ਤਾਂ ਫਿਰ ਦਸਵਾਂ ਕਿਥੋਂ ਆ ਗਿਆ? ਉਨ੍ਹਾਂ ਕਿਹਾ ਕਿ
ਇਹ ਸਾਰੇ ਭੁਲੇਖੇ ਪੈਦਾ ਕੀਤੇ ਗਏ ਹਨ ਸਾਨੂੰ ਗੁਰੂ ਸਾਹਿਬਾਨ ਨੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੇ
ਲੜ ਲਾਇਆ ਹੈ। ਉਨ੍ਹਾਂ ਕਿਹਾ ਕਿ ਜਿਹੜੇ ਕਹਿੰਦੇ ਹਨ ਕਿ ਦਸਮ ਗ੍ਰੰਥ ਨੂੰ ਪੜ੍ਹਨ ਨਾਲ ਬੀਰ ਰਸ
ਮਿਲਦਾ ਹੈ ਤਾਂ ਮੈਂ ਉਨ੍ਹਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਬਾਕੀ ਗੁਰੂ ਸਾਹਿਬਾਨ ਅਤੇ ਛੇਵੇਂ
ਪਾਤਸ਼ਾਹ ਨੇ ਕਿਹੜਾ ਦਸਮ ਗ੍ਰੰਥ ਪੜ੍ਹਿਆ ਸੀ ਜੋ ਉਨ੍ਹਾਂ ਨੇ ਜਿੰਦਗੀ ਵਿੱਚ ਬੀਰਤਾ ਵਾਲੇ ਕਾਰਜ
ਕੀਤੇ? ਉਨ੍ਹਾਂ ਕਿਹਾ ਕਿ ਜੇ ਇੰਨ੍ਹਾਂ ਵਿਚੋਂ ਗੁਰੂ ਸਾਹਿਬ ਦੀ ਇੱਕ ਵੀ ਰਚਨਾ ਹੁੰਦੀ ਤਾਂ ਉਹ
ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜ਼ਰੂਰ ਦਰਜ਼ ਹੋਣੀ ਸੀ। ਜੇ ਬਾਕੀ ਗੁਰੂਆਂ, ਗੁਰਸਿੱਖਾਂ, ਭਗਤ
ਸਾਹਿਬਾਨਾਂ ਅਤੇ ਭਟਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਹੋ ਸਕਦੀ ਸੀ ਤਾਂ ਗੁਰੂ ਗੋਬਿੰਦ
ਸਿੰਘ ਜੀ ਦੀ ਕਿਉਂ ਨਹੀਂ। ਕੀ ਗੁਰੂ ਗੋਬਿੰਦ ਸਿੰਘ ਜੀ ਵਖਰੇ ਪੰਥ ਦੇ ਵਾਲੀ ਸਨ? ਜਦ ਗੁਰੂ ਗੋਬਿੰਦ
ਸਿੰਘ ਜੀ ਅਪਣੇ ਸਤਿਕਾਰਯੋਗ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ
ਵਿੱਚ ਦਰਜ਼ ਕਰ ਸਕਦੇ ਹਨ ਤਾਂ ਜੇ ਉਨ੍ਹਾਂ ਦੀ ਕੋਈ ਰਚਨਾ ਹੁੰਦੀ ਤਾਂ ਉਹ ਵੀ ਗੁਰੂ ਗ੍ਰੰਥ ਸਾਹਿਬ
ਵਿੱਚ ਸੁਭਾਇਮਾਨ ਹੋਣੀ ਸੀ। ਬਾਕੀ ਗੁਰੂ ਸਾਹਿਬਾਨ ਨੇ ਨਾਨਕ ਮੋਹਰ ਥੱਲੇ ਬਾਣੀ ਉਚਾਰਣ ਕੀਤੀ ਸੀ
ਫਿਰ ਗੁਰੂ ਗੋਬਿੰਦ ਸਿੰਘ ਜੀ ਵੀ ਨਾਨਕ ਮੋਹਰ ਵਰਤਦੇ ਇਸ ਦਾ ਮਤਲਬ ਗੁਰੂ ਸਾਹਿਬ ਦੀ ਕੋਈ ਰਚਨਾ
ਨਹੀਂ। ਇਸ ਮੌਕੇ ਖਾਲਸਾ ਨਾਰੀ ਮੰਚ ਦੀ ਕਨਵੀਨਰ ਬੀਬੀ ਹਰਬੰਸ ਕੋਰ ਫਰੀਦਾਬਾਦ ਨੇ ਕਿਹਾ ਕਿ ਪ੍ਰੋ.
ਧੂੰਦਾ ਦਾ ਕਹਿਣਾ ਬਿਲਕੁਲ ਸਹੀ ਹੈ ਕਿ ਮਹੰਤਾਂ ਦੇ ਸਮੇਂ ਤੇ ਅੱਜ ਦੇ ਸਮੇਂ ਵਿੱਚ ਕੋਈ ਫਰਕ ਨਹੀ
ਕਿਉਂਕਿ ਅੱਜ ਵੀ ਸਾਡੇ ਗੁਰਦੁਆਰਿਆਂ ਅੰਦਰ ਆਰਤੀ ਦੇ ਨਾਂ `ਤੇ ਅਯਾਸ਼ ਰਾਜੇ ਇੰਦਰ ਦੇਵਤੇ ਦੀ ਆਰਤੀ
ਹੋ ਰਹੀ ਹੈ ਜਿਸ ਵਿੱਚ ਅਪਸਰਾਵਾਂ/ਵੇਸ਼ਵਾਵਾਂ ਦੇ ਨ੍ਰਿਤ ਦੀ ਗੱਲ ਕੀਤੀ ਹੈ। ਅਵਤਾਰ ਸਿੰਘ ਮਿਸ਼ਨਰੀ
ਦੀ ਸੁਪਤਨੀ ਬੀਬੀ ਹਰਸਿਮਰਤ ਕੌਰ ਖਾਲਸਾ ਯੂ. ਐਸ. ਏ ਨੇ ਕਿਹਾ ਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ
ਦਾ ਗਿਆਨ ਹੋਣਾ ਜ਼ਰੂਰੀ ਹੈ ਨਹੀਂ ਤਾਂ ਬਚਿੱਤਰ ਨਾਟਕ ਵਰਗੇ ਗ੍ਰੰਥ ਸਾਨੂੰ ਗੁਮਰਾਹ ਕਰਦੇ ਰਹਿਣਗੇ।
ਸਿੱਖ ਵਿਦਵਾਨ ਸ. ਦਲਬੀਰ ਸਿੰਘ ਨੇ ਕਿਹਾ ਕਿ ਸਾਨੂੰ ਅਖੌਤੀ ਦਸਮ ਗ੍ਰੰਥ ਤੋਂ ਪੂਰੀ ਤਰ੍ਹਾਂ ਖੇੜਾ
ਛੁੜਾਉਣ ਲਈ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਪੂਰਨ ਤੌਰ’ ਤੇ ਸਮਰਪੱਤ ਹੋਣਾ ਪਵੇਗਾ। ਇਸ ਮੌਕੇ
ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਸ. ਉਪਕਾਰ ਸਿੰਘ ਫਰੀਦਾਬਾਦ, ਸ. ਸੁਰਿੰਦਰ ਸਿੰਘ ਫਰੀਦਾਬਾਦ,
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਜਵਾਹਰ ਕਾਲੌਨੀ ਦੇ ਪ੍ਰਬੰਧਕ ਸ. ਸਲਵਿੰਦਰ ਸਿੰਘ, ਗੁਰਦੁਆਰਾ
ਸ੍ਰੀ ਗੁਰੂ ਰਾਮਦਾਸ ਸਾਹਿਬ ਡਬੂਆ ਕਾਲੌਨੀ ਤੋਂ ਜਗਜੀਤ ਸਿੰਘ, ਸੁਰਜੀਤ ਸਿੰਘ, ਗੁਰਦੁਆਰਾ ਸ੍ਰੀ
ਗੁਰੂ ਸਿੰਘ ਸਭਾ ਸੈਕਟਰ ੨੨-੨੩ ਤੋਂ ਜਸਬੀਰ ਸਿੰਘ, ਗੇਜਾ ਸਿੰਘ, ਨਿਰਮਲ ਸਿੰਘ, ਗੁਰੂ ਨਾਨਕ ਮਿਸ਼ਨ
ਫਰੀਦਾਬਾਦ ਤੋਂ ਸ. ਨਿਰਮਲ ਸਿੰਘ, ਸ. ਹਰਭਜਨ ਸਿੰਘ। ਖਾਲਸਾ ਨਾਰੀ ਮੰਚ ਫਰੀਦਾਬਾਦ ਤੋਂ ਜਸਪ੍ਰੀਤ
ਕੌਰ, ਗੁਰਜੀਤ ਕੌਰ, ਪਰਵਿੰਦਰ ਕੌਰ। ਯੰਗ ਸਿੱਖ ਐਸੋਸਿਏਸ਼ਨ ਫਰੀਦਾਬਾਦ ਤੋਂ ਪ੍ਰਧਾਨ ਸ. ਗੁਰਿੰਦਰ
ਸਿੰਘ, ਜਤਿੰਦਰ ਸਿੰਘ। ਗੁਰਸਿੱਖ ਫੈਮਿਲੀ ਕਲੱਬ ਫਰੀਦਾਬਾਦ ਤੋਂ ਰਣਜੀਤ ਸਿੰਘ, ਨਿਰਮਲ ਸਿੰਘ ਅਤੇ
ਸ਼ਿੰਗਾਰਾ ਸਿੰਘ ਆਦਿ ਹਾਜ਼ਰ ਸਨ ਇਸ ਮੌਕੇ ਅਖੌਤੀ ਦਸਮ ਗ੍ਰੰਥ ਦੀ ਸੱਚਾਈ ਪ੍ਰਗਟ ਕਰਨ ਵਾਲਾ ਇਸ਼ਤਿਹਾਰ
ਵੀ ਸੰਗਤਾਂ ਵਿੱਚ ਵੰਡਿਆ ਗਿਆ।
************************************************************
ਹਰ ਮਹੀਨੇ ਦੀ 13 ਤਾਰੀਖ ਨੂੰ ਕਾਲਾ
ਦਿਵਸ ਕਿਉਂ ਅਤੇ ਜੁੰਮੇਵਾਰ ਕੌਣ? ਦਾ ਪੋਸਟਰ ਦੇਖਣ ਲਈ ਕਲਿਕ ਕਰੋ।
(14/01/12)
ਗੁਰਸ਼ਰਨ ਸਿੰਘ
ਗਰਮਿਤ ਪ੍ਰਚਾਰ ਕੇਂਦਰ ਚੁੱਪਕੀਤੀ ਦੇ ਨੌਜਵਾਨ ਵੀਰਾਂ ਤੋ ਸਮੁੱਚੀ ਕੌਮ ਦੇ ਨੌਜਵਾਨ ਸੇਧ ਲੈਣ।
ਅੱਜ ਜਿੱਥੇ ਅਸੀ ਸਟੇਜਾਂ ਤੇ ਬੈਠ ਕੇ ਲੈਕਚਰ ਕਰਦੇ ਜਾ ਸੁਣਦੇ ਹਾਂ ਉੱਥੇ ਵਖਤ ਉੱਪਰ
ਜੇ ਉਹਨਾ ਗੱਲਾਂ ਦੀ ਵਰਤੋ ਸਹੀ ਢੰਗ ਨਾਲ ਸਹੀ ਸਮੇ ਉੱਤੇ ਕਰ ਲਈ ਜਾਵੇ ਤਾਂ ਸੋਨੇ ਤੇ ਸੁਹਾਗੇ
ਵਾਲੀ ਗੱਲ ਹੈ। ਕਾਸ਼ ਕਿਤੇ ਗੁਰੁ ਨਾਨਕ ਸਾਹਿਬ ਦਾ ਬਾਬਰ ਨੂੰ ਮਾਰਿਆ ਹੋਕਾ ਸਾਡੇ ਧੁਰ ਆਤਮਾ ਤੱਕ
ਉੱਤਰ ਜਾਂਦਾ ਕੇ ਬਾਬਰ ਤੂੰ ਜਾਬਰ ਹੈ। ਲੀਡਰਾਂ ਦੇ ਝੂਠੇ ਸੱਚੇ ਭਾਸ਼ਣ ਸੁਣ ਕੇ ਜੈਕਾਰੇ ਮਾਰਨ ਵਾਲੀ
ਕੌਮ ਆਖਿਰ ਕਦੋ ਜਾਗਰੂਕ ਹੋਵੇਗੀ ਹੁਣ ਹੀ ਸਮਾਂ ਹੈ ਕਿਉ ਕੇ ਵੋਟਾਂ ਮੰਗਣ ਲਈ ਸਾਡੇ ਦਰਵਾਜੇ ਖੜਕਉਣ
ਹਰ ਲੀਡਰ ਆਵੇਗਾ ਉਸ ਨਾਲ ਅਸੀ ਪਿੰਡ ਦੀਆ ਗਲੀਆਂ, ਨਾਲੀਆ ਪੱਕੀਆ ਕਰਵਾਉਣ ਦੀ ਗੱਲ ਤਾਂ ਜੋਰ ਦੇ ਕੇ
ਕਰਦੇ ਹਾਂ ਪਰ ਕੌਮੀ ਮੁੱਦਿਆ ਤੇ ਗੱਲ ਕਰਨ ਤੋ ਭੱਜਦੇ ਹਾਂ। ਇਹ ਕੰਮ ਕੀਤਾ ਹੈ ਗੁਰਮਿਤ ਪ੍ਰਚਾਰ
ਕੇਦਰ ਚੁੱਪਕੀਤੀ ਮੋਗਾ ਦੇ ਵੀਰ ਸੌਕੀਨ ਸਿੰਘ ਜੀ ਜੋ ਕੇ ਇਸ ਕੇਦਰ ਨੂੰ ਚਲਾ ਵੀ ਰਹੇ ਹਨ ਅਤੇ
ਉਹਨਾਂ ਦੇ ਸਹਿਯੋਗੀ ਵੀਰਾਂ ਨੇ ਜਿੰਨਾ ਪਿੰਡ ਵਿੱਚ ਆਏ ਸਿਆਸੀ ਲੀਡਰ ਨੂੰ ਨਿਧੜਕ ਹੋ ਕੇ ਸਵਾਲ
ਪੁੱਛੇ। ਮੇਰੇ ਖਿਆਲ ਨਾਲ ਇਹ ਇੱਕ ਲਹਿਰ ਦੀ ਸੁਰੂਆਤ ਹੈ ਜਿਸ ਤੋ ਸਾਡੀ ਕੌਮ ਦੇ ਨੌਜਵਾਨ ਵੀਰਾਂ
ਨੂੰ ਸੇਧ ਲੈਣ ਦੀ ਲੋੜ ਹੈ। ਜੇ ਲੀਡਰ ਮਾੜੇ ਨੇ ਤਾਂ ਅਸੀ ਗਲਤ ਵੋਟ ਪਉਣ ਵਾਲੇ ਵੀ ਤਾਂ ਕੋਈ ਚੰਗੇ
ਨਹੀ ਜਿੰਨਾ ਨੂੰ ਆਪਣੀਆ ਵੋਟਾਂ ਦੀ ਸਹੀ ਵਰਤੌ ਕਰਨੀ ਨਹੀ ਆਈ। ਤਾਂ ਅੱਜ ਜੋ ਕੌਮ ਦੀ ਦੁਰ ਦਸਾ ਹੋਈ
ਹੈ ਨਾ ਹੁੰਦੀ।
ਗੁਰੁ ਪੰਥ ਦਾ ਦਾਸ
ਗੁਰਸ਼ਰਨ ਸਿੰਘ
808-791-5039
(12/01/12)
ਹਰਦੇਵ ਸਿੰਘ, ਜੰਮੂ
ਸਨਮਾਨ ਯੋਗ ਪਾਠਕ ਸੱਜਣੋਂ,
ਸਤਿ ਸ਼੍ਰੀ ਅਕਾਲ!
ਗਿਆਨੀ ਜਗਤਾਰ ਸਿੰਘ ਜਾਚਕ ਜੀ ਦਿਆਂ ਕੁੱਝ ‘ਸੰਤੁਲਤ ਟਿੱਪਣੀਆਂ’ ਵਿਚਾਰਨ
ਯੋਗ ਹਨ ਜਿਨ੍ਹਾਂ ਅਨੁਸਾਰ ਇੱਕ ਪਾਸੇ ਉਨ੍ਹਾਂ ਨੇ ਸ਼੍ਰੀ ਅਕਾਲ ਤਖ਼ਤ ਦੀ ਮਾਣ ਮਰਿਆਦਾ ਦੇ ਸਤਿਕਾਰ
ਅਤੇ ਕੁੱਝ ਥਾਂ ਖੂੰਝੀ ਹੋਈ ਇੰਤਜ਼ਾਮੀਆ ਜਿੰਮੇਵਾਰੀ ਬਾਰੇ ਆਪਣੀ ਚਿੰਤਾ ਜਤਾਈ ਹੈ ਅਤੇ ਦੂਜੇ ਪਾਸੇ
ਸਾਰੇ ਪ੍ਰਚਾਰਕ ਵੀਰਾਂ/ਵਿਦਵਾਨਾਂ ਅਗੇ ਨਿਮਰਤਾ ਸਾਹਿਤ ਬੇਨਤੀ ਕੀਤੀ ਹੈ ਕਿ ਉਹ ਗੁਰਮਤਿ ਵਿਚਾਰਾਂ
ਕਰਦੇ ਅਦਬ ਭਰੀ ਸ਼ਬਦਾਵਲੀ ਨਾ ਛੱਡਣ। ਉਨ੍ਹਾਂ ਦਾ ਕਹਿਣਾ ਸਹੀ ਹੈ ਕਿ ਪ੍ਰਚਾਰਕ ਵੀਰਾਂ ਨੂੰ
ਸ਼ਬਦਾਵਲੀ ਤੇ ਕੰਟ੍ਰੋਲ ਕਰਦੇ ਹੋਏ ਹੀ ਕਥਾ ਦਾ ਮਕਸਦ ਸਹੀ ਢੰਗ ਨਾਲ ਦਰਸਾਉਂਣਾ ਚਾਹੀਦਾ ਹੈ।
ਉਨ੍ਹਾਂ ਨੇ ਵਿਦਵਾਨਾਂ ਦਾ ਧਿਆਨ ਇਸ ਪਾਸੇ ਵੀ ਖਿੱਚਿਆ ਹੈ ਕਿ ਵਿਰਸੇ ਵਿੱਚ ਹੋਏ ਪੰਥਕ ਵਿਦਵਾਨਾਂ
ਪ੍ਰਤੀ ਵੀ ਚੰਗੀ ਸ਼ਬਦਾਵਲੀ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਦੇ ਇਹ ਵਿਚਾਰ ਉਨ੍ਹਾਂ
ਧਰਮੀ ਅਖਵਾਉਂਦੇ ਸੱਜਣਾ ਲਈ ਵੀ ਵਿਚਾਰਨ ਯੋਗ ਹਨ ਜੋ ਕਿ ਇਸ ਵਿਵਾਦ ਵਿੱਚ ਅਦਬ ਦੇ ਸਾਰੇ ਤਕਾਜ਼ਿਆਂ
ਨੂੰ ਮਾਤ ਦਿੰਦੇ ਹੋਏ ਐਸੀ ਸ਼ਬਦਾਵਲੀ ਤੇ ਉਤਰ ਆਏ ਹਨ ਜੋ ਕਿ ਸਿਆਸੀ ਨੇਤਾ ਵੀ ਆਪਣੇ ਕੱਟਰ
ਵਿਰੋਧੀਆਂ ਲਈ ਵਰਤਣ ਤੋਂ ਸੰਕੋਚ ਕਰਦੇ ਹਨ ਤਾਂ ਕਿ ਲੋਕਾਂ ਦੀ ਨਜ਼ਰੇ ਅਤੇ ਸੰਸਾਰਕ ਮੰਚਾਂ ਤੇ
ਉਨ੍ਹਾਂ ਦੇ ਸਿਆਸੀ ਕੱਦ ਨੂੰ ਨੁਕਸਾਨ ਨਾ ਪਹੁੰਚੇ। ਪਰ ਅਸੀਂ ਕੇਵਲ ਨਿਜੀ ਨਹੀਂ ਬਲਕਿ ਅਪਣੇ ਧਰਮ
ਨਾਲ ਸਬੰਧਤ ਚਿੰਤਨ/ਸੰਵਾਦ ਦੀ ਛਵੀ ਵੀ ਸੰਸਾਰਕ ਪੱਧਰ ਤੇ ਵਿਗਾੜ ਰਹੇ ਹਾਂ।
ਹਰਦੇਵ ਸਿੰਘ, ਜੰਮੂ
12. 01. 2012
(12/01/12)
ਰਾਜਿੰਦਰ ਸਿੰਘ(ਮੁੱਖ ਸੇਵਾਦਾਰ) ਸ਼੍ਰੋਮਣੀ ਖਾਲਸਾ ਪੰਚਾਇਤ
ੴਸਤਿਗੁਰਪ੍ਰਸਾਦਿ॥
ਗਿਆਨੀ ਗੁਰਬਚਨ ਸਿੰਘ ਜੀ ਦੇ ਗਿਆਨ-ਭਰਪੂਰ (?) ਵਿਚਾਰ
ਅਕਾਲ ਤਖਤ ਸਾਹਿਬ ਦੇ ਮੌਜੂਦਾ ਮੁੱਖ ਸੇਵਾਦਾਰ
ਗਿਆਨੀ ਗੁਰਬਚਨ ਸਿੰਘ ਜੀ ਨੇ ਮਿਤੀ ੧੦ ਜਨਵਰੀ ਨੂੰ ਮੰਜੀ ਸਾਹਿਬ, ਦਰਬਾਰ ਸਾਹਿਬ, ਅੰਮ੍ਰਿਤਸਰ ਤੋਂ
ਸਵੇਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਮੁੱਖਵਾਕ ਦੀ ਵਿਚਾਰ ਕਰਦਿਆਂ ਵਿਸ਼ੇਸ਼ ਤੌਰ ਤੇ ਗੁਰਮਤਿ
ਪ੍ਰਚਾਰਕ ਸਰਬਜੀਤ ਸਿੰਘ ਦੀ ਗੱਲ ਛੇੜ ਦਿੱਤੀ, ਜਿਸ ਤੋਂ ਸਾਫ ਪਤਾ ਲਗਦਾ ਹੈ ਕਿ ਉਨ੍ਹਾਂ ਦੀ
ਜਥੇਦਾਰ ਮੰਡਲੀ ਦੁਆਰਾ ਜਾਰੀ ਕੀਤੇ ਗਲਤ ਆਦੇਸ਼ ਦਾ ਜਾਗਤ ਸਿੱਖ ਸੰਗਤਾਂ ਨੇ ਜੋ ਵਿਰੋਧ ਕੀਤਾ ਹੈ
ਅਤੇ ਉਸ ਪ੍ਰਤੀ ਕੌਮ ਅੰਦਰ ਜੋ ਸਮੂਹਿਕ ਰੋਸ ਪੈਦਾ ਹੋਇਆ ਹੈ, ਉਸ ਤੋਂ ਉਹ ਕਾਫੀ ਘਬਰਾਏ ਹੋਏ ਹਨ।
ਇਸ ਤੋਂ ਵਧੇਰੇ ਉਨ੍ਹਾਂ ਜੋ ਵਿਚਾਰ ਦਿੱਤੇ, ਉਹ ਗੁਰਮਤਿ ਤੇ ਅਧਾਰਤ ਨਾ ਹੋ ਕੇ ਕੇਵਲ ਭਾਵਨਾ ਅਤੇ
ਅੰਧੀ ਸ਼ਰਧਾ ਤੇ ਅਧਾਰਤ ਸਨ।
ਪਹਿਲਾਂ ਤਾਂ ਉਨ੍ਹਾਂ ਦਰਬਾਰ ਸਾਹਿਬ ਨੂੰ ਹਰਿਮੰਦਰ ਸਾਹਿਬ ਕਹਿ ਕੇ ਸੰਬੋਧਤ ਕੀਤਾ ਅਤੇ ਇਸ ਦੇ
ਵਾਸਤੇ ਗੁਰਬਾਣੀ ਦਾ ਪ੍ਰਮਾਨ “ਹਰਿ ਮੰਦਰੁ ਸੋਈ ਆਖੀਐ ਜਿਥਹੁ ਹਰਿ
ਜਾਤਾ॥” ਵਰਤਿਆ। ਇਹ ਸ਼ਬਦ ਰਾਮਕਲੀ ਕੀ ਵਾਰ ਮਹਲਾ ੩॥ ਦੀ ੧੨ਵੀਂ ਪਉੜੀ ਵਿੱਚੋਂ ਹੈ ਜੋ
ਗੁਰੂ ਗ੍ਰੰਥ ਸਾਹਿਬ ਦੇ ਪੰਨਾ ੯੫੩ ਤੇ ਅੰਕਿਤ ਹੈ। ਪੂਰੀ ਪਉੜੀ ਇਸ ਤਰ੍ਹਾਂ ਹੈ:
“ਪਉੜੀ॥ ਹਰਿ ਮੰਦਰੁ ਸੋਈ ਆਖੀਐ ਜਿਥਹੁ ਹਰਿ ਜਾਤਾ॥ ਮਾਨਸ ਦੇਹ ਗੁਰ
ਬਚਨੀ ਪਾਇਆ ਸਭੁ ਆਤਮ ਰਾਮੁ ਪਛਾਤਾ॥ ਬਾਹਰਿ ਮੂਲਿ ਨ ਖੋਜੀਐ ਘਰ ਮਾਹਿ ਬਿਧਾਤਾ॥ ਮਨਮੁਖ ਹਰਿ ਮੰਦਰ
ਕੀ ਸਾਰ ਨ ਜਾਣਨੀ ਤਿਨੀ ਜਨਮੁ ਗਵਾਤਾ॥ ਸਭ ਮਹਿ ਇਕੁ ਵਰਤਦਾ ਗੁਰ ਸਬਦੀ ਪਾਇਆ ਜਾਈ॥ ੧੨॥”
ਪ੍ਰੋ. ਸਾਹਿਬ ਸਿੰਘ ਜੀ, ਜਿਨ੍ਹਾਂ ਦੇ ਗੁਰਬਾਣੀ ਦੇ ਅਰਥ ਬਾਕੀ ਸਭ ਨਾਲੋਂ ਵਧੇਰੇ ਪ੍ਰਮਾਣੀਕ ਮੰਨੇ
ਜਾਂਦੇ ਹਨ, ਇਸ ਪਉੜੀ ਦੇ ਅਰਥ ਇੰਝ ਕਰਦੇ ਹਨ:
(ਉਂਞ ਤਾਂ ਸਾਰੇ ਸਰੀਰ "ਹਰਿ ਮੰਦਰੁ" ਭਾਵ, ਰੱਬ ਦੇ ਰਹਿਣ ਦੇ ਥਾਂ ਹਨ, ਪਰ ਅਸਲ ਵਿਚ) ਉਹੀ ਸਰੀਰ
"ਹਰਿ ਮੰਦਰੁ" ਕਿਹਾ ਜਾਣਾ ਚਾਹੀਦਾ ਹੈ ਜਿਸ ਵਿੱਚ ਰੱਬ ਪਛਾਣਿਆ ਜਾਏ; (ਸੋ, ਮਨੁੱਖਾ ਸਰੀਰ ‘ਹਰਿ
ਮੰਦਰੁ’ ਹੈ, ਕਿਉਂਕਿ) ਮਨੁੱਖਾ-ਸਰੀਰ ਵਿੱਚ ਗੁਰੂ ਦੇ ਹੁਕਮ ਤੇ ਤੁਰ ਕੇ ਰੱਬ ਲੱਭਦਾ ਹੈ, ਹਰ ਥਾਂ
ਵਿਆਪਕ ਜੋਤਿ ਦਿੱਸਦੀ ਹੈ।
(ਸਰੀਰ ਤੋਂ) ਬਾਹਰ ਭਾਲਣ ਦੀ ਉੱਕਾ ਲੋੜ ਨਹੀਂ, (ਇਸ ਸਰੀਰ-) ਘਰ ਵਿੱਚ ਹੀ ਸਿਰਜਣਹਾਰ ਵੱਸ ਰਿਹਾ
ਹੈ। ਪਰ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ (ਇਸ ਮਨੁੱਖਾ ਸਰੀਰ) "ਹਰਿ ਮੰਦਰੁ" ਦੀ ਕਦਰ ਨਹੀਂ
ਜਾਣਦੇ, ਉਹ ਮਨੁੱਖਾ ਜਨਮ (ਮਨ ਦੇ ਪਿੱਛੇ ਤੁਰ ਕੇ ਹੀ) ਗੰਵਾ ਜਾਂਦੇ ਹਨ। (ਉਂਞ ਤਾਂ) ਸਾਰਿਆਂ
ਵਿੱਚ ਇੱਕ ਪ੍ਰਭੂ ਹੀ ਵਿਆਪਕ ਹੈ, ਪਰ ਲੱਭਦਾ ਹੈ ਗੁਰੂ ਦੇ ਸ਼ਬਦ ਦੀ ਰਾਹੀਂ। ੧੨।
ਜੇ ਇਸ ਵਾਰ ਦੀ ੧੧ਵੀਂ ਪਉੜੀ ਵੀ ਪੜ੍ਹ ਲਵਾਂਗੇ ਤਾਂ ਗੱਲ ਹੋਰ ਵੀ ਸਪੱਸ਼ਟ ਹੋ ਜਾਵੇਗੀ। ੧੧ਵੀਂ
ਪਉੜੀ ਇੰਝ ਹੈ:
ਪਉੜੀ॥ ਹਰਿ ਕਾ ਮੰਦਰੁ ਆਖੀਐ ਕਾਇਆ ਕੋਟੁ ਗੜੁ॥ ਅੰਦਰਿ ਲਾਲ ਜਵੇਹਰੀ
ਗੁਰਮੁਖਿ ਹਰਿ ਨਾਮੁ ਪੜੁ॥ ਹਰਿ ਕਾ ਮੰਦਰੁ ਸਰੀਰੁ ਅਤਿ ਸੋਹਣਾ ਹਰਿ ਹਰਿ ਨਾਮੁ ਦਿੜੁ॥ ਮਨਮੁਖ ਆਪਿ
ਖੁਆਇਅਨੁ ਮਾਇਆ ਮੋਹ ਨਿਤ ਕੜੁ॥ ਸਭਨਾ ਸਾਹਿਬੁ ਏਕੁ ਹੈ ਪੂਰੈ ਭਾਗਿ ਪਾਇਆ ਜਾਈ॥ ੧੧॥ {ਪੰਨਾ ੯੫੨}
ਅਰਥ : —ਇਸ ਸਰੀਰ ਨੂੰ ਪਰਮਾਤਮਾ ਦੇ ਰਹਿਣ ਲਈ ਸੋਹਣਾ ਘਰ ਆਖਣਾ ਚਾਹੀਦਾ ਹੈ, ਕਿਲ੍ਹਾ
ਗੜ੍ਹ ਕਹਿਣਾ ਚਾਹੀਦਾ ਹੈ। ਜੇ ਗੁਰੂ ਦੇ ਹੁਕਮ ਵਿੱਚ ਤੁਰ ਕੇ ਪਰਮਾਤਮਾ ਦਾ ਨਾਮ ਜਪੋਗੇ ਤਾਂ ਇਸ
ਸਰੀਰ ਦੇ ਅੰਦਰੋਂ ਹੀ ਚੰਗੇ ਗੁਣ-ਰੂਪ ਲਾਲ ਜਵਾਹਰ ਮਿਲ ਜਾਣਗੇ।
(ਹੇ ਮਨ !) ਪਰਮਾਤਮਾ ਦਾ ਨਾਮ (ਹਿਰਦੇ ਵਿਚ) ਪੱਕਾ ਕਰ ਕੇ ਰੱਖ, ਤਾਂ ਹੀ ਇਹ ਸਰੀਰ ਇਹ
ਪ੍ਰਭੂ-ਦਾ-ਮੰਦਰ ਬੜਾ ਸੋਹਣਾ ਹੋ ਸਕਦਾ ਹੈ। (ਪਰ) ਜੋ ਮਨੁੱਖ ਆਪਣੇ ਮਨ ਦੇ ਮਗਰ ਤੁਰਦੇ ਹਨ ਉਹਨਾਂ
ਨੂੰ ਪ੍ਰਭੂ ਨੇ ਆਪ ਖੁੰਝਾ ਦਿੱਤਾ ਹੈ ਉਹਨਾਂ ਨੂੰ ਮਾਇਆ ਦੇ ਮੋਹ ਦਾ ਝੋਰਾ ਨਿੱਤ (ਦੁਖੀ ਕਰਦਾ
ਹੈ)।
ਸਾਰੇ ਜੀਵਾਂ ਦਾ ਮਾਲਕ ਉਹੀ ਇੱਕ ਪਰਮਾਤਮਾ ਹੈ, ਪਰ ਮਿਲਦਾ ਪੂਰੀ ਕਿਸਮਤਿ ਨਾਲ ਹੈ। ੧੧।
ਉਪਰੋਕਤ ਪ੍ਰਮਾਨਾਂ ਤੋਂ ਇਹ ਸਪੱਸ਼ਟ ਹੈ ਕਿ ਗੁਰਬਾਣੀ ਵਿੱਚ ਹਰਿਮੰਦਰ ਸ਼ਬਦ ਮਨੁੱਖਾ ਸ਼ਰੀਰ ਵਾਸਤੇ
ਆਇਆ ਹੈ। ਗੁਰਬਾਣੀ ਵਿੱਚ ਇਸ ਗੱਲ ਦੀ ਪ੍ਰੋੜਤਾ ਕਰਦੇ ਹੋਰ ਵੀ ਬਹੁਤ ਸ਼ਬਦ ਹਨ, ਜਿਵੇਂ:
“ਕਾਇਆ ਹਰਿ ਮੰਦਰੁ ਹਰਿ ਆਪਿ ਸਵਾਰੇ॥ ਤਿਸੁ ਵਿਚਿ ਹਰਿ ਜੀਉ ਵਸੈ
ਮੁਰਾਰੇ॥” {ਮਾਰੂ ਮਹਲਾ ੩, ਪੰਨਾ ੧੦੫੯}
ਹੇ ਭਾਈ ! ਇਹ ਮਨੁੱਖਾ ਸਰੀਰ ਪਰਮਾਤਮਾ ਦਾ (ਪਵਿੱਤਰ) ਘਰ ਹੈ, ਪਰਮਾਤਮਾ ਇਸ ਨੂੰ ਆਪ ਹੀ
ਸੋਹਣਾ ਬਣਾਂਦਾ ਹੈ, ਇਸ ਵਿੱਚ ਵਿਚਾਰ-ਦੈਂਤਾਂ ਦੇ ਮਾਰਨ ਵਾਲਾ ਪ੍ਰਭੂ ਆਪ ਵੱਸਦਾ ਹੈ ।
“ਹਰਿ ਮੰਦਰੁ ਏਹੁ ਸਰੀਰੁ ਹੈ ਗਿਆਨਿ ਰਤਨਿ ਪਰਗਟੁ ਹੋਇ॥ ਮਨਮੁਖ ਮੂਲੁ ਨ ਜਾਣਨੀ ਮਾਣਸਿ ਹਰਿ ਮੰਦਰੁ
ਨ ਹੋਇ॥ ੨॥” (ਪ੍ਰਭਾਤੀ ਮਹਲਾ ੩, ਪੰਨਾ ੧੩੪੬)
ਹੇ ਭਾਈ! (ਮਨੁੱਖ ਦਾ) ਇਹ ਸਰੀਰ ‘ਹਰਿ-ਮੰਦਰ’ ਹੈ (ਪਰ ਇਹ ਭੇਤ ਸਤਿਗੁਰੂ ਦੀ ਬਖ਼ਸ਼ੀ) ਆਤਮਕ ਜੀਵਨ
ਦੀ ਕੀਮਤੀ ਸੂਝ ਦੀ ਰਾਹੀਂ ਖੁਲ੍ਹਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ (ਜਗਤ ਦੇ) ਮੂਲ
(ਪਰਮਾਤਮਾ) ਨਾਲ ਸਾਂਝ ਨਹੀਂ ਪਾਂਦੇ (ਇਸ ਵਾਸਤੇ ਉਹ ਸਮਝਦੇ ਹਨ ਕਿ) ਮਨੁੱਖ ਦੇ ਅੰਦਰ ‘ਹਰਿ-ਮੰਦਰ’
ਨਹੀਂ ਹੋ ਸਕਦਾ। ੨।
ਹਾਂ! ਕਿਸੇ ਵੀ ਸੂਝਵਾਨ ਵਿਅਕਤੀ ਅਗੇ ਇਹ ਸੁਆਲ ਸੁਭਾਵਕ ਹੀ ਆ ਜਾਵੇਗਾ ਕਿ ਸਤਿਗੁਰੂ ਤਾਂ ਆਪ ਹੀ
ਇਹ ਕਹਿੰਦੇ ਹਨ ਕਿ ਅਕਾਲ-ਪੁਰਖ ਹਰ ਜਗ੍ਹਾ ਮੌਜੂਦ ਹੈ ਫਿਰ ਸਤਿਗੁਰੂ ਨੇ ਅਕਾਲ-ਪੁਰਖ ਨੂੰ ਮਨੁਖਾ
ਸਰੀਰ ਤੱਕ ਹੀ ਕਿਵੇਂ ਸੀਮਤ ਕਰ ਦਿੱਤਾ। ਆਪਣੇ ਸਤਿਗੁਰੂ ਦੇ ਬਲਿਹਾਰ ਜਾਈਏ ਕਿ ਸਾਨੂੰ ਇਤਨੇ ਪੂਰਨ
ਗੁਰੂ ਦੇ ਸਿੱਖ ਹੋਣ ਦਾ ਸੁਭਾਗ ਮਿਲਿਆ ਹੈ। ਇਸੇ ਸ਼ਬਦ ਦੇ ਪੰਜਵੇਂ ਬੰਦ ਵਿੱਚ ਸਤਿਗੁਰੂ ਨੇ ਇਹ ਗੱਲ
ਵੀ ਸਪੱਸ਼ਟ ਕਰ ਦਿੱਤੀ ਹੈ:
“ਹਰਿ ਮੰਦਰੁ ਏਹੁ ਜਗਤੁ ਹੈ ਗੁਰ ਬਿਨੁ ਘੋਰੰਧਾਰ॥ ਦੂਜਾ ਭਾਉ ਕਰਿ
ਪੂਜਦੇ ਮਨਮੁਖ ਅੰਧ ਗਵਾਰ॥ ੫॥” (ਪੰਨਾ ੧੩੪੬)
ਹੇ ਭਾਈ! ਇਹ ਸਾਰਾ ਸੰਸਾਰ ਭੀ ‘ਹਰਿ-ਮੰਦਰ’ ਹੀ ਹੈ (ਪਰਮਾਤਮਾ ਦੇ ਰਹਿਣ ਦਾ ਘਰ ਹੈ)। ਪਰ
ਗੁਰੂ (ਦੀ ਸਰਨ) ਤੋਂ ਬਿਨਾ (ਆਤਮਕ ਜੀਵਨ ਵਲੋਂ) ਘੁੱਪ ਹਨੇਰਾ ਬਣਿਆ ਰਹਿੰਦਾ ਹੈ (ਤੇ, ਜੀਵਾਂ ਨੂੰ
ਇਸ ਭੇਤ ਦੀ ਸਮਝ ਨਹੀਂ ਪੈਂਦੀ)। ਆਪਣੇ ਮਨ ਦੇ ਪਿਛੇ ਤੁਰਨ ਵਾਲੇ ਮਨੁੱਖ, ਆਤਮਕ ਜੀਵਨ ਵਲੋਂ
ਅੰਨ੍ਹੇ ਹੋਏ ਹੋਏ ਮੂਰਖ ਮਨੁੱਖ (ਪਰਮਾਤਮਾ ਤੋਂ ਬਿਨਾ) ਹੋਰ ਨਾਲ ਪਿਆਰ ਪਾ ਕੇ ਉਸ ਨੂੰ
ਪੂਜਦੇ-ਸਤਕਾਰਦੇ ਰਹਿੰਦੇ ਹਨ। ੫।
ਸਤਿਗੁਰੂ ਨੇ ਤਾਂ ਅਕਾਲ-ਪੁਰਖ ਨੂੰ ਆਪ ਵੀ ਗੁਣਾਂ ਰੂਪੀ ਮਾਣਕ, ਲਾਲ, ਹੀਰੇ ਅਤੇ ਮੋਤੀਆਂ ਨਾਲ
ਭਰਪੂਰ ਹਰਿਮੰਦਰ ਆਖਿਆ ਹੈ:
“ਪ੍ਰਭੁ ਹਰਿ ਮੰਦਰੁ ਸੋਹਣਾ ਤਿਸੁ ਮਹਿ ਮਾਣਕ ਲਾਲ॥ ਮੋਤੀ ਹੀਰਾ ਨਿਰਮਲਾ
ਕੰਚਨ ਕੋਟ ਰੀਸਾਲ॥ ਬਿਨੁ ਪਉੜੀ ਗੜਿ ਕਿਉ ਚੜਉ, ਗੁਰ ਹਰਿ ਧਿਆਨ ਨਿਹਾਲ॥ ੨॥” {ਸਿਰੀ ਰਾਗੁ ਮਹਲਾ
੧, ਪੰਨਾ ੧੭}
ਹਰੀ-ਪਰਮਾਤਮਾ (ਮਾਨੋ) ਇੱਕ ਸੋਹਣਾ ਮੰਦਰ ਹੈ ਜਿਸ ਵਿੱਚ ਮਾਣਕ ਲਾਲ ਮੋਤੀ ਤੇ ਚਮਕਦੇ ਹੀਰੇ
ਹਨ (ਜਿਸ ਦੇ ਦੁਆਲੇ) ਸੋਨੇ ਦੇ ਸੁੰਦਰ ਕਿਲ੍ਹੇ ਹਨ। ਪਰ ਉਸ (ਮੰਦਰ-) ਕਿਲ੍ਹੇ ਉਤੇ ਪਉੜੀ ਤੋਂ
ਬਿਨਾ ਚੜ੍ਹਿਆ ਨਹੀਂ ਜਾ ਸਕਦਾ। (ਹਾਂ,) ਜੇ ਗੁਰੂ-ਚਰਨਾਂ ਦਾ ਧਿਆਨ ਧਰਿਆ ਜਾਏ, ਜੇ ਪ੍ਰਭੂ-ਚਰਨਾਂ
ਦਾ ਧਿਆਨ ਧਰਿਆ ਜਾਏ, ਤਾਂ ਦਰਸਨ ਹੋ ਜਾਂਦਾ ਹੈ। ੨।
ਅੱਜ ਕੱਟੜ ਹਿੰਦੂਤਵੀ ਸ਼ਕਤੀਆਂ ਸਾਡੇ ਦਰਬਾਰ ਸਾਹਿਬ ਨੂੰ ਹਰਿਮੰਦਰ
ਬਨਾਉਣ ਲਈ ਬਜ਼ਿਦ ਹਨ, ਕਿਉਂਕਿ ਉਨ੍ਹਾਂ ਦਾ ਅਗਲਾ ਨਿਸ਼ਾਨਾ ਦਰਬਾਰ ਸਾਹਿਬ `ਤੇ ਆਪਣਾ ਹੱਕ ਜਮਾਉਣਾ
ਹੀ ਹੈ। ਇਸ ਦੇ ਵਾਸਤੇ ਉਨ੍ਹਾਂ ਪਹਿਲੇ ਹੀ ਪੂਰੀ ਤਿਆਰੀ ਵੀ ਕੀਤੀ ਹੋਈ ਹੈ। ਇਸ ਤਿਆਰੀ ਦੇ ਤੌਰ
`ਤੇ ਦਰਬਾਰ ਸਾਹਿਬ ਨਾਲ ਮਨਘੜ੍ਹਤ ਕਹਾਣੀਆਂ ਜੋੜੀਆਂ ਗਈਆਂ ਹਨ ਅਤੇ ਗੁਰਬਿਲਾਸ ਪਾਤਸ਼ਾਹੀ ੬ਵੀਂ ਨਾਂ
ਦੀ ਸਾਜਸ਼ੀ ਕਿਤਾਬ ਪੰਥ ਦੇ ਵਿਹੜੇ ਵਿੱਚ ਸੁੱਟ ਦਿੱਤੀ ਗਈ ਹੈ। ਆਓ ਇਸ ਕਿਤਾਬ ਦੀ ਵੀ ਥੋੜੀ
ਜਿਹੀ ਝਲੱਕ ਵੇਖ ਲਈਏ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਜੂਨ
੧੯੯੮ ਵਿੱਚ ਛਾਪੀ ਅਤੇ ਅਕਾਲ ਤਖ਼ਤ ਸਾਹਿਬ ਦੇ ਸਾਬਕਾ, ਮੁੱਖ ਸੇਵਦਾਰ ਜੋਗਿੰਦਰ ਸਿੰਘ ਵੇਦਾਂਤੀ ਜੀ
ਵਲੋਂ ਸੰਪਾਦਿਤ (ਇਸ ਕਿਤਾਬ ਤੇ ਲੇਖਕ ਦਾ ਨਾਂ ਨਹੀਂ ਹੈ) ਇਸ ਕਿਤਾਬ ਦੇ ਪੰਨਾ ੧੨੨ ਦੇ ੩੧ਵੇ,
੩੨ਵੇਂ, ੩੩ ਵੇਂ ਅਤੇ ੩੪ਵੇਂ ਬੰਦ ਵਿੱਚ ਇੰਝ ਲਿਖਿਆ ਹੈ:
ਦੋਹਰਾ॥ ਕਾਰ ਕਢਾਵਤ ਭਏ ਥੇ ਕਛੁਕ ਦਿਵਸ ਤਿਹ ਵਾਰ। ਮਹਾ ਬਿਸਨੁ ਭਗਵੰਤ ਜੋ ਮਨ ਮੈ ਕੀਨ
ਵਿਚਾਰੁ॥ ੩੧॥ ਮਹਾ ਮਾਏ ਜੋ ਲੱਛਮੀ ਤਾ ਸੋਂ ਕਹਾ ਸੁਨਾਇ। ਰਾਮਦਾਸ ਗੁਰ ਰੂਪ ਮਮ ਯਾ ਮੈ ਭੇਦ ਨ
ਪਾਇ॥ ੩੨॥
ਭਾਵ: ਜਦੋਂ ਸਰੋਵਰ ਵਿੱਚੋਂ ਕਾਰ ਕਢਾਉਂਦਿਆਂ ਕੁੱਝ ਦਿਨ ਬੀਤ ਗਏ, ਇੱਕ ਦਿਨ ਵਿਸ਼ਨੂੰ ਭਗਵਾਨ
ਨੇ ਮਨ ਵਿੱਚ ਵਿਚਾਰ ਕੀਤਾ। ਉਸ ਨੇ (ਆਪਣੀ ਪਤਨੀ) ਮਹਾਂ ਮਾਤਾ ਲੱਛਮੀ ਨੂੰ ਕਿਹਾ, ਰਾਮਦਾਸ ਗੁਰੂ
ਮੇਰਾ ਹੀ ਰੂਪ ਹੈ, ਇਸ ਵਿੱਚ ਕੋਈ ਭੇਦ ਨਾ ਸਮਝੋ।
ਚੌਪਈ॥ ਤਿਹ ਸੁਤ ਗੁਰ ਅਰਜਨ ਸੁਖਕਾਰੀ। ਮਮ ਸਰੂਪ ਸੋ ਪ੍ਰਗਟ ਨਿਹਾਰੀ। ਬਨਾਵਨ ਮਮ ਮੰਦਰੁ ਹੈ ਲਾਗਾ।
ਸੁਧਾ ਸਰੋਵਰ ਰਚਿ ਵੱਡਭਾਗਾ॥ ੩੩॥ ਚਲੋ ਤਹਾਂ ਹਮ ਜਾਇ ਨਿਹਾਰੈ। ਕੈਸੇ ਕਰ ਹੈਂ ਪਰਉਪਕਾਰੈ। ਲਛਮੀ
ਯੁਤ ਆਏ ਭਗਵੰਤਾ। ਗਾਵਤ ਜਸੁ ਜਿਹ ਬੇਦ ਅਨੰਤਾ॥ ੩੪॥
ਭਾਵ: ਉਸ ਦਾ ਪੁੱਤਰ, ਸੁੱਖਾਂ ਦਾ ਖਜਾਨਾ, ਜੋ ਅਰਜਨ ਹੈ, ਉਸ ਵਿੱਚੋਂ ਮੇਰੇ ਹੀ ਸਾਕਸ਼ਾਤ ਦਰਸ਼ਨ
ਹੁੰਦੇ ਹਨ। ਉਹ ਮੇਰਾ ਮੰਦਰ ਬਨਾਉਣ ਲੱਗਾ ਹੈ ਅਤੇ ਉਥੇ ਬਹੁਤ ਵੱਡਾ ਸਰੋਵਰ ਰੱਚ (ਬਣਾ) ਰਿਹਾ ਹੈ।
ਚਲੋ ਅਸੀਂ ਚੱਲ ਕੇ ਉਥੇ ਵੇਖੀਏ, ਕੈਸਾ ਵੱਡਾ ਪਰਉਪਕਾਰ ਉਹ ਕਰ ਰਿਹਾ ਹੈ। ਜਿਸ (ਵਿਸ਼ਨੂੰ) ਭਗਵਾਨ
ਦੀ ਅਨੰਤ ਮਹਿਮਾ ਵੇਦ ਗਾਉਂਦੇ ਹਨ, ਉਹ (ਆਪਣੀ ਪਤਨੀ) ਦੇਵੀ ਲੱਛਮੀ ਸਮੇਤ ਉਥੇ ਆ ਗਏ।
ਵਾਹ! ਅਗਯਾਤ ਲਿਖਾਰੀ ਨੇ ਕਿਆ ਸੁੰਦਰ ਅਤੇ ਭਾਵਨਾ ਭਰਪੂਰ ਸ਼ਬਦਾਂ ਨਾਲ ਦਰਬਾਰ ਸਾਹਿਬ ਨੂੰ ਵਿਸ਼ਨੂੰ
ਦਾ ਮੰਦਰ ਬਣਾ ਦਿੱਤਾ ਹੈ। ਹੁਣ ਸਾਡੇ ਕਈ ਵਿਦਵਾਨ ‘ਮਹਾ ਬਿਸਨੁ ਭਗਵੰਤ’ ਸ਼ਬਦ ਦੇ ਅਰਥ ਬਦੋਬਦੀ
ਅਕਾਲ-ਪੁਰਖ ਕਰਨ ਦੀ ਕੋਸ਼ਿਸ਼ ਕਰਦੇ ਹਨ, ਜਦਕਿ ਜੱਗ ਜਾਣਦਾ ਹੈ ਕਿ ਲੱਛਮੀ ਦੇਵੀ ਨਾਲ ਸਬੰਧਤ
ਸ਼ਕਸੀਅਤ, ਹਿੰਦੂ ਕੌਮ ਦਾ ਵਿਸ਼ਨੂੰ ਭਗਵਾਨ ਹੈ, ਜੋ ਇਥੇ ਦਿੱਤੇ ਨਾਂ ਤੋਂ ਵੀ ਸਪੱਸ਼ਟ ਹੈ।
ਹਿੰਦੂ ਮੱਤ ਵਿੱਚ ਇਸੇ ਵਿਸ਼ਨੂੰ ਭਗਵਾਨ ਨੂੰ ਹੀ ‘ਹਰਿ’ ਕਿਹਾ ਜਾਂਦਾ ਹੈ। ਪੰਨਾ ੧੨੩-੨੪ ਤੇ
੪੩ਵੇਂ, ੪੪ਵੇਂ ਅਤੇ ੪੫ਵੇਂ ਬੰਦ ਵਿੱਚ ਇਸ ਚਾਤਰ ਲਿਖਾਰੀ ਨੇ ਆਪਣੀ ਨੀਅਤ ਸਪੱਸ਼ਟ ਕਰ ਦਿੱਤੀ ਹੈ ਕਿ
ਵਿਸ਼ਨੂੰ ਭਗਵਾਨ ਨੇ ਆਪ ਹੀ ਇਸ ਦਾ ਨਾਮ ਹਰਿਮੰਦਰ ਰਖਿਆ ਅਤੇ ਆਪਣਾ ਇਹ ਹਰਿਮੰਦਰ ਬਨਾਉਣ ਦੀ ਜਾਚ
ਗੁਰੂ ਅਰਜਨ ਪਾਤਿਸ਼ਾਹ ਨੂੰ ਸਿਖਾਈ:
‘ਸ੍ਰੀ ਯੁਤ ਚਤੁਰ ਭੁਜਾ ਬਪੁ ਪਾਯੋ। ਗੁਰ ਅਰਜਨ ਕੋ ਗਰ ਮੈਂ ਲਾਯੋ। ਜੁਗਤਿ ਸਭੀ ਭਗਵੰਤ ਸਿਖਾਈ।
ਹਰਿੰਮਦਰ ਇਹ ਭਾਂਤਿ ਬਨਾਈ॥ ੪੩॥’
ਭਾਵ: ਵਿਸ਼ਨੂੰ ਭਗਵਾਨ ਨੇ ਆਪਣੀਆਂ ਚਾਰੇ ਬਾਹਾਂ ਖੋਲ ਕੇ, ਗੁਰੂ ਅਰਜਨ ਨੂੰ ਗਲੇ ਲਾ ਲਿਆ। ਹਰਿਮੰਦਰ
ਕਿਵੇਂ ਬਨਾਉਣਾ ਹੈ, ਇਸ ਦੀ ਸਾਰੀ ਜਾਚ ਵਿਸ਼ਨੂੰ ਭਗਵਾਨ ਨੇ ਆਪ ਗੁਰੂ ਅਰਜਨ ਨੂੰ ਸਿਖਾਈ।
‘ਦੋਹਰਾ॥ ਹਰਿਮੰਦਰ ਕੇ ਚਾਰਿ ਦਰ ਸੁੰਦਰ ਰਚੋ ਅਪਾਰ। ਤਲਾਵ ਮਧਿ ਮੰਦਰੁ ਰਚੋ ਕਰਹਿ ਪੁਲ ਸੁਖੁ
ਧਾਰਿ॥ ੪੪॥ ਇਹ ਮੰਦਰੁ ਮਮ ਰੂਪ ਹੈ ਹਰਿਮੰਦਰ ਇਹ ਨਾਮੁ। ਰਿਧਿ ਸਿਧਿ ਇਹ ਠਾਂ ਰਹੈ ਨਿਸਿ ਦਿਨ ਆਠੌ
ਜਾਮ॥ ੪੫॥’
ਭਾਵ: ਭਗਵਾਨ ਵਿਸ਼ਨੂੰ ਨੇ ਗੁਰੂ ਅਰਜਨ ਨੂੰ ਕਿਹਾ, ਹਰਿਮੰਦਰ ਦੇ ਚਾਰ ਸੋਹਣੇ ਦਰਵਾਜੇ ਬਣਾਵੋ,
ਸੁਖ ਨਾਲ ਪੁਲ ਬਣਾਕੇ, ਤਲਾ ਵਿੱਚ ਮੰਦਰ ਬਨਾਓ। ਇਹ ਮੰਦਰ ਮੇਰਾ ਰੂਪ ਅਤੇ ਇਸ ਦਾ ਨਾਂ ਹਰਿਮੰਦਰ
ਹੈ। ਸਭ ਰਿੱਧੀਆਂ ਸਿੱਧੀਆਂ ਦਿਨ ਰਾਤ ਅਤੇ ਅਠੋ ਪਹਿਰ ਇਥੇ ਹਾਜ਼ਰ ਰਹਿਣਗੀਆਂ।
ਮੇਰਾ ਖਿਆਲ ਹੈ ਕਿ ਉਪਰੋਕਤ ਪੰਕਤੀਆਂ ਪੜ੍ਹਨ ਤੋਂ ਬਾਅਦ ਕਿਸੇ ਵੀ ਸੁਚੇਤ ਸਿੱਖ ਨੂੰ ਕੋਈ ਸ਼ੱਕ
ਨਹੀਂ ਰਹਿ ਗਿਆ ਹੋਵੇਗਾ, ਕਿ ਦਰਬਾਰ ਸਾਹਿਬ ਦੇ ਮੁੱਢ ਤੋਂ ਪ੍ਰਚੱਲਤ ਨਾਂ ਨੂੰ ਬਦਲ ਕੇ, ਇਸ ਨੂੰ
ਹਰਿਮੰਦਰ ਸਾਹਿਬ ਕਿਉਂ ਪ੍ਰਚਾਰਿਆ ਜਾ ਰਿਹਾ ਹੈ। ਹਾਂ ਜਿਨ੍ਹਾਂ ਦੀਆਂ ਅੱਖਾਂ ਤੇ ਅਗਿਆਨਤਾ ਅਤੇ
ਅੰਧਵਿਸ਼ਵਾਸ ਦੀਆਂ ਪੱਟੀਆਂ ਬੱਝੀਆਂ ਹੋਈਆਂ ਹਨ, ਉਨ੍ਹਾਂ ਨੂੰ ਤਾਂ ਕੋਈ ਵੀ ਨਹੀਂ ਸਮਝਾ ਸਕਦਾ ਅਤੇ
ਨਾ ਹੀ ਉਨ੍ਹਾਂ ਨੂੰ ਜੋ ਇਸ ਸਾਜਿਸ਼ ਵਿੱਚ ਸ਼ਾਮਲ ਹਨ। ਇਹ ਅਤਿ ਦੁੱਖ ਦੀ ਗੱਲ ਹੈ ਕਿ ਸਾਡੇ ਸਰਵਉੱਚ
ਗੁਰਧਾਮਾਂ ਦੇ ਪ੍ਰਮੁਖ ਸੇਵਾਦਾਰ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਮੁੱਖ ਅਹੁਦੇਦਾਰ ਵੀ ਕੌਮ ਨੂੰ ਇਸੇ
ਭਾਵਨਾ ਵਿੱਚ ਗੁੰਮਰਾਹ ਕਰ ਰਹੇ ਹਨ। ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗ ਪਵੇ ਤਾਂ ਫਿਰ ਰੱਬ ਹੀ
ਰਾਖਾ ਹੈ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਦਰਬਾਰ ਸਾਹਿਬ ਦੀ ਇੱਕ ਆਪਣੀ ਵਿਸ਼ੇਸ਼ ਮਹੱਤਤਾ ਹੈ। ਇਹ ਸਿੱਖੀ ਦਾ
ਕੇਂਦਰ ਹੈ। ਇਸ ਤੋਂ ਵੱਧ ਕੇ ਇਹ ਪਹਿਲਾ ਗੁਰਧਾਮ ਹੈ, ਜਿਸਨੂੰ ਸਤਿਗੁਰੂ ਨੇ ਆਪ ਸਿੱਖੀ ਦੇ ਕੇਂਦਰ
ਦੇ ਤੌਰ ਤੇ ਤਿਆਰ ਕਰਾਇਆ। ਇਹ ਉਹ ਪਵਿੱਤਰ ਸਥਾਨ ਹੈ ਜਿਥੇ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ
ਦਾ ਪ੍ਰਕਾਸ਼ ਕੀਤਾ ਗਿਆ। ਸਿੱਖ ਇਤਿਹਾਸ ਵਿੱਚ ਤਾਂ ਇਸ ਦਾ ਵਿਸ਼ੇਸ਼ ਸਥਾਨ ਹੈ ਹੀ, ਸਿੱਖ ਮਾਨਸਿਕਤਾ
ਵਿੱਚ ਵੀ ਇਸ ਦਾ ਵਿਸ਼ੇਸ਼ ਮਹੱਤਵ ਹੈ। ਇਸ ਵਿੱਚ ਕੋਈ ਸ਼ਕ ਨਹੀਂ ਕਿ ਦਰਬਾਰ ਸਾਹਿਬ ਦਾ ਆਪਣਾ ਹੀ
ਨਿਵੇਕਲਾ ਅਧਿਆਤਮਕ ਦਰਜਾ ਹੈ। ਲੇਕਿਨ ਇਹ ਹਰਿਮੰਦਰ ਨਹੀਂ, ‘ਦਰਬਾਰ ਸਾਹਿਬ’ ਹੈ। ਜਿਥੇ ਸਾਡੇ
ਸਤਿਗੁਰੂ ਦਾ ਦਰਬਾਰ ਲਗਦਾ ਹੈ। ‘ਦਰਬਾਰ’ ਸ਼ਬਦ ਰਾਜ ਸਤਾ ਦਾ ਪ੍ਰਤੀਕ ਹੈ, ਦਰਬਾਰ ਵੱਡੇ-ਵੱਡੇ
ਪਾਤਸ਼ਾਹਾਂ ਦੇ ਲਗਦੇ ਹਨ। ਸਾਡੇ ਗੁਰੂ ਸਾਹਿਬਾਨ ਰਾਜ ਯੋਗੀ ਸਨ। ਆਪਣੇ ਜੀਵਨ ਕਾਲ ਵਿੱਚ ਸਾਰੇ ਗੁਰੂ
ਸਾਹਿਬਾਨ ਨੂੰ ਪਾਤਿਸ਼ਾਹ, ਬਲਕਿ ਸੱਚਾ ਪਾਤਿਸ਼ਾਹ ਕਹਿ ਕੇ ਬੁਲਾਇਆ ਜਾਂਦਾ ਸੀ। ਗੁਰੂ ਗ੍ਰੰਥ ਸਾਹਿਬ
ਪਾਤਿਸ਼ਾਹ ਉਸੇ ਗੱਦੀ ਦੇ ਵਾਰਸ ਅਤੇ ਉਸੇ ਤੇ ਸੁਭਾਏਮਾਨ ਹਨ। ਫਿਰ ਇਹ ਤਾਂ ਉਹ ਸਥਾਨ ਹੈ ਜਿਥੇ
ਪਹਿਲੇ ਦਿਨ ਤੋਂ ਹੀ ਗੁਰੂ ਗ੍ਰੰਥਸਾਹਿਬ ਦਾ ਦਰਬਾਰ ਸਜਿਆ ਹੈ। ਲੇਕਿਨ ਇਹ ਅਤਿ ਬਦਕਿਸਮਤੀ ਦੀ ਗੱਲ
ਹੈ ਕਿ ਅਜ ਅਸੀਂ ਗੁਰੂ ਨਾਨਕ ਦੇ ਸਿੱਖ ਹੀ ਇੱਟਾਂ ਪੱਥਰ ਦੀ ਇਮਾਰਤ ਨੂੰ ਅਕਾਲ-ਪੁਰਖ ਦਾ ਘਰ ਦਸ
ਰਹੇ ਹਾਂ ਅਤੇ ਇਸੇ ਬਹਾਨੇ ਇਸ ਦਾ ਨਾਂ ਬਦਲੀ ਜਾ ਰਹੇ ਹਾਂ।
ਦਰਬਾਰ ਸਾਹਿਬ ਦੇ ਸਤਿਕਾਰ ਅਤੇ ਮਹੱਤਤਾ ਬਾਰੇ ਦਸਦੇ ਹੋਏ, ਸਤਿਕਾਰ ਯੋਗ ਗਿਆਨੀ ਗੁਰਬਚਨ ਸਿੰਘ ਜੀ
ਨੇ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਜੀ ਦਰਬਾਰ ਸਾਹਿਬ ਦਾ ਇਤਨਾ ਸਤਿਕਾਰ ਕਰਦੇ ਸਨ ਕਿ ਉਹ ਜਦੋਂ
ਕੁਰਸੀ ਤੇ ਬੈਠਦੇ ਸਨ ਤਾਂ ਕੁਰਸੀ ਦੀ ਦਿਸ਼ਾ ਭਾਵੇਂ ਕਿਸੇ ਪਾਸੇ ਵੀ ਹੋਵੇ, ਉਹ ਆਪਣਾ ਮੂੰਹ ਦਰਬਾਰ
ਸਾਹਿਬ ਵੱਲ ਹੀ ਰਖਦੇ ਸਨ।
ਬਲਿਹਾਰ ਜਾਵਾਂ ਮਹਾਰਾਜਾ ਸਾਹਿਬ ਬਲਕਿ ਉਸ ਤੋਂ ਵੱਧ ਸਾਡੇ ਗਿਆਨੀ ਜੀ ਦੀ ਭਾਵਨਾ ਦੇ। ਸਿੱਖ ਕੌਮ
ਵਿੱਚ ਤਾਂ ਕਿਸੇ ਦਿਸ਼ਾ ਦੀ ਕੋਈ ਮਹੱਤਤਾ ਨਹੀਂ। ਜਿਹੜੇ ਵੀਰ ਪ੍ਰਮੇਸ਼ਰ ਨੂੰ ਇੱਕ ਦਿਸ਼ਾ ਵਿੱਚ ਹੀ
ਵਸਦਾ ਸਮਝ ਕੇ ਉਸ ਦਿਸ਼ਾ ਵੱਲ ਹੀ ਮੂੰਹ ਕਰਕੇ ਸਿਰ ਨਿਵਾਉਂਦੇ ਹਨ। ਸਤਿਗੁਰੂ ਦੀ ਬਾਣੀ ਉਨ੍ਹਾਂ ਨੂੰ
ਸਮਝਾਉਂਦੀ ਹੈ:
“ਦਖਨ ਦੇਸਿ ਹਰੀ ਕਾ ਬਾਸਾ, ਪਛਿਮਿ ਅਲਹ ਮੁਕਾਮਾ॥ ਦਿਲ ਮਹਿ ਖੋਜਿ ਦਿਲੈ
ਦਿਲਿ ਖੋਜਹੁ, ਏਹੀ ਠਉਰ ਮੁਕਾਮਾ॥ ੨॥” (ਪੰਨਾ ੧੩੪੯)
(ਹਿੰਦੂ ਆਖਦਾ ਹੈ ਕਿ) ਹਰੀ ਦਾ ਨਿਵਾਸ ਦੱਖਣ ਦੇਸ ਵਿੱਚ (ਜਗਨ ਨਾਥ ਪੁਰੀ ਵਿਚ) ਹੈ,
ਮੁਸਲਮਾਨ ਆਖਦਾ ਹੈ ਕਿ ਖ਼ੁਦਾ ਦਾ ਘਰ ਪੱਛਮ ਵਲ (ਕਾਹਬੇ ਵਿਚ) ਹੈ। (ਪਰ ਹੇ ਸੱਜਣ!) ਆਪਣੇ ਦਿਲ
ਵਿੱਚ (ਰੱਬ ਨੂੰ) ਭਾਲ, ਸਿਰਫ਼ ਦਿਲ ਵਿੱਚ ਹੀ ਲੱਭ, ਇਹ ਦਿਲ ਹੀ ਉਸ ਦਾ ਨਿਵਾਸ ਥਾਂ ਹੈ, ਉਸ ਦਾ
ਮੁਕਾਮ ਹੈ। ੨।
ਗੁਰਮਤਿ ਵਿੱਚ ਕਿਸੇ ਇੱਟਾਂ ਦੀ ਇਮਾਰਤ ਵੱਲ ਮੂੰਹ ਕਰ ਕੇ ਬੈਠਣ ਦੀ ਕੋਈ ਮਹੱਤਤਾ ਨਹੀਂ। ਮੂੰਹ ਤਾਂ
ਸਤਿਗੁਰੂ ਵੱਲ ਕਰਨਾ ਸੀ ਭਾਵ ਸਤਿਗੁਰੂ ਦੇ ਇਲਾਹੀ ਗਿਆਨ ਉਪਦੇਸ਼ ਨੂੰ ਹਿਰਦੇ ਵਿੱਚ ਵਸਾਉਣਾ ਅਤੇ ਉਸ
ਤੇ ਦ੍ਰਿੜਤਾ ਨਾਲ ਪਹਿਰਾ ਦੇਣਾ ਸੀ। ਜਿਸ ਦੇ ਹਿਰਦੇ ਵਿੱਚ ਗੁਰਬਾਣੀ ਦਾ ਇਲਾਹੀ ਗਿਆਨ ਅਤੇ ਗੁਰਮਤਿ
ਸਿਧਾਂਤ ਵਸੇ ਹਨ, ਉਸ ਦਾ ਮੂੰਹ ਤਾਂ ਹਰ ਵੇਲੇ ਗੁਰੂ ਵੱਲ ਹੈ। ਉਸ ਪੱਖੋਂ ਤਾਂ ਮਹਾਰਾਜਾ ਰਣਜੀਤ
ਸਿੰਘ ਦੇ ਜੀਵਨ ਵਿੱਚ ਵੱਡੀਆਂ ਘਾਟਾਂ ਨਜ਼ਰ ਆਉਂਦੀਆਂ ਹਨ। ਕਈ ਔਰਤਾਂ ਨਾਲ ਵਿਆਹ ਕਰਾਉਣਾ, ਇਥੋਂ
ਤੱਕ ਕੇ ਮੋਰਾਂ ਨਾਂ ਦੀ ਇੱਕ ਮੁਸਲਮਾਨ ਵੇਸ਼ਵਾ ਨਾਲ ਮਹਾਰਾਜਾ ਜੀ ਨੈ ਉਸ ਦੀ ਮੌਤ ਤੱਕ ਸਬੰਧ ਬਣਾ
ਕੇ ਰੱਖੇ। ਇਸ ਤੋਂ ਸਪੱਸ਼ਟ ਪਤਾ ਲਗਦਾ ਹੈ ਕਿ ਮਹਾਰਾਜਾ ਜੀ ਦੇ ਜੀਵਨ ਵਿੱਚ ਗੁਰਮਤਿ ਸਿਧਾਂਤਾਂ ਦੀ
ਕਿਤਨੀ ਕੁ ਮਹੱਤਤਾ ਸੀ।
ਉਨ੍ਹਾਂ ਇਹ ਵੀ ਆਖਿਆ ਕਿ ਮਹਾਰਾਜਾ ਸਾਹਿਬ ਜਦੋਂ ਦਰਬਾਰ ਸਾਹਿਬ ਮੱਥਾ ਟੇਕਣ ਆਉਂਦੇ ਸਨ ਤਾਂ ਉਹ
ਵਾਪਿਸ ਜਾਣ ਲੱਗੇ ਗੁਰੂ ਗ੍ਰੰਥ ਸਾਹਿਬ ਵੱਲ ਪਿੱਠ ਨਹੀਂ ਸੀ ਕਰਦੇ, ਪੁੱਠੇ ਪੈਰੀਂ ਵਾਪਸ ਜਾਂਦੇ
ਸਨ।
ਇਥੇ ਵਿਚਾਰਨ ਵਾਲੀ ਗੱਲ ਇਹ ਹੈ ਕਿ ਕੀ ਗੁਰੂ ਨਾਨਕ ਪਾਤਿਸ਼ਾਹ ਦਾ ਮੱਕੇ ਜਾ ਕੇ ਕਾਬੇ ਵੱਲ ਪੈਰ ਕਰ
ਕੇ ਲੇਟਣਾ, ਕਿਸੇ ਦੇ ਧਾਰਮਿਕ ਸਥਾਨ ਦਾ ਅਪਮਾਨ ਕਰਨ ਵਾਸਤੇ ਸੀ? ਨਹੀਂ, ਬਲਕਿ ਇਸੇ ਭਰਮ ਜਾਲ ਨੂੰ
ਤੋੜਨ ਵਾਸਤੇ ਸੀ। ਮੱਕਾ ਫੇਰਨ ਦਾ ਜੋ ਇਤਹਾਸ ਹੈ, ਸਤਿਗੁਰੂ ਨੇ ਆਪਣੀਆਂ ਗਿਆਨ ਰਿਸ਼ਮਾਂ ਦੁਆਰਾ
ਉਨ੍ਹਾਂ ਨੂੰ ਸੋਝੀ ਬਖਸ਼ੀ ਕਿ ਵਾਹਿਗੁਰੂ ਤਾਂ ਸਰਬ-ਵਿਆਪਕ ਹੈ, ਹਰ ਜਗ੍ਹਾ ਮੌਜੂਦ ਹੈ, ਤੁਸੀ
ਅਗਿਆਨਤਾ ਵੱਸ ਇਕੋ ਦਿਸ਼ਾ ਵੱਲ ਸਿਰ ਨਿਵਾਈ ਜਾ ਰਹੇ ਹੋ। ਬੇਸ਼ਕ ਹਰ ਸਿੱਖ ਨੂੰ ਆਪਣੇ ਸਤਿਗੁਰੂ ਗੁਰੂ
ਗ੍ਰੰਥ ਸਾਹਿਬ ਦਾ ਵੱਧ ਤੋਂ ਵੱਧ ਸਤਿਕਾਰ ਕਰਨਾ ਚਾਹੀਦਾ ਹੈ। ਪਰ ਐਸੀ ਅਗਿਆਨੀ ਭਾਵਨਾ ਦੀ ਪ੍ਰੋੜਤਾ
ਕਰਨ ਦੀ ਬਜਾਏ, ਇਸ ਨੂੰ ਰੱਦ ਕਰਨ ਦੀ ਲੋੜ ਹੈ। ਸਤਿਗੁਰੂ ਵੱਲ ਮੂੰਹ ਕਰਨਾ ਹੈ ਗੁਰਬਾਣੀ ਦੁਆਰਾ
ਦਰਸਾਏ ਗੁਰਮਤਿ ਸਿਧਾਂਤਾਂ ਨੂੰ ਹਿਰਦੇ ਵਿੱਚ ਵਸਾ ਕੇ ਉਸ ਅਨੁਸਾਰ ਜੀਵਨ ਬਤੀਤ ਕਰਨਾ ਅਤੇ ਸਤਿਗੁਰੂ
ਵੱਲ ਪਿੱਠ ਕਰਨਾ ਹੈ, ਗੁਰਮਤਿ ਸਿਧਾਂਤਾਂ ਵੱਲੋਂ ਮੂੰਹ ਮੋੜ ਕੇ ਮਨਮੁੱਖੀ ਕੰਮ ਕਰਨੇ।
ਅਸੀ ਇਸ ਗੱਲ ਤੋਂ ਬਹੁਤ ਪ੍ਰਸੰਨ ਹੋ ਜਾਂਦੇ ਹਾਂ ਕਿ ਉਨ੍ਹਾਂ ਕਈ ਗੁਰਧਾਮਾਂ ਦੀਆਂ ਇਮਾਰਤਾਂ
ਬਣਵਾਈਆਂ ਅਤੇ ਦਰਬਾਰ ਸਾਹਿਬ ਤੇ ਸੋਨਾ ਚੜ੍ਹਵਾਇਆ। ਪਹਿਲਾਂ ਤਾਂ ਉਨ੍ਹਾਂ ਸੋਨਾ ਚੜ੍ਹਵਾ ਕੇ
ਬਿਲਕੁਲ ਗੈਰ ਸਿਧਾਂਤਕ ਕੰਮ ਕੀਤਾ, ਇਥੋਂ ਤੱਕ ਕੇ ਸਿੱਖੀ ਦੇ ਅਧਿਆਤਮਕ ਕੇਂਦਰ ਦਰਬਾਰ ਸਾਹਿਬ ਨੂੰ
ਪਦਾਰਥਵਾਦੀ ਰੂਪ ਦੇ ਦਿੱਤਾ। ਇਸੇ ਦਾ ਨਤੀਜਾ ਹੈ ਕਿ ਅੱਜ ਸਤਿਗੁਰੂ ਦੇ ਪਾਵਨ ਸਿਧਾਤਾਂ ਨੂੰ ਜੀਵਨ
ਵਿੱਚ ਅਪਨਾਉਣ ਦੀ ਬਜਾਏ, ਬਹੁਤੇ ਸਿੱਖ ਸੋਨੇ ਦੀਆਂ ਪਾਲਕੀਆਂ ਬਣਵਾਕੇ, ਗੁਰਦੁਆਰਿਆਂ ਵਿੱਚ
ਸੰਗਮਰਮਰ ਆਦਿ ਲੁਆਕੇ ਤੇ ਹੋਰ ਪਦਾਰਥਵਾਦੀ ਭੇਟਾਵਾਂ ਕਰ ਕੇ ਸਤਿਗੁਰੂ ਨੂੰ ਪ੍ਰਸੰਨ ਕਰਨ ਦੀ ਕੋਸ਼ਿਸ਼
ਕਰ ਰਹੇ ਹਨ, ਜਦਕਿ ਪਾਵਨ ਗੁਰਬਾਣੀ ਦਾ ਫੁਰਮਾਨ ਹੈ:
“ਕੰਚਨ ਸਿਉ ਪਾਈਐ ਨਹੀ ਤੋਲਿ॥ ਮਨੁ ਦੇ ਰਾਮੁ ਲੀਆ ਹੈ ਮੋਲਿ॥ ੧॥”
{ਗਉੜੀ ਕਬੀਰ ਜੀ, ਪੰਨਾ ੩੨੭}
ਸੋਨਾ ਸਾਵਾਂ ਤੋਲ ਕੇ ਵੱਟੇ ਵਿੱਚ ਦਿੱਤਿਆਂ ਰੱਬ ਨਹੀਂ ਮਿਲਦਾ, ਮੈਂ ਤਾਂ ਮੁੱਲ ਵਜੋਂ
ਆਪਣਾ ਮਨ ਦੇ ਕੇ ਰੱਬ ਲੱਭਾ ਹੈ। ੧।
“ਮਨੁ ਬੇਚੈ ਸਤਿਗੁਰ ਕੈ ਪਾਸਿ॥ ਤਿਸੁ ਸੇਵਕ ਕੇ ਕਾਰਜ ਰਾਸਿ॥” {ਗਉੜੀ
ਸੁਖਮਨੀ ਮਃ ੫, ਪੰਨਾ ੨੮੬}
ਜੋ ਆਪਣਾ ਮਨ ਸਤਿਗੁਰੂ ਅੱਗੇ ਵੇਚ ਦੇਂਦਾ ਹੈ (ਭਾਵ ਗੁਰੂ ਦੇ ਹਵਾਲੇ ਕਰ ਦੇਂਦਾ ਹੈ) ਉਸ
ਸੇਵਕ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ।
ਫੇਰ ਇਹੀ ਨਹੀਂ ਕਿ ਉਨ੍ਹਾਂ ਕੇਵਲ ਗੁਰਧਾਮਾਂ ਦੀਆਂ ਇਮਾਰਤਾਂ ਬਣਵਾਈਆਂ ਬਲਕਿ ਕਈ ਮੰਦਰ ਅਤੇ
ਮਸਜਿਦਾਂ ਵੀ ਬਣਵਾਈਆਂ ਅਤੇ ਉਨ੍ਹਾਂ ਹਿੰਦੂ ਮੰਦਰਾਂ ਵਿੱਚ ਅਥਾਹ ਧਨ ਦੌਲਤ ਵੀ ਦਾਨ ਕੀਤਾ, ਇਥੋਂ
ਤੱਕ ਕੇ ਆਪਣੀਆਂ ਸਰਹੱਦਾਂ ਤੋਂ ਬਾਹਰ ਜਾ ਕੇ ਵੀ। ਇਹ ਕੋਈ ਵੱਡੀ ਅਤੇ ਅਨੋਖੀ ਗੱਲ ਨਹੀਂ। ਮੇਰਾ
ਮਤਲਬ ਇਹ ਬਿਲਕੁਲ ਨਹੀਂ ਕਿ ਉਨ੍ਹਾਂ ਦੁਆਰਾ ਮੰਦਰ ਜਾਂ ਮਸਜਿਦ ਬਨਵਾਉਣਾ ਕੋਈ ਗਲਤ ਕੰਮ ਸੀ ਬਲਕਿ
ਸਮੇਂ ਦੇ ਹਾਕਮ ਦੁਨੀਆਂ ਨੂੰ ਧਰਮੀਂ ਦਿਸਣ ਵਾਸਤੇ ਅਤੇ ਆਪਣੀ ਜਨਤਾ ਨੂੰ ਭਰਮਾਉਣ ਵਾਸਤੇ ਐਸੇ ਕੰਮ
ਕਰਿਆ ਹੀ ਕਰਦੇ ਹਨ, ਇਹ ਕੋਈ ਬਹੁਤ ਵੱਡੀ ਗੱਲ ਨਹੀਂ। ਬੇਸ਼ਕ ਮਹਾਰਾਜਾ ਰਣਜੀਤ ਸਿੰਘ ਵਿੱਚ ਕਈ ਬਹੁਤ
ਚੰਗੇ ਗੁਣ ਵੀ ਹੋਣਗੇ ਪਰ ਜਿਨ੍ਹਾਂ ਗੱਲਾਂ ਦੀ ਗਿਆਨੀ ਗੁਰਬਚਨ ਸਿੰਘ ਜੀ ਨੇ ਵਡਿਆਈ ਕੀਤੀ ਹੈ ਉਹ
ਤਾਂ ਬਿਲਕੁਲ ਗੁਰਮਤਿ ਅਨੁਸਾਰੀ ਨਹੀਂ ਹਨ।
ਗਿਆਨੀ ਗੁਰਬਚਨ ਸਿੰਘ ਜੀ ਨੇ ਇੱਕ ਹੋਰ ਪ੍ਰਮਾਣ ਪਟਿਆਲੇ ਦੇ ਮਹਾਰਾਜਾ ਭੁਪਿੰਦਰ ਸਿੰਘ ਦਾ ਦਿੱਤਾ।
ਉਨ੍ਹਾਂ ਕਿਹਾ ਕਿ ਮਹਾਰਾਜਾ ਭੁਪਿੰਦਰ ਸਿੰਘ ਨੇ ਦਰਬਾਰ ਸਾਹਿਬ ਵਿੱਖੇ ਸਾਰਾ ਦਿਨ ਸਰੋਵਰ ਦੀ
ਕਾਰਸੇਵਾ ਕੀਤੀ ਅਤੇ ਜਦੋਂ ਕਿਸੇ ਨੇ ਉਨ੍ਹਾਂ ਨੂੰ ਪੁੱਛਿਆ ਕਿ ਤੁਹਾਡੇ ਬਸਤਰ ਬਹੁਤ ਕੀਮਤੀ ਹਨ,
ਕਾਰਸੇਵਾ ਕਰਦਿਆਂ ਮਿੱਟੀ-ਗਾਰੇ ਨਾਲ ਇਹ ਸਾਰੇ ਖਰਾਬ ਹੋ ਗਏ ਹਨ ਤਾਂ ਉਨ੍ਹਾਂ ਕਿਹਾ ਕਿ ਜੇ ਮੇਰੇ
ਪਿਛਲੇ ਜੀਵਨ ਦੇ ਕੋਈ ਮਾੜੇ ਕਰਮ ਸਨ ਤਾਂ ਅੱਜ ਇਸ ਮਿੱਟੀ-ਗਾਰੇ ਨਾਲ ਉਹ ਸਾਰੇ ਸਾਫ ਹੋ ਗਏ ਹਨ।
ਪਹਿਲਾਂ ਤਾਂ ਮੈਂ ਇਹ ਬੇਨਤੀ ਕਰਾਂ ਕਿ ਸੇਵਾ ਕਰਨਾ ਸਿੱਖ ਧਰਮ ਦਾ ਅਨਮੋਲ ਅੰਗ ਹੈ। ਇਸ ਵਿੱਚ ਕੋਈ
ਸ਼ੱਕ ਨਹੀਂ ਕਿ ਇਹ ਸਿੱਖੀ ਦਾ ਇੱਕ ਥੰਮ ਹੈ। ਬਲਕਿ ਮੈਂ ਤਾਂ ਇਹ ਕਹਾਂਗਾ ਕਿ ਸਿੱਖ ਦੀ ਸੇਵਾ ਕੇਵਲ
ਗੁਰਧਾਮਾਂ ਤੱਕ ਸੀਮਤ ਨਹੀਂ, ਗੁਰਦੁਆਰਾ ਤਾਂ ਸਾਡਾ ਟਰੇਨਿੰਗ ਸੈਂਟਰ ਹੈ, ਸਿੱਖ ਨੇ ਗੁਰਦੁਆਰੇ ਤੋਂ
ਟ੍ਰੇਨਿੰਗ ਲੈਕੇ ਸਾਰਾ ਜੀਵਨ ਸਾਰੀ ਮਨੁੱਖਤਾ ਦੀ ਸੇਵਾ ਕਰਨੀ ਹੈ। ਪਰ ਇਹ ਸਮਝਣਾ ਕਿ ਕੁੱਝ ਸਮਾਂ
ਸੇਵਾ ਕਰਕੇ ਸਾਡੇ ਮਾੜੇ ਕਰਮਾਂ ਦੀ ਮੈਲ ਧੁਲ ਗਈ ਹੈ, ਬਿਲਕੁਲ ਗੁਰਮਤਿ ਅਨੁਸਾਰੀ ਨਹੀਂ ਜਾਪਦਾ।
ਅਸੀਂ ਤਾਂ ਹਰ ਗੱਲ ਦੀ ਅਗਵਾਈ ਪਾਵਨ ਗੁਰਬਾਣੀ ਤੋਂ ਹੀ ਲੈਣੀ ਹੈ, ਅਤੇ ਸਤਿਗੁਰੂ ਬਖਸ਼ਿਸ਼ ਕਰਦੇ
ਸਮਝਾਉਂਦੇ ਹਨ:
“ਗੁਣ ਸੰਗ੍ਰਹੁ ਵਿਚਹੁ ਅਉਗੁਣ ਜਾਹਿ॥ ਪੂਰੇ ਗੁਰ ਕੈ ਸਬਦਿ ਸਮਾਹਿ॥ ੧॥”
{ਆਸਾ ਮਹਲਾ ੩, ਪੰਨਾ ੩੬੧}
(ਹੇ ਭਾਈ ! ਆਪਣੇ ਅੰਦਰ ਪਰਮਾਤਮਾ ਦੇ) ਗੁਣ ਇਕੱਠੇ ਕਰੋ। ਪੂਰੇ ਗੁਰੂ ਦੇ ਸ਼ਬਦ ਦੀ ਰਾਹੀਂ
ਜੀਵਨ ਵਿੱਚ ਗੁਣਾ ਨੂੰ ਵਸਾਉਣ ਨਾਲ ਮਨ ਵਿਚੋਂ ਵਿਕਾਰ ਦੂਰ ਹੋ ਜਾਂਦੇ ਹਨ। ੧।
ਸਤਿਗੁਰੂ ਨੇ ਸਮਝਾਇਆ ਹੈ ਕਿ ਗੁਰਬਾਣੀ ਦੇ ਸ਼ਬਦ ਗੁਣਾ ਨੂੰ ਇਕਤ੍ਰ ਕਰਨ ਨਾਲ ਅਉਗਣ ਜੀਵਨ ਵਿੱਚੋਂ
ਦੂਰ ਹੋ ਜਾਣਗੇ। ਗੱਲ ਨੂੰ ਹੋਰ ਚੰਗੀ ਤਰ੍ਹਾਂ ਸਮਝਣ ਲਈ ਗੁਰਬਾਣੀ ਦੀਆਂ ਹੇਠਲੀਆਂ ਪੰਕਤੀਆਂ ਨੂੰ
ਵਿਚਾਰੀਏ। ਸਤਿਗੁਰੂ ਨੇ ਸਾਨੂੰ ਸਮਝਾਉਣ ਲਈ ਆਪ ਹੀ ਇੱਕ ਸੁਆਲ ਕੀਤਾ ਹੈ:
“ਅਉਗਣੀ ਭਰਿਆ ਸਰੀਰੁ ਹੈ ਕਿਉ ਸੰਤਹੁ ਨਿਰਮਲੁ ਹੋਇ॥” {ਮ: ੪, ਪੰਨਾ
੩੧੧}
ਪ੍ਰਸ਼ਨ) ਹੇ ਸੰਤ ਜਨੋ ! (ਇਹ) ਸਰੀਰ ਅਉਗਣਾਂ ਨਾਲ ਭਰਿਆ ਹੋਇਆ ਹੈ, ਸਾਫ਼ ਕਿਵੇਂ ਹੋ ਸਕਦਾ
ਹੈ ?
ਜੁਆਬ ਵਿੱਚ ਸਤਿਗੁਰੂ ਬਖਸ਼ਿਸ਼ ਕਰਦੇ ਹਨ:
“ਗੁਰਮੁਖਿ ਗੁਣ ਵੇਹਾਝੀਅਹਿ ਮਲੁ ਹਉਮੈ ਕਢੈ ਧੋਇ॥” {ਮ: ੪, ਪੰਨਾ ੩੧੧}
ਉੱਤਰ) ਸਤਿਗੁਰੂ ਦੇ ਸਨਮੁਖ ਹੋ ਕੇ ਗੁਣ ਖ਼ਰੀਦੇ ਜਾਣ, ਤਾਂ (ਇਸ ਤਰ੍ਹਾਂ ਮਨੁੱਖਾ ਸਰੀਰ
ਵਿਚੋਂ) ਹਉਮੈ-ਰੂਪ ਮੈਲ ਕੋਈ ਧੋ ਕੇ ਕੱਢ ਸਕਦਾ ਹੈ।
ਗੁਰਬਾਣੀ ਦਾ ਆਦੇਸ਼ ਬੜਾ ਸਪੱਸ਼ਟ ਹੈ ਕਿ ਵਿਕਾਰਾਂ ਦੀ ਮੈਲ ਕੇਵਲ ਗੁਰੂ ਦਾ ਹੁਕਮ ਮੰਨ ਕੇ ਗੁਰਬਾਣੀ
ਦੁਆਰਾ ਦਰਸਾਏ ਅਮੋਲਕ ਗੁਣ ਜੀਵਨ ਵਿੱਚ ਵਸਾਉਣ ਨਾਲ ਹੀ ਦੂਰ ਹੋਣੀ ਹੈ। ਇਸੇ ਲਈ ਸਤਿਗੁਰੂ ਨੇ
ਹੇਠਲੀਆਂ ਪੰਕਤੀਆਂ ਵਿੱਚ ਤਾਂ ਪੱਕਾ ਨਿਰਣਾ ਹੀ ਕਰ ਦਿੱਤਾ ਹੈ:
“ਕਹੁ ਨਾਨਕ ਤਬ ਹੀ ਮਨ ਛੁਟੀਐ ਜਉ ਸਗਲੇ ਅਉਗਨ ਮੇਟਿ ਧਰਹਾ॥” {ਸਾਰਗ
ਮਹਲਾ ੫, ਪੰਨਾ ੧੨੦੩}
ਹੇ ਨਾਨਕ ! ਆਖ—ਹੇ ਮਨ ! ਮਾਇਆ ਦੇ ਮੋਹ ਵਿਚੋਂ ਤਦੋਂ ਹੀ ਬਚੀਦਾ ਹੈ ਜਦੋਂ ਅਸੀ ਆਪਣੇ
ਅੰਦਰੋਂ ਸਾਰੇ ਔਗੁਣ ਮਿਟਾ ਦੇਈਏ ।
ਜਦੋਂ ਮਹਾਰਾਜਾ ਭੁਪਿੰਦਰ ਸਿੰਘ ਦੇ ਜੀਵਨ ਵਿੱਚ ਝਾਤੀ ਮਾਰਦੇ ਹਾਂ ਤਾਂ ਉਥੇ ਵੀ ਗੁਰਬਾਣੀ ਦੇ
ਗੁਣਾਂ ਦੇ ਉਲਟ ਬਹੁਤ ਭਾਰੀ ਅਵਗੁਣ ਨਜ਼ਰ ਆਉਂਦੇ ਹਨ। ਚਲੋ ਜੇ ਇਸ ਸੇਵਾ ਤੋਂ ਬਾਅਦ ਉਨ੍ਹਾਂ ਐਸੇ
ਅਵਗੁਣਾ ਤੋਂ ਛੁਟਕਾਰਾ ਪਾ ਆਪਣੇ ਜੀਵਨ ਨੂੰ ਗੁਰਬਾਣੀ ਅਨੁਸਾਰ ਸੋਧ ਲਿਆ ਹੋਵੇ ਤਾਂ ਮੁਬਾਰਕ ਹੈ ਪਰ
ਇਹ ਤਾਂ ਸਪੱਸ਼ਟ ਹੈ ਕੇਵਲ ਕੁੱਝ ਸਮੇਂ ਲਈ ਕੀਮਤੀ ਪੁਸ਼ਾਕਿਆਂ ਤੇ ਸਰੋਵਰ ਦਾ ਮਿੱਟੀ-ਗਾਰਾ ਪੈਣ ਨਾਲ
ਅਵਗੁਣ ਨਹੀਂ ਧੋਤੇ ਜਾਣੇ ਬਲਕਿ ਇਹ ਕੇਵਲ ਗੁਰਬਾਣੀ ਦੇ ਇਲਾਹੀ ਗੁਣ ਜੀਵਨ ਵਿੱਚ ਧਾਰਨ ਕਰਨ ਨਾਲ ਹੀ
ਸਾਫ ਹੋਣੇ ਹਨ। ਉਂਝ ਵੀ ਹੈਰਾਨਗੀ ਦੀ ਗੱਲ ਹੈ ਕਿ ਮਹਾਰਾਜ ਭੁਪਿੰਦਰ ਸਿੰਘ ਨੇ ਆਪੇ ਹੀ ਆਪਣੀ
ਭਾਵਨਾ ਅਨੁਸਾਰ ਨਿਰਣਾ ਕਰ ਲਿਆ ਹੈ ਕਿ ਕਾਰਸੇਵਾ ਕਰਨ ਨਾਲ ਉਸ ਦੇ ਸਾਰੇ ਪਾਪ ਕਰਮ ਧੁਲ ਗਏ ਹਨ।
ਚਲੋ ਮਹਾਰਾਜਾ ਭੁਪਿੰਦਰ ਸਿੰਘ ਨੂੰ ਤਾਂ ਗੁਰਬਾਣੀ ਦੀ ਸੋਝੀ ਨਹੀਂ ਸੀ, ਉਸ ਨੇ ਆਪਣੀ ਭਾਵਨਾ
ਅਨੁਸਾਰ ਆਪੇ ਆਪਣੇ ਆਪ ਨੂੰ ਸਰਟੀਫਿਕੇਟ ਦੇ ਦਿੱਤਾ। ਹੈਰਾਨਗੀ ਦੀ ਗੱਲ ਤਾਂ ਇਹ ਹੈ ਕਿ ਸਾਡੇ
ਸਤਿਕਾਰਯੋਗ ਗਿਆਨੀ ਗੁਰਬਚਨ ਸਿੰਘ ਜੀ ਇਸ ਅੰਧੀ ਭਾਵਨਾ ਦੀ ਪ੍ਰੋੜਤਾ ਕਰ ਰਹੇ ਹਨ।
ਸਾਡੇ ਪ੍ਰਮੁੱਖ ਗੁਰਧਾਮਾਂ ਤੇ ਇਤਨੇ ਉਚੇ ਅਹੁਦਿਆਂ ਤੇ ਬੈਠੇ ਗਰੰਥੀਆਂ ਪ੍ਰਚਾਰਕਾਂ ਤੋਂ ਇਹ ਆਸ
ਰੱਖੀ ਜਾਂਦੀ ਹੈ ਕਿ ਉਹ ਸੰਗਤਾਂ ਨੂੰ ਗੁਰਬਾਣੀ ਦੇ ਇਲਾਹੀ ਗਿਆਨ ਅਨੁਸਾਰ ਸੇਧ ਦੇਣਗੇ ਪਰ ਜੇ ਉਹ
ਹੀ ਦਰਬਾਰ ਸਾਹਿਬ ਵਰਗੇ ਪਵਿੱਤਰ ਸਥਾਨ ਤੋਂ ਐਸੇ ਅਗਿਆਨੀ ਵਿਚਾਰ ਦੱਸ ਰਹੇ ਹਨ ਤਾਂ ਸੰਗਤ ਕਿਸ ਤੋਂ
ਗੁਰਮਤਿ ਦੀ ਸੇਧ ਦੀ ਆਸ ਕਰੇ?
ਉਸ ਤੋਂ ਵਧੇਰੇ ਜੇ ਉਹ ਆਪ ਐਸੀ ਅਗਿਆਨੀ ਭਾਸ਼ਾ ਬੋਲ ਰਹੇ ਹਨ ਤਾਂ ਦੂਸਰਿਆਂ ਤੇ ਕਿਸ ਗੱਲ ਦੇ ਫਤਵੇ
ਲਾ ਰਹੇ ਹਨ?
(12/01/12)
ਗਿਆਨੀ ਜਸਵੰਤ ਸਿੰਘ 'ਮੋਰਜੰਡ ' ਮਲੇਸ਼ਿਆ
ਹੁਣ ਤਾਂ ਪਿਛੋਂ ਜਾਹ
ਵੇ ਬਾਦਲ !
ਹੁਣ ਤਾਂ ਪਿਛੋਂ ਜਾਹ ਵੇ ਬਾਦਲ !ਭਲਾ ਆਵੇ ਸੁਖ ਦਾ ਸਾਹ ਵੇ ਬਾਦਲ !
ਤੇਰੀ ਮਾੜੀ ਨੀਤੀ ਕਾਰਣ!ਸਿਖ ਹੀ ਸਿਖਾਂ ਤਾਂਈ ਮਾਰਣ!
ਗਾਲਾਂ ਕੱਡ ਕੇ ਸੀਨਾ ਠਾਰਣ!ਨਾਂ ਚੰਗੀ ਬੋਲੀ ਕਦੇ ਉਚਾਰਣ!
ਤੂੰ ਕੇਹਾ ਫੜਿਆ ਰਾਹ ਵੇ ਬਾਦਲ !ਹੁਣ ਤਾਂ ਪਿਛੋਂ ਜਾਹ ਵੇ ਬਾਦਲ !
ਤੇਰੇ ਕੋਲੋਂ ਅੱਕ ਗਏ ਹਾਂ!ਤੀਡੇਆਂ ਵਾਂਗੂੰ ਪੱਕ ਗਏ ਹਾਂ !
ਭਰ ਵੀ ਨੱਕੋ ਨੱਕ ਗਏ ਹਾਂ !ਹਥ ਉਤਾਂਹ ਨੂੰ ਚੱਕ ਗਏ ਹਾਂ !
ਭੋਰਾ ਤਰਸ ਤੂੰ ਖਾਹ ਵੇ ਬਾਦਲ !ਹੁਣ ਤਾਂ ਪਿਛੋਂ ਜਾਹ ਵੇ ਬਾਦਲ!
ਕਿਸੇ ਨੂੰ ਅੱਗੇ ਆਣ ਨਾਂ ਦਿੱਤਾ !ਕਠੇਆਂ ਬਹ ਕੇ ਖਾਣ ਨਾਂ ਦਿੱਤਾ !
ਕਾਣਾ ਕਰਕੇ ਜਾਣ ਨਾਂ ਦਿੱਤਾ !ਭੁਖੇਆਂ ਤਾਈ ਪਕਵਾਨ ਨਾਂ ਦਿੱਤਾ !
ਕਰੀ ਨਾਂ ਕਦੇ ਪਰਵਾਹ ਵੇ ਬਾਦਲ !ਹੁਣ ਤਾਂ ਪਿਛੋਂ ਜਾਹ ਵੇ ਬਾਦਲ !
ਮੰਦ੍ਰੀਂ ਜਾ ਕੇ ਹਵਨ ਕਰਾ ਲਏ!ਮਥੇ ਬਹੁਤੇ ਤਿਲਕ ਲਵਾ ਲਏ !
ਦੇਹਧਾਰੀ ਸਭ ਗੁਰੂ ਮਨਾ ਲਏ !ਚਿੱਟੇ ਛਡਕੇ ਭਗਵੇਂ ਪਾ ਲਏ !
ਭਗਵੇਂ ਲੀੜੇ ਲਾਹ ਵੇ ਬਾਦਲ !ਹੁਣ ਤਾਂ ਪਿਛੋਂ ਜਾਹ ਵੇ ਬਾਦਲ !
ਚੰਦੂਆਂ ਦੇ ਸੰਗ ਤੇਰੀ ਯਾਰੀ !ਜਿੰਨਾ ਨੇ ਹਥ ਫੜੀ ਕਟਾਰੀ !
ਆਪਣੇ ਹਥੀਂ ਕੋਮ ਤੂੰ ਮਾਰੀ !ਪੈਰੀਂ ਰੁਲਦੀ ਅੱਜ ਸਰਦਾਰੀ !
ਦਿੱਤੀ ਹੱਦ ਮੁਕਾਹ ਵੇ ਬਾਦਲ! ਹੁਣ ਤਾਂ ਪਿਛੋਂ ਜਾਹ ਵੇ ਬਾਦਲ !
ਮੁਠੀ ਵਿਚ ਜਥੇਦਾਰ ਨੇ ਤੇਰੇ !ਇਹ ਕੰਜ਼ਰ ਸਭ ਯਾਰ ਨੇ ਤੇਰੇ !
ਕੁਤੇਆਂ ਵਾਂਗ ਵਫ਼ਾਦਾਰ ਨੇ ਤੇਰੇ !ਦਿਨ ਖੇਡਣ ਦੇ ਚਾਰ ਨੇ ਤੇਰੇ !
ਰੱਬ ਦੀਆਂ ਦਿੱਤੀਆਂ ਖਾਹ ਵੇ ਬਾਦਲ !ਹੁਣ ਤਾਂ ਪਿਛੋਂ ਜਾਹ ਵੇ ਬਾਦਲ !
ਬਹੁਤਾ ਕਰਿਆ ਘਾਲਾ ਮਾਲਾ !ਇੱਕਠਾ ਕੀਤਾ ਧਨ ਜੋ ਕਾਲਾ !
ਅਖਿਓਂ ਲਾਹ ਦੇ ਭਰਮ ਦਾ ਜਲਾ !'ਮੋਰਜੰਡ' ਕਹਿੰਦਾ ਪਕੜ ਤੂੰ ਮਾਲਾ !
ਰੁਸਿਆ ਰੱਬ ਮਨਾ ਵੇ ਬਾਦਲ !ਹੁਣ ਤਾਂ ਪਿਛੋਂ ਜਾਹ ਵੇ ਬਾਦਲ !
ਲੇਖਕ -ਗਿਆਨੀ ਜਸਵੰਤ ਸਿੰਘ 'ਮੋਰਜੰਡ ' ਮਲੇਸ਼ਿਆ
ਫੋਨ ਨੰਬਰ 0060163507146
(12/01/12)
ਪ੍ਰੋਫੈਸਰ ਕਵਲਦੀਪ ਸਿੰਘ ਕੰਵਲ
ਠੱਠਾ ਠੁਰਦਾ ਇਖਲਾਕ
- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ
ਠੱਠਾ ਠੁਰਦਾ ਇਖਲਾਕ ਜੋ, ਠਰ ਮਰ ਗਿਆ ਜ਼ਮੀਰ ||੧||
ਉੱਚੀ ਕੁਰਸੀ ਬਹਿ ਸਭਿ ਨੂੰ, ਜਾਣਨਿ ਆਪਣੀ ਜਾਗੀਰ ||੨||
ਜਗੀਰ ਜਾਣ ਇਹ ਮਿੱਧਦੇ, ਹਉਮੈ ਘਰਿ ਪਾਣੀਹਾਰ ||੩||
ਤਰਕ ਦਲੀਲ ਨਾ ਸੁਣਦੇ, ਅਕਲੋਂ ਜੋ ਭਏ ਬੀਮਾਰ ||੪||
ਅਗਿਆਨ ਧੁੰਦਿ ਸਤਿਹੀਣ, ਸੋਚ ਭਟਕੀ ਹੋ ਮੁਰਦਾ ||੫||
ਗਰਕ ਕੈ ਦਮ ਤੋੜ ਗਿਆ, ਸੀ ਕਿਰਦਾਰ ਜੋ ਠੁਰਦਾ ||੬||
(11/01/12)
ਗਿਆਨੀ ਜਗਤਾਰ ਸਿੰਘ ਜਾਚਕ
ਐਡੀਟਰ ਵੀਰ ਜੀਓ! ਸਤਿ ਸ੍ਰੀ
ਅਕਾਲ। ਭਾਈ ਸਤਪਾਲ ਸਿੰਘ ਡੁਗਰੀ ਨੇ ਪ੍ਰੋ: ਸਰਬਜੀਤ ਸਿੰਘ ਧੂੰਦੇ ਦੇ ਭਖਦੇ ਮਸਲੇ ਬਾਰੇ ਦਾਸ
(ਜਗਤਾਰ ਸਿੰਘ ਜਾਚਕ) ਦੀ ਇੰਟਰਵਿਊ ਲੈ ਕੇ ਯੂ-ਟਿਊਬ ਤੇ ਦੋ ਭਗਾਂ ਵਿੱਚ ਪਾਈ ਹੈ। ਚੰਗਾ ਹੋਵੇ ਜੇ
ਉਹ ਆਪਣੀ ਵੈਬਸਾਈਟ ਰਾਹੀਂ ਸੰਗਤਾਂ ਨਾਲ ਸਾਂਝੀ ਕਰ ਦਿਓ।
ਗਿਆਨੀ ਜਗਤਾਰ ਸਿੰਘ ਜਾਚਕ
(11/01/12)
ਸਤਨਾਮ ਕੌਰ ਫ਼ਰੀਦਾਬਾਦ
ਨਾਂਦੇੜ ਵਿਖੇ ਪਜਾਮਾ ਲਾਹ ਕੇ ਤ੍ਰਿਯਾ ਚਰਿਤ੍ਰ ਵਰਗੀ ਅਸ਼ਲੀਲ ਰਚਨਾ ਅੱਗੇ ਮੱਥਾ ਟੇਕਣਾ, ਵੇਸਵਾਵਾਂ
ਦੇ ਨਾਚ ਅੱਗੇ ਮੱਥਾ ਟੇਕਣ ਬਰਾਬਰ ਹੀ ਹੈ: ਸ. ਉਪਕਾਰ ਸਿੰਘ ਫਰੀਦਾਬਾਦ
ਬੱਚਿਤਰ ਨਾਟਕ ਦੀ ਤ੍ਰਿਯਾ ਚਰਿਤ੍ਰ ਰਚਨਾ ਝੂਠ ਫਰੇਬ ਦੇ ਤਰੀਕੇ ਦੱਸ ਕੇ ਭੈਣ ਭਰਾ, ਪਿਉ-ਧੀ,
ਮਾਂ-ਪੁੱਤ ਵਰਗੇ ਰਿਸ਼ਤੇ ਨੂੰ ਸ਼ਰਮਸਾਰ ਕਰਣ ਤੋਂ ਵੀ ਬਾਜ਼ ਨਹੀਂ ਆਉਂਦੀ
(੧੧ ਜਨਵਰੀ ੨੦੧੨; ਸਤਨਾਮ ਕੌਰ ਫ਼ਰੀਦਾਬਾਦ)
ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ.
ਉਪਕਾਰ ਸਿੰਘ ਨੇ ਪਿਛਲੇ ਦਿਨੀਂ ਪ੍ਰੋ. ਸਰਬਜੀਤ ਸਿੰਘ ਧੂੰਦਾ ਨੂੰ ਅਕਾਲ ਤਖ਼ਤ ਸਾਹਿਬ ਤੋਂ
ਪੁਜਾਰੀਆਂ ਵੱਲੋਂ ਸਪਸ਼ਟੀਕਰਣ ਮੰਗਣ ਦੇ ਪ੍ਰਤੀਕਰਮ ਵੱਜੋਂ ਕਹੇ। ਉਨ੍ਹਾਂ ਕਿਹਾ ਕਿ ਅਖੌਤੀ ਦਸਮ
ਗ੍ਰੰਥ ਜੋ ਅਸ਼ਲੀਲ ਰਚਨਾਵਾਂ ਨਾਲ ਭਰਪੂਰ ਹੈ ਪ੍ਰੋ. ਧੂੰਦਾ ਨੇ ਉਸ ਨੂੰ ਉਜਾਗਰ ਕਰ ਕੇ ਅਖੌਤੀ ਦਸਮ
ਗ੍ਰੰਥ ਦਾ ਸੱਚ ਸੰਗਤਾਂ ਅੱਗੇ ਪ੍ਰਗਟ ਕੀਤਾ ਹੈ ਅਤੇ ਧੂੰਦੇ ਦਾ ਇਹ ਕਹਿਣਾ ਬਿਲਕੁਲ ਸਹੀ ਸੀ ਕਿ
ਮਹੰਤਾਂ ਦੇ ਵੇਲੇ ਜੋ ਨਸ਼ੇ ਅਤੇ ਨੰਗੇ ਨਾਚ ਉਥੇ ਹੁੰਦੇ ਸੀ ਅੱਜ ਵੀ ਨਸ਼ੇ ਅਤੇ ਨੰਗੇ ਨਾਚ ਦੀ
ਪ੍ਰੋੜਤਾ ਕਰਣ ਵਾਲੀ ਰਚਨਾਵਾਂ ਉਥੇ ਪੜ੍ਹੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਖੌਤੀ ਜੱਥੇਦਾਰ
ਗੁਰਬਚਨ ਸਿੰਘ ਖੁਦ ਧਾਰਮਕ ਵੇਸ਼ਵਾ ਹੈ ਅਤੇ ਵੇਸ਼ਵਾ ਉਸ ਨੂੰ ਕਹਿੰਦੇ ਹਨ ਜੋ ਅਪਣੇ ਪਤੀ ਨੂੰ ਛੱਡ ਕੇ
ਕਿਸੇ ਹੋਰ ਦੀ ਹੋ ਜਾਵੇ। ਤਖ਼ਤਾਂ ਦੇ ਅਖੌਤੀ ਜੱਥੇਦਾਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਅਸ਼ਲੀਲ
ਰਚਨਾਵਾਂ ਨਾਲ ਭਰਪੂਰ ਬਚਿੱਤਰ ਨਾਟਕ ਦੇ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਸਿੱਖ
ਸੰਗਤਾਂ ਵੱਲੋਂ ਪ੍ਰੋ. ਧੂੰਦਾ ਤੋਂ ਲਗਾਤਾਰ ਗੁਰਮਤਿ ਵਿਚਾਰ ਦੇ ਪ੍ਰੋਗਰਾਮ ਕਰਵਾ ਕੇ ਇੰਨ੍ਹਾਂ
ਧਾਰਮਕ ਵੇਸ਼ਵਾਵਾਂ ਪੁਜਾਰੀਆਂ ਦੇ ਫ਼ਤਵੇ ਨੂੰ ਰੱਦ ਕੀਤਾ ਜਾ ਰਿਹਾ ਹੈ ਜੋ ਕਿ ਸ਼ਲਾਘਾਯੋਗ
ਕ੍ਰਾਂਤੀਕਾਰੀ ਕਦਮ ਹੈ। ਸ. ਉਪਕਾਰ ਸਿੰਘ ਨੇ ਕਿਹਾ ਕਿ ਧੂੰਦਾ ਦਾ ਕਸੂਰ ਸੱਚ ਬੋਲਣਾ ਹੈ ਜੇ ਸੱਚ
ਬੋਲਣਾ ਪਾਪ ਹੈ ਤਾਂ ਫਿਰ ਸਿੱਖਾਂ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਬੱਚਿਤਰ
ਨਾਟਕ ਦਾ ਸਿੱਖ ਨਹੀਂ ਬਣ ਜਾਣਾ ਚਾਹੀਦਾ? ਉਨ੍ਹਾਂ ਕਿਹਾ ਕਿ ਦਰਬਾਰ ਸਾਹਿਬ ਵਿੱਚ ਅਖੌਤੀ ਦਸਮ
ਗ੍ਰੰਥ ਵਿਚੋਂ ਰਾਗੀਆਂ ਵੱਲੋਂ ਆਏ ਦਿਨ ਹੀਰ ਰਾਂਝੇ ਦੀ ਆਸ਼ਕੀ ਦੇ ਬੋਲ ਮਿਤ੍ਰ ਪਿਆਰੇ ਨੂੰ ਹਾਲ
ਮੁਰੀਦਾ ਦਾ ਪੜਵਾਉਣ ਵਾਲਿਆਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਇਹ ਗੀਤ ਅਕਾਲਪੁਰਖ ਨੂੰ
ਸੰਬੋਧਨ ਨਹੀਂ ਸਗੋਂ ਹੀਰ ਰਾਂਝੇ ਦੇ ਇਸ਼ਕ ਦੇ ਕਿੱਸੇ ਹਨ ਜਿਸ ਵਿੱਚ ਇੱਕ ਨਸ਼ੇੜੀ ਪ੍ਰ੍ਰੇਮੀ ਨੂੰ
ਅਪਣੇ ਯਾਰ ਦੇ ਵਿਛੋੜੇ ਵਿੱਚ ਸੁਰਾਹੀ ਅਤੇ ਪਿਆਲਾ ਸੂਲ ਅਤੇ ਖੰਜਰ ਵਾਂਗ ਲਗਦੇ ਹਨ। ਇਸ ਤੋਂ ਇਲਾਵਾ
ਮਹਾਕਾਲ, ਕਾਲਕਾ, ਕਾਲ ਕਾਲੀ ਦੇਵੀ ਦੇਵਤਾਵਾਂ ਦੀ ਉਸਤਤਿ, ਭਾਂਗ, ਸਰਾਬ, ਅਫੀਮ ਵਰਗੇ ਨਸ਼ੇ, ਪਰ
ਇਸਤ੍ਰੀ ਗਮਨ, ਰੋਮਨਾਸ਼ਨੀ ਅਤੇ ਉਸਤਰੇ ਨਾਲ ਕੇਸਾਂ ਨੂੰ ਹਟਾਉਣ ਤਕ ਦੀ ਗੱਲ ਇਸ ਬਚਿੱਤਰ ਨਾਟਕ ਵਿੱਚ
ਕੀਤੀ ਹੈ ਜੋ ਪੁਜਾਰੀ ਸ਼੍ਰੇਣੀ ਦਾ ਪ੍ਰਿਅ ਗ੍ਰੰਥ ਹੈ। ਬੱਚਿਤਰ ਨਾਟਕ ਦੀ ਤ੍ਰਿਯਾ ਚਰਿਤ੍ਰ ਰਚਨਾ
ਝੂਠ ਫਰੇਬ ਦੇ ਤਰੀਕੇ ਦੱਸ ਕੇ ਭੈਣ ਭਰਾ, ਪਿਉ-ਧੀ, ਮਾਂ-ਪੁੱਤ ਵਰਗੇ ਰਿਸ਼ਤੇ ਨੂੰ ਸ਼ਰਮਸਾਰ ਕਰਣ ਤੋਂ
ਵੀ ਬਾਜ਼ ਨਹੀਂ ਆਉਂਦੀ। ਅੱਜ ਦੀ ਪੁਜਾਰੀ ਸ਼੍ਰੇਣੀ ਚਾਹੁੰਦੀ ਹੈ ਕਿ ਸਾਡੇ ਸਿੱਖ ਗੁਰੂ ਗ੍ਰੰਥ ਸਾਹਿਬ
ਨੂੰ ਛੱਡ ਕੇ ਬਚਿੱਤਰ ਨਾਟਕ ਨੂੰ ਅਪਨਾ ਕੇ ਵੇਸ਼ਵਾ ਬਣ ਜਾਣ। ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਸੁਖਾ
ਸਿੰਘ ਮਹਿਤਾਬ ਸਿੰਘ ਵਰਗੇ ਸੂਰਮਿਆਂ ਦੀ ਜੋ ਅੱਜ ਦੇ ਮੱਸਾ ਰੰਘੜ ਤਖ਼ਤਾਂ ਦੇ ਅਖੌਤੀ ਜੱਥੇਦਾਰਾਂ ਦਾ
ਇਲਾਜ ਕਰਣ। ਸ. ਉਪਕਾਰ ਸਿੰਘ ਨੇ ਕਿਹਾ ਕਿ ਸੱਚੇ ਗੁਰੂ ਦੇ ਸਿੱਖ ਬਚਿੱਤਰ ਨਾਟਕ ਦੇ ਸੱਚ ਨੂੰ ਜਿਉਂ
ਜਿਉਂ ਨੰਗਾ ਕਰ ਰਹੇ ਹਨ ਇਨ੍ਹਾਂ ਧਾਰਮਕ ਵੇਸ਼ਵਾਵਾਂ ਨੂੰ ਆਪਣੀ ਦੁਕਾਨ ਬੰਦ ਹੋਣਾ ਤੈਅ ਨਜ਼ਰ ਆ ਰਿਹਾ
ਹੈ ਤਾਹੀਉਂ ਧੂੰਦੇ ਵਰਗੇ ਸੱਚ ਦੇ ਪ੍ਰਚਾਰਕਾਂ ਦੀ ਜ਼ੁਬਾਨ ਬੰਦ ਕਰਵਾਉਣ ਦੀ ਘਿਨਾਉਣੀ ਚਾਲ ਚਲੀ ਜਾ
ਰਹੀ ਹੈ ਪਰ ਹੁਣ ਸਮਾਂ ਬਦਲ ਚੁੱਕਾ ਹੈ ਅਤੇ ਸਿੱਖ ਸੰਗਤਾਂ ਇੰਨ੍ਹਾਂ ਧਾਰਮਕ ਵੇਸ਼ਵਾਵਾਂ ਦਾ ਨੰਗਾ
ਨਾਚ ਵੇਖ ਚੁੱਕੀ ਹੈ। ਜੈਸੇ ਸੇਵੇ ਤੈਸਾ ਹੋਵੇ ਦੇ ਅਨੁਸਾਰ ਇੰਨ੍ਹਾਂ ਦਾ ਗੁਰੂ ਬਚਿੱਤਰ ਨਾਟਕ ਹੈ
ਅਤੇ ਉਸ ਅਨੁਸਾਰ ਹੀ ਇੰਨ੍ਹਾਂ ਦਾ ਕਿਰਦਾਰ ਬਣ ਚੁੱਕਿਆ ਹੈ ਅਤੇ ਉਸ ਕਿਰਦਾਰ ਮੁਤਾਬਕ ਹੀ ਇਹ ਕੰਮ
ਕਰ ਰਹੇ ਹਨ। ਸ. ਉਪਕਾਰ ਸਿੰਘ ਨੇ ਅਖੌਤੀ ਜੱਥੇਦਾਰਾਂ ਨੂੰ ਸਲਾਹ ਦਿੰਦਿਆਂ ਕਿਹਾ ਕਿ ਹੁਣ ਵੀ
ਤੁਹਾਡੇ ਕੋਲ ਸਮਾਂ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਜੋ ਬਚਿੱਤਰ ਨਾਟਕ ਦੀ ਮੰਜੀ ਤਖ਼ਤਾਂ `ਤੇ
ਲਾ ਰਖੀ ਹੈ ਉਸ ਨੂੰ ਚੁੱਕ ਲਵੋ ਵਰਨਾ ਧੂੰਦੇ ਵਰਗੇ ਸੂਰਮਿਆਂ ਦੇ ਸੱਚ ਉਜਾਗਰ ਕਰਣ ਨਾਲ ਸੰਗਤਾਂ ਉਸ
ਮੰਜੀ ਨੂੰ ਆਪਣੀ ਜਾਨ ਦੀ ਬਾਜ਼ੀ ਲਾ ਕੇ ਜ਼ਬਰਨ ਹਟਾ ਦੇਣਗੀਆਂ।
(11/01/12)
ਪ੍ਰੋਫੈਸਰ ਕਵਲਦੀਪ ਸਿੰਘ ਕੰਵਲ
ਜਨ ਪਰਵਾਨ
- ਪ੍ਰੋਫੈਸਰ ਕਵਲਦੀਪ
ਸਿੰਘ ਕੰਵਲ
ਜਪਿ ਜਪਿ ਜਾਪੁ,
ਜਪੈ ਸਭਿ ਜਾਪੇਂ,
ਜਪਨਾ ਜਾਣੈ ਨ ਕੋਇ ||੧||
ਗਿਣਤ ਭਏ ਜੋ,
ਨਾਵੈ ਕੀ ਗਿਣਤੀ,
ਤਿਨ ਤੈ ਮੂੜ੍ਹ ਨ ਕੋਇ ||੨||
ਜਿਨਿ ਸਭਿ ਸਾਜਿ,
ਆਪਿ ਨਿਵਾਜਿਆ,
ਰਟਿ ਕੈਸੇ ਬਸਿ ਹੋਇ ||੩||
ਰਟਤੇ ਰੁਲਿ ਗਏ,
ਅਨਤ ਅਨੰਤਾ,
ਕਰਤਾ ਜਾਣਿ ਨਾ ਹੋਇ ||੪||
ਕਰਤਾ ਸੋ ਜਾਣੈ,
ਜੋ ਮੂਲ ਪਛਾਣੈ,
ਸਭਿ ਘਟਿ ਵੇਖੈ ਜੋਇ ||੫||
ਕਹੈ ਕੰਵਲ ਸੋ,
ਜਨ ਪਰਵਾਨ,
ਹਿਆਓ ਨ ਠਾਹਿ ਕੋਇ ||੬||
(11/01/12)
ਗੁਰਮਤਿ ਸੰਚਾਰ ਸਭਾ ਜਰਮਨੀ
ਕਿਸੇ ਦੂਸਰੇ ਧਰਮ ਅਤੇ ਸਭਿਅਤਾ
ਬਾਰੇ ਜਾਣਨ ਲਈ ਹਰ ਪ੍ਰਕਾਰ ਦੇ ਫਿਰਕਿਆਂ ਦਾ ਰਲ਼ ਕੇ ਬੈਠਣਾ ਅਤੇ ਅਪਸੀ ਵਿਚਾਰ ਵਿਟਾਂਦਰਾ ਅਤਿ
ਜ਼ਰੂਰੀ ਹੈ ਤਾਂ ਕਿ ਵੱਖ ਵੱਖ ਫਿਰਕਿਆਂ ਵਿੱਚ ਸਾਂਝ ਬਣ ਸਕੇ। ਇਸ ਮੁੱਦੇ ਨੂੰ ਮੁੱਖ ਰੱਖਦੇ ਹੋਏ
ਜਰਮਨੀ ਦੇ ਕਈ ਸ਼ਹਿਰਾਂ ਵਿਚ, ਜਿੱਥੇ ਵਿਦੇਸ਼ੀਆਂ ਦੀ ਖਾਸੀ ਗਿਣਤੀ ਹੈ, ਉਹਨਾਂ ਸਹਿਰਾਂ ਦੇ ਸ਼ਹਿਰੀ
ਪ੍ਰਸਾਸ਼ਨ ਵਲੋਂ ਸਾਰੇ ਧਰਮਾਂ ਦੀ ਨੁਮਾਇੰਦਗੀ ਵਾਲੀਆਂ ਕਮੇਟੀਆਂ ਬਣਾਈਆਂ ਗਈਆਂ ਹਨ। ਜੋ ਸਮੇਂ ਸਮੇਂ
ਰਲ਼-ਮਿਲ਼ ਕੇ ਭੈਠਦੇ ਹਨ ਅਤੇ ਇੱਕ ਦੂਜੇ ਬਾਰੇ ਜਾਣਕਾਰੀ ਪ੍ਰਾਪਤ ਕਰਕੇ ਜਿੱਥੇ ਆਪਣੇ ਗਿਆਨ ਵਿੱਚ
ਵਾਧਾ ਕਰਦੇ ਹਨ ਓਥੇ ਆਪਸੀ ਸਾਂਝ ਭੀ ਪੀਂਢੀ ਕਰਦੇ ਹਨ।
ਇਸੇ ਕੜੀ ਤਹਿਤ ਪਿੱਛੇ ਜਹੇ ਜਰਮਨੀ ਦੇ ਸ਼ਹਿਰ ਮਨਹਾਈਮ ਵਿੱਚ ਸਰਬ ਧਰਮ ਦੇ ਇੱਕਠ ਵਿੱਚ ਹਰੇਕ ਧਰਮ
ਵਿੱਚ ਸੰਗੀਤ ਦਾ ਕੀ ਅਸਥਾਨ ਹੈ ਬਾਰੇ ਵਿਚਾਰ ਚਰਚਾ ਹੋਈ। ਆਪਣੇ ਆਪਣੇ ਧਰਮ ਬਾਰੇ ਹਰ ਇੱਕ ਨੇ ਆਪਣੀ
ਸਮਝ ਮੁਤਾਬਿਕ ਇਸ ਵਿਸ਼ੇ ਉੱਪਰ ਜਾਣਕਾਰੀ ਦਿੱਤੀ। ਅਖੀਰ ਵਿੱਚ ਸਿੱਖੀ ਬਾਰੇ ਇਸ ਵਿਸ਼ੇ ਉੱਪਰ
ਜਾਣਕਾਰੀ ਦੇਣ ਲਈ ਗੁਰਮਤਿ ਸੰਚਾਰ ਸਭਾ ਜਰਮਨੀ ਦੇ ਸਿੰਘ ਸਰਦਾਰਾਂ ਦੀ ਵਾਰੀ ਆਈ ਤਾਂ ਸਭ ਤੋਂ
ਪਹਿਲਾਂ ਉਹਨਾਂ ਹੋਰ ਸਾਰੇ ਧਰਮ ਵਾਲਿਆਂ ਤੋਂ ਪੁਛਿਆ ਕਿ ਕੀ ਉਹਨਾਂ ਦੇ ਧਾਰਮਿਕ ਗ੍ਰੰਥ ਕਾਵਿਕ
(ਸੰਗੀਤਕ) ਰੂਪ ਵਿੱਚ ਲਿਖੇ ਹੋਏ ਹਨ ਜਾਂ ਵਾਰਤਿਕ ਵਿਚ? ਸਭ ਵਲੋਂ ਜਵਾਬ ਸੀ ਕਿ ਵਾਰਤਿਕ ਵਿਚ। ਇਸ
ਪਿੱਛੋਂ ਸਰਦਾਰ ਮਲਕੀਅਤ ਸਿੰਘ ਹੁਣੀ ਦਸਿਆ ਕਿ ਸਿੱਖ ਧਰਮ ਦਾ ਗ੍ਰੰਥ ਕਈ ਤਰਾਂ ਦੇ ਵਖ ਵਖ ਰਾਗਾਂ
ਵਿੱਚ ਲਿਖਿਆ ਹੋਇਆ ਹੈ ਅਤੇ ਇਸ ਨੂੰ ਗੁਰਦੁਆਰਿਆਂ ਵਿੱਚ ਸਾਜਾਂ ਨਾਲ ਗਇਆ ਜਾਂਦਾ ਹੈ। ਕਈ ਜਗ੍ਹਾ
ਇਸਦੀ ਵਿਅਖਿਆ ਵੀ ਕੀਤੀ ਜਾਂਦੀ ਹੈ ਤਾਂ ਕਿ ਸਰੋਤੇ ਸਮਝ ਸਕਣ ਕਿ ਇਸ ਗਾਈ ਗਈ ਬਾਣੀ ਦੇ ਭਾਵ ਅਰਥ
ਕੀ ਹਨ। ਸਿੱਖ ਧਰਮ ਦੇ ਪੈਰੋਕਾਰਾਂ ਦੀ ਜਿਵੇਂ ਦਿੱਖ ਨਿਆਰੀ ਹੈ ਬਿਲਕੁਲ ਇਸੇ ਤਰਾਂ ਇਸਦੀ ਧਾਰਮਿਕ
ਬਾਣੀ (ਧਾਰਮਿਕ ਲਿਖਤ) ਲਿਖਣ ਅਤੇ ਗਾਉਣ ਦਾ ਢੰਗ ਵੀ ਵਿਲੱਖਣ ਹੈ। ਇਹ ਸੁਣਕੇ ਸਾਰੇ ਹੈਰਾਨ ਹੋਏ।
ਜਦੋਂ ਉਹਨਾਂ ਨੂੰ ਇਹ ਦਸਿਆ ਗਿਆ ਕਿ ਪੂਰੀ ਗੁਰਬਾਣੀ ਵਿੱਚ ਸਵਾਏ ਇੱਕ ਅਕਾਲ ਪੁਰਖ
(God) ਦੀ
ਤਾਰੀਫ ਦੇ ਹੋਰ ਕੁੱਝ ਵੀ ਨਹੀਂ। ਸਿੱਖ ਧਰਮ ਦੇ ਸੰਸਥਾਪਿਕਾਂ ਬਾਰੇ ਕਿਸੇ ਕਿਸਮ ਦੀ ਕੋਈ ਕਹਾਣੀ
ਜਾਂ ਵੇਰਵਾ ਭੀ ਇਸ ਵਿੱਚ ਨਹੀਂ ਸਿਰਫ ਕੁੱਝ ਉਦਾਹਰਣਾ ਵਰਤਕੇ ਰੱਬ ਦੀ ਹੋਂਦ, ਵਿਸ਼ਾਲਤਾ, ਸਰਬ
ਵਿਆਪਕਤਾ ਅਤੇ ਸਦੀਵੀ ਸੱਚ ਬਾਰੇ ਹੀ ਵੇਰਵੇ ਦਿੱਤੇ ਗਏ ਹਨ, ਇਹ ਸੁਣਕੇ ਸਾਰੇ ਹੋਰ ਵੀ ਹੈਰਾਨ ਹੋਏ।
ਇਹ ਪੁੱਛੇ ਜਾਣ ਤੇ ਕਿ ਤੁਹਾਡੇ ਰੱਬ ਦਾ ਕੀ ਨਾਮ ਹੈ ਤਾਂ ਜਵਾਬ ਵਿੱਚ ਦਸਿਆ ਗਿਆ ਕਿ ਰੱਬ ਸਿਰਫ
ਇੱਕ ਹੈ ਅਤੇ ਸਭ ਦਾ ਸਾਂਝਾ ਹੈ, ਹਾਂ ਹਰ ਧਰਮ ਵਾਲਿਆਂ ਨੇ ਉਸਨੂੰ ਅੱਡ ਅੱਡ ਨਾਮ ਜ਼ਰੂਰ ਦੇ ਰੱਖੇ
ਹਨ ਅਸਲ ਵਿੱਚ ਉਸ ਦਾ ਕੋਈ ਵੀ ਨਾਮ ਨਹੀਂ ਹੈ ਉਸਦੀ ਹੋਂਦ ਹੈ ਜੋ ਹਰ ਸ਼ੈ ਵਿੱਚ ਮੌਜੂਦ ਹੈ। ਕੁਦਰਤ
ਦਾ ਪੂਰਾ ਨਿਜ਼ਾਮ ਉਸਦੇ ਹੁਕਮ ਅੰਦਰ ਚਲ ਰਿਹਾ ਹੈ ਜਿਸ ਅਨੁਸਾਰ ਹਰ ਚੀਜ਼ ਬਰਾਬਰ ਬਰਕਰਾਰ ਰਹਿੰਦੀ ਹੈ
ਨਾਂਹ ਘਟਦੀ ਹੈ ਨਾਂਹ ਵਧਦੀ ਹੈ, ਜੋ ਉਪਜਦੀ ਹੈ ਖ਼ਤਮ ਹੁੰਦੀ ਹੈ ਅਤੇ ਫਿਰ ਨਵੇਂ ਰੂਪ ਵਿੱਚ ਉਤਪਨ
ਹੋ ਜਾਂਦੀ ਹੈ। ਸਿਰਫ ਪਰਮੇਸ਼ਰ ਹਮੇਸ਼ਾਂ ਜਿਓਂ ਦਾ ਤਿਓਂ ਸਥਿਰ ਰਹਿਦਾ ਹੈ ਨਾ ਉਹ ਜੰਮਦਾ ਹੈ ਨਾ
ਮਰਦਾ ਹੈ ਨਾ ਦਿਸਦਾ ਹੈ ਉਸਦੀ ਹੋਂਦ ਉਸਦੇ ਨਿਜ਼ਾਮ ਵਿਚੋਂ ਮਹਿਸੂਸ ਕੀਤੀ ਜਾ ਸਕਦੀ ਹੈ। ਇਹ ਸੁਣਕੇ
ਸਾਰੇ ਹੀ ਬਹੁਤ ਪ੍ਰਭਾਵਿਤ ਹੋਏ ਅਤੇ ਇਹ ਜਾਣਕਾਰੀ ਦੇਣ ਵਾਸਤੇ ਸਿੰਘਾਂ ਦਾ ਧੰਨਵਾਦ ਕੀਤਾ ਗਿਆ।
ਇਸ ਤਰਾਂ ਦੀਆਂ ਬੈਠਕਾਂ ਜਰਮਨ ਦੇ ਸ਼ਹਿਰ ਫਰੈਂਕਫਰਟ ਵਿੱਚ ਭੀ ਆਮ ਹੁੰਦੀਆਂ ਰਹਿੰਦੀਆਂ ਹਨ ਅਤੇ ਇਸ
ਬਾਰੇ ਲੋਕਲ ਅਖਬਾਰਾਂ ਵਿੱਚ ਆਮ ਹੀ ਖਬਰਾਂ ਛਪਦੀਆਂ ਰਹਿੰਦੀਆਂ ਹਨ। ਜਿਸ ਨਾਲ ਵਿਦੇਸ਼ੀ ਲੋਕਾਂ ਦੇ
ਧਰਮ ਅਤੇ ਸਭਿਆਚਾਰ ਬਾਰੇ ਜਰਮਨ ਲੋਕ ਅਸਾਨੀ ਨਾਲ ਸਮਝਣ ਵਿੱਚ ਸੌਖ ਮਹਿਸੂਸ ਕਰਦੇ ਹਨ।
ਜਿੱਥੇ ਜਿੱਥੇ ਵੀ ਗੁਰੂ ਕੇ ਸਿੱਖ ਵਸਦੇ ਹਨ ਉਹਨਾਂ ਨੂੰ ਆਪਣੇ ਸ਼ਹਿਰਾਂ, ਕਸਬਿਆਂ ਵਿੱਚ ਆਪਣੀ ਹੋਂਦ
ਨੂੰ ਦਰਸਾਉਣ ਲਈ ਇਸ ਤਰਾਂ ਦੀਆਂ ਸਰਬ-ਧਰਮ ਕਮੇਟੀਆਂ, ਸਿਅਸੀ ਪਾਰਟੀਆਂ ਵਿੱਚ ਜ਼ਰੂਰ ਸ਼ਮੂਲੀਅਤ ਕਰਕੇ
ਹਿੱਸਾ ਲੈਣਾ ਚਾਹੀਦਾ ਹੈ। ਤਾਂ ਕਿ ਗੁਰੂ ਸਹਿਬਾਂ ਦਾ ਸਰਬੱਤ ਦੇ ਭਲੇ ਅਤੇ ਪੂਰੀ ਮਨੁਖਤਾ ਨੂੰ ਇੱਕ
ਅਕਾਲ ਪੁਰਖ ਦੀ ਸੰਤਾਨ ਹੋਣ ਵਾਲੇ ਅਮਨ ਪਸੰਦੀ ਵਾਲੇ ਦ੍ਰਿਸ਼ਟੀਕੋਣ ਤੋਂ ਜਾਣੂ ਕਰਾਇਆ ਜਾ ਸਕੇ।
ਗੁਰਮਤਿ ਸੰਚਾਰ ਸਭਾ ਜਰਮਨੀ
(10/01/12)
ਹਰਵੰਤ ਸਿੰਘ ਵੀਲ੍ਹਾ
ਕੀ
ਤ੍ਰਿਬੇਣੀ ਤੇ ਕੀਤਾ ਪੁੰਨ ਦਾਨ ਗੁਰਬਾਣੀ ਅਨੁਸਾਰ ਹੈ?
ਪ੍ਰਿੰਸੀਪਲ ਗੁਰਬਚਨ ਸਿੰਘ ‘ਥਾਈਲੈਂਡ’
(ਟੈਲੀਫੂਨ 968 94005424)
ਸਿਰੀ ਗੁਰੂ ਸਿੰਘ ਸਭਾ ਮਸਕਟ, ਓਮਾਨ 6-1 2012 ਦਿਨ ਸ਼ੁੱਕਰਵਾਰ---
ਗੁੜਿਆ ਹੋਇਆ ਨੀਤੀਵਾਨ ਜਦੋਂ ਕਦੇ ਵੀ ਕਿਸੇ ਨਾਲ ਸਮਝਾਉਤਾ ਕਰਦਾ ਹੈ ਤਾਂ ਉਦ੍ਹਾ ਪਹਿਲਾਂ ਏਹੀ
ਖ਼ਿਆਲ ਹੁੰਦਾ ਹੈ ਕਿ ਇਸ ਦੇ ਪਿੜ ਪੱਲੇ ਘੱਟ ਤੋਂ ਘੱਟ ਪਏ। ਉਹ ਸਮਝਾਉਤੇ ਇਸ ਤਰ੍ਹਾਂ ਦੇ ਕਰਦਾ ਹੈ
ਕਿ ਅਗਲਿਆਂ ਨੂੰ ਚਵਾਨੀ ਦੇ ਕੇ ਅਠਿਆਨੀ ਖੋਹੀ ਜਾਏ। ਏਸੇ ਲਈ ਲੰਬਾ ਸਮਾਂ ਰਾਜਨੀਤਿਕ ਸਮਝੌਤੇ
ਫਾਈਲਾਂ ਵਿੱਚ ਦਬੇ ਰਹਿ ਜਾਂਦੇ ਹਨ। ਹੋਣਾ ਤਾਂ ਉਹ ਹੀ ਹੁੰਦਾ ਹੈ ਜੋ ਨੇਤਾ ਜਨ ਚਾਹੁੰਦਾ ਹੈ।
ਕੇਂਦਰੀ ਸਰਕਾਰ ਦੇ ਸਿੱਖਾਂ ਨਾਲ ਸਮਝਾਉਤੇ ਏਸੇ ਤਰ੍ਹਾਂ ਦੇ ਹੀ ਹੋਏ ਹਨ। ਸਿੱਖ ਕੌਮ ਨੇ ਹਰ ਮੋਰਚੇ
ਵਿੱਚ ਵੱਧ ਤੋਂ ਵੱਧ ਗਵਾਇਆ ਹੀ ਹੈ ਪਰ ਪ੍ਰਾਪਤੀ ਬਹੁਤ ਘੱਟ ਹੋਈ ਹੈ।
ਸਿੱਖ ਕੌਮ ਹਰ ਗੁਰਪੁਰਬ ਨੂੰ ਬਹੁਤ ਹੀ ਧੂਮਧਾਮ ਨਾਲ ਮਨਾਉਂਦੀ ਹੈ। ਪਰ ਹਰ ਗੁਰਪੁਰਬ `ਤੇ ਇਤਿਹਾਸ
ਨੂੰ ਪੁੱਠਾ ਗੇੜਾ ਹੀ ਦਿੱਤਾ ਜਾਂਦਾ ਹੈ। ਉਂਜ ਗੁਰਪੁਰਬ ਮਨਾਉਣ ਪਿੱਛੇ ਕੋਈ ਗੁਰਬਾਣੀ ਪਰਚਾਰ ਜਾਂ
ਸਿੱਖ ਸਿਧਾਂਤ ਦੀ ਵਿਆਖਿਆ ਨਹੀਂ ਹੁੰਦੀ। ਸਿਰਫ ਗੁਰਦੁਆਰੇ ਦੀ ਗੋਲਕ ਹੀ ਭਰੀ ਹੋਈ ਹੋਣੀ ਚਾਹੀਦੀ
ਹੈ, ਬਾਕੀ ਜਿਦ੍ਹੇ ਜੋ ਮੂੰਹ ਆਉਂਦਾ ਹੈ ਬੋਲੀ ਚਲਾ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ
ਪੁਰਬ ਹੀ ਲੈ ਲਓ। ਇਸ ਪੁਰਬ `ਤੇ ਲੱਖਾਂ ਰੁਪਇਆ ਰਾਗੀਆਂ, ਢਾਡੀਆਂ ਤੇ ਪਰਚਾਰਕਾਂ ਨੂੰ ਭੇਟ ਦਿੱਤਾ
ਗਿਆ ਹੈ ਪਰ ਸਿੱਖ ਕੌਮ ਦੇ ਪੱਲੇ ਪਿਆ ਹੈ ਗੁਰੂ ਤੇਗ ਬਹਾਦਰ ਜੀ ਦਾ ਬ੍ਰਹਾਮਣੀ ਲਾਣੇ ਨੂੰ
ਤ੍ਰਿਬੇਣੀ ਨਦੀ ਤੇ ਕੀਤਾ ਹੋਇਆ ਦਾਨ ਪੁੰਨ। ਕੀ ਵਾਕਿਆ ਹੀ ਪੁੱਤਰ ਦੀ ਪ੍ਰਾਪਤੀ ਲਈ ਗੁਰੂ ਤੇਗ
ਬਹਾਦਰ ਜੀ ਨੇ ਸੰਗਤ ਵਲੋਂ ਭੇਟਾ ਕੀਤੀ ਹੋਈ ਰਕਮ ਬ੍ਰਾਹਮਣਾਂ ਨੂੰ ਦਾਨ ਪੁੰਨ ਦੇ ਰੂਪ ਵਿੱਚ ਵੰਡ
ਦਿੱਤੀ ਸੀ? ਕੀ ਅਜੇਹੇ ਦਾਨ ਪੁੰਨ ਦੀ ਗੁਰਬਾਣੀ ਆਗਿਆ ਦੇਂਦੀ ਹੈ? ਇਹ ਸ਼ਬਦ ਸਿੱਖ ਕੌਮ ਦੇ ਮਹਾਨ
ਪ੍ਰਚਾਰਕ, ਲੇਖਕ ਤੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਪ੍ਰਿੰਸੀਪਲ ਗੁਰਬਚਨ ਸਿੰਘ ਜੀ
ਥਾਈਲੈਂਡ ਵਾਲਿਆਂ ਨੇ ਸਿਰੀ ਗੁਰੂ ਸਿੰਘ ਸਭਾ ਮਸਕਟ ਵਿਖੇ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਪੁਰਬ
ਮਨਾਉਣ ਆਈਆਂ ਦੂਰ ਦਰਾਡ ਤੋਂ ਸੰਗਤਾਂ ਦੇ ਇੱਕ ਭਰਵੇਂ ਇਕੱਠ ਵਿੱਚ ਕਹੇ।
ਸੰਗਤਾਂ ਦੇ ਇਸ ਵਿਸ਼ਾਲ ਇਕੱਠ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਪੁਰਬ ਮਨਾਉਂਦਿਆਂ ਹੋਇਆ
ਪ੍ਰਿੰਸੀਪਲ ਜੀ ਨੇ ਭਗਤ ਨਾਮਦੇਵ ਜੀ ਦੇ ਸ਼ਬਦ ਦੀ ਵਿਚਾਰ ਕਰਦਿਆਂ ਗੁਰਮਤ ਦੇ ਬਹੁਤ ਹੀ ਬਰੀਕ
ਨੁਕਤਿਆਂ ਨੂੰ ਨਵੇਕਲੇ ਢੰਗ ਨਾਲ ਸਮਝਾਉਣ ਦਾ ਯਤਨ ਕੀਤਾ।
ਬਾਨਾਰਸੀ ਤਪੁ ਕਰੈ ਉਲਟਿ, ਤੀਰਥ ਮਰੈ ਅਗਨਿ ਦਹੈ, ਕਾਇਆ ਕਲਪੁ ਕੀਜੈ॥
ਅਸੁਮੇਧ ਜਗੁ ਕੀਜੈ, ਸੋਨਾ ਗਰਭ ਦਾਨੁ ਦੀਜੈ, ਰਾਮ ਨਾਮ ਸਰਿ ਤਊ ਨ ਪੂਜੈ॥ 1॥
ਛੋਡਿ ਛੋਡਿ, ਰੇ ਪਾਖੰਡੀ ਮਨ, ਕਪਟੁ ਨ ਕੀਜੈ॥ ਹਰਿ ਕਾ ਨਾਮੁ ਨਿਤ ਨਿਤਹਿ ਲੀਜੈ॥ 1॥ ਰਹਾਉ॥ ਬਾਣੀ
ਭਗਤ ਨਾਮਦੇਵ ਜੀ ਕੀ ਪੰਨਾ 973
ਵਿਸਥਾਰ ਵਿੱਚ ਜਾਂਦਿਆ ਉਹਨਾਂ ਨੇ ਕਿਹਾ ਕਿ ਤੀਰਥਾਂ ਤੇ ਜਾ ਕੇ ਜਾਂ ਬ੍ਰਹਾਮਣਾਂ ਨੂੰ ਦਾਨ
ਪੁੰਨ ਕਰਨਾ ਸਿੱਖ ਨੂੰ ਗੁਰਬਾਣੀ ਸਿਧਾਂਤ ਆਗਿਆ ਨਹੀਂ ਦੇਂਦਾ ਪਰ ਬਚਿੱਤਰ ਨਾਟਕ ਦੇ ਲਿਖਾਰੀ ਦੀ
ਬੇਈਮਾਨੀ ਦੇਖੋ ਉਸ ਨੇ ਪੁੱਤਰ ਦੀ ਪ੍ਰਾਪਤੀ ਲਈ ਗੁਰੂ ਤੇਗ ਬਹਾਦਰ ਜੀ ਤੋਂ ਦਾਨ ਪੁੰਨ ਤੇ
ਤ੍ਰਿਬੇਣੀ `ਤੇ ਇਸ਼ਨਾਨ ਕਰਾ ਦਿੱਤਾ ਹੈ। ਕੌਮ ਦੇ ਬਹੁਤੇ ਰਾਗੀਆਂ, ਢਾਡੀਆਂ ਤੇ ਪਰਚਾਰਕਾਂ ਨੇ ਦੁਸ਼ਟ
ਦਮਨ ਵੀ ਕਿਹਾ ਤੇ ਏਸੇ ਬੇਫ਼ਜੂਲ ਰਚਨਾ ਦਾ ਹੀ ਕੀਰਤਨ ਤੇ ਪਰਚਾਰ ਵੀ ਕੀਤਾ ਗਿਆ ਹੈ।
ਭਗਤ ਨਾਮਦੇਵ ਜੀ ਨੇ ਬ੍ਰਹਾਮਣ ਦੀ ਹੁੰਦੀ ਹਰ ਲੁੱਟ ਦਾ ਇਸ ਸ਼ਬਦ ਵਿੱਚ ਜ਼ਿਕਰ ਕੀਤਾ ਹੈ। ਕੁੰਭ ਦੇ
ਮੇਲਿਆਂ ਤੋਂ ਲੈ ਕੇ ਹਰ ਪ੍ਰਕਾਰ ਦੇ ਦਾਨ ਪੁੰਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਐ ਧਰਮ ਦੇ ਪੁਜਾਰੀ
ਤੂੰ ਕਪਟ ਭਰਿਆ ਪਾਖੰਡ ਛਡ ਤੇ ਰੱਬੀ ਗੁਣਾਂ ਨਾਲ ਸਾਂਝ ਪਾਉਣ ਦਾ ਯਤਨ ਕਰ। ਸਦਕੇ ਜਾਈਐ ਉਸ
ਪ੍ਰਬੰਧਕੀ ਢਾਂਚੇ ਦੇ ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਕੇ ਗੁਰਬਾਣੀ ਕੀਰਤਨ ਕੀ ਹੈ? ਕਚੀ ਰਚਨਾ
ਕਿਹੜੀ ਹੈ? ਤ੍ਰਿਬਾਣੀ ਵਾਲੀ ਰਚਨਾ ਗੁਰਬਾਣੀ ਦੀ ਪਰਖ ਦੀ ਕਸਵੱਟੀ `ਤੇ ਬਿਲਕੁਲ ਅਧੂਰੀ ਤੇ ਕੱਚੀ
ਹੈ। ਭਗਤ ਨਾਮਦੇਵ ਜੀ ਦਾ ਉਚਾਰਣ ਕੀਤਾ ਹੋਇਆ ਸ਼ਬਦ ਸਾਡਾ ਮਾਰਗ ਦਰਸ਼ਣ ਹੈ। ਕੀ ਅਸੀਂ ਗੁਰੂ ਗੋਬਿੰਦ
ਸਿੰਘ ਜੀ ਦਾ ਅਗਮਨ ਪੁਰਬ ਮਨਾ ਰਹੇ ਹਾਂ ਜਾਂ ਪੁੱਤਰਾਂ ਦੀ ਪ੍ਰਾਪਤੀ ਲਈ ਦਾਨ ਪੁੰਨ ਦੇਣ ਸਬੰਧੀ
ਸੰਗਤ ਨੂੰ ੳਤਸ਼ਾਹਤ ਕਰ ਰਹੇ ਹਾਂ। ਸਾਡੀਆਂ ਬਚਿੱਤ੍ਰੀ ਕਲਾ ਬਾਜ਼ੀਆਂ ਇਹ ਉਤਸ਼ਾਹ ਵਧਾ ਰਹੀਆਂ ਹਨ ਕਿ
ਹਿੰਦੂਆਂ ਦੇ ਧਾਰਮਕ ਅਸਥਾਨਾਂ `ਤੇ ਜਾ ਕੇ ਦਾਨ ਪੁੰਨ ਕੀਤਿਆਂ ਪੁੱਤਰਾਂ ਦੀ ਪ੍ਰਾਪਤੀ ਹੁੰਦੀ ਹੈ।
ਹੁਣ ਹਿੰਦੂਆਂ ਦੇ ਧਾਰਮਕ ਅਸਥਾਨਾਂ `ਤੇ ਜਾਣ ਦੀ ਵੀ ਲੋੜ ਨਹੀਂ ਰਹੀ ਕਿਉਂ ਕਿ ਪੁੱਤਰਾਂ ਦੀਆਂ
ਦਾਤਾਂ ਸਿੱਖੀ ਬਾਣੇ ਵਿੱਚ ਲੁਕੇ ਬ੍ਰਹਾਮਣ ਸਾਧ ਦੇ ਰਹੇ ਹਨ। ਏਸੇ ਲਈ ਡੇਰਿਆਂ ਦੀਆਂ ਰੌਣਕਾਂ
ਦਿਨ-ਬਦਿਨ ਵੱਧ ਰਹੀਆਂ ਹਨ। ਸਮੇਂ ਦੀ ਲੋੜ ਹੈ ਕਿ ਪਾਵਨ ਗੁਰਪੁਰਬ ਮਨਾਉਂਦਿਆਂ ਗੁਰਬਾਣੀ ਸਿਧਾਂਤ
ਨੂੰ ਮੁੱਖ ਰੱਖਿਆ ਜਾਏ ਤੇ ਗੁਰੂਆਂ ਵਲੋਂ ਕੀਤੇ ਮਹਾਨ ਕਾਰਨਾਮਿਆਂ ਨੂੰ ਉਤਸ਼ਾਹੀ ਢੰਗ ਨਾਲ ਦੱਸਿਆ
ਜਾਏ। ਇੰਜ ਲੱਗਦਾ ਹੈ ਕਿ ਗੁਰੂਆਂ ਵਲੋਂ ਮਨੁੱਖਤਾ ਲਈ ਲਿਆਂਦੀ ਮਹਾਨ ਕ੍ਰਾਂਤੀ ਨੂੰ ਬੇ-ਲੋੜੇ ਦਾਨ
ਪੁੰਨ ਵਿੱਚ ਦੱਬ ਰੱਖ ਦਿੱਤਾ ਹੈ। ਪ੍ਰਿੰਸੀਪਲ ਥਾਈਲੈਂਡ ਵਾਲਿਆਂ ਵਲੋਂ ਕੀਤੀ ਸ਼ਬਦ ਦੀ ਵਿਚਾਰ ਨੂੰ
ਸੰਗਤ ਨੇ ਦੋ ਘੰਟੇ ਲੰਬਾ ਸਮਾਂ ਬਹੁਤ ਹੀ ਧਿਆਨ ਨਾਲ ਸੁਣਿਆਂ।
ਪ੍ਰਿੰਸੀਪਲ ਗੁਰਬਚਨ ਸਿੰਘ ਥਾਈਲੈਂਡ ਵਾਲਿਆਂ ਦਾ ਮਸਕਟ ਵਿੱਚ
ਟੈਲੀਫੂਨ ਨੰਬਰ 968 94005424 ਹੈ
ਹਰਵੰਤ ਸਿੰਘ ਵੀਲ੍ਹਾ
(10/01/12)
ਸਤਨਾਮ ਸਿੰਘ ਜੌਹਲ
ਕੈਨੇਡਾ ਦੇ ਵੈਨਕੂਵਰ ਸ਼ਹਿਰ ਵਿੱਚ ਪ੍ਰੋ: ਸਰਬਜੀਤ
ਸਿੰਘ ਧੂੰਦਾ ਦਾ ਵਿਸ਼ੇਸ਼ ਸਨਮਾਨ
ਵੈਨਕੂਵਰ ਵਿਖੇ ਕੈਨੇਡੀਅਨ ਸਿੱਖ
ਸਟੱਡੀ ਅਤੇ ਟੀਚਿੰਗ ਸੁਸਾਇਟੀ ਵਲੋਂ ਪੰਥ ਦੇ ਪ੍ਰਸਿਧ ਵਿਦਵਾਨ ਅਤੇ ਨਿਧੱੜਕ ਪ੍ਰਚਾਰਕ ਪ੍ਰੋ:
ਸਰਬਜੀਤ ਸਿੰਘ ਧੂੰਦਾ ਜੀ ਦੇ ਸਨਮਾਨ ਲਈ ਵਿਸ਼ੇਸ਼ ਸਮਾਗਮ ਐਤਵਾਰ ਜਨਵਰੀ 8, 2012 ਨੂੰ ਅਯੋਜਤ ਕੀਤਾ
ਗਿਆ। ਇਸ ਸਮਾਗਮ ਵਿੱਚ ਵੈਨਕੂਵਰ ਅਤੇ ਸਰੀ ਦੇ ਪੰਜਾਬੀ ਪੱਤਰਕਾਰ ਸ੍ਰ: ਰਾਜਿੰਦਰ ਸਿੰਘ ਪੰਧੇਰ,
ਸ੍ਰ: ਹਰਕੀਰਤ ਸਿੰਘ, ਸ੍ਰ: ਅਮਰਪਾਲ ਸਿੰਘ, ਸ੍ਰ: ਕੁਲਦੀਪ ਸਿੰਘ ਅਤੇ ਡਾ: ਪੂਰਨ ਸਿੰਘ ਹਾਜ਼ਰ ਹੋਏ।
ਵੈਨਕੂਵਰ ਅਤੇ ਸਰੀ ਦੀਆਂ ਕਈ ਸਿੱਖ ਮਹਾਨ ਹਸਤੀਆਂ ਜਿਵੇਂ ਡਾ; ਹਰਬੰਸ ਸਿੰਘ ਕੰਦੋਲਾ, ਸਾਬਕਾ ਸੀ ਈ
ਓ ਖਾਲਸਾ ਕਰੈਡਿਟ ਯੂਨੀਅਨ, ਡਾ: ਕਾਲਾ ਸਿੰਘ, ਸ੍ਰ: ਪ੍ਰੀਤਮ ਸਿੰਘ ਔਲਖ, ਬੀ: ਸੁਖਵਿੰਦਰ ਕੌਰ
ਗਰੇਵਾਲ ਸਾਬਕਾ ਬੈਂਕ ਮੈਨੇਜਰ, ਸ੍ਰ: ਤਰਲੋਚਨ ਸਿੰਘ ਢਿੱਲੋਂ, ਸ੍ਰ: ਕਿਰਪਾਲ ਸਿੰਘ ਗਰਚਾ, ਸ੍ਰ
ਮਨਜੀਤ ਸਿੰਘ ਖੈਰਾ, ਸੁਸਾਇਟੀ ਦੇ ਟਰੱਸਟੀ ਸ੍ਰ: ਬਲਦੇਵ ਸਿੰਘ ਰੱਖੜਾ, ਸ੍ਰ: ਹਰਬੰਸ ਸਿੰਘ ਰਾਏ ਤੇ
ਜਸਬੀਰ ਸਿੰਘ ਗੰਢਮ, ਸ੍ਰ: ਹਰਵਿੰਦਰ ਸਿੰਘ ਪਰਮਾਰ ਅਤੇ ਮਹਿੰਦਰ ਸਿੰਘ ਜਵੰਦਾ ਹਾਜ਼ਰ ਹੋਏ। ਕਈਆਂ ਨੇ
ਪੰਥ ਖਾਲਸਾ ਅਤੇ ਅਜੋਕੇ ਸੰਕਟ ਵਾਰੇ ਵਿਚਾਰ ਰੱਖੇ ਅਤੇ ਸਭ ਨੇ ਇਹ ਮਹਿਸੂਸ ਕੀਤਾ ਕਿ ਪੰਥਕ
ਸੰਸਥਾਵਾਂ ਦਾ ਪੁਰੀ ਤਰਾਂ ਸਿਆਸੀਕਰਨ ਹੋ ਚੁੱਕਾ ਹੈ। ਜਿਵੇ ਬਰਤਾਨਵੀ ਸਰਕਾਰ ਨੇ ਸਰਬਰਾਹਾਂ ਤੋਂ
ਮਨਮਰਜ਼ੀ ਦੇ ਫੈਸਲੇ ਕਰਵਾਏ ਐਨ ਉਸੇ ਤਰਾਂ ਹੀ ਅਜੋਕੇ ਸਮੇ ਪੰਥਕ ਸੰਸਥਾਵਾਂ ਦੇ ਥਾਪੇ ਗਏ ਜਥੇਦਾਰਾਂ
ਅਤੇ ਸਿੱਖ ਨੇਤਾਂਵਾਂ ਪਾਸੋਂ ਪੰਥਕ ਪ੍ਰੰਪਰਾਵਾਂ ਦੇ ਵਿਪਰੀਤ ਫੈਸਲੇ ਕਰਵਾਏ ਜਾ ਰਹੇ ਹਨ।
ਸਭ ਨੇ ਉਸ ਸਮੇਂ ਨੂੰ ਯਾਦ ਕੀਤਾ, ਜਦੋਂ ਗੁਰੂ ਪੰਥ ਦੇ ਸ਼ੇਰਾਂ ਗਿ: ਦਿਤ ਸਿੰਘ ਅਤੇ ਪ੍ਰੋ: ਗੁਰਮੁਖ
ਸਿੰਘ ਹੋਰਾਂ ਤਨ ਮਨ ਧਨ ਕੁਰਬਾਨ ਕਰ ਦਿੱਤਾ ਸੀ। ਦੂਜੇ ਪਾਸੇ ਪੁਜਾਰੀਆਂ ਨੇ ਪੰਥਕ ਹਿੱਤੂਆਂ
ਵਿਰੁੱਧ ਫ਼ਤਵੇ ਜਾਰੀ ਕੀਤੇ ਸਨ। ਉਹੀ ਇਤਿਹਾਸ ਦੁਰਾਇਆ ਜਾ ਰਿਹਾ ਹੈ। ਅਤੇ ਪੰਥਕ ਵਿਦਵਾਨਾਂ ਅਤੇ
ਗੁਰਮਤਿ ਦੇ ਸਹੀ ਪ੍ਰਚਾਰ ਕਰਨ ਵਾਲਿਆਂ ਵਿਰੁੱਧ ਡੇਰੇਦਾਰਾਂ ਦੀ ਸਿਫਾਰਸ਼ ਉਪਰੰਤ ਈਰਖਾ ਵੱਸ ਹੋ ਕੇ
ਫ਼ਤਵੇ ਜ਼ਾਰੀ ਕੀਤੇ ਜਾ ਰਹੇ ਹਨ। ਸਭ ਨੇ ਮਹਿਸੂਸ ਕੀਤਾ ਕਿ ਪ੍ਰੋ: ਸਰਬਜੀਤ ਸਿੰਘ ਧੂੰਦਾ ਵਿਰੁੱਧ ਉਸ
ਸਮੇ ਆਦੇਸ਼ ਜਾਰੀ ਕੀਤਾ ਗਿਆ ਜਦੋਂ ਉਹ ਵਿਦੇਸ਼ ਵਿੱਚ ਪ੍ਰਚਾਰ ਕਰਨ ਲਈ ਪਹੁੰਚੇ, ਇਹ ਗਿਣੀ ਮਿਥੀ
ਸਾਜਸ਼ ਅਧੀਨ ਕੀਤਾ ਗਿਆ।
ਮੌਜੂਦਾ ਸਿੱਖ ਸੁਚੇਤ ਹਨ ਅਤੇ ਉਨ੍ਹਾਂ ਨੂੰ ਪਤਾ ਲੱਗ ਚੁੱਕਾ ਹੈ ਕਿ ਸ੍ਰੀ ਅਕਾਲ ਤਖ਼ਤ ਵਲੋਂ
ਗੁਰਮਤਿ ਦੇ ਸਹੀ ਪ੍ਰਚਾਰ ਕਰਨ ਵਾਲੇ ਵਿਰੁੱਧ ਆਦੇਸ਼ ਜ਼ਾਰੀ ਕਰਨ ਦੀ ਕੋਈ ਪੰਥਕ ਪ੍ਰੰਪਰਾ ਨਹੀ ਹੈ
ਇਹੀ ਬੋਲ ਬਾਬਾ ਵਿਸਾਖਾ ਸਿੰਘ ਜੀ (ਗਦਰੀ) ਜੋ ਆਪ ਵੀ ਕੁੱਝ ਸਮਾਂ ਸ੍ਰੀ ਅਕਾਲ ਤਖਤ ਦੇ ਜਥੇਦਾਰ
ਰਹੇ, ਹੋਰਾਂ ਕਹੇ ਸਨ ਕਿ ਕਿਸੇ ਨੂੰ ਫ਼ਤਵੇ ਦੇਣੇ ਜਾਂ ਕਿਸੇ ਨੂੰ ਛੇਕਣ ਦੀ ਮਰਯਾਦਾ ਪੰਥਕ ਨਹੀ ਹੈ।
ਇਹੋ ਜਿਹੀ ਸੋਚ ਅਤੇ ਵਿਚਾਰ ਸ੍ਰ: ਮਹਿੰਦਰ ਸਿੰਘ ਜੋਸ਼ ਹੋਰਾਂ ਦੀ ਸੀ, ਕਿ ਜਥੇਦਾਰਾਂ ਨੂੰ ਗਿਆਰਵਾਂ
ਜਾਂ ਬਾਰਵ੍ਹਾਂ ਗੁਰੂ ਨਾ ਬਣਾਓ।
ਭਾਵੇਂ ਪ੍ਰੋ: ਸਰਬਜੀਤ ਸਿੰਘ ਧੂੰਦਾ ਸਮਾਗਮ ਵਿੱਚ ਦੇਰੀ ਨਾਲ ਪੁੱਜੇ, ਪਰ ਸੰਗਤਾਂ ਨੇ ਉਨਾਂ ਦੇ
ਸੰਖੇਪ ਵਿਚਾਰ ਸੁਣੇ ਅਤੇ ਉਨ੍ਹਾਂ ਨੇ ਕਿਹਾ ਕਿ ਉਹ ਗੁਰੂ ਘਰ ਦੇ ਕੂਕਰ ਹਨ ਅਤੇ ਉਹ ਗੁਰਮਤਿ ਦੇ
ਸਹੀ ਪ੍ਰਚਾਰ ਅਤੇ ਗੁਰਬਾਣੀ ਦੇ ਸੱਚ ਨੂੰ ਨਿਧੜਕ ਹੋ ਕੇ ਪਰਚਾਰਨਗੇ। ਸ੍ਰ: ਸਤਨਾਮ ਸਿੰਘ ਜੌਹਲ,
ਪ੍ਰਧਾਨ ਕੈਨੇਡੀਅਨ ਸਿੱਖ ਸਟੱਡੀ ਅਤੇ ਟੀਚੰਗ ਸੁਸਾਇਟੀ ਨੇ ਪ੍ਰੋ: ਸਰਬਜੀਤ ਸਿੰਘ ਧੂੰਦਾ ਦਾ
ਸੁਸਾਇਟੀ ਵਿਖੇ ਆਉਣ ਲਈ ਧੰਨਵਾਦ ਕੀਤਾ ਅਤੇ ਜਾਣਕਾਰੀ ਦਿਤੀ ਕਿ ਪਹਿਲੋਂ ਵੀ ਜਦੋਂ ਨਾਨਕਸ਼ਾਹੀ
ਕੈਲੰਡਰ ਦਾ ਕਤਲ ਕਰਨ ਅਤੇ ਪ੍ਰੋ: ਦਰਸਨ ਸਿੰਘ ਨੂੰ ਪੰਥ ਵਿਚੋਂ ਛੇਕਣ ਵਾਸਤੇ ਫ਼ਤਵੇ ਜ਼ਾਰੀ ਕੀਤੇ
ਤਾਂ ਇਸੇ ਸੁਸਾਇਟੀ ਨੇ ਸਭ ਤੋਂ ਪਹਿਲਾਂ ਉਨ੍ਹਾ ਫ਼ਤਵਿਆਂ ਦਾ ਡੱਟ ਕੇ ਵਿਰੋਧ ਕੀਤਾ। ਅਸੀ ਪਰਨ ਕਰਦੇ
ਹਾਂ ਕਿ ਹੁਣ ਵੀ ਪ੍ਰੋ: ਸਰਬਜੀਤ ਸਿੰਘ ਧੂੰਦਾ ਦੇ ਨਾਲ ਖੜੇ ਹਾਂ ਅਤੇ ਜੋ ਆਦੇਸ਼ ਆਇਆ ਹੈ ਉਸ ਨੂੰ
ਰੱਦ ਕਰਦੇ ਹਾਂ। ਸੁਸਾਇਟੀ ਵਲੋਂ ਪ੍ਰੋ: ਸਰਬਜੀਤ ਸਿੰਘ ਜੀ ਧੂੰਦਾ ਨੂੰ ਪ੍ਰੋ: ਸਾਹਿਬ ਸਿੰਘ
ਯਾਦਗਾਰੀ ਅਵਾਰਡ ਅਥਵਾ ਗਿਆਰਾਂ ਸੌ ਡਾਲਰ ਦੀ ਰਾਸ਼ੀ ਨਾਲ ਸਨਮਾਨਤ ਕੀਤਾ ਗਿਆ। ਸਟੇਜ ਦੀ ਕਾਰਵਾਈ
ਸ੍ਰ: ਗੁਰਦੇਵ ਸਿੰਘ ਨੇ ਬਾਖੂਬੀ ਨਾਲ ਨਿਭਾਈ।
ਨਾਰਥ ਅਮਰੀਕਾ ਦੀਆਂ ਬਹੁਤ ਸੰਸਥਾਵਾਂ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਵਲੋਂ ਮਨ ਮਰਜ਼ੀ
ਦੇ ਆਦੇਸ਼ ਜਾਰੀ ਕਰਨ ਦਾ ਡੱਟ ਕੇ ਵਿਰੋਧ ਕੀਤਾ ਜਾ ਰਿਹਾ ਹੈ। ਇਸ ਤੋਂ ਇਹ ਸਿੱਟਾ ਕੱਢ ਸਕਦੇ ਹਾਂ
ਕਿ ਖਾਲਸਾ ਪੰਥ ਦੀ ਅਧੁਗਤੀ ਲਈ ਰਾਜਨੀਤਕ ਲੋਕਾਂ ਵਲੋਂ ਥਾਪੇ ਗਏ ਅਖਾਉਤੀ ਜਥੇਦਾਰ ਹਨ, ਜੋ ਕੌਮ ਦੇ
ਕਾਤਲਾਂ ਨੂੰ ਪੰਥ ਰਤਨ ਅਤੇ ਕੌਮ ਦੇ ਹਿੱਤੂਆਂ ਨੂੰ ਗੁਰਮਤਿ ਦੇ ਪ੍ਰਚਾਰ ਦੀ ਖੁੱਲ੍ਹ ਵੀ ਨਹੀਂ
ਦੇਣੀ ਚਾਹੁੰਦੇ। ਜਦੋਂ ਪੰਜਾਬ ਦੀਆਂ ਧੀਆਂ ਦੀ ਪੁਲਸ ਜਾਂ ਰਾਜਨੀਤਕ ਲੋਕਾਂ ਵਲੋਂ ਬੇਇਜਤੀ ਜਾਂ
ਸਿੱਖ ਦਸਤਾਰਾਂ ਸ਼ਰੇਆਮ ਲੁਹਾਈਆਂ ਜਾ ਰਹੀਆਂ ਹਨ ਉਸ ਸਮੇ ਜਥੇਦਾਰ ਕਿਥੇ ਹੁੰਦੇ ਹਨ? ਇਤਿਹਾਸ ਅਜੇਹੇ
ਪੰਥਕ ਮਾਰੂ ਜਥੇਦਾਰਾਂ ਨੂੰ ਕਦੀ ਮੁਆਫ ਨਹੀ ਕਰੇਗਾ ਅਤੇ ਬਸ ਲੋੜ ਹੈ ਕਿ ਸਿੱਖ ਕੌਮ ਸੁਚੇਤ ਹੋ ਕਿ
ਬਣਾਵਟੀ ਤੇ ਕਾਗਜ਼ੀ ਜਥੇਦਾਰਾਂ ਦੀ ਕੋਈ ਪਰਵਾਹ ਨਾ ਕਰੇ।
ਸਤਨਾਮ ਸਿੰਘ ਜੌਹਲ
(10/01/12)
ਪ੍ਰੋਫੈਸਰ ਕਵਲਦੀਪ ਸਿੰਘ ਕੰਵਲ
ਮੈਂ
ਖਾਲ੍ਹੀ-ਸਥਾਨ ਵਿਰੋਧੀ ਹਾਂ !
- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ
ਜਦ ਤੱਕ ਸਿੱਖ ਕੌਮ ਬਿਪਰ-ਮਰਿਆਦਾ
ਅਤੇ ਬਿਪਰ-ਗ੍ਰੰਥ ਦੇ ਜੂਲ੍ਹੇ ਤੋਂ ਛੁੱਟ ਨਹੀਂ ਜਾਂਦੀ ਅਤੇ ਕੇਵਲ ਤੇ ਕੇਵਲ ਇੱਕ
ਗੁਰੂ-ਗੁਰਬਾਣੀ "ਗੁਰੂ ਗ੍ਰੰਥ ਸਾਹਿਬ" ਦੇ ਸਿਧਾਂਤ ਨੂੰ ਆਪਣਾ ਕੇ ਅਸਲੀ-ਖਾਲਸ ਖਾਲਸਾ-ਪੰਥ ਨਹੀਂ
ਬਣ ਜਾਂਦੀ, ਉਸ ਵੇਲੇ ਤਕ ਕਿਸੇ ਵੀ ਰਾਜਨੀਤਿਕ ਖਾਲਿਸਤਾਨ ਦੀ ਮੰਗ ਕਰਨਾ ਸਰਾਸਰ ਬੇਵਕੂਫੀ
ਹੋਵੇਗੀ; ਅਤੇ ਜੇ ਕਿਸੇ ਤੁੱਕੇ ਜਾਂ ਗਲਤੀ ਨਾਲ ਅਜਿਹਾ ਅਖੌਤੀ ਖਾਲ੍ਹੀ-ਸਥਾਨ ਬਣ ਵੀ ਗਿਆ ਤਾਂ ਉਹ
ਕਿਸੇ ਬਿਪਰੀਸਥਾਨ ਜਾਂ ਪਾਗਲਿਸਤਾਨ ਨਾਲੋਂ ਘੱਟ ਨਹੀਂ ਹੋਵੇਗਾ !
ਜ਼ਰਾ ਸੋਚੋ ਜੇ ਅਜਿਹਾ ਅਖੌਤੀ ਖਾਲ੍ਹੀ-ਸਥਾਨ ਬਣਦਾ ਹੈ ਤਾਂ ਸਾਨੂੰ ਕੀ ਮਿਲੇਗਾ ??
੧. ਸਭ ਤੋਂ ਵੱਧ ਨੁਕਸਾਨਦਾਇਕ ਘਾਣ ਇਸ ਅਖੌਤੀ ਜਗ੍ਹਾ ਤੋਂ ਬਾਹਰ ਵਸਦੇ ਸਿੱਖਾਂ ਦਾ ਜੋ ਸ਼ਾਇਦ ੧੯੪੭
ਅਤੇ ੧੯੮੪ ਦੇ ਉਜਾੜੇ ਤੋਂ ਵੀ ਕਿਤੇ ਵੱਡਾ ਹੋਵੇਗਾ !
੨. ਪੰਜਾਬ ਤੋਂ ਬਾਹਰ ਵੱਸਦੇ ਸਾਰੇ ਸਿੱਖ ਕਾਰੋਬਾਰਾਂ ਦਾ ਇੱਕ-ਮੁਸ਼ਤ ਖਾਤਮਾ !
੩. ਪੂਰਨ ਤੌਰ 'ਤੇ ਆਧੁਨਿਕ ਉਦਯੋਗਾਂ ਤੋਂ ਰਹਿਤ ਭੂਮੀ-ਖਿੱਤਾ !
੪.ਚਾਰੇ-ਪਾਸਿਓਂ ਗੈਰ-ਮਿੱਤਰ ਮੁਲਕਾਂ ਨਾਲ ਘਿਰੀ ਭੂਗੋਲਿਕ ਸਤਿਥੀ ਜਿਸਦਾ ਕੋਈ ਵੀ ਅੰਤਰ-ਰਾਸ਼ਟਰੀ
ਵਪਾਰਕ ਸੰਪਰਕ ਨਹੀਂ ਹੋਵੇਗਾ !
੫. ਘੱਟੋ-ਘੱਟ ਇੱਕ ਲੱਖ ਕਰੋੜ ਦਾ ਕਰਜ਼ਾ !
੬. ਪੰਜਾਬੋਂ ਬਾਹਰ ਕੰਮ ਕਰਦੀ ਸਾਡੀ ਨੱਬੇ-ਫੀਸਦ ਪੜ੍ਹੀ-ਲਿਖੀ ਨੌਜਵਾਨੀ ਦੇ ਰੁਜ਼ਗਾਰ ਦਾ ਖਾਤਮਾ !
੭. ਇੱਕ ਅਜਿਹਾ ਰਾਜਨੀਤਿਕ ਖਿੱਤਾ ਜਿਸਤੇ ਕੱਟੜਵਾਦੀ ਤਾਕਤਾਂ ਭਾਰੀ ਹੋਣਗੀਆਂ, ਸੋ ਮੌਲਿਕ
ਅਧਿਕਾਰਾਂ ਵਿਹੀਣ ਸਿਆਸੀ ਪ੍ਰਣਾਲੀ !
੮. ਪੰਜਾਬੋਂ ਬਾਹਰ ਦੇ ਸਾਰੇ ਸਿੱਖ ਅਸਥਾਨਾਂ ਤੇ ਜਾਇਦਾਦਾਂ ਦਾ ਪੂਰਨ ਨੁਕਸਾਨ !
੯. ਬਿਨਾਂ ਖਣਿਜਾਂ ਵਾਲਾ ਭਗੌਲਿਕ ਖੇਤਰ ਜੋ ਕਿਸੇ ਵੀ ਹਾਲਤ ਵਿੱਚ ਵਿਕਸਿਤ ਰਾਜ ਨਹੀਂ ਬਣ ਸਕੇਗਾ
ਅਤੇ ਹਮੇਸ਼ਾ ਹੱਥ ਅੱਡਣ ਵਾਲਾ ਪੱਛੜਿਆ ਮੁਲਕ ਹੀ ਬਣਿਆ ਰਹੇਗਾ !
੧੦. ਇੱਕ ਅਜਿਹਾ ਭਗੌਲਿਕ ਖੇਤਰ ਜਿਸਦਾ ਉਸਦੇ ਦਰਿਆਵਾਂ 'ਤੇ ਵੀ ਕੋਈ ਅਧਿਕਾਰ ਨਹੀਂ ਹੋਵੇਗਾ ਤੇ
ਹਮੇਸ਼ਾ ਗੈਰ-ਮਿੱਤਰ ਦੇਸ਼ਾਂ ਦੀ ਦਇਆ ਤੇ ਟਿਕ ਕੇ ਰਹਿ ਜਾਵੇਗਾ !
ਸੋ ਅਜਿਹਾ ਪਾਗਲਿਸਤਾਨ ਇੱਕ ਖਿੱਤੇ ਵਜੋਂ ਸਿੱਖਾਂ ਦਾ ਆਪਣੇ ਹੀ ਖਾਤਮੇ ਵਲ ਪੱਟਿਆ ਆਖ਼ਰੀ ਕਦਮ ਹੀ
ਹੋਵੇਗਾ !
ਨੁਕਤੇ ਤਾਂ ਹੋਰ ਵੀ ਬਹੁਤ ਨੇ ਇਸ ਪਾਗਲਿਸਤਾਨ ਦੀ ਸਚਾਈ ਬਿਆਨ ਕਰਦੇ ਪਰ ....
ਸਮਝਦਾਰ ਲਈ ਤਾਂ ਕਾਫੀ ਹੁੰਦਾ ਹੈ ਇੱਕ ਇਸ਼ਾਰਾ,
ਤੇ ਬੇਵਕੂਫ਼ ਅੱਗੇ ਭਾਵੇਂ ਬੀਨ ਵਜਾਓ ਭਾਵੇਂ ਨਗਾਰਾ !
ਸੋ ਬਿਨਾਂ "ਇੱਕ ਗੁਰੂ ਗੁਰਬਾਣੀ" ਅਤੇ "ਇੱਕ ਜੀਵਨ-ਮਰਿਆਦਾ" ਦੇ ਸਿਧਾਂਤ ਵਾਲੇ ਕਿਸੇ ਵੀ ਅਜਿਹੇ
ਪਾਗਲਿਸਤਾਨ ਦਾ, ਜੋ ਰਾਜਨੀਤਿਕ, ਭਗੌਲਿਕ ਤੇ ਆਰਥਿਕ ਕਿਸੇ ਵੀ ਪੱਖੋਂ ਸਿੱਖਾਂ ਲਈ ਨਿਹਾਇਤ
ਨੁਕਸਾਨਦਾਇਕ ਹੀ ਹੈ, ਦਾ ਮੈਂ ਸਭ ਤੋਂ ਵੱਡਾ ਵਿਰੋਧੀ ਹੋਵਾਂਗਾ !
(ਸੰਪਾਦਕੀ ਨੋਟ:-
ਕਿਉਂਕਿ ‘ਸਿੱਖ ਮਾਰਗ’ ਨਿਰੋਲ ਧਾਰਮਿਕ ਸਾਈਟ ਹੈ ਅਤੇ ਸਾਡਾ ਕਿਸੇ ਵੀ ਰਾਜਨੀਤਕ ਜਥੇਬੰਦੀ-ਪਾਰਟੀ
ਨਾਲ ਕੋਈ ਵੀ ਸੰਬੰਧ ਨਹੀਂ ਹੈ। ਇਸ ਲਈ ਅਸੀਂ ਇੱਥੇ ਕਿਸੇ ਵੀ ਤਰ੍ਹਾਂ ਦੇ ਰਾਜਨੀਤਕ ਵਿਚਾਰਾਂ ਨੂੰ
ਛਾਪਣ ਤੋਂ ਗੁਰੇਜ਼ ਕਰਦੇ ਹਾਂ। ਇਸ ਲਿਖਤ ਨੂੰ ਸਿਰਫ ਗੁਰਮਤਿ ਦੇ ਪੱਖ ਨੂੰ ਮੁੱਖ ਰੱਖ ਕੇ ਛਾਪ ਰਹੇ
ਹਾਂ ਜਿਸ ਵਿੱਚ ਕਿ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਨੂੰ ਮੁਖ ਰੱਖਿਆ ਗਿਆ ਹੈ। ਅਸੀਂ ਵੀ ਸਿਰਫ ਤੇ
ਸਿਰਫ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚਾਰਾਂ ਨੂੰ ਸਭ ਤੋਂ ਉਪਰ ਮੰਨਦੇ ਹਾਂ ਨਾ ਕਿ ਕਿਸੇ
ਬਿਲਡਿੰਗ, ਜਥੇਦਾਰ, ਕਿਸੇ ਅਖੌਤੀ ਸੰਤ-ਮਹੰਤ ਜਾਂ ਕਿਸੇ ਲੀਡਰ ਦੇ ਬਿਆਨ ਨੂੰ)
(09/01/12)
ਗੁਰਮਤਿ ਸੰਚਾਰ ਸਭਾ ਜਰਮਨੀ
ਪ੍ਰੈਸ
ਨੋਟ:-
ਪਿਛਲੇ ਕੁੱਝ ਦਹਾਕਿਆਂ ਤੋਂ ਸਿੱਖਾਂ ਦੇ
ਤਖ਼ਤਾਂ ਉੱਪਰ ਸਿਅਸੀ ਲੋਕਾਂ ਵਲੋਂ ਬਿਠਾਏ ਹੋਏ ਸਿੱਖੀ-ਸਿਦਕੋਂ ਬੌਨੇ ਸੇਵਾਦਾਰਾਂ ਵਲੋਂ ਸਿੱਖਾਂ
ਨੂੰ ਹੀ ਸਿੱਖ ਪੰਥ ਵਿਚੋਂ ਛੇਕਣ ਦਾ ਪੁੱਠਾ ਜਿਹਾ ਰਿਵਾਜ ਪਾ ਲਿਆ ਗਿਆ ਹੈ ਜੋ ਕਿ ਪੰਥਕ ਪਿਰਤ
ਨਹੀਂ ਹੈ। ਇਸ ਕੁਪੰਥਕ ਪਿਰਤ ਦਾ ਹਾਲ ਹੀ ਵਿੱਚ ਹੋਇਆ ਸ਼ਿਕਾਰ ਹੈ ਪ੍ਰੋ: ਸਰਬਜੀਤ ਸਿੰਘ ਧੁੰਦਾ, ਜੋ
ਕਿ ਗੁਰਮਤਿ ਦੀ ਵਿਆਖਿਆ ਗੁਰਮਤਿ ਨਜ਼ਰੀਏ ਤੋਂ ਅਤੇ ਮੌਜੂਦਾ ਪ੍ਰੀਪੇਖ ਵਿੱਚ ਕਰਨ ਲਈ ਮੋਹਰਲੀ ਕਤਾਰ
ਦਾ ਇੱਕ ਸੁਲਝਿਆ ਹੋਇਆ ਪ੍ਰਚਾਰਕ ਹੈ। ਇਸ ਵਾਸਤੇ ਸਿਅਸੀ ਬੰਦਿਆਂ ਦੀਆਂ ਕਠਪੁਤਲੀਆਂ ਵਲੋਂ ਇਸ
ਨਾਮਵਰ ਗੁਰਮਤਿ ਪ੍ਰਚਾਰਕ ਨੂੰ ਖੁੱਡੇ ਲੌਣ ਲਈ ਅਕਾਲ ਤਖ਼ਤ ਸਹਿਬ ਦੇ ਸਕਤਰੇਤ ਵਿਖੇ ਤਲਬ ਕੀਤਾ ਗਿਆ
ਹੈ ਜੋ ਕਿ ਸਰਾਸਰ ਗ਼ੈਰਵਾਜਿਬ ਅਤੇ ਗੁਰਦੁਆਰਾ ਐਕਟ ਅਨੁਸਾਰ ਗ਼ੈਰਕਾਨੂਨੀ ਹੈ। ਅਸੀਂ ਇਸ ਤਲਬੀ ਦੀ
ਸਖ਼ਤ ਲਫਜ਼ਾਂ ਵਿੱਚ ਨਿੰਦਿਆ ਔਰ ਨਿਖੇਧੀ ਕਰਦੇ ਹਾਂ।
ਅਸੀਂ ਪ੍ਰੋ: ਧੁੰਦਾ ਜੀ ਨੂੰ ਭੀ ਬੇਨਤੀ ਕਰਦੇ ਹਾਂ ਕਿ ਗੁਰਦੁਆਰਾ ਐਕਟ 1925 ਅਨੁਸਾਰ ਤਾਂ ਅਖੌਤੀ
ਜਥੇਦਾਰ ਦਾ ਕੋਈ ਰੁਤਬਾ ਹੀ ਨਹੀਂ ਹੈ ਇਸ ਤਰਾਂ ਕਿਸੇ ਵਿਅਕਤੀ ਨੂੰ ਤਲਬ ਕਰਨ ਦੇ ਹੱਕ ਦਾ ਸਵਾਲ ਹੀ
ਪੈਦਾ ਨਹੀਂ ਹੁੰਦਾ। ਏਥੇ ਹੀ ਬਸ ਨਹੀਂ ਇਹ ਆਪੂ ਬਣੇ ਜਥੇਦਾਰ ਤਾਂ ਉੱਪਰਲੇ ਕਾਨੂੰਨ ਦੀ ਧਾਰਾ 134
(g) ਮੁਤਾਬਿਕ ਆਪਣੇ ਫਰਜ਼ਾਂ ਦੀ ਕੁਤਾਹੀ ਕਰਨ ਦੇ
ਗੁਨਹਗ਼ਾਰ ਹੋਣ ਕਰਕੇ ਖ਼ੁਦ ਸਜ਼ਾ ਦੇ ਹੱਕਦਾਰ ਹਨ। ਇਸ ਲਈ ਕਿਉਂ ਨਾ ਤੁਸੀਂ ਤਲਬ ਕਰਨ ਵਾਲਿਆਂ ਉੱਪਰ
ਗੁਰਦੁਆਰਾ ਜੂਡੀਸ਼ੀਅਲ ਕਮਿਸ਼ਨ ਕੋਲ ਇਹਨਾਂ ਖਰੂਦੀਆਂ ਵਿਰੁਧ ਕਾਨੂੰਨੀ ਕਾਰਵਾਈ ਕਰੋ, ਤਾਂ ਕਿ ਅੱਗੋਂ
ਲਈ ਇਹ ਕਿਸੇ ਗੁਰਮਤਿ ਪ੍ਰਚਾਰਕ ਨੂੰ ਤਲਬ ਕਰਨ ਦੀ ਭੁਲ ਹੀ ਨਾਂਹ ਕਰਨ।
ਅਸੀਂ ਸਾਰੇ ਜਾਣਦੇ ਹਾਂ ਕਿ ਪੰਥ ਪ੍ਰਸਤਾਂ ਨੂੰ ਖੂੰਜੇ ਲੌਣ ਲਈ ਜਿੰਨੇ ਪਿਛਲੇ ਸਮੇਂ ਵਿੱਚ ਛੇਕਣ
ਵਾਲੇ ਫੈਸਲੇ ਲਏ ਗਏ ਹਨ ਉਹ ਸਾਰੇ ਦੇ ਸਾਰੇ ਸਿੱਖ ਵਿਰੋਧੀਆਂ ਦੀ ਸ਼ੈਹ ਉੱਪਰ ਲਏ ਗਏ ਹਨ, ਜਿਹਨਾਂ
ਦੀ ਪਤਨੀ (ਅ) ਕਾਲੀ ਪਾਰਟੀ ਦਾ ਕਬਜ਼ਾ ਦਰਬਾਰ ਸਹਿਬ ਸਮੂਹ ਅਤੇ ਸ਼੍ਰੋਮਣੀ ਕਮੇਟੀ ਉੱਪਰ ਹੈ। ਚੋਣਾ
ਸਿਰ ਉੱਤੇ ਹੋਣ ਕਰਕੇ ਸਾਨੂੰ ਸਭਨੂੰ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਏ ਪਤਨੀ ਵਾਲਾ ਰੋਲ਼ ਨਿਭਾਉਂਦੀ
ਹੋਈ ਉਪਰੋਕਤ ਪਾਰਟੀ ਅਤੇ ਹੋਰਨਾਂ ਸਿਆਸੀ ਪਾਰਟੀਆਂ ਦੇ ਉਹਨਾਂ ਤੱਤਾਂ ਨੂੰ ਜੋ ਸਿੱਖੀ ਦੀਆਂ
ਜੜ੍ਹਾਂ ਵਢਣ ਵਾਲੀ ਕੁਹਾੜੀ ਦਾ ਦਸਤਾ ਬਣੇ ਹੋਏ ਹਨ ਨੂੰ ਸਬਕ ਸਿਖੌਣ ਲਈ ਕਮਰ ਕੱਸੇ ਕਰ ਲੈਣੇ
ਚਾਹੀਦੇ ਹਨ, ਤਾਂ ਕਿ ਇਹ ਸਿੱਖੀ ਦਾ ਹੋਰ ਨੁਕਸਾਨ ਨਾਂਹ ਕਰ ਸਕਣ ਤਾਂ ਕਿ ਸਿੱਖੀ ਬ੍ਰਾਹਮਣਵਾਦੀ
ਖ਼ਾਰੇ ਸਮੁੰਦਰ ਵਿੱਚ ਗ਼ਰਕਣੋਂ ਬਚ ਸਕੇ।
ਅਕਾਲ ਤਖ਼ਤ ਸਹਿਬ ਦੇ ਸੇਵਾਦਾਰ ਵਲੋਂ ਕੋਈ ਵੀ ਫੈਸਲਾ ਕਰਨ ਤੋਂ ਪਹਿਲਾਂ ਉਸਨੂੰ ਇਸਦੀ ਪ੍ਰਵਾਨਗੀ
ਸਰਬੱਤ ਖਾਲਸਾ ਤੋਂ ਲੈਣੀ ਚਾਹੀਦੀ ਹੈ, ਇਸ ਤਰਾਂ ਹਰ ਫੈਸਲਾ ਪੰਥ ਦੇ ਹਿਤ ਵਿੱਚ ਹੀ ਹੋਵੇਗਾ,
ਜਿਸਦਾ ਵਿਰੋਧ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੋਏਗਾ। ਇਸ ਤਰਾਂ ਅਕਾਲ ਤਖ਼ਤ ਸਹਿਬ ਦੀ ਮਾਣ ਮਰਿਯਾਦਾ
ਭੀ ਕਾਇਮ-ਦਾਇਮ ਰਹੇਗੀ।
ਅਕਾਲ ਤਖ਼ਤ ਸਹਿਬ ਦਾ ਸੇਵਾਦਾਰ ਸ਼੍ਰੋਮਣੀ ਕਮੇਟੀ ਵਲੋਂ ਨਹੀਂ ਲਗਾਇਆ ਜਾਣਾ ਚਾਹੀਦਾ ਸਗੋਂ ਪੂਰੇ ਪੰਥ
ਦੀ ਸਹਿਮਤੀ ਨਾਲ ਕੋਈ ਉੱਚ ਦਰਜ਼ੇ ਦਾ ਪੜ੍ਹਿਆਂ ਲਿਖਿਆ ਅਤੇ ਸਿੱਖੀ ਬਾਰੇ ਵਿਦਵਾਨ ਪੁਰਸ਼ ਹੀ ਹੋਣਾ
ਚਾਹੀਦਾ ਹੈ ਨਾ ਕਿ ਅੱਜ ਦੇ ਦੂਜੀ ਚੌਥੀ ਪੜ੍ਹੇ ਹੋਏ ਗ੍ਰੰਥੀਆਂ ਵਰਗਾ ਜੋ ਚਾਪਲੂਸੀ ਕਰਕੇ ਅਖੌਤੀ
ਜਥੇਦਾਰੀ ਪਦ ਨੂੰ ਪ੍ਰਾਪਤ ਹੋ ਜਾਂਦੇ ਹਨ।
ਸਿੱਖੀ ਵਿੱਚ ਹਰ ਸਿੰਘ ਬਰਾਬਰ ਹੈ ਇਸ ਲਈ ਕੋਈ ਵੀ ਸਿੰਘ -ਸਿੰਘ ਸਾਹਿਬ- ਨਹੀਂ ਹੋ ਸਕਦਾ, ਜਿਹੜੇ
ਸਾਡੇ ਭਾਈ ਗ੍ਰੰਥੀ-ਸੇਵਾਦਾਰਾਂ ਜਾਂ ਹੋਰ ਆਹੁਦੇਦਾਰਾਂ ਦੇ ਨਾਮ ਨਾਲ ਸਿੰਘ ਸਾਹਿਬ ਵਰਤਦੇ ਹਨ ਉਹ
ਸਿੱਖੀ ਦੇ ਮੁੰਢਲੇ ਅਸੂਲ ਦੀ ਉਲੰਘਣਾ ਕਰ ਰਹੇ ਹਨ, ਸਾਨੂੰ ਇਸ ਬਾਰੇ ਭੀ ਸੁਚੇਤ ਹੋਣ ਦੀ ਲੋੜ ਹੈ।
ਕਾਅਬੇ ਵਿੱਚ ਵਰਤਦੇ ਕੁਫਰ ਨੂੰ ਮਿਟੌਣ ਲਈ ਗੁਰੂ ਨਾਨਕ ਨੂੰ ਜਾਣਾ ਪਿਆ ਸੀ, ਕੀ ਅਮ੍ਰਿਤਸਰੋਂ
ਪੁਜਾਰੀਆਂ ਰਾਹੀਂ ਵਾਪਰ ਰਹੇ ਕੁਫਰ ਨੂੰ ਮਿਟੌਣ ਲਈ ਗੁਰੂ ਕਾ ਖ਼ਾਲਸਾ ਆਪਣੀ ਗੁਰੂ ਬਖਸ਼ੀ ਰਹਿਬਰੀ ਦੀ
ਪਛਾਣ ਕਰਕੇ ਕਦੋਂ ਜਾਗੇਗਾ?
ਗੁਰਮਤਿ ਸੰਚਾਰ ਸਭਾ ਜਰਮਨੀ
(09/01/12)
ਗੁਰਿੰਦਰ ਸਿੰਘ ਕੋਟਕਪੂਰਾ
ਪ੍ਰੋ.
ਸਰਬਜੀਤ ਸਿੰਘ ਧੂੰਦਾ ਖਿਲਾਫ਼ ਤਖਤਾਂ ਦੇ ਜੱਥੇਦਾਰਾਂ ਵੱਲੋਂ ਜਾਰੀ ਕੀਤਾ ਫ਼ਤਵਾ ਬਣਿਆ ਗਲੇ ਦੀ ਹੱਡੀ
ਇਕ ਘੰਟੇ ਦੀ ਵੀਡੀਓ `ਚੋਂ ਕੱਟ-ਵੱਢ ਕਰਕੇ ਮਹਿਜ਼ 20 ਕੁ ਸਕਿੰਟਾਂ ਦੀ ਵੀਡੀਓ ਦੇਖ ਕੇ
ਤਲਬ ਕਰਨ ਦਾ ਸੁਣਾਇਆ ਫੁਰਮਾਣ! !
ਕੋਟਕਪੂਰਾ, 9 ਜਨਵਰੀ (ਗੁਰਿੰਦਰ ਸਿੰਘ) :- ਨੌਜਵਾਨ ਮਿਸ਼ਨਰੀ ਪ੍ਰਚਾਰਕ ਪ੍ਰੋ. ਸਰਬਜੀਤ ਸਿੰਘ
ਧੂੰਦਾ ਦੇ ਪ੍ਰਚਾਰ `ਤੇ ਪਾਬੰਦੀ ਲਾਉਣ ਤੇ ਉਨਾਂ ਨੂੰ ਤਲਬ ਕਰਨ ਦਾ ਤਖ਼ਤਾਂ ਦੇ ਜੱਥੇਦਾਰਾਂ ਦਾ
ਫਤਵਾ ਖੁਦ ਉਨਾਂ ਲਈ ਗਲੇ ਦੀ ਹੱਡੀ ਬਣਦਾ ਜਾ ਰਿਹਾ ਹੈ। ਭਾਵੇਂ ਗਿਆਨੀ ਗੁਰਬਚਨ ਸਿੰਘ ਵੱਲੋਂ
“ਪ੍ਰੋ. ਧੂੰਦਾ ਨੂੰ ਤਲਬ ਨਹੀਂ ਕੀਤਾ ਗਿਆ, ਸਿਰਫ ਸਪਸ਼ਟੀਕਰਨ ਦੇਣ ਲਈ ਸੱਦਿਆ ਗਿਆ ਹੈ” ਬਾਰੇ
ਪ੍ਰੈਸ-ਬਿਆਨ ਵੀ ਜਾਰੀ ਕੀਤਾ ਗਿਆ ਪਰ ਦੇਸ਼-ਵਿਦੇਸ਼ ਦੀ ਜਾਗਰੂਕ ਸੰਗਤ ਦੇ ਮਨਾਂ `ਚ ਤਖਤਾਂ ਦੇ
ਜੱਥੇਦਾਰਾਂ ਪ੍ਰਤੀ ਬਹੁਤ ਗੁੱਸਾ ਤੇ ਰੋਹ ਹੈ। ਕਿਸੇ ਪੰਥ ਦਰਦੀ ਵੱਲੋਂ ਯੂ-ਟਿਊਬ `ਤੇ ਪਾਈ
ਗੁਰਦਵਾਰਾ ਗੋਬਿੰਦਗੜ੍ਹ ਕਬੂਲ ਨਗਰ, ਸ਼ਾਹਦਰਾ ਦਿੱਲੀ ਵਿਖੇ 30 ਜੁਲਾਈ 2011 ਨੂੰ ਪ੍ਰੋ. ਧੂੰਦਾ
ਵੱਲੋਂ ਕੀਤੀ ਕਥਾ ਦੀ ਵੀਡੀਓ ਨੇ ਸਾਰਾ ਕੁੱਝ ਸਪਸ਼ਟ ਕਰ ਦਿੱਤਾ। ਕਿਉਂਕਿ ਲਗਭਗ ਇੱਕ ਘੰਟੇ ਤੋਂ ਵੀ
ਜ਼ਿਆਦਾ ਸਮੇਂ ਦੀ ਇਸ ਵੀਡੀਓ `ਚ ਪ੍ਰੋ. ਧੂੰਦਾ ਸਿੱਖ ਕੌਮ ਉੱਪਰ ਹੋ ਰਹੇ ਮਾਰੂ ਹਮਲਿਆਂ ਸਬੰਧੀ
ਵਿਸਥਾਰ ਸਹਿਤ ਜ਼ਿਕਰ ਕਰ ਰਹੇ ਹਨ ਅਤੇ ਦੱਸ ਰਹੇ ਹਨ ਕਿ ਜੇਕਰ ਅੱਜ ਮੱਸਾ ਰੰਗੜ ਸਿੱਖ ਕੌਮ ਨੂੰ
ਪੁੱਛੇ ਕਿ ਮੇਰਾ ਸਿਰ ਤੁਸੀਂ ਦਰਬਾਰ ਸਾਹਿਬ `ਚ ਸ਼ਰਾਬ ਪੀਣ ਜਾਂ ਮੁਜਰਾ ਕਰਾਉਣ ਦੇ ਦੋਸ਼ ਹੇਠ ਕਲਮ
ਕੀਤਾ ਪਰ ਅੱਜ ਤੁਹਾਡੇ ਪ੍ਰਚਾਰਕ ਉਸੇ ਦਰਬਾਰ ਸਾਹਿਬ `ਚ ਅਜਿਹੀਆਂ ਰਚਨਾਵਾਂ ਪੜ੍ਹ ਰਹੇ ਨੇ, ਜੋ
ਵੇਸਵਾਵਾਂ ਦੇ ਮੁਜ਼ਰੇ ਨੂੰ ਵੀ ਮਾਤ ਪਾ ਜਾਂਦੀਆਂ ਨੇ। ਉਨਾਂ ਕਿਹਾ ਕਿ ਅੱਜ ਦੇ ਸੁੱਖਾ ਸਿੰਘ,
ਮਹਿਤਾਬ ਸਿੰਘ ਨੂੰ ਤਾਂ ਪੰਥ `ਚੋਂ ਛੇਕਣ ਦਾ ਫੁਰਮਾਣ ਜਾਰੀ ਕੀਤਾ ਜਾ ਰਿਹਾ ਹੈ ਤੇ ਸਾਡੇ ਕੌਮੀ ਘਰ
`ਤੇ ਜਿਹੜੇ ਹਮਲੇ ਹੋ ਰਹੇ ਨੇ, ਉਂਗਲਾਂ `ਤੇ ਗਿਣੇ ਜਾਣ ਵਾਲੇ ਪ੍ਰਚਾਰਕ ਜਦੋਂ ਅਜਿਹੇ ਹਮਲਿਆਂ ਦਾ
ਜ਼ਿਕਰ ਕਰਦੇ ਹਨ ਤਾਂ ਉਨਾਂ ਦੇ ਗਲ `ਤੇ ਅੰਗੂਠਾ ਦੇ ਦਿੱਤਾ ਜਾਂਦਾ ਹੈ। ਕਿਸੇ ਸਿੱਖ ਵਿਰੋਧੀ ਤਾਕਤ
ਵੱਲੋਂ ਇਸ ਵੀਡੀਓ ਦਾ ਅਗਲਾ ਤੇ ਪਿਛਲਾ ਸਾਰਾ ਹਿੱਸਾ ਕੱਟ ਕੇ ਮਹਿਜ਼ 20 ਕੁ ਸਕਿੰਟ ਦੀ ਪ੍ਰੋ.
ਧੂੰਦਾ ਦੀ ਅਵਾਜ਼ ਦਿਖਾ ਕੇ ਉਸਨੂੰ ਪੰਥ ਵਿਰੋਧੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਜੇਕਰ ਉਕਤ
ਸਾਰੀ ਵੀਡੀਓ ਦੇਖੀ ਤੇ ਸੁਣੀ ਜਾਵੇ ਤਾਂ ਪ੍ਰੋ. ਧੂੰਦਾ ਬੜੇ ਇਨਕਲਾਬੀ ਵਿਚਾਰਾਂ ਤੋਂ ਜਾਣੂ ਕਰਵਾ
ਰਹੇ ਹਨ।
ਆਪਣੇ ਸੰਬੋਧਨ ਦੌਰਾਨ ਪ੍ਰੋ. ਸਰਬਜੀਤ ਸਿੰਘ ਧੂੰਦਾ ਉਕਤ ਚਰਚਿਤ ਵੀਡੀਓ `ਚ ਦੱਸਦੇ ਹਨ ਕਿ ਸਾਡੀ
ਸ਼੍ਰੋਮਣੀ ਸੰਸਥਾ ਨੇ ਜਿਹੜੀ ਸਿੱਖ ਇਤਿਹਾਸ ਨਾਂਅ ਦੀ ਕਿਤਾਬ ਛਾਪੀ ਉਹ ਨਾਗਪੁਰ ਦੇ ਸਕੂਲਾਂ `ਚ
ਵੱਡੀ ਗਿਣਤੀ `ਚ ਮੁਫ਼ਤ ਵੰਡੀ ਗਈ। ਉਸ ਕਿਤਾਬ `ਚ ਸਾਡੇ ਸਤਿਕਾਰਯੋਗ ਗੁਰੂ ਸਾਹਿਬਾਨ ਬਾਰੇ ਭੱਦੀ
ਸ਼ਬਦਾਵਲੀ ਵਰਤੀ ਗਈ ਪਰ ਕਿਸੇ `ਤੇ ਕੋਈ ਐਕਸ਼ਨ ਨਾ ਲਿਆ ਗਿਆ। ਉਨਾਂ ਕਿਹਾ ਕਿ ਸਹੀ ਤੇ ਸੱਚਾ ਡਾਕਟਰ
ਉਹ ਹੈ, ਜਿਹੜਾ ਤੁਹਾਡੇ ਸਰੀਰ ਦੀਆਂ ਅੰਦਰਲੀਆਂ ਬਿਮਾਰੀਆਂ ਤੋਂ ਤੁਹਾਨੂੰ ਜਾਣੂ ਕਰਾਉਂਦਾ ਹੈ ਪਰ
ਕੌਮ `ਤੇ ਹੋ ਰਹੇ ਮਾਰੂ ਹਮਲਿਆਂ ਬਾਰੇ ਸੰਗਤ ਨੂੰ ਸੁਚੇਤ ਕਰਨ ਵਾਲੇ ਪ੍ਰਚਾਰਕ ਨੂੰ ਵਾਦ-ਵਿਵਾਦ
ਵਾਲਾ ਪ੍ਰਚਾਰਕ ਦੱਸ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਧੀਆਂ ਨੂੰ
ਅਸੀਂ ਕੁਖਾਂ `ਚ ਮਾਰ ਰਹੇ ਹਾਂ, ਜਦੋਂਕਿ ਸਾਡੇ ਪੁੱਤਰ ਨਸ਼ਿਆਂ ਕਰਕੇ ਆਪੇ ਹੀ ਮਰ ਰਹੇ ਨੇ ਪਰ ਕਿਸੇ
ਵੀ ਪੰਥ ਦੇ ਠੇਕੇਦਾਰ ਨੂੰ ਇਸ ਦਾ ਫਿਕਰ ਨਹੀਂ। ਉਨਾਂ ਦੱਸਿਆ ਕਿ ਵੱਖ-ਵੱਖ ਸਮੇਂ ਹੋਏ ਘੱਲੂਘਾਰਿਆਂ
ਦੌਰਾਨ ਸਾਲ 1747, 1762, 1984 `ਚ ਕੌਮ `ਤੇ ਤਿੰਨ ਵੱਡੇ ਹਮਲੇ ਹੋਏ, ਜਦੋਂ 20 ਤੋਂ 30 ਹਜ਼ਾਰ
ਤੱਕ ਸਿੱਖਾਂ ਦਾ ਕਤਲ ਕੀਤਾ ਗਿਆ ਪਰ ਕੌਮ ਫਿਰ ਵੀ ਉੱਭਰ ਕੇ ਸਾਹਮਣੇ ਆ ਗਈ ਪਰ ਅੱਜ ਜੋ ਚੌਥਾ
ਘੱਲੂਘਾਰਾ (ਹਮਲਾ) ਕੌਮ ਨੂੰ ਅੰਦਰੋਂ ਖਤਮ ਕਰਨ ਲਈ ਹੋ ਰਿਹਾ ਹੈ, ਉਸ ਪ੍ਰਤੀ ਸੁਚੇਤ ਹੋਣ ਦੀ ਲੋੜ
ਹੈ। ਕਿਉਂਕਿ ਸਿੱਖ ਨੌਜਵਾਨਾਂ ਨੂੰ ਨਸ਼ਿਆਂ `ਚ ਗੜੁੱਚ ਕਰਨ, ਵਿਭਚਾਰ-ਅਸ਼ਲੀਲਤਾ ਵੱਲ ਤੋਰਨ ਤੇ ਉਨਾਂ
ਦੀ ਜ਼ਮੀਰ ਮਾਰਨ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ ਪਰ ਸਾਡਾ ਨੌਜਵਾਨ ਉਕਤ ਕੁਟਿਲ ਨੀਤੀਆਂ ਸਮਝਣ
ਦੀ ਬਜਾਇ ਗੁੰਮਰਾਹ ਹੋ ਗਿਆ ਹੈ। ਅੱਜ ਦਾ ਸੁੱਖਾ ਸਿੰਘ, ਮਹਿਤਾਬ ਸਿੰਘ ਸਹਿਕ ਰਿਹਾ ਹੈ ਪਰ ਸਾਡੇ
ਪੰਥ ਦੇ ਅਖੌਤੀ ਠੇਕੇਦਾਰਾਂ ਨੂੰ ਕੋਈ ਪ੍ਰਵਾਹ ਨਹੀਂ। ਕਿਉਂਕਿ ਸਿਆਸੀ ਜਾਂ ਧਾਰਮਿਕ ਚੋਣਾਂ ਮੌਕੇ
ਵੀ ਸਿਆਸੀ ਆਗੂ ਨਸ਼ੇ ਵੰਡਣ ਤੋਂ ਗੁਰੇਜ਼ ਨਹੀਂ ਕਰਦੇ। ਉਕਤ ਸਾਰੀ ਵੀਡੀਓ ਦੇਖਣ ਤੋਂ ਇੰਝ ਪ੍ਰਤੀਤ
ਹੁੰਦਾ ਹੈ ਕਿ ਜਿਵੇਂ ਪੰਥ ਵਿਰੋਧੀ ਤਾਕਤਾਂ ਅਜਿਹੀ ਸੱਚੀ ਸ਼ਬਦਾਵਲੀ ਬਰਦਾਸ਼ਤ ਨਾ ਕਰ ਸਕਦੀਆਂ ਹੋਣ
ਤੇ ਉਨਾਂ ਪ੍ਰੋ. ਧੂੰਦਾ ਨੂੰ ਉਲਝਾਉਣ ਲਈ ਤਖਤਾਂ ਦੇ ਜੱਥੇਦਾਰਾਂ ਨੂੰ ਵਰਤ ਲਿਆ ਹੋਵੇ।
ਕੈਨੇਡਾ ਦੀ ਜਾਗਰੂਕ ਸੰਗਤ ਵੱਲੋਂ ਤਖ਼ਤਾਂ ਦੇ ਜੱਥੇਦਾਰਾਂ ਨੂੰ ਪੰਥ
`ਚੋਂ ਛੇਕਣ ਦਾ ਐਲਾਨ
ਕੋਟਕਪੂਰਾ, 9 ਜਨਵਰੀ (ਗੁਰਿੰਦਰ ਸਿੰਘ) :- ਪੰਥਕ ਵਿਦਵਾਨਾ, ਸਿੱਖ ਚਿੰਤਕਾ, ਮਿਸ਼ਨਰੀ
ਪ੍ਰਚਾਰਕਾਂ ਅਤੇ ਪੰਥ ਦਰਦੀਆਂ ਵੱਲੋਂ ਪਹਿਲੇ ਦਿਨ ਤੋਂ ਹੀ ਅਖੌਤੀ ਜੱਥੇਦਾਰਾਂ ਨੂੰ ਚੁਨੌਤੀ ਦਿੱਤੀ
ਜਾ ਰਹੀ ਹੈ ਕਿ ਉਹ ਬਿਨਾਂ ਕਿਸੇ ਸਿਸਟਮ ਦੇ ਆਪੂੰ ਬਣੇ ਜੱਥੇਦਾਰ ਬਣ ਕੇ ਪੰਥਕ ਵਿਦਵਾਨਾਂ ਨਾਲ
ਜ਼ਿਆਦਤੀਆਂ ਨਾ ਕਰਨ, ਨਹੀਂ ਤਾਂ ਜਾਗਰੂਕ ਸੰਗਤ ਵੱਲੋਂ ਕਿਸੇ ਦਿਨ ਇਨਾਂ ਜੱਥੇਦਾਰਾਂ ਦਾ ਆਦੇਸ਼ ਮੰਨਣ
ਤੋਂ ਇਨਕਾਰੀ ਹੋ ਜਾਣਾ ਸੁਭਾਵਿਕ ਹੈ। ਅਜਿਹਾ ਕੈਨੇਡਾ ਦੀ ਸੰਗਤ ਨੇ ਉਸ ਵੇਲੇ ਕਰ ਦਿਖਾਇਆ, ਜਦੋਂ
ਉਨਾਂ ਤਖਤਾਂ ਦੇ ਜੱਥੇਦਾਰਾਂ ਨੂੰ ਪੰਥ `ਚੋਂ ਛੇਕਣ ਦਾ ਫੁਰਮਾਣ ਜਾਰੀ ਕਰ ਦਿੱਤਾ। ਗੁਰੂ ਪੰਥ
ਡਾਟਕਾਮ, ਸਿੰਘ ਸਭਾ ਕੈਨੇਡਾ, ਸਿੱਖ ਲਹਿਰ ਸੈਂਟਰ ਦੇ ਸੱਦੇ `ਤੇ ਸੰਗਤ ਦਾ ਭਾਰੀ ਇਕੱਠ ਸਿੱਖ ਲਹਿਰ
ਸੈਂਟਰ ਕੈਨੇਡਾ ਵਿਖੇ ਹੋਇਆ। ਮੀਟਿੰਗ ਦਾ ਮੁੱਖ ਵਿਸ਼ਾ ਅਖੌਤੀ ਜੱਥੇਦਾਰਾਂ ਵੱਲੋਂ ਨਿਧੜਕ ਤੇ
ਨੌਜਵਾਨ ਸਿੱਖ ਮਿਸ਼ਨਰੀ ਪ੍ਰਚਾਰਕ ਪ੍ਰੋ. ਸਰਬਜੀਤ ਸਿੰਘ ਧੂੰਦਾ ਨੂੰ ਫਤਵਾ ਜਾਰੀ ਕਰਨ ਬਾਰੇ ਸੀ।
ਮੀਟਿੰਗ ਦੌਰਾਨ ਵੱਖ-ਵੱਖ ਪੰਥਕ ਵਿਦਵਾਨਾਂ ਗੁਰਪ੍ਰੀਤ ਸਿੰਘ, ਮਨਦੀਪ ਸਿੰਘ, ਜੋਗਿੰਦਰ ਸਿੰਘ,
ਸੰਤੋਖ ਸਿੰਘ, ਬੀਬੀ ਸਤਪਾਲ ਕੌਰ, ਜਸਵੀਰ ਸਿੰਘ ਮਾਂਗਟ, ਹਰਜਿੰਦਰ ਸਿੰਘ ਆਦਿ ਨੇ ਸਾਂਝੇ ਰੂਪ `ਚ
ਬੋਲਦਿਆਂ ਕਿਹਾ ਕਿ ਸਿੱਖ ਫਲਸਫੇ `ਚ ਜੱਥੇਦਾਰ ਦਾ ਕੋਈ ਸਿਧਾਂਤ ਨਹੀਂ, ਬਿਨਾਂ ਕਿਸੇ ਸਿਸਟਮ ਤੋਂ
ਆਪੂੰ ਬਣੇ ਜੱਥੇਦਾਰ ਅਕਾਲ ਤਖਤ ਦੇ ਨਾਂਅ ਨੂੰ ਨੁਕਸਾਨ ਪਹੁੰਚਾ ਰਹੇ ਹਨ। ਜਦੋਂ ਤੱਕ ਪੰਥਕ ਤੌਰ
`ਤੇ ਸਰਬੱਤ ਖਾਲਸਾ ਬੁਲਾ ਕੇ ਸਿਧਾਂਤਕ ਤੌਰ `ਤੇ ਕੋਈ ਸਿਸਟਮ ਨਹੀਂ ਬਣਾਇਆ ਜਾਂਦਾ, ਉਦੋਂ ਤੱਕ
ਸਾਨੂੰ ਇਨਾਂ ਅਖੌਤੀ ਜੱਥੇਦਾਰਾਂ ਦਾ ਕੋਈ ਵੀ ਫੈਸਲਾ ਨਹੀਂ ਮੰਨਣਾ ਚਾਹੀਦਾ। ਬਾਅਦ `ਚ ਜੈਕਾਰਿਆਂ
ਦੀ ਗੂੰਜ `ਚ ਸਰਬ-ਸੰਮਤੀ ਨਾਲ ਮਤਾ ਪਾਸ ਕਰਦਿਆਂ ਅਖੌਤੀ ਜੱਥੇਦਾਰਾਂ ਦੇ ਉਕਤ ਆਦੇਸ਼ ਨੂੰ ਮੂਲੋਂ ਹੀ
ਰੱਦ ਕਰ ਦਿੱਤਾ ਗਿਆ ਤੇ ਅਖੌਤੀ ਜੱਥੇਦਾਰਾਂ ਨੂੰ “ਸੰਗਤਾਂ ਮੂੰਹ ਨਾ ਲਾਉਣ” ਬਾਰੇ ਬੇਨਤੀ ਕੀਤੀ
ਗਈ। ਅੱਜ ਦੇ ਸਮੇਂ ਦੀ ਲੋੜ ਅਨੁਸਾਰ ਸਖਤ ਭਾਸ਼ਾ ਵਰਤਦਿਆਂ ਬੁਲਾਰਿਆਂ ਨੇ ਕਿਹਾ ਕਿ ਸਾਡੇ ਦਿਲਾਂ
`ਚੋਂ ਸ਼੍ਰੀ ਅਕਾਲ ਤਖਤ ਸਾਹਿਬ ਦਾ ਸਤਿਕਾਰ ਘਟਾਉਣ ਅਤੇ ਜੱਥੇਬੰਦਕ ਸਕਤੀ ਨੂੰ ਖੇਰੂੰ-ਖੇਰੂੰ ਕਰਨ
ਲਈ ਉਕਤ ਜੱਥੇਦਾਰ ਪੰਥ ਵਿਰੋਧੀ ਸ਼ਕਤੀਆਂ ਦੇ ਹੱਥਠੋਕੇ ਬਣ ਕੇ ਕਿਸੇ ਸਾਜ਼ਿਸ਼ਵੱਸ ਸ਼੍ਰੀ ਅਕਾਲ ਤਖਤ
ਸਾਹਿਬ ਦੀ ਸਰਬ-ਉੱਚਤਾ ਨੂੰ ਸ਼ੱਕੀ ਕਰਨ ਲਈ ਯਤਨਸ਼ੀਲ ਹਨ। ਉਕਤ ਸ਼ਕਤੀਆਂ ਅਕਾਲ ਤਖਤ ਸਾਹਿਬ ਦੀ ਸ਼ਕਤੀ
ਨੂੰ ਖਤਮ ਕਰਨ ਲਈ ਵਾਰ-ਵਾਰ ਪਾੜਾ ਪਾ ਕੇ ਪੰਥ ਦਾ ਨੁਕਸਾਨ ਕਰ ਰਹੀਆਂ ਹਨ। ਉਨਾਂ ਤਖਤਾਂ ਦੇ
ਜੱਥੇਦਾਰਾਂ ਨੂੰ ਸ਼ਖਤ ਸ਼ਬਦਾਂ `ਚ ਤਾੜਨਾ ਕੀਤੀ ਕਿ ਉਹ ਅਜਿਹੀਆਂ ਸ਼ਰਾਰਤਾਂ ਤੋਂ ਬਾਜ ਆਉਣ ਤੇ ਸਮੂਹ
ਸੰਗਤ ਅੱਗੇ ਖਿਮਾ ਦੀ ਜਾਚਣਾ ਕਰਨ। ਉਨਾਂ ਸਮੂਹ ਸੰਗਤ ਨੂੰ ਅਪੀਲ ਕੀਤੀ ਕਿ ਜਦੋਂ ਤੱਕ ਜਾਣਬੁੱਝ ਕੇ
ਕੀਤੀਆਂ ਗਲਤੀਆਂ ਲਈ ਇਹ ਜੱਥੇਦਾਰ ਮਾਫੀ ਨਾ ਮੰਗਣ ਤੇ ਗਲਤੀਆਂ ਮੰਨ ਕੇ ਆਪਣੀ ਤਨਖਾਹ ਨਾ ਲਵਾ ਲੈਣ
ਉਦੋਂ ਤੱਕ ਪੰਥ ਇਨਾਂ ਨੂੰ ਮੂੰਹ ਨਾ ਲਾਵੇ।
(09/01/12)
ਕਰਨਲ ਡਾ: ਦਲਵਿੰਦਰ ਸਿੰਘ ਗ੍ਰੇਵਾਲ
ਕੌਣ ਤੇਰੀ ਥਾਹ ਜਾਣੇ
ਦਲਵਿੰਦਰ ਸਿੰਘ ਗ੍ਰੇਵਾਲ
ਗਰੁਪ ਡਾਇਰੈਕਟਰ- ਪ੍ਰਿੰਸੀਪਲ
ਗੁਰੁ ਤੇਗ ਬਹਾਦੁਰ ਖਾਲਸਾ ਇੰਸਟੀਚਿਊਟ, ਮਲੋਟ
ਵਡੇ ਤੋਂ ਵੀ ਵਡਾ ਜਿਸ ਤਕ ਪਹੁੰਚਣ ਵਸ ਤੋਂ ਬਾਹਰਾ।
ਛੋਟੇ ਤੋਂ ਵੀ ਛੋਟਾ ਜਿਸ ਨੂੰ ਤਕਣਾ ਅਕਲੋਂ ਭਾਰਾ।
ਵਸ ਤੋਂ ਬਾਹਰਾ, ਅਕਲੋਂ ਭਾਰਾ, ਦੇਂਦੈ ਤਾਣ ਨਿਤਾਣੇ।
ਕੌਣ ਤੇਰੀ ਥਾਹ ਜਾਣੇ।
ਅੰਦਰ ਵੀ ਤੂੰ ਬਾਹਰ ਵੀ ਤੂੰ, ਜੋ ਸੋਚਾਂ ਵਿੱਚ ਸਭ ਤੂੰ ਹੀ।
ਅਪਣਾ ਆਪ ਜੋ ਸਮਝ ਲਵੇ ਕੁੱਝ ਰਮਜ ਪਵੇ ਉਸ ਨੂੰ ਹੀ।
ਅਪਣਾ ਅੰਦਰ ਸਮਝ ਨਾ ਸਕਦੇ, ਬਣਨ ਜੋ ਬਹੁਤ ਸਿਆਣੇ।
ਕੌਣ ਤੇਰੀ ਥਾਹ ਜਾਣੇ।
ਤੇਰੇ ਵਰਗਾ ਹੋਰ ਨਾ ਕੋਈ, ਤੁਧ ਜੇਹਾ ਬਸ ਤੂੰ ਏਂ।
ਸਭ ਦਾ ਕਰਤਾ ਧਰਤਾ ਹਰਤਾ, ਸਾਰੇ ਰਸ ਕਸ ਤੂੰ ਏਂ।
ਹੁਕਮ ਤੇਰੇ ਵਿੱਚ ਵਿਸ਼ਵ ਸਮੁਚਾ, ਸਭ ਕੁੱਝ ਤੇਰੇ ਭਾਣੇ।
ਕੌਣ ਤੇਰੀ ਥਾਹ ਜਾਣੇ।
ਜਿਸ ਨੇ ਤੈਨੂੰ ਜਾਣ ਲਿਆ, ਉਹ ਧਾਰੇ ਚੁਪ ਅਗੰਮੀ।
ਜਿਸ ਅਖ ਤੈਨੂੰ ਤਕਿਆ ਉਹ ਨਾ ਅਖ ਅਜੇ ਤਕ ਜੰਮੀ।
ਜੋ ਤੁਧ ਜਾਣੇ, ਤੁਧ ਹੀ ਜੈਸਾ, ਜੋ ਤੁਧ ਆਖ ਬਖਾਣੇ।
ਕੌਣ ਤੇਰੀ ਥਾਹ ਜਾਣੇ।
(08/01/12)
ਦਲਜੀਤ ਸਿੰਘ ਨਿਓਡਾ
ਸੂਚਨਾ: ਗੁਰਬਾਣੀ ਕਥਾ
ਪ੍ਰਸਾਰਨ
ਗਿਆਨੀ ਜਗਤਾਰ ਸਿੰਘ ਜਾਚਕ 10 ਜਨਵਰੀ ਤੋਂ 13 ਜਨਵਰੀ ਤੱਕ ਗੁਰਦੁਆਰਾ ਬੰਗਲਾ ਸਾਹਿਬ
ਵਿਖੇ ਗੁਰਬਾਣੀ ਦੀ ਲੜੀਵਾਰ ਕਥਾ ਕਰਨਗੇ। ਜਿਨ੍ਹਾਂ ਨੂੰ ਦੇਸ਼ ਵਿਦੇਸ਼ ਦੀਆਂ ਸੰਗਤਾਂ ਟਾਈਮ ਟੀ. ਵੀ.
ਰਾਹੀਂ ਇੰਡੀਆ ਦੇ ਵਕਤ ਮੁਤਾਬਿਕ ਹਰ ਰੋਜ਼ ਸਵੇਰੇ 7-30 ਤੋਂ 8-30 ਤੱਕ ਸੁਣਿਆ ਜਾ ਸਕਦਾ ਹੈ।
ਸੰਗਤਾਂ ਦਾ ਦਾਸ: ਦਲਜੀਤ ਸਿੰਘ ਨਿਓਡਾ, ਮੁਬਾਈਲ 98102 15729
(08/01/12)
ਕਰਨਲ ਡਾ: ਦਲਵਿੰਦਰ ਸਿੰਘ ਗ੍ਰੇਵਾਲ
ਕੇਸ
ਕਰਨਲ ਡਾ: ਦਲਵਿੰਦਰ ਸਿੰਘ ਗ੍ਰੇਵਾਲ
ਕੇਸ, ਸਿੰਘ-ਰਹਿਤ ਦਾ ਕਦਰੀ-ਚਿੰਨ
ਹੈ। ਸਿਖ ਧਰਮ ਵਿੱਚ ਕੇਸ ਅੰਮ੍ਰਿਤਧਾਰੀ ਸਿੱਖਾਂ ਦਾ ਪਹਿਲਾ ਕਕਾਰ ਹੈ (ਮਹਾਨਕੋਸ਼ ਦੇਖੋ ਕੇਸ) ਜਿਸ
ਥਾਂ ਗੁਰੂ ਗੋਬਿੰਦ ਸਿੰਘ ਜੀ ਨੇ ਵੈਸਾਖੀ 1699 ਨੂੰ ਅੰਮ੍ਰਿਤ ਛਕਾਇਆ ਉਸ ਥਾਂ ਦਾ ਨਾਂ ਕੇਸਗੜ ਇਸ
ਲਈ ਰਖਿਆ ਗਿਆ ਕਿਉਂਕਿ ਕੇਸਾਂ ਨੂੰ ਸਿਖ ਧਰਮ ਵਿੱਚ ਮੁੱਖ ਸਥਾਨ ਦਿੱਤਾ ਗਿਆ ਹੈ। ਸਾਰੇ ਗੁਰੂ
ਸਾਹਿਬਾਨ ਨੇ ਕੇਸ ਧਾਰੇ ਹੋਏ ਸਨ। ਕੇਸਾਂ ਦਾ ਮਹਤਵ ਵੇਖਕੇ ਹੀ ਗੁਰੂ ਸਾਹਿਬ ਨੇ ਸਿਖਾਂ ਦੀ ਵੱਖਰੀ
ਪਹਿਚਾਣ ਬਨਾਣ ਲਈ ਸੰਮਤ 1752 ਦੀ ਵਿਸਾਖੀ ਨੂੰ (29 ਮਾਰਚ, 1695) ਦੇ ਦਿਨ ਅੰਨਦਪੁਰ ਸਾਹਿਬ ਵਿਖੇ
ਆਈਆ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ, “ਕੋਈ ਵੀ ਸਿੱਖ ਆਪਣੇ ਕੇਸ ਨਹੀਂ ਕਟਵਾਏਗਾ, ਮਰਨੇ-ਪਰਨੇ
ਤੇ ਭੱਦਣ ਨਹੀਂ ਕਰੇਗਾ, ਬਚੇ ਦੇ ਕੇਸ ਜਮਾਂਦਰੂ ਰਖੇਗਾ ਅਤੇ ਸਜੇ ਹੱਥ ਵਿੱਚ ਕੜਾ ਪਹਿਨੇਗਾ। ਦਾੜੀ
ਕੇਸਾਂ ਦਾ ਸਤਿਕਾਰ ਕਰੇਗਾ। (ਗੁਰੂ ਦੀਆਂ ਸਾਖੀਆਂ ਪੰਨਾ 104)
ਸੰਮਤ 1754 (1697) ਦੀ ਦਿਵਾਲੀ ਨੂੰ ਆਈ ਸੰਗਤ ਨੂੰ ਸੰਬੋਧਨ ਕਰਦਿਆਂ ਗੁਰੂ ਜੀ ਨੇ ਕਿਹਾ, “ਇਸ
ਵਾਰ ਅੱਗੇ ਨਾਲੋ ਜਿਂਆਦਾ ਕੇਸਧਾਰੀ ਹਨ। ਪ੍ਰੰਤੂ ਅਗਲੀ ਵਿਸਾਖੀ ਨੂੰ ਜਿਨਾਂ ਨੇ ਕੇਸ ਧਾਰਨ ਨਹੀਂ
ਕੀਤੇ ਉਨਾਂ ਸਭ ਨੂੰ ਵੀ ਕੇਸ ਧਾਰਨ ਕਰਕੇ ਆਉਣੇ ਚਾਹੀਦੇ ਹਨ ਅਤੇ ਸੱਜੇ ਹੱਥ ਵਿੱਚ ਸਰਬ ਲੋਹ ਦਾ
ਕੜਾ ਪਾ ਕੇ ਆਉਣਾ ਚਾਹੀਦਾ ਹੈ। (ਗੁਰੂ ਦੀਆਂ ਸਾਖੀਆਂ ਪੰਨਾ 108)
1699 ਦੀ ਵਿਸਾਖੀ ਨੂੰ ਅੰਮ੍ਰਿਤ ਛਕਾਉਣ ਤੋ ਪਹਿਲਾਂ ਗੁਰੂ ਜੀ ਨੇ ਪੰਜਾਂ ਪਿਆਰਿਆਂ ਨੂੰ ਕੇਸੀ
ਇਸ਼ਨਾਨ ਕਰਵਾਇਆ ਤੇ ਕੇਸ ਰੱਖਣ ਦੀ ਖਾਸ ਤਕੀਦ ਕੀਤੀ। ਉਦੋ ਦੀਆਂ ਲਿਖੀਆ ਭੱਟ ਵਹੀਆਂ ਵਿੱਚ ਇਸ ਦੇ
ਰਿਕਾਰਡ ਮੌਜੂਦ ਹਨ - ਗੁਰੂ ਗੋਬਿੰਦ ਸਿੰਘ ਜੀ ਮਹਲ ਦਸਮਾ, ਬੇਟਾ ਗੁਰੂ ਤੇਗ ਬਹਾਦਰ ਜੀ ਦਾ ਸਾਲ
ਸਤਰਾਂ ਸੋ ਪਚਾਵਨ ਮੰਗਲਵਾਰ ਵੈਸਾਖੀ ਕੇ ਇਹੁ ਪਾਂਚ ਸਿੱਖੋ ਕੋ ਖਾਂਡੇ ਦੀ ਪਾਹੁਲ ਦੀ, , , , , ,
ਹੁੱਕਾ ਹਲਾਲ, ਹਜ਼ਾਮਤ, ਹਰਾਮ, ਟਿਕਾ, ਜੰਝੂ, ਧੋਤੀ ਦਾ ਤਿਆਰ ਕਰਵਾਇਆ। ਮੀਣੇ ਧੀਰਮਲੀਏ, ਰਾਮਰਾਈਏ,
ਸਿਰਗੁੰਮੇ, ਮਸੰਦਾ ਕੀ ਵਰਤਨ ਬੰਦ ਕੀ। ਕੰਘਾ, ਕਰਦ, ਕੇਸਗੀ, ਕੜਾ, ਕਛਹਿਰਾ ਸਭ ਕੋ ਦੀਆ, ਸਭ ਕੇਸ
ਧਾਰੀ ਕੀਏ। (ਭੱਟ ਵਹੀ ਭਾਦਸੋਂ, ਪਰਗਣਾ ਥਾਨੇਸਰ)
ਗੁਰੂ ਜੀ ਦੇ ਦਰਬਾਰੀ ਕਵੀ ਸੈਨਾਪਤਿ ਨੇ ਗੁਰੂ ਸੋਭਾ ਵਿੱਚ ਕੇਸਾਂ ਬਾਰੇ ਇਉਂ ਲਿਖਿਆ।
ਸਿਰ ਮੁੰਨਨ ਕੇ ਮੁਖ ਨਹੀਂ ਲਾਗੋ।
ਭਦਰ ਤਿਆਗ ਕਰੋ ਹੇ ਭਾਈ। ਤਬ ਸਿਖਨ ਯਹ ਬਾਤ ਸੁਨਾਈ।
ਮੀਤਿ ਪਿਤਾ ਮਰੇ ਜੇ ਕੋਈ। ਤਉ ਭੀ ਕਰਤ ਨ ਭੱਦਰ ਹੋਈ। (ਸ਼੍ਰੀ ਗੁਰ ਸੋਭਾ ਪੰਨਾ 22)
ਹੁੱਕਾ ਨਾ ਪੀਵੈ, ਸੀਸ ਦਾੜੀ ਨਾ ਮੁੰਡਾਵੈ, ਸੋ ਤੋ ਵਾਹਿਗੁਰੂ ਗੁਰੂ ਜੀ ਦਾ ਖਾਲਸਾ।
(ਸ਼੍ਰੀ ਗੁਰੂ ਸੋਭਾ ਪੰਨਾ 24)
ਕੇਸ ਰੱਚਣ ਤੇ ਕੇਸਾਂ ਦੀ ਸਾਂਭ ਸੰਭਾਲ ਬਾਰੇ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦਾ ਕਾਬਲ ਦੀ ਸੰਗਤ ਦੇ
ਨਾਮ ਲਿਖਿਆ ਹੁਕਮਨਾਮਾ ਬੜਾ ਹੀ ਮਹਤਵਪੂਰਨ ਹੈ।
ੴ ਸਤਿਗੁਰ ਜੀ ਸਹਾਏ।
ਸਰਬਤ ਸੰਗਤਿ ਕਾਬਲ ਗੁਰੂ ਰਖੇਗਾ। ਤੁਸਾਂ ਉਤੇ ਅਸਾਡੀ ਬਹੁਤ ਖੁਸ਼ੀ ਹੈ।
ਤੁਸਾਂ ਖੰਡੇ ਦਾ ਅੰਮ੍ਰਿਤ ਪੰਜਾਂ ਤੋਂ ਲੈਣਾ, ਕੇਸ ਰਖਣੇ, ਇਹ ਅਸਾਡੀ ਮੋਹਰ ਹੈ।
ਕੱਛ ਕਿਰਪਾਨ ਦਾ ਵਿਸਾਹ ਕਰਨਾ ਨਾਹੀ। ਸਰਬ ਲੋਹ ਦਾ ਕੜਾ ਹਥ ਰਖਣਾ।
ਦੋ ਵਕਤ ਕੇਸਾਂ ਦੀ ਪਾਲਣਾ ਕੰਘੇ ਸਿੳਂ ਕਰਨੀ।
(ਹੁਕਮਨਾਮਾ ਪਾਤਸ਼ਾਹੀ 10 ਜੇਠ 26 ਸੰਮਤ 1756 (25 ਮਈ 1699)
ਕੇਸਾਂ ਦੀ ਰਖਿਆ ਲਈ ਭਾਈ ਤਾਰੂ ਸਿੰਘ ਜੀ ਦੀ ਅਦੁਤੀ ਸ਼ਹੀਦੀ ਨੂੰ ਕੌਣ ਭੁੱਲ ਸਕਦਾ ਹੈ। ਭਾਈ ਰਤਨ
ਸਿੰਘ ਭੰਗੂ ਸ਼ਹੀਦ ਜਿਨ੍ਹਾਂ ਨੇ ਉਸ ਸਮੇਂ ਇਸ ਘਟਨਾ ਨੂੰ ਸੁਣਿਆ ਦੇਖਿਆ ਪੰਥ ਪ੍ਰਕਾਸ਼ ਵਿੱਚ ਇਸ ਦਾ
ਵਰਨਣ ਬਖੂਬੀ ਕਰਦੇ ਹਨ।
ਤਾਰੂ ਸਿੰਘ ਦੀ ਸਾਖੀ ਜੋ ਸੁਨੋ, ਦੇਹਿ ਦੁੱਖ ਨਹਿ ਮਨ ਮੈਂ ਮੁਨੋ।
ਮਰਨ ਕਾਲ ਨਹਿ ਕਾਲ ਸਹਾਵੈ, ਜਮ ਕਿੰਕਰ ਤਿਸ ਨਾਹਿ ਘਕਾਵੈ।
ਸਾਸ ਜਾਹਿਂ ਤਿਸ ਸਿੱਖ ਸੁਖਾਲੇ, ਸਿਖੀ ਨਿਬਹੈ ਕੇਸਨ ਨਾਲੇ।
ਲਿਖੀ ਰਤਨ ਸਿੰਘ ਜੈਂਸੀ ਸੁਨੀ, ਪੜੋ ਸਵਾਰ ਆਗੇ ਤੁਮ ਸੁਨੀ।
ਦੋਹਰਾ: ਠਾਗ ਸੋ ਦੋ ਊਪਰੈ ਸਾਲ ਜੁ ਬਿਕ੍ਰਮ ਰਾਇ।
ਖਾਨ ਬਹਾਦਰ ਮਾਰਿੳ ਤਾਰੂ ਸਿੰਘ ਘਿਸਟਾਇ।। (ਪੰਨਾ 383)
ਨਵਾਬ ਕਹੈ, ਤੂੰ ਹੋ ਮੁਸਲਮਾਨ, ਤਉ ਛਡਾਗਾਂ ਤੁਮਰੀ ਜਾਨ।
ਸਿੰਘ ਕਹਯੋ, ਹਮ ਡਰ ਨਾ ਕਯਾ ਜਾਨੋਂ, ਹਮ ਹੋਵੈ ਕਿਸ ਮੁਸਲਮਾਨੋ।
ਮੁਸਲਮਾਨ ਕਰ ਮਾਰੋ ਕਿ ਨਾਹੀਂ ਜੋ ਫਿਰ ਮਹੌ ਕਿਸ ਧਰਮ ਗਵਾਈ।
ਚਹੀਏ ਨਵਾਬ ਤੇ ਧਰਮ ਰਖਾਯਾ, ਕੇਸੀ ਸਾਸੀ ਨਿਬਹੁ ਕਰਾਯਾ।
ਤੁਬ ਨਵਾਬ ਬਹੁ ਗੁਸਾ ਖਾਯਾ, ਮੁਖ ਤੇ ਖੋਟਾ ਬਚਨ ਸੁਨਾਯਾ।
ਜੂਤਕ ਸਾਥ ਕਰੋ ਬਾਲ ਦੂਰ, ਨਾਈਅਨ ਕਹਯੋ ਸਿਰ ਮੁੰਨਹੁੰ ਜਰੂਰ।
ਦੋਹਰਾ
ਤਬ ਤਾਰੂ ਸਿੰਘ ਉਸ ਕਹਯੋ, ਵਹਿਜੂਤ ਤੁਮਾਹਿ ਪਾਹਿ।
ਜੋ ਸਿੱਖ ਪੂਰੇ ਸਤਿਗੁਰੂ ਤਿਨ ਸਿਰ ਕੇਸ ਨਿਬਾਹਿ।
ਚੌਪਈ
ਤਬ ਨਵਾਬ ਨੇ ਨਊਏ ਲਗਾਏ, ਉਨ ਕੇ ਸੰਦ ਖੁੰਡੇ ਹੋ ਆਏ।
ਜਿਸ ਜਿਸ ਨਊਏ ਫੋਰ ਲਗਾਵੇਂ, ਤਿਸ ਤਿਸ ਉਨ ਹਥ ਭੈੜੇ ਪਾਵੈ।
ਜਿਸ ਜਿਸ ਨਊਅਨ ਨਵਾਬ ਡਰਵੈ, ਤਿਸ ਤਿਸ ਨਊਅਨ ਹਠਾ ਕੰਪਾਵੈ।
ਕਲਾ ਖਾਲਸੇ ਤਬ ਐਸੀ ਕਈ, ਨਊਅਨ ਤਿਸ ਤਿਸ ਮੰਦ ਤਬ ਭਈ।
ਨਵਾਬ ਕਹਯੋ ਇੱਕ ਜਾਦੂ ਚਲਾਯਾ, ਕੋ ਨਊਅਨ ਕਛੁ ਲੱਬ ਦਿਵਾਯਾ।
ਅਬ ਲਵਾਯੋ ਮੋਚੀ ਦੋ ਚਾਰ, ਖੋਪਰੀ ਸਾਥ ਦਿਹੁ ਬਾਲ ਉਹਾਰ।
ਤਬ ਸਿੰਘ ਜੀ ਬਹੁ ਭਲੀ ਮਨਾਈ, ਸਾਥ ਕੇਸਨ ਕੇ ਖੋਪਰੀ ਜਾਈ।
ਤੋਭੀ ਹਮਾਰੇ ਬਚਨ ਰਹਾਈ, ਸਿਖੀ ਕੀ ਗੁਰ ਪੈਜ ਰਖਾਈ।
ਅਕਾਲ-ਅਕਾਲ ਸਿੰਘ ਜਾਪ ਉਚਾਰੇ, ਸੁਨ ਨਵਾਬ ਮ਼ੂੰਦੇ ਕੰਨ ਸਾਰੇ।
ਤਬ ਨਵਾਬ ਕ੍ਰੋਸਿਹ ਭਰਾ, ਸੋਊ ਹੁਕਮ ਉਨ ਸੋਚੀਅਨ ਕਰਾ।
ਇਸ ਕੀ ਖੋਪਰੀ ਸਾਥੇ ਬਾਲ, ਕਾਟ ਉਤਾਰੋ ਰੰਬੀ ਨਾਲ।
ਤਬੈ ਕਸਾ ਇੱਕ ਵੈਸੀ ਕਰੀ, ਕਰ ਪੈਨੀ ਸਿਰ ਰੰਬੀ ਧਰੀ।
ਦੋਹਰਾ
ਪੈਨੀ ਥੀ ਰੰਬੀ ਕਰੀ, ਧਰ ਮਥਯੋ ਦੀ ਦਬਾਇ।
ਮੱਥੇ ਤੇ ਕੰਨਾ ਤਈ ਸਿਚੀਓ ਦਈ ਪੁਟਾਇ।
ਚੋਪਈ
ਸਿੰਘ ਜੀ ਮੁਖਤੇ ਸੀ ਨਕਰੀ, ਧੀਨ ਧੰਨ ਗੁਰਮੱਖ ਕਹਾਣੀ ਸਰੀ।
ਠਾਰਾਂ ਸੋ ਉਪਰ ਦੁਇ ਸਾਲ ਸਾਕਾ ਕੀਯੋ ਤਾਰੂ ਸਿੰਘ ਨਾਲ।
ਸਤਾਰਾਂ ਸੋ ਇਕਾਨਵੇਂ ਸਾਲ, ਇਸ ਕਸਥੀ ਹਕੀਕਤ ਨਾਲ।
ਦੋਹਰਾ:- ਉਸ ਹੀ ਦਿਨ ਸੁ ਨਵਾਬ ਕੇ, ਪੁਛ ਭੇਜਯੋ ਸਿੰਘ ਜੀ ਪਾਹੁ।
ਤੂੰ ਜੇ ਕਹਤ ਥੋ ਕੇਸ ਹਮ ਸੀਸ ਹੀ ਸਾਥ ਨਿਬਾਹੋ।
ਚੋਪਈ:-
ਯਹ ਤੁਮਾਰੀ ਭਈ ਝੂਠੀ ਗਲ, ਮਏ ਬਾਲ ਲੈ ਕੇ ਸਿਰ ਖੱਲ।
ਬਿਨਾਂ ਬਾਲ ਸਿਰ ਦੇਹੀ ਨੀ, ਦੋਊ ਬਾਤ ਤੁਝ ਝੂਠੀ ਪਈ।
ਤਬ ਸਿੰਘ ਨੇ ਯੌ ਬਾਨੀ ਕਹੀ, ਨਹਿ ਨਵਾਬ ਤੁਮ ਸਮਝੇ ਅਈ।
ਰਹੇ ਕੇਸ ਹਮ ਖੋਪਰੀ ਨਾਲ, ਹੈ ਝੂਠੇ ਦੁਇ ਤੁਮਰੇ ਸਵਾਲ।
ਸਵਾਲ ਰਖੇ ਹਨ ਇਸ ਕਰ ਦੇਹ, ਮਾਰ ਜੂਤ ਤੁਝ ਅਗੇ ਧਰ ਲੇਹਿੰ।
ਉਸਤਾਦ ਮਿਲਯੌ ਤੁਧ ਅਗੇ ਨ ਕੋਇ, ਖੂਨ ਹਕੀਕਤ ਪਚ ਮਯੋ ਤੋਇ।
ਮਾਰ ਜੂਤੀ ਧਰ ਲੇਉ ਆਗੇ, ਛੋਡਾ ਤੋਹਿ ਪਿਕੰਬਰ ਲਾਗੇ।
ਪੁਰਾਣੇ ਜ਼ਮਾਨੇ ਵਿੱਚ ਸਾਰੇ ਧਰਮਾਤਮਾ, ਜਪੀ-ਤਪੀ ਕੇਸਾਧਾਰੀ ਹੁੰਦੇ ਸਨ। ਸ਼੍ਰੀ ਰਾਮ, ਸ਼੍ਰੀ
ਕ੍ਰਿਸ਼ਨ, ਮਹਾਤਮਾ ਬੁਧ, ਮਹਾਂਵੀਰ, ਈਸਾ ਮਸੀਹ ਸਾਰਿਆਂ ਦੇ ਹੀ ਕੇਸ ਰਖੇ ਹੋਏ ਸਨ। ਮਨੂ ਸਿਮ੍ਰਤੀ
ਵਿੱਚ ਕੇਸ ਰੱਖਣ ਦਾ ਮਹਤਵ ਇੳਂ ਦਿਤਾ ਹੈ - ਜੇ ਬ੍ਰਾਹਮਣ ਨੂੰ ਕਿਸੇ ਮੰਦੇ ਕਰਮ ਕਾਰਨ ਸਜ਼ਾ ਦੇਣੀ
ਹੋਵੇ ਤਾਂ ਉਸਦਾ ਜੂੜਾ ਕੱਟ ਦੇਣਾ ਹੀ ਕਾਫੀ ਹੈ। ਜੇ ਕੋਈ ਯੋਧਾ ਮੁਕਾਬਲੇ ਵੇਲੇ ਕਿਸੇ ਦੇ ਕੇਸਾਂ
ਦਾ ਅਪਮਾਨ ਕਰਦਾ ਹੈ ਤਾਂ ਰਾਜੇ ਨੂੰ ਚਾਹੀਦਾ ਹੈ ਕਿ ਉਹ ਉਸਦੇ ਹੱਥ ਕੱਟ ਛੱਡੇ (ਮਨੂ ਸਿਮ੍ਰਤੀ,
ਅਧਿਆਇ 8, 379) ਵਿਧਵਾ ਦੇ ਕੇਸ ਕੱਟ ਦੇਣਾ ਉਸਦੇ ਜਿੰਦਗੀ ਪ੍ਰਤੀ ਲਗਾਓ ਕੱਟਣਾ ਮੰਨ਼ਿਆ ਗਿਆ: ।
ਜਿਨ੍ਹਾਂ ਨੂੰ ਗੁਨਾਹਾਂ ਕਾਰਨ ਸਮਾਜ ਵਿਚੋ ਪਤਿਤ (ਨੀਵੇਂ) ਕਰਕੇ ਛੇਕਣਾ ਹੋਵੇ ਉਸ ਦਾ ਕੇਸ ਦਾੜੀ
ਮੁੰਨ ਦਿਤੇ ਜਾਂਦੇ ਸਨ। ਔਰਤਾਂ ਦਾ ਸੁਹਪਣ ਕੇਸਾਂ ਨਾਲ ਕਈ ਗੁਣਾ ਵੱਧ ਜਾਂਦਾ ਹੈ, ਤੇ ਕੇਸਾਂ
ਬਿਨਾਂ ਖਤਮ ਹੀ ਹੋ ਜਾਂਦਾ ਹੈ। ਹਿੰਦੂ ਧਰਮ ਵਿੱਚ ਕੇਸ ਉਦੋਂ ਕੱਟੇ ਜਾਂਦੇ ਹਨ, ਜਦ ਸਰੀਰ ਦਾ ਮਹਤਵ
ਖਤਮ ਹੋ ਜਾਂਦਾ ਹੈ ਜਾਂ ਵਡੇਰੇ ਦੀ ਮੌਤ ਹੋ ਜਾਂਦੀ ਹੈ।
ਚਕਿਤਸਾ ਵਿਗਿਆਨ ਵਿੱਚ ਤਾਂ ਕੇਸਾਂ ਦੀ ਸੁਰਖਿਅਤਾ ਦਾ ਖਾਸ ਮਹੱਤਵ ਦਿਤਾ ਹੈ
ਪਾਪੋ ਪਸਮਨੇ ਕੇਸ ਰੋਮਾਪ ਆਠ ਜਨਮੁ।
ਹਰ ਲਾਘਵ ਕਰਮੁਤਸ਼ਾਹ ਬ੍ਰਧਨਮੁ।
(ਸੁਸਰਤ ਚਕਿਤਸਾ ਅਸਥਾਨ ਅਧਿਆਇ 24 ਸਲੋਕ 72)
(ਕੇਸ ਅਤੇ ਹੋਰ ਸਰੀਰ ਦੇ ਰੋਮਾਂ ਨੂੰ ਜੋ ਪੁਰਸ਼ ਦੂਰ ਕਰਦਾ ਹੈ, ਉਹ ਪਾਪ ਕਰਦਾ ਹੈ। ਕੇਸ, ਨਹੁੰ,
ਰੋਮ ਇਹ ਪੁਰਸ਼ ਵਿੱਚ ਖੁਸ਼ੀ, ਹਲਕਾਪਨ, ਸੁੰਦਰਤਾ ਤੇ ਉਤਸ਼ਾਹ ਪੈਦਾ ਕਰਦੇ ਹਨ।)
ਵਾਯੂ ਆਦਿ ਦੋਸ਼ਾਂ ਨਾਲ ਅਥਵਾ ਕਪਾਲ ਵਿੱਚ ਸੱਟ ਲੱਗਣ ਨਾਲ ਨੱਕ ਵਿਚੋ ਗੰਧ ਨਿਕਲਣ ਲੱਗ ਪੈਂਦੀ ਹੈ,
ਇਸ ਰੋਗ ਨੂੰ ਪੂਰਯਰਕਰ ਆਖਦੇ ਹਨ। ਇਸ ਰੋਗ ਤੌਂ ਕੇਸ ਬਚਾਂਦੇ ਹਨ। (ਮਾਧਵ ਨੱਕ ਰੋਗ ਨਿਦਾਨ)
ਸੂਰਜ ਦੀ ਗਰਮੀ ਕਰਕੇ ਸਿਰ ਗਰਮ ਹੋਣ ਨਾਲ ਪਹਿਲੇ ਸੰਦਤ ਹੋਇਆ ਬਿਦਮਧ, ਮਾੜਾ, ਖਾਰੀ ਜੈਸਾ ਕੱਫ,
ਨੱਕ ਵਿਚੋ ਡਿਗੇ ਇਸ ਰੋਗ ਨੂੰ ਭਰੰਸ਼ਥੂ ਆਖਦੇ ਹਨ। ਇਸ ਰੋਗ ਦਾ ਕਰਨ ਸੂਰਜ ਦੀ ਗਰਮੀ ਹੈ, ਇਸ ਤੋਂ
ਕੇਸ ਬਚਾਂਦੇ ਹਨ। (ਮਾਧਵ ਨਿਦਾਨ)
ਗਰਮੀ ਦੀ ਰੁੱਤ ਵਿੱਚ ਸਿਰ ਨੂੰ ਅਤਿਅੰਤ ਧੁੱਪ ਲੱਗਣ ਨਾਲ ਤੇ ਸਰਦੀਆਂ ਵਿੱਚ ਸਰਦੀ ਲਗੱਣ ਨਾਲ
ਜ਼਼ੁਕਾਮ ਰੋਗ ਉਤਪੰਨ ਹੁੰਦਾ ਹੈ। ਇਸ ਗਰਮੀ ਤੇ ਸਰਦੀ ਤੇ ਕੇਸ ਸਿਰ ਨੂੰ ਬਚਾਂਦੇ ਹਨ। ਜਿਸ ਕਰਕੇ
ਸਰਦੀ ਜੁਕਾਮ ਨਹੀਂ ਹੁੰਦਾ। (ਸੁਸਰਤ, ਉਤਰ ਤ੍ਰੰਤ, ਮਾਪ ਵਦਕ ਰੋਗ ਨਿਧਾਨ)
ਸਿਰ ਦੇ ਧੁੱਪ ਨਾਲ ਤਪਣ ਕਰਕੇ ਕਈ ਪ੍ਰਕਾਰ ਅੱਖਾਂ ਦੇ ਰੋਗ ਉਤਪੰਨ ਹੁੰਦੇ ਹਨ। ਇਨਾਂ ਰੋਗਾਂ ਤੋਂ
ਕੇਸ ਬਚਾਂਦੇ ਹਨ। (ਮਾਧਵ ਨੇਤਰ ਰੋਗ ਨਿਦਾਨ ਸਲੋਕ)
ਕੁਰਾਨ ਵਿੱਚ ਵੀ ਸੀਸ ਮੁੰਡਨ ਨਾ ਕਰਨ ਦੀ ਤਗੀਦ ਹੈ ਕਿਉਕਿਂ ਕੇਸਾਂ ਨਾਲ ਹੀ ਸੁਹਣਪ ਹੈ। ਕੇਸ ਸਰੀਰ
ਦੀ ਸ਼ਾਨ ਹਨ। ਕੇਸ ਮਰਦਾਨਗੀ ਦੀ ਨਿਸ਼ਾਨੀ ਸਮਝੇ ਜਾਂਦੇ ਹਨ।
ਅਜ ਦਾ ਇਹ ਕੇਸ-ਰਹਿਤ ਸਭਿਆਚਾਰ ਭਾਰਤ ਉਪਰ ਵਿਦੇਸ਼ੀ ਗੁਲਾਮੀ ਦਾ ਪ੍ਰਤੀਕ ਹੈ ਜਿਸ ਨੂੰ ਪਹਿਲਾਂ
ਮੁਸਲਮਾਨਾਂ-ਮੁਗਲਾਂ ਨੇ ਸਾਡੀ ਕਦਰ ਘਟ਼ਾਉਣ ਲਈ ਸਾਡੇ ਤੇ ਲਾਗੂ ਕੀਤਾ ਫਿਰ ਅੰਗਰੇਜ਼ਾਂ ਨੇ ਬਾਕੀ ਦੀ
ਕਸਰ ਪੂਰੀ ਕਰ ਦਿਤੀ। ਵਰਨਾ ਸੁਹਣੇ ਜੂੜੇ ਕੇਸਾਂ ਵਾਲੇ ਰਾਮ ਕ੍ਰਿਸ਼ਨ ਤੇ ਰਿਸ਼ੀਆਂ ਮੁਨੀਆਂ ਦੇ ਦੇਸ
ਵਿੱਚ ਕੇਸ ਰਹਿਤ ਦਾ ਕੀ ਮਹਤਵ ਹੁੰਦਾ। ਇਸ ਲਈ ਕੇਸਾਂ ਦੀ ਸੁਰਖਿਅਤਾ ਹਰ ਸਿੰਘ ਦਾ ਹੀ ਨਹੀ ਸਾਰੇ
ਭਾਰਤੀਆਂ ਦਾ ਹੀ ਨਹੀ, ਸਾਰੀ ਮਾਨਵ ਜਾਤੀ ਦਾ ਜ਼ਾਤੀ ਫਰਜ਼ ਹੈ।
(08/01/12)
ਗੁਰਿੰਦਰ ਸਿੰਘ ਸ਼ਾਦੀਪੁਰ
ਗੁ:
ਸਿੰਘ ਸਭਾ ਨਿਊਜ਼ੀਲੈਂਡ ਦੀਆਂ ਸੰਗਤਾਂ ਵਲੋਂ ਗੁਰੁ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਗਿਆ।
ਆਕਲੈਂਡ (੦੮/੦੧/੨੦੧੨) (ਗੁਰਿੰਦਰ ਸਿੰਘ ਸ਼ਾਦੀਪੁਰ)
ਗੁ: ਸਿੰਘ ਸਭਾ, ਸ਼ਰਲੀ ਰੋਡ, ਆਕਲੈਂਡ ਵਿਖੇ ਅੱਜ ਗੁਰੁ ਗੋਬਿੰਦ ਸਿੰਘ ਜੀ ਦਾ
ਗੁਰਪੁਰਬ ਮਨਾਇਆ ਗਿਆ। ਇਸ ਮੌਕੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ ਤੋਂ ਭਾਈ ਗੁਰਜੰਟ ਸਿੰਘ
ਰੂਪੋਵਾਲੀ ਜੀ ਨੇ ਬਹੁਤ ਹੀ ਸੁਚੱਜੇ ਤਰੀਕੇ ਨਾਲ ਸੰਗਤਾਂ ਨੂੰ ਗੁਰਮਤਿ ਸਿਧਾਂਤਾਂ ਤੋਂ ਜਾਣੂ
ਕਰਵਾਉਂਦਿਆਂ, ਗੁਰਬਾਣੀ ਵਿਚੋਂ ਪ੍ਰਮਾਣ ਦਿਂਦਿਆਂ ਕਿਹਾ ਕਿ ਗੁਰਪੁਰਬਾਂ ਦੇ ਮੌਕੇ ਸਬ ਤੋਂ ਵਡਾ
ਤੋਹਫਾ ਆਪਣੇ ਗੁਰੁ ਨੂੰ ਆਪਣੀ ਮਤ ਭੇਟ ਕਰਨੀ ਹੈ। ਉਹਨਾਂ ਅਗੇ ਕਿਹਾ ਸਿੱਖ ਨੂੰ ਗੁਰਬਾਣੀ ਤੇ ਅਟੱਲ
ਵਿਸ਼ਵਾਸ ਹੋਣਾ ਚਾਹੀਦਾ ਹੈ ਅਤੇ ਗੁਰਮਤਿ ਸਿਧਾਂਤ ਪ੍ਰਤੀ ਕਦੇ ਵੀ ਸਮਝੌਤਾ ਨਹੀਂ ਕਰਨਾ ਚਾਹੀਦਾ।
ਇਸੇ ਮੌਕੇ ਸੰਗਤ ਦਾ ਭਾਰੀ ਇਕੱਠ ਹੁੰਮ-ਹੁਮਾ ਕੇ ਗੁਰਦੁਆਰਾ ਸਾਹਿਬ ਪਹੁੰਚਿਆ। ਸਟੇਜ ਸਕੱਤਰ ਨਾਨਕ
ਸਿੰਘ ਜੀ ਨੇ ਆਈ ਸੰਗਤ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸ਼ੁਰੂ ਤੋਂ ਹੀ ਗੁਰਮਤਿ ਸਿਧਾਂਤਾਂ ਤੋਂ
ਸਮੇਂ ਦੇ ਹੁਕਮਰਾਨਾ ਨੂੰ ਖਤਰਾ ਰਿਹਾ ਹੈ। ਔਕੇ ਸਮੇਂ ਵਿੱਚ ਵੀ ਸਿਧਾਂਤਾਂ ਤੇ ਪਹਿਰਾ ਦੇਣ ਵਾਲਿਆਂ
ਲਈ ਪੰਥ ਵਿਰੋਧੀ ਤਾਕਤਾਂ ਕੜੇ ਪਹਿਰੇ ਲਾ ਰਹੀ ਹੈ। ਨਾਨਕ ਸਿੰਘ ਜੀ ਨੇ ਕਿਹਾ ਕਿ ਸੰਗਤਾਂ ਨੂੰ
ਜਾਗਰੁਕ ਹੋਣ ਦੀ ਲੋੜ ਹੈ ਤਾਂ ਕਿ ਕੌਮ ਦੇ ਫੈਸਲੇ ਗੁਰੁ ਦੀ ਕਸੌਟੀ ਤੇ ਪਰਖ ਕੇ ਲਏ ਜਾਣ।
(07/01/12)
ਸੁਖਦੇਵ ਸਿੰਘ ਹੁੰਡਲ
ਇਸ
ਘਟਨਾ ਦਾ ਮੇਰੇ ਤੇ ਅਸਰ ਅਤੇ ਇਕ ਨਹੀਂ ਅਉਣ ਵਾਲੀਆ ਅਨੇਕਾਂ ਪੁਸ਼ਤਾ ਦਾ ਗਰਭ ਵਿੱਚ ਹੀ ਕਤਲ ਹੈ,
ਇਹਨੂੰ ਐਂਵੈ ਹੀ ਨਾ ਸਮਝਿਓ |
ਮੈਂ ਕਿਥੋਂ ਗੱਲ ਸ਼ੁਰੂ ਕਰਾਂ ? ਅੱਜ ਤਾਂ ਲਫਜ਼ ਹੀ ਮੁੱਕ ਗਏ ਲੱਗਦੇ ਨੇ | ਚਲੋ ਫਿਰ
ਵੀ ਕੋਈ ਚਾਰਾ ਕਰਦਾ ਹਾਂ, ਸ਼ਾਦਿੲ ਗੱਲ ਬਣ ਹੀ ਆਵੈ | ਮੇਰੀ ਜਾਚੇ, ਜੇਕਰ ਮੈਂ ਗਲਤ ਨਾ ਹੋਵਾਂ,
ਤਾਂ, ਸਰਦਾਰ ਸਰਬਜੀਤ ਸਿੰਘ ਸਿੱਖ ਪੰਥ ਦਾ ਪਹਿਲਾ ਨਿਰਮੋਲਕ ਹੀਰਾ, ਜੋ ਸੱਭ ਛੇਕੇ ਹੋਏ ਪੰਥ ਰਤਨਾਂ
ਚੋਂ ਛੋਟੀ ਉਮਰ ਦਾ ਹੋਵੇਗਾ (ਪ੍ਰਚਾਰਕ ਹੋਣ ਦੇ ਨਾਤੇ) | ਇਸ ਤੋਂ ਪਹਿਲਾਂ ਤਾਂ ਬੁੱਢੇ ਸ਼ੇਰਾਂ ਦੇ
ਹੀ ਮਾਨਸਿਕ ਕਤਲ ਹੋਏ ਨੇ | ਇਹ ਸ਼ਾਇਦ ਨਿੱਕੀਆਂ ਜ਼ਿੰਦਾਂ ਵੱਡਾ ਸਾਕਾ ਬਣ ਜਾਵੇ | ਅਰਦਾਸ ਕਰੋ ਇਹ
ਨਿੱਕੀਆ ਜ਼ਿੰਦਾ ਵੱਡਾ ਸਾਕਾ ਹੀ ਬਣ ਜਾਵੇ, ਕਿਉਂਕਿ ਨਿੱਕੀਆਂ ਜ਼ਿੰਦਾਂ ਵੱਡੇ ਸਾਕੇ ਤੋਂ ਬਾਦ ਹੀ
ਸਾਡੀ ਵਿਗੜੀ ਬਣ ਗਈ ਸੀ | ਮੁਗਲਾਂ ਤੋਂ ਲੈ ਕੇ ਅੱਜ ਤੱਕ ਸਾਡੇ ਸਿੱਖ ਸ਼ਰੀਰਾਂ ਦਾ ਸ਼ਿਕਾਰ ਹੁੰਦਾ
ਆਇਆ ਹੈ | ਪਰ ਸਿੱਖਾਂ ਨੂੰ ਮੁੱਕਾ ਨਾ ਸਕੇ | ਇਹ ਛੇਕਣ ਦਾ ਖੰਜ਼ਰ ਇੱਕ ਅਜਿਹੇ ਹੱਥ ਵਿੱਚ ਹੈ, ਜੋ
ਕਤਲ ਕਰਕੇ ਡਾਕਟਰ ਵੀ ਬਣਿਆ ਰਹਿੰਦਾ ਹੈ | ਇਹਨੂੰ ਐਂਵੇ ਹੀ ਨਾ ਸਮਝਿਉ, ਗੁਰੂ ਨਾਨਕ ਦੇ ਆਉਣ
ਵਾਲੀਆਂ ਸੰਤਾਨਾਂ ਦਾ ਇਹ ਇਵੇਂ ਦਾ ਹੀ ਕਤਲ ਹੈ, ਜਿਵੇਂ ਅੱਜ ਕਈ ਅਣਭੋਲ ਪ੍ਰਵਾਰ ਕੁੱਖਾਂ ਚ ਹੀ
ਧੀਆਂ ਦੇ ਕਤਲ ਕਰਦੇ ਨੇ | ਓਹ ਭੋਲਿਓ ਇਹਨਾਂ ਡਾਕਟਰਾਂ ਦਾ ਇਲਾਜ਼ ਕਰਵਾਓ, ਜਾਂ ਫਿਰ ਕੋਈ ਨਵੇਂ
ਸਰਜ਼ਨ (ਡਾਕਟਰ ਨਹੀਂ) ਲੱਭੋ ਜੋ ਗੁਰੂ ਨਾਨਕ ਦੀਆਂ ਆਉਣ ਵਾਲੀਆਂ ਸੰਤਾਨਾਂ ਦਾ ਸਹੀ ਤਰੀਕੇ ਨਾਲ
ਜਨੇਪਾ ਕਰਵਾ ਸਕਣ | ਬਹੁਤ ਹੋ ਗਿਆ, ਹੁਣ ਜ਼ਰਿਆ ਨਹੀਂ ਜਾਂਦਾ | ਕਿਉਂਕਿ ਸਿੱਖ ਦਾ ਇੱਕ ਅਜਿਹਾ ਜਨਮ
ਹੈ, ਜਿਸ ਨੂੰ ਲਗਾਤਾਰ ਚੰਗੀ ਪ੍ਰਵਰਿਸ਼ ਦੀ ਜ਼ਰੂਰਤ ਹੈ | ਪਰ ਪਿਛਲੇ ਢਾਈ ਕੁ ਸੌ ਸਾਲ ਤੋਂ ਇਸ ਨੂੰ
ਗਰਭ ਵਿੱਚ ਹੀ ਰਹਿਣ ਲਈ ਮਜ਼ਬੂਰ ਕਰ ਕਰ ਕੇ ਇਹਦੇ ਸ਼ਰੀਰ ਨੂੰ ਵੀ ਜ਼ਿੰਦਾ ਰੱਖਿਆ ਹੋਇਆ ਹੈ | ਇੰਝ
ਲੱਗਦਾ ਏ, ਤਾਂ ਕਿ ਸਮਾਂ ਆਉਣ ਤੇ ਜਿਹੜੇ ਲੋਕਾਂ ਲਈ ਸਿੱਖਾਂ ਨੇ ਕੁਰਬਾਨੀਆਂ ਕੀਤੀਆਂ ਸਨ, ਫਿਰ
ਕਦੀ ਉਹਨਾਂ ਤੇ ਮੁਸੀਬਤ ਆਵੇ, ਤੇ ਇਹਨੂੰ ਲੋੜ ਅਨੁਸਾਰ ਜਨਮ ਦੇ ਲਿਆ ਜਾਵੇ | ਪਰ ਉਦੋਂ ਤੱਕ ਸਿੱਖ
ਨੂੰ ਗਰਭ ਵਿੱਚ ਹੀ ਤੜਫਦਾ ਰੱਖਿਆ ਜਾਵੇ | ੨੪੦ ਕੁ ਸਾਲਾਂ ਬਾਅਦ ਹੀ ਕਦੀ ਸਿੱਖ ਨੂੰ ਸੁੱਖ ਦਾ ਸਾਹ
ਆਇਆ ਸੀ, ਬਾਬਾ ਬੰਦਾ ਬਹਾਦਰ ਦੇ ਸਮੇਂ | ਆਵੇਗਾ ਤਾਂ ਹੁਣ ਵੀ, ਪਰ ਅਜੇ ਪਤਾ ਨਹੀਂ |ਐ ਅਕਿਰਤਘਣੋ,
ਕੁਝ ਤਾਂ ਸ਼ਰਮ ਕਰੋ | ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਦ ਕੁਝ ਮਾਇਆ ਵੇੜੇ ਵੱਡੇ ਵਡੇਰੇ ਪਿਛਲੀਆਂ
ਕਈ ਸਦੀਆਂ ਤੋਂ ਜ਼ਰ, ਜ਼ੋਰੂ, ਜ਼ਮੀਨ ਦੀ ਖਾਤਰ ਜ਼ਰੂਰ ਲੜਦੇ ਵੇਖੇ ਜਾ ਸਕਦੇ ਨੇ, ਪਰ ਫਿਰ ਵੀ ਕਿਧਰੇ
ਕਿਧਰੇ ਸਿੱਖਾਂ ਦੀ ਹੁੰਦੀ ਅਧੋਗਤੀ ਦੇਖ ਕੇ, ਉਹਨਾਂ ਚ ਸਿੱਖ ਸਿਧਾਂਤਾਂ ਨੂੰ ਬਚਾਉਣ ਦੇ ਉਪਰਾਲੇ
ਵੀ ਨਜ਼ਰੀ ਪੈ ਹੀ ਜਾਂਦੇ ਨੇ | ਸਰਦਾਰ ਸਰਬਜੀਤ ਸਿੰਘ ਨੂੰ ਕਥਾ ਕਰਨ ਤੋਂ ਰੋਕਨਾ ਉਹ ਵੀ ਬਿਨਾਂ
ਕਿਸੇ ਘੋਖ ਪੜਤਾਲ ਤੋਂ, ਮੇਰੇ ਲਈ ਇਕ ਅਜਿਹਾ ਦੁਖਦਾਈ ਵਾਕਿਆ ਹੈ, ਜੋ ਮੈਂ ਸ਼ਾਇਦ ਹੀ ਆਪਣੇ ਬੱਚਿਆਂ
ਦੇ ਸਾਹਮਣੇ ਕਿਸੇ ਨਾਲ ਸਾਝਾਂ ਕਰਾਂ | ਪਰ ਸ਼ਇਦ, ਉਹੋ ਵਿਰੋਧੀ ਲੋਕ ਜਿੰਨਾਂ ਨੇ ਇਹ ਕਾਰਾ ਕਰਵਾਇਆ
ਹੈ, ਹੋ ਸਕਦਾ ਬੜੇ ਮਾਣ ਨਾਲ ਆਪਣੇ ਬੱਚੇ ਬੱਚੀਆਂ ਦੇ ਸਾਹਮਣੇ ਹੁੱਭ ਹੁੱਭ ਕੇ ਬਿਆਨ ਕਰਨ | ਪਰ
ਮੈਂ ਤਾਂ ਜੇ ਰੋਣਾਂ ਵੀ ਹੋਇਆ ਤਾਂ ਵੀ ਬੁੱਕਲ ਚ ਹੀ ਰੋਵਾਂਗਾ, ਤਾਂਕਿ ਮੈਨੂੰ ਕੋਈ ਇਹ ,ਨਾ ਪੁੱਛ
ਲਵੇ ਕਿ ਮੈਂ ਕਿਉਂ ਰੋਂਦਾ ਹਾਂ ?
ਭਰਾਵੋ, ਮੇਰੇ ਕੋਲੋਂ ਤਾਂ ਇਹ, ਮੇਰੀਆਂ ਨਿੱਕੀਆਂ ਜ਼ਿੰਦਾਂ ਨੂੰ ਦੱਸ ਨਹੀਂ ਹੋਵੇਗਾ, ਤੇ ਤੁਸੀਂ ਵੀ
ਉਹਨਾਂ ਨੂੰ ਇਹ ਦੱਸਿਉ ਨਾ, ਅਜੇ ਤਾਂ ਇਹੇ ਇਕੱਲੇ ਸਰਬਜੀਤ ਸਿੰਘ ਦਾ ਹੀ ਮਾਨਸਿਕ ਕਤਲ ਹੋਇਆ ਏ,
ਤੁਸੀਂ ਆਪਣੀਆਂ ਨਿੱਕੀਆਂ ਜ਼ਿੰਦਾਂ ਦੇ ਆਪ ਹੀ ਕਾਤਲ ਨਾ ਬਣਿਉ | ਬੱਚਿਆਂ ਦੇ ਮਨ ਕੋਮਲ ਹੁੰਦੇ ਨੇ,
ਤੇ ਫਿਰ ਜੇ ਉਹਨਾਂ ਨੇ ਤਹਾਨੂੰ ਇਹ ਪੁੱਛ ਲਿਆ ,”ਪਿਤਾ ਜੀ, ਤੁਸੀ ਤਾਂ ਕਹਿੰਦੇ ਹੋ, ਗੁਰੂ ਬਖਸ਼ਿੰਦ
ਹੁੰਦਾ ਏ, ਅਕਾਲ ਤਖਤ ਵੀ ਬਖਸ਼ਿੰਦ ਹੁੰਦਾ ਏ, ਗੁਰਬਾਣੀ ਗਿਆਨ ਦੇਂਦੀ ਏ, ਜੀਵਨ ਦੇਂਦੀ ਏ | ਤੇ ਅੱਜ
ਤੁਸੀਂ ਇਹ ਕਹਿੰਦੇ ਹੋ, ਸਰਦਾਰ ਸਰਬਜੀਤ ਸਿੰਘ ਲਈ ਅਕਾਲ ਤਖਤ ਸਾਹਿਬ ਦਾ ਹੁਕਮ ਆਇਆ ਏ, ਕਿ ਉਹ ਇੱਕ
ਅਖੌਤੀ ਪ੍ਰਚਾਰਕ ਹੈ, ਅਗਲੇ ਹੁਕਮਾਂ ਤੱਕ ਉਹੋ ਕਥਾ ਨਹੀਂ ਕਰ ਸਕਦਾ, ਇਹ ਸਾਡਾ ਕੈਸਾ ਸਿੱਖ ਧਰਮ
ਹੈ,ਜਿਥੈ ਕੋਈ ਵਿਚਾਰ ਵਟਾਦਰਾਂ ਵੀ ਨਹੀਂ ਕਰ ਸਕਦਾ ਹੈ ਤੇ ਉਸ ਨੂੰ ਵੀ ਰੋਕ ਦਿੱਤਾ ਜਾਂਦਾ ਏ |
ਅਸੀਂ ਨਹੀਂ ਏਹੋ ਜਿਹੇ ਧਰਮ ਚ ਰਹਿਣਾ |” ਭਰਾਵੋ ਸਾਡੇ ਬੱਚੇ ਤਾਂ ਅੱਗੇ ਈ ਅੱਧਾ ਕੁ ਮੂੰਹ ਮੋੜੀ
ਬੈਠੇ ਨੇ, ਸਰੂਪ ਸਾਡਾ ਨਾ ਰਹਿਆ, ਬਾਣੀ ਸਾਡੇ ਨਹੀਂ ਪੜਦੇ, ਜੋ ਪੜਦੇ ਨੇ, ਉਹਨਾਂ ਨੂੰ ਸਮਝ ਨਹੀਂ
ਆਉਂਦੀ, ਕੁਝ ਮੰਤਰਾਂ ਵਾਂਗੂੰ ਲੱਗ ਗਏ ਨੇ, ਕਈ ਨਾਲ ਧੂਣੇ ਲਾ ਲਾ ਕੇ ਚਲੀਹੇ ਵੀ ਕੱਟਦੇ ਨੇ | ਉਹ
ਤਾਂ ਫਿਰ ਇਹੀ ਕਹਿਣਗੇ “ਅਕਾਲ ਤਖਤ ਸਾਹਿਬ ਮਹਾਨ ਏ” ਜਿਹਦੇ ਜਥੇਦਾਰ ਨੇ ਸਾਨੂੰ ਤੁਹਾਡੇ (ਚੰਗੇ
ਗੁਰਸਿੱਖ ਮਾਂ-ਬਾਪ) ਦੇ ਚੁੰਗਲ ਚੋਂ ਬਚਾ ਦਿੱਤਾ ਏ | ਅਸੀਂ ਨਹੀਂ ਮੰਨਦੇ ਤੁਹਾਡੇ ਰਾਹੀਂ ਦਿੱਤੀ
ਗੁਰਮਤਿ ਸਿੱਖਿਆ ਨੂੰ | ਤੁਸੀਂ ਤਾਂ ਸਾਨੂੰ ਹੁਣ ਤੱਕ ਬੇਵਕੂਫ ਹੀ ਬਣਾਈ ਰੱਖਿਆ | ਬਚਿੱਤਰ ਨਾਟਕ
ਤੁਸੀਂ ਕਹਿੰਦੇ ਹੋ , ਉਹ ਤੇ ਅਸ਼ਲੀਲ ਏ, ਸਾਡੇ ਤਾਂ ਉਹੋ ਮਾਫਕ ਈ ਬੜਾ ਆਉਂਦਾ ਏ, ਕਿਉਂਕਿ “ਅਕਾਲ
ਤਖਤ ਸਾਹਿਬ ਮਹਾਨ ਏ” ਅਸੀਂ ਤਾਂ ਉਹਦੇ ਸਿੱਖ ਹਾਂ | ਮਾਤਾ- ਪਿਤਾ ਜੀ, ਤੁਸੀਂ ਹੁਣ ਸਾਡੇ ਤੇ
ਕਿਰਪਾ ਕਰੋ, ਅਕਾਲ ਤਖਤ ਸਾਹਿਬ ਕਹਿੰਦਾ ਏ, ਉਹ ਹੁਣ ਸਿੱਖ ਹੀ ਨਹੀਂ ਰਿਹਾ | ਅਸੀਂ ਨਹੀਂ ਸੁਨਣਾ
ਤੁਹਾਡੇ ਮਿਸ਼ਨਰੀਆਂ ਨੂੰ, ਓਹੋ ਸੱਭ ਪਾਗਲ ਨੇ | ਇਹੋ ਮੇਰੀ ਬਾਤ ਤੇ ਉਤੋਂ ਪੈ ਗਈ ਰਾਤ, ਹੁਣ
ਸੌਵਾਂਗਾ ਨਹੀਂ | ਸੋਚਦਾ ਰਹਾਂਗਾ, ਕਿ ਮੇਰੀ ਤੇ ਮੇਰੇ ਬੱਚਿਆਂ ਦੇ ਬੱਚਿਆਂ
ਦੇ................. ਕਤਲ ਹੋਣ ਦੀ (ਉਹਨਾਂ ੭੧੬ ਸਿੰਘਾਂ ਵਾਂਗ ਨਹੀਂ) ਸਦਾ ਲਈ ਕਦ ਵਾਰੀ ਆਵੇਗੀ
|
ਸੁਖਦੇਵ ਸਿੰਘ ਹੁੰਡਲ
(07/01/12)
ਤੱਤ ਗੁਰਮਤਿ ਪਰਿਵਾਰ
ਦਸਮ ਗ੍ਰੰਥੀਆਂ ਦੀ ਸਾਜ਼ਿਸ਼ ਦਾ ਨਵਾਂ ਨਿਸ਼ਾਨਾ-ਸਰਬਜੀਤ ਸਿੰਘ ਧੂੰਦਾ
ਪ੍ਰੋ. ਧੂੰਦਾ ਅਤੇ
ਸੁਚੇਤ ਪੰਥ ਦੋਹਾਂ ਲਈ ਦ੍ਰਿੜਤਾ ਅਤੇ ਗੰਭੀਰਤਾ ਨਾਲ ਫੈਸਲੇ ਲੈਣ ਦਾ ਵੇਲਾ
ਸਿੱਖ ਕੌਮ ਵਿੱਚ ‘ਤਖਤਾਂ’ ਦੇ ਨਾਮ ਤੇ ਪੈਦਾ ਹੋਈ ਸ਼ਰਧਾ ਦਾ ਫਾਇਦਾ ਉੱਠਾ
ਕੇ ਜਥੇਦਾਰਾਂ ਦੇ ਰੂਪ ਵਿੱਚ ਬੈਠਾਈ ‘ਪੁਜਾਰੀ ਜਮਾਤ’ ਨਿੱਤ ਪੰਥ ਵਿਰੋਧੀ ਕੰਮਾਂ ਦੇ ਬਾਣਨੂੰ ਬਣਦੀ
ਰਹਿੰਦੀ ਹੈ। ਇਨ੍ਹਾਂ ਪੁਜਾਰੀਆਂ ਦਾ ਇੱਕ ਮੁੱਖ ਕੰਮ ਸੁਚੇਤ ਹੋ ਕੇ ਗੁਰਮਤਿ ਦਾ ਪ੍ਰਚਾਰ ਕਰ ਰਹੇ
ਪ੍ਰਭਾਵਸ਼ਾਲੀ ਪਰਚਾਰਕਾਂ ਵਿਰੁਧ ‘ਅਕਾਲ ਤਖਤ’ ਦੇ ਨਾਂ ਤੇ ‘ਕੂੜ ਨਾਮੇ’ ਜਾਰੀ ਕਰਨਾ ਹੈ। ਮੌਜੂਦਾ
ਦੌਰ ਵਿੱਚ ਗੁਰਬਖਸ਼ ਸਿੰਘ ਜੀ ਕਾਲਾ ਅਫਗਾਨਾ, ਜੋਗਿੰਦਰ ਸਿੰਘ ਜੀ ਸਪੋਕਸਮੈਨ, ਪ੍ਰੋ. ਦਰਸ਼ਨ ਸਿੰਘ
ਜੀ ਤੋਂ ਬਾਅਦ ਹੁਣ ਸਰਬਜੀਤ ਸਿੰਘ ਜੀ ਧੁੰਦਾ ਖਿਲਾਫ ਇਹ
‘ਵਕਤ ਵਿਹਾ ਚੁੱਕਾ ਹਥਿਆਰ’
ਵਰਤਣ ਦੀ ਤਿਆਰੀ ਸ਼ੁਰੂ ਹੋ ਗਈ ਹੈ। ਇਸ ਦੇ ਪਹਿਲੇ ਕਦਮ
ਵਜੋਂ ਕੁੱਝ ਦਸਮ ਗ੍ਰੰਥੀ ਕੂੜ ਦੇ ਹਿਮਾਇਤੀਆਂ ਵਲੋਂ ਕੀਤੀ ਗਈ ਸ਼ਿਕਾਇਤ ਦਾ ਬਹਾਨਾ ਬਣਾਕੇ
ਪੁਜਾਰੀਆਂ ਨੇ ਪ੍ਰੋ. ਧੂੰਦਾ ਦੇ ਪ੍ਰਚਾਰ ਕਰਨ ਤੇ ਪਾਬੰਦੀ ਦਾ
‘ਫੋਕਾ ਫਤਵਾ’
ਜਾਰੀ ਕਰਦੇ ਹੋਏ ਉਨ੍ਹਾਂ ਨੂੰ ਅਪਣੀ ਕਚਿਹਰੀ ਵਿੱਚ
ਸਪਸ਼ਟੀਕਰਨ ਦੇਣ ਲਈ ਸੱਦਿਆ ਹੈ।
ਪੁਜਾਰੀਵਾਦੀ ਧਿਰ (ਮੌਜੂਦਾ ਜਥੇਦਾਰੀ ਸਿਸਟਮ)
ਇਹ ਤਾਂ ਬਿਲਕੁਲ ਸਪਸ਼ਟ ਗੱਲ ਹੈ ਕਿ ਇਸ ਪੁਜਾਰੀਵਾਦੀ ਸਿਸਟਮ ਨੂੰ ਗੁਰਮਤਿ
ਬਿਲਕੁਲ ਮਾਨਤਾ ਨਹੀਂ ਦਿੰਦੀ, ਬਲਕਿ ਇਸ ਦਾ ਭਰਪੂਰ ਖੰਡਨ ਕਰਦੀ ਹੈ। ਕੋਈ ਸੁਚੇਤ ਸਿੱਖ ਇਸ ਸੱਚਾਈ
ਤੋਂ ਮੁਨਕਰ ਨਹੀਂ ਹੋ ਸਕਦਾ। ਗੁਰਮਤਿ ਉਪਰੰਤ ਪੰਥ ਵਿੱਚ ਦੂਜੀ ਚੀਜ਼ ਜਿਹੜੀ ਪ੍ਰਵਾਨਿਤ ਪ੍ਰਚਾਰੀ
ਜਾਂਦੀ ਹੈ, ਉਹ ਅਕਾਲ ਤਖਤ ਦੇ ਨਾਮ ਤੇ ਜਾਰੀ ਕੀਤੀ ਗਈ ‘ਸਿੱਖ ਰਹਿਤ ਮਰਿਯਾਦਾ’ ਹੈ। ਇਸ ਮਰਿਯਾਦਾ
ਵਿੱਚ ਵੀ ਪੰਜ ‘ਜਥੇਦਾਰਾਂ’ ਦੀ ਕਚਿਹਰੀ ਦੇ ਮੌਜੂਦਾ ਅਕਾਲ ਤਖਤੀ (ਪੁਜਾਰੀਵਾਦੀ) ਸਿਸਟਮ ਨੂੰ ਕੋਈ
ਮਾਨਤਾ ਨਹੀਂ ਦਿਤੀ ਗਈ। ਗੁਰਦੁਆਰਾ ਐਕਟ ਵਿੱਚ ਵੀ ਐਸੀ ਕੋਈ ਮਾਨਤਾ ਨਹੀਂ ਹੈ।
ਸੋ ਸਪਸ਼ਟ ਹੈ ਕਿ ਮੌਜੂਦਾ ਸਮੇਂ ਵਿੱਚ
ਪੁਜਾਰੀਆਂ ਦਾ ਕਚਿਹਰੀਨੂਮਾ ਅਕਾਲ ਤਖਤੀ ਸਿਸਟਮ ਗੁਰਮਤਿ ਵਿਰੋਧੀ ਅਤੇ ਗੈਰ-ਪ੍ਰਮਾਨਿਕ ਹੈ।
ਸੋ ਕੋਈ ਵੀ ‘ਸੱਚਾ ਸਿੱਖ’ ਇਸ ਸਿਸਟਮ ਨੂੰ ਮਾਨਤਾ ਨਹੀਂ
ਦੇ ਸਕਦਾ। ਸੁਚੇਤ ਪੰਥ ਜਦੋਂ
ਤੱਕ ਇਸ ਸੱਚਾਈ ਨੂੰ ਦ੍ਰਿੜਤਾ ਨਾਲ ਅਮਲੀ ਰੂਪ ਵਿੱਚ ਅਪਣਾ ਨਹੀਂ ਲੈਂਦਾ, ਉਦੋਂ ਤੱਕ ਕਿਸੇ ਠੋਸ
ਪ੍ਰਾਪਤੀ ਦੀ ਆਸ ਨਹੀਂ ਕੀਤੀ ਜਾ ਸਕਦੀ।
ਪ੍ਰੋ. ਸਰਬਜੀਤ ਸਿੰਘ ਧੂੰਦਾ
ਪ੍ਰੋ. ਧੂੰਦਾ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਨਾਲ ਜੁੜੇ ਗੁਰਮਤਿ ਦੀ ਸੋਝੀ
ਰੱਖਣ ਵਾਲੇ, ਇੱਕ ਪ੍ਰਭਾਵਸ਼ਾਲੀ ਪ੍ਰਚਾਰਕ ਹਨ। ਕੁੱਝ ਸਮੇਂ ਤੱਕ ਉਹ ਜਾਗਰੂਕ ਪੰਥ ਵਿੱਚ ਇੱਕ ਮਸ਼ਹੂਰ
ਪ੍ਰਚਾਰਕ ਵਜੋਂ ਅਪਣੀ ਪਹਿਚਾਣ ਬਣਾਉਣ ਵਿੱਚ ਕਾਮਯਾਬ ਹੋਏ ਹਨ। ਪਿੱਛਲੇ ਸਮੇਂ ਵਿੱਚ ਉਹਨਾਂ ਨੇ
ਦੇਸ਼-ਵਿਦੇਸ਼ਾਂ ਵਿੱਚ ਪ੍ਰਚਾਰ ਦੇ ਖੇਤਰ ਵਿੱਚ ਬਹੁਤ ਨਾਮਣਾ ਖੱਟਿਆ ਹੈ। ਉਹਨਾਂ ਦਾ ਪ੍ਰਚਾਰ ਦਸਮ
ਗ੍ਰੰਥੀ ਕੂੜ ਦੀ ਹਿਮਾੲਤੀ ਪੁਜਾਰਵਾਦੀ ਧਿਰਾਂ ਨੂੰ ਖਤਰਾ ਜਾਪ ਰਿਹਾ ਸੀ। ਸੋ ਉਹਨਾਂ ਨੇ ਅਕਾਲ ਤਖਤ
ਦੇ ਨਾਂ ਤੇ ਪ੍ਰਚਲਿਤ ਪੁਜਾਰੀਵਾਦੀ ਸਿਸਟਮ ਦੀ ਵਰਤੋਂ ਕਰਕੇ ਇਸ ਪ੍ਰਚਾਰ ਨੂੰ ਰੋਕਨ ਲਈ ਇਹ ਕੋਸ਼ਿਸ਼
ਕੀਤੀ ਹੈ। ਇਸ ਤੋਂ ਪਹਿਲਾਂ ਇਨ੍ਹਾਂ ਤਾਕਤਾਂ ਵਲੋਂ ਧੂੰਦਾ ਜੀ ਦੀ ਅਵਾਜ਼ ਵਿੱਚ ਇੱਕ ਨਕਲੀ ਆਡਿਉ
ਇੰਟਰਨੈਟ ਤੇ ਪਾ ਕੇ ਉਹਨਾਂ ਨੂੰ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ। ਇਹ ਸਵਾਲ ਬਹੁਤ ਅਹਿਮ ਹੈ ਕਿ
ਪ੍ਰੋ. ਧੂੰਦਾ ਪੁਜਾਰੀਆਂ ਦੇ ਇਸ ਹਮਲੇ ਦਾ ਸਾਹਮਣਾ ਕਿੰਝ ਕਰਦੇ ਹਨ? ਸਾਰੀਆਂ ਸੁਚੇਤ ਧਿਰਾਂ ਵਲੋਂ
ਉਨ੍ਹਾਂ ਨੂੰ ਪੁਜਾਰੀਆਂ ਦੇ ਇਸ ਕੂੜ-ਨਾਮੇ ਖਿਲਾਫ ਭਰਪੂਰ ਸਮਰਥਨ ਦਿਤਾ ਜਾ ਰਿਹਾ ਹੈ।
ਪਰ ਅਹਿਮ ਗੱਲ ਇਹ ਹੈ ਕਿ ਉਹਨਾਂ ਦਾ
ਅਪਣਾ ਸਟੈਂਡ ਇਸ ਵਿਸ਼ੇ ਤੇ ਕੀ ਹੋਵੇਗਾ?
ਉਨ੍ਹਾਂ ਨੂੰ ਇਸ ਮੀਡੀਆ ਰਾਹੀਂ ਅਨੇਕਾਂ ਸਲਾਹਾਂ ਦਿਤੀਆਂ ਜਾ ਰਹੀਆਂ ਹਨ।
ਪਰ ਉਹਨਾਂ ਦਾ ਇਸ ਕੂੜ-ਨਾਮੇ ਬਾਰੇ ਆਪ ਕੋਈ ਬਿਆਨ ਨਹੀਂ ਆਇਆ ਕਿ ਉਹ ਕੀ ਸਟੈਂਡ ਲੈਣਗੇ। ਉਹਨਾਂ ਦਾ
ਇਸ ਸਟੈਂਡ ‘ਪੁਨਰਜਾਗਰਨ ਲਹਿਰ’ ਲਈ ਬਹੁਤ ਮਾਇਨੇ ਰੱਖਦਾ ਹੈ।
ਇਸ ਵਿਸ਼ੇ ਵਿੱਚ ਗੁਰਮਤਿ ਗਿਆਨ ਮਿਸ਼ਨਰੀ
ਕਾਲਜ ਦਾ ਬਿਆਨ ਵੀ ਮੌਜੂਦਾ ਪੁਜਾਰੀਵਾਦੀ ਅਕਾਲ ਤਖਤੀ ਸਿਸਟਮ ਨੂੰ ਮਾਨਤਾ ਦਿੰਦਾ ਹੈ।
ਉਨ੍ਹਾਂ ਵਲੋਂ ਪੁਜਾਰੀਆਂ ਨੂੰ ‘ਮੁੱਖ ਸੇਵਾਦਾਰ’ ਮੰਨ ਕੇ
ਬੇਨਤੀਆਂ ਕਰਨ ਦੀ ਪਹੁੰਚ ਇਹ ਦਰਸਾਉਂਦੀ ਹੈ ਕਿ ਮਿਸ਼ਨਰੀ ਕਾਲਜ ਅਪਣਾ ਗੁਰਮਤਿ ਵਿਰੋਧੀ ਸਟੈਂਡ ਹੁਣ
ਵੀ ਬਦਲਣ ਦੇ ਮੂਡ ਵਿੱਚ ਨਹੀਂ ਹਨ।
ਪਾਠਕਾਂ ਨੂੰ ਯਾਦ ਹੋਵੇਗਾ ਕਿ ਕੁੱਝ ਕੁ ਹਫਤੇ ਪਹਿਲਾਂ ਪ੍ਰੋ. ਧੁੰਦਾ ਦੀ
ਅਵਾਜ਼ ਦੀ ਨਕਲ ਕਰਕੇ ਦਸਮ ਗ੍ਰੰਥੀ ਰਚਨਾ ‘ਜਾਪ’ ਦਾ ਖੰਡਨ ਕਰਦੀ ਇੱਕ ਆਡਿਉ ਚਰਚਾ ਵਿੱਚ ਸੀ। ਇਸ
ਆਡਿਉ ਨੂੰ ਆਧਾਰ ਬਣਾ ਕੇ ਦਸਮ ਗ੍ਰੰਥੀ ਧਿਰਾਂ ਨੇ ਉਹਨਾਂ ਖਿਲਾਫ ਪ੍ਰਚਾਰ ਸ਼ੁਰੂ ਕਰ ਦਿਤਾ ਕਿ
ਧੁੰਦਾ ਤਾਂ ਸਿੱਖ ਰਹਿਤ ਮਰਿਯਾਦਾ ਨੂੰ ਵੀ ਨਹੀਂ ਮੰਨਦਾ ਅਤੇ ‘ਜਾਪ ਸਾਹਿਬ’ ਦੀ ਖਿਲਾਫਤ ਕਰਦਾ ਹੈ।
ਇਸ ਪ੍ਰਚਾਰ ਦੇ ਅਸਰ ਹੇਠ ਪ੍ਰੋ. ਧੁੰਦਾ ਵਲੋਂ ਇੱਕ ਸਪਸ਼ਟੀਕਰਨ ਦਿਤਾ ਗਿਆ ਸੀ ਜੋ ਗੁਰਮਤਿ ਦੇ ਉਲਟ
ਅਤੇ ਆਪਾ ਵਿਰੋਧ ਦਾ ਨਮੂਨਾ ਸੀ।
ਇਸ ਸੱਚਾਈ ਤੋਂ ਹਰ ਇਮਾਨਦਾਰ ਸੁਚੇਤ
ਸਿੱਖ ਵਾਕਿਫ ਹੈ ਕਿ ‘ਪੰਥ ਪ੍ਰਵਾਨਿਕਤਾ’ ਮਿਸ਼ਨਰੀ ਕਾਲਜਾਂ ਅਤੇ ਕਈਂ ਹੋਰ ਸੁਚੇਤ ਪ੍ਰਚਾਰਕਾਂ ਦੀ
ਇੱਕ ‘ਵੱਡੀ ਕਮਜ਼ੋਰੀ’ ਬਣ ਚੁੱਕੀ ਹੈ। ਦਸਮ
ਗ੍ਰੰਥੀ ਉਹਨਾਂ ਦੀ ਇਸ ਕਮਜ਼ੋਰੀ ਦਾ ਫਾਇਦਾ ਉਠਾ ਕੇ ਉਹਨਾਂ ਨੂੰ ਗੁਰਮਤਿ ਵਿਰੋਧੀ ਸਟੈਂਡ ਲੈਂਦੇ
ਬਿਆਨ ਦੇਣ ਲਈ ਜਾਲ ਵਿੱਚ ਅਕਸਰ ਫਸਾ ਲੈਂਦੇ ਹਨ। ‘ਨਕਲੀ ਆਡਿਉ’ ਦੇ ਅਸਰ ਹੇਠ ਪ੍ਰੋ. ਧੂੰਦਾ ਵਲੋਂ
ਦਿਤਾ ਸਵੈ ਵਿਰੋਧੀ ਅਤੇ ਗੁਰਮਤਿ ਉਲਟ ਸਪਸ਼ਟੀਕਰਨ ਇਸੇ ਜਾਲ ਵਿੱਚ ਫਸ ਜਾਣ ਦੀ ਇੱਕ ਤਾਜ਼ਾ ਮਿਸਾਲ
ਸੀ। ਆਉ ਇਸ ਬਾਰੇ ਥੋੜੀ ਪੜਚੋਲ ਕਰਦੇ ਹਾਂ ਤਾਂ ਕਿ ਗੱਲ ਵਧੇਰੇ ਸਪਸ਼ਟ ਹੋ ਸਕੇ।
ਇਸ ਵਿੱਚ ਕੋਈ ਦੋ ਰਾਇ ਨਹੀਂ ਕਿ ਕਿਸੇ ਦੀ ਵੀ ਨਕਲੀ ਆਡਿਉ ਬਣਾ ਕੇ ਉਸ
ਬਾਰੇ ਗਲਤ ਪ੍ਰਭਾਵ ਪੈਦਾ ਕਰਨ ਦੀ ਕੋਸ਼ਿਸ਼ ਇੱਕ ਕੁ-ਕਰਮ ਹੈ ਅਤੇ ਇਸ ਦਾ ਵਿਰੋਧ ਕਰਨਾ ਚਾਹੀਦਾ ਹੈ।
ਹਰ ਸੁਚੇਤ ਸਿੱਖ ਇਸ ਸੱਚਾਈ ਤੋਂ ਵਾਕਿਫ ਹੈ ਕਿ ਪੰਥ ਪ੍ਰਵਾਨਿਤ ਕਹੀ ਜਾਂਦੀ ਮੌਜੂਦਾ ‘ਸਿੱਖ ਰਹਿਤ
ਮਰਿਯਾਦਾ’ ਵਿੱਚ ਅਨੇਕਾਂ ਗੱਲਾਂ ਗੁਰਮਤਿ ਤੋਂ ਉਲਟ ਹਨ। ਲਗਭਗ ਸਾਰੇ ਸੁਚੇਤ ਪ੍ਰਚਾਰਕ ਅੰਦਰਖਾਤੇ
ਇਹ ਸੱਚਾਈ ਮੰਨਦੇ ਵੀ ਹਨ। ਪਰ ਇਹਨਾਂ ਵਿਚੋਂ ਕਈ ਸੁਚੇਤ ਪ੍ਰਚਾਰਕ ਅਤੇ ਧਿਰਾਂ ਜਨਤਕ ਤੌਰ ਤੇ ਇਸ
ਮਰਿਯਾਦਾ ਦੇ ਸੁਧਾਰ ਦੀ ਗੱਲ ਕਰਨ ਦੀ ਥਾਂ ਇਸ ਨੂੰ ਸਮਰਪਿਤ ਹੋਣ ਦਾ ਸਟੈਂਡ ਲੈਣ ਦੀ ਹਿਮਾਇਤ ਕਰਦੇ
ਹਨ।
ਅੰਦਰਖਾਤੇ ਕਮੀਆਂ ਨੂੰ
ਮੰਨਣਾ ਅਤੇ ਜਨਤਕ ਤੌਰ ਤੇ ਉਹਨਾਂ ਕਮੀਆਂ ਨੂੰ ਮਾਨਤਾ ਦੇਣ ਦੀ ਇਹ ਪਹੁੰਚ
‘ਮਨ ਹੋਰ ਮੁੱਖ ਹੋਰ’ ਦੀ
ਪਹੁੰਚ ਹੈ, ਕੋਈ `ਚੰਗੀ ਨੀਤੀ’ ਨਹੀਂ।
‘ਨਕਲੀ ਆਡਿਉ’ ਬਾਰੇ ਪ੍ਰੋ. ਧੂੰਦਾ ਦਾ ਸਪਸ਼ਟੀਕਰਨ ਵੀ ਇਸੇ ਪਹੁੰਚ ਦਾ
ਨਤੀਜਾ ਹੈ। ਉਹਨਾਂ ਨੇ ਦਸਮ ਗ੍ਰੰਥੀ ਧਿਰਾਂ ਦੇ ਵਿਛਾਏ ਜਾਲ ਵਿੱਚ ਫਸਦੇ ਹੋਏ ਇਸ ਸਪਸ਼ਟੀਕਰਨ ਰਾਹੀਂ
ਇੱਕ ਵਾਰ ਫੇਰ
ਮੌਜੂਦਾ ਸਿੱਖ
ਰਹਿਤ ਮਰਿਯਾਦਾ ਦੀ ਪ੍ਰੋੜਤਾ ਕਰਦੇ ਹੋਏ ‘ਪੰਥ ਪ੍ਰਵਾਨਿਤ’ ਦਸਮ ਗ੍ਰੰਥੀ ਕੱਚੀਆਂ ਰਚਨਾਵਾਂ ਨੂੰ
‘ਦਸ਼ਮੇਸ਼ ਪਾਤਸ਼ਾਹ’ ਜੀ ਦੇ ਨਾਮ ਨਾਲ ਜੋੜਣ ਦੇ ਕੁ-ਕਰਮ ਦੀ ਹਿਮਾਇਤ ਕਰ ਦਿਤੀ ਹੈ।
ਉਹਨਾਂ ਨੇ ਆਪਣੇ ਇਸ ਸਪਸ਼ਟੀਕਰਨ ਰਾਹੀਂ ਜਿਥੇ ਇੱਕ ਪਾਸੇ
ਮੌਜੂਦਾ ਰਹਿਤ ਮਰਿਯਾਦਾ ਨੂੰ ਸਮਰਪਿਤ ਹੋਣ ਦੀ ਗੱਲ ਕੀਤੀ ਹੈ, ਉਥੇ ਦੂਜੇ ਪਾਸੇ ਇਹ ਵੀ ਦਾਅਵਾ
ਕੀਤਾ ਹੈ ਕਿ ਉਹ ‘ਨਿਰੋਲ ਗੁਰਮਤਿ’ ਅਨੁਸਾਰ ਪ੍ਰਚਾਰ ਕਰਨ ਦਾ ਜਤਨ ਕਰਦੇ ਹਨ। ਇਹ ‘ਆਪਾ-ਵਿਰੋਧ’
(ਦੁਬਿਧਾ) ਤੋਂ ਵੱਧ ਕੁੱਝ ਨਹੀਂ ਕਿਉਂਕਿ ਉਹਨਾਂ ਸਮੇਤ ਹਰ ਸੁਚੇਤ ਸਿੱਖ ਇਹ ਮੰਨਦਾ ਹੈ ਕਿ ਮੌਜੂਦਾ
ਰਹਿਤ ਮਰਿਯਾਦਾ ਨਿਰੋਲ ਗੁਰਮਤਿ ਅਨੁਸਾਰੀ ਨਹੀਂ, ਬਲਕਿ ਕਈਂ ਥਾਂ ਗੁਰਮਤਿ ਤੋਂ ਉਲਟ ਹੈ। ਇੱਕ
ਮਿਸਾਲ ਵਜੋਂ ਇਹ ਮਰਿਯਾਦਾ
‘ਰਾਗਮਾਲਾ’ ਅਤੇ `ਚੰਡੀ ਪੂਜਾ’ ਦੀ ਹਿਮਾਇਤ ਕਰਦੀ ਹੈ।
ਇਸ ਨਕਲੀ ਆਡਿਉ ਦੇ ਵਿਰੋਧ ਵਿੱਚ ਜੇ ਪ੍ਰੋ. ਧੂੰਦਾ ਸਿਰਫ ਇਤਨਾ ਸਪਸ਼ਟੀਕਰਨ
ਦੇ ਦੇਂਦੇ ਕਿ
“ਇਹ ਆਡਿਉ
ਨਕਲੀ ਹੈ ਅਤੇ ਇਸ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ ਹੈ”
ਤਾਂ ਇਹ ਬਹੁਤ ਸਟੀਕ ਅਤੇ ਸੱਚ ਹੋਣਾ ਸੀ। ਪਰ ਮੌਜੂਦਾ
ਰਹਿਤ ਮਰਿਯਾਦਾ ਪ੍ਰਤੀ ਬੇਲੋੜਾ ਗੁਰਮਤਿ ਵਿਰੋਧੀ ਪਿਆਰ ਐਸੇ ਪ੍ਰਚਾਰਕਾਂ ਨੂੰ ‘ਗੁਰਮਤਿ ਅਤੇ ਆਪਾ
ਵਿਰੋਧੀ’ ਸਟੈਂਡ ਲੈਣ ਲਈ ਵਾਰ ਵਾਰ ਮਜਬੂਰ ਕਰ ਰਿਹਾ ਹੈ। ਪਤਾ ਨਹੀਂ ਐਸੇ ਸੁਚੇਤ ਪ੍ਰਚਾਰਕਾਂ
ਦਾ ਇਹ ਆਪਾ ਵਿਰੋਧ ਅਤੇ ਦੁਬਿਧਾ ਕਦੋਂ ਖਤਮ
ਹੋਵੇਗੀ? ਖਤਮ ਹੋਵੇਗੀ ਵੀ
ਜਾਂ ਨਹੀਂ?
ਕੁਝ ਸਮਾਂ ਪਹਿਲਾਂ ਅਪਣਾਈ ਪਹੁੰਚ ਨੂੰ ਵੇਖਣ ਤੋਂ ਬਾਅਦ ਤਾਂ ਇਹ ਆਸ ਨਹੀਂ
ਲਗਦੀ ਕਿ ਪ੍ਰੋ. ਧੁੰਦਾ ਪੁਜਾਰੀਆਂ ਵਲੋਂ ਅਪਣੇ ਖਿਲਾਫ ਆਏ ਇਸ ‘ਕੂੜ-ਨਾਮੇ’ ਖਿਲਾਫ ਸਹੀ ਅਤੇ
ਦ੍ਰਿੜ ਸਟੈਂਡ ਲੈ ਸਕਣਗੇ। ਗੁਰਮਤਿ ਗਿਆਨ ਮਿਸ਼ਨਰੀ ਕਾਲਜ ਅਤੇ ਉਨ੍ਹਾਂ ਦੇ ਆਸ ਪਾਸ ਵਾਲਿਆਂ ਦੇ ਆ
ਰਹੇ ਬਿਆਨ ਵੀ ਇਹੀ ਇਸ਼ਾਰਾ ਕਰ ਰਹੇ ਹਨ।
ਪਰ ਜੇ ਉਹ ਐਸਾ ਕਰਨ ਦੀ ਹਿੰਮਤ ਕਰ
ਸਕੇ ਤਾਂ ਇਹ ਪੁਨਰਜਾਗਰਨ ਲਹਿਰ ਲਈ ਇੱਕ ਬਹੁਤ ਸਹੀ ਅਤੇ ਮਜ਼ਬੂਤ ਕਦਮ ਹੋਵੇਗਾ।
ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਪੁਜਾਰੀਆਂ ਸਾਹਮਣੇ ਕਿਸੇ
ਵੀ ਰੂਪ ਵਿੱਚ ਪੇਸ਼ ਹੋ ਕੇ ਸਪਸ਼ਟੀਕਰਨ ਦੇਣ ਦਾ ਮਨ ਬਣਾ ਕੇ ਇਸ ਗੁਰਮਤਿ ਵਿਰੋਧੀ ‘ਪੁਜਾਰੀਵਾਦੀ
ਸਿਸਟਮ’ ਨੂੰ ਮਾਨਤਾ ਨਾ ਦੇਣ।
ਉਹ ਗੁਰਮਤਿ ਅਤੇ ਸੰਗਤਾਂ ਸਾਹਮਣੇ
ਜਵਾਬਦੇਹ ਹਨ ਅਤੇ ਇਸ ਪ੍ਰਤੀ ਉਹ ਮੀਡੀਆ ਰਾਹੀਂ ਸਪਸ਼ਟੀਕਰਨ ਦੇ ਹੀ ਚੁੱਕੇ ਹਨ।
ਸੋ ਪੁਜਾਰੀਆਂ ਦੀ ਕਚਿਹਰੀ ਵਿੱਚ ਕਿਸੇ ਸਪਸ਼ਟੀਕਰਨ ਦੀ ਗੱਲ
ਗੁਰਮਤਿ ਨੂੰ ਬੇਦਾਵਾ ਹੀ ਮੰਨਿਆ ਜਾਵੇਗਾ।
ਤੱਤ ਗੁਰਮਤਿ ਪਰਿਵਾਰ ਦੀ ਉਹਨਾਂ ਨੂੰ
ਸਲਾਹ ਹੈ ਕਿ ਉਹ ‘ਅਕਾਲ ਤਖਤ’ ਦੇ ਨਾਮ ਤੇ ਪੁਜਾਰੀਆਂ ਦੀ ਕਚਿਹਰੀ ਵਿੱਚ ਪੇਸ਼ ਹੋਣ ਦਾ ਸਟੈਂਡ ਲੈਣ
ਦੀ ਥਾਂ ਇਸ ਪੁਜਾਰੀਵਾਦੀ ਸਿਸਟਮ ਨੂੰ ਮਾਨਤਾ ਨਾਹ ਦੇਣ ਸੰਬੰਧੀ ਸਟੈਂਡ ਲੈ ਕੇ ਸੱਚਾਈ ਅਤੇ
ਦ੍ਰਿੜਤਾ ਦਾ ਸਬੂਤ ਦੇਣ। ਉਨ੍ਹਾਂ ਦਾ ਐਸਾ ਕਦਮ
‘ਜਾਗਰੂਕਤਾ ਲਹਿਰ’ ਨੂੰ ਵੱਡਾ ਬਲ ਬਖਸ਼ੇਗਾ।
ਪਾਠਕਾਂ ਨੂੰ ਪ੍ਰੋ. ਦਰਸ਼ਨ ਸਿੰਘ ਜੀ ਦਾ ਘਟਨਾਕ੍ਰਮ ਯਾਦ ਹੀ ਹੋਵੇਗਾ। ਜਦੋਂ
ਪੁਜਾਰੀਆਂ ਵਲੋਂ ਦਰਸ਼ਨ ਸਿੰਘ ਜੀ ਨੂੰ ਅਪਣੀ ਕਚਿਹਰੀ ਵਿੱਚ ਪੇਸ਼ ਹੋਣ ਲਈ ਆਦੇਸ਼ ਜਾਰੀ ਕੀਤਾ ਗਿਆ
ਤਾਂ ਸ਼ਾਇਦ ਪਰਿਵਾਰ ਹੀ ਇੱਕ ਐਸਾ ਮੰਚ ਸੀ ਜਿਸ ਨੇ ਉਹਨਾਂ ਨੂੰ ਸਲਾਹ ਦਿਤੀ ਸੀ ਕਿ ਪੁਜਾਰੀਆਂ
ਸਾਹਮਣੇ ਕਿਸੇ ਵੀ ਰੂਪ ਵਿੱਚ ਪੇਸ਼ ਹੋਣਾ ਉਹਨਾਂ ਦੀ ਹੋਂਦ ਨੂੰ ਮਾਨਤਾ ਦੇਣਾ ਹੈ, ਸੋ ਉਹਨਾਂ
ਸਾਹਮਣੇ ਪੇਸ਼ ਨਹੀਂ ਹੋਣਾ ਚਾਹੀਦਾ। ਇਸ ਸਲਾਹ ਕਾਰਨ ਪ੍ਰੋ. ਜੀ ਦੇ ਕਈਂ ਸਮਰਥਕ ਪਰਿਵਾਰ ਨਾਲ ਨਰਾਜ
ਵੀ ਹੋ ਗਏ ਸਨ। ਉਸ ਸਮੇਂ ਪ੍ਰੋ. ਜੀ ਇਹਨਾਂ ਪੁਜਾਰੀਆਂ ਸਾਹਮਣੇ ਪੇਸ਼ ਹੋਣ ਲਈ ਚਲੇ ਗਏ ਸਨ ਇਸ ਸ਼ਰਤ
ਨਾਲ ਕਿ ਉਹ ਉਹਨਾਂ ਦੇ ਕਮਰੇ ਵਿੱਚ ਨਹੀਂ, ਖੁੱਲੀ ਸੰਗਤ ਵਿੱਚ ਪੇਸ਼ ਹੋਣਗੇ। ਉਸ ਸਮੇਂ ਉਹਨਾਂ ਦੀ
ਸੋਚ ਇਹ ਸੀ ਕਿ ਇਹ ਪੰਜੇ ‘ਮੁੱਖ ਸੇਵਾਦਾਰ’ (ਜਾਂ ਜਥੇਦਾਰ) ਹਨ, ਪੁਜਾਰੀ ਨਹੀਂ। ਪਰ ਹੁਣ ਚੰਦ ਕੁ
ਦਿਨ ਪਹਿਲਾਂ ਇਨ੍ਹਾਂ ਵਲੋਂ ਬਾਦਲ ਨੂੰ ‘ਫਖ਼ਰ-ਏ-ਕੌਮ ਪੰਥ ਰਤਨ’ ਦਾ ਖਿਤਾਬ ਦੇਣ ਦੇ ਚਾਪਲੂਸੀ ਭਰੇ
ਕੁ-ਕਰਮ ਦੇ ਸੰਦਰਭ ਵਿੱਚ ਪ੍ਰੋ. ਦਰਸ਼ਨ ਸਿੰਘ ਜੀ ਦਾ ਇੱਕ ਬਿਆਨ ਆਇਆ ਹੈ ਜਿਸ ਵਿੱਚ ਉਹਨਾਂ ਨੇ ਇਹ
ਸੱਚ ਕਬੂਲ ਕੀਤਾ ਹੈ ਕਿ
‘ਇਹ
ਜਥੇਦਾਰ ਨਹੀਂ, ਪੁਜਾਰੀ ਹਨ। ਲੋਕਾਂ ਨੂੰ ਇਹਨਾਂ ਨੂੰ ਜਥੇਦਾਰ (ਮੁੱਖ ਸੇਵਾਦਾਰ) ਨਹੀਂ, ਪੁਜਾਰੀ
ਸਮਝਣਾ ਚਾਹੀਦਾ ਹੈ’। ਪਰਿਵਾਰ ਪ੍ਰੋ. ਦਰਸ਼ਨ ਸਿੰਘ
ਜੀ ਵਲੋਂ ਇਸ ਸੱਚ ਨੂੰ ਕਬੂਲਣ ਦੀ ਪਹੁੰਚ ਦਾ ਸਵਾਗਤ ਕਰਦਾ ਹੋਇਆ ਇਹ ਬੇਨਤੀ ਕਰਨਾ ਚਾਹੁੰਦਾ ਹੈ ਕਿ
ਇਹ ਸੱਚ ਬਿਆਨਾਂ ਤੋਂ ਅੱਗੇ, ਅਮਲੀ ਤੌਰ ਤੇ ਵੀ ਅਪਣਾ ਲਿਆ ਜਾਵੇ ਤਾਂ ‘ਸੋਨੇ ਤੇ ਸੁਹਾਗੇ’ ਵਾਲੀ
ਗੱਲ ਹੋਵੇਗੀ। ਇਹ ‘ਮੁੱਖ
ਸੇਵਾਦਾਰ (ਜਥੇਦਾਰ) ਨਹੀਂ, ਪੁਜਾਰੀ ਹਨ ਅਤੇ ਮੌਜੂਦਾ ਅਕਾਲ ਤਖਤੀ ਸਿਸਟਮ ਇੱਕ ਪੁਜਾਰੀਵਾਦੀ ਸਿਸਟਮ
ਹੈ’, ਸਾਰੀਆਂ ਸੁਚੇਤ ਧਿਰਾਂ ਇਸ ਸੱਚਾਈ ਨੂੰ
ਜਿਤਨੀ ਜਲਦੀ ਅਮਲੀ ਤੌਰ ਤੇ ਅਪਣਾ ਲੈਣ ਉਤਨਾ ਹੀ ਚੰਗਾ ਹੈ।
ਸੁਚੇਤ ਪੰਥ
ਸੁਚੇਤ ਪੰਥ ਲਈ ਇਹ ਮੌਕਾ ਬਹੁਤ ਅਹਿਮ ਹੈ। ਲੋੜ ਹੈ ਇਸ ਸਮੇਂ ਇੱਕ ਸਾਂਝੇ
ਮੰਚ ਰਾਹੀਂ ਇਸ ਪੁਜਾਰੀਵਾਦੀ ਸਿਸਟਮ ਨੂੰ ਮਾਤ ਦੇਣ ਲਈ ਇੱਕ ‘ਠੋਸ ਐਕਸ਼ਨ’ ਪਲਾਨ ਤਿਆਰ ਕੀਤਾ ਜਾਵੇ।
ਇਸ ਕੰਮ ਦੀ ਸ਼ੁਰੂਆਤ ਲਈ ਕੁੱਝ ਪੰਥ ਦਰਦੀ ਬੁੱਧੀਜੀਵੀਆਂ ਦੀ ਇੱਕ ਕਮੇਟੀ ਬਣਾਈ ਜਾ ਸਕਦੀ ਹੈ। ਇਹ
ਸੱਚਾਈ ਹੁਣ ਅਮਲੀ ਤੌਰ ਤੇ ਅਪਣਾ ਲੈਣੀ ਚਾਹੀਦੀ ਹੈ ਕਿ ‘ਅਕਾਲ ਤਖਤ’ ਦੇ ਨਾਂ ਤੇ ਚਲ ਰਿਹਾ ਮੌਜੂਦਾ
ਸਿਸਟਮ ‘ਪੁਜਾਰੀਵਾਦ’ ਹੈ ਅਤੇ ਇਸ ਨੂੰ ਕਿਸੇ ਵੀ ਰੂਪ ਵਿੱਚ ਮਾਨਤਾ ਨਹੀਂ ਦਿਤੀ ਜਾ ਸਕਦੀ। ਇਹ
ਕਮੇਟੀ ‘ਗੁਰਮਤਿ’ ਦੀ ਅਗਵਾਈ ਵਿੱਚ ਠੋਸ ਐਕਸ਼ਨ ਪਲਾਨ ਤਿਆਰ ਕਰੇ ਅਤੇ ਉਸ ਪਲਾਨ ਨੂੰ ਸੁਚੇਤ ਪੰਥਕ
ਧਿਰਾਂ ਦੇ ਨੁਮਾਇੰਦਿਆਂ ਸਾਹਮਣੇ ਰੱਖਿਆ ਜਾਵੇ। ਫੇਰ ਉਸ ਨੂੰ ਅਪਣਾ ਕੇ ਅਗਲੇਰੀ ਕਾਰਵਾਈ ਕੀਤੀ
ਜਾਵੇ।
ਪ੍ਰੋ. ਦਰਸ਼ਨ ਸਿੰਘ ਜੀ ਵਿਰੁਧ ‘ਕੂੜਨਾਮਾ’ ਜ਼ਾਰੀ ਹੋਣ ਦੇ ਘਟਨਾਕ੍ਰਮ ਵੇਲੇ
ਵੀ ਐਸਾ ਠੋਸ ਪਲਾਨ ਅਪਨਾਉਣ ਲਈ ਇੱਕ ਵਧੀਆ ਮਾਹੌਲ ਤਿਆਰ ਹੋ ਗਿਆ ਸੀ, ਪਰ ਸੁਚੇਤ ਧਿਰਾਂ ਦੇ
ਅਵੇਸਲੇਪਨ ਅਤੇ ਕੁੱਝ ਹੋਰ ਕਾਰਨਾਂ ਕਰਕੇ ਇਸ ਦਾ ਫਾਇਦਾ ਨਹੀਂ ਉਠਾਇਆ ਜਾ ਸਕਿਆ। ਮੌਜੂਦਾ ਅਵਸਰ
ਨੂੰ ਕਿਸੇ ਵੀ ਹਾਲਾਤ ਵਿੱਚ ਗੰਵਾ ਲੈਣਾ ਬਹੁਤ ਨੁਕਸਾਨਦਾਇਕ ਹੋਵੇਗਾ।
ਅੰਤਿਕਾ
ਗੁਰਮਤਿ ਦੀ ਰੋਸ਼ਨੀ ਵਿੱਚ ‘ਪੁਜਾਰੀਵਾਦ’ ਵਿਰੁਧ ਲਏ ਅਪਣੇ ਸਟੈਂਡ ਅਨੁਸਾਰ,
ਪਰਿਵਾਰ ਪੁਜਾਰੀਆਂ ਦੀ ਹਸਤੀ ਅਤੇ ਉਹਨਾਂ ਵਲੋਂ ਪ੍ਰੋ. ਧੂੰਦਾ ਖਿਲਾਫ ਜਾਰੀ ਕੀਤੇ ਆਦੇਸ਼ ਨੂੰ ਟਿੱਚ
ਜਾਣਦੇ ਹੋਏ ਇਹ ਐਲਾਣ ਕਰਦਾ ਹੈ ਕਿ ਅਪਣੇ ਅਗਲੇ ਸਮਾਗਮ ਵਿੱਚ ਪ੍ਰੋ. ਧੂੰਦਾ ਨੂੰ ਸਟੇਜ ਤੋਂ ਕਥਾ
ਕਰਵਾਉਣ ਦਾ ਸੱਦਾ ਭੇਜੇਗਾ।
ਨਾਲ ਹੀ ਪਰਿਵਾਰ
ਪ੍ਰੋ. ਧੁੰਦਾ ਨੂੰ ਇਹ ਬੇਨਤੀ ਵੀ ਕਰਦਾ ਹੈ ਕਿ ਉਹ ਪੁਜਾਰੀਆਂ ਦੀ ਕਚਿਹਰੀ ਵਿੱਚ ਕਿਸੇ ਵੀ ਤਰਾਂ
ਪੇਸ਼ ਹੋਣ ਦੀ ਥਾਂ ਇਸ ਪੁਜਾਰੀਵਾਦੀ ਸਿਸਟਮ ਨੂੰ ਰੱਦ ਕਰਨ ਦਾ ਮਜ਼ਬੂਤ ਅਤੇ ਸਹੀ ਸਟੈਂਡ ਲੈਣ। ਸੁਚੇਤ
ਧਿਰਾਂ ਨੂੰ ਵੀ ਬੇਨਤੀ ਹੈ ਕਿ ਇਸ ਗੁਰਮਤਿ ਵਿਰੋਧੀ ਸਿਸਟਮ ਖਿਲਾਫ ਇੱਕ ਮਜ਼ਬੂਤ ਲੜਾਈ ਲੜਣ ਲਈ,
ਸਾਂਝੇ ਤੌਰ ਤੇ ਇੱਕ ਠੋਸ ਐਕਸ਼ਨ ਪਲਾਨ ਤਿਆਰ ਕਰਨ ਦਾ ਜਤਨ ਇਕਮੁੱਠ ਹੋ ਕੇ ਕੀਤਾ ਜਾਵੇ। ਗੱਲ ਸਿਰਫ
ਬਿਆਨਾਂ ਤੱਕ ਹੀ ਸੀਮਿਤ ਨਾ ਰਹੇ, ਅਮਲੀ ਤੌਰ ਤੇ ਵੀ ਕੁੱਝ ਕਰਨ ਦਾ ਹੀਲਾ ਵਸੀਲਾ ਅਰੰਭਿਆ ਜਾਵੇ।
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
(07/01/12)
ਦਲਜੀਤ ਸਿੰਘ ਨਿਓਡਾ
ਚੋਣਾ ਵੇਲੇ ਪ੍ਰੋ: ਧੂੰਦੇ ਦੇ ਪ੍ਰਚਾਰ `ਤੇ ਲੱਗੀ ਪਾਬੰਦੀ, ਅਕਾਲੀ ਦਲ ਬਾਦਲ ਨੂੰ ਮਹਿੰਗੀ ਪੈ
ਸਕਦੀ ਹੈ: ਗਿਆਨੀ ਜਾਚਕ
ਲੁਧਿਆਣਾ 7 ਜਨਵਰੀ (ਦਲਜੀਤ ਸਿੰਘ ਨਿਓਡਾ) ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵੇਲੇ
ਡੇਰੇਦਾਰਾਂ ਦੇ ਦਬਾਅ ਹੇਠ ਸ੍ਰੀ ਅਕਾਲ ਤਖ਼ਤ ਸਾਹਿਬ ਦੁਆਰਾ ਪ੍ਰੋ: ਧੂੰਦੇ ਦੇ ਗੁਰਮਤ ਪ੍ਰਚਾਰ `ਤੇ
ਲਗਾਈ ਪਾਬੰਦੀ, ਸ਼੍ਰੋਮਣੀ ਕਮੇਟੀ `ਤੇ ਕਾਬਜ ਅਕਾਲੀ ਦਲ ਬਾਦਲ ਲਈ ਮਹਿੰਗੀ ਪੈ ਸਕਦੀ ਹੈ। ਕਿਉਂਕਿ,
ਦੇਸ਼ ਵਿਦੇਸ਼ ਦੀਆਂ ਪੰਥ-ਦਰਦੀ ਸਿੱਖ ਜਥੇਬੰਦੀਆਂ ਛੇਤੀ ਹੀ ਫੈਸਲਾ ਲੈਣ ਵਾਲੀਆਂ ਹਨ ਕਿ ਜੇਕਰ ਪ੍ਰੋ:
ਧੂੰਦੇ ਦੇ ਪ੍ਰਚਾਰ `ਤੇ ਪਾਬੰਦੀ ਨਾ ਹਟਾਈ ਤਾਂ ਉਹ ਵੋਟਰਾਂ ਨੂੰ ਸਾਂਝੀ ਅਪੀਲ ਕਰਨ ਕਿ ਸਿੱਖ
ਵਿਦਵਾਨਾਂ ਨੂੰ ਜ਼ਲੀਲ ਕਰਨ ਵਾਲੇ ਸੱਤਾਧਾਰੀ ਬਾਦਲ ਦਲ ਨੂੰ ਵੋਟਾਂ ਨਾ ਪਾਈਆਂ ਜਾਣ। ਇਹ ਵੀ ਸੋਚਿਆ
ਜਾ ਰਿਹਾ ਹੈ ਕਿ ਵਿਦੇਸ਼ੀ ਜਥੇਬੰਦੀਆਂ ਦੇ ਨੁੰਮਾਇੰਦੇ ਪੰਜਾਬ ਆਉਣ ਤੇ ਆਪਣੇ ਆਪਣੇ ਇਲਾਕੇ ਦੇ ਭੈਣ
ਭਰਾਵਾਂ ਨੂੰ ਇਸ ਪੱਖੋਂ ਪ੍ਰੇਰਨ। ਇਹ ਲਫ਼ਜ਼ ਗਿਆਨੀ ਜਗਤਾਰ ਸਿੰਘ ਜਾਚਕ ਨੇ ਉਦੋਂ ਕਹੇ, ਜਦੋਂ
ਉਨ੍ਹਾਂ ਨੂੰ ਪੁੱਛਿਆ ਗਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕਿਸੇ ਵਿਅਕਤੀ ਨੂੰ ਤਲਬ ਕਰਨ ਤੇ
ਸਪਸ਼ਟੀਕਰਨ ਦੇਣ ਲਈ ਬਲਾਉਣ ਵਿੱਚ ਕੋਈ ਫ਼ਰਕ ਹੈ।
ਉਨ੍ਹਾਂ ਸਪਸ਼ਟ ਕੀਤਾ ਕਿ ਤਲਬ ਕਰਨ ਤੇ ਸਪਸ਼ਟੀਕਰਨ ਦੇਣ ਲਈ ਬਲਾਉਣ ਵਿੱਚ ਕੋਈ ਫ਼ਰਕ ਨਹੀਂ। ਇਹ ਤਾਂ
ਪ੍ਰੋ: ਧੂੰਦੇ `ਤੇ ਲਗਾਈ ਪਾਬੰਦੀ ਕਾਰਨ ਸਿੱਖ ਸੰਗਤਾਂ ਅੰਦਰ ਪੈਦਾ ਹੋਏ ਰੋਸ ਅਤੇ ਆਪਣੇ `ਤੇ ਪੈ
ਰਹੇ ਵਿਦੇਸ਼ੀ ਦਬਾਅ ਨੂੰ ਘਟਾਉਣ ਲਈ ਗਿਆਨੀ ਗੁਰਬਚਨ ਸਿੰਘ ਨੇ ਸ਼ਬਦਾਂ ਦੇ ਹੇਰ-ਫੇਰ ਨਾਲ ਇੱਕ
ਭੁਲੇਖਾ-ਪਾਊ ਬਿਆਨ ਦਿੱਤਾ ਹੈ; ਹੋਰ ਕੁੱਝ ਨਹੀਂ। ਸਮਝਿਆ ਜਾਏ ਤਾਂ ਪਾਬੰਦੀ ਲਗਾਉਣੀ ਵੀ ਪੰਥ ਚੋਂ
ਛੇਕਣ ਵਾਲੀ ਕਾਰਵਾਈ ਹੈ। ਗਿਆਨੀ ਜਾਚਕ ਨੇ ਹੈਰਾਨੀ ਪ੍ਰਗਟ ਕੀਤੀ ਕਿ ਕਾਨ੍ਹਾਂ ਢੇਸੀਆਂ ਤੇ ਹਰਿਆਣੇ
ਦੇ ਪਿਪਲੀ ਵਰਗੇ ਡੇਰੇਦਾਰ, ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਬਾਰ ਵਿੱਚ ਡਿਸਕੋ ਡਾਨਸ
ਕੀਤੇ, ਸਾਕਤ ਗੀਤਾਂ ਦੀਆਂ ਧੁਨੀਆਂ `ਤੇ ਰਾਗੀ ਤੇ ਸੰਗਤਾਂ ਨੂੰ ਨਚਾਇਆ, ਉਹ ਤਾਂ ਤਖ਼ਤਾਂ ਦੇ
ਸੇਵਦਾਰਾਂ ਨੂੰ ਪੰਥ ਦਾ ਮਹਿਕਦਾ ਅੰਗ ਜਾਪਦੇ ਹਨ। ਪਰ, ਧੂੰਦੇ ਵਰਗੇ ਜਿਹੜੇ ਪ੍ਰਚਾਰਕ ਡੇਰੇਦਾਰਾਂ
ਦੀਆਂ ਕਰਤੂਤਾਂ ਜਗ ਜਾਹਰ ਕਰਦੇ ਹਨ, ਉਨ੍ਹਾਂ ਲਈ ਪੰਥ ਚੋਂ ਛੇਕਣ ਵਰਗੇ ਫ਼ਤਵੇ ਜਾਰੀ ਕੀਤੇ ਜਾਂਦੇ
ਹਨ।
(07/01/12)
ਅਜ੍ਰਾਵਤ ਸਿੰਘ
ਵਾਹਿਗੁਰੂ ਜੀ ਕਾ
ਖਾਲਸਾ ।।
ਵਾਹਿਗੁਰੂ ਜੀ ਕੀ ਫਤਹਿ ।।
ਆਪ ਜੀ ਦਾ ਧਨਵਾਦ ਆਪ ਜੀ ਨੇ ਹਿੰਮਤ ਸਿੰਘ ਜੀ ਦਾ ਪਤਾ ਲਈ ਕੇ ਦਿੱਤਾ |
ਇਹ ਯੂ ਟ੍ਯੂਬ ਵੀਡੀਓ ਸਿੱਖ ਮਾਰਗ ਦੇ ਨਾਲ ਸਾਂਝੀ ਕਰਨੀ ਸੀ ਜਿਸ ਵਿਚ ਇਕ ਇਸਾਈ ਵੱਲੋਂ ਸਾਰੀ ਸਿੱਖ
ਕੌਮ ਨੂੰ ਕੁਝ ਸਵਾਲ ਹਨ !!!
http://www.youtube.com/watch?v=wtMH_8P0zGc
ਵਾਹਿਗੁਰੂ ਜੀ ਕਾ ਖਾਲਸਾ ।।
ਵਾਹਿਗੁਰੂ ਜੀ ਕੀ ਫਤਹਿ ।।
(07/01/12)
ਕਰਨਲ ਡਾ ਦਲਵਿੰਦਰ ਸਿੰਘ ਗ੍ਰੇਵਾਲ
ਅਣਗੌਲੇ
ਸਿੱਖ ਕਬੀਲੇ
ਡਾ ਦਲਵਿੰਦਰ ਸਿੰਘ ਗ੍ਰੇਵਾਲ
ਗੁਰੂ ਨਾਨਕ ਦੇਵ ਜੀ ਨੇ ਸਿਖੀ ਦਾ
ਜੋ ਬੂਟਾ ਲਾਇਆ ਤੇ ਵਿਸ਼ਵ ਦੀ ਯਾਤਰਾ ਕਰਕੇ ਫੈਲਾਇਆ ਤੇ ਜਿਸ ਨੂੰ ਅੰਮ੍ਰਿਤ ਛਕਾਕੇ ਦਸ਼ਮੇਸ਼ ਜੀ ਨੇ
ਸਿੰਘ ਬਣਾਇਆ ਉਹ ਵਧਦਾ ਵਧਦਾ ਸਾਰੇ ਵਿਸ਼ਵ ਵਿੱਚ ਜੜ੍ਹਾਂ ਫੜ ਗਿਆ ਹੈ। ਇੱਕ ਸਰਵੇਖਣ ਅਨੁਸਾਰ
ਸਿੱਖਾਂ ਦੀ ਗਿਣਤੀ ਸਵਾ ਚੌਦਾਂ ਕ੍ਰੋੜ ਤੋਂ ਉਪਰ ਹੈ ਤੇ ਦੁਨੀਆਂ ਵਿੱਚ ਸਿੱਖਾਂ ਦੇ ਪ੍ਰਮੁਖ ਗੜ੍ਹ
ਹੇਠ ਲਿਖੇ ਅਨੁਸਾਰ ਹਨ-
(ਇਹ ਪੂਰੀ ਲਿਖਤ
ਪੜ੍ਹਨ ਲਈ ਇੱਥੇ ਕਲਕਿ ਕਰੋ)
(07/01/12)
ਭਾਈ ਅਵਤਾਰ ਸਿੰਘ ਮਿਸ਼ਨਰੀ ਅਤੇ ਹੋਰ ਸਹਿਯੋਗੀ
“ਅਸੀਂ ਪ੍ਰੋ. ਸਰਬਜੀਤ ਸਿੰਘ ਧੂੰਦਾ ਵਰਗੇ ਗੁਰਬਾਣੀ ਦੇ ਸਿਧਾਂਤਕ ਪ੍ਰਚਰਾਕਾਂ ਨਾਲ, ਈਰਖਾਵੱਸ
ਡੇਰੇਦਾਰ-ਸੰਪ੍ਰਦਾਈ ਮਹੰਤਾਂ ਵੱਲੋਂ, ਸਿੱਖੀ ਦੇ ਸਿਧਾਂਤਕ ਪ੍ਰਚਾਰ ਨੂੰ ਰੋਕਣ ਦੀ ਸਖਤ ਸ਼ਬਦਾਂ
ਵਿੱਚ ਨਿਖੇਧੀ ਕਰਦੇ ਹੋਏ, ਪੰਥ ਦਰਦੀਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਵਿਰੋਧੀਆਂ ਦੀ ਸਾਜਿਸ਼ ਦਾ ਡਟ
ਕੇ ਪੜਦਾ ਫਾਸ਼ ਕਰਨ”
ਜਦੋਂ ਵੀ ਕੋਈ ਪ੍ਰਚਾਰਕ ਸਚ-ਧਰਮ ਦਾ ਪ੍ਰਚਾਰ ਸਿੱਧੇ ਸ਼ਬਦਾਂ ਵਿੱਚ ਕਰਦਾ ਹੈ
ਓਦੋਂ ਹੀ ਝੂਠ ਦੇ ਪੁਜਾਰੀ, ਜਿਨ੍ਹਾਂ ਕੋਲ ਵਕਤੀ ਹਕੂਮਤਾਂ ਅਤੇ ਅਖੌਤੀ ਧਰਮ ਆਗੂਆਂ ਨਾਲ ਯਾਰੀਆਂ
ਹੁੰਦੀਆਂ ਹਨ ਅਤੇ ਉਨ੍ਹਾਂ ਦੇ ਧਰਮ ਵਾਪਾਰ ਨੂੰ ਸੱਟ ਵਜਦੀ ਹੈ ਤਾਂ ਉਹ ਲੋਕ ਮੀਡੀਏ ਦੀ ਦੁਰ ਵਰਤੋਂ
ਕਰਕੇ, ਜਨਤਾ ਨੂੰ ਗੁੰਮਰਾਹ ਕਰਦੇ ਹਨ ਤਾਂ ਕਿ ਉਨ੍ਹਾਂ ਦੇ, ਵਹਿਮਾਂ, ਭਰਮਾਂ ਅਤੇ ਕਰਮਕਾਂਡਾਂ
ਰਾਹੀਂ, ਚਲਾਏ ਤੋਰੀ ਫੁਲਕੇ ਨੂੰ, ਘਾਟਾ ਨਾਂ ਪੈ ਜਾਵੇ ਅਤੇ ਜਨਤਾ ਅਗਿਆਨਤਾ ਦੀ ਨੀਂਦ ਚੋਂ ਜਾਗ
ਨਾਂ ਪਏ। ਇਵੇਂ ਹੀ ਪ੍ਰੋ. ਧੂੰਦਾ ਦੀ ਕਨੇਡਾ ਪ੍ਰਚਾਰ ਫੇਰੀ ਤੇ ਦੀਵਾਨਾਂ ਵਿੱਚ, ਸੰਗਤਾਂ ਦਾ ਭਾਰੀ
ਗਿਣਤੀ ਵਿੱਚ, ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਕ ਪ੍ਰਚਾਰ ਨੂੰ ਸੁਣਨ ਆਉਣਾ, ਅਖੌਤੀ ਸਾਧਾਂ,
ਸੰਤਾਂ ਅਤੇ ਸੰਪ੍ਰਦਾਈਆਂ ਨੂੰ ਭਾਜੜਾਂ ਪਾ ਗਿਆ, ਕਿ ਕਿਤੇ ਸਿੱਖ ਜਾਗ ਕੇ, ਸਾਡੇ ਵਰਗੇ ਡੇਰੇਦਾਰ
ਪੁਜਾਰੀਆਂ ਵੱਲੋਂ ਵਹਿਮਾਂ, ਭਰਮਾਂ ਅਤੇ ਧਰਮ ਦੇ ਨਾਂ ਤੇ ਚਲਾਏ ਜਾ ਰਹੇ ਅਖੌਤੀ ਕਰਮਕਾਂਡਾਂ ਨੂੰ
ਛੱਡ ਕੇ, “ਗੁਰਮਤਿ ਗਾਡੀ ਰਾਹ” ਤੇ ਨਾ ਚੱਲ ਪੈਣ, ਜਿਸ ਕਰਕੇ ਸਾਡੇ ਵੱਲੋਂ ਧਰਮ ਦੇ ਨਾਂ ਮਨਘੜਤ
ਸਾਖੀਆਂ ਸੁਣਾ-ਸੁਣਾ ਕੇ, ਸਿੱਖ ਸੰਗਤ ਦੀ, ਵੱਡੀ ਪੱਧਰ ਤੇ ਕੀਤੀ ਜਾ ਰਹੀ ਲੁੱਟ ਬੰਦ ਨਾਂ ਹੋ
ਜਾਵੇ।
ਅਸੀਂ ਪ੍ਰੋ. ਸਰਬਜੀਤ ਸਿੰਘ ਧੂੰਦਾ ਨੂੰ ਹੌਸਲਾ ਦਿੰਦੇ ਹਾਂ ਕਿ ਹੋਰ ਚੜ੍ਹਦੀ ਕਲਾ ਵਿੱਚ, ਗੁਰਮਤਿ
ਦਾ ਸਿਧਾਂਤਕ ਪ੍ਰਚਾਰ ਕਰਦੇ ਰਹਿਣ, ਜੋ ਲੋਕ ਅਖੌਤੀ ਰੀਤਾਂ, ਰਸਮਾਂ ਅਤੇ ਕਰਮਕਾਂਡਾਂ ਦਾ ਵਿਰੋਧ
ਕਰਨ ਵਾਲੇ, ਗੁਰੂ ਬਾਬਾ ਨਾਨਕ ਜੀ ਨੂੰ ਕੁਰਾਹੀਆ ਅਤੇ ਭੂਤਨਾ ਕਹਿ ਕੇ ਜਨਤਾ ਅਤੇ ਰਾਜ ਦਰਬਾਰਾਂ
ਨੂੰ ਗੁੰਮਰਾਹ ਕਰਦੇ ਸਨ, ਸਾਡੇ ਨਾਲ ਕੀ ਭਲੀ ਗੁਜਾਰਨਗੇ? ਘੁਬਰਾਉਣ ਦੀ ਕੋਈ ਲੋੜ ਨਹੀਂ ਪੁਜਾਰੀਵਾਦ
ਦਾ ਅੰਤ ਨੇੜੇ ਹੈ! ਇਨ੍ਹਾਂ ਗੁਰਮਤਿ ਵਿਰੋਧੀ, ਭੇਖੀ ਲੋਕਾਂ ਦੀ ਸਖਤ ਤੋਂ ਸਖਤ ਸ਼ਬਦਾਂ ਵਿੱਚ
ਨਿਖੇਧੀ ਕਰਦੇ ਹੋਏ-
ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ. ਐੱਸ. ਏ. ਦੇ ਭਾਈ ਅਵਤਾਰ ਸਿੰਘ ਮਿਸ਼ਨਰੀ, ਬੀਬੀ ਹਰਸਿਮਰਤ ਕੌਰ
ਖਾਲਸਾ, ਡਾ. ਗੁਰਮੀਤ ਸਿੰਘ ਬਰਸਾਲ ਅਤੇ ਡਾ. ਗੁਰਦੀਪ ਸਿੰਘ ਸੰਧੂ (ਅਮਰੀਕਾ) ਸਿੰਘ ਸਭਾ
ਇੰਟ੍ਰਨੈਸ਼ਨਲ ਦੇ ਪ੍ਰੋ. ਮੱਖਨ ਸਿੰਘ, ਸ੍ਰ. ਗਿਆਨ ਸਿੰਘ ਮਿਸ਼ਨਰੀ, ਭਾਈ ਸਰਬਜੀਤ ਸਿੰਘ ਸੈਕਰਾਮੈਂਟੋ
(ਅਮਰੀਕਾ) ਸਿੰਘ ਸਭਾ ਇੰਟ੍ਰਨੇਸ਼ਨਲ ਦੇ ਫਰਿਜਨੋ ਯੂਨਿਟ ਦੇ ਸ੍ਰ. ਚਮਕੌਰ ਸਿੰਘ ਅਤੇ ਸਾਥੀ
(ਫਰਿਜਨੋ) ਸਾਕਾ ਜਥੇਬੰਦੀ ਦੇ ਸ੍ਰ. ਜਸਮਿੱਤਰ ਸਿੰਘ ਮੁਜੱਫਰਪੁਰ ਅਤੇ ਸ੍ਰ. ਇੰਦਰਜੀਤ ਸਿੰਘ
ਓਮਪੁਰੀ (ਨਿਊਜਰਸੀ) ਸ੍ਰ. ਦਲਜੀਤ ਸਿੰਘ, ਭਾਈ ਅਮਰਦੀਪ ਸਿੰਘ ਅਮਰ ਅਤੇ ਪ੍ਰਿੰਸੀਪਲ ਸ੍ਰ. ਜਸਬੀਰ
ਸਿੰਘ (ਇੰਡਿਆਨਾਂ ਐਪਲਸ ਅਮਰੀਕਾ) ਬਾਬਾ ਪਿਆਰਾ ਸਿੰਘ ਮਿਸੀਸਿਪੀ ਅਤੇ ਭਾਈ ਬਲਵਿੰਦਰ ਸਿੰਘ ਮਿਸ਼ਨਰੀ
(ਯੂ. ਐੱਸ. ਏ)
(07/01/12)
ਗੁਰਚਰਨ ਪੱਖੋਕਲਾ
ਦਰਬਾਰ
ਸਾਹਿਬ ਸਮੂਹ ਨੂੰ ਰਾਜਨੀਤੀ ਦਾ ਅਖਾੜਾ ਨਾਂ ਬਣਾਉ- ਗੁਰਚਰਨ ਪੱਖੋਕਲਾਂ
ਪਿੱਛਲੇ ਕੁੱਝ ਸਮੇਂ ਤੋਂ ਰਾਜਨੀਤਕਾਂ ਦੁਆਰਾ ਆਪਣੇ ਨਾਪਾਕ ਇਰਾਦਿਆਂ ਲਈ ਦਰਬਾਰ
ਸਾਹਿਬ ਸਮੂਹ ਨੂੰ ਵਰਤਣ ਦੀਆਂ ਜੋ ਕੋਸਿਸਾਂ ਕੀਤੀਆਂ ਜਾ ਰਹੀਆਂ ਸਨ ਨੇ ਹੁਣ ਰੰਗ ਦਿਖਾਉਣਾਂ ਸੁਰੂ
ਕਰ ਦਿੱਤਾ ਹੈ ।ਰਾਜਨੀਤੀ ਨੇ ਜਿਸ ਤਰਾਂ ਗੁਰੂ ਦੀ ਨਗਰੀ ਅੰਮ੍ਰਤਿਸਰ ਨੂੰ ਅਪਵਿੱਤਰ ਕਰਨ ਦੀ ਚਾਲ
ਖੇਡੀ ਹੈ ਅਤਿ ਅਫਸੋਸ ਨਾਕ ਹੈ। ਪਿਛਲੇ ਦਿਨੀਂ ਰਾਜਨੀਤਕ ਯਾਤਰਾ ਤੇ ਆਏ ਅਡਵਾਨੀ ਨੇ ਜਦ ਗੁਰੂ ਕੇ
ਦਰਬਾਰ ਜਾਣਾਂ ਚਾਹਿਆ ਅਤੇ ਗਏ ਉਸ ਸਮੇਂ ਸਿਮਰਨਜੀਤ ਮਾਨ ਨੇ ਵਿਰੋਧ ਕਰਕੇ ਇੱਕ ਗਲਤ ਸੁਰੂਆਤ ਕੀਤੀ
ਸੀ । ਨਵੇਂ ਸਾਲ ਤੇ ਪਰਧਾਨ ਮੰਤਰੀ ਦੀ ਯਾਤਰਾ ਸਮੇਂ ਦੂਜੀ ਧਿਰ ਨੇ ਇਸ ਦਾ ਠੋਕਵਾਂ ਜਵਾਬ ਦੇਕੇ
ਇੱਕ ਹੋਰ ਗਲਤੀ ਕਰ ਦਿੱਤੀ। ਕੀ ਇਹ ਵਰਤਾਰਾ ਹੁਣ ਨਿੱਤ ਦਿਨ ਦਾ ਅਖਾੜਾ ਤਾਂ ਨਹੀਂ ਬਣ ਜਾਵੇਗਾ?
ਭਾਵੇਂ ਇਸ ਦੀ ਸੁਰੂਆਤ ਪਿਛਲੇ ਸਮਿਆਂ ਵਿੱਚ ਬਹੁਤ ਸਾਰੇ ਨੇਤਾਵਾਂ ਨੇ ਅਕਾਲ ਤਖਤ ਤੇ ਪੇਸੀਆਂ
ਦੌਰਾਨ ਆਪਣੇ ਨਾਲ ਵੱਡੇ ਇਕੱਠ ਲਿਜਾਕੇ ਇਸ ਦੀ ਸੁਰੂਆਤ ਕੀਤੀ ਸੀ । ਮੁਜਾਹਰੇ ਕਰਨ ਦੀ ਇਸ ਗਲਤ
ਸੁਰੂਆਤ ਦੀ ਉਹ ਨੀਂਹ ਸੀ। ਇਸ ਰਵਾਇਤ ਨੂੰ ਹਰ ਹਾਲਤ ਵਿੱਚ ਰੋਕਿਆ ਜਾਣਾਂ ਚਾਹੀਦਾ ਹੈ। ਅਕਾਲ ਤਖਤ
ਦੇ ਜਥੇਦਾਰ ਨੂੰ ਘੱਟੋ ਘੱਟ ਸਿੱਖਾਂ ਨੂੰ ਹੁਕਮਨਾਮਾ ਜਾਰੀ ਕਰਨਾਂ ਚਾਹੀਦਾ ਹੈ ਕਿ ਇਹ ਪਾਕਿ
ਪਵਿੱਤਰ ਜਗਾ ਆਤਮਿਕ ਸਾਂਤੀ ਲਈ ਹੈ ਨਾਂ ਕਿ ਰਾਜਨੀਤਕ ਮੁਜਾਹਰਿਆਂ ਦੀ ਕੋਈ ਥਾਂ। ਇੱਥੇ ਹਰ ਕੋਈ ਆ
ਸਕਦਾ ਹੈ। ਇਸਦੇ ਚਾਰ ਦਰਵਾਜੇ ਦੁਸਮਣਾਂ ਲਈ ਵੀ ਖੁੱਲੇ ਹਨ। ਇੱਥੇ ਹਰ ਇੱਕ ਨੂੰ ਆਉਣ ਦੀ ਖੁੱਲ ਹੈ
ਪਰ ਦਰਬਾਰ ਸਾਹਿਬ ਦੀ ਸਾਂਤੀ ਭੰਗ ਕਰਨ ਵਾਲਿਆਂ ਦਾ ਹਸਰ ਕਦੀ ਵੀ ਚੰਗਾਂ ਨਹੀਂ ਰਿਹਾ । ਕੋਈ ਵੀ
ਵਿਅਕਤੀ ਕਿਸੇ ਵੀ ਭਾਵਨਾ ਨਾਲ ਆਵੇ ਇਹ ਉਸਦੀ ਮਰਜੀ ਤੇ ਨਿਰਭਰ ਹੈ ਕਿ ਉਹ ਕੀ ਭਾਵਨਾਵਾਂ ਲੈ ਕੇ
ਆਉਂਦਾਂ ਹੈ ਪਰ ਜਦ ਕਿਸੇ ਵੀ ਮਨੁੱਖ ਦੀਆਂ ਭਾਵਨਾਵਾਂ ਦਾ ਨਤੀਜਾ ਆਵੇਗਾ ਪਤਾ ਤਦ ਹੀ ਲੱਗੇਗਾ।
ਜਿਸ ਤਰਾਂ ਦਰਬਾਰ ਸਾਹਿਬ ਦੀ ਹੱਦ ਅੰਦਰ ਰਾਜਨੀਤਕਾਂ ਨੇ ਤਨਖਾਹਦਾਰ ਮੁਲਾਜਮਾਂ ਨੂੰ ਧਾਰਮਿੱਕ ਆਗੂ
ਬਣਾਕਿ ਬਿਠਾਉਣਾਂ ਸੁਰੂ ਕੀਤਾ ਹੈ ਉਸਦੇ ਨਤੀਜੇ ਨਿੱਕਲਣੇ ਸੁਰੂ ਹੋ ਗਏ ਹਨ। ਪਿਛਲੇ ਸਮੇਂ ਤੋਂ
ਅਕਾਲੀ ਦਲ ਦੇ ਰਾਜਨੀਤਕ ਵਿਰੋਧੀਆਂ ਨੂੰ ਆਪਣੇ ਬਣਾਏ ਧਾਰਮਿਕ ਆਗੂਆਂ ਤੋਂ ਸਜਾ ਦਿਵਾਉਣ ਦਾ
ਸਿਲਸਿਲਾ ਸੁਰੂ ਕੀਤਾ ਗਿਆ ਜਿਸ ਕਾਰਨ ਨਵੇਂ ਮਸਲੇ ਪੈਦਾ ਹੋ ਰਹੇ ਹਨ। ਇਹਨਾਂ ਧਾਰਮਿੱਕ ਆਗੂਆਂ
ਉੱਪਰ ਭ੍ਰਿਸਟਾਚਾਰ ਕਰਨ ਤੱਕ ਦੇ ਵੀ ਦੋਸ਼ ਲੱਗੇ ਹਨ। ਜੇ ਇਸ ਤਰਾਂ ਹੀ ਚੱਲਦਾ ਰਿਹਾ ਤਾਂ ਇਸ ਦੇ
ਕਾਰਨ ਇਸ ਮਹਾਨ ਸਥਾਨ ਦੀ ਮਹਾਨਤਾ ਨੂੰ ਖੋਰਾ ਜਰੂਰ ਲੱਗੇਗਾ ਅਤੇ ਲੱਗ ਵੀ ਰਿਹਾ ਹੈ। ਅਕਾਲ ਤਖਤ ਦੇ
ਪਿਛਲੇ ਸਮੇਂ ਦੇ ਜਥੇਦਾਰ ਪੂਰਨ ਸਿੰਘ ਅਤੇ ਜੋਗਿੰਦਰ ਸਿੰਘ ਵੇਦਾਤੀਂ ਨੇ ਬਹੁਤ ਸਾਰੇ ਹੁਕਮ ਨਾਮੇ
ਇਹੋ ਜਿਹੇ ਜਾਰੀ ਕੀਤੇ ਜੋ ਕੌਮੀ ਭਾਵਨਾਵਾਂ ਦੇ ਉਲਟ ਨਿੱਜੀ ਰੰਜਿਸ਼ਾਂ ਦੀ ਪੂਰਤੀ ਮਾਤਰ ਸਨ। ਅਕਾਲ
ਤਖਤ ਦੀਆਂ ਪਰੰਪਰਾਵਾਂ ਇਸ ਤਰਾਂ ਦੇ ਫੈਸਲਿਆਂ ਨੂੰ ਮਾਨਤਾ ਹੀ ਨਹੀਂ ਦਿੰਦੀਆਂ। ਆਪਣੀ ਗੱਦੀ ਖੁਸਦੀ
ਦੇਖਕੇ ਸਾਰੇ ਵਿਰੋਧੀਆਂ ਨੂੰ ਜਦ ਪੂਰਨ ਸਿੰਘ ਨੇ ਕੱਢਣਾਂ ਸੁਰੂ ਕੀਤਾ ਤਦ ਇਹ ਲਾਈਨ ਬਾਂਦਰ ਦੀ ਪੂਛ
ਵਾਂਗ ਵੱਧਣ ਲੱਗੀ। ਇਸ ਦੀ ਲਪੇਟ ਵਿੱਚ ਸਰੋਮਣੀ ਕਮੇਟੀ ਦੀ ਪਰਧਾਨ ਵੀ ਆ ਗਈ ਤਦ ਹੀ ਇਸ ਜਥੇਦਾਰ ਦਾ
ਬੋਰੀਆਂ ਬਿਸਤਰਾ ਗੋਲ ਕਰ ਦਿੱਤਾ ਗਿਆ। ਫਿਰ ਆਏ ਵੇਦਾਂਤੀ ਸਾਹਿਬ ਨੇ ਵੀ ਕਿੰਨੇ ਹੀ ਅਜਿਹੇ ਫੈਸਲੇ
ਕੀਤੇ ਜੋ ਵਿਵਾਦ ਗਰਸਤ ਰਹੇ। ਸਰਕਾਰੀ ਅਦਾਲਤ ਵੱਲੋਂ ਦੋਸੀ ਗਰਦਾਨਿਆ ਬਲਾਤਕਾਰੀ ਮਨੁੱਖ ਨੂੰ
ਵੇਦਾਂਤੀ ਦੀ ਅਦਾਲਤ ਨੇ ਬਰੀ ਕਰ ਦਿੱਤਾ ਸੀ। ਬਾਦਲ ਅਕਾਲੀ ਦਲ ਦੇ ਵਿਰੋਧੀ ਸੰਪਾਦਕ ਨੂੰ ਵੀ ਬਿਨਾਂ
ਕਿਸੇ ਧਾਰਮਿੱਕ ਕਾਰਨ ਦੇ ਸਿੱਖੀ ਘੇਰੇ ਤੋਂ ਬਾਹਰ ਕਰਨ ਦਾ ਫੈਸਲਾ ਵੀ ਇੱਕ ਗਲਤ ਫੈਸਲਾ ਸੀ ਜੋ ਅੱਜ
ਤੱਕ ਲਾਗੂ ਹੈ ਪਰ ਇਸ ਹੁਕਮਨਾਮੇ ਦੀਆਂ ਧੱਜੀਆਂ ਵੀ ਅੱਜ ਤੱਕ ਉੱਡ ਰਹੀਆਂ ਹਨ ਕਿਉਂਕਿ ਅਕਾਲੀ ਦਲ
ਦੇ ਮੁੱਖੀ ਤੋਂ ਲੈਕੇ ਸਰੋਮਣੀ ਕਮੇਟੀ ਦੇ ਮੈਂਬਰ ਉਸ ਸੰਪਾਦਕ ਨਾਲ ਰੋਟੀ ਦੀ ਸਾਂਝ ਪਾਲ ਰਹੇ ਹਨ।
ਅਕਾਲ ਤਖਤ ਦੇ ਜਥੇਦਾਰ ਉਹਨਾਂ ਪਰਧਾਨਾਂ ਅਤੇ ਸਿਆਸਤਦਾਨਾਂ ਦੀ ਹਵਾ ਵੱਲ ਵੀ ਝਾਕ ਨਹੀਂ ਸਕਦੇ। ਇਸ
ਤਰਾਂ ਦੀਆਂ ਹਾਸੋਹੀਣੀਆਂ ਸਥਿਤੀਆਂ ਪੈਦਾ ਕਰਨ ਵਾਲੇ ਜਥੇਦਾਰ ਹੀ ਅੱਜ ਕਲ ਦਰਬਾਰ ਸਾਹਿਬ ਨੂੰ
ਸਿਆਸੀ ਮੁਜਾਹਰੇ ਕਰਨ ਦੀ ਥਾਂ ਬਣਾਉਣ ਲਈ ਜੁੰਮੇਵਾਰ ਹਨ। ਇਹਨਾਂ ਮਹਾਨ ਅਸਥਾਨਾਂ ਉੱਪਰ ਸੇਵਾ
ਨਿਭਾਉਣ ਵਾਲੇ ਸਤਿਕਾਰਯੋਗ ਸੇਵਾਦਾਰਾਂ ਨੂੰ ਆਪਣਾਂ ਵਿਵਹਾਰ ਵੀ ਉੱਚ ਦਰਜੇ ਦਾ ਨਿਰਪੱਖ ਅਤੇ ਗੁਰੂ
ਸਿਧਾਤਾਂ ਅਨੁਸਾਰ ਰੱਖਣਾਂ ਚਾਹੀਦਾ ਹੈ।
ਅਕਾਲੀਦਲ ਵੱਲੋਂ ਜਿੰਨਾਂ ਚਿਰ ਆਪਣੇ ਦਖਲ ਨੂੰ ਗੁਰਦੁਆਰਾ ਪਰਬੰਧ ਤੋਂ ਦੂਰ ਨਹੀਂ ਕੀਤਾ ਜਾਵੇਗਾ ਤਦ
ਤੱਕ ਇਹ ਆਸ ਕੀਤੀ ਹੀ ਨਹੀਂ ਜਾ ਸਕਦੀ ਕਿ ਗੁਰਦੁਆਰਿਆਂ ਅੰਦਰ ਇਹੋ ਜਿਹਾ ਕੁੱਝ ਨਹੀਂ ਵਾਪਰੇਗਾ। ਜੇ
ਅਕਾਲੀ ਦਲ ਆਪਣੇ ਆਪ ਨੂੰ ਦੋਨਾਂ ਬੇੜੀਆਂ ਦਾ ਸਾਹ ਸਵਾਰ ਹੋਣ ਦਾ ਭੁਲੇਖਾ ਰੱਖਦਾ ਹੈ ਤਦ ਇਹ ਵੀ
ਨਿਸਚਿਤ ਸਮੇਂ ਵਿੱਚ ਹੀ ਦੂਰ ਹੋ ਜਾਵੇਗਾ ਕਿਉਂਕਿ ਆਮ ਲੋਕ ਸਮਝਦੇ ਸਭ ਕੁੱਝ ਹਨ ਪਰ ਆਪਣਾਂ ਫੈਸਲਾ
ਸਹੀ ਸਮੇਂ ਤੇ ਹੀ ਦਿੰਦੇ ਹਨ। ਜਿਸ ਤਰਾਂ ਅੱਜ ਲੋਕਾਂ ਨੂੰ ਚੰਗੀ ਤਰਾਂ ਪਤਾ ਲੱਗ ਚੁੱਕਾ ਹੈ ਕਿ
ਅਕਾਲੀ ਦਲ ਗੁਰੂ ਕੀ ਸਿੱਖ ਸੋਚ ਅਤੇ ਗੁਰੂ ਕੀ ਬਾਣੀ ਅਤੇ ਬਾਣੇ ਨੂੰ ਖਤਮ ਕਰਵਾਉਣ ਦਾ ਸਭ ਤੋਂ ਵੱਧ
ਜੁੰਮੇਵਾਰ ਹੈ। ਅਕਾਲੀ ਦਲ ਜਿਸ ਤਰਾਂ ਸਿਆਸਤ ਅਤੇ ਰਾਜਸੱਤਾ ਦੇ ਜੋਰ ਆਪਣੇ ਪੱਖੀ ਲੋਕਾਂ ਦੀਆਂ
ਵੋਟਾਂ ਬਣਾਕਿ ਗੁਰਦੁਆਰਾ ਪਰਬੰਧ ਤੇ ਕਾਬਜ ਹੁੰਦਾਂ ਹੈ ਇਹ ਸਿਰਫ ਦਿੱਲੀ ਦੀ ਰਾਜਸੱਤਾ ਦੁਆਰਾ ਵਰਤੀ
ਜਾ ਰਹੀ ਗੁਪਤ ਚਾਲ ਦਾ ਨਤੀਜਾ ਹੈ ਪਰ ਜਿਸ ਦਿਨ ਦਿੱਲੀ ਨੇ ਇਹ ਚਾਲ ਬੰਦ ਕਰ ਦਿੱਤੀ ਤਦ ਕਿਸੇ ਹੋਰ
ਦੀ ਸਰਕਾਰ ਸਮੇਂ ਇਹੋ ਤਰੀਕਾ ਵਰਤਕੇ ਦਿੱਲੀ ਸਰਕਾਰ ਦੇ ਪੱਖੀ ਕੋਈ ਧੜਾ ਜਿਤਾਕੇ ਇਹ ਨਤੀਜਾ ਉਲਟਾ
ਦਿੱਤਾ ਜਾਵੇਗਾ । ਰਾਜਨੀਤਕ ਲੋਕ ਕਦੇ ਵੀ ਧਾਰਮਿੱਕ ਸਥਾਂਨਾਂ ਦੀ ਦੁਰਵਰਤੋ ਬੰਦ ਨਹੀਂ ਕਰਨਗੇ।
ਕਿਸੇ ਨਾਂ ਕਿਸੇ ਸੱਚੇ ਸਿੱਖ ਨੂੰ ਇਸ ਇਨਕਲਾਬ ਦਾ ਬੀੜਾ ਚੁੱਕਣਾਂ ਹੀ ਪਵੇਗਾ ਜੋ ਸਿੱਖਾਂ ਦੇ
ਧਾਰਮਿਕ ਸਥਾਨਾਂ ਨੂੰ ਲੋਕਾਂ ਦੇ ਸਹਿਯੋਗ ਨਾਲ ਜਮਹੂਰੀ ਤਰੀਕੇ ਰਾਂਹੀ ਗੁਰਦੁਆਰਾ ਪਰਬੰਧ ਨੂੰ
ਰਾਜਨੀਤਕਾਂ ਤੋਂ ਅਜਾਦ ਕਰਾਵੇ । ਸੋ ਤਦ ਤੱਕ ਗੁਰੂ ਘਰਾਂ ਦੀ ਜਾਂ ਧਾਰਮਿਕ ਸਥਾਨਾਂ ਦੀ ਇਹੋ ਜਿਹੇ
ਰਾਜਨੀਤਕ ਸਹਿ ਪਰਾਪਤ ਅਨਸਰਾਂ ਦੁਆਰਾ ਧਾਰਮਿਕ ਸਥਾਨਾਂ ਦੀ ਸਾਂਤੀਂ ਭੰਗ ਹੁੰਦੀ ਹੀ ਰਹੇਗੀ ।
+919417727245
(05/01/12)
ਦਲਜੀਤ ਸਿੰਘ ਨਿਓਡਾ
ਲੁਧਿਆਣਾ 5 ਜਨਵਰੀ (ਦਲਜੀਤ ਸਿੰਘ ਨਿਓਡਾ) ਜਾਗਰੂਕ ਤੇ ਨੌਜੁਆਨ ਸਿੱਖ ਪ੍ਰਚਾਰਕ
ਪ੍ਰੋ: ਸਰਬਜੀਤ ਸਿੰਘ ਧੂੰਦੇ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਹੁੰਦੇ ਕੀਰਤਨ ਪ੍ਰਤੀ
ਅਜਿਹਾ ਕੁੱਝ ਵੀ ਗ਼ਲਤ ਨਹੀਂ ਕਿਹਾ, ਜਿਸ ਕਾਰਨ ਸ੍ਰੀ ਅਕਾਲ ਤਖ਼ਤ ਸਾਹਿਬ ਰਾਹੀਂ ਉਸ ਨੂੰ ਗੁਰਮਤ
ਪ੍ਰਚਾਰ ਕਰਨ ਤੋਂ ਰੋਕਿਆ ਜਾ ਸਕੇ। ਮੈਂ ਇਸ ਮਸਲੇ ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਮੁਖ
ਸੇਵਾਦਾਰ ਭਾਈ ਗੁਰਬਚਨ ਸਿੰਘ ਜੀ ਨਾਲ ਕਿਸੇ ਵੀ ਟੀ. ਵੀ. ਚੈਨਲ `ਤੇ ਅਦਬ ਸਹਿਤ ਵਿਚਾਰ ਕਰਨ ਲਈ
ਤਿਆਰ ਹਾਂ। ਇਹ ਲਫ਼ਜ਼ ਗਿਆਨੀ ਜਗਤਾਰ ਸਿੰਘ ਜਾਚਕ ਨੇ ਲੁਧਿਆਣੇ ਤੋਂ ਇੱਕ ਲਿਖਤੀ ਪ੍ਰੈਸ ਨੋਟ ਵਿੱਚ
ਕਹੇ।
ਉਨ੍ਹਾਂ ਕਿਹਾ ਕਿ ਬਚਿਤਰ ਨਾਟਕੀ ਡੇਰੇਦਾਰ ਗਰੁਪ ਵੱਲੋਂ ਪ੍ਰੋ: ਧੂੰਦਾ ਬਾਰੇ ਓਹੀ ਕੁਟਿਲ ਚਾਲ
ਚੱਲੀ ਗਈ ਹੈ, ਜਿਸ ਰਾਹੀਂ ਪਹਿਲਾਂ ਪ੍ਰੋ: ਦਰਸ਼ਨ ਸਿੰਘ ਜੀ ਦੀ ਅਵਾਜ਼ ਨੂੰ ਦਬਾਉਣ ਦਾ ਯਤਨ ਕੀਤਾ
ਗਿਆ ਸੀ। ਕਿਉਂਕਿ, ਬਿਪਰਵਾਦੀ ਸ਼ਕਤੀਆਂ ਦੀਆਂ ਸਾਜਸ਼ਾਂ ਦਾ ਸ਼ਿਕਾਰ ਹੋ ਚੁੱਕੇ ਅਜਿਹੇ ਲੋਕ ਨਹੀਂ
ਚਹੁੰਦੇ ਕਿ ਕੋਈ ਜਾਗਰੂਕ ਪ੍ਰਚਾਰਕ ਜਾਂ ਲੇਖਕ ਸਿੱਖ ਜਗਤ ਨੂੰ ਬਚਿਤਰ ਨਾਟਕ (ਕਥਿਤ ਦਸਮ ਗ੍ਰੰਥ)
ਵਿੱਚਲੀ ਬਿਪਰਵਾਦੀ ਤੇ ਅਸ਼ਲੀਲ ਵਿਚਾਰਧਾਰਾ ਅਤੇ ਉਨ੍ਹਾਂ ਦੇ ਕਰਮਕਾਂਡੀ ਭਰਮਜਾਲ ਬਾਰੇ ਜਾਣੂ ਕਰਾਏ।
ਖੁਸ਼ੀ ਦੀ ਗੱਲ ਹੈ ਕਿ ਕਨੇਡਾ ਦੀਆਂ ਸਿੱਖ ਸੰਸਥਾਵਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮੋਹਰ ਹੇਠ
ਜਾਰੀ ਕੀਤੇ ਅਨਿਆਈ ਆਦੇਸ਼ ਨੂੰ ਰੱਦ ਕਰਦਿਆਂ ਪ੍ਰੋ: ਧੂੰਦੇ ਦੇ ਪ੍ਰੋਗਰਾਮ ਚਾਲੂ ਰੱਖਣ ਦਾ ਸੂਝ
ਭਰਿਆ ਫੈਸਲਾ ਲੈਣ ਦੀ ਦਲੇਰੀ ਵਖਾਈ ਹੈ। ਕਿਉਂਕਿ, ਤਖ਼ਤਾਂ ਦੇ ਮੁਖ ਸੇਵਾਦਾਰਾਂ ਨੇ ਪ੍ਰੋ: ਧੂੰਦੇ
ਦਾ ਪੱਖ ਸੁਣੇ ਬਗੈਰ ਸਿੱਧੀ ਸਜ਼ਾ ਸੁਣਾ ਦਿੱਤੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦਾ ਪੱਖ ਇੱਕ ਪਾਸੇ;
ਇਹ ਤਰੀਕਾ ਤਾਂ ਦੁਨਿਆਵੀ ਅਦਾਲਤਾਂ ਮੁਤਾਬਿਕ ਵੀ ਧੱਕਾ ਹੈ।
ਜਾਚਕ ਨੇ ਆਸ ਪ੍ਰਗਟ ਕੀਤੀ ਹੈ ਕਿ ਕਨੇਡਾ ਤੇ ਦੇਸ਼ ਵਿਦੇਸ਼ ਦੀਆਂ ਹੋਰ ਸਿੱਖ ਸੰਸਥਾਵਾਂ ਇਲਾਕਾਈ
ਇਕੱਠ ਕਰਕੇ ਛੇਤੀ ਹੀ ਇੱਕ ਅਜਿਹਾ ਸਾਂਝਾ ਫੈਸਲਾ ਜਰੂਰ ਲੈਣਗੀਆਂ; ਜਿਸ ਦੀ ਬਦੌਲਤ ਸ੍ਰੀ ਅਕਾਲ ਤਖ਼ਤ
ਸਾਹਿਬ ਜੀ ਜਥੇਬੰਦਕ ਸਿਰਦਾਰੀ ਵਾਲੀ ਸ਼ਾਨ ਵੀ ਕਾਇਮ ਰਹੇ ਅਤੇ ਇਸ ਰੂਹਾਨੀ ਅਦਾਲਤ ਦੀ ਦੁਰਵਰਤੋਂ ਵੀ
ਰੁਕ ਸਕੇ। ਅਜਿਹਾ ਅਵਸਰ ਉਦੋਂ ਹੀ ਬਣ ਸਕਦਾ ਹੈ, ਜੇਕਰ ਪਹਿਲਾਂ ਤਖ਼ਤਾਂ ਦੇ ਪੰਜੇ ਸੇਵਦਾਰ ਇਕੱਠੇ
ਹੋ ਕੇ ਪ੍ਰੋ: ਧੂੰਦੇ ਦੇ ਪ੍ਰਚਾਰ `ਤੇ ਲਾਈ ਪਾਬੰਦੀ ਵਾਪਸ ਲੈਣ ਅਤੇ ਫਿਰ ਧੂੰਦਾ ਅਦਬ ਸਹਿਤ ਆਪਣਾ
ਸਪਸ਼ਟੀਕਰਨ ਦੇਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹਾਜ਼ਰ ਹੋਵੇ।
(05/01/12)
ਸਤਨਾਮ ਸਿੰਘ ਜੌਹਲ
ਮਿਤੀ: ਜਨਵਰੀ 5, 2011
ਸੇਵਾ ਵਿਖੇ,
ਸਿੰਘ ਸਾਹਿਬ, ਗਿ: ਗੁਰਬਚਨ ਸਿੰਘ ਜੀ,
ਜਥੇਦਾਰ, ਸ੍ਰੀ ਅਕਾਲ ਤਖ਼ਤ ਸਾਹਿਬ,
ਸ੍ਰੀ ਅੰਮ੍ਰਿਤਸਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ॥
ਇਹ ਜਾਣਕੇ ਬਹੁਤ ਦੁੱਖ ਹੋਇਆ ਕਿ ਕੁੱਝ ਸ਼ਰਾਰਤੀ ਜਾਂ ਗੁਰਮਤਿ ਵਿਚਾਰਧਾਰਾ ਦੇ ਵਿਰੋਧੀ ਲੋਕ ਪੰਥ ਦੇ
ਵਿਦਿਵਾਨ ਅਤੇ ਗੁਰਬਾਣੀ ਵਿਚਾਰ ਕਰਨ ਵਿੱਚ ਪਰਬੀਨ ਪ੍ਰੋਫੈਸਰ ਸਰਬਜੀਤ ਸਿੰਘ ਧੂੰਦਾ ਜੀ ਵਿਰੁੱਧ
ਸਾਜਸ਼ਾਂ ਘੜ ਰਹੇ ਹਨ। ਸ਼ਰਾਰਤੀ ਲੋਕਾਂ ਨੇ ਉਨ੍ਹਾਂ ਦੀ ਇੱਕ ਪੁਰਾਣੀ ਕਥਾ (ਜੋ ਕਿ 30 ਜੁਲਾਈ 2011
ਨੂੰ ਗੁਰਦੁਆਰਾ ਸਾਹਿਬ ਦਿੱਲੀ ਵਿਖੇ) ਦੀ ਵੀਡੀਓ ਦੀ ਕੱਟ ਵੱਡ ਕਰਕੇ ਉਨ੍ਹਾਂ ਉਤੇ ਦੋਸ਼ ਮੜ੍ਹਣ ਦਾ
ਜਤਨ ਕੀਤਾ ਹੈ। ਕੈਨੇਡਾ ਦੀਆਂ ਸੰਗਤਾਂ ਅੰਦਰ ਪ੍ਰੋਫੈਸਰ ਧੂੰਦਾ ਦੁਆਰਾ ਗੁਰਬਾਣੀ ਵਿਚਾਰ ਅਤੇ ਕਥਾ
ਦਾ ਬਹੁਤ ਚੰਗਾ ਪ੍ਰਭਾਵ ਪੈਣ ਕਾਰਨ ਹੀ ਕਰਮਕਾਂਡੀ ਜਾਂ ਡੇਰਰਦਾਰਾਂ ਨੂੰ ਡਰ ਮਹਿਸੂਸ ਹੋਣ ਲੱਗਾ ਕਿ
ਸੰਗਤਾਂ ਨੂੰ ਗੁਰਮਤਿ ਦੀ ਜਾਣਕਾਰੀ ਮਿਲ ਜਾਣ ਨਾਲ ਉਨ੍ਹਾਂ ਦੀ ਹੋਈ ਕਥਾ ਵਿਰੁੱਧ ਸ਼ਿਕਾਇਤ ਕੈਨੇਡਾ
ਦੇ ਸਿੱਖਾਂ ਵਲੋਂ ਕਰਨੀ ਵੀ ਸਪਸ਼ਟ ਕਰਦੀ ਹੈ ਕਿ ਇਹ ਸਾਜਸ਼ ਜਾਣ ਬੁੱਝਕੇ ਕੀਤੀ ਜਾ ਰਹੀ ਹੈ ਤਾ ਜੋ
ਗੁਰਮਤਿ ਦਾ ਨਿਰੋਲ ਪ੍ਰਚਾਰ ਨਾ ਹੋਵੇ। ਇਸ ਤੋਂ ਇਲਾਵਾ ਪ੍ਰੋਫੈਸਰ ਸਾਹਿਬ ਦੇ ਬ੍ਰਿਟਿਸ਼ ਕੋਲੰਬੀਆ
ਪਹੁੰਚਣ ਤੋਂ ਪਹਿਲਾਂ ਵੀ ਕੁੱਝ ਲੋਕਾਂ ਨੇ ਉਨ੍ਹ੍ਹਾਂ ਵਰਗੀ ਅਵਾਜ਼ ਬਣਾਕੇ ਗਲਤ ਗੱਲਾਂ ਆਖ ਕੇ ਸਾਬਤ
ਕਰਨ ਲਈ ਘਿਣਾਉਣੀ ਹਰਕਤ ਕੀਤੀ ਕਿ ਉਹ ਨਿਤਨੇਮ ਦੀਆਂ ਬਾਣੀਆ ਪ੍ਰਤੀ ਕਿੰਤੂ ਪ੍ਰੰਤੂ ਕਰਦੇ ਹਨ।
ਪ੍ਰੋਫੈਸਰ ਧੂੰਦਾ ਹੋਰਾਂ ਅਖ਼ਬਾਰਾਂ ਦੁਅਰਾ ਸਪਸ਼ਟੀਕਰਨ ਦਿਤਾ ਕਿ ਨਾਹੀ ਉਨ੍ਹਾਂ ਦੀ ਅਵਾਜ਼ ਹੈ ਅਤੇ
ਨਾਹੀ ਉਹ ਅਜੇਹਾ ਕਰ ਸਕਦੇ ਹਨ ਕਿਉਕਿ ਉਹ ਗੁਰਮਤਿ ਕਾਲਜ ਅੰਦਰ ਅਧਿਆਪਕ ਹਨ, ਜਿਥੇ
ਪੰਥਕ ਰਹਿਤ ਮਰਯਾਦਾ ਅਨੁਸਾਰ ਹੀ ਅੰਮ੍ਰਿਤ ਸਿੰਚਾਰ ਹੁੰਦਾ ਹੈ ਤੇ ਵਿਦਿਆਰਥੀਆਂ ਨੂੰ ਦ੍ਰਿੜ
ਕਰਵਾਇਆ ਜਾਂਦਾ ਹੈ ਕਿ ਉਹ ਪੰਥਕ ਰਹਿਤ ਮਰਯਾਦਾ ਉਤੇ ਪਹਿਰਾ ਦੇਣ।
ਅਸੀ ਪੁਰਜ਼ੋਰ ਸ਼ਬਦਾਂ ਵਿੱਚ ਅਪੀਲ ਕਰਦੇ ਹਾਂ ਕਿ ਗੁਰਮਤਿ ਵਿਚਾਰਧਾਰਾ ਦਾ ਠੋਸ ਪ੍ਰਚਾਰ ਕਰਨ ਵਾਲਿਆਂ
ਨੂੰ ਤਖ਼ਤ ਸਾਹਿਬ ਤੋਂ ਸਨਮਾਨਤ ਕਰੋ ਨਾ ਕਿ ਵਿਦਵਾਨਾਂ ਦੇ ਪ੍ਰਚਾਰ ਉਤੇ ਰੋਕ ਲਗਾਓ। ਜੇ ਇਹ ਵਿਦਵਾਨ
ਕੈਨੇਡਾ ਵਿੱਚ ਰਹਿਕੇ ਪ੍ਰਚਾਰ ਕਰਨ ਤਾਂ ਡੇਰੇਵਾਦ ਦਾ ਪ੍ਰਭਾਵ ਅਵੱਸ਼ ਘੱਟ ਜਾਵੇ ਗਾ ਅਤੇ ਸਿੱਖ
ਸੰਗਤਾਂ ਨੂੰ ਗੁਰਮਤਿ ਵਿਚਾਰਧਾਰਾ ਪ੍ਰਤੀ ਗੌਰਵ ਹੋਵੇਗਾ, ਸਿੱਖ ਪ੍ਰੰਪਰਾਵਾਂ ਨੂੰ ਮੁੜ ਬਹਾਲ
ਕਰਾਉਣ `ਚ ਧੂੰਦਾ ਜੀ ਬੁਹਤ ਵਧੀਆ ਭੂਮਿਕਾ ਨਿਭਾ ਰਹੇ ਹਨ ਤੇ ਭਵਿੱਖ ਵਿੱਚ ਲੱਚਰ ਗੀਤਕਾਰਾਂ ਦੇ
ਅਖਾੜਿਆਂ ਵਿੱਚ ਲੋਕ ਜਾਣੋ ਹੱਟ ਜਾਣਗੇ। ਭਾਵੇਂ ਪ੍ਰੋਫਸਰ ਧੂੰਦਾ ਜੀ ਨੇ ਐਫ ਐਮ ਰੇਡੀਓ ਉਤੇ ਆਖ
ਦਿਤਾ ਕਿ ਉਨ੍ਹਾਂ ਵਲੋਂ ਸਪਸ਼ਟ ਕੀਤਾ ਜਾਵੇਗਾ ਕਿ ਉਹ ਕਦੀ ਵੀ ਪੰਥਕ ਸੰਸਥਾਵਾਂ ਵਿਰੁੱਧ ਕੋਈ ਟਿਪਣੀ
ਨਹੀ ਕਰ ਸਕਦੇ। ਦੂਜੇ ਪਾਸੇ ਉਨ੍ਹਾਂ ਦੇ ਬਣੇ ਪ੍ਰੋਗਰਾਮਾਂ ਵਿੱਚ ਵਿਘਨ ਪਾਉਣਾ ਬੇ ਇਨਸਾਫੀ ਹੈ
ਕਿਉਕਿ ਗੁਰਦੁਆਰਾ ਪ੍ਰਬੰਧਕਾਂ ਵਲੋਂ ਹਵਾਈ ਜਹਾਜ਼ਾਂ ਦੀਆਂ ਟਿਕਟਾਂ ਉਤੇ ਪੈਸੇ ਖਰਚ ਕੀਤੇ ਗਏ ਹਨ ਤੇ
ਉਨ੍ਹਾਂ ਦੀ ਦਿਲੀ ਭਾਵਨਾ ਹੈ ਕਿ ਪ੍ਰੋਫੈਸਰ ਧੂੰਦਾ ਜੀ ਦੇ ਪ੍ਰਚਾਰ ਦਾ ਵੱਧ ਤੋਂ ਵੱਧ ਲਾਹਾ ਲਿਆ
ਜਾਵੇ। ਤੁਹਾਨੂੰ ਨਿਮ੍ਰਤਾ ਸਹਿਤ ਬੇਨਤੀ ਹੈ ਕਿ ਭਾਵਕ ਹੋ ਕੇ ਵਿਦਵਾਨਾਂ ਵਿਰੁੱਧ ਬਿਨ੍ਹਾਂ ਪੁੱਛ
ਗਿਛ ਕੀਤੇ ਬੰਦਸ਼ਾਂ ਲਗਾਉਣੀਆ ਠੀਕ ਨਹੀ ਹਨ। ਕੌਮ ਅੰਦਰ ਵਿਦਵਾਨ ਬਹੁਤ ਔਖੇ ਤਿਆਰ ਹੁੰਦੇ ਹਨ,
ਸਾਨੂੰ ਤਾਂ ਉਨ੍ਹਾਂ ਦਾ ਵੱਧ ਤੋਂ ਵੱਧ ਸਨਮਾਨ ਕਰਨਾ ਚਾਹੀਦਾ ਹੈ।
ਭੁੱਲ ਚੁੱਕ ਦੀ ਖਿਮਾ,
ਗੁਰੂ ਪੰਥ ਦੇ ਦਾਸ
----------------------
ਸਤਨਾਮ ਸਿੰਘ ਜੌਹਲ
ਕਾਪੀ: ਪ੍ਰਧਾਨ ਸ਼ਰੋਮਣੀ ਗੁਰਦੁਅਰਾ ਪ੍ਰਬੰਧਕ ਕਮੇਟੀ, ਪਰੈੱਸ।
(05/01/12)
ਕਰਨਲ ਡਾ ਦਲਵਿੰਦਰ ਸਿੰਘ ਗ੍ਰੇਵਾਲ
ਜੀਵਨ ਮਰਨ
ਕਰਨਲ ਡਾ ਦਲਵਿੰਦਰ ਸਿੰਘ ਗ੍ਰੇਵਾਲ
ਸਾਰੇ ਜੀਆ ਨੇ ਪੌਣ ਦੇ ਬੁੱਲੇ। ਅੰਦਰ ਪੌਣ ਤਾਂ ਹੁੱਲੇ ਹੁੱਲੇ।
ਰੱਬ ਹਵਾ ਨੂੰ ਜਿਵੇਂ ਨਚਾਵੇ। ਬੰਦਾ ਓਵੇਂ ਨਚਦਾ ਜਾਵੇ।
ਹਵਾ ਭਰੀ ਤਾਂ ਮੇਰੀ ਮੇਰੀ। ਹਵਾ ਗਈ ਤਾਂ ਮਿੱਟੀ ਢੇਰੀ।
ਚੁੱਕ ਲਓ, ਚੁੱਕ ਲਓ, ਹੋਰ ਨ ਰੋਕੋ। ਸਭ ਦਾ ਏਹੀ ਹਸ਼ਰ ਏ ਲੋਕੋ।
ਕੱਲੇ ਆਏ, ਕੱਲਿਆਂ ਜਾਣਾ। ਐਵੇਂ ਝੂਠਾ ਮੋਹ ਦਾ ਮਾਣਾ।
ਖਾਲੀ ਆਏ, ਖਾਲੀ ਚੱਲੇ। ਨਾਮ ਬਿਨਾ ਕੁੱਝ ਰਹੇ ਨ ਪੱਲੇ।
ਜਿਸ ਨੇ ਰੱਬ ਦਾ ਨਾਮ ਕਮਾਇਆ। ਲੋਕਾਂ ਉਸ ਨੂੰ ਸੀਸ ਨਿਵਾਇਆ।
ਜਿਸ ਨੇ ਕੀਤੇ ਜੁਰਮ ਬੁਰਾਈ। ਉਸ ਨੂੰ ਮੂੰਹ ਨਾ ਲਾਵੇ ਕਾਈ।
ਜੋ ਸਮਝੇ ਸੱਭ ਰੱਬ ਦੀ ਮਾਇਆ। ਉਸ ਨੇ ਰੱਬ ਦਾ ਭੇਦ ਹੈ ਪਾਇਆ।
ਜਿਸ ਕਰਤੇ ਦੀ ਯਾਦ ਨਾ ਭੁੱਲੀ। ਉਸ ਦੀ ਏ ਮਿਹਨਤ ਅਣਮੁੱਲੀ।
ਜੋ ਹਰ ਸਾਹ ਸੰਗ ਨਾਮ ਧਿਆਵੇ। ਉਹ ਜਿਉਂਦੇ ਜੀ ਮੁਕਤੀ ਪਾਵੇ।
ਮਰਨ ਨ ਉਸਨੂੰ ਕਦੇ ਵੀ ਆਵੇ। ਉਹ ਤਾਂ ਜੋਤੀ ਜੋਤ ਸਮਾਵੇ।
(05/01/12)
ਰਾਜਾ ਸਿੰਘ ਮਿਸ਼ਨਰੀ
ਗੁਰਮਤਿ ਦੇ ਪਰਿਪੇਖ ਵਿੱਚ ਪਰਿਵਾਰਕ ਸੰਬੰਧ
ਰਾਜਾ ਸਿੰਘ ਮਿਸ਼ਨਰੀ
ਜ਼ੋਸਫ਼ ਏ. ਮੈਕ. ਫਾਲਜ਼ ਆਪਣੇ ਇੱਕ ਲੇਖ
What’s a Family ਵਿੱਚ ਲਿਖਦਾ ਹੈ ਕਿ ਸਮਾਜਿਕ
ਗਰੁਪ, ਜਿਸ ਵਿੱਚ ਇਕ, ਦੋ ਜਾਂ ਇਸ ਤੋਂ ਵੱਧ ਪੀੜ੍ਹੀਆਂ ਦੇ ਜੀਅ ਇਕੱਠੇ ਰਹਿਣ, ਉਸਨੂੰ ਪ੍ਰੀਵਾਰ
ਕਿਹਾ ਜਾਂਦਾ ਹੈ। ਇਹਨਾਂ ਜੀਆਂ ਦਾ ਜੀਵਨ-ਢੰਗ, ਸਮਾਜਿਕ ਰਸਮਾਂ ਅਤੇ ਆਰਥਿਕ ਗੋਲ ਸਾਂਝੇ ਹੁੰਦੇ
ਹਨ, ਅਤੇ ਇੱਕ ਦੂਸਰੇ ਦੇ ਸੁਖ ਦੁਖ ਦੀ ਸਾਂਝ ਰਖਦੇ ਹਨ।
ਜੋ ਕੁੱਝ ਅਸੀਂ ਹੁਣ ਹਾਂ, ਇਹ ਸਾਡੇ ਉਤੇ ਪੁਰਖਿਆਂ ਅਤੇ ਹੁਣ ਦੇ ਪ੍ਰੀਵਾਰਿਕ ਮੈਂਬਰਾਂ ਦੇ ਪ੍ਰਭਾਵ
ਦਾ ਨਤੀਜਾ ਹੈ। ਪ੍ਰੀਵਾਰ ਇੱਕ ਐਸਾ ਪਲੇਟ-ਫ਼ਾਰਮ ਹੈ ਜਿਥੌਂ ਅਸੀਂ ਚੰਗੀਆਂ ਜਾਂ ਭੈੜੀਆਂ ਗਲਾਂ
ਸਿਖਦੇ ਹਾਂ। ਪ੍ਰੀਵਾਰਕ ਮੂਲ ਤੋਂ ਹੀ ਅਸੀਂ ਗਲਾਂ ਕਰਨੀਆਂ, ਹਾਵ ਭਾਵ, ਸਮਾਜਿਕ ਕਦਰਾਂ ਕੀਮਤਾਂ
ਸਿਖੀਆਂ। ਪ੍ਰੀਵਾਰ ਦੇ ਪਾਲਣ ਪੋਸਣ ਦੇ ਢੰਗ ਤੋਂ ਹੀ ਮਨੁੱਖ ਸਵੈ-ਅਭਿਮਾਨ ਵਰਗੀਆਂ ਖਸਲਤਾਂ ਦਾ
ਮਾਲਕ ਬਣਦਾ ਹੈ। ਜਿਸ ਬੱਚੇ ਦੀ ਪਾਲਣਾ ਪਿਆਰ ਨਾਲ ਹੋਵੇਗੀ, ਉਹ ਜ਼ਿੰਦਗੀ ਵਿੱਚ ਆਪਣੇ ਆਪ ਵਿੱਚ
ਸੁਰਖਿਆ ਦੀ ਭਾਵਨਾ ਰਖਦਾ ਹੈ, ਉਸ ਅੰਦਰ ਪ੍ਰਬਲ ਸਵੈ-ਅਭਿਮਾਨ ਦੀ ਭਾਵਨਾ ਹੁੰਦੀ ਹੈ। ਪਰ ਪਿਆਰ ਤੋਂ
ਵਾਂਝੇ ਬੱਚੇ ਇਸ ਪੱਖੋਂ ਕਮਜ਼ੋਰ ਤੇ ਆਤਮ ਵਿਸ਼ਵਾਸ ਤੋਂ ਸਖਣੇ ਰਹਿ ਜਾਂਦੇ ਹਨ। ਜਿਹਨਾਂ ਘਰਾਂ ਵਿੱਚ
ਨਸ਼ਿਆਂ ਦੀ ਵਰਤੋਂ ਹੁੰਦੀ ਹੋਵੇ, ਘਰੇਲੂ ਕਲੇਸ਼ ਜਾਂ ਮਾਤਾ-ਪਿਤਾ ਵਿੱਚ ਕੋਈ ਹੋਰ ਕਮਜ਼ੋਰੀਆਂ ਹੋਣ
ਤਾਂ ਅਜਿਹੇ ਘਰਾਂ ਦੇ ਬੱਚੇ ਜਾਂ ਤਾਂ ਮਾਨਸਿਕ ਤੋਰ ਤੇ ਪੱਛੜ ਜਾਣਗੇ ਜਾਂ ਫਿਰ ਅਨੈਤਿਕ ਕਾਰਵਾਈਆਂ
ਵਿੱਚ ਗ੍ਰਸ ਜਾਂਦੇ ਹਨ।
ਆਓ, ਹੁਣ ਭਾਰਤੀ ਸਭਿਆਚਾਰ ਦੀ ਦ੍ਰਿਸ਼ਟੀ ਵਿੱਚ ਵੀ ਪ੍ਰੀਵਾਰਕ ਜੀਵਨ ਬਾਰੇ ਵਿਚਾਰ ਕਰ ਲਈਏ।
(ਨੋਟ:- ਇਸ
ਲਿਖਤ ਦਾ ਬਾਕੀ ਹਿੱਸਾ ਪੜ੍ਹਨ ਲਈ ਇੱਥੇ ਕਲਿਕ ਕਰੋ)
(05/01/12)
ਜਸਵੰਤ ਸਿੰਘ ‘ਅਜੀਤ’
ਸ੍ਰੀ ਹਰਿਮੰਦਿਰ ਸਾਹਿਬ ਕੰਪਲੈਕਸ ਵਿੱਚ ਹੋਇਆ ਪ੍ਰਦਰਸ਼ਨ?
ਪਿਛਲੇ ਦਿਨੀਂ ਜਦੋਂ ਪ੍ਰਧਾਨ ਮੰਤ੍ਰੀ ਡਾ. ਮਨਮੋਹਨ ਸਿੰਘ ਦ੍ਰਿੜ੍ਹ ਸੰਕਲਪ ਨਾਲ ਨਵੇਂ
ਵਰ੍ਹੇ ਦੀ ਅਰੰਭਤਾ ਕਰਨ ਦੇ ਉਦੇਸ਼ ਨਾਲ ਗੁਰੂ ਚਰਨਾਂ ਵਿੱਚ ਅਰਦਾਸ ਕਰ ਆਸ਼ੀਰਵਾਦ ਪ੍ਰਾਪਤ ਕਰਨ ਲਈ
ਸ੍ਰੀ ਹਰਿਮੰਦਿਰ ਸਾਹਿਬ ਪੁਜੇ, ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਰਿਮੰਦਿਰ ਸਾਹਿਬ
ਕੰਪਲੈਕਸ ਵਿੱਚ ਸਥਿਤ ਸੂਚਨਾ ਕੇਂਦਰ ਦੇ ਬਾਹਰ ਕੁੱਝ ਅੱਨਾ ਸਮਰਥਕਾਂ ਨੇ ਉਨ੍ਹਾਂ ਨੂੰ ਕਾਲੇ ਝੰਡੇ
ਵਿਖਾਏ ਅਤੇ ‘ਵਾਪਸ ਜਾਓ’ ਦੇ ਨਾਹਰੇ ਲਾਏ। ਇਸ ਘਟਨਾ ਨੂੰ ਲੈ ਕੇ ਸਿੱਖ-ਜਗਤ ਵਿੱਚ ਭਾਰੀ ਰੋਸ ਪੈਦਾ
ਹੋ ਗਿਆ। ਵੱਖ-ਵੱਖ ਵਿਚਾਰਾਂ ਵਾਲੇ ਸਿੱਖਾਂ ਨੇ ਇੱਕ ਆਵਾਜ ਹੋ ਇਸ ਕਾਰੇ ਦੀ ਸਖਤ ਸ਼ਬਦਾਂ ਵਿੱਚ
ਨਿਖੇਧੀ ਕੀਤੀ। ਅਜਿਹਾ ਕਰਨ ਵਾਲਿਆਂ ਵਲੋਂ ਦਸਿਆ ਗਿਆ ਕਿ ਉਨ੍ਹਾਂ ਦਾ ਰੋਸ ਇਸ ਕਾਰਣ ਨਹੀਂ ਕਿ
ਉਨ੍ਹਾਂ ਪ੍ਰਧਾਨ ਮੰਤਰੀ ਵਿਰੁੱਧ ਪ੍ਰਦਸ਼ਰਨ ਕੀਤਾ ਹੈ? ਸਗੋਂ ਇਸ ਰੋਸ ਦਾ ਕਾਰਣ ਇਹ ਹੈ ਕਿ ਇਹ
ਪ੍ਰਦਰਸ਼ਨ ਸ੍ਰੀ ਹਰਿਮੰਦਿਰ ਸਾਹਿਬ ਕੰਪਲੈਕਸ ਵਿੱਚ ਹੀ ਕਿਉਂ ਕੀਤਾ ਗਿਆ? ਸਿੱਖਾਂ ਦਾ ਮੰਨਣਾ ਹੈ ਕਿ
ਜੇ ਅੱਨਾ ਸਮਰਥਕਾਂ ਨੂੰ ਪ੍ਰਧਾਨ ਮੰਤ੍ਰੀ ਨਾਲ ਕੋਈ ਸ਼ਿਕਾਇਤ ਸੀ ਅਤੇ ਉਹ ਉਨ੍ਹਾਂ ਵਿਰੁੱਧ ਰੋਸ
ਪ੍ਰਦਰਸ਼ਨ ਕਰਨਾ ਚਾਹੁੰਦੇ ਸਨ ਤਾਂ ਉਹ ਉਸ ਸਰਕਿਟ ਹਾਊਸ ਤੇ ਕਰ ਸਕਦੇ ਸਨ, ਜਿਥੇ ਪ੍ਰਧਾਨ ਮੰਤਰੀ
ਠਹਿਰੇ ਹੋਏ ਸਨ। ਉਨ੍ਹਾਂ ਪਿਆਰ, ਸਦਭਾਵਨਾ ਅਤੇ ਸਾਂਝੀਵਾਲਤਾ ਦੇ ਪ੍ਰਤੀਕ ਸ੍ਰੀ ਹਰਿਮੰਦਿਰ ਸਾਹਿਬ
ਨੂੰ ਹੀ ਆਪਣੇ ਪ੍ਰਦਰਸ਼ਨ ਲਈ ਕਿਉਂ ਚੁਣਿਆ? ਇਸੇ ਗਲ ਨੂੰ ਲੈ ਕੇ ਸਿੱਖਾਂ ਵਿੱਚ ਰੋਸ ਅਤੇ ਗੁੱਸਾ
ਪੈਦਾ ਹੋਇਆ। ਕਈ ਸਿੱਖ ਰਾਜ-ਨੇਤਾਵਾਂ ਦਾ ਕਹਿਣਾ ਹੈ ਕਿ ਹਰਿਮੰਦਿਰ ਸਾਹਿਬ ਕੰਪਲੈਕਸ ਵਿੱਚ
ਪ੍ਰਦਰਸ਼ਨਕਾਰੀਆਂ ਦਾ ਬਿਨਾਂ ਕਿਸੇ ਰੋਕ-ਟੋਕ ਦੇ ਪੁਜ ਜਾਣਾ ਅਤੇ ਕਾਲੇ ਝੰਡੇ ਵਿਖਾ ਅਤੇ ਵਾਪਸ ਜਾਓ
ਦੇ ਨਾਹਰੇ ਲਾ ਪ੍ਰਦਰਸ਼ਨ ਕਰਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀਆਂ ਨੂੰ ਵਿਸ਼ਵਾਸ
ਵਿੱਚ ਲਏ ਬਿਨਾਂ ਕਦੀ ਸੀ ਨਹੀਂ ਹੋ ਸਕਦਾ। ਇਸਦੇ ਲਈ ਉਹ ਪੰਜਾਬ ਦੀ ਅਕਾਲੀ-ਭਾਜਪਾ ਗਠਜੋੜ ਸਰਕਾਰ
ਨੂੰ ਵੀ ਦੋਸ਼ੀ ਮੰਨਦੇ ਹਨ, ਕਿਉਂਕਿ ਉਨ੍ਹਾਂ ਦਾ ਮੰਨਣਾ ਹੈ, ਪੰਜਾਬ ਸਰਕਾਰ ਨੇ ਪ੍ਰਦਰਸ਼ਨ-ਕਾਰੀਆਂ
ਨੂੰ ਸ੍ਰੀ ਹਰਿਮੰਦਿਰ ਸਾਹਿਬ ਕੰਪਲੈਕਸ ਤਕ ਬਿਨਾ ਰੋਕ-ਟੋਕ ਪਹੁੰਚਣ ਹੀ ਕਿਉਂ ਦਿਤਾ। ਅਜਿਹਾ ਮੰਨਣ
ਵਾਲਿਆਂ ਦਾ ਤਾਂ ਇਥੋਂ ਤਕ ਵੀ ਕਹਿਣਾ ਹੈ ਕਿ ਸ੍ਰੀ ਹਰਿਮੰਦਿਰ ਸਾਹਿਬ ਕੰਪਲੈਕਸ ਵਿੱਚ ਕੋਈ ਵੀ
ਪ੍ਰਦਰਸ਼ਨ ਪੰਜਾਬ ਸਰਕਾਰ, ਸ਼੍ਰੋਮਣੀ ਕਮੇਟੀ ਅਤੇ ਪ੍ਰਦਰਸ਼ਨ-ਕਾਰੀਆਂ ਦੀ ਆਪਸੀ ਸਾਂਠ-ਗਾਂਠ ਤੋਂ
ਬਿਨਾਂ ਹੋ ਹੀ ਨਹੀਂ ਸਕਦਾ।
ਗਲ ਇਥੇ ਹੀ ਖਤਮ ਨਹੀਂ ਹੁੰਦੀ। ਸੁਆਲ ਇਹ ਵੀ ਉਠਾਇਆ ਜਾ ਰਿਹਾ ਹੈ ਕਿ ਸ੍ਰੀ ਅਕਾਲ ਤਖਤ ਦੇ ਜਥੇਦਾਰ
ਦੇ ਆਦੇਸ਼ ਦੇ ਬਾਵਜੂਦ ਸ਼੍ਰੋਮਣੀ ਕਮੇਟੀ ਨੇ ਗੁਨਾਹਗਾਰਾਂ ਦੇ ਵਿਰੁੱਧ ਰਿਪੋਰਟ ਦਰਜ ਕਿਉਂ ਨਹੀਂ
ਕਰਵਾਈ? ਕੀ ਇਹ ਇਸ ਗਲ ਦਾ ਸਬੂਤ ਨਹੀਂ ਕਿ ਸ੍ਰੀ ਹਰਿਮੰਦਿਰ ਸਾਹਿਬ ਕੰਪਲੈਕਸ ਵਿੱਚ ਅਤੇ ਸ਼੍ਰੋਮਣੀ
ਕਮੇਟੀ ਦੇ ਸੂਚਨਾ ਕੇਂਦਰ ਸਾਹਮਣੇ ਹੋਏ ਪ੍ਰਦਰਸ਼ਨ ਨੂੰ ਸ਼੍ਰੋਮਣੀ ਕਮੇਟੀ ਦੇ ਮੁੱਖੀਆਂ ਦੀ ਸਹਿਮਤੀ
ਅਤੇ ਪੰਜਾਬ ਦੀ ਗਠਜੋੜ ਸਰਕਾਰ ਦੀ ਸਰਪ੍ਰਸਤੀ ਹਾਸਲ ਸੀ।
ਇਸ ਘਟਨਾ ਲਈ ਕੌਣ ਦੋਸ਼ੀ ਹੈ ਅਤੇ ਕੌਣ ਨਹੀਂ, ਇਸਦੀ ਪੁਣ-ਛਾਣ ਕਰਨ ਤੋਂ ਵਧੇਰੇ, ਮੁੱਖ ਪ੍ਰਸ਼ਨ ਸਿੱਖ
ਧਰਮ ਦੀਆਂ ਮਾਨਤਾਵਾਂ ਦਾ ਹੈ, ਜਿਨ੍ਹਾਂ ਦੀ ਖੁਲ੍ਹ ਕੇ ਉਲੰਘਣਾ ਕੀਤੀ ਗਈ ਹੈ। ਆਮ ਸਿੱਖਾਂ ਅਨੁਸਾਰ
ਇੱਕ ਤਾਂ ਧਰਮ-ਅਸਥਾਨ ਸ੍ਰੀ ਹਰਿਮੰਦਿਰ ਸਾਹਿਬ ਕੰਪਲੈਕਸ ਵਿੱਚ ਕੋਈ ਵੀ ਪ੍ਰਦਰਸ਼ਨ ਕਰਨਾ ਸਿੱਖੀ
ਦੀਆਂ ਮਾਨਤਾਵਾਂ ਪੁਰ ਚੋਟ ਕਰਨਾ ਹੈ, ਦੂਸਰਾ ਪ੍ਰਧਾਨ ਮੰਤ੍ਰੀ ਡਾ. ਮਨਮੋਹਨ ਸਿੰਘ ਦੀ ਇਸ ਯਾਤ੍ਰਾ
ਦਾ ਉਦੇਸ਼ ਕਿਸੇ ਵੀ ਤਰ੍ਹਾਂ ਰਾਜਸੀ ਨਾ ਹੋ ਕੇ ਪੂਰੀ ਤਰ੍ਹਾਂ ਧਾਰਮਕ ਸੀ, ਇਸਲਈ ਉਨ੍ਹਾਂ ਦੀ ਇਸ
ਭਾਵਨਾ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਸੀ, ਨਾ ਕਿ ਉਨ੍ਹਾਂ ਦੇ ਵਿਰੁੱਧ ਪ੍ਰਦਰਸ਼ਨ।
ਇੱਕ ਪ੍ਰਸ਼ੰਸਾਯੋਗ ਕਦਮ: ਬੀਤੇ ਦਿੱਨੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ
ਅੰਤ੍ਰਿੰਗ ਬੋਰਡ ਦੀ ਇੱਕ ਬੈਠਕ ਹੋਈ, ਜਿਸ ਵਿੱਚ ਗੁਰਦੁਆਰਾ ਕਮੇਟੀ ਦੇ ਵਰਤਮਾਨ ਅਤੇ ਸਾਬਕਾ ਮੈਂਬਰ
ਵੀ ਸ਼ਾਮਲ ਹੋਏ। ਇਸ ਬੈਠਕ ਵਿੱਚ ਇੱਕ ਮਹੱਤਵਪੂਰਣ ਫੈਸਲਾ ਲਿਆ ਗਿਆ। ਜਿਸ ਅਨੁਸਾਰ ਦਿੱਲੀ ਗੁਰਦੁਆਰਾ
ਕਮੇਟੀ ਵਲੋਂ ਦਿਲੀ ਦੇ ਵੱਖ-ਵੱਖ ਹਿਸਿਆਂ ਵਿੱਚ ਰਹਿ ਰਹੇ ਆਰਥਕ ਪਖੋਂ ਕਮਜ਼ੋਰ ਸਿੱਖ ਪਰਿਵਾਰਾਂ ਦਾ
ਸਮੂਹਕ ਮੈਡੀਕਲ ਬੀਮਾ ਕਰਵਾਇਆ ਜਾਇਗਾ ਹੈ। ਜਿਸਦੇ ਫਲਸਰੂਪ ਇਨ੍ਹਾਂ ਪਰਿਵਾਰਾਂ ਦੇ ਮੈਂਬਰਾਂ ਦੀ ਹਰ
ਬਿਮਾਰੀ ਦਾ ਇਲਾਜ ਮਾਹਿਰ ਡਾਕਟਰਾਂ ਵਲੋਂ ਮੁਫਤ ਕੀਤਾ ਜਾਇਆ ਕਰੇਗਾ ਅਤੇ ਕਿਸੇ ਨੂੰ ਵੀ ਇਹ ਚਿੰਤਾ
ਨਹੀਂ ਹੋਵੇਗੀ ਕਿ ਆਰਥਕ ਸਾਧਨਾਂ ਦੀ ਘਾਟ ਜਾਂ ਅਣਹੋਂਦ ਕਾਰਣ ਉਸਦਾ ਮੁਨਾਸਬ ਤੇ ਲੋੜੀਂਦਾ ਇਲਾਜ
ਨਹੀਂ ਹੋ ਪਾਇਗਾ। ਇਸ ਯੋਜਨਾ ਦੇ ਅਧੀਨ ਆਰਥਕ ਪਖੋਂ ਕਮਜੋਰ 20 ਤੋਂ 25 ਹਜਾਰ ਤਕ ਸਿੱਖ ਪਰਿਵਾਰਾਂ
ਨੂੰ ਲਾਭ ਮਿਲ ਸਕੇਗਾ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ
ਅੰਤ੍ਰਿੰਗ ਬੋਰਡ ਦੇ ਸੀਨੀਅਰ ਮੈਂਬਰ ਸ. ਹਰਵਿੰਦਰ ਸਿੰਘ ਸਰਨਾ ਨੇ ਦਸਿਆ ਕਿ ਇਸ ਯੋਜਨਾ ਅਧੀਨ ਪੰਜ
ਮੈਂਬਰਾਂ ਦੇ ਪਰਿਵਾਰ ਨੂੰ ਇੱਕ ਇਕਾਈ ਮੰਨਿਆ ਜਾਇਗਾ। ਇਸ ਉਦੇਸ਼ ਦੇ ਲਈ ਬੀਮੇ ਦੀ ਪੂਰੀ ਰਕਮ, ਜੋ
ਸਾਲਾਨਾ ਲਗਭਗ ਡੇੜ੍ਹ ਕਰੋੜ ਰੁਪਏ ਹੋਵੇਗੀ, ਗੁਰਦੁਆਰਾ ਕਮੇਟੀ ਵਲੋਂ ਅਦਾ ਕੀਤੀ ਜਾਇਆ ਕਰੇਗੀ। ਜੇ
ਕੋਈ ਸਮਰਥਾਵਾਨ ਪਰਿਵਾਰ ਇਸ ਪੰਥਕ ਭਲਾਈ ਦੇ ਕੰਮ ਵਿੱਚ ਸਹਿਯੋਗ ਕਰਨਾ ਚਾਹੇਗਾ ਤਾਂ ਗੁਰਦੁਆਰਾ
ਕਮੇਟੀ ਵਲੋਂ ਉਸਦਾ ਧੰਨਵਾਦ ਸਹਿਤ ਸਵਾਗਤ ਕੀਤਾ ਜਾਇਗਾ। ਇਸਦੇ ਨਾਲ ਹੀ ਉਨ੍ਹਾਂ ਇਹ ਵੀ ਸਪਸ਼ਟ ਕੀਤਾ
ਕਿ ਇਹ ਸਹੂਲਤ ਉਨ੍ਹਾਂ ਸਿੱਖ ਪਰਿਵਾਰਾਂ ਨੂੰ ਹੀ ਪ੍ਰਾਪਤ ਕਰਵਾਈ ਜਾਇਗੀ, ਜਿਨ੍ਹਾਂ ਦੇ ਸਾਰੇ
ਮੈਂਬਰ ਸਾਬਤ ਸੂਰਤ ਹੋਣਗੇ।
ਇਸੇ ਸੰਬੰਧ ਵਿੱਚ ਇੱਕ ਪ੍ਰਸ਼ਨ ਦਾ ਉੱਤਰ ਦਿੰਦਿਆਂ ਸ. ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਸਿੱਖ
ਆਰਥਕ ਪਖੋਂ ਤਾਂ ਕਮਜੋਰ ਹੋ ਸਕਦਾ ਹੈ, ਪ੍ਰੰਤੂ ‘ਗ਼ਰੀਬ’ ਨਹੀਂ ਹੋ ਸਕਦਾ, ਕਿਉਂਕਿ ‘ਗ਼ਰੀਬ’ ਮਜ਼ਲੂਮ
ਨੂੰ ਆਖਿਆ ਜਾਂਦਾ ਹੈ ਅਤੇ ਸਿੱਖ, ਜੋ ਸਦਾ ਹੀ ਮਜ਼ਲੂਮਾਂ ਦੀ ਰਖਿਆ ਲਈ ਜੂਝਦਾ ਆਇਆ ਹੈ, ਉਹ ਆਪ ਕਦੀ
ਵੀ ਮਜ਼ਲੂਮ ਨਹੀਂ ਹੋ ਸਕਦਾ?
Mobile : +91 98 68 91 77 31
(05/01/12)
ਹਰਦੇਵ ਸਿੰਘ, ਜੰਮੂ
‘ਧੁੰਦਾ ਸਾਹਿਬ ਜੀ ਦੇ ਵਿਚਾਰ ਲਈ ਕੁੱਝ ਸਵਾਲ’
ਹਰਦੇਵ ਸਿੰਘ, ਜੰਮੂ
ਕੀ ਗੁਰੂ ਕੇ ਲਾਲਾਂ ਨੇ ਮੱਸਾ ਰੰਗੜ ਦਾ ਸਿਰ ਇਸ ਲਈ ਵੱਡੀਆ ਸੀ ਕਿ ਉਹ ਸ਼ਰਾਬ ਪੀਂਦਾ
ਸੀ ਜਾਂ ਇਸ ਵਾਸਤੇ ਕਿ ਉਸ ਨੇ ਦਰਬਾਰ ਸਾਹਿਬ ਦੇ ਅੰਦਰ ਸ਼ਰਾਬ ਪੀ ਕੇ ਸਿੱਖੀ ਦੀ ਅਜ਼ਮਤ ਨੂੰ
ਲਲਕਾਰਿਆ ਸੀ?
ਕੀ ਗੁਰੂ ਕੇ ਲਾਲਾਂ ਨੇ ਮੱਸਾ ਰੰਗੜ ਦਾ ਸਿਰ ਇਸ ਲਈ ਵੱਡੀਆ ਸੀ ਕਿ ਉਹ ਵੇਸ਼ਵਾਵਾਂ ਦਾ ਨਾਚ
ਨਚਾਉਂਦਾ/ਵੇਖਦਾ ਸੀ ਜਾਂ ਇਸ ਲਈ ਕਿ ਉਸ ਨੇ ਦਰਬਾਰ ਸਾਹਿਬ ਅੰਦਰ ਵੇਸ਼ਵਾਵਾਂ ਦਾ ਨਾਚ ਨਚਾ ਕੇ
ਸਿੱਖੀ ਦੀ ਅਜ਼ਮਤ ਨੂੰ ਲਲਕਾਰਿਆ ਸੀ?
ਸ਼ਰਾਬ ਪੀਣਾਂ ਅਤੇ ਬੇਹੂਦੇ ਨਾਚ ਨੱਚਣਾ ਮਨਮਤਿ ਹੈ। ਪਰ ਸਿੱਖੀ ਦੇ ਅੰਦਰ ਕਿਸੇ ਹੋਰ ਧਰਮੀ ਦੇ ਸ਼ਰਾਬ
ਪੀਣ ਜਾਂ ਵੇਸ਼ਵਾਵਾਂ ਦਾ ਨਾਚ ਵੇਖਣ ਦੀ ਸਜ਼ਾ ਮੋਤ ਨਹੀਂ ਲਿਖੀ। ਸਿੱਖਾਂ ਹੱਥੋਂ ਮੱਸਾ ਰੰਗੜ ਦੇ ਕਤਲ
ਦੇ ਪ੍ਰਸੰਗ ਦਾ ਦਾਇਰਾ ਹੋਰ ਸੀ। ਇਸ ਲਈ ਸ਼ਾਦੀਆਂ ਦੇ ਸਮੇਂ ਨੱਚਦੀਆਂ ਧੀਆਂ-ਭੇਣਾਂ ਦੀ ਤੁਲਨਾ ਮੱਸਾ
ਰੰਗੜ ਦੇ ਕਹੇ ਦਰਬਾਰ ਸਾਹਿਬ ਅੰਦਰ ਨਾਚ ਨੱਚਦਿਆਂ ਵੇਸ਼ਵਾਵਾਂ ਨਾਲ ਕਰਨੀ ਕਿਵੇਂ ਢੁੱਕਵੀਂ ਬਣਦੀ
ਹੈ? ਨੱਚਣ ਅਤੇ ਵੇਸ਼ਵਾਬਾਜ਼ੀ ਕਰਨ-ਕਰਾਉਂਣ ਵਿੱਚ ਅੰਤਰ ਹੁੰਦਾ ਹੈ!
ਆਸ ਹੈ ਕਿ ਵੀਰ ਧੁੰਦਾ ਜੀ ਮੱਸਾ ਰੰਗੜ ਦੇ ਕਤਲ ਦੇ ਅਸਲ ਇਤਹਾਸਕ ਪਰਿਪੇਖ ਦੇ ਨਾਲ ‘ਬਾਰ-ਬਾਜ਼ਾਰ’
ਅਤੇ ਦਰਬਾਰ ਸਾਹਿਬ ਅੰਮ੍ਰਿਤਸਰ ਵਿਚਲੇ ਅੰਤਰ ਨੂੰ ਧਿਆਨ ਵਿੱਚ ਰੱਖਦੇ ਇਨ੍ਹਾਂ ਸਵਾਲਾਂ ਨੂੰ
ਵਿਚਾਰਣ ਗੇ। ਮਰਿਆਦਾ ਕਈ ਥਾਂ ਇੱਕ ਬਾਰੀਕ ਲਕੀਰ ਵਰਗੀ ਹੁੰਦੀ ਹੈ ਨਾ ਸਿਰਫ਼ ਤੋੜਨ ਵਲਿਆਂ ਲਈ ਬਲਕਿ
ਕਾਯਮ ਕਰਨ ਦੇ ਜਤਨ ਕਰਨ ਵਾਲਿਆਂ ਲਈ ਵੀ। ਜੇਕਰ ਕਿੱਧਰੇ ਇਨਸਾਨੀ ਸ਼ਬਦ ਗਲਤ ਹੋ ਜਾਂਦੇ ਹਨ ਤਾਂ ‘ਉਹ
ਸ਼ਬਦ’ ਇਸ ਲਈ ‘ਸਹੀ’ ਨਹੀਂ ਹੋ ਜਾਂਦੇ ਕਿ ਉਨਾਂ ਸ਼ਬਦਾਂ ਨੂੰ ਕਿਸੇ ਬੰਦੇ ਵਿਸ਼ੇਸ਼ ਨੇ ਵਕਤਨ ਤੋਰ ਤੇ
ਗਲਤ ਕਹਿ ਦਿੱਤਾ ਹੈ। ‘ਅਢੁੱਕਵੇਂ ਸ਼ਬਦ’ ਅਢੁੱਕਵੇਂ ਹੀ ਹੁੰਦੇ ਹਨ ਚਾਹੇ ਐਸੇ ਸ਼ਬਦਾਂ ਵੱਲ ਕੋਈ
ਨਾਪਸੰਦ ਬੰਦਾ ਹੀ ਇਸ਼ਾਰਾ ਕਿਉਂ ਨਾ ਕਰੇ। ਕਿਸੇ ਥਾਂ ਅਣਜਾਣੇ ਹੀ ਹੋ ਗਈ ਉਕਾਈ ਨੂੰ ਉਸਦੇ ਅਸਲ ਭਾਵ
ਨਾਲ ਸਪਸ਼ਟ ਕਰਦੇ ਵਾਪਸ ਲੇਂਣਾ ਵੀ ਸੁਰਮਿਆਂ ਦਾ ਕੰਮ ਹੁੰਦਾ ਹੈ। ਕਿਸੇ ਬੰਦੇ ਪਾਸ ਨਾ ਸਹੀ ਪਰ
ਪ੍ਰਚਾਰਕ ਤਾਂ ਅਣਜਾਣੇ ਕਿਸੇ ਹੋਈ ਭੁੱਲ ਚੂਕ ਲਈ ਸੰਗਤਾ ਤੋਂ ਛਿਮਾ ਜਾਚਨਾ ਮੰਗ ਕੇ ਹੀ ਸਟੇਜ ਤੋਂ
ੳਤਰਦੇ ਹਨ।
ਵੀਰ ਧੁੰਦਾ ਜੀ ਦੀ ਸੀਡੀ ਸੁਣੀ ਹੈ ਜਿਸ ਵਿੱਚ ਉਨ੍ਹਾਂ ਦੇ ਸ਼ਬਦ ਕੁੱਝ ਥਾਂ ਅਣਜਾਣੇ ਹੀ ਅਨੁਸ਼ਾਸਨ
ਤੋਂ ਫ਼ਿਸਲੇ ਪ੍ਰਤੀਤ ਹੋਏ ਹਨ! ਹੋਰਾਂ ਦੇ ਬਜਾਏ ਉਹ ਆਪ ਆਪਣੇ ਭਾਵ ਨੂੰ ਸਪਸ਼ਟ ਕਰਨ ਤਾਂ ਚੰਗਾ ਹੈ।
ਉਹ ਗੁਰਮਤਿ ਪ੍ਰਚਾਰਕ ਹਨ ਅਤੇ ਉਨ੍ਹਾਂ ਵਰਗੇ ਪ੍ਰਚਾਰਕਾਂ ਦੀ ਲੋੜ ਹੈ। ਗੁਰੂ ਉਨ੍ਹਾਂ ਤੇ ਹੋਰ
ਬਖ਼ਸ਼ਿਸ਼ ਕਰੇ ਤਾਂ ਕਿ ਉਹ ਸਵੈ-ਜਿੰਮੇਦਾਰ ਅਤੇ ਅਨੁਸ਼ਾਸਨਬੱਧ ਰਹਿ ਕੇ ਨਿਰੋਲ ਗੁਰਮਤਿ ਪ੍ਰਚਾਰ ਕਰ
ਸਕਣ। ਪ੍ਰਚਾਰਕ ਦਾ ਕੰਮ ਹੀ ਹੈ ਸਿੱਖਣਾ ਅਤੇ ਸਿੱਖੀਆ ਪ੍ਰਚਾਰਨਾ। ਅਭੁੱਲਤਾ ਤਾਂ ਗੁਰੂ ਦਾ ਲੱਛਣ
ਹੈ!
ਹਰਦੇਵ ਸਿੰਘ, ਜੰਮੂ
(04/01/12)
ਡਾ: ਪੂਰਨ ਸਿੰਘ ਗਿੱਲ
ਪ੍ਰੋਫੈਸਰ
ਸਰਬਜੀਤ ਸਿੰਘ ਧੂੰਦਾ ਜੀ ਦੀ ਪ੍ਰਭਾਵਸ਼ਾਲੀ ਤੇ ਸਪਸ਼ਟ ਗੁਰਬਾਣੀ ਵਿਚਾਰ
ਬ੍ਰਿਟਿਸ਼ ਕੋਲੰਬੀਆ ਦੇ ਇਤਿਹਾਸ ਵਿੱਚ ਇਹ
ਪਹਿਲੀ ਵਾਰੀ ਸੰਗਤਾਂ ਨੇ ਮਹਿਸੂਸ ਕੀਤਾ ਕਿ ਕੋਈ ਨਿਰੋਲ ਗੁਰਬਾਣੀ ਦੀ ਵਿਚਾਰ ਅਤੇ ਗੁਰਬਾਣੀ ਦਾ
ਪਰਬੀਨ ਕਥਾਕਾਰ ਕੁੱਝ ਗੁਰਦੁਆਰਾ ਪ੍ਰਬੰਧਕਾਂ ਦੇ ਉਦਮ ਨਾਲ ਇਥੇ ਪਹੁੰਚਿਆ ਹੈ। ਭਾਵੇ ਕਾਫੀ ਸਮੇ
ਤੋਂ ਦੇਸ਼-ਬਿਦੇਸ਼ਾਂ ਦੇ ਸਿੱਖ ਪ੍ਰੋਫਸਰ ਸਰਬਜੀਤ ਸਿੰਘ ਧੂੰਦਾ ਵਲੋਂ ਦਿੱਲੀ ਦੇ ਇਤਿਹਾਸਕ ਗੁਰਦੁਆਰਾ
ਸਾਹਿਬ ਕੀਤੀ ਗਈ ਕਥਾ ਤੋਂ ਦੁਰ ਦਰਸਨ ਦੁਆਰਾ ਲਾਹਾ ਲੈਂਦੇ ਰਹੇ ਹਨ, ਪਰ ਜਦੋਂ ਸੰਗਤਾਂ ਨੇ
ਗੁਰਦੁਆਰਿਆਂ ਅੰਦਰ ਹਾਜ਼ਰੀ ਭਰ ਕੇ ਕਥਾ ਸੁਣੀ ਤਾਂ ਸੰਗਤਾਂ ਨੇ ਪ੍ਰੋਫੈਸਰ ਸਾਹਿਬ ਦੀ ਕਮਾਲ ਦੀ
ਪੇਸ਼ਕਾਰੀ ਨੂੰ ਬੇਹੱਦ ਪਸੰਦ ਕੀਤਾ। ਗੁਰਬਾਣੀ ਵਿਚਾਰ ਰਾਂਹੀ ਅਨੇਕਾਂ ਪੱਖਾਂ ਬਾਰੇ ਜਾਣਕਾਰੀ ਹਾਸਿਲ
ਕੀਤੀ। ਲੋਕ ਹੈਰਾਨ ਹਨ ਕਿ ਭਾਈ ਸਾਹਿਬ ਜੀ ਦੀ ਆਯੂ ਇਤਨੀ ਨਹੀ, ਪਰ ਗੁਰਬਾਣੀ ਬਾਰੇ ਉਨ੍ਹਾਂ ਦਾ
ਅਧਿਐਨ ਬਹੁਤ ਜਿਆਦਾ ਹੈ। ਅਸਲ ਵਿੱਚ ਭਾਈ ਸਾਹਿਬ ਜੀ ਦਾ ਪਰਵਾਰ ਅਤੇ ਰਿਸ਼ਤੇਦਾਰ ਗੁਰਮਤਿ ਦੇ ਰੰਗਾ
`ਚ ਰੱਤੇ ਹੋਏ ਅਤੇ ਗੁਰਮਤਿ ਖੇਤਰ ਵਿੱਚ ਡੂੰਘੀ ਸੂਝ ਰੱਖਦੇ ਹਨ, ਨਹੀ ਤਾਂ ਗੁਰਮਤਿ ਕਾਲਜ ਵਿੱਚ
ਥੋੜੇ ਸਾਲ ਵਿਦਿਆ ਪ੍ਰਾਪਤ ਕਰਕੇ ਸਰਬ-ਪੱਖੀ ਗਿਆਨ ਹਾਸਲ ਕਰਨਾ ਅਸੰਭਵ ਹੈ।
ਬੀ. ਸੀ. ਤੋਂ ਪਹਿਲਾਂ ਕੈਲਗਰੀ ਅਤੇ ਟੁਰਾਂਟੋ ਵਿਖੇ ਪ੍ਰੋਫੈਸਰ ਧੂੰਦਾ ਹੋਰਾਂ ਸੰਗਤਾਂ ਨੂੰ
ਗੁਰਮਤਿ ਪ੍ਰਤੀ ਜਾਣਕਾਰੀ ਦੇ ਕੇ ਕਰਮਕਾਂਡਾਂ ਤੋਂ ਦੂਰ ਰਹਿਣ ਲਈ ਪ੍ਰੇਰਿਆ। ਗੁਰਦੁਆਰਿਆਂ ਅੰਦਰ
ਸੰਗਤਾਂ ਦੀ ਜਿਆਦਾ ਭਰਮਾਰ ਨੂੰ ਦੇਖ ਕੇ ਡੇਰੇਦਾਰਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਡਰ ਲੱਗਣ
ਲੱਗਾ ਕਿ ਜੇਕਰ ਧੂੰਦਾ ਹੋਰਾਂ ਨੇ ਗੁਰਮਤਿ ਦੀ ਵਿਚਾਰ ਬਾਰੇ ਸੰਗਤਾਂ ਨੂੰ ਸਪਸ਼ਟ ਦੱਸ ਦਿਤਾ ਤਾਂ
ਉਨ੍ਹਾਂ ਦਾ ਤੋਰੀ-ਫੁੱਲਕਾ ਨਾ ਬੰਦ ਹੋ ਜਾਵੇ। ਉਨ੍ਹ੍ਹਾਂ ਨੇ ਸਾਜਸ਼ਾ ਘੜਕੇ ਰੇਡੀਓ ਸਟੇਸ਼ਨਾਂ
ਵਾਲਿਆਂ ਨੂੰ ਪੈਸੇ ਦੇ ਕੇ ਭੰਡੀ ਪ੍ਰਚਾਰ ਕਰਵਾਇਆ। ਅੱਜ (3 ਜਨਵਰੀ) ਪ੍ਰੋਫੈਸਰ ਧੂੰਦਾ ਹੋਰਾਂ
ਗੁਰਦੁਆਰਾ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ ਵਿਖੇ ਕਥਾ ਦੌਰਾਣ ਸੰਗਤਾਂ ਨੂੰ ਦੱਸਿਆ ਕਿ ਜੇ ਕਰ ਉਹ
ਕੈਨੇਡਾ ਨਾ ਆਉਂਦੇ, ਤਾਂ ਕੋਈ ਭੰਡੀ ਪਰਚਾਰ ਨਹੀ ਸੀ ਹੋਣਾ। ਉਨ੍ਹਾਂ ਆਖਿਆ “ਮੈਂਨੂੰ ਗੁਰਮਤਿ
ਦੇ ਪਰਚਾਰ ਕਰਨ ਦੀ ਥਾਂ, ਜਿਆਦਾ ਵਾਰ ਸਪਸ਼ਟੀਕਰਣ ਦੇਣੇ ਪਏ।" ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ
30 ਜੁਲਾਈ 2011 ਦੀ ਗੁਰਦੁਅਰਾ ਬੰਗਲਾ ਸਾਹਿਬ ਵਿਖੇ ਕੀਤੀ ਕਥਾ ਦੀ ਕੱਟ ਵੱਢ ਕਰਕੇ ਸ਼੍ਰੀ ਅਕਾਲ
ਤਖ਼ਤ ਸਾਹਿਬ ਨੂੰ ਭੇਜੀ ਗਈ। ਹੈਰਾਨੀ ਇਸ ਗੱਲ ਦੀ ਕਿ ਕਥਾ ਪਿਛਲੇ ਸਾਲ ਹੋਈ, ਉਸ ਬਾਰੇ ਸ਼ਿਕਾਇਤ ਕਰਨ
ਵਾਲੇ ਕੈਨੇਡਾ ਤੋਂ। ਇਸ ਤੋਂ ਪਤਾ ਲਗਦਾ ਹੈ ਕਿ ਸਿੱਖ ਧਰਮ ਦੇ ਦੋਖੀ, ਜਾਂ ਕਰਮਕਾਂਡੀ ਡੇਰੇਦਾਰ
ਨਹੀ ਚਹੁੰਦੇ ਕਿ ਲੋਕਾਂ ਨੂੰ ਗੁਰਮਤਿ ਬਾਰੇ ਠੀਕ ਜਾਣਕਾਰੀ ਮਿਲੇ। ਦੂਜੇ ਪਾਸੇ, ਉਨ੍ਹਾਂ ਵਲੋਂ
ਰੇਡੀਓ ਸਟੇਸ਼ਨਾਂ ਤੋਂ ਪ੍ਰਚਾਰ ਕੀਤਾ ਗਿਆ ਕਿ ਸੰਗਤਾਂ ਪ੍ਰੋਫੈਸਰ ਸਾਹਿਬ ਨੂੰ ਸਹਿਯੋਗ ਨਾ ਦੇਣ, ਪਰ
ਗੱਲ ਉਲਟ ਹੋਈ, ਸੰਗਤਾਂ ਪਹਿਲੋਂ ਨਾਲੋਂ ਵੀ ਵੱਧ ਗਿਣਤੀ ਵਿੱਚ ਉਨ੍ਹਾਂ ਵਲੋਂ ਗੁਰਬਾਣੀ ਕਥਾ ਸੁਨਣ
ਲਈ ਪਹੁੰਚੀਆਂ। ਅਤੇ ਸੰਗਤਾਂ ਨੇ ਜੈਕਾਰੇ ਛੱਡ ਕੇ ਐਲਾਨ ਕੀਤਾ ਉਹ ਪ੍ਰੋਫੈਸਰ ਸਹਿਬ ਨਾਲ ਖੜੀਆਂ
ਹਨ।
ਜੋ ਜੋ ਲੋਕ ਮਿਸ਼ਨਰੀ ਲਹਿਰ ਨੂੰ ਭੰਡਦੇ ਹਨ, ਉਨ੍ਹਾਂ ਨੂੰ ਜਾਂ ਤਾਂ ਇਲਮ ਨਹੀ, ਜਾਂ ਫਿਰ ਸਾਜਿਸ਼
ਅਧੀਨ, ਉਹ ਪੰਥ ਵਿਰੋਧੀ ਲੋਕਾਂ ਨਾਲ ਖੜੇ ਹਨ। ਅੱਜ ਜੋ ਵੀ ਗੁਰਮਤਿ ਸਾਹਿਤ ਸਾਡੇ ਪਾਸ ਹੈ, ਉਨ੍ਹਾਂ
ਦੀ ਰਚਨਾ ਪ੍ਰੋਫੈਸਰ ਸ਼੍ਰੈਣੀ ਨੇ ਅਰੰਭੀ ਅਤੇ ਪ੍ਰੋਫੈਸਰ ਸਾਹਿਬ ਸਿੰਘ ਵਰਗੇ ਵਿਦਿਵਾਨਾਂ ਨੇ
ਮਿਸ਼ਨਰੀ ਪੈਦਾ ਕਰਕੇ ਸਿੱਖ ਕੌਮ ਨੂੰ ਬਿਪਰਨ ਰੀਤਾਂ ਤੋਂ ਮੁਕਤ ਕਰਨ ਦਾ ਜਤਨ ਕੀਤਾ ਹੈ। ਰੇਡੀਓ
ਸਟੇਸ਼ਨਾਂ ਤੋਂ ਜੋ ਲੋਕ ਜਾਣ ਬੁਝ ਕੇ ਗੁਰਮਤਿ ਦੇ ਅਸਲ ਪ੍ਰਚਾਰਕਾਂ ਦਾ ਵਿਰੋਧ ਕਰਦੇ ਹਨ, ਉਨ੍ਹਾਂ
ਨੂੰ ਸਾਡੇ ਵਲੋਂ ਨਿਮ੍ਰਤਾ ਸਹਿਤ ਬੇਨਤੀ ਹੈ ਕਿ ਡੇਰੇਦਾਰਾਂ ਦੀ ਸੋਚ ਨਾਲ ਸਿੱਖ ਕੌਮ ਖਤਮ ਹੋ
ਜਾਵੇਗੀ ਕਿਉਕਿ ਡੇਰਿਆਂ ਅੰਦਰ ਗੁਰਮਤਿ ਨਹੀ, ਸਗੋਂ ਮਨਮਤਿ ਦਾ ਪ੍ਰਚਾਰ ਹੈ ਜਾਂ ਬਾਬੇ ਬਲਾਤਕਾਰੀ
ਬਣੇ ਹੋਏ ਹਨ। ਗੁਰੂ ਨਾਨਕ ਸਾਹਿਬ ਨੇ ਗੁਰਮਤਿ ਦਾ ਪ੍ਰਚਾਰ ਤਰਕ ਨਾਲ ਕੀਤਾ। ਜਿਸਦਾ ਨਮੂਨਾ
ਗੁਰਬਾਣੀ ਅੰਦਰ ਸਪਸ਼ਟ ਮਿਲਦਾ ਹੈ। ਸਿਧ ਗੋਸਟ ਬਾਣੀ ਦਾ ਹੋਣਾ ਅਤੇ ਭਗਤਾਂ ਵਲੋਂ ਹਿੰਦੂ ਧਰਮ ਦੇ
ਮਿਥਿਹਾਸਕ ਪਾਤਰਾਂ ਨੂੰ ਵਿਅੰਗਮਈ ਤਰੀਕੇ ਨਾਲ ਰੱਦ ਕਰਨਾ। ਜੇ ਕਰ ਇਹ ਵਿਦਵਾਨ ਹੋਸਟ ਗੁਰਮਤਿ ਬਾਰੇ
ਵਿਚਾਰ ਕਰਨੀ ਲੋਚਦੇ ਹਨ ਤਾਂ ਅਸੀਂ ਸਦਾ ਤਿਆਰ ਹਾਂ ਅਤੇ ਵੀਡੀਓ ਬਣਾਈ ਜਾ ਸਕਦੀ ਹੈ ਤੇ ਸਵਾਲ
ਜੁਵਾਬ ਪੁੱਛੇ ਜਾ ਸਕਦੇ ਹਨ। ਸ਼ਾਇਦ ਇਹ ਭੁਲਦੇ ਹਨ ਕਿ ਅਜੋਕੇ ਸਮੇ ਸਮੂਹ ਸਿੱਖ ਸੰਸਥਾਵਾਂ ਉਤੇ ਆਰ
ਐਸ ਐਸ ਦਾ ਕਬਜਾ ਹੈ ਅਤੇ ਸਿੱਖ ਨੇਤਾ ਉਨ੍ਹਾਂ ਦੀਆਂ ਕਠਪੁਤਲੀਆਂ ਹਨ। ਵਾਸਤਾ ਪੰਥ ਦਾ ਤੁਸੀ ਕਿਉਂ
ਪੰਥ ਵਿਰੋਧੀ ਤਾਕਤਾਂ ਦੀਆਂ ਕਠਪੁਤਲੀਆਂ ਬਣ ਰਹੇ ਹੋ?
ਡਾ: ਪੂਰਨ ਸਿੰਘ ਗਿੱਲ
604-325-3784
(04/01/12)
ਨਾਨਕ ਸਿੰਘ, ਨਿਊਜ਼ੀਲੈਂਡ
ਅਖੌਤੀ ਜਥੇਦਾਰਾਂ ਦੀ ਪਰਵਾਹ ਕੀਤੇ ਬਿਨਾਂ, ਧੂੰਦਾ ਜੀ "ਜੀ ਆਇਆਂ" --
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ
ਸ਼ਰਲੀ ਰੋਡ ਨਿਊਜੀਲੈਂਡ ਵਲੋਂ, ਬੀਤੇ ਹਫਤੇ ਹੋਏ ਸੈਮੀਨਾਰ 'ਚ ਇਹ ਵਿਚਾਰ ਆਇਆ ਸੀ ਕਿ ਉਨਾਂ
ਪ੍ਰਚਾਰਕਾਂ ਦੀ ਸੂਚੀ ਬਣਾਈ ਜਾਵੇ ਜਿਹੜੇ ਪੰਥ ਪ੍ਰਸਿੱਧ ਨੇ ਅਤੇ ਨਿਰੋਲ ਗੁਰਮਤਿ ਦਾ ਪ੍ਰਚਾਰ ਕਰਦੇ
ਨੇ ਤਾਂ ਕਿ ਉਨਾਂ ਸਮੂਹ ਵਿਦਵਾਨਾਂ ਨੂੰ ਇੱਕ ਮੰਚ 'ਤੇ ਇਕੱਤਰ ਕਰਕੇ ਨੀਤੀ ਪੂਰਨ ਤਰੀਕੇ ਨਾਲ
ਗੁਰਮਤਿ ਗਿਆਨ-ਸੰਚਾਰ ਦੇ ਰਾਹ ਤੇ ਅਗਰਸਰ ਹੋਈਏ | ਚੰਦ ਮਿੰਟਾਂ ਦੇਪ੍ਰਯਾਸ ਤੋਂ ਬਾਦ ਇੱਕ ਸੂਝਵਾਨ
ਵੀਰ ਨੇ ਕਿਹਾ ਕਿ ਜਿਹੜੇ ਵਿਦਵਾਨ ਅਕਾਲ-ਤਖਤ (ਆਰ.ਐਸ.ਐਸ.) ਤੋਂ ਛੇਕੇ ਜਾ ਚੁੱਕੇ ਹਨ ਜਾਂ
ਛੇਕੇਜਾਣ ਦੇ ਨਿਸ਼ਾਨੇ 'ਤੇ ਹਨ, ਜਿਨਾਂ ਤੋਂ ਗੁਰੂ ਪੰਥ ਵਿਰੋਧੀ ਤਾਕਤਾਂ ਨੂੰ ਖਤਰਾ ਮਹਿਸੂਸ ਹੋ
ਰਿਹਾ ਹੈ, ਉਨਾਂ ਵਿਦਵਾਨਾਂ ਨੂੰ ਸਾਨੂੰ ਪੰਥ ਰਤਨ ਦੀ ਸੂਚੀ ਵਿੱਚ ਸ਼ਾਮਿਲ ਕਰਨ ਦੀ ਅਤੇ ਮਿਲ ਕੇ
ਯੋਜਨਾ-ਬੱਧ ਹੋਣ ਦੀ ਲੋੜ ਹੈ |
ਗੁਰੂ ਸਹਿਬਾਨ ਤੋਂ ਪਹਿਲਾਂ ਵੀ ਇਸ ਧਰਤੀ 'ਤੇ ਕਈ ਮਹਾਨ ਵਿਅਕਤੀ ਹੋਏ ਨੇ ਜਿਨਾਂ ਮਨੁੱਖੀ
ਅਧਿਕਾਰਾਂ ਦੀ ਅਤੇ ਧਰਮ ਦੀ ਲੁੱਟ ਦੀ ਗੱਲ ਕੀਤੀ ਹੈ ਪਰ ਉਨਾਂ ਤੋਂ ਕਿਸੇ ਹਕੂਮਤ ਨੂੰ ਕੋਈ ਖਾਸ
ਖਤਰਾ ਨਹੀਂ ਹੋਇਆ | ਸ਼ਾਇਦ ਉੁਨਾਂ 'ਚ ਨਾ ਕਿਸੇ ਨੂੰ ਜਾਬਰ ਕਹਿਣ ਦੀ ਹਿੰਮਤ ਸੀ ਤੇ ਨਾਂ ਹੀ
ਜਰਬਾਣਿਆਂ ਨਾਲ ਟਾਕਰਾ ਕਰਨ ਦਾ ਜਜਬਾ ਸੀ | ਚਾਦਨੀ ਚੌਂਕ ਵਿੱਚ ਵਰਤਿਆ ਸਿਦਕ, ਚਮਕੌਰ ਵਿੱਚ ਵਰਤਿਆ
ਸਿਰੜ ਅਤੇ ਆਨੰਦਪੁਰ ਵਿੱਚ ਵਰਤੀ ਦ੍ਰਿੜਤਾ, ਇਹ ਤਿੰਨੇ ਸੰਕਲਪ ਗੁਰੂ ਨਾਨਕ ਦੀਆਂ ਮੁੱਢਲੀਆਂ ਸ਼ਰਤਾਂ
ਵਜੋਂ ਰਹੇ ਹਨ ਜਾਂ ਇੰਞ ਕਹਿ ਲਓ ਕਿ ਕਹਿਣੀ ਅਤੇ ਕਰਨੀ ਵਿੱਚ ਇੱਕਸਾਰਤਾ ਹੀ ਗੁਰੂ ਦੇ ਇਸ ਪੰਥ ਨੂੰ
ਹੋਰਾਂ ਨਾਲੋਂ ਨਿਵੇਕਲਾ ਬਣਾਉਂਦੀਆਂ ਨੇ| ਸੱਤਾਧਾਰੀ ਕੜੇ ਫੈਸਲੇ ਅਤੇ ਕੜੇ ਪਹਿਰੇ ਉਦੋਂ ਹੀ
ਬਣਾਉਂਦਾ ਹੈ ਜਦੋਂ ਉਸ ਨੂੰ ਰਾਜ ਦੇ ਖੁੱਸਣ ਦਾ ਖਤਰਾ ਜਾਂ ਡਰ ਮਹਿਸੂਸ ਹੁੰਦਾ ਹੋਵੇ, ਇਹ ਸੰਸਾਰ
ਦਾ ਨਿਯਮ ਹੈ | ਪੰਥ ਤੋਂ ਉਨਾਂ ਵਿਦਵਾਨਾਂ ਨੂੰ ਨਹੀਂ ਛੇਕਿਆ, ਜਿਹੜੇ ਸੱਚ ਦੀ ਗੱਲ ਕਰਦੇ ਹਨ ਬਲਕਿ
ਉਨਾਂ ਨੂੰ ਛੇਕਿਆ ਗਿਆ ਹੈ ਜਿਨਾਂ ਦੇ ਤਰੀਕੇ ਅਤੇ ਸੰਕਲਪ ਤੋਂ ਸਿੱਖ ਵਿਰੋਧੀ ਤਾਕਤਾਂ ਨੂੰ ਖਤਰਾ
ਮਹਿਸੂਸ ਹੁੰਦਾ ਹੋਵੇ|
ਅੱਜ ਤੋਂ ਲਗਪਗ ੧੦੦ ਸਾਲ ਪਹਿਲਾਂ ਵੀ ਇਹੋ-ਜਿਹੇ ਅਖੌਤੀ ਜਥੇਦਾਰਾਂ ਨੇ ਉਸ ਸਮੇਂ ਦੇ ਵਿਦਵਾਨਾਂ
ਬਾਰੇ ਗਲਤ ਧਾਰਨਾਵਾਂ ਬਣਾਈਆਂ ਸਨ ਜਿਨਾਂ ਨੂੰ ੧੦੦ ਸਾਲ ਬਾਦ ਸੁਧਾਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ
ਦਾ ਭਾਵ ਹੈ ਕਿ ਸਾਡੇ ਤਖਤਾਂ 'ਤੇ ਬੈਠੇ ਅਖੌਤੀ ਆਗੂਬੁੱਧੀ ਦੇ ਪੱਖੋਂ ਸਮੇਂ ਨਾਲੋਂ ੧੦੦ ਸਾਲ
ਪਿੱਛੇ ਚੱਲ ਰਹੇ ਨੇ | ਗੁਰਬਖਸ਼ ਸਿੰਘ ਕਾਲਾ ਅਫਗਾਨਾ, ਪ੍ਰੋ ਦਰਸ਼ਨ ਸਿੰਘ ਜੀ, ਤੇ ਹੁਣ ਪ੍ਰੋ
ਸਰਬਜੀਤ ਸਿੰਘ ਧੂੰਦਾ, ਇਹ ਤਿੰਨੇ ਪੰਥ ਰਤਨ ਵਧਾਈ ਦੇ ਪਾਤਰ ਹਨ ਕਿ ਇਨਾਂ ਨੇ ਅੱਜ ਫਿਰ ਤੋਂ ਸਾਡੇ
ਅਖੌਤੀ ਆਗੂਆਂ ਨੂੰ ਕੰਬਣੀ ਛੇੜ ਦਿੱਤੀ ਹੈ |
ਯਾਰੀ ਅਤੇ ਗੱਦਾਰੀ ਵਿੱਚਲੇ ਫਰਕ ਨੂੰ ਇੱਕ ਬਹੁਤ ਹੀ ਮਹੀਨ ਜਿਹੀ ਡੋਰ ਸਾਂਭ ਕੇ ਰੱਖਦੀ ਹੈ, ਜੇ ਉਹ
ਟੁੱਟ ਜਾਵੇ ਤਾਂ ਸਭ ਤੋਂ ਲਾਗੇਦਾ ਬੰਦਾ ਹੀ ਸਭ ਤੋਂ ਵੱਧ ਖਤਰਨਾਕ ਹੋ ਨਿੱਬੜਦਾ ਹੈ | ਕਈ ਲੋਕ ਇਸ
ਡੋਰ 'ਤੇ ਵੀ ਬੈਠੇ ਨੇ, ਜਿਨਾਂ ਦੀ ਪਹਿਚਾਣ ਕਰਨਾ ਬਹੁਤ ਜਰੂਰੀ ਹੋ ਗਿਆ ਹੈ | ਇਹੋ ਜਿਹੇ ਲੋਕਾਂ
ਨੇ ਹੁਣ ਪ੍ਰਚਾਰਕਾਂ ਦੇ ਰੂਪ ਵਿੱਚ ਘੁਸ-ਪੈਠ ਕਰਨੀ ਸ਼ੁਰੂ ਕਰ ਦਿੱਤੀ ਹੈ ਜੋ ਕਿ ਇੱਕ ਪਾਸਿਓਂ
ਆਰ.ਐਸ.ਐਸ., ਬਾਬਾਵਾਦ ਜਾਂ ਟਕਸਾਲ-ਵਾਦ ਦਾ ਉੰਨਾਂ ਕੁ ਹੀ ਵਿਰੋਧ ਕਰਦੇ ਨੇ ਜਿੰਨਾਂ ਕੁ ਉਨਾਂ ਨੂੰ
ਕਰਨ ਦਾ ਆਦੇਸ਼ ਦਿੱਤਾ ਗਿਆ ਹੁੰਦਾ ਹੈ ਜਾਂ ਇੰਞ ਕਹਿ ਲਓ ਕਿ ਜਿੰਨਾ ਕੁ ਵਿਰੋਧ ਕਰਨ ਬਾਰੇ ਸੰਧੀ ਹੋ
ਚੁੱਕੀ ਹੁੰਦੀ ਹੈ |
ਸਿੰਘ ਸਭਾ ਸ਼ਰਲੀ ਰੋਡ ਨੇ ਪ੍ਰੋ ਦਰਸ਼ਨ ਸਿੰਘ ਨੂੰ ਪੰਥ 'ਚੋਂ ਛੇਕੇ ਜਾਣ ਤੇ ਵੀ ਸੱਦਾ ਦਿੱਤਾ ਸੀ ਕਿ
ਅਖੌਤੀ ਜਥੇਦਾਰਾਂ ਦੇ ਆਦੇਸ਼ਾਂ ਦੀ ਪਰਵਾਹ ਕੀਤੇ ਬਿਨਾਂ ਸਭਾ ਦੀ ਸਟੇਜ ਪ੍ਰਚਾਰ ਵਾਸਤੇ ਵਰਤੀ
ਜਾਵੇਗੀ ਅਤੇ ਹੁਣ ਪ੍ਰੋ ਸਰਬਜੀਤ ਸਿੰਘ ਧੂੰਦਾ ਜੀ ਨੂੰ ਵੀ ਬੇਨਤੀ ਹੈ ਕਿ ਉੁਨਾਂ ਨੂੰ ਹਮੇਸ਼ਾਂ ਹੀ
ਜੀ ਆਇਆਂ ਕਿਹਾ ਜਾਵੇਗਾ |
ਮੈ ਜਾਨਤਾਂ ਹੂੰ ਕਿ ਦੁਸ਼ਮਨ ਭੀ ਕਮ ਨਹੀ ਹੈ ,ਲੇਕਿਨ
ਹਾਮਾਰੀ ਤਰਹਾ ਜਾਨ ਹਥੇਲੀ ਪੇ ਥੋੜੀ ਹੈ.............
ਨਾਨਕ ਸਿੰਘ, ਨਿਊਜ਼ੀਲੈਂਡ
ਸਟੇਜ ਸਕੱਤਰ, ਸਿੰਘ ਸਭਾ ਸ਼ਰਲੀ ਰੋਡ ਅੋਕਲੈਂਡ
0064 2102065511
(04/01/12)
ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ
ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਭਾਈ ਸਰਬਜੀਤ ਸਿੰਘ ਧੂੰਦਾ ਦੇ ਸਬੰਧੀ ਜਾਰੀ ਹੋਏ
ਅਦੇਸ਼ ਬਾਰੇ ਪ੍ਰੈਸ ਨੋਟ:
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।
ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਭਾਈ ਸਰਬਜੀਤ ਸਿੰਘ ਧੂੰਦਾ ਦੇ ਸਬੰਧੀ ਜਾਰੀ ਹੋਏ
ਅਦੇਸ਼ ਬਾਰੇ ਪ੍ਰੈਸ ਨੋਟ ਦਾ ਲਿੰਕ ਆਪ ਜੀ ਨੂੰ ਭੇਜਿਆ ਗਿਆ ਹੈ ਇਹ ਪ੍ਰਕਾਸ਼ਤ ਕਰਨ ਦੀ ਖੇਚਲ ਕਰਨੀ
ਜੀ
(04/01/12)
ਅਵਤਾਰ ਸਿੰਘ ਮਿਸ਼ਨਰੀ
ਭਾਈ
ਅਵਤਾਰ ਸਿੰਘ ਮਿਸ਼ਨਰੀ ਅਤੇ ਬੀਬੀ ਹਰਸਿਮਰਤ ਕੌਰ ਖਾਲਸਾ ਨੇ ਪੰਜਾਬ ਵਿਖੇ ਕੁੱਝ ਪਿੰਡਾਂ ਅਤੇ
ਸ਼ਹਿਰਾਂ ਵਿੱਚ ਗੁਰਮਤਿ ਦੇ ਸਿਧਾਂਤਕ ਪ੍ਰਚਾਰ ਦੀ ਵਿਥਿਆ
ਸਭ ਤੋਂ ਪਹਿਲਾਂ ਅਸੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਨਤ ਮਸਤਕ ਹੋਏ ਅਤੇ
ਪ੍ਰਕਰਮਾਂ ਵਿਖੇ ਜੋ ਸ਼ਰਧਾਲੂ ਬੇਰੀਆਂ ਨੂੰ ਮੱਥੇ ਟੇਕ ਰਹੇ ਸਨ, ਨੂੰ ਹਰਸਿਮਰਤ ਕੌਰ ਖਾਲਸਾ ਨੇ
“ਪੂਜਾ ਅਕਾਲ ਕੀ” ਦਾ ਸਿਧਾਂਤ ਦਰਸਾਉਂਦਿਆਂ ਕਿਹਾ ਕਿ ਮਨੁੱਖਤਾ ਦੇ ਕੇਂਦਰੀ ਅਸਥਾਂਨ ਵਿਖੇ
ਪ੍ਰਬੰਧਕ ਇਤਨੇ ਨਿਕੰਮੇ ਹਨ ਕਿ ਸ੍ਰਧਾਲੂਆਂ ਨੂੰ ਗੁਰਮਤਿ ਬਾਰੇ ਗਾਈਡ ਨਹੀਂ ਕਰ ਰਹੇ ਸਗੋਂ ਸੂਚਨਾਂ
ਦਫਤਰ ਵਿਖੇ ਵੀ ਅਣਹੋਣੀਆਂ ਕਰਾਮਾਤਾਂ ਦੀ ਸਿਖਿਆ ਦਿੱਤੀ ਜਾ ਰਹੀ ਹੈ। ਫਿਰ ਼ਲਿਖਾਰੀ ਅਤੇ
ਪ੍ਰਚਾਰਕ, ਬੀਬੀ ਰਾਜਵਿੰਦਰ ਕੌਰ ਦੇ ਸੱਦੇ ਤੇ ਛਿਹਰਟਾ ਸਾਹਿਬ ਪਹੁੰਚੇ ਸਥਾਨਕ ਗੁਰਦੁਆਰੇ ਵਿੱਚ
ਕਥਾ ਕੀਤੀ ਅਤੇ ਗੁਰੂ ਹਰਗੋਬਿੰਦ ਸਾਹਿਬ ਦੇ ਅਸਥਾਂਨ ਛਿਹਰਟਾ ਵਿਖੇ ਜਿੱਥੇ ਗੁਰੂ ਜੀ ਨੇ ਪਾਣੀ ਦੀ
ਘਾਟ ਨੂੰ ਮੁੱਖ ਰੱਖ ਕੇ ਛੇ ਹਰਟਾ ਖੂਹ ਲਵਾਇਆ ਸੀ। ਇਹ ਗੁਰਦੁਆਰਾ ਹੁਣ ਸ੍ਰੋਮਣੀ ਕਮੇਟੀ ਪ੍ਰਬੰਧ
ਹੇਠ ਹੈ ਵਿਖੇ ਕੀ ਦੇਖਿਆ ਓਥੇ ਬੋਰਡਾਂ ਤੇ ਲਿਖ ਕੇ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਜੋ ਮਾਈ
ਇੱਥੇ ਐਨੀਆਂ ਮਸਿਆ ਨਾਵੇਗੀ ਪੁਤਰਾਂ ਦੀਆਂ ਦਾਤਾਂ ਪਾਵੇਗੀ ਜੋ ਇਤਿਹਾਸ ਨਾਲ ਬੇ ਇਨਸਾਫੀ ਹੈ।
ਜ਼ਲੰਧਰ ਦੇ ਕਾਕੀ ਪਿੰਡ ਅਤੇ ਬਿੰਦਰਖ ਵਿਖੇ ਕ੍ਰਮਵਾਰ 5 ਅਤੇ 9 ਦਸੰਬਰ ਨੂੰ ਹਰਸਿਮਰਤ ਕੌਰ ਖਾਲਸਾ
ਨੇ ਦੋ ਅਨੰਦ ਕਾਰਜ ਕਰਵਾ ਕੇ ਬੀਬੀਆਂ ਨੂੰ ਹਲੂਣਾਂ ਦਿੱਤਾ ਕਿ ਤੁਸੀਂ ਵੀ ਧਰਮ ਕਰਮ ਵਿੱਚ ਬਰਾਬਰ
ਸੇਵਾ ਕਰ ਸਕਦੀਆਂ ਹੋ। ਪ੍ਰਸਿੱਧ ਗਵੱਈਏ ਬਿੰਦਰੱਖੀਏ ਦੇ ਇਤਿਹਾਸਕ ਪਿੰਡ, ਜਿੱਥੇ ਦਸਮੇਸ਼ ਜੀ ਨੇ
ਚਰਨ ਪਾਏ ਅਤੇ ਓਥੋਂ ਦੇ ਸਾਧ ਨੂੰ ਧਰਮ ਕਰਮ ਦੀ ਸਿਖਿਆ ਦਿੱਤੀ। ਓਥੇ ਹੁਣ ਆਲੀਸ਼ਾਨ ਗੁਰਦੁਆਰਾ ਹੈ
ਅਤੇ ਹਰ ਐਤਵਾਰ ਨੂੰ ਭਾਰੀ ਦਿਵਾਨ ਲਗਦੇ ਹਨ। ਪ੍ਰਬੰਧਕਾਂ ਦੇ ਸੱਦੇ ਤੇ ਸਾਨੂੰ ਪੂਰੇ ਦਾ ਪੂਰਾ
ਦਿਵਾਨ ਪ੍ਰਚਾਰ ਲਈ ਦੇ ਦਿੱਤਾ ਪਰ ਇੱਥੇ ਵੀ ਥਾਂ ਥਾਂ ਤੇ ਮੱਟੀਆਂ, ਸਮਾਧਾਂ ਅਤੇ ਰੁੱਖਾਂ ਨੂੰ
ਮੱਥੇ ਟੇਕੇ ਅਤੇ ਇੱਕੇ ਥਾ ਤੇ ਕਈ ਕਈ ਅਖੰਡ ਪਾਠ ਰੱਖੇ ਜਾਂਦੇ ਹਨ। ਪ੍ਰਚਾਰਕ ਮਾਇਆ ਦੀ ਖਾਤਰ
ਮਨਘੜਤ ਅਤੇ ਮਿਥਿਹਾਸਕ ਕਹਾਣੀਆਂ ਸੁਣਾ ਕੇ ਅਗਿਆਨੀ ਲੋਕਾਂ ਦੀ ਸ਼ਰਧਾ ਦਾ ਨਾਜਾਇਜ ਫਾਇਦਾ ਉਠਾਂਦੇ
ਹਨ। ਅਸਾਂ ਕੀਰਤਨ ਕਥਾ ਕਰਦੇ ਗੁਰਮਤਿ ਅਨੁਸਾਰ ਇੰਨ੍ਹਾਂ ਸਾਰੀਆਂ ਮਨਮੱਤਾਂ ਦੀ ਖੋਲ੍ਹ ਕੇ ਵਿਆਖਿਆ
ਕੀਤੀ ਅਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆਪ ਪੜ੍ਹ, ਵਿਚਾਰ ਅਤੇ ਧਾਰ ਕੇ ਅਮਲੀ ਜੀਵਨ ਜੀਨ ਦਾ
ਉਪਦੇਸ਼ ਦਿੱਤਾ, ਪ੍ਰਬੰਧਕ ਅਤੇ ਸੰਗਤਾਂ ਇਤਨੀਆਂ ਪ੍ਰਭਾਵਤ ਹੋਈਆਂ ਕਿ ਅੱਗੇ ਤੋਂ ਇੱਕ ਮਹੀਨਾ
ਲਗਾਤਾਰ ਪ੍ਰਚਾਰ ਕਰਨ ਲਈ ਬੇਨਤੀ ਕੀਤੀ।
ਅਗਲੇ ਦਿਨ ਭਾਈ ਬਲਵਿੰਦਰ ਸਿੰਘ ਰਾਗੀ ਜੋ ਗੁਰਦੁਆਰਾ ਸਿੰਘ ਸਭਾ ਬਾਬਾ ਬੁੱਢਾ ਜੀ ਦੇ ਪ੍ਰਧਾਨ ਵੀ
ਹਨ, ਦੇ ਵਿਸ਼ੇਸ਼ ਸੱਦੇ ਤੇ ਉਨ੍ਹਾਂ ਦੇ ਪੋਤਰੇ ਦੇ ਜਨਮ ਦਿਨ ਤੇ ਕਥਾ ਪ੍ਰਚਾਰ ਕੀਤਾ, ਜਿਸ ਤੋਂ
ਪ੍ਰਭਾਵਤ ਹੋ ਕੇ ਰਾਮਾਮੰਡੀ-ਜਲੰਧਰ ਦੇ ਅਖੰਡ ਕੀਰਤਨੀ ਜਥੇ ਅਤੇ ਗੁਰਦੁਆਰੇ ਦੇ ਪ੍ਰਧਾਨ, ਭਾਈ
ਵਰਿੰਦਰ ਸਿੰਘ ਜੀ ਨੇ ਸਥਾਨਕ ਗੁਰਦੁਆਰੇ ਵਿਖੇ ਕਥਾ ਕੀਰਤਨ ਕਰਨ ਦਾ ਸੱਦਾ ਦੇ ਦਿੱਤਾ। ਜਦ ਅਸੀਂ
ਗੁਰਬਾਣੀ ਕੀਰਤਨ ਕਥਾ ਰਾਹੀਂ ਗੁਰਮਤਿ ਦਾ ਨਿਰੋਲ ਪ੍ਰਚਾਰ ਕੀਤਾ ਅਤੇ ਹਰਸਿਮਰਤ ਕੌਰ ਨੇ ਬੀਬੀਆਂ ਦੇ
ਬਾਰਬਰ ਦੇ ਹੱਕਾਂ ਦੀ ਗੱਲ ਕੀਤੀ ਤਾਂ ਸੰਗਤ ਨੇ ਜੈਕਾਰੇ ਬੁਲਾ ਕੇ ਹਾਮੀ ਭਰੀ ਅਤੇ ਸਟੇਜ ਸੈਕਟਰੀ
ਨੇ ਸਿਰੋਪੇ ਨਾਲ ਸਾਡਾ ਸਨਮਾਨ ਕਰਦੇ ਹੋਏ ਜਿੱਥੇ ਦੁਬਾਰਾ ਆਉਣ ਲਈ ਕਿਹਾ ਓਥੇ ਬੀਬੀਆਂ ਦੇ ਹੱਕਾਂ
ਦੀ ਪ੍ਰੋੜਤਾ ਵੀ ਕੀਤੀ। ਇਸ ਨਾਲ ਇਹ ਸ਼ੰਕਾ ਵੀ ਦੂਰ ਹੋ ਗਿਆ ਕਿ ਅਖੰਡ ਕੀਰਤਨੀ ਜਥੇ ਵਾਲੇ ਦਿਵਾਨ
ਵਿੱਚ ਕਥਾ ਨਹੀਂ ਪਸੰਦ ਕਰਦੇ।
ਇਸ ਤੋਂ ਬਾਅਦ ਅਸੀਂ ਪ੍ਰਿੰ. ਗੁਰਬਚਨ ਸਿੰਘ ਥਾਈਲੈਂਡ ਨਾਲ ਕੀਤੇ ਵਾਅਦੇ ਅਨੁਸਾਰ, ਗੁਰਮਤਿ ਗਿਆਨ
ਮਿਸ਼ਨਰੀ ਕਾਲਜ ਵਿਖੇ ਪਹੁੰਚ ਗਏ, ਜਿੱਥੇ ਅਸੀਂ ਗੁਰਮਤਿ ਪ੍ਰਚਾਰ ਸਿਖਲਾਈ ਦਾ ਅਨੰਦ ਮਾਣਿਆਂ ਓਥੇ
ਵੱਖ-2 ਗੁਰੂ ਘਰਾਂ ਵਿਖੇ ਕੀਰਤਨ ਪ੍ਰਚਾਰ ਵੀ ਕੀਤਾ ਅਤੇ ਕਾਲਜ ਦੇ ਹਫਤਵਾਰੀ ਵਿਸ਼ੇਸ਼ ਪ੍ਰੋਗਰਾਮ ਜੋ
ਵੀਰ ਇੰਦਰਜੀਤ ਸਿੰਘ ਰਾਣਾ ਚੇਅਰਮੈਨ ਦੇ ਉਦਮ ਸਦਕਾ ਘਰੋ ਘਰ ਚਲਾਏ ਜਾ ਰਹੇ ਹਨ ਵਿਖੇ ਵੀ ਹਾਜਰੀ
ਭਰੀ ਅਤੇ ਕਾਲਜ ਵੱਲੋਂ ਸਾਨੂੰ ਸਨਮਾਨਤ ਕੀਤਾ ਗਿਆ। ਇੱਥੇ ਰਹਿੰਦਿਆਂ ਹੀ ਦਾਸ ਨੇ ਪਾਠਕਾਂ ਦੀ ਮੰਗ
ਤੇ ਉਹ ਲੇਖ ਜੋ ਗੁਰਮਤਿ ਦੀ ਰੌਸ਼ਨੀ ਵਿੱਚ ਵਹਿਮਾਂ-ਭਰਮਾਂ ਅਤੇ ਕਰਮਕਾਂਡਾਂ ਦੇ ਬਖੀਏ ਉਧੇੜਦੇ ਹੋਏ,
ਸੁਕਰਮ ਕਰਨ ਅਤੇ ਗੁਰਬਾਣੀ ਵਿਚਾਰ ਕੇ ਜੀਵਨ ਵਿੱਚ ਧਾਰਨ ਦਾ ਉਪਦੇਸ਼ ਦਿੰਦੇ ਹਨ, ਨੂੰ ਕਿਤਾਬੀ ਰੂਪ
ਦਿੱਤਾ। ਜੋ ਹੁਣ “ਕਰਮ ਕਾਂਡਾਂ ਦੀ ਛਾਤੀ ਵਿੱਚ ਗੁਰਮਤਿ ਦੇ ਤਿੱਖੇ ਤੀਰ” ਦੇ ਟਾਈਟਲ ਥੱਲੇ ਛਪ
ਚੁੱਕੇ ਹਨ। ਆਪ ਜੀ ਦਾਸ ਨਾਲ ਇਨ੍ਹਾਂ ਨੰਬਰਾਂ 510-432-5827 (ਅਮਰੀਕਾ) 750-820-7341 (ਭਾਰਤ)
ਤੇ ਸੰਪ੍ਰਕ ਕਰਕੇ, ਪ੍ਰਾਪਤ ਕਰ ਸਕਦੇ ਹੋ।
ਫਿਰ ਕਾਲਜ ਦੇ ਮੋਡੀ ਮਿਸ਼ਨਰੀਆਂ ਚੋ ਸ੍ਰ. ਨਰਿੰਦਰਪਾਲ ਸਿੰਘ ਮਿਸ਼ਨਰੀ ਜੋ ਦਾਸ ਨੂੰ 20 ਸਾਲ ਬਾਅਦ
ਮਿਲੇ, ਜਿੱਥੇ ਇਨ੍ਹਾਂ ਨੇ ਪੁਸਤਕ ਛਪਾਉਣ ਵਿੱਚ ਬਹੁਤ ਮਦਦ ਕੀਤੀ ਓਥੇ ਵੱਖ-2 ਥਾਵਾਂ ਤੇ ਸਾਡੇ
ਧਾਰਮਿਕ ਪ੍ਰੋਗ੍ਰਾਮ ਵੀ ਬੁੱਕ ਕੀਤੇ, ਉਨ੍ਹਾਂ ਚੋਂ ਹੀ ਗੁਰਦੁਆਰਾ ਸਿੰਘ ਸਭਾ ਅਰਬਨ ਸਟੇਟ-1 ਜਲੰਧਰ
ਜਿੱਥੇ ਦਾਸ ਦੇ ਕਲਾਸ ਫੈਲੋ, ਭਾ. ਇਕਬਾਲ ਸਿੰਘ ਮਿਸ਼ਨਰੀ ਮੁੱਖ ਗ੍ਰੰਥੀ ਕਥਾਵਾਚਕ ਦੀ ਸੇਵਾ ਕਰ ਰਹੇ
ਹਨ ਅਤੇ ਸ੍ਰ. ਨਰਿੰਦਰਪਾਲ ਸਿੰਘ ਦੇ ਵੱਡੇ ਭਰਾਤਾ ਇੱਥੇ ਕਮੇਟੀ ਮੈਂਬਰ ਵੀ ਹਨ, ਵਿਖੇ ਵੀ ਵੱਡੇ
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਤੇ ਸਾਨੂੰ ਧਰਮ ਪ੍ਰਚਾਰ ਦਾ ਮੌਕਾ ਦਿੱਤਾ। ਇੱਥੇ ਵੀ ਬੀਬੀ
ਹਰਸਿਮਰਤ ਕੌਰ ਖਾਲਸਾ ਨੇ ਭਰੀ ਸੰਗਤ ਵਿੱਚ ਹੁਕਮਨਾਮਾਂ ਲਿਆ ਜੋ ਇਸ ਗੁਰਦੁਆਰੇ ਵਿਖੇ ਕਿਸੇ ਬੀਬੀ
ਦਾ ਪਹਿਲਾ ਮੌਕਾ ਸੀ।
ਡਾ. ਗੁਰਮੀਤ ਸਿੰਘ ਬਰਸਾਲ ਜੋ ਸਾਡੀ ਧਰਮ ਪ੍ਰਚਾਰ ਟੀਮ ਦੇ ਸਿਰ ਕੱਢਵੇਂ ਮੈਂਬਰ ਹਨ ਅਤੇ ਅਮਰੀਕਾ
ਵਿਖੇ ਸਾਡੇ ਬਹੁਤ ਨੇੜੇ ਰਹਿੰਦੇ ਹਨ, ਜੋ ਉਸ ਵੇਲੇ ਪੰਜਾਬ ਵਿਖੇ ਸਨ, ਨੇ ਆਪਣੇ ਪਿੰਡ ਬਰਸਾਲ ਵਿਖੇ
ਗੁਰਮਤਿ ਦੀ ਰੈਗੂਲਰ ਕਲਾਸ ਦਾ ਉਦਘਾਟਨ ਕਰਨ ਵਾਸਤੇ ਸਾਨੂੰ ਵਿਸ਼ੇਸ਼ ਤੌਰ ਤੇ ਮਾਨ ਨਾਲ ਬੁਲਾਇਆ ਅਤੇ
ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਤੇ ਸੁਭਾ ਤੇ ਸ਼ਾਮ ਕੀਰਤਨ ਕਥਾ ਦਾ ਖੁੱਲ੍ਹਾ ਸਮਾਂ ਦਿੱਤਾ।
ਅਸੀਂ ਗੁਰਮਤਿ ਸਿਖਲਾਈ ਦੀ ਮਹਾਂਨਤਾ ਤੇ ਵਖਿਆਣ ਕਰਦੇ ਹੋਏ ਕਿਹਾ ਕਿ ਜਿੱਥੇ ਸਿੱਖ ਜਗਤ ਬਾਬਾ
ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾ ਰਿਹਾ ਹੈ ਓਥੇ ਅਜੋਕੇ ਭੇਖੀ
ਬਾਬੇ ਸਾਡੇ ਵਡੇਰੇ ਬਾਬਿਆਂ ਦੀਆਂ ਕੁਰਬਾਨੀਆਂ ਅਤੇ ਲਾਸਾਨੀ ਯਾਦਗਾਰਾਂ ਨੂੰ ਢਾਹ ਕੇ ਮਲੀਆਮੇਟ ਕਰੀ
ਜਾ ਰਹੇ ਹਨ। ਇੱਥੇ ਵੀ ਗੋਰੀ ਤੋਂ ਸਿੰਘ ਸਜੀ ਬੀਬੀ ਹਰਸਿਮਰਤ ਕੌਰ ਵਿਸ਼ੇਸ਼ ਖਿਚ ਦਾ ਕਾਰਣ ਬਣੀ, ਲੋਕ
ਠੰਡ ਵਿੱਚ ਵੀ ਭਾਰੀ ਗਿਣਤੀ ਵਿੱਚ ਪਹੁੰਚੇ। ਦਿਵਾਨ ਤੋਂ ਬਾਅਦ ਬਰਸਾਲ ਅਤੇ ਆਲੇ ਦੁਆਲੇ ਦੇ ਕੁੱਝ
ਪਿੰਡਾਂ ਦੇ ਸੱਜਨਾਂ ਨੇ ਵਿਚਾਰ ਵਿਟਾਂਦਰਾ ਕਰਕੇ, ਇਸੇ ਹੀ ਪਿੰਡ ਦੇ ਪੜ੍ਹੇ-ਲਿਖੇ ਨੌ ਜਵਾਨ ਭਾਈ
ਮਨਦੀਪ ਸਿੰਘ ਨੂੰ ਗੁਰਮਤਿ ਕਲਾਸਾਂ ਦਾ ਮੁਖ ਅਧਿਆਪਕ ਅਤੇ ਪ੍ਰਚਾਰਕ ਥਾਪਿਆ, ਇਹ ਸਾਰਾ ਉਪਰਾਲਾ ਡਾ.
ਗੁਰਮੀਤ ਸਿੰਘ ਬਰਸਾਲ ਅਤੇ ਇੱਥੋਂ ਦੇ ਗੁਰਦੁਆਰਾ ਪ੍ਰਧਾਨ ਸ੍ਰ. ਗੁਰਮੀਤ ਸਿੰਘ ਦਾ ਸੀ, ਜਿਸ ਨੂੰ
ਸੰਗਤ ਨੇ ਭਰਵਾਂ ਹੁੰਗਾਰਾ ਦਿੱਤਾ। ਇਸੇ ਦੌਰਾਨ ਡਾ. ਸਾਹਿਬ ਸਾਨੂੰ ਮਹਿਤੇਆਣੇ ਅਸਥਾਨ ਦੇ ਸਚਿੱਤਰ
ਦਿਖਾਉਣ ਲਈ ਲੈ ਗਏ, ਜਿੱਥੇ ਸ਼ਹੀਦ ਸਿੰਘ ਸਿੰਘਣੀਆਂ ਦੀਆਂ ਤਸਵੀਰਾਂ ਯਾਤਰੂਆਂ ਲਈ ਖਿਚ ਦਾ ਕਾਰਨ ਹਨ
ਪਰ ਜਦ ਹਰਸਿਮਰਤ ਕੌਰ ਖਾਲਸਾ ਸਮੇਤ ਅਸੀਂ ਗੁਰਦੁਆਰੇ ਅੰਦਰ ਮੱਥਾ ਟੇਕਿਆ, ਤਾਂ ਕੀ ਦੇਖਿਆ ਕਿ ਇੱਕੋ
ਥਾਂ ਤੇ ਕਈ ਪਾਠ ਰੱਖੇ ਹਨ ਅਤੇ ਪਾਠੀ ਮੂੰਹ ਸਿਰ ਵਲੇਟ ਕੇ ਚੁਪੀਤਾ ਪਾਠ ਕਰ ਰਹੇ ਹਨ। ਹਰਸਿਮਰਤ
ਕੌਰ ਨੇ ਜਦ ਬਾਹਰ ਬੈਠੇ ਸੱਜਨ ਜੋ ਰਸੀਦਾਂ ਕੱਟ ਰਹੇ ਸਨ, ਨੂੰ ਕੁੱਝ ਪਲ ਅੰਦਰ ਰੱਖੇ ਪਾਠਾਂ ਵਿੱਚ
ਹਿੱਸਾ ਲੈਣ ਦੀ ਬੇਨਤੀ ਕੀਤੀ, ਤਾਂ ਓਨ੍ਹਾਂ ਕਿਹਾ ਬੀਬੀਆਂ ਇੱਥੇ ਪਾਠ ਨਹੀਂ ਕਰ ਸਕਦੀਆਂ, ਤਾਂ
ਹਰਸਿਮਰਤ ਕੌਰ ਨੇ ਬੜੇ ਵਿਅੰਗ ਨਾਲ ਕਿਹਾ ਕਿ ਜੇ ਅੰਦਰ ਬੁਰਕਾਧਾਰੀ ਪਾਠ ਕਰ ਸਕਦੇ ਹਨ, ਜੋ ਬੋਲਦੇ
ਵੀ ਨਹੀਂ, ਤਾਂ ਮੈਂ ਕਿਉਂ ਨਹੀਂ ਕਰ ਸਕਦੀ? ਤਾਂ ਉਹ ਸੱਜਨ ਨਿਰੁੱਤਰ ਜਿਹੇ ਹੋ ਕੇ ਚੁਪ ਕਰ ਗਏ।
ਇਸ ਤੋਂ ਬਾਅਦ ਅਸੀਂ ਸਾਹਿਬਜਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਗਏ, ਜਿਥੋਂ ਦਾਸ ਨੇ ਗੁਰਮਤਿ
ਸਿਖਿਆ ਪ੍ਰਾਪਤ ਕੀਤੀ ਹੈ, ਕਾਲਜ ਵਿਖੇ ਉਸ ਸਮੇਂ ਪ੍ਰੋਫੇਸਰ ਮਨਿੰਦਰਪਾਲ ਸਿੰਘ ਅਤੇ ਸਾਥੀ ਅਧਿਆਪਕ
ਹਾਜਰ ਸਨ ਜੋ ਸਾਨੂੰ ਕਲਾਸ ਵਿੱਚ ਲੈ ਗਏ। ਜਿਥੇ ਅਸੀਂ ਨਵੇਂ ਵਿਦਿਆਰਥੀਆਂ ਨੂੰ ਆਪਣੇ ਬਾਰੇ ਦੱਸਿਆ
ਉਥੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਵੀ ਦਿਤੇ। ਇਥੇ ਅਸੀਂ ਬੜੇ ਮਾਣ ਨਾਲ ਦਾਸ ਵਲੋਂ ਲਿਖੀ
ਪੁਸਤਕ “ਕਰਮਕਾਂਡਾਂ ਦੀ ਛਾਤੀ ਵਿੱਚ ਗੁਰਮਤਿ ਦੇ ਤਿੱਖੇ ਤੀਰ” ਕਾਲਜ ਨੂੰ ਸੌਂਪਦੇ ਹੋਏ ਬੜਾ ਮਾਨ
ਮਹਿਸੂਸ ਕੀਤਾ।
ਇਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਤੇ ਪ੍ਰਸਿੱਧ ਲੇਖਕ ਅਤੇ ਸਾਬਕਾ
ਸ਼੍ਰੋਮਣੀ ਕਮੇਟੀ ਮੈਂਬਰ ਸ੍ਰ. ਤਰਲੋਚਨ ਸਿੰਘ ਦੁਪਾਲਪੁਰ ਜੋ ਸਾਡੇ ਪਰਮ ਮਿੱਤਰ ਹਨ, ਦੇ ਵਿਸ਼ੇਸ਼
ਸੱਦੇ ਤੇ ਭਾ. ਹਰਜੀਤ ਸਿੰਘ ਅਤੇ ਸ੍ਰ. ਦਿਦਾਰ ਸਿੰਘ ਸ਼ੇਤਰਾ ਦੇ ਸਹਿਯੋਗ ਨਾਲ ਗੁਰਦੁਆਰਾ ਸਿੰਘ ਸਭਾ
ਨਵਾਂ ਸ਼ਹਿਰ ਵਿਖੇ, ਸੰਗਤਾਂ ਦੇ ਦਰਸ਼ਨ ਕਰਦੇ, ਕਥਾ ਵਖਿਆਨ ਕੀਤੇ। ਇੱਥੇ ਜਦ ਬੀਬੀ ਹਰਸਿਮਰਤ ਕੌਰ
ਖਾਲਸਾ ਨੇ ਦਰਬਾਰ ਸਾਹਿਬ (ਅਮ੍ਰਿਤਸਰ) ਵਿਖੇ ਬੀਬੀਆਂ ਨੂੰ ਕੀਰਤਨ ਨਾਂ ਕਰਨ ਦੀ, ਆਪਣੀ ਵਿਥਿਆ
ਸੁਣਾਈ ਅਤੇ ਨਿਰੋਲ ਗੁਰਬਾਣੀ ਦਾ ਕੀਰਤਨ ਕੀਤਾ, ਤਾਂ ਬੀਬੀਆਂ ਨੇ ਜੋਸ਼ ਵਿੱਚ ਆ ਕੇ ਜੈਕਾਰੇ ਛੱਡੇ
ਅਤੇ ਪ੍ਰਸਿਧ ਕਥਾਵਾਚਕ ਭਾ. ਅਮਰੀਕ ਸਿੰਘ ਚੰਡੀਗੜ੍ਹ ਦੀ ਕਥਾ ਤੋਂ ਬਾਅਦ ਦੁਬਾਰਾ ਫਿਰ ਸਾਨੂੰ ਸਟੇਜ
ਤੇ ਪ੍ਰਚਾਰ ਕਰਨ ਦਾ ਸਮਾਂ ਦਿੱਤਾ ਗਿਆ। ਪ੍ਰਬੰਧਕਾਂ ਨੇ ਇੱਕ ਹਫਤਾ ਹੋਰ ਪ੍ਰਚਾਰ ਕਰਨ ਲਈ ਕਿਹਾ ਪਰ
ਸਾਡੇ ਕੋਲ ਹੋਰ ਸਮਾਂ ਨਹੀਂ ਸੀ। ਪ੍ਰਬੰਧਕਾਂ ਨੇ ਜਿੱਥੇ ਸਾਡਾ ਵਿਸ਼ੇਸ਼ ਸਨਮਾਨ ਕੀਤਾ ਓਥੇ ਦਾਸ
ਵੱਲੋਂ ਲਿਖੀ ਪੁਸਤਕ “ਕਰਮਕਾਡਾਂ ਦੀ ਛਾਤੀ ਵਿੱਚ ਗੁਰਮਤਿ ਦੇ ਤਿੱਖੇ ਤੀਰ” ਵੀ ਅਜੀਤ
ਅਖਬਾਰ ਦੇ ਪ੍ਰਸਿੱਧ ਪੱਤ੍ਰਕਾਰ ਸ੍ਰ. ਦਿਦਾਰ ਸਿੰਘ ਸ਼ੇਤਰਾ ਦੇ ਸਹਿਯੋਗ ਨਾਲ ਰੀਲੀਜ ਕੀਤੀ ਅਤੇ
ਸ੍ਰ. ਸ਼ੇਤਰਾਂ ਨੇ ਸਾਡਾ ਇੰਟ੍ਰਵਿਊ ਵੀ ਬੜੀ ਉਤਸੁਕਤਾ ਨਾਲ ਲਿਆ।
ਇਸ ਤੋਂ ਬਾਅਦ ਨਵਾਂ ਸਾਲ, ਗੁਰਦੁਆਰਾ ਸਿੰਘ ਸਭਾ ਬਾਬਾ ਬੁੱਢਾ ਸਾਹਿਬ ਵਿਖੇ ਸੁਖਮਨੀ ਸਾਹਿਬ
ਸੋਸਾਇਟੀ ਦੇ ਸ੍ਰ. ਸੁਰਿੰਦਰ ਸਿੰਘ ਭਾਟੀਆ ਦੇ ਸਹਿਯੋਗ ਨਾਲ ਕੀਰਤਨ ਵਿਆਖਿਆ ਕਰਦੇ, ਸੰਤ, ਸਾਧ ਅਤੇ
ਬ੍ਰਹਮ ਗਿਆਨੀ ਦੇ ਸੰਕਲਪ ਨੂੰ ਕਲੀਅਰ ਕਰਕੇ ਸੁਖਮਨੀ ਦੇ ਪਾਠ ਨਾਲ, ਇੱਕ ਅਸਟਪਦੀ ਦੇ ਅਰਥ ਵਿਚਾਰਣ
ਦੀ ਸਿਖਿਆ ਵੀ ਦਿੱਤੀ ਅਤੇ ਹਰਸਿਮਰਤ ਕੌਰ ਨੇ ਹੁਕਮਨਾਮਾ ਵੀ ਲਿਆ, ਜੋ ਸੰਗਤ ਦੀ ਖਿਚ ਦਾ ਕਾਰਣ ਵੀ
ਬਣਿਆਂ। ਸਵੇਰੇ ਪਹਿਲੀ ਤਰੀਖ ਨੂੰ ਸ੍ਰ. ਮੋਹਨ ਸਿੰਘ ਦੇ ਨੌਕਰੀ ਤੋ ਰੀਟਾਇਰ ਹੋਣ ਦੀ ਖੁਸ਼ੀ ਵਿੱਚ,
ਰੱਖੇ ਪਾਠ ਦੇ ਭੋਗ ਉੱਤੇ, ਸੰਗਤ ਦੀ ਮਹਿਮਾਂ ਤੇ ਵਖਿਆਨ ਕਰਦੇ, ਆਪਣੇ ਲੇਖ ਜੋ ਵੱਖ ਵੱਖ ਅਖਬਾਰਾਂ
ਵਿੱਚ ਛਪ ਚੁੱਕੇ ਹਨ, ਦੀ ਛਪੀ ਪੁਸਤਕ ਬਾਰੇ ਵੀ ਦੱਸਿਆ ਤਾਂ ਸੰਗਤਾਂ ਨੇ ਭਾਰੀ ਗਿਣਤੀ ਵਿੱਚ ਪੁਸਤਕ
ਦੀ ਮੰਗ ਕੀਤੀ।
ਇਸ ਤਰ੍ਹਾਂ ਪੰਜਾਬ ਦਾ ਪ੍ਰਚਾਰਕ ਦੌਰਾ ਪੂਰਾ ਕਰਕੇ, ਅਸੀਂ ਫਰੀਦਾਬਾਦ ਦੀਆਂ ਸਿਖ ਸੰਗਤਾਂ ਦੇ
ਪ੍ਰੇਮ ਸਦਕਾ ਓਥੇ ਪਹੁੰਚ ਗਏ ਹਾਂ ਅਤੇ ਕਥਾ ਕੀਰਤਨ ਵਖਿਆਨਾਂ ਵਿੱਚ ਹਾਜਰੀਆਂ ਭਰਾਂਗੇ, ਜਿਸ ਦਾ
ਵੇਰਵਾ ਅਗਲੀ ਰਿਪੋਰਟ ਵਿੱਚ ਦਿਤਾ ਜਾਵੇਗਾ।
ਦਸਮ ਗ੍ਰੰਥੀਏ ਆਰ: ਐੱਸ:
ਐੱਸ: ਦੇ ਟਾਊਟਾਂ ਦਾ ਇੱਕ ਆਦੇਸ਼ ਜੋ ਕਿ ਅਜੀਤ ਸਮੇਤ ਹੋਰ ਕਈ ਪੰਜਾਬੀ ਅਖਬਾਰਾਂ ਵਿੱਚ ਛਪਿਆ ਹੈ ਉਸ
ਨੂੰ ਅਸੀਂ ਹੇਠਾਂ ਪਾ ਰਹੇ ਹਾਂ ਅਤੇ ਨਾਲ ਹੀ ਪ੍ਰੋ: ਸਰਬਜੀਤ ਸਿੰਘ ਧੁੰਦੇ ਦੀ ਉਹ ਯੂ ਟਿਊਬ ਵਾਲੀ
ਵੀਡੀਓ, ਜਿਸ ਨੂੰ ਅਧਾਰ ਬਣਾ ਕੇ ਇਹ ਆਦੇਸ਼ ਜਾਰੀ ਕੀਤਾ ਗਿਆ ਹੈ-ਸੰਪਾਦਕ।
ਸਰਬਜੀਤ ਸਿੰਘ ਧੂੰਦਾ ਨੂੰ
ਮੂੰਹ ਨਾ ਲਾਉਣ ਦਾ ਆਦੇਸ਼ :
ਇਕ ਹੋਰ ਫੈਸਲੇ 'ਚ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਸਿੱਖ ਸੰਗਤਾਂ ਨੂੰ ਆਦੇਸ਼ ਦਿੱਤਾ
ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪ੍ਰਤੀ ਭੱਦੀ ਸ਼ਬਦਾਵਲੀ ਅਖੌਤੀ ਸਿੱਖ ਪ੍ਰਚਾਰਕ
ਸਰਬਜੀਤ ਸਿੰਘ ਧੂੰਦਾ ਨੇ ਵਰਤੀ ਹੈ। ਇਸ ਲਈ ਜਿੰਨਾਂ ਚਿਰ ਤੱਕ ਸ੍ਰੀ ਅਕਾਲ ਤਖਤ ਸਾਹਿਬ
ਵਿਖੇ ਪੇਸ਼ ਹੋ ਕੇ ਉਹ ਆਪਣਾ ਸਪੱਸ਼ਟੀਕਰਨ ਨਹੀਂ ਦਿੰਦਾ ਉਨਾਂ ਚਿਰ ਤੱਕ ਸਿੱਖ ਸੰਗਤਾਂ ਉਸ
ਨੂੰ ਮੂੰਹ ਨਾ ਲਾਉਣ।
(03/01/12)
ਕਰਨਲ ਡਾ: ਦਲਵਿੰਦਰ ਸਿੰਘ ਗ੍ਰੇਵਾਲ
ਸਿੱਖ ਰੈਫਰੈਂਸ ਲਾਇਬਰੇਰੀ ਦੀਆਂ ਇਤਿਹਾਸਕ ਦਸਤਾਵੇਜਾਂ ਕਿੱਥੇ?
ਡਾ: ਦਲਵਿੰਦਰ ਸਿੰਘ ਤੇ ਡਾ: ਅਨੁਰਾਗ ਸਿੰਘ ਲੁਧਿਆਣਾ
ਸਿੱਖ ਰੈਫਰੈਂਸ ਲਾਇਬਰੇਰੀ ਸ੍ਰੀ ਹਰਿਮੰਦਰ ਸਾਹਿਬ ਦੀਆਂ ਪਰਿਕਰਮਾਂ ਦੇ ਉਪਰ ਚੁਬਾਰੇ
ਵਿੱਚ ਸਥਾਪਿਤ ਸੀ। ਪ੍ਰਾਪਤ ਰਿਕਾਰਡਾਂ ਅਨੁਸਾਰ ਇਸ ਵਿੱਚ 512 ਪੁਰਾਤਨ ਹੱਥ ਲਿਖਿਤ ਬੀੜਾਂ, 44
ਹੁਕਮਨਾਮੇ, ਨਿਸ਼ਾਨ, ਲਿਖਤੀ ਗੁੱਟਕੇ, ਇਤਿਹਾਸਕ ਖਤ ਤੇ 12581 ਦੁਰਲੱਭ ਪੁਸਕਕਾਂ ਸਮੇਤ ਕਈ ਦੁਰਲਭ
ਵਸਤਾਂ ਵੀ ਸਨ।
ਛੇ ਜੂਨ 1984 ਨੂੰ ਫੌਜ ਨੇ ਅਫਵਾਹ ਉਡਾਈ ਕਿ ਸਿੱਖ ਰੈਫਰੈਂਸ ਲਾਇਬਰੇਰੀ ਸੜ ਗਈ ਹੈ। ਨਮੂਨੇ ਵਜੋਂ
ਉਨ੍ਹਾਂ ਨੇ 9 ਜੂਨ 1984 ਨੂੰ ਲਾਇਬਰੇਰੀ ਦੀ ਰਾਖ ਇਨਚਾਰਜ ਸ: ਜੋਗਿੰਦਰ ਸਿੰਘ ਦੁੱਗਲ ਨੂੰ ਹਵਾਲੇ
ਕੀਤੀ।
ਪਿੱਛੋਂ ਕੇਂਦਰੀ ਸਰਕਾਰਾਂ ਦੇ ਇੱਕ ਸਕੱਤਰ ਤੇ ਇੱਕ ਸੀ. ਆਈ. ਡੀ. ਇਨਸਪੈਕਟਰ ਨੇ ਖਬਰ ਦਿੱਤੀ ਕਿ
ਗੁਰਬਾਣੀ ਦੇ ਗੁਟਕੇ ਤਾਂ ਦਿੱਲੀ ਵਿੱਚ ਰੁਲਦੇ ਹਨ ਜਿਨ੍ਹਾਂ ਵਿੱਚੋਂ ਇੱਕ ਗੁਟਕਾ ਇਹ ਸੀ. ਆਈ. ਡੀ.
ਇਨਸਪੈਕਟਰ ਲੈ ਆਇਆ ਜਿਸ ਉੱਪਰ ਰੈਫਰੈਂਸ ਲਾਇਬਰੇਰੀ ਦਾ ਨੰਬਰ ਸੀ। ਡਾ: ਤਰਲੋਚਨ ਸਿੰਘ ਲੁਧਿਆਣਾ ਤੇ
ਪ੍ਰੋ: ਲਾਭ ਸਿੰਘ ਸਿੱਖ ਮਿਸ਼ਨਰੀ ਕਾਲਿਜ ਨੇ ਇਹ ਗੱਲ ਸ: ਕਿਰਪਾਲ ਸਿੰਘ ਜੱਥੇਦਾਰ ਅਕਾਲ ਤਖਤ ਕੋਲ
ਕੀਤੀ। ਜਦ ਸ: ਬੂਟਾ ਸਿੰਘ ਕੈਬਨਿਟ ਮੰਤਰੀ ਉਨ੍ਹਾਂ ਨੂੰ ਅਕਾਲ ਤਖਤ ਨੂੰ ਮੁੜ ਉਸਾਰਨ ਦੇ ਸਬੰਧ
ਵਿੱਚ ਮਿਲੇ ਤਾਂ ਸ: ਕਿਰਪਾਲ ਸਿੰਘ ਨੇ ਸਿੱਖ ਰੈਫਰੈਂਸ ਲਾਇਬਰੇਰੀ ਦੀ ਗੱਲ ਜ਼ੋਰ ਨਾਲ ਉਠਾਈ ਬੂਟਾ
ਸਿੰਘ ਨੇ ਮੰਨਿਆ ਕਿ ਸਿੱਖ ਰੈਫਰੈਂਸ ਲਾਇਬਰੇਰੀ ਨੂੰ ਆਰਮੀ 125 ਕਿੱਟ ਬੈਗਾਂ ਵਿੱਚ ਭਰਕੇ ਦਿੱਲੀ
ਲੈ ਗਈ ਹੈ।
ਅਜੀਤ ਜਲੰਧਰ ਵਿੱਚ 11 ਜੂਨ 2000 ਨੂੰ ਇੱਕ ਸੀ. ਬੀ. ਆਈ ਇਨਸਪੈਕਟਰ ਸ: ਰਣਜੀਤ ਸਿੰਘ ਨੰਦਾ ਦਾ
ਬਿਆਨ ਛਪਿਆ ਜਿਸ ਨੇ ਇਨਸਾਫ ਕੀਤਾ ਕਿ ‘ਬਲਿਊ ਸਟਾਰ ਤੋਂ ਦੋ ਹਫਤੇ ਬਾਅਦ ਫੌਜ ਨੇ 190 ਕਿੱਟ ਬੈਗਾਂ
ਤੇ ਟਰੰਕਾ ਵਿੱਚ ਸਾਨੂੰ ਸ: ਹਰਕਿਸ਼ਨ ਸਿੰਘ ਬਾਵਾ ਡਾਇਰੈਕਟਰ ਸੀ. ਬੀ. ਆਈ. ਦੀ ਦੇਖ ਰੇਖ ਵਿੱਚ
ਅੰਮ੍ਰਿਤਸਰ ਹਵਾਈ ਅੱਡੇ ਤੇ ਸਿੱਖ ਰੈਫਰੈਂਸ ਲਾਇਬਰੇਰੀ ਦੇ ਦਸਤਾਵੇਜ ਸੌਂਪੇ ਜਿੰਨ੍ਹਾਂ ਦੀ ਉਨ੍ਹਾਂ
ਨੇ ਯੂਥ ਹੋਸਟਲ (ਸੀ. ਬੀ. ਆਈ. ਹੈਡਕੁਆਟਰ) ਅੰਮ੍ਰਿਤਸਰ ਵਿੱਚ ਛਾਣ ਬੀਣ ਕੀਤੀ। ਹਰ ਬੈਗ ਉੱਤੇ
ਕਾਲੀ ਸਿਆਹੀ ਨਾਲ ਨੰਬਰ ਲੱਗਿਆ ਹੋਇਆ ਸੀ। ਇਨ੍ਹਾਂ ਵਿੱਚ ਸੀ. ਬੀ. ਆਈ. ਦੀ ਪੰਜ ਮੈਂਬਰੀ ਟੀਮ
ਜਿੰਨ੍ਹਾਂ ਵਿੱਚ ਸ: ਰਜਿੰਦਰ ਸਿੰਘ ਡੀ. ਆਈ. ਜੀ. ਤੇ ਡੀ. ਐਸ. ਪੀ. ਸ਼ਬਦਲ ਸਿੰਘ ਵੀ ਸਨ ਨੇ
160-65 ਬੈਗਾਂ ਦੀ ਤਲਾਸੀ ਕਰ ਲਈ ਸੀ ਬਾਕੀ 30-35 ਬੈਗ ਰਹਿ ਗਏ ਸਨ ਜਿਨ੍ਹਾਂ ਨੂੰ ਸਿੱਖ ਸੰਮੇਲਨ
ਦੇ ਮੱਦੇ ਨਜ਼ਰ ਉਥੋਂ ਕਿਤੇ ਹੋਰ ਭੇਜ ਦਿੱਤਾ ਗਿਆ। ਧਾਰਮਿਕ ਪੁਸਤਕਾਂ 12 ਟਰੰਕਾਂ ਵਿੱਚ ਪਾ
ਦਿੱਤੀਆਂ ਗਈਆਂ। ਇਸ ਤਲਾਸ਼ੀ ਦਾ ਮੁੱਖ ਮੁੱਦਾ ਕਿਸੇ ਆਪਤੀਜਨਕ ਖਤ-ਪੱਤਰ ਜਾਂ ਦਸਤਾਵੇਜ਼ ਨੂੰ ਅਲੱਗ
ਕਰਨਾ ਸੀ ਤੇ ਖਾਸ ਮੁੱਦਾ ਇੰਦਰਾ ਗਾਧੀਂ ਦਾ ਉਹ ਖਤ ਲੱਭਣਾ ਸੀ ਜੋ ਉਸ ਨੇ ਭਿੰਡਰਾਂ ਵਾਲੇ ਨੂੰ
ਲਿਖਿਆ ਸੀ। ਇਨ੍ਹਾਂ ਵਿੱਚ ਸੰਤ ਜਗਜੀਤ ਸਿੰਘ ਚੌਹਾਨ ਅਤੇ ਭਿੰਡਰਾਵਾਲੇ ਦੇ ਖਤ ਹੋਰ ਰਜਿਸਟਰ ਤੇ
ਫਾਈਲਾਂ ਤੋਂ ਇਲਾਵਾ ਸਿੱਖ ਰੈਫਰੈਂਸ ਲਾਇਬਰੇਰੀ ਦੀਆਂ ਸਾਰੀਆਂ ਦਸਤਾਵੇਜ਼ਾਂ ਸਨ। ਰਿਟਾਇਰਮੈਂਟ
ਪਿੱਛੋਂ ਨੰਦਾ ਸਾਹਿਬ ਨੇ ਹੁਕਮਨਾਮੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਇੱਕ ਬੀੜ ਤੇ ਟੌਹੜਾ ਸਾਹਿਬ
ਨੂੰ ਮਿਲਿਆ ਮੌਮੈਂਟੋ ਸ: ਮਨਜੀਤ ਸਿੰਘ ਕਲਕੱਤਾ ਸਕੱਤਰ ਸ੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ ਨੂੰ
ਪਿੱਛੋਂ ਭੇਟ ਕੀਤੇ।
12 ਜੂਨ 2000 ਨੂੰ ਅਜੀਤ ਵਿੱਚ ਇੱਕ ਹੋਰ ਖਬਰ ਰਾਹੀਂ ਸ: ਸਬਦਲ ਸਿੰਘ ਨੇ ਵੀ ਇਨ੍ਹਾਂ ਦਸਤਾਵੇਜਾਂ
ਦੀ ਵਾਪਸੀ ਦੀ ਗੱਲ ਦੁਹਰਾਈ। ਡਿਫੈਂਸ ਮਨਿਸਟਰ ਜਾਰਜ਼ ਫਰਨੈਡੇਜ਼ ਨੇ 27 ਮਾਰਚ 2000 ਨੂੰ ਸ੍ਰੋਮਣੀ
ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲਿਖਿਆ ਕਿ ਲਾਇਬਰੇਰੀ ਦੀਆਂ ਦਸਤਾਵੇਜਾਂ ਸੀ. ਬੀ. ਆਈ. ਨੂੰ ਦੇ
ਦਿੱਤੀਆਂ ਹਨ। ਸੀ. ਬੀ. ਆਈ. ਨੇ ਅੱਗੋਂ ਇਹ ਜਵਾਬ ਦਿੱਤਾ ਕਿ ਉਨ੍ਹਾਂ ਨੇ ਇਹ ਦਸਤਾਵੇਜਾਂ ਸ੍ਰੋਮਣੀ
ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੇ ਦਿੱਤੀਆਂ ਹਨ ਤੇ ਉਨ੍ਹਾਂ ਕੋਲ ਕੋਈ ਡਾਕੂਮੈਂਟ ਨਹੀਂ।
ਸ: ਸਤਿਨਾਮ ਸਿੰਘ ਸਪੁੱਤਰ ਸ: ਮੇਲਾ ਸਿੰਘ ਨੇ ਦਸਤਾਵੇਜ ਨਾ ਮੋੜੇ ਜਾਣ ਬਾਰੇ ਕੇਸ (ਸੀ. ਡਬਲਿਊ.
ਪੀ. ਨੰ: 11301/2003) ਪੰਜਾਬ ਹਰਿਆਣਾ ਹਾਈਕੋਰਟ ਵਿੱਚ ਦਾਇਰ ਕਰ ਦਿੱਤਾ ਜਿਸ ਦੇ ਜਵਾਬ ਵਿੱਚ ਹੋਮ
ਮਨਿਸਟਰੀ ਨੇ ਮਿਸਟਰ ਵੀ. ਕੇ. ਗੁਪਤਾ ਅੰਡਰ ਸੈਕਟਰੀ ਰਾਹੀਂ ਜਵਾਬ ਫਾਈਲ ਕਰਕੇ ਕਿਹਾ ਕਿ ਫੌਜ ਨੇ
4000 ਦਸਤਾਵੇਜਾਂ ਸੀ. ਬੀ. ਆਈ. ਨੂੰ ਦੇ ਦਿੱਤੀਆਂ ਹਨ ਜੋ ਉਨ੍ਹਾਂ ਨੇ ਗੋਲਡਨ ਟੈਂਪਲ ਤੋਂ
ਲਿਆਦੀਆਂ ਸਨ। ਬਾਕੀ ਦੀਆਂ ਜਾਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਸਰਕਾਰੀ ਅਹੁਦੇਦਾਰਾਂ
ਨੂੰ ਤਬਦੀਲ ਕਰ ਦਿੱਤੀਆਂ। ਸੀ. ਬੀ. ਆਈ. ਨੂੰ 56 ਵੱਡੇ ਤੇ 84 ਛੋਟੇ ਬੈਗਾਂ ਵਿੱਚ ਜੁਲਾਈ 1984
ਤੇ ਮਾਰਚ 1985 ਵਿੱਚ ਦਸਤਾਵੇਜਾਂ ਦਿੱਤੀਆਂ ਗਈਆਂ। ਸੀ. ਬੀ. ਆਈ. ਨੇ ਐਸ. ਪੀ. ਕੰਵਰ ਰਾਹੀਂ ਜਵਾਬ
ਦਾਇਰ ਕੀਤਾ ਜਿਸ ਅਨੁਸਾਰ ਉਨ੍ਹਾਂ ਨੇ 4000 ਦਸਤਾਵੇਜਾਂ ਮਿਲੀਆਂ ਸਵੀਕਾਰੀਆਂ ਪਰ ਇਹ ਵੀ ਕਿਹਾ ਕਿ
ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਨੀਆਂ ਕੁ ਦਸਤਾਵੇਜਾਂ ਕਲੇਮ ਕੀਤੀਆਂ ਉਹ ਸੰਨ 1988-90
ਵਿੱਚ ਮੋੜ ਦਿੱਤੀਆਂ ਗਈਆਂ। ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਚੈਕ ਕਰਨ ਤੇ ਉਨ੍ਹਾਂ ਦੇ
ਰਿਕਾਰਡ ਅਨੁਸਾਰ 44 ਵਿੱਚੋਂ 28 ਹੁਕਮਨਾਮੇ 512 ਬੀੜਾ ਵਿੱਚ 205 ਬੀੜਾਂ ਤੇ 12581 ਕਿਤਾਬਾਂ
ਵਿੱਚੋਂ 95 ਪੁਸਤਕਾਂ 29 ਬੈਗਾਂ ਵਿੱਚ ਪ੍ਰਾਪਤ ਹੋਈਆਂ। ਬਾਕੀ ਹੋਰ ਜੋ ਸੀ. ਬੀ. ਆਈ. ਨੇ ਦਿੱਤਾ
ਉਹ ਪੁਰਾਣੇ ਅਖਬਾਰ ਹੀ ਸਨ। ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਹੀ ਸਚ ਕੀ ਹੈ ਇਹ ਤਾਂ
ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਦਸ ਸਕਦੀ ਹੈ। ਉਂਜ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਉਤੇ ਵੀ ਉਗਲਾਂ ਉਠ ਰਹੀਆਂ ਹਨ. ।
ਪੰਜਾਬ ਹਰਿਆਣਾ ਹਾਈਕੋਰਟ ਨੇ ਵਾਪਸ ਨਾ ਹੋਈਆਂ ਵਸਤਾਂ ਬਾਰੇ ਫੈਸਲਾ ਦਿੱਤਾ ਹੈ ਕਿ ਭਾਰਤ ਸਰਕਾਰ
ਨੂੰ ਸੀ. ਬੀ. ਆਈ. ਤੇ ਫੌਜ ਨੂੰ ਹੁਕਮ ਦੇਣਾ ਚਾਹੀਦਾ ਹੈ ਕਿ ਉਹ ਬਾਕੀ ਦਸਤਾਵੇਜ ਵਾਪਸ ਕਰਨ। ਭਾਰਤ
ਸਰਕਾਰ ਵੱਲੋਂ ਅਜੇ ਤੱਕ ਹਾਈਕੋਰਟ ਦੇ ਇਸ ਆਦੇਸ਼ ਦੀ ਪਾਲਣਾ ਨਹੀਂ ਹੋਈ।
ਜੋ ਦਸਤਾਵੇਜ਼ਾਂ ਫੌਜ ਕੋਲ ਹਨ ੳਹ ਹਨ 12581-4000 = 8581 ਜੋ ਸੀ. ਬੀ. ਆਈ. ਕੋਲ ਬਾਕੀ ਹਨ ਉਹ
4000-300 = 3700 ਹਨ। ਇਨ੍ਹਾਂ ਵਿੱਚ 307 ਹੱਥ ਲਿਖਤ ਬੀੜਾਂ ਤੇ 16 ਹੁਕਮਨਾਮੇ ਵੀ ਹਨ। ਇਹ
ਦੁਰਲਭ ਦਸਤਾਵੇਜ਼ਾਂ ਵਿੱਚ ਪੁਰਾਤਨ ਬੀੜਾਂ, ਹੁਕਮਨਾਮੇ, ਪੱਤਰ, ਹਦਾਇਤਾਂ ਤੋਂ ਬਿਨਾਂ ਦੁਰਲਭ ਤੇ
ਨਾਯਾਬ ਪੁਸਤਕਾਂ ਹਨ ਜੋ ਸਿੱਖ ਇਤਿਹਾਸ ਹੀ ਨਹੀਂ ਸਮੁੱਚੇ ਵਿਸ਼ਵ ਇਤਿਹਾਸ ਲਈ ਬੜਾ ਮਹੱਤਵ ਰੱਖਦੀਆਂ
ਹਨ। ਇਸ ਲਈ ਭਾਰਤ ਸਰਕਾਰ ਨੂੰ ਫੌਜ ਅਤੇ ਸੀ. ਬੀ. ਆਈ. ਨੂੰ ਬਾਕੀ ਦਸਤਾਵੇਜ਼ਾਂ ਮੋੜਣ ਲਈ ਹੁਕਮ ਦੇਣ
ਵਿੱਚ ਢਿੱਲ ਨਹੀਂ ਲਾਉਣੀ ਚਾਹੀਦੀ।
ਸ: ਅਜ੍ਰਾਵਤ ਸਿੰਘ ਦਾ ਇੱਕ
ਪੱਤਰ 21 ਦਸੰਬਰ 2011 ਨੂੰ ਇੱਥੇ ‘ਸਿੱਖ ਮਾਰਗ’ ਤੇ ਛਪਿਆ ਸੀ। ਉਸ ਦੇ ਪੱਤਰ ਵਿੱਚ ਮੰਗੀ ਜਾਣਕਾਰੀ
ਦੇ ਅਧਾਰ ਤੇ ਡਾ: ਦਲਵਿੰਦਰ ਸਿੰਘ ਨੇ ਹੇਠ ਲਿਖੀ ਜਾਣਕਾਰੀ ਭੇਜੀ ਹੈ:
ਪ੍ਰੋ: ਹਿੰਮਤ ਸਿੰਘ, ਵਿਦਿਆ ਨਗਰ, ਪੋਸਟ ਆਫਸ, ਪੰਜਾਬੀ ਯੂਨੀਵਰਸਿਟੀ ਪਟਿਆਲਾ-9815165069
(ਨੋਟ:- ਸਿੱਖ ਮਾਰਗ ਦੇ
ਨਵੇਂ ਪਾਠਕ ਨੋਟ ਕਰਨ ਕਿ ਸਮੇਂ ਦੀ ਘਾਟ ਕਾਰਨ ਅਸੀਂ ਇੱਥੇ ਕਾਫੀ ਦੇਰ ਤੋਂ ਅੰਗ੍ਰੇਜ਼ੀ ਦੀਆਂ
ਲਿਖਤਾਂ ਨਹੀਂ ਪਉਂਦੇ। ਇਸ ਲਈ ਆਪਣੀਆਂ ਲਿਖਤਾਂ ਪੰਜਾਬੀ (ਗੁਰਮੁਖੀ) ਵਿੱਚ ਹੀ ਭੇਜਣ ਦੀ
ਕ੍ਰਿਪਾਲਤਾ ਕਰਨ-ਸੰਪਾਦਕ)
(02/01/12)
ਗੁਰਬਖਸ਼ ਸਿੰਘ
ਧੂੜਿ ਤਿਨਾ
ਕੀ ਜੇ ਮਿਲੈ
ਜੀ ਕੁਹ ਨਾਨਕ ਕੀ ਅਰਦਾਸਿ॥
ਜਦੋ ਵੀ ਕਿਸੇ ਦੇਸ਼ ਚੋਂ ਸੱਚ ਧਰਮ ਦੇ
ਸਿਧਾਤਾਂ ਵਾਲਾ ਜੀਵਨ ਖਤਮ ਹੋਣਾ ਸ਼ੁਰੂ ਹੋ ਜਾਵੇ (ਕਿਸੇ ਵਿਰਲੇ ਮਨੁੱਖ ਅੰਦਰਿ ਹੀ ਸੱਚ ਧਰਮ ਹੋਵੇ)
ਉਸ ਦੇਸ਼ ਵਿੱਚ ਤੁਸੀ ਹਰ ਪਾਸੇ ਝੂਠ ਠੱਗੀ ਅਤੇ ਭ੍ਰਿਸ਼ਟਾਚਾਰ ਦਾ ਹੀ ਬੋਲ-ਬਾਲਾ ਦੇਖੋਗੇ। ਚਾਹੇ ਉਹ
ਧਰਮ ਜਾ ਰਾਜਨੀਤੀ ਦੇ ਟਿਕਾਣੇ ਹੋਣ, ਉਥੇ ਵੀ ਤੁਹਾਨੂੰ ਉਸ ਰਚਨਹਾਰ ਦੇ ਸਿਧਾਂਤਾ ਵਾਲਾ ਜੀਵਨ ਜਾ
ਜਾਗੀ ਜਮੀਰ ਵਾਲਾ ਨਜ਼ਰ ਕੋਈ ਨਹੀ ਆਵੇਗਾ। ਮਨੁੱਖ ਨੂੰ ਛੱਡ ਕੇ ਸਾਰੇ ਜੀਵਾ ਅੰਦਰ ਰਚਨਹਾਰ ਦੇ
ਸਿਧਾਂਤ ਸੁਤੇ ਸਿਧ ਨਜਰ ਆਉਦੇ ਹਨ ਇਹਨਾਂ ਜੀਵਾ ਅੰਦਰ ਲੋਭ, ਮੋਹ ਇਤਆਦਿ ਰਚਨ ਹਾਰ ਦੇ ਸੱਚ ਸੰਜਮ
ਅੰਦਰ ਹੀ ਹੁੰਦਾ ਹੈ। ਬਲਾਤਕਾਰ ਉਹਨਾਂ ਅੰਦਰ ਕਦੇ ਪੜਿਆ, ਸੁਣਿਆ ਹੀ ਨਹੀ। ਧਰਤੀ ਤੇ ਸਾਰੇ ਅਖੋਤੀ
ਧਰਮਾ ਵਾਲਿਆ ਨੇ ਆਪਣੇ ਆਪਣੇ ਵਖਰੇ ਧਰਮ ਸਿਧਾਂਤ ਬਣਾ ਕੇ ਕੁਦਰਤ ਨਾਲ ਟਕਰਾ ਪੈਦਾ ਕੀਤਾ ਅਤੇ
ਮਨੁੱਖ ਜਾਤੀ ਨੂੰ ਲੀਰੋ ਲੀਰ ਕਰ ਦਿਤਾ। ਜਿਵੇ ਜਾਤਾਂ ਪਾਤਾ ਬਣਾ ਦਿਤੀਆ ਇਸ ਨਾਲ ਛੋਟੇ ਵਡੇ, ਉਚੇ
ਨੀਵੇ ਦਾ ਵਿਤਕਰਾਂ ਵਧਿਆ, ਹਾਲਾ ਕਿ ਪੁਰਾਤਨ ਇਤਹਾਸ ਤੋ ਪਤਾ ਚਲਦਾ ਹੈ ਕਿ ਜਾਤਾਂ ਵਿੱਚ ਵਡੰਣ ਦਾ
ਕੰਮ ਮਨੂ ਨੇ ਕੀਤਾ ਸੀ। ਜਾਤੀ ਬਾਦ ਸਾਡੇ ਦੇਸ਼ ਦੀ ਜਨਤਾ ਅੰਦਰ ਇਤਨਾ ਧਸ ਗਿਆ ਜਿਸ ਨੂੰ ਕਢਣ ਵਾਸਤੇ
15ਵੀ ਸਦੀ ਤੋ ਗੁਰੂ ਨਾਨਕ ਜੀਆ ਨੇ ਲੋਕਾਈ ਨੂੰ ਇੱਕ ਸੰਗਤਿ ਇੱਕ ਪੰਗਤ ਇੱਕ ਸਰੋਵਰ, ਇੱਕ ਨਿਰੰਕਾਰ
ਦਾ ਗਿਆਨ ਆਪਣੀ ਦੇਖ ਰੇਖ ਵਿੱਚ ਧਾਰਮਿਕ ਅਸਥਾਨਾ ਤੋ ਸ਼ੁਰੂ ਕਰਵਾਇਆ ਸੀ। ਪਰ ਗੁਰੂ ਨਾਨਕ ਜੀ ਦੇ
ਪੈਰੋਕਾਰ ਵੀ ਇਸ ਨੂੰ ਭੁੱਲਦੇ ਜਾ ਰਹੇ ਹਨ, ਬਾਵਜੂਦ ਇਸ ਦੇ ਕਿ ਗੁਰੂ ਗ੍ਰੰਥ ਸਾਹਿਬ ਅੰਦਰ ਦੇਸ਼ ਦੇ
ਭਿੰਨ-ਭਿੰਨ ਜਾਤਾ ਅਤੇ ਧਰਮਾ ਵਾਲੇ ਭਗਤ ਜਨਾ ਅਤੇ ਗੁਰੂ ਸਾਹਿਬਾਨ ਨੇ ਜਾਤੀ ਵਾਦ ਰੱਦ ਕੀਤਾ ਸੀ
ਅਤੇ ਸਭ ਨੂੰ ਇੱਕ ਪਿਤਾ ਦੇ ਬੱਚੇ ਕਿਹਾ ਅਤੇ ਜਾਤੀ ਵਾਦ ਨੂੰ ਨਫਰਤ ਅਤੇ ਮਨੁੱਖਤਾ ਨੂੰ ਕਮਜੋਰ ਕਰਨ
ਵਾਲਾ ਰੋਗ ਦਸਿਆ। ਦੇਸ਼ ਦੀ ਅਜਾਦੀ ਪਿਛੋ ਜੋ ਸੰਵਿਧਾਨ ਡਾ. ਅੰਬੇਦਕਰ ਜੀ, ਪੰਡਿਤ ਜਵਾਹਰ ਲਾਲ ਜੀ
ਅਤੇ ਹੋਰ ਪਤਵੰਤੇ ਸਜਨਾ ਨੇ ਮਿਲ ਕੇ ਤਿਆਰ ਅਤੇ ਪ੍ਰਵਾਨਿਤ ਕੀਤਾ ਸੀ ਉਸ ਵਿੱਚ ਵੀ ਜਾਤੀ ਵਾਦ ਨੂੰ
ਖਤਮ ਕਰਣ ਹਿਤ ਸਖਤ ਕਾਨੂੰਨ ਬਣਾਇਆ ਗਿਆ ਜਿਸ ਤਹਿਤ ਕਾਨੂੰਨ ਤੋੜਣ ਵਾਲਿਆ ਤੇ ਫੋਜਦਾਰੀ ਕੇਸ ਕੀਤਾ
ਜਾ ਸਕਦਾ ਹੈ। ਪਰ ਸਾਡੇ ਦੇਸ਼ ਦੀ ਬੁਹ-ਗਿਣਤੀ ਨਾ ਰਚਨਹਾਰ ਦੇ ਸਿਧਾਤਾਂ ਅਤੇ ਨਾ ਹੀ ਸੰਵਿਧਾਨਿਕ
ਕਾਨੂੰਨ ਮੰਨਦੀ ਹੈ। ਸਾਡੇ ਦੇਸ਼ ਦੇ ਲੋਕਾਂ ਨੇ ਮਨ ਦੀਆ ਮਨੋਤਾ ਜੋ ਪੁਜਾਰੀਆ ਨੇ ਆਪਣੇ ਲਾਭ ਵਾਸਤੇ
ਬਣਾਈਆ ਸਨ ਅੱਖਾ ਬੰਦ ਕਰ ਕੇ ਉਹਨਾ ਮਨੋਤਾ ਨੂੰ ਜੀਵਨ ਦਾ ਮਨੋਰਥ ਬਣਾ ਲਿਆ, ਗੁਰੂ ਗ੍ਰੰਥ ਸਾਹਿਬ
ਜੀ ਇਹਨਾਂ ਮਨੋਤਾ ਦਾ ਖੰਡਨ ਕਰਦੇ ਹਨ। ਗਿਆਨ ਹੀਣ ਅਗਿਆਨ ਪੂਜਾ॥ ਅੰਧ
ਵਰਤਾਰਾ ਭਾਉ ਦੂਜਾ॥ (ਅੰਕ 1412) ਉਪਰੋਕਤ ਅਗਿਆਨਤਾ ਜੋ ਖੰਡਨ ਕੀਤੀ ਗਈ ਸੀ ਗੁਰਦੁਆਰਿਆ
ਦੇ ਮਾਲਕ ਸਿਖਾ ਨੇ ਉਸ ਨੂੰ ਫਿਰ ਚਾਲੂ ਕਰ ਲਿਆ। ਜਿਵੇ ਗੋਇੰਦਵਾਲ ਸਾਹਿਬ, ਅੰਮ੍ਰਿਤਸਰ ਸਾਹਿਬ ਦੇ
ਇਸ਼ਨਾਨ ਨਾਲ ਮੁਕਤੀ ਦੇ ਬੋਰਡ ਲਗੇ ਹੋਏ ਹਨ ਦੁੱਖ ਭੰਜਨੀ ਬੇਰੀ ਜਾ ਹੋਰ ਅਜਿਹੀਆ ਥਾਵਾ ਤੇ ਅੰਖਡ
ਪਾਠ ਦੇ ਵਖਰੇ -2 ਫਲ ਮਿਲਣ ਦਾ ਪ੍ਰਚਾਰ ਕਰਨਾ ਗੁਰਮਤ ਨਹੀ ਕਹੀ ਜਾ ਸਕਦੀ। ਇਸੀ ਪ੍ਰਕਾਰ ਅਜ ਕਲ
ਚਰਨ ਧੂੜ ਦਾ ਪ੍ਰਚਾਰ ਹੋ ਰਿਹਾ ਹੈ ਕਿ ਚਰਨਾ ਦੀ ਧੂੜ ਨਾਲ ਲੇਖ ਬਦਲ ਜਾਦੇ ਹਨ, ਦੁਖ ਰੋਗ ਮਿਟ
ਜਾਦੇ ਹਨ ਗੁਰਬਾਣੀ ਅੰਦਰ ਚਰਨ ਧੂੜ, ਧੂੜ ਜਿੰਨਾ ਅਰਥਾ ਪ੍ਰਥਾਏ ਲਿਖੀ ਗਈ ਹੈ ਉਹ ਵਿਚਾਰ ਅਧੀਨ ਹਨ
1. ਗੁਰਮਿਤ, ਤੱਤ ਗਿਆਨ ਵਲ ਇਸ਼ਾਰਾ ਹੈ “ਜਿਨ ਕੇ ਚੋਲੇ ਰਤੜੇ ਪਿਆਰੇ
ਕੰਤੁ ਤਿਨਾ ਕੈ ਪਾਸਿ॥ ਧੂੜਿ ਤਿਨਾ ਕੀ ਜੇ ਮਿਲੈ ਜੀ ਕਹੁ ਨਾਨਕ ਕੀ ਅਰਦਾਸਿ॥” ਇਹ ਬਚਨ
ਗੁਰੂ ਨਾਨਕ ਸਾਹਿਬ ਜੀ ਦੇ ਅੰਕ 722 -23 ਤੇ ਅੰਕਿਤ ਹਨ, ਜੋ ਮਨੁੱਖ ਆਪਣੇ ਜੀਵਨ ਵਿਚੋ ਮਾਇਆ ਦਾ
ਪਾਹ ਉਤਾਰ ਕੇ ਆਪਣੇ ਮਨ ਰੂਪੀ ਚੋਲੇ ਨੂੰ ਨਾਮ ਰੰਗ ਵਿੱਚ ਰੰਗ ਚੁਕੇ ਹਨ ਉਨਾਂ ਕੋਲੋ ਉਹ ਰੰਗਣ
ਵਾਲੀ ਜੁਗਤੀ ਪੁੱਛ ਕੇ ਆਪਣੇ ਮਨ ਨੂੰ ਸੁੰਦਰ ਅਤੇ (ਨਿੰਰਕਾਰੀ) ਜੋਤ ਸਰੂਪ ਬਨਾਉਣਾ ਹੈ, ਇਹ ਤੱਤ
ਗਿਆਨ ਰੂਪ ਜੁਗਤੀ ਪੁਛਣੀ ਹੀ ਧੂੜ ਹੈ “ਸੋਈ ਦਸਿ ਉਪਦੇਸੜਾ ਮੇਰਾ ਮਨੁ ਅਨੰਤ ਨ ਕਾਹੂ ਜਾਇ ਜੀਉ॥”
ਅੰਕ 763 ਰੰਗੇ ਹੋਏ ਚੋਲੇ ਵਾਲੇ ਦਸਦੇ ਹਨ ਭਾਈ ਗੁਰਬਾਣੀ ਦਾ ਕਹਿਣਾ ਮੰਨ ਕੇ ਜੀਵਨ ਜੀਉਣਾ ਹੈ,
ਕਦੇ ਕਿਸੇ ਗੁਰਿਮੁਖ ਭਗਤ, ਜਨ ਨੇ ਇਹ ਨਹੀ ਕਿਹਾ ਕਿ ਇਥੋ ਸੰਗਤ ਦੇ ਜੋੜੇਆ ਦੀ ਮਿਟੀ ਦੀਆ ਪੁੜੀਆ
ਲੈ ਕੇ ਜਾਣਾ ਤੁਹਾਡੇ ਕਮ ਹੋ ਜਾਣਗੇ। “ਧੂੜਿ ਤਿਨਾ ਕੀ ਅਘੁਲੀਐ ਭਾਈ
ਸਤਸੰਗਤਿ ਮੇਲਿ ਮਿਲਾਇ॥” ਅੰਕ 1177, “ਤਿਨ ਕੀ ਧੂੜਿ ਅਘੁਲੀਐ ਸੰਗਤਿ ਮੇਲਿ ਮਿਲਾਉ॥” ਅੰਕ 933
ਇਹਨਾਂ ਬਚਨਾ ਰਾਹੀ ਗੁਰੂ ਨਾਨਕ ਦੇਵ ਜੀ ਬਖਸ਼ਿਸ਼ ਕਰਦੇ ਹਨ ਕਿ ਜਿੰਨਾ ਦੇ ਮਨ ਰੂਪ ਚੋਲੇ ਰੰਗੇ
ਹੁੰਦੇ ਹਨ ਉਹਨਾਂ ਕੋਲੋ ਜੇ ਕੋਈ ਗੁਰਮਤਿ ਜੁਗਤੀ ਪਾ ਲਵੇ ਫਿਰ ਉਹ ਹੋਰ ਮਨ ਮਤਿ ਵਿੱਚ ਘੁਲਦਾ,
ਮਿਲਦਾ ਨਹੀ (ਗੁਰਮਤਿ ਅਘੂਲ ਹੋਣ ਕਾਰਣ) ਅਘੂਲ ਹੀ ਰਹਿੰਦਾ ਹੈ, ਅੱਜ ਦਾ ਸਿਖ ਮਨ ਮਤਿ ਵਿੱਚ ਇਨਾਂ
ਘੁਲ ਮਿਲ ਗਿਆ ਹੈ ਕਿ ਇਹ ਬਾਣੀ ਦੀ ਵੀਚਾਰ ਨਹੀ ਕਰਦਾ, ਕੇਵਲ ਪੁਰਾਣੀਆ ਮਨੋਤਾ ਵਾਲੇ ਕੰਮਾ ਨੂੰ ਹੀ
ਗੁਰਮਤਿ ਕਹਿਣ ਲਗ ਪਿਆ। ਪੈਰਾਂ ਦੀ ਧੂੜ ਦੀਆ ਪੁੜੀਆ ਨਾਲ ਸਾਨੂੰ ਕਲਿਆਨਕਾਰੀ ਗਿਆਨ ਨਹੀ ਹੋ ਸਕਦਾ।
ਮਨਮਤਾ ਤੋ ਕੇਵਲ ਗੁਰਮੁਖਾਂ ਦੇ ਗਿਆਨ ਦੀ ਧੂੜੀ ਹੀ ਬਚਾ ਸਕਦੀ ਹੈ ਜੇ ਅਸੀ ਨਿਮਰਤਾ ਸਹਿਤ ਉਹਨਾਂ
ਦੀ ਸੰਗਤਿ ਚੋਂ ਗਿਆਨ ਗੁਰ, ਜੁਗਤ ਰੂਪ ਵਿੱਚ ਪ੍ਰਾਪਤ ਕਰ ਸਕਦੇ ਹਾਂ। “ਚਰਨ ਧੂੜਿ ਤੇਰੇ ਜਨ ਕੀ
ਹੋਵਾ ਤੇਰੇ ਦਰਸ਼ਨ ਕਉ ਬਲ ਜਾਈ॥” ਇਥੇ ਧੂੜਿ ਅਖਰ ਨਿਮਰਤਾ ਪ੍ਰਤੀ ਵਰਤਿਆ ਗਿਆ ਕਿਉ ਕਿ ਨਿਮਰਤਾ
ਗੁਰੂ ਨਾਨਕ ਦੇ ਘਰਿ (ਮਦਰ ਟੈਕੰਚਰ) ਹੋਮਿਉਪੈਥਿਕ ਦਵਾਈ ਵਾਗ ਹੈ ਨਿਮਰਤਾ ਤੋ ਬਿਨਾਂ ਮਾਰਗ ਦਰਸ਼ਨ
ਨਹੀ ਮਿਲ ਸਕਦੇ। “ਤਿਸ ਕੀ ਧੂੜਿ ਮਨੁ ਉਧਰੈ ਪ੍ਰਭੁ ਹੋਇ ਸੁਪ੍ਰਸੰਨਾ॥
ਅੰਕ 707” ਗੁਰੂ ਸਾਹਿਬ ਦੇ ਬਚਨ ਹਨ ਤਿਸ ਕੀ ਧੂੜਿ ਮਨ ਉਧਰੈ ਮਨ ਕਿਸੇ ਪ੍ਰਕਾਰ ਦੀ ਧੂੜਿ
ਨਾਲ ਵਸ ਨਹੀ ਹੁੰਦਾ ਮਨ ਜੇ ਵਸ ਵਿੱਚ ਨਾ ਆਵੇ ਤਾਂ ਇਹ ਸੱਚ ਦੇ ਸੰਜਮ ਵਿੱਚ ਨਹੀ ਆ ਸਕਦਾ ਅਤੇ
ਕੁਦਰਤ ਦੇ ਸੰਜਮ ਨੂੰ ਤੋੜੇਗਾ, ਇਸ ਤਰਾਂ ਮਨ ਦਾ ਉਧਾਰ ਨਹੀ ਹੋ ਸਕਦਾ (ਕਿਉ ਕੇ ਇਹ ਹੁਕਮ, ਰਜਾ ਤੋ
ਬਾਹਰ ਹੋ ਗਿਆ) ਇਸ ਅਵਸਥਾ ਵਾਲੇ ਮਨ ਵਾਸਤੇ ਗੁਰੂ ਨਾਨਕ ਜੀ ਦੇ ਬਚਨ ਹਨ (ਗਿਆਨ ਕਾ ਬਧਾ ਮਨ
ਰਹੈਹਿ……ਆਸਾ ਦੀ ਵਾਰ) “ਚਰਨ ਰੇਨ ਬਾਂਛੈ ਨਿਤ ਨਾਨਕੁ ਪੁਨਹ ਪੁਨਹ ਬਲਿਹਾਰਿਆ॥ ਅੰਕ 675” ਗੁਰ ਕੀ
ਰੇਣ ਵੀ ਪੈਰਾਂ ਦੀ ਮਿਟੀ ਨਹੀ ਕਿਉ ਕਿ ਗੁਰੂ, ਸਰਬ ਵਿਆਪਕ, ਗੁਣ, ਸ਼ਬਦ, ਨਾਮ ਰੂਪ ਹੈ ਜੋ ਬਹੁਤ
ਸੂਖਮ ਤੋ ਸੂਖਮ ਪਰਮ ਤੱਤ, ਹੋਂਦ ਹੈ ਗੁਰੂ ਦਾ ਮਾਰਗ ਨਿਸ਼ਾਨ ਜਾ ਪੈੜਾਂ ਵਾਲਾ ਨਹੀ ਹੁੰਦਾ ਗੁਰਬਾਣੀ
ਅੰਦਰ ਦਸਿਆ ਗਿਆ ਹੈ ਖਟੁ ਦਰਸ਼ਨੁ ਬਰਤੇ ਵਰਤਾਰਾ, ਗੁਰ ਕਾ ਦਰਸ਼ਨੁ ਅਗਮ ਅਪਾਰਾ ਅੰਕ 360 ਧੂੜਿ ਕਦੇ
ਅਗਮ ਅਪਾਰ ਨਹੀ ਹੋ ਸਕਦੀ ਸਾਡੀ ਸਮਝ ਵਿੱਚ ਗਲ ਆ ਜਾਵੇ ਇਸ ਕਾਰਣ ਧੂੜਿ, ਰੇਣ ਅੱਖਰ ਵਰਤਿਆ ਹੈ ਕਿਉ
ਕਿ ਧੂੜਿ ਵਿੱਚ ਕੋਈ ਰੜਕਣ ਵਾਲਾ ਅੰਸ਼ ਨਹੀ ਹੁੰਦਾ, ਗੁਰਸਿਖਾ ਅੰਦਰ ਵੀ ਕਿਸੇ ਤਰਾਂ ਦੀ ਸੂਖਮ ਤੋ
ਸੂਖਮ ਹਊਮੈ ਨਹੀ ਹੁੰਦੀ। ਹਉਮੈ ਰਹਿਤ ਹੋਣ ਨਾਲ ਹੀ ਨਾਮ, ਸ਼ਬਦ ਗਿਆਨ ਦੀ ਪ੍ਰਾਪਤੀ ਅਤੇ ਗੁਰਸਿਖੀ,
ਗੁਰਮਤਿ ਮਿਲਦੀ ਹੈ। “ਧੂੜੀ ਮਜਨੁ ਸਾਧ ਖੇ ਸਾਈ ਥੀਏ ਕ੍ਰਿਪਾਲ॥ ਅੰਕ 80” ਮਜਨ ਅਖੱਰ ਦੇ ਅਰਥ ਹਨ
ਕੋਈ ਹਿਸਾ ਸਰੀਰ ਦਾ ਇਸ਼ਨਾਨ ਤੋ ਬਾਕੀ ਨਾ ਰਹੇ ਮਤਲਬ ਇਹ ਕਿ ਅਸੀ ਟੁਭੀ ਲਾਈਏ। ਮਜਨ ਅਤੇ ਇਸ਼ਨਾਨ
ਇਕਠੇ ਵੀ ਗੁਰਬਾਣੀ ਅੰਦਰ ਵਰਤੇ ਹਨ। ਮਜਨ ਕੇਵਲ ਮਨ ਵਾਸਤੇ ਵਰਤਿਆ ਗਿਆ ਹੈ ਕਿਉ ਕਿ ਮਨ ਦੀ ਮੈਲ
ਨਾਲ ਸਾਰੇ ਕਮ ਹੀ ਸਾਡੇ ਮੈਲੇ ਹੋਣਗੇ ਜੋ ਪਰਵਾਣ ਨਹੀ, ਮਨ ਦਾ ਇਸ਼ਨਾਨ ਨਾ ਮਿਟੀ ਦੀ ਧੂੜਿ ਨਾਲ ਹੋ
ਸਕਦਾ ਹੈ ਨਾ ਹੀ ਪਾਣੀ ਨਾਲ, ਇਹ ਕੇਵਲ ਤੱਤ ਗਿਆਨ ਨਾਲ ਕਰੀਏ ਤਾਂ ਉਸ ਨੂੰ ਸਹੀ ਜੀਵਨ ਦੀ ਸੂਝ,
ਬੂਝ ਆ ਜਾਵੇਗੀ ਅਤੇ ਉਹ ਗੁਰਸਿਖ (ਹੁਕਮ, ਰਜਾਈ ਚਲਣਾ) ਸਹੀ ਜੀਵਨ ਜੁਗਤੀ ਸਿਖ ਕੇ ਮਨ ਦਾ ਉਧਾਰ ਕਰ
ਲਵੇਗਾ। “ਤੀਰਥ ਨਾਤਾ ਕਿਆ ਕਰੇ ਮਨ ਮਹਿ ਮੈਲੁ ਗੁਮਾਨੁ॥ ਅੰਕ 61
(ਅੰਤਿਰ ਗਤਿ ਤੀਰਥ) ਸੁਣਿਆ ਮਨਿਆ ਮਨਿ ਕੀਤਾ ਭਾਉ” (ਜੁਪ) ਸਾਡੇ ਅੰਦਰ ਨਿਰੰਜਨੀ ਜੋਤ
ਵਾਲਾ ਪਿਆਰ ਹੈ। “ਤਿਨ ਕੀ ਧੂੜਿ ਮਾਂਗੈ ਮਨੁ ਮੇਰਾ॥ ਜਿਨ ਵਿਸਰਹਿ ਨਾਹੀ
ਕਾਹੂ ਬੇਰਾ॥ ਤਿਨ ਕੈ ਸੰਗਿ ਪਰਮ ਪਦੁ ਪਾਈ ਸਦਾ ਸੰਗੀ ਹਰਿ ਨਾਲਕਾ॥ ਅੰਕ 1085
ਗੁਰੂ ਨਾਨਕ ਦੇਵ ਜੀ ਉਹਨਾਂ ਗੁਰਮੁਖਿ ਪਿਆਰਿਆ ਦੀ ਗਲ ਕਰਦੇ ਹਨ ਜਿੰਨਾ ਨੂੰ ਪਰਮਾਤਮਾ ਕਦੇ ਭੁਲਦਾ
ਨਹੀ ਭਾਵੇ ਦੁਖ ਜਾ ਸੁਖ ਹੋਵੇ, ਰਜਾ ਵਿੱਚ ਹਨ। ਨਾਲ ਇਹ ਵੀ ਦਸਿਆ ਹੈ ਕਿ ਉਹਨਾਂ ਦੇ ਉਪਦੇਸ਼,
ਗੁਰਮਤਿ ਵੀਚਾਰਾ ਦੀ ਸੰਗਤਿ ਨਾਲ (ਪਰਮ ਪਦ) ਜੀਵਨ ਦੀ ਉਚੀ ਸੁਚੀ ਅਵਸਥਾ ਪਾ ਲੈਦੇ ਹਾਂ, ਜਿਥੇ ਦੁਖ
ਸੁਖ ਇੱਕ ਸਮਾਨ ਲਗਦੇ ਹਨ ਅਤੇ ਨਿੰਰਕਾਰ ਵੀ ਕਦੇ ਭੁਲਦਾ ਨਹੀ ਉਪਰੋਕਤ ਵੀਚਾਰ ਦਾ ਸਾਰੰਸ਼ ਇਹ ਹੈ ਕਿ
ਗੁਰਮਤਿ, ਗੁਰਬਾਣੀ ਦਾ ਸਿਧਾਂਤ ਇਹ ਹੈ ਕਿ ਕਿਸੇ ਵੀ ਚੀਜ ਨੂੰ ਜੇ ਸਰੀਰ ਦੇ ਬਾਹਰ ਚਮੜੀ ਤੇ ਲਉਦੇ
ਹਾਂ ਉਸ ਨਾਲ ਸਾਡੇ ਮਨ ਤੇ ਕੋਈ ਅਸਰ ਨਹੀ ਹੁੰਦਾ। ਮਨ ਨੇ ਜੋਤ ਸਰੂਪ ਬਣਨਾ ਹੈ ਜੋ ਕੇਵਲ ਪਰਮ ਜੋਤਿ
ਨਿਰੰਕਾਰ ਦੇ ਸੁਭਾਉ, ਗਿਆਨ ਅਤੇ ਗੁਣਾ ਦੀ ਰੰਗਤ ਨਾਲ ਹੋ ਸਕਦਾ ਹੈ। ਇਹ ਹੀ ਮੱਨੁਖੀ ਮਨ ਵਾਸਤੇ
ਇਕੋ ਇੱਕ ਦਵਾਈ ਹੈ। ਇਸ ਨਾਲ ਸਾਡੇ ਅੰਦਰ, ਨਫਰਤ ਦੀ ਥਾਂ ਪਿਆਰ, ਬੇਇਨਸਾਫੀ ਦੀ ਥਾਂ ਇਨਸਾਫ,
ਅਹੰਕਾਰ ਦੀ ਥਾਂ ਨਿਮਰਤਾ (ਨਿੰਰਕਾਰੀ ਗੁਣ) , ਭੇਦ ਭਾਵ ਦੀ ਥਾ ਸਮਦ੍ਰਿਸ਼ਟੀ ਧਾਰਮਿਕ ਕਟੱੜਤਾਂ ਦੀ
ਥਾਂ ਸਦੀਵੀ ਸੱਚ ਇਤਆਦਿ ਦੀ ਪ੍ਰਾਪਤੀ ਹੋਣ ਨਾਲ ਜੀਵਨ ਦੀ ਮੰਜਿਲ ਮਿਲ ਜਾਦੀ ਹੈ। ਜਿਵੇ ਚੰਦਨ ਦੀ
ਤਸੀਰ ਠੰਡੀ ਹੋਣ ਕਾਰਣ ਮਥੇ ਤੇ ਪੰਡਿਤ ਤਿਲਕ ਆਦਿ ਲਾਉਦੇ ਹਨ, ਪਰ ਬਾਹਰੋ ਮਥੇ ਤੇ ਚੰਦਨ ਲਾਣ ਨਾਲ
ਅੰਦਰ ਦਾ ਕਰੋਧ, ਈਰਖਾ, ਇਤਆਦਿ ਨਹੀ ਮਿਟ ਸਕਦੇ ਇਸੀ ਤਰਾਂ ਸਰੀਰ ਕਿਸੇ ਵੀ ਤੀਰਥ ਤੇ ਇਸ਼ਨਾਨ ਕਰ
ਲਵੇ ਮਨ ਦੀ ਮੈਲ ਨਹੀ ਉਤਰ ਸਕਦੀ ਮੈਲੇ ਮਨ ਨਾਲ ਅਸੀ ਮਨੁੱਖਤਾ ਵਾਲਾ
(Universal)
ਸੁਭਾੳ ਪਰਾਪਤ ਨਹੀ ਕਰ ਸਕਦੇ। ਇਸੀ ਕਾਰਣ ਮਨੁਖਤਾ ਦਿਨ ਪ੍ਰਤੀ ਦਿਨ ਗਿਰਾਵਟ ਵਲ ਜਾ ਰਹੀ ਹੈ ਜਿਸ
ਦਾ ਕਾਰਣ ਕੇਵਲ, ਸਾਡਾ ਇੱਕ ਸਦੀਵੀ ਸੱਚ ਧਰਮ
(absolute truth) ਨੂੰ ਨਾ ਮਨਣਾ ਹੀ ਹੈ। ਗੁਰੂ
ਨਾਨਕ ਦਾ ਸਿਧਾਂਤ ਹੈ (ਗੁਰ ਗਿਆਨ) ਸਦੀਵੀ ਸੱਚ ਨੂੰ ਹੀ ਜੀਵਨ ਦਾ ਅਧਾਰ ਬਣਾ ਕੇ ਆਪਣੇ ਅੰਤਰਿ
ਆਤਮਾ ਵਿੱਚ ਧਾਰਨ ਕਰ ਲੈਣਾ ਹੈ ਇਸ ਨਾਲ ਅਸੀ ਸਹਜ ਵਾਲਾ, ਕੁਦਰਤੀ, ਖਾਲਸਾਈ ਜੀਵਨ ਜੀ ਸਕਦੇ ਹਾਂ
ਜਿਥੇ ਸਾਰੇ ਇੱਕ ਪਿਤਾ ਦੇ ਬਾਰਕ ਹੋਣ ਦਾ ਮਾਣ ਪ੍ਰਾਪਤ ਕਰ ਸਕਦੇ ਹਾਂ। ਧਰਮ ਕੇਵਲ ਸਰੀਰ ਤੇ ਚਿੰਨ
ਲਾ ਲੈਣ ਨਾਲ ਜਾ ਆਪਣੇ ਕਪੜਿਆ ਤੇ ਧਾਰਮਿਕ ਉਪਦੇਸ਼ ਲਿਖਵਾ ਲੈਣ ਨਾਲ ਨਹੀ ਪ੍ਰਾਪਤ ਹੁੰਦਾ। ਗੁਰ
ਫਰਮਾਨ ਅੰਕ 680 “ਹਿਰਦੈ ਚਰਣ ਸਬਦੁ ਸਤਿਗੁਰ ਕੋ ਨਾਨਕ ਬਾਂਧਿਓ ਪਾਲ॥”
ਅੰਕ 1085 “ਗੁਰਿ ਪਕੜਾਏ ਪ੍ਰਭ ਕੇ ਪੈਰਾ॥”, ਅੰਕ 263 “ਸਰਣਿ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ॥”
ਸੱਚਾ ਗੁਰੂ ਕੇਵਲ ਸੱਚ ਨਾਲ ਹੀ ਜੋੜਦਾ ਹੈ ਝੂਠੇ ਕਰਮ ਕਾਂਡਾ ਨਾਲ ਨਹੀ। ਕੋਈ ਕਿਸੇ ਪ੍ਰਕਾਰ ਦਾ
ਸੰਕਾ ਹੋਵੇ ਆਪਣੇ ਮਨ ਰੂਪੀ ਕੰਪਿਊਟਰ ਵਿੱਚ ਪਿਆਰ ਨਾ ਰਖੋ ਤੁਹਾਨੂੰ ਤੁਹਾਡੇ ਅੰਦਿਰ ਬੈਠਾ
ਗੁਰ-ਪਰਮੇਸ਼ਵਰ ਤੁਹਾਡੀ ਤਾਂਘ ਅਨੁਸਾਰ ਉਤਰ ਜਰੂਰ ਦੇਵੇਗਾ।
ਗੁਰ ਉਪਦੇਸ਼ਾ ਗੁਰਬਚਨਾ ਨੂੰ, ਜੇ ਕੋਈ ਜਾਣ ਬੁਝ ਕੇ ਜਾ ਇਸ ਸਰਬ ਸਾਝੇ ਗੁਰ ਗਿਆਨ ਨੂੰ ਛੁਪਾ ਕੇ
ਕਰਮ ਕਾਂਡ ਜਾ ਅਗਿਆਨ ਭਰਪੂਰ ਭਰਮ ਜਾਲ ਵਿੱਚ ਲੋਕਾਂ ਨੂੰ ਫਸਾ ਰਹੇ ਹਨ ਉਹਨਾਂ ਪ੍ਰਤੀ ਗੁਰਬਚਨ ਇਸ
ਪ੍ਰਕਾਰ ਹਨ ਕਿ ਉਹ ਪਾਪੀ ਤੇ ਹਤਿਆਰੇ ਹਨ ਉਹਨਾਂ ਦੇ ਕੋਲ ਨਹੀ ਜਾਣਾਂ ਦਰਸ਼ਨ ਨਹੀ ਕਰਨੇ।
“ਜਿਨਾ ਗੁਰੁ ਗੋਪਿਆ ਆਪਣਾ ਤੇ ਨਰ ਬੁਰਿਆਰੀ॥ ਹਰਿ ਜੀਉ ਤਿਨ ਕਾ ਦਰਸਨੁ
ਨਾ ਕਰਹੁ ਪਾਪਿਸਟ ਹਤਿਆਰੀ॥” ਅੰਕ 651
ਉਪਰੋਕਤ ਵਿਚਾਰ ਸੰਗਤ ਦੀ ਸੇਵਾ ਵਿੱਚ ਅਰਪਣ ਕਰ ਰਹੇ ਹਾ ਕਿ ਅਸੀ ਗੁਰੂ ਨਾਨਕ ਦੇ ਫਲਸਫੇ ਦੀ ਛੋਹ
ਪ੍ਰਾਪਤੀ, ਨਾਲ ਹੀ ਲੋਕਾਈ ਨੂੰ ਸਹੀ ਗਲ ਦਸੀਏ ਇਸੇ ਨਾਲ ਗੁਰੂ ਦੀ ਖੁਸ਼ੀ ਮਿਲਦੀ ਹੈ। ਅਜ ਗੁਰੂ
ਨਾਨਕ ਨਾਮ ਲੇਵਾ, ਗੁਰੂ ਜੀ, ਜਿਨਾਂ ਦੇ ਮਾਰਗ ਦਰਸ਼ਨ ਨੂੰ ਮਨਾ ਕਰਦੇ ਹਨ ਉਹਨਾਂ ਕੋਲੋ ਅਜ ਨਾਨਕ ਦੇ
ਸਿਖ ਧੂੜ ਦੀਆ ਪੁੜੀਆ, ਕਰਮ ਕਾਂਡ, ਚਲੀਹੇ ਇਤਆਦਿ ਸਿਖਣ ਜਾਦੇ ਹਨ ਜੇ ਅਰਬਾਂ ਰੁਪਏ ਧਾਰਮਿਕ
ਇਮਾਰਤਾ ਤੇ ਖਰਚ ਕੇ ਵੀ ਪ੍ਰਚਾਰ ਕੇਵਲ ਪੁੜੀਆ ਦਾ ਹੀ ਕਰਨਾ ਹੈ ਤਾਂ ਅਸੀ ਗੁਰੂ ਦੇ ਖਜਾਨੇ ਵਿਚੋ
ਕੁੱਝ ਵੀ ਹਾਂਸਲ ਨਹੀ ਕਰ ਸਕਦੇ (ਖੁਸ਼ੀ, ਅੰਨਦ, ਗਿਆਨ, ਨਾਮ) ਜੋ ਗੁਰਸਿਖੀ, ਗੁਰਸਿਖਾ ਵਾਸਤੇ ਅਤ
ਜਰੂਰੀ ਹੈ। ਇਸ ਤੋ ਬਿਨਾ ਗੁਰੂ ਨਾਨਕ ਦਾ ਸਿਖ ਗੁਰਸਿਖ ਨਹੀ ਅਖਵਾ ਸਕਦਾ, । ਗੁਰਸਿਖ ਸੰਗਤ ਨੂੰ
ਨਾਨਕ ਦੀ ਬਾਣੀ ਦੇ ਸਤਿਕਾਰ ਹਿਤ ਉਪਰੋਕਤ ਬੇਨਤੀਆ ਕੀਤੀਆ ਹਨ ਭੁਲਾ ਦੀ ਖਿਮਾ।
ਗੁਰਬਖਸ਼ ਸਿੰਘ
9417231762
(02/01/12)
ਕਰਨਲ ਡਾ: ਦਲਵਿੰਦਰ ਸਿੰਘ ਗ੍ਰੇਵਾਲ
ਪੰਜਾਬ ਵਿੱਚ ਵਧਦੇ ਡੇਰੇਵਾਦ
ਦਾ ਸੰਤਾਪ ਤੇ ਸੰਭਵਿਤ ਹਲ
ਡਾ: ਦਲਵਿੰਦਰ ਸਿੰਘ
ਡੇਰਾ ਕਿਸੇ ਪੁਰਖ ਵਲੋਂ ਕਿਸੇ ਸੰਸਥਾਗਤ ਵਿਚਾਰਧਾਰਾ ਨੂੰ ਆਧਾਰ ਬਣਾ ਕੇ ਆਪਣੀ ਹੋਂਦ
ਜਾਂ ਵਿਚਾਰਧਾਰਾ ਨੂੰ ਪ੍ਰਗਟਾਉਣ, ਫੈਲਾਉਣ ਤੇ ਵਧਾਉਣ ਲਈ ਚਲਾਈ ਗਈ ਨਿੱਜੀ ਸੰਸਥਾ ਹੈ ਜਿਸ ਵਿੱਚ
ਮੁਖਸ਼ੀ ਮਹਾਨਤਾ ਨੂੰ ਪ੍ਰਾਥਮਿਕਤਾ ਦਿਤੀ ਜਾਂਦੀ ਹੈ। ਪੰਜਾਬ ਵਿੱਚ ਡੇਰਿਆਂ ਦੀ ਹੋਂਦ ਮੁਢ ਕਦੀਮੀ
ਹੈ ਪਰ ਸਿੱਖੀ ਵਿੱਚ ਡੇਰੇ ਬਾਬਾ ਬੰਦਾ ਸਿੰਘ ਦੀ ਸ਼ਹੀਦੀ ਪਿੱਛੋਂ ਕਸ਼ਟਾਂ ਭਰੇ ਸਮੇਂ ਵਿੱਚ ਜ਼ਿਆਦਾ
ਵਧੇ ਭਾਵੇਂ ਕਿ ਡੇਰਾਵਾਦ ਬਾਬਾ ਸ੍ਰੀ ਚੰਦ ਦੇ ਵੇਲੇ ਹੀ ਸ਼ੁਰੂ ਹੋ ਚੁਕਾ ਸੀ। ਇਨ੍ਹਾਂ ਡੇਰਿਆਂ ਦੀ
ਹੋਂਦ ਗੁਰੂ ਨਾਨਕ ਵਿਚਾਰਧਾਰਾ ਨੂੰ ਫੈਲਾਉਣ ਜਾਂ ਬਾਬਾ ਸ੍ਰੀ ਚੰਦ ਦੇ ਚਲਾਏ ਧਰਮ ਕੇਂਦਰਾਂ ਨੂੰ
ਸੰਭਾਲਣ ਲਈ ਉਦਾਸੀ ਡੇਰਿਆਂ ਦੇ ਨਾਮ ਨਾਲ ਪ੍ਰਸਿਧ ਹੋਈ ਤੇ ਇਹੋ ਡੇਰੇ ਸਿੱਖ ਧਰਮ ਧਰੋਹਰਾਂ ਨੂੰ
ਸੰਭਾਲਣ ਤੇ ਧਰਮ ਪ੍ਰਚਾਰ ਦੇ ਕਾਰਜਾਂ ਹਿਤ ਫੈਲਣ ਲਗੇ। ਆਪਣੇ ਇਲਾਕੇ ਵਿੱਚ ਸਿੱਖਾਂ ਨੂੰ ਇੱਕ-ਮੁਠ
ਰਖਣਾ ਤੇ ਸਿੱਖਾਂ ਉਪਰ ਆਏ ਹਮਲਿਆਂ ਦਾ ਟਾਕਰਾ ਕਰਨਾ, ਲੋੜ ਪੈਣ ਤੇ ਅਬਦਾਲੀ ਅਤੇ ਥੋਥੇ ਨਵਾਬਾਂ ਤੇ
ਰਜਵਾੜਿਆਂ ਉਪਰ ਹਮਲਾ ਕਰਕੇ ਉਨ੍ਹਾਂ ਦੀ ਤਾਕਤ ਕਮਜ਼ੋਰ ਕਰਨਾ ਤੇ ਹਿੰਦੂ ਲੜਕੀਆਂ ਨੂੰ ਛੁਡਵਾਕੇ ਆਪੋ
ਆਪਣੀ ਥਾਂ ਪਹੁੰਚਾਉਣਾ, ਇਹ ਕੁੱਝ ਮੁੱਖ ਕਾਰਜ ਸਨ ਜਿਨ੍ਹਾਂ ਵਿੱਚ ਸਿਖ ਬਾਬਾ ਬੰਦਾ ਸਿੰਘ ਬਹਾਦੁਰ
ਤੋਂ ਬਾਦ ਉਲਝੇ ਰਹੇ ਪਰ ਸਿੱਖਾਂ ਦੀਆਂ ਦੀਆਂ ਧਰਮਸਾਲਾਂ ਤੇ ਧਾਰਮਿਕ ਲਿਖਤਾਂ ਦੇ ਰਚਣ ਤੇ ਸੰਭਾਲਣ
ਦਾ ਕੰਮ ਉਨ੍ਹਾਂ ਕੋਲੋਂ ਨਹੀਂ ਸੀ ਹੋ ਸਕਦਾ। ਇਸਦਾ ਕਾਰਨ ਸਿੱਖਾਂ ਦੇ ਪੱਕੇ ਟਿਕਾਣੇ ਨਾ ਹੋਣਾ ਸੀ
ਕਿਉਂਕਿ ਸਿੱਖ ਤਾਂ ਆਮ ਘੋੜਿਆਂ ਦੀਆਂ ਕਾਠੀਆਂ ਨੂੰ ਹੀ ਅਪਣਾ ਘਰ, ਰਹਿਣ ਖਾਣ-ਪੀਣ ਤੇ ਸੌਣ ਦਾ
ਸਥਾਨ ਬਣਾ ਲੈਂਦੇ ਸਨ ਜਿੱਥੇ ਧਰਮ ਪ੍ਰਚਾਰ, ਧਾਰਮਿਕ ਸਮਾਗਮ ਆਦਿ ਕਰਨ ਕਰਵਾਉਣ ਤੇ ਸਾਂਭ ਸੰਭਾਲ ਦਾ
ਕੰਮ ਨਹੀਂ ਹੋ ਸਕਦਾ ਸੀ। ਨਾਲੇ ਸ਼ਾਹੀ ਸੈਨਾ ਤਾਂ ਉਨ੍ਹਾਂ ਦਾ ਘਰ ਘਾਟ ਤਬਾਹ ਕਰ ਜਾਂਦੀ ਸੀ ਤੇ
ਧਰਮਸ਼ਾਲਾਵਾਂ ਉਜਾੜ ਜਾਂਦੀ ਸੀ ਤੇ ਸਿੱਖਾਂ ਦੇ ਸਿਰਾਂ ਦੇ ਮੁੱਲ ਲੱਗੇ ਹੋਏ ਸਨ ਸੋ ਇੱਕ ਥਾਂ ਟਿੱਕ
ਕੇ ਬੈਠਣਾ ਅਸੰਭਵ ਸੀ। ਇਨ੍ਹਾਂ ਹਾਲਾਤਾਂ ਵਿੱਚ ਉਦਾਸੀ ਡੇਰਿਆਂ ਨੇ ਸਿਖ ਧਰਮਸਾਲਾ ਤੇ ਧਾਰਮਿਕ
ਸਮਗਰੀ ਦੀ ਸਾਂਭ ਸੰਭਾਲ ਕੀਤੀ ਤੇ ਇਸੇ ਲਈ ਉਹ ਸਿੱਖੀ ਪ੍ਰਚਾਰ ਦਾ ਕੇਂਦਰ ਵੀ ਬਣੇ ਤੇ ਸਿੱਖਾਂ ਲਈ
ਆਦਰ ਸਤਿਕਾਰ ਦਾ ਕਾਰਨ ਵੀ। ਇਸੇ ਵੇਲੇ ਨਿਰਮਲਾ ਪੰਥ ਦੇ ਡੇਰੇ ਵੀ ਹੋਂਦ ਵਿੱਚ ਆਏ। ਇਹ ਡੇਰੇ ਸਿੱਖ
ਧਰਮ ਦੀ ਕੇਂਦਰ ਸ਼ਕਤੀ ਅਕਾਲ ਤਖਤ ਅਤੇ ਸ੍ਰੀ ਹਰਿਮੰਦਰ ਸਾਹਿਬ ਨੂੰ ਮੰਨਦੇ ਸਨ ਤੇ ਦਸ ਗੁਰੂ
ਸਾਹਿਬਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅਪਣਾ ਗੁਰੂ ਮੰਨਦੇ ਸਨ ਭਾਵੇਂ ਅੰਮ੍ਰਿਤ ਨਹੀਂ ਸਨ
ਛਕਦੇ। ਬਾਣਾ ਵੀ ਨਿਰੋਲ ਸਿਖੀ ਬਾਣਾ ਨਹੀਂ ਸੀ ਪਹਿਨਦੇ। ਇਨ੍ਹਾ ਡੇਰਿਆਂ ਦੇ ਪ੍ਰਮੁਖ ਕਾਰਜ ਸਿੱਖ
ਧਰਮ ਦੀ ਖੋਜ, ਸਿਖਲਾਈ ਤੇ ਪ੍ਰਚਾਰ ਹੁੰਦਾ ਸੀ। ਇਸ ਤਰ੍ਹਾਂ ਇਹ ਸਿੱਖ ਧਰਮ ਦੇ ਫੈਲਣ ਵਿੱਚ ਮਦਦਗਾਰ
ਹੋਏ। ਗੁਲਾਬਦਾਸੀਆਂ ਦਾ ਡੇਰਾ ਧਰਮ ਪ੍ਰਚਾਰ ਤੇ ਸਿਖ ਸਾਹਿਤ ਰਚਣ ਵਿੱਚ ਬੜਾ ਪ੍ਰਸਿਧ ਰਿਹਾ।
ਕੁਝ ਡੇਰੇ ਅਜਿਹੇ ਵੀ ਬਣੇ ਜਿਨ੍ਹਾਂ ਦਾ ਆਧਾਰ ਤਾਂ ਸਿੱਖੀ ਸੀ ਪਰ ਉਹ ਸਿੱਖ ਵਿਚਾਰਧਾਰਾ ਨੂੰ ਅਪਣੀ
ਵਿਚਾਰਧਾਰਾ ਅਨੁਸਾਰ ਤੋੜ ਮੋੜਕੇ ਪੇਸ਼ ਕਰਨ ਲੱਗੇ। ਇਹ ਡੇਰੇ ਜ਼ਿਆਦਾਤਰ ਗੁਰੂ ਘਰਾਣਿਆਂ ਨਾਲ
ਸੰਬੰਧਿਤ ਲੋਕਾਂ ਦੇ ਸਨ ਜਿਨ੍ਹਾਂ ਦਾ ਗੁਰਗੱਦੀ ਦਾ ਦਾਅਵਾ ਪੂਰਾ ਨਾ ਹੋਇਆ ਤੇ ਉਨ੍ਹਾਂ ਨੇ ਅਪਣੀਆਂ
ਵਖਰੀਆਂ ਸ਼ਾਖਾਵਾਂ ਚਲਾ ਰਹੀਆਂ। ਡੇਰਾ ਬਾਬਾ ਵਡਭਾਗ ਸਿੰਘ, ਡੇਰਾ ਰਾਮ ਰਾਇ, ਡੇਰਾ ਕਰਤਾਰ ਸਾਹਿਬ,
ਇਸੇ ਲੜੀ ਦੇ ਡੇਰੇ ਹਨ।
ਮਿਸਲਾਂ ਵੇਲੇ ਤੇ ਮਹਾਰਾਜਾ ਰਣਜੀਤ ਸਿੰਘ ਵੇਲੇ ਸਿੱਖ ਜਾਂ ਤਾਂ ਮੁਗਲਾਂ ਵਿਰੁਧ ਲੜਦੇ ਰਹੇ ਤੇ ਜਾਂ
ਮਹਾਰਾਜ ਰਣਜੀਤ ਸਿੰਘ ਦੇ ਰਾਜ ਵਧਾਉਣ ਦੇ ਉਪਰਾਲਿਆਂ ਲਈ ਯੁਧਾਂ ਵਿੱਚ ਜੂਝਦੇ ਰਹੇ ਕਿਉਂ ਕਿ
ਮਹਾਰਾਜੇ ਦਾ ਤੇ ਸਿੱਖਾਂ ਦਾ ਧਰਮ ਪ੍ਰਚਾਰ ਜਾਂ ਧਾਰਮਿਕ ਸਾਹਿਤ ਰਚਣ ਰਚਾਉਣ ਵਲ ਕੋਈ ਰੁਝਾਣ ਨਹੀਂ
ਸੀ। ਮਿਸਲਾਂ ਨੇ, ਤੇ ਫਿਰ ਮਹਾਰਾਜਾ ਰਣਜੀਤ ਸਿੰਘ ਨੇ ਧਾਰਮਿਕ ਸੰਸਥਾਵਾਂ ਦੇ ਨਾਮ ਵੱਡੀਆਂ ਜ਼ਮੀਨਾਂ
ਜਾਇਦਾਦ ਕੀਤੀਆਂ ਜਿਨ੍ਹਾਂ ਨੇ ਧਾਰਮਿਕ ਸੰਸਥਾਵਾਂ ਵਿੱਚ ਮਾਇਆ ਵਾਦ ਦਾ ਮੁੱਢ ਬੱਧਾ। ਸਿੱਖ ਰਾਜ ਦੇ
ਜਾਣ ਪਿੱਛੋਂ ਜ਼ਿ ਆਦਾ ਸਿੱਖ ਧਰਮ ਸੰਸਥਾਨ ਡੇਰਿਆਂ ਦੇ ਮਹੰਤਾਂ ਤੇ ਉਦਾਸੀ ਸਾਧੂਆਂ ਹੱਥ ਆ ਗਏ ਸਨ
ਜਿਨ੍ਹਾਂ ਹੱਥ ਜਾਇਦਾਦ ਦੀ ਖੱਟੀ ਤੇ ਧਰਮ-ਅਸਥਾਨਾਂ ਵਿੱਚ ਵਧਦੀ ਭੇਟਾਂ ਨੇ ਉਨ੍ਹਾਂ ਦਾ ਰੁਖ ਧਰਮ
ਤੋਂ ਹਟਾ ਕੇ ਐਸ਼ ਪ੍ਰਸਤੀ ਵਲ ਮੋੜ ਦਿਤਾ। ਕਈ ਮਹੰਤ ਤੇ ਡੇਰਿਆਂ ਵਾਲੇ ਤਾਂ ਵਿਭਚਾਰੀ ਤੇ ਸ਼ਰਾਬੀ
ਕਬਾਬੀ ਬਣ ਗਏ।
ਸਿੱਖੀ ਦੀਆਂ ਕਦਰਾਂ ਕੀਮਤਾਂ ਇਨ੍ਹਾਂ ਧਰਮ ਸਥਾਨਾਂ ਵਿਚੋਂ ਜਾਂਦੀਆਂ ਵੇਖ ਕੁੱਝ ਮੋਹਤਬਰ ਸਿੱਖਾਂ
ਗਿਆਨੀ ਦਿਤ ਸਿੰਘ, ਪ੍ਰੋ: ਗੁਰਮੁਖ ਸਿੰਘ ਤੇ ਸ: ਜਵਾਹਰ ਸਿੰਘ ਆਦਿ ਨੇ ਸਿੰਘ ਸਭਾ ਲਹਿਰ ਚਲਾਈ ਤੇ
ਧਰਮ ਸਥਾਨਾਂ ਨੂੰ ਇਨ੍ਹਾਂ ਵਿਭਚਾਰੀ ਅਨਸਰ; ਤੋਂ ਛੁਡਵਾਉਣ ਦੀ ਇੱਕ ਮੁਹਿੰਮ ਵਿੱਢੀ। ਚਾਬੀਆਂ ਦਾ
ਮੋਰਚਾ, ਗੁਰੂ ਕੇ ਬਾਗ ਦਾ ਮੋਰਚਾ, ਜੈਤੋ ਦੇ ਮੋਰਚਾ, ਨਨਕਾਣੇ ਸਾਹਿਬ ਦਾ ਸਾਕਾ ਇਹ ਸਭ ਮੋਰਚੇ ਤੇ
ਸਾਕੇ ਆਖਿਰ ਰੰਗ ਲਿਆਏ ਤੇ ਧਰਮ ਅਸਥਾਨਾਂ ਦਾ ਪ੍ਰਬੰਧ ਸਿੰਘ ਸਭਾਵਾਂ ਹੱਥ ਆ ਗਿਆ। ਇਸ ਨਾਲ ਮਤਲਬੀ
ਤੇ ਵਿਭਚਾਰੀ ਮਹੰਤੀ ਪ੍ਰਬੰਧ ਦਾ ਅੰਤ ਤਾਂ ਹੋ ਗਿਆ ਪਰ ਕੁੱਝ ਕੁ ਡੇਰੇ ਵਾਲਿਆਂ ਨੇ ਜਿਨ੍ਹਾਂ ਨੇ
ਅਪਣਾ ਗੁਰੂ-ਡੰਮ ਦਾ ਸਿਲਸਿਲਾ ਜਾਰੀ ਕੀਤਾ ਹੋਇਆ ਸੀ ਸਿੱਖ ਧਰਮ ਦੀਆਂ ਕਦਰਾਂ ਕੀਮਤਾਂ ਨੂੰ ਢਾਹ
ਲਾਉਂਦੇ ਰਹੇ।
ਇਸ ਲੜੀ ਵਿੱਚ ਡੇਰਾ ਵਡਭਾਗ ਸਿੰਘ ਤੋਂ ਪਿੱਛੋਂ ਹੋਰ ਨਵੇਂ ਬਣੇ ਡੇਰੇ ਡੇਰਾ ਭੈਣੀ ਤੇ ਨਿਰੰਕਾਰੀ
ਡੇਰਾ ਕਾਫੀ ਮਾਰੂ ਸਿੱਧ ਹੋਏ। ਡੇਰਾ ਬਿਆਸ ਵੀ ਸਿੱਖੀ ਸਿੱਖਿਆਵਾਂ ਤੇ ਆਧਾਰਿਤ ਸੀ ਤੇ ਬੜਾ ਵਧਿਆ
ਫੁਲਿਆ। ਹੌਲੀ ਹੌਲੀ ਇਸੇ ਲੜੀ ਵਿੱਚ ਡੇਰਾ ਸੱਚਾ ਸੌਦਾ, ਡੇਰਾ ਭਨਿਆਰਾ, ਡੇਰਾ ਨੂਰ ਮਹਿਲੀਆ ਆਦਿ
ਜੁੜ ਗਏ।
ਅੱਜ ਕੱਲ ਇਨ੍ਹਾਂ ਡੇਰਿਆਂ ਦਾ ਪ੍ਰਭਾਵ ਸਿੱਖੀ ਦੇ ਪੰਜਾਬੋਂ ਬਾਹਰ ਫੈਲਣ ਦੇ ਨਾਲ ਨਾਲ ਪੰਜਾਬ ਦੀਆਂ
ਹੱਦਾਂ ਬੰਨੇ ਟੱਪ ਗਿਆ ਹੈ ਤੇ ਇਨ੍ਹਾਂ ਦੇ ਪੈਰੋਕਾਰਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਹੇਠ ਲਿਖੀ
ਤਾਲਿਕਾ ਵਡੇ ਪੈਰੋਕਾਰਾਂ ਦੀ ਗਿਣਤੀ ਇਨ੍ਹਾਂ ਦਾ ਪੰਜਾਬ ਵਿੱਚ ਪ੍ਰਭਾਵ ਦਰਸਾਉਂਦੀ ਹੈ।
ਡੇਰਾ |
ਪ੍ਰਭਾਵਿਤ ਖੇਤਰ |
ਸੰਭਾਵੀ
ਗਿਣਤੀ |
ਰਾਧਾ ਸੁਆਮੀ |
ਸਾਰਾ ਪੰਜਾਬ ਤੇ ਪੰਜਾਬੋ ਬਾਹਰ ਵੀ |
50 ਲੱਖ |
ਦਿਵਿਆ ਜੋਤੀ |
ਮੋਗਾ, ਅੰਮ੍ਰਿਤਸਰ, ਗੁਰਦਾਪੁਰ, ਹੁਸ਼ਿਆਰਪੁਰ,
ਜਲੰਧਰ, ਲੁਧਿਆਣਾ, ਕਪੂਰਥਲਾ, ਪਟਿਆਲਾ, ਨਵਾਂ ਸ਼ਹਿਰ, ਫਿਰੋਜ਼ਪੁਰ |
30 ਲੱਖ |
ਡੇਰਾ ਸੱਚਾ ਸੌਦਾ |
ਬਠਿੰਡਾ, ਮੁਕਤਸਰ, ਫਰੀਦਕੋਟ, ਮੋਗਾ, ਲੁਧਿਆਣਾ,
ਸੰਗਰੂਰ, ਪਟਿਆਲਾ, ਫਤਿਹਗੜ੍ਹ ਸਾਹਿਬ, ਫਿਰੋਜ ਪੁਰ, ਮਾਨਸਾ |
25 ਲੱਖ |
ਡੇਰਾ ਬਾਬਾ ਭਨਿਆਰਾ |
ਰੂਪ ਨਗਰ, ਨਵਾਂ ਸ਼ਹਿਰ, ਫਤਿਹਗੜ੍ਹ ਸਾਹਿਬ,
ਪਟਿਆਲਾ |
5 ਲੱਖ |
ਡੇਰਾ ਭੈਣੀ ਸਾਹਿਬ |
ਲੁਧਿਆਣਾ, ਫਤਿਹਗੜ੍ਹ ਸਾਹਿਬ, ਪਟਿਆਲਾ, ਹਿਮਾਚਲ
ਪ੍ਰਦੇਸ਼ |
1 ਲੱਖ |
ਡੇਰਾ ਬਾਬਾ ਵਡਭਾਗ ਸਿੰਘ |
ਜਲੰਧਰ, ਹੁ਼ਸ਼ਿਆਰਪੁਰ, ਕਪੂਰਥਲਾ, ਹਿਮਾਚਲ
ਪ੍ਰਦੇਸ਼ |
ਪੱਕੇ ਪੈਰੋਕਾਰ ਨਹੀਂ। |
ਇਹ ਸਾਰੇ ਡੇਰੇ ਵਿਅਕਤੀਵਾਦ ਤੇ ਗੁਰੂ ਡੰਮ ਵਿੱਚ ਵਿਸ਼ਵਾਸ਼ ਰੱਖਦੇ ਹਨ ਤੇ ਇਸ ਦਾ ਪ੍ਰਚਾਰ ਕਰਦੇ ਹਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰ ਧਾਰਾ ਦੀ ਨੀਂਹ ਤੇ ਅਪਣੇ ਖਿਆਲਾਂ ਨੂੰ ਤੋੜ ਮੋੜਕੇ ਪੇਸ਼
ਕਰਦੇ ਹਨ। ਡੇਰਾ ਨਿਰੰਕਾਰੀ, ਡੇਰਾ ਬਿਆਸ, ਡੇਰਾ ਦਿਵਯ ਜੋਤੀ, ਡੇਰਾ ਸੱਚਾ ਸੌਦਾ, ਡੇਰਾ ਸੱਚਾ
ਸੌਦਾ, ਡੇਰਾ ਭੈਣੀ ਇਹ ਸਭ ਅਪਣੇ ਮੁਖੀਆਂ ਨੂੰ ਗੁਰੂਆਂ ਦਾ ਦਰਜਾ ਦਿੰਦੇ ਹਨ। ਡੇਰਾ ਨਿਰੰਕਾਰੀ ਤੇ
ਡੇਰਾ ਭੈਣੀ ਤਾਂ ਅਪਣੇ ਆਪ ਨੂੰ ਦਸਾਂ ਗੁਰੂਆਂ ਤੋਂ ਅੱਗੇ ਦੇ ਦੇਹ ਧਾਰੀ ਗੁਰੂ ਸਥਾਪਿਤ ਕਰਨ ਲਈ
ਸਿੱਖ ਇਤਿਹਾਸ ਨੂੰ ਤੋੜਦੇ ਮੋੜਦੇ ਰਹਿੰਦੇ ਹਨ ਤੇ ਇਸ ਦਾ ਮਹਿੰਗਭਾਈ ਪ੍ਰਚਾਰ ਵੀ ਕਰਦੇ ਹਨ। ਬਾਬਾ
ਭਨਿਆਰੇ ਨੇ ਤਾਂ ਅਪਣਾ ਧਰਮ ਗ੍ਰੰਥ ਵੀ ਬਣਾ ਲਿਆ ਹੈ ਜਿਸਨੂੰ ਉਸਨੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ
ਮੰਨਾਉਣ ਦੀ ਕੋਸ਼ਿਸ਼ ਕੀਤੀ। ਉਸਦੇ ਪੈਰੋਕਾਰਾਂ ਨੇ ਤਾਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਹੀ ਅਗਨ
ਭੇਟ ਕਰਦਿਆਂ ਮੁਜਾਹਿਰਾ ਕੀਤਾ। ਡੇਰਾ ਨਿਰੰਕਾਰੀ ਮੁੱਖੀ ਗੁਰਬਚਨ ਸਿੰਘ ਗੁਰੂ ਗ੍ਰੰਥ ਸਾਹਿਬ ਦੇ
ਬਰਾਬਰ ਤੇ ਕਈ ਵਾਰ ਉਚੀ ਥਾਂ ਤੇ ਅਪਣਾ ਪਲੰਘ ਡਾਹ ਕੇ ਬੈਠਦਾ ਸੀ। ਡੇਰਾ ਭੈਣੀ ਵਾਲੇ ‘ਪਤਰਾ ਪਾਠ%
ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦੇ ਰਹੇ ਤੇ ਸਿੱਖ ਰਹੁ ਰੀਤਾਂ ਨੂੰ ਤੋੜਦੇ ਮਰੋੜਦੇ ਰਹੇ।
ਅਨੰਦ ਕਾਰਜ ਦੀ ਰਸਮ ਦੀ ਥਾਂ ਅਗਨੀ ਦੁਆਲੇ ਫੇਰੇ ਲੈਕੇ ਰਚਾਉਂਦੇ ਹਨ ਤੇ ਅਪਣੀ ਅਰਦਾਸ ਵੀ ਗੁਰਸਿੱਖ
ਮਰਯਾਦਿਤ ਅਰਦਾਸ ਤੋਂ ਭਿੰਨ ਕਰਦੇ ਹਨ। ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਸਿੰਘ ਆਜ ਾਦ ਨੇ
ਤਾਂ ਅਡੰਬਰ ਰਚਾ ਕੇ ਸਿੱਖ ਜਗਤ ਨੂੰ ਅਚੰਭੇ ਵਿੱਚ ਪਾ ਦਿਤਾ। ਗੁਰੂ ਗੋਬਿੰਦ ਸਿੰਘ ਜੀ ਦੇ ਵਸਤਰ
ਪਾਕੇ ਕੜਾਹੇ ਵਿੱਚ ਸ਼ਰਬਤ ਘੋਲਕੇ ਪਾਹੁਲ ਅੰਮ੍ਰਿਤ ਵਾਗੂੰ ਅਪਣਾ ਜਾਮੇ ਇੰਨਸਾਂ ਵਰਤਾਉਣਾ ਸ਼ੁਰੂ ਕਰ
ਦਿਤਾ। ਇਹ ਹੀ ਨਹੀਂ ਇਸ ਨੁੰ ਵਡੀਆਂ ਵਡੀਆਂ ਤਸਵੀਰਾਂ ਸਮੇਤ ਵਡੇ ਵਡੇ ਇਸ਼ਤਿਹਾਰ ਦੇ ਕੇ ਪ੍ਰਮੁਖ
ਅਖਬਾਰਾਂ ਰਾਹੀ ਪ੍ਰਚਾਰ ਵੀ ਕੀਤਾ ਤੇ ਨਾਲ ਅਪਣੇ ਨਿਯਮ ਵੀ ਘੜੇ ਜਿਨ੍ਹਾਂ ਵਿੱਚ ਉਸ ਦੀ ਤਸਵੀਰ
ਵਾਲਾ ਲਾਕੇਟ ਹਰ ਪੈਰੋਕਾਰ ਦੇ ਗਲ ਵਿੱਚ ਪਾਉਣਾ ਲਾਜਮੀ ਕਰਾਰ ਦਿਤਾ, ਅਪਣੇ ਆਪ ਨੂੰ ਪ੍ਰਮੇਸ਼ਵਰ ਤੁਲ
ਕਰਾਰ ਦਿਤਾ ਤੇ ਪੈਰੋਕਾਰਾਂ ਨੂੰ ਹੋਰ ਸਭ ਲਕਬ ‘ਸਿੰਘ% ਗਿਲ, ਗ੍ਰੇਵਾਲ ਆਦਿ ਛੱਡ ਸਿਰਫ ਇਨਸਾਂ ਲਕਬ
ਲਾਉਣ ਦਾ ਆਦੇਸ਼ ਦਿਤਾ। ਅਪਣੇ ਆਪ ਨੂੰ ਸਤਿਗੁਰੂ ਅਖਵਾਕੇ ਸਭ ਲਈ ਉਠਦਿਆਂ ਬਹਿੰਦਿਆਂ, ਖਾਦਿਆਂ,
ਪੀਦਿਆਂ ਰੱਬ ਦੀ ਥਾਂ ਰਾਮ ਰਹੀਮ ਸਿੰਘ ਆਜਾਦ ਲਿਆ ਜਾਣਾ ਦਾ ਨਾਮ ਜਰੂਰ ਕਰਾਰ ਦਿਤਾ ਤੇ ਜੋ ਕੋਈ
ਉਸਦੇ ਖਿਲਾਫ ਕੁੱਝ ਕਹੇ ਤਾਂ ਉਸ ਲਈ ਪੈਰੋਕਾਰਾਂ ਨੂੰ ਅਪਣੀ ਜਿੰਦ ਜਾਨ ਲਾਕੇ ਤਬਾਹ ਕਰਨ ਦਾ ਹੁਕਮ
ਵੀ ਲਿਖ ਦਿਤਾ। ਇਸ ਨਾਲ ਸਮੁੱਚੇ ਸਿੱਖ ਜਗਤ ਵਿੱਚ ਹਲਚਲ ਮੱਚ ਗਈ ਤੇ ਊਹੋ ਹਾਲਾਤ ਪੈਦਾ ਹੋਣ ਦੇ
ਆਸਾਰ ਪੈਦਾ ਹੋ ਗਏ ਜੋ ਨਿਰੰਕਾਰੀਆਂ ਦੇ ਕੀਤੇ ਕਤਲੇਆਮ ਪਿਛੋਂ ਪੰਜਾਬ ਵਿੱਚ ਦੱਸ ਸਾਲ ਹੋਏ ਰਹੇ ਤੇ
ਸਿੱਖ ਅਤੇ ਪੰਜਾਬ ਵੀਹ ਸਾਲ ਪਿੱਛੇ ਚਲੇ ਗਏ। ਇਹ ਮਸਲਾ ਅਜੇ ਤਕ ਵੀ ਲਗਾਤਾਰ ਭਖਿਆ ਹੋਇਆ ਹੈ।
ਸਿੱਖਾਂ ਦੇ ਅਵੇਸਲਾਪਣ ਤੇ ਪ੍ਰਚਾਰ ਦੀ ਘਾਟ ਇਨ੍ਹਾਂ ਡੇਰਿਆਂ ਨੂੰ ਫੈਲਣ ਲਈ ਸਹਾਈ ਹੋਏ ਸਨ। ਸਿੱਖ
ਜਦ ਵੀ ਜਾਗੇ ਹਨ ਉਦੋਂ ਤਕ ਬਹੁਤ ਦੇਰ ਹੋ ਚੁਕੀ ਹੁੰਦੀ ਹੈ ਤੇ ਡੇਰੇ ਵਾਲੇ ਅਪਣਾ ਪ੍ਰਭਾਵ ਫੈਲਾ
ਚੁੱਕੇ ਹੁੰਦੇ ਹਨ। ਮਿਸਾਲ ਦੇ ਤੌਰ ਤੇ ਜਦ ਮਹੰਤਾਂ ਖਿਲਾਫ ਗੁਰਦੁਆਰੇ ਖਾਲੀ ਕਰੋ ਮੁਹਿੰਮ ‘ਸਿੰਘ
ਸਭਾ ਲਹਿਰ% ਨੇ ਚਲਾਈ ਤਾਂ ਉਸ ਵੇਲੇ ਮਹੰਤ ਬਹੁਤ ਹੀ ਤਾਕਤਵਰ ਹੋ ਚੁਕੇ ਸਨ ਜਿਸ ਲਈ ਕਈ ਵਰ੍ਹੇ
ਸਿੰਘ ਜੂਝਦੇ ਰਹੇ ਤੇ ਬੜੀਆਂ ਬੇਸ਼ਕੀਮਤੀ ਜਾਨਾਂ ਗਈਆਂ। ਇਸੇ ਤਰ੍ਹਾਂ ਨਿਰੰਕਾਰੀਆਂ ਤੇ ਡੇਰੇਵਾਦ
ਵਿਰੁਧ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਿਰੰਕਾਰੀ ਦੇ ਮੁਖੀ ਗੁਰਬਚਨ ਉਤੇ ਸਿੱਖ ਧਰਮ
ਵਿਰੋਧੀ ਹੋਣ ਦਾ ਮਤਾ ਪਾਸ ਕਰ ਦਿਤਾ ਸੀ ਪਰ ਅਮਲ ਸੰਨ 1978 ਵਿੱਚ ਹੋਇਆ ਜਦੋਂ ਨਿਰੰਕਾਰੀਆਂ ਨਾਲ
ਅਖੰਡ ਕੀਰਤਨੀ ਜਥੇ ਤੇ ਦਮਦਮੀ ਟਕਸਾਲ ਦੀ ਝੜਪ ਹੋਈ ਜਿਸ ਵਿੱਚ 17 ਸਿੱਖ ਸ਼ਹੀਦ ਹੋਏ, ਜਿਸ ਦਾ
ਸੰਤਾਪ 15-20 ਸਾਲ ਸਿੱਖ ਭੋਗਦੇ ਰਹੇ ਹਨ। ਅਕਾਲ ਤਖਤ ਨੇ ਨਿਰੰਕਾਰੀਆਂ ਨੂੰ ਜੂਨ 10, 1978 ਦੇ
ਮੱਤੇ ਅਨੁਸਾਰ ਪੰਥ ਵਿਚੋਂ ਖਾਰਜ ਕਰ ਦਿਤਾ ਸੀ ਪਰ ਨਿਰੰਕਾਰੀ ਬਾਬੇ ਨਾਲ ਫਿਰ ਵੀ ਵਾਪਸ ਲਿਆਉਣ ਲਈ
ਵਾਰਤਾਲਾਪ ਚਲਦੇ ਰਹੇ ਜਿਨ੍ਹਾਂ ਦਾ ਅੰਤ ਗੁਰਬਚਨ ਸਿੰਘ ਦੇ ਕਤਲ ਦੇ ਨਾਲ ਹੋਇਆ। ਨਿਰੰਕਾਰੀਆਂ ਨੇ
ਅਪਣਾ ਪ੍ਰਚਾਰ ਖੇਤਰ ਪੰਜਾਬੋਂ ਬਾਹਰ ਫੈਲਾ ਲਿਆ।
ਖਾੜਕੂਵਾਦ ਦੇ ਵੇਲੇ ਡੇਰਾ ਵਾਦ ਮੂੰਹ ਢਕੀ ਬੈਠਾ ਰਿਹਾ ਤੇ ਕੋਈ ਅਜਿਹੀ ਹਰਕਤ ਨਜਰ ਨਹੀਂ ਆਈ ਜੋ
ਸਿੱਖਾਂ ਵਿੱਚ ਰੋਹ ਫੈਲਾਉਂਦੀ। ਪਰ ਖਾੜਕੂਵਾਦ ਠੰਢਾ ਪੈਂਦੇ ਹੀ ਡੇਰਾਵਾਦ ਨੇ ਫਿਰ ਸਿਰ ਚੁਕਣਾ
ਸ਼ੁਰੂ ਕਰ ਦਿਤਾ। ਸੰਨ 16, 2000 ਵਿੱਚ ਬਾਬੇ ਭਨਿਆਰੇ ਨੇ ਭਵਸਾਗਰ ਗ੍ਰੰਥ ਰਚਕੇ ਅਪਣੇ ਆਪ ਨੂੰ
ਗੁਰੂ ਸਿੱਧ ਕਰਨ ਦੀ ਚਰਚਾ ਚਲਾ ਦਿਤੀ ਤਾਂ ਸਤੰਬਰ 16, 2000 ਨੂੰ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ
ਭਵਸਾਗਰ ਦੀਆਂ ਕਾਪੀਆਂ ਸਾੜ ਕੇ ਮੁਜਾਹਿਰਾ ਕੀਤਾ। ਅਕਾਲ ਤਖਤ ਵਲੋਂ ਬਾਬੇ ਭਨਿਆਰੇ ਨੂੰ ਦੋ ਵਾਰ
ਛੇਕਿਆ ਗਿਆ। ਬਾਬੇ ਭਨਿਆਰੇ ਦੇ ਪੈਰੋਕਾਰਾਂ ਨੇ ਭਵਸਾਗਰ ਸਾੜਣ ਦੇ ਵਿਰੋਧ ਵਿੱਚ ਸ੍ਰੀ ਗੁਰੂ ਗ੍ਰੰਥ
ਸਾਹਿਬ ਦੀ ਬੀੜ ਨੂੰੰ ਅਗਨ ਭੇਟ ਕਰ ਦਿਤਾ ਜਿਸ ਨਾਲ ਸਿੱਖਾਂ ਵਿੱਚ ਰੋਹ ਫੈਲ ਗਿਆ। ਬਾਬਾ ਭਨਿਆਰਾ
ਨੂੰ ਕੈਦ ਕਰ ਲਿਆ ਗਿਆ। ਭਨਿਆਰਾ ਕੁੱਝ ਚਿਰ ਤਾਂ ਨਿੰਵਿਆਂ ਰਿਹਾ ਪਰ ਉਸਨੇ ਅਪਣੇ ਫੰਗ ਫਿਰ
ਫੈਲਾਉਣੇ ਸ਼ੁਰੂ ਕਰ ਦਿਤੇ ਹਨ। ਉਤਰੀ ਮਾਲਵੇ ਵਿੱਚ ਭਨਿਆਰਾ ਗਰਮ ਰਿਹਾ ਤਾਂ ਦੁਆਬੇ ਵਿੱਚ ਅਸ਼ੂਤੋਸ਼
ਮਹਾਰਾਜ ਦਾ ਦਿਵਯ ਜੋਤੀ ਜਾਗ੍ਰਿਤੀ ਸੰਸਥਾਨ ਅਪਣੀ ਸਥਾਪਤੀ ਦੇ ਡੰਕੇ ਵਜਾਉਣ ਲੱਗ ਪਿਆ। ਅਸ਼ੂਤੋਸ਼
ਅਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਦਾ ਰੂਪ ਪ੍ਰਚਾਰਨ ਲਗਿਆ ਤੇ ਗੁਰਬਾਣੀ ਦੇ ਭਾਵਅਰਥ ਤੋੜ ਮਰੋੜਕੇ
ਅਪਣੇ ਮਤਲਬ ਅਨੁਸਾਰ ਪੇਸ਼ ਕਰਨ ਲਗਾ ਜਿਸ ਨੇ ਸਿੱਖਾਂ ਵਿੱਚ ਰੋਹ ਫੈਲਾ ਦਿਤਾ। ਸਿੱਖਾਂ ਦੀਆਂ ਦਿਵਯ
ਜੋਤੀ ਵਾਲਿਆਂ ਨਾਲ ਤਰਨਤਾਰਨ, ਲੁਧਿਆਣਾ, ਫਗਵਾੜਾ, ਜਲੰਧਰ ਆਦਿ ਕਈ ਥਾਵਾਂ ਤੇ ਝੜਪਾਂ ਹੋਈਆਂ ਅਕਾਲ
ਤਖਤ ਨੇ 5 ਅਗਸਤ 2005 ਨੂੰ ਇੱਕ 31 ਮੈਂਬਰੀ ਕਮੇਟੀ ਦਾ ਗਠਨ ਕੀਤਾ ਜਿਸ ਦਾ ਮੁਖ ਮੁੱਦਾ ਦਿਵਯ
ਜੋਤੀ ਵਾਲਿਆਂ ਨਾਲ ਨਜਿਠਣ ਲਈ ਯੋਗ ਨੀਤੀ ਨਿਰਧਾਰਨ ਕਰਨਾ ਸੀ। ਇਸ ਕਮੇਟੀ ਦੀ ਕਾਰਵਾਈ ਠੰਢੇ ਬਸਤੇ
ਵਿੱਚ ਪਈ ਹੋਈ ਹੈ ਤੇ ਅਜ ਤਕ ਕੋਈ ਵੀ ਕਾਰਵਾਈ ਸਾਹਮਣੇ ਨਹੀਂ ਆਈ ਜਿਸ ਕਰਕੇ ਦਿਵਯ ਜੋਤੀ ਵਾਲਿਆਂ
ਨਾਲ ਟਕਰਾ ਦਾ ਮਾਹੌਲ ਉਵੇਂ ਹੀ ਬਣਿਆ ਹੋਇਆ ਹੈ। ਇਸ ਢਿਲਪੁਣੇ ਦਾ ਫਾਇਦਾ ਲੈਂਦਿਆ 13 ਮਈ, 2007
ਨੂੰ ਸ੍ਰ੍ਰੋਮਣੀ ਕਮੇਟੀ ਦੇ ਵਰਕਰਾਂ ਤੇ ਆਮ ਸਿੱਖਾਂ ਦੀਆਂ ਸੱਚੇ ਸੌਦੇ ਦੇ ਪੈਰੋਕਾਰਾਂ ਨਾਲ
ਝੜੱਪਾਂ ਸ਼ੁਰੂ ਹੋ ਗਈਆਂ ਜਿਸ ਚੋਂ ਨਿਕਲੇ ਭਾਂਬੜ ਪੰਜਾਬ ਨੂੰ ਉਸੇ ਸਥਿਤੀ ਵਲ ਧੱਕਣ ਲਈ ਮਜ ਬੂਰ ਕਰ
ਰਹੇ ਹਨ ਜੋ ਸੰਨ 1978 ਵਿੱਚ ਸ਼ੁਰੂ ਹੋਈ। ਸਰਕਾਰ ਦਾ ਸੱਚੇ ਸੌਦੇ ਦੀ ਸੁਰੱਖਿਆ ਦਾ ਨਿਰਣਾ ਸਿੱਖ
ਪੰਥ ਦੀ ਛਾਤੀ ਵਿੱਚ ਕੰਡੇ ਵਾਂਗ ਚੁਭ ਰਿਹਾ ਹੈ ਤੇ ਹੁਣ ਸ਼ਾਤੀ ਮਾਰਚ ਕਰਕੇ ਸੱਚੇ, ਸੌਦੇ ਵਿਰੁਧ
ਐਕਸ਼ਨ ਕੀਤੇ ਜਾਣ ਦੀ ਮੁਹਿੰਮ ਜਾਰੀ ਹੈ। ਜੇ ਅਸੀਂ ਸੰਨ 1978 ਕਾਂਡ ਤੇ ਸੌਦਾ ਕਾਂਡ ਦਾ ਮੁਕਾਬਲਾ
ਕਰੀਏ ਤੇ ਸਥਿਤੀ ਦਾ ਵਧਾ ਲਗਭਗ ਉਸੇ ਤਰ੍ਹਾਂ ਦਾ ਹੈ ਜਿਸ ਲਈ ਤਾਲਿਕਾ ਵੇਖੋ:
ਨਿਰੰਕਾਰੀ ਕਾਂਡ |
ਸੌਦਾ ਕਾਂਡ |
1978:- ਨਿਰੰਕਾਰੀ ਬਾਬੇ ਗੁਰਬਚਨ ਸਿੰਘ ਨੇ ਸ੍ਰੀ ਅੰਮ੍ਰਿਤਸਰ
ਵਿਖੇ ਸਤਿਸੰਗ ਰਚਾਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਬਰਾਬਰ ਪੀੜਾ ਡਾਹ ਨਿਰਾਦਰੀ ਕੀਤੀ।
ਅਖੰਡ ਕੀਰਤਨੀ ਜੱਥੇ ਨੇ ਵਿਰੋਧ ਕੀਤਾ ਤਾਂ ਗੋਲੀਆਂ ਦੀ ਬਾਰਸ਼ ਕਰ 17 ਸਿਖ ਸ਼ਹੀਦ ਕੀਤੇ।
|
ਸੌਦਾ ਬਾਬੇ ਨੇ ਸਲਾਬਤਪੁਰੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ
ਵਸਤਰ ਪਾਕੇ ਰੂਹਾਨੀ ਜਾਮ ਪਿਲਾਉਦਿਆਂ, ਗੁਰੂ ਗੋਬਿੰਦ ਸਿੰਘ ਜੀ ਦੇ ਅੰਮ੍ਰਿਤ ਛਕਾਉਣ ਦੀ
ਰਸਮ ਦੀ ਬਰਾਬਰੀ ਕਰਨ ਦੀ ਕੋਸ਼ਿਸ਼ ਕੀਤੀ। ਦੁਖੀ ਸਿੱਖਾਂ ਨੇ ਜਦ ਵਿਰੋਧ ਕੀਤਾ ਤਾਂ
ਨਿਹੱਥਿਆਂ ਉਪਰ ਪ੍ਰੇਮੀਆਂ ਨੇ ਲਾਠੀਆਂ ਨਾਲ ਹਮਲਾ ਕਰਕੇ ਸਿੱਖਾਂ ਨੂੰ ਜ ਖਮੀ ਕੀਤਾ।
|
ਨਿਰੰਕਾਰੀਆਂ ਉਪਰ ਕੋਈ ਕਤਲ ਕੇਸ ਦਰਜ ਨਹੀਂ ਹੋਇਆ। ਸਰਕਾਰ ਬਾਦਲ
ਸੀ ਸੀ। ਕੇਸ ਉਲਟ ਅਖੰਡ ਕੀਰਤਨੀ ਜੱਥੇ ਵਿਰੁਧ ਹੋਏ ਨਿਰੰਕਾਰੀ ਬਾਬੇ ਨੂੰ ਸਰਕਾਰ ਨੇ
ਸੁਰੱਖਿਆ ਬਲਾਂ ਦੀ ਸੁਰੱਖਿਆ ਨਾਲ ਦਿੱਲੀ ਪਹੁੰਚਾਇਆ। |
ਪ੍ਰੇਮੀਆਂ ਵਿਰੁਧ ਜਾਂ ਸੌਦਾ ਬਾਬੇ ਵਿਰੁਧ ਕੋਈ ਕੇਸ ਦਰਜ ਨਹੀਂ
ਹੋਇਆ ਸਰਕਾਰ ਬਾਦਲ ਦੀ ਸੀ। ਕੇਸ ਉਲਟਾ ਸਿੱਖਾਂ ਵਿਰੁਧ ਦਰਜ ਹੋਏ। ਸਰਕਾਰ ਨੇ ਸੌਦਾ ਬਾਬੇ
ਦੀ ਜੈਡ (ਸਭ ਤੋਂ ਵੱਧ) ਸਕਿਊਰਟੀ ਕਰ ਦਿਤੀ। |
ਸਿੱਖਾਂ ਵਲੋਂ ਭਾਰੀ ਰੋਸ ਜਿਸਨੇ ਲਗਾਤਾਰ ਦਸ ਸਾਲ ਪੰਜਾਬ ਨੂੰ
ਅੱਗ ਵਿੱਚ ਡੱਕੀ ਰਖਿਆ। |
ਸਿੱਖਾਂ ਵਿੱਚ ਭਾਰੀ ਰੋਸ ਬਾਦਲ ਵਲੋਂ ਸਿੱਖਾਂ ਦੀਆਂ ਭਾਵਨਾਵਾਂ
ਨਾਲ ਖਿਲਵਾੜ ਸਿੱਖਾਂ ਵਿੱਚ ਲਗਾਤਾਰ ਵਧਦਾ ਰੋਸ, ਰੋਸ ਪ੍ਰਰਦਰਸ਼ਨਾ ਵਿੱਚ ਵਾਧਾ।
|
ਇਸ ਤੋਂ ਜਾਹਿਰ ਹੈ ਕਿ ਸਰਕਾਰੀ ਤੰਤਰ ਸਿਰਫ ਅਪਣੀ ਹੀ ਵੇਖਦਾ ਹੈ। ਨਿਰੰਕਾਰੀ ਤੇ ਸੌਦਾ ਸਾਧ ਜਾਂ
ਉਸ ਤੋਂ ਪਹਿਲਾਂ ਦੇ ਨੂਰਮਹਿਲੀਆਂ ਤੇ ਭਨਿਆਰਾ ਕਾਂਡ ਨਾਂ ਵਾਪਰਦੇ ਜੇ ਸਰਕਾਰੀ ਤੰਤਰ ਅਪਣਾ ਸੱਚ ਤੇ
ਚਲਦੇ ਤੇ ਦੋਗਲੀ ਨੀਤੀ ਨਾ ਅਪਣਾਉਂਦੇ। ਜੇ ਸਚਾਈ ਵੇਖੀਏ ਤਾਂ ਇਨ੍ਹਾਂ ਡੇਰਿਆਂ ਨੂੰ ਹਵਾ ਦੇਣ ਵਾਲਾ
ਵੀ ਸਰਕਾਰੀ ਤੰਤਰ ਹੀ ਹੈ। ਪ੍ਰਕਾਸ਼ ਸਿੰਘ ਬਾਦਲ, ਬੂਟਾ ਸਿੰਘ, ਮਹਾਰਾਜ ਅਮਰਿੰਦਰ ਸਿਘ, ਭੱਠਲ, ਇਹ
ਸਭ ਵੋਟਾਂ ਦੀ ਮੰਗ ਕਰਦੇ ਇਨ੍ਹਾਂ ਡੇਰਿਆਂ ਅੱਗੇ ਗੋਡੇ ਰਗੜਦੇ ਹਨ ਤਾਂ ਇਹ ਡੇਰੇ ਪ੍ਰਚਾਰ ਕਰਦੇ ਹਨ
“ਦੇਖੋ ਸਾਡੇ ਅੱਗੇ ਸਰਕਾਰ ਝੁਕਦੀ ਹੈ। ਅਸੀਂ ਵਕਤ ਦੇ ਰਬ ਹੋਏ ਕਿ ਨਹੀਂ। %% ਇਨ੍ਹਾਂ ਡੇਰਿਆਂ
ਵਿਰੁਧ ਐਕਸ਼ਨ ਨਾ ਲੈਣ ਤੇ ਨਰਮ ਨੀਤੀ ਅਪਣਾਉਣ ਦਾ ਸਿਟਾ ਹੀ ਇਸ ਚੜ੍ਹਤ ਦਾ ਕਾਰਨ ਹੈ। ਪ੍ਰਕਾਸ਼ ਸਿੰਘ
ਬਾਦਲ ਡੇਰਿਆਂ ਅੱਗੇ ਮੱਥਾ ਟੇਕਣ ਵਿੱਚ ਸਭ ਦਾ ਮੋਢੀ ਹੈ। ਤੁਸੀਂ ਬਾਦਲ ਸਾਹਿਬ ਦੀਆਂ ਫੋਟੋਆਂ ਭੈਣੀ
ਸਾਹਿਬ ਦੇ ਨਾਮ ਨਿਹਾਦ ਸਤਿਗੁਰੂ ਅਗੇ, ਨੂਰ ਮਹਿਲ ਦੇ ਨਾਮ-ਨਿਹਾਦ ਸਤਿਗੁਰੂ ਅੱਗੇ ਤੇ ਸਿਰਸੇ ਵਾਲੇ
ਅੱਗੇ ਤਾਂ ਅਖਬਾਰਾਂ ਦੇ ਪਹਿਲੇ ਪੰਨਿਆਂ ਤੇ ਦੇਖੀਆਂ ਹੀ ਹੋਣਗੀਆਂ ਤੇ ਇਹ ਵੀ ਪੜ੍ਹਿਆ ਹੀ ਹੋਏਗਾ
ਕਿ ਨਿਰੰਕਰੀ ਬਾਬੇ ਨੂੰ ਪੂਰੀ ਸੁਰੱਖਿਆ ਸਹਿਤ ਬਾਦਲ ਨੇ ਹੀ ਦਿਲੀ ਪਹੁੰਚਵਾਇਆ। ਉਹ ਗਲ ਅਲਗ ਹੈ ਕਿ
ਨਿਰੰਕਾਰੀ ਬਾਬਾ ਫਿਰ ਵੀ ਬਚ ਨਾ ਸਕਿਆ। ਸਿਰਸੇ ਵਾਲੇ ਦੇ ਪੰਜਾਬ ਵਿਚਲੇ ਡੇਰੇ ਨੂੰ ਵੀ ਬਾਦਲ
ਸਰਕਾਰ ਨੇ ਸੁਰੱਖਿਆ ਦੇ ਕੇ ਮਜ ਬੂਤ ਕਿਲ੍ਹੇ ਬਣਾਕੇ ਰਖਿਆ ਹੈ। ਹਰਿਆਣਾ ਦੇ ਮੁੱਖ ਮੰਤਰੀ ਹੁੱਡਾ
ਨੇ ਉਸ ਨੂੰ ਵੀ. ਆਈ. ਪੀ ਤੋਂ ਵੀ ਜਿਆਦਾ ਸੁਰੱਖਿਆ ਮੁਹਈਆ ਕਰਵਾਈ ਹੈ। ਜੇ ਇਨ੍ਹਾਂ ਡੇਰਿਆਂ ਨਾਲ
ਇਸ ਤਰ੍ਹਾਂ ਵੀ. ਆਈ. ਪੀ. ਵਾਲਾ ਸਰਕਾਰੀ ਵਰਤਾਉ ਨਾ ਹੋਵੇ ਤਾਂ ਇਹ ਡੇਰੇਦਾਰ ਇਸ ਤਰ੍ਹਾਂ ਵਧਣ
ਫੁਲਣ ਦਾ ਹੀਆ ਕਿਵੇਂ ਕਰਨ? ਜਥੇਦਾਰ ਵੇਦਾਂਤੀ ਉਪਰ ਨੂਰਮਹਿਲੀਏ ਦੀ ਸ਼ਰਨ ਬਾਦਲ ਪਰਿਵਾਰ ਦੇ ਜਾਣ
ਉਪਰ ਕੋਈ ਕਰੜਾ ਐਕਸ਼ਨ ਲਈ ਦਬਾ ਪਿਆ ਰਿਹਾ ਪਰ ਵੇਦਾਂਤੀ ਨੇ ਉਦੋਂ ਵੀ ਕੋਈ ਠੀਕ ਐਕਸ਼ਨ ਨਾ ਲਿਆ ਤੇ
ਹੁਣ ਵੀ ਸਿਰਸੇ ਵਾਲੇ ਵਿਰੁਧ ਢਿਲਾ ਚਲਦਾ ਰਿਹਾ ਹੈ, ਜਿਸ ਕਰਕੇ ਉਸਦੇ ਅਸਤੀਫੇ ਦੀ ਵੀ ਮੰਗ ਜੋਰ
ਫੜਦੀ ਰਹੀ ਸੀ। ਇਹ ਗਲ ਸਿੱਖ ਲੀਡਰਾਂ ਨੂੰ ਸਮਝ ਲੈਣੀ ਚਾਹੀਦੀ ਹੈ ਕਿ ਉਨ੍ਹਾਂ ਦੀ ਜੜ੍ਹ ਸਿੱਖ ਤੇ
ਸਿੱਖੀ ਹੈ ਤੇ ਇਸ ਤੋਂ ਹੱਟ ਕੇ ਉਨ੍ਹਾਂ ਦੀ ਕੋਈ ਪਛਾਣ ਜਾਂ ਪੁਛ-ਦੱਸ ਨਹੀਂ ਹੋਣੀ।
ਮੁਕਦੀ ਗਲ ਡੇਰਾ, ਸਿਖਾਂ ਦੀਆਂ ਡਿਗਦੀਆਂ ਕਦਰਾਂ ਕੀਮਤਾਂ ਦਾ ਤੇ ਗੁਰਮਤਿ ਧਾਰਾ ਅਨੁਸਾਰ ਜਿਉਂਦੇ
ਸਿਖ ਲੀਡਰ ਦੀ ਘਾਟ ਸਦਕਾ ਹੈ। ਇਹੋ ਜਿਹਾ ਕੋਈ ਸਿਖ ਲੀਡਰ ਨਜਰ ਨਹੀਂ ਆ ਰਿਹਾ ਜਿਸ ਵਿੱਚ ਪੂਰੀ
ਸਿੱਖ ਕੌਮੀ ਪੂਰਾ ਇਤਕਾਦ ਕਰ ਸਕੇ, ਨਾਂ ਹੀ ਅਜਿਹਾ ਸਿਖ ਲੀਡਰ ਨਜਰ ਆਉਂਦਾ ਹੈ ਜਿਸ ਪਿਛੇ ਸਿੱਖ
ਪੂਰੀ ਤਰਾਂ ਜੁੜ ਜਾਣ ਤੇ ਡੇਰਾਵਾਦ ਅਪਣੇ ਆਪ ਖਤਮ ਹੋ ਜਾਵੇ। ਵਕਤੀ ਬਲੀ ਹੈ, ਆਸ਼ਾ ਹੈ, ਕਿ ਇਸ
ਤਰ੍ਹਾਂ ਦਾ ਵਾਤਾਵਰਣ ਜਰੂਰ ਬਦਲੇਗਾ ਤੇ ਸਿੱਖ ਕੌਮ ਅਪਣੀ ਸਿੱਖੀ ਨਾਲ ਜੁੜਕੇ ਸੱਚੇ ਸਿੱਖੀ ਮਾਰਗ
ਤੇ ਚੱਲਕੇ ਡੇਰਾਵਾਦ ਨੂੰ ਪਛਾੜ ਸਕੇਗੀ।
(02/01/12)
ਗੁਰਮਤਿ ਗਿਆਨ ਮਿਸ਼ਨਰੀ ਕਾਲਜ
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ
ਲਵੀਨੀਓ, ਰੋਮਾ, ਇਟਲੀ ਦੀ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਵੱਲੋਂ ਲਾਇਬ੍ਰੇਰੀ ਫੰਡ ਵਿਚੋਂ 40
ਹਜ਼ਾਰ ਰੁਪਏ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਵਿਖੇ ਵਿਖੇ ਪੜ੍ਹ ਰਹੇ ਵਿਦਿਆਰਥੀਆਂ ਦੀਆਂ ਲੋੜਾਂ
ਵਾਸਤੇ ਦਿੱਤੇ ਗਏ।
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਲਵੀਨੀਓ, ਰੋਮਾ, ਇਟਲੀ ਦੀ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਵੱਲੋਂ
ਲਾਇਬ੍ਰੇਰੀ ਫੰਡ ਵਿਚੋਂ 40 ਹਜ਼ਾਰ ਰੁਪਏ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਵਿਖੇ ਵਿਖੇ ਪੜ੍ਹ ਰਹੇ
ਵਿਦਿਆਰਥੀਆਂ ਦੀਆਂ ਲੋੜਾਂ ਵਾਸਤੇ ਦਿੱਤੇ ਗਏ। ਇਹ ਮਾਇਆ ਭਾਈ ਹਰਭਜਨ ਸਿੰਘ ਜੀ ਦੇ ਰਾਹੀਂ ਕਾਲਜ ਦੇ
ਪ੍ਰਬੰਧਕਾਂ ਨੂੰ ਦਿੱਤੀ ਗਈ।ਇਸ ਮੌਕੇ ਭਾਈ ਹਰਭਜਨ ਸਿੰਘ ਜੀ ਨੂੰ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ
ਚੇਅਰਮੈਨ ਰਾਣਾ ਇੰਦਰਜੀਤ ਸਿੰਘ, ਪ੍ਰਿੰ. ਗੁਰਬਚਨ ਸਿੰਘ ਅਤੇ ਸ. ਪ੍ਰਭਸ਼ਰਨ ਸਿੰਘ ਦੁਆਰਾ ਸਨਮਾਨ
ਚਿੰਨ ਦਿੱਤਾ ਗਿਆ।।
(02/01/12)
ਰਘਬੀਰ ਸਿੰਘ ਮਾਨਾਂਵਾਲੀ
ਧੰਨਵਾਦ
ਧੰਨਵਾਦ ਜੀ ਧੰਨਵਾਦ…,
ਜੁੰਮੇਵਾਰੀ ਤੁਸੀਂ ਨਿਭਾਅ ਦਿਤੀ.
ਅੱਖਾਂ `ਤੇ ਮੋਟੀ ਪੱਟੀ ਬੰਨਕੇ,
ਫਖਰੇ-ਕੌਮ ਦੀ ਪਛਾਣ ਕਰਾ ਦਿਤੀ.
ਸਿੱਖੀ ਸਿਧਾਂਤਾਂ ਨੂੰ ਜੋ ਪਿੱਠ ਦਿਖਾਉਂਦੇ,
ਤੁਸੀਂ ਉਹਨਾਂ ਦੇ ਸੋਹਲੇ ਗਾਉਂਦੇ ਹੋ.
ਮੁਦਤਾਂ ਤੋਂ ਜੋ ਜੇਲੀਂ ਡੱਕੇ,
ਉਹਨਾਂ ਨੂੰ ਘੇਸਲਮਾਰ ਭੁਲਾਉਂਦੇ ਹੋ.
ਮਾਰ ਮੁਕਾਈ ਜਿਨ੍ਹਾਂ ਸਿੱਖ ਜਵਾਨੀ,
ਹੁਣ ਉਹਨਾਂ ਦਾ ਵੀ ਮਾਣ ਵਧਾਅ ਛੱਡਿਓ.
ਏਹੋ ਜਿਹੇ ਕੋਈ ਹੋਰ ਇਨਾਮ,
ਉਹਨਾਂ ਦੇ ਬੋਝਿਆਂ ਵਿੱਚ ਪਾ ਛੱਡਿਓ.
ਅੱਖਾਂ `ਤੇ ਬੰਨੀ ਪੱਟੀ ਖੋਹਲੋ,
ਪੜ੍ਹੋ ਕੰਧਾਂ `ਤੇ ਜੋ ਲਿਖਿਆ.
ਤੁਹਾਡੀ ਇਸ ਸਿਆਣਪ ਉਤੇ,
ਪੂਰਾ ਪੰਥ ਗਿਆ ਹੈ ਹਿੱਲਿਆ.
ਸਿੱਖ ਕੌਮ ਦੇ ਜਾਂਬਾਜਾਂ ਦੀਆਂ,
ਕੁਰਬਾਨੀਆਂ ਘੱਟੇ ਰੋਲ ਦਿਤੀਆਂ.
ਅੰਮ੍ਰਿਤ ਰੂਪੀ ਸੋਰਵਰਾਂ ਦੇ ਵਿੱਚ,
ਸਿਆਸੀ ਜੰਹਿਰਾਂ ਘੋਲ ਦਿਤੀਆਂ.
-ਰਘਬੀਰ ਸਿੰਘ ਮਾਨਾਂਵਾਲੀ
ਮੋਬਾਇਲ ਨੰ: 88728-54500
(02/01/12)
ਪ੍ਰੋਫੈਸਰ ਕਵਲਦੀਪ ਸਿੰਘ ਕੰਵਲ
ਨਵਾਂ ਪੁਰਾਣਾ
- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ
ਦਿਨ ਮਹੀਨੇ ਮੌਸਮ ਸਾਲ ਬੀਤਣ, ਦਿਨਾਂ ਵਰਗਾ
ਦਿਨ ਹਰ ਵਾਰ ਚੜ੍ਹਦਾ |
ਨਵਾਂ ਪੁਰਾਣਾ ਆਖ ਜੋ ਰੁਲੀ ਜਾਂਦਾ, ਦਿਨ ਹਰ ਵਾਰ ਹੀ ਨਵੀਂ ਵਾਰ ਚੜ੍ਹਦਾ |
ਸਦੀ ਬਦਲਦੀ ਤੇ ਸਾਲ ਬਦਲਣ, ਸਮਾਂ ਮਿੱਥੀ ਧਾਰ ਆਪਣੀ ਰਫ਼ਤਾਰ ਚਲੇ,
ਉਪਜਣ ਬਿਨਸਣ ਨਿੱਤ ਹੀ ਕੋਟਾਂ, ਇਹ ਨਾ ਆ ਕੇ ਕਿਸੇ ਦੁਆਰ ਖੜ੍ਹਦਾ |
ਉਹ ਉੱਠਿਆ ਉਸਨੂੰ ਥੱਲੇ ਦੱਬਾਂ, ਇਹੋ ਫਿਕਰ ਦਿਨ ਰਾਤ ਹੀ ਖਾਈ ਜਾਵੇ,
ਲਹੂ ਬਾਲਦਾ ਬਸ ਤੂੰ ਆਪਣਾ ਹੀ, ਅੱਗ ਈਰਖਾ ਜਦ ਵਿੱਚਕਾਰ ਸੜ੍ਹਦਾ |
ਖਿੜੇ ਫੁੱਲ ਵੇਖ ਹਰ ਦਿੱਲ ਖਿੜ੍ਹਦਾ, ਤੋੜ ਮਿੱਧਣ ਕਿਉਂ ਬਾਬ ਬਣਾਈ ਜਾਵੇਂ,
ਹੋ ਗੁਲ ਕਿਸ ਤੁਧ ਰੋਕਾਂ ਲਾਈਆਂ, ਕਿਉਂ ਮਹਿਕਦੇ ਵੇਖ ਗੁਲਜ਼ਾਰ ਕੜ੍ਹਦਾ |
ਵਕਤ ਹੱਥ ਜੋ ਉਸ ਸੰਭਾਲ ਸੱਜਣਾਂ, ਮੁੱਠੀਓਂ ਰੇਤ ਵਾਂਗੂੰ ਕਿਰਦਾ ਜਾਂਵਦਾ ਈ,
ਪਾਣੀ ਪੱਤਣੋਂ ਲੰਘ ਇੱਕ ਵਾਰ ਜਾਵੇ, ਨਾ ਉੱਦਮ ਕੀਤੇ ਕਦੇ ਹਜ਼ਾਰ ਮੁੜ੍ਹਦਾ |
ਨਫ਼ਰਤ ਦੇ ਪਲਾਂ ਕਿਉਂ ਗੁੰਮ ਹੋ ਕੇ, ਭਾਰ ਸਦੀਆਂ ਦੇ ਸਿਰ ਤੂੰ ਪਾਈ ਬੈਠਾ,
ਦੋਵੇਂ ਹੱਥ ਖੋਲ੍ਹ ਹਰ ਪਲ ਵੰਡ ਯਾਰਾ, ਹੋਵੇ ਜਿੰਨਾ ਵੀ ਤੈਥੋਂ ਪਿਆਰ ਜੁੜ੍ਹਦਾ |
ਅਪਣੱਤ ਹਾਸੇ ਨੇ ਦਾਤ ਰੱਬੀ, ਕੋਈ ਦਿਨ ਵਾਸਤੇ ਨਾ ਇਹਨਾਂ ਪੁਰਾਣਾ ਹੋਵੇ,
ਜਿੰਨੀ ਉਮਰ ਬਾਕੀ ਹੈ ਕੰਵਲ ਤੇਰੀ, ਵੰਡ ਖੁਸ਼ੀਆਂ ਕਦੇ ਨਾ ਭੰਡਾਰ ਥੁੜ੍ਹਦਾ |
***************************************************************
ਟੱਪੇ ਜੋੜ-ਮੇਲੇ ਦੇ
- ਪ੍ਰੋਫੈਸਰ ਕਵਲਦੀਪ ਸਿੰਘ
ਕੰਵਲ
੧.
ਸੋਨਾ ਤੱਕੜੀ 'ਤੇ ਤੌਲਿਆ ਏ,
ਜਲੇਬੀਆਂ ਦੇ ਲੰਗਰ ਚਲਦੇ,
ਸ਼ਹੀਦੀਆਂ ਨੂੰ ਰੌਲਿਆ ਏ |
੨.
ਪਾ ਛਾਨਣੀ 'ਚ ਛੱਟਿਆ ਏ,
ਮੀਲਾਂ ਦੇ ਜਲੂਸ ਕੱਢ ਕੇ,
ਦੱਸੋ ਕੀ ਤੁਸਾਂ ਖੱਟਿਆ ਏ |
੩.
ਫੱਟੇ ਸੱਚੀ-ਮੁੱਚੀ ਚੱਕ ਦਿੱਤੇ,
ਰੱਜਿਆਂ ਦੇ ਢਿੱਡ ਭਰਦੇ,
ਭੁੱਖੇ ਡੰਡੇ ਮਾਰ ਹੱਕ ਦਿੱਤੇ |
੪.
ਮੇਲਾ ਲਾਇਆ ਮੇਲੇ ਦਾ,
ਸਿਰਾਂ 'ਚ ਸਵਾਹ ਪਾ ਲਈ,
ਪਰਚਾਰ ਨਾ ਧੇਲੇ ਦਾ |
੫.
ਕੱਠੇ ਹੋਏ ਸਾਰੇ ਰਾਸੀ* ਨੇ,
ਸਟੇਜਾਂ ਗੁਰੂ-ਘਰ ਲੱਗੀਆਂ,
ਨਾਰ੍ਹੇ ਲੱਗਦੇ ਸਿਆਸੀ ਨੇ |
(*ਰਾਸੀ = ਰਾਸ ਪਾਉਣ ਵਾਲੇ, ਡਰਾਮਾ ਦਿਖਾਉਣ ਵਾਲੇ)
੬.
ਜੀਂਦੇ ਜਾਗਦੇ ਮੁਰਦੇ ਬਣੇ,
ਦਿਨੇ ਸੀ ਜੈਕਾਰੇ ਮਾਰਦੇ,
ਸ਼ਾਮੀਂ ਲਾ ਘੁੱਟ ਤੁਰਦੇ ਬਣੇ |
੭.
ਖੇਤ ਖਾ ਲਿਆ ਵਾੜਾਂ ਨੇ,
ਸਿੱਖੀ ਦਿਨੋਂ-ਦਿਨ ਖੁਰਦੀ,
ਮੂੰਹ ਸਿਰ ਤੇ ਉਜਾੜਾਂ ਨੇ |
੮.
ਸਾਧ ਭੇਖ ‘ਚ ਹੰਤ* ਬੈਠੇ,
ਗੋਲਕ ‘ਤੇ ਕਰਨ ਸ਼ੁਗਲਾਂ,
ਮੁੜ ਆਣ ਕੇ ਮਹੰਤ ਬੈਠੇ |
(*ਹੰਤ = ਮਾਰਨ ਵਾਲੇ, ਕਾਤਲ)
੯.
ਭਵਿੱਖ ਕੌਮ ਦਾ ਰੁੜ੍ਹਿਆ ਏ,
ਫਿੱਟ ਐਸੇ ਜੋੜ-ਮੇਲਿਆਂ,
ਦੱਸੋ ਕੀ ਬਾਝੋਂ ਥੁੜ੍ਹਿਆ ਏ |
{ਨੋਟ:- ਪਿਛਲੇ ਹੋਰ ਪੱਤਰ ਪੜ੍ਹਨ ਲਈ ਐਰੋ (ਤੀਰ) ਨੂੰ ਕਲਿਕ ਕਰੋ ਜਾਂ ਉਪਰ ਪੰਨੇ ਦੀ ਚੋਣ ਕਰੋ ਜੀ}

