.


(30/04/12)
ਗੁਰਇੰਦਰ ਸਿੰਘ ਪਾਲ

ਹਰਦੇਵ ਸਿੰਘ ਜੰਮੂ ਜੀ,
ਅਪ੍ਰੈਲ 28 ਦੇ ਪਤ੍ਰ ਲਈ ਆਪ ਦਾ ਧੰਨਵਾਦ!
ਫ਼ਲਸਫ਼ਾ ਅਤੇ ਇਤਿਹਾਸ ਦੋ ਅਲੱਗ ਵਿਸ਼ੇ ਹਨ। ਫ਼ਲਸਫ਼ਾ ਇਤਿਹਾਸ ਦਾ ਮੁਹਤਾਜ ਨਹੀਂ, ਪਰੰਤੂ ਇਤਿਹਾਸ ਫ਼ਲਸਫ਼ੇ ਦਾ ਮੁਹਤਾਜ ਹੋ ਸਕਦਾ ਹੈ। ਜਦ ਇਨ੍ਹਾਂ ਦੋਨਾਂ ਨੂੰ ਬਿਨਾਂ ਬਿਬੇਕ ਦੇ ਰਲਗਡ ਕਰ ਦਿੱਤਾ ਜਾਵੇ ਤਾਂ ਦੋਹਾਂ ਦਾ ਸੱਚ, ਸੱਚ ਨਹੀਂ ਰਹਿੰਦਾ। ਮਿਥਿਹਾਸ ਅਤੇ ਕਰਮਕਾਂਡ ਦੋ ਅਜਿਹੀਆਂ ਵਾ-ਵੇਲਾਂ ਹਨ ਜਿਨ੍ਹਾਂ ਦੀ ਮਾਰੂ ਛਾਂ ਹੇਠ ਫ਼ਲਸਫ਼ਾ ਅਤੇ ਇਤਿਹਾਸ ਦੋਵੇਂ ਨਰੋਏ ਨਹੀਂ ਰਹਿ ਸਕਦੇ। ਇਨ੍ਹਾਂ ਵਾ-ਵੇਲਾਂ ਨੇ ਗੁਰਮਤਿ ਤੋਂ ਸਾਨੂੰ ਬੇਮੁਖ ਕਰ ਦਿੱਤਾ ਹੈ ਤੇ ਇਤਿਹਾਸ ਨੂੰ ਇਤਿਹਾਸ ਨਹੀਂ ਰਹਿਣ ਦਿੱਤਾ। ਮਿਥਿਹਾਸ ਤੇ ਕਰਮਕਾਂਡਾਂ ਨਾਲ ਭਰੀਆਂ ਜਿਨ੍ਹਾਂ ਕੱਚੀਆਂ ਰਚਨਾਵਾਂ ਦਾ ਜ਼ਿਕਰ ਮੈਂ ਕੀਤਾ ਹੈ, ਉਨ੍ਹਾਂ ਨੂੰ ਜੇ ਗੁਰਬਾਣੀ ਦੇ ਬਰਾਬਰ ਰੱਖ ਕੇ ਪੜ੍ਹੋ ਤਾਂ ਇਹ ਸੱਚ ਸਾਹਮਣੇ ਆਉਂਦਾ ਹੈ ਕਿ ਇਨ੍ਹਾਂ ਦੇ ਫ਼ਰੇਬੀ ਲੇਖਕਾਂ ਨੇ ਗੁਰਮਤਿ ਨੂੰ ਲੁਪਤ ਕਰਨ ਦੀ ਕਪਟ ਤੇ ਘਿਣਾਉਣੀ ਪਰ ਸਫ਼ਲ ਕੋਸ਼ਿਸ਼ ਕੀਤੀ ਹੈ। ਤਾਂ ਹੀ ਮੈਂ ਉਨ੍ਹਾਂ ਰਚਨਾਵਾਂ ਨੂੰ ਤੂੜੀ ਦਾ ਢੇਰ ਕਿਹਾ ਹੈ।
ਗੁਰੂ ਗ੍ਰੰਥ ਅਤੇ ਇਨ੍ਹਾਂ ਰਚਨਾਵਾਂ ਦਾ ਤੁਲਨਾਤਮਕ ਅਧਿਯੈਨ ਕਰਨ ਉਪਰੰਤ ਮੈਂ ਇਹੋ ਸਮਝ ਸਕਿਆ ਹਾਂ ਕਿ ਜੇ ਗੁਰੂ ਗ੍ਰੰਥ ਅਨਮੋਲ ਮੋਤੀਆਂ ਨਾਲ ਸੁਭਰ ਸਰੋਵਰ ਹੈ ਤਾਂ ਇਸ ਦੇ ਮੁਕਾਬਲੇ ਇਹ ਰਚਨਾਵਾਂ ਬੁਸੇ ਪਾਣੀ ਤੇ ਸੜੇ ਸੜ੍ਹਿਆਂਦ ਮਾਰਦੇ ਚਿੱਕੜ ਦੇ ਛੱਪੜ ਹੀ ਹਨ। ਗੁਰੂ ਨਾਨਕ ਦੇਵ ਜੀ ਦਾ ਆਦੇਸ਼ ਹੈ:-
ਪੋਖਰੁ ਨੀਰੁ ਵਿਰੋਲੀਐ ਮਾਖਨੁ ਨਹੀ ਰੀਸੈ॥
(ਪੋਖਰ=ਛੱਪੜ; ਨੀਰ=ਪਾਣੀ; ਵਿਰੋਲੀਐ=ਰਿੜਕੀਏ)
ਪੋਖਰਿ ਪੋਖਰਿ ਢੂਢਤੇ ਭਲੋ ਨ ਕਹਿ ਹੈ ਕੋਇ॥ ਕਬੀਰ ਜੀ
ਗੁਰਸਿਖ ਦਾ ਪਰਮ ਧਰਮ ਬਾਣੀ ਨੂੰ ਬਿਲੋ ਕੇ ਆਤਮ-ਗਿਆਨ ਰੂਪੀ ਵਥ ਨੂੰ ਪ੍ਰਾਪਤ ਕਰਨ ਦਾ ਯਤਨ ਕਰਨਾ ਹੈ, ਨਾ ਕਿ ਕਪਟ ਮਨਮਤੀਆਂ ਦੁਆਰਾ ਲਿਖੀਆਂ ਰਚਨਾਵਾਂ ਰੂਪੀ ਪੋਖਰੁ ਨੀਰ ਰਿੜਕਦਿਆਂ ਬਹੁਮੁੱਲਾ ਮਾਨਵ-ਜੀਵਨ ਨਸ਼ਟ ਕਰਨਾ!
ਹਰਦੇਵ ਸਿੰਘ ਜੀ, ਮੈਨੂੰ ਕੋਈ ਅਧਿਕਾਰ ਨਹੀਂ ਕਿ ਮੈ ਤੁਹਾਨੂੰ ਤੁਹਾਡੀ ਪਸੰਦ ਦੀਆਂ ਰਚਨਾਵਾਂ ਪੜ੍ਹਣ ਤੋਂ ਮਨ੍ਹਾ ਕਰਾਂ! ਤੁਸੀਂ ਆਪਣੀ ਮਰਜ਼ੀ ਦੇ ਮਾਲਿਕ ਹੋ, ਜੋ ਮਰਜ਼ੀ ਹੈ ਪੜ੍ਹੋ। ਪਰ ਆਪ ਨੂੰ ਵੀ ਕੋਈ ਅਧਿਕਾਰ ਨਹੀਂ ਕਿ ਆਪ ਮੈਨੂੰ ਗੁਰਬਾਣੀ ਨੂੰ ਛੱਡ ਕੇ ਗੁਰਮਤਿ ਨੂੰ ਢਾਹ ਲਾਉਣ ਵਾਲੀਆਂ ਰੱਦੀ ਪੁਸਤਕਾਂ ਵਿੱਚੋਂ ਅਮ੍ਰਿਤ ਲੱਭਣ ਦੀ ਨਸੀਹਤ ਕਰੋ!
ਹਰਦੇਵ ਸਿੰਘ ਜੀ, ਪਿਛਲੇ ਤਿੰਨ ਸਾਲਾਂ ਵਿੱਚ ‘ਸਿੱਖ ਮਾਰਗ’ `ਤੇ ਹੋਈਆਂ ਵਿਚਾਰ-ਚਰਚਾਵਾਂ ਦੇ ਕੌੜੇ ਤਜੁਰਬੇ ਨੂੰ ਮੁਖ ਰਖਕੇ ਮੈਂ ਸਵੀਕਾਰ ਕਰਦਾ ਹਾਂ ਕਿ ਮੈਂ ਗੁਰਬਾਣੀ/ਗੁਰਮਤਿ ਤੋਂ ਬਿਨਾਂ ਹੋਰ ਕਿਸੇ ਮੁੱਦੇ `ਤੇ ਬਹਿਸ ਕਰਨ ਦੇ ਯੋਗ ਨਹੀਂ ਹਾਂ। ਇਸ ਵਾਸਤੇ ਆਪ ਜੀ ਨੂੰ ਮੇਰੀ ਸਨਿਮਰ ਬੇਨਤੀ ਹੈ ਕਿ ਹਥਲੀ ਚਰਚਾ ਨੂੰ ਇਥੇ ਹੀ ਬੰਦ ਸਮਝਿਆ ਜਾਵੇ। ਹਾਂ, ਜੇ ਆਪ ਨੂੰ ਕਿਸੇ ਰਚਨਾ ਦਾ ਅਧਿਯੈਨ ਕਰਕੇ ਗੁਰਮਤਿ ਤੋਂ ਸ੍ਰੇਸ਼ਟ ਕੋਈ ਵਥ ਮਿਲੇ ਤਾਂ ‘ਸਿੱਖ ਮਾਰਗ’ ਦੇ ਪਾਠਕਾਂ ਨਾਲ ਸਾਂਝੀ ਕਰ ਲੈਣਾ! ਤੁਸਾਂ ਕਿਸੇ ‘ਕਾਰਡ’ ਦਾ ਵੀ ਜ਼ਿਕਰ ਕੀਤਾ ਹੈ! ਆਪ ਜੀ ਨੂੰ ਬਿਨਤੀ ਹੈ ਕਿ ਆਪ ਆਪਣੀਆਂ ਸਤਿਕਾਰਤ ਪੁਸਤਕਾਂ ਤੋਂ ਮਿਲੇ ਗਿਆਨ ਦੇ ਆਧਾਰ `ਤੇ ਕੇਵਲ ਗੁਰੂ ਨਾਨਕ ਦੇਵ ਜੀ ਦਾ ਹੀ ਸਰਬ-ਸਹਿਮਤੀ ਵਾਲਾ ‘ਕਾਰਡ’ ਬਣਾ ਕੇ, ਪਾਠਕਾਂ ਦੇ ਗਿਆਨ ਹਿਤ, ‘ਸਿੱਖ ਮਾਰਗ’ `ਤੇ ਪ੍ਰਕਾਸ਼ਿਤ ਕਰਵਾ ਦੇਣਾ!
*********************
ਚਰਨਜੀਤ ਸਿੰਘ ਬਰੈਂਮਪਟਨ ਜੀ,
ਮੈਂ ਸੰਖੇਪ ਵਿੱਚ ਇਤਨਾ ਹੀ ਕਹਾਂਗਾ ਕਿ ਮੈਂ ਉਹ ਮੱਛੀ ਹਾਂ ਜੋ ਪੱਥਰ ਚੱਟ ਕੇ ਮੁੜੀ ਹੈ। ਇਸ ਵਾਸਤੇ ਆਪ ਜੀ ਨੂੰ ਬੇਨਤੀ ਹੈ ਕਿ ਮੈਨੂੰ ਬਾਰ ਬਾਰ ਪੱਥਰ ਚੱਟਣ ਦੀ ਨਸੀਹਤ ਨਾ ਕਰੋ! ਆਪ ਸਿਰਫ਼ ਇਤਨਾ ਹੀ ਉਪਕਾਰ ਕਰੋ ਕਿ ਜੇ ਆਪ ਨੂੰ ਇਨ੍ਹਾਂ ਪੁਸਤਕਾਂ ਵਿੱਚੋਂ ਗੁਰਮਤਿ ਦੀ ਕਸੌਟੀ ਉੱਤੇ ਪੂਰੀ ਉਤਰਦੀ ਕੋਈ ਵੀ ਲਾਭਦਾਇਕ ਜਾਣਕਾਰੀ ਮਿਲੇ, ਉਹ ਆਪ ‘ਸਿੱਖ ਮਾਰਗ’ ਉੱਤੇ ਪਾਠਕਾਂ ਨਾਲ ਸਾਂਝੀ ਕਰ ਲੈਣਾ! ਬਾਕੀ, ਆਪ ਮੇਰਾ ਹਰਦੇਵ ਸਿੰਘ ਜੀ ਨੂੰ ਸੰਬੋਧਿਤ ਉਪਰ ਦਿੱਤਾ ਪਤ੍ਰ ਪੜ੍ਹਣ ਦੀ ਖੇਚਲ ਕਰ ਲੈਣਾ।
ਗੁਰਇੰਦਰ ਸਿੰਘ ਪਾਲ
ਅਪ੍ਰੈਲ 30, 2012.


(30/04/12)
ਗੁਰਸ਼ਰਨ ਸਿੰਘ ਕਸੇਲ

ਸ੍ਰ. ਬਲਦੇਵ ਸਿੰਘ ਟੋਰਾਂਟੋ ਜੀ,
ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਹਿ
ਵੀਰ ਜੀ, ਆਪ ਮਹਾਨ ਕੋਸ਼ ਦੇ ਪੰਨਾ 289ਤੇ ਕਨੌੜੇ ਦੀ ਜਗ੍ਹਾ ਹੋੜਾ ਪੈਣ ਕਰਕੇ ਲਿਖਦੇ ਹੋ, “ਮਹਾਨ ਕੋਸ਼ “ਭਰ ਕਚਕੋਲ ਪ੍ਰਸਾਦਿ ਦਾ. “ (ਭਾਗੁ)। ਪਰ ਇਸਦੇ ਉਲਟ ਭਾਈ ਗੁਰਦਾਸ ਜੀ ਦੀਆਂ ਵਾਂਰਾਂ ਅੰਦਰ ਸਬਦ ਕਚਕੌਲ ਹੈ”। ਇਸ ਕਰਕੇ ਤੁਸੀਂ ਠੂਠਾ ਜਾਂ ਚਿੱਪੀ ਮਨਣ ਤੋਂ ਇਨਕਾਰੀ ਹੋ ਪਰ ਆਪ ਉਸ ਇਕ ਸ਼ਬਦ ਦੇ ਦੋ ਸ਼ਬਦ ਬਣਾ ਰਹੇ ਹੋ । ਵੇਸੇ ‘ਕੌਲ’ ਦਾਲ ਸਬਜੀ ਪਾਉਣ ਵਾਲੇ ਭਾਂਡੇ ਨੂੰ ਵੀ ਆਖਦੇ ਹਨ । ਸ਼ਾਇਦ ਤੁਹਾਡੇ ਪਿੰਡਾ ਵੱਲ ਨਾਂ ਆਖਦੇ ਹੋਣ ।
ਮਹਾਨ ਕੋਸ਼ ਦੇ ਪੰਨਾ 906 ਵਿਚ ‘ਭਰ’ ਦੇ ਅਰਥ- ਸੰਗਯਾ-ਬੋਝ, ਭਾਰ, “ਪਥਰ ਕੀ ਬੇੜੀ ਜੋ ਚੜੈ, ਭਰ ਨਾਲਿ ਬੁਡਾਵੈ” 2. ਯੁੱਧ, ਜੰਗ, ਨਿਰੁਕੂ ਵਿੱਚ ਲਿਖਿਆ ਹੈ ਜਿੱਤਣ ਵਾਲੇ ਨੂੰ ਧੰਨ ਨਾਲ ਭਰ ਦਿੰਦਾ ਹੈ, ਇਸ ਲਈ ਜੰਗ ਦਾ ਨਾਮ ਭਰ ਹੈ। ਤੋਲ, ਵਜਨ ਪ੍ਰਮਾਣ । ਵੀਰ ਜੀ ਬਾਕੀ ਆਪ ਵੇਖ ਲੈਣਾ ।
ਤੁਸੀੰ ਭਰ ਦਾ ਮਤਲਬ ਲਿਖਿਆ ਹੈ: “ਭਰਿ – ਨਾਮ ਜੰਗ ਦਾ ਹੈ, ਲੜਾਈ, ਝਗੜਾ” । ਆਪ ਤਾਂ ਤੁਸੀਂ ਇਕ ਕਨੌੜੇ ਦੀ ਗਲਤੀ ਨਾਲ ਸਾਰੇ ਸ਼ਬਦ ਨੂੰ ਨਹੀਂ ਮੰਨਦੇ ਪਰ ਆਪ ਯੁਧ ਤੋਂ ਝਗੜਾ ਬਣਾਈ ਜਾਂਦੇ ਜੇ ਬਾਕੀ ਸਾਰੀ ਗੱਲ ਕੱਟੀ ਜਾਂਦੇ ਜੇ।
ਖੈਰ ਵੀਰ ਜੀ, ਆਪ ਦੀ ਬਹੁਤ ਮੇਹਰਬਾਨੀ ਜੋ ਤੁਸੀਂ ਆਪਣੇ ਕੀਮਤੀ ਭਰੇ ਰੁਝੇਵੇਂ ਵਿੱਚੋਂ ਸਮਾਂ ਕੱਢਕੇ ਮੇਰੀਆਂ ਚਿਠੀਆਂ ਦਾ ਜਵਾਬ ਦਿਤਾ । ਆਪਣਾ ਇਕ ਦੂਜੇ ਦੇ ਵਿਚਾਰਾਂ ਨਾਲ ਸਹਿਮਤ ਹੋਣਾ ਜਰੂਰੀ ਨਹੀਂ । ਜੋ ਤੁਹਾਨੂੰ ਠੀਕ ਲੱਗਦਾ ਹੈ ਲਿਖੀ ਚਲੋ ।
ਪਾਠਕਾਂ ਦੀ ਜਾਣਕਾਰੀ ਵਾਸਤੇ ਜਪੁ ਜੀ ਸਾਹਿਬ ਦੀ 22 ਪਾਉੜੀ ਤੇ ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਦੀ 36ਵੀਂ ਪਾਉੜੀ ਦੀ ਵਿਆਖਿਆ ਜਿਹੜੀ ਮੇਰੇ ਕੋਲ ਵਿਦਵਾਨਾ ਦੀ ਹੈ, ਉਹ ਹੇਠ ਲਿਖ ਦਿਤੀ ਹੈ:
ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥
ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ ॥
ਅਰਥ :- (ਸਾਰੇ) ਵੇਦ ਇੱਕ-ਜ਼ਬਾਨ ਹੋ ਕੇ ਆਖਦੇ ਹਨ, "ਪਾਤਾਲਾਂ ਦੇ ਹੇਠ ਹੋਰ ਲੱਖਾਂ ਪਾਤਾਲ ਹਨ ਅਤੇ ਆਕਾਸ਼ਾਂ ਦੇ ਉੱਤੇ ਹੋਰ ਲੱਖਾਂ ਆਕਾਸ਼ ਹਨ, (ਬੇਅੰਤ ਰਿਸ਼ੀ ਮੁਨੀ ਇਹਨਾਂ ਦੇ) ਅਖ਼ੀਰਲੇ ਬੰਨਿਆਂ ਦੀ ਭਾਲ ਕਰਕੇ ਥੱਕ ਗਏ ਹਨ, (ਪਰ ਲੱਭ ਨਹੀਂ ਸਕੇ)"।
ਸਹਸ ਅਠਾਰਹ ਕਹਨਿ ਕਤੇਬਾ ਅਸੁਲੂ ਇਕੁ ਧਾਤੁ ॥
ਲੇਖਾ ਹੋਇ ਤ ਲਿਖੀਐ ਲੇਖੈ ਹੋਇ ਵਿਣਾਸੁ ॥
ਅਰਥ:- (ਮੁਸਲਮਾਨ ਤੇ ਈਸਾਈ ਆਦਿਕ ਦੀਆਂ ਚਾਰੇ) ਕਤੇਬਾਂ ਆਖਦੀਆਂ ਹਨ, "ਕੁੱਲ ਅਠਾਰਹ ਹਜ਼ਾਰ ਆਲਮ ਹਨ, ਜਿਨ੍ਹਾਂ ਦਾ ਮੁੱਢ ਇਕ ਅਕਾਲ ਪੁਰਖ ਹੈ"। (ਪਰ ਸੱਚੀ ਗੱਲ ਤਾਂ ਇਹ ਹੈ ਕਿ ਸ਼ਬਦ) 'ਹਜ਼ਾਰਾਂ' ਤੇ 'ਲੱਖਾਂ' ਭੀ ਕੁਦਰਤ ਦੀ ਗਿਣਤੀ ਵਿਚ ਵਰਤੇ ਨਹੀਂ ਜਾ ਸਕਦੇ, ਅਕਾਲ ਪੁਰਖ ਦੀ ਕੁਦਰਤ ਦਾ) ਲੇਖਾ ਤਦੋਂ ਹੀ ਲਿੱਖ ਸਕੀਦਾ ਹੈ, ਜੇ ਲੇਖਾ ਹੋ ਹੀ ਸਕੇ, (ਇਹ ਲੇਖਾ ਤਾਂ ਹੋ ਹੀ ਨਹੀਂ ਸਕਦਾ, ਲੇਖਾ ਕਰਦਿਆਂ ਕਰਦਿਆਂ) ਲੇਖੇ ਦਾ ਹੀ ਖ਼ਾਤਮਾ ਹੋ ਜਾਂਦਾ ਹੈ (ਗਿਣਤੀ ਦੇ ਹਿੰਦਸੇ ਹੀ ਮੁੱਕ ਜਾਂਦੇ ਹਨ)।
ਨਾਨਕ ਵਡਾ ਆਖੀਐ ਆਪੇ ਜਾਣੈ ਆਪੁ ॥ ੨੨॥
ਅਰਥ :- ਹੇ ਨਾਨਕ! ਜਿਸ ਅਕਾਲ ਪੁਰਖ ਨੂੰ (ਸਾਰੇ ਜਗਤ ਵਿਚ) ਵੱਡਾ ਆਖਿਆ ਜਾ ਰਿਹਾ ਹੈ, ਉਹ ਆਪ ਹੀ ਆਪਣੇ ਆਪ ਨੂੰ ਜਾਣਦਾ ਹੈ (ਉਹ ਆਪਣੀ ਵਡਿਆਈ ਆਪ ਹੀ ਜਾਣਦਾ ਹੈ।੨੨।
ਭਾਵ :- ਪ੍ਰਭੂ ਦੀ ਕੁਦਰਤ ਦਾ ਬਿਆਨ ਕਰਨ ਲਗਿਆਂ 'ਹਜ਼ਾਰਾਂ' ਜਾਂ 'ਲੱਖਾਂ' ਦੇ ਹਿੰਦਸੇ ਵੀ ਵਰਤੇ ਨਹੀਂ ਜਾ ਸਕਦੇ। ਇਤਨੀ ਬੇਅੰਤ ਕੁਦਰਤ ਹੈ ਕਿ ਇਸ ਦਾ ਲੇਖਾ ਕਰਨ ਲਗਿਆਂ ਗਿਣਤੀ ਦੇ ਹਿੰਦਸੇ ਹੀ ਮੁੱਕ ਜਾਂਦੇ ਹਨ ।੨੨।
ਪੁਛੇ ਪੀਰ ਤਕਰਾਰ ਕਰ ਏਹ ਫਕੀਰ ਵਡਾ ਆਤਾਈ॥ (1-36-1)
ਏਥੇ ਵਿੱਚ ਬਗਦਾਦ ਦੇ ਵਡੀ ਕਰਾਮਾਤ ਦਿਖਲਾਈ॥ (1-36-2)
ਪਾਤਾਲਾਂ ਆਕਾਸ਼ ਲਖ ਓੜਕ ਭਾਲੀ ਖਬਰ ਸੁ ਸਾਈ॥ (1-36-3)
ਫੇਰ ਦੁਰਾਇਣ ਦਸਤਗੀਰ ਅਸੀ ਭਿ ਵੇਖਾਂ ਜੋ ਤੁਹਿ ਪਾਈ॥ (1-36-4)
ਨਾਲ ਲੀਤਾ ਬੇਟਾ ਪੀਰ ਦਾ ਅਖੀਂ ਮੀਟ ਗਿਆ ਹਵਾਈ॥ (1-36-5)
ਲਖ ਅਕਾਸ਼ ਪਤਾਲ ਲਖ ਅਖ ਫੁਰਕ ਵਿੱਚ ਸਭ ਦਿਖਲਾਈ॥ (1-36-6)
ਭਰ ਕਚਕੌਲ ਪ੍ਰਸ਼ਾਦ ਦਾ ਧੁਰੋਂ ਪਤਾਲੋਂ ਲਈ ਕੜਾਈ॥ (1-36-7)
ਜ਼ਾਹਰ ਕਲਾ ਨ ਛਪੈ ਛਪਾਈ॥ ੩੬॥

ਭਾਵ- ਪੀਰ ਨੇ ਸੁਆਲ ਕੀਤਾ ਕਿ ਕੋਈ ਤਿੰਨ ਲੋਕ: ਅਕਾਸ਼, ਧਰਤੀ ਤੇ ਪਤਾਲ ਮੰਨਦੇ ਹਨ ਅਰ ਕਈ ਸੱਤ ਅਕਾਸ਼ ਤੇ ਸੱਤ ਪਤਾਲ ਦੱਸਦੇ ਹਨ, ਪਰ ਆਪ ਲੱਖਾਂ ਪਾਤਾਲ ਤੇ ਲੱਖਾਂ ਅਕਾਸ਼ ਕਿਵੇਂ ਕਹਿੰਦੇ ਹੋ ? ਤਾਂ ਆਪ ਬੋਲੇ ਜਿਸ ਨੇ ਤਿੰਨ ਯਾ ਸੱਤ ਦੇਖੇ ਉਸ ਤਿੰਨ ਯਾ ਸੱਤ ਹੀ ਕਹਿਣੇ ਹੋਏ, ਜਿਨ੍ਹਾਂ ਲੱਖਾਂ ਵੇਖੇ ਉਨ੍ਹਾ ਲੱਖਾਂ ਹੀ ਦੱਸਣੇ ਹੋਏ । ਈਸ਼ਵਰ ਦੇ ਇਕ ਇਕ ਰੋਮ ਵਿਖੇ ਕ੍ਰੋੜਾ ਬ੍ਰਹਮੰਡ ਹਨ । ਫੇਰ ਪੀਰ ਪੁਛਿਆ ਕਿ ਸਾਨੂੰ ਕਿਕੁੱਰ ਜਾਪੇ ? ਗੁਰੂ ਜੀ ਪੀਰ ਦੇ ਪੁਤ੍ਰ ਨੂੰ ਨਾਲ ਲੈ ਕੇ ਧੁਰ ਅਕਾਸ਼ ਪਤਾਲ ਚਲੇ ਗਏ ਤੇ ਉਥੋਂ ਸਾਧ ਸੰਗਤ ਦੇ ਜੋੜ ਮੇਲ ਵਿਚੋਂ ਕੜਾਹ ਪ੍ਰਸ਼ਾਦ ਦੀ ਚਿੱਪੀ ਲਿਆਕੇ ਪੀਰ ਨੂੰ ਇਕ ਤਾਂ ਇਹ ਦੱਸਿਆ ਕਿ ਜਿਹੜੇ ਬਾਲਕ ਵਾਂਗੂ ਨਿਮ੍ਰੀਭੂਤ ਤੇ ਨਿਰ ਅਭਿਮਾਨ ਹੁੰਦੇ ਹਨ ਉਹ ਇਹ ਨਜਰ ਪਾਉਂਦੇ ਹਨ , ਦੂਜੇ ਇਹ ਕਿ ਗੁਰੂ ਦੇ ਸ਼ਬਦ ਦਾ ਪ੍ਰਤਾਪ ਕਈ ਅਕਾਸ਼ ਤੇ ਪਤਾਲਾਂ ਵਿਖੇ ਹੈ ਤੇ ਫੈਲ ਜਾਵੇਗਾ ।
ਟੀਕਾ ਕਾਰ:- ਗਿਆਨੀ ਹਜਾਰਾ ਸਿੰਘ ਜੀ ਪੰਡਿਤ । ਭਾਈ ਸਾਹਿਬ ਡਾਕਟਰ ਵੀਰ ਸਿੰਘ ਜੀ ਨੇ ਸੰਸ਼ੋਧਨ ਭਾਵਾਂ ਦਾ ਪ੍ਰਕਾਸ਼ਨ ਤੇ ਸੰਪਾਦਨ ਕੀਤਾ । ਐਡੀਸ਼ਨ- 1998
ਵਾਰਾਂ ਭਾਈ ਗੁਰਦਾਸ ਜੀ ਸਟੀਕ ਟੀਕਾਕਾਰ:- ਪੰਡਿਤ ਨਰੈਣ ਸਿੰਘ ਜੀ ਗਿਆਨੀ ਵਿਦਯਾ ਮਾਰਤੰਡ , ਮੁਜੰਗਾ ਵਾਲੇ (ਲਹੌਰ ਨਿਵਾਸੀ)
ਪੰਡਤ ਨਰੈਣ ਸਿੰਘ ਜੀ ਦੀ ਵਿਆਖਿਆ ਵਿਚੋਂ ਕੁਝ ਪੰਗਤੀਆਂ :
7. (ਪੀਰ ਦੇ ਪੁੱਤਰ ਕੋਲ ਲੋਟਾ ਸੀ, ਉਸ ਵਿਚ ਉਹ ਜਿਥੇ ਵੀ ਸੰਗਤ ਵਿਚ ਗਿਆ, ਉਥੋਂ ਦਾ ਪ੍ਰਸ਼ਾਦ ਪਾਈ ਗਿਆ) ਲੋਟਾ ਪ੍ਰਸ਼ਾਦ ਦਾ ਭਰ ਗਿਆ ਤੇ ਵਾਪਿਸ (ਅੱਖਾਂ ਦੇ ਖੁਲ੍ਹਦੇ ਹੀ) ਆ ਗਏ।
8. (ਗੁਰੂ ਨਾਨਕ ਦੇਵ ਜੀ ਦੀ ਇਸ) ਜਾਹਰੀ ਕਲਾ (ਕਰਾਮਾਤ) ਨੂੰ ਹੁਣ ਕੌਣ ਛੁਪਾ ਕੇ ਰੱਖ ਸਕਦਾ ਸੀ, ਭਾਵ ਇਹ ਗੱਲ ਸਭ ਪਾਸੇ ਪ੍ਰਗਟ ਹੋ ਗਈ, ਲੋਕ ਸਿਜਦੇ ਤੇ ਨਮਸਕਾਰਾਂ ਕਰਨ ਲੱਗੇ॥36॥ (ਪੰਨਾ 33)
ਸੰਪਾਦਕ ਸ੍ਰ ਮੱਖਣ ਸਿੰਘ ਜੀ ਦਾ ਆਪਣੇ ਕੀਮਤ ਸਮੇਂ ਵਿਚੋਂ ਵੱਕਤ ਕੱਢਕੇ ਲਿਖਤਾਂ ਪਾਉਣ ਅਤੇ ਪਾਠਕਾਂ ਦਾ ਪੜ੍ਹਨ ਲਈ ਧੰਨਵਾਦ ।
ਸਤਿਕਾਰ ਸਹਿਤ,
ਗੁਰਸ਼ਰਨ ਸਿੰਘ ਕਸੇਲ


(30/04/12)
‘ਸਿੱਖੀ ਲਹਿਰ’

ਸੰਪਾਦਕ ਜੀ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ

ਆਪ ਜੀ ਨੂੰ ‘ਸਿੱਖੀ ਲਹਿਰ’ ਸਬੰਧੀ ਸਮੱਗਰੀ ਅਤੇ ਦੋ ਪੋਸਟਰ ਭੇਜੇ ਗਏ ਹਨ, ਸੋ ਖੇਚਲ ਕਰਕੇ ਸੰਗਤਾਂ ਦੀ ਜਾਣਕਾਰੀ ਲਈ ਵੈਬ ਸਾਈਟ ਤੇ ਪ੍ਰਕਾਸ਼ਤ ਕਰਨ ਦੀ ਖੇਚਲ ਕਰਨੀ ਜੀ
ਸਮੂਹ ਟੀਮ
‘ਸਿੱਖੀ ਲਹਿਰ’

*************************************

“ਸਤਿਗੁਰ ਬਚਨ ਤੁਮਾਰੇ॥ ਨਿਰਗੁਣ ਨਿਸਤਾਰੇ॥”

ਗੁਰਬਾਣੀ ਦਾ ਅਮੋਲਕ ਖਜ਼ਾਨਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕ੍ਰਿਪਾ ਨਾਲ ਸਾਨੂੰ ਪ੍ਰਾਪਤ ਹੋਇਆ। ਗੁਰਬਾਣੀ ਉਪਦੇਸ਼ ਦੀ ਹੀ ਬਰਕਤ ਹੈ ਜੋ ਅਸੀਂ ਇਤਿਹਾਸ ਤੇ ਮਾਣ ਕਰਦੇ ਹਾਂ। ਗੁਰਬਾਣੀ ਸਿਧਾਤਾਂ ਸਦਕਾ ਹੀ ਮੁਰਦਾ ਹੋ ਚੁੱਕੇ ਸਮਾਜ ਵਿੱਚ ਇਨਕਲਾਬ ਆਇਆ। ਗੁਰੁ ਨਾਨਕ ਸਾਹਿਬ ਜੀ ਤੋਂ ਆਰੰਭ ਹੋਈ ਇਹ ਇਨਕਲਾਬ ਦੀ ਲਹਿਰ ਕਈਆਂ ਵੱਡੇ ਵੱਡੇ ਤੁਫਾਨਾਂ ਦਾ ਟਾਕਰਾ ਕਰਦੀ ਹੋਈ ਵੈਸਾਖੀ 1699 ਨੂੰ ਸਫਲਤਾ ਪੂਰਵਕ ਅਪਣੀ ਮੰਜ਼ਿਲ ਵੱਲ ਪਹੁੰਚੀ। 1708 ਤੱਕ ਵਿਰੋਧੀਆਂ ਵਲੋਂ ਕਈ ਮੁਸ਼ਕਲਾਂ ਖੜੀਆਂ ਕਰਨ ਦੇ ਬਾਵਜੂਦ ਬਹੁਤਾ ਧਿਆਨ ਗੁਰਬਾਣੀ ਸਿਧਾਤਾਂ ਮੁਤਾਬਿਕ ਸਮਾਜ ਨੂੰ ਘੜਨ ਸਵਾਰਨ ਤੇ ਲਗਾ ਰਿਹਾ। 1708 ਤੋਂ ਬਾਅਦ ਬਹੁਤਾ ਧਿਆਨ ਗੁਰਬਾਣੀ ਮੁਤਾਬਿਕ ਘੜੇ ਗਏ ਸਮਾਜ ਦੀ ਸੰਭਾਲ ਤੇ ਚਲਾ ਗਿਆ।ਬਾਬਾ ਬੰਦਾ ਸਿੰਘ ਬਹਾਦਰ ਅਤੇ ਸਿੱਖ ਮਿਸਲਾਂ ਸਮੇਂ ਵੀ ਇਸ ਸੰਭਾਲ ਦੇ ਯਤਨ ਜਾਰੀ ਰਹੇ ਪਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਗੁਰਬਾਣੀ ਮੁਤਾਬਿਕ ਸਮਾਜ ਨੂੰ ਘੜਨ ਸਵਾਰਨ ਭਾਵ ਗੁਰਬਾਣੀ ਨੂੰ ਖੋਜ ਕੇ ਪੜਨ ਪੜਾਉਣ ਵਾਲੀ ਗੱਲ ਤਾਂ ਬਿਲਕੁਲ ਖਤਮ ਹੀ ਹੋ ਚੁੱਕੀ ਸੀ। ਕੇਵਲ ਮਹੰਤਾਂ ਵਲੋਂ ਪੈਦਾ ਕੀਤੇ ਬ੍ਰਾਹਮਣੀ ਕਰਮਕਾਂਡ ਹੀ ਧਰਮ ਸੀ, ਜਿਸ ਨੂੰ ਸਮਾਜ ਭੁਲੇਖੇ ਦੀ ਪ੍ਰਸੰਨਤਾ ਨਾਲ ਨਿਭਾਅ ਰਿਹਾ ਸੀ ਤੇ ਦੁਖੀ ਹੋ ਕੇ ਤਬਾਹੀ ਵੱਲ ਵਧ ਰਿਹਾ ਸੀ। 1873 ਵਿੱਚ ਆਰੰਭ ਹੋਈ ਸਿੰਘ ਸਭਾ ਲਹਿਰ ਨੇ ਪੂਰੀ ਤਾਕਤ ਵਾਹ ਲਾ ਕੇ ਸਿੱਖੀ ਦੇ ਵਿਹੜੇ ਵਿੱਚੋਂ ਬ੍ਰਾਹਮਣੀ ਜੰਜਾਲ ਦੀਆਂ ਕੜੀਆਂ ਗੁਰਬਾਣੀ ਸਿਧਾਤਾਂ ਨਾਲ ਖਿੱਚ ਕੇ ਤੋੜ ਦਿੱਤੀਆਂ। ਸਮਾਜ ਨੂੰ ਥੋੜਾ ਹੋਸ਼ ਆਈ ਤੇ ਗੁਰਦੁਆਰਾ ਪ੍ਰਬੰਧ ਦੀ ਨਿਰੋਲਤਾ ਵੱਲ ਧਿਆਨ ਦਿੱਤਾ ਗਿਆ।ਸਿੱਖੀ ਸਿਧਾਤਾਂ ਨੂੰ ਮਲੀਆਮੇਟ ਕਰ ਰਹੇ ਸਨ

“ਕੁਲਹਾਂ ਦੇਂਦੇ ਬਾਵਲੇ ਲੈਂਦੇ ਵਡੇ ਨਿਲਜ॥” ਭਾਵ ਗੱਦੀਆਂ ਦੇਣ ਵਾਲੇ ਮੂਰਖ ਸੰਤ ਮਹੰਤ ਤੇ ਇਹਨਾਂ ਦੇ ਗੱਦੀਨਸ਼ੀਨ ਬੇਸ਼ਰਮ ਚੇਲੇ ।ਗੁਰਦੁਆਰਾ ਸੁਧਾਰ ਲਹਿਰ ਦੀ ਸ਼ੁਰੂਆਤ ਹੋਈ। ਗੁਰਦੁਆਰੇ ਸੰਤਾਂ ਮਹੰਤਾਂ ਤੋਂ ਅਜ਼ਾਦ ਹੁੰਦਿਆਂ ਹੀ ਗੁਰਬਾਣੀ ਸਿਧਾਤਾਂ ਦੀ ਪਕੜ ਫਿਰ ਢਿੱਲੀ ਪੈ ਗਈ ਤੇ ਕੁਲਹਾਂ ਦੇਣ ਤੇ ਲੈਣ ਵਾਲੇ ਮੂਰਖ ਤੇ ਲੱਜਾਹੀਣ ਟੋਲੇ ਫਿਰ ਨਵੇਂ ਰੂਪ ਵਿੱਚ ਵਾਗਡੋਰ ਸੰਭਾਲ ਬੈਠੇ। ਗੁਰਬਾਣੀ ਸਿਧਾਤਾਂ ਨੂੰ ਬ੍ਰਾਹਮਣੀ ਰੰਗਤ ਦੇ ਕੇ, ਤੋੜ ਮਰੋੜ ਕੇ ਕਰਮਕਾਂਡੀ ,ਪਖੰਡੀ ਸੋਚ ਨਾਲ ਪ੍ਰਚਾਰਿਆ ਜਾਣ ਲੱਗਾ। ਜਿਸ ਦਾ ਨਤੀਜਾ ਇਹ ਨਿਕਲਿਆ ਕਿ ਸਮਾਜ ਦਿਸ਼ਾ ਹੀਣ ਹੋ ਕੇ ਲੁੱਟ ਖਸੁੱਟ ਕਰਵਾਉਂਦਾ ,ਜਲਾਲਤ ਦੇ ਰਾਹ ਤੁਰਦਾ ਹੋਇਆ ਕਈ ਠੱਗਾਂ ਬਦਮਾਸ਼ਾ ਚੋਰਾਂ ਬੇਈਮਾਨਾਂ ਦੇ ਢਹੇ ਚੜ੍ਹ ਗਿਆ। ਸਮਾਜ ਦੀ ਕਰੂਪਤਾ ਪ੍ਰਤੱਖ ਨਜ਼ਰ ਆ ਰਹੀ ਹੈ। ਬਿਬੇਕ, ਸੰਤੋਖ, ਵੰਡ ਛਕਣਾ, ਕੁਰਬਾਨੀ ਦਾ ਜਜਬਾ ਆਦਿ ਗੁਣ ਰੱਖਣ ਵਾਲਾ ਸਿੱਖ ਸਮਾਜ ਜੇਕਰ ਉਪਰ ਦੱਸੇ ਮੁਤਾਬਕ ਬੁਰਾਈਆਂ ਵਿੱਚ ਫਸ ਕੇ ਦਿਸ਼ਾਹੀਣ ਹੋਇਆ ਹੈ ਤਾਂ ਇੱਕੋ ਕਾਰਨ ਹੈ ਗੁਰਬਾਣੀ ਦੀ ਸੂਝ ਗਵਾਚ ਜਾਣੀ। ਗੁਰਬਾਣੀ ਅਖੰਡ ਪਾਠ ਆਦਿ ਰਾਹੀਂ ਬਹੁਤ ਪੜ੍ਹੀ ਗਾਈ ਜਾ ਰਹੀ ਹੈ ਪਰ ਸਮਝ ਸੂਝ ਲਈ ਨਹੀਂ, ਸਗੋਂ ਸੁਖਣਾ ਪੂਰੀਆਂ ਕਰਨ ਲਈ। ਜਿਨ੍ਹਾਂ ਕੋਲ ਥੋੜੀ ਬਹੁਤੀ ਸਮਝ ਹੈ ਵੀ ਉਹ ਦ੍ਰਿੜਤਾ ਦੀ ਘਾਟ ਕਾਰਨ ਉਹਨਾਂ ਲੋਕਾਂ ਵਿੱਚ ਹੀ ਰਲੇ ਹੋਏ ਹਾਂ ਵਿੱਚ ਹਾਂ ਮਿਲਾ ਰਹੇ ਹਨ ਜਿਹੜੇ ਸਿੱਖੀ ਦਾ ਘਾਣ ਕਰਨ ਵਿੱਚ ਲਗੇ ਹੋਏ ਹਨ।  ਵਰਤਮਾਨ ਸਮੇਂ ਬਹੁਤਾ ਸਮਾਜ ਡੇਰਾਵਾਦੀ ਪ੍ਰੰਪਰਾ, ਨਸ਼ੇ, ਵਹਿਮ ਭਰਮ ਪਖੰਡ, ਪਤਿਤ ਪੁਣਾ, ਅਤੇ ਹੋਰ ਕਈ ਸਮਾਜਿਕ ਕੁਰੀਤੀਆਂ ਵਿੱਚ ਬੁਰੀ ਤਰ੍ਹਾਂ ਫਸਿਆ ਹੋਇਆ ਹੈ। ਸਮਾਜ ਨੂੰ ਇਸ ਕੁਰੀਤੀਆਂ ਦੀ  ਦਲ ਦਲ ਵਿੱਚੋਂ ਬਾਹਰ ਕੱਢਣ ਲਈ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਸਿੱਖੀ ਲਹਿਰ ਤਹਿਤ ਇੱਕ ਵਿਸ਼ੇਸ਼ ਉਪਰਾਲਾ ਅਰੰਭ ਕੀਤਾ ਗਿਆ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਨਿਆਰੇ ਪੰਥ ਦੇ ਵਾਰਸੋ ਨੌਜਵਾਨ ਵੀਰੋ ਭੈਣੋ, ਬਜ਼ੁਰਗੋ, ਬੱਚਿਓ ਆਓ “ਗੁਰਬਾਣੀ ਗਾਵਹ ਭਾਈ ॥ਓਹ ਸਫਲ ਸਦਾ ਸੁਖਦਾਈ (628) ” ਦੇ ਮੁੱਖਵਾਕਾਂ ਨੂੰ ਜੀਵਨ ਪੱਲੇ ਬੰਨ੍ਹੀਏ ਤੇ ਸਫਲ ਸੁਖਦਾਈ ਬਣੀਏ।ਆਸ ਹੈ ਜ਼ਰੂਰ ਧਿਆਨ ਦੇ ਕੇ ਗੁਰੁ ਨਾਨਕ ਸਾਹਿਬ ਜੀ ਦੀਆਂ ਖੁਸ਼ੀਆਂ ਝੋਲੀ ਵਿੱਚ ਪੁਆਵਾਂਗੇ।

*****

ਸਿੱਖੀ ਲਹਿਰ ਦੀ ਰੂਪ ਰੇਖਾ

ਗੁਰਬਾਣੀ ਪਾਠ ਬੋਧ: ਨਿਤਨੇਮ ਦਾ ਸ਼ੁੱਧ ਉਚਾਰਣ, ਵਿਆਕਰਣ ਦੇ ਸਰਲ ਨੇਮ ਅਤੇ ਅਰਥ ਬੋਧ, ਗੁਰਬਾਣੀ ਦੀ ਮਹੱਤਤਾ, ਗੁਰਬਾਣੀ ਸੰਪਾਦਨਾ ਬਾਰੇ ਸੰਗਤ ਨੂੰ ਜਾਣੂ ਕਰਵਾਇਆ ਜਾਵੇਗਾ।

ਗੁਰਮਤਿ ਕਲਾਸਾਂ: ਨੌਜਵਾਨਾਂ/ਬੱਚਿਆਂ/ਬਜੁਰਗਾਂ ਦੀਆਂ ਅਲੱਗ-ਅਲੱਗ ਕਲਾਸਾਂ ਵਿਚ ਗੁਰਬਾਣੀ, ਇਤਿਹਾਸ ਅਤੇ ਸਿੱਖ ਰਹਿਤ ਮਰਯਾਦਾ ਸਬੰਧੀ ਜਾਣਕਾਰੀ।

ਸਵਾਲ-ਜਵਾਬ: ਗੁਰਬਾਣੀ, ਗੁਰ-ਇਤਿਹਾਸ, ਸਿੱਖ-ਇਤਿਹਾਸ, ਸਿੱਖ ਰਹਿਤ ਮਰਯਾਦਾ, ਸਿੱਖ ਫਿਲਾਸਫੀ, ਅਜੌਕੇ ਸਮੇਂ ਦਰਪੇਸ਼ ਚਣੌਤੀਆਂ ਸਬੰਧੀ ਸਵਾਲ-ਜਵਾਬ ਆਮ ਸੰਗਤ ਵੱਲੋਂ ਪ੍ਰਚਾਰਕਾਂ ਨਾਲ ਕੀਤੇ ਜਾ ਸਕਦੇ ਹਨ। ਹਰੇਕ ਨੂੰ ਸਵਾਲ ਕਰਨ ਦੀ ਖੱਲ੍ਹ ਹੋਵੇਗੀ।

ਕਥਾ-ਵੀਚਾਰ: ਚੋਣਵੇਂ ਗੁਰਬਾਣੀ ਸ਼ਬਦਾਂ ਰਾਹੀਂ ਗੁਰਮਤਿ ਸਿਧਾਂਤਾਂ ਦੀ ਸਰਲ ਵਿਆਖਿਆ।

ਧਾਰਮਿਕ ਫਿਲਮਾਂ: ਪਤਿਤਪੁਣਾ, ਨਸ਼ੇ, ਦਾਜ, ਰਿਸ਼ਵਤਖੋਰੀ, ਗੁਰਦੁਆਰਾ ਪ੍ਰਬੰਧ, ਸੇਵਾਦਾਰ ਤੇ ਸੇਵਾ, ਪਰਉਪਕਾਰ, ਸਿਖੀ ‘ਤੇ ਮਾਣ ਆਦਿ ਵਿਸ਼ਿਆ ਨੂੰ ਬਿਆਨ ਕਰਦੀਆਂ ਧਾਰਮਿਕ ਫਿਲਮਾਂ।

ਸਲਾਈਡ ਸ਼ੋਅ: ਸਿੱਖੀ ਵਿਰਸਾ, ਗੁਰਬਾਣੀ, ਗੁਰੂ ਸਾਹਿਬਾਨ ਦੇ ਜੀਵਨ ਅਤੇ ਇਤਿਹਾਸਕ ਘਟਨਾਵਾਂ ਨੂੰ ਆਧੁਨਿਕ ਤਕਨੀਕ ਨਾਲ ਬਿਆਨਿਆ ਜਾਵੇਗਾ।

ਗੁਰਮਤਿ ਲਿਟਰੇਚਰ ਅਤੇ ਸੀਡੀਜ਼: ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਪ੍ਰਚਾਰਕਾਂ ਅਤੇ ਹੋਰ ਲਿਖਾਰੀਆਂ, ਸੰਸਥਾਵਾਂ ਵੱਲੋਂ ਵੱਖ-ਵੱਖ ਵਿਸ਼ਿਆਂ ਤੇ ਤਿਆਰ ਗੁਰਮਤਿ ਸਾਹਿਤ ਅਤੇ ਸੀਡੀਜ਼ ਫ੍ਰੀ ਅਤੇ ਲਾਗਤ ਮਾਤਰ ਭੇਟਾ ਤੇ ਸੰਗਤਾਂ ਲਈ ਉਪਲੱਬਧ ਹੋਵੇਗਾ।

ਸਮਾਜਕ ਬੁਰਾਈਆਂ ਸਬੰਧੀ ਜਾਗ੍ਰਿਤੀ: ਪਤਿਤਪੁਣੇ, ਨਸ਼ੇ, ਕਰਮਕਾਂਡਾਂ, ਡੇਰਾਵਾਦ, ਵਹਿਮ-ਭਰਮ, ਦਾਜ, ਭਰੂਣ ਹੱਤਿਆ ਆਦਿਕ ਸਮਾਜਿਕ ਬੁਰਾਈਆਂ ਨੂੰ ਰੋਕਣ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ।

ਖੁੰਡ ਚਰਚਾ: ਪਰਿਵਾਰਕ ਰਿਸ਼ਤਿਆਂ, ਸਿੱਖ ਸਭਿਆਚਾਰ, ਪਹਿਰਾਵਾ, ਬੋਲ-ਚਾਲ ਆਦਿ ਨੈਤਿਕ ਵਿਸ਼ਿਆਂ ‘ਤੇ ਵੀਚਾਰ ਕੀਤੀ ਜਾਵੇਗੀ।

ਨੋਟ: ਉਪਰੋਕਤ ਜਾਣਕਾਰੀ ਵੱਖ-ਵੱਖ ਸਮੇਂ ਦੀ ਵੰਡ ਅਨੁਸਾਰ ਦਿੱਤੀ ਜਾਵੇਗੀ ਅਤੇ ਇਸ ਪ੍ਰੋਗ੍ਰਾਮ ਵਿੱਚ ਸਮੇਂ ਅਤੇ ਹਾਲਾਤ ਅਨੁਸਾਰ ਤਬਦੀਲੀ ਕੀਤੀ ਜਾ ਸਕਦੀ ਹੈ।

*****************************************************************


ਭੁੱਲੇ ਤਾਂ ਨਹੀਂ ਕਿਤੇ…….।

ਤੱਤੀ ਤਵੀ ਤੇ ਉਬਲਦੀ ਦੇਗ ਵਿਚ ਬੈਠੇ ਗੁਰੂ ਅਰਜਨ ਸਾਹਿਬ ਜੀ ਅਤੇ ਦਿੱਲੀ ਦੇ ਚਾਂਦਨੀ ਚੌਂਕ ਵਿਚ ਮਨੁੱਖੀ ਹੱਕਾਂ ਲਈ ਸ਼ਹਾਦਤ ਦੇਣ ਵਾਲੇ ਗੁਰੂ ਤੇਗ ਬਹਾਦਰ ਸਾਹਿਬ ਜੀ।

ਉਹ ਪਲ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਤਾ ਦਾ ਕੱਟਿਆ ਸੀਸ ਆਪਣੀ ਝੋਲੀ ਵਿਚ ਪਵਾਇਆ ਸੀ।

ਚਮਕੌਰ ਸਾਹਿਬ ਦੇ ਮੈਦਾਨ ਵਿਚ ਆਪਣੇ ਦੋ ਪੁਤਰਾਂ ਤੇ ਸਿਖਾਂ ਨੂੰ ਸ਼ਹਾਦਤ ਦਾ ਜਾਮ ਪੀਂਦਿਆਂ ਵੇਖ ਸਤਿ ਸ੍ਰੀ ਅਕਾਲ ਦਾ ਜੈਕਾਰਾ ਗਜਾ ਕੇ ਰੱਬ ਦਾ ਸ਼ੁਕਰ ਅਦਾ ਕਰਦੇ ਕਲਗੀਧਰ ਪਾਤਸ਼ਾਹ।

ਠੰਢੇ ਬੁਰਜ ਵਿਚ ਸ਼ਹਾਦਤ ਦੇਣ ਵਾਲੀ ਮਹਾਨ ਔਰਤ ਮਾਂ ਗੁਜਰ ਕੌਰ ਤੇ ਸਰਹੰਦ ਵਿਚ ਨੀਹਾਂ ਵਿਚ ਚਿਣ ਕੇ ਸ਼ਹੀਦ ਕੀਤੇ ਗਏ ਛੋਟੇ ਸਾਹਿਬਜ਼ਾਦੇ।

ਉਹ ਮਹਾਨ ਸਿਖ ਬੀਬੀਆਂ ਜਿਨ੍ਹਾਂ ਦੇ ਦੁੱਧ ਚੁੰਘਦੇ ਬੱਚੇ ਅਸਮਾਨ ਵੱਲ ਸੁੱਟ ਕੇ ਥੱਲੇ ਨੇਜਾ ਕਰ ਕੇ ਵਿਚ ਪਰੋ ਦਿੱਤੇ ਜਾਂਦੇ ਸਨ ਤੇ ਫਿਰ ਉਨ੍ਹਾਂ ਦੇ ਅੰਗ ਕੱਟ ਕੇ ਰੱਸੀ ਨਾਲ ਹਾਰ ਬਣਾ ਕੇ ਮਾਵਾਂ ਦੇ ਗਲ ਪਾਇਆ ਜਾਂਦਾ ਸੀ।

ਉਬਲਦੀ ਦੇਗ ਵਿਚ ਉਬਾਲਕੇ, ਰੂੰ ’ਚ ਲਪੇਟ ਕੇ ਜ਼ਿੰਦਾ ਸਾੜੇ ਜਾਣਾ, ਆਰੇ ਨਾਲ ਚੀਰੇ ਜਾਣਾ,  ਹਾਥੀਆਂ ਨਾਲ ਬੰਨ ਕੇ, ਖੋਪਰੀ ਲਾਹ ਕੇ, ਬੰਦ ਬੰਦ ਕੱਟ ਕੇ,ਚਰਖੜੀ ਤੇ ਚਾੜ੍ਹ ਕੇ, ਬਲਦੀਆਂ ਭੱਠੀਆਂ ਚ ਸੁੱਟ ਕੇ, ਸਿਰਾਂ ਦੇ ਈਨਾਮ ਰੱਖ ਕੇ ਸ਼ਹੀਦ ਕੀਤੇ ਗਏ ਉਹ ਸਿੱਖ ਜਿਨ੍ਹਾਂ ਸਿਖੀ ਸਿਦਕ ਬਦਲੇ ਜਾਨ ਦੇ ਦਿੱਤੀ।

ਖਾਲਸਾ ਰਾਜ ਦੇ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਨੂੰ ਜੰਬੂਰਾਂ ਨਾਲ ਮੋਸ ਨੋਚ ਕੇ ਸ਼ਹੀਦ ਕੀਤਾ ਗਿਆ ਪਰ ਇਸਤੋਂ ਪਹਿਲਾਂ 4 ਸਾਲ ਦੇ ਉਨਹਾਂ ਦੇ ਪੁੱਤਰ ਦਾ ਕਲੇਜਾ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਕੱਢ ਕੇ ਉਨ੍ਹਾਂ ਦੇ ਮੂੰਹ ਵਿਚ ਪਾਇਆ ਗਿਆ।

ਨਵਾਬ ਕਪੂਰ ਸਿੰਘ, ਜੱਸਾ ਸਿੰਘ ਆਹਲੂਵਾਲੀਆ, ਜੱਸਾ ਸਿੰਘ ਰਾਮਗੜ੍ਹੀਆ, ਹਰੀ ਸਿੰਘ ਨਲੂਆ, ਅਕਾਲੀ ਫੂਲਾ ਸਿੰਘ, ਸ਼ਾਮ ਸਿੰਘ ਅਟਾਰੀ, ਜਿਹੇ ਕੌਮੀ ਜਰਨੈਲ ਜਿਨ੍ਹਾਂ ਦੀ ਤੇਗ ਦੀ ਧਾਂਕ ਤੇ ਬਾਹੂਬਲ ਦੀ ਗਵਾਹੀ ਇਤਿਹਾਸ ਕੂਕ ਕੂਕ ਕੇ ਦਿੰਦਾ ਹੈ।

ਤਿੰਨ੍ਹਾਂ ਘੱਲੂਘਾਰਿਆਂ 1746, 1762, 1984 ਵਿਚ ਸ਼ਹਾਦਤ ਪਾਉਣ ਵਾਲੇ ਸੂਰਬੀਰਾਂ, ਜਰਨੈਲਾਂ, ਬਜ਼ੁਰਗਾਂ, ਬੀਬੀਆਂ ਤੇ ਬੱਚਿਆਂ ਦੀਆਂ ਕੁਰਬਾਨੀਆਂ।

ਭਾਈ ਗੁਰਦਾਸ ਜੀ, ਭਾਈ ਨੰਦ ਲਾਲ ਸਿੰਘ, ਪ੍ਰੋ ਸਾਹਿਬ ਸਿੰਘ, ਭਾਈ ਕਾਨ੍ਹ ਸਿੰਘ ਨਾਭਾ, ਪ੍ਰਿੰ ਗੰਗਾ ਸਿੰਘ, ਕਰਮ ਸਿੰਘ ਹਿਸਟੋਰੀਅਨ, ਪ੍ਰੋ ਪੂਰਨ ਸਿੰਘ ਜਿਹੇ ਸਿਖ ਵਿਦਵਾਨ।

ਭਾਈ ਕਨ੍ਹਈਆ ਸਿੰਘ, ਭਗਤ ਪੂਰਨ ਸਿੰਘ ਜੀ ਵਰਗੇ ਮਨੁੱਖਤਾ ਦੇ ਭਲੇ ਹਿਤ ਆਪਾ ਲੁਟਾ ਦੇਣ ਵਾਲੇ ਪਰਉਪਕਾਰੀ।



(30/04/12)
ਮਦਨ ਮੋਹਨ ਸਿੰਘ

ਸਤਿਕਾਰ ਯੋਗ ਸੰਪਾਦਕ ਜੀਓ
ਅਸੀਂ ਅਕਸਰ ਆਖਦੇ ਹਾਂ ਕਿ ਸਿੱਖ ਧਰਮ ਦਾ ਉਪਦੇਸ਼ ਚਾਰ ਵਾਨਾ ਨੂੰ ਸਾਝਾਂ ਹੈ। ਪਰ ਅਕਸਰ ਹੀ ਪੇਪਰਾਂ ਵਿੱਚ ਪੜਦੇ ਰਹਿੰਦੇ ਹਾ। ਕਿ ਦਰਬਾਰ ਸਾਹਿਬ ਵਿੱਚ ਬੀਬੀਆਂ ਨੂੰ ਕੀਰਤਨ ਤੋਂ ਰੋਕਿਆ ਜਾਦਾ ਹੈ। ਅੱਜ ਫਿਰ ਅਖਬਾਰ ਵਿੱਚ ਖੱਬਰ ਪੜ੍ਹੀ ਕਿ ਭਾਈ ਲਾਲ ਜੀ ਪਾਕਿਸਤਾਨ ਵਾਲੇ ਜਿਹਨਾਂ ਦੀ ਇੱਛਾ ਦਰਬਾਰ ਸਾਹਿਬ ਕੀਰਤਨ ਕਰਨ ਦੀ ਹੈ। ਪਰ ਪੁਜਾਰੀਆਂ ਨੂੰ ਮੰਜ਼ੂਰ ਨਹੀ। ਕਿਓ? ਮੇਰੇ ਬਾਬੇ ਨਾਨਕ ਜੀ ਨੂੰ ਤਾਂ ਭਾਈ ਮਰਦਾਨੇ ਤੋ ਕੋਈ ਇਤਰਾਜ਼ ਨਹੀ ਸੀ। ਉਹ ਤਾ ਆਖਦੇ ਸੀ ਮਰਦਾਨਿਆ ਰੁਬਾਬ ਵਾਜਾ ਬਾਣੀ ਆਈ ਆ। ਫਿਰ ਇਹਨਾਂ ਪੁਜਾਰੀਆਂ ਨੂੰ ਇਨਸਾਨ ਤੋ ਨਫਰਤ ਕਿਓ? ਬਾਬਾ ਫਰੀਦ ਜੀ ਅਤੇ ਹੋਰ ਭਗਤਾਂ ਦੀ ਬਾਣੀ ਨੂੰ ਗੁਰੂ ਸਾਹਿਬਾਂ ਨੇ ਬੜੇ ਸਤਿਕਾਰ ਨਾਲ ਗੁਰੂ ਗਰੰਥ ਵਿੱਚ ਦਰਜ ਕੀਤਾ ਸੀ। ਫਿਰ ਵਿਤਕਰਾ ਕਿਓ? ਲੇਖਕ ਵੀਰਾਂ ਨੂੰ ਬੇਨਤੀ ਹੈ ਕਿ ਇਸ ਵਿਸ਼ੇ ਤੇ ਵੀ ਜਰੂਰ ਲਿੱਖਣ ਜੀ।
ਮਦਨ ਮੋਹਨ ਸਿੰਘ


(30/04/12)
ਹਰਦੇਵ ਸਿੰਘ, ਜੰਮੂ

ਸਤਿਕਾਰ ਯੋਗ ਗੁਰਮੀਤ ਸਿੰਘ ਬਰਸਾਲ ਜੀ,

ਸਤਿ ਸ਼੍ਰੀ ਅਕਾਲ!

ਆਪ ਜੀ ਦੇ ਪੱਤਰ ਦਾ ਧਨਵਾਦ!

ਆਪ ਜੀ ਨੂੰ ਚੰਗੀ ਤਰਾਂ ਪਤਾ ਹੈ ਕਿ ਖੰਡੇ ਦੇ ਅੰਮ੍ਰਿਤ ਦਾ ਨਿਰਦੇਸ਼ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਹੈ ਪਰ ਅਸੀਂ ਉਸਦਾ ਪਾਲਨ ਕਰਦੇ ਆਏ ਹਾਂ। ਇਸੇ ਲਈ ਆਪ ਜੀ ਹੁਣ ਇਹ ਗਲ ਸਵੀਕਾਰ ਕਰਦੇ ਹੋ ਕਿ ਦਸ਼ਮੇਸ਼ ਜੀ ਨੇ ਜੋ ਵੀ ਕੀਤਾ ਉਹ ਗੁਰਮਤਿ ਅਨੁਸਾਰ ਹੀ ਕੀਤਾ ਭਾਵੇਂ ਉਹ ਕੰਮ ਗੁਰੂ ਗ੍ਰੰਥ ਸਾਹਿਬ ਵਿੱਚ ਸਿੱਧੇ ਤੌਰ ਤੇ ਦਰਜ ਹੈ ਜਾਂ ਨਹੀਂ! ਉਨ੍ਹਾਂ ਦਾ ਹਰ ਕੰਮ ਗੁਰੂ ਨਾਨਕ ਜੀ ਦੇ ਦਰਸ਼ਨ ਦੇ ਅਨੁਸਾਰ ਹੀ ਸੀ ਜਿਸ ਨੂੰ ਦ੍ਰਿੜਾਉਂਣ ਲਈ ਦਸ਼ਮੇਸ਼ ਜੀ ਨੇ ਉਹ ਜੁਗਤਾਂ ਵੀ ਵਰਤਿਆਂ ਜਿਹੜੀਆਂ ਪਹਿਲੇ ਗੁਰੂਆਂ ਨੇ ਨਹੀਂ ਸੀ ਵਰਤਿਆਂ। ਇਹ ਗੁਰੂਆਂ ਦੇ ਕੁੱਝ ਨਿਰਨੇ ਐਸੇ ਹਨ ਜਿਨ੍ਹਾਂ ਤੇ ਆਪ ਜੀ ਦਾ ਜਾਂ ਮੇਰਾ ਕਿੰਤੂ ਮਹੱਤਵ ਨਹੀਂ ਰੱਖਦਾ।

ਆਪ ਜੀ ਜਾਂ ਮੈਂ ਅਪਣੇ ਤੋਰ ਤੇ ਗੁਰੂਕਾਲ ਦੇ ਮੁਕੱਮਲ ਚਸ਼ਮਦੀਦ ਹੋਂਣ ਦਾ ਦਾਵਾ ਨਾ ਕਰੀਏ ਤਾਂ ਚੰਗਾ ਹੈ। ਇਸ ਲਈ ਸਾਨੂੰ ਅਪਣੇ ਇਤਹਾਸ ਨੂੰ ਵੀ ਧਿਆਨ ਵਿੱਚ ਰੱਖਣਾ ਪਵੇਗਾ। ਅਸੀਂ ਸਿੱਖ, ਗੁਰੂ ਨਾਨਕ ਜੀ ਤੋਂ ਵਰਤਮਾਨ ਤਕ, ਸਮੇਂ ਦੀ ਗਤੀ ਦੇ ਨਾਲ ਹੀ ਚਲ ਕੇ ਪੁੱਜੇ ਹਾਂ ਕੋਈ ਛਲਾਂਗ ਮਾਰ ਕੇ ਨਹੀਂ। ਇਸ ਲਈ ਇਤਹਾਸ ਨੂੰ ਟੱਪ ਕੇ ਪਾਰ ਆਉਂਣ ਦਾ ਜਤਨ ਨਾ ਕਰੀਏ। ਇਸ ਲਈ ਸਮੇਂ ਦੀ ਗਤੀ ਵਿਚਲਾ ਸਮਾਂ ਇਤਹਾਸ ਹੈ। ਅਪਣੀ ਹੀ ਮਨਮਤੀ ਸੋਚ ਨੂੰ ਸਥਾਪਤ ਕਰਨ ਲਈ ਗੁਰੂਆਂ ਦੇ ਕੀਤੇ ਕੰਮਾਂ ਨੂੰ ਰੱਧ ਕਰਨ ਲਈ ਪੁਰੇ ਇਤਹਾਸ ਨੂੰ ਰੱਧ ਕਰਨ ਦੀ ਗਲਤ ਧਾਰਨਾ ਸਵੀਕਾਰ ਨਹੀਂ ਕੀਤੀ ਜਾ ਸਕਦੀ। ਬਲਕਿ ਉਸਦਾ ਵਿਸ਼ਲੇਸ਼ਣ ਕਰਨਾ ਬਣਦਾ ਹੈ। ਅਸੀਂ ਬੇ-ਇਤਹਾਸੀ ਕੋਮ ਨਹੀਂ ਹਾਂ!

ਇਹ ਕਿਹੜੀ ਸਿਆਣਪ ਹੈ ਕਿ ਅਸੀਂ ਅਪਣੇ ਮਨ ਦੇ ਕਿਸੇ ਫ਼ੁਰਨੇ ਨੂੰ ਗੁਰਮਤਿ ਬਨਾਉਂਣ ਲਈ ਅਪਣੇ ਰਸਤੇ ਵਿੱਚ ਆਉਂਣ ਵਾਲੀ ਹਰ ਸ਼ੈਅ (ਗੁਰਬਾਣੀ ਦੇ ਸਹੀ ਅਰਥਾਂ, ਭਾਈ ਗੁਰਦਾਸ, ਭਾਈ ਨੰਦ ਨਾਲ ਦਿਆਂ ਰਚਨਾਵਾਂ, ਇਤਹਾਸ ਆਦਿ) ਨੂੰ ਮਰਜ਼ੀ ਨਾਲ ਬਦਲ ਲਈਏ ਜਾਂ ਰੱਧ ਕਰ ਦੇਈਏ? ਕਈ ਵੀਰ ਤਾਂ ਸੋਚਦੇ ਹਨ ਕਿ ਬਾਣੀ ਲਿਖਣ ਵਾਲੇ ਗੁਰੂ ਭੱਟਾਂ ਵਲੋਂ ਅਪਣੀ ਤਾਰੀਫ਼ ਕਿਵੇਂ ਦਰਜ ਕਰਵਾ ਸਕਦੇ ਹਨ? ਆਪ ਜੀ ਸਮਝ ਸਕਦੇ ਹੋ ਕਿ ਇਹ ਸਵਾਲ ਕਿਸ ਨਾਸਮਝ ਸੋਚ ਦਾ ਪ੍ਰਗਟਾਵਾ ਹੈ ਜੋ ਕਿ ਜ਼ਹਿਰ ਵਾਂਗ ਭਾਵੂਕ ਮਾਨਸਿਕਤਾ ਵਿੱਚ ਭਰੀਆ ਜਾ ਰਿਹਾ ਹੈ ਤਾਂ ਕਿ ਉਹ ਗੁਰੂਆਂ ਦੀ ਪੰਥਕ ਹੈਸੀਅਤ ਤੋਂ ਵਾਜੇਂ ਕਰ ਦਿੱਤੇ ਜਾਣ ਅਤੇ ਗੁਰੂ ਦੀ ਪ੍ਰਮਾਣਿਕਤਾ ਵੀ ਕਿੰਤੂ ਦੇ ਘੇਰੇ ਵਿੱਚ ਆ ਜਾਏ। ਗੁਰੂਆਂ ਅਤੇ ਗੁਰੂ ਗ੍ਰੰਥ ਦੀ ਹੈਸੀਅਤ ਤੋਂ ਬਿਨਾਂ ਸਿੱਖਾਂ ਦਾ ਹੈ ਹੀ ਕੀ?

ਆਪ ਜੀ ਨੇ ਇਸ ਗਲ ਦਾ ਜਵਾਬ ਨਹੀਂ ਦਿੱਤਾ ਕਿ ਕੀ ਭਾਈ ਗੁਰਦਾਸ ਜਾਂ ਭਾਈ ਨੰਦ ਨਾਲ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਕਿਸੇ ਕਮੀ ਨੂੰ ਪੁਰਾ ਕਰਨ ਲਈ ਲਿਖਵਾਈ ਜਾਂ ਪਰਵਾਨ ਕੀਤੀ ਗਈ ਸੀ? ਵੀਰ ਜੀ ਗੁਰੂ ਗ੍ਰੰਥ ਸਾਹਿਬ ਵਿੱਚ ਕੋਈ ਵੀ ਬਾਹਰੀ ਪ੍ਰਵਾਣਤ ਰਚਨਾ ਦਰਜ ਨਹੀਂ ਕੀਤੀ ਜਾ ਸਕਦੀ ਪਰ ਉਹ ਗੁਰਮਤਿ ਅਨੁਸਾਰ ਸਿੱਖ ਜੀਵਨ ਵਿੱਚ ਵਰਤੀ ਜਾ ਸਕਦੀ ਹੈ। ਭਸੋੜ ਸਭਾ ਨੇ ਗੁਰੂ ਦਸ਼ਮੇਸ਼ ਜੀ ਦਿਆਂ ਮੰਨੀਆਂ ਜਾਂਦੀਆਂ ਰਚਨਾਵਾਂ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਨ ਦੀ ਹਿਮਾਕਤ ਕੀਤੀ ਸੀ ਜਿਸ ਨੂੰ ਸਿੰਘ ਸਭਾ ਲਹਿਰ ਦੇ ਵਿਦਵਾਨ ਆਗੂਆਂ ਨੇ ਠੱਲ ਪਾਈ ਸੀ।

ਵੀਰ ਜੀ ਜਿਨ੍ਹਾਂ ਸੋ ਤੋਂ ਵੱਧ ਪੁਰਾਤਨ ਗੁਰੂ ਗ੍ਰੰਥ ਸਾਹਿਬ ਦਿਆਂ ਬੀੜਾਂ ਬਾਰੇ ਮੈਂ ਕੁੱਝ ਜਾਣਕਾਰੀ ਪ੍ਰਾਪਤ ਕੀਤੀ ਹੈ ਉਨ੍ਹਾਂ ਵਿਚੋਂ ਕਿਸੇ ਵਿੱਚ ਵਿੱਚ ਜਾਪੁ, ਸਵੈਯ ਜਾਂ ਚੋਪਈ ਦਰਜ ਨਹੀਂ ਹੈ। ਕਿਉਂ? ਕਿਉਂਕਿ ਸਿੱਖ ਕਦੇ ਵੀ ਇਤਨੇ ਅਵੇਸਲੇ ਨਹੀਂ ਰਹੇ ਕਿ ਨਿਤਨੇਮ ਵਿਚਲੀਆਂ ਬਾਹਰੀ (ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰ) ਰਚਨਾਵਾਂ ਗੁਰੂ ਗ੍ਰੰਥ ਜੀ ਦੇ ਨਾਲ ਜੋੜਨ ਦਿੱਤੀਆਂ ਹੋਂਣ। ਫ਼ਿਰ ਜਿਨ੍ਹਾਂ ਸਿੱਖਾਂ ਨੇ ਇਹ ਕੰਮ ਕਦੇ ਨਹੀਂ ਹੋਂਣ ਦਿੱਤਾ ਉਹੀ ਸਿੱਖ ਖੰਡੇ ਦੇ ਅੰਮ੍ਰਿਤ ਵਰਗੀ ਅਤਿ ਮਹੱਤਵਪੁਰਨ ਪ੍ਰਕ੍ਰਿਆ ਬਾਰੇ ਇਤਨੇ ਮੁਰਖ ਅਤੇ ਅਵੇਸਲੇ ਕਿਵੇਂ ਹੋ ਗਏ ਕਿ ਜੋ ਗਲਾਂ ਗੁਰੂ ਗ੍ਰੰਥ ਵਿੱਚ ਕਦੇ ਦਰਜ਼ ਹਾ ਹੋਂਣ ਦਿੱਤੀਆਂ ਉਹ ਗਲਾਂ ਖੰਡੇ ਦੇ ਅੰਮ੍ਰਿਤ ਵਿੱਚ ਸਵੀਕਾਰ ਕਰ ਗਏ?

ਜ਼ਰਾ ਭਾਵੂਕਤਾ ਤੋਂ ਉਪਰ ਉੱਠ ਕੇ ਵਾਸਤਕਿਤਾ ਦੇ ਤਲ ਤੇ ਖੜੇ ਹੋ ਕੇ ਅਪਣੇ ਹੀ ਤੌਰ ਤੇ ਵਿਚਾਰ ਕਰੀਏ। ਅਪਣੇ ਹਰ ਨਿਰਨੇ ਜਾਂ ਸਮਝ ਨੂੰ ਹੀ ਗੁਰੂਮਤ ਦਾ ਜਾਮਾ ਪਾਉਂਣ ਦਾ ਜਤਨ ਨਾ ਕਰੀਏ। ਗੁਰੂ ਨਿਰਨੇ ਕਰਨ ਦਾ ਅਧਿਕਾਰ ਰੱਖਦੇ ਸੀ। ਖੰਡੇ ਦੇ ਅੰਮ੍ਰਿਤ ਦਾ ਲਿਖਤੀ ਨਿਰਨਾ ਜੇ ਕਰ ਬਾਣੀ ਵਿੱਚ ਤਲਾਸ਼ ਕਰਾਂ ਗੇ ਤਾਂ ਸਾਡੇ ਹੱਥ ਕੁੱਝ ਨਹੀਂ ਬੱਚੇਗਾ। ਯਾਦ ਰੱਖਣਾ ਕਿ ਉਹ ਦਿਨ ਦੂਰ ਨਹੀਂ ਜਦੋਂ ਕੁੱਝ ਸੱਜਣ ਖੰਡੇ ਦੇ ਅੰਮ੍ਰਿਤ ਨੂੰ ਮਾਤਰ ਵਨ ਡੇ ਡਰਾਮਾ (ਇੱਕ ਦਿਨ ਦਾ ਨਾਟਕ) ਕਹਿ ਕੇ ਆਪ ਜੀ ਅਤੇ ਮੈਂਨੂੰ ਇਹ ਪੁੱਛਣ ਗੇ ਕਿ ਵਖਾਉ ਦਸ਼ਮੇਸ਼ ਜੀ ਨੇ ਬਾਣੀ ਵਿੱਚ ਕਿਸ ਜਗ੍ਹਾ ‘ਮਹਲਾਸ਼ਬਦ ਵਰਤ ਕੇ ਸਿੱਖਾਂ ਨੂੰ ਉਪਦੇਸ਼ ਦਿੱਤਾ ਹੈ ਕਿ ਖੰਡੇ ਦਾ ਅੰਮ੍ਰਿਤ ਛੱਕਣਾ ਅਤੇ ਕੇਸ ਆਦਿ ਰੱਖਣੇ ਜ਼ਰੂਰੀ ਹਨ? ਉਹ ਇਹ ਵੀ ਤਰਕ ਦੇਂਣ ਗੇ ਕਿ ਜੇਕਰ ਦਸ਼ਮੇਸ਼ ਜੀ ਨੇ ਖੰਡੇ ਦੇ ਅੰਮ੍ਰਿਤ ਦਾ ਉਪਦੇਸ਼ ਦੇਂਣਾ ਹੀ ਹੁੰਦਾ ਤਾਂ ਉਹ ਇਹ ਉਪਦੇਸ਼ ਬਾਣੀ ਵਿੱਚ ਕਰਦੇ। ਫ਼ਿਰ ਆਪ ਜੀ ਵੀ ਮੇਰੇ ਨਾਲ ਹੀ ਇਤਹਾਸਕ ਤੱਥਾਂ ਦੀ ਔਟ ਵਿੱਚ ਇਸ ਵਾਸਤਵਿਕ ਤਰਕ ਤੇ ਉਤਰੋਗੇ ਕਿ ਗੁਰੂ ਦਾ ਨਿਰਨਾ ਗੁਰੂ ਦਾ ਨਿਰਨਾ ਹੈ ਭਾਵੇਂ ਉਹ ਸਿੱਦੇ ਰੂਪ ਵਿੱਚ ਬਾਣੀ ਵਿੱਚ ਦਰਜ ਹੈ ਜਾਂ ਨਹੀਂ! ਕਿਉਂਕਿ ਇਹੀ ਸੱਚਾਈ ਹੈ। ਇਹੀ ਸਿੱਖੀ ਦਾ ਇਤਹਾਸ ਹੈ। ਸੁਧਾਰ ਦਾ ਅਰਥ ਹਰ ਗਲ ਤੇ ਬੁਲਡੋਜ਼ਰ ਚਲਾਉਂਣਾ ਨਹੀਂ। ਜਿਹੜਾ ਇਤਹਾਸ ਅਸੀਂ ਆਪ ਉਸਾਰਿਆ ਹੀ ਨਹੀਂ ਉਸ ਨੂੰ ਅਸੀਂ ਯੱਕਤਰਫ਼ਾ ਰੱਧ ਨਹੀਂ ਕਰ ਸਕਦੇ। ਆਸ ਹੈ ਕਿ ਆਪ ਜੀ ਸਿੱਖ ਇਤਹਾਸ ਦੇ ਮਹੱਤਵ ਨੂੰ ਵਿਚਾਰੋ ਗੇ।

ਹਰਦੇਵ ਸਿੰਘ, ਜੰਮੂ-30. 4. 12


(30/04/12)
ਪਰਮਜੀਤ ਸਿੰਘ

ਸਤਕਾਰਤ ਸੰਪਾਦਕ ਜੀ
ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫ਼ਤਿਹ।
ਵੀਰ ਹਰਦੇਵ ਸਿੰਘ ਜੰਮੂ ਬਾਰੇ ਪਾਠਕਾਂ ਦੀਆਂ ਬੇਨਤੀਆਂ ਸਵੀਕਰ ਕਰਨ ਲਈ ਧਨਵਾਦ।
ਵੀਰ ਗੁਰਿੰਦਰ ਸਿੰਘ ਪਾਲ ਜੀ ਤੁਸੀ ਬਗੈਰ ਪੁਰਾ ਪੜੇ ਤੱਤੀਆਂ ਤੱਤੀਆਂ ਲਾ ਗਏ। ਸਾਰਾ ਇਤਹਾਸ ਰੱਧ ਕਰਨ ਤੇ ਤੁਰ ਪਏ। ਵੀਰ ਚਰਨਜੀਤ ਨੇ ਤੁਹਾਨੂੰ ਚੰਗਾ ਸੁਜਾਅ ਦਿੱਤਾ ਹੈ ਅਤੇ ਵੀਰ ਹਰਦੇਵ ਸਿੰਘ ਨੇ ਤੁਹਾਡੇ ਸਾਮਣੇ ਪੰਜ-ਸੱਤ ਤੱਥ ਰਖੇ ਹਨ। ਕੀ ਤੁਸੀ ਉਨਾਂ ਤੱਥਾਂ ਤੋਂ ਇਨਕਾਰੀ ਹੋ? ਅਗਰ ਨਹੀਂ ਤਾਂ ਕਿਉਂ ਨਹੀਂ? ਉਹ ਤੱਥ ਬਾਣੀ ਵਿਚ ਤਾਂ ਲਿਖੇ ਨਹੀਂ। ਹੁਣ ਕੀ ਕਰੀਏ?
ਵੀਰ ਜਸਬੀਰ ਸਿੰਘ ਜੀ ਤੁਸੀ ਚੰਗੀ ਨਬਜ ਪਕੜੀ ਹੈ। ਤੱਤ ਪਰਿਵਾਰ ਤੋਂ ਇਹ ਵੀ ਪੁਛਣਾ ਬਣਦਾ ਹੈ ਕਿ ਬਾਬਾ ਨਾਨਕ ਕਹੀਏ ਤਾਂ ਕੀ ਬਾਬੇ ਘੱਟ ਹਨ? ਪੰਜਾਬ ਚ ਤਾਂ ਇੱਟ ਪੁੱਟੋ ਬਾਬਾ। ਪਾਤਸ਼ਾਹ ਵੀ ਕਈਂ ਹੋਏ ਹਨ। ਪੰਜਾਹ-ਸੋ ਤੀਵੀਆਂ ਰੱਖਣ ਵਾਲੇ ਸ਼ਰਾਬੀ ਪਾਤਸ਼ਾਹ ਵੀ ਹਏ ਹਨ। ਫ਼ਿਰ ਕੀ ਕਰੀਏ? ਸਿੱਖ ਮਾਰਗ ਤੇ ਗੁਰੂਪਦ ਬਾਰੇ ਜੰਮੂ ਵਾਲੇ ਵੀਰ ਦਾ ਲੇਖ ਪੜਨ ਵਾਲਾ ਹੈ।
ਤੱਤ ਵੀਰਾਂ ਦੀ ਨਜਰੇ ਗੁਰਮਤਿ ਕਹਿਣਾ ਵੀ ਠੀਕ ਨਹੀਂ ਅਤੇ ਤੱਤ ਗੁਰਮਤਿ ਕਹਿਣ ਦੀ ਲੋੜ ਹੈ, ਗੁਰੂਆਂ ਨੂੰ ਗੁਰੂ ਕਹਿਣਾ ਗਲਤ ਹੈ, ਅਰਦਾਸ ਵਿਚ ਗੁਰੂਆਂ ਦੇ ਨਾਮ ਵੀ ਲੇਂਣਾ ਗਲਤ ਹੈ ਅਤੇ ਗੁਰੂ ਮਾਨਿਯੋਂ ਗ੍ਰੰਥ ਵੀ ਗਲਤ ਹੈ। ਲਿਖ ਕੇ ਕਹਿੰਦੇ ਹਨ ਜਨਤਕ ਗਲ ਨਹੀਂ ਕਰਦੇ। ਚੰਗੀ ਗਲ ਹੁੰਦੀ ਤਾਂ ਬਹਾਨਾ ਨਾ ਮਾਰਦੇ। ਤੱਤ ਵੀਰ ਨਾ ਸਮਝਣ ਪਰ ਪਾਠਕ ਸਭ ਸਮਝਦੇ ਹਨ।
ਧਨਵਾਦ
ਪਰਮਜੀਤ ਸਿੰਘ


(29/04/12)
ਬਲਦੇਵ ਸਿੰਘ ਟੋਰਾਂਟੋ

ਸਤਿਕਾਰ ਯੋਗ ਵੀਰ ਚਰਨਜੀਤ ਸਿੰਘ ਜੀ ਬਰਾਮਟਨ ਜੀ। ਅਤੇ ਗੁਰਸਰਨ ਸਿੰਘ ਕਸੇਲ ਜੀ।
ਗੁਰ ਫਤਿਹ ਪ੍ਰਵਾਨ ਕਰਨੀ।
੧) ਵੀਰ ਜੀ ਆਪ ਨੇ ਲਿਖਿਆ ਹੈ ਕਿ – ਮਹਾਨ ਕੋਸ਼ ਵਿੱਚ ਕਚਕੌਲ ਦਾ ਅਰਥ ਭਿਖਿਆ ਮੰਗਣ ਵਾਲਾ ਖੱਪਰ ਕੀਤਾ ਗਿਆ ਹੈ। ਵੀਰ ਚਰਨਜੀਤ ਸਿੰਘ ਜੀ ਮਹਾਨ ਕੋਸ਼ ਅੰਦਰ ਕਿਤੇ ਵੀ ਕਚਕੌਲ ਸਬਦ ਇਕੱਠਾਂ ਹੋਣ ਦਾ ਸੰਕੇਤ ਨਹੀ ਮਿਲਦਾ। ਕਚ ਅਤੇ ਕੌਲ ਦੇ ਵੱਖਰੇ ਵੱਖਰੇ ਹੀ ਅਰਥ ਮਿਲਦੇ ਹਨ। ਜੇਕਰ ਇਹ ਸਬਦ ਇਕੱਠਾ ਮਿਲਦਾ ਹੋਵੇ ਤਾਂ ਜਾਣਕਾਰੀ ਵਿੱਚ ਵਾਧੇ ਵਾਸਤੇ ਜਰੂਰ ਦੱਸਣ ਦੀ ਕ੍ਰਿਪਾਲਤਾ ਕਰਨੀ।
ਆਪ ਨੇ ਜੋ ਅਰਥ ਮਹਾਨ ਕੋਸ਼ ਦੇ ਹਵਾਲੇ ਨਾਲ ਪਾਏ ਹਨ ਉਹ ਕਚਕੌਲ ਦੇ ਨਹੀ, ਕਚਕੋਲ ਦੇ ਹਨ ਜਿਸ ਨੂੰ ਮਹਾਨ ਕੋਸ਼ ਨੇ ਫਾਰਸੀ ਦਾ ਸਬਦ ਦੱਸਕੇ ਕਚਕੂਲ. ਸੰਗਯਾ-ਫਕੀਰਾਂ ਦਾਂ ਭਿਖਯਾ ਮੰਗਣ ਦਾ ਪਾਤ੍ਰ. ਖੱਪਰ ਲਿਖਿਆ ਹੈ।
ਇਥੇ ਇੱਕ ਸਵਾਲ ਹੋਰ ਆਪ ਕਰੋਗੇ ਜੋ ਪਹਿਲਾਂ ਹੀ ਸਪਸਟ ਕਰਨ ਦੀ ਕੋਸ਼ਿਸ ਕਰ ਰਿਹਾਂ ਹਾਂ। ਮਹਾਨ ਕੋਸ਼ “ਭਰ ਕਚਕੋਲ ਪ੍ਰਸਾਦਿ ਦਾ. “ (ਭਾਗੁ)। ਪਰ ਇਸਦੇ ਉਲਟ ਭਾਈ ਗੁਰਦਾਸ ਜੀ ਦੀਆਂ ਵਾਂਰਾਂ ਅੰਦਰ ਸਬਦ ਕਚਕੌਲ ਹੈ। ਇਹ ਇੱਕ ਅਣਜਾਣੀ ਉਕਾਈ ਹੋ ਸਕਦੀ ਹੈ। ਬਾਕੀ ਮਹਾਨ ਕੋਸ਼ ਭਾਈ ਕਾਹਨ ਸਿੰਘ ਹੋਰਾਂ ਦੀ ਕੌਮ ਨੂੰ ਇੱਕ ਬਹੁਤ ਮਹਾਨ ਦੇਣ ਹੈ। ਪਰ ਕੁੱਝ ਕੁ ਸਬਦਾ ਦੇ ਅਰਥ ਉਸ ਸਮੇ ਅੰਦਰ ਚਲ ਰਹੀਆਂ ਸਪਰਦਾਈ ਵਿਆਖਿਆ ਪ੍ਰਣਾਲੀਆਂ ਨੂੰ ਮੁਖ ਰੱਖਕੇ ਹੀ ਕਰ ਦਿੱਤੇ ਗਏ ਹਨ। ਜੋ ਹੋਰ ਘੋਖ ਦੀ ਮੰਗ ਕਰਦੇ ਹਨ।
ਵੀਰ ਗੁਰਸਰਨ ਸਿੰਘ ਜੀ ਹੋਰਾਂ ਨੇ ਇਸ ਸਬਦ ਨੂੰ ਪ੍ਰਮਾਣਿਕ ਪੰਜਾਬੀ ਕੋਸ਼ ਭਾਸਾ ਵਿਭਾਗ ਦੇ ਪੰਨਾਂ ਨੰ: ੧੧੧ ਦੇ ਹਵਾਲੇ ਨਾਲ ਵੀ ਆਪ ਜੀ ਨਾਲ, ਆਪ ਜੀ ਦੇ ਕਚਕੋਲ ਦੇ ਅਰਥਾਂ ਨਾਲ ਹੂ ਬਹੂ ਮੇਲ ਕਰਦੇ ਕੀਤੇ ਗਏ ਹਨ, ਜਦੋ ਇਹ ਭਾਸਾਂ ਵਿਭਾਗ ਕੋਸ਼ ਨੇ ਕਚਕੋਲ ਨੂੰ ਕਚਕੌਲ ਦਰਸਾਂ ਕੇ ਮਹਾਨ ਕੋਸ਼ ਵਿੱਚ ਕੀਤੇ ਕਚਕੋਲ ਦੇ ਅਰਥਾਂ ਨੂੰ ਕਚਕੌਲ ਦੇ ਅਰਥ ਦਰਸਾਇਆ ਹੈ।
ਅੱਗੇ ਵੀਰ ਗੁਰਸਰਨ ਸਿੰਘ ਜੀ ਤੁਹਾਡਾ ਸਵਾਲ ਹੈ ਕਿ ਵੀਰ ਜੀ ਤੁਸੀ ਕਚ ਸਬਦ ਕਿਥੋ ਪੜ ਲਿਆ ਹੈ? ਲਫਜ ਤਾਂ ਕਚਕੌਲ ਹੈ? ਵੀਰ ਜੀ ਆਪ ਹੀ ਲਿਖਦੇ ਹੋ ਸਬਦ ਤਾਂ ਕਚਕੌਲ ਹੈ? ਆਪ ਹੀ ਕਚਕੋਲ ਦੇ ਅਰਥ ਦੇਖਣ ਲਈ ਪ੍ਰਮਾਣਿਕ ਪੰਜਾਬੀ ਕੋਸ ਵਿੱਚੋ ਕਚਕੋਲ ਦੇ ਅਰਥ ਦੇਖਣ ਲਈ ਕਹਿ ਰਹੇ ਹੋ। ਵੀਰ ਜੀ ਪਹਿਲਾਂ ਵੀ ਤਾਂ ਪਦ ਛੇਦ ਕੀਤੇ ਹੀ ਗਏ ਹਨ ਕਿਉਕਿ ਪਹਿਲਾਂ ਜੁੜਵੇ ਅੱਖਰਾਂ ਵਿੱਚ ਲਿਖਿਆ ਜਾਂਦਾਂ ਸੀ। ਕਈ ਹੋਰ ਵੀ ਐਸੇ ਸਬਦ ਹਨ ਜਿਨ੍ਹਾਂ ਸਬਦਾਂ ਦੇ ਪਦ ਛੇਦ ਸਹੀ ਨਹੀ ਹੋਏ ਜਿਸ ਕਾਰਨ ਅਰਥਾ ਦੇ ਅਨਰਥ ਹੋਇ ਹਨ ਉਹ ਵਿਸ਼ਾਂ ਵੱਡਾ ਹੈ ਅਜੇ ਹੋਰ ਘੋਖ ਦੀ ਮੰਗ ਕਰਦਾ ਹੈ ਇਸ ਬਾਰੇ ਹੁਣ ਏਨਾ ਹੀ ਕਹਾਗਾਂ। ਕਚ ਸਬਦ ਮਹਾਨ ਕੋਸ਼ ਵਿੱਚੋ ਪੜਿਆ ਹੈ ਕਚ. ਸੰਗਯਾ ਕੱਚਾਪਨ। ਇਸ ਨੂੰ ਅੱਗੇ ਹੋਰ ਖੋਲਣਾ ਹੋਵੇ ਤਾਂ ਅਰਥ ਇਹ ਬਣਨਗੇ – ਜਿਸ ਗੱਲ ਵਿੱਚ ਕੋਈ ਸਚਾਈ ਨਾ ਹੋਵੇ। ਕੌਲ ਸਬਦ ਵੀ ਮਹਾਨ ਕੋਸ਼ ਵਿੱਚੋ ਹੀ ਲਿਆ ਹੈ। ਕੌਲ ਸਬਦ ਜਦੋ ਮਹਾਨ ਕੋਸ਼ ਵਿੱਚ ਦੇਖਦੇ ਹਾਂ ਤਾਂ ਮਹਾਨ ਕੋਸ ਦੇ ਰਿਚੇਤਾ ਭਾਈ ਕਾਹਨ ਸਿੰਘ ਜੀ ਕਹਿੰਦੇ ਹਨ ਦੇਖੋ, ਕਉਲ ਜਦੋ ਕਉਲ ਦੇਖਦੇ ਹਾਂ ਤਾਂ ਕੌਲ ਨੂੰ ੪ ਨੰ: ਤੇ ਅਰਬੀ ਭਾਸਾ ਦਾ ਸਬਦ ਦੱਸਕੇ ਅਰਥ ਵਾਕਯ, ਵਚਨ ਕੀਤੇ ਹਨ ਵਚਨ ਨੂੰ ਠੇਠ ਭਾਸਾ ਵਿੱਚ ਬੋਲ ਅਰਥ ਗਲਤ ਸਾਬਤ ਨਹੀ ਹੁੰਦੇ ਜਾਪਦੇ। ਬਾਕੀ ਲਖ ਸਬਦ ਦੇ ਅਰਥ ਮਹਾਨ ਕੋਸ਼ ਅਨੁਸਾਰ ਇਸ ਤਰ੍ਹਾਂ ਹਨ, ਲਖ - ਅਨੇਕ, ਅਨੰਤ। ਅਤੇ ਜਦੋ ਦੇਖਦੇ ਹਾਂ ਅਨੰਤ ਤਾਂ ਅਨੰਤ ਦੇ ਅਰਥ: - ਅਨੰਤ – ਵਿ: ਬਿਨਾਂ ਅੰਤ, ਬੇਅੰਤ, ਅਨੇਕਾ ਹੁਣ ਅਨੇਕਾ ਅਤੇ ਬੇਅੰਤ ਨੂੰ ਗਿਣਤੀ ਰਹਿਤ ਹੀ ਕਹਾਗੇ ਜਿਸਦਾ ਕੋਈ ਅੰਤ ਨਹੀ ਜਾ ਇੱਕ ਲੱਖ?
ਇਸ ਤੋਂ ਅੱਗੇ ਆਪ ਦੋਨਾਂ ਵੀਰਾਂ ਵਲੋ ਗੁਰਬਾਣੀ ਦਾ ਹਵਾਲਾ ਦਿੱਤਾ ਗਿਆ ਹੈ “ਪਾਤਾਲਾ ਪਾਤਾਲ ਲਖ ਅਗਾਸਾ ਅਗਾਸ।। ਓੜਕ ਓੜਕ ਭਾਲਿ ਥਕੇ ਵੇਦਿ ਕਹਨਿ ਇੱਕ ਵਾਤੁ।। “
ਇਥੇ ਵੀ ਲਖ ਦੇ ਅਰਥ ਬੇਅੰਤ ਹੀ ਬਣਦੇ ਹਨ ਜਿਸ ਨੂੰ ਇਸ ੨੨ ਨੰ: ਪਾਉੜੀ ਦੀਆਂ ਅਖੀਰਲੀਆ ਸਤਰਾਂ ਵਿੱਚ ਲਖ ਸਬਦ ਨੂੰ ਖੋਲ ਕਿ ਇਹ ਕਹਿਕਿ ਵਰਨਣ ਕੀਤਾ ਹੈ “ਲੇਖਾ ਹੋਇ ਤ ਲਿਖੀਐ ਲੇਖੇ ਹੋਇ ਵਿਣਾਸੁ।। ਨਾਨਕ ਵਡਾ ਆਖੀਐ ਆਪੇ ਜਾਣੈ ਆਪੁ।। “ ਉਸ ਕਰਤੇ ਦੇ ਅਕਾਸਾ ਪਤਾਲਾ ਦਾ ਕੋਈ ਅੰਤ ਹੀ ਨਹੀ ਗਿਣਤੀ ਦੇ ਹਿੰਸੇ ਹੀ ਮੁਕ ਜਾਂਦੇ ਹਨ ਸੋ ਵੀਰ ਜੀ ਲਖ-ਦੇ ਅਰਥ ਮਹਾਨ ਕੋਸ਼ ਅਨੁਸਾਰ, ਬੇਅੰਤ ਹਨ। ਬੇਅੰਤ ਦੀ ਗਿਣਤੀ ਨਹੀ ਹੁੰਦੀ ਇਸਨੂੰ ਗਿਣਤੀ ਰਹਿਤ ਕਿਉ ਨਹੀ ਕਿਹਾ ਜਾ ਸਕਦਾ ਹੈ?
ਦੂਸਰੀ ਗੱਲ ਇਹ ਕਿ ਦਾਸ ਨੇ ਜਿਨੀ ਕੁ ਘੋਖ ਕੀਤੀ ਹੈ ਉਸ ਅਨਸਾਰ ਹਿੰਦੂ ਮਤ ਲਖ ਅਕਾਸਾ ਪਾਤਾਲਾ ਦੀ ਗੱਲ ਕਿਤੇ ਨਹੀ ਕਰਦਾ ਜੇਕਰ ਕਿਤੇ ਕਰਦਾ ਹੋਵੇ ਤਾਂ ਕਿਸੇ ਬੇਦ ਦਾ ਹਵਾਲਾ ਦੇਕਰ ਦਾਸ ਦੀ ਜਾਣਕਾਰੀ ਵਿੱਚ ਵੀ ਵਾਧਾ ਕਰ ਦੇਣਾ ਆਪ ਦੀ ਬਹੁਤ ਮਿਹਰਬਾਨੀ ਹੋਵੇਗੀ।
ਚਰਨਜੀਤ ਸਿੰਘ ਜੀ ਆਪ ਦਸਤਗੀਰ ਬਾਰੇ ਬਿਆਨ ਕੀਤਾ ਹੈ।
ਦਸਤਗੀਰ ਗੁਰੁ ਨਾਨਕ ਤੋਂ ਤਕਰੀਬਨ ੩੦੦ ਸਾਲ ਪਹਿਲਾਂ ਹੋਇਆ ਹੈ। ਪਰ ਜਿਵੇਂ ਗੁਰੁ ਨਾਨਕ ਦੀ ਗੱਦੀ ਤੇ ਬੈਠਣ ਵਾਲਿਆਂ ਦੇ ਨਾਮ ਨਾਲ ਵੀ ਨਾਨਕ ਜੁੜਦਾ ਹੈ, ਇਸੇ ਤਰਾਂ ਦਸਤਗੀਰ ਦੀ ਗੱਦੀ ਤੇ ਵੀ ਜੋ ਬੈਠਦੇ ਸਨ, ਉਹ ਵੀ ਦਸਤਗੀਰ ਦੇ ਨਾਮ ਨਾਲ ਹੀ ਜਾਣੇ ਜਾਂਦੇ ਸਨ। ਦਸਤਗੀਰ ਦੀ ਬੜੀ ਮਹਾਨਤਾ ਸੀ। ਤਾਂ ਹੀ ਗੁਰੁ ਨਾਨਕ ਦੇ ਸਮੇਂ, ੩੦੦ ਸਾਲਾਂ, ਬਾਅਦ ਤਕ ਵੀ ਉਸ ਦੀ ਗੱਦੀ ਚਲਦੀ ਸੀ। ਸੋ ਇਹ ਗੱਲ ਤੇ ਹੋ ਸਕਦੀ ਹੈ ਕਿ ਗੁਰੁ ਨਾਨਕ ਨਾਲ ਦਸਤਗੀਰ ਦਾ ਵਿਚਾਰਾਂ ਦਾ ਵਖਰੇਵਾਂ ਹੋਵੇ ਪਰ ਇਹ ਮੰਨਣ ਯੋਗ ਨਹੀਂ ਹੈ ਕਿ ਇੰਨੀ ਉਚੀ ਗੱਦੀ ਤੇ ਬੈਠ ਕੇ ਉਹ ਗੁਰੁ ਨਾਨਕ ਨਾਲ ਤਕਰਾਰ ਕਰਣ ਲਗ ਪਏ ਤੇ ਗੁਰੁ ਨਾਨਕ ਨੂੰ “ਆਤਾਈ” ਕਿਹਾ ਹੋਵੇ।
ਵੀਰ ਚਰਨਜੀਤ ਸਿੰਘ ਜੀ ਆਪ ਲਿਖਦੇ ਹੋ ਦਸਤਗੀਰ ਗੁਰ ਨਾਨਕ ਜੀ ਤੋਂ ੩੦੦ ਸਾਲ ਪਹਿਲਾ ਹੋਇਆ ਹੈ? ਆਪ ਹੀ ਤੁਸੀ ਇਹ ਸਵਾਲ ਹੱਲ ਵੀ ਕਰ ਦਿੱਤਾ ਕਿ ਦਸਤਗੀਰ ਦੀ ਗੱਦੀ ਤੇ ਬੈਠਣ ਵਾਲੇ ਦਸਤਗੀਰ ਦੇ ਨਾਮ ਨਾਲ ਹੀ ਜਾਣੇ ਜਾਂਦੇ ਸਨ। ਇਹ ਸਵਾਲ ਤੁਹਾਡੇ ਵਲੋ ਆਪ ਹੀ ਹਲ ਕਰ ਦੇਣ ਲਈ ਧੰਨਵਾਦ।
ਵੀਰ ਜੀ ਆਪ ਲਿਖਦੇ ਹੋ ਇਹ ਗੱਲ ਹੋ ਸਕਦੀ ਹੈ ਗੁਰ ਨਾਨਕ ਨਾਲ ਦਸਤਗੀਰ ਦੇ ਵਿਚਾਰਾਂ ਦਾ ਵਿਖਰੇਵਾਂ ਹੋਵੇ? ਵੀਰ ਜੀ ਵਖਰੇਵਾਂ ਹੋਵੇ ਨਹੀ, ਵਖਰੇਵਾਂ ਸੀ। ਇਸਲਾਮਕ ਵੀਚਾਰਧਾਰਾ ਸੱਤ ਅਕਾਸਾਂ ਤੇ ਸੱਤ ਪਤਾਲਾਂ ਉੱਪਰ ਖੜੀ ਸੀ ਅਤੇ ਹੈ ਅਤੇ ਇਸ ਦੇ ਉੱਲਟ ਗੁਰਮਤਿ ਵੀਚਾਰਧਾਰਾ ਅਨਸਾਰ ਅਕਾਸਾਂ ਪਾਤਾਲਾ ਦੀ ਗਿਣਤੀ ਹੀ ਨਹੀ, ਗਿਣਤੀ ਰਹਿਤ, ਅਣਗਿਣਤ ਉੱਪਰ ਖੜੀ ਹੈ ਅਤੇ ਰਹੇਗੀ। ਜਦੋ ਵੀਚਾਰਾਂ ਦਾ ਵਖਰੇਵਾਂ ਹੋਵੇ ਫਿਰ ਤਤਕਾਰ ਹੋਣਾਂ ਸੁਭਾਵਕ ਗੱਲ ਹੈ। ਸੱਚ ਬੋਲਣ ਵਾਲਿਆ ਨੂੰ ਹਾਰ ਨਹੀ ਪਾਏ ਜਾਂਦੇ ਉਨ੍ਹਾਂ ਦੀ ਆਪਣੀ ਜਬਾਨੀ ਸੁਣ ਲਵੋ ਅੱਗੇ ਹਵਾਲਾ ਮੌਜੂਦ ਹੈ। ਤੁਸੀ ਕਹਿਨੇ ਇਨੀ ਉੱਚੀ ਗੱਦੀ ਤੇ ਬੈਠ ਕੇ ਗੁਰ ਨਾਨਕ ਨਾਲ ਤਕਰਾਰ ਕਰਣ ਲਗ ਪਏ ਤੇ ਗੁਰ ਨਾਨਕ ਨੂੰ” ਅਤਾਈ” ਕਿਹਾ ਹੋਵੇ?
ਮਾਰੂ ਮਹਲਾ ੧।।
ਕੋਈ ਆਖੈ ਭੂਤਨਾ ਕੋ ਕਹੈ ਬੇਤਾਲਾ।।
ਕੋਈ ਆਖੈ ਆਦਮੀ ਨਾਨਕੁ ਵੇਚਾਰਾ।। ੧।।
ਭਇਆ ਦਿਵਾਨਾ ਸਾਹ ਕਾ ਨਾਨਕੁ ਬਉਰਾਨਾ।।
ਹਉ ਹਰਿ ਬਿਨੁ ਅਵਰੁ ਨ ਜਾਨਾ।। ੧।। ਰਹਾਉ।। ਪੰਨਾ ੯੯੧।।


ਸੋ ਗੁਰੁ ਸਾਹਿਬ ਨੇ ਜਰੂਰ ਦਸਤਗੀਰ ਦੀ ਵਡਿਆਈ ਸੁਣੀ ਹੋਵੇਗੀ ਤਾਂ ਹੀ ਉਥੇ ਪਹੁੰਚੇ ਹੋਣਗੇ।
ਭਾਈ ਗੁਰਦਾਸ ਨੇ ਕਿਸ ਆਧਾਰ ਤੇ ਦਸੱਗੀਰ ਨੂੰ ਤਕਰਾਰ ਕਰਣ ਵਾਲਾ ਦਰਸਾਇਆ ਹੈ?
ਮਾਰੂ ਮਹਲਾ ੧।।
ਕੋਈ ਆਖੈ ਭੂਤਨਾ ਕੋ ਕਹੈ ਬੇਤਾਲਾ।।
ਕੋਈ ਆਖੈ ਆਦਮੀ ਨਾਨਕੁ ਵੇਚਾਰਾ।। ੧।।

ਗੁਰਬਾਣੀ ਦੀਆਂ ਇਨ੍ਹਾਂ ਪੰਗਤੀਆ ਮੁਤਾਬਕ ਬਹੁਤ ਤਤਕਾਰ ਹੋਇ ਹੋਣਗੇ। ਤੁਸੀ ਕਹਿੰਦੇ ਹੋ ਭਾਈ ਗੁਰਦਾਸ ਨੇ ਕਿਸ ਅਧਾਰ ਤੇ ਦਸਤਗੀਰ ਨੂੰ ਤਕਰਾਰ ਕਰਨਵਾਲਾ ਦਰਸਾਇਆ ਹੈ? ਉੱਪਰ ਦਿੱਤੀਆ ਗੁਰਬਾਣੀ ਦੀਆਂ ਪੰਗਤੀਆ ਦੇ ਅਧਾਰ ਤੇ।

੪) ਇੱਕ ਹੋਰ ਵੱਡਾ ਫਰਕ ਜੋ ਮੈਨੂੰ ਲਗਦਾ ਹੈ ਉਹ ਇਹ ਕਿ ਜਦੋਂ ਅਸੀ “ਸਿੱਧ ਗੋਸਟਿ” ਪੜਦੇ ਹਾਂ ਤਾਂ ਉਹ ਗੋਸ਼ਟੀ ਬੜੇ ਚੰਗੇ ਮਾਹੌਲ ਵਿੱਚ ਹੋਈ ਲਗਦੀ ਹੈ। ਗੁਰੁ ਨਾਨਕ ਸਾਹਿਬ ਆਪ ਸ਼ੁਰੂ ਵਿੱਚ ਹੀ ਲਿਖਦੇ ਹਨ:
ਸਿਧ ਸਭਾ ਕਿਰ ਆਸਿਣ ਬੈਠੇ ਸੰਤ ਸਭਾ ਜੈਕਾਰੋ ॥
ਅਤੇ ਪਉੜੀ ੩੩ਵਿਚ ਵੀ ਬਚਨ ਕਰਦੇ ਹਨ:
ਨਾਮਿ ਰਤੇ ਸਿਧ ਗੋਸਿਟ ਹੋਇ ॥
ਸੋ ਗੁਰੁ ਨਾਨਕ ਸਾਹਿਬ ਨੇ ਜਿਨ੍ਹਾਂ ਸਿੱਧਾਂ ਨਾਲ ਗੋਸ਼ਠੀ ਕੀਤੀ, ਉਹ ਵੀ ਨਾਮ ਰਤੇ ਹੋਣਗੇ। ਪਰ ਭਾਈ ਗੁਰਦਾਸ ਨੇ ਉਹਨਾਂ ਨੂੰ ਸਿਰਫ ਲੜਾਕੂ ਅਤੇ ਹਉਮੇ ਰੱਤੇ ਹੀ ਦਰਸਾਇਆ ਹੈ। ਕਿਉਂ?
ਵੀਰ ਚਰਨਜੀਤ ਸਿੰਘ ਜੀ ਚੰਗਾ ਮਹੌਲ ਵੀਚਾਰ ਸੁਰੂ ਹੁਣ ਤੋਂ ਪਹਿਲਾ ਜੋ ਕੁੱਝ ਹੋਇਆ ਉਸ ਦਾ ਵਰਨਣ ਹੈ। ਬਾਕੀ ਜੋ ਆਪ ੩੩ ਨੰ: ਪਾਉੜੀ ਵਿੱਚ “ਨਾਮਿ ਰਤੇ ਸਿਧ ਗੋਸਟਿ ਹੋਇ” ਹੋਇ ਦਾ ਹਵਾਲਾ ਦੇ ਕਰ ਇਹ ਸਿਧ ਕਰਨ ਦਾ ਯਤਨ ਕਰਦੇ ਹੋ ਉਹ ਵੀ ਨਾਮ ਰਤੇ ਹੋਣਗੇ? ਪਹਿਲੀ ਗੱਲ ਵੀਰ ਜੀ ਇਹ ੩੩ ਨੰ: ਪਾਉੜੀ ਸਿਧ ਦੀ ਉਚਾਰਣ ਹੈ ਉਹ ਆਪ ਆਪਣੇ ਆਪ ਨੂੰ ਨਾਮਿ-ਸੱਚ ਵਿੱਚ ਰਤੇ ਹੋਇ ਦੀ ਗੱਲ ਕਰਦਾ ਹੈ। ਆਪਣੀ ਵੀਚਾਰਧਾਰਾ ਨੂੰ ਸਰਵੋਤਮ ਸਾਬਤ ਕਰਦਾ ਹੈ। ਪਰ ਉਹ ਨਾਮ-ਸਚ ਵਿੱਚ ਰਤੇ ਹੋਇ ਨਹੀ ਸਨ। (੧) ਉਹ ਗ੍ਰਿਸਤੀ ਜੀਵਣ ਤੋਂ ਹੀ ਭਗੌੜੇ ਸਨ (੨) ਉਹ ਆਪਣੇ ਦੇਹਧਾਰੀ ਮੁਖੀ ਨੂੰ ਕਰਤਾ ਮੰਨਦੇ ਸਨ ਫਿਰ ਸੱਚ ਵਿੱਚ ਕਿਵੇ ਰਤੇ ਹੋਇ।
੫) ਉਲਟੀ ਗੰਗ ਵਹਾਈਓਿਨ ਗੁਰ ਅੰਗਦ ਸਿਰ ਉਪਿਰ ਧਾਰਾ॥ (੧-੩੮-੩)
ਪੁਤਰੀਂ ਕਾਉਲੁ ਨ ਪਾਲਿਆ ਮਨ ਖੋਟੇ ਆਕੀ ਨਿਸਆਰਾ॥ (੧-੩੮-੪)
ੳਪਰਲੀ ਪਹਿਲੀ ਅੱਧੀ ਪੰਕਤੀ ਵੀ ਭਾਈ ਗੁਰਦਾਸ ਜੀ ਦੀ ਸਚ ਨਹੀਂ ਲਗਦੀ। ਇਸ ਤੋਂ ਪਹਿਲਾਂ ਵੀ ਧਾਰਮਿਕ ਗੱਦੀਆਂ ਦਾ ਉਤਰਾਧੀਕਾਰੀ ਲਿਆਕਤ ਵੇਖ ਕੇ ਚੁਣਿਆ ਜਾਂਦਾ ਰਿਹਾ ਹੈ ਨਾ ਕਿ ਸਿਰਫ ਖੁਨ ਦਾ ਰਿਸ਼ਤਾ ਵੇਖ ਕੇ।
ਵੀਰ ਜੀ ਚਰਨਜੀਤ ਸਿੰਘ ਜੀ ਜੇਕਰ ਤੁਹਾਨੂੰ ਭਾਈ ਗੁਰਦਾਸ ਜੀ ਦੀ ਪੰਗਤੀ ਸੱਚ ਨਹੀ ਲਗਦੀ ਤਾਂ ਤੁਹਾਡਾ ਗੁਰਬਾਣੀ ਦੀਆਂ ਅੱਗੇ ਦਿੱਤੀਆ ਪੰਗਤੀਆ ਬਾਰੇ ਕੀ ਖਿਆਲ ਹੈ?
ਸਚੁ ਜਿ ਗੁਰਿ ਫੁਰਮਾਇਆ ਕਿਉ ਏਦੂ ਬੋਲਹੁ ਹਟੀਐ।।
ਪੁਤ੍ਰੀ ਕਉਲੁ ਨ ਪਾਲਿਓ ਕਰਿ ਪੀਰਹੁ ਕੰਨੑ ਮੁਰਟੀਐ।।
ਦਿਲਿ ਖੋਟੈ ਆਕੀ ਫਿਰਨਿੑ ਬੰਨਿੑ ਭਾਰੁ ਉਚਾਇਨਿੑ ਛਟੀਐ।।
ਜਿਨਿ ਆਖੀ ਸੋਈ ਕਰੇ ਜਿਨਿ ਕੀਤੀ ਤਿਨੈ ਥਟੀਐ।।
ਕਉਣੁ ਹਾਰੇ ਕਿਨਿ ਉਵਟੀਐ।। ੨।।

ਦੋ ਵੱਡੇ ਉਦਾਹਰਣ ਤਾ ਪੰਜਾਬ ਚੋਂ ਹੀ ਮਿਲ ਜਾਂਦੇ ਹਨ। ਫਰੀਦ ਸਾਹਿਬ ਨੂੰ ਚਿਸ਼ਤੀ ਸਂਪ੍ਰਦਾ ਦੀ ਗੱਦੀ ਸ਼ੇਖ ਕੁਤਬੁਦ ਦੀਨ ਤੋਂ ਮਿਲੀ ਸੀ। ਫਰੀਦ ਸਾਹਿਬ ਉਹਨਾਂ ਦੇ ਸ਼ਾਗਿਰਦ ਸਨ ਨਾ ਕਿ ਉਹਨਾਂ ਦੇ ਪੁੱਤਰ। ਫਰੀਦ ਸਾਹਿਬ ਨੇ ਆਪਣੇ ਤੋਂ ਬਾਅਦ ਆਪਣੀ ਗੱਦੀ ਤੇ ਹਜਰਤ ਸ਼ੇਖ ਨਿਜਾਮੁਦ ਦੀਨ ਨੂੰ ਸਾਜਿਆ ਸੀ, ਜੋ ਕਿ ਉਹਨਾਂ ਦੇ ਸ਼ਾਗਿਰਦ ਸਨ, ਨਾ ਕਿ ਆਪਣੇ ਕਿਸੇ ਪੁੱਤਰ ਨੂੰ। (ਰੈਫਰੈਂਸ ਲਈ ਵੇਖੋ: ਸ੍ਰੀ ਗੁਰੁ ਗ੍ਰੰਥ ਸਾਹਿਬ ਵਾਲੇ ਸੇਖ ਫਰੀਦ ਦੀ ਭਾਲ, ਲਿਖਾੜੀ, ਪ੍ਰੋ: ਪ੍ਰੀਤਮ ਸਿੰਘ) ਇਸੇ ਤਰਾਂ ਨਾਥ ਸਂਪ੍ਰਦਾ ਦੇ ਜੋਗੀਆਂ ਦੀ ਗੱਦੀ ਤੇ ਵੀ ਲਿਆਕਤ ਵੇਖ ਕੇ ਬਿਠਾਇਆ ਜਾਂਦਾ ਸੀ। ਗੋਰਖਨਾਥ, ਮਛਂਦਰਨਾਥ ਦਾ ਸਿੱਖ ਸੀ ਨਾ ਕਿ ਪੁੱਤਰ?
ਵੀਰ ਚਰਨਜੀਤ ਸਿੰਘ ਜੀ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਜੋਗ ਮਤ ਵਿੱਚ ਗ੍ਰਿਸਤੀ, ਵਿਆਹੁਤਾ ਜੀਵਣ ਹੀ ਪ੍ਰਵਾਣ ਨਹੀ ਹੈ ਤਾਂ ਗੋਰਖਿ ਨਾਥ ਦਾ ਪੁੱਤਰ ਕਿਥੋ ਆਉਣਾ ਸੀ ਜਿਸ ਨੂੰ ਗੱਦੀ ਦਿੱਤੀ ਜਾਂਦੀ? ਬਾਕੀ ਉੱਪਰ ਦਿੱਤੀਆ ਮਿਸਾਲਾ ਨੂੰ ਗੁਰਮਤਿ ਦੇ ਪੈਮਾਨੇ ਨਾਲ ਮਿਣਕੇ ਸੱਚ ਸਾਬਤ ਨਹੀ ਕੀਤਾ ਜਾ ਸਕਦਾ। ਅੱਜ ਵੀ ਸਿਖੀ ਭੇਖ ਵਿੱਚ ਜਿੰਨੇ ਪਖੰਡੀ ਡੇਰੇ ਚਲਦੇ ਹਨ ਉਨ੍ਹਾਂ ਬਹੁਤਿਆ ਵਿੱਚੋ ਉਨ੍ਹਾਂ ਦੇ ਮੁਖੀ ਗ੍ਰਿਸਤੀ ਨਹੀ ਹਨ ਉਹ ਵੀ ਉਨ੍ਹਾਂ ਦੇ ਆਪਣੇ ਕਰਮਕਾਂਡੀ ਮਾਪਦੰਡ ਅਨਸਾਰ ਇਹ ਸਾਬਤ ਕਰ ਸਕਦੇ ਹਨ ਕਿ ਅਸੀ ਵੀ ਆਪਣੇ ਪੁੱਤਰ ਨੂੰ ਨਹੀ ਗੱਦੀ ਨਸੀਨ ਬਣਾਇਆ। ਕੀ ਇਸ ਕਰਮਕਾਂਡੀ ਗਿਆਨ ਵਿਹੂਣੇ ਸਾਧਾ ਦੇ ਮਾਪਦੰਡ ਨੂੰ ਵੀ ਗੁਰਮਤਿ ਸਿਧਾਤ ਨਾਲ ਤੋਲਾਗੇ? ਬਾਕੀ ਬਾਬਾ ਫਰੀਦ ਜੀ ਇਸ ਮਾਪਦੰਡ ਦੇ ਮੁਹਤਾਜ ਨਹੀ ਹਨ ਉਨ੍ਹਾਂ ਦੀ ਹਸਤੀ ਆਪਣੇ ਆਪ ਵਿੱਚ ਵਿਲੱਖਣ ਜਿਸਦੀ ਝਲਕ ਉਨਾਂ ਦੀ ਆਪਣੀ ਰਚਨਾ ਵਿੱਚੋ ਮਿਲਦੀ ਹੈ।

ਭਾਈ ਗੁਰਦਾਸ ਦੀਆਂ ਵਾਰਾਂ ਨੂੰ ਗੁਰਬਾਣੀ ਦੀ ਕੁੰਜੀ ਕਿਹਾ ਜਾਂਦਾ ਹੈ। ਜੇ “ਪਾਤਾਲਾ ਪਾਤਾਲ…ਵਾਲੀ ਪਉੜੀ ਵਿੱਚ ਭਾਈ ਗੁਰਦਾਸ ਕਿਸੇ ਚਮਤਕਾਰ ਦੀ ਗੱਲ ਨਹੀਂ ਕਰ ਰਹੇ ਤਾ ਫਿਰ ਜ੍ਹਿਨੀ ਡੂੰਘੀ ਗੱਲ ਜਪੁ “ਪਾਤਾਲਾ ਪਾਤਾਲ ਲਖ ਆਗਾਸਾ ਆਗਾਸ” ਵਿੱਚ ਕੀਤੀ ਗਈ ਹੈ, ੳ੍ਹੁੰਨੀ ਹੀ ਡੂੰਘੀ ਭਾਈ ਗੁਰਦਾਸ ਨੇ ਕਰ ਦਿੱਤੀ ਹੈ?
ਵੀਰ ਚਰਨਜੀਤ ਸਿੰਘ ਜੀ ਆਪ ਲਿਖਿਆ ਹੈ ਕਿ ਜ੍ਹਿਨੀ ਡੂੰਘੀ ਗੱਲ ਜਪੁ “ਪਾਤਾਲਾ ਪਾਤਾਲ ਲਖ ਆਗਾਸਾ”ਵਿੱਚ ਕੀਤੀ ਗਈ ਹੈ, ਉਨੀ ਹੀ ਡੂੰਘੀ ਭਾਈ ਗੁਰਦਾਸ ਜੀ ਨੇ ਕਰ ਦਿੱਤੀ ਹੈ?
ਕੀ ਭਾਈ ਗੁਰਦਾਸ ਜੀ ਨੂੰ ਇੱਕ ਸਿਖ ਹੋਣ ਦੇ ਨਾਤੇ ਗੁਰਬਾਣੀ ਦੇ ਵਿਰੁਧ ਵਿੱਚ ਕੁੱਝ ਹੋਰ ਲਿਖਣਾ ਚਾਹੀਦਾ ਸੀ? ਜੇਕਰ ਅੱਜ ਤੁਸੀ ਜਾ ਕੋਈ ਹੋਰ ਗੁਰ ਸਿਖ ਗੁਰਮਤਿ ਦਾ ਪ੍ਰਮਾਣ ਦੇ ਕਰ ਗਲ ਕਰੇ ਤਾਂ ਗਲਤ ਹੈ? ਕੀ ਸਿਖ ਨੂੰ ਅੱਜ ਦੇ ਅਖੌਤੀ ਸਾਧਾ ਵਾਂਗ ਕਚੀਆ ਧਾਰਣਾ ਬਣਾਕੇ ਉਹ ਵੀ ਜਿਨ੍ਹਾਂ ਧਾਰਣਾ ਦਾ ਸਿੱਟਾ ਗੁਰਮਤਿ ਦੇ ਵਿਰੋਧ ਵਿੱਚ ਨਿਕਲਦਾ ਹੋਵੇ, ਬੋਲਣਾ ਚਾਹੀਦਾ ਹੈ?
ਗੁਰਬਾਣੀ ਵਿੱਚ ਤੇ ਪ੍ਰਕਰਣ, ਸਿਰਲੇਖ ਅਤੇ ਅਗਲੇ ਪਿਛਲੇ ਸ਼ਬਦਾਂ ਦੀ ਵਿਚਾਰ ਕਰ ਕੇ ਗੱਲ ਸਮਝ ਲਗ ਜਾਂਦੀ ਹੈ ਜਾਂ ਘਟੋ ਘਟ ਅਂਦਾਜਾ ਤਾ ਲਗ ਹੀ ਜਾਂਦਾ ਹੈ। ਜੇ ਕੁੱਝ ਵੀ ਸਮਝ ਨਾ ਲੱਗੇ ਤਾ ਇਤਨਾ ਤਾ ਪਤਾ ਹੁੰਦਾ ਹੀ ਹੈ ਕਿ ਬਾਣੀ ਇਸ ਤੋਂ ਬਾਹਰ ਨਹੀਂ ਜਾ ਸਕਦੀ।
ਵੀਰ ਚਰਨਜੀਤ ਸਿੰਘ ਜੀ ਚਰਨਜੀਤ ਸਿੰਘ ਜੀ ਆਪ ਅੰਦਾਜੇ ਦੀ ਗੱਲ ਕਰਦੇ ਹੋ ਅੰਦਾਜੇ ਦੀ ਗੱਲ ਕਰਦੇ ਹੋ ਅੰਦਾਜੇ ਦਾ ਮਤਲਬ ਹੁੰਦਾ ਅਟਕਲ, ਅੰਦਾਜਾ ਸਹੀ ਵੀ ਹੋ ਸਕਦਾ ਗਲਤ ਵੀ ਗੁਰਮਤਿ ਨੂੰ ਵੀਚਾਰਨ ਲੱਗਿਆ ਅੰਦਾਂਜੇ ਅਟਕਲ ਨਹੀ ਲਾਉਣੇ ਗੁਰਮਤਿ ਸਿਧਾਂਤ ਬੜਾ ਸਾਫ ਅਤੇ ਸਪਸਟ ਹੈ ਪਰ ਇਸਦੇ ਉੱਲਟ ਅਜ ੨੧ਵੀ ਵਿੱਚ ਵੀ ਅਟਕਲ ਤੱਕ ਸੀਮਤ ਰਹਿ ਕਰਕੇ ਗੁਰਮਤਿ ਸਿਧਾਂਤ ਸਾਬਤ ਨਹੀ ਕਰ ਸਕਦੇ? ਵੀਰ ਗੁਰਬਾਣੀ ਸਾਨੂੰ ਅਟਕਲਾ ਤੋਂ ਉੱਪਰ ਉੱਠਣ ਲਈ ਪ੍ਰੇਰਣਾ ਕਰਦੀ ਹੈ।
ਕਿਵੇਂ ਫੈਸਲਾ ਹੋਵੇ ਕਿ ਭਾਈ ਗੁਰਦਾਸ ਦੀਆਂ ਵਾਰਾਂ ਦੇ ਅਖਰੀ ਅਰਥ ਲੈਣੇ ਹਨ ਜਾਂ ਭਾਵ ਅਰਥ? ਜੇ ਭਾਵ ਅਰਥ ਲੈਣੇ ਹਨ ਤਾ ਉਸ ਦੀ ਸੇਧ ਕੀ ਹੈ? ਇਸੇ ਤਰਾਂ ਭਾਈ ਗੁਰਦਾਸ ਦੀ ਹੇਠਲੀ ਪੰਕਤੀ ਦੀ ਤੁਲਨਾ “ਸਿੱਧ ਗੋਸਟਿ” ਦੀ ਪੰਕਤੀ ਨਾਲ ਕਰੋ।
ਬਸਤਿਰ ਪਿਹਰੌ ਅਗਿਨ ਕੈ ਬਰਫ ਹਿਮਾਲੇ ਮੰਦਰੁ ਛਾਈ। (ਵਾਰ ੧, ਪਉੜੀ ੪੩)
ਹਿਵੈ ਕਾ ਘਰੁ ਮੰਦਰੁ ਅਗਿਨ ਪਿਰਾਹਨੁ ॥ (ਪੰਨਾ ੯੪੩, ਸਿਧ ਗੋਸਿਟ)
“ਸਿੱਧ ਗੋਸਟਿ” ਦੀ ਇਸ ਪਉੜੀ ਵਿੱਚ ਸਵਾਲ ਹੈ ਕਿ ਬਰਫ ਦੇ ਘਰ ਵਿੱਚ ਅਗਨਿ ਦੇ ਵਸਤ੍ਰ ਪਹਿਣ ਕੇ ਕਿਵੇਂ ਰਿਹਾ ਜਾਵੇ? ਪੂਰੀ ਪਉੜੀ ਇਸ ਪ੍ਰਕਾਰ ਹੈ;

ਮੈਣ ਕੇ ਦੰਤ ਕਿਉ ਖਾਈਐ ਸਾਰੁ ॥ ਜਿਤੁ ਗਰਬੁ ਜਾਇ ਸੁ ਕਵਣੁ ਆਹਾਰੁ ॥ ਹਿਵੈ ਕਾ ਘਰੁ ਮੰਦਰੁ ਅਗਿਨ ਪਿਰਾਹਨੁ ॥ ਕਵਨ ਗੁਫਾ ਜਿਤੁ ਰਹੈ ਅਵਾਹਨੁ ॥ ਇਤ ਉਤ ਕਿਸ ਕਉ ਜਾਣਿ ਸਮਾਵੈ ॥ ਕਵਨ ਧਿਆਨੁ ਮਨੁ ਮਨਿਹ ਸਮਾਵੈ ॥੪੫॥ {ਪੰਨਾ 943}
ਭਾਈ ਗੁਰਦਾਸ ਨੇ ਵੀ ਗੁਰੁ ਨਾਨਕ ਪਾਸੋਂ ਜੋਗੀਆਂ ਨੂੰ ਇਹ ਅਖਵਾ ਦਿੱਤਾ ਹੈ ਕਿ ਬਰਫ ਦੇ ਘਰ ਵਿੱਚ ਅਗਨਿ ਦੇ ਵਸਤ੍ਰ ਪਹਿਰੋ।
ਵੀਰ ਚਰਨਜੀਤ ਸਿੰਘ ਜੀ ਪਹਿਲੀ ਗੱਲ ਤਾਂ ਇਹ ਹੈ ਕਿ ਭਾਵੀ ਗੁਰਦਾਸ ਜੀ ਦੀਆਂ ਵਾਂਰਾਂ ਦੀਆਂ ਲਗਾ ਮਾਤ੍ਰਾ ਵਿੱਚ ਬਹੁਤ ਤਬਦੀਲੀ ਹੋਈ ਹੋਈ ਹੈ ਇਥੇ ਪਿਹਰੌ ਸਬਦ ਨਹੀ ਹੈ, ਸਬਦ ਹੈ ਪਹਿਰੇ, ਪਹਿਰੇ ਦਾ ਮਤਲਬ ਹੁੰਦਾ ਪਹਿਲਾ ਹੀ ਪਹਿਣੇ ਹੋਇ ਹਨ। ਇਸ ਦਾ ਮਤਲਬ ਇਹ ਹੈ ਜਿਹੜੇ ਸਿਧ ਨਾਨਕ ਪਾਤਸਾਹ ਨੂੰ ਇਹ ਕਹਿ ਰਹੇ ਸਨ ਕਿ “ਹਿਵੈ ਕਾ ਘਰੁ ਮੰਦਰੁ ਅਗਨਿ ਪਿਰਾਹਨ।। “ ਹੇ ਨਾਨਕ! ਤੇਰੀ ਪ੍ਰਰੇਣਾ ਸਾਡੇ ਬਰਫ ਵਰਗੇ ਸੀਤਲ ਘਰਿ-ਮਨਾਂ ਉੱਪਰ ਅਗਨ ਦੇ ਬਸਤਰ ਪਹਿਨਾਉਣ ਦੇ ਬਰਾਬਰ ਹੈ। ਘਰ-ਮਨ। ਦੇਖੋ ਮ: ਕੋਸ।
ਪੰਕਤੀ ਦੇ ਭਾਵਅਰਥ ਨਹੀਂ ਖੋਲੇ। ਸੋ ਇੱਥੇ ਕੁੰਜੀ ਕਿਹੜੀ ਲਗੇ ਜਾਂ ਕਿਵੇਂ ਲੱਗੇ?
ਵੀਰ ਜੀ ਭਾਈ ਗੁਰਦਾਸ ਜੀ ਨੇ ਇਹ ਗੱਲ ਕਹੀ ਹੈ ਜਿਹੜੇ ਸਿਧਾਂ ਨਾਨਕ ਪਾਤਸਾਹ ਜੀ ਨੂੰ ਇਹ ਕਹਿ ਰਹੇ ਸਨ ਕਿ ਸਾਨੂੰ ਅਗਨ ਦੇ ਬਸਤਰ ਪਹਿਨਣ ਦੀ ਪ੍ਰੇਰਣਾ ਕਰ ਰਿਹਾਂ ਹੈ। ਉਨ੍ਹਾਂ ਸਿਧਾ ਨੇ ਪਹਿਲਾ ਹੀ ਅਗਨ ਦੇ ਬਸਤਰ ਪਹਿਣੇ ਹੋਇ ਸਨ।
ਕੁੰਜੀ ਤਾਂ ਵੀਰ ਜੀ ਗੁਰਮਤਿ ਸਿਧਾਂਤ ਦੀ ਆਪਾ ਸਾਰਿਆ ਨੇ ਵਰਤਣੀ ਹੈ। ਇਹ ਸੰਪਰਦਾਈ ਲੋਕਾਂ ਦੀ ਬਣਾਈ ਹੋਈ ਗਲ ਹੈ ਗੁਰਬਾਣੀ ਸੱਚ ਨੂੰ ਕੋਈ ਤਾਲਾ ਨਹੀ ਲੱਗਾ ਹੋਇਆ ਜਿਸ ਲਈ ਕਿਸੇ ਕੁੰਜੀ ਦੀ ਲੋੜ ਹੋਵੇ।
ਬਾਕੀ ਵੀਰ ਗੁਰਸਰਨ ਸਿੰਘ ਹੋਰਾਂ ਜੋ ਮੇਰੇ ਬਾਰੇ ਲਿਖਿਆ ਹੈ ਕੇ ਮੈਨੂੰ ਸਾਰਾ ਕੁੱਝ ਪਤਾ ਹੈ। ਇਹ ਗੱਲ ਠੀਕ ਨਹੀ ਨਾ ਹੀ ਕਦੀ ਦਾਸ ਨੇ ਕੋਈ ਐਸਾ ਦਾਅਵਾ ਕੀਤਾ ਹੈ ਅਤੇ ਨਾ ਹੀ ਕਦੇ ਕਰੇਗਾਂ।
ਭੁੱਲ ਚੁਕ ਦੀ ਖਿਮਾਂ
ਬਲਦੇਵ ਸਿੰਘ


(29/04/12)
ਜਸਬੀਰ ਸਿੰਘ (ਕੈਲਗਰੀ)

“ਕੂੜ ਨਿਖੁਟੇ ਨਾਨਕਾ …”

(ਤੱਤ. . ਪਰਿਵਾਰ ਵਾਲਿਆਂ ਦੇ 21-04-12 ਦੇ ਲੇਖ/ ਪੱਤਰ ਦੇ ਸੰਬੰਧ ਵਿੱਚ ਕੁੱਝ ਵਿਚਾਰ)

ਗੁਰੂ ਸਾਹਿਬਾਂ ਨੂੰ ਗੁਰੂ ਸ਼ਬਦ ਨਾਲ ਸੰਬੋਧਨ ਨਾ ਕੀਤੇ ਜਾਣ ਸੰਬੰਧੀ ਹਰਦੇਵ ਸਿੰਘ ਜੰਮੂ ਜੀ ਨੇ ਤੱਤ … ਪਰਿਵਾਰ ਵਾਲਿਆਂ ਤੇ ਕੁੱਝ ਤਰਕ ਖੜ੍ਹੇ ਕੀਤੇ ਸਨ। ਜਿਨ੍ਹਾਂ ਬਾਰੇ ਪਰਿਵਾਰ ਵਾਲਿਆਂ ਨੇ ਆਪਣਾ ਪੱਖ ਪੇਸ਼ ਕੀਤਾ ਸੀ। ਇਸੇ ਸੰਬੰਧ ਵਿੱਚ ਮੈਂ ਆਪਣੇ ਕੁੱਝ ਵਿਚਾਰ ਪੇਸ਼ ਕਰ ਰਿਹਾ ਹਾਂ।

ਹਰਦੇਵ ਸਿੰਘ ਜੀ ਦਾ ਤਰਕ- ਉਹ (ਤੱਤ … ਪਰਿਵਾਰ) ਵਾਲ਼ੇ ਵੀਰ ਗੁਰੂਆਂ ਨਾਲ ‘ਗੁਰੂ ਵਿਸ਼ੇਸ਼ਣ ਹਟਾਉਣ, ਮਰਿਆਦਿਤ ਅਰਦਾਸ ਵਿੱਚੋਂ ਗੁਰੂਆਂ ਦੇ ਨਾਮ ਬਾਹਰ ਕੱਢਣ ਦੇ ਜਨਤਕ ਜਤਨਾਂ ਕਰਕੇ ਅਤੇ ਗੁਰੂਆਂ ਦੇ ਦਿਹਾੜੇ ਨਾ ਮਨਾਉਣ ਦਾ ਵਿਚਾਰ ਦੇ ਕੇ. . ਸਿੱਖੀ/ਪੰਥਕ ਜੀਵਨ ਵਿੱਚੋਂ ਗੁਰੂਆਂ ਦੀ ਸਥਿਤੀ ਨੂੰ ਅੰਡਰਮਾਈਨ ਕਰਨ ਦੀ ਗ਼ਲਤੀ ਤੇ ਹਨ।

ਪਰਿਵਾਰ ਦਾ ਪੱਖ- “… ਅਸੀਂ ਨਾਨਕ ਪਾਤਸ਼ਾਹ ਜੀ ਅਤੇ ਮਗ਼ਰਲੇ “ਨੌਂ ਨਾਨਕ ਸਰੂਪਾਂ ਨੂੰ ਵਿਸ਼ਵ ਦੇ ਲਾਸਾਨੀ ਰਹਿਬਰ ਮੰਨਦੇ ਹਾਂ।

ਵਿਚਾਰ- ਹਰਦੇਵ ਸਿੰਘ ਜੀ ਦਾ ਤਰਕ ਹੈ ਕਿ ਪਰਿਵਾਰ ਵਾਲ਼ੇ ਅਰਦਾਸ ਵਿੱਚੋਂ “ਗੁਰੂਆਂ ਦੇ ‘ਨਾਮ’ ਬਾਹਰ ਕੱਢਣ ਦੇ ਜਨਤਕ ਜਤਨਾਂ …”

ਲੇਕਿਨ ਪਰਿਵਾਰ ਵਾਲੇ ਗੁਰੂ ਸਾਹਿਬਾਂ ਦਾ ‘ਨਾਮ’ ਵਰਤਣ ਤੋਂ ਕਿੰਨਾ ਪਰਹੇਜ ਕਰਦੇ ਹਨ, ਦਲੀਲ ਪੇਸ਼ ਕਰਨ ਲੱਗੇ ਵੀ ਗੁਰੂ ਸਾਹਿਬਾਂ ਦੇ ਨਾਮ ਦੀ ਬਜਾਏ “ਨਾਨਕ ਸਰੂਪਾਂ” ਲਫਜ਼ ਵਰਤਦੇ ਹਨ। ਸਿਰਫ ਅਰਦਾਸ ਹੀ ਨਹੀਂ ਇਨ੍ਹਾਂ ਦੀ ਕਿਸੇ ਲਿਖਤ ਵਿੱਚ ‘. . ਅੰਗਦ ਦੇਵ ਜੀ, ਅਮਰ ਦਾਸ ਜੀ …ਆਦਿ” ਕਿਸੇ ਗੁਰੂ ਸਾਹਿਬ ਦਾ ‘ਨਾਮ’ ਲਿਖਿਆ ਨਹੀਂ ਮਿਲੇਗਾ। ਇਨ੍ਹਾਂ ਦੀਆਂ ਲਿਖਤਾਂ ਵਿੱਚ ਹਮੇਸ਼ਾਂ ‘ਦੂਸਰੇ ਨਾਨਕ ਸਰੂਪ, ਤੀਸਰੇ ਨਾਨਕ ਸਰੂਪ….’ ਆਦਿ ਹੀ ਲਿਖਿਆ ਮਿਲੇਗਾ। ਦੂਸਰੇ ਨਾਨਕ ਸਰੂਪ, ਤੀਸਰੇ ਨਾਨਕ ਸਰੂਪ ਕਹਿਣਾ ਵੈਸੇ ਵੀ ਤਰਕ ਸੰਗਤ ਨਹੀਂ ਹੈ। ਸਰੂਪ ਕਰਕੇ ਤਾਂ (ਗੁਰ ਇਤਿਹਾਸ ਵਿੱਚ) ‘ਨਾਨਕ’ ਇੱਕ ਹੀ ਹੋਏ ਹਨ ਅਤੇ ਹੋਰ ਸਾਰੇ ਗੁਰੂ ਸਾਹਿਬਾਂ ਦੇ ਆਪਣੇ ਵੱਖ ਵੱਖ ਸਰੂਪ ਸਨ ਅਤੇ ਨਾਮ ਵੀ ਵੱਖ। ਪਤਾ ਨਹੀਂ ਬਾਕੀ ਦੇ ਨੌਂ ਗੁਰੂ ਸਾਹਿਬਾਂ ਦੇ ਨਾਮ ਇਹ ਇਤਿਹਾਸਕ ਪੰਨਿਆਂ’ ਚੋਂ ਕਿਉਂ ਮਿਟਾ ਦੇਣੇ ਚਾਹੁੰਦੇ ਹਨ। ਇਸ ਪਿੱਛੇ ਕੀ ਸੋਚ ਕੰਮ ਕਰ ਰਹੀ ਹੈ ਇਹ ਤਾਂ ਪਰਿਵਾਰ ਵਾਲੇ ਹੀ ਜਾਣਦੇ ਹਨ।

ਪਰਿਵਾਰ ਵਾਲ਼ੇ ਦਲੀਲ ਦਿੰਦੇ ਹਨ ਕਿ ਸਿਰਫ ‘ਗੁਰੂ’ ਵਿਸ਼ੇਸ਼ਣ ਲਾਉਣ ਨਾਲ ਹੀ ਕਿਸੇ ਸ਼ਕਸੀਅਤ ਨੂੰ ਬਹੁਤ ਵੱਡੀ ਪਦਵੀ ਮਿਲੀ ਸਮਝਣਾ ਇੱਕ ਭੁਲੇਖੇ ਤੋਂ ਵੱਧ ਕੁੱਝ ਨਹੀਂ”।

ਵਿਚਾਰ- ਗੁਰੂ ਨੂੰ ਗੁਰੂ ਨਾ ਕਹਿਣ ਦੀ ਜ਼ਿਦ ਨਾਲ ਵੀ ਪਰਿਵਾਰ ਵਾਲਿਆਂ ਦਾ ਕੀ ਵੱਡਾਪਨ ਹੈ? ਜਦਕਿ ਗੁਰੂ ਸਾਹਿਬਾਂ ਨੂੰ ਗੁਰੂ ਕਹਿਣ ਨਾਲ ਕੋਈ ਅਤ-ਕਥਨੀ ਵੀ ਨਹੀਂ ਹੈ। ਪਰਿਵਾਰ ਵਾਲੇ ‘ਗੁਰੂ ਸਾਹਿਬਾਂ ਨੂੰ ਰਹਿਬਰ (ਰਾਹਬਰ) ਕਹਿਣਾ ਤਾਂ ਗੁਰਮਤਿ ਅਨੁਕੂਲ ਮੰਨਦੇ ਹਨ ਪਰ ‘ਗੁਰੂ’ ਨੂੰ ‘ਗੁਰੂ’ ਕਹਿਣ ਨਾਲ ਇਨ੍ਹਾਂ ਦੀ ਗੁਰਮਤਿ ਭੰਗ ਹੁੰਦੀ ਹੈ, ਜਦਕਿ ਅਰਥ ਦੋਨਾਂ ਦਾ ਇੱਕੋ ਹੀ ਹੈ। ਸ਼ਾਇਦ ਇਨ੍ਹਾਂਨੂੰ ਇਹ ਵੀ ਪਤਾ ਨਹੀਂ ਕਿ ਫਾਰਸੀ ਦੇ ‘ਰਹਿਬਰ (ਰਾਹਬਰ) ‘ਨੂੰ ਹੀ ਪੰਜਾਬੀ ਵਿੱਚ ‘ਗੁਰੂ’ ਕਿਹਾ ਜਾਂਦਾ ਹੈ।

ਪਰਿਵਾਰ- “ਅੱਜ ਦੇ ਸਮੇਂ ਵਿੱਚ ਐਸੇ ਲੱਖਾਂ ਸ਼ਰਧਾਲੂ ਮਿਲ ਜਾਂਦੇ ਹਨ ਜੋ ‘ਲੱਲੂ-ਪੰਜੂਆਂ’ ਦੇ ਨਾਮ ਨਾਲ ‘ਗੁਰੂ, ਸਤਿਗੁਰੂ, ਰੱਬ, ਪਰਮਾਤਮਾ ਆਦਿ ਵਿਸ਼ੇਸ਼ਣ ਵਰਤਦੇ ਮਿਲ ਜਾਂਦੇ ਹਨ।

ਵਿਚਾਰ- ਪਹਿਲੀ ਗੱਲ, ਕਿਸੇ ਦੂਸਰੇ ਦੇ ਧਾਰਮਿਕ ਮੁਖੀ ਬਾਰੇ ਲੱਲੂ-ਪੰਜੂ ਕਹਿਣਾ ਕਿੰਨਾ ਕੁ ਸੱਭਯ ਹੈ? ਦੂਸਰੀ ਗੱਲ ਜੇ ਹੋਰ ਧਰਮਾਂ ਵਾਲੇ ਆਪਣੇ ਮੁਖੀ ਨੂੰ ‘ਗੁਰੂ’ ਕਹਿ ਕੇ ਸੰਬੋਧਨ ਕਰਦੇ ਹਨ ਤਾਂ ਸਿੱਖਾਂ ਨੂੰ ਆਪਣੇ ‘ਗੁਰੂ’ ਨੂੰ ਗੁਰੂ’ ਕਹਿਣਾ ਛੱਡ ਦੇਣਾ ਚਾਹੀਦਾ ਹੈ? ਇਹ ਕਿੱਥੋਂ ਦਾ ਫਾਰਮੁਲਾ ਹੈ ਅਤੇ ਕਿੰਨਾਕੁ ਤਰਕ ਸੰਗਤ ਹੈ? ਕੋਈ ਆਪਣੇ ਮੁਖੀ ਨੂੰ ਗੁਰੂ, ਸਤਿਗੁਰੂ ਕਹਿੰਦਾ ਹੈ ਅਤੇ ਇਸ ਤਰ੍ਹਾਂ ਕਹਿਣ ਨਾਲ ਉਹ ਮਹਾਨ ਬਣਦਾ ਹੈ ਜਾਂ ਨਹੀਂ ਇਸ ਨਾਲ ਸਾਡਾ ਕੀ ਵਾਸਤਾ? ਇਹ ਉਨ੍ਹਾਂ ਦੂਸਰੇ ਧਰਮਾਂ ਵਾਲਿਆਂ ਦੀ ਆਪਣੀ ਸੋਚ ਹੈ ਉਨ੍ਹਾਂ ਦਾ ਆਪਣਾ ਮਸਲਾ ਹੈ। ਇਸ ਗੱਲ ਨਾਲ ਸਾਡੇ ‘ਗੁਰੂ’ ਨੂੰ ‘ਗੁਰੂ’ ਕਹਿਣ ਜਾਂ ਨਾ ਕਹਿਣ ਦਾ ਕੀ ਸੰਬੰਧ ਹੈ?

ਪਰਿਵਾਰ- ਜਿੱਥੋਂ ਤੱਕ ਪ੍ਰਚੱਲਤ ਅਰਦਾਸ ਵਿੱਚੋਂ ਗੁਰੂਆਂ ਦਾ ਜ਼ਿਕਰ ਬਾਹਰ ਕੱਢਣ ਦੀ ਗੱਲ ਹੈ, ਇਹ ਇਲਜ਼ਾਮ ਵੀ ਬੇਹੁਦਾ ਅਤੇ ਝੂਠਾ ਹੈ। ਲਗਭਗ ਸਾਰੇ ਸੁਚੇਤ ਸਿੱਖ ਇਸ ਗੱਲ ਤੇ ਸਹਿਮਤ ਹਨ ਕਿ ਮੌਜੂਦਾ ਪ੍ਰਚਲਿਤ ਅਰਦਾਸ ਦੇਵੀ ਸਿਮਰਨ ਦੇ ਦਸਮ ਗ੍ਰੰਥੀ ਬੰਦ ਨਾਲ ਸ਼ੁਰੂ ਹੁੰਦੀ ਹੈ। ਸੋ ਇਸ ਅਰਦਾਸ ਦੇ ਸੁਧਾਰ ਦੀ ਲੋੜ ਨੂੰ ਸਾਰਾ ਸੁਚੇਤ ਪੰਥਕ ਤਬਕਾ ਮੰਨਦਾ ਹੈ। ਪਰਿਵਾਰ ਦਾ ਨਿਤਨੇਮ ਸੁਧਾਰ ਉਪਰਾਲਾ ਵੀ ਇਸੇ ਮਾਨਤਾ ਦੀ ਤਰਜ਼ਮਾਨੀ ਕਰਦਾ ਸੀ। ਇਸ ਉਪਰਾਲੇ ਹੇਠ ਤਿਆਰ ਕੀਤੀ ਅਰਦਾਸ ਵਿੱਚੋਂ ਨਾਨਕ ਸਰੂਪਾਂ ਦਾ ਜ਼ਿਕਰ ਨਹੀਂ ਕੱਟਿਆ ਸੀ… ਬਾਕੀ ਆਪਣੇ ਰਹਿਬਰਾਂ ਦੇ ਨਾਮ ਯਾਦ ਕਰਨ ਲਈ ਸੱਚੇ ਸਿੱਖ ਨੂੰ ਕਿਸੇ ਅਰਦਾਸ ਰਾਹੀਂ ਰੱਟੇ ਲਾਉਣ ਦੀ ਮੁਹਤਜ਼ੀ ਨਹੀਂ ਹੁੰਦੀ”।

ਵਿਚਾਰ-ਪਰਿਵਾਰ ਵਾਲੇ ਕਿਸ ਤਰ੍ਹਾਂ ਆਪਣੀ ਜ਼ਿਦ ਤੇ ਅੜੇ ਰਹਿਣ ਲਈ ਸ਼ਬਦਾਂ ਦੇ ਹੇਰ-ਫੇਰ ਨਾਲ ਗੱਲ ਨੂੰ ਗੋਲ-ਮੋਲ ਕਰ ਜਾਂਦੇ ਹਨ। ਹਰਦੇਵ ਸਿੰਘ ਜੀ ਨੇ ਜ਼ਿਕਰ ਕੀਤਾ ਹੈ ‘… ਗੁਰੂਆਂ ਦੇ “ਨਾਮ” ਬਾਹਰ ਕਢਣ ਦਾ; ਲੇਕਿਨ ਪਰਿਵਾਰ ਵਾਲੇ ਇਹ ਲਿਖਕੇ ਚਲਾਕੀ ਖੇਡ ਰਹੇ ਹਨ ਕਿ ‘ਗੁਰੂਆਂ ਦਾ “ਜ਼ਿਕਰ” ਬਾਹਰ ਕਢਣ ਦੀ ਗੱਲ …’। ਦੂਸਰੀ ਦਲੀਲ ਦੇ ਰਹੇ ਹਨ ਕਿ ਪ੍ਰਚੱਲਤ ਅਰਦਾਸ ‘ਦੇਵੀ ਸਿਮਰਨ ਦੇ ਦਸਮ ਗ੍ਰੰਥੀ ਬੰਦ ਨਾਲ ਸ਼ੁਰੂ ਹੁੰਦੀ ਹੈ’। ਸਵਾਲ- ਪ੍ਰਚੱਲਤ ਅਰਦਾਸ ਵਿੱਚ ਆਏ “ਭਗੌਤੀ” ਲਫਜ ਦਾ ਗੁਰੂ ਸਾਹਿਬਾਂ ਦੇ “ਨਾਮ” ਨਾਲ ਕੀ ਸੰਬੰਧ ਹੈ? ਕੀ ‘ਗੁਰੂ ਅੰਗਦ ਦੇਵ ਜੀ, ਗੁਰੂ ਅਮਰ ਦਾਸ ਜੀ, ਗੁਰੂ ਰਾਮ ਦਾਸ ਜੀ …’ ਨਾਵਾਂ ਦਾ ਦਸਮ ਗ੍ਰੰਥ ਦੀ ਕਿਸੇ ਰਚਨਾ ਨਾਲ ਕੋਈ ਸੰਬੰਧ ਹੈ? ਜੇ ਪ੍ਰਚੱਲਤ ਅਰਦਾਸ ਭਗੌਤੀ ਸ਼ਬਦ ਨਾਲ ਸ਼ੁਰੂ ਹੁੰਦੀ ਹੈ ਤਾਂ ਕੀ ਇਸ ਕਰਕੇ ਗੁਰੂ ਸਾਹਿਬਾਂ ਦੇ ਨਾਮ ਵੀ ਨਹੀਂ ਲਿਖੇ ਜਾਂ ਬੋਲੇ ਜਾਣੇ ਚਾਹੀਦੇ? ਅਗੇ ਪਰਿਵਾਰ ਵਾਲੇ ਹੋਰ ਦਲੀਲ ਦਿੰਦੇ ਹਨ- “ਆਪਣੇ ਰਹਿਬਰਾਂ ਦੇ ਨਾਮ ਯਾਦ ਕਰਨ ਲਈ ਸੱਚੇ ਸਿੱਖ ਨੂੰ ਕਿਸੇ ਅਰਦਾਸ ਰਾਹੀਂ ਰੱਟੇ ਲਾਉਣ ਦੀ ਮੁਹਤਜ਼ੀ ਨਹੀਂ ਹੁੰਦੀ”। ਸਵਾਲ ਪੈਦਾ ਹੁੰਦਾ ਹੈ ਕਿ ਕੀ ਅਰਦਾਸ ‘ਰੱਟੇ’ ਲਗਾਉਣ ਵਾਲੀ ਚੀਜ ਹੈ? ਜੇ ਅਰਦਾਸ ਵਿੱਚ ਹੀ ਪਰਮਾਤਮਾ ਅਤੇ ਆਪਣੇ ਗੁਰੂ/ਰਹਿਬਰ ਨੂੰ ਯਾਦ ਨਹੀਂ ਕਰਾਂਗੇ ਤਾਂ ਫੇਰ ਕਦੋਂ ਯਾਦ ਕਰਾਂਗੇ? ਆਉਣ ਵਾਲੀਆਂ ਪੀੜ੍ਹੀਆਂ ਨੂੰ ਗੁਰੂ ਸਾਹਿਬਾਂ ਦੇ ਨਾਮ ਪਤਾ ਹੋਣ ਇਸ ਦੇ ਲਈ ਪਰਿਵਾਰ ਨੇ ਅੱਜ ਤੱਕ ਕੋਈ ਉਪਰਾਲਾ ਕੀਤਾ ਹੈ? ਕੀ ਉਹ ਆਪਣੀ ਕਿਸੇ ਵੀ ਲਿਖਤ ਵਿੱਚ “ਨਾਨਕ’ ਤੋਂ ਬਿਨਾਂ ਕਿਸੇ ਵੀ ਹੋਰ ‘ਗੁਰੂ ਸਾਹਿਬ ਨੇ ਨਾਮ’ ਦਾ ਜ਼ਿਕਰ ਕੀਤਾ ਹੋਇਆ ਦਿਖਾ ਸਕਦੇ ਹਨ? ‘ਨਾਨਕ ਸਰੂਪ’ ਲਿਖਣ ਨਾਲ ਆਉਣ ਵਾਲੀਆਂ ਪੀੜ੍ਹੀਆਂ ਨੂੰ ‘ਗੁਰੂ ਅਰਜਨ ਦੇਵ ਜੀ, ਗੁਰੂ ਹਰਿ ਗੋਬਿੰਦ ਜੀ, ਗੁਰੂ ਹਰਿ ਰਾਏ ਜੀ … ਦੇ ਨਾਮ ਪਤਾ ਲੱਗ ਸਕਦੇ ਹਨ? ਕਿਸੇ ਵੀ ਲਿਖਤ ਵਿੱਚ ਜਿੱਥੇ ਕਿਸੇ ਗੁਰੂ ਸਾਹਿਬ ਦਾ ਨਾਮ ਲਿਖਿਆ ਜਾ ਸਕਦਾ ਹੈ ਉੱਥੇ ਵੀ ਗੁਰੂ ਸਾਹਿਬ ਦਾ ਨਾਮ ਨਾ ਲਿਖਣ ਵਿੱਚ ਪਰਿਵਾਰ ਵਾਲਿਆਂ ਦੀ ਕੀ ਮਜਬੂਰੀ, ਜਾਂ ਸੋਚ ਕੰਮ ਕਰ ਰਹੀ ਹੈ ਇਹ ਤਾਂ ਪਰਿਵਾਰ ਵਾਲੇ ਹੀ ਬਿਹਤਰ ਜਾਣਦੇ ਹਨ।

ਹਰਦੇਵ ਸਿੰਘ ਜੰਮੂ- “ਉਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਸਵਰੂਪ ਤੋਂ ਸਿੱਖ ਦੇ ਨਿਸ਼ਚੇ ਨੂੰ ਹਟਾਉਣ ਦੀ ਮਨਮਤ ਤੇ ਹਨ”।

ਪਰਿਵਾਰ ਦਾ ਪੱਖ- “ਜੇ ਵੀਰ ਜੀ ਸੁਹਿਰਦ ਹੁੰਦੇ ਤਾਂ ਸਾਡੀ ਕਿਸੇ ਲਿਖਤ ਦੇ ਉਹ ਅੰਸ਼ ਵੀ ਦੱਸਦੇ ਜਿਸ ਵਿੱਚ ਅਸੀਂ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਤੇ ਨਿਸ਼ਚਾ (ਵਿਸ਼ਵਾਸ਼) ਨਾ ਕਰਨ ਦੀ ਗੱਲ ਕਹੀ ਹੋਵੇ”।

ਵਿਚਾਰ- ਪਰਿਵਾਰ ਵਾਲਿਆਂ ਨੇ ਇਹ ਗੱਲ ਸਾਫ ਲਫਜ਼ਾਂ ਵਿੱਚ ਬੇਸ਼ਕ ਕਿਤੇ ਨਹੀਂ ਲਿਖੀ ਕਿ ‘ਗੁਰੂ ਗ੍ਰੰਥ ਸਾਹਿਬ ਤੇ ਨਿਸ਼ਚਾ ਨਹੀਂ ਕਰਨਾ’ ਪਰ ਇਨ੍ਹਾਂ ਦੀ ਬੁਨਿਆਦੀ ਸੋਚ ਅਤੇ ਫਲਸਫਾ ਇਹੀ ਕਹਿੰਦਾ ਹੈ। ਪਰਿਵਾਰ ਵਾਲੇ ਇਹੀ ਪ੍ਰਚਾਰ ਰਹੇ ਹਨ ਕਿ ਸਭ ਦਾ ਗੁਰੂ ਆਦਿ ਜੁਗਾਦੀ ਪਰਮਾਤਮਾ ਹੈ। ਕੋਈ ਦੇਹਧਾਰੀ ਗੁਰੂ ਨਹੀਂ ਹੋ ਸਕਦਾ। ਤਾਂ ਸਵਾਲ ਪੈਦਾ ਹੁੰਦਾ ਹੈ ਕਿ ਜੇ ਸਭ ਦਾ ਗੁਰੂ ਪਰਮਾਤਮਾ ਹੈ ਤਾਂ ਗੁਰੂ ਸਾਹਿਬਾਂ ਦਾ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਵਿੱਚ ਕੀ ਮਹਤਵ ਰਹਿ ਜਾਂਦਾ ਹੈ? ਕੀ ਇਸ ਦਾ ਸਾਫ ਮਤਲਬ ਇਹ ਨਹੀਂ ਬਣਦਾ ਕਿ ਗੁਰੂ ਸਾਹਿਬਾਂ ਅਤੇ ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵਾਸ਼ ਕਰਨ ਦੀ ਕੋਈ ਜਰੂਰਤ ਨਹੀਂ। (ਨੋਟ-ਪਰਿਵਾਰ ਵਾਲਿਆਂ ਨਾਲ ਇਹ ਵਿਚਾਰ ਵਟਾਂਦਰਾ ਮੈਂ ਪਹਿਲਾਂ ਵੀ ਕਰ ਚੁੱਕਾ ਹਾਂ ਕਿ ਜੇ ਦੇਹਧਾਰੀ ਗੁਰੂ ਨਹੀਂ ਹੋ ਸਕਦਾ ਤਾਂ ਇਸ ਦਾ ਮਤਲਬ ਇਹੀ ਨਿਕਲਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਵੀ ਸਿੱਖਾਂ ਦਾ ਗੁਰੂ ਨਹੀਂ ਹੋ ਸਕਦਾ ਕਿਉਂ ਕਿ ਗੁਰੂ ਗ੍ਰੰਥ ਸਾਹਿਬ ਦੀ ਵੀ ਦੇਹ ਹੈ। ਕਾਗਜ, ਗੱਤੇ, ਸਿਆਹੀ, ਆਦਿ ਦੀ ਸਹਾਇਤਾ ਨਾਲ ਇਹ ਹੋਂਦ ਵਿੱਚ ਆਇਆ ਹੈ, ਇਹ ਆਦਿ ਜੁਗਾਦੀ ਵੀ ਨਹੀਂ ਹੈ, ਇਸ ਦੇ ਹੋਂਦ ਵਿੱਚ ਆਉਣ ਦਾ ਵੀ ਸਮਾਂ ਹੈ। ਬਿਰਧ ਹੋ ਜਾਣ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਦੇਹ ਦਾ ਵੀ ਸਸਕਾਰ ਕਰ ਦਿੱਤਾ ਜਾਂਦਾ ਹੈ)। ਸੋ ਬੁਨਿਆਦੀ ਤੌਰ ਤੇ ਪਰਿਵਾਰ ਵਾਲਿਆਂ ਦੀ ਫਲੌਸਫੀ ਦਾ ਇਹ ਨਿਚੋੜ ਨਿਕਲਦਾ ਹੈ ਕਿ ਇਹ ਗੁਰੂ ਸਾਹਿਬਾਂ ਅਤੇ ਗੁਰੂ ਗ੍ਰੰਥ ਸਾਹਿਬ ਤੋਂ ਸਿੱਖਾਂ ਦਾ ਵਿਸ਼ਵਾਸ਼ ਖਤਮ ਕਰਨ ਦੇ ਰਾਹ ਤੇ ਹਨ।

ਹਰਦੇਵ ਸਿੰਘ ਜੀ- ਗੁਰੂ ਸਾਹਿਬਾਂ ਤੋਂ ਗੁਰੂ ਵਿਸ਼ੇਸ਼ਣ ਹਟਾਉਣ ਦਾ ਜਤਨ ਅਤੇ ਸਿੱਖ ਦੀ ਦਿਨ ਚਰਿਆ ਵਿੱਚੋਂ ਗੁਰੂਆਂ ਦੇ “ਨਾਮ” ਬਾਹਰ ਕਢਣ ਦਾ ਜਤਨ …”।

ਪਰਿਵਾਰ ਦਾ ਪੱਖ- “ਅਸੀਂ ਵੀਰ ਜੀ ਜਿਹੇ ਕੁੱਝ ਸੱਜਣਾਂ ਦੀ ਸਲਾਹ ਮੰਨ ਕੇ ‘ਗੁਰੂ ਪਦ’ ਬਾਰੇ ਜਨਤਕ ਵਿਚਾਰ ਨਾ ਕਰਨ ਦਾ ਫੈਸਲਾ ਕੀਤਾ ਸੀ …”।

ਵਿਚਾਰ- ਪਰਿਵਾਰ ਵਾਲਿਆਂ ਦਾ ਇਹ ਬਹਾਨਾ ਬਿਲਕੁਲ ਝੂਠਾ, ਬੇਬੁਨਿਆਦ ਅਤੇ ਬਹੁਤ ਪੁਰਾਣਾ ਹੋ ਚੁੱਕਾ ਹੈ। ਕਿਉਂ ਕਿ ਉਨ੍ਹਾਂ ਵੱਲੋਂ ਇਹ ਗੱਲ ਕਹੀ ਨੂੰ ਵੀ ਸ਼ਾਇਦ ਦੋ ਸਾਲਾਂ ਤੋਂ ਵੱਧ ਸਮਾਂ ਹੋ ਗਿਆ ਹੋਣਾ ਹੈ ਪਰ ਅੱਜ ਤੱਕ ਉਹ ਕੋਈ ਐਸਾ ਸਬੂਤ ਪੇਸ਼ ਨਹੀਂ ਕਰ ਸਕੇ ਕਿ ਇਸ ਵਿਸ਼ੇ ਤੇ ਉਨ੍ਹਾਂ ਦਾ ਵਿਚਾਰ ਵਟਾਂਦਰਾ ਕਿਸੇ ਵਿਦਵਾਨਾਂ ਨਾਲ ਚੱਲ ਰਿਹਾ ਹੈ ਅਤੇ ਕਿਹੜੇ ਕਿਹੜੇ ਵਿਦਵਾਨਾਂ ਨਾਲ ਚੱਲ ਰਿਹਾ ਹੈ ਅਤੇ ਏਨਾਂ ਸਮਾਂ ਬੀਤ ਜਾਣ ਤੇ ਉਨ੍ਹਾਂ ਦੀ ਵਿਚਾਰ ਦਾ ਕੀ ਸਿੱਟਾ ਨਿਕਲਿਆ ਹੈ। ਅੱਜ ਤੋਂ ਤਕਰੀਬਨ ਇੱਕ ਸਾਲ ਤੋਂ ਵੀ ਵਧ ਸਮਾਂ ਪਹਿਲਾਂ ਮੈਂ ਪਰਿਵਾਰ ਵਾਲਿਆਂ ਨੂੰ ਇਸੇ ਵਿਸ਼ੇ ਤੇ ਕੁੱਝ ਸਵਾਲ ਪੁੱਛੇ ਸਨ। ਜਿਸ ਬਾਰੇ ਉਨ੍ਹਾਂ ਦਾ ਕਹਿਣਾ ਸੀ ਕਿ ‘ਈ-ਮੇਲ’ ਦੇ ਜਰੀਏ ਉਹ ਮੇਰੇ ਸਵਾਲਾਂ ਦੇ ਜਵਾਬ ਦੇਣਗੇ। ਪਰ ਏਨਾ ਸਮਾਂ ਬੀਤ ਜਾਣ ਤੇ ਵੀ ਅੱਜ ਤਕ ਮੈਨੂੰ ਉਨ੍ਹਾਂ ਦੀ ਕੋਈ ‘ਈ-ਮੇਲ’ ਨਹੀਂ ਆਈ।

ਪਰਿਵਾਰ- “ਗੁਰਮਤਿ ਦੀ ਰੋਸ਼ਨੀ ਵਿੱਚ ਵਿਚਾਰ ਕਰਨ ਉਪਰੰਤ ਇਸ ਵਿਸ਼ੇ ਤੇ ਸਾਨੂੰ ਇਹ ਸਮਝ ਆਈ ਹੈ ਕਿ ਗੁਰਮਤਿ ਅਨੁਸਾਰ ‘ਗੁਰੂ, ਸਤਿਗੁਰੂ’ ਹਮੇਸ਼ਾਂ ਸੀ (ਹੈ), ਸਰਬ ਵਿਆਪਕ ਹੈ, ਜੰਮਦਾ ਮਰਦਾ ਨਹੀਂ, ਉਹ ਇੱਕ ਹੈ, ਉਹ ਸਾਰੀ ਮਨੁੱਖਤਾ ਲਈ ਸਾਂਝਾ ਹੈ। ਕਿਸੇ ਦੇਹਧਾਰੀ ਨੂੰ ਗੁਰੂ ਮੰਨਣ ਦੀ ਮਾਨਤਾ ਦੀ ਪ੍ਰਮਾਨਿਕਤਾ ਦਾ ਤਾਂ ਗੁਰਬਾਣੀ ਦੇ ਇਸ ਵਾਕ ਨੇ ਭੋਗ ਪਾ ਦਿੱਤਾ- “ਗੁਰੂ ਸਦਾਏ ਅਗਿਆਨੀ ਅੰਧਾ ਕਿਸੁ ਉਹ ਮਾਰਗ ਪਾਏ॥” (419)।

ਵਿਚਾਰ- ਪਰਿਵਾਰ ਵਾਲਿਆਂ ਦੀ ਗੁਰਬਾਣੀ ਨੂੰ ਸਮਝਣ ਸਮਝਾਉਣ ਦੀ ਆਪਣੀ ਵੱਖਰੀ ਹੀ ਸੋਚ ਹੈ ਅਤੇ ਆਪਣੀ ਸਮਝ ਦੇ ਸਾਹਮਣੇ ਦੂਸਰਿਆਂ ਦੀ ਸੋਚ ਬਿਲਕੁਲ ਤੁੱਛ ਸਮਝਦੇ ਹਨ। ਇਸ ਉਪਰ ਦਿੱਤੇ ਨੁਕਤੇ ਤੇ ਕਈ ਸੱਜਣਾਂ ਨੇ ਕਈ ਵਾਰੀਂ ਆਪਣੇ ਵਿਚਾਰ ਦਿੱਤੇ ਹਨ ਪਰ ਪਰਿਵਾਰ ਵਾਲੇ ਆਪਣੇ ਫੈਸਲੇ ਤੋਂ ਟੱਸ ਤੋਂ ਮੱਸ ਨਹੀਂ ਹੋ ਰਹੇ।

ਆਪਣਾ ਪੱਖ ਸਾਬਤ ਕਰਨ ਲਈ ਉਹ ਹਮੇਸ਼ਾਂ ਉੱਪਰ ਦਿੱਤੀ ਤੁਕ ਪੇਸ਼ ਕਰਦੇ ਹਨ, ਪੂਰੀ ਤੁਕ ਇਸ ਪ੍ਰਕਾਰ ਹੈ- “ਵਿਣੁ ਪਾਰਸੈ ਪੂਜ ਨ ਹੋਵਈ ਵਿਣੁ ਮਨ ਪਰਚੇ ਅਵਰਾ ਸਮਝਾਏ॥ ਗੁਰੂ ਸਦਾਏ ਅਗਿਆਨੀ ਅੰਧਾ ਕਿਸੁ ਓਹੁ ਮਾਰਗਿ ਪਾਏ॥” (491)

ਤੁਕ ਦੇ ਸਾਫ ਅਰਥ ਹਨ ਕਿ ਆਪਣਾ ਮਨ ਤਾਂ ਸਿਮਰਨ ਵਿੱਚ ਪਤੀਜਿਆ ਨਹੀਂ ਦੂਸਰਿਆਂ ਨੂੰ ਸਿੱਖਿਆ ਦਿੰਦਾ ਹੈ। ਜਿਹੜਾ ਮਨੁੱਖ ਆਪ ਤਾਂ ਗਿਆਨ ਤੋਂ ਸੱਖਣਾ ਹੈ, ਆਪ ਤਾਂ ਮਾਇਆ ਦੇ ਮੋਹ ਵਿੱਚ ਅੰਨ੍ਹਾ ਹੋਇਆ ਪਿਆ ਹੈ ਅਤੇ ਆਪਣੇ ਆਪ ਨੂੰ ਗੁਰੂ ਅਖਵਾਉਂਦਾ ਹੈ ਉਹ ਹੋਰਨਾਂ ਨੂੰ ਜੀਵਨ ਦੇ ਸਹੀ ਰਸਤੇ ਉੱਤੇ ਕਿਵੇਂ ਪਾ ਸਕਦਾ ਹੈ? ਪਰਿਵਾਰ ਵਾਲਿਆਂ ਨੂੰ ਜਾਂ ਤਾਂ ਤੁਕ ਵਿੱਚ ਆਏ ਇਹ ਲਫਜ਼ “ਵਿਣੁ ਮਨ ਪਰਚੇ ਅਵਰਾ ਸਮਝਾਏ॥” ਨਜ਼ਰ ਨਹੀਂ ਆਉਂਦੇ ਜਾਂ ਜਾਣ-ਬੁਝ ਕੇ ਦੇਖਣੇ ਹੀ ਨਹੀਂ ਚਾਹੁੰਦੇ। ਜਾਂ ਫੇਰ ਉਹ ਇਹ ਕਹਿਣਾ ਚਾਹੁੰਦੇ ਹਨ ਕਿ ਗੁਰੂ ਸਾਹਿਬਾਂ ਦਾ ਆਪਣਾ ਮਨ ਤਾਂ ਸਿਮਰਨ ਵਿੱਚ ਪਰਚਿਆ ਨਹੀਂ ਸੀ ਹੋਇਆ, ਆਪ ਤਾਂ ਗਿਆਨ ਤੋਂ ਸੱਖਣੇ ਸਨ ਪਰ ਦੂਸਰਿਆਂ ਨੂੰ ਸਿਖਿਆ ਦੇਂਦੇ ਸਨ। ਇਸ ਤੁਕ ਦੇ ਇਹ ਅਰਥ ਬਿਲਕੁਲ ਵੀ ਨਹੀਂ ਹਨ ਕਿ ਕੋਈ ਦੇਹਧਾਰੀ ਗੁਰੂ ਹੋ ਨਹੀਂ ਸਕਦਾ, ਬਲਕਿ ਅਰਥ ਇਹ ਹਨ ਕਿ ਜਿਸ ਨੂੰ ਖੁਦ ਨੂੰ ਸੋਝੀ ਨਹੀਂ ਆਪਣੇ ਆਪ ਨੂੰ ਗੁਰੂ ਸਦਵਾਉਂਦਾ ਹੈ, ਉਹ ਦੂਸਰਿਆਂ ਨੂੰ ਕੀ ਸਿਖਿਆ ਦੇ ਸਕਦਾ ਹੈ?

ਪਰਿਵਾਰ- ਜੇ ‘ਗੁਰੂ’ ਦੇ ਵਿਸ਼ੇਸ਼ਣ ਸੰਬੰਧੀ ਉਪਰੋਕਤ ਗੁਰਬਾਣੀ ਸੇਧਾਂ ਦੀ ਕਸਵੱਟੀ ਲਾਈਏ ਤਾਂ ਕੁੱਝ ਜ਼ਰੂਰੀ ਸਵਾਲ ਖੜ੍ਹੇ ਹੁੰਦੇ ਹਨ-

1- ਜੇ ਬਾਬਾ ਨਾਨਕ ਜੀ ਪਹਿਲੇ ਗੁਰੂ ਸਨ ਤਾਂ ਕੀ 1469 ਤੋਂ ਪਹਿਲਾਂ ਗੁਰੂ ਦੀ ਹੋਂਦ ਨਹੀਂ ਸੀ? ਪਰ ਗੁਰਬਾਣੀ ਤਾਂ ਕਹਿੰਦੀ ਹੈ ਉਹ ਹਮੇਸ਼ਾਂ ਸੀ।

ਵਿਚਾਰ- ਪਰਿਵਾਰ ਵਾਲਿਆਂ ਨੂੰ ਇਹ ਗੱਲ ਸਮਝਣ ਦੀ ਜਰੂਰਤ ਹੈ ਕਿ ਕੋਈ ਗੁਰੂ ਤਾਂ ਹੀ ਕਿਸੇ ਦਾ ਗੁਰੂ ਹੈ ਜੇ ਉਹ ਉਸ (ਗੁਰੂ) ਦਾ ਚੇਲਾ ਹੈ। ਗੁਰੂ ਸਾਹਿਬਾਂ ਤੋਂ ਪਹਿਲਾਂ ਜਿਸ ਨੇ ਵੀ ਕਿਸੇ ਨੂੰ ਆਪਣਾ ਗੁਰੂ ਧਾਰਿਆ ਸੀ ਨਾਲ ਹੀ ਉਸ ਨੇ ਆਪਣੇ ਆਪ ਨੂੰ ਉਸ ਦਾ ਚੇਲਾ ਵੀ ਬਣਾਇਆ ਸੀ ਤਾਂ ਹੀ ਉਹ ਉਸ ਦਾ “ਗੁਰੂ” ਸੀ। ਧਿਆਨ ਦੇਣ ਦੀ ਜਰੂਰਤ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਇਹ ਦੱਸਿਆ ਹੈ ਕਿ ਉਨ੍ਹਾਂ ਦਾ ਗੁਰੂ ਕੌਣ ਹੈ। ਅਰਥਾਤ ਉਨ੍ਹਾਂਨੇ ਧੁਰੋਂ ਪਰਮਾਤਮਾ ਤੋਂ ਆਏ ਸ਼ਬਦ, ਧੁਰੋਂ ਆਈ ਬਾਣੀ ਨੂੰ ਆਪਣਾ ਗੁਰੂ ਬਣਾਇਆ ਹੈ। ਇੱਥੇ ਪਰਿਵਾਰ ਵਾਲਿਆਂ ਦਾ ਤਰਕ ਇਹ ਹੋ ਸਕਦਾ ਹੈ ਕਿ ਜੇ ਗੁਰੂ ਨਾਨਕ ਦੇਵ ਜੀ ਦਾ ਗੁਰੂ ਪਰਮਾਤਮਾ ਹੋ ਸਕਦਾ ਹੈ ਤਾਂ ਸਾਡਾ ਸਾਰਿਆਂ ਦਾ ਕਿਉਂ ਨਹੀਂ ਹੋ ਸਕਦਾ?

ਵਿਚਾਰ- ਬੇਸ਼ੱਕ ਪਰਮਾਤਮਾ ਸਭ ਦਾ ਗੁਰੂ ਹੋ ਸਕਦਾ ਹੈ’ ਪਰ ਸ਼ਰਤ ਉਹੀ ਹੈ ਕਿ ਜੇ ਸਭ ਨੇ ਆਪਣੀ ਸੁਰਤ ਨੂੰ ਉਸ ਦਾ ਚੇਲਾ ਬਣਾਇਆ ਹੋਇਆ ਹੈ। ਜੇ ਸਭ ਨੂੰ ਧੁਰੋਂ ਹੀ ਸੋਝੀ ਅਤੇ ਗਿਆਨ ਹਾਸਲ ਹੋ ਰਿਹਾ ਹੈ ਤਾਂ। ਪਰਿਵਾਰ ਵਾਲਿਆਂ ਦਾ ‘ਗੁਰੂ’ ‘ਪਰਮਾਤਮਾ’ ਤਾਂ ਹੀ ਹੈ ਜੇ ਉਨ੍ਹਾਂਨੇ ਆਪਣੀ ਸੁਰਤ ਨੂੰ ਉਸ ਦਾ ਚੇਲਾ ਬਣਾਇਆ ਹੋਇਆ ਹੈ। ਜੇ ਉਨ੍ਹਾਂ ਦੀ ਸੁਰਤ ਹਮੇਸ਼ਾਂ ਉਸ ਪ੍ਰਭੂ ਦੇ ਸ਼ਬਦ ਵਿੱਚ ਹੀ ਜੁੜੀ ਰਹਿੰਦੀ ਹੈ। ਜੇ ਉਨ੍ਹਾਂਨੂੰ ਗਿਆਨ ਹਾਸਲ ਕਰਨ ਲਈ ਪੋਥੀਆਂ ਜਾਂ ਗ੍ਰੰਥ ਪੜ੍ਹਨ ਤੋਂ ਬਿਨਾ ਹੀ ਧੁਰੋਂ ਗਿਆਨ ਹਾਸਲ ਹੋ ਰਿਹਾ ਹੈ। ਐਸਾ ਹੈ ਜਾਂ ਨਹੀਂ ਇਹ ਤਾਂ ਉਹ ਖੁਦ ਹੀ ਜਾਣਦੇ ਹਨ ਪਰ (ਗੁਰੂ) ਅੰਗਦ ਦੇਣ ਜੀ ਨੂੰ ਗੁਰੂ ਨਾਨਕ ਦੇਵ ਜੀ ਦੀ ਸ਼ਰਨ ਆਉਣ ਤੋਂ ਪਹਿਲਾਂ ਇਸ ਬਾਰੇ ਸੋਝੀ ਨਹੀਂ ਸੀ, ਜਦਕਿ ਉਹ ਆਦਿ ਜੁਗਾਦੀ ਪਰਮਾਤਮਾ/ ਗੁਰੂ ਉਸ ਵਕਤ ਵੀ ਸੀ। ਅਤੇ ਗੁਰੂ ਨਾਨਕ ਦੇਵ ਜੀ ਨੂੰ ਪੰਜ-ਸੱਤ ਸਾਲ ਦੀ ਉਮਰ ਵਿੱਚ ਹੀ ਖੁਦ ਤੋਂ ਹੀ (ਧੁਰੋਂ ਹੀ) ਸੋਝੀ ਸੀ ਅਤੇ ਛੋਟੀ ਉਮਰ ਵਿੱਚ ਹੀ ਦੂਸਰਿਆਂ ਨੂੰ ਸੋਝੀ ਦੇਣ ਲੱਗ ਪਏ ਸੀ। ਅਤੇ ਇਹ ਉਸ ਵਕਤ ਦੀ ਗੱਲ ਹੈ ਜਦੋਂ ਆਸ ਪਾਸ ਉਨ੍ਹਾਂਨੂੰ ਸੋਝੀ ਦੇਣ ਵਾਲਾ ਕੋਈ ਮਾਹੌਲ ਵੀ ਨਹੀਂ ਸੀ। ਉਨ੍ਹਾਂ ਦੇ ਖੁਦ ਦੇ ਘਰ ਵਾਲੇ ਉਨ੍ਹਾਂ ਨੂੰ ਜਨੇਊ ਪਾਉਣ ਦੀਆਂ ਪੂਰੀਆਂ ਤਿਆਰੀਆਂ ਕਰੀ ਬੈਠੇ ਸੀ। ਜੇ ਤੱਤ. . ਪਰਿਵਾਰ ਵਾਲਿਆਂ ਨੂੰ ਵੀ ਹਰ ਕਿਸਮ ਦੀ ਸੋਝੀ ਧੁਰੋਂ ਹੀ ਮਿਲਦੀ ਹੈ ਤਾਂ ਉਹ ਧੰਨਤਾ-ਜੋਗ ਹਨ। ਪਰ ਸਵਾਲ ਪੈਦਾ ਹੁੰਦਾ ਹੈ ਕਿ ਜੇ ‘ਪਰਮਾਤਮਾ’ ਸਭ ਦਾ ਸਾਂਝਾ ਗੁਰੂ ਹੈ ਤਾਂ ਕੀ ਕਾਰਣ ਹੈ ਕਿ ਉਹੀ ਗੁਰੂ, ਪਰਿਵਾਰ ਵਾਲਿਆਂ ਨੂੰ ਇਹ ਸੋਝੀ ਦਿੰਦਾ ਹੈ ਕਿ ‘ਗੁਰੂ ਸਾਹਿਬਾਂ ਨੂੰ’ ‘ਗੁਰੂ’ ਸ਼ਬਦ ਨਾਲ ਸੰਬੋਧਨ ਕਰਨ ਨਾਲ ਗੁਰਮਤਿ ਭੰਗ ਹੁੰਦੀ ਹੈ ਅਤੇ ਮੈਨੂੰ ਉਹੀ ਗੁਰੂ ਇਹ ਸੋਝੀ ਦਿੰਦਾ ਹੈ ਕਿ ਇਸ ਤਰ੍ਹਾਂ ਨਹੀਂ ਹੈ। ਕੀ ਕਾਰਣ ਹੈ ਕਿ ਗੁਰੂ ਨਾਨਕ ਦੇਵ ਜੀ ਦੀ ਸ਼ਰਣ ਵਿੱਚ ਆਉਣ ਤੋਂ ਪਹਿਲਾਂ ਉਹ ‘ਸਾਂਝਾ ਗੁਰੂ’ ਲਹਿਣਾ ਜੀ ਨੂੰ ਮਾਤਾ ਦੇ ਦਰਬਾਰ ਵਿੱਚ ਹਾਜਰੀ ਭਰਨ ਦੀ ਪ੍ਰੇਰਣਾ ਦਿੰਦਾ ਸੀ?

ਗੁਰਬਾਣੀ ਵਿੱਚ ਗੁਰੂ ਨਾਨਕ ਦੇਵ ਜੀ ਨੇ ਆਪਣੇ ਗੁਰੂ ਦੀ ਗੱਲ ਕੀਤੀ ਹੈ। ਭਗਤ ਕਬੀਰ ਜੀ ਨੇ ਆਪਣੇ ਗੁਰੂ ਦੀ ਗੱਲ ਕੀਤੀ ਹੈ। ਅਤੇ ਅਸੀਂ ਆਪਣੇ ਗੁਰੂ ਦੀ ਗੱਲ ਕਰਨੀ ਹੈ।

ਪਰਿਵਾਰ- ਜੇ ਗੁਰਬਾਣੀ ਅਨੁਸਾਰ ‘ਗੁਰੂ’ ਇੱਕ ਹੀ ਹੈ ਤਾਂ ਸਿੱਖਾਂ ਦੇ ਗੁਰੂ ਦਸ, ਗਿਆਰਾਂ, ਜਾਂ ਪੰਦਰਾਂ ਕਿਵੇਂ ਹੋ ਸਕਦੇ ਹਨ?

ਵਿਚਾਰ- ਸਿਖ ਨੂੰ ਜੀਵਨ ਸੇਧ ਦਸਾਂ ਗੁਰੂ ਸਾਹਿਬਾਂ ਦੇ ਜੀਵਨ ਅਤੇ ਉਨ੍ਹਾਂ ਦੀ ਰਚੀ ਬਾਣੀ ਤੋਂ ਮਿਲਦੀ ਹੈ ਇਸ ਲਈ ਉਸਦੇ ਗੁਰੂ ‘ਦਸ ਗੁਰੂ ਸਾਹਿਬ’ ਹੀ ਹਨ।

ਪਰਿਵਾਰ- ਗੁਰਬਾਣੀ ਸੇਧ ਦਿੰਦੀ ਹੈ ਕਿ ਆਪਣੇ ਆਪ ਨੂੰ ‘ਗੁਰੂ’ ਸਦਵਾਉਣ ਵਾਲਾ ਦੇਹਧਾਰੀ (ਆਤਮਿਕ) ਅਨ੍ਹਾਂ ਹੈ। ਪਰ ਅਸੀਂ ਕਹਿੰਦੇ ਹਾਂ ਕਿ “ਨਾਨਕ ਸਰੂਪ’ ਆਪਣੇ ਆਪ ਨੂੰ ਗੁਰੂ ਸਦਵਾਉਂਦੇ ਰਹੇ। ਕੀ ਇਹ ਸਾਬਿਤ ਕਰਨ ਦਾ ਜਤਨ ਕਰ ਰਹੇ ਹਾਂ ਕਿ ਅਸੀਂ ਉਨ੍ਹਾਂ ਦਾ ਸਤਿਕਾਰ ਕਰ ਰਹੇ ਹਾਂ?”

ਵਿਚਾਰ- ਪਰਿਵਾਰ ਵਾਲਿਆਂ ਨੂੰ ਪਹਿਲਾਂ ਗੁਰਬਾਣੀ ਨੂੰ ਇਸ ਦੇ ਸਹੀ ਅਰਥਾਂ ਵਿੱਚ ਸਮਝਣ ਦੀ ਜਰੂਰਤ ਹੈ। ਇਸ ਸੰਬੰਧਤ ਤੁਕ ਬਾਰੇ ਵਿਚਾਰ ਉੱਪਰ ਦਿੱਤੀ ਜਾ ਚੁਕੀ ਹੈ।

ਪਰਿਵਾਰ- ਗੁਰਬਾਣੀ ਸੇਧ ਦਿੰਦੀ ਹੈ ਕਿ ‘ਗੁਰੂ’ ਜੰਮਦਾ-ਮਰਦਾ ਨਹੀਂ। ਕੀ ਕੋਈ ਦੇਹਧਾਰੀ (ਸਮੇਤ ਨਾਨਕ ਸਰੂਪਾਂ ਦੇ) ਐਸਾ ਹੋ ਸਕਦਾ ਹੈ ਜੋ ਜੰਮਦਾ ਮਰਦਾ ਨਹੀਂ?

ਵਿਚਾਰ- ਕੀ ਪਰਿਵਾਰ ਵਾਲੇ ਕੋਈ ਉਦਾਹਰਣ ਪੇਸ਼ ਕਰ ਸਕਦੇ ਹਨ ਜਿਸ ਵਿੱਚ ਲਿਖਿਆ ਹੋਵੇ ਕਿ ‘ਗੁਰੂ ਜੰਮਦਾ ਮਰਦਾ ਨਹੀਂ? ਹਾਂ ਗੁਰੂ ਸਾਹਿਬ ਨੇ ਆਪਣੇ ਗੁਰੂ ਦੀ ਜਰੂਰ ਗੱਲ ਕੀਤੀ ਹੈ ਕਿ ਉਨ੍ਹਾਂ ਦਾ ਗੁਰੂ ਉਹ ਹੈ ਜੋ ਜੰਮਦਾ-ਮਰਦਾ ਨਹੀਂ। ਅਰਥਾਤ ਉਨ੍ਹਾਂ ਦਾ ਗੁਰੂ ਪਰਮਾਤਮਾ ਹੈ।

ਹਰਦੇਵ ਸਿੰਘ ਜੀ- “ਗੁਰੂ ਗ੍ਰੰਥ ਦੇ ਸਵਰੂਪ ਦੇ ਮਹੱਤਵ ਨੂੰ ਅੰਡਰਮਾਈਨ ਕਰਨ ਦਾ ਜਤਨ. .”।

ਪਰਿਵਾਰ ਦਾ ਪੱਖ- “ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਪੂਰੀ ਦੁਨੀਆਂ ਵਿੱਚੋਂ ਇੱਕੋ ਇੱਕ ਲਾਸਾਨੀ ਧਰਮ ਗ੍ਰੰਥ ਹਨ। ਜੋ ਹਰ ਪੱਖੋਂ ਸੰਪੂਰਨ ਹਨ ਅਤੇ ਸਮੁੱਚੀ ਮਨੁੱਖਤਾ ਨੂੰ ਬਿਨਾਂ ਕਿਸੇ ਵਿਤਕਰੇ ਦੇ ਸਰਬਪੱਖੀ ਜੀਵਨ ਸੇਧ ਦੇ ਸਕਦੇ ਹਨ”।

ਵਿਚਾਰ- ਜੇ ਪਰਿਵਾਰ ਵਾਲਿਆਂ ਨੂੰ ਸੰਪੂਰਨ ਅਤੇ ਸਰਬ-ਪੱਖੀ ਸੇਧ ਗੁਰੂ ਗ੍ਰੰਥ ਸਾਹਿਬ ਤੋਂ ਮਿਲਦੀ ਹੈ। ਅਤੇ ‘ਗ੍ਰੰਥ ਸਾਹਿਬ’ ਨੂੰ “ਗੁਰੂ” ਕਹਿਣ ਵਿੱਚ ਵੀ ਇਨ੍ਹਾਂਨੂੰ ਕੋਈ ਇਤਰਾਜ ਨਹੀਂ। ਅਤੇ ਇੱਕ ਗੁਰੂ, ਦਸ ਗੁਰੂ, ਗਿਆਰਾਂ ਗੁਰੂ ਪੈਂਤੀ ਗੁਰੂ …. . ਦੀਆਂ ਗਿਤੀਆਂ ਮਿਣਤੀਆਂ ਵੀ ਕਰਦੇ ਹਨ ਤਾਂ ਕੀ ਉਹ ਦੱਸ ਸਕਦੇ ਹਨ ਕਿ ਉਨ੍ਹਾਂ ਦਾ ਗੁਰੂ ਪਰਮਾਤਮਾ ਹੈ, ਜਾਂ ‘ਗ੍ਰੰਥ ਸਾਹਿਬ’ ? ਅਤੇ ਦਸ ਗੁਰੂ ਸਾਹਿਬਾਂ (ਜਿਨ੍ਹਾਂਨੂੰ ਉਹ ਨਾਨਕ ਸਰੂਪ ਕਹਿਣਾ ਜਿਆਦਾ ਪਸੰਦ ਕਰਦੇ ਹਨ) ਉਨ੍ਹਾਂ ਦੀ ਕੀ ਸਥਿਤੀ ਸਮਝਦੇ ਹਨ?

ਅਖੀਰ ਵਿੱਚ ‘ਤੱਤ …ਪਰਿਵਾਰ’ ਅੱਗੇ ਬੇਨਤੀ ਹੈ ਕਿ ਗੁਰੂ ਸਾਹਿਬਾਂ ਨੂੰ ਗੁਰੂ ਸ਼ਬਦ ਨਾਲ ਸੰਬੋਧਨ ਨਾ ਕਰਨ ਦੀ ਆਪਣੀ ਜ਼ਿਦ ਨੂੰ ਪੁਗਾਉਣ ਦੇ ਮਕਸਦ ਨਾਲ ਇਹ ਬਹਾਨਾ ਲਗਾਣਾ ਬੰਦ ਕਰ ਦੇਣ ਕਿ ਉਨ੍ਹਾਂਨੇ ਪੰਥਕ ਹਿਤਾਂ ਨੂੰ ਮੁਖ ਰੱਖਦੇ ਹੋਏ ਇਸ ਵਿਸ਼ੇ ਤੇ ਜਨਤਕ ਤੌਰ ਤੇ ਵਿਚਾਰ ਚਰਚਾ ਬੰਦ ਕੀਤੀ ਹੋਈ ਹੈ। ਕਿਉਂਕਿ ਉਨ੍ਹਾਂ ਵੱਲੋਂ ਐਸਾ ਕੋਈ ਸੰਕੇਤ ਅੱਜ ਤੱਕ ਨਹੀਂ ਮਿਲਿਆ ਕਿ ਉਨ੍ਹਾਂਨੇ ਪੰਥ ਦੇ ਪ੍ਰਮੁੱਖ ਵਿਦਵਾਨਾਂ ਨਾਲ ਇਸ ਵਿਸ਼ੇ ਤੇ ਵਿਚਾਰ ਵਟਾਂਦਰਾ ਜਾਰੀ ਰੱਖਿਆ ਹੋਇਆ ਹੈ। ਪਰਿਵਾਰ ਵਾਲੇ ਮੇਰੇ ਕੁੱਝ ਸਵਾਲਾਂ ਦੇ ਜਵਾਬ ਈ-ਮੇਲ ਦੇ ਜਰੀਏ ਮੈਨੂੰ ਦੇਣ ਵਾਲੇ ਸੀ ਜੋ ਕਿ ਸਾਲ ਤੋਂ ਵੱਧ ਸਮਾਂ ਬੀਤ ਜਾਣੇ ਤੇ ਵੀ ਅੱਜ ਤਕ ਨਹੀਂ ਦਿੱਤੇ। ਗੁਰੂ ਸਾਹਿਬਾਂ ਨੂੰ ਗੁਰੂ ਸ਼ਬਦ ਨਾਲ ਸੰਬੋਧਨ ਨਾ ਕਰਨ ਦੀ ਆਪਣੀ ਜ਼ਿਦ ਨੂੰ ਪੁਗਾਉਣ ਲਈ ਕਈ ਸੱਜਣਾਂ ਵੱਲੋਂ ਪੇਸ਼ ਕੀਤੀਆਂ ਗੁਰਬਾਣੀ ਉਦਾਹਰਣਾਂ ਦੇ ਆਪਣੇ ਹੀ ਅਰਥ ਘੜ ਕੇ ਪੇਸ਼ ਕਰਦੇ ਹਨ, ਜਿਨ੍ਹਾਂ ਨੂੰ ਕਿ ਗ਼ਲਤ ਵੀ ਸਾਬਤ ਕੀਤਾ ਜਾ ਚੁੱਕਾ ਹਾਂ। ਇੱਕ ਹੋਰ ਸਬੂਤ ਪੇਸ਼ ਕਰ ਰਿਹਾ ਹਾਂ ਇਸ ਬਾਰੇ ਵੀ ਪਰਿਵਾਰ ਵਾਲੇ ਆਪਣੇ ਵਿਚਾਰ ਦੇ ਦੇਣ ਤਾਂ ਮਿਹਰਬਾਨੀ ਹੋਵੇਗੀ-

ਜਹਾਂਗੀਰ ਆਪਣੀ ਤੌਜ਼ਕ ਜਹਾਂਗੀਰੀ ਵਿੱਚ ਲਿਖਦਾ ਹੈ:- “ਗੋਇੰਦਵਾਲ ਵਿੱਚ ਜੇਹੜਾ ਕਿ ਬਿਆਸ ਦਰਿਆ ਦੇ ਕੰਢੇ ਉੱਤੇ ਹੈ ਪੀਰਾਂ ਬਜ਼ੁਰਗਾਂ ਦੇ ਵੇਸ ਵਿੱਚ ਅਰਜਨ ਨਾਮ ਇੱਕ ਹਿੰਦੂ ਸੀ ਜਿਸ ਨੂੰ ਬਹੁਤ ਸਾਰੇ ਭੋਲੇ ਭਾਲੇ ਹਿੰਦੂਆਂ ਸਗੋਂ ਮੂਰਖ ਤੇ ਬੇ-ਸਮਝ ਮੁਸਲਮਾਨਾਂ ਨੂੰ ਭੀ ਆਪਣੀ ਰਹਿਤ ਬਹਤ ਦਾ ਸਰਧਾਲੂ ਬਣਾ ਕੇ ਆਪਣੇ ਵਲੀ ਤੇ ਪੀਰ ਹੋਣ ਦਾ ਢੋਲ ਬਹੁਤ ਉੱਚਾ ਵਜਾਇਆ ਹੋਇਆ ਸੀ, ਉਹ ਉਸ ਨੂੰ ‘ਗੁਰੂ’ ਆਖਦੇ ਸਨ ਸਭਨਾਂ ਤਰਫਾਂ ਤੋਂ ਫਰੇਬੀ ਤੇ ਠੱਗੀ ਪਸੰਦ ਲੋਕ ਉਸ ਦੇ ਪਾਸ ਆ ਕੇ ਉਸ ਉੱਤੇ ਆਪਣੀ ਸ਼ਰਧਾ ਪਰਗਟ ਕਰਦੇ ਸਨ। ਤਿੰਨ ਚਾਰ ਪੀੜ੍ਹੀਆਂ ਤੋਂ ਇਹ ਦੁਕਾਨ ਚਲਾਈ ਹੋਈ ਸੀ।

ਢੇਰ ਸਮੇਂ ਤੋਂ ਮੇਰੇ ਦਿਲ ਖਿਆਲ ਉੱਠ ਰਿਹਾ ਸੀ ਕਿ ਇਸ ਝੂਠ ਦੀ ਦੁਕਾਨ ਨੂੰ ਬੰਦ ਕਰਨਾ ਚਾਹੀਦਾ ਹੈ ਜਾਂ ਉਸ (ਗੁਰੂ) ਨੂੰ ਮੁਸਲਮਾਨੀ ਫਿਰਕੇ ਵਿੱਚ ਲੈ ਆਉਣਾ ਚਾਹੀਦਾ ਹੈ …

ਮੈਂ ਹੁਕਮ ਦਿੱਤਾ ਕਿ ਉਸ ਨੂੰ ਹਾਜ਼ਰ ਕੀਤਾ ਜਾਏ ਤੇ ਮੈਂ ਉਸ ਦੇ ਘਰ ਘਾਟ ਤੇ ਬੱਚੇ ਮੁਰਤਬਾ ਖਾਂ ਦੇ ਹਵਾਲੇ ਕਰ ਦਿੱਤੇ; ਅਤੇ ਉਸ ਦਾ ਮਾਲ ਅਸਬਾਬ ਜ਼ਬਤ ਕਰਕੇ ਹੁਕਮ ਦਿੱਤਾ ਕਿ ਉਸ ਨੂੰ ਤਸੀਹੇ ਦੇ ਦੇ ਕੇ ਕਤਲ ਕਰਨ”। (ਅਨੁਵਾਦ- ਪ੍ਰੋ: ਸਾਹਿਬ ਸਿੰਘ ਜੀ ਸਟੀਕ ਸੁਖਮਨੀ ਸਾਹਿਬ 1945)।

ਅੱਜ ਤੱਕ ਕਿੰਨੇ ਹੀ ਵਿਦਵਾਨਾਂ ਵੱਲੋਂ ਅਨੇਕਾਂ ਹੀ ਸਬੂਤ ਪੇਸ਼ ਕੀਤੇ ਜਾ ਚੁੱਕੇ ਹਨ ਕਿ ਗੁਰੂ ਸਾਹਿਬਾਂ ਦੇ ਸਮੇਂ ਵੀ ਉਨ੍ਹਾਂਨੂੰ ‘ਗੁਰੂ’ ਸ਼ਬਦ ਨਾਲ ਸੰਬੋਧਨ ਕੀਤਾ ਜਾਂਦਾ ਸੀ। ਜੇ ਇਸ ਤਰ੍ਹਾਂ ਕਰਨ ਨਾਲ ਉਸ ਵਕਤ ਗੁਰਮਤਿ ਫਲੌਸਫੀ ਭੰਗ ਨਹੀਂ ਹੋਈ ਤਾਂ ਅੱਜ ਕਿਸ ਤਰ੍ਹਾਂ ਹੋ ਸਕਦੀ ਹੈ? ਏਨੇ ਸਬੂਤਾਂ ਅਤੇ ਦਲੀਲਾਂ ਪੇਸ਼ ਕੀਤੇ ਜਾਣ ਦੇ ਬਾਵਜੂਦ ਵੀ ਕੀ ਪਰਿਵਾਰ ਵਾਲੇ ਗੁਰੂ ਸਾਹਿਬਾਂ ਨੂੰ ਗੁਰੂ ਸ਼ਬਦ ਨਾਲ ਸੰਬੋਧਨ ਨਾ ਕਰਨ ਦੀ ਆਪਣੀ ਜ਼ਿਦ ਤੇ ਅੜੇ ਰਹਿਣਗੇ? ਗੁਰੂ ਸਾਹਿਬਾਂ ਦਾ ਨਾਮ ਉਚਾਰਨ ਤੋਂ ਪਰਹੇਜ ਕਰਦੇ ਹੋਏ ਉਨ੍ਹਾਂਨੂੰ ‘ਨਾਨਕ ਸਰੂਪ’ ਕਹਿੰਦੇ ਰਹਿਣਗੇ? ਅਤੇ ਆਪਣੇ ਆਪ ਨੂੰ ‘ਜਾਗਰੁਕ’ ਅਤੇ ‘ਸੁਚੇਤ’ ਸਮਝਦੇ ਹੋਏ ਸਿੱਖ ਪੰਥ ਨਾਲੋਂ ਆਪਣਾ ਵੱਖਰਾ ਚੁਲ੍ਹਾ ਬਾਲਦੇ ਰਹਿਣਗੇ?

ਜਸਬੀਰ ਸਿੰਘ (ਕੈਲਗਰੀ)


(29/04/12)
ਡਾ: ਗੁਰਮੀਤ ਸਿੰਘ ਬਰਸਾਲ

ਸਤਿਕਾਰਿਤ ਵੀਰ ਹਰਦੇਵ ਸਿੰਘ ਜੰਮੂ ਜੀ।
ਵਾਹਿਗੁਰੂ ਜੀ ਕਾ ਖਾਲਸਾ ,
ਵਾਹਿਗੁਰੂ ਜੀ ਕੀ ਫਤਿਹ!!
ਗੁਰੂ ਗੋਬਿੰਦ ਸਿੰਘ ਜੀ ਗੁਰੂ ਨਾਨਕ ਸਾਹਿਬ ਜੀ ਦੇ ਅਦੁੱਤੀ ਗਿਆਨ ਦੀ ਦਸਵੀਂ ਜੋਤ ਸਨ । ਸੋ ਉਹਨਾਂ ਨੇ ਅਪਣੇ ਜੀਵਨ ਕਾਲ ਵਿੱਚ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦਾ ਹੀ ਪਰਚਾਰ ਕੀਤਾ । ਉਹਨਾਂ ਜੋ ਵੀ ਜੰਗ ਯੁੱਧ ਕੀਤੇ, ਸਿੱਖ ਲਹਿਰ ਦੇ ਸਮੇ ਸਮੇ ਇਮਤਿਹਾਨ ਲਏ, ਪਹੁਲ (ਅਮ੍ਰਿਤ) , ਯੂਝਣ ਦੇ ਨਿਯਮਾਂ ਸਮੇਤ ਜੰਗੀ ਵਰਦੀ ਅਤੇ ਸਮੁਚੀ ਕੌਮ ਵਿੱਚ ਅਨੁਸ਼ਾਸ਼ਨ ਭਰਨ ਲਈ ਜੋ ਨਿਯਮ ਦ੍ਰਿੜ ਕਰਵਾਏ , ਉਹ ਗੁਰੂ ਨਾਨਕ ਸਾਹਿਬ ਦੇ ਮਹਾਨ ਫਲਸਫੇ ਦੇ ਅਧੀਨ ਹੀ ਕੀਤੇ । ਸੋ ਉਹਨਾਂ ਦੇ ਕੀਤੇ ਕਿਸੇ ਕੰਮ ਨੂੰ ਗੁਰੂ ਨਾਨਕ ਸਾਹਿਬ ਦੇ ਫਲਸਫੇ ਤੋਂ ਵੱਖ ਨਹੀਂ ਕੀਤਾ ਜਾ ਸਕਦਾ । ਗੁਰੂ ਦੇ ਸਿੱਖ ਹਮੇਸ਼ਾਂ ਹੀ ਸਖਸ਼ੀ ਤੌਰ ਤੇ ਜਾਂ ਸੰਗਤੀ ਤੌਰ ਤੇ ਗੁਰੂ ਨਾਨਕ ਸਾਹਿਬ ਦੇ ਉਪਦੇਸ਼ਾਂ ਦੇ ਅੰਗ ਸੰਗ ਰਹੇ ਹਨ । ਗੁਰੂ ਗੋਬਿੰਦ ਸਿੰਘ ਜੀ ਨੇ ਵੀ ਅਮ੍ਰਿਤ/ਪਹੁਲ ਸਮੇ ਜਾਂ ਸਿੱਖਾਂ ਨੂੰ ਹਰ ਰੋਜ ਗੁਰੂ ਨਾਨਕ ਸਾਹਿਬ ਦੇ ਫਲਸਫੇ ਦੇ ਅੰਗ ਸੰਗ ਰੱਖਣ ਲਈ ਕੇਵਲ ਇਸੇ ਨਾਨਕ ਬਾਣੀ ਦੇ ਨਿਤਨੇਮ ਨਾਲ ਸਿੱਖਾਂ ਨੂੰ ਜੁੜਨ ਦੀ ਤਾਕੀਦ ਕੀਤੀ ਗੁਰਮਤਿ ਅਨੁਸਾਰੀ ਜਾਪਦੀ ਹੈ ।
ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਜਾਂ ਨੰਦ ਲਾਲ ਗੋਆ ਜੀ ਦੀਆਂ ਰਚਨਾਵਾਂ ਭਾਵੇ ਗੁਰਮਤਿ ਅਨੁਸਾਰ ਹੀ ਹਨ , ਇਸੇ ਲਈ ਸਿੱਖ ਇਹਨਾਂ ਨੂੰ ਪੜਦੇ/ਵਿਚਾਰਦੇ ਹਨ ਪਰ ਗੁਰੂ ਰੂਪੀ ਨਾਨਕ ਬਾਣੀ ਦਾ ਮੁਕਾਬਲਾ ਇਹਨਾਂ ਨਾਲ ਵੀ ਨਹੀਂ ਕੀਤਾ ਜਾ ਸਕਦਾ । ਗੁਰੂ ਨਾਨਕ ਸਾਹਿਬ ਦੀ ਮੋਹਰ ਵਾਲੀ ਰਚਨਾ ਨਾਲ ਹੀ ਗੁਰੂ ਦਾ ਸਿੱਖ ਹਰ ਰੋਜ ਨਿਤਨੇਮ ਕਰਦਾ ਹੋਇਆ ਨਤਮਸਤਕ ਹੋਕੇ ਗੁਰੂ ਗਿਆਨ ਤੇ ਚਲਣ ਲਈ ਆਪਣੇ ਆਪ ਨੂੰ ਸਮਰਪਣ ਕਰਦਾ ਹੈ । ਇਹੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਅਸਲ ਸਤਿਕਾਰ ਅਤੇ ਸਰਬਉੱਚ ਹੋਣ ਦਾ ਪ੍ਰਗਟਾਵਾ ਹੈ ।


(29/04/12)
ਹਰਦੇਵ ਸਿੰਘ, ਜੰਮੂ

ਸਤਿਕਾਰ ਯੋਗ ਸੰਪਾਦਕ ਜੀ ਜੀਉ,
ਸਤਿ ਸ਼੍ਰੀ ਅਕਾਲ!
ਮੈਂ ਆਪ ਜੀ ਦੇ ਅਨੁਸ਼ਾਸਨ ਨੂੰ ਸਮਝ ਸਕਦਾ ਹਾਂ। ਆਪ ਜੀ ਵਲੋਂ ਮਿੱਥਿਆ ਅਨੁਸ਼ਾਸਨ ਸਿੱਖ ਮਾਰਗ. ਕਾਮ ਨਾਲ ਸਬੰਧਤ ਆਪ ਜੀ ਦਾ ਅਧਿਕਾਰ ਹੈ। ਆਪ ਜੀ ਦਾ ਕਹਿਣਾ ਸਹੀ ਹੈ ਕਿ ਨਿਤਨੇਮ ਬਾਰੇ ਨਿਜੀ ਵਿਚਾਰਾਂ ਵਿੱਚ ਪਾਬੰਦੀ ਸੋਭਦੀ ਨਹੀਂ। ਆਪ ਜੀ ਦੀ ਆਗਿਆ ਨਾਲ ਹੀ ਮੇਰੇ, ਸਰਵਜੀਤ ਸਿੰਘ ਜੀ ਅਤੇ ਬਰਸਾਲ ਸਾਹਿਬ ਵਿੱਚ ਕੁੱਝ ਵਿਚਾਰਾਂ ਚਿਰ ਪਹਿਲਾਂ ਹੋਇਆਂ ਸਨ। ਪਰ ਕੁੱਝ ਦਿਨ ਪਹਿਲਾਂ ਐਸਾ ਕੁੱਝ ਵੀ ਨਹੀਂ ਸੀ ਵਿਚਾਰਿਆਂ ਜਾ ਰਿਹਾ।
ਸਾਰੇ ਸੁਚੇਤ ਵਰਗ ਨੂੰ ਪਤਾ ਹੈ ਕਿ ਨਿਜੀ ਵਰਤੋਂ ਦੇ ਲਿਖਤੀ ਬਹਾਨੇ ਦੀ ਆੜ ਵਿਚ, ਭੁੱਲੇਖੇ ਨਾਲ, ਸਾਂਝੀ ਪੰਥਕ ਸਿੱਖ ਰਹਿਤ ਮਰਿਆਦਾ ਨਾਲ ਛੋੜ ਖ਼ਾਨੀ ਦੀ ਅਨਅਧਕਾਰਤ ਅਤੇ ਮਨਮਤੀ ਕੋਸ਼ਿਸ਼ ਕੀਤੀ ਗਈ। ਮਾਮਲਾ ਚੁੰਕਿ ਸਾਂਝੀ ਪੰਥਕ ਸਿੱਖ ਰਹਿਤ ਮਰਿਆਦਾ ਦਾ ਸੀ ਇਸ ਲਈ ਦਾਸ ਨੇ ਆਪਣੇ ਵਿਚਾਰ ਪ੍ਰਗਟ ਕੀਤੇ। ਜਿਸ ਤੋਂ ਵਿਚਲਿਤ ਹੋ ਕੇ ਸਿੱਖ ਮਾਰਗ. ਕਾਮ ਦੇ ਅਨੁਸ਼ਾਸਨ ਦੇ ਵਿਰੁੱਧ ਜਾਂਦੇ ਹੋਏ ਦਾਸ ਲਈ ਪਹਿਲਾਂ ਅਨਸਰ ਅਤੇ ਫ਼ਿਰ ਸਿੱਧੇ ‘ਬੇਈਮਾਨ’, ‘ਕਿਸੇ ਵੀ ਹਦ ਤਕ ਗਿਰਨ ਵਾਲਾ’ ਆਦਿ ਸ਼ਬਦਾਵਲੀ ਵਰਤ ਕੇ ਦਾਸ ਨੂੰ ਲਿਖਣ ਤੋਂ ਰੋਕਣ ਲਈ ਮਾਹੋਲ ਸਿਰਜਣ ਦਾ ਜਤਨ ਕੀਤਾ ਗਿਆ। ਬਾਜਬ ਸੰਵਾਦ ਅਤੇ ਜਵਾਬਦੇਹੀ ਤੋਂ ਪਿੱਛੇ ਹੱਟਣ ਦਾ ਇਹ ਬੇਮਿਆਰਾ ਜਤਨ ਸੀ। ਮੈਨੂੰ ਗਾਲਾਂ ਦਾ ਕੋਈ ਰੋਸ਼ ਨਹੀਂ ਕਿਉਂਕਿ ਇਸ ਨਾਲ ਕੁੱਝ ਜਤਨਾਂ ਦੇ ਚਰਿਤਰ ਅਤੇ ਮੁਖੋਟੇ ਅਪਣੇ ਆਪ ਖੁੱਲ ਗਏ ਹਨ। ਇਸ ਸਭ ਦੀ ਪ੍ਰਸ਼ਟਭੂਮੀ ਵਿੱਚ ਦਾਸ ਵਲੋਂ ਗੁਰੂ ਗਰਗੋਬਿੰਦ ਜੀ ਵਲੋਂ ਉਸਾਰੇ ਸ਼੍ਰੀ ਅਕਾਲ ਤਖ਼ਤ ਦੀ ਪ੍ਰਤੱਖ ਹੋਂਦ/ਸੱਚਾਈ ਨੂੰ ਪਾਠਕਾਂ ਸ੍ਹਾਮਣੇ ਲਿਆਉਂਣ ਤੋਂ ਉਤਪੰਨ ਖੀਜ ਵੀ ਕੰਮ ਕਰਨ ਲਗ ਪਈ।
ਪਰ ਜਿਸ ਗਲ ਨੇ ਮੈਂਨੂੰ ਅਚਰਜ ਨਾਲ ਭਰ ਦਿੱਤਾ ਉਹ ਇਹ ਸੀ ਕਿ ਸਿੱਖਾਂ ਦੇ ਇੱਕੋ ਇੱਕ ਟਿਕਾਣੇ ਗੁਰੂ ਗ੍ਰੰਥ ਅਤੇ ਗੁਰੂਆਂ ਦੀ ਹੈਸੀਅਤ ਨੂੰ ਡੈਲਿਯੂਟ ਕਰਨ ਦੀ ਬਜਰ ਨਾਸਮਝੀ ਦਾ ਨੋਟਿਸ ਲੇਂਣ ਤੇ ਦਾਸ ਨੂੰ ਨਾ ਲਿਖਣ ਦੇਂਣ ਦੀ ਭੁਮਿਕਾ ਬੰਨੀ ਗਈ ਅਤੇ ਬਹਾਨਾ ਦਸ਼ਮ ਗ੍ਰੰਥ ਨੂੰ ਬੜਾਇਆ ਗਿਆ। ਪਰ ਸੰਪਾਦਕ ਜੀ ਆਪ ਨੇ ਪਾਰਦਰਸ਼ਤਾ ਨਾਲ ਕੰਮ ਲਿਆ ਅਤੇ ਪਾਠਕ ਵੀ ਸੁਚੇਤ ਸਨ।
ਸੰਪਾਦਕ ਜੀ, ਮੈਂ ਵੀ ਦਸ਼ਮ ਗ੍ਰੰਥ ਦਾ ਬਣਦਾ ਵਿਰੌਧ ਕਰਦਾ ਹਾਂ! ਪਰ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਦਸ਼ਮ ਗ੍ਰੰਥ ਦੇ ਇਨ੍ਹਾਂ ਵਿਰੋਧੀਆਂ ਨੂੰ ਗੁਰੂਆਂ ਅਤੇ ਗੁਰੂ ਗ੍ਰੰਥ ਦੀ ਹੈਸੀਅਤ ਨੂੰ ਅੰਡਰਮਾਈਨ ਕਰਨ ਦਾ ਅਧਿਕਾਰ ਕਿਸ ਨੇ ਦਿੱਤਾ ਹੈ? ਕੀ ਇਹ ਵੀਰ ਸਿੱਖ ਹੋਂਣ ਦਾ ਲਾਭ ਉਠਾ ਕੇ ਅਪਣੀ ਹਰ ਨਾਸਮਝੀ ਨੂੰ ਸਿੱਖਾਂ ਦੇ ਗਲ ਪਾਉਂਣ ਦੀ ਛੂਟ ਹਾਸਲ ਕਰਨਾ ਚਾਹੁੰਦੇ ਹਨ? ਸੁਰਖਿਆਂ ਵਿੱਚ ਆਉਂਣ ਦਾ ਇਹ ਕਿਹੜਾ ਰਸਤਾ ਹੈ? ਇਹ ਵਿਚਾਰ ਕਿਸੇ ਵੀ ਕਥਿਤ ਪੁਜਾਰੀਵਾਦ, ਕਿਸੇ ਵੀ ਮਨਮਤਿ ਨਾਲੋਂ ਕਿੱਧਰੇ ਵੱਧ ਵੱਡਾ ਅਪਰਾਧ ਹੈ ਅਤੇ ਮੈਂ ਇਸ ਅਪਰਾਧ ਦੇ ਲਿਖਤੀ ਸਬੂਤ ਵੀ ਪੇਸ਼ ਕੀਤੇ ਹਨ। ਹਰ ਸੁਚੇਤ ਪਾਠਕ ਇਸ ਬਜਰ ਮਨਮਤੀ ਜਤਨਾਂ ਤੋਂ ਚਿੰਤਤ ਹੈ।
ਇਹ ਮਾਮਲਾ ਦਸ਼ਮ ਗ੍ਰੰਥ ਜਾਂ ਨਿਤਨੇਮ ਦਾ ਨਹੀਂ ਹੈ ਬਲਕਿ ਇਹ ਗੁਰੂਆਂ ਅਤੇ ਗੁਰੂ ਗ੍ਰੰਥ ਦਾ ਮਾਮਲਾ ਹੈ। ਇਹ ਸਿੱਖੀ ਦੀ ਹੋਂਦ ਦਾ ਮਾਮਲਾ ਹੈ। ਕੁੱਝ ਵੀਰਾਂ ਨੂੰ ਅਪਣੀ ਐਸੀ ਨਾਸਮਝੀ ਫ਼ੌਰਨ ਰੋਕਣੀ ਚਾਹੀਦੀ ਹੈ।
ਹਰਦੇਵ ਸਿੰਘ, ਜੰਮੂ
29. 4. 12


(29/04/12)
ਜਗਤਾਰ ਸਿੰਘ ਦਿੱਲੀ

ਬੀਤੇ ਦਿਨੀ ਇੱਕ ਟੀ. ਵੀ. ਸੀਰੀਅਲ “ਚੰਦਰਕਾਂਤਾ” ਵਿੱਚ ਇੱਕ ਤਾਂਤਰਿਕ ਨੂੰ ਜੰਗਲ ਵਿੱਚ ਤੰਤਰ-ਮੰਤਰ ਕਰਦਿਆਂ ਵਿਖਾਇਆ ਗਿਆ ਸੀ। ਤਾਂਤਰਿਕ ਜਿਹੜਾ ਮੰਤਰ ਬੋਲ ਰਿਹਾ ਸੀ ਉਹ ਮੰਤਰ ਸਿੱਖਾਂ ਵੱਲੋਂ ਨਿਤਨੇਮ ਦੀ ਬਾਣੀ ਮੰਨ ਕੇ ਪੜੇ ਜਾਂਦੇ “ਜਾਪ” ਨਾਲ ਤਕਰੀਬਨ 90 ਫੀਸਦੀ ਤੋਂ ਵੱਧ ਮਿਲਦਾ ਜੁਲਦਾ ਸੀ। ਅਤੇ ਉਸ ਤਾਂਤਰਿਕ ਦੇ ਬੋਲਣ ਦੀ ਟੋਨ ਵੀ ਸਿੱਖਾਂ ਵੱਲੋਂ ਪੜੇ ਜਾਂਦੇ “ਜਾਪ” ਨਾਲ ਪੂਰੀ ਮਿਲਦੀ ਜੁਲਦੀ ਸੀ। ਫਰਕ ਸਿਰਫ ਇੰਨਾਂ ਹੀ ਸੀ ਕਿ ਉਸ ਤਾਂਤਰਿਕ ਵੱਲੋਂ ਬੋਲੇ ਜਾ ਰਿਹੇ ਨਮਸਤੰ …. ਅਤੇ ਨਮੋ ਸਰਬ ਤੋਂ ਬਾਅਦ ਵਾਲੇ ਅੱਖਰ “ਜਾਪ” ਦਾ ਹਿੱਸਾ ਨਹੀਂ ਸਨ। ਜੇਕਰ ਕਿਸੇ ਸਿੱਖ ਨੂੰ ਟੀ. ਵੀ. ਦਿਖਾਏ ਬਗੈਰ ਸੀਰੀਅਲ ਦੌਰਾਨ ਤਾਂਤਰਿਕ ਵੱਲੋਂ ਪੜੇ ਜਾ ਰਹੇ ਤੰਤਰ ਮੰਤਰ ਦੀ ਸਿਰਫ ਆਵਾਜ ਹੀ ਸੁਣਾਈ ਜਾਵੇ ਤਾਂ ਉਹ ਫੌਰਨ ਆਖ ਦੇਵੇਗਾ ਕਿ ਕੋਈ “ਜਾਪ” ਦਾ ਪਾਠ ਕਰ ਰਿਹਾ ਹੈ।

ਜਗਤਾਰ ਸਿੰਘ ਦਿੱਲੀ


(29/04/12)
ਚਰਨਜੀਤ ਸਿੰਘ ਬਰੈਂਮਪਟਨ

ਗੁਰਿੰਦਰ ਸਿੰਘ ਪਾਲ ਜੀ

ਸਬਿੰਦਰਜੀਤ ਸਿੰਘ ਨੇ ਇੱਕ ਪੁਸਤਕ ਲਿਖੀ ਹੈ “ਜਨਮਸਾਖੀ, ਸੰਵਾਦ ਤੇ ਮੁਲੰਕਣ”। ਲਿਖਾਰੀ ਮੁਤਾਬਿਕ ਇਹ ਪੁਸਤਕ ਉਸ ਦੀ ਤਿੱਨ ਦਹਾਕਿਆਂ ਦੀ ਖੋਜ ਦਾ ਸਿੱਟਾ ਹੈ। ਇਸ ਵਿੱਚ ਇੱਕ ਚੈਪਟਰ ਹੈ “ਜਨਮਸਾਖੀ ਸੰਬਧੀ ਵਿਦਵਤਾ ਦਾ ਅਧਿਐਨ”। ਇਸ ਚੈਪਟਰ ਵਿੱਚ ਇੱਕ ਥਾਂ ਉਹ ਕਰਮ ਸਿੰਘ ਹਿਸਟੋਰੀਅਨ ਅਤੇ ਭਾਈ ਵੀਰ ਸਿੰਘ ਬਾਰੇ ਲਿਖਦੇ ਹਨ:

ਦੋਵੇਂ ਵਿਦਵਾਨ ਇਸ ਗੱਲ ਬਾਰੇ ਜਾਣੂੰ ਸਨ ਕਿ ਸਿੱਖ ਸਾਹਿੱਤ ਗਿਆਨਅਤਮਕ ਚਰਿਤ੍ਰ ਵਾਲਾ ਹੈ ਤੇ ਇਸ ਦਾ ਅਧਿਐਣ ਸਿੱਖ ਸਿਧਾਂਤ ਦੀ ਦ੍ਰਿਸਟੀ ਤੋਂ ਹੋਣਾ ਚਾਹੀਦਾ ਹੈ, ਪਰ ਫਿਰ ਵੀ ਉਹ ਜਨਮਸਾਖੀ ਪਰੰਪਰਾਵਾਂ ਦੀ ਭਿੰਨਤਾ ਨੂੰ ਸਮਝਣੋਂ ਅਸਮਰੱਥ ਰਹੇ ਸਨ।

ਟ੍ਰੰਪ ਵਲੋਂ ਬਾਲਾ ਜਨਮਸਾਖੀ ਬਾਰੇ ਪ੍ਰਗਟਾਏ ਸੰਦੇਹ ਤੇ ਸਿੰਘ ਸਭਾ ਲਹਿਰ ਦੇ ਪਿਛੋਕੜ ਨੇ ਕਰਮ ਸਿੰਘ ਦੀ ਬਾਲਾ ਜਨਮਸਾਖੀ ਦੇ ਮਤ ਵਿਰੋਧੀ ਚਰਿਤ੍ਰ ਬਾਰੇ ਵਿਚਾਰ ਕਰਨ ਵਿੱਚ ਸਹਾਇਤਾ ਦਿੱਤੀ। ਇੰਝ ਹੀ ਪੁਨਰ- ਜਾਗ੍ਰਿਤੀ ਦੀ ਲੋੜ ਨੇ ਭਾਈ ਵੀਰ ਸਿੰਘ ਨੂੰ ਜਾਬਰ ਬੇਨੀਅਰ ਵਰਗੇ ਪਛਮੀ ਵਿਦਵਾਨਾਂ ਦੀ ਸਹਾਇਤਾ ਨਾਲ ਸਿੱਖ ਸਾਹਿੱਤ ਨੂੰ ਜਾਇਜ ਠਹਿਰਾਇਆ। ਪਰ ਵਿਰਸੇ ਵਿੱਚ ਮਿਲੀ ਵਿਕਾਸਵਾਦੀ ਪਹੁੰਚ ਨੇ ਉਹਨਾਂ ਨੂੰ ਜਨਮਸਾਖੀ ਸਾਹਿੱਤ ਤੋਂ ਵਾਂਝਿਆ ਰੱਖਿਆ।

ਲਿਖਾਰੀ ਨੇ ਇੱਕ ਹੋਰ ਥਾਂ ਮੈਕਲਾਉਡ ਨੂੰ ਕੁਉਟ ਕੀਤਾ ਹੈ।

For an understanding of later Sikh history, they (janamsakhis” retain a vital importance which has been obscured by the failure to detatch them from the person of the historical Nanak.

ਇਹ ਲਿਖਣ ਦਾ ਮਕਸਦ ਸਿਰਫ ਇਤਨਾ ਹੀ ਹੈ ਕਿ ਕਈ ਵਾਰੀ ਜੋ ਸਾਹਮਣੇ ਨਜਰ ਆਉੰਦਾ ਹੁੰਦਾ ਹੈ, ਜਰੂਰੀ ਨਹੀਂ ਕਿ ਸਿਰਫ ਉਤਨਾ ਹੀ ਸੱਚ ਹੋਵੇ। ਫਿਰ ਦ੍ਰਸ਼ਟੀਕੋਣ, ਸਮਾਂ, ਹਾਲਾਤ ਅਤੇ ਸਮਾਜਿਕ ਲੋੜਾਂ ਆਦਿ, ਸਭ ਆਪਣੀ ਸਮਝ ਨੂੰ ਪ੍ਰਭਾਵਿਤ ਕਰਦੀਆਂ ਹਨ। ਵੱਖ ਵੱਖ ਵਿਦਵਾਨਾਂ ਨੇ ਇਹਨਾਂ ਨੂੰ ਵੱਖ ਵੱਖ ਸਮੇਂ ਵੱਖ ਵੱਖ ਦ੍ਰਸ਼ਿਟਕੋਣ ਅਤੇ ਵੱਖ ਵੱਖ ਪਹੁੰਚ ਨਾਲ ਵਾਚਿਆ ਹੈ। ਅਤੇ ਇਸੇ ਕਰ ਕੇ ਵੱਖ ਵੱਖ ਸਿੱਟੇ ਕੱਡੇ ਹਨ।

ਜੇ ਹੋ ਸਕੇ ਤਾਂ, ਇਹ ਪੁਸਤਕ ਜਰੂਰ ਪੜਨਾ। ਹੋ ਸਕਦਾ ਹੈ, ਤੁਹਾਡੀ ਵੀ ਰਾਏ ਬਦਲ ਜਾਏ। ਸਿਰਫ ਗੁਰੂਦਵਾਰਿਆਂ ਵਿੱਚ ਕਹਾਣੀਆਂ ਸੁਣ ਕੇ ਆਪਣੀ ਇੱਕ ਨਿਸਚਿਤ ਰਾਏ ਬਨਾ ਲੈਣੀ ਠੀਕ ਨਹੀਂ ਹੈ।

ਚਰਨਜੀਤ ਸਿੰਘ

ਬਰੈਂਮਪਟਨ


(29/04/12)
ਗੁਰਬਖਸ ਸਿੰਘ

ਮੜੈ ਮਸਾਣਿ ਨ ਜਾਈ।।
“ਦੁਬਿਧਾ ਨ ਪੜਉ ਹਰਿ ਬਿਨੁ ਹੋਰੁ ਨ ਪੂਜਉ ਮੜੈ ਮਸਾਣਿ ਨ ਜਾਈ।” (ਅੰਕ 634)

ਉਪਰੋਕਤ ਬਚਨ ਗੁਰੂ ਨਾਨਕ ਸਾਹਿਬ ਦੇ ਹਨ ਜੋ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਵਿੱਚ ਅੰਕ 634 ਤੇ ਦਰਜ਼ ਹਨ। ਮਨੁੱਖ ਦੀ ਮਾਨਸਿਕਤਾ ਅਤੇ ਖਿੰਡਾਰੂ ਮਨ ਨੂੰ ਦੇਖ ਕੇ ਗੁਰੂ ਜੀ ਨੇ ਇਨਾਂ ਬਚਨਾਂ ਰਾਹੀਂ ਸਰਲ ਢੰਗ ਨਾਲ ਦੱਸਿਆ ਹੈ ਕਿ ਮਨ ਦੇ ਖਿੰਡਾਰੂ ਹੋਣ ਦਾ ਕਾਰਨ ਬਹੁਤ ਪਾਸੇ ਦੀ ਪੂਜਾ ਜਾਂ ਆਸ ਰੱਖਣਾ ਹੀ ਹੈ। ਇਸ ਲਈ ਉਨਾਂ ਦ੍ਰਿੜਤਾ ਨਾਲ ਕਿਹਾ ਕਿ ‘ਹਰਿ ਬਿਨੁ ਹੋਰੁ ਨ ਪੂਜਉ’ ਭਾਵ ਉਸ ਪ੍ਰਭੂ ਤੋਂ ਬਿਨਾ ਹੋਰ ਦੀ-ਚਾਹੇ ਉਹ ਕਿੰਨਾ ਹੀ ਵੱਡਾ ਕਿਉਂ ਨਾ ਹੋਵੇ-ਉਸ ਦੀ ਪੂਜਾ ਨਹੀਂ ਕਰਣੀ। ਬਹੁ ਗਿਣਤੀ ਲੋਕਾਈ ਇਹ ਕਹਿ ਦਿੰਦੀ ਹੈਕਿ ਜਿਨਾਂ ਦੀ ਅਸੀਂ ਪੂਜਾ ਕਰਦੇ ਹਾਂ, ਉਹ ਬਹੁਤ ਵੱਡੇ ਕਰਣੀ ਵਾਲੇ, ਮਹਾਂਪੁਰਸ਼ ਹਨ। ਉਨਾਂ ਦੀ ਪੂਜਾ ਤਾਂ ਬਣਦੀ ਹੀ ਹੈ। ਅਜਿਹੇ ਗੁਰਮੁਖਾਂ ਨੂੰ ਬੇਨਤੀ ਕਰਦੇ ਹੋਏ ਪੁੱਛੀਦਾ ਹੈ ਕਿ ਕੀ ਬਾਬੇ ਨਾਨਕ ਤੋਂ ਵੱਡਾ ਕੋਈ ਮਹਾਂਪੁਰਖ ਹੈ? ਤਾਂ ਇੱਕ ਦਮ ਕਹਿਣਗੇ ਕਿ ਨਹੀਂ ਜੀ ਉਨਾਂ ਤੋਂ ਵੱਡਾ ਤਾਂ ਕੋਈ ਨਹੀਂ। ਫਿਰ ਪੁੱਛੀਦਾ ਹੈ ਕਿ ਇਹ ਬਚਨ ਕਿਸ ਦੇ ਹਨ “ਹਰਿ ਬਿਨੁ ਹੋਰੁ ਨ ਪੂਜਉ” ਉਹ ਆਪਣੀ ਅਗਿਆਨਤਾ ਦੱਸਦੇ ਹਨ। ਤਾਂ ਦੱਸੀਦਾ ਹੈ ਕਿ ਇਹ ਬਚਨ ਉਸੇ ਬਾਬੇ (ਨਾਨਕ) ਦੇ ਹਨ ਜਿਨਾਂ ਤੋਂ ਵੱਡਾ ਸੰਸਾਰ ਵਿੱਚ ਕੋਈ ਨਹੀਂ। ਕੇਵਲ ਇੱਕ ਨਿਰੰਕਾਰ, ਪਰਮ ਤੱਤ ਹੈ ਜਿਸ ਨੂੰ ਗੁਰੁਨਾਨਕ ਸਾਹਿਬ ਨੇ ਵੱਡਾ ਕਿਹਾ ਹੈ। ਆਪਣੇ ਆਪ ਨੂੰ ਵੀ ਉਨਾਂ ਨੇ ਮਹਾਂਪੁਰਖ ਨਹੀਂ ਅਖਵਾਇਆ। ਅਸੀਂ ਉਨ੍ਹਾਂ ਦੀ ਸਿੱਖਿਆ ਗ੍ਰਹਿਣ ਕਰਨ ਵਾਲੇ ਉਹਨਾਂ ਨੂੰ ਸਤਿਕਾਰ ਨਾਲ ਗੁਰੂ ਕਹਿੰਦੇ ਹਾਂ। ਗੁਰੂ ਜੀ ਨੇ ਇੱਕ, ਤੱਤ ਨਿਰੰਜਨੀ, ਨਿਰੰਕਾਰੀ ਜੋਤਿ ਨੂੰ ਗੁਰੂ ਕਿਹਾ ਹੈ ਜੋ ਸਭ ਜੀਵਾਂ ਦੇ ਅੰਦਰ ਵਿਚਰ ਰਹੀ ਹੈ। “ਤਤੁ ਨਿਰੰਜਨੁ ਜੋਤਿ ਸਬਾਈ” ਨਾਲ ਹੀ ਕਹਿ ਦਿੱਤਾ “ਸੋਹੰ ਭੇਦੁ ਨ ਕੋਈ ਜੀਉ” (ਅੰਕ 599)। ਜਦੋਂ ਸਭ ਅੰਦਰ ਇੱਕੋ ਜੋਤਿ ਹੈ ਜੋ ਸਾਰੇ ਸੰਸਾਰ ਦੀ ਰਚਨਾ ਦੀ ਸੰਚਾਲਕ ਹੈ, ਤਾਂ ਕੌਣ ਕਿਸ ਦੀ ਪੂਜਾ ਕਰੇਗਾ? ਅਤੇ ਕਿਉਂ ਕਰੇਗਾ? ਜਿਨਾਂ ਨੂੰ ਤੱਤ ਨਿਰੰਜਨੀ ਜੋਤਿ ਦਾ ਬੋਧ ਨਹੀਂ, ਉਹ ਲੋਕ ਹੀ ਪੂਜਾ ਕਰਦੇ ਅਤੇ ਕਰਵਾਉਂਦੇ ਹਨ। “ਜੋਤਿ ਦਾ ਜਾਣੂ” ਸਭ ਨੂੰ ਇੱਕ ਸਮਾਨ ਸਮਝਦਾ ਹੋਇਆ ਸਭ ਦਾ ਸਤਿਕਾਰ ਕਰੇਗਾ ਅਤੇ ਬਿਨਾਂ ਵਿਤਕਰਾ ਸੇਵਾ ਕਰੇਗਾ। ਗੁਰੂ ਸਾਹਿਬ ਨੇ ਮਨੁੱਖ ਨੂੰ ਸਭ ਤੋਂ ਵੱਡਾ ਦਰਜਾ ਦਿੰਦੇ ਹੋਏ ਗੁਰਸਿੱਖ ਕਿਹਾ ਹੈ।
“ਆਇ ਮਿਲੁ ਗੁਰਸਿਖ ਆਇ ਮਿਲੁ ਤੂ ਮੇਰੇ ਗੁਰੂ ਕੇ ਪਿਆਰੇ।।” (ਅੰਕ 725)
ਬਾਬਾ ਦੀਪ ਸਿੰਘ ਜੀ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਮਨੀ ਸਿੰਘ ਜੀ, ਬਾਬਾ ਬੰਦਾ ਸਿੰਘ ਜੀ, (ਬਾਬਾ ਗੁਰਬਖ਼ਸ਼ ਸਿੰਘ ਜੀ) ਅਤੇ ਹੋਰ ਅਨੇਕਾਂ ਸਿੰਘ, ਸਿੰਘਣੀਆਂ, ਭੁਝੰਗੀਆਂ ਜਿਨਾਂ ਨੂੰ ਜੋਤਿ ਦਾ ਬੋਧ ਸੀ, ਉਹ ਦੂਜਿਆਂ ਦੇ ਸੁੱਖਾਂ ਵਾਸਤੇ ਦੁਨਿਆਵੀ ਸੁੱਖਾਂ (ਸਮੇਤ ਸਰੀਰ) ਨੂੰ ਲੋਕਾਈ ਵਾਸਤੇ ਕੁਰਬਾਨ ਕਰਕੇ ਦੱਸ ਗਏ ਕਿ ਤੱਤ ਨਿਰੰਜਨੀ ਜੋਤਿ ਹੀ ਗੁਰੂ ਅਤੇ ਸੰਚਾਲਕ ਮਾਲਕ ਹੈ। ਇਸ ਲਈ ਉਹਨਾਂ ਵਾਸਤੇ ਸਰੀਰ ਜਾਂ ਸਰੀਰਕ ਸੁੱਖ ਕੋਈ ਅਰਥ ਨਹੀਂ ਰੱਖਦੇ। ਕਿਉਂਕਿ ਇਹ ਸਭ ਕੁੱਝ ਨਾਸ਼ ਹੋਣ ਵਾਲਾ ਹੈ। ਇਹਨਾਂ ਗੁਰਸਿਖਾਂ ਨੇ ਆਪਣੇ ਸਮੇਂ ਵਿੱਚ ਕਿਸੇ ਨੇ ਵੀ ਆਪਣੀ ਪੂਜਾ ਨਹੀਂ ਕਰਵਾਈ। ਗੁਰੂ ਕਾਲ ਵਿੱਚ ਜੋ ਸਿੱਖ ਮਸੰਦ ਦੁਨਿਆਵੀ ਪਦਾਰਥਾਂ, ਸੁੱਖਾਂ ਵਿੱਚ ਖੁੱਭ ਕੇ ਨਿਰੰਜਨੀ ਜੋਤਿ ਨੂੰ ਭੁੱਲ ਗਏ ਸਨ, ਉਹਨਾਂ ਦੀਆਂ ਹਰਕਤਾਂ ਨੂੰ ਦੇਖ ਕੇ ਗੁਰੂ ਸਾਹਿਬ ਜੀ ਨੇ ਕਿਹਾ ਸੀ ਕਿ ਇਹਨਾਂ ਮਸੰਦਾਂ ਦੇ ਮਗਰ ਮੇਰਾ ਸਿੱਖ ਨਹੀਂ ਲੱਗੇਗਾ। ਅੱਜ ਗੁਰੂ ਨਾਨਕ ਜੀ ਦੇ ਪ੍ਰੇਮੀਆਂ ਨੂੰ ਦੇਖਣ ਦੀ ਬਹੁਤ ਲੋੜ ਹੈ ਕਿ ਕੀ ਅਸੀਂ ਗੁਰਸਿੱਖਾਂ ਦੀ ਸੰਗਤ ਕਰਦੇ ਹਾਂ ਜਾਂ ਮਸੰਦਾਂ ਦੀ। ਮਸੰਦਾਂ ਬਾਰੇ ਇਤਿਹਾਸਕ ਜਾਣਕਾਰੀ ਇਸ ਪ੍ਰਕਾਰ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਗੁਰਸਿੱਖਾਂ ਵੱਲੋਂ ਗੁਰੂ ਦੇ ਪਿਆਰ ਅਤੇ ਸਤਿਕਾਰ ਵਿੱਚ ਭੇਜੀ ਭੇਟਾ ਵਿੱਚੋਂ ਕੁੱਝ ਹਿੱਸਾ ਇਹ ਮਸੰਦ ਗੁੰਮ ਕਰ ਜਾਂਦੇ ਸਨ। ਗੁਰੂ ਜੀ ਨੇ ਵਿਚਾਰਿਆ ਕਿ ਇਹਨਾਂ ਦੀ ਮੱਤ ਮਲੀਨ ਹੋ ਚੁੱਕੀ ਹੈ। ਇਨਾਂ ਅੰਦਰ ਗੁਰੂ ਪ੍ਰਤੀ ਸੱਚੀ ਸ਼ਰਧਾ ਭਾਵਨਾ ਅਤੇ ਸਤਿਕਾਰ ਨਹੀਂ ਰਿਹਾ। ਐਸਾ ਸਿੱਖ ਗੁਰੂ ਘਰ ਦਾ ਵਫ਼ਾਦਾਰ ਨਹੀਂ ਹੋ ਸਕਦਾ। ਇਸ ਕਾਰਨ ਇਨਾਂ ਮਸੰਦਾਂ ਤੋਂ ਗੁਰਸਿੱਖਾਂ ਨੂੰ ਦੂਰ ਰਹਿਣ ਵਾਸਤੇ ਕਿਹਾ ਸੀ। ਇੱਕ ਪ੍ਰਮਾਤਮਾ ਦੀ ਪੂਜਾ ਦਾ ਇੱਕ ਹੋਰ ਵੀ ਵੱਡਾ ਕਾਰਨ ਹੈ। , ਜਿਸ ਨੂੰ ਅੱਜ ਵਿਗਿਆਨ ਵੀ ਕਬੂਲ ਕਰਦੀ ਹੈ ਕਿ ਉਹ ਇੱਕ ਕਦੇ ਖ਼ਤਮ ਨਹੀਂ ਹੁੰਦਾ। ਸਦੀਵ ਕਾਲੀਨ ਅਤੇ ਸਰਬ ਵਿਆਪਕ ਹੁੰਦਾ ਹੋਇਆ ਰਚਨਾ ਦਾ ਰਚਨਹਾਰ ਅਤੇ ਜੀਵਨ-ਦਾਤਾ ਹੈ। ਇਸ ਦਾ ਜ਼ਿਕਰ ਕਈ ਥਾਵਾਂ ਅਤੇ ਨਾਵਾਂ ਨਾਲ ਗੁਰਬਾਣੀ ਅੰਦਰ ਪੜ੍ਹਿਆ ਜਾ ਸਕਦਾ ਹੈ। “ਪਰਮਾਣੋ ਪਰਜੰਤ ਆਕਾਸ਼ਹ ਦੀਪ ਲੋਅ ਸਿਖੰਡਣਹ।।” ਗਛੇਣ ਨੈਣ ਭਾਰੇਣ ਨਾਨਕ ਬਿਨਾ ਸਾਧੂ ਨ ਸਿਧ੍ਯ੍ਯਤੇ।। (ਅੰਕ 1360) ਵਿਗਿਆਨ ਵੀ ਪਰਮਾਣੂਆਂ ਦੀ ਗੱਲ ਕਰਦਾ ਹੈ। ਗੁਰਬਾਣੀ ਅੰਦਰ ਇਸ ਨੂੰ ਪਰਮ ਤੱਤ, ਆਤਮ ਤੱਤ, ਜੋਤਿ ਇਤਿਆਦਿ ਨਾਵਾਂ ਨਾਲ ਵੀ ਦਰਸਾਇਆ ਗਿਆ ਹੈਅਤੇ ਹਰ ਸਮੇਂ ਹਰ ਥਾਂ ਜੀਵ ਦੇ ਨਾਲ ਜੀਵਨ ਰੂਪ ਹੋ ਕੇ ਵਿਚਰ ਰਿਹਾ ਹੈ। “ਸੰਗਿ ਸਹਾਈ ਸੁ ਆਵੈ ਨ ਚੀਤ।।” (ਅੰਕ 267)
“ਜਿਥੈ ਹਰਿ ਆਰਾਧੀਐ ਤਿਥੈ ਹਰਿ ਮਿਤੁ ਸਹਾਈ।।” (ਅੰਕ 733) ਉਸ ਦੇ ਨਾਲ ਰਹਿਣ ਕਾਰਣ ਜਿੱਥੇ ਮਰਜੀ ਉਸ ਨੂੰ ਯਾਦ ਕਰੋ, ਅਰਾਧਨਾ ਕਰੋ, ਇੱਕ ਮਿੱਤਰ ਵਾਂਗ ਤੁਹਾਡੀ ਮੱਦਦ ਕਰੇਗਾ। ਇਹ ‘ਇੱਕ ਹਰਿ’ ਹਮੇਸ਼ਾ ਹੀ ਅਨੇਕ ਹੁੰਦਾ ਹੋਇਆ ਵੀ ਇੱਕ ਹੀ ਰਹਿੰਦਾ ਹੈ, ਬਾਹਰੀ ਰੂਪਾਂ ਕਾਰਣ ਵੀ ਇੱਕ ਦੇ ਗਿਆਨ (ਜੋਤਿ, ਪਰਮ ਤੱਤ, ਨਿਰੰਜਨੀ ਜੋਤਿ, ਆਤਮਾ ਇਤਿਆਦਿ) ਵਾਲਿਆਂ ਨੂੰ ਇੱਕ ਹੀ ਨਜ਼ਰ ਆਉਂਦਾ ਹੈ ਅਤੇ ਏਕਤਾ ਪੈਦਾ ਹੁੰਦੀ ਹੈ, ਪਰ ਪਦਾਰਥਕ ਗਿਆਨ ਵਾਲਿਆਂ ਨੂੰ ਭਿੰਨਤਾ ਨਜ਼ਰ ਆਉਂਦੀ ਹੈ। ਜਿਸ ਕਾਰਣ ਝਗੜੇ, ਵਿਤਕਰੇ ਪੈਦਾ ਹੁੰਦੇ ਹਨ। ਅਸੀਂ ਇੱਕ ਤੋਂ ਪੈਦਾ ਹੋਏ ਹਾਂ, ਇਸ ਕਾਰਨ ਬਾਹਰੋਂ ਭਿੰਨ ਹੁੰਦੇ ਹੋਏ ਵੀ ਸਾਨੂੰ ਇੱਕ ਦੀ ਪੂਜਾ ਅਤੇ ਇੱਕ ਦਾ ਹੀ ਮੰਨਣ ਕਰਨਾ ਚਾਹੀਦਾ ਹੈ ਤਾਕਿ ਅਸੀਂ ਇੱਕ ਵਿੱਚ ਸਮਾ ਜਾਈਏ। “ਏਕ ਨੂਰ ਤੇ ਸਭੁ ਜਗੁ ਉਪਜਿਆ, ਕਉਨ ਭਲੇ ਕੋ ਮੰਦੇ।।” (ਅੰਕ 1349) “ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ।।” (ਅੰਕ 611) “ਸੂਰਜ ਕਿਰਣਿ ਮਿਲੇ ਜਲ ਕਾ ਜਲੁ ਹੂਆ ਰਾਮ।। ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ।।” (ਅੰਕ 846) ਗੁਰਬਾਣੀ ਦਾ ਤਾਂ ਨਿਸ਼ਾਨਾ ਹੀ ਇਹੋ ਹੈ ਕਿ ਉਸ ਇੱਕ ਨਾਲ ਇੱਕ ਮਿਕ ਹੋ ਕੇ ਜੀਵਨ ਬਸਰ ਕਰਨਾ ਹੈ। ਸਿਰਲੇਖ ਵਾਲੀ ਪੰਕਤੀ ਦੇ ਦੂਜੇ ਅੱਧ ਵਿੱਚ ਕਿਹਾ ਹੈ-ਮੜੈ ਮਸਾਣ ਨ ਜਾਈ। ਸਾਡੇ ਦੇਸ਼ ਦੇ ਕਈ ਪ੍ਰਾਂਤਾਂ ਵਿੱਚ ਮੜੈ, ਮੇੜੋ ਮੁਰਦੇ ਨੂੰ ਕਹਿੰਦੇ ਹਨ ਗੁਰਬਾਣੀ ਵੀ ਇਸ ਦੇ ਅਰਥ ਸ਼ਾਇਦ ਇਹੀ ਕਰਦੀ ਹੈ, ਜਿੱਥੈ ਸਤੀਆਂ ਵਾਸਤੇ ਲਿਖਿਆ ਹੈ-ਕਿ ਸਤੀਆਂ ਇਹ ਨਹੀਂ ਕਹੀਆਂਜਾ ਸਕਦੀਆਂ ਜੋ ‘ਮੜਿਆਂ’ ਲਗ ਕੇ ਮਰਨ। ਪਤੀ ਦੇ ਮਰਨ ਤੋਂ ਪਿੱਛੋਂ ਪਤਨੀ ਨੂੰ ਮਜ਼ਬੂਰ ਵੀ ਕੀਤਾ ਜਾਂਦਾ ਹੈ ਕਿ ਤੈਨੂੰ ਇਸ ਚਿਖਾ ਵਿੱਚ ਸੜਨਾ ਹੀ ਹੋਵੇਗਾ। ਇਸ ਪ੍ਰਕਾਰ ਇੱਛਾ ਤੋਂ ਵਿਰੁੱਧ ਚਿਖਾ ਚੜ੍ਹਾ ਕੇ ਸਤੀ ਨਹੀਂ ਕਿਹਾ ਜਾ ਸਕਦਾ। ਅਸਲ ਵਿੱਚ ਸਤੀ ਉਹ ਹੁੰਦੀ ਹੈ ਜੋ ਪਤੀ ਦੇ ਮਰਨ ਦੀ ਖ਼ਬਰ ਸੁਣ ਕੇ ਵਿਛੋੜਾ ਨਾ ਝੱਲਦੀ ਹੋਈ ਆਪ ਹੀ ਪ੍ਰਾਣ ਤਿਆਗ ਦੇਵੇ। ਇਸ ਪ੍ਰਕਾਰ ਇਹਨਾਂ ਨੂੰ ਮਹਾਨ ਸਮਝਿਆ ਜਾਂਦਾ ਸੀ। ਕਈ ਮਨੁੱਖਾਂ ਨੂੰ ਵੀ ਮਹਾਨ ਸਮਝਿਆ ਜਾਂਦਾ ਸੀ ਅਤੇ ਇਹਨਾਂ ਦੇ ਨਾਂ ਤੇ ਕੁੱਝ ਇੱਟਾਂ ਲਾ ਕੇ ਛੋਟੀਆਂ ਤੇ ਕਈ ਥਾਵਾਂ ਤੇ ਵੱਡੀਆਂ ਮੜ੍ਹੀਆਂ ਅਤੇ ਸਮਾਧਾਂ ਸਾਡੇ ਦੇਸ਼ ਵਿੱਚ ਸਭ ਪਾਸੇ ਦੇਖੀਆਂ ਜਾ ਸਕਦੀਆਂ ਹਨ। ਕਈ ਥਾਵਾਂ ਤੇ ਮੜ੍ਹੀਆਂ, ਸਮਾਧਾਂ ਇਤਿਆਦਿ ਤੇ ਮੇਲੇ ਵੀ ਲਗਦੇ ਹਨ, ਪੂਜਾ ਵੀ ਹੁੰਦੀ ਹੈ। ਮਸਾਨ ਵੀ ਕਰੀਬ ਹਰੇਕ ਪਿੰਡ ਵਿੱਚ ਮਿਲਦੇ ਹਨ। ਜਿੱਥੇ ਜੀਵਾਂ ਦਾ ਮਰਣ ਪਿੱਛੋਂ ਸੰਸਕਾਰ ਕੀਤਾ ਜਾਂਦਾ ਹੈ। ਕੁੱਝ ਦਫਨਾ ਦਿੱਤੇ ਜਾਂਦੇ ਹਨ।। ਆਪਣੇ ਆਪਣੇ ਧਾਰਮਿਕ ਵਿਸ਼ਵਾਸ਼ ਅਨੁਸਾਰ ਕਈ ਅਗਨ ਭੇਟ ਕਰ ਦਿੰਦੇ ਹਨ ਤੇ ਕਈ ਦਫ਼ਨਾ ਦਿੰਦੇ ਹਨ। ਸ਼ਮਸ਼ਾਨ ਘਾਟ, ਮਸਾਣਾ ਤੋ ਡਰਣ ਵਾਲੇ ਵੀਰ ਅਜੱ ਸ਼ਹਿਰਾਂ ਵਿੱਚ ਦੇਖ ਸਕਦੇ ਹਨ ਕਿ ਉਥੇ ਸ਼ਮਸ਼ਾਨ ਵਿੱਚ ਕੰਮ ਕਰਨ ਵਾਲੇ ਵੀਰ, ਪਰਿਵਾਰ ਸਮੇਤ ਰਹਿੰਦੇ ਹਨ | ਉਹਨਾਂ ਨੂੰ ਕੋਈ ਭੂਤ ਨਹੀ ਫੜਦਾ | ਇਸ ਕਾਰਣ ਮਸਾਣਾ ਤੋ ਡਰ ਕੇ ਦੂਜਿਆ ਦੇ ਮੁਥਾਜ ਨਹੀ ਬਣਨਾ ਚਾਹੀਦਾ | ਗੁਰੂ ਨਾਨਕ ਜੀ ਨੇ ਲੋਕਾਈ ਨੂੰ ਇਸ ਪਾਸੇ ਜਾਣ ਤੋਂ ਰੋਕਿਆ। ਕਿਉਂਕਿ ਜੀਣ ਦਾ ਮਨੋਰਥ ਹੈ ਨਿਰ-ਅਕਾਰ ਨਾਲ ਜੁੜਨਾ ਜੋ ਹਰ ਥਾਂ ਹਰ ਇੱਕ ਜੀਵ ਨਾਲ ਹੈ। ਅੱਖਾਂ ਨਾਲ ਦਿਸਣ ਵਾਲੀ ਕੋਈ ਵਸਤ ਜਾਂ ਜੀਵ ਚਾਹੇ ਕਿੰਨਾ ਵੀ ਸੁੰਦਰ ਜਾਂ ਮਹਾਨ ਹੋਵੇ, ਉਹ ਹਰ ਥਾਂ, ਹਰ ਜੀਵ ਨਾਲ ਨਹੀਂ ਹੋ ਸਕਦਾ। ਇਸ ਕਾਰਨ ਲੋਕਾਈ ਦੇ ਹਿਤ ਵਿੱਚ ਸਾਰੇ ਸਤ ਪੁਰਖਾਂ ਨੇ ਨਿਰ-ਆਕਾਰ, ਆਤਮ ਤਤ ਨਾਲ ਜੁੜਨ ਦੀ ਪ੍ਰੇਰਣਾ ਦਿੱਤੀ ਹੈ। ਦਿਖਨ ਵਾਲੀ ਹੋਂਦ ਨਾਲ ਅਗਿਆਨੀ ਮਨੁੱਖ ਜਲਦੀ ਜੁੜਦਾ ਹੈ ਕਿਉਕਿ ਉਸ ਨੂੰ ਆਪਣੇ ਅਸਲ ਆਪੇ ਦਾ ਬੋਧ ਨਹੀਂ ਹੁੰਦਾ। ਨਿਰ-ਆਕਾਰ ਦਾ ਬੋਧ ਹੋਣ ਤੇ ਆਕਾਰਾਂ ਦੀ ਅਸਲੀਅਤ ਦਾ ਪਤਾ ਲੱਗ ਜਾਂਦਾ ਹੈ ਕਿ ਆਕਾਰ ਨਾਸ਼ਵਾਨ ਹਨ, ਸਦੀਵ ਕਾਲੀ ਨਹੀਂ। ਜੇ ਅਸੀਂ ਆਕਾਰਾਂ ਨੂੰ ਨਾਸ਼ਵਾਨ ਸਮਝੀਏ, ਕਿ ਇਹ ਥੋੜ੍ਹਚਿਰੇ ਹਨ ਤਾਂ ਸਾਡੀਆਂ ਆਕਾਰਾਂ ਨਾਲ ਪਕੜਾਂ ਘੱਟ ਹੋਣੀਆਂ ਸੁਭਾਵਿਕ ਹਨ। ਇਸ ਪ੍ਰਕਾਰ ਭ੍ਰਿਸ਼ਟਾਚਾਰ ਵੀ ਘਟੇਗਾ ਕਿਉਂਕਿ ਮਨੁੱਖ ਨੂੰ ਗਿਆਨ ਹੋ ਜਾਏਗਾ ਕਿ ਦਿਖਨ ਵਾਲਾ ਸਰੀਰ (ਅਤੇ ਇਸ ਨੂੰ ਸੁੱਖ ਪੁਚਾਉਣ ਵਾਲੀਆਂ ਸਾਰੀਆਂ ਮਾਇਆਵੀ ਸਹੂਲਤਾਂ) ਨੇ ਵੀ ਨਾਲ ਨਹੀਂ ਜਾਣਾ, ਤਾਂ ਦੂਜਿਆਂ ਦੇ ਹੱਕ ਮਾਰਨੇ ਵੀ ਘਟ ਜਾਣਗੇ। ਨਿਰੰਕਾਰ ਹਰਿ ਦੀ ਪੂਜਾ ਦੇ ਹੋਰ ਵੀ ਲਾਭ ਹਨ ਜਿਵੇਂ ਆਕਾਰਾਂ ਦੀ ਪੂਜਾ ਬਿਨਾ ਪੈਸੇ ਤੋਂ ਨਹੀਂ ਹੋ ਸਕਦੀ। ਨਿਰੰਕਾਰ ਦੀ ਪੂਜਾ ਵਾਸਤੇ ਕਿਸੇ ਪ੍ਰਕਾਰ ਦੇ ਪਦਾਰਥ ਜਾਂ ਪੈਸੇ ਇਤਿਆਦਿ ਦੀ ਵੀ ਲੋੜ ਨਹੀਂ। ਗੁਰਬਾਣੀ ਵੀਚਾਰ ਨਾਲ ਪਤਾ ਚਲਦਾ ਹੈ ਕਿ ਕਰਮਕਾਂਡੀ ਆਕਾਰਾਂ ਦੀ ਪੂਜਾ ਨਾਲ ਹੰਕਾਰ ਵਧਦਾ ਹੈ। “ਕਰਮ ਕਰਤ ਬਧੇ ਅਹੰਮੇਵ।। ਮਿਲਿ ਪਾਥਰ ਕੀ ਕਰਹੀ ਸੇਵ।।” (ਅੰਕ 324) ਨਿਰੰਕਾਰ ਦੀ ਪੂਜਾ ਨਾਲ ਆਤਮਿਕ ਬਲ ਵਦਦਾ ਅਤੇ ਜਮੀਰ ਉਚੀ ਹੁੰਦੀ ਹੈ। ਨਾਲ ਹੀ ਹੁਕਮ ਰਜਾਈ ਚਲਣ ਦੀ ਸੂਝ ਪ੍ਰਾਪਤ ਹੋ ਜਾਂਦੀ ਹੈ ਆਪਣੇ ਆਪ ਨਿਰਅਕਾਰ ਰੂਪ ਦਾ ਅਨੁਭਵ ਪ੍ਰਾਪਤ ਹੋ ਜਾਂਦਾ ਹੈ। ਕਰਮ ਕਾਂਡੀ ਆਕਾਰਾਂ ਵਾਲੀ ਪੂਜਾ ਨਾਲ ਇਹ ਸਭ ਪ੍ਰਾਪਤ ਨਹੀਂ ਹੋ ਸਕਦਾ। ਇਹ ਸਭ ਸਾਡੇ ਦੇਸ਼ ਦੀ ਜੀਵਨ ਦਿਸ਼ਾ ਤੋਂ ਪ੍ਰਤੱਖ ਨਜ਼ਰ ਆ ਰਿਹਾ ਹੈ। ਹਰ ਪਾਸੇ ਪੈਸਾ ਇਕੱਠਾ ਕਰਨ ਦੀ ਹੋੜ੍ਹ ਲਗੀ ਹੋਈ ਹੈ ਚਾਹੇ ਧਾਰਮਿਕ ਅਸਥਾਨ ਹੋਣ ਜਾਂ ਰਾਜਨੀਤਿਕ ਦੰਗਲ। ਪੈਸੇ ਬਿਨਾ ਤੁਸੀਂ ਮੱਥਾ ਵੀ ਨਹੀਂ ਟੇਕ ਸਕਦੇ। ਗੁਰੂ ਨਾਨਕ ਦੇਵ ਜੀ ਦੇ ਸਮੇ ਸਾਡੇ ਦੇਸ਼ ਵਿੱਚ ਜੋਗ ਮੱਤ ਅਤੇ ਜੋਗੀਆਂ ਦਾ ਬਹੁਤ ਬੋਲ ਬਾਲਾ ਸੀ। ਜੋਗੀਆਂ ਨਾਲ ਗੁਰੂ ਨਾਨਕ ਦੇਵ ਜੀ ਦੀ ਵਾਰਤਾ “ਸਿਧ ਗੋਸ਼ਟਿ” ਨਾਮ ਦੀ ਬਾਣੀ ਰਾਮਕਲੀ ਰਾਗ ਵਿੱਚ ਇਸ ਦੀ ਗਵਾਹੀ ਹੈ। ਹੋਰ ਭਗਤਾਂ ਨੇ ਵੀ ਜੋਗੀਆਂ ਪ੍ਰਤੀ ਵੀਚਾਰ ਕਰ ਕਰ ਨਿਰੰਕਾਰੀ ਤੱਤ ਸ਼ਬਦ ਦੀ ਗੱਲ ਕੀਤੀ। ਜੋਗੀ ਜਿਆਦਾਤਰ ਮੜ੍ਹੀਆਂ ਮਸਾਣਾਂ ਵਿੱਚ ਵਿਚਰਦੇ ਸਨ। ਆਮ ਲੋਕ ਮੜ੍ਹੀਆਂ ਮਸਾਣਾਂ ਤੋਂ ਡਰਦੇ ਸਨ। ਇਸ ਕਾਰਨ ਜੋਗੀਆਂ ਨੂੰ ਲੋਕ ਮਹਾਨ ਸਮਝਦੇ ਅਤੇ ਉਹਨਾਂ ਤੋਂ ਡਰਦੇ ਸਨ। ਗੁਰੂ ਨਾਨਕ ਜੀ ਇਹਨਾਂ ਨੂੰ ਸਮਝਾਂਦਿਆਂ ਗੁਰਬਾਣੀ ਅੰਦਰ ਇਹ ਬਚਨ ਕਰਦੇ ਹਨ “ਜਿਨਿ ਜੀਉ ਪਿੰਡੁ ਦਿਤਾ ਤਿਸੁ ਚੇਤਹਿ ਨਾਹਿ।। ਮੜੀ ਮਸਾਣੀ ਮੂੜੈ ਜੋਗੁ ਨਾਹਿ।।” (ਅੰਕ 1190) ਐ ਮੂੜੇ, ਮੂਰਖ ਉਹ ਹੈ ਜੋ ਅੰਦਰ ਦੀ ਚੇਤਨਾ ਨੂੰ ਨਾ ਜਾਣਦਾ ਹੋਵੇ ਅਤੇ ਆਪਣੇ ਮਨ ਦੇ ਹੀ ਮਗਰ ਲੱਗਾ ਰਹੇ, ਅੰਦਰ ਦੀ ਗੱਲ ਨਾ ਸੁਣੇ, ਉਸ ਨੂੰ ਮੂੜਾ ਕਹਿੰਦੇ ਹਨ। ਗੁਰੂ ਨਾਨਕ ਜੀ ਨੇ ਇਹਨਾਂ ਜੋਗੀਆਂ ਨੂੰ ਦੱਸਿਆ ਕਿ ਇਹ ਪ੍ਰਮਾਤਮਾ ਨਾਲ ਜੁੜਨ ਦਾ ਤਰੀਕਾ ਨਹੀਂ, ਜੋਗ ਪ੍ਰਮਾਤਮਾ ਨਾਲ ਇੱਕ ਮਿਕ ਹੋਣ ਨੂੰ ਕਹਿੰਦੇ ਹਨ। {ਅਸਲ ਵਿੱਚ ਪ੍ਰਮਾਤਮਾ ਖੰਡਤ ਨਹੀਂ ਹੈ, ਉਹ ਸਭ ਅੰਦਰ ਹੁੰਦਾ ਹੋਇਆ ਵੀ ਇੱਕ ਹੀ ਹੈ ਪਰ ਮਨੁੱਖ ਨੂੰ ਇਸ ਦਾ ਹਉਮੈ ਕਾਰਣ ਅਹਿਸਾਸ ਨਹੀਂ। ਇੱਕ ਦੀ ਸਚਾਈ ਅਸੀਂ ਮਨੁੱਖ ਨੂੰ ਛੱਡ ਕੇ ਦੂਜੀਆਂ ਜੂਨਾਂ ਵੱਲ ਦੇਖ ਸਕਦੇ ਹਾਂ। ਉਹਨਾਂ ਜੂਨਾਂ ਵਿੱਚ ਕੋਈ ਬਲਾਤਕਾਰ ਵਰਗੀਆਂ ਘਟਨਾਵਾਂ ਨਹੀਂ ਹੁੰਦੀਆਂ। ਲੋੜ ਅਨੁਸਾਰ, ਆਪਣੇ ਚੰਗੇ ਤੋਂ ਚੰਗੇ ਘਰ, ਬਿਨਾ ਸਿੱਖੇ ਤੋਂ ਬਣਾ ਲੈਂਦੇ ਹਨ, ਪਾਣੀ ਵਿੱਚ ਤੈਰ ਲੈਂਦੇ ਹਨ, ਆਕਾਸ਼ ਵਿੱਚ ਹਜਾਰਾਂ ਮੀਲਾਂ ਦਾ ਸਫ਼ਰ ਬਿਨਾ ਕੰਪਾਸ ਦੇ ਕਰ ਲੈਦੇ ਹਨ, ਪਰ ਮਨੁੱਖ ਵਿੱਚ ਸਿੱਖਣ ਤੇ ਵੀ ਇਨਾਂ ਜੀਵਾਂ ਦੇ ਕੁੱਝ ਗੁਣ ਨਹੀਂ ਆ ਸਕਦੇ। ਇਸ ਕਾਰਣ ਗੁਰੂ ਨਾਨਕ ਜੀ ਨੇ ਧਰਤੀ ਉਤੇ ਚਲਦੇ ਫਿਰਦੇ ਅਖੌਤੀ ਭਗਵਾਨਾਂ ਨੂੰ ਕੇਵਲ ਇੱਕ ਰਚਨਹਾਰ ਦਾ ਅਹਿਸਾਸ, ਜਿੱਥੇ ਵੀ ਗਏ, ਕਰਵਾਇਆ | ਜੋਗੀਆਂ ਨੂੰ ਵੀ ਗੁਰਬਾਣੀ ਅੰਦਰ ਅੰਕ 730 ਤੇ ਇਸ ਪ੍ਰਕਾਰ ਦੱਸਿਆ, “ਜੋਗੀ ਹੋਵੈ ਜੋਗਵੈ ਭੋਗੀ ਹੋਵੈ ਖਾਇ।। ਤਪੀਆ ਹੋਵੈ ਤਪੁ ਕਰੇ ਤੀਰਥਿ ਮਲਿ ਮਲਿ ਨ੍ਹਾਇ।। ੧।। ਤੇਰਾ ਸਦੜਾ ਸੁਣੀਜੈ ਭਾਈ ਜੇ ਕੋ ਬਹੈ ਅਲਾਇ।। ੧।। ਰਹਾਉ।। ਜੈਸਾ ਬੀਜੈ ਸੋ ਲੁਣੇ ਜੋ ਖਟੇ ਸ+ ਖਾਇ।। ਅਗੈ ਪੁਛ ਨ ਹੋਵਈ ਜੇ ਸਣੁ ਨੀਸਾਣੈ ਜਾਇ।। ੨।। ਤੈਸੋ ਜੈਸਾ ਕਾਢੀਐ ਜੈਸੀ ਕਾਰ ਕਮਾਇ।। ਜੋ ਦਮੁ ਚਿਤ ਨ ਆਵਈ ਸੋ ਦਮੁ ਬਿਰਥਾ ਜਾਇ।। ੩।। ਇਹੁ ਤਨੁ ਵੇਚੀ ਬੈ ਕਰੀ ਜੇ ਕੋ ਲਏ ਵਿਕਾਇ।। ਨਾਨਕ ਕੰਮਿ ਨ ਆਵਈ ਜਿਤੁ ਤਨਿ ਨਾਹੀ ਸਚਾ ਨਾਉ।। ੪।। ੫।। ੭।।” (ਅੰਕ 730) ਜੋਗੀ ਨੂੰ ਦੱਸਿਆ ਕਿ ਕੇਵਲ ਬਾਹਰ ਦੀਆਂ ਨਿਸ਼ਾਨੀਆਂ ਰੱਖਣ ਜਾਂ ਸਾਰੇ ਤੀਰਥਾਂ ਤੇ ਘੁੰਮਣ ਜਾਂ ਇਸ਼ਨਾਨ ਕਰਨ ਨਾਲ ਤੁਸੀਂ ਪ੍ਰਮਾਤਮਾ ਨੂੰ ਨਹੀਂ ਪਾ ਸਕਦੇ, ਤਰੀਕਾ ਹੈ “ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ।। ੧।।” (ਅੰਕ 730) ਅੰਜਨ ਕਾਲਖ ਨੂੰ ਕਹਿੰਦੇ ਹਨ, ਸੰਸਾਰ ਅੰਦਰ ਜੋ ਕੁੱਝ ਵੀ ਕੁਦਰਤ ਦੇ ਸੰਜਮ, ਕਾਨੂੰਨ, ਹੁਕਮ ਰਜਾਈ ਵਿੱਚ ਰਹਿ ਕੇ ਜੀਵਨ ਬਤੀਤ ਕਰਦੇ ਹਾਂ। ਉਸ ਜੀਵਨ ਨਾਲ ਗ੍ਰਿਸਤ ਕਰਦਿਆਂ ਕੋਈ ਕਾਲਖ ਨਹੀਂ ਲਗਦੀ, ਇਸ ਜੁਗਤੀ ਵਿੱਚ ਰਹਿ ਕੇ ਸੰਸਾਰੀ ਸਫ਼ਰ ਪੂਰਾ ਕਰਨਾ ਸੀ। ਦੂਜਿਆਂ ਦੇ ਹੱਕ ਮਾਰਨੇ, ਵੱਢੀ ਲੈ ਕੇ ਸੱਚੇ ਦਾ ਕੰਮ ਵਿਗਾੜਨਾ ਇਤਿਆਦਿ ਨਾਲਕਾਲਖ ਲਗਦੀ ਹੈ। ਇਹ ਨਾ ਸੋਚਣਾ ਕਿ ਇਹ ਕਾਲਖ ਕਿਸੇ ਤੀਰਥ ਦੇ ਪਾਣੀ ਨਾਲ ਲੱਥ ਜਾਵੇਗੀ, ਬਿਲਕੁਲ ਨਹੀਂ ਲੱਥਦੀ। ਇਹ ਕੇਵਲ ਪ੍ਰਭੂ ਦੇ ਨਾਲ ਰਹਿਣ ਨਾਲ ਲੱਥਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਅੰਦਰ ਜਿਨਾਂ ਸਤਿ ਪੁਰਖਾਂ ਦੀ ਬਾਣੀ ਸ਼ਾਮਲ ਹੈ, ਉਹਨਾਂ ਨੇ ਇੱਕ ਮੱਤ ਹੋ ਕੇ ਲੋਕਾਈ ਨੂੰ ਆਪਣੀ ਬਾਣੀ ਰਾਹੀਂ ਨਿਰੰਕਾਰੀ ਵਿਦਿਆ, ਗਿਆਨ, ਕੁਦਰਤ ਦੇ ਕਾਨੂੰਨ, ਹੁਕਮ ਰਜ਼ਾਈ ਚਲਣਾ ਇਤਿਆਦਿ ਸਿਖਾਇਆ ਜੋ ਸਦੀਵ ਕਾਲ ਹੈ ਵਿਦਿਆ ਬਾਰੇ ਕੋਈ ਸ਼ੰਕਾ ਨਾ ਰਹੇ, ਇਹ ਵੀ ਵੀਚਾਰਨਯੋਗ ਹੈ। ਵਿਦਿਆ ਦੋ ਪ੍ਰਕਾਰ ਦੀ ਹੈ-ਇੱਕ ਨਿਰੰਕਾਰੀ ਦੂਜੀ ਸੰਸਾਰੀ। ਸੰਸਾਰੀ ਵਿਦਿਆ ਪੈਸੇ ਖਰਚ ਕਰ ਕੇ ਬਾਹਰੋਂ ਮਿਲਦੀ ਹੈ। ਜੋ ਸਾਡੇ ਦੇਸ਼ ਵਿੱਚ ਦੇਖਣ ਨੂੰ ਮਿਲਦਾ ਹੈ ਕਿ ਸਭ ਤੋਂ ਵੱਧ ਸਕੈਂਡਲ ਅਤੇ ਭ੍ਰਿਸ਼ਟਾਚਾਰ ਸੰਸਾਰੀ ਵਿਦਿਆ ਵਾਲੇ ਹੀ ਕਰਦੇ ਆ ਰਹੇ ਹਨ। ਇਸ ਨਾਲ ਹੋਰ ਇਲਾਮਤਾਂ ਵੀ ਪੈਦਾ ਹੁੰਦੀਆਂ ਹਨ –ਝੂਠ, ਫ਼ਰੇਬ, ਧੱਕਾ, ਬੇਇਨਸਾਫੀ ਇਤਿਆਦਿ ਜੋ ਆਮ ਜੀਵਨ ਵਿੱਚ ਦੇਖਣ ਨੂੰ ਮਿਲਦਾ ਹੈ। ਨਿਰੰਕਾਰੀ ਵਿਦਿਆ ਅੰਤਰ ਆਤਮੇ ਤੋਂ ਪੈਦਾ ਹੁੰਦੀ ਹੈ, ਇਸ ਵਿੱਚ ਕੁੱਝ ਵੀ ਮਾੜਾ ਨਹੀਂ ਹੋ ਸਕਦਾ। ਇਸ ਵਿਦਿਆ ਵਾਲੇ ਅੰਦਰ ਸਰਬੱਤ ਦੇ ਭਲੇ ਦੇ ਰਾਗ ਦੀ ਅਗੰਮੀ ਧੁਨ ਚਲਦੀ ਰਹਿੰਦੀ ਹੈ। {ਇਸ ਵਿਦਿਆ ਦੀਆਂ ਨਕਲੀ ਅਖੌਤੀ ਨਿਰੰਕਾਰੀ ਡਿਗਰੀਆਂ ਵਾਲੇ ਲੋਕਾਂ ਨੂੰ ਗੁਮਰਾਹ ਕਰ ਸਕਦੇ ਹਨ ਜਿਸ ਨਾਲ ਅਨੇਕਾਂ ਨਵੇਂ ਤੋਂ ਨਵੇਂ ਫ਼ਿਰਕੇ ਪੈਦਾ ਹੋ ਰਹੇ ਹਨ, ਜੋ ਕਦੇ ਵੀ ਇੱਕ ਦੂਜੇ ਨਾਲ ਇੱਕ ਮਿੱਕ ਨਹੀਂ ਹੋਣਗੇ। ਨਿਰੰਕਾਰੀ ਵਿਦਿਆ ਤਾਂ ਇੱਕੋ ਇੱਕ ਹੈ ਜੋ ਸਭ ਨੂੰ ਇੱਕ ਕਰਨ ਦੀ ਸਮਰੱਥਾ ਰੱਖਦੀ ਹੈ ਅਤੇ ਦੂਜੇ ਵਾਸਤੇ ਆਪਣਾ ਆਪ ਵੀ ਕੁਰਬਾਨ ਕਰਨੋਂ ਪਿੱਛੇ ਨਹੀਂ ਮੁੜਦੀ। ਸਿੱਖ ਇਤਿਹਾਸ ਦਾ ਇੱਕ ਇੱਕ ਪੰਨਾ ਇਸ ਪ੍ਰਕਾਰ ਦੀਆਂ ਘਟਨਾਵਾਂ ਅਤੇ ਕੁਰਬਾਨੀਆਂ ਨਾਲ ਭਰਿਆ ਪਿਆ ਹੈ। ਇਸ ਨਿਰੰਕਾਰੀ ਵਿਦਿਆ ਵਾਲੇ ਗੁਰਸਿੱਖਾਂ ਨੂੰ ਗੁਰੂ ਜੀਆਂ ਨੇ ‘ਗੁਰੂ’ ਵੀ ਕਹਿ ਦਿੱਤਾ। ਨਿਰੰਕਾਰੀ ਵਿਦਿਆ ਦੇ ਇਹਨਾਂ ਗੁਣਾਂ ਕਾਰਨ ਗੁਰੂ ਨਾਨਕ ਜੀ ਅਤੇ ਸਮਕਾਲੀ ਸਤ ਪੁਰਖਾਂ ਨੇ ਜੰਮਣ ਅਤੇ ਮਰਨ ਵਾਲੇ ਕਿਸੇ ਜੀਵ ਦੀ ਪੂਜਾ ਨਹੀਂ ਦੱਸੀ। ਇਹਨਾਂ ਸਤ ਪੁਰਖਾਂ ਜੋ ਸਾਰੀਆਂ ਜਾਤਾਂ, ਧਰਮਾਂ ਅਤੇ ਇਲਾਕਿਆਂ ਨਾਲ ਸੰਬੰਧਤ ਹਨ, ਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਰਾਹੀਂ ਦਰਸ਼ਨ ਕੀਤੇ ਜਾ ਸਕਦੇ ਹਨ। ਉਪਕੋਕਤ ਗੁਣਾਂ ਕਾਰਣ ਸਮੂਹ ਸਤ ਪੁਰਖਾਂ ਨੇ ਇੱਕ ਨਿਰੰਕਾਰ ਨੂੰ ਜਾਨਣ, ਉਸ ਦੀ ਪਛਾਣ ਕਰਨ ਅਤੇ ਉਸ ਨੂੰ ਹਰ ਵੇਲੇ ਆਪਣੇ ਨਾਲ ਸਮਝਣ ਨੂੰ ਹੀ ‘ਹਰਿ ਕੀ ਪੂਜਾ’ ਦੱਸਿਆ ਹੈ। ਇਸ ਨਾਲ ਸਤ, ਸੰਤੋਖ, ਦਇਆ, ਧਰਮ, ਜੋ ਅੱਜ ਸਿਰਫ਼ ਕਿਤਾਬਾਂ ਅਤੇ ਗ੍ਰੰਥਾਂ ਵਿੱਚ ਹੀ ਪੜ੍ਹਨ ਨੂੰ ਮਿਲਦਾ ਹੈ, ਉਹ ਮਨੁੱਖੀ ਜੀਵਨ ਦੇ ਵਰਤਾਰੇ ਵਿੱਚੋਂ ਨਜ਼ਰ ਆਵੇਗਾ। “ਮੇਰੇ ਮਨ ਹਰਿ ਊਪਰਿ ਕੀਜੈ ਭਰਵਾਸਾ।। ਜਹ ਜਾਈਐ ਤਹ ਨਾਲਿ ਮੇਰਾ ਸੁਆਮੀ, ਹਰਿ ਅਪਨੀ ਪੈਜ ਰਖੈ ਜਨ ਦਾਸਾ।।” (ਅੰਕ 860) ਅਸਲੀ ਮਨੁੱਖ ਦਾ ਇਹੀ ਅਸਲ ਜੀਵਨ ਮਨੋਰਥ ਹੈ। ਇਸ ਅਵਸਥਾ ਵਿੱਚ ਮਨੁੱਖ ਦੇ ਸਾਰੇ ਸੰਸਾਰਕ ਕੰਮ ਸਹੀ ਹੋਣਗੇ। ਗੁਰ ਫ਼ੁਰਮਾਨ ਹੈ “ਗੁਰਮੁਖਿ ਸਭੁ ਵਾਪਾਰੁ ਭਲਾ ਜੇ ਸਹਜੇ ਕੀਜੈ ਰਾਮ।।” (ਅੰਕ 568) ਅੰਤ ਵਿੱਚ ਸਨਿਮਰ ਬੇਨਤੀ ਹੈ ਕਿ ਅਸੀਂ ਸਤ ਪੁਰਖਾਂ ਦੇ ਦਿਹਾੜੇ ਤਾਂ ਮਨਾਉਂਦੇ ਹਾਂ ਪਰ ਉਹਨਾਂ ਦੇ ਉਪਦੇਸ਼ਾਂ, ਗੁਣਾਂ, ਬਚਨਾਂ ਨੂੰ ਗ੍ਰਹਿਣ ਕਰਨ ਵੱਲ ਧਿਆਨ ਨਹੀਂ ਦਿੰਦੇ। ਇਸ ਪਾਸੇ ਵੀ ਧਿਆਨ ਦੇਣ ਦੀ ਕ੍ਰਿਪਾਲਤਾ ਕਰਨੀ ਜੀ। ਗੁਰਬਖਸ ਸਿੰਘ 9417231762


ਸੰਪਾਦਕੀ ਨੋਟ

ਜਿਵੇਂ ਕਿ ਪਹਿਲਾਂ ਵੀ ਅਨੇਕਾਂ ਵਾਰੀ ਲਿਖ ਚੁੱਕੇ ਹਾਂ ਅਤੇ ਹੁਣ ਫਿਰ 28 ਅਪ੍ਰੈਲ 2012 ਨੂੰ ਦੁਹਰਾ ਰਹੇ ਹਾਂ ਕਿ ਅਸੀਂ ਦਸਮ ਗ੍ਰੰਥ ਦੀ ਕਿਸੇ ਵੀ ਰਚਨਾ ਨੂੰ ਦਸਮ ਪਾਤਸ਼ਾਹ ਦੀ ਕ੍ਰਿਤ ਨਹੀਂ ਮੰਨਦੇ ਅਤੇ ਨਾ ਹੀ ਰਾਗਮਾਲਾ ਨੂੰ ਗੁਰੂ ਦੀ ਕ੍ਰਿਤ ਮੰਨਦੇ ਹਾਂ। ਅਸੀਂ ਇਸ ਬਾਰੇ ਜੋ ਵੀ ਫੈਸਲਾ ਲਿਆ ਹੈ ਉਹ ਕਈ ਦਹਾਕੇ ਪੜ੍ਹ ਕੇ ਸੋਚ ਸਮਝ ਕੇ ਲਿਆ ਹੈ। ਇਹਨਾ ਦੋਹਾਂ ਮੁੱਦਿਆਂ ਬਾਰੇ ਸਦੀਆਂ ਤੋਂ ਮੱਤਭੇਦ ਤੁਰੇ ਆ ਰਹੇ ਹਨ। ਜਿਹੜੀ ਗੱਲ ‘ਸਿੱਖ ਮਾਰਗ’ ਦੇ ਬਹੁਤੇ ਪੜ੍ਹਨ/ਲਿਖਣ ਵਾਲਿਆਂ ਦੇ ਸਮਝ ਵਿੱਚ ਆਈ ਜਾਂ ਇਉਂ ਕਹਿ ਲਓ ਕਿ ਸਚਾਈ ਦੇ ਨੇੜੇ ਹੈ ਉਸ ਬਾਰੇ ਫੈਸਲਾ ਕਰ ਲਿਆ ਗਿਆ। ਅਸੀਂ ਆਪਣਾ ਫੈਸਲਾ ਨਾ ਤਾਂ ਕਿਸੇ ਤੇ ਜਬਰਦਸਤੀ ਠੋਸਦੇ ਹਾਂ ਅਤੇ ਨਾ ਹੀ ਕਿਸੇ ਹੋਰ ਦਾ ਆਪਣੇ ਤੇ। ਜਿਹੜਾ ਇਸ ਨਾਲ ਨਹੀਂ ਸਹਿਮਤ ਉਸ ਨੂੰ ਇੱਥੇ ਨਹੀਂ ਲਿਖਣਾ ਚਾਹੀਦਾ। ਕਿਉਂਕਿ ਅਨੇਕਾਂ ਹੀ ਹੋਰ ਸਾਈਟਾਂ, ਅਖਬਾਰਾਂ ਅਤੇ ਰਸਾਲੇ ਹਨ ਜਿਹੜੇ ਕਿ ਦਸਮ ਗ੍ਰੰਥ ਅਤੇ ਰਾਗਮਾਲਾ ਦੇ ਹੱਕ ਵਿੱਚ ਪ੍ਰਚਾਰ ਕਰਦੇ ਹਨ। ਖਾਸ ਕਰਕੇ ਡੇਰਿਆਂ ਨਾਲ ਸੰਬੰਧਿਤ ਤਾਂ ਤਕਰੀਬਨ 100% ਅਜਿਹੀ ਵਿਚਾਰਧਾਰਾ ਰੱਖਦੇ ਹਨ, ਅਜਿਹੇ ਲਿਖਾਰੀਆਂ ਨੂੰ ਉਥੇ ਹੀ ਲਿਖਣਾ ਸੋਭਦਾ ਹੈ। ਨਿੱਜੀ ਤੌਰ ਤੇ ਕੋਈ ਕੀ ਪੜ੍ਹਦਾ ਜਾਂ ਵਿਚਾਰਦਾ ਹੈ ਜਾਂ ਕਿਸ ਦਾ ਨਿਤਨੇਮ ਕਰਦਾ ਹੈ ਉਸ ਤੇ ਅਸੀਂ ਕੋਈ ਪਬੰਦੀ ਨਹੀਂ ਲਾ ਸਕਦੇ ਅਤੇ ਨਾ ਹੀ ਕਿਸੇ ਨੂੰ ਕਿਸੇ ਹੋਰ ਦੂਸਰੇ ਤੇ ਅਜਿਹੀ ਪਬੰਦੀ ਸੋਭਦੀ ਹੈ। ਇਸ ਲਈ ਹਰਦੇਵ ਸਿੰਘ ਜੰਮੂ ਤੇ ਅਸੀਂ ਇੱਥੇ ਕੋਈ ਪਬੰਦੀ ਨਹੀਂ ਲਾ ਸਕਦੇ ਜਿਤਨਾ ਚਿਰ ਉਹ ਦਸਮ ਗ੍ਰੰਥ ਅਤੇ ਰਾਗਮਾਲਾ ਨੂੰ ਰੱਦ ਕਰਦੇ ਹਨ। ਹਾਂ, ਇੱਕ ਪਬੰਦੀ ਜਰੂਰ ਹੈ ਕਿ ਉਹ ਇੱਥੇ ਦਸਮ ਗ੍ਰੰਥ ਵਿਚਲੀਆਂ ਬਾਣੀਆਂ ਜੋ ਕਿ ਕਿਸੇ ਕਾਰਨ ਪੰਥਕ ਮਰਯਾਦਾ ਵਿੱਚ ਸ਼ਾਮਲ ਹਨ, ਉਹਨਾ ਦੇ ਹੱਕ ਵਿੱਚ ਇੱਥੇ ਉਹ ਸਿੱਧੇ ਜਾਂ ਅਸਿੱਧੇ ਢੰਗ ਨਾਲ ਪ੍ਰਚਾਰ ਨਹੀਂ ਕਰ ਸਕਦੇ। ਕਿਸੇ ਵੀ ਵਿਸ਼ੇ ਬਾਰੇ ਕੋਈ ਵਿਚਾਰ ਕਰਨੀ ਹੈ ਤਾਂ ਸਪਸ਼ਟ ਅਤੇ ਸਿੱਧੀ ਕਰਨ ਨਾ ਕਿ ਵਲ-ਫੇਰ ਪਾ ਕੇ। ਜੇ ਕਰ ਉਹ ਇਸ ਨਾਲ ਸਹਿਮਤ ਹਨ ਤਾਂ ਵੀ ਦੱਸ ਦੇਣ ਅਤੇ ਜੇ ਕਰ ਨਹੀਂ ਤਾਂ ਵੀ। ਜਿਹਨਾਂ ਪਾਠਕਾਂ ਤੋਂ ਉਸ ਨੇ ਅੱਜ ਦੀ ਚਿੱਠੀ ਵਿੱਚ ਵਿਚਾਰ ਮੰਗੇ ਹਨ ਉਹ ਵੀ ਆਪਣੇ ਵਿਚਾਰ ਦੱਸ ਦੇਣ। ਗੁਰਬੀਰ ਸਿੰਘ ਜੀ ਦੀ ਅੱਜ ਦੀ ਚਿੱਠੀ ਜੋ ਕਿ ਪਾਈ ਨਹੀਂ ਜਾ ਸਕਦੀ, ਤੋਂ ਲਗਦਾ ਹੈ ਕਿ ਉਹ ਰਾਗਮਾਲਾ ਅਤੇ ਦਸਮ ਗ੍ਰੰਥ ਦੇ ਕੱਟੜ ਹਮਾਇਤੀ ਹਨ ਅਤੇ ਉਹ ਦੂਜਿਆਂ ਲਈ ਭਾਸ਼ਾ ਵੀ ਕੋਈ ਬਹੁਤੀ ਚੰਗੀ ਨਹੀਂ ਵਰਤਦੇ ਇਸ ਲਈ ‘ਸਿੱਖ ਮਾਰਗ’ ਦੇ ਅਸੂਲਾਂ ਨੂੰ ਲਾਗੂ ਕਰਦੇ ਹੋਏ ਉਸ ਦੀਆਂ ਹੋਰ ਲਿਖਤਾਂ ਇੱਥੇ ਨਹੀਂ ਪਾਈਆਂ ਜਾ ਸਕਦੀਆਂ। ਜਿਹੜੇ ਹੋਰ ਪਾਠਕਾਂ ਨੇ ਅੱਜ ਉਹਨਾ ਨੂੰ ਸਵਾਲ ਪੁੱਛੇ ਸਨ ਅਸੀਂ ਉਹਨਾ ਦੇ ਵੀ ਉਹ ਕੱਟ ਕੇ ਚਿੱਠੀਆਂ ਐਡਿਟ ਕਰਕੇ ਪਾਈਆਂ ਹਨ ਸਿਰਫ ਉਹਨਾ ਦੇ ਜਵਾਬ ਹੀ ਪਾਏ ਹਨ। ਚਲਦੀ ਵਿਚਾਰ ਵਿੱਚ ਮੈਂ ਹਰ ਇੱਕ ਪਾਠਕ ਨਾਲ ਇਕੋ ਜਿਹਾ ਵਰਤਾਓ ਕਰਨ ਦੀ ਕੋਸ਼ਿਸ਼ ਕਰਦਾ ਹਾਂ ਫਿਰ ਵੀ ਜੇ ਕਰ ਕਿਸੇ ਕਾਰਨ ਇਹਨਾ ਦੋਹਾਂ ਨੂੰ ਇਸ ਵਿੱਚ ਕੋਈ ਕਮੀ ਨਜ਼ਰ ਆਈ ਹੋਵੇ ਤਾਂ ਮੈਂ ਉਸ ਲਈ ਖਿਮਾ ਦਾ ਜਾਚਕ ਹਾਂ।


(28/04/12)
ਡਾ: ਇਕਬਾਲ ਸਿੰਘ ਢਿੱਲੋਂ

ਸ. ਹਾਕਮ ਸਿੰਘ ਜੀ ਆਪ ਜੀ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ!

ਇਸ ਹਫਤੇ ਸਿਖਮਾਰਗ ਵੈਬਸਾਈਟ ਦੇ ‘ਸਪਤਾਹਿਕੀ ਲੇਖ’ ਕਾਲਮ ਵਿੱਚ ‘ਗੁਰਮਤਿ ਸੰਚਾਰ ਦੀ ਸਮਸਿਆ’ ਸਿਰਲੇਖ ਹੇਠ ਆਪ ਜੀ ਦਾ ਲੇਖ ਪਾਇਆ ਗਿਆ ਹੈ। ਆਪ ਜੀ ਵਧਾਈ ਦੇ ਪਾਤਰ ਹੋ ਕਿ ਆਪ ਜੀ ਨੇ ਵਿਸ਼ੇ ਦੀ ਸੁਚੱਜੀ ਚੋਣ ਕਰਦੇ ਹੋਏ ਇਸ ਦੀ ਪੇਸ਼ਕਾਰੀ ਕਾਫੀ ਪਰਭਾਵਸ਼ਾਲੀ ਢੰਗ ਨਾਲ ਕੀਤੀ ਹੈ। ਆਪ ਜੀ ਦੇ ਇਸ ਲੇਖ ਵਿੱਚ ‘ਆਤਮਾ’ ਸਬੰਧੀ ਆਪ ਜੀ ਦੇ ਕੁੱਝ ਵਿਚਾਰ ਹੇਠਾਂ ਦਿੱਤੇ ਅਨੁਸਾਰ ਹਨ:
“ਮਨੁੱਖ ਜੋ ਸਰੀਰ ਮਨ, ਆਤਮਾ ਦੇ ਸੁਮੇਲ ਦੀ ਉਪਜ ਹੈ, ਉਸਦੀ ਆਤਮਾ ਪਰਭੂ ਪਰਮਾਤਮਾ ਦਾ ਅੰਸ਼ ਹੈ। … ……………. . ਮਨ ਜੋਤ ਸਰੂਪ ਹੈ। ਇਹ ਜੀਵ ਆਤਮਾ ਦਾ ਭਾਗ ਹੈ। ………. . ਮਨੁੱਖਾ ਜੀਵਨ ਆਤਮਾ ਨਾਲੋਂ ਵਿਛੜੇ ਮਨ ਨੂੰ ਆਪਣੇ ਅਸਲੇ ਨਾਲ ਮਿਲਣ ਦਾ ਅਵਸਰ ਪਰਦਾਨ ਕਰਦਾ ਹੈ। ……. .”
ਆਪ ਜੀ ਨੂੰ ਬੇਨਤੀ ਹੈ ਕਿ ਇਹ ਦੱਸਣ ਦੀ ਕਿਰਪਾਲਤਾ ਕਰਨੀ ਕਿ ‘ਆਤਮਾ’ ਸਬੰਧੀ ਉਪਰੋਕਤ ਅਤੇ ਇਹਨਾਂ ਨਾਲ ਮਿਲਦੇ-ਜੁਲਦੇ ਹੋਰ ਵਿਚਾਰ ਗੁਰਬਾਣੀ ਵਿੱਚ ਕਿੱਥੇ-ਕਿੱਥੇ ਅਤੇ ਕਿਸ ਤਰ੍ਹਾਂ ਵਿਅਕਤ ਹੁੰਦੇ ਹਨ।

ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।


(28/04/12)
ਗੁਰਇੰਦਰ ਸਿੰਘ ਪਾਲ

‘ਸਿੱਖ ਮਾਰਗ’ ਦੇ ਸੰਪਾਦਕ ਤੇ ਪਾਠਕਾਂ/ਲੇਖਕਾਂ ਦੀ ਸੇਵਾ ਵਿਚ:-
ਗੁਰਬੀਰ ਸਿੰਘ ਜੀ,
ਕੀ ਇਹ ਸੱਚ ਨਹੀਂ ਕਿ ‘ਸਿੱਖ ਮਾਰਗ’ ਦੇ ਸੰਪਾਦਕ ਨੇ ਅਨੇਕਾਂ ਵਾਰ ਲਿਖਿਆ ਹੈ ਕਿ ਅਖਾਉਤੀ ਦਸਮ ਗ੍ਰੰਥ ਨੂੰ ਅਸੀਂ ਮੂਲੋਂ ਹੀ ਰੱਦ ਕਰਦੇ ਹਾਂ, ਅਤੇ ‘ਰਾਗ ਮਾਲਾ’ ਗੁਰਬਾਣੀ ਨਹੀਂ ਹੈ। ਕੀ ਇਹ ਸੱਚ ਨਹੀਂ ਹੈ ਕਿ ਅਸੀਂ ਗੁਰਬਾਣੀ ਦੀ ਬਜਾਏ ਮਨਮਤੀ ਪੁਸਤਕਾਂ ਦੇ ਉਪਾਸ਼ਕ ਬਣਾ ਦਿੱਤੇ ਗਏ ਹਾਂ?
ਕੀ ਕਈ ਲੇਖਕਾਂ ਦੀਆਂ ਲੰਬੀਆਂ ਲਿਖਤਾਂ ਵਿੱਚ ਭੜਾਸ ਨਹੀਂ ਕੱਢੀ ਹੁੰਦੀ?
ਤੁਸੀਂ ਮੇਰੇ ਅਪ੍ਰੈਲ 26 ਦੇ ਪੱਤਰ ਦੇ ਪ੍ਰਤਿਕਰਮ ਵਜੋਂ ਨਿਮਨ ਲਿਖਿਤ ਨੁਕਤੇ ਉਠਾਏ ਹਨ:-
ਤੁਹਾਡਾ ਪਹਿਲਾ ਇਤਰਾਜ਼ ਮੇਰੇ ਪਤ੍ਰ ਵਿੱਚ ਵਰਤੀ ਸ਼ਬਦਾਵਲੀ ਬਾਰੇ ਹੈ। ਜੇ ਮੇਰੇ ਵਰਤੇ ਸ਼ਬਦਾਂ ਨੂੰ ਇਨ੍ਹਾਂ ਦੇ ਪ੍ਰਸੰਗ ਵਿੱਚ ਵੇਖੋ ਤਾਂ ਇਹ ਪੂਰੀ ਤਰ੍ਹਾਂ ਢੁੱਕਦੇ ਹਨ। ਪ੍ਰਸੰਗ ਤੋਂ ਬਾਹਰ ਤੁਸੀਂ ਇਨ੍ਹਾਂ ਨੂੰ ਜਿਸ ਨਜ਼ਰੀਏ ਨਾਲ ਵੇਖੋ ਗੇ, ਇਹ ਉਹੋ ਜਿਹਾ ਪ੍ਰਭਾਵ ਹੀ ਪਾਉਣ ਗੇ। ਤੁਸੀਂ ਇਨ੍ਹਾਂ ਸ਼ਬਦਾਂ ਨੂੰ ਜਿਸ ਮਰਜ਼ੀ ਦ੍ਰਿਸ਼ਟੀਕੋਣ ਤੋਂ ਦੇਖੋ, ਤੁਹਾਨੂੰ ਕੋਈ ਰੋਕ ਨਹੀਂ ਸਕਦਾ। ‘ਸਿੱਖ ਮਾਰਗ’ ਦੇ ਪਾਠਕ ਜਾਣਦੇ ਹਨ ਕਿ ਇਨ੍ਹਾਂ ਸ਼ਬਦਾਂ ਵਿੱਚ ਕਿਤਨੀ ਕੁ ਸੱਚਾਈ ਤੇ ਵਜ਼ਨ ਹੈ।
ਆਪ ਦੀ ਬੜੀ ਮਿਹਰਬਾਨੀ ਜੋ ਆਪ ਨੇ ਮੈਨੂੰ ਦੱਸ ਦਿੱਤਾ ਕਿ ਮੇਰੇ ਮਸਤਕ ਵਿੱਚ ‘ਸੱਭ ਅੱਛਾ’ ਨਹੀਂ ਹੈ। ‘ਸੱਭ ਅੱਛਾ’ ਦੀ ਛਾਪ ਜੋ ਆਪ ਦੇ ‘ਰੌਸ਼ਨ’ ਮਸਤਕ ਉੱਤੇ ਲੱਗੀ ਹੋਈ ਹੈ, ਉਸ ਦਾ ਪ੍ਰਮਾਣ ਆਪ ਦੀਆਂ ਲਿਖਿਤਾਂ ਹਨ। ਆਪ ਨੂੰ ਆਪਦੇ ‘ਸੱਭ ਅੱਛਾ’ ਮਸਤਕ ਦੀ ਬਹੁਤ ਬਹੁਤ ਵਧਾਈ!
ਸ਼ਾਇਦ! ਤੁਸੀਂ ਠੀਕ ਹੀ ਲਿਖਿਆ ਹੈ ਕਿ ਗੁਰਇੰਦਰ ਸਿੰਘ ਪਾਲ ਜੇਹਾ ਬੱਜਰ ਗ਼ਲਤੀਆਂ ਕਰਦਾ ਹੈ! ਗੁਰਬੀਰ ਸਿੰਘ ਜੀ, ਤੁਸੀਂ, ਆਪਣੇ ‘ਕਲਮ ਚੁਕ’ ਵਿਦਵਾਨ ਸਾਥੀਆਂ ਸਮੇਤ, ਆਪਣੀ ਅਭੁੱਲ ਕਲਮ ਚੁੱਕੀ ਰੱਖੋ। ਤੁਹਾਡੀ ਇਹ ਗਿਆਨ ਬਿਖੇਰਦੀ ਅਭੁੱਲ ਕਲਮ ਤੁਹਾਨੂੰ ਹੀ ਮੁਬਾਰਕ!

*****************************************************

ਚਰਨਜੀਤ ਸਿੰਘ ਬਰੈਂਮਪਟਨ ਜੀ,
ਅਪ੍ਰੈਲ 27 ਦੇ ਪਤ੍ਰ ਵਿੱਚ ਪ੍ਰਗਟਾਏ ਤੁਹਾਡੇ ਵਿਚਾਰ ਤੁਸੀਂ ਫ਼ਰਵਰੀ 2010 ਵਿੱਚ ਵੀ ਲਿਖ ਚੁੱਕੇ ਹੋ।
ਮੈਂ ਆਪਣੇ ਇਸ ਵਿਚਾਰ ਉੱਤੇ ਪੂਰੀ ਤਰ੍ਹਾਂ ਦ੍ਰਿੜ ਹਾਂ ਕਿ ਗੁਰੂਦਵਾਰਿਆਂ ਤੇ ਸਾਡੇ ਮਨਾਂ ਵਿੱਚ ਗੁਰਮਤਿ ਉੱਤੇ ਜੋ ਮਨਮਤਿ ਭਾਰੂ ਹੈ, ਉਸ ਦਾ ਕਾਰਣ ਉਹ ਸਾਰੀਆਂ ਪੁਸਤਕਾਂ ਹਨ ਜਿਨ੍ਹਾਂ ਦਾ ਜ਼ਿਕਰ ਮੈਂ ਆਪਣੇ ਪਤ੍ਰ ਵਿੱਚ ਕੀਤਾ ਹੈ ਅਤੇ ਪਹਿਲਾਂ ਵੀ ਕਈ ਵਾਰ ਕਰ ਚੁੱਕਿਆ ਹਾਂ। ਇਹ ਪੁਸਤਕਾਂ ਗੁਰਮਤਿ/ਗੁਰਬਾਣੀ ਦੀ ਕਸਵੱਟੀ ਉੱਤੇ ਪਰਖਿਆਂ ਖੋਟੀਆਂ ਸਾਬਤ ਹੁੰਦੀਆਂ ਹਨ। ਜੇ ਕੋਈ ਵੀ ਪੁਸਤਕ ਗੁਰਬਾਣੀ ਦੀ ਕਸੌਟੀ ਉੱਤੇ ਪੂਰੀ ਉਤਰਦੀ ਹੋਵੇ ਤਾਂ ਮੈਨੂੰ ਦੱਸ ਦੇਣਾ; ਆਪ ਦੀ ਮਿਹਰਬਾਨੀ ਹੋਵਗੀ।
ਮੈਂ ਇੱਕ ਵਾਰ ਫਿਰ ਬੇਨਤੀ ਕਰਦਾ ਹਾਂ ਕਿ ਕਬੀਰ ਜੀ ਦੀਆਂ ਤੁਕਾਂ ਜੋ ਤੁਸਾਂ ਦਿੱਤੀਆਂ ਹਨ, ਉਨ੍ਹਾਂ ਦੇ ਅਰਥ ਆਪ ਠੀਕ ਨਹੀਂ ਸਮਝ ਰਹੇ। ਕ੍ਰਿਪਾ ਕਰਕੇ ਕਿਸੇ ਵਿਸ਼ਵਸਨੀਯ ਸਾਥੀ ਨਾਲ ਵਿਚਾਰ ਕਰਨ ਦੀ ਖੇਚਲ ਕਰਨਾ। (ਇਹੋ ਬਿਨਤੀ ਮੈਂ ਪਹਿਲਾਂ 27 ਫ਼ਰਵਰੀ 2010 ਨੂੰ ਵੀ ਕੀਤੀ ਸੀ।)
ਗੁਰਇੰਦਰ ਸਿੰਘ ਪਾਲ
ਅਪ੍ਰੈਲ 28, 2012.


(28/04/12)
ਹਰਦੇਵ ਸਿੰਘ, ਜੰਮੂ

ਸਤਿਕਾਰ ਯੋਗ ਵੀਰ ਸਰਵਜੀਤ ਸਿੰਘ ਜੀ,

ਸਤਿ ਸ਼੍ਰੀ ਅਕਾਲ!

ਵੀਰ ਜੀ ਮੈਂ ਠੀਕ ਨਹੀਂ ਸਮਝਦਾ ਕਿ ਬਾਰ-ਬਾਰ ਰਾਗਮਾਲਾ ਬਾਰੇ ਲਿਖਾਂ ਕਿਉਂਕਿ ਸਿੱਖ ਮਾਰਗ. ਕਾਮ ਦੇ ਨਵੇਂ ਅਨੁਸ਼ਾਸਨ ਦਾ ਧਿਆਨ ਹੈ। ਬਾਕੀ ਵੀਰ ਜੀ ਅਪਣੇ ਗੁਰੂ ਪ੍ਰਤੀ ਮੇਰੇ ਮੰਨ ਵਿੱਚ ਕੋਈ ਸ਼ੰਕਾ ਨਹੀਂ ਉਪਜਦੀ। ਮੈਂ ਉਸ ਦੇ ਸ੍ਹਾਮਣੇ ਸ਼ੰਕਾ ਗ੍ਰਸਤ ਹੋ ਕੇ ਨਹੀਂ ਖੜਾ ਹੋ ਸਕਦਾ। ਇਹ ਮੇਰਾ ਨਜ਼ਰੀਆ ਹੈ। ਆਪ ਜੀ ਜੋ ਸੋਚਦੇ ਹੋ ਉਹ ਆਪ ਜੀ ਦਾ ਦ੍ਰਿਸ਼ਟੀਕੋਂਣ ਹੈ। ਬਾਕੀ ਗੁਰੂ ਗ੍ਰੰਥ ਸਾਹਿਬ ਕਿਸੇ ਦਾ ਨਿਜੀ ਗੁਰੂ ਗ੍ਰੰਥ ਨਹੀਂ। ਜੇ ਕਰ ਅਸੀਂ ਗੁਰੂਆਂ ਵਲੋਂ ਸਿਰਜੇ ਇਕ ਪੰਥ` ਦੇ ਸਿਧਾਂਤ ਨੂੰ ਮੰਨਦੇ ਹਾਂ ਤਾਂ ਗੁਰੂ ਗ੍ਰੰਥ ਨਾਲ ਛੋੜ ਖਾਨੀ ਦਾ ਹੱਕ ਕਿਸੇ ਵੀ ਧਿਰ ਨੂੰ ਨਹੀਂ। ਗੁਰੂਆਂ ਨੇ ਕਦੇ ਵੀ ਦੋ ਜਾਂ ਤਿੰਨ ਪੰਥਾਂ ਦੀ ਕਲਪਨਾ/ਆਗਿਆ ਨਹੀਂ ਕੀਤੀ ਜੋ ਕਿ ਵੱਖਰੇ-ਵੱਖਰੇ ਸਵਰੂਪ ਤਿਆਰ ਕਰਕੇ ਪੰਥਬਾਜ਼ੀ ਜਾਂ ਧੜੇਬਾਜ਼ੀ ਕਰਨ। ਮੈਂਨੂੰ ਗੁਰੂ ਦੇ ਸ੍ਹਾਮਣੇ ਸਿਰ ਝੁਕਾ ਕੇ ਸਕੂਨ ਮਿਲਦਾ ਹੈ ਕੋਈ ਸ਼ੰਕਾ ਚੁੱਕ ਕੇ ਨਹੀਂ। ਭੁੱਲ ਚੂਕ ਲਈ ਛਿਮਾਂ ਦਾ ਜਾਚਕ ਸਮਝਣਾ!

ਸਤਿਕਾਰ ਯੋਗ ਵੀਰ ਗੁਰਮੀਤ ਸਿੰਘ ਬਰਸਾਲ ਜੀ, ਸਤਿ ਸ਼੍ਰੀ ਅਕਾਲ!

ਮੈਂ ਸਿੱਖ ਮਾਰਗ ਦੇ ਨਵੇਂ ਅਨੁਸ਼ਾਸਨ ਨੂੰ ਧਿਆਨ ਵਿੱਚ ਰੱਖਦੇ ਅਪਣੇ ਵਲੋਂ ਨਿਤਨੇਮ ਵਿਚਲਿਆਂ ਰਚਨਾਵਾਂ ਬਾਰੇ ਲਿਖਣਾ ਨਹੀਂ ਚਾਹੁੰਦਾ। ਪਰ ਆਪ ਜੀ ਨੇ ਜਵਾਬ ਨਹੀਂ ਦਿੱਤਾ ਕਿ ਦਸ਼ਮੇਸ਼ ਜੀ ਨੇ ਅੰਮ੍ਰਿਤ ਦੇ ਖੰਡੇ ਬਾਰੇ ੳਪੁਦੇਸ਼ ਦੇਂਣਾ ਹੀ ਸੀ ਤਾਂ ਉਸ ਆਦੇਸ਼ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਿਉਂ ਨਹੀਂ ਕੀਤਾ? ਅਸੀਂ ਇਸ ਮਹਾਨ ਉਪਦੇਸ਼ ਨੂੰ ਕਿਵੇਂ ਸਵੀਕਾਰ ਕਰਦੇ ਹਾਂ? ਇਹ ਉਪਦੇਸ਼ ਕਿਸ ਜਗ੍ਹਾ ਦਰਜ ਹੈ? ਆਪ ਜੀ ਖੋਜੀ ਹੋ ਇਸ ਵਾਰ ਵੀ ਜਵਾਬ ਨਾ ਟਾਲ ਜਾਣਾ।

ਬਾਕੀ ਮੇਰੇ ਅਨੁਸਾਰ ਦਸ਼ਮੇਸ਼ ਜੀ ਨੇ ਬਾਣੀ ਅਨੁਸਾਰ ਬਹੁਤ ਸਾਰੀਆਂ ਗੱਲਾ ਕੀਤੀਆਂ ਸਨ ਅਤੇ ਲਿਖਿਆਂ/ਲਿਖਵਾਈਆਂ ਵੀ ਸਨ। ਉਹ ਮਾਹਨ ਗੁਰੂ ਸਨ ਸਿੱਖਾਂ ਕੋਲੋਂ ਪੁੱਛ ਕੇ ਨਿਰਨੇ ਨਹੀਂ ਸੀ ਕਰਦੇ ਬਲਕਿ ਹੁਕਮ ਸੁਨਾਉਂਦੇ ਸਨ। ਉਨ੍ਹਾਂ ਗੁਰੂ ਗ੍ਰੰਥ ਵਿੱਚ ਦਰਜ ਕਰਨ ਲਈ ਗੁਰਬਾਣੀ ਨਹੀਂ ਲਿਖੀ ਬਲਕਿ ਬਾਣੀ ਅਨੁਸਾਰੀ ਕਾਮੇਂਟਰੀਸ ਲਿਖਿਆਂ/ਲਿਖਵਾਈਆਂ ਸਨ। ਭਾਈ ਨੰਦ ਲਾਲ ਅਤੇ ਭਾਈ ਗੁਰਦਾਸ ਵਲੋਂ ਲਿਖੀਆਂ ਕਮੇਂਟਰੀਸ (ਰਚਨਾਵਾਂ) ਦੀ ਮਿਸਾਲ ਸਾਡੇ ਸ੍ਹਾਹਮਣੇ ਹੈ। ਕੀ ਗੁਰੂਆਂ ਨੇ ਗੁਰੂ ਗ੍ਰੰਥ ਵਿੱਚ ਕਿਸੇ ਕਮੀ ਨੂੰ ਪੁਰਾ ਕਰਨ ਲਈ ਇਹ ਕਾਮੇਂਟਰੀਸ ਲਿਖਵਾਈਆਂ/ਪਰਵਾਣ ਕੀਤੀਆਂ ਸਨ? ਜਵਾਬ ਜ਼ਰੂਰ ਦੇਂਣਾ। ਭੁੱਲ ਚੂਕ ਲਈ ਛਿਮਾਂ ਦਾ ਜਾਚਕ ਸਮਝਣਾ!

ਵੀਰ ਅਮਰੀਕ ਸਿੰਘ ਰਾਜਪੁਰਾ ਜੀ, ਸਤਿ ਸ਼੍ਰੀ ਅਕਾਲ!

ਤਨਜ਼ ਕੱਸਣ ਤੋਂ ਪਹਿਲਾਂ ਆਪ ਜੀ ਇਤਨਾ ਤਾਂ ਵਿਚਾਰ ਕਰਦੇ ਕਿ ਮੈਂ ਅਪਣੇ ਪੰਜ ਛੇ ਵੀਰਾਂ ਨੂੰ ਜਵਾਬ ਦੇਣਾਂ ਸੀ। ਉਸ ਵਿੱਚ ਮੇਰੇ ਵਲੋਂ ਆਪ ਜੀ ਨੂੰ ਲਿਖਿਆ ਜਵਾਬ ਲੰਭਾ ਨਹੀਂ। ਆਪ ਜੀ ਨੇ ਦੋ ਸਵਾਲ ਕੀਤੇ ਹਨ। ਮੈਂ ਅਪਣੇ ਵਲੋਂ ਨਿਤਨੇਮ ਬਾਰੇ ਹੋਰ ਚਰਚਾ ਨਹੀਂ ਕਰਨਾ ਚਾਹੁੰਦਾ। ਪਰ ਬੇਨਤੀ ਰੂਪ ਸਵਾਲ ਹੈ ਕਿ ਗੁਰੂ ਨਾਨਕ ਤੋਂ ਲੇ ਕੇ ਗੁਰੂ ਤੇਗ ਬਹਾਦਰ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਅੱਧੇ ਤੋਂ ਵੱਧ ਗੁਰੂਕਾਲ ਤਕ ਸਿੱਖਾਂ ਵਿੱਚ ਕਿਹੜੀ ਕਮੀ ਸੀ ਜਿਸ ਨੂੰ ਖੰਡੇ ਦੇ ਅੰਮ੍ਰਿਤ ਨਾਲ ਠੀਕ ਕਰਨ ਦੀ ਲੋੜ ਸੀ? ਕੀ ਗੁਰੂ ਨਾਨਕ ਜੀ ਵੇਲੇ ਸਿੱਖ ਪੁਰੇ ਨਹੀਂ ਸੀ ਹੁੰਦੇ? ਕੀ ਸਿੰਘ ਲਗਾਉਂਣਾ ਜ਼ਰੂਰੀ ਸੀ? ਪਹਿਲਾਂ ਤਾਂ ਸਿੰਘ ਨਹੀਂ ਸੀ ਵਰਤਿਆ ਜਾਂਦਾ! ਜੋ ਪਹਿਲੇ ਗੁਰੂਆਂ ਨਹੀਂ ਕੀਤਾ ਉਹ ਦਸ਼ਮੇਸ਼ ਜੀ ਨੇ ਕਿਉਂ ਕੀਤਾ?

ਵੀਰ ਜੀ ਜ਼ਰਾ ਉਸ ਵਿਦਵਾਨ ਨਾਲ ਮੈਂਨੂੰ ਵੀ ਮਿਲਵਾਉ ਜਿਸ ਦਾ ਭਾਈ ਕ੍ਹਾਨ ਸਿੰਘ ਨਾਭਾ ਨਾਲੋ ਵੱਧ ਖੌਜੀ ਅਧਿਐਨ ਹੈ? ਭਾਈ ਕਾਨ੍ਹ ਸਿੰਘ ਨਾਭਾ ਨੂੰ ਗੁਰਮਤਿ ਦੀ ਸਮਝ ਨਾ ਹੁੰਦੀ ਤਾਂ ਉਹ ਆਪ ਜੀ ਅਤੇ ਮੇਰੀ ਪੀੜੀਆਂ ਦੇ ਹੋਸ਼ ਟਿਕਾਣੇ ਲਿਆਉਂਣ ਲਈ ਹਮ ਹਿੰਦੂ ਨਹੀਂ” ਦਾ ਬੇਮਿਸਾਲ ਘੋਸ਼ਨਾ ਪੱਤਰ ਨਾ ਲਿਖਦੇ ਅਤੇ ਪੁਰੀ ਸਿੱਘ ਸਭਾ ਲਹਿਰ ਨੂੰ ਖੜਾ ਕਰਨ ਵਾਲੇ ਲਿਖਾਰੀ ਨਾ ਬਣਦੇ। ਉਹ ਸ਼ਰਧਾਲੂ ਤਾਂ ਸੀ ਸਨ ਪਰ ਨਾਲ ਹੀ ਇੱਕ ਮਹਾਨ ਖੋਜੀ ਵੀ ਸਨ। ਆਪ ਜੀ ਭਾਈ ਕ੍ਹਾਨ ਸਿੰਘ ਜੀ ਵਰਗੇ ਵਿਦਵਾਨਾਂ ਬਾਰੇ ਕਿਸੇ ਮੁਗਾਲਤੇ ਵਿੱਚ ਹੋ ਕਿ ਉਹ ਕਿੱਧਰੇ ਅੰਨੇ ਸ਼ਰਧਾਲੂ ਸਨ।

ਵੀਰ ਜੀ ਬੇਨਤੀ ਹੈ ਕਿ ਤੁਸੀ ਗੁਰਆਂ ਦੇ ਨਿਰਨਿਆਂ ਨੂੰ ਕੇਵਲ ਅਪਣੀਆਂ ਭਾਵਨਾਵਾਂ ਦੀ ਕਸਵਟੀ ਨਾਲ ਪਰਖਣ ਦੀ ਜਲਦਬਾਜ਼ੀ ਨਾ ਕਰੋ। ਵਿਚਾਰ ਕਰੋ, ਖੋਜ ਕਰੋ ਤੁਹਾਡੇ ਅਤੇ ਮੇਰੇ ਲਈ ਅਜੇ ਬਹੁਤ ਕੁੱਝ ਸਿੱਖਣਾ-ਪਰਖਣਾ ਬਾਕੀ ਹੈ। ਭੁੱਲ ਚੂਕ ਲਈ ਛਿਮਾਂ ਦਾ ਜਾਚਕ ਸਮਝਣਾ!

ਮੇਰੇ ਤਿੰਨੋਂ ਸਨਮਾਨ ਯੋਗ ਵੀਰੋ ਹੁਣ ਬੇਨਤੀ ਹੈ ਕਿ ਦਾਸ ਨੂੰ ਸਿੱਖ ਮਾਰਗ, ਕਾਮ ਤੇ ਲਿਖਣ ਦੇਂਣ ਦੀ ਇਜ਼ਾਜ਼ਤ ਦੇਂਣ ਜਾਂ ਨਾ ਦੇਂਣ ਬਾਰੇ ਸੰਪਾਦਕ ਜੀ ਨੂੰ ਅਪਣਾ ਸੁਜਾਅ ਸਿੱਖ ਮਾਰਗ. ਕਾਮ ਤੇ ਜ਼ਰੂਰ ਜਨਤਕ ਕਰਵਾਉਂਣਾ। ਕੁੱਝ ਵੀਰਾਂ ਨੇ ਪੱਤਰਾਂ ਵਿੱਚ ਆਪਣੀ ਰਾਏ ਸਪਸ਼ਟ ਕਰ ਦਿੱਤੀ ਹੈ। ਮੈਂ ਉਨ੍ਹਾਂ ਦਾ ਧਨਵਾਦੀ ਹਾਂ। ਮੈਂ ਆਪ ਜੀ ਦਾ ਵੀ ਧਨਵਾਦੀ ਹੋਵਾਂ ਗਾ ਭਾਵੇਂ ਆਪ ਜੀ ਮੈਂਨੂੰ ਲਿਖਣ ਤੋਂ ਰੋਕਣ ਦੀ ਰਾਏ ਹੀ ਕਿਉਂ ਨਾ ਦੇਵੋ।

ਇਕ ਬੇਨਤੀ ਹੋਰ ਹੈ ਕਿ ਵਿਚਾਰ ਦੇ ਖੇਤਰ ਵਿੱਚ ਸਵਾਲਾਂ ਤੋਂ ਕਦੇ ਨਹੀਂ ਕਤਰਾਉਂਣਾ ਚਾਹੀਦਾ। ਸਿੱਧ ਗੋਸ਼ਟਿ ਵਿੱਚ ਤਾਂ ਸਿੱਧਾ ਦੇ ਸਵਾਲ ਗੁਰੂ ਨਾਨਕ ਦੀ ਬਾਣੀ ਰੂਪ ਹੋ ਦਰਜ ਹਨ। ਸਿੱਧ ਸਵਾਲ ਨਾਂ ਕਰਦੇ ਤਾਂ ਪਰਮਾਤਮਾ, ਕੁਦਰਤ ਦੇ ਬੇਹਦ ਡੰਗੇ ਸੰਧਰਭਾਂ ਬਾਰੇ, ਗੁਰੂ ਨਾਨਕ ਦੀ ਗਲ ਸਾਨੂੰ ਸਮਝ ਨਾ ਪੈਂਦੀ। ਇਹ ਹੁੰਦਾ ਹੈ ਸਵਾਲਾਂ ਦਾ ਮਹੱਤਵ। ਖੋਜ ਕਰੀਏ, ਪੜਚੋਲ ਕਰੀਏ, ਸਿੱਟੇ ਕੱਡੀਏ ਪਰ ਜਵਾਬ ਦੀ ਜਿੰਮੇਦਾਰੀ ਤੋਂ ਨਾ ਕਦੇ ਨਾ ਹੱਟੀਏ। ਸੰਵਾਦਹੀਨਤਾ ਅੰਧਕਾਰ, ਕਮਜੋਰੀ ਅਤੇ ਪਾੜ ਉਤਪੰਨ ਕਰਦੀ ਹੈ।

ਵੀਰ ਗੁਰਿੰਦਰ ਸਿੰਘ ਪਾਲ ਜੀ, ਸਤਿ ਸ਼੍ਰੀ ਅਕਾਲ!

ਮੈਂ ਮੰਨਦਾ ਹਾਂ ਕਿ ਕਿਸੇ ਨੂੰ ਕਿਸੇ ਦੇ ਘਰ ਜਾ ਕੇ ਉਸ ਦੇ ਘਰ ਦਾ ਅਨੁਸ਼ਾਸਨ ਭੰਗ ਨਹੀਂ ਕਰਨਾ ਚਾਹੀਦਾ। ਪਰ ਮੈਂਨੂੰ ਜ਼ਰਾ ਉਹ ਤਰੀਕਾ ਦੱਸੋ ਕਿ ਜਿਸ ਨਾਲ ਤੁਹਾਡੇ ਘਰ ਆਉਂਣ ਵਾਲਾ ਬੰਦਾ, ਅਪਣੇ ਨਿਜੀ ਵਿਚਾਰ ਵੀ, ਆਪ ਜੀ ਦੇ ਦਰਵਾਜ਼ੇ ਤੋਂ ਬਾਹਰ ਜੁੱਤੀਆਂ ਵਾਂਗ ਉਤਾਰ ਕੇ ਅੰਦਰ ਵੜੇ? ਆਪ ਜੀ ਦਾ ਮਹਿਮਾਨ ਆਪ ਜੀ ਦੇ ਕਹਿਣ ਤੇ ਆਪ ਜੀ ਦੇ ਦਰਵਾਜ਼ੇ ਬਾਹਰ ਅਪਣੀ ਜੁੱਤੀ ਉਤਾਰ ਸਕਦਾ ਹੈ ਪਰ ਅਪਣੀ ਸੋਚ ਨੂੰ ਨਹੀਂ।

ਵੀਰ ਮੈਂ ਆਪ ਕਿਸੇ ਦੇ ਘਰ ਦਾ ਅਨੁਸ਼ਾਸਨ ਭੰਗ ਨਹੀਂ ਕਰਨਾ ਚਾਹੁੰਦਾ। ਕਿਰਪਾ ਕਰਕੇ ਆਪ ਜੀ ਇਹ ਨਾ ਸੋਚਣਾ ਕੀ ਮੈਂ ਸਿੱਖ ਮਾਰਗ. ਕਾਮ ਤੇ ਬਿਨਾ ਇਜਾਜ਼ਤ ਕੋਈ ਚਰਚਾ ਕਰਨਾ ਚਾਹੁੰਦਾ ਹਾਂ। ਅੱਜ ਤਕ ਜੋ ਵੀ ਚਰਚਾ ਹੋਈ ਹੈ ਸੰਪਾਦਕ ਜੀ ਦੀ ਇਜਾਜ਼ਤ ਨਾਲ ਹੀ ਹੋਈ ਹੈ ਅਤੇ ਪਹਿਲਾਂ ਨਵੀਂ ਪਾਬੰਦੀ ਵੀ ਨਹੀਂ ਸੀ। ਜਿਸ ਵਿਸ਼ੇ ਬਾਰੇ ਉਹ ਚਰਚਾ ਨਾ ਕਰਨ ਲਈ ਕਹਿਣ ਗੇ ਮੈਂ ਅਨੁਸ਼ਾਸਨ ਨਹੀਂ ਤੋੜਾਂ ਗਾ। ਇਤਨੀ ਸਮਝ ਮੈਂਨੂੰ ਹੈ। ਮੈਂ ਨਹੀਂ ਚਾਹੁੰਦਾ ਕਿ ਸੰਪਾਦਕ ਜੀ ਨੂੰ ਮੇਰੇ ਕਾਰਨ ਕੋਈ ਸੰਤਾਪ ਹੋਵੇ।

ਉੱਧਰ ਵੀਰ ਚਰਨਜੀਤ ਸਿੰਘ ਬੈਂਰਮਪਟਨ ਜੀ ਨੇ ਅਹਿਮ ਨੁਕਤੇ ਵੱਲ ਧਿਆਨ ਦਵਾਇਆ ਹੈ ਆਪ ਜੀ ਨੇ ਪੜ ਲਿਆ ਹੋਵੇਗਾ। ਹੁਣ ਆਪ ਜੀ ਤੋਂ ਇੱਕ ਸਵਾਲ ਹੈ! ਬਾਣੀ ਵਿੱਚ ਆਏ ‘ਨਾਨਕ` ਸ਼ਬਦ ਦਾ ਮਤਲਭ ਕੀ ਹੈ? ਜੇ ਕਰ ਇਹ ਸ਼ਬਦ ਕਿਸੇ ਸ਼ਖਸੀਅਤ ਦਾ ਸੂਚਕ ਹੈ ਤਾਂ ਇਹ ਦੱਸੇ ਕੀ ਇਹ ਨਾਨਕ ਕੋਂਣ ਸਨ ਅਤੇ ਕਿੱਥੋਂ ਆਏ, ਪਿਛੋਕੜ ਕੀ ਸੀ? ਵੀਰ ਜੀ ਰਹਿੰਦੀ ਦੁਨੀਆਂ ਤਕ ਜੋ ਵੀ ਬਾਣੀ ਪੜੇਗਾ ਉਹ ਇਹ ਸਵਾਲ ਜ਼ਰੂਰ ਪੁੱਛੇਗਾ! ਨਹੀਂ ਪੁੱਛਣਾ ਬਣਦਾ?

ਵੀਰ ਜੀ ਹੁਣ ਜ਼ਰਾ ਕੇਵਲ ਬਾਣੀ ਦੇ ਹਵਾਲਿਆਂ ਨਾਲ ਹੀ ਗੁਰੂ ਨਾਨਕ ਦੀ ਜਨਮ ਤਾਰੀਖ ਅਤੇ ਪਰਿਵਾਰ ਆਦਿ ਬਾਰੇ ਜਾਣਕਾਰੀ ਦੇਵੋ ਅਤੇ ਸਿੱਧ ਕਰੋ ਕਿ ਗੁਰੂ ਅਰਜਨ ਜੀ ਨੇ ਭਾਈ ਗੁਰਦਾਸ ਤੋਂ ਗੁਰੂ ਗ੍ਰੰਥ ਸਾਹਿਬ ਲਿਖਵਾਈਆ ਸੀ ਅਤੇ ਸ਼ਹੀਦੀ ਪ੍ਰਾਪਤ ਕੀਤੀ! ਜ਼ਰਾ ਬਾਣੀ ਦੇ ਹਵਾਲੇ ਨਾਲ ਸਿੱਧ ਕਰੋ ਕਿ ਗੁਰੂ ਤੇਗ ਬਹਾਦਰ ਜੀ ਸ਼ਹੀਦ ਹੋਏ ਸਨ, ਗੁਰੂ ਗੋਬਿੰਦ ਸਿੰਘ ਜੀ ਉਨ੍ਹਾਂ ਦੇ ਸਪੁੱਤਰ ਸਨ ਅਤੇ ਫ਼ਿਰ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਪੁੱਤਰ ਸਨ ਜਿਨ੍ਹਾਂ ਚਮਕੋਰ ਅਤੇ ਸਿਰਹੰਦ ਵਿੱਚ ਲਾਸਾਨੀ ਸ਼ਹੀਦਿਆਂ ਪਾਈਆਂ! ਜ਼ਰਾ ਬਾਣੀ ਦੇ ਹਵਾਲੇ ਨਾਲ ਸਿੱਧ ਕਰੋ ਕਿ ਦਸ਼ਮੇਸ਼ ਜੀ ਨੇ ਸਿੱਖਾਂ ਨੂੰ ਸਿੰਘ ਸਜਾਇਆ ਅਤੇ ਆਪ ਵੀ ਖੰਡੇ ਦਾ ਅੰਮ੍ਰਿਤ ਛੱਕ ਕੇ ਗਬਿੰਦ ਤੋਂ ਗੋਬਿਦ ਸਿੰਘ ਬਣੇ। ਜ਼ਰਾ ਬਾਣੀ ਦੇ ਹਵਾਲੇ ਨਾਲ ਸਿੱਧ ਕਰੋ ਕਿ ਪਹਿਲੇ ਪੰਜ ਪਿਆਰਿਆਂ ਦੇ ਨਾਮ ਕੀ ਸਨ? ਜ਼ਰਾ ਬਾਣੀ ਦੇ ਹਵਾਲੇ ਨਾਲ ਸਿੱਧ ਕਰੋ ਕਿ ਬੰਦਾ ਸਿੰਘ ਬਹਾਦਰ ਗੁਰੂ ਗੋਬਿੰਦ ਸਿੰਘ ਜੀ ਦੇ ਸੰਪਰਕ ਵਿੱਚ ਆਇਆ ਸੀ ਅਤੇ ਉਸ ਨੇ ਪੰਜਾਬ ਵਿੱਚ ਖ਼ਾਲਸਾ ਰਾਜ ਦੀ ਸਥਾਪਨਾ ਕੀਤੀ ਸੀ! ਬਾਣੀ ਦੇ ਹਵਾਲਿਆਂ ਨਾਲ ਹੀ ਗੁਰੂਆਂ ਵਲੋਂ ਕੀਤੇ ਯੁੱਧਾਂ ਦੀਆਂ ਦੋ-ਚਾਰ ਮਿਸਾਲਾਂ ਦੇਵੋ।

ਵੀਰ ਜੀ ਮੈਂ ਵਿਦਵਾਨ ਨਹੀਂ ਹਾਂ ਪਰ ਆਪ ਜੀ ਉਪਰੋਕਤ ਨੁੱਕਤਿਆਂ ਦਾ ਜਵਾਬ ਬਿਨਾਂ ‘ਤੂੜੀ` ਵਿੱਚ ਹੱਥ ਪਾਏ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੇ ਹਵਾਲੇ ਨਾਲ ਦੇ ਦੇਵੋ ਤਾਂ ਕਿ ਇਹ ਪਤਾ ਚਲੇ ਕਿ ਬਾਕੀ ਵਿਦਵਾਨਾਂ ਨੇ ਕਾਗ਼ਜ਼ ਹੀ ਕਾਲੇ ਕੀਤੇ ਹਨ ਅਤੇ ਤੂੜੀ ਵਿੱਚ ਹੱਥ ਪਾਏ ਹਨ ਪਰ ਆਪ ਜੀ ਕੇਵਲ ਬਾਣੀ ਤੋਂ ਹੀ ਹਵਾਲੇ ਵਰਤਦੇ ਹੋ।

ਵੀਰ ਜੀ ਕੀ ਅਸੀਂ ਵਿਰਸੇ ਤੋਂ ਰਹਿਤ ਕੋਮ ਹਾਂ? ਸਾਡਾ ਕੋਈ ਇਤਹਾਸ ਨਹੀਂ? ਕੀ ਅਸੀਂ ਇਸ ਧਰਤੀ ਤੇ ਇੱਕ ਬੇ-ਇਤਹਾਸੇ ਲੋਗ ਹਾਂ? ਜੇ ਕਰ ਨਹੀਂ ਤਾਂ ਕਿੱਧਰ ਹੈ ਸਾਡਾ ਇਤਹਾਸ? ਸਭ ਤੂੜੀ ਹੈ ਤਾਂ ਰੱਧ ਕਰ ਦੇਈਏ ਸਭ ਕੁੱਝ? ਫ਼ਿਰ ਉਨ੍ਹਾਂ ਬਾਰੇ ਕਿੱਥੋਂ ਪੁੱਛਿਏ ਜਿਨ੍ਹਾਂ ੨੫੦ ਸਾਲ ਦੀ ਘਾਲਣਾ ਨਾਲ ਸਿੱਖੀ ਸਿਰਜੀ ਅਤੇ ਹੰਡਾਈ ਵੀ? ਉਨ੍ਹਾਂ ਬਾਰੇ ਕਿੱਥੋ ਪੁੱਛਿਏ ਜਿਨ੍ਹਾਂ ਨੇ ਗੁਰੂਆਂ ਦੇ ਕਹੇ ਖੋਪਰੀਆਂ ਲੁਹਾਇਆਂ, ਪੁੱਠੀਆਂ ਖੱਲਾਂ ਉਤਰਵਾਈਆਂ, ਚਰਖੜੀਆਂ ਤੇ ਚੜੇ ਤੇ ਆਰਿਆਂ ਨਾਲ ਚੀਰੇ ਗਏ? ਕੀ ਅਸੀਂ ਅੱਜ ਤਕ ਦੁਨਿਆਂ ਨੂੰ ਧੌਖਾ ਦਿੰਦੇ ਆਏ ਹਾਂ ਕਿ ਗੁਰੂ ਕੇ ਸਿੱਖਾਂ ਨੇ ਰੁੰਭੀਆਂ, ਚਰਖੜੀਆਂ ਅਤੇ ਆਰਿਆਂ ਦੀ ਧਾਰ ਤੇ ਸਿੱਖੀ ਸਿੱਦਕ ਨਿਭਾਈਆ ਸੀ? ਅਸੀਂ ਤਾਂ ਕੁੱਝ ਕੀਤਾ ਨਹੀਂ ਪਰ ਜੋ ਹੋਇਆ ਅਤੇ ਜਿਨ੍ਹਾਂ ਕੀਤਾ ਹੈ ਸਭ ਤੂੜੀ ਸਮਝ ਕੇ ਸੁੱਟ ਦੇਈਏ? ਅਸੀਂ ਆਪ ਇਤਹਾਸ ਰੱਚੀਆ ਨਹੀਂ ਤਾਂ ਰੱਧ ਕਰਨ ਕਿਵੇਂ ਤੁਰ ਪਏ? ਅਪਣੀਆਂ ਕਮੀਆਂ ਸਮਝਣ ਲਈ ਵੀ ਇਤਹਾਸ ਪੜਨਾ ਪਵੇਗਾ।

ਵੀਰ ਜੀ ਆਪ ਜੀ ਕੁੱਝ ਵਿਚਾਰਾਂ ਦੇ ਧਾਰਨੀ ਹੋ ਪਰ ਕੇਵਲ ਵਿਚਾਰਾਂ ਦੇ ਅਧਾਰ ਤੇ ਬਿਨਾਂ ਆਪਣਾ ਨਾਮ, ਵਲਦੀਅਤ ਅਤੇ ਪਤਾ ਲਿਖੇ ਸੰਸਾਰ ਵਿੱਚ ਇਹ ਸਿੱਧ ਕਰ ਸਕਦੇ ਹੋ ਕਿ ਤੁਸੀ ਕੋਂਣ ਹੋ ਅਤੇ ਤੁਹਾਡੀ ਸ਼ਿਨਾਖਤ ਕੀ ਹੈ? ਸਕੂਲ ਕਾਲੇਜ ਵਿੱਚ ਬੰਦੇ ਦੀ ਪੜਾਈ ਦਾ ਇਤਹਾਸ, ‘ਮਾਰਕਸ ਕਾਰਡ` ਅਤੇ ‘ਡੀਗਰੀ` ਦੇ ਰੂਪ ਵਿੱਚ ਵਿਧੀਆਰਥੀ ਦੇ ਹੱਥ ਫ਼ੜਾਇਆ ਜਾਂਦਾ ਹੈ ਜਿਸ ਤੋਂ ਉਸਦੇ ਕੀਤੇ ਦਾ ਪਤਾ ਚਲਦਾ ਹੈ। ਜੇਕਰ ਆਪ ਜੀ ਵਿਦੇਸ਼ ਵਿੱਚ ਹੋਵੋ ਤਾਂ ਆਪ ਜੀ ਸਮਝ ਸਕਦੇ ਹੋ ਕਿ ਵਿਚਾਰਾਂ ਤੋਂ ਇਲਾਵਾ ਬੰਦੇ ਦੇ ਇਤਹਾਸ ਨਾਲ ਹੀ ਉਸ ਦੀ ਸ਼ਿਨਾਖਤ ਹੁੰਦੀ ਹੈ ਮਸਲਨ ਪਾਸਪੋਰਟ ਵਿੱਚ ਵਿਚਾਰ ਨਹੀਂ ਬੰਦੇ ਦਾ ਇਤਹਾਸ ਲਿਖਿਆ ਹੁੰਦਾ ਹੈ। ਤੁਸੀ ਉਸ “ਤੂੜੀ” ਨੂੰ ਛੱਡ ਸਕਦੇ ਹੋ? ਵੀਰ ਜੀ ਖੌਜ ਵਿੱਚ ਅਪਣੀ ਨਵੀਂ ਅਤੇ ਨਿਜੀ ਗਲਾਂ ਸਿੱਧ ਕਰਨ ਲਈ ਇਤਹਾਸਕ ਤੱਥਾਂ ਨੂੰ ਰੱਧ ਨਹੀਂ ਕਰੀਦਾ ਬਲਕਿ ਉਨ੍ਹਾਂ ਦਾ ਸਾਮਨਾ ਕਰੀਦਾ ਹੈ। ਉਸ ਤੋਂ ਬਾਦ ਸਵਾਲਾਂ ਦਾ ਵੀ ਸਵਾਗਤ/ਸਾਮਨਾ ਕਰਨਾ ਬਣਦਾ ਹੈ। ਆਸ ਹੈ ਕਿ ਆਪ ਜੀ ਵਿਚਾਰ ਕਰੋਗੇ।

ਭੁੱਲ ਚੂਕ ਲਈ ਛਿਮਾਂ ਦਾ ਜਾਚਕ ਸਮਝਣਾ!

ਹਰਦੇਵ ਸਿੰਘ, ਜੰਮੂ-28.4.12


(28/04/12)
ਚਰਨਜੀਤ ਸਿੰਘ ਬਰੈਂਮਪਟਨ

ਅਮਰੀਕ ਸਿੰਘ ਰਾਜਪੁਰਾ ਜੀ
ਅੱਜ ਜੋ ਸਿੱਖ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੂੰ ਗੁਰੁ ਕ੍ਰਿਤ ਮੰਨਦੇ ਹਨ, ਉਹ ਵੀ ਕਿਸੇ ਠੋਸ ਆਧਾਰ ਤੇ ਹੀ ਮੰਨਦੇ ਹਨ। ਅੰਨੀ ਸ਼ਰਧਾ ਨਹੀਂ ਹੈ। ਇਤਿਹਾਸਕ ਪ੍ਰਮਾਣ ਮਿਲਦੇ ਹਨ ਕਿ 18ਵੀਂ ਸ਼ਤਾਬਦੀ ਦੇ ਆਰੰਭ ਵਿੱਚ ਹੀ ਇਹ ਬਾਣੀਆਂ ਸਿੱਖਾਂ ਵਿੱਚ ਪ੍ਰਚਲਿਤ ਹੋ ਚੁਕਿਆਂ ਸਨ। ਅਸਲ ਵਿੱਚ ਇਹ ਗੁਰੁ ਕ੍ਰਿਤ ਭਾਵੇਂ ਸਨ ਜਾਂ ਨਹੀਂ, ਪਰ ਸਿੱਖਾਂ ਵਿੱਚ ਇਹ ਗੁਰੁ ਕ੍ਰਿਤ ਵਜੋਂ ਹੀ ਪ੍ਰਚਲਿਤ ਸਨ।
ਇਨਸਾਕਲੋਪੀਡੀਆ ਆੱਫ ਸਿੱਖੀਸਮ ਮੁਤਾਬਿਕ ਸੇਨਾਪਤੀ, ਦਸ਼ਮ ਗੁਰੁ ਦਾ ਇੱਕ ਦਰਬਾਰੀ ਕਵੀ ਸੀ। ਇਸ ਦੀ “ਗੁਰੁ ਸ਼ੋਭਾ” 1711 ਵਿੱਚ ਸੰਪੂਰਣ ਹੋਈ ਮੰਨੀ ਜਾਂਦੀ ਹੈ। ਇਸ ਪੁਸਤਕ ਦੀ ਅੰਦਰਲੀ ਗਵਾਹੀ ਤੋਂ ਵੀ ਇਹੀ ਪਤਾ ਚਲਦਾ ਹੈ ਕਿ ਇਸੇ ਸਮੇਂ ਦੇ ਆਸ ਪਾਸ ਲਿਖੀ ਹਈ ਹੈ।
ਇਸ ਦੀਆਂ ਹੇਠਾਂ ਲਿਖੀਆਂ ਪੰਕਤੀਆਂ “ਜਾਪੁ” ਨਾਲ ਬਹੁਤ ਮਿਲਦੀਆਂ ਜੁਲਦੀਆਂ ਹਨ।
ਨਮੋ ਨਾਥ ਨਾਥਂ ਅਣਰਜ ਸਰੂਪੇ
ਨਮੋ ਸ੍ਰਿਸਟਿ ਕਰਤਾ ਅਨਂਤ ਵਿਭੂਤੇ
ਨਮੋ ਸਰਬ ਰਂਗੇ ਨਮੋ ਸਰਬ ਨਾਥੇ
ਨਮੋ ਅਂਗ ਸਂਗੀ ਨਮੋ ਸਰਬ ਸਾਥੇ।
ਨਮੋ ਗਿਆਨ ਗਿਆਤਾ ਕਲਾਨਥ ਪ੍ਰਕਾਸੀ।
ਨਮੋ ਧਿਆਨ ਧਰਤਾ ਸਦਾ ਸਰਬ ਵਾਸੀ।
ਨਮੋ ਜੁਗਤ ਅਰੁ ਮੁਕਤ ਤੋ ਗਿਆਨ ਦਾਤਾ।
ਨਮੋ ਕਰਮ ਕਰਤਾ ਨਮੋ ਏ ਵਿਧਾਤਾ।
ਖੋਜੀ ਵਿਦਵਾਨ ਜਦੋਂ ਤੱਕ ਇਹ ਨਹੀਂ ਖੋਜ ਕਰਦੇ ਕਿ ਇਹ ਸਿੱਖਾਂ ਵਿੱਚ ਗੁਰੁ ਕ੍ਰਿਤ ਵਜੋਂ ਕਿਵੇਂ ਅਤੇ ਕਿਉਂ ਪ੍ਰਚਲਿਤ ਹੋਈਆਂ, ਉਦੋਂ ਤੱਕ ਇਹਨਾਂ ਬਾਣੀਆਂ ਨੂੰ ਗੁਰੁ ਕ੍ਰਿਤ ਮੰਨਣ ਵਾਲੀਆਂ ਤੇ ਜੋਰ ਨਹੀਂ ਪਾਇਆ ਜਾ ਸਕਦਾ। ਜਿਸ ਤਰਾਂ ਦਸ਼ਮਗ੍ਰੰਥ ਦੀਆਂ ਹੋਰ ਰਚਨਾਵਾਂ ਜਾਂ ਰਾਗਮਾਲਾ ਬਾਰੇ ਖੋਜ ਮੁੰਕਮਲ ਹੋ ਚੁਕੀ ਹੈ ਕਿ ਇਹ ਆਲਮ ਦੀ ਰਚਨਾ ਹੈ, ਉਸੇ ਤਰਾਂ ਇਹ ਅਜੇ ਪਤਾ ਕਰਨਾ ਬਾਕੀ ਹੈ ਕਿ ਜੇ ਇਹ ਨਿਤਨੇਮ ਦੀਆਂ ਨਾਣੀਆਂ ਗੁਰੁ ਕ੍ਰਿਤ ਨਹੀਂ ਹਨ ਤਾ ਫਿਰ ਕਿਸ ਦੀ ਕ੍ਰਿਤ ਹਨ। ਜੇ ਮੇਰੇ ਲਈ ਇਹਨਾਂ ਬਾਣੀਆਂ ਨੂੰ ਗੁਰੁ ਕ੍ਰਿਤ ਨਾ ਮੰਨਣ ਲਈ ਸਿਰਫ ਇਤਨਾ ਕਾਫੀ ਹੈ ਕਿ ਇਹਨਾਂ ਵਿੱਚ ਨਾਨਕ ਨਾਮ ਦੀ ਛਾਪ ਨਹੀਂ ਹੈ ਤੇ ਜਰੂਰੀ ਨਹੀਂ ਹੈ ਕਿ ਹਰ ਇੱਕ ਸਿੱਖ ਲਈ ਵੀ ਇਤਨਾ ਜਵਾਬ ਕਾਫੀ ਹੋਵੇ।
ਵਿਚਾਰਾਂ ਦਾ ਵਖਰੇਵਾਂ ਕੁਦਰਤੀ ਹੈ ਪਰ ਮੈਂ ਸਮਝਦਾ ਹਾਂ ਕਿ ਇਹ ਇੱਕ ਸਿੱਖ ਨੂੰ ਸ਼ੋਭਾ ਨਹੀਂ ਦਿਂਦਾ ਕਿ ਉਹ ਦੂਜੇ ਸਿੱਖ ਦਾ ਇਮਤਿਹਾਨ ਲਵੇ।
ਚਰਨਜੀਤ ਸਿੰਘ
ਬਰੈਂਮਪਟਨ


(28/04/12)
ਤੱਤ ਗੁਰਮਤਿ ਪਰਿਵਾਰ

ਕੁਝ ਚਲੰਤ ਪੰਥਕ ਮਸਲਿਆਂ ਬਾਰੇ ਸੰਖੇਪ ਵਿਚਾਰਾਂ
ਸਿੱਖ ਖਾੜਕੂਆਂ ਵਿੱਚ ਆਪਸੀ ਤਨਾਤਣੀ
ਨੇਕਨੀਅਤ ਅਤੇ ਦੂਰ-ਅੰਦੇਸ਼ ਰਾਜਨੀਤਕ ਪੰਥਕ ਆਗੂ ਦੀ ਲੋੜ
ਆਨੰਦ ਮੈਰਿਜ ਐਕਟ
ਪ੍ਰੋ. ਦਰਸ਼ਨ ਸਿੰਘ ਜੀ ਵਲੋਂ ਇਨਕਲਾਬੀ ਵਿਚਾਰ
ਨਾਨਕਸਰ ਗਪੌੜਾਂ ਦਾ ਘਰ
ਸਿੱਖ ਖਾੜਕੂਆਂ ਵਿੱਚ ਆਪਸੀ ਤਨਾਤਣੀ
ਭਾਈ ਰਾਜੋਆਣਾ ਦੇ ਮਸਲੇ ਕਾਰਨ ਕੌਮ ਵਿੱਚ ਪੈਦਾ ਹੋਈ ਏਕਤਾ ਦੀ ਭਾਵਨਾ ਕਾਬਿਲੇ ਤਾਰੀਫ ਹੈ। ਇਸ ਵਿੱਚ ਕੋਈ ਦੋ-ਰਾਇ ਨਹੀਂ ਕਿ ਇਸ ਮਸਲੇ ਤੇ ਇੱਕ ਸਾਂਝੀ ਕੌਮੀ ਸੁਰ ਸਾਹਮਣੇ ਆਈ ਹੈ, ਜਿਸਦੇ ਬਹੁਤ ਹਾਂ-ਪੱਖੀ ਪ੍ਰਭਾਵ ਪੈਂਦੇ ਹਨ। ਪੰਥ ਵਿਰੋਧੀ ਤਾਕਤਾਂ ਲਈ ਐਸੀ ਏਕਤਾ ਬਰਦਾਸ਼ਤ ਮੁਸ਼ਕਿਲ ਹੋ ਜਾਂਦੀ ਹੈ। ਸੋ ਉਹ ਇਸ ਸਾਂਝ ਨੂੰ ਢਾਹ ਲਾਉਣ ਦੇ ਮੰਨਸੂਬੇ ਘੜਣ ਲਗ ਪੈਂਦੇ ਹਨ। ਸਿੱਖ ਖਾੜਕੂਆਂ ਵਲੋਂ ਆਪਸੀ ਤਨਾਤਨੀ ਵਿੱਚ ਇੱਕ ਦੂਜੇ ਬਾਰੇ ਸਾਹਮਣੇ ਆ ਰਹੇ ਬਿਆਨ ਵੀ ਐਸੀ ਕੋਸ਼ਿਸ਼ਾਂ ਦਾ ਨਤੀਜਾ ਲੱਗ ਰਹੇ ਹਨ। ਕੌਣ ਸਹੀ ਹੈ, ਕੌਣ ਗਲਤ ਇਹ ਤਾਂ ਕਹਿਣਾ ਮੁਸ਼ਕਿਲ ਹੈ ਪਰ ਸੱਚਾਈ ਇਹ ਹੈ ਕਿ ਇਸ ਨਾਲ ਕੌਮ ਵਿੱਚ ਭੰਬਲਭੂਸੇ ਪੈਦਾ ਹੋ ਰਹੇ ਹਨ। ਕੌਮ ਤੇ ਕਾਬਜ਼ ਰਾਜਨੀਤਿਕ ਲੀਡਰ ਬੇਈਮਾਨ ਅਤੇ ਦੂਰ-ਅੰਦੇਸ਼ੀ ਤੋਂ ਸੱਖਣੇ ਹੋਣ ਕਾਰਨ ਸਥਿਤੀ ਹੋਰ ਵੀ ਖਰਾਬ ਹੁੰਦੀ ਜਾ ਰਹੀ ਹੈ। ਜਿਥੇ ਭਾਈ ਰਾਜੋਆਣੇ ਵਲੋਂ ਸਾਹਮਣੇ ਆਏ ਕੁੱਝ ਬਿਆਨਾਂ ਵਿੱਚ ਭਾਈ ਹਵਾਰੇ ਵਰਗੇ ਖਾੜਕੂਆਂ ਵਲੋਂ ਆਪਣੀ ਸਜ਼ਾ ਖਿਲਾਫ ਅਪੀਲ ਕੀਤੇ ਜਾਣ ਨੂੰ ਗਲਤ ਕਹਿਣ ਅਤੇ ਉਨ੍ਹਾਂ ਤੇ ਨਿੱਜੀ ਇਲਜ਼ਾਮ ਲਾਏ ਗਏ। ਉਥੇ ਭਾਈ ਹਵਾਰਾ ਆਦਿ ਨੇ ਵੀ ਇਸ ਦੇ ਪ੍ਰਤੀਕਰਮ ਵਜੋਂ ਆਪਣੇ ਬਿਆਨ ਅਖਬਾਰਾਂ ਵਿੱਚ ਛਪਵਾਏ। ਭਾਈ ਰਾਜੋਆਣੇ ਦੇ ਜੇਲ ਵਿਚੋਂ ਜਾਰੀ ਕੀਤੇ ਜਾ ਰਹੇ ਬਿਆਨਾਂ ਦੀ ਪ੍ਰਮਾਨਿਕਤਾ ਵੀ ਸ਼ੱਕ ਦੇ ਘੇਰੇ ਵਿੱਚ ਹੈ। ਕੁੱਝ ਦਿਨ ਪਹਿਲਾਂ ਇਸ ਸੰਬੰਧੀ ਸਾਬਕਾ ਐਮ ਪੀ ਅਤਿੰਦਰਪਾਲ ਸਿੰਘ ਖਾਲਸਤਾਨੀ ਵਲੋਂ ਭਾਈ ਰਾਜੋਆਣੇ ਨਾਲ ਜੇਲ-ਮੁਲਾਕਾਤ ਦੀ ਕੋਸ਼ਿਸ਼ ਸੰਬੰਧੀ ਲਿਖੀ ਇੱਕ ਆਪ-ਬੀਤੀ ਇਸ ਦੀ ਹਾਮੀ ਭਰਦੀ ਹੈ। ਮੋਹਾਲੀ ਤੋਂ ਛਪਦੀ ਇੱਕ ‘ਐਫ ਆਈ ਆਰ’ ਨਾਮਕ ਪਤ੍ਰਕਾ ਨੇ (ਜੋ ਜ਼ਜ਼ਬਾਤੀ ਮਨ ਦੀ ਭੜਾਸ ਕੱਡਣ ਲਈ ਜਾਣੀ ਜਾਂਦੀ ਹੈ) ਨੇ ਤਾਂ ਭਾਈ ਰਾਜੋਆਣਾ ਤੇ ਸਰਕਾਰੀ ਗਵਾਹ ਬੰਨਣ ਦੀ ਕੋਸ਼ਿਸ਼ ਦਾ ਇਲਜ਼ਾਮ ਵੀ ਲਾ ਦਿਤਾ ਹੈ। ਵੈਸੇ ਇਸ ਪਤ੍ਰਕਾ ਦੇ ਵਿਚਾਰ ਹਮੇਸ਼ਾਂ ਹੀ ਸ਼ੱਕੀ ਰਹੇ ਹਨ, ਜਿਸ ਨੂੰ ਗੰਭੀਰਤਾ ਨਾਲ ਕੋਈ ਨਹੀਂ ਲੈਂਦਾ। ਕੁੱਝ ਸੱਜਣ ਐਸੇ ਵੀ ਹਨ ਜੋ ਭਾਈ ਰਾਜੋਆਣਾ ਦੇ ਬਿਆਨਾਂ ਨੂੰ ਇੰਨ-ਬਿੰਨ ਸਹੀ ਮੰਨ ਰਹੇ ਹਨ ਅਤੇ ਦੂਜੇ ਖਾੜਕੂਆਂ ਨੂੰ ਮੱਤਾਂ ਦੇ ਰਹੇ ਹਨ। ਐਸੀ ਸ਼ੱਕੀ ਹਾਲਾਤ ਕੌਮੀ ਏਕਤਾ ਲਈ ਬਹੁਤੀ ਸਹਾਇਕ ਨਹੀਂ ਹੈ। ਉਪਰੋਂ ਸਿਤਮ ਦੀ ਗੱਲ ਇਹ ਹੈ ਕਿ ਇਸ ਕੌਮੀ ਲਹਿਰ ਦੀ ਅਗਵਾਈ ‘ਪੁਜਾਰੀਆਂ’ (ਜਥੇਦਾਰਾਂ) ਦੇ ਸਿਰ ਤੇ ਛੱਡ ਦਿਤੀ ਗਈ ਹੈ, ਜੋ ਆਪ ਹੀ ਭ੍ਰਿਸ਼ਟ ਹਾਕਮਾਂ ਦੇ ਮਾਨਸਿਕ ਗੁਲਾਮ ਹਨ। ਉਨ੍ਹਾਂ ਨੇ ਬਹੁਤੇ ਮਸਲਿਆਂ ਤੇ ਕੌਮ ਨੂੰ ਨਮੋਸ਼ੀ ਦਾ ਸਾਹਮਣਾ ਹੀ ਕਰਵਾਇਆ ਹੈ, ਕਿਉਂਕਿ ਉਨ੍ਹਾਂ ਦਾ ਮੁੱਖ ਮਕਸਦ ਕੌਮੀ ਹਿਤ ਨਹੀਂ, ਕਾਬਜ਼ ਰਾਜਨੀਤਕਾਂ ਦੀ ਸਵਾਰਥ-ਪੂਰਤੀ ਹੁੰਦਾ ਹੈ।
ਨੇਕਨੀਅਤ ਅਤੇ ਦੂਰ-ਅੰਦੇਸ਼ ਰਾਜਨੀਤਕ ਪੰਥਕ ਆਗੂ ਦੀ ਲੋੜ
ਰਾਜਨੀਤਕ ਖੇਤਰ ਵਿੱਚ ਜਿਥੇ ਬਾਦਲ ਦਲ ਦੀ ਬੇਈਮਾਨੀ ਅਤੇ ਪੰਥ-ਧ੍ਰੋਹ ਜਗਜ਼ਾਹਰ ਹੈ, ਉਥੇ ਹੋਰ ਸਾਰੇ ਪੰਥਕ ਰਾਜਨੀਤਕ ਲੀਡਰਾਂ ਦੀ ਸਾਖ ਵੀ ਬਹੁੱਤੀ ਅੱਛੀ ਨਹੀਂ। ਜੇ ਅਜੌਕੇ ਸਮੇਂ ਦੇ ਪੰਥਕ ਖੇਤਰ ਦੇ ਰਾਜਨੀਤਿਕਾਂ ਵਿਚੋਂ ਕਿਸੇ ਇੱਕ ਨੂੰ ‘ਬੈਸਟ’ ਪਛਾਨਣ ਦੀ ਗੱਲ ਕੀਤੀ ਜਾਵੇ ਤਾਂ ਬਹੁਤੇ ਸੁਹਿਰਦ ਅਤੇ ਸੁਚੇਤ ਸੱਜਣਾਂ ਦਾ ਇਸ਼ਾਰਾ ਅਤਿੰਦਰਪਾਲ ਸਿੰਘ ਖਾਲਸਤਾਨੀ ਵੱਲ ਹੀ ਇਸ਼ਾਰਾ ਹੋਵੇਗਾ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਗੁਰਮਤਿ ਪ੍ਰਤੀ ਪਕੜ ਪੱਖੋਂ ਉਨ੍ਹਾਂ ਨਾਲ ਸਹਿਮਤ ਹੋਣਾ ਸੰਭਵ ਨਹੀਂ, ਪਰ ਰਾਜਨੀਤਕ ਖੇਤਰ ਵਿੱਚ ਉਸ ਵਰਗਾ ਸੁਚੇਤ, ਸਪਸ਼ਟ, ਇਮਾਨਦਾਰ ਅਤੇ ਦੂਰ-ਅੰਦੇਸ਼ ਪੰਥ ਦਰਦੀ ਦੂਜਾ ਫਿਲਹਾਲ ਕੋਈ ਨਜ਼ਰ ਨਹੀਂ ਆਉਂਦਾ। ਕਪੂਰ ਸਿੰਘ ਤੋਂ ਬਾਅਦ ਭਾਰਤੀ ਪਾਰਲੀਮੈਂਟ ਵਿੱਚ ਉਨ੍ਹਾਂ ਵਲੋਂ ਸਿੱਖ ਮਸਲਿਆਂ ਨੂੰ ਜਿਸ ਸਪਸ਼ਟਤਾ ਨਾਲ ਉਠਾਇਆ ਗਿਆ ਹੈ, ਉਸ ਤੋਂ ਪਾਠਕ ਜਾਣੂ ਹੀ ਹਨ। ਨਹੀਂ ਤਾਂ ਬਹੁਤੇ ਸਿੱਖ ਪਾਰਲੀਮੈਂਟ ਮੈਂਬਰ ਤਾਂ ਘੁੱਗੂ ਬਣ ਕੇ ਹੀ ਆਪਣਾ ਸਮਾਂ ਪਾਸ ਕਰ ਗਏ। ਆਪਣੇ ਰਾਜਨੀਤਕ ਨਿਸ਼ਾਨੇ ਪ੍ਰਤੀ ਜਿਥੇ ਉਹ ਸਪਸ਼ਟ ਹੈ, ਉਥੇ ਉਸ ਕੌਲ ਉਸ ਨਿਸ਼ਾਨੇ ਪ੍ਰਤੀ ਪੂਰਾ ਹੋਮ ਵਰਕ ਵੀ ਹੈ। ਉਹ ਵਕਤੀ ਜ਼ਜ਼ਬਾਤੀ ਮੁੱਦਿਆਂ ਦਾ ਸਹਾਰਾ ਲੈਣ ਦੀ ਥਾਂ ਇੱਕ ਮਿੱਥੇ ਨਿਸ਼ਾਨੇ ਦੀ ਗੱਲ ਕਰਦਾ ਹੈ। ਅਫਸੋਸਜਨਕ ਇਹ ਹੈ ਕਿ ਆਪਣੇ ਸੋੜੇ ਸਵਾਰਥਾਂ ਕਾਰਨ ਹੋਰ ਪੰਥਕ ਰਾਜਨੀਤਕ ਧਿਰਾਂ ਉਸ ਨੂੰ ਸਾਥ ਨਹੀਂ ਲੈਂਦੀਆਂ ਅਤੇ ਆਮ ਸਿੱਖ ਤਾਂ ਵੈਸੇ ਵੀ ਸਹੀ ਰਾਜਨੀਤੀ ਦੀ ਸਮਝ ਤੋਂ ਹਾਲੀਂ ਬਹੁਤ ਦੂਰ ਹੈ। ਸਾਰੀਆਂ ਪੰਥਕ ਧਿਰਾਂ ਨੂੰ ਇਸ ਸਮੇਂ ਬਾਦਲ ਵਿਰੋਧੀ ਇੱਕ ਸਾਂਝਾ ਮੁਹਾਜ਼ ਬਣਾਉਣ ਦੀ ਸਖਤ ਲੋੜ ਹੈ, ਪਰ ਬਾਦਲ ਵਿਰੋਧੀ ਪੰਥਕ ਆਗੂਆਂ ਦੀ ਹਉਮੈ, ਈਰਖਾ ਆਦਿ ਇਸ ਅਤਿ ਜ਼ਰੂਰੀ ਏਕਤਾ ਦੇ ਰਾਹ ਵਿੱਚ ਵੱਡੀ ਰੁਕਾਵਟ ਬਣ ਜਾਂਦੀ ਹੈ। ਪਤਾ ਨਹੀਂ ਐਸੀ ਸਥਿਤੀ ਕੌਮ ਵਿੱਚ ਕਦੋਂ ਤੱਕ ਰਹੇਗੀ। ਜਦੋਂ ਤੱਕ ਰਹੇਗੀ, ਕੁੱਝ ਠੋਸ ਅਤੇ ਚੰਗਾ ਹੋਣ ਦੇ ਆਸਾਰ ਬਹੁਤ ਘੱਟ ਨੇ। ਇੱਕ ਸਾਂਝੇ, ਯੋਗ ਅਤੇ ਇਮਾਨਦਾਰ ਰਾਜਨੀਤਕ ਲੀਡਰ ਦੀ ਘਾਟ ਵਿੱਚ ਪੰਥਕ ਲਹਿਰਾਂ ਆਮ ਸਿੱਖਾਂ ਦੇ ਸਰਗਰਮ ਸਾਥ ਦੇ ਬਾਵਜੂਦ ਉਸ ਮੁਕਾਮ ਤੱਕ ਨਹੀਂ ਪਹੁੰਚ ਪਾਉਣਗੀਆਂ ਜਿਸ ਦੀਆਂ ਉਹ ਹੱਕਦਾਰ ਹਨ।
ਆਨੰਦ ਮੈਰਿਜ ਐਕਟ
ਕੁਝ ਦਿਨ ਪਹਿਲਾਂ ਸਰਕਾਰ ਵਲੋਂ 1909 ਵਾਲੇ ਆਨੰਦ ਮੈਰਿਜ ਐਕਟ ਵਿਚਲੀਆਂ ਸੋਧਾਂ ਦੀ ਗੱਲ ਨੂੰ ਲੈ ਕੇ ਪੰਥ ਵਿੱਚ ਕਾਫੀ ਜੋਸ਼ ਅਤੇ ਖੁਸ਼ੀ ਦਾ ਮਾਹੌਲ ਹੈ। ਹਾਲੀਂ ਤੱਕ ਸਰਕਾਰ ਨੇ ਇਸ ਬਾਰੇ ਸਿਰਫ ਇੱਕ ਇਸ਼ਾਰਾ ਹੀ ਦਿਤਾ ਹੈ, ਪਰ ਪੰਥ ਵਿੱਚ ਵਧਾਈਆਂ ਦੇਣ ਅਤੇ ਇਸ ਦਾ ਕਰੈਡਿਟ ਲੈਣ ਦੀ ਦੌੜ ਲੱਗ ਗਈ ਹੈ। ਬੇਸ਼ਕ ਐਸਾ ਕਦਮ ਕੌਮ ਲਈ ਚੰਗੀ ਪ੍ਰਾਪਤੀ ਹੋ ਸਕਦਾ ਹੈ ਕਿਉਂਕਿ ਹੁਣ ਤੱਕ ਉਨ੍ਹਾਂ ਨੂੰ ਜਬਰਦਸਤੀ ‘ਹਿੰਦੂ’ ਕਾਨੂੰਨ ਹੇਠ ਨਰੜ ਕੇ ਮਾਨਸਿਕ ਪੀੜਾ ਦਾ ਇਹਸਾਸ ਕਰਵਾਇਆ ਜਾ ਰਿਹਾ ਹੈ। ਪਰ ਐਸੇ ਕਿਸੇ ਵੀ ਮੌਕੇ ਬਾਰੀਕੀ ਨਾਲ ਨੂੰ ਚੰਗੀ ਤਰਾਂ ਘੋਖਣ ਦੀ ਲੋੜ ਹੁੰਦੀ ਹੈ, ਵਰਨਾ ਕਿਸੇ ਚੰਗੇ ਦੇ ਨਾਮ ਤੇ ਐਸਾ ਕੁੱਝ ਥੋਪਿਆ ਜਾ ਸਕਦਾ ਹੈ, ਜਿਸ ਬਾਰੇ ਕੁੱਝ ਸਮਾਂ ਬੀਤਣ ਦੇ ਸੱਚ ਸਾਹਮਣੇ ਆਉਂਦਾ ਹੈ। 1966 ਵਿੱਚ ਬਣਿਆ ਪੰਜਾਬੀ ਸੂਬਾ ਐਸੀ ਸਰਕਾਰੀ ਚਾਲਬਾਜ਼ੀ ਦੀ ਇੱਕ ਮਿਸਾਲ ਹੈ। ਜ਼ਰੂਰੀ ਨਹੀਂ ਹੈ ਕਿ ਸਰਕਾਰ ਦੀ ਨੀਅਤ ਇਸ ਵਾਰ ਵੀ ਮਾੜੀ ਹੋਵੇ। ਪਰ ਲੋੜ ਹੈ ਕਿ ਇਸ ਮਸਲੇ ਵਿੱਚ ਯੋਗ ਅਤੇ ਇਮਾਨਦਾਰ ਸਿੱਖ ਹਸਤੀਆਂ ਦਾ ਇੱਕ ਪੈਨਲ ਬਣਾ ਕੇ ਇਸ ਵਿਸ਼ੇ ਦੀ ਘੋਖ ਉਸ ਨੂੰ ਸੌਂਪੀ ਜਾਵੇ। ਉਹ ਇਸ ਮੁੱਦੇ ਤੇ ਸਰਕਾਰ ਵਲੋਂ ਚੁੱਕੇ ਜਾਣ ਵਾਲੇ ਕਦਮਾਂ ਦੀ ਪੜਚੋਲ ਕਰੇ ਅਤੇ ਕੌਮੀ ਭਾਵਨਾਵਾਂ ਦੀ ਸਾਂਝੀ ਸੋਚ ਸਰਕਾਰ ਤੱਕ ਪਹੁੰਚਾਂਦਾ ਰਹੇ।
ਵੈਸੇ ਇਹ ਵੀ ਹੋ ਸਕਦਾ ਹੈ ਕਿ ਭਾਰਤੀ ਵਿਆਹ ਕਾਨੂੰਨਾਂ ਨੂੰ ‘ਧਰਮਾਂ’ ਦੇ ਘੇਰੇ ਤੋਂ ਆਜ਼ਾਦ ਕਰਕੇ, ਇੱਕ ਸਾਂਝਾ ‘ਮੈਰਿਜ਼ ਐਕਟ’ ਬਣਾਇਆ ਜਾਵੇ, ਜਿਸਦੇ ਨਾਮ ਵਿੱਚ ਕਿਸੇ ‘ਧਰਮ’ ਵਿਸ਼ੇਸ਼ ਦਾ ਜ਼ਿਕਰ ਨਾ ਹੋਵੇ। ਭਾਰਤ ਦਾ ਹਰ ਨਾਗਰਿਕ ਆਪਣੀ ਆਸਥਾ ਅਨੁਸਾਰ ਆਪਣਾ ਵਿਆਹ ਕਰਵਾ ਲਵੇ ਪਰ ਰਜਿਸਟਰੇਸ਼ਨ ਉਸ ਸਾਂਝੇ ਮੈਰਿਜ਼ ਐਕਟ ਅਧੀਨ ਕਰਵਾਵੇ। ਇਸ ਸੁਝਾਅ ਨਾਲ ਹੋਰ ਵੀ ਕਾਨੂੰਨੀ ਬਾਰੀਕੀਆਂ ਜੁੜੀਆਂ ਹੋਣਗੀਆਂ, ਜਿਸ ਬਾਰੇ ਕਾਨੂੰਨੀ ਮਾਹਰ ਹੀ ਸਹੀ ਜਾਣਕਾਰੀ ਰੱਖਦੇ ਹਨ। ਖੈਰ! ਜੋ ਵੀ ਹੈ ਕਿਸੇ ਕੌਮ ਨੂੰ ਇਹ ਇਹਸਾਸ ਨਹੀਂ ਹੋਣਾ ਚਾਹੀਦਾ ਕਿ ਉਸ ਨੂੰ ਜ਼ਬਰਦਸਤੀ ਕਿਸੇ ਹੋਰ ‘ਧਰਮ’ ਹੇਠ ਨੂੜ ਦਿਤਾ ਗਿਆ ਹੈ। ਸੰਵਿਧਾਨ ਦੀ ਧਾਰਾ 25 ਇਸ ਖਾਮੀ ਦੀ ਇੱਕ ਮਿਸਾਲ ਹੈ ਜਿਸ ਨੂੰ ਦਰੁਸਤ ਕਰਵਾਉਣ ਲਈ ਠੋਸ ਕਦਮ ਚੁੱਕਣ ਦਾ ਵੀ ਹੁਣ ਸਹੀ ਵੇਲਾ ਹੈ।
ਪ੍ਰੋ. ਦਰਸ਼ਨ ਸਿੰਘ ਜੀ ਵਲੋਂ ਇਨਕਲਾਬੀ ਵਿਚਾਰ
ਇਸ ਤੱਥ ਨਾਲ ਲਗਭਗ ਹਰ ਸੁਹਿਰਦ ਸਿੱਖ ਸਹਿਮਤ ਹੈ ਕਿ ਪ੍ਰੋ. ਦਰਸ਼ਨ ਸਿੰਘ ਜੀ ਦਾ ਕੀਰਤਨ ਰਾਹੀਂ ਗੱਲ ਸਮਝਾਉਣ ਦਾ ਢੰਗ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਸਰਲ ਹੈ। ਇਸ ਨਾਲ ਪੰਥਦਰਦ ਅਤੇ ਈਮਾਨਦਾਰੀ ਦਾ ਸੁਮੇਲ ਵੀ ਹੋਣ ਨਾਲ ਉਨ੍ਹਾਂ ਦੀ ਪੰਥ ਵਿੱਚ ਬਹੁਤ ਦਮਦਾਰ ਇਮੇਜ਼ ਹੈ। ਨਹੀਂ ਤਾਂ ਇਹ ਅੱਜ ਆਮ ਸੱਚ ਬਣ ਚੁੱਕਿਆ ਹੈ ਕਿ ਬਹੁਤੇ ਰਾਗੀ/ਕੀਰਤਨੀਏ ਪੈਸੇ ਦੇ ਪੁਜਾਰੀ ਹਨ ਅਤੇ ਪੰਥ ਦਰਦ ਜਾਂ ਗੁਰਮਤਿ ਦੇ ਸਹੀ ਪ੍ਰਚਾਰ ਨਾਲ ਉਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ।
ਇਸੇ ਸਿਲਸਿਲੇ ਵਿੱਚ ਚੰਦ ਕੁ ਦਿਨ ਪਹਿਲਾਂ ਪ੍ਰੋ. ਦਰਸ਼ਨ ਸਿੰਘ ਜੀ ਦੀ ਇੱਕ ਵੀਡੀਉ ਸਾਹਮਣੇ ਆਈ ਹੈ, ਜਿਸ ਵਿੱਚ ਉਨ੍ਹਾਂ ਨੇ 2012 ਦੀ ਵੈਸਾਖੀ ਦੇ ਕਿਸੇ ਦੀਵਾਨ ਵਿੱਚ ਕੀਰਤਨ ਰਾਹੀਂ ਕਥਾ ਕਰਦੇ ਹੋਏ ਸਿੱਖ ਰਹਿਤ ਮਰਿਯਾਦਾ ਦੀਆਂ ਕੁੱਝ ਕਮੀਆਂ ਅਤੇ ਮਹਾਂਕਾਲ ਆਦਿ ਬਾਰੇ ਕੁੱਝ ਇਨਕਲਾਬੀ ਵਿਚਾਰ ਰੱਖੇ ਹਨ। ਇਸ ਤੋਂ ਪਹਿਲਾਂ ਸੁਚੇਤ ਹੋਣ ਦੇ ਬਾਵਜੂਦ ਪ੍ਰੋ. ਜੀ ਬਾਰੇ ਇਹ ਆਮ ਪ੍ਰਭਾਵ ਸੀ ਕਿ ਉਹ ਸਿੱਖ ਰਹਿਤ ਮਰਿਯਾਦਾ ਦੀ ਕਮੀਆਂ ਬਾਰੇ ਜਨਤਕ ਵਿਚਾਰ ਰੱਖਣ ਤੋਂ ਸੰਕੋਚ ਕਰਦੇ ਸਨ। ਇਸ ਵੀਡੀਉ ਵਿੱਚ ਉਨ੍ਹਾਂ ਨੇ ਸਿੱਖ ਮਰਿਯਾਦਾ ਵਿਚਲੀਆਂ ਕੁਰਹਿਤਾਂ ਦੀਆਂ ਕਮੀਆਂ ਬਾਰੇ ਕੁੱਝ ਠੋਸ ਵੀਚਾਰ ਸਾਂਝੇ ਕੀਤੇ ਹਨ। ਮਹਾਂਕਾਲ ਦੇ ਸੰਕਲਪ ਬਾਰੇ ਵੀ ਅੱਛੀ ਵਿਚਾਰ ਸਾਹਮਣੇ ਰੱਖਦੇ ਇਹ ਵੀ ਖੁਲਾਸਾ ਕੀਤਾ ਹੈ ਕਿ ਨਾਂਦੇੜ ਵਿੱਚ ਇੱਕ ‘ਮਹਾਂਕਾਲ ਸਾਹਿਬ’ ਨਾਂ ਦਾ ਗੁਰਦੁਆਰਾ ਵੀ ਉਸਾਰ ਦਿਤਾ ਗਿਆ ਹੈ। ਉਨ੍ਹਾਂ ਨੇ ਇਹ ਵੀ ਅੰਦੇਸ਼ਾ ਜ਼ਾਹਿਰ ਕੀਤਾ ਹੈ ਕਿ ਭਵਿੱਖ ਵਿੱਚ ਉਥੇ ਮਹਾਂਕਾਲ ਦੀ ਪੂਜਾ ਅਤੇ ਸ਼ਰਾਬ ਦੇ ‘ਪ੍ਰਸ਼ਾਦ’ ਦਾ ਵਿਤਰਨ ਵੀ ਸ਼ੁਰੂ ਹੋ ਸਕਦਾ ਹੈ।
ਪ੍ਰੋ. ਦਰਸ਼ਨ ਸਿੰਘ ਜੀ ਵਲੋਂ ਇੱਕ ਆਮ ਦੀਵਾਨ ਦੌਰਾਣ ਸੰਗਤਾਂ ਨੂੰ ਐਸੇ ਮਸਲਿਆਂ ਬਾਰੇ ਸੁਚੇਤ ਕਰਨਾ ਕਾਬਿਲੇ ਤਾਰੀਫ ਅਤੇ ਸੁਆਗਤ ਯੋਗ ਹੈ। ਪਰ ਇਹ ਤੱਥ ਅਫਸੋਸਜਨਕ ਹੈ ਕਿ ਸੁਚੇਤ ਪੰਥ ਇਸ ਮੁੱਦੇ ਤੇ ਇਕਮੱਤ ਹੋਣ ਦੇ ਬਾਵਜੂਦ ਕੁੱਝ ਸੱਜਣ ਧੱਕੇ ਅਤੇ ਦਿਮਾਗੀ ਤੁਕਿਆਂ ਨਾਲ ਹੀ ਮਹਾਂਕਾਲ, ਭਗੌਤੀ ਆਦਿ ਨੂੰ ‘ਰੱਬ’ ਸਿੱਧ ਕਰਨ ਦੀਆਂ ਨਾਪਾਕ ਕੋਸ਼ਿਸ਼ਾਂ ਕਰਦੇ ਹੋਏ ਨਾਨਕ ਸਰੂਪਾਂ ਨੂੰ ਕਟਘਰੇ ਵਿੱਚ ਖੜੇ ਕਰਨ ਤੋਂ ਸੰਕੋਚ ਨਹੀਂ ਕਰ ਰਹੇ। ਇਹ ਤੱਥ ਹੋਰ ਵੀ ਅਫਸੋਸਜਨਕ ਹੈ ਕਿ ਪ੍ਰੋ. ਜੀ ਦੇ ਕੁੱਝ ਨਜ਼ਦੀਕੀ ਮਹਾਂਕਾਲ, ਭਗੌਤੀ ਦੇ ਪੁਜਾਰੀ ਐਸੇ ਵਿਦਵਾਨਾਂ ਦੇ ‘ਮਾਨਸਿਕ ਚੇਲੇ’ ਬਣਦੇ ਜਾ ਰਹੇ ਹਨ।
ਜਿਥੋਂ ਤੱਕ ਮੌਜੂਦਾ ਰਹਿਤ ਮਰਿਯਾਦਾ ਵਿਚਲੀਆਂ ਕੁਰਹਿਤਾਂ ਵਿਚਲੀਆਂ ਕਮੀਆਂ ਬਾਰੇ ਵੀਡੀਉ ਵਿੱਚ ਪ੍ਰੋ. ਜੀ ਨੇ ਜ਼ਿਕਰ ਕੀਤਾ ਹੈ ਤਾਂ ਉਹ ਇਸ ਗੱਲ ਤੋਂ ਚੰਗੀ ਤਰਾਂ ਵਾਕਿਫ ਹਨ ਕਿ ਮਰਿਯਾਦਾ ਸੁਧਾਰ ਉਪਰਾਲੇ ਦੌਰਾਣ ਪਰਿਵਾਰ ਵਲੋਂ ਪੇਸ਼ ਕੀਤੇ ਸੰਭਾਵੀ ਖਰੜੇ ਵਿੱਚ ‘ਬੇਈਮਾਨੀ’ ਨੂੰ ਪਹਿਲੀ ਬਜ਼ਰ ਕੁਰਿਹਤ ਬਣਾਉਣ ਦਾ ਸੁਝਾਅ ਦਿਤਾ ਗਿਆ ਸੀ ਜੋ ਸਰਵਸੰਮਤੀ ਨਾਲ ਇਕੱਤਰਤਾ ਵਿੱਚ ਪ੍ਰਵਾਨ ਵੀ ਕਰ ਲਿਆ ਗਿਆ। ਐਸੀ ਹੀ ਸੁਧਾਰ ਦੀ ਲੋੜ ਦੀ ਗੱਲ ਪ੍ਰੋ. ਦਰਸ਼ਨ ਸਿੰਘ ਜੀ ਨੇ ਇਸ ਵੀਡੀਉ ਵਿੱਚ ਕੀਤੀ ਹੈ।
ਅਸੀਂ ਨਿਸ਼ਕਾਮਤਾ ਨਾਲ ਦਰਸ਼ਨ ਸਿੰਘ ਜੀ ਦੇ ਇਸ ਵੀਡੀਉ ਦੀ ਤਾਰੀਫ ਅਤੇ ਸੁਆਗਤ ਕਰਦੇ ਹੋਏ ਸੱਚ ਨਾਲ ਜੁੜਣ ਦੇ ਚਾਹਵਾਣ ਹਰ ਸੱਜਣ ਨੂੰ ਇਹ ਵੀਡੀਉ ਨੂੰ ਵੇਖਣ ਦਾ ਸੁਝਾਅ ਦੇਂਦੇ ਹਾਂ। ਵੇਖਣ ਲਈ ਇਸ ਲਿੰਕ ਤੇ ਕਲਿਕ ਕਰੋ।
http://www.youtube.com/watch?feature=player_embedded&v=EL3MGz6Ho2Q
ਨਾਨਕਸਰ ਗਪੌੜਾਂ ਦਾ ਘਰ
ਨਾਨਕਸਰ ਸੰਪ੍ਰਦਾ ਦੀ ਸਿੱਖ ਕੌਮ ਵਿੱਚ ਵੱਖਰੀ ਪਛਾਣ ਹੈ। ਇਸ ਸੰਪ੍ਰਦਾ ਦੇ ਮੋਹਰੀ ਨੰਦ ਸਿੰਘ ਸਨ। ਉਨ੍ਹਾਂ ਬਾਰੇ ਇਸ ਸੰਪ੍ਰਦਾ ਦੀਆਂ ਕਿਤਾਬਾਂ ਵਿੱਚ ਮਿਲਦੀ ਜਾਨਕਾਰੀ ਪੜ ਕੇ ਹੀ ਉਨ੍ਹਾਂ ਦੀ ਬ੍ਰਾਹਮਣਵਾਦੀ ਸੋਚ ਦਾ ਅੰਦਾਜ਼ਾ ਲੱਗ ਜਾਂਦਾ ਹੈ। ਇਸ ਸੰਪਰਦਾ ਨੇ ਆਮ ਲੋਕਾਂ ਨੂੰ ‘ਗੁਰਮਤਿ ਗਿਆਨ’ ਦੀ ਥਾਂ ਕਰਮਕਾਂਡਾਂ ਨਾਲ ਜੋੜਨ ਵਿੱਚ ਇੱਕ ਵੱਡਾ ਰੋਲ ਅਦਾ ਕੀਤਾ ਹੈ। ਬੇਸ਼ਕ ਆਮ ਸ਼ਰਧਾਲੂਆਂ ਨੂੰ ਇਹ ਗੁਰਮਤਿ ਪ੍ਰਚਾਰ ਦੇ ਵੱਡੇ ਵੱਡੇ ਦਾਅਵੇ ਕਰ ਕੇ ਵਰਗਲਾਉਂਦੇ ਰਹਿੰਦੇ ਹਨ।
ਇਨ੍ਹਾਂ ਦੇ ਪ੍ਰਚਾਰ ਦਾ ਇੱਕ ਵੱਡਾ ਅੰਸ਼ ਕਰਾਮਾਤੀ ਸ਼ਰਧਾਮਈ ਕਹਾਣੀਆਂ ਹਨ, ਜੋ ਲੋਕਾਂ ਦੀ ਸਰਬਪੱਖੀ ਲੁੱਟ ਲਈ ਹਰ ਡੇਰੇਦਾਰ ਦਾ ਬ੍ਰਹਮ-ਅਸਤਰ ਰਿਹਾ ਹੈ। ਇਨ੍ਹਾਂ ਨੇ ਨੰਦ ਸਿੰਘ ਅਤੇ ਹੋਰ ਡੇਰੇਦਾਰਾਂ ਦੇ ਨਾਮ ਨਾਲ ਵੈਸੀਆਂ ਹੀ ਕਰਾਮਾਤੀ ਕਹਾਣੀਆਂ ਜੋੜ ਕੇ ਪ੍ਰਚਾਰਨੀਆਂ ਸ਼ੁਰੂ ਕੀਤੀਆਂ ਹੋਈਆਂ ਹਨ, ਜਿਵੇਂ ਜਨਮਸਾਖੀ, ਗੁਰਬਿਲਾਸ ਆਦਿ ਦੇ ਲੇਖਕਾਂ ਨੇ ਨਾਨਕ-ਸਰੂਪਾਂ ਦੇ ਨਾਮ ਨਾਲ ਜੋੜੀਆਂ ਸਨ। ਅੱਜ ਕਲ ਵੀ ਐਸੀ ਹੀ ਇੱਕ ਕਿਤਾਬ ‘ਜਾ ਤੂੰ ਸਾਹਿਬ’ ਚਰਚਾ ਵਿੱਚ ਹੈ। ਇਸ ਪੁਸਤਕ ਵਿੱਚ ਨੰਦ ਸਿੰਘ ਵਲੋਂ ‘ਗੁਰੂ ਗ੍ਰੰਥ ਸਾਹਿਬ ਜੀ’ ਦੇ ਸਰੂਪ ਵਿਚੋਂ ਹੱਠ ਨਾਲ ਬਾਬਾ ਨਾਨਕ ਜੀ ਨੂੰ ਪ੍ਰਕਟ ਕਰਵਾਉਣ ਦੀ ਝੂਠੀ ਕਹਾਣੀ ਦਰਜ ਹੈ। ਐਸੀਆਂ ਹੋਰ ਵੀ ਅਨੇਕਾਂ ਕਹਾਣੀਆਂ ਹੋਣਗੀਆਂ। ਸਾਰੇ ਸੰਪਰਦਾਈ ਡੇਰੇਦਾਰ/ਕੀਰਤਨੀਏ (ਗੁਰਇਕਬਾਲ ਸਿੰਘ, ਢੱਡਰੀਆਂ ਵਾਲਾ ਆਦਿ) ਇਸ ਨੰਦ ਸਿੰਘ ਨੂੰ ਆਪਣਾ ਆਦਰਸ਼ ਮੰਨਦੇ ਹਨ। ਇਹ ਪੁਸਤਕ ਚਰਚਾ ਵਿੱਚ ਇਸ ਕਰਕੇ ਵੀ ਹੈ ਕਿ ਇਸ ਪੁਸਤਕ ਦੇ ਸ਼ੁਰੂ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਦਾ ਪ੍ਰਸ਼ੰਸਾ-ਪੱਤਰ ਹੈ।
ਇਸ ਵਿੱਚ ਕੋਈ ਹੈਰਾਨੀ ਦੀ ਗੱਲ ਨਹੀਂ ਹੈ। ਅਵਤਾਰ ਸਿੰਘ ਮੱਕੜ ਵਰਗੇ ਬਿਨਾਂ ਪੜੇ ਹੀ ਐਸੇ ਪੱਤਰ ਲਿਖ/ਛਪਵਾ ਲੈਂਦੇ ਹਨ। ਪਾਠਕਾਂ ਨੂੰ ਯਾਦ ਹੋਵੇਗਾ ਕਿ ਜੋਗਿੰਦਰ ਸਿੰਘ ਵੇਦਾਂਤੀ ਵਲੋਂ ਸੰਪਾਦਿਤ ਕੀਤੀ ਪੁਸਤਕ ‘ਗੁਰ ਬਿਲਾਸ ਪਾ: 6’ ਦੇ ਸ਼ੁਰੂ ਵਿੱਚ ਵੀ ਕੁੱਝ ਪੰਥਕ ਹਸਤੀਆਂ ਦੇ ਐਸੇ ਪੱਤਰ ਸਨ। ਜਦੋਂ ਗੁਰਬਖਸ਼ ਸਿੰਘ ਜੀ ਕਾਲਾ ਅਫਗਾਨਾ ਨੇ ਇਸ ਪੁਸਕਤ ਦੇ ਕੂੜ ਦਾ ਪਾਜ ਉਘਾੜਣਾ ਸ਼ੁਰੂ ਕੀਤਾ ਤਾਂ ਇਨ੍ਹਾਂ ਵਿਚੋਂ ਕੁੱਝ ਸੱਜਣਾਂ ਨੇ ਤਾਂ ਇਥੋਂ ਤੱਕ ਕਹਿ ਦਿਤਾ ਕਿ ਅਸੀਂ ਤਾਂ ਪ੍ਰਸ਼ੰਸਾ ਪੱਤਰ ਲਿਖਿਆ ਨਹੀਂ, ਐਵੇਂ ਹੀ ਸਾਡਾ ਨਾਮ ਵਰਤ ਲਿਆ ਗਿਆ ਜਾਂ ਅਸੀਂ ਬਿਨਾਂ ਪੜੇ ਹੀ ‘ਗੁੱਡਵਿਲ’ ਵਜੋਂ ਇਹ ਪੱਤਰ ਛਪਵਾ ਦਿਤਾ।
ਨਾਨਕਸਰ ਸੰਪਰਦਾ ਵਾਲੇ ‘ਅੰਮ੍ਰਿਤ ਸਰੁ ਸਿਫਤੀ ਦਾ ਘਰ’ ਦੀ ਤਰਜ਼ ਤੇ ਆਪਣੇ ਡੇਰੇ ਲਈ ‘ਨਾਨਕਸਰ ਭਗਤੀ ਦਾ ਘਰ’ ਵਿਸ਼ੇਸ਼ਨ ਵਰਤਦੇ ਹਨ। ਪਰ ਉਨ੍ਹਾਂ ਦੀਆਂ ਹਰਕਤਾਂ ਦੇਖ ਕੇ ਤਾਂ ਉਨ੍ਹਾਂ ਲਈ ਇਹ ਵਿਸ਼ੇਸ਼ਨ ਢੁਕਵੇਂ ਲਗਦੇ ਹਨ
ਨਾਨਕਸਰ ਗਪੌੜਾਂ ਦਾ ਘਰ
ਜਾਂ
ਨਾਨਕਸਰ ਮਨਮਤਾਂ ਦਾ ਘਰ

ਤੱਤ ਗੁਰਮਤਿ ਪਰਿਵਾਰ


(28/04/12)
ਅਵਤਾਰ ਸਿੰਘ ਮਿਸ਼ਨਰੀ

ਵੀਰ ਗੁਰਬੀਰ ਸਿੰਘ ਜੀ!
ਗੁਰ ਫਤਿਹ ਪ੍ਰਵਾਨ ਕਰਨਾ ਜੀ!
ਦਾਸ ਨੇ ਕੁਝ ਦਿਨ ਪਹਿਲਾਂ ਗੁਰਮਤਿ ਸਿਧਾਂਤ ਤੇ ਲਿਖਿਆ ਸੀ ਨਾਂ ਕਿ ਕਿਸੇ ਨੂੰ ਸੰਬੋਧਨ ਕਰਕੇ ਪਰ ਆਪ ਜੀ ਨੇ ਦਾਸ ਦਾ ਨਾਂ ਵਰਤ ਕੇ ਤਵਾ ਲਾ ਦਿੱਤਾ ਹੈ ਤੇ ਕਿਹਾ ਹੈ ਕਿ ਇਹ ਗੁਰੂ ਖਾਲਸਾ ਪੰਥ ਲਈ ਵਿਚਾਰ, ਉਪਦੇਸ਼, ਹੁਕਮ ਜਾਂ ਧਮਕੀ ਹੈ? ਵੀਰ ਜੀ ਦਾਸ ਸਦਾ ਹੀ ਵਿਚਾਰ ਦੀ ਗੱਲ ਕਰਦਾ ਹੈ ਨਾਂ ਕਿ ਹੁਕਮ ਜਾਂ ਧਮਕੀ ਦੀ। ਦੂਜਾ ਆਪ ਜੀ ਨੇ ਪੁੱਛਿਆ ਹੈ ਕਿ ਇੱਕ ਤੋਂ ਵੱਧ ਪਤਨੀਆਂ ਵਾਲਾ ਕੀ ਹੈ? ਇੱਕ ਤੋਂ ਵੱਧ ਪਤਨੀ ਵਿਆਹ ਇਸਲਾਮ ਵਿੱਚ ਹੈ ਸਿੱਖਾਂ ਵਿੱਚ ਨਹੀਂ ਹਾਂ ਸਿੱਖ ਦੀ ਪਹਿਲੀ ਪਤਨੀ ਚੜ੍ਹਾਈ ਕਰ ਜਾਵੇ, ਤਲਾਕ ਹੋ ਜਾਵੇ ਤਾਂ ਹੋਰ ਵਿਆਹ ਕਰਵਾ ਸਕਦਾ ਹੈ (ਆਂਮ ਹਾਲਤਾਂ ਵਿੱਚ ਨਹੀਂ ਖਾਸ ਹਾਲਾਂ ਵਿੱਚ-ਸਿੱਖ ਰਹਿਤ ਮਰਯਾਦਾ) ਹੋਰ ਆਪ ਜੀ ਨੇ ਵਰਦੀ ਬਾਰੇ ਪੁੱਛਿੱਆ ਹੈ ਕਿ ਸਿੱਖਾਂ ਦੀ ਵਰਦੀ ਕਿਹੜੀ ਹੈ? ਸੰਸਾਰ ਦੀ ਕਿਹੜੀ? ਕੀ ਗੁਰੂ ਗ੍ਰੰਥ ਸਾਹਿਬ ਸਿਰਫ ਸਿੱਖਾਂ ਦਾ ਹੀ ਗੁਰੂ ਹੈ ਜਾਂ ਸਾਰੇ ਸੰਸਾਰ ਦਾ? ਵੀਰ ਜੀ ਸਿੱਖ ਕੋਈ ਵੀ ਵਰਦੀ ਪਾ ਸਕਦਾ ਹੈ ਪਰ ਖਾਲਸੇ ਦੀ ਪੰਜ ਕਕਾਰੀ ਵਰਦੀ ਮੰਨੀ ਗਈ ਹੈ ਸੰਸਾਰ ਦਾ ਕੋਈ ਵੀ ਪ੍ਰਾਣੀ ਖਾਲਸਾ ਸਜ ਕੇ ਧਾਰਨ ਕਰ ਸਕਦਾ ਹੈ। ਗੁਰੂ ਗ੍ਰੰਥ ਸਹਿਬ ਜੀ ਇਕੱਲੇ ਸਿੱਖਾਂ ਦੇ ਹੀ ਗੁਰੂ ਨਹੀਂ ਸਮੁੱਚੇ ਸੰਸਾਰ ਦੇ ਹਨ-ਖਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚਹੁੰ ਵਰਨਾ ਕਉ ਸਾਂਝਾ॥ ਹੋਰ ਆਪ ਜੀ ਨੇ ਮਿਸ਼ਨਰੀ ਸ਼ਬਦ ਬਾਰੇ ਪੁੱਛਿਆ ਹੈ ਕੀ ਹੁੰਦਾ ਹੈ? ਵੀਰ ਜੀ ਮਿਸ਼ਨਰੀ ਅੰਗ੍ਰੇਜੀ ਦਾ ਸ਼ਬਦ ਹੈ ਅਰਥ ਹੈ ਮਿਸ਼ਨ ਦਾ ਪ੍ਰਚਾਰ ਕਰਨ ਵਾਲਾ। ਬਾਕੀ ਤੁਸੀਂ ਦਾਸ ਨੂੰ ਆਪਣੀਆਂ ਸਿਫਤਾਂ ਆਪ ਲਿਖਣ ਵਾਲਾ ਕਿਹਾ ਹੈ ਆਪੇ ਰਿਪੋਰਟ ਲਿਖਣ ਵਾਲਾ ਲਿਖਿਆ ਹੈ। ਵੀਰ ਜੀ ਜਦੋਂ ਦਾਸ ਕਿਸੇ ਪ੍ਰਚਾਰ ਸਰਗਰਮੀ ਵਿੱਚ ਸ਼ਾਮਲ ਹੁੰਦਾ ਹੈ ਉਸ ਦੀ ਰੀਪੋਰਟ ਹੀ ਲਿਖਦਾ ਹੈ ਜਦੋਂ ਅਸੀਂ ਸਾਰੇ ਇੱਕੱਠੇ ਕੋਈ ਪ੍ਰੋਗ੍ਰਾਮ ਕਰਦੇ ਹਾਂ ਸਾਡੇ ਚੋਂ ਕੋਈ ਵੀ ਰਿਪੋਰਟ ਲਿਖ ਸਕਦਾ ਹੈ, ਇਸ ਦੀ ਆਪ ਜੀ ਨੂੰ ਕੀ ਤਕਲੀਫ ਹੈ? ਹੋਰ ਆਪ ਜੀ ਨੇ ਦਸਮ ਗ੍ਰੰਥ ਬਾਰੇ ਮਿਸ਼ਨਰੀਆਂ ਤੇ ਟੌਂਟ ਕੀਤਾ ਹੈ। ਆਪ ਜੀ ਨੂੰ ਪਤਾ ਹੋਣਾਂ ਚਾਹੀਦਾ ਹੈ ਕਿ “ਗੁਰੂ ਗ੍ਰੰਥ ਸਾਹਿਬ” ਹੀ ਸਿੱਖਾਂ ਦਾ ਗੁਰੂ ਹੈ ਨਾਂ ਕਿ ਕੋਈ ਦਸਮ ਗ੍ਰੰਥ, ਇਸ ਲਈ ਅਸੀਂ ਮੁੱਖ ਤੌਰ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹੀ ਗੱਲ ਕਰਦੇ ਹਾਂ। ਬਾਕੀ ਦੁਨੀਆਂ ਦਾ ਕੋਈ ਵੀ ਗ੍ਰੰਥ ਕੰਮਪੈਰੇਟਿਵ ਤੌਰ ਤੇ ਪੜਿਆ ਜਾ ਸਕਦਾ ਹੈ ਪਰ ਉਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਨਹੀਂ ਸਮਝਿਆ ਜਾ ਸਕਦਾ। ਬਾਕੀ ਸ੍ਰ. ਤਰਲੋਚਨ ਸਿੰਘ ਦੁਪਾਲਪੁਰ ਇਕ ਚੰਗੇ ਲੇਖਕ ਅਤੇ ਖਬਰ ਨਵੀਸ ਹਨ। ਜੇ ਉਹ ਹਾਜਰ ਹੋਣ ਤਾਂ ਆਪ ਖਬਰ ਲਿਖ ਲੈਂਦੇ ਹਨ ਜੇ ਨਹੀਂ ਤਾਂ ਉਨ੍ਹਾਂ ਨੂੰ ਖਬਰਾਂ ਦੀ ਰੀਪੋਰਟ ਭੇਜ ਦਿੱਤੀ ਜਾਂਦੀ ਹੈ।
ਤੁਹਾਡਾ ਇਨ੍ਹਾਂ ਗੱਲਾਂ ਨਾਲ ਕੀ ਸਬੰਧ ਹੈ? ਅਸੀਂ ਤੁਹਾਡਾ ਨਾਂ ਕਿਤੇ ਨਹੀਂ ਵਰਤਦੇ ਫਿਰ ਤੁਹਾਨੂੰ ਕੀ ਹੱਕ ਹੈ ਸਾਡੇ ਬਾਰੇ ਊਲ ਜਲੂਲ ਲਿਖਣ ਦਾ? ਸਿੱਖ ਮਾਰਗ ਇੱਕ ਵਿਚਾਰ ਮੰਚ ਹੈ ਸਭ ਦੇ ਵਿਚਾਰ ਆਪੋ ਆਪਣੇ ਹਨ ਪਰ ਹਰੇਕ ਅਦਾਰੇ ਜਾਂ ਜਥੇਬੰਦੀ ਦੇ ਆਪੋ ਆਪਣੇ ਰੂਲ ਹੁੰਦੇ ਹਨ। ਇਵੇਂ ਹੀ ਸਿੱਖ ਮਾਰਗ ਦੇ ਆਪਣੇ ਰੂਲਾਂ ਵਿੱਚੋਂ ਇੱਕ ਇਹ ਵੀ ਹੈ ਕਿ ਉਸੇ ਲੇਖਕ ਦੀ ਰਚਨਾਂ ਇੱਥੇ ਛਾਪੀ ਜਾਵੇਗੀ ਜੋ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਤੇ ਆਸਤਾ ਰੱਖਦਾ ਹੋਵੇ ਅਤੇ ਅਖੌਤੀ ਦਸਮ ਗ੍ਰੰਥ ਦਾ ਪੁਜਾਰੀ ਤੇ ਪ੍ਰਚਾਰਕ ਨਾਂ ਹੋਵੇ। ਅੱਗੇ ਆਪ ਲਿਖਦੇ ਹੋ ਕੇ ਕੋਈ ਆਪਣੇ ਆਪ ਨੂੰ ਭਾਈ ਅਤੇ ਕੋਈ ਡਾਕਟਰ ਲਿਖੀ ਜਾ ਰਿਹਾ ਹੈ। ਆਪ ਜੀ ਨੂੰ ਇਸ ਵਿੱਚ ਕੀ ਤਕਲੀਫ ਹੈ? ਡਾਕਟਰ ਗੁਰਮੀਤ ਸਿੰਘ ਜੀ ਵੈਟਰਨੀ ਡਾਕਟਰ ਹਨ। ਬਾਕੀ ਭਾਈ ਅਤੇ ਬਾਬਾ ਸ਼ਬਦ ਗੁਰਮਤਿ ਵਿੱਚ ਪ੍ਰਵਾਨ ਹਨ। ਸਿੱਖ ਭਾਈ, ਬਾਬਾ ਜਾਂ ਸਰਦਾਰ ਹੋ ਸਕਦਾ ਹੈ ਨਾਂ ਕਿ ਡੇਰੇਦਾਰ ਸੰਤ ਬਾਬਾ, ਮਹਾਂਰਾਜ ਜਾਂ 108 ਜਾਂ 1008 ਜਾਂ ਪੂਰਨ ਬ੍ਰਹਮਗਿਆਨੀ। ਵੀਰ ਜੀ ਡੇਰਾਵਾਦ ਬਾਰੇ ਆਪ ਜੀ ਦੀ ਕਲਮ ਕਿਉਂ ਖੁੰਡੀ ਹੋ ਜਾਂਦੀ ਹੈ? ਅਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਤ ਮਿਸ਼ਨਰੀ ਪ੍ਰਚਾਰਕਾਂ ਲਈ ਤਿੱਖੀ? ਅੰਤ ਵਿੱਚ ਕੇਵਲ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੇ ਆਸਤਕਾਂ ਨੂੰ ਗੁਰ ਫਤਿਹ ਪ੍ਰਵਾਨ ਹੋਵੇ ਜੀ ਅਤੇ ਸਰਬਤ ਦਾ ਭਲਾ ਹੋਵੇ।
ਅਵਤਾਰ ਸਿੰਘ ਮਿਸ਼ਨਰੀ
5104325827

************************************************************

ਬੇਪੁਵਾਂਇੰਟ (ਕੈਲੇਫੋਰਨੀਆਂ) ਗੁਰਦੁਆਰੇ ਵਿਖੇ ਭਗਤ ਰਵਿਦਾਸ ਜੀ ਦੀ ਵਿਚਾਰਧਾਰਾ ਬਾਰੇ ਹੋਇਆ ਸੈਮੀਨਾਰ
ਪਿਛਲੇ ਹਫਤੇ 21 ਅਪ੍ਰੈਲ ਸੰਨ 2012 ਦਿਨ ਐਤਵਾਰ ਨੂੰ ਸ਼ਾਮੀੰ 6 ਤੋਂ 8 ਵਜੇ ਤੱਕ ਗੁਰਦੁਆਰਾ ਸਾਹਿਬ ਬੇਪੁਵਾਇੰਟ ਵਿਖੇ ਪ੍ਰਬੰਧਕਾਂ ਵੱਲੋਂ ਕ੍ਰਾਂਤੀਕਾਰੀ ਭਗਤ ਰਵਿਦਾਸ ਜੀ ਦੇ ਜੀਵਨ ਉਪਦੇਸਾਂ ਬਾਰੇ ਕਰਵਾਏ ਗਏ ਸੈਮੀਨਾਰ ਵਿੱਚ ਸਿੱਖ ਵਿਦਵਾਨਾਂ ਵੱਲੋਂ “ਭਗਤ ਜੀ” ਦੀ ਵਿਚਾਰਧਾਰਾ ਬਾਰੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ। ਇਹ ਸੈਮੀਨਾਰ ਗੁਰੂ ਘਰ ਦੇ ਮੁੱਖ ਗ੍ਰੰਥੀ ਗਿ. ਬੱਲ ਸਿੰਘ ਜੀ ਨੇ ਅਕਾਲ ਪੁਰਖ ਅੱਗੇ ਅਰਦਾਸ ਕਰਕੇ, ਹੁਕਮਨਾਮਾਂ ਲੈ ਕੇ ਸ਼ੁਰੂ ਕੀਤਾ। ਸਭ ਤੋਂ ਪਹਿਲਾਂ ਇਸ ਸਰਬਸਾਂਝੇ ਗੁਰੂ ਘਰ ਦੇ ਜਨਰਲ ਸੈਕਟਰੀ ਭਾਈ ਜੋਗਾ ਸਿੰਘ ਜੀ ਨੇ ਵਿਚਾਰ ਪੇਸ਼ ਕਰਦੇ ਹੋਏ ਭਗਤ ਰਵਿਦਾਸ ਜੀ ਬਾਰੇ ਦੱਸਿਆ ਕਿ ਭਗਤ ਜੀ ਜਨਮ ਮਿਤੀ ਵੀ ਇੱਕ ਨਹੀਂ ਮਿਲਦੀ, ਜਾਤਪਾਤੀ ਬ੍ਰਾਹਮਣ ਲਿਖਾਰੀਆਂ ਨੇ ਦਲਤਾਂ ਦਾ ਇਤਿਹਾਸ ਹੀ ਰੱਦੂ ਬੱਦੂ ਕਰ ਦਿੱਤਾ ਹੈ। ਹੁਣ ਅਸੀਂ ਭਗਤ ਜੀ ਦੀ ਪ੍ਰਲੋਕ ਗਮਨ ਦੀ ਮਿਤੀ ਲੱਭ ਰਹੇ ਹਾਂ ਜੋ ਮਿਲ ਨਹੀਂ ਰਹੀ। ਭਾਈ ਮਿਸ਼ਨਰੀ ਨੇ ਸਟੇਜ ਸੰਚਾਲਕ ਦੀ ਸੇਵਾ ਕਰਦਿਆਂ ਕਿਹਾ ਕਿ ਭਗਤ ਰਵਿਦਾਸ, ਭਗਤ ਕਬੀਰ ਅਤੇ ਭਗਤ ਰਾਮਾਨੰਦ ਜੀ ਆਖਰੀ ਉਮਰੇ ਗੁਰੂ ਨਾਨਕ ਸਾਹਿਬ ਜੀ ਨੂੰ ਮਿਲੇ, ਉਨ੍ਹਾਂ ਨਾਲ ਵਿਚਾਰ ਵਿਟਾਂਦਰਾ ਕੀਤਾ ਅਤੇ ਭਗਤਾਂ ਦੀ ਮਹਾਂਨ ਰਚਨਾਂ ਪ੍ਰਾਪਤ ਕਰਕੇ ਆਪਣੀ ਪੋਥੀ ਵਿੱਚ ਲਿਖ ਲਈ। ਸਾਨੂੰ ਗੁਰੂ ਨਾਨਕ ਸਾਹਿਬ ਜੀ ਦੇ ਅਤਿ ਧੰਨਵਾਦੀ ਹੋਣਾ ਚਾਹੀਦਾ ਹੈ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਭਗਤਾਂ ਦੀ ਵਿਚਾਰਧਾਰਾ ਬਾਣੀ ਦੇ ਦਰਸ਼ਨ ਕਰ ਰਹੇ ਹਾਂ ਨਹੀਂ ਤਾਂ ਉੱਚਜਾਤੀ ਬ੍ਰਾਹਮਣਾਂ ਨੇ ਇਹ ਵੀ ਰੱਦੂ ਬੱਦੂ ਕਰ ਦੇਣੀ ਸੀ ਜਾਂ ਇਸ ਵਿੱਚ ਬ੍ਰਾਹਮਣਵਾਦ ਦਾ ਰਲਾ ਕਰ ਦੇਣਾ ਸੀ।
ਇਸ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਸਜਨ ਸ੍ਰ. ਮੁਹਿੰਦਰ ਸਿੰਘ ਨੇ ਵਿਚਾਰ ਦਿੰਦੇ ਹੋਏ ਕਿਹਾ ਕਿ ਸਾਨੂੰ ਸਾਰੇ ਭਗਤਾਂ ਦੇ ਪੁਰਬ ਮਨਾਉਣੇ ਚਾਹੀਦੇ ਹਨ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਤ ਹੈ। ਪ੍ਰਬੰਧਕਾਂ ਦੇ ਕਹਿਣ ਤੇ ਪ੍ਰਸਿੱਧ ਵਿਦਵਾਨ ਸ੍ਰ. ਸਰਬਜੀਤ ਸਿੰਘ ਸੈਕਰਾਮੈਂਟੋ ਨੇ ਬੜੇ ਵਿਸਥਾਰ ਨਾਲ ਭਗਤ ਜੀ ਦੇ ਜਨਮ ਦੀਆਂ ਵੱਖ-ਵੱਖ ਲਿਖਾਰੀਆਂ ਵੱਲੋਂ ਲਿਖੀਆਂ ਤਰੀਕਾਂ ਦੱਸੀਆਂ ਅਤੇ ਕਿਹਾ ਕਿ ਭਗਤ ਜੀ ਦੀ ਪ੍ਰਲੋਕ ਗਮਨ ਦੀ ਤਾਰੀਖ ਨਹੀਂ ਲੱਭ ਰਹੀ ਪਰ ਖੋਜ ਕਰਕੇ ਅਗਲੇ ਸੈਮੀਨਾਰ ਵਿੱਚ ਦੱਸਣ ਦੀ ਕੋਸ਼ਿਸ਼ ਕਰਾਂਗਾ। ਸੈਨਹੋਜੇ ਤੋਂ ਆਏ ਵਿਦਵਾਨ ਕਵੀ ਅਤੇ ਲਿਖਾਰੀ ਡਾ. ਗੁਰਮੀਤ ਸਿੰਘ ਬਰਸਾਲ ਨੇ “ਭਗਤ” ਸ਼ਬਦ ਦੀ ਵਿਆਖਿਆ ਕਰਦੇ ਕਿਹਾ ਕਿ ਭਗਤ ਬਹੁਤ ਮਹਾਂਨ ਸ਼ਬਦ ਹੈ ਜੋ ਰੂਹਾਨੀਅਤ ਦੀ ਸਿਖਰ ਦਾ ਸੂਚਕ ਹੈ ਜਿਸ ਬਾਰੇ ਭਗਤ ਰਵਿਦਾਸ ਜੀ ਖੁਦ ਵੀ ਫੁਰਮਾ ਰਹੇ ਹਨ-ਪੰਡਿਤ ਸੂਰ ਛਤ੍ਰਪਤਿ ਰਾਜਾ ਭਗਤੁ ਬਰਾਬਰ ਅਉਰ ਨਾ ਕੋਇ॥ ਭਗਤ ਦੀ ਪਦਵੀ ਮਹਾਂਨ ਹੈ, ਅੱਜ ਕੁੱਝ ਵੀਰ ਭਗਤ ਅਤੇ ਗੁਰੂ ਵਾਲਾ ਝਗੜਾ ਕਰਕੇ ਵੰਡੀਆਂ ਪਾ ਰਹੇ ਹਨ। ਉਨ੍ਹਾਂ ਬੜੇ ਵਿਅੰਗ ਨਾਲ ਕਿਹਾ ਕਿ ਕੀ ਅਸੀਂ ਗੁਰੂ ਸਾਹਿਬਾਨਾਂ ਨਾਲੋਂ ਜਿਆਦਾ ਸਿਆਣੇ ਹਾਂ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਸੰਪਾਦਤ ਕਰਦੇ ਵੇਲੇ ਗੁਰਬਾਣੀ ਨੂੰ ਤਰਤੀਬ ਦਿੰਦੇ ਹੋਏ ਭਗਤਾਂ ਦੀ ਬਾਣੀ ਨੂੰ ਭਗਤਾਂ ਦੇ ਨਾਮ ਨਾਲ ਭਗਤ ਸਿਰਲੇਖ ਹੇਠ ਲਿਖਿਆ। ਡਾ. ਬਰਸਾਲ ਨੇ ਕਿਹਾ ਕਿ ਭਾਂਵੇਂ ਗੁਰੂਆਂ ਭਗਤਾਂ ਦੀਆਂ ਸਭ ਤਸਵੀਰਾਂ ਕਾਲਪਨਿਕ ਹਨ ਪਰ ਹਰ ਭਗਤ ਦੀ ਤਸਵੀਰ ਦਸਤਾਰ ਨਾਲ ਹੀ ਉਹਨਾਂ ਦੇ ਕਰਾਂਤੀਕਾਰੀ ਸੂਭਾਅ ਅਨੁਕੂਲ ਜਾਪਦੀ ਹੈ ਕਿਓਂਕਿ ਉਸ ਸਮੇ ਰਜਵਾੜਿਆਂ ਤੋਂ ਬਿਨਾਂ ਸਭ ਲਈ ਦਸਤਾਰ ਤੇ ਪਾਬੰਦੀ ਸੀ। ਭਗਤਾਂ ਨੇ ਸਮਾਜਕ ਧੱਕੇਸ਼ਾਹੀ ਦੇ ਵਿਰੋਧ ਵਜੋਂ ਦਸਤਾਰ ਜਰੂਰ ਬੰਨੀ ਹੋਵੇਗੀ। ਇਸ ਤੋਂ ਬਾਅਦ ਗੁਰੂ ਘਰ ਦੇ ਹੀ ਵਿਦਵਾਨ ਸੇਵਾਦਾਰ ਪ੍ਰੋ. ਜੋਰਾ ਸਿੰਘ ਰਾਜੋਆਣਾ ਜੀ ਨੇ ਬੜੇ ਵਿਦਵਤਾ ਭਰੇ ਵਿਅੰਗਮਈ ਲਹਿਜੇ ਵਿੱਚ ਬ੍ਰਾਹਮਣਵਾਦ ਬਾਰੇ ਵਿਸਥਾਰ ਨਾਲ ਦਸਦੇ ਹੋਏ ਕਿਹਾ ਕਿ ਭਗਤ ਜੀ ਦਾ ਜਨਮ ਜਾਂ ਬ੍ਰਹਮਲੀਨ ਹੋਣ ਦਾ ਦਿਨ ਮਨਾਉਣਾ ਇਤਨੀ ਮਹਾਂਨਤਾ ਨਹੀਂ ਰੱਖਦਾ ਜਿਤਨਾ ਉਨ੍ਹਾਂ ਦੀ ਕ੍ਰਾਂਤੀਕਾਰੀ ਵਿਚਾਰਧਾਰਾ ਨੂੰ ਅਪਣਾਉਣਾ ਰੱਖਦਾ ਹੈ, ਜਿਨ੍ਹਾਂ ਚਿਰ ਅਸੀਂ ਉਸ ਨੂੰ ਅਪਣਾਉਂਦੇ ਨਹੀਂ ਸਾਡਾ ਜੀਵਨ ਨਹੀਂ ਬਦਲ ਸਕਦਾ। ਸੈਕਰਾਮੈਂਟੋ ਤੋਂ ਆਏ ਸਿੰਘ ਸਭਾ ਇੰਟਰਨੈਸ਼ਨਲ ਦੇ ਪ੍ਰੋ. ਮੱਖਨ ਸਿੰਘ ਜੀ ਨੇ ਕਿਹਾ ਕਿ ਲੋਕ ਕਹਿੰਦੇ ਹਨ ਕਿ ਸੱਚ ਬੜਾ ਕੌੜਾ ਹੈ ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਹੀ ਸੱਚ ਦੀ ਬਾਣੀ ਹੈ ਕੀ ਫਿਰ ਬਾਣੀ ਵੀ ਕੌੜੀ ਹੈ? ਜਦ ਕਿ ਗੁਰੂ ਗ੍ਰੰਥ ਸਾਹਿਬ ਵਿਖੇ ਗੁਰਬਾਣੀ ਨੂੰ ਮੀਠੀ ਅੰਮ੍ਰਿਤਧਾਰ ਕਿਹਾ ਹੈ, ਅੱਜ ਸਾਨੂੰ ਮਨਘੜਤ ਸਾਖੀਆਂ ਮਿੱਠੀਆਂ ਅਤੇ ਸੱਚੀ ਬਾਣੀ ਕੌੜੀ ਲੱਗ ਰਹੀ ਹੈ।
ਬੀਬੀ ਹਰਸਿਮਰਤ ਕੌਰ ਖਾਲਸਾ ਨੇ ਸਟੇਜ ਤੇ ਬੋਲਦੇ ਕਿਹਾ ਕਿ ਗੁਰਬਾਣੀ ਅੰਮ੍ਰਿਤ ਹੈ ਜੇ ਮੈਂ ਇੱਕ ਅਮਰੀਕਨ ਗੁਰਬਾਣੀ ਦਾ ਸਵਾਦ ਚੱਖ ਕੇ ਅਨੰਦ ਮਾਣਦੀ ਹੋਈ ਅੱਜ ਸੱਚ ਦਾ ਪ੍ਰਚਾਰ ਕਰ ਰਹੀ ਹਾਂ ਤਾਂ ਤੁਸੀਂ ਵੀ ਕਰ ਸਕਦੇ ਹੋ ਜਿਨ੍ਹਾਂ ਦੀ ਮਾਂ ਬੋਲੀ ਵਿੱਚ ਇਹ ਮਹਾਂਨ ਬਾਣੀ ਲਿਖੀ ਹੋਈ ਹੈ। ਸਾਰੇ ਮਨੁੱਖ ਬਰਾਬਰ ਹਨ ਕੋਈ ਵੀ ਉੱਚਾ ਨੀਵਾਂ ਨਹੀਂ ਇਵੇਂ ਹੀ ਗੁਰੂ ਗ੍ਰੰਥ ਵਿਚਲੇ ਭਗਤ ਅਤੇ ਗੁਰੂ ਬਰਾਬਰ ਹਨ, ਸਾਨੂੰ ਉਨ੍ਹਾਂ ਦੇ ਉਪਦੇਸ਼ਾਂ ਨੂੰ ਗ੍ਰਹਿਣ ਕਰਨਾ ਚਾਹੀਦਾ ਹੈ ਨਾਂ ਕਿ ਉਚ-ਨੀਚ ਜਾਂ ਮੂਰਤੀ ਪੂਜਾ ਕਰਮਕਾਂਡਾਂ ਨੰਰ ਹੀ ਤਰਜੀਹ ਦੇਣੀ ਚਾਹੀਦੀ ਹੈ। ਇਸ ਤੋਂ ਬਾਅਦ ਬੇਏਰੀਆ ਸਹਿਤ ਸਭਾ ਦੇ ਰਿੰਗ ਲੀਡਰ ਸ੍ਰ. ਪਰਮਿੰਦਰ ਸਿੰਘ ਪ੍ਰਵਾਨਾਂ ਜੀ ਨੇ ਕਿਹਾ ਕਿ ਸਾਨੂੰ ਭਗਤ ਜੀ ਦੀ ਜਨਮ ਅਤੇ ਪ੍ਰਲੋਕ ਗਮਨ ਦੀ ਤਾਰੀਖ ਯੂਨੀਵਰਸਿਟੀਆਂ ਦੇ ਬੁੱਧੀਜੀਵੀ ਇਤਿਹਾਸ ਅਤੇ ਫਿਲੌਸਫੀ ਦੇ ਖੋਜੀ ਵਿਦਵਾਨਾਂ ਨਾਲ ਵਿਚਾਰ ਕਰਕੇ ਹੀ ਤਹਿ ਕਰਨੀ ਚਾਹੀਦੀ ਹੈ। ਵਿਦਵਾਨ ਸਜਨ ਗੁਰੂ ਘਰ ਦੇ ਮੁੱਖ ਗ੍ਰੰਥੀ ਭਾਈ ਬੱਲ ਸਿੰਘ ਜੀ ਨੇ ਦੱਸਿਆ ਕਿ ਦਾਸ ਕਾਫੀ ਦੇਰ ਤੋਂ ਭਗਤ ਰਵਿਦਾਸ ਜੀ ਨਾਲ ਸਬੰਧਤ ਗੁਰੂ ਘਰਾਂ ਵਿਖੇ ਸੇਵਾ ਕਰ ਰਿਹਾ ਹੈ ਪਰ ਜੋ ਮਾਣ ਸਤਿਕਾਰ ਮੈਨੂੰ ਇਸ ਗੁਰੂ ਘਰ ਨੇ ਦਿੱਤਾ ਹੈ ਬੜਾ ਵਿਲੱਖਣ ਹੈ। ਇੱਥੋਂ ਦੀ ਕਮੇਟੀ ਅਤੇ ਸੰਗਤ ਮੈਨੂੰ ਇੱਕ ਪ੍ਰਵਾਰ ਦੇ ਮੈਂਬਰ ਵਾਂਗ ਮਾਣ ਦੇ ਰਹੀ ਹੈ। ਕਰਮਕਾਂਡਾਂ ਅਤੇ ਮੂਰਤੀ ਪੂਜਾ ਦਾ ਵਿਰੋਧ ਕਰਦੇ ਹੋਏ ਉਨ੍ਹਾਂ ਨੇ ਵੀ ਕਿਹਾ ਕਿ ਭਗਤ ਜੀ ਦੀ ਜਨਮ ਜਾਂ ਪ੍ਰੋਲਕ ਗਮਨ ਦੀਆਂ ਤਾਰੀਕਾਂ ਨਾਲੋਂ ਉਨ੍ਹਾਂ ਦੀ ਪਵਿਤਰ ਬਾਣੀ ਜੋ 40 ਸ਼ਬਦਾਂ ਦੇ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਵਿਖੇ ਅੰਕਿਤ ਹੈ ਤੋਂ ਸੇਧ ਲੈਣੀ ਚਾਹੀਦੀ ਹੈ ਪਰ ਕੁੱਝ ਭੁਲੜ ਵੀਰ ਗੁਰੂਆਂ ਦੇ ਉਪਕਾਰ ਨੂੰ ਭੁੱਲ ਕੇ ਕੁੱਝ ਅਖੌਤੀ ਸਾਧਾਂ ਅਤੇ ਪੁਲੀਟੀਕਲ ਲੋਕਾਂ ਮਗਰ ਲੱਗ ਕੇ ਅਲੱਗ ਗ੍ਰੰਥ ਪ੍ਰਕਾਸ਼ ਕਰ ਰਹੇ ਹਨ। ਸੰਗਤਾਂ ਦੀ ਆਸਤਾ ਗੁਰੂ ਗ੍ਰੰਥ ਨਾਲ ਜੁੜੀ ਹੋਈ ਹੈ ਨਾਂ ਕਿ ਹੋਰ ਕਿਸੇ ਗ੍ਰੰਥ ਨਾਲ। ਗੁਰੂ ਘਰ ਦੇ ਸਾਬਕਾ ਸਕੱਤਰ ਸਰਦਾਰ ਜੋਗਿੰਦਰ ਸਿੰਘ ਮਾਹਲ ਨੇ ਕਿਹਾ ਕਿ ਜਦ ਅਸੀਂ ਪੰਜਾਬ ਵਿਖੇ ਸਕੂਲ ਪੜ੍ਹਦੇ ਸਾਂ ਤਾਂ ਸਾਨੂੰ ਵੱਖ-ਵੱਖ ਜਾਤਾਂ ਦੇ ਗੁਰਦੁਆਰਿਆਂ ਬਾਰੇ ਕੋਈ ਪਤਾ ਨਹੀਂ ਸੀ ਅਤੇ ਓਦੋਂ ਅਜਿਹੇ ਗੁਰਦੁਆਰੇ ਵੀ ਨਹੀਂ ਸਨ। ਇਹ ਤਾਂ ਇੱਥੇ ਵਿਦੇਸ਼ ਵਿੱਚ ਆ ਕੇ ਦੇਖੇ ਹਨ ਜਿਨ੍ਹਾਂ ਦਾ ਬੱਚਿਆਂ ਤੇ ਅਸਰ ਪੈ ਰਿਹਾ ਹੈ ਜੋ ਮਾਂ ਬਾਪ ਨੂੰ ਇਸ ਬਾਰੇ ਸਵਾਲ ਕਰਦੇ ਰਹਿੰਦੇ ਹਨ। ਅਸੀਂ ਸੰਗਤ ਦੇ ਸਹਿਯੋਗ ਨਾਲ ਇਹ ਸਰਬਸਾਂਝਾ ਗੁਰੂ ਘਰ ਚਲਾ ਰਹੇ ਹਾਂ ਜਿੱਥੇ ਸਭ ਨੂੰ ਬਰਾਬਰ ਸਮਝਿਆ ਜਾਂਦਾ ਹੈ।
ਇਸ ਤੋਂ ਬਾਅਦ ਫਰੀਮਾਂਟ ਗੁਰਦੁਆਰੇ ਦੇ ਉੱਘੇ ਸਿੱਖ ਲੀਡਰ ਭਾਈ ਗੁਰਮੀਤ ਸਿੰਘ ਖਾਲਸਾ ਨੇ ਪ੍ਰਬੰਧਕਾਂ ਅਤੇ ਵਿਦਵਾਨਾਂ ਦੇ ਇਸ ਉਪਰਾਲੇ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਗੁਰੂਆਂ ਅਤੇ ਭਗਤਾਂ ਦੀ ਬਾਣੀ ਰੂਹਾਨੀਅਤ ਦਾ ਭੰਡਾਰ ਹੈ। ਸ਼ਬਦ ਗੁਰੂ ਹੈ ਜੋ ਆਹਤ ਅਤੇ ਅਨਾਹਤ ਰਾਹੀਂ ਪ੍ਰਗਟ ਹੁੰਦਾ ਹੈ। ਸਾਨੂੰ ਸਭ ਵੀਰਾਂ ਨੂੰ ਰਲ ਮਿਲ ਕੇ ਗੁਰੂ ਘਰਾਂ ਦੀ ਸੇਵਾ ਕਰਦੇ ਹੋਏ ਸਿੱਖੀ ਦਾ ਪ੍ਰਚਾਰ ਕਰਨਾ ਚਾਹੀਦਾ ਹੈ। ਬੱਚਿਆਂ ਨੂੰ ਉੱਚ ਵਿਦਿਆ ਦੇ ਕੇ ਆਪਣੀ ਸਿੱਖ ਕਮਿਊਨਟੀ ਦਾ ਨਾਂ ਰੋਸ਼ਨ ਕਰਨਾ ਚਾਹੀਦਾ ਹੈ। ਭਾਈ ਅਵਤਾਰ ਸਿੰਘ ਮਿਸ਼ਨਰੀ ਨੇ ਭਾਈ ਖਾਲਸਾ ਦਾ ਧੰਨਵਾਦ ਕਰਦੇ ਹੋਏ ਬੜੇ ਭਾਵਕ ਹੋ ਕੇ ਕਿਹਾ ਕਿ ਭਗਤ ਅਤੇ ਗੁਰੂ ਸਾਰੇ ਹੀ ਮੂਰਤੀ ਪੂਜਾ ਦੇ ਵਿਰੁੱਧ ਸਨ ਪਰ ਜੇ ਅੱਜ ਭਗਤ ਰਵਿਦਾਸ ਜੀ ਦੇ ਪੈਰੋਕਾਰ ਗੁਰਦੁਆਰੇ ਵਿਖੇ ਵੱਡੀ ਮੂਰਤੀ ਰੱਖਦੇ ਹਨ ਤਾਂ ਘੱਟ ਅਸੀਂ ਵੀ ਨਹੀਂ ਹਾਂ ਅਸੀਂ ਗੁਰੂਆਂ ਅਤੇ ਸਾਧਾਂ ਸੰਤਾਂ ਦੀਆਂ ਮੂਰਤੀਆਂ ਗੁਰਦੁਆਰਿਆਂ ਵਿੱਚ ਸਜਾਈ ਫਿਰਦੇ ਹਾਂ। ਅੱਜ ਬ੍ਰਾਹਮਣਵਾਦ ਅਤੇ ਸੰਤ ਬਾਬਾ ਡੇਰਾਵਾਦ ਸਾਡੇ ਤੇ ਭਾਰੂ ਹੋਇਆ ਪਿਆ ਹੈ। ਅਖੀਰ ਤੇ ਗੁਰੂ ਘਰ ਦੇ ਸਕੱਤਰ ਭਾਈ ਜੋਗਾ ਸਿੰਘ ਜੀ ਜਿਨ੍ਹਾਂ ਦੇ ੳਪੁਰਾਲੇ ਨਾਲ ਇਹ ਸੈਮੀਨਾਰ ਨੇਪਰੇ ਚੜ੍ਹਿਆ, ਨੇ ਦੂਰੋਂ ਨੇੜਿਓਂ ਆਏ ਵਿਦਵਾਨ ਸੱਜਨਾਂ ਅਤੇ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਅਗਲੇ ਮਹੀਨੇ ਫਿਰ ਇੱਥੇ ਹੀ ਸੈਮੀਨਾਰ ਵਿੱਚ ਪਹੁੰਚਣ ਦੀ ਅਪੀਲ ਕੀਤੀ ਜਿਸ ਦੀ ਤਾਰੀਖ ਤਹਿ ਕਰਕੇ ਫਿਰ ਦੱਸ ਦਿੱਤੀ ਜਾਵੇਗੀ। ਇਸ ਤੋਂ ਬਾਅਦ ਅਰਦਾਸ ਕਰ ਅਤੇ ਹੁਕਮਨਾਮਾਂ ਲੈ ਕੇ ਸੈਮੀਨਾਰ ਦੀ ਸਮਾਪਤੀ ਵੇਲੇ ਕੜਾਹ ਪ੍ਰਸ਼ਾਦ ਅਤੇ ਗੁਰੂ ਕਾ ਲੰਗਰ ਵਰਤਾਇਆ ਗਿਆ। ਗੁਰੂ ਘਰ ਦੇ ਮੁੱਖ ਗ੍ਰੰਥੀ ਭਾਈ ਬੱਲ ਸਿੰਘ ਜੀ ਨੇ ਵੀ ਆਈਆਂ ਸਭ ਸੰਗਤਾਂ ਅਤੇ ਵਿਦਵਾਨਾਂ ਦਾ ਧੰਨਵਾਦ ਧੰਨਵਾਦ ਕੀਤਾ।


(27/04/12)
ਸਰਵਜੀਤ ਸਿੰਘ

ਸ. ਹਰਦੇਵ ਸਿੰਘ ਜੰਮੂ ਜੀ,
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫ਼ਤਿਹ।
ਵੀਰ ਜੀ, ਆਪ ਜੀ ਲਿਖਦੇ ਹੋ, “ਇਸ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਮੌਜੂਦਾ ਸਵਰੂਪ ਨੂੰ ਮੈਂ ਸਵੀਕਾਰ ਕਰਦੇ ਇਸੇ ਨੂੰ ਗੁਰੂ ਮੰਨਦਾ ਹਾਂ ਅਤੇ ਮਨ ਵਿੱਚ ਬਿਨ੍ਹਾਂ ਕਿਸੇ ਸ਼ੰਕੇ ਤੋਂ ਉਸ ਅੱਗੇ ਸਿਰ ਨਿਵਾਉਂਦਾ ਹਾਂ”।
ਵੀਰ ਜੀ ਬੇਨਤੀ ਹੈ ਕਿ ਮੱਥਾ ਟੇਕਣ ਵੇਲੇ ਆਪ ਜੀ ਨੂੰ ਕਦੇ ਇਹ ਖਿਆਲ ਨਹੀ ਅਇਆ ਕਿ ਜਿਸ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਰਿਹਾ ਹਾਂ ਉਸ ਗ੍ਰੰਥ `ਚ ਕਿਸੇ ਸ਼ਰਾਰਤੀ ਨੇ ਆਲਮ ਦੇ ਕਿੱਸੇ ‘ਮਾਧਵ ਨਲ ਕਾਮ ਕੰਦਲਾ’ ਦੇ ਕੁਝ ਅੰਸ਼ ਵੀ ਸ਼ਾਮਲ ਕਰ ਦਿੱਤੇ ਹਨ?
***************************************************
ਗੁਰਬੀਰ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫ਼ਤਿਹ।

ਵੀਰ ਜੀ, ਤੁਸੀਂ ਮੇਰੇ ਸਵਾਲ ਦਾ ਜਵਾਬ ਦੇਣ ਦੀ ਬਜਾਏ ਮੈਨੂੰ ਹੀ ਸਵਾਲ ਕਰ ਦਿੱਤਾ, “ਵੀਰ ਜੀ, ਤੁਸੀਂ ਹੀ ਦੱਸੋ, ਮੈਂ ਕਿਨ੍ਹਾਂ ਵਿੱਚ ਖਲੋਵਾਂ” ?
ਗੁਰਬੀਰ ਸਿੰਘ ਜੀ, ਬਹੁਤ ਹੀ ਹੈਰਾਨੀ ਹੋਈ ਹੈ ਆਪ ਜੀ ਦਾ ਪੱਤਰ ਪੜ੍ਹ ਕੇ। ਤੁਸੀਂ ਖ਼ੁਦ ਆਪਣੇ ਬਾਰੇ ਹੀ ਨਹੀਂ ਜਾਣਦੇ। ਤੁਸੀਂ ਦੁਬਿਧਾ ਦਾ ਸ਼ਿਕਾਰ ਹੋ। ਬੇਨਤੀ ਹੈ ਕਿ ਲਿਖਣ ਤੋਂ ਪਹਿਲਾ ਪੜ੍ਹੋ, ਵਿਚਾਰੋ ਅਤੇ ਖ਼ੁਦ ਸਪੱਸ਼ਟ ਹੋਵੋ।
ਸਰਵਜੀਤ ਸਿੰਘ


(27/04/12)
ਡਾ: ਗੁਰਮੀਤ ਸਿੰਘ ਬਰਸਾਲ

ਸਤਿਕਾਰਯੋਗ ਸੰਪਾਦਕ ਜੀ ,
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ!!
ਵੀਰ ਹਰਦੇਵ ਸਿੰਘ ਜੰਮੂ ਜੀ ਸਮੁਚੇ ਵਚਿਤਰ ਨਾਟਕ ਨੂੰ ਰੱਦ ਕਰਦੇ ਹਨ ਕਿ ਇਹ ਗੁ੍ਰੂ ਕਿਰਤ ਨਹੀਂ ਹੈ ਪਰ ਨਾਲ ਇਹ ਵੀ ਕਹਿੰਦੇ ਹਨ ਕਿ ਗੁਰੂ ਜੀ ਦੇ ਸਮੇ ਕੁਝ ਗੁਰੂ ਗ੍ਰੰਥ ਤੋਂ ਬਾਹਰ ਦੀਆਂ ਰਚਨਾਵਾਂ ਪਰਚਲਤ ਸਨ ਜੋ ਬਾਅਦ ਵਿਚ ਕਿਸੇ ਨੇ ਵਚਿੱਤਰ ਨਾਟਕ ਵਿੱਚ ਸ਼ਾਮਲ ਕਰ ਦਿੱਤੀਆਂ ।ਹੁਣ ਸਵਾਲ ਬਣਦਾ ਹੈ ਕਿ ਇਹ ਕਿਸ ਤਰਾਂ ਹੋ ਸਕਦਾ ਹੈ ਕਿ ਗੁਰੂ ਅਰਜਨ ਸਾਹਿਬ ਜੀ ਦੇ ਸੰਪਾਦਤ ਕੀਤੇ ਪੋਥੀ ਸਾਹਿਬ (ਗੁਰੂ ਗ੍ਰੰਥ ਸਾਹਿਬ) ਤੋਂ ਬਾਹਰ ਦੀਆਂ ਰਚਨਾਵਾਂ ਉਪਦੇਸ਼ਾਂ ਹਿਤ ਸਿੱਖਾ ਵਿੱਚ ਪਰਚਲਤ ਹੋ ਗਈਆਂ ਹੋਣ ਉਹ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਹੁੰਦਿਆਂ । ਜਦੋਂ ਜਗਤ ਦੇ ਸਦੀਵੀ ਗੁਰੂ ਬਣਨ ਜਾ ਰਹੇ ਗੁ੍ਰੂ ਗ੍ਰੰਥ ਸਾਹਿਬ ਵਿੱਚ ਕਿਸੇ ਉਪਦੇਸ਼ ਦੀ ਘਾਟ ਮਹਿਸੂਸ ਕਰਦਿਆਂ ਉਹਨਾਂ ਆਪਣੀ ਕੋਈ ਰਚਨਾਂ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਨਹੀਂ ਕੀਤੀ ਤਾਂ ਆਪਦੇ ਗੁਰੂ ਕਾਲ ਦੇ ਸਮੇ ਕਿਸ ਤਰਾਂ ਸਿੱਖਾਂ ਨੂੰ ਉਪਦੇਸ਼ ਦੇਣ ਲਈ ਅਜਿਹੀਆਂ ਰਚਨਾਵਾਂ ਪਰਚਲਤ ਹੋਣ ਦੇ ਸਕਦੇ ਸਨ ? ਵੀਰ ਜੀ ਤੋਂ ਜਵਾਬ ਦੀ ੳਡੀਕ ਰਹੇਗੀ।

ਵੀਰ ਗੁਰਬੀਰ ਸਿੰਘ ਜੀ ਤਾਂ ਵਚਿਤਰ ਨਾਟਕ ਵਿੱਚ ਪੂਰਾ ਵਿਸ਼ਵਾਸ ਰੱਖਦੇ ਜਾਪ ਰਹੇ ਹਨ । ਉਹ ਅਜੀਬੋ ਗਰੀਬ ਜਿਹੀ ਉਦਾਹਰਣ ਦੇਕੇ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਨੂੰ ਮਾਂ ਦੇ ਸਤਿਕਾਰ ਨਾਲ ਅਤੇ ਵਚਿਤਰ ਨਾਟਕ ਦੇ ਸਤਿਕਾਰ ਨੂੰ ਸੱਸ ਦੇ ਸਤਿਕਾਰ ਵਾਂਗ ਪੇਸ਼ ਕਰ ਰਹੇ ਹਨ । ਉਹ ਇਥੋਂ ਤੱਕ ਵਿਸ਼ਵਾਸ ਕਰਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਆਪਣੇ ਕਮਰਕੱਸੇ ਵਿੱਚ ਕੋਈ ਹਨੂਮਾਨ ਦੀ ਰਚਨਾਂ ਰੱਖਦੇ ਸਨ ਜੋ ਉਹਨਾਂ ਅਨੁਸਾਰ ਸ਼ਾਇਦ ਗੁਰੂ ਜੀ ਨੂੰ ਵੀਰ ਰਸ ਦਿੰਦੀ ਸੀ । ਮੈਨੂੰ ਨਹੀਂ ਜਾਪਦਾ ਕਿ ਸਿੱਖ ਮਾਰਗ ਦੇ ਪਾਠਕਾਂ ਲਈ ਉਹਨਾਂ ਕੋਲ ਕੁਝ ਹੈ । ਉਹਨਾਂ ਦੀ ਬੋਲੀ ਵੀ ਵਿਚਾਰ ਵਟਾਂਦਰੇ ਲਈ ਢੁਕਵੀਂ ਨਹੀਂ ਹੈ। ਅਕਲ ਨੂੰ ਹੱਥ ਮਾਰੋ ਵਰਗੇ ਵਿਅੰਗ ਕਸਦੇ ਹਨ । ਸੋ ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਇਸਨੂੰ ਮੇਰੀ ਆਖਰੀ ਚਿੱਠੀ ਸਮਝਣ । ਮੇਰੀ ਸੰਪਾਦਕ ਜੀ ਨੂੰ ਵੀ ਬੇਨਤੀ ਹੈ ਕਿ ਮੇਰੇ ਨਾਮ ਤੇ ਵੀ ਉਹਨਾਂ ਦੀ ਕੋਈ ਚਿੱਠੀ ਨਾਂ ਛਾਪਣ । ਧੰਨਵਾਦੀ ਹੋਵਾਂਗਾ ਜੀ ।


(27/04/12)
ਅਮਰੀਕ ਸਿੰਘ ਰਾਜਪੁਰਾ 

ਵੀਰ ਹਰਦੇਵ ਸਿੰਘ ਜੀ , ਵਾਹਿਗੁਰੂ ਜੀ ਕਾ ਖਾਲਸਾ ,ਵਾਹਿਗੁਰੂ ਜੀ ਕੀ ਫਤਹਿ ।

ਵੀਰ ਜੀ ਪਤਾ ਨਹੀਂ ਤੁਹਾਨੂ ਲੰਬਾ ਲਿਖਣ ਦੀ ਕਿਓਂ ਆਦਤ ਹੈ -- ਮੈਂ ਤਾਂ ਸਮਝਦਾ ਹਾਂ ਗਲ ਨੂੰ ਗੋਲ-ਮੋਲ ਕਰਨ ਦੀ ਮਨਸ਼ਾ ਨਾਲ ਤੁਸੀਂ ਲੰਬਾ ਲਿਖਦੇ ਹੋ । ਤੁਸੀ ਜੋ ਵੀ ਗਲ ਕਰਦੇ ਹੋ ਉਸਨੂੰ ਸਪਸ਼ਟ ਲਿਖਣ ਦੀ ਬਜਾਏ ਗੁੰਝਲਦਾਰ ਲਿਖਕੇ ਭਲੇਖਾ ਖੜਾ ਕਰ ਦਿੰਦੇ  ਹੋ । ਇੱਕ ਪਾਸੇ ਤੁਸੀ ਐਡਾ ਵੱਡਾ ਐਲਾਨ ਕਰਦੇ ਹੋ ਕਿ “ਗੁਰੂ ਗਰੰਥ ਸਾਹਿਬ ਮੁਕਾਬਲ ਦਸਮ-ਗਰੰਥ ਨੂੰ ਮਾਨਤਾ ਦੇਣਾ ਗੁਰੂ ਨਾਲ ਧਰ੍ਹੋ  ਕਮਾਉਣ ਦੇ ਬਰਾਬਰ ਹੈ ਅਤੇ ਇੱਕ ਨਿੰਦਨੀਯ ਬੱਜਰ ਕੋਤਾਹੀ ਹੈ ।” ਤੁਹਾਡੇ ਐਸੇ ਬਿਆਨ ਤੋ ਬਾਅਦ ਵੀ ਤੁਸੀਂ ਨਿਤਨੇਮ ਦੀਆਂ ਬਾਣੀਆਂ ਵਿਚ ਦਸਮ -ਗਰੰਥ ਵਿਚੋਂ ਜਾਪੁ ,ਚੋਪਈ ਆਦਿ ਨੂੰ ਮਾਨਤਾ ਦੇਣ ਵਿਚ ਜਰਾ ਵੀ ਝਿਜਕ ਨਹੀਂ ਮਹਿਸੂਸ ਕਰਦੇ ? ਕੀ ਤੁਸੀਂ ਜਾਣ-ਬੁਝ ਕੇ ਤਾਂ ਨਹੀਂ ਐਸਾ ਕਰ ਰਹੇ? ਅਸੀਂ ਹਰ ਵੇਲੇ ਤੁਹਾਡੀ ਕਾਬਲੀਅਤ ਦਾ ਲਾਭ ਲੈਣਾ ਚਹੁੰਦੇ ਹਾਂ ਅਤੇ ਸ਼ਲਾਘਾ ਕਰਦੇ ਹਾਂ ਪਰ ਐਸੀਆਂ ਘਟਨਾਵਾਂ ਕਰਕੇ ਮਨ ਅੰਦਰ ਕਈ ਸ਼ੰਕੇ ਖੜੇ  ਹੋ ਜਾਂਦੇ ਹਨ ਜਿਵੇਂ ਕੇ ਭਾਈ ਨਾਭਾ ਜੀ ਨੇ ਵੀ ਸ਼ਰਦਾ ਵੱਸ ਇੱਕਾ-ਦੁੱਕਾ ਗਲਤੀਆਂ ਕੀਤੀਆਂ ਜੋ ਕੇ ਉਸ ਵੇਲੇ ਕੋਈ ਵੀ ਸ਼ਰਧਾਲੂ ਤੋ ਹੋਣੀਆਂ ਸੰਭਵ ਸਨ ਪਰ ਅੱਜ ਨਹੀਂ ਹੋਣੀਆਂ ਚਾਹੀਦੀਆਂ । ਕਿਰਪਾ ਕਰਕੇ ਇਹਨਾ ਸੁਆਲਾਂ ਦਾ ਸੰਖੇਪ ਜੁਆਬ ਦੇਣ ਦੀ ਕਿਰਪਾਲਤਾ ਕਰਨੀ ਜੀ :--

੧. ਕੀ ਤੁਸੀਂ ਇਹ ਕਹਿਣਾ ਚੌਹਦੇ ਹੋ ਕੇ ਜਾਪੁ ,ਚੋਪਈ ਆਦਿ ਜੋ SGGS ਤੋਂ ਬਾਹਰ ਦੀਆਂ ਰਚਨਾਵਾਂ ਹਨ ਉਹ ਦਸਮ-ਗਰੰਥ ਦੀ ਦੇਣ ਨਹੀਂ ਹਨ? ਤੁਸੀਂ  ਸਪਸ਼ਟ ਕਰੋ ਕੇ ਇਹ ਬਾਣੀਆਂ ਦਸਮ ਗਰੰਥ ਦੀ ਹੋਂਦ ਤੋਂ ਪਹਿਲਾਂ ਹੀ ਸਿਖ ਪੜਦੇ ਸਨ ਅਤੇ ਜੇ ਐਸਾ ਸੀ ਤਾਂ ਦਸਮ ਪਿਤਾ ਨੇ ਜਦੋਂ ਗੁਰੂ- ਗਰੰਥ ਸਾਹਿਬ ਵਿਚ ਨਿਤਨੇਮ ਪਹਿਲੇ ਤੇਰਾਂ ਅੰਗਾਂ ਵਿਚ ਆਪ ਲਿਖਵਾਇਆ ਤਾਂ ਇਹ ਬਾਣੀਆਂ  ਉਹ ਓਥੇ ਕਿਓਂ ਨਹੀਂ ਪਾ ਗਏ ? ਕੀ ਉਹ (ਗੁਰੂ ਸਾਹਿਬ ) ਸਿਖਾਂ ਨੂੰ ਐਸੀ ਦੁਭਿਦਾ ਵਿਚ ਪਾ ਸਕਦੇ ਸਨ ?

. ਜੇਕਰ ਸਮੁਚੇ ਦਸਮ-ਗਰੰਥ ਨੂੰ ਤੁਸੀਂ ਗੁਰੂ ਕਿਰਤ ਨਹੀਂ ਮਨਦੇ ਤਾਂ ਬਾਂਦਰੀ ਦੇ ਮਰੇ ਬਚੇ ਵਾਂਗ ਕਿਓਂ ਉਸ ਅੰਦਰ ਦੀਆਂ ਰਚਨਾਂਵਾਂ ਨੂੰ ਬੰਨ੍ਹੀ ਫਿਰਦੇ ਹੋ ? ਗੁਰੂ-ਗਰੰਥ ਸਾਹਿਬ ਵਿਚ ਕਿਹੜੀ ਕਮੀ ਹੈ ਜਿਹੜੀ ਤੁਸੀਂ ਇਹਨਾਂ ਬਾਣੀਆਂ ਨਾਲ ਪੂਰੀ ਕਰਨੀ ਚੌਹੁੰਦੇ ਹੋ ? ਜੇਕਰ ਤੁਹਾਡੇ ਵਰਗੇ ਸੁਲਝੇ ਸੱਜਣ ਇਸ ਤਰਾਂ ਕਰਨਗੇ ਤਾਂ ਆਮ ਸਿਖ ਤਾਂ ਕਦੇ ਵੀ ਕਿਸੇ ਸਿੱਟੇ ਤੇ ਨਹੀਂ ਪਹੁੰਚ ਸਕਦਾ । ਆਉਣ ਵਾਲੀਆਂ ਪੀੜੀਆਂ ਤਾਂ ਖਤਮ ਹੀ ਸਮਝੋ । ਕੀ ਤੁਸੀ ਦਸਮ ਗਰੰਥ ਸਿਖ ਦੇ ਵਿਹੜੇ ਸੁੱਟਣਾ ਇੱਕ ਸ਼ਾਜ੍ਸ਼ ਨਹੀਂ ਸਮਝਦੇ ? ਭੁਲ ਚੁੱਕ ਦੀ ਮੁਆਫੀ !

ਬੇਨਤੀ ਕਰਤਾ :- ਅਮਰੀਕ ਸਿੰਘ ਰਾਜਪੁਰਾ ।


(27/04/12)
ਹਰਦੇਵ ਸਿੰਘ, ਜੰਮੂ

ਸਤਿਕਾਰ ਯੋਗ ਸੰਪਾਦਕ ਸਾਹਿਬ ਜੀਉ,

ਸਤਿ ਸ਼੍ਰੀ ਅਕਾਲ!

ਅਪਣੇ ਵਲੋਂ ਲਿਖੇ ਇੱਕ ਪੱਤਰ ਮਿਤੀ 24. 4. 12 ਵਿੱਚ ਗੁਰਬਾਣੀ ਹਵਾਲੇ ਵਿੱਚ ਦਾਸ ਤੋਂ ‘ਥਾਨੁ’ ਸ਼ਬਦ ਦੀ ਥਾਂ ‘ਖਾਨੁ’ ਸ਼ਬਦ ਟਾਈਪ ਹੋ ਗਿਆ ਸੀ। ਮੈਂ ਇਸ ਗਲਤੀ ਲਈ ਸਾਰਿਆਂ ਤੋਂ ਛਿੱਮਾ ਦਾ ਜਾਚਕ ਹਾਂ। ਮੈਂ ਟਾਈਪ ਵਿੱਚ ਗਲਤਿਆਂ ਕਰ ਜਾਂਦਾ ਹਾਂ ਕਿਉਂਕਿ ਸਿੱਖ ਮਾਰਗ ਤੇ ਆਉਂਣ ਨਾਲ ਹੀ ਟਾਈਪ ਕਰਨਾ ਸ਼ੁਰੂ ਕੀਤਾ ਸੀ। ਪੰਜਾਬੀ ਪੜਾਈ ਵਿੱਚ ਮੇਰਾ ਸਬਜੈਕਟ ਵੀ ਨਹੀਂ ਸੀ। ਆਸ ਹੈ ਪਾਠਕ ਮਾਫ਼ ਕਰਨਗੇ।

ਨਿਤਨੇਮ ਬਾਰੇ ਚਰਚਾ ਕਈਂ ਹਫ਼ਤੇ ਪਹਿਲਾਂ ਹੋ ਕੇ ਬੰਦ ਹੋ ਚੁੱਕੀ ਸੀ ਅਤੇ ਇਹ ਚਰਚਾ ਦਾਸ ਅਤੇ ਵੀਰ ਸਰਵਜੀਤ ਸਿੰਘ ਜੀ ਦੇ ਦਰਮਿਆਨ ਆਪ ਜੀ ਦੀ ਆਗਿਆ ਨਾਲ ਹੀ ਹੋਈ ਸੀ। ਉਸ ਤੋਂ ਬਾਦ ਮੈਂ ਇਸ ਬਾਰੇ ਕੋਈ ਚਰਚਾ ਨਹੀਂ ਕੀਤੀ। ਨਿਤਨੇਮ ਬਾਰੇ ਨਵੀਂ ਸ਼ਰਤ ਤਾਂ ਹੁਣ ਆਈ ਹੈ।

ਅਪਣੇ ਵਲੋਂ ਨਿਤਨੇਮ ਬਾਰੇ ਚਰਚਾ ਕਰਕੇ ਮੈਂ ਸਿੱਖ ਮਾਰਗ ਦੇ ਨਵੇਂ ਅਨੁਸ਼ਾਸਨ ਨੂੰ ਤੋੜਨਾ ਠੀਕ ਨਹੀਂ ਸਮਝਦਾ। ਕੁੱਝ ਮਹੀਨੇ ਪਹਿਲਾਂ ਕਿਸੇ ਚਰਚਾ ਵਿੱਚ ਲਿਖਤੀ ਸਵਾਲ ਕਰ ਲੇ ਗਏ ਸਨ ਜਿਸ ਕਾਰਨ ਚਰਚਾ ਹੋਈ ਸੀ। ਫ਼ਿਰ ਪਹਿਲਾਂ ਕੋਈ ਐਸੀ ਪਾਬੰਦੀ ਵੀ ਨਹੀਂ ਸੀ। 21. 22 23. 24 ਵਿਚਕਾਰ ਲਿਖੇ ਮੇਰੇ ਪੱਤਰਾਂ ਵਿਚ, ਮੇਰੇ ਵਲੋਂ ਦਸ਼ਮ ਗ੍ਰੰਥ ਜਾਂ ਨਿਤਨੇਮ ਬਾਰੇ ਕੋਈ ਚਰਚਾ ਨਹੀਂ ਕੀਤੀ ਗਈ। ਨਾ ਹੀ ਮੈਂ ਕਿਸੇ ਪ੍ਰਤੀ ਮੰਦੀ ਸ਼ਬਦਾਵਲੀ ਵਰਤੀ।

ਸੰਪਾਦਕ ਜੀ ਮੈਂ ਆਪ ਜੀ ਦੇ ਨੋਟਿਸ ਵਿੱਚ ਲਿਆਉਣਾਂ ਚਾਹੁੰਦਾ ਹਾਂ ਕਿ ਦਸ਼ਮੇਸ਼ ਜੀ ਨੂੰ ਦਸ਼ਮ ਗ੍ਰੰਥ ਦਾ ਕਰਤਾ ਨਾ ਮੰਨਣਾ ਅਤੇ ਰਾਗਮਾਲਾ ਨੂੰ ਬਾਣੀ ਨਾ ਮੰਨਣਾ ਮੇਰਾ ਅਪਣਾ ਅਨੁਸ਼ਾਸਨ ਵੀ ਹੈ। ਪਰ ਮੈਂ ‘ਗੁਰੂ ਗ੍ਰੰਥ’ ਨੂੰ ‘ਗੁਰੂ’ ਨਾ ਕਹਿਣ ਦੀ ਗਲ ਕਦੇ ਨਹੀਂ ਕੀਤੀ ਜਿਹੜੀ ਕਿ ਕਿਸੇ ਵੀ ਬਜਰ ਗਲਤੀ ਤੋਂ ਜ਼ਿਆਦਾ ਬਜਰ ਹੈ। ਐਸੀ ਮਨਮਤਿ ਤਾਂ ਸਭ ਤੋਂ ਵੱਧ ਨਿੰਦਨੀਯ ਹੈ। ਮੈਂ ਐਸਾ ਅਪਰਾਧ ਤਾਂ ਨਹੀਂ ਕੀਤਾ! ਮੈਂ ਕੋਈ ਐਸੀ ਯੋਜਨਾ ਤਾਂ ਨਹੀਂ ਅਰੰਭੀ! ਮਨਮਤਿ ਮੇਰੇ ਬਾਰੇ ਸ਼ੰਕੇ ਖੜੇ ਕਰਕੇ ਬਹਾਨੇ ਘੜ ਰਹੀ ਹੈ ਤਾਂ ਕਿ ਕੂੜ ਪਰਧਾਨ ਬਣ ਕੇ ਫ਼ਿਰ ਸਕੇ। ਵਿਸ਼ਵਾਸ ਹੈ ਕਿ ਆਪ ਜੀ ਇੰਨਸਾਫ਼ ਕਰੋਗੇ।

ਇਕ ਗੱਲ਼ ਹੋਰ ਪਾਠਕਾਂ ਲਈ ਸੰਖੇਪ ਵਿੱਚ ਸਪਸ਼ਟ ਕਰ ਦੇਵਾਂ ਕਿ ‘ਕੇਸਰੀ ਰੰਗ’ ਬਾਰੇ ਵਿਚਾਰ ਦਾ ਤਾਤਪਰਯ ਇਹ ਕਹਿਣਾ ਨਹੀਂ ਸੀ ਕਿ ‘ਬਸੰਤੀ ਜਾਂ ਸੁਰਮਈ’ ਗਲਤ ਹੈ। ਮੇਰੇ ਪੱਤਰ ਦਾ ਮੁੱਖ ਭਾਵ ਕੇਵਲ ਇਤਨਾ ਸੀ ਕਿ ਭਾਈ ਰਾਜੋਆਣਾ ਵਲੋਂ ਕੇਸਰੀ ਨਿਸ਼ਾਨ ਦੀ ਗਲ ਕਰਨਾ ਉਸਦੀ ਸੋਚ ਦਾ ਬ੍ਰਾਹਮਣਵਾਦ ਨਹੀਂ ਸੀ ਅਤੇ ਨਾ ਹੀ ਕੇਸਰੀ ਕਰਕੇ ਸਿੱਖਾਂ ਨੂੰ ਬ੍ਰਾਹਮਣਵਾਦੀ ਐਲਾਣਨਾ ਚਾਹੀਦਾ ਹੈ। ਪਾਠਕ ਮੇਰਾ ਪੱਤਰ ਪੜ ਸਕਦੇ ਹਨ।

ਕਿਸੇ ਭੁੱਲ ਚੌਕ ਲਈ ਛਿਮਾਂ ਦਾ ਜਾਚਕ ਸਮਝਣਾ!

ਹਰਦੇਵ ਸਿੰਘ, ਜੰਮੂ-27. 4. 12

ਸ. ਗੁਰਬੀਰ ਸਿੰਘ ਜੀ, ਸਤਿ ਸ਼੍ਰੀ ਅਕਾਲ!

ਮੈਂ ਖ਼ੁਦ ਇਸ ਗਲ ਨੂੰ ਠੀਕ ਨਹੀਂ ਸਮਝਦਾ ਕਿ ਕਿਸੇ ਨੂੰ ਵੀ ਵਿਚਾਰਾਂ ਤੋਂ ਹੱਟ ਨਿਜੀ ਗਲ ਪੁੱਛੀ ਜਾਏ ਪਰ ਚੁੱਕਿ ਮੈਂ ਜੰਮੂ ਤੋਂ ਹੀ ਹਾਂ ਇਸ ਲਈ ਜੇ ਕਰ ਮੁਨਾਸਭ ਸਮਝੋ ਤਾਂ ਕੇਵਲ ਇਤਨਾ ਦੱਸਣ ਦੀ ਕਿਰਪਾਲਤਾ ਕਰਨੀ ਕਿ ਕੀ ਆਪ ਜੀ ਜੰਮੂ ਕਸ਼ਮੀਰ ਸਟੇਟ ਤੋਂ ਹੀ ਹੋ? ਮੈਂ ਜੰਮੂ ਤੋਂ ਹਾਂ, ਆਸ ਹੈ ਕਿ ਆਪ ਜੀ ਮੇਰੀ ਜਿਗਿਆਸਾ ਸਮਝ ਸਕਦੇ ਹੋ।

ਕਿਸੇ ਭੁੱਲ ਚੌਕ ਲਈ ਛਿਮਾਂ ਦਾ ਜਾਚਕ ਸਮਝਣਾ!

ਹਰਦੇਵ ਸਿੰਘ, ਜੰਮੂ-27. 4. 12


(27/04/12)
ਪਰਮਜੀਤ ਸਿੰਘ

ਸਤਕਾਰਤ ਸੰਪਾਦਕ ਜੀ ਅਤੇ ਪਾਠਕੋ
ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕਿ ਫ਼ਤਿਹ।
ਮੈਂ ਵੀਰ ਚਰਨਜੀਤ ਸਿੰਘ ਬਰੈਂਪਟਨ ਨਾਲ ਰਾਜੀ ਹਾਂ ਕਿ ਵੀਰ ਹਰਦੇਵ ਸਿੰਘ ਜੰਮੂ ਬਾਰੇ ਬਦਨੀਅਤੀ ਦੀ ਗਲ ਸਹੀ ਨਹੀਂ। ਉਸਨੇ ਕੋਈ ਏਜੰਡਾ ਨਹੀਂ ਲਿਖਿਆ ਬਲਕਿ ਏਜੰਡਿਆਂ ਦੀ ਪੜਚੋਲ ਕੀਤੀ ਹੈ। ਰਜਾਮੰਦੀ ਹੋਰ ਚੀਜ ਹੈ ਪਰ ਲਿਖਤਾਂ ਵਿਚ ਲੇਖਕ ਦੀ ਨੀਅਤ ਸਮਝ ਆ ਹੀ ਜਾਂਦੀ ਹੈ। ਗੁਰੂਆਂ ਨੂੰ ਗੁਰੂ ਕਹਿਣ ਬਾਰੇ ਤਾਂ ਸਾਰਾ ਪੰਥ ਅਤੇ ਵਿਦਵਾਨ ਇਕਮਤ ਹਨ ਫ਼ਿਰ ਜੰਮੂ ਵਾਲੇ ਵੀਰ ਨੇ ਕੀ ਮਾੜ ਕੀਤਾ ਹੈ? ਸਾਰਾ ਪੰਥ ਸ਼੍ਰੀ ਗੁਰੂ ਗ੍ਰੰਥ ਨੂੰ ਗੁਰੂ ਮੰਨਦਾ ਹੈ ਪਰ ਢਿੱਲੋਂ ਸਾਬ ਕਹਿੰਦੇ ਹਨ ਗੁਰੂ ਗ੍ਰੰਥ ਨੂੰ ਗੁਰੂ ਨਾ ਕਹੋ ਤੇ ਜੰਮੂ ਵਾਲੇ ਵੀਰ ਨੂੰ ਲਿਖਣੋਂ ਛੇਕ ਦਿਉ। ਇਹ ਕੋਈ ਚੰਗੀਆਂ ਗਲਾਂ ਨਹੀਂ। ਵਾਹਿਗੁਰੂ ਸਿੱਖ ਮਾਰਗ.ਕਾਮ ਨੂੰ ਚੜਦੀ ਕਲਾ ਬਖ਼ਸੇ। ਆਪਾਂ ਨਿਤਨੇਮ ਲੇ ਕੇ ਕਿਸੇ ਨੂੰ ਮੁੰਹ ਹੀ ਨਹੀਂ ਲਾਉਣਾ ਤਾਂ ਗੁਰਮਤਿ ਦੀ ਗਲ ਕਿਸ ਨਾਲ ਕਰਨੀ ਹੈ? ਆਪਾਂ ਕਿਸੇ ਬਾਣੀ ਦੇ ਹੱਕ ਵਿਚ ਗਲ ਨਹੀਂ ਕਰਨੀ ਤਾਂ ਠੀਕ ਹੈ ਪਰ ਕਿਸੇ ਨੂੰ ਧੱਕੇ ਨਾਲ ਵਿਰੋਧ ਵਿਚ ਲਿਖਣ ਲਈ ਮਜਬੂਰ ਨਾ ਕਰੀਏ। ਇਹ ਗੁਰਮਤਿ ਨਹੀਂ। ਗਲਤੀ ਮਾਫ਼ ਕਰਨੀ ਜੀ।
ਧਨਵਾਦ
ਪਰਮਜੀਤ ਸਿੰਘ


(27/04/12)
ਗੁਰਬੀਰ ਸਿੰਘ

ਸ. ਹਾਕਮ ਸਿੰਘ ਜੀ,
ਆਪ ਜੀ ਨੇ ਹੁਕਮ ਕੀਤਾ ਹੈ: ੧,” ਤੁਸੀਂ ਨਿੱਜੀ ਤੌਰ ਤੇ ਇਸ ਬਾਰੇ ਦੁਚਿੱਤੀ ਵਿਚ ਹੋ”। ਵੀਰ ਜੀ, ਜੇ ਦੋਚਿਤੀ ਹੁੰਦੀ ਤਾਂ ਐਡੀ ਸਮੱਸਿਆ ਨਹੀਂ ਸੀ। ਮੈਂ ਪੰਥ ਨੂੰ ਇੱਕ ਇਕਾਈ ਮੰਨ ਕੇ ਚੱਲਦਾ ਹਾਂ। ਦਸਮ ਗ੍ਰੰਥ ਦੇ ਮਾਮਲੇ ਵਿੱਚ ਪਹਿਲਾਂ ਪੰਥ ਦੋਚਿਤੀ ਵਿੱਚ ਸੀ। ਪਰ ਹੁਣ ਆਪ ਜਹੇ ਉਚਕੋਟੀ ਦੇ ਵਿਦਵਾਨਾ ਦੀ ਕਿਰਪਾ ਸਦਕਾ ਪੰਥ ਚੌਚਿਤੀ (ਚਾਰ ਚਿਤੀ) ਵਿੱਚ ਹੈ। ਮੈਂ ਇਸੇ ਪੰਥ ਦਾ ਹਿਸਾ ਹਾਂ। ੨, “ਵੱਡੀ ਗਿਣਤੀ ਵਿਚ ਸਿੱਖ ਇਸ ਨੂੰ ਮੁਕੰਮਲ ਰੂਪ ਵਿਚ ਬਾਣੀ ਤਸਲੀਮ ਕਰਦੇ ਹਨ” ਭਾਵੇਂ ਇਹ ਤੱਥ ਸਿੱਧ ਕਰਨ ਲਈ ਤੁਸੀਂ ਕੋਈ ਅੰਕੜੇ ਪੇਸ਼ ਨਹੀਂ ਕੀਤੇ ਹਨ”। ਵੀਰ ਜੀ, ਕੋਈ ਸਰਵੇ ਨਹੀਂ ਹੋਇਆ। ਇਹ ਇੱਕ ਅੰਦਾਜ਼ਾ ਹੈ। ੩, “ਤੁਹਾਡੇ ਜੈਸੇ ਸੁਲਝੇ ਹੋਏ ਦਸਮ ਗ੍ਰੰਥ ਦੇ ਘੱਟ ਹੀ ਸ਼ਰਧਾਲੂ ਵੇਖਣ ਨੂੰ ਮਿਲਦੇ ਹਨ”। ਤੁਹਾਡਾ ਅੰਦਾਜ਼ਾ ਭਰੋਸੇ ਯੋਗ ਨਹੀਂ। ਘੱਟ ਹਨ ਕਿ ਵੱਧ ਹਨ ਇਸ ਦਾ ਵੀ ਕੋਈ ਸਰਵੇ ਨਹੀਂ ਹੋਇਆ। ੪, “ਗ੍ਰੰਥ ਦਾ ਕੋਈ ਵੱਡਾ ਸਮਰਥਕ ਇਤਨੇ ਸਾਧਾਰਣ ਢੰਗ ਨਾਲ ਸਿੱਖ ਮਾਰਗ ਦੇ ਪਾਠਕਾਂ ਸਾਹਮਣੇ ਦਸਮ ਗ੍ਰੰਥ ਦੇ ਹੱਕ ਵਿਚ ਸਫਾਈ ਪੇਸ਼ ਕਰਨ ਦੇ ਸਮਰਥ ਹੋਵੇ”। ਵੀਰ ਜੀ, ਮੈਂ ਵੱਡਾ ਨਹੀਂ ਹਾਂ। ਲੇਕਿਨ ਹਰ ਗੱਲ ਨੂੰ ਸਰਲ ਭਾਸ਼ਾ ਵਿੱਚ ਸਮਝਣ ਸਮਝਾਉਣ ਦੀ ਕੋਸ਼ਿਸ਼ ਕਰਦਾ ਹਾਂ। ਮੈਨੂੰ ਵੱਡਾ ਮੰਨਣ ਲਈ ਆਪ ਜੀ ਦਾ ਸ਼ੁਕਰੀਆ।
ਗੁਰਇੰਦਰ ਸਿੰਘ ਪਾਲ ਸਿੰਘ ਜੀ,
ਆਪਣੀ ਲਿਖਤ ਦੇ ਸਬਦਾਂ “ਪੋਥੇ, ਅਖਾਉਤੀ, ਦਸਮ ਗ੍ਰੰਥ, ਅੰਨ੍ਹੇ ਸਮਰਥਕ, ਇਸ ਸਾਇਟ ੱਤੇ ਕੋਈ ਜਗ੍ਹਾ ਨਹੀਂ, ਕੰਨ ‘ਤੇ ਜੂੰ, ਹੂੜ੍ਹ-ਮਤੀਏ, ਸਾਡੇ ਸਿਰ ਮੜ੍ਹਨ ਦੀ ਕੋਸ਼ਿਸ਼, ਗ਼ੱਦਾਰੀ, ਲਾਭ, ਤੂੜੀ ਦੇ ਤਿਨਕੇ, ਵਿਹਲੜ, ਘੜੰਮ, ਛੱਪੜ, ਗੰਧਲਾ, ਅੱਡੀ-ਚੋਟੀ, ਕਾਲੀਆਂ ਕਰਤੂਤਾਂ, ਕਾਗ਼ਜ਼ ਕਾਲੇ, ਬੇਤੁਕੀਆਂ, ਭੜਾਸ” ਇਤਿਆਦਿ ਦਾ ਚਿੰਤਨ ਕਰੋ। ਜਿਸ ਮਸਤਕ `ਚੋਂ ਇਹ ਸ਼ਬਦ ਉਗਮੇ ਹਨ ਉਥੇ ਸਭ ਅੱਛਾ ਨਹੀਂ ਹੈ। ਬਾਕੀ ਪਾਠਕ ਇਨ੍ਹਾਂ ਦੀ ਇਸ ਗੱਲ ਵੱਲ ਧਿਆਨ ਦੇਣ ਕਿ ਸਰਦਾਰ ਗੁਰਿੰਦਰ ਪਾਲ ਸਿੰਘ “ਇਨ੍ਹਾਂ ਵਿੱਚੋਂ ਕੋਈ ਵੀ ਲਿਖਿਤ ਸਾਰੀ ਨਹੀਂ ਪੜ੍ਹ ਸਕਿਆ! ਜੇ ਔਖਾ-ਸੌਖਾ ਪੜ੍ਹ ਵੀ ਲੈਂਦਾ ਤਾਂ ਮੇਰੇ ਪੱਲੇ ਕੁਛ ਨਹੀਂ ਸੀ ਪੈਣਾ”। ਜੋਤਸ਼ੀ ਜੀ ਤੋਂ ਹੋਰ ਵੀ ਭਵਿਖ ਬਾਣੀ ਕਰਵਾਈ ਜਾ ਸਕਦੀ ਹੈ।
ਫਿਰ ਵੀ ਮੈ ਸਰਦਾਰ ਗੁਰਿੰਦਰ ਪਾਲ ਸਿੰਘ ਜੀ ਦੀ ਇਸ ਗੱਲ ਨਾਲ ਸਹਿਮਤ ਹਾਂ ਕਿ “ਬੰਦਾ ਭੁੱਲਣਹਾਰ ਹੈ, ਅਤੇ ਕੋਈ ਵੀ ਲੇਖਕ ਇਸ ਖ਼ਾਮੀ ਤੋਂ ਮੁਕਤ ਨਹੀਂ ਹੈ। ਅਸੀਂ ਸਾਰੇ ਗ਼ਲਤੀਆਂ ਕਰਦੇ ਹਾਂ, ਪਰੰਤੂ ਜਦ ਕੋਈ ‘ਵਿਦਵਾਨ ਗੁਰਸਿਖ` ਭਾਰੀ ਭੁੱਲ ਕਰੇ ਤਾਂ ਬਹੁਤ ਰੜਕਦੀ ਹੈ ਅਤੇ ਮਨ ਨੂੰ ਅਤਿਅੰਤ ਕਸ਼ਟ ਹੁੰਦਾ ਹੈ। ਅਜਿਹੀਆਂ ਬੱਜਰ ਗ਼ਲਤੀਆਂ ਹਰ ਰੋਜ਼ ਵੇਖਣ ਵਿੱਚ ਆਉਂਦੀਆਂ ਹਨ ਜੋ ਸੰਬੰਧਿਤ ਲੇਖਕਾਂ ਦੀ ਗੁਰੂ ਅਤੇ ਗੁਰਬਾਣੀ ਪ੍ਰਤਿ ਸ਼੍ਰੱਧਾ ਅਤੇ ਸੁਹਿਰਦਤਾ ਉੱਤੇ ਪ੍ਰਸ਼ਨ ਚਿੰਨ੍ਹ ਲਾਉਂਦੀਆਂ ਹਨ”।
ਸੱਚਮੁਚ ਬਹੁਤ ਸਾਰੇ ਵਿਦਵਾਨ ਤੱਤ ਗੁਰਮਤਿ ਵਾਲੇ ਅਤੇ ਸਰਦਾਰ ਗੁਰਿੰਦਰਪਾਲ ਸਿੰਘ ਜਹੇ, ਲੇਖਕ ਇਸ ਤਰਾਂ ਕਰਦੇ ਹਨ। ਇਸੇ ਲਈ ਵੀਰ ਹਰਦੇਵ ਸਿੰਘ ਜੰਮੂ ਅਤੇ ਗੁਰਬੀਰ ਸਿੰਘ ਜਹੇ ਆਮ ਸਿੱਖਾਂ ਨੂੰ ਕਲਮ ਚੁਕਣੀ ਪੈਂਦੀ ਹੈ।
ਵੀਰ ਅਵਤਾਰ ਸਿੰਘ ਮਿਸ਼ਨਰੀ ਜੀ,
ਆਪ ਜੀ ਲਿਖਦੇ ਹੋ “ਅੰਮ੍ਰਿਤ ਸੰਚਾਰ ਵੇਲੇ ਪੂਰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਬਿਨਾ ਕਿਸੇ ਹੋਰ ਗ੍ਰੰਥ ਦੀ ਰਚਨਾਂ ਨੂੰ ਨਹੀਂ ਪੜ੍ਹਿਆ ਜਾ ਸਕਦਾ”।
ਇਹ ਆਪ ਜੀ ਦਾ ਗੁਰੂ ਰੂਪ ਖ਼ਾਲਸਾ ਪੰਥ ਲਈ ਵਿਚਾਰ ਹੈ, ਉਪਦੇਸ਼ ਹੈ, ਹੁਕਮ ਹੈ ਜਾਂ ਧਮਕੀ? “ਅਨੇਕਾਂ ਪਤੀਆਂ ਵਾਲੀ ਔਰਤ ਸੁਹਾਗਣ ਨਹੀਂ ਅਨੇਕਾਂ ਗੁਰੂਆਂ ਜਾਂ ਗ੍ਰੰਥਾਂ ਵਾਲਾ ਸਿੱਖ ਕਿਵੇਂ”। ਮਿਸਨਰੀ ਜੀ ਇੱਕ ਤੋਂ ਵੱਧ ਪਤਨੀਆਂ ਵਾਲਾ ਕੀ ਹੈ? ਸਿੱਖ ਦੀ “ਵਰਦੀ” ਕਿਹੜੀ ਹੈ ਅਤੇ ਤੁਹਾਡੇ ਮੁਤਾਬਕ ਸੰਪੂਰਣ ਅਤੇ ਇਕੋ ਇੱਕ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਦਾ ਕਿਥੇ ਜ਼ਿਕਰ ਹੈ। ਇਹ ਵੀ ਦੱਸੋ ਕਿ ਇਹ ਵਰਦੀ ਸਿਰਫ਼ ਸਿੱਖਾਂ ਦੀ ਹੈ ਜਾਂ ਸਾਰੇ ਸੰਸਾਰ ਦੀ? ਇਹ ਵੀ ਦੱਸੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਿਰਫ਼ ਸਿੱਖਾਂ ਦਾ ਹੈ ਕਿ ਸਾਰੇ ਸੰਸਾਰ ਦਾ?
ਸ. ਅਵਤਾਰ ਸਿੰਘ ਮਿਸ਼ਨਰੀ ਜੀ, ਰਤਾ ਸਮਝਾਉਣਾ ਕਿ ਮਿਸ਼ਨਰੀ ਕੀ ਹੁੰਦਾ ਹੈ। ਤੁਸੀਂ ਆਪਣੀਆਂ ਸਿਫ਼ਤਾਂ ਅਤੇ ਆਪਣੀ ਬੱਲੇ ਬੱਲੇ ਵਾਲੀ ਰਿਪੋਰਟ ਆਪ ਖ਼ੁਦ ਲਿਖ ਕੇ ਹੇਠਾਂ ਆਪਣਾ ਨਾਮ ਲਿਖ ਕੇ ਆਪ ਹੀ ਛਪਾ ਲੈਂਦੇ ਹੋ। ਇਹੋ ਜਿਹਾ ਸੈਲਫ਼ ਗਲੋਰੀਫ਼ਿਕੇਸ਼ਨ ਵਾਲਾ ਬੰਦਾ ਹੋਰ ਜੋ ਮਰਜ਼ੀ ਹੋਵੇ, ਮਿਸ਼ਨਰੀ ਨਹੀਂ ਹੋ ਸਕਦਾ।
ਇੱਕ ਮਿਸ਼ਨਰੀ ਭਾਈ ਮੈਨੂੰ ਪੁਛਣ ਲੱਗਾ ਕਿ ਦਸਮ ਗ੍ਰੰਥ ਵਿਚੋਂ ਸਾਨੂੰ ਕੀ ਸਿਖਿਆ ਮਿਲ਼ਦੀ ਹੈ। ਮੈਂ ਕਿਹਾ ਪੜ੍ਹ ਕੇ ਦੇਖ ਲਉ। ਕਹਿੰਦਾ ਸਮਝ ਨਹੀਂ ਆਉਂਦੀ। ਮੈਂ ਕਿਹਾ ਅੱਜ ਤੱਕ ਬਿਨਾ ਸਮਝੇ ਹੀ ਰੱਦ ਕਰੀ ਜਾਂਦੇ ਹੋ? ਉਸ ਨੇ ਅੱਗਿਉਂ ਹੀਂ ਹੀਂ ਹੀਂ ਕਰ ਦਿੱਤੀ। ਫਿਰ ਮੈਂ ਪੁਛਿਆ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਰਾ ਪੜ੍ਹਿਆ ਹੈ। ਕਹਿੰਦਾ ਜੀ ਹਾਂ ਦੋ ਵਾਰ। ਮੈਂ ਕਿਹਾ ਪੂਰਾ ਸਮਝ ਲਿਆ ਹੈ। ਕਹਿੰਦਾ ਜੀ ਮੋਟਾ ਮੋਟਾ ਸਮਝਿਆ ਹੈ। ਮੈਂ ਕਿਹਾ ਕਿ ਫਿਰ ਤੁਸੀਂ ਕਸਵੱਟੀ ਕਿਸ ਸ਼ੈ ਨੂੰ ਕਹਿੰਦੇ ਹੋ। ਕਹਿੰਦਾ ਜੀ ਗੁਰੂ ਗ੍ਰੰਥ ਸਾਹਿਬ ਦੀ ਸਮਝ ਨੂੰ। ਮੈਂ ਕਿਹਾ ਉਹ ਤਾਂ ਤੁਹਾਡੇ ਮੁਤਾਬਕ ਮੋਟੀ ਮੋਟੀ ਹੈ। ਫਿਰ ਤੁਸੀਂ ਮੋਟੀ ਮੋਟੀ ਸਮਝ ਨਾਲ ਕਿਵੇਂ ਫ਼ੈਸਲੇ ਕਰ ਲੈਂਦੇ ਹੋ। ਫਿਰ ਉਸ ਨੇ ਹੀਂ ਹੀਂ ਹੀਂ ਕਰ ਦਿੱਤੀ। ਫਿਰ ਕਹਿਣ ਲੱਗਿਆ ਕਿ ਮੈਨੂੰ ਪਤਾ ਹੈ ਕਿ ਸਾਡੇ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਕੁੱਝ ਹੈ ਕੋਈ ਊਣ ਨਹੀਂ। ਮੈਂ ਕਿਹਾ ਕਿ ਦੁਨਿਆਵੀ ਕਿ ਅਧਿਆਤਮਿਕ। ਕਹਿੰਦਾ ਜੀ ਕਿ ਦੋਨੇ। ਫਿਰ ਮੈਂ ਪੁਛਿਆ ਕਿ ਤੁਹਾਡੇ ਬੱਚੇ ਸਕੂਲ ਕੀ ਕਰਨ ਜਾਂਦੇ ਹਨ। ਕਹਿੰਦਾ ਜੀ ਦੁਨਿਆਵੀ ਵਿਦਿਆ ਹਾਸਲ ਕਰਨ। ਮੈਂ ਕਿਹਾ ਕਿ ਤੁਸੀਂ ਤਾਂ ਕਹਿੰਦੇ ਹੋ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਅਧਿਆਤਮਿਕ ਅਤੇ ਦੁਨਿਆਵੀ ਵਿਦਿਆ ਦੋਨੇ ਹਨ। ਫਿਰ ਹੀਂ ਹੀਂ ਹੀਂ। ਸਰਦਾਰ ਮਿਸ਼ਨਰੀ ਜੀ, ਕੇਵਲ ਸੈਲਫ਼ਗਲੋਰੀਫ਼ਿਕੇਸ਼ਨ ਅਤੇ ਹੀਂ ਹੀਂ ਹੀਂ ਨਾਲ ਗੱਲ ਨਹੀਂ ਬਣਨੀ। ਇਹ ਗੱਲਾਂ ਇਤਨੀਆਂ ਵੀ ਸੋਖੀਆਂ ਨਹੀਂ ਹਨ।
ਗੁਰਬੀਰ ਸਿੰਘ
ਭਾਈ ਅਵਤਾਰ ਸਿੰਘ ਮਿਸ਼ਨਰੀ ਜੀ ਦੀ ਸੈਲਫ਼ਗਲੋਰੀਫ਼ਿਕੇਸ਼ਨ ਦੀ ਇੱਕ ਮਸਿਾਲ ਦੇਖੋ। ਇਹ ਰਿਪੋਰਟ ਉਨ੍ਹਾਂ ਖ਼ੁਦ ਲਿਖੀ ਅਤੇ ਕਿਸੇ ਦੁਪਾਲਪੁਰੀ ਦਾ ਨਾਂ ਐਵੇਂ ਹੀ ਘਸੋੜ ਦਿਤਾ ਜੋ ਉਥੇ ਹਾਜ਼ਰ ਵੀ ਨਹੀਂ ਸੀ, ਜਿਸਦੀ ਕੇਵਲ ਚਿੱਠੀ ਪੜ੍ਹ ਕੇ ਸੁਣਾਈ ਗਈ।
“ਤਰਲੋਚਨ ਸਿੰਘ ਦੁਪਾਲਪੁਰ/ਅਵਤਾਰ ਸਿੰਘ ਮਿਸ਼ਨਰੀ -ਬੀਤੇ ਸ਼ਨੀਵਾਰ ਅਕਤੂਬਰ ੧, ੨੦੧੧ ਨੂੰ “ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ. ਐੱਸ. ਏ. “ ਵੱਲੋਂ ਵਿਚਾਰ ਗੋਸ਼ਟੀ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵਿਦਵਾਨਾਂ ਨੇ ਭਾ. ਅਵਤਾਰ ਸਿੰਘ ਮਿਸ਼ਨਰੀ ਦੇ ਗਰੁੱਪ ਵੱਲੋਂ ਕੀਤੇ ਜਾ ਰਹੇ ਗੁਰਮਤਿ ਪ੍ਰਚਾਰ, ਜਿਵੇਂ ਹਰ ਹਫਤੇ ਆਰਟੀਕਲ ਲਿਖਣੇ, ਰੇਡੀਓ ਟਾਕਸ਼ੋਆਂ ਤੇ ਹਿਸਾ ਲੈਣਾਂ, ਗੁਰਮਤਿ ਲਿਟ੍ਰੇਚਰ ਦੀਆਂ ਸਟਾਲਾਂ ਲਾਉਣੀਆਂ ਅਤੇ ਗਾਹੇ ਬਗਾਹੇ ਸਟੇਜਾਂ ਤੇ ਵੀ ਪ੍ਰਚਾਰ ਕਰਨ ਬਾਰੇ ਆਪਣੇ ਵਿਚਾਰ ਰੱਖੇ ਅਤੇ ਹੋਰ ਵੀ ਕਈ ਗੁਰਮਤਿ ਪਹਿਲੂਆਂ ਦੀ ਚਰਚਾ ਕੀਤੀ। ਭਾ. ਅਵਤਾਰ ਸਿੰਘ ਮਿਸ਼ਨਰੀ ਨੇ ਆਏ ਹੋਏ ਸੱਜਨਾਂ ਦਾ ਧੰਨਵਾਦ ਕਰਦੇ ਹੋਏ ਪ੍ਰਚਾਰ ਖੇਤਰ ਵਿੱਚ ਆਪਣੀ ਵਿਥਿਆ ਸੁਣਾਈ ਅਤੇ ਦੱਸਿਆ ਕਿ ਵੱਖ-ਵੱਖ ਖੇਤਰਾਂ ਵਿੱਚ ਸਿੱਖ ਮਿਸ਼ਨਰੀ ਕਾਲਜ ਕਿਵੇਂ ਗੁਰਮਤਿ ਪ੍ਰਚਾਰ ਦੀ ਸੇਵਾ ਕਰ ਰਹੇ ਹਨ। ਉਨ੍ਹਾਂ ਪੰਥ ਪ੍ਰਸਿੱਧ ਲਿਖਾਰੀ ਅਤੇ ਸ੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਸ੍ਰ. ਤਰਲੋਚਨ ਸਿੰਘ ਦੀ ਲਿਖੀ ਚਿੱਠੀ ਵੀ ਸਟੇਜ ਤੇ ਪੜ੍ਹੀ ਜਿਸ ਵਿੱਚ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਆਪਸੀ ਝਗੜੇ ਝੀੜੇ ਛੱਡ ਕੇ, ਹਉਮੈਂ ਹੰਕਾਰ ਦਾ ਤਿਆਗ ਕਰਕੇ, ਸੇਵਾ ਭਾਵਨਾ ਨਾਲ ਪ੍ਰਬੰਧ ਕਰਨ ਅਤੇ ਸਮੁੱਚੇ ਗੁਰਦੁਆਰਿਆਂ ਵਿੱਚ “ਸਿੱਖ ਰਹਿਤ ਮਰਯਾਦਾ” ਲਾਗੂ ਕਰਨ ਸਬੰਧੀ ਸੰਦੇਸ ਦਿੱਤਾ। ਸ੍ਰ. ਪੰਨੂੰ ਜੀ ਨੇ ਵੀ ਭਾਈ ਮਿਸ਼ਨਰੀ ਬਾਰੇ ਦੱਸਿਆ ਕਿ ਹਰ ਹਫਤੇ ਨਵਾਂ ਲੇਖ ਲਿਖਣਾ ਬੜਾ ਔਖਾ ਹੈ ਪਰ ਗੁਰੂ ਰਹਿਮਤ ਸਦਕਾ ਅਵਤਾਰ ਸਿੰਘ ਮਿਸ਼ਨਰੀ ਇਹ ਸੇਵਾ ਲਗਾਤਾਰ ਨਿਭਾ ਰਹੇ ਹਨ। ਉਹਨਾਂ ਕਿਹਾ ਕਿ ਭਾਈ ਅਵਤਾਰ ਸਿੰਘ ਮਿਸ਼ਨਰੀ ਜੀ ਤੱਤ ਗੁਰਮਤਿ ਤੇ ਲਿਖਦੇ ਹੋਏ ਆਪਣੇ ਲੇਖਾਂ ਅਤੇ ਭਾਸ਼ਣਾ ਵਿੱਚ ਥੋਥੇ ਕਰਮਕਾਂਡਾਂ ਦਾ ਭਰਵਾਂ ਖੰਡਨ ਕਰਦੇ ਹੋਏ, ਅਖੌਤੀ ਕਰਾਮਾਤਾਂ ਅਤੇ ਪਾਖੰਡੀ ਸਾਧ ਡੇਰਿਆਂ ਦੇ ਬਖੀਏ ਉਧੇੜਦੇ ਹਨ ਸ਼ਾਇਦ ਇਸੇ ਕਰਕੇ ਉਹ ਪ੍ਰਬੰਧਕ ਭਾਈ ਸਾਹਿਬ ਨੂੰ ਟਾਈਮ ਨਹੀਂ ਦਿੰਦੇ ਜਿਹੜੇ ਅਜਿਹੇ ਡੇਰਿਆਂ ਦੇ ਸਰ਼ਧਾਲੂ ਹਨ”।
ਕੋਈ ਆਪਣੇ ਆਪ ਨੂੰ ਆਪ ਹੀ ਭਾਈ ਲਿਖੀ ਜਾਂਦਾ ਹੈ। ਬਰਸਾਲ ਜੀ ਆਪਣੇ ਆਪ ਨੂੰ ਆਪ ਹੀ ਡਾਕਟਰ ਲਿਖੀ ਜਾਂਦੇ ਹਨ। ਪਤਾ ਨੀ ਉਹ ਕਾਹਦੇ ਡਾਕਟਰ ਹਨ। ਹੋਰ ਵੀ ਕਈ ਸੱਜਣ ਵੀ ਖ਼ੁਦ ਨੂੰ ਖ਼ੁਦ ਹੀ ਡਾਕਟਰ ਲਿਖ ਕੇ ਖ਼ੁਸ਼ ਹੁੰਦੇ ਹਨ।


(27/04/12)
ਜਸਬੀਰ ਸਿੰਘ (ਕੈਲਗਰੀ)

ਸਿੱਖ ਮਾਰਗ ਦੇ ਪਾਠਕ ਸੱਜਣੋ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਹਿ॥
ਅਵਤਾਰ ਸਿੰਘ ਲੰਡਨ ਜੀ!
ਚਰਨਜੀਤ ਸਿੰਘ ਬਰੈਂਪਟਨ ਅਤੇ ਤੁਸੀਂ ਮੇਰੇ ਵੱਲੋਂ ਉਠਾਏ ਗਏ ਸਵਾਲਾਂ ਦੇ ਜਵਾਬ ਦੇ ਚੁਕੇ ਹੋ ਤਾਂ ਤੁਹਾਡੀਆਂ ਜਿਨ੍ਹਾਂ ਲਿਖਤਾਂ ਨਾਲ ਮੇਰੇ ਸਵਾਲਾਂ ਦੇ ਜਵਾਬ ਮਿਲਦੇ ਹਨ, ਮਿਹਰਬਾਨੀ ਕਰਕੇ ਉਨ੍ਹਾਂ ਲਿਖਤਾਂ ਦੀ ਕੋਪੀ-ਪੇਸਟ ਲਗਾ ਦਿਉ ਜੀ।
ਤੁਸੀਂ ਮੈਨੂੰ ਫਲਾਈਟ ਲੈ ਕੇ ਬਰੈਂਪਟਨ ਪਹੁੰਚਣ ਦੀ ਸਲਾਹ ਦੇ ਰਹੇ ਹੋ। ਵੀਰ ਜੀ! ਮੇਰਾ ਵਿਚਾਰ ਵਟਾਂਦਰਾ ਚਰਨਜੀਤ ਸਿੰਘ ਬਰੈਂਪਟਨ ਨਾਲ ਹੀ ਚੱਲ ਰਿਹਾ ਸੀ। ਉਸ ਚੱਲ ਰਹੇ ਵਿਚਾਰ ਵਟਾਂਦਰੇ ਵਿੱਚ ਤੁਸੀਂ ਖੁਦ ਹੀ ਆਪਣੇ ਵਿਚਾਰ ਦੇਣੇ ਸ਼ੁਰੂ ਕੀਤੇ ਸੀ। ਹੁਣ ਤੁਸੀਂ ਉਨ੍ਹਾਂ ਦੇ ਘਰ ਦਾ ਰਸਤਾ ਦਿਖਾ ਕੇ ਮੈਨੂੰ ਉਨ੍ਹਾਂ ਨਾਲ ਸਿੱਧਾ ਸੰਪਰਕ ਕਰਨ ਦੀ ਸਲਾਹ ਦੇ ਕੇ, ਆਪ ਵਿੱਚੋਂ ਖਿਸਕਣਾ ਚਾਹੁੰਦੇ ਹੋ। ਵੀਰ ਜੀ! ਕਿਸੇ ਨੂੰ ਕਿਤੇ ਜਾਣ ਦੀ ਜਰੂਰਤ ਨਹੀਂ ਚਰਨਜੀਤ ਸਿੰਘ ਬਰੈਂਪਟਨ ਜੀ ਨੂੰ ਸਿੱਖ ਮਾਰਗ ਦਾ ਰਸਤਾ ਭੁੱਲਿਆ ਨਹੀਂ ਹੋਇਆ, ਅਤੇ ਨਾ ਹੀ ਵੀਰ … ਸਿੰਘ ਜੀ ਨੂੰ ਸਿੱਖ ਮਾਰਗ ਦਾ ਰਸਤਾ ਭੁਲਿਆ ਹੈ, ਜਿਨ੍ਹਾਂ ਨੇ ਵਿਚਾਰ ਅਧੀਨ ਸ਼ਬਦ ਦੇ ਮੂਲ ਰੂਪ ਵਿੱਚ ਚਰਨਜੀਤ ਸਿੰਘ ਬਰੈਂਪਟਨ ਵਾਲੇ ਅਰਥ ਕੀਤੇ ਹਨ। ਰਹੀ ਗੱਲ ਚਰਨਜੀਤ ਸਿੰਘ ਅਤੇ ਤੁਹਾਡੀਆਂ ਲਿਖਤਾਂ ਧਿਆਨ ਨਾਲ ਪੜ੍ਹਨ ਦੀ। ਮੈਂ ਤੁਹਾਡੀਆਂ ਲਿਖਤਾਂ ਧਿਆਨ ਨਾਲ ਪੜ੍ਹੀਆਂ ਹਨ ਤਾਂ ਹੀ ਇਨ੍ਹਾਂ ਲਿਖਤਾਂ ਵਿੱਚੋਂ ਸਵਾਲ ਉੱਠੇ ਹਨ। ਜੇ ਮੈਂ ਧਿਆਨ ਨਾਲ ਨਾ ਪੜ੍ਹੀਆਂ ਹੁੰਦੀਆਂ ਤਾਂ ਸਵਾਲ ਵੀ ਨਹੀਂ ਸੀ ਉੱਠਣੇ।
ਤੁਸੀਂ ਮੈਨੂੰ ਚਰਨਜੀਤ ਸਿੰਘ ਤੋਂ ਪੁਛਣ ਦੀ ਸਲਾਹ ਦੇ ਰਹੇ ਹੋ ਕਿ ਗੰਜਿਆਂ ਬਾਰੇ ਗੁਰਬਾਣੀ ਦਾ ਕੀ ਫੁਰਮਾਨ ਹੈ। ਵੀਰ ਜੀ! ਤੁਸੀਂ ਬਾਰ ਬਾਰ ਆਪਣੇ ਗਲ਼ੋਂ … ਉਤਾਰ ਕੇ ਚਰਨਜੀਤ ਸਿੰਘ ਜੀ ਦੇ ਗਲ਼ ਕਿਉਂ ਪਾਉਣ ਦੀ ਕੋਸ਼ਿਸ਼ ਵਿੱਚ ਹੋ ਜੋ ਕਿ ਤੁਸੀਂ ਆਪਣੀ ਖੁਸ਼ੀ ਨਾਲ ਹੀ ਆਪਣੇ ਗਲ਼ ਪਾਇਆ ਹੈ। ਚਰਨਜੀਤ ਸਿੰਘ ਜੀ ਦੇ ਘਰ ਦਾ ਰਸਤਾ ਤੁਸੀਂ ਮੈਨੂੰ ਜੋ ਦਿਖਾ ਰਹੇ ਹੋ ਤੁਹਾਨੂੰ ਜਰੂਰਤ ਹੈ ਤਾਂ ਤੁਸੀਂ ਖੁਦ ਹੀ ਉਨ੍ਹਾਂ ਤੋਂ ਪੁੱਛ ਕੇ ਕਿਉਂ ਨਹੀਂ ਦੱਸ ਦਿੰਦੇ। ਤੁਸੀਂ ਲਿਖਿਆ ਹੈ “ਸ: ਚਰਨਜੀਤ ਸਿੰਘ ਜੀ ਵੱਲੋਂ ਕੀਤੇ ਅਰਥਾਂ ਦੀ ਵਿਆਖਿਆ ਕਿਸੇ ਹੋਰ ਪਾਸੋਂ ਮੰਗਣਾ ਇਹ ਸਾਬਤ ਕਰਦਾ ਹੈ ਕਿ ਤੁਸੀਂ ਬੱਚਿਆਂ ਦੇ ਪੱਧਰ ਦੀ ਗੱਲ ਕਰ ਰਹੇ ਹੋ ਤੇ ਬੱਚਿਆਂ ਵਾਂਗ ਹੀ ਜ਼ਿਦ ਕਰੀ ਜਾ ਰਹੇ ਹੋ”।
ਵੀਰ ਜੀ! ਵਿਚਾਰ ਵਟਾਂਦਰਾ ਸ: ਚਰਨਜੀਤ ਸਿੰਘ ਤੇ ਮੇਰਾ ਹੀ ਚੱਲ ਰਿਹਾ ਸੀ ਤੁਸੀਂ ਖੁਦ ਹੀ ਇਸ ਵਿਚਾਰ ਵਟਾਂਦਰੇ ਵਿੱਚ ਸ਼ਾਮਲ ਹੋਏ ਸੀ। ਹੁਣ ਤੁਸੀਂ ਇਹ ਕਹਿਕੇ ਪੱਲਾ ਝਾੜਨ ਦੀ ਕੋਸ਼ਿਸ਼ ਵਿੱਚ ਹੋ ਕਿ ਇਹ ਅਰਥ ਤਾਂ ਸ: ਚਰਨਜੀਤ ਸਿੰਘ ਜੀ ਦੇ ਹਨ ਮੈਂ ਉਨ੍ਹਾਂ ਤੋਂ ਹੀ ਸਵਾਲ ਪੁੱਛਾਂ। ਜਿਹੜੀ ਵਿਚਾਰ ਤੁਹਾਡੀ ਤੇ ਮੇਰੀ ਚੱਲ ਰਹੀ ਹੈ ਉਸ ਬਾਰੇ ਮੈਂ ਚਰਨਜੀਤ ਸਿੰਘ ਤੋਂ ਕਿਉਂ ਪੁੱਛਾਂ? ਅਤੇ ਇਸ ਨਵੇਂ ਸਵਾਲ ਦਾ ਵੀ ਪਹਿਲਾਂ ਤੁਸੀਂ ਹੀ ਜਵਾਬ ਦੇਣਾ ਹੈ ਕਿ ਕੀ ਮਨ ਗੰਜਾ ਜਾਂ ਕੇਸਾਂ ਵਾਲਾ ਹੁੰਦਾ ਹੈ? ਅਤੇ ਇਹ ਜੋ ਨਵਾਂ ਸਵਾਲ ਤੁਸੀਂ ਖੜਾ ਕੀਤਾ ਹੈ ਇਹ ਕੁੱਝ ਸਿੱਖਣ ਸਿਖਾਉਣ ਲਈ ਹੈ ਜਾਂ ਹੋਰ ਭੁਲੇਖੇ ਖੜ੍ਹੇ ਕਰਨ ਲਈ?
ਤੁਸੀਂ ਮੈਨੂੰ ਇੱਕੋ ਥਾਂ ਅੜ ਕੇ ਖੜ੍ਹੇ ਹੋਣ ਦੀ ਗੱਲ ਕਹਿ ਰਹੇ ਹੋ। ਵੀਰ ਜੀ! ਜੇ ਤੁਸੀਂ ਮੇਰੀ ਇੱਕੋ ਹੀ ਗੱਲ ਦਾ ਜਵਾਬ ਦਿਉਗੇ ਤਾਂ ਹੀ ਵਿਚਾਰ ਅੱਗੇ ਵਧੇਗੀ, ਤੁਸੀਂ ਹੁਣ ਤੱਕ ਮੇਰੀ ਇੱਕੋ ਹੀ ਗੱਲ ਦੇ ਜਵਾਬ ਹੀ ਨਹੀਂ ਦੇ ਰਹੇ। ਦੂਸਰਾ ਇਹ ਕਿ ਇਹ ਤੁਹਾਡੀ ਸੋਚ ਹੋਵੇਗੀ ਕਿ ਕਿਸੇ ਇੱਕ ਨੁਕਤੇ ਤੇ ਭੁਲੇਖੇ ਖੜ੍ਹੇ ਕਰ ਦਿਉ, ਗੱਲ ਕਿਸੇ ਸਿਰੇ ਲੱਗੇ ਬਿਨਾ ਹੋਰ ਭੁਲੇਖੇ ਪਾਉਣ ਲਈ ਅੱਗੇ ਵਧ ਜਾਵੋ। ਅਤੇ ਤੀਸਰਾ ਇਹ ਕਿ ਮੈਂ ਸਾਬਤ ਕਰਨ ਦੀ ਕੋਸ਼ਿਸ਼ ਵਿੱਚ ਹਾਂ ਕਿ ਅਜੋਕੀਆਂ ਵਿਆਖਿਆਵਾਂ ਜੋ ਕਿ ਅੱਜ ਕਲ੍ਹ ਦੇ ਵਿਦਵਾਨ ਕਰ ਰਹੇ ਹਨ ਉਹ ਓਪਰੀ ਨਜ਼ਦੇ ਕਿੰਨੀਆਂ ਵਿਗਿਆਨਕ ਲੱਗਦੀਆਂ ਹਨ ਪਰ ਗੁਰੂ ਸਾਹਿਬਾਂ ਦੇ ਅਸਲੀ ਸੁਨੇਹੇ ਤੋਂ ਕਿੰਨੀਆਂ ਦੂਰ ਹਨ।
ਮੈਂ ਸਿੱਖਣ ਸਿਖਾਉਣ ਵਾਲੀ ਸਥਿਤੀ ਵਿੱਚ ਹਾਂ ਜਾਂ ਨਹੀਂ ਇਹੋ ਜਿਹੀਆਂ ਗੱਲਾਂ ਛੱਡ ਕੇ ਸਿੱਧੇ ਅਤੇ ਸਾਫ ਲਫਜ਼ਾਂ ਵਿੱਚ ਮੇਰੇ ਵੱਲੋਂ ਕੀਤੇ ਗਏ ਸਵਾਲਾਂ ਦੇ ਜਵਾਬ ਦੇਣ ਦੀ ਖੇਚਲ ਕਰੋ ਜੀ। ਮਸਲਾ ਸਿਰਫ ਮੇਰੇ ਸਿੱਖਣ ਸਿਖਾਉਣ ਦਾ ਨਹੀਂ, ਹੋਰ ਬਹੁਤ ਸਾਰੇ ਸੱਜਣ ਸਿੱਖ ਮਾਰਗ ਨਾਲ ਜੁੜੇ ਹੋਏ ਹਨ, ਉਹ ਵੀ ਤੁਹਾਡੇ ਕੋਲੋਂ ਕੁੱਝ ਸਿੱਖਣਾ ਚਾਹੁੰਦੇ ਹਨ। ਮੇਰੇ ਸਵਾਲਾਂ ਦੇ ਜਵਾਬ ਦਿੱਤੇ ਬਿਨਾ ਤੁਸੀਂ ਕੰਨੀਂ ਕਤਰਾ ਕੇ ਖਿਸਕ ਨਹੀਂ ਸਕਦੇ। ਤੁਸੀਂ ਮੇਰੇ ਤੇ ਵਿਅੰਗਾਤਮਕ ਗੱਲਾਂ ਦੇ ਜਿੰਨੇ ਮਰਜੀ ਤੀਰ ਛੱਡੀ ਜਾਵੋ, ਮੇਰੇ ਤੇ ਇਨ੍ਹਾਂ ਗੱਲਾਂ ਦਾ ਕੋਈ ਅਸਰ ਨਹੀਂ ਹੁੰਦਾ। ਨਾ ਹੀ ਤੁਹਾਡੀਆਂ ਇਹੋ ਜਿਹੀਆਂ ਗੱਲਾਂ ਦੇ ਜਵਾਬ ਦੇਣ ਵਿੱਚ ਮੈਂ ਉਲਝਣ ਵਾਲਾ ਹਾਂ। ਮੇਰੇ ਵੱਲੋਂ ਤਾਂ ਵਿਚਾਰ ਮੁਖ ਵਿਸ਼ੇ ਦੇ ਘੇਰੇ ਵਿੱਚ ਹੀ ਰਹੇਗੀ। (ਨੋਟ- ਸਮੇਂ ਦੀ ਕਮੀਂ ਕਰਕੇ ਪੱਤਰ ਨੂੰ ਦੁਬਾਰਾ ਪੜ੍ਹ ਨਹੀਂ ਸਕਿਆ ਹੋ ਸਕਦਾ ਹੈ ਕੁੱਝ ਗ਼ਲਤੀਆਂ ਰਹਿ ਗਈਆਂ ਹੋਣ ਗੀਆਂ। ਭੁਲ ਚੁਕ ਲਈ ਮੁਆਫੀ ਚਾਹੁੰਦਾ ਹਾਂ) ਧੰਨਵਾਦ।
ਤੁਹਾਡੇ ਵੱਲੋਂ ਸਵਾਲਾਂ ਦੇ ਜਵਾਬ ਦੀ ਉਡੀਕ ਵਿੱਚ-
ਜਸਬੀਰ ਸਿੰਘ (ਕੈਲਗਰੀ)


(27/04/12)
ਚਰਨਜੀਤ ਸਿੰਘ ਬਰੈਂਮਪਟਨ

ਗੁਰਇੰਦਰ ਸਿੰਘ ਪਾਲ ਜੀ

ਤੁਸੀ ਆਪਣੇ 26/4/12 ਦੇ ਪੱਤਰ ਵਿੱਚ ਲਿਖਦੇ ਹੋ:
ਰੱਬ ਦੇ ਸੁਜਾਨ ਤੇ ਸੁਹਿਰਦ ਬੰਦੇ ਦਾਣਿਆਂ ਦੇ ਬੋਹਲ ਵਿੱਚੋਂ ਤੂੜੀ ਦੇ ਤਿਨਕੇ ਚੁਗਣ ਦਾ ਹਾਂ-ਪਖੀ, ਉਸਾਰੂ ਤੇ ਸਾਰਥਕ ਕੰਮ ਕਰਦੇ ਹਨ। ਇਸ ਦੇ ਉਲਟ ਅਣਜਾਣ, ਖੋਟੇ ਮਨ ਵਾਲੇ ਵਿਹਲੜ ‘ਵਿਦਵਾਨ’ ਤੂੜੀ ਦੇ ਢੇਰ ਵਿੱਚੋਂ ਇੱਕਾ-ਦੁੱਕਾ ਦਾਣੇ ਲੱਭਣ ਵਿੱਚ ਸਮਾਂ ਬਰਬਾਦ ਕਰਦੇ ਰਹਿੰਦੇ ਹਨ, ਅਤੇ ਇਹ ਉਮੀਦ ਵੀ ਕਰਦੇ ਹਨ ਕਿ ਦੂਸਰੇ ਵੀ ਉਨ੍ਹਾਂ ਦਾ ਇਸ ਘੜੰਮ ਵਿੱਚ ਸਾਥ ਦੇਣ। ਅਖਾਉਤੀ ਦਸਮ ਗ੍ਰੰਥ, ਸੂਰਜ ਪ੍ਰਕਾਸ਼, ਪੰਥ ਪ੍ਰਕਾਸ਼, ਰਹਿਤਨਾਮੇ ਤੇ ਰਹਿਤ ਮਰਯਾਦਾ ਆਦਿ ਦੇ ਸਮਰਥਕ ਲੇਖਕਾਂ ਦਾ ਵੀ ਇਹੋ ਹਾਲ ਹੈ। ਉਹ ਦੁਰਲੱਭ ਮੋਤੀਆਂ ਨਾਲ ਭਰੇ ਗੁਰੂ ਗ੍ਰੰਥ ਵਰਗੇ ਸਰਵਰ ਵੱਲ ਪਿੱਠ ਕਰਕੇ ਮਨਮਤੀ ਪੁਸਤਕਾਂ ਦੇ ਛੱਪੜ ਵਿੱਚੋਂ ਮੋਤੀ ਲੱਭ ਲੈਣ ਦਾ ਦਾਅਵਾ ਕਰਦੇ ਹਨ, ਅਤੇ ਇਸ ਕੋਝੀ ਪ੍ਰਾਪਤੀ ਉੱਤੇ ਖੱਚਰਿਆਂ ਵਾਲਾ ਫ਼ਖ਼ਰ ਵੀ ਕਰਦੇ ਹਨ! !
ਵੀਰ ਜੀ, ਜਦੋਂ ਅਸੀ ਗੁਰਬਾਣੀ ਪੜਦੇ ਹਾਂ ਤੇ ਅਕਸਰ ਆਪਣੇ ਆਪ ਹੀ ਗੁਰੂਆਂ ਅੱਗੇ ਸਿਰ ਝੁੱਕ ਜਾਂਦਾ ਹੈ ਅਤੇ ਬੰਦਾ ਸੋਚਣ ਤੇ ਮਜਬੂਰ ਹੋ ਜਾਂਦਾ ਹੈ ਕਿ ਉਹ ਗਰੂ ਕਿਤਨੇ ਕੂ ਮਹਾਨ ਹੋਣਗੇ ਜਿਹਨਾ ਸਾਡੇ ਉੱਤੇ ਇਤਨਾ ਵੱਡਾ ਉਪਕਾਰ ਕੀਤਾ ਹੈ। ਫਿਰ ਗੁਰੂਆਂ ਦੇ ਜੀਵਨ ਅੰਦਰ ਝਾੰਕਣ ਨੂੰ ਦਿਲ ਕਰਦਾ ਹੈ। ਉਦੋਂ ਇਹ ਪੁਸਤਕਾਂ ਸਿੱਖੀ ਦੇ ਮੁਡਲੇ ਸ੍ਰੋਤਾਂ ਵਜੋਂ ਸਾਹਮਣੇ ਆਉਂਦੀਆਂ ਹਨ। ਜੇ ਇਹਨਾਂ ਸ੍ਰੋਤਾਂ ਨੂੰ ਨਾ ਫਰੌਲੀਏ ਤੇ ਫਿਰ ਹੋਰ ਕਿੱਥੇ ਜਾਈਏ? ਜੇ ਇਹ ਤੂੜੀ ਦੇ ਢੇਰ ਹਨ ਤਾਂ ਇਹਨਾਂ ਵਿਚੋਂ ਦਾਣੇ ਕਡੱਣ ਤੋਂ ਇਲਾਵਾ ਹੋਰ ਕੋਈ ਵਿਕਲਪ ਨਹੀਂ ਹੈ। ਜੇ ਹੈ ਤਾ ਦੱਸੋ। ਜਿੱਥੇ ਅਸੀ ਦਾਣਿਆਂ ਵਿਚੋਂ ਤਿਨਕੇ ਕਡਣੇ ਹਨ ਅੱਥੇ ਤੂੜੀ ਵਿਚੋਂ ਵੀ ਦਾਣੇ ਕਡਣੇ ਹਨ। ਦਾਣਿਆਂ ਵਿਚੋਂ ਤੂੜੀ ਕਡਣਾ ਸੌਖਾ ਕੰਮ ਹੈ ਪਰ ਤੂੜੀ ਵਿਚੋਂ ਦਾਣੇ ਕਡਣਾ ਬੜੀ ਵਿਦਵਤਾ ਮੰਗਦਾ ਹੈ। ਪ੍ਰਤਖ ਨੂੰ ਪ੍ਰਮਾਣ ਦੀ ਲੌੜ ਨਹੀਂ ਹੁੰਦੀ। ਜੇ ਤੂੜੀ ਵਿਚੋਂ ਦਾਣੇ ਕਡਣਾ ਸੌਖਾ ਕੰਮ ਹੁੰਦਾ ਤਾਂ ਦਾਣਿਆਂ ਵਿੱਚ ਤੂੜੀ ਦੇ ਤਿਨਕਿਆਂ ਦਾ ਰਲਾ ਨਹੀਂ ਸੀ ਪੈਣਾ। ਗੁਰਬਾਣੀ ਵਿਚੋਂ ਵੀ ਗੁਰੂਆਂ ਦੇ ਜੀਵਨ ਬਾਰੇ ਥੋੜਾ ਬਹੁਤ ਪਤਾ ਚਲਦਾ ਹੈ ਪਰ ਮੂਲ ਰੂਪ ਵਿੱਚ ਇਹ ਸਿਖਿਆ ਦਾ ਸ੍ਰੋਤ ਹੈ ਨਾ ਕਿ ਇਤਿਹਾਸ ਦਾ। ਇਹਨਾਂ ਪੁਸਤਕਾਂ ਦੇ ਅੰਸ਼ਾਂ ਨੂੰ ਅਸੀ ਕੀ ਦਰਜਾ ਦਿੱਤਾ ਹੈ, ਉਹ ਇੱਕ ਅਲਗ ਵਿਸ਼ਾ ਹੈ। ਪਰ ਇਹਨਾਂ ਪੁਸਤਕਾਂ ਨੂੰ ਪਾਸੇ ਨਹੀਂ ਕੀਤਾ ਜਾ ਸਕਦਾ। ਪ੍ਰੋ: ਗੰਡਾ ਸਿੰਘ, ਰਤਨ ਸਿੰਘ ਜੱਗੀ ਜਾਂ ਹੋਰ ਵਿਦਵਾਨਾਂ ਨੂੰ ਜਾ ਕੇ ਪੁਛਾਂਗੇ ਤਾ ਪਤਾ ਚਲੇਗਾ ਕਿ ਇਹਨਾਂ ਪੁਸਤਕਾਂ ਦੀ ਕੀ ਅਹਮਿਅਤ ਹੈ।

ਹਰਿ ਭਇਓ ਖਾਂਡੁ ਰੇਤੁ ਮਹਿ ਬਿਖਰਿਓ ਹਸਤੀ ਚੁਨਿਓ ਨ ਜਾਈ ॥ ਕਹਿ ਕਮੀਰ ਕੁਲ ਜਾਤਿ ਪਾਂਤਿ ਤਜਿ ਚੀਟੀ ਹੋਇ ਚੁਨਿ ਖਾਈ ॥੨॥੩॥੧੨॥ {ਪੰਨਾ 972}

ਚਰਨਜੀਤ ਸਿੰਘ
ਬਰੈਂਮਪਟਨ

******************************************************

ਅਵਤਾਰ ਸਿੰਘ ਲੰਡਣ ਜੀ/ਜਸਬੀਰ ਸਿੰਘ ਕੈਲਗਰੀ ਜੀ

ਮੈਂ ਇਹ ਸੋਚ ਕੇ ਵਿਚਾਰ ਵਿੱਚ ਹਿੱਸਾ ਲਿਆ ਸੀ ਕਿ ਮੈਨੂੰ ਲਗਦਾ ਸੀ ਕਿ ਮੇਰੇ ਕੋਲ ਵੀ ਕੁੱਝ ਹੈ ਜੋ ਪਾਠਕਾਂ ਨਾਲ ਸਾਂਝਾ ਕਰਨ ਦੇ ਲਾਇਕ ਹੈ। ਆਪਣੇ ਆਪ ਨੂੰ ਠੀਕ ਤੇ ਦੂਜਿਆਂ ਨੂੰ ਗਲਤ ਸਾਬਿਤ ਕਰਨਾ ਮੇਰਾ ਮਕਸਦ ਨਹੀਂ ਹੈ। ਇਸ ਤੋਂ ਵੱਧ ਮੇਰੇ ਕੋਲ ਇਸ ਵਿਸ਼ੇ ਤੇ ਕੱਡਣ ਪਾਉਣ ਨੂੰ ਕੁੱਝ ਨਹੀਂ ਹੈ। ਜੇ ਕਿਸੇ ਸੱਜਨ ਨੇ ਗੱਲ ਅੱਗੇ ਤੌਰੀ ਅਤੇ ਮੈਨੂੰ ਲਗਿਆ ਕਿ ਮੈਂ ਵੀ ਕੁੱਝ ਸਾਂਝਾ ਕਰ ਸਕਦਾ ਹਾਂ ਤਾ ਕਰਾਂਗਾ ਨਹੀਂ ਤਾ ਮੈਂ ਆਪਣੇ ਵਲੋਂ ਬਸ ਕਰ ਚੁਕਾ ਹਾਂ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਚਰਨਜੀਤ ਸਿੰਘ
ਬਰੈਂਮਪਟਨ


(26/04/12)
ਹਰਦੇਵ ਸਿੰਘ, ਜੰਮੂ

ਸਤਿਕਾਰ ਯੋਗ ਸੰਪਾਦਕ ਜੀਉ,

ਸਤਿ ਸ਼੍ਰੀ ਅਕਾਲ!

ਜਬ ਲਗੁ ਦੁਨਿਆ ਰਹੀਐ ਨਾਨਕ ਕਿਛੁ ਸੁਣਿਐ ਕਿਛੁ ਕਹੀਐ।। (ਮ. ੧ ਸ਼ਬਦ ਗੁਰੂ ਗ੍ਰੰਥ ਸਾਹਿਬ)

ਆਪ ਜੀ ਨੇ ਬਹੁਤ ਚੰਗਾ ਅਤੇ ਫ਼ਿਰਾਕਦਿਲ ਫ਼ੈਸਲਾ ਕੀਤਾ ਹੈ। ਸਿੱਖ ਮਾਰਗ ਤੇ ਵਿਦਵਾਨ ਪਾਠਕਾਂ ਦੇ ਵਿਚਾਰ ਮੰਗੇ ਹਨ ਤਾਂ ਕਿ ਉਹ ਇਸ ਬਾਰੇ ਅਪਣਾ ਨਿਰਨਾ ਦੇ ਸਕਣ ਕਿ ਹਰਦੇਵ ਸਿੰਘ, ਜੰਮੂ ਨੂੰ ਸਿੱਖ ਮਾਰਗ ਤੇ ਲਿਖਣ ਦਿੱਤਾ ਜਾਏ ਜਾਂ ਰੋਕ ਦਿੱਤਾ ਜਾਏ? ਇਸ ਨਾਲ ਵਿਦਵਾਨ ਲੇਖਕਾਂ ਦੀ ਰਾਏ ਦਾ ਪਤਾ ਚਲੇਗਾ ਕਿ ਉਹ ਗੁਰਮਤਿ ਬਾਰੇ ਵਿਚਾਰ ਵਟਾਂਦਰੇ ਦਾ ਵਿਚਾਰ ਰੱਖਦੇ ਹਨ ਜਾਂ ਦਾਸ ਨੂੰ ਲਿਖਣ ਤੋਂ ਰੋਕਣ ਦਾ? ਸ਼ਾਯਦ ਕਿਸੇ ਵੈਬਸਾਈਟ ਤੇ ਇਹ ਪਹਿਲੀ ਵਾਰ ਹੋਈਆ ਹੋਵੇਗਾ। ਗੁਰੂ ਨੇ ਸਾਨੂੰ ਮਿਲਝੁਲ ਕੇ ਵਿਚਾਰ ਦੀ ਜੁਗਤ ਸਿਖਾਈ ਹੈ। ਸੰਪਾਦਕ ਜੀ ਆਪ ਜੀ ਨੇ ਗੁਰਮਤਿ ਦਾ ਪਾਲਨ ਕੀਤਾ ਹੈ। ਆਪ ਜੀ ਵਧਾਈ ਦੇ ਪਾਤਰ ਹੋ। ਮੈਂ ਅਪਣੇ ਉਨ੍ਹਾਂ ਹੀ ਵੀਰਾਂ ਦੀ ਕਚੈਹਰੀ ਵਿੱਚ ਹਾਂ ਜਿਹੜੇ ਉਪਰਲੇ ਗੁਰੂ ਵਾਕ ਅਤੇ ‘ਰੋਸੁ ਨ ਕੀਜੈ ਉਤਰ ਦੀਜੈ` ਵਿਚਲੀ ਗੁਰਮਤਿ ਦਾ ਪਾਲਨ ਕਰਨ ਬਾਰੇ ਪਾਠਕਾਂ ਨੂੰ ਸੁਚੇਤ ਕਰਦੇ ਰਹਿੰਦੇ ਹਨ।

ਪੱਤਰ ਕਈਂ ਆਏ ਹਨ। ਵੀਰਾਂ ਅੱਗੇ ਯਥਾਸ਼ਕਤੀ ਅਪਣਾ ਪੱਖ ਰੱਖਣ ਦਾ ਜਤਨ ਕਰਾਂਗਾ। ਦੁਹਰਾਵ ਨਾ ਹੋਵੇ ਇਸ ਲਈ ਜਵਾਬ ਮਿਲੇ-ਜੁਲੇ ਹਨ ਕਿਉਂਕਿ ਨੁਕਤੇ ਮਿਲਦੇ-ਜੁਲਦੇ ਸਨ।

ਪਹਿਲਾਂ ਡਾ. ਇਕਬਾਲ ਸਿੰਘ ਜੀ ਦੀ ਇੱਕ ਖ਼ਾਮ ਖ਼ਿਆਲੀ ਦੂਰ ਕਰ ਦੇਂਵਾਂ! ਆਪਣੇ ਵਲੋਂ ਚੁੱਕੇ ਨੁਕਤਿਆਂ ਬਾਰੇ ਉਹ ਵੱਖਰੀ ਚਰਚਾ ਕਰਨੀ ਚਾਹੁੰਦੇ ਹਨ ਤਾਂ ਸਵਾਗਤ ਹੈ ਪਰ ਉਹ ਇਹ ਨਾ ਸਮਝਣ ਮੈਂ ਉਨ੍ਹਾਂ ਦੀ ਕਿਸੇ ਵੀ ਬੇਤੁੱਕੀ ਗਲ ਨੂੰ ਸਵੀਕਾਰ ਕੀਤਾ ਹੈ। ਡਾ. ਸਾਹਿਬ ਦਾ ਇਹ ਲਿਖਣਾ; “ਸ. ਜੰਮੂ ਜੀ ਨੇ ਸਿਖਮਾਰਗ ਵੈਬਸਾਈਟ ਤੇ 20. 04. 2012 ਨੁੰ ਪਾਏ ਗਏ ਮੇਰੇ ਪੱਤਰ ਵਿੱਚ ਉਹਨਾਂ ਸਬੰਧੀ ਸ਼ਾਮਲ ਕੀਤੇ ਗਏ ਅੱਠ ਨੁਕਤੇ ਵੀ ਸਵੀਕਾਰ ਲਏ ਹੋਏ ਹਨ” ਇੱਕ ਬਿਲਕੂਲ ਗਲਤ ਬਿਆਨ ਹੈ। ਅਪਣੇ ੨੧. ੪. ੧੨ ਵਾਲੇ ਪੱਤਰ ਦੇ ਅੰਤ ਵਿੱਚ ਮੈਂ ਸਪਸ਼ਟ ਲਿਖ ਦਿੱਤਾ ਸੀ ਕਿ; “ਬਾਕੀ ਡਾ. ਸਾਹਿਬ ਵਲੋਂ ਕੀਤੀਆਂ ਫ਼ਾਲਤੂ/ਖ਼ਿਆਲੀ ਟਿੱਪਣੀਆਂ ਦਾ ਕੋਈ ਮਹੱਤਵ ਨਹੀਂ ਅਤੇ ਨਾ ਹੀ ਉਨ੍ਹਾਂ ਦਾ ਸਬੰਧ ਮੇਰੇ ਵਲੋਂ ਲਿਖੇ ਤਾਜ਼ਾ ਲੇਖ ਨਾਲ ਹੈ” ਅੱਠ ਨੁਕਤਿਆਂ ਬਾਰੇ ਮੇਰੇ ਵਲੋਂ ਕੋਈ ਗਲ ਨਹੀਂ ਹੋਈ। ਬਾਕੀ ਡਾ. ਸਾਹਿਬ ਉਤਾਵਲੇ ਨਾ ਹੋਂਣ ਮੈਂ ਅਪਣੇ ਲਿਖੇ ਤੋਂ ਪਰੇ ਨਹੀਂ ਹਾਂ।

ਦਾਸ ਨੇ ਕੇਵਲ ਉਨ੍ਹਾਂ ਵਲੋਂ ੨੦. ੪. ੧੨ ਨੂੰ ਲਾਏ ਇਸ ਇਲਜ਼ਾਮ ਕਿ “ਅਸਲ ਵਿੱਚ ਸ. ਜੰਮੂ ਜੀ ਦਾ ਆਪਣਾ ਮਨ ਹੀ ਸਾਫ ਨਹੀਂ ਅਤੇ ਸਿਖ ਮੱਤ ਦੇ ਗਿਆਰ੍ਹਵੇਂ ਗੁਰੂ ਸ੍ਰੀ ਗੁਰੂ ਗ੍ਰੰਥ ਜੀ ਦੀ ਪ੍ਰਤਿਸ਼ਠਾ ਨੂੰ ਸ. ਜੰਮੂ ਜੀ ਵਰਗਿਆਂ ਨੇ ਹੀ ਖਤਰੇ ਵਿੱਚ ਪਾਇਆ ਹੋਇਆ ਹੈ” ਦਾ ਜਵਾਬ ਮਿਤੀ ੨੧. ੪. ੧੨ ਨੂੰ ਦਿੱਤਾ ਸੀ। ਪਾਠਕ ਦੂਬਾਰਾ ਪੜ ਸਕਦੇ ਹਨ। ਉਨ੍ਹਾਂ ਸੰਧਰਭ ਤੋਂ ਪਰੇ ਹੋ ਕੇ ਕੁੱਝ ਨਿਜੀ ਇਲਜ਼ਾਮ ਵੀ ਲਾਏ ਹਨ। ਮੈਂ ਉਨ੍ਹਾਂ ਦੇ ਮਨ ਦੀ ਸਥਿਤੀ ਸਮਝ ਸਕਦਾ ਹਾਂ। ਪਰ ਮੈਂ ਸੰਧਰਭ ਤੋਂ ਪਰੇ ਨਹੀਂ ਜਾਵਾਂਗਾ।

ਵੀਰ ਬਰਸਾਲ ਜੀ

ਮੇਰੀ ਨਜ਼ਰੇ ਦਸ਼ਮ ਗ੍ਰੰਥ ਦੇ ਕਰਤਾ ਦਸ਼ਮੇਸ਼ ਜੀ ਨਹੀਂ ਹਨ। ਦਸ਼ਮ ਗ੍ਰੰਥ, ਦਸ਼ਮੇਸ਼ ਜੀ ਦੇ ਅਕਾਲ ਚਲਾਣੇ ਬਾਦ ਦੀ ਕ੍ਰਿਤ ਹੈ, ਜੋ ਕਿ ਬਿਨ੍ਹਾਂ ਗੁਰੂ ਆਦੇਸ਼/ਨਿਗਰਾਨੀ ਦੇ ਸੰਕਲਤ ਕੀਤਾ ਗਿਆ ਸੀ ਜਿਸ ਵਿੱਚ ਕੁੱਝ ਇਤਹਾਸਕ ਤੱਥ ਅਤੇ ਸਿੱਖਾਂ ਅੰਦਰ ਦਸ਼ਮੇਸ਼ ਜੀ ਵੇਲੇ ਤੋਂ ਹੀ ਪ੍ਰਚਲਤ ਕੁੱਝ ਅੰਸ਼ ਮੌਜੂਦ ਹਨ। ਅਤੇ ਇਹ ਅੰਸ਼ ਦਸ਼ਮੇਸ਼ ਦੀ ਤੋਂ ਚਿਰ ਬਾਦ ਹੋਂਦ ਵਿੱਚ ਆਏ ਦਸ਼ਮ ਗ੍ਰੰਥ ਦੀ ਦੇਂਣ ਨਹੀਂ ਕਹੇ ਜਾ ਸਕਦੇ। ਇਹ ਉਹ ਅੰਸ਼ ਹਨ ਜਿਹੜੇ ਕਿ ‘ਸਾਮੂਹਕ ਯਾਦਾਸ਼ਤ` (ਗਰੁੱਪ ਮੈਮੋਰੀ) ਰਾਹੀਂ ਮਜ਼ਬੂਤੀ ਨਾਲ ਸਿੱਖ ਜੀਵਨ ਵਿੱਚ ਮੌਜੂਦ ਸਨ ਕਿਉਂਕਿ ਉਸ ਸਮੇਂ ਲਿੱਟਰੇਸੀ ਰੇਟ ਬਹੁਤ ਹੀ ਘੱਟ ਸੀ ਅਤੇ ਲੋਗ ਪੜ ਨਹੀਂ ਸੀ ਸਕਦੇ। ਲਿਖਤਾਂ ਵੀ ਆਮ ਉਪਲੱਭਦ ਨਹੀਂ ਸੀ। ਇਸ ਲਈ ਬਾਣੀ ਕੰਠ ਕਰਕੇ ‘ਗਰੁੱਪ ਮੈਮੋਰੀ` ਰਾਹੀਂ ਹੀ ਪ੍ਰਚਲਤ/ਪ੍ਰਚਾਰਤ ਹੁੰਦੀ ਸੀ। ਐਸੀ ਸੂਰਤ ਵਿੱਚ ਗਰੂਪ ਮੇਮੋਰੀ ਦੇ ਅੰਦਰ ਔਪਰੀ ਅਤੇ ਲੰਭੀ ਰਚਨਾ ਵਾੜਨੀ ਸੰਭਵ ਜਿਹੀ ਗਲ ਨਹੀਂ ਲੱਗਦੀ। ਇਸ ਲਈ ਜਲਦਬਾਜ਼ੀ ਵਿੱਚ ਪਹਿਲਾਂ ਤੋਂ ਹੀ ਪ੍ਰਚਲਤ ਰਚਨਾਵਾਂ ਨੂੰ ਬਾਦ ਵਿੱਚ ਸੰਕਲਤ ਗ੍ਰੰਥ ਦੀ ਦੇਂਣ ਕਹਿਣਾ ਠੀਕ ਨਹੀਂ। ਦਸ਼ਮ ਗ੍ਰੰਥ ਦੇ ਕਰਤਾ ਨੇ ਸਿੱਖ ਵਿਰਸੇ ਦਿਆਂ ਕੁੱਝ ਪ੍ਰਚਲਤ ਗੱਲਾਂ ਨੂੰ ਇਸ ਵਿੱਚ ਸੰਕਲਿਤ ਕਰ ਦਿੱਤਾ ਸੀ। ਜਦ ਕਿ ਇਸ ਦਾ ਬਾਕੀ ਬਹੁਤ ਵੱਡਾ ਹਿੱਸਾ ਕਵਿਆਂ ਵਲੋਂ ਪੋਰਾਣਿਕ ਕਥਾਵਾਂ ਦਾ ਉਤਾਰਾ ਜਾਂ ਪੁਨਰਲੇਖਨ ਹੈ।

ਮਿਸਾਲ ਦੇ ਤੌਰ ਤੇ ਦਸ਼ਮ ਗ੍ਰੰਥ ਦੀ ਪਹਿਲੀ ਬੀੜ (ਭਾਈ ਮਨੀ ਸਿੰਘ ਦੀ ਕਹੀ ਜਾਂਦੀ ਬੀੜ) ਦੇ ਅੰਤ ਵਿੱਚ ਗੁਰੂਆਂ ਦੀ ਬਾਣੀ ਵੀ ਦਰਜ ਹੈ। ਇਹ ਗ੍ਰੰਥ ਗੁਰੂ ਕ੍ਰਿਤ ਨਹੀਂ। ਇਸ ਗ੍ਰੰਥ ਦੇ ਕਰਤਾ ਗੁਰੂ ਜੀ ਨਹੀਂ ਹਨ ਪਰ ਇਸ ਵਿੱਚ ਸ਼ਾਮਲ ਕਰ ਦਿੱਤੀ ਗਈ ਗੁਰੂਆਂ ਦੀ ਬਾਣੀ ਤੋਂ ਅਸੀਂ ਮੁਨਕਰ ਨਹੀਂ ਹੋ ਸਕਦੇ। ਹੋ ਸਕਦੇ ਹਾਂ? ਮੇਰੇ ਵਲੋਂ ਦਿੱਤੇ ਸਪਸ਼ਟੀ ਕਰਨ ਨੂੰ ਮੇਰੇ ਵਲੋਂ ਲਿਖਿਆਂ ਲਿਖਤਾਂ ਦੇ ਪਰਿਪੇਖ ਤੋਂ ਵੱਖਰਾ ਨਾ ਸਮਝਿਆ ਜਾਏ। ਮੈਂ ਦਸ਼ਮੇਸ਼ ਜੀ ਨੂੰ ਦਸ਼ਮ ਗ੍ਰੰਥ ਦਾ ਕਰਤਾ ਨਹੀਂ ਮੰਨਦਾ। ਨਾ ਹੀ ‘ਗੁਰੂ ਗ੍ਰੰਥ` ਮਕਾਬਲ ਇਸ ਨੂੰ ਮਾਨਤਾ ਦਿੰਦਾ ਹਾਂ ਅਤੇ ਮੰਨਦਾ ਹਾਂ ਕਿ ਐਸਾ ਕਰਨਾ ਗੁਰੂ ਦੇ ਨਾਲ ਧ੍ਰੋਹ ਕਮਾਉਂਣ ਦੇ ਬਰਾਬਰ ਹੈ। ਗੁਰੂ ਦੇ ਨਾਲ ਇਸਦਾ ਸਥਾਪਨ ਤਾਂ ਇੱਕ ਨਿੰਦਨੀਯ ਬਜ਼ਰ ਕੋਤਾਹੀ ਹੈ। ਭਾਵੇਂ ਉਹ ਕੋਈ ਡੇਰੇਦਾਰ ਕਰੇ ਜਾਂ ਕੋਈ ਜੱਥੇਦਾਰ। ਕਿਸੇ ਵੀ ਜੱਥੇਦਾਰ ਦੀ ਤਾਂ ਪਹਿਲੀ ਕੁਆਲੀਫ਼ਿਕੇਸ਼ਨ ਹੀ ਇਹ ਹੋਂਣੀ ਚਾਹੀਦੀ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲ ਦਸ਼ਮ ਗ੍ਰੰਥ ਦੇ ਸਥਾਪਨ/ਮਾਨਤਾ ਨੂੰ ਮਨਮਤਿ ਮੰਨਦਾ ਹੋਵੇ। ਖੈਰ!

ਵੀਰ ਸਰਬਜੀਤ ਸਿੰਘ ਜੀ ਨਾਲ ਹੋਏ ਸੰਵਾਦ ਵਿੱਚ ਵੀ ਦਾਸ ਨੇ ਇਸ ਬਾਬਤ ਅਪਣੇ ਵਿਚਾਰ ਪ੍ਰਗਟ ਕੀਤੇ ਸੀ। ਵੀਰ ਬਰਸਾਲ ਜੀ ਆਪ ਜੀ ਨੂੰ ਬਾਹਰੀ ਰਚਨਾਵਾਂ ਪੜਨਾ ਗੁਰੂ ਦਾ ਅਪਮਾਨ ਲੱਗਦਾ ਹੈ ਅਤੇ ਸ਼ਾਯਦ ੯੯. ੯੯% ਨੂੰ ਇਹ ਰਚਨਾਵਾਂ ਨਾ ਪੜਨ ਦੀ ਗਲ ਕਰਨਾ ਗੁਰੂ ਆਦੇਸ਼ਾਂ ਦਾ ਅਪਮਾਨ ਕਰਨਾ ਲੱਗੇ। ਅਸੀਂ ਇਸ ਸੱਚਾਈ ਨੂੰ ਸਵੀਕਾਰ ਕਰੀਏ ਕਿ ਇਹ ਸਿਰਫ਼ ਤੁਹਾਡੀ ਜਾਂ ਮੇਰੀ ਗਲ ਨਹੀਂ ਹੈ। ਨਵੀਂ ਖੌਜ ਪੇਸ਼ ਕਰਨ ਵਾਲੇ ਸਿਰ ਹੀ ਅਪਣੀ ਗਲ ਸਾਬਤ ਕਰਨ ਦੀ ਜਿੰਮੇਵਾਰੀ ਹੁੰਦੀ ਹੈ। ਉਹ ਸਵਾਲ ਪੁੱਛਣ ਦੀ ਸਥਿਤੀ ਵਿੱਚ ਨਹੀਂ ਬਲਕਿ ਜੁਆਬ ਦੇਂਣ ਦੀ ਸਥਿਤੀ ਵਿੱਚ ਹੁੰਦਾ ਹੈ। ਉਸ ਤੇ ਬਾਣੀ ਸਿਧਾਂਤ ‘ਰੋਸੁ ਨ ਕੀਜੈ ਉਤਰ ਦੀਜੈ` ਲਾਗੂ ਹੁੰਦਾ ਹੈ। ਅਸੀਂ ਵਿਚਾਰ ਕਰਨ ਵਾਲੇ ਦਾ ਮੁੰਹ ਨਹੀਂ ਬੰਦ ਕਰ ਸਕਦੇ।

ਨਿਤਨੇਮ ਬਾਰੇ ਨਵੀਂ ਗਲ ਕੀਤੀ ਜਾਏਗੀ ਤਾਂ ਹਜ਼ਾਰਾਂ ਲੋਗ ਕਈਂ ਸਵਾਲ ਪੁੜਣ ਗੇ। ਜਵਾਬ ਦੇਂਣਾ ਤਾਂ ਉਨ੍ਹਾਂ ਸੱਜਣਾ ਦੀ ਜਿੰਮੇਵਾਰੀ ਹੈ ਜੋ ਨਵੇਂ ਵਿਚਾਰ ਲੇ ਕੇ ਆਏ ਹਨ। ਇਸ ਲਈ ਇਸ ਵਿਸ਼ੇ ਤੇ ਵਧੇਰੇ ਵਿਚਾਰ ਦੀ ਲੋੜ ਹੈ। ਇਸੇ ਵਾਸਤੇ ਮੈਂ ਰਿਟਾਈਰਡ ਸਿੱਖ ਜੱਜਾਂ ਦੇ ਨਿਰਪੱਖ ਪੈਨਲ ਦੇ ਸ੍ਹਾਮਣੇ ਵਿਚਾਰ ਚਰਚਾ ਦਾ ਬੇਨਤੀ ਰੂਪ ਸੱਦਾ ਵੀ ਦਿੱਤਾ ਸੀ ਤਾਂ ਕਿ ਜੱਜਾਂ ਦੇ ਸੁਝਾਅ ਬਾਦ ਅਗਲੀ ਚਰਚਾ ਕਰਨ ਬਾਰੇ ਸਾਂਝੀ ਵਿਚਾਰ ਕੀਤੀ ਜਾਏ। ਕਿਸੇ ਦਾ ਮੁੰਹ, ਕੰਨ ਅੱਖਾਂ ਅਤੇ ਹੱਥ ਬੰਨ ਕੇ ਸੰਵਾਦ ਨਹੀਂ ਹੁੰਦਾ ਬਲਕਿ ਜ਼ਬਰ ਹੁੰਦਾ ਹੈ। ਕਿਸੇ ਨੂੰ ਧੱਕੇ ਨਾਲ ਗਲ ਨਹੀਂ ਮਨਾਈ ਜਾ ਸਕਦੀ। ਵੀਰ ਜੀ ਜੇ ਕਰ ਇਸ ਧਰਤੀ ਤੇ ਸਿੱਖਾਂ ਦਾ ਕੋਈ ਇਤਹਾਸ ਹੈ ਤਾਂ ਨਵੇਂ ਸਿੱਟੇਆਂ ਨੂੰ ਸਥਾਪਤ ਕਰਨ ਲਈ ਉਸਦੀ ਪੜਚੋਲ ਵੀ ਕਰਨੀ ਬਣਦੀ ਹੈ। ਮੈ ਤਾਂ ਕੁੱਝ ਮਹੀਨੇ ਪਹਿਲਾਂ ਵਿਸ਼ਾ ਵਿਚਾਰ ਕੇ ਕੇ ਚਰਚਾ ਬੰਦ ਕਰ ਚੁੱਕਾ ਸੀ। ਹੁਣ ਤਾਂ ਨਿਤਨੇਮ ਬਾਰੇ ਕੋਈ ਵਿਚਾਰ ਨਹੀਂ ਬਲਕਿ ਤੱਤ ਪਰਿਵਾਰ ਨਾਲ ਹੋਰ ਵਿਚਾਰ ਚਲ ਰਹੀ ਸੀ।

ਬਾਕੀ ਵੀਰ ਜੀ ਆਪ ਜੀ ਨੇ ਅੰਮ੍ਰਿਤ ਬਾਰੇ ਕੁੱਝ ਸਵਾਲ ਚੁੱਕੇ ਹਨ ਪਰ ਉਸੇ ਤਰਜ਼ ਤੇ ਇਹ ਸਵਾਲ ਵੀ ਉੱਠਦਾ ਹੈ ਕਿ ਕੀ ਨੌਂ ਗੁਰੂਆਂ ਦੇ ਗੁਰੂ ਕਾਲ ਅਤੇ ਦਸ਼ਮੇਸ਼ ਜੀ ਦੇ ਅੱਧੇ ਤੋਂ ਵੱਧ ਗੁਰੂ ਕਾਲ (੨੦੦ ਸਾਲ ਤੋਂ ਵੱਧ) ਤਕ ਸਿੱਖ ਬਿਨ੍ਹਾਂ ਖੱਡੇ ਦੇ ਅੰਮ੍ਰਿਤ ਦੇ ਪੁਰੇ ਸਿੱਖ ਨਹੀਂ ਸੀ ਹੁੰਦੇ? ਕੀ ਭਾਈ ਗੁਰਦਾਸ ਜਾਂ ਭਾਈ ਨੰਦ ਲਾਲ ਦਿਆਂ ਲਿਖਤਾਂ ਬਿਨ੍ਹਾਂ ਕੰਮ ਨਹੀਂ ਸੀ ਸਰਦਾ? ਕੀ ਪੁਰੇ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਵੀ ਸ਼ਬਦ ਹੈ ਜਿਸ ਵਿੱਚ ‘ਮਹਲਾ` ਸ਼ਬਦ ਵਰਤ ਕੇ ਦਸ਼ਮੇਸ਼ ਜੀ ਨੇ ਖੱਡੇ ਦਾ ਅੰਮ੍ਰਿਤ ਛੱਕਣ ਦੀ ਤਾਕੀਦ ਤੇ ਤਰਤੀਬ ਦਿੱਤੀ ਹੋਵੇ? ਇਸ ਸਵਾਲ ਦਾ ਜਵਾਬ ਕਿਸ ਮੈਥੱਡ ਨਾਲ ਦੇਵੇਗੇ? ਕੁੱਝ ਤਾਂ ਇਸ ਨੂੰ ਵੀ ਵਨ ਟਾਈਮ ਡ੍ਰਾਮਾ” ਕਹਿ ਕੇ ਰੱਧ ਕਰਨ ਦਾ ਵਿਚਾਰ ਰੱਖਦੇ ਹਨ। ਕਲ ਨੂੰ ਉਨ੍ਹਾਂ ਬਾਰੇ ਆਪ ਜੀ ਪਾਸ ਕੀ ਜਵਾਬ ਹੋਵੇਗਾ? ਵੀਰ ਜੀ ਕੀ-ਕੀ ਰੋਕ ਕੇ ਕਿਸ-ਕਿਸ ਨੂੰ ਸੈਟਿਸਫ਼ਾਈ ਕਰਾਂਗੇ? ਮੁੱਧੇ ਕਦੇ ਮੁੱਕਣੇਂ ਹਨ? ਮਨਮਤਿ ਕਦੇ ਮੁੱਕਣੀ ਹੈ? ਰਾਗਮਾਲਾ ਬਾਰੇ ਗਲ ਵੀਰ ਸਰਵਜੀਤ ਜੀ ਨਾਲ ਕਰ ਲੇਂਦਾ ਹਾਂ।

ਵੀਰ ਸਰਵਜੀਤ ਜੀ

ਆਪ ਜੀ ਨਾਲ ਰਾਗਮਾਲਾ ਬਾਰੇ ਵਿਸਤ੍ਰਤ ਚਰਚਾ ਹੋਈ ਸੀ। ਇੱਥੇ ਦੁਹਰਾਣਾ ਉਚੱਤ ਨਹੀਂ। ਮੈਂ ਰਾਗਮਾਲਾ ਨੂੰ ਗੁਰਬਾਣੀ ਨਹੀਂ ਮੰਨਦਾ ਅਤੇ ਇਸ ਬਾਬਤ ਭਾਈ ਕ੍ਹਾਨ ਸਿੰਘ ਨਾਭਾ, ਪ੍ਰੋ. ਸਾਹਿਬ ਸਿੰਘ, ਹੋਰ ਉੱਚ ਕੋਟੀ ਦੇ ਵਿਦਵਾਨਾਂ ਦੀ ਰਾਏ ਅਤੇ ਇਸ ਪੰਥਕ ਫ਼ੈਸਲੇ ਨਾਲ ਸਹਮਤੀ ਰੱਖਦਾ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਮੁੰਦਾਵਣੀ ਤਕ ਸੰਪੁਰਨ ਹੈ ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਨੂੰ ਰਾਗਮਾਲਾ ਤੋਂ ਬਿਨ੍ਹਾਂ ਨਾ ਛਾਪਿਆ ਜਾਏ। ਕਿਉਂਕਿ ਰਾਗਮਾਲਾ ਦੇ ਸਹਾਰੇ ਹੀ ਭਸੌੜ ਸਭਾ ਵਾਲਿਆਂ ਨੇ ਭਗਤਾਂ-ਭੱਟਾਂ ਦੀ ਬਾਣੀ ਬਾਹਰ ਕੱਡ ਕੇ ਦਸ਼ਮੇਸ਼ ਜੀ ਨਾਲ ਜੁੜੀਆਂ ਰਚਨਾਵਾਂ ਗੁਰਬਾਣੀ ਨਾਲ ਜੋੜ ਦਿੱਤੀਆਂ ਸਨ ਪਰ ਸਿੰਘ ਸਭਾ ਲਹਿਰ ਦੇ ਆਗੂਆਂ ਨੇ ਉਹ ਕੋਸ਼ਿਸ਼ ਨਾਕਾਮ ਕਰ ਦਿੱਤੀ। ਅੱਜ ਵੀ ਕੁੱਝ ਬੰਦੇ ਪੋਥੀ ਥਿਯੁਰੀ` ਹੇਠ ਭਗਤਾਂ-ਭੱਟਾਂ ਅਤੇ ਕੁੱਝ ਗੁਰੂਆਂ ਦੀ ਬਾਣੀ ਨੂੰ ਵੀ ਬਾਹਰ ਕੱਡਣ ਦਾ ਖ਼ਤਰਨਾਕ ਮਨਮਤੀ ਮਨਸੂਬਾ ਰੱਖਦੇ ਹਨ ਅਤੇ ਸਮਝਦਾ ਹਾਂ ਕਿ ਕੋਈ ਅਗਿਆਤ ਹੱਥ ਇਸ ਫ਼ਿਰਾਕ ਵਿੱਚ ਹੈ ਕਿ ਸਿੱਖ ਅਪਣੇ ਗੁਰੂ ਗ੍ਰੰਥ ਸਾਹਿਬ ਨੂੰ ਵਿਵਾਦ ਦਾ ਵਿਸ਼ਾ ਬਨਾਉਂਣ।

ਇਸ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਮੌਜੂਦਾ ਸਵਰੂਪ ਨੂੰ ਮੈਂ ਸਵੀਕਾਰ ਕਰਦੇ ਇਸੇ ਨੂੰ ਗੁਰੂ ਮੰਨਦਾ ਹਾਂ ਅਤੇ ਮਨ ਵਿੱਚ ਬਿਨ੍ਹਾਂ ਕਿਸੇ ਸ਼ੰਕੇ ਤੋਂ ਉਸ ਅੱਗੇ ਸਿਰ ਨਿਵਾਉਂਦਾ ਹਾਂ। ਜੀਵਨ ਦਾ ਭਰੋਸਾ ਨਹੀਂ ਪਰ ਗੁਰੂ ਵਿੱਚ ਭਰੌਸਾ ਹੈ। ਮੇਰੇ ਲਈ ਇਸ ਵਿੱਚ ਕੋਈ ਨੁੱਕਸ ਨਹੀਂ। ਨਾ ਹੀ ਮੈਂ ਇਸ ਵਿੱਚ ਕਿਸੇ ਵਿਸੰਗਤੀ ਦੀ ਗਲ ਕੀਤੀ ਹੈ। ਇਸ ਬਾਰੇ ਤੱਤ ਪਰਿਵਾਰ ਵਲੋਂ ਦਿੱਤਾ ਬਿਆਨ ਵੀ ਬਿਲਕੁਲ ਗਲਤ ਸੀ ਕਿ ਮੈਂ ਗੁਰੂ ਵਿੱਚ ਵਿਸੰਗਤਿਆਂ ਦੀ ਗਲ ਕਰਦਾ ਹਾਂ। ਗੁਰੂ ਗ੍ਰੰਥ ਨੂੰ ਵਿਵਾਦਤ ਕਰਕੇ ਦਸ਼ਮ ਗ੍ਰੰਥ ਦਾ ਵਿਰੋਧ ਬੇਮਾਈਨਾ ਹੈ। ਸਵੈ ਰੋਕ ਤਾਂ ਪਹਿਲਾਂ ਗੁਰੂ ਗ੍ਰੰਥ ਬਾਰੇ ਕਿੰਤੂ-ਪਰੰਤੂ ਤੇ ਹੋਂਣੀ ਚਾਹੀਦੀ ਹੈ। ਇਸ ਭੁੱਲੇਖੇ ਵਿੱਚ ਨਾ ਰਹੀਏ ਕਿ ਰਾਗਮਾਲਾ ਕੱਡ ਕੇ ਸਭ ਠੀਕ ਹੋ ਜਾਏਗਾ। ਇਸ ਨਾਲ ਤਾਂ ਸ਼ਰੂਆਤ ਹੋਵੇ ਗੀ। ਬਲਕਿ ਕੁੱਝ ਵੀ ਕੱਡਣਾ ਬਹੁਤ ਕੁੱਝ ਨੂੰ ਕੱਡਣ ਦਾ ਬੀਜ ਬੋਏਗਾ। ਫ਼ਿਰ ਕਿਸ-ਕਿਸ ਦੇ ਇਤਰਾਜ ਦੀ ਤਸੱਲੀ ਕਰਵਾਉਂਦੇ ਰਹਾਂ ਗੇ? ਕੋਈ ਇੱਕ ਆਈਟਮ ਕੱਢਣ ਦਾ ਹੱਕ ਪ੍ਰਾਪਤ ਕਰ ਲਵੇ ਤਾਂ ਦੂਜਾ ਕੋਈ ਕਿਸੇ ਵੇਲੇ ਹੋਰ ਆਈਟਮ ਕੱੜਣ ਦਾ ਹੱਕ ਕਿਉਂ ਨਾ ਵਰਤੇ ਗਾ? ਇਸ ਕਰਕੇ ਵੇਲੇ ਨੂਮ ਵੇਲੇ ਸਿਰ ਪਛਾਂਣ ਲਈਏ ਤਾਂ ਚੰਗਾ ਹੈ।

ਵੀਰ ਜੀ ਮੇਰੇ ਲਈ ਗੁਰੂ ਗ੍ਰੰਥ ਸਾਹਿਬ ਦਾ ਹਿਤ ਪਹਿਲਾਂ ਹੈ ਨਾ ਕਿ ਵੀਰ ਗੁਰਮੀਤ ਸਿੰਘ ਜੀ ਆਸਟ੍ਰੇਲਿਆ ਦੀ ਬਣਾਈ ਰਹਿਤ ਦੀ ਮੱਧ। ਮੇਰੇ ਮਨ ਵਿੱਚ ਗੁਰੂ ਗ੍ਰੰਥ ਦੇ ਮੌਜੂਦਾ ਸਵਰੂਪ ਜਾਂ ਬਾਣੀ ਨੂੰ ਲੇਕੇ ਕੋਈ ਸਮੱਸਿਆ ਕੋਈ ਸ਼ੰਕਾ ਨਹੀਂ।

ਵੀਰ ਮਨਦੀਪ ਸਿੰਘ ਵਰਨਨ ਜੀ ਆਸ ਹੈ ਕਿ ਆਪ ਜੀ ਨੂੰ ਅਪਣੇ ਨੁੱਕਤਿਆਂ ਦਾ ਜਵਾਬ ਮਿਲ ਗਿਆ ਹੋਵੇ ਗਾ। ਦੁਹਰਾਵ ਨਾਲ ਪੱਤਰ ਲੰਭਾ ਹੋ ਜਾਏਗਾ।

ਵੀਰ ਗੁਰਦੀਪ ਸਿੰਘ

ਜੀ ਆਸ ਹੈ ਕਿ ਆਪ ਜੀ ਨੂੰ ਵੀ ਸਪਸ਼ਟ ਹੋ ਗਿਆ ਹੋਵੇਗਾ ਕਿ ਜਿਹੜੀ ਰਚਨਾ ਦਸ਼ਮ ਗ੍ਰੰਥ ਦੀ ਹੋਂਦ ਤੋਂ ਪਹਿਲਾਂ ਦਿਆਂ ਪ੍ਰਚਲਤ ਸਨ ਉਹ ਦਸ਼ਮ ਗ੍ਰੰਥ ਦਿਆਂ ਦੇਂਣ ਕਿਵੇਂ ਹੋ ਗਈਆਂ? ਵੀਰ ਜੀ ਪੰਥ ਪਰਵਾਣਿਕਤਾ ਦਾ ਅਰਥ ਪੰਥ ਵਲੋਂ ਗੁਰੂ ਦੀ ਗਲ ਸਵੀਕਾਰ ਕਰਨਾ ਹੁੰਦਾ ਹੈ ਗੁਰੂ ਦੀ ਗਲ ਨੂੰ ਆਪਣੀ ਸਵਿਕ੍ਰਿਤੀ (ਸੇਂਕਸ਼ਨ) ਦੇਣਾਂ ਨਹੀਂ। ਵੀਰ ਜੀ ਤੱਤ ਪਰਿਵਾਰ ਵਾਲੇ ਵੀਰਾਂ ਨਾਲ ਵਿਚਾਰਾਂ ਹੁੰਦੀਆਂ ਰਹਿੰਦੀਆਂ ਹਨ। ਉਨ੍ਹਾਂ ਦੇ ਇੱਕ ਸਤਿਕਾਰਤ ਸੱਜਣ ਨਾਲ ਵਿਚਾਰਕ ਮਤਭੇਦਾਂ ਦੇ ਬਾਵਜੂਦ ਮਿਲਨਸਾਰਤਾ ਹੈ ਅਤੇ ਵਿਸ਼ਵਾਸ ਹੈ ਕਿ ਮੇਰੇ ਪ੍ਰਤੀ ਵਰਤੀ ਗਈ ਸ਼ਬਦਾਵਲੀ ਉਨ੍ਹਾਂ ਦੀ ਨਹੀਂ ਸੀ।

ਵੀਰ ਜੀ ਲੋਕਾਂ ਨੂੰ ਭਵਕਾਉਂਣ ਦਾ ਘੱਟਿਆ ਕੰਮ ਮੈਂ ਨਹੀਂ ਕਰਦਾ। ਕਿਸੇ ਦੇ ਆਪਣੇ ਕੰਮ ਨਾਲ ਕੋਈ ਭੜਕ ਜਾਏ ਤਾਂ ਉਸ ਨੂੰ ਦੂਜੀਆਂ ਸਿਰ ਇਲਜ਼ਾਮ ਨਹੀਂ ਲਗਾਉਂਣਾ ਚਾਹੀਦਾ। ਅੱਜ ਕਿਸੇ ਗ਼ੈਰ ਸਿੱਖ ਧਾਰਮਕ ਸੰਸਥਾ ਦਾ ਲੀਡਰ ਉੱਠ ਕੇ ਕਹੇ ਕਿ ਗੁਰੂ ਨਾਨਕ ਸਿੱਖਾਂ ਦਾ ਗੁਰੂ ਨਹੀਂ ਸੀ ਜਾਂ ਗੁਰੂ ਗ੍ਰੰਥ ਨੂੰ ਗੁਰੂ ਕਹਿਣਾ ਗਲਤ ਹੈ ਤਾਂ ਤੁਸੀ ਨਤੀਜੇ ਵੱਜੋਂ ਉੱਠਣ ਵਾਲੇ ਰੋਸ਼ ਦਾ ਇਲਜ਼ਾਮ ਕਿਸ ਤੇ ਲਗਾਉ ਗੇ? ਕਹਿਣ ਵਾਲੇ ਤੇ ਜਾਂ ਰੋਸ਼ ਕਰਨ ਵਾਲੇ ਤੇ? ਸਿੱਖ ਵਿੱਚ ਸਵੈ ਜਿੰਮੇਦਾਰੀ ਦਾ ਭਾਵ ਵੀ ਹੋਂਣਾ ਚਾਹੀਦਾ ਹੈ।

ਵੀਰ ਅਮਰੀਕ ਸਿੰਘ ਰਾਜਪੁਰਾ

ਜੀ ਆਪ ਜੀ ਨਿਤਨੇਮ ਵਿਚਲਿਆਂ ਰਚਨਾਵਾਂ (ਬਾਣੀ ਤੋਂ ਇਲਾਵਾ) ਨੂੰ ਦਸ਼ਮ ਗ੍ਰੰਥ ਨੂੰ ਮੰਨਣ ਜਾਂ ਨਾ ਮੰਨਣ ਦੀ ਕਸਵਟੀ ਮੰਨਦੇ ਹੋ ਪਰ ਮੇਰੇ ਲਈ ਨਿਤਨੇਮ ਦਿਆਂ ਰਚਨਾਵਾਂ ਦਸ਼ਮ ਗ੍ਰੰਥ ਦੀ ਦੇਂਣ ਨਹੀਂ ਇਸ ਲਈ ਇਹ ਦਸ਼ਮ ਗ੍ਰੰਥ ਨੂੰ ਮੰਨਣ ਦੀ ਕਸਵਟੀ ਨਹੀਂ। ਦਸ਼ਮੇਸ਼ ਜੀ ਨੇ ਔਰੰਗਜ਼ੇਬ ਨੂੰ ਇੱਕ ਚਿੱਠੀ (ਜ਼ਫ਼ਰਨਾਮਾ) ਲਿਖੀ ਸੀ ਜੋ ਉਨ੍ਹਾਂ ਦੇ ਅਕਾਲ ਚਲਾਣੇ ਉਪਰੰਤ ਲਿਖੇ ਗਏ ਦਸ਼ਮ ਗ੍ਰੰਥ ਵਿੱਚ ਸ਼ਾਮਲ ਕੀਤੀ ਗਈ। ਇਸ ਲਈ ਉਹ ਚਿੱਠੀ ਦਸ਼ਮ ਗ੍ਰੰਥ ਦੀ ਦੇਂਣ ਨਹੀਂ ਕਹੀ ਜਾ ਸਕਦੀ।

ਵੀਰ ਜੀ ਜੇ ਕਰ ਨਿਤਨੇਮ ਬਾਰੇ ਪੜਚੋਲ/ਵਿਚਾਰ ਕਰਨ ਕਾਰਨ ਮੇਰੇ ਲਿਖਣ ਤੇ ਰੋਕ ਲੱਗਦੀ ਹੈ ਤਾਂ ਭਾਈ ਕ੍ਹਾਨ ਸਿੰਘ ਨਾਭਾ, ਪ੍ਰੋ. ਸਾਹਿਬ ਸਿੰਘ, ਪ੍ਰੋ. ਗੁਰਮੁਖ ਸਿੰਘ, ਪ੍ਰਿ. ਤੇਜਾ ਸਿੰਘ ਆਦਿ ਉੱਚ ਕੋਟੀ ਦੇ ਵਿਦਵਾਨਾਂ ਦੇ ਰੇਫ਼ਰੇਂਸ ਵਰਤਨ ਤੇ ਵੀ ਰੋਕ ਦਾ ਸੁਜਾਅ ਦੇਵੇਗੇ? ਕਿਉਂਕਿ ਜੋ ਵੀ ਪਾਠਕ ਇਨ੍ਹਾਂ ਬਾਰੇ ਪੜੇਗਾ ਉਸ ਤੇ ਇਨ੍ਹਾਂ ਦਾ ਜ਼ਿਆਦਾ ਪ੍ਰਭਾਵ ਪੈ ਸਕਦਾ ਹੈ। ਵੈਬ ਸਾਈਟ ਤੇ ਤਾਂ ਬਾਣੀ ਅਰਥ ਹੀ ਸਾਹਿਬ ਸਿੰਘ ਜੀ ਦੇ ਵਰਤੇ ਜਾਂਦੇ ਹਨ ਜੋ ਕਿ ਮੋਜੂਦਾ ਨਿਤਨੇਮ ਨੂੰ ਮੰਨਦੇ ਸੀ। ਕਾਲਾ ਅਫ਼ਗ਼ਾਨਾ ਜੀ ਨੇ ਤਾਂ ਲਿਖਤਾਂ ਵਿੱਚ ਦਸ਼ਮੇਸ਼ ਜੀ ਦੇ ਨਾਲ ਜੁੜੇ ਉਹ ਹਵਾਲੇ ਵਰਤੇ ਹਨ ਜਿਨ੍ਹਾਂ ਨੂੰ ਦਸ਼ਮ ਗ੍ਰੰਥ ਵਿੱਚ ਸੰਕਲਤ ਕੀਤਾ ਗਿਆ ਹੈ। ਜਾਪ ਦਾ ਵਿਰੌਧ ਉਨ੍ਹਾਂ ਨੇ ਵੀ ਨਹੀਂ ਕੀਤਾ। ਇਨ੍ਹਾਂ ਸਾਰੀਆਂ ਗੱਲਾਂ ਤੇ ਵੀ ਵਿਚਾਰ ਕਰੋ।

ਹੋ ਸਕਦਾ ਹੈ ਕਿ ਕੁੱਝ ਵੀਰਾਂ ਨੂੰ ਮੇਰੇ ਵਿਚਾਰਾਂ ਨਾਲ ਅਸਹਮਤੀ ਹੀ ਹੋਵੇ। ਪਰ ਗੁਰਬਾਣੀ ਜੀਵਨ ਦੌਰਾਨ ਬੰਦੇ ਨੂੰ ਕੁੱਝ ਕਹਿਣ ਕੁੱਝ ਸੁਣਨ ਦੀ ਪ੍ਰਰੇਰਨਾ ਦਿੰਦੀ ਹੈ ਅਤੇ ਸੰਜੀਦਾ ਸੰਵਾਦ ਵਿੱਚ ਬਿਨਾ ਰੋਸ਼ ਕੀਤੇ ਉੱਤਰ ਦੇਂਣ-ਮੰਗਣ ਦੀ ਸਿੱਖਿਆ ਦਿੰਦੀ ਹੈ। ਵੇਖਣ ਵਾਲੀ ਗਲ ਹੈ ਕਿ ਵਿਦਵਾਨ ਵੀਰ ਗੁਰ ਦੀ ਦਿੱਤੀ ਮਤਿ ਦਾ ਪਾਲਨ ਕਰਦੇ ਹਨ ਜਾਂ ਦਾਸ ਦਿਆਂ ਲਿਖਤਾਂ ਨੂੰ ਨਾ ਛਾਪਣ ਦਾ ਸੁਝਾਅ ਦਿੰਦੇ ਹਨ? ਇਹ ਘੜੀ ਪਰਿਖਿਆ ਦੀ ਹੈ। ਗੁਰੂ ਵਾਕ ਹੈ ਰੋਸੁ ਨ ਕੀਜੈ ਉਤਰ ਦੀਜੈ`ਮੇਰੇ ਖਿਆਲ ਵਿੱਚ ਵਿਦਵਾਨ ਵੀਰਾਂ ਵਿੱਚ ਕੋਈ ਐਸਾ ਨਹੀਂ ਜੋ ਕਿ ਗੁਰਮਤਿ ਦੀ ਗਲ ਨਾ ਕਰਦਾ ਹੋਵੇ। ਬਾਕੀ ਕਿਸੇ ਨਾਲ ਕੋਈ ਸ਼ਿਕਵਾ ਨਹੀਂ।

ਪੱਤਰ ਬੜੇ ਸਨ ਕਿੱਧਰੇ ਕੁੱਝ ਛੁੱਟ ਗਿਆ ਹੋਵੇ ਤਾਂ ਫ਼ਿਰ ਵਿਚਾਰ ਲਵਾਂਗੇ। ਕਿਸੇ ਭੁੱਲ ਚੂਕ ਲਈ ਛਿੱਮਾ ਦਾ ਜਾਚਕ ਹਾਂ।

ਹਰਦੇਵ ਸਿੰਘ, ਜੰਮੂ-੨੬. ੦੪. ੧੨


(26/04/12)
ਗੁਰਬੀਰ ਸਿੰਘ

ਸਿੱਖ ਮਾਰਗ ਦੇ ਸੰਚਾਲਕ ਅਤੇ ਮਾਲਕ ਸ. ਮੱਖਣ ਸਿੰਘ ਜੀ ਦੀ ਆਗਿਆ ਨਾਲ ਲਿਖਣ ਦੀ ਕੋਸ਼ਿਸ਼ ਕਰ ਰਿਹਾਂ।
ਸਾਰੇ ਵੀਰ ਖਿਮਾ ਕਰਨ। ਮੈਂ ਸਾਰੇ ਵਿਚਾਰ ਪੜ੍ਹੇ ਹਨ ਅਤੇ ਸੋਚ ਵਿਚਾਰ ਕੀਤੀ ਹੈ। ਚੰਦ ਵਿਦਵਾਨਾ ਨੇ ਫ਼ਰਾਖ਼ਦਿਲੀ ਦਿਖਾਈ ਹੈ ਮੈਨੂੰ ਸਿੱਖ ਮਾਰਗ ਨਾਲ ਜੁੜੇ ਰਹਿਣ ਲਈ ਆਖਿਆ ਹੈ। ਬਹੁਤ ਸਾਰਿਆਂ ਨੇ ਸਪਸ਼ਟ ਕਿਹਾ ਹੈ ਕਿ ਮੈਨੂੰ ਸਿੱਖ ਮਾਰਗ ਤੋਂ ਹਟਾ ਦਿਤਾ ਜਾਵੇ। ਕੁੱਝ ਇੱਕ ਨੇ ਅਸਿੱਧਾ ਤਰੀਕਾ ਅਪਣਾਇਆ ਹੈ।
ਵੀਰ ਜੀ, ਦੋ ਬੰਦੇ ਹਨ। ਸਿੱਧੀ ਅਤੇ ਅੱਜ ਦੀ ਪੰਜਾਬੀ ਵਿੱਚ ਲਿਖਦੇ ਹਨ। ਲੇਕਿਨ ਇਨ੍ਹਾਂ ਬਾਬਤ ਅੱਠ ਦਸ ਬੰਦੇ ਹੱਕ ਵਿੱਚ ਜਾਂ ਵਿਰੁੱਧ ਇੱਕ ਤਰਫ਼ਾ ਫ਼ੈਸਲਾ ਨਹੀਂ ਕਰ ਸਕਦੇ ਕਿ ਇਹ ਸਿੱਖ ਮਾਰਗ ਤੇ ਰਹਿਣੇ ਚਾਹੀਦੇ ਹਨ ਜਾਂ ਨਹੀਂ। ਹਾਲਾਂ ਕਿ ਇਨ੍ਹਾਂ ਨਾਲ ਕਿਸੇ ਦੀ ਰੰਚਕ ਮਾਤਰ ਵੀ ਭਾਵੁਕਤਾ ਨਹੀਂ ਜੁੜੀ ਹੋਈ।
ਇਸ ਤੋਂ ਇੱਕ ਗੱਲ ਸਪਸ਼ਟ ਹੁੰਦੀ ਹੈ ਕਿ ਨਿੱਕੇ ਤੋਂ ਨਿੱਕਾ ਫ਼ੈਸਲਾ ਕਰਨਾ ਵੀ ਸੌਖਾ ਨਹੀਂ ਹੁੰਦਾ।
ਬੁੱਧ ਦੀ ਮੌਤ ਉਪਰੰਤ ਉਸ ਦੇ ਬੋਲ ਜਿਥੋਂ ਮਿਲੇ ਇਕੱਤਰ ਕੀਤੇ ਗਏ। ਇੱਕ ਸਭਾ ਬੁਲਾਈ ਗਈ। ਸਭ ਅੱਗੇ ਪ੍ਰਸ਼ਨ ਰੱਖਿਆ ਗਿਆ ਕਿ ਇਨ੍ਹਾਂ ਬੋਲਾਂ ਵਿਚੋਂ ਕਿਹੜਾ ਬੁੱਧ ਜੀ ਦਾ ਹੈ ਕਿਹੜਾ ਨਹੀਂ ਬਾਰੇ ਆਪਣੇ ਵਿਚਾਰ ਦਿਤੇ ਜਾਣ। ਸਭ ਨੇ ਆਖਿਆ ਕਿ ਉਹ ਇਹ ਫ਼ੈਸਲਾ ਕਰਨ ਦੇ ਸਮਰੱਥ ਨਹੀਂ ਹਨ। ਸਭ ਨੇ ਵਿਚਾਰ ਦਿਤਾ ਕਿ ਸਿਰਫ਼ ਬੁੱਧ ਹੀ ਬੁੱਧ ਸਨ ਇਸ ਲਈ ਬੁੱਧ ਦੀਆਂ ਬੁੱਧ ਜਾਣੇ। ਜਿਵੇਂ ਅਸੀਂ ਸਿੱਖ ਵੀ ਕਹਿ ਦਿੰਦੇ ਹਾਂ ਕਿ ਗੁਰੂ ਦੀਆਂ ਗੁਰੂ ਜਾਣੇ।
ਫਿਰ ਵਿਚਾਰ ਹੋਈ ਕਿ ਹੁਣ ਬੁੱਧ ਜੀ ਦੇ ਅਜ਼ੀਜ਼ ਸਿੱਖ ਅਨੰਦ ਜੀ ਹਾਲੇ ਜੀਉਂਦੇ ਹਨ, ਸ਼ਾਇਦ ਉਹ ਕੁੱਝ ਦੱਸ ਸਕਣ। ਪੁੱਛਿਆ ਤਾਂ ਅਨੰਦ ਜੀ ਨੇ ਕਿਹਾ ਕਿ ਉਹ ਵੀ ਬੁੱਧ ਦੀ ਬਰਾਬਰੀ ਨਹੀਂ ਕਰ ਸਕਦੇ ਇਸ ਕਰਕੇ ਕੋਈ ਵਿਚਾਰ ਨਹੀਂ ਕਰ ਸਕਦੇ। ਸਭ ਨੇ ਬੇਨਤੀ ਕੀਤੀ ਕਿ ਕੁੱਝ ਤਾਂ ਮੱਦਦ ਕੀਤੀ ਜਾਵੇ ਤਾਂ ਅਨੰਦ ਜੀ ਕੁੱਝ ਕੁ ਸਹਿਮਤ ਹੋ ਗਏ।
ਅਨੰਦ ਜੀ ਸਮਾਧੀ ਵਿੱਚ ਲੀਨ ਹੋਏ ਤੇ ਉਨ੍ਹਾਂ ਸਾਹਮਣੇ ਇੱਕ ਇੱਕ ਕਰਕੇ ਇਕੱਤ੍ਰਤ ਬੋਲ ਉਚਾਰੇ ਗਏ। ਕਹਿੰਦੇ ਹਨ ਕਿ ਕਿਸੇ ਕਿਸੇ ਬੋਲ `ਤੇ ਉਹ ਕੇਵਲ ਸਿਰ ਹਿਲਾ ਦਿੰਦੇ ਅਤੇ ਕੁਝਕੁ `ਤੇ ਉਹ ਕੋਈ ਹਰਕਤ ਨਾ ਕਰਦੇ। ਉਨ੍ਹਾਂ ਕਿਸੇ ਨੂੰ ਵੀ ਸਪਸ਼ਟਤਾ ਨਾਲ ਇਹ ਨਹੀਂ ਕਿਹਾ ਕਿ ਫ਼ਲਾਣੀ ਪਾਲ ਬੁੱਧ ਜੀ ਦੀ ਨਹੀਂ ਹੈ।
ਅਨੰਦ ਜੀ ਦੀ ਪ੍ਰਤੀਕਿਰਿਆ ਦਾ ਇਹ ਅਰਥ ਨਹੀਂ ਕੀਤਾ ਗਿਆ ਕਿ ਕੁੱਝ ਬੋਲਾਂ ਨੂੰ ਉਨ੍ਹਾਂ ਹਾਂ ਕੀਤੀ ਤੇ ਬਾਕੀਆਂ ਨੂੰ ਉਨ੍ਹਾਂ ਨਾਂਹ ਕੀਤੀ। ਜਿਨ੍ਹਾਂ ਬੋਲਾਂ ਨੂੰ ਹਾਂ ਹੋਈ ਉਨ੍ਹਾਂ ਨੂੰ ਅਲੱਗ ਕਰ ਲਿਆ ਗਿਆ। ਬਾਕੀਆਂ ਨੂੰ ਰੱਦੀ ਸਮਝ ਕੇ ਫ਼ੂਕ ਨਹੀਂ ਦਿਤਾ ਗਿਆ। ਲੇਕਿਨ ਉਨ੍ਹਾਂ ਨੂੰ ਅਲੱਗ ਸਾਂਭ ਲਿਆ ਗਿਆ ਕਿ ਇਨ੍ਹਾਂ ਬਾਬਤ ਅਨੰਦ ਜੀ ਚੁੱਪ ਸਨ। ਪਰ ਚੁੱਪ ਦਾ ਅਰਥ ਕਦੀ ਵੀ ਨਾਂਹ ਨਹੀਂ ਸਮਝਿਆ ਗਿਆ।
ਹੁਣ ਦੋ ਬੰਦਿਆਂ ਦੇ ਲਿਖਣ ਦੀ ਪਾਬੰਦੀ ਲਾਉਣ ਲਈ ਚੰਦ ਬੰਦਿਆਂ ਨੇ ਕਾਹਲ਼ੀ ਕਾਹਲ਼ੀ `ਚ ਹਾਂ ਕਰ ਦਿਤੀ ਅਤੇ ਕੁੱਝ ਬੰਦਿਆਂ ਨੇ ਜੱਜ ਬਣਨ ਦੇ ਜੋਸ਼ ਵਿੱਚ ਮੁਕੰਮਲ ਪਾਬੰਦੀ ਦੀ ਮੰਗ ਕੀਤੀ ਹੈ। ਲੇਕਿਨ ਸਿੱਖ ਮਾਰਗ ਨਾਲ ਸਬੰਧਤ ਸੈਂਕੜੇ ਵਿਦਵਾਨ ਅਜਿਹੇ ਵੀ ਹਨ ਜਿਨ੍ਹਾਂ ਨੇ ਚੁੱਪ ਰਹਿਣਾ ਹੀ ਬਿਹਤਰ ਸਮਝਿਆ। ਉਨ੍ਹਾਂ ਦੀ ਚੁੱਪ ਦੇ ਵੀ ਕੋਈ ਅਰਥ ਹਨ। ਹੁਣ ਭਾਰਤ ਵਿੱਚ ਵੋਟ ਪਾਉਣ ਸਮੇਂ ਦੋ ਧਿਰਾਂ ਵਿਚੋਂ ਕਿਸੇ ਨੂੰ ਵੀ ਨਾ ਵੋਟ ਪਾਉਣ ਦਾ ਵਿਧਾਨ ਹੈ। ਕਿਤਨੇ ਲੋਕਾਂ ਨੇ ਦੋਹਾਂ ਨੂੰ ਹੀ ਪਸੰਦ ਨਹੀਂ ਕੀਤਾ। ਇਸ ਦਾ ਵੀ ਕੋਈ ਮੁੱਲ ਹੈ। ਇਥੋਂ ਤੱਕ ਕਿ ਜਿਹੜੇ ਲੋਕ ਘਰੋਂ ਹੀ ਵੋਟ ਪਾਉਣ ਨਹੀਂ ਆਏ ਉਸ ਦਾ ਵੀ ਕੋਈ ਅਰਥ ਹੈ। ਇਨਡਿਫ਼ਰੈਂਟ ਹੋਣਾ ਵੀ ਕਿਸੇ ਸੱਚ ਦੀ ਨਿਸ਼ਾਨਦੇਹੀ ਹੈ।
ਹਿੰਦੂ ਸਮਾਜ ਵਿੱਚ ਵਰਣ ਵੰਡ ਅਤੇ ਜਾਤ ਪ੍ਰਬੰਧ ਪ੍ਰਧਾਨ ਹੈ। ਹਰ ਹਿੰਦੂ ਆਪਣੇ ਨਾਂ ਨਾਲ ਆਪਣੀ ਜਾਤ ਲਗਾਉਂਦਾ ਹੈ ਤਾਂ ਜੋ ਵਿਵਹਾਰ ਲਈ ਸਭ ਨੂੰ ਗਿਆਤ ਰਹੇ।
ਇੱਕ ਬੰਦਾ ਬੰਦਾ, ਨਹੀਂ ਸੱਚ, ਵਿਦਵਾਨ ਆਪਣੇ ਨਾਂ ਨਾਲ ਜਾਤ ਵੀ ਲਗਾਉਂਦਾ ਹੈ ਅਤੇ ਨਾਲ ਹੀ ਇਹ ਵੀ ਕਹਿੰਦਾ ਹੈ ਕਿ ਮੈਂ ਜਾਤ ਵਿੱਚ ਯਕੀਨ ਨਹੀਂ ਕਰਦਾ। ਮੈਂ ਨਿਜੀ ਤੌਰ ਪਰ ਕਿਸੇ ਦੇ ਜਾਤ ਲਿਖਣ ਦੇ ਵਿਰੁੱਧ ਨਹੀਂ ਹਾਂ। ਪਰ ਜਿਹੜਾ ਬੰਦਾ ਜਾਤ ਲਿਖਦਾ ਹੈ ਉਸਨੂੰ ਇਹ ਵੀ ਮੰਨਣਾ ਚਾਹੀਦਾ ਹੈ ਕਿ ਉਹ ਜਾਤ ਵਿੱਚ ਯਕੀਨ ਕਰਦਾ ਹੈ। ਕਿਸੇ ਵੀ ਵਿਦਵਾਨ ਨੇ ਅੱਜ ਤੱਕ ਡਾ ਇਕਬਾਲ ਸਿੰਘ ਢਿਲੋਂ ਜੀ ਨੂੰ ਜਾਤ ਮੰਨਣ ਜਾਂ ਨਾ ਮੰਨਣ ਦਾ ਦੋ ਟੁਕ ਫ਼ੈਸਲਾ ਕਰਨ ਬਾਬਤ ਨਹੀਂ ਕਿਹਾ।
ਮੈਂ ਦਸਮ ਗ੍ਰੰਥ ਬਾਬਤ ਸਿੱਖਾਂ ਦੀਅ ਚਾਰ ਕਿਸਮਾ ਦੱਸੀਆਂ ਸਨ। ਕਿ ੧, ਵੱਡੀ ਗਿਣਤੀ ਵਿੱਚ ਸਿੱਖ ਇਸ ਨੂੰ ਮੁਕੰਮਲ ਰੂਪ ਵਿੱਚ ਬਾਣੀ ਤਸਲੀਮ ਕਰਦੇ ਹਨ। ੨, ਕਾਫ਼ੀ ਵਿਦਵਾਨ ਸਿੱਖ ਇਸ ਦੇ ਕੁੱਝ ਹਿੱਸੇ ਨੂੰ ਬਾਣੀ ਮੰਨਦੇ ਹਨ ਅਤੇ ਕੁੱਝ ਹਿੱਸੇ ਨੂੰ ਗੁਰੂ ਦੇ ਦਰਬਾਰੀ ਕਵੀਆਂ ਦੀ ਅਨੁਵਾਦ ਰੂਪ ਰਚਨਾ ਮੰਨਦੇ ਹਨ। ੩, ਕੁੱਝ ਵਿਦਵਾਨ ਸਿੱਖ ਇਸ ਨੂੰ ਮੁਕੰਮਲ ਰੂਪ ਵਿੱਚ ਰੱਦ ਕਰਦੇ ਹਨ। ੪, ਕੁੱਝ ਚੰਦ ਸਿੱਖ ਇਸ ਨੂੰ ਮੁਕੰਮਲ ਰੂਪ ਵਿੱਚ ਗੰਦ ਦਾ ਟੋਕਰਾ ਕਹਿ ਰਹੇ ਹਨ।
ਇਹ ਕੋਈ ਮੰਦਭਾਗੀ ਗੱਲ ਨਹੀਂ ਹੈ। ਹਰ ਸਮਾਜ ਵਿੱਚ ਅਜਿਹਾ ਹੁੰਦਾ ਹੈ। ਪਰ ਮਚਿਉਰ ਸਮਾਜ ਵਿੱਚ ਹਰ ਇੱਕ ਨੂੰ ਆਪਣਾ ਮੱਤ ਰੱਖਣ ਦੀ ਇਜਾਜ਼ਤ ਹੈ। ਸਾਰੇ ਹਮੇਸ਼ਾ ਵਿਚਾਰ ਕਰਦੇ ਰਹਿੰਦੇ ਹਨ ਪਰ ਕੋਈ ਵੀ ਆਪਣਾ ਵਿਚਾਰ ਦੂਸਰੇ ਤੇ ਥੋਪਦਾ ਨਹੀਂ ਹੈ।
ਉਪਰੋਕਤ ਚਾਰੇ ਵੰਨਗੀਆਂ ਦੇ ਸਿੱਖ ਚਾਹੁੰਦੇ ਹੋਣਗੇ ਕਿ ਉਨ੍ਹਾਂ ਦੇ ਵਿਚਾਰ ਨੂੰ ਅੰਤਮ ਸੱਚ ਮੰਨ ਕੇ ਬਾਕੀਆਂ `ਤੇ ਲਾਗੂ ਕਰ ਦਿਤਾ ਜਾਵੇ। ਪਰ ਇਹ ਸੋਚ ਤੇ ਅਭਿਲਾਸ਼ਾ ਮੰਦ ਭਾਗੀ ਹੈ।
ਇਹ ਯੁਟੋਪੀਆ ਹੈ ਕਿ ਕਦੀ ਚਾਰੇ ਵੰਨਗੀਆਂ ਦੇ ਸਿੱਖ ਵਿਦਵਾਨ ਇੱਕ ਮੱਤ ਹੋ ਜਾਣਗੇ। ਯੂਟੋਪੀਆ ਦਾ ਅਰਥ ਹੈ ਨੋ ਪਲੇਸ। ਯੂਟੋਪੀਆ ਦਾ ਅਰਥ ਹੈ ਅਜਿਹੀ ਮੰਜ਼ਲ ਜੋ ਹੈ ਨਹੀਂ। ਯਾਨੀ ਇੱਕ ਅਨੰਤ ਸਫ਼ਰ। ਵਿਦਵਾਨ ਕਹਿੰਦੇ ਹਨ ਯੂਟੋਪੀਆ ਹੁੰਦਾ ਨਹੀਂ, ਪਰ ਇਹ ਸਾਨੂੰ ਗਾਈਡ ਕਰਦਾ ਹੈ।
ਬਹੁਤ ਸਾਰੇ ਬੰਦੇ ਅਜਿਹੇ ਹਨ ਜੋ ਕਿਸੇ ਮੁਕਾਬਲੇ ਵਿੱਚ ਭਾਗ ਲੈਣ ਲਈ ਕਸਰਤ ਨਹੀਂ ਕਰਦੇ ਨਾ ਹੀ ਕਿਸੇ ਨੂੰ ਜਿੱਤਣ ਲਈ। ਕਸਰਤ ਆਪਣੇ ਆਪ ਤੰਦਰੁਸਤੀ ਲਈ ਜ਼ਰੂਰੀ ਹੈ। ਵਿਚਾਰ ਵਿਚੋਂ ਅਸੀਂ ਹਮੇਸ਼ਾ ਕਿਸੇ ਨੂੰ ਜਿਤਣਾ ਜਾਂ ਹਰਾਉਣਾ ਹੀ ਨਹੀਂ ਹੁੰਦਾ। ਇਹ ਸਾਡੀ ਦਿਮਾਗ਼ੀ ਕਸਰਤ ਹੈ ਜੋ ਮਾਨਸਿਕ ਸਿਹਤ ਲਈ ਜ਼ਰੂਰੀ ਹੈ। ਵਿਚਾਰ ਦੀ ਕੋਈ ਦਿਸ਼ਾ ਹੋਣੀ ਜ਼ਰੂਰੀ ਹੈ। ਪਰ ਇਸ ਦੀ ਕੋਈ ਮੰਜ਼ਲ ਨਹੀਂ ਹੁੰਦੀ। ਦਿਸ਼ਾ ਅਤੇ ਮੰਜ਼ਲ ਦੋ ਗੱਲਾਂ ਹਨ। ਯੂਟੋਪੀਆ ਮੰਜ਼ਲ ਨਹੀਂ ਹੈ ਕੇਵਲ ਦਿਸ਼ਾ ਨਿਰਧਾਰਤ ਕਰਦਾ ਹੈ।
ਕਦੀ ਸਾਰਾ ਪੰਥ ਇੱਕ ਮੱਤ ਹੋਵੇਗਾ। ਇਹ ਮੰਜ਼ਲ ਨਹੀਂ ਹੈ। ਕੇਵਲ ਯੂਟੋਪੀਆ ਹੈ ਜੋ ਸਾਡਾ ਮਾਰਗ ਦਰਸ਼ਨ ਕਰਦਾ ਹੈ। ਪੰਥ ਦਾ ਅਰਥ ਵੀ ਮਾਰਗ ਹੈ। ਸਾਡੀ ਵੈਬਸਾਈਟ ਦਾ ਨਾਂ ਵੀ ਸਿੱਖ ਮਾਰਗ ਹੈ। ਮਾਰਗ ਦਾ ਅਰਥ ਦਿਸ਼ਾ ਹੈ ਮੰਜ਼ਲ ਨਹੀਂ।
ਵੀਰ ਸਰਵਜੀਤ ਸਿੰਘ ਨੇ ਉਪਰੋਕਤ ਚਾਰ ਵੰਨਗੀਆਂ ਵਿਚੋਂ ਮੈਨੂੰ ਸਵਾਲ ਕੀਤਾ ਹੈ ਕਿ ਮੈਂ ਕਿਨ੍ਹਾਂ `ਚੋਂ ਹਾਂ। ਵੀਰ ਜੀ, ਮੈਂ ਲਿਖਿਆ ਸੀ ਕਿ ਮੈਂ ਚਾਰੇ ਵੰਨਗੀਆਂ ਦੇ ਸੰਪਰਕ ਵਿੱਚ ਹਾਂ। ਕੇਵਲ ਚੌਥੀ ਕਿਸਮ ਦੇ ਵਿਦਵਾਨ ਮੈਨੂੰ ਸ਼ਰਾਰਤੀ ਜਾਪੇ ਹਨ। ਪਹਿਲੇ ਤਿੰਨਾਂ ਕਿਸਮਾਂ ਦੇ ਵਿਦਵਾਨ ਸੁਹਿਰਦ ਪਰਤੀਤ ਹੁੰਦੇ ਹਨ, ਜਿਨ੍ਹਾਂ ਦੇ ਵਿਚਾਰਾਂ ਵਿੱਚ ਕੁੱਝ ਕੁੱਝ ਸੱਚ ਹੈ ਤੇ ਕੁੱਝ ਕੁੱਝ ਭਾਵੁਕਤਾ ਤੇ ਕੁੱਝ ਕੁੱਝ ਨਾਸਮਝੀ। ਨਾ ਹੀ ਕੋਈ ਮਕੰਮਲ ਨਾਸਮਝ ਹੈ ਨਾ ਭਾਵੁਕ ਤੇ ਨਾ ਹੀ ਸੱਚਾ। ਵੀਰ ਜੀ, ਤੁਸੀਂ ਹੀ ਦੱਸੋ, ਮੈਂ ਕਿਨ੍ਹਾਂ ਵਿੱਚ ਖਲੋਵਾਂ। ਮੈਨੂੰ ਪਹਿਲੇ ਤਿੰਨੋ ਆਪਣੇ ਗੁਰਭਾਈ ਜਾਪਦੇ ਹਨ। ਮੈਂ ਵੀ ਕੁੱਝ ਨਾਸਮਝ ਅਤੇ ਕੁੱਝ ਭਾਵਕ ਹਾਂ। ਆਪਣੇ ਸੱਚ ਬਾਬਤ ਮੈਂ ਖ਼ੁਦ ਕੁੱਝ ਨਹੀਂ ਕਹਿ ਸਕਦਾ। ਇਹ ਤੁਸੀਂ ਅੰਦਾਜ਼ਾ ਲਗਾਉਣਾ ਹੈ।
ਵੀਰ ਜੀ, ਕੀ ਇਹ ਸੰਭਵ ਹੈ ਕਿ ਸਿੱਖ ਮਾਰਗ `ਤੇ ਕੇਵਲ ਉਹੀ ਵਿਦਵਾਨ ਲਿਖੇ ਜਿਹੜਾ ਪਹਿਲਾਂ ਪ੍ਰਣ ਪੱਤਰ ਭਰੇ ਕਿ ਉਹ ਨਾਸਮਝ ਵੀ ਨਹੀਂ ਹੈ, ਭਾਵੁਕ ਵੀ ਨਹੀਂ ਹੈ ਅਤੇ ਉਸ ਦਾ ਸੱਚ ਮੁਕੰਮਲ ਅਤੇ ਅੰਤਮ ਹੈ। ਕੋਈ ਖ਼ੁਦ ਨੂੰ ਇਸ ਕੋਟੀ ਵਿੱਚ ਖ਼ੁਦ ਰੱਖ ਸਕਦਾ ਹੈ?
ਸੱਚ ਵੱਲ ਵਧਣ ਲਈ ਮਨ ਤਨ ਰੋਗ ਰਹਿਤ ਹੋਣਾ ਜ਼ਰੂਰੀ ਹੈ। ਮਨ ਕਾਮ ਕਰੋਧ ਲੋਭ ਮੋਹ ਹੰਕਾਰ ਦੇ ਠੀਕ ਤਵਾਜ਼ਨ ਵਿੱਚ ਹੋਣਾ ਜ਼ਰੂਰੀ ਹੈ। ਤੰਦਰੁਸਤ ਮਨ ਇਨ੍ਹਾਂ ਪੰਜਾਂ ਦੀ ਹਾਰਮਨੀ ਹੈ। ਹਾਰਮਨੀ ਵਿੱਚ ਇਹ ਜੀਵਨ ਪ੍ਰਦਾ ਹਨ ਅਤੇ ਆਪਹੁਦਰੇਪਣ ਵਿੱਚ ਇਹ ਭਿਆਨਕ ਰੋਗ ਹਨ। ਇਨ੍ਹਾਂ ਦਾ ਮੁਕੰਮਲ ਤਵਾਜ਼ਨ ਹਾਸਲ ਕਰਨਾ ਯੂਟੋਪੀਆ ਹੈ। ਜੋ ਜੋ ਦੀਸੈ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਅਜੋਕੇ ਮਨੋਵਿਗਿਆਨੀ ਵੀ ਸਹਿਮਤ ਹਨ ਕਿ ਮੁਕੰਮਲ ਅਰੋਗ ਅਵਸਥਾ ਕਦੀ ਵੀ ਕਿਸੇ ਨੂੰ ਹਾਸਲ ਨਹੀਂ ਹੁੰਦੀ। ਇਸ ਕਰਕੇ ਪੂਰਨਤਾ ਜਾਂ ਮੁਕੰਮਲਤਾ ਕੋਈ ਮੰਜ਼ਲ ਨਹੀਂ ਕੇਵਲ ਇੱਕ ਸਫ਼ਰ ਹੈ। ਇਹ ਸਫ਼ਰ ਵੀ ਬਿਖੜਾ ਹੈ। ਜਗਜੀਤ ਸਿੰਘ ਦੀ ਇੱਕ ਗ਼ਜ਼ਲ ਹੈ: ਸਫ਼ਰ ਮੇਂ ਧੂਪ ਤੋ ਹੋਗੀ, ਜੁ ਚਲ ਸਕੋ ਤੋ ਚਲੋ।
ਵੀਰ ਸਰਵਜੀਤ ਸਿੰਘ ਜੀ, ਤੁਸੀਂ ਆਪਣੀ ਖੋਜ ਬਾਰੇ ਇਹ ਤਸਦੀਕ ਕਰ ਸਕਦੇ ਹੋ ਕਿ ਇਹ ਅੰਤਮ ਸੱਚ ਹੈ? ਮੇਰੀ ਜਾਚੇ ਕੋਈ ਵੀ ਇਹ ਪ੍ਰਣ ਪੱਤਰ ਨਹੀਂ ਭਰ ਸਕਦਾ।
ਗੁਰੂ ਦਾ ਸੱਚ ਮੁਕੰਮਲ ਹੈ। ਇਹ ਸਾਡਾ ਵਿਸ਼ਵਾਸ ਹੈ। ਗੁਰੂ ਦਾ ਮੁਕੰਮਲ ਸੱਚ ਮੈਂ ਜਾਣ ਲਿਆ ਹੈ ਇਹ ਥੋਥਾ ਅਤੇ ਨਿਰਮੂਲ ਦਾਵਾ ਹੈ। ਇੱਕ ਸੁਹਿਰਦ ਸਿੱਖ ਹਮੇਸ਼ਾ ਇਹੀ ਕਹੇਗਾ “ਮੈਨੂੰ ਇਸਤਰਾਂ ਪ੍ਰਤੀਤ ਹੁੰਦਾ ਹੈ। ਸੱਚ ਕੀ ਹੈ? ਇਹ ਗੁਰੂ ਦੀਆਂ ਗੁਰੂ ਜਾਣੇ”।
ਵੀਰ ਸਰਵਜੀਤ ਸਿੰਘ ਜੀ, ਸਿੱਖ ਮਾਰਗ ਤੇ ਚਲੋ ਇਸ ਤਰਾਂ ਦਾ ਮਹੌਲ ਸਿਰਜੀਏ- “ਸਭੇ ਸਾਂਝੀਵਾਲ ਸਦਾਇਨ ਤੂੰ ਕਿਸਹਿ ਨ ਦਿਸਹਿ ਬਾਹਰਾ ਜੀਉ”।
ਡਾ ਬਰਸਾਲ ਜੀਓ, ਤੁਹਾਨੂੰ ਨਿਮਰਤਾ ਸਹਿਤ ਜੋਦੜੀ ਹੈ ਕਿ ਆਪਣੀਆਂ ਲਿਖਤਾਂ ਇੱਕ ਵਾਰ ਖ਼ੁਦ ਜ਼ਰੂਰ ਪੜ੍ਹ ਲਿਆ ਕਰੋ ਸ਼ਾਇਦ ਤੁਹਾਨੂੰ ਉਨ੍ਹਾਂ ਦਾ ਤਾਤਪਰਜ ਸਮਝ ਪੈ ਜਏ। ਗੁਰੂ ਦਾ ਹੁਕਮ ਮੰਨਣ ਵਿੱਚ ਲੁਤਫ਼ ਹੈ ਮਨਾਉਣ ਵਿੱਚ ਨਹੀਂ।
ਸਾਰੇ ਸਿੱਖ ਮਾਰਗ ਨੂੰ ਬੇਨਤੀ ਹੈ ਕਿ ਪਿਛੇ ਜਹੇ ਸਾਡੇ ਇਥੇ ਜੰਮੂ ਵਿਖੇ ਇੱਕ ਕੈਂਪ ਆਯੋਜਤ ਹੋਇਆ ਸੀ, ਜਿਸ ਵਿੱਚ ਇੱਕ ਪ੍ਰੋ. ਜਗਦੀਸ਼ ਸਿੰਘ ਪੰਜਾਬ ਤੋਂ ਤਸ਼ਰੀਫ਼ ਲਿਆਏ ਸਨ। ਉਨ੍ਹਾਂ ਨੇ ਦਸਮ ਗ੍ਰੰਥ ਬਾਬਤ ਬੜਾ ਹੀ ਸੂਖਮ ਅਤੇ ਮਹੀਨ ਖ਼ਿਆਲ ਪੇਸ਼ ਕੀਤਾ ਸੀ। ਜਾਪਦਾ ਸੀ ਕਿ ਉਸ ਨਾਲ ਪੰਥਕ ਧਿਰਾਂ ਦੀ ਆਪਸੀ ਦੂਰੀ ਅਤੇ ਕੁੜੱਤਣ ਕਾਫ਼ੀ ਘਟ ਸਕਦੀ ਹੈ। ਉਨ੍ਹਾਂ ਦਾ ਅਤਾ ਪਤਾ ਕਰਕੇ ਦਸਮ ਗ੍ਰੰਥ ਬਾਬਤ ਸੇਧ ਲਈ ਜਾ ਸਕਦੀ ਹੈ।
ਇੱਕ ਗੱਲ ਚੇਤੇ ਰੱਖਣ ਵਾਲੀ ਹੈ ਕਿ ਸਾਰੇ ਗੁਰੂ ਸਾਹਿਬਾਨ ਮਹਾਨ ਸਾਹਿਤਕਾਰ ਅਤੇ ਸਾਹਿਤ ਪ੍ਰੇਮੀ ਵੀ ਸਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ 1707 ਈਸਵੀ ਵਿੱਚ ਆਗਰੇ ਗਏ ਤਾਂ ਬਹਾਦਰ ਸ਼ਾਹ ਆਪਣੇ ਪੁਸਤਕਾਲੇ ਵਿੱਚ ਲੈ ਗਿਆ। ਉਥੇ ਇੱਕ ਬ੍ਰਜ ਭਾਸ਼ਾ ਵਿੱਚ ਹਨੂਮਾਨ ਨਾਟਕ ਪਿਆ ਸੀ, ਜਿਸਨੂੰ ਗੁਰੂ ਜੀ ਨੇ ਗੁਰਮੁਖੀ ਵਿੱਚ ਅਨੁਵਾਦ ਕਰ ਕੇ ਜਾਂ ਕਰਵਾ ਕੇ ਨਾਲ਼ ਲੈ ਆਂਦਾ ਸੀ ਅਤੇ ਕਹਿੰਦੇ ਹਨ ਕਿ ਗੁਰੂ ਜੀ ਉਸ ਰਚਨਾ ਨੂੰ ਹਮੇਸ਼ਾ ਆਪਣੇ ਗਾਤਰੇ ਵਿੱਚ ਰੱਖਦੇ ਸਨ। ਇਸ ਵਿੱਚ ਬੀਰ ਰਸ ਦੀ ਬਹੁਲਤਾ ਸੀ। ਇਹ ਘਟਨਾ ਪੰਜਾਬੀ ਦੀ ਪੁਸਤਕ ਪੁੰਦ੍ਰੀਕ ਵਿੱਚ ਲਿਖੀ ਹੋਈ ਹੈ। ਡਾ ਬਰਸਾਲ ਵਰਗਾ ਬੰਦਾ ਇਸ ਨੂੰ ਰੱਦ ਕਰਨ ਲਈ ਇੱਕ ਮਿੰਟ ਵੀ ਨਹੀਂ ਲਾਏਗਾ। ਪਰ ਇਹ ਗੱਲਾਂ ਸੋਚਣ ਸਮਝਣ ਲਈ ਗੰਭੀਰ ਵਿਸ਼ੇ ਹਨ।
ਡਾ ਬਰਸਾਲ ਜੀ, ਖੋਜ ਇਸ ਤਰਾਂ ਨਹੀਂ ਹੁੰਦੀ ਕਿ ਗਲੀ `ਚ ਚਾਰ ਬੰਦੇ ਬੈਠ ਕੇ ਕੋਈ ਫ਼ੈਸਲਾ ਕਰ ਲੈਣ। ਜੋ ਬੰਦਾ ਦਸਮ ਗ੍ਰੰਥ ਦੇ ਹੱਕ ਵਿੱਚ ਹੈ ਉਸ ਨੂੰ ਵਿਰੋਧੀਆਂ ਦੇ ਸ਼ੰਕਿਆਂ ਦਾ ਜਵਾਬ ਦੇਣਾ ਪਏਗਾ। ਜੋ ਬੰਦਾ ਇਸ ਦੇ ਵਿਰੁੱਧ ਹੈ ਉਸ ਨੂੰ ਇਸ ਦੇ ਹੱਕ ਵਿਚਲੇ ਵਿਦਵਾਨਾ ਦੇ ਜਵਾਬ ਦੇਣੇ ਪੈਣਗੇ। ਕੀ ਤੁਸੀਂ ਦਸਮ ਗ੍ਰੰਥ ਬਾਬਤ ਭਾਈ ਧਰਮਾਨੰਤ ਸਿੰਘ, ਭਾਈ ਵੀਰ ਸਿੰਘ, ਪ੍ਰੋ. ਪੂਰਨ ਸਿੰਘ, ਡਾ ਮੋਹਣ ਸਿੰਘ ਦੀਵਾਨਾ, ਸਿਰਦਾਰ ਕਪੂਰ ਸਿੰਘ ਅਤੇ ਡਾ ਗੁਰਭਗਤ ਸਿੰਘ ਦੀਆਂ ਕਿਤਾਬਾਂ ਪੜ੍ਹੀਆਂ ਹਨ ਅਤੇ ਉਨ੍ਹਾਂ ਦਲੀਲਾਂ ਸਮਝ ਲਈਆਂ ਹਨ? ਇਨ੍ਹਾਂ ਦਾ ਅਧਿਐਨ ਅਤੇ ਜਵਾਬ ਦਿਤੇ ਬਗ਼ੈਰ ਅੰਦਰ ਵੜਕੇ ਤੁਸੀਂ ਫ਼ੈਸਲੇ ਕਿਵੇਂ ਕਰ ਸਕਦੇ ਹੋ।
ਡਾ. ਬਰਸਾਲ ਜੀ, ਜਦ ਤੁਸੀਂ ਆਪਣੀ ਸੱਸ ਨੂੰ ਮੱਥਾ ਟੇਕਦੇ ਹੋ ਤਾਂ ਇਸ ਦਾ ਅਰਥ ਇਹ ਹੈ ਕਿ ਤੁਹਾਨੂੰ ਆਪਣੀ ਮਾਂ ਵਿੱਚ ਪੂਰਨ ਯਕੀਨ ਨਹੀਂ ਹੈ? ਅਧਿਆਪਕ ਸਾਨੂੰ ਲੈਸਨ ਦਿੰਦਾ ਹੈ ਤਾਂ ਘਰ ਜਾ ਕੇ ਅਸੀਂ ਉਹੀ ਚੀਜ਼ਾਂ ਹੋਰ ਪੁਸਤਕਾਂ ਵਿੱਚ ਵੀ ਪੜ੍ਹਦੇ ਹਾਂ। ਇਸ ਦਾ ਇਹ ਮਤਲਬ ਨਹੀਂ ਹੁੰਦਾ ਕਿ ਸਾਨੂੰ ਆਪਣੇ ਅਧਿਆਪਕ ਵਿੱਚ ਪੂਰਨ ਯਕੀਨ ਨਹੀਂ ਹੈ। ਥੋੜਾ ਜਿਹਾ ਅਕਲ ਨੂੰ ਹੱਥ ਮਾਰੋ।
ਜਿਹੜੀਆਂ ਰਚਨਾਵਾਂ ਨੂੰ ਗੁਰੂ ਸਾਹਿਬਾਨ ਨੇ ਗਾਤਰੇ ਸਜਾਈ ਰੱਖਿਆ ਅਸੀਂ ਉਨ੍ਹਾਂ ਨੂੰ ਗੰਦ ਦਾ ਟੋਕਰਾ ਕਹਿਣ `ਚ ਰੱਤੀ ਸ਼ਰਮ ਮਹਿਸੂਸ ਨਹੀਂ ਕਰਦੇ।
ਵੀਰ ਜੀ, ਕਾਲ਼ੇ ਚਿੱਟੇ ਵਿੱਚ ਫ਼ਰਕ ਕਰਨਾ ਬੜਾ ਸੋਖਾ ਹੈ। ਕਿਸੇ ਨੂੰ ਜਾਮਣ, ਪਿੱਪਲ, ਕੇਲੇ, ਅੰਬ ਅਤੇ ਬੋਹੜ ਦੇ ਪੱਤੇ ਦਾ ਰੰਗ ਪੁਛੋ ਤਾਂ ਸਾਰੇ ਹਰਾ ਆਖਣਗੇ। ਪਰ ਇਹ ਸਾਰੇ ਪੱਤੇ ਸਾਹਮਣੇ ਰੱਖ ਕੇ ਦੇਖੀਏ ਤਾਂ ਕਿਸੇ ਦਾ ਵੀ ਰੰਗ ਆਪਸ ਵਿੱਚ ਨਹੀਂ ਮਿਲਦਾ। ਹਰ ਇੱਕ ਵਿੱਚ ਉਨੀ ਇੱਕੀ ਦਾ ਫ਼ਰਕ ਜ਼ਰੂਰ ਰਹੇਗਾ। ਮੈਂ ਆਪਣੇ ਸਕੂਲ ਪੜਦੇ ਬੇਟੇ ਦੀ ਪੈਂਟ ਲੈਕੇ ਗਰੇ ਰੰਗ ਦਾ ਪਟਕਾ ਲੈਣ ਗਿਆ ਤਾਂ ਸੌ ਥਾਨ ਦੇਖ ਕੇ ਵੀ ਪੈਂਟ ਨਾਲ ਦਾ ਗਰੇ ਰੰਗ ਨਹੀਂ ਮਿਲਿਆ। ਵੀਰ ਡਾਕਟਰ ਬਰਸਾਲ ਜੀ, ਵਿਚਾਰ ਕਾਲੇ ਚਿਟੇ ਰੰਗ ਜਹੀ ਨਹੀਂ ਹੁੰਦੀ। ਅੱਜਕਲ ਔਬਜੈਕਟਿਵ ਪ੍ਰਸ਼ਨਾ ਵਿੱਚ ਚਾਰੇ ਔਪਸ਼ਨਾ ਸੇਮ ਜਾਪਦੀਆਂ ਹਨ। ਮਹੀਨ ਅਤੇ ਸੂਖਮ ਫ਼ਰਕ ਲੱਭਣੇ ਸੌਖਾ ਕੰਮ ਨਹੀਂ ਹੈ।
ਮੈਂ ਇੱਕ ਗੱਲ ਕਹਿਣੀ ਚਾਹੁੰਦਾ ਹਾਂ ਕਿ ਵੀਰ ਸਰਵਜੀਤ ਸਿੰਘ ਨੇ ਕੁੱਝ ਚੀਜ਼ਾਂ ਨੂੰ ਵਿਸਤਾਰ ਅਤੇ ਬਰੀਕੀ ਵਿੱਚ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਮੈਂ ਉਸਦੇ ਸਿਟਿਆਂ ਨਾਲ ਸਹਿਮਤ ਨਹੀਂ ਹਾਂ, ਪਰ ਉਸ ਦੀ ਸਮਰੱਥਾ ਦਾ ਕਾਇਲ ਹਾਂ। ਜੇ ਉਹ ਪੂਰਬ ਨਿਸ਼ਚਿਤ ਧਾਰਨਾਵਾਂ ਦਾ ਤਿਆਗ ਕਰਕੇ ਕਿਸੇ ਸੱਜਰੇ ਸਿੱਟੇ ਦੀ ਤਲਾਸ਼ ਕਰੇ ਤਾਂ ਉਹ ਸੱਚ ਦੀ ਦਿਸ਼ਾ ਵੱਲ ਤੁਰ ਸਕਦਾ ਹੈ। ਬਾਕੀ ਦੇ ਬਹੁਤੇ ਸੱਜਣ ਈਰਖਾ ਅਤੇ ਸਾੜੇ ਦੀ ਅੱਗ ਵਿੱਚ ਕੇਵਲ ਸੜ ਭੁੱਝ ਹੀ ਸਕਦੇ ਹਨ ਤੇ ਆਪਣੀ ਚਿੜ ਚਿੜ ਨੂੰ ਪੂਰਨ ਸੱਚ ਮੰਨਣ ਦਾ ਭਰਮ ਸਿਰਜ ਸਕਦੇ ਹਨ।
ਕਈਆਂ ਨੂੰ ਇਹ ਫ਼ਿਕਰ ਖਾਈ ਜਾ ਰਿਹਾ ਹੈ ਕਿ ਮੈਂ ਕੌਣ ਹਾਂ। ਜੇ ਮੈਂ ਸ਼ਮਸ਼ੇਰ, ਦਲਬੀਰ, ਹਰਨਾਮ ਜਾਂ ਬਿਸਨ ਸਿੰਘ ਵੀ ਹੋਵਾਂ ਤਾਂ ਮੇਰਾ ਸੱਚ ਬਦਲ ਨਹੀਂ ਜਾਣਾ। ਮਹੱਤਵ ਪੂਰਣ ਮੈਂ ਜਾਂ ਮੇਰਾ ਨਾਂ ਨਹੀਂ, ਮੇਰੀ ਵਿਚਾਰ ਹੈ। ਸਾਰੇ ਭਰਾ ਕਹਿਣਗੇ ਤਾਂ ਲਿਖਦਾ ਰਹਾਂਗਾ। ਸਰਵਜੀਤ ਤੋਂ ਮੈਨੂੰ ਵਿਸ਼ੇਸ਼ ਹੁੰਘਾਰੇ ਦੀ ਉਮੀਦ ਹੈ।
ਸਾਰਿਆਂ ਦਾ,
ਗੁਰਬੀਰ ਸਿੰਘ


(26/04/12)
ਹਰਮੀਤ ਸਿੰਘ ਖਾਲਸਾ

ਨਿਤਨੇਮ ਦੀਆਂ ਬਾਣੀਆਂ ਬਾਰੇ
ਬਹੁਤ ਸਾਰੇ ਵੀਰਾਂ ਨੇ ਨਿਤਨੇਮ ਦੀਆਂ ਬਾਣੀਆਂ ਬਾਰੇ ਸਵਾਲ ਕੀਤੇ ਹਨ, ਦਾਸ ਇਹ ਕਹਿਣਾ ਚਾਹੁੰਦਾ ਹੈ ਕਿ ਦਸਮ ਗ੍ਰੰਥ ਉਪਰ ਅਧਿਐਨ ਕਰਨ ਵਾਲੇ ਵਿਦਵਾਨਾ, ਰਤਨ ਸਿੰਘ ਜੱਗੀ, ਗੁਰਬਖਸ਼ ਸਿੰਘ ਕਾਲਾ ਅਫਗਾਨਾ, ਭਾਗ ਸਿੰਘ ਅੰਬਾਲਾ ਨੇ ਨਿਤਨੇਮ ਦੀਆਂ ਬਾਣੀਆਂ “ਜਾਪ ਅਤੇ ਸੱਵਯੇ” ਬਾਰੇ ਕਿਤੇ ਵੀ ਨਹੀ ਲਿਖਿਆ/ਪ੍ਰਚਾਰਿਆ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦੀਆ ਰਚਨਾਵਾਂ ਨਹੀ ਹਨ ਬਲਕਿ ਰਤਨ ਸਿੰਘ ਜੱਗੀ ਨੇ ਇਨ੍ਹਾ ਬਾਣੀਆਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਕ੍ਰਿਤ ਹੀ ਮਨਿਆ ਹੈ, ਭਾਈ ਕਾਨ੍ਹ ਸਿੰਘ ਜੀ ਨਾਭਾ ਅਤੇ ਪ੍ਰੋ. ਸਾਹਬ ਸਿੰਘ ਜੀ ਵੀ ਇਨ੍ਹਾ ਬਾਣੀਆਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੀਆਂ ਰਚਨਾਵਾਂ ਹੀ ਮਣਦੇ ਹਨ ਪਰ ਇਨ੍ਹਾ ਵਿਚੋਂ ਕਿਸੇ ਨੇ ਵੀ ਇਨ੍ਹਾ ਰਚਨਾਵਾਂ ਨੂੰ “ਗੁਰਬਾਣੀ” ਦੇ ਤੁੱਲ ਨਹੀ ਮਨਿਆ। ਪਰ ਕਿਸੇ ਨੂੰ ਇਸ ਗੱਲ ਲਈ ਮਜਬੂਰ ਕਰਨਾ ਕਿ ਤੁਸੀ ਇਨ੍ਹਾ ਰਚਨਾਵਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੀਆਂ ਰਚਨਾਵਾਂ ਨਾ ਮਨੋ ਅਤੇ ਨਿਤਨੇਮ ਵਿਚੋਂ ਇਨ੍ਹਾ ਨੂੰ ਕਢਣ ਲਈ ਆਪਣੀ ਹਮਾਇਤ ਕਰੋ ਤਾਂ ਹੀ ਤੁਹਾਡੀਆਂ ਲਿਖਤਾਂ ‘ਸਿੱਖ ਮਾਰਗ’ ਤੇ ਛਪਣਯੋਗ ਹਨ ਇਹ ਗੱਲ ਠੀਕ ਨਹੀ ਜਾਪਦੀ ਕਿਉਂਕਿ ਇਹ ਪਾਲਸੀ ‘ਸਿੱਖ ਮਾਰਗ’ ਦੀ ਨਹੀ ਹੈ।
ਦਾਸਰਾ
ਹਰਮੀਤ ਸਿੰਘ ਖਾਲਸਾ


(26/04/12)
ਚਰਨਜੀਤ ਸਿੰਘ ਬਰੈਂਮਪਟਨ

ਸਿੱਖ ਮਾਰਗ ਦੇ ਪਾਠਕ ਸਜਨੋ
ਮੈਂ ਕਲ ਵੀ ਇੱਕ ਪੱਤਰ ਹਰਦੇਵ ਸਿੰਘ ਜੰਮੂ ਜੀ ਦੇ ਹੱਕ ਵਿੱਚ ਲਿਖੀਆ ਸੀ। ਮੈਂ ਸਮਝਦਾ ਸਾਂ ਕਿ ਇਸ ਵੇਲੇ ਮੈਨੂੰ ਜਰੂਰ ਬੋਲਣਾ ਚਾਹੀਦਾ ਹੈ। ਕੁਝ ਕਠੋਰ ਸ਼ਬਦ ਵੀ ਵਰਤੇ ਸਨ। ਪਰ ਕਿਸੇ ਕਾਰਣ ਮੱਖਣ ਸਿੰਘ ਜੀ ਨੇ ਉਹ ਪੋਸਟ ਨਹੀਂ ਕੀਤਾ। ਹੁਣ, ਕਿਉਂਕਿ ਹਰਦੇਵ ਸਿੰਘ ਜੀ ਨੂੰ ਸਿੱਖ ਮਾਰਗ ਤੋਂ ਕੱਡਣ ਦੀ ਗੱਲ ਤੁਰੀ ਹੈ, ਜੇ ਹੁਣ ਵੀ ਮੈਂ ਆਪਣੇ ਵਿਚਾਰ ਨਾ ਦਿੱਤੇ ਤੇ ਕਦੋਂ ਦੇਣੇ ਹਨ? ਮੇਨੂੰ ਲਗਦਾ ਹੈ ਕਿ ਮੇਰਾ ਫਰਜ ਬਨਦਾ ਹੈ ਕਿ ਇਸ ਵਿਸ਼ੇ ਤੇ ਮੈਂ ਜਰੂਰ ਲਿਖਾਂ।
ਸਿੱਖ ਮਾਰਗ ਦੀ ਇਹ ਪਾਲੀਸੀ ਤਾ ਸਮਝ ਵਿੱਚ ਆਉਂਦੀ ਹੈ ਕਿ ਜੋ ਕੋਈ ਵੀ ਦਸਮ ਗ੍ਰੰਥ ਦੇ ਹੱਕ ਵਿੱਚ ਲਿਖੇਗਾ, ਉਸ ਦੀ ਲਿਖਤ ਇਥੇ ਨਹੀਂ ਛਪੇਗੀ। ਪਰ ਗੁਰਬਾਣੀ ਨੇ ਸਾਨੂੰ ਇਹ ਪਾਠ ਕਦੋਂ ਦਾ ਪੜਾ ਦਿੱਤਾ ਕਿ ਕਿਸੇ ਨੂੰ ਨਿਜੀ ਤੌਰ ਤੇ ਵੀ ਕੁੱਝ ਮੰਨਣ ਦਾ ਹੱਕ ਨਹੀਂ ਹੈ? ਕੀ ਗੁਰਬਾਣੀ ਨੇ ਸਾਨੂੰ ਇਹ ਪਾਠ ਵੀ ਪੜਾਇਆ ਹੈ ਕਿ ਪਾਣੀ ਦੇ ਟੱਬ ਨਾਲ ਬੱਚੇ ਨੂੰ ਵੀ ਸੁੱਟ ਦਿਉ?
ਆਪ ਕੁੱਝ ਮੰਨਣ ਅਤੇ ਦੂਜੇ ਨੂੰ ਧੱਕੇ ਨਾਲ ਮਨਾਉਣ ਵਿੱਚ ਬਹੁਤ ਫਰਕ ਹੁੰਦਾ ਹੈ। ਹਰਦੇਵ ਸਿੰਘ ਜੀ ਨੇ ਨਿਤਨੇਮ ਦੀਆਂ ਬਾਣੀਆਂ ਬਾਰੇ ਆਪਣੇ ਵਿਚਾਰ ਦਿੱਤੇ ਹਨ। ਅਸੀ ੲ੍ਹਿਨੇ ਸੰਗਦਿਲ ਕਦੋਂ ਤੋਂ ਹੋ ਗਏ ਕਿ ਕਿਸੇ ਨੂੰ ਆਪਣੇ ਵਿਚਾਰ ਦੇਣ ਤੋਂ ਵੀ ਰੋਕ ਦੇਈਏ। ਰਤਨ ਸਿੱਘ ਜੱਗੀ, ਜਿਸਦਾ ਨਾਮ ਉਹਨਾਂ ਕੁੱਝ ਪ੍ਰਮੁਖ ਵਿਦਵਾਨਾਂ ਵਿੱਚ ਆਉਂਦਾ ਹੈ ਜਿਹਨਾਂ ਨੇ ਦਸਮ ਗ੍ਰੰਥ ਦੀ ਅਸਲੀਅਤ ਉਜਾਗਰ ਕੀਤੀ ਹੈ। ਉਹ ਵੀ ਇਹਨਾਂ ਕੁੱਝ ਬਾਣੀਆਂ ਨੂੰ ਦਸ਼ਮ ਗੁਰੁ ਦੀ ਕ੍ਰਿਤ ਵਜੋਂ ਰੱਦ ਨਹੀਂ ਕਰਦਾ। ਜਿਹਦਾ ਹਵਾਲਾ ਦੇ ਕੇ, ਦਸਮ ਗ੍ਰੰਥ ਦੇ ਖਿਲਾਫ ਹੋਰ ਸਾਇਟਾਂ ਤੋਂ ਇਲਾਵਾ ਸਿੱਖ ਮਾਰਗ ਤੇ ਵੀ ਲਿਖੀਆ ਜਾਂਦਾ ਹੈ, ਕੀ ਉਸ ਨੂੰ ਵੀ ਸਿੱਖ ਮਾਰਗ ਤੇ ਲਿਖਣ ਦੀ ਇਜਾਜਤ ਨਹੀਂ ਮਿਲੇਗੀ? ਅਸੀ ਇਹ ਕਿਉਂ ਭੁੱਲ ਜਾਂਦੇ ਹਾਂ ਕਿ ਜੋ ਕੁੱਝ ਵੀ ਅੱਜ ਅਸੀ ਦਸ਼ਮ ਗ੍ਰੰਥ ਬਾਰੇ ਜਾਣਦੇ ਹਾਂ, ਉਹ ਦੂਜਿਆਂ ਦੀ ਕੀਤੀ ਮੇਹਨਤ ਦਾ ਫਲ ਹੈ। ਉਹਨਾਂ ਦੀ ਮੇਹਨਤ ਤੇ ਪਹਿਰਾ ਦੇਣਾ ਸਾਡਾ ਫਰਜ ਬਨਦਾ ਹੈ ਪਰ ਘਟੋ ਘਟ ਠੇਕੇਦਾਰ ਤਾ ਨਾ ਬਣੀਏ।
ਹਰਦੇਵ ਸਿੰਘ ਜੰਮੂ ਨੇ ਆਪਣੇ ਵਿਚਾਰ ਸਿਰਫ ਨਤਨੇਮ ਦੀਆਂ ਬਾਣੀਆਂ ਬਾਰੇ ਹੀ ਨਹੀਂ ਦਿੱਤੇ। ਹੋਰ ਵਿਸ਼ਾਂ ਤੇ ਵੀ ਦਿੱਤੇ ਹਨ। ਪਿਛਲੇ ਕਾਫੀ ਚਿਰ ਤੋਂ ਤੱਤ ਗੁਰਮਤਿ ਪਰਿਵਾਰ ਅਤੇ ਇਕਬਾਲ ਸਿੰਘ ਢਿਲੋਂ ਜੀ ਦੇ ਸਾਹਮਣੇ ਵੀ ਉਹੀ ਸਭ ਤੋਂ ਵੱਧ ਡਟੇ ਹੋਏ ਹਨ। ਮੇਰਾ ਆਪਣਾ ਵੀ ਇਹੀ ਖਿਆਲ ਹੈ ਕਿ ਇਕਬਾਲ ਸਿੰਘ ਢਿਲੋਂ ਅਤੇ ਤੱਤ ਗੁਰਮਤਿ ਪਰਿਵਾਰ ਸਿੱਖਾਂ ਨੂੰ ਗੁਮਰਾਹ ਕਰ ਰਹੇ ਹਨ।
ਇਸ ਤੋਂ ਇਲਾਵਾ ਦੋ ਗੱਲਾਂ ਹੋਰ ਹਨ ਜੋ ਵਿਚਾਰ ਦੀਆਂ ਮੋਹਤਾਜ ਹਨ। ਨੀਯਤ ਅਤੇ ਏਜੈਂਡਾ। ਮੈਨੂਂ ਨਹੀਂ ਲਗਦਾ ਕਿ ਹਰਦੇਵ ਸਿੰਘ ਜੰਮੂ ਜੀ ਬਦਨੀਅਤੀ ਜਾਂ ਕਿਸੇ ਏਜੈਂਡੇ ਦੇ ਤਹਤ ਲਿਖ ਰਹੇ ਹਨ।
ਚਰਨਜੀਤ ਸਿੰਘ
ਬਰੈਂਮਪਟਨ


(26/04/12)
ਹਾਕਮ ਸਿੰਘ

ਸ. ਗੁਰਬੀਰ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਿਹ॥

ਤੁਸੀਂ ਆਪਣੇ ੨੪ ਅਪਰੈਲ਼ ਦੇ ਪਤਰ ਵਿਚ ਲਿਖਿਆ ਹੈ, “ਦਸਮ ਗ੍ਰੰਥ ਸੰਪੂਰਨ ਰੂਪ ਵਿਚ ਦਸਮ ਪਿਤਾ ਦੀ ਬਾਣੀ ਜਾਂ ਰਚਨਾ ਹੈ ਕਿ ਨਹੀਂ ਇਹ ਹਾਲੇ ਤੱਕ ਸ਼ੱਕ ਦੇ ਘੇਰੇ ਵਿਚ ਹੈ।” ਤੁਸੀਂ ਨਿੱਜੀ ਤੌਰ ਤੇ ਇਸ ਬਾਰੇ ਦੁਚਿੱਤੀ ਵਿਚ ਹੋ। ਤੁਸੀਂ ਦਸਮ ਗ੍ਰੰਥ ਨੂੰ ਦਸਮ ਪਿਤਾ ਦੀ ਰਚਨਾ ਮੰਨਦੇ ਵੀ ਹੋ ਪਰ ਆਪਣੀ ਸਮਝ ਤੇ ਸ਼ੰਕਾ ਵੀ ਕਰਦੇ ਹੋ। ਤੁਹਾਡਾ ਇਹ ਨਿੱਜੀ ਅਨੁਭਵ ਅਤੇ ਵਿਸ਼ਵਾਸ਼ ਵੀ ਹੈ, “ਕਿ ਵੱਡੀ ਗਿਣਤੀ ਵਿਚ ਸਿੱਖ ਇਸ ਨੂੰ ਮੁਕੰਮਲ ਰੂਪ ਵਿਚ ਬਾਣੀ ਤਸਲੀਮ ਕਰਦੇ ਹਨ” ਭਾਵੇਂ ਇਹ ਤੱਥ ਸਿੱਧ ਕਰਨ ਲਈ ਤੁਸੀਂ ਕੋਈ ਅੰਕੜੇ ਪੇਸ਼ ਨਹੀਂ ਕੀਤੇ ਹਨ। ਤੁਸੀਂ ਸਮਝਦੇ ਹੋ ਕਿ ਦਸਮ ਗ੍ਰੰਥ ਨੂੰ ਗੁਰੂ ਕਿਰਤ ਮੰਨਣ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਅਧੂਰੇ ਨਹੀਂ ਬਣ ਜਾਂਦੇ ਬਲਕਿ ਤੁਸੀਂ ਤੇ ਸਿੱਖ ਮਾਰਗ ਦੇ ਪਾਠਕਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਮਝਣ ਲਈ ਦਸਮ ਗ੍ਰੰਥ ਦੇ ਅਧਿਐਨ ਦੀ ਸਫਾਰਸ਼ ਕਰਦੇ ਹੋ। ਪਰ ਤੁਸੀਂ ਇਹ ਨਹੀਂ ਦਸਿੱਆ ਕਿ ਦਸਮ ਗ੍ਰੰਥ ਦੀ ਕਿਹੜੀ ਖੂਬੀ, ਜਿਵੇਂ ਕਿ ਵਿਚਾਰਧਾਰਾ, ਭਾਸ਼ਾ, ਸਿਰਜਣਾ ਦਾ ਇਤਹਾਸ, ਜਾਂ ਪਾਠ ਨਾਲ ਸਬੰਧਤ ਕਰਮਕਾਂਡ, ਦਾ ਅਧਿਐਨ ਗੁਰਮਤਿ ਦੇ ਸ਼ਰਧਾਲੂਆਂ ਲਈ ਲਾਹੇਵੰਦ ਹੈ। ਤੁਹਾਡੇ ਜੈਸੇ ਸੁਲਝੇ ਹੋਏ ਦਸਮ ਗ੍ਰੰਥ ਦੇ ਘੱਟ ਹੀ ਸ਼ਰਧਾਲੂ ਵੇਖਣ ਨੂੰ ਮਿਲਦੇ ਹਨ, ਕਿਊਂਕੇ ਸ਼ਾਇਦ ਹੀ ਦਸਮ ਗ੍ਰੰਥ ਦਾ ਕੋਈ ਵੱਡਾ ਸਮਰਥਕ ਇਤਨੇ ਸਾਧਾਰਣ ਢੰਗ ਨਾਲ ਸਿੱਖ ਮਾਰਗ ਦੇ ਪਾਠਕਾਂ ਸਾਹਮਣੇ ਦਸਮ ਗ੍ਰੰਥ ਦੇ ਹੱਕ ਵਿਚ ਸਫਾਈ ਪੇਸ਼ ਕਰਨ ਦੇ ਸਮਰਥ ਹੋਵੇ।

ਹਾਕਮ ਸਿੰਘ


(26/04/12)
ਗੁਰਇੰਦਰ ਸਿੰਘ ਪਾਲ

ਅਪ੍ਰੈਲ 24 ਦੀ ਸੰਪਾਦਕੀ ਟਿੱਪਣੀ ਦੇ ਸੰਬੰਧ ਵਿੱਚ ਦਾਸ ਦੇ ਵਿਚਾਰ:-

ਅਪ੍ਰੈਲ 24 ਦੀ ਅਤੇ ਪਹਿਲਾਂ ਲਿਖੀਆਂ ਗਈਆਂ ਸੈਂਕੜੇ ਸੰਪਾਦਕੀ ਟਿੱਪਣੀਆਂ ਤੋਂ ਸਪਸ਼ਟ ਹੈ ਕਿ ਕਈ ਲੇਖਕ ‘ਸਿੱਖਮਾਰਗ’ ਦੇ ਸੰਪਾਦਕ ਅਤੇ ਪਾਠਕਾਂ/ਲੇਖਕਾਂ ਨੂੰ ਮਾਨਸਿਕ ਸੰਤਾਪ ਦੇਣ ਦਾ ਯਤਨ ਕਰਦੇ ਰਹਿੰਦੇ ਹਨ। ਸੰਪਾਦਕ ਸੈਂਕੜੇ ਵਾਰ ਲਿਖ ਚੁੱਕਿਆ ਹੈ ਕਿ ਇਹ ਸਾਇਟ ਕੇਵਲ ਗੁਰਮਤਿ ਨੂੰ ਹੀ ਸਮਰਪਿਤ ਹੈ, ਗੁਰਮਤਿ-ਵਿਹੂਣੇ ਪੋਥੇ, ਅਖਾਉਤੀ ਦਸਮ ਗ੍ਰੰਥ, ਅਤੇ ਇਸ ਦੇ ਅੰਨ੍ਹੇ ਸਮਰਥਕ ਲੇਖਕਾਂ ਵਾਸਤੇ ਇਸ ਸਾਇਟ `ਤੇ ਕੋਈ ਜਗ੍ਹਾ ਨਹੀਂ, ਰਾਗਮਾਲਾ ਬਾਣੀ ਨਹੀਂ ਅਤੇ ਗੁਰੂ ਗ੍ਰੰਥ ਵਿੱਚ ਇਸ ਕੱਚੀ ਰਚਨਾ ਦੀ ਹੋਂਦ ਇਸ ਪਵਿਤ੍ਰ ਗ੍ਰੰਥ ਦੇ ਦੈਵੀ ਮਿਆਰ ਨੂੰ ਨੀਵਾਂ ਕਰਦੀ ਹੈ। ਬੇ-ਹੱਦ ਦੁੱਖ ਤੇ ਨਿਰਾਸ਼ਾ ਦੀ ਗੱਲ ਹੈ ਕਿ ਕਈ ਲੇਖਕਾਂ ਦੇ ਕੰਨ `ਤੇ ਜੂੰ ਤਕ ਨਹੀਂ ਸਰਕੀ! ! ਇਹ ਹੂੜ੍ਹ-ਮਤੀਏ ਲੇਖਕ, ਆਨੇ-ਬਹਾਨੇ, ਮਨਮਤੀ ਪੁਸਤਕਾਂ ਨੂੰ ਸਾਡੇ ਸਿਰ ਮੜ੍ਹਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਉਨ੍ਹਾਂ ਨੂੰ ਗੁਰੂ (ਗ੍ਰੰਥ) ਨਾਲ ਗ਼ੱਦਾਰੀ ਕਰਕੇ ਕੀ ਲਾਭ ਹੁੰਦਾ ਹੈ? ਇਹ ਉਹ ਹੀ ਜਾਣਦੇ ਹਨ! !

ਰੱਬ ਦੇ ਸੁਜਾਨ ਤੇ ਸੁਹਿਰਦ ਬੰਦੇ ਦਾਣਿਆਂ ਦੇ ਬੋਹਲ ਵਿੱਚੋਂ ਤੂੜੀ ਦੇ ਤਿਨਕੇ ਚੁਗਣ ਦਾ ਹਾਂ-ਪਖੀ, ਉਸਾਰੂ ਤੇ ਸਾਰਥਕ ਕੰਮ ਕਰਦੇ ਹਨ। ਇਸ ਦੇ ਉਲਟ ਅਣਜਾਣ, ਖੋਟੇ ਮਨ ਵਾਲੇ ਵਿਹਲੜ ‘ਵਿਦਵਾਨ’ ਤੂੜੀ ਦੇ ਢੇਰ ਵਿੱਚੋਂ ਇੱਕਾ-ਦੁੱਕਾ ਦਾਣੇ ਲੱਭਣ ਵਿੱਚ ਸਮਾਂ ਬਰਬਾਦ ਕਰਦੇ ਰਹਿੰਦੇ ਹਨ, ਅਤੇ ਇਹ ਉਮੀਦ ਵੀ ਕਰਦੇ ਹਨ ਕਿ ਦੂਸਰੇ ਵੀ ਉਨ੍ਹਾਂ ਦਾ ਇਸ ਘੜੰਮ ਵਿੱਚ ਸਾਥ ਦੇਣ। ਅਖਾਉਤੀ ਦਸਮ ਗ੍ਰੰਥ, ਸੂਰਜ ਪ੍ਰਕਾਸ਼, ਪੰਥ ਪ੍ਰਕਾਸ਼, ਰਹਿਤਨਾਮੇ ਤੇ ਰਹਿਤ ਮਰਯਾਦਾ ਆਦਿ ਦੇ ਸਮਰਥਕ ਲੇਖਕਾਂ ਦਾ ਵੀ ਇਹੋ ਹਾਲ ਹੈ। ਉਹ ਦੁਰਲੱਭ ਮੋਤੀਆਂ ਨਾਲ ਭਰੇ ਗੁਰੂ ਗ੍ਰੰਥ ਵਰਗੇ ਸਰਵਰ ਵੱਲ ਪਿੱਠ ਕਰਕੇ ਮਨਮਤੀ ਪੁਸਤਕਾਂ ਦੇ ਛੱਪੜ ਵਿੱਚੋਂ ਮੋਤੀ ਲੱਭ ਲੈਣ ਦਾ ਦਾਅਵਾ ਕਰਦੇ ਹਨ, ਅਤੇ ਇਸ ਕੋਝੀ ਪ੍ਰਾਪਤੀ ਉੱਤੇ ਖੱਚਰਿਆਂ ਵਾਲਾ ਫ਼ਖ਼ਰ ਵੀ ਕਰਦੇ ਹਨ! ! ਉਹ ਹਰ ਹੀਲੇ ਗੁਰਬਾਣੀ ਤੇ ‘ਸਿੱਖ ਮਾਰਗ’ ਦੇ ਗੁਰਮਤੀ ਵਾਤਾਵਰਣ ਨੂੰ ਗੰਧਲਾ ਕਰਨ ਲਈ ਅੱਡੀ-ਚੋਟੀ ਦਾ ਜ਼ੋਰ ਲਾ ਰਹੇ ਹਨ। ਇਨ੍ਹਾਂ ਨੂੰ ਆਪਣੀਆਂ ਗੁਰੂ (ਗ੍ਰੰਥ) ਵਿਰੋਧੀ ਕਾਲੀਆਂ ਕਰਤੂਤਾਂ ਤੋਂ ਬਾਜ ਆਉਣਾ ਚਾਹੀਦਾ ਹੈ।

ਕਈ ਲੇਖਕਾਂ ਨੂੰ ਇਹ ਭਰਮ ਹੈ ਕਿ ਉਹ ਜਿਤਨੇ ਜ਼ਿਆਦਾ ਕਾਗ਼ਜ਼ ਕਾਲੇ ਕਰਨ ਗੇ, ਉਹ ਉਤਨੇ ਹੀ ਵੱਡੇ ਵਿਦਵਾਨ ਸਮਝੇ ਜਾਣ ਗੇ। ਇਸ ਸੱਚ ਦਾ ਤਾਜ਼ਾ ਪ੍ਰਮਾਣ 21, 22, 23 ਤੇ 24 ਅਪ੍ਰੈਲ ਨੂੰ ‘ਸਿੱਖ ਮਾਰਗ’ ਉੱਤੇ ਪ੍ਰਕਾਸ਼ਿਤ ਹੋਏ ਕੁੱਝ ਪਤ੍ਰ/ਲੇਖ ਹਨ, ਜੋ ਅਜੇ `ਚਲਦਾ’ ਹਨ। ਇਨ੍ਹਾਂ ਬੇਤੁਕੀਆਂ ਲਿਖਿਤਾਂ ਉੱਤੇ ਸਰਸਰੀ ਜਿਹੀ ਨਿਗਾਹ ਮਾਰਿਆਂ ਇਹ ਸੱਚ ਸਾਹਮਣੇ ਆ ਜਾਂਦਾ ਹੈ ਕਿ ਇਨ੍ਹਾਂ ਦੇ ਲੇਖਕ ਸਿਰਫ਼ ਮਨ ਦੀ ਭੜਾਸ ਕੱਢਣ ਲਈ ਹੀ ਲਿਖਦੇ ਹਨ। ਮੈਂ ਲੇਖਕਾਂ ਦੇ ਨਾਮ ਨਹੀਂ ਦੇ ਰਿਹਾ; ਪਾਠਕ ਆਪ ਵੇਖ ਲੈਣ! ਦੂਸਰੇ ਪਾਠਕਾਂ ਬਾਰੇ ਮੈਂ ਕੁਛ ਨਹੀਂ ਕਹਿ ਸਕਦਾ, ਪਰੰਤੂ ਮੇਰੀ ਮੰਦ ਬੁੱਧਿ ਦਾ ਇਹ ਸੱਚ ਹੈ ਕਿ ਮੈਂ ਇਨ੍ਹਾਂ ਵਿੱਚੋਂ ਕੋਈ ਵੀ ਲਿਖਿਤ ਸਾਰੀ ਨਹੀਂ ਪੜ੍ਹ ਸਕਿਆ! ਜੇ ਔਖਾ-ਸੌਖਾ ਪੜ੍ਹ ਵੀ ਲੈਂਦਾ ਤਾਂ ਮੇਰੇ ਪੱਲੇ ਕੁਛ ਨਹੀਂ ਸੀ ਪੈਣਾ! ! ਕਾਗ਼ਜ਼ ਕਾਲੇ ਕਰਨ ਵਾਲੇ ਲੇਖਕਾਂ ਨੂੰ ਦਾਸ ਦੀ ਬਿਨਤੀ ਹੈ ਕਿ ਉਹ ਅਪ੍ਰੈਲ 25 ਨੂੰ ਪੇਸਟ ਹੋਏ ਪਤ੍ਰਾਂ ਉੱਤੇ ਨਿਗਾਹ ਮਾਰ ਕੇ ਵੇਖਣ ਕਿ ਸੰਖੇਪ, ਸਪਸ਼ਟ, ਸਾਰਥਕ ਤੇ ਮਤਲਬ ਦਾ (to the point) ਪਤ੍ਰ ਕਿਵੇਂ ਦਾ ਹੁੰਦਾ ਹੈ!

ਬੰਦਾ ਭੁੱਲਣਹਾਰ ਹੈ, ਅਤੇ ਕੋਈ ਵੀ ਲੇਖਕ ਇਸ ਖ਼ਾਮੀ ਤੋਂ ਮੁਕਤ ਨਹੀਂ ਹੈ। ਅਸੀਂ ਸਾਰੇ ਗ਼ਲਤੀਆਂ ਕਰਦੇ ਹਾਂ, ਪਰੰਤੂ ਜਦ ਕੋਈ ‘ਵਿਦਵਾਨ ਗੁਰਸਿਖ’ ਭਾਰੀ ਭੁੱਲ ਕਰੇ ਤਾਂ ਬਹੁਤ ਰੜਕਦੀ ਹੈ ਅਤੇ ਮਨ ਨੂੰ ਅਤਿਅੰਤ ਕਸ਼ਟ ਹੁੰਦਾ ਹੈ। ਅਜਿਹੀਆਂ ਬੱਜਰ ਗ਼ਲਤੀਆਂ ਹਰ ਰੋਜ਼ ਵੇਖਣ ਵਿੱਚ ਆਉਂਦੀਆਂ ਹਨ ਜੋ ਸੰਬੰਧਿਤ ਲੇਖਕਾਂ ਦੀ ਗੁਰੂ ਅਤੇ ਗੁਰਬਾਣੀ ਪ੍ਰਤਿ ਸ਼੍ਰੱਧਾ ਅਤੇ ਸੁਹਿਰਦਤਾ ਉੱਤੇ ਪ੍ਰਸ਼ਨ ਚਿੰਨ੍ਹ ਲਾਉਂਦੀਆਂ ਹਨ। ਮੈਂ ਇੱਥੇ ਅਪ੍ਰੈਲ 24 ਦੇ ਇੱਕ ਪਤ੍ਰ ਵਿੱਚੋਂ ਸਿਰਫ਼ ਇੱਕ ਉਦ੍ਹਾਰਣ ਦਿੰਦਾ ਹਾਂ: “ਪੋਥੀ ਪਰਮੇਸਰ ਕਾ ਖਾਨ (ਮਾਰ. ਮ. 5) “! ! ਅਜਿਹੀਆਂ ਸਤਰਾਂ ਤੋਂ ਹਮਾਤੜ ਪਾਠਕ ਕੀ ਸਿਖ ਲੈਣ ਗੇ? ? ਲੇਖਕ ਸਜਨੋਂ! ਸਾਡੇ ਮਗਰ ਕਿਹੜੀ ਭੂਤਨੀ ਪਈ ਹੋਈ ਹੈ ਕਿ ਅਸੀਂ ਵੱਧ ਤੋਂ ਵੱਧ ਕਾਗ਼ਜ਼ ਕਾਲੇ ਕਰਨ ਦੀ ਕਾਹਲ ਵਿੱਚ ਗੁਰਬਾਣੀ ਦੀ ਘੋਰ ਬੇਅਦਬੀ ਕਰਨ ਤੋਂ ਵੀ ਨਹੀਂ ਝਿਜਕਦੇ?

ਸੰਪਾਦਕ ਨੂੰ ਕੋਈ ਸਲਾਹ ਦੇਣ ਦੀ ਬਜਾਏ, ਮੈਂ ਸੰਬੰਧਿਤ ਲੇਖਕਾਂ ਨੂੰ ਨਮਰਤਾ ਸਹਿਤ, ਪਹਿਲਾਂ ਕਈ ਵਾਰ ਕੀਤੀ ਗਈ, ਬੇਨਤੀ ਦੁਹਰਾਉਂਦਾ ਹਾਂ ਕਿ ਉਹ ‘ਸਿੱਖ ਮਾਰਗ’ ਉੱਤੇ ਲਿਖਣ ਲੱਗਿਆਂ ਇਸ ਸਾਇਟ ਦੇ ਨਿਯਮਾਂ ਨੂੰ ਧਿਆਨ ਵਿੱਚ ਰੱਖਣ ਅਤੇ ਚੰਗੀ ਤੇ ਪ੍ਰਭਾਵਸ਼ਾਲੀ ਲਿਖਿਤ ਦੇ ਲੱਛਣਾਂ - ਬਿਬੇਕਤਾ, ਸੰਖੇਪਤਾ, ਸਪਸ਼ਟਤਾ, ਸਰਲਤਾ ਅਤੇ ਸੁਹਿਰਦਤਾ ਆਦਿ - ਦਾ ਲੜ ਨਾ ਛੱਡਣ! ! ਜੇ ਉਹ ਇਨ੍ਹਾਂ ਨੁਕਤਿਆਂ ਦਾ ਧਿਆਨ ਰੱਖ ਕੇ ਲਿਖਣ ਗੇ ਤਾਂ ਹੀ ਹਮਾਤੜ ਪਾਠਕ ਉਨ੍ਹਾਂ ਦੀਆਂ ਰਚਨਾਵਾਂ ਵਿੱਚੋਂ ਕੁੱਝ ਲੱਭ ਸਕਣਗੇ! !

ਗੁਰਇੰਦਰ ਸਿੰਘ ਪਾਲ

ਅਪ੍ਰੈਲ 26, 2012.


(26/04/12)
ਅਵਤਾਰ ਸਿੰਘ ਲੰਡਨ

ਸ. ਜਸਬੀਰ ਸਿੰਘ ਜੀ ਕੈਲਗਰੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਕਿਹਾ ਜਾਂਦਾ ਹੈ ਕਿ ਅਸੀਂ ਘੋੜੇ ਨੂੰ ਛੱਪੜ ਵਿੱਚ ਲਿਜਾ ਕੇ ਖੱੜਾ ਤਾਂ ਕਰ ਸਕਦੇ ਹਾਂ ਪਰ ਉਸ ਨੂੰ ਪਾਣੀਂ ਪੀਂਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ। ਇਸੇ ਤਰ੍ਹਾਂ ਅਸੀਂ ਤੁਹਾਂਨੂੰ ਲਿਖਕੇ ਤਾਂ ਕੁੱਝ ਵੀ ਦੇ ਸਕਦੇ ਹਾਂ ਪਰ ਪੜ੍ਹਣ ਲਈ ਮਜਬੂਰ ਨਹੀਂ ਕਰ ਸਕਦੇ। ਜੇ ਤੁਸੀਂ ਸ. ਚਰਨਜੀਤ ਸਿੰਘ ਜੀ ਬਰੈਂਮਪਟਨ ਅਤੇ ਮੇਰੇ ਸਾਰੇ ਪਤ੍ਰਾਂ ਨੂੰ ਧਿਆਂਨ ਨਾਲ ਪੜ੍ਹਿਆ ਹੁੰਦਾ ਤਾਂ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਮਿਲ ਚੁੱਕੇ ਹੁੰਦੇ। ਪਰ ਤੁਸੀਂ ਅਜਿਹਾ ਨਹੀਂ ਕੀਤਾ ਤੇ ਇੱਕ ਥਾਂ ਤੇ ਹੀ ਅੱੜ ਕੇ ਖੱੜੇ ਹੋ। ਜੇ ਕਰ ਅਜੇ ਵੀ ਤੁਹਾਡੀ ਤਸੱਲੀ ਨਹੀਂ ਹੋਈ ਤਾਂ ਮੈਂ ਤਹਾਨੂੰ ਇਹੀ ਸਲਾਹ ਦੇਵਾਂਗਾ ਕਿ ਤੁਸੀਂ ਕੈਲਗਰੀ ਤੋਂ ਫਲਾਈਟ ਲੈ ਕੇ ਬਰੈਂਮਪਟਨ ਪਹੁੰਚ ਜਾਉ ਤੇ ਸ. ਚਰਨਜੀਤ ਸਿੰਘ ਜੀ ਨੂੰ ਪੁੱਛੋ ਕਿ ਗੁਰਮੁੱਖ ਪਿਆਰਿਉ ਤੁਸੀਂ ਵਾਲਾਂ ਅਤੇ ਹੱਡੀਆਂ ਬਾਰੇ ਇਹ ਅਰਥ ਕਿਵੇਂ ਕੀਤੇ ਹਨ। ਜੇ ਹੋ ਸਕੇ ਤਾਂ ਇਹ ਵੀ ਪੁੱਛ ਲੈਣਾਂ ਕਿ ਗੰਜਿਆਂ ਬਾਰੇ ਗੁਰਬਾਂਣੀ ਦਾ ਕੀ ਫੁਰਮਾਂਨ ਹੈ? ਗੁਰਬਾਣੀ ਅਰਥਾਂ ਦੀ ਵਿਚਾਰ ਕਰਦਿਆਂ ਕਰਦਿਆਂ ਐਂਵੇਂ ਬੇ ਅਰਥ ਨਾਂ ਹੋਵੋ। ਕੀ ਤੁਹਾਨੂੰ ਲਗਦਾ ਹੈ ਕਿ ਤੁਸੀਂ ਕੁੱਝ ਸਿੱਖਣ ਸਖਾਉਣ ਦੀ ਸਤਿੱਥੀ ਵਿੱਚ ਹੋ? ਮੈਂ ਸ. ਚਰਨਜੀਤ ਸਿੰਘ ਜੀ ਵਲੋਂ ਕੀਤੇ ਹੋਏ ਅਰਥਾਂ ਨਾਲ ਸਹਿਮਤ ਹਾਂ। ਜੇ ਤੁਹਾਨੂੰ ਕੋਈ ਗੱਲ ਸੱਮਝ ਨਹੀਂ ਆ ਰਹੀ ਤਾਂ ਸਿੱਧਾ ਉਨ੍ਹਾਂ ਨਾਲ ਸੰਪਰਕ ਕਰੋ ਸ. ਚਰਨਜੀਤ ਸਿੰਘ ਜੀ ਵਲੋਂ ਕੀਤੇ ਅਰਥਾਂ ਦੀ ਵਿਆਖਿਆ ਕਿਸੇ ਹੋਰ ਪਾਸੋਂ ਮੰਗਣਾਂ ਇਹ ਸਾਬਤ ਕਰਦਾ ਹੈ ਕਿ ਤੁਸੀਂ ਬੱਚਿਆਂ ਦੇ ਪੱਧਰ ਦੀ ਗੱਲ ਕਰ ਰਹੇ ਹੋ ਤੇ ਬੱਚਿਆਂ ਵਾਂਗ ਹੀ ਜ਼ਿਦ ਕਰੀ ਜਾ ਰਹੇ ਹੋ। ਕੀ ਤੁਸੀਂ ਅਜਿਹੀ ਜ਼ਿਦ ਕਰਨ ਨੂੰ ਗੁਰਮਤਿ ਵਿਚਾਰ ਵਟਾਂਦਰਾ ਸੱਮਝਦੇ ਹੋ?
ਜਲ ਬਿਲੋਵੈ ਜਲ ਮਥੈ ਤਤੁ ਲੋੜੈ ਅੰਧੁ ਅਗਿਆਨਾ।
ਗੁਰਮਤੀ ਦਧ ਮਥੀਐ ਅੰਮ੍ਰਿਤੁ ਪਾਈਐ ਨਾਮੁ ਨਿਧਾਨਾ। (੧੦੦੯)
ਸਤਿਕਾਰ ਸਹਿਤ
ਅਵਤਾਰ ਸਿੰਘ ਲੰਡਨ


(26/04/12)
ਅਵਤਾਰ ਸਿੰਘ ਮਿਸ਼ਨਰੀ

ਗੁਰਸਿੱਖਾਂ ਲਈ ਧਿਆਨਯੋਗ
ਅਵਤਾਰ ਸਿੰਘ ਮਿਸ਼ਨਰੀ (5104325827)

ਸ਼ਬਦ ਗੁਰੂ ਗ੍ਰੰਥ ਸਾਹਿਬ ਹੀ ਸਿੱਖਾਂ ਦੇ ਗਿਆਨਦਾਤਾ ਗੁਰੂ ਹਨ। ਬਾਕੀ ਗ੍ਰੰਥ ਜਾਂ ਕਿਤਾਬਾਂ ਪੜ੍ਹਨ ਤੇ ਕਿਤੇ ਵੀ ਰੋਕ ਨਹੀਂ ਹੋਣੀ ਚਾਹੀਦੀ ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਬਿਨਾਂ ਹੋਰ ਗ੍ਰੰਥਾਂ ਦੀ ਰਚਨਾਂ ਨੂੰ ਗੁਰਬਾਣੀ ਨਹੀਂ ਕਿਹਾ ਜਾ ਸਕਦਾ। ਇਵੇਂ ਹੀ ਅੰਮ੍ਰਿਤ ਸੰਚਾਰ ਵੇਲੇ ਪੂਰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਬਿਨਾ ਕਿਸੇ ਹੋਰ ਗ੍ਰੰਥ ਦੀ ਰਚਨਾਂ ਨੂੰ ਨਹੀਂ ਪੜ੍ਹਿਆ ਜਾ ਸਕਦਾ। ਦੇਖੋ ਕਿੰਨੇ ਸਿਤਮ ਦੀ ਗੱਲ ਹੈ ਕਿ ਗੁਰ ਦੀਖਿਆਂ ਦੀ ਮਹਾਂਨ ਕਿਰਿਆ ਵੇਲੇ 35 ਮਹਾਂਪੁਰਖਾਂ ਦੀ ਬਾਣੀ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਸੁਭਾਇਮਾਨ ਹੈ ਨੂੰ ਅੱਖੋਂ ਪਰੋਖੇ ਕਰਕੇ ਅਸ਼ਸਲੀਲ ਰਚਨਾਵਾਂ ਨਾਲ ਭਰੇ ਪਏ ਅਖੌਤੀ ਦਸਮ ਗ੍ਰੰਥ ਦੀ ਰਚਨਾ ਵੱਧ ਅਤੇ ਗੁਰਤਾ ਪ੍ਰਾਪਤ ਸੰਪੂਰਨ ਗੁਰੂ ਗਰੰਥ ਸਾਹਿਬ ਦੀ ਮਹਾਂਨ ਬਾਣੀ ਘੱਟ ਪੜ੍ਹਨੀ ਕਿਧਰ ਦੀ ਸ਼ਰਧਾ ਹੈ? ਸਿੱਖ ਕਦੋਂ ਇਸ ਚਾਲ ਨੂੰ ਸਮਝਣਗੇ ਕਿ ਇਹ ਗੁਰੂ ਗ੍ਰੰਥ ਸਾਹਿਬ ਦਾ ਘੋਰ ਅਪਮਾਨ ਹੈ? ਕੀ ਦਸਵੇਂ ਗੁਰੂ ਨੇ ਬਾਕੀ ਗੁਰੂਆਂ ਵਾਲਾ “ਨਾਨਕ” ਨਾਮ ਵਰਤਨ ਵਾਲਾ ਸਿਧਾਂਤ ਛੱਡ ਦਿੱਤਾ ਸੀ? ਕੀ ਬਾਣੀ ਰਚਨਾ ਵਾਲਾ ਹੀ ਗੁਰੂ ਹੋ ਸਕਦਾ ਹੈ? ਜੇ ਹਾਂ ਤਾਂ 6ਵਾਂ, 7ਵਾਂ,8ਵਾਂ ਅਤੇ 10ਵਾਂ ਕਿਵੇਂ ਗੁਰੂ ਹੋਏ? ਉਹ ਗੁਰੂ ਹੀ ਹਨ ਕਿਉਂਕਿ ਉਨ੍ਹਾਂ ਸਾਰਿਆਂ ਨੇ ਗੁਰੂ ਨਾਨਕ ਸਾਹਿਬ ਦੇ ਯੁਨੀਵਰਸਲ ਸਿਧਾਂਤ ਨੂੰ ਹੀ ਫਾਲੋ ਕੀਤਾ ਅਤੇ ਪ੍ਰਚਾਰਿਆ ਹੈ। ਗੱਲ ਸਿਧਾਂਤ ਦੀ ਹੈ, ਇੱਕ ਵਿਚਾਰਧਾਰਾ ਦੀ ਹੈ ਜੋ ਸਾਰੇ ਸਿੱਖ ਗੁਰੂਆਂ ਅਤੇ ਗੁਰੂ ਗ੍ਰੰਥ ਵਿੱਚ ਆਏ ਭਗਤਾਂ ਅਤੇ ਗੁਰਸਿੱਖਾਂ ਨੇ ਅਪਣਾਈ ਹੈ-ਇਕਾ ਬਾਣੀ ਇਕਿ ਗੁਰ ਇਕੋ ਸਬਦਿ ਚੀਚਾਰ॥ ਸਿੱਖਾਂ ਨੂੰ ਗੁਰੂ ਗ੍ਰੰਥ ਨੂੰ ਪ੍ਰਮੁਖਤਾ ਦੇਣੀ ਚਾਹੀਦੀ ਹੈ ਜਾਂ ਰਹਿਤਨਾਮਿਆਂ ਨੂੰ ਜੋ ਬਾਅਦ ਵਿੱਚ ਲਿਖੇ ਹੋਏ ਇੱਕ ਦੂਜੇ ਨਾਲ ਮੇਲ ਵੀ ਨਹੀਂ ਖਾਦੇ ਹਨ। ਜਿਹੜੇ ਅੰਮ੍ਰਿਤ ਦੀ ਗੱਲ ਗੁਰੂ ਗ੍ਰੰਥ ਸਾਹਿਬ ਜੀ ਕਰਦੇ ਹਨ ਕੀ ਉਹ ਅੰਮ੍ਰਿਤ ਨਹੀਂ ਹੈ? ਨਾਨਕ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ ਨਾਹਿ॥ ਸਤਿਗੁਰ ਵਿਚਿ ਅੰਮ੍ਰਿਤ ਹੈ-ਜਿਸ ਜਲਨਿਧਿ ਕਾਰਨ ਤੁਮ ਜਗ ਆਏ ਹੋ ਸੁ ਅੰਮ੍ਰਿਤ ਗੁਰ ਪਾਹੀਂ ਜੀਉ॥ਛੋਡਹੁ ਵੇਸਿ ਭੇਖਿ ਚਤੁਰਾਈ ਦੁਬਿਧਾ ਇਹੁ ਫਲੁ ਨਾਹੀਂ ਜੀਉ॥
ਸਿੱਖਾਂ ਵਿੱਚ ਇਹ ਦੁਬਿਧਾ ਕਿਉਂ ਹੈ ਕਿ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਂਨ ਪਵਿਤਰ ਗੁਰਬਾਣੀ ਨੂੰ ਪੜ੍ਹ ਕੇ ਅੰਮ੍ਰਿਤ ਤਿਆਰ ਨਹੀਂ ਕੀਤਾ ਜਾ ਸਕਦਾ, ਨਾਲ ਦਸਮ ਗ੍ਰੰਥ ਦੀ ਰਚਨਾਂ ਪੜ੍ਹਨੀ ਜਰੂਰੀ ਹੈ? ਸਿੱਖਾਂ ਦਾ ਨਿਸਚਾ ਗੁਰੂ ਗ੍ਰੰਥ ਤੋਂ ਕਿਵੇਂ ਅਤੇ ਕਿਸ ਨੇ ਤੋੜਿਆ ਹੈ? ਕੀ ਰਾਤ ਦਿਨ ਸਿੱਖ ਗਾਫਲਤਾ ਵਿੱਚ ਹੀ ਪੜ੍ਹੀ ਜਾਂਦੇ ਹਨ ਕਿ-ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ? ਹੁਣ ਵੇਲਾ ਆ ਗਿਆ ਹੈ ਕਿ ਗੁਰਸਿੱਖਾਂ ਨੂੰ ਏਹੜ-ਤੇਹੜ ਛੱਡ ਕੇ “ਗੁਰੂ ਗ੍ਰੰਥ ਸਾਹਿਬ” ਜੀ ਨੂੰ ਹੀ ਸੰਪੂਰਨ ਗੁਰੂ ਮੰਨਦੇ ਹੋਏ ਅੰਮ੍ਰਿਤ ਸੰਚਾਰ ਵੇਲੇ ਵੀ “ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਂਨ ਬਾਣੀ ਦਾ ਹੀ ਪਾਠ ਅਤੇ ਵਿਚਾਰ ਕਰਨਾ ਚਾਹੀਦਾ ਹੈ। ਬਾਕੀ ਗ੍ਰੰਥ ਅਤੇ ਰਚਨਾਵਾਂ ਕੰਪੈਰੇਟਿਵ ਸਟੱਡੀ ਲਈ ਹੀ ਪੜ੍ਹਨੀਆਂ ਚਾਹੀਦੀਆਂ ਹਨ ਜੇ ਕੋਈ ਗੱਲ ਮੇਲ ਖਾਦੀ ਹੈ ਤਾਂ ਕਥਾ ਪ੍ਰਚਾਰ ਵੇਲੇ ਪ੍ਰਮਾਣ ਵਜੋਂ ਦਿੱਤੀ ਜਾ ਸਕਦੀ ਹੈ ਨਾਂ ਕਿ ਦੀਖਿਆ ਵੇਲੇ (ਖੰਡੇ ਦੀ ਪਾਹੁਲ) ਦੇਣ ਵੇਲੇ ਗੁਰਉਪਦੇਸ਼ ਵੱਜੋਂ ਮਾਨਤਾ ਦੇਣ ਲਈ। ਗੁਰਸਿੱਖ ਲਈ ਤਾਂ “ਗੁਰੂ ਗ੍ਰੰਥ ਦੀ ਮਹਾਂਨ ਬੁਰਬਾਣੀ ਦਾ ਉਪਦੇਸ਼ ਹੀ ਅੰਿਮ੍ਰਤ ਹੈ ਜਿਸ ਤੇ ਅਮਲ ਕਰਕੇ ਸਿੱਖ ਅਮਰ ਹੋ ਜਾਂਦਾ ਹੈ। ਜਿਵੇਂ ਇੱਕ ਪਤੀਬਰਤਾ ਔਰਤ ਸੁਹਾਗਣ ਹੈ ਇਵੇਂ ਹੀ ਇੱਕ ਗੁਰੂ ਗ੍ਰੰਥ ਤੇ ਪੂਰਨ ਵਿਸ਼ਵਾਸ਼ ਰੱਖਣ ਵਾਲਾ ਸਿੱਖ “ਗੁਰਸਿੱਖ” ਹੈ। ਅਨੇਕਾਂ ਪਤੀਆਂ ਵਾਲੀ ਔਰਤ ਸੁਹਾਗਣ ਨਹੀਂ ਅਨੇਕਾਂ ਗੁਰੂਆਂ ਜਾਂ ਗ੍ਰੰਥਾਂ ਵਾਲਾ ਸਿੱਖ ਕਿਵੇਂ “ਗੁਰਸਿੱਖ” ਹੋ ਸਕਦਾ ਹੈ? ਬਾਣੀ ਅਤੇ ਬਾਣਾ (ਵਰਦੀ) ਜਰੂਰੀ ਹੈ। ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਤੇ ਬਾਣਾਂ ਪੰਜ ਕਕਾਰਾਂ ਵਾਲਾ। ਗੁਰਸਿੱਖੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਵਿਸਾਰ ਕੇ ਕਿਸੇ ਹੋਰ ਗ੍ਰੰਥ ਦੀ ਰਚਨਾਂ ਨੂੰ ਅਪਨਾਅ ਕੇ ਇੱਕ ਦਿਨ ਖਖੜੀਆਂ ਕਰੇਲੇ ਅਤੇ ਨੇਸਤੋ ਨਬੂਦ ਹੋ ਜਾਓਗੇ ਇਹ ਕੌੜੀ ਸਚਾਈ ਹੈ ਜੋ ਵਿਦਵਾਨ ਮੰਨਦੇ ਹਨ ਪਰ ਲੋਕ ਲਾਜ ਪਿੱਛੇ ਲੱਗ ਕੇ ਲਕੀਰ ਦੇ ਫਕੀਰ ਬਣੇ ਹੋਏ ਹਨ, ਧੜੇਬੰਦੀਆਂ ਦਾ ਸ਼ਿਕਾਰ ਹਨ, ਵੱਖ ਵੱਖ ਗ੍ਰੰਥਾਂ ਦੇ ਪੁਜਾਰੀ ਹਨ ਅਤੇ ਵਿਧਾਨ (ਮਰਯਾਦਾ) ਵੀ ਸੰਪ੍ਰਦਾਈ ਜਾਂ ਡੇਰਿਆਂ ਵਾਲੀ ਮੰਨੀ ਜਾਂਦੇ ਹਨ। ਪਤਾ ਨਹੀਂ ਇਨ੍ਹਾਂ ਵਿਦਵਾਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੂਰਨ ਰੂਪ ਵਿੱਚ ਗੁਰੂ ਮੰਨਣ ਅਤੇ ਉਸ ਅਨੁਸਾਰ ਜੀਵਨ ਜੀਅਨ ਵਿੱਚ ਕੀ ਡਰ ਲਗਦਾ ਹੈ?


(26/04/12)
ਜਸਵੰਤ ਸਿੰਘ ‘ਅਜੀਤ’

ਗਲ ਜ਼ਿੰਦਾ ਸ਼ਹੀਦਾਂ ਦੀ: ਗਲ ਕੁੱਝ ਸਮੇਂ ਪਹਿਲਾਂ ਦੀ ਹੈ, ਜਦੋਂ ਸੀਬੀਆਈ ਨੇ ਨਵੰਬਰ-84 ਦੇ ਸਿੱਖ ਕਤਲੇਆਮ ਦੇ ਮੁੱਦੇ ਤੇ ਕਤਲੇਆਮ ਦੇ ਗਰਦਾਨੇ ਜਾਂਦੇ ਮੁੱਖ ਦੋਸ਼ੀਆਂ ਵਿਚੋਂ ਇੱਕ, ਜਗਦੀਸ਼ ਟਾਈਟਲਰ ਨੂੰ ਕਲੀਨ-ਚਿੱਟ ਦੇਣ ਦਾ ਫੈਸਲਾ ਕੀਤਾ ਤਾਂ ਉਸ ਸਮੇਂ ਬਾਦਲ ਆਕਾਲੀ ਦਲ ਦੇ ਇੱਕ ਮੁੱਖੀ ਨੇ ਐਲਾਨ ਕੀਤਾ ਕਿ ਉਹ ਇਸ ਫੈਸਲੇ ਵਿਰੁਧ ਪ੍ਰਧਾਨ ਮੰਤਰੀ ਦੀ ਕੋਠੀ `ਤੇ ਆਤਮਦਾਹ ਕਰੇਗਾ। ਜਦੋਂ ਉਹ ਨਿਸ਼ਚਿਤ ਦਿਨ ਅਤੇ ਸਮੇਂ `ਤੇ ਪ੍ਰਧਾਨ ਮੰਤਰੀ ਦੀ ਕੋਠੀ ਵਲ ਚਲਣ ਲਈ ਗੁਰਦੁਆਰਾ ਬੰਗਲਾ ਸਾਹਿਬ ਪੁਜਾ, ਤਾਂ ਉਸਦੇ ਨਾਲ ਪੰਜ ਹੋਰ ਅਕਾਲੀ ਵੀ ਉਥੇ ਪੁਜੇ ਹੋਏ ਸਨ। ਦਸਿਆ ਗਿਆ ਕਿ ਇਹ ਵੀ ਆਪਣੇ ਸਾਥੀ ਨਾਲ ਆਤਮਦਾਹ ਕਰਨਗੇ। ਇਹ ਜਾਣ ਬਹੁਤ ਹੈਰਾਨੀ ਹੋਈ, ਕਿਉਂਕਿ ਆਤਮਦਾਹ ਕਰਨਾ ਕੋਈ ਇਤਨਾ ਸਹਿਜ ਨਹੀਂ ਕਿ ਹਰ ਜਣਾ-ਖਣਾ ਉਠ ਇਸਦੇ ਲਈ ਤਿਆਰ ਹੋ ਜਾਏ। ਜਦੋਂ ਇਸ ਸਬੰਧ ਵਿੱਚ ਉਥੇ ਮੌਜੂਦ ਇੱਕ ਪੁਲਿਸ ਅਧਿਕਾਰੀ ਨਾਲ ਗਲ ਕੀਤੀ ਤਾਂ ਉਸ ਦਸਿਆ ਕਿ ਇਹ ਸਾਰਾ ਨਾਟਕ ਹੈ। ਉਸ ਪੁਲਿਸ ਅਧਿਕਾਰੀ ਅਨੁਸਾਰ ਜਦੋਂ ਰਾਤ ਨੂੰ ਪੁਲਿਸ ਇਸ ਅਕਾਲੀ ਨੂੰ ਘਰੋਂ ਚੁਕਣ ਗਈ ਤਾਂ ਇਹ ਪੈਰੀਂ ਹੱਥ ਲਾ ਅਤੇ ਹਾੜੇ ਕਢ ਕਹਿਣ ਲਗਾ ਕਿ ਕਿਉਂ ਉਸਦੇ ਨਾਟਕ ਦਾ ਸਤਿਆਨਾਸ ਕਰਨ `ਤੇ ਤੁਲੇ ਹੋਏ ਹੋ? ਕਲ ਗੁਰਦੁਆਰਾ ਬੰਗਲਾ ਸਾਹਿਬ ਦੇ ਸਾਹਮਣੇ ਸੰਗਤਾਂ ਦੀ ਮੌਜੂਦਗੀ ਵਿੱਚ ਫੜਨਾ, ਜਿਸ ਨਾਲ ਉਸਦੀ ਵਾਹ-ਵਾਹ ਹੋ ਸਕੇ। ਬੰਦਾ ਆਪਣੈ, ਇਸਲਈ ਇਸਦੀ ਗਲ ਮੰਨਣੀ ਪਈ। ਇਸਨੇ ਆਪਣੇ ਦੂਸਰੇ ਸਾਥੀਆਂ ਨੂੰ ਵੀ ਆਪਣੇ ਨਾਟਕ ਦੇ ਸਫਲ ਹੋਣ ਦੀ ਗਲ ਦਸ ਦਿੱਤੀ, ਜਿਸ ਕਾਰਣ ਉਹ ਭੀ ‘ਜ਼ਿੰਦਾ ਸ਼ਹੀਦ’ ਹੋਣ ਦਾ ‘ਸਨਮਾਨ ਪ੍ਰਾਪਤ ਕਰਨ ਆ ਪੁਜੇ ਹਨ।
… ਅਤੇ ਅੰਤ ਵਿੱਚ: ਦਸਿਆ ਜਾਂਦਾ ਹੈ ਕਿ ਪਿਛਲੇ ਦਿਨੀਂ ਇਹ ਅਕਾਲੀ ਮੁਖੀ ਆਪਣੇ ਕੁੱਝ ਸਾਥੀਆਂ ਨਾਲ ਅਕਾਲ ਤਖਤ ਦੇ ਜਥੇਦਾਰ ਨੂੰ ਮਿਲਣ ਅੰਮ੍ਰਿਤਸਰ ਪੁਜਿਆ। ਪ੍ਰਤਖ ਰੂਪ ਵਿੱਚ ਤਾਂ ਉਸ ਦਸਿਆ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਦੀ ਸ਼ਿਕਾਇਤ ਲੈ ਕੇ ਉਹ ਅਕਾਲ ਤਖਤ ਤੇ ਆਇਆ ਹੈ। ਉਧਰ ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਨਾਲ ਅਕਾਲ ਤਖਤ ਦੇ ਜਥੇਦਾਰ ਨੂੰ ਬੰਦ ਕਮਰੇ ਵਿੱਚ ਮਿਲੇ ‘ਸਜਣ’ ਨੇ ਨਿਜੀ ਗਲਬਾਤ ਵਿੱਚ ਆਪਣੇ ਇੱਕ ਸਾਥੀ ਨੂੰ ਦਸਿਆ ਕਿ ਇਸ ਨੇ ਅਕਾਲ ਤਖਤ ਦੇ ਜਥੇਦਾਰ ਨੂੰ ਬੇਨਤੀ ਕੀਤੀ ਹੈ ਕਿ ਉਸਦੀ ਉਸੇ ‘ਕੁਰਬਾਨੀ’ ਦਾ ‘ਸਨਮਾਨ’ ਕਰਦਿਆਂ ਉਸਨੂੰ ਵੀ ‘ਜ਼ਿੰਦਾ ਸ਼ਹੀਦ’ ਦੇ ਖਿਤਾਬ ਨਾਲ ਨਿਵਾਜਿਆ ਜਾਏ। ਉਸੇ ਸਜਣ ਨੇ ਇਹ ਨਹੀਂ ਦਸਿਆ ਕਿ ਉਸਦੀ ਇਸ ਬੇਨਤੀ ਦੇ ਜਵਾਬ ਵਿੱਚ ਜਥੇਦਾਰ ਨੇ ਉਸਨੂੰ ਕੀ ਭਰੋਸਾ ਦੁਆਇਆ ਹੈ?
ਜਸਵੰਤ ਸਿੰਘ ‘ਅਜੀਤ’


(25/04/12)
ਡਾ: ਗੁਰਮੀਤ ਸਿੰਘ ਬਰਸਾਲ

ਸਤਿਕਾਰਯੋਗ ਸੰਪਾਦਕ ਜੀਓ,
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ!!
ਵੀਰ ਹਰਦੇਵ ਸਿੰਘ ਜੀ ਦਾ ਵਚਿਤਰ ਨਾਟਕ ਵਾਰੇ ਸਪੱਸ਼ਟੀਕਰਣ ਪੜ੍ਹਨ ਤੋਂ ਬਾਅਦ ਇਸ ਤਰਾਂ ਜਾਪਦਾ ਹੈ ਕਿ ਵੀਰ ਜੀ ਦੀਆਂ ਲਿਖਤਾਂ ਨੇ ਪਾਠਕਾਂ ਵਿੱਚ ਅਸਪੱਸ਼ਟਤਾ ਪੈਦਾ ਕੀਤੀ ਹੈ ਜਿਸ ਕਾਰਣ ਉਹਨਾਂ ਨੂੰ 100% ਵਚਿਤਰਨਾਟਕ ਨੂੰ ਹੀ ਗੁਰੂਕਿਰਤ ਨਾਂ ਹੋਣ ਵਾਰੇ ਆਪਦੇ ਵਿਚਾਰ ਦੁਬਾਰਾ ਸਪੱਸ਼ਟ ਕਰਨੇ ਪਏ ਹਨ । ਹੁਣ ਇੱਕ ਸਵਾਲ ਬਣਦਾ ਹੈ ਕਿ ਕੀ ਗੁਰੂ ਗ੍ਰੰਥ ਸਾਹਿਬ ਜੀ ਵਰਗਾ ਸੰਪੂਰਨ ਗੁਰੂ ਇਕ ਸਿੱਖ ਨੂੰ ਨਿਤਨੇਮ ਜਾਂ ਅਮ੍ਰਿਤ ਸੰਸਕਾਰ (ਪਹੁਲ) ਵੀ ਇਕੱਲੇ ਤੌਰ ਤੇ ਦੇਣ ਸਮਰੱਥ ਨਹੀਂ ਹੈ ? ਕੀ ਗੁਰੂ ਕਿਸੇ ਪ੍ਰਾਣੀ ਨੂੰ ਇਕੱਲੇ ਤੌਰ ਤੇ ਆਪਣਾ ਚੇਲਾ ( ਸਿੱਖ) ਬਣਾ ਸਕਣ ਸਮਰੱਥ ਨਹੀਂ ਹੈ? ਫਿਰ ਗੁਰੂ ਗ੍ਰੰਥ ਸਾਹਿਬ ਜੀ ਪੂਰਨ ਗੁਰੂ ਕਿੰਝ ਹੋ ਸਕਦੇ ਹਨ? ਇਸੇ ਤਰਾਂ ਕੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਭੋਗ ਕਵੀ ਆਲਮ ਦੀ ਅਜੀਬੋ ਗਰੀਬ ਕਵਿਤਾ /ਰਾਗਮਾਲਾ ਪੜ੍ਹਨ ਤੋਂ ਬਗੈਰ ਨਹੀਂ ਪੈ ਸਕਦੇ ? ਜਾਂ ਇਸ ਕਵੀ ਦੀ ਰਚਨਾ ਦਾ ਗੁਰੂ ਗ੍ਰੰਥ ਸਾਹਿਬ ਵਿੱਚ ਸੁਸ਼ੋਭਤ ਰਹਿਣਾ ਵਾਜ਼ਬ ਹੈ? ਜਦ ਕਿ ਇਸ ਰਾਗ ਮਾਲਾ ਦੇ ਰਾਗ ਵੀ ਗੁਰੂ ਗ੍ਰੰਥ ਸਾਹਿਬ ਵਾਲੇ ਰਾਗਾਂ ਦੀ ਪ੍ਰੋੜਤਾ ਨਹੀਂ ਕਰਦੇ । ਕੀ ਅਜੋਕੇ ਸਿੱਖ ਰਾਗ ਮਾਲਾ ਨੂੰ ਗੁਰੂ ਬਾਣੀ ਹੀ ਨਹੀਂ ਸਮਝ ਰਹੇ? ਕੀ ਅਜਿਹੀਆਂ ਕੱਚੀਆਂ ਰਚਨਾਂਵਾਂ ਦਾ ਗੁਰਬਾਣੀ ਸਮਝਕੇ ਗੁਰਬਾਣੀ ਵਾਂਗ ਅਤੇ ਗੁਰਬਾਣੀ ਬਰਾਬਰ ਹੀ ਪਾਠ ਵਿਚਾਰ ਗੁਰੂ ਦਾ ਅਪਮਾਨ ਨਹੀਂ ਹੈ? ਕੀ ਅਸੀਂ ਜਾਣੇ/ਅਣਜਾਣੇ ਗੁਰੂ ਨੂੰ ਅਜਿਹਾ ਅਧੂਰਾ ਸਾਬਤ ਕਰਨ ਦੇ ਰਸਤੇ ਤੇ ਨਹੀਂ ਹਾਂ ਜੋ ਹੋਰ ਗ੍ਰੰਥਾਂ ਦੀ ਮਦਦ ਬਿਨਾਂ ਆਪਣੇ ਤੌਰ ਤੇ ਕੁਝ ਵੀ ਨਾਂ ਕਰ ਸਕਦਾ ਹੋਵੇ?
ਕੁਝ ਵੀਰ ਲਿਖਦੇ ਹਨ ਕਿ ਦੁਨਿਆਵੀ ਗਿਆਨ ਲਈ ਹੋਰ ਗ੍ਰੰਥਾਂ ਦਾ ਅਧਿਅਨ ਗੁਰੂ ਦਾ ਅਪਮਾਨ ਨਹੀਂ ਹੈ । ਮੈ ਇਹਨਾਂ ਦੀ ਇਸ ਗਲ ਨਾਲ ਸਹਿਮਤ ਹਾਂ ਅਗਰ ਉਹ ਹੋਰ ਗ੍ਰੰਥਾਂ ਦਾ ਗਿਆਨ ਕੇਵਲ ਅਧਿਅਨ ਕਰਨ ਤੱਕ ਸੀਮਿਤ ਹੋਵੇ । ਅਗਰ ਉਹਨਾਂ ਹੋਰ ਗ੍ਰੰਥਾਂ ਦੇ ਗਿਆਨ ਨੂੰ ਗੁਰੂ ਦੇ ਗਿਆਨ ਨਾਲ ਜੋੜਕੇ , ਗੁਰੂ ਦੇ ਗਿਆਨ ਦੇ ਤੁਲ ਸਿੱਖ ਦਾ ਸਦਾ ਲਈ ਨਿਤਨੇਮ ਬਣਾਉਣ ਲਈ ਗੁਰੂ ਦੀ ਬਾਣੀ ਵਾਂਗ ਹੀ ਵਰਤਿਆ ਜਾਵੇ ਤਾਂ ਗੁਰੂ ਦੇ ਗਿਆਨ ਨੂੰ ਛੁਟਿਆਉਣ ਵਾਲੀ ਹੀ ਗਲ ਹੈ । ਭਾਵੇਂ ਵਚਿਤਰ ਨਾਟਕ ਨੂੰ ਮੰਨਣ ਵਾਲੇ ਗੁਰੂ ਗ੍ਰੰਥ ਸਾਹਿਬ ਨੂੰ ਮੂਹੋਂ ਅਧੂਰਾ ਨਹੀਂ ਕਹਿੰਦੇ ਪਰ ਇਹ ਵਤੀਰਾ ਗੁਰੂ ਨੂੰ ਅਧੂਰਾ ਸਾਬਤ ਕਰਦਾ ਹੈ । ਭਾਵੇਂ ਗੁਰੂ ਗ੍ਰੰਥ ਸਾਹਿਬ ਵਿੱਚ ਰੋਜਗਾਰ ਪ੍ਰਾਪਤੀ ਲਈ ਕਿਤਾਂਬਾਂ ਪੜ੍ਹਕੇ ਸਬੰਧਤ ਰੋਜਗਾਰ ਲਈ ਯੋਗ ਹੋਣ ਵਾਲਾ ਗਿਆਨ ਨਹੀਂ ਹੈ ਪਰ ਹਰ ਕੰਮ ਲਈ ਸੁਚੱਜੀ ਅਗਵਾਈ ਅਤੇ ਸੇਧ ਹੈ ।
ਗੁਰਮੀਤ ਸਿੰਘ ਬਰਸਾਲ


(25/04/12)
ਸਰਵਜੀਤ ਸਿੰਘ

ਸ. ਹਰਦੇਵ ਸਿੰਘ ਜੰਮੂ ਜੀ,
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫ਼ਤਿਹ।

ਆਪ ਜੀ ਆਪਣੇ ਪੱਤਰ `ਚ ਲਿਖਦੇ ਹੋ, “ਆਪ ਜੀ ਦੇ ਮਾਰਫ਼ਤ ਸਾਰੇ ਪਾਠਕਾਂ ਨੂੰ ਇੱਕ ਵਾਰ ਫ਼ਿਰ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਮੈਂ ਦਸ਼ਮ ਗ੍ਰੰਥ ਨੂੰ ਗੁਰੂ ਕ੍ਰਿਤ ਨਹੀਂ ਮੰਨਦਾ ਅਤੇ ਨਾ ਹੀ ਰਾਗਮਾਲਾ ਨੂੰ ਗੁਰਬਾਣੀ ਜਾਂ ਗੁਰੂ ਕ੍ਰਿਤ ਮੰਨਦਾ ਹਾਂ”।
ਇਸ ਸਬੰਧੀ ਬੇਨਤੀ ਹੈ ਕਿ ਸ. ਗੁਰਮੀਤ ਸਿੰਘ ਅਸਟ੍ਰੇਲੀਆ ਜੀ ਨੇ ਆਪਣੇ ਲੇਖ ‘ਸਿੱਖ ਰਹਤ ਮਰਯਾਦਾ ਬਾਰੇ’ (ਭਾਗ ਦੂਜਾ) ਵਿੱਚ ‘ਅੰਮ੍ਰਿਤ ਸੰਸਕਾਰ’ ਦੇ ਸਿਰਲੇਖ ਹੇਠ ਬਹੁਤ ਹੀ ਸਪੱਸ਼ਟ ਸ਼ਬਦਾਂ `ਚ ਲਿਖਿਆ ਸੀ, “(ਙ) ਤੇ ਇਹਨਾਂ ਬਾਣੀਆਂ ਦਾ ਪਾਠ ਕਰਨ: ਜਪੁ ਜੀ ਸਾਹਿਬ, ਆਸਾ ਕੀ ਵਾਰ, ਅਨੰਦ ਸਾਹਿਬ, ਰਹਿਰਾਸ ਅਤੇ ਸੋਹਿਲਾ। ਗੁਰੂ ਗਰੰਥ ਸਾਹਿਬ ਦੀ ਹਜ਼ੂਰੀ ਵਿੱਚ ਕਿਸੇ ਹੋਰ ਬਾਹਰਲੀ ਰਚਨਾ ਦਾ ਪਾਠ ਕਰਨਾ ਮਨਮਤਿ ਹੈ”, ਅਤੇ ‘ਭੋਗ’ ਦੇ ਸਿਰਲੇਖ ਹੇਠ ਲਿਖਿਆ ਸੀ, “ਸਾਧਾਰਨ ਪਾਠ ਦਾ ਭੋਗ ਮੁੰਦਾਵਣੀ ਪੜ੍ਹ ਕੇ ਹੀ ਪਾਇਆ ਜਾਣਾ ਚਾਹੀਦਾ ਹੈ ਕਿਉਂਕਿ ‘ਰਾਗਮਾਲਾ’ ਨੂੰ ਗੁਰਬਾਣੀ ਨਹੀਂ ਕਿਹਾ ਜਾ ਸਕਦਾ। ਇਹ ਨਾ ਹੀ ਗੁਰੂ ਸਾਹਿਬਾਨ ਨੇ ਅਤੇ ਨਾ ਹੀ ਕਿਸੇ ਭਗਤ ਨੇ ਉਚਾਰੀ ਹੋਈ ਹੈ। ਇਸ ਵਿੱਚ ਪੂਰੇ (੩੧) ਰਾਗਾਂ ਦਾ ਵੇਰਵਾ ਭੀ ਨਹੀਂ ਮਿਲਦਾ। ਇਸ ਨੂੰ ਗੁਰੂ ਗਰੰਥ ਸਾਹਿਬ ਵਿੱਚ ਛਾਪਣਾ ਬੰਦ ਕਰਨਾ ਚਾਹੀਦਾ ਹੈ!”
ਸ. ਹਰਦੇਵ ਸਿੰਘ ਜੰਮੂ ਜੀ, ਕੀ ਆਪ ਜੀ ਸ. ਗੁਰਮੀਤ ਸਿੰਘ ਅਸਟ੍ਰੇਲੀਆ ਜੀ ਨਾਲ ਸਹਿਮਤ ਹੋ ਜਾ ਨਹੀਂ?
ਬੇਨਤੀ ਹੈ ਜਵਾਬ ਸਪੱਸ਼ਟ ਅਤੇ ਸੰਖੇਪ ਹੀ ਰੱਖਣਾ ਜੀ।
**************************************

ਗੁਰਬੀਰ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫ਼ਤਿਹ।
ਆਪ ਜੀ ਲਿਖਦੇ ਹੋ, “ਦਸਮ ਗ੍ਰੰਥ ਸੰਪੂਰਨ ਰੂਪ ਵਿੱਚ ਦਸਮ ਪਿਤਾ ਦੀ ਬਾਣੀ ਜਾਂ ਰਚਨਾ ਹੈ ਕਿ ਨਹੀਂ ਇਹ ਹਾਲੇ ਤੱਕ ਸ਼ੱਕ ਦੇ ਘੇਰੇ ਵਿੱਚ ਹੈ। ਲੇਕਿਨ ਇਸ ਵਿੱਚ ਕੋਈ ਸੰਦੇਹ ਨਹੀਂ ਹੈ ਕਿ
੧, ਵੱਡੀ ਗਿਣਤੀ ਵਿੱਚ ਸਿੱਖ ਇਸ ਨੂੰ ਮੁਕੰਮਲ ਰੂਪ ਵਿੱਚ ਬਾਣੀ ਤਸਲੀਮ ਕਰਦੇ ਹਨ।
੨, ਕਾਫ਼ੀ ਵਿਦਵਾਨ ਸਿੱਖ ਇਸ ਦੇ ਕੁੱਝ ਹਿੱਸੇ ਨੂੰ ਬਾਣੀ ਮੰਨਦੇ ਹਨ ਅਤੇ ਕੁੱਝ ਹਿੱਸੇ ਨੂੰ ਗੁਰੂ ਦੇ ਦਰਬਾਰੀ ਕਵੀਆਂ ਦੀ ਅਨੁਵਾਦ ਰੂਪ ਰਚਨਾ ਮੰਨਦੇ ਹਨ।
੩, ਕੁੱਝ ਵਿਦਵਾਨ ਸਿੱਖ ਇਸ ਨੂੰ ਮੁਕੰਮਲ ਰੂਪ ਵਿੱਚ ਰੱਦ ਕਰਦੇ ਹਨ।
੪, ਕੁੱਝ ਚੰਦ ਸਿੱਖ ਇਸ ਨੂੰ ਮੁਕੰਮਲ ਰੂਪ ਵਿੱਚ ਗੰਦ ਦਾ ਟੋਕਰਾ ਕਹਿ ਰਹੇ ਹਨ”।
ਵੀਰ ਜੀ, ਤੂਸੀ ਆਪਣੇ ਸਬੰਧੀ ਇਹ ਜਾਣਕਾਰੀ ਦਿਓ ਕਿ ਉਪ੍ਰੋਕਤ ਸ੍ਰੇਣੀ ਵੰਡ `ਚ ਤੂਸੀ ਖ਼ੁਦ ਕਿਸ ਸ਼੍ਰੇਣੀ (ਭਾਵ 1’2’3 ਜਾਂ 4) `ਚ ਸ਼ਾਮਲ ਹੋ?
ਆਦਰ ਸਹਿਤ
ਸਰਵਜੀਤ ਸਿੰਘ


(25/04/12)
ਮਨਦੀਪ ਸਿੰਘ ‘ਵਰਨਨ’

ਸਮੂਹ ਪਾਠਕ ਸੱਜਣਾਂ ਨੂੰ ਅਤੇ ਸੰਪਾਦਕ ਜੀ,

ਵਾਹਿ ਗੁਰੂ ਜੀ ਖਾਲਸਾ

ਵਾਹਿ ਗੁਰੂ ਜੀ ਕੀ ਫਤਹਿ ॥

ਹਰਦੇਵ ਸਿੰਘ ਜੰਮੂ ਜੀ ਲਿਖਦੇ ਹਨ :-

ਆਪ ਜੀ ਦੇ ਮਾਰਫ਼ਤ ਸਾਰੇ ਪਾਠਕਾਂ ਨੂੰ ਇੱਕ ਵਾਰ ਫ਼ਿਰ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਮੈਂ ਦਸ਼ਮ ਗ੍ਰੰਥ ਨੂੰ ਗੁਰੂ ਕ੍ਰਿਤ ਨਹੀਂ ਮੰਨਦਾ ਅਤੇ ਨਾ ਹੀ ਰਾਗਮਾਲਾ ਨੂੰ ਗੁਰਬਾਣੀ ਜਾਂ ਗੁਰੂ ਕ੍ਰਿਤ ਮੰਨਦਾ ਹਾਂ। ਇਸ ਬਾਰੇ ਪਾਠਕ ਮੇਰੀਆਂ ਲਿਖਤਾਂ ਪੜ ਸਕਦੇ ਹਨ।

ਹਰਦੇਵ ਸਿੰਘ ਜੰਮੂ ਜੀ - ਕੀ ਤੁਸੀਂ ਰਾਗਮਾਲਾ ਤੋਂ ਬਿਨਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਛਪਣ ਦੇ ਹੱਕ ਵਿੱਚ ਹੋ? ਕਿਉਂਕਿ ਆਪ ਜੀ ਰਾਗਮਾਲਾ ਨੂੰ ਬਾਣੀ ਨਹੀਂ ਮੰਨਦੇ ਤਾਂ ਕੀ ਇਹ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਕੱਢ ਦੇਣੀ ਠੀਕ ਹੈ ? ਤੇ ਅਗਰ ਦਸਮ ਗ੍ਰੰਥ, ਗੁਰੂ ਸਾਹਿਬ ਜੀ ਦੀ ਕ੍ਰਿਤ ਨਹੀਂ ਤਾਂ ਖੰਡੇ ਦੀ ਪਾਹੁਲ ਛਕਾਉਣ ਵੇਲੇ ਪੜੀਆਂ ਜਾਣ ਵਾਲੀਆਂ ਦਸਮ ਗ੍ਰੰਥ ਦੀਆਂ ਰਚਨਾਵਾਂ ਠੀਕ ਹਨ ਜਾਂ ਨਹੀਂ? ਜ਼ਰੂਰ ਵਿਚਾਰ ਦੇਣੇ ਜੀ, ਪਰ ਪੰਥਕ ਮਰਯਾਦਾ ਦੀ ਬੇਜਾਨ ਦਲੀਲ ਤੋਂ ਬਿਨਾਂ।

ਗੁਰਬੀਰ ਸਿੰਘ ਜੀ ਲਿਖਦੇ ਹਨ:-

ਵੀਰ ਜੀ, ਮੈਂ ਇਨ੍ਹਾਂ ਚਾਰੇ ਕਿਸਮ ਦੇ ਵਿਦਵਾਨ ਸਿੱਖਾਂ ਦੇ ਸੰਪਰਕ ਵਿੱਚ ਹਾਂ। ਮੈਂ ਦੇਖਿਆ ਹੈ ਕਿ ਇਨ੍ਹਾਂ ਵਿਚੋਂ ਕੋਈ ਵੀ ਗੁਰੂ ਗ੍ਰੰਥ ਸਾਹਿਬ ਨੂੰ ਅਧੂਰਾ ਨਹੀਂ ਮੰਨਦਾ। ਕੋਈ ਦੱਸ ਸਕਦਾ ਹੈ ਕਿ ਸਿੱਖਾਂ ਦਾ ਕੋਈ ਗਰੁਪ ਜਾਂ ਧੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅਧੂਰਾ ਗੁਰੂ ਮੰਨਦਾ ਹੋਵੇ?

ਗੁਰਬੀਰ ਸਿੰਘ ਜੀ :- ਸਿੱਖ ਕੌਮ ਵਿੱਚ ਦ੍ਰਿੜ ਤੌਰ ਤੇ ਪ੍ਰਚਲਿਤ ਹੈ ਤੇ ਸਿੱਖ ਰਹਿਤ ਮਰਯਾਦਾ ਦਾ ਸੰਸਕਾਰ ਵੀ ਹੈ ਕਿ ਖੰਡੇ ਦੀ ਪਾਹੁਲ ਲੈਣਾ ਗੁਰੂ ਵਾਲੇ ਬਨਣਾ ਹੈ ਜਾਂ ਗੁਰੂ ਦੇ ਸਿੱਖ ਬਨਣਾ ਹੈ। ਪੂਰੇ ਗੁਰੂ , ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਬਨਣ ਲਈ ਦਸਮ ਗ੍ਰੰਥ ਦੀਆਂ ਰਚਨਾਵਾਂ ਦੀ ਲੋੜ ਕਿਉਂ ਹੈ ? ਜੇ ਖੰਡੇ ਦੀ ਪਾਹੁਲ ਲੈਣਾ ਸਿੱਖੀ ਅਸੂਲਾਂ ਤੇ ਚੱਲਣ ਲਈ ਪ੍ਰਣ ਹੈ ਤੇ ਨਾਲ ਦਸਮ ਗ੍ਰੰਥ ਦੀ ਰਚਨਾਂ ਦੀ ਗਵਾਹੀ ਕਿਉਂ, ਕੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪ੍ਰਣ ਲੈਣ ਜਾਂ ਗੁਰੂ ਵਾਲੇ ਬਨਣ ਲਈ ਪੂਰੀ ਨਹੀਂ ਉਤਰਦੀ, ਅਧੂਰੀ ਕਿਉਂ ਹੈ ? ਜੇ ਸਾਰੇ ਸਿੱਖਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਯਕੀਨਨ ਪੂਰਨ ਗੁਰੂ ਮੰਨਿਆ ਜਾਂਦਾ ਹੈ (ਆਪਦੇ ਲਿਖੇ ਅਨੁਸਾਰ) ਤਾਂ ਦਸਮ ਗਰੰਥ ਦੀਆ ਰਚਨਾਵਾਂ ਕਿਸ ਚੀਜ਼ ਦਾ ਪ੍ਰਣ ਕਰਵਾਉਂਦੀਆ ਹਨ । ਪੂਰੇ ਗੁਰੂ ਦੀਆਂ ਦੋ ਬਾਣੀਆਂ ਤੇ ਜਿਸ ਪੁਸਤਕ ਦਾ ਅਤਾ -ਪਤਾ ਨਹੀਂ ਉਸ ਵਿੱਚੋਂ ਤਿੰਨ ਕਿਉਂ ? ਕੀ ਉਹ ਕਿਸੇ ਹੋਰ ਵੱਖਰੀ ਜਾਣਕਾਰੀ ਲਈ ਪੜੀਆ ਜਾਂਦੀਆ ਹਨ (ਆਪ ਦੇ ਅਨੁਸਾਰ) । ਪੂਰਨ ਗੁਰੂ ਦੇ ਸਿੱਖ ਬਨਣ ਲਈ ਕਿਸੇ ਵਿਵਾਦਿਤ ਪੁਸਤਕ ਦਾ ਸਹਾਰਾ ਲੈਣਾ ਕਈ ਸਵਾਲ ਖੜੇ ਕਰਦਾ ਹੈ ।

ਆਪ ਜੀ ਜ਼ਰਾ ਧਿਆਨ ਨਾਲ ਸੋਚੋ ! ਗੁਰੂ ਗ੍ਰੰਥ ਸਾਹਿਬ ਜੀ ਨੂੰ ਅਧੂਰਾ ਗੁਰੂ ਹੀ ਬਣਾ ਬੈਠਾ ਹੈ , ਪ੍ਰਚਲਿਤ ਖੰਡੇ ਦੀ ਪਾਹੁਲ ਲੈਣ ਤੇ ਦੇਣ ਵਾਲਾ ਮਨੁੱਖ ।

ਗੁਰਬੀਰ ਸਿੰਘ ਜੀ, ਨਾਲ ਹੀ ਤੁਸੀਂ ਹੋਰ ਗ੍ਰੰਥ ਪੜਨ ਅਤੇ ਸਮਾਜਿਕ ਤੌਰ ਤੇ ਪੜਾਈ ਦੀ ਉਦਾਹਰਣ ਦੇਕੇ ਦਸਮ ਗ੍ਰੰਥ ਨੂੰ ਪੜਨ ਦੀ ਵਕਾਲਤ ਵੀ ਕਰ ਰਹੇ ਹੋ:-

ਗੁਰਬੀਰ ਸਿੰਘ ਜੀ ਆਪ ਲਿਖਦੇ ਹੋ - ਜਿਵੇਂ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਿੱਖੀ ਦੀ ਸਮਝ ਲਈ ਭਾਈ ਗੁਰਦਾਸ ਜੀ ਦੀ ਰਚਨਾ, ਭਾਈ ਨੰਦ ਲਾਲ ਰਚਨਾਵਲੀ ਅਤੇ ਹੋਰ ਅਨੇਕ ਗ੍ਰੰਥ ਪੜ੍ਹਨ ਦੀ ਲੋੜ ਹੈ ਅਤੇ ਜਿਵੇਂ ਸਾਨੂੰ ਭੂਗੋਲ, ਅਰਥ ਸ਼ਾਸਤਰ, ਰਾਜਨੀਤੀ ਸ਼ਾਸਤਰ, ਇਤਿਹਾਸ, ਭਾਸ਼ਾ, ਵਿਆਕਰਨ, ਸਮਾਜ ਸ਼ਾਸਤਰ, ਹੋਮ ਸਾਇੰਸ, ਸੰਗੀਤ, ਸਾਇੰਸ ਆਦਿ ਪੜ੍ਹਨ ਦੀ ਲੋੜ ਹੈ ਇਵੇਂ ਹੀ ਇੱਕ ਸਹਾਇਕ ਗ੍ਰੰਥ ਵਜੋਂ ਦਸਮ ਗ੍ਰੰਥ ਦੇ ਅਧਿਐਨ ਦੀ ਜ਼ਰੂਰਤ ਹੈ।

ਆਪ ਜੀ ਲਿਖਦੇ ਹੋ:- ਸਾਨੂੰ ਭੂਗੋਲ, ਅਰਥ ਸ਼ਾਸਤਰ, ਰਾਜਨੀਤੀ ਸ਼ਾਸਤਰ, ਇਤਿਹਾਸ, ਭਾਸ਼ਾ, ਵਿਆਕਰਨ, ਸਮਾਜ ਸ਼ਾਸਤਰ, ਹੋਮ ਸਾਇੰਸ, ਸੰਗੀਤ, ਸਾਇੰਸ ਆਦਿ ਪੜ੍ਹਨ ਦੀ ਲੋੜ ਹੈ ।..

ਪਰ ਤੁਸੀਂ ਇਹ ਨਹੀਂ ਲਿਖਿਆ ਕਿ ਇਹਨਾਂ ਵਿਸ਼ਿਆਂ ਦੇ ਨਾਲ -ਨਾਲ ਸਕੂਲਾਂ ਵਿੱਚ ਕੋਕ-ਸ਼ਾਸ਼ਤਰ ਵੀ ਪੜਨਾ -ਪੜਾਉਣਾ ਚਾਹੀਦਾ ਹੈ , ਘਟੀਆ ਸ਼ਬਦਾਵਲੀ ਵਾਲੀਆਂ ਕਾਮ ਭਰਪੂਰ ਪੁਸਤਕਾਂ ਵੀ ਪੜਨੀਆਂ ਚਾਹੀਦੀਆ ਹਨ । ਸਾਇੰਸ ਦੀਆਂ ਕਿਤਾਬਾਂ ਦੇ ਨਾਲ-ਨਾਲ ਇੱਕ- ਇੱਕ ਪਲੇਅ -ਬੁਆਏ ਮੈਗਜ਼ੀਨ ਵੀ ਸਕੂਲ ਵਿੱਚ ਹੋਣਾ ਚਾਹੀਦਾ ਹੈ ।

ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਦਸਮ ਗ੍ਰੰਥ ਪੜਨ ਦੀ ਤਾਕੀਦ ਤਾਂ ਤੁਸੀਂ ਕਰ ਰਹੇ ਹੋ ਤੇ ਜੋ ਦਸਮ ਗ੍ਰੰਥ ਦੇ ਵਰਕਿਆਂ ਵਿੱਚ ਹੈ ਉਹ ਸਿੱਖ ਮਾਰਗ ਦੇ ਸਾਰੇ ਪਾਠਕ ਜਾਣਦੇ ਹੀ ਹਨ ਇੱਥੇ ਦੁਹਰਾਉਣ ਦੀ ਲੋੜ ਨਹੀਂ ਕਿ ਉਹ ਗੰਦ ਪੜਨਾ ਸਹਾਇਕ ਹੈ ਕਿਸੇ ਆਤਮਿਕ ਨਜ਼ਰੀਏ ਤੋਂ। ਵੀਰ ਜੀ ਤੁਸੀਂ ਬੇਜਾਨ ਦਲੀਲ ਦੇਕੇ ਕਾਮ ਭਰਪੂਰ ਗੰਦਗੀ ਭਰੀ ਪੁਸਤਕ ਨੂੰ ਸਹਾਇਕ ਤੌਰ ਤੇ ਪੜਨ ਦਾ ਗੋਲਮੋਲ ਬਹਾਨਾ ਬਣਾਕੇ ਭੂਗੋਲ, ਅਰਥ ਸ਼ਾਸਤਰ, ਰਾਜਨੀਤੀ ਸ਼ਾਸਤਰ, ਇਤਿਹਾਸ, ਭਾਸ਼ਾ, ਵਿਆਕਰਨ, ਸਮਾਜ ਸ਼ਾਸਤਰ, ਹੋਮ ਸਾਇੰਸ, ਸੰਗੀਤ, ਸਾਇੰਸ ਵਰਗੇ ਪੜਾਈ ਦੇ ਵਿਸ਼ਿਆ ਦੀ ਵੀ ਤੌਹੀਨ ਕਰ ਦਿੱਤੀ ਹੈ ।

ਸ: ਮੱਖਣ ਸਿੰਘ ਜੀ..

ਗੁਰਬੀਰ ਸਿੰਘ ਜੀ ਦੀ ਇਹ ਲਿਖਤ ... ਸਹਾਇਕ ਗ੍ਰੰਥ ਵਜੋਂ ਦਸਮ ਗ੍ਰੰਥ ਦੇ ਅਧਿਐਨ ਦੀ ਜ਼ਰੂਰਤ ਹੈ। ਇਹਨਾਂ ( ਗੁਰਬੀਰ ਸਿੰਘ) ਦੀ ਦਸਮ ਗ੍ਰੰਥ ਪ੍ਰਤੀ ਵਿਚਾਰਧਾਰਾ ਸਪੱਸ਼ਟ ਕਰਦੀ ਹੈ , ਆਪਦੇ ਸੰਪਾਦਕੀ ਨੋਟ ਅਤੇ ਸਿੱਖ ਮਾਰਗ ਦੀ ਗੁਰਬਾਣੀ ਪ੍ਰਤੀ ਵਚਨਵੱਧਤਾ ਦੇ ਸਾਹਮਣੇ ਇਹ ਸਪੱਸ਼ਟ ਹੈ ਕਿ ਇਹੋ ਜਿਹੀਆਂ ਲਿਖਤਾਂ ਸਿੱਖ ਮਾਰਗ ਦੀ ਸਪੱਸ਼ਟ ਵਿਚਾਰਧਾਰਾ ਦੇ ਹਾਣ ਦੀਆ ਨਹੀਂ ।

ਧੰਨਵਾਦ ਜੀ ।

ਮਨਦੀਪ ਸਿੰਘ ‘ਵਰਨਨ’


(25/04/12)
ਅਮਰੀਕ ਸਿੰਘ ਰਾਜਪੁਰਾ

ਸਤਿਕਾਰਯੋਗ ਸੰਪਾਦਕ ਮਖਣ ਸਿੰਘ ਜੀ ,
ਵਾਹਿਗੁਰੂ ਜੀ ਕਾ ਖਾਲਸਾ ,ਵਾਹਿਗੁਰੂ ਜੀ ਕੀ ਫਤਹਿ ॥
ਵੀਰ ਜੀ, ਹਰਦੇਵ ਸਿੰਘ ਜੰਮੂ ਜੀ ਨੇ ਸਾਫ਼ ਸਾਫ਼ ਲਿਖਿਆ ਹੈ ਕੇ ਉਹ ਦਸਮ-ਗਰੰਥ ਨੂ ਗੁਰੂ ਕਿਰਤ ਨਹੀਂ ਮਨਦੇ । ਵੀਰ ਗੁਰਬੀਰ ਸਿੰਘ ਜੀ ਇਹ ਕਹਿੰਦੇ ਹਨ ਕੇ ਰੈਫਰੈਂਸ ਕਿਸੇ ਵੀ ਰਚਨਾ ਦਾ ਗਿਆਨ ਲਈ ਪੜਨਾ ਸੁਣਨਾ ਗਲਤ ਨਹੀਂ ਹੈ ।ਉਹਨਾ ਦਾ ਇਹ ਕਹਿਣਾ ਗਲਤ ਨਹੀਂ, ਠੀਕ ਹੈ ,ਅਸੀਂ ਵੀ ਦਸਮ -ਗਰੰਥ ਪੜਿਆ ਹੈ ਤਾਂ ਹੀ ਪਤਾ ਲਗਿਆ ਕੇ ਇਹ ਗੁਰੂ ਸਾਹਿਬ ਦੀ ਰਚਨਾ ਨਹੀਂ ਹੈ । ਗੁਰਬੀਰ ਸਿੰਘ ਜੀ ਦੇ ਕਹਿਣ ਜਾਂ ਜੰਮੂ ਜੀ ਦੇ ਐਲਾਨ ਵਿਚ ਸ਼ੰਕਾ ਦੀ ਕੁਝ ਕੁ ਹਦ ਮੌਜੂਦ ਹੈ । ਵੀਰ ਜੀ ਮੇਰੇ ਹਿਸਾਬ ਨਾਲ ਤਾਂ ਕੇਵਲ ਅਤੇ ਕੇਵਲ ਦੋਨੋ ਵੀਰਾਂ ਨੂੰ ਇਹੋ ਪੁਛ ਲਿਆ ਜਾਵੇ ਜਾਂ ਉਹ ਦਸ ਦੇਣ ਕੇ ਉਹ ਨਿਤਨੇਮ ਕੇਵਲ ਗੁਰੂ ਗਰੰਥ ਸਾਹਿਬ ਵਿਚ ਅੰਕਤ ਬਣੀਆਂ ਦਾ ਕਰਦੇ ਹਨ ਜਾਂ ਕੇ ਬਾਹਰ ਦੀਆਂ ਰਚਨਾ ਵੀ ਸ਼ਾਮਲ ਕਰਦੇ ਹਨ । ਕੇਵਲ ਨਿਤਨੇਮ ਹੀ ਦਸਮ -ਗਰੰਥ ਨੂੰ ਮਨਣ ਨਾ ਮਨਣ ਦੀ ਅਸਲੀ ਕਸਵੱਟੀ ਹੈ ਜੀ ।ਵੀਰ ਗੁਰਬੀਰ ਸਿੰਘ ਜੀ ਬਚਿਆਂ ਦੀ ਸਕੂਲੀ ਵਿਦਿਆ ਦਾ ਜਿਕਰ ਕਰਦੇ ਹਨ - ਆਪਣੀ ਜਾਣਕਾਰੀ ਲਈ ਕੁਝ ਭੀ ਪੜਿਆ ਜਾ ਸਕਦਾ ਹੈ ਪ੍ਰੰਤੂ ਜਿਥੇ ਗੁਰੂ ਪਦਵੀ ਪ੍ਰਦਾਨ ਕਰਨ ਦੀ ਹੈ ਓਥੇ ਗੁਰੂ ਗਰੰਥ ਸਾਹਿਬ ਦੇ ਤੁੱਲ ਕੋਈ ਰਚਨਾ ਨਹੀਂ ਹੋ ਸਕਦੀ ਕਿਓੰਕੇ ਇਹ ਐਲਾਨ ਗੁਰੂ ਸਾਹਿਬ ਆਪ ਕਰ ਗਏ ਹਨ ।ਦੂਸਰੀ ਗਲ ਇਹ ਹੈ ਕੇ ਇਹ ਕੋਈ ਨਵਾਂ ਵਿਸ਼ਾ ਨਹੀਂ ਹੈ --ਬਹੁਤ ਲਿਖਤਾਂ ਅਤੇ ਬਹਿਸ ਤੋਂ ਬਾਅਦ ਹੀ ਫੈਸਲਾ ਲਿਆ ਗਿਆ ਸੀ ਕੇ “ਸਿਖ ਮਾਰਗ” ਦੇ ਸਾਰੇ ਪਾਠਕ ਦਸਮ ਗਰੰਥ ਨੂੰ ਗੁਰੂ ਕਿਰਤ ਨਹੀਂ ਮਨਦੇ ਹਨ ।
ਨਿਮਰਤਾ ਸਹਿਤ : ਅਮਰੀਕ ਸਿੰਘ ਰਾਜਪੁਰਾ ।


(25/04/12)
ਡਾ: ਇਕਬਾਲ ਸਿੰਘ ਢਿੱਲੋਂ

ਸਿਖਮਾਰਗ ਵੈਬਸਾਈਟ ਦੇ ਮਾਨਯੋਗ ਸੰਪਾਦਕ ਜੀ, ਆਪ ਜੀ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ!
ਆਪ ਜੀ ਦਿਲੀ ਪ੍ਰਸ਼ੰਸਾ ਦੇ ਹੱਕਦਾਰ ਹੋ ਕਿ ਆਪ ਜੀ ਨੇ 24. 04. 2012 ਦੇ ‘ਸੰਪਾਦਕੀ ਨੋਟ’ ਰਾਹੀਂ ਸਿਖਮਾਰਗ ਵੈਬਸਾਈਟ ਨਾਲ ਸਬੰਧਿਤ ਲੇਖਕਾਂ ਦੇ ਵਿਚਾਰ ਮੰਗੇ ਹਨ। ਇਸ ਸਬੰਧ ਵਿੱਚ ਮੇਰੀ ਬੇਨਤੀ ਹੇਠਾਂ ਦਿੱਤੇ ਅਨੁਸਾਰ ਹੈ:
ਸ. ਹਰਦੇਵ ਸਿੰਘ ਜੰਮੂ ਜੀ ਵੱਲੋਂ ਸਿਖਮਾਰਗ ਵੈਬਸਾਈਟ ਤੇ 24. 04. 2012 ਨੁੰ ਪਾਏ ਗਏ ਪੱਤਰ ਰਾਹੀਂ ਦਿੱਤਾ ਗਿਆ ਉਹਨਾਂ ਦਾ ਸਪਸ਼ਟੀਕਰਨ ਤਸੱਲੀਬਖਸ਼ ਨਹੀਂ ਹੈ। ਆਪਣੀ ‘ਵਿਸ਼ੇਸ਼’ ਲਿਖਣ-ਸ਼ੈਲੀ ਅਧੀਨ ਉਹਨਾਂ ਨੇ ਗੱਲ ਨੂੰ ਗੋਲ-ਮੋਲ ਕਰਦੇ ਹੋਏ ਫਿਰ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲਾ ਕੰਮ ਕਰ ਵਿਖਾਇਆ ਹੈ।
ਸ. ਜੰਮੂ ਜੀ ਨੇ ਅਖੌਤੀ ਦਸਮ-ਗ੍ਰੰਥ ਬਾਰੇ ਇਹ ਦੋ-ਟੁੱਕ ਐਲਾਨ ਨਹੀਂ ਕੀਤਾ ਕਿ ਇਸ ਗ੍ਰੰਥ ਵਿੱਚ ਸ਼ਾਮਲ ਕੋਈ ਵੀ ਰਚਨਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਤ ਨਹੀਂ। ਨਾ ਹੀ ਉਹਨਾਂ ਨੇ ਇਹ ਸਪਸ਼ਟ ਐਲਾਨ ਕੀਤਾ ਹੈ ਕਿ ‘ਰਾਗਮਾਲਾ’ ਨੂੰ ਸਿਖ ਮੱਤ ਦੇ ਇੱਕੋ-ਇਕ ਪਵਿੱਤਰ ਧਾਰਮਿਕ ਗ੍ਰੰਥ ਵਿੱਚੋਂ ਬਾਹਰ ਕੱਢ ਦੇਣਾ ਚਾਹੀਦਾ ਹੈ। ਉਹਨਾਂ ਵੱਲੋਂ ਸਪਸ਼ਟ ਰੂਪ ਵਿੱਚ ਉਪਰੋਕਤ ਦੋਵੇਂ ਐਲਾਨ ਨਾਂ ਕਰਨ ਦੀ ਸਥਿਤੀ ਵਿੱਚ ਵਿਚਾਰ-ਅਧੀਨ ਪੱਤਰ ਰਾਹੀਂ ਉਹਨਾਂ ਵੱਲੋਂ ਦਿੱਤੀ ਗਈ ਸਫਾਈ ਨਿਰਭਰ ਕਰਨ ਯੋਗ ਨਹੀਂ ਸਮਝੀ ਜਾ ਸਕਦੀ।
ਸ. ਜੰਮੂ ਜੀ ਦੀਆਂ ਸਾਰੀਆਂ ਪਹਿਲੀਆਂ ਲਿਖਤਾਂ ਨੂੰ ਨਜ਼ਰਿਸਾਨੀ ਅਧੀਨ ਲਿਆਉਣ ਦੀ ਵੀ ਲੋੜ ਹੈ ਕਿਉਂਕਿ ਉਹ ਨਿੱਠ ਕੇ ਇਸ ਕਾਰਜ-ਯੋਜਨਾਂ ਤੇ ਕੰਮ ਕਰਦੇ ਆ ਰਹੇ ਹਨ ਕਿ ਸਿਖ ਮੱਤ ਵਿੱਚ ਪਰਚਲਤ ਹੋ ਚੁੱਕੀਆਂ ਮਨਮੱਤੀ ਧਾਰਨਾਵਾਂ ਅਤੇ ਪਰੰਪਰਾਵਾਂ ਨੂੰ ‘ਪੰਥ-ਪ੍ਰਵਾਨਿਕਤਾ’ ਦੀ ਆੜ ਹੇਠ ਹਰ ਹੀਲੇ ਚਾਲੂ ਰਖਿੱਆ ਜਾਵੇ। ਇਸ ਕਾਰਜ ਲਈ ਉਹਨਾਂ ਨੂੰ ਕਿਹੜੀ ਧਿਰ ਦੀ ਸਰਪਰਸਤੀ ਹਾਸਲ ਹੈ, ਇਹ ਸਥਿਤੀ ਵੀ ਧਿਆਨ ਮੰਗਦੀ ਹੈ।
ਸ. ਜੰਮੂ ਜੀ ਨੇ ਸਿਖਮਾਰਗ ਵੈਬਸਾਈਟ ਤੇ 20. 04. 2012 ਨੁੰ ਪਾਏ ਗਏ ਮੇਰੇ ਪੱਤਰ ਵਿੱਚ ਉਹਨਾਂ ਸਬੰਧੀ ਸ਼ਾਮਲ ਕੀਤੇ ਗਏ ਅੱਠ ਨੁਕਤੇ ਵੀ ਸਵੀਕਾਰ ਲਏ ਹੋਏ ਹਨ।
ਇਸ ਤਰ੍ਹਾਂ ਇਹ ਸਪਸ਼ਟ ਹੈ ਕਿ ਸ. ਹਰਦੇਵ ਸਿੰਘ ਜੰਮੂ ਜੀ ਬਾਕੀ ਮਨਮੱਤੀ ਵਿਵਸਥਾਵਾਂ ਵਾਂਗ ਅਖੌਤੀ ਦਸਮ ਗ੍ਰੰਥ ਅਤੇ ‘ਰਾਗਮਾਲਾ’ ਦੇ ਮਾਮਲੇ ਵਿੱਚ ਕਦੀ ਵੀ ਸੁਹਿਰਦਤਾ ਨਹੀਂ ਵਿਖਾ ਸਕਦੇ। ਸੋ ਸਿਖਮਾਰਗ ਵੈਬਸਾਈਟ ਦੇ ਪ੍ਰਬੰਧਕਾਂ ਨੂੰ ਬੇਨਤੀ ਹੈ ਕਿ ਉਹ ਭਵਿਖ ਵਿੱਚ ਸ. ਜੰਮੂ ਜੀ ਦੀਆਂ ਲਿਖਤਾਂ ਸ਼ਾਮਲ ਕਰਨ ਸਬੰਧੀ ਫੈਸਲਾ ਲੈਣ ਸਮੇਂ ਉਪਰੋਕਤ ਸਾਰੇ ਪੱਖਾਂ ਨੂੰ ਜ਼ਰੂਰ ਧਿਆਨ ਵਿੱਚ ਰੱਖਣ।
ਸ. ਗੁਰਬੀਰ ਸਿੰਘ ਜੀ ਵੱਲੋਂ ਸਿਖਮਾਰਗ ਵੈਬਸਾਈਟ ਤੇ 24. 04. 2012 ਪੁਆਏ ਗਏ ਆਪਣੇ ਪੱਤਰ ਵਿੱਚ ਦਿੱਤਾ ਗਿਆ ਸਪਸ਼ਟੀਕਰਨ ਉੱਕਾ ਹੀ ਤਸੱਲੀਬਖਸ਼ ਨਹੀਂ ਅਤੇ ਉਹਨਾਂ ਦੇ ਵਿਚਾਰ ਭੰਬਲਭੂਸਾ ਪੈਦਾ ਕਰਨ ਵਾਲੇ ਹਨ। ਇਸ ਪੱਤਰ ਵਿੱਚੋਂ ਸ. ਗੁਰਬੀਰ ਸਿੰਘ ਜੀ ਦੀ ਅਖੌਤੀ ਦਸਮ ਗ੍ਰੰਥ ਸਬੰਧੀ ਪ੍ਰਤੀਬੱਧਤਾ ਪਰਤੱਖ ਰੂਪ ਵਿੱਚ ਝਲਕਦੀ ਹੈ। ਅਖੌਤੀ ਦਸਮ ਗ੍ਰੰਥ ਦੀ ਸਥਿਤੀ ਨੂੰ ‘ਸ਼ਕੀ’ ਕਰਾਰ ਦੇ ਕੇ ਅਤੇ ਮਸਲੇ ਨੂੰ ਹੋਰ ਉਲਝਾ ਕੇ ਉਹਨਾਂ ਨੇ ਆਪਣਾ ਅਸਲੀ ਮਨਸ਼ਾ ਪੂਰੀ ਤਰ੍ਹਾਂ ਜ਼ਾਹਰ ਕਰ ਦਿੱਤਾ ਹੈ। ਇੱਕ ਸਧਾਰਨ ਸਿਖ ਤਾਂ ਕਿਸੇ ਧਾਰਮਿਕ ਮਸਲੇ ਪ੍ਰਤੀ ਦੋਚਿੱਤੀ ਵਿੱਚ ਹੋ ਸਕਦਾ ਹੈ ਪ੍ਰੰਤੂ ਇੱਕ ‘ਵਿਦਵਾਨ’ ਕਹਾਉਂਦੇ ਸੱਜਣ ਨੂੰ ਤਾਂ ਆਰ ਜਾਂ ਪਾਰ ਦੀ ਗੱਲ ਕਰਨੀ ਚਾਹੀਦੀ ਹੈ ਜੋ ਸ. ਗੁਰਬੀਰ ਸਿੰਘ ਜੀ ਕਦੀ ਵੀ ਨਹੀਂ ਕਰਨਗੇ (ਉਂਜ ਅਖੌਤੀ ਦਸਮ ਗ੍ਰੰਥ ਦੀ ਸਥਿਤੀ ਸਬੰਧੀ ਸਾਰੇ ਭਰਮ-ਭੁਲੇਖੇ ਦੂਰ ਕਰਨ ਲਈ ਡਾ. ਗੁਰੂਮੇਲ ਸਿੰਘ ਸਿੱਧੂ ਜੀ ਦਾ ਖੋਜ-ਪੱਤਰ “ਚਰਚਿਤ ਦਸਮ ਗ੍ਰੰਥ ਕਿਵੇਂ ਹੋਂਦ ਵਿੱਚ ਆਇਆ?” ਪੜ੍ਹਿਆ ਜਾ ਸਕਦਾ ਹੈ ਜੋ ਸਿਖਮਾਰਗ ਵੈਬਸਾਈਟ ਤੇ ਉਪਲਭਦ ਹੈ)।
ਇਸ ਤੋਂ ਇਲਾਵਾ ਸ. ਗੁਰਬੀਰ ਸਿੰਘ ਜੀ ਦੀਆਂ ਸਿਖਮਾਰਗ ਵੈਬਸਾਈਟ ਤੇ ਆ ਚੁੱਕੀਆਂ ਪਹਿਲੀਆਂ ਲਿਖਤਾਂ ਨੂੰ ਵੀ ਧਿਆਨ ਵਿੱਚ ਰੱਖਣ ਦੀ ਲੋੜ ਹੈ। ਉਹ ਹਰ ਜਾਗਰੂਕ ਲੇਖਕ ਦੀ ਖਿੱਚ-ਧੂਹ ਕਰਦੇ ਹਨ, ਹੋਰਨਾਂ ਦੀਆਂ ਲਿਖਤਾਂ ਵਿੱਚ ਬੇਵਜਹ ਨੁਕਸ ਕੱਢਦੇ ਹਨ, ਦੂਸਰਿਆਂ ਉੱਤੇ ਅਨਉਚਿਤ ਵਿਅੰਗ ਕੱਸਦੇ ਹਨ ਅਤੇ ਆਪਣੀ ਹਰ ਲਿਖਤ ਵਿੱਚ ਅਣਸੁਖਾਵੀਂ ਭਾਸ਼ਾ ਦਾ ਇਸਤੇਮਾਲ ਕਰਦੇ ਹਨ। ਉਂਜ ਸ. ਹਰਦੇਵ ਸਿੰਘ ਜੰਮੂ ਜੀ ਦੀਆਂ ਲਿਖਤਾਂ ਵਿਚਲੇ ਅਨਮੱਤੀ ਅੰਸਾਂ ਕਰ ਕੇ ਉਹ ਸ. ਜੰਮੂ ਜੀ ਦੀ ਡੱਟਵੀਂ ਹਮਾਇਤ ਕਰਦੇ ਹਨ।
ਕੁੱਲ ਮਿਲਾ ਕੇ ਸਿਖਮਾਰਗ ਵੈਬਸਾਈਟ ਦੀ ਨੀਤੀ ਨੁੰ ਧਿਆਨ ਵਿੱਚ ਰੱਖਦੇ ਹੋਏ ਸ. ਗੁਰਬੀਰ ਸਿੰਘ ਜੀ ਇਹ ਹੱਕ ਨਹੀਂ ਰੱਖਦੇ ਕਿ ਭਵਿਖ ਵਿੱਚ ਉਹਨਾਂ ਦੀਆਂ ਲਿਖਤਾਂ ਇਸ ਵੈਬਸਾਈਟ ਤੇ ਪਾਈਆਂ ਜਾਣ।
ਬਾਕੀ, ਜੋ ਟਿੱਪਣੀ ਸ. ਗੁਰਬੀਰ ਸਿੰਘ ਜੀ ਨੇ ਵਿਚਾਰ-ਅਧੀਨ ਪੱਤਰ ਵਿੱਚ ਮੇਰੇ ਬਾਰੇ ਕੀਤੀ ਹੈ ਉਸ ਸਬੰਧੀ ਮੇਰੇ ਵੱਲੋਂ ਪਹਿਲਾਂ ਦਿੱਤੇ ਗਏ ਉਤੱਰ ਨੂੰ ਅੰਤਿਮ ਸਮਝਿਆ ਜਾਵੇ ਅਤੇ ਉਹਨਾਂ ਵੱਲੋਂ ਭਵਿਖ ਵਿੱਚ ਸਿਖਮਾਰਗ ਵੈਬਸਾਈਟ ਤੇ ਮੇਰੇ ਜਾਂ ਮੇਰੀਆਂ ਲਿਖਤਾਂ ਸਬੰਧੀ ਕੋਈ ਟਿੱਪਣੀ ਨਾਂ ਪੁਆਈ ਜਾਵੇ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।


(25/04/12)
ਗੁਰਦੀਪ ਸਿੰਘ ਖਾਲਸਾ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਿੱਖ ਮਾਰਗ ਦੇ ਸੰਪਾਦਕ ਜੀ ,
ਹਰਦੇਵ ਸਿੰਘ ਜੰਮੂ ਕਹਿੰਦੇ ਹਨ ਕਿ ਉਹ ਦਸਮਗ੍ਰੰਥ ਦੀ ਕੋਈ ਵੀ ਰਚਨਾ ਨੂੰ ਗੁਰੂ ਕਿਰਤ ਨਹੀਂ ਮਨਦੇ ਪਰ ੳਨਾ ਲੋਕਾਂ ਦੀ ਪੰਥ ਪਰਮਾਣਕਤਾ ਨੂੰ ਮਨਣ ਲਈ ਆਖਦੇ ਨੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੱਚੀ ਬਾਣੀ ਵਿੱਚ ਦਸਮਗ੍ਰੰਥ ਮਿਕਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਅਧੂਰਾ ਸਾਬਤ ਕਰਦੇ ਨੇ । ਇਹ ਦੋਗਲੀ ਗਲ ਹੈ । ਜਿਹੜੀ ਪੰਥ ਪਰਮਾਣਕਤਾ ਕਿਸੇ ਬੀ ਬਹਾਨੇ ਨਾਲ ਗੁਰੂ ਦੀ ਬਾਣੀ ਵਿੱਚ ਕਵੀਆਂ ਦੀ ਕੱਚੀ ਬਾਣੀ ਜੋੜਨ ਦੀ ਗਲ ਕਰਦੀ ਹੈ ਉਹਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਸਿੱਖ ਨਹੀਂ ਮਨ ਸਕਦਾ । ਹਰਦੇਵ ਸਿੰਘ ਜਮੂ ਵਧੀਆ ਲਖਾਰੀ ਹਨ ਪਰ ਐਸੀ ਪੰਥ ਪਰਮਾਣਕਤਾ ਦਾ ਬਹਾਨਾ ਕਿਓ ਬਣਾਈ ਬੈਠੇ ਹਨ । ਜੇ ਚਾਹਣ ਤਾਂ ਪੰਥ ਨੂੰ ਵਧੀਆ ਸਝਾਹ ਦੇ ਸਕਦੇ ਨੇ । ਜੇ ਓਨਾ ਦੇ ਤੱਤ ਗੁਰਮਤਿ ਨਾਲ ਵਚਾਰਾਂ ਦੇ ਭੇਤ ਹਨ ਤਾਂ ਉਹਨਾਂ ਨਾਲ ਸਿੱਧਾ ਚਿੱਠੀ ਪਤਰ ਕਰਨਾ ਚਾਹੀਦਾ ਹੈ । ਸਾਰਿਆਂ ਸਾਹਮਣੇ ਜਿਹੜੀ ਭਾਸਾ ਵਿੱਚ ਚਿੱਠੀਆ ਲਿਖਦੇ ਨੇ ਉਥੋਂ ਸ਼ਹਿਰਦ ਨਹੀਂ ਜਾਪਦੇ। ਇਓ ਲਗਦਾ ਜਿਮੇ ਲੋਕਾਂ ਨੂੰ ਜਾਂ ਤਾਂ ਭੜਕਾ ਰਹੇ ਨੇ ਜਾਂ ਇਹ ਦਸਦੇ ਨੇ ਕਿ ਮੈ ਕਿਡੀਆਂ ਕਿਡੀਆਂ ਚਿਠੀਆਂ ਲਿਖ ਸਕਦਾ ਹਾਂ ਜਿਸ ਨਾਲ ਕੋਈ ਹੋਰ ਖੁਸ਼ ਹੋ ਰਿਹਾ ਹੁੰਦਾ ਹੈ । ਮੈ ਏਨਾਂ ਨੂੰ ਇਹ ਕੈਣਾ ਚਾਹੁੰਦਾ ਹਾਂ ਕਿ ਜਾਗਰੂਕਾਂ ਨਾਲ ਲੜੋ ਨਾ ਸਗੋਂ ਜਾਗਰੂਕਾਂ ਨਾਲ ਕਾਫਲਾ ਬਣਾਕੇ ਚਲੋ । ਅਜ ਦੇ ਸਮੇ ਕਲਮ ਨਾਲ ਬਹੁਤ ਸੇਵਾ ਕੀਤੀ ਜਾ ਸਕਦੀ ਹੈ ।
ਗੁਰਬੀਰ ਸਿੰਘ ਤਾਂ ਹਲੇ ਦਸਮ ਗ੍ਰੰਥ ਵਾਰੇ ਕਿਸੇ ਸਿਟੇ ਤੇ ਨਹੀਂ ਨੇ । ਕਹਿਂਦੇ ਨੇ ਹਲੇ ਹੋਰ ਸਮਝਣਾ ਹੈ । ਜੇ ਅਜੇ ਸਮਝਣਾ ਹੈ ਤਾਂ ਪਹਿਲਾਂ ਸਮਝ ਲੈਣ ਫੇਰ ਬਾਕੀਆਂ ਨੂੰ ਮੱਤਾਂ ਦੇਣ । ਜੇ ਕੋਈ ਲਿਖਾਰੀ ਦਸਮਗ੍ਰਥ ਵਾਰੇ ਆਪ ਦੁਬਿਦਾ ਵਿੱਚ ਹੈ ਉਹ ਸੰਗਤਾਂ ਨੂੰ ਦੁਬਿਧਾ ਚੋਂ ਕਿਮੇ ਕਡੇਗਾ । ਉਹਨੂੰ ਬਾਹਰ ਬੈਠ ਕੇ ਸਮਝਣਾ ਚਾਹੀਦਾ ਹੈ ਬਾਕੀ ਲਿਖਾਰੀਆ ਨੂੰ ਕਮ ਕਰਦੇ ਰਹਿਣਾ ਚਾਹੀਦਾ ਹੈ ।


(25/04/12)
ਹਰਮੀਤ ਸਿੰਘ ਖਾਲਸਾ

ਸਤਕਾਰਯੋਗ ਸੰਪਾਦਕ ‘ਸਿੱਖ ਮਾਰਗ’
ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਿਹ॥

ਆਪ ਜੀ ਦੇ ੨੪ ਅਪ੍ਰੈਲ ੨੦੧੨ ਦੇ ਸੰਪਾਦਕੀ ਨੋਟ ਬਾਰੇ ਦਾਸ ਇਹ ਕਹਿਣਾ ਚਾਹੁੰਦਾ ਹੈ ਕਿ, ਆਪ ਜੀ ਦੀ ਪਾਲਸੀ ਅਨੁਸਾਰ, ਆਪ ਸਿਰਫ ਉਨ੍ਹਾ ਸਿੱਖ ਵਿਦਵਾਨਾ ਦੀਆਂ ਰਚਨਾਵਾਂ ‘ਸਿੱਖ ਮਾਰਗ’ ਉਪਰ ਨਹੀ ਪਾਉਂਦੇ ਜੋ,
੧. ਸੰਪੂਰਨ ਦਸਮ ਗ੍ਰੰਥ ਨੂੰ ਗੁਰੂ ਕ੍ਰਿਤ ਮਨਦੇ ਅਤੇ ਪ੍ਰਚਾਰਦੇ ਹਨ ਅਤੇ
੨. ਜਿਨ੍ਹਾ ਦੀ ਸ਼ਬਦਾਵਲੀ ਬਹੁਤ ਮੰਦੀ ਹੁੰਦੀ ਹੈ।
ਵੀਰ ਜੀ, ਇੱਕ ਨਿਉਟਰਲ ਪਾਠਕ ਹੋਣ ਦੇ ਨਾਤੇ ਦਾਸ ਇਹ ਕਹਿਣਾ ਚਾਹੁੰਦਾ ਹੈ ਕਿ ਵੀਰ ਹਰਦੇਵ ਸਿੰਘ ਜੀ ਜੰਮੂ ਨੇ ਆਪਣੀਆਂ ਰਚਨਾਵਾਂ ਵਿੱਚ ਕਈ ਵਾਲ ਲਿਖਿਆ ਹੋਇਆ ਹੈ ਕਿ ਉਹ ਸੰਪੂਰਨ ਦਸਮ ਗ੍ਰੰਥ ਨੂੰ ਗੁਰੂ ਕ੍ਰਿਤ ਨਹੀ ਮਨਦੇ ਅਤੇ ਨਾ ਹੀ ਰਾਗਮਾਲਾ ਨੂੰ, ਉਨ੍ਹਾ ਦੀ ਸ਼ਬਦਾਵਲੀ/ ਲਿਖਣ ਸ਼ੈਲੀ ਵੀ ਮਾੜੀ ਨਹੀ ਹੈ ਬਲਕਿ ਦਾਸ ਇਹ ਵੀ ਕਹਿਣਾ ਚਾਹੁੰਦਾ ਹੈ ਕਿ ‘ਸਿੱਖ ਮਾਰਗ’ ਦੇ ਤਿਨ ਲੇਖਕ “ਜਸਬੀਰ ਸਿੰਘ ਵੈਨਕੂਵਰ”, “ਪ੍ਰਿ. ਸੁਰਜੀਤ ਸਿੰਘ ਜੀ ਮਿਸ਼ਨਰੀ” “ਅਤੇ “ਹਰਦੇਵ ਸਿੰਘ ਜੰਮੂ” ਅਜਿਹੇ ਲੇਖਕ ਹਨ ਜਿਨ੍ਹਾ ਦੀ ਸ਼ਬਦਾਵਲੀ/ਲਿਖਣ ਸ਼ੈਲੀ ਦਾਸ ਨੂੰ ਸਭ ਤੋਂ ਉਤਮ ਲਗਦੀ ਹੈ ਅਤੇ ਇਨ੍ਹਾ ਤਿਨ੍ਹਾ ਵਿਦਵਨਾ ਦੇ ਲੇਖ ਵੀ ਉਚੀ ਪਦਰ ਦੇ ਹੁੰਦੇ ਹਨ ਅਤੇ ਵੀਰ ਹਰਦੇਵ ਸਿੰਘ ਜੀ ਜੰਮੂ, ਗੁਰੂ ਗ੍ਰੰਥ ਸਾਹਿਬ ਜੀ ਦੇ ਹੱਕ ਵਿੱਚ ਮਜਬੂਤੀ ਨਾਲ ਗੱਲ ਕਰਦੇ ਹਨ। ਵੀਰ ਗੁਰਬੀਰ ਸਿੰਘ ਜੀ ਨੇ ‘ਸਿੱਖ ਮਾਰਗ’ ਤੇ ਹੁਣ ਤੱਕ ਆਪਣੀਆਂ ਲਿਖਤਾਂ ਵਿੱਚ ਸੰਪੂਰਨ ਦਸਮ ਗ੍ਰੰਥ ਨੂੰ ਗੁਰੂ ਕ੍ਰਿਤ ਨਹੀ ਕਿਹਾ ਅਤੇ ਪ੍ਰਚਾਰਿਆ ਹੈ ਅਤੇ ਉਨ੍ਹਾ ਦੀ ਸ਼ਬਦਾਵਲੀ ਵੀ ‘ਸਿੱਖ ਮਾਰਗ’ ਤੇ ਲਿਖਣ ਵਾਲੇ ਆਮ ਲੇਖਕਾਂ ਵਰਗੀ ਹੀ ਹੈ ਇਸ ਲਈ ਇੱਕ ਪਾਠਕ ਦੀ ਹੈਸੀਅਤ ਨਾਲ ਦਾਸ ਇਹ ਸਮਝਦਾ ਹੈ ਕਿ ਇਨ੍ਹਾ ਦੋਨਾ ਲੇਖਕਾਂ ਦੀਆਂ ਲਿਖਤਾਂ ‘ਸਿੱਖ ਮਾਰਗ’ ਉਪਰ ਛਪਦੀਆਂ ਤਾਂ ਚੰਗਾ ਹੈ।
ਦਾਸਰਾ
ਹਰਮੀਤ ਸਿੰਘ ਖਾਲਸਾ


(25/04/12)
ਮਦਨ ਮੋਹਨ ਸਿੰਘ

ਸਤਿਕਾਰ ਯੋਗ ਸੰਪਾਦਕ ਜੀਓ,
ਆਪ ਜੀ ਵੱਲੋ 24/04/12 ਨੂੰ ਕੀਤੀ ਹੋਈ ਟਿੱਪਣੀ ਪੜ੍ਹੀ। ਆਪ ਜੀ ਨੇ ਪਾਠਕਾਂ ਤੋਂ ਸੁਝਾਂ ਮੰਗੇ ਹਨ। ਬਹੁਤ ਹੀ ਚੰਗੀ ਗੱਲ ਹੈ। ਵੀਰ ਹਰਦੇਵ ਸਿੰਘ ਜੀ ਜੰਮੂ ਵਾਲੇ ਵੱਲੋਂ 25/04/12 ਨੂੰ ਲਿੱਖੇ ਪੱਤਰ ਵਿੱਚ, ਉਨਾਂ ਨੇ ਦਸਮ ਗਰੰਥ ਅਤੇ ਰਾਗਮਾਲਾ ਬਾਰੇ ਬਹੁਤ ਹੀ ਸੁਪੱਸ਼ਟ ਸ਼ਬਦਾ ਵਿੱਚ ਦੱਸ ਦਿੱਤਾ। ਬੜੀ ਚੰਗੀ ਗੱਲ ਲੱਗੀ ਭਾਈ ਸਾਹਿਬ ਬਹੁਤ ਸੋਹਣੇ ਵਿਚਾਰ ਦਿੰਦੇ ਰਹਿਦੇ ਹਨ। ਜਰੂਰੀ ਨਹੀ ਸਾਰੇ ਉਨਾਂ ਨਾਲ ਸਹਿਮਤ ਹੋਣ। ਗੁਰਬੀਰ ਸਿੰਘ ਜੀ ਕਾਫੀ ਕੌੜਾ ਲਿੱਖਦੇ ਹਨ, ਜਾਤੀ ਟਿੱਪਣੀਆਂ ਸੋਭਾ ਨਹੀ ਦਿੰਦੀਆਂ। ਬੋਲੀ ਜਾਂ ਇਲਾਕੇ ਦਾ ਕੀ ਫਰਕ ਪੈਂਦਾ, ਗੱਲ ਮਨੁੱਖ ਦੇ ਵਿਚਾਰਾਂ ਦੀ ਹੈ।
-------------------------------------------------------
ਭਾਈ ਅਵਤਾਰ ਸਿੰਘ ਲੰਡਨ ਜੀਓ,
ਵੀਰ ਜੀ, ਸਰਦਾਰ ਜਸਬੀਰ ਸਿੰਘ ਜੀ ਦੇ ਪੱਤਰ ਦਾ ਉਤੱਰ ਸਰਲ ਭਾਸ਼ਾਂ ਵਿੱਚ ਦੇਣ ਦੀ ਕ੍ਰਿਪਾ ਕਰੋ ਜੀ, ਅਸੀ ਬੜੀ ਉਤ-ਸੁਕਤਾ ਨਾਲ ਆਪ ਜੀ ਦੇ ਵਿਚਾਰ ਜਾਨਣਾ ਚਾਹੁੰਦੇ ਹਾਂ ਜੀ, ਤੁਹਾਡੇ ਵਿਚਾਰਾਂ ਦੀ ਉਡੀਕ ਵਿੱਚ …. .
ਮਦਨ ਮੋਹਨ ਸਿੰਘ
25-04-2012


(25/04/12)
ਪਰਮਜੀਤ ਸਿੰਘ

ਸਤਿਕਾਰ ਯੋਗ ਸੰਪਾਦਕ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ।ਵਾਹਿਗੁਰੂ ਜੀ ਕੀ ਫ਼ਤਿਹ।

ਮੈਂ ਹਰਾਣ ਹਾਂ ਪਰ ਤੁਸੀ ਚੰਗਾ ਕੀਤਾ ਸਾਰਿਆਂ ਦੀ ਰਾ ਪੁੱਛ ਲਈ। ਹਰਦੇਵ ਸਿੰਘ ਜੰਮੂ ਵਰਗੇ ਵੀਰ ਨੂੰ ਸਿੱਖ ਮਾਰਗ ਤੇ ਲਿਖਣੋਂ ਨਹੀਂ ਰੋਕਣਾ ਚਾਹੀਦਾ। ਉਸਨੇ ਦਸ਼ਮ ਗ੍ਰੰਥ ਨੂੰ ਮਾਨਤਾ ਦੇਂਣ ਦੀ ਗਲ ਨਹੀਂ ਕੀਤੀ ਨਾ ਹੀ ਰਾਗਮਾਲਾ ਨੂੰ ਗੁਰਬਾਣੀ ਲਿਖਿਆ ਹੈ। ਜੰਮੂ ਵਾਲੇ ਵੀਰ ਦਾ ਪੜਨ ਲੱਗਿਆਂ ਮੁਸ਼ਕਲ ਹੁੰਦੀ ਹੈ ਪਰ ਮੈਨੂੰ ਜਾਪਦਾ ਹੈ ਵਿਦਵਾਨ ਲੇਖਕਾਂ ਦੀ ਪਹਿਲਾਂ ਹੀ ਘਾਟ ਹੈ। ਹਰਦੇਵ ਸਿੰਘ ਜੰਮੂ ਵਰਗੇ ਲਿਖਣ ਵਾਲੇ ਵਿਰਲੇ ਹਨ।ਵੀਰ ਨੇ ਕਈਂ ਗੁੰਜਲ ਕੱਡੇ ਹਨ।ਕਿੱਧਰੇ ਮਤਭੇਦ ਵੀ ਹੋ ਸਕਦਾ ਹੈ।ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ। ਵੀਰ ਗੁਰਵੀਰ ਸਿੰਘ ਨੇ ਵੀ ਵਿਚਾਰ ਦੀ ਗਲ ਕੀਤੀ ਹੈ ਦਸ਼ਮ ਗ੍ਰੰਥ ਨੂੰ ਮਾਨਤਾ ਨਹੀਂ ਦਿੱਤੀ। ਗੁਰੂ ਨਾਨਕ ਨੇ ਬਾਣੀ ਵਿਚ ਸਿੱਧਾਂ ਦੇ ਸਵਾਲ ਵੀ ਲਿਖੇ ਹਨ ਕੱਟੇ ਨਹੀਂ। ਆਪਾਂ ਵਿਚਾਰ ਕਰੀਏ ਪਰ ਇੰਨਾਂ ਵੀਰਾਂ ਤੇ ਪਾਬੰਦੀ ਲਾਉਂਣੀ ਠੀਕ ਨਹੀਂ। ਬਾਕੀ ਆਪੋ ਅਪਣੀ ਸੋਚ ਹੈ। ਫ਼ੈਸਲਾ ਸਿਆਣੇਆਂ ਨੇ ਕਰਨਾ ਹੈ।
ਧਨਵਾਦ
ਪਰਮਜੀਤ ਸਿੰਘ


(25/04/12)
ਗੁਰਸ਼ਰਨ ਸਿੰਘ ਕਸੇਲ

ਸ੍ਰ. ਬਲਦੇਵ ਸਿੰਘ ਟੋਰਾਂਟੋ ਜੀ,
ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਹਿ ॥
ਵੀਰ ਜੀ ਆਪ ਨੇ ਲਿਖਿਆ ਹੈ, “ਵੀਰ ਜੀ ਜਰਾਂ ਕੁ ਵਿਚਾਰਕੇ ਪੜਨ ਦੀ ਖੇਚਲ ਕਰੋ ਮੈ ਸਬਦ ਇੱਕ ਲੱਖ ਨਹੀ ਲਿਖਿਆ, ਲੱਖਾਂ ਲਿਖਿਆ ਹੈ ਜਿਸਦਾ ਮਤਲਬ ਗਿਣਤੀ ਰਹਿਤ ਜਾਨੀ ਕਿ
(countless) ਹੈ। ਜਿਥੇ ਲੱਖ ਅਕਾਸ ਅਤੇ ਪਤਾਲਾ ਵਾਲੀ ਗੱਲ ਲਿਖੀ ਹੈ, ਇਹ ਵੀ ਬਹੁ ਵਚਨ ਬਣ ਜਾਂਦਾ ਜਦੋ ਲੱਖ ਅਕਾਸ ਦੇ ਨਾਲ ਸਬੰਧਤ ਸਬਦ ਪਤਾਲਾ-ਬਹੁ ਵਚਨ ਹੈ, ਇਸ ਨੂੰ ਇਸ ਸਦੰਰਬ ਵਿੱਚ ਲੈਣਾ, ਇਸ ਨੂੰ ਇੱਕ ਲੱਖ ਨਹੀ ਸਮਝਣਾ ਇਹ ਮੇਰੀ ਆਪ ਜੀ ਨੂੰ ਬੇਨਤੀ ਹੈ”।
ਵੀਰ ਜੀ, ਤੁਹਾਡੇ ਵਿਚਾਰ ਮੁਤਾਬਕ ਇਹ ਪਤਾਲਾਂ ਪਾਤਾਲ ਅਤੇ ਆਗਾਸਾ ਅਗਾਸ ਬਹੁਵਚਨ ਹੋਣ ਕਰਕੇ
(countless) ਹਨ ਤਾਂ ਗੁਰੂ ਨਾਨਕ ਪਾਤਸ਼ਾਹ ਇਸ ਪੰਗਤੀ ਰਾਹੀਂ ਗੁਰਮਤਿ ਦੀ ਵਿਚਾਰਧਾਰਾ ਬਾਰੇ ਦੱਸਦੇ ਹਨ ਜਾਂ ਕਿ ਹਿੰਦੂ ਧਰਮ ਦੀ ਵਿਚਾਰਧਾਰਾ ਬਾਰੇ: ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥ ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ ॥
ਵੀਰ ਜੀ, ਜੇ ਲੱਖਾਂ ਅਕਾਸ ਤੇ ਪਤਾਲ ਆਖਣਾ
(ountless) ਠੀਕ ਹੈ ਤਾਂ ਫਿਰ ਗੁਰੂ ਨਾਨਕ ਜੀ ਦੀ ਉਚਾਰੀ ਇਸ ਪਾਉੜੀ ਦੀ ਅਖੀਰਲੀ ਪੰਗਤੀ ਦੇ ਕੀ ਅਰਥ ਕਰੋਗੇ ? ਕੀ ਗੁਰੂ ਜੀ ਆਖਰੀ ਪੰਗਤੀ ਵਿਚ ਗਿਣਤੀ ਮਿਣਤੀ ਦੀ ਗੱਲ ਕਰਦੇ ਹਨ : ਸਹਸ ਅਠਾਰਹ ਕਹਨਿ ਕਤੇਬਾ ਅਸੁਲੂ ਇਕੁ ਧਾਤੁ ॥ਲੇਖਾ ਹੋਇ ਤ ਲਿਖੀਐ ਲੇਖੈ ਹੋਇ ਵਿਣਾਸੁ ॥ ਨਾਨਕ ਵਡਾ ਆਖੀਐ ਆਪੇ ਜਾਣੈ ਆਪੁ ॥ ੨੨॥
ਵੀਰ ਜੀ, ਆਸ ਹੈ ਕਿ ਤੁਸੀਂ ਮੇਰੀ ਇਸ ਉਲਝਣ ਨੂੰ ਸੁਲਝਾਉਣ ਵਿਚ ਮਦਦ ਕਰੋਗੇ । ਤੁਸੀਂ ਤਾਂ ਬਹੁਤ ਵੱਡੇ ਵਿਦਵਾਨ ਹੋ ਤੁਹਾਨੂੰ ਤਾਂ ਸਾਰੀ ਸਮਝ ਹੈ ।
ਹੁਣ ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਦੀ 36ਵੀਂ ਪਾਉੜੀ ਬਾਰੇ ਗੱਲ ਕਰਦੇ ਹਾਂ ।
ਕੀ ਆਪ ਜੀ ਨੂੰ ਮਹਾਨਕੋਸ਼ ਵਿਚੋਂ ਇਸ ਪਾਉੜੀ ਦਾ ਕੋਈ ਹੋਰ ਲਫਜ ਨਹੀਂ ਲੱਭਾ ?
ਖੈਰ, ਵੀਰ ਜੀ ਤੁਸੀਂ “ਭਰ ਕਚਕੌਲ ਪ੍ਰਸ਼ਾਦ ਦਾ ਧੁਰੋਂ ਪਤਾਲੋਂ ਲਈ ਕੜਾਈ”॥ ਵਾਲੀ ਪੰਗਤੀ ਦੇ ਪਦ ਅਰਥ ਜਿਸ ਤਰ੍ਹਾਂ ਤੁਸੀਂ ਕੀਤੇ ਹਨ ਉਹਨਾਂ ਪਦ ਅਰਥਾਂ ਅਨੁਸਾਰ ਇਸ ਪੰਗਤੀ ਦੀ ਵਿਆਖਿਆ ਕਰਨ ਦੀ ਖੇਚਲ ਕਰਨੀ ਜੀ । ਮੇਰੀ ਤੁੱਛ ਬੁਧੀ ਵਿਚ ਤਾਂ ਸਮਝ ਨਹੀਂ ਆਈ ਹੋ ਸਕਦਾ ਹੈ ਕਿ ‘ਸਿੱਖ ਮਾਰਗ’ ਦੇ ਕਿਸੇ ਪਾਠਕ ਨੂੰ ਸਮਝ ਆਈ ਹੋਵੇ; ਮਾਫ ਕਰਨਾ । ਤੁਹਾਡੇ ਕੀਤੇ ਪਦ ਅਰਥ ਹੇਠ ਲਿਖ ਦਿਤੇ ਹਨ ।
ਤੁਸੀਂ ਲਿਖਿਆ ਹੈ: “ਮਹਾਨ ਕੋਸ ਅਨਸਾਰ ਜੰਗ ਦਾ ਨਾਮ ਭਰ ਹੈ। ਕਚ – ਸਪਸਟ ਹੈ ਕੱਚੀ ਗੱਲ ਲਈ ਹੈ ਕਿਉਕਿ ਸਬੰਧਤ ਸਬਦ ਕੌਲ ਹੈ ਇਹ ਆਮ ਸਾਡੀ ਪੇਂਡੂ ਭਾਸਾ ਦਾ ਸਬਦ ਹੈ ਆਮ ਹੀ ਅਸੀ ਪੇਂਡੂ ਖੇਤਰ ਇਹ ਸਬਦ ਵਰਤਦੇ ਹਾਂ ਕਿ ਉਹ ਤਾਂ ਭਾਈ ਆਪਣੇ ਕੀਤੇ ਕੌਲ, ਬੋਲ ਤੋਂ ਮਨੁੱਕਰ ਹੈ। ਇਥੇ ਇਸਦੇ ਅਰਥ ਬਰਤਣ ਨਹੀ ਕਰਨਾ। ਪ੍ਰਸਾਦਿ – ਦਾ ਅਰਥ ਕ੍ਰਿਪਾ, ਬਖਸ਼ਿਸ਼ ਹਨ। ਇਸ ਤਰ੍ਹਾਂ ਪਦ ਅਰਥਾਂ ਨੂੰ ਸਮਝਣ ਕੋਸ਼ਿਸ਼ ਕਰਨਾ”। ਪਦ ਅਰਥ: - ਭਰਿ – ਨਾਮ ਜੰਗ ਦਾ ਹੈ, ਲੜਾਈ, ਝਗੜਾ। ਕਚਕੌਲ – ਕੱਚੀਆ ਗੱਲਾਂ, ਕੌਲ – ਬੋਲ। ਕੜਾਹੀ – ਪਕਾਈ ਹੋਈ ਹੈ। ਓੜਕਿ ਭਾਲੀ – ਬੜੀ ਅਸਚਰਜ। ਅੱਖੀ ਮੀਟ – ਅੱਖਾਂ ਮੀਟ ਲੈਣੀਆ। ਗਇਆ ਹਵਾਈ – ਭਾਵ ਸੁਰਤ ਉਡ ਜਾਣੀ, ਹਾਵ ਭਾਵ ਉਡ ਜਾਣੇ। ਤਤਕਾਰ - ਗੁੱਸੇ ਵਿੱਚ ਆ ਕੋਈ ਗੱਲ ਕਰਨੀ। ਧੁਰੋ – ਧੁਰ, ਮੂਲ, ਮੂਲੋ ਹੀ, ਮੁਢੋ ਹੀ। ਪਾਤਾਲ – ਨੀਵਾ ਪੱਧਰ। ਪਾਤਾਲ – ਨੀਵੇ ਪੱਧਰ ਦੀ ਸੋਚ। ਪ੍ਰਸਾਦਿ – ਕ੍ਰਿਪਾ ਬਖਸ਼ਿਸ਼”।
ਆਸ ਹੈ ਕਿ ਤੁਸੀਂ ਇਸ ਪਾਉੜੀ ਬਾਰੇ ਅਰਥ ਕਰਕੇ ਮੇਰੇ ਵਰਗੇ ਕਈ ਹੋਰ “ਸਿੱਖ ਮਾਰਗ” ਦੇ ਪਾਠਕਾਂ ਦੀ ਜਾਣਕਾਰੀ ਵਿਚ ਵਾਧਾ ਕਰੋਗੇ ।
ਵੀਰ ਜੀ, ਤੁਸੀਂ ਕਚ ਲਫਜ ਕਿਥੋਂ ਪੜ੍ਹ ਲਿਆ ਹੈ ? ਲਫਜ ਤਾਂ ਕਚਕੌਲ ਹੈ ? ਤੁਸੀਂ ਆਪੇ ਹੀ ਇਕ ਸ਼ਬਦ ਦੇ ਦੋ ਸ਼ਬਦ ਬਣਾ ਦਿਤੇ ਹਨ ?
ਹੋ ਸਕੇ ਤਾਂ ਭਾਸ਼ਾ ਵਿਭਾਗ ਪੰਜਾਬ ਦੀ ਪ੍ਰਮਾਣਿਕ ਪੰਜਾਬੀ ਕੋਸ਼ ਦੇ ਪੰਨਾ 111 ਤੇ “ਕਚਕੋਲ” ਦੇ ਅਰਥ ਵੇਖ ਲੈਣੇ ਜੀ।
ਸਤਿਕਾਰ ਸਹਿਤ,
ਗੁਰਸ਼ਰਨ ਸਿੰਘ ਕਸੇਲ


(25/04/12)
ਜਸਬੀਰ ਸਿੰਘ (ਕੈਲਗਰੀ)

ਸਿੱਖ ਮਾਰਗ ਦੇ ਪਾਠਕ ਸੱਜਣੋਂ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਹਿ॥
ਸੰਪਾਦਕ ਸ: ਮੱਖਣ ਸਿੰਘ ਜੀ!

ਜਿਸ ਤਰ੍ਹਾਂ ਕਿ ਹਰਦੇਵ ਸਿੰਘ ਜੰਮੂ ਜੀ ਨੇ ਦਸਮ ਗ੍ਰੰਥ ਬਾਰੇ ਅਤੇ ਰਾਗਮਾਲ਼ਾ ਬਾਰੇ ਆਪਣੇ 24-04-12 ਦੇ ਪੱਤਰ ਰਾਹੀਂ ਆਪਣੇ ਵਿਚਾਰ ਸਪੱਸ਼ਟ ਕਰ ਦਿੱਤੇ ਹਨ ਕਿ ਉਹ ਇਨ੍ਹਾਂ ਦੋਨਾਂ ਲਿਖਤਾਂ ਨੂੰ ਗੁਰੂ ਕ੍ਰਿਤ ਨਹੀਂ ਮੰਨਦੇ। ਮੈਂ ਉਨ੍ਹਾਂ ਦੇ ਇਸ ਵਿਚਾਰ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ। ਦਸਮ ਗ੍ਰੰਥ ਅਤੇ ਰਾਗ ਮਾਲ਼ਾ ਤੋਂ ਇਲਾਵਾ ਗੁਰਬਾਣੀ ਅਤੇ ਗੁਰ-ਇਤਿਹਾਸ ਸੰਬੰਧੀ ਉਨ੍ਹਾਂ ਦੀ ਖੋਜ ਅਤੇ ਸੋਚ ਸ਼ਲਾਂਘਾ ਯੋਗ ਹੈ। ਇਸ ਲਈ ਬੇਨਤੀ ਹੈ ਕਿ ਉਨ੍ਹਾਂ ਦੀਆਂ ਲਿਖਤਾਂ ਪਹਿਲਾਂ ਦੀ ਤਰ੍ਹਾਂ ਹੀ ਛਪਦੀਆਂ ਰਹਿਣ। ਮਿਹਰਬਾਨੀ ਹੋਵੇਗੀ ਧੰਨਵਾਦ।

ਅਵਤਾਰ ਸਿੰਘ (ਲੰਡਣ) ਜੀ!

ਵਿਚਾਰ ਅਧੀਨ ਸ਼ਬਦ ਦੇ ਸੰਬੰਧ ਵਿੱਚ ਤੁਸੀਂ ਮੇਰੇ ਵੱਲੋਂ ਕੀਤੇ ਗਏ ਸਵਾਲਾਂ ਦੇ ਜਵਾਬ ਦੇਣ ਦੀ ਬਜਾਏ ਹੋਰ ਹੋਰ ਗੁਰਬਾਣੀ ਤੁਕਾਂ ਦੇ ਅਰਥ ਕਰਨ ਲਈ ਪੇਸ਼ ਕਰ ਦਿੱਤੇ ਹਨ, ਜਿਨਾਂ ਦਾ ਸਿੱਧੇ ਤੌਰ ਤੇ ਚੱਲਦੇ ਵਿਸ਼ੇ ਨਾਲ ਕੋਈ ਸੰਬੰਧ ਵੀ ਨਹੀਂ। ਸਿਵਾਏ ਇਸ ਦੇ ਕਿ (ਸ਼ਾਇਦ) ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਕਿਸੇ ਸ਼ਬਦ ਦੇ ਹੂਬਹੂ ਅਰਥ ਨਹੀਂ ਲੈਣੇ ਹੁੰਦੇ ਆਮ ਤੌਰ ਤੇ ਭਾਵਾਰਥ ਵੀ ਕਰਨੇ ਹੁੰਦੇ ਹਨ। ਵੀਰ ਜੀ! ਇਹ ਚਾਰ ਉਦਾਹਰਣਾ ਪੇਸ਼ ਕਰਕੇ ਤਾਂ ਅਨਜਾਣੇ ਹੀ ਤੁਸੀਂ ਮੇਰਾ ਹੀ ਪੱਖ ਮਜਬੂਤ ਕਰ ਰਹੇ ਹੋ। ਮੇਰਾ ਵੀ ਇਹੀ ਕਹਿਣਾ ਹੈ ਕਿ ਸ਼ਬਦ ਵਿੱਚ ਬੰਦੇ ਦੇ ਮਰਨ ਅਤੇ ਪਸ਼ੂ ਦੇ ਮਰਨ ਦੀ ਸਿਰਫ ਉਦਾਹਰਣ ਦਿੱਤੀ ਗਈ ਹੈ ਅਸਲੀ ਗੱਲ ਇਹ ਸਮਝਾਉਣ ਲਈ ਕਿ ਬੰਦਾ ਜਿਸ ਸਰੀਰ ਦਾ ਮਾਣ ਕਰਦਾ ਹੈ ਉਹ ਅੰਤ ਮਿੱਟੀ ਦੀ ਢੇਰੀ ਹੀ ਬਣਨ ਵਾਲਾ ਹੈ। ਸ਼ਬਦ ਦੇ ਭਾਵਾਰਥ ਕਰਨ ਦੀ ਬਜਾਏ ਤੁਸੀਂ ਖੁਦ ਹੀ ਸ਼ਬਦ ਦੇ ਅਰਥ ਵਿਗਿਆਨ ਦੀਆਂ ਨਵੀਆਂ ਖੋਜਾਂ ਦੇ ਆਧਾਰ ਤੇ ਕਰ ਰਹੇ ਹੋ। ਵੀਰ ਜੀ! ਸ਼ਬਦ ਦੇ ਭਾਵਾਰਥ ਲੈਣੇ ਹੁੰਦੇ ਹਨ, ਠੀਕ ਹੈ। ਮੈਂ ਤਾਂ ਖੁਦ ਹੀ ਇਹ ਗੱਲ ਕਹਿ ਰਿਹਾ ਹਾਂ। ਪਰ ਉਹ ਭਾਵਾਰਥ ਬਾਕੀ ਦੇ ਸਾਰੇ ਸ਼ਬਦ ਤੇ ਪੂਰੇ ਢੁਕਣੇ ਵੀ ਤਾਂ ਚਾਹੀਦੇ ਹਨ। ਇਸ ਲਈ ਚਰਨਜੀਤ ਸਿੰਘ ਬਰੈਂਪਟਨ ਜੀ ਦੁਆਰਾ ਕੀਤੇ ਗਏ ਜਿਨ੍ਹਾਂ ਅਰਥਾਂ ਨੂੰ ਤੁਸੀਂ ਠੀਕ ਦੱਸ ਰਹੇ ਹੋ, ਉਸ ਦੀ ਪਹਿਲੀ ਪੰਗਤੀ ਦੇ ਅਰਥ ਬਾਕੀ ਦੀਆਂ ਪੰਗਤੀਆਂ ਨਾਲ ਮਿਲਾ ਕੇ ਤਾਂ ਦਿਖਾਵੋ ਕੀ ਬਣਦਾ ਹੈ। ਤੁਸੀਂ ਮੇਰੇ ਵੱਲੋਂ ਕੀਤੇ ਗਏ ਸਵਾਲਾਂ ਦੇ ਜਵਾਬ ਦੇਣ ਤੋਂ ਕੰਨੀਂ ਕਤਰਾਈ ਜਾ ਰਹੇ ਹੋ। ਮੈਂ ਤਿੰਨ ਵਾਰੀ ਪਹਿਲਾਂ ਵੀ ਸਵਾਲ ਲਿਖ ਚੁੱਕਾ ਹਾਂ ਬਾਰ ਬਾਰ ਕੋਪੀ-ਪੇਸਟ ਲਗਾਣੀ ਵਾਜਿਬ ਗੱਲ ਨਹੀਂ ਇਸ ਲਈ ਹੁਣ ਚੌਥੀ ਵਾਰੀ ਕੋਪੀ-ਪੇਸਟ ਨਹੀਂ ਲਗਾ ਰਿਹਾ, ਖੁਦ ਹੀ ਪਿਛਲੇ ਪੱਤਰਾਂ ਵਿੱਚ ਸਵਾਲ ਪੜ੍ਹ ਲਵੋ ਜੀ।

ਵੀਰ ਅਵਤਾਰ ਸਿੰਘ ਜੀ! ਤੁਸੀਂ ਮੇਰੇ ਵੱਲੋਂ ਕੀਤੇ ਗਏ ਸਵਾਲਾਂ ਦੇ ਜਵਾਬ ਦੇਣ ਦੀ ਬਜਾਏ ਹੋਰ ਉਦਾਹਰਣਾਂ ਪੇਸ਼ ਕਰ ਦਿੱਤੀਆਂ ਹਨ, ਇਸ ਸੰਬੰਧ ਵਿੱਚ ਆਪ ਜੀ ਦੇ ਹੀ ਲਿਖੇ ਬੋਲ ਦੁਹਰਾ ਦਿਆਂ। 19-04-12 ਦੇ ਆਪਣੇ ਪੱਤਰ ਵਿੱਚ ਤੁਸੀਂ ਲਿਖਿਆ ਹੈ- “ਆਪ ਜੀ ਇਸ ਇੱਕ ਸ਼ਬਦ ਤੇ ਟਿਕ ਕੇ ਵਿਚਾਰ ਕਰਨ ਦੀ ਬਜਾਏ ਹੋਰ ਸ਼ਬਦਾਂ ਤੇ ਜ਼ੋਰ ਦੇ ਕੇ ਅਸਲ ਵਿਸ਼ੇ ਤੋਂ ਭੱਜ ਕੇ ਅਰਥ ਸਮਝਣ ਸਮਝਾਉਣ ਦੀ ਬਜਾਏ ਅਰਥਾਂ ਨੂੰ ਉਲਝਾਉਣ (confuse) ਕਰਨ, ਦੀ ਦੌੜ ਵਿੱਚ ਲੱਗੇ ਹੋਏ ਦਿਸਦੇ ਹੋ। …. ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੱਖ ਵੱਖ ਵਿਸ਼ਿਆਂ ਤੇ ਅਨੇਕਾਂ ਸ਼ਬਦਾਂ ਰਾਹੀਂ ਸਾਨੂੰ ਸੋਝੀ ਦਿੱਤੀ ਹੈ। ਤੇ ਕੀ ਅਸੀਂ ਉਨ੍ਹਾਂ ਸਾਰੇ ਸ਼ਬਦਾਂ ਨੂੰ ਵਿਚਾਰ ਅਧੀਨ ਲਿਆਵਾਂਗੇ? ਇਹ ਸੰਭਵ ਨਹੀਂ ਹੈ। ਅਸੀਂ ਸਿਰਫ ਇੱਕ ਸ਼ਬਦ ਤੇ ਟਿਕ ਕੇ ਹੀ ਇਹ ਸੋਝੀ ਪ੍ਰਾਪਤ ਕਰ ਸਕਦੇ ਹਾਂ”।

ਜਸਬੀਰ ਸਿੰਘ (ਕੈਲਗਰੀ)


(25/04/12)
ਚਰਨਜੀਤ ਸਿੰਘ ਬਰੈਂਮਪਟਨ

ਬਲਦੇਵ ਸਿੰਘ ਟਰਾਂਟੋ ਜੀ
1) ਮਹਾਨ ਕੋਸ਼ ਵਿੱਚ ਕਚਕੌਲ ਦਾ ਅਰਥ ਭਿਖਯਾ ਮੰਗਣ ਵਾਲਾ ਭਾਂਡਾ ਕੀਤਾ ਗਿਆ ਹੈ। ਜੇ ਕਚਕੌਲ ਦਾ ਅਰਥ ਕਚਿਆਂ ਗੰਲਾਂ ਕੀਤਾ ਜਾਵੇ ਤਾਂ ਕੀ ਫਿਰ ਕਚ ਅਤੇ ਕੌਲ ਅੱਡ ਅੱਡ ਕਰ ਕੇ ਨਹੀਂ ਸਨ ਲਿਖੇ ਜਾਣੇ ਚਾਹੀਦੇ?
2) ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥ ਓੜਕ ਓੜਕ ਭਾਿਲ ਥਕੇ ਵੇਦ ਕਹਿਨ ਇਕ ਵਾਤ ॥ਸਹਸ ਅਠਾਰਹ ਕਹiਨ ਕਤੇਬਾ ਅਸੁਲੂ ਇਕੁ ਧਾਤੁ ॥ ਲੇਖਾ ਹੋਇ ਤ ਲਿਖੀਐ ਲੇਖੈ ਹੋਇ ਵਿਣਾਸੁ ॥ ਨਾਨਕ ਵਡਾ ਆਖੀਐ ਆਪੇ ਜਾਣੈ ਆਪੁ ॥੨੨॥
ਉਪਰਲੀ ਪਉੜੀ ਦਾ ਜੋ ਮਰਜੀ ਭਾਵ ਅਰਥ ਹੋਵੇ, ਪਰ ਇੱਕ ਗੱਲ ਸਪਸ਼ਟ ਹੈ ਕਿ ਇੱਥੇ ਗੁਰੁ ਸਾਹਿਬ ਦੂਜਿਆਂ ਦੇ ਕਹੇ ਨੂੰ ਬਿਆਨ ਕਰ ਰਹੇ ਹਨ। ਆਪਣੀ ਤੇ ਉਹਨਾਂ ਦੀ ਅਖੀਰਲੀ ਪੰਕਤੀ ਹੈ ਕਿ ਜਿਹਨੇਂ ਬਨਾਏ ਹਨ, ਉਸ ਨੂੰ ਹੀ ਪਤਾ ਹੈ। ਸੋ ਭਾਵੇਂ ਕੋਈ ਗੁਰੁ ਨਾਨਕ ਨੂੰ ਸੱਤ ਅਸਮਾਨ ਦੱਸੇ ਤੇ ਭਾਵੇਂ ਲਖਾਂ, ਗੁਰੁ ਸਾਹਿਬ ਤੇ ਇਹੋ ਕਹਿਂਦੇ ਹਨ” ਜਾ ਕਰਤਾ ਿਸਰਠੀ ਕਉ ਸਾਜੇ ਆਪੇ ਜਾਣੈ ਸੋਈ ॥”
3) ਪੀਰ ਦਸਤਗੀਰ ਬਾਰੇ ਇੱਕ ਖੋਜ ਭਰਪੂਰ ਲੇਖ ਹੇਠ ਦਿੱਤੇ ਲਿਂਕ ਤੇ ਪੜਿਆ ਜਾ ਸਕਦਾ ਹੈ।
http://iuscanada.com/journal/archives/2010/j1212p49.pdf
ਦਸਤਗੀਰ ਗੁਰੁ ਨਾਨਕ ਤੋਂ ਤਕਰੀਬਨ 300 ਸਾਲ ਪਹਿਲਾਂ ਹੋਇਆ ਹੈ। ਪਰ ਜਿਵੇਂ ਗੁਰੁ ਨਾਨਕ ਦੀ ਗੱਦੀ ਤੇ ਬੈਠਣ ਵਾਲਿਆਂ ਦੇ ਨਾਮ ਨਾਲ ਵੀ ਨਾਨਕ ਜੁੜਦਾ ਹੈ, ਇਸੇ ਤਰਾਂ ਦਸਤਗੀਰ ਦੀ ਗੱਦੀ ਤੇ ਵੀ ਜੋ ਬੈਠਦੇ ਸਨ, ਉਹ ਵੀ ਦਸਤਗੀਰ ਦੇ ਨਾਮ ਨਾਲ ਹੀ ਜਾਣੇ ਜਾਂਦੇ ਸਨ। ਦਸਤਗੀਰ ਦੀ ਬੜੀ ਮਹਾਨਤਾ ਸੀ। ਤਾਂ ਹੀ ਗੁਰੁ ਨਾਨਕ ਦੇ ਸਮੇਂ, 300 ਸਾਲਾਂ, ਬਾਅਦ ਤਕ ਵੀ ਉਸ ਦੀ ਗੱਦੀ ਚਲਦੀ ਸੀ। ਸੋ ਇਹ ਗੱਲ ਤੇ ਹੋ ਸਕਦੀ ਹੈ ਕਿ ਗੁਰੁ ਨਾਨਕ ਨਾਲ ਦਸਤਗੀਰ ਦਾ ਵਿਚਾਰਾਂ ਦਾ ਵਖਰੇਵਾਂ ਹੋਵੇ ਪਰ ਇਹ ਮੰਨਣ ਯੋਗ ਨਹੀਂ ਹੈ ਕਿ ਇੰਨੀ ਉਚੀ ਗੱਦੀ ਤੇ ਬੈਠ ਕੇ ਉਹ ਗੁਰੁ ਨਾਨਕ ਨਾਲ ਤਕਰਾਰ ਕਰਣ ਲਗ ਪਏ ਤੇ ਗੁਰੁ ਨਾਨਕ ਨੂੰ “ਆਤਾਈ” ਕਿਹਾ ਹੋਵੇ। “ਸਿੱਧ ਗੋਸਟਿ” ਵਿੱਚ ਗੁਰੂ ਨਾਨਕ ਸਾਹਿਬ ਨੂੰ ਜਦੋ ਪ੍ਰਸ਼ਣ ਕੀਤਾ ਗਿਆ ਕਿ ਤੁਸੀ ਆਪ ਕਿਉ ੳਦਾਸੀ ਬਨ ਕੇ ਘਰ ਛਡਿਆ ਸੀ ਤਾ ਗੁਰੁ ਸਾਹਿਬ ਦਾ ਜਵਾਬ ਇਹ ਸੀ:
ਗੁਰਮੁਿਖ ਖੋਜਤ ਭਏ ਉਦਾਸੀ ॥ ਦਰਸਨ ਕੈ ਤਾਈ ਭੇਖ ਿਨਵਾਸੀ ॥ ਸਾਚ ਵਖਰ ਕੇ ਹਮ ਵਣਜਾਰੇ ॥ ਨਾਨਕ ਗੁਰਮੁਖ ਉਤਰਿਸ ਪਾਰੇ ॥੧੮॥ {ਪੰਨਾ 939}
ਸੋ ਗੁਰੁ ਸਾਹਿਬ ਨੇ ਜਰੂਰ ਦਸਤਗੀਰ ਦੀ ਵਡਿਆਈ ਸੁਣੀ ਹੋਵੇਗੀ। ਤਾਂ ਹੀ ਉਥੇ ਪਹੁੰਚੇ ਹੋਣਗੇ। ਭਾਈ ਗੁਰਦਾਸ ਨੇ ਕਿਸ ਆਧਾਰ ਤੇ ਦਸੱਗੀਰ ਨੂੰ ਤਕਰਾਰ ਕਰਣ ਵਾਲਾ ਦਰਸਾਇਆ ਹੈ?
4) ਇੱਕ ਹੋਰ ਵੱਡਾ ਫਰਕ ਜੋ ਮੈਨੂੰ ਲਗਦਾ ਹੈ ਉਹ ਇਹ ਕਿ ਜਦੋਂ ਅਸੀ “ਸਿੱਧ ਗੋਸਟਿ” ਪੜਦੇ ਹਾਂ ਤਾਂ ਉਹ ਗੋਸ਼ਟੀ ਬੜੇ ਚੰਗੇ ਮਾਹੌਲ ਵਿੱਚ ਹੋਈ ਲਗਦੀ ਹੈ। ਗੁਰੁ ਨਾਨਕ ਸਾਹਿਬ ਆਪ ਸ਼ੁਰੂ ਵਿੱਚ ਹੀ ਲਿਖਦੇ ਹਨ:
ਿਸਧ ਸਭਾ ਕਿਰ ਆਸਿਣ ਬੈਠੇ ਸੰਤ ਸਭਾ ਜੈਕਾਰੋ ॥
ਅਤੇ ਪਉੜੀ 33ਵਿਚ ਵੀ ਬਚਨ ਕਰਦੇ ਹਨ:
ਨਾਿਮ ਰਤੇ ਸਿਧ ਗੋਸਿਟ ਹੋਇ ॥
ਸੋ ਗੁਰੁ ਨਾਨਕ ਸਾਹਿਬ ਨੇ ਜਿਨ੍ਹਾਂ ਸਿੱਧਾਂ ਨਾਲ ਗੋਸ਼ਠੀ ਕੀਤੀ, ਉਹ ਵੀ ਨਾਮ ਰਤੇ ਹੋਣਗੇ। ਪਰ ਭਾਈ ਗੁਰਦਾਸ ਨੇ ਉਹਨਾਂ ਨੂੰ ਸਿਰਫ ਲੜਾਕੂ ਅਤੇ ਹਉਮੇ ਰੱਤੇ ਹੀ ਦਰਸਾਇਆ ਹੈ। ਕਿਉਂ?
5) ਉਲਟੀ ਗੰਗ ਵਹਾਈਓਿਨ ਗੁਰ ਅੰਗਦ ਿਸਿਰ ਉਪਿਰ ਧਾਰਾ॥ (੧-੩੮-੩)
ਪੁਤਰੀਂ ਕਾਉਲੁ ਨ ਪਾਿਲਆ ਮਨ ਖੋਟੇ ਆਕੀ ਨਿਸਆਰਾ॥ (੧-੩੮-੪)
ੳਪਰਲੀ ਪਹਿਲੀ ਅੱਧੀ ਪੰਕਤੀ ਵੀ ਭਾਈ ਗੁਰਦਾਸ ਜੀ ਦੀ ਸਚ ਨਹੀਂ ਲਗਦੀ। ਇਸ ਤੋਂ ਪਹਿਲਾਂ ਵੀ ਧਾਰਮਿਕ ਗੱਦੀਆਂ ਦਾ ਉਤਰਾਧੀਕਾਰੀ ਲਿਆਕਤ ਵੇਖ ਕੇ ਚੁਣਿਆ ਜਾਂਦਾ ਰਿਹਾ ਹੈ ਨਾ ਕਿ ਸਿਰਫ ਖੁਨ ਦਾ ਰਿਸ਼ਤਾ ਵੇਖ ਕੇ। ਦੋ ਵੱਡੇ ਉਦਾਹਰਣ ਤਾ ਪੰਜਾਬ ਚੋਂ ਹੀ ਮਿਲ ਜਾਂਦੇ ਹਨ। ਫਰੀਦ ਸਾਹਿਬ ਨੂੰ ਚਿਸ਼ਤੀ ਸਂਪ੍ਰਦਾ ਦੀ ਗੱਦੀ ਸ਼ੇਖ ਕੁਤਬੁਦ ਦੀਨ ਤੋਂ ਮਿਲੀ ਸੀ। ਫਰੀਦ ਸਾਹਿਬ ਉਹਨਾਂ ਦੇ ਸ਼ਾਗਿਰਦ ਸਨ ਨਾ ਕਿ ਉਹਨਾਂ ਦੇ ਪੁੱਤਰ। ਫਰੀਦ ਸਾਹਿਬ ਨੇ ਆਪਣੇ ਤੋਂ ਬਾਅਦ ਆਪਣੀ ਗੱਦੀ ਤੇ ਹਜਰਤ ਸ਼ੇਖ ਨਿਜਾਮੁਦ ਦੀਨ ਨੂੰ ਸਾਜਿਆ ਸੀ, ਜੋ ਕਿ ਉਹਨਾਂ ਦੇ ਸ਼ਾਗਿਰਦ ਸਨ, ਨਾ ਕਿ ਆਪਣੇ ਕਿਸੇ ਪੁੱਤਰ ਨੂੰ। (ਰੈਫਰੈਂਸ ਲਈ ਵੇਖੋ: ਸ੍ਰੀ ਗੁਰੁ ਗ੍ਰੰਥ ਸਾਹਿਬ ਵਾਲੇ ਸੇਖ ਫਰੀਦ ਦੀ ਭਾਲ, ਲਿਖਾੜੀ, ਪ੍ਰੋ: ਪ੍ਰੀਤਮ ਸਿੰਘ) ਇਸੇ ਤਰਾਂ ਨਾਥ ਸਂਪ੍ਰਦਾ ਦੇ ਜੋਗੀਆਂ ਦੀ ਗੱਦੀ ਤੇ ਵੀ ਲਿਆਕਤ ਵੇਖ ਕੇ ਬਿਠਾਇਆ ਜਾਂਦਾ ਸੀ। ਗੋਰਖਨਾਥ, ਮਛਂਦਰਨਾਥ ਦਾ ਸਿੱਖ ਸੀ ਨਾ ਕਿ ਪੁੱਤਰ।
6) ਭਾਈ ਗੁਰਦਾਸ ਦੀਆਂ ਵਾਰਾਂ ਨੂੰ ਗੁਰਬਾਣੀ ਦੀ ਕੁੰਜੀ ਕਿਹਾ ਜਾਂਦਾ ਹੈ। ਜੇ “ਪਾਤਾਲਾ ਪਾਤਾਲ…ਵਾਲੀ ਪਉੜੀ ਵਿੱਚ ਭਾਈ ਗੁਰਦਾਸ ਕਿਸੇ ਚਮਤਕਾਰ ਦੀ ਗੱਲ ਨਹੀਂ ਕਰ ਰਹੇ ਤਾ ਫਿਰ ਜ੍ਹਿਨੀ ਡੂੰਘੀ ਗੱਲ ਜਪੁ ਵਿੱਚ “ਪਾਤਾਲਾ ਪਾਤਾਲ ਲਖ ਆਗਾਸਾ ਆਗਾਸ” ਵਿੱਚ ਕੀਤੀ ਗਈ ਹੈ, ੳ੍ਹੁੰਨੀ ਹੀ ਡੂੰਘੀ ਭਾਈ ਗੁਰਦਾਸ ਨੇ ਕਰ ਦਿੱਤੀ ਹੈ। ਗੁਰਬਾਣੀ ਵਿੱਚ ਤੇ ਪ੍ਰਕਰਣ, ਸਿਰਲੇਖ ਅਤੇ ਅਗਲੇ ਪਿਛਲੇ ਸ਼ਬਦਾਂ ਦੀ ਵਿਚਾਰ ਕਰ ਕੇ ਗੱਲ ਸਮਝ ਲਗ ਜਾਂਦੀ ਹੈ ਜਾਂ ਘਟੋ ਘਟ ਅਂਦਾਜਾ ਤਾ ਲਗ ਹੀ ਜਾਂਦਾ ਹੈ। ਜੇ ਕੁੱਝ ਵੀ ਸਮਝ ਨਾ ਲੱਗੇ ਤਾ ਇਤਨਾ ਤਾ ਪਤਾ ਹੁੰਦਾ ਹੀ ਹੈ ਕਿ ਬਾਣੀ ਇਸ ਤੋਂ ਬਾਹਰ ਨਹੀਂ ਜਾ ਸਕਦੀ। ਕਿਵੇਂ ਫੈਸਲਾ ਹੋਵੇ ਕਿ ਭਾਈ ਗੁਰਦਾਸ ਦੀਆਂ ਵਾਰਾਂ ਦੇ ਅਖਰੀ ਅਰਥ ਲੈਣੇ ਹਨ ਜਾਂ ਭਾਵ ਅਰਥ? ਜੇ ਭਾਵ ਅਰਥ ਲੈਣੇ ਹਨ ਤਾ ਉਸ ਦੀ ਸੇਧ ਕੀ ਹੈ? ਇਸੇ ਤਰਾਂ ਭਾਈ ਗੁਰਦਾਸ ਦੀ ਹੇਠਲੀ ਪੰਕਤੀ ਦੀ ਤੁਲਨਾ “ਸਿੱਧ ਗੋਸਟਿ” ਦੀ ਪੰਕਤੀ ਨਾਲ ਕਰੋ।
ਬਸਤਿਰ ਪਿਹਰੌ ਅਗਿਨ ਕੈ ਬਰਫ ਿਹਮਾਲੇ ਮੰਦਰੁ ਛਾਈ।(ਵਾਰ 1, ਪਉੜੀ 43)
ਿਹਵੈ ਕਾ ਘਰੁ ਮੰਦਰੁ ਅਗਿਨ ਪਿਰਾਹਨੁ ॥(ਪੰਨਾ 943, ਿਸਧ ਗੋਸਿਟ)
“ਸਿੱਧ ਗੋਸਟਿ” ਦੀ ਇਸ ਪਉੜੀ ਵਿੱਚ ਸਵਾਲ ਹੈ ਕਿ ਬਰਫ ਦੇ ਘਰ ਵਿੱਚ ਅਗਨਿ ਦੇ ਵਸਤ੍ਰ ਪਹਿਣ ਕੇ ਕਿਵੇਂ ਰਿਹਾ ਜਾਵੇ? ਪੂਰੀ ਪਉੜੀ ਇਸ ਪ੍ਰਕਾਰ ਹੈ;
ਮੈਣ ਕੇ ਦੰਤ ਿਕਉ ਖਾਈਐ ਸਾਰੁ ॥ ਜਿਤੁ ਗਰਬੁ ਜਾਇ ਸੁ ਕਵਣੁ ਆਹਾਰੁ ॥ ਿਹਵੈ ਕਾ ਘਰੁ ਮੰਦਰੁ ਅਗਿਨ ਿਪਰਾਹਨੁ ॥ ਕਵਨ ਗੁਫਾ ਜਿਤੁ ਰਹੈ ਅਵਾਹਨੁ ॥ ਇਤ ਉਤ ਿਕਸ ਕਉ ਜਾਿਣ ਸਮਾਵੈ ॥ ਕਵਨ ਿਧਆਨੁ ਮਨੁ ਮਨਿਹ ਸਮਾਵੈ ॥੪੫॥ {ਪੰਨਾ 943}
ਭਾਈ ਗੁਰਦਾਸ ਨੇ ਵੀ ਗੁਰੁ ਨਾਨਕ ਪਾਸੋਂ ਜੋਗੀਆਂ ਨੂੰ ਇਹ ਅਖਵਾ ਦਿੱਤਾ ਹੈ ਕਿ ਬਰਫ ਦੇ ਘਰ ਵਿੱਚ ਅਗਨਿ ਦੇ ਵਸਤ੍ਰ ਪਹਿਰੋ। ਪੰਕਤੀ ਦੇ ਭਾਵਅਰਥ ਨਹੀਂ ਖੋਲੇ। ਸੋ ਇੱਥੇ ਕੁੰਜੀ ਕਿਹੜੀ ਲਗੇ ਜਾਂ ਕਿਵੇਂ ਲੱਗੇ? ਪਰ ਜੇ ਆਪਾਂ ਗੁਰਬਾਣੀ ਪੜੀਏ ਤਾ ਇਸ ਦਾ ਜਵਾਬ ਅਗਲੀ ਪੳੜੀਆਂ ਵਿੱਚ ਗੁਰੁ ਨਾਨਕ ਸਾਹਿਬ ਨੇ ਦਿੱਤਾ ਹੈ।” ਸਿੱਧ ਗੋਸਟਿ” ਵਿੱਚ ਜੋ ਪੰਕਤੀ ਗੁਰੁ ਨਾਨਕ ਨੂੰ ਸਵਾਲ ਹੈ, ਉਹੀ ਪੰਕਤੀ ਭਾਈ ਗੁਰਦਾਸ ਨੇ ਗੁਰੁ ਨਾਨਕ ਦੇ ਜਵਾਬ ਵਜੋਂ ਲਿਖ ਦਿੱਤੀ ਹੈ। ਇਹ ਤੇ ਇਝੰ ਹੀ ਹੋਇਆ ਕਿ ਜੇ ਮੈਂ ਕਿਸੇ ਨੂੰ ਪੁਛਾਂ ਕਿ ਗੁਰਬਾਣੀ ਨੂੰ ਕਿਵੇਂ ਸਮਝੀਏ ਤੇ ਅੱਗੋ ਜਵਾਬ ਮਿਲੇ ਕਿ ਗੁਰਬਾਣੀ ਨੂੰ ਸਮਝਿਆ ਕਰੋ। ਇਹ ਤੇ ਕੋਈ ਜਵਾਬ ਨਾ ਹੋਇਆ।
7) ਗੁਰੂ ਨਾਨਕ ਸਾਹਿਬ ਅਤੇ ਭਾਈ ਗੁਰਦਾਸ ਵਿੱਚ ਤਕਰੀਬਨ 80 ਸਾਲਾਂ ਦਾ ਫਰਕ ਹੈ। ਉਦੋਂ ਤਕ ਗੁਰੂ ਨਾਨਕ ਸਾਹਿਬ ਬਾਰੇ ਕਾਫੀ ਸਾਖੀਆਂ ਘੜੀਆਂ ਜਾ ਚੁਕੀਆਂ ਹੋਣਗੀਆਂ। ਲਗਦਾ ਹੈ ਕਿ ਭਾਈ ਗੁਰਦਾਸ ਦੀਆਂ ਵਾਰਾਂ ਵਿੱਚ ਕੁੱਝ ਅੰਸ਼ ਐਸੇ ਵੀ ਹਨ ਜੋ ਉਹਨਾਂ ਨੇ ਉਸ ਵੇਲੇ ਜੋ ਸੁਣਿਆ, ਉਹ ਲਿਖ ਦਿੱਤਾ। ਉਸ ਦੀ ਪਰਖ ਨਹੀਂ ਕੀਤੀ। ਪਰ ਇਹ ਸਿਰਫ ਮੇਰੇ ਵਿਚਾਰ ਹਨ। ਜਰੂਰੀ ਨਹੀਂ ਠੀਕ ਹੀ ਹੋਣ। ਮੈਂ ਆਪਣੇ ਵਿਚਾਰ ਬਦਲਣ ਨੂੰ ਤਿਆਰ ਹਾਂ, ਬਸ਼ਰਤੇ ਕਿ ਕੋਈ ਪੁਖਤਾ ਦਲੀਲ ਮਿਲੇ।
ਚਰਨਜੀਤ ਸਿੰਘ
ਬਰੈਂਮਪਟਨ


ਸੰਪਾਦਕੀ ਨੋਟ

ਅੱਜ 24 ਅਪ੍ਰੈਲ 2012 ਨੂੰ ਪਿਛਲੇ ਦੋ ਦਿਨਾਂ ਦੇ ਸੰਪਾਦਕੀ ਨੋਟ ਬਾਰੇ ‘ਸਿੱਖ ਮਾਰਗ’ ਦੇ ਦੋ ਪਾਠਕਾਂ (ਹਰਦੇਵ ਸਿੰਘ ਜੰਮੂ ਅਤੇ ਗੁਰਬੀਰ ਸਿੰਘ) ਨੇ ਆਪਣੇ ਖਿਆਲ ਸਾਂਝੇ ਕੀਤੇ ਹਨ। ਅਸੀਂ ਆਪਣੇ ਵਲੋਂ ਕੋਈ ਨਿਰਨਾ ਲੈਣ ਦੇ ਨਾਲ ‘ਸਿੱਖ ਮਾਰਗ’ ਦੇ ਪੁਰਾਣੇ ਪਾਠਕ ਜਿਹੜੇ ਕਿ ਇੱਥੇ ਲਿਖਦੇ ਰਹਿੰਦੇ ਹਨ, ਉਹਨਾ ਦੀ ਰਾਇ ਵੀ ਲੈਣਾਂ ਚਾਹੁੰਦੇ ਹਾਂ। ਉਹ ਸਾਨੂੰ ਦੱਸਣ ਕਿ ਉਹ ਇਹਨਾ ਦੇ ਖਿਆਲ/ਸਪਸ਼ਟੀਕਰਨ ਨਾਲ ਸਹਿਮਤ ਹਨ? ਕੀ ਇਹਨਾ ਦੀਆਂ ਲਿਖਤਾਂ ਇੱਥੇ ਪਹਿਲਾਂ ਦੀ ਤਰ੍ਹਾਂ ਹੀ ਛਪਣੀਆਂ ਚਾਹੀਦੀਆਂ ਹਨ ਜਾਂ ਕਿ ਨਹੀਂ? ਕੀ ਤੁਸੀਂ ਇਹਨਾ ਤੋਂ ਰਾਗਮਾਲਾ ਅਤੇ ਦਸਮ ਗ੍ਰੰਥ ਬਾਰੇ ਕੁੱਝ ਹੋਰ ਵੀ ਪੁੱਛਣਾ ਚਾਹੁੰਦੇ ਹੋ ਜਾਂ ਕਿ ਨਹੀਂ? ਅਸੀਂ ਨਹੀਂ ਚਾਹੁੰਦੇ ਕਿ ਕਿਸੇ ਨਾਲ ਜਾਣ ਬੁੱਝ ਕੇ ਇੱਥੇ ਪੱਖ-ਪਾਤ ਜਾਂ ਧੱਕਾ ਕਰੀਏ ਇਸ ਲਈ ਇਸ ਬਾਰੇ ਰੈਗੂਲਰ ਪਾਠਕਾਂ ਦੀ ਸਲਾਹ ਨਾਲ ਹੀ ਕੋਈ ਨਿਰਣਾ ਕਰਨ ਦੀ ਕੋਸ਼ਿਸ਼ ਕਰਾਂਗੇ-ਧੰਨਵਾਦ।


(24/04/12)
ਅਵਤਾਰ ਸਿੰਘ ਲੰਡਨ

ਸ. ਜਸਬੀਰ ਸਿੰਘ ਜੀ ਕੈਲਗਰੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਮੈਂ ਆਪ ਜੀ ਨੂੰ ਹੇਠ ਲਿਖੇ ਕੁੱਝ ਸ਼ਬਦਾਂ ਤੇ ਵਿਚਾਰ ਕਰਨ ਲਈ ਬੇਨਤੀ ਕਰਾਂਗਾ
੧-ਜਉ ਤਉ ਪ੍ਰੇਮ ਖਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥ (੧੪੧੨)
ਸਿਰ ਨੂੰ ਤਲੀ ਤੇ ਕਿਵੇਂ ਰਖਿਆ ਜਾ ਸਕਦਾ ਹੈ?
੨- ਪਰਮੇਸਰ ਤੇ ਭੁਲਿਆਂ ਵਿਆਪਨਿ ਸਭੇ ਰੋਗ (੧੩੫)
ਉਹ ਰੋਗ ਕਿਹੜੇ ਹਨ?
੩-ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣੁ ਮੇਰੀ ਭੁਖ॥ (੧੩੭੯)
ਲੱਕੜ ਦੀ ਰੋਟੀ ਕਿਵੇਂ ਖਾਧੀ ਜਾ ਸਕਦੀ ਹੈ?
੪- ਸੀਸੁ ਵਢੇ ਕਰਿ ਬੈਸਣੁ ਦੀਜੈ ਵਿਣੁ ਸਿਰ ਸੇਵ ਕਰੀਜੈ (੫੫੭)
ਸੀਸ ਵੱਢ ਕੇ ਬੈਠਣ ਲਈ ਦੇਣਾ ਤੇ ਬਿਨਾਂ ਸਿਰ ਤੋਂ ਸੇਵਾ ਕਿਵੇਂ ਹੁੰਦੀ ਹੈ?
ਜੇ ਤੁਸੀਂ ਆਪ ਉਪ੍ਰੋਕਤ ਸ਼ਬਦਾਂ ਦੀ ਖੋਜ ਕਰੋਗੇ ਤਾਂ ਨਿਸਚੇ ਹੀ ਆਪ ਨੂੰ ਗੁਰਬਾਣੀ ਦੇ ਅਰਥ ਸੱਮਝਣ ਵਿੱਚ ਬਹੁਮੁਲੀ ਸਹਾਇਤਾ ਮਿਲੇਗੀ।
ਅਕਲੀ ਪੜ੍ਹਿ ਕੈ ਬੁਝੀਐ ਅਕਲੀ ਕੀਚੈ ਦਾਨ॥ (੧੨੪੫)
ਮੈਂ ਇਸ ਯੋਗ ਨਹੀਂ ਹਾਂ ਜੋ ਗੁਰਬਾਣੀ ਦੇ ਠੀਕ ਅਰਥ ਕਰਕੇ ਆਪ ਜੀ ਨੂੰ ਗੁਰਬਾਣੀ ਸਮਝਾ ਸਕਾਂ। ਸਮਝਾਇਆਂ ਕੋਈ ਸੱਮਝਦਾ ਨਹੀਂ ਤੇ ਜੇ ਕੋਈ ਸਿਖਨਾਂ ਚਾਹੇ ਤਾਂ ਉਸ ਨੂੰ ਸਿੱਖਣ ਤੋਂ ਕੋਈ ਰੋਕ ਨਹੀਂ ਸਕਦਾ।
“ਕਤ ਝਖਿ ਝਖਿ ਅਉਰਨ ਸਮਝਾਵਾ ਝਗਰੁ ਕੀਏ ਝਗਰਉ ਹੀ ਪਾਵਾ” (੩੪੧)
ਆਪ ਜੀ ਇੱਕ ਖੋਜੀ ਵਿਦਵਾਂਨ ਹੋ ਤੇ ਗੁਰੂ ਨਾਲ ਜੁੜੇ ਹੋਏ ਹੋ ਸੋ ਆਪ ਜੀ ਭਲੀ ਭਾਂਤ ਇਸ ਨੂੰ ਸੱਮਝ ਸਕਦੇ ਹੋ।
ਸਤਿਕਾਰ ਸਹਿਤ ਅਵਤਾਰ ਸਿੰਘ ਲੰਡਨ


(24/04/12)
ਬਲਦੇਵ ਸਿੰਘ ਟੋਰਾਂਟੋ

ਸਤਿਕਾਰ ਯੋਗ ਵੀਰ ਗੁਰਸਰਨ ਸਿੰਘ ਕਸੇਲ ਜੀ।
ਗੁਰ ਫਤਿਹ ਪ੍ਰਵਾਨ ਕਰਨੀ।
ਵੀਰ ਜੀ ਜੋ ਦਾਸ ਨੇ ਨਿਮਾਣੀ ਜਿਹੀ ਕੋਸ਼ਿਸ਼ ਕਰਕੇ ਪਹਿਲੀ ਵਾਰ ਦੀ ੩੬ ਨੰ: ਪਾਉੜੀ ਦੀ ਵਿਆਖਿਆ ਕਰਕੇ ਪਾਈ ਹੈ। ਉਸ ਬਾਰੇ ਆਪ ਨੇ ਇਹ ਲਿਖਿਆ ਹੈ ਕਿ ਇੱਕ ਪਾਸੇ ਤਾਂ ਲੱਖ ਅਕਾਸ਼ਾਂ ਪਾਤਾਲਾ ਦੀ ਗੱਲ ਕਰਦੇ ਹੋ ਅਤੇ ਅਖੀਰ ਤੇ ਲਿਖਦੇ ਹੋ “ਉਸਦੇ ਅਕਾਸ਼ਾਂ ਪਤਾਲਾ ਦਾ ਅੰਤ ਨਹੀ।
ਹਿੰਦੂ ਸਿਧਾਂਤ ਕਿਹੜਾ ਹੈ ਗੁਰਮਤਿ ਸਿਧਾਂਤ ਕਿਹੜਾ ਹੈ?
ਵੀਰ ਜੀ ਜਰਾਂ ਕੁ ਵਿਚਾਰਕੇ ਪੜਨ ਦੀ ਖੇਚਲ ਕਰੋ ਮੈ ਸਬਦ ਇੱਕ ਲੱਖ ਨਹੀ ਲਿਖਿਆ, ਲੱਖਾਂ ਲਿਖਿਆ ਹੈ ਜਿਸਦਾ ਮਤਲਬ ਗਿਣਤੀ ਰਹਿਤ ਜਾਨੀ ਕਿ
(countless) ਹੈ। ਜਿਥੇ ਲੱਖ ਅਕਾਸ ਅਤੇ ਪਤਾਲਾ ਵਾਲੀ ਗੱਲ ਲਿਖੀ ਹੈ, ਇਹ ਵੀ ਬਹੁ ਵਚਨ ਬਣ ਜਾਂਦਾ ਜਦੋ ਲੱਖ ਅਕਾਸ ਦੇ ਨਾਲ ਸਬੰਧਤ ਸਬਦ ਪਤਾਲਾ-ਬਹੁ ਵਚਨ ਹੈ, ਇਸ ਨੂੰ ਇਸ ਸਦੰਰਬ ਵਿੱਚ ਲੈਣਾ, ਇਸ ਨੂੰ ਇੱਕ ਲੱਖ ਨਹੀ ਸਮਝਣਾ ਇਹ ਮੇਰੀ ਆਪ ਜੀ ਨੂੰ ਬੇਨਤੀ ਹੈ। ਬਾਕੀ ਵੀਰ ਜੀ ਦਾਸ ਨੇ ਤਾਂ ਸਾਰੀ ਪਾਉੜੀ ਦੀ ਵਿਆਖਿਆ ਕਰਨ ਦੀ ਕੋਸ਼ਿਸ਼ ਕੀਤੀ ਹੈ। ਬਾਕੀ ਤੁਸੀ ਆਪ ਵਿਦਵਾਨ ਸੱਜਣ ਹੋ ਜੇਕਰ ਕੋਈ ਮੇਰੇ ਕੋਲੋ ਕੋਈ ਕਮੀ ਪੇਸੀ ਰਹਿ ਗਈ ਹੈ ਤਾਂ ਆਪ ਪੂਰੀ ਕਰ ਲੈਣੀ ਆਪ ਜੀ ਦੀ ਬਹੁਤ ਮਿਹਰਬਾਨੀ ਹੋਵੇਗੀ।
ਬਾਕੀ ਵੀਰ ਜੀ ਜੋ ਪਦ ਅਰਥ ਹਨ ਉਹ ਇਵੇ ਹਨ – ਮਹਾਨ ਕੋਸ ਅਨਸਾਰ ਜੰਗ ਦਾ ਨਾਮ ਭਰ ਹੈ। ਕਚ – ਸਪਸਟ ਹੈ ਕੱਚੀ ਗੱਲ ਲਈ ਹੈ ਕਿਉਕਿ ਸਬੰਧਤ ਸਬਦ ਕੌਲ ਹੈ ਇਹ ਆਮ ਸਾਡੀ ਪੇਂਡੂ ਭਾਸਾ ਦਾ ਸਬਦ ਹੈ ਆਮ ਹੀ ਅਸੀ ਪੇਂਡੂ ਖੇਤਰ ਇਹ ਸਬਦ ਵਰਤਦੇ ਹਾਂ ਕਿ ਉਹ ਤਾਂ ਭਾਈ ਆਪਣੇ ਕੀਤੇ ਕੌਲ, ਬੋਲ ਤੋਂ ਮਨੁੱਕਰ ਹੈ। ਇਥੇ ਇਸਦੇ ਅਰਥ ਬਰਤਣ ਨਹੀ ਕਰਨਾ। ਪ੍ਰਸਾਦਿ – ਦਾ ਅਰਥ ਕ੍ਰਿਪਾ, ਬਖਸ਼ਿਸ਼ ਹਨ। ਇਸ ਤਰ੍ਹਾਂ ਪਦ ਅਰਥਾਂ ਨੂੰ ਸਮਝਣ ਕੋਸ਼ਿਸ਼ ਕਰਨਾ।
ਆਪ ਦਾ ਵੀਰ
ਬਲਦੇਵ ਸਿੰਘ


(24/04/12)
ਹਰਦੇਵ ਸਿੰਘ, ਜੰਮੂ

ਸਤਿਕਾਰ ਯੋਗ ਸੰਪਾਦਕ ਜੀਉ,

ਸਤਿ ਸ਼੍ਰੀ ਅਕਾਲ!

ਪਿੱਛਲੇ ਕੁੱਝ ਸੱਜਣਾਂ ਵਲੋਂ ਇਹ ਪ੍ਰਭਾਵ ਦੇਂਣ ਦਾ ਜਤਨ ਕੀਤਾ ਗਿਆ ਹੈ ਕਿ ਮੈਂ ਸਮੁੱਚੇ ਦਸ਼ਮ ਗ੍ਰੰਥ ਨੂੰ ਪੂਰੀ ਮਾਨਤਾ ਦਿੰਦਾ ਹਾਂ ਪਰ ਮੰਦ ਭਾਵਨਾ ਹੇਠ ਇਸ ਦਾ ਐਲਾਨ ਕਰਨ ਤੋਂ ਸੰਕੋਚ ਕਰਦਾ ਹਾਂ। ਮੈਂ ਦਸ਼ਮ ਗ੍ਰੰਥ ਦੇ ਗੁਰੂ ਕ੍ਰਿਤ ਹੋਣ ਨਾਲੋਂ ਅਪਣੀ ਅਸਹਮਤੀ ਬਾਰੇ ਕਈ ਵਾਰ ਲਿਖ ਚੁੱਕਿਆ ਹਾਂ। ਆਪ ਜੀ ਦੇ ਮਾਰਫ਼ਤ ਸਾਰੇ ਪਾਠਕਾਂ ਨੂੰ ਇੱਕ ਵਾਰ ਫ਼ਿਰ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਮੈਂ ਦਸ਼ਮ ਗ੍ਰੰਥ ਨੂੰ ਗੁਰੂ ਕ੍ਰਿਤ ਨਹੀਂ ਮੰਨਦਾ ਅਤੇ ਨਾ ਹੀ ਰਾਗਮਾਲਾ ਨੂੰ ਗੁਰਬਾਣੀ ਜਾਂ ਗੁਰੂ ਕ੍ਰਿਤ ਮੰਨਦਾ ਹਾਂ। ਇਸ ਬਾਰੇ ਪਾਠਕ ਮੇਰੀਆਂ ਲਿਖਤਾਂ ਪੜ ਸਕਦੇ ਹਨ। ਮੈਂ ਸਮਝਦਾ ਹਾਂ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਛੁੱਟ ਕਿਸੇ ਹੋਰ ਗ੍ਰੰਥ ਨੂੰ ਗੁਰੂ ਗ੍ਰੰਥ ਦੇ ਮੁਕਾਬਲ ਸਥਾਪਤ ਕਰਨਾ ਦਸ਼ਮੇਸ਼ ਜੀ ਦੇ ਹੁਕਮ “ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਯੋ ਗ੍ਰੰਥ” ਪ੍ਰਤੀ ਇੱਕ ਵਿਸ਼ਵਾਸ਼ਘਾਤੀ ਮਨਮਤਿ ਹੈ। ਗੁਰੂ ਅਰਜਨ ਜੀ ਦਾ ਫ਼ੁਰਮਾਨ ਹੈ; ਪੋਥੀ ਪਰਮੇਸਰ ਕਾ ਖਾਨ (ਮਾਰ. ਮ. 5) ਇਨ੍ਹਾਂ ਗੁਰੂ ਉਪਦੇਸ਼ਾਂ ਨੂੰ ਨਜ਼ਰਅੰਦਾਜ਼ ਕਰਕੇ ਦਸ਼ਮ ਗ੍ਰੰਥ ਨੂੰ ਮਾਨਤਾ ਦੇਂਣਾ ਦਾਸ ਅਪਣੇ ਲਈ ਇੱਕ ਗਿਰਿਆ ਹੋਇਆ ਕੰਮ ਸਮਝਦਾ ਹੈ। ਮੇਰੇ ਲਈ ਮਨ ਵਿੱਚ ਹੋਰ ਕੁੱਝ ਰੱਖ ਕੇ ਦਸ਼ਮ ਗ੍ਰੰਥ ਨੂੰ ‘ਗੁਰੂ’ ਦੇ ਮੁਕਾਬਲ ਮਾਨਤਾ ਦੇਂਣ ਦੀ ਗਲ ਸੋਚਣਾ ਵੀ ਗੁਰੂਆਂ ਅਤੇ ਗੁਰੂ ਗ੍ਰੰਥ ਨਾਲ ਧ੍ਰੋਹ ਕਮਾਉਂਣ ਬਰਾਬਰ ਹੈ।

ਹਰਦੇਵ ਸਿੰਘ, ਜੰਮੂ 24. 4. 12

**********************************

ਸਤਿਕਾਰ ਯੋਗ ਪਾਠਕ ਸੱਜਣੋਂ,

ਸਤਿ ਸ਼੍ਰੀ ਅਕਾਲ!

(੩) ਸਿੱਖ ਮਾਰਗ. ਕਾਮ ਤੇ ਅਪਣੇ ਪੱਤਰ (ਮਿਤੀ ੨੨. ੪. ੧੨) ਵਿੱਚ ਮੈਂ ਇਹ ਦਰਸਾਇਆ ਸੀ ਕਿ ਤੱਤ ਪਰਿਵਾਰ ਵਾਲੇ ਕਿੰਝ ਲੇਖਕਾਂ/ਵਿਦਵਾਨਾਂ/ਗਲਾਂ ਨੂੰ ਗਲਤ ਕੋਟ ਕਰਕੇ ਗਲਤ ਪ੍ਰਭਾਵ ਪੈਦਾ ਕਰਨ ਦਾ ਢੰਗ ਵਰਤਦੇ ਹਨ ਜਿਸ ਨਾਲ ਵਕਤਨ ਲਾਭ ਤਾਂ ਹੋ ਸਕਦਾ ਹੈ ਪਰ ਟਿਕਾਉ ਨਹੀਂ। ਪਹਿਲਾਂ ਮੈਂ ਸਮਝਦਾ ਸੀ ਕਿ ਐਸਾ ਸ਼ਾਯਦ ਅਣਜਾਣੇ ਵਿੱਚ ਹੋ ਜਾਂਦਾ ਹੈ ਪਰ ਨਹੀਂ, ਲੱਗਣ ਲੱਗ ਪਿਆ ਹੈ ਕਿ ਉਹ ਜਾਣਬੁੱਝ ਕੇ ਇਹ ਢੰਗ ਵਰਤਦੇ ਹਨ। ਇੱਕ ਕੰਮ ਉਨ੍ਹਾਂ ਪ੍ਰੋ. ਦਰਸ਼ਨ ਸਿੰਘ ਜੀ ਨਾਲ ਵੀ ਕੀਤਾ। ਜਿਸ ਕਾਰਨ ਦਾਸ ਨੇ ਸਾਲ ਤੋਂ ਵੱਧ ਸਮਾਂ ਪਹਿਲਾਂ ਉਚੇਚੇ ਬੇਨਤੀ ਪੱਤਰ ਰਾਹੀਂ ਉਨ੍ਹਾਂ ਨੂੰ ਐਸਾ ਨਾ ਕਰਨ ਬਾਰੇ ਇੰਝ ਲਿਖਿਆ ਸੀ:-

ਸਤਿਕਾਰ ਯੋਗ ਸੰਪਾਦਕ ਜੀਉ,

ਸਤਿ ਸ਼੍ਰੀ ਅਕਾਲ!

ਆਪ ਜੀ ਪਾਸ ਇੱਕ ਬੇਨਤੀ ਅਤੇ ਸੁਜਾਵ ਹੈ।

ਚਲ ਰਹੀ ਵਿਚਾਰ ਚਰਚਾ ਦੋਰਾਨ ਆਪ ਜੀ ਦੁਆਰਾ ਪ੍ਰੋ. ਦਰਸ਼ਨ ਸਿੰਘ ਜੀ ਨੂੰ ਬੇਨਤੀ ਵਜੋਂ, 8 ਮਈ 2010 ਨੂੰ ਲਿਖੇ ਇੱਕ ਪੱਤਰ ਅਤੇ ਉਸ ਬਾਰੇ ਉਨ੍ਹਾਂ ਦੇ ਜੂਆਬ ਨੂੰ ਪੜਨ ਦਾ ਮੋਕਾ ਮਿਲਿਆ ਹੈ। ਉਸ ਜਵਾਬ ਪੱਤਰ ਵਿੱਚ ਬਾਕੀ ਗੱਲਾਂ ਨਾਲ ਉਹ ਲਿਖਦੇ ਹਨ:

“ਦਾਸ ਵਲੋਂ ਨਿਭਾਈ ਜਾਂਦੀ ਸੇਵਾ ਦਾ ਢੰਗ ਤਰੀਕਾ, ਮੈਂ ਆਪ ਜੀ ਨੂੰ ਸਮਝਾ ਨਹੀਂ ਸਕਿਆ ਅਤੇ ਆਪ ਜੀ ਵਾਲਾ ਢੰਗ ਤਰੀਕਾ ਇੰਨ ਬਿੰਨ ਅਪਨਾ ਨਹੀਂ ਸੱਕਿਆ। ( ਜਵਾਬ ਪੱਤਰ, ਪੋਂ ਦਰਸ਼ਨ ਸਿੰਘ, 9-5-2010)

ਹੁਣ ਆਪ ਜੀ ਦੀ ਨਵੀਂ ਸੰਪਾਦਕੀ ਵਿੱਚ ਆਪ ਜੀ ਨੇ ਲਿਖਿਆ ਹੈ:

“ਇਸ ਪੜਾਅਵਾਰ ਨੀਤੀ ਦੀਆਂ ਕਮੀਆਂ ਬਾਰੇ ਇਕ ਖੁੱਲਾ ਨਿਜੀ ਬੇਨਤੀ ਪੱਤਰ ‘ਪਰਿਵਾਰ’ ਵਲੋਂ ਪ੍ਰੋ. ਦਰਸ਼ਨ ਸਿੰਘ ਜੀ ਨੂੰ ਕਾਫੀ ਸਮਾਂ ਪਹਿਲਾਂ ਲਿਖਿਆ ਗਿਆ ਸੀ। ਪਰ ਉਨ੍ਹਾਂ ਨੇ ਕਿਸੇ ਨੁਕਤੇ ਨੂੰ ਛੂਹੇ ਤੋਂ ਬਿਨਾਂ ਸਿਰਫ ਇਤਨਾ ਹੀ ਕਿਹਾ ਕਿ “ਸ਼ਾਇਦ ਮੈਂ ਤੁਹਾਨੂੰ ਨਹੀਂ ਸਮਝਾ ਸਕਦਾ”। (ਸੰਪਾਦਕੀ ੦੫. ੦੩. ੨੦੧੧)

ਸੰਪਾਦਕ ਜੀਉ, ਆਪ ਜੀ ਨੇ ਅਗਰ ਇਸੇ ਹੀ ਪੱਤਰ ਦਾ ਹਵਾਲਾ ਦਿੰਦੇ ਹੋਏ ਇੰਨਵੇਂਟਿਡ ਕਾਮਿਆਂ (“ਸ਼ਾਇਦ ਮੈਂ ਤੁਹਾਨੂੰ ਨਹੀਂ ਸਮਝਾ ਸਕਦਾ”) ਵਿੱਚ ਪੋਂ. ਸ਼ਾਹਿਬ ਨੂੰ ਗਲਤ ਕੋਟ ਕੀਤਾ ਹੈ ਜਿਸ ਕਾਰਣ ਉਨ੍ਹਾਂ ਦੇ ਵਰਤੇ ਮੂਲ ਸ਼ਬਦਾ ਅਤੇ ਅਸਲ ਭਾਵ ਬਾਰੇ ਭੁੱਲੇਖਾ ਨਜ਼ਰ ਆਉਂਦਾ ਪ੍ਰਤੀਤ ਹੁੰਦਾ ਹੈ।

ਸੰਪਾਦਕ ਜੀ, ਦਾਸ ਨਾਲ ਆਪ ਜੀ ਨਾਲ ਹੋਏ ਇੱਕ ਸੰਵਾਦ ਵਿੱਚ ਵੀ ਆਪ ਜੀ ਨੇ ਇਹ ਗਲਤੀ (ਅਣਜਾਣੇ ਹੀ) ਕੁੱਝ ਥਾਂ ਕੀਤੀ ਸੀ ਜਿਸ ਬਾਰੇ ਦਾਸ ਨੇ ਆਪ ਨੂੰ ਸੁਚੇਤ ਕਰਦੇ ਐਸਾ ਨਾ ਕਰਨ ਦੀ ਬੇਨਤੀ ਕਰਦੇ ਹੋਏ ਸੁਚੇਤ ਵੀ ਕੀਤਾ ਸੀ ਕਿਉਂਕਿ ਇਹ ‘ਲੇਖਨ ਅਦਬ` ਦੇ ਅਸੂਲ ਦੇ ਖ਼ਿਲਾਫ਼ ਗੱਲ ਹੂੰਦੀ ਹੈ। ਕਿਸੇ ਦੀ ਲਿਖੀ ਗੱਲ ਨੂੰ ਇੰਨਵੇਂਟਿਡ ਕਾਮਿਆਂ ਵਿੱਚ ਲਿਖਦੇ ਕਦੇ ਵੀ ਨਹੀਂ ਬਦਲਨਾ ਚਾਹੀਦਾ ਜਿਵੇਂ ਕਿ ਆਪ ਜੀ ਵਲੋਂ ਅਣਜਾਣੇ ਹੀ “ਸ਼ਾਇਦ ਮੈਂ ਤੁਹਾਨੂੰ ਨਹੀਂ ਸਮਝਾ ਸਕਦਾ” ਦੇ ਮਸਲੇ ਵਿੱਚ ਹੋਈਆ ਹੈ। ਇਸ ਨਾਲ ਪ੍ਰੋ. ਸ਼ਾਹਿਬ ਜੀ ਦੇ ਜੁਆਬ ਦੀ ਮੁਲ ਭਾਵਨਾ ਬਾਰੇ ਪਾਠਕਾਂ ਨੂੰ ਗਲਤ ਜਾਣਕਾਰੀ ਮਿਲਣ ਦੀ ਭਰਪੂਰ ਸੰਭਾਵਨਾ ਬਣਦੀ ਨਜ਼ਰ ਆਉਂਦੀ ਹੈ।

ਕਿਰਪਾ ਕਰਕੇ ਇਸ ਬਾਰੇ ਵਿਚਾਰ ਕਰਦੇ ਇਸ ਨੂੰ ਪੂਰੀ ‘ਅਸਲ ਪੰਗਤੀ` ਵਰਤਦੇ ਠੀਕ ਕਰਨ ਦੀ ਕਿਰਪਾਲਤਾ ਕਰੋ ਕਿਉਂਕਿ ਇਹੀ ਸ਼ਬਦ ਆਪ ਜੀ ਨੇ ਪਿੱਛਲੇ ਦਿਨਾਂ ਕਈ ਹੋਰ ਥਾਈਂ ਵੀ ਪ੍ਰੋ. ਸ਼ਾਹਿਬ ਨੂੰ ਕੋਟ ਕਰਦੇ ਵਰਤੇ ਹਨ। ਪਾਠਕਾਂ ਲਈ ਸਪਸ਼ਟਤਾ ਜਰੂਰੀ ਹੈ।

ਕਿਸੇ ਭੁੱਲ ਚੂਕ ਲਈ ਛਿਮਾ ਦਾ ਜਾਚਕ ਹਾਂ!

ਹਰਦੇਵ ਸਿੰਘ, ਜੰਮੂ (ਪੱਤਰ ਮਿਤੀ ੬. ੩. ੧੧)

ਪਰਿਵਾਰ ਨੇ ਪ੍ਰੋ. ਦਰਸ਼ਨ ਸਿੰਘ ਜੀ ਦੀ ਕਹੀ ਗਲ ਨੂੰ ਹੋਰ ਪੱਤਰਾਂ ਵਿੱਚ ਵੀ ਗਲਤ ਕੋਟ ਕੀਤਾ ਸੀ। ਪਰਿਵਾਰ ਨੇ ਮੇਰੇ ਪੱਤਰ ਦੇ ਬਾਦ ਅਪਣੀ ਸੰਪਾਦਕੀ ਵਿੱਚ ਲਫ਼ਜ਼ ਤਾਂ ਬਦਲਿਆ ਪਰ ਆਦਤ ਨਹੀਂ ਬਦਲੀ।

(੪) ਇਸਦੇ ਨਾਲ ਪਰਿਵਾਰ ਨੇ ਬੋਖਲਾਹਟ ਵਿੱਚ ਹਲਕੇ ਸਤੱਰ ਦੀ ਭਾਸ਼ਾ ਵਰਦਤੇ ਦਾਸ ਬਾਰੇ ਇੱਕ ਹੋਰ ਗਲਤ ਬਿਆਨੀ ਇੰਝ ਕੀਤੀ ਹੈ:-

“ਵੀਰ ਜੀ ਨੂੰ ਦਿਮਾਗੀ ਕਸਰਤਾਂ ਰਾਹੀਂ ਝੱਲ ਖਿਲਾਰਨ ਦਾ ਝੱਸ ਜਿਹਾ ਪੈ ਗਿਆ ਹੈ। ਸੋ ਜਦੋਂ ਉਨ੍ਹਾਂ ਨੂੰ ਕੁੱਝ ਦਿਨ ਇਸ ਝੱਸ ਨੂੰ ਪੂਰਾ ਕਰਨ ਲਈ ਕੋਈ ਮੁੱਦਾ ਨਾ ਮਿਲਿਆ ਤਾਂ ਉਨ੍ਹਾਂ ਨੇ ਪਰਿਵਾਰ ਦੇ ਨਾਮ ਵਿਚਲੇ ਸ਼ਬਦ-ਜੋੜ ‘ਤੱਤ ਗੁਰਮਤਿ’ ਦੀ ਹੀ ਚੀਰ-ਫਾੜ ਦਾ ਮਨ ਬਣਾ ਲਿਆ” (ਪਰਿਵਾਰ)

ਪਰ ਪਾਠਕ ਸੱਜਣੋਂ ਸੱਚਾਈ ਕੁੱਝ ਹੋਰ ਹੈ। ਸੱਚਾਈ ਇਹ ਹੈ ਕਿ ਪਰਿਵਾਰ ਵਲੋਂ ਗੁਰਮਤਿ ਨੂੰ ਹਲਕਾ ਅਤੇ ਤੱਤ ਗੁਰਮਤਿ ਨੂੰ “ਸਹੀ ਗੁਰਮਤਿ” ਦਰਸਾਉਂਣ ਦੇ ਲਿਖਤੀ ਜਤਨ ਬਾਰੇ ਦਾਸ ਨੇ ਸਾਲ ਪਹਿਲਾਂ ਹੀ ਪਰਿਵਾਰ ਨੂੰ ਇੱਕ ਪੱਤਰ ਰਾਹੀ ਇਸ ਬਾਰੇ ਬੇਨਤੀ ਕੀਤੀ ਸੀ ਜਿਸ ਦੇ ਸਬੰਧਤ ਅੰਸ਼ ਇਸ ਪ੍ਰਕਾਰ ਹਨ:-

ਸਤਿਕਾਰ ਯੋਗ ਸੰਪਾਦਕ, ਤੱਤ ਗੁਰਮਤਿ ਪਰਿਵਾਰ ਜੀਉ

ਸਤਿ ਸ਼੍ਰੀ ਅਕਾਲ ……

ਆਪ ਜੀ ਦੇ ਇਹ ਆਰੰਭਕ ਸ਼ਬਦ ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾੲਕ ਹਨ;

“ਗੁਰਮਤਿ ਆਲੋਚਨਾ ਦਾ (ਨਿੰਦਾ ਦਾ ਵੀ) ਖਿੱੜੇ ਮੱਥੇ ਸੁਆਗਤ ਕਰਨਾ ਸਿਖਾਉਂਦੀ ਹੈ ਅਤੇ ਠਰੰਮੇ ਤੇ ਸਹਿਜ ਨਾਲ ਉਸ ਬਾਰੇ ਆਪਣਾ ਪੱਖ ਪੇਸ਼ ਕਰਨ ਦੀ ਸੇਧ ਦੇਂਦੀ ਹੈ। ਅਸੀਂ ਆਪਣੀ ਸਮਝ ਅਨੁਸਾਰ ਗੁਰਮਤਿ `ਤੇ ਪਹਿਰਾ ਦੇਣ ਦਾ ਯਤਨ ਕਰਦੇ ਹਾਂ……” (ਨੋਟ:- ਦਾਸ ਨੂੰ ‘ਬੇਈਮਾਨ` ਅਤੇ ‘ਕਿਸੇ ਵੀ ਹੱਦ ਤਕ ਗਿਰਨ ਵਾਲਾ` ਲਿਖਣ ਵੇਲੇ ਠਰੰਮੇ ਅਤੇ ਸਹਿਜ ਬਾਰੇ ਪਰਿਵਾਰ ਦੇ ਮੁੱਖ ਲਿਖਾਰੀ ਜੀ ਲਈ ਗੁਰਮਤਿ ਦੀ ਸੇਧ ਕਿੱਥੇ ਸੀ?)

ਆਪ ਜੀ ਦੇ ਉਪਰਲੇ ਸ਼ਬਦਾਂ ( ““) ਦੇ ਹੀ ਪਰਿਪੇਖ ਵਿੱਚ ਜ਼ਰਾ ਹੋਰ ਅੱਗੇ ਤੁਰੀਏ। ……

ਆਪ ਜੀ ਆਪਣੀ ਸਮਝ ਅਨੁਸਾਰ ‘ਗੁਰਮਤਿ` ਤੇ ਪਹਿਰਾ ਦੇਣ ਦਾ ਯਤਨ ਕਰਦੇ ਹੋ ਜਾਂ ਫ਼ਿਰ ‘ਤੱਤ ਗੁਰਮਤਿ` ਤੇ? ਜ਼ਰਾ ਇਸ ਆਪਾ ਵਿਰੋਧ ਨੂੰ ਸਪਸ਼ਟ ਕਰਨਾ ਕਿ ਕੀ ਆਪ ਜੀ ਦੇ ਸੰਸਥਾਗਤ ਤੋਰ ਤੇ ‘ਗੁਰਮਤਿ` ਸ਼ਬਦ ਬਾਰੇ ਬਿਆਨ, ਫ਼ਿਰ ਆਪਣੇ ਹੀ ਲੇਖਾਂ ਵਿੱਚ ‘ਗੁਰਮਤਿ` ਸ਼ਬਦ ਦੇ ਇਸਤੇਮਾਲ ਅਤੇ ‘ਤੱਤ ਗੁਰਮਤਿ` ਵਿੱਚਕਾਰ ਕੀ ਅੰਤਰ ਹੈ? ਜੇਕਰ ਤੁਸੀ ਅੰਤਰ ਸਪਸ਼ਟ ਕਰ ਹੀ ਚੁੱਕੇ ਹੋ ਤਾਂ ਆਪ ਜੀ ਲਈ ‘ਗੁਰਮਤਿ` ਤੇ ਪਹਿਰਾ ਦੇਂਣ ਦੀ ਗੱਲ ਨਹੀ ਬਲਕਿ ‘ਤੱਤ ਗੁਰਮਤਿ` ਤੇ ਪਹਿਰਾ ਦੇਂਣ ਦੀ ਗੱਲ ਲਿੱਖਣੀ ਬਣਦੀ ਹੈ। ਆਪ ਜੀ ਦੇ ਮੁਤਾਬਕ ਹੁਣ ਇਸੇ ਦੀ ਲੋੜ ਪੈ ਚੁੱਕੀ ਹੈ ਕਿਉਂਕਿ ‘ਗੁਰਮਤਿ` ਸ਼ਬਦ ਹੁਣ ਇੱਕ ਪਲਟੇ ਹੋਏ ਮੁੰਹ ਮੁਹਾਂਦਰੇ ਦਾ ਸੂਚਕ ਬਣ ਚੁੱਕਿਆ ਹੈ ਨਾ ਕਿ ਨਾਨਕ ਫ਼ਲਸਫ਼ੇ ਦਾ। ……

ਪਰ ਸੰਪਾਦਕ ਜੀ ਜੇਕਰ ਕਦੇ ‘ਤੱਤ ਗੁਰਮਤਿ` ਦੇ ਨਾਂ ਤੇ ਵੀ ਗੁਰੂ ਨਾਨਕ ਦੇ ਫ਼ਲਸਫ਼ੇ ਦਾ ਮੁੰਹ ਮੁਹਾਂਦਰਾ ਬਦਲ ਦਿੱਤਾ ਜਾਵੈ ਤਾਂ ਕੋਈ ਪੰਥ ਦਰਦੀ ਕੀ ਕਰੇਗਾ? ਕੁੱਝ ਪੰਥਦਰਦੀਆਂ ਦੇ ਫ਼ਾਰਮੁਲੇ ਮੁਤਾਬਕ ਤਾਂ ਉਹ ਆਪਣੇ ਵੱਲੋਂ ਇਹ ਸਪਸ਼ਟ ਕਰਦਾ ਫ਼ਿਰੇਗਾ ਕਿ ਉਸ ਨੂੰ ‘ਤੱਤ ਗੁਰਮਤਿ` ਦੀ ਥਾਂ ‘ਅਤਿ ਤੱਤ ਗੁਰਮਤਿ` ਜਾਂ ‘ਅਸਲ ਤੱਤ ਗੁਰਮਤਿ` ਸ਼ਬਦ ਵਰਤਣ ਦੀ ਲੋੜ ਕਿਉਂ ਪਈ। ਮਨਮਤਿ ਦਾ ਹਲ ‘ਗੁਰਮਤਿ` ਸ਼ਬਦ ਦੀ ਵਰਤੋਂ ਬਦਲਣੀ ਹੈ ਜਾਂ ਫ਼ਿਰ ਗੁਰਮਤਿ ਪ੍ਰਤੀ ਗਲਤ ਸਮਝ ਨੂੰ? ਵਿਚਾਰ ਦੀ ਲੋੜ ਹੈ।

ਮੀਣਿਆਂ ਨੇ ਗੁਰਬਾਣੀ ਦੀ ਥਾਂ ਬਾਣੀ ਲਿਖੀ ਤਾਂ ਗੁਰੂਆਂ ਨੇ ਉਸ ਨੂੰ ਕੱਚੀ ਬਾਣੀ ਕਰਾਰ ਦਿੱਤਾ ਨਾ ਕਿ ‘ਤੱਤ ਗੁਰਬਾਣੀ` ਦਾ ਫ਼ਾਰਮੂਲਾ ਪੇਸ਼ ਕੀਤਾ ਸੀ। ਸੰਪਾਦਕ ਜੀ ਗੁਰਮਤਿ ਦੇ ਉਲਟ ਮਨਮਤਿ ਹੁੰਦੀ ਹੈ। ਗੁਰਮਤਿ ਆਪ ਇੱਕ ਤੱਤ ਦੀ ਗੱਲ ਹੈ। ਸੱਚ ਰੂਪੀ ਤੱਤ। ਗੁਰਮਤਿ ਸ਼ਬਦ ਦੇ ਪਹਿਲੇ ਕੁੱਝ ਵੀ ਜੋੜਨ ਦੀ ਲੋੜ ਨਹੀਂ। ਇਹ ਪਹਿਲੇ ਹੀ ਸੰਪੁਰਣ ਸ਼ਬਦ ਹੈ। ਇਸ ਪ੍ਰਤੀ ਕੇਵਲ ਆਪਣੀ ਸਮਝ ਬਦਲਣ ਦੀ ਲੋੜ ਹੈ। ਸ਼ਬਦ ਵਰਤਣੇ ਅਤੇ ਕਿਸੇ ਸ਼ਬਦ ਗਠਜੋੜ ਨੂੰ ‘ਗੁਰਮਤਿ` ਮੁਕਾਬਲ ਕੋਈ ਤਰਕ ਪੇਸ਼ ਕਰਦੇ ਲਿਖਤੀ ਤਰਜੀਹ ਦੇਣਾ ਅਲਗ-ਅਲਗ ਗੱਲਾਂ ਹਨ।

ਸੰਪਾਦਕ ਜੀਉ, ‘ਗੁਰਮਤਿ`, ‘ਗੁਰਮਤਿ ਦਾ ਤੱਤ`, ‘ਤੱਤ ਗੁਰਮਤਿ` ਵਰਗੇ ਸ਼ਬਦ ਆਮ ਪ੍ਰਚਲਨ ਵਿੱਚ ਵਰਤੇ ਵੀ ਜਾਂਦੇ ਹਨ। ਇਹ ਕੋਈ ਮਾੜੀ ਗੱਲ ਨਹੀਂ। ਸ਼ਬਦ ਅਛੂਤ ਨਹੀਂ ਹੁੰਦੇ। ਪਰ ਇਨ੍ਹਾਂ ਦੀ ਵਰਤੋਂ ਉਸ ਢੰਗ ਅਤੇ ਆਸ਼ੇ ਨਾਲ ਨਹੀਂ ਹੁੰਦੀ ਜਿਸ ਰਾਹੀਂ ਆਪ ਜੀ ਨੇ ਇਸ ਨੂੰ ‘ਤੱਤ ਗੁਰਮਤਿ ਪਰਿਵਾਰ` ਦੀ ਮੁੱਢਲੀ ਜਾਣਕਾਰੀ ‘ਦੇ ਸੰਧਰਭ ਵਿੱਚ ਬਿਆਨ ਕੀਤਾ ਹੈ। ਮੁੱਢਲੀ ਜਾਣਕਾਰੀ ਇੱਕ ਸੰਸਥਾ ਦਾ ਘੋਸ਼ਨਾ ਪੱਤਰ ਹੁੰਦਾ ਹੈ। ਆਪ ਜੀ ਇਸ ਬਾਰੇ ਵਿਚਾਰ ਕਰੋ ਕਿ ਆਪ ਜੀ ਨੇ ਮੋਜੂਦਾ ਦੋਰ ਵਿੱਚ ‘ਗੁਰਮਤਿ` ਦਾ ਭਾਵ ਕਿੰਝ ਪੈਸ਼ ਕੀਤਾ ਹੈ।

‘ਗੁਰਮਤਿ` ਸਿਰਮੋਰ ਸ਼ਬਦ ਹੈ ਇਸ ਨੂੰ ਦੂਜੇ ਦਰਜੇ ਤੇ ਖੜਾ ਕਰਦਾ ਭਾਵ ਪ੍ਰਗਟ ਕਰਨਾ ‘ਗੁਰਮਤਿ` ਪ੍ਰਤੀ ਵਿਰੋਧਾਭਾਸ ਨੂੰ ਜਨਮ ਦਿੰਦਾ ਹੈ ਜਿਵੇਂ ਕਿ ‘ਗੁਰਮਤਿ` ‘ਤੱਤ ਗੁਰਮਤਿ` ਦੇ ਮੁਕਾਬਲ ਕੋਈ ਹਲਕੀ ਗੱਲ ਹੋਵੇ…

ਹਰਦੇਵ ਸਿੰਘ ਜੰਮੂ” (ਪੱਤਰ ਮਿਤੀ ੧੨. ੩. ੧੧)

ਪਾਠਕ ਵੇਖ ਸਕਦੇ ਹਨ ਕਿ ਪਰਿਵਾਰ ਦਾ ਇਹ ਕਹਿਣਾ ਗਲਤ ਹੈ ਕਿ ਮੈਂ ਕੁੱਝ ਦਿਨ ਕੋਈ ਮੁੱਦਾ ਨਾ ਮਿਲਣ ਤੇ ਇਹ ਮੁੱਧਾ ਚੁੱਕ ਲਿਆ ਜਦ ਕਿ ਇਹ ਮੁੱਧਾ ਤਾਂ ਪਰਿਵਾਰ ਨਾਲ ਮੈਂ ਪਹਿਲਾਂ ਹੀ ਵਿਚਾਰ ਰਿਹਾ ਸੀ। ਇਸ ਬਾਰੇ ਪਰਿਵਾਰ ਵਲੋਂ ਦਿੱਤਾ ਬਾਣੀ ਦਾ ਹਵਾਲਾ ਵਰਤਨਤ ਢੁੱਕਵਾਂ ਹੀ ਨਹੀਂ। ਉਸ ਹਵਾਲੇ ਦਾ ਅਰਥ ਕੁੱਝ ਹੋਰ ਹੈ। ਬਾਣੀ ਵਿੱਚ ਕਿੱਧਰੇ ਨਹੀਂ ਲਿਖਿਆ ਕਿ ‘ਗੁਰਮਤਿ` ਦੀ ਥਾਂ ਤੱਤ ਗੁਰਮਤਿ ਸ਼ਬਦ ਵਰਤਨ ਦੀ ਲੋੜ ਹੈ। ਤੱਤ ਗੁਰਮਤਿ ਸ਼ਬਦ ਵਰਤਨਾ ਹੋਰ ਗਲ ਹੈ ਪਰ ਗੁਰਮਤਿ ਨੂੰ ਗੁਰਮਤਿ ਦੇ ਬਦਲੇ ਹੋਏ ਮੁੰਹ ਮੁਹਾਂਦਰੇ ਦਾ ਪ੍ਰਤੀਕ ਦੱਸ ਕੇ ‘ਤੱਤ ਗੁਰਮਤਿ` ਨੂੰ ‘ਸਹੀ ਗੁਰਮਤਿ` ਕਿਸੇ ਨੇ ਵਿਦਵਾਨ ਨੇ ਨਹੀਂ ਲਿਖਿਆ। ਸ਼ਬਦ ਵਰਤੋਂ ਹੋਰ ਗਲ ਹੈ ਤੱਤ ਗੁਰਮਤਿ ਨੂੰ ਸਹੀ ਗੁਰਮਤਿ ਐਲਾਨਣਾ ਹੋਰ ਗਲ ਹੈ।

(੫) ਅਪਣੀ ਮਨਮਤਿ ਤੇ ਪਰਦਾ ਪਾਉਂਦੀ ਪਰਿਵਾਰ ਦੀ ਇੱਕ ਹੋਰ ਗਲਤਬਿਆਨੀ ਦੀ ਮਿਸਾਲ ਵੇਖੀਏ! ਦਾਸ ਨੇ ਪਰਿਵਾਰ ਬਾਰੇ ਲਿਖਿਆ ਸੀ ਕਿ ਉਹ ਗੁਰੂ ਗ੍ਰੰਥ ਦੇ ਸਵਰੂਪ ਅੰਡਰਮਾਈਨ ਕਰਨ ਅਤੇ ਉਸ ਤੋਂ ਸਿੱਖ ਦੇ ਨਿਸ਼ਚੇ ਨੂੰ ਹਟਾਉਂਣ ਦੀ ਮਨਮੱਤ ਤੇ ਹਨ। ਪਰਿਵਾਰ ਨੇ ਇਸ ਬਾਰੇ ਆਪਣਾ ਪੱਖ ਪੇਸ਼ ਕਰਦੇ ਇੰਝ ਲਿਖਿਆ:-

“ਸਾਡਾ ਪੱਖ: ਜੇ ਵੀਰ ਜੀ ਸੱਚੇ ਅਤੇ ਸੁਹਿਰਦ ਹੁੰਦੇ ਤਾਂ ਸਾਡੀ ਕਿਸੇ ਲਿਖਤ ਦੇ ਉਹ ਅੰਸ਼ ਵੀ ਦੱਸਦੇ ਜਿਸ ਵਿੱਚ ਅਸੀਂ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਤੇ ਨਿਸ਼ਚਾ (ਵਿਸ਼ਵਾਸ) ਨਾ ਕਰਨ ਦੀ ਗੱਲ ਕਹੀ ਹੋਵੇ। ਅਸੀਂ ਕਿਧਰੇ ਵੀ ਐਸਾ ਨਹੀਂ ਕਿਹਾ ਇੱਕ ਇਹ ਸਰੂਪ ਬੇਮਾਅਣਾ ਹੈ ਅਤੇ ਇਸ ਤੇ ਨਿਸ਼ਚਾ ਨਹੀਂ ਰੱਖਣਾ ਚਾਹੀਦਾ। ਬਿਨਾਂ ਠੋਸ ਆਧਾਰ ਦੇ ਐਸਾ ਬੇਹੁੱਦਾ ਇਲਜ਼ਾਮ ਲਾਉਣਾ ਹੀ ਵੀਰ ਜੀ ਦੀ ਮਾਨਸਿਕਤਾ ਵਿਚਲੀ ਬੇਈਮਾਨੀ, ਖਿੱਝ ਆਦਿ ਅਲਾਮਤਾਂ ਦਾ ਠੋਸ ਸਬੂਤ ਹੈ” (ਪਰਿਵਾਰ)

ਹੁਣ ਆਉ ਪਰਿਵਾਰ ਵਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਵਰੂਪ ਨੂੰ ਅੰਡਰਮਾਈਨ ਕਰਨ ਅਤੇ ਉਸ ਵਿੱਚ ਸਿੱਖ ਦੇ ਨਿਸ਼ਚੇ ਨੂੰ ਹਟਾਉਂਣ ਲਈ ਕੀ ਲਿਖਿਆ ਹੈ:-

ਪੰਥਕ ਅਰਦਾਸ ਤੋਂ ਬਾਅਦ ਪੜਿਆ ਜਾਣ ਵਾਲਾ ਦੋਹਰਾ:

ਆਗਿਆ ਭਈ ਅਕਾਲ ਕੀ ਤਬੈ ਚਲਾਇਉ ਪੰਥ।

ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਉ ਗ੍ਰੰਥ।

ਗੁਰੂ ਗ੍ਰੰਥ ਜੀ ਮਾਨਿਉ ਪ੍ਰਗਟ ਗੁਰਾਂ ਦੀ ਦੇਹ।

ਜੋ ਪ੍ਰਭ ਕੋ ਮਿਲਬੋ ਚਹੈ ਖੋਜ ਸਬਦਿ ਮਹਿ ਲੈ।

ਪ੍ਰਮਾਣਿਕ ਨਹੀਂ ਜਾਪਦਾ। ਨਾਨਕ ਫਲਸਫਾ ਅਤੇ ਉਸ ਨੂੰ ਮੰਨਣ ਵਾਲੇ ਕੁਝ ਜਾਗਰੂਕ ਅਤੇ ਸੁਚੇਤ ਸਿੱਖ ਇਹ ਮੰਨਦੇ ਹਨ ਕਿ ਸ਼ਰੀਰ (ਦੇਹ) ‘ਗੁਰੂ’ ਨਹੀਂ ਹੁੰਦਾ, ਵਿਚਾਰਧਾਰਾ ‘ਗੁਰੂ’ ਹੁੰਦੀ ਹੈ। ਪਰ ਇਸ ਦੋਹੇ ਵਿਚ ‘ਗ੍ਰੰਥ’ ਨੂੰ ਹੀ ‘ਗੁਰੂ’ ਦੀ ਦੇਹ ਮੰਨਣ ਦਾ ਉਪਦੇਸ਼ ਦਿੱਤਾ ਜਾ ਰਿਹਾ ਹੈ। (ਪਰਿਵਾਰ ਦਾ ਪੱਤਰ ਮਿਤੀ ੧੬. ੧. ੧੧)

ਕੀ ਇਹ ਸ਼ਬਦ ਪਰਿਵਾਰ ਨੇ ਆਪ ਨਹੀਂ ਲਿਖੇ? ਕੀ ਪਰਿਵਾਰ ਨੇ ਅਪਣੇ ਇਨ੍ਹਾਂ ਸ਼ਬਦਾਂ ਗ੍ਰੰਥ ਸਵਰੂਪ ਨੁੰ ਬੇਮਾਅਣਾ ਸਾਬਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ? ਪਹਿਲਾਂ ਨਾਨਕ ਗੁਰੂ ਨਹੀਂ ਸੱਚ ਦਾ ਗਿਆਨ ਗੁਰੂ ਹੈ! ਹੁਣ ‘ਗੁਰੂ ਗ੍ਰੰਥ` ਨਹੀਂ ਵਿਚਾਰਧਾਰਾ ਗੁਰੂ ਹੁੰਦੀ ਹੈ? ਵਿਚਾਰਧਾਰਾ ਗੁਰੂ ਹੁੰਦੀ ਹੈ ਦਾ ਭੁਲੇਖਾ ਪਾ ਕੇ ਪਰਿਵਾਰ ਨੇ ਗ੍ਰੰਥ ਸਵਰੂਪ ਬਾਰੇ ਗੁਰੂਆਂ ਦੇ ਵਿਚਾਰ ਅਤੇ ਹੁਕਮ ਨੂੰ ਨਫ਼ੀ ਕਰਨ ਵਾਲਾ ਮਨਮਤੀ ਵਿਚਾਰ ਪੇਸ਼ ਨਹੀਂ ਕੀਤਾ? ਅਤਿ ਹੈ ਕਿ ਪਰਿਵਾਰ ਨੇ ਐਸਾ ਨੀਵਾਂ ਤਰਕ ਪੇਸ਼ ਕਰਨ ਵੇਲੇ ਦਸ਼ਮੇਸ਼ ਜੀ ਦੇ ਸਭ ਤੌਂ ਵੱਡੇ ਹੁਕਮ (ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਉ ਗ੍ਰੰਥ) ਰੂਪ ਮੰਨੇ ਜਾਂਦੇ ਇਸ ਪੁਰੇ ਦੋਹਰੇ ਵਿੱਚ ਜੋ ਪ੍ਰਭ ਕੇ ਮਿਲਬੋ ਚਹੈ ਖੋਜ ਸਬਦਿ ਮਹਿ ਲੈ” ਨੂੰ ਨਜ਼ਰ ਅੰਦਾਜ ਕਰਕੇ ਇਸ ਦੋਹਰੇ ਨੂੰ ਅਪ੍ਰਮਾਣਿਕ ਕਰਾਰ ਦਿਤਾ। ਕਿਉਂ? ਕੀ ਇਹ ‘ਸ਼੍ਰੀ ਗੁਰੂ ਗ੍ਰੰਥ` ਵਿਚੋਂ ਗ੍ਰੰਥ ਨੂੰ ਹਟਾਉਂਣ ਦੀ ਹਿਮਾਕਤ ਨਾਲ ਲਭਰੇਜ਼ ਮਨਮਤੀ ਵਿਚਾਰ ਨਹੀਂ?

ਅਪਣੀ ਇਸੀ ਮਨਮਤੀ ਸੋਚ ਕਾਰਣ ਪਰਿਵਾਰ ਨੇ ਸਿੱਖ ਦੀ ਨਵੀਂ ਪਰਿਭਾਸ਼ਾ ਘੜ ਕੇ ਗੁਰੂ ਗ੍ਰੰਥ ਸਾਹਿਬ ਦੇ ਸਵਰੂਪ ਵਿੱਚ ਸਿੱਖ ਦੇ ਲਾਜ਼ਮੀੇ ਨਿਸ਼ਚੇ ਨੂੰ ਅਸਿੱਧੇ ਢੰਗ ਨਾਲ ਵਰਗਲਾਉਂਣ ਦੀ ਜਤਨ ਕੀਤਾ ਹੈ। ਅਤੇ ਇਹੀ ਮੰਸ਼ਾ ਕੁੱਝ ਸੱਜਣਾਂ ਨੇ ਲੈਪ ਟਾਪ ਅਤੇ ਸੀ, ਡੀ ਅਦਿ ਦੀ ਗਲ ਕਰਕੇ ਜਾਹਰ ਕੀਤੀ ਜਿਨ੍ਹਾਂ ਸੱਜਣਾਂ ਦਾ ਜ਼ਿਕਰ ਪ੍ਰੋ. ਕੰਵਲ ਦੀਪ ਸਿੰਘ ਜੀ ਨੇ ਅਪਣੇ ਬਲਾਗ ਤੇ ਕੀਤਾ ਹੈ। ਪ੍ਰੋ. ਕੰਵਲ ਦੀਪ ਸਿੰਘ ਜੀ ਅਨੁਸਾਰ ਉਨ੍ਹਾਂ ਵਲੋਂ ਮੀਟਿੰਗ ਵਿੱਚ ਖਰੜਾ ਫ਼ਾੜਨ ਦਾ ਇਹ ਇੱਕ ਮੁੱਖ ਕਾਰਨ ਸੀ।

ਅਸੀਂ ਜਾਣਦੇ ਹਾਂ ਕਿ ਕੇਵਲ ਗ੍ਰੰਥ ਨਾਲ ਜੁੜ ਜਾਣ ਨਾਲ ਕੰਮ ਪੁਰਾ ਨਹੀਂ ਹੁੰਦਾ, ਅਸੀਂ ਇਹ ਵੀ ਜਾਣਦੇ ਹਾਂ ਕਿ ਕੇਵਲ ਬਾਣੀ ਪੜਨ ਨਾਲ ਵੀ ਕੰਮ ਪੁਰਾ ਨਹੀਂ ਹੁੰਦਾ ਪਰ ਇਸਦਾ ਅਰਥ ਇਹ ਨਹੀਂ ਕਿ ਗ੍ਰੰਥ ਸਵਰੂਪ ਬੇਮਾਇਨਾ ਹੈ। ਇਸਦਾ ਅਰਥ ਇਹ ਨਹੀਂ ਕਿ ਬਾਣੀ ਪੜਨਾ ਬੇਮਾਇਨਾ ਹੈ। ਗੁਰੂ ਗ੍ਰੰਥ ਵਿੱਚ ਪਾੜ ਪਾਉਂਣਾ ਗੁਰੂ ਗ੍ਰੰਥ ਦੀ ਹੈਸੀਅਤ ਨਾਲ ਸਭ ਤੋਂ ਵੱਡੀ ਆਤਮਘਾਤੀ ਮਨਮਤਿ ਹੈ।

ਪਰਿਵਾਰ ਦੇ ਸੱਜਣੋਂ ਮੈਂ ਆਪ ਦੀ ਕਿਸੇ ਭਾਵਨਾ ਨੂੰ ਬੇਈਮਾਨੀ ਕਹਿਣ ਦਾ ਝੂਠ ਨਹੀਂ ਲਿਖਾਂਗਾ, ਬਲਕਿ ਇਸ ਨੂੰ ਆਪ ਜੀ ਦੀ ਮੰਢਬੁੱਧੀ ਦੀ ਬਜਰ ਮਨਮਤਿ ਕਹਾਂ ਗਾ। ਤੁਸੀ ਨਾਸਮਝੀ ਵਿੱਚ ਗੁਰਆਂੂ ਦੀ ‘ਜੁਗਤ ਗੁਰੂ` ਗ੍ਰੰਥ ਵਿੱਚ ਸਿੱਖ ਦੇ ਨਿਸ਼ਚੇ ਨੂੰ ਹਟਾਉਂਣ ਦੀ ਮਨਮਤੀ ਵਿਚਾਰ ਰੱਖਦੇ ਹੋ। ਇਸੇ ਮਨਮਤ ਕਾਰਨ ਤੁਸੀ ਆਪਣੇ ਵਲੋਂ ਲਿਖੀ ਸਿੱਖ ਦੀ ਪਰਿਭਾਸ਼ਾ ਵੀ ਬਦਲੀ ਹੈ।

(ਚਲਦਾ)

ਹਰਦੇਵ ਸਿੰਘ, ਜੰਮੂ-੨੩. ੪. ੧੨


(24/04/12)
ਗੁਰਬੀਰ ਸਿੰਘ

ਸ. ਮੱਖਣ ਸਿੰਘ ਜੀ,
ਦਸਮ ਗ੍ਰੰਥ ਸੰਪੂਰਨ ਰੂਪ ਵਿੱਚ ਦਸਮ ਪਿਤਾ ਦੀ ਬਾਣੀ ਜਾਂ ਰਚਨਾ ਹੈ ਕਿ ਨਹੀਂ ਇਹ ਹਾਲੇ ਤੱਕ ਸ਼ੱਕ ਦੇ ਘੇਰੇ ਵਿੱਚ ਹੈ।
ਲੇਕਿਨ ਇਸ ਵਿੱਚ ਕੋਈ ਸੰਦੇਹ ਨਹੀਂ ਹੈ ਕਿ
੧, ਵੱਡੀ ਗਿਣਤੀ ਵਿੱਚ ਸਿੱਖ ਇਸ ਨੂੰ ਮੁਕੰਮਲ ਰੂਪ ਵਿੱਚ ਬਾਣੀ ਤਸਲੀਮ ਕਰਦੇ ਹਨ।
੨, ਕਾਫ਼ੀ ਵਿਦਵਾਨ ਸਿੱਖ ਇਸ ਦੇ ਕੁੱਝ ਹਿੱਸੇ ਨੂੰ ਬਾਣੀ ਮੰਨਦੇ ਹਨ ਅਤੇ ਕੁੱਝ ਹਿੱਸੇ ਨੂੰ ਗੁਰੂ ਦੇ ਦਰਬਾਰੀ ਕਵੀਆਂ ਦੀ ਅਨੁਵਾਦ ਰੂਪ ਰਚਨਾ ਮੰਨਦੇ ਹਨ।
੩, ਕੁੱਝ ਵਿਦਵਾਨ ਸਿੱਖ ਇਸ ਨੂੰ ਮੁਕੰਮਲ ਰੂਪ ਵਿੱਚ ਰੱਦ ਕਰਦੇ ਹਨ।
੪, ਕੁੱਝ ਚੰਦ ਸਿੱਖ ਇਸ ਨੂੰ ਮੁਕੰਮਲ ਰੂਪ ਵਿੱਚ ਗੰਦ ਦਾ ਟੋਕਰਾ ਕਹਿ ਰਹੇ ਹਨ।

ਵੀਰ ਜੀ, ਮੈਂ ਇਨ੍ਹਾਂ ਚਾਰੇ ਕਿਸਮ ਦੇ ਵਿਦਵਾਨ ਸਿੱਖਾਂ ਦੇ ਸੰਪਰਕ ਵਿੱਚ ਹਾਂ। ਮੈਂ ਦੇਖਿਆ ਹੈ ਕਿ ਇਨ੍ਹਾਂ ਵਿਚੋਂ ਕੋਈ ਵੀ ਗੁਰੂ ਗ੍ਰੰਥ ਸਾਹਿਬ ਨੂੰ ਅਧੂਰਾ ਨਹੀਂ ਮੰਨਦਾ।
ਕੋਈ ਦੱਸ ਸਕਦਾ ਹੈ ਕਿ ਸਿੱਖਾਂ ਦਾ ਕੋਈ ਗਰੁਪ ਜਾਂ ਧੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅਧੂਰਾ ਗੁਰੂ ਮੰਨਦਾ ਹੋਵੇ?
ਜਿਹੜਾ ਵਿਦਵਾਨ ਗੁਰੂ ਗ੍ਰੰਥ ਸਾਹਿਬ ਨੂੰ ਸਮਝਣ ਲਈ ਹੋਰ ਗ੍ਰੰਥਾਂ ਦੇ ਅਧਿਐਨ ਦੀ ਜ਼ਰੂਰਤ ਸਮਝਦਾ ਹੋਵੇ ਕੀ ਉਸ `ਤੇ ਇਹ ਇਲਜ਼ਾਮ ਲਗਾਇਆ ਜਾ ਸਕਦਾ ਹੈ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅਧੂਰਾ ਮੰਨਦਾ ਹੈ?
ਅਸੀਂ ਸਕੂਲਾਂ ਕਾਲਜਾਂ ਵਿੱਚ ਆਪਣੇ ਬੱਚਿਆਂ ਨੂੰ ਪੜ੍ਹਨ ਭੇਜਦੇ ਹਾਂ ਤਾਂ ਕਿ ਉਹ ਦੁਨਿਆਵੀ ਵਿਦਿਆ ਹਾਸਲ ਕਰਕੇ ਰੋਟੀ ਰੋਜ਼ੀ ਕਮਾ ਸਕਣ। ਕੀ ਇਸ ਦਾ ਭਾਵ ਇਹ ਕੱਢਿਆ ਜਾ ਸਕਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦੁਨਿਆਵੀ ਵਿਦਿਆ ਨਹੀਂ ਹੈ ਅਤੇ ਇਸ ਦਾ ਉਪਦੇਸ਼ ਰੋਟੀ ਰੋਜ਼ੀ ਵਿੱਚ ਵੀ ਸਹਾਈ ਨਹੀਂ ਹੁੰਦਾ?
ਕੋਈ ਅਜਿਹਾ ਸਿੱਖ ਹੈ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਇਸ ਅਰਥ ਵਿੱਚ ਪੂਰਾ ਗੁਰੂ ਮੰਨਦਾ ਹੋਵੇ ਕਿ ਹੋਰ ਕਿਸੇ ਕਿਤਾਬ ਨੂੰ ਹੱਥ ਨਹੀਂ ਲਾਉਣਾ ਅਤੇ ਕਿਸੇ ਅੱਨ ਵਿਚਾਰ ਦੇ ਨੇੜੇ ਨਹੀਂ ਫ਼ਟਕਣਾ?
ਮੇਰੀ ਜਾਚੇ ਕੋਈ ਅਜਿਹਾ ਸਿੱਖ ਨਹੀਂ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅਧੂਰਾ ਗੁਰੂ ਮੰਨਦਾ ਹੋਵੇ।
ਜਦ ਕੋਈ ਦਸਮ ਗ੍ਰੰਥ ਦੀ ਗੱਲ ਕਰਦਾ ਹੈ ਤਾਂ ਇਸ ਦਾ ਇਹ ਭਾਵ ਕਤਈ ਨਹੀਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਅਧੂਰੇ ਹਨ।
ਜਿਵੇਂ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਿੱਖੀ ਦੀ ਸਮਝ ਲਈ ਭਾਈ ਗੁਰਦਾਸ ਜੀ ਦੀ ਰਚਨਾ, ਭਾਈ ਨੰਦ ਲਾਲ ਰਚਨਾਵਲੀ ਅਤੇ ਹੋਰ ਅਨੇਕ ਗ੍ਰੰਥ ਪੜ੍ਹਨ ਦੀ ਲੋੜ ਹੈ ਅਤੇ ਜਿਵੇਂ ਸਾਨੂੰ ਭੂਗੋਲ, ਅਰਥ ਸ਼ਾਸਤਰ, ਰਾਜਨੀਤੀ ਸ਼ਾਸਤਰ, ਇਤਿਹਾਸ, ਭਾਸ਼ਾ, ਵਿਆਕਰਨ, ਸਮਾਜ ਸ਼ਾਸਤਰ, ਹੋਮ ਸਾਇੰਸ, ਸੰਗੀਤ, ਸਾਇੰਸ ਆਦਿ ਪੜ੍ਹਨ ਦੀ ਲੋੜ ਹੈ ਇਵੇਂ ਹੀ ਇੱਕ ਸਹਾਇਕ ਗ੍ਰੰਥ ਵਜੋਂ ਦਸਮ ਗ੍ਰੰਥ ਦੇ ਅਧਿਐਨ ਦੀ ਜ਼ਰੂਰਤ ਹੈ। ਇਸ ਦੇ ਅੀਧਐਨ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੂਰੇਪਣ ਨੂੰ ਕੋਈ ਫ਼ਰਕ ਨਹੀਂ ਪੈਂਦਾ।
ਡਾ ਇਕਬਾਲ ਸਿੰਘ ਢਿਲੋਂ ਜੀ ਨੂੰ ਗ਼ੁਜ਼ਾਰਿਸ਼ ਹੈ ਕਿ ਦੱਸਣ ਕਿ ਢਿਲੋਂ ਦਾ ਇੱਕ ਵਿਸ਼ੇਸ਼ ਜਾਤ ਦੇ ਬਗ਼ੈਰ ਹੋਰ ਕਿਹੜਾ ਅਰਥ ਹੈ? ਕਿਸੇ ਵੀ ਚੰਗੀ ਡਿਕਸ਼ਨਰੀ ਵਿੱਚ
Ocher ਕੋਈ ਸ਼ਬਦ ਨਹੀਂ ਹੈ ਸਿਰਫ਼ Ochre ਹੈ।
ਤੱਤਿਆਂ ਨੇ ਭਾਈ ਹਰਦੇਵ ਸਿੰਘ ਜੰਮੂ ਜੀ ਨੂੰ ਰੂੜੀਵਾਦਤਾ ਦਾ ਗੁਲਾਮ ਲਿਖਿਆ ਹੈ। ਇਹ ਤੱਤੇ ਭਾਈ ਕਿਸੇ ਵੀ ਸ਼ਬਦ ਦਾ ਅਰਥ ਦੇਖੇ ਸਮਝੇ ਬਿਨਾ ਲਿਖ ਮਾਰਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰੂੜੀ ਸ਼ਬਦ ਇਵੇਂ ਆਇਆ ਹੈ: “ਰੂੜੋ ਠਾਕੁਰ ਮਾਹਰੋ ਰੂੜੀ ਗੁਰਬਾਣੀ” ਅਤੇ “ਰੂੜੀਬਾਣੀ ਹਰਿ ਪਾਇਆ”।
ਗੁਰਬੀਰ ਸਿੰਘ


(24/04/12)
ਡਾ ਦਲਵਿੰਦਰ ਸਿੰਘ ਗ੍ਰੇਵਾਲ

ਤੁਧ ਵਿੱਚ ਮਰਨਾ ਮੁਕਣਾ ਦਾਤਾ
ਡਾ ਦਲਵਿੰਦਰ ਸਿੰਘ ਗ੍ਰੇਵਾਲ
ਤੁਧ ਵਿੱਚ ਮਰਨਾ ਮੁਕਣਾ ਦਾਤਾ ਤੁਧ ਵਿੱਚ ਮਰਨਾ ਮੁਕਣਾ।
ਦਿਲ ਦੀਆਂ ਜਾਣੇ, ਨਬਜ਼ ਪਛਾਣੇ ਤੈਥੋਂ ਕੁੱਝ ਨਾ ਲੁਕਣਾ।
ਖੋਜ ਖੋਜ ਕੇ ਏਹੋ ਪਾਇਆ, ਆਦਿ ਅੰਤ ਹੈਂ ਤੂੰ ਹੀ।
ਜਿਸ ਚੋਂ ਉਪਜਿਆ ਸਭ ਜਗ ਆਖਿਰ, ਮਿਲਣਾ ਹੈ ਉਸ ਨੂੰ ਹੀ।
ਜਦ ਤਕ ਮੰਜ਼ਿਲ ਮਿਲੇ ਨਾ ਤਦ ਤਕ, ਕੀ ਅਟਕਣ ਕੀ ਰੁਕਣਾ।
ਤੁਧ ਵਿੱਚ ਮਰਨਾ ਮੁਕਣਾ ਦਾਤਾ ਤੁਧ ਵਿੱਚ ਮਰਨਾ ਮੁਕਣਾ।
ਜੀਕਰ ਨਦੀਆਂ ਸਾਗਰ ਵਲ ਨੂੰ ਵਧਣ ਅਗਾਂਹ ਹਰ ਵੇਲੇ।
ਸਾਗਰ ਪਾਵਣ ਤੇ ਮਿਟ ਜਾਵਣ, ਹੋਣ ਸਦੀਵੀ ਮੇਲੇ।
ਤਾਂਘ ਏ ਮੇਰੀ ਦਰ ਤੇਰੇ ਤੇ ਆਖਰ ਤੀਕਰ ਝੁਕਣਾ।
ਤੁਧ ਵਿੱਚ ਮਰਨਾ ਮੁਕਣਾ ਦਾਤਾ ਤੁਧ ਵਿੱਚ ਮਰਨਾ ਮੁਕਣਾ।
ਤੇਰੇ ਬਾਝੋਂ ਜਿੳੇੁਣ ਇਉਂ ਜਿਉਂ, ਰੇਤ `ਚ ਤੜਪੇ ਮਛਲੀ।
ਨਾਮ ਬਿਨਾ ਇਹ ਦੇਹੀ ਖੋਲਾ, ਤੜਪੇ ਦੁਨੀਆਂ ਸਗਲੀ।
ਨਾਮ ਸਹਾਰੇ ਹੀ ਦਰ ਤੇਰੇ, ਭਟਕੀ ਰੂਹ ਨੇ ਢੁਕਣਾ।
ਤੁਧ ਵਿੱਚ ਮਰਨਾ ਮੁਕਣਾ ਦਾਤਾ ਤੁਧ ਵਿੱਚ ਮਰਨਾ ਮੁਕਣਾ।
ਲਾ ਲੜ, ਹੱਥ ਫੜ, ਰਾਹ ਪਾ ਦਾਤਾ, ਮਨ ਰੁਸ਼ਨਾ ਦੇ ਦਾਤਾ।
ਨਾਮ ਜਪਾ, ਸਿਮਰਨ ਕਰਵਾ ਦੇ, ਧਿਆਨ ਲਗਾ ਦੇ ਦਾਤਾ।
ਬੋਝ ਹਨੇਰੇ ਦਾ ਢੋ ਥਕੇ, ਵਸ ਵਿੱਚ ਹੋਰ ਨਾ ਚੁੱਕਣਾ।
ਤੁਧ ਵਿੱਚ ਮਰਨਾ ਮੁਕਣਾ ਦਾਤਾ ਤੁਧ ਵਿੱਚ ਮਰਨਾ ਮੁਕਣਾ।


(ਨੋਟ:- ਅੱਜ 23 ਅਪ੍ਰੈਲ 2012 ਨੂੰ ਅਸੀਂ ਕਈ ਚਿੱਠੀਆਂ ਐਡਿਟ ਕਰਕੇ ਪਾਈਆਂ ਹਨ ਅਤੇ ਕੁੱਝ ਇੱਕ ਨਹੀਂ ਵੀ ਪਾਈਆਂ। ਇਸ ਦਾ ਕਾਰਨ ਕੱਲ ਵਾਲਾ ਸੰਪਾਦਕੀ ਨੋਟ ਹੈ। ਧੰਨਵਾਦ ਸਹਿਤ-ਸੰਪਾਦਕ)


(23/04/12)
ਗੁਰਸ਼ਰਨ ਸਿੰਘ ਕਸੇਲ

ਸ੍ਰ. ਬਲਦੇਵ ਸਿੰਘ ਟੋਰਾਂਟੋ ਜੀ,
ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਹਿ ॥
ਆਪ ਨੇ ਜੋ ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਦੀ 36ਵੀਂ ਪਾਉੜੀ ਦੀਆਂ ਕੁਝ ਪੰਗਤੀਆਂ ਦੀ ਵਿਆਖਿਆ ਕੀਤੀ ਹੈ ਉਸ ਵਿਚ ਇਕ ਪਾਸੇ ਤਾਂ ਆਪ ਲੱਖ ਅਕਾਸ਼ਾਂ ਪਾਤਾਲਾਂ ਦੀ ਗੱਲ ਕਰਦੇ ਹੋ ਜਾਂਨੀਕਿ ਗਿਣਤੀ ਮਿਣਤੀ ਦੀ, ਪਰ ਅਖੀਰ ਤੇ ਲਿਖਦੇ ਹੋ “ਭਾਈ ਉਸਦੇ ਅਕਾਸ਼ਾਂ ਪਤਾਲਾਂ ਦਾ ਅੰਤ ਨਹੀਂ” । ਸੋ, ਵੀਰ ਜੀ ਇਹ ਸਮਝਾਉਣ ਦੀ ਖੇਚਲ ਕਰਨੀ ਕਿ ਦੋਹਾਂ ਵਿਚੋਂ ਗੁਰਮਤਿ ਦਾ ਸਿਧਾਂਤ ਕਿਹੜਾ ਹੈ ਅਤੇ ਹਿੰਦੂ ਧਰਮ ਦਾ ਕਿਹੜਾ ਹੈ?
ਇਕ ਹੋਰ ਆਪ ਨੂੰ ਬੇਨਤੀ ਹੈ ਕਿ ਇਸ ਸਾਰੀ ਪਾਉੜੀ ਦੀ ਪੂਰੀ ਵਿਆਖਿਆ ਕਰਨ ਦੀ ਖੇਚਲ ਕਰਨੀ । ਆਪਨੇ ਜਿਹੜੇ ਹੇਠ ਪਦ ਸ਼ਬਦ ਦਿਤੇ ਹਨ ਉਹਨਾਂ ਨਾਲ ਪੂਰੀ ਸਮਝ ਨਹੀਂ ਆਈ । ਧੰਨਵਾਦੀ ਹੋਵਾਂਗਾ ।
ਵਾਰ ਪਹਿਲੀ ਪਾਉੜੀ 36 ਵੀਂ-:
ਪੁਛੇ ਪੀਰ ਤਕਰਾਰ ਕਰ ਏਹ ਫਕੀਰ ਵਡਾ ਆਤਾਈ॥ (1-36-1)
ਏਥੇ ਵਿੱਚ ਬਗਦਾਦ ਦੇ ਵਡੀ ਕਰਾਮਾਤ ਦਿਖਲਾਈ॥ (1-36-2)
ਪਾਤਾਲਾਂ ਆਕਾਸ਼ ਲਖ ਓੜਕ ਭਾਲੀ ਖਬਰ ਸੁ ਸਾਈ॥ (1-36-3)
ਫੇਰ ਦੁਰਾਇਣ ਦਸਤਗੀਰ ਅਸੀ ਭਿ ਵੇਖਾਂ ਜੋ ਤੁਹਿ ਪਾਈ॥ (1-36-4)
ਨਾਲ ਲੀਤਾ ਬੇਟਾ ਪੀਰ ਦਾ ਅਖੀਂ ਮੀਟ ਗਿਆ ਹਵਾਈ॥ (1-36-5)
ਲਖ ਅਕਾਸ਼ ਪਤਾਲ ਲਖ ਅਖ ਫੁਰਕ ਵਿੱਚ ਸਭ ਦਿਖਲਾਈ॥ (1-36-6)
ਭਰ ਕਚਕੌਲ ਪ੍ਰਸ਼ਾਦ ਦਾ ਧੁਰੋਂ ਪਤਾਲੋਂ ਲਈ ਕੜਾਈ॥ (1-36-7)
ਜ਼ਾਹਰ ਕਲਾ ਨ ਛਪੈ ਛਪਾਈ॥ ੩੬॥


ਸਤਿਕਾਰ ਸਹਿਤ,
ਗੁਰਸ਼ਰਨ ਸਿੰਘ ਕਸੇਲ


(23/04/12)
ਅਮਰੀਕ ਸਿੰਘ ਰਾਜਪੁਰਾ

ਸਤਿਕਾਰਯੋਗ ਵੀਰ ਹਰਦੇਵ ਸਿੰਘ ਜੰਮੂ ਅਤੇ ਤੱਤ -ਗੁਰਮਤਿ ਪਰਵਾਰ ਦੇ ਵੀਰ ਜੀਓ !
ਵਾਹਿਗੁਰੂ ਜੀ ਕਾ ਖਾਲਸਾ ,ਵਾਹਿਗੁਰੂ ਜੀ ਕੀ ਫਤਹਿ ॥
ਵੀਰ ਜੀਓ , ਮੇਰੀ ਕੋਈ ਔਕਾਤ ਨਹੀਂ ਕੇ ਮੈਂ ਆਪ ਜੀ ਨੂੰ ਸਲਾਹ ਦੇਵਾਂ ਜਾਂ ਬੇਨਤੀ ਕਰਾਂ, ਪ੍ਰੰਤੂ ਜਿਹੜੀਆਂ ਲਿਖਤਾਂ ਜਾਂ ਕਾਰਵਾਈਆਂ ਰਾਹੀਂ ਸਿਖੀ ਨਾਲ ਜੁੜਨ ਵਾਲੇ ਸਜਣਾਂ ਤੇ ਗਲਤ ਅਸਰ ਪੈਂਦਾ ਹੋਵੇ ਉਹਨਾ ਨੂੰ ਤਿਆਗਣ ਲਈ ਅਰਜੋਈ ਕਰਨਾ ਕਿਸੇ ਨਾ ਕਿਸੇ ਦਾ ਫਰਜ਼ ਬਣਦਾ ਹੈ । ਮੈਂ ਬਹੁਤ ਹੀ ਭਰੇ ਹੋਏ ਮਨ ਨਾਲ ਇਹ ਲਿਖਣ ਦੀ ਗੁਸਤਾਖੀ ਕਰ ਰਿਹਾ ਹਾਂ ਕੇ ਵੀਰ ਹਰਦੇਵ ਸਿੰਘ ਜੀ ਅਤੇ ਪਰਿਵਾਰ ਦੋਵੇਂ ਹੀ ਆਪਣਾ ਮਨ ਬਣਾ ਲੈਣ ਕੇ ਉਹ ਕਦੇ ਵੀ ਅੱਗੇ ਵਾਸਤੇ ਸਿਖ ਮਾਰਗ ਤੇ ਇਕ ਦੂਸਰੇ ਦੇ ਵਿਰੁਧ ਨਹੀਂ ਲਿਖਣਗੇ । ਇਥੇ ਮੈਂ ਸਪਸ਼ਟ ਕਰਨਾ ਚਾਹਵਾਂਗਾ ਕੇ ਕੋਈ ਘੰਭੀਰ ਮਸਲਾ ਜੋ ਸਿਖੀ ਨੂੰ ਢਾਆ ਲਾਉਂਦਾ ਹੋਵੇ ਉਸ ਵਿਰੁਧ ਹਰ ਗੁਰਸਿਖ ਦਾ ਫਰਜ਼ ਬਣਦਾ ਹੈ ਕੇ ਉਸਦੀ ਸੂਚਨਾ ਹਲੀਮੀ -ਭਾਸ਼ਾ ਵਰਤਦੇ ਹੋਏ ਸਾਰਿਆਂ ਨੂੰ ਜਰੂਰ ਜਾਣੂ ਕਰਵਾਵੇ । ਵੀਰ ਮਖਣ ਸਿੰਘ ਜੀ ਬਹੁਤ ਹੀ ਮੇਹਨਤ ਨਾਲ “ਸਿਖ ਮਾਰਗ” ਨੂੰ ਚਲਾ ਰਹੇ ਹਨ । ਇਸਦਾ ਫਾਇਦਾ ਗੁਰਬਾਣੀ ਸਮਝਣ -ਸਮਝਾਉਣ ਲਈ ਹੀ ਲਿਆ ਜਾਵੇ ਤਾਂ ਕੇ ਅਸੀਂ ਇਸ ਮਾਰਗ ਦੇ ਸਾਰੇ ਪਾਠਕ ਦੂਸਰਿਆਂ ਲਈ ਉਧਾਰਨ ਬਣ ਸਕੀਏ । ਪਰਿਵਾਰ ਵੀ ਸ਼੍ਲਾਗਾਯੋਗ ਕੰਮ ਕਰ ਰਿਹਾ ਹੈ --ਜੇਕਰ ਹਰਦੇਵ ਸਿੰਘ ਜੰਮੂ ਵਰਗੇ ਸੂਝਵਾਨ ਸਜਣ ਉਹਨਾਂ ਦਾ ਸਾਥ ਦੇਣ ਤਾਂ ਬਹੁਤ ਹੀ ਉਸਾਰੂ ਨਤੀਜੇ ਸਾਹਮਣੇ ਆਉਣ । ਇਹ ਮੇਰੀ ਬੇਨਤੀ ਨੂੰ ਇਹ ਨਾ ਸਮਝ ਲਿਆ ਜਾਵੇ ਕੇ ਮੈਂ ਪਰਵਾਰ ਜਾਂ ਹਰਦੇਵ ਸਿੰਘ ਜੀ ਵਿਚੋਂ ਕਿਸੇ ਇੱਕ ਦਾ ਪਖ ਪੂਰ ਰਿਹਾ ਹਾਂ --ਸਿਰਫ ਸਿਖੀ ਦੀ ਚੜਦੀ ਕਲਾ ਲਈ ਅਰਜੋਈ ਹੈ ।
ਅਰਜੋਈ ਕਰਤਾ : ਅਮਰੀਕ ਸਿੰਘ ਰਾਜਪੁਰਾ ।


(23/04/12)
ਅਜ੍ਰਾਵਤ ਸਿੰਘ

ਵਾਹਿਗੁਰੂ ਜੀ ਕਾ ਖਾਲਸਾ।।
ਵਾਹਿਗੁਰੂ ਜੀ ਕੀ ਫਤਹਿ।।


ਸਿੱਖ ਮਾਰਗ ਦੇ ਪਾਠਕਾਂ ਨਾਲ ਇਹ ਲਿੰਕ ਸਾਂਝਾ ਕਰਨਾ ਚਾਹੁੰਦਾ ਹਾਂ :

http://satguru.weebly.com/

ਇਹ ਵੇਬ ਸਾਇਟ ਹਰਪਾਲ ਸਿੰਘ ਕਸੂਰ ਦੀ ਹੈ | ਇਹ ਆਪਣੇ ਆਪ ਨੂੰ ਇਤਿਹਾਸ ਕਾਰ ਦਸਦੇ ਹਨ ਅਤੇ ਗੁਰੂ ਨਾਨਕ ਸਾਹਿਬ ਜੀ ਦੀਆਂ ਪੱਛਮ ਦੀਆਂ ਉਦਾਸੀਆਂ ਤੇ ਖੋਜ ਕਰ ਰਹੇ ਹਨ | ਇਨ੍ਹਾ ਨੇ ਆਪਣੇ ਵੇਬ ਸਾਇਟ ਵਿੱਚ ਬਹੁਤ ਕੁਝ ਹੈਰਾਨਜਨਕ ਹੈ ਜਿਂਵੇ :
> ਗੁਰੂ ਬਾਬਾ ਨਾਨਕ ਸਾਹਿਬ ਜੀ ਦੀ ਅਮਰੀਕਾ ਦੀ ਯਾਤਰਾ
> ਗੁਰੂ ਬਾਬਾ ਨਾਨਕ ਸਾਹਿਬ ਜੀ ਦੀ ਰੂਸ ਦੀ ਯਾਤਰਾ
> ਗੁਰੂ ਬਾਬਾ ਨਾਨਕ ਸਾਹਿਬ ਜੀ ਦੀ ਥਾਈ ਲੇੰਡ ਦੀ ਯਾਤਰਾ
> ਗੁਰੂ ਬਾਬਾ ਨਾਨਕ ਸਾਹਿਬ ਜੀ ਦੀ ਵੇਸਟ ਇੰਡੀਜ਼ ਦੀ ਯਾਤਰਾ
> ਗੁਰੂ ਬਾਬਾ ਨਾਨਕ ਸਾਹਿਬ ਜੀ ਦੀ ਬ੍ਰਾਜ਼ੀਲ , ਸੈਬੇਰਿਆ ਆਦਿਕ

ਇਹ ਹੀ ਨਹੀਂ
> ਗੁਰੂ ਹਰਗੋਬਿੰਦ ਜੀ ਦੀ ਅਫ੍ਰੀਕਾ ਦੀ ਯਾਤਰਾ ਵੀ

http://satguru.weebly.com/

ਇਨ੍ਹਾ ਨੇ ਬਾਬਾ ਨਾਨਕ ਜੀ ਨੂੰ ਬਹੁਤ ਸਾਰੇ ਦੇਸ਼ਾਂ ਵਿੱਚ ਘੁਮਾ ਦਿੱਤਾ ਹੈ | ਕੁਛ ਗੱਲਾਂ ਇਨ੍ਹਾ ਜੀ ਜਾਇਜ਼ ਲਗ ਰਹੀਆਂ ਹਨ ਪਰ ਬੋਹਤੇਰਾ, ਸੋਚ ਅਤੇ ਸ਼ਰਧਾ ਦੀ ਉਪਜ ਹੀ ਲਗ ਰਹੀ ਹੈ, ਕਿਓਂਕਿ ਜੋ ਤਥ ਦਿੱਤੇ ਹਨ ਉਹ ਜਿਆਦਾਤਰ ਬੇ-ਬੁਨਿਆਦ ਜਿਹੇ ਲਗ ਰਹੇ ਹਨ | "...ਇਕ ਬਜੁਰਗ ਆਇਆ..." ਤਾਂ ਇਸ ਦਾ ਅਰਥ ਇਹ ਨਹੀਂ ਕੀ ਬਾਬਾ ਨਾਨਕ ਨਾਲ ਜੋੜ ਦਿਓ | ਇਹ ਹੀ ਨਹੀਂ ਇਹ ਗੁਰੂ ਗ੍ਰੰਥ ਸਾਹਿਬ ਦੀਆਂ ਪੰਕਤੀਆਂ ਦੇ ਭਾਂਵਾਂ ਵਿੱਚ ਵੀ ਕੁਛ ਫੇਰ ਬਦਲ ਕਰਦੇ ਨਜਰ ਆਂਦੇ ਹਨ, ਕੁਝ ਪੰਕਤੀਆਂ ਨੂੰ ਇਤਿਹਾਸ ਨਾਲ ਜੋੜ ਕੇ ਅਰਥ ਰਹੇ ਹਨ |
ਇਹ ਗੱਲ ਮੈਂ ਮੰਨਦਾ ਹਾਂ ਅਤੇ ਇਸ ਵਿੱਚ ਕੋਈ ਸ਼ੱਕ ਨਹੀਂ ਕੀ ਕਿਸੇ ਚੀਜ਼ ਦੀ ਖੋਜ ਵਿੱਚ ਟਿਕਾਵ ਨਹੀਂ ਆਉਣਾ ਚਾਹਿਦਾ, ਜੇ ਤਥ ਠੀਕ ਹੋਂ ਤੇ ਆਪਣਾ ਨਜਰਿਯਾ ਬਦਲਣਾ ਵੀ ਗੁਰਮਤਿ ਦੀ ਗੱਲ ਹੈ|
ਕਿਰਪਾ ਕਰ ਕੇ ਇਹ ਵੇਬ ਸਾਇਟ ਦੇਖੋ ਅਤੇ ਇਤਿਹਾਸ ਪੜ੍ਹਨ ਸਮਝਣ ਵਾਲੇ ਆਪਨੇ ਵਿਚਾਰ ਪ੍ਰਗਟ ਕਰੋ ਕੀ ਉਹ ਇਨ੍ਹਾ ਦੀ ਗੱਲ ਨਾਲ ਸਹਿਮਤ ਹਨ ?
ਭੁਲ ਚੂਕ ਮਾਫ਼
--
ਵਾਹਿਗੁਰੂ ਜੀ ਕਾ ਖਾਲਸਾ।।
ਵਾਹਿਗੁਰੂ ਜੀ ਕੀ ਫਤਹਿ।।


(23/04/12)
ਗੁਰਦੀਪ ਸਿੰਘ ਖਾਲਸਾ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
---- ਸਿੰਘ ਜੀ ਥੋੜਾ ਚਿਰ ਪਹਿਲਾਂ ਵਚਿਤਰ ਨਾਟਕ ਇਕ ਸਾਜਸ਼ ਗਰੁੱਪ ਵਿੱਚ ਵੀ --- ਸਿੰਘ ਖਾਲਸਾ ਨਾਂ ਦਾ ਬਂਦਾ ਇਕ ਸਿੰਘ ਦਾ ਵਕੀਲ ਬਣਿਆ ਸੀ । ਉਹ ਉਮੇ ਗਲਾ ਕਰਦਾ ਸੀ ਜਿਮੇ ਤੁਸੀ ਕਰਦੇ ਹੋ । ਉਹ ਬੰਦਾ ਰੱਜ ਕੇ ਸਿੱਖ ਮਾਰਗ ਵਰੁੱਧ ਭੜਾਸ ਕਢਦਾ ਸੀ । ਓਸ ਗਰੁਪ ਦੇ ਪੱਚੀ ਹਜਾਰ ਮੈਬਰਾਂ ਚੋ ਉਦੇ ਵਲ ਕੋਈ ਨੀਂ ਗਿਆ ਕਿਉਕਿ ਉਹ ਗਰੁਪ ਆਲੇ ਸਿਰਫ ਗੁਰੂ ਗ੍ਰੰਥ ਨੂੰ ਪੂਰਾ ਗੁਰੂ ਮਨਦੇ ਹਨ ਸਾਰੇ ਬਚਿਤਰ ਨਟਕ ਨੂੰ ਰਦ ਕਰਦੇ ਹਨ । ਹੁਣ ਤੁਸੀਂ ਬਿਲਕੁਲ ਉਹੀ ਬੋਲੀ ਬੋਲਦੇ ਹੋ । ਉਸੇ ਤਰਾਂ ਵਕੀਲ ਬਣਦੇ ਹੋ । ਅਸੀਂ ਮਨਦੇ ਹਾ ਕਿ ਵਕੀਲ ਬਹੁਤ ਚਲਾਕ ਹੁੰਦੇ ਨੇ ਸੱਚ ਨੂ ਝੂਠ ਬਣਾ ਪੇਸ਼ ਕਰਦੇ ਨੇ ਪਰ ਲਖ ਜੋਰ ਲਾਕੇ ਵੀ ਗੁਰੂ ਗ੍ਰੰਥ ਸਾਹਿਬ ਨੂੰ ਅਧੂਰਾ ਨਹੀਂ ਸਾਬਤ ਕਰ ਸਕਦੇ । ਇਨਾ ਦੇ ਦਿਨ ਪੁਗ ਗਏ ਹਨ । ਸਿਰੀ ਗੁਰੂ ਗ੍ਰੰਥ ਸਾਹਿਬ ਦੀ ਸੱਚੀ ਬਾਣੀ ਵਿੱਚ ਵਚਿਤਰ ਨਾਟਕ ਦੀ ਕੋਈ ਕਵਿਤਾ ਜੋੜ ਕੇ ਹੁਣ ਸੰਗਤਾਂ ਨੂੰ ਨਹੀ ਪਰੋਸ ਸਕਦੇ । ਗੁਰੂ ਦਾ ਵਾਸਤਾ ਜੇ ਕਿਸੇ ਦਸਮ ਗ੍ਰੰਥੀਆਂ ਦੀ ਪੰਥ ਪਰਮਾਣਕਤਾ ਨੂੰ ਸੱਚੀ ਸਿੱਧ ਕਰਨ ਲਈ ਪੰਥ ਨਾਲ ਧ੍ਰੋਹ ਨਾ ਕਮਾਓ। ਗੁਰੂ ਗ੍ਰੰਥ ਦਾ ਖਾਲਸਾ ਪੰਥ ਵਿੱਚ ਆਕੇ ਕੂੜ ਕਿਤਾਂਬਾਂ ਦੇ ਗਿਆਨ ਨੂੰ ਦੂਰ ਸੁੱਟੋ । ਆਪਦੇ ਗਿਆਨ ਲਈ ਕੋਈ ਵੀ ਕਿਤੌ ਵੀ ਪੜ ਸਕਦਾ ਹੈ ਪਰ ਗੁਰੂ ਦੇ ਖਾਲਸਾ ਪੰਥ ਨੂੰ ਸਿਰਫ ਗੁ੍ਰੂ ਗ੍ਰੰਥ ਦੀ ਬਾਣੀ ਨਾਲ ਜੁੜਨ ਦੋ । ਸਿਖ ਦੇ ਨਿਤਨੇਮ ਚੋਂ ਕਵਿਤਾਂਵਾਂ ਨਾ ਜੋੜੋ । ਸੱਚੀ ਬਾਣੀ ਹੀ ਸੱਚ ਨਾਲ ਜੋੜਦੀ ਹੇ । ਧਕੇ ਨਾਲ ਕਿਸੇ ਦਾ ਵਕੀਲ ਨਾ ਬਣੋ । ਥੋਡੀਆਂ ਲਖ ਕੋਸ਼ਸ਼ਾ ਨਾਲ ਵੀ ਹੁਣ ਦਸਮ ਗ੍ਰੰਥ ਕਿਸੇ ਨੇ ਨਿਤਨੇਮ ਵਿੱਚ ਨਹੀਂ ਪੜਨਾ । ਹਾਲੇ ਵੀ ਸਮਾਂ ਹੈ ਸਿੱਖਾਂ ਨਾਲ ਧਰੋ ਨਾਂ ਕਮਾਓ । ਧੰਨਵਾਦ।


(23/04/12)
ਡਾ: ਇਕਬਾਲ ਸਿੰਘ ਢਿੱਲੋਂ

ਸਿਖਮਾਰਗ ਵੈਬਸਾਈਟ ਦੇ ਮਾਨਯੋਗ ਸੰਪਾਦਕ ਜੀ, ਆਪ ਜੀ ਨੂੰ ਅਤੇ ਸੂਜਵਾਨ ਪਾਠਕਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ!

ਸ. --- ਸਿੰਘ ਜੀ ਨੇ ਸਿਖਮਾਰਗ ਉਤੇ ਮੇਰੇ 20. 04. 2012 ਨੂੰ ਪਾਏ ਗਏ ਪੱਤਰ ਦੇ ਜੁਆਬ ਵਿੱਚ 21. 04. 2012 ਨੂੰ ਆਪਣਾ ਪੱਤਰ ਛਪਵਾਇਆ ਹੈ ਅਤੇ ਮੇਰੇ ਇੱਸੇ ਪੱਤਰ ਦੇ ਸਬੰਧ ਵਿੱਚ ਸ. --ਸਿੰਘ ਦਾ ਪੱਤਰ ਵੀ 21. 04. 2012 ਨੂੰ ਪਾਇਆ ਗਿਆ ਹੈ।

ਸ. ---ਸਿੰਘ ਜੀ ਨੇ ਮੇਰੇ ਵੱਲੋਂ ਉਠਾਏ ਗਏ ਨੁਕਤਿਆਂ ਸਬੰਧੀ ਆਪਣੀ ਸਥਿਤੀ ਸਪਸ਼ਟ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਸ ਦਾ ਮਤਲਬ ਸਾਫ ਹੈ ਕਿ ਉਹ ਉਹਨਾਂ ਪ੍ਰਤੀ ਸੁਝਾਏ ਗਏ ਸਾਰੇ ਨੁਕਤੇ ਸਵੀਕਾਰ ਕਰਦੇ ਹਨ। ਦੂਸਰੇ ਪਾਸੇ ਉਹਨਾਂ ਨੇ ਮੇਰੇ ਇੱਕ ਪੁਰਾਣੇ ਲੇਖ ਵਿੱਚੋਂ ਗਲਤ ਹਵਾਲੇ ਦੇ ਕੇ ਅਤੇ ਦਲੀਲਾਂ ਨੂੰ ਕੱਟ-ਵੱਢ ਕੇ ਮੇਰੇ ਤੇ ਕੁੱਝ ਝੂਠੇ ਅਤੇ ਬੇਬੁਨਿਆਦ ਇਲਜ਼ਾਮ ਲਗਾਉਣ ਦਾ ਯਤਨ ਕੀਤਾ ਹੈ। ਪਾਠਕ ਸਬੰਧਿਤ ਲੇਖ ਪੜ੍ਹ ਕੇ ਖੁਦ ਹੀ ਸੱਚ-ਝੂਠ ਦਾ ਨਿਤਾਰਾ ਕਰ ਸਕਦੇ ਹਨ।

ਸ. -- ਸਿੰਘ ਜੀ ਨੂੰ ਮੈਂ ਪਹਿਲਾਂ ਹੀ ਦੱਸ ਚੁੱਕਾ ਹੋਇਆ ਹਾਂ ਕਿ ਉਹਨਾਂ ਦੀ ‘ਵਿਸ਼ੇਸ਼’ ਕਿਸਮ ਦੀ ਭਾਸ਼ਾ ਅਤੇ ਲਿਖਣ-ਸ਼ੈਲੀ ਕਰਕੇ ਮੈਂ ਉਹਨਾਂ ਨਾਲ ਕੋਈ ਵਿਚਾਰ-ਚਰਚਾ ਨਹੀਂ ਕਰਨੀ ਚਾਹੁੰਦਾ। ਦੂਸਰਾ, ਉਹ ਅਖੌਤੀ ਦਸਮ-ਗ੍ਰੰਥ ਨੂੰ ਪੂਰੀ-ਸੂਰੀ ਮਾਨਤਾ ਦਿੰਦੇ ਹਨ ਅਤੇ ਉਹ ਵੈਬਸਾਈਟ ਤੇ ਇੱਕ ਹੋਰ ਮਨਮੱਤੀ ਸੱਜਣ ਦੀਆਂ ਕਾਰਵਾਈਆਂ ਦੀ ਡੱਟ ਕੇ ਪੈਰਵਾਈ ਕਰ ਰਹੇ ਹਨ। ਇਸ ਲਈ ਸ. -- ਸਿੰਘ ਜੀ ਨੂੰ ਬੇਨਤੀ ਹੈ ਕਿ ਭਵਿਖ ਵਿੱਚ ਉਹ ਸਿਖਮਾਰਗ ਵੈਬਸਾਈਟ ਤੇ ਮੇਰੇ ਅਤੇ ਮੇਰੀਆਂ ਲਿਖਤਾਂ ਸਬੰਧੀ ਕੋਈ ਟਿੱਪਣੀ ਨਾ ਕਰਨ। ਬਿਨ-ਮੰਗੀ ਨਸੀਹਤ ਹਿਮਾਕਤ ਹੀ ਹੁੰਦੀ ਹੈ। ਮੇਰੇ ਸਬੰਧੀ ਜੋ ਜਾਤੀ ਟਿੱਪਣੀਆਂ ਉਹਨਾਂ ਨੇ ਆਪਣੇ ਪੱਤਰ ਵਿੱਚ ਕੀਤੀਆਂ ਹਨ ਉਹਨਾਂ ਵਿੱਚੋਂ ਕੁੱਝ ਕੁ ਦਾ ਸੰਖੇਪ ਵਿੱਚ ਜੁਆਬ ਹੇਠਾਂ ਦਿੱਤੇ ਅਨੁਸਾਰ ਹੈ:
1. ਮੈਂ ‘ਢਿੱਲੋਂ’ ਸ਼ਬਦ ਨੂੰ ਜਾਤੀਸੂਚਕ ਦੇ ਤੌਰ ਤੇ ਨਹੀਂ ਵਰਤਦਾ। ਇੱਸੇ ਵੈਬਸਾਈਟ ਤੇ ਮੈਂ ਇਹ ਸਪਸ਼ਟ ਕਰ ਚੁੱਕਾ ਹੋਇਆਂ ਹਾਂ। ਸ. -- ਸਿੰਘ ਜੀ ਪੜ੍ਹ ਲੈਣ ਅਤੇ ਇੰਟਰਨੈਟ ਵੀ ਵੇਖ ਲੈਣ।
2. ਸ਼ਬਦ
‘ocher’ ਕਿਸੇ ਚੰਗੀ ਡਿਕਸ਼ਨਰੀ ਵਿੱਚ ਜ਼ਰੂਰ ਮਿਲ ਜਾਵੇਗਾ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।


(23/04/12)
ਜਸਬੀਰ ਸਿੰਘ (ਕੈਲਗਰੀ)

ਸਿੱਖ ਮਾਰਗ ਦੇ ਪਾਠਕ ਸੱਜਣੋ!

ਵਾਹਿਗੁਰੂ ਜੀ ਕਾ ਖਾਲਸਾ॥

ਵਾਹਿਗੁਰੂ ਜੀ ਕੀ ਫਤਹਿ॥

ਇਕਬਾਲ ਸਿੰਘ ਢਿਲੋਂ ਜੀ ਸ਼ਬਦ ਗੁਰੂ, ਗ੍ਰੰਥ ਗੁਰੂ, ਧਾਰਮਿਕ ਪੁਸਤਕ ਵਿਚਲੀ ਰਚਨਾ ਸ਼ਬਦ ਗੁਰੂ’ ਆਦਿ ਲਕਬਾਂ ਵਿੱਚ ਆਪ ਉਲਝੇ ਪਏ ਹਨ ਅਤੇ ਹੋਰਨਾ ਨੂੰ ਭੁਲੇਖੇ ਵਿੱਚ ਪਾ ਰਹੇ ਹਨ। ਕਾਰਣ ਇਹ ਹੈ ਕਿ ਉਹ ਖੁਦ ‘ਸ਼ਬਦ ਗੁਰੂ (ਜਿਸ ਦਾ ਕਿ ਜ਼ਿਕਰ ਸਿੱਧ ਗੋਸਟ ਵਿੱਚ ਕੀਤਾ ਗਿਆ ਹੈ) ‘ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਵਾਲੇ ‘ਸ਼ਬਦ/ ਸ਼ਬਦਾਂ’ ਦੇ ਫਰਕ ਨੂੰ ਸਮਝਣ ਤੋਂ ਅਸਮਰਥ ਹਨ।

ਸਿੱਧਾਂ ਨੇ ਗੁਰੂ ਸਾਹਿਬ ਤੇ ਸਵਾਲ ਕੀਤਾ ਕਿ ਤੇਰਾ ਗੁਰੂ ਕੌਣ ਹੈ, ਜਿਸ ਦਾ ਤੂੰ ਚੇਲਾ ਹੈ? ਤਾਂ ਗੁਰੂ ਸਾਹਿਬ ਜੀ ਨੇ ਅੱਗੋਂ ਜਵਾਬ ਦਿੱਤਾ- “ਸ਼ਬਦ ਗੁਰੂ, ਸੁਰਤਿ ਧੁਨਿ ਚੇਲਾ’। ਪਹਿਲਾਂ ਗੁਰੂ ਸਾਹਿਬ ਜੀ ਦੇ ਇਸ ‘ਸ਼ਬਦ ਗੁਰੂ’ ਬਾਰੇ ਸਮਝਣ ਦੀ ਜਰੂਰਤ ਹੈ। ਜਦੋਂ ਗੁਰੂ ਸਾਹਿਬ ਜੀ ਨੇ ਸਿੱਧਾਂ ਨੂੰ ਆਪਣੇ ਗੁਰੂ ਬਾਰੇ ਦੱਸਿਆ ਉਸ ਵਕਤ (ਗੁਰੂ) ਗ੍ਰੰਥ ਸਾਹਿਬ ਮੌਜੂਦ ਨਹੀਂ ਸੀ। ਤਾਂ ਫਿਰ ਗੁਰੂ ਸਾਹਿਬ ਨੇ ਕਿਸ ਗੁਰੂ ਦਾ ਜ਼ਿਕਰ ਕੀਤਾ ਸੀ? ਇਸ ਗੱਲ ਤੇ ਵਿਚਾਰ ਕਰਨ ਤੋਂ ਪਹਿਲਾਂ ਇਸ ਗੱਲ ਤੇ ਵਿਚਾਰ ਕਰਨੀ ਜਰੂਰੀ ਹੈ ਕਿ “ਸ਼ਬਦ” ਹੈ ਕੀ?

ਕੋਈ ਵੀ ‘ਸ਼ਬਦ’ ਹੋਂਦ ਵਿੱਚ ਆਉਣ ਤੋਂ ਪਹਿਲਾਂ ਸੰਸਕਾਰ ਰੂਪ ਵਿੱਚ ਹਿਰਦੇ ਵਿੱਚ ਉਤਪੰਨ ਹੁੰਦਾ ਹੈ। ਜੋ ਕਿ ਅਜੇ ਗਿਆਨ ਇੰਦਰਿਆਂ ਦੀ ਪਹੁੰਚ ਤੋਂ ਪਰੇ ਦਾ ਵਿਸ਼ਾ ਹੁੰਦਾ ਹੈ। ਅਤੇ ਇਸ ਪਰਾ ਰੂਪ ਸ਼ਬਦ ਦਾ ਬੰਦੇ ਨੂੰ ਖੁਦ ਨੂੰ ਵੀ ਕੁੱਝ ਗਿਆਨ ਜਾਂ ਅਹਿਸਾਸ ਨਹੀਂ ਹੁੰਦਾ। ਜਿਸ ਤਰ੍ਹਾਂ ਕੋਈ ਗੱਲ ਸਾਡੇ ਚੇਤੇ ਚੋਂ ਬਿਲਕੁਲ ਭੁੱਲ ਚੁੱਕੀ ਹੋਵੇ ਤਾਂ ਉਹ ਅਨਹੋਇਆਂ ਵਰਗੀ ਹੀ ਹੁੰਦੀ ਹੈ। ਉਸ ਦਾ ਗਿਆਨ ਜਾਂ ਅਹਿਸਾਸ ਬੰਦੇ ਨੂੰ ਖੁਦ ਨੂੰ ਵੀ ਨਹੀਂ ਹੁੰਦਾ। ਸ਼ਬਦ ਦੀ ਇਸ ਸਥਿਤੀ ਨੂੰ ਪਰਾ (ਪਰਾ-ਭੌਤਿਕ) ਬਾਣੀ ਜਾਂ ਗੁਪਤੀ ਬਾਣੀ ਵੀ ਕਿਹਾ ਜਾਂਦਾ ਹੈ।

ਇਸ ਤੋਂ ਅੱਗੇ ਸ਼ਬਦ ਦੀ ਦੂਸਰੀ ਸਥਿਤੀ ਨੂੰ ਕਹਿੰਦੇ ਹਨ ‘ਪਸੰਤੀ ਜਾਂ ਪਛਯੰਤੀ’। ਇਸ ਸਥਿਤੀ ਵਿੱਚ ਆਪਣੇ ਸੰਸਕਾਰਾਂ ਤੋਂ ਜਾਂ ਕਿਸੇ ਖਾਸ ਪ੍ਰਸਥਿਤੀ ਤੋਂ ਜਾਂ ਸੁਭਾਵਕ ਹੀ ਜਦੋਂ ‘ਵਿਚਾਰ’ ਹਿਰਦੇ ਵਿੱਚ ਉਤਪੰਨ ਹੁੰਦੇ ਹਨ ਉਸ ਸਥਿਤੀ ਨੂੰ ਪਸੰਤੀ ਕਹਿੰਦੇ ਹਨ। ਇਸ ਸਥਿਤੀ ਵਿੱਚ ਵਿਅਕਤੀ ਹੋ ਚੁਕੀਆਂ ਜਾਂ ਹੋ ਰਹੀਆਂ ਜਾਂ ਹੋਣ ਵਾਲੀਆਂ ਗੱਲਾਂ ਬਾਰੇ ਵਿਚਾਰ ਅਤੇ ਚਿੰਤਨ ਕਰਦਾ ਹੈ। ਇਸ ਸਥਿਤੀ ਬਾਰੇ ਖੁਦ ਵਿਅਕਤੀ ਨੂੰ ਅਨੁਭਵ ਤਾਂ ਹੁੰਦਾ ਹੈ, ਪਰ ਇਹ ਅਜੇ ਵੀ ਸੂਖਮ ਰੂਪ ਹੀ ਹੁੰਦੀ ਹੈ।

ਇਸ ਤੋਂ ਅੱਗੇ ਸ਼ਬਦ ਦੀ ਤੀਸਰੀ ਸਥਿਤੀ ਹੈ ‘ਮਧਮਾ’। ਮਧਮਾ ਦਾ ਅਰਥ ਹੈ ਵਿਚਕਾਰ ਵਾਲੀ ਸਥਿਤੀ। ਪਸੰਤੀ ਸਥਿਤੀ ਵਿੱਚਲੀ ਵਿਚਾਰਾਂ ਦੀ ਉਧੇੜ-ਬੁਣ ਤੋਂ ਬਾਅਦ ਵਿਚਾਰਾਂ ਦੇ ਕਿਸੇ ਨਤੀਜੇ ਤੇ ਪਹੁੰਚਣ ਦੀ ਸਥਿਤੀ ਨੂੰ ਕਹਿੰਦੇ ਹਨ ‘ਮਧਮਾ’। ਇਸ ਸਥਿਤੀ ਵਿੱਚ ਵਿਚਾਰ ਅਜੇ ਘੜੇ ਤਾਂ ਗਏ ਹੁੰਦੇ ਹਨ ਕਿਸੇ ਭਾਸ਼ਾ ਦੇ ਸ਼ਬਦਾਂ ਦਾ ਰੂਪ ਅਜੇ ਗ੍ਰਹਣ ਨਹੀਂ ਕੀਤਾ ਹੁੰਦਾ।

ਇਸ ਤੋਂ ਅਗਲੀ ਅਤੇ ਚੌਥੀ ਸਥਿਤੀ ਹੈ ‘ਬੈਖਰੀ’। ਇਸ ਸਥਿਤੀ ਵਿੱਚ ਘੜੇ ਜਾ ਚੁੱਕੇ ਵਿਚਾਰ ਕਿਸੇ ਭਾਸ਼ਾਂ ਜਾਂ ਭਾਸ਼ਾਵਾਂ ਦੇ ਅੱਖਰਾਂ ਦਾ ਰੂਪ ਧਾਰ ਲੈਂਦੇ ਹਨ ਅਤੇ ਬਾਕਾਇਦਾ ਤੌਰ ਤੇ ਬੋਲ-ਚਾਲ ਜਾਂ ਲਿਖਤ ਰੂਪ ਵਿੱਚ ਜਗ ਜਾਹਰ ਕੀਤੇ ਜਾਂਦੇ ਹਨ।

ਗੁਰੂ ਸਾਹਿਬ ਨੂੰ ਜੋ ਧੁਰੋਂ ਵਿਚਾਰ ਪ੍ਰਭੂ ਵੱਲੋਂ ਆਏ, ਉਨ੍ਹਾਂਨੂੰ ਸਿਧ ਗੋਸਟ ਵਿੱਚ ‘ਸ਼ਬਦ ਗੁਰੂ’ ਕਿਹਾ ਹੈ। ਉਹੀ ਧੁਰੋਂ ਆਏ ਵਿਚਾਰ ਕਲਮ-ਬੰਦ ਹੋ ਕੇ ਗ੍ਰੰਥ ਰੂਪ ਵਿੱਚ ਸਾਡੇ ਤੱਕ ਪਹੁੰਚੇ ਹਨ। ਗੁਰੂ ਸਾਹਿਬ ਨੇ ਜਿਸ ‘ਸ਼ਬਦ ਗੁਰੂ’ ਦਾ ਜ਼ਿਕਰ ਸਿਧ ਗੋਸਟ ਬਾਣੀ ਵਿੱਚ ਕੀਤਾ ਹੈ ਉਹ ਪਰਾ-ਭੌਤਿਕਤਾ ਨਾਲ ਸੰਬੰਧ ਰੱਖਦਾ ਹੈ ਅਤੇ ‘ਗ੍ਰੰਥ’ ਰੂਪ ਵਿੱਚ ਸਾਡਾ ਜੋ ਗੁਰੂ ਮੌਜੂਦ ਹੈ ਉਹ ਭੌਤਿਕਤਾ ਦਾ ਵਿਸ਼ਾ ਹੈ। ਇੱਥੇ ਇੱਕ ਗੱਲ ਹੋਰ ਯਾਦ ਰੱਖਣ ਵਾਲੀ ਹੈ ਕਿ ਗੁਰੂ ਸਾਹਿਬਾਂ ਨੇ ‘ਗ੍ਰੰਥ’ ਰੂਪ ਵਿੱਚ ਜੋ ਬਾਣੀ ਸਾਡੇ ਤੱਕ ਮੁਹਈਆਂ ਕਰਵਾਈ ਹੈ ਉਸ ਵਿੱਚ ਹੋਰ ਭਗਤਾਂ ਦੀ ਵੀ ਬਾਣੀ ਹੈ ਅਤੇ ਇਹ ਵੀ ਯਾਦ ਰਹੇ ਕਿ ਉਹ ਸਾਰੇ ਭਗਤ ਗੁਰੂ ਸਾਹਿਬਾਂ ਤੋਂ ਪਹਿਲਾਂ ਹੋ ਚੁੱਕੇ ਸਨ। ਗੁਰੂ ਸਾਹਿਬਾਂ ਦੀ ਵਿਚਾਰਧਾਰਾ ਨਾਲ ਮੇਲ ਖਾਂਦੀ ਉਨ੍ਹਾਂ ਭਗਤਾਂ ਦੀ ਬਾਣੀ ਨੂੰ ਗੁਰੂ ਸਾਹਿਬ ਨੇ ਇਕੱਠੀ ਕਰਕੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰ ਦਿੱਤੀ।

ਇੱਥੋਂ ਤੱਕ ਦੀ ਵਿਚਾਰ ਵਿੱਚੋਂ ਇੱਕ ਦੋ ਗੱਲਾਂ ਇਸ ਪ੍ਰਕਾਰ ਹਨ ਕਿ- ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ (ਗੁਰੂ ਸਾਹਿਬਾਂ ਦੁਆਰਾ) ਧੁਰੋਂ ਆਈ ਪਰਾ ਰੂਪ ਬਾਣੀ ਹੈ ਜਿਸ ਨੂੰ ਕਿ ਉਨ੍ਹਾਂਨੇ ਲਿਖਤ (ਬੈਖਰੀ) ਰੂਪ ਵਿੱਚ ਸਾਡੇ ਤੱਕ ਮੁਹਈਆ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੇ ਭਗਤਾਂ ਦੀ ਬਾਣੀ ਦਰਜ ਹੈ ਉਹ ਸਾਰੇ ਭਗਤ ਗੁਰੂ ਸਾਹਿਬਾਂ ਤੋਂ ਪਹਿਲਾਂ ਹੋ ਚੁੱਕੇ ਸਨ, ਉਨ੍ਹਾਂ ਦੀ ਬਾਣੀ ਗੁਰੂ ਸਾਹਿਬ ਨੇ ਇਕੱਠੀ ਕਰਕੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਦਰਜ ਕਰਵਾਉਣ ਲਈ ਉਹ ਭਗਤ ਖੁਦ ਮੌਜੂਦ ਨਹੀਂ ਸਨ, ਇਸ ਲਈ ਭਗਤਾਂ ਦੀ ਬਾਣੀ ਸਿਰਫ ਦ੍ਰਿਸ਼ਟਾਂਤਾਂ ਵਜੋ ਹੀ ਮੰਨੀ ਜਾਣੀ ਚਾਹੀਦੀ ਹੈ। ਕੋਈ ਭਗਤ ਗੁਰੂਆਂ ਦੀ ਗਿਣਤੀ ਵਿੱਚ ਨਹੀਂ ਆ ਸਕਦਾ, ਪਰ ਸਤਿਕਾਰ ਗੁਰੂ ਸਾਹਿਬਾਂ ਜਿੰਨਾ ਹੀ ਕਰਨਾ ਚਾਹੀਦਾ ਹੈ, ਕਿਉਂਕਿ ਵਿਚਾਰਧਾਰਾ ਅਤੇ ਵਿਚਾਰਾਂ ਦਾ ਮਿਆਰ ਇੱਕ ਹੈ।

ਸਿੱਖਾਂ ਦੇ ਦਸ ਗੁਰੂ ਜਾਂ ਗਿਆਰਾਂ ਗੁਰੂ ਵਾਲੇ ਗਿਣਤੀਆਂ ਮਿਣਤੀਆਂ ਵਾਲੇ ਪਾਏ ਜਾ ਰਹੇ ਝਮੇਲੇ ਬਾਰੇ- ਜਿਸ ਤਰ੍ਹਾਂ ‘ਗੁਰੂ ਨਾਨਕ ਦੇਵ ਜੀ ਦਾ ਗੁਰੂ’, ਜਿਸ ਬਾਰੇ ਸਿੱਧ ਗੋਸਟ ਵਿੱਚ ਜਿਕਰ ਕੀਤਾ ਗਿਆ ਹੈ ਗਿਣਤੀ ਮਿਣਤੀ ਵਿੱਚ ਨਹੀਂ ਆਉਂਦਾ ਉਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਉਸੇ (ਪਰਾ ਰੂਪ) ਧੁਰ ਕੀ ਬਾਣੀ ਨੂੰ ਲਿਖਤੀ (ਬੈਖਰੀ) ਰੂਪ ਵਿੱਚ ਦਰਜ ਕਰਨ ਨਾਲ ਇਹ ਕਿਸੇ (ਗਿਆਰ੍ਹਵੀਂ) ਗਿਣਤੀ ਮਿਣਤੀ ਵਿੱਚ ਨਹੀਂ ਆਉਂਦਾ। ਧੁਰੋਂ ਸ਼ਬਦ ਕਿਸੇ ਮਨੁੱਖੀ ਸਰੀਰ ਦੁਆਰਾ ਨਾਜ਼ਲ ਹੋ ਸਕਦਾ ਹੈ ਜਾਂ ਗ੍ਰੰਥ ਵਿੱਚ ਦਰਜ ਕੀਤਾ ਜਾ ਸਕਦਾ ਹੈ, ਕਿਸੇ ਗ੍ਰੰਥ ਵਿੱਚ ਕੋਈ ਸ਼ਬਦ ਖੁਦ-ਬ-ਖੁਦ ਨਾਜ਼ਲ ਨਹੀਂ ਹੋ ਸਕਦਾ। ਇਸ ਲਈ ਗ੍ਰੰਥ ਸਾਹਿਬ ਨੂੰ ਗਿਣਤੀ ਵਿੱਚ ਨਹੀ ਲਿਆ ਜਾ ਸਕਦਾ।

ਇਕਬਾਲ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ‘ਬਾਣੀ/ ਸ਼ਬਦ’ ਨੂੰ ‘ਗ੍ਰੰਥ ਸਾਹਿਬ’ ਤੋਂ ਵੱਖਰੇ ਕਰਨ ਦੀ ਕੋਸ਼ਿਸ਼ ਵਿੱਚ ਹਨ ਜੋ ਕਿ ਬਿਲਕੁਲ ਨਾ-ਮੁਮਕਿਨ ਗੱਲ ਹੈ। ਜੇ ਗੁਰੂ ਸਾਹਿਬਾਂ ਦੁਆਰਾ ਨਾਜ਼ਲ ਹੋਇਆ ਸ਼ਬਦ ‘ਗ੍ਰੰਥ ਸਾਹਿਬ’ ਵਿੱਚ ਦਰਜ ਹੈ ਤਾਂ ਹੀ ਇਹ ਗ੍ਰੰਥ ਸਿੱਖ ਦਾ ਗੁਰੂ ਹੈ ਅਤੇ ਕਿਸੇ ਬੈਖਰੀ ਰੂਪ ਵਿੱਚ ਦਰਜ ਹੋਏ ਬਗੈਰ ਗੁਰੂ ਸਾਹਿਬ ਦੁਆਰਾ ਨਾਜ਼ਲ ਹੋਇਆ ਸ਼ਬਦ ਸਾਡੇ ਤੱਕ ਨਹੀਂ ਸੀ ਪਹੁੰਚ ਸਕਦਾ। ‘ਗ੍ਰੰਥ’ ਤੋਂ ‘ਸ਼ਬਦ’ ਨੂੰ ਵੱਖ ਨਹੀਂ ਕੀਤਾ ਜਾ ਸਕਦਾ, ਅਤੇ ਜੇ (ਕਿਸੇ) ਗ੍ਰੰਥ ਵਿੱਚ ਗੁਰੂ ਸਾਹਿਬ ਦੁਆਰਾ ਨਾਜ਼ਲ ਹੋਇਆ ਸ਼ਬਦ/ਗਿਆਨ ਦਰਜ ਨਹੀਂ ਹੈ ਤਾਂ ਉਹ ਗ੍ਰੰਥ ਸਾਡਾ ਗੁਰੂ ਨਹੀਂ। ਇਸ ਲਈ ਗ੍ਰੰਥ ਸਾਹਿਬ ਨੂੰ ‘ਸ਼ਬਦ-ਗੁਰੂ’ ਕਹਿਣਾ ਉੱਚਿਤ ਨਹੀਂ। ‘ਗ੍ਰੰਥ ਗੁਰੂ’ ਅਰਥਾਤ ‘ਗੁਰੂ ਗ੍ਰੰਥ ਸਾਹਿਬ’ ਹੀ ਕਹਿਣਾ ਉੱਚਿਤ ਹੈ।

ਇਕਬਾਲ ਸਿੰਘ ਜੀ ਲਿਖਦੇ ਹਨ- “ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਸਾਰ ਤਿਆਗਣ ਤੋਂ ਪਹਿਲਾਂ ਹੀ ਸਿੱਖ ਧਰਮ ਵਿੱਚ ਚਲੀ ਆ ਰਹੀ ਦੇਹਧਾਰੀ ਗੁਰੂਆਂ ਦੀ ਪ੍ਰਥਾ ਨੂੰ ਸਮਾਪਤ ਕਰਦੇ ਹੋਏ ਨੰਦੇੜ ਵਿਖੇ ਗੁਰਗੱਦੀ ‘ਸ਼ਬਦ-ਗੁਰੂ’ ਭਾਵ ਸਿੱਖਾਂ ਦੀ ਧਾਰਮਿਕ ਪੁਸਤਕ (? ? ?) ਗ੍ਰੰਥ ਸਾਹਿਬ ਵਿੱਚ ਸ਼ਾਮਲ ‘ਗੁਰਬਾਣੀ (? ? ?) ‘ਨੂੰ ਸੌਂਪ ਦਿੱਤੀ ਸੀ। ਇਸ ਤਰ੍ਹਾਂ ਗ੍ਰੰਥ ਸਾਹਿਬ ਵਿੱਚ ਸ਼ਾਮਲ ਗੁਰਬਾਣੀ ਦੇ ਰੂਪ ਵਿੱਚ ਸ਼ਬਦ-ਗੁਰੂ ਸਿੱਖਾਂ ਦੇ ਗਿਆਰ੍ਹਵੇਂ ਆਖਰੀ ਪਰ ਸਦੀਵੀ ਗੁਰੂ ਦੇ ਤੌਰ ਤੇ ਪਰਗਟ ਹੋਏ। …ਸ਼ਬਦ-ਗੁਰੂ ਨੂੰ ਸਰਵਉੱਚ ਪਦਵੀ ਦੁਨੀਆਂ ਦੇ ਕਿਸੇ ਧਰਮ ਵਿੱਚ ਨਹੀਂ ਦਿੱਤੀ ਗਈ। ਦੁਨੀਆਂ ਦੇ ਕੁੱਲ ਧਰਮਾਂ ਦੇ ਇਤਹਾਸ ਵਿੱਚ ਇਹ ਇੱਕ ਬਹੁਤ ਹੀ ਵਚਿੱਤਰ ਘਟਨਾ ਹੈ। ਪਰੰਤੂ ਸਿੱਖਾਂ ਵੱਲੋਂ ਹਾਲੇ ਤੱਕ ਆਪਣੇ ਧਰਮ ਦੇ ਇਸ ਵਿਸ਼ੇਸ਼ ਪੱਖ ਦੀ ਮਹੱਤਤਾ ਨੂੰ ਸੰਸਾਰ ਪੱਧਰ ਤੇ ਸਹੀ ਢੰਗ ਨਾਲ ਪਰਚਾਰਿਆ ਨਹੀਂ ਗਿਆ। ਅੱਜ ਦੇ ਵਿਗਿਆਨਕ ਯੁਗ ਵਿੱਚ ਦੁਨੀਆਂ ਦੇ ਸਾਹਮਣੇ ਇਹ ਤਰਕ-ਪੂਰਵਕ ਸਪੱਸ਼ਟ ਕਰਨਾ ਅਤਿਅੰਤ ਜ਼ਰੂਰੀ ਹੈ ਕਿ ਇੱਕ ਧਾਰਮਿਕ ਪੁਸਤਕ ਵਿਚਲੀ ਰਚਨਾ ਸ਼ਬਦ ਗੁਰੂ ਕਿੰਜ ਹੋ ਸਕਦੀ ਹੈ ਅਤੇ ਸਿਖ ਧਰਮ ਦੇ ਅਨੁਯਾਈ ਪਿਛਲੇ 300 ਸਾਲਾਂ ਦੇ ਅਰਸੇ ਵਿੱਚ ਇਸ ਵਿਵਸਥਾ ਨਾਲ ਕਿਸ ਤਰ੍ਹਾਂ ਸੰਤੁਸ਼ਟ ਰਹੇ ਹਨ”।

ਅਤੇ ਦੂਸਰੇ ਪਾਸੇ ਖੁਦ ਹੀ ਲਿਖਦੇ ਹਨ- “ਪ੍ਰੈਸ ਵਿੱਚ ਛਪ ਰਹੇ ਗ੍ਰੰਥ ਸਾਹਿਬ ਦੇ ਪੰਨੇ ਪੁਸਤਕ ਦੇ ਹੀ ਪੰਨੇ ਹੁੰਦੇ ਹਨ ਅਤੇ ਇਹਨਾਂ ਨੂੰ ਜੋੜ ਕੇ ਬਣੀਆਂ ਜਿਲਦਾਂ ਹੋਰਨਾਂ ਪੁਸਤਕਾਂ ਦੀਆਂ ਕਾਪੀਆਂ ਵਾਂਗ ਕਾਪੀਆਂ ਹੀ ਹੁੰਦੀਆਂ ਹਨ। ਕਿਸੇ ਗੁਰੂ ਦੀਆਂ ਕਾਪੀਆਂ ਨਹੀਂ ਬਣਦੀਆਂ …।”

ਇਕਬਾਲ ਸਿੰਘ ਜੀ ਦੁਆਰਾ ਲਿਖਿਤ ਦੋਨੋਂ ਪਹਿਰੇ ਭੁਲੇਖਾ ਪਾਉਣ ਵਾਲੇ ਨਜ਼ਰ ਆਉਂਦੇ ਹਨ। ਪਹਿਲੇ ਪਹਿਰੇ ਵਿੱਚ ਪਤਾ ਨਹੀਂ ਲੱਗ ਰਿਹਾ ਕਿ ਇਕਬਾਲ ਸਿੰਘ ਜੀ, ਸਿੱਖਾਂ/ ਗੈਰ ਸਿੱਖਾਂ ਦੇ ਮਨਾਂ ਵਿੱਚ ਸ਼ੰਕਾ ਪੈਦਾ ਕਰ ਰਹੇ ਹਨ ਕਿ ਪਿਛਲੇ ਤਿੰਨ ਸੌ ਸਾਲਾਂ ਵਿੱਚ ਇਸ ਗੱਲ ਤੋਂ ਕਿਵੇਂ ਸੰਤੁਸ਼ਟ ਰਹੇ ਕਿ ਕੋਈ ਧਰਮ ਗ੍ਰੰਥ ਵਿਚਲੀ ਰਚਨਾ ਗੁਰੂ (ਵੀ) ਹੋ ਸਕਦੀ ਹੈ (?), ਜਾਂ ਸਵਿਕਾਰ ਕਰਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਗੱਦੀ ‘ਗ੍ਰੰਥ ਸਾਹਿਬ’ ਨੂੰ ਸੌਂਪੀ। (ਹਾਲਾਂਕਿ ਆਪਣੀ ਹੀ ਮਰਜੀ ਨਾਲ ਗ੍ਰੰਥ ਸਾਹਿਬ ਦੀ ਬਜਾਏ ਲਫਜ ‘ਗੁਰਬਾਣੀ/ ਸ਼ਬਦ-ਗੁਰੂ’ ਵਰਤ ਲਏ ਗਏ ਹਨ ਜੋ ਕਿ ਠੀਕ ਨਹੀਂ ਹੈ, ਕਿਉਂ ਕਿ ਗੁਰੂ ਸਾਹਿਬ ਨੇ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਦੀ ਹਦਾਇਤ ਕੀਤੀ ਸੀ। ਇਤਿਹਾਸ ਵਿੱਚ ਕਿਤੇ ਇਹ ਜ਼ਿਕਰ ਨਹੀਂ ਮਿਲਦਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਹੋਵੇ ਕਿ ਗ੍ਰੰਥ ਵਿੱਚ ਦਰਜ ‘ਗੁਰਬਾਣੀ/ ਸ਼ਬਦ’ ਨੂੰ ਗੁਰੂ ਮੰਨਣਾ ਹੈ। ਜੋ ਕਿ ਮੁਮਕਿਨ ਵੀ ਨਹੀਂ ਹੈ, ਕਿਉਂਕਿ ਜਿਸ ਤਰ੍ਹਾਂ ਉੱਪਰ ਦੱਸਿਆ ਜਾ ਚੁੱਕਾ ਹੈ ਕਿ ਗ੍ਰੰਥ ਸਾਹਿਬ ਤੋਂ ਬਿਨਾ ਸ਼ਬਦ ਨਹੀਂ ਅਤੇ ਸ਼ਬਦ ਤੋਂ ਬਿਨਾ ਗ੍ਰੰਥ ਸਾਹਿਬ ਨਹੀਂ, ਇਸ ਲਈ ਸਮੁਚੇ ਤੌਰ ਤੇ “ਗ੍ਰੰਥ ਸਾਹਿਬ” ਹੀ ਸਿੱਖਾਂ ਦਾ ਗੁਰੂ ਹੈ। ਕਿਤੇ ਵੀ ਇਹ ਮਿਸਾਲ ਨਹੀਂ ਮਿਲਦੀ ਕਿ ਕਿਸੇ ਰਾਜੇ ਨੇ ਆਪਣੇ ਪੁੱਤਰ ਨੂੰ ਰਾਜ ਗੱਦੀ ਸੌਂਪਦਿਆਂ ਹੋਇਆਂ ਕਿਹਾ ਹੋਵੇ ਕਿ ਰਾਜ ਗੱਦੀ ਤੈਨੂੰ ਨਹੀਂ ਤੇਰੇ ਵਿਚਲੇ ਗੁਣਾਂ ਨੂੰ ਸੌਪੀ ਜਾ ਰਹੀ ਹੈ)।

ਦੂਸਰੇ ਪਹਿਰੇ ਵਿੱਚ ਇਕਬਾਲ ਸਿੰਘ ਜੀ ਖੁਦ ਆਪਣੀ ਹੀ ਲਿਖਤ ਨੂੰ ਗ਼ਲਤ ਕਰਾਰ ਦਿੰਦੇ ਨਜ਼ਰ ਆ ਰਹੇ ਹਨ, ਜਦੋਂ ਉਹ ਲਿਖਦੇ ਹਨ- “ਪ੍ਰੈਸ ਵਿੱਚ ਛਪ ਰਹੇ ਗ੍ਰੰਥ ਸਾਹਿਬ ਦੇ ਪੰਨੇ ਪੁਸਤਕ ਦੇ ਹੀ ਪੰਨੇ ਹੁੰਦੇ ਹਨ ਅਤੇ ਇਹਨਾਂ ਨੂੰ ਜੋੜ ਕੇ ਬਣੀਆਂ ਜਿਲਦਾਂ ਹੋਰਨਾਂ ਪੁਸਤਕਾਂ ਦੀਆਂ ਕਾਪੀਆਂ ਵਾਂਗ ਕਾਪੀਆਂ ਹੀ ਹੁੰਦੀਆਂ ਹਨ। ਕਿਸੇ ਗੁਰੂ ਦੀਆਂ ਕਾਪੀਆਂ ਨਹੀਂ ਬਣਦੀਆਂ …।”

ਸਵਾਲ ਪੈਦਾ ਹੁੰਦਾ ਹੈ ਕਿ ਜੇ ਪ੍ਰੈਸ ਵਿੱਚ ਛਪ ਰਹੇ ਗ੍ਰੰਥ ਸਾਹਿਬ ਦੇ ਪੰਨੇ (ਧਾਰਮਿਕ) ਪੁਸਤਕ ਦੇ ਹੀ ਪੰਨੇ ਹਨ ਤਾਂ ਇਕਬਾਲ ਸਿੰਘ ਜੀ ਮੁਤਾਬਕ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਕਿਸ ਸਦੀਵੀ ਗੁਰੂ ਦੇ ਲੜ ਲਗਾਇਆ ਸੀ?

ਇਕਬਾਲ ਸਿੰਘ ਜੀ ਲਿਖਦੇ ਹਨ- “ਅਸਲ ਵਿੱਚ ਇਸ ਪੱਖੋਂ ਸਿੱਖ ਹਾਲੇ ਆਪ ਹੀ ਅਨੇਕਾਂ ਭਰਮ ਭੁਲੇਖਿਆਂ ਦੇ ਸ਼ਿਕਾਰ ਹਨ। ਸਥਿਤੀ ਨੂੰ ਸਪੱਸ਼ਟ ਕਰਨ ਹਿਤ ਸਿੱਖਾਂ ਨੂੰ ਆਪਣੇ ਧਾਰਮਿਕ ਗ੍ਰੰਥ ਅਤੇ ਗਿਆਰ੍ਹਵੇਂ ਗੁਰੂ (ਸ਼ਬਦ ਗੁਰੂ) ਸੰਬੰਧੀ ਵੱਖੋ ਵੱਖ ਸੰਕਲਪ ਧਾਰਨ ਕਰਨੇ ਪੈਣਗੇ”।

ਵਿਚਾਰ- ਅੱਵਲ ਤਾਂ ਅੱਜ ਤੱਕ ਸਿੱਖਾਂ ਵਿੱਚ ਇਹ ਕੋਈ ਭਰਮ ਭੁਲੇਖਾ ਕਦੇ ਹੋਇਆ ਹੀ ਨਹੀਂ

ਪਰ ਜੇ ਉਹ ਸਮਝਦੇ ਹਨ ਕਿ ਇਹ ਭਰਮ ਭੁਲੇਖਾ ਹੈ ਤਾਂ ਇੱਕ ਵਿਦਵਾਨ ਹੋਣ ਦੇ ਨਾਤੇ ਉਨ੍ਹਾਂ ਨੂੰ ਖੁਦ ਨੂੰ ਹੀ ਇਸ ਭਰਮ ਭੁਲੇਖੇ ਵਿੱਚੋਂ ਸਿੱਖ ਜਗਤ ਨੂੰ ਕਢਣਾ ਚਾਹੀਦਾ ਹੈ।

ਇਸ ਭਰਮ ਭੁਲੇਖੇ ਵਿੱਚੋਂ ਕਢਣ ਲਈ ਇਕਬਾਲ ਸਿੰਘ ਜੀ ਸੁਝਾਵ ਦਿੰਦੇ ਹਨ- “ਸਾਨੂੰ ਇਹ ਕਹਿਣ ਵਿੱਚ ਕੋਈ ਝਿਜਕ ਨਹੀਂ ਹੋਣੀ ਚਾਹੀਦੀ ਕਿ, ਗ੍ਰੰਥ ਸਾਹਿਬ ਸਿੱਖਾਂ ਦੀ ਧਾਰਮਿਕ ਪੁਸਤਕ ਹੈ ਅਤੇ ਇਸ ਵਿੱਚ ਦਰਜ ਗੁਰਬਾਣੀ ਦੀ ਸਿਖਿਆ ਜਿਸ ਤੇ ਇੱਕ ਪੂਰਨ ਸਿਖ ਆਪਣੇ ਜੀਵਨ ਵਿੱਚ ਅਮਲ ਕਰਦਾ ਹੈ, ਉਸਦਾ ਗਿਆਰ੍ਹਵਾਂ ਗੁਰੂ ਸਾਹਿਬ ਹੈ”।

ਕਿੰਨਾ ਅਜੀਬ ਜਿਹਾ ਸੁਝਾਵ ਹੈ। ਇਕਬਾਲ ਸਿੰਘ ਜੀ ਦੀ ਸਰੀਰਕ ਬਣਤਰ ਹੋਰ ਸਾਰੇ ਬੰਦਿਆਂ ਵਰਗੀ ਹੈ। ਤਾਂ ਕੀ ਇਹ ਕਹਿਣਾ ਚਾਹੀਦਾ ਹੈ ਕਿ ਇਕਬਾਲ ਸਿੰਘ ਤਾਂ ਆਮ ਬੰਦਿਆਂ ਵਰਗਾ ਬੰਦਾ ਹੈ ਇਸ ਦੇ ਅੰਦਰ ਜਿਹੜੀ ਸੂਝ ਬੂਝ ਹੈ ਉਸ ਨੇ ਪੀ ਐਚ ਡੀ ਕੀਤੀ ਹੈ?

ਕੋਈ ਵਿਅਕਤੀ ਕਿਸੇ ਸਿੱਖ ਨੂੰ ਪੁੱਛੇ ਕਿ ਤੇਰਾ ਗੁਰੂ ਕੌਣ ਹੈ? ਤਾਂ ਅਗੋਂ ਸਿੱਖ ਜਵਾਬ ਦੇਵੇ ਕਿ ‘… ਧਾਰਮਿਕ ਪੁਸਤਕ ਵਿੱਚ ਦਰਜ ਗੁਰਬਾਣੀ ਦੀ ਸਿਖਿਆ ਜਿਸ ਤੇ ਮੈਂ ਆਪਣੇ ਜੀਵਨ ਵਿੱਚ ਅਮਲ ਕਰਦਾ ਹਾਂ ਉਹ ਮੇਰਾ ਗਿਆਰ੍ਹਵਾਂ ਗੁਰੂ ਹੈ”।

ਅਵਤਾਰ ਸਿੰਘ (ਲੰਡਣ) ਜੀ!

ਵੈਸੇ ਤਾਂ ਇਹ ਤੁਹਾਡੇ 17-04-12 ਦੇ ਪੱਤਰ ਤੋਂ ਹੀ ਜਾਹਰ ਹੋ ਗਿਆ ਸੀ ਕਿ ਮੇਰੇ ਤੇ ਟੇਢੇ ਤਰੀਕੇ ਨਾਲ ਖਿਸਕਣ ਦਾ ਇਲਜਾਮ ਲਗਾ ਕੇ ਤੁਸੀਂ ਖੁਦ ਖਿਸਕਣ ਦਾ ਰਾਹ ਤਿਆਰ ਕਰ ਰਹੇ ਸੀ। ਪਿਛਲੇ ਪੱਤਰ ਵਿੱਚ ਵੀ ਮੈਂ ਬਹੁਤ ਥੋੜ੍ਹੇ ਜਿਹੇ ਲਫਜਾਂ ਵਿੱਚ ਸਵਾਲ ਰੱਖੇ ਸਨ ਤਾਂ ਕਿ ਗੱਲ ਹੋਰ ਪਾਸੇ ਨਾ ਉਲਝ ਸਕੇ। ਅਤੇ ਹੁਣ ਇਸ ਪੱਤਰ ਵਿੱਚ ਵੀ ਮੈਂ ਸਿਰਫ ਥੋੜ੍ਹੇ ਲਫਜ਼ਾਂ ਵਿੱਚ ਹੀ ਕੋਪੀ-ਪੇਸਟ ਲਗਾ ਕੇ ਫੇਰ ਤੋਂ ਸਵਾਲ ਰੱਖ ਰਿਹਾ ਹਾਂ ਜਿਨ੍ਹਾਂ ਦਾ ਜਵਾਬ ਦੇਣ ਤੋਂ ਤੁਸੀਂ ਕੰਨੀਂ ਕਤਰਾਈ ਜਾ ਰਹੇ ਹੋ। ਪੇਸ਼ ਹੈ ਕੋਪੀ-ਪੇਸਟ-

“ਤੁਸੀਂ ਲਿਖਿਆ ਸੀ- “…ਗੁਰਬਾਣੀ ਮਨੁੱਖੀ ਸਰੀਰ ਨੂੰ ਨਹੀਂ ਬਲਕਿ ਮਨੁੱਖੀ ਮਨ ਨੂੰ ਸੰਬੋਧਨ ਕਰਦੀ ਹੈ।

ਅਵਤਾਰ ਸਿੰਘ ਜੀ! ਸ਼ਬਦ ਵਿੱਚ ਹੱਡੀਆਂ ਅਤੇ ਕੇਸ ਸੜਨ ਦਾ ਜ਼ਿਕਰ ਆਇਆ ਹੈ, ਕੀ ਤੁਸੀਂ ਦੱਸ ਸਕਦੇ ਹੋ ਕਿ- ਮਨ ਦੇ ਹੱਡੀਆਂ ਜਾਂ ਕੇਸ ਹੁੰਦੇ ਹਨ?”

ਤੁਹਾਨੂੰ ਚਰਨਜੀਤ ਸਿੰਘ ਜੀ ਦੇ ਕੀਤੇ ਅਰਥ ਬਿਲਕੁਲ ਠੀਕ ਲੱਗਦੇ ਹਰ। ਚਰਨਜੀਤ ਸਿੰਘ ਜੀ ਨੇ ਸ਼ਬਦ ਦੇ ਅਰਥ ਕੀਤੇ ਹਨ-

“ਇਨਸਾਨ ਵਿੱਚੋਂ ਇਨਸਾਨਿਅਤ ਮਰ ਜਾਵੇ ਤੇ ਉਹ ਕਿਸੇ ਕੰਮ ਦਾ ਨਹੀਂ। ਪਸ਼ੂਪੁਣਾ ਮਰ ਜਾਵੇ ਤੇ ਉਹ ਬਹੁਤ ਕੁੱਝ ਸਵਾਰ ਸਕਦਾ ਹੈ।

ਅਸੀਂ ਕਰਮ ਕਰਨ ਲਗਿਆਂ ਉਨ੍ਹਾਂਦੇ ਨਤੀਜਿਆਂ ਦੀ ਵਿਚਾਰ ਨਹੀਂ ਕਰਦੇ।

ਭਾਵੇਂ ਚੰਗੇ ਕਰਮ ਕਰੋ ਤੇ ਭਾਵੇਂ ਮਾੜੇ, ਅਖੀਰ ਸਭ ਨੂੰ ਮੌਤ ਆਉਣੀ ਹੀ ਹੈ। ਹੱਡ ਅਤੇ ਕੇਸ ਸਿਰਫ ਮਾੜੇ ਦੇ ਹੀ ਨਹੀਂ ਸੜਨੇ, ਉਹ ਤੇ ਚੰਗਿਆਂ ਦੇ ਵੀ ਸੜਨੇ ਹਨ”

ਅਵਤਾਰ ਸਿੰਘ ਜੀ! ਤੁਹਾਨੂੰ ਚਰਨਜੀਤ ਸਿੰਘ ਜੀ ਦੇ ਅਰਥ/ ਭਾਵਾਰਥ/? ? ? ਬਿਲਕੁਲ ਠੀਕ ਲੱਗਦੇ ਹਨ, ਤਾਂ ਮਿਹਰਬਾਨੀ ਕਰਕੇ ਦੱਸੋਗੇ ਕਿ “ਭਾਵੇਂ ਚੰਗੇ ਕਰਮ ਕਰੋ ਤੇ ਭਾਵੇਂ ਮਾੜੇ, ਅਖੀਰ ਸਭ ਨੂੰ ਮੌਤ ਆਉਣੀ ਹੀ ਹੈ। ਹੱਡ ਅਤੇ ਕੇਸ ਸਿਰਫ ਮਾੜੇ ਦੇ ਹੀ ਨਹੀਂ ਸੜਨੇ, ਉਹ ਤੇ ਚੰਗਿਆਂ ਦੇ ਵੀ ਸੜਨੇ ਹਨ” ਇਸ ਗੱਲ ਦਾ ਕੋਈ ਮਤਲਬ ਵੀ ਬਣਦਾ ਹੈ? ਇਸ ਗੱਲ ਤੋਂ ਕੋਈ ਸੇਧ ਵੀ ਮਿਲਦੀ ਹੈ? ਕੀ ਕਿਸੇ ਤਰੀਕੇ ਨਾਲ ਵੀ ਇਨ੍ਹਾਂ ਅਰਥਾਂ ਨਾਲ ਇਸ ਲਾਇਨ ਦਾ ਸ਼ਬਦ ਦੀਆਂ ਬਾਕੀ ਲਾਇਨਾਂ ਨਾਲ ਕੋਈ ਮੇਲ ਹੈ? ਕੀ ਅਜ ਤੱਕ ਕਿਸੇ ਨੇ ਵੀ ਇਹ ਦਾਅਵਾ ਕੀਤਾ ਹੈ ਕਿ ਮੈਂ ਤਾਂ ਬਹੁਤ ਚੰਗੇ ਕੰਮ ਕਰਦਾ ਹਾਂ ਇਸ ਲਈ (ਮਰਨ ਤੋਂ ਬਾਅਦ ਸਾੜਨ ਤੇ) ਮੇਰੀਆਂ ਹੱਡੀਆਂ ਤੇ ਕੇਸ ਨਹੀਂ ਸੜ ਸਕਦੇ?”

ਜੇ ਨਹੀਂ ਤਾਂ ਫੇਰ ਕਬੀਰ ਜੀ ਨੂੰ ਇਹ ਗੱਲ ਸਮਝਾਉਣ ਦੀ ਕੀ ਜਰੂਰਤ ਪੈ ਗਈ? ਧੰਨਵਾਦ”।

ਜਸਬੀਰ ਸਿੰਘ (ਕੈਲਗਰੀ)


(23/04/12)
ਅਰਵਿੰਦਰ ਸਿੰਘ ਖਾਲਸਾ ਲੰਦਨ

ਗੁਰਫਤਿਹ ਵੀਰ ਜੀ
ਗਿਅਨੀ ਗੁਰਬਚਨ ਸਿੰਘ ਜੀ ਪਨਵਾਂ ਦਾ ਗੁ: ਰਾਮੜ੍ਹੀਆ ਵੁਲਿਚ ਸਾਉਥ ਲੰਦਨ ਪ੍ਰਬੰਧ ਅਤੇ ਸੰਗਤ ਵਲੋ ਨਿਘਾ ਸੁਆਗਤ-ਸਨਮਾਨ
੨੨-੪-੧੦੧੨ ਨੁੰ ਗਿਅਨੀ ਗੁਰਬਚਨ ਸਿੰਘ ਜੀ ਪਨਵਾਂ ਯੂ ਕੇ ਦੇ ਦੋਰੇ ਤੇ ਗੁ: ਰਾਮੜ੍ਹੀਆ ਵੁਲਿਚ ਸਾਉਥ ਲੰਦਨ ਪਹੁਚੇ ਜਿਥੇ ਆਪ ਜੀ ਨੇ ਗੁਰਦਰਬਾਰ ਵਿਖੇ ਡੇਢ ਘੰਟਾ ਗੁਰਬਾਣੀ ਕਥਾ ਕੀਤੀ ੳਪਰੰਤ ਗੁਰਮਤਿ ਗੋਸ਼ਟੀਆਂ ਦੋਰਾਨ ਗੁਰਮਤਿ ਦਰਿਸ਼ਟੀਕੋਨ ਅਲਗ ਅਲਗ ਮੁਦਿਆ ਤੇ ਵਿਚਾਰ ਸਾਂਝੇ ਕੀਤੇ। ਜਰਮਨੀ ਤੋਂ ਭਾਈ ਮਲਕੀਤ ਸਿੰਘ ਜੀ ਨੇ ਵੀ ਪਹੁਚ ਕੇ ਇਸ ਚਾਰ ਘੰਟੇ ਦੇ ਸਮਾਗਮ ਚ’ ਹਿਸਾ ਲਿਆ ਜੋ ਇੱਕ ਆਭੁਲ ਯਾਦ ਦਾ ਹਿਸਾ ਬਣ ਗਿਆ।
ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਤੇ ਪ੍ਰਧਾਨ ਭਾਈ ਸੇਵਾ ਸਿੰਘ ਜੀ ਨੇ ਸਾਰੀ ਕਾਰਵਾਈ ਪੂਰੀ ਜੁੰਮੇਵਾਰੀ ਨਾਲ ਨਿਭਾਈ
ਦਾਸ ਅਰਵਿੰਦਰ ਸਿੰਘ ਖਾਲਸਾ ਲੰਦਨ


(23/04/12)
ਨਿਹੰਗ ਸਿੰਘ

ਮਾਨਯੋਗ ਸੰਪਾਦਿਕ ਜੀ,
ਰਘਬੀਰ ਸਿੰਘ ਢਿਲੋਂ ਜੀ ਤੁਹਾਨੂੰ 6 ਅਪਰੈਲ ਨੂੰ ਲਿਖਦੇ ਹਨ ਕਿ ਪਰਿਕ੍ਰਮਾ ਵਿੱਚ ਡਿੱਗਣ ਦੇ ਬਾਵਜੂਦ ਉਨ੍ਹਾਂ ਦੀ ਹੱਡੀ ਪਸਲੀ ਕਾਇਮ ਹੈ। ਇਨ੍ਹਾਂ ਸੌ ਫੀ ਸਦੀ ਕੂੜ, ਝੂਠ ਬੋਲਿਆ ਹੈ। ਟੁਟੀਆਂ ਹੱਡੀਆਂ ਦੀ ਜਗ੍ਹਾ
artificial ਹੱਡੀਆਂ ਲਵਾਣ ਵਾਸਤੇ ਕਿਨ੍ਹੇ ਹੀ ਦਿਨਾਂ ਤੋਂ ਹਸਪਤਾਲ ਪਏ ਹੋਏ ਹਨ। ਦੂਜਿਆਂ ਨੂੰ ਭੇਖੀ ਕਹਿ ਕਹਿ ਕੇ ਭੰਡਣ ਵਾਲੇ, ਲੰਬੇ ਲੰਬੇ ਲੇਖ ਲਿਖਣ ਵਾਲੇ ਲੇਖਕ ਦਾ ਆਪਣਾ ਕਿਰਦਾਰ ਕੀ ਹੈ? ਇਹ ਆਪਣੇ ਲੇਖਾਂ ਵਿੱਚ ਲਿਖਦੇ ਹਨ “ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ”। ਕੀ ਕੂੜ ਬੋਲ ਕੇ ਸਚਿਆਰ ਹੋਈਦਾ ਹੈ? ਕੀ ਕੂੜ ਬੋਲ ਕੇ ਕੂੜ ਦੀ ਪਾਲਿ ਟੁਟਦੀ ਹੈ? ਕੂੜ ਹੀ ਤਾਂ ਭੇਖ ਹੈ।
ਆਪ ਦਾ ਖੈਰਖਾਹ:- ਨਿਹੰਗ ਸਿੰਘ


(23/04/12)
ਰਘਬੀਰ ਸਿੰਘ ਮਾਨਾਂਵਾਲੀ

ਪਿਆਰੇ ਵੀਰ ਜੀ,
ਸਤਿ ਸ੍ਰੀ ਅਕਾਲ!

ਮੇਰੇ ਲੇਖਾਂ ਨੂੰ ਸਿੱਖ-ਮਾਰਗ `ਤੇ ਜਗ੍ਹਾ ਦੇਣ ਲਈ ਆਪ ਜੀ ਦਾ ਧੰਨਵਾਦ ਕਰਦਾਂ ਹਾਂ. ਮੇਰਾ ਇੱਕ ਸੁਝਾਅ ਹੈ ਕਿ ਆਪ ਕਵਿਤਾਵਾਂ ਵਾਲਾ ਇੱਕ ਵੱਖਰਾ ਫੋਲਡਰ ਬਣਾ ਦਿਓ, ਤਾਂ ਕਿ ਪਾਠਕ ਕਵਿਤਾਵਾਂ ਦਾ ਅੰਨਦ ਮਾਣ ਸਕਣ। ਪੱਤਰਾਂ ਵਾਲੇ ਕਾਲਮ ਵਿੱਚ ਕਵਿਤਾਵਾਂ ਰੁਲ ਜਾਂਦੀਆਂ ਹਨ। ਤੇ ਪਾਠਕਾਂ ਨੂੰ ਇਹਨਾਂ ਦਾ ਪਤਾ ਵੀ ਨਹੀਂ ਲਗਦਾ ਕਿ ਕਿਹੜੀ ਨਵੀਂ ਕਵਿਤਾ ਲਾਈ ਗਈ ਹੈ।
ਉਮੀਦ ਹੈ ਆਪ ਇਸ ਬਾਰੇ ਵਿਚਾਰ ਕਰਕੇ ਜਰੂਰ ਕਾਰਵਾਈ ਕਰੋਗੇ।
ਧੰਨਵਾਦ ਸਹਿਤ,
ਹਿਤੂ,
ਰਘਬੀਰ ਸਿੰਘ ਮਾਨਾਂਵਾਲੀ
23-04-2012


ਸੰਪਾਦਕੀ ਨੋਟ

ਅਸੀਂ ਕਈ ਵਾਰੀ, (ਅਪ੍ਰੈਲ 2011 ਇੱਕ ਸਾਲ ਪਹਿਲਾਂ ਅਤੇ ਕਈ ਵਾਰੀ ਉਸ ਤੋਂ ਵੀ ਪਹਿਲਾਂ) ‘ਸਿੱਖ ਮਾਰਗ’ ਦੇ ਪਾਠਕਾਂ/ਲੇਖਕਾਂ ਨੂੰ ਇੱਥੇ ਲਿਖ ਕੇ ਜਾਣਕਾਰੀ ਦੇ ਚੁੱਕੇ ਹਾਂ ਅਤੇ ਇਸ ਦਾ ਕਾਰਨ ਵੀ ਦੱਸ ਚੁੱਕੇ ਹਾਂ ਕਿ ਸਾਨੂੰ ਛਪਣ ਵਾਸਤੇ ਉਹੀ ਪਾਠਕ/ਲੇਖਕ ਆਪਣੀਆਂ ਲਿਖਤਾਂ ਭੇਜਣ ਜਿਹੜੇ ਕਿ ਦਸਮ ਗ੍ਰੰਥ ਅਤੇ ਰਾਗਮਾਲਾ ਨੂੰ ਗੁਰੂ ਕ੍ਰਿਤ ਨਹੀਂ ਮੰਨਦੇ। ਜਿਸ ਦਾ ਸਪਸ਼ਟ ਭਾਵ ਹੈ ਕਿ ਉਹ ਇਸ ਨੂੰ ਰੱਦ ਕਰਕੇ ਹਨ। ਕਈ ਨਵੇਂ ਪਾਠਕਾਂ ਨੂੰ ਸ਼ਾਇਦ ਇਸ ਬਾਰੇ ਜਾਣਕਾਰੀ ਨਾ ਹੋਵੇ ਇਸ ਲਈ ਅਸੀਂ ਵਾਰ-ਵਾਰ ਲਿਖਣ ਦੀ ਬਿਜਾਏ ਪੱਕੇ ਤੌਰ ਤੇ ਹੀ ਪਾਠਕਾਂ ਦੇ ਪੰਨੇ ਉਪਰ ਲੋਗੋ ਵਿੱਚ ਲਿਖ ਦਿੱਤਾ ਹੈ। ਗ੍ਰੰਥੀ ਸਿੰਘ ਅਤੇ ਹੋਰ ਪ੍ਰਚਾਰਕ ਜਿਹਨਾ ਦਾ ਆਪਣਾ ਰੋਜ਼ੀ ਕਮਾਉਣ ਦਾ ਹੋਰ ਕੋਈ ਸਾਧਨ ਨਹੀਂ ਹੈ, ਉਹਨਾ ਦੀ ਮਜ਼ਬੂਰੀ ਨੂੰ ਸਮਝਦੇ ਹੋਏ ਕਿ ਉਹ ਪੰਥਕ ਮਰਯਾਦਾ ਨੂੰ ਮੰਨਣ ਦੇ ਪਬੰਦ ਹਨ, ਉਹਨਾ ਤੇ ਅਸੀਂ ਇਸ ਨੂੰ ਸਖ਼ਤੀ ਨਾਲ ਲਾਗੂ ਨਹੀਂ ਕਰ ਸਕਦੇ ਪਰ ਬਾਕੀ ਸਾਰਿਆਂ ਤੇ ਇਹ ਲਾਗੂ ਹੈ। ਜੇ ਕਰ ਕੋਈ ਪਾਠਕ/ਲੇਖਕ ਇਸ ਨਾਲ ਸਹਿਮਤ ਨਹੀਂ ਹੈ ਉਹ ਜਦੋਂ ਮਰਜ਼ੀ ਆਪਣੇ ਲੇਖ ਇੱਥੋਂ ਹਟਾ ਸਕਦਾ ਹੈ। ਪਰ ਆਪਣੇ ਆਪ ਅਸੀਂ ਕਿਸੇ ਦੇ ਲੇਖ ਇੱਥੋਂ ਨਹੀਂ ਹਟਾਏ ਭਾਵੇਂ ਕਿ ਕੋਈ ਸਾਡੇ ਵਿਰੁੱਧ ਵੀ ਲਿਖਣ ਵਾਲਾ ਕਿਉਂ ਨਾ ਹੋਵੇ। ਪਾਠਕਾਂ ਦੇ ਪੰਨੇ ਵਿਚੋਂ ਲਿਖਤਾਂ ਹਟਾਉਣੀਆਂ ਔਖੀਆਂ ਹਨ ਇਸ ਬਾਰੇ ਅਸੀਂ ਪਹਿਲਾਂ ਵੀ ਜਾਣਕਾਰੀ ਦੇ ਚੁੱਕੇ ਹਾਂ। ਇੱਕ ਗੱਲ ਹੋਰ ਵੀ ਸਪਸ਼ਟ ਕਰ ਦਈਏ ਕਿ ਕਿਸੇ ਲੇਖਕ ਦੀਆਂ ਲਿਖਤਾਂ ਨੂੰ ਕੋਈ ਵੀ ਹੋਰ ਪਾਠਕ/ਲੇਖਕ ਹਟਾਉਣ ਲਈ ਨਾ ਕਹੇ।


(22/04/12)
ਬਲਦੇਵ ਸਿੰਘ ਟਰਾਂਟੋ

ਸਤਿਕਾਰ ਯੋਗ ਵੀਰ ਚਰਨਜੀਤ ਸਿੰਘ ਬਰਾਮਟਨ ਜੀ।
ਗੁਰ ਫਤਿਹ ਪ੍ਰਵਾਨ ਹੋਵੇ ਜੀ।
ਕੀ ਭਾਈ ਗੁਰਦਾਸ ਜੀ ਦੀਆਂ ਵਾਂਰਾਂ ਵਿੱਚ ਇੱਕ ਸਾਰਤਾ ਨਹੀ ਹੈ ਜਾ ਮੇਰੇ ਸਮਝਣ ਵਿੱਚ ਕਮੀ ਹੈ? ਚਰਨਜੀਤ ਸਿੰਘ ਬਰਾਮਟਨ।
ਸਤਿਕਾਰ ਯੋਗ ਵੀਰ ਜੀ ਭਾਈ ਗੁਰਦਾਸ ਜੀ ਦੀਆਂ ਵਾਂਰਾਂ ਵਿੱਚ ਤਾਂ ਇੱਕ ਸਾਰਤਾ ਹੈ ਪਰ ਮੁਆਫ ਕਰਨਾ ਸਾਡੇ ਸਮਝਣ ਵਿੱਚ ਇਕਸਾਰਤਾ ਨਹੀ।
ਜੋ ਆਪ ਜੀ ਨੇ ਭਾਈ ਗੁਰਦਾਸ ਜੀ ਦੀਆਂ ਵਾਂਰਾਂ ਵਿੱਚੋ ੩੬ ਨੰ: ਵਾਰ ਬਾਰੇ ਜਿਕਰ ਕੀਤਾ ਉਸ ਬਾਰੇ ਨਿਮਾਣੀ ਜਿਹੀ ਕੋਸ਼ਿਸ਼ ਕਰਕੇ ਵਿਆਖਿਆ ਕੀਤੀ ਹੈ ਹੋ ਸਕਦਾ ਆਪ ਦੇ ਸਮਝਣ ਵਿੱਚ ਸਹਾਇਕ ਹੋ ਸਕੇ। ਬਾਕੀ ਜੋ ਆਪ ਨੇ ਮੇਲਾ ਸੁਣਿ ਸਿਵਰਾਤ ਦਾ ਵਾਰ ਪਹਿਲੀ ਪਾਉੜੀ ੩੯ ਬਾਰੇ ਜਿਕਰ ਕੀਤਾ ਹੈ ਇਹ ਸਿਧ ਗੋਸਟਿ ਬਾਣੀ ਨਾਲ ਸਬੰਧਤ ਹੈ। ਸਿਧ ਗੋਸਟਿ ਬਾਣੀ ਨਾਲ ਸਬੰਧਤ ੩੮ ਨੰ: ਪਾਉੜੀ ਤੋਂ ੪੪ ਨੰ: ਪਾਉੜੀ ਤੱਕ ਇਨ੍ਹਾਂ ਵਾਂਰਾਂ ਦੀ ਵਿਆਖਿਆ ਸਿਖ ਮਾਰਗ ਉੱਪਰ ਪਈ ਹੋਈ ਹੈ।
ਦਾਸ ਸਿਖ ਮਾਰਗ ਦੇ ਸੰਪਾਦਕ ਸਰਦਾਰ ਮੱਖਣ ਸਿੰਘ ਜੀ ਨੂੰ ਬੇਨਤੀ ਕਰਦਾ ਹੈ ਕਿ ਉਹ ਸਰਦਾਰ ਚਰਨਜੀਤ ਸਿੰਘ ਹੋਰਾਂ ਦੀ ਸਹੂਲਤ ਲਈ ਕੱਟ ਪੇਸਟ ਕਰਕੇ ਇਸ ਵਾਰ ਤੋਂ ਅੱਗੇ ਨਾਲ ਜੋੜ ਕੇ ਪਾਠਕਾਂ ਦੇ ਖਤਾ ਵਿੱਚ ਪਾ ਦੇਣ ਤਾਂ ਉਨ੍ਹਾਂ ਦੀ ਬਹੁਤ ਮਿਹਰਬਾਨੀ ਹੋਵੇਗੀ।
ਪੁਛੇ ਪੀਰ ਤਕਰਾਰ ਕਰ ਏਹ ਫਕੀਰ ਵਡਾ ਆਤਾਈ॥ (੧-੩੬-੧)
ਏਥੇ ਵਿੱਚ ਬਗਦਾਦ ਦੇ ਵਡੀ ਕਰਾਮਾਤ ਦਿਖਲਾਈ॥ (੧-੩੬-੨)
ਪਾਤਾਲਾਂ ਆਕਾਸ਼ ਲਖ ਓੜਕ ਭਾਲੀ ਖਬਰ ਸੁ ਸਾਈ॥ (੧-੩੬-੩)
ਫੇਰ ਦੁਰਾਇਣ ਦਸਤਗੀਰ ਅਸੀ ਭਿ ਵੇਖਾਂ ਜੋ ਤੁਹਿ ਪਾਈ॥ (੧-੩੬-੪)
ਨਾਲ ਲੀਤਾ ਬੇਟਾ ਪੀਰ ਦਾ ਅਖੀਂ ਮੀਟ ਗਿਆ ਹਵਾਈ॥ (੧-੩੬-੫)
ਲਖ ਅਕਾਸ਼ ਪਤਾਲ ਲਖ ਅਖ ਫੁਰਕ ਵਿੱਚ ਸਭ ਦਿਖਲਾਈ॥ (੧-੩੬-੬)
ਭਰ ਕਚਕੌਲ ਪ੍ਰਸ਼ਾਦ ਦਾ ਧੁਰੋਂ ਪਤਾਲੋਂ ਲਈ ਕੜਾਈ॥ (੧-੩੬-੭)
ਜ਼ਾਹਰ ਕਲਾ ਨ ਛਪੈ ਛਪਾਈ॥ ੩੬॥ (੧-੩੬-੮)
ਵਾਰ ਪਹਿਲੀ ਪਾੳੜੀ ਨੰ: ੩੬॥

ਪੀਰ ਨੇ ਗੁਸੇ ਵਿੱਚ ਆ ਕਰ ਪੁਛਿਆ ਇਹ ਕਿਹੜਾ ਵੱਡਾ ਸਕਤੀਵਾਨ ਫਕੀਰ ਹੈ। ਜਿਸ ਨੇ ਇਥੇ ਬਗਦਾਦ ਦੇ ਵਿੱਚ ਆ ਕਰਕੇ ਇਹ ਵੱਡੀ ਕਰਾਮਾਤ ਦਿਖਾਈ ਹੈ। (ਕਰਾਮਾਤ ਕੀ ਸੀ ਸੱਤ ਅਕਾਸ ਪਾਤਾਲ ਦੀ ਥਾਂ ਲੱਖਾਂ ਦੀ ਗਲ ਕਰਨਾ) ਜਿਸ ਨੇ ਲੱਖਾਂ ਅਕਾਸ ਪਾਤਾਲਾਂ ਦੀ ਨਵੀ ਅਸਚਰਜ ਖਬਰ ਸੁਣਾਈ ਹੈ। ਪੀਰ ਨੇ ਪੀਰ ਦੇ ਬੇਟੇ ਭਾਵ ਆਪਣੇ ਪੁੱਤਰ ਨੂੰ ਨਾਲ ਲਿਆ ਅਤੇ ਗੁੱਸੇ ਵਿੱਚ ਨਾਨਕ ਜੀ ਨੂੰ ਕਹਿੰਦਾ (ਜੇ ਹਿੰਮਤ ਹੈ ਤਾਂ) ਇੱਕ ਵਾਰ ਫਿਰ ਇਹ ਗੱਲ ਦੁਹਰਾ ਭਾਵ ਦੁਬਾਰਾ ਸਾਡੇ ਸਾਹਮਣੇ ਕਹਿ ਅਸੀ ਭੀ ਤੈਨੂੰ ਵੇਖ ਲਈਏ ਜਿਹੜੀ ਤੂੰ ਇਹ (ਸਰੀਅਤ ਦੇ ਉਲਟ) ਨਵੀ ਰੀਤ ਪਾਈ ਹੈ। ਜਦੋ ਬੇਖੌਫ ਬਾਬੇ ਨਾਨਕ ਜੀ ਨੇ ਇੱਕ ਅੱਖ ਦੇ ਫੁਰੱਕੇ ਨਾਲ ਦੋਬਾਰਾ ਲੱਖ ਅਕਾਸ ਅਤੇ ਪਤਾਲਾ ਵਾਲੀ ਇਹ ਗੱਲ ਸਾਰਿਆ ਦੇ ਸਾਹਮਣੇ ਦੁਹਰਾ ਦਿੱਤੀ ਕਹਿ ਦਿੱਤੀ ਤਾ ਪੀਰ ਜੀ ਨੇ ਅੱਖਾ ਮੀਟ ਲਈਆ ਅਤੇ ਪੀਰ ਜੀ ਦੇ ਹੋਸ ਉਡ ਗਏ ਭਾਵ ਸੁਰਤਿ ਹਵਾਈ ਹੋ ਗਈ ਉਡ ਗਈ। ਤਾਂ ਬਾਬੇ ਨਾਨਕ ਜੀ ਕਿਹਾ ਸਮਝਾਇਆ ਕਿ ਭਾਈ ਇਨ੍ਹਾਂ ਕਚੀਆ ਗੱਲਾਂ ਨੂੰ ਧੁਰ ਦੀ ਬਖਸ਼ਿਸ਼ ਜਾਣਕੇ ਪਾਤਾਲ ਭਾਵ ਬਹੁਤ ਹੀ ਨੀਵੇ ਪੱਧਰ ਦੀ ਗੱਲ ਆਪਣੇ ਅੰਦਰ ਪਕਾਈ ਹੋਈ ਹੈ ਅਤੇ ਇਸ ਗੱਲ ਉੱਪਰ ਲੜਾਈ ਕਰਦੇ ਹੋ। ਪਰ ਇਹ ਗੱਲ ਜਾਹਰ ਭਾਵ ਪ੍ਰਤੱਖ ਹੈ ਉਸਦੀ ਇਹ ਕਲਾ ਛੁਪਾਇਆ ਨਹੀ ਛੁਪ ਸਕਦੀ ਇਸ ਕਰਕੇ ਭਾਈ ਉਸਦੇ ਅਕਾਸਾ ਪਤਾਲਾ ਦਾ ਅੰਤ ਨਹੀ।
ਪਦ ਅਰਥ: - ਭਰਿ – ਨਾਮ ਜੰਗ ਦਾ ਹੈ, ਲੜਾਈ, ਝਗੜਾ। ਕਚਕੌਲ – ਕੱਚੀਆ ਗੱਲਾਂ, ਕੌਲ – ਬੋਲ। ਕੜਾਹੀ – ਪਕਾਈ ਹੋਈ ਹੈ। ਓੜਕਿ ਭਾਲੀ – ਬੜੀ ਅਸਚਰਜ। ਅੱਖੀ ਮੀਟ – ਅੱਖਾਂ ਮੀਟ ਲੈਣੀਆ। ਗਇਆ ਹਵਾਈ – ਭਾਵ ਸੁਰਤ ਉਡ ਜਾਣੀ, ਹਾਵ ਭਾਵ ਉਡ ਜਾਣੇ। ਤਤਕਾਰ - ਗੁੱਸੇ ਵਿੱਚ ਆ ਕੋਈ ਗੱਲ ਕਰਨੀ। ਧੁਰੋ – ਧੁਰ, ਮੂਲ, ਮੂਲੋ ਹੀ, ਮੁਢੋ ਹੀ। ਪਾਤਾਲ – ਨੀਵਾ ਪੱਧਰ। ਪਾਤਾਲ – ਨੀਵੇ ਪੱਧਰ ਦੀ ਸੋਚ। ਪ੍ਰਸਾਦਿ – ਕ੍ਰਿਪਾ ਬਖਸ਼ਿਸ਼।
ਭੁੱਲ ਚੁੱਕ ਖਿਮਾਂ ਕਰਨੀ।
ਬਲਦੇਵ ਸਿੰਘ ਟਰਾਂਟੋ।

ਪਾਠਕ ਜਨ ਸਿਧ ਗੋਸਟਿ ਬਾਣੀ ਨਾਲ ਸਬੰਧਤ ੩੮ ਨੰ: ਪਾਉੜੀ ਤੋਂ ੪੪ ਨੰ: ਪਾਉੜੀ ਤੱਕ ਦੀ ਵਿਆਖਿਆ ਹੇਠ ਲਿਖੇ ਲਿੰਕਾਂ ਤੇ ਕਲਿਕ ਕਰ ਕੇ ਪੜ੍ਹ ਸਕਦੇ ਹਨ-ਸੰਪਾਦਕ।

http://www.sikhmarg.com/2011/1120-sidh-goast-03.html

http://www.sikhmarg.com/2011/1127-sidh-goast-04.html

http://www.sikhmarg.com/2011/1204-sidh-goast-05.html


(22/04/12)
ਹਰਦੇਵ ਸਿੰਘ, ਜੰਮੂ

ਸਤਿਕਾਰ ਯੋਗ ਪਾਠਕ ਸਾਹਿਬਾਨ ਸੱਜਣੋਂ,

ਸਤਿ ਸ਼੍ਰੀ ਅਕਾਲ!

ਤੱਤ ਪਰਿਵਾਰ ਵਲੋਂ ਅਤਿ ਦੀ ਹਤਾਸ਼ਾ ਵਿੱਚ ਲਿਖਿਆ ਪੱਤਰ (ਮਿਤੀ ੨੧. ੪. ੧੨, ਸਿੱਖ ਮਾਰਗ. ਕਾਮ) ਪਰਿਵਾਰ ਨੂੰ ਚੜੇ ਗੁੱਸੇ ਦਾ ਪ੍ਰਗਟਾਵਾ ਹੈ। ਆਲਮ ਇਹ ਹੈ ਕਿ ਉਹ ਹਰਦੇਵ ਸਿੰਘ ‘ਬੇਇਮਾਨ ਸੋਚ ਵਾਲਾ`/ ‘ਕਿਸੇ ਵੀ ਹਦ ਤਕ ਗਿਰਨ ਵਾਲਾ` ਵਰਗੀਆਂ ਗਾਲਾਂ ਦੇ ਬੈਠੇ ਹਨ। ਪੰਥ ਲਈ ਰਹਿਤ ਤਿਆਰ ਕਰਨ ਵਾਲੇ ਵੀਰ ਖ਼ੁਦ ਐਸੀ ਮਰਿਆਦਾ ਤੇ ਚਲਦੇ ਹਨ? ਕੋਈ ਗਲ ਨਹੀਂ। ਸ਼ਾਯਦ ਸੁਭਾਅ ਕਾਰਨ ਕਈਂ ਵਾਰ ਐਸਾ ਹੋ ਜਾਂਦਾ ਹੈ। ਖ਼ੈਰ!

ਗੁਰਮਤਿ ਕਸਵਟੀ ਲਗਾਉਂਣ ਦੇ ਅਪਣੇ ਢੰਗ ਅਨੁਸਾਰ ਪਰਿਵਾਰ ਨੇ ਇਹ ਨਹੀਂ ਦੱਸਿਆ ਕਿ ਉਨ੍ਹਾਂ ਦੇ ਮੈਂਬਰਾਨ ਸਾਹਿਬਾਨ ਜੀ ਦੇ ਨਾਮ ਬ੍ਰਾਹਮਣਵਾਦੀ ਤਰਜ ਤੇ ਕਿਉਂ ਹਨ? ਉਹ ਕਿਵੇਂ ਆਪਣੇ ਲਈ ‘ਮੁੱਨਖਾਂ ਦੇ ਇੰਦਰ ਦੇਵਤਾ` (ਨਰਿੰਦਰ) ਅਤੇ ‘ਸੁਰਜ ਅਤੇ ਇੰਦਰ ਦੇਵਤਾ` (ਰਵਿੰਦਰ) ਵਰਗੇ ਨਾਮ ਵਰਤਦੇ ਹਨ? ਉਨ੍ਹਾਂ ਨੂੰ ਦਰਬਾਰ ਸਾਹਿਬ ਨੂੰ ਪਵਿੱਤਰ (ਨਿਰਮਲ) ਸਥਾਨ ਕਹਿਣ ਵਿੱਚ ਵੀ ਬ੍ਰਾਹਮਣਵਾਦ ਨਜ਼ਰ ਆਉਂਦਾ ਹੈ ਪਰ ਅਪਣੇ ਨਾਮਾਂ ਵਿੱਚ ਨਹੀਂ? ਉਨ੍ਹਾਂ ਪਾਸ ਇਸ ਗਲ ਦਾ ਵੀ ਜਵਾਬ ਨਹੀਂ ਬਣਿਆਂ ਕਿ ਗੁਰੂ ਨਾਨਕ ਨੇ ਇੱਕ ਪਿੰਡ ਨੂੰ ਕਿਵੇਂ ਕਰਤਾਰਪੁਰ ਕਹਿਆ? ਗੁਰੂਆਂ ਨੇ ਪਿੰਡਾ ਲਈ ਤਰਨਤਾਰਨ, ਗੁਰੂ ਦਾ ਚੱਕ, ਆਨੰਦਪੁਰ ਵਰਗੇ ਨਾਮ ਕਿਉਂ ਵਰਤੇ? ਉਨ੍ਹਾਂ ਪਾਸ ਇਸ ਗਲ ਦਾ ਜਵਾਬ ਵੀ ਨਹੀਂ ਬਣਿਆਂ ਕਿ ਭਾਈ ਲਹਿਣਾ ਨੂੰ ਗੁਰੂ ਨਾਨਕ ਜੀ ਵਲੋਂ ਅੰਗਦ (ਅਪਣੇ ਸ਼ਰੀਰ ਦਾ ਅੰਗ) ਕਹਿਣਾ ਸਾਇੰਸ ਦੇ ਕਿਸ ਸਿਧਾਂਤ ਤੇ ਪਰਖਿਆ ਜਾਵੇ? ਜਵਾਬਾਂ ਦੇ ਬਜਾਏ ਇਲਜ਼ਾਮ ਅਤੇ ਗਾਲਾਂ?

ਵਾਲ ਦੀ ਖੱਲ ਉਤਾਰਨ ਵਾਲੀ ਪਰਿਵਾਰਕ ਕਸਵਟੀ ਜਿਸ ਵੇਲੇ ਪਰਿਵਾਰ ਦੇ ਅਪਣੇ ਦਰ ਤਕ ਆਈ ਹੈ ਤਾਂ ਉਹ ਬੋਖਲਾਹਟ ਵਿੱਚ ਹੀ ਨਹੀਂ ਬਲਕਿ ਗੁੱਸੇ ਵਿੱਚ ਵੀ ਆ ਗਏ ਅਤੇ ਚਰਚਾ ਵਿੱਚ ਗਾਲਾਂ ਕੱਡਦੇ ਆਪ ਉਹ ਕੁੱਝ ਲਿਖ ਬੈਠੇ ਜਿਸ ਲਈ ਉਹ ‘ਫ਼ਤਵੇਬਾਜ਼ੀ` ਦਾ ਨਾਮ ਦੇ ਵਰਤਦੇ ਹਨ। ਹੁਣ ਜ਼ਰਾ ਪਰਿਵਾਰ ਦੀ ਸੁਹਿਦਰ ਅਤੇ ਨਿਸ਼ਕਾਮ ਗਲਤਬਿਆਨੀ ਦੀ ਆਦਤ ਦੇ ਨਮੂਨੇ ਵਿਚਾਰੀਏ।

ਪਰਿਵਾਰ ਨੇ ਭਾਈ ਰਾਜੋਆਣਾ ਨੂੰ ਕੋਟ ਕਰਦੇ ਲਿਖਿਆ ਸੀ:- “ਮੇਰੀਆਂ ਅੱਖਾਂ (ਫ਼ਾਂਸੀ ਤੋਂ ਬਾਅਦ) ਦਰਬਾਰ ਸਾਹਿਬ ਵਿਚਲੇ ਇੱਕ ਸੁਰਮੇ ਰਾਗੀ ਸਿੰਘ ਨੂੰ ਦਾਨ ਕਰ ਦਿੱਤੀਆਂ ਜਾਣ ਤਾਂ ਕਿ ਉਨ੍ਹਾਂ ਅਖਾਂ ਦੇ ਰਾਹੀਂ ਮੈਂ ਪਵਿੱਤਰ ਦਰਬਾਰ ਸਾਹਿਬ ਦੇ ਦਰਸ਼ਨ ਦੀਦਾਰੇ ਕਰਦਾ ਰਹਾਂ” (ਪਰਿਵਾਰ ਦੀ ਸੰਪਾਦਕੀ, ਮਿਤੀ ੩੧. ੩. ੧੨)

ਪਰ ਪਾਠਕ ਪੜ ਲੇਂਣ ਕਿ ਵਸੀਅਤ ਵਿੱਚ ਰਾਜੋਆਣਾ ਦੇ ਅਸਲ ਸ਼ਬਦ ਇਹ ਹਨ:-

“ਮੇਰੀ ਇੱਛਾ ਹੈ ਕਿ ਮੇਰੀ ਮੌਤ ਤੋਂ ਬਾਅਦ ਮੇਰੀਆਂ ਅੱਖਾਂ “ਸ਼੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ” ਦੇ ਹਜ਼ੂਰੀ ਰਾਗੀ ਭਾਈ ਲਖਵਿੰਦਰ ਸਿੰਘ ਜੀ (ਜੋ ਕਿ ਦੇਖ ਨਹੀਂ ਸਕਦੇ) ਨੂੰ ਮੇਰੀਆਂ ਅੱਖਾਂ ਦਿੱਤੀਆਂ ਜਾਣ, ਤਾਂ ਕਿ ਮੇਰੀ ਮੌਤ ਤੋਂ ਬਾਅਦ ਵੀ ਮੇਰੀਆਂ ਅੱਖਾਂ ਉਸ ਪਵਿੱਤਰ ਅਸਥਾਨ ਦੇ ਦਰਸ਼ਨ ਕਰਦੀਆਂ ਰਹਿਣ” (ਰਾਜੋਆਣਾ ਦੀ ਵਸੀਅਤ)

ਪਰਿਵਾਰ ਨੇ ਇਹ ਜਵਾਬ ਨਹੀਂ ਦਿੱਤਾ ਕਿ ਬ੍ਰਾਹਮਣਵਾਦ ਨੂੰ ਥੌਪਣ ਲਈ ਉਨ੍ਹਾਂ ਨੇ ਰਾਜੋਆਣਾ ਦੇ ਸ਼ਬਦਾਂ ਨੂੰ ਗਲਤ ਕੋਟ ਕਿਉਂ ਕੀਤਾ? ਇਹ ਕਿਹੜਾ ਸੱਚ ਸੀ ਜਿਨ ਨੂੰ ਪਰਿਵਾਰ ਨੇ ਗੁਰੂ ਵਾਕ “ਸਚੁ ਸੁਣਾਇਸੀ ਸਚੁ ਕੀ ਬੇਲਾ” ਵਰਤ ਕੇ ਪੇਸ਼ ਕੀਤਾ ਸੀ? ਕੀ ਇਹ ਗੁਰਮਤਿ ਹੈ?

ਹੁਣ ਫ਼ਿਰ ਉਨਾਂ ਝੂਠਾ ਪ੍ਰਭਾਵ ਅਤੇ ਨੀਵੀਂ ਸ਼ਬਦਾਵਲੀ ਵਰਤਦੇ ਦਾਸ ਬਾਰੇ ਲਿਖਿਆ ਹੈ:-

“ਉਨ੍ਹਾਂ ਦੀ ਇਹ ਦਿਮਾਗੀ ਕਸਰਤ ਪੰਜਵੇਂ ਨਾਨਕ ਤੇ ‘ਰਚਨਾ-ਚੋਰ’ ਹੋਣ ਦਾ ਕਲੰਕ ਲਾਉਂਦੀ ਹੈ (ਪਰਿਵਾਰ)

ਪਰਿਵਾਰ ਨੂੰ ਅਪਣੇ ਵਲੋਂ ਕਿਸੇ ਗੁਰੂ ਨਾਲ (ਰਚਨਾ……) ਵਰਗੇ ਸ਼ਬਦ ਕਦੇ ਨਹੀਂ ਜੋੜਨੇ ਚਾਹੀਦੇ। ਇਹ ਪਹਿਲੀ ਵਾਰ ਨਹੀਂ ਕਿ ਪਰਿਵਾਰ ਨੇ ਦਾਸ ਬਾਰੇ ਭੁੱਲੇਖਾ ਪਾਉਂਣ ਲਈ ਗੁਰੂ ਸਾਹਿਬ ਨਾਲ ਜੌੜ ਕੇ ਐਸੇ ਸ਼ਬਦ ਲਿਖੇ ਹਨ। ਦਾਸ ਨੇ ਐਸਾ ਨਾ ਕਰਨ ਬਾਰੇ ਪਰਿਵਾਰ ਦੇ ਇੱਕ ਸੱਜਣ ਜੀ ਨੂੰ ਟੈਲੀਫ਼ੋਨ ਤੇ ਉਚੇਚੀ ਬੇਨਤੀ ਵੀ ਕੀਤੀ ਸੀ ਅਤੇ ਉਨ੍ਹਾਂ ਅਪਣੀ ਹਾਮੀ ਵੀ ਭਰੀ ਸੀ। ਪਰ ਗਲਤ ਪ੍ਰਭਾਵ ਪੈਦਾ ਕਰਨ ਦੇ ਮੁਫ਼ਾਦ ਲਈ ਦੁਬਾਰਾ ਉਹ ਕੁੱਝ ਲਿਖ ਰਹੇ ਹਨ ਜੋ ਕਿ ਦਾਸ ਨੇ ਕਦੇ ਨਹੀਂ ਲਿਖਿਆ।

ਇਹ ਕੁੱਝ ਨਮੂਨੇ ਪਰਿਵਾਰ ਦੇ ‘ਲੇਖਨ ਸਤੱਰ` ਦਾ ਵੱਡਾ ਸਬੂਤ ਹੈ ਜਿਸ ਰਾਹੀਂ ਉਹ ਕਈਂ ਵਾਰ ਅਪਣੀ ਗਲ ਕਿਸੇ ਹੋਰ ਦੇ ਮੂੰਹ ਪਾਉਂਦੇ ਹੋਏ ਗੁਰਮਤਿ ਦਿਆਂ ਗਲਾਂ ਕਰਦੇ ਹਨ। ਮੈਂ ਪਰਿਵਾਰ ਨੂੰ ਕਈ ਵਾਰ ਐਸਾ ਨਾ ਕਰਨ ਦੀ ਬੇਨਤੀ ਕਰ ਚੁੱਕਿਆ ਹਾਂ। ਖੈਰ!

ਪਰਿਵਾਰ ਵਲੋਂ ਕੀਤੇ ਕੁੱਝ ਹੋਰ ਕਥਨ ਵਿਚਾਰ ਲਈਏ:-

(੧) ਦਾਸ ਬਾਰੇ ਪਰਿਵਾਰ ਦਾ ਕਥਨ:- “ਜਾਣ-ਬੁਝ ਕੇ ਅਣਦੇਖਿਆਂ ਕਰਦੇ ਹੋਏ ਲਿਖਦੇ ਹਨ ਕਿ ਗੁਰਬਾਣੀ ਵਿੱਚ ਪ੍ਰਚਲਿਤ ਤੀਰਥ ਇਸ਼ਨਾਨ/ਆਰਤੀ/ਜੋਗ ਆਦਿ ਦਾ ਵਿਰੋਧ ਨਹੀਂ ਕੀਤਾ ਗਿਆ, ਬਲਕਿ ਉਸ ਨੂੰ ਵੱਖਰੇ ਤਰੀਕੇ ਪੇਸ਼ ਕੀਤਾ ਗਿਆ ਹੈ।……ਪਰ ਵੀਰ ਜੀ ਦਾ ਘੜਿਆ ‘ਨਵਾਂ ਸਿਧਾਂਤ’ ਕਹਿ ਰਿਹਾ ਹੈ ਕਿ ਗੁਰਬਾਣੀ ਪ੍ਰਚਲਿਤ ਗਲਤ ਮਾਨਤਾਵਾਂ (ਜਨੇਊ, ਤੀਰਥ, ਜੋਗ ਆਦਿ) ਦਾ ਖੰਡਨ ਨਹੀਂ ਕਰਦੀ” (ਪਰਿਵਾਰ)

ਟਿੱਪਣੀ:- ਪਹਿਲੀ ਗਲ ਕਿ ਪਰਿਵਾਰ ਨੇ ਅਪਣੀ ਮਾੜੀ ਆਦਤ ਅਨੁਸਾਰ ਦਾਸ ਨੂੰ ਅਪਣੀ ਉਪਰੋਕਤ ਲਾਈਨਾਂ ਵਿੱਚ “ਪ੍ਰਚਲਿਤ” “ਜਨੇਉ” ਸ਼ਬਦ ਵਰਤ ਕੇ ਮਿਸ ਕੋਟ ਕਰਨ ਦਾ ‘ਬੇਅਸੂਲਾ` ਆਦਤਨ ਜਤਨ ਕੀਤਾ ਹੈ ਜਿਸ ਦਾ ਜ਼ਿਕਰ ਦਾਸ ਨੇ ਉੱਪਰ ਕੀਤਾ ਹੈ। ਦਾਸ ਦੇ ਅਸਲ ਸ਼ਬਦ ਇਸ ਪ੍ਰਕਾਰ ਸਨ:

ਪਰਿਵਾਰ ਨੂੰ ਅੱਜੇ ਤਕ ਇਹ ਵੀ ਸਮਝ ਨਹੀਂ ਆਇਆ ਹੈ ਕਿ ਗੁਰਮਤਿ ਨਾ ‘ਜਪ` ਦਾ ਵਿਰੌਧ ਕਰਦੀ ਹੈ ਨਾ ‘ਆਰਤੀ` ਦਾ ਵਿਰੌਧ ਕਰਦੀ ਹੈ ਅਤੇ ਨਾ ਹੀ ‘ਤੀਰਥ` ਦਾ ਵਿਰੌਧ ਕਰਦੀ ਹੈ। ਗੁਰਮਤਿ ਜਪੁ, ਤਪ, ਜੋਗ, ਆਰਤੀ ਅਤੇ ਤੀਰਥ ਨੂੰ ਵੱਖਰੇ ਰੂਪ ਵਿੱਚ ਪੇਸ਼ ਕਰਦੀ ਹੈ। ਮਨਮੁਖ ਦਰਬਾਰ ਸਾਹਿਬ ਨੂੰ ਹਿੰਦੂ ਤੀਰਥਾਂ ਵਾਂਗ ਸਮਝਦਾ ਹੈ ਅਤੇ ਪਰਿਵਾਰ ਦਰਬਾਰ ਸਾਹਿਬ ਦੀ ਪਵਿੱਤਰਤਾ ਨੂੰ, ਤੀਰਥਾਂ ਬਾਰੇ ਹਿੰਦੂ ਅਕੀਦੇ ਦੇ ਸ਼ਮੇ ਨਾਲ ਵੇਖਦਾ ਹੈ ਨਾ ਕਿ ਗੁਰਆਂ ਦੀ ਨਿਗਾਹ ਨਾਲ!

ਮੈ ਉਪਰੋਕਤ ਸ਼ਬਦਾਂ ਵਿੱਚ ਕਿੱਧਰੇ ਵੀ “ਪ੍ਰਚਲਿਤ” ਜਾਂ “ਜਨੇਉ” ਸ਼ਬਦ ਨਹੀਂ ਵਰਤਿਆ ਅਤੇ ਨਾ ਹੀ ਮੇਰਾ ਭਾਵ ਉਹ ਹੈ ਜੈਸਾ ਕਿ ਪਰਿਵਾਰ ਨੇ ਅਪਣੇ ਸ਼ਬਦਾਂ ਵਿੱਚ ਲਿਖਿਆ ਹੈ। ਪਾਠਕ ਪੜ ਸਕਦੇ ਹਨ ਕੀ ਮੈਂ ਕੀ ਲਿਖਿਆ ਹੈ। ਪਰਿਵਾਰ ਵਲੋਂ ਇੰਝ ਦਿਆਂ ਗਲਾਂ ਲਿਖ ਕੇ ਪਾਠਕਾਂ ਨੂੰ ਗੁਮਰਾਹ ਕਰਨਾ ਸੋਭਦਾ ਨਹੀਂ।

ਇਹ ਬਿਲਕੁਲ ਸੱਚ ਹੈ ਕਿ ਗੁਰਮਤਿ ਤੀਰਥ ਦਾ ਖੰਡਨ ਨਹੀਂ ਕਰਦੀ ਬਲਕਿ ਗੁਰਸਿੱਖ ਨੂੰ ਨਾਮ ਦੇ ਤੀਰਥ ਵਿੱਚ ਇਸ਼ਨਾਨ ਦਾ ਹਲੁਣਾਂ ਦਿੰਦੀ ਹੈ; ਤੀਰਥਿ ਨਾਵਣ ਜਾਉ, ਤੀਰਥ ਨਾਮੁ ਹੈ॥ ਤੀਰਥ ਸਬਦ ਬੀਚਾਰੁ ਅੰਤਰਿ ਗਿਆਨੁ ਹੈ॥ (687)

ਪਰਿਵਾਰ ਵਾਲੇ ਕੀ ਨਾਮ ਰੂਪੀ ਤੀਰਥ ਨਾਲੋਂ ਮੁਨਕਰ ਹਨ? ਜੇ ਕਰ ਨਹੀਂ ਤਾਂ ਉਨ੍ਹਾਂ ਨੂੰ ਸਵੀਕਾਰਨਾ ਪਵੇਗਾ ਕਿ ਗੁਰਮਤਿ ਵਿੱਚ ਤੀਰਥ ਹੈ ਪਰ ਉਹ ਤੀਰਥ ਬ੍ਰਾਹਮਣੀ ਤੀਰਥਾਂ ਨਾਲੋਂ ਵੱਖਰਾ ਹੈ।

ਗੁਰਮਤਿ ਜਪੁ ਦਾ ਵਿਰੌਧ ਨਹੀਂ ਕਰਦੀ ਬਲਕਿ ਗੁਰਮਤਿ ਵਿੱਚ ਸਿੱਖ ਨੇ ਬਾਣੀ ਅਨੁਸਾਰ ਜਪੁ ਕਰਨਾ ਹੈ। ਕੀ ਪਰਿਵਾਰ ਇਸ ਤੋਂ ਮੁਨਕਰ ਹੈ? ਜੇ ਕਰ ਨਹੀਂ ਤਾਂ ਉਨ੍ਹਾਂ ਨੂੰ ਸਵੀਕਾਰ ਕਰਨਾ ਪਵੇਗਾ ਕਿ ਗੁਰਮਤਿ ਵਿੱਚ ਜਪੁ ਹੈ ਪਰ ਉਹ ਬ੍ਰਾਹਮਣੀ ਜਪ ਪਦੱਤੀ ਨਾਲੋਂ ਵੱਖਰਾ ਹੈ।

ਗੁਰਮਤਿ ਵਿੱਚ ਸਿੱਖ ਨੇ ਪੁਜਾ ਕਰਨੀ ਹੈ ਪਰ ਕੇਵਲ ਅਕਾਲ ਪੁਰਖ ਦੀ, ਉਹ ਵੀ ਵਿਵਹਾਰ ਰਾਹੀਂ। ਕੀ ਪਰਿਵਾਰ ਇਸ ਗਲ ਤੋਂ ਮੁਨਕਰ ਹੈ? ਜੇ ਕਰ ਨਹੀਂ ਤਾਂ ਪਰਿਵਾਰ ਨੂੰ ਸਵੀਕਾਰ ਕਰਨਾ ਪਵੇਗਾ ਕਿ ਗੁਰਮਤ ਵਿੱਚ ਪੂਜਾ ਹੈ ਪਰ ਬ੍ਰਾਹਮਣੀ ਮਤ ਨਾਲੋਂ ਵੱਖਰੀ ਹੈ।

ਗੁਰਮਤਿ ਵਿੱਚ ਸੰਨਯਾਸੀ ਹੋ ਕੇ ਯੋਗ ਸਾਧਨਾ ਦਾ ਖੰਡਨ ਹੈ। ਪਰ ਸਮਸਤ ਸਰਬਤ ਨੂੰ ਇੱਕ ਸਮਾਨ ਦ੍ਰਿਸ਼ਟੀ, ਅਰਥਾਰ ਬਰਾਬਰੀ ਨਾਲ ਦੇਖਣ ਵਾਲਾ ਯੋਗੀ ਹੈ। ਕੀ ਪਰਿਵਾਰ ਇਸ ਗਲ ਤੋਂ ਮੁਨਕਰ ਹੈ? ਜੇ ਕਰ ਨਹੀਂ ਤਾਂ ਪਰਿਵਾਰ ਨੂੰ ਸਵੀਕਾਰ ਕਰਨਾ ਪਵੇਗਾ ਕਿ ਗੁਰਮਤਿ ਅਲਗ ਕਿਸਮ ਦਾ ਯੋਗ ਸਿਖਾਉਂਦੀ ਹੈ।

ਗੁਰਮਤਿ ਵਿੱਚ ਮੁਰਤੀਆਂ ਆਦਿ ਅੱਗੇ ਆਰਤੀ ਦਾ ਖੰਡਨ ਹੈ ਪਰ ਗੁਰਮਤਿ ਅਨੁਸਾਰ ਸਾਰੀ ਕੁਦਰਤ ਪਰਮਾਤਮਾ ਦੀ ਆਰਤੀ ਵਿੱਚ ਨਿਰੰਤਰ ਲੱਗੀ ਹੈ। ਗੁਰਮਤਿ ਵਿੱਚ ਦਰਸਾਏ ਆਰਤੀ ਦੇ ਇਸ ਵੱਖਰੇ ਰੂਪ ਤੋਂ ਪਰਿਵਾਰ ਮੁਨਕਰ ਹੈ?

ਇਹ ਗੁਰਬਾਣੀ ਦੀ ਸੇਧਾਂ ਹਨ ਜਾਂ ਹਰਦੇਵ ਸਿੰਘ ਦਾ ਦਿੱਤਾ ਨਵਾਂ ਸਿਧਾਂਤ? ਕੀ ਪਰਿਵਾਰ ਨੂੰ ਗੁਰਮਤਿ ਦੀ ਇੰਨੀ ਕੁ ਸਮਝ ਵੀ ਨਹੀਂ? ਜੇ ਕਰ ਹੈ ਤਾਂ ਇਹ ਸਭ ਗਲਤਬਿਆਨੀਆਂ ਕਿਉਂ?

ਜੇ ਕਰ ਪਰਿਵਾਰ ਵੀ ਕੇਵਲ ਬਾਣੀ ਰੱਟਣ ਨੂੰ ਨਾਮ ਜਪਣਾ ਨਹੀਂ ਮੰਨਦਾ ਬਲਕਿ ਨਾਮ ਤੇ ਚਲਣ ਨੂੰ ਨਾਮ ਜਪਣਾ ਮੰਨਦਾ ਹੈ। ਤਾਂ ਪਰਿਵਾਰ ਦੱਸੇ ਗੁਰੂ ਦਾ ਕੀਤਾ ਕੰਮ ਕਿਵੇਂ ਨਾਮ ਨਾ ਹੋਇਆ? ਉਸਦਾ ਕੀਤਾ ਕੰਮ ਦਰਬਾਰ ਸਾਹਿਬ ਕਿਵੇਂ ਨਿਰਮਲ ਨਾ ਹੋਇਆ? ਇਹ ਗਲ ਸਮਝਣ ਦਾ ਸਮਰਥ ਪਰਿਵਾਰ ਦੇ ਲਿਖਾਰੀਆਂ ਵਿੱਚ ਦੇਰ ਨਾਲ ਆਏਗਾ! ਪਰ ਪਾਠਕ ਇਸ ਨੂੰ ਸਮਝ ਰਹੇ ਹਨ।

(੨) ਦਸ਼ਮ ਗ੍ਰੰਥ ਦੇ ਸੰਧਰਭ ਵਿੱਚ ਪਰਿਵਾਰ ਦਾਸ ਬਾਰੇ ਲਿਖਦਾ ਹੈ:- “…ਠੋਸ ਅਤੇ ਅਕੱਟ ਸਬੂਤ ਨੂੰ ਜਾਣਬੁਝ ਕੇ ਹਲਕਾ ਦੱਸਦਿਆਂ, ‘ਕੁਝ ਤਾਂ ਕਿਹਾ/ਲਿਖਿਆ ਹੋਵੇਗਾ` ਜਿਹੀ ਅਟਕਲਪੱਚੂ ਦਲੀਲ ਨੂੰ ਆਧਾਰ ਮੰਨ ਲੈਣ ਦੀ ਜ਼ਿੱਦ ਕਰਨ ਲਗ ਪੈਂਦੇ ਹਨ ਤਾਂ ਕਿ ਭਵਿੱਖ ਵਿੱਚ ਐਸੀਆਂ ਅਟਕਲਪੱਚੂ ਦਲੀਲਾਂ (ਕੁਝ ਤਾਂ ਕਿਹਾ/ਲਿਖਿਆ ਹੋਵੇਗਾ) ਦੀ ਚੋਰ ਮੋਰੀ ਦਾ ਸਹਾਰਾ ਲੈ ਕੇ ‘ਦਸਮ ਗ੍ਰੰਥ` ਵਾਂਗੂ ਛੇਵੇਂ, ਸਤਵੇਂ, ਅੱਠਵੇਂ ਪਾਤਸ਼ਾਹ ਜੀ ਦੇ ਨਾਵਾਂ ਨਾਲ ਜੋੜ ਕੇ ‘ਛਟਮ-ਗ੍ਰੰਥ, ਸਪਤਮ-ਗ੍ਰੰਥ, ਅਸ਼ਟਮ-ਗ੍ਰੰਥ` ਵੀ ਪੰਥ ਵਿੱਚ ਵਾੜੇ ਜਾ ਸਕਣ।

ਟਿੱਪਣੀ:-ਪਰਿਵਾਰ ਨੇ ਇੱਕ ਸੰਪਾਦਕੀ ਵਿੱਚ ਦਸ਼ਮ ਗ੍ਰੰਥ ਦਿਆਂ ਰਚਨਾਵਾਂ ਬਾਰੇ ਆਪ ਲਿਖਿਆ ਹੈ; “ਜੇਕਰ ੧% ਰਚਨਾਵਾਂ ਗੁਰਮਤਿ ਨਾਲ ਮੇਲ ਖਾਂਦੀਆਂ ਪ੍ਰਤੀਤ ਹੁੰਦੀਆਂ ਵੀ ਹਨ ਤਾਂ ਉਨ੍ਹਾਂ ਨੂੰ ਕਿਸੇ ਗੁਰਸਿੱਖ ਦੀਆਂ ਰਚਨਾਵਾਂ ਮੰਨ ਕੇ, ਭਾਈ ਗੁਰਦਾਸ ਜੀ ਅਤੇ ਭਾਈ ਨੰਦ ਲਾਲ ਜੀ ਵਾਂਗੂ ਹਵਾਲੇ ਵਾਸਤੇ ਵਰਤਿਆ ਜਾ ਸਕਦਾ ਹੈ। ਪਰ ਉਸ ਨੂੰ ਗੁਰਬਾਣੀ ਮੰਨ ਕੇ ‘ਨਿਤਨੇਮ` ਆਦਿ ਦਾ ਹਿੱਸਾ ਨਾ ਬਣਾਇਆ ਜਾਵੇ। ੧% ਰਚਨਾਵਾਂ (ਜੇ ਹਨ ਤਾਂ) ਦੀ ਪਛਾਣ ਲਈ ਢੁੱਕਵੇਂ ਵਿਦਵਾਨਾਂ ਦੀ ਕਮੇਟੀ ਬਣਾਈ ਜਾਵੇ”
 

ਪਰਿਵਾਰ ਵਾਲੇ ਆਪ ਸੁਚੇਤ ਵਰਗ ਨੂੰ ਰਚਨਾਵਾਂ ਪਛਾਣਨ ਲਈ ਕਮੇਟੀ ਦਾ ਸੁਝਾਅ ਦਿੰਦੇ ਹਨ ਅਤੇ ਪਛਾਂਣ ਉਪਰੰਤ ਭਾਈ ਗੁਰਦਾਸ ਅਤੇ ਭਾਈ ਨੰਦ ਲਾਲ ਦੀਆਂ ਰਚਨਾਵਾਂ ਵਰਗਾ ਵਰਤਨ ਲਈ ਵੀ ਕਹਿੰਦੇ ਹਨ। ਉਹ ੧% ਲਿਖ ਲਿਖਦੇ ਹਨ ਤਾਂ ਜੇਕਰ ਵਿਦਵਾਨਾਂ ਨੂੰ ੧੦%-੧੫% ਲਭ ਗਈਆਂ ਤਾਂ ਉਹ ਵਿਦਵਾਨਾਂ ਦਾ ਹੱਥ ਫ਼ੜ ਲੇਂਣ ਗੇ? ਉਹ ਤਾਂ ਆਪ ੧੦੦% ਸੈਟਿਸਫ਼ਾਈ ਨਹੀਂ ਹਨ ਅਤੇ ਦਸ਼ਮ ਗ੍ਰੰਥ ਵਿੱਚ ਗੁਰਮਤਿ ਅਨੁਸਾਰੀ ਕੁੱਝ ਗਲਾਂ ਹੋਂਣ ਦੀ ਸੰਭਾਵਨਾ ਸਵੀਕਾਰਦੇ ਹਨ ਪਰ ਦੂਜੀਆਂ ਲਈ ਚੋਰ-ਮੋਰੀ ਦਾ ਤਰਕ ਪੇਸ਼ ਕਰਦੇ ਹਨ। ਜੇਕਰ ਪਹਿਲਾਂ ਹੀ ਵਿਦਵਾਨਾਂ ਨੇ ਕੁੱਝ % ਗੱਲਾ ਲੱਬੀਆਂ ਹੋਇਆਂ ਹੋਂਣ ਤਾਂ ਪਰਿਵਾਰ ਨੂੰ ਕਿਵੇਂ ਇਤਰਾਜ਼ ਹੋ ਸਕਦਾ ਹੈ?

ਇਸ ਪੱਤਰ ਵਿੱਚ ਦਾਸ ਨੇ ਕੇਵਲ ਦੋ ਨੁੱਕਤੇ ਵਿਚਾਰੇ ਹਨ। ਜਿਸ ਤੋਂ ਪਰਿਵਾਰ ਦੇ ਚਿੰਤਨ ਦਾ ਪਤਾ ਚਲਦਾ ਹੈ ਕਿ ਉਹ ਵਾਜਬ ਤਰਕ ਅਤੇ ਜਵਾਬਦੇਹੀ ਤੋਂ ਭੱਟਕ ਕੇ ਗਲਤ ਬਿਆਨੀਆਂ ਦੇ ਆਸਰੇ ਚਲ ਪਿਆ ਹੈ। ਦਰਅਸਲ ਸ਼ਾਯਦ ਉਨ੍ਹਾਂ ਨੂੰ ਵਾਜਬ ਸੰਵਾਦ ਦਾ ਪਹਿਲੀ ਵਾਰ ਸਾਮਨਾ ਕਰਨਾ ਪਿਆ ਹੈ ਜਿਸ ਲਈ ਉਨ੍ਹਾਂ ਦੇ ਲਿਖਾਰੀ ਵੀਰਾਂ ਨੇ ਅਪਣੀਆਂ ਗਲਾਂ ਮੇਰੇ ਮੁੰਹ ਵਿੱਚ ਪਾ ਕੇ ਮੈਂਨੂੰ ਪਾਠਕਾਂ ਦੇ ਸ੍ਹਾਮਣੇ ‘ਬੇਇਮਾਨ ਸੋਚ ਵਾਲਾ`/ ‘ਕਿਸੇ ਵੀ ਹਦ ਤਕ ਗਿਰਨ ਵਾਲਾ` ਐਲਾਨ ਕੇ ਅਫ਼ਵਾਹਾਂ ਛੱਡਣ ਦਾ ਢੰਗ ਅਰੰਭਿਆ ਹੈ।

(ਚਲਦਾ)

ਹਰਦੇਵ ਸਿੰਘ, ਜੰਮੂ-੨੨. ੪. ੧੨


(22/04/12)
ਗੁਰਬੀਰ ਸਿੰਘ

ਤੱਤ ਗੁਰਮੱਤ ਪਰਿਵਾਰ ਜੀਓ,
ਤੁਸੀਂ ਇਤਨੇ ਕਨਫ਼ਿਊਜ਼ ਹੋ ਗਏ ਹੋ ਤੁਹਾਨੂੰ ਕੁੱਝ ਵੀ ਸਮਝ ਨਹੀਂ ਲੱਗ ਰਿਹਾ ਕਿ ਤੁਸੀਂ ਸੋਚ ਕੀ ਰਹੇ ਹੋ, ਕਹਿ ਕੀ ਰਹੇ ਹੋ ਅਤੇ ਲਿਖ ਕੀ ਰਹੇ ਹੋ।
ਤੁਹਾਨੂੰ ਗੁਰਮਤਿ ਦੇ ਨਾਲ ਤੱਤ ਲਗਾਉਣ ਦੀ ਲੋੜ ਪੈ ਰਹੀ ਹੈ ਅਤੇ ਨਿਮਰਤਾ ਦੇ ਨਾਲ ਨਿਸਕਾਮ ਲਗਾਉਣ ਦੀ ਲੋੜ ਪੈ ਰਹੀ ਹੈ। ਜਦ ਕਿਸੇ ਦਾ ਕੰਮ ਗੁਰਮਤਿ ਨਾਲ ਨਾ ਚੱਲੇ ਅਤੇ ਨਾਲ ਤੱਤ ਲਗਾਣ ਦੀ ਜ਼ਰੂਰਤ ਪਵੇ ਅਤੇ ਇਸੇ ਤਰਾਂ ਜਦ ਕਿਸੇ ਦਾ ਕੰਮ ਨਿਮਰਤਾ ਨਾਲ ਨਾ ਬਣੇ ਤੇ ਫਿਰ ਨਾਲ ਨਿਸ਼ਕਾਮ ਲਗਾਉਣ ਦੀ ਲੋੜ ਹੋਵੇ ਤਾਂ ਸਮਝੋ ਉਸ `ਤੇ “ਅਪਰਾਧੀ ਦੂਣਾ ਨਿਵੈ” ਦਾ ਸੱਚ ਲਾਗੂ ਹੁੰਦਾ ਹੈ। ਦੁਸਟ ਨੂੰ ਆਪਣੀ ਦੁਸ਼ਟਤਾ ਲਕੋਣ ਲਈ ਨਿਮਰਤਾ ਦੇ ਨਾਲ ਨਿਸ਼ਕਾਮ ਅਤੇ ਗੁਰਮਤਿ ਦੇ ਨਾਲ ਤੱਤ ਜੋੜਨ ਦੀ ਜ਼ਰੂਰਤ ਪੈਂਦੀ ਹੈ।
ਜਦ ਕਿਤੇ ਦੋ ਧਿਰਾਂ ਬਹਿਸਦੀਆਂ ਹਨ ਤਾਂ ਕਿਸੇ ਵੀ ਧਿਰ ਨੂੰ ਆਪਣੀ ਦਲੀਲ ਆਪਣੇ ਬਲਬੂਤੇ ਉਸਾਰਨ ਦੀ ਲੋੜ ਹੁੰਦੀ ਹੈ। ਤੁਸੀਂ ਗੁਰਬਾਣੀ ਦੀ ਤੁੱਕ “ਕੂੜ ਨਿਖੁਟੇ ਨਾਨਕਾ ਉੜਕਿ ਸਚਿ ਰਹੀ” ਦਾ ਇਸਤੇਮਾਲ ਕੀਤਾ ਹੈ। ਜੋ ਸਰਾਸਰ ਗ਼ਲਤ ਤਰੀਕਾ ਹੈ। ਤੁਸੀਂ ਆਪਣੀ ਸੋਚ ਨੂੰ ਗੁਰਬਾਣੀ ਵਾਲਾ ਸੱਚ ਤਸਲੀਮ ਕਰਕੇ ਵੀਰ ਹਰਦੇਵ ਸਿੰਘ ਜੰਮੂ ਜੀ ਦੀ ਵਿਚਾਰ ਨੂੰ ਕੂੜ ਕਹਿਣ ਦੀ ਹਿਮਾਕਤ ਕੀਤੀ ਹੈ। ਜਦ ਕਿ ਬਾਣੀ ਦੀ ਤੁਕ ਤੁਹਾਡੀ ਨਿਜੀ ਮਾਨਸਿਕ ਉਲਝਣ ਨੂੰ ਸੱਚ ਨਹੀਂ ਮੰਨਦੀ।
ਤੁਸੀਂ ਆਪਣੀ ਮਾਨਸਿਕ ਉਲਝਣ `ਚੋਂ ਜਿੰਨੀ ਜਲਦੀ ਹੋ ਸਕੇ ਅਜ਼ਾਦ ਹੋਣ ਦੀ ਕੋਸ਼ਿਸ਼ ਕਰੋ ਨਹੀਂ ਤਾਂ ਸਮਾਂ ਬਹੁਤ ਹੋ ਜਾਏਗਾ। ਫਿਰ ਪਛਤਾਉਣ ਨਾਲ ਕੁੱਝ ਪੱਲੇ ਨਹੀਂ ਪੈਣਾ।
ਸਿੱਖ ਮਾਰਗ ਦੇ ਸੈਂਕੜੇ ਪਾਠਕ ਵੀਰ ਜੰਮੂ ਜੀ ਦਾ ਧੰਨਵਾਦ ਕਰਦੇ ਹਨ ਕਿ ਉਨ੍ਹਾਂ ਨੇ ਬੜੇ ਹੀ ਠੀਕ ਸਮੇਂ ਤੇ ਤੱਤ ਪਰਿਵਾਰ ਦੀ ਮਨਮੱਤ ਨੂੰ ਠੱਲ ਅਤੇ ਨਕੇਲ ਪਾ ਦਿੱਤੀ ਹੈ ਨਹੀਂ ਤਾਂ ਤੱਤਿਆਂ ਨੇ ਪਤਾ ਨਹੀਂ ਕੀ ਕੀ ਚੰਦ ਚਾੜ੍ਹ ਦੇਣੇ ਸਨ। ਤੁਸੀਂ ਆਪਣੀ ਮਨਮੱਤ ਨੂੰ ਆਪਣੇ ਜੀਵਨ ਵਿੱਚ ਬਹੁਤ ਉਚੀ ਥਾਂ ਦੇ ਦਿਤੀ ਹੈ। ਮੈਂ ਸਿਰਫ਼ ਅਰਦਾਸ ਕਰ ਸਕਦਾ ਹਾਂ ਕਿ ਵਾਹਿਗੁਰੂ ਤੁਹਾਨੂੰ ਸੁਮੱਤ ਬਖ਼ਸ਼ੇ।
ਵੈਸੇ ਜਦ ਕੋਈ ਬੰਦਾ ਜਾਂ ਧੜਾ ਇਹ ਸੋਚਣ ਲੱਗ ਪਏ ਕਿ ਸਾਰੀ ਦੁਨੀਆਂ ਗ਼ਲਤ ਹੈ ਅਤੇ ਕੇਵਲ ਉਹੀ ਸ਼ੁੱਧ, ਖਰਾ, ਸਹੀ ਅਤੇ ਅੰਤਮ ਸੱਚ ਜਾਣਦੇ ਜਾਂ ਜਾਣਦਾ ਹੈ ਤਾਂ ਉਸ ਦਾ ਰੱਬ ਹੀ ਰਾਖਾ ਹੁੰਦਾ ਹੈ। ਰੱਬ ਰਾਖਾ।
ਤੱਤ ਗੁਰਮੱਤ ਜੀ ਇਹ ਸਮਝਦੇ ਹਨ ਕਿ ਵੀਰ ਹਰਦੇਵ ਸਿੰਘ ਜੰਮੂ ਆਪਣੀਆਂ ਗੱਲਾਂ ਦੀ ਪ੍ਰੋੜਤਾ ਲਈ ਗੁਰਬਾਣੀ ਦੇ ਹਵਾਲੇ ਨਹੀਂ ਵਰਤਦੇ। ਇਹ ਗੱਲ ਬਿਲਕੁਲ ਠੀਕ ਹੈ। ਅੰਗਰੇਜ਼ੀ ਵਿੱਚ ਕਹਿੰਦੇ ਹਨ
“devil quotes scripture” ਜਿਸ ਦਾ ਭਾਵ ਹੈ ਕਿ ਸ਼ੈਤਾਨ ਨੂੰ ਹੀ ਆਪਣੀ ਸ਼ੈਤਾਨੀ ਗੱਲਾਂ ਨੂੰ ਮਨਵਾਉਣ ਲਈ ਬਾਣੀ ਦੇ ਹਵਾਲੇ ਦੇਣੇ ਪੈਂਦੇ ਹਨ।” ਕੂੜ ਨਿਖੁਟੇ ਨਾਨਕਾ ਉੜਕਿ ਸਚਿ ਰਹੀ” ਵਿੱਚ ਜਿਸ ਸੱਚ ਦੀ ਗੱਲ ਕੀਤੀ ਗਈ ਹੈ, ਤੱਤ ਗੁਰਮਤੀਏ ਆਪਣੀ ਮਨਮੱਤ ਨੂੰ ਉਹੀ ਸੱਚ ਸਮਝ ਬੈਠੇ ਹਨ ਅਤੇ ਦੂਜਿਆਂ ਨੂੰ ਵੀ ਮਨਵਾਉਣ ਲਈ ਟਿੱਲ ਲਾਉਂਦੇ ਹਨ।
ਵੀਰ ਜੀ, ਗੁਰਬਾਣੀ ਵਿੱਚ ਵੱਖ ਵੱਖ ਸਮੇਂ ਅਤੇ ਪ੍ਰਸਥਿਤੀਆਂ ਵਿੱਚ ਵੱਖੋ ਵੱਖ ਵਿਚਾਰ ਦਿਤੇ ਗਏ ਹਨ। ਗੁਰਬਾਣੀ ਅਕਾਰ ਅਤੇ ਨਿਰਾਕਾਰ ਦੀ ਦੁਵਿਧਾ ਨੂੰ ਨਹੀਂ ਮੰਨਦੀ। ਬਾਣੀ ਵਿੱਚ ਦੂਰ ਨੇੜੇ ਨਿਰਗੁਣ ਤੇ ਸਰਗੁਣ ਦੀ ਵੱਖਰਤਾ ਨੂੰ ਵੀ ਨਹੀਂ ਮੰਨਿਆ ਗਿਆ। ਦਿਖਦਾ ਜਗਤ ਜਿਹੜਾ ਤੁਹਾਨੂੰ ਜ਼ਹਿਰ ਪ੍ਰਤੀਤ ਹੁੰਦਾ ਹੈ ਇਹ ਵੀ ਉਸੇ ਹਰੀ ਦਾ ਰੂਪ ਹੈ। ਤੁਹਾਨੂੰ ਬਾਣੀ ਦੀਆਂ ਨਿਰਾਕਰਤਾ ਜਾ ਨਿਰਗੁਣ ਦੀਆਂ ਗੱਲਾਂ ਤਾਂ ਦਿਸਦੀਆਂ ਹਨ ਪਰ ਤੁਹਾਡੀ ਅੱਖ ਦਾ ਟੀਰ ਉਸਦੇ ਸਰਗੁਣ ਰੂਪ ਅਤੇ ਅਕਾਰ ਰੂਪ ਨੂੰ ਨਹੀਂ ਦੇਖਣ ਦਿੰਦਾ।
ਇਸ ਕਰਕੇ ਆਪਣੀ ਨਜ਼ਰ ਦਾ ਭੈਂਗ ਦੂਰ ਕਰੋ ਜਾਂ ਕਰਵਾਉ ਤਾਂ ਹੀ ਤੁਹਾਨੂੰ ਵੀਰ ਹਰਦੇਵ ਸਿੰਘ ਜੰਮੂ ਜੀ ਦੀ ਘਾਲਣਾ ਦੀ ਸਮਝ ਪਏਗੀ। ਜੇ ਤੁਹਾਡੇ ਅੰਦਰ ਰੰਚਕ ਮਾਤਰ ਵੀ ਸੁਹਿਰਦਤਾ ਜਾਗ ਪਏ ਤਾਂ ਤੁਹਾਨੂੰ ਵੀਰ ਹਰਦੇਵ ਸਿੰਘ ਜੰਮੂ ਜੀ ਦਾ ਧੰਨਵਾਦ ਕਰਨਾ ਬਣਦਾ ਹੈ ਜੋ ਤੁਹਾਨੂੰ ਬੇਗੁਰੇ ਹੋਣ ਤੋਂ ਬਚਾਉਣ ਦੀ ਸਿਰਤੋੜ ਕੋਸ਼ਿਸ਼ ਕਰ ਰਿਹਾ ਹੈ।
ਵੀਰ ਗੁਰਦੀਪ ਸਿੰਘ ਨੂੰ ਹਾਰਦਿਕ ਬੇਨਤੀ ਹੈ ਕਿ ਜੇ ਤੁਹਾਡੇ ਕੋਲ ਕੋਈ ਵਿਚਾਰ ਦਾ ਮੁੱਦਾ ਨਹੀਂ ਹੈ ਤਾਂ ਆਪਣਾ ਅਤੇ ਮੇਰਾ ਸਮਾਂ ਬਰਬਾਦ ਨਾ ਕਰੋ। ਰਾਤ ਨੂੰ ਸੌਣ ਲਗਿਆਂ ਛੱਤ ਵੱਲ ਮੂੰਹ ਕਰਕੇ ਵੀਰ ਜੰਮੂ ਜੀ ਅਤੇ ਮੈਨੂੰ ਜਿੰਨਾ ਮਰਜ਼ੀ ਅਵਾ ਤਬਾ ਬੋਲ ਲਿਆ ਕਰੋ। ਸਿੱਖ ਮਾਰਗ ਦੀ ਕੀਮਤੀ ਥਾਂ ਖ਼ਰਾਬ ਨਾ ਕਰੋ। ਹਲੇ ਤੱਕ ਤੁਸੀ ਵਿਚਾਰ ਦੇ ਪੱਖ ਤੋਂ ਇੱਕ ਵੀ ਕੰਮ ਦੀ ਗੱਲ ਨਹੀਂ ਲਿਖੀ। ਪਰਾਈ ਛੱਡ ਕੇ ਆਪਣੀ ਚਿੰਤਾ ਕਰੋ।
ਗੁਰਬੀਰ ਸਿੰਘ


(22/04/12)
ਪਰਮਜੀਤ ਸਿੰਘ

ਤੱਤ ਪਰਿਵਾਰ ਦੇ ਵੀਰੋ,
ਵਾਹਿਗੁਰੂ ਜੀ ਕਾ ਖ਼ਾਲਸਾ,ਵਾਹਿਗੁਰੂ ਜੀ ਕੀ ਫ਼ਤਿਹ!
ਵੀਰੋ ਤੁਸੀ ਤਾਂ ੩੧ ਤਾਰੀਖ ਵਾਲੇ ਲੇਖ ਵਿਚ ਆਪ ਲਿਖਿਆ ਸੀ: "ਸਾਨੂੰ ਪਤਾ ਹੈ ਕਿ ਇਸ ਸਮੇਂ ਗੁਰਮਤਿ ਦੀ ਸੇਧ ਵਿਚ ਲਹਿਰ ਵਿਚਲੇ ਬ੍ਰਾਹਮਣਵਾਦੀ ਅੰਸ਼ਾਂ ਦੀ ਪੜਚੋਲ ਵਾਲੇ ਸਾਡੇ ਇਸ ਲੇਖ ਨੇ ਬਹੁਤਾਤ ਸਿੱਖਾਂ ਨੂੰ ਨਰਾਜ਼ ਹੀ ਕਰਣਾ ਹੈ, ਕਿਉਂਕਿ ਇਸ ਆਂਮ ਸੱਚਾਈ ਹੈ ਕਿ ਆਪਣੀ ਆਲੋਚਨਾ ਸਹਿਣ ਕਰਨ ਦੀ ਆਦਤ ਬਹੁਤੇ 'ਸਿੱਖਾਂ' ਨੂੰ ਨਹੀਂ ਹੈ" ਤੇ ਫ਼ਿਰ ਜੇ ਕਰ ਬਹੁਤਿਆਂ ਵਿਚੋਂ ਕੋਈ ਤੁਹਾਡੇ ਤੇ ਗੁੱਸਾ ਹੋ ਗਿਆ ਤਾਂ ਜਿਮੇਂਵਾਰ ਹਰਦੇਵ ਸਿੰਘ ਜੰਮੂ ਕਿੱਧਾਂ ਹੋ ਗਿਆ? ਏਵੇਂ ਹੀ? ਅਪਣੀ ਅਲੋਚਨਾ ਬਰਦਾਸ਼ਤ ਨਹੀਂ ਹੋਈ ਤੇ ਜੰਮੂ ਵਾਲੇ ਨੂੰ ਚਾਰ ਮੰਦੀਆਂ ਲਿਖ ਦਿੱਤੀਆਂ? ਸ਼ਬਦਾਵਲੀ ਤਾਂ ਚੰਗੀ ਰੱਖਦੇ।
ਤੱਤ ਗੁਰਮਤਿ ਦਾ ਹਵਾਲਾ ਵੀ ਗਲਤ ਦਿੱਤਾ? "ਰਾਮ ਨਾਮੁ ਹੈ ਜੋਤਿ ਸਬਾਈ ਤਤੁ ਗੁਰਮਤਿ ਕਾਢਿ ਲਈਜੈ (੧੩੨੩)" ਅਰਥ ਵੀ ਪੜ ਲੇਂਣੇ ਸੀ। ਇੱਥੇ ਤੁਹਾਡੇ ਵਾਲੀ 'ਤੱਤ ਗੁਰਮਤਿ' ਦੀ ਗਲ ਨਹੀਂ। ਗੁਰਮਤਿ ਵਿਚੋਂ ਤੱਤ (ਅਸਲੀਅਤ) ਲੱਭਣ ਦੀ ਗਲ ਹੈ। ਤਾਂ ਹੀ ਤੁਸੀ ਅਰਥ ਨਹੀਂ ਲਿਖੇ। ਤੁਹਾਡੀ ਆਪਣੀ ਵੈਬ ਸਾਈਟ ਵਿਚ ਦਿੱਤੀ ਮੁਡਲੀ ਜਾਣਕਾਰੀ ਵਿਚ ਤੁਹਾਡਾ ਮੰਸ਼ਾ ਸਪਸ਼ਟ ਹੈ ਕਿ ਗੁਰਮਤਿ ਦੀ ਥਾਂ 'ਤੱਤ ਗੁਰਮਤਿ' ਹੀ 'ਸਹੀ ਗੁਰਮਤਿ' ਹੈ।ਆਪ ਪੜ ਕੇ ਵੇਖ ਲੋ।ਜੰਮੂ ਵਾਲੇ ਵੀਰ ਨੇ ਗਲਤ ਨਹੀਂ ਲਿਖਿਆ।ਜਿਹੜੀ ਲੱਸੀ ਦੁਜੀਆਂ ਨੂੰ ਪਿਲਾਉਂਦੇ ਹੋ ਉਹ ਆਪ ਵੀ ਤਾਂ ਪੀ ਕੇ ਵੇਖੋ ਮੀੱਠੀ ਹੈ ਕੇ ਕੌੜੀ?
ਧਨਵਾਦ ਸਹਿਤ, ਪਰਮਜੀਤ ਸਿੰਘ


(22/04/12)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਆਪੇ ਸੁਣ ਲੈ ਤੂੰ ਦਿਲ ਦੀ ਜ਼ੁਬਾਨ ਦਾਤਿਆ।
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਭੱਟਕੀ ਜਾਵਾਂ ਠੇਡੇ ਖਾਵਾਂ, ਰਾਹ ਨਹੀਂ ਮਿਲਦਾ ਕਿਧਰ ਜਾਵਾਂ।
ਤੈਨੂੰ ਲਭਦਾਂ, ਕਿਥੋਂ ਪਾਵਾਂ, ਹੇ ਮਹਾਨ ਦਾਤਿਆ।
ਆਪੇ ਸੁਣ ਲੈ ਤੂੰ ਦਿਲ ਦੀ ਜ਼ੁਬਾਨ ਦਾਤਿਆ।
ਤੁੰ ਹੀ ਤੂੰ, ਸਭ ਦੁਨੀਆਂ ਤੇਰੀ, ਤੇਰੇ ਬਿਨਾਂ ਕੀ ਵੁੱਕਤ ਮੇਰੀ।
ਮੈਂ ਤਾਂ ਹਾਂ ਮਿੱਟੀ ਦੀ ਢੇਰੀ, ਪਾ ਦੇ ਜਾਨ ਦਾਤਿਆ।
ਆਪੇ ਸੁਣ ਲੈ ਤੂੰ ਦਿਲ ਦੀ ਜ਼ੁਬਾਨ ਦਾਤਿਆ।
ਮੈਥੋਂ ਹੋਰ ਰਿਹਾ ਨਹੀਂ ਜਾਂਦਾ, ਦਿਲ ਦਾ ਦਰਦ ਸਿਹਾ ਨਹੀਂ ਜਾਂਦਾ,
ਜੋ ਏ ਸੱਚ, ਕਿਹਾ ਨਹੀਂ ਜਾਂਦਾ, ਜਾਣੀ ਜਾਣ ਦਾਤਿਆ।
ਆਪੇ ਸੁਣ ਲੈ ਤੂੰ ਦਿਲ ਦੀ ਜ਼ੁਬਾਨ ਦਾਤਿਆ।
ਜੇ ਤੂੰ ਮੇਰਾ ਦਰਦ ਪਛਾਤਾ, ਮੈਨੂੰ ਰੱਖ ਪਰੇ ਨਾ ਦਾਤਾ,
ਮੈਂ ਕੀ ਕਹਾਂ ਤੂ ਸਰਵ ਗਿਆਤਾ, ਸਭ ਦਾ ਗਿਆਨ ਦਾਤਿਆ।
ਆਪੇ ਸੁਣ ਲੈ ਤੂੰ ਦਿਲ ਦੀ ਜ਼ੁਬਾਨ ਦਾਤਿਆ।


(22/04/12)
ਗੁਰਬਖਸ਼ ਸਿੰਘ

ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ ਲਾਗਾ।। ਅੰਕ ੪੮੮

ਉਪਰੋਕਤ ਬਚਨ ਗੁਰੂ ਗ੍ਰੰਥ ਸਾਹਿਬ (ਅੰਕ ੪੮੮) ਅੰਦਰ ਭਗਤ ਧੰਨਾ ਜੀ ਵਲੋ ਆਸਾ ਰਾਗ ਦੇ ਪਹਿਲੇ ਸ਼ਬਦ ਦੀ ਸਮਾਪਤੀ ਤੇ ਇਸ ਪ੍ਰਕਾਰ ਹਨ।” ਗੋਬਿੰਦ ਗੋਬਿੰਦ ਗੋਬਿੰਦ ਸੰਗਿ ਨਾਮਦੇਉ ਮਨੁ ਲੀਣਾ।। ਆਢ ਦਾਮ ਕੋ ਛੀਪਰੋ ਹੋਇਓ ਲਾਖੀਣਾ।। ੧।। ।। ਅੰਕ ੪੮੭” ਸਾਡੀਆ ਬਹੁਤ ਟਕਸਾਲਾ ਸੰਸਥਾਵਾ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਰੁਮਾਲਿਆ ਜਾ ਹੋਰ ਬਾਹਰੀ ਅਨੇਕ ਢੰਗਾ ਅਤੇ ਵਿਧੀਆ ਨਾਲ ਤਾਂ ਬਹੁਤ ਵਧ ਚੜ ਕੇ ਦਸਦੀਆ ਹਨ ਪਰ “ਗੁਰਬਾਣੀ ਕਹੈ ਸੇਵਕ ਜਨ ਮਾਨੈ” ਵਲ ਬਹੁਤ ਘਟ, ਕੇਵਲ ਨਾ ਮਾਤਰ ਹੀ ਹੈ ਗੁਰਸਿਖੀ ਜੀਵਨ ਵਾਸਤੇ ਗੁਰਬਾਣੀ ਦੀ ਵੀਚਾਰ ਅਤੇ ਭਾਵ ਅਰਥ ਬਹੁਤ ਜਰੂਰੀ ਹਨ।“ਸਿਖੀ ਸਿਖਿਆ ਗੁਰ ਵੀਚਾਰੁ।।” ਗੁਰ ਅਰਜੁਨ ਦੇਵ ਜੀਆ ਨੇ ਇਹ ਸ਼ਬਦ ਭਗਤ ਧੰਨਾ ਜੀ ਦੀ ਬਾਣੀ ਨਾਲ ਲਿਖਿਆ ਹੈ ਇਸ ਨੂੰ ਅਸੀ ਅਨ-ਡਿੱਠਾ ਕਰ ਦਿੰਦੇ ਹਾਂ। ਹੋਰ ਵੀ ਕਈ ਥਾਂਵਾ ਤੇ ਦੂਸਰੇ ਭਗਤਾਂ ਦੀ ਬਾਣੀ ਨਾਲ ਗੁਰ ਸਾਹਿਬਾ ਨੇ ਸੌਖੀ ਵਿਆਖਿਆ ਵਾਸਤੇ ਸ਼ਬਦ ਲਿਖੇ ਹਨ। ਭਗਤ ਧੰਨਾ ਜੀ ਦੇ ਸ਼ਬਦ ਦੀ ਇਥੇ ਵਿਆਖਿਆ ਨਹੀ। ਸਾਡੇ ਦੇਸ਼ ਦੇ ਵਿੱਚ ਧਰਮ ਦੇ ਨਾ ਤੇ ਬਹੁਤ ਗਾਥਾਵਾਂ, ਸਾਖੀਆ ਮਿਲਦੀਆ ਹਨ ਜੋ ਵਿਗਿਆਨਕ ਨਹੀ ਮਿਥਿਆਸ ਨਾਲ ਸੰਬਧਤ ਹਨ। ਭਗਤ ਧੰਨਾ ਜੀ ਨਾਲ ਵੀ ਇਹੀ ਕਹਾਣੀ ਬਣਾ ਦਿਤੀ ਕਿ ਭਗਤ ਧੰਨਾ ਜੀ ਨੇ ਪੱਥਰ ਪੂਜਾ ਤੋ ਰੱਬ ਜੀ ਦੀ ਪ੍ਰਾਪਤੀ ਕੀਤੀ। ਗੁਰੂ ਸਹਿਬਾਂ ਨੇ ਪਰਮਾਤਮਾ ਦੀ ਪ੍ਰਾਪਤੀ ਦਾ ਸਾਧਨ ਕੇਵਲ ਮਨ ਦੀ ਨਿਰਮਲਤਾ, ਇਸ ਨਿਰਮਲਤਾ ਵਿਚੋ ਪ੍ਰਾਪਤ ਹੋਏ ਗੁਣਾ ਵਾਲਾ ਜੀਵਨ ਦਸਿਆ ਅਤੇ ਨਾਲ ਹੀ ਗਿਆਨ ਅਤੇ ਸ਼ਬਦ ਗੁਰੂ ਦੀ ਅਗਵਾਈ ਦਸੀ ਸੀ। ਉਸ ਸਮੇ ਦੇ ਪ੍ਰਮੁਖ ਸਿੱਧਾ ਨੂੰ ਵੀ ਇਹੀ ਸਿਧਾਂਤ ਦਸਿਆ ਸੀ “ਸ਼ਬਦ ਗੁਰੂ ਸੁਰਤਿ ਧੁਨ ਚੇਲਾ।। “ ਜੇ ਅਸੀ ਸਿਧਾਂਤ ਨੂੰ ਛੱਡ, ਕਥਾ ਕਹਾਣੀਆ ਨਾਲ ਜਾ ਕਿਸੇ ਸਤ ਪੁਰਖ ਦੀਆ ਕਰਾਮਾਤਾਂ ਇਤਆਦਿ ਨੂੰ ਬਹੁਤ ਵੱਡਾ ਕਰ ਕੇ ਕਹਾਣੀਆ ਰਾਹੀ ਦਰਸ਼ਾਣਾ ਸਾਡੇ ਦੇਸ਼ ਵਿੱਚ ਧਰਮ ਦੀ ਕਥਾ ਸਮਝੀ ਜਾਦੀ ਹੈ। ਪਰ ਗੁਰਮਤਿ ਅੰਦਿਰ ਇਹਨਾਂ ਕਹਾਣੀਆ ਨੂੰ ਵਿਸ਼ੇਸ਼ਤਾ ਨਹੀ ਦਿਤੀ ਗਈ। ਗੁਰਬਾਣੀ ਨੂੰ ਗੁਰਬਾਣੀ ਰਾਹੀ ਹੀ ਸਮਝਇਆ ਗਿਆ ਹੈ। ਗੁਰਮਤਿ ਅੰਦਰ ਧਰਮ ਕੇਵਲ ਇਕੋ ਇੱਕ ਸਦੀਵੀ ਸੱਚ ਹੈ ਇਸ ਨੂੰ ਗੁਰਬਾਣੀ ਦੀਆ ਜੁਗਤੀਆ ਨਾਲ ਜੀਵਨ ਅੰਦਰ ਅਨੁਭਵ ਕਰਨਾ ਹੈ। ਜਿਵੇ ਵਿਗਿਆਨ ਸੱਚ ਹੈ ਇਸ ਵਿੱਚ ਕੋਈ ਕਹਾਣੀ ਨਹੀ, ਇਸੀ ਪ੍ਰਕਾਰ ਗੁਰਬਾਣੀ ਗੁਰਮਤਿ ਸਚੋ ਸੱਚ ਹੋਣ ਕਾਰਣ ਕੋਈ ਕਹਾਣੀ ਨਹੀ। ਇਸ ਨੂੰ ਸਮਝਣ ਵਾਸਤੇ ਸਰੋਤ ਹੈ ਨਿਰਮਲ ਹਿਰਦਾ, ਜਿਸ ਅੰਦਰ ਝੂਠ ਨੂੰ ਕੋਈ ਥਾਂ ਨਹੀ, ਕਿਉ ਕਿ ਸੱਚ ਨੂੰ ਝੂਠ ਦੇ ਆਸਰੇ ਨਾਲ ਸਿੱਧ ਨਹੀ ਕੀਤਾ ਜਾ ਸਕਦਾ। ਭਗਤ ਧੰਨਾ ਜੀ ਦੀ ਬਾਣੀ ਤੋ ਪਹਿਲਾ ਕੁੱਝ ਪਰਮਾਣ ਸਮਕਾਲੀ ਸਤਪੁਰਖਾਂ ਦੇ ਵੀਚਾਰ ਦੇਖਦੇ ਹਾਂ ਕਿ ਉਹ ਪੱਥਰ ਦੀ ਪੂ ਜਾ ਵਾਸਤੇ ਕੀ ਕਹਿੰਦੇ ਹਨ। ਗੁਰੂ ਨਾਨਕ ਦੇਵ ਜੀ “ਬਾਹਰਿ ਦੇਵ ਪਖਾਲੀਅਹਿ ਜੇ ਮਨੁ ਧੋਵੈ ਕੋਇ।। ਜੂਠਿ ਲਹੈ ਜੀਉ ਮਾਜੀਐ ਮੋਖ ਪਇਆਣਾ ਹੋਇ।। ਅੰਕ੪੮੯”

“ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗਉ ਕਿਆ ਦੇਹਿ।। ਅੰਕ ੬੩੭”

“ਘਰ ਮਹਿ ਠਾਕੁਰੁ ਨਦਰਿ ਨ ਆਵੈ।। ਗਲ ਮਹਿ ਪਾਹਣੁ ਲੈ ਲਟਕਾਵੈ।। ੧।। ਭਰਮੇ ਭੂਲਾ ਸਾਕਤੁ ਫਿਰਤਾ।। ਨੀਰੁ ਬਿਰੋਲੈ ਖਪਿ ਖਪਿ ਮਰਤਾ।। ਅੰਕ੭੩੯”

ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਕਿ ਦੇਵੀ ਦੇਵਤਿਆ ਤੋ ਕੀ ਮੰਗਦੇ ਹੋ ਕਿ ਦੇਣਗੇ ਇਹਨਾਂ ਦੇ ਹੱਥ ਵਿੱਚ ਕੁੱਝ ਨਹੀ।

ਬਾਹਰੋ ਤੁਸੀ ਮੂਰਤੀਆ ਨੂੰ ਜਿਵੇ ਧੋਦੇ ਹੋ ਜੇ ਕਿਤੇ ਕੋਈ ਆਪਣੇ ਮਨ ਨੂੰ ਧੋ ਲਵੇ ਤਾਂ ਜੀਵ ਦੀ ਸੰਸਾਰੀ ਮਾਇਆ ਦੀ ਝੂਠੀ ਪਕੜ ਵਾਲੀ ਮੈਲ ਦੂਰ ਹੋ ਜਾਏਗੀ, ਇਸ ਪ੍ਰਕਾਰ ਇਹ ਜੀਵਨ ਮਨੋਰਥ ਪਾ ਲਵੇਗਾ।

ਤੀਜੇ ਪਰਮਾਣ ਅੰਦਰ ਦਸਦੇ ਨੇ ਕਿ ਮਨੁੱਖ ਦੇਵੀ ਦੇਵਤਿਆ ਦੀਆ ਮੂਰਤੀਆ ਗਲੇ ਵਿੱਚ ਪਾ ਲੈਦਾ ਹੈ। ਐਸਾ ਮਨੁੱਖ ਭਰਮਾ ਵਿੱਚ ਹੀ ਭੁਲਿਆ ਹੋਇਆ ਹੈ ਇਸ ਨੂੰ ਪਤਾ ਨਹੀ ਕਿ ਪਥੱਰ ਦੀ ਬੇੜੀ ਸੰਸਾਰੀ ਪਕੜਾਂ ਤੋ ਪਾਰ ਨਹੀ ਕਰਵਾ ਸਕਦੀ।

ਭਗਤ ਨਾਮਦੇਵ ਜੀ “ਏਕੈ ਪਾਥਰ ਕੀਜੈ ਭਾਉ।। ਦੂਜੈ ਪਾਥਰ ਧਰੀਐ ਪਾਉ।। ਜੇ ਓਹੁ ਦੇਉ ਤ ਓਹੁ ਭੀ ਦੇਵਾ।। ਕਹਿ ਨਾਮਦੇਉ ਹਮ ਹਰਿ ਕੀ ਸੇਵਾ।। ਅੰਕ੫੨੫” ਭਗਤ ਨਾਮਦੇਵ ਜੀ ਕਹਿੰਦੇ ਹਨ ਕਿ ਇੱਕ ਪਥੱਰ ਦੀ ਤੁਸੀ ਪੂਜਾ ਕਰਦੇ ਹੋ ਦੂਜੇ ਹਿਸੇ ਤੇ ਪੈਰ ਧਰਦੇ ਹੋ ਜੇ ਪੂਜਾ ਵਾਲਾ ਭਗਵਾਨ ਹੈ ਤਾ ਦੂਜਾ ਵੀ ਉਸਦਾ ਹਿੱਸਾ ਹੈ ਅੰਤ ਵਿੱਚ ਅਪਣਾ ਨਿਰਣਾ “ਹਰਿ ਕਿ ਸੇਵਾ” ਪ੍ਰਮਾਤਮਾ ਦੀ ਸੇਵਾ ਜੋ ਅਸੀ ਕਰਦੇ ਹਾਂ ਉਸ ਦਾ ਗੁਰਬਾਣੀ ਅੰਦਰ ਨਿਰਣਾ ਇਸ ਤਰਾਂ ਹੈ।” ਨਾਮ ਹਮਾਰੈ ਗੁਰ ਕੀ ਸੇਵਾ।। “ ਪ੍ਰਮਾਤਮਾ ਦੇ ਗੁਣਾ ਅਤੇ ਸੁਭਾਉ, ਨਿਰਅਕਾਰ ਤਿੰਰਗੀ ਸਰੂਪ ਨੂੰ ਜਾਨਣਾ ਕਿ ਇਹ ਤੰਰਗਾ ਦੇ ਗੁਪਤ ਰੂਪ ਵਿੱਚ ਸਭ ਕੁੱਝ ਕਰ ਰਿਹਾ ਹੈ ਪਰ ਅਸੀ ਸੋਚਦੇ ਹਾਂ ਕਿ ਬਾਹਰੀ ਅਕਾਰ ਹੀ ਸਭ ਕੁੱਝ ਕਰਦੇ ਹਨ। ਜਿਵੇ ਕੋਈ ਮਸ਼ੀਨ ਚਲਦੀ ਅਸੀ ਦੇਖਦੇ ਹਾਂ ਪਰ ਉਸ ਅੰਦਰ ਚਲਾਣ ਵਾਲੀ ਬਿਜਲੀ ਨੂੰ ਭੁਲ ਜਾਦੇ ਹਾਂ। ਚਲਾਣ ਵਾਲੀ ਸ਼ਕਤੀ ਭੁਲਣ ਯੋਗ ਨਹੀ ਹੈ। ਇਸੀ ਕਾਰਣ ਨਾਮ ਸ਼ਕਤੀ ਨੂੰ ਨਾ ਭੁਲਣਾ ਹੀ ਅਸਲ ਸੇਵਾ/ਕਿਸੇ ਵਡੀ ਇਮਾਰਤ ਦੀ ਉਸਾਰੀ ਨਾਲ ਉਹ ਨਿਰਅਕਾਰ ਖੁਸ਼ ਨਹੀ ਹੁੰਦਾ (ਬਾਬਾ ਨਾਨਕ ਜੀ ਚਾਹੁੰਦੇ ਤਾਂ ਬਾਬਰ ਤੋ ਗੁਰਦੁਆਰਾ ਬਣਾ ਸਕਦੇ ਸਨ) ਗੁਣਾ ਨਾਲ ਸੰਸਾਰ ਵਿੱਚ ਵਰਤਾਰਾ ਕਰਨਾ ਉਤਮ ਹੈ ਕਿਉ ਕਿ ਨਿਰਅਕਾਰ ਹਸਤੀ ਤੰਰਗਾ ਦੇ ਰੂਪ ਵਿੱਚ ਸਭ ਅੰਦਿਰ, ਬਾਹਰ, ਹਾਜਰ ਨਾਜਰ ਹੈ।

ਭਗਤ ਕਬੀਰ ਜੀ “ਜੋ ਪਾਥਰ ਕਉ ਕਹਤੇ ਦੇਵ।। ਤਾ ਕੀ ਬਿਰਥਾ ਹੋਵੈ ਸੇਵ।। ਜੋ ਪਾਥਰ ਕੀ ਪਾਂਈ ਪਾਇ।। ਤਿਸ ਕੀ ਘਾਲ ਅਜਾਂਈ ਜਾਇ।। ੧।। ਠਾਕੁਰੁ ਹਮਰਾ ਸਦ ਬੋਲੰਤਾ।। ਸਰਬ ਜੀਆ ਕਉ ਪ੍ਰਭੁ ਦਾਨੁ ਦੇਤਾ।। ਅੰਕ੧੧੬੦” “ਕਬੀਰ ਪਾਹਨੁ ਪਰਮੇਸੁਰੁ ਕੀਆ ਪੂਜੈ ਸਭੁ ਸੰਸਾਰੁ।। ਇਸ ਭਰਵਾਸੇ ਜੋ ਰਹੇ ਬੂਡੇ ਕਾਲੀ ਧਾਰ।। ੧੩੬ ਅੰਕ ੧੩੭੧”

“ਠਾਕੁਰੁ ਪੂਜਹਿ ਮੋਲਿ ਲੇ ਮਨਹਠਿ ਤੀਰਥ ਜਾਹਿ।। ਦੇਖਾ ਦੇਖੀ ਸ੍ਵਾਂਗੁ ਧਰਿ ਭੂਲੇ ਭਟਕਾ ਖਾਹਿ।। ੧੩੫ ਅੰਕ ੧੩੭੧”

ਕਬੀਰ ਜੀ ਕਹਿੰਦੇ ਹਨ ਕਿ ਜੋ ਪਥੱਰ ਨੂੰ ਭਗਵਾਨ ਕਹਿੰਦੇ ਹਨ ਉਹਨਾਂ ਦੀ ਪੂਜਾ ਸੇਵਾ ਬੇਕਾਰ ਜਾਦੀ ਹੈ। ਜੋ ਉਸ ਦਾ ਇਸ਼ਨਾਨ ਕਰਦੇ ਹਨ ਉਹ ਵੀ ਬੇਕਾਰ ਜਾਦੀ ਹੈ। ਭਗਤ ਜੀ ਕਹਿੰਦੇ ਨੇ ਕਿ ਸਾਡਾ ਭਗਵਾਨ ਤਾਂ ਹਮੇਸ਼ਾ ਬੋਲਦਾ ਹੈ ਅਤੇ ਸਾਰਿਆ ਨੂੰ ਦਾਨ ਦਿੰਦਾ ਹੈ। ਦਾਨ ਕੇਵਲ ਪੈਸੇ ਪਦਾਰਥਾ ਨੂੰ ਨਹੀ ਕਿਹਾ ਹਵਾ, ਪਾਣੀ, ਧਰਤੀ ਇਤਆਦਿ ਅਨੇਕਾ ਧਾਤਾਂ ਉਸ ਨੇ ਮੱਨੁਖ ਨੂੰ ਨਿਰਸੁਆਰਥ ਦਿਤੀਆ ਹਨ। ਦਾਤਾਂ ਦੇਣ ਵਾਲੇ ਨੂੰ ਮਨੁੱਖ ਜਾਣਦਾ ਹੀ ਨਹੀ। ਭਗਤ ਜੀ ਸਲੋਕ ੧੩੬ ਅੰਕ ੧੩੭੧ ਦਸਦੇ ਹਨ ਕਿ ਲੋਕ ਭਗਵਾਨ ਨੂੰ ਮੁਲ ਖਰੀਦ ਕੇ ਪੂਜਦੇ ਹਨ ਅਤੇ ਮਨ ਦੇ ਹਠ ਨਾਲ ਤੀਰਥਾਂ ਤੇ ਭੇਖ ਸਾਂਗ ਬਣਾ ਕੇ ਇੱਕ ਦੂਜੇ ਦੀ ਰੀਸ ਕਰ ਕੇ ਜਾਦੇ ਹਨ। ਇਹ ਭੁਲੇ ਤੇ ਭਟਕੇ ਹੋਏ ਲੋਕ ਹਨ। ਪਰਮਾਤਮਾ ਨੂੰ ਕੋਈ ਖਰੀਦ ਨਹੀ ਸਕਦਾ ਉਹ ਅਮੁਲ ਹੈ ਫਿਰ ਵੀ ਸਾਡੇ ਦੇਸ਼ ਵਿੱਚ ਵਿਕਦੇ ਹਨ। ਭਗਤ ਧੰਨਾ ਜੀ “ਗਿਆਨ ਪ੍ਰਵੇਸੁ ਗੁਰਹਿ ਧਨੁ ਦੀਆ ਧਿਆਨੁ ਮਾਨੁ ਮਨ ਏਕ ਮਏ।। ਪ੍ਰੇਮ ਭਗਤਿ ਮਾਨੀ ਸੁਖੁ ਜਾਨਿਆ ਤ੍ਰਿਪਤਿ ਅਘਾਨੇ ਮੁਕਤਿ ਭਏ।। ਅੰਕ੪੮੭”

“ਜੋਤਿ ਸਮਾਇ ਸਮਾਨੀ ਜਾ ਕੈ ਅਛਲੀ ਪ੍ਰਭੁ ਪਹਿਚਾਨਿਆ।। ਧੰਨੈ ਧਨੁ ਪਾਇਆ ਧਰਣੀਧਰੁ ਮਿਲਿ ਜਨ ਸੰਤ ਸਮਾਨਿਆ।। ਅੰਕ੪੮੭” ਤੀਜੇ ਪਦੇ ਅੰਦਰ ਸ਼ਪਸ਼ਟ ਦਸਦੇ ਹਨ ਕਿ ਗੁਰਹਿ ਧਨੁ ਗਿਆਨ ਰੂਪ ਪੂੰਜੀ ਐਸੀ ਧਿਆਨ ਵਿੱਚ ਵਸੀ ਕਿ ਜਿਸ ਮਨ ਨੂੰ ਦੁਨੀਆ ਦੀ ਦੋੜ ਤੋ ਰੋਕਣਾ ਕਠਨ ਸੀ ਉਸ ਮਨ ਨੂੰ ਪਰਮਾਤਮਾ ਦੇ ਗਿਆਨ ਅਤੇ ਗੁਣਾ ਨੇ ਆਪਣੇ ਅਸਲੇ ਨਾਲ ਇੱਕ ਮਿਕ ਕਰ ਦਿਤਾ। ਹੁਣ ਪਤਾ ਲਗਾ ਕਿ ਪ੍ਰੇਮ ਭਗਤੀ ਨਾਲ ਹਰ ਪਖੋ ਤ੍ਰਿਪਤ ਹੋ ਗਏ ਅਤੇ ਮਨ ਦੀਆ ਮੰਗਾ ਤੋ ਰਹਿਤ ਅਵਸਥਾ ਵਿੱਚ ਜੀਵਨ ਦਾ ਅਸਲੀ ਸੁਖ ਪ੍ਰਾਪਤ ਹੋਇਆ। ਪ੍ਰਭ ਜੀ ਦੇ ਗਿਆਨ ਵਾਲੇ ਜੀਵਨ ਨੇ ਹਉਮੈ ਖਤਮ ਕੀਤੀ ਉਪਰੰਤ ਜੋ ਪਿਆਰ ਅੰਦਰ ਪੈਦਾ ਕੀਤਾ ਉਸ ਨਾਲ ਮੇਰੀ ਆਤਮਾ ਉਹ ਭਗਵਾਨ ਜੋ ਅਛੱਲ ਹੈ ਜਿਸ ਦੀ ਇਹ ਅੰਸ਼ ਸੀ (ਹੰਕਾਰ ਕਾਰਣ ਭਿੰਨ ਭਾਸਦੀ ਸੀ) ਉਸ ਵਿੱਚ ਸਮਾਈ, ਇੱਕ ਮਿਕ ਅਨੁਭਵ ਹੋਈ ਇਸ ਪ੍ਰਕਾਰ ਮੈ ਧੰਨੇ ਨੇ ਧਰਤੀ ਦੇ ਆਸਰੇ ਰਚਨਹਾਰ ਮਾਲਕ ਦੇ ਗਿਆਨ ਰੂਪੀ ਧਨ ਸੱਤ ਸੰਗੀਆ ਦੇ ਸੱਤ ਸੰਗ ਰਾਹੀ ਪ੍ਰਾਪਤ ਕੀਤਾ ਜੋ ਪ੍ਰਮਾਤਮਾ ਦੇ ਗਿਆਨ ਅਤੇ ਗੁਣਾ ਦੇ ਜੀਵਨ ਵਾਲੇ ਗੁਰਮੁਖ ਪਿਆਰੇ ਸਨ।

ਇਸ ਅਵਸਥਾ ਦੀ ਪ੍ਰਾਪਤੀ ਪਿਛੋ ਉਹ ਗਿਆਨ ਜਿਸ ਨੂੰ ਪ੍ਰਾਪਤ ਕੀਤਾ ਸੀ, ਭਗਤ ਜੀ ਅਗੇ ਪ੍ਰਭ ਪ੍ਰੇਮੀਆ ਨੂੰ ਉਸ ਗਿਆਨ ਨਾਲ ਜੀਵਨ ਜੁਗਤਿ ਕਿਵੇ ਸਮਝਾਦੇ ਹਨ ਉਹਨਾਂ ਦੇ ਹੀ ਬਚਨਾ ਰਾਹੀ ਵਿਚਾਰ ਅਧੀਨ ਹੈ।

ਰੇ ਚਿਤ ਚੇਤਸਿ ਕੀ ਨ ਦਯਾਲ ਦਮੋਦਰ ਬਿਬਹਿ ਨ ਜਾਨਸਿ ਕੋਈ।। ਜੇ ਧਾਵਹਿ ਬ੍ਰਹਮੰਡ ਖੰਡ ਕਉ ਕਰਤਾ ਕਰੈ ਸੁ ਹੋਈ।। ੧।। ਰਹਾਉ।। ਜਨਨੀ ਕੇਰੇ ਉਦਰ ਉਦਕ ਮਹਿ ਪਿੰਡੁ ਕੀਆ ਦਸ ਦੁਆਰਾ।। ਦੇਇ ਅਹਾਰ ਅਗਨਿ ਮਹਿ ਰਾਖੈ ਐਸਾ ਖਸਮੁ ਹਮਾਰਾ।। ੧।। ਕੁੰਮੀ ਜਲ ਮਾਹਿ ਤਨ ਤਿਸੁ ਬਾਹਰਿ ਪੰਖ ਖੀਰੁ ਤਿਨ ਨਾਹੀ।। ਪੂਰਨ ਪਰਮਾਨੰਦ ਮਨੋਹਰ ਸਮਝਿ ਦੇਖੁ ਮਨ ਮਾਹੀ।। ੨।। ਪਾਖਣਿ ਕੀਟੁ ਗੁਪਤੁ ਹੋਇ ਰਹਤਾ ਤਾ ਚੋ ਮਾਰਗੁ ਨਾਹੀ।। ਕਹੈ ਧੰਨਾ ਪੂਰਨ ਤਾਹੂ ਕੋ ਮਤ ਰੇ ਜੀਅ ਡਰਾਂਹੀ।। ਅੰਕ ੪੮੮”

ਪਰਮਾਤਮਾ ਪ੍ਰਤੀ ਭਗਤ ਜੀ ਕਹਿੰਦੇ ਹਨ ਐ ਮੇਰੇ ਮਨ ਤੂੰ ਉਸ ਪ੍ਰਭੂ ਨੂੰ ਚਿਤ ਵਿੱਚ ਕਿਉ ਨਹੀ ਵਸਾਉਦਾ, ਜੋ ਕੇਵਲ ਇਕੋ ਇੱਕ ਦਿਆਲੂ ਅਤੇ ਕ੍ਰਿਪਾਲੂ ਵੀ ਹੈ, ਦੂਜਾ ਕੋਈ ਵੀ ਨਹੀ। ਉਸ ਨੂੰ ਭੁਲਾ ਕੇ ਤੂੰ ਭਾਵੇ ਖੰਡਾ-ਬ੍ਰਹਮੰਡਾ ਵਿੱਚ ਭੱਜ ਕੇ ਦੇਖ ਸਭ ਕੁੱਝ ਦੇਣ ਵਾਲਾ ਉਹ ਹੀ ਹੈ ਦੂਜਾ ਕੋਈ ਨਹੀ। ਚਿਤ ਵਸਾਨ ਵਾਸਤੇ ਉਸ ਦੇ ਕ੍ਰਿਸ਼ਮਿਆ ਦੀ ਪਹਿਲੀ ਮਿਸਾਲ ਦਿੰਦੇ ਹਨ ਕਿ ਦੇਖ ਮਾਤਾ ਦੇ ਪੇਟ ਅੰਦਰ ਪਾਣੀ ਦੀ ਪੋਟਲੀ ਵਿੱਚ ਦਸਾਂ ਦਵਾਰਾ ਵਾਲੇ ਸਰੀਰ ਦਾ ਨਿਰਮਾਣ ਹੁੰਦਾ ਹੈ (ਪਾਣੀ ਵਿੱਚ ਦੁਆਰ ਵੀ ਖੁਲੇ ਹੁੰਦੇ ਹਨ) ਉਸ ਥਾਂ ਵੀ ਉਹ ਰਚਨਹਾਰ ਜੀਵ ਨੂੰ ਸੰਭਾਲਦਾ ਅਤੇ ਖੁਰਾਕ ਪਹੁੰਚਾਉਦਾ ਹੈ ਮੇਰਾ ਖਸਮ ਪ੍ਰਭੂ ਇਹੋ ਜਿਹਾ ਹੈ। ਦੂਜੀ ਉਦਾਹਰਣ ਦੇਖ ਮਨਾ ਕੁੰਮੀ ਪਾਣੀ ਵਿੱਚ ਰਹਿੰਦੀ ਹੈ ਉਸ ਦੇ ਬੱਚੇ ਬਾਹਰ ਖੁਸ਼ਕ ਥਾਂ ਤੇ ਹੁੰਦੇ ਹਨ ਕੁੰਮੀ ਨੂੰ ਨ ਖੰਭ ਅਤੇ ਨਾ ਹੀ ਉਸ ਕੋਲ ਥਣ ਹਨ। ਰਚਨਹਾਰ ਦੇ ਪਾਲਣ ਦੀ ਕਾਰਾਗਿਰੀ ਨੂੰ ਦੇਖ ਕੇ ਮਨ ਉਸ ਵਲ ਖਿਚਿਆ ਜਾਦਾ ਹੈ (ਮੋਹਿਤ) ਇਹੋ ਜਿਹਾ ਮੇਰਾ ਭਗਵਾਨ ਹੈ।

ਤੀਜੀ ਉਦਾਹਰਣ ਦੁਆਰਾ ਦਸਦੇ ਹਨ ਕਿ ਮੇਰੇ ਮਨ ਦੇਖ ਪਥੱਰ ਵਿੱਚ ਕੀੜਾ ਹੈ ਉਸ ਪਥੱਰ ਨੂੰ ਕੋਈ ਮਾਰਗ ਵੀ ਨਹੀ ਫਿਰ ਵੀ ਉਸ ਕੀਟ ਨੂੰ ਜੀਵਨ ਵਾਸਤੇ ਸਭ ਕੁੱਝ ਮਿਲਦਾ ਹੈ। ਭਗਤ ਜੀ ਕਹਿੰਦੇ ਹਨ ਇਹਨਾਂ ਕ੍ਰਿਸ਼ਮਿਆ ਨੂੰ ਦੇਖ ਕੇ ਮੈ ਉਸ ਨੂੰ ਪੂਰਨ ਕਹਿੰਦਾ ਹਾਂ ਕਿ ਉਹ ਸਭ ਕੁੱਝ (ਸਰਬ ਕਲਾ ਸਮਰਥ) ਕਰ ਸਕਦਾ ਹੈ ਇਹੋ ਜਿਹਾ ਮੇਰਾ ਪ੍ਰਭ ਖਸਮ ਹੈ।

ਉਪਰੋਕਤ ਗੁਰਮਤਿ ਪ੍ਰਮਾਣਾ ਦੇ ਹੁੰਦਿਆ ਹੋਇਆ ਵੀ ਨਾ ਅਸੀ ਗੁਰੂ ਦੀ ਗਲ ਮੰਨੀ (ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ ਲਾਗਾ) ਨਾ ਹੀ ਸਤ ਪੁਰਖਾਂ ਦੀ ਕਿ ਪਥਰ ਦੀ ਪੂਜਾ ਨਾਲ ਕੁੱਝ ਵੀ ਪ੍ਰਾਪਤ ਨਹੀ ਹੋ ਸਕਦਾ।

ਇਸ ਤੋ ਇਲਾਵਾ ਭਗਤ ਜੀ, ਪ੍ਰਤੀ ਇਹ ਕਥਾ ਘੜੀ ਗਈ) ਦੀ ਗਲ ਵੀ ਨਹੀ ਮਨੀ ਭਗਤ ਜੀ ਨੇ ਬਹੁਤ ਹੀ ਸੂਖਮ ਭਾਵ ਨਾਲ ਦਸਿਆ ਕਿ ਮੇਰਾ ਪ੍ਰਭੂ ਕਿਹੋ ਜਿਹਾ ਹੈ ਅਤੇ ਮੈ ਕਿਸ ਪ੍ਰਕਾਰ ਉਸ ਨੂੰ ਪ੍ਰਾਪਤ ਕੀਤਾ (ਮਿਲਿ ਜਨ ਸੰਤ ਸਮਾਇਆ)

ਜਦੋ ਵੀ ਕਿਸੇ ਭੇਖੀ ਧਾਰਮਿਕ ਨੂੰ ਬੇਨਤੀ ਕਰਦੇ ਹਾਂ ਕਿ ਧੰਨੇ ਭਗਤ ਜੀ ਨੇ ਪਥੱਰ ਚੋ ਨਹੀ ਪਾਇਆ ਗੁਰਬਾਣੀ ਇਸ ਦਾ ਖੰਡਣ ਕਰਦੀ ਹੈ। ਇਸ ਦਾ ਉਹਨਾਂ ਕੋਲ ਕੋਈ ਜਵਾਬ ਨਹੀ ਹੁੰਦਾ ਤਾਂ ਕਹਿ ਦਿੰਦੇ ਹਨ ਕਿ ਇਹ ਤਾਂ ਸ਼ਰਧਾਂ ਦੀ ਗਲ ਹੈ ਇਹ ਭੁਲੇਖਾ ਵੀ ਗੁਰਇਤਹਾਸ ਵੀਚਾਰਨ ਨਾਲ ਖਤਮ ਹੋ ਜਾਦਾ ਹੈ।

ਗੁਰੂ ਨਾਨਕ ਦੇਵ ਜੀ ਦੇ ਘਰ ਵਾਲਿਆ ਨੇ ਜਨੇਉ ਦੀ ਰਸਮ ਵਾਸਤੇ ਤਿਆਰੀ ਕਰ ਲਈ ਸੀ ਪਰ ਬਾਬੇ ਨਾਨਕ ਨੇ ਕਿਹਾ ਕਿ ਮੇਰੇ ਵਾਸਤੇ ਆਤਮਿਕ ਗੁਣਾਂ ਵਾਲਾ ਜਨੇਉ ਚਾਹੀਦਾ ਹੈ ਜੇ ਤੁਹਾਡੇ ਕੋਲ ਹੈ ਤਾਂ ਪੰਡਿਤ ਜੀ ਮੈਨੂੰ ਪਾ ਦਿਉ, ਗੁਰੂ ਨਾਨਕ ਦੇਵ ਜੀ ਨੇ ਦੀ ਸੰਸਾਰੀ ਸ਼ਰਧਾ ਪ੍ਰਵਾਨ ਨਹੀ ਕੀਤੀ। ਸੰਸਾਰੀ ਸ਼ਰਧਾ ਦਾ ਅਰਥ ਹੈ ਕਿਸੇ ਵੀ ਨਾਸ਼ਵਾਨ ਚੀਜ ਨਾਲ ਸ਼ਰਧਾ ਨਹੀ ਜੋੜਨੀ ਸ਼ਰਧਾ ਕੇਵਲ ਸਦੀਵੀ ਸੱਚ ਤੇ ਰਖ ਕੇ ਸੰਸਾਰ ਦੀਆ ਪਕੜਾ ਤੋ ਪਾਰ ਹੋਣਾ ਹੈ, ਕਿਉ ਕਿ ਸਾਡੇ ਸਰੀਰ ਅੰਦਰ ਸਦੀਵੀ ਸੱਚ ਹੈ ਅੰਨੀ ਸ਼ਰਧਾ (ਅਗਿਆਨਤਾ) ਕਾਰਣ ਇੱਕ ਭਗਵਾਨ ਤੋ ਕਰੋੜਾ ਭਗਵਾਨ ਬਣਾ ਦਿਤੇ ਅਤੇ ਲੋਕਾ ਨੂੰ ਵੰਡ ਕੇ, ਇੱਕ ਹੋਣ ਤੋ ਰੋਕਿਆ। ਸ਼ਰਧਾ ਅਤੇ ਸੱਚੇ ਗਿਆਨ ਦਾ ਸੁਮੇਲ ਗੁਰਬਾਣੀ ਸਿਖਾਉਦੀ ਹੈ।

ਜਿੰਨਾ ਮੁਲਕਾ ਵਿੱਚ ਬੁਹ-ਗਿਣਤੀ ਲੋਕ ਇੱਕ ਭਗਵਾਨ ਤੇ ਸ਼ਰਧਾ ਅਤੇ ਭਰੋਸਾ ਰਖਦੇ ਹਨ ਉਹਨਾਂ ਮੁਲਕਾ ਵਿੱਚ ਅੱਜ ਵੀ ਮਨੁੱਖੀ ਅਧਿਕਾਰ, ਕਾਨੂੰਨ, ਇਨਸਾਫ, ਚੰਗਾ ਵਰਤਾਰਾ ਇਤਆਦਿ ਗੁਣ ਦੇਖਣ ਨੂੰ ਮਿਲਦੇ ਹਨ। ਜਿਸ ਦੇਸ਼ ਵਿੱਚ ਅਨੇਕਾ ਪ੍ਰਕਾਰ ਦੇ ਭਗਵਾਨ ਹੋਣ ਉਥੇ ‘ਜਿਸ ਕੀ ਲਾਠੀ ਉਸਕੀ ਭੈਸ` ਵਾਲਾ ਵਰਤਾਰਾ ਮਿਲੇਗਾ ਅਸੀ ਆਪਣੇ ਦੇਸ਼ ਵਿੱਚ ਦੇਖ ਰਹੇ ਹਾਂ।

ਗੁਰਸਿਖਾ ਨੇ ਜਦੋ ਇੱਕ ਅਕਾਲ ਪੁਰਖ ਤੇ ਭਰੋਸੇ ਵਾਲਾ ਜੀਵਨ (੧੭੦੮ ਤੋ ਪਿਛੋ) ਜੀਵਿਆ ਉਸ ਸਮੇ ਸਿਖਾ ਦੇ ਉਚੇ ਸੁਚੇ ਆਚਰਣ, ਇਮਾਨਦਾਰੀ, ਵਾਲੀ ਬਹਾਦਰੀ ਦੀਆ ਧੁੰਮਾ ਅਜ ਵੀ ਦੁਨੀਆ ਦੇ ਇਤਿਹਾਸ ਚੋ ਦੇਖੀਆ ਜਾ ਸਕਦੀਆ ਹਨ। ਗੁਰ ਸਿਖਾ ਦੀ ਬੁਹ-ਗਿਣਤੀ ਅੱਜ ਇੱਕ ਪ੍ਰਭੂ ਦੀ ਆਸ, ਭਰੋਸਾ ਛੱਡਦੀ ਜਾ ਰਹੀ ਹੈ ਜਿਸ ਨਾਲ ਸਾਡਾ ਸਾਰਾ ਕੁੱਝ ਖਤਮ ਹੋ ਰਿਹਾ ਹੈ ਅਤੇ ਗੁਰੂ ਦੇ ਸਿਖ ਦੀ ਥਾਂ ਮਾਇਆ ਦੇ ਸਿਖ ਬਣ ਰਹੇ ਹਾਂ, ਨਾਲ ਅਸੀ ਇਮਾਨਦਾਰ ਬਹਾਦਾਰ ਦੀ ਥਾਂ ਲੜਾਕੇ ਪ੍ਰਸਿਧ ਹੋ ਰਹੇ ਹਾ। ਇਸ ਦਾ ਕਾਰਨ ਕੇਵਲ ਗੁਰਬਾਣੀ ਦੇ ਅਖਰਾਂ ਅੰਦਰ ਜੋ ਭਾਵ ਹਨ ਉਹਨਾਂ ਨੂੰ ਨਾ ਅਤੇ ਜਿੰਨਾ ਧਾਰਮਿਕ ਹਸਤੀਆ ਨੂੰ ਅਸੀ ਗੁਰਮਤਿ ਦੇ ਰਖਵਾਲੇ ਸਮਝਦੇ ਹੋਏ ਗੁਰੂ ਦੀ ਹਜੂਰੀ ਵਿੱਚ ਉਹਨਾਂ ਦੇ ਮੁਖ ਤੋ (ਮਿਥ) ਕਹਾਣੀਆ ਸੁਣ ਕੇ ਖੁਸ਼ ਹੰਦੇ ਹਾਂ, ਇਹ ਮਿਥ ਕਹਾਣੀਆ ਬਾਣੀ ਦੇ ਭਾਵਾ ਤੋ ਦੂਰ ਕਰਦੀਆ ਹਨ। ਦੂਜਾ ਕਾਰਣ ਬੁਹ-ਗਿਣਤੀ ਵਿੱਚ ਗੁਰਅਸਥਾਨਾ ਦੇ ਪ੍ਰਬੰਧਕਾ ਅਤੇ ਪ੍ਰਚਾਰਕਾਂ ਦਾ ਇਸ ਮਿਥ ਨੂੰ ਨਾ ਰੋਕਣਾ ਹੀ ਹੈ।

ਜਿੰਨਾ ਸਤਪੁਰਖਾ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਅੰਦਰ ਹੈ ਉਹਨਾਂ ਨੇ ਉਸ ਵੇਲੇ ਦੇ ਧਾਰਮਿਕ ਅਸਥਾਨਾ ਨੂੰ ਦੇਖ ਵੀਚਾਰ ਕੇ ਹੀ ਕਿਹਾ ਸੀ ਕਿ ਜਦੋ ਇਹਨਾਂ ਅਸਥਾਨਾਂ ਤੇ ਸੱਚ ਦੀ ਥਾਂ ਪਾਖੰਡ ਸ਼ੁਰੂ ਹੋ ਜਾਏ, ਤਾਂ ਉਹਨਾਂ ਨੂੰ ਭ੍ਰਿਸ਼ਟ ਹੋਇਆ ਕਿਹਾ ਗਿਆ “ਥਾਨਸਟ ਜਗ ਭਰਿਸਟ ਹੋਏ ਡੂਬਤਾ ਇਵ ਜਗੁ।। ਅੰਕ੬੬੨” ਕਿਉ ਕਿ ਜਿਥੋ ਸੱਚ ਮਿਲਣਾ ਸੀ ਉਥੇ ਝੂਠ ਦਾ ਬੋਲ ਬਾਲਾ ਸ਼ੁਰੂ ਹੋਣ ਕਾਰਣ ਲੋਕਾਂ ਦੇ ਜੀਵਨ ਵਿਚੋ (ਸੱਚ ਸੰਜਮ ਵਾਲਾ) ਸੱਚ ਨਹੀ ਮਿਲਦਾ। ਸੱਚ ਨੂੰ ਜਾਨਣ ਵਾਸਤੇ ਰਿਦਾ ਸੱਚਾ (ਸੱਚੀ ਵੀਚਾਰ ਵਾਲਾ) ਹੋਣਾ ਚਾਹੀਦਾ ਹੈ।

ਗੁਰਫੁਰਮਾਨ –”।। ਸਚੁ ਤਾ ਪਰੁ ਜਾਣੀਐ ਜਾ ਰਿਦੈ ਸਚਾ ਹੋਇ।। ਕੂੜ ਕੀ ਮਲੁ ਉਤਰੈ ਤਨੁ ਕਰੇ ਹਛਾ ਧੋਇ।। ਅੰਕ੪੬੮”

ਉਪਰੋਕਤ ਵੀਚਾਰ ਦਾ ਸਾਰੰਸ਼ ਇਹ ਹੈ ਗੁਰਸਿਖ ਉਹ ਹੁੰਦਾ ਹੈ ਜੋ ਸਤਿ ਗੁਰੂ ਦੀ ਸਿਖਿਆ ਨੂੰ ਜੀਵਨ ਦੇ ਵਰਤਾਰੇ ਵਿੱਚ ਲਿਆ ਕੇ ਉਸ ਅਨੁਭਵੀ ਜੀਵਨ ਨਾਲ ਹੋਰ ਵੀਰਾ ਨੂੰ ਵੀ ਬਿਨਾਂ ਭੇਦ ਭਾਵ ਦੇ ਸਤਿਗੁਰ ਦਾ ਉਪਦੇਸ਼ ਦ੍ਰਿੜ ਕਰਾਵੈ। ਇਸ ਸੇਵਾ ਬਦਲੇ ਆਪਣੇ ਆਪ ਨੂੰ ਵਡਾ ਨ ਸਮਝੇ।

ਇਸ ਸੱਚ ਦੀ ਹੋਂਦ ਨੂੰ ਵਿਗਿਆਨ ਵੀ ਮੰਨਦਾ ਹੋਇਆ ਖੋਜ ਰਿਹਾ ਹੈ।

ਅੰਤ ਵਿੱਚ ਸਨਿਮਰ ਬੇਨਤੀ ਹੈ ਕਿ ਅਸੀ ਧਾਰਮਿਕ ਅਸਥਾਨਾ ਦੀਆ ਉਚੀਆ ਇਮਾਰਤਾ ਦੇਖ ਦੇ ਖੁਸ਼ ਨਾ ਹੋਈਏ, ਉਹਨਾਂ ਧਾਰਮਿਕ ਅਸਥਾਨਾਂ ਤੋ ਸਤਪੁਰਖਾਂ ਦੇ ਬਚਨਾ ਰੂਪੀ ਗਿਆਨ ਸਾਡੇ ਅਮਲੀ ਜੀਵਨ ਵਰਤਾਰੇ ਵਿਚੋ ਦਿਸੇ, ਇਸ ਪ੍ਰਕਾਰ ਦਾ ਗੁਰਮਤਿ ਵਰਤਾਰਾ ਹੀ ਮਨੁੱਖ ਨੂੰ ਵਹਿਮਾ ਭਰਮਾ ਤੋ ਦੂਰ ਰਖ ਕੇ ਸਤ ਸਰੂਪ ਬਣਾਏਗਾ ਕੋਈ ਹੋਰ ਬਾਹਰੀ ਕਰਮ ਕਾਂਡ ਨਹੀ।

ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ।। ਸਤਿਗੁਰ ਕੀ ਰੀਸੈ ਹੋਰਿ ਕਚੁ ਪਿਚੁ ਬੋਲਦੇ ਸੇ ਕੂੜਿਆਰ ਕੂੜੇ ਝੜਿ ਪੜੀਐ।। ਅੰਕ ੩੦੪”

ਗੁਰਬਖਸ਼ ਸਿੰਘ

9417231762


(21/04/12)
ਤੱਤ ਗੁਰਮਤਿ ਪਰਿਵਾਰ

ਕੂੜ ਨਿਖੁਟੇ ਨਾਨਕਾ ਉੜਕਿ ਸਚਿ ਰਹੀਕੂੜ ਨਿਖੁਟੇ ਨਾਨਕਾ ਉੜਕਿ ਸਚਿ ਰਹੀ

ਪਿਛਲੇ ਸਮੇਂ ਵਿੱਚ ਕੁੱਝ ਸੱਜਣਾਂ ਵਲੋਂ ਤੱਤ ਗੁਰਮਤਿ ਪਰਿਵਾਰ ਵਿਰੁਧ ਕੀਤੇ ਜਾ ਰਹੇ ਕੂੜ ਪ੍ਰਾਪੇਗੰਡੇ ਪ੍ਰਤੀ ਸਾਡਾ ਪੱਖ

ਭਾਗ-1

2-3 ਮਹੀਨਿਆਂ ਤੋਂ ਪਰਿਵਾਰ ਸਿੱਖ ਰਹਿਤ ਮਰਿਯਾਦਾ ਸੁਧਾਰ ਉਪਰਾਲੇ ਨੂੰ ਲੈ ਕੇ ਕਾਫੀ ਮਸਰੂਫ ਸੀ ਅਤੇ ਸਾਡੀ ਪ੍ਰਾਥਮਿਕਤਾ ਇਸ ਸੁਧਾਰ ਉਪਰਾਲੇ ਨੂੰ ਸਾਂਝੇ ਤੌਰ ਤੇ ਸਫਲਤਾ ਪੂਰਵਕ ਸਿਰੇ ਚੜਾਉਣਾ ਸੀ। ਇਸ ਦੌਰਾਣ ਠੋਸ ਸੁਧਾਰ ਜਤਨਾਂ ਤੋਂ ਨਰਾਜ਼ ਅਤੇ ਬੌਖਲਾਏ ਚੰਦ ਕੁ ਸੱਜਣਾਂ ਵਲੋਂ ਤੱਤ ਗੁਰਮਤਿ ਪਰਿਵਾਰ ਖਿਲਾਫ ਇੰਟਰਨੈਟ ਮੀਡੀਆ (ਪੰਥਕ ਵੈਬਸਾਈਟਾਂ, ਫੇਸ ਬੁਕ ਆਦਿ) ਤੇ ਪ੍ਰਾਪੇਗੰਡਾ ਦੀ ਇੱਕ ਲਹਿਰ ਚਲਾਉਣ ਦਾ ਜਤਨ ਕੀਤਾ ਗਿਆ ਤਾਂ ਕਿ ਅਸੀਂ ਇਸ ਵਿੱਚ ਉਲਝ ਕੇ ਉਸ ਸੁਧਾਰ ਉਪਰਾਲੇ ਤੋਂ ਥਿੜਕ ਜਾਈਏ। ਰੂੜੀਵਾਦਿਤਾ ਦੇ ਗੁਲਾਮ ਦਸਮ ਗ੍ਰੰਥੀ ਸੱਜਣਾਂ ਵਲੋਂ ਐਸਾ ਕੂੜ-ਪ੍ਰਚਾਰ ਤਾਂ ਸਮਝ ਵਿੱਚ ਆਉਂਦਾ ਹੈ, ਪਰ ਜਦੋਂ ਸੁਚੇਤ ਪੰਥ ਦਾ ਹਿੱਸਾ ਅਖਵਾਉਂਦੇ ਸੱਜਣ ਐਸਾ ਕਰਦੇ ਹਨ ਤਾਂ ਉਸ ਬਾਰੇ ਆਪਣਾ ਪੱਖ ਰੱਖਣਾ ਜ਼ਰੂਰੀ ਬਣ ਜਾਂਦਾ ਹੈ। ਇਸ ਸੁਧਾਰ ਉਪਰਾਲੇ ਦਾ ਤੀਜਾ ਪੜਾਅ ਕਾਮਯਾਬੀ ਨਾਲ ਸਿਰੇ ਚੜਣ ਉਪਰੰਤ ਕੁੱਝ ਸਮਾਂ ਮਿਲਿਆ, ਸੋ ਸੁਹਿਰਦ ਪਾਠਕਾਂ ਸਨਮੁੱਖ ਇਸ ਪ੍ਰਾਪੇਗੰਡਾ ਪ੍ਰਚਾਰ ਦਾ ਕੂੜ ਸਾਹਮਣੇ ਲਿਆਉਣ ਦੇ ਮਕਸਦ ਨਾਲ ਨਿਮਰਤਾ ਅਤੇ ਨਿਸ਼ਕਾਮਤਾ ਸਹਿਤ ਆਪਣਾ ਪੱਖ ਰੱਖਣ ਦਾ ਜਤਨ ਕਰ ਰਹੇ ਹਾਂ।

ਹਰਦੇਵ ਸਿੰਘ ਜੰਮ

ਸੁਚੇਤ ਪਾਠਕ ਇਸ ਗੱਲ ਤੋਂ ਵਾਕਿਫ ਹੀ ਹਨ ਕਿ ਪੁਰਾਣੇ ਸਮੇਂ ਤੋਂ ਪੁਜਾਰੀਵਾਦੀ ਸੋਚ ਦੇ ਸੱਜਣ (ਬ੍ਰਾਹਮਣ, ਮੌਲਾਣੇ ਆਦਿ) ਪ੍ਰਚਲਿਤ ਪੁਰਾਤਨ ਗਲਤ ਮਾਨਤਾਵਾਂ ਖਿਲਾਫ ਸੁਧਾਰ ਜਤਨਾਂ ਤੋਂ ਹਮੇਸ਼ਾਂ ਨਰਾਜ਼ ਰਹਿੰਦੇ ਸਨ ਅਤੇ ਐਸੇ ਸੁਧਾਰਕਾਂ ਖਿਲਾਫ ਫਤਵੇਬਾਜ਼ੀ, ਝੂਠਾ ਪ੍ਰਾਪੇਗੰਡਾ ਆਦਿਕ ਨਜ਼ਾਇਜ ਤਰੀਕੇ ਵਰਤ ਕੇ ਲੋਕਾਈ ਨੂੰ ਭੜਕਾਉਣ ਅਤੇ ਮਨ ਦੀ ਭੜਾਸ ਕੱਡਣ ਦਾ ਜਤਨ ਕਰਦੇ ਹਨ। ਜਦੋਂ ਵੀ ਕਿਸੇ ਸੁਚੇਤ ਸੱਜਣ ਨੇ ਸਮੇਂ ਸਮੇਂ ਇਨ੍ਹਾਂ ਗਲਤ ਪ੍ਰਚਲਿਤ ਮਾਨਤਾਵਾਂ ਦਾ ਵਿਰੋਧ ਕਰਕੇ ਖਰਾ ਸੱਚ ਸਾਹਮਣੇ ਰੱਖਣ ਦਾ ਜਤਨ ਕੀਤਾ ਤਾਂ ਰੂੜੀਵਾਦੀ ਅਤੇ ਪੁਜਾਰੀਵਾਦੀ ਸੋਚ ਦੇ ਸੱਜਣਾਂ ਨੇ ਇਨ੍ਹਾਂ ਮਾਨਤਾਵਾਂ ਨੂੰ ਸਹੀ ਸਿੱਧ ਕਰਨ ਲਈ ਧੱਕੇ ਨਾਲ ਹੀ ਆਪਣੇ ਬਣਾਏ ਰੱਬ/ਅਵਤਾਰਾਂ ਆਦਿ ਦੇ ਨਾਂ ਨਾਲ ਜੋੜ ਦਿਤਾ ਅਤੇ ਵਿਰੋਧ ਕਰਨ ਵਾਲੇ ਲੋਕਾਂ ਖਿਲਾਫ ਇਹ ਪ੍ਰਚਾਰ ਸ਼ੁਰੂ ਕਰ ਦਿਤਾ ਕਿ ਦੇਖੋ ਇਹ ਰੱਬ/ਅਵਤਾਰ ਦੇ ਕੰਮਾਂ ਦੀ ਖਿਲਾਫਤ ਕਰ ਰਹੇ ਹਨ, ਨਾਸਤਿਕ ਹਨ ਆਦਿ ਆਦਿ। ਬ੍ਰਾਹਮਣ ਸ਼੍ਰੇਣੀ ਵਲੋਂ ਸਮੇਂ ਦੇ ਰਾਜਿਆਂ ਅਤੇ ਪ੍ਰਸਿਧ ਹਸਤੀਆਂ ਨੂੰ ਜਾਂ ਕੁੱਝ ਪਾਤਰ ਫਰਜ਼ੀ ਘੜ ਕੇ, ਪਹਿਲਾਂ ਅਵਤਾਰ ਬਣਾ ਕੇ, ਫੇਰ ਉਨ੍ਹਾਂ ਦੇ ਨਾਮ ਨਾਲ ਸੱਚੀਆਂ/ਝੂਠੀਆਂ ਕਹਾਣੀਆਂ ਜੋੜ ਦਿਤੀਆਂ। ਇਨ੍ਹਾਂ ਵਿਚੋਂ ਅਨੇਕਾਂ ਕਹਾਣੀਆਂ ਉਨ੍ਹਾਂ ‘ਰੱਬਾਂ/ਅਵਤਾਰਾਂ’ ਦੀ ਜਿੰਦਗੀ ਨੂੰ ਦਾਗਦਾਰ ਕਰਦੀਆਂ ਸਨ, ਪਰ ਇਸ ਨਾਲ ਪੁਜਾਰੀਆਂ ਦੀਆਂ ਆਪਣੀਆਂ ਲਾਲਸਾਵਾਂ, ਸਵਾਰਥ ਪੂਰੇ ਹੁੰਦੇ ਸਨ।

ਬਾਬਾ ਨਾਨਕ ਜੀ ਸਮੇਤ ਕੁੱਝ ਸੁਚੇਤ ਮਹਾਂਪੁਰਖਾਂ ਨੇ ਪੁਜਾਰੀ ਸ਼੍ਰੇਣੀ ਵਲੋਂ ਫੈਲਾਈ ਇਸ ਕੂੜ ਦੀ ਕੰਧ ਨੂੰ ਪਛਾਣ ਕੇ ਅਖੌਤੀ ਭਗਵਾਨਾਂ/ਅਵਤਾਰਾਂ ਅਤੇ ਉਨ੍ਹਾਂ ਨਾਲ ਜੋੜੀਆਂ ਕਹਾਣੀਆਂ ਦਾ ਪਾਜ ਉਘੜਦੇ ਕਰਦੇ ਹੋਏ ਲੋਕਾਈ ਨੂੰ ਸੱਚ ਨਾਲ ਜੁੜਣ ਦਾ ਸੁਨੇਹਾ ਦਿੰਦਿਆ, ਪ੍ਰਚਲਿਤ ਗਲਤ ਮਾਨਤਾਵਾਂ ਦਾ ਜੂਲਾ ਲਹਾਉਣ ਲਈ ਪ੍ਰੇਰਿਆ। ਬਾਬਾ ਨਾਨਕ ਜੀ ਅਤੇ ਹੋਰ ਮਹਾਂਪੁਰਖਾਂ ਦੇ ਇਸ ਪ੍ਰਚਾਰ ਤੋਂ ਪਰੇਸ਼ਾਨ ਪੁਜਾਰੀ ਮੌਕੇ ਦੀ ਤਾਕ ਵਿੱਚ ਸੀ। ਸਮਾਂ ਮਿਲਦੇ ਹੀ ਉਸਨੇ ਸ਼ਰਧਾ ਦਾ ਫਾਇਦਾ ਉਠਾ ਕੇ, ਪੁਜਾਰੀਵਾਦੀ ਰੰਗ ਵਿੱਚ ਰੰਗਿਆ ਸਾਹਿਤ ਰੱਚ ਕੇ ਨਾਨਕ ਸਰੂਪਾਂ ਦੇ ਜੀਵਨ ਨਾਲ ਵੈਸੀਆਂ ਹੀ ਗੱਲਾਂ ਜੋੜ ਦਿਤੀਆਂ ਜੋ ਉਨ੍ਹਾਂ ਦੇ ਆਪ ਸਮਝਾਏ ਗੁਰਬਾਣੀ ਫਲਸਫੇ ਦੀ ਵਿਰੋਧਤਾ ਕਰਦੀਆਂ ਹਨ। ਜਨਮ ਸਾਖੀਆਂ, ਗੁਰਬਿਲ਼ਾਸ, ਬਚਿਤ੍ਰ ਨਾਟਕ (ਅਖੌਤੀ ਦਸਮ ਗ੍ਰੰਥ) ਆਦਿ ਐਸੇ ਸਾਹਿਤ ਦੀਆਂ ਜੀਵੰਤ ਮਿਸਾਲਾਂ ਹਨ। ਇਨ੍ਹਾਂ ਰਚਨਾਵਾਂ ਨੂੰ ਹੁਣ ‘ਪੰਥਕ’ (ਪ੍ਰਵਾਨਿਤ) ਮੰਨਿਆ ਜਾਂਦਾ ਹੈ। ਇਨ੍ਹਾਂ ਦੇ ਕੁੜ ਨੂੰ ਪਛਾਨਣ ਲਈ ਸਾਡੇ ਕੌਲ ਕਸਵੱਟੀ ਗੁਰਮਤਿ ਅਤੇ ਦਲੀਲ ਹੀ ਹੈ।

ਪੁਜਾਰੀਵਾਦੀ ਸੋਚ ਦੀ ਪ੍ਰੋੜਤਾ ਕਰਦੇ ਹੋਏ ਵੀਰ ਹਰਦੇਵ ਸਿੰਘ ਜੰਮੂ ਵੀ ਪੰਥ ਵਿੱਚ ਪ੍ਰਵਾਨਿਤ ਹੋ ਚੁਕੀਆਂ ਗਲਤ ਮਾਨਤਾਵਾਂ ਬਾਰੇ ਖਰਾ ਸੱਚ ਪੇਸ਼ ਕਰਨ ਦਾ ਜਤਨ ਕਰਨ ਵਾਲਿਆਂ ਖਿਲਾਫ ਝੰਡਾ ਚੁੱਕੀ ਫਿਰਦੇ ਹਨ। ਉਨ੍ਹਾਂ ਦੀ ਹੁਣ ਤੱਕ ਦੀਆਂ ਲਿਖਤਾਂ ਨੂੰ ਪੜਚੋਲਨ ਵਾਲੇ ਸੱਜਣ ਇਸ ਪ੍ਰਵਿਰਤੀ ਨੂੰ ਪਛਾਣ ਚੁੱਕੇ ਹੋਣਗੇ ਕਿ ਆਪਣੀ ਗੱਲ ਨੂੰ ਜਸਟੀਫਾਈ ਕਰਨ ਲਈ ਉਹ ‘ਗੁਰਬਾਣੀ’ ਦਾ ਸਹਾਰਾ ਬਹੁਤ ਘੱਟ ਲੈਂਦੇ ਹਨ, ਜ਼ਿਆਦਾਤਰ ਦਿਮਾਗੀ ਕਸਰਤਾਂ ਦਾ ਸਹਾਰਾ ਹੀ ਲੈਂਦੇ ਹਨ। ਦਾਲ ਵਿਚੋਂ ਦਾਨਾ ਟੋਹਣ ਅਨੁਸਾਰ ਸਿਰਫ ਇੱਕ ਮਿਸਾਲ ਸਾਂਝੀ ਕਰਦੇ ਹਾਂ। ਅਖੌਤੀ ਦਸਮ ਗ੍ਰੰਥ ਦੀਆਂ ‘ਪੰਥ ਪ੍ਰਵਾਨਿਤ’ ਰਚਨਾਵਾਂ ਨੂੰ ਜਸਟੀਫਾਈ ਕਰਨ ਦੇ ਮਕਸਦ ਨਾਲ ਦਿਮਾਗੀ ਕਸਰਤ ਕਰਦੇ ਹੋਏ ਕਦੀ ਉਹ ‘ਗੁਰਬਾਣੀ ਅਤੇ ਬਾਣੀ’ ਵਿੱਚ ਫਰਕ ਕਰਨ ਲੱਗ ਪੈਂਦੇ ਹਨ ਤੇ ਕਦੀ ‘ਬਾਣੀ ਅਤੇ ਰਚਨਾ’ ਵਿੱਚ ਫਰਕ ਦੀ ਨਵੀਂ ਦਲੀਲ ਘੜ ਲੈਂਦੇ ਹਨ। ਕਦੀਂ ਦਸ਼ਮੇਸ਼ ਰਚਿਤ ਨਹੀਂ ਤਾਂ ਪ੍ਰਵਾਨਿਤ ਹੋਣ ਦਾ ਤੁੱਕਾ ਮਾਰਨ ਲੱਗ ਪੈਂਦੇ ਹਨ। ਪੰਥ ਪ੍ਰਵਾਨਿਤ ਹੋ ਚੁਕੀਆਂ ਦਸਮ ਗ੍ਰੰਥੀ ਰਚਨਾਵਾਂ ਵਿੱਚ ‘ਨਾਨਕ’ ਕਾਵਿ ਛਾਪ ਨਾ ਵਰਤੇ ਹੋਣ ਦੇ ਮਜ਼ਬੂਤ, ਠੋਸ ਅਤੇ ਅਕੱਟ ਸਬੂਤ ਨੂੰ ਜਾਣਬੁਝ ਕੇ ਹਲਕਾ ਦੱਸਦਿਆਂ, ‘ਕੁਝ ਤਾਂ ਕਿਹਾ/ਲਿਖਿਆ ਹੋਵੇਗਾ’ ਜਿਹੀ ਅਟਕਲਪੱਚੂ ਦਲੀਲ ਨੂੰ ਆਧਾਰ ਮੰਨ ਲੈਣ ਦੀ ਜ਼ਿੱਦ ਕਰਨ ਲਗ ਪੈਂਦੇ ਹਨ ਤਾਂ ਕਿ ਭਵਿੱਖ ਵਿੱਚ ਐਸੀਆਂ ਅਟਕਲਪੱਚੂ ਦਲੀਲਾਂ (ਕੁਝ ਤਾਂ ਕਿਹਾ/ਲਿਖਿਆ ਹੋਵੇਗਾ) ਦੀ ਚੋਰ ਮੋਰੀ ਦਾ ਸਹਾਰਾ ਲੈ ਕੇ ‘ਦਸਮ ਗ੍ਰੰਥ’ ਵਾਂਗੂ ਛੇਵੇਂ, ਸਤਵੇਂ, ਅੱਠਵੇਂ ਪਾਤਸ਼ਾਹ ਜੀ ਦੇ ਨਾਵਾਂ ਨਾਲ ਜੋੜ ਕੇ ‘ਛਟਮ-ਗ੍ਰੰਥ, ਸਪਤਮ-ਗ੍ਰੰਥ, ਅਸ਼ਟਮ-ਗ੍ਰੰਥ’ ਵੀ ਪੰਥ ਵਿੱਚ ਵਾੜੇ ਜਾ ਸਕਣ।

ਪੁਜਾਰੀਆਂ ਵਾਂਗੂ ਉਨ੍ਹਾਂ ਨੇ ਵੀ ਗਲਤ ਮਾਨਤਾਵਾਂ ਨੂੰ ਸਹੀ ਸਿੱਧ ਕਰਨ ਦੇ ਜਤਨ ਹੇਠ, ਆਪਣੀ ਮਨਮੱਤ ਅਨੁਸਾਰ, ਇੱਕ ਵੱਡਾ ਹਥਿਆਰ ਬਣਾ ਕੇ ਧੱਕੇ ਨਾਲ ਹੀ ਐਸੀ ਮਾਨਤਾਵਾਂ ਨੂੰ ‘ਗੂਰੂ ਨਿਰਣੇ’ (ਰੱਬ ਜਾਂ ਅਵਤਾਰ ਦਾ ਫੈਸਲਾ ਵਾਂਗ) ਕਹਿਣਾ ਸ਼ੁਰੂ ਕੀਤਾ ਹੋਇਆ ਹੈ। ਉਹ ਪੁਜਾਰੀਆਂ ਵਾਂਗ ਇਹ ਚੰਗੀ ਤਰਾਂ ਸਮਝਦੇ ਹਨ ਕਿ ‘ਗੁਰੂ’ ਦੇ ਨਾਮ ਨਾਲ ਜੋੜ ਕੇ ‘ਸਿੱਖਾਂ’ ਨੂੰ ਆਸਾਨੀ ਨਾਲ ਵਰਗਲਾਇਆ ਜਾ ਸਕਦਾ ਹੈ। ‘ਗੁਰੂ’ ਦੇ ਨਾਮ ਨਾਲ ਜੋੜ ਕੇ ਤਾਂ ‘ਸਿੱਖ’ ਘੋੜੇ ਦੀ ਲਿੱਧ ਨੂੰ ਵੀ ਪ੍ਰਸ਼ਾਦ ਮੰਨੀ ਜਾ ਰਹੇ ਹਨ। ਉਨ੍ਹਾਂ ਦੀ ਇਹ ਪਹੁੰਚ ਸਿੱਖ ਪੁਨਰਜਾਗਰਨ ਦੇ ਖਿਲਾਫ ਹੈ ਅਤੇ ਬਹੁਤੇ ਨਿਰਪੱਖ ਸੁਚੇਤ ਸੱਜਣਾਂ ਦਾ ਹੁਣ ਇਹੀ ਮੰਨਣਾ ਹੈ ਕਿ ਉਨ੍ਹਾਂ ਦੀਆਂ ਜ਼ਿਆਦਾਤਰ ਲਿਖਤਾਂ ਜਾਗਰੂਕਤਾ ਦੇ ਵਿਰੋਧ ਵਿੱਚ ਹੀ ਭੁਗਤ ਰਹੀਆਂ ਹਨ।

ਜੇ ਕਿਧਰੇ ਭੁੱਲ ਭੁਲੇਖੇ ਗੁਰਬਾਣੀ ਦੀ ਵਰਤੋਂ ਕਰਣ ਵੀ ਤਾਂ ਅਨੇਕਾਂ ਥਾਂਵਾਂ ਤੇ ਉਸ ਦੀ ਮਨਮੱਤੀਂ (ਗੁਰਮਤਿ ਦੇ ਕੇਂਦਰੀ ਭਾਵ ਤੋਂ ਉਲਟ) ਨਾਂਹ-ਪੱਖੀ ਵਰਤੋਂ ਕਰਦੇ ਹਨ। ਮਿਸਾਲ ਲਈ ਕੁੱਝ ਦਿਨ ਪਹਿਲਾਂ ਲਿਖੀ ਆਪਣੀ ਲਿਖਤ ਵਿੱਚ ਗੁਰਬਾਣੀ ਦੀ ਠੋਸ ਗਵਾਹੀਆਂ ਨੂੰ ਜਾਣ-ਬੁਝ ਕੇ ਅਣਦੇਖਿਆਂ ਕਰਦੇ ਹੋਏ ਲਿਖਦੇ ਹਨ ਕਿ ਗੁਰਬਾਣੀ ਵਿੱਚ ਪ੍ਰਚਲਿਤ ਤੀਰਥ ਇਸ਼ਨਾਨ/ਆਰਤੀ/ਜੋਗ ਆਦਿ ਦਾ ਵਿਰੋਧ ਨਹੀਂ ਕੀਤਾ ਗਿਆ, ਬਲਕਿ ਉਸ ਨੂੰ ਵੱਖਰੇ ਤਰੀਕੇ ਪੇਸ਼ ਕੀਤਾ ਗਿਆ ਹੈ। ਅਤੇ ਆਪਣੇ ਘੜੇ ਇਸ ਨਵੇਂ ਸਿਧਾਂਤ ਦੀ ਪ੍ਰੋੜਤਾ ਕਰਨ ਲਈ ਜੋ ਤੁਕ ਵਰਤੀ ਹੈ ਉਸ ਦਾ ਭਾਵ ਬਿਲਕੁਲ ਪ੍ਰਚਲਿਤ ਤੀਰਥ ਇਸ਼ਨਾਨ ਨੂੰ ਰੱਦ ਕਰਨ ਦਾ ਹੈ।

ਤੀਰਥਿ ਨਾਵਣ ਜਾਉ, ਤੀਰਥ ਨਾਮੁ ਹੈ॥ ਤੀਰਥ ਸਬਦ ਬੀਚਾਰੁ ਅੰਤਰਿ ਗਿਆਨੁ ਹੈ॥ (687)

ਗੁਰਬਾਣੀ ਦੀ ਆਮ ਸੂਝ ਰੱਖਣ ਵਾਲਾ ਸ਼ਖਸ ਵੀ ਇਸ ਗੁਰਵਾਕ ਨੂੰ ਵਿਚਾਰ ਕੇ ਪ੍ਰਚਲਿਤ ਗਲਤ ਮਾਨਤਾਵਾਂ ਨੂੰ ਰੱਦ ਕਰਨ ਦੇ ਇਸ ਤਰੀਕੇ ਨੂੰ ਸਮਝ ਸਕਦਾ ਹੈ। ਇਸ ਵਿੱਚ ਪ੍ਰਚਲਿਤ ਤੀਰਥ ਇਸ਼ਨਾਨ (ਕਿਸੇ ਥਾਂ ਵਿਸ਼ੇਸ਼ ਦੇ ਜਲ ਵਿੱਚ ਨਹਾਉਣਾ) ਨੂੰ ਸਪਸ਼ਟ ਰੱਦ ਕੀਤਾ ਗਿਆ ਹੈ ਅਤੇ ਸਮਝਾਇਆ ਹੈ ਕਿ ਲੋਕੀ (ਅਖੌਤੀ ਮੁਕਤੀ ਜਾਂ ਪਾਪ ਖੰਡਨ ਆਦਿ ਮਕਸਦ ਨਾਲ) ਤੀਰਥਾਂ ਤੇ ਨਹਾਉਣ ਜਾਂਦੇ ਹਨ (ਉਹ ਭਟਕੇ ਹੋਏ ਹਨ), ਅਸਲ ਤੀਰਥ ਤਾਂ ਨਾਮ (ਸੱਚ ਦਾ ਗਿਆਨ) ਹੈ। ਗੁਰਬਾਣੀ ਵਿੱਚ ਪ੍ਰਚਲਿਤ ਤੀਰਥ ਯਾਤਰਾ/ਇਸ਼ਨਾਨ, ਆਰਤੀ, ਜਪ-ਤਪ, ਜੋਗ ਆਦਿ ਦਾ ਖੰਡਨ ਕਰਦੇ ਅਨੇਕਾਂ ਗੁਰਵਾਕ ਹਨ

1. ਜਲ ਕੈ ਮਜਨਿ ਜੇ ਗਤਿ ਹੋਵੈ ਨਿਤ ਨਿਤ ਮੇਂਡੁਕ ਨਾਵਹਿ॥

2-3 ਮਹੀਨਿਆਂ ਤੋਂ ਪਰਿਵਾਰ ਸਿੱਖ ਰਹਿਤ ਮਰਿਯਾਦਾ ਸੁਧਾਰ ਉਪਰਾਲੇ ਨੂੰ ਲੈ ਕੇ ਕਾਫੀ ਮਸਰੂਫ ਸੀ ਅਤੇ ਸਾਡੀ ਪ੍ਰਾਥਮਿਕਤਾ ਇਸ ਸੁਧਾਰ ਉਪਰਾਲੇ ਨੂੰ ਸਾਂਝੇ ਤੌਰ ਤੇ ਸਫਲਤਾ ਪੂਰਵਕ ਸਿਰੇ ਚੜਾਉਣਾ ਸੀ। ਇਸ ਦੌਰਾਣ ਠੋਸ ਸੁਧਾਰ ਜਤਨਾਂ ਤੋਂ ਨਰਾਜ਼ ਅਤੇ ਬੌਖਲਾਏ ਚੰਦ ਕੁ ਸੱਜਣਾਂ ਵਲੋਂ ਤੱਤ ਗੁਰਮਤਿ ਪਰਿਵਾਰ ਖਿਲਾਫ ਇੰਟਰਨੈਟ ਮੀਡੀਆ (ਪੰਥਕ ਵੈਬਸਾਈਟਾਂ, ਫੇਸ ਬੁਕ ਆਦਿ) ਤੇ ਪ੍ਰਾਪੇਗੰਡਾ ਦੀ ਇੱਕ ਲਹਿਰ ਚਲਾਉਣ ਦਾ ਜਤਨ ਕੀਤਾ ਗਿਆ ਤਾਂ ਕਿ ਅਸੀਂ ਇਸ ਵਿੱਚ ਉਲਝ ਕੇ ਉਸ ਸੁਧਾਰ ਉਪਰਾਲੇ ਤੋਂ ਥਿੜਕ ਜਾਈਏ। ਰੂੜੀਵਾਦਿਤਾ ਦੇ ਗੁਲਾਮ ਦਸਮ ਗ੍ਰੰਥੀ ਸੱਜਣਾਂ ਵਲੋਂ ਐਸਾ ਕੂੜ-ਪ੍ਰਚਾਰ ਤਾਂ ਸਮਝ ਵਿੱਚ ਆਉਂਦਾ ਹੈ, ਪਰ ਜਦੋਂ ਸੁਚੇਤ ਪੰਥ ਦਾ ਹਿੱਸਾ ਅਖਵਾਉਂਦੇ ਸੱਜਣ ਐਸਾ ਕਰਦੇ ਹਨ ਤਾਂ ਉਸ ਬਾਰੇ ਆਪਣਾ ਪੱਖ ਰੱਖਣਾ ਜ਼ਰੂਰੀ ਬਣ ਜਾਂਦਾ ਹੈ। ਇਸ ਸੁਧਾਰ ਉਪਰਾਲੇ ਦਾ ਤੀਜਾ ਪੜਾਅ ਕਾਮਯਾਬੀ ਨਾਲ ਸਿਰੇ ਚੜਣ ਉਪਰੰਤ ਕੁੱਝ ਸਮਾਂ ਮਿਲਿਆ, ਸੋ ਸੁਹਿਰਦ ਪਾਠਕਾਂ ਸਨਮੁੱਖ ਇਸ ਪ੍ਰਾਪੇਗੰਡਾ ਪ੍ਰਚਾਰ ਦਾ ਕੂੜ ਸਾਹਮਣੇ ਲਿਆਉਣ ਦੇ ਮਕਸਦ ਨਾਲ ਨਿਮਰਤਾ ਅਤੇ ਨਿਸ਼ਕਾਮਤਾ ਸਹਿਤ ਆਪਣਾ ਪੱਖ ਰੱਖਣ ਦਾ ਜਤਨ ਕਰ ਰਹੇ ਹਾਂ।

ਹਰਦੇਵ ਸਿੰਘ ਜੰਮ

ਸੁਚੇਤ ਪਾਠਕ ਇਸ ਗੱਲ ਤੋਂ ਵਾਕਿਫ ਹੀ ਹਨ ਕਿ ਪੁਰਾਣੇ ਸਮੇਂ ਤੋਂ ਪੁਜਾਰੀਵਾਦੀ ਸੋਚ ਦੇ ਸੱਜਣ (ਬ੍ਰਾਹਮਣ, ਮੌਲਾਣੇ ਆਦਿ) ਪ੍ਰਚਲਿਤ ਪੁਰਾਤਨ ਗਲਤ ਮਾਨਤਾਵਾਂ ਖਿਲਾਫ ਸੁਧਾਰ ਜਤਨਾਂ ਤੋਂ ਹਮੇਸ਼ਾਂ ਨਰਾਜ਼ ਰਹਿੰਦੇ ਸਨ ਅਤੇ ਐਸੇ ਸੁਧਾਰਕਾਂ ਖਿਲਾਫ ਫਤਵੇਬਾਜ਼ੀ, ਝੂਠਾ ਪ੍ਰਾਪੇਗੰਡਾ ਆਦਿਕ ਨਜ਼ਾਇਜ ਤਰੀਕੇ ਵਰਤ ਕੇ ਲੋਕਾਈ ਨੂੰ ਭੜਕਾਉਣ ਅਤੇ ਮਨ ਦੀ ਭੜਾਸ ਕੱਡਣ ਦਾ ਜਤਨ ਕਰਦੇ ਹਨ। ਜਦੋਂ ਵੀ ਕਿਸੇ ਸੁਚੇਤ ਸੱਜਣ ਨੇ ਸਮੇਂ ਸਮੇਂ ਇਨ੍ਹਾਂ ਗਲਤ ਪ੍ਰਚਲਿਤ ਮਾਨਤਾਵਾਂ ਦਾ ਵਿਰੋਧ ਕਰਕੇ ਖਰਾ ਸੱਚ ਸਾਹਮਣੇ ਰੱਖਣ ਦਾ ਜਤਨ ਕੀਤਾ ਤਾਂ ਰੂੜੀਵਾਦੀ ਅਤੇ ਪੁਜਾਰੀਵਾਦੀ ਸੋਚ ਦੇ ਸੱਜਣਾਂ ਨੇ ਇਨ੍ਹਾਂ ਮਾਨਤਾਵਾਂ ਨੂੰ ਸਹੀ ਸਿੱਧ ਕਰਨ ਲਈ ਧੱਕੇ ਨਾਲ ਹੀ ਆਪਣੇ ਬਣਾਏ ਰੱਬ/ਅਵਤਾਰਾਂ ਆਦਿ ਦੇ ਨਾਂ ਨਾਲ ਜੋੜ ਦਿਤਾ ਅਤੇ ਵਿਰੋਧ ਕਰਨ ਵਾਲੇ ਲੋਕਾਂ ਖਿਲਾਫ ਇਹ ਪ੍ਰਚਾਰ ਸ਼ੁਰੂ ਕਰ ਦਿਤਾ ਕਿ ਦੇਖੋ ਇਹ ਰੱਬ/ਅਵਤਾਰ ਦੇ ਕੰਮਾਂ ਦੀ ਖਿਲਾਫਤ ਕਰ ਰਹੇ ਹਨ, ਨਾਸਤਿਕ ਹਨ ਆਦਿ ਆਦਿ। ਬ੍ਰਾਹਮਣ ਸ਼੍ਰੇਣੀ ਵਲੋਂ ਸਮੇਂ ਦੇ ਰਾਜਿਆਂ ਅਤੇ ਪ੍ਰਸਿਧ ਹਸਤੀਆਂ ਨੂੰ ਜਾਂ ਕੁੱਝ ਪਾਤਰ ਫਰਜ਼ੀ ਘੜ ਕੇ, ਪਹਿਲਾਂ ਅਵਤਾਰ ਬਣਾ ਕੇ, ਫੇਰ ਉਨ੍ਹਾਂ ਦੇ ਨਾਮ ਨਾਲ ਸੱਚੀਆਂ/ਝੂਠੀਆਂ ਕਹਾਣੀਆਂ ਜੋੜ ਦਿਤੀਆਂ। ਇਨ੍ਹਾਂ ਵਿਚੋਂ ਅਨੇਕਾਂ ਕਹਾਣੀਆਂ ਉਨ੍ਹਾਂ ‘ਰੱਬਾਂ/ਅਵਤਾਰਾਂ’ ਦੀ ਜਿੰਦਗੀ ਨੂੰ ਦਾਗਦਾਰ ਕਰਦੀਆਂ ਸਨ, ਪਰ ਇਸ ਨਾਲ ਪੁਜਾਰੀਆਂ ਦੀਆਂ ਆਪਣੀਆਂ ਲਾਲਸਾਵਾਂ, ਸਵਾਰਥ ਪੂਰੇ ਹੁੰਦੇ ਸਨ।

ਬਾਬਾ ਨਾਨਕ ਜੀ ਸਮੇਤ ਕੁੱਝ ਸੁਚੇਤ ਮਹਾਂਪੁਰਖਾਂ ਨੇ ਪੁਜਾਰੀ ਸ਼੍ਰੇਣੀ ਵਲੋਂ ਫੈਲਾਈ ਇਸ ਕੂੜ ਦੀ ਕੰਧ ਨੂੰ ਪਛਾਣ ਕੇ ਅਖੌਤੀ ਭਗਵਾਨਾਂ/ਅਵਤਾਰਾਂ ਅਤੇ ਉਨ੍ਹਾਂ ਨਾਲ ਜੋੜੀਆਂ ਕਹਾਣੀਆਂ ਦਾ ਪਾਜ ਉਘੜਦੇ ਕਰਦੇ ਹੋਏ ਲੋਕਾਈ ਨੂੰ ਸੱਚ ਨਾਲ ਜੁੜਣ ਦਾ ਸੁਨੇਹਾ ਦਿੰਦਿਆ, ਪ੍ਰਚਲਿਤ ਗਲਤ ਮਾਨਤਾਵਾਂ ਦਾ ਜੂਲਾ ਲਹਾਉਣ ਲਈ ਪ੍ਰੇਰਿਆ। ਬਾਬਾ ਨਾਨਕ ਜੀ ਅਤੇ ਹੋਰ ਮਹਾਂਪੁਰਖਾਂ ਦੇ ਇਸ ਪ੍ਰਚਾਰ ਤੋਂ ਪਰੇਸ਼ਾਨ ਪੁਜਾਰੀ ਮੌਕੇ ਦੀ ਤਾਕ ਵਿੱਚ ਸੀ। ਸਮਾਂ ਮਿਲਦੇ ਹੀ ਉਸਨੇ ਸ਼ਰਧਾ ਦਾ ਫਾਇਦਾ ਉਠਾ ਕੇ, ਪੁਜਾਰੀਵਾਦੀ ਰੰਗ ਵਿੱਚ ਰੰਗਿਆ ਸਾਹਿਤ ਰੱਚ ਕੇ ਨਾਨਕ ਸਰੂਪਾਂ ਦੇ ਜੀਵਨ ਨਾਲ ਵੈਸੀਆਂ ਹੀ ਗੱਲਾਂ ਜੋੜ ਦਿਤੀਆਂ ਜੋ ਉਨ੍ਹਾਂ ਦੇ ਆਪ ਸਮਝਾਏ ਗੁਰਬਾਣੀ ਫਲਸਫੇ ਦੀ ਵਿਰੋਧਤਾ ਕਰਦੀਆਂ ਹਨ। ਜਨਮ ਸਾਖੀਆਂ, ਗੁਰਬਿਲ਼ਾਸ, ਬਚਿਤ੍ਰ ਨਾਟਕ (ਅਖੌਤੀ ਦਸਮ ਗ੍ਰੰਥ) ਆਦਿ ਐਸੇ ਸਾਹਿਤ ਦੀਆਂ ਜੀਵੰਤ ਮਿਸਾਲਾਂ ਹਨ। ਇਨ੍ਹਾਂ ਰਚਨਾਵਾਂ ਨੂੰ ਹੁਣ ‘ਪੰਥਕ’ (ਪ੍ਰਵਾਨਿਤ) ਮੰਨਿਆ ਜਾਂਦਾ ਹੈ। ਇਨ੍ਹਾਂ ਦੇ ਕੁੜ ਨੂੰ ਪਛਾਨਣ ਲਈ ਸਾਡੇ ਕੌਲ ਕਸਵੱਟੀ ਗੁਰਮਤਿ ਅਤੇ ਦਲੀਲ ਹੀ ਹੈ।

ਪੁਜਾਰੀਵਾਦੀ ਸੋਚ ਦੀ ਪ੍ਰੋੜਤਾ ਕਰਦੇ ਹੋਏ ਵੀਰ ਹਰਦੇਵ ਸਿੰਘ ਜੰਮੂ ਵੀ ਪੰਥ ਵਿੱਚ ਪ੍ਰਵਾਨਿਤ ਹੋ ਚੁਕੀਆਂ ਗਲਤ ਮਾਨਤਾਵਾਂ ਬਾਰੇ ਖਰਾ ਸੱਚ ਪੇਸ਼ ਕਰਨ ਦਾ ਜਤਨ ਕਰਨ ਵਾਲਿਆਂ ਖਿਲਾਫ ਝੰਡਾ ਚੁੱਕੀ ਫਿਰਦੇ ਹਨ। ਉਨ੍ਹਾਂ ਦੀ ਹੁਣ ਤੱਕ ਦੀਆਂ ਲਿਖਤਾਂ ਨੂੰ ਪੜਚੋਲਨ ਵਾਲੇ ਸੱਜਣ ਇਸ ਪ੍ਰਵਿਰਤੀ ਨੂੰ ਪਛਾਣ ਚੁੱਕੇ ਹੋਣਗੇ ਕਿ ਆਪਣੀ ਗੱਲ ਨੂੰ ਜਸਟੀਫਾਈ ਕਰਨ ਲਈ ਉਹ ‘ਗੁਰਬਾਣੀ’ ਦਾ ਸਹਾਰਾ ਬਹੁਤ ਘੱਟ ਲੈਂਦੇ ਹਨ, ਜ਼ਿਆਦਾਤਰ ਦਿਮਾਗੀ ਕਸਰਤਾਂ ਦਾ ਸਹਾਰਾ ਹੀ ਲੈਂਦੇ ਹਨ। ਦਾਲ ਵਿਚੋਂ ਦਾਨਾ ਟੋਹਣ ਅਨੁਸਾਰ ਸਿਰਫ ਇੱਕ ਮਿਸਾਲ ਸਾਂਝੀ ਕਰਦੇ ਹਾਂ। ਅਖੌਤੀ ਦਸਮ ਗ੍ਰੰਥ ਦੀਆਂ ‘ਪੰਥ ਪ੍ਰਵਾਨਿਤ’ ਰਚਨਾਵਾਂ ਨੂੰ ਜਸਟੀਫਾਈ ਕਰਨ ਦੇ ਮਕਸਦ ਨਾਲ ਦਿਮਾਗੀ ਕਸਰਤ ਕਰਦੇ ਹੋਏ ਕਦੀ ਉਹ ‘ਗੁਰਬਾਣੀ ਅਤੇ ਬਾਣੀ’ ਵਿੱਚ ਫਰਕ ਕਰਨ ਲੱਗ ਪੈਂਦੇ ਹਨ ਤੇ ਕਦੀ ‘ਬਾਣੀ ਅਤੇ ਰਚਨਾ’ ਵਿੱਚ ਫਰਕ ਦੀ ਨਵੀਂ ਦਲੀਲ ਘੜ ਲੈਂਦੇ ਹਨ। ਕਦੀਂ ਦਸ਼ਮੇਸ਼ ਰਚਿਤ ਨਹੀਂ ਤਾਂ ਪ੍ਰਵਾਨਿਤ ਹੋਣ ਦਾ ਤੁੱਕਾ ਮਾਰਨ ਲੱਗ ਪੈਂਦੇ ਹਨ। ਪੰਥ ਪ੍ਰਵਾਨਿਤ ਹੋ ਚੁਕੀਆਂ ਦਸਮ ਗ੍ਰੰਥੀ ਰਚਨਾਵਾਂ ਵਿੱਚ ‘ਨਾਨਕ’ ਕਾਵਿ ਛਾਪ ਨਾ ਵਰਤੇ ਹੋਣ ਦੇ ਮਜ਼ਬੂਤ, ਠੋਸ ਅਤੇ ਅਕੱਟ ਸਬੂਤ ਨੂੰ ਜਾਣਬੁਝ ਕੇ ਹਲਕਾ ਦੱਸਦਿਆਂ, ‘ਕੁਝ ਤਾਂ ਕਿਹਾ/ਲਿਖਿਆ ਹੋਵੇਗਾ’ ਜਿਹੀ ਅਟਕਲਪੱਚੂ ਦਲੀਲ ਨੂੰ ਆਧਾਰ ਮੰਨ ਲੈਣ ਦੀ ਜ਼ਿੱਦ ਕਰਨ ਲਗ ਪੈਂਦੇ ਹਨ ਤਾਂ ਕਿ ਭਵਿੱਖ ਵਿੱਚ ਐਸੀਆਂ ਅਟਕਲਪੱਚੂ ਦਲੀਲਾਂ (ਕੁਝ ਤਾਂ ਕਿਹਾ/ਲਿਖਿਆ ਹੋਵੇਗਾ) ਦੀ ਚੋਰ ਮੋਰੀ ਦਾ ਸਹਾਰਾ ਲੈ ਕੇ ‘ਦਸਮ ਗ੍ਰੰਥ’ ਵਾਂਗੂ ਛੇਵੇਂ, ਸਤਵੇਂ, ਅੱਠਵੇਂ ਪਾਤਸ਼ਾਹ ਜੀ ਦੇ ਨਾਵਾਂ ਨਾਲ ਜੋੜ ਕੇ ‘ਛਟਮ-ਗ੍ਰੰਥ, ਸਪਤਮ-ਗ੍ਰੰਥ, ਅਸ਼ਟਮ-ਗ੍ਰੰਥ’ ਵੀ ਪੰਥ ਵਿੱਚ ਵਾੜੇ ਜਾ ਸਕਣ।

ਪੁਜਾਰੀਆਂ ਵਾਂਗੂ ਉਨ੍ਹਾਂ ਨੇ ਵੀ ਗਲਤ ਮਾਨਤਾਵਾਂ ਨੂੰ ਸਹੀ ਸਿੱਧ ਕਰਨ ਦੇ ਜਤਨ ਹੇਠ, ਆਪਣੀ ਮਨਮੱਤ ਅਨੁਸਾਰ, ਇੱਕ ਵੱਡਾ ਹਥਿਆਰ ਬਣਾ ਕੇ ਧੱਕੇ ਨਾਲ ਹੀ ਐਸੀ ਮਾਨਤਾਵਾਂ ਨੂੰ ‘ਗੂਰੂ ਨਿਰਣੇ’ (ਰੱਬ ਜਾਂ ਅਵਤਾਰ ਦਾ ਫੈਸਲਾ ਵਾਂਗ) ਕਹਿਣਾ ਸ਼ੁਰੂ ਕੀਤਾ ਹੋਇਆ ਹੈ। ਉਹ ਪੁਜਾਰੀਆਂ ਵਾਂਗ ਇਹ ਚੰਗੀ ਤਰਾਂ ਸਮਝਦੇ ਹਨ ਕਿ ‘ਗੁਰੂ’ ਦੇ ਨਾਮ ਨਾਲ ਜੋੜ ਕੇ ‘ਸਿੱਖਾਂ’ ਨੂੰ ਆਸਾਨੀ ਨਾਲ ਵਰਗਲਾਇਆ ਜਾ ਸਕਦਾ ਹੈ। ‘ਗੁਰੂ’ ਦੇ ਨਾਮ ਨਾਲ ਜੋੜ ਕੇ ਤਾਂ ‘ਸਿੱਖ’ ਘੋੜੇ ਦੀ ਲਿੱਧ ਨੂੰ ਵੀ ਪ੍ਰਸ਼ਾਦ ਮੰਨੀ ਜਾ ਰਹੇ ਹਨ। ਉਨ੍ਹਾਂ ਦੀ ਇਹ ਪਹੁੰਚ ਸਿੱਖ ਪੁਨਰਜਾਗਰਨ ਦੇ ਖਿਲਾਫ ਹੈ ਅਤੇ ਬਹੁਤੇ ਨਿਰਪੱਖ ਸੁਚੇਤ ਸੱਜਣਾਂ ਦਾ ਹੁਣ ਇਹੀ ਮੰਨਣਾ ਹੈ ਕਿ ਉਨ੍ਹਾਂ ਦੀਆਂ ਜ਼ਿਆਦਾਤਰ ਲਿਖਤਾਂ ਜਾਗਰੂਕਤਾ ਦੇ ਵਿਰੋਧ ਵਿੱਚ ਹੀ ਭੁਗਤ ਰਹੀਆਂ ਹਨ।

ਜੇ ਕਿਧਰੇ ਭੁੱਲ ਭੁਲੇਖੇ ਗੁਰਬਾਣੀ ਦੀ ਵਰਤੋਂ ਕਰਣ ਵੀ ਤਾਂ ਅਨੇਕਾਂ ਥਾਂਵਾਂ ਤੇ ਉਸ ਦੀ ਮਨਮੱਤੀਂ (ਗੁਰਮਤਿ ਦੇ ਕੇਂਦਰੀ ਭਾਵ ਤੋਂ ਉਲਟ) ਨਾਂਹ-ਪੱਖੀ ਵਰਤੋਂ ਕਰਦੇ ਹਨ। ਮਿਸਾਲ ਲਈ ਕੁੱਝ ਦਿਨ ਪਹਿਲਾਂ ਲਿਖੀ ਆਪਣੀ ਲਿਖਤ ਵਿੱਚ ਗੁਰਬਾਣੀ ਦੀ ਠੋਸ ਗਵਾਹੀਆਂ ਨੂੰ ਜਾਣ-ਬੁਝ ਕੇ ਅਣਦੇਖਿਆਂ ਕਰਦੇ ਹੋਏ ਲਿਖਦੇ ਹਨ ਕਿ ਗੁਰਬਾਣੀ ਵਿੱਚ ਪ੍ਰਚਲਿਤ ਤੀਰਥ ਇਸ਼ਨਾਨ/ਆਰਤੀ/ਜੋਗ ਆਦਿ ਦਾ ਵਿਰੋਧ ਨਹੀਂ ਕੀਤਾ ਗਿਆ, ਬਲਕਿ ਉਸ ਨੂੰ ਵੱਖਰੇ ਤਰੀਕੇ ਪੇਸ਼ ਕੀਤਾ ਗਿਆ ਹੈ। ਅਤੇ ਆਪਣੇ ਘੜੇ ਇਸ ਨਵੇਂ ਸਿਧਾਂਤ ਦੀ ਪ੍ਰੋੜਤਾ ਕਰਨ ਲਈ ਜੋ ਤੁਕ ਵਰਤੀ ਹੈ ਉਸ ਦਾ ਭਾਵ ਬਿਲਕੁਲ ਪ੍ਰਚਲਿਤ ਤੀਰਥ ਇਸ਼ਨਾਨ ਨੂੰ ਰੱਦ ਕਰਨ ਦਾ ਹੈ।

ਤੀਰਥਿ ਨਾਵਣ ਜਾਉ, ਤੀਰਥ ਨਾਮੁ ਹੈ॥ ਤੀਰਥ ਸਬਦ ਬੀਚਾਰੁ ਅੰਤਰਿ ਗਿਆਨੁ ਹੈ॥ (687)

ਗੁਰਬਾਣੀ ਦੀ ਆਮ ਸੂਝ ਰੱਖਣ ਵਾਲਾ ਸ਼ਖਸ ਵੀ ਇਸ ਗੁਰਵਾਕ ਨੂੰ ਵਿਚਾਰ ਕੇ ਪ੍ਰਚਲਿਤ ਗਲਤ ਮਾਨਤਾਵਾਂ ਨੂੰ ਰੱਦ ਕਰਨ ਦੇ ਇਸ ਤਰੀਕੇ ਨੂੰ ਸਮਝ ਸਕਦਾ ਹੈ। ਇਸ ਵਿੱਚ ਪ੍ਰਚਲਿਤ ਤੀਰਥ ਇਸ਼ਨਾਨ (ਕਿਸੇ ਥਾਂ ਵਿਸ਼ੇਸ਼ ਦੇ ਜਲ ਵਿੱਚ ਨਹਾਉਣਾ) ਨੂੰ ਸਪਸ਼ਟ ਰੱਦ ਕੀਤਾ ਗਿਆ ਹੈ ਅਤੇ ਸਮਝਾਇਆ ਹੈ ਕਿ ਲੋਕੀ (ਅਖੌਤੀ ਮੁਕਤੀ ਜਾਂ ਪਾਪ ਖੰਡਨ ਆਦਿ ਮਕਸਦ ਨਾਲ) ਤੀਰਥਾਂ ਤੇ ਨਹਾਉਣ ਜਾਂਦੇ ਹਨ (ਉਹ ਭਟਕੇ ਹੋਏ ਹਨ), ਅਸਲ ਤੀਰਥ ਤਾਂ ਨਾਮ (ਸੱਚ ਦਾ ਗਿਆਨ) ਹੈ। ਗੁਰਬਾਣੀ ਵਿੱਚ ਪ੍ਰਚਲਿਤ ਤੀਰਥ ਯਾਤਰਾ/ਇਸ਼ਨਾਨ, ਆਰਤੀ, ਜਪ-ਤਪ, ਜੋਗ ਆਦਿ ਦਾ ਖੰਡਨ ਕਰਦੇ ਅਨੇਕਾਂ ਗੁਰਵਾਕ ਹਨ

1. ਜਲ ਕੈ ਮਜਨਿ ਜੇ ਗਤਿ ਹੋਵੈ ਨਿਤ ਨਿਤ ਮੇਂਡੁਕ ਨਾਵਹਿ॥

ਜੈਸੇ ਮੇਂਡੁਕ ਤੈਸੇ ੳਇ ਨਰ ਫਿਰ ਫਿਰ ਜੋਨੀ ਆਵਹਿ॥ (484)

2. ਜੋਗੁ ਨ ਖਿੰਥਾ ਜੋਗੁ ਨ ਡੰਡੈ ਜੋਗੁ ਨ ਭਸਮ ਚੜਾਈਐ॥ (730)

3. ਲਉਕੀ ਅਠਸਠਿ ਤੀਰਥ ਨਾਈ। ਕਉਰਾਪਨ ਤਊ ਨ ਜਾਈ॥ (656)

4. ਮਲੁ ਹਉਮੈ ਧੋਤੀ ਕਿਵੈ ਨ ਉਤਰੈ ਜੇ ਸਉ ਤੀਰਥ ਨਾਇ॥ (39)

5. ਤੀਰਥ ਨਾਤਾ ਕਿਆ ਕਰੇ ਮਨ ਮਹਿ ਮੈਲੁ ਗੁਮਾਨੁ॥ (61)

6. ਤੀਰਥ ਵਰਤ ਸੁਚਿ ਸੰਜਮੁ ਨਾਹੀ ਕਰਮੁ ਧਰਮੁ ਨਹੀ ਪੂਜਾ॥ (75)

7. ਧੋਤੀ ਮੂਲਿ ਨ ਉਤਰੈ ਜੇ ਅਠਸਠਿ ਤੀਰਥ ਨਾਇ॥ (87)

8. ਅਠਸਠਿ ਤੀਰਥ ਦੇਨਿ ਨ ਢੋਈ ਬ੍ਰਹਮਣ ਅੰਨੁ ਨ ਖਾਹੀ॥ (149)

9. ਹੋਮ ਜਗ ਤੀਰਥ ਕੀਏ ਬਿਚਿ ਹਉਮੈ ਬਧੇ ਬਿਕਾਰ॥ (214)

10. ਅਠਸਠਿ ਤੀਰਥ ਜੇ ਨਾਵਹਿ ਉਤਰੈ ਨਾਹੀ ਮੈਲੁ॥ (473)

11. ਜੋਗੀ ਜਤੀ ਤਪੀ ਸੰਨਿਆਸੀ ਬਹੁ ਤੀਰਥ ਭ੍ਰਮਨਾ॥

ਲੁੰਜਿਤ ਮੁੰਜਿਤ ਮੋਨਿ ਜਟਾਧਾਰ ਅੰਤਿ ਤਊ ਮਰਨਾ॥ 1॥ (476)

12. ਬਹੁ ਤੀਰਥ ਭਵਿਆ॥ ਤੇਤੋ ਲਵਿਆ॥ (467)

13. ਅਨੇਕ ਤੀਰਥ ਜੇ ਜਤਨ ਕਰੈ ਤਾ ਅੰਤਰ ਕੀ ਹਉਮੈ ਕਦੇ ਨ ਜਾਇ॥ (491)

ਹੇਠਾਂ ਲਿਖਿਆ ਪੂਰਾ ਗੁਰਵਾਕ ਤਾਂ ਪ੍ਰਚਲਿਤ ਗਲਤ ਮਾਨਤਾਵਾਂ ਦਾ ਖੰਡਨ ਕਰਨ ਦੇ ਗੁਰਬਾਣੀ ਸਿਧਾਂਤ ਦੀ ਇੱਕ ਖੂਬਸੂਰਤ ਮਿਸਾਲ ਹੈ

ਗਉੜੀ ਮਾਲਾ ਮਹਲਾ 5॥

ਹਰਿ ਬਿਨੁ ਅਵਰ ਕ੍ਰਿਆ ਬਿਰਥੇ॥

ਜਪ ਤਪ ਸੰਜਮ ਕਰਮ ਕਮਾਣੇ ਇਹਿ ਓਰੈ ਮੂਸੇ॥ 1॥ ਰਹਾਉ॥

ਬਰਤ ਨੇਮ ਸੰਜਮ ਮਹਿ ਰਹਤਾ ਤਿਨ ਕਾ ਆਢੁ ਨ ਪਾਇਆ॥

ਆਗੈ ਚਲਣੁ ਅਉਰੁ ਹੈ ਭਾਈ ਊਂਹਾ ਕਾਮਿ ਨ ਆਇਆ॥ 1॥

ਤੀਰਥਿ ਨਾਇ ਅਰੁ ਧਰਨੀ ਭ੍ਰਮਤਾ ਆਗੈ ਠਉਰ ਨ ਪਾਵੈ॥

ਊਹਾ ਕਾਮਿ ਨ ਆਵੈ ਇਹ ਬਿਧਿ ਓਹੁ ਲੋਗਨ ਹੀ ਪਤੀਆਵੈ॥ 2॥

ਚਤੁਰ ਬੇਦ ਮੁਖ ਬਚਨੀ ਉਚਰੈ ਆਗੈ ਮਹਲੁ ਨ ਪਾਈਐ॥

ਬੂਝੈ ਨਾਹੀ ਏਕੁ ਸੁਧਾਖਰੁ ਓਹੁ ਸਗਲੀ ਝਾਖ ਝਖਾਈਐ॥ 3॥

ਨਾਨਕੁ ਕਹਤੋ ਇਹੁ ਬੀਚਾਰਾ ਜਿ ਕਮਾਵੈ ਸੁ ਪਾਰ ਗਰਾਮੀ॥

ਗੁਰੁ ਸੇਵਹੁ ਅਰੁ ਨਾਮੁ ਧਿਆਵਹੁ ਤਿਆਗਹੁ ਮਨਹੁ ਗੁਮਾਨੀ॥ 4॥ 6॥ 164॥

ਕੀ ਉਪਰੋਕਤ ਗੁਰਵਾਕਾਂ ਵਿੱਚ ਧਰਮ ਦੇ ਨਾਮ ਤੇ ਪ੍ਰਚਲਿਤ ਕੀਤੀਆਂ ਗਲਤ ਮਾਨਤਾਵਾਂ (ਤੀਰਥ, ਆਰਤੀ, ਜਪ-ਤਪ, ਜੋਗ, ਵਰਤ ਆਦਿ) ਦਾ ਖੁੱਲਾ (ਸਪਸ਼ਟ) ਖੰਡਨ ਨਹੀਂ ਮਿਲਦਾ? ਗੁਰਬਾਣੀ ਵਿੱਚ ਇਨ੍ਹਾਂ ਕਰਮਕਾਂਡਾਂ (ਗਲਤ ਮਾਨਤਾਵਾਂ) ਨੂੰ ਖੰਡਨ ਕਰਨ ਦਾ ਇੱਕ ਮੁੱਖ ਢੰਗ ਇਹੀ ਹੈ ਕਿ ਉਨ੍ਹਾਂ ਨੂੰ ਵਿਅਰਥ ਦਸਦੇ ਹੋਏ, ਉਸ ਮਾਨਤਾ ਦੇ ਪ੍ਰਚਲਿਤ ਨਾਂ ਨੂੰ ‘ਨਾਮ’ ਨਾਲ ਜੋੜਿਆ ਗਿਆ। ਮਿਸਾਲ ਲਈ ਪ੍ਰਚਲਿਤ ਜਨੇਊ ਦਾ ਖੰਡਨ ਕਰਦੇ ਹੋਏ, ਜਨੇਉ ਦੀ ਮਿਸਾਲ ਵਰਤਦੇ ਹੋਏ ‘ਆਤਮਿਕ ਜਨੇਉ’ (ਗੁਣਾਂ ਵਾਲੇ) ਦੀ ਗੱਲ ਕੀਤੀ ਗਈ। ਇਸੇ ਤਰਾਂ ਸ਼ਰਾਬ ਦਾ ਬਿੰਬ ਵਰਤਦੇ ਹੋਏ ‘ਨਾਮ’ ਨੂੰ ਸ਼ਰਾਬ ਕਿਹਾ ਗਿਆ ਅਤੇ ਪ੍ਰਚਲਿਤ ਨਸ਼ੇ ਵਾਲੀ ਸ਼ਰਾਬ ਦਾ ਖੰਡਨ ਕੀਤਾ ਗਿਆ।

ਪਰ ਵੀਰ ਜੀ ਦਾ ਘੜਿਆ ‘ਨਵਾਂ ਸਿਧਾਂਤ’ ਕਹਿ ਰਿਹਾ ਹੈ ਕਿ ਗੁਰਬਾਣੀ ਪ੍ਰਚਲਿਤ ਗਲਤ ਮਾਨਤਾਵਾਂ (ਜਨੇਊ, ਤੀਰਥ, ਜੋਗ ਆਦਿ) ਦਾ ਖੰਡਨ ਨਹੀਂ ਕਰਦੀ। ਸ਼ਾਇਦ ਉਨ੍ਹਾਂ ਅਨੁਸਾਰ ਤਾਂ ਬਾਬਾ ਨਾਨਕ ਜੀ ਦੇ ਜੀਵਨ ਕਾਲ ਨਾਲ ਜੁੜੀਆਂ ਜਨੇਉ ਅਤੇ ਜਗਨਨਾਥ ਵਾਲੀ ਸਾਖੀਆਂ ਵੀ ਪ੍ਰਮਾਣਿਕ ਨਹੀਂ ਹਨ? ਵੀਰ ਜੀ ਫਤਵਿਆਂ ਅਤੇ ਪ੍ਰਾਪੇਗੰਡੇ ਦਾ ਤਰੀਕਾ ਅਪਣਾ ਕੇ ਇਹ ਜ਼ਿਦ ਕਰ ਰਹੇ ਹਨ ਕਿ ਸਾਰੇ ਉਨ੍ਹਾਂ ਦੇ ਇਸ ਨਵੇਂ ਘੜੇ ਸਿਧਾਂਤ ਨੂੰ ਅੱਖਾਂ ਮੂੰਦ ਕੇ ਸਤਿਬਚਨ ਕਹਿ ਦੇਣ।

ਵੀਰ ਜੀ ਦਾ ਨਵਾਂ ਸਿਧਾਂਤ ਉਨ੍ਹਾਂ ਦੇ ਲਫਜ਼ਾਂ ਵਿਚ

ਪਰਿਵਾਰ ਨੂੰ ਅੱਜੇ ਤਕ ਇਹ ਵੀ ਸਮਝ ਨਹੀਂ ਆਇਆ ਹੈ ਕਿ ਗੁਰਮਤਿ ਨਾ ‘ਜਪੱ ਦਾ ਵਿਰੌਧ ਕਰਦੀ ਹੈ ਨਾ ‘ਆਰਤੀੱ ਦਾ ਵਿਰੌਧ ਕਰਦੀ ਹੈ ਅਤੇ ਨਾ ਹੀ ‘ਤੀਰਥੱ ਦਾ ਵਿਰੌਧ ਕਰਦੀ ਹੈ। ਗੁਰਮਤਿ ਜਪੁ, ਤਪ, ਜੋਗ, ਆਰਤੀ ਅਤੇ ਤੀਰਥ ਨੂੰ ਵੱਖਰੇ ਰੂਪ ਵਿੱਚ ਪੇਸ਼ ਕਰਦੀ ਹੈ।

ਹਰਦੇਵ ਸਿੰਘ ਜੀ ਵਲੋਂ ਵਿਚਾਰ ਕਰਨ ਲਈ ਗੁਰਬਾਣੀ ਦੀ ਕਸਵੱਟੀ ਨੂੰ ਛੱਡ ਕੇ ਬਾਹਰਲੀਆਂ ਗੱਲਾਂ ਨੂੰ ਕਸਵੱਟੀ ਬਣਾਉਣ ਦੀ ਪਹੁੰਚ ਦਾ ਇੱਕ ਹੋਰ ਪੱਖ ਵੀ ਵਿਚਾਰ ਲੈਂਦੇ ਹਾਂ। ਵੀਰ ਜੀ ਬਹੁਤੀਂ ਵਾਰ ਆਪਣੀ ਗੱਲ ਨੂੰ ਸਹੀ ਸਾਬਿਤ ਕਰਨ ਦੇ ਮਕਸਦ ਨਾਲ ਗੁਰਬਾਣੀ ਦੀਆਂ ਗਵਾਹੀਆਂ ਨੂੰ ਜਾਣ-ਬੂਝ ਕੇ ਅਣਦੇਖਾਂ ਕਰਦਿਆਂ, ਵਿਦਵਾਨਾਂ (ਕਾਨ੍ਹ ਸਿੰਘ ਜੀ ਨਾਭਾ, ਕਾਲਾ ਅਫਗਾਨਾ ਜੀ ਆਦਿ) ਦੇ ਵਿਚਾਰਾਂ ਨੂੰ ਹੀ ਕਸਵੱਟੀ ਬਣਾਈ ਜਾਂਦੇ ਹਨ। ਪਰਿਵਾਰ ਪੁਨਰਜਾਗਰਨ ਦੇ ਖੇਤਰ ਵਿੱਚ ਯੋਗਦਾਨ ਪਾਉਣ ਵਾਲੀ ਹਰ ਸ਼ਖਸੀਅਤ ਦਾ ਸਨਮਾਨ ਕਰਦਾ ਹੈ। ਇਸੇ ਨਜ਼ਰੀਏ ਨਾਲ ਪਰਿਵਾਰ ਦੀ ਵੈਬਸਾਈਟ ਤੇ ਕੁੱਝ ‘ਸਨਮਾਨ ਯੋਗ ਸ਼ਖਸੀਅਤਾਂ’ ਦੀ ਤਸਵੀਰਾਂ ਪਈਆਂ ਹਨ। ਪਰ ਕਿਸੇ ਵੀ ਵਿਚਾਰ ਲਈ ਅਸੀਂ ਕਿਸੇ ਵਿਦਵਾਨ ਦੇ ਵਿਚਾਰ ਨੂੰ ਅੰਤਿਮ ਕਸਵੱਟੀ ਨਹੀਂ ਮੰਨਦੇ, ਬਲਕਿ ਸਾਡੇ ਲਈ ਕਸਵੱਟੀ ‘ਗੁਰਮਤਿ’ (ਗੁਰਬਾਣੀ) ਹੀ ਹੈ। ਇਨ੍ਹਾਂ ਵਿਦਵਾਨਾਂ ਦੀ ਮਿਹਨਤ ਸ਼ਲਾਘਾਯੋਗ ਹੈ, ਪਰ ਇਨ੍ਹਾਂ ਦੇ ਵਿਚਾਰਾਂ ਨੂੰ 100% ਸਹੀ ਮੰਨ ਲੈਣਾ ਠੀਕ ਨਹੀਂ ਹੈ। ਮਿਸਾਲ ਲਈ ਨਾਭਾ ਜੀ ਵਲੋਂ ਬਚਿਤ੍ਰ ਨਾਟਕ ਪ੍ਰਤੀ ਪਹੁੰਚ ਵਿੱਚ ਕਈਂ ਥਾਂ ਸਪਸ਼ਟ ਦੁਬਿਧਾ ਨਜ਼ਰ ਆਉਂਦੀ ਹੈ। ਐਸੀਆਂ ਹੀ ਕੁੱਝ ਕਮੀਆਂ ਸਾਰਿਆਂ ਵਿਦਵਾਨਾਂ ਦੀ ਲਿਖਤਾਂ ਵਿੱਚ ਹੋ ਸਕਦੀਆਂ ਹਨ। ਸੋ ਕਿਸੇ ਵਿਚਾਰ ਲਈ ਅੰਤਿਮ ਕਸਵੱਟੀ ‘ਗੁਰਮਤਿ’ ਹੀ ਹੈ। ਪਰ ਵੀਰ ਜੀ ਗੁਰਬਾਣੀ ਕਸਵੱਟੀ ਨੂੰ ਅਕਸਰ ਅੱਖੋਂ ਪਰੋਖੇ ਕਰਕੇ ਐਸੀਆਂ ਕੱਚੀਆਂ ਕਸਵੱਟੀਆਂ ਨੂੰ ਹੀ ਆਧਾਰ ਬਣਾਉਂਦੇ ਹਨ। ਉਪਰੋਕਤ ਵਿਚਾਰਾਂ ਤੋਂ ਇਹ ਸਪਸ਼ਟ ਹੈ ਕਿ ਵੀਰ ਜੀ ਦੀ ਵਿਚਾਰ ਪਹੁੰਚ ਗੁਰਬਾਣੀ ਦੇ ਠੋਸ ਆਧਾਰ ਦੀ ਥਾਂ ਆਪਣੇ ਦਿਮਾਗ ਦੀਆਂ ਕਸਰਤਾਂ (ਗੁਰੂ ਨਿਰਣੇ, ਬਾਣੀ-ਗੁਰਬਾਣੀ-ਰਚਨਾ ਦਾ ਫਰਕ, ਰਚਿਤ ਨਹੀਂ ਤਾਂ ਪ੍ਰਵਾਨਿਤ ਹੋਣ ਦਾ ਤੁੱਕਾ ਆਦਿ) ਅਤੇ ਹੋਰ ਕੱਚੇ ਆਧਾਰਾਂ ਤੇ ਖੜੀ ਹੈ। ਐਸੀ ਗਲਤ ਪਹੁੰਚ ਤੋਂ ਸਹੀ ਨਤੀਜੇ ਕਿਵੇਂ ਨਿਕਲ ਸਕਦੇ ਹਨ?

ਪਿੱਛਲੇ ਕੁੱਝ ਸਮੇਂ ਤੋਂ ਵੀਰ ਜੀ ਨੇ ਇਹ ਰਾਗ ਬਹੁਤ ਜੋਰ-ਸ਼ੋਰ ਨਾਲ ਅਲਾਪਿਆ ਹੈ ਕਿ ਪਰਿਵਾਰ ਨੂੰ ‘ਬ੍ਰਾਹਮਣਵਾਦ’ ਦਾ ਫੋਬੀਆ ਹੋ ਗਿਆ ਹੈ। ਜੇ ਵੀਰ ਜੀ ਗੁਰਬਾਣੀ ਦੇ ਸੁਨੇਹੇ ਨੂੰ ਸੁਹਿਰਦਤਾ ਨਾਲ ਵਿਚਾਰਨ ਤਾਂ ਉਨ੍ਹਾਂ ਨੂੰ ਸਪਸ਼ਟ ਹੋ ਜਾਵੇਗਾ ਕਿ ਇਹੋ ਜਿਹਾ ‘ਫੋਬੀਆ’ ਤਾਂ ਬਾਬਾ ਨਾਨਕ ਜੀ ਸਮੇਤ ਸਾਰੇ ਨਾਨਕ ਸਰੂਪਾਂ ਨੂੰ ਸੀ, ਜੋ ਪ੍ਰਚਲਿਤ ਮਾਨਤਾਵਾਂ ਬਾਰੇ ਖਰਾ ਸੱਚ ਸਪਸ਼ਟ ਕਰਨ ਤੋਂ ਬਿਲਕੁਲ ਨਹੀਂ ਝਿਝਕਦੇ ਸਨ, ਬੇਸ਼ਕ ਉਨ੍ਹਾਂ ਦੀ ਇਸ ਪਹੁੰਚ ਤੋਂ ਨਰਾਜ਼ ਲੋਕ ਹਰਦੇਵ ਸਿੰਘ ਜੀ ਵਾਂਗੂ ਫਤਵੇਬਾਜ਼ੀ ਦਾ ਰਾਹ ਅਪਣਾਈ ਰੱਖਦੇ ਸਨ। ਜੇ ਐਸੇ ਲੋਕਾਂ ਨੇ ਬਾਬਾ ਨਾਨਕ ਜੀ ਨੂੰ ਭੂਤਨਾ, ਬੇਤਾਲਾ ਕਹਿਨ ਤੋਂ ਸੰਕੋਚ ਨਹੀਂ ਕੀਤਾ ਤਾਂ ਸਾਡੀ ਤਾਂ ਪਾਇਆਂ ਹੀ ਕੀ ਹੈ?

ਤੱਤ ਗੁਰਮਤਿ ਪਰਿਵਾਰ ਸਮੇਤ ਪੁਨਰਜਾਗਰਨ ਖਿਲਾਫ ਹਰਦੇਵ ਸਿੰਘ ਜੀ ਵਲੋਂ ਖੋਲੇ ਇਸ ਮੁਹਾਜ਼ ਨੇ ਨਿਰਪੱਖ ਲੋਕਾਂ ਨੂੰ ਇਹ ਕਹਿਣ ਤੇ ਮਜ਼ਬੂਰ ਕਰ ਦਿਤਾ ਹੈ ਕਿ ਹਰਦੇਵ ਸਿੰਘ ਜੀ ਨੂੰ ‘ਤੱਤ ਗੁਰਮਤਿ’ ਦਾ ਫੋਬੀਆ ਹੋ ਗਿਆ ਲਗਦਾ ਹੈ। ਉਨਾਂ ਦੀ ਪਹੁੰਚ ਅਤੇ ਸ਼ੈਲੀ ਬਾਰੇ ਵੀ ਨਿਰਪੱਖ ਸੱਜਣਾਂ ਨੂੰ ਇਹ ਸੱਚ ਸਮਝ ਆ ਗਿਆ ਹੈ ਕਿ ਇਸ ਪਹੁੰਚ ਦਾ ਆਧਾਰ ਗੁਰਮਤਿ ਦੀ ਥਾਂ ਦਿਮਾਗੀ ਕਸਰਤਾਂ ਹਨ, ਜਿਸ ਵਿੱਚ ਸ਼ਬਦ-ਜਾਲ ਬੁਣ ਕੇ ਸੱਚ ਨੂੰ ਝੂਠਲਾਉਣ ਦਾ ਜਤਨ ਹੁੰਦਾ ਹੈ।

ਤੱਤ ਗੁਰਮਤਿ ਪਰਿਵਾਰ ਦੇ ਤਾਂ ਹਰ ਕਦਮ ਦਾ ਵਿਰੋਧ ਕਰਨਾ ਹੀ ਸ਼ਾਇਦ ਉਨ੍ਹਾਂ ਦਾ ਮੁੱਖ ਕੰਮ ਰਹਿ ਗਿਆ ਹੈ। ਤਾਜ਼ਾ ਮਿਸਾਲ ਭਾਈ ਰਾਜੋਆਣਾ ਸੰਬੰਧੀ ਲਿਖੇ ਸੰਪਾਦਕੀ ਦੀ ਹੈ। ਇਸ ਸੰਪਾਦਕੀ ਨੂੰ ਪੜ ਕੇ ਕੁੱਝ ਨਿਰਪੱਖ ਸੱਜਣਾਂ ਨੇ ਇਸ ਨੂੰ ਭਾਈ ਰਾਜੋਆਣਾ ਤੱਕ ਪਹੁੰਚਾਉਣ ਦੀ ਬੇਨਤੀ ਕੀਤੀ ਤਾਂ ਕਿ ਉਹ ਇਨ੍ਹਾਂ ਕਮੀਆਂ ਨੂੰ ਦੂਰ ਕਰ ਸਕਣ। ਪਰ ਵੀਰ ਜੀ ਨੇ ਭਰਮਾਉ ਕਸਰਤਾਂ ਰਾਹੀਂ ਇਸ ਨੂੰ ‘ਬ੍ਰਾਹਮਣਵਾਦ ਦਾ ਫੋਬੀਆ’ ਕਹਿ ਕੇ ਭੰਡਣ ਦਾ ਜਤਨ ਕੀਤਾ। ਕੁੱਝ ਐਸੀ ਹੀ ਫਤਵੇਬਾਜ਼ੀ ਵਾਲੀ ਭੜਾਸ ਇਸ ਸੰਪਾਦਕੀ ਬਾਰੇ ਦਸਮ ਗ੍ਰੰਥ ਦੇ ਹਿਮਾੲਤੀ ਅਦਾਰੇ ‘ਸੱਚ ਕੀ ਬੇਲਾ’ (ਵੀਕਲੀ ਅਖਬਾਰ) ਵਲੋਂ ਆਪਣੇ ਇੱਕ ਅੰਕ ਵਿੱਚ ਅਤੇ ਦਸਮ ਗ੍ਰੰਥੀ ਵੀਰ ਗੁਰਪ੍ਰੀਤ ਸਿੰਘ ਕੈਲੇਫੋਰਨੀਆਂ ਇੱਕ ਵੀਡੀਉ ਵਿੱਚ ਵਲੋਂ ਕੱਢੀ ਗਈ ਹੈ। ਆਉ ਇਸ ਬਾਰੇ ਸੰਖੇਪ ਵਿੱਚ ਵਿਚਾਰ ਕਰਕੇ ਵੀਰ ਜੀ ਦੀਆਂ ਹਵਾਈ ਕਸਰਤਾਂ ਦਾ ਸੱਚ ਸਾਹਮਣੇ ਲਿਆਉਣ ਦਾ ਜਤਨ ਕਰਦੇ ਹਾਂ।

ਆਪਣੇ ਇਸ ਸੰਪਾਦਕੀ ਵਿੱਚ ਭਾਈ ਰਾਜੋਆਣਾ ਦੇ ਮਸਲੇ ਨਾਲ ਜੁੜੀ ਲਹਿਰ ਦੀ ਗੁਰਮਤਿ ਪੜਚੋਲ ਦੇ ਆਧਾਰ ਤੇ ਇਹ ਨੁਕਤੇ ਸਾਂਝੇ ਕੀਤੇ ਸਨ।

1. ਗੁਰਮਤਿ ਦੀ ਮੂਲ਼ ਭਾਵਨਾ ਕਿਸੇ ਥਾਂ/ਜਲ ਵਿਸ਼ੇਸ਼ ਦੇ ਪਵਿੱਤਰ ਹੋਣ ਦਾ ਵਹਿਮ ਦਾ ਖੰਡਨ ਕਰਦੀ ਹੈ ਮਿਸਾਲ ਲਈ ਪ੍ਰਚਲਿਤ ਬ੍ਰਾਹਮਣੀ ਤੀਰਥ। ਇਸ ਦੀ ਯਾਤਰਾ/ਇਸ਼ਨਾਨ ਨੂੰ ਵੀ ਬੇਲੋੜਾ ਮੰਨਦੀ ਹੈ, ਕਿਉਂਕਿ ਪੁਜਾਰੀ ਸ਼੍ਰੇਣੀ ਨੇ ਇਨ੍ਹਾਂ ਨਾਲ ਜੋੜ ਕੇ ਅਨੇਕਾਂ ਵਹਿਮ ਪੈਦਾ ਕੀਤੇ ਹੋਏ ਸਨ। ਨਾਨਕ ਸਰੂਪਾਂ ਦੇ ਦਰਬਾਰ ਸਾਹਿਬ ਕੰਪਲੈਕਸ ਦੀ ਸਥਾਪਨਾ ਇੱਕ ਕੇਂਦਰ ਵਜੋਂ ਕੀਤੀ ਸੀ। ਪਰ ਸਮੇਂ ਨਾਲ ਪੁਜਾਰੀ ਸ਼੍ਰੇਣੀ ਦੀ ਘੁਸਪੈਠ (ਖਾਸਕਰ ਗੁਰਬਿਲਾਸ ਪਾ: 6 ਰਾਹੀਂ) ਇਸਨੂੰ ‘ਕੇਂਦਰ’ ਦੀ ਥਾਂ ਇੱਕ ‘ਤੀਰਥ’ ਵਾਂਗੂ ਪ੍ਰਚਾਰਨਾ ਸ਼ੁਰੂ ਕਰ ਦਿਤਾ ਗਿਆ। ਤੀਰਥ ਦੀ ਗਿਣਤੀ ਸਿਰਫ ਅੰਮ੍ਰਿਤਸਰ ਤੱਕ ਹੀ ਸੀਮਿਤ ਨਾ ਰਹੀ ਬਲਕਿ ਨਾਂਦੇੜ, ਪਟਨੇ ਆਦਿ ਤੋਂ ਵੱਧਦੇ-ਵੱਧਦੇ ‘ਹੇਮਕੁੰਟ ਸਾਹਿਬ’ ਤੱਕ ਵੀ ਪਹੁੰਚ ਗਈ। ਨਵੀਂ ਜਾਣਕਾਰੀ ਅਨੁਸਾਰ ਹੁਣ ਐਸੇ ਹੀ ਇੱਕ ਤੀਰਥ (ਨਾਂਦੇੜ) ਵਿਖੇ ‘ਮਹਾਂ-ਕਾਲ’ ਦਾ ਗੁਰਦੁਆਰਾ ਵੀ ਬਣਾ ਦਿਤਾ ਗਿਆ ਹੈ। ਇਸ ਪੁਜਾਰੀਵਾਦ ਦਾ ਪ੍ਰਭਾਵ ਆਮ ਸਿੱਖ ਦੀ ਮਾਨਸਿਕਤਾ ਵਿੱਚ ਸਪਸ਼ਟ ਵੇਖਿਆ ਜਾ ਸਕਦਾ ਹੈ, ਜਿਸ ਦਾ ਮੂਲ ਕਾਰਨ ਲੰਮੇ ਸਮੇਂ ਤੋਂ ਸਿੱਖੀ ਦੇ ਕੇਂਦਰ ਤੇ ਕਾਬਿਜ਼ ਪੁਜਾਰੀਵਾਦੀ ਤਾਕਤਾਂ ਨੇ ਇਸ ਨੂੰ ਇੱਕ ਤੀਰਥ ਵਾਂਗੂ ਹੀ ਪੇਸ਼ ਕੀਤਾ ਹੈ, ਜਿਸ ਦਾ ਪ੍ਰਚਾਰ ਪੁਜਾਰੀ ਬਿਰਤੀ ਦੇ ਪ੍ਰਚਾਰਕਾਂ ਨੇ ਰਜਨੀ-ਕੋਹੜੇ ਪਤੀ ਆਦਿ ਦੀਆਂ ਮਨਘੜਤ ਸਾਖੀਆਂ ਸੁਣਾ-ਸੁਣਾ ਕੇ ਕੀਤਾ। ਲੰਮੇ ਸਮੇਂ ਤੱਕ ਇਸ ਨੂੰ ‘ਵਿਸ਼ਨੂੰ ਦਾ ਸਥਾਨ’ ਮੰਨ ਕੇ ਨਾਨਕ ਸਰੂਪਾਂ ਵਲੋਂ ਇਸ ਨੂੰ ਤੀਰਥ ਮੰਨਣ ਜਿਹੇ ਕੂੜ ਪ੍ਰਚਾਰ ਦੇ ਪੋਥੇ ‘ਗੁਰਬਿਲਾਸ ਪਾਤਸ਼ਾਹੀ 6’ ਦੀ ਗੁਰਧਾਮਾਂ ਵਿੱਚ ਹੁੰਦੀ ਰਹੀ ਕਥਾ ਕਾਰਨ ਸਿੱਖ ਮਾਨਸਿਕਤਾ ਵਿੱਚ ਐਸੇ ਬ੍ਰਾਹਮਣਵਾਦੀ ਅੰਸ਼ ਘਰ ਕਰ ਜਾਣ ਦੀ ‘ਤਲਖ ਹਕੀਕਤ’ ਤੋਂ ਹਰਦੇਵ ਸਿੰਘ ਜੀ ਵਰਗਾ ਦਿਮਾਗੀ ਕਸਰਤਾਂ ਵਰਤ ਕੇ ‘ਸੱਚ ਦੇ ਸੁਨੇਹੇ’ ਨੂੰ ਛੁਪਾਉਣ ਦਾ ਚਾਹਵਾਣ ਵਿਦਵਾਨ ਤਾਂ ਮੁਨਕਰ ਹੋ ਸਕਦਾ ਹੈ, ਗੁਰਬਾਣੀ ਨੂੰ ਹੀ ਮੂਲ਼ ਆਧਾਰ ਧਾਰਨ ਵਾਲਾ ਕੋਈ ਸੁਹਿਰਦ ਸ਼ਖਸ ਨਹੀਂ। ਇਸੇ ਕੂੜ ਦੇ ਪੋਥੇ ਦੀ ਕੂੜ-ਕਥਾ ਸ਼ੁਰੂ ਕਰਵਾਉਣ ਦਾ ਦੁਬਾਰਾ ਜਤਨ ਮਹਾਂ-ਪੁਜਾਰੀ (ਹਰਦੇਵ ਸਿੰਘ ਜੀ ਲਈ ਅਕਾਲ ਤਖਤ ਸਾਹਿਬ ਦੇ ਸਤਿਕਾਰਤ ਜਥੇਦਾਰ) ਜੋਗਿੰਦਰ ਸਿੰਘ ਵੇਦਾਂਤੀ ਜੀ ਨੇ ਕੀਤਾ। ਸ਼ਬਦ ਜਾਲ ਬੁਣ ਕੇ ਪ੍ਰਚਲਿਤ ਗਲਤ ਮਾਨਤਾਵਾਂ ਨੂੰ ਜਸਟੀਫਾਈ ਕਰਨ ਵਾਂਗੂ ਦਸਮ-ਗ੍ਰੰਥ, ਗੁਰ-ਬਿਲਾਸ ਪਾ: 6 ਆਦਿ ਦੇ ਕੂੜ ਨੂੰ ਵੀ ਅੱਖਰ-ਅੱਖਰ ਸਹੀ ਸਾਬਿਤ ਕਰਨ ਦਾ ਜਤਨ ਕਰਦੇ ਵਿਦਵਾਨ ਵੀ ਸਿੱਖ ਸਮਾਜ ਵਿੱਚ ਮਿਲ ਜਾਂਦੇ ਹਨ।

ਇਸ ਗੱਲ ਤੋਂ ਸੁਚੇਤ ਸਿੱਖ ਵਾਕਿਫ ਹਨ ਕਿ ਨਾਨਕ ਸਰੂਪਾਂ ਵਲੋਂ ਅੰਮ੍ਰਿਤਸਰ ਵਾਂਗ ਹੋਰ ਵੀ ਕਈਂ ਥਾਵਾਂ ਤੇ ਬਾਉਲੀਆਂ/ਸਰੋਵਰ ਬਣਾਉਣ ਦਾ ਜ਼ਿਕਰ ਇਤਿਹਾਸ ਵਿੱਚ ਮਿਲਦਾ ਹੈ। ਇਨ੍ਹਾਂ ਦੇ ਨਿਰਮਾਣ ਦਾ ਮੁੱਖ ਮਕਸਦ ਪਾਣੀ ਦੀ ਲੋੜ ਦੀ ਪੂਰਤੀ ਅਤੇ ਜਾਤ-ਪਾਤ ਦੇ ਵਿਤਕਰੇ ਦੀ ਮੈਲ ਨੂੰ ਦੂਰ ਕਰਨ ਦਾ ਟੀਚਾ ਸੀ, ਜਿਸ ਨੂੰ ਸਮੇਂ ਨਾਲ ਪੁਜਾਰੀਆਂ ਨੇ ‘ਕਉਏ ਤੋਂ ਹੰਸ ਬਣਾਉਣਾ, ਬੀਮਾਰੀਆਂ ਦੂਰ ਕਰਨਾ, ਅੰਮ੍ਰਿਤ ਪ੍ਰਚਾਰਨਾ, ਕਾਮਨਾਵਾਂ ਪੂਰੀਆਂ ਹੋਣਾ’ ਆਦਿਕ ਦਾ ਰੂਪ ਦੇ ਦਿਤਾ। ਪਾਣੀ ਦੀ ਲੋੜ ਪੂਰਤੀ ਵਾਲਾ ਮਕਸਦ ਤਾਂ ਸਮੇਂ ਦੇ ਫੇਰ ਨਾਲ ਨਹੀਂ ਰਿਹਾ, ਪਰ ਮਨ ਵਿੱਚ ਵਿਤਕਰੇ ਨੂੰ ਦੂਰ ਕਰਨ ਦੀ ਭਾਵਨਾ ਹੇਠ ਕੀਤਾ ਇਸ਼ਨਾਨ ਅੱਜ ਵੀ ਮਾਇਨੇ ਰੱਖਦਾ ਹੈ। ਪਰ ਇਸ ਤਲਖ ਹਕੀਕਤ ਤੋਂ ਕੋਈ ਸੁਹਿਰਦ ਸਿੱਖ ਨਹੀਂ ਮੁਨਕਰ ਹੋ ਸਕਦਾ ਕਿ ਅੱਜ 99% ਲੋਕ ਇਸ ਵਿੱਚ ‘ਪਵਿਤ੍ਰ ਇਸ਼ਨਾਨ’ ਇਸ ਮੂਲ ਭਾਵ ਤੋਂ ਉਲਟ ਜਾ ਕੇ ‘ਕਾਮਨਾ ਪੁਰਤੀ, ਬੀਮਾਰੀਆਂ ਦੂਰ ਕਰਨ’ ਆਦਿ ਵਹਿਮਾਂ ਹੇਠ ਕਰ ਰਹੇ ਹਨ। ਇਨ੍ਹਾਂ ਵਹਿਮਾਂ ਨੂੰ ਦਰਬਾਰ ਸਾਹਿਬ ਕੰਪਲੈਕਸ ਵਿਚੋਂ ਹੀ ਕੇਂਦਰੀ ਤੌਰ ਤੇ ਬੜ੍ਹਾਵਾ ਵੀ ਦਿੱਤਾ ਜਾ ਰਿਹਾ ਹੈ। ਹੁਣ ਇਨ੍ਹਾਂ ‘ਪਵਿਤ੍ਰ ਇਸ਼ਨਾਨਾਂ’ ਨਾਲ ਦਿਹਾੜਿਆਂ ਦੇ ਵਹਿਮ (ਮੱਸਿਆ, ਪੰਚਮੀ) ਆਦਿ ਵੀ ਜੁੜ ਗਏ ਹਨ। ਐਸੇ ਵਹਿਮ ਕੇਂਦਰੀ ਤੌਰ ਤੇ ਪ੍ਰਚਾਰੇ ਜਾਣ ਦਾ ਸਬੂਤ ਬਹੁੱਤੇ ‘ਇਤਿਹਾਸਿਕ ਗੁਰਦਵਾਰਿਆਂ’ ਦੇ ਬਾਹਰ ਲੱਗੇ ‘ਇਤਿਹਾਸ ਬੋਰਡ’ ਹਨ ਜਿਨ੍ਹਾਂ ਤੇ ਇਤਿਹਾਸ ਦੀ ਥਾਂ ਮਿਥਿਹਾਸ ਹੀ ਭਾਰੂ ਹੁੰਦਾ ਹੈ। ਸੋ ਸਪਸ਼ਟ ਹੈ ਕਿ ਸਿੱਖ ਮਾਨਸਿਕਤਾ ਵਿੱਚ ਘਰ ਕਰ ਚੁੱਕੇ ਬ੍ਰਾਹਮਣਵਾਦ ਨੂੰ ਦਿਮਾਗੀ ਕਸਰਤਾਂ ਰਾਹੀਂ ਧੱਕੇ ਨਾਲ ‘ਗੁਰੂ-ਨਿਰਣੇ’ ਕਹਿ ਕੇ ਝੂਠਲਾਇਆ ਨਹੀਂ ਜਾ ਸਕਦਾ, ਮੈ ਨਾ ਮਾਨੂੰ ਦੀ ਜ਼ਿਦ ਬੇਸ਼ਕ ਕੀਤੀ ਜਾ ਸਕਦੀ ਹੈ।

ਇਤਿਹਾਸਿਕ ਸਰੋਵਰ ਵਿਚਲੇ ਇਸ਼ਨਾਨ ਦੇ ਮੂਲ ਭਾਵ (ਵਿਤਕਰੇ ਦੀ ਮੈਲ ਤੋਂ ਛੁਟਕਾਰਾ) ਸਰੋਵਰ ਵਿੱਚ ਇਸ਼ਨਾਨ ਕਰਕੇ ਤਾਂ ਹੋਈ ਮੰਨੀ ਜਾ ਸਕਦੀ ਹੈ (ਜੇ ਭਾਵਨਾ ਉਹ ਹੋਵੇ ਤਾਂ) ਪਰ ਉਸ ਵਿਚਲੇ ‘ਪਾਣੀ ਦੀਆਂ ਕੈਨੀਆਂ’ ਭਰ ਕੇ ਦੂਰ-ਦੁਰਾਡੇ ਲੈ ਜਾ ਕੇ ਇਸ਼ਨਾਨ ਕਰਨ ਨਾਲ ਨਹੀਂ।

ਇਸੇ ਦਰਬਾਰ ਸਾਹਿਬ ਕੰਪਲੈਕਸ ਵਿੱਚ ਪੁਜਾਰੀ ਤਾਕਤਾਂ ਦੀ ਸਰਪ੍ਰਸਤੀ ਹੇਠ ਕੌਮੀ ਸਹਿਮਤੀ ਨਾਲ ਕੇਂਦਰੀ ਤੌਰ ਤੇ ‘ਆਖੰਡ ਪਾਠਾਂ ਦਾ ਧੰਧਾ, ਪਵਿਤ੍ਰ ਇਸ਼ਨਾਨ ਨਾਲ ਜੁੜੇ ਵਹਿਮ ਆਦਿਕ ਅਨੇਕਾਂ ਮਨਮਤੀਂ ਕਰਮਕਾਂਡਾਂ’ ਦਾ ਮਾਇਆਜਾਲ ਜਿਥੇ ਇਹ ਸਾਬਿਤ ਕਰਦਾ ਹੈ ਕਿ ਸਿੱਖ ਸਮਾਜ ਵਿਵਹਾਰਿਕ ਤੌਰ ਤੇ ਮੂਲ ਗੁਰਬਾਣੀ ਸਿਧਾਂਤਾਂ ਤੋਂ ਮੂੰਹ ਫੇਰ ਚੁੱਕਿਆ ਹੈ, ਉਥੇ ਇਹ ਵੀ ਦਰਸਾਉਂਦਾ ਹੈ ਕੋਈ ਥਾਂ ਵਿਸ਼ੇਸ਼ ਵਿੱਚ ਆਪਣੇ ਕੋਈ ਐਸੀ ‘ਪਵਿੱਤਰ’ ਨਹੀਂ ਹੁੰਦੀ ਜੋ ਮਨਮੱਤਾਂ ਨੂੰ ਦੂਰ ਰੱਖ ਸਕੇ।

ਅੱਜ ਦੀ ਕੌਮੀ ਮਾਨਸਿਕਤਾ ਦੀ ਹਾਲਤ ਇਹ ਵੀ ਦਰਸਾਉਂਦੀ ਹੈ ਕਿ ਕੌਮ ਨੇ ਲਗਗਭਗ ਉਹ ਸਾਰੀਆਂ ਅਲਾਮਤਾਂ (ਰੂਪ ਵਟਾ ਕੇ) ਫੇਰ ਅਪਣਾ ਲਈਆਂ, ਜਿਨ੍ਹਾਂ ਤੋਂ ਨਾਨਕ ਸਰੂਪਾਂ ਨੇ ਗੁਰਮਤਿ ਸੰਦੇਸ਼ਾਂ ਰਾਹੀਂ ਛੁਟਕਾਰਾ ਦਿਲਾਉਣ ਦਾ ਜਤਨ ਕੀਤਾ। ਸਿਰਫ ਇੱਕ ਮਿਸਾਲ ਲਈ ਗੁਰਬਾਣੀ ਵਿੱਚ ਮੂਰਤੀ/ਤਸਵੀਰ ਪੂਜਾ ਦਾ ਖੰਡਨ ਆਮ ਮਿਲਦਾ ਹੈ (ਹਰਦੇਵ ਸਿੰਘ ਜੀ ਨੂੰ ਇਹ ਵੀ ਤੱਥ ਗਲਤ ਜਾਪੇਗਾ, ਕਿਉਂਕਿ ਉਨ੍ਹਾਂ ਦੇ ਆਪਣੇ ਮਨ (ਦੀ) ਮੱਤ ਅਨੁਸਾਰ ਗੁਰਬਾਣੀ ਪ੍ਰਚਲਿਤ ਗਲਤ ਮਾਨਤਾਵਾਂ ਦਾ ਖੰਡਨ ਨਹੀਂ ਕਰਦੀ, ਸਿਰਫ ਉਨ੍ਹਾਂ ਨੂੰ ਵੱਖਰੇ ਤਰੀਕੇ ਪੇਸ਼ ਕਰਦੀ ਹੈ) ਪਰ ਅੱਜ ਆਮ ਸਿੱਖ ਘਰਾਂ, ਗੁਰਦੁਆਰਿਆਂ ਵਿੱਚ ਨਾਨਕ ਸਰੂਪਾਂ ਦੀਆਂ ਕਾਲਪਨਿਕ ਤਸਵੀਰਾਂ/ਮੂਰਤਾਂ ਦੀ ਧੂਫ-ਬੱਤੀ ਰਾਹੀਂ ਪੂਜਾ ਹੋ ਰਹੀ ਹੈ। ਹਰਦੇਵ ਸਿੰਘ ਜੀ ਦੇ ਨਵੇਂ ਸਿਧਾਂਤ ਅਨੁਸਾਰ ਤਾਂ ਇਹ ਪਹੁੰਚ ਸਹੀ ਹੈ ਕਿਉਂਕਿ ਸਿੱਖ ਕੌਮ ਨੇ ਅੰਦਾਜ਼ ਵੱਖਰਾ ਕਰ ਲਿਆ ਹੈ (ਭਾਵ ਦੇਵੀ ਦੇਵਤਿਆਂ ਦੀ ਥਾਂ ਨਾਨਕ ਸਰੂਪਾਂ ਦੀਆਂ ਮੂਰਤੀਆਂ/ਤਸਵੀਰਾਂ ਅਪਣਾ ਲਈਆਂ ਹਨ)। ਪਰ ਹਰ ਸੁਚੇਤ ਅਤੇ ਸੁਹਿਰਦ ਸਿੱਖ ਲਈ ਇਹ ਗੁਰਮਤਿ ਤੋਂ ਮੂੰਹ ਮੋੜਣ ਵਾਲੀ ਗੱਲ ਹੈ। ਸੋ ਦਰਬਾਰ ਸਾਹਿਬ ਕੰਪਲੈਕਸ ਦੀ ਸਥਾਪਨਾ ਮੂਲ ਮਕਸਦ ਨੂੰ ਵਿਸਾਰ ਕੇ ਉਸ ਨਾਲ ਜੋੜ ਕੇ ਗਲਤ ਪ੍ਰਚਲਿਤ ਹੋ ਚੁੱਕੀਆਂ ਮਾਨਤਾਵਾਂ ਨੂੰ, ਗੁਰਬਾਣੀ ਨੂੰ ਅਣਦੇਖਾਂ ਕਰਦੇ ਹੋਏ, ਆਪਣੇ ਘੜੇ ਸਿਧਾਂਤਾਂ ਅਤੇ ਦਿਮਾਗੀ ਕਸਰਤਾਂ ਰਾਹੀਂ, ਜਸਟੀਫਾਈ ਕਰਨ ਦੀ ਪਹੁੰਚ ਨੂੰ ਕੋਈ ਵੀ ਸੁਹਿਰਦ ਅਤੇ ਸੁਚੇਤ ਸੱਜਣ ਸਹੀ ਨਹੀਂ ਮੰਨ ਸਕਦਾ।

2. ਸਾਡੇ ਸੰਪਾਦਕੀ ਦਾ ਇੱਕ ਨੁਕਤਾ ਕੌਮੀ ਰੰਗ ਨਾਲ ਜੁੜਿਆ ਸੀ। ਅਸੀਂ ਇਹ ਗੱਲ ਸਪਸ਼ਟ ਕਰ ਦਿਤੀ ਸੀ ਕਿ ਗੁਰਮਤਿ ਕਿਸੇ ਖਾਸ ਰੰਗ ਦੀ ਪ੍ਰੋੜਤਾ ਜਾਂ ਵਿਰੋਧ ਨਹੀਂ ਕਰਦੀ। ਪਰ ਕੌਮੀ ਏਕਤਾ ਲਈ ਜੇ ‘ਨਿਸ਼ਾਨ’ ਦਾ ਕੋਈ ਰੰਗ ਆਪਣਾ ਲਿਆ ਗਿਆ ਹੈ ਤਾਂ ਉਸ ਵਿੱਚ ਇਕਸਾਰਤਾ ਹੋਣੀ ਚਾਹੀਦੀ ਹੈ। ਇਤਿਹਾਸਿਕ ਹਵਾਲਿਆਂ ਅਤੇ ਸਿੱਖ ਰਹਿਤ ਮਰਿਯਾਦਾ ਦੇ ਆਧਾਰ ਤੇ ਇਹ ਰੰਗ ਨੀਲਾ, ਸੁਰਮਈ ਜਾਂ ਬਸੰਤੀ ਹੋ ਸਕਦਾ ਹੈ। ਪਰ ਇਨ੍ਹਾਂ ਤਿੰਨਾਂ ਰੰਗਾਂ/ਸ਼ੇਡਾਂ ਨੂੰ ਛੱਡ ਕੇ ਇਹ ‘ਕੇਸਰੀ’ ਕਿਵੇਂ ਪ੍ਰਵਾਨਿਤ ਹੋ ਗਿਆ, ਇਸ ਪੜਚੋਲ ਦੀ ਲੋੜ ਹੈ।

ਹਰਦੇਵ ਸਿੰਘ ਜੀ ਦੀਆਂ ਲਿਖਤਾਂ ਪੜ੍ਹਣ ਵਾਲੇ ਪਾਠਕ ਉਨ੍ਹਾਂ ਦੀ ਇਸ ਪਹੁੰਚ ਦੇ ਇਸ ਇੱਕ ਆਧਾਰ ਤੋਂ ਵਾਕਿਫ ਹਨ ਕਿ ਉਹ ਪੰਥ ਪ੍ਰਵਾਨਿਤ ਰਹਿਤ ਮਰਿਯਾਦਾ ਨੂੰ ‘ਅੱਖਰ-ਅੱਖਰ’ ਸਹੀ ਸਾਬਿਤ ਕਰਨ ਲਈ ਬੇਲੋੜੀਆਂ ਕਸਰਤਾਂ ਕਰਦੇ ਰਹੇ ਹਨ। ਪਰ ਜਦੋਂ ਇਸ ਨੁਕਤੇ ਤੇ ‘ਪਰਿਵਾਰ’ ਨੇ ‘ਸਿੱਖ ਰਹਿਤ ਮਰਿਯਾਦਾ’ ਦੇ ਆਧਾਰ ਤੇ ਪੜਚੋਲ ਕਰਨ ਦੀ ਸਲਾਹ ਦੇ ਦਿਤੀ ਤਾਂ ਇਨ੍ਹਾਂ ਲਈ ਇਹ ਮਰਿਯਾਦਾ ਹੁਣ ਕੋਈ ਪ੍ਰਮਾਨਿਕ ਆਧਾਰ ਨਹੀਂ ਰਹੀ। ਸ਼ਾਇਦ ਇਸ ਕਰਕੇ ਕਿ ਇਨ੍ਹਾਂ ਦੇ ਦਿਮਾਗ ਵਿੱਚ ਪਰਿਵਾਰ ਦਾ ਹਰ ਨੁਕਤੇ ਤੇ ਵਿਰੋਧ ਦਾ ਫਤੂਰ ਭਰ ਗਿਆ ਹੈ। ਸੋ ਇਸ ਨੁਕਤੇ ਤੇ ਉਨ੍ਹਾਂ ਦੀ ਆਪਣੀ ‘ਆਦਰਸ਼ ਰਹਿਤ ਮਰਿਯਾਦਾ’ ਬੇਲੋੜੀ ਹੋ ਗਈ, ਜਿਸਦੀ ਦੁਹਾਈ ਉਹ ਲੰਮੇ ਸਮੇਂ ਤੋਂ ਪਰਿਵਾਰ ਅਤੇ ਹੋਰਾਂ ਨੂੰ ਦਿੰਦੇ ਰਹੇ ਹਨ।

ਰਾਸ਼ਟਰੀ ਘਟਨਾਕ੍ਰਮ ਤੋਂ ਜਾਣੂ ਸੱਜਣਾਂ ਨੂੰ ਜਾਣਕਾਰੀ ਹੋਵੇਗੀ ਕਿ ਕੁੱਝ ਸਾਲ ਪਹਿਲਾਂ ਆਰ ਐਸ ਐਸ ਦੇ ਇਸ਼ਾਰੇ ਤੇ ਮੁਰਲੀ ਮਨੋਹਰ ਜੋਸ਼ੀ ਦੀ ਅਗਵਾਈ ਵਿੱਚ ਭਾਰਤੀ ਸਕੂਲਾਂ ਦੇ ਸਲੈਬਸ ਦਾ ‘ਭਗਵਾਂਕਰਨ’ ਕਰਨ ਦੀ ਇੱਕ ਮੁਹਿੰਮ ਚਲਾਈ ਗਈ। ਜਿਸ ਨੂੰ ਅੰਗ੍ਰੇਜੀ ਵਿੱਚ ‘ਸੈਫਰੇਨਾਈਜੇਸ਼ਨ ਆਫ ਐਜ਼ੁਕੇਸ਼ਨ’ ਦਾ ਨਾਮ ਦਿਤਾ ਗਿਆ। ‘ਸੈਫਰਨ ਕਲਰ’ ਦਾ ਮਤਲਬ ਕੇਸਰੀ ਅਤੇ ਭਗਵਾਂ ਦੋਵੇਂ ਹੁੰਦਾ ਹੈ। ਇਸੇ ਸੋਚ ਹੇਠ ਅਸੀਂ ‘ਕੇਸਰੀ ਰਾਹੀਂ ਭਗਵੇਂਕਰਨ’ ਦੀ ਪੜਚੋਲ ਕਰਨ ਦਾ ਸੁਝਾਅ ਦਿਤਾ ਸੀ। ਪਰਿਵਾਰ ਦੇ ਵਿਰੋਧ ਦੀ ਪਹੁੰਚ ਹੇਠ ਇਥੇ ਵੀਰ ਜੀ ਨੇ ਇਤਿਹਾਸਿਕ ਹਵਾਲਿਆਂ ਅਤੇ ਸਿੱਖ ਰਹਿਤ ਮਰਿਯਾਦਾ ਦੀ ਸੇਧ ਨੂੰ ਵਿਸਾਰ ਕੇ, ‘ਕੇਸਰੀ ਰੰਗ’ ਨੂੰ ਸਹੀ ਸਾਬਿਤ ਕਰਨ ਲਈ ਲੰਬੀ ਚੌੜੀ ਦਿਮਾਗੀ ਕਸਰਤ ਕੀਤੀ।

ਪਰ ਸਾਡਾ ਨੁਕਤਾ ਤਾਂ ਸਪਸ਼ਟ ਅਤੇ ਸੰਖੇਪ ਹੈ ਕਿ ਕੌਮੀ ਰੰਗ ਦੇ ਮਸਲੇ ਵਿੱਚ ਕੌਮ, ਇਤਿਹਾਸਿਕ ਹਵਾਲਿਆਂ ਅਤੇ ਸਿੱਖ ਰਹਿਤ ਮਰਿਯਾਦਾ ਦੀ ਸੇਧ ਅਤੇ ਇਕਸਾਰਤਾ (ਨਿਹੰਗਾਂ ਦੇ ਨਿਸ਼ਾਨ ਦਾ ਰੰਗ ਵੱਖਰਾ ਹੈ) ਤੋਂ ਭਟਕ ਕੇ ‘ਕੇਸਰੀ’ ਵੱਲ ਆ ਗਈ ਹੈ (ਗੁਰਮਤਿ ਦਾ ਰੰਗ ਵਿਸ਼ੇਸ਼ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਸੋ ਇਥੇ ਗੱਲ ਇਕਸਾਰਤਾ ਦੀ ਹੈ ਨਾ ਕਿ ਸਮਝੌਤਾਵਾਦੀ ਹੋਣ ਦੀ)। ਇਸ ਸੱਚਾਈ ਤੋਂ ਉਹੀ ਮੁਨਕਰ ਹੋ ਸਕਦਾ ਹੈ, ਜਿਸ ਦੇ ਮਨ ਵਿੱਚ ਬੇਈਮਾਨੀ ਅਤੇ ਬੇਲੋੜਾ ਵਿਰੋਧ ਹੋਵੇ।

3. ਸਾਡੇ ਇਸ ਸੰਪਾਦਕੀ ਦਾ ਇੱਕ ਹੋਰ ਨੁਕਤਾ ਭਾਈ ਰਾਜੋਆਣੇ ਵਲੋਂ ਅਕਾਲ ਤਖਤ ਦੇ ਨਾਮ ਤੇ ਪੁਜਾਰੀਆਂ ਨੂੰ ਮਾਨਤਾ ਦੇਣ ਬਾਰੇ ਸੀ। ਹਰ ਸੁਚੇਤ ਅਤੇ ਸੁਹਿਰਦ ਸਿੱਖ ਇਸ ਹਕੀਕਤ ਤੋਂ ਮੁਨਕਰ ਨਹੀਂ ਹੋ ਸਕਦਾ ਕਿ ਪਿੱਛਲੇ ਲੰਬੇ ਸਮੇਂ ਤੋਂ ‘ਅਕਾਲ ਤਖਤ’ ਦੇ ਨਾਮ ਤੇ ‘ਜਥੇਦਾਰੀ’ ਪ੍ਰਥਾ ਹੇਠ ਕੌਮ ਤੇ ਬਹੁੱਤੇ ‘ਗੁਲਾਮ ਜ਼ਹਿਨੀਅਤ’ ਵਾਲੇ ਪੁਜਾਰੀ ਕਾਬਿਜ਼ ਨੇ। ਇਨ੍ਹਾਂ ਨੇ ਭ੍ਰਿਸ਼ਟ ਹਾਕਮਾਂ ਦੀ ਰਹਿਨੁਮਾਈ ਵਿੱਚ ਕੌਮ ਨੂੰ ਨਮੋਸ਼ੀ ਦਿਖਾਉਣ ਵਿੱਚ ਕੋਈ ਕਸਰ ਨਹੀਂ ਛੱਡੀ। ਗੁਰਬਿਲਾਸ ਪਾ: 6 ਦੇ ਕੂੜ ਦੀ ਮੁੜ ਸਥਾਪਨਾ ਦੇ ਜਤਨ, ਅਖੌਤੀ ਦਸਮ ਗ੍ਰੰਥ ਦੀ ਸਰਪ੍ਰਸਤੀ, ਨਾਨਕਸ਼ਾਹੀ ਕੈਲੰਡਰ ਦਾ ਕਤਲ, ਬਾਦਲ ਜਿਹੇ ਪੰਥ-ਘਾਤੀ ਨੂੰ ‘ਫਖਰ-ਏ-ਕੌਮ ਪੰਥ ਰਤਨ’ ਦਾ ਖਿਤਾਬ ਆਦਿ ਇਨਾਂ ਪੁਜਾਰੀਆਂ ਦੇ ਕੁ-ਕਰਮਾਂ ਦੀ ਲੜੀ ਦੇ ਚੰਦ ਕੁ ਮਣਕੇ ਹਨ। ਸੋ ਹਰ ਸੁਹਿਰਦ ਸਿੱਖ ਦਾ ਫਰਜ਼ ਬਣਦਾ ਹੈ ਕਿ ਇਸ ਭ੍ਰਿਸ਼ਟ ਹਾਕਮ-ਪੁਜਾਰੀ ਗਠਜੋੜ ਦਾ ਪਰਦਾ ਫਾਸ਼ ਕਰਕੇ ਇਨ੍ਹਾਂ ਤੋਂ ਕੌਮ ਦਾ ਖਹਿੜਾ ਛੁਡਾਇਆ ਜਾਵੇ। ਪਰ ਕਈਂ ਸੱਜਣ ਇਨ੍ਹਾਂ ਦੇ ਕੂੜ-ਕਾਰਨਾਮਿਆਂ ਨੂੰ ਅਣਦੇਖਾ ਕਰਕੇ ‘ਅਕਾਲ ਤਖਤ’ ਪ੍ਰਤੀ ਸ਼ਰਧਾ ਅਤੇ ਸਤਿਕਾਰ ਦੇ ਨਾਮ ਤੇ ਅਣਮਿਥੇ ਸਮੇਂ ਤੱਕ ਇਸ ਗਠਜੋੜ ਨੂੰ ਮਾਨਤਾ ਦੇਈ ਜਾਣ ਨੂੰ ਹੀ ਅਸਲ ‘ਪੰਥ ਸੇਵਾ’ ਮੰਨੀ ਜਾਂਦੇ ਹਨ, ਜਦਕਿ ਗੁਰਬਾਣੀ ਅਤੇ ਪ੍ਰਮਾਣਿਕ ਸਿੱਖ ਇਤਿਹਾਸ ਵਿੱਚ ਪੁਜਾਰੀਆਂ ਦੀ ਮਾਨਤਾ ਨੂੰ ਰੱਦ ਕਰਨ ਦੀਆਂ ਸਪਸ਼ਟ ਗਵਾਹੀਆਂ ਮਿਲਦੀਆਂ ਹਨ।

ਭਾਈ ਰਾਜੋਆਣਾ ਨੇ ਵੀ ਅਕਾਲ ਤਖਤ ਦੇ ਨਾਮ ਤੇ ਇਨ੍ਹਾਂ ਪੁਜਾਰੀਆਂ ਨੂੰ ਮਾਨਤਾ ਦੇਣ ਦਾ ਰਾਹ ਹੀ ਅਪਨਾਇਆ। ਬਲਕਿ ਉਨ੍ਹਾਂ ਦੇ ਪੁਜਾਰੀਵਾਦੀ ਪ੍ਰਸ਼ਾਦਿ ‘ਜਲ ਦੀਆਂ ਕੈਨੀਆਂ’ ਨੂੰ ਬਖਸ਼ਿਸ਼ ਸਮਝ ਕੇ ਕਬੂਲ਼ਦੇ ਹੋਏ ਗੁਰਮਤਿ ਦੇ ਸੁਚੇਤਤਾ ਵਾਲੇ ਪੱਖ ਪ੍ਰਤੀ ਆਪਣੀ ਲਾਪਰਵਾਹੀ ਦਾ ਹੀ ਪ੍ਰਗਟਾਵਾ ਕੀਤਾ। ਸੋ ਪਰਿਵਾਰ ਨੇ ਗੁਰਮਤਿ ਦੀ ਰੋਸ਼ਨੀ ਵਿੱਚ ਇਸ ਪਹੁੰਚ ਦੀ ਪੜਚੋਲ ਕਰਨ ਦਾ ਸੁਝਾਅ ਦਿਤਾ।

4. ਇਸ ਸੰਪਾਦਕੀ ਵਿੱਚ ਇੱਕ ਹੋਰ ਨੁਕਤਾ ਭਾਈ ਰਾਜੋਆਣਾ ਦੀ ਫਾਂਸੀ ਰੁਕਵਾਉਣ ਲਈ ਕੀਤੇ ਜਾ ਰਹੇ ਤੋਤਾ-ਰਟਨੀ ਕਰਮਕਾਂਡਾਂ (ਅਖੰਡ ਪਾਠ, ਚੌਪਈ ਦੇ ਪਾਠ, ਵਾਹਿਗੁਰੂ ਸਿਮਰਨ ਆਦਿ) ਨੂੰ ਗੁਰਮਤਿ ਦੇ ਉੱਲਟ ਸਮਝਦੇ ਹੋਏ ਪੜਚੋਲ ਦੀ ਬੇਨਤੀ ਕੀਤੀ ਸੀ।

ਉਪਰੋਕਤ ਦੋਹਾਂ ਨੁਕਤਿਆਂ ਦੀ ਚੀਰ-ਫਾੜ ਕਰਨ ਲਈ ਸ਼ਾਇਦ ਵੀਰ ਜੀ ਨੂੰ ਸਮਾਂ ਨਹੀਂ ਮਿਲਿਆ ਹੋਵੇਗਾ। ਅਗਲੇ ਖੱਤ ਵਿੱਚ ਕਰ ਲੈਣਗੇ, ਕਿਉਂਕਿ ਹਰ ਸੁਧਾਰ ਦੀ ਗੱਲ ਦਾ ਵਿਰੋਧ ਤਾਂ ਉਨ੍ਹਾਂ ਨੇ ਕਰਨਾ ਹੀ ਹੈ?

ਸਪਸ਼ਟ ਹੈ ਕਿ ਆਪਣੇ ਇਸ ਸੰਪਾਦਕੀ ਵਿੱਚ ਅਸੀਂ ਜਿਥੇ ਭਾਈ ਰਾਜੋਆਣਾ ਦੀ ਦਲੇਰੀ ਅਤੇ ਪੰਥ-ਪ੍ਰਸਤੀ ਦੇ ਗੁਣਾਂ ਦੀ ਖੁੱਲੀ ਪ੍ਰਸ਼ੰਸਾ ਕੀਤੀ, ਉਥੇ ਹੀ ਕੁੱਝ ਗੱਲਾਂ ਸੰਬੰਧੀ, ਸ਼ਰਧਾ/ਭਾਵਨਾ ਹੇਠ, ਗੁਰਮਤਿ ਦੇ ਮੂਲ ਸਿਧਾਂਤਾਂ ਦੀ ਅਣਦੇਖੀ ਕਰਨ ਵਾਲੀਆਂ ਕਮੀਆਂ ਦੀ ਪੜਚੋਲ ਕਰਨ ਦਾ ਸੁਝਾਅ/ਬੇਨਤੀ ਵੀ ਕੀਤੀ। ਗੁਰਮਤਿ ਅਤੇ ਪ੍ਰਮਾਨਿਕ ਸਿੱਖ ਇਤਿਹਾਸ ਦੀ ਸੇਧ ਸਾਨੂੰ ਸ਼ਖਸੀਅਤ ਵਿਸ਼ੇਸ਼ ਜਾਂ ਥਾਂ ਵਿਸ਼ੇਸ਼ ਨਾਲ ਜੁੜਣ ਦੀ ਥਾਂ ‘ਗੁਰਮਤਿ ਸਿਧਾਂਤ’ ਨਾਲ ਜੁੜਣ ਦੀ ਪ੍ਰੇਰਣਾ ਦਿੰਦੀ ਹੈ ਅਤੇ ਸਾਡੀ ਹਰ ਲਿਖਤ ਇਸੇ ਸੇਧ ਹੇਠ ਨਿਰਪੱਖਤਾ ਨਾਲ ਸੱਚ ਪੇਸ਼ ਕਰਨ ਦਾ ਮਕਸਦ ਰੱਖਦੀ ਹੈ।

ਦਰਬਾਰ ਸਾਹਿਬ ਕੰਪਲੈਕਸ ਦੇ ਸਤਿਕਾਰ ਦੇ ਨਾਮ ਤੇ ਪਿੱਛਲੇ ਲੰਮੇ ਸਮੇਂ ਤੋਂ ਲਿਖਤਾਂ ਰਾਹੀਂ ਦਿਮਾਗੀ ਕਸਰਤਾਂ ਕਰਨ ਵਾਲੇ ਵੀਰ ਜੀ ਨੇ ਅੱਜ ਤੱਕ ਦਰਬਾਰ ਸਾਹਿਬ ਕੰਪਲੈਕਸ ਵਿੱਚ ਕੇਂਦਰੀ ਤੌਰ ਤੇ ਹੋ ਰਹੀਆਂ ਮਨਮੱਤਾਂ (ਅਖੰਡ ਪਾਠਾਂ ਦਾ ਧੰਧਾ, ਕੜਾਹ ਪ੍ਰਸ਼ਾਦਿ ਦਾ ਧੰਧਾ, ਸਿਰੋਪਿਆਂ ਦਾ ਧੰਧਾ ਆਦਿ) ਬਾਰੇ ਇੱਕ ਲਫਜ਼ ਵੀ ਸ਼ਾਇਦ ਨਹੀਂ ਲਿਖਿਆ ਹੋਵੇਗਾ। ਸੋ ਇਹੀ ਤੱਥ ਸਪਸ਼ਟ ਕਰਦਾ ਹੈ ਕਿ ਉਨ੍ਹਾਂ ਦਾ ਸਾਰਾ ਜ਼ੋਰ ਪ੍ਰਚਲਿਤ ਹੋ ਚੁਕੀਆਂ ਗਲਤ ਮਾਨਤਾਵਾਂ ਖਿਲਾਫ ਸੁਚੇਤ ਕਰ ਰਹੀਆਂ ਅਵਾਜ਼ਾਂ ਨੂੰ ਬੇਈਮਾਨੀ ਹੇਠ ਬਦਨਾਮ ਕਰਨ ਲਈ ਲਗ ਰਿਹਾ ਹੈ ਅਤੇ ਪੁਜਾਰੀਆਂ ਵਲੋਂ ਫੈਲਾਈਆਂ ਜਾ ਰਹੀਆਂ ਮਨਮੱਤਾਂ ਨੂੰ ਉਨ੍ਹਾਂ ਦੀ ਮੂਕ ਸਹਿਮਤੀ ਹੈ। ਸੁਧਾਰ ਦੇ ਵਿਰੋਧ ਦੀ ਇੱਸੇ ਪਹੁੰਚ ਹੇਠ ਪਰਿਵਾਰ ਉਨ੍ਹਾਂ ਦੇ ਨਿਸ਼ਾਨੇ ਤੇ ਇਸ ਲਈ ਹੈ ਕਿ ਪਰਿਵਾਰ ਸਿਰਫ ਸੁਧਾਰ ਦੀ ਗੱਲ ਹੀ ਨਹੀਂ ਕਰਦਾ, ਉਨ੍ਹਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਠੋਸ ਕਦਮ ਵੀ ਚੁੱਕਦਾ ਹੈ।

ਭਾਈ ਰਾਜੋਆਣੇ ਦੇ ਮਸਲੇ ਤੇ ਪਰਿਵਾਰ ਦੀ ਨਿਰਪੱਖ ਸੰਪਾਦਕੀ ਵਿਰੁਧ ਵੀਰ ਜੀ ਕੀਤੀਆਂ ਕਸਰਤਾਂ (ਜਿਨ੍ਹਾਂ ਵਿੱਚ ਗੁਰਬਾਣੀ ਨੂੰ ਵੀ ਗਲਤ ਦਸਣ ਦਾ ਜਤਨ ਕੀਤਾ ਗਿਆ) ਰਾਹੀਂ ਖੜੇ ਕੀਤੇ ਵਾਵਰੋਲੇ ਦਾ ਕੂੜ ਸਪਸ਼ਟ ਹੋਣ ਤੋਂ ਬਾਅਦ ਉਨ੍ਹਾਂ ਦੀ ਪਹੁੰਚ ਬਾਰੇ ਕੁੱਝ ਹੋਰ ਗੱਲਾਂ ਵੀ ਸਾਂਝੀਆਂ ਕਰ ਲੈਂਦੇ ਹਾਂ ਤਾਂ ਕਿ ਵਧੇਰੇ ਸਪਸ਼ਟਤਾ ਆ ਸਕੇ।

ਵੀਰ ਜੀ ਨੂੰ ਦਿਮਾਗੀ ਕਸਰਤਾਂ ਰਾਹੀਂ ਝੱਲ ਖਿਲਾਰਨ ਦਾ ਝੱਸ ਜਿਹਾ ਪੈ ਗਿਆ ਹੈ। ਸੋ ਜਦੋਂ ਉਨ੍ਹਾਂ ਨੂੰ ਕੁੱਝ ਦਿਨ ਇਸ ਝੱਸ ਨੂੰ ਪੂਰਾ ਕਰਨ ਲਈ ਕੋਈ ਮੁੱਦਾ ਨਾ ਮਿਲਿਆ ਤਾਂ ਉਨ੍ਹਾਂ ਨੇ ਪਰਿਵਾਰ ਦੇ ਨਾਮ ਵਿਚਲੇ ਸ਼ਬਦ-ਜੋੜ ‘ਤੱਤ ਗੁਰਮਤਿ’ ਦੀ ਹੀ ਚੀਰ-ਫਾੜ ਦਾ ਮਨ ਬਣਾ ਲਿਆ। ਵੈਸੇ ਉਹ ਆਪ ਹੀ ਇਹ ਸ਼ਿਕਵਾ ਲਿਖਤਾਂ ਵਿੱਚ ਅਕਸਰ ਕਰਦੇ ਰਹਿੰਦੇ ਹਨ ਕਿ ਸਾਨੂੰ ‘ਲਫਜ਼ਾਂ’ ਦੀ ਬੇਲੋੜੀ ਖਿੱਚ ਧੂਹ ਨਹੀਂ ਕਰਨੀ ਚਾਹੀਦੀ। ‘ਤੱਤ ਗੁਰਮਤਿ’ ਸ਼ਬਦ-ਜੋੜ ਨੂੰ ਲੈ ਕੇ ਦਿਮਾਗੀ ਕਸਰਤ ਕਰਦੇ ਹੋਏ ਇਨ੍ਹਾਂ ਨੇ ਆਪਣਾ ‘ਨਵਾਂ ਸਿਧਾਂਤ’ ਖੜਾ ਕਰ ਦਿਤਾ ਕਿ ਇਹ ਸ਼ਬਦ ਜੋੜ ਪ੍ਰਮਾਣਿਕ ਨਹੀਂ ਹੈ ਅਤੇ ਇਸ ਨੂੰ ਵਰਤਣ ਨਾਲ ‘ਗੁਰਮਤਿ’ ਦੀ ਹੇਠੀ ਹੁੰਦੀ ਹੈ। ਪੜੋ ਇਸ ਵਿਸ਼ੇ ਤੇ ਵੀਰ ਜੀ ਦੀਆਂ ਦਿਮਾਗੀ ਕਸਰਤਾਂ ਦੇ ਕੁੱਝ ਅੰਸ਼।

ਪਰ ਜਿਵੇਂ ਕਿ ਪਹਿਲਾਂ ਵਿਚਾਰ ਆਏ, ਸਿੱਖੀ ਦੇ ਦਰਸ਼ਨ ਵਿੱਚ ਹੈ ਇੱਕ ਮਜਬੂਤ ਸ਼ਬਦ ‘ਗੁਰਮਤਿ’ ।ਇਹ ਸ਼ਬਦ ਸਾਰੇ ਸਿੱਖੀ ਦੇ ਦਰਸ਼ਨ ਪ੍ਰਤੀ ਪ੍ਰਯੋਗ ਕੀਤੇ ਜਾਂਣ ਵਾਲਾ ਇੱਕ ਬੇਹਦ ਢੁਕਵਾਂ ਤੇ ਸੰਪੂਰਨ ਸ਼ਬਦ ਹੈ। ਇਸ ਲਈ ਇਹ ਮਹੱਤਵਪੁਰਨ ਸ਼ਬਦ ‘ਮਹਾ’, ‘ਅਤਿ ਮਹਾ’ ਜਾਂ ‘ਤੱਤ’ ਵਰਗੇ ਸ਼ਬਦਾਂ ਦਾ ਮੋਹਤਾਜ ਨਹੀਂ। ਹਾਂ ਅਸੀਂ ‘ਗੁਰਮਤਿ ਦਾ ਤੱਤ’, ‘ਗੁਰਮਤਿ ਦਾ ਭਾਵ’ ਜਾਂ ‘ਗੁਰਮਤਿ ਦਾ ਅਸਲ ਭਾਵ’ ਵਰਗੇ ਸ਼ਬਦ ਪ੍ਰਯੋਗ ਕਰ ਸਕਦੇ ਹਾਂ ਕਿਉਂਕਿ ਇਨਾਂ ਸ਼ਬਦਾ ਵਿੱਚ ਗੁਰਮਤਿ ਸ਼ਬਦ ਹੀ ਸਿਰਮੋਰ ਨਜ਼ਰ ਆਉਂਦਾ ਹੈ। ….

ਇੰਝ ਲੱਗਦਾ ਹੈ ਕਿ ਜਿਵੇਂ ਕਿ ‘ਗੁਰਮਤਿ’ ਤੋਂ ਪਹਿਲਾਂ ‘ਤੱਤ’ ਸ਼ਬਦ ਵਰਤ ਕੇ ‘ਗੁਰਮਤਿ’ ਨੂੰ ਕਿਸੇ ਨੀਵੀਂ ਅਵਸਥਾ ਵਿੱਚ ਦਰਸਾਇਆ ਜਾ ਰਿਹਾ ਹੋਵੇ ਅਤੇ ਤੱਤ ਗੁਰਮਤਿ ਨੂੰ ਗੁਰਮਤਿ ਤੋਂ ਉੱਪਰ! ….

ਗੁਰਮਤਿ ਸਿੱਖੀ ਦੇ ਦਰਸ਼ਨ ਦਾ ਉਹ ਤੱਤ ਅਧਾਰ ਹੈ ਜਿਸ ਤੇ ਸਿੱਖੀ ਦਾ ਦਰਸ਼ਨ ਉਬਰਿਆ ਹੈ ਫਿਰ ਗੁਰਮਤਿ ਸ਼ਬਦ ਤੋਂ ਪਹਿਲਾਂ ਹੋਰ ਵਿਸ਼ੇਸ਼ਣ ਜੋੜਨਾ ਗੁਰਮਤਿ ਅਨੁਸਾਰੀ ਅਤੇ ਢੁਕਵਾਂ ਨਹੀ ਹੈ। …. .

ਗੁਰਮਤਿ ਦਾ ਸੰਧੀ ਵਿਛੇਦ ਤਾਂ ਯੋਗ ਅਰਥਾਂ ਵੱਲ ਇਸ਼ਾਰਾ ਕਰਦਾ ਹੈ ਪਰ ਜੇ ਕਰ ਪਹਿਲਾਂ ‘ਤੱਤ’ ਜਾਂ ‘ਅਤਿ’ ਸ਼ਬਦ ਜੋੜ ਕੇ ਗੁਰਮਤਿ ਦਾ ਸੰਧੀ ਵਿਛੇਦ ਕੀਤਾ ਜਾਏ ਤਾਂ ਦਾਸ ਦੀ ਸੋਚ ਅਨੁਸਾਰ ‘ਤੱਤ ਗੁਰਮਤਿ’ ਜਾਂ ‘ਅਤਿ ਤੱਤ ਗੁਰਮਤਿ’ ਦਾ ਅਰਥ ਬਣੇਗਾ:- ‘ਤੱਤ ਗੁਰੂ ਦੀ ਮਤਿ’ ਅਤੇ ‘ਅਤਿ ਤੱਤ ਗੁਰੂ ਦੀ ਮਤਿ! ….

ਜੇ ਕਰ ‘ਗੁਰੂ ਦੀ ਮਤਿ’ ਹੀ ‘ਗੁਰਮਤਿ’ ਹੈ ਤਾਂ ਇਸ ਨਾਲ ਨਾ ‘ਤੱਤ’ ਦੀ ਲੋੜ ਹੈ ਨਾ ਹੀ ‘ਅਤਿ’ ਦੀ।

ਉਨ੍ਹਾਂ ਦੀ ਇਸ ਦਿਮਾਗੀ ਕਸਰਤਾਂ ਦਾ ਪ੍ਰਭਾਵ ਕਬੂਲ਼ ਕੇ ਜਾਂ ਫਿਰ ਪਹਿਲਾਂ ਹੀ ਮਨ ਵਿੱਚ ਪਰਿਵਾਰ ਬਾਰੇ ਧਾਰਨਾ ਬਣਾਈ ਬੈਠੇ ਇੱਕ ਸੱਜਣ ਪਰਮਜੀਤ ਸਿੰਘ ਜੀ ਨੇ ਵੀ ਸਿੱਖ ਮਾਰਗ ਤੇ ਲਿਖ ਦਿਤਾ

ਤੁਸੀ ਗੁਰਮਤਿ ਅਤੇ ਤੱਤ ਗੁਰਮਤਿ ਦਾ ਬਹੁਤ ਚੰਗਾ ਵਿਸ਼ਲੇਸ਼ਣ ਕੀਤਾ ਹੈ। ਇਸ ਪਾਸੇ ਕਿਸੇ ਦਾ ਧਿਆਨ ਨਹੀਂ ਸੀ। ਅਸਲ ਚੀਜ ਤਾਂ ਗੁਰਮਤਿ ਹੈ ਉਸ ਨਾਲ ਪਹਿਲਾਂ ਤੱਤ ਜੋੜ ਕੇ ਗੁਰਮਤਿ ਨੂੰ ਨੀਵਾਂ ਸਾਬਤ ਕਰਨ ਦੀ ਗਲ ਚੰਗੀ ਨਹੀ। ਤੁਹਾਡਾ ਵਿਚਾਰ ਠੀਕ ਹੈ।

ਪਰ ਵੀਰ ਜੀ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਰਫ ਬਾਹਰੀ ਸਤਿਕਾਰ ਦਾ ਵਾਸਤਾ ਪਾਈ ਜਾਣ ਦੀ ਥਾਂ ਇਸ ਨੂੰ ਆਪਣੀ ਟੇਕ ਬਣਾਉਣ ਦੀ ਪਹੁੰਚ ਰੱਖਦੇ ਤਾਂ ਕੁੱਝ ਲਿਖਣ ਤੋਂ ਪਹਿਲਾਂ ਗੁਰਬਾਣੀ ਰਿਸਰਚਰ ਵਿੱਚ ‘ਤਤ ਗੁਰਮਤਿ’ ਪਾ ਕੇ ਦੋ ਮਿਨਟ ਵਿੱਚ ਜਾਣ ਜਾਂਦੇ ਕਿ ਗੁਰਬਾਣੀ ਇਸ ਸ਼ਬਦ-ਜੋੜ ਨੂੰ ਮਾਨਤਾ ਦੇਂਦੀ ਹੈ

ਰਾਮ ਨਾਮੁ ਹੈ ਜੋਤਿ ਸਬਾਈ ਤਤੁ ਗੁਰਮਤਿ ਕਾਢਿ ਲਈਜੈ॥ 1 (1323)

ਸੋ ਵੀਰ ਹਰਦੇਵ ਸਿੰਘ ਜੀ (ਅਤੇ ਵੀਰ ਪਰਮਜੀਤ ਸਿੰਘ ਜੀ) ਦੇ ਇਸ ‘ਨਵੇਂ ਸਿਧਾਂਤ’ ਅਨੁਸਾਰ ਗੁਰਬਾਣੀ ਵੀ ਗਲਤ ਹੈ ਜੋ ‘ਤਤ ਗੁਰਮਤਿ’ ਵਰਤਦੀ ਹੈ। ਇਹ ਲਫਜ਼ ਪੜਦੇ ਹੀ ਗੁਰਬਾਣੀ ਤੋਂ ਸੇਧ ਲੈਣ ਦੀ ਥਾਂ ਹੁਣ ਵੀਰ ਜੀ ਨੇ ਆਪਣੇ ‘ਨਵੇਂ ਸਿਧਾਂਤ’ ਨੂੰ ਜਸਟੀਫਾਈ ਕਰਨ ਲਈ ਦਿਮਾਗੀ ਕਸਰਤਾਂ ਸ਼ੁਰੂ ਕਰ ਦੇਣੀਆਂ ਹਨ। ਖੈਰ! ਸੂਝਵਾਣ, ਸੁਚੇਤ ਅਤੇ ਸੁਹਿਰਦ ਪਾਠਕਾਂ ਸਾਹਮਣੇ ਤਾਂ ਇਸ ਨਾਲ ਵੀਰ ਜੀ ਦੇ ‘ਚਿੰਤਨ’ ਦਾ ਪਾਜ ਉਘੜ ਹੀ ਗਿਆ ਹੈ, ਕਰ ਲੈਣ ਦੇਵੋ ਉਨ੍ਹਾਂ ਨੂੰ ਕਸਰਤਾਂ। ਵੈਸੇ ਵੀ ‘ਗੁਰਮਤਿ’ ਤੋਂ ਸੇਧ ਲੈਣ ਦੀ ਥਾਂ ਆਪਣੇ ਦਿਮਾਗ ਨੂੰ ਹੀ ਮਹਾਂ-ਰਥੀ ਮੰਨਣ ਵਾਲੀ ਪਹੁੰਚ ਬਾਰੇ ਚਾਨਣਾ ਪਾਉਂਦਾ ਗੁਰਵਾਕ ਹੈ

ਨਾਨਕ ਗੁਰੂ ਨਾ ਚੇਤਨੀ ਮੀਨ ਆਪਣੈ ਸੁਚੇਤ॥

ਛੁਟੇ ਤਿਲ ਬੂਆੜ ਜਿਉ ਸੁੰਞੇ ਅੰਦਰਿ ਖੇਤ॥ (463)

ਵੀਰ ਹਰਦੇਵ ਸਿੰਘ ਜੀ ਦੇ ‘ਚਿੰਤਨ’ ਦਾ ਪਾਜ ਨੰਗਾ ਹੋਣ ਉਪਰੰਤ ਉਨ੍ਹਾਂ ਵਲੋਂ ਪਰਿਵਾਰ ਖਿਲਾਫ ਪਾਠਕਾਂ ਨੂੰ ਭੜਕਾਉਣ ਦੀ ਮੰਦ ਬਿਰਤੀ ਹੇਠ ਗਲਤ ਤਰੀਕੇ ਪੇਸ਼ ਕੀਤੇ ਜਾ ਰਹੇ ਪਰਿਵਾਰ ਦੇ ਵਿਚਾਰਾਂ ਬਾਰੇ ਵੀ ਪੜਚੋਲ ਕਰ ਲੈਂਦੇ ਹਾਂ ਤਾਂ ਕਿਸੇ ਦੇ ਮਨ ਵਿੱਚ ਕੋਈ ਤੌਖਲਾ ਨਾ ਰਹੇ। ਵੈਸੇ ਉਨ੍ਹਾਂ ਵਲੋਂ ਐਸੇ ਵਿਚਾਰਾਂ ਦੀ ਮੁਹਾਰਨੀ ਲਗਾਤਾਰ ਰੱਟੀ ਜਾਂਦੀ ਰਹੀ ਹੈ। ਚੰਦ ਕੁ ਦਿਨ ਪਹਿਲਾਂ ਕਿਸੇ ਵੀਰ ਗੁਰਦੀਪ ਸਿੰਘ ਖਾਲਸਾ ਨਾਲ ਵਿਚਾਰ ਕਰਦੇ ਹੋਏ ਮੰਦ ਬਿਰਤੀ ਦਾ ਖਿਲਾਰਾ ਫੇਰ ਪਾਇਆ ਗਿਆ ਹੈ। ਵੀਰ ਜੀ ਦੇ ਲਫਜ਼ਾਂ ਵਿੱਚ ਉਨ੍ਹਾਂ ਵਲੋਂ ਪਰਿਵਾਰ ਦਾ ਵਿਰੋਧ ਕਰਨ ਦੇ ਹੇਠ ਲਿਖੇ ਮੁੱਖ ਕਾਰਨ ਹਨ

1. ਸ਼ਬਦ ਗੁਰੂ ਗੁਰਮਤਿ ਹੈ ਪਰ ਉਹਗੁਰਮਤਿਨੂੰ ਤੱਤ ਗੁਰਮਤਿ ਤੋਂ ਨੀਂਵਾ ਐਲਾਣਦੇ ਹੋਏਤੱਤ ਗੁਰਮਤਿਨੂੰ ਹੀ ਅਸਲ ਗੁਰਮਤਿ ਪ੍ਰਚਾਰਨ ਦੀ ਮਨਮੱਤ ਤੇ ਹਨ

ਸਾਡਾ ਪੱਖ: ਵੀਰ ਜੀ ਵੈਸੇ ਤਾਂ ਗੁਰਬਾਣੀ ਦੀ ਗੱਲ ਕਰਦੇ ਸਮੇਂ ਇਹ ਤਕਾਜ਼ਾ ਰੱਖਦੇ ਹਨ ਕਿ ਉਸ ਦੇ ਸਹੀ ਭਾਵ ਨੂੰ ਸਮਝਣ ਦੇ ਲਈ, ਉਸ ਦਾ ਸੰਦਰਭ ਸਮਝਣਾ ਬਹੁਤ ਜ਼ਰੂਰੀ ਹੈ (ਉਹ ਗੱਲ ਵੱਖਰੀ ਹੈ ਕਿ ਵਿਵਹਾਰਕ ਤੌਰ ਤੇ ਉਹ ਆਪ ਹੀ ਇਸ ਦੀ ਉਲੰਘਣਾ ਕਰਦੇ ਹੋਏ ਗੁਰਬਾਣੀ ਦੀ ਮਨਮਤੀਂ ਵਰਤੋਂ ਕਰ ਜਾਂਦੇ ਹਨ ਜਿਸ ਦੀ ਮਿਸਾਲ ਅਸੀਂ ਉਪਰ ਸਾਂਝੀ ਕਰ ਆਏ ਹਾਂ)। ਉਨ੍ਹਾਂ ਦੀ ਇਹ ਗੱਲ ਸਹੀ ਵੀ ਹੈ। ਪਰ ਫੇਰ ਵੀ ਉਹ ਪਰਿਵਾਰ ਵਲੋਂ ਦਿਤੇ ਵਿਚਾਰਾਂ ਨੂੰ, ਸੰਦਰਭ ਤੋਂ ਵੱਖਰੇ ਕਰ ਕੇ, ਮੰਦਭਾਵਨਾ ਹੇਠ ਪਾਠਕਾਂ ਨੂੰ ਗੁੰਮਰਾਹ ਕਰਨ ਅਤੇ ਭੜਕਾਉਣ ਲਈ ਆਪਨੀ ਮਰਜ਼ੀ ਦੇ ਮਤਲਬ ਕੱਢੀ ਜਾਂਦੇ ਹਨ। ਉਨ੍ਹਾਂ ਦੀ ਇਹ ਬੇਈਮਾਨ ਪਹੁੰਚ ਪਰਿਵਾਰ ਪ੍ਰਤੀ ਉਨ੍ਹਾਂ ਦੀ ਆਲੋਚਣਾ ਵਾਲੀਆਂ ਜ਼ਿਆਦਾਤਰ ਲਿਖਤਾਂ ਵਿੱਚ ਵੇਖੀ ਜਾ ਸਕਦੀ ਹੈ।

ਉਪਰੋਕਤ ਨੁਕਤੇ ਵਿੱਚ ਵੀ ਉਨ੍ਹਾਂ ਦੀ ਉਹੀ ਮੰਦ-ਬਿਰਤੀ ਕੰਮ ਕਰ ਰਹੀ ਹੈ। ਉਹ ਸਾਡੇ ਵਲੋਂ ‘ਗੁਰਮਤਿ’ ਨੂੰ ‘ਤੱਤ ਗੁਰਮਤਿ’ ਤੋਂ ਨੀਂਵਾ ਐਲਾਨਣ ਵਾਲੇ ਕਿਸੇ ਬਿਆਨ (ਜਾਂ ਲਿਖਤ) ਦਾ ਸਬੂਤ ਪੇਸ਼ ਕਰਨ। ਐਲਾਣ ਠੋਕ ਕੇ ਕੀਤਾ ਜਾਂਦਾ ਹੈ, ਲੁਕੋ ਕੇ ਨਹੀਂ? ਸ਼ਾਇਦ ਵੀਰ ਜੀ ਨੂੰ ਇਹ ਭੁਲੇਖਾ ਵੀ ਹੈ ਕਿ ‘ਤੱਤ ਗੁਰਮਤਿ’ ਸ਼ਬਦ-ਜੋੜ ਪਹਿਲੀਂ ਵਾਰ ਪਰਿਵਾਰ ਨੇ ਹੀ ਵਰਤਿਆ ਹੈ। ਪਰ ਸੱਚਾਈ ਇਹ ਨਹੀਂ ਹੈ। ਗੁਰਬਾਣੀ ਵਿੱਚ ਇਸ ਦੀ ਵਰਤੋਂ ਅਸੀਂ ਉੱਪਰ ਵੇਖ ਆਏ ਹਾਂ। ਅਖੰਡ ਕੀਰਤਨੀ ਜਥੇ ਦੇ ਮੁੱਖੀ ਰਣਧੀਤ ਸਿੰਘ ਜੀ ਦੀ ਇੱਕ ਪੁਸਤਕ ਦਾ ਸਿਰਲੇਖ ਝਟਕਾ ਪ੍ਰਥਾਇ ਤੱਤ ਗੁਰਮਤਿ ਨਿਰਣੈ ਸੁਚੇਤ ਧਿਰਾਂ ਵਲੋਂ ਵੀ ਇਹ ਪਹਿਲਾਂ ਤੋਂ ਹੀ ਵਰਤਿਆ ਜਾਂਦਾ ਰਿਹਾ ਹੈ। ਸਪੋਕਸਮੈਨ ਟ੍ਰਸਟ ਵਲੋਂ ‘ਤੱਤ ਗੁਰਮਤਿ ਲਹਿਰ’ ਸ਼ੁਰੂ ਕੀਤੀ ਗਈ ਸੀ। ‘ਤੱਤ ਗੁਰਮਤਿ ਟਕਸਾਲ’ ਵੀ ਪਰਿਵਾਰ ਤੋਂ ਪਹਿਲਾਂ ਹੋਂਦ ਵਿੱਚ ਹੈ। ਮਿਸ਼ਨਰੀ ਲਿਖਤਾਂ ਵਿੱਚ ਵੀ ਇਹ ‘ਸ਼ਬਦ-ਜੋੜ’ ਮਿਲ ਜਾਂਦਾ ਹੈ। ਸੋ ਸਪਸ਼ਟ ਹੈ ਪਰਿਵਾਰ ਵਲੋਂ ਇਸ ਦੀ ਵਰਤੋਂ ਪਹਿਲੀ ਵਾਰ ਨਹੀਂ ਹੋਈ। ਆਪਣੀ ਮੁੱਢਲੀ ਜਾਣਕਾਰੀ ਵਿੱਚ ਸਾਡੇ ਵਲੋਂ ਇਹ ਬਿਲਕੁਲ ਸਪਸ਼ਟ ਕੀਤਾ ਗਿਆ ਹੈ ਕਿ ਸਾਡੇ ਲਈ ‘ਗੁਰਮਤਿ’ ਅਤੇ ‘ਤੱਤ ਗੁਰਮਤਿ’ ਦੇ ਭਾਵ ਵਿੱਚ ਕੋਈ ਫਰਕ ਨਹੀਂ ਹੈ। ਪਰ ਵੀਰ ਦੇ ਮਨ ਵਿੱਚ ਪਰਿਵਾਰ ਪ੍ਰਤੀ ਉਬਾਲੇ ਮਾਰਦਾ ਜ਼ਹਿਰ ਬਾਹਰ ਆਉਣ ਦਾ ਕੋਈ ਨਾ ਕੋਈ ਬਹਾਨਾ ਲੱਭਦਾ ਰਹਿੰਦਾ ਹੈ।

ਵੈਸੇ ਵੀ ਉਪਰਲੀ ਵਿਚਾਰ ਵਿੱਚ ‘ਗੁਰਮਤਿ’ ਅਤੇ ‘ਤੱਤ ਗੁਰਮਤਿ’ ਦੇ ਨੁਕਤੇ ਤੇ ਵਿਚਾਰ ਕਰਦੇ ਹੋਏ ਗੁਰਬਾਣੀ ਦੀ ਰੋਸ਼ਨੀ ਵਿੱਚ ਵੀਰ ਜੀ ਦੇ ਇਸ ਨਵੇਂ ਸਿਧਾਂਤ ਦੇ ਕੂੜ ਦਾ ਪਰਦਾਫਾਸ਼ ਹੋ ਚੁੱਕਾ ਹੈ। ਸੋ ਸਪਸ਼ਟ ਹੈ ਕਿ ਇਸ ਨੁੱਕਤੇ ਵਿੱਚ ਧੱਕੇ ਨਾਲ ਹੀ ਪਰਿਵਾਰ ਵਲੋਂ ‘ਗੁਰਮਤਿ’ ਨੂੰ ਨੀਂਵਾ ਵਿਖਾਉਣ ਦਾ ਬੇਹੁਦਾ ਅਤੇ ਘਟੀਆ ਇਲਜ਼ਾਮ ਲਾ ਕੇ ਵੀਰ ਜੀ ਨੇ ਆਪਣੀ ਬੇਈਮਾਨ ਅਤੇ ਬੀਮਾਰ ਮਾਨਸਿਕਤਾ ਦਾ ਮੁਜ਼ਾਹਰਾ ਹੀ ਕੀਤਾ ਹੈ। ਐਸੀ ਹੀ ਬੀਮਾਰ ਮਾਨਸਿਕਤਾ ਦਾ ਪ੍ਰਗਟਾਵਾ ਇੱਕ ਦਸਮ ਗ੍ਰੰਥੀ ਵੀਰ ਗੁਰਪ੍ਰੀਤ ਸਿੰਘ ਕੈਲੇਫੋਰਨੀਆਂ ਵਲੋਂ ਯੂ ਟਿਉਬ ਤੇ ਪਾਈ ਇੱਕ ਤਾਜ਼ਾ ਵੀਡੀਉ ਵਿੱਚ (ਹੱਥ ਵਿੱਚ ਰਿਵਾਲਵਰ ਫੜ ਕੇ) ਕੀਤਾ ਗਿਆ ਹੈ।

2. ਉਹ ਵੀਰ ਗੁਰੂਆਂ ਨਾਲ ‘ਗੁਰੂ ਵਿਸ਼ੇਸ਼ਨ ਹਟਵਾਉਣ, ਮਰਿਆਦਿਤ ਅਰਦਾਸ ਵਿਚੋਂ ਗੁਰੂਆਂ ਦੇ ਨਾਮ ਬਾਹਰ ਕੱਡਣ ਦੇ ਜਨਤਕ ਜਤਨਾਂ ਕਰਕੇ ਅਤੇ ਗੁਰੂਆਂ ਦੇ ਦਿਹਾੜੇ ਨਾ ਮਨਾਉਣ ਦਾ ਵਿਚਾਰ ਦੇ ਕੇ ਵੀ ਸਿੱਖੀ/ਪੰਥਕ ਜੀਵਨ ਵਿਚੋਂ ਗੁਰੂਆਂ ਦੀ ਸਥਿਤੀ ਨੂੰ ਅੰਡਰਮਾਈਨ ਕਰਨ ਦੀ ਗਲਤੀ ਤੇ ਹਨ।

ਸਾਡਾ ਪੱਖ: ਇਸ ਨੁਕਤੇ ਤੇ ਵੀ ਵੀਰ ਜੀ ਦੀ ਬੇਈਮਾਨ ਅਤੇ ਗੁੰਮਰਾਹ ਕਰਨ ਵਾਲੀ ਪਹੁੰਚ ਹੀ ਕੰਮ ਕਰ ਰਹੀ ਹੈ। ਅਸੀਂ ਕਈਂ ਵਾਰ ਸੱਚੇ ਦਿਲ ਨਾਲ ਇਹ ਗੱਲ ਲਿਖ ਚੁੱਕੇ ਹਾਂ ਕਿ ਅਸੀਂ ਨਾਨਕ ਪਾਤਸ਼ਾਹ ਜੀ ਅਤੇ ਮਗਰਲੇ ਨੌਂ ਨਾਨਕ ਸਰੂਪਾਂ ਨੂੰ ਵਿਸ਼ਵ ਦੇ ਲਾਸਾਨੀ ਰਹਿਬਰ ਮੰਨਦੇ ਹਾਂ। ਸਾਡਾ ਇਹ ‘ਐਲਾਣ’ ਸਪਸ਼ਟ ਕਰਦਾ ਹੈ ਕਿ ਅਸੀਂ ਨਾਨਕ ਸਰੂਪਾਂ ਦਾ ਸਤਿਕਾਰ (ਅਸਲ ਸਤਿਕਾਰ) ਸੱਭ ਤੋਂ ਵੱਧ ਕਰਦੇ ਹਾਂ। ਇਹ ਗੱਲ ਸਾਡੀਆਂ ਲਿਖਤਾਂ ਵਿੱਚ ਆਉਣ ਤੋਂ ਬਾਅਦ ਵੀ ਸਾਡੇ ਉੱੇਤੇ ਨਾਨਕ ਸਰੂਪਾਂ ਨੂੰ ‘ਅੰਡਰਮਾਈਨ’ ਕਰਨ ਦਾ ਦੋਸ਼ ਈਰਖਾ ਅਤੇ ਬੇਈਮਾਨੀ ਦਾ ਪ੍ਰਗਟਾਵਾ ਮਾਤਰ ਹੀ ਹੈ।

ਸਿਰਫ ‘ਗੁਰੂ’ ਵਿਸ਼ੇਸ਼ਨ ਲਾਉਣ ਨਾਲ ਹੀ ਕਿਸੇ ਸ਼ਖਸੀਅਤ ਨੂੰ ਬਹੁਤ ਵੱਡੀ ਪਦਵੀ ਮਿਲੀ ਸਮਝਣਾ ਇੱਕ ਭੁੱਲੇਖੇ ਤੋਂ ਵੱਧ ਕੁੱਝ ਨਹੀਂ। ਅੱਜ ਦੇ ਸਮੇਂ ਵਿੱਚ ਐਸੇ ਲੱਖਾਂ ਸ਼ਰਧਾਲੂ ਮਿਲ ਜਾਂਦੇ ਹਨ ਜੋ ਲੱਲੂ-ਪੰਜੂਆਂ ਦੇ ਨਾਮ ਨਾਲ ‘ਗੁਰੂ’, ‘ਸਤਿਗੁਰੂ’, ‘ਰੱਬ’, ‘ਪ੍ਰਮਾਤਮਾ’ ਆਦਿ ਵਿਸ਼ੇਸ਼ਨ ਵਰਤਦੇ ਮਿਲ ਜਾਂਦੇ ਹਨ। ਸੌਧਾ ਸਾਧ, ਨਿਰੰਕਾਰੀ ਬਾਬੇ ਅਤੇ ਹੋਰ ਲੋਟੂ ਬਾਬੇ ਇਸ ਦੀ ਜੀਵੰਤ ਮਿਸਾਲ ਹਨ। ਕੀ ਸਿਰਫ ‘ਸਤਿਗੁਰੂ’ ਆਦਿਕ ਵਿਸ਼ੇਸ਼ਨ ਵਰਤੇ ਜਾਣ ਨਾਲ ਉਹ ‘ਮਹਾਨ’ ਬਣ ਜਾਂਦੇ ਹਨ? ‘ਸੱਚੇ ਰਹਿਬਰਾਂ’ ਦੀ ਮਹਾਨਤਾ ਕਿਸੇ ਵਿਸ਼ੇਸ਼ਨ ਦੀ ਮੋਹਤਾਜ਼ ਨਹੀਂ ਹੁੰਦੀ, ਉਨ੍ਹਾਂ ਦੀ ਸਮਾਜ ਨੂੰ ਦੇਣ ਹੀ ਮਹਾਨਤਾ ਦਾ ਪੈਮਾਣਾ ਹੁੰਦੀ ਹੈ। ਅਤੇ ਇਸ ਕਸਵੱਟੀ ਤੇ ਦਸੋਂ ਨਾਨਕ ਸਰੂਪ ਅਦੁੱਤੀ ਹਨ। ਨਾਨਕ ਸਰੂਪਾਂ ਬਾਰੇ ਐਸੀ ਸਪਸ਼ਟ ਸੋਚ ਰੱਖਣ ਵਾਲਿਆਂ ਬਾਰੇ ਉਨ੍ਹਾਂ ਨੂੰ ਨੀਂਵਾ ਸਮਝਣ ਜਾਂ ਵਿਖਾਉਣ ਦਾ ਦੋਸ਼ ਬੇਈਮਾਨੀ ਦੀ ਇੰਤਹਾ ਹੈ।

ਜਿਥੋਂ ਤੱਕ ਪ੍ਰਚਲਿਤ ਅਰਦਾਸ ਵਿਚੋਂ ਗੁਰੂਆਂ ਦਾ ਜ਼ਿਕਰ ਬਾਹਰ ਕੱਡਣ ਦੀ ਗੱਲ ਹੈ, ਇਹ ਇਲਜ਼ਾਮ ਵੀ ਬੇਹੁਦਾ ਅਤੇ ਝੂਠ ਹੈ। ਲਗਭਗ ਸਾਰੇ ਸੁਚੇਤ ਸਿੱਖ ਇਸ ਗੱਲ ਤੇ ਸਹਿਮਤ ਹਨ ਕਿ ਮੌਜੂਦਾ ਪ੍ਰਚਲਿਤ ਅਰਦਾਸ ਦੇਵੀ ਸਿਮਰਨ ਦੇ ਦਸਮ ਗ੍ਰੰਥੀ ਬੰਦ ਨਾਲ ਸ਼ੁਰੂ ਹੁੰਦੀ ਹੈ। ਸੋ ਇਸ ਅਰਦਾਸ ਦੇ ਸੁਧਾਰ ਦੀ ਲੋੜ ਨੂੰ ਸਾਰਾ ਸੁਚੇਤ ਪੰਥਕ ਤਬਕਾ ਮੰਨਦਾ ਹੈ। ਪਰਿਵਾਰ ਦਾ ਨਿਤਨੇਮ ਸੁਧਾਰ ਉਪਰਾਲਾ ਵੀ ਇਸੇ ਮਾਨਤਾ ਦੀ ਤਰਜ਼ਮਾਨੀ ਕਰਦਾ ਸੀ। ਇਸ ਉਪਰਾਲੇ ਹੇਠ ਤਿਆਰ ਕੀਤੀ ਅਰਦਾਸ ਵਿਚੋਂ ਅਸੀਂ ਨਾਨਕ ਸਰੂਪਾਂ ਦਾ ਜ਼ਿਕਰ ਨਹੀ ਕੱਟਿਆ ਸੀ, ਬਲਕਿ ਦਸੋਂ ਨਾਨਕ ਸਰੂਪਾਂ ਦੇ ਨਾਲ ਨਾਲ ਬਾਕੀ ਹੋਰ ਬਾਣੀ ਰਚੈਤਾਂ ਮਹਾਂ-ਪੁਰਖਾਂ ਦਾ ਜ਼ਿਕਰ ਵੀ ਸ਼ਾਮਿਲ ਕਰ ਦਿਤਾ ਸੀ। ਬਾਕੀ ਆਪਣੇ ਰਹਿਬਰਾਂ ਦੇ ਨਾਮ ਯਾਦ ਕਰਨ ਲਈ ਸੱਚੇ ਸਿੱਖ ਨੂੰ ਕਿਸੇ ਅਦਰਾਸ ਰਾਹੀਂ ਰੱਟੇ ਲਾਉਣ ਦੀ ਮੁਹਤਾਜ਼ੀ ਨਹੀਂ ਹੁੰਦੀ।

ਇਸ ਨੁਕਤੇ ਵਿੱਚ ਵਿਚ ਵੀਰ ਜੀ ਵਲੋਂ ਪਰਿਵਾਰ ਤੇ ਨਾਨਕ ਸਰੂਪਾਂ ਦੇ ਦਿਹਾੜੇ ਨਾ ਮਨਾਉਣ ਦੀ ਸਲਾਹ ਦੇਣ ਦਾ ਦੋਸ਼ ਲਾਇਆ ਹੈ। ਇਹ ਇਲਜ਼ਾਮ ਵੀ ਝੂਠ ਦੀ ਨੀਂਹ ਤੇ ਖੜਾ ਹੈ। ਪਰਿਵਾਰ ਨੇ ਨਾਨਕ ਸਰੂਪਾਂ ਦੇ ਦਿਹਾੜੇ ਨਾ ਮਨਾਉਣ ਦਾ ਵਿਚਾਰ ਨਹੀਂ ਦਿਤਾ। ਬਲਕਿ ਅਸੀਂ ਮੌਜੂਦਾ ਪੰਥਕ ਸਥਿਤੀ ਦੀ ਪੜਚੋਲ ਕਰਕੇ ਇਹ ਤੱਥ ਸਾਹਮਣੇ ਲਿਆਉਣ ਦਾ ਨਿਸ਼ਕਾਮ ਜਤਨ ਕੀਤਾ ਸੀ ਕਿ ਮੌਜੂਦਾ ਸਮੇਂ ਵਿੱਚ ਭਾਂਤ ਭਾਂਤ ਦੇ ਗੁਰਪੁਰਬ ਅਤੇ ਉਨ੍ਹਾਂ ਨੂੰ ਮਨਾਉਣ ਦੇ ਭਾਂਤ ਭਾਂਤ ਦੇ ਢੰਗ, ਜਿਥੇ ਕੌਮ ਨੂੰ ਭੰਬਲਭੂਸਿਆਂ, ਕਰਮਕਾਂਡਾਂ ਵਿੱਚ ਉਲਝਾ ਰਹੇ ਹਨ, ਉਥੇ ਬੇਸ਼ਕੀਮਤੀ ਕੌਮੀ ਧਨ ਅਤੇ ਸਮੇਂ ਦੀ ਬੇਮੁਹਾਰੀ ਬਰਬਾਦੀ ਦਾ ਕਾਰਨ ਵੀ ਬਣ ਰਹੇ ਸਨ। ਇਸ ਸੱਚਾਈ ਤੋਂ ਕੋਈ ਵੀ ਸੁਹਿਰਦ ਅਤੇ ਸੁਚੇਤ ਸਿੱਖ ਮੁਨਕਰ ਨਹੀਂ ਹੋ ਸਕਦਾ। ਸੋ ਅਸੀਂ

ਹ ਵਿਚਾਰ ਸਾਹਮਣੇ ਰੱਖਿਆ ਸੀ ਕਿ ਸਮੁੱਚੇ ਨਾਨਕ ਸਰੂਪਾਂ ਅਤੇ ਸ਼ਹੀਦਾਂ ਨੂੰ ਸਾਹਮਣੇ ਰੱਖ ਕੇ ਸਾਲ ਵਿੱਚ ਦੋ ਜਾਂ ਤਿੰਨ ਸਾਂਝੇ ਕੌਮੀ ਪੁਰਬ ਜਾਂ ਤਿਉਹਾਰ ਮਨਾਏ ਜਾਣ। ਨਾਲ ਹੀ ਇਨ੍ਹਾਂ ਨੂੰ ਮਨਾਉਣ ਦੇ ਢੰਗ ਸੰਬੰਧੀ ਸੇਧਾਂ ਵੀ ਕੇਂਦਰੀ ਤੌਰ ਤੇ ਜਾਰੀ ਕੀਤੀਆਂ ਜਾਣ। ਇਸ ਨਾਲ ਜਿਥੇ ਕੌਮ ਵਿੱਚ ਇਕਸਾਰਤਾ ਆਵੇਗੀ, ਉੱਥੇ ਹੀ ਕੌਮੀ ਧਨ ਅਤੇ ਸਮੇਂ ਦੀ ਬੇਮੁਹਾਰੀ ਬਰਬਾਦੀ ਰੋਕੀ ਜਾ ਸਕੇਗੀ। ਸਪਸ਼ਟ ਹੈ ਕਿ ਇਥੇ ਵੀ ਵੀਰ ਹਰਦੇਵ ਸਿੰਘ ਜੀ ਵਲੋਂ ਪਰਿਵਾਰ ਤੇ ਲਾਏ ਤਿੰਨੋਂ ਇਲਜ਼ਾਮ ਬੇ-ਬੁਨਿਆਦ ਹਨ

3. ਉਹ ਸ਼ਬਦ ਗੁਰੂ ਗ੍ਰੰਥ ਦੇ ਸਵਰੂਪ ਤੋਂ ਸਿੱਖ ਦੇ ਨਿਸ਼ਚੇ ਨੂੰ ਹਟਵਾਉਣ ਦੀ ਮਨਮੱਤ ਤੇ ਹਨ।

ਸਾਡਾ ਪੱਖ: ਜੇ ਵੀਰ ਜੀ ਸੱਚੇ ਅਤੇ ਸੁਹਿਰਦ ਹੁੰਦੇ ਤਾਂ ਸਾਡੀ ਕਿਸੇ ਲਿਖਤ ਦੇ ਉਹ ਅੰਸ਼ ਵੀ ਦੱਸਦੇ ਜਿਸ ਵਿੱਚ ਅਸੀਂ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਤੇ ਨਿਸ਼ਚਾ (ਵਿਸ਼ਵਾਸ) ਨਾ ਕਰਨ ਦੀ ਗੱਲ ਕਹੀ ਹੋਵੇ। ਅਸੀਂ ਕਿਧਰੇ ਵੀ ਐਸਾ ਨਹੀਂ ਕਿਹਾ ਇੱਕ ਇਹ ਸਰੂਪ ਬੇਮਾਅਣਾ ਹੈ ਅਤੇ ਇਸ ਤੇ ਨਿਸ਼ਚਾ ਨਹੀਂ ਰੱਖਣਾ ਚਾਹੀਦਾ। ਬਿਨਾਂ ਠੋਸ ਆਧਾਰ ਦੇ ਐਸਾ ਬੇਹੁੱਦਾ ਇਲਜ਼ਾਮ ਲਾਉਣਾ ਹੀ ਵੀਰ ਜੀ ਦੀ ਮਾਨਸਿਕਤਾ ਵਿਚਲੀ ਬੇਈਮਾਨੀ, ਖਿੱਝ ਆਦਿ ਅਲਾਮਤਾਂ ਦਾ ਠੋਸ ਸਬੂਤ ਹੈ।

4. ਉਹ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਵਿਸੰਗਤੀਆਂ ਦੀ ਗੱਲ ਵੀ ਜਨਤਕ ਲਿਖਣ ਦੀ ਗਲਤੀ ਕਰਦੇ ਹਨ।

ਸਾਡਾ ਪੱਖ: ਵੀਰ ਜੀ ਦੇ ਇਸ ਇਲਜ਼ਾਮ ਦੀ ਸ਼ਬਦਾਵਲੀ ਸਪਸ਼ਟ ਇਸ਼ਾਰਾ ਕਰਦੀ ਹੈ ਕਿ ਵੀਰ ਜੀ ਵੀ ਮੌਜੂਦਾ ਸਰੂਪ ਵਿੱਚ ਵਿਸੰਗਤੀਆਂ ਨੂੰ ਸਵੀਕਾਰ ਕਰਦੇ ਹਨ, ਸਿਰਫ ਉਨ੍ਹਾਂ ਬਾਰੇ ਜਨਤਕ ਤੌਰ ਤੇ ਗੱਲ ਕਰਨ ਨੂੰ ਗਲਤ ਮੰਨਦੇ ਹਨ। ਸੋ ਇਸ ਸਰੂਪ ਵਿਚਲੀਆਂ ਵਿਸੰਗਤੀਆਂ ਵਿਚਲੀ ਸੱਚਾਈ ਨੂੰ ਮੰਨ ਲੈਣ ਉਪਰੰਤ ਉਨ੍ਹਾਂ ਵਿਸੰਗਤੀਆਂ ਦੇ ਸੁਧਾਰ ਦੇ ਜਤਨਾਂ ਜਾਂ ਵਿਚਾਰ ਨੂੰ ਭੰਡਣਾ ਸਪਸ਼ਟ ਸੁਧਾਰ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਹੈ।

ਅਸੀਂ ਵੀ ਇਹ ਗੱਲ ਲਿਖ ਚੁੱਕੇ ਹਾਂ ਕਿ ਇਨ੍ਹਾਂ ਵਿਸੰਗਤੀਆਂ ਦਾ ਹੱਲ ਜਨਤਕ ਚਰਚਾ ਦੀ ਥਾਂ ਕਿਸੇ ਹੋਰ ਯੋਗ ਤਰੀਕੇ ਹੋਣਾ ਚਾਹੀਦਾ ਹੈ। ਅਸੀਂ ਵੀਰ ਜੀ ਨੂੰ ਬੇਨਤੀ ਕਰਦੇ ਹਾਂ ਕਿ ਉਹ ਪਾਠਕਾਂ ਸਾਹਮਣੇ ਇਨ੍ਹਾਂ ਵਿਸੰਗਤੀਆਂ ਨੂੰ ਸੁਧਾਰਨ ਦਾ ਕੋਈ ਸੁਚੱਜਾ ਤਰੀਕਾ ਸਾਂਝਾ ਕਰਨ।

5. ਉਹ ਖੰਡੇ ਬਾਟੇ ਦੀ ਅੰਮ੍ਰਿਤ ਦੀ ਪ੍ਰਕ੍ਰਿਆ ਨੂੰ ਬਦਲਣ ਦੇ ਜਤਨ ਦੀ ਮਨਮੱਤ ਤੇ ਹਨ।

ਸਾਡਾ ਪੱਖ: ਸੁਚੇਤ ਪਾਠਕ ਇਸ ਗੱਲ ਤੋਂ ਵਾਕਿਫ ਹਨ ਕਿ ਇਸ ਪ੍ਰਕਿਰਿਆ ਬਾਰੇ ਕੌਮੀ ਤੌਰ ਤੇ ਬਹੁਤ ਭੰਬਲਭੂਸੇ ਹਨ। ਇਸ ਰਸਮ ਦਾ ਇੱਕ ਵੱਡਾ ਅੰਗ ਇਸ ਦੌਰਾਣ ਪੜੀਆਂ ਜਾਣ ਵਾਲੀਆਂ ‘ਬਾਣੀਆਂ’ ਹਨ। 1700 ਦੇ ਨਜ਼ਦੀਕੀ ਇਤਿਹਾਸਕ ਲਿਖਤਾਂ ਦੇ ਵਿਚਾਰ ਤੋਂ ਐਸਾ ਭੰਬਲਭੂਸਾ ਸਾਫ ਸਾਹਮਣੇ ਆ ਜਾਂਦਾ ਹੈ। ਕੋਈ ਵੀ ਲਿਖਤ 1699 ਦੀ ਵੈਸਾਖੀ ਦੇ ਕੌਤਕ ਵੇਲੇ ਦਸਵੇਂ ਪਾਤਸ਼ਾਹ ਜੀ ਵਲੋਂ ਪੜ੍ਹੀਆਂ ਗਈਆਂ ‘ਬਾਣੀਆਂ’ ਬਾਰੇ ਇਕਮੱਤ ਨਹੀਂ ਹੈ। ਪਿੱਛਲੇ ਲੰਬੇ ਸਮੇਂ ਵਿੱਚ ਪੰਥ ਵਿਰੋਧੀ ਤਾਕਤਾਂ ਵਲੋਂ ਸਿੱਖ ਸਮਾਜ ਵਿੱਚ ਅਖੌਤੀ ਦਸਮ ਗ੍ਰੰਥ ਅਤੇ ਹੋਰ ਲਿਖਤਾਂ ਰਾਹੀਂ ਖੜੇ ਕੀਤੇ ਭੁਲੇਖਿਆਂ ਤੋਂ ਵੀਰ ਜੀ ਆਪ ਵੀ ਸਹਿਮਤ ਹਨ ਅਤੇ ਮੰਨਦੇ ਹਨ ਕਿ ਲਗਭਗ 97% ਦਸਮ ਗ੍ਰੰਥ ਗਲਤ ਹੈ। ਐਸੇ ਹਾਲਤ ਵਿੱਚ ਪਿੱਛਲੇ ਸਮੇਂ ਵਿੱਚ ਜਾਗਰੂਕ ਪੰਥ ਵਿੱਚ ਇਸ ਰਸਮ ਵਿੱਚ ਸੁਧਾਰ ਲਿਆਉਣ (ਬਦਲਣ) ਦੀ ਮੰਗ ਜੋਰ ਨਾਲ ਉੱਠਦੀ ਰਹੀ ਹੈ। ਜਦੋਂ ਦਸਵੇਂ ਪਾਤਸ਼ਾਹ ਨੇ ਆਪ ਸਾਨੂੰ ‘ਸ਼ਬਦ ਗੁਰੂ ਗ੍ਰੰਥ ਸਾਹਿਬ’ ਜੀ ਦੇ ਤਾਬਿਆਂ ਕੀਤਾ ਸੀ ਤਾਂ ਸਾਡਾ ਫਰਜ਼ ਬਣਦਾ ਹੈ ਕਿ ਸਾਡਾ ਧੁਰਾ ਉਹੀ ਹੋਣ। ਇੱਸੇ ਸਹੀ ਪੜਚੋਲ ਕਾਰਨ ਇਸ ਰਸਮ ਵੇਲੇ ਸਿਰਫ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਰਚਨਾਵਾਂ ਪੜੇ ਜਾਣ ਦੀ ਮੰਗ ਉੱਠਦੀ ਰਹੀ ਹੈ। ਤੱਤ ਗੁਰਮਤਿ ਪਰਿਵਾਰ ਵਲੋਂ ਇਸ ਰਸਮ ਵਿਚਲੀ ਕਮੀਆਂ ਨੂੰ ਦੂਰ ਕਰਨ (ਬਦਲਣ) ਦਾ ਵਿਚਾਰ ਸੁਚੇਤ ਪੰਥ ਦੀਆਂ ਗੁਰਮਤਿ ਅਨੁਸਾਰੀ ਭਾਵਨਾਵਾਂ ਦੀ ਤਰਜ਼ਮਾਨੀ ਕਰਦਾ ਹੈ, ਕੋਈ ਮਨਮੱਤ ਨਹੀਂ ਹੈ। ਸੋ ਹਰਦੇਵ ਸਿੰਘ ਜੀ ਦਾ ਇਹ ਇਲਜ਼ਾਮ ਵੀ ਕੱਚੇ ਆਧਾਰ ਤੇ ਖੜਾ, ਸੁਧਾਰ ਵਿਰੋਧੀ ਪਹੁੰਚ ਦਾ ਪ੍ਰਗਟਾਵਾ ਹੈ।

6. ਉਹ ਗੁਰੂਆਂ ਵਲੋਂ ਨਿਯਤ ਪੰਜ ਕਕਾਰ ਬਦਲਣ ਦੇ ਜਤਨ ਦੀ ਮਨਮਤ ਤੇ ਹਨ।

ਸਾਡਾ ਪੱਖ: ਅਸੀਂ ਗੁਰਮਤਿ ਦੀ ਰੋਸ਼ਨੀ ਵਿੱਚ ਕਕਾਰਾਂ ਨੂੰ ਇੱਕ ਮਨੁੱਖ ਦੀਆਂ ਲੋੜਾਂ ਮੰਨਦੇ ਹਾਂ ਨਾ ਕਿ ਕੋਈ ਧਾਰਮਿਕ ਚਿੰਨ੍ਹ। ਨਾਨਕ ਸਰੂਪਾਂ ਨੇ ਧਾਰਮਿਕ ਪਹਿਰਾਵੇ ਦੇ ਤੌਰ ਤੇ ਕਿਸੇ ਬਾਹਰੀ ਚਿੰਨ੍ਹ ਨੂੰ ਮਾਨਤਾ ਨਹੀਂ ਦਿਤੀ। ਇਸੇ ਸੋਚ ਹੇਠ ਮਾਲਾ, ਤਿਲਕ, ਜਨੇਉ ਆਦਿਕ ਚਿੰਨ੍ਹਾਂ ਦਾ ਖੰਡਨ ਗੁਰਬਾਣੀ ਵਿੱਚ ਸਪਸ਼ਟ ਮਿਲਦਾ ਹੈ। ਪਰ ਸਿੱਖਾਂ ਨੇ ਇਸ ਗੁਰਮਤਿ ਸੇਧ ਨੂੰ ਵਿਸਾਰ ਕੇ ਕਕਾਰਾਂ ਨੂੰ ਹੀ ਧਾਰਮਿਕ ਚਿੰਨ੍ਹ ਮੰਨਣਾ ਅਤੇ ਪ੍ਰਚਾਰਨਾ ਸ਼ੁਰੂ ਕਰ ਦਿਤਾ। ਇਸੇ ਚਿੰਨ੍ਹਵਾਦ ਦੀ ਅਲਾਮਤ ਕਾਰਨ ਕਿਰਪਾਨ ਇੱਕ ਹਥਿਆਰ ਦੀ ਥਾਂ ਚਿੰਨ੍ਹ ਬਣਦੀ ਹੋਈ ਡੋਰੀ ਤੋਂ ਗਲੇ ਵਿੱਚ ਜਾਂ ਕੰਘੇ ਵਿੱਚ ਪਹੁੰਚ ਗਈ।

ਹਰਦੇਵ ਸਿੰਘ ਜੀ ਨੇ ਸਾਡੇ ਤੇ ਇਹ ਇਲਜ਼ਾਮ ਲਾਇਆ ਹੈ ਕਿ ‘ਗੁਰੂਆਂ’ ਵਲੋਂ ਨਿਅਤ ਪੰਜ ਕਕਾਰ ਬਦਲਣ ਦੀ ਮਨਮੱਤ ਕਰ ਰਹੇ ਹਾਂ। ਪਰ ਕੇਸ ਦੀ ਥਾਂ ਕੇਸਕੀ ਨੂੰ ਕਕਾਰ ਮੰਨਣ ਦੀ ਵਿਚਾਰ ਉਤਨੀ ਹੀ ਪੁਰਾਣੀ ਹੈ ਜਿਤਨੀ ਕਕਾਰਾਂ ਦੀ ਗੱਲ। ਇਸ ਦਾ ਸਬੂਤ ਭਾਈ ਚੌਪਾ ਸਿੰਘ ਦੇ ਰਹਿਤਨਾਮੇ ਦੇ ਇਹ ਅੰਸ਼ ਹਨ

ਕਛ ਕੜਾ ਕਿਰਪਾਨ ਕੰਘਾ ਕੇਸਕੀ, ਇਹ ਪੰਜ ਕਕਾਰੀ ਰਹਿਤ ਧਾਰੇ ਸਿਖ ਸੋਈ।

ਇਥੇ ਇਹ ਸਪਸ਼ਟ ਕਰਨਾ ਜ਼ਰੂਰੀ ਹੈ ਕਿ ਅਸੀਂ ਇਹ ਮਿਸਾਲ ਦੇ ਕੇ ਚੌਪਾ ਸਿੰਘ ਦੇ ਰਹਿਤਨਾਮੇ ਦੀ ਇੰਨ-ਬਿੰਨ ਪ੍ਰੋੜਤਾ ਨਹੀਂ ਕਰ ਰਹੇ, ਬਲਕਿ ਇਹ ਤਲਖ ਹਕੀਕਤ ਸਾਂਝੀ ਕਰ ਰਹੇ ਹਾਂ ਕਿ ਖੰਡੇ ਦੀ ਪਾਹੁਲ ਵਾਲੀਆਂ ਬਾਣੀਆਂ ਵਾਂਗੂ ਕਕਾਰਾ ਦੇ ਨੁਕਤੇ ਤੇ ਵੀ ਉਸ ਵੇਲੇ ਦੀਆਂ ਸਾਰੀਆਂ ਲਿਖਤਾਂ ਇਕਮੱਤ ਨਹੀਂ ਹਨ। ਐਸੀ ਕੋਈ ਵੀ ਲਿਖਤ ਪੂਰੀ ਤਰਾਂ ਭਰੋਸੇਯੋਗ ਨਹੀਂ। ਬਾਕੀ ਕੇਸਕੀ ਨੂੰ ਕਕਾਰ ਮੰਨਣ ਦੀ ਗੱਲ ਗੁਰਦੁਆਰਾ ਸੁਧਾਰ ਲਹਿਰ ਵੇਲੇ ਵੀ ਉੱਠਦੀ ਰਹੀ ਹੈ। ਅਖੰਡ ਕੀਰਤਨੀ ਜਥਾ ਇਸਦੀ ਇੱਕ ਮਿਸਾਲ ਹੈ।

ਕੇਸਕੀ ਕਕਾਰ ਹੋਣ ਦੇ ਹੱਕ ਵਿੱਚ ਇਹ ਦਲੀਲ ਬੇਹਦ ਠੋਸ ਹੈ ਕਿ ਕਕਾਰ ਬਾਹਰੋਂ ਧਾਰਨ ਕੀਤੇ ਜਾਂਦੇ ਹਨ, ਜਦਕਿ ਕੇਸ ਤਾਂ ਸ਼ਰੀਰ ਦਾ ਹਿੱਸਾ ਹਨ। ਸੋ ਅਸੀਂ ਵੀ ਇਸੇ ਨਿਸ਼ਕਾਮ ਭਾਵਾਨਾ ਹੇਠ ਸੰਭਾਵੀ ਖਰੜੇ ਵਿੱਚ ‘ਕੇਸਕੀ’ ਨੂੰ ਕਕਾਰ ਮੰਨਣ ਦਾ ਵਿਚਾਰ ਦਿਤਾ ਸੀ। ਸਪਸ਼ਟ ਹੈ ਕਿ ਐਸਾ ਵਿਚਾਰ ਦੇਣਾ ਕੋਈ ਮਨਮੱਤ ਨਹੀਂ ਹੈ। ਅਤੇ ਇਸ ਵਿਸ਼ੇ ਵਿੱਚ ਵੀਰ ਜੀ ਦਾ ਇਲਜ਼ਾਮ ਉਨ੍ਹਾਂ ਦੀ ਗਲਤ ਮਾਨਸਿਕਤਾ ਅਤੇ ਪਹੁੰਚ ਦਾ ਹੀ ਲਖਾਇਕ ਹੈ।

7. ਉਹ ਗੁਰੂਆਂ ਵਲੋਂ ਉਸਾਰੇ ਦਰਬਾਰ ਸਾਹਿਬ ਕੰਪਲੈਕਸ ਬਾਰੇ ਕੌਮੀ ਸਤਿਕਾਰ ਨੂੰ ਅੰਡਰਮਾਈਨ ਕਰਦੀ ਮਨਮੱਤ ਤੇ ਹਨ।

ਸਾਡਾ ਪੱਖ: ਅਸੀਂ ਨਾਨਕ ਸਰੂਪਾਂ ਵਲੋਂ ਉਸਾਰੇ ‘ਦਰਬਾਰ ਸਾਹਿਬ’ ਕੰਪਲੈਕਸ ਦੀ ਹੋਂਦ ਤੋਂ ਬਿਲਕੁਲ ਇਨਕਾਰੀ ਨਹੀਂ ਹਾਂ। ਬਲਕਿ ਅਸੀਂ ਤਾਂ ਗੁਰਮਤਿ ਦੀ ਰੋਸ਼ਨੀ ਵਿਚ, ਨਿਸ਼ਕਾਮਤਾ ਨਾਲ ਕੌਮ ਅੱਗੇ ਇਸ ਨੂੰ ਉਸ ਰੂਪ ਵਿੱਚ ਸਾਹਮਣੇ ਲਿਆਉਣ ਦਾ ਹੋਕਾ ਦੇ ਰਹੇ ਹਾਂ ਜਿਸ ਮਕਸਦ ਨਾਲ ਇਹ ਬਣਾਇਆ ਗਿਆ ਸੀ। ਇਹ ਤਲਖ ਹਕੀਕਤ ਹੈ ਕਿ ਕੌਮ ਨੇ ਇਸ ਕੰਪਲੈਕਸ ਦੇ ਮੂਲ ਮਕਸਦ ਨੂੰ ਵਿਸਾਰ ਕੇ ਇਸ ਨੂੰ ਇੱਕ ਹਿੰਦੂ ਤੀਰਥ ਦੀ ਤਰਜ਼ ਤੇ ਨੂੰ ਮਨਮੱਤਾਂ ਦਾ ਘਰ ਬਣਾ ਛਡਿਆ ਹੈ। ਗੁਰਦੁਆਰਾ ਸੁਧਾਰ ਵੇਲੇ ‘ਮੂਰਤੀਆਂ’ ਦੀ ਪੂਜਾ ਵਾਲੀ ਇੱਕ ਮਨਮੱਤ ਨੂੰ ਤਾਂ ਦੂਰ ਕਰ ਲਿਆ ਗਿਆ ਪਰ ਅਖੰਡ ਪਾਠਾਂ ਦਾ ਧੰਦਾ, ਸਿਰੋਪਿਆਂ ਦਾ ਧੰਧਾ, ਪੁਜਾਰੀਆਂ ਦੀ ਕਚਿਹਰੀ, ਕੜਾਹ ਪ੍ਰਸ਼ਾਦਿ ਦਾ ਧੰਧਾ, ਪਤਾਸਿਆਂ ਦਾ ਧੰਧਾ ਸਮੇਤ ਇਥੇ ਹੋ ਰਹੀਆਂ ਅਨੇਕਾਂ ਮਨਮੱਤਾਂ ਇਹ ਦਰਸਾਉਣ ਲਈ ਕਾਫੀ ਹਨ ਕਿ (ਹਰਦੇਵ ਸਿੰਘ ਜੀ ਸਣੇ) ਕੌਮ ਦੇ ਵੱਡੇ ਹਿੱਸੇ ਨੂੰ ਇਸ ਦੇ ਅਸਲ ਸਤਿਕਾਰ ਨਾਲ ਕੋਈ ਸਰੋਕਾਰ ਨਹੀਂ ਹੈ, ਉਸ ਦਾ ਸਤਿਕਾਰ ਸਿਰਫ ‘ਅੰਨ੍ਹੀ ਸ਼ਰਧਾ’ ਤੱਕ ਹੀ ਸੀਮਿਤ ਹੈ। ਜੇ ਅਸਲ ਸਤਿਕਾਰ ਦਾ ਖਿਆਲ ਹੁੰਦਾ ਤਾਂ ਕੌਮ ਵਲੋਂ ਇਸ ਤੋਂ ਪੁਜਾਰੀਆਂ ਦਾ ਕਬਜ਼ਾ ਛੁਡਾਉਣ ਲਈ ਤਕੜੀ ਲਹਿਰ ਚਲਾਉਣੀ ਸੀ ਜਿਵੇਂ ਕਿਸੇ ਸਮੇਂ ਸਿੰਘਾਂ ਨੇ ਇੱਥੋਂ ਮੱਸੇ ਰੰਘੜ ਦਾ ਕਬਜ਼ਾ ਛੁਡਵਾਇਆ ਸੀ। ਇਥੇ ਤਾਂ ਆਲਮ ਇਹ ਹੈ ਜੇ ਕੋਈ ਉਸ ਅਸਲ ਸਤਿਕਾਰ ਦੀ ਬਹਾਲੀ ਲਈ ਪੁਜਾਰੀਆਂ ਅਤੇ ਮਨਮੱਤਾਂ ਖਿਲਾਫ ਸੰਗਤਾਂ ਨੂੰ ਸੁਚੇਤ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਵੀਰ ਹਰਦੇਵ ਸਿੰਘ ਜੀ ਵਰਗੇ ਉਨ੍ਹਾਂ ਖਿਲਾਫ ਆਪਣੀ ਕਲਮ ਨੂੰ ਵੀ ਡਾਂਗ ਵਾਂਗੂ ਵਰਤਣ ਲੱਗ ਪੈਂਦੇ ਹਨ। ਵੀਰ ਹਰਦੇਵ ਸਿੰਘ ਜੀ ਵਰਗੇ ਐਸੇ ਲੇਖਕਾਂ ਨੇ ਆਪਣੀ ਇਸ ਕਲਮ ਦੀ ਵਰਤੋਂ ਸ਼ਾਇਦ ਕਦੀ ਹੀ ਉਨ੍ਹਾਂ ਪੁਜਾਰੀਆਂ ਅਤੇ ਮਨਮੱਤਾਂ ਖਿਲਾਫ ਕੀਤੀ ਹੋਵੇ। ਐਸੇ ਲੇਖਕਾਂ ਦੀਆਂ ਕਲਮਾਂ ਪੁਜਾਰੀਆਂ ਅਤੇ ਉਨ੍ਹਾਂ ਦੀਆਂ ਚਲਾਈਆਂ ਮਨਮੱਤਾਂ ਦੇ ਹੱਕ ਵਿੱਚ ਹੀ ਭੁਗਤ ਰਹੀਆਂ ਹਨ।

ਉਪਰੋਕਤ ਵਿਚਾਰ ਤੋਂ ਸਪਸ਼ਟ ਹੈ ਕਿ ਨਾਨਕ ਸਰੂਪਾਂ ਵਲੋਂ ‘ਦਰਬਾਰ ਸਾਹਿਬ’ ਕੰਪਲੈਕਸ ਦੀ ਉਸਾਰੀ ਦਾ ਮੂਲ ਮਕਸਦ ਇੱਕ ਕੇਂਦਰ ਵਜੋਂ ਕੀਤਾ ਗਿਆ ਸੀ, ਨਾ ਕਿ ਕਿਸੇ ‘ਤੀਰਥ’ ਵਾਂਗੂ। ਕਿਉਂਕਿ ਕਿਸੇ ਥਾਂ ਵਿਸ਼ੇਸ਼ ਦੀ ਪਵਿੱਤਰਤਾ ਐਲਾਣ ਕੇ ਉਸ ਨਾਲ ਜੁੜਨ ਦੇ ਵਿਚਾਰ ਦੀ ਪ੍ਰੋੜਤਾ ਗੁਰਮਤਿ ਨਹੀਂ ਕਰਦੀ। ਮੱਕੇ ਵਾਲੇ ਕੌਤਕ ਜੈਸੀਆਂ ਗਵਾਹੀਆਂ ਵੀ ਇਸੇ ਗੱਲ ਦੀ ਪ੍ਰੋੜਤਾ ਕਰਦੀਆਂ ਹਨ। ਵੈਸੇ ਵੀ ਗੁਰਮਤਿ ਵਿਅਕਤੀ ਵਿਸ਼ੇਸ਼ ਜਾਂ ਥਾਂ ਵਿਸ਼ੇਸ਼ ਨਾਲ ਜੁੜਣ ਦੀ ਥਾਂ ‘ਸਿਧਾਂਤ’ ਨਾਲ ਜੁੜਣ ਦੀ ਪ੍ਰੇਰਣਾ ਦਿੰਦੀ ਹੈ।

ਸਪਸ਼ਟ ਹੈ ਵੀਰ ਜੀ ਦਾ ਇਸ ਨੁਕਤੇ ਵਿਚਲਾ ਇਲਜ਼ਾਮ ਵੀ ਨਿਰਮੂਲ ਅਤੇ ਗਲਤ ਹੈ। ਅਸੀਂ ਤੇ ਉਨ੍ਹਾਂ ਨੂੰ ਸਲਾਹ ਰੂਪੀ ਬੇਨਤੀ ਕਰ ਸਕਦੇ ਹਾਂ ਕਿ ਆਉ ਸੁਚੇਤ ਪੰਥ ਦੇ ਕੰਧੇ ਨਾਲ ਕੰਧਾ ਜੋੜ ਕੇ ਇਸ ਕੰਪਲੈਕਸ ਵਿੱਚ ਫੈਲ ਚੁਕੇ ਪੁਜਾਰੀਵਾਦ ਅਤੇ ਮਨਮੱਤਾਂ ਖਿਲਾਫ ਲੋਕਾਂ ਨੂੰ ਸੁਚੇਤ ਕਰੀਏ ਤਾਂ ਕਿ ਇਸ ਦਾ ਅਸਲ ਸਤਿਕਾਰ ਕਾਇਮ ਕੀਤਾ ਜਾ ਸਕੇ।

8. ਉਹ ਪੰਥਕ ‘ਸਿੱਖ ਰਹਿਤ ਮਰਿਯਾਦਾ’ ਵਿੱਚ ਸੁਧਾਰ ਦੇ ਨਾਮ ਤੇ ਮਨਮਤੀ, ਗੈਰਵਾਜ਼ਿਬ, ਅਨੈਤਿਕ ਅਤੇ ਅਧਿਕਾਰਤ ਢੰਗ ਵਰਤਣ ਦੀ ਗਲਤੀ ਤੇ ਹਨ।

ਸਾਡਾ ਪੱਖ: ਅੱਜ ਸਮੁੱਚੀਆਂ ਸੁਚੇਤ ਧਿਰਾਂ ਮੌਜੂਦਾ ਸਿੱਖ ਰਹਿਤ ਮਰਿਯਾਦਾ ਵਿਚਲੀ ਕਮੀਆਂ ਨੂੰ ਸਵੀਕਾਰ ਕਰਦੇ ਹੋਏ ਇਸ ਵਿੱਚ ਸੁਧਾਰ ਦੀ ਲੋੜ ਨੂੰ ਸ਼ਿੱਦਤ ਨਾਲ ਮਹਿਸੂਸ ਕਰਦੀਆਂ ਹਨ। ਪਰਿਵਾਰ ਦਾ ਸੁਧਾਰ ਉਪਰਾਲਾ ਸੁਚੇਤ ਪੰਥ ਦੀਆਂ ਉਨ੍ਹਾਂ ਗੁਰਮਤਿ ਅਨੁਸਾਰੀ ਭਾਵਨਾਵਾਂ ਦੀ ਤਰਜ਼ਮਾਨੀ ਹੀ ਕਰਦਾ ਹੈ। ਸੁਧਾਰ ਵਿਕਾਸ ਦੀ ਨਿਸ਼ਾਨੀ ਹੈ ਅਤੇ ਉਸ ਦਾ ਵਿਰੋਧ ਖੜੋਤ ਦੀ ਨਿਸ਼ਾਨੀ ਹੈ। ਸੁਧਾਰ ਕਰਨ ਲਈ ਕਿਸੇ ਅਧਿਕਾਰ ਦੀ ਲੋੜ ਨਹੀਂ ਹੁੰਦੀ ਬਲਕਿ ਸੁਧਾਰ ਹਰ ਇੱਕ ਦਾ ਫਰਜ਼ ਬਣਦਾ ਹੈ। ਗੁਰਮਤਿ ਅਨੁਸਾਰ ਬੰਦੇ ਨੂੰ ਸੁਧਾਰ ਦੀ ਸ਼ੁਰੂਆਤ ਆਪਣੇ ਤੋਂ ਹੀ ਕਰਨੀ ਚਾਹੀਦੀ ਹੈ। ਪਰਿਵਾਰ ਵੀ ਇਸੇ ਗੁਰਮਤਿ ਸੇਧ ਵਿੱਚ ਤੁਰ ਰਿਹਾ ਹੈ ਜੋ ਹਰਦੇਵ ਸਿੰਘ ਜੀ ਵਰਗੇ ਸੁਧਾਰ ਵਿਰੋਧੀ ਤੱਤਾਂ ਨੂੰ ਗੈਰ-ਵਾਜਿਬ, ਅਣਅਧਿਕਾਰਿਤ ਅਤੇ ਅਨੈਤਿਕ ਲੱਗ ਰਿਹਾ ਹੈ। ਪੁਜਾਰੀਵਾਦੀ ਸੋਚ ਨੇ ਹਮੇਸ਼ਾਂ ਹੀ ਸੁਧਾਰ ਦਾ ਵਿਰੋਧ ਕੀਤਾ ਹੈ ਅਤੇ ਸੁਧਾਰਵਾਦੀਆਂ ਖਿਲਾਫ ਪੁਜਾਰੀ ਸੋਚ ਵਲੋਂ ਫਤਵਿਆਂ ਦੀ ਬੌਛਾੜ ਦੀ ਪਰੰਪਰਾ ਵੀ ਪੁਰਾਤਨ ਹੈ।

ਇਸੇ ਤਰਜ਼ ਤੇ ਕੁੱਝ ਦਿਨ ਪਹਿਲਾਂ ਸਿੱਖ ਮਾਰਗ ਤੇ ਹਰਦੇਵ ਸਿੰਘ ਜੀ ਵਲੋਂ ਲਿਖੀ ਇੱਕ ਹੋਰ ਲਿਖਤ ਵਿੱਚ ਇਨ੍ਹਾਂ ਇਲਜ਼ਾਮਾਂ ਨੂੰ ਥੋੜੇ ਬਹੁਤੇ ਸ਼ਬਦ ਬਦਲ ਕੇ ਫੇਰ ਦੁਹਰਾਇਆ ਗਿਆ। ਇਸ ਲਿਖਤ ਵਿੱਚ ਉਨ੍ਹਾਂ ਦੇ ਇਲਜ਼ਾਮ ਹਨ

1. ਗੁਰ ਸਾਹਿਬਾਨਾਂ ਤੋਂ ਗੁਰੂ ਵਿਸ਼ੇਸ਼ਨ ਹਟਾਉਣ ਦਾ ਜਤਨ ਅਤੇ ਸਿੱਖਾਂ ਦੀ ਦਿਨ ਚਰਿਆ ਵਿਚੋਂ ਗੁਰੂਆਂ ਦੇ ਨਾਮ ਬਾਹਰ ਕੱਡਣ ਦਾ ਜਤਨ।

ਸਾਡਾ ਪੱਖ: ਅਸੀਂ ਵੀਰ ਜੀ ਜਿਹੇ ਕੁੱਝ ਸੱਜਣਾਂ ਦੀ ਸਲਾਹ ਮੰਨ ਕੇ ‘ਗੁਰੂ ਪਦ’ ਬਾਰੇ ਜਨਤਕ ਵਿਚਾਰ ਨਾ ਕਰਨ ਦਾ ਫੈਸਲਾ ਕੀਤਾ ਸੀ। ਪਰ ਸਾਨੂੰ ਸਲਾਹ ਦੇਣ ਉਪਰੰਤ ਵੀਰ ਜੀ ਇਹ ਆਪਣੀਆਂ ਮਨਘੜਤ ਲਿਖਤਾਂ ਰਾਹੀਂ ਸਾਨੂੰ ਇਸ ਵਿਸ਼ੇ ਤੇ ਲਿਖਣ ਲਈ ਮਜ਼ਬੂਰ ਕਰ ਰਹੇ ਹਨ। ਪਿਛਲੇ ਸਮੇਂ ਵਿੱਚ ਸਾਡੀ ਇਸ ਵਿਸ਼ੇ ਤੇ ਚੁੱਪੀ ਦਾ ਨਜ਼ਾਇਜ ਫਾਇਦਾ ਉਠਾ ਕੇ ਵੀਰ ਜੀ ਨੇ ਆਪਣੇ ਮਨ ਦੀ ਕਸਰਤਾਂ ਰਾਹੀਂ ਪੈਦਾ ਕੀਤੀਆਂ ਧਾਰਨਾਵਾਂ ਨੂੰ ਧੱਕੇ ਨਾਲ ਹੀ ਸਾਡੇ ਨਾਲ ਜੋੜਨ ਦਾ ਭਰਪੂਰ ਬੇਈਮਾਨਾ ਜਤਨ ਕੀਤਾ ਹੈ। ਸੋ ਵੀਰ ਜੀ ਦੇ ਇਸ ਕੂੜ-ਪ੍ਰਚਾਰ ਦਾ ਝੂਠ ਨੰਗਾ ਕਰਨ ਦੇ ਮਕਸਦ ਨਾਲ ਇਸ ਵਿਸ਼ੇ ਤੇ ਨਿਮਰਤਾ ਸਹਿਤ ਕੁੱਝ ਵਿਚਾਰ ਪਾਠਕਾਂ ਸਾਹਮਣੇ ਸਾਂਝੇ ਕਰ ਰਹੇ ਹਾਂ।

ਅਸੀਂ ਆਪਣੀ ਕੁੱਝ ਲਿਖਤਾਂ ਵਿੱਚ ਇਸ ਗੱਲ ਦਾ ਸਬੂਤ ਦੇ ਚੁੱਕੇ ਹਾਂ ਕਿ ਗੁਰਮਤਿ ਦੀ ਰੋਸ਼ਨੀ ਵਿੱਚ ਨਾਨਕ ਸਰੂਪਾਂ ਸਮੇਤ ਕਿਸੇ ਵੀ ਦੇਹਧਾਰੀ ਲਈ ‘ਗੁਰੂ’ ਵਿਸ਼ੇਸ਼ਨ ਦੀ ਵਰਤੋਂ ਨੂੰ ਸਹੀ ਨਾ ਮੰਨਣ ਦਾ ਵਿਚਾਰ ਪਰਿਵਾਰ ਤੋਂ ਪਹਿਲਾਂ ਵੀ ਦਿਤਾ ਜਾਂਦਾ ਰਿਹਾ ਹੈ। ਇਹ ਗੱਲ ਪਹਿਲੀ ਵਾਰ ਪਰਿਵਾਰ ਨੇ ਸ਼ੁਰੂ ਨਹੀਂ ਕੀਤੀ। ਹਾਂ ਇਤਨਾ ਜ਼ਰੂਰ ਹੈ, ਅਸੀਂ ਇਸ ਗੁਰਮਤਿ ਸੇਧ ਨੂੰ ਅਮਲੀ ਤੌਰ ਤੇ ਅਪਣਾਇਆ ਹੋਇਆ ਹੈ ਇਸ ਲਈ ਕਿਸੇ ਵੀ ਦੇਹਧਾਰੀ ਲਈ ‘ਗੁਰੂ’ ਵਿਸ਼ੇਸ਼ਣ ਵਰਤਣ ਤੋਂ ਸੰਕੋਚ ਕਰਦੇ ਹਾਂ।

ਗੁਰਬਾਣੀ ਦੀ ਰੋਸ਼ਨੀ ਵਿੱਚ ਵਿਚਾਰ ਕਰਨ ਉਪਰੰਤ ਇਸ ਵਿਸ਼ੇ ਤੇ ਸਾਨੂੰ ਇਹ ਸਮਝ ਆਈ ਹੈ ਕਿ ਗੁਰਮਤਿ ਅਨੁਸਾਰ ‘ਗੁਰੂ, ਸਤਿਗੁਰੂ’ ਹਮੇਸ਼ਾਂ ਸੀ (ਹੈ), ਸਰਬ ਵਿਆਪਕ ਹੈ, ਜੰਮਦਾ ਮਰਦਾ ਨਹੀਂ, ਉਹ ਇੱਕ ਹੀ ਹੈ, ਉਹ ਸਾਰੀ ਮਨੁੱਖਤਾ ਲਈ ਸਾਂਝਾ ਹੈ ਆਦਿ। ਕਿਸੇ ਦੇਹਧਾਰੀ ਨੂੰ ‘ਗੁਰੂ’ ਮੰਨਣ ਦੀ ਮਾਨਤਾ ਦੀ ਪ੍ਰਮਾਨਿਕਤਾ ਦਾ ਤਾਂ ਗੁਰਬਾਣੀ ਦੇ ਇਸ ਵਾਕ ਨੇ ਭੋਗ ਪਾ ਦਿਤਾ

ਗੁਰੂ ਸਦਾਏ ਅਗਿਆਨੀ ਅੰਧਾ ਕਿਸੁ ਉਹ ਮਾਰਗ ਪਾਏ॥ (ਪੰਨਾ 419)

ਇਸ ਬਾਰੇ ਗੁਰਬਾਣੀ ਦੀ ਰੋਸ਼ਨੀ ਵਿੱਚ ਸਪਸ਼ਟ ਹੈ ਕਿ ‘ਗੁਰੂ, ਸਤਿਗੁਰੂ’ ਵਿਸ਼ੇਸ਼ਨ ਪ੍ਰਮਾਤਮਾ ਲਈ ਹੀ ਢੁਕਵਾਂ ਹੈ। ਇਸ ਬਾਰੇ ਖੁੱਲੀ ਵਿਚਾਰ ਪਰਿਵਾਰ ਵਲੋਂ ਆਪਣੀ ਲਿਖਤਾਂ ਵਿੱਚ ਕੀਤੀ ਜਾ ਚੁੱਕੀ ਹੈ, ਸੋ ਦੁਹਰਾਅ ਦੀ ਲੋੜ ਨਹੀਂ ਭਾਸਦੀ।

ਜੇ ‘ਗੁਰੂ’ ਦੇ ਵਿਸ਼ੇਸ਼ਨ ਸੰਬੰਧੀ ਉਪਰੋਕਤ ਗੁਰਬਾਣੀ ਸੇਧਾਂ ਦੀ ਕਸਵੱਟੀ ਲਾਈਏ ਤਾਂ ਕੁੱਝ ਜ਼ਰੂਰੀ ਸਵਾਲ ਖੜੇ ਹੁੰਦੇ ਹਨ।

1. ਜੇ ਬਾਬਾ ਨਾਨਕ ਜੀ ਪਹਿਲੇ ਗੁਰੂ ਸਨ ਤਾਂ ਕੀ 1469 ਤੋਂ ਪਹਿਲਾਂ ਗੁਰੂ ਦੀ ਹੋਂਦ ਨਹੀਂ ਸੀ? ਪਰ ਗੁਰਬਾਣੀ ਤਾਂ ਕਹਿੰਦੀ ਹੈ ਉਹ ਹਮੇਸ਼ਾਂ ਸੀ। ਨਾਨਕ ਪਾਤਸ਼ਾਹ ਜੀ ਨੇ ਆਪਣੀ ਬਾਣੀ ਵਿੱਚ ਥਾਂ ਥਾਂ ‘ਗੁਰੂ’ ਦੀ ਗੱਲ ਕੀਤੀ ਹੈ। ਫੇਰ ਉਹ ‘ਗੁਰੂ’ ਕੌਣ ਸੀ? ਕਬੀਰ ਸਾਹਿਬ ਨੇ ਆਪਣੀ ਬਾਣੀ ਵਿੱਚ ‘ਗੁਰੂ’ ਦੀ ਗੱਲ ਕੀਤੀ ਹੈ। ਉਹ ਗੁਰੂ ਕੌਣ ਸੀ? ਸਪਸ਼ਟ ਹੈ ਪ੍ਰਮਾਤਮਾ ਸੀ ਜੋ ਸਾਰੀ ਕਾਇਨਾਤ ਦਾ ਸਾਂਝਾ ‘ਗੁਰੂ’ ਹੈ।

2. ਜੇ ਗੁਰਬਾਣੀ ਅਨੁਸਾਰ ‘ਗੁਰੂ’ ਇੱਕ ਹੀ ਹੈ ਤਾਂ ਸਿੱਖਾਂ ਦੇ ਗੁਰੂ ਦਸ, ਗਿਆਰਾਂ ਜਾਂ ਪੰਦਰਾਂ ਕਿਵੇਂ ਹੋ ਗਏ? ਕੀ ਗੁਰਬਾਣੀ ਸੇਧ ਸਿੱਖਾਂ ਲਈ ਨਹੀਂ ਹੈ?

3. ਗੁਰਬਾਣੀ ਸੇਧ ਦਿੰਦੀ ਹੈ ਕਿ ਆਪਣੇ ਆਪ ਨੂੰ ‘ਗੁਰੂ’ ਸਦਵਾਉਣ ਵਾਲਾ ਦੇਹਧਾਰੀ (ਆਤਮਿਕ) ਅੰਨ੍ਹਾਂ ਹੈ। ਪਰ ਅਸੀਂ ਕਹਿੰਦੇ ਹਾਂ ਕਿ ‘ਨਾਨਕ ਸਰੂਪ’ ਆਪਣੇ ਆਪ ਨੂੰ ਗੁਰੂ ਸਦਵਾਉਂਦੇ ਰਹੇ। ਕੀ ਇਹ ਸਾਬਿਤ ਕਰਨ ਦਾ ਜਤਨ ਕਰ ਕੇ ਅਸੀਂ ਉਨ੍ਹਾਂ ਦਾ ਸਤਿਕਾਰ ਕਰ ਰਹੇ ਹਾਂ?

4. ਗੁਰਬਾਣੀ ਸੇਧ ਦਿੰਦੀ ਹੈ ਕਿ ‘ਗੁਰੂ’ ਜੰਮਦਾ-ਮਰਦਾ ਨਹੀਂ। ਕੀ ਕੋਈ ਦੇਹਧਾਰੀ (ਸਮੇਤ ਨਾਨਕ ਸਰੂਪਾਂ ਦੇ) ਐਸਾ ਹੋ ਸਕਦਾ ਹੈ ਜੋ ਜੰਮਦਾ ਮਰਦਾ ਨਹੀਂ?

ਉਪਰੋਕਤ ਜੈਸੀਆਂ ਗੁਰਮਤਿ ਸੇਧਾਂ ਨੇ ਸਾਨੂੰ ਇਹ ਸੋਝੀ ਦਿਤੀ ਕਿ ਕਿਸੇ ਦੇਹਧਾਰੀ ਲਈ ‘ਗੁਰੂ’ ਵਿਸ਼ੇਸ਼ਨ ਦੀ ਵਰਤੋਂ ਜਾਇਜ਼ ਨਹੀਂ। ਪਰ ਅਸੀਂ ਇਸ ਵਿਸ਼ੇ ਵਿੱਚ ਸਿਰਫ ਆਪਣੇ ਵਿਚਾਰ ਰੱਖੇ ਅਤੇ ਕਿਸੇ ਦੇ ‘ਗੁਰੂ’ ਵਿਸ਼ੇਸ਼ਨ ਵਰਤਣ ਨਾਲ ਨਰਾਜ਼ ਨਹੀਂ ਹੁੰਦੇ, ਨਾ ਹੀ ਐਸੀ ਕੋਈ ਜ਼ਿੱਦ ਕਰਦੇ ਹਾਂ। ‘ਗੁਰੂ’ ਵਿਸ਼ੇਸ਼ਨ ਦੀ ਵਰਤੋਂ ਵਾਲੀਆਂ ਲਿਖਤਾਂ ਵੀ ਨਿਰ-ਸੰਕੋਚ ਆਪਣੀ ਵੈਬ-ਸਾਈਟ ਤੇ ਪ੍ਰਕਾਸ਼ਿਤ ਕਰਦੇ ਹਾਂ।

ਪਰ ਵੀਰ ਜੀ ਸਾਡੇ ਵਲੋਂ ਆਪਣੀਆਂ ਲਿਖਤਾਂ ਵਿੱਚ ‘ਗੁਰੂ’ ਵਿਸ਼ੇਸ਼ਨ ਨਾ ਵਰਤਣ ਤੋਂ ਇਤਨੇ ਨਰਾਜ਼ ਹਨ ਕਿ ਸਾਡੇ ਖਿਲਾਫ ਬੇ-ਬੁਨਿਆਦ ਇਲਜ਼ਾਮ ਤਰਾਸ਼ੀ, ਫਤਵੇਬਾਜ਼ੀ ਅਤੇ ਭੜਕਾਹਟ ਪੈਦਾ ਕਰਨ ਦੀ ਨੀਂਵੀ ਹੱਦ ਤੱਕ ਪਹੁੰਚ ਗਏ ਹਨ। ਅਸੀਂ ਕਦੀ ਨਹੀਂ ਲਿਖਿਆ ਕਿ ਵੀਰ ਹਰਦੇਵ ਸਿੰਘ ਜਾਂ ਫਲਾਣਾ ਨਾਨਕ ਸਰੂਪਾਂ ਨੂੰ ‘ਗੁਰੂ’ ਲਿਖਦਾ ਹੈ ਇਸ ਲਈ ਉਹ ਮਨਮੱਤੀਂ ਹੈ, ਸਾਜਿਸ਼ੀ ਹੈ, ਉਨ੍ਹਾਂ ਦਾ ਸਤਿਕਾਰ ਨਹੀਂ ਕਰਦਾ। ਕਿਉਂਕਿ ਅਸੀਂ ਸਮਝਦੇ ਹਾਂ ਕਿ ਗੁਰਮਤਿ ਸਾਨੂੰ ਸਹਿਜ ਨਾਲ ਆਪਣੇ ਵਿਚਾਰ ਰੱਖਣ ਦੀ ਸੇਧ ਦਿੰਦੀ ਹੈ, ਨਾ ਕਿ ਨਰਾਜ਼ ਹੋ ਕੇ ਹਲਕੇ ਪੱਧਰ ਦੀ ਫਤਵੇਬਾਜ਼ੀ ਜਾਂ ਇਲਜ਼ਾਮ ਤਰਾਸ਼ੀ ਕਰਨ ਦੀ।

ਆਪਣੀ ਗੁਰਮਤਿ ਸਮਝ ਅਨੁਸਾਰ ‘ਗੁਰੂ’ ਪਦ ਬਾਰੇ ਆਪਣੇ ਵਿਚਾਰ ਦੇ ਦਿਤੇ ਹਨ। ਹੁਣ ਇਸ ਵਿਸ਼ੇ ਤੇ ‘ਕੌਮੀ ਸਮਝ’ ਦੀ ਕੁੱਝ ਪੜਚੋਲ ਕਰ ਲੈਂਦੇ ਹਾਂ। ਕੌਮੀ ਦਸਤਾਵੇਜ਼ ‘ਸਿੱਖ ਰਹਿਤ ਮਰਿਯਾਦਾ’ ਦੇ ਵਿੱਚ ‘ਪੰਥ’ ਨੂੰ ਵੀ ‘ਗੁਰੂ’ ਕਿਹਾ ਗਿਆ ਹੈ (ਗੁਰੂ ਪੰਥ)। ਇਸੇ ਮਰਿਯਾਦਾ ਵਿੱਚ ਰਾਗਮਾਲਾ ਬਾਰੇ ਗੱਲ ਕਰਦੇ ਲਿਖਿਆ ਗਿਆ ਹੈ ਕਿ ਇਸ ਵਿਸ਼ੇ ਤੇ ‘ਪੰਥ’ (ਗੁਰੂ) ਵਿੱਚ ਮਤਭੇਦ ਹਨ। ਕੀ ‘ਗੁਰੂ’ ਵਿੱਚ ਮਤਭੇਦ ਹੋ ਸਕਦੇ ਹਨ? ‘ਗੁਰੂ’ ਤਾਂ ਸੰਪੂਰਨ ਅਤੇ ਮਤਭੇਦਾਂ ਤੋਂ ਪਰੇ ਹੁੰਦਾ ਹੈ। ਕੀ ‘ਗੁਰੂ’ ਵਿਸ਼ੇਸ਼ਨ ਪ੍ਰਤੀ ਐਸੀ ਕੌਮੀ ਸਮਝ ਨੂੰ ਸਹੀ ਮੰਨਿਆ ਜਾ ਸਕਦਾ ਹੈ?

ਇਕ ਹੋਰ ਮਿਸਾਲ ਸਾਂਝੀ ਕਰ ਲੈਂਦੇ ਹਾਂ। ‘ਸ਼ਬਦ ਗੁਰੂ ਗ੍ਰੰਥ ਸਾਹਿਬ’ ਜੀ ਦੇ ਮੌਜੂਦਾ ਸਰੂਪ ਵਿੱਚ ‘ਰਾਗਮਾਲਾ’ ਦੀ ਵਿਸੰਗਤੀ ਨੂੰ ਸਮੁੱਚਾ ਸੁਚੇਤ ਪੰਥ ਮੰਨਦਾ ਹੈ। ਉਪਰ ਵਿਚਾਰੇ ਇੱਕ ਨੁਕਤੇ ਵਿੱਚ ਅਸੀਂ ਵੇਖ ਚੁੱਕੇ ਹਾਂ ਕਿ ਇਸ ਸਰੂਪ ਵਿੱਚ ਵਿਸੰਗਤੀਆਂ ਦੀ ਹਕੀਕਤ ਨੂੰ ਵੀਰ ਹਰਦੇਵ ਸਿੰਘ ਜੀ ਵੀ ਮੰਨਦੇ ਹਨ (ਹਾਂ ਉਨ੍ਹਾਂ ਨੂੰ ਇਸ ਬਾਰੇ ਜਨਤਕ ਵਿਚਾਰ ਤੇ ਬੇਸ਼ਕ ਇਤਰਾਜ਼ ਹੈ)। ਸ਼੍ਰੋਮਣੀ ਕਮੇਟੀ ਵਲੋਂ ਕੁੱਝ ਵਿਦਵਾਨਾਂ ਵਲੋਂ ਕੀਤੀ ਮਿਹਨਤ ਉਪਰੰਤ ਪਾਠ-ਭੇਦਾਂ (ਵਿਸੰਗਤੀਆਂ) ਦੀ ਸੂਚੀ ਨੂੰ ਇੱਕ ਪੁਸਤਕ ਰੂਪ ਵਿੱਚ ਛਪਵਾਏ ਜਾਣ ਦਾ ਵੀ ਜ਼ਿਕਰ ਮਿਲਦਾ ਹੈ। ਸਪਸ਼ਟ ਹੈ ਮੌਜੂਦਾ ਸਰੂਪ ਵਿੱਚ ਚੰਦ ਕੁ ਵਿਸੰਗਤੀਆਂ ਦੀ ਹੋੱਂਦ ਇੱਕ ਤਲਖ ਸੱਚਾਈ ਅਤੇ ਕੌਮੀ ਸਮਝ ਹੈ। ਇਸੇ ਸਰੂਪ ਨੂੰ ‘ਗੁਰੂ’ ਕਹਿਣਾ ਵੀ ‘ਕੌਮੀ ਸਮਝ’ ਹੈ। ਕੀ ‘ਗੁਰੂ’ ਵਿੱਚ ਵਿਸੰਗਤੀਆਂ ਹੋ ਸਕਦੀਆਂ ਹਨ? ਕੀ ਇਸ ਵਿਸ਼ੇ ਤੇ ‘ਕੌਮੀ ਸਮਝ’ ਸਹੀ ਮੰਨੀ ਜਾ ਸਕਦੀ ਹੈ?

ਗੁਰਮਤਿ ਦਾ ਕਿਤਨਾ ਸਪਸ਼ਟ ਅਤੇ ਸਰਲ ਜਿਹਾ ਸੁਨੇਹਾ ਹੈ ਕਿ ਪ੍ਰਭੂ ਦੀ ਸਿਰਮੌਰ ਬਖਸ਼ਿਸ਼ਸੱਚ ਦੇ ਸੁਨੇਹੇ’ (ਸੱਚ ਦਾ ਗਿਆਨ) ਦੇ ਰੂਪ ਵਿੱਚ ਪ੍ਰਭੂ ਆਪ ਹੀਗੁਰੂਹੈ। ਇਹ (ਪ੍ਰਭੂ) ਸੁਨੇਹਾ ਹਮੇਸ਼ਾਂ ਸੀ, ਇਹ ਜੰਮਦਾ ਮਰਦਾ ਨਹੀਂ, ਇਸ ਵਿੱਚ ਕੋਈ ਮਤਭੇਦ ਨਹੀਂ, ਕੋਈ ਵਿਸੰਗਤੀ ਨਹੀਂ। ਤੇ ਇਹੀ ਸੁਨੇਹਾ ਨਾਨਕ ਸਰੂਪਾਂ ਨੇ ਸਾਨੂੰ ਗੁਰਬਾਣੀ ਦੇ ਰੂਪ ਵਿੱਚ ਪ੍ਰਕਟ ਕਰ ਕੇ ਦਿਤਾ ਹੈ।

ਆਉ ਹੁਣ ‘ਗੁਰੂ’ ਵਿਸ਼ੇਸ਼ਨ ਪ੍ਰਤੀ ਵੀਰ ਹਰਦੇਵ ਸਿੰਘ ਜੀ ਦੀ ਦਿਮਾਗੀ ਕਸਰਤਾਂ ਵਾਲੀ ਸਮਝ ਨੂੰ ਵੀ ਪੜਚੋਲ ਲੈਂਦੇ ਹਾਂ। ਜਦੋਂ ਇਹ ਚਰਚਾ ਸ਼ੁਰੂ ਹੋਈ ਕਿ ਗੁਰੂ ਕੋਈ ਦੇਹਧਾਰੀ ਨਹੀਂ, ਸੱਚ ਦਾ ਗਿਆਨ ਹੀ ਹੁੰਦਾ ਹੈ। ਤਾਂ ਇਨ੍ਹਾਂ ਨੇ ਪਹਿਲਾ ਦਿਮਾਗੀ ਤਰਕ ਦਿਤਾ ਕਿ ਕਿਉਂਕਿ ਨਾਨਕ ਸਰੂਪਾਂ ਨੇ ‘ਗੁਰਬਾਣੀ’ (ਸੱਚ ਦਾ ਗਿਆਨ) ਉਚਾਰਨ ਕੀਤੀ ਸੋ ਉਨ੍ਹਾਂ ਨੂੰ ‘ਗੁਰੂ’ ਕਹਿਣਾ ਸਹੀ ਹੈ। ਇਸ ਦੇ ਜਵਾਬ ਵਿੱਚ ਜਦੋਂ ਇਹ ਦਲੀਲ ਸਾਹਮਣੇ ਆਈ ਕਿ ਇਸ ਕਸਵੱਟੀ ਦੇ ਆਧਾਰ ਤੇ ਤਾਂ ਸਿੱਖਾਂ ਦੇ ਗੁਰੂਆਂ ਦੀ ਗਿਣਤੀ 30-31 (ਛੇ ਨਾਨਕ ਸਰੂਪ ਅਤੇ ਹੋਰ ਬਾਣੀਕਾਰ) ਹੋ ਜਾਂਦੀ ਹੈ ਅਤੇ ਚਾਰ ਨਾਨਕ ਸਰੂਪ ‘ਗੁਰੂ’ ਨਹੀਂ ਰਹਿੰਦੇ (ਉਨ੍ਹਾਂ ਨੇ ਬਾਣੀ ਨਹੀਂ ਉਚਾਰੀ)। ਤਾਂ ਇਨ੍ਹਾਂ ਨੇ ਇੱਕ ਨਵੀਂ ਦਿਮਾਗੀ ਕਸਰਤ ਕਰਦੇ ਹੋਏ ‘ਨਵਾਂ ਸਿਧਾਂਤ’ ਦੇ ਦਿਤਾ ਕਿ ‘ਗੁਰਬਾਣੀ ਦੀ ਰਚਨਾ ਅਤੇ ਇਸ ਅਨੁਸਾਰੀ ਵਿਵਹਾਰ’ ਹੀ ‘ਗੁਰੂ’ ਹੋਣ ਦੀ ਕਸਵੱਟੀ ਹੈ। ਪਰ ਇਹ ‘ਸਿਧਾਂਤ’ ਵੀ ਕੱਚਾ ਸੀ ਅਤੇ ਇਸ ਅਨੁਸਾਰ ਵੀ ‘ਗੁਰੂਆਂ’ ਦੀ ਗਿਣਤੀ 30-35 ਬਣਦੀ ਹੈ ਕਿਉਂਕਿ ਸਾਡੀ ਸਮਝ ਅਨੁਸਾਰ ਸਾਰੇ ਬਾਣੀਕਾਰਾਂ ਦਾ ਵਿਵਹਾਰ ਉਨ੍ਹਾਂ ਦੀ ਬਾਣੀ ਅਨੁਸਾਰੀ ਹੀ ਸੀ, ਉਸ ਤੋਂ ਉਲਟ ਨਹੀਂ। ਇਹ ਸਿਧਾਂਤ ਗਲਤ ਸਾਬਿਤ ਹੋ ਜਾਣ ਤੇ ਇਨ੍ਹਾਂ ਦੀ ਦਿਮਾਗੀ ਕਸਰਤ ਹੋਰ ਅੱਗੇ ਵੱਧੀ ਅਤੇ ਇੱਕ ਹੋਰ ਨਵਾਂ ਸਿਧਾਂਤ ਸਾਹਮਣੇ ਆਇਆ ਕਿ ਨਾਨਕ ਸਰੂਪਾਂ ਨੇ ਹੀ ਬਾਕੀ ਬਾਣੀਕਾਰਾਂ ਨਾਲ ਸਾਡੀ ਪਛਾਣ ਕਰਾਈ ਇਸ ਲਈ ਸਿਰਫ ‘ਨਾਨਕ ਸਰੂਪ’ ਹੀ ‘ਗੁਰੂ’ ਹਨ, ਬਾਕੀ ਬਾਣੀਕਾਰ ਨਹੀਂ। ਪਰ ਇਹ ‘ਸਿਧਾਂਤ’ ਵੀ ਕੱਚਾ ਹੈ ਕਿਉਂਕਿ ਮਗਰਲੇਂ ਨਾਨਕ ਸਰੂਪਾਂ ਨਾਲ ਵੀ ਸਾਡੀ ਪਛਾਣ ‘ਬਾਬਾ ਨਾਨਕ’ ਜੀ ਰਾਹੀਂ ਹੀ ਬਣਦੀ ਹੈ। ਬਾਬਾ ਅੰਗਦ ਜੀ ਨਾਲ ਸਾਡੀ ਪਛਾਣ ਬਾਬਾ ਨਾਨਕ ਜੀ ਨੇ ਹੀ ਕਰਵਾਈ। ਇਸ ‘ਸਿਧਾਂਤ’ ਅਨੁਸਾਰ ਤਾਂ ‘ਗੁਰੂ’ ਸਿਰਫ ਬਾਬਾ ਨਾਨਕ ਜੀ ਹੀ ਹੋਣੇ ਚਾਹੀਦੇ ਹਨ।

ਸਪਸ਼ਟ ਹੈ ਇਸ ਵਿਸ਼ੇ ਤੇ ਹਰਦੇਵ ਵੀਰ ਜੀ ਦੀਆਂ ਦਿਮਾਗੀ ਕਸਰਤਾਂ ਕਾਰਨ ਉਨ੍ਹਾਂ ਦਾ ਸਟੈਂਡ ਬਦਲਦਾ ਰਹਿੰਦਾ ਹੈ ਅਤੇ ਨਿਤ ਨਵੇਂ ਮਨਮੱਤੀਂ ਸਿਧਾਂਤ ਸਾਹਮਣੇ ਲਿਆਉਂਦਾ ਹੈ। ਇਸ ਵਿਸ਼ੇ ਤੇ ਗੱਲ ਕਰਦੇ ਸਮੇਂ ਉਹ ਗੁਰਬਾਣੀ ਸੇਧ ਦੀ ਘੱਟ ਹੀ ਵਰਤੋਂ ਕਰਦੇ ਹਨ ਅਤੇ ਆਪਣੀ ਦਿਮਾਗੀ ਕਸਰਤ ਨੂੰ ਹੀ ਕਸਵੱਟੀ ਮੰਨਦੇ ਹਨ। ਉਨ੍ਹਾਂ ਦੀ ਇਹ ਪਹੁੰਚ ਪਹਿਲਾਂ ਵਿਚਾਰੇ ਇਸ ਗੁਰਵਾਕ ਵਾਂਗ ਹੈ

ਨਾਨਕ ਗੁਰੂ ਨਾ ਚੇਤਨੀ ਮੀਨ ਆਪਣੈ ਸੁਚੇਤ॥

ਛੁਟੇ ਤਿਲ ਬੂਆੜ ਜਿਉ ਸੁੰਞੇ ਅੰਦਰਿ ਖੇਤ॥ (463)

‘ਗੁਰੂ’ ਪਦ ਦੇ ਵਿਸ਼ੇ ਤੇ ਉਪਰੋਕਤ ਸੰਖੇਪ ਵਿਚਾਰ ਵਿੱਚ ਅਸੀਂ ਕੌਮੀ ਸਮਝ ਅਤੇ ਹਰਦੇਵ ਸਿੰਘ ਜੀ ਦੀ ਸਮਝ ਵਿਚਲੀਆਂ ਕਮਜੋਰੀਆਂ ਨੂੰ ਪਛਾਣ ਲਿਆ ਹੈ। ਅਸੀਂ ਇਸ ਵਿਸ਼ੇ ਤੇ ਕਦੀ ਜ਼ਿਦ ਨਹੀਂ ਕੀਤੀ ਬਲਕਿ ਸਹਿਜ ਅਤੇ ਠਰੰਮੇ ਨਾਲ ਆਪਣੇ ਵਿਚਾਰ ਹੀ ਰੱਖੇ ਹਨ। ਇਸ ਤੋਂ ਨਰਾਜ਼ ਹੋ ਕੇ ਭੜਕਾਹਟ ਪੈਦਾ ਕਰਦੀ ਫਤਵੇਬਾਜ਼ੀ ਅਤੇ ਇਲਜ਼ਾਮ ਤਰਾਸ਼ੀ ਦੀ ਪਹੁੰਚ ਵੀਰ ਜੀ ਦੇ ਕਿਰਦਾਰ ਨੂੰ ਨੀਂਵਾ ਹੀ ਕਰ ਰਹੀ ਹੈ।

2. ਗੁਰੂ ਗ੍ਰੰਥ ਦੇ ਸਵਰੂਪ ਦੇ ਮਹੱਤਵ ਨੂੰ ਅੰਡਰਮਾਈਨ ਕਰਨ ਦਾ ਜਤਨ

ਸਾਡਾ ਪੱਖ: ਇਸ ਇਲਜ਼ਾਮ ਵਿੱਚ ਵੀ ਕੋਈ ਸੱਚਾਈ ਨਹੀਂ ਹੈ। ਅਸੀਂ ਆਪਣੀ ਪਹਿਲੀ ਪੁਸਤਕ ਵਿੱਚ ਹੀ ਇਹ ਗੱਲ ਸਪਸ਼ਟਤਾ ਨਾਲ ਲਿਖ ਚੁੱਕੇ ਹਾਂ ਕਿ ‘ਸ਼ਬਦ ਗੁਰੂ ਗ੍ਰੰਥ ਸਾਹਿਬ’ ਜੀ ਪੂਰੀ ਦੁਨੀਆਂ ਵਿਚੋਂ ਇਕੋ ਇੱਕ ਲਾਸਾਨੀ ਧਰਮ ਗ੍ਰੰਥ ਹਨ ਜੋ ਹਰ ਪੱਖੋਂ ਸੰਪੂਰਨ ਹਨ ਅਤੇ ਸਮੁੱਚੀ ਮਨੁੱਖਤਾ ਨੂੰ ਬਿਨਾਂ ਕਿਸੇ ਵਿਤਕਰੇ ਦੇ ਸਰਬਪੱਖੀ ਜੀਵਨ ਸੇਧ ਦੇ ਸਕਦੇ ਹਨ।

ਪਰ ਕੌਮੀ ਸਮਝ ਵੈਸੇ ਭਾਂਵੇ ਇਸ ਸਰੂਪ ਦੇ ਸਤਿਕਾਰ ਦਾ ਵਿਖਾਵਾ ਜਿਤਨਾ ਮਰਜ਼ੀ ਕਰੀ ਜਾਵੇ, ਪਰ ਸੱਚਾਈ ਇਹ ਹੈ ਕਿ ਇਸ ਨੂੰ ਇਸ ਸਰੂਪ ਦੀ ਸੰਪੂਰਨਤਾ ਤੇ ਵਿਸ਼ਵਾਸ ਨਹੀਂ। ਇਸੇ ਲਈ ਇਸ ਦੇ ਨਿਤਨੇਮ ਅਤੇ ਖੰਡੇ ਦੀ ਪਾਹੁਲ ਦੀ ਅੱਧੇ ਤੋਂ ਜ਼ਿਆਦਾ ਰਚਨਾਵਾਂ ਬਾਹਰਲੀਆਂ ਹਨ। ਸੋ ਸਪਸ਼ਟਤਾ ਹੈ ਕਿ ਪਰਿਵਾਰ ਸਮੇਤ ਜੋ ਵੀ ਧਿਰਾਂ ਪੰਥਕ ਨਿਤਨੇਮ ਅਤੇ ਖੰਡੇ ਦੀ ਪਾਹੁਲ ਵਾਲੀਆਂ ਬਾਣੀਆਂ ਨੂੰ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਲੈਣ ਦੀ ਗੁਹਾਰ ਲਾ ਰਹੀਆਂ ਹਨ, ਉਨ੍ਹਾਂ ਤੇ ਇਸ ਸਰੂਪ ਨੂੰ ‘ਅੰਡਰਮਾਈਨ’ ਕਰਨ ਦਾ ਦੋਸ਼ ਕੋਈ ਬੇਈਮਾਨ ਹੀ ਲਾ ਸਕਦਾ ਹੈ, ਸੁਹਿਰਦ ਨਹੀਂ।

ਵੀਰ ਜੀ ਨੇ ਆਪਣੇ ਇਸ ਇਲਜ਼ਾਮ ਦੇ ਹੱਕ ਵਿੱਚ ਸਾਡੀ ਕਿਸੇ ਲਿਖਤ ਦਾ ਕੋਈ ਹਵਾਲਾ ਨਹੀਂ ਦਿਤਾ, ਜੋ ਇਹ ਇਸ਼ਾਰਾ ਕਰਦਾ ਹੈ ਕਿ ਉਨ੍ਹਾਂ ਦਾ ਮਕਸਦ ਸਿਰਫ ਜਜ਼ਬਾਤੀ ਗਲਤ ਬਿਆਨੀਆਂ ਕਰਕੇ ਪਾਠਕਾਂ ਨੂੰ ਭੜਕਾਉਣਾ ਹੈ। ਪਰਿਵਾਰ ਸਮੇਤ ਕੁੱਝ ਧਿਰਾਂ ਤਾਂ ਸਮੇਂ ਨਾਲ ਗਲਤੀਆਂ ਜਾਂ ਸਾਜਿਸ਼ਾਂ ਨਾਲ ਇਸ ਸਰੂਪ ਵਿੱਚ ਸ਼ਾਮਿਲ ਕਰ ਦਿਤੀਆਂ ਵਿਸੰਗਤੀਆਂ (ਜਿਵੇਂ ਰਾਗਮਾਲਾ) ਦੇ ਸੁਧਾਰ ਦੀ ਵੀ ਗੱਲ ਕਰ ਰਹੀਆਂ ਹਨ। ਇਹ ਇਸ ਸਰੂਪ ਲਈ ਪਿਆਰ ਅਤੇ ਸਤਿਕਾਰ ਦੀ ਅਦੁੱਤੀ ਮਿਸਾਲ ਹੈ।

ਦੂਜੀ ਤਰਫ, ਜੇ ਆਮ ਕੌਮੀ ਸਮਝ ਦੀ ਪੜਚੋਲ ਕਰੀਏ ਤਾਂ ਉਹ ਇਸ ਸਰੂਪ ਵਿੱਚ ਵਿਸੰਗਤੀਆਂ (ਰਾਗਮਾਲਾ, ਪਾਠ-ਭੇਦ) ਮੰਨਦੇ ਹੋਏ ਵੀ ਇਸ ਦੇ ਸੁਧਾਰ ਨੂੰ ਸਹੀ ਨਹੀਂ ਮੰਨਦੀ (ਰਾਗਮਾਲਾ ਤੋਂ ਬਗੈਰ ਕੋਈ ਗ੍ਰੰਥ ਛਾਪਨ ਦਾ ਹੀਆ ਨਾ ਕਰੇ), ਜੋ ਇਹ ਸੱਚਾਈ ਸਾਬਿਤ ਕਰਦਾ ਹੈ ਕਿ ਉਸ ਦਾ ਸਤਿਕਾਰ ਸਿਰਫ ਬਾਹਰੀ ਹੈ।

ਵੀਰ ਹਰਦੇਵ ਸਿੰਘ ਜੀ ਤਾਂ ਇਸ ਗਲਤ ਕੌਮੀ ਸਮਝ ਤੋਂ ਵੀ ਅਗਾਂਹ ਵੱਧ ਗਏ ਹਨ ਅਤੇ ਰਾਗਮਾਲਾ ਨੂੰ ਆਪਣੀ ਦਿਮਾਗੀ ਕਸਰਤਾਂ ਰਾਹੀਂ ਪ੍ਰਮਾਨਿਕ (ਸਹੀ) ਸਿਧ ਕਰਨ ਦੇ ਕੁ-ਰਾਹ ਤੇ ਪੈ ਗਏ ਹਨ। ਉਨ੍ਹਾਂ ਦੀ ਇਹ ਦਿਮਾਗੀ ਕਸਰਤ ਪੰਜਵੇਂ ਨਾਨਕ ਤੇ ‘ਰਚਨਾ-ਚੋਰ’ ਹੋਣ ਦਾ ਕਲੰਕ ਲਾਉਂਦੀ ਹੈ ਤਾਂ ਵੀ ਉਨ੍ਹਾਂ ਨੂੰ ਕੋਈ ਪ੍ਰਵਾਹ ਨਹੀਂ ਕਿਉਂਕਿ ਉਨ੍ਹਾਂ ਦਾ ਮੰਸ਼ਾਂ ਤਾਂ ਸਤਿਕਾਰ ਦੇ ਨਾਮ ਤੇ ਰੌਲਾ ਪਾ ਕੇ ਪਾਠਕਾਂ ਨੂੰ ਭੜਕਾਉਣਾ ਜਾਂ ਗੁੰਮਰਾਹ ਕਰਨਾ ਮਾਤਰ ਹੈ। ਜੇ ਉਨ੍ਹਾਂ ਦੇ ਮਨ ਵਿੱਚ ਨਾਨਕ ਸਰੂਪਾਂ ਪ੍ਰਤੀ ਸੱਚਾ ਸਤਿਕਾਰ ਹੁੰਦਾ ਤਾਂ ਉਨ੍ਹਾਂ ਦੇ ਚਰਿਤ੍ਰ ਨੂੰ ਕਲ਼ੰਕਿਤ ਕਰਨ ਵਾਲੀਆਂ ਐਸੀਆਂ ਕਸਰਤਾਂ ਕਦੇ ਨਾ ਕਰਦੇ।

ਇਸ ਗੱਲ ਨੂੰ ਥੋੜਾ ਖੋਲ ਕੇ ਸਮਝ ਲੈਂਦੇ ਹਾਂ। ਹਰਦੇਵ ਸਿੰਘ ਜੀ ਦਾ ਮੱਤ ਹੈ ਕਿ ਰਾਗਮਾਲਾ ਸਰੂਪ ਵਿੱਚ ਆਪ ਪੰਜਵੇਂ ਪਾਤਸ਼ਾਹ ਜੀ ਨੇ ਚੜ੍ਹਾਈ। ਇਹ ਵੀ ਪ੍ਰਵਾਨਿਤ ਸੱਚਾਈ ਹੈ ਕਿ ਇਹ ਰਾਗਮਾਲਾ ਕਵੀ ਆਲਮ ਦੀ ਰਚਨਾ ਕਾਮਕੰਦਲਾ ਦਾ ਹਿੱਸਾ ਹੈ। ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਬਨਾਵਟ ਬਾਰੇ ਜਾਣਕਾਰੀ ਰੱਖਣ ਵਾਲਾ ਹਰ ਸ਼ਖਸ ਜਾਣਦਾ ਹੈ ਕਿ ਪੰਜਵੇ ਪਾਤਸ਼ਾਹ ਜੀ ਨੇ ਜੇ ਕਿਸੇ ਬਾਣੀਕਾਰ ਦਾ ਇੱਕ ਸ਼ਬਦ ਵੀ ਪਾਇਆ ਹੈ ਤਾਂ ਉਸ ਬਾਣੀਕਾਰ ਦਾ ਜ਼ਿਕਰ ਜ਼ਰੂਰ ਕੀਤਾ ਹੈ। ਪਰ ਸਰੂਪ ਵਿਚਲੀ ਰਾਗਮਾਲਾ ਤੇ ਕਵੀ ਆਲਮ ਦਾ ਜ਼ਿਕਰ ਕਿਧਰੇ ਨਹੀਂ ਮਿਲਦਾ। ਸੋ ਰਾਗਮਾਲਾ ਨੂੰ ਪੰਜਵੇਂ ਪਾਤਸ਼ਾਹ ਵਲੋਂ ਦਰਜ ਕੀਤੇ ਜਾਣ ਦਾ ਮਤਲਬ ਉਨ੍ਹਾਂ ਨੂੰ ‘ਰਚਨਾ ਚੋਰ’ ਦਰਸਾ ਕੇ ਕਲੰਕਿਤ ਕਰਨਾ ਹੈ। ਵੀਰ ਜੀ ਵਲੋਂ ਪੰਥ ਪ੍ਰਵਾਨਿਕਤਾ ਦੇ ਬੋਝ ਥੱਲੇ ਨਾਨਕ ਸਰੂਪਾਂ ਨੂੰ ਕਲੰਕਿਤ ਕਰਨ ਦੀ ਪਹੁੰਚ ਸਿਰਫ ਇਥੇ ਹੀ ਸੀਮਿਤ ਨਹੀਂ ਹੈ। ਭਗੌਤੀ, ਮਹਾਂਕਾਲ ਆਦਿ ਨੂੰ, ਅਰਥਾਂ ਦੀ ਤਰੋੜ ਮਰੋੜ ਕਰਕੇ ‘ਰੱਬ’ ਸਿੱਧ ਕਰਨ ਵਾਲੀਆਂ ਉਨ੍ਹਾਂ ਦੀਆਂ ਦਿਮਾਗੀ ਕਸਰਤਾਂ ਤੋਂ ਸੁਚੇਤ ਪੰਥ ਚੰਗੀ ਤਰਾਂ ਵਾਕਿਫ ਹੈ। ਵੈਸੇ ਵੀਰ ਜੀ ਲਗਭਗ 97% ਦਸਮ ਗ੍ਰੰਥ ਨੂੰ ਰੱਦ ਕਰਨ ਦਾ ਦਾਅਵਾ (ਵਿਖਾਵਾ) ਜ਼ਰੂਰ ਕਰਦੇ ਹਨ। ਪਰ ਉਨ੍ਹਾਂ ਨੂੰ ਸ਼ਾਇਦ ਇਹ ਜਾਣਕਾਰੀ ਨਹੀਂ ਕਿ ਉਨ੍ਹਾਂ ਵਾਂਗ ਹੀ ਅਰਥਾਂ ਦੀ ਭੰਨ-ਤੋੜ (ਖਿੱਚ ਧੁਹ) ਕਰਕੇ ਪੂਰੇ ਦਸਮ ਗ੍ਰੰਥ ਨੂੰ ਸਹੀ ਸਾਬਿਤ ਕਰਨ ਦੇ ਆਹਰੇ ਸੱਚ ਖੋਜ ਅਕੈਡਮੀ ਦੇ ਨਿਹੰਗ ਧਰਮ ਸਿੰਘ (ਅਤੇ ਉਨ੍ਹਾਂ ਦੇ ਸਾਥੀ) ਵੀ ਲੱਗੇ ਹੋਏ ਹਨ। ਉਹ ਚਾਹੁਣ ਤਾਂ ਆਪਣੇ ਇਨ੍ਹਾਂ ਪਹੁੰਚ-ਭਾਈਆਂ ਨਾਲ ਵਿਚਾਰ ਸਾਂਝੇ ਕਰ ਸਕਦੇ ਹਨ। ਚੰਦ ਕੁ ਪੰਥ ਪ੍ਰਵਾਨਿਤ ਰਚਨਾਵਾਂ ਨੂੰ ਧੱਕੇ ਨਾਲ ਸਹੀ ਸਾਬਿਤ ਕਰਨ ਦੀ ਕਸਰਤ ਕਰਨ ਦੀ ਥਾਂ ਜੇ ਉਹ ਅਕੈਡਮੀ ਵਾਲਿਆਂ ਵਲੋਂ ਪੂਰੇ ਦਸਮ ਗ੍ਰੰਥ ਨੂੰ ਸਹੀ ਸਾਬਿਤ ਕਰਨ ਦੇ ਜਤਨਾਂ ਵਿਰੁਧ ਕੁੱਝ ਹਿੰਮਤ ਕਰ ਸਕਣ ਤਾਂ ਪੰਥ ਲਈ ਲਾਹੇਵੰਦ ਹੋ ਸਕਦਾ ਹੈ।

ਵੀਰ ਜੀ ਨੇ ਆਪਣੀ ਆਦਤ ਅਨੁਸਾਰ ਸਾਡੇ ਤੇ ਇੱਕ ਝੂਠਾ ਇਲਜ਼ਾਮ ਇਹ ਵੀ ਲਾਇਆ ਹੈ ਕਿ ਅਸੀਂ ਸਿੱਖ ਦੀ ਪਰਿਭਾਸ਼ਾ ਵਿੱਚ ਸਿੱਖਾਂ ਦੇ ਗੁਰੂ ਗ੍ਰੰਥ ਸਾਹਿਬ ਤੇ ਨਿਸ਼ਚੇ ਨੂੰ ਬਾਹਰ ਕੱਡਿਆ ਹੈ। ਪਰਿਵਾਰ ਦੀ ਸਮਝ ਅਨੁਸਾਰੀ ਸੁਝਾਈ ਸਿੱਖ ਦੀ ਪਰਿਭਾਸ਼ਾ ਹੇਠਾਂ ਅਨੁਸਾਰ ਹੈ

ਜਿਹੜਾ ਇਨਸਾਨ ਇੱਕ ਅਕਾਲ ਪੁਰਖ, ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਿਤ ਗੁਰਬਾਣੀ (ਜਪੁ ਦੇ ਮੰਗਲ ਤੋਂ ਤਨ ਮਨ ਥੀਵੈ ਹਰਿਆ ਤੱਕ) ਵਿੱਚ ਵਿਸ਼ਵਾਸ ਰੱਖਦਾ ਹੈ ਅਤੇ ਨਾਨਕ ਫਲਸਫੇ ਦੇ ਵਿਪਰੀਤ ਕਿਸੇ ਮੱਤ ਨੂੰ ਸਵੀਕਾਰ ਨਹੀਂ ਕਰਦਾ, ਉਹ ਸਿੱਖ ਹੈ।

ਇਸ ਵਿੱਚ ਸਪਸ਼ਟ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵਿਸ਼ਵਾਸ (ਨਿਸ਼ਚਾ) ਰੱਖਣ ਦੀ ਗੱਲ ਹੈ ਜੋ ਵੀਰ ਜੀ ਦੇ ਝੂਠ ਨੂੰ ਨੰਗਾ ਕਰਦੀ ਹੈ। ਅਸੀਂ ਵਿਸ਼ਵਾਸ, ਨਿਸ਼ਚਾ ਅਤੇ ਧਾਰਨ ਕਰਨਾ ਨੂੰ ਸਮਾਨਅਰਥੀ ਮੰਨਦੇ ਹਾਂ ਕਿਉਂਕਿ ਗੁਰਮਤਿ ਦੀ ਸੇਧ ਅਨੁਸਾਰ ‘ਵਿਸ਼ਵਾਸ ਕਰਨਾ ਪਰ ਧਾਰਨ ਨਾ ਕਰਨਾ’ ਦੁਬਿਧਾ, ਅਸੁਹਿਰਦਤਾ ਦਾ ਪ੍ਰਤੀਕ ਹੈ, ਜੋ ਇੱਕ ਸਿੱਖ ਵਿੱਚ ਨਹੀਂ ਹੋਣੀ ਚਾਹੀਦੀ। ਸੋ ਸੰਦਰਭ ਨੂੰ ਅਣਦੇਖਿਆ ਕਰਕੇ ਲਫਜ਼ਾਂ ਦੀ ਖਿੱਚ-ਧੂਹ ਵੀਰ ਜੀ ਦੇ ਮਾਨਸਿਕ ਭਟਕਾਵ ਦਾ ਕਾਰਨ ਬਣ ਰਹੀ ਹੈ।

ਆਪਣੀ ਇਸੇ ਮੰਦ ਬਿਰਤੀ ਹੇਠ ਵੀਰ ਜੀ ਨੇ ਸਾਡੇ ਤੇ ਇਹ ਇਲਜ਼ਾਮ ਲਾਇਆ ਹੈ ਕਿ ਅਸੀਂ ਸਰੂਪ ਦੇ ਪ੍ਰਕਾਸ਼ ਦੇ ਵਿਰੁਧ ਹਾਂ। ਸਾਡੀ ਕਿਸ ਲਿਖਤ ਵਿੱਚ ਐਸਾ ਮਿਲਦਾ ਹੈ? ਹਾਂ ਸਾਡੇ ਸਮੇਤ ਕੁੱਝ ਹੋਰ ਸੱਜਣਾਂ ਨੇ ਇਹ ਵਿਚਾਰ ਦਿਤਾ ਹੈ ਕਿ ਸਰੂਪ ਨੂੰ ਦੇਹ ਸਮਝ ਕੇ ਉਸ ਦੇ ਸਤਿਕਾਰ ਦੇ ਨਾਮ ਹੇਠ ਬੇਲੋੜੇ ਕਰਮਕਾਂਡ (ਕੂਲਰ, ਏ ਸੀ ਲਾਉਣਾ, ਕੰਬਲ ਰਜਾਈਆਂ ਦੇਣੀਆਂ ਆਦਿ) ਸਹੀ ਨਹੀਂ ਹਨ। ਅਸੀਂ ਇਹ ਵੀ ਕਿਹਾ ਹੈ ਕਿ ਗੁਰਬਾਣੀ ਦਾ ਅਸਲ ਸਤਿਕਾਰ ਉਸ ਵਿਚਲੇ ਉਪਦੇਸ਼ਾਂ ਨੂੰ ਜੀਵਨ ਵਿੱਚ ਅਪਣਾ ਲੈਣਾ ਹੈ। ਵੀਰ ਜੀ ਨੇ ਸ਼ਾਇਦ ਹੀ ਕਦੇ ਐਸੇ ਕਰਮਕਾਂਡਾਂ ਖਿਲਾਫ ਅਵਾਜ਼ ਉਠਾਈ ਹੋਵੇ?

ਨਿਚੋੜ

ਉਪਰੋਕਤ ਖੁੱਲੀ ਵਿਚਾਰ ਵਿੱਚ ਅਸੀਂ ਇਹ ਸੱਚਾਈ ਸਾਹਮਣੇ ਲਿਆਉਣ ਦਾ ਜਤਨ ਕੀਤਾ ਹੈ ਕਿ ਵੀਰ ਹਰਦੇਵ ਸਿੰਘ ਜੀ ਦੀ ਪਹੁੰਚ ਗੁਰਬਾਣੀ ਸੇਧ ਨੂੰ ਅਪਨਾਉਣ ਦੀ ਥਾਂ ਆਪਣੀ ਦਿਮਾਗੀ ਕਸਰਤਾਂ ਰਾਹੀਂ ਗਲਤ ਪ੍ਰਚਲਿਤ ਮਾਨਤਾਵਾਂ ਨੂੰ ਜਸਟੀਫਾਈ ਕਰਨ ਦੀ ਹੈ। ਰਾਗਮਾਲਾ, ਗੁਰੂ ਵਿਸ਼ੇਸ਼ਨ, ਦਸਮ ਗ੍ਰੰਥੀ ਪੰਥ ਪ੍ਰਵਾਨਿਤ ਰਚਨਾਵਾਂ ਆਦਿਕ ਵਿਸ਼ਿਆਂ ਤੇ ਉਨ੍ਹਾਂ ਦੀਆਂ ਲਿਖਤਾਂ ਇਸ ਪਹੁੰਚ ਦੀਆਂ ਮਿਸਾਲਾਂ ਹਨ। ਜੇ ਭੁੱਲ-ਭੁੱਲੇਖੇ ਕਿਧਰੇ ਗੁਰਬਾਣੀ ਦੀ ਵਰਤੋਂ ਕਰ ਵੀ ਲੈਣ ਤਾਂ ਬਹੁਤਾਤ ਉਸ ਦੀ ਵਰਤੋਂ ਵੀ ਆਪਣੀ ਮੱਤ ਅਨੁਸਾਰ ਕਰਦੇ ਹਨ ਜਿਵੇਂ ਉਨ੍ਹਾਂ ਦਾ ਇਹ ਨਵਾਂ ਸਿਧਾਂਤ ਕਿ ‘ਗੁਰਬਾਣੀ (ਪ੍ਰਚਲਿਤ) ਤੀਰਥ, ਆਰਤੀ, ਜਪ-ਤਪ, ਜੋਗ ਆਦਿ ਨੂੰ ਰੱਦ ਨਹੀਂ ਕਰਦੀ, (ਸਿਰਫ) ਉਨ੍ਹਾਂ ਨੂੰ ਵੱਖਰੇ ਅੰਦਾਜ਼ ਵਿੱਚ ਪੇਸ਼ ਕਰਦੀ ਹੈ। ਉਪਰ ਵਿਚਾਰ ਵਿੱਚ ਉਨ੍ਹਾਂ ਦੇ ਇਸ ਸਿਧਾਂਤ ਦੀ ਕੱਚਿਆਈ ਅਸੀਂ ਗੁਰਬਾਣੀ ਦੇ ਸਬੂਤਾਂ ਰਾਹੀਂ ਸਪਸ਼ਟ ਕਰ ਦਿਤੀ ਹੈ। ਲਫਜ਼ਾਂ ਦੀ, ਸੰਦਰਭ ਤੋਂ ਬਾਹਰ, ਜਾਣ-ਬੂਝ ਕੇ ਕੀਤੀ ਖਿੱਚ ਧੁਹ ਕਰਨ ਦੀ ਉਨ੍ਹਾਂ ਦੀ ਗਲਤ ਪਹੁੰਚ ਦੀ ਮਿਸਾਲ ਵੀ ਅਸੀਂ ‘ਤੱਤ ਗੁਰਮਤਿ’ ਸ਼ਬਦ-ਜੋੜ ਦੀ ਵਿਚਾਰ ਦੇ ਵਿਸ਼ੇ ਤੇ ਸਾਂਝੀ ਕਰ ਚੁੱਕੇ ਹਾਂ, ਜਦੋਂਕਿ ਗੁਰਬਾਣੀ ਵਿੱਚ ਵੀ ਇਸ ਸ਼ਬਦ-ਜੋੜ ਦੀ ਵਰਤੋਂ ਮਿਲਦੀ ਹੈ ਅਤੇ ਹਮੇਸ਼ਾਂ ਤੋਂ ਹੀ ਕੌਮ ਵਿੱਚ ਇਸ ਦੀ ਵਰਤੋਂ ਹੁੰਦੀ ਰਹੀ ਹੈ। ਸਿੱਖ ਰਹਿਤ ਮਰਿਯਾਦਾ ਦੀ ਪ੍ਰੋੜਤਾ ਦੀ ਉਨ੍ਹਾਂ ਦੀ ਪਹੁੰਚ ਵਿੱਚ ਵੀ ਆਪਾ-ਵਿਰੋਧ ਹੈ। ਇਸ ਦਾ ਸਮਰਥਨ ਉਹ ੳੇੁੱਥੇ ਹੀ ਕਰਦੇ ਹਨ ਜਿਥੇ ਸੁਧਾਰ ਦਾ ਵਿਰੋਧ ਕਰਨਾ ਹੋਵੇ। ਪਰ ਜਦੋਂ ਕਿਸੇ ਸੁਧਾਰ ਦੇ ਕਦਮ ਵਿੱਚ ਇਸ ਮਰਿਯਾਦਾ ਦਾ ਹਵਾਲਾ ਵਰਤ ਲਿਆ ਜਾਵੇ ਤਾਂ ਇਹ ਮਰਿਯਾਦਾ ਉਨ੍ਹਾਂ ਲਈ ਬੇਲੋੜੀ ਹੋ ਜਾਂਦੀ ਹੈ। ‘ਕੇਸਰੀ’ ਰੰਗ ਬਾਰੇ ਪਰਿਵਾਰ ਦੀ ਪੜਚੋਲ ਵਿਰੁਧ ਉਨ੍ਹਾਂ ਦਾ ਸਟੈਂਡ ਇਸ ਦੀ ਸਪਸ਼ਟ ਮਿਸਾਲ ਹੈ।

ਪਿੱਛਲੇ ਕੁੱਝ ਸਮੇਂ ਤੋਂ ਉਨ੍ਹਾਂ ਲਈ ਵਿਚਾਰਕ ਅਸਹਿਮਤੀ ਬਰਦਾਸ਼ਤ ਤੋਂ ਬਾਹਰ ਹੋ ਗਈ ਹੈ। ਇਸ ਲਈ ਉਹ ਵਿਚਾਰਕ ਤੌਰ ਤੇ ਅਸਹਿਮਤ ਸੱਜਣਾਂ ਖਿਲਾਫ ਬੇ-ਬੁਨਿਆਦ, ਬੇਹੂਦਾ, ਮਨਘੜਤ ਅਤੇ ਝੂਠੀ ਇਲਜ਼ਾਮ ਤਰਾਸ਼ੀ ਅਤੇ ਫਤਵੇਬਾਜ਼ੀ ਕਰਕੇ ਪਾਠਕਾਂ ਨੂੰ ਉਨ੍ਹਾਂ ਖਿਲਾਫ ਭੜਕਾਉਣ ਅਤੇ ਗੁੰਮਰਾਹ ਕਰਨ ਦੀ ਨੀਂਵੀ ਹੱਦ ਤੱਕ ਚਲੇ ਗਏ ਹਨ। ਤੱਤ ਗੁਰਮਤਿ ਪਰਿਵਾਰ ਖਿਲਾਫ ਉਨ੍ਹਾਂ ਦੀ ਪਹੁੰਚ ਇਸ ਦੀ ਸਪਸ਼ਟ ਮਿਸਾਲ ਹੈ। ਉਨ੍ਹਾਂ ਦੀ ਇਸ ਪਹੁੰਚ ਨੂੰ ਸੁਚੇਤ ਪੰਥ ਦੇ ਨਿਰਪੱਖ ਲੋਕ ਪਹਿਚਾਣ ਚੁੱਕੇ ਹਨ ਅਤੇ ਉਨ੍ਹਾਂ ਦਾ ਨਿਰਪੱਖ ਵਿਚਾਰ ਹੈ ਕਿ ਉਨ੍ਹਾਂ ਨੂੰ ਪਰਿਵਾਰ ਦਾ ਫੋਬੀਆ ਹੋ ਗਿਆ।

ਅਸੀਂ ਵੀਰ ਜੀ ਸਮੇਤ ਹਰੇਕ ਦੇ ਅਸਿਹਮਤ ਹੋਣ ਦੇ ਹੱਕ ਨੂੰ ਤਸਲੀਮ ਕਰਦੇ ਹਾਂ ਅਤੇ ਉਸ ਨੂੰ ਮਾਨਤਾ ਦਿੰਦੇ ਹਾਂ। ਪਰ ਗੁਰਬਾਣੀ ਦੇ ਕਿਸੇ ਪੈਰੋਕਾਰ ਤੋਂ ਇਹ ਆਸ ਨਹੀਂ ਕੀਤੀ ਜਾ ਸਕਦੀ ਕਿ ਉਹ ਅਸਹਿਮਤ ਸੱਜਣਾਂ ਤੋਂ ਚਿੜ੍ਹ ਕੇ ਉਨ੍ਹਾਂ ਖਿਲਾਫ ਮਨਘੜਤ ਅਤੇ ਬੇ-ਬੁਨਿਆਦ ਨਿੱਜੀ ਇਲਜ਼ਾਮਤਰਾਸ਼ੀ ਦੀ ਨੀਂਵੀ ਹੱਦ ਤੇ ਉਤਰ ਆਏ। ਵੀਰ ਜੀ ਪਰਿਵਾਰ ਖਿਲਾਫ ਪਾਠਕਾਂ ਨੂੰ ਭੜਕਾਉਣ ਅਤੇ ਗੁੰਮਰਾਹ ਕਰਨ ਲਈ ਕਿਸੇ ਵੀ ਹੱਦ ਤੱਕ ਗਿਰਨ ਨੂੰ ਤਰਲੋ-ਮੱਛੀ ਲਗਦੇ ਹਨ। ਉਨ੍ਹਾਂ ਦੀ ਇਹ ਪਹੁੰਚ ਬੀਮਾਰ ਅਤੇ ਬੇਈਮਾਨ ਮਾਨਸਿਕਤਾ ਦਾ ਪ੍ਰਗਟਾਵਾ ਹੈ, ਜਿਸ ਤੇ ਅਫਸੋਸ ਤੋਂ ਵੱਧ ਕੁੱਝ ਕੀਤਾ ਵੀ ਨਹੀਂ ਜਾ ਸਕਦਾ। ਉਨ੍ਹਾਂ ਵਲੋਂ ਭੜਕਾਹਟ ਪੈਦਾ ਕਰਨ ਦੀ ਮੰਸ਼ਾ ਪੂਰੀ ਹੁੰਦੀ ਨਜ਼ਰ ਆ ਰਹੀ ਹੈ। ਇਸੇ ਅਸਰ ਹੇਠ ਇੱਕ ਦਸਮ ਗ੍ਰੰਥੀ ਵੀਰ ਨੇ ਇੱਕ ਵੀਡੀਉ ਰਾਹੀਂ ਪਿਸਤੌਲ ਦਾ ਵਿਖਾਵਾ ਕਰਦੇ ਹੋਏ, ਪਰਿਵਾਰ ਨੂੰ ਵੀਰ ਜੀ ਵਾਂਗ ਭੰਡਦਿਆਂ ਚਰਚਾ ਲਈ ਖੁੱਲਾ ਚੈਲੰਜ ਕੀਤਾ ਹੈ।

ਅਸੀਂ ਵੀਰ ਜੀ ਦੀ ਇਸ ਬੇਈਮਾਨ ਪਹੁੰਚ ਨੂੰ ਪਹਿਲਾਂ ਹੀ ਪਹਿਚਾਣ ਚੁੱਕੇ ਸੀ ਤਾਂ ਹੀ ਅਸੀਂ ਉਨ੍ਹਾਂ ਨਾਲ ਬੇਲੋੜੀ ਵਿਚਾਰ-ਚਰਚਾ ਵਿੱਚ ਉਲਝ ਕੇ ਸਮਾਂ ਵਿਅਰਥ ਕਰਨ ਤੋਂ ਕਿਨਾਰਾ ਕਰ ਚੁੱਕੇ ਸੀ। ਸਾਨੂੰ ਹੁਣ ਵੀ ਕੋਈ ਆਸ ਨਹੀਂ ਹੈ ਕਿ ਉਹ ਆਪਣੀ ਗਲਤ ਪਹੁੰਚ ਨੂੰ ਸੁਧਾਰਣਗੇ। ਸੋ ਅਸੀਂ ਇਹੀ ਫੈਸਲਾ ਕੀਤਾ ਹੈ ਕਿ ਉਨ੍ਹਾਂ ਨੂੰ ਆਪਣੇ ਮਨ ਦੀ ਭੜਾਸ ਕੱਢ ਲੈਣ ਦਿਤੀ ਜਾਵੇ ਅਤੇ ਉਨ੍ਹਾਂ ਨਾਲ ਚਰਚਾ ਵਿੱਚ ਨਾ ਉਲਝਿਆ ਜਾਵੇ। ਕਿਉਂਕਿ ਸਾਡੇ ਕੌਲ ਸਮੇਂ ਦੀ ਵੱਡੀ ਘਾਟ ਹੈ ਅਤੇ ਸਾਡੇ ਕਈਂ ਜ਼ਰੂਰੀ ਪ੍ਰਾਜੈਕਟ ਚਲ ਰਹੇ ਹਨ। ਸਾਡੇ ਲਈ ਐਸੀ ਬੇਲੋੜੀ ਚਰਚਾ ਵਿੱਚ ਉਲਝਣਾ ਸੰਭਵ ਨਹੀਂ ਹੈ। ਜੇ ਹੋਰ ਕੋਈ ਵੀ ਉਨ੍ਹਾਂ ਵਾਂਗ ਸਾਡੇ ਖਿਲਾਫ ਕੂੜ ਪ੍ਰਚਾਰ ਕਰਦਾ ਹੈ ਤਾਂ ਉਸ ਨਾਲ ਵੀ ਉਲਝ ਕੇ ਸਮਾਂ ਬਰਬਾਦ ਨਹੀਂ ਕਰਾਂਗੇ। ਹਾਂ, ਐਸੇ ਸੱਜਣਾਂ ਵਲੋਂ ਪਾਏ ਖਿਲਾਰੇ ਬਾਰੇ ਆਪਣਾ ਪੱਖ ਸਮਾਂ ਮਿਲਣ ਤੇ ਪਾਠਕਾਂ ਨਾਲ ਸਾਂਝਾ ਕਰਨ ਦਾ ਜਤਨ ਜ਼ਰੂਰ ਕਰਾਂਗੇ।

ਚਲਦਾ … …

ਨਿਸ਼ਕਾਮ ਨਿਮਰਤਾ ਸਾਹਿਤ

ਤੱਤ ਗੁਰਮਤਿ ਪਰਿਵਾਰ

21 ਅਪ੍ਰੈਲ 2012


(21/04/12)
ਗੁਰਦੀਪ ਸਿੰਘ ਖਾਲਸਾ

ਗੁਰਬੀਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਚਲੋ ਚੰਗਾ ਹੋਇਆ ਤੁਸੀਂ ਦਸਤਾ ਕਿ ਤੁਸੀ ਦਸਮਗ੍ਰੰਥ ਨੂੰ ਗੁਰੂ ਗੋਵਿੰਦ ਸਿੰਘ ਜੀ ਦਾ ਮੰਨਦੇ ਹੋ । ਮੈ ਸਮਝਦਾ ਸੀ ਸਿਖ ਮਾਰਗ ਤੇ ਕੋਈ ਦਸਮਗ੍ਰੰਥ ਤੇ ਰਾਗਮਾਲਾ ਨੂੰ ਨਹੀਂ ਮੰਨਦਾ। ਇਸੇ ਲਈ ਤੁਹਾਨੂੰ ਦਸਮਗ੍ਰੰਥ ਨੂੰ ਕੂੜਾ ਕਹਿਣਾ ਚੁਭਦਾ ਹੈ । ਜੇ ਤੁਹਾਨੂ ਮੇਰਾ ਖਾਲਸਾ ਤਖਲਸ ਇਸ ਲਈ ਚੁਭਦਾ ਹੈ ਕਿ ਮੈ ਦਸਮਗ੍ਰੰਥ ਨੂੰ ਨਹੀਂ ਮਨਦਾ ਤਾਂ ਪਰੋਫੈਸਰ ਦਰਸ਼ਣ ਸਿੰਘ ਅਤੇ ਅਨੇਕਾਂ ਹੋਰ ਵਿ ਨਹੀਂ ਮਨਦੇ । ਫੇਰ ਥੋਨੂਂ ਉਹਨਾਂ ਦਾ ਖਾਲਸਾ ਵੀ ਚੁਭਦਾ ਹੋਣਾ । ਜਿਹੜਾ ਬੰਦੇ ਨੂੰ ਗੁਰੂ ਗ੍ਰੰਥ ਸਾਹਿਬ ਤੇ ਪੂਰਾ ਭਰੋਸਾ ਨਹੀਂ ਉਹ ਠੱਗ ਲੋਕ ਹਨ ਜੋ ਸਿਰੀ ਗੁਰੂ ਗ੍ਰੰਥ ਸਾਹਿਬ ਨੂੰ ਅਧੂਰਾ ਸਾਬਤ ਕਰਨ ਲਗੇ ਹੋਏ ਹਨ । ਜਿਹੜਾ ਵੀ ਕਹਿੰਦਾ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਨਾਲ ਦਸਮ ਗ੍ਰੰਥ ਦੀ ਬਾਣੀ ਮਿਲਾਕੇ ਪੜੌ ਉਸਦਾ ਮਤਲਬ ਇਹੀ ਆ ਕਿ ਗੁਰੂ ਪੂਰਾ ਨਹੀਂ । ਅਜਿਹੇ ਬੰਦਿਆ ਨੂੰ ਸਿੱਖ ਮਾਰਗ ਤੇ ਨਹੀਂ ਲਿਖਣਾ ਚਾਹੀਦਾ । ਪਾਠਕਾਂ ਵਿੱਚ ਭਲੇਖਾ ਪੈਦਾ ਕਰਦੇ ਹਨ । ਧੰਨਵਾਦ ਜੀ ।


(21/04/12)
ਅਵਤਾਰ ਸਿੰਘ ਲੰਡਨ

ਸ. ਜਸਬੀਰ ਸਿੰਘ ਜੀ ਕੈਲਗਰੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਜੇ ਆਪ ਜੀ ਨੂੰ ਸ. ਚਰਨਜੀਤ ਸਿੰਘ ਬਰੈਂਮਪਟਨ ਦੁਆਰਾ ਕੀਤੇ ਅੱਰਥ ਸਮੱਝ ਨਹੀਂ ਆ ਰਹੇ ਤਾਂ ਇਹ ਬੜੀ ਅਣਸੁਖਾਂਵੀਂ ਗੱਲ ਹੈ। ਇਹ ਹਰ ਵਿਦਿਆਰਥੀ (ਸਿੱਖ) ਦੀ ਅਪਣੀ ਮੇਹਨਤ ਅਤੇ ਯੋਗਤਾ ਤੇ ਨਿਰਭਰ ਕਰਦਾ ਹੈ ਕਿ ਉਹ ਅਪਣੇਂ ਟੀਚਰ (ਗੁਰੂ) ਦੀ ਸਿੱਖਿਆ ਨੂੰ ਕਿਵੇਂ ਅਤੇ ਕਿੰਨ੍ਹਾਂ ਕੁ ਵਰਤੋਂ ਵਿੱਚ ਲਿਆਉਂਦਾ ਹੈ। ਕਬੀਰ ਜੀ ਦਾ ਇੱਕ ਸ਼ਬਦ ਹੈ।
“ਕਬੀਰ ਸਾਚਾ ਸਤਿਗੁਰੁ ਕਿਆ ਕਰੈ ਜਉ ਸਿਖਾ ਮਹਿ ਚੂਕ॥
ਅੰਧੈ ਏਕ ਨਾ ਲਾਗਈ, ਜਿਉ ਬਾਂਸ ਬਜਾਈਐ ਫੂਕ” (੧੩੭੧)
ਇਸ ਸ਼ਬਦ ਵਿੱਚ ਸਾਰੀ ਗੱਲ “ਅੰਧੇ ਏਕ ਨਾ ਲਾਗਈ” ਦੀ ਹੈ ਪਰ ਇਸ ਸ਼ਬਦ ਬਾਰੇ ਜੇ ਕੋਈ ਸੱਜਣ ਮੈਂਨੂੰ ਇਹ ਪੁੱਛੇ ਕਿ ਕਬੀਰ ਜੀ ਬਾਂਸ ਵਿੱਚ ਫੂਕਾਂ ਕਿਉਂ ਮਾਰਦੇ ਸੀ ਤਾਂ ਮੈਂ ਅੱਪਣੀ ਸੱਮਝ ਅਨੁਸਾਰ ਤਾਂ ਇਹੀ ਕਹਾਂ ਗਾ ਕਿ:-
“ਇਕਨਾਂ ਮੱਤ ਖੁਦਾਏ ਦੀ ਇਕਨਾਂ ਘਿੱਨ ਲਈ ਇੱਕ ਦਿੱਤੀ ਮੂਲ ਨਾਂ ਘਿੱਨਦੇ ਜਿਉਂ ਪੱਥਰ ਬੂੰਦ ਪਈ”
ਅਜਿਹਾ ਵੀ ਦੇਖਣ ਵਿੱਚ ਆਉਂਦਾ ਹੈ ਕਿ ਅਪਣੀ ਧੁੰਨ ਤੇ ਲਗਣ ਦੇ ਪੱਕੇ ਵਿਅੱਕਤੀ ਦੁਨੀਆਂ ਤੋਂ ਬੇਖਬਰ ਅਪੱਣੇ ਰਸਤੇ ਤੇ ਮਸਤੀ ਨਾਲ ਚਲੀ ਜਾਂਦੇ ਹਨ। ਜਿਵੇਂ:-
“ਇਕੋ ਲਗਨ ਲਗੀ ਲਈ ਜਾਂਦੀ, ਹੈ ਅਨੰਤ ਤੋਰ ਉਨ੍ਹਾਂ ਦੀ, ਵਸਲੋਂ ਉਰੇ ਮੁਕਾਂਮ ਨਾਂ ਕੋਈ
ਸੋ ਚਾਲ ਪਏ ਨਿੱਤ ਰਹਿੰਦੇ”। (ਭਾਈ ਵੀਰ ਸਿੰਘ)
ਪੰਜਾਬ ਦਾ ਕਵੀ ਵਾਰਿਸ ਸ਼ਾਹ “ਹੀਰ” ਦੀ ਧੁੰਨ ਅਤੇ ਲਗਣ ਬਾਰੇ ਇਉਂ ਲਿਖਦਾ ਹੈ:-
“ਵਾਰਿਸ ਸ਼ਾਹ ਨਹੀਂ ਮੁੜਾਂ ਗੀ ਰੰਝੇਟੜੇ ਤੋਂ ਭਾਂਵੇਂ ਚੱਲ ਕੇ ਬਾਪ ਦੇ ਬਾਪ ਦਾ ਬਾਪ ਆਵੇ”
ਵੀਰ ਜੀਉ ਤੁਹਾਨੂੰ ਅਪਣੇਂ ਦ੍ਰਿਸ਼ਟੀਕੋਣ ਦਾ ਵਿਸ਼ਲੇਸ਼ਨ ਆਪ ਹੀ ਨਿਰਪੱਖਤਾ ਨਾਲ ਕਰਕੇ ਸ਼ਬਦਾਂ ਦੇ ਅੰਤਰੀਵ ਭਾਵ ਵੀ ਆਪ ਹੀ ਸਮਝਣੇਂ ਪੈਣਗੇ। ਗੁਰਬਾਣੀ ਵਿੱਚ ਅਨੇਕਾਂ
idioms, proverbs, religious terminology, regional customs & practices ਦਾ ਜ਼ਿਕਰ ਕੀਤਾ ਮਿਲਦਾ ਹੈ ਤਾਂ ਜੋ ਗੁਰਬਾਣੀ ਨੂੰ ਹਰ ਵਰਗ ਤੇ ਹਰ ਪਿਛੋਕੜ ਦਾ ਸਾਧਾਰਨ ਵਿਅਕਤੀ ਆਸਾਨੀਂ ਨਾਲ ਸੱਮਝ ਸਕੇ। ਪਰ ਜੀਵ ਫਿਰ ਵੀ ਨਹੀ ਸੱਮਝਦਾ ਤਾਂ ਹੀ ਕਬੀਰ ਜੀ ਕਹਿ ਰਹੇ ਹਨ ਕਿਹ “ਅੰਧੈ ਏਕ ਨਾ ਲਾਗਈ”।
ਸਤਿਕਾਰ ਸਹਿਤ

ਅਵਤਾਰ ਸਿੰਘ ਲੰਡਨ

*******************************************************

ਸ. ਅਮਰੀਕ ਸਿੰਘ ਜੀ ਰਾਜਪੁਰਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਆਪ ਜੀ ਵਲੋਂ ਜੋ ਮੇਰੇ ਪ੍ਰਤੀ ਪ੍ਰਸੰਸਾ ਦੇ ਸ਼ਬਦ ਕਹੇ ਗਏ ਹਨ ਮੈਂ ਉਨ੍ਹਾਂ ਲਈ ਆਪ ਜੀ ਦਾ ਅਤਿ ਧੰਨਵਾਦੀ ਹਾਂ। ਇਸ ਪ੍ਰਸੰਸਾ ਦੇ ਅਸਲ ਅਧਿਕਾਰੀ ਸ. ਚਰਨਜੀਤ ਸਿੰਘ ਜੀ ਬਰੈਂਮਪਟਨ ਹਨ ਜਿਨ੍ਹਾਂ ਨੇ ਬਹੁਤ ਹੀ ਸੁੰਦਰ, ਸਪੱਸ਼ਟ ਅਤੇ ਸੰਖੇਪ ਸ਼ਬਦਾਂ ਵਿੱਚ ਅਰਥ ਅਤੇ ਭਾਵ ਅਰਥ ਪੇਸ਼ ਕੀਤੇ ਹਨ। ਮੇਰੀ ਲਿਖਤ ਵਿੱਚ ਆਪ ਜੀ ਨੂੰ ਜਦੋਂ ਵੀ ਕੋਈ ਊਣਤਾਈ ਜਾਂ ਗਲਤੀ ਦਿਸੇ ਉਸ ਨੂੰ ਜ਼ਰੂਰ ਮੇਰੇ ਧਿਆਂਨ ਵਿੱਚ ਲਿਆਉਣ ਦੀ ਖੇਚਲ ਕਰਨੀ ਆਪ ਜੀ ਦਾ ਅਤਿ ਧੰਨਵਾਦੀ ਹੋਵਾਂਗਾ।
ਸਤਿਕਾਰ ਸਹਿਤ

ਅਵਤਾਰ ਸਿੰਘ ਲੰਡਨ


(21/04/12)
ਹਰਦੇਵ ਸਿੰਘ, ਜੰਮੂ

ਸਤਿਕਾਰ ਯੋਗ ਸੰਪਾਦਕ ਸਾਹਿਬ ਜੀਉ,

ਸਤਿ ਸ਼੍ਰੀ ਅਕਾਲ!

ਆਪ ਜੀ ਨੂੰ ਸੰਬੋਧਤ ਪਤੱਰ ਮਿਤੀ 20.4.12 ਦੇ ਮਾਰਫ਼ਤ ਡਾ. ਇਕਬਾਲ ਸਿੰਘ ਢਿੱਲੋਂ ਜੀ ਨੇ ਦਾਸ ਬਾਰੇ ਅਪਣੇ ਖਿਆਲਾਂ ਦੀ ਭਸ਼ਾਸ ਕੱਡੀ ਹੈ ਜਿਸ ਦਾ ਕਾਰਨ ਅਕਾਲ ਤਖ਼ਤ ਬਾਰੇ ਉਨ੍ਹਾਂ ਦੇ ਦਾਵੇਆਂ ਦੀ ਹੋਈ ਫ਼ਜ਼ੀਹਤ ਵੀ ਜਾਪਦਾ ਹੈ। ਉਹ ਅਪਣੀ ਝੇਂਪ ਮਿਟਾਉਂਣ ਲਈ ਜਤਨਸ਼ੀਲ ਹਨ ਇਸ ਕਰਕੇ ਹੋਰ ਦੀਆਂ ਹੋਰ ਬੇਸੁਰੀਆਂ ਛੇੜ ਬੈਠੇ ਹਨ। ਖ਼ੈਰ, ਮੈਂ ਲੇਖ ਦੇ ਮੂਲ ਵਿਸ਼ੇ ਬਾਰੇ ਹੀ ਗਲ ਕਰਾਂਗਾ।

ਉਨ੍ਹਾਂ ਅਪਣੀ ਵਿਦਵਤਾ ਸਮਰਥ ਅਨੁਸਾਰ ਟਿੱਪਣੀ ਕੀਤੀ ਹੈ:-

“ਅਸਲ ਵਿੱਚ ਸ. ਜੰਮੂ ਜੀ ਦਾ ਆਪਣਾ ਮਨ ਹੀ ਸਾਫ ਨਹੀਂ ਅਤੇ ਸਿਖ ਮੱਤ ਦੇ ਗਿਆਰ੍ਹਵੇਂ ਗੁਰੂ ਸ੍ਰੀ ਗੁਰੂ ਗ੍ਰੰਥ ਜੀ ਦੀ ਪ੍ਰਤਿਸ਼ਠਾ ਨੂੰ ਸ. ਜੰਮੂ ਜੀ ਵਰਗਿਆਂ ਨੇ ਹੀ ਖਤਰੇ ਵਿੱਚ ਪਾਇਆ ਹੋਇਆ ਹੈ” (ਡਾ. ਇਕਬਾਲ ਸਿੰਘ ਢਿੱਲੋਂ ਜੀ)

ਸਭ ਤੋਂ ਪਹਿਲਾਂ ਉਨ੍ਹਾਂ ਨੂੰ ਮੁਬਾਰਕਬਾਦ ਕਹਿਣਾ ਵੀ ਬਣਦਾ ਹੈ ਕਿ ਉਨ੍ਹਾਂ ਨੇ ਅਪਣੇ ਪੱਤਰ ਵਿੱਚ ਕਈਂ ਥਾਂ ‘ਗੁਰੂ` ਲਈ “ਸ਼੍ਰੀ ਗੁਰੂ ਗ੍ਰੰਥ ਜੀ” ਸ਼ਬਦ ਵਰਤੇ ਹਨ। ਇਹ ਮੁਬਾਰਕ ਕਿਉਂ ਦੇ ਰਿਹਾ ਹਾਂ, ਇਸ ਦਾ ਖ਼ੁਲਾਸਾ ਕੁੱਝ ਅੱਗੇ ਚਲ ਕੇ ਕਰਦਾ ਹਾਂ। ਪਹਿਲਾਂ ਅਪਣੇ ਵਲੋਂ ਲਿਖੇ ਲੇਖ ਦਾ ਕਾਰਨ/ਪ੍ਰਯੋਜਨ ਸਪਸ਼ਟ ਕਰ ਦੇਵਾਂ।

ਪਿੱਛਲੇ ਦੋ ਸਾਲ ਪਹਿਲਾਂ ਦਾਸ ਨੇ ਇੱਕ ਲੇਖ “ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦੱਸ ਗੁਰੂ ਸਾਹਿਬਾਨ ਦੀ ਬਾਣੀ” ਲਿਖਿਆ ਸੀ ਜੋ ਕਿ ਸਿੱਖ ਮਾਰਗ ਵਿੱਚ ਲੇਖ ਲੜੀ ਚੌਥੀ ਵਿੱਚ ਪਿਆ ਹੈ। ਪਾਠਕ ਰਵਾਨਗੀ ਸਮਝਣ ਲਈ ਪੜ ਸਕਦੇ ਹਨ। ਕੁੱਝ ਹਫ਼ਤੇ ਪਹਿਲਾਂ ਇਨਟਰਨੈਟ ਤੇ, ਅਪਣੇ ਬਲਾਗ ਰਾਹੀਂ, ਕਿਸੇ ਸੱਜਣ ਨੇ ਇਹ ਸੂਚਨਾ ਦਿੱਤੀ ਸੀ ਕਿ ਕੁੱਝ ਸੱਜਣ ਗੁਰੂ ਗ੍ਰੰਥ ਸਾਹਿਬ ਦੇ ਸਵਰੂਪ ਦੇ ਬਦਲੇ ‘ਪੈਨ ਡ੍ਰਾਇਵ` ‘ਸੀ ਡੀ` ਆਦਿ ਦਾ ਵਿਚਾਰ ਵੀ ਪੇਸ਼ ਕਰ ਰਹੇ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਹ ਸੱਜਣ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਮੱਥਾ ਟੇਕਣ/ਕੀਰਤਨ ਨੂੰ ਵੀ ਫ਼ਿਜੂਲ ਜਿਹੀ ਗਲ ਦੱਸਦੇ ਹਨ। ਇਸ ਸੂਚਨਾ ਅਤੇ ਅਪਣੇ ਵਲੋਂ ਲਿਖੇ ਪੁਰਾਣੇ ਲੇਖ ਦੇ ਪਰਿਪੇਖ ਵਿਚ, ਬਿਨ੍ਹਾਂ ਕਿਸੇ ਦਾ ਨਾਮ ਲਏ, ਦਾਸ ਨੇ ਨਵਾਂ ਲੇਖ ‘ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਸਿੰਘਾਸਣ ਵਿਰੁਧ ਕੋਸ਼ਿਸ਼ਾਂ’ ਲਿਖਿਆ ਕਿਉਂਕਿ ਐਸੇ ਨਾਸਮਝੀ ਪੁਰਨ ਵਿਚਾਰਾਂ ਵਿੱਚ ‘ਸ਼ਬਦ ਗੁਰੂ` ਅਤੇ ‘ਗੁਰੂ ਗ੍ਰੰਥ ਸਾਹਿਬ` ਵਿੱਚ ਅੰਤਰ ਖੜਾ ਕਰਦੇ ਹੋਏ ‘ਗੁਰੂ ਗ੍ਰੰਥ` ਦੀ ਪਦਵੀ/ਪ੍ਰਤਿਸ਼ਠਾ ਨੂੰ ਭੁੱਲੇਖੇ ਵਿੱਚ ਪਾਉਂਣ ਦੀ ਬਜਰ ਗਲਤੀ ਨਜ਼ਰ ਆ ਰਹੀ ਸੀ। ਇਸ ਲਈ ਇਸ ਬਾਰੇ ਸੁਚੇਤਤਾ ਹੋਣੀ ਜ਼ਰੂਰੀ ਸੀ। ਬਾਣੀ ਤਾਂ ਹਰ ਵਸੀਲੇ ਰਾਹੀਂ ਪੜੀ ਜਾਣੀ ਚਾਹੀਦੀ ਹੈ ਅਤੇ ਪੜੀ ਜਾਂਦੀ ਹੈ।

ਉਪਰੋਕਤ ਗਲਤ ਸੋਚ ਦੇ ਧਾਰਨੀ ਸੱਜਣਾਂ ਵਿੱਚ ਇਤਨੀ ਵੀ ਸਮਝ ਨਹੀਂ ਜਾਪੀ ਕਿ ਕਿਸੇ ਪੇਨ ਡ੍ਰਾਈਵ ਵਿੱਚ ਪਈ ਬਾਣੀ ‘ਗੁਰੂ ਗ੍ਰੰਥ ਸਾਹਿਬ` ਜੀ ਦੀ ਬਾਣੀ ਹੀ ਕਹਾਏਗੀ ਨਾ ਕਿ ‘ਗੁਰੂ ਗ੍ਰੰਥ ਸਾਹਿਬ`। ਗੁਰੂ ਦੀ ਪਦਵੀ ਤਾਂ ‘ਗੁਰੂ ਗ੍ਰੰਥ` ਰਾਹੀਂ ਹੀ ਦ੍ਰਿਸ਼ਟਮਾਨ ਕੀਤੀ ਗਈ ਸੀ ਜਿਸ ਵਿਚੋਂ ਨਾ ਤਾਂ ‘ਗ੍ਰੰਥ` ਸ਼ਬਦ ਹੱਟ ਸਕਦਾ ਅਤੇ ਨਾ ਹੀ ‘ਗੁਰੂ`। ਬਿਨ੍ਹਾਂ ਸ਼ਬਦ ਦੇ ਵਿਸਤ੍ਰਿਤ ਵਿਚਾਰ ਪ੍ਰੇਸ਼ਿਤ (ਕਾਮੁਯਨਿਕੇਟ) ਨਹੀਂ ਹੁੰਦੇ ਅਤੇ ਬਿਨਾਂ ਗੁਰੂ ਗ੍ਰੰਥ ਦੇ ਸ਼ਬਦ ਦੀ ਸ਼ਿਨਾਖਤ ਅਤੇ ਉਸਦੀ ਗੁਰਤਾ ਪਦਵੀ/ਹੈਸੀਅਤ ਦ੍ਰਿਸ਼ਟਮਾਨ ਨਹੀਂ ਸੀ ਹੋ ਸਕਦੀ। ਇਸੇ ਕਰਕੇ ਗੁਰਬਾਣੀ ਲਿਖੀ ਗਈ ਅਤੇ ਗ੍ਰੰਥ ਰਾਹੀਂ ਉਸਦੀ ਸ਼ਿਨਾਖਤ ਅਤੇ ਪਦਵੀ/ਹੈਸੀਅਤ ਨੂੰ ਗੁਰੂਆਂ ਨੇ ਗੁਰੂ ਗ੍ਰੰਥ ਦੇ ਰੂਪ ਵਿੱਚ ਦ੍ਰਿਸ਼ਟਮਾਨ ਕੀਤਾ। ਗੁਰਮਤਾ ਕੇਵਲ ‘ਗੁਰੂ ਗ੍ਰੰਥ ਸਾਹਿਬ` ਦੀ ਪਦਵੀ ਦੀ ਪੁਸ਼ਟੀ ਲਈ ਹੋ ਸਕਦਾ ਹੈ ਉਸ ਦੀ ਨੱਖੇਦੀ ਜਾਂ ਉਸਨੂੰ ਬਦਲਣ ਲਈ ਨਹੀਂ। ਪਰ ਲੇਖ ਤੋਂ ਵਿਚਲਿਤ ਹੋ ਕੇ ਡਾ. ਸਾਹਿਬ ਨੇ ਅਪਣਾ ਤਾਜ਼ਾ ਪੱਤਰ ਲਿਖ ਦਿੱਤਾ।

ਪੱਤਰ ਜ਼ਿਆਦਾਤਰ ਲੇਖ ਦੇ ਮੂਲ਼ ਵਿਸ਼ੇ ਤੋਂ ਭੱਟਕਿਆ ਹੋਇਆ ਸੀ। ਪਰ ਦਾਸ ਪੱਤਰ ਪੜ ਕੇ ਇਹ ਸੋਚਣ ਤੇ ਮਜਬੂਰ ਹੋ ਗਿਆ ਕਿ ਆਖ਼ਰ ਡਾ. ਸਾਹਿਬ ਮੇਰੇ ਨਵੇਂ ਲੇਖ ਤੋਂ ਇਤਨੇ ਵਿਚਲਿਤ ਕਿਉਂ ਹੋਏ ਹਨ ਕਿ ਇੱਧਰ-ਉੱਧਰ ਦੀਆਂ ਵੀ ਲਿਖ ਬੈਠੇ? ਇਹ ਸਵਾਲ ਮਹੱਤਵ ਪੁਰਣ ਸੀ।

ਅਪਣੇ ਮਨ ਵਿਚੇ ਉੱਠੇ ਉਪਰੋਕਤ ਸਵਾਲ ਕਾਰਨ, ਦਾਸ ਨੇ ਅੱਜ ਡਾ. ਸਾਹਿਬ ਵਲੋਂ ਲਿਖੇ ਲੇਖਾਂ ਤੇ ਇੱਕ ਝਾਤ ਪਾਈ ਤਾਂ ਪਤਾ ਚਲਿਆ ਕਿ ਦਾਸ ਨੇ ਅਣਜਾਣੇ ਹੀ ਡਾ. ਸਾਹਿਬ ਜੀ ਦੀ ਕਿਸੇ ਹੋਰ ਦੁਖਦੀ ਰੱਗ ਤੇ ਵੀ ਰੱਖ ਛੱਡੀਆ ਹੈ।

ਪੜਨ ਤੇ ਪਤਾ ਚਲਿਆ ਕਿ ਡਾ. ਸਾਹਿਬ ਜੀ ਨੇ ਅਪਣੇ ਇੱਕ ਪੁਰਾਣੇ ਲੇਖ ਸਿੱਖਾਂ ਦੇ ਗਿਆਰ੍ਹਵੇਂ ਗੁਰੂ ਸਾਹਿਬ” ਵਿੱਚ ਗੁਰੂ ਗ੍ਰੰਥ ਸਾਹਿਬ` ਜੀ ਲਈ ‘ਗੁਰੂ` ਸ਼ਬਦ ਨਾ ਵਰਤਨ ਦੀ ਜੋਰਦਾਰ ਵਕਾਲਤ ਕਰਦੇ ਹੋਏ ਹੇਠ ਲਿਖੇ ਵਿਚਾਰ ਪੇਸ਼ ਕੀਤੇ ਹੋਏ ਹਨ:-

“. ਗ੍ਰੰਥ ਸਾਹਿਬ ਦੀ ਪੁਸਤਕ ਦੇ ਤੌਰ ਤੇ ਗਲ ਕਰਦਿਆਂ “ਗੁਰੂ” ਸ਼ਬਦ ਨਾ ਵਰਤਿਆ ਜਾਵੇ। ਇਹ ਗਲਤੀ ਬੋਲਣ, ਲਿਖਤਾਂ ਅਤੇ ਇੰਟਰਨੈਟ ਵਿੱਚ ਵੱਡੇ ਪੱਧਰ ਤੇ ਹੋ ਰਹੀ ਹੈ”

“3. ਗ੍ਰੰਥ ਸਾਹਿਬ ਨੂੰ “ਗੁਰੂ” ਕਹਿੰਦੇ ਹੋਏ ਉਸ ਬਾਰੇ ਗੋਸ਼ਟੀਆਂ ਜਾਂ ਸੈਮੀਨਾਰ ਨਾ ਕਰਵਾਏ ਜਾਣ।”

“10. ਗ੍ਰੰਥ ਸਾਹਿਬ ਨੂੰ ਗੁਰੂ ਦੇ ਤੌਰ ਤੇ ਘਰਾਂ ਵਿੱਚ ਨਾ ਲਿਜਾਇਆ ਜਾਵੇ।…”

“…ਟੂਕਾਂ ਦਾ ਸਰੋਤ ਗੁਰਬਾਣੀ ਜਾਂ ਛਾਪੇ ਦੀ ਬੀੜ ਅੰਕਿਤ ਕੀਤਾ ਜਾਵੇ ਨਾ ਕਿ ਸ੍ਰੀ ਗੁਰੂ ਗਰੰਥ ਸਾਹਿਬ ਜੀ।…” (ਯਾਨੀ ਕਿ ਬਾਣੀ ਦੇ ਕਿਸੇ ਹਵਾਲੇ ਦੇ ਨਾਲ ‘ਗੁਰੂ ਗ੍ਰੰਥ ਸਾਹਿਬ` ਲਿਖਣਾ ਗਲਤ ਹੈ)

ਉਪਰੋਕਤ ਅੰਸ਼ ਕੇਵਲ ਉਦਾਹਰਣ ਹਨ ਅਤੇ ਪਾਠਕ ਇਨ੍ਹਾਂ ਅੰਸ਼ਾ ਨੂੰ ਲੇਖ (ਲੇਖ ਲੜੀ ਚੌਥੀ, ਸਿੱਖ ਮਾਰਗ. ਕਾਮ) ਦੀ ਰਵਾਨਗੀ ਅਨੁਸਾਰ ਆਪ ਪੜ ਸਕਦੇ ਹਨ। ਡਾ. ਸਾਹਿਬ ‘ਗ੍ਰੰਥ ਸਾਹਿਬ` ਨੂੰ ‘ਗੁਰੂ ਗ੍ਰੰਥ ਸਾਹਿਬ` ਕਹਿਣ ਤੋਂ ਮੁਨਕਰ ਸਨ। ਉਹ ਵੀ ਗੁਰੂ ਗ੍ਰੰਥ ਨੂੰ ਗੁਰੂ ਦੀ ਪਦਵੀ ਨਾ ਦੇਂਣ ਵਰਗਾ ਵਿਚਾਰ ਪੇਸ਼ ਕਰ ਰਹੇ ਸਨ।

ਸਾਰੇ ਜਾਣਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਇਸ ਕਰਕੇ ਗੁਰੂ ਹਨ ਕਿ ਉਨ੍ਹਾਂ ਦੇ ਵਿੱਚ ਗੁਰਬਾਣੀ ਲਿਖੀ ਹੋਈ ਹੈ ਪਰ ਲੇਖ ਵਿੱਚ ਡਾ. ਸਾਹਿਬ ਨੇ ਅਪਣੇ ਚਿੰਤਨ ਦਾ ਜੋਰ ਇਸ ਭਾਵ ਨੂੰ ਸਥਾਪਤ ਕਰਨ ਤੇ ਲਾਇਆ ਸੀ ਕਿ ‘ਗੁਰੂ` ਲਈ “ਗੁਰੂ ਗ੍ਰੰਥ ਸਾਹਿਬ” ਸੰਬੋਧਨ ਵਰਤਨਾ ਗਲਤ ਹੈ ਅਤੇ ਇਹ ਬੰਦ ਹੋਣਾ ਚਾਹੀਦਾ ਹੈ। ਉਹ ਭੁੱਲ ਗਏ ਕਿ ‘ਸ਼ਬਦ ਗੁਰੂ` ਅਤੇ ‘ਗੁਰੂ ਗ੍ਰੰਥ ਸਾਹਿਬ` ਵਿੱਚ ਕੋਈ ਭੇਦ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਰਜਨ ਜੀ ਨੇ ਗੁਰੂ ਗ੍ਰੰਥ ਬਾਰੇ ਆਪ ਸਪਸ਼ਟ ਕੀਤਾ:-

ਪੋਥੀ ਪਰਮੇਸਰ ਕਾ ਖਾਨ (ਮਾਰ ਮ. ੫)

ਕੀ ਇੱਥੇ ਪੰਚਮ ਪਾਤਿਸ਼ਾਹ ਜੀ ਨੂੰ ‘ਪੋਥੀ` ਦੀ ਜਗ੍ਹਾ ‘ਸ਼ਬਦ` ਲਫ਼ਜ਼ ਦੀ ਵਰਤੋਂ ਕਰਨੀ ਚਾਹੀਦੀ ਸੀ? ਡਾ. ਸਾਹਿਬ ਜੀ ਦੇ ਲੇਖ ਵਿਚਲੇ ਫ਼ਾਰਮੂਲੇ ਅਨੁਸਾਰ ਤਾਂ ‘ਗ੍ਰੰਥ` ਜਾਂ ‘ਪੋਥੀ` ਸ਼ਬਦ ਨਾਲ ਗੁਰੂ ਸ਼ਬਦ ਵਰਤਿਆ ਹੀ ਨਹੀਂ ਜਾਣਾ ਚਾਹੀਦਾ! ਹੋਰ ਤੇ ਹੋਰ, ਕੀ ਗੁਰੂ ਸਾਹਿਬ ਨੂੰ ਬੀੜ ਦੇ ਅੰਤ ਵਿੱਚ ‘ਪੋਥੀ ਲਿਖ ਪਹੁਚੇ` ਦੀ ਜਗ੍ਹਾ ‘ਸ਼ਬਦ ਲਿਖ ਪਹੁੰਚੇ` ਲਿਖਣਾ ਚਾਹੀਦਾ ਸੀ? ਗੁਰੂਆਂ ਦੀ ਨਿਗਾਹ ਵਿੱਚ ਸ਼ਬਦ ਗੁਰੂ ਅਤੇ ਗੁਰੂ ਗ੍ਰੰਥ ਵਿੱਚ ਕੋਈ ਅੰਤਰ ਨਹੀਂ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਪੋਥੀ ਨੂੰ ਹੀ ਗੁਰੂ ਗ੍ਰੰਥ ਕਰਕੇ ਗੁਰਤਾ ਦੀ ਪਦਵੀ ਤੇ ਵਿਰਾਜਮਾਨ ਕਰਕੇ ਸ਼ਖਸੀਅਤ ਗੁਰੂ ਪਰੰਪਰਾ ਤੇ ਵਿਰਾਮ ਲਗਾਈਆ ਸੀ। ਡਾ. ਸਾਹਿਬ ਲੇਖ ਵਿੱਚ ਤਾਂ ਗੁਰ ਅਰਜਨ ਜੀ ਅਤੇ ਦਸ਼ਮੇਸ਼ ਜੀ ਦੇ ਨਿਰਨੇ ਦੇ ਵਿਰੁੱਧ ਹੀ ਤੁਰ ਪਏ। ਕਿਸੇ ਦੀ ਨਾਸਮਝੀ ਕਾਰਨ ਅਸੀਂ ਗੁਰੂਆਂ ਦੇ ਨਿਰਨੇ/ਜੁਗਤ ਵਿਰੁੱਧ ਗੁਰੂ ਗ੍ਰੰਥ ਸਾਹਿਬ ਲਕਬ ਵਿਚੋਂ ‘ਗੁਰੂ` ਸ਼ਬਦ ਨੂੰ ‘ਗ੍ਰੰਥ` ਸ਼ਬਦ ਨਾਲੋਂ ਨਹੀਂ ਹਟਾ ਸਕਦੇ। ਪਰ ਡਾ. ਸਾਹਿਬ ਇਸ ਕੋਸ਼ਿਸ਼ ਵਿੱਚ ਲੱਗੇ ਹੋਏ ਸਨ।

ਹੁਣ ਇਸ ਨੁਕਤੇ ਤੇ ਪਹੁੰਚ ਕੇ ਮੈਂ ਡਾ, ਸਾਹਿਬ ਜੀ ਨੂੰ ਅਪਣੇ ਵਲੋਂ ਦਿੱਤੀ ਮੁਬਾਰਕਬਾਦ ਨੂੰ ਸਪਸ਼ਟ ਕਰਨਾ ਚਾਹੁੰਦਾ ਹਾਂ! ਮੁਬਾਰਕਬਾਦ ਇਸ ਲਈ ਕਿ ਡਾ. ਸਾਹਿਬ ਜੀ ਨੇ ਅਪਣੇ ਨਵੇਂ ਪੱਤਰ ਵਿਚ, ਅਪਣੇ ਪੁਰਾਨੇ ਅਤੇ ਗਲਤ ਸਟੇਂਡ ( ‘ਗੁਰੂ ਗ੍ਰੰਥ ਸਾਹਿਬ` ਲਈ ਕੇਵਲ ‘ਗ੍ਰੰਥ ਸਾਹਿਬ` ਸੰਬੋਧਨ ਵਰਤਨਾ) ਨੂੰ ਤਿਆਗ ਕੇ ਆਪ ਵੀ ਗੁਰੂ ਲਈ “ਸ਼੍ਰੀ ਗੁਰੂ ਗ੍ਰੰਥ ਜੀ” ਲਕਬ ਵੀ ਬਾਰ-ਬਾਰ ਵਰਤਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਭਾਵ ਹੀ ਉਹ ਗੁਰੂ ਗ੍ਰੰਥ ਹੈ ਜਿਸ ਵਿੱਚ ਗੁਰਬਾਣੀ ਸ਼ਬਦ ਰੂਪ ਵਿੱਚ ਦਰਜ ਹੈ। ਇਹ ਗਲ ਡਾ. ਸਾਹਿਬ ਜੀ ਨੁੰ ਹੁਣ ਸਮਝ ਆਈ ਲੱਗਦੀ ਹੈ। ਕੋਈ ਵੀ ਸਿੱਖ ਕਿਸੇ ਐਸੇ ਖਾਲੀ ਗ੍ਰੰਥ ਨੂੰ ਗੁਰੂ ਨਹੀਂ ਮੰਨਦਾ ਅਤੇ ਮੱਥਾ ਨਹੀਂ ਟੇਕਦਾ ਜਿਸ ਵਿੱਚ ਗੁਰਬਾਣੀ ਨਾ ਲਿਖੀ ਹੋਵੇ। ਗੁਰੂ ਗ੍ਰੰਥ ਸਾਹਿਬ ਲਕਬ ਦਾ ਮਤਲਭ ਹੀ ਸ਼ਬਦ ਗੁਰੂ ਹੈ ਜਿਸ ਦੀ ਸ਼ਿਨਾਖਤ ਲਈ ਪੰਚਮ ਪਾਤਿਸ਼ਾਹ ਜੀ ਨੇ ਗ੍ਰੰਥ ਦੀ ਜੁਗਤ ਨੂੰ ਵਰਤਿਆ ਸੀ ਅਤੇ ਦਸਵੇਂ ਗੁਰੂ ਜੀ ਨੇ ਇਸੇ ਨੂੰ ਗੁਰਤਾ ਦੀ ਪਦਵੀ ਤੇ ਦ੍ਰਿਸ਼ਟਮਾਨ ਕਰਕੇ ਸਿਖਾਂ ਨੂੰ ਇਸ ਦੇ ਤਾਬਿਆ ਕੀਤਾ। ਸਿੱਖ ਲਈ ਗੁਰੂ ਗ੍ਰੰਥ ਨੂੰ ਗੁਰੂ ਕਹਿਣਾ ਗਲਤ ਨਹੀਂ ਜਿਵੇਂ ਕਿ ਡਾ. ਸਾਹਿਬ ਨੇ ਦਰਸਾਉਂਣ ਦੀ ਕੋਸ਼ਿਸ ਕੀਤੀ ਸੀ। ਜਿਹੜਾ ਵਿਦਵਾਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਸ਼ਬਦ ਗੁਰੂ ਨਾਲੋਂ ਵੱਖ ਸਮਝਦਾ ਹੈ ਉਹ ਵੱਡੇ ਭੁੱਲੇਖੇ ਵਿੱਚ ਹੈ ਅਤੇ ਡਾ. ਸਾਹਿਬ ਦਾ ਲੇਖ ਪੜ ਕੇ ਪਤਾ ਚਲਿਆ ਕਿ ਇਹ ਭੁੱਲੇਖਾ ਡਾ. ਸਾਹਿਬ ਨੇ ਵੀ ਖੜਾ ਕੀਤਾ ਸੀ। ਉਹ ਵੀ ‘ਸ਼ਬਦ ਗੁਰੂ` ਅਤੇ ‘ਗੁਰੂ ਗ੍ਰੰਥ` ਵਿੱਚ ਅੰਤਰ ਦਰਸਾਉਂਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਦਵੀ ਤੇ ਸਿੱਖ ਦੇ ਨਿਸ਼ਚੇ ਨੂੰ ਭੁੱਲੇਖੇ ਵਿੱਚ ਪਾਉਂਣ ਦੀ ਗਲਤੀ ਕਰ ਰਹੇ ਸਨ। ‘ਗੁਰੂ ਗ੍ਰੰਥ` ਦੇ ਭਾਵ ਨੂੰ ਸਪਸ਼ਟ ਕਰਨ ਦੇ ਬਜਾਏ ਉਹ ‘ਗੁਰੂ ਗ੍ਰੰਥ` ਨਾਲੋਂ ਗੁਰੂ ਸ਼ਬਦ ਹਟਾਉਂਣ ਦੀ ਮੰਗ ਕਰ ਬੈਠੇ।

ਇਸੇ ਕਰਕੇ ਉਹ ‘ਗੁਰੂ ਗ੍ਰੰਥ ਸਾਹਿਬ` ਜੀ ਨੁੰ ਕੇਵਲ ‘ਗ੍ਰੰਥ ਸਾਹਿਬ` ਲਿਖਦੇ ਹੋਏ ਉਸ ਨੁੰ ‘ਧਾਰਮਕ ਪੁਸਤਕ` ਵੀ ਲਿਖਦੇ ਰਹੇ ਹਨ ਜਦ ਕਿ ਗੁਰੂ ਗ੍ਰੰਥ ਸਾਹਿਬ ਧਾਰਮਕ ਪੁਸਤਕ ਨਹੀਂ ਧਾਰਮਕ ਗੁਰੂ ਹਨ। ਗ਼ੈਰ ਸਿੱਖ ਭਾਈਚਾਰਾ ਤਾਂ ਅਪਣੀ ਸਮਝ ਲਈ ਗੁਰੂ ਗ੍ਰੰਥ ਸਾਹਿਬ ਨੂੰ ਸਿੱਖਾਂ ਦੀ ਧਾਰਮਕ ਪੁਸਤਕ ਲਿਖ-ਬੋਲ ਸਕਦਾ ਹੈ ਪਰ ਸਿੱਖ ਗੁਰੂਆਂ ਵਲੋਂ ਵਰਤੀ ਗਈ ਜੁਗਤ, ਗੁਰੂ ਗ੍ਰੰਥ ਸਾਹਿਬ ਹੀ ਹੈ ਨਾ ਕਿ ਗੁਰੂ ਵਿਸ਼ੇਸ਼ਣ ਹਟਾ ਕੇ ਕੇਵਲ ‘ਧਾਰਮਕ ਪੁਸਤਕ` ਵਰਗੀ ਜੁਗਤ। ਸਿੱਖ ਗੁਰੂ ਗ੍ਰੰਥ ਸਾਹਿਬ ਲਕਬ ਵਿਚੋਂ ਗੁਰੂ ਸ਼ਬਦ ਹਟਾ ਕੇ ‘ਗ੍ਰੰਥ ਸਾਹਿਬ` ਜਾਂ ‘ਧਾਰਮਕ ਪੁਸਤਕ` ਲਕਬ ਨਹੀਂ ਵਰਤ ਸਕਦੇ ਜਿਸਦੀ ਵਕਾਲਤ ਡਾ. ਸਾਹਿਬ ਅਪਣੇ ਲੇਖ ਵਿੱਚ ਕਰਦੇ ਹਨ। ਗੁਰੂ ਲਈ ‘ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ, ਸ਼੍ਰੀ ਗੁਰੂ ਗ੍ਰੰਥ ਸਾਹਿਬ, ਸ਼ਬਦ ਗੁਰੂ ਗ੍ਰੰਥ ਸਾਹਿਬ, ਆਦਿ ਗੁਰੂ ਗ੍ਰੰਥ ਸਾਹਿਬ ਲਕਬਾਂ ਵਿਚੋਂ ‘ਗ੍ਰੰਥ` ਸ਼ਬਦ ਨੂੰ ਹਟਾਉਂਣ ਦੀ ਸੋਚ ਗੁਰੂ ਗ੍ਰੰਥ ਸਾਹਿਬ ਦੀ ਪ੍ਰਤਿਸ਼ਠਾ/ਪਦਵੀ ਨੂੰ ਖਤਰੇ/ਭੁੱਲੇਖੇ ਵਿੱਚ ਪਾਉਂਣ ਦੀ ਗਲਤੀ ਹੈ। ਇਹ ਗਲਤੀ ਡਾ. ਸਾਹਿਬ ਜੀ ਆਪ ਕਰ ਰਹੇ ਸੀ। ਦਾਸ ਨੇ ਐਸਾ ਕੰਮ ਕਦੇ ਨਹੀਂ ਕੀਤਾ ਨਾ ਕਰੇਗਾ।

ਹੁਣ ਪਾਠਕ ਆਪ ਹੀ ਨਿਰਨਾ ਕਰਨ ਕਿ ਡਾ. ਸਾਹਿਬ ਜੀ ਦੀ ਦਾਸ ਬਾਰੇ ਇਹ ਟਿੱਪਣੀ; “ਅਸਲ ਵਿੱਚ ਸ. ਜੰਮੂ ਜੀ ਦਾ ਆਪਣਾ ਮਨ ਹੀ ਸਾਫ ਨਹੀਂ ਅਤੇ ਸਿਖ ਮੱਤ ਦੇ ਗਿਆਰ੍ਹਵੇਂ ਗੁਰੂ ਸ੍ਰੀ ਗੁਰੂ ਗ੍ਰੰਥ ਜੀ ਦੀ ਪ੍ਰਤਿਸ਼ਠਾ ਨੂੰ ਸ. ਜੰਮੂ ਜੀ ਵਰਗਿਆਂ ਨੇ ਹੀ ਖਤਰੇ ਵਿੱਚ ਪਾਇਆ ਹੋਇਆ ਹੈ” ਕਿਤਨੀ ਸਾਫ਼ਦਿਲ, ਇਮਾਨਦਾਰਾਨਾ, ਸੱਚੀ ਅਤੇ ਠੀਕ ਹੈ?

ਪਹਿਲਾਂ ਉਹ ਆਪ ਅਪਣੇ ਲੇਖ ਸਿੱਖਾਂ ਦੇ ਗਿਆਰ੍ਹਵੇਂ ਗੁਰੂ ਸਾਹਿਬ” ਰਾਹੀਂ ਗੁਰੂ ਗ੍ਰੰਥ ਸਾਹਿਬ ਲਕਬ ਬਾਰੇ ਭੁੱਲੇਖਾ ਪਾਉਂਣ ਵਿੱਚ ਮੁੱਲਵਿਸ ਰਹੇ ਹਨ ਅਤੇ ਹੁਣ ਆਪ ਗ੍ਰੰਥ ਸਾਹਿਬ ਨੂੰ ਸ਼੍ਰੀ ਗੁਰੂ ਗ੍ਰੰਥ ਜੀ ਲਿਖ ਕੇ ਦਾਸ ਬਾਰੇ ਗਲਤ ਟਿੱਪਣਿਆਂ ਕਰਕੇ ਅਪਣੇ ਮਨ ਨੂੰ ਸਾਫ਼ ਘੋਸ਼ਤ ਕਰ ਰਹੇ ਹਨ। ਕੀ ਉਸ ਵੇਲੇ ਉਨ੍ਹਾਂ ਨੂੰ ਖ਼ੁਦ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਤਿਸ਼ਠਾ ਦਾ ਧਿਆਨ ਨਹੀਂ ਸੀ ਜਿਸ ਵੇਲੇ ਉਹ ਸ਼੍ਰੀ ਗੁਰੂ ਗ੍ਰੰਥ ਜੀ ਨੂੰ ਕੇਵਲ ਇੱਕ ਗ੍ਰੰਥ ਜਾਂ ਪੁਸਤਕ ਕਹਿਣ ਦਾ ਚਿੱਤਨ ਪੇਸ਼ ਕਰ ਰਹੇ ਸਨ? ਦਾਸ ਦੇ ਲੇਖ ਤੋਂ ਬਾਦ ਹੁਣ ਉਨ੍ਹਾਂ ਨੂੰ ਗੁਰੂ ਲਈ ‘ਸ਼੍ਰੀ ਗੁਰੂ ਗ੍ਰੰਥ ਜੀ` ਲਿਖਣ ਦੀ ਸਮਝ ਆਈ ਹੈ ਤਾਂ ਦਾਸ ਦਾ ਲੇਖ ਸਾਰਥਕ ਹੋ ਗਿਆ। ਉਹ ਵਿਚਾਰ ਕਰਨ ਕਿ ਜੇ ਕਰ ਹੁਣ ਉਨ੍ਹਾਂ ਵਲੋਂ ‘ਸ਼੍ਰੀ ਗੁਰੂ ਗ੍ਰੰਥ ਜੀ` ਲਕਬ ਵਰਤਨਾ ਠੀਕ ਹੈ ਤਾਂ ਬਾਕਿਆਂ ਲਈ ਕਿਉਂ ਨਹੀਂ ਸੀ ਜਿਸਦਾ ਉਹ ਬੇਤੁੱਕਾ ਵਿਰੌਧ ਕਰਦੇ ਰਹੇ? ਉਹ ਭਾਵ ਸਪਸ਼ਟ ਕਰਦੇ ਤਾਂ ਸਿਆਣਪ ਹੁੰਦੀ! ਪਰ ਉਹ ਸ਼ਬਦਾਂ ਦੀ ਜਮਾ ਤਕਸੀਮ ਵਿੱਚ ਉਲੱਝ ਗਏ। ਇਹ ਸੱਚ ਕਿ ਸਭ ਤੋਂ ਪਹਿਲਾਂ ‘ਸ਼ਬਦ ਗੁਰੂ ਗ੍ਰੰਥ ਸਾਹਿਬ` ਲਕਬ ਦਾਸ ਨੇ ਹੀ ਲਗਭਗ ਦੋ ਸਾਲ ਪਹਿਲਾਂ ਅਪਣੇ ਇੱਕ ਲੇਖ “ਵੱਡੇ ਪ੍ਰਚਾਰਕਾਂ ਨੂੰ ਖ਼ਤਰਾ” (ਲੇਖ ਲੜੀ ਚੌਥੀ, ਸਿੱਖ ਮਾਰਗ. ਕਾਮ) ਵਿੱਚ ਵਰਤਿਆ ਸੀ ਜਿਸ ਕਾਰਣ ਡਾ. ਸਾਹਿਬ ਨੂੰ ਹੁਣ ਪਰੇਸ਼ਾਨੀ ਹੋਈ ਹੈ ਕਿਉਂਕਿ ਉਹ ‘ਸ਼ਬਦ ਗੁਰੂ` ਦਾ ਤਰਕ ਪੇਸ਼ ਕਰਕੇ ‘ਗ੍ਰੰਥ` ਨਾਲੋਂ ਗੁਰੂ ਸ਼ਬਦ ਹਟਾਉਂਣ ਦੀ ਜੁਗਤ ਵਿੱਚ ਸਨ ਅਤੇ ਮੇਰੇ ਵਲੋਂ ਵਰਤੇ ਲਕਬ ਨੇ ਸ਼ਬਦ ਗੁਰੂ ਅਤੇ ਗ੍ਰੰਥ ਦੇ ਅਤੁੱਟ ਸਬੰਧ ਵੱਲ ਇਸ਼ਾਰਾ ਕੀਤਾ ਸੀ। ਵੈਸੇ ਤਾਂ ਗੁਰੂ ਜੀ, ਗੁਰੂ ਮਹਾਰਜ, ਬਾਬਾ ਜੀ ਆਦਿ ਲਕਬ ਵੀ ਵਰਤੇ ਜਾਂਦੇ ਹਨ। ਨਿਰਸੰਦੇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਹੀ ਹਨ! ਗੁਰੂ ਵਲੋਂ ਦਿੱਤਾ ਮੂਲ ਲਕਬ ‘ਗੁਰੂ ਗ੍ਰੰਥ` ਛੱਡੀਆ ਨਹੀਂ ਜਾ ਸਕਦਾ। ‘ਗੁਰੂ ਗ੍ਰੰਥ` ਜੁਦਾ ਹੋਂਣ ਵਾਲਾ ਲਕਬ ਨਹੀਂ ਹੈ। ਖ਼ੈਰ ਚੰਗੀ ਗਲ ਹੈ ਡਾ. ਸਾਹਿਬ ਨੇ ਗੁਰੂ ਲਈ ਸ਼੍ਰੀ ਗੁਰੂ ਗ੍ਰੰਥ ਜੀ ਲਕਬ ਵਰਤਿਆ ਹੈ। ਦੇਰ ਨਾਲ ਹੀ ਸਹੀ ਪਰ ਉਹ ਫ਼ਿਲਹਾਲ ਦਰਸੁਤ ਆਏ ਲੱਗਦੇ ਹਨ।

ਦਾਸ ਤਾਂ ਗੁਰੂ ਲਈ ‘ਸ਼੍ਰੀ ਗੁਰੂ ਗ੍ਰੰਥ ਸਾਹਿਬ`, ‘ਸ਼ਬਦ ਗੁਰੂ ਗ੍ਰੰਥ ਸਾਹਿਬ`, ‘ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ` ‘ਆਦਿ ਗੁਰੂ ਗ੍ਰੰਥ ਸਾਹਿਬ` ਵਰਗੇ ਲਕਬ ਵੀ ਵਰਤਦਾ ਅਇਆ ਹੈ ਅਤੇ ਵਰਤੇਗਾ ਵੀ ਕਿਉਂਕਿ ਇਨ੍ਹਾਂ ਲਕਬਾਂ ਵਿਚੋਂ ਕੋਈ ਵੀ ਗਲਤ ਨਹੀਂ। ਪਰ ਦਾਸ ਨੇ ਕਦੇ ਨਹੀਂ ਲਿਖਿਆ ਕਿ ਗੁਰੂ ਗ੍ਰੰਥ ਸਾਹਿਬ ਲਕਬ ਨਾਲੋਂ ‘ਗੁਰੂ` ਜਾਂ ‘ਗ੍ਰੰਥ` ਸ਼ਬਦ ਹਟਾ ਲੇਂਣਾ ਚਾਹੀਦਾ ਹੈ। ਇਹੋ ਜਿਹੇ ਕੰਮ ਤਾਂ ਡਾ. ਸਾਹਿਬ ਹੀ ਕਰਦੇ ਆਏ ਹਨ। ਸਿੱਖਾਂ ਲਈ ਤਾਂ ਗੁਰੂ ਗ੍ਰੰਥ ਸਾਹਿਬ ਹੀ ਸ਼ਬਦ ਗੁਰੂ ਹੈ ਅਤੇ ਉਹ ਹੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਦ੍ਰਿਸ਼ਟਮਾਨ ਹੋ ਬਾ-ਹੈਸੀਅਤ ਗੁਰਤਾ ਦੇ ਸਿੰਘਾਸਨ (ਪਦਵੀ) ਤੇ ਵਿਰਾਜਮਾਨ ਹੈ ਅਤੇ ਰਹੇਗਾ।

ਬਾਕੀ ਡਾ. ਸਾਹਿਬ ਵਲੋਂ ਕੀਤੀਆਂ ਫ਼ਾਲਤੂ/ਖ਼ਿਆਲੀ ਟਿੱਪਣੀਆਂ ਦਾ ਕੋਈ ਮਹੱਤਵ ਨਹੀਂ ਅਤੇ ਨਾ ਹੀ ਉਨ੍ਹਾਂ ਦਾ ਸਬੰਧ ਮੇਰੇ ਵਲੋਂ ਲਿਖੇ ਤਾਜ਼ਾ ਲੇਖ ਨਾਲ ਹੈ। ਬੇਨਤੀ ਹੈ ਕਿ ਡਾ. ਸਾਹਿਬ ਜੀ ਹੁਣ ਇਸ ਵਿਸ਼ੇ ਬਾਰੇ ਹੋਰ ਸੰਵਾਦ ਦੀ ਖੇਚਲ ਨਾ ਕਰਨ। ਇਤਨੇ ਹੀ ਲਫ਼ਜ਼ਾਂ ਨਾਲ ਕਿਸੇ ਭੁੱਲ ਚੂਕ ਲਈ ਛਿੱਮਾ ਦਾ ਜਾਚਕ ਹਾਂ।

ਹਰਦੇਵ ਸਿੰਘ, ਜੰਮੂ-੨੧. ੪. ੧੨


(21/04/12)
ਗੁਰਬੀਰ ਸਿੰਘ

ਡਾਕਟਰ ਸਰਦਾਰ ਇਕਬਾਲ ਸਿੰਘ ਢਿਲੋਂ ਚੰਡੀਗੜ੍ਹ ਜੀਓ,
ਅਕਸਰ ਦੇਖਿਆ ਗਿਆ ਹੈ ਕਿ ਸਿੱਖ ਮਾਰਗ `ਤੇ ਚਲਦੀ ਵਿਚਾਰ ਵਿੱਚ ਜਦ ਤੁਹਾਨੂਂ ਲਗਦਾ ਹੈ ਕਿ ਸਰਦਾਰ ਹਰਦੇਵ ਸਿੰਘ ਜੰਮੂ ਜੀ ਨੇ ਵਿਚਾਰ ਕਿਸੇ ਕੰਢੇ ਲਗਾ ਦਿੱਤੀ ਹੈ ਤਾਂ ਤੁਸੀਂ ਅਚਾਨਕ ਵਿੱਚ ਟਪਕ ਪੈਂਦੇ ਹੋ ਤੇ ਜੰਮੂ ਜੀ ਦੇ ਬਰਖ਼ਿਲਾਫ਼ ਪੂਰਾ ਟਿੱਲ ਲਾਉਂਦੇ ਹੋ।
ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਖ਼ੁਦ ਕਈ ਨਾਂ ਰੱਖੇ ਹੋਏ ਹਨ, ਪਰ ਜੰਮੂ ਜੀ ਨੂੰ ਵਰਜਦੇ ਹੋ। ਅੱਜ ਤੱਕ ਇਤਿਹਾਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗਿਆਰਵਾਂ ਗੁਰੂ ਕਹਿਣ ਦੀ ਕਿਸੇ ਨੇ ਵੀ ਹਿਮਾਕਤ ਨਹੀਂ ਕੀਤੀ। ਪਰ ਤੁਸੀਂ ਵਾਰ ਵਾਰ ਕਰ ਰਹੇ ਹੋ। ਤੁਸੀਂ ਕਿਸ ਦਾ ਮੂਹ ਚਿੜਾਉਣਾ ਚਾਹੁੰਦੇ ਹੋ? ਜੰਮੂ ਜੀ ਦਾ, ਪੰਥ ਦਾ ਜਾਂ ਗੁਰੂ ਸਾਹਿਬਾਨ ਦਾ?
ਤੁਸੀਂ ਭਗਵੇਂ ਰੰਗ ਤੋਂ ਬੇਵਜਹ ਭੈਭੀਤ ਹੋਏ ਹੋਏ ਹੋ ਤੇ ਕੇਸਰੀ ਰੰਗ ਨੂੰ ਭਗਵਾਂ ਸਮਝਦੇ ਹੋ। ਤੁਸੀਂ ਕੇਸਰੀ ਭਗਵੇਂ ਤੇ ਗੇਰੂ ਵਿਚਲਾ ਫ਼ਰਕ ਸਮਝਣ ਦੀ ਸਿਆਣਪ ਨਹੀਂ ਵਰਤ ਰਹੇ। ਤੁਸੀਂ
Ochre ਨੂੰ Ocher ਲਿਖਕੇ ਵੀ ਗ਼ਲਤੀ ਦਾ ਅਹਿਸਾਸ ਨਹੀਂ ਕਰਦੇ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਮ ਲਈ ਸ ਜੰਮੂ ਜੀ ਨੂੰ ਦੋਸ਼ੀ ਗਰਦਾਨ ਰਹੇ ਹੋ। ਦੂਸਰਿਆਂ `ਤੇ ਜ਼ਾਤੀ ਟਿੱਪਣੀਆਂ ਕਰਦੇ ਹੋ ਤੇ ਆਪਣੇ ਆਪ ਨੂੰ ਕਾਮਧੇਨ ਗਊ (ਹੋਲੀ ਕਾਉ) ਸਮਝਦੇ ਹੋ।
ਜਿਹੜੇ ਵੀ ਵਿਦਵਾਨਾ ਨੇ ਹਿੰਦੂ ਦੀ ਪਰਿਭਾਸ਼ਾ ਦੇਣ ਦੀ ਕੋਸ਼ਿਸ਼ ਕੀਤੀ ਹੈ ਉਹ ਸਾਰੇ ਇਸ ਗੱਲ `ਤੇ ਸਹਿਮਤ ਹਨ ਕਿ ਹਿੰਦੂ ਉਹ ਹੈ ਜੋ ਵਰਣ ਅਤੇ ਜਾਤ ਨੂੰ ਮੰਨਦਾ ਹੈ। ਭਗਵੇਂ ਰੰਗ ਤੋਂ ਭੈਭੀਤ ਹੋਏ ਹੋਏ ਹੋ ਪਰ ਜਾਤ ਪ੍ਰਥਾ ਵਿੱਚ ਅਟੱਲ ਯਕੀਨ ਰੱਖਦੇ ਹੋ। ਇਸ ਦਾ ਕੀ ਕਾਰਣ ਹੈ?
ਆਪਣੀ ਜਾਤ ‘ਢਿਲੋਂ” ਨੂੰ ਆਪਣੀ ਪਹਿਚਾਣ ਬਣਾਉਣਾ ਦਰਅਸਲ ਭਗਵੇਂ ਰੰਗ ਦੇ ਕੜਾਹੇ ਵਿੱਚ ਕੜ੍ਹਨ ਦੇ ਸਮਾਨ ਹੈ। ਖ਼ੁਦ ਭਗਵੇਂ ਰੰਗ ਵਿੱਚ ਰੰਗਿਆ ਹੋਇਆ ਬੰਦਾ ਭਗਵੇਂ ਰੰਗ ਦਾ ਵਿਰੋਧ ਵੀ ਕਰੇ, ਜਚਦਾ ਨਹੀਂ ਹੈ: ਆਪ ਨਾ ਵਸੀ ਸਹੁਰੇ ਲੋਕਾਂ ਮੱਤੀਂ ਦੇਹ।
ਤੁਹਾਨੂੰ ਬੇਨਤੀ ਹੈ ਕਿ ਪਹਿਲਾਂ ਧਰਮ ਦੀ ਪਰਿਭਾਸ਼ਾ ਪੜ੍ਹੋ। ਸਭਿਆਚਾਰ ਨੂੰ ਸਮਝੋ। ਵਿਚਾਰ ਕਰਨ ਦੀ ਜਾਂਚ ਸਿੱਖੋ। ਆਪਣੇ ਅੰਦਰੋਂ ਨਫ਼ਰਤ ਬਾਹਰ ਕੱਢੋ। ਫਿਰ ਜੰਮ ਜੰਮ ਲਿਖੋ।
ਮੇਰਾ ਨਸੀਹਤ ਕਰਨਾ ਸੁਭਾਉ ਨਹੀਂ ਹੈ। ਸੁਭਾਅ ਦੇ ਉਲਟ ਤੁਹਾਡੇ ਭਲੇ ਹਿਤ ਨਸੀਹਤ ਦਿਤੀ ਹੈ। ਖਿਮਾ ਕਰਨਾ।
ਗੁਰਬੀਰ ਸਿੰਘ


(21/04/12)
ਡਾ. ਬਰਸਾਲ/ ਦੁਪਾਲਪੁਰ

ਗਦਰੀ ਬਾਬਿਆਂ ਦੇ ਅਸਥਾਨ ਸਟਾਕਟਨ ਵਿਖੇ ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਦੀ ਧਾਰਮਿਕ ਸਟਾਲ ਤੇ ਦਸਮ ਗ੍ਰੰਥ ਹਮਾਇਤੀ ਅਤੇ ਡੇਰੇਦਾਰ-ਸੰਪ੍ਰਦਾਈਆਂ ਵੱਲੋਂ ਕੀਤੀ ਗਈ ਧੱਕੇਸ਼ਾਹੀ, ਲੁੱਟ-ਖੋਹ ਅਤੇ ਗੁਰਬਾਣੀ ਦੀ ਬੇਅਦਬੀ ਦੀ ਪੰਥਕ ਜਥੇਬੰਦੀਆਂ ਵੱਲੋਂ ਕਰੜੇ ਸ਼ਬਦਾਂ ਵਿੱਚ ਨਿਖੇਧੀ
(ਡਾ. ਬਰਸਾਲ/ ਦੁਪਾਲਪੁਰ) ਖਾਲਸਾ ਸਾਜਨ ਦਿਵਸ ਦੇ ਮਹਾਂਨ ਜੋੜ ਮੇਲੇ ਤੇ ਗਦਰੀ ਬਾਬਿਆਂ ਦੇ ਇਤਿਹਾਸਕ ਅਸਥਾਂਨ ਸਟਾਕਟਨ ਵਿਖੇ, ਹਰ ਸਾਲ ਅਸਲੀ ਨਾਨਕਸ਼ਾਹੀ ਕੈਲੰਡਰ ਅਨੁਸਾਰ ਵੈਸਾਖੀ ਦਾ ਪੁਰਬ ਜੋੜਮੇਲੇ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਜਿੱਥੇ ਰਾਗੀ, ਢਾਡੀ, ਕਥਾਕਾਰ, ਪ੍ਰਚਾਰਕ ਅਤੇ ਵੱਖ ਵੱਖ ਜਥੇਬੰਦੀਆਂ ਦੇ ਆਗੂ ਵੀ ਸੰਗਤਾਂ ਨੂੰ ਸੰਬੋਧਨ ਕਰਦੇ ਹਨ। ਗੁਰਮਤਿ ਤੇ ਸੈਮੀਨਾਰ ਵੀ ਹੁੰਦੇ ਅਤੇ ਖਾਲਸੇ ਦੀ ਮਾਰਸ਼ਲ ਖੇਡ ਗਤਕੇ ਦੇ ਵੀ ਜੌਹਰ ਦਿਖਾਏ ਜਾਂਦੇ ਹਨ। ਵੱਖ ਵੱਖ ਤਰ੍ਹਾਂ ਦੀਆਂ ਸਟਾਲਾਂ ਵੀ ਲੱਗਦੀਆਂ ਹਨ। ਮਹਾਂਨ ਨਗਰਕੀਰਤਨ ਵੀ ਕੱਢਿਆ ਜਾਂਦਾ ਹੈ। ਦੂਸਰੀਆਂ ਕਮਿਊਨਟੀਆਂ ਦੇ ਲੋਕ ਵੀ ਇਹ ਖਾਲਈ ਨਜਾਰਾ ਦੇਖਦੇ ਹਨ। ਰਲ ਮਿਲ ਕੇ ਗੁਰਪੁਰਬ ਮਨਾਉਣ ਨਾਲ ਆਪਸੀ ਪ੍ਰੇਮ ਪਿਆਰ ਵੀ ਵਧਦਾ ਹੈ। ਵੱਖ ਵੱਖ ਵਿਚਾਰਾਂ ਵਾਲੇ ਲੋਗ ਅਤੇ ਜਥੇਬੰਦੀਆਂ ਆਪੋ ਆਪਣੇ ਵਿਚਾਰਾਂ ਦੀ ਸਾਂਝ ਵੀ ਪਾਉਂਦੇ ਹਨ।
ਪਰ ਕੁਝਕੁ ਲੋਕ ਜਾਂ ਤਾਂ ਉਹ ਗੁਰਬਾਣੀ ਗਿਆਨ ਤੋਂ ਅਣਜਾਣ ਹਨ ਜਾਂ ਕਿਸੇ ਡੇਰੇ ਸੰਪ੍ਰਦਾ ਦੇ ਪ੍ਰਭਾਵ ਥੱਲੇ ਹਨ, ਅਜਿਹੇ ਧਾਰਮਿਕ ਸਮਾਗਮਾਂ-ਜੋੜਮੇਲਿਆਂ ਤੇ ਖਲਲ ਪਾਉਣੋ ਬਾਜ ਨਹੀਂ ਆਉਂਦੇ। ਭਾਵੇਂ ਉਹ ਲੋਕ ਪੁਰਾਤਨ ਧਾਰਮਿਕ ਲਬਾਸ ਧਾਰਨ ਕਰਕੇ ਆਉਂਦੇ ਹਨ, ਦੇਖਣ ਨੂੰ ਬੜੇ ਦਰਸ਼ਨੀ ਅਤੇ ਧਾਰਮਿਕ ਲਗਦੇ ਹਨ ਪਰ ਅੰਦਰੋਂ ਦੂਸਰਿਆਂ ਨਾਲ ਬੇਹੱਦ ਈਰਖਾ ਕਰਦੇ ਹਨ ਜਿਨ੍ਹਾਂ ਨਾਲ ਉਨ੍ਹਾਂ ਦੇ ਵਿਚਾਰ ਨਹੀਂ ਮਿਲਦੇ, ਉਨ੍ਹਾਂ ਨੂੰ ਉਹ ਦੇਖਣਾ ਵੀ ਪਸੰਦ ਨਹੀਂ ਕਰਦੇ-ਜਦ ਕਿ ਗੁਰਮਤਿ ਤਾਂ ਗੁਣਾਂ ਦੀ ਸਾਂਝ ਦੀ ਹਾਮੀ ਅਤੇ ਪ੍ਰਚਾਰਕ ਹੈ-ਸਾਂਝ ਕਰੀਜੈ ਗੁਣਹ ਕੇਰੀ ਛੋਡਿ ਅਵਗੁਣ ਚਲੀਐîî ਐਸੇ ਗੁਰ ਉਪਦੇਸ਼ਾਂ ਨੂੰ ਅੱਖੋਂ ਪਰੋਖੇ ਕਰਕੇ ਕੁਝ ਈਰਖਾਵਾਦੀ ਲੋਕਾਂ ਨੇ ਬੀਤੇ 15 ਅਪ੍ਰੈਲ 2012 ਦੀ ਵੈਸਾਖੀ ਨੂੰ ਧਾਰਮਿਕ ਸਟਾਲ ਲਗਾ ਰਹੇ ਭਾ. ਅਵਤਾਰ ਸਿੰਘ ਮਿਸ਼ਨਰੀ ਅਤੇ ਬੀਬੀ ਹਰਸਿਮਰਤ ਕੌਰ ਖਾਲਸਾ ਨੂੰ ਬੁਰਾ-ਭਲਾ ਕਹਿੰਦੇ ਅਤੇ ਧਕਾ-ਮੁੱਕੀ ਕਰਦੇ ਹੋਏ ਹਿਰਾਸ ਕੀਤਾ ਜਦੋਂ ਸਾਂਮ ਦੇ ਸਾਡੇ ਛੇ ਵਜੇ ਦੇ ਕਰੀਬ ਸੰਗਤ ਵੀ ਜਾ ਚੁੱਕੀ ਸੀ ਅਤੇ ਮਿਸ਼ਨਰੀ ਸਟਾਲਾਂ ਵਾਲੇ ਨੌਜਵਾਨ ਸਿੰਘ ਜੋ ਵਿਦਵਾਨਾਂ ਦੀਆਂ ਗੁਰਬਾਣੀ ਪ੍ਰਚਾਰ ਦੀਆਂ ਸੀਡੀਆਂ ਫਰੀ ਵੰਡ ਰਹੇ ਸਨ ਵੀ ਚਲੇ ਗਏ। ਇਹ ਲੋਕ ਆਉਂਦੇ ਹੀ ਅਖੋਤੀ ਦਸਮ ਗ੍ਰੰਥ ਤੇ ਬਹਿਸ ਕਰਨ ਲੱਗ ਪਏ ਕਿ ਕੀ ਤੁਸੀਂ ਇਸ ਨਾਲ ਸਹਿਮਤ ਹੋ ਜਦ ਭਾ. ਮਿਸ਼ਨਰੀ ਅਤੇ ਹਰਸਿਮਰਤ ਕੌਰ ਨੇ ਦੱਸਿਆ ਕਿ ਜਰੂਰੀ ਨਹੀਂ ਅਸੀਂ ਹਰੇਕ ਲਿਖਾਰੀ ਜਾਂ ਪੁਸਤਕ ਨਾਲ ਸਹਿਮਤ ਹੋਈਏ ਸਗੋਂ ਸਾਨੂੰ ਗਿਆਨ ਵਾਸਤੇ ਵੱਧ ਤੋਂ ਵੱਧ ਗ੍ਰੰਥ ਪੜ੍ਹਨੇ ਚਾਹੀਦੇ ਹਨ। ਭਾ. ਅਵਤਾਰ ਸਿੰਘ ਮਿਸ਼ਨਰੀ ਅਤੇ ਬੀਬੀ ਖਾਲਸਾ ਦੇ ਦੱਸਣ ਮੁਤਾਬਕ ਉਨ੍ਹਾਂ ਲੋਕਾਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਵਾਹ ਨਾਂ ਕਰਦੇ ਹੋਇਆਂ ਬੜੇ ਧਮਕੀ ਭਰੇ ਲਹਿਜੇ ਵਿੱਚ ਉਨ੍ਹਾਂ ਨੂੰ ਹਿਰਾਸ ਕੀਤਾ ਅਤੇ ਮਿਸ਼ਨਰੀ ਕਾਲਜ, ਸ੍ਰੋਮਣੀ ਕਮੇਟੀ ਅਤੇ ਸਿੰਘ ਬ੍ਰਦਰਜ ਕੰਪਨੀ ਦੇ ਪ੍ਰਕਾਸ਼ਕ ਗੁਟਕੇ, ਪ੍ਰੋ. ਸਾਹਿਬ ਸਿੰਘ ਦੇ ਭਗਤ ਬਾਣੀ ਦੇ ਟੀਕੇ, ਮਿਸ਼ਨਰੀ ਕਾਲਜ ਦਾ ਲਿਟ੍ਰੇਚਰ, ਪ੍ਰਿੰਸੀਪਲ ਗੁਰਬਚਨ ਸਿੰਘ ਥਾਈਲੈਂਡ ਦੀਆਂ ਰਚਿਤ ਪੁਸਤਕਾਂ, ਪ੍ਰਸਿੱਧ ਵਿਦਵਾਨ ਲਿਖਾਰੀ ਸ੍ਰ. ਇੰਦਰ ਸਿੰਘ ਘੱਗਾ ਦੀਆਂ ਸਾਰੀਆਂ ਪੁਸਤਕਾਂ ਅਤੇ ਸੀਡੀਆਂ, ਕੀਰਤਨੀਏ ਅਤੇ ਪ੍ਰਚਾਰਕ ਵੀਰ ਭੁਪਿੰਦਰ ਸਿੰਘ ਰਚਿਤ ਪੁਸਤਕਾਂ, ਗਿ. ਭਾਗ ਸਿੰਘ ਅੰਬਾਲਾ ਦੀਆਂ ਕਿਤਾਬਾਂ, ਪ੍ਰੋ. ਸਰਬਜੀਤ ਸਿੰਘ ਧੂੰਦਾ ਦੀਆਂ ਗੁਰਬਾਣੀ ਦੀਆਂ ਸੀਡੀਆਂ, ਅਕਾਲ ਤਖਤ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਪ੍ਰੋ. ਦਰਸ਼ਨ ਸਿੰਘ ਜੀ ਦੀਆਂ ਗੁਰਬਾਣੀ ਕੀਰਤਨ ਵਿਆਖਿਆ ਦੀਆਂ ਸੀਡੀਆਂ ਅਤੇ ਬ੍ਰਾਹਮਣਵਾਦ ਅਤੇ ਕਰਮਕਾਂਡਾਂ ਵਿਰੁੱਧ ਬਾਬਾ ਗੁਰਬਖਸ਼ ਸਿੰਘ ਕਾਲਾ ਅਫਗਾਨਾਂ ਦੀਆਂ ਲਿਖੀਆਂ ਪੁਸਤਕਾਂ-ਬਿਪ੍ਰਨ ਕੀ ਰੀਤ ਤੋਂ ਸੱਚ ਦਾ ਮਾਰਗ ਜਿਨੀਆਂ ਵੀ ਸਨ ਧੱਕੇ ਨਾਲ ਚੁੱਕ ਕੇ ਲੈ ਗਏ ਅਤੇ ਧਮਕੀ ਦਿੰਦੇ ਰਹੇ ਕਿ ਅੱਗੋਂ ਤੋਂ ਤੁਹਾਨੂੰ ਧਰਮ ਪ੍ਰਚਾਰ ਲਈ ਸਟਾਲ ਨਹੀਂ ਲੌਣ ਦਿੱਤੀ ਜਾਵੇਗੀ। ਅਮੈਰਕਨ ਤੋਂ ਸਿੰਘ ਸਜੀ ਬੀਬੀ ਹਰਸਿਮਰਤ ਕੌਰ ਖਾਲਸਾ ਨਾਲ ਬਹੁਤ ਹੀ ਬੁਰਾ ਵਰਤਾਅ ਕੀਤਾ ਗਿਆ, ਉਹ ਘਬਰਾਈ ਹੋਈ ਕਹਿ ਰਹੀ ਸੀ ਕਿ ਜੋ ਮੈਂ ਅਫਗਾਨਿਸਤਾਂਨ ਵਿੱਚ ਤਾਲੇਬਾਨਾਂ ਬਾਰੇ ਖਬਰਾਂ ਵਿੱਚ ਪੜ੍ਹਿਆ ਅਤੇ ਦੇਖਿਆ ਸੀ ਉਹ ਮੈਨੂੰ ਇਨ੍ਹਾਂ ਗੁੱਸੇਖੋਰ ਬਾਣਾਧਾਰੀ ਸਿੱਖਾਂ ਵਿੱਚ ਵੀ ਝੱਲਕ ਰਿਹਾ ਸੀ। ਬੀਬੀ ਜੀ ਨੇ ਅਣਸੁਖਾਵੀਂ ਘਟਨਾਂ ਤੋਂ ਬਚਣ ਲਈ ਪੁਲੀਸ ਰਿਪੋਰਟ ਲਿਖਵਾ ਦਿੱਤੀ ਹੈ ਕਿ ਇਹ ਲੋਕ ਕੁਝ ਸਾਲ ਪਹਿਲੇ ਯੁਬਾ ਸਿਟੀ ਦੇ ਜੋੜਮੇਲੇ ਅਤੇ ਹੋਰ ਥਾਂ ਵੀ ਸਾਨੂੰ ਹਿਰਾਸ ਕਰ ਚੁੱਕੇ ਹਨ। ਇਹ ਲੋਕ ਸੰਪ੍ਰਦਾਵਾਂ ਜਾਂ ਡੇਰਿਆਂ ਨਾਲ ਸਬੰਧਤ ਲਗਦੇ ਹਨ।
ਭਾ. ਮਿਸ਼ਨਰੀ ਨੇ ਇਹ ਸਟਾਲ ਪ੍ਰਬੰਧਕਾਂ ਤੋਂ ਥਾਂ ਬੁੱਕ ਕਰਵਾ ਅਤੇ ਪਰਚੀ ਕਟਵਾ ਕੇ ਲਾਈ ਸੀ। ਜਦ ਪ੍ਰਬੰਧਕ ਸਜਨਾਂ ਨੂੰ ਇਸ ਘਟਨਾਂ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਵੀ ਇਸ ਹੁਲੜਬਾਜੀ ਦੀ ਨਿਖੇਧੀ ਕੀਤੀ ਅਤੇ ਕਿਹਾ ਕਿ ਜਰੂਰੀ ਨਹੀਂ ਸਭ ਦੇ ਵਿਚਾਰ ਮਿਲਣ। ਐਸ ਵੇਲੇ ਪੰਥ ਉੱਤੇ ਸਿੱਖ ਵਿਰੋਧੀਆਂ ਅਤੇ ਡੇਰੇਦਾਰਾਂ ਵੱਲੋਂ ਆਏ ਦਿਨ ਹਮਲੇ ਹੋ ਰਹੇ ਹਨ ਅਤੇ ਸਿੱਖੀ ਦਾ ਬ੍ਰਾਹਮਣੀਕਰਣ ਕੀਤਾ ਜਾ ਰਿਹਾ ਹੈ। ਸ੍ਰ. ਬਲਵੰਤ ਸਿੰਘ ਰਾਜੋਆਣੇ ਵਰਗੇ ਬੀਰ ਬਹਾਦਰ ਨੌਜਵਾਨਾਂ ਨੂੰ ਚਿਰਾਂ ਤੋਂ ਕਾਲ ਕੋਠੜੀਆਂ ਵਿੱਚ ਡੱਕ ਕੇ ਇਲੱਕੇ-2 ਨੂੰ ਫਾਹੇ ਲਾਇਆ ਜਾ ਰਿਹਾ ਹੈ। ਐਸੇ ਬਿਖੜੇ ਸਮੇਂ ਸਾਨੂੰ ਸਭ ਨੂੰ ਇੱਕਮੁੱਠ ਹੋਣਾ ਚਾਹੀਦਾ ਹੈ ਭਾਵੇਂ ਸਾਡੇ ਵਿਚਾਰ ਕੁਝ ਵੱਖਰੇ ਵੀ ਕਿਉਂ ਨਾਂ ਹੋਣ। ਭਾ. ਮਿਸ਼ਨਰੀ ਨੇ ਗਲਬਾਤ ਕਰਦੇ ਦੱਸਿਆ ਕਿ ਅਸੀਂ ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ. ਐੱਸ. ਏ ਦੇ ਸੇਵਾਦਾਰ ਹਾਂ ਅਤੇ ਅਸੀਂ ਕੇਵਲ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ, ਗੁਰਇਤਿਹਾਸ, ਅਕਾਲ ਤਖਤ ਤੋਂ ਪੰਥ ਪ੍ਰਵਾਣਿਤ ਸਿੱਖ ਰਹਿਤ ਮਰਯਾਦਾ ਦਾ ਹੀ ਪ੍ਰਚਾਰ ਕਰਦੇ ਹਾਂ। ਅਸੀਂ ਸਿੱਖ ਕੌਮ ਦੀ ਵਿਲੱਖਣਤਾ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਦੇ ਹਾਮੀ ਹਾਂ। ਭਾਈ ਮਿਸ਼ਨਰੀ ਨੇ ਬੜੇ ਦੁੱਖ ਨਾਲ ਕਿਹਾ ਕਿ ਅਜੋਕੇ ਬਹੁਤੇ ਪ੍ਰਬੰਧਕ ਅਕਾਲ ਤਖਤ ਦੀ ਸਰਬੁਚਤਾ ਦੀ ਗੱਲ ਤਾਂ ਬੜੇ ਜੋਰ ਨਾਲ ਕਰਦੇ ਹਨ ਪਰ ਜੋ ਅਕਾਲ ਤਖਤ ਦਾ ਵਿਧਾਨ ਸਿੱਖ ਰਹਿਤ ਮਰਯਾਦਾ ਹੈ ਉਸ ਦੀ ਥਾਂ ਗੁਰਦੁਆਰਿਆਂ ਵਿੱਚ ਸੰਪਰਦਾਈ-ਡੇਰਾਵਾਦੀ ਮਰਯਾਦਾ ਚਲਾ ਰਹੇ ਹਨ। ਸਿੱਖਾਂ ਦਾ ਸਰਬਉੱਚ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਹੈ ਜਿਸ ਦੀ ਛਤਰ ਛਾਇਆ ਹੇਠ ਅਕਾਲ ਤਖਤ ਤੋਂ ਪ੍ਰਚਾਰ ਹੋਣਾ ਚਾਹੀਦਾ ਹੈ ਪਰ ਓਥੇ ਤਾਂ ਬੀ. ਜੇ. ਪੀ, ਆਰ. ਐੱਸ. ਐੱਸ ਦੀ ਭਾਈਵਾਲ ਪਾਰਟੀ ਬਾਦਲ ਅਕਾਲੀ ਦਲ ਦਾ ਕਬਜਾ ਹੈ। ਜਥੇਦਾਰ ਵੀ ਉਨ੍ਹਾਂ ਦੇ ਹਨ ਨਾਂ ਕਿ ਸਰਬਤ ਖਾਲਸਾ ਦੇ ਥਾਪੇ ਹੋਏ। ਅੱਜ ਸਿੱਖਾਂ ਨੂੰ ਇੱਕ ਅਕਾਲ ਪੁਰਖ, ਇੱਕ ਗੁਰੂ ਗ੍ਰੰਥ, ਇੱਕ ਨਿਸ਼ਾਨ ਅਤੇ ਇੱਕ ਵਿਧਾਨ (ਸਿੱਖ ਰਹਿਤ ਮਰਯਾਦਾ) ਨਾਲੋਂ ਕਰੀਬ ਤੋੜ ਹੀ ਦਿੱਤਾ ਗਿਆ ਹੈ ਤਾਂ ਹੀ ਗੁਰੂ ਗ੍ਰੰਥ ਦੇ ਬਰਾਬਰ ਹੋਰ ਗ੍ਰੰਥ ਵੀ ਪ੍ਰਕਾਸ਼ ਕੀਤੇ ਜਾ ਰਹੇ ਹਨ। ਅਸੀਂ ਨਿਤ ਕਈ ਵਾਰ ਪੜ੍ਹਦੇ ਹਾਂ “ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ” ਪਰ ਅਸੀਂ ਇਸ ਦੇ ਉਲਟ ਹੋਰ ਕਈ ਗ੍ਰੰਥਾਂ ਨੂੰ ਅਖੌਤੀ ਆਗੂਆਂ ਅਤੇ ਡੇਰੇਦਾਰ ਸੰਪ੍ਰਦਾਈਆਂ ਦੇ ਕਹੇ ਮੰਨੀ ਜਾ ਰਹੇ ਹਾਂ, ਹੁਣ ਤਾਂ ਪੰਥ ਦਾ ਰੱਬ ਹੀ ਰਾਖਾ ਹੈ। ਯਾਦ ਰਹੇ ਕਿ ਹਾਲੇ ਕੁਝ ਸਮਾਂ ਪਹਿਲੇ ਭਾਈ ਮਿਸ਼ਨਰੀ ਵੱਲੋਂ ਬੜੀ ਸਖਤ ਮਿਹਨਤ ਨਾਲ ਲਿਖੀ ਪੁਸਤਕ “ਕਰਮਕਾਂਡਾਂ ਦੀ ਛਾਤੀ ਵਿੱਚ ਗੁਰਮਤਿ ਦੇ ਤਿੱਖੇ ਤੀਰ" ਪੰਥਕ ਜਥੇਬੰਦੀਆਂ ਅਤੇ ਸਹਿਤ ਸਭਾ ਬੇ-ਏਰੀਏ ਵੱਲੋਂ ਰੀਲੀਜ਼ ਕੀਤੀ ਗਈ ਸੀ ਜੋ ਸੰਪ੍ਰਕ ਕਰਕੇ ਭਾਈ ਮਿਸ਼ਨਰੀ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।

ਇਸ ਕੋਝੀ ਹਰਕਤ ਦੀ ਜੋਰਦਾਰ ਸ਼ਬਦਾਂ ਵਿੱਚ ਨਿਖੇਧੀ ਕਰਦੀਆਂ ਹੋਈਆਂ ਪੰਥਕ ਜਥੇਬੰਦੀਆਂ ਅਤੇ ਪੰਥ ਦਰਦੀ-
ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ. ਐੱਸ. ਏ, ਇੰਟ੍ਰਨੈਸ਼ਨਲ ਸਿੰਘ ਸਭਾ ਕਨੇਡਾ, ਅਦਾਰਾ ਸਿੰਘ ਸਭਾ ਯੂ. ਐੱਸ. ਏ, ਅਦਾਰਾ ਸਿੱਖ ਮਾਰਗ, ਅਦਾਰਾ ਖਾਲਸਾ ਨਿਊਜ਼, ਇੰਟ੍ਰਨੈਸ਼ਨਲ ਸਿੰਘ ਸਭਾ ਅਮਰੀਕਾ ਯੁਨਿਟ, ਸਾਕਾ ਜਥੇਬੰਦੀ ਨਿਊਯਾਰਕ, ਅਖੌਤੀ ਸੰਤਾਂ ਦੇ ਕੌਤਕ, ਬਚਿਤ੍ਰ ਨਾਟਕ ਗਰੁੱਪ, ਵਰਲਡ ਸਿੱਖ ਫੇਡਰੇਸ਼ਨ, ਟਾਈਗਰ ਜਥਾ ਯੂ. ਕੇ, ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਨਾ, ਬਾਬਾ ਗੁਰਬਖਸ਼ ਸਿੰਘ ਕਾਲਾ ਅਫਗਾਨਾਂ, ਇੰਟ੍ਰਨੈਸ਼ਨਲ ਸਿੱਖ ਮਿਸ਼ਨਰੀ ਪ੍ਰਚਾਰਕ ਗਿ. ਜਗਤਾਰ ਸਿੰਘ ਜਾਚਕ, ਸਾਬਕਾ ਜਥੇਦਾਰ ਅਕਸਲ ਤਖਤ ਪ੍ਰੋ. ਦਰਸ਼ਨ ਸਿੰਘ, ਚੋਟੀ ਦੇ ਲਿਖਾਰੀ ਤੇ ਪ੍ਰਚਾਰਕ ਸ੍ਰ. ਇੰਦਰ ਸਿੰਘ ਘੱਗਾ ਫਤਿਹ ਪਬਲੀਕੇਸ਼ਨ, ਭਾਈ ਗੁਰਦਾਸ ਮਿਸ਼ਨਰੀ ਸਭਾ ਦੇ ਭਾਈ ਕੁਲਵੰਤ ਸਿੰਘ ਨਿਸ਼ਨਰੀ, ਹੋਮਿਓਂਪੈਥੀ ਦੇ ਪ੍ਰਸਿੱਧ ਡਾ. ਗੁਰਦੀਪ ਸਿੰਘ, ਪ੍ਰੋ. ਮੱਖਨ ਸਿੰਘ ਸੈਕਰਾਮੈਨਟੋ, ਬੇਏਰੀਆ ਸਹਿਤ ਸਭਾ ਦੇ ਸ੍ਰ. ਪਰਮਿੰਦਰ ਸਿੰਘ ਪ੍ਰਵਾਨਾਂ, ਗਿ. ਅਮਰੀਕ ਸਿੰਘ ਕਥਾਵਾਚਕ ਚੰਡੀਗੜ੍ਹ, ਗਿ. ਰਣਜੋਧ ਸਿੰਘ ਸਾਬਕਾ ਗ੍ਰੰਥੀ ਅਨੰਦਪੁਰ ਸਾਹਿਬ, ਪ੍ਰੋ. ਪਿਆਰਾ ਸਿੰਘ ਮਿਸ਼ੀਗਨ, ਸ੍ਰ. ਜਸਬੀਰ ਸਿੰਘ ਸਾਬਕਾ ਪ੍ਰਿਸੀਪਲ ਮਿਸ਼ਨਰੀ ਕਾਲਜ ਰੋਪੜ, ਅਦਾਰਾ ਸਿੱਖ ਵਿਰਸਾ ਕੈਲਗਰੀ, ਅਦਾਰਾ ਗਿਆਨੀ ਦਿੱਤ ਸਿੰਘ ਪੱਤ੍ਰਕਾ ਚੰਡੀਗੜ੍ਹ, ਪ੍ਰਸਿੱਧ ਅਤੇ ਨਵੀਨ ਲਿਖਾਰੀ ਬੀਬੀ ਰਾਜਵਿੰਦਰ ਕੌਰ ਛੇਹਰਟਾ (ਅੰਮ੍ਰਿਤਸਰ) ਗਿ. ਰਣਜੀਤ ਸਿੰਘ ਟਕਸਾਲੀ ਮਿਸ਼ਨਰੀ, ਭਾ. ਬਲਵਿੰਦਰ ਸਿੰਘ ਮਿਸ਼ਨਰੀ, ਸਿੰਘ ਸਭਾ ਦੇ ਭਾ. ਚਮਕੌਰ ਸਿੰਘ ਅਤੇ ਸ੍ਰ. ਗੁਰਪ੍ਰੀਤ ਸਿੰਘ ਮਾਨ ਸੈਕਟਰੀ ਡਾਕਟਰਾਂ ਦਾ ਗੁਰਦੁਆਰਾ ਫਰਿਜ਼ਨੋ, ਪ੍ਰਸਿੱਧ ਕਥਾਵਾਚਕ ਗਿ. ਅੰਮ੍ਰਿਤਪਾਲ ਸਿੰਘ ਅਤੇ ਸ੍ਰ. ਗੁਰਚਰਨ ਸਿੰਘ ਜਿਉਣਵਾਲਾ ਕਨੇਡਾ, ਸਰਬ ਸਾਂਝਾ ਗੁਰਦੁਆਰਾ ਸਾਹਿਬ ਬੇਪੁਆਂਇੰਟ ਦੇ ਸੈਕਟਰੀ ਭਾਈ ਜੋਗਾ ਸਿੰਘ ਜੀ ਅਤੇ ਹੋਰ ਪੰਥ ਦਰਦੀ ਸੰਗਤਾਂ।


(20/04/12)
ਜਸਬੀਰ ਸਿੰਘ (ਕੈਲਗਰੀ)

ਸਿੱਖ ਮਾਰਗ ਦੇ ਪਾਠਕ ਸੱਜਣੋ!

ਵਾਹਿਗੁਰੂ ਜੀ ਕਾ ਖਾਲਸਾ॥

ਵਾਹਿਗੁਰੂ ਜੀ ਕੀ ਫਤਹਿ॥

ਅਵਤਾਰ ਸਿੰਘ ਲੰਡਣ ਜੀ!

ਗੱਲ ਨੂੰ ਥੋੜ੍ਹੇ ਜਿਹੇ ਲਫਜ਼ਾਂ ਵਿੱਚ ਪੇਸ਼ ਕਰਨ ਦੇ ਮਕਸਦ ਨਾਲ ਪ੍ਰਸਤੁਤ ਹੈ 18-04-12 ਦੇ ਪੱਤਰ ਵਿੱਚੋਂ ਕੋਪੀ ਪੇਸਟ:- ਤੁਸੀਂ ਲਿਖਿਆ ਸੀ- “…ਗੁਰਬਾਣੀ ਮਨੁੱਖੀ ਸਰੀਰ ਨੂੰ ਨਹੀਂ ਬਲਕਿ ਮਨੁੱਖੀ ਮਨ ਨੂੰ ਸੰਬੋਧਨ ਕਰਦੀ ਹੈ।

ਅਵਤਾਰ ਸਿੰਘ ਜੀ! ਸ਼ਬਦ ਵਿੱਚ ਹੱਡੀਆਂ ਅਤੇ ਕੇਸ ਸੜਨ ਦਾ ਜ਼ਿਕਰ ਆਇਆ ਹੈ, ਕੀ ਤੁਸੀਂ ਦੱਸ ਸਕਦੇ ਹੋ ਕਿ- ਮਨ ਦੇ ਹੱਡੀਆਂ ਜਾਂ ਕੇਸ ਹੁੰਦੇ ਹਨ?”

ਤੁਹਾਨੂੰ ਚਰਨਜੀਤ ਸਿੰਘ ਜੀ ਦੇ ਕੀਤੇ ਅਰਥ ਬਿਲਕੁਲ ਠੀਕ ਲੱਗਦੇ ਹਰ। ਚਰਨਜੀਤ ਸਿੰਘ ਜੀ ਨੇ ਸ਼ਬਦ ਦੇ ਅਰਥ ਕੀਤੇ ਹਨ-

“ਇਨਸਾਨ ਵਿੱਚੋਂ ਇਨਸਾਨਿਅਤ ਮਰ ਜਾਵੇ ਤੇ ਉਹ ਕਿਸੇ ਕੰਮ ਦਾ ਨਹੀਂ। ਪਸ਼ੂਪੁਣਾ ਮਰ ਜਾਵੇ ਤੇ ਉਹ ਬਹੁਤ ਕੁੱਝ ਸਵਾਰ ਸਕਦਾ ਹੈ।

ਅਸੀਂ ਕਰਮ ਕਰਨ ਲਗਿਆਂ ਉਨ੍ਹਾਂਦੇ ਨਤੀਜਿਆਂ ਦੀ ਵਿਚਾਰ ਨਹੀਂ ਕਰਦੇ।

ਭਾਵੇਂ ਚੰਗੇ ਕਰਮ ਕਰੋ ਤੇ ਭਾਵੇਂ ਮਾੜੇ, ਅਖੀਰ ਸਭ ਨੂੰ ਮੌਤ ਆਉਣੀ ਹੀ ਹੈ। ਹੱਡ ਅਤੇ ਕੇਸ ਸਿਰਫ ਮਾੜੇ ਦੇ ਹੀ ਨਹੀਂ ਸੜਨੇ, ਉਹ ਤੇ ਚੰਗਿਆਂ ਦੇ ਵੀ ਸੜਨੇ ਹਨ”

ਅਵਤਾਰ ਸਿੰਘ ਜੀ! ਤੁਹਾਨੂੰ ਚਰਨਜੀਤ ਸਿੰਘ ਜੀ ਦੇ ਅਰਥ/ ਭਾਵਾਰਥ/? ? ? ਬਿਲਕੁਲ ਠੀਕ ਲੱਗਦੇ ਹਨ, ਤਾਂ ਮਿਹਰਬਾਨੀ ਕਰਕੇ ਦੱਸੋਗੇ ਕਿ “ਭਾਵੇਂ ਚੰਗੇ ਕਰਮ ਕਰੋ ਤੇ ਭਾਵੇਂ ਮਾੜੇ, ਅਖੀਰ ਸਭ ਨੂੰ ਮੌਤ ਆਉਣੀ ਹੀ ਹੈ। ਹੱਡ ਅਤੇ ਕੇਸ ਸਿਰਫ ਮਾੜੇ ਦੇ ਹੀ ਨਹੀਂ ਸੜਨੇ, ਉਹ ਤੇ ਚੰਗਿਆਂ ਦੇ ਵੀ ਸੜਨੇ ਹਨ” ਇਸ ਗੱਲ ਦਾ ਕੋਈ ਮਤਲਬ ਵੀ ਬਣਦਾ ਹੈ? ਇਸ ਗੱਲ ਤੋਂ ਕੋਈ ਸੇਧ ਵੀ ਮਿਲਦੀ ਹੈ? ਕੀ ਕਿਸੇ ਤਰੀਕੇ ਨਾਲ ਵੀ ਇਨ੍ਹਾਂ ਅਰਥਾਂ ਨਾਲ ਇਸ ਲਾਇਨ ਦਾ ਸ਼ਬਦ ਦੀਆਂ ਬਾਕੀ ਲਾਇਨਾਂ ਨਾਲ ਕੋਈ ਮੇਲ ਹੈ? ਕੀ ਅਜ ਤੱਕ ਕਿਸੇ ਨੇ ਵੀ ਇਹ ਦਾਅਵਾ ਕੀਤਾ ਹੈ ਕਿ ਮੈਂ ਤਾਂ ਬਹੁਤ ਚੰਗੇ ਕੰਮ ਕਰਦਾ ਹਾਂ ਇਸ ਲਈ (ਮਰਨ ਤੋਂ ਬਾਅਦ ਸਾੜਨ ਤੇ) ਮੇਰੀਆਂ ਹੱਡੀਆਂ ਤੇ ਕੇਸ ਨਹੀਂ ਸੜ ਸਕਦੇ?”

ਜੇ ਨਹੀਂ ਤਾਂ ਫੇਰ ਕਬੀਰ ਜੀ ਨੂੰ ਇਹ ਗੱਲ ਸਮਝਾਉਣ ਦੀ ਕੀ ਜਰੂਰਤ ਪੈ ਗਈ? ਧੰਨਵਾਦ। 20-04-2012

ਜਸਬੀਰ ਸਿੰਘ (ਕੈਲਗਰੀ)


(20/04/12)
ਅਮਰੀਕ ਸਿੰਘ ਰਾਜਪੁਰਾ

ਸਤਿਕਾਰ ਯੋਗ ਵੀਰ ਅਵਤਾਰ ਸਿੰਘ ਲੰਡਨ ਜੀ ,
ਵਾਹਿਗੁਰੂ ਜੀ ਕਾ ਖਾਲਸਾ , ਵਹਿਗੁਰੂ ਜੀ ਕੀ ਫਤਹਿ ॥
ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧਨਵਾਦ ਕੇ ਤੁਸੀਂ ਚਲ ਰਹੀ ਅਰਥਾਂ ਦੀ ਲੜੀ ਬਾਰੇ ਸਪਸ਼ਟ ਲਿਖਿਆ -ਨਹੀਂ ਤਾਂ ਜਿਆਦਾ ਲਿਖਤਾਂ ਭਲੇਖਾ -ਪਾਊ ਹੀ ਸਨ । ਚਰਨਜੀਤ ਸਿੰਘ ਬਰੈਮਪਟਨ ਅਤੇ ਗੁਰਸ਼ਰਨ ਸਿੰਘ ਕਸੇਲ ਦਾ ਆਭਾਰੀ ਹਾਂ ਕੇ ਜੋ ਮੈਂ ਸੋਚ ਰਿਹਾ ਸੀ ਕੇ ਮਨੁਖ ਮਰਨ ਤੋਂ ਬਾਅਦ ਜੇ ਕੰਮ ਅਜਕਲ ਆਉਂਦਾ ਹੈ ਤਾਂ --ਬਾਣੀ ਦੀ ਸਚਾਈ ਅਨੁਸਾਰ “ਨਰੂ ਮਰੈ ਨਰੁ ਕਾਮਿ ਨ ਆਵੈ ॥ਪਸ਼ੂ ਮਰੈ ਦਸ ਕਾਜ ਸਵਾਰੈ॥” ਦੇ ਅਰਥ ਉਹੋ ਹੀ ਹੋਣੇ ਚਾਹੀਦੇ ਹਨ ਜਿਨ੍ਹਾ ਲਈ ਤੁਸੀਂ ਸਹਿਮਤੀ ਦਿੱਤੀ ਹੈ । ਮੇਰੀ ਇੱਕ ਹੋਰ ਬੇਨਤੀ ਹੈ ਕੇ ਜਦੋਂ ਵੀ ਕੋਈ ਸੱਜਣ ਕਿਸੇ ਸ਼ਬਦ ਦੇ ਅਰਥ ਪੁਛਣ ਦੀ ਬੇਨਤੀ ਕਰਦਾ ਹੈ ਤਾਂ ਉਸਦਾ ਇਸ਼ਾਰਾ ਉਸ ਸ਼ਬਦ ਵਿਚ ਕਿਸੇ ਖਾਸ ਤੁਕ ਵੱਲ ਹੁੰਦਾ ਹੈ -ਪਰ ਅਰਥ ਕਰਨ ਵਾਲਿਆਂ ਵੱਲੋਂ ਬਾਕੀ ਸਾਰੇ ਸ਼ਬਦ ਤੇ ਲੰਬਾ -ਚੌੜਾ ਲਿਖ ਕੇ ਅਸਲ ਮੁੱਦੇ ਨੂੰ ਨਾ -ਮਾਤਰ ਹੀ ਛੇੜਿਆ ਜਾਂਦਾ ਹੈ । ਇਸ ਕਰਕੇ ਸੰਖੇਪ ਵਿਚ ਹੀ ਲਿਖਣਾ ਤੇ ਸਮਝਾਉਣਾ ਚਾਹੀਦਾ ਹੈ । ਇਹ ਹਦਾਇਤ ਨਹੀਂ ਬੇਨਤੀ ਹੈ ਜੀ ।
ਸਤਿਕਾਰ ਸਹਿਤ :- ਅਮਰੀਕ ਸਿੰਘ ਰਾਜਪੁਰਾ ।


(20/04/12)
ਡਾ: ਇਕਬਾਲ ਸਿੰਘ ਢਿੱਲੋਂ

ਸਿਖਮਾਰਗ ਵੈਬਸਾਈਟ ਦੇ ਮਾਨਯੋਗ ਸੰਪਾਦਕ ਜੀ, ਆਪ ਜੀ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ!

ਇਸ ਹਫਤੇ ਸਿਖਮਾਰਗ ਵੈਬਸਾਈਟ ਤੇ ‘ਸਪਤਾਹਿਕ ਲੇਖ’ ਕਾਲਮ ਵਿੱਚ ਸ. ਹਰਦੇਵ ਸਿੰਘ ਜੰਮੂ ਜੀ ਦਾ ਲਿਖਿਆ ਹੋਇਆ ਲੇਖ ‘ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਸਿੰਘਾਸਣ ਵਿਰੁਧ ਕੋਸ਼ਿਸ਼ਾਂ’ ਪਾਇਆ ਗਿਆ ਹੈ। ਸ. ਜੰਮੂ ਜੀ ਵੱਲੋਂ ਇਸ ਲੇਖ ਵਿੱਚ ਸਪਸ਼ਟ ਤੌਰ ਤੇ ਇਹ ਨਹੀਂ ਦਸਿੱਆ ਗਿਆ ਕਿ ਸਿਖ ਮੱਤ ਦੇ ਗਿਆਰ੍ਹਵੇਂ ਗੁਰੂ ਸ੍ਰੀ ਗੁਰੂ ਗ੍ਰੰਥ ਜੀ ਦੇ ਕਥਿਤ ਸਿੰਘਾਸਣ ਦੇ ਵਿਰੁਧ ਕਥਿਤ ਕੋਸ਼ਿਸ਼ਾਂ ਕੀ ਹਨ ਅਤੇ ਇਹ ਕਿਸ ਧਿਰ ਵੱਲੋਂ ਸੁਚੇਤ ਤੌਰ ਤੇ ਅਤੇ ਯੋਜਨਾ-ਬੱਧ ਢੰਗ ਨਾਲ ਕੀਤੀਆਂ ਜਾ ਰਹੀਆਂ ਹਨ। ਨਾ ਹੀ ਉਹਨਾਂ ਨੇ ਇਹ ਸਪਸ਼ਟ ਕੀਤਾ ਹੈ ਕਿ ਇੱਥੇ ‘ਸਿਘਾਸਣ’ ਤੋਂ ਉਹਨਾਂ ਦਾ ਕੀ ਭਾਵ ਹੈ। ਸਾਰੇ ਲੇਖ ਵਿੱਚ ਗੱਲ ਨੂੰ ਗੋਲ-ਮੋਲ ਕਰ ਕੇ ਪੇਸ਼ ਕੀਤਾ ਗਿਆ ਹੈ। ਜੇਕਰ ਉਹਨਾਂ ਨੇ ਕੁੱਝ ਲਿਖਣਾ ਹੀ ਸੀ ਤਾਂ ਸਾਫ ਅਤੇ ਸਿੱਧੇ ਤੌਰ ਤੇ ਸਬੰਧਿਤ ਧਿਰਾਂ ਦਾ ਹਵਾਲਾ ਦਿੰਦੇ ਹੋਏ ਸਥਿਤੀ ਨੂੰ ਪਾਠਕਾਂ ਦੇ ਸਾਹਮਣੇਂ ਰੱਖਣਾਂ ਚਾਹੀਦਾ ਸੀ। ਐਵੇਂ ਬੁਝਾਰਤਾਂ ਪਾਉਣ ਦਾ ਕੀ ਲਾਭ?

ਅਸਲ ਵਿੱਚ ਸ. ਜੰਮੂ ਜੀ ਦਾ ਆਪਣਾ ਮਨ ਹੀ ਸਾਫ ਨਹੀਂ ਅਤੇ ਸਿਖ ਮੱਤ ਦੇ ਗਿਆਰ੍ਹਵੇਂ ਗੁਰੂ ਸ੍ਰੀ ਗੁਰੂ ਗ੍ਰੰਥ ਜੀ ਦੀ ਪ੍ਰਤਿਸ਼ਠਾ ਨੂੰ ਸ. ਜੰਮੂ ਜੀ ਵਰਗਿਆਂ ਨੇ ਹੀ ਖਤਰੇ ਵਿੱਚ ਪਾਇਆ ਹੋਇਆ ਹੈ। ਸ. ਜੰਮੂ ਜੀ ਦੇ ਸਬੰਧ ਵਿੱਚ ਸਥਿਤੀ ਹੇਠਾਂ ਦਿੱਤੇ ਅਨੁਸਾਰ ਹੈ।

1. ਸ. ਜੰਮੂ ਜੀ ਅਖੌਤੀ ਦਸਮ ਗ੍ਰੰਥ ਨੂੰ ਪੂਰੀ-ਸੂਰੀ ਮਾਨਤਾ ਦਿੰਦੇ ਹਨ। (ਸਮੁੱਚੇ ‘ਦਸਮ ਗ੍ਰੰਥ’ ਨੂੰ ਮਾਨਤਾ ਦੇਣ ਦਾ ਉਹ ਐਲਾਨ ਇਸ ਲਈ ਨਹੀਂ ਕਰਦੇ ਕਿਉਂਕਿ ਉਹਨਾਂ ਨੇ ਵੈਬਸਾਈਟਾਂ ਤੇ ਆਪਣੀਆਂ ਲਿਖਤਾਂ ਵੀ ਛਪਵਾਉਣੀਆਂ ਹੁੰਦੀਆਂ ਹਨ।) ਸਾਰੇ ਮੰਨਦੇ ਹਨ ਕਿ ਅਜ ਸ੍ਰੀ ਗੁਰੂ ਗ੍ਰੰਥ ਜੀ ਦੀ ਪ੍ਰਤਿਸ਼ਠਾ ਨੂੰ ਸਭ ਤੋਂ ਜ਼ਿਆਦਾ ਖਤਰਾ ਦਸਮ-ਗ੍ਰੰਥੀਆਂ ਤੋਂ ਹੀ ਹੈ।

2. ਸ. ਜੰਮੂ ਜੀ ਰਾਗਮਾਲਾ ਦੀ ਪੂਰੀ ਤਰ੍ਹਾਂ ਵਕਾਲਤ ਕਰਦੇ ਹਨ। ਉਤੋਂ-ਉਤੋਂ ਉਹ ਕਹਿੰਦੇ ਹਨ ਕਿ ਉਹ ਰਾਗਮਾਲਾ ਨੂੰ ਗੁਰਬਾਣੀ ਦਾ ਹਿੱਸਾ ਨਹੀਂ ਮੰਨਦੇ ਪਰੰਤੂ ਉਹ ਸ਼ਰਿਆਮ ਇਹ ਐਲਾਨ ਕਦੀ ਨਹੀਂ ਕਰਦੇ ਕਿ ਰਾਗਮਾਲਾ ਨੂੰ ਸਿਖ ਮੱਤ ਦੇ ਪਵਿੱਤਰ ਗ੍ਰੰਥ ਵਿੱਚੋਂ ਬਾਹਰ ਕੱਢ ਦੇਣਾ ਚਾਹੀਦਾ ਹੈ।

3. ਸ. ਜੰਮੂ ਜੀ ਕਰਤਾਰਪੁਰੀ ਬੀੜ ਨੂੰ ‘ਆਦਿ ਗ੍ਰੰਥ’ ਦੇ ਤੌਰ ਤੇ ਮਾਨਤਾ ਦਿੰਦੇ ਹਨ। ਕਰਤਾਰਪੁਰੀ ਬੀੜ ਇੱਕ ਜਾਲ੍ਹੀ ਗ੍ਰੰਥ ਹੈ ਜਿਸ ਨੂੰ ‘ਆਦਿ ਗ੍ਰੰਥ’ ਦਾ ਨਾਮ ਦੇਣਾ ਧੋਖੇ ਵਾਲੀ ਕਾਰਵਾਈ ਹੈ। ਚਾਹੀਦਾ ਹੈ ਤਾਂ ਇਹ ਹੈ ਕਿ ਕਰਤਾਰਪੁਰ (ਜਲੰਧਰ ਨੇੜੇ) ਜਾ ਕੇ ਕਰਤਾਰਪੁਰੀ ਬੀੜ ਦੀ ਅਸਲੀਅਤ ਤੋਂ ਪਰਦਾ ਉਠਵਾਇਆ ਜਾਵੇ ਪਰੰਤੂ ਸ. ਜੰਮੂ ਜੀ ਇਸ ਕਦਮ ਦੀ ਹਾਮੀ ਕਦੀ ਨਹੀਂ ਭਰਦੇ।

4. ਸ. ਜੰਮੂ ਜੀ ਭਗਵੇਂ/ਗੇਰੂਆ/ਕੇਸਰੀ ਰੰਗ ਨੂੰ ਸਿਖ ਮੱਤ ਦੇ ਸੰਦਰਭ ਵਿੱਚ ਵਰਤਣ ਦੀ ਜ਼ੋਰਦਾਰ ਸਿਫਾਰਸ਼ ਕਰਦੇ ਹਨ। ਇਹ ਸਾਰੇ ਜਾਣਦੇ ਹਨ ਕਿ ਸਿਖ ਮੱਤ ਵਿੱਚ ਨੀਲਾ, ਪੀਲਾ ਅਤੇ ਸੁਰਮਈ ਰੰਗ ਮਾਨਤਾ-ਪਰਾਪਤ ਹਨ ਅਤੇ ਭਗਵਾਂ/ਗੇਰੂਆ/ਕੇਸਰੀ ਰੰਗ ਗੁਰਮੱਤ ਦੇ ਅਨੁਕੂਲ ਨਹੀਂ (ਕਿਉਂਕਿ ਇਹ ਰੰਗ ਸਮਾਜ ਤੋਂ ਭਗੌੜਿਆਂ ਦਾ ਰੰਗ ਰਿਹਾ ਹੈ ਅਤੇ ਭਾਰਤ ਵਿੱਚ ਅਜ-ਕਲ ਇਹ ਇੱਕ ਫਿਰਕੇ ਵੱਲੋਂ ਦੂਸਰੇ ਫਿਰਕਿਆਂ ਨੂੰ ਭੈਭੀਤ ਕਰਨ ਦਾ ਪ੍ਰਤੀਕ ਹੈ।)

5. ਸ. ਜੰਮੂ ਜੀ ਛੇਵੇਂ ਗੁਰੂ ਜੀ ਦੇ ਅੰਮ੍ਰਿਤਸਰ ਵਾਲੇ ਤਖਤ ਨੂੰ ‘ਅਕਾਲ’ ਦਾ ਨਾਮ ਦੇਣ ਦੀ ਜ਼ਿਦ ਕਰਦੇ ਹਨ ਪਰੰਤੂ ਉਹ ਮੰਗਣ ਤੇ ਵੀ ਇਸ ਗੱਲ ਦਾ ਸਬੂਤ ਪੇਸ਼ ਨਹੀਂ ਕਰਦੇ ਕਿ ਛੇਵੇਂ ਗੁਰੂ ਜੀ ਨੇ ਤਖਤ ਨੂੰ ‘ਅਕਾਲ’ ਦਾ ਨਾਮ ਕਦੋਂ ਦਿੱਤਾ ਸੀ ਅਤੇ ਨਾ ਹੀ ਉਹ ਇਸ ਗੱਲ ਦੀ ਪਰਵਾਹ ਕਰਦੇ ਹਨ ਕਿ ਗੁਰੂ ਜੀ ਦੇ ਤਖਤ ਨੂੰ ਅਜਿਹਾ ਨਾਮ ਦੇਣਾ ਗੁਰਮੱਤ ਦੀ ਭਾਵਨਾਂ ਦੇ ਉਲਟ ਜਾਂਦਾ ਹੈ। ਉਹ ਅਖੌਤੀ ‘ਅਕਾਲ ਤਖਤ’ ਨੂੰ ਸਰਵਉੱਚ ਦਰਸਾਉਂਦੇ ਹਨ ਜਿਸ ਦਾ ਅਰਥ ਇਹ ਬਣਦਾ ਹੈ ਕਿ ਸ. ਜੰਮੂ ਜੀ ਲਈ ਸ੍ਰੀ ਗੁਰੂ ਗ੍ਰੰਥ ਜੀ ਸਰਵਉੱਚ ਨਹੀਂ ਹਨ।

6. ਸ. ਜੰਮੂ ਜੀ ਸ੍ਰੀ ਗੁਰੂ ਗ੍ਰੰਥ ਜੀ ਨੂੰ ਕਈ ਤਰ੍ਹਾਂ ਦੇ ਨਾਮ ਦਿੰਦੇ ਹਨ। ਦੋ ਸਾਲ ਪਹਿਲਾਂ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਜੀ ਨੂੰ ‘ਆਦਿ ਗੁਰੂ ਗ੍ਰੰਥ ਸਾਹਿਬ’ ਦਾ ਨਾਮ ਦਿੱਤਾ ਸੀ, ਹੁਣ ਉਹਨਾਂ ਨੇ ਇੱਕ ਨਵਾਂ ਨਾਮ ‘ਸ਼ਬਦ ਗੁਰੂ ਗ੍ਰੰਥ ਸਾਹਿਬ’ ਪੇਸ਼ ਕਰ ਦਿੱਤਾ ਹੈ। ਵਿੱਚੇ-ਵਿਚ ਉਹ ਸ੍ਰੀ ਗੁਰੂ ਗ੍ਰੰਥ ਜੀ ਨੂੰ ਦਸ ਗੁਰੂਆਂ ਦੀ ‘ਆਤਮਿਕ ਜੋਤ’ ਵੀ ਕਹਿ ਰਹੇ ਹਨ। ਨਾਲ ਹੀ ਉਹ ਸ੍ਰੀ ਗੁਰੂ ਗ੍ਰੰਥ ਜੀ ਨੂੰ ਦੇਹ ਦੇ ਰੂਪ ਵਿੱਚ ਪੇਸ਼ ਕਰ ਰਹੇ ਹਨ।

7. ਸ. ਜੰਮੂ ਜੀ ਦੇ ਵਿਚਾਰ-ਅਧੀਨ ਲੇਖ ਵਿੱਚ ਅਨੇਕਾਂ ਅਤਕਥਨੀਆਂ ਹਨ ਜਿਹੜੀਆਂ ਉਹਨਾਂ ਨੇ ਜਾਣ-ਬੁੱਝ ਕੇ ਆਪਣੇ ਲੇਖ ਵਿੱਚ ਸ਼ਾਮਲ ਕੀਤੀਆਂ ਹਨ ਤਾਂ ਕਿ ਸ੍ਰੀ ਗੁਰੂ ਗ੍ਰੰਥ ਜੀ ਦੀ ਪ੍ਰਤਿਸ਼ਠਾ ਪ੍ਰਤੀ ਭੰਬਲਭੂਸਾ ਬਣਿਆਂ ਰਹੇ। ਉਦਾਹਰਣ ਵਜੋਂ ਉਹਨਾਂ ਦੇ ਕਥਨ ਕਿ “ਇਸ ਗਲ ਨੂੰ ਜਿਤਨੀ ਚੰਗੀ ਤਰ੍ਹਾਂ ਗੁਰੂ ਗ੍ਰੰਥ ਆਪ ਸੁਨਿਸ਼ਚਤ ਅਤੇ ਸਥਾਪਤ ਕਰਦਾ ਹੈ ਉਤਨਾ ਹੋਰ ਕੋਈ ਮਾਧਿਆਮ ਨਹੀਂ” ਦਾ ਕੋਈ ਅਰਥ ਨਿਕਲਦਾ ਨਜ਼ਰ ਨਹੀਂ ਆਉਂਦਾ। ਉਹ ਗਿਆਰ੍ਹਵੇਂ ਗੁਰੂ ਜੀ ਦੇ ਨਾਮ ਵਿੱਚ ‘ਗ੍ਰੰਥ’ ਅਤੇ ‘ਸ਼ਬਦ’ ਇਕੱਠੇ ਹੀ ਵਰਤ ਰਹੇ ਹਨ। ਉਹ ਪਵਿੱਤਰ ਗ੍ਰੰਥ ਨੂੰ ਗੁਰੂ ਸਾਹਿਬਾਨ ਦੀ ਬਾਣੀ ਦਾ ਸੰਕਲਨ ਕਹਿ ਰਹੇ ਹਨ ਜਦੋਂ ਕਿ ਇਸ ਵਿੱਚ ਕਈ ਭਗਤਾਂ/ਸੰਤਾਂ ਦੀ ਰਚਨਾਂ ਵੀ ਸ਼ਾਮਲ ਹੈ। ਸਿਖ ਮੱਤ ਦੇ ਪਵਿੱਤਰ ਗ੍ਰੰਥ (scripture) ਅਤੇ ਗ੍ਰੰਥ ਦੇ ਗੁਰੂ ਰੂਪ ਵਿਚਲੇ ਅੰਤਰ ਨੂੰ ਉਹ ਸਪਸ਼ਟ ਨਹੀਂ ਕਰਦੇ। ਸ੍ਰੀ ਗੁਰੁ ਗ੍ਰੰਥ ਜੀ ਦੀ ਪ੍ਰਤਿਸ਼ਠਾ ਸਬੰਧੀ ਜਾਣ-ਬੁੱਝ ਕੇ ਭੰਬਲਭੂਸਾ ਪੈਦਾ ਕਰਨਾ ਗੁਰੂ ਜੀ ਦਾ ਨਿਰਾਦਰ ਹੈ।

8. ਸ. ਜੰਮੂ ਜੀ ਦਾ ਪੂਰਾ-ਪੂਰਾ ਯਤਨ ਹੈ ਕਿ ਸਿਖ ਮੱਤ ਵਿੱਚ ਪਰਚਲਤ ਮਨਮੱਤਾਂ ਨੂੰ ‘ਪੰਥ-ਪ੍ਰਵਾਨਿਕਤਾ’ ਦੇ ਨਾਮ ਥੱਲੇ ਹਰ ਹਾਲਤ ਵਿੱਚ ਚਾਲੂ ਰਖਿੱਆ ਜਾਵੇ। ਇਸ ਮਨੋਰਥ ਦੀ ਪਰਾਪਤੀ ਹਿਤ ਉਹ ਵਿਸ਼ੇ ਸਬੰਧੀ ਗੱਲ ਨੂੰ ਲਮਕਾ ਕੇ, ਇਸ ਵਿੱਚ ਵਲ-ਫੇਰ ਪਾਉਂਦੇ ਹੋਏ, ਦਲੀਲਾਂ ਦਾ ਦੁਹਰਾਓ ਕਰਦੇ ਹੋਏ, ਅਤਕਥਨੀਆਂ ਦਾ ਸਹਾਰਾ ਲੈਂਦੇ ਹੋਏ, ਜਾਤੀ ਟਿੱਪਣੀਆਂ ਨੂੰ ਸ਼ਾਮਲ ਕਰਦੇ ਹੋਏ, ਹਲਕੇ ਵਿਅੰਗ ਕੱਸਦੇ ਹੋਏ, ਅਨਉਚਿਤ ਸਵਾਲ ਖੜ੍ਹੇ ਕਰਦੇ ਹੋਏ ਅਤੇ ਮਸਲਿਆਂ ਨੂੰ ਬੇਲੋੜਾ ਉਲਝਾਉਂਦੇ ਹੋਏ ਪਾਠਕਾਂ ਨੂੰ ਆਪਣੀਆਂ ਮਨਮੱਤੀ ਧਾਰਨਾਵਾਂ ਦੇ ਅਸਰ ਹੇਠ ਲਿਆਉਣ ਦੀ ਕੋਸ਼ਿਸ਼ ਕਰਦੇ ਹਨ। ਅਜਿਹਾ ਸਾਰਾ ਕੁੱਝ ਕਰਦੇ ਹੋਏ ਉਹ ‘ਲਿਖਣ-ਕਲਾ’ ਦੇ ਪੱਖੋਂ ‘ਗੁਰਬਿਲਾਸ ਪਾਤਸ਼ਾਹੀ 6’ ਦੇ ਲੇਖਕ ਨੂੰ ਵੀ ਮਾਤ ਦੇ ਜਾਂਦੇ ਹਨ।

ਉਪਰੋਕਤ ਵਿਸਥਾਰ ਨੂੰ ਸਾਹਮਣੇ ਰੱਖਦੇ ਹੋਏ ਸ. ਹਰਦੇਵ ਸਿੰਘ ਜੰਮੂ ਜੀ ਨੂੰ ਸਨਿਮਰ ਬੇਨਤੀ ਹੈ ਕਿ ਗਿਆਰ੍ਹਵੇਂ ਗੁਰੂ ਜੀ ਦੇ ਜੀ ਦੀ ਪ੍ਰਤਿਸ਼ਠਾ ਸਬੰਧੀ ਜੋ ਕੁੱਝ ਉਹਨਾਂ ਨੇ ਕਹਿਣਾ ਹੈ ਸਾਫ ਸ਼ਬਦਾਂ ਵਿੱਚ ਪੂਰਾ ਹਵਾਲਾ ਦਿੰਦੇ ਹੋਏ ਲਿਖਣ ਅਤੇ ਨਾਲ ਹੀ ਇਸ ਸਬੰਧੀ ਆਪਣੀ ਸਥਿਤੀ ਵੀ ਸਪਸ਼ਟ ਕਰਨ ਦੀ ਖੇਚਲ ਕਰਨ।

ਇਕਬਾਲ ਸਿੰਘ ਢਿੱਲੋਂ

ਚੰਡੀਗੜ੍ਹ।


(20/04/12)
ਗੁਰਬੀਰ ਸਿੰਘ

ਸ. ਗੁਰਦੀਪ ਸਿੰਘ ਖ਼ਾਲਸਾ ਜੀ,
ਤੁਸੀਂ ਸਿੱਠਣੀਆਂ ਸੋਹਣੀਆਂ ਦੇ ਲੈਂਦੇ ਹੋ। ਚੰਗੇ ਮਾਹਰ ਸਿੱਠਣੀਕਾਰ ਹੋ। ਪਰ ਮੈਨੂੰ ਸਮਝ ਨਹੀਂ ਪਈ ਕਿ ਤੁਹਾਡੀਆਂ ਸਿੱਠਣੀਆਂ ਦੇ ਤੀਰ ਮੇਰੇ ਵੱਲ ਕਿਉਂ ਸੇਧੇ ਗਏ ਹਨ। ਮੈਂ ਤੁਹਾਡਾ ਕੁੱਝ ਨਹੀਂ ਬਿਗਾੜਿਆਂ। ਪਤਾ ਨਹੀਂ ਕਿਉਂ “ਹਰਿ ਕੇ ਲੋਗਾ ਮੋ ਕਉ ਨੀਤਿ ਡਸੈ ਪਟਵਾਰੀ”।
ਉਂਝ ਤੁਹਾਡੀ ਖ਼ਾਲਸਾ ਸਿੱਖੀ ਤੋਂ ਵੀ ਮੈਂ ਬੜਾ ਹੈਰਾਨ ਹਾਂ ਕਿ ਦਸਮ ਪਿਤਾ ਦੀ ਬਖ਼ਸ਼ਿਸ਼ ਰਵਾਇਤੀ ਖ਼ਾਲਸਾ ਤਖ਼ੱਲਸ ਤਾਂ ਹਿੱਕ ਨਾਲ ਚਿਪਕਾਈ ਫਿਰਦੇ ਹੋ ਪਰ ਉਨ੍ਹਾਂ ਦੀ ਬਾਣੀ ਪ੍ਰਤੀ ਅਤੀ ਨਿੰਦਣ ਯੋਗ ਰਵੱਈਆ ਅਖ਼ਤਿਆਰ ਕਰਕੇ ਉਸਨੂੰ ਕੂੜਾ ਕਹਿਣ ਤੋਂ ਬੀ ਗੁਰੇਜ਼ ਨਹੀਂ ਕਰਦੇ। ਬਾਣੀ ਦਾ ਫ਼ੁਰਮਾਨ ਚੇਤੇ ਰੱਖੋ। “ਸਵਾਲ ਜਵਾਬ ਦੋਵੇਂ ਕਰੇ ਮੁਢਹੁ ਘੁਥਾ ਜਾਏ”।
ਗੁਰਬੀਰ ਸਿੰਘ


(20/04/12)
ਅਵਤਾਰ ਸਿੰਘ ਮਿਸ਼ਨਰੀ

ਸਿੱਖਾਂ ਦਾ ਗੁਰੂ ਪਿਤਾ ਸ਼ਬਦ ਗੁਰੂ ਗ੍ਰੰਥ ਸਾਹਿਬ ਹੈ ਨਾਂ ਕਿ ਕੋਈ ਹੋਰ ਗ੍ਰੰਥ-ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ-
ਜੇ ਇਨ੍ਹਾਂ ਪਤਾ ਹੋਣ ਦੇ ਬਾਵਜੂਦ ਵੀ ਕੋਈ ਵਿਅਕਤੀ ਨਹੀਂ ਮੰਨਦਾ ਤਾਂ ਸਾਫ ਜਾਹਿਰ ਹੈ ਕਿ ਜਾਂ ਤਾਂ ਉਹ ਅਗਿਆਨੀ ਹੈ ਜਾਂ ਗੁਰਮਤਿ ਵਿਰੋਧੀ ਹੈ ਜਾਂ ਕਿਸੇ ਡੇਰੇਦਾਰ ਜਾਂ ਸੰਪ੍ਰਦਾ ਦੇ ਪ੍ਰਭਾਵ ਥੱਲੇ ਹੈ। ਸਾਨੂੰ ਪ੍ਰਚਾਰਕਾਂ ਨੂੰ ਲੋਗਾਂ ਨੂੰ ਜਾਗ੍ਰਿਤ ਕਰਦੇ ਹੀ ਰਹਿਣਾ ਚਾਹੀਦਾ ਹੈ। ਜਿਵੇਂ ਬਿਸ਼ੂ ਆਪਣਾ ਡੰਗ ਮਾਰਨ ਦਾ ਸੁਭਾਅ ਨਹੀਂ ਛੱਡਦਾ ਇਵੇਂ ਹੀ ਸਾਨੂੰ ਵੀ ਗੁਰਮਤਿ ਪ੍ਰਚਾਰ ਕਰਨ ਦਾ ਸੁਭਾਅ ਨਹੀਂ ਛੱਡਣਾਂ ਚਾਹੀਦਾ। ਜੋ ਗੁਰੂ ਗਰੰਥ ਗ੍ਰੰਥ ਸਾਹਿਬ ਨੂੰ ਟਿੱਚ ਸਮਝਦੇ ਹਨ ਉਹ ਹੀ ਅਸ਼ਲੀਲ ਰਚਨਾਵਾਂ ਨਾਲ ਭਰੇ ਪਏ ਅਖੌਤੀ ਦਸਮ ਗ੍ਰੰਥ ਦੇ ਪੁਜਾਰੀ ਹਨ। ਜੇ ਕਿਤੇ ਉਹ ਵੀਰ ਵੀ ਧਿਆਨ ਨਾਲ ਆਪ ਦਸਮ ਗ੍ਰੰਥ ਪੜ੍ਹ ਲੈਣ ਤਾਂ ਉਹ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਵਿੱਚ ਆ ਸਕਦੇ ਹਨ। ਗੁਰੂ ਭਲੀ ਕਰੇ!
ਅਵਤਾਰ ਸਿੰਘ ਮਿਸ਼ਨਰੀ (5104325827


(20/04/12)
ਰਘਬੀਰ ਸਿੰਘ ਮਾਨਾਂਵਾਲੀ

ਸਾਧ-ਸੰਗਤ ਦੀ ਹੋ ਗਈ ਕਿਰਪਾ…।
ਕਵੀਆਂ ਨੂੰ ਕਹਿੰਦੇ ਸਾਧ-ਪਾਖੰਡੀ, ਕਿਉਂ ਸਾਡੇ ਤੁਸੀਂ ਤਵੇ ਹੈ ਲਾਉਂਦੇ?
ਲੋਕਾਂ ਨੂੰ ਤੁਸੀਂ ਜਾਗਰੂਕ ਕਰਕੇ, ਸਾਡੀਆਂ ਬੇੜੀਆਂ ਵਿੱਚ ਵੱਟੇ ਪਾਉਂਦੇ।
ਆਪੇ ਬੀਬੀਆਂ ਸ਼ਾਮ-ਸਵੇਰੇ, ਡੇਰਿਆਂ ਉਤੇ ਭੱਜੀਆਂ ਆਵਣ।
ਦੁੱਧ ਮਿਲਾਈਆਂ ਅਤੇ ਸੁਕੇ ਮੇਵੇ, ਝੋਲੇ ਭਰ ਕੇ ਨਾਲ ਲਿਆਵਣ।
ਪੈਰੀਂ ਡਿੱਗ ਕੇ ਕੋਈ ਪੁੱਤ ਮੰਗਦੀ, ਕੋਈ ਮੰਗਦੀ ਸਾਥੋਂ ਪੋਤਾ।
ਬੋਝਿਓ ਕੱਢ ਸਾਡੀ ਝੋਲੀ ਪਾਉਂਦੀ, ਘਰੋਂ ਮਾਲ ਲਿਆਈ ਮੋਟਾ।
ਕੋਈ ਆਖੇ ਕਾਕੇ ਸਾਡੇ ਨੂੰ, ਜਹਾਜ਼ੇ ਝੱਟ-ਪੱਟ ਚਾੜ੍ਹ ਦਿਓ।
ਬਾਹਰ ਜਾਣ ਦਾ ਕੰਮ ਨਹੀਂ ਬਣਦਾ, ਗ੍ਰੌਹ ਮਾੜੇ ਉਹਦੇ ਝਾੜ ਦਿਓ।
ਭਾਂਵੇਂ ਸਾਨੂੰ ਸਮਝ ਨਾ ਕੋਈ, ਨਾ ਕੋਈ ਗਿਆਨ 'ਗੁਰਬਾਣੀ' ਦਾ।
ਅਸੀਂ ਤਾਂ ਲਾਹਾ ਖੱਟ ਰਹੇ ਹਾਂ, ਲੋਕਾਂ ਦੀ ਉਲਝੀ ਤਾਣੀ ਦਾ।
ਸਾਧ-ਸੰਗਤ ਦੀ ਹੋ ਗਈ ਕਿਰਪਾ, ਗੁੱਡੀ ਸਾਡੀ ਅੰਬਰੀਂ ਚੜ੍ਹ ਗਈ ਆ।
ਸਾਨੂੰ ਨਹੀਂ ਸੀ ਕਦੀ 'ਸੈਕਲ ਜੁੜਿਆ, ਨਵੀਂ ਗੱਡੀ ਅੱਜ ਡੇਰੇ ਖੜ੍ਹ ਗਈ ਆ।
‘ਗੁਰੂ ਗ੍ਰੰਥ ਸਾਹਿਬ’ ਹੈ ਸਭ ਤੋਂ ਉੱਚਾ, ਤੁਸੀਂ ਬੀਬੀਆਂ ਤੱਕ ਸਮਝਾਇਆ ਕਰੋ।
ਬੇ-ਮੁੱਖ ਹੋ ਕੇ ਸ਼ਬਦ ਗੁਰੂ ਤੋਂ, ਪਾਖੰਡੀ ਸਾਧਾਂ ਦੇ ਡੇਰੀਂ ਨਾ ਜਾਇਆ ਕਰੋ।
-ਰਘਬੀਰ ਸਿੰਘ ਮਾਨਾਂਵਾਲੀ
ਮੋਬਾਇਲ ਨੰ: 88728-54500


(19/04/12)
ਅਵਤਾਰ ਸਿੰਘ ਲੰਡਨ

ਸ. ਜਸਬੀਰ ਸਿੰਘ ਜੀ ਕੈਲਗਰੀ
“ਨਰੂ ਮਰੈ, ਨਰੁ ਕਾਮਿ ਨਾ ਆਵੈ॥ ਪਸੂ ਮਰੈ, ਦਸ ਕਾਜ ਸਵਾਰੈ
ਸ. ਚਰਨਜੀਤ ਸਿੰਘ ਜੀ ਬਰੈਂਮਪਟਨ ਵਲੋਂ ਪੂਰੇ ਸ਼ਬਦ ਦੇ ਅਰਥ ਵਿਸਥਾਰ ਪੂਰਬਕ ਮਿਤੀ ੧੦. ੪. ੨੦੧੨, ੧੨. ੪. ੨੦੧੨ ਅਤੇ ੧੫. ੪. ੨੦੧੨ ਨੂੰ ਸਿੱਖ ਮਾਰਗ ਉਪਰ ਦਿਤੇ ਜਾ ਚੁਕੇ ਹਨ। ਜਿਸ ਨਾਲ ਮੈਂ ਪੂਰੀ ਤਰ੍ਹਾਂ ਸਹਿਮਤ ਹਾਂ। ਸ. ਗੁਰਸ਼ਰਨ ਸਿੰਘ ਕਸੇਲ ਜੀ ਨੇ ਭੀ ਮਿਤੀ ੧੫. ੪. ੨੦੧੨ ਨੂੰ ਸ. ਚਰਜੀਤ ਸਿੰਘ ਜੀ ਬਰੈਂਮਪਟਨ ਦੁਆਰਾ ਕੀਤੇ ਅਰਥਾਂ ਨਾਲ ਅੱਪਣੀ ਸਹਿਮਤੀ ਪ੍ਰਗਟਾਈ ਹੈ। ਆਪ ਜੀ ਇਸ ਇੱਕ ਸ਼ਬਦ ਤੇ ਟਿਕ ਕੇ ਵਿਚਾਰ ਕਰਨ ਦੀ ਬਜਾਏ ਹੋਰ ਸ਼ਬਦਾਂ ਤੇ ਜ਼ੋਰ ਦੇ ਕੇ ਅਸਲ ਵਿਸ਼ੇ ਤੋਂ ਭੱਜ ਕੇ ਅਰਥ ਸਮਝੱਣ ਤੇ ਸਮਝਾਂਉਣ ਦੀ ਬਜਾਏ ਅਰਥਾਂ ਨੂੰ ਉਲਝਾਉਣ
(confuse) ਕਰਨ, ਦੀ ਦੌੜ ਵਿੱਚ ਲਗੇ ਹੋਏ ਦਿਸਦੇ ਹੋ। ਕੀ ਇਹ ਸੱਚ ਹੈ ਕਿ ਤੁਹਾਨੂੰ ਇਸ ਗੱਲ ਤੇ ਯਕੀਨ ਨਹੀਂ ਆ ਰਿਹਾ ਕਿ ਅੱਜ ਇਨਸਾਂਨ ਮਰ ਕੇ ਵੀ ਕੰਮ ਆ ਰਿਹਾ ਹੈ? ਗੱਲ ਤਾਂ ਸਿਰਫ਼ ਏਨੀਂ ਕੁ ਹੀ ਹੈ ਜੋ ਕਬੀਰ ਜੀ ਸਾਂਨੂੰ ਸਮਝਾ ਰਹੇ ਹਨ ਕਿ ਇਨਸਾਂਨੀਂ ਗੁਣਾਂ ਤੋਂ ਵਾਂਝਾ ਇਨਸਾਂਨ ਕਿਸੇ ਕੰਮ ਨਹੀਂ ਆਉਂਦਾ ਪ੍ਰੰਤੂ ਪਸ਼ੂ ਬਿਰਤੀਆਂ ਦੇ ਮਰ ਜਾਂਣ ਨਾਲ ਉਹੀ ਇਨਸਾਂਨ ਕੰਮ ਆਉਣਯੋਗ ਹੋ ਜਾਂਦਾ ਹੈ। ਸ੍ਰੀ ਗੁਰੂ ਗਰੰਥ ਸਾਹਿਬ ਵਿੱਚ ਵੱਖ ਵੱਖ ਵਿਸ਼ਿਆਂ ਤੇ ਅਨੇਕਾਂ ਸ਼ਬਦਾਂ ਰਾਹੀਂ ਸਾਂਨੂੰ ਸੋਝੀ ਦਿਤੀ ਹੈ। ਤੇ ਕੀ ਅਸੀਂ ਉਨ੍ਹਾਂ ਸਾਰੇ ਸ਼ਬਦਾਂ ਨੂੰ ਵਿਚਾਰ ਅਧੀਨ ਲਿਆਵਾਂਗੇ? ਇਹ ਸੰਭਵ ਨਹੀਂ ਹੈ। ਅਸੀਂ ਸਿਰਫ਼ ਇੱਕ ਸ਼ਬਦ ਤੇ ਟਿਕ ਕੇ ਹੀ ਇਹ ਸੋਝੀ ਪ੍ਰਾਪਤ ਕਰ ਸਕਦੇ ਹਾਂ।
ਸ. ਚਰਨਜੀਤ ਸਿੰਘ ਜੀ ਅਤੇ ਸ. ਗੁਰਸ਼ਰਨ ਸਿੰਘ ਕਸੇਲ ਜੀ ਨੇ ਬਹੁਤ ਸੰਖੇਪ ਸ਼ਬਦਾਂ ਵਿੱਚ ਅਪਣੇ ਵਿਚਾਰ ਪ੍ਰਗਟ ਕੀਤੇ ਹਨ ਜੋ ਹਰ ਵਿਅਕਤੀ ਦੀ ਸੱਮਝ ਵਿੱਚ ਆ ਰਹੇ ਹਨ। ਪਰ ਤੁਸੀਂ ਪੱਤਰੇ ਉਪਰ ਪੱਤਰੇ ਕਾਲੇ ਕਰਕੇ ਵੀ ਅਪਣੀ ਗੱਲ ਕਿਸੇ ਨੂੰ ਨਹੀਂ ਸਮਝਾ ਸਕੇ ਤੇ ਪਤਾ ਹੀ ਨਹੀਂ ਲਗ ਰਿਹਾ ਕਿ ਤੁਸੀਂ ਗੱਲ ਸ਼ੁਰੂ ਕਿੱਥੋਂ ਕਰਦੇ ਹੋ ਤੇ ਖ਼ਤਮ ਕਿਥੇ? ਸਵਾਲ “ਗੰਦਮ ਜਵਾਬ ਚਣੇ ਵਾਲੀ” ਗੱਲ ਬਣੀ ਦਿਸਦੀ ਹੈ। ਤੁਸੀਂ ਕਹਿਣਾਂ ਕੀ ਚਾਹੁੰਦੇ ਹੋ?
“ਗਿਆਨੁ ਗਿਆਨੁ ਕਥੈ ਸਭੁ ਕੋਈ ਕਥਿ ਕਥਿ ਬਾਦੁ ਕਰੇ ਦੁਖ ਹੋਈ” (੮੩੧)
ਸਤਿਕਾਰ ਸਹਿਤ ਅਵਤਾਰ ਸਿੰਘ ਲੰਡਨ


(19/04/12)
ਚਰਨਜੀਤ ਸਿੰਘ ਬਰੈਂਪਟਨ

ਕੀ ਭਾਈ ਗੁਰਦਾਸ ਦੀਆਂ ਵਾਰਾਂ ਵਿੱਚ ਇਕਸਾਰਤਾ ਨਹੀਂ ਹੈ ਜਾਂ ਮੇਰੇ ਸਮਝਨ ਵਿੱਚ ਕੋਈ ਕਮੀ ਹੈ।

ਗੁਰੂ ਨਾਨਕ ਦੇ ਚਮਤਕਾਰਾਂ ਬਾਰੇ:

ਪੁਛੇ ਪੀਰ ਤਕਰਾਰ ਕਰਿ ਏਹ ਫਕੀਰ ਵਡਾ ਅਤਾਈ।

ਏਥੇ ਵਿਚਿ ਬਗਦਾਦ ਦੇ ਵਡੀ ਕਰਾਮਾਤਿ ਦਿਖਲਾਈ।

ਪਾਤਾਲਾ ਆਕਾਸ ਲਖ ਓੜਕਿ ਭਾਲੀ ਖਬਰੁ ਸੁਣਾਈ।

ਫੇਰਿ ਦੁਰਾਇਣ ਦਸਤਗੀਰ ਅਸੀ ਭਿ ਵੇਖਾ ਜੋ ਤੁਹਿ ਪਾਈ।

ਨਾਲਿ ਲੀਤਾ ਬੇਟਾ ਪੀਰ ਦਾ ਅਖੀ ਮੀਟਿ ਗਇਆ ਹਵਾਈ।

ਲਖ ਆਕਾਸ ਪਤਾਲ ਲਖ ਅਖਿ ਫੁਰੰਕ ਵਿਚਿ ਸਭਿ ਦਿਖਲਾਈ।

ਭਰਿ ਕਚਕੌਲ ਪ੍ਰਸਾਦਿ ਦਾ ਧੁਰੋ ਪਤਾਲੋ ਲਈ ਕੜਾਹੀ।

ਜਾਹਰ ਕਲਾ ਨ ਛਪੈ ਛਪਾਈ ॥੩੬॥(ਵਾਰ 1)

ਪਹਿਲੀ ਚਾਰ ਪੰਕਤੀਆਂ ਵਿੱਚ ਲਗਦਾ ਹੈ ਕਿ ਭਾਈ ਸਾਹਿਬ ਜਪੁ ਬਾਣੀ ਦੀ 22ਵੀਂ ਪਉੜੀ ਦਾ ਜੋ ਅਸਲ ਅਰਥ ਹੈ, ਉਹ ਗੁਰੁ ਨਾਨਕ ਪਾਸੋਂ ਪੀਰ ਦਸਤਗੀਰ ਨੂੰ ਸਮਝਾਉਨ ਲੱਗੇ ਹਨ ਪਰ ਅਗਲੀਆਂ ਚਾਰ ਪਮਕਤੀਆਂ ਵਿੱਚ ਸਿਰਫ ਚਮਤਕਾਰ ਹੀ ਝਲਕਦਾ ਹੈ। ਕੋਈ ਜਵਾਬ ਨਹੀਂ ਮਿਲਦਾ ਜਾਪਦਾ। ਇਸ ਤੋਂ ਬਾਅਦ ਸ਼ਿਵਰਾਤ੍ਰੀ ਦੇ ਮੌਕੇ ਤੇ ਵੀ ਇੱਕ ਚਮਤਕਾਰ ਦਿਖਾਉਂਦੇ ਹਨ।

ਮੇਲਾ ਸੁਣਿ ਸਿਵਰਾਤਿ ਦਾ ਬਾਬਾ ਅਚਲ ਵਟਾਲੇ ਆਈ।

ਦਰਸਨੁ ਵੇਖਣਿ ਕਾਰਨੇ ਸਗਲੀ ਉਲਟਿ ਪਈ ਲੋਕਾਈ।

ਲਗੀ ਬਰਸਣਿ ਲਛਮੀ ਰਿਧਿ ਸਿਧਿ ਨਉ ਨਿਧਿ ਸਵਾਈ।

ਜੋਗੀ ਦੇਖਿ ਚਲਿਤ੍ਰ ਨੋ ਮਨ ਵਿਚਿ ਰਿਸਕਿ ਘਨੇਰੀ ਖਾਈ।

ਭਗਤੀਆ ਪਾਈ ਭਗਤਿ ਆਣਿ ਲੋਟਾ ਜੋਗੀ ਲਇਆ ਛਪਾਈ।

ਭਗਤੀਆ ਗਈ ਭਗਤਿ ਭੁਲਿ ਲੋਟੇ ਅੰਦਰਿ ਸੁਰਤਿ ਭੁਲਾਈ।

ਬਾਬਾ ਜਾਣੀ ਜਾਣ ਪੁਰਖ ਕਢਿਆ ਲੋਟਾ ਜਹਾ ਲੁਕਾਈ।

ਵੇਖਿ ਚਲਿਤ੍ਰਿ ਜੋਗੀ ਖੁਣਿਸਾਈ ॥੩੯॥(ਵਾਰ 1)

ੳਪਰਲੀ ਪਉੜੀ ਵਿੱਚ ਇੱਕ ਘਟਨਾ ਦਾ ਹੀ ਜਿਕਰ ਹੈ ਜਿਸ ਵਿੱਚ ਚਮਤਕਾਰ ਸ਼ਾਮਿਲ ਹੈ। ਬਾਣੀ ਦੀ ਕੋਈ ਰਮਜ ਸਮਝਾਈ ਹੋਵੇ, ਇੰਝ ਪ੍ਰਤੀਤ ਨਹੀਂ ਹੁੰਦਾ।

ਪਰ ਪਉੜੀ 43 ਵਿੱਚ ਭਾਈ ਗੁਰਦਾਸ ਜੀ ਲਿਖਦੇ ਹਨ ਕਿ ਗੁਰੁ ਨਾਨਕ ਸਾਹਿਬ ਕੋਲ ਕੋਈ ਸੱਚੇ ਨਾਮ ਤੋਂ ਇਲਾਵਾ ਹੋਰ ਕੋਈ ਕਰਾਮਾਤ ਨਹੀਂ ਸੀ।

ਬਾਬਾ ਬੋਲੇ ਨਾਥ ਜੀ ! ਸਬਦੁ ਸੁਨਹੁ ਸਚੁ ਮੁਖਹੁ ਅਲਾਈ।

ਬਾਝੋ ਸਚੇ ਨਾਮ ਦੇ ਹੋਰੁ ਕਰਾਮਾਤਿ ਅਸਾਂ ਤੇ ਨਾਹੀ।

ਬਸਤਰਿ ਪਹਿਰੌ ਅਗਨਿ ਕੈ ਬਰਫ ਹਿਮਾਲੇ ਮੰਦਰੁ ਛਾਈ।

ਕਰੌ ਰਸੋਈ ਸਾਰ ਦੀ ਸਗਲੀ ਧਰਤੀ ਨਥਿ ਚਲਾਈ।

ਏਵਡੁ ਕਰੀ ਵਿਥਾਰ ਕਉ ਸਗਲੀ ਧਰਤੀ ਨਥਿ ਚਲਾਈ।

ਤੋਲੀ ਧਰਤਿ ਅਕਾਸਿ ਦੁਇ ਪਿਛੇ ਛਾਬੇ ਟੰਕੁ ਚੜਾਈ।

ਇਹ ਬਲੁ ਰਖਾ ਆਪਿ ਵਿਚਿ ਜਿਸੁ ਆਖਾ ਤਿਸੁ ਪਾਸਿ ਕਰਾਈ।

ਸਤਿਨਾਮ ਬਿਨੁ ਬਾਦਰਿ ਛਾਈ ॥੪੩॥(ਵਾਰ 1)

ਉਪਰਲੀ ਪਉੜੀ ਵਿੱਚ ਵੀ ਲਗਦਾ ਹੈ ਕਿ ਭਾਈ ਸਾਹਿਬ “ਸਿੱਧ ਗੋਸਟਿ” ਬਾਣੀ ਵਿਚੋਂ ਕੁੱਝ ਸਮਝਾਉਨਾ ਚਾਹੁੰਦੇ ਹਨ ਜਿਵੇਂ ਕਿ

ਹਿਵੈ ਕਾ ਘਰੁ ਮੰਦਰੁ ਅਗਨਿ ਪਿਰਾਹਨੁ ॥(ਪੰਨਾ 943, ਸਿੱਧ ਗੋਸਟਿ)

ਪਰ ਪਉੜੀ 36 ਅਤੇ 39 ਪੱਲੇ ਨਹੀਂ ਪੈਂਦੀਆਂ।

ਇਕ ਗੱਲ ਹੋ ਸਕਦੀ ਹੈ। ਭਾਰਤ (ਅਸਲ ਵਿੱਚ ਸਾਰੀ ਦੁਨੀਆ ਵਿੱਚ ਹੀ) ਵਿੱਚ ਪਹਿਲਾਂ ਲਿਖਣ ਦਾ ਤਰੀਕਾ mythological ਸੀ। ਭਾਵ ਕਿ ਜੋ ਵੀ ਸਿਖਿਆ ਜਾਂ ਕਨਸੈਪਟ ਪੇਸ਼ ਕਰਨਾ ਹੁੰਦਾ, ਉਸ ਦੀ ਇੱਕ ਕਹਾਣੀ ਘੜੀ ਜਾਂਦੀ ਸੀ। ਪਰ ਭਗਤੀ ਕਾਲ ਵਿੱਚ ਸਿਖਿਆ ਦੇਣ ਦਾ ਤਰੀਕਾ metaphoric ਹੋ ਗਿਆ। ਇਸ ਵਿੱਚ ਪ੍ਰਤੀਕਾਂ ਦੇ ਜਰੀਏ ਸਿੱਖਿਆ ਦਿੱਤੀ ਜਾ ਰਹੀ ਹੁੰਦੀ ਹੈ ਜਿਵੇਂ ਕਿ

ਪਬਰ ਤੂੰ ਹਰੀਆਵਲਾ ਕਵਲਾ ਕੰਚਨ ਵੰਨਿ ॥ ਕੈ ਦੋਖੜੈ ਸੜਿਓਹਿ ਕਾਲੀ ਹੋਈਆ ਦੇਹੁਰੀ ਨਾਨਕ ਮੈ ਤਨਿ ਭੰਗੁ ॥ ਜਾਣਾ ਪਾਣੀ ਨਾ ਲਹਾਂ ਜੈ ਸੇਤੀ ਮੇਰਾ ਸੰਗੁ ॥ ਜਿਤੁ ਡਿਠੈ ਤਨੁ ਪਰਫੁੜੈ ਚੜੈ ਚਵਗਣਿ ਵੰਨੁ ॥੩੦॥ {ਪੰਨਾ 1412}

ਇਸ ਵਿੱਚ ਇੰਝ ਲਗਦਾ ਹੈ ਜਿਵੇਂ ਗੁਰੁ ਨਾਨਕ ਸਾਹਿਬ ਕਿਸੇ ਸਰੋਵਰ ਨਾਲ ਗੱਲ ਕਰ ਰਹੇ ਹਨ। ਸਰੋਵਰ ਤੇ ਸਿਰਫ ਪ੍ਰਤੀਕ ਹੈ। ਸੁਣਾਇਆ ਸਾਨੂੰ ਜਾ ਰਿਹਾ ਹੈ। ਇਸ ਤੋਂ ਛੇਤੀ ਹੀ ਬਾਅਦ History ਦਾ ਸਮਾਂ ਆ ਗਿਆ। ਇਸ ਵਿੱਚ ਘਟਨਾ ਦਾ ਜਿੳਂ ਦਾ ਤਿੳ ਬਿਆਨ ਕਰ ਦਿੱਤਾ ਜਾਂਦਾ ਹੈ। ਇਸ ਵਿਚੋਂ ਕੀ ਸਿਖਿਆ ਲੈਣੀ ਹੈ, ਉਹ ਪੜਣ ਵਾਲੇ ਤੇ ਛੱਡ ਦਿੱਤਾ ਜਾਂਦਾ ਹੈ। ਮੈਨੂੰ ਇੰਝ ਲਗਦਾ ਹੈ ਕਿ metaphoric ਤਰੀਕੇ ਨਾਲ ਲਿਖਣ ਦਾ ਸਮਾਂ ਇੱਕ ਤਰਾਂ ਦਾ transition ਸਮਾਂ ਸੀ ਜਦੋਂ mythology ਦੀ ਤਬਦੀਲੀ history ਵਿਚ ਹੋ ਰਹੀ ਸੀ। ਇਸੇ ਕਰ ਕੇ ਗੁਰੁ ਕਾਲ ਦੇ ਆਸ ਪਾਸ ਜੋ ਕੁੱਝ ਵੀ ਗੁਰੂਆਂ ਜਾਂ ਗੁਰਬਾਣੀ ਬਾਰੇ ਲਿਖਿਆ ਗਿਆ, ਉਸ ਵਿੱਚ ਤਿੰਨਾ ਹੀ, mythology, metaphor ਅਤੇ history ਦਾ ਰਲਾ ਮਿਲਦਾ ਹੈ। ਪੜਣ ਸਮਝਣ ਵਾਲੇ ਲਈ ਇਹ ਸਮਸਿਆ ਬਨ ਜਾਂਦੀ ਹੈ ਕਿ ਇਸ ਨੂੰ ਕਿਸ ਨਜਰੀਏ ਨਾਲ ਪੜਿਆ ਸਮਝਿਆ ਜਾਵੇ।

ਗੁਰੁ ਅੰਗਦ ਸਾਹਿਬ ਨੂੰ ਗੱਦੀ ਤੇ ਸਾਜਣ ਬਾਰੇ:

ਭਾਈ ਗੁਰਦਾਸ ਜੀ ਪਉੜੀ 38, ਵਾਰ 1 ਵਿੱਚ ਲਿਖਦੇ ਹਨ ਕਿ ਬਗਦਾਦ ਦੀ ਫੇਰੀ ਤੋਂ ਬਾਅਦ ਅਤੇ ਅਚਕ ਬਟਾਲੇ ਆ ਕੇ ਸਿੱਧਾਂ ਨਾਲ ਗੋਸ਼ਠੀ ਕਰਨ ਤੋਂ ਪਹਿਲਾਂ, ਗੁਰੁ ਨਾਨਕ ਸਾਹਿਬ ਨੇ ਲਹਿਣਾ ਜੀ ਨੂੰ ਗੁਰੂਤਾ ਗੱਦੀ ਸੌਂਪ ਦਿੱਤੀ।

ਫਿਰਿ ਬਾਬਾ ਆਇਆ ਕਰਤਾਰਪੁਰਿ ਭੇਖੁ ਉਦਾਸੀ ਸਗਲ ਉਤਾਰਾ।

ਪਹਿਰਿ ਸੰਸਾਰੀ ਕਪੜੇ ਮੰਜੀ ਬੈਠਿ ਕੀਆ ਅਵਤਾਰਾ।

ਉਲਟੀ ਗੰਗ ਵਹਾਈਓਨਿ ਗੁਰ ਅੰਗਦੁ ਸਿਰਿ ਉਪਰਿ ਧਾਰਾ।

ਪੁਤਰੀ ਕਉਲੁ ਨ ਪਾਲਿਆ ਮਨਿ ਖੋਟੇ ਆਕੀ ਨਸਿਆਰਾ।

ਪਉੜੀ 44 ਵਿੱਚ ਭਾਈ ਗੁਰਦਾਸ ਦਸਦੇ ਹਨ ਕਿ ਅਟਲ ਬਟਾਲੇ ਦੇ ਮੇਲੇ ਤੋਂ ਗੁਰੁ ਨਾਨਕ ਸਾਹਿਬ ਮੁਲਤਾਨ ਗਏ।

ਮੇਲਿਓ ਬਾਬਾ ਉਠਿਆ ਮੁਲਤਾਨੇ ਦੀ ਜਾਰਤਿ ਜਾਈ।

ਪਉੜੀ 45 ਵਿੱਚ ਭਾਈ ਸਾਹਿਬ ਦਸਦੇ ਹਨ ਕਿ ਮੁਲਤਾਲ ਤੋਂ ਫਿਰ ਗੁਰੁ ਨਾਨਕ ਸਾਹਿਬ ਕਰਤਾਰਪੁਰ ਆ ਗਏ ਤੇ ਆ ਕਿ ਲਹਿਣਾ ਜੀ ਨੂੰ ਗੁਰੂਤਾ ਗੱਦੀ ਸੌਂਪੀ।

ਜਾਰਤਿ ਕਰਿ ਮੁਲਤਾਨ ਦੀ ਫਿਰਿ ਕਰਤਾਰ ਪੁਰੇ ਨੋ ਆਇਆ।

ਚੜ੍ਹੇ ਸਵਾਈ ਦਿਹਿ ਦਿਹੀ ਕਲਿਜੁਗਿ ਨਾਨਕ ਨਾਮੁ ਧਿਆਇਆ।

ਵਿਣੁ ਨਾਵੈ ਹੋਰੁ ਮੰਗਣਾ ਸਿਰਿ ਦੁਖਾ ਦੇ ਦੁਖ ਸਬਾਇਆ।

ਮਾਰਿਆ ਸਿਕਾ ਜਗਤ੍ਰਿ ਵਿਚਿ ਨਾਨਕ ਨਿਰਮਲ ਪੰਥ ਚਲਾਇਆ।

ਥਾਪਿਆ ਲਹਿਣਾ ਜੀਵਦੇ ਗੁਰਿਆਈ ਸਿਰਿ ਛਤ੍ਰ ਫਿਰਾਇਆ।

ਜੋਤੀ ਜੋਤਿ ਮਿਲਾਇਕੈ ਸਤਿਗੁਰ ਨਾਨਕ ਰੂਪ ਵਟਾਇਆ।

ਲਖਿ ਨ ਕੋਈ ਸਕਈ ਆਚਰਜੇ ਆਚਰਜ ਦਿਖਾਇਆ।

ਕਾਇਆ ਪਲਟਿ ਸਰੂਪ ਬਣਾਇਆ ॥੪੫॥

ਸੋ ਸਚ ਕੀ ਹੈ? ਅਟਲ ਬਟਾਲੇ ਜਾਣ ਤੋਂ ਪਹਿਲਾਂ ਗੁਰੁ ਅੰਗਦ ਸਾਹਿਬ ਨੂੰ ਗੱਦੀ ਤੇ ਬਿਠਾਇਆ ਜਾਂ ਮੁਲਤਾਨ ਤੋਂ ਵਾਪਸ ਆ ਕੇ? ਇਹ ਵੀ ਹੋ ਸਕਦਾ ਹੈ ਕਿ ਗੁਰੁ ਨਾਨਕ ਸਾਹਿਬ ਨੇ ਫੈਸਲਾ ਅਟਲ ਬਟਾਲੇ ਜਾਣ ਤੋਂ ਪਹਿਲਾਂ ਲਿਆ ਹੋਵੇ ਤੇ ਰਸਮ ਅਦਾਇਗੀ ਮੁਲਤਾਨ ਤੋ ਆ ਕੇ ਕੀਤੀ ਹੋਵੇ।

ਜੇ ਕੋਈ ਸੱਜਨ ਇਸ ਉਪਰ ਕੁੱਝ ਹੋਰ ਚਾਣਨ ਪਾ ਸਕੇ ਤੇ ਧੰਨਵਾਦੀ ਹੋਵਾਂਗਾ।

ਚਰਨਜੀਤ ਸਿੰਘ

ਬਰੈਂਪਟਨ


(19/04/12)
ਗੁਰਦੀਪ ਸਿੰਘ ਖਾਲਸਾ

ਗੁਰਬੀਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਤੁਸੀ ਆਪਦਾ ਨਾ ਹਰਦੇਵ ਸਿੰਘ ਨਾਲ ਜੋੜਕੇ ਕਿ ਕਹਿਣਾ ਕੀ ਚਾਹੁੰਦੇ ਹੋ? ਸਭ ਜਾਣਦੇ ਹਨ ਕਿ ਹਰਦੇਵ ਸਿੰਘ ਜੰਮੂ ਦਾ ਵਕੀਲ ਕੌਣ ਬਣਦਾ ਹੁੰਦਾ ਹੈ ਅੱਗੇ ਵੀ ਬਣਿਆ ਸੀ । ਇਹ ਗੁਰਬੀਰ ਸਿੰਘ ਕੌਣ ਹੈ ਹੁਣ ਤਾਂ ਸਭ ਸਮਝ ਗਏ ਨੇ । ਦਿਮਾਗ ਕੂੜੇ ਵਿੱਚ ਕਿਸਦਾ ਗਲਤਾਨ ਹੈ ਕੌਣ ਕੂੜਾ ਫੋਲਣਾ ਚਾਹੁੰਦਾ ਹੈ ਮੈ ਨੀ ਕਿਹਾ । ਤੁਸੀ ਹੀ ਦਸਮ ਗ੍ਰੰਥ ਵਰਗੇ ਕੂੜੇ ਵਿੱਚੋ ਕੁੱਝ ਭਾਲਣ ਨੂੰ ਫਿਰਦੇ ਹੋ । ਮੈ ਤਾਂ ਸਪਸ਼ਟ ਕਹਿ ਰਿਹਾ ਹਾਂ ਕਿ ਅਸੀਂ ਕੇਵਲ ਸਿਰੀ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹਾਂ । ਸਾਡੇ ਲਈ ਸਾਰੀ ਸਿੱਖਿਆ ਸ਼ਿਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੀ ਹੈ ਪਰ ਥੋਡੇ ਵਰਗੇ ਲੋਕਾਂ ਨੂੰ ਤਸੱਲੀ ਨਹੀਂ ਹੈ ਤਾਂਹੀ ਕੂੜਾ ਫਰੋਲਣ ਦੀਆਂ ਉਦਾਹਰਣਾ ਦਿੰਦੇ ਹੋ । ਇਹੋ ਜਿਹੇ ਚਲਾਕ ਦਸਮਗ੍ਰੰਥੀ ਵਿਦਵਾਨਾਂ ਤੋਂ ਕੌਮ ਨੂੰ ਬਚਣ ਦੀ ਲੋੜ ਹੈ । ਆਪ ਵੀ ਕੂੜਾ ਫੋਲੋਂਗੇ ਸਾਨੂੰ ਵੀ ਸਲਾਹਾ ਦਿੰਦੇ ਹਨ । ਧੰਨਵਾਦ ।


(19/04/12)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਤੇਰੇ ਜਿਹਾ ਨਾ ਕੋਈ ਜਾਣੀ ਜਾਣ ਰੱਬਾ ਮੇਰਿਆ।
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਤੇਰੇ ਜਿਹਾ ਨਾ ਕੋਈ ਜਾਣੀ ਜਾਣ, ਰੱਬਾ ਮੇਰਿਆ।
ਮੇਰੇ ਜਿਹਾ ਨਾ ਕੋਈ ਅਣਜਾਣ, ਰੱਬਾ ਮੇਰਿਆ।
ਕਣ ਕਣ ਵੱਸਦਾ ਏਂ ਸਾਰੇ ਭੇਦ ਰੱਖਦਾ।
ਕਿਤਨਾ ਵਿਸ਼ਾਲ ਤੁੰ, ਨਾ ਪਤਾ ਮੈਨੂੰ ਕੱਖਦਾ।
ਤੇਰੇ ਨਾਲ ਬਣਦੀ ਪਛਾਣ ਰੱਬਾ ਮੇਰਿਆ।
ਤੇਰੇ ਜਿਹਾ ਨਾ ਕੋਈ ਜਾਣੀ ਜਾਣ ਰੱਬਾ ਮੇਰਿਆ।
ਸੱਭ ਨੂੰ ਖਿਲਾਂਦਾ ਏਂ, ਪਿਲਾਂਦਾ ਏਂ ਸਥਾਪਦਾ।
ਮੇਰੇ ਕੋਲੋਂ ਆਪਾ ਵੀ ਨਾ ਸਾਂਭ ਹੁੰਦਾ ਆਪਦਾ।
ਤੇਰੇ ਨਾਲ ਹੁੰਦਾ ਮਾਣ ਤਾਣ ਰੱਬਾ ਮੇਰਿਆ।
ਤੇਰੇ ਜਿਹਾ ਨਾ ਕੋਈ ਜਾਣੀ ਜਾਣ ਰੱਬਾ ਮੇਰਿਆ।
ਜਿਸ ਨੂੰ ਚੜ੍ਹਾਵੇਂ, ਮਾਰੇ ਅੰਬਰੀਂ ਉਡਾਰੀਆਂ।
ਮੇਰੇ ਜਿਹਾ ਭੋਂ ਤੇ ਮਾਰੀ ਜਾਵੇ ਕਿਲਕਾਰੀਆਂ।
ਵਾ ਦੀ ਖੇਡ ਲੱਗਾ ਏਂ ਖਿਡਾਣ ਮੇਰੇ ਦਾਤਿਆ।
ਤੇਰੇ ਜਿਹਾ ਨਾ ਕੋਈ ਜਾਣੀ ਜਾਣ ਰੱਬਾ ਮੇਰਿਆ।
ਵਿੱਛੜ ਕੇ ਤੈਥੋਂ ਦਾਤਾ ਖਪ ਖਪ ਮਰ ਗਏ।
ਨਾਮ ਦੇ ਸਹਾਰੇ ਭਾਰੇ ਪੱਥਰ ਵੀ ਤਰ ਗਏ।
ਬਖਸ਼ ਕਰ, ਨਾਮ ਦਾ ਧਿਆਨ, ਰੱਬਾ ਮੇਰਿਆ।
ਤੇਰੇ ਜਿਹਾ ਨਾ ਕੋਈ ਜਾਣੀ ਜਾਣ ਰੱਬਾ ਮੇਰਿਆ।


(19/04/12)
ਜਸਵੰਤ ਸਿੰਘ ‘ਅਜੀਤ’

ਕੀ ਅਕਾਲ ਤਖ਼ਤ ਮੁੜ ਨਿਜ ਹਿਤਾਂ ਲਈ ਵਰਤਿਆ ਜਾਇਗਾ?
ਅੱਜਕਲ ਮੀਡੀਆ ਵਿੱਚ ਇਹ ਗਲ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਪੰਜਾਬ ਦੀ ਸੱਤਾ ਪੁਰ ਮੁੜ ਕਾਬਜ਼ ਹੋਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੱਤਾ ਪੁਰ ਕਾਬਜ਼ ਹੋਣ ਲਈ, ਅਕਾਲ ਤਖ਼ਤ ਦੇ ਜਥੇਦਾਰ ਦੀ ਵਰਤੋਂ ਕਰਨ ਸਬੰਧੀ ਗੰਭੀਰਤਾ ਨਾਲ ਵਿਚਾਰ ਕਰ ਰਹੇ ਹਨ। ਇਹ ਵੀ ਦਸਿਆ ਜਾ ਰਿਹਾ ਹੈ ਕਿ ਜੇ ਅਕਾਲ ਤਖ਼ਤ ਦੇ ਵਰਤਮਾਨ ਜਥੇਦਾਰ, ਗਿਆਨੀ ਗੁਰਬਚਨ ਸਿੰਘ ਨੇ ਇਸ ਉਦੇਸ਼ ਦੀ ਪੂਰਤੀ ਵਿੱਚ ਉਨ੍ਹਾਂ ਦਾ ਸਾਥ ਦੇਣ ਪਖੋਂ ਢਿਲ ਵਿਖਾਈ ਤਾਂ ਉਹ ਉਨ੍ਹਾਂ ਦੀ ਥਾਂ ਭਾਈ ਜਸਬੀਰ ਸਿੰਘ ਰੋਡੇ ਨੂੰ ਅਕਾਲ ਤਖ਼ਤ ਦੇ ਜਥੇਦਾਰ ਦੀਆਂ ਜ਼ਿਮੇਂਦਾਰੀਆਂ ਸੌਂਪ, ਉਨ੍ਹਾਂ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਵਿਰੁਧ ਵਰਤਣ ਤੋਂ ਸੰਕੋਚ ਨਹੀਂ ਕਰਨਗੇ। ਮੰਨਿਆ ਜਾਂਦਾ ਹੈ ਕਿ ਇਸ ਸਮੇਂ ਭਾਈ ਰੋਡੇ ਅਤੇ ਸ. ਪ੍ਰਕਾਸ਼ ਸਿੰਘ ਬਾਦਲ ਵਿੱਚ ਕਾਫੀ ਨੇੜਤਾ ਹੈ। ਜਿਸ ਕਾਰਣ ਉਹ ਉਨ੍ਹਾਂ ਦੀ ਇਸ ਰਾਜਨੀਤਕ ਉਦੇਸ਼ ਦੀ ਪੂਰਤੀ ਕਰਨ ਵਿੱਚ ਮਦਦਗਾਰ ਸਾਬਤ ਹੋ ਸਕਦੇ ਹਨ।
ਦਸਿਆ ਜਾਂਦਾ ਹੈ ਕਿ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸ. ਸੁਖਬੀਰ ਸਿੰਘ ਬਾਦਲ ਮਹਿਸੂਸ ਕਰਦੇ ਹਨ ਕਿ ਦਿੱਲੀ ਦੀ ਸਿੱਖ ਰਾਜਨੀਤੀ ਪੁਰ ਆਪਣੀ ਕਮਜ਼ੋਰ ਹੋਈ ਪਕੜ ਨੂੰ ਮੁੜ ਮਜ਼ਬੂਤ ਕਰਨ ਲਈ, ਦਿੱਲੀ ਗੁਰਦੁਆਰਾ ਕਮੇਟੀ ਪੁਰ ਉਨ੍ਹਾਂ ਦਾ ਕਾਬਜ਼ ਹੋਣਾ ਬਹੁਤ ਜ਼ਰੂਰੀ ਹੈ। ਉਹ ਇਹ ਵੀ ਸਮਝਦੇ ਹਨ ਕਿ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਵਿੱਚ ਉਹ ਸਿਧੇ ਮੁਕਾਬਲੇ ਵਿੱਚ ਸ. ਪਰਮਜੀਤ ਸਿੰਘ ਸਰਨਾ ਦੀ ਪ੍ਰਧਾਨਗੀ ਵਾਲੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੂੰ ਚੁਨੌਤੀ ਨਹੀਂ ਦੇ ਸਕਣਗੇ। ਇਸੇ ਕਾਰਣ ਉਨ੍ਹਾਂ ਦੀ ਕੋਸ਼ਿਸ਼ ਇਹੀ ਹੈ ਕਿ ਕਿਸੇ ਤਰ੍ਹਾਂ ਅਕਾਲ ਤਖ਼ਤ ਦੀ ਵਰਤੋਂ ਕਰ, ਉਹ ਸ. ਸਰਨਾ ਨੂੰ ਗੁਰਦੁਆਣਾ ਚੋਣਾਂ ਤੋਂ ਪਹਿਲਾਂ ਹੀ ਗੁਰਦੁਆਰਾ ਪ੍ਰਬੰਧ ਤੋਂ ਲਾਂਭੇ ਕਰ ਦੇਣ। ਇਸੇ ਉਦੇਸ਼ ਦੀ ਪੂਰਤੀ ਲਈ ਉਹ ਅਕਾਲ ਤਖ਼ਤ ਦੇ ਜਥੇਦਾਰ ਨੂੰ ਵਰਤਣਾ ਚਾਹੁੰਦੇ ਹਨ। ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਅਕਾਲ ਤਖ਼ਤ ਤੋਂ ਸ. ਸਰਨਾ ਵਿਰੁਧ ਕਰਵਾਏ ਗਏ ਫੈਸਲੇ ਨੂੰ ਦਿੱਲੀ ਦੇ ਸਿੱਖ ਪ੍ਰਵਾਨ ਕਰ ਉਨ੍ਹਾਂ ਤੋਂ ਦੂਰੀ ਬਣਾ ਲੈਣਗੇ, ਜਿਸਦਾ ਲਾਭ ਉਠਾ ਉਹ ਗੁਰਦੁਆਰਾ ਸੱਤਾ ਪੁਰ ਕਾਬਜ਼ ਹੋਣ ਵਿੱਚ ਸਫਲ ਹੋ ਜਾਣਗੇ।
ਇਸ ਚਰਚਾ ਪੁਰ ਸਿੱਖ ਹਲਕਿਆਂ ਵਲੋਂ ਕੋਈ ਹੈਰਾਨੀ ਪ੍ਰਗਟ ਨਹੀਂ ਕੀਤੀ ਜਾ ਰਹੀ, ਕਿਉਂਕਿ ਉਹ ਜਾਣਦੇ ਹਨ ਕਿ ਬੀਤੇ ਇੱਕ ਲੰਮੇ ਸਮੇਂ ਤੋਂ ਇਹ ਗਲ ਪ੍ਰਤਖ ਹੋ, ਸਾਹਮਣੇ ਆ ਰਹੀ ਹੈ ਕਿ ਅਕਾਲ ਤਖ਼ਤ ਤੋਂ ਜਥੇਦਾਰ ਸਾਹਿਬਾਨ ਵਲੋਂ ਜਾਰੀ ਕੀਤੇ ਜਾਣ ਵਾਲੇ ਆਦੇਸ਼, ਜਿਨ੍ਹਾਂ ਨੂੰ ਸਿੱਖ ਧਰਮ ਦੀਆਂ ਮਾਨਤਾਵਾਂ ਅਨੁਸਾਰ ‘ਹੁਕਮਨਾਮੇ’ ਕਿਹਾ ਜਾਂਦਾ ਹੈ, ਸੱਤਾਧਾਰੀਆਂ ਦੇ ਹਿਤਾਂ ਨੂੰ ਮੁਖ ਰਖਕੇ, ਉਨ੍ਹਾਂ ਦਾ ਪੱਖ ਪੂਰਨ ਵਾਲੇ ਹੀ ਜਾਰੀ ਕੀਤੇ ਜਾਂਦੇ ਹਨ। ਜਿਨ੍ਹਾਂ ਮੁੱਦਿਆਂ ਪੁਰ ਵਿਚਾਰ ਕਰ, ਆਦੇਸ਼ ਜਾਰੀ ਕਰਨ ਨਾਲ ਸੱਤਾਧਾਰੀਆਂ ਦੇ ਹਿਤ ਪ੍ਰਭਾਵਤ ਹੁੰਦੇ ਹੋਣ, ਉਹ ਠੰਡੇ ਬਸਤੇ ਵਿੱਚ ਪਾ ਦਿਤੇ ਜਾਂਦੇ ਹਨ। ਜੇ ਸੱਤਾਧਾਰੀਆਂ ਦੇ ਨਾਂ ਕੋਈ ਹੁਕਮਨਾਮਾ ਜਾਰੀ ਕੀਤਾ ਵੀ ਜਾਂਦਾ ਹੈ ਤਾਂ ਉਹ ਉਸ ਹੁਕਮਨਾਮੇ ਪੁਰ ਅਮਲ ਕਰਨਾ ਜ਼ਰੂਰੀ ਨਹੀਂ ਸਮਝਦੇ, ਕਿਉਂਕਿ ਉਹ ਜਾਣਦੇ ਹਨ ਕਿ ਜੇ ਕਿਸੇ ਜਥੇਦਾਰ ਨੇ ਉਨ੍ਹਾਂ ਵਿਰੁਧ ਅਕਾਲ ਤਖ਼ਤ ਤੋਂ ਜਾਰੀ ਹੁਕਮਨਾਮੇ ਨੂੰ ਨਾ ਮੰਨੇ ਜਾਣ ਜਾਂ ਉਸ ਪੁਰ ਅਮਲ ਨਾ ਕੀਤੇ ਜਾਣ ਦੇ ਮੁੱਦੇ ਤੇ ਜਵਾਬਤਲਬੀ ਕਰਨ ਦੀ ਜੁਰਅੱਤ ਵਿਖਾਈ ਤਾਂ ਉਸਨੂੰ ਲੈਣੇ ਦੇ ਦੇਣੇ ਪੈ ਸਕਦੇ ਹਨ। ਇਹ ਗਲ ਬੀਤੇ ਵਿੱਚ ਕਈ ਵਾਰ ਸਾਬਤ ਹੋ ਚੁਕੀ ਹੈ। ਜਿਸ ਕਾਰਣ ਅੱਜ ਵੀ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁਖੀਆਂ ਦੇ ਨਾਂ ਜਾਰੀ ਕਈ ਹੁਕਮਨਾਮੇ ਅਜਿਹੇ ਹੋਂਦ ਵਿੱਚ ਹਨ, ਜਿਨ੍ਹਾਂ `ਤੇ ਨਾ ਤੇ ਅਮਲ ਹੋਇਆ ਹੈ ਅਤੇ ਨਾ ਹੀ ਉਨ੍ਹਾਂ ਦੇ ਸਬੰਧ ਵਿੱਚ ਜਵਾਬਤਲਬੀ ਕੀਤੀ ਗਈ ਹੈ।
ਵੀਹਵੀਂ ਸਦੀ ਦੇ ਦੂਜੇ ਦਹਾਕੇ ਦੇ ਅੰਤਲੇ ਵਰ੍ਹੇ ਵਿੱਚ ਜਲ੍ਹਿਆਂਵਾਲੇ ਬਾਗ਼ ਦੇ ਗੁਨਾਹਗਾਰ ਜਨਰਲ ਡਾਇਰ ਦਾ ਅਕਾਲ ਤਖ਼ਤ ਤੇ ਸਨਮਾਨ ਕੀਤੇ ਜਾਣ ਦੀ ਮਿਸਾਲ ਸਾਡੇ ਸਾਹਮਣੇ ਹੈ। ਉਨ੍ਹਾਂ ਦਿਨਾਂ ਵਿੱਚ ਹੀ ਸਿੱਖਾਂ ਵਲੋਂ ਗਾਤਰੇ ਕਿਰਪਾਨ ਦੇ ਮੁੱਦੇ ਤੇ ਅੰਗ੍ਰੇਜ਼ੀ ਸਰਕਾਰ ਵਲੋਂ ਉਠਾਏ ਜਾ ਰਹੇ ਸੁਆਲ ਦੇ ਹਲ ਲਈ ਅਕਾਲ ਤਖ਼ਤ ਤੋਂ ਹੁਕਮਨਾਮਾ ਜਾਰੀ ਕਰਨ ਦੀ ਕੀਤੀ ਜਾਂਦੀ ਰਹੀ ਬੇਨਤੀ ਨੂੰ ਸਮੇਂ ਦੇ ਜਥੇਦਾਰ ਵਲੋਂ ਸਵੀਕਾਰਨੋਂ ਟਾਲਮਟੋਲ ਕੀਤਾ ਜਾਂਦਾ ਰਿਹਾ। ਸੰਨ 1920-1925 ਦੌਰਾਨ ਅੰਗ੍ਰੇਜ਼ ਸੱਤਾਧਾਰੀਆਂ ਦੀ ਖੁਸ਼ਨੂਦੀ ਹਾਸਲ ਕਰਨ ਲਈ ਅਕਾਲ ਤਖ਼ਤ ਤੋਂ ਕਈ ਪੰਥ ਪ੍ਰਵਾਨਤ ਸ਼ਖਸੀਅਤਾਂ ਨੂੰ ਪੰਥ-ਵਿਰੋਧੀ ਕਰਾਰ ਦੇ ਪੰਥ ਵਿਚੋਂ ਛੇਕਿਆ ਗਿਆ।
ਸੰਨ 1978 ਦੀ ਵਸਾਖੀ ਦੇ ਦਿਨ ਹੋਏ ਕਾਂਡ ਦੇ ਮੱਦੇ-ਨਜ਼ਰ ਨਿਰੰਕਾਰੀਆਂ ਦੇ ਬਾਈਕਾਟ ਦਾ ਹੁਕਮਨਾਮਾ ਜਾਰੀ ਹੋਇਆ, ਜਿਸ ਪੁਰ ਅਰੰਭ ਵਿੱਚ ਤਾਂ ਬੜੀ ਦ੍ਰਿੜ੍ਹਤਾ ਨਾਲ ਪਹਿਰਾ ਦਿਤਾ ਗਿਆ। ਪਰ ਰਾਜਸੀ ਸੁਆਰਥ ਨੇ ਛੇਤੀ ਹੀ ਇਸਦਾ ਪ੍ਰਭਾਵ ਲਗਭਗ ਖਤਮ ਕਰਕੇ ਰਖ ਦਿਤਾ।
ਸੰਨ 1979 ਹੈ, ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਉਸ ਸਮੇਂ ਦੇ ਪ੍ਰਧਾਨ, ਜ. ਜਗਦੇਵ ਸਿੰਘ ਤਲਵੰਡੀ ਅਤੇ ਜ. ਗੁਰਚਰਨ ਸਿੰਘ ਟੋਹੜਾ ਵਿੱਚ ਮਤਭੇਦ ਪੈਦਾ ਹੋ ਗਏ। ਜ. ਗੁਰਚਰਨ ਸਿੰਘ ਟੋਹੜਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਪ੍ਰਧਾਨ ਨੂੰ ਨੋਟਿਸ ਦੇ ਕੇ 10 ਅਕਤੂਬਰ, 1979 ਨੂੰ ਸ਼੍ਰੋਮਣੀ ਅਕਾਲੀ ਦਲ ਦਾ ਜਨਰਲ ਇਜਲਾਸ ਸਦ ਲਿਆ। ਬਾਅਦ ਵਿੱਚ ਇਜਲਾਸ ਤੋਂ ਪਹਿਲਾਂ ਹੀ ਅਕਾਲ ਤਖ਼ਤ ਦੇ ਦਖ਼ਲ ਨਾਲ 6 ਅਕਤੂਬਰ 1979 ਨੂੰ ਸ਼੍ਰੋਮਣੀ ਅਕਾਲੀ ਦਲ ਦਾ ਕੰਮਕਾਜ ਚਲਾਣ ਲਈ, ਇੱਕ ਸੱਤ ਮੈਂਬਰੀ ਕਮੇਟੀ ਬਣਵਾ ਦਿੱਤੀ। , ਜਿਸਨੂੰ ਜ. ਜਗਦੇਵ ਸਿੰਘ ਤਲਵੰਡੀ ਨੇ ਪ੍ਰਵਾਨ ਨਾ ਕੀਤਾ। ਨਤੀਜਾ ਇਹ ਹੋਇਆ ਕਿ ਅਕਾਲ ਤਖ਼ਤ ਤੋਂ ਜ. ਜਗਦੇਵ ਸਿੰਘ ਤਲਵੰਡੀ ਦੇ ਵਿਰੁਧ ਹੁਕਮਨਾਮਾ ਜਾਰੀ ਕਰਵਾ ਦਿੱਤਾ ਗਿਆ। ਇਸ ਹੁਕਮਨਾਮੇ ਵਿੱਚ ਕਿਹਾ ਗਿਆ ਕਿ ‘ਅਸੀਂ ਸੱਤ-ਮੈਂਬਰੀ ਕਮੇਟੀ ਦੀ ਮੀਟਿੰਗ ਵਿੱਚ ਪੰਥਕ ਏਕਤਾ ਲਈ ਸਾਰੇ ਜਤਨ ਅਤੇ ਅਪੀਲਾਂ ਕੀਤੀਆਂ, ਜਿਨ੍ਹਾਂ ਦਾ ਜ. ਜਗਦੇਵ ਸਿੰਘ ਤਲਵੰਡੀ ਪੁਰ ਕੋਈ ਅਸਰ ਨਹੀਂ ਹੋਇਆ ਅਤੇ ਸਾਡੇ ਹੁਕਮ ਦੇਣ ਦੇ ਬਾਵਜੁਦ ਉਹ ਜਾਣ-ਬੁਝਕੇ 15 ਨਵੰਬਰ ਨੂੰ ਦੋ ਵਜੇ ਹੋਣ ਵਾਲੀ ਸੱਤ-ਮੈਂਬਰੀ ਕਮੇਟੀ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਤਿਆਰ ਨਹੀਂ ਹੋਇਆ ਅਤੇ ਸਾਡੀਆਂ ਸਾਰੀਆਂ ਅਪੀਲਾਂ ਤੇ ਦਲੀਲਾਂ ਨੂੰ ਠੁਕਰਾ ਦਿੱਤਾ। ਹੁਣ ਅਸੀਂ ਇਸ ਸਿੱਟੇ ਤੇ ਪੁਜੇ ਹਾਂ ਕਿ ਜ. ਜਗਦੇਵ ਸਿੰਘ ਤਲਵੰਡੀ ਜਾਣ-ਬੁਝਕੇ ਖ਼ੁਦਗਰਜ਼ੀ ਨੂੰ ਮੁੱਖ ਰਖਦਿਆਂ ਪੰਥਕ ਕਾਜ਼ ਨੂੰ ਨੁਕਸਾਨ ਪਹੁੰਚਾਣ ਲਈ, ਬਣੀ ਪੰਥਕ ਏਕਤਾ ਤੋਂ ਸਬੰਧ ਤੋੜ ਕੇ ਸਾਡੇ ਫੈਸਲੇ ਤੋਂ ਬਾਗ਼ੀ ਹੋ ਗਿਆ ਹੈ, ਇਸਲਈ ਅਸੀਂ ਸ੍ਰੀ ਅਕਾਲ ਤਖ਼ਤ ਦੀ ਸਿੱਖ ਜਗਤ ਅਤੇ ਸਾਰੇ ਸੰਸਾਰ ਅੰਦਰ ਮਹਾਨਤਾ ਨੂੰ ਕਾਇਮ ਰੱਖਣ ਲਈ ਉਪ੍ਰੋਕਤ ਦੋਸ਼ਾਂ ਦੇ ਆਧਾਰ `ਤੇ ਜ. ਜਗਦੇਵ ਸਿੰਘ ਤਲਵੰਡੀ ਨੂੰ ਤਨਖ਼ਾਹੀਆ ਕਰਾਰ ਦਿੰਦੇ ਹਾਂ ਅਤੇ ਸਿੱਖ ਜਗਤ ਨੂੰ ਅਪੀਲ ਕਰਦੇ ਹਾਂ ਕਿ ਜਦ ਤਕ ਜ. ਜਗਦੇਵ ਸਿੰਘ ਤਲਵੰਡੀ ਸ੍ਰੀ ਅਕਾਲ ਤਖ਼ਤ `ਤੇ ਹਾਜ਼ਰ ਹੋ ਕੇ ਆਪਣੀ ਭੁਲ ਨਹੀਂ ਬਖ਼ਸ਼ਾ ਲੈਂਦਾ ਉਦੋਂ ਤਕ ਇਸਨੂੰ ਕਿਸੇ ਸਟੇਜ `ਤੇ ਬੁਲਾਇਆ ਨਾ ਜਾਵੇ ਅਤੇ ਕਿਸੇ ਜਥੇਬੰਦੀ ਵਿੱਚ ਪ੍ਰਤੀਨਿਧਤਾ ਨਾ ਦਿੱਤੀ ਜਾਵੇ।
ਕਈ ਵਰ੍ਹੇ ਬੀਤ ਗਏ ਨਾ ਤਾਂ ਜ. ਜਗਦੇਵ ਸਿੰਘ ਤਲਵੰਡੀ ਨੇ ‘ਭੁਲ’ ਬਖ਼ਸ਼ਵਾਈ ਹੈ ਅਤੇ ਨਾ ਹੀ ਅਕਾਲ ਤਖ਼ਤ ਤੋਂ ਜਾਰੀ ਹੁਕਮਨਾਮੇ ਵਿੱਚ ਲਾਏ ਗਏ ਦੋਸ਼ ਵਾਪਸ ਲਏ ਗਏ ਹਨ। ਇਸਦੇ ਬਾਵਜੂਦ ਉਹ ਇਸ ਸਮੇਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਕਈ ਮਹਤਵਪੁਰਣ ਅਹੁਦਿਆਂ ਪੁਰ ਬਣੇ ਰਹੇ।
ਮਤਲਬ ਇਹ ਕਿ ਸੱਤਾਧਾਰੀ ਆਪਣੇ ਹਿਤਾਂ ਅਤੇ ਸੁਆਰਥ ਦੀ ਪੂਰਤੀ ਲਈ, ਵਿਰੋਧੀਆਂ ਨੂੰ ਨੁਕਰੇ ਲਾਣ ਅਤੇ ਆਮ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਸਤੇ ਅਕਾਲ ਤਖ਼ਤ ਤੋਂ ਹੁਕਮਨਾਮੇ ਜਾਰੀ ਕਰਵਾਉਂਦੇ ਹਨ। ਪਰ ਉਨ੍ਹਾਂ ਦੇ ਪਾਲਣ ਪ੍ਰਤੀ ਆਪ ਤਾਂ ਕਦੀ ਵੀ ਈਮਾਨਦਾਰ ਨਹੀਂ ਹੁੰਦੇ, ਪਰ ਉਹ ਦੂਜਿਆਂ ਵਿਰੁਧ ਉਨ੍ਹਾਂ ਹੁਕਮਨਾਮਿਆਂ ਨੂੰ ਤਦ ਤਕ ਵਰਤਦੇ ਹਨ, ਜਦੋਂ ਤਕ ਉਹ ਉਨ੍ਹਾਂ ਵਿਰੁਧ ਖੜੇ ਰਹਿੰਦੇ ਹਨ, ਜਦੋਂ ਉਹ ਉਨ੍ਹਾਂ ਦੇ ਖੇਮੇ ਵਿੱਚ ਆ ਜਾਣ ਤਾਂ ਉਨ੍ਹਾਂ ਲਈ ਵੀ ਹੁਕਮਨਾਮੇ ਦੀ ਪਾਲਣਾ ਜ਼ਰੂਰੀ ਨਹੀਂ ਰਹਿ ਜਾਂਦੀ।
ਇਕ ਵਾਰ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਸਬੰਧੀ ਆਪਣੇ ਚੋਣ-ਪ੍ਰਚਾਰ ਦੌਰੇ ਦੌਰਾਨ ਜ. ਗੁਰਚਰਨ ਸਿੰਘ ਟੋਹੜਾ, ਜੋ ਉਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਨ, ਪੁਰ ਨਿਰੰਕਾਰੀਆਂ ਦੇ ਇੱਕ ਸਮਾਗਮ ਵਿੱਚ ਜਾ ਵੋਟਾਂ ਮੰਗੇ ਜਾਣ ਦਾ ਦੋਸ਼ ਲਗਾ। ਇਸ ਸਬੰਧ ਵਿੱਚ ਸਬੂਤ ਵਜੋਂ ਫੋਟੋ ਵੀ ਪੇਸ਼ ਕੀਤੇ ਗਏ। ਪਰ ਅਕਾਲ ਤਖ਼ਤ ਦੇ ਉਸ ਸਮੇਂ ਦੇ ਜਥੇਦਾਰ ਨੇ, ਜ. ਟੋਹੜਾ ਵਲੋਂ ਆਪਣੇ ਬਚਾ ਲਈ, ਉਥੇ ਭੁਲੇਖੇ ਨਾਲ ਚਲੇ ਜਾਣ ਦੀ ਕਹੀ ਗਈ ਗਲ ਨੂੰ, ਬਿਨਾਂ ਕਿਸੇ ਕਿੰਤੂ-ਪ੍ਰੰਤੂ ਅਤੇ ਸਬੂਤ ਦੇ ਸਵੀਕਾਰ ਕਰ, ਉਨ੍ਹਾਂ ਨੂੰ ਦੋਸ਼-ਮੁਕਤ ਕਰਾਰ ਦੇ ਦਿਤਾ।
ਇਸੇ ਤਰ੍ਹਾਂ ਨੀਲਾ ਤਾਰਾ ਸਾਕੇ ਤੋਂ ਬਾਅਦ ਪ੍ਰੋਫੈਸਰ ਦਰਸ਼ਨ ਸਿੰਘ ਅਕਾਲ ਤਖ਼ਤ ਦੇ ਜਥੇਦਾਰ ਥਾਪੇ ਗਏ, ਤਾਂ ਉਨ੍ਹਾਂ ਵੀ ਜਥੇਦਾਰ ਵਜੋਂ, ਸਮੇਂ ਦੇ ਹਾਕਮ, ਜਿਨ੍ਹਾਂ ਉਨ੍ਹਾਂ ਨੂੰ ਇਸ ਪਦਵੀ ਤੇ ਨਿਯੁਕਤ ਕਰਵਾਇਆ ਤੇ ਜਿਨ੍ਹਾਂ ਨਿਯੁਕਤ ਕੀਤਾ, ਦੇ ਪਾਰਟੀ-ਹਿਤਾਂ ਲਈ ਕਈ ਹੁਕਮਨਾਮੇ ਜਾਰੀ ਕੀਤੇ, ਜੋ ਉਸ ਸਮੇਂ ਚਰਚਾ ਦਾ ਵਿਸ਼ੇ ਬਣਦੇ ਰਹੇ। ਪ੍ਰੋਫੇਸਰ ਮਨਜੀਤ ਸਿੰਘ ਨੇ ਵੀ ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਵਜੋਂ ਕਈ ਫੈਸਲੇ ਸੱਤਾਧਾਰੀਆਂ ਦੇ ਦਬਾਉ ਹੇਠ ਕੀਤੇ। ਇੱਕ ਜਥੇਦਾਰ ਪੁਰ ਤਾਂ ਇਹ ਦੋਸ਼ ਖੁਲ੍ਹੇ ਆਮ ਲਗੇ ਕਿ ਉਸਨੇ ਅਕਾਲ ਤਖ਼ਤ ਨੂੰ ‘ਪੁਲਿਸ ਚੋਂਕੀ’ ਬਣਾ ਕੇ ਰਖ ਦਿਤਾ ਹੈ, ਜਿਥੇ ਸਨਮਾਨਤ ਸਿੱਖਾਂ ਦੀਆਂ ਪਗੜੀਆਂ ਉਤਾਰੀਆਂ ਜਾਂਦੀਆਂ ਹਨ ਅਤੇ ਕੁਟਾਪਾ ਵੀ ਚਾੜ੍ਹਿਆ ਜਾਂਦਾ ਹੈ।
ਇਸਤਰ੍ਹਾਂ, ਜਿਥੇ ਸੱਤਾਧਾਰੀਆਂ ਨੇ ਅਕਾਲ ਤਖ਼ਤ ਨੂੰ ਆਪਣੇ ਹਿਤਾਂ ਲਈ ਵਰਤਿਆ, ਉਥੇ ਹੀ ਕਈ ਜਥੇਦਾਰਾਂ ਨੇ ਵੀ ਆਪਣੀਆਂ ਚੰਮ ਦੀਆਂ ਚਲਾਉਣ ਵਿੱਚ ਘਟ ਨਹੀਂ ਗੁਜ਼ਾਰੀ। ਉਨ੍ਹਾਂ ਦੇ ਇਸ ਕਾਰੇ ਨੂੰ ਸੱਤਾਧਾਰੀ ਸ਼ੁਰੂ ਵਿੱਚ ਚੁਪਚਾਪ ਵੇਖਦੇ ਰਹੇ, ਪ੍ਰੰਤੂ ਜਦੋਂ ਉਨ੍ਹਾਂ ਸੱਤਾਧਾਰੀਆਂ ਦੀ ਪੱਗ ਨੂੰ ਹੀ ਜਾ ਹਥ ਪਾਇਆ, ਤਾਂ ਉਹ ਸਹਿ ਨਾ ਸਕੇ ਤੇ ਉਨ੍ਹਾਂ ਅਜਿਹੇ ਜਥੇਦਾਰਾਂ ਨੂੰ ਬਾਹਰ ਕਢ ਮਾਰਨ ਵਿੱਚ ਦੇਰ ਨਹੀਂ ਲਾਈ।
ਇੱਕ ਸਮਾਂ ਅਜਿਹਾ ਵੀ ਆਇਆ, ਜਦੋਂ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਪੂਰਨ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੋਰ ਵਿੱਚਲੇ ਹਊਮੈਂ ਦੇ ਟਕਰਾਉ ਕਾਰਣ ਅਜਿਹੇ ਹਾਲਾਤ ਬਣ ਗਏ ਕਿ ਦੋਵੇਂ ਇੱਕ ਦੂਜੇ ਨੂੰ ਠਿੱਬੀ ਲਾਉਣ ਲਈ ਸਿਰ-ਧੜ ਦੀ ਬਾਜ਼ੀ ਲਾ ਬੈਠੇ। ਇੱਕ ਪਾਸੇ ਗਿਆਨੀ ਪੂਰਨ ਸਿੰਘ ਨੇ ਅਕਾਲ ਤਖ਼ਤ ਦੇ ਜਥੇਦਾਰ ਵਜੋਂ ਆਪਣੇ ਅਧਿਕਾਰਾਂ ਨੂੰ ਵਰਤਦਿਆਂ ਹਮਖਿਆਲੀ ਗ੍ਰੰਥੀਆਂ ਨੂੰ, ਪੰਜ ਪਿਆਰਿਆਂ ਵਿੱਚ ਸ਼ਾਮਲ ਕਰ, ਬੀਬੀ ਜਗੀਰ ਕੌਰ ਅਤੇ ਉਨ੍ਹਾਂ ਦੇ ਸਮਰਥਕ ਜਥੇਦਾਰਾਂ ਨੂੰ ਪੰਥ ਵਿਚੋਂ ਛੇਕ ਦਿਤਾ ਅਤੇ ਦੂਸਰੇ ਪਾਸੇ ਬੀਬੀ ਜਗੀਰ ਕੌਰ ਨੇ ਆਪਣੇ ਪ੍ਰਧਾਨਗੀ ਅਧਿਕਾਰਾਂ ਨੂੰ ਵਰਤਦਿਆਂ, ਗਿਆਨੀ ਪੂਰਨ ਸਿੰਘ ਨੂੰ ਅਕਾਲ ਤਖ਼ਤ ਦੇ ਜਥੇਦਾਰ ਦੇ ਅਹੁਦੇ ਤੋਂ ਬਰਖਾਸਤ ਕਰ, ਉਨ੍ਹਾਂ ਦੀ ਥਾਂ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੂੰ ਜਥੇਦਾਰ ਥਾਪ ਦਿਤਾ।
…ਅਤੇ ਅੰਤ ਵਿੱਚ: ਇਤਿਹਾਸ ਗੁਆਹ ਹੈ ਕਿ ਇਹੀ ਕਾਰਣ ਹੈ ਕਿ ਸੱਤਾਧਾਰੀਆਂ ਵਲੋਂ ਸਦਾ ਹੀ ਨਿਜੀ ਸੁਆਰਥ ਲਈ ਅਕਾਲ ਤਖ਼ਤ ਦੇ ਜਥੇਦਾਰਾਂ ਨੂੰ ਵਰਤਿਆ ਜਾਂਦਾ ਚਲਿਆ ਆਇਆ ਹੈ। ਸਮੇਂ-ਸਮੇਂ ਅਕਾਲ ਤਖ਼ਤ ਦੇ ਨਿਯੁਕਤ ਹੁੰਦੇ ਚਲੇ ਆ ਰਹੇ ਜਥੇਦਾਰ ਸੱਤਾਧਾਰੀਆਂ ਨੂੰ ਨਾਰਾਜ਼ ਕਰਨ ਦਾ ਹੀਆ ਤਕ ਨਹੀਂ ਕਰ ਪਾਂਦੇ, ਕਿਉਂਕਿ ਉਨ੍ਹਾਂ ਨੂੰ ਇਹੀ ਧੁੜਖੂ ਲਗਾ ਰਹਿੰਦਾ ਹੈ ਕਿ ਜੇ ਸੱਤਾਧਾਰੀ ਨਾਰਾਜ਼ ਹੋ ਗਏ ਤਾਂ ਉਨ੍ਹਾਂ ਨੂੰ ਲੈਣੇ ਦੇ ਦੇਣੇ ਪੈ ਸਕਦੇ ਹਨ।

Mobile : + 91 98 68 91 77 31


ਸੰਪਾਦਕੀ ਨੋਟ

‘ਸਿੱਖ ਮਾਰਗ’ ਦੇ ਸਾਰੇ ਪਾਠਕਾਂ ਲੇਖਕਾਂ ਦੀ ਜਾਣਕਾਰੀ ਹਿਤ ਸੂਚਤ ਕੀਤਾ ਜਾਂਦਾ ਹੈ ਕਿ ਹੁਣ ਸਾਡੇ ਛੋਟੇ ਜਿਹੇ ਸ਼ਹਿਰ ਵਿੱਚ ਪਈ ਬਰਫ ਵੀ ਪਿਘਲ ਗਈ ਹੈ ਜੋ ਕਿ ਲਗਭਗ 6 ਮਹੀਨੇ ਧਰਤੀ ਤੇ ਪਈ ਰਹਿੰਦੀ ਹੈ। ਜੇ ਕਰ ਕਦੀ ਘੱਟ ਪਵੇ ਤਾਂ ਪਹਿਲਾਂ ਵੀ ਪਿਘਲ ਜਾਂਦੀ ਹੈ। ਐਤਕੀਂ ਸਰਦੀਆਂ ਵਿੱਚ ਕਾਫੀ ਪਈ ਸੀ ਇਸ ਲਈ ਕਈ ਛਾਂ ਵਾਲੀਆਂ ਥਾਂਵਾਂ ਤੇ 15 ਅਪ੍ਰੈਲ ਤੱਕ ਵੀ ਪਈ ਰਹੀ ਸੀ। ਇਹ ਜਾਣਕਾਰੀ ਦੇਣ ਦਾ ਮਤਲਬ ਇਹ ਹੈ ਕਿ ਹੁਣ ਮੇਰਾ ਘਰ ਦਾ ਬਾਹਰਲਾ ਕੰਮ ਵੀ ਸ਼ੁਰੂ ਹੋ ਗਿਆ ਹੈ। ਇਸ ਲਈ ‘ਸਿੱਖ ਮਾਰਗ’ ਦਾ ਪਾਠਕਾਂ ਵਾਲਾ ਪੰਨਾ ਹੁਣ ਇੱਕ ਟਾਈਮ ਤੇ ਸ਼ਾਇਦ ਅੱਪਡੇਟ ਨਾ ਹੋ ਸਕੇ ਅਤੇ ਇਹ ਵੀ ਹੋ ਸਕਦਾ ਹੈ ਕਿ ਕਿਸੇ ਸਮੇਂ ਰੁਝੇਵੇਂ ਦੇ ਕਾਰਨ ਅੱਪਡੇਟ ਨਾ ਵੀ ਹੋ ਸਕੇ। ਉਂਜ ਤਾਂ ਤਕਰੀਬਨ ਕਨੇਡਾ/ਅਮਰੀਕਾ ਦੇ ਪੱਛਵੀ ਟਾਈਮ, ਸ਼ਾਮ ਦੇ ਪੰਜ ਕੁ ਵਜੇ ਅੱਪਡੇਟ ਕਰ ਦਿੱਤਾ ਜਾਂਦਾ ਹੈ ਅਤੇ ਇਸੇ ਸਮੇਂ ਕਰਨ ਦੀ ਕੋਸ਼ਿਸ਼ ਕਰਾਂਗਾ।

ਪਿਛਲੇ ਕਈ ਦਿਨਾਂ ਤੋਂ ਅਮਰੀਕ ਸਿੰਘ ਰਾਜਪੁਰਾ ਵਲੋਂ ਆਪਣੇ ਸ਼ੰਕੇ ਦੂਰ ਕਰਨ ਲਈ ਕੁੱਝ ਸ਼ਬਦਾਂ ਦੀ ਵਿਚਾਰ ਸ਼ੁਰੂ ਕੀਤੀ ਗਈ ਸੀ ਜਿਸ ਵਿੱਚ ਕਈ ਪਾਠਕਾਂ ਨੇ ਆਪਣੇ-ਆਪਣੇ ਵਿਚਾਰ ਦਿੱਤੇ ਹਨ। ਪੁੱਤੀਂ ਗੰਢ ਪਵੈ ਸੰਸਾਰਿ ਵਾਲੇ ਸ਼ਬਦ ਦੀ ਵਿਚਾਰ ਪਹਿਲਾਂ ਹੀ ਕਈ ਲੇਖਕਾਂ ਵਲੋਂ ਕੀਤੀ ਹੋਈ ‘ਸਿੱਖ ਮਾਰਗ’ ਤੇ ਪਾਈ ਹੋਈ ਹੈ। ਪਾਠਕਾਂ ਨੂੰ ਖਾਸ ਕਰਕੇ ਅਮਰੀਕ ਸਿੰਘ ਰਾਜਪੁਰਾ ਨੂੰ ਬੇਨਤੀ ਹੈ ਕਿ ਉਹ ਵੀ ਜਰੂਰ ਪੜ੍ਹ ਲੈਣ। ਇਹਨਾ ਦਾ ਲਿੰਕ ਹੇਠਾਂ ਦਿੱਤਾ ਜਾ ਰਿਹਾ ਹਾਂ।

http://www.sikhmarg.com/2010/0530-putteen-gandh.html

http://www.sikhmarg.com/2009/0125-putteen-gandh.html

http://www.sikhmarg.com/2009/0913-shabad-vichar01.html

http://www.sikhmarg.com/2007/0422-shabad-swaranhaar.html

http://www.sikhmarg.com/2007/0225-puttar-mitha-meva.html

http://www.sikhmarg.com/2011/0206-bharun-hatia.html

http://www.sikhmarg.com/2007/0826-bharoon-hatia.html 


(18/04/12)
ਜਸਬੀਰ ਸਿੰਘ (ਕੈਲਗਰੀ)

ਸਿੱਖ ਮਾਰਗ ਦੇ ਪਾਠਕ ਸੱਜਣੋ!

ਵਾਹਿਗੁਰੂ ਜੀ ਕਾ ਖਾਲਸਾ॥

ਵਾਹਿਗੁਰੂ ਜੀ ਕੀ ਫਤਹਿ॥

ਅਵਤਾਰ ਸਿੰਘ ਲੰਡਨ ਜੀ!

ਬੜੀ ਅਜੀਬ ਗੱਲ ਹੈ, ਟੇਢੇ ਤਰੀਕੇ ਨਾਲ ਭੱਜਣ ਦਾ ਰਾਹ ਤੁਸੀਂ ਖੁਦ ਲੱਭ ਰਹੇ ਹੋ ਉਲਟਾ ਇਲਜਾਮ ਮੇਰੇ ਤੇ ਲਗਾ ਰਹੇ ਹੋ। ਵਿਚਾਰ ਚਰਚਾ ਦੌਰਾਨ ਨਾ ਚਰਨਜੀਤ ਸਿੰਘ ਬਰੈਂਪਟਨ ਜੀ ਅਤੇ ਨਾ ਹੀ ਤੁਸੀਂ ਮੇਰੀਆਂ ਗੱਲਾਂ ਦਾ ਕੋਈ ਤਸੱਲੀਬਖਸ਼ ਜਵਾਬ ਦੇ ਸਕੇ ਹੋ, ਤਾਂ ਕਿਸ ਆਧਾਰ ਤੇ ਤੁਸੀਂ ਕਹਿ ਰਹੇ ਹੋ ਕਿ ਮੈਨੂੰ ਚਰਨਜੀਤ ਸਿੰਘ ਜੀ ਨਾਲ ਸਹਿਮਤ ਹੋਣਾ ਔਖਾ ਲੱਗ ਰਿਹਾ ਹੈ, ਅਤੇ ਕਿਸ ਆਧਾਰ ਤੇ ਮੈਂ ਉਨ੍ਹਾਂ ਨਾਲ ਸਹਿਮਤ ਹੋਵਾਂ? ਪਹਿਲਾਂ ਮੇਰੇ ਸਵਾਲਾਂ ਦੇ ਜਵਾਬ ਦੇ ਕੇ ਤਸੱਲੀ ਕਰਵਾਵੋ ਫੇਰ ਇਸ ਤਰ੍ਹਾਂ ਦੀਆਂ ਗੱਲਾਂ ਕਰੋ। ਤੁਹਾਨੂੰ ਮੇਰੀ ਵਿਚਾਰ ਨਿਰੋਲ ਜਿੱਤ ਹਾਰ ਦਾ ਵਿਸ਼ਾ ਲੱਗਦੀ ਹੈ। ਹੋ ਸਕਦਾ ਹੈ ਤੁਸੀਂ ਠੀਕ ਕਹਿ ਰਹੇ ਹੋਵੋ। ਪਰ ਜਿੰਨੀਂ ਦੇਰ ਕੋਈ ਚੱਲ ਰਹੀ ਵਿਚਾਰ ਕਿਸੇ ਸਿਰੇ ਨਹੀਂ ਲੱਗਦੀ ਉਸ ਨੂੰ ਵਿੱਚੇ ਹੀ ਛੱਡਣਾ ਮੈਂ ਵਾਜਿਬ ਨਹੀਂ ਸਮਝਦਾ। ਵਿਚਾਰ ਨੂੰ ਵਿੱਚੇ ਹੀ ਛੱਡਣ ਨਾਲ ਗੁਰਬਾਣੀ ਅਰਥਾਂ ਸੰਬੰਧੀ ਭੁਲੇਖੇ ਹੋਰ ਵੀ ਵਧ ਸਕਦੇ ਹਨ। ਵੀਰ ਜੀ! ਮੈਨੂੰ ਸਿੱਖ ਮਾਰਗ ਤੇ ਹੀ ਵਿਚਾਰ ਵਟਾਂਦਰਾ ਕਰਦੇ ਨੂੰ ਤਕਰੀਬਨ ਚਾਰ ਪੰਜ ਸਾਲ ਹੋ ਗਏ ਹਨ ਮੈਂ ਅੱਜ ਤੱਕ ਇਹ ਸੋਚ ਕੇ ਵਿਚਾਰ ਵਟਾਂਦਰਾ ਨਹੀਂ ਕਰਦਾ ਕਿ ਮੈਂ ਵਿਰੋਧੀ ਵਿਚਾਰ ਵਾਲੇ/ਵਾਲਿਆਂ ਨੂੰ ਆਪਣੇ ਵਿਚਾਰ ਮਨਵਾ ਕੇ ਹੀ ਹਟਾਂਗਾ ਅਤੇ ਨਾ ਇਹ ਮੁਮਕਿਨ ਹੀ ਹੈ। ਕਿਉਂ ਕਿ ਕਿਸੇ ਦੀ ਵੀ ਬਣ ਚੁੱਕੀ ਸੋਚ ਨੂੰ ਬਦਲਣਾ ਆਸਾਨ ਨਹੀਂ ਹੁੰਦਾ, ਹਾਂ ਇੱਥੇ ਵਿਚਾਰ ਵਟਾਂਦਰੇ ਨਾਲ ਹੋਰ ਬਹੁਤ ਸਾਰੇ ਸੱਜਣਾਂ ਨੂੰ ਸਹੀ ਗ਼ਲਤ ਦੀ ਪਰਖ ਕਰਨ ਲਈ ਪ੍ਰੇਰਣਾ ਜਰੂਰ ਮਿਲਦੀ ਹੈ। ਵਿਚਾਰ ਵਟਾਂਦਰੇ ਵਿੱਚੋਂ ਨਿਕਲਣ ਦੀ ਗੱਲ ਬਾਰ ਬਾਰ ਮੇਰੇ ਸਿਰ ਮੜ੍ਹ ਕੇ ਤੁਸੀਂ ਖੁਦ ਖਿਸਕਣ ਦਾ ਰਾਹ ਬਣਾ ਰਹੇ ਹੋ। ਵਿਚਾਰ ਤਾਂ ਇਕੋ ਹੀ ਸ਼ਬਦ ਦੀ ਚੱਲ ਰਹੀ ਹੈ, ਵਿਸ਼ੇ ਨੂੰ ਸੌਖਿਆਂ ਸਮਝਾਉਣ ਲਈ ਦਿੱਤੀ ਮਿਸਾਲ ਨਾਲ ਤੁਸੀਂ ਕਨਫਿਊਜ਼ ਹੋ ਗਏ ਹੋ ਕਮਾਲ ਹੈ? ਵੀਰ ਜੀ ਏਨੀਂ ਛੇਤੀ ਕਨਫਿਊਜ਼ ਨਾ ਹੋਵੋ ਜੀ।

ਵੀਰ ਜੀ! ਤੁਹਾਡੇ ਨਾਲ ਪਰਿਵਾਰਕ ਸੰਬੰਧ ਰੱਖਣ ਵਾਲੇ ਕਿਸੇ ਸੱਜਣ ਨੇ (ਮਰਨ ਪਿੱਛੋਂ) ਸਰੀਰ ਦਾਨ ਕੀਤਾ ਬਹੁਤ ਹੀ ਚੰਗੀ ਗੱਲ ਹੈ। ਪਰ ਇਹ ਗੱਲ ਤੁਸੀਂ ਮੈਨੂੰ ਕਿਉਂ ਦੱਸ ਰਹੇ ਹੋ? ਮੈਂ ਤਾਂ ਖੁਦ ਇਸ ਗੱਲ ਦੀ ਪੂਰੀ ਤਰ੍ਹਾਂ (100%) ਹਮਾਇਤ ਕਰਦਾ ਹਾਂ ਕਿ ਹਰ ਵਿਅਕਤੀ ਨੂੰ ਇਹ ਨੇਕ ਕੰਮ ਕਰਨਾ ਚਾਹੀਦਾ ਹੈ, ਸਰੀਰ ਸੁਆਹ ਦੀ ਢੇਰੀ ਬਣਕੇ ਵਿਅਰਥ ਚਲਾ ਜਾਵੇ ਇਸ ਦੀ ਬਜਾਏ ਕਿਸੇ ਦੇ ਕੰਮ ਆ ਜਾਵੇ ਇਸ ਤੋਂ ਵੱਧ ਸਵਾਬ ਦਾ ਕੰਮ ਕੀ ਹੋ ਸਕਦਾ ਹੈ? ਪਰ ਇਹ ਗੱਲ ਤੁਹਾਨੂੰ ਸਮਝਣ ਦੀ ਜਰੂਰਤ ਹੈ ਕਿ ਕਿਸੇ ਸ਼ਬਦ ਦੇ ਮੁਖ ਵਿਸ਼ੇ ਨੂੰ ਸਮਝਾਉਣ ਲਈ ਵਰਤੀ ਗਈ ਮਿਸਾਲ ਕੇਵਲ ਮਿਸਾਲ ਹੈ। ਇਹੀ ਗੱਲ ਦੱਸਣ ਲਈ ਮੈਂ ਫਰੀਦ ਜੀ ਦੇ ਸਲੋਕ ਪੇਸ਼ ਕੀਤੇ ਸੀ ਜਿਸ ਨਾਲ ਤੁਸੀਂ ਕਨਫਿਊਜ਼ ਹੋ ਗਏ।

ਤੁਸੀਂ ਪ੍ਰੋ: ਸਾਹਿਬ ਸਿੰਘ ਜੀ ਦੇ ਹਵਾਲੇ ਨਾਲ ਗੱਲ ਕੀਤੀ ਹੈ।

ਵੀਰ ਜੀ! ਜਿੱਥੋਂ ਤੱਕ ਉਨ੍ਹਾਂ ਦੇ ਕੀਤੇ ਅਰਥਾਂ ਦੀ ਗੱਲ ਹੈ, ਮੈਂ ਉਨ੍ਹਾਂ ਦੇ ਕੀਤੇ ਅਰਥਾਂ ਨੂੰ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ, ਬਲਕਿ ਤੁਸੀਂ ਉਨ੍ਹਾਂ ਦੇ ਅਰਥਾਂ ਨੂੰ ਗ਼ਲਤ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਰਹੀ ਗੱਲ ਕਿ ਪ੍ਰੋ: ਸਾਹਿਬ ਸਿੰਘ ਜੀ ਨੇ ਖੁਦ ਇਹ ਗੱਲ ਲਿਖੀ ਹੈ ਕਿ ਉਨ੍ਹਾਂ ਵੱਲੋਂ ਕੀਤੇ ਗਏ ਅਰਥਾਂ ਵਿੱਚ ਵੀ ਕਿਤੇ ਗ਼ਲਤੀਆਂ ਰਹਿ ਗਈਆਂ ਹੋਣਗੀਆਂ ਆਉਣ ਵਾਲੇ ਸਮੇਂ ਵਿੱਚ ਵਿਦਵਾਨ ਉਨ੍ਹਾਂ ਵਿੱਚ ਸੁਧਾਰ ਲਿਆ ਕੇ ਆਪਣਾ ਯੋਗਦਾਨ ਪਾਉਂਦੇ ਰਹਿਣਗੇ।

ਇਸ ਗੱਲ ਦਾ ਇਹ ਮਤਲਬ ਤਾਂ ਨਹੀਂ ਨਿਕਲਦਾ ਕਿ ਆਉਣ ਵਾਲੇ ਸਮੇਂ ਵਿੱਚ ਕੋਈ ਵੀ ਵਿਦਵਾਨ ਗੁਰਬਾਣੀ ਦੇ ਅਰਥ ਕਰਦਾ ਹੈ ਤਾਂ ਉਹ ਠੀਕ ਹੀ ਹੋਣ? ਠੀਕ ਗ਼ਲਤ ਦਾ ਨਿਰਣਾ ਹੋ ਸਕੇ ਇਸੇ ਲਈ ਇੱਥੇ ਵਿਚਾਰ ਵਟਾਂਦਰਾ ਚੱਲ ਰਿਹਾ ਹੈ। ਇਸ ਲਈ ਮਿਹਰਬਾਨੀ ਕਰਕੇ ਇਸ ਵਿਚਾਰ ਵਟਾਂਦਰੇ ਨੂੰ ਮੁਖ ਵਿਸ਼ੇ ਦੇ ਨੇੜੇ ਤੇੜੇ ਹੀ ਰਹਿਣ ਦਿਉ ਜੀ।

ਤੁਸੀਂ ਲਿਖਿਆ ਸੀ- “…ਗੁਰਬਾਣੀ ਮਨੁੱਖੀ ਸਰੀਰ ਨੂੰ ਨਹੀਂ ਬਲਕਿ ਮਨੁੱਖੀ ਮਨ ਨੂੰ ਸੰਬੋਧਨ ਕਰਦੀ ਹੈ”।

ਇਸ ਸੰਬੰਧ ਵਿੱਚ ਮੈਂ ਸਵਾਲ ਕੀਤਾ ਸੀ- “ਅਵਤਾਰ ਸਿੰਘ ਜੀ! ਸ਼ਬਦ ਵਿੱਚ ਹੱਡੀਆਂ ਅਤੇ ਕੇਸ ਸੜਨ ਦਾ ਜ਼ਿਕਰ ਆਇਆ ਹੈ, ਕੀ ਤੁਸੀਂ ਦੱਸ ਸਕਦੇ ਹੋ ਕਿ- ਮਨ ਦੇ ਹੱਡੀਆਂ ਜਾਂ ਕੇਸ ਹੁੰਦੇ ਹਨ?”

ਤੁਹਾਨੂੰ ਚਰਨਜੀਤ ਸਿੰਘ ਜੀ ਦੇ ਕੀਤੇ ਅਰਥ ਬਿਲਕੁਲ ਠੀਕ ਲੱਗਦੇ ਹਰ। ਚਰਨਜੀਤ ਸਿੰਘ ਜੀ ਨੇ ਸ਼ਬਦ ਦੇ ਅਰਥ ਕੀਤੇ ਹਨ-

“ਇਨਸਾਨ ਵਿੱਚੋਂ ਇਨਸਾਨਿਅਤ ਮਰ ਜਾਵੇ ਤੇ ਉਹ ਕਿਸੇ ਕੰਮ ਦਾ ਨਹੀਂ। ਪਸ਼ੂਪੁਣਾ ਮਰ ਜਾਵੇ ਤੇ ਉਹ ਬਹੁਤ ਕੁੱਝ ਸਵਾਰ ਸਕਦਾ ਹੈ।

ਅਸੀਂ ਕਰਮ ਕਰਨ ਲਗਿਆਂ ਉਨ੍ਹਾਂ ਦੇ ਨਤੀਜਿਆਂ ਦੀ ਵਿਚਾਰ ਨਹੀਂ ਕਰਦੇ।

ਭਾਵੇਂ ਚੰਗੇ ਕਰਮ ਕਰੋ ਤੇ ਭਾਵੇਂ ਮਾੜੇ, ਅਖੀਰ ਸਭ ਨੂੰ ਮੌਤ ਆਉਣੀ ਹੀ ਹੈ। ਹੱਡ ਅਤੇ ਕੇਸ ਸਿਰਫ ਮਾੜੇ ਦੇ ਹੀ ਨਹੀਂ ਸੜਨੇ, ਉਹ ਤੇ ਚੰਗਿਆਂ ਦੇ ਵੀ ਸੜਨੇ ਹਨ”

ਅਵਤਾਰ ਸਿੰਘ ਜੀ! ਤੁਹਾਨੂੰ ਚਰਨਜੀਤ ਸਿੰਘ ਜੀ ਦੇ ਅਰਥ/ ਭਾਵਾਰਥ/? ? ? ਬਿਲਕੁਲ ਠੀਕ ਲੱਗਦੇ ਹਨ, ਤਾਂ ਮਿਹਰਬਾਨੀ ਕਰਕੇ ਦੱਸੋਗੇ ਕਿ “ਭਾਵੇਂ ਚੰਗੇ ਕਰਮ ਕਰੋ ਤੇ ਭਾਵੇਂ ਮਾੜੇ, ਅਖੀਰ ਸਭ ਨੂੰ ਮੌਤ ਆਉਣੀ ਹੀ ਹੈ। ਹੱਡ ਅਤੇ ਕੇਸ ਸਿਰਫ ਮਾੜੇ ਦੇ ਹੀ ਨਹੀਂ ਸੜਨੇ, ਉਹ ਤੇ ਚੰਗਿਆਂ ਦੇ ਵੀ ਸੜਨੇ ਹਨ” ਇਸ ਗੱਲ ਦਾ ਕੋਈ ਮਤਲਬ ਵੀ ਬਣਦਾ ਹੈ? ਇਸ ਗੱਲ ਤੋਂ ਕੋਈ ਸੇਧ ਵੀ ਮਿਲਦੀ ਹੈ? ਕੀ ਕਿਸੇ ਤਰੀਕੇ ਨਾਲ ਵੀ ਇਨ੍ਹਾਂ ਅਰਥਾਂ ਨਾਲ ਇਸ ਲਾਇਨ ਦਾ ਸ਼ਬਦ ਦੀਆਂ ਬਾਕੀ ਲਾਇਨਾਂ ਨਾਲ ਕੋਈ ਮੇਲ ਹੈ? ਕੀ ਅਜ ਤੱਕ ਕਿਸੇ ਨੇ ਵੀ ਇਹ ਦਾਅਵਾ ਕੀਤਾ ਹੈ ਕਿ ਮੈਂ ਤਾਂ ਬਹੁਤ ਚੰਗੇ ਕੰਮ ਕਰਦਾ ਹਾਂ ਇਸ ਲਈ (ਮਰਨ ਤੋਂ ਬਾਅਦ ਸਾੜਨ ਤੇ) ਮੇਰੀਆਂ ਹੱਡੀਆਂ ਤੇ ਕੇਸ ਨਹੀਂ ਸੜ ਸਕਦੇ? ਕੀ ਇਹੀ ਹੈ ਪ੍ਰੋ: ਸਾਹਿਬ ਸਿੰਘ ਜੀ ਦੀ ਲਿਖਤ ਅਨੁਸਾਰ ਉਨ੍ਹਾਂ ਦੇ ਕੀਤੇ ਕੰਮ ਵਿੱਚ ਜੇ ਕੋਈ ਗ਼ਲਤੀਆਂ ਰਹਿ ਗਈਆਂ ਹਨ ਉਨ੍ਹਾਂ ਵਿੱਚ ਸੁਧਾਰ ਲਿਆ ਕੇ ਅੱਗੇ ਹੋਰ ਯੋਗਦਾਨ ਪਾਉਣਾ?

ਵੀਰ ਅਵਤਾਰ ਸਿੰਘ (ਲੰਡਨ) ਜੀ! ਮਿਹਰਬਾਨੀ ਕਰਕੇ ਵਿਚਾਰ ਨੂੰ ਇਸ ਤਰੀਕੇ ਨਾਲ ਚੱਲਣ ਦਿਉ ਕਿ ਪ੍ਰੋ: ਸਾਹਿਬ ਸਿੰਘ ਜੀ ਦੇ ਕੀਤੇ ਅਰਥਾਂ ਅਤੇ ਅਜੋਕੇ ਵਿਦਵਾਨਾਂ ਦੁਆਰਾ ਕੀਤੇ ਜਾ ਰਹੇ ਅਰਥਾਂ ਵਿੱਚੋਂ ਕਿਹੜੇ ਠੀਕ ਅਤੇ ਕਿਹੜੇ ਗ਼ਲਤ ਹਨ ਇਸ ਬਾਰੇ ਕੋਈ ਨਿਰਣਾ ਹੋ ਸਕੇ। ਧੰਨਵਾਦ। 18-04-2012

ਜਸਬੀਰ ਸਿੰਘ (ਕੈਲਗਰੀ)


(18/04/12)
ਗੁਰਬੀਰ ਸਿੰਘ

ਸ. ਗੁਰਮੀਤ ਸਿੰਘ ਜੀ,
ਗੇਰੂ ਇੱਕ ਮਿੱਟੀ ਹੈ, ਜਿਸ ਨੂੰ ਘੋਲ ਕੇ ਗੇਰੂ ਰੰਗ ਤਿਆਰ ਕੀਤਾ ਜਾਂਦਾ ਸੀ। ਇਹ ਬਦਾਮ ਦੀ ਗਿਰੀ ਜਿਹਾ ਰੰਗ ਹੁੰਦਾ ਹੈ, ਜਿਸ ਨੂੰ ਪੀਚ ਰੰਗ ਵੀ ਕਹਿ ਸਕਦੇ ਹਾਂ। ਇਹ ਸਨਿਆਸੀ ਸਾਧੂ ਪਹਿਨਦੇ ਸਨ, ਜਿਸ ਦਾ ਭਾਵ ਸੀ ਕਿ ਉਨ੍ਹਾਂ ਨੇ ਸਭ ਕੁੱਝ ਤਿਆਗ ਦਿਤਾ ਹੈ ਤੇ ਉਹ ਮਿੱਟੀ ਹੋ ਗਏ ਹਨ।
ਬਸੰਤੀ ਪੀਲਾ ਰੰਗ ਹੈ ਜੋ ਕ੍ਰਿਸ਼ਨ ਜੀ ਪਹਿਨਦੇ ਸਨ, ਜੋ ਸੋਲਾਂ ਕਲਾਂ ਸੰਪੂਰਨ ਅਵਤਾਰ ਮੰਨੇ ਜਾਦੇ ਹਨ, ਜਿਨ੍ਹਾਂ ਨੂੰ ਪੀਤਾਂਬਰ (ਪੀਲੇ ਵਦਤਰਾਂ ਵਾਲੇ) ਵੀ ਕਿਹਾ ਜਾਂਦਾ ਹੈ। ਨੀਲਾ ਰੰਗ ਕ੍ਰਿਸ਼ਨ ਜੀ ਦੇ ਭਾਈ ਬਲਰਾਮ ਜੀ ਨੇ ਪਹਿਨਿਆ, ਜੋ ਅੰਸ਼ਕ ਅਵਤਾਰ ਸੀ।
ਕ੍ਰਿਸ਼ਨ ਜੀ ਮੁਤਾਬਕ ਝੂਠ ਸੱਚ ਤੋਂ ਵੀ ਪੁਰਾਣਾ ਹੈ, ਜੋ ਕਿਸੇ ਖ਼ਾਸ ਹਾਲਤ ਵਿੱਚ ਬੋਲਿਆ ਜਾ ਸਕਦਾ ਹੈ। ਮਹਾਂ ਭਾਰਤ ਵਿੱਚ ਅਸ਼ਵਥਾਮਾ ਦੇ ਮਰਨ ਦੀ ਝੂਠੀ ਖ਼ਬਰ ਕ੍ਰਿਸ਼ਨ ਜੀ ਦੀ ਆਗਿਆ ਨਾਲ ਫ਼ੈਲਾਈ ਗਈ ਸੀ। ਕ੍ਰਿਸ਼ਨ ਜੀ ਜੰਗ ਵਿੱਚ ਬਿਲੋ ਦ ਬੈਲਟ ਵਾਰ ਕਰਨ ਦੇ ਹੱਕ ਵਿੱਚ ਸਨ। ਕ੍ਰਿਸ਼ਨ ਜੀ ਮੁਤਾਬਕ ਪਿਆਰ ਅਤੇ ਜੰਗ ਵਿੱਚ ਝੂਠ ਦਾ ਸਹਾਰਾ ਲੈਣਾ ਜਾਇਜ਼ ਹੈ। ਕ੍ਰਿਸ਼ਨ ਜੀ ਮੁਤਾਬਕ ਬਿਨਾ ਵਿਆਹ ਪਿਆਰ ਲੀਲਾ ਰਚਾਈ ਜਾ ਸਕਦੀ ਹੈ।
ਬਲਰਾਮ ਜੀ ਮੁਤਾਬਕ ਜੰਗ ਵਿੱਚ ਬਿਲੋ ਦ ਬੈਲਟ ਵਾਰ ਕਰਨਾ ਜਾਇਜ਼ ਨਹੀਂ। ਬਲਰਾਮ ਜੀ ਦਾ ਇੱਕ ਵਿਆਹ ਸੀ। ਉਹ ਨਿਰਵਿਵਾਹਤ ਪ੍ਰੇਮ ਸਬੰਧ ਦੇ ਵਿਰੁੱਧ ਸਨ, ਸ਼ਾਇਦ ਇਸੇ ਕਰਕੇ ਲਾਵਾਂ ਦੇ ਪਾਠ ਵਿੱਚ ਅਕਾਲ ਪੁਰਖ ਨੂੰ ਬਲਰਾਮ ਦੇ ਨਾ ਨਾਲ ਯਾਦ ਕੀਤਾ ਗਿਆ ਹੈ।
ਨੀਲਾ ਰੰਗ ਸੱਚ ਨੂੰ ਪ੍ਰਣਾਏ ਹੋਏ ਗ੍ਰਿਸਤੀ ਯੋਧੇ ਅਤੇ ਸ਼ਰੇਸ਼ਟ ਮਨੁੱਖ ਦਾ ਰੰਗ ਹੈ। ਬਸੰਤੀ ਰੰਗ ਪਰੇਮ ਅਤੇ ਕਿਸੇ ਹੀਲੇ ਜਿਤ ਪ੍ਰਾਪਤ ਕਰਨ ਵਾਲੇ ਅਵਤਾਰ ਦਾ ਰੰਗ ਹੈ।
ਇਹ ਪ੍ਰਾਚੀਨ ਭਾਰਤੀ ਪ੍ਰੰਪਰਾ ਰਹੀ ਹੈ।
ਰਾਜਪੂਤ ਯੋਧੇ ਜੰਗ ਵਿੱਚ ਬਸੰਤੀ ਚੀਰਾ ਬੰਨ ਕੇ ਜਾਂਦੇ ਸਨ। ਇਸੇ ਤਰਜ਼ `ਤੇ ਸਰਦਾਰ ਭਗਤ ਸਿੰਘ “ਮੇਰਾ ਰੰਗ ਦੇ ਬਸੰਤੀ ਚੋਲਾ” ਗਾਉਂਦਾ ਸੀ।
ਪਰ ਸਿੱਖ ਯੋਧੇ, ਨਿਹੰਗਾਂ ਦਾ ਯੁੱਧ ਭੂਮੀ ਦਾ ਰੰਗ ਨੀਲਾ ਹੈ।
ਇਹ ਗੱਲ ਮੇਰੀ ਨਹੀਂ ਹੈ। ਸਿਰਦਾਰ ਕਪੂਰ ਸਿੰਘ ਜੀ ਦੀ ਪੁਸਤਕ, ਪ੍ਰਾਸ਼ਰ ਪ੍ਰਸ਼ਨ ਵਿੱਚ 127, 128 ਸਫ਼ੇ `ਤੇ ਇਹ ਵਿਸਤਾਰ ਵਿੱਚ ਪੜ੍ਹ ਸਕਦੇ ਹੋ।
ਚਿਤਰਕਾਰਾਂ ਨੇ ਗੁਰੂ ਸਾਹਿਬਾਨ ਨੂੰ ਬਸੰਤੀ ਪੀਲੇ ਰੰਗ ਦੇ ਵਸਤਰਾਂ ਵਿੱਚ ਪੇਸ਼ ਕੀਤਾ ਹੈ। ਜਦਕਿ ਬਿਲਗਾ ਪਿੰਡ ਵਿਖੇ ਗੁਰੂ ਅਰਜਣ ਪਾਤਸ਼ਾਹ ਜੀ ਦੇ ਕਿਰਮਚੀ ਰੰਗ ਦੇ ਵਸਤਰ ਪਏ ਹਨ। ਕਿਰਮਚੀ ਰੰਗ ਮਜੀਠ ਰੰਗ ਨੂੰ ਕਹਿੰਦੇ ਹਨ, ਜਿਸ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਣ ਗਾਇਨ ਕੀਤਾ ਗਿਆ ਹੈ। ਗੁਰੂ ਸਾਹਿਬ ਨੇ ਗੇਰੂ ਅਤੇ ਬਸੰਤੀ ਨਹੀਂ ਪਹਿਨਿਆ ਬਲਕਿ ਮਜੀਠ ਰੰਗ ਪਹਿਨਿਆ ਹੈ। ਕੇਵਲ ਦਸਵੇਂ ਪਾਤਸ਼ਾਹ ਨੇ ਖ਼ਾਲਸਾ ਸਾਜਣ ਸਮੇਂ ਨੀਲਾ ਰੰਗ ਪਹਿਨਿਆ ਸੀ। ਕੇਸਰੀ ਰੰਗ ਕੇਵਲ ਨਿਸ਼ਾਨ ਸਾਹਿਬ ਦਾ ਹੈ, ਜੋ ਨੀਲੇ ਅੰਬਰ ਵਿੱਚ ਦੂਰੋਂ ਦਿਖਦਾ ਹੈ। ਨਿਸਾਨ ਸਾਹਿਬ ਦੂਰੋਂ ਨਜ਼ਰਆਉਣਾ ਜ਼ਰੂਰੀ ਹੈ, ਇਸ ਲਈ ਕੇਸਰੀ ਹੈ। ਕੇਸਰੀ ਰੰਗ ਦਸਤਾਰ ਦਾ ਰੰਗ ਨਹੀਂ ਹੈ। ਬਸੰਤੀ ਰੰਗ ਦੀ ਰੀਸ ਵਿੱਚ ਰਾਜਪੂਤ ਯੋਧਿਆਂ ਦਾ ਰੰਗ ਅਪਣਾ ਲਿਆ ਗਿਆ ਹੈ। ਭਾਈ ਸੰਤੋਖ ਸਿੰਘ ਜੀ ਨੇ ਸੂਰਜ ਪ੍ਰਕਾਸ਼ ਵਿੱਚ ਲਿਖਿਆਂ ਹੈ “ਕਾਕਰੇਜ਼ੀ ਦਸਤਾਰ ਕੋ ਸ਼ੁੱਭ ਰੰਗ”। ਕਾਕਰੇਜ਼ੀ ਰੰਗ ਸ਼ਾਇਦ ਮਜੀਠ ਰੰਗ ਹੈ। ਗੁਰੂ ਸਾਹਿਬ ਮਜੀਠ ਰੰਗ ਪਹਿਨਦੇ ਸਨ। ਕੇਵਲ ਦਸਵੇਂ ਪਾਤਸ਼ਾਹ ਨੇ ਵੈਸਾਖੀ ਵਾਲੇ ਦਿਨ ਨੀਲਾ ਪਹਿਨਿਆ ਸੀ।
ਕਾਹਲੀ ਕਾਹਲੀ ਲਿਖਿਆ ਹੈ। ਹਾਲੇ ਇਸ ਵਿਸੇ `ਤੇ ਹੋਰ ਦੀਰਘ ਵਿਚਾਰ ਦੀ ਲੋੜ ਹੈ। ਤੁਸੀ ਵੀ ਖੋਜ ਜਾਰੀ ਰੱਖੋ, ਮੈਂ ਵੀ ਵਿਚਾਰ ਕਰਦਾ ਹਾਂ। ਬਹਿਸ ਮੁਬਹਿਸੇ ਵਿਚੋਂ ਕੁੱਝ ਨਹੀਂ ਲਭਦਾ।
ਗੁਰਦੀਪ ਸਿੰਘ ਖ਼ਾਲਸਾ ਜੀ,
ਦਵਾਈ ਦੇਣ ਲੱਗਿਆਂ ਸਮੇਂ ਸਥਾਨ ਦਾ ਫ਼ਰਕ ਦੇਖਿਆ ਜਾਂਦਾ ਹੈ। ਹਰ ਇਲਾਕੇ ਦੇ ਪਾਣੀ ਵਿੱਚ ਫ਼ਰਕ ਹੁੰਦਾ ਹੈ। ਜਿਹੜੇ ਤੱਤ ਕਿਸੇ ਇਲਾਕੇ ਦੇ ਪਾਣੀ ਵਿੱਚ ਹੋਣ ਉਸ ਇਲਾਕੇ ਦੇ ਮਰੀਜ਼ ਨੂੰ ਉਨਾਂ ਤੱਤਾਂ ਵਾਲੀ ਦਵਾਈ ਨਹੀ ਦੇਣੀ ਚਾਹੀਦੀ। ਸੁਣਿਆ ਹੈ ਕਿ ਬਠਿੰਡੇ ਦੇ ਪਾਣੀ ਵਿੱਚ ਫਲੋਰਾਇਡ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਇਸ ਲਈ ਬਠਿੰਡਵੀਆਂ ਨੂੰ ਫਲੋਰਾਇਡ ਵਾਲੀ ਟੂਥਪੇਸਟ ਨਹੀਂ ਦੇਣੀ ਚਾਹੀਦੀ। ਜੇ ਤੁਹਾਡੇ ਕੋਲ ਕੋਈ ਨਿਗਰ ਵਿਚਾਰ ਨਹੀਂ ਹੈ ਤਾਂ ਰਾਤ ਸੌਣ ਵੇਲੇ ਮੇਰਾ ਅਤੇ ਸ. ਹਰਦੇਵ ਸਿੰਘ ਜੰਮੂ ਦਾ ਨਾਮ ਲੈ ਕੇ ਅਵਾ ਤਵਾ ਬੋਲ ਲਿਆ ਕਰੋ। ਤੁਹਾਨੂੰ ਖੁੱਲੀ ਛੁਟੀ ਹੈ।
ਘਰ ਪਏ ਟੀ ਵੀ ਨੂੰ ਇਸ ਕਰਕੇ ਕਿਤੇ ਬਾਹਰ ਨਾ ਸੁਟ ਦਿਓ ਕਿ ਇਸ ਵਿੱਚ ਕੂੜਾ ਦਿਖਾਇਆ ਜਾਂਦਾ ਹੈ। ਚੈਨਲ ਬਦਲ ਕੇ ਦੇਖਣਾ ਇਸ ਵਿੱਚ ਗੁਰਬਾਣੀ ਵੀ ਆਉਂਦੀ ਹੈ। ਜੇ ਤੁਹਾਡਾ ਦਿਮਾਗ ਹੀ ਕੂੜੇ ਵਿੱਚ ਗ਼ਲਤਾਨ ਹੋ ਗਿਆ ਹੈ ਤਾਂ ਟੀ ਵੀ ਬੰਦ ਕਰਕੇ ਰੱਖਣਾ, ਕਿਉਂਕਿ ਗੁਰਬਾਣੀ ਵੀ ਤੁਹਾਨੂੰ ਹਜ਼ਮ ਨਹੀਂ ਹੋਣੀ।
ਗੁਰਬੀਰ ਸਿੰਘ


(18/04/12)
ਹਰਦੇਵ ਸਿੰਘ, ਜੰਮੂ

ਸਤਿਕਾਰ ਯੋਗ ਪਾਠਕ ਸੱਜਣੋਂ,

ਸਤਿ ਸ਼੍ਰੀ ਅਕਾਲ!

ਸਿੱਖ ਮਾਰਗ. ਕਾਮ ਤੇ ਗੁਰਬਾਣੀ ਦੇ ਅਰਥਾਂ ਬਾਰੇ ਚਲ ਰਹੀ ਵਿਚਾਰ ਦਿਲਚਸਪ ਹੈ ਜਿਸ ਦੇ ਆਰੰਭ ਵਿੱਚ ਪਹਿਲਾਂ ਦਾਸ ਨੇ ਵੀ ਕੁੱਝ ਪੱਤਰਾਂ ਰਾਹੀਂ ਹਿੱਸਾ ਲਿਆ ਸੀ। ਇਸ ਬਾਰੇ ਵਿਚਾਰ ਕਰ ਰਹੇ ਸੱਜਣਾਂ ਪਾਸ ਬੇਨਤੀ ਹੈ ਕਿ ਉਹ ਬਾਣੀ ਦੇ ਭਾਵਅਰਥਾਂ ਨੂੰ ਉਨ੍ਹਾਂ ਦੇ ਪਰਿਪੇਥਾਂ ਅਤੇ ਸੰਧਰਭਾਂ ਵਿੱਚ ਵਿਚਾਰਨ। ਕੇਵਲ ਇੱਕ ਮਿਸਾਲ ਦੇਂਣਾ ਚਾਹੁੰਦਾ ਹਾਂ ਕਿ ਇੱਕ ‘ਬਹੁਮੰਜ਼ਿਲਾ ਇਮਾਰਤ’ ਦੀ ‘ਦਸਵੀਂ’ ਅਤੇ ‘ਗਿਆਰਵੀਂ’ ਮੰਜ਼ਿਲ ਵਿੱਚ ਰਹਿ ਰਹੇ ਬੰਦਿਆਂ ਲਈ ਉਂਨ੍ਹਾਂ ਦੇ ‘ਫ਼ਰਸ਼’ ਅਤੇ ‘ਛੱਤ’ ਅਪਣੇ-ਅਪਣੇ ਸੰਧਰਭ ਵਿੱਚ ਅਲਗ ਅਲਗ ਭਾਵਅਰਥ ਰੱਖਦੇ ਹਨ। ਯਾਨੀ ਕਿ ਜਿਸ ‘ਸਲੈਬ’ ਨੂੰ ਦਸਵੀਂ ਮੰਜਿਲ ਵਾਲਾ ਆਪਣੀ ‘ਛੱਤ’ ਕਹਿੰਦਾ ਹੈ ਉਹੀ ‘ਸਲੈਬ’ ਗਿਆਰਵੀ ਮੰਜ਼ਿਲ ਵਾਲੇ ਲਈ ਉਸਦਾ ਫ਼ਰਸ਼ ਹੈ।

ਇੱਕੋ ਹੀ ਸਲੈਬ ਵੱਖਰੇ–ਵੱਖਰੇ ‘ਸੰਧਰਭ ਅਤੇ ਸਥਿਤੀ’ ਵਿੱਚ ਅਲਗ-ਅਲਗ ਢੰਗ ਨਾਲ ਬਿਆਨ ਹੁੰਦੀ ਹੈ। ਸਮਝਣ ਵਾਲੀ ਗਲ ਇਤਨੀ ਬਣਦੀ ਹੈ ਕਿ ਇੱਕ ਸਲੈਬ ਬਾਰੇ ਜੋ ਵੀ ਕਹਿਆ ਗਿਆ ਹੈ, ਉਹ ਕਿਸ ਨੇ, ਕਿਸ ਸਥਿਤੀ ਵਿਚ, ਕਿਸ ਵਾਸਤਵਿਕਤਾ ਦੇ ਪਰਿਪੇਖ ਵਿੱਚ ਕਹਿਆ ਹੈ? ਦਸਵੀਂ ਮੰਜ਼ਿਲ ਦੇ ਤਲ ਤੇ ਖੜਾ ਬੰਦਾ ‘ਜਿਸ ਸਲੈਬ’ ਨੂੰ ਛੱਤ ਕਹੇਗਾ ਉਹੀ ਬੰਦਾ ਗਿਆਰਵੀਂ ਮੰਜ਼ਿਲ ਦੇ ਤਲ ਤੇ ਖੜ ਕੇ ‘ਉਸੇ ਸਲੈਬ’ ਨੂੰ ਫ਼ਰਸ਼ ਕਹੇਗਾ। ਗੁਰਬਾਣੀ ਭਾਵਅਰਥਾਂ ਨੂੰ ਸਮਝਣ ਲਈ ਜ਼ਰੂਰੀ ਹੈ ਕਿ ਉਸ ਮਿਸਾਲ ਰੂਪ ਸਥਿਤੀ ਨੂੰ ਸਮਝਿਆ ਜਾਏ ਜਿਸਦੀ ਵਾਸਤਵਿਕਤਾ ਦੇ ਤਲ ਤੇ ਖੜੇ ਹੋ ਕੇ ਅਧਿਆਤਮਕ ਗਿਆਨ ਦੀ ਗਲ ਸਮਝਾਈ ਗਈ ਹੈ।

ਇਸ ਲਈ ਗੁਰਬਾਣੀ ਵਿੱਚ ਲਿਖੀ ਗਈ ਕਿਸੇ ਗਲ ਨੂੰ ਵਿਚਾਰਨ ਲਈ ਜ਼ਰੂਰੀ ਹੈ ਕਿ ਉਸ ਗਲ ਨਾਲ ਜੁੜੀ ਸਥਿਤੀ ਨੂੰ ਵੀ, ਉਸਦੇ ਪਰਿਪੇਖ ਦੀ ਵਾਸਤਵਿਕਤਾ ਨੂੰ ਮੁੱਖ ਰੱਖਦੇ ਹੋਏ, ਵਿਚਾਰਨ ਦਾ ਜਤਨ ਕਰੀਏ। ਅਧਿਆਤਮਕ ਫ਼ਲਸਫ਼ੇ ਨਾਲ ਜੁੜੀ ਵਿਚਾਰ ਲਈ ਇਹ ਨੁਕਤਾ ਅਤਿਅੰਤ ਮਹੱਤਵਪੁਰਨ ਹੈ। ਆਸ ਹੈ ਕਿ ਵਿਚਾਰ ਚਰਚਾ ਵਿੱਚ ਸ਼ਾਮਲ ਸੱਜਣ ਇਸ ਨੁੱਕਤੇ ਨੂੰ ਜ਼ਰੂਰ ਵਿਚਾਰਨ ਗੇ।

ਹਰਦੇਵ ਸਿੰਘ, ਜੰਮੂ


(18/04/12)
ਗੁਰਬਖਸ਼ ਸਿੰਘ

ਜੋ ਹਮ ਸਹਰੀ ਸੁ ਮੀਤ ਹਮਾਰਾ।। (ਅੰਕ 345)

ਉਪਰੋਕਤ ਬਚਨ ਭਗਤ ਰਵਿਦਾਸ ਜੀ ਦੇ ਹਨ, ਜੋ ਗੁਰੁ ਗ੍ਰੰਥ ਸਾਹਿਬ ਜੀ ਅੰਦਰ ਗੁਰੂ ਅਰਜਨ ਦੇਵ ਜੀ ਨੇ ਬਹੁਤ ਸਤਿਕਾਰ ਨਾਲ਼ ਅੰਕਿਤ ਕੀਤੇ ਹਨ। ਹਰ ਥਾਂ ਜਿੱਥੇ ਵੀ ਭਗਤਾਂ ਦੀ ਬਾਣੀ ਆਉਂਦੀ ਹੈ, ਹਰ ਭਗਤ ਜੀ ਦੇ ਨਾਮ ਨਾਲ਼ “ਜੀ” ਜਰੂਰ ਲਿਖਿਆ ਮਿਲਦਾ ਹੈ। ਕੁਝ ਭੁੱਲਕੜ ਵੀਰ ਇਹ ਸੋਚਦੇ ਹਨ ਕਿ ਭਗਤਾਂ ਦਾ ਦਰਜ਼ਾ ਸ਼ਾਇਦ ਗੁਰੂ ਸਾਹਿਬਾਨ ਨਾਲੋਂ ਕੁੱਝ ਛੋਟਾ ਹੈ। ਪਰ ਇਸ ਤਰਾਂ ਨਹੀਂ ਹੈ। ਇਹ ਗੱਲ ਗੁਰਬਾਣੀ ਵਿੱਚੋਂ ਹੀ ਸਿੱਧ ਹੋ ਜਾਂਦੀ ਹੈ ਜਿਵੇਂ ਅੰਕ 768 ਤੇ, ਸੋ ਭਗਤੁ ਜੋ ਗੁਰਮੁਖਿ ਹੋਵੈ ਹਉਮੈ ਸ਼ਬਦਿ ਜਲਾਇਆ ਰਾਮ।।” ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਵੀ ਗੁਰਮੁਖ ਕਿਹਾ ਹੈ। ਅਤੇ ਗੁਰੁ ਨਾਨਕ ਦੇਵ ਜੀ ਭਗਤ ਜੀ ਨੂੰ ਗੁਰਮੁਖ ਕਹਿੰਦੇ ਹਨ। ਅਸਲ ਗੱਲ ਇਹ ਹੈ ਕਿ ਜਦੋਂ ਕੋਈ “ਹਮ ਸਹਰੀ” ਹੋ ਜਾਵੇ, ਇੱਕੋ ਅਵਸਥਾ (ਰੱਬੀ) ਤੇ ਪਹੁੰਚ ਜਾਵੇ, ਤਦ- “ਏਕ ਸੋ ਆਹੀ” -ਉਥੇ ਸਭ ਇੱਕ ਹਨ। ਉਸ ਸਮਾਨਤਾ ਵਾਲ਼ੇ ਸ਼ਹਿਰ ਵਿੱਚ ਪਹੁੰਚਣ ਦੀਆਂ ਵਿਧੀਆਂ, ਜੁਗਤਾਂ ਅਤੇ ਉਸ ਸ਼ਹਿਰ ਦਾ ਹਾਲ ਚਾਲ ਵੀ ਸਭ ਸਤ ਪੁਰਖਾਂ ਨੇ ਇੱਕੋ ਜਿਹਾ ਦੱਸਿਆ ਹੈ। ਪਰ ਆਮ ਮਨੁੱਖ ਮੱਥਾ ਟੇਕਣ ਅਤੇ ਸੁੱਖਾਂ ਸੁੱਖਣ ਤੱਕ ਹੀ ਸੀਮਿਤ ਹੈ। ਨਾ ਉਹ ਉਸ ਸਹਿਰ ਬਾਰੇ ਕੁੱਝ ਸੁਨਣਾ ਚਾਹੁੰਦਾ ਹੈ, ਨਾ ਹੀ ਉਥੇ ਜਾਣ ਵਾਸਤੇ ਕੋਈ ਉਪਰਾਲਾ ਕਰਦਾ ਹੈ।
ਭਗਤ ਜੀ ਉਸੇ ਅੰਕ ਤੇ ਇਸ ਤੋਂ ਪਹਿਲੇ ਸ਼ਬਦ ਅੰਦਰ ਦੱਸਦੇ ਹਨ ਕਿ ਐ ਪ੍ਰਭੂ ਮੇਰੀ ਸੰਗਤ, ਸੋਚ, ਮੇਰੇ ਕਰਮ ਅਤੇ ਮੇਰਾ ਜਨਮ ਸਭ ਕੁੱਝ ਮਾੜਾ ਹੈ। ਪਰ ਤੂੰ ਜੀਵਾਂ ਦਾ ਜੀਵਨ ਅਤੇ ਧਰਤੀ ਦਾ ਮਾਲਿਕ ਹੈਂ ਮੈਨੂੰ ਭੁਲਾ ਨਾ, ਮੈਂ ਤੇਰਾ ਜਨ ਹਾਂ। (ਇਹ ਸਾਰਾ ਕੁੱਝ ਹਰ ਮਨੁੱਖ ਦੇ ਅੰਦਰ ਹੈ, ਇਸ ਕਾਰਣ ਸਾਰੇ ਸਤ ਪੁਰਖਾਂ ਨੇ ਆਪਣੇ ਤੇ ਲਾ ਕੇ ਲੋਕਾਈ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ।) ਇਸ ਚੋਂ ਨਿਕਲਣ ਦੀ ਵਿਧੀ ਦੱਸਦੇ ਹਨ ਕਿ ਮੇਰੀ ਇਹ ਬਿਪਤਾ ਦੂਰ ਕਰ ਦਿਓ। ਮੇਰੇ ਮਨ ਨੂੰ ਸੋਹਣੇ ਭਾਵਾਂ ਵਾਲ਼ਾ (ਸੁਭਾਈ) ਬਣਾ ਦਿਓ। ਮੈਂ ਤੇਰਾ ਪੱਲਾ (ਬਚਨ, ਸ਼ਬਦ) ਨਹੀਂ ਛੱਡ ਸਕਦਾ। {ਚਰਨਾਂ ਦਾ ਅਰਥ ਇੱਥੇ ਪੈਰ ਨਹੀਂ, - “ਬਚਨੀ ਤੋਰ ਮੋਰ ਮਨੁ ਮਾਨੈ” } ਪੂਰਨ ਸਤ ਪੁਰਖ ਬ੍ਰਹਮੰਡੀ ਭਾਵਾਂ (ਲਿੱਪੀ ਅਤੇ ਭਾਸ਼ਾ ਰਹਿਤ) ਦੀ ਬੋਲੀ ਨਾਲ਼ ਇੱਕਮਿਕ ਹੁੰਦੇ ਹਨ। ਪ੍ਰਭੂ, ਜੋ ਨਿਰ ਅਕਾਰ ਹੈ, ਉਸ ਦੇ ਪੈਰ ਨਹੀਂ ਹੁੰਦੇ। ਅੰਕ 680 ਤੇ ਗੁਰੂ ਨਾਨਕ ਜੀ ਫ਼ੁਰਮਾਨ ਕਰਦੇ ਹਨ “ਹਿਰਦੈ ਚਰਣ ਸ਼ਬਦੁ ਸਤਿਗੁਰ ਕੋ ਨਾਨਕ ਬਾਧਿਓ ਪਾਲ।।” ਭਗਤ ਜੀ ਅੱਗੇ ਕਹਿੰਦੇ ਹਨ ਕਿ ਭਾਵੇਂ ਮੇਰੀ ਜਾਨ ਵੀ ਚਲੀ ਜਾਏ, ਮੈਂ ਹੁਣ ਤੇਰੀ ਸ਼ਰਣ ਵਿੱਚ ਆ ਗਿਆ ਹਾਂ। ਹੁਣ ਮੈਂਨੂੰ ਜਲਦੀ ਮਿਲੋ। ਦੇਰ ਬਿਲਕੁਲ ਨਾ ਕਰੋ ਜੀ। ਵਿਸ਼ੇ ਤੋਂ ਪਹਿਲਾਂ ਇਸ ਪਹਿਲੇ ਸ਼ਬਦ ਨੂੰ ਥੋੜਾ ਹੋਰ ਵੀਚਾਰਦੇ ਹਾਂ। ਕੀ ਅਸੀਂ ਪ੍ਰਭੂ ਜੀ ਅੱਗੇ ਕਦੇ ਬੇਨਤੀ ਕੀਤੀ ਹੈ ਕਿ ਮੇਰੇ ਮਨ ਦੀ ਸੰਗਤ ਮਾੜੀ ਸੋਚ ਨਾਲ਼ ਹੈ? ਸੰਗਤ ਮਨ ਦੀ ਹਾਜ਼ਰੀ ਨਾਲ਼ ਜਾਣੀ ਜਾਂਦੀ ਹੈ, ਸਰੀਰਕ ਹਾਜ਼ਰੀ ਨਾਲ਼ ਨਹੀਂ। ਕੀ ਅਸੀਂ ਮਿੱਤਰਾਂ, ਭੈਣਾਂ, ਭਰਾਵਾਂ, ਰਿਸ਼ਤੇਦਾਰਾਂ ਨਾਲ਼ ਬਹੁਤਾ ਵਰਤਾਰਾ ਕੁਟਲਤਾ ਵਾਲ਼ੀ ਨੀਤੀ ਨਾਲ਼ ਤਾਂ ਨਹੀਂ ਕਰਦੇ? ਕੀ ਅਸੀਂ ਕਿਸੇ ਦਾ ਬੁਰਾ ਤਾਂ ਮਨ ਵਿੱਚ ਨਹੀਂ ਸੋਚਦੇ? ਪਰਾਈ ਇਸਤਰੀ ਅਤੇ ਪਰਾਇਆ ਧਨ ਦੇਖ ਕੇ ਮਨ ਅੰਦਰ ਕਿਧਰੇ ਮਾੜੀ ਵੀਚਾਰ ਤਾਂ ਨਹੀਂ ਤੁਰ ਪੈਂਦੀ? ਜੇ ਇਹ ਸਭ ਕੁੱਝ ਸਾਡੇ ਅੰਦਰ ਹੈਤਾਂ ਨਾ ਅਸੀਂ ਧਰਮ ਨਾਲ਼ ਅਤੇ ਨਾ ਪ੍ਰਮਾਤਮਾ ਨਾਲ਼ ਕੋਈ ਰਿਸ਼ਤਾ ਬਣਾ ਸਕਾਂਗੇ। ਨਾ ਹੀ ਉਸ ਨਾਲ ਇੱਕਮਿਕ ਹੋ ਸਕਾਂਗੇ। ਮਨੁੱਖਾ ਜਨਮ ਦਾ ਸਭ ਤੋਂ ਵੱਡਾ ਜੀਵਨ ਮਨੋਰਥ ਮਨੁੱਖ ਨੂੰ ਪ੍ਰਭੂ ਨਾਲ਼ ਜੋੜਨਾ ਹੈ, (ਜਿਸ ਤੇ ਸਤ ਪੁਖ ਜੋਰ ਦਿੰਦੇ ਹਨ), ਪੂਰਾ ਨਹੀਂ ਕਰ ਸਕਾਂਗੇ। ਉੱਪਰ ਦੱਸੇ ਮਨ ਦੇ ਮਾੜੇਪਣ ਨੂੰ ਸਮਝਣਾ ਅਤੇ ਸਮਝਾਣਾ ਹੀ ਧਰਮ ਦਾ ਕੰਮ ਹੈ। ਮਨ ਦੇ ਮਾੜੇਪਣ ਦੇ ਖਾਤਮੇ ਨਾਲ਼ ਸੱਚ ਜੋ ਸਭਨਾਂ ਦੇ ਅੰਦਰ ਹੈ, ਪ੍ਰਗਟ ਹੋਣਾ ਸ਼ੁਰੂ ਹੋ ਜਾਂਦਾ ਹੈ। ਸੱਚ ਪ੍ਰਗਟ ਹੋਣ ਵਾਲ਼ੀ ਇਸ ਅਵਸਥਾ ਨੂੰ ਬੇਗਮ ਪੁਰਾ ਕਹਿੰਦੇ ਹਨਇਹ ਸੱਚੇ ਸੁੱਚੇ ਮਨ ਦੀ ਇੱਕ ਟਿਕਾਉ ਵਾਲ਼ੀ ਥਾਂ ਹੈ, ਜਿੱਥੇ ਮਨ ਬਿਲਕੁਲ ਨਿਰਭਉ ਅਤ ਨਿਰਵੈਰ ਹੁੰਦਾ ਹੈ। ਬ੍ਰਹਿਮੰਡੀ ਹੁਕਮ ਨੂੰ ਸਿੱਧਾ ਸੁਣਦਾ ਹੈ ਅਤੇ ਕੁਦਰਤੀ ਜੀਵਨ ਜਿਉਂਦਾ ਹੈ। (ਕਿਰਤ ਕਰਨੀ ਅਤੇ ਪ੍ਰਭੂ ਨੂੰ ਹਰਦਮ ਚਿੱਤ ਵਿੱਚ ਰੱਖਣਾ)। ਇਹ ਅਵਸਥਾ ਮਨੁੱਖ ਤੋਂ ਵੱਖਰੀ ਨਹੀਂ, ਨਾ ਹੀ ਕਿਤੇ ਆਸਮਾਨ ਵਿੱਚ ਹੈ। ਭਾਵੇਂ ਸਾਡੇ ਦੇਸ਼ ਅੰਦਰ “ਕਮਿਸ਼ਨ ਏਜੰਟ” ਬਹੁਤ ਹਨ ਜਿਹੜੈ ਮਰਨ ਪਿੱਛੋਂ ਸਵਰਗਾਂ ਵਿੱਚ ਪੁਚਾਉਣ ਦਾ ਦਾਅਵਾ ਕਰਦੇ ਹਨ। ਪਰ ਸੱਚੇ ਸਤ ਪੁਰਖਾਂ, ਜਿਨ੍ਹਾਂ ਨੇ ਇਸ ਗਿਆਨ ਤੋਂ ਪੈਸਾ ਨਹੀਂ ਕਮਾਇਆ, ਨਾ ਕੋਈ ਡੇਰਾ ਬਣਾਇਆ-ਕੇਵਲ ਕਿਰਤ ਕਰਕੇ ਜੀਵਨ ਨਿਰਬਾਹ ਕੀਤਾ-ਉਨ੍ਹਾਂ ਨੇ ਹੀ ਇੱਕ ਮੱਤ ਹੋ ਕੇ ਸਵਰਗ ਅਤੇ ਨਰਕ ਦੋਹਾਂ ਨੂੰ ਰੱਦ ਕੀਤਾ। ਨਾਲ਼ ਹੀ ਲੋਕਾਈ ਨੂੰ ਆਪਣੇ ਅੰਦਰੋਂ ਇਸ ਸੱਚ ਨੂੰ ਪ੍ਰਾਪਤ ਕਰਨ ਦੀਆਂ ਵਿਗਿਆਨਕ ਵਿਧੀਆਂ ਦੱਸੀਆਂ। “ਸਭ ਕਿਛੁ ਘਰ ਮਹਿ ਬਾਹਰ ਨਾਹੀ। ਬਾਹਰਿ ਟੋਲੈ ਸੋ ਭਰਮਿ ਭੁਲਾਹੀ।” (ਅੰਕ 102) ਨਾਲ਼ ਹੀ ਦੱਸ ਦਿੱਤਾ ਕਿ ਇਹ ਅਵਸਥਾ ਜੀਵਨ ਕਾਲ ਵਿੱਚੋਂ ਹੀ ਪ੍ਰਾਪਤ ਕਰਨੀ ਹੈ, ਮਰਣ ਪਿੱਛੋਂ ਨਹੀਂ। ਭਗਤ ਜੀ ਕਹਿੰਦੇ ਹਨ ਕਿ ਉਸ ਅਵਸਥਾ ਵਿੱਚ ਕੋਈ ਵੱਡਾ ਛੋਟਾ ਨਹੀਂ, ਸਭ ਇੱਕ ਸਮਾਨ ਹਨ, ਕਿਉਂਕਿ ਸਭ ਇੱਕ ਹੀ ਨੂਰ ਤੋਂ ਪੈਦਾ ਹੋਏ ਹਨ। ਪਰ ਪੈਸਾ ਕਮਾਣ ਵਾਲ਼ੇ ਪਾਖੰਡੀਆਂ ਨੇ ਜਾਤਾਂ ਪਾਤਾਂ ਦਾ ਬਖੇੜਾ ਖੜ੍ਹਾ ਕਰ ਰੱਖਿਆ ਹੈ। ਇਸ ਕਾਰਣ ਬਖੇੜੇ ਕਰਨ ਵਾਲ਼ਿਆਂ ਨੂੰ ਇਸ ਵਿਗਿਆਨਕ ਸੱਚਾਈ ਦਾ ਪਤਾ ਨਹੀਂ ਚਲ ਸਕਦਾ। ਇਸੇ ਕਾਰਨ ਸਾਡਾ ਦੇਸ਼ ਅਨੇਕ ਪ੍ਰਕਾਰ ਦੇ ਭਰਮਾਂ ਅਤੇ ਜਾਤਾਂ ਆਦਿ ਵਿੱਚ ਵੰਡਿਆ ਹੋਇਆ ਹੈ। ਸਤ ਪੁਰਖਾਂ ਨੇ ਕਿਹਾ ਸੀ “ਜਾਤਿ ਕਾ ਗਰਬੁ ਨਾ ਕਰਿ ਮੂਰਖ ਗਵਾਰਾ।” (ਅੰਕ1127) ਭਗਤ ਰਵਿਦਾਸ ਜੀ ਫ਼ੁਮਾਨ ਕਰਦੇ ਹਨ ਕਿ ਉਸ ਅਵਸਥਾ ਵਿੱਚ ਕੋਈ ਡਰ, ਗ਼ਮ, ਭਰਮ ਇਤਿਆਦਿ ਨਹੀਂ। (ਪਰ ਅੱਜ ਅਸੀਂ ਪਾਖੰਡਿ ਧਾਰਮਿਕ ਲੋਕਾਂ ਨੂੰ ਚਿੰਤਾਵਾਂ ਵਿੱਚ ਘਿਰੇ ਹੋਏ, ਕੋਰਟ ਕਚਹਿਰੀਆਂ ਅਤੇ ਮੌਤ ਦੇ ਡਰੋਂ ਸਰਕਾਰੀ ਰੱਖਿਆ ਵਿੱਚ ਵਿਚਰਦੇ ਦੇਖਦੇ ਹਾਂ। ਇਸੇ ਕਾਰਨ ਅਧਰਮ ਦਾ ਬੋਲ ਬਾਲਾ ਹਰ ਪਾਸੇ ਨਜ਼ਰ ਆਉਂਦਾ ਹੈ। “ਥਾਨਸ਼ਟ ਜਗ ਭਰਿਸ਼ਟ ਹੋਏ ਡੂਬਤਾ ਇਵ ਜਗੁ” ਅੰਕ 662) ਭਗਤ ਜੀ ਰਹਾਉ ਦੀਆਂ ਪੰਕਤੀਆਂ ਅੰਦਰ ਫ਼ੁਰਮਾਉਂਦੇ ਹਨ ਕਿ ਮੈਂਨੂੰ ਹੁਣ ਆਪਣਾ “ਵਤਨ” ਨਿਰੰਕਾਰੀ ਮੰਡਲ ਜੋ ਆਤਮਾ ਦਾ ਦੇਸ ਹੈ, ਉਹ ਮਿਲ ਗਿਆ ਹੈ। ਉਥੇ ਦੀ ਇੱਕ ਹੋਰ ਗੱਲ ਦੱਸਦੇ ਹਨ ਕਿ ਉਥੇ ਸਦਾ ਖੈਰ ਸੁੱਖ, ਸਾਂਤੀ, ਤੰਦਰੁਸਤੀ ਹੈ ਕਿਉਂਕਿ ਇਹ ਹੀ ਸਾਡੀ ਆਤਮਾ ਦਾ ਦੇਸ਼ ਹੈ ਜੋ ਸੰਸਾਰੀ ਪਕੜਾਂ ਤੋਂ ਰਹਿਤ ਹੈ। ਦੂਜੇ ਪਦੇ ਵਿੱਚ ਦੱਸਦੇ ਹਨ ਕਿ ਸੰਸਾਰੀ ਰਚਨਾ ਬਣਦੀ ਅਤੇ ਢੱਠਦੀ ਹੈ ਪਰ ਇਹ ਥਾਂ ਹਮੇਸ਼ਾ ਕਾਇਮ ਰਹਿੰਦੀ ਹੈ। ਇੱਥੇ ਸਭ ਇੱਕ ਸਮਾਨ ਹਨ। ਮਨੁੱਖੀ ਆਤਮਾ ਦੀ ਇਹ ਅਵਸਥਾ ਜੇਇੱਕ ਵਾਰ ਪ੍ਰਾਪਤ ਹੋ ਜਾਏ, ਫਿਰ ਉਹ ਕਦੇ ਖ਼ਤਮ ਨਹੀਂ ਹੁੰਦੀ। ਉਹ ਪਾਤਸ਼ਾਹ ਨਾਲ ਇੱਕਮਿਕ ਹੋਣ ਕਰਕੇ ਸਦਾ ਸੱਚ ਵਾਲਾ ਹਿਰਦਾ ਬਣਾ ਲੈਂਦਾ ਹੈ। ਫਿਰ ਦੱਸਦੇ ਹਨ ਕਿ ਇਹ ਬਹੁਤ ਆਬਾਦੀ ਵਾਲਾ ਸਦਾ ਮਸ਼ਹੂਰ “ਸ਼ਹਿਰ” ਹੈ। ਇੱਥੇ ਸੱਚੇ ਸੁੱਚੇ ਆਤਮ ਗਿਆਨ ਅਤੇ ਗੁਣਾਂ ਦੇ ਮਾਹਰ ਧਨਾਢ ਵੱਸਦੇ ਹਨ। ਤੀਜੇ ਪਦੇ ਅੰਦਰ ਇਸ ਅਵਸਥਾ ਦੀ ਇੱਕ ਹੋਰ ਨਿਸ਼ਾਨੀ ਦੱਸਦੇ ਹਨ ਕਿ ਇੱਥੇ ਪਿਆਰੇ ਦਾ ਮਹਲ ਹੈ। ਜਿਸ ਪਾਸੇ ਮਰਜ਼ੀ ਜਾਓ ਕੋਈ ਰੋਕ ਨਹੀਂ। ਭਾਵ ਇਹ ਹੈ ਕਿ ਇਸ ਅਵਸਥਾ ਵਾਲ਼ਾ ਸਤ ਪੁਰਖ ਨਿਰੰਕਾਰੀ ਰਜ਼ਾ ਵਿੱਚ ਵਿਚਰਦਾ ਹੈ। ਉਸ ਦੇ ਇਸ ਨਿਰੰਕਾਰੀ ਜੀਵਨ ਵਿੱਚ ਕੋਈ ਸੰਸਾਰੀ ਬਾਦਸ਼ਾਹ ਜਾਂ ਰਾਜਾ ਵੀ ਰੋਕ ਨਹੀਂ ਪਾ ਸਕਦਾ। ਇਤਿਹਾਸ ਗਵਾਹ ਹੈ ਕਿ ਸਤ ਪੁਰਖਾਂ ਨੇ ਆਪਣਾ ਰਾਹ ਨਹੀਂ ਬਦਲਿਆ, ਨਾ ਹੀ ਕੋਈ ਅਸਲੀ ਸਤ ਪੁਰਖ ਕਿਸੇ ਰਾਜੇ ਅੱਗੇ ਝੁਕਿਆ, ਨਾ ਹੀ ਕਿਸੇ ਸਤ ਪੁਰਖ ਨੇ ਕਿਸੇ ਦੁਨਿਆਵੀ ਰਾਜੇ ਤੋਂ ਕਦੇ ਕੁੱਝ ਮੰਗਿਆ। ਸ਼ਬਦ ਦੇ ਅੰਤ ਵਿੱਚ ਦੱਸਦੇ ਹਨ ਕਿ ਜੋ ਵੀ ਕੋਈ ਉਸ ਸ਼ਹਿਰ ਵਿੱਚ ਆ ਕੇ ਵੱਸਦਾ ਹੈ, ਉਹ ਸਾਡਾ ਮਿੱਤਰ ਹੈ। ਭਗਤਾ ਸਤ ਪਰਖਾਂ ਨੇ ਜੋ ਉਸ ਸ਼ਹਿਰ ਦੇ ਵਾਸੀ ਹਨ, ਉਹਨਾਂ ਨੇ ਇਸ ਸ਼ਹਿਰ ਦੀ ਖੋਜ਼ ਦਾ ਟਿਕਾਣਾ ਸਰੀਰ ਦੇ ਅੰਦਰ ਦੱਸਿਆ ਹੈ। ਗੁਰੂ ਨਾਨਕ ਦੇਵ ਜੀ ਦੱਸਦੇ ਹਨ “ਕਾਇਆ ਨਗਰੁ ਨਗਰ ਗੜ ਅੰਦਰ। ਸਾਚਾ ਵਾਸਾ ਪੁਰਿ ਗਗਨੰਦਰਿ।। ਅਸਥਿਰੁ ਥਾਨ ਸਦਾ ਨਿਰਮਾਇਲੁ ਆਪੇ ਆਪੁ ਉਪਾਇਦਾ।।” ਅੰਕ 1033 ਇਹ ਸ਼ਹਿਰ ਮਨੁੱਖੀ ਸਰੀਰ ਦੇ ਅੰਦਰ ਹੀ ਹੈ ਜੋ ਸਦੀਵਕਾਲੀ ਉਸ ਪ੍ਰਭੂ ਦਾ ਆਪ ਬਣਾਇਆ ਹੋਇਆ ਹੈ। ਸੰਸਾਰੀ ਸ਼ਹਿਰਾਂ ਵਿੱਚ ਅਸੀਂ ਦੇਖਦੇ ਹਾਂ ਕਿ ਗੁਆਂਢੀ ਨਾਲ਼ ਗੁਆਂਢੀ ਵੀ ਲੜ ਪੈਂਦਾ ਹੈ, ਪਰ ਨਿਰੰਕਾਰੀ ਸ਼ਹਿਰ ਵਿੱਚ (ਸੁ ਮੀਤ ਹਮਾਰਾ) ਸਾਰੇ ਇੱਕ ਸਮਾਨ ਮਿੱਤਰਾਂ ਦੀ ਤਰਾਂ ਵੱਸਦੇ ਹਨ। ਇਸ ਨਾਲ ਲੜਾਈ ਝਗੜਾ ਨਹੀਂ ਹੁੰਦਾ। ਝਗੜਾ ਉਦੋਂ ਹੁੰਦਾ ਹੈ ਜਦੋਂ ਸਾਡੇ ਅੰਦਰ ਪ੍ਰਚੰਡ ਹਉਮ ੈਅਤੇ ਅਗਿਆਨਤਾ ਪੱਕਾ ਟਿਕਾਣਾ ਬਣਾ ਲੈਂਦੀਆਂ ਹਨ।
ਭਗਤ ਰਵਿਦਾਸ ਜੀਆਂ ਨੇ ਲੋਕਾਈ ਦੇ ਭਲੇ ਵਾਸਤੇ ਦੱਸ ਦਿੱਤਾ ਕਿ ਮਨੁੱਖ ਦਾ ਅਸਲੀ ਧਰਮ ਇਹ ਬੇਗ਼ਮਪੁਰੇ ਵਾਲ਼ੀ ਅਵਸਥਾ ਹੀ ਹੈ ਜਿੱਥੇ ਕੋਈ ਵਿਤਕਰਾ ਅਤੇ ਭੇਦ ਭਾਵ ਵੀ ਕੋਈ ਨਹੀਂ। ਧਰਮ ਦੀ ਇਹ ਉਚੀ ਸੁੱਚੀ ਨਿਰਅਕਾਰ ਗੁਣਾਂ ਵਾਲੀ ਅਵਸਥਾ ਜਿਸ ਅੰਦਰ ਕੋਈ ਵੀ ਬਾਹਰੀ ਭੇਖ ਦਾ ਨਿਸ਼ਾਨ ਨਹੀਂ, ਕਿਵੇਂ ਪ੍ਰਾਪਤ ਕੀਤੀ ਜਾ ਸਕਦੀ ਹੈ? ਭਗਤ ਜੀ ਬਾਣੀ ਅੰਦਰ ਦੱਸਦੇ ਹਨ ਕਿ ਮੇਰੇ ਜਿਹਾ ਨਿਤਾਣਾ, ਗਰੀਬ, ਕਮਜ਼ੋਰ ਕੋਈ ਨਹੀਂ (ਸਤ ਪੁਰਖ਼ “ਮੈਂ” ਵੱਲੋਂ ਨਿਤਾਣੇ ਹੁੰਦੇ ਹਨ)। ਤੇਰੇ ਜਿਹਾ ਦਿਆਲੂ ਕੋਈ ਨਹੀਂ। ਨਿਤਾਣੇ ਅਤੇ ਕਮਜ਼ੋਰ ਦਾ ਸਾਥ ਕੇਵਲ ਨਿਰਸੁਆਰਥ ਪ੍ਰਭੂ ਹੀ ਦੇ ਸਕਦਾ ਹੈ। ਜਾਂ ਬੇਗ਼ਮਪੁਰੇ ਦਾ ਵਾਸੀ ਹੋਵੇ, ਉਹ ਸਾਥ ਦੇ ਸਕਦਾ ਹੈ। ਬਾਕੀ ਦੁਨੀਆਂ ਦੇ ਧਾਰਮਿਕ ਲੋਕ ਜਾਂ ਸਰਕਾਰਾਂ ਆਪਣੇ ਸੁਆਰਥ ਕਾਰਣ ਕੁੱਝ ਦਿਆਲਤਾ ਦਿਖਾਉਂਦੀਆਂ ਹਨ। ਇਹ ਨਿਤਾਣੇ ਦੀ ਮੱਦਦ ਨਹੀਂ ਕਰਦੇ, ਉਸ ਨੂੰ ਦਾਨ ਦੇ ਕੇ ਆਸ ਰੱਖਦੇ ਹਨ ਕਿ ਭਗਵਾਨ ਸਾਨੂੰ ਬਹੁਤਾ ਦੇਵੇਗਾ। ਪਰ ਪ੍ਰਭੂ ਬੱਚਾ ਨਹੀਂ ਬਹੁਤ ਹੀ ਸੂਝਵਾਨ ਹੈ {ਅੱਜ ਵਿਗਿਆਨਕ ਵੀ ਸੂਖਮ ਅਣੂਆਂ ਦੇ ਵਰਤਾਰੇ ਨੂੰ ਦੇਖ ਕੇ ਅਸ਼ ਅਸ਼ ਕਰਦੇ ਹੋਏ ਦੰਗ ਰਹਿ ਜਾਂਦੇ ਹਨ} ਸਰਕਾਰਾਂ ਗਰੀਬਾਂ ਦੇ ਭਲੇ ਦਾ ਰੌਲਾ ਕੇਵਲ ਵੋਟਾਂ ਵਾਸਤੇ ਹੀ ਪਾਉਂਦੀਆਂ ਹਨ ਸਤ ਪੁਰਖ ਇਹ ਸਭ ਕੁੱਝ ਚੰਗੀ ਤਰਾਂ ਜਾਣਦੇ ਹੁੰਦੇ ਹਨ। ਗੁਰਵਾਕ ਹੈ “ਆਪਣੇ ਹੀ ਹਿਤ ਸਿਉ ਸਭ ਲਾਗੇ ਕਿਆ ਦਾਰਾ ਕਿਆ ਮੀਤ” ਅੰਕ 634 ਅਤੇ 536
ਨਿਰਸੁਆਰਥ ਕੇਵਲ ਪ੍ਰਭੂ ਹੀ ਹੈ। ਇਸ ਗੱਲ ਨੂੰ ਜਦ ਕਦੇ ਵੀ ਮਨੁੱਖ ਸਮਝ ਲਏ, ਉਸ ਅੰਦਰ ਹਉਮੈ ਦਾ ਦਰਜ਼ਾ ਘਟ ਜਾਏਗਾ, ਤਾਂ ਪ੍ਰਭੂ ਦੀ ਦਿਆਲਤਾ ਸਮਝ ਆਏਗੀ। ਉਪਰੰਤ ਭਗਤ ਜੀ ਦੱਸਦੇ ਹਨ ਕਿ ਹੁਣ ਪ੍ਰਭੂ ਦੇ ਪ੍ਰਵਚਨ ਤੁਹਾਡੇ ਅੰਦਰੋਂ ਭਾਵਾਂ ਅਤੇ ਖਿਆਲਾਂ ਦੇ ਰੂਪ ਵਿੱਚ ਪ੍ਰਾਪਤ ਹੁੰਦੇ ਹਨ ਅਤੇ ਹੁਕਮ ਰਜਾ ਦੀ ਸਮਝ ਹੋਣ ਲੱਗਦੀ ਹੈ। ਇਸ ਹਕੀਕਤ ਨੂੰ ਮਨ ਸਹੀ ਮੰਨੇਗਾ। “ਬਚਨੀ ਤੋਰ ਮੋਰ ਮਨੁ ਮਾਨੈ ਜਨ ਕਉ ਪੂਰਨੁ ਦੀਜੈ” ਅੰਕ 694.
ਹਰ, ਸਤ ਪੁਰਖ ਦੇ ਅਨੁਯਾਈ (ਸ਼ਰਧਾਵਾਨ) ਉਨਾਂ ਨੂੰ ਮੱਥੇ ਵੀ ਟੇਕਦੇ ਹਨ ਪੈਸੇ ਵੀ ਸ਼ਰਧਾ ਅਤੇ ਵਿਤ ਮੁਤਾਬਕ ਦਿੰਦੇ ਹਨ ਪਰ ਉਨਾਂ ਕੋਲੋਂ ਪ੍ਰਭੂ ਪਿਤਾ ਦੇ ਬਚਨ ਸੁਣਨੇ ਨਹੀਂ ਸਿੱਖਦੇ। ਜੇ ਬੱਚਾ ਆਪਣੇ ਬਾਪ ਦੇ ਬਚਨਾਂ ਨੂੰ ਸੁਣ ਕੇ ਮੰਨਦਾ ਹੋਇਆ ਜੀਵਨ ਮਾਰਗ ਸਿੱਖਦਾ ਹੈ, ਉਹ ਕਦੇ ਗਲਤ ਰਸਤੇ ਨਹੀਂ ਜਾਏਗਾ। ਨਾ ਪੜ੍ਹਾਈ ਸਮੇਂ ਸਕੂਲਾਂ ਕਾਲਜਾਂ ਵਿੱਚ ਕੋਈ ਉਪੱਦਰ ਕਰੇਗਾ। ਇਸੀ ਪ੍ਰਕਾਰ ਸਤ ਪੁਰਖਾਂ ਨੇ ਇੱਕ ਮੱਤ ਹੋ ਕੇ ਮਨੁੱਖ ਨੂੰ ਪ੍ਰਭੂ ਪਿਤਾ ਦੇ ਬਚਨਾਂ ਨਾਲ ਹੀ ਮਨ ਦਾ ਮੰਨ ਜਾਣਾ ਮੰਨ ਕੇ ਆਪਣੇ ਅਸਲ ਰੂਪ ਨੂੰ ਜਾਨਣਾ ਦਸਿਆ ਹੈ। “ਮਨ ਤੂੰ ਜੋਤਿ ਸਰੂਪ ਹੈਂ ਆਪਣਾ ਮੂਲ ਪਛਾਣ। (ਅੰਕ 441) “ਗੁਰ ਬਚਨੀ ਮਨੁ ਸਹਜ ਧਿਆਨੇ”। (ਅੰਕ 796) ਪ੍ਰਭੂ ਪਿਤਾ ਦੇ ਬਚਨ ਸੁਣਨ ਤੋਂ ਬਿਨਾਂ ਕੋਈ ਵੀ ਮਨੁੱਖ ਵਾਸ਼ਨਾਵਾਂ ਨੂੰ ਕੁਦਰਤੀ ਸੰਜਮ ਵਿੱਚ ਜੀਵਨ ਭਰ ਨਹੀਂ ਰੱਖ ਸਕਦਾ। ਨਾ ਹੀ ਉਹ ਦੂਜਿਆਂ ਨਾਲ਼ ਵਧੀਕੀ, ਝਗੜੇ, ਦੰਗੇ ਕਰਨ ਤੋਂ ਰੁਕ ਸਕਦਾ ਹੈ। ਇਹ ਸਭ ਕੁੱਝ ਅਸੀਂ ਅਜੋਕੇ ਵਿਗਿਆਨਕ ਸਮੇਂ ਵਿੱਚ ਵੀ ਦੇਖ ਰਹੇ ਹਾਂ। ਸਾਡੇ ਦੇਸ਼ ਵਿੱਚ ਅਖੌਤੀ ਸਤ ਪੁਰਖਾਂ ਦਾ ਕੋਈ ਹੱਦ ਬੰਨਾ ਨਹੀਂ। ਪਰ ਇਨ੍ਹਾਂ ਦੀ ਬਹੁਗਿਣਤੀ ਪ੍ਰਭੂ ਦੀ ਬੋਲੀ ਨਹੀਂ ਸਿਖਾ ਰਹੀ, ਕੋਈ ਹੋਰ ਹੀ ਬੋਲੀ ਸਿਖਾ ਰਹੀ ਹੈ। ਜਿਸ ਨਾਲ਼ ਮਨੁੱਖ ਏਕਤਾ ਤੋਂ ਅਨੇਕਤਾ ਵਾਲੇ ਪਾਸੇ ਜਾ ਰਿਹਾ ਹੈ।
ਉਪਰੋਕਤ ਵੀਚਾਰ ਦਾ ਸਾਰ ਅੰਸ਼ ਇਹ ਹੈ ਕਿ ਅਸੀਂ ਇੱਥੇ ਸੰਸਾਰ ਵਿੱਚ ਤਾਂ ਨਵੀਆਂ ਨਵੀਆਂ ਕਾਲੌਨੀਆਂ ਵਿੱਚ ਪਲਾਟ ਬੁੱਕ ਕਰਵਾਉਂਦੇ ਹਾਂ ਪਰ ਇਹ ਸਭ ਕੁੱਝ ਨਾਸ਼ਵਾਨ ਹੈ। ਇੱਥੇ ਡਰ ਵੀ ਹੈ। ਭਗਤ ਜੀ ਅਤੇ ਉਨ੍ਹਾਂ ਦੇ ਹਮ ਖਿਆਲੀ ਸਤਪੁਰਖ ਮਨੁੱਖ ਨੂੰ ਸਮਝਾਉਂਦੇ ਹਨ ਕਿ ਐ ਮਨੁੱਖ! ਤੂੰ ਬੇਗ਼ਮ ਪੁਰੇ ਵਿੱਚ ਵੀ ਥਾਂ ਬਣਾਜੋ ਬਹੁਤ ਆਬਾਦੀ ਵਾਲਾ (ਆਬਾਦਾਨ) ਅਤੇ ਮਸ਼ਹੂਰ ਸ਼ਹਿਰ ਹੈ। ਉਥੇ ਸਭ ਇੱਕ ਸਮਾਨ ਅਤੇ ਮਿੱਤਰ ਹਨ।
ਸਭ ਹੀ ਸਤ ਪੁਰਖਾਂ ਦਾ ਇਹ ਹੀ ਮਨੋਰਥ ਹੈ ਕਿ ਮਨੁੱਖ ਦੇ ਅੰਦਰ ਦਾ ਪਰਮਤੱਤ, ਜੋਤ ਸਰੂਪ ਆਪਾ, ਮਾਇਆਵੀ ਅਤੇ ਸੰਸਾਰੀ ਜਕੜਾਂ ਚੋਂ ਨਿਕਲ਼ਕੇ ਬੇਗ਼ਮਪੁਰੇ ਦਾ ਵਾਸੀ ਹੋਵੇ।
ਗੁਰਬਖ਼ਸ਼ ਸਿੰਘ 9417231762


(17/04/12)
ਗੋਪਾਲ ਸਿੰਘ

ਸਤਿਕਾਰ ਯੋਗ ਸੰਪਾਦਕ ਜੀ ਅਤੇ ਸਿੱਖ ਮਾਰਗ ਦੇ ਪਾਠਕੋ,
ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਹਿ ॥
ਦੇਖਣ ਵਿੱਚ ਆਇਆ ਹੈ ਕਿ ਕੁੱਝ ਸ਼ਰਧਾਲੂ ਵੀਰ ਗੁਰੁ ਗਰੰਥ ਸਾਹਿਬ ਦੀ ਪਰਕਰਮਾ ਕਰਦੇ ਹਨ ਕੀ ਪਰਕਰਮਾ ਕਰਨੀ ਗੁਰਮਤਿ ਹੈ, ਜੇ ਗੁਰਮਤਿ ਹੈ ਤਾਂ ਸਮਝਾਉਣ ਦੀ ਕਿਰਪਾ ਕਰਨੀ, ਜੇ ਮਨਮਤਿ ਹੈ ਤਾਂ ਇਹ ਕਿਥੋਂ, ਅਤੇ ਕਦੋਂ ਸ਼ੁਰੂ ਹੋਈ?
ਸਾਰਿਆਂ ਦਾ ਧੰਨਵਾਦ
ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਹਿ ॥
ਗੋਪਾਲ ਸਿੰਘ


(17/04/12)
ਅਵਤਾਰ ਸਿੰਘ ਲੰਡਨ

ਸ. ਜਸਬੀਰ ਸਿੰਘ ਜੀ ਕੈਲਗਰੀ
“ਨਰੂ ਮਰੈ, ਨਰੁ ਕਾਮਿ ਨਾ ਆਵੈ॥ ਪਸੂ ਮਰੈ, ਦਸ ਕਾਜ ਸਵਾਰੈ”
ਮੈਂ ਸ. ਚਰਨਜੀਤ ਸਿੰਘ ਬਰੈਂਮਪਟਨ ਜੀ ਵਲੋਂ ਕੀਤੇ ਅਰਥਾਂ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਤੁਹਾਡੇ ਵਲੋਂ ਕੀਤੇ ਹੋਏ ਅਰਥ ਪੂਰੇ ਨਹੀਂ ਉਤਰਦੇ ਤੇ ਇਸੇ ਲਈ ਵਿਚਾਰ ਅਧੀਨ ਸਿਰਫ ਇਹੀ ਸ਼ਬਦ ਹੈ। ਇਸ ਤੇ ਵਿਚਾਰ ਨਿਬੜਣ ਤੋਂ ਬਾਅਦ ਜਿਹੜੇ ਹੋਰ ਸ਼ਬਦ ਦੀ ਵਿਚਾਰ ਤੁਸੀਂ ਕਹੋਗੇ ਮੈਂ ਤੁਹਾਡੇ ਨਾਲ ਕਰਨਾਂ ਅਪਣਾਂ ਧੰਨ ਭਾਗ ਸਮਝਾਂਗਾ। ਜੇ ਆਪ ਜੀ ਨੂੰ ਕਿਸੇ ਨਿਜੀ ਰੋਸ ਕਾਰਨ ਸ. ਚਰਨਜੀਤ ਸਿੰਘ ਬਰੈਂਮਪਟਨ ਨਾਲ ਸਹਿਮਤ ਹੋਣਾਂ ਔਖਾ ਲਗਦਾ ਹੈ ਤਾਂ ਮੈਂ ਆਪ ਜੀ ਨੂੰ ਮਜਬੂਰ ਨਹੀਂ ਕਰਦਾ। ਤੁਸੀਂ ਟੇਢੇ ਢੰਗ ਨਾਲ ਨਿਕਲਣ ਦਾ ਰਾਹ ਕਿਉਂ ਲੱਭ ਰਹੇ ਹੋ? ਕਈ ਵਾਰ ਦੇਖਿਆ ਹੈ ਤੁਸੀਂ ਗੁਰਮਤਿ ਦੇ ਵਿਚਾਰ ਵਟਾਂਦਰੇ ਨੂੰ ਨਿਰੋਲ ਜਿੱਤ ਹਾਰ ਦਾ ਵਿਸ਼ਾ ਬਨਾ ਕੇ ਚਲਦੇ ਹੋ। ਤੁਸੀਂ ਇੱਕ ਸ਼ਬਦ ਦੀ ਵਿਚਾਰ ਤੇ ਟਿਕ ਕੇ ਕਿਉਂ ਨਹੀਂ ਅਨੰਦ ਮਾਣ ਸਕਦੇ? ਜਦੋਂ ਤੁਸੀਂ
convince ਨਹੀਂ ਕਰ ਸਕਦੇ ਤਾਂ confuse ਕਰਕੇ ਨਿਕਲਣ ਦਾ ਰਾਹ ਬਨਾ ਲੈਂਦੇ ਹੋ ਜੋ ਕਿਸੇ ਵਿਦਵਾਂਨ ਨੂੰ ਸ਼ੋਭਾ ਨਹੀਂ ਦਿੰਦਾ। ਸਿੱਖ ਮਾਰਗ ਤੇ ਵਿਚਾਰ ਵਟਾਂਦਰਾ ਕਰਦੇ ਸਮੇਂ ਅਸੀਂ ਅਪਣੇ ਗੁਰੂ ਪ੍ਰਤੀ ਸਤਿਕਾਰ ਵੀ ਕਾਇਮ ਰਖੀਏ। ਮੈਂ ਬੇਨਤੀ ਕਰਦਾ ਹਾਂ ਕਿ ਆਪ ਇੱਕ ਸਮੇਂ ਸਿਰਫ ਇੱਕ ਸ਼ਬਦ ਦੀ ਵਿਚਾਰ ਤੇ ਕਾਇਮ ਰਹਿਕੇ ਅਪਨਾਂ ਯੋਗਦਾਨ ਪਾਉ।
ਮੇਰੇ ਨਾਲ ਪ੍ਰਵਾਰਕ ਸਬੰਧ ਰੱਖਣ ਵਾਲੇ ਇੱਕ ਵਿਅਕਤੀ ਦੀ ੨੦੧੦ ਵਿੱਚ ਪੰਜਾਬ ਜਾ ਕੇ ਮੌਤ ਹੋ ਗਈ ਤਾਂ ਉਸ ਦੀ ਵਸੀਅੱਤ ਅਨੁਸਾਰ ਉਸ ਦਾ ਮ੍ਰਿਤਕ ਸਰੀਰ ਪ੍ਰਵਾਰ ਵਲੋਂ ਇੱਕ ਹਸਪਤਾਲ ਨੂੰ ਦਾਂਨ ਕਰ ਦਿਤਾ ਗਿਆ। ਹਸਪਤਾਲ ਨੇ ਉਸ ਦੇ ਸਰੀਰ ਵਿਚੋਂ ਲੋੜੀਂਦੇ ਅੰਗ ਕੱਢਕੇ ਹੋਰਨਾਂ ਲੋੜਵੰਦਾਂ ਦੇ ਸਰੀਰਾਂ ਵਿੱਚ ਲਾ ਦਿੱਤੇ ਤੇ ਬਾਕੀ ਦਾ ਸਰੀਰ ਹੁਣ ਪੰਜਾਬ ਦੇ ਉਸ ਮੈਡੀਕਲ ਕਾਲਿਜ ਪਾਸ ਦਸ ਸਾਲ ਲਈ ਰਹੇਗਾ ਤੇ ਉਸ ਕਾਲਿਜ ਦੇ ਵਿਦਿਆਰਥੀਆਂ ਦੀ ਸਿਖਿਆ ਹਿਤ ਵਰਤੋਂ ਵਿੱਚ ਆਵੇਗਾ। ਤੇ ਏਸੇ ਤਰ੍ਹਾਂ ਇੱਕ ਹੋਰ ਇਸਤਰੀ ਦੀ ਮੌਤ ਦੋ ਕੁ ਮਹੀਂਨੇਂ ਪਹਿਲਾਂ ਲੰਡਨ ਦੇ ਇੱਕ ਹਸਪਤਾਲ ਵਿੱਚ ਬ੍ਰੇਨ ਹੈਮਰੇਜ ਕਾਰਨ ਹੋਈ ਤੇ ਉਸ ਦਾ ਸਰੀਰ ਭੀ ਉਸ ਦੀ ਲਿਖਤ ਅਨੁਸਾਰ ਹਸਪਤਾਲ ਰਾਹੀਂ ਦਾਂਨ ਵਿੱਚ ਦੇ ਦਿੱਤਾ ਗਿਆ। ਉਸ ਦੀਆਂ ਅੱਖਾਂ ਉਸੇ ਦਿਨ ਇੱਕ ਲੋੜਵੰਦ ਦੇ ਕੰਮ ਆ ਗਈਆਂ।
ਅਸੀਂ ਦੇਖ ਰਹੇ ਹਾਂ ਕਿ ਉਪ੍ਰੋਕਤ ਦੋ ਵਿਅਕਤੀਆਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਮ੍ਰਿਤਕ ਸਰੀਰਾਂ ਨੇਂ ਕਿਨੇਂ ਹੀ ਦੁਖੀਆਂ ਦੇ ਦੁੱਖ ਦੂਰ ਕਰਕੇ ਉਨ੍ਹਾਂ ਨੂੰ ਇੱਕ ਨਵਾਂ ਜੀਵਨ, ਵਿਸ਼ਵਾਸ਼, ਉਤਸ਼ਾਹ ਤੇ ਖੇੜਾ ਦਿਤਾ ਹੈ।
ਕੀ ਤੁਸੀਂ ਅਜੇ ਵੀ ਕਹੋ ਗੇ ਕਿ ਨਰ (ਇਨਸਾਂਨ) ਮਰ ਕੇ ਕਿਸੇ ਕੰਮ ਨਹੀਂ ਆਉਂਦਾ?
ਸਿੱਖ ਮਾਰਗ ਰਾਹੀਂ ੨੪. ੧੨. ੨੦੧੦ ਨੂੰ ਮੈਂ ਆਪ ਜੀ ਨੂੰ ਬੇਨਤੀ ਕੀਤੀ ਸੀ ਕਿ ਪ੍ਰੋ. ਸਾਹਿਬ ਸਿੰਘ ਜੀ ਨੂੰ ਗ਼ਲਤ ਸਾਬਤ ਕਰਨ ਦੀ ਕੋਸ਼ਿਸ਼ ਨਾਂ ਕਰੋ। ਉਨ੍ਹਾਂ ਦੀ ਘਾਲਨਾਂ ਅਤਿ ਸ਼ਾਲਾਘਾ ਯੋਗ ਹੈ। ਉਨ੍ਹਾਂ ਨੇ ਬਹੁਤਾ ਕਰਕੇ ਵਿਆਕਰਨ ਬਾਰੇ ਸੋਝੀ ਦਿਤੀ ਹੈ ਜਿਸ ਲਈ ਅਸੀਂ ਉਨ੍ਹਾਂ ਦੇ ਸਦਾ ਲਈ ਰਿਣੀਂ ਰਹਾਂ ਗੇ। ਅਸੀਂ ਉਨ੍ਹਾਂ ਦੀ ਖੋਜ ਦਾ ਸਹਾਰਾ ਤਾਂ ਲੈ ਸਕਦੇ ਹਾਂ ਪਰ ਉਨ੍ਹਾਂ ਦੇ ਕੀਤੇ ਹੋਏ ਹਰ ਸ਼ਬਦ ਦੇ ਅਰਥਾਂ ਨੂੰ ਸਹੀ ਨਹੀਂ ਮੰਨ ਸਕਦੇ। ਉਨ੍ਹਾਂ ਨੇਂ ਸਾਂਨੂੰ ਹੋਰ ਅਗੇ ਖੋਜ ਕਰਨ ਲਈ ਉਤਸ਼ਾਹਿਤ ਕੀਤਾ ਹੈ ਨਾਂ ਕਿ ਉਨ੍ਹਾਂ ਨੇਂ ਅਪਣੇ ਵਲੋਂ ਕੀਤੇ ਹੋਏ ਅਰਥਾਂ ਨੂੰ ਹੀ ਅੰਤਮ ਮੰਨਣ ਲਈ ਕਿਹਾ ਹੈ। ਗੁਰਬਾਂਣੀ ਸਾਂਨੂੰ ਬਿਬੇਕ ਬੁੱਧ ਦੀ ਵਰਤੋਂ ਕਰਨ ਦੀ ਪ੍ਰੇਰਨਾਂ ਅਤੇ ਮੱਤ ਦਿੰਦੀ ਹੈ। ਕੀ ਅਸੀਂ ਗੁਰਬਾਂਣੀ ਦੀ ਇਸ ਮੱਤ ਨੂੰ ਨਕਾਰ ਕੇ ਪ੍ਰੋ. ਸਾਹਿਬ ਸਿੰਘ ਜੀ ਨੂੰ ਹੀ ਦੋਸ਼ੀ ਠਹਿਰਾਈ ਜਾਂਵਾਂ ਗੇ ਤੇ ਆਪ ਗੁਰੂ ਵਲ ਪਿੱਠ ਕਰਕੇ ਖੜੇ ਰਹਾਂਗੇ? ਗੁਰੂ ਨੇ ਹਰ ਸਿੱਖ ਨੂੰ ਖੋਜੀ ਬਨਣ ਦੀ ਸਿੱਖਿਆ ਦਿਤੀ ਹੈ।
“ਭਭੈ ਭਾਲਹਿ ਗੁਰਮੁਖਿ ਬੂਝਹਿ ਤਾ ਨਿਜ ਘਰਿ ਵਾਸਾ ਪਾਈਐ” (੯੩੫)
“ਖੋਜੀ ਖੋਜਿ ਲਧਾ ਹਰਿ ਸੰਤਨ ਪਾਹਾ ਰਾਮ” (੮੪੫)

ਸਤਿਕਾਰ ਸਹਿਤ ਅਵਤਾਰ ਸਿੰਘ ਲੰਡਨ


(17/04/12)
ਚਰਨਜੀਤ ਸਿੰਘ ਬਰੈਂਮਪਟਨ

ਅਮਰੀਕ ਸਿੰਘ ਰਾਜਪੁਰਾ ਜੀ
ਸਤੈ ਬਲਵੰਡ ਕੀ ਵਾਰ, ਪੰਨਾ 967 ਤੇ ਲਿਖਿਆ ਹੈ:
ਪੁਤ੍ਰੀ ਕਉਲੁ ਨ ਪਾਲਿਓ ਕਰਿ ਪੀਰਹੁ ਕੰਨ੍ਹ੍ਹ ਮੁਰਟੀਐ ॥
ਇਸੇ ਤਰਾਂ ਭਾਈ ਗੁਰਦਾਸ ਜੀ, ਵਾਰ1, ਪਉੜੀ 38 ਵਿੱਚ ਲਿਖਦੇ ਹਨ:
ਪੁਤ੍ਰੀਂ ਕੌਲ ਨਾ ਪਾਲਿਆ
ਇਸ ਤੋਂ ਇੱਕ ਗੱਲ ਤਾ ਸਪਸ਼ਟ ਹੁੰਦੀ ਹੈ ਕਿ
“ਪੁੱਤੀ ਗੰਢ ਪਵੈ ਸੰਸਾਰਿ॥”
ਵਿਚ ਪੁੱਤੀ ਬਹੁਵਚਨ ਸ਼ਬਦ ਹੈ ਨਾ ਕਿ ਇਕਵਚਨ।
ਜੇ ਪਤੀ ਪਤਨੀ ਵਿੱਚ ਗੰਢ ਪਾਉਣ ਲਈ ਸਿਰਫ ਪੁੱਤਰ ਹੀ ਸਹਾਈ ਹੁੰਦੇ ਤੇ ਗੁਰੁ ਸਾਹਿਬ ਨੇ ਇਕਵਚਨ ਵਰਤਨਾ ਸੀ। ਸੋ ਪੁੱਤੀਂ ਦਾ ਅਰਥ ਇਥੇ ਸੰਤਾਨ ਹੀ ਹੈ। ਕਾਮਨ ਸੈਂਸ ਵੀ ਇਹੋ ਕਹਿੰਦੀ ਹੈ ਕਿ ਸਂਤਾਨ ਵਿੱਚ ਧੀਆਂ ਪੁੱਤਰ ਦੋਂਵੇ ਹੀ ਆ ਜਾਂਦੇ ਹਨ। “ਪੁੱਤੀਂ ਦਾ ਅਰਥ” ਬਹੁਤੇ ਪੁੱਤਰ ਢੁਕਵਾਂ ਨਹੀਂ ਹੈ।
ਚਰਨਜੀਤ ਸਿੰਘ
ਬਰੈਂਮਪਟਨ


(17/04/12)
ਗੁਰਬੀਰ ਸਿੰਘ

ਵੀਰ ਅਮਰੀਕ ਸਿੰਘ ਰਾਜਪੁਰਾ ਜੀਓ,
ਇਸ ਸ਼ਬਦ ਦਾ ਕੇਂਦਰੀ ਭਾਵ ਹੈ ਕਿ ਬੰਦੇ ਦਾ ਪਰਮਾਤਮਾ ਨਾਲ ਸਬੰਧ ਨਾਮ ਸਿਮਰਣ ਰਾਹੀਂ ਜੁੜਦਾ ਹੈ। ਬਾਕੀ ਸਾਰੀਆਂ ਕਿਸੇ ਨਾ ਕਿਸੇ ਪ੍ਰਕਾਰ ਦੇ ਸਬੰਧ ਜੁੜਨ ਦੀਆਂ ਉਧਾਰਣਾ ਮਾਤਰ ਹਨ। ਵੀਰ ਜੀ ਉਧਾਰਣ ਨੂੰ ਸਾਹਿਤਕ ਅੰਗਰੇਜ਼ੀ ਵਿੱਚ ਅਨਾਲੋਜੀ ਕਹਿੰਦੇ ਹਨ। ਅਨਾਲੋਜੀ ਜੀਵਨ ਦੀਆਂ ਆਮ ਹਾਲਤਾਂ ਵਿਚੋਂ ਲਈ ਜਾਂਦੀ ਹੈ। ਵਿਸ਼ੇਸ਼ ਹਾਲਤਾਂ ਵਿਚੋਂ ਨਹੀਂ। ਆਮ ਹਾਲਤਾਂ ਸਮੇਂ ਅਤੇ ਸਥਾਨ ਦੀਆਂ ਪਾਬੰਦ ਹੁੰਦੀਆਂ ਹਨ। ਉਧਾਰਣ ਵਿਚਲਾ ਸੱਚ ਯੂਨੀਵਰਸਲ ਨਹੀਂ ਹੁੰਦਾ। ਬਲਕਿ ਉਧਾਰਣ ਕਿਸੇ ਹੋਰ ਯੂਨੀਵਰਸਲ ਸੱਚ ਨੂੰ ਸਮਝਾਉਣ ਅਤੇ ਦ੍ਰਿੜ ਕਰਨ ਲਈ ਹੁੰਦੀ ਹੈ। ਮੇਰੀ ਸਮਝ ਅਨੁਸਾਰ ਇਸ ਸ਼ਬਦ ਦੀ ਇਸ ਉਸ਼ਧਾਰਣ ਦਾ ਅਰਥ ਹੈ ਕਿ ਜਿਸ ਔਰਤ ਦੀ ਪਤੀ ਨਾਲ ਟੁੱਟ ਗਈ ਹੈ, ਫਿਰ ਉਸ ਦਾ ਸਮਾਜ (ਸੰਸਾਰ) ਨਾਲ ਸੰਪਰਕ ਪੁੱਤ ਜ਼ਰੀਏ ਹੁੰਦਾ ਹੈ।
ਵੀਰ ਜੀ, ਕਿਸੇ ਵਿਸ਼ੇਸ਼ ਹਾਲਤ ਵਿੱਚ ਅਜਿਹੀ ਔਰਤ ਦਾ ਸਮਾਜ ਨਾਲ ਸੰਪਰਕ ਕਿਸੇ ਵੀ ਰਿਸ਼ਤੇ ਰਾਹੀਂ ਹੋ ਸਕਦਾ ਹੈ। ਅਜਿਹੀ ਔਰਤ ਦੁਬਾਰਾ ਵਿਆਹ ਕਰ ਕੇ, ਚਾਦਰ ਪਾ ਕੇ ਵੀ ਸਮਾਜ ਨਾਲ ਸੰਪਰਕ ਬਣਾ ਸਕਦੀ ਹੈ। ਵਿਸ਼ੇਸ਼ ਹਾਲਤ ਵਿੱਚ ਕੋਈ ਔਰਤ ਬਿਨਾ ਕਿਸੇ ਰਿਸ਼ਤੇ ਦੀ ਮਦਦ ਦੇ ਵੀ ਸਮਾਜ ਦੇ ਸੰਪਰਕ ਵਿੱਚ ਆ ਸਕਦੀ ਹੈ। ਇਸ ਤਰਾਂ ਦੀਆਂ ਔਰਤਾਂ ਬਥੇਰੀਆਂ ਮਿਲ ਜਾਣਗੀਆਂ। ਤੁਸੀਂ ਮੇਰਾ ਇਸ਼ਾਰਾ ਨਹੀਂ ਸਮਝੇ। ਔਰਤ ਨੂੰ ਮੱਧਕਾਲ ਵਿੱਚ ਵੇਲ ਸਮਝਿਆ ਗਿਆ ਹੈ, ਜਿਸ ਨੂੰ ਵਧਣ ਫੁੱਲਣ ਲਈ ਕਿਸੇ ਸਹਾਰੇ ਦੀ ਜ਼ਰੂਰਤ ਹੈ। ਅੱਜ ਔਰਤ ਨੂੰ ਵੇਲ ਨਹੀਂ ਸਮਝਿਆ ਜਾਂਦਾ। ਹੁਣ ਉਹ ਖ਼ੁਦਮੁਖ਼ਤਿਆਰ ਹੈ। ਗੁਰਬਾਣੀ ਵਿੱਚ ਆਈਆਂ ਉਧਾਰਣਾ ਨੂੰ ਸਮਝਣ ਲਈ ਉਨ੍ਹਾਂ ਦੇ ਸਮੇਂ ਅਤੇ ਸਥਾਨ ਦੇ ਸੰਧਰਭ ਵਿੱਚ ਜਾਣਾ ਪਵੇਗਾ।
ਉਸ ਸਮੇਂ ਜਿਹੜੀ ਔਰਤ ਦੇ ਪੁੱਤ ਨਹੀਂ ਜੰਮਦਾ ਉਹ ਸਮਾਜ ਨੂੰ ਮੂੰਹ ਦਿਖਾੳਣ ਜੋਗੀ ਨਹੀਂ ਸੀ ਹੁੰਦੀ। ਬੇਔਲਾਦੀ ਦਾ ਤਾਂ ਪੁਛੋ ਹੀ ਕੁੱਝ ਨਾ। ਜੇ ਕਿਸੇ ਦੇ ਕੁੜੀ ਹੋਵੇ ਤੇ ਪਤੀ ਛੱਡ ਦੇਵੇ ਤਾਂ ਕੁੜੀ ਤਾਂ ਵਿਆਹ ਉਪਰੰਤ ਸਹੁਰੇ ਚਲੀ ਗਈ ਤਾਂ ਅਜਿਹੀ ਔਰਤ ਆਮ ਹਾਲਤ ਵਿੱਚ ਸਮਾਜ ਨਾਲੋਂ ਟੁੱਟ ਕੇ ਰਹਿ ਜਾਂਦੀ ਹੈ।
ਇਹ ਸ਼ਬਦ ਇਹ ਦ੍ਰਿੜ ਕਰਾਉਣ ਲਈ ਨਹੀਂ ਉਚਾਰਿਆ ਗਿਆ ਕਿ ਧੀ ਦੀ ਕੋਈ ਕੀਮਤ ਨਹੀਂ ਹੈ ਪੁੱਤ ਹੀ ਸਭ ਕੁੱਝ ਹੁੰਦਾ ਹੈ। ਇਹ ਸ਼ਬਦ ਪੁੱਤ ਦੀ ਵਡਿਆਈ ਲਈ ਨਹੀਂ ਹੈ। ਇਸ ਸ਼ਬਦ ਦਾ ਸੱਚ ਇਹ ਹੈ ਕਿ ਪ੍ਰਮਾਤਮਾ ਨਾਲ ਜੋੜ ਲਈ ਨਾਮ ਸਿਮਰਣ ਜ਼ਰੂਰੀ ਹੈ। ਸਾਰੀਆਂ ਉਧਾਰਣਾ ਆਮ ਹਾਲਤ ਵਿਚੋਂ ਹਨ, ਵਿਸ਼ੇਸ਼ ਵਿਚੋਂ ਨਹੀਂ। ਉਧਾਰਣ ਦਾ ਸਮੇਂ ਸਥਾਨ ਦੀ ਪਬੰਦੀ ਵਾਲਾ ਨਿੱਕਾ ਸੱਚ ਕਿਸੇ ਯੂਨੀਵਰਸਲ ਅਤੇ ਵੱਡੇ ਸੱਚ ਨੂੰ ਦ੍ਰਿੜ ਕਰਨ ਹਿਤ ਵਰਤਿਆ ਗਿਆ ਹੈ। ਇਸ ਦੀ ਵਰਤੋਂ ਧੀ ਪੁੱਤ ਵਿੱਚ ਫ਼ਰਕ ਕਰਨ ਲਈ ਵਰਤੋਂ ਨਹੀਂ ਹੋ ਸਕਦੀ। ਸਾਹਿਤ ਆਲੋਚਨਾ ਦਾ ਸਿਧਾਂਤ ਹੈ ਕਿ ਉਧਾਰਣ ਦੀ ਇੱਕ ਹੀ ਸ਼ੇਡ ਜਾਂ ਸਾਈਡ ਲਈਦੀ ਹੈ।
ਗੁਰਬੀਰ ਸਿੰਘ


(17/04/12)
ਗੁਰਦੀਪ ਸਿੰਘ ਖਾਲਸਾ

ਗੁਰਬੀਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਥੋਡੀ (ਤਹਾਡੀ) ਸੋਚਣੀ ਦੀ ਕਦਰ ਕਰਦਾਂ ਹਾਂ ਕਿ ਬਠੀੰਡੇ ਵਾਲਿਆਂ ਨੂੰ ਹੋਰ ਦਵਾਈ ਦੀ ਲੋੜ ਹੈ। ਤੁਸੀਂ ਹਲੇ ਕੂੜਾ ਸਾਂਭਣਾ ਚਾਹੁੰਦੇ ਹੋ ਕਿ ਕੀ ਪਤਾ ਕੁਝ ਲਭ ਜਾਵੇ ਚੰਗੀ ਗਲ ਹੈ ਜਰੂਰ ਲੱਭੋ। ਜਦੋਂ ਥੋਨੂੰ ਕੁੱਝ ਲਭ ਗਿਆ ਸਾਨੂੰ ਵੀ ਦਸ ਦੇਣਾ। ਟੈਪ ਕਰਨਾ ਨਮਾਂ ਨਮਾਂ ਸਿਖਿਆ ਹਾਂ ਗਲਤੀ ਹੋ ਜਾਦੀ ਹੈ। ਪਰ ਥੋਡੀ ਨਜਰ ਵਿੱਚ ਹਰ ਇਲਾਕੇ ਦੀ ਵਖਰੀ ਦਵਾਈ ਹੈ। ਤੁਹਾਡਾ ਵੀ ਪਤਾ ਚਲ ਗਿਆ। ਭਲੇਖਾ ਲਗ ਗਿਆ ਸੀ। ਹਰਦੇਵ ਸਿੰਘ ਦੀਆਂ ਸਿਫਤਾਂ ਸੁਣਕੇ ਹੋਰ ਵੀ ਪਤਾ ਲਗ ਗਿਆ । ਧੰਨਵਾਦ। ਹਾਂ, ਸੱਚ ਕੂੜਾ ਫੋਲਦੇ ਰਹਿਣਾ ।


(17/04/12)
ਹਰਦੇਵ ਸਿੰਘ, ਜੰਮੂ

ਸ਼ਤਿਕਾਰ ਯੋਗ ਵੀ ਗੁਰਦੀਪ ਸਿੰਘ ਜੀ,
ਫ਼ਤਿਹ ਪਰਵਾਨ ਕਰਨੀ!
ਆਪ ਜੀ ਨੇ ਇੱਕ ਸਵਾਲ ਦਾ ਵੀ ਜਵਾਬ ਨਹੀਂ ਦਿੱਤਾ। ਆਪ ਜੀ ਗੁੱਸਾ ਕਰ ਗਏ ਲੱਗਦੇ ਹੋ ਜਦ ਕਿ ਇਸ ਵਿਚਾਰ ਚਰਚਾ ਦਾ ਵਿਸ਼ਾ ਨਿਜੀ ਨਹੀਂ ਹੈ। ਜੇ ਕਰ ਗੁਰੂਆਂ ਨੂੰ ਗੁਰੂ ਕਹਿਣਾ, ਸ਼ਬਦ ਗੁਰੂ ਗ੍ਰੰਥ ਜੀ ਦੇ ਸਵਰੂਪ ਤੇ ਨਿਸ਼ਚਾ ਰੱਖਣਾ, ਸਿੱਖਾਂ ਦੀ ਮਰਿਆਦਤ ਅਰਦਾਸ ਵਿੱਚ ਗੁਰੂਆਂ ਦੇ ਨਾਮ ਲੇਂਣਾ, ਦਰਬਾਰ ਸਾਹਿਬ ਕੰਮਪਲੈਕਸ ਨੂੰ ਸਤਿਕਾਰਤ ਸਥਾਨ ਮੰਨਣ ਆਦਿ ਦੇ ਹੱਕ ਵਿੱਚ ਹੋਂਣਾ ਆਪ ਜੀ ਨੂੰ ਮੇਰਾ ਬ੍ਰਾਹਮਣਵਾਦ ਲੱਗਦਾ ਹੈ ਤਾਂ ਕੋਈ ਗਲ ਨਹੀਂ। ਬਾਕੀ, ਸਮੁੱਚੇ ਦਸ਼ਮ ਗ੍ਰੰਥ ਨੂੰ ਮੈਂ ਗੁਰੂ ਕ੍ਰਿਤ ਨਹੀਂ ਮੰਨਦਾ ਅਤੇ ਇਸ ਬਾਰੇ ਕਈਂ ਵਾਰ ਲਿਖਿਆ ਵੀ ਹੈ। ਆਪ ਜੀ ਨੇ ਦਾਸ ਤੇ ਗ਼ੈਰਵਾਜਬ ਤਨਜ਼ ਕੱਸਣ ਲਈ ਦਸ਼ਮ ਗ੍ਰੰਥ ਦਾ ਸਹਾਰਾ ਲਿਆ ਹੈ ਜੋ ਕਿ ਇੱਕ ਘਿੱਸਿਆ-ਪਿੱਟਿਆ ਤਰੀਕਾ ਹੈ। ਵੀਰ ਜੀ, ਇਹ ਤਰੀਕਾ ਉਸ ਨਾਲ ਵਰਤੋ ਜਿਹੜਾ ਸਮੁੱਚੇ ਦਸ਼ਮ ਗ੍ਰੰਥ ਨੂੰ ਗੁਰੂ ਕ੍ਰਿਤ ਮੰਨਦਾ ਹੋਏ। ਤੁਸੀ ਦਲੀਲ ਤੋਂ ਪਰੇ ਹੋ ਕੇ ਗਲ ਕੀਤੀ ਹੈ।
ਜਿਹੜੇ ਮਸਲੇ ਵਿਦਵਾਨਾਂ ਦੇ ਹੋਂਣ ਉੱਥੇ ਐਸੀ ਵਿਚਾਰ ਸ਼ੈਲੀ ਨਹੀਂ ਵਰਤੀ ਜਾਂਦੀ ਜਿਵੇਂ ਕਿ ਆਪ ਜੀ ਨੇ ਮੇਰੇ ਲਈ ਵਰਤੀ ਹੈ। ਪਰ ਮੈਂਨੂੰ ਆਪ ਜੀ ਤੋ ਕੋਈ ਗੁੱਸਾ ਨਹੀਂ। ਮੈਂ ਵਿਦਵਾਨ ਨਹੀਂ ਅਤੇ ਆਪ ਜੀ ਦੀ ਭਾਵਨਾ ਮਾੜੀ ਨਹੀਂ। ਆਪ ਜੀ ਦੇ ਅੰਦਰ ਵੀ ਪੰਥ ਪ੍ਰਤੀ ਦਰਦ ਲਗਦਾ ਹੈ। ਪਰ ਵੀਰ ਜੀ ਜਿਹੜੀ ਇੱਕ ਗਲ ਜੋ ਸਾਨੂੰ ਸਾਰਿਆਂ ਨੂੰ ਪੱਲੇ ਬੰਨਣੀ ਚਾਹੀਦੀ ਹੈ ਉਹ ਹੈ; ਨੀਮ ਹਕੀਮ ਖ਼ਤਰਾ ਏ ਜਾਨ! ਸਾਡੇ ਦਰਦ ਦਾ ਇਲਾਜ ‘ਗੁਰਮਤਿ’ ਹੈ ਅਤੇ ਗੁਰਮਤਿ ਕੀ ਹੈ? ਇਸ ਸਵਾਲ ਦਾ ਜਵਾਬ ‘ਨੀਮ ਹਕੀਮੀ’ ਜਾਂ ‘ਜਲਦਬਾਜ਼ੀ’ ਵਿੱਚ ਨਹੀਂ ਬਲਕਿ ਗੁਰਮਤਿ ਵਿੱਚ ਹੈ। ਕਿਸੇ ਭੁੱਲ ਚੂਕ ਲਈ ਛਿਮਾਂ ਦਾ ਜਾਚਕ ਸਮਝਣਾ!
ਹਰਦੇਵ ਸਿੰਘ, ਜੰਮੂ-17. 4. 2012


(17/04/12)
ਗੁਰਮਤਿ ਸੰਚਾਰ ਸਭਾ ਜਰਮਨੀ

ਸਤਿਕਾਰਯੋਗ ਭਾਈ ਸਾਹਬ ਬਲਵੰਤ ਸਿੰਘ ਜੀਓ,
ਵਾਹਗੁਰੂ ਜੀ ਕਾ ਖ਼ਾਲਸਾ। ਵਾਹਗੁਰੂ ਜੀ ਕੀ ਫਤਹਿ॥
ਆਪ ਜੀ ਨੂੰ ਬੇਨਤੀ ਭਰੀ ਗੁਹਾਰ ਹੈ ਪੰਥ ਦੀ ਚੜ੍ਹਦੀ ਕਲਾ ਨੂੰ ਮੁੱਖ ਰੱਖਦੇ ਹੋਏ, ਆਸ ਹੈ ਆਪ ਇਸ ਬਾਰੇ ਜ਼ਰੂਰ ਗ਼ੌਰ ਕਰਦੇ ਹੋਏ ਸਾਰਥਕ ਕਦਮ ਪੱਟੋਗੇ।
ਗੁਰਮਤਿ ਵਿੱਚ ਕਿਸੇ ਰੰਗ ਦੀ ਕੋਈ ਖ਼ਾਸ ਮਹੱਤਤਾ ਨਹੀਂ ਹੈ ਸਿੱਖ ਇਤਹਾਸ ਵਿੱਚ ਭੀ ਇਸ ਬਾਰੇ ਕੋਈ ਜ਼ਿਕਰ ਨਹੀਂ ਹੈ ਹਾਂ ਗੁਰੂ ਦਸਮ ਪਿਤਾ ਵੇਲੇ ਖਾਲਸਾਈ ਨਿਸ਼ਾਨ ਦਾ ਰੰਗ ਆਮ ਤੌਰ ਤੇ ਸੁਰਮਈ (ਨੀਲਾ) ਹੋਇਆ ਕਰਦਾ ਸੀ, ਜਿਸਨੂੰ ਨਿਹੰਗ ਸਿੰਘ ਹਾਲੇ ਭੀ ਵਰਤ ਰਹੇ ਹਨ। ਪੰਥ ਪ੍ਰਵਾਣਿਤ ਸਿੱਖ ਰਹਿਤ ਮਰਯਾਦਾ ਵਿੱਚ ਗੁਰਦੁਆਰਾ ਸਿਰਲੇਖ ਦੇ (ਡ) ਹੇਠ ਸਪਸ਼ਟ ਲਿਖਿਆ ਹੋਇਆ ਹੈ ਕਿ ਖ਼ਾਲਸਾਈ ਨਿਸ਼ਾਨ ਦੇ ਪੁਸ਼ਾਕੇ ਦਾ ਰੰਗ ਬਸੰਤੀ ਜਾਂ ਸੁਰਮਈ ਹੋਵੇ। ਕੇਸਰੀ (ਭਗਵਾਂ) ਰੰਗ ਜੋ ਹਿੰਦੂਆਂ ਦਾ ਰੰਗ ਹੈ ਜਿਸਦੀ ਵਰਤੋਂ ਹਰੇਕ ਮੰਦਰ ਦੇ ਝੰਡੇ ਵਿਚ, ਬ੍ਰਾਹਮਣ ਵਲੋਂ ਲਗਾਏ ਜਾਂਦੇ ਤਿਲਕ ਵਿੱਚ ਅਤੇ ਹਰੇਕ ਹਿੰਦੂ ਕੱਟੜਵਾਦੀ ਜਥੇਬੰਦੀ ਦੇ ਝੰਡੇ ਇਸੇ ਰੰਗ ਦੇ ਹਨ। ਪਰ ਗੁਰੂ ਕਾ ਖਾਲਸਾ ਤਾਂ ਨਿਆਰਾ ਹੈ, ਨਿਰਾਲਾ ਹੈ ਏਥੇ ਹੀ ਬਸ ਨਹੀਂ ਨਿਰਮਲ ਵੀ ਹੈ ਇਸ ਲਈ ਇਸ ਦਾ ਕੇਸਰੀ ਰੰਗ ਕਿਵੇਂ ਹੋ ਸਕਦਾ ਹੈ? ਗੁਰੂ ਦਸਮੇਸ਼ ਪਿਤਾ ਦੀ ਤਾਂ ਖ਼ਾਲਸੇ ਨੂੰ ਖ਼ਾਸ ਤਾੜਨਾ ਹੈ ਕਿ ਬ੍ਰਾਹਮਣ ਦੀ ਰੀਤ ਭੁੱਲ ਕੇ ਵੀ ਨਹੀਂ ਕਰਨੀ। ਫਿਰ ਕਿਸ ਪੱਖੋਂ ਅਸੀਂ ਕੇਸਰੀ ਨਿਸ਼ਾਨ ਝੁਲਾਉਣ ਦੀ ਵਕਾਲਤ ਕਰ ਰਹੇ ਹਾਂ? ਇਸ ਵਾਸਤੇ ਸਾਨੂੰ ਆਪਣੇ ਗਿਰੇਬਾਨ ਵਿੱਚ ਝਾਤ ਮਾਰਨ ਦੀ ਅਤਿਅੰਤ ਲੋੜ ਹੈ। ਸਭ ਤੋਂ ਪਹਿਲਾਂ ਕੇਸਰੀ ਨਿਸ਼ਾਨ ਹੇਠ ਇੱਕਠੇ ਹੋਣ ਦਾ ਪ੍ਰਚਾਰ ਬਹੁਤ ਜ਼ੋਰਸ਼ੋਰ ਨਾਲ ਸ਼ਹੀਦ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਵਲੋਂ ਅਣਜਾਣੇ ਵਿੱਚ ਕੀਤਾ ਗਿਆ ਸੀ ਭਾਵੇਂ ਉਹ ਸਿੱਖਾਂ ਨੂੰ ਬ੍ਰਾਹਮਣਵਾਦ ਦੇ ਗ਼ੁਲਾਮੀ ਦੇ ਜੂਲੇ ਹੇਠੋਂ ਨਿਕਲਣ ਦਾ ਪ੍ਰਚਾਰ ਕਰਦੇ ਰਹੇ। ਇਸਦਾ ਕਾਰਨ ਉਹਨਾਂ ਦੀ ਸੰਪਰਦਾ ਹੈ ਜਿਸਦੀ ਸਿਖਲਾਈ ਬ੍ਰਾਹਮਣਵਾਦੀ ਲਿਖਤਾਂ ਦੇ ਆਧਾਰ ਤੇ ਹੁੰਦੀ ਹੈ। ਗਿਆਨੀ ਗੁਰਬਚਨ ਸਿੰਘ ਵਲੋਂ ਲਿਖੀਆਂ ਲਿਖਤਾਂ ਇਸਦਾ ਪ੍ਰਤੱਖ ਪ੍ਰਮਾਣ ਹੈ। ਓਸ ਵੇਲੇ ਭਿਡਰਾਂਵਾਲੇ ਦੀ ਏਨੀ ਚੜ੍ਹਤ ਸੀ ਕਿ ਅਸਲੀਅਤ ਵਲ ਧਿਆਨ ਦਿਤਾ ਹੀ ਨਹੀਂ ਗਿਆ ਅਤੇ ਕੇਸਰੀ ਚਾਸ਼ਨੀ ਦਾ ਏਨਾ ਲੇਪ ਚੜ੍ਹ ਚੁੱਕਿਆ ਹੈ ਕਿ ਆਮ ਸਿੱਖ ਬਿਨਾ ਸੋਚੇ ਸਮਝੇ ਹੀ ਕੇਸਰੀ ਨਿਸ਼ਾਨ ਦੇ ਭੁਲੇਖੇ ਦਾ ਸ਼ਿਕਾਰ ਹੋਇਆ ਪਿਆ ਹੈ। ਇਸ ਭਰਮ ਨੂੰ ਤੋੜਨ ਲਈ ਐਸੀ ਸ਼ਖਸੀਅਤ ਵਲੋਂ ਹੀ ਕੋਈ ਉਪਰਾਲਾ ਸਾਰਥਕ ਹੋ ਸਕਦਾ ਹੈ ਜਿਸਦਾ ਸਮੁੱਚੇ ਪੰਥ ਵਿੱਚ ਖ਼ਾਸ ਆਧਾਰ ਹੋਵੇ। ਸਾਡੀ ਜਾਚੇ ਮੌਜੂਦਾ ਹਾਲਾਤ ਵਿੱਚ ਜ਼ਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜੋਆਣਾ ਜੀ ਹੀ ਖਾਲਸਾ ਪੰਥ ਨੂੰ ਬ੍ਰਾਹਮਣਵਾਦ ਦੀ ਗ਼ੁਲਾਮੀ ਦੇ ਪ੍ਰਤੀਕ ਕੇਸਰੀ ਨਿਸ਼ਾਨ ਦੇ ਰੰਗ ਤੋਂ ਖ਼ਲਾਸੀ ਦਵਾ ਕੇ ਅਸਲ ਪੰਥਕ ਨਿਸ਼ਾਨ (ਬਸੰਤੀ ਜਾਂ ਸੁਰਮਈ) ਹੇਠ ਇੱਕਤਰ ਕਰ ਸਕਦੇ ਹਨ। ਅਗਰ ਭਾਈ ਸਾਹਬ ਇਸ ਵਿੱਚ ਕਾਮਯਾਬ ਹੋ ਜਾਂਦੇ ਹਨ ਤਾਂ ਨਿਸਚੇ ਹੀ ਇਹ ਖ਼ਾਲਸਾ ਪੰਥ ਦੀ ਨਿਆਰੀ ਹੋਂਦ ਅਤੇ ਆਜ਼ਾਦ ਹਸਤੀ ਦੀ ਪ੍ਰਾਪਤੀ ਵਲ ਪਹਿਲੀ ਪੁਲਾਂਘ ਸਾਬਤ ਹੋਵੇਗੀ।
ਗੁਰਮਤਿ ਸੰਚਾਰ ਸਭਾ ਜਰਮਨੀ


(16/04/12)
ਜਸਬੀਰ ਸਿੰਘ (ਕੈਲਗਰੀ)

ਸਿੱਖ ਮਾਰਗ ਦੇ ਪਾਠਕ ਸੱਜਣੋ!

ਵਾਹਿਗੁਰੂ ਜੀ ਕਾ ਖਾਲਸਾ॥

ਵਾਹਿਗੁਰੂ ਜੀ ਕੀ ਫਤਹਿ॥

ਅਵਤਾਰ ਸਿੰਘ ਲੰਡਨ ਜੀ!

ਤੁਸੀਂ ਲਿਖਿਆ ਹੈ- “ਗੁਰਬਾਣੀ ਹਰ ਸਮੇਂ ਅਤੇ ਹਰ ਅਸਥਾਨ ਤੇ ਜੀਵ ਦੀ ਇੱਕ ਸਾਰ ਅਗਵਾਈ ਕਰਦੀ ਹੈ ਤੇ ਅਰਥ ਵੀ ਸਦਾ ਇੱਕ ਹੀ ਰਹਿੰਦੇ ਹਨ। ਮੇਰੀ ਜਾਣਕਾਰੀ ਅਨੁਸਾਰ ਗੁਰਬਾਣੀ ਮਨੁੱਖੀ ਸਰੀਰ ਨੂੰ ਨਹੀਂ ਬਲਕਿ ਮਨੁੱਖੀ ਮਨ ਨੂੰ ਸੰਬੋਧਨ ਕਰਦੀ ਹੈ”।

ਵਿਚਾਰ- ਪ੍ਰੋ: ਸਾਹਿਬ ਸਿੰਘ ਜੀ ਦੇ ਕੀਤੇ ਅਰਥ ਜੋ ਮੈਂ ਪੇਸ਼ ਕੀਤੇ ਸਨ ਪਹਿਲਾਂ ਉਨ੍ਹਾਂ ਨੂੰ ਧਿਆਨ ਨਾਲ ਪੜ੍ਹੋ ਜੀ-

ਅਰਥ- “ਹੇ ਬਾਬਾ! ਮੈਂ ਕਦੇ ਸੋਚਦਾ ਹੀ ਨਹੀਂ ਕਿ ਮੈਂ ਕਿਹੋ ਜਿਹੇ ਨਿਤ-ਕਰਮ ਕਰੀ ਜਾ ਰਿਹਾ ਹਾਂ, (ਮੈਂ ਮੰਦੇ ਪਾਸੇ ਹੀ ਲੱਗਾ ਰਹਿੰਦਾ ਹਾਂ, ਤੇ) ਮੈਨੂੰ ਖਿਆਲ ਹੀ ਨਹੀਂ ਆਉਂਦਾ। ਰਹਾਉ।

(ਮੈਨੂੰ ਕਦੇ ਸੋਚ ਹੀ ਨਹੀਂ ਫੁਰਦੀ ਕਿ ਮੈਂ ਕਿਸ ਸਰੀਰ ਤੇ ਮਾਣ ਕਰ ਕੇ ਮੰਦੇ ਕੰਮ ਕਰਦਾ ਰਹਿੰਦਾ ਹਾਂ, ਮੇਰਾ ਅਸਲਾ ਤਾਂ ਇਹੀ ਹੈ ਨਾ ਕਿ) ਜਦੋਂ ਮਨੁੱਖ ਮਰ ਜਾਂਦਾ ਹੈ ਤਾਂ ਮਨੁੱਖ (ਦਾ ਸਰੀਰ) ਕਿਸੇ ਕੰਮ ਨਹੀਂ ਆਉਂਦਾ, ਪਰ ਪਸੂ ਮਰਦਾ ਹੈ ਤਾਂ (ਫਿਰ ਭੀ ਉਸ ਦਾ ਸਰੀਰ ਮਨੁੱਖ ਦੇ) ਕਈ ਕੰਮ ਸਵਾਰਦਾ ਹੈ। 1

(ਹੇ ਬਾਬਾ! ਮੈਂ ਕਦੇ ਸੋਚਿਆ ਹੀ ਨਹੀਂ ਕਿ ਮੌਤ ਆਇਆਂ ਇਸ ਸਰੀਰ ਦੀਆਂ) ਹੱਡੀਆਂ ਲੱਕੜਾਂ ਦੇ ਢੇਰ ਵਾਂਗ ਸੜ ਜਾਂਦੀਆਂ ਹਨ, ਤੇ (ਇਸ ਦੇ) ਕੇਸ ਘਾਹ ਦੇ ਪੂਲੇ ਵਾਂਗ ਸੜ ਜਾਂਦੇ ਹਨ (ਤੇ ਜਿਸ ਸਰੀਰ ਦਾ ਮਗਰੋਂ ਇਹ ਹਾਲ ਹੁੰਦਾ ਹੈ, ਉਸੇ ਉੱਤੇ ਮੈਂ ਸਾਰੀ ਉਮਰ ਮਾਣ ਕਰਦਾ ਰਹਿੰਦਾ ਹਾਂ) 2

ਪਰ, ਹੇ ਕਬੀਰ! ਸੱਚ ਇਹ ਹੈ ਕਿ ਮਨੁੱਖ ਇਸ ਮੂਰਖਤਾ ਵੱਲੋਂ ਤਦੋਂ ਹੀ ਜਾਗਦਾ ਹੈ (ਤਦੋਂ ਹੀ ਪਛਤਾਉਂਦਾ ਹੈ) ਜਦੋਂ ਮੌਤ ਦਾ ਡੰਡਾ ਇਸ ਦੇ ਸਿਰ ਉੱਤੇ ਆ ਵੱਜਦਾ ਹੈ। 3

ਸ਼ਬਦ ਦਾ ਭਾਵ:- ਮਨੁੱਖ ਆਪਣੇ ਸਰੀਰ ਦੀ ਮਮਤਾ ਵਿੱਚ ਫਸ ਕੇ ਵਿਕਾਰ ਕਰਦਾ ਰਹਿੰਦਾ ਹੈ। ਇਹ ਕਦੇ ਭੀ ਨਹੀਂ ਸੋਚਦਾ ਕਿ ਪ੍ਰਭੂ ਦੀ ਯਾਦ ਤੋਂ ਬਿਨਾ ਇਹ ਸਰੀਰ ਤਾਂ ਪਸ਼ੂ ਦੇ ਸਰੀਰ ਨਾਲੋਂ ਭੀ ਮਾੜਾ ਹੈ। ਤੇ ਇੱਥੇ ਹੀ ਸੜ ਕੇ ਸੁਆਹ ਹੋ ਜਾਂਦਾ ਹੈ। ਮਰਨ ਵੇਲੇ ਪਛਤਾਣ ਦਾ ਕੀ ਲਾਭ?

ਤੁਸੀਂ ਲਿਖਿਆ ਹੈ- “ਗੁਰਬਾਣੀ ਮਨੁੱਖੀ ਸਰੀਰ ਨੂੰ ਨਹੀਂ ਬਲਕਿ ਮਨੁੱਖੀ ਮਨ ਨੂੰ ਸੰਬੋਧਨ ਕਰਦੀ ਹੈ”।

ਅਵਤਾਰ ਸਿੰਘ ਜੀ! ਮੇਰੇ ਪੇਸ਼ ਕੀਤੇ ਅਰਥਾਂ ਅਤੇ ਭਾਵਾਰਥਾਂ ਨੂੰ ਜਰਾ ਧਿਆਨ ਨਾਲ ਪੜ੍ਹੋ, ਸਾਰੇ ਸ਼ਬਦ ਵਿੱਚ ਮਨ ਨੂੰ ਸੁਚੇਤ ਕਰਨ ਦੀ ਗੱਲ ਕੀਤੀ ਗਈ ਹੈ ਜਾਂ ਸਰੀਰ ਨੂੰ ਸੰਬੋਧਨ ਕਰਨ ਦੀ? ਅਵਤਾਰ ਸਿੰਘ ਜੀ! ਸੰਬੋਧਨ “ਮਨ” ਨੂੰ ਹੀ ਕੀਤਾ ਗਿਆ ਹੈ ਅਤੇ ਸਮਝਾਇਆ ਵੀ ਮਨ ਨੂੰ ਹੀ ਗਿਆ ਹੈ, ਸਰੀਰ ਦਾ ਤਾਂ ਸਿਰਫ ਦ੍ਰਿਸ਼ਟਾਂਤ ਦਿੱਤਾ ਗਿਆ ਹੈ।

ਅਵਤਾਰ ਸਿੰਘ ਜੀ! ਸ਼ਬਦ ਵਿੱਚ ਹੱਡੀਆਂ ਅਤੇ ਕੇਸ ਸੜਨ ਦਾ ਜ਼ਿਕਰ ਆਇਆ ਹੈ, ਕੀ ਤੁਸੀਂ ਦੱਸ ਸਕਦੇ ਕੋ ਕਿ-

ਸਵਾਲ 1-ਮਨ ਦੇ ਹੱਡੀਆਂ ਜਾਂ ਕੇਸ ਹੁੰਦੇ ਹਨ? (ਪਰ ਸ਼ਬਦ ਵਿੱਚ ਹੱਡੀਆਂ ਅਤੇ ਕੇਸਾਂ ਦਾ ਜ਼ਿਕਰ ਕੀਤਾ ਗਿਆ ਹੈ)

ਸਵਾਲ 2- ਸਰੀਰ ਦੇ ਨਾਸ਼ ਹੋਣ ਦੇ ‘ਦ੍ਰਿਸ਼ਟਾਂਤ’ ਨੂੰ ਹੀ ਤੁਸੀਂ ਸ਼ਬਦ ਦਾ ਮੁਖ ਵਿਸ਼ਾ ਕਿਉਂ ਬਣਾਈ ਜਾ ਰਹੇ ਹੋ? ਜਦ ਕਿ ਮੁਖ ਵਿਸ਼ਾ ਮਨ ਨੂੰ ਸਮਝਾਉਣ ਦਾ ਹੈ ਅਤੇ ਪ੍ਰੋ: ਸਾਹਿਬ ਸਿੰਘ ਜੀ ਨੇ ਵੀ ਮਨ ਨੂੰ ਸਮਝਾਉਣ ਦਾ ਹੀ ਜ਼ਿਕਰ ਕੀਤਾ ਹੈ, ਕਿ ਸਰੀਰ ਦੇ ਮਾਣ ਤੇ ਬੰਦਾ ਵਿਸ਼ੇ ਵਿਕਾਰਾਂ ਵਿੱਚ ਫਸਿਆ ਰਹਿੰਦਾ ਹੈ, ਕਦੇ ਸੋਝੀ ਨਹੀਂ ਕਰਦਾ ਕਿ ਇਹ ਸਰੀਰ ਨਾਸ਼ਵਾਨ ਹੈ ਜਿਸ ਦਾ ਇਹ ਮਾਣ ਕਰਦਾ ਹੈ।

ਗੁਰਬਾਣੀ ਵਿੱਚ ਸ਼ਲੋਕ ਹਨ- “ਫਰੀਦਾ ਦਰਿ ਦਰਵਾਜੈ ਜਾਇ ਕੈ ਕਿਉ ਡਿਠੋ ਘੜਿਆਲੁ॥ ਏਹੁ ਨਿਦੋਸਾ ਮਾਰੀਐ ਹਮ ਦੋਸਾਂ ਦਾ ਕਿਆ ਹਾਲੁ॥ 39॥ ਘੜੀਐ ਘੜੀਐ ਮਾਰੀਐ ਪਹਰੀ ਲਹੈ ਸਜਾਇ॥ ਸੋ ਹੇੜਾ ਘੜਿਆਲ ਜਿਉ ਡੁਖੀ ਰੈਣਿ ਵਿਹਾਇ॥ 40॥

ਅਵਤਾਰ ਸਿੰਘ ਜੀ! ਤੁਹਾਨੂੰ ਕੀ ਲੱਗਦਾ ਹੈ ਕਿ ਫਰੀਦ ਜੀ ਨੂੰ (ਵਿਗਿਆਨਕ ਨੁਕਤਾ ਨਿਗਾਹ ਤੋਂ) ਏਨਾਂ ਵੀ ਪਤਾ ਨਹੀਂ ਸੀ ਕਿ ਘੜਿਆਲ ਵਿੱਚ ਚੇਤਨਾ ਨਹੀਂ ਹੁੰਦੀ। ਉਸ ਦੇ ਚੋਟਾਂ ਮਾਰਨ ਨਾਲ ਉਸ ਨੂੰ ਤਕਲੀਫ ਨਹੀਂ ਹੁੰਦੀ (ਕੋਈ ਫਰਕ ਨਹੀਂ ਪੈਂਦਾ)। ਫਰੀਦ ਜੀ ਨੇ ਘੜਿਆਲ ਦੇ ਚੋਟਾਂ ਪੈਣ ਦੀ ਗੱਲ ਸਿਰਫ ਮਿਸਾਲ ਵਜੋਂ ਕੀਤੀ ਹੈ, ਬੰਦੇ ਨੂੰ ਮਾੜੇ ਵਾਸੇ ਤੋਂ ਵਰਜਣ ਲਈ। ਇਸੇ ਤਰ੍ਹਾਂ ਵਿਚਾਰ ਅਧੀਨ ਸ਼ਬਦ ਵਿੱਚ ਕਬੀਰ ਜੀ ਨੇ ਇਨਸਾਨੀ ਅਤੇ ਪਸ਼ੂ ਦੇ ਸਰੀਰ ਦੀ ਮਿਸਾਲ ਦੇ ਕੇ ਬੰਦੇ ਨੂੰ ਨਾਸ਼ਵਾਨ ਸਰੀਰ ਦੇ ਝੂਠੇ ਮਾਣ ਵੱਲੋਂ ਸੁਚੇਤ ਕੀਤਾ ਹੈ। ਮੁਖ ਗੱਲ ਸਰੀਰ ਦੀ ਨਹੀਂ ਝੂਠੇ ਮਾਣ ਅਤੇ ਵਿਕਾਰਾਂ ਵੱਲੋਂ ਸੁਚੇਤ ਕਰਨ ਦੀ ਹੈ।

ਮੇਰੇ ਵੱਲੋਂ ਪੇਸ਼ ਕੀਤੇ ਅਰਥ ਅੱਜ ਪੂਰੇ ਨਹੀਂ ਉੱਤਰਦੇ, ਮੇਰੇ ਵਲੋਂ ਉੱਪਰ ਪੇਸ਼ ਕੀਤੇ ਫਰੀਦ ਜੀ ਦੇ ਸ਼ਲੋਕਾਂ ਦੇ ਅਰਥ ਕਰ ਕੇ ਦੱਸੋ ਜੀ ਅਤੇ ਸਮਝਾਵੋ ਕਿ-

ਸਵਾਲ 3- (ਵਿਗਿਆਨਕ ਨੁਕਤਾ ਨਿਗਾਹ ਤੋਂ) ਘੜਿਆਲ ਦੇ ਚੋਟਾਂ ਮਾਰਨ ਨਾਲ ਉਸ ਨੂੰ ਕਿਸੇ ਦੋਸ਼ੀ ਨੂੰ ਚੋਟਾਂ ਮਾਰਨ ਦੀ ਤਰ੍ਹਾਂ ਹੀ ਤਕਲੀਫ ਮਹਿਸੂਸ ਹੁੰਦੀ ਹੈ? ਜੇ ਨਹੀਂ ਤਾਂ ਦੋਸ਼ੀ ਦੇ ਚੋਟਾਂ ਪੈਣ ਦੀ ਗੱਲ ਸਮਝਾਉਣ ਲਈ ਘੜਿਆਲ ਦੇ ਚੋਟਾਂ ਪੈਣ ਦੀ ਮਿਸਾਲ ਕਿਵੇਂ ਦਿੱਤੀ ਗਈ? ਜੋ ਕਿ ਵਿਗਿਆਨਕ ਨੁਕਤਾ ਨਿਗਾਹ ਤੋਂ ਠੀਕ ਨਹੀਂ ਜਾਪਦੀ।

ਚਰਨਜੀਤ ਸਿੰਘ ਬਰੈਂਪਟਨ ਜੀ!

ਨੁਕਤਾ 1- 887 ਪੰਨੇ ਵਾਲੀ ਪਹਿਲੀ ਤੁਕ “ਮੁਖ ਤੇ ਪੜਤਾ ਟੀਕਾ ਸਹਿਤ॥ ਹਿਰਦੈ ਰਾਮੁ ਨਹੀਂ ਪੂਰਨ ਰਹਤ॥” ਦਾ ਅਰਥ ਹੈ ਕਿ “ਮੂਹੋਂ ਤਾਂ ਅਰਥਾਂ ਸਮੇਤ (ਧਰਮ ਪੁਸਤਕਾਂ) ਪੜ੍ਹਦਾ ਹੈਂ ਪਰ ਇਸ ਦੇ ਹਿਰਦੇ ਵਿੱਚ ਪਰਮਾਤਮਾ ਨਹੀਂ ਵਸਦਾ

ਚਰਨਜੀਤ ਸਿੰਘ ਜੀ! ਇਹ ਤੁਕ ਅਤੇ ਰਹਾਉ ਦੀ ਤੁਕ ਪੇਸ਼ ਕਰਕੇ ਨਾਲ ਤੁਸੀਂ ਜੋ ਵਿਚਾਰ ਪੇਸ਼ ਕੀਤੇ ਹਨ ਪੜ੍ਹਕੇ ਹੈਰਾਨੀ ਹੋਈ। ਇਨ੍ਹਾਂ ਵਿਚਾਰਾਂ ਦੇ ਆਧਾਰ ਤੇ ਤੁਸੀਂ ਆਪਣਾ ਪੱਖ ਸਹੀ ਸਾਬਤ ਕਰਨਾ ਚਾਹੁੰਦੇ ਹੋ?

ਜਿਹੜੀ ਪਹਿਲੀ ਅਧੂਰੀ ਤੁਕ ਤੁਸੀਂ ਪੇਸ਼ ਕੀਤੀ ਹੈ, ਪੂਰੀ ਤੁਕ ਇਸ ਤਰ੍ਹਾਂ ਹੈ- “ਮੁਖ ਤੇ ਪੜਤਾ ਟੀਕਾ ਸਹਿਤ॥ ਹਿਰਦੈ ਰਾਮੁ ਨਹੀ ਪੂਰਨ ਰਹਤ॥ ਉਪਦੇਸੁ ਕਰੇ ਕਰਿ ਲੋਕ ਦ੍ਰਿੜਾਵੈਅਪਨਾ ਕਹਿਆ ਆਪਿ ਨ ਕਮਾਵੈ 1॥

ਰਹਾਉ ਦੀ ਤੁਕ ਦੇ ਅਰਥ- ਹੇ ਪੰਡਿਤ! ਵੇਦ (ਆਦਿਕ ਧਰਮ-ਪੁਸਤਕ ਦੇ ਉਪਦੇਸ਼) ਨੂੰ (ਆਪਣੇ) ਮਨ ਵਿੱਚ ਵਸਾਈ ਰੱਖ ਅਤੇ ਆਪਣੇ ਮਨ ਦਾ ਗੁੱਸਾ ਦੂਰ ਕਰ ਦੇਹ। ਰਹਾਉ

ਪਹਿਲੀ ਤੁਕ ਅਤੇ ਰਹਾਉ ਦੀ ਤੁਕ ਦਾ ਅਰਥ/ਭਾਵਾਰਥ ਹੈ ਕਿ ਪੰਡਤ ਲੋਕਾਂ ਨੂੰ ਵੇਦ ਆਦਿਕ ਪੁਸਤਕਾਂ ਅਰਥਾਂ ਸਮੇਤ ਸਮਝਾਉਂਦਾ ਹੈ ਪਰ ਆਪ ਆਪਣੇ ਕਹੇ ਤੇ ਅਮਲ ਨਹੀਂ ਕਰਦਾ

ਇੱਥੇ ਗ੍ਰੰਥਾਂ ਦੇ ਅਰਥ ਔਖੇ ਜਾਂ ਸੌਖੇ ਸਮਝਣ ਦੀ ਗੱਲ ਕਿੱਥੋਂ ਆ ਗਈ? ਇੱਥੇ ਤਾਂ ਆਪਣੇ ਹੀ ਕਹੇ ਤੇ ਅਮਲ ਕਰਨ ਜਾਂ ਨਾ ਕਰਨ ਦਾ ਜਿਕਰ ਹੈ।

ਨੁਕਤਾ 2-ਟੀਕਾ ਦਾ ਅਰਥ ਵਿਆਖਿਆ ਅਤੇ ਭਾਸ਼ਯ ਦਾ ਅਰਥ ਉਹ ਟੀਕਾ ਕੀਤਾ ਗ੍ਰੰਥ ਜਿਸ ਵਿੱਚ ਖੋਲ੍ਹਕੇ ਅਰਥ ਲਿਖਿਆ ਜਾਵੇ ਅਤੇ ਵਿਸਥਾਰ ਸਹਿਤ ਕੀਤੀ ਵਿਆਖਿਆ।

ਇੱਥੇ ਵੀ ਤੁਹਾਡਾ ਦਰਜਾ-ਵਾਰ ਵਾਲਾ ਨੁਕਤਾ ਕਿੱਥੇ ਸਾਬਤ ਹੁੰਦਾ ਹੈ? ਪ੍ਰੋ: ਸਾਹਿਬ ਸਿੰਘ ਜੀ ਨੇ ਆਪਣੀ ਸਮਝ ਅਨੁਸਾਰ ਅਰਥ ਜਾਂ ਭਾਵਾਰਥ ਕਰ ਦਿੱਤੇ ਹਨ। ਵੀਰ ਭੁਪਿੰਦਰ ਸਿੰਘ ਜੀ ਆਪਣੀ ਸਮਝ ਅਨੁਸਾਰ ਅਰਥ ਜਾਂ ਭਾਵਾਰਥ ਕਰ ਰਹੇ ਹਨ, ਤੁਸੀਂ ਆਪਣੀ ਸਮਝ ਅਨੁਸਾਰ ਅਰਥ ਜਾਂ ਭਾਵਾਰਥ ਕਰ ਦਿੱਤੇ ਹਨ। ਇਸ ਵਿੱਚ ਇਹ ਕਿੱਥੇ ਸਾਬਤ ਹੁੰਦਾ ਹੈ ਕਿ ਪ੍ਰੋ: ਸਾਹਿਬ ਸਿੰਘ ਜੀ ਨੇ ਜੋ ਕੀਤਾ ਉਹ ਸਿਰਫ ਟੀਕਾ ਹੈ ਅਤੇ ਜੋ ਤੁਸੀਂ ਕੀਤਾ ਹੈ ਉਹ ਆਖਰੀ ਦਰਜੇ ਵਾਲ਼ੀ ਗੱਲ (ਭਾਸ਼?) ਹੈ?

ਨੁਕਤਾ 3- ਤੁਹਾਡੀ ਸੂਚਨਾ ਦਾ ਕੀ ਸਰੋਤ ਹੈ ਉਸ ਨਾਲ ਚੱਲਦੇ ਵਿਸ਼ੇ ਤੇ ਕੋਈ ਚਾਨਣ ਨਹੀਂ ਪੈਂਦਾ। ਅਤੇ ਨਾ ਹੀ ਇਸ ਨਾਲ ਇਹ ਸਾਬਤ ਹੁੰਦਾ ਹੈ ਕਿ ਜੋ ਪ੍ਰੋ: ਸਾਹਿਬ ਸਿੰਘ ਜੀ ਨੇ ਕੀਤਾ ਉਹ ਸਿਰਫ ਟੀਕਾ ਹੈ ਅਤੇ ਤੇਜਾ ਸਿੰਘ, ਨਰਿੰਦਰ ਕੌਰ ਭਾਟੀਆ ਅਤੇ ਮਿਹਰਬਾਨ ਸਿੰਘ ਨੇ ਜੋ ਕੀਤਾ ਉਹ ਸਿਰੇ ਦੀ ਗੱਲ (ਭਾਸ਼?) ਹੈ।

ਨੁਕਤਾ 4- ਤੁਹਾਨੂੰ ਮਿਹਰਬਾਨ ਅਤੇ ਹਰਜੀ ਦੀ ਲਿਖਤ ਪਰਮਾਰਥ ਲੱਗਦੀ ਹੈ। ਤੁਹਾਨੂੰ ਜੋ ਉੱਤਮ ਲੱਗਦਾ ਹੈ ਜਰੂਰੀ ਨਹੀਂ ਸਾਰਿਆਂ ਨੂੰ ਉਹ ਉੱਤਮ ਹੀ ਲੱਗੇ। ਫੇਰ ਵੀ ਜੇ ਮਿਹਬਾਨ ਦੀ ਇਸ ਸੰਬੰਧਤ ਸ਼ਬਦ ਦੀ ਕੀਤੀ ਵਿਆਖਿਆ/ਭਾਸ਼ ਪੇਸ਼ ਕਰ ਦਿਉ ਤਾਂ ਮਿਹਰਬਾਨੀ ਹੋਵੇਗੀ ਜਿਸ ਨਾਲ ਸਮਝਣ ਵਿੱਚ ਆਸਾਨੀ ਹੋਵੇਗੀ ਕਿ ਸਿਰਫ ਟੀਕਾ ਕੀ ਹੁੰਦਾ ਹੈ ਅਤੇ ਪਰਮਾਥ ਕੀ?

ਨੁਕਤਾ 5- ਤੁਹਾਡੇ ਪੰਜਵੇਂ ਨੁਕਤੇ ਨਾਲ ਵੀ ਚੱਲਦੇ ਵਿਸ਼ੇ ਬਾਰੇ ਕੋਈ ਗੱਲ ਸਾਬਤ ਨਹੀਂ ਹੁੰਦੀ।

ਨੁਕਤਾ 6- ਤੁਹਾਡੇ ਛੇਵੇਂ ਨੁਕਤੇ ਨਾਲ ਤੁਹਾਡਾ ਪੱਖ ਸਾਬਤ ਨਹੀਂ ਹੁੰਦਾ ਕਿ ਸਪੈਲਿੰਗ ਬਦਲਣ ਨਾਲ ‘ਨਰੂ’ ਦੇ ਅਰਥ ‘ਇਂਸਾਨੀਅਤ’ ਅਤੇ ‘ਨਰੁ’ ਦੇ ਅਰਥ ‘ਇਂਸਾਨ’ ਹੁੰਦੇ ਹਨ।

ਨੁਕਤਾ 7- ਤੁਹਾਡੇ ਸੱਤਵੇਂ ਨੁਕਤੇ ਨਾਲ ਵੀ ਤੁਹਾਡਾ ਪੱਖ ਸਾਬਤ ਨਹੀਂ ਹੁੰਦਾ ਕਿ ਸਪੈਲਿੰਗ ਬਦਲਣ ਨਾਲ ‘ਨਰੂ’ ਦੇ ਅਰਥ ‘ਇਂਸਾਨੀਅਤ’ ਅਤੇ ‘ਨਰੁ’ ਦੇ ਅਰਥ ‘ਇਂਸਾਨ’ ਹੁੰਦੇ ਹਨ।

ਨੁਕਤਾ 8- ਤੁਸੀਂ ਅਰਥ ਲਿਖੇ ਹਨ- “ਭਾਵੇਂ ਚੰਗੇ ਕੰਮ ਕਰੋ ਤੇ ਭਾਵੇਂ ਮਾੜੇ ਅਖੀਰ ਸਭ ਨੂੰ ਮੌਤ ਆਉਣੀ ਹੀ ਹੈ। ਹੱਡ ਅਤੇ ਕੇਸ ਸਿਰਫ ਮਾੜੇ ਦੇ ਹੀ ਨਹੀਂ ਸੜਨੇ ਉਹ ਤੇ ਚੰਗਿਆਂ ਦੇ ਵੀ ਸੜਨੇ ਹਨ”।

ਸਵਾਲ- ਤੁਹਾਡੇ ਇਨ੍ਹਾਂ ਅਰਥਾਂ ਨਾਲ ਕੀ ਸੇਧ ਮਿਲਦੀ ਹੈ? (ਤੁਹਾਡੇ ਮੁਤਾਬਕ) ਕਬੀਰ ਜੀ ਕਹਿ ਰਹੇ ਹਨ “ਇਂਸਾਨ ਵਿੱਚੋਂ ਇਂਸਾਨਿਅਤ ਮਰ ਜਾਵੇ ਤੇ ਉਹ ਕਿਸੇ ਕੰਮ ਦਾ ਨਹੀਂ। ਪਸ਼ੂਪੁਣਾ ਮਰ ਜਾਵੇ ਤੇ ਉਹ ਬਹੁਤ ਕੁੱਝ ਸਵਾਰ ਸਕਦਾ ਹੈ। ਅਸੀਂ ਕਰਮ ਕਰਨ ਲੱਗਿਆਂ ਉਨ੍ਹਾਂ ਦੇ ਨਤੀਜਿਆਂ ਦੀ ਵਿਚਾਰ ਕਿਉਂ ਨਹੀਂ ਕਰਦੇ? ਇਸ ਦੇ ਨਾਲ ਇਸ ਗੱਲ ਦਾ ਕੀ ਮੇਲ ਹੈ ਕਿ “ਭਾਵੇਂ ਚੰਗੇ ਕੰਮ ਕਰੋ ਤੇ ਭਾਵੇਂ ਮਾੜੇ ਅਖੀਰ ਸਭ ਨੂੰ ਮੌਤ ਆਉਣੀ ਹੀ ਹੈ। ਹੱਡ ਅਤੇ ਕੇਸ ਸਿਰਫ ਮਾੜੇ ਦੇ ਹੀ ਨਹੀਂ ਸੜਨੇ ਉਹ ਤੇ ਚੰਗਿਆਂ ਦੇ ਵੀ ਸੜਨੇ ਹਨ”।

ਇਸ ਦੇ ਨਾਲ ਤੁਹਾਡੀ ਪੇਸ਼ ਕੀਤੀ ਇਸ ਉਦਾਹਰਣ ਦਾ ਵੀ ਕੋਈ ਮੇਲ ਮੈਨੂੰ ਨਜ਼ਰ ਨਹੀਂ ਆਉਂਦਾ ਜਿਹੜਾ ਤੁਸੀਂ ਲਿਖਿਆ ਹੈ- “ਰੱਬ ਜੀ ਨੇ ਸਾਨੂੰ ਰਾਜੇ ਬਨ ਕੇ ਜਿਉਣ ਲਈ ਪੈਦਾ ਕੀਤਾ ਹੈ ਪਰ ਅਸੀਂ ਭਿਖਾਰੀ ਦੀ ਤਰ੍ਹਾਂ ਜਿਊਂਦੇ ਹਾਂ। ਇਸ ਉਦਾਹਰਣ ਦਾ ਇਸ ਨਾਲ ਕੀ ਸੰਬੰਧ ਹੈ ਕਿ “ਭਾਵੇਂ ਚੰਗੇ ਕੰਮ ਕਰੋ ਤੇ ਭਾਵੇਂ ਮਾੜੇ ਅਖੀਰ ਸਭ ਨੂੰ ਮੌਤ ਆਉਣੀ ਹੀ ਹੈ। ਹੱਡ ਅਤੇ ਕੇਸ ਸਿਰਫ ਮਾੜੇ ਦੇ ਹੀ ਨਹੀਂ ਸੜਨੇ ਉਹ ਤੇ ਚੰਗਿਆਂ ਦੇ ਵੀ ਸੜਨੇ ਹਨ”, ਕੀ ਕਦੇ ਕਿਸੇ ਬੰਦੇ ਨੇ ਮਾਣ ਕੀਤਾ ਹੈ ਕਿ ਮੈਂ ਤਾਂ ਬਹੁਤ ਚੰਗੇ ਕੰਮ ਕਰਦਾ ਹਾਂ ਇਸ ਲਈ ਮੇਰੀਆਂ ਹੱਡੀਆਂ ਤੇ ਕੇਸ ਨਹੀਂ ਸੜ ਸਕਦੇ? ਗੱਲ ਨੂੰ ਜ਼ਰਾ ਵਿਸਥਾਰ ਨਾਲ ਸਮਝਾਉਣ ਦੀ ਖੇਚਲ ਕਰਨੀ ਜੀ।

ਅਗੇ ਤੁਸੀਂ ਅਰਥ/ ਭਾਵਾਰਥ/? ? ? ਲਿਖੇ ਹਨ- “ਅਸੀਂ ਉਦੋਂ ਹੀ ਜਾਗਦੇ ਹਾਂ ਜਦੋਂ ਇਸ ਗੱਲ ਦੀ ਸਮਝ ਪੈ ਜਾਵੇ ਕਿ ਇਹ ਵਿਕਾਰ ਸਾਡੀ ਜ਼ਿੰਦਗ਼ੀ ਕਿਵੇਂ ਤਬਾਹ ਕਰ ਰਹੇ ਹਨ”।

ਇਸ ਵਿੱਚ “ਜਾਗਦੇ ਹਾਂ” ਅਤੇ “ਸਮਝ ਪੈ ਜਾਵੇ” ਦੋਨੋਂ ਗਲਾਂ ਸਮਾਨ ਅਰਥ ਰੱਖਦੀਆਂ ਹਨ ਜਾਂ ਪਹਿਲਾਂ ਸਮਝ ਪੈ ਜਾਂਦੀ ਹੈ ਫੇਰ ਜਾਗਦੇ ਹਾਂ?

ਤੁਸੀਂ ਮੇਰੀ ਇਸ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ ਕਿ “ਇਂਸਾਨ ਵਿੱਚ ਇਹ ਜਿਹੜੀ ਇਂਸਾਨਿਅਤ ਹੈ ਇਹ ਕੀ ਚੀਜ ਹੈ, ਜਿਸ ਦੇ ਮਰਨ ਨਾਲ ਇਂਸਾਨ ਕਿਸੇ ਕੰਮ ਦਾ ਨਹੀਂ ਰਹਿੰਦਾ? ਇਹ ਕੋਈ ਭੌਤਿਕ ਚੀਜ ਹੈ ਜਾਂ ‘ਪਰਾਭੌਤਿਕ’ ਚੀਜ?” ਜੇ ਇਹ ਭੌਤਿਕ ਚੀਜ ਹੈ ਤਾਂ ਕਿਸੇ ਇਂਸਾਨ ਵਿੱਚੋਂ ‘ਇਂਸਾਨਿਅਤ’ ਮਰਨ ਨਾਲ ਬੰਦੇ ਦਾ ਕਿਹੜਾ ਅੰਗ ਮਰ ਜਾਂਦਾ ਹੈ? ਜੇ ਇਹ ‘ਪਰਾਭੌਤਿਕ’ ਚੀਜ ਹੈ ਤਾਂ ਕੀ ਸੰਸਾਰ ਤੇ ਕੁੱਝ ਪਰਾਭੌਤਿਕ’ ਵੀ ਹੁੰਦਾ ਹੈ? ਧੰਨਵਾਦ

ਜਸਬੀਰ ਸਿੰਘ (ਕੈਲਗਰੀ)


(16/04/12)
ਅਮਰੀਕ ਸਿੰਘ ਰਾਜਪੁਰਾ

ਵੀਰ ਗੁਰਬੀਰ ਸਿੰਘ ਜੀ, ਸਤਿ ਸ੍ਰੀ ਅਕਾਲ ਪ੍ਰਵਾਨ ਕਰਨੀ ਜੀ ।
ਵੀਰ ਜੀ ਤੁਸੀਂ “ਕੈਹਾ ਕੰਚਨੁ ਤੁਟੈ ਸਾਰੁ ॥” ਮ :੧ ॥ ਸ਼ਬਦ ਦੇ ਅਰਥ ਕੀਤੇ ਅਤੇ ਤੁਸੀਂ ਲਿਖਿਆ ਹੈ ਕੇ :-
“ਇਸ ਸ਼ਬਦ ਵਿੱਚ ਧੀ ਪੁੱਤ ਦੇ ਵਖਰੇਵੇਂ ਦੀ ਕੋਈ ਗੱਲ ਨਹੀਂ ਹੈ। ਸਾਡੇ ਸਮਾਜ ਨੇ ਔਰਤ ਨੂੰ ਕਮਜ਼ੋਰ ਨਹੀਂ ਨਾਜ਼ੁਕ ਮੰਨਿਆਂ ਹੈ, ਇਸ ਕਰਕੇ ਔਰਤ ਨੂੰ ਵੇਲ ਵੀ ਕਿਹਾ ਜਾਦਾ ਹੈ। ਵੇਲ ਨੂੰ ਵਧਣ ਲਈ ਸਹਾਰੇ ਦੀ ਜ਼ਰੂਰਤ ਹੁੰਦੀ ਹੈ। ਇਵੇਂ ਔਰਤ ਨੂੰ ਪਤੀ ਦੀ ਗ਼ੈਰ ਹਾਜ਼ਰੀ (ਗੋਰੀ ਸੇਤੀ ਟੁਟੈ ਭਤਾਰ) ਵਿੱਚ ਪੁੱਤ ਦੀ ਜ਼ਰੂਰਤ ਹੁੰਦੀ ਹੈ। ਧੀਆਂ ਨੂੰ ਪਰਾਇਆ ਧੰਨ ਕਿਹਾ ਜਾਂਦਾ ਹੈ, ਕਿਉਂਕਿ ਉਨ੍ਹਾਂ ਨੇ ਵਿਆਹ ਉਪਰੰਤ ਸਹੁਰੇ ਤੁਰ ਜਾਣਾ ਹੁੰਦਾ ਹੈ। ਇਸ ਕਰਕੇ ਪੁੱਤ ਹੀ ਇਸਤਰੀ ਦਾ ਸਹਾਰਾ ਮੰਨਿਆ ਗਿਆ ਹੈ।”

ਵੀਰ ਜੀ ਮੇਰੀ ਸ਼ੰਕਾ ਉਸ ਹੀ ਤਰਾਂ ਖੜੀ ਹੈ ਜਿਸ ਤਰਾਂ ਪਹਿਲਾਂ ਸੀ । ਮੈਂ ਇਹ ਨਹੀਂ ਸਮਝ ਸਕਿਆ ਕੇ ਜਿਸ ਮੀਆਂ - ਬੀਬੀ ਦੀਆਂ ਦੋ ਜਾਂ ਤਿਨ ਧੀਆਂ ਹੀ ਹੋਣ ਕੀ ਉਹਨਾਂ ਦੀ ਸੰਸਾਰ ਨਾਲ ਗੰਢ ਨਹੀਂ ਪੈ ਸਕਦੀ ? ਤੁਸੀ ਲਿਖਿਆ ਹੈ ਕੇ ਪਤੀ ਦੀ ਗੈਰਹਾਜਰੀ ਵਿਚ ਮਾਂ ਨੂੰ ਪੁੱਤ ਦੀ ਜਰੂਰਤ ਹੁੰਦੀ ਹੈ। ਮੈਂ ਇਹ ਸਮਝਦਾ ਹਾਂ ਕੇ “ਪੁੱਤੀਂ =ਔਲਾਦ” ਇਸ ਵਿਚ ਧੀ ਜਾਂ ਪੁੱਤ ਦਾ ਕੋਈ ਸੁਆਲ ਹੀ ਨਹੀ ਆਉਂਦਾ । ਦੂਜੀ ਗਲ ਹੈ ਕੇ ਔਲਾਦ ਕਰਕੇ ਮੀਆਂ -ਬੀਬੀ ਦੀ ਦੁਬਾਰਾ ਸੁਲ੍ਹਾ ਹੋ ਜਾਂਦੀ ਹੈ (ਗੰਢ ਪੈ ਜਾਂਦੀ ਹੈ ) ਮੈਂ ਇਸ ਸ਼ਬਦ ਦਾ ਇਹ ਮਤਲਬ ਸਮਝਦਾ ਹਾਂ ---ਹੋ ਸਕਦਾ ਮੈਂ ਗਲਤ ਸੋਚਦਾ ਹੋਵਾਂ। ਮੈ ਕਹਿਣਾ ਚਾਹੁੰਦਾ ਹਾਂ ਕੇ ਜਦੋਂ ਪਤੀ -ਪਤਨੀ ਦਾ ਤਲਾਕ ਹੋ ਜਾਂਦਾ ਹੈ ਤਾਂ ਉਹਨਾ ਦੀ ਦੁਬਾਰਾ ਗੰਢ (ਸਲਾਹ) ਦਾ ਕਾਰਨ ਔਲਾਦ ਹੀ ਬਣਦੀ ਹੈ --ਉਹ ਭਾਵੇਂ ਧੀ ਹੋਵੇ ਜਾਂ ਪੁੱਤ , ਕਿਓਂਕਿ ਜੇ ਬਚੇ ਮਾਂ ਕੋਲ ਹਨ ਤਾਂ ਉਹ ਮਾਂ ਨੂੰ ਪਿਓ ਬਾਰੇ ਪੁਛਣਗੇ ਅਤੇ ਜੇ ਪਿਤਾ ਕੋਲ ਹਨ ਤਾਂ ਮਾਂ ਬਾਰੇ ਪੁਛਣਗੇ । ਇਹਨਾ ਕਾਰਨਾ ਕਰਕੇ ਉਹਨਾਂ ਦੀ ਦੁਬਾਰਾ ਗੰਢ ਪੈਣ ਦਾ ਕਾਰਨ ਔਲਾਦ ਬਣਦੀ ਹੈ। ਇਸ ਸ਼ਬਦ ਵਿਚ ਤਕਰੀਬਨ ਗੰਢ ਪੈਣ ਬਾਰੇ ਹੀ ਦਰਸਾਇਆ ਗਿਆ ਹੈ ਕੇ ਕਿਸ -ਕਿਸ ਤਰਾਂ ਇਹ ਵਾਪਰਦਾ ਹੈ। ਫਿਰ ਵੀ ਭੁੱਲਣਹਾਰ ਹਾਂ --ਭੁਲ ਚੂਕ ਦੀ ਖਿਮਾ ਕਰਨੀ, ਪ੍ਰਮਾਤਮਾ ਸਾਨੂੰ ਸਮਝਣ ਦੀ ਸੋਝੀ ਬਖਸ਼ਣ ।

ਅਮਰੀਕ ਸਿੰਘ ਰਾਜਪੁਰਾ ।


(16/04/12)
ਗੁਰਦੀਪ ਸਿੰਘ ਖਾਲਸਾ

ਹਰਦੇਵ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਤੁਸੀਂ ਮੁੜ ਮੁੜ ਉਹੀ ਗਲਾਂ ਲਿਖਕੇ ਕੇ ਇਹ ਕਹਿੰਦੇ ਹੋ ਕਿ ਤੱਤ ਗੁਰਮਤ ਪਰਿਵਾਰ ਦੇ ਚੰਗੇ ਕੰਮਾ ਦਾ ਕੋਈ ਮਹਤਵ ਨਹੀਂ ਬਚਦਾ ਕਿਓਂਕਿ ਉਹ ਥੋਡੇ ਮੁਤਾਬਕ ਨਹੀਂ ਚਲਦੇ । ਹਰਦੇਵ ਸਿੰਘ ਜੀ ਤੁਹਾਡੀਆਂ ਲੰਬੀਆਂ ਚਿੱਠੀਆਂ ਦਾ ਵੀ ਇਸੇ ਲਈ ਕੋਈ ਮਹਤਵ ਨਹੀਂ ਕਿਓਕਿ ਤੁਸੀਂ ਗੁਰਮਤਿ ਵਰੋਧੀ ਦਸਮਗ੍ਰੰਥ ਨੂੰ ਪਰਮਾਣਕਤਾ ਦੇ ਨਾਂ ਥੱਲੇ ਕੌਮ ਦੇ ਗਲ ਮੜਨ ਦੇ ਮਨਸੂਬੇ ਬਾਣਾਉਦੇ ਹੋ। ਤੱਤ ਗੁਰਮਤ ਵਾਲਿਆਂ ਦਾ ਮਸਲਾ ਤਾਂ ਵਿਦਵਾਨਾਂ ਦਾ ਹੈ। ਪਰ ਤੁਸੀ ਆਮ ਸਿੱਖਾਂ ਨੂੰ ਬਾਹਮਣਾ ਦੇ ਗੁਲਾਮ ਰੱਖਣ ਵਿੱਚ ਸਾਰਾ ਜੋਰ ਲਾ ਰਹੇ ਹੋ। ਅਸਲ ਵਿਚ ਮੇਰੀ ਗਲਤੀ ਹੈ ਮੈ ਤੁਹਾਨੂੰ ਹੀ ਤੱਤ ਗੁਰਮਤਿ ਵਾਰੇ ਪੁੱਛ ਬੈਠਾ। ਧੰਨਵਾਦ।


(16/04/12)
ਗੁਰਬੀਰ ਸਿੰਘ

ਵੀਰ ਗੁਰਦੀਪ ਸਿੰਘ ਖ਼ਾਲਸਾ ਜੀਓ,
ਬੰਦੇ ਨੂੰ ਸਭ ਕੁੱਝ ਪੜ੍ਹਨਾ ਚਾਹੀਦਾ ਹੈ। ਤੁਸੀਂ ਚੰਪਕ ਨੂੰ ਪਤਾ ਨਹੀਂ ਕੀ ਸਮਝਦੇ ਹੋ, ਜਿਹੜਾ ਗੁੱਸਾ ਕਰ ਲਿਆ ਹੈ। ਗੰਭੀਰ ਨਾ ਵੀ ਸਹੀ, ਪਰ ਤੁਸੀਂ ਹਾਲੇ ਵੀ ਵਿਚਾਰ ਦੀ ਗੱਲ ਨਹੀਂ ਕੀਤੀ। ਤੁਹਮਤ ਬਾਜ਼ੀ ਵਿਚਾਰ ਨਹੀਂ ਹੁੰਦੀ। ਤੁਸੀਂ ਸਮਝਦੇ ਹੋ ਕਿ ਮੈਂ ਜਾਗਰੁਕਾਂ ਦੇ ਖ਼ਿਲਾਫ਼ ਲਿਖਦਾ ਹਾਂ। ਹਾਂ ਮੈਂ ਸੱਚ ਮੁਚ ਜਾਗਰੁਕਾਂ ਦੇ ਖ਼ਿਲਾਫ਼ ਹਾਂ। ਜਿਹੜੇ ਵੀਰਾਂ ਦੀ ਜਾਗ ਰੁਕ ਗਈ ਹੈ, ਉਨ੍ਹਾਂ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਬੰਦੇ ਦਾ ਮਨ ਅਰਾਮਤਲਬ ਹੈ। ਕਈ ਵਾਰ ਸਵੇਰ ਸਮੇਂ ਸੁਤ ਉਣੀਦੇ ਦਰਮਿਆਨ ਜਾਗੇ ਹੋਣ ਦਾ ਸੁਪਨਾ ਆਉਣਾ ਸ਼ੁਰੂ ਹੋ ਜਾਂਦਾ ਹੈ ਤੈ ਬੰਦਾ ਸੁੱਤਾ ਰਹਿੰਦਾ ਹੈ ਤੇ ਜਾਗ ਰੁਕ ਜਾਂਦੀ ਹੈ। ਜਦ ਕੋਈ ਜਾਗਿਆ ਹਇਆ ਬੰਦਾ ਹਲੂਣਦਾ ਹੈ ਫਿਰ ਉਹ ਉੱਠਦਾ ਹੈ।
ਮੁਸਲਮਾਨ ਨਮਾਜ਼ ਤੋਂ ਪਹਿਲਾਂ ਅਜਿਹੇ ਜਾਗਰੁਕਾਂ ਨੂੰ ਹਲੂਣੇ ਵਜੋਂ ਅਜ਼ਾਨ ਦਿੰਦੇ ਹਨ: “ਅੱਸਲਾਤੁ ਖ਼ੈਰੁ ਮਿਨਨੌਮ”। ਭਾਵ ਨਮਾਜ਼ ਨੀਂਦ ਤੋਂ ਬਿਹਤਰ ਹੈ। ਫਿਰ ਸੁਤ ਉਣੀਦੇ ਵਿੱਚ ਜਾਗਦੇ ਹੋਣ ਦਾ ਸੁਪਨਾ ਲੈਂਦੇ, ਰੁਕੀ ਹੋਈ ਜਾਗ ਵਾਲੇ ਜਾਗਰੁਕ, ਉੱਠਦੇ ਹਨ।
ਜਾਗਰੁਕ ਵੀਰ ਸੁਤਉਣੀਦੇ ਵਿੱਚ ਉਪੱਦਰ ਕਰੀ ਜਾ ਰਹੇ ਹਨ। ਜਦ ਉਹ ਜਾਗਣਗੇ ਤਾਂ ਵੀਰ ਹਰਦੇਵ ਸਿੰਘ ਜੰਮੂ ਜੀ ਦਾ ਲੱਖ ਲੱਖ ਸ਼ੁਕਰਾਨਾ ਕਰਨਗੇ, ਕਿ ਉਸਨੇ ਉਨ੍ਹਾਂ ਨੂਂ ਹਲੂਣ ਹਲੂਣ ਕੇ ਉਨ੍ਹਾਂ ਦੀ ਜਾਗਰੁਕਤਾ ਤੋੜ ਕੇ ਸੱਚ ਮੁਚ ਜਗਾ ਦਿੱਤਾ ਹੈ।
ਤੁਹਾਨੂੰ ਉਨ੍ਹਾਂ `ਤੇ ਤਰਸ ਆਉਂਦਾ ਹੈ ਕਿ ਵਿਚਾਰਿਆਂ ਨੂੰ ਨਾ ਜਗਾਇਆ ਜਾਵੇ। ਵੀਰ ਜੀ, ਜਾਗਰੁਕ ਕੋਈ ਦੁੱਧ ਚੁੰਘਦੇ ਬੱਚੇ ਨਹੀਂ ਹਨ, ਜਿਨ੍ਹਾਂ ਨੂੰ ਪੋਸ਼ਣ ਲਈ ਵਧੇਰੇ ਸੌਣ ਦੀ ਜ਼ਰੂਰਤ ਹੈ। ਉਨ੍ਹਾਂ ਨੂੰ ਸੱਚ ਮੁਚ ਜਗਾ ਦੇਣਾ ਬਣਦਾ ਹੈ, ਨਹੀਂ ਤਾਂ ਸੁਤਉਣੀਦਰੇ ਵਿੱਚ ਪਤਾ ਨਹੀਂ ਕੀ ਕੀ ਗੁਲ ਖਿਲਾ ਦੇਣ।
ਤੁਸੀਂ ਪੰਜਾਬੀ ਦੇ ਠੇਠ ਸ਼ਬਦ ਤੁਹਾਡੇ ਨੂੰ “ਥੋਡੇ” ਲਿਖਦੇ ਹੋ। ਤੁਸੀਂ ਬਠਿੰਡੇ ਦੇ ਜਾਪਦੇ ਹੋ। ਜੇ ਤੁਸੀਂ ਸੱਚ ਮੁਚ ਬਠਿੰਡੇ ਦੇ ਹੋ ਤਾਂ ਮੈਂ ਆਪਣੀ ਸਲਾਹ ਵਾਪਸ ਲੈਂਦਾ ਹਾਂ। ਤੁਹਾਨੂੰ ਚੰਪਕ ਪੜ੍ਹਨ ਦੀ ਜ਼ਰੂਰਤ ਨਹੀਂ ਹੈ। ਗ਼ਲਤ ਦੁਆਈ ਦੱਸੀ ਗਈ। ਖਿਮਾ ਕਰਨਾ।
ਵੀਰ ਜੀ, ਕਈਆਂ ਨੂੰ ਨੀਂਦਰੇ ਵਿੱਚ ਤੁਰਨ ਦੀ ਆਦਤ ਜਾਂ ਬਿਮਾਰੀ ਹੁੰਦੀ ਹੈ। ਅਜਿਹੇ ਬੰਦੇ ਰਾਤ ਨੂੰ ਸੁੱਤੇ ਸੁੱਤੇ ਉਠ ਕੇ ਤੁਰ ਪੈਂਦੇ ਹਨ। ਅਜਿਹੇ ਜਾਗਰੁਕ ਹੋਰ ਵੀ ਖ਼ਤਰਨਾਕ ਹੁੰਦੇ ਹਨ। ਉਹ ਕਿਸੇ ਕੰਧ `ਚ ਵੱਜ ਕੇ ਮੂੰਹ ਸਿਰ ਭਨਵਾ ਸਕਦੇ ਹਨ, ਕਿਸੇ ਖੂਹ ਖਾਤੇ `ਚ ਡਿਗ ਸਕਦੇ ਹਨ। ਅਜਿਹੇ ਸੁਤ ਉਣੀਦੇ ਵਿੱਚ ਤੁਰਦੇ ਹੋਏ ਜਾਗਰੁਕਾਂ ਨੂੰ ਪਹਿਲਾਂ ਤੁਰਨ ਤੋਂ ਰੋਕਣਾ ਫਿਰ ਹਲੂਣ ਕੇ ਜਗਾਉਣਾ ਸੱਚ ਮੁਚ ਗੁਰਮਤਿ ਹੈ। ਵੀਰ ਹਰਦੇਵ ਸਿੰਘ ਜੰਮੂ ਅਜਿਹੀ ਸੇਵਾ ਕਰ ਰਹੇ ਹਨ। ਉਨ੍ਹਾਂ ਨੂੰ ਕਰਨ ਦਿਉ, ਰੋਕੋ ਨਾ।
ਵੀਰ ਜੀ, ਮੈਂ ਜਾਗਰਤ ਹੋਣ ਵਿੱਚ ਯਕੀਨ ਕਰਦਾ ਹਾਂ, ਜਾਗਰੁਕ ਹੋਣ ਵਿੱਚ ਨਹੀਂ। ਫ਼ਰਕ ਸਮਝੋ। ਤੁਸਾਂ ਮੈਨੂੰ ਦਸਮ ਗ੍ਰੰਥ ਦੇ ਵਿਰੁੱਧ ਲਿਖਣ ਲਈ ਤੱਖਣਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਮੈਂ ਅਜਿਹੀ ਕਿਸੇ ਚੁੱਕ ਵਿੱਚ ਨਹੀਂ ਆਉਂਦਾ। ਕਿਸੇ ਦੀ ਚੁੱਕ ਵਿੱਚ ਆ ਕੇ ਨਾ ਮੈਂ ਕਿਸੇ ਦੇ ਵਿਰੁੱਧ ਹਾਂ ਨਾ ਹੱਕ ਵਿਚ। ਸ਼ਾਸਤਰੀ ਨੇਮਾਂ ਮੁਤਾਬਕ ਵਰਤਾਰੇ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹਾਂ। ਹਾਲੇ ਤੱਕ ਦਸਮ ਗ੍ਰੰਥ ਦੇ ਹੱਕ ਵਿੱਚ ਲਿਖਣ ਵਾਲੇ ਅਤੇ ਵਿਰੁੱਧ ਲਿਖਣ ਵਾਲੇ ਵੀਰ ਦੋਨੋ ਹੀ ਇੱਕ ਖ਼ਾਸ ਕਿਸਮ ਦੀ ਉਤੇਜਨਾ ਅਤੇ ਚੁੱਕ ਵਿੱਚ ਹਨ। ਸੱਚ ਸੁਣਨ ਅਤੇ ਸੁਣਾਨ ਦਾ ਇੱਕ ਖ਼ਾਸ ਵੇਲਾ ਹੁੰਦਾ ਹੈ। ਉਹ ਵੇਲਾ ਜਦ ਸੁਣਨ ਅਤੇ ਸੁਣਾਨ ਵਾਲੀਆਂ ਦੋਹਵੇਂ ਧਿਰਾਂ ਉਤੇਜਨਾ ਅਤੇ ਚੁੱਕ ਤੋਂ ਨਿਰਲੇਪ ਹੋਣ। ਜਦ ਤੁਸੀਂ ਜਾਗਰੁਕਾਂ ਦੀ ਚੁੱਕ `ਚੋਂ ਬਾਹਰ ਆ ਜਾਉਂਗੇ ਤਾਂ ਤੁਹਾਨੂੰ ਦਸਮ ਗ੍ਰੰਥ ਬਾਬਤ ਵੀ ਜ਼ਰੂਰ ਕੁੱਝ ਦੱਸਾਂਗਾ। ਉਤੇਜਨਾ ਜਾਂ ਚੁੱਕ ਵਿੱਚ ਲਿਖਦੇ ਬੋਲਦੇ ਸੱਜਣਾ ਨਾਲ ਮੈਂ ਧਿਰ ਨਹੀਂ ਬਣਦਾ। ਮੈਂ ਗਹਿਰੀ ਨੀਂਦ ਵਿੱਚ ਸੁੱਤੇ ਡੇਰੇ ਵਾਲਿਆਂ ਦੇ ਹੱਕ ਵਿੱਚ ਵੀ ਨਹੀਂ ਹਾਂ ਅਤੇ ਸੁਪਨੇ ਵਿੱਚ ਜਾਗਦੇ ਜਾਗਰੁਕਾਂ ਦੇ ਵੀ ਹੱਕ ਵਿੱਚ ਨਹੀਂ ਹਾਂ। ਨੀਂਦ ਵਿੱਚ ਤੁਰਦੇ ਜਾਗਰੁਕਾਂ ਦੇ ਹੱਕ ਵਿੱਚ ਕੋਈ ਵੀ ਨਹੀਂ ਹੋ ਸਕਦਾ। ਮੈਂ ਅਜਿਹੇ ਸੂਤਰ ਦੀ ਤਲਾਸ਼ ਵਿੱਚ ਹਾਂ ਜਿਸ ਨਾਲ ਦਸਮ ਗ੍ਰੰਥ ਦੀ ਪ੍ਰਕਿਰਤੀ ਨੂੰ ਸਮਝਿਆ ਜਾ ਸਕੇ। ਜਦੋਂ ਕੁੱਝ ਪੱਲੇ ਪਿਆ ਤਾਂ ਜ਼ਰੂਰ ਦੱਸਾਂਗਾ। ਬੇਸਮਝੀ ਵਿੱਚ ਘਰ ਦੀਆਂ ਚੀਜ਼ਾਂ ਨੂੰ ਕੂੜਾ ਕਰਕਟ ਸਮਝ ਕੇ ਬਾਹਰ ਸੁੱਟਣ ਨੂੰ ਮੈਂ ਵਿਦਵਤਾ ਨਹੀਂ ਮੰਨ ਸਕਦਾ। ਘਰ ਚਲਾਉਣ ਲਈ, ਕਿਹੜੀ ਵਸਤ ਕਿਥੇ ਕੰਮ ਆਉਣੀ ਹੈ ਇਸ ਦੀ ਸੋਝ੍ਹੀ ਹੋਣੀ ਬੇਹੱਦ ਜ਼ਰੂਰੀ ਹੈ।
ਗੁਰਬੀਰ ਸਿੰਘ


(16/04/12)
ਗਿਆਨੀ ਸੰਦੀਪ ਸਿੰਘ ਖਾਲੜਾ

ਵਿਸਾਖੀ ਨੂੰ ਸਮਰਪਿਤ ਪੰਜ ਰੋਜਾ ਗੁਰਮਤਿ ਕੈਂਪ ਵਿੱਚ ਬੱਚਿਆਂ ਨੂੰ ਸਿੱਖੀ ਸਿਧਾਂਤਾਂ ਦੀ ਜਾਣਕਾਰੀ ਦਿੱਤੀ ਗਈ।

ਖਾਲਸਾ ਜੀ ਦੇ ਸਾਜਨਾ ਦਿਵਸ ਦੇ ਸਬੰਧ ਵਿੱਚ ਸਿੱਖ ਨੌਜੁਆਨਾਂ ਅਤੇ ਬੱਚੇ ਬੱਚੀਆਂ ਨੂੰ ਆਪਣੇ ਜੀਵਨ ਵਿੱਚ ਦੁਨਿਆਵੀ ਵਿਦਿਆਂ ਦੇ ਨਾਲ ਨਾਲ ਉਚਾ-ਸੁਚਾ ਜੀਵਨ ਜੀਊਣ ਦੀ ਜਾਚ ਸਿਖਾਉਣ ਵਾਸਤੇ ਗੁਰਦੁਆਰਾ ਸਿੱਖ ਸੈਂਟਰ ਫਰੈਂਫੋਰਟ (ਜਰਮਨੀ) ਵਿਖੇ ਪੰਜ ਰੋਜਾ ਗੁਰਮਤਿ ਟਰੇਨਿੰਗ ਕੈਂਪ 9 ਤੋਂ 13 ਅਪ੍ਰੈਲ ਤੱਕ ਲਗਾਇਆ ਗਿਆ। ਜਿਸ ਵਿੱਚ ਬੱਚਿਆਂ ਨੂੰ ਗੁਰਬਾਣੀ, ਸਿੱਖ ਇਤਿਹਾਸ, ਗੁਰ ਇਤਿਹਾਸ, ਤੇ ਰਹਿਤ ਮਰਯਾਦਾ ਦੇ ਪੀਰੀਅਡਾਂ ਦੇ ਨਾਲ ਨਾਲ ਪੰਜਾਬੀ ਸਿਖਾਉਣ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਗੁਰਮਤਿ ਕੈਂਪ ਦੇ ਅਖੀਰਲੇ ਦਿਨ ਬੱਚਿਆਂ ਦੇ ਦਸਤਾਰ ਮੁਕਾਬਲੇ ਵੀ ਕਰਵਾਏ ਗਏ। ਇਸ ਸਮੇਂ ਹਫਤਾਵਾਰੀ ਦੀਵਾਨ ਵਿੱਚ ਬੱਚੇ ਬੱਚੀਆਂ ਨੇ ਧਾਰਮਿਕ ਕਵਿਤਾਵਾਂ, ਲੈਕਚਰ, ਕਵੀਸ਼ਰੀ, ਦੀ ਬਾਖੂਬੀ ਪੇਸ਼ਕਾਰੀ ਕਰਕੇ ਸਮੂੰਹ ਸੰਗਤਾਂ ਨੂੰ ਨਿਹਾਲ ਕੀਤਾ। ਇਸ ਕੈਂਪ ਦੌਰਾਨ ਗੁਰੂ ਘਰ ਦੇ ਧਾਰਮਿਕ ਟੀਚਰ ਗਿਆਨੀ ਸੰਦੀਪ ਸਿੰਘ ਖਾਲੜਾ ਨੇ ਬੱਚਿਆਂ ਦੀ ਤਿਆਰੀ ਕਰਵਾਉਣ ਚ ਵਿਸ਼ੇਸ਼ ਹਿਸਾ ਪਾਇਆ। ਇਸ ਸਮੇਂ ਕੈਂਪ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੂੰ ਗੁਰੂ ਘਰ ਦੇ ਪ੍ਰਧਾਨ ਅਨੂਪ ਸਿੰਘ, ਵਜੀਰ ਭਾਈ ਅਮਰੀਕ ਸਿੰਘ ਕਠਿਆਲੀ, ਸ੍ਰ: ਗੁਰਚਰਨ ਸਿੰਘ ਗੁਰਾਇਆਂ, ਕੰਵਲਜੀਤ ਸਿੰਘ ਰਾਏ ਨੇ ਵਿਸ਼ੇਸ਼ ਇਨਾਮਾਂ ਦੇ ਨਾਲ ਨਾਲ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਇਸ ਦੇ ਨਾਲ ਹੀ ਸਮੂੰਹ ਸੰਗਤਾਂ ਨੂੰ ਕਿਹਾ ਗਿਆ ਕਿ ਗੁਰਦੁਆਰਾ ਸਾਹਿਬ ਵਿਖੇ ਬੱਚਿਆ ਨੂੰ ਪੰਜਾਬੀ ਸਿਖਉਣ ਤੇ ਗੁਰਮਤਿ ਦੀ ਸਿੱਖਿਆ ਦੇਣ ਲਈ ਹਫਤੇ ਵਿੱਚ ਦੋ ਦਿਨ ਸ਼ਨੀਵਾਰ ਅਤੇ ਐਤਵਾਰ ਲੱਗ ਰਹੀਆਂ ਕਲਾਸਾਂ ਵਿੱਚ ਅਪਣੇ-ਆਪਣੇ ਬੱਚਿਆਂ ਨੂੰ ਭੇਜਣ ਤਾਂ ਕਿ ਉਹ ਬੱਚੇ ਗੁਰੂ ਉਪਦੇਸ਼ਾਂ ਨੂੰ ਆਪਣੇ ਹਿਰਦੇ ਚ ਵਸਾ ਕੇ ਉੱਚੇ-ਸੁੱਚੇ ਜੀਵਨ ਵਾਲੇ ਬਣ ਸਕਣ।


(15/04/12)
ਅਵਤਾਰ ਸਿੰਘ ਲੰਡਨ

ਸ. ਜਸਬੀਰ ਸਿੰਘ ਕੈਲਗਰੀ ਜੀ
ਆਪ ਜੀ ਇੱਕ ਸੁਲਝੇ ਹੋਏ ਵਿਦਵਾਂਨ ਅਤੇ ਵਿਆਖਿਆਕਾਰ ਹੋ। ਆਪ ਜੀ ਇਹ ਭੀ ਭਲੀ ਪ੍ਰਕਾਰ ਜਾਣਦੇ ਹੋ ਕਿ ਗੁਰਬਾਂਣੀ ਦੇ ਅਰਥ ਕਰਦੇ ਸਮੇਂ
Letter & spirit ਨੂੰ ਵੱਖ ਵੱਖ ਕਰਨ ਨਾਲ ਅਰਥ ਅਨੱਰਥ ਹੋ ਨਿਬੜਦੇ ਹਨ। ਗੁਰਬਾਣੀ ਹਰ ਸਮੇਂ ਅਤੇ ਹਰ ਅਸਥਾਂਨ ਤੇ ਜੀਵ ਦੀ ਇੱਕ ਸਾਰ ਅਗਵਾਈ ਕਰਦੀ ਹੈ ਤੇ ਅਰਥ ਵੀ ਸਦਾ ਇੱਕ ਹੀ ਰਹਿੰਦੇ ਹਨ। ਮੇਰੀ ਜਾਣਕਾਰੀ ਅਨੁਸਾਰ ਗੁਰਬਾਣੀ ਮਨੁੱਖੀ ਸਰੀਰ ਨੂੰ ਨਹੀਂ ਬਲਕਿ ਮਨੁੱਖੀ ਮਨ ਨੂੰ ਸੰਬੋਧਨ ਕਰਦੀ ਹੈ। ਕਬੀਰ ਜੀ ਦੇ ਸ਼ਬਦ “ਨਰੂ ਮਰੈ ਨਰ ਕਾਮੁ ਨਾ ਆਵੈ” ਦੇ ਆਪ ਜੀ ਵਲੋਂ ਕੀਤੇ ਅਰਥ ਅੱਜ ਪੂਰੇ ਨਹੀਂ ਉੱਤਰਦੇ। ਸ. ਚਰਨਜੀਤ ਸਿੰਘ ਬਰੈਂਮਪਟਨ ਦੇ ਕੀਤੇ ਹੋਏ ਅਰਥ ਬਹੁਤ ਜ਼ਿਆਦਾ ਢੁੱਕਵੇਂ ਹਨ। ਕਿਉਂਕਿ ਅੱਜ ਮਨੁੱਖ ਮਰਨ ਤੋਂ ਬਾਅਦ ਵੀ ਕੰਮ ਆ ਰਿਹਾ ਹੈ ਤੇ ਮਰੇ ਹੋਏ ਪਸ਼ੂ ਤੋਂ ਵੱਧ ਕੰਮ ਆ ਰਿਹਾ ਹੈ। ਪਰ ਸਰੀਰਕ ਤੌਰ ਤੇ ਜਿਉਂਦਾ ਤੇ ਇਨਸਾਂਨੀਂ ਗੁਣਾਂ ਤੋਂ ਵਾਂਝਾ “ਨਰ ਕਾਮੁ ਨਾ ਆਵੈ” ਸਾਂਨੂੰ ਅੱਜ ਵੀ ਸਪੱਸ਼ਟ ਦਿਖਾਈ ਦੇ ਰਿਹਾ ਹੈ। ਤਾਂ ਫਿਰ ਕੀ ਤੁਸੀਂ ਗੁਰਬਾਂਣੀ ਨੂੰ ਗ਼ਲ਼ਤ ਕਹੋਗੇ? ਗੁਰਬਾਂਣੀ ਗ਼ਲਤ ਹੋ ਨਹੀਂ ਸਕਦੀ। ਤਾਂ ਫਿਰ ਗ਼ਲਤੀ ਕਿੱਥੇ ਹੈ?
**************************************
ਸ. ਚਰਨਜੀਤ ਸਿੰਘ ਬਰੈਂਮਪਟਨ
ਜਲਵਾ ਫਰੋਸ਼ ਕੋਈ ਸ਼ਬਦ ਨਹੀਂ ਹੈ। ਫਰੋਸ਼ ਸ਼ਬਦ ਫਾਰਸੀ ਦਾ ਹੈ ਜਿਸ ਦੇ ਅਰਥ ਵੇਚਨਾਂ ਹੈ। ਤੇ ਜਲਵਾ ਸ਼ਬਦ ਅਰਬੀ ਦਾ ਹੈ ਜਿਸ ਦੇ ਅਰਥ ਦੀਦਾਰ ਅਤੇ ਨਜ਼ਾਰਾ ਹੈ। ਮੇਰੀ ਜਾਂਣਕਾਰੀ ਅਨੁਸਾਰ ਸਹੀ ਸ਼ਬਦ ਜਲਵਾਗੱਰ ਤੇ ਜਲਵਾ ਅਫਰੋਜ਼ ਹਨ। ਜਿਵੇਂ ਅਸੀਂ ਕਹਿੰਦੇ ਹਾਂ ਕਿ ਰਾਜਾ ਸਾਹਿਬ ਬਰਾਜਮਾਂਨ ਹਨ ਜਾਂ ਕਹਿੰਦੇ ਹਾਂ ਰਾਜਾ ਸਾਹਿਬ ਸਸ਼ੋਭਤ ਹਨ।
ਜਲੂਸ ਸ਼ਬਦ ਅਰਬੀ ਦਾ ਹੈ ਜਿਸ ਦਾ ਅਰਥ ਬਹੁਤੇ ਲੋਕਾਂ ਦਾ ਇਕੱਠੇ ਹੋ ਕੇ ਤੁਰਨਾਂ ਹੈ। ਇਹ ਇਕੱਠ ਭਾਂਵੇਂ ਕਿਸੇ ਦੀ ਸ਼ਾਂਨ ਵਧਾਉਣ ਲਈ ਤੁਰਿਆ ਹੋਵੇ ਭਾਂਵੇਂ ਕਿਸੇ ਦੀ ਬੁਰਾਈ ਕਰਨ ਹਿਤ ਤੁਰਿਆ ਜਾ ਰਿਹਾ ਹੋਵੇ।
ਅਵਤਾਰ ਸਿੰਘ ਲੰਡਨ


(15/04/12)
ਗੁਰਸ਼ਰਨ ਸਿੰਘ ਕਸੇਲ

ਸਤਿਕਾਰ ਯੋਗ ਸੰਪਾਦਕ ਜੀ ਅਤੇ ਸਿੱਖ ਮਾਰਗ ਦੇ ਪਾਠਕੋ,
ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਹਿ ॥

ਖਾਲਸੇ ਦੇ ਰੰਗ ਬਾਰੇ ਸ੍ਰ ਗੁਰਮੀਤ ਸਿੰਘ ਜੀਅਸਟ੍ਰੇਲੀਆ ਵੱਲੋਂ ਦਿਤੇ ਪੰਥਕ ਮਰਯਾਦਾ ਦੇ ਹਵਾਲੇ ਬਾਰੇ ਗੱਲ ਠੀਕ ਲੱਗਦੀ ਹੈ ਕਿ ਰੰਗ ਬਸੰਤੀ ਜਾਂ ਸੁਰਮਈ ਹੋਣਾ ਚਾਹੀਦਾ ਹੈ ।
ਕੀ ਕੋਈ ਪਾਠਕ ਇਹ ਜਾਣਕਾਰੀ ਦੇਣਦੀ ਖੇਚਲ ਕਰੇਗਾ ਕਿ “ਕੇਸਰੀ” ਰੰਗ ਨੂੰ ਸਿੱਖਾਂ ਦੇ ਕੌਮੀ ਰੰਗ ਵਜੋ ਕਦੋਂ ਮਾਨਤਾ ਦਿਤੀ ਗਈ ਸੀ ?
ਸ੍ਰ ਚਰਨਜੀਤ ਸਿੰਘ ਜੀ ਬਰੈਮਪਟਨ ਹੁਰਾਂ ਵੱਲੋਂ ਭਗਤ ਕਬੀਰ ਜੀ ਦੇ “ਨਰੂ ਮਰੈ ਨਰੁ ਕਾਮੁ ਨ ਆਵੈ ॥ ਪਸੂ ਮਰੈ ਦਸ ਕਾਜ ਸਵਾਰੈ” ॥ ਦੇ ਅਰਥ ਸਾਡੇ ਵਰਗੇ ਸਿੱਧੇ ਸਾਧੇ ਦੇ ਸਮਝਣ ਲਈ ਠੀਕ ਜਾਪਦੇ ਹਨ । ਇਸ ਸ਼ਬਦ ਨੂੰ ਸੋਖੌ ਤਰੀਕੇ ਨਾਲ ਸਮਝ ਲਈ ਕਿ “ਜੇ ਮਨੁੱਖ ਵਿਚੋਂ ਇਨਸਾਨੀਅਤ (ਜਮੀਰ) ਮਰ ਜਾਵੇ, ਉਹ ਸਿਰਫ ਆਪਣੇ ਸਰੀਰ (ਆਪਣੇ ਆਪ ਬਾਰੇ) ਹੀ ਸੋਚਦਾ ਹੈ ਤਾਂ ਉਸ ਨਾਲੋਂ ਮਰਿਆ ਹੋਇਆ ਡੰਗਰ ਵੀ ਚੰਗਾ ਹੈ ।
ਆਪਾਂ ਸਾਰੇ ਜਾਣਦੇ ਹੀ ਹਾਂ ਕਿ ਅੱਜ ਵੀ ਉਸ ਮਨੁੱਖ ਦੇ ਸਰੀਰਕ ਅੰਗ ਹੀ ਵਰਤੇ ਜਾਂਦੇ ਹਨ ਜਿਹੜਾ ਮਰਨ ਤੋਂ ਪਹਿਲਾਂ ਆਪ ਲਿਖਕੇ ਦੇਂਦਾ ਹੈ । ਇਸ ਗੱਲ ਤੋਂ ਇਹ ਤਾਂ ਸਿਧ ਹੈ ਕਿ ਜਿਹੜਾ ਆਦਮੀ ਜਾਂ ਔਰਤ ਮਰਨ ਤੋਂ ਪਿੱਛੋਂ ਆਪਣੇ ਅੰਗ ਸਰੀਰ ਵਿਚੋਂ ਕੱਢ ਲੈਣ ਲਈ ਆਖਦਾ ਹੈ ਉਹ ਹੋਰਨਾਂ ਦੇ ਭਲੇ ਲਈ ਹੀ ਆਖਦਾ ਹੈ ।
ਸੋ, ਮੈਨੂੰ ਤਾਂ ਸਾਧੇ ਜਿਹੇ ਤਰੀਕੇ ਨਾਲ ਇਸ ਸ਼ਬਦ ਦੀ ਜਾਣਕਾਰੀ ਇਹ ਠੀਕ ਲੱਗਦੀ ਹੈ । ਫਿਰ ਵੀ ਜੇਕਰ ਇਸ ਤਰ੍ਹਾਂ ਸੋਚਣ ਨਾਲ ਗੁਰਮਤਿ ਸਿਧਾਂਤ ਦੀ ਕੋਈ ਉਲਘਣਾ ਹੁੰਦੀ ਹੈ ਤਾਂ ਦੱਸਣ ਦੀ ਖੇਚਲ ਕਰਨੀ ।
ਸਤਿਕਾਰ ਸਹਿਤ,
ਗੁਰਸ਼ਰਨ ਸਿੰਘ ਕਸੇਲ


(15/04/12)
ਚਰਨਜੀਤ ਸਿੰਘ ਬਰੈਂਮਪਟਨ

ਜਸਬੀਰ ਸਿੰਘ ਕੈਲਗਰੀ ਜੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ

1) ਗੁਰੁ ਅਰਜਨ ਸਾਹਿਬ ਦੇ ਬਚਨ ਹਨ:

ਰਾਮਕਲੀ ਮਹਲਾ ੫ ॥ ਮੁਖ ਤੇ ਪੜਤਾ ਟੀਕਾ ਸਹਿਤ ॥ ਹਿਰਦੈ ਰਾਮੁ ਨਹੀ ਪੂਰਨ ਰਹਤ ॥ (887)

ਪ੍ਰੋ: ਸਾਹਿਬ ਸਿੰਘ ਨੇ ਇਸ ਦੇ ਪਦ ਅਰਥ ਕੀਤੇ ਹਨ:

ਟੀਕਾ ਸਹਿਤ—ਅਰਥਾਂ ਸਮੇਤ।

ਪਰ ਪ੍ਰੋ: ਸਾਹਿਬ ਸਿੰਘ ਨੇ ਇਹ ਸਪਸ਼ਟ ਨਹੀਂ ਕੀਤਾ ਕੇ ਅਰਥਾਂ ਤੋਂ ਭਾਵ “ਸ਼ਬਦਾਰਥ” ਹੈ ਜਾਂ ਭਾਵਰਥ। ਪਰ ਗੁਰੁ ਅਰਜਨ ਸਾਹਿਬ ਨੇ ਰਹਾਉ ਦੀ ਤੁਕ ਵਿੱਚ ਇਸ ਨੂੰ ਸਪਸ਼ਟ ਕਰ ਦਿੱਤਾ ਹੈ।

ਪੰਡਿਤ ਬੇਦੁ ਬੀਚਾਰਿ ਪੰਡਿਤ ॥ ਮਨ ਕਾ ਕ੍ਰੋਧੁ ਨਿਵਾਰਿ ਪੰਡਿਤ ॥੧॥ਰਹਾਉ ॥ (887)

ਜੇ ਸਿਰਫ “ਟੀਕੇ” ਵਿੱਚ ਜਾਂ ਹੋਰ ਵੀ ਵਿਸਤ੍ਰਤ ਵਿਆਖਿਆ ਵਿੱਚ ਵੇਦਾਂ ਜਾਂ ਕਿਸੇ ਵੀ ਗ੍ਰੰਥ ਦੇ ਭਾਵਰਥਾਂ ਨੂੰ ਸਮਝਨਾ ਇਨ੍ਹਾਂ ਸੌਖਾ ਹੁੰਦਾ ਤਾ ਗੁਰੂ ਸਾਹਿਬ ਰਹਾਉ ਦੀ ਤੁਕ ਵਿੱਚ ਪੰਡਿਤ ਨੂੰ ਵਿਚਾਰਨ ਦਾ ਹਲੂਣਾ ਨਾ ਦਿੰਦੇ।

2) ਮਹਾਨ ਕੋਸ਼ ਵਿੱਚ “ਟੀਕਾ” ਦੇ ਅਰਥ “ਵਿਆਖਿਆ” ਹੀ ਕੀਤੇ ਮਿਲਦੇ ਹਨ ਪਰ ਵਿਆਖਿਆ ਵਿਆਖਿਆ ਦੇ ਅੰਤਰ ਨੂੰ ਵੀ ਭਾਈ ਕਾਹਨ ਸਿੰਘ ਨਾਭਾ ਨੇ ਸਪਸ਼ਟ ਕੀਤਾ ਹੈ।

ਟੀਕਾ=ਗ੍ਰੰਥ ਦੀ ਵਿਆਖਿਆ

ਭਾਸਯ= (1) ਉਹ ਟੀਕਾਕਾਰ ਗ੍ਰੰਥ, ਜਿਸ ਵਿੱਚ ਕਿਸੇ ਸੂਤ੍ਰ ਆਦਿ ਵਾਕਾਂ ਦਾ ਖੋਲ ਕੇ ਅਰਥ ਲਿਖਿਆ ਜਾਵੇ। (2) ਵਿਸਤਾਰ ਸਹਿਤ ਕੀਤੀ ਵਿਆਖਿਆ।

3) ਇਸ ਤੋ ਇਲਾਵਾ ਮੇਰੀ ਸੂਚਨਾ ਦੇ ਸ੍ਰੋਤ ਤੇਜਾ ਸਿੰਘ ਦੀ ਪੰਜਾਬੀ-ਅੰਗ੍ਰੇਜੀ ਕੋਸ਼ ਅਤੇ ਨਰਿਂਦਰ ਕੌਰ ਭਾਟੀਆ ਦੀ ਲਿਖੀ “ਮੇਹਰਬਾਨ ਰਚਿਤ ਜਨਮਸਾਖੀ” ਹਨ।

4) ਮੇਹਰਬਾਨ ਅਤੇ ਹਰਜੀ ਨੇ ਗੁਰੁ ਨਾਨਕ ਸਾਹਿਬ ਦੇ ਸ਼ਬਦਾਂ ਦੇ ਪ੍ਰਮਾਰਥ ਲਿਖੇ ਹਨ। ਇਹਨਾਂ ਦੀ ਤੁਲਨਾ ਜੇ “ਗੁਰੁ ਗ੍ਰੰਥ ਦਰਪਣ” ਨਾਲ ਕਰੀਏ ਤੇ ਮੇਹਰਬਾਨ ਦੀ ਵਿਆਖਿਆ ਵਿੱਚ ਜਿਆਦਾ ਵਿਸਤਾਰ ਸਾਫ ਨਜਰ ਆਉੰਦਾ ਹੈ। ਸ਼ਇਦ ਇਸੇ ਕਰ ਕੇ ਉਹ ਆਪਣੀ ਵਿਆਖਿਆ ਨੂੰ ਪ੍ਰਮਾਰਥ ਲਿਖਦਾ ਹੈ। ਮੋਟੇ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਵਿਆਖਿਆ ਵਿੱਚ ਜ੍ਹਿਨਾਂ ਜਿਆਦਾ ਵਿਸਤਾਰ ਹੋਵੇਗਾ, ਉਨੀ ਜਿਆਦਾ ਉਹ ਵਿਆਖਿਆ ਭਾਵਰਥਾਂ ਨੂੰ ਹੋਰ ਸਪਸ਼ਟ ਕਰੇਗੀ। ਬਸ਼ਰਤੇ ਉਹ ਵਿਆਖਿਆ ਠੀਕ ਦਿਸ਼ਾ ਵਿੱਚ ਹੋਵੇ। ਸੋ ਟੀਕਾ, ਪ੍ਰਮਾਰਥ, ਵਿਆਖਿਆ, ਇਕੋ ਹੀ ਚੀਜ ਦੇ ਵੱਖ ਵੱਖ ਪੱਧਰ ਹਨ। ਭਾਸ਼ ਵਿੱਚ ਨੁਕਤਾਚੀਨੀ ਵੀ ਸ਼ਾਮਿਲ ਹੋ ਜਾਂਦੀ ਹੈ। ਆਮਤੌਰ ਤੇ ਧਾਰਮਿਕ ਗ੍ਰੰਥਾਂ ਦੇ ਭਾਸ਼ ਨਹੀਂ ਲਿਖੇ ਜਾਂਦੇ।

5) ਗੁਰਬਾਣੀ ਦੇ ਟੀਕੇ ਬਹੁਤ ਲਿਖੇ ਗਏ ਹਨ। ਪ੍ਰਮਾਰਥ ਸਿਰਫ ਮੇਹਰਬਾਨ ਦਾ ਲਿਖਿਆ ਮਿਲਦਾ ਹੈ। ਉਹ ਵੀ ਸਿਰਫ ਗੁਰੁ ਨਾਨਕ ਸਾਹਿਬ ਦੀ ਬਾਣੀ ਦਾ। ਉਸ ਵਿਚੋਂ ਵੀ ਅੱਧ ਪੱਚਧ ਗੁਆਚ ਗਿਆ ਹੋਇਆ ਹੈ। ਪੂਰੇ ਗੁਰੁ ਗ੍ਰੰਥ ਸਾਹਿਬ ਦੀ ਵਿਆਖਿਆ ਅੱਜ ਤੱਕ ਕਿਸੇ ਨਹੀਂ ਲਿਖੀ।

6) ਗੁਰੁ ਪਉੜੀ ਬੇੜੀ ਗੁਰੂ ਗੁਰੁ ਤੁਲਹਾ ਹਰਿ ਨਾਉ ॥ (17)

ਗੁਰੁ (ਗਿਆਨ) ਨੂੰ ਆਪਣਾ ਗੁਰੂ ਬਨਾ ਜੋ ਕਿ ਪਉੜੀ ਦਾ ਵੀ ਕੰਮ ਕਰੇਗਾ ਅਤੇ ਬੇੜੀ ਦਾ ਵੀ। ਭਾਵ ਗਿਆਨ ਦੇ ਲੜ ਲਗ ਕੇ ਤੇਰਾ ਮਾਨਸਿਕ ਪੱਧਰ ਵੀ ਉਚਾ ਹੋਵੇਗਾ ਅਤੇ ਜੀਵਨ ਦੀਆਂ ਕਠਿਨਾਈਆਂ ਨੂੰ ਸੌਖਾ ਹੀ ਨੱਜਿਠ ਲਵੇਂਗਾ। ਇਹ ਕਿਹੜਾ ਗਿਆਨ ਹੈ ਜੋ ਗੁਰਬਾਣੀ ਸਾਨੂੰ ਦੇਨਾ ਚਾਹੁੰਦੀ ਹੈ, ਇਸ ਦਾ ਵੀ ਖੁਲਾਸਾ ਸ੍ਰੀ ਰਾਗ ਵਿੱਚ ਹੀ ਗੁਰੁ ਸਾਹਿਬ ਨੇ ਕੀਤਾ ਹੋਇਆ ਹੈ ਪਰ ਉਸ ਪਾਸੇ ਮੈਂ ਅਜੇ ਨਹੀਂ ਵੱਧਨਾ ਚਾਹੁੰਦਾ ਕਿਉਂਕਿ ਉਹ ਵਿਸ਼ਾ ਨਹੀਂ ਹੈ।

7) ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦ ਬਿਨੁ ਨਹੀ ਕੋਈ ॥ (485)

ਸਬ ਕੁੱਝ ਗੋਬਿੰਦ ਦਾ ਹੀ ਹੈ। ਗੋਬਿੰਦ ਤੋਂ ਇਲਾਵਾ ਹੋਰ ਕਿਸੇ ਦਾ ਨਹੀਂ।

ਪਰ ਜਿੰਨੀ ਦ੍ਰੜਤਾ ਨਾਲ ਮੈਂ “ਗੁਰੁ ਪਉੜੀ…” ਵਾਲੀ ਪੰਕਤੀ ਬਾਰੇ ਲਿਖਿਆ ਹੈ, ਉਨੀ ਦ੍ਰੜਤਾ ਨਾਲ ਇਸ ਪੰਕਤੀ ਬਾਰੇ ਨਹੀਂ ਲਿਖ ਸਕਦਾ। ਕਾਰਣ ਇਹ ਕਿ ਗੁਰਬਾਣੀ ਵਿੱਚ ਬਹੁਤ ਭਾਸ਼ਾਵਾਂ ਮਿਲਦੀਆਂ ਹਨ। ਅਤੇ ਹਰ ਇੱਕ ਭਾਸ਼ਾ ਦੇ ਵਿਆਕਰਣ ਦੇ ਆਪਣੇ ਨਿਯਮ ਹੁੰਦੇ ਹਨ। ਇਹ ਭਗਤ ਨਾਮਦੇਵ ਜੀ ਦੀ ਬਾਣੀ ਦੀ ਪੰਕਤੀ ਹੈ। ਹਾਲਾਂਕਿ ਭਗਤ ਨਾਮਦੇਵ ਜੀ ਦੀ ਬਾਣੀ ਵਿੱਚ ਮਰਾਠੀ ਭਾਸ਼ਾ ਦੀ ਬਹੁਤਾਤ ਹੈ ਪਰ ਇਸ ਸ਼ਬਦ ਵਿੱਚ ਮਰਾਠੀ ਅੰਸ਼ ਘਟ ਲਗਦਾ ਹੈ। ਗੁਰਬਾਣੀ ਵਿੱਚ ਹੋਰ ਵੀ ਬਹੁਤ ਉਦਾਹਰਣ ਮਿਲਦੇ ਹਨ ਜਿੱਥੇ ਇੱਕ ਭਾਸ਼ਾ ਦੇ ਬਾਣੀਕਾਰ ਨੇ ਦੂਜੀ ਭਾਸ਼ਾ ਵਿੱਚ ਬਾਣੀ ਰਚੀ ਹੈ। ਇਸ ਕਰ ਕੇ ਵਿਆਕਰਣ ਦੀ ਸਮਸਿਆ ਹੋਰ ਵੀ ਜਟਿਲ ਹੋ ਜਾਂਦੀ ਹੈ। ਇਸ ਵਿਸ਼ੇ ਵੱਲ ਇੱਕ ਮੱਹਤਵਪੂਰਣ ਕੱਦਮ ਉਦੋਂ ਪੁਟਿਆ ਜਾਵੇਗਾ ਜਦੋਂ ਕੋਈ ਵਿਦਵਾਨ ਇਹ ਖੁਲਾਸਾ ਕਰੇਗਾ ਕਿ ਗੁਰੁ ਅਰਜਨ ਸਾਹਿਬ ਨੇ ਭਗਤਾਂ ਦੀ ਬਾਣੀ ਸਂਪਾਦਿਤ ਕਰ ਕੇ ਚੜਾਈ ਜਾ ਬਿਨਾ ਸਂਪਾਦਿਤ ਕੀਤੇ।

8) ਗੋਂਡ ॥ ਨਰੂ ਮਰੈ ਨਰੁ ਕਾਮਿ ਨ ਆਵੈ ॥ ਪਸੂ ਮਰੈ ਦਸ ਕਾਜ ਸਵਾਰੈ ॥੧॥

ਇਂਸਾਨ ਵਿਚੋਂ ਇਂਸਾਨਿਅਤ ਮਰ ਜਾਵੇ ਤੇ ਉਹ ਕਿਸੇ ਕੰਮ ਦਾ ਨਹੀਂ। ਪਸ਼ੁਪੁਣਾ ਮਰ ਜਾਵੇ ਤੇ ਉਹ ਬਹੁਤ ਕੁੱਝ ਸਵਾਰ ਸਕਦਾ ਹੈ।

ਅਪਨੇ ਕਰਮ ਕੀ ਗਤਿ ਮੈ ਕਿਆ ਜਾਨਉ ॥ ਮੈ ਕਿਆ ਜਾਨਉ ਬਾਬਾ ਰੇ ॥੧॥ ਰਹਾਉ ॥

ਅਸੀ ਕਰਮ ਕਰਣ ਲਗਿਆਂ, ਉਹਨਾਂ ਦੇ ਨਤੀਜਿਆਂ ਦੀ ਵਿਚਾਰ ਕਿਉਂ ਨਹੀਂ ਕਰਦੇ।

ਹਾਡ ਜਲੇ ਜੈਸੇ ਲਕਰੀ ਕਾ ਤੂਲਾ ॥ ਕੇਸ ਜਲੇ ਜੈਸੇ ਘਾਸ ਕਾ ਪੂਲਾ ॥੨॥

ਭਾਵੇਂ ਚੰਗੇ ਕਰਮ ਕਰੋ ਤੇ ਭਾਵੇਂ ਮਾੜੇ, ਅਖੀਰ ਸਭ ਨੁੰ ਮੌਤ ਆਉਣੀ ਹੀ ਹੈ। ਹੱਡ ਅਤੇ ਕੇਸ ਸਿਰਫ ਮਾੜੇ ਦੇ ਹੀ ਨਹੀਂ ਸੜਨੇ, ਉਹ ਤੇ ਚੰਗਿਆਂ ਦੇ ਵੀ ਸੜਨੇ ਹਨ।

ਕਬੀਰ ਸਾਹਿਬ ਕਹਿ ਰਹੇ ਹਨ ਕਿ ਲੋਕ ਜਿਉਂਦੇ ਜੀਅ ਵਿਕਾਰਾਂ ਦੀ ਅੱਗ ਵਿੱਚ ਸੜਦੇ ਰਹਿਂਦੇ ਹਨ। ਇਸੇ ਹੀ ਭਾਵਰਥ ਦਾ ਮਿਲਦਾ ਜੁਲਦਾ ਸ਼ਬਦ ਭਗਤ ਰਵਿਦਾਸ ਜੀ ਦਾ ਹੈ। ਨਰਪਤਿ ਏਕੁ ਸਿੰਘਾਸਨਿ ਸੋਇਆ ਸੁਪਨੇ ਭਇਆ ਭਿਖਾਰੀ ॥ ਅਛਤ ਰਾਜ ਬਿਛੁਰਤ ਦੁਖੁ ਪਾਇਆ ਸੋ ਗਤਿ ਭਈ ਹਮਾਰੀ ॥੨॥ (657) ਰੱਬ ਨੇ ਸਾਨੂੰ ਰਾਜੇ ਬਨ ਕੇ ਜਿਉਣ ਲਈ ਪੈਦਾ ਕੀਤਾ ਹੈ ਪਰ ਅਸੀ ਕਿਉਂ ਭਿਖਾਰੀਆਂ ਦੀ ਤਰਾਂ ਜਿਉਂਦੇ ਹਾਂ?

ਕਹੁ ਕਬੀਰ ਤਬ ਹੀ ਨਰੁ ਜਾਗੈ ॥ ਜਮ ਕਾ ਡੰਡੁ ਮੂੰਡ ਮਹਿ ਲਾਗੈ ॥੩॥੨॥ {ਪੰਨਾ 870}

ਅਸੀ ਉਦੋਂ ਹੀ ਜਾਗਦੇ ਹਾਂ ਜਦੋਂ ਇਸ ਗੱਲ ਦੀ ਸਮਝ ਪੈ ਜਾਵੇ ਕਿ ਇਹ ਵਿਕਾਰ ਸਾਡੀ ਜਿਂਦਗੀ ਕਿਵੇਂ ਤਬਾਹ ਕਰ ਰਹੇ ਹਨ।

ਚਰਨਜੀਤ ਸਿੰਘ

ਬਰੈਂਮਪਟਨ


(15/04/12)
ਗੁਰਦੀਪ ਸਿੰਘ ਖਾਲਸਾ

ਗੁਰਬੀਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਮੈਨੂੰ ਚੰਪਕ ਵਰਗੀਆਂ ਰਚਨਾਵਾਂ ਪੜਨ ਦੀ ਸਲਾਹ ਦੇਣ ਦਾ ਧੰਨਵਾਦ । ਤੁਸੀਂ ਖੁਦ ਨੂੰ ਗੰਭੀਰ ਸਮਝਣ ਦਾ ਭੁਲੇਖਾ ਪਾਲ ਕੇ ਕੀ ਕਹਿਣਾ ਚਾਹੁੰਦੇ ਹੋ । ਜੇ ਕੋਈ ਗੰਭੀਰ ਗਲ ਕਰਦਾ ਹੈ ਤੁਸੀਂ ਉਸ ਨੂੰ ਨਾਸਤਕ ਤੱਕ ਆਖਦੇ ਹੋ । ਸੱਚ ਕਹਿਣ ਦੀ ਹਿੰਮਤ ਨਹੀਂ ਹੈ । ਗਲੀਂ ਬਾਤੀਂ ਕੜਾਹ ਬਾਣਾਈ ਜਾਂਦੇ ਹੋ । ਜੋ ਸੱਚ ਦੀ ਗਲ ਕਰਦੇ ਹਨ ਉਹਨਾਂ ਦੀਆ ਲਤਾਂ ਖਿਚਦੇ ਹੋ । ਤੁਹਾਡੀ ਕਿਸੇ ਚਿੱਠੀ ਵਿੱਚ ਚੜਦੀ ਕਲਾ ਦੀ ਕੋਈ ਗਲ ਨਹੀਂ ਹੁੰਦੀ । ਬਸ ਦੂਜਿਆਂ ਦੀ ਅਲੋਚਨਾਂ ਹੀ ਕਰਦੇ ਹੋ । ਆਪਣੇ ਆਪ ਨੂੰ ਗੰਭੀਰ ਦਸਦੇ ਹੋ । ਕੀ ਤੁਸੀਂ ਕਦੇ ਸਿਖ ਮਾਰਗ ਦੇ ਰਦ ਕੀਤੇ ਦਸਮ ਗ੍ਰੰਥ ਅਤੇ ਰਾਗ ਮਾਲਾ ਤੋਂ ਖਹਿੜਾ ਛਡਾਉਣ ਲਈ ਦੋ ਅਖਰ ਲਿਖੇ ਹਨ? ਇਹ ਤੁਹਾਨੂੰ ਚੰਪਕ ਗਲਾਂ ਲਗਣਗੀਆਂ । ਥੋਡਾ ਇਕੋ ਇਕ ਪਰੋਗਰਾਮ ਜਾਗਰੂਕਾਂ ਵਰੁੱਧ ਲਿਖਣਾ ਹੈ । ਪਰ ਤੁਸੀਂ ਜਾਂ ਥੋਡੇ ਵਰਗੇ ਜਾਗਰੂਕਤਾ ਦਾ ਕੁਝ ਨਹੀਂ ਵਿਗਾੜ ਸਕਦੇ । ਅਸੀ ਸਿੱਖ ਮਾਰਗ ਤੋਂ ਬਹੁਤ ਕੁਝ ਸਿਖਿਆ ਹੈ ਪਰ ਤੁਹਾਡਾ ਯੋਗਦਾਨ ਕੀ ਹੈ ਇਹ ਵੀ ਸਿੱਖ ਮਾਰਗ ਤੇ ਪਿਆ ਹੈ । ਦੂਜਿਆਂ ਨੂੰ ਚੰਪਕ ਪੜਨ ਦੀ ਸਲਾਹ ਦੇਣ ਨਾਲੋਂ ਆਪ ਪੜੋ ਤੇ ਆਪਦੇ ਸਾਥੀਆਂ ਨੂੰ ਪੜਾਵੋ। ਸਾਨੂੰ ਸਿੱਖ ਮਾਰਗ ਤੋਂ ਕੁਝ ਸਿਖ ਲੈਣ ਦਿਓ । ਧੰਨਵਾਦ।

ਗੁਰਦੀਪ ਸਿੰਘ ਖਾਲਸਾ


(15/04/12)
ਗੁਰਬੀਰ ਸਿੰਘ

ਵੀਰ ਚਰਨਜੀਤ ਸਿੰਘ ਬਰੈਂਪਟਨ ਜੀਓ,
ਕਈ ਦਿਨਾ ਤੋਂ ਤੁਸੀਂ ‘ਗੂੰਹ’ ਵਿੱਚ ਉਲ਼ਝੇ ਹੋਏ ਹੋ। ਗੂੰਹ ਦਾ ਅਰਥ ਗੰਦ ਕੀਤਾ ਜਾ ਸਕਦਾ ਹੈ, ਪਰ ਗੰਦ ਦਾ ਅਰਥ ਗੂੰਹ ਨਹੀਂ ਹੋ ਸਕਦਾ। ਬੱਚਿਆਂ ਨੇ ਘਰ ਵਿੱਚ ਕਾਗ਼ਜ਼ ਖਿਲਾਰੇ ਹੋਣ ਤਾਂ ਇਹ ਕਿਹਾ ਜਾਵੇਗਾ ਕਿ “ਗੰਦ ਪਾਇਆ ਹੋਇਆ ਹੈ”। ਇਹ ਨਹੀਂ ਕਹਾਂਗੇ ਕਿ “ਗੂੰਹ” ਪਾਇਆ ਹੋਇਆ ਹੈ। ਤੁਸੀਂ ਇਨ੍ਹਾਂ ਨੂੰ ਇੱਕ ਮੰਨਣਾ ਹੈ ਜਾਂ ਨਹੀਂ, ਮੈਂ ਇਸ ਵਿੱਚ ਕੁੱਝ ਨਹੀਂ ਕਰ ਸਕਦਾ। ਤੁਹਾਨੂੰ ਕੁੱਝ ਵੀ ਮੰਨਣ ‘ਤੋਂ ਕੋਈ ਦੁਨੀਆਂ ਦੀ ਤਾਕਤ ਨਹੀਂ ਰੋਕ ਸਕਦੀ। ਤੁਸੀਂ ਭਾਰਤ ਦੀ ਰਾਜਧਾਨੀ ਕਲਕੱਤੇ ਨੂੰ ਵੀ ਮੰਨੀ ਜਾਉ, ਕਿਸ ਦੀ ਤਾਕਤ ਹੈ ਜੋ ਤਹਾਨੂੰ ਮਨਾਵੇ ਕਿ ਤੁਸੀਂ ਗ਼ਲਤ ਹੋ।
ਇਵੇਂ ਹੀ ਬਾਣੀ ਅਤੇ ਰਚਨਾ ਵਿਚ, ਰੈਵੀਲੇਸ਼ਨ ਅਤੇ ਲਿਟਰਟਚਰ ਵਿਚ, ਸ਼੍ਰੁਤੀ ਅਤੇ ਸਿਮਰਤੀ ਵਿੱਚ ਫ਼ਰਕ ਕੀਤਾ ਗਿਆ ਹੈ: “ਸ੍ਰੁਤਿ ਸਿਮ੍ਰਿਤਿ ਗੁਨ ਗਾਵਹਿ ਕਰਤੇ”। ਕੋਈ ਬੰਦਾ ਗਊ ਤੇ ਘੋੜੇ ਵਿੱਚ ਫ਼ਰਕ ਨਾ ਕਰੇ ਤਾਂ ਕੋਈ ਕਿਵੇਂ ਮੰਨਵਾ ਸਕਦਾ ਹੈ!
ਜਿਵੇਂ ਤੁਸੀਂ ਬੁੱਧੀ ਅਤੇ ਹਿਰਦੇ ਨੂੰ ਦੋ ਚੀਜ਼ਾਂ ਮੰਨਿਆ ਹੈ, ਇਵੇਂ ਬਾਣੀ ਅਤੇ ਸਾਹਿਤ ਦੋ ਚੀਜ਼ਾਂ ਹਨ, ਇੱਕ ਨਹੀਂ। ਇਨ੍ਹਾਂ ਦੀ ਸ਼ਕਲ ਮਿਲ਼ਦੀ ਹੈ, ਪਰਕਿਰਤੀ ਨਹੀਂ।
ਗਿਆਨ ਦੇ ਖੇਤਰ ਵਿੱਚ ਮੈਂ ਕੀ ਮੰਨਦਾ ਹਾਂ ਜਾਂ ਨਹੀਂ ਮੰਨਦਾ ਹਾਂ ਦੀ ਬਹੁਤੀ ਅਹਿਮੀਅਤ ਨਹੀਂ ਹੁੰਦੀ।
ਮੈਂ ਕਿਤੇ ਵੀ ਅਕਾਸ਼ ਸ਼ਬਦ ਨਹੀਂ ਵਰਤਿਆ। ਰੱਬ ਹਰ ਥਾਂ ਹੈ, ਬੰਦੇ ਦੇ ਅੰਦਰ ਵੀ ਬਾਹਰ ਵੀ। ਮੈਂ ਤਾਂ ਇਹੀ ਕਿਹਾ ਹੈ ਕਿ ਬਾਣੀ ਉਥੋਂ ਆਉਂਦੀ ਹੈ ਜਿਥੇ ਰੱਬ ਦਾ ਨਿਵਾਸ ਹੈ। ਸਾਹਿਤ ਕਿਸੇ ਹੇਠਲੇ ਪੜਾਉ ਦੀ ਉਪਜ ਹੈ। ਤੁਸੀਂ ਜਪੁਜੀ ਦੇ ਪੰਜ ਖੰਡਾਂ ਤੋਂ ਮੁਨਕਰ ਨਹੀਂ ਹੋ ਸਕਦੇ। ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਬਾਣੀ ਸੱਚ ਖੰਡ ਦੀ ਉਪਜ ਹੈ ਜਦਕਿ ਸਾਹਿਤ ਕਿਸੇ ਹੇਠਲੇ ਖੰਡ ਦੀ। ਹੇਠਲੇ ਖੰਡਾਂ ਬਾਬਤ ਗੁਰੂ ਨਾਨਕ ਸਾਹਿਬ ਨੇ ਫ਼ੁਰਮਾਨ ਕੀਤਾ ਹੈ ਕਿ “ਮਤ ਦੇਖ ਭੂਲਾਂ ਵੀਸਰੈ”।
ਵੀਰ ਅਮਰੀਕ ਸਿੰਘ ਰਾਜਪੁਰਾ ਜੀਓ,
ਮਾਝ ਦੀ ਵਾਰ ਦੀ ਪਉੜੀ ਤੋਂ ਪਹਿਲਾ ਉਕਤ ਸਲੋਕ ਆਉਂਦਾ ਹੈ। ਵਾਰ ਤੇ ਪਉੜੀ ਦਾ ਅਨਿਖੜ ਰਿਸ਼ਤਾ ਹੈ। ਸਲੋਕ ਪਉੜੀ ਦੇ ਭਾਵ ਦੀ ਪਿੱਠ ਭੂਮੀ ਵਜੋਂ ਹੈ। ਪਉੜੀ ਦਾ ਭਾਵ ਇਹ ਹੈ: ਬਾਣੀ ਵਿੱਚ ਅਕਾਲ ਪੁਰਖ ਨੂੰ ਬਾਣੀਆਂ ਕਿਹਾ ਗਿਆ ਹੈ- “ਲੇਖਾ ਮੰਗੈ ਬਾਣੀਆਂ”। ਭਾਵ ਹੈ ਕਿ ਉਹ ਬੰਦੇ ਦੇ ਕਰਮਾ ਦਾ ਪੂਰਾ ਲੇਖਾ ਜੋਖਾ ਕਰਦਾ ਹੈ। ਪਰ ਜਿਹੜੇ ਉਸ ਦੀ ਸਿਫ਼ਤ ਸ਼ਲਾਘਾ ਭਾਵ ਨਾਮ ਸਿਮਰਦੇ ਹਨ ਉਹ ਲੇਖੇ ਤੋਂ ਛੁਟ ਜਾਂਦੇ ਹਨ, ਬਖ਼ਸ਼ੇ ਜਾਂਦੇ ਹਨ ਤੇ ਉਸ ਦੇ ਦਰਬਾਰ ਵਿੱਚ ਮਾਨਤਾ ਜਾਂ ਮਾਣ ਤਾਣ ਪਾਉਂਦੇ ਹਨ। ਫ਼ੁਰਮਾਨ ਹੈ: “ਸਚੀ ਦਰਗਹ ਮੰਨੀਅਨਿ ਗੁਰ ਕੈ ਪ੍ਰੇਮ ਪਿਆਰਿ॥ ਗਣਤ ਤਿਨਾ ਦੀ ਕੋ ਕਿਆ ਕਰੇ ਜੋ ਆਪਿ ਬਖਸੇ ਕਰਤਾਰਿ”।
ਇਸ ਤੋਂ ਪਹਿਲਾਂ ਸਲੋਕ ਵਿੱਚ ਸੰਸਾਰਕ ਸਬੰਧ ਜੁੜਨ ਦੀਆਂ ਉਦਾਹਰਣਾ ਦਿਤੀਆਂ ਹਨ। ਜੇ ਕੈਹਾਂ, ਸੋਨਾ ਜਾਂ ਲੋਹਾ ਟੁੱਟ ਜਾਏ ਤਾਂ ਅੱਗ ਵਿੱਚ ਟੰਕਾ (ਗੰਢ) ਲਾਇਆ ਜਾਂਦਾ ਹੈ। ਜੇ ਤੀਵੀਂ ਤੋਂ ਪਤੀ ਅਲਹਿਦਾ ਹੋ ਜਾਏ ਤਾਂ ਪੁੱਤਰਾਂ (ਔਲਾਦ) ਰਾਹੀਂ ਸੰਸਾਰ ਨਾਲ ਜੁੜੀ ਰਹਿੰਦੀ ਹੈ। ਸਟੇਟ ਦੇ ਟੈਕਸ ਅਦਾ ਕਰਕੇ ਅਸੀਂ ਰਾਜ ਵਿੱਚ ਮਾਣ ਹਾਸਲ ਕਰਦੇ ਹਾਂ। ਭੁੱਖੇ ਬੰਦੇ ਨੂੰ ਕੁੱਝ ਵੀ ਚੰਗਾ ਨਹੀਂ ਲਗਦਾ (ਪੇਟ ਨਾ ਪੲਆਂ ਰੋਟੀਆਂ, ਸਭੇ ਗੱਲਾਂ ਖੋਟੀਆਂ)। ਖਾਣਾ ਖਾਣ ਨਾਲ ਸਭ ਚੰਗਾ ਲਗਦਾ ਹੈ। ਜਗਤ ਨਾਲ ਸਬੰਧ ਜੁੜਦਾ ਹੈ। ਮੀਂਹ ਨਾਲ ਸੋਕੇ ਨੂੰ ਠੱਲ (ਗੰਢ) ਪੈਂਦੀ ਹੈ। ਮਿਠੇ ਬੋਲਾਂ ਨਾਲ ਪਿਆਰ ਪੀਡਾ ਹੁੰਦਾ ਹੈ। ਸੱਚਾ ਆਚਰਣ ਧਾਰਣ ਕੀਤਿਆਂ ਸੱਚੇ ਉਪਦੇਸ਼ ਨਾਲ ਸਬੰਧ ਬਣਦਾ ਹੈ। ਦਾਨ ਪੁੰਨ ਕਰਨ ਵਾਲੇ ਬੰਦੇ ਮਰਨ ਉਪਰੰਤ ਵੀ ਚੇਤੇ ਕੀਤੇ ਜਾਂਦੇ ਹਨ, ਸਬੰਧ ਬਣਿਆ ਰਹਿੰਦਾ ਹੈ। ਮੂਰਖ ਨਾਲ ਚੁੱਪ ਰਹਿ ਕੇ ਹੀ ਸਬੰਧ ਬਣਦਾ ਹੈ (ਮੂਰਖੇ ਨਾਲ ਨ ਲੂਝੀਏ)। ਪਰਮਾਤਮਾ ਨਾਲ ਉਸ ਦਾ ਸਿਮਰਣ ਕਰਿਆਂ ਸਬੰਧ ਜੁੜਦਾ ਹੈ ਤੇ ਮਾਣ ਮਿਲਦਾ ਹੈ।
ਇਸ ਸ਼ਬਦ ਵਿੱਚ ਧੀ ਪੁੱਤ ਦੇ ਵਖਰੇਵੇਂ ਦੀ ਕੋਈ ਗੱਲ ਨਹੀਂ ਹੈ। ਸਾਡੇ ਸਮਾਜ ਨੇ ਔਰਤ ਨੂੰ ਕਮਜ਼ੋਰ ਨਹੀਂ ਨਾਜ਼ੁਕ ਮੰਨਿਆਂ ਹੈ, ਇਸ ਕਰਕੇ ਔਰਤ ਨੂੰ ਵੇਲ ਵੀ ਕਿਹਾ ਜਾਦਾ ਹੈ। ਵੇਲ ਨੂੰ ਵਧਣ ਲਈ ਸਹਾਰੇ ਦੀ ਜ਼ਰੂਰਤ ਹੁੰਦੀ ਹੈ। ਇਵੇਂ ਔਰਤ ਨੂੰ ਪਤੀ ਦੀ ਗ਼ੈਰ ਹਾਜ਼ਰੀ (ਗੋਰੀ ਸੇਤੀ ਟੁਟੈ ਭਤਾਰ) ਵਿੱਚ ਪੁੱਤ ਦੀ ਜ਼ਰੂਰਤ ਹੁੰਦੀ ਹੈ। ਧੀਆਂ ਨੂੰ ਪਰਾਇਆ ਧੰਨ ਕਿਹਾ ਜਾਂਦਾ ਹੈ, ਕਿਉਂਕਿ ਉਨ੍ਹਾਂ ਨੇ ਵਿਆਹ ਉਪਰੰਤ ਸਹੁਰੇ ਤੁਰ ਜਾਣਾ ਹੁੰਦਾ ਹੈ। ਇਸ ਕਰਕੇ ਪੁੱਤ ਹੀ ਇਸਤਰੀ ਦਾ ਸਹਾਰਾ ਮੰਨਿਆ ਗਿਆ ਹੈ। ਇਸ ਸ਼ਬਦ ਵਿੱਚ ਪੁੱਤ ਨੂੰ ਧੀ ਦੇ ਮੁਕਾਬਲੇ ਵਡਿਆਇਆ ਨਹੀਂ ਗਿਆ, ਬਲਕਿ ਸਮਾਜਕ ਪ੍ਰਚਲਣ ਵਿਚੋਂ ਉਧਾਰਣ ਹੀ ਲਈ ਹੈ। ਵਹਿਮੀ ਬੰਦਿਆਂ ਤੇ ਅਗਿਆਨੀਆਂ ਦਾ ਕੋਈ ਇਲਾਜ਼ ਨਹੀਂ ਹੈ। ਅਜਿਹੇ ਬੰਦਿਆਂ ਦੀ ਕਿਸੇ ਵੀ ਸਮਾਜ ਵਿੱਚ ਕੋਈ ਕਮੀ ਨਹੀਂ ਹੈ। ਸਾਡੇ ਸਿੱਖ ਸਮਾਜ ਵਿੱਚ ਤਾਂ ਬਿਲਕੁਲ ਨਹੀਂ।
ਗੁਰਬੀਰ ਸਿੰਘ


(15/04/12)
ਹਰਦੇਵ ਸਿੰਘ, ਜੰਮੂ

ਸਤਿਕਾਰ ਯੋਗ ਵੀਰ ਗੁਰਮੀਤ ਸਿੰਘ ਖ਼ਾਲਸਾ ਜੀ,

ਸਤਿ ਸ਼੍ਰੀ ਅਕਾਲ!

ਆਪ ਜੀ ਨੁੰ ਲੰਬੀ ਚਿੱਠੀ ਤੋਂ ਹੋਈ ਖੇਚਲ ਲਈ ਛਿਮਾ ਦਾ ਜਾਚਕ ਹਾਂ। ਆਪ ਜੀ ਨੇ ਲਿਖਿਆ ਹੈ:- “ਕੁੱਝ ਗਲਾਂ ਉਹਨਾ ਦਿਆਂ ਆਮ ਸੰਗਤ ਲਈ ਨਹੀਂ ਜਿਵੇਂ ਗੁਰੂ ਸ਼ਬਦ ਤੇ ਦੇਹ ਦੀ ਗਲ ਹੈ”

ਪਹਿਲੀ ਗਲ ਤਾਂ ਇਹ ਦੱਸੋਂ ਕਿ, ਦੇਹ ਤੋਂ ਇਲਾਵਾ, ਆਪ ਜੀ ਅਨੁਸਾਰ ਪਰਿਵਾਰ ਦਿਆਂ ਉਹ “ਕੁੱਝ ਗਲਾਂ” ਕਿਹੜੀਆਂ-ਕਿਹੜੀਆਂ ਹਨ ਜੋ ਆਮ ਸੰਗਤ ਲਈ ਨਹੀਂ ਹਨ? ਇਹ ਦਾਸ ਦਾ ਆਪ ਜੀ ਵੱਲ ਪਹਿਲਾ ਸਵਾਲ ਹੈ। ਜ਼ਰਾ ਗਿਣਤੀ/ਬਿਯੁਰਾ ਦੱਸਣ ਦੀ ਕਿਰਪਾਲਤਾ ਜ਼ਰੂਰ ਕਰਨੀ।

ਦੂਜੀ ਗਲ ਇਹ ਕਿ ਗੁਰੂਆਂ ਨੂੰ ਗੁਰੂ ਨਾ ਕਹਿਣ ਬਾਰੇ ਪਰਿਵਾਰ ਦੀ ਜੀ ਤੋੜ ਕੋਸ਼ਿਸ਼ ਤਾਂ ਉਨ੍ਹਾਂ ਦੀ ਪਲੇਠੀ ਪੁਸਤਕ, ਉਨ੍ਹਾਂ ਦੇ ਲੇਖਾਂ ਵਿਚ, ਉਨ੍ਹਾਂ ਦੀ ਵੈਬ ਸਾਈਟ ਤੇ ਜਨਤਕ ਪਈ ਹੈ। ਉਨ੍ਹਾਂ ਦੇ ਤਿਆਰ ਕੀਤੀ ਜੀਵਨ ਜਾਚ ਵਿਚੋਂ ਉਨ੍ਹਾਂ ਨੇ ਗੁਰੂਆਂ ਦੇ ਨਾਮ ਅਤੇ ਗੁਰੂ ਵਿਸ਼ੇਸ਼ਣ ਬਾਹਰ ਕੱਡਿਆ ਹੈ ਅਤੇ ਇਹ ਅਖ਼ਬਾਰ ਵਿੱਚ ਵੀ ਛਾਪਿਆ ਹੈ। ਫ਼ਿਰ ਆਪ ਜੀ ਕਿਵੇਂ ਕਹਿ ਸਕਦੇ ਹੋ ਕਿ ਇਹ ਸਭ ਕੁੱਝ ਆਮ ਨਹੀਂ ਹੈ? ਆਪ ਜੀ ਨੇ ਟਿੱਪਣੀ ਕੀਤੀ ਹੈ ਕਿ “ਇਹ ਸਿਰਫ਼ ਵਿਦਵਾਨਾਂ ਨਾਲ ਹੀ ਗਲ ਕਰਨੀ ਚਾਹੀਦੀ ਸੀ” ਜੇ ਕਰ ਆਪ ਜੀ ਦੀ ਅਪਣੀ ਸਲਾਹ/ ਵਿਚਾਰ ਵੀ ਇਹੀ ਹੈ ਤਾਂ ਕੀ ਆਪ ਜੀ ਪਰਿਵਾਰ ਨੂੰ ਉਹ ਸਭ ਕੁੱਝ (ਜੋ ਕਿ ਆਮ ਸੰਗਤ ਲਈ ਨਹੀਂ ਹੈ) ਲਿਖਤਾਂ ਵਿਚੋਂ ਹਟਾਉਂਣ ਦੀ ਸਲਾਹ ਨਹੀਂ ਦੇਵੋਗੇ? ਵੀਰ ਜੀ ਇਸ ਦੂਜੇ ਸਵਾਲ ਦਾ ਜਵਾਬ ਵੀ ਜ਼ਰੂਰ ਦੇਂਣਾ।

ਵਿਚਾਰ ਦੇਂਣਾ ਅਲਗ ਗਲ ਹੁੰਦੀ ਹੈ ਪਰ ਉਹ ਵੀਰ ਤਾਂ ਅਮਲੀ ਤੌਰ ਤੇ ਗੁਰੂਆਂ ਦੀ ਪੰਥਕ ਸਥਿਤੀ ਨੂੰ ਅੰਡਰਮਾਈਨ ਕਰਨ ਦੀ ਨਾਸਮਝੀ ਕਰ ਰਹੇ ਹਨ ਜਿਸ ਤੇ ਸੰਵਾਦ ਰੂਪ ਪ੍ਰਤੀਕ੍ਰਿਆ ਤਾਂ ਹੋਣੀ ਲਾਜ਼ਮੀ ਸੀ। ਇਹ ਕੋਈ ਨਿਜੀ ਵਿਰੌਧ ਦੀ ਗਲ ਨਹੀਂ ਹੈ।

ਵੀਰ ਜੀ ਵੈਸੇ ਪਰਿਵਾਰ ਦੇ ਪੰਜ ਮੈਂਬਰੀ ਵਿਦਵਾਨ ਪੈਨਲ ਵਿਚੋਂ ਚਾਰ ਵਿਦਵਾਨ ਗੁਰੂਆਂ ਲਈ ਗੁਰੂ ਵਿਸ਼ੇਸ਼ਣ ਵਰਤਦੇ ਹਨ। ਜਿਸ ਵੇਲੇ ਮੈਂ ਪਰਿਵਾਰ ਵਲੋਂ ਨਿਯਤ ਵਿਦਵਾਨ ਪੈਨਲ ਦੇ ਪ੍ਰਮੁੱਖ ਵਿਦਵਾਨ ਸ. ਗੁਰਬਖਸ਼ ਸਿੰਘ ਕਾਲਾ ਅਫ਼ਗ਼ਾਨਾ ਜੀ ਤੋਂ ਗੁਰੂਆਂ ਨੂੰ ਗੁਰੂ ਨਾ ਕਹਿਣ ਬਾਰੇ ਉਨ੍ਹਾਂ ਦਾ ਵਿਚਾਰ ਪੁੱਛਿਆ ਤਾਂ ਕਾਲਾ ਅਫ਼ਗ਼ਾਨਾ ਜੀ ਨੇ ਇਸ ਦੇ ਕਰੜੇ ਵਿਰੌਧ ਵਿੱਚ ਜੋ ਜਵਾਬ ਦਿੱਤਾ ਉਹ ਮੈਂ ਫ਼ਿਲਹਾਲ ਇੱਥੇ ਲਿਖਣਾ ਨਹੀਂ ਚਾਹੁੰਦਾ। ਖ਼ੈਰ!

ਵੀਰ ਜੀ ਇਸ ਬਾਬਤ ਪਰਿਵਾਰ ਦੀ ਸ਼ੈਲੀ ‘ਗਲ’ ਨੂੰ ਜਨਤਕ ਨਾ ਕਰਨ ਦਾ ਪ੍ਰਭਾਵ ਦੇ ਕੇ, ‘ਗਲ’ ਜਨਤਕ ਕਰਦੇ ਜਾਣ ਦੀ ਲਗਦੀ ਹੈ। ਜਿਸ ਕਰਕੇ ਉਨ੍ਹਾਂ ਦੇ ਵਿਚਾਰਾਂ ਤੇ ਕਿੰਤੂ ਉੱਠਦਾ ਹੈ। ਮੈਂ ਉਨ੍ਹਾਂ ਦੀ ਭਾਵਨਾ ਤੇ ਕਿੰਤੂ ਨਹੀਂ ਕਰਦਾ। ਜਿਨ੍ਹਾਂ ਤਿੰਨ ਸੱਜਣਾਂ ਨੂੰ ਮੈਂ ਜਾਣਦਾ ਹਾਂ ਉਹ ਸੁਹਿਰਦ ਅਤੇ ਮਿਲਨਸਾਰ ਹਨ। ਪਰ ਪੰਥ ਨਾਲ ਜੁੜੇ ਚਿੰਤਨ ਦਾ ਤਕਾਜ਼ਾ ਇਹ ਹੈ ਕਿ ਸੁਹਿਰਦਤਾ ਵਿੱਚ ਨਾਸਮਝੀ ਨਹੀਂ ਹੋਂਣੀ ਚਾਹੀਦੀ। ਸੁਹਿਰਦਤਾ ਜਮਾ ਸਮਝਦਾਰੀ ਤਾਂ ਲਾਹੇਵੰਦ ਹੁੰਦੀ ਹੈ ਪਰ ਸੁਹਿਰਦਤਾ ਨਫ਼ੀ ਸਮਝਦਾਰੀ ਨੁਕਸਾਨਦੇਹ ਹੁੰਦੀ ਹੈ। ਜ਼ਰਾ ਵੇਖੋ ਕਿ ਅਪਣੀ ਸੁਹਿਰਦ ਅਤੇ ਨਿਸ਼ਕਾਮ ਭਾਵਨਾ ਨਾਲ ਉਹ ਕੀ ਕਰ ਰਹੇ ਹਨ!

(1) ਸ਼ਬਦ ਗੁਰੂ ‘ਗੁਰਮਤਿ’ ਹੈ ਪਰ ਉਹ ‘ਗੁਰਮਤਿ’ ਨੂੰ ਤੱਤ ਗੁਰਮਤਿ ਤੋਂ ਨੀਵਾਂ ਐਲਾਨਦੇ ਹੋਏ ‘ਤੱਤ ਗੁਰਮਤਿ’ ਨੂੰ ਹੀ ‘ਅਸਲ ਗੁਰਮਤਿ’ ਪ੍ਰਚਾਰਨ ਦੀ ਮਨਮਤਿ ਤੇ ਹਨ। (ਪੜੋ ਪਰਿਵਾਰ ਦੀ ਮੁੱਡਲੀ ਜਾਣਕਾਰੀ)

(2) ਉਹ ਵੀਰ ਗੁਰੂਆਂ ਨਾਲ ਗੁਰੂ ਵਿਸ਼ੇਸ਼ਣ ਹਟਵਾਉਂਣ, ਮਰਿਆਦਤ ਅਰਦਾਸ ਵਿਚੋਂ ਗੁਰੂਆਂ ਦੇ ਨਾਮ ਬਾਹਰ ਕੱਡਣ ਦੇ ਜਨਤਕ ਜਤਨਾਂ ਕਰਕੇ ਅਤੇ ਗੁਰੂਆਂ ਨਾਲ ਜੁੜੇ ਦਿਹਾੜੇ ਨਾ ਮਾਨਉਂਣ ਦਾ ਵਿਚਾਰ ਦੇ ਕੇ ਵੀ ਸਿੱਖੀ/ਪੰਥਕ ਜੀਵਨ ਵਿਚੋਂ ਗੁਰੂਆਂ ਦੀ ਸਥਿਤੀ ਨੂੰ ਅੰਡਰਮਾਈਨ ਕਰਨ ਦੀ ਗਲਤੀ ਤੇ ਹਨ।

(3) ਉਹ ਸ਼ਬਦ ਗੁਰੂ ਗ੍ਰੰਥ ਦੇ ਸਵਰੂਪ ਤੋਂ ਸਿੱਖ ਦੇ ਨਿਸ਼ਚੇ ਨੂੰ ਹਟਵਾਉਂਣ ਦੀ ਮਨਮਤ ਤੇ ਹਨ।

(4) ਉਹ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਵਿਸੰਗਤੀਆਂ ਦੀ ਗਲ ਵੀ ਜਨਤਕ ਲਿਖਣ ਦੀ ਗਲਤੀ ਕਰਦੇ ਹਨ।

(5) ਉਹ ਖੰਡੇ ਬਾਟੇ ਦੇ ਅੰਮ੍ਰਿਤ ਦੀ ਪ੍ਰਕ੍ਰਿਆ ਨੂੰ ਬਦਲਣ ਦੇ ਜਤਨ ਦੀ ਮਨਮਤ ਤੇ ਹਨ।

(6) ਉਹ ਗੁਰੂਆਂ ਵਲੋਂ ਨਿਯਤ ਪੰਜ ਕਕਾਰ ਬਦਲਣ ਦੇ ਜਤਨ ਦੀ ਮਨਮਤ ਤੇ ਹਨ।

(7) ਉਹ ਗੁਰੂਆਂ ਵਲੋਂ ਉਸਾਰੇ ਦਰਬਾਰ ਸਾਹਿਬ ਕੰਮਪਲੈਕਸ ਬਾਰੇ ਕੌਮੀ ਸਤਿਕਾਰ ਨੂੰ ਅੰਡਰਮਾਈਨ ਕਰਦੀ ਮਨਮਤ ਤੇ ਹਨ।

(8) ਉਹ ਪੰਥਕ ‘ਸਿੱਖ ਰਹਿਤ ਮਰਿਆਦਾ’ ਵਿੱਚ ਸੁਧਾਰ ਦੇ ਨਾਮ ਤੇ ਮਨਮਤੀ, ਗ਼ੈਰਵਾਜਬ, ਅਨੈਤਿਕ ਅਤੇ ਅਨਅਧਿਕਾਰਕ ਢੰਗ ਵਰਤਨ ਦੀ ਗਲਤੀ ਤੇ ਹਨ।

ਵੀਰ ਜੀ ਇਨ੍ਹਾਂ ਨੁਕਤਿਆਂ ਦਾ ਸਬੰਧ ਕਿਸੇ ਕਮੇਟੀ ਜਾਂ ਜੱਥੇਦਾਰਾਂ ਨਾਲ ਨਹੀਂ। ਉਪਰੋਕਤ ਜ਼ਿਆਦਾਤਰ ਨੁਕਤੇ ਐਸੇ ਹਨ ਜਿਨ੍ਹਾਂ ਤੇ ਵਿਪਰੀਤ ‘ਗੁਰਮਤਾ’ ਵੀ ਨਹੀਂ ਕੀਤਾ ਜਾ ਸਕਦਾ। ਦਾਸ ਇਸ ਬਾਰੇ ਆਪਣੇ ਵਿਚਾਰ ਲਿਖੇ ਸਨ ਤਾਂ ਕਿ ਗਲ ਇੱਕ ਪਾਸੜ ਨਾ ਰਹੇ ਅਤੇ ਪਾਠਕ/ਵਿਦਵਾਨ ਸਾਰੇ ਪੱਖ ਵਿਚਾਰ ਸਕਣ। ਪਰਿਵਾਰ ਅਪਣੀ ਹਰ ਗਲ ਤੇ ਪਾਠਕਾਂ ਦੇ ਵਿਚਾਰ ਤਾਂ ਖ਼ੁਦ ਮੰਗਦਾ ਹੈ। ਮੈਂਨੂੰ ਕਿੱਧਰੇ ਕੋਈ ਗਲਤੀ ਲੱਗੀ ਹੈ ਤਾਂ ਉਹ ਵੀਰ ਸਪਸ਼ਟ ਕਰਨ।

ਬਾਕੀ ਵੀਰ ਜੀ ਐਸਾ ਨਹੀਂ ਕਿ ਉਹ ਵੀਰ ਕੁੱਝ ਠੀਕ ਨਹੀਂ ਕਰਦੇ ਪਰ ਉਪਰਲੇ 7-8 ਨੁਕਤਿਆਂ ਬਾਰੇ ਪਰਿਵਾਰ ਦੇ ਵਿਚਾਰਾਂ ਤੋਂ ਇਲਾਵਾ ਅਗਰ ਕੁੱਝ ਠੀਕ ਹੈ ਵੀ ਤਾਂ ਕੀ ਉਸ ਦਾ ਜ਼ਿਆਦਾ ਮਹੱਤਵ ਬੱਚਦਾ ਹੈ? ਪਰਿਵਾਰ ਵਲੋਂ ਠੀਕ ਅਤੇ ਗਲਤ ਵਿਚੋਂ ਗਲਤ ਦਾ ਪਲੜਾ ਬਹੁਤ ਭਾਰੀ ਹੈ ਅਤੇ ਫ਼ਿਲਹਾਲ ਇਹ ਪਲੜਾ ਜ਼ਿਆਦਾ ਧਿਆਨ ਮੰਗਦਾ ਹੈ। ਕਿਸੇ ਭੁੱਲ ਚੂਕ ਲਈ ਛਿਮਾ ਦਾ ਜਾਚਕ ਸਮਝਣਾ,

ਹਰਦੇਵ ਸਿੰਘ, ਜੰਮੂ-15. 04. 2012


(15/04/12)
ਗੁਰਬਖਸ਼ ਸਿੰਘ

ਚਰਨ ਕਮਲ ਉਰ ਧਾਰੇ ਚੀਤ॥ ਅੰਕ 932

ਵਿਸ਼ਾ ਸ਼ੁਰੂ ਕਰਨ ਤੋ ਪਹਿਲਾਂ ਗੁਰਸਿਖੀ ਦੇ ਘਰ ਚਲਦੇ ਹਾਂ। ਗੁਰੂ ਨਾਨਕ ਦੇਵ ਜੀ ਦੀ ਵੀਚਾਰ ਧਾਰਾ ਰਾਹੀ ਗੁਰਸਿਖੀ ਦੀ ਪੂਰੀ ਜਾਣਕਾਰੀ ਪ੍ਰਾਪਤ ਹੁੰਦੀ ਹੈ। ਇਸ ਦੇ ਬਚਪਨ ਬਾਰੇ ਇਤਹਾਸ ਪੜ ਕੇ ਦੇਖੀਏ ਮਨ ਵਿਸਮਾਦ ਵਿੱਚ ਧੰਨ ਗੁਰਸਿਖੀ ਦੀ ਧੁੰਨ ਰਿਦੇ ਵਿਚੋ ਅਨੁਭਵ ਕਰਦਾ ਹੈ, ਕਿਉਕਿ ਗੁਰਸਿਖੀ ਦੇ ਜਨਮ ਦਾ ਸਥਾਂਨ ਵੀ, ਰਿਦਾ, ਚਿਤ, ਅੰਤਰਿ ਆਤਮਾ ਹੀ ਹੈ। ਪਰ ਜਵਾਨੀ ਤੋ ਪਹਿਲਾ ਹੀ ਅਖੋਤੀ ਗੁਰਸਿਖ ਆਗੂਆ ਨੇ ਇਸ ਦਾ ਨਰਵ-ਸਿਸਟਮ ਖਰਾਬ ਕਰਨਾ ਸ਼ੁਰੂ ਕਰ ਦਿਤਾ ਹੈ। ਜੋ ਹਰ ਸੁਚੇਤ ਗੁਰਸਿਖ ਨੂੰ ਗੁਰ ਅਸਥਾਨਾ ਤੋ ਦਿਖ ਰਿਹਾ ਹੈ। ਗੁਰਸਿਖੀ ਦਾ ਬਚਪਨ ਬਹੁਤ ਹੀ ਸੁਚਜੇ ਹੱਥਾ ਵਿੱਚ ਗੁਜਰਿਆ ਸੀ। ਇਸ ਦਾ ਨਰਵ ਸਿਸਟਮ ਕਿਉ ਖਰਾਬ ਹੋਇਆ ਵੀਚਾਰ ਅਧੀਨ ਹੈ। ਜਿੰਨਾ ਮਨਮਤੀ ਕਰਮਾ, ਵਹਿਮਾ, ਭਰਮਾ, ਕਰਮ ਕਾਂਡੀ ਪੂਜਾ ਇਤਆਦਿ ਤੋ ਰੋਕਿਆ ਸੀ ਅੱਜ ਗੁਰਸਿੱਖਾ ਨੂੰ ਉਹਨਾਂ ਕਰਮ ਕਾਂਡਾ ਨੇ ਘੇਰਿਆ ਹੋਇਆ ਹੈ। ਜੋ ਵੰਨਗੀ ਮਾਤ੍ਰ ਵੀਚਾਰ ਅਧੀਨ ਹਨ।

1. ਗੁਰਮਤਿ ਕੇਵਲ ਇੱਕ ਨਿਰਅਕਾਰ ਨੂੰ ਆਪਣੇ (ਘਰਿ) ਅੰਦਰੋ ਪ੍ਰਗਟ ਕਰਨ ਦਾ ਉਪਦੇਸ਼ ਦਿਦੀ ਹੈ। ਪਰ ਅਸੀ ਅਨੇਕ ਥਾਵਾਂ ਤੋ (ਜੋ ਰਚਨਾ ਦਾ ਰਚਨਹਾਰ ਮਾਲਿਕ ਹੈ) ਲਭ ਰਹੇ ਹਾਂ।

2. ਗੁਰਮਤਿ ਕਿਸੇ ਵੀ ਵਿਅਕਤੀ ਦੀ ਪੂਜਾ ਜਾ ਟੇਕ ਤੋ ਵਰਜਿਤ ਕਰਦੀ ਹੈ। ਅਸੀ ਨਿੰਰਕਾਰ ਅਤੇ ਗੁਰੂ ਦੀ ਪੂਜਾ ਤੋ ਹੋਰ ਅਨੇਕ ਪ੍ਰਕਾਰ ਮਿਥੀ ਹੋਈ ਪੂਜਾ ਕਰਦੇ ਹਾਂ।

3. ਗੁਰਮਤਿ ਗਿਆਨ ਗਿਣਤੀ ਦੇ ਪਾਠਾਂ ਦਾ ਜਾਪ ਕਰਨਾ ਮਨਾਂ ਕਰਦੀ ਹੈ। ਪਰ ਅਸੀ ਗਿਣਤੀ ਦੇ ਜਾਪ ਸ਼ੁਰੂ ਕੀਤੇ ਹਨ।

4. ਗੁਰਮਤਿ ਮਨ ਦਾ ਮਜਨ (ਇਸ਼ਨਾਨ) ਸ਼ਬਦ ਵੀਚਾਰ ਤੱਤ ਗਿਆਨ ਨਾਲ ਸਿੱਖਾਉਦੀ ਹੈ, ਅਸੀ ਖਾਸ ਥਾਵਾਂ ਤੇ ਜਲ ਦੇ ਇਸ਼ਨਾਨ ਨਾਲ ਮਨ ਦੀ ਨਿਰਮਲਤਾ (ਮੁਕਤੀ) ਦਸਦੇ ਹਾਂ।

5. ਗੁਰਮਤਿ ਚਰਨ ਧੂੜਿ, ਨਿਮਰਤਾ, ਪਰਪੱਕਤਾ ਅਤੇ ਤੱਤ ਗਿਆਨ ਵੱਲ ਇਸ਼ਾਰਾ ਕਰਦੀ ਹੈ ਅਸੀ ਚਰਨ ਧੂੜਿ ਦੀਆ ਪੁੜਿਆ ਬਣਾ ਕੇ ਗੁਰ ਅਸਥਾਨਾ ਤੋ ਵੰਡਦੇ ਹਾਂ।

6. ਗੁਰਮਤਿ ਥਿੱਤਾਂ ਵਾਰਾਂ ਮੰਨਣ ਵਾਲਿਆ ਨੂੰ ਮੂਰਖ ਮੁਘਦ, ਗਵਾਰ, ਦਰਸਾਉਦੀ ਹੈ। ਅਸੀ ਵੱਡੇ-ਵੱਡੇ ਗੁਰ-ਅਸਥਾਨਾ ਤੇ ਪੱਕੇ ਬੋਰਡ ਥਿਤਾਂ ਵਾਰਾਂ ਦੇ ਲਾਏ ਹੋਏ ਹਨ। ਅਨੇਕਾ ਮਨ ਮਤੀ ਕਰਮ ਕਾਂਡ ਪ੍ਰਚਲਿਤ ਹੋ ਚੁੱਕੇ ਹਨ। ਇਸ ਹਾਲਤ ਨੂੰ ਦੇਖ ਕੇ “ਚਰਨ ਕਮਲ” ਵਾਰੇ ਲਿਖਣ ਵੱਲ ਗੁਰਮੁਖਿ ਪਿਆਰੇ ਕੁੱਝ ਵੀਰਾਂ ਨੇ ਪ੍ਰੇਰਿਆ ਜੋ ਵੀਚਾਰ ਅਧੀਨ ਹੈ। ਚਰਨ ਕਮਲਾ ਦਾ ਅਰਥ ਆਮ ਤੋਰ ਤੇ ਆਮ ਮਨੁੱਖ (ਕੋਲ) ਫੁੱਲਾ ਵਰਗੇ ਪੈਰਾ ਦਾ ਹੀ ਕਰਦੇ ਹਨ। ਪਰ ਜਦੋ ਅਸੀ ਬਾਣੀ ਪੜੀਏ ਵੀਚਾਰੀਏ ਤਾਂ ਪਤਾ ਚਲਦਾ ਹੈ ਕਿ ਗੁਰੂ ਨਾਨਕ ਜੀ ਇਹਨਾਂ ਚਰਨ ਕਮਲਾਂ ਨੂੰ “ਉਰ ਧਾਰੇ ਚੀਤ” ਕਹਿੰਦੇ ਹਨ। ਉਰ ਦੇ ਅਰਥਾਂ ਨੂੰ ਦੇਖੀਏ ਤਾਂ ਪਤਾ ਚਲਦਾ ਹੈ ਕਿ ਰਿਦਾ, ਸੀਨਾ, ਇਤਆਦਿ ਪਰਮਾਣਿਤ ਹੁੰਦੇ ਹਨ। ਚਿਤ ਇੱਕ ਐਸੀ ਸੂਖਮ, ਸਰਬ ਵਿਆਪਕ ਆਦਿ ਸੱਚ ਤਰੰਗਾ ਰੂਪੀ ਸ਼ਕਤੀ ਦਾ ਮਾਲਕ, ਕੋਈ ਵੀ ਜੀਵ ਜਿਸ ਤੋ ਵਿਹੂਣਾ ਨਹੀ “ਚਿਤੈ ਅੰਦਰ ਸਭੁ ਕਉ ਵੇਖਿ ਨਦਰੀ ਹੇਠ ਚਲਾਇਦਾ” ਪਤਾ ਚਲਿਆ ਕਿ ਚਿਤ ਅਤੇ ਉਰ ਅੱਤ ਸੂਖਮ ਨਿਰਅਕਾਰ ਹੋਣ ਕਾਰਣ ਅਕਾਰ ਰੂਪੀ ਪੈਰ ਅਤੇ ਫੁੱਲ ਵੀ ਉਸ ਵਿੱਚ ਰਖੇ ਨਹੀ ਜਾ ਸਕਦੇ। ਜੇ ਕੋਈ ਕਿੰਤੂ ਪ੍ਰੰਤੂ ਕਰੇ ਕਿ ਚਰਨਾ ਅਤੇ ਫੁਲਾ ਦੀ ਯਾਦ ਧਾਰਨ ਹੋ ਸਕਦੀ ਹੈ ਤਾਂ ਇਸ ਨੂੰ ਵੀ ਗੁਰਮਤਿ ਨਿਕਾਰਦੀ ਹੈ, ਕਿ ਦਿਖਣ ਵਾਲੀ ਕਿਸੇ ਵੀ ਚੀਜ ਨੂੰ ‘ਉਰ’ ਵਿੱਚ ਧਾਰਣ ਨਹੀ ਕਰਨਾ, ਕਿਉ ਕਿ ਅਕਾਰਾ ਦਾ ਸਬੰਧ ਸੰਸਾਰ ਨਾਲ ਹੈ। ਅਸੀ ਨਿੰਰਕਾਰੀ ਜੋਤ ਹੁੰਦੇ ਹੋਏ ਅਕਾਰਾਂ ਵਿੱਚ ਰਹਿੰਦਿਆ ਨਿਰਅਕਾਰ ਸ਼ਕਤੀ ਨੂੰ ਹੀ ਧਾਰਣ ਕਰਨਾ ਹੈ। ਜਿਵੇ ਘਰ ਵਿੱਚ ਬਿਜਲੀ ਦੀਆ ਤਾਰਾਂ, ਮੀਟਰ ਇਤਆਦਿ ਸਭ ਕੁੱਝ ਦਿੱਖਦਾ ਹੈ ਪਰ ਅਸੀ ਫਿਰ ਵੀ (ਬਿਜਲੀ ਨ ਹੋਵੇ) ਬਿਜਲੀ ਹੀ ਨੂੰ ਲੱਭਦੇ ਤੇ ਪੁਕਾਰਦੇ ਹਾਂ। ਸਾਡਾ ਦਿੱਖਣ ਵਾਲਾ ਸਰੀਰ ਅਤੇ ਉਰ, ਚਿਤ, ਆਤਮਾ ਇਤਆਦਿ ਦਾ ਸਬੰਧ ਵੀ ਸਰੀਰ ਨਾਲ ਇਸੀ ਪ੍ਰਕਾਰ ਦਾ ਹੈ। ਪਰ ਅਸੀ ਵੀ ਨਾ ਦਿਖਣ ਵਾਲੀ ਸ਼ਕਤੀ ਨੂੰ ਭੁਲੇ ਹੋਏ ਹਾ। ਗੁਰੂ ਗ੍ਰੰਥ ਸਾਹਿਬ ਜੀ ਚਰਨ ਕਮਲਾ ਪ੍ਰਤੀ ਇਸ ਪ੍ਰਕਾਰ ਬਚਨ ਕਰਦੇ ਹਨ। ਅੰਕ 663 “ਹਰਿ ਚਰਣ ਕਮਲ ਮਕਰੰਦ ਲੋਭਿਤ ਮਨੋ ਅਨਦਿਨੋ ਮੋਹਿ ਆਹੀ ਪਿਆਸਾ॥ ਕ੍ਰਿਪਾ ਜਲੁ ਦੇਹਿ ਨਾਨਕ ਸਾਰਿੰਗ ਕਉ ਹੋਇ ਜਾ ਤੇ ਤੇਰੈ ਨਾਮਿ ਵਾਸਾ॥” ਹੇ ਪ੍ਰਭੂ ਜੀ ਤੇਰੇ (ਚਰਨ ਕਮਲ) ਨਿਮਰਤਾ ਅਤੇ ਨਿਰਲੇਪਤਾ ਵਾਲੇ ਗੁਣਾ ਨਾਲ ਜੀਵਨ ਜੀਉਣ ਦਾ ਜੋ ਮਿਠਾ ਰਸ ਪ੍ਰਤੀਤ ਹੋਇਆ ਹੈ, ਹੁਣ ਮੇਰਾ ਮਨ ਇਸ ਰਸ ਦਾ ਲੋਭੀ ਹੋ ਗਿਆ ਹੈ, ਇਸ ਕਰਕੇ ਤੁਸੀ ਮੈਨੂੰ ਆਪਣੀ ਕ੍ਰਿਪਾ ਨਾਲ ਇਹ ਰਸ ਰੂਪੀ ਨਾਮ ਜਲ ਦੇ ਦਿਤਾ ਕਿ ਤੇਰੇ ਨਾਮ ਵਿੱਚ ਇਸ ਪਪੀਹੇ ਮਨ ਦਾ ਸਦੀਵੀ ਵਾਸਾ ਹੋਇਆ ਰਹੇ। ਇਹ ਮਨ ਹਉਮੈ ਕਾਰਣ ਸੰਸਾਰੀ ਰਸਾ ਵਿੱਚ ਰਮਿਆ ਰਹਿੰਦਾ ਹੈ। ਇਹ ਜੀਵਨ ਮਨੋਰਥ ਨਹੀ, ਕਿਉ ਕਿ ਹਉਮੈ ਵਿੱਚ ਬਾਣੀ ਪੜੀ, ਧਰਮ ਦੇ ਕਮ ਕੀਤੇ ਇਹਨਾਂ ਨਾਲ ਕੇਵਲ ਹਉ ਹੀ ਵਧੇਗੀ। ਇਸ ਦਾ ਵਿਸਥਾਰ ਗੁਰੂ ਨਾਨਕ ਜੀਆ ਨੇ ਆਸਾ ਦੀ ਵਾਰ ਅੰਦਰ ਕੀਤਾ ਹੋਇਆ ਹੈ, ਅਤੇ ਰੋਜਾਨਾ ਸਵੇਰੇ -2 ਗੁਰਦੁਆਰਿਆ ਵਿੱਚ ਪੜੀ ਜਾਦੀ ਹੈ ਅੰਕ 750 “ਹਉਮੈ ਜਾਈ ਤਾ ਕੰਤ ਸਮਾਈ॥ ਤਉ ਕਾਮਣਿ ਪਿਆਰੇ ਨਵ ਨਿਧਿ ਪਾਈ॥” ਅੰਕ1263 “ਧਨ ਪਿਰ ਕਾ ਇੱਕ ਹੀ ਸੰਗਿ ਵਾਸਾ ਵਿਚਿ ਹਉਮੈ ਭੀਤਿ ਕਰਾਰੀ॥” ਅੰਕ-737 “॥ ਏਕਾ ਸੇਜ ਵਿਛੀ ਧਨ ਕੰਤਾ॥ ਧਨ ਸੂਤੀ ਪਿਰੁ ਸਦ ਜਾਗੰਤਾ॥ ਪੀਓ ਮਦਰੋ ਧਨ ਮਤਵੰਤਾ॥ ਧਨ ਜਾਗੈ ਜੇ ਪਿਰੁ ਬੋਲੰਤਾ॥” ਇਹਨਾਂ ਬਚਨਾ ਰਾਹੀ ਗੁਰੂ ਨਾਨਕ ਦੇਵ ਜੀ ਸਪਸ਼ਟ ਕਰਦੇ ਹਨਕਿ ਸਾਡਾ ਧਿਆਨ ਜਦੋ ਸੰਸਾਰੀ ਰਸਾਂ ਵਿੱਚ ਗਡ ਹੋ ਜਾਵੇ ਤਾਂ ਅਸੀ ਇੱਕ ਕਿਸਮ ਦੇ ਨਸ਼ੇ ਵਿੱਚ ਹੁੰਦੇ ਹਾ। ਇਸ ਅਵਸਥਾ ਵਿੱਚ ਪਾਠ ਕਰਦੇ ਅਤੇ ਗੁਰ ਅਸਥਾਨਾ ਤੇ ਵੀ ਜਾਦੇ ਹਾਂ (ਪਰ ਮਾਇਆਵੀ ਨਸ਼ੇ ਵਿਚ) ਇਸ ਦਾ ਕੋਈ ਲਾਭ ਨਹੀ ਹੁੰਦਾ। ਜੇ ਸਾਡਾ ਧਿਆਨ ਨਿੰਰਕਾਰੀ ਜੋਤਿ (ਨਿੰਰਕਾਰ) ਵਲ ਗੱਡ ਹੋ ਜਾਵੇ ਤਾਂ ਅਸੀ ਮਾਇਆ ਰੂਪੀ ਸੰਸਾਰ ਵਿੱਚ ਸਾਰੇ ਫਰਜ ਨਿਭਾਉਦੇ ਹੋਏ ਨਾਮ ਵਿੱਚ ਵਾਸਾ ਪਾਉਣ ਵਾਲਾ ਜੀਵਨ ਮਨੋਰਥ ਪੂਰਾ ਕਰ ਸਕਦੇ ਹਾਂ, (ਹੋਇ ਜਾ ਤੇ ਤੇਰੇ ਨਾਮਿ ਵਾਸਾ) ਉਸ ਦੇ ਨਾਮ ਦਾ ਵਾਸਾ ਨਿਰੰਕਾਰ ਦੇ ਗੁਣਾ ਵਾਲੇ ਜੀਵਨ ਨਾਲ ਹੀ ਹੋ ਸਕਦਾ ਹੈ। ਗੁਣ ਗੁਣਹਿ ਸਮਾਣੇ ਮਸਤਕਿ ਨਾਮ ਨੀਸਾਣੋ॥ ਸਚੁ ਸਾਚਿ ਸਮਾਇਆ ਚੂਕਾ ਆਵਣ ਜਾਣੋ॥ ਅੰਕ1112 ਗੁਣੀ ਗੁਣੀ ਮਿਲਿ ਲਾਹਾ ਪਾਵਸਿ ਗੁਰਮੁਖਿ ਨਾਮਿ ਵਡਾਈ॥ ਅੰਕ1127

ਉਸ ਪ੍ਰਭੂ ਨਾਲ ਇੱਕ ਮਿਕ ਹੋ ਸਕਦੇ ਹਾ ਜੇ ਉਸ, ਦੇ ਗੁਣਾ ਵਾਲਾ ਸੁਭਾਉ ਪਾ ਲਈਏ ਤਾਂ ਇੱਕ ਮਿਕ ਹੋਈਦਾ ਹੈ। ਜਿਵੇ ਪਾਣੀ ਵਿੱਚ ਪਾਣੀ ਮਿਲ ਜਾਦਾ ਹੈ। ਭਗਤ ਕਬੀਰ ਜੀ ਫਰਮਾਉਦੇ ਹਨ

ਚਰਨ ਕਮਲ ਗੋਬਿੰਦ ਰੰਗੁ ਲਾਗਾ॥ ਸੰਤ ਪ੍ਰਸਾਦਿ ਭਏ ਮਨ ਨਿਰਮਲ ਹਰਿ ਕੀਰਤਨ ਮਹਿ ਅਨਦਿਨੁ ਜਾਗਾ॥ 1॥ ਰਹਾਉ॥ ਅੰਕ 343

ਚਰਨ ਕਮਲ ਜਾ ਕੈ ਰਿਦੈ ਬਸਹਿ ਸੋ ਜਨੁ ਕਿਉ ਡੋਲੈ ਦੇਵ॥ ਮਾਨੌ ਸਭ ਸੁਖ ਨਉ ਨਿਧਿ ਤਾ ਕੈ ਸਹਜਿ ਸਹਜਿ ਜਸੁ ਬੋਲੈ ਦੇਵ॥ ਰਹਾਉ॥ ਅੰਕ 857

ਕਬੀਰ ਰਾਮੁ ਨ ਛੋਡੀਐ ਤਨੁ ਧਨੁ ਜਾਇ ਤ ਜਾਉ॥ ਚਰਨ ਕਮਲ ਚਿਤੁ ਬੇਧਿਆ ਰਾਮਹਿ ਨਾਮਿ ਸਮਾਉ॥ ਅੰਕ 1369

ਕਬੀਰ ਜੀ ਚਰਨ ਕਮਲ ਗੋਬਿੰਦ ਲਾਗਾ ਕਹਿੰਦੇ ਹਨ ਇਥੇ ਵੀ ਜੇ ਅਸੀ ਪੈਰ ਜਾ ਫੁੱਲਾਂ ਦੀ ਗਲ ਕਰੀਏ ਤਾਂ ਗਲ ਨਹੀ ਬਣਦੀ ਕਿਉ ਕਿ ਅਗਲੀ ਪੰਗਤੀ ਵਿੱਚ ਇਸ ਰੰਗ ਨਾਲ ਮਨ ਦੀ ਨਿਰਮਲਤਾ ਦਸੀ ਹੈ, ਮਨ ਦੀ ਇਸ ਨਿਰਮਲਤਾ ਨਾਲ ਮਨ ਮਾਇਆ ਵਲੋ ਜਾਗ ਪੈਦਾ ਹੈ। ਇਸ ਪ੍ਰਕਾਰ ਮਨ ਆਪਣੇ ਨਿੱਜ ਰੂਪ (ਜੋਤਿ ਸਰੂਪ) ਨੂੰ ਹਾਸਲ ਕਰ ਲੈਦਾ ਹੈ ਸੰਸਾਰੀ ਰਸਾਂ ਵਿੱਚ ਖੁਭੱਦਾ ਨਹੀ। ਜਦੋ ਕਿਸੇ ਚੰਗੇ ਮਨੁੱਖ ਦੀ ਸੰਗਤ ਕਰੀਏ ਤਾਂ ਉਸ ਦੇ ਗੁਣ ਸੁਭਾ ਇਤਆਦਿ ਨੂੰ ਅਸੀ ਜੇ ਗ੍ਰਹਿਣ ਕਰ ਲੈਦੇ ਹਾਂ ਤਾਂ ਸਾਡੇ ਮਿੱਤਰ ਦੋਸਤ ਕਹਿ ਦਿੰਦੇ ਹਨ ਕਿ ਇਸ ਨੂੰ ਉਸ ਦੋਸਤ ਦਾ ਰੰਗ ਚੜ ਗਿਆ ਹੈ। ਇਸੀ ਪ੍ਰਕਾਰ ਮਨੁੱਖ ਨੂੰ ਪ੍ਰਮਾਤਮਾ ਦਾ ਰੰਗ ਚੜਨਾ (ਸੁਭਾ ਅਤੇ ਗੁਣਾਂ ਦੇ ਰੂਪ ਵਿਚ) ਸੁਭਾਵਿਕ ਹੈ ਇਹ ਹੀ ਮਨੁੱਖ ਦੀ ਪੂਜਾ ਦਾ ਫਲ ਹੈ। ਕਿਉ ਕਿ ਅਸੀ ਉਸ ਇੱਕ ਤੋ ਪੈਦਾ ਹੋਏ ਹਾਂ ਇੱਕ ਨਾਲ ਇੱਕ ਮਿਕ ਹੋਣਾ ਹੀ ਜੀਵਨ ਦਾ ਮਨੋਰਥ ਹੈ। ਇਸ ਇੱਕ ਮਿਕਤਾ ਨਾਲ ਹੀ ਜੀਵਨ ਵਿੱਚ ਇੱਕ ਸੁਰਤਾ ਆ ਸਕਦੀ ਹੈ। ਦੂਜੇ ਸ਼ਬਦ ਅੰਦਰ ਵੀ ਕਬੀਰ ਜੀ ਇਹਨਾਂ ਗੁਣਾਂ ਨੂੰ ਹਿਰਦੈ ਵਿੱਚ ਵਸਾਣ ਦੀ ਗਲ ਕਰਦੇ ਹਨ, ਹਿਰਦੈ ਵਸਣ ਨਾਲ ਮਨੁੱਖ ਕਿਸੇ ਮੁਸੀਬਤ ਵਿੱਚ ਕਦੇ ਡੋਲੇਗਾ ਨਹੀ। ਚਾਹੇ ਉਹ ਦੇਗਾਂ ਵਿੱਚ ਉਬਲ ਰਿਹਾ ਹੋਵੇ ਜਾਂ ਆਰੇ, ਚਰਖੜੀਆ ਇਤਆਦਿ ਦਾ ਸਾਹਮਣਾ ਕਰ ਰਿਹਾ ਹੋਵੇ। ਤੀਜੇ ਸ਼ਬਦ ਅੰਦਰ ਵੀ ਇਹੀ ਵੀਚਾਰ ਦਸਦੇ ਹਨ ਜਦੋ ਇਹਨਾਂ ਚਰਨ ਕਮਲ (ਨਿਮਰਤਾ ਅਤੇ ਨਿਰਲੇਪਤਾ) ਗੁਣਾਂ ਨਾਲ ਚਿਤ (ਬੇਧਿਆ) ਬਿਨ੍ਹਿਆ ਗਿਆ (ਬਿਨ੍ਹੀ ਹੋਈ ਕੋਈ ਵੀ ਚੀਜ ਇਧਰ-ਉਧਰ ਨਹੀ ਜਾ ਸਕਦੀ) ਇਸ ਪ੍ਰਕਾਰ ਹੈ ਬਿਨ੍ਹਿਆ ਹੋਇਆ ਮਨ ਸੰਸਾਰੀ, ਧਨ, ਸੁੱਖ ਦੁੱਖ ਦੀ ਵੀ ਪਰਵਾਹ ਨਹੀ ਕਰਦਾ ਨਾ ਹੀ ਪਰਮਾਤਮਾ ਦੇ (ਜੋੜ), ਸਾਥ ਨੂੰ ਛੱਡਦਾ ਹੈ। ਪ੍ਰਭੂ ਦੀ ਪੂਜਾ ਕਰਨ ਵਾਲੇ ਤਾਂ 95% ਲੋਕ ਮਿਲ ਜਾਣਗੇ, ਜੋ ਕੇਵਲ ਪ੍ਰਭੂ ਨੂੰ ਕੁੱਝ ਸਾਮਗ੍ਰੀ, ਪੈਸੇ ਚੜਾ ਕੇ ਖੁਸ਼ ਹੁੰਦੇ ਹਨ। ਪਰ ਮੁਸੀਬਤ ਵਿੱਚ ਉਹਨਾਂ ਦਾ ਭਰੋਸਾ ਟੁੱਟ ਜਾਦਾ ਹੈ ਅਤੇ ਡੋਲ ਜਾਦੇ ਹਨ ਅਤੇ ਉਹ ਥਾਂ-ਥਾਂ ਤੇ ਕੋਈ ਹੋਰ ਸਾਧਨ ਲੱਭਦੇ ਫਿਰਣਗੇ। ਜਿਸ ਹਿਰਦੇ ਵਿੱਚ ਉਸ ਦੇ ਗੁਣ ਵਸ ਗਏ ਉਹ ਬੇਪਰਵਾਹ ਹੋ ਕੇ ਦੁਖ-ਸੁਖ ਵਿੱਚ ਅਡੋਲ ਰਹਿੰਦਾ ਹੈ।

ਭਗਤ ਰਵਿਦਾਸ ਜੀ ਫਰਮਾਉਦੇ ਹਨ ਖਟੁ ਕਰਮ ਕੁਲ ਸੰਜੁਗਤੁ ਹੈ ਹਰਿ ਭਗਤਿ ਹਿਰਦੈ ਨਾਹਿ॥ ਚਰਨਾਰਬਿੰਦ ਨ ਕਥਾ ਭਾਵੈ ਸੁਪਚ ਤੁਲਿ ਸਮਾਨਿ॥ ਅੰਕ1124

ਚਰਣ ਨ ਛਾਡਉ ਸਰੀਰ ਕਲ ਜਾਈ॥ ਅੰਕ 345 ਭਗਤ ਰਵਿਦਾਸ ਜੀ ਕਹਿੰਦੇ ਹਨ ਕਿ ਜੇ ਕੋਈ ਕੁਲਾ ਰੀਤਾ ਅਨੁਸਾਰ ਛੇ ਸ਼ਾਸ਼ਤਰਾਂ ਜਾਂ ਆਪਣੇ ਹੋਰ ਧਾਰਮਿਕ ਗ੍ਰੰਥਾਂ ਦੀ ਦਸੀ ਵਿਧੀ ਪੂਰਵਕ ਪੂਜਾ ਕਰਦਾ ਹੈ। ਪਰ ਹਿਰਦੇ ਅੰਦਰ ਪ੍ਰਮਾਤਮਾ ਦੀ ਭਗਤੀ ਨਹੀ ਅਤੇ ਨਾ ਹੀ ਪ੍ਰਮਾਤਮਾ ਦੇ ਤੱਤ ਗਿਆਨ (ਚਰਨਾ ਬਿੰਦ) ਮਿਠਾਸ ਅਤੇ ਸੁਗੰਧੀ (ਨਿਮਰਤਾ ਅਤੇ ਨਿਰਲੇਪਤਾ ਵਾਲੇ ਜੀਵਨ ਦੀ) ਨਹੀ ਉਹ ਮਨੁੱਖ (ਸੁਪਚ) ਨੀਚਾਂ ਦਾ ਨੀਚ ਪਾਪੀ ਹੈ ਭਗਤ ਜੀ ਨੇ ਕਰਮ ਕਾਂਡੀ ਬਾਹਰੀ ਭਗਤੀ ਦਾ ਵੀ ਖੰਡਨ ਕਰ ਦਿਤਾ। ਗੁਰੂ ਨਾਨਕ ਜੀ “ਜਪੁ” ਬਾਣੀ ਅੰਦਰਿ ਦਸਦੇ ਹਨ ਕਿ ਪ੍ਰਮਾਤਮਾ ਦੀ ਭਗਤੀ ਉਸ ਦੇ ਗੁਣਾ ਵਾਲੇ ਜੀਵਨ ਤੋ ਬਿਨਾਂ ਨਹੀ ਮਿਲਦੀ, ਜਿਸ ਪ੍ਰਕਾਰ ਅਸੀ ਘਰ ਵਿੱਚ ਝਾੜੂ, ਪੋਚਾ ਲਾਉਦੇ ਹਾਂ ਤਾਂ ਘਰ ਸਾਫ ਹੋ ਜਾਦਾ ਹੈ, ਇਸੀ ਪ੍ਰਕਾਰ ਪ੍ਰਮਾਤਮਾ ਦੇ ਗੁਣਾ ਵਾਲੀ ਭਗਤੀ ਸਾਡੇ ਮਨ ਵਿਚੋ ਹਰ ਪ੍ਰਕਾਰ ਦੀ ਬੁਰਿਆਈ ਨੂੰ ਟਿਕਾਣੇ ਲਾ ਦੇਦੀ ਹੈ ਅਤੇ ਜੀਵਨ ਵਿਵਹਾਰ ਬਹੁਤ ਹੀ ਨਿਰਮਲ ਹੋ ਜਾਦਾ ਹੈ। ਜਿਸ ਭਗਤੀ ਜਾਂ ਪੂਜਾ ਨਾਲ ਮਨ ਨਿਰਮਲ ਨਹੀ ਹੁੰਦਾ ਉਸ ਭਗਤੀ ਨੂੰ ਇਹਨਾਂ ਸਤਪੁਰਖਾਂ ਨੇ ਪਾਖੰਡ ਕਿਹਾ ਹੈ। ਇਸ ਹਕੀਕਤ ਨੂੰ ਅਸੀ ਆਪਣੇ ਦੇਸ਼ ਵਿੱਚ ਚੰਗੀ ਤਰਾਂ ਦੇਖ ਸਕਦੇ ਹਾਂ ਕਿ ਹਰ ਥਾਂ ਤੁਸੀ ਪੂਜਾ, ਪੂਜਾ ਅਸਥਾਨ ਦੇਖ ਸਕਦੇ ਹੋ, ਫਿਰ ਭੀ ਭ੍ਰਿਸ਼ਟਾਚਾਰ ਦਾ ਬੋਲ ਬਾਲਾ ਵਧਦਾ ਹੀ ਜਾ ਰਿਹਾ ਹੈ। ਭਗਤ ਨਾਮਦੇਵ ਜੀ “ਤੇਰੀ ਭਗਤਿ ਨ ਛੋਡਉ ਭਾਵੈ ਲੋਗੁ ਹਸੈ॥ ਚਰਨ ਕਮਲ ਮੇਰੇ ਹੀਅਰੇ ਬਸੈਂ॥” ਅੰਕ 1195

“ਧੋਬੀ ਧੋਵੈ ਬਿਰਹ ਬਿਰਾਤਾ॥ ਹਰਿ ਚਰਨ ਮੇਰਾ ਮਨੁ ਰਾਤਾ॥” ਅੰਕ1296

ਭਗਤ ਨਾਮਦੇਵ ਜੀ ਵੀ ਹਿਰਦੈ ਅੰਦਰ (ਚਰਨ ਕਮਲ) ਵਸ ਜਾਣ ਤਾ ਸਮਝੋ ਮਨੁੱਖ ਨੂੰ ਚਰਨ ਕਮਲਾ ਵਾਲੇ ਦਾ ਪਾਹ, ਰੰਗ ਚੜ ਗਿਆ। ਪ੍ਰਮਾਤਮਾ ਦਾ ਪਾਹੁ, ਰੰਗ ਚੜਣ ਨਾਲ ਭਾਵੇ ਦੁਨੀਆ ਦੇ ਲੋਕ ਉਸ ਨੂੰ ਮਖੋਲ ਕਰਨ ਜਾਂ ਬੋਲੀਆ ਕਸਣ ਉਹ ਸਚੇ ਆਸ਼ਕਾ ਵਾਂਗ ਪਰਵਾਹ ਨ ਕਰਦਾ ਹੋਇਆ ਉਸ ਦੀ ਭਗਤੀ ਅਤੇ ਜੀਵਨ ਜੁਗਤੀ ਨਹੀ ਛੱਡਦਾ। ਦੂਜੇ ਸ਼ਬਦ ਅੰਦਰ ਇਸ ਰੰਗ ਨੂੰ ਚਾੜਣ ਵਾਸਤੇ ਸਤ-ਸੰਗ ਰੂਪੀ ਸਰੋਵਰ (ਨਾਮ ਜਲ) ਵਿੱਚ ਮਨ ਨਿਰਮਲ ਕਰਨਾ ਦੱਸਦੇ ਹਨ। ਚਰਨ ਜਿਥੇ ਪੈਰਾਂ ਵਾਸਤੇ ਕੁੱਝ ਥਾਵਾਂ ਤੇ ਵਰਤਿਆ ਹੈ ਉਥੇ ਨਾਲ ਚਲਣ, ਮਾਰਗ ਵੀ ਜੁੜਿਆ ਹੈ। “ਚਰਣੀ ਚਲਉ ਮਾਰਗਿ ਠਾਕੁਰ ਕੈ ਰਸਨਾ ਹਰਿ ਗੁਣ ਗਾਏ॥ 2॥” ਅੰਕ 1205 ਪੈਰਾ ਨਾਲ ਮਾਰਗ ਚਲ ਕੇ ਸਤਿਸੰਗ ਕਰ ਕੇ ਗੁਰ ਬਚਨਾਂ ਨੂੰ ਹਿਰਦੇ ਵਸਾ ਕੇ ਅਮਲੀ ਜੀਵਨ ਵਰਤਾਰਾ ਸਿਖਣਾ ਜਰੂਰੀ ਹੈ ਨ ਕਿ ਕੋਈ ਕਰਮ ਕਾਂਡੀ ਪੂਜਾ। ਸਤਪੁਰਖਾ ਨੇ ਅੰਕ 680 ਤੇ ਹੋਰ ਖਲਾਸਾ ਕਰ ਦਿਤਾ “ਮਹਾ ਅਨੰਦ ਮੰਗਲ ਰੂਪ ਤੁਮਰੇ ਬਚਨ ਅਨੂਪ ਰਸਾਲ॥ ਹਿਰਦੈ ਚਰਣ ਸਬਦੁ ਸਤਿਗੁਰ ਕੋ ਨਾਨਕ ਬਾਂਧਿਓ ਪਾਲ॥” ਹਿਰਦੈ ਵਿੱਚ ਸ਼ਬਦ ਦਾ ਭਾਵ ਚਿਪ ਦੀ ਤਰਾਂ ਹੈ ਉਤਰ ਜਾਦਾ ਹੈ ਇਸ ਪ੍ਰਕਾਰ ਉਸ ਭਾਵ ਨਾਲ ਮਨ ਨੂੰ ਘੜਨਾ ਹੈ। ਗੁਰੂ ਨਾਨਕ ਜੀ ਅਤੇ ਇਹਨਾਂ ਸਤ ਪੁਰਖਾ ਨੇ ਆਪਣੇ ਜੀਵਨ ਵਿੱਚ ਨਿਰੰਕਾਰ ਸ਼ਕਤੀ ਨੂੰ ਅਨੁਭਵ ਕੀਤਾ ਅਤੇ ਜੀਵਨ ਅੰਦਰ ਸੰਸਾਰ ਦੀਆ ਵਸਤੂਆ ਧਨ ਮਾਲ, ਰਾਜ ਅਤੇ ਹਰ ਪ੍ਰਕਾਰ ਦੇ ਰਸਾ ਤੋ ਸਰਬੋਤਮ ਸਥਾਨ ਦਿਤਾ ਅਤੇ ਹਰ ਥਾਂ ਹਰ ਕਮ ਵਿੱਚ ਉਸ ਨੂੰ ਮਦਦ ਗਾਰ ਵੀ ਜਾਹਰਾ ਰੂਪ ਵਿੱਚ ਜਾਣਿਆ। ਕਿਸੇ ਹੋਰ ਨੂੰ ਉਸ ਜਿਹਾ ਨਹੀ ਮੰਨਿਆ। ਇਸ ਕਾਰਣ ਗੁਰੂ ਗ੍ਰੰਥ ਸਾਹਿਬ ਦਾ ਹਰ ਸ਼ਬਦ, ਅਖੱਰ ਕੇਵਲ ਨਿੰਰਕਾਰ ਵਲ ਹੀ ਇਸ਼ਾਰਾ ਕਰਦਾ ਹੈ। ਗੁਰਸਿਖ ਨੂੰ ਇਸ ਗਲ ਦਾ ਧਿਆਨ ਰਖਣਾ ਚਾਹੀਦਾ ਹੈ। ਅੰਤ ਵਿੱਚ ਸਨਿਮਰ ਬੇਨਤੀ ਹੈ ਕਿ ਅਸੀ ਜੀਵਨ ਵਿੱਚ ਬਾਣੀ ਦੇ ਸ਼ਬਦ ਭਾਵ ਨਾਲ ਮਨ ਅਤੇ ਬੁਧੀ ਨੂੰ ਘੜੀਏ ਤਾਂ ਅਸਲ ਅਰਥਾਂ ਦੀ ਸੂਝ ਬੂਝ ਆਵੇਗੀ।

“ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ॥” ਅੰਕ 304

“ਕਬੀਰ ਚਰਨ ਕਮਲ ਕੀ ਮਉਜ ਕੋ ਕਹਿ ਕੈਸੇ ਉਨਮਾਨ॥ ਕਹਿਬੇ ਕਉ ਸੋਭਾ ਨਹੀ ਦੇਖਾ ਹੀ ਪਰਵਾਨੁ॥” ਅੰਕ 1370

ਗੁਰਬਖਸ਼ ਸਿੰਘ

9417231762


(15/04/12)
ਜਸਵੰਤ ਸਿੰਘ ਅਜੀਤ

ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਸ. ਪਰਮਜੀਤ ਸਿੰਘ ਸਰਨਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੂੰ ਇਸ ਗਲੋਂ ਤਾੜਨਾ ਕੀਤੇ ਜਾਣ ਤੇ ਕਿ ਉਨ੍ਹਾਂ ਵਿਸਾਖੀ ਦੇ ਪੁਰਬ ਦੇ ਦੀਵਾਨ ਵਿੱਚ ਦਿੱਲੀ ਨਗਰ ਨਿਗਮ ਦੀਆਂ ਚੋਣਾਂ ਵਿੱਚ ਕਾਂਗ੍ਰਸ ਨੂੰ ਵੋਟਾਂ ਪਾਉਣ ਦੀ ਅਪੀਲ ਕਿਉਂ ਕੀਤੀ ਹੈ, ਪੁਰ ਪ੍ਰਤੀਕਿਰਿਆ ਦਿੰਦਿਆਂ ਸ. ਭਜਨ ਸਿੰਘ ਵਾਲੀਆ ਸੀਨੀਅਰ ਮੀਤ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਕਤ੍ਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਹੈਰਾਨੀ ਇਸ ਗਲ ਦੀ ਹੈ ਕਿ ਜਦੋਂ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੀਆਂ ਧਾਰਮਕ ਸਟੇਜਾਂ ਪੁਰ, ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਸ਼੍ਰਮਣੀ ਕਮੇਟੀ ਦੇ ਮੁੱਖੀਆਂ ਦੀ ਹਾਜ਼ਰੀ ਵਿੱਚ ਭਾਰਤੀ ਜਨਤਾ ਪਾਰਟੀ ਦੇ ਆਗੂ ਆ, ਸਿੱਖ ਧਰਮ ਅਤੇ ਸਿੱਖ ਇਤਿਹਾਸ ਦੀਆਂ ਸਥਾਪਤ ਮਾਨਤਾਵਾਂ ਪੁਰ ਸੁਆਲੀਆ ਨਿਸ਼ਾਨ ਲਾਉਂਦੇ ਅਤੇ ਉਨ੍ਹਾਂ ਨੂੰ ਵਿਗਾੜਦੇ ਹਨ ਤਾਂ ਉਸ ਸਮੇਂ ਸਿੰਘ ਸਾਹਿਬ ਸ਼੍ਰੋਮਣੀ ਕਮੇਟੀ ਅਤੇ ਉਸਦੀ ਸੱਤਾ ਪੁਰ ਕਾਬਜ਼ ਆਗੂਆਂ ਨੂੰ ਤਾੜਨਾ ਕਰਨ ਤੋਂ ਸੰਕੋਚ ਕਿਉਂ ਕਰ ਜਾਂਦੇ ਹਨ? ਇਸਦੇ ਵਿਰੁਧ ਜਦੋਂ ਬਾਦਲਕੇ ਆਪਣੇ ਵਿਰੋਧੀਆਂ ਪੁਰ ਝੂਠੇ ਅਤੇ ਆਧਾਰਹੀਨ ਦੋਸ਼ ਲਾਉਂਦੇ ਹਨ ਤਾਂ ਉਨ੍ਹਾਂ ਵਿਰੁਧ ਕਾਰਵਾਈ ਅਤੇ ਜਵਾਬ ਤਲਬੀ ਕਰਨ ਲਈ ਉਹ ਝਟ ਹੀ ਸਰਗਰਮ ਹੋ ਜਾਂਦੇ ਹਨ। ਸ. ਵਾਲੀਆ ਆਪਣੇ ਬਿਆਨ ਵਿੱਚ ਕਿਹਾ ਕਿ ਗੁਰਦੁਆਰਾ ਬਾਲਾ ਸਾਹਿਬ ਕੰਪਲੈਕਸ ਵਿੱਚ ਹਫਤਾਵਾਰੀ ਵਸੂਲ ਕਰ ਗੰਦ ਦੇ ਟਰੱਕ ਖੜੇ ਕਰਵਾ, ਸ਼ਰਾਬੀ ਭਈਆਂ ਨੂੰ ਪੈਸੇ ਲੈ ਲੰਗਰ ਵਿੱਚ ਬਿਠਾ ਅਤੇ ਗੁਰਦੁਆਰਾ ਸਾਹਿਬ ਪੁਰ ਪੱਥਰ, ਸ਼ਰਾਬ ਅਤੇ ਬੀਅਰ ਦੀਆਂ ਬੋਤਲਾਂ ਮਾਰ ਉਥੋਂ ਦੀ ਪਵਿਤ੍ਰਤਾ ਅਤੇ ਲੰਗਰ ਦੀ ਮਰਿਅਦਾ ਭੰਗ ਕਰਨ ਵਾਲਿਆਂ ਵਿਰੁਧ ਕਾਰਵਾਈ ਕਰਨ ਦੀ ਬਜਾਏ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਦਾ ਉਨ੍ਹਾਂ ਦੀਆਂ ਝੂਠੀਆਂ ਸ਼ਿਕਾਇਤਾਂ ਦੇ ਆਧਾਰ ਤੇ ਉਨ੍ਹਾਂ ਲੋਕਾਂ ਵਿਰੁਧ ਕਾਰਵਾਈ ਕਰਨਾ, ਜਿਨ੍ਹਾਂ ਨੇ ਗੁਰਦੁਆਰਾ ਸਾਹਿਬ ਦੀ ਪਵਿਤ੍ਰਤਾ ਅਤੇ ਮਰਿਆਦਾ ਨੂੰ ਬਣਾਈ ਰਖਣ ਲਈ ਸਖ਼ਤ ਕਦਮ ਚੁਕੇ ਹਨ, ਕਿਥੋਂ ਦੀ ਪ੍ਰੰਪਰਾ ਹੈ?
ਸ. ਵਾਲੀਆ ਨੇ ਹੋਰ ਕਿਹਾ ਕਿ ਸ. ਪਰਮਜੀਤ ਸਿੰਘ ਸਰਨਾ ਨੇ ਆਪਣੇ ਕਿਸੇ ਨਿਜੀ ਸੁਆਰਥ ਦੀ ਪੂਰਤੀ ਲਈ ਦਿੱਲੀ ਨਗਰ ਨਿਗਮ ਦੀਆਂ ਚੋਣਾਂ ਵਿੱਚ ਕਾਂਗ੍ਰਸ ਨੂੰ ਸਮਰਥਨ ਦੇਣ ਦੀ ਅਪੀਲ ਨਹੀਂ ਕੀਤੀ, ਸਗੋਂ ਕਾਂਗ੍ਰਸੀ ਮੁੱਖੀਆਂ ਪਾਸੋਂ ਪੰਥਕ ਅਤੇ ਇਤਿਹਾਸਕ ਗੁਰਧਾਮਾਂ ਦੀਆਂ ਸਮਸਿਆਵਾਂ ਹਲ ਕਰਵਾਉਣ ਅਤੇ ਇਸੇ ਉਦੇਸ਼ ਲਈ ਉਨ੍ਹਾਂ ਵਲੋਂ ਕੀਤੇ ਜਾ ਰਹੇ ਕੰਮਾਂ ਦੇ ਕਾਰਣ ਕੀਤੀ ਹੈ। ਸ. ਵਾਲੀਆ ਨੇ ਪੁਛਿਆ ਕਿ ਬਾਦਲ ਅਕਾਲੀ ਦਲ ਦੇ ਮੁੱਖੀ, ਜਿਨ੍ਹਾਂ ਭਾਜਪਾਈਆਂ ਪਾਸੋਂ ਸ਼੍ਰੋਮਣੀ ਕਮੇਟੀ ਦੀਆਂ ਧਾਰਮਕ ਸਟੇਜਾਂ ਪੁਰ ਸਿੱਖ ਇਤਿਹਾਸ ਅਤੇ ਧਾਰਮਕ ਮਾਨਤਾਵਾਂ ਵਿਗੜਵਾ ਰਹੇ ਹਨ, ਉਨ੍ਹਾਂ ਪਾਸੋਂ ਉਨ੍ਹਾਂ ਪੰਥ ਦਾ ਕਿਹੜਾ ਹਿਤ ਸਾਧਿਆ ਗਿਆ ਹੈ। ਕੇਂਦਰੀ ਸਰਕਾਰ ਵਿੱਚ ਕਈ ਵਾਰ ਭਾਈਵਾਲ ਰਹੇ ਬਾਦਲਕਿਆਂ ਨੇ ਵਜ਼ੀਰੀਆਂ ਦੀ ਕੁਰਸੀਆਂ ਲੈਣ ਦੀ ਲਾਲਸਾ ਨੂੰ ਪੂਰਿਆਂ ਕਰਨ ਤੋਂ ਬਿਨਾਂ ਕੋਈ ਇੱਕ ਵੀ ਅਜਿਹਾ ਮਸਲਾ ਹਲ ਕਰਵਾਇਆ ਹੈ ਜਾਂ ਕਰਵਾਉਣ ਦੀ ਕੌਸ਼ਿਸ਼ ਕੀਤੀ ਹੈ, ਜਿਨ੍ਹਾਂ ਨੂੰ ਲੈ ਕੇ ਮੋਰਚੇ ਲਾਏ ਜਾਂਦੇ ਰਹੇ ਅਤੇ ਕੌਮ ਦੀ ਜਵਾਨੀ ਦਾਅ ਤੇ ਲਾਈ ਜਾਂਦੀ ਰਹੀ। ਸ. ਵਾਲੀਆ ਨੇ ਪੁਛਿਆ ਕਿ ਜਿਸ ਕਾਂਗ੍ਰਸ ਨੂੰ ਸਿੱਖਾਂ ਦਾ ਦੁਸ਼ਮਣ ਪ੍ਰਚਾਰ ਉਹ ਸਿੱਖਾਂ ਦੀਆਂ ਭਾਚਨਾਵਾਂ ਦਾ ਸ਼ੋਸ਼ਣ ਕਰ ਆਪਣੀ ਸੱਤਾ ਲਾਲਸਾ ਨੂੰ ਪੂਰਿਆਂ ਕਰਦੇ ਚਲੇ ਆ ਰਹੇ ਹਨ, ਉਸੇ ਕਾਂਗ੍ਰਸ ਦੇ ਸੀਨੀਅਰ ਆਗੂਆਂ ਨਾਲ ਸ. ਬਾਦਲ ਨੇ ਰਿਸ਼ਤੇਦਾਰੀਆਂ ਕਿਉਂ ਬਣਾਈਆਂ ਹਨ? ਕੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਦਸਣਗੇ ਕਿ ਇਨ੍ਹਾਂ ਮੁੱਦਿਆਂ ਤੇ ਉਨ੍ਹਾਂ ਬਾਦਲਕਿਆਂ ਪਾਸੋਂ ਕਦੀ ਕੋਈ ਜਵਾਬ ਤਲਬੀ ਕੀਤੀ ਹੈ, ਜੇ ਨਹੀਂ ਤਾਂ ਕਿਉਂ ਨਹੀਂ?


(14/04/12)
ਅਮਰੀਕ ਸਿੰਘ ਰਾਜਪੁਰਾ

ਸਿਖ ਮਾਰਗ ਦੇ ਪਾਠਕ ਵੀਰੋ , ਸਤਿਕਾਰ ਭਰੀ ਸਤਿ ਸ੍ਰੀ ਅਕਾਲ !
ਵੀਰ ਜੀ ਮੈਂ 4 ਕੁ ਦਿਨ ਪਹਿਲਾਂ ਦੋ ਸ਼ਬਦਾਂ ਦੇ ਅਰਥਾਂ ਲਈ ਬੇਨਤੀ ਕੀਤੀ ਸੀ ਜਿਸ ਵਿਚ ਕਾਫੀ ਗਿਆਨ ਪ੍ਰਾਪਤ ਹੋਇਆ । ਮੈਂ ਹਫਤੇ ਪਹਿਲਾਂ ਕਿਸੇ ਰਿਸ਼ਤੇਦਾਰ ਦੇ ਇਕ ਨਵ-ਜੰਮੀ ਬਚੀ ਦੇ ਨਾਮ- ਕਰਨ ਤੇ ਗਿਆ ਤਾਂ ਰਾਗੀ ਸਿੰਘ ਨੇ ਸ਼ਬਦ ਪੜਿਆ ਜਿਸਦੀ ਉਸਨੇ ਸ਼ੁਰੁਆਤ ਪੰਗਤੀ “ਪੁੱਤੀਂ ਗੰਢ ਪਵੈ ਸੰਸਾਰਿ॥” ਤੋਂ ਸ਼ੁਰੂ ਕਰਕੇ ਸ਼ਬਦ “ਕੈਹਾ ਕੰਚਨੁ ਤੁਟੈ ਸਾਰੁ ॥” (ਅੰਗ ੧੪੩,ਮ:੧ ,ਰਾਗ ਮਾਝ ) ਦਾ ਪੂਰਾ ਸ਼ਬਦ ਪੜਿਆ । ਭੋਗ ਤੋਂ ਬਾਅਦ ਇਕ ਰਿਸ਼ਤੇਦਾਰ ਲੈਕਚਰ ਕਰਨ ਲਗ ਪਿਆ -- ਇਸ ਲੈਕਚਰਾਰ ਨੇ ਉਸ ਭਾਈ ਸਾਹਿਬ ਦੀ ਜੋ ਕੀਤੀ , ਮੈਂ ਹੀ ਜਾਣਦਾ ਹਾਂ। ਉਸ ਲੈਕਚਰਾਰ ਨੇ ਸਭ ਤੋਂ ਪਹਿਲਾਂ ਕਿਹਾ ਕੇ ਭਾਈ ਸਾਹਿਬ ਨੂੰ ਘਰ ਵਾਲਿਆਂ ਤੋਂ ਪੁਛਣਾ ਚਾਹੀਦਾ ਸੀ ਕੇ ਉਹਨਾ ਦੇ ਬਚਾ ਲੜਕਾ ਹੈ ਜਾਂ ਲੜਕੀ ।ਭਾਈ ਸਾਹਿਬ ਮਾਫ਼ੀ ਮੰਗਣ ਲਗ ਪਏ ,ਪਰ ਮੈਂ ਵਿਚ ਬੋਲ ਪਿਆ ਤੇ ਉਹਨਾਂ ਨੂੰ ਕਿਹਾ ਕੇ ਇਸ ਵਿਚ ਭਾਈ ਸਾਹਿਬ ਦੀ ਕੀ ਗਲਤੀ ਹੈ ? ਉਹ ਸੱਜਣ ਕਹਿਣ ਲਗ ਪਿਆ “ਕੀ ਸਾਡੇ ਘਰ ਪੁੱਤ ਜਮਿਆ ਜੋ ਇਹਨਾ ਨੇ ਇਹ ਸ਼ਬਦ ਪੜਿਆ ?” ਵੀਰ ਜੀ ਮੈਂ ਉਹਨਾ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਕੇ ਭਾਈ ਸਾਹਿਬ ਨੇ ਕੋਈ ਗਲਤੀ ਨਹੀਂ ਕੀਤੀ --- ਇਸ ਸ਼ਬਦ ਨੂੰ ਕੇਵਲ ਪੁੱਤ ਜਮੇ ਤੇ ਹੀ ਨਹੀਂ ਸਗੋਂ ਧੀ ਜਮਨ ਤੇ ਵੀ ਪੜ ਸਕਦੇ ਹਾਂ ਅਤੇ ਪੁੱਤੀਂ ਦਾ ਮਤਲਬ ਔਲਾਦ ਨਾਲ ਹੈ ਨਾ ਕੇ ਧੀ ਜਾਂ ਪੁੱਤ ਨਾਲ ।ਉਹਨਾਂ ਵਿਚੋਂ ਕਿਸੇ ਨੇ ਵੀ ਮੇਰੀ ਗਲ ਨਹੀਂ ਸੁਣੀ ਤੇ ਭਾਈ ਸਾਹਿਬ ਨੂੰ ਹੀ ਦੋਸ਼ ਦਿੰਦੇ ਰਹੇ । ਵੀਰ ਜੀ ਕਾਫੀ ਨਿਮੋਸ਼ੀ ਦਾ ਸਾਹਮਣਾ ਕਰਨਾ ਪਿਆ, ਬੇਨਤੀ ਹੈ ਕੇ ਇਸ ਪੂਰੇ ਸ਼ਬਦ ਦੇ ਅਰਥ ਕਿਸੇ ਵੀ ਸਜਨ ਵਲੋਂ ਸਿਖ -ਮਾਰਗ ਤੇ ਸੰਖੇਪ ਤੇ ਪੂਰਨ ਪਾਏ ਜਾਣ ਤਾਂ ਕੇ ਸਾਰੇ ਇਸਤੋਂ ਜਾਣੂ ਹੋ ਸਕਣ ਜੀ।

ਬੇਨਤੀ ਕਰਤਾ :- ਅਮਰੀਕ ਸਿੰਘ ਰਾਜਪੁਰਾ ।


(14/04/12)
ਗੁਰਦੀਪ ਸਿੰਘ ਖਾਲਸਾ

ਹਰਦੇਵ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਤੇਸੀਂ ਮੇਰੀ ਦੋ ਲੈਈਨਾਂ ਦੀ ਚਿੱਠੀ ਦੇ ਜਵਾਬ ਵਿੱਚ ਬਹੁਤ ਵੱਡੀ ਚਿੱਠੀ ਲਿਖ ਮਾਰੀ । ਮੈਨੂੰ ਸੁਣਾਕੇ ਤੱਤ ਗੁਰਮਤਿ ਪਰੀਵਾਰ ਨੂੰ ਕਾਫੀ ਕੁਝ ਕਹਿ ਲਿਆ । ਵਧੀਆ ਤਰੀਕਾ ਹੈ । ਕੁਝ ਗਲਾਂ ਉਹਨਾਂ ਦੀਆਂ ਆਮ ਸੰਗਤ ਲਈ ਨਹੀਂ ਜਿਵੇਂ ਗੁਰੂ ਸ਼ਬਦ ਤੇ ਦੇਹ ਦੀ ਗਲ ਹੈ । ਇਹ ਸਿਰਫ ਵਿਦਵਾਨਾ ਨਾਲ ਹੀ ਕਰਨੀ ਚਾਹੀਦੀ ਸੀ । ਚਲੋ ਖੈਰ । ਪਰ ਫੇਰ ਵੀ ਉਹ ਜੋ ਕੁਝ ਕਰ ਰਹੇ ਹਨ ਬਹੁਤ ਵਧੀਆ ਹੈ । ਸਾਰੇ ਕਾਲੀਆਂ ਸ਼ਰੋਮਣੀ ਕਮੇਟੀ ਤੇ ਸਾਰੇ ਢੇਡ ਜੱਥੇਦਾਰਾਂ ਤੋਂ ਵਧੀਆ ਹੈ । ਉਹਨਾਂ ਦੀ ਅਲੋਚਨਾ ਤਾਂ ਥੋਤੋਂ ਸੁਣਦੇ ਰਹੀਦਾ ਹੈ । ਕਿਰਪਾ ਕਰਕੇ ਉਹਨਾਂ ਦੇ ਕੁਝ ਵਧੀਆ ਕਮ ਵੀ ਦਸ ਦੇਵੋ ਤਾਂ ਕਿ ਪਤਾ ਚਲੇ ਤੁਸੀ ਕਿਨੇ ਸ਼ੁਹਿਰਦ ਹੋ ਜਾਂ ਸਿਰਫ ਅਲੋਚਨਾ ਹੀ ਜਾਣਦੇ ਹੋ । ਉਹ ਕੁਝ ਤੇ ਵਧੀਆ ਕਰਦੇ ਹੀ ਨੇ ਤਾਂ ਹੀ ਸਾਰੇ ਪਾਸੇ ਉਹਨਾਂ ਦੀ ਚਰਚਾ ਹੈ। ਉਹਨਾਂ ਦਾ ਨਾਮ ਵਧੀਆ 5-7 ਸ਼ੂਝਵਾਨ ਜੱਥੇਬੰਦੀਆਂ ਵਿੱਚ ਹੈ । ਹੁਣ ਤੁਸੀਂ ਵੀ ਦੱਸੋ ਕਿ ਉਹਨਾਂ ਦਾ ਤੁਹਾਨੂੰ ਕੁਝ ਠੀਕ ਵੀ ਲਗਦਾ ਹੈ । ਤੁਹਾਡੀ ਲੰਬੀ ਚਿੱਠੀ ਦੀ ਉਡੀਕ ਹੈ ।
ਗੁਰਦੀਪ ਸਿੰਘ ਖਾਲਸਾ


(14/04/12)
ਜਸਬੀਰ ਸਿੰਘ (ਕੈਲਗਰੀ)

ਸਿੱਖ ਮਾਰਗ ਦੇ ਪਾਠਕ ਸੱਜਣੋ!

ਵਾਹਿਗੁਰੂ ਜੀ ਕਾ ਖਾਲਸਾ॥

ਵਾਹਿਗੁਰੂ ਜੀ ਕੀ ਫਤਹਿ॥

ਚਰਨਜੀਤ ਸਿੰਘ ਬਰੈਂਪਟਨ ਜੀ!

ਭਾਈ ਕਾਨ੍ਹ ਸਿੰਘ ਨਾਭਾ ਨੇ ‘ਟੀਕਾ’ ਦਾ ਅਰਥ ਲਿਖਿਆ ਹੈ- “ਗ੍ਰੰਥ ਦੀ ਵਿਆਖਿਆ”। ਸ਼ਿਵਪ੍ਰਸ਼ਾਦ ਭਾਰਦ੍ਵਾਜ ਨੇ ਵੀ ਸੰਸਕ੍ਰਿਤ ਹਿੰਦੀ ਕੋਸ਼ ਵਿੱਚ ਟੀਕਾ ਦਾ ਅਰਥ ਲਿਖਿਆ ਹੈ- “ਵਿਆਖਿਆ, commentry”। ਵਾਮਨ ਸ਼ਿਵ ਰਾਮ ਆਪਟੇ ਦੇ ਸੰਸਕ੍ਰਿਤ ਹਿੰਦੀ ਕੋਸ਼ ਵਿੱਚ ਟੀਕਾ ਦਾ ਅਰਥ ਲਿਖਿਆ ਹੈ-ਗ੍ਰੰਥ ਕੀ ਵਿਆਖਿਆ, ਭਾਸ਼ਯ। ਭਾਈ ਕਾਨ੍ਹ ਸਿੰਘ ਨਾਭਾ ਨੇ ਭਾਸ਼ ਦਾ ਅਰਥ ਲਿਖਿਆ ਹੈ- “ਬੋਲਣਾ”। ਵਾਮਨ ਸ਼ਿਵ ਰਾਮ ਆਪਟੇ ਨੇ ਭਾਸ਼ ਦਾ ਅਰਥ ਲਿਖਿਆ ਹੈ- ਕਹਨਾ, ਉਚਾਰਨਾ, ਬੋਲਨਾ। ਸ਼ਿਵ ਪ੍ਰਸ਼ਾਦ ਭਾਰਦ੍ਵਾਜ ਨੇ ਭਾਸ਼ ਦਾ ਅਰਥ ਲਿਖਿਆ ਹੈ-ਕਹਨਾ, ਬੋਲਨਾ, ਵਾਰਤਾਲਾਪ ਕਰਨਾ।

ਤੁਸੀਂ ਟੀਕਾ ਦਾ ਅਰਥ- “ਸ਼ਬਦਾਰਥਾਂ ਤੋਂ ਹਲਕਾ ਜਿਹਾ ਉੱਪਰ, ਇਸ ਤੋਂ ਉੱਪਰ ਭਾਵਾਰਥ, ਇਸ ਤੋਂ ਉੱਪਰ ਵਿਆਖਿਆ, ਅਤੇ ਅਖੀਰ ਵਿੱਚ “ਭਾਸ਼” (comments) ਪਤਾ ਨਹੀਂ ਕਿਹੜੀ ਡਿਕਸ਼ਨਰੀ ਅਨੁਸਾਰ ਦਰਜਾਵਾਰ ਇਹ ਕੜੀ ਜੋੜੀ ਹੈ? ਤੁਸੀਂ ਆਪਣੇ 12-04-12 ਦੇ ਪੱਤਰ ਵਿੱਚ ਤੁਕ ਦੇ “ਭਾਵਾਰਥ” ਕੀਤੇ ਹਨ। ਮੈਂ ਵੀ ਪ੍ਰੋ: ਸਾਹਿਬ ਸਿੰਘ ਜੀ ਦੇ ਅਰਥ ਅਤੇ ਸ਼ਬਦ ਦੇ ਭਾਵਾਰਥ ਪੇਸ਼ ਕੀਤੇ ਹਨ। ਤੁਸੀਂ ਪ੍ਰੋ: ਸਾਹਿਬ ਸਿੰਘ ਜੀ ਦੇ “ਟੀਕੇ/ ਦਰਪਣ” ਨੂੰ ‘ਸਿਰਫ’ ‘ਟੀਕਾ’ ਹੀ ਦੱਸਦੇ ਹੋ। ਪਰ ਵੀਰ ਜੀ! ਤੁਹਾਡੇ ਵੱਲੋਂ ਤੁਕ ਦੇ ਪੇਸ਼ ਕੀਤੇ ਗਏ ‘ਭਾਵਾਰਥਾਂ ਨੂੰ ਕੀ ਮੰਨਿਆ ਜਾਵੇ? ਚੰਗਾ ਹੁੰਦਾ ਜੇ ਤੁਸੀਂ ਸ਼ਬਦ/ਤੁਕ ਦੇ ਸਿਰਫ ਭਾਵਾਰਥ ਲਿਖਣ ਦੀ ਬਜਾਏ (ਸਿਰੇ ਦੀ ਗੱਲ) “ਭਾਸ਼” (?) ਲਿਖ ਦਿੰਦੇ।

ਤੁਸੀਂ ਲਖਿਆ ਹੈ- “ਨਰੂ ਅਤੇ ਨਰੁ ਦੋ ਸਪੈਲਿੰਗਾਂ ਆਉਂਦੀਆਂ ਹਨ। ਨਰੂ= ਇਂਸਾਨਿਅਤ, ਨਰੁ= ਇਂਸਾਨ”।

ਵੀਰ ਜੀ! ‘ਨਰੂ’ ਦਾ ਅਰਥ ‘ਇਨਸਾਨੀਅਤ’ ਤੁਸੀਂ ਕਿਸ ਡਿਕਸ਼ਨਰੀ ਮੁਤਾਬਕ ਕੀਤਾ ਹੈ, ਦੱਸਣ ਦੀ ਖੇਚਲ ਕਰਨੀ ਜੀ?

ਤੁਹਾਡੇ ਮੁਤਾਬਕ ਦੋ ਵੱਖ ਵੱਖ ਸਪੈਲਿੰਗ ਹੋਣ ਕਰਕੇ ਅਰਥ ਵੱਖ ਵੱਖ ਹੋ ਗਏ ਹਨ, ਤਾਂ ਹੇਠਾਂ ਲਿਖੀਆਂ ਪੰਗਤੀਆਂ ਵੱਲ ਗੌਰ ਕਰੋ ਜੀ-

“ਗੁਰੁ’ ਪਉੜੀ ਬੇੜੀ ‘ਗੁਰੂ’ ‘ਗੁਰ’ ਤੁਲਹਾ ਹਰਿ ਨਾਉ॥” (ਪ-17)

ਕੀ ਇੱਥੇ ਵੀ ਵੱਖ ਵੱਖ ਸਪੈਲਿੰਗ ਹੋਣ ਨਾਲ ‘ਗੁਰੁ’ ਅਤੇ ‘ਗੁਰੂ’ ਦੇ ਅਰਥ ਵੱਖ-ਵੱਖ ਹੋਣਗੇ?

“ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦ ਬਿਨ ਨਹੀ ਕੋਈ॥” (ਪ-485)

ਕੀ ਇੱਥੇ ਵੀ ਵੱਖ ਵੱਖ ਸਪੈਲਿੰਗ ਹੋਣ ਨਾਲ ‘ਗੋਬਿੰਦੁ’ ਅਤੇ ‘ਗੋਬਿੰਦ’ ਦੇ ਅਰਥ ਵੱਖ-ਵੱਖ ਹੋਣਗੇ?

ਵਿਚਾਰ ਅਧੀਨ ਸਾਰਾ ਸ਼ਬਦ ਇਸ ਤਰ੍ਹਾਂ ਹੈ- ““ਨਰੂ ਮਰੈ ਨਰੁ ਕਾਮੁ ਨ ਆਵੈ॥ ਪਸੂ ਮਰੈ ਦਸ ਕਾਜ ਸਵਾਰੈ॥ 1॥ ਅਪਨੇ ਕਰਮ ਕੀ ਗਤਿ ਮੈ ਕਿਆ ਜਾਨਉ॥ ਮੈ ਕਿਆ ਜਾਨਉ ਬਾਬਾ ਰੇ॥ ਰਹਾਉ॥ ਹਾਡ ਜਲੇ ਜੈਸੇ ਲਕਰੀ ਕਾ ਤੂਲਾ॥ ਕੇਸ ਜਲੇ ਜੈਸੇ ਘਾਸ ਕਾ ਪੂਲਾ॥ 2॥ ਕਹੁ ਕਬੀਰ ਤਬ ਹੀ ਨਰੁ ਜਾਗੈ॥ ਜਮ ਕਾ ਡੰਡੁ ਮੂੰਡ ਮਹਿ ਲਾਗੈ॥ 3॥”

ਪਹਿਲੀ ਪੰਗਤੀ ਦੇ ਅਰਥ/ਭਾਵਾਰਥ ਤਾਂ ਤੁਸੀਂ ਸਮਝਾ ਦਿੱਤੇ ਪਰ ਬਾਕੀ ਦੀਆਂ ਪੰਗਤੀਆਂ ਦਾ ਕੀ ਬਣੇਗਾ? ਪਹਿਲੀ ਪੰਗਤੀ ਵਿੱਚ ਮਰਨ ਦਾ ਜਿਕਰ ਹੈ ਅਤੇ ਅਗਲੀਆਂ ਪੰਗਤੀਆਂ ਵਿੱਚ ਇਸੇ ਮਰਨ ਨਾਲ ਸੰਬੰਧਤ ਗੱਲਾਂ ਦਾ ਜਿਕਰ ਹੈ- “ਹਾਡ ਜਲੇ ਜੈਸੇ ਲਕਰੀ ਕਾ ਤੂਲਾ॥ ਕੇਸ ਜਲੇ ਜੈਸੇ ਘਾਸ ਕਾ ਪੂਲਾ॥ 2॥ ਕਹੁ ਕਬੀਰ ਤਬ ਹੀ ਨਰੁ ਜਾਗੈ॥ ਜਮ ਕਾ ਡੰਡੁ ਮੂੰਡ ਮਹਿ ਲਾਗੈ॥ 3॥” ਕੀ ਬਾਕੀ ਦੀਆਂ ਪੰਗਤੀਆਂ ਆਪਣੇ ਪੜ੍ਹਨ ਲਈ ਨਹੀਂ, ਕਿਸੇ ਹੋਰ ਦੇ ਪੜ੍ਹਨ ਲਈ ਹਨ?

ਆਪ ਜੀ ਤੋਂ ਇੱਕ ਗੱਲ ਹੋਰ ਜਾਨਣੀ ਚਾਹੁੰਦਾ ਹਾਂ। ਤੁਸੀਂ ਲਿਖਿਆ ਹੈ- “ਇਂਸਾਨ ਵਿੱਚੋਂ ਇਂਸਾਨਿਅਤ ਮਰ ਜਾਵੇ ਤੇ ਉਹ ਕਿਸੇ ਕੰਮ ਦਾ ਨਹੀਂ”।

ਵੀਰ ਜੀ! ਇਂਸਾਨ ਵਿੱਚ ਇਹ ਜਿਹੜੀ ਇਂਸਾਨਿਅਤ ਹੈ ਇਹ ਕੀ ਚੀਜ ਹੈ, ਜਿਸ ਦੇ ਮਰਨ ਨਾਲ ਇਂਸਾਨ ਕਿਸੇ ਕੰਮ ਦਾ ਨਹੀਂ ਰਹਿੰਦਾ? ਇਹ ਕੋਈ ਭੌਤਿਕ ਚੀਜ ਹੈ ਜਾਂ ‘ਪਰਾਭੌਤਿਕ’ ਚੀਜ?” ਜੇ ਇਹ ਭੌਤਿਕ ਚੀਜ ਹੈ ਤਾਂ ਕਿਸੇ ਇਂਸਾਨ ਵਿੱਚੋਂ ‘ਇਂਸਾਨਿਅਤ’ ਮਰਨ ਨਾਲ ਬੰਦੇ ਦਾ ਕਿਹੜਾ ਅੰਗ ਮਰ ਜਾਂਦਾ ਹੈ? ਜੇ ਇਹ ‘ਪਰਾਭੌਤਿਕ’ ਚੀਜ ਹੈ ਤਾਂ ਕੀ ਸੰਸਾਰ ਤੇ ਕੁੱਝ ਪਰਾਭੌਤਿਕ’ ਵੀ ਹੁੰਦਾ ਹੈ?

ਜਸਬੀਰ ਸਿੰਘ (ਕੈਲਗਰੀ) 14-04-2012


(14/04/12)
ਚਰਨਜੀਤ ਸਿੰਘ ਬਰੈਂਮਪਟਨ

ਗੁਰਬੀਰ ਸਿੰਘ ਜੀ
ਗੂਹ ਦਾ ਅਰਥ ਗਂਦਗੀ ਮੈਂ ਆਪਣੇ ਵਲੋਂ ਨਹੀਂ ਸੀ ਕੀਤਾ। ਪ੍ਰੋ: ਸਾਹਿਬ ਸਿੰਘ ਅਤੇ ਭਾਈ ਕਾਹਨ ਸਿੰਘ ਨਾਭਾ, ਦੋਹਾਂ ਨੇ ਹੀ ਇਹੋ ਅਰਥ ਕੀਤੇ ਹਨ।
ਵਕਤ ਦੇ ਨਾਲ ਸ਼ਬਦਾਂ ਦੇ ਅਰਥ ਬਦਲਦੇ ਰਹਿਂਦੇ ਹਨ। ਜਿਵੇਂ ਕਿ “ਜਲੂਸ” ਸ਼ਬਦ ਹੈ। ਪਹਿਲਾਂ ਜਦੋਂ ਸ਼ਹਸ਼ਾਹ ਜਲਵਾ ਫਰੋਸ਼ ਹੁੰਦੇ ਸਨ ਤਾ ਕਿਹਾ ਜਾਂਦਾ ਸੀ ਕਿ ਜਲੂਸ ਨਿਕਲਿਆ ਹੈ। ਅੱਜ ਕਿਸੇ ਦੀ ਛਿੱਤਰ ਪਰੇਡ ਹੋਈ ਹੋਵੇ ਤਾਂ ਕਹਿਂਦੇ ਹਨ ਕਿ ਫਲਾਣੇ ਦਾ ਜਲੂਸ ਨਿਕਲਿਆ ਹੈ।
ਕੀ ਤੁਸੀ ਦਾਵੇ ਨਾਲ ਕਹਿ ਸਕਦੇ ਹੋ ਕਿ ਅੱਜ ਤੋਂ 400 ਸਾਲ ਪਹਿਲਾਂ ਵੀ ਗੂਹ ਇੱਕ
harsh word ਸੀ? ਗੁਰਬਾਣੀ ਵਿੱਚ ਕੋਈ ਇੱਕ ਭਾਸ਼ਾ ਨਹੀਂ ਹੈ। ਗੁਰੂਆਂ ਨੇ ਤੇ ਆਪਣੇ ਸਮੇਂ ਤੋਂ ਵੀ ਪਹਿਲਾਂ ਦੀਆਂ ਭਾਸ਼ਾਵਾਂ ਨੂੰ ਆਪਣੀ ਬਾਣੀ ਵਿੱਚ ਸਦਾ ਲਈ ਸਾਂਭ ਦਿੱਤਾ ਹੈ। ਵੈਦਿਕ ਭਾਸ਼ਾਵਾਂ ਦੇ ਅੰਸ਼ ਤੇ ਗੁਰਬਾਣੀ ਵਿੱਚ ਘੱਟ ਮਿਲਦੇ ਹਨ ਪਰ ਪ੍ਰਾਕ੍ਰਿਤ ਭਾਸ਼ਾ ਦੇ ਅੰਸ਼ ਕਾਫੀ ਮਿਲਦੇ ਹਨ। ਸਾਧੂਕੜੀ ਭਾਸ਼ਾ, ਜਿਸ ਦਾ ਗੁਰਬਾਣੀ ਵਿੱਚ ਬਹੁਤ ਪ੍ਰਭਾਵ ਹੈ, ਉਹ ਵੀ ਗੁਰੂਆਂ ਤੋਂ ਪਹਿਲਾਂ ਦੀ ਤੁਰੀ ਆਉੰਦੀ ਹੈ। ਸੋ ਹੋ ਸਕਦਾ ਹੈ “ਗੂਹ” ਸ਼ਬਦ ਗੁਰੂਆਂ ਤੋਂ ਵੀ ਪਹਿਲਾਂ ਦਾ ਹੋਵੇ। ਇੱਕ ਅੰਤਰ ਤੇ ਬੜਾ ਸਪਸ਼ਟ ਹੈ। ਅੱਜ “ਗੂੰਹ” ਨਾਸਿਕਾ ਦਾ ਸ਼ਬਦ ਹੈ ਜੋ ਕਿ ਪਹਿਲਾਂ ਨਹੀਂ ਸੀ।
ਬਾਣੀ ਵਿੱਚ ਗੰਧ, ਸੁਗੰਧ ਅਤੇ ਦੁਰਗੰਧ ਸ਼ਬਦ ਤੇ ਵਰਤੇ ਮਿਲਦੇ ਹਨ ਪਰ ਗੰਦਗੀ ਨਹੀਂ ਮਿਲਦਾ। ਹੋ ਸਕਦਾ ਹੈ ਇਹ ਸ਼ਬਦ ਗੁਰੂਆਂ ਵੇਲੇ ਹੋਂਦ ਵਿੱਚ ਹੀ ਨਾ ਹੋਵੇ। ਸ਼ਇਦ ਅੱਜ ਦਾ ਗੰਦ ਜਾਂ ਗੰਦਗੀ ਸ਼ਬਦ ਗੰਧ ਦਾ ਹੀ ਬਦਲਿਆ ਹੋਇਆ ਰੂਪ ਹੈ।
ਦੂਜਾ ਇਹ ਕਿ ਭਾਵੇਂ ਇਹ
harsh ਹੈ ਜਾਂ mild, ਦੋਹਾਂ ਸੂਰਤਾਂ ਵਿੱਚ ਹੀ ਮੈਂ ਇਸ ਨੂੰ ਸਾਹਿਤਕ ਅਤੇ ਸਭਿਅਕ ਸ਼ਬਦ ਮੰਨਦਾ ਹਾਂ। ਹਾਂ ਇਹ ਗੱਲ ਮੈਂ ਜਰੂਰ ਮੰਨਦਾ ਹਾਂ ਕਿ ਵਿਦਵਾਨਾਂ ਦਾ ਮੰਨਨਾ ਹੈ ਕਿ ਗੁਰਬਾਣੀ ਕਾਵ ਦੇ ਨਿਯਮਾਂ ਨੂੰ ਮੁਕੰਮਲ ਤੌਰ ਤੇ ਨਹੀਂ ਮੰਨਦੀ।
ਭਾਵੇਂ ਧਾਰਮਿਕ ਗ੍ਰੰਥ ਸਭਿਅਤਾ ਦੇ ਮੁਹਤਾਜ ਨਹੀਂ ਹੁੰਦੇ ਪਰ ਸਭਿਅਤਾ ਦੇ ਪੈਮਾਨੇ ਤੋਂ ਇਹ ਮੂੰਹ ਵੀ ਨਹੀਂ ਮੋੜ ਕੇ ਰਖਦੇ। ਹਕੀਕਤ ਤੇ ਇਹ ਕਿ ਸਭਿਅਤਾ ਦੇ ਮਹਲ ਉਸਾਰਨ ਵਿੱਚ ਇਹ ਇੱਕ ਅਹਮ ਭੁਮਿਕਾ ਨਿਭਾਉਂਦੇ ਹਨ। ਇਹ ਕੋਈ ਅਤਕਥਨੀ ਨਹੀਂ ਹੋਵੇਗੀ ਜੇ ਮੈਂ ਇਹ ਕਹਾਂ ਕਿ ਧਾਰਮਿਕ ਗ੍ਰੰਥ ਸਭਿਅਤਾ ਦੇ ਹੋਰ ਉਚੇ ਪੈਮਾਨੇ ਤਯ ਕਰਦੇ ਹਨ।
ਦੂਜਾ ਇਹ ਕਿ ਜੇ ਧਾਰਮਿਕ ਗ੍ਰੰਥ ਹੀ ਸਭਿਅਤਾ ਦੇ ਪੈਮਾਨੇ ਨੂੰ ਨਾ ਮੰਣਨਗੇ ਤੇ ਫਿਰ ਹੋਰ ਕਿਸੇ ਨੂੰ ਮੰਣਨ ਦੀ ਕੀ ਲੋੜ ਪਈ ਹੈ? ਫਿਰ ਤੇ ਦਸ਼ਮ ਗ੍ਰੰਥ ਤੇ ਕੋਈ ਇਤਰਾਜ ਨਹੀਂ ਹੋਣਾ ਚਾਹੀਦਾ।
ਧਾਰਮਿਕ ਗ੍ਰੰਥ ਵੀ ਸਾਹਿਤ ਹੀ ਹੁੰਦਾ ਹੈ। ਫਰਕ ਸਿਰਫ ਇਤਨਾ ਹੈ ਕਿ ਇਸਦਾ ਪੱਧਰ ਇਤਨਾ ੳਚਾ ਸੁੱਚਾ ਹੁੰਦਾ ਹੈ ਕਿ ਲੋਕ ਇਸ ਨੂੰ ਸਿਰਫ ਬੁੱਧੀ ਹੀ ਨਹੀਂ ਸਗੋਂ ਹਿਰਦੇ ਵਿੱਚ ਵੀ ਥਾਂ ਦੇਂਦੇ ਹਨ। ਫਿਰ ਇਸ ਵਿਚੋਂ ਨੁਕਸ ਕਡੱਣੇ ਪਾਪ ਸਮਝਿਆ ਜਾਂਦਾ ਹੈ। ਗੁਰਬਾਣੀ “ਧੁਰ ਕੀ ਬਾਣੀ” ਹੈ। ਇਹ ਹਿਰਦੇ ਦੀ ਡੁੰਘਿਆਈਆਂ ਚੋਂ ਨਿਕਲੀ ਹੈ। ਕੋਈ ਆਕਾਸ਼ ਵਿਚੋਂ ਹੋਈ
revealition ਨਹੀਂ ਹੈ।
ਚਰਨਜੀਤ ਸਿੰਘ
ਬਰੈਂਮਪਟਨ


(14/04/12)
ਗੁਰਬੀਰ ਸਿੰਘ

ਗੁਰਮੀਤ ਸਿੰਘ ਸਿੱਡਨੀ ਅਸਟ੍ਰੇਲੀਆ ਜੀਓ,
ਆਪਣੀ ਲਿਖਤ ਵਿੱਚ ਦਿੱਤਾ ਰੰਗਾਂ ਦਾ ਵੇਰਵਾ ਖ਼ੁਦ ਪੜ੍ਹ ਕੇ ਦੇਖੋ ਜਾਂ ਕਿਸੇ ਸਿਆਣੇ ਨੂੰ ਪੜ੍ਹਵਾ ਕੇ ਦੇਖਣਾ। ਜੇ ਉਸ ਵਿੱਚ ਕੋਈ ਤੰਤ ਨਜ਼ਰ ਆਈ ਤਾਂ ਜ਼ਰੂਰ ਦੱਸਣਾ। ਰੰਗਾਂ ਦਾ ਮਸਲਾ ਇਤਨਾ ਸੌਖਾ ਵੀ ਨਹੀਂ ਜਿਤਨਾ ਤੁਸੀਂ ਸਮਝ ਲਿਆ ਹੈ।
ਜੇ ਕਿਤੇ ਇਧਰ ਭਾਰਤ ਵਿੱਚ ਆਏ ਤਾਂ ਜ਼ਿਲ੍ਹਾ ਜਲੰਧਰ ਵਿੱਚ ਬਿਲਗੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਪੰਚਮ ਪਾਤਸ਼ਾਹ ਜੀ ਦੇ ਵਸਤਰਾਂ ਦੇ ਦਰਸ਼ਣ ਕਰ ਲੈਣਾ ਤੇ ਕਿਸੇ ਸਿਆਣੇ ਨੂੰ ਪੁਛ ਲੈਣਾ ਕਿ ਉਨ੍ਹਾਂ ਦਾ ਰੰਗ ਗੇਰੂ ਹੈ, ਭਗਵਾਂ ਹੈ, ਬਸੰਤੀ ਹੈ ਜਾਂ ਕੇਸਰੀ? ਜੇ ਤੁਹਾਡਾ ਉਥੇ ਕੋਈ ਵਾਕਿਫ਼ ਹੋਵੇ ਤਾਂ ਉਸ ਤੋਂ ਪੁਛ ਲੈਣਾ। ਜੇ ਨਾ ਹੋਵੇ ਤਾਂ ਮੈਨੂੰ ਹੁਕਮ ਫ਼ੁਰਮਾਉਣਾ ਮੈਂ ਵੀ ਦੱਸ ਸਕਦਾ ਹਾਂ।
ਗੁਰਦੀਪ ਸਿੰਘ ਖਾਲਸਾ ਜੀਓ,
ਆਪ ਜੀ ਨੂੰ ਵੀ ਬੇਨਤੀ ਹੈ ਕਿ ਤੁਸੀਂ ਚੰਪਕ ਜਹੀਆਂ ਹਲਕੀਆਂ ਫ਼ੁਲਕੀਆਂ ਗੱਲਾਂ ਪੜ੍ਹਿਆ ਕਰੋ। ਗੰਭੀਰ ਗੱਲਾਂ ਲਈ ਗੰਭੀਰਤਾ ਦੀ ਜ਼ਰੂਰਤ ਹੁੰਦੀ ਹੈ। ਜੇ ਤੁਸੀਂ ਗੰਭੀਰ ਨਹੀਂ ਹੋ ਸਕਦੇ ਤਾਂ ਵਿਚਾਰ ਵਿੱਚ ਆਉਣ ਦੀ ਲੋੜ ਨਹੀਂ।
ਗੁਰਬੀਰ ਸਿੰਘ


(13/04/12)
ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ)

ਰੰਗਾਂ ਦੀ ਖੇਡ!

ਸਤਿਕਾਰਯੋਗ ਸਰਦਾਰ ਮੱਖਣ ਸਿੰਘ ਜੀ (ਸਿੱਖ ਮਾਰਗ ਦੇ ਮੌਡਰੇਟਰ),

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

ਕਈ ਦਿਨਾਂ ਤੋਂ ਰੰਗਾਂ ਬਾਰੇ ਚਰਚਾ ਹੋ ਰਹੀ ਹੈ। ਸਿੱਖ ਰਹਤ ਮਰਯਾਦਾ ਵਿਖੇ ਇਹ ਜਾਣਕਾਰੀ ਦਿੱਤੀ ਹੋਈ ਹੈ ਕਿ “ਨਿਸ਼ਾਨ ਸਾਹਿਬ” ਦੇ ਪੁਸ਼ਾਕੇ ਦਾ ਰੰਗ ਬਸੰਤੀ ਜਾਂ ਸੁਰਮਈ ਹੋਵੇ। ਇਸ ਲਈ, ਖ਼ਾਲਸੇ ਦੇ ਨਿਸ਼ਾਨ ਸਾਹਿਬ ਦਾ ਅਤੇ ਦਸਤਾਰਾਂ, ਦੁਪੱਟਿਆਂ, ਸਿਰੋਪੇ, ਆਦਿਕ ਦਾ ‘ਬਸੰਤੀ’ ਰੰਗ ਵਧੀਕ ਠੀਕ ਜਾਪਦਾ ਹੈ। ਪਰ, ਪਿਛਲੇ ਕੋਈ ੧੫-੨੦ ਸਾਲਾਂ ਤੋਂ ਸਿੱਖਾਂ ਨੇ ਭਗਵੇ ਰੰਗ ਨੂੰ ਜ਼ਿਆਦਾ ਮਾਣਤਾ ਦੇ ਰੱਖੀ ਹੋਈ ਹੈ। ਸਿੱਖਾਂ ਨੂੰ ਕੇਸਰੀ, ਭਗਵੇ ਅਤੇ ਗੇਰੂਆ ਰੰਗਾਂ ਦੇ ਥਾਂ “ਬਸੰਤੀ ਰੰਗ” ਨੂੰ ਹੀ ਤਰਜੀਹ ਦੇਣੀ ਚਾਹੀਦੀ ਹੈ। ਕਈ ਰੰਗਾਂ ਦਾ ਵੇਰਵਾ ਇਵੇਂ ਮਿਲਦਾ ਹੈ:

Blue: ਨੀਲਾ, ਅਸਮਾਨੀ

Grey: ਸਲੇਟੀ

Ochre: ਹਲਕਾ ਬਦਾਮੀ ਰੰਗ, ਗੇਰੂਆ, ਭਗਵਾ

Orange: ਭਗਵਾ

Safflower: ਕੁਸੰਭਾ

Saffron: ਕੇਸਰ, ਕੇਸਰੀ

Xanthic: ਬਸੰਤੀ, ਪੀਲਾ, ਖੱਟਾ

Yellow: ਖੱਟਾ, ਪੀਲਾ

ਹੋਰ ਦੇਖੋ: Colour of the Indian National Flag is: Deep Saffron on the top,

white in the middle and dark green at the bottom

ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ)

੧੩ ਅਪ੍ਰੈਲ ੨੦੧੨


(13/04/12)
ਗੁਰਦੀਪ ਸਿੰਘ ਖਾਲਸਾ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਗੁਰਬੀਰ ਸਿੰਘ ਜੀ ਲਿਖਦੇ ਹਨ ਜੇ ਮਨੁੱਖਤਾ ਦੀ ਭਲਾਈ ਏਕੀ ਕਰਨ ਵਿੱਚ ਹੁੰਦੀ ਤਾਂ ਔਰੰਗਜ਼ੇਬ ਉਹ ਕਰ ਹੀ ਰਿਹਾ ਸੀ। ਜੇ ਉਹ ਗੁਰੂ ਸਾਹਿਬਾਂ ਨੇ ਨਹੀਂ ਹੋਣ ਦਿੱਤੀ ਤਾਂ ਸਪਸ਼ਟ ਭਾਵ ਹੈ ਸਿੱਖੀ ਅਨੇਕਤਾ ਪਸੰਦ ਕਰਦੀ ਹੈ। ਅਨੇਕਤਾ ਦਾ ਫ਼ਲਸਫ਼ਾ ਸਿੱਖ ਕੌਮ `ਤੇ ਆਪਣੇ `ਤੇ ਵੀ ਲਾਗੂ ਹੁੰਦਾ ਹੈ ਤੇ ਹੋਣਾ ਜ਼ਰੂਰੀ ਵੀ ਹੈ।
ਗੁਰਬੀਰ ਸਿੰਘ ਜੀ ਸਿੱਖੀ ਦਾ ਤੇ ਔਰੰਗਜੇਬੀ ਸੋਚ ਦਾ ਬਹੁਤ ਫਰਕ ਹੈ । ਤੁਹਾਨੂੰ ਇਕੋ ਲਗਦਾ ਹੈ । ਸਿੱਖੀ ਤਾਂ ਸੁਰੁ ਹੀ ਇਕ ਤੋ ਹੁੰਦੀ ਹੈ ਇਕ ਦੀ ਹੀ ਗਲ ਕਰਦੀ ਹੈ ਫੇਰ ਅਨੇਕਤਾ ਕਿੰਝ। ਸ਼ਾਇਦ ਤੁਸੀਂ ਬਾਹਮਣਵਾਦ ਵਿੱਚ ਰਲਾਕੇ ਅਨੇਕਤਾ ਦਾ ਫਲਸਫਾ ਆਂਹਦੇ ਹੋ । ਇਸੇ ਕਰਕੇ ਇਕ ਦੀ ਗਲ ਕਰਨ ਵਾਲਿਆਂ ਦੀ ਗੁਰੂ ਨਾਨਕ ਦੇਵ ਜੀ ਦੀ ਸੋਚ ਨੂੰ ਬਾਹਮਣਾ ਦੇ ਤੇਤੀ ਕਰੋੜ ਅਨੇਕਤਾਵਾ ਵਾਂਗ ਰਲਗੱਡ ਕਰਨ ਦੀ ਗਲ ਕਰਦੇ ਹੋ । ਇਹ ਗਲ ਸਿਰਫ ਭਾਜਪਾ ਅਕਾਲੀਆਂ ਦੀ ਹੋ ਸਕਦੀ ਹੈ ।
ਗੁਰਦੀਪ ਸਿੰਘ ਖਾਲਸਾ


(13/04/12)
ਗੁਰਬੀਰ ਸਿੰਘ

ਅਮਰਜੀਤ ਸਿੰਘ ਰਾਜਪੁਰਾ ਜੀ,
ਵਿਚਾਰ ਵਿਮਰਸ਼ ਸਿੱਖਣ ਦਾ ਜ਼ਰੀਆਂ ਹੈ। ਅਸੀਂ ਸਾਰੇ ਹੀ ਸਿੱਖਦੇ ਹਾਂ। ਸਿੱਖਮਾਰਗ `ਤੇ ਪਹਿਲੀ ਦਫ਼ਾ ਕਿਸੇ ਨੇ ਧੰਨਵਾਦ ਕੀਤਾ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਵਿਚਾਰ ਵਿੱਚ ਮੇਰਾ ਵੀ ਧੰਨਵਾਦ ਕੀਤਾ ਹੈ। ਤੁਹਾਡੀ ਇਸ ਅਦਾ ਤੋਂ ਮੈਂ ਕਾਇਲ ਹੋਇਆ ਹਾਂ।
ਚਰਨਜੀਤ ਸਿੰਘ ਬਰੈਂਪਟਨ ਜੀ,
ਯੂਫ਼ੀਮਿਜ਼ਮ ਸ਼ਬਦ ਦੇ ਅਰਥ ਪੜ੍ਹੋ ਜੀ:
Euphemism = 1, The act or an example of substituting a mild, indirect, or vague term for one considered harsh, blunt, or offensive.
2, An inoffensive word or phrase substituted for one considered offensive or hurtful, esp one concerned with religion, sex, death, or excreta. Examples of euphemisms are sleep with for have sexual intercourse with; departed for dead; relieve oneself for urinate.
3, The use of such inoffensive words or phrases.
ਸ਼੍ਰੀਮਾਨ ਜੀ, ਗੱਲ ਸਮਝਣ ਦੀ ਕੋਸ਼ਿਸ਼ ਕਰਿਆ ਕਰੋ। ਗੂਹ ਸ਼ਬਦ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਵਾਰ ਆਇਆ ਹੈ। ਯੂਫ਼ੀਮਿਸਟਿਕ ਸ਼ਬਦ ਹੈ ਗੰਦਗੀ। ਇਸ ਲਈ ਗੰਦਗੀ ਸ਼ਬਦ ਵਰਤਿਆ ਜਾ ਸਕਦਾ ਹੈ। ਪਰ ਗੰਦਗੀ ਲਈ ਇਸ ਸ਼ਬਦ ਦੀ ਵਰਤੋਂ ਨਹੀਂ ਹੋ ਸਕਦੀ।
ਵੀਰ ਜੀ, ਰਚਨਾ ਦੋ ਤਰਾਂ ਦੀ ਹੁੰਦੀ ਹੈ- ਸ਼੍ਰੁਤੀ ਅਤੇ ਸਿਮਰਤੀ, ਜਿਸ ਨੂੰ ਅੰਗਰੇਜ਼ੀ ਵਿੱਚ ਰੈਵੀਲੇਸ਼ਨ ਅਤੇ ਕ੍ਰੀਏਸ਼ਨ ਵੀ ਕਹਿ ਸਕਦੇ ਹਾਂ। ਸਿਮਰਤੀ ਸਭਿਅਤਾ ਦੀ ਮੁਥਾਜ਼ ਹੁੰਦੀ ਹੈ, ਜਦਕਿ ਸ਼੍ਰੁਤੀ ਨਹੀਂ। ਸਿਮਰਤੀ ਮਾਨਵੀ ਹੈ, ਸ਼੍ਰੁਤੀ ਪ੍ਰਾਮਾਨਵੀ। ਸੱਜਣ ਠਗ, ਕੌਡਾ ਰਾਕਸ਼ ਅਤੇ ਨਿਰਦਈ ਔਰੰਗਜ਼ੇਬ ਨੂੰ ਸ਼੍ਰੁਤੀ ਨਾਲ ਕਾਇਲ ਕੀਤਾ ਜਾ ਸਕਦਾ ਹੈ, ਸਿਮਰਤੀ ਨਾਲ ਨਹੀਂ।
ਕਹਿੰਦੇ ਹਨ ਕਿ “ਫ਼ੂਲ ਕੀ ਪੱਤੀ ਸੇ ਕਟ ਸਕਤਾ ਹੈ ਹੀਰੇ ਕਾ ਜਿਗਰ, ਮਰਦਿ ਨਾਦਾਂ ਪਰ ਕਲਾਮੇਨਰਮੋਨਾਜ਼ਕ ਬੇਅਸਰ”।
ਨਾਦਾਨ ਬੰਦੇ ਨੂੰ ਕਵਿਤਾ ਨਾਲ ਨਹੀਂ ਬਾਣੀ ਨਾਲ ਕਾਇਲ ਕੀਤਾ ਜਾ ਸਕਦਾ ਹੈ। ਕਵਿਤਾ ਸਭਿਅਤਾ ਦੇ ਘੇਰਿਆਂ ਤੱਕ ਮਾਰ ਕਰਦੀ ਹੈ, ਜਦਕਿ ਬਾਣੀ ਦੀ ਮਾਰ ਸਭਿਅਤਾ ਦੇ ਘੇਰਿਆਂ ਨੂੰ ਵੀ ਪਾਰ ਕਰ ਜਾਂਦੀ ਹੈ।
ਵੀਰ ਜੀ, ਬਾਣੀ ਤੇ ਕਵਿਤਾ ਸ਼ਕਲ ਪੱਖੋਂ ਮੇਲ ਖਾਂਦੀਆਂ ਹਨ। ਪਰ ਬਾਣੀ ਅਸਰ ਪੱਖੋਂ ਕਵਿਤਾ ਦੀਆਂ ਹੱਦਾਂ ਪਾਰ ਕਰ ਜਾਂਦੀ ਹੈ। ਹੁਣ ਤਾਂ ਸਾਡੀਆਂ ਯੂਨੀਵਰਸਟੀਆਂ ਨੇ ਵੀ ਕਵਿਤਾ ਅਤੇ ਬਾਣੀ ਦਾ ਫ਼ਰਕ ਮੰਨ ਲਿਆ ਹੋਇਆ ਹੈ।
ਗੂੰਹ ਸ਼ਬਦ ਕਵਿਤਾ ਵਿੱਚ ਨਹੀਂ ਆਉਂਦਾ, ਕਿਉਂਕਿ ਇਹ ਸਭਿਅਕ ਨਹੀਂ ਹੈ। ਬਾਣੀ ਵਿੱਚ ਆ ਸਕਦਾ ਹੈ। ਕੋਹੜੀ ਦੀ ਝੌਂਪੜੀ ਵਿੱਚ ਗੁਰੂ ਜਾ ਸਕਦਾ ਹੈ, ਕਵੀ ਨਹੀਂ। ਜੇ ਕੋਈ ਕਵੀ ਕੋਹੜੀ ਕੋਲ ਚਲਿਆ ਜਾਵੇ ਉਦੋਂ ਉਹ ਕਵੀ ਤੋਂ ਗੁਰੂ ਹੋ ਜਾਂਦਾ ਹੈ। ਗੁਰੂ ਕਵੀ ਦੀ ਅਗਲੀ ਅਵਸਥਾ ਹੈ। ਜੀਵ ਪਹਿਲਾਂ ਬੰਦਾ ਬਣਦਾ ਹੈ, ਫਿਰ ਇਨਸਾਨ, ਫਿਰ ਕਵੀ, ਫਿਰ ਸੰਤ, ਫਿਰ ਗੁਰੂ। ਬਾਣੀ ਦਾ ਫ਼ੁਰਮਾਨ ਹੈ: ਗੁਰ ਪਰਮੇਸਰ ਏਕੋ ਜਾਣ।
ਗੁਰਬੀਰ ਸਿੰਘ


(13/04/12)
ਹਰਦੇਵ ਸਿੰਘ, ਜੰਮੂ

ਸਤਿਕਾਰ ਯੋਗ ਵੀਰ ਗੁਰਦੀਪ ਸਿੰਘ ਜੀਉ,

ਸਤਿ ਸ਼੍ਰੀ ਅਕਾਲ!

ਆਪ ਜੀ ਦੇ ਪੱਤਰ ਦਾ ਬਹੁਤ ਧਨਵਾਦ!

ਵੀਰ ਜੀ ਤੁਸੀ ਤੱਤ ਪਰਿਵਾਰ ਬਾਰੇ ਮੇਰੀਆਂ ਲਿਖਤਾਂ ਦਾ ਮਤਲਭ ਪਰਿਵਾਰ ਪ੍ਰਤੀ ਮੇਰਾ ਫ਼ੌਬੀਆ ਕੱਡ ਸਕਦੇ ਹੋ। ਪਰ ਬ੍ਰਾਹਮਣਵਾਦ ਪ੍ਰਤੀ ਪਰਿਵਾਰ ਦਾ ਫ਼ੌਬੀਏ ਦਾ ਮਤਲਭ ਸਿੱਖੀ ਦੇ ਮੁੱਢਲੇ ਅਧਾਰਾਂ ਤੇ ਚੋਟ ਹੈ। ਆਪ ਜੀ ਨੇ ਦਾਸ ਨੂੰ ਤੱਤ ਪਰਿਵਾਰ ਦੇ ਵਿਰੌਧ ਵਿੱਚ ਕਿਹਾ ਹੈ ਜੋ ਕਿ ਵਿਰੌਧ ਨਹੀਂ ਅਸਹਿਮਤੀ ਹੈ। ਮੈਂ ਇਸ ਅਸਹਿਮਤੀ ਨੂੰ ਸਵੀਕਾਰ ਕਰਦਾ ਹਾਂ। ਮੈਂ ਉਨ੍ਹਾਂ ਦੇ ਭਾਵ ਤੇ ਕਿੰਤੂ ਨਹੀਂ ਕਰਨਾ ਠੀਕ ਨਹੀਂ ਸਮਝਦਾ ਪਰ ਕਿਸੇ ਬੱਚੇ ਨੂੰ ਪਿਆਰ ਨਾਲ ਗਲੇ ਲਗਾਉਂਣ ਦੇ ਭਾਵ ਦਾ ਮਤਲਭ ਇਹ ਨਹੀਂ ਲਿਕਲਦਾ ਕਿ ਗਲੇ ਲਗਾਉਂਣ ਵਾਲਾ ਬੱਚੇ ਨੂੰ ਗ਼ੈਰਜਰੂਰੀ ਦਬਾ ਕੇ ਉਸਦਾ ਸਾਹ ਹੀ ਕੱਡ ਦੇਵੇ।

ਤੱਤ ਪਰਿਵਾਰ ਨੂੰ ਹੋਏ ਫ਼ੌਬੀਏ ਦਾ ਮਤਲਭ ਇਹ ਹੈ ਕਿ ਬ੍ਰਾਹਮਣਵਾਦ ਦੇ ਨਾਮ ਤੇ ਪਰਿਵਾਰ ਅਪਣੀ ‘ਨਾਸਮਝੀ` ਵਿਚ, ਗੁਰੂ ਸਾਹਿਬਾਨ ਦੀ ਪੰਥਕ ਪੋਜ਼ੀਸ਼ਨ/ਹੈਸੀਅਤ ਅਤੇ ਗੁਰੂ ਗ੍ਰੰਥ ਦੀ ਪੋਜ਼ੀਸ਼ਨ ਨੂੰ ਵੀ ਅੰਡਰਮਾਈਨ ਕਰਨ ਵਾਲੇ ਪਾਸੇ ਕਦਮ ਚੁੱਕ ਰਿਹਾ ਹੈ। ਮਿਸਾਲ ਦੇ ਤੌਰ ਤੇ ਉਨ੍ਹਾਂ ਵਲੋਂ ਹੋ ਰਹਿਆਂ ਕੋਸ਼ਿਸ਼ਾਂ ਵਿਚੋਂ ਕੇਵਲ ‘ਦੋ ਕੋਸ਼ਿਸਾਂ` ਹੀ ਨੂੰ ਵਿਚਾਰੋ;

(1) ਗੁਰੂ ਸਾਹਿਬਾਨਾਂ ਤੋਂ ਗੁਰੂ ਵਿਸ਼ੇਸ਼ਨ ਹਟਾੲਉਂਣ ਦਾ ਜਤਨ, ਅਤੇ ਸਿੱਖਾਂ ਦੀ ਦਿਨ ਚਰਿਆ ਵਿਚੋਂ ਗੁਰੂਆਂ ਦੇ ਨਾਮ ਬਾਹਰ ਕੱਡਣ ਦਾ ਜਤਨ! ਉਨ੍ਹਾਂ ਦੀ ਇਸ ਮਨਮਤ ਦੀ ਨੱਖੇਦੀ ਲਗਭਗ ਹਰ ਧਿਰ ਨੇ ਕੀਤੀ ਹੈ ਅਤੇ ਉਨ੍ਹਾਂ ਨੂੰ ਐਸਾ ਨਾ ਕਰਨ ਦੀ ਬੇਨਤੀ/ਸਲਾਹ ਵੀ ਦਿੱਤੀ ਹੈ।

(2) ਗੁਰੂ ਗ੍ਰੰਥ ਦੇ ਸਵਰੂਪ ਦੇ ਮਹੱਤਵ ਨੂੰ ਅੰਡਰਮਾਈਨ ਕਰਨ ਦਾ ਜਤਨ, ਤਾਂ ਕਿ ਸਿੱਖਾਂ ਵਿੱਚ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਸਵਰੂਪ ਦੇ ਚਲਨ ਨੂੰ ਅੰਡਰਮਾਈਨ ਕੀਤਾ ਜਾ ਸਕੇ। ਇਸੇ ਕਰਕੇ ਪਰਿਵਾਰ ਨੇ ਅਪਣੇ ਵਲੋਂ ਘੜੀ ‘ਸਿੱਖ ਦੀ ਪਰਿਭਾਸ਼ਾ ਵਿਚੋਂ ਗੁਰੂਆਂ ਵਲੋਂ ਦ੍ਰਿੜਾਏ ਗੁਰੂ ਗ੍ਰੰਥ ਤੇ ਨਿਸ਼ਚੇ ਨੂੰ ਬਾਹਰ ਕੱਡਿਆ ਹੈ। ਦਾਸ ਇਸ ਬਾਰੇ ਪਰਿਵਾਰ ਨਾਲ ਕਈ ਵਾਰ ਚਰਚਾ/ਬੇਨਤੀ ਕਰ ਚੁੱਕਿਆ ਸੀ ਕਿ ਉਹ ਐਸਾ ਨਾ ਕਰਨ। ਇਹ ਗਲ ਗੁਰੂ ਅਰਜਨ ਜੀ ਵਲੋਂ ਗ੍ਰੰਥ ਦੀ ਤਿਆਰੀ ਉਪਰੰਤ ਗੁਰੂ ਗ੍ਰੰਥ ਦੇ ਕੀਤੇ ਸਤਿਕਾਰ ਪੁਰਨ ਪ੍ਰਕਾਸ਼ ਦੀ ਜੁਗਤ ਦੇ ਵਿਰੁੱਧ ਹੈ ਅਤੇ ਇਸ ਤੱਥ ਦੇ ਵਿਰੁੱਧ ਵੀ ਕਿ ਦਸ਼ਮੇਸ਼ ਜੀ ਵਲੋਂ ਬਾਣੀ ਦੇ ਸੋਮੇਂ ਗੁਰੂ ਗ੍ਰੰਥ ਨੂੰ ਗੁਰਤਾ ਦੀ ਗੱਧੀ ਤੇ ਵਿਰਾਜਮਾਨ ਕੀਤਾ ਗਿਆ ਸੀ।

ਇਸ ਗਲ ਦੇ ਮਾੜੇ ਸੰਕੇਤ ਉਦੋਂ ਹੋਰ ਸਪਸ਼ਟ ਹੋੲੋ ਹਨ ਜਦੋਂ ਕਿ ਪਰਿਵਾਰ ਵਲੋਂ ਆਯੋਜਤ ਕੀਤੀ ਇੱਕ ਮੀਟਿੰਗ ਵਿੱਚ ਪ੍ਰੋ. ਕਵਲਦੀਪ ਸਿੰਘ ਜੀ ਨੇ ਅਪਣੇ ਵਿਰੌਧ ਸਵਰੂਪ, ਪਰਿਵਾਰ ਵਲੋਂ ਤਿਆਰ ਖਰੜਾ ਫ਼ਾੜਨ ਤੋਂ ਬਾਦ ਇਹ ਖੁਲਾਸਾ ਕੀਤਾ ਕਿ ਮੀਟਿੰਗ ਵਿੱਚ ਕੁੱਝ ਸੱਜਣ ਗ੍ਰੰਥ ਸਵਰੂਪ ਦੀ ਥਾਂ ਲੈਪਟਾਪ ਜਾਂ ਪੈਨ ਡ੍ਰਾਈਵ ਆਦਿ ਦੇ ਵਿਚਾਰ ਰੱਖ ਰਹੇ ਸੀ। ਇਸ ਬਾਰੇ ਉਹੀ ਜ਼ਿਆਦਾ ਜਾਣਦੇ ਹੋਂਣ ਗੇ। ਇਸ ਬਾਬਤ ਖ਼ਤਰੇ ਨੂੰ ਭਾਂਪ ਕੇ ਦਾਸ ਨੇ ਇੱਕ ਲੇਖ ਸਿੱਖ ਮਾਰਗ. ਕਾਮ ਤੇ ਲਗਭਗ ਢੇਡ ਪੋਣੇ ਦੋ ਸਾਲ ਪਹਿਲਾਂ ਹੀ ਲਿਖ ਛੱਡੀਆ ਸੀ ਜੋ ਕਿ ਸਿੱਖ ਮਾਰਗ. ਕਾਮ ਤੇ ਲੇਖ ਲੜੀ ਚੋਥੀ ਵਿੱਚ ‘ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬ ਦੀ ਬਾਣੀ” ਸਿਰਲੇਖ ਹੇਠ ਪੜਿਆ ਜਾ ਸਕਦਾ ਹੈ। ਲਿੰਕ ਹੈ:

http://www.sikhmarg.com/2011/0116-das-gurubani.html

ਕਹਿੰਦੇ ਹਨ ਇੱਕ ਮਰਿਆਦਾ ਲਾਗੂ ਨਹੀਂ ਹੁੰਦੀ। ਪਰ ਸਾਰੇ ਸੰਸਾਰ ਦੇ ਸਿੱਖ ਇੱਕਮਤ ਹੋ ਗੁਰੂ ਸਾਹਿਬਾਨ ਨੂੰ ਸਿੱਖੀ ਦੇ ਆਰੰਭ ਤੋਂ ਹੀ ਗੁਰੂ ਜਾਣਦੇ ਹਨ ਅਤੇ ਸ਼ਬਦ ਗੁਰੂ ਗ੍ਰੰਥ ਦੇ ਸਵਰੂਪ ਅੱਗੇ ਬਾ ਅਦਬ ਝੁੱਕਦੇ ਹਨ ਉਸ ਵਿਚਲੀ ਬਾਣੀ ਪੜਦੇ-ਸੁਣਦੇ –ਵਿਚਾਰਦੇ ਹਨ ਫ਼ਿਰ ਇਸ ‘ਏਕੇ` ਨੂੰ ਵੀ ਤੋੜਨ ਪਿੱਛੇ ਦੀ ਮੰਸ਼ਾ ਕੀ ਹੈ? ਜਿੱਥੇ ‘ਏਕਾ` ਨਹੀਂ ਉੱਥੇ ਇਤਰਾਜ਼ ਜਿਥੇ ਏਕਾ ਹੈ ਉੱਥੇ ਵੀ ਇਤਰਾਜ਼? ਕਿਉਂ? ਐਸਾ ਕਰਨਾ ਇੱਕ ਬਹੁਤ ਵੱਡੀ ਨਾਸਮਝੀ ਹੈ। ਕੀ ਗੁਰੂ ਅਰਜਨ ਅਤੇ ਦਸ਼ਮੇਸ਼ ਜੀ ਨੂੰ ਗੁਰਮਤਿ ਦਾ ਪਤਾ ਨਹੀਂ ਸੀ? ਵੀਰ ਜੀ ਨਾ ਗ੍ਰੰਥ ਬਾਣੀ ਤੋਂ ਵੱਖ ਹੈ ਨਾ ਬਾਣੀ ਗ੍ਰੰਥ ਤੋਂ ਵੱਖ। ਦਸ਼ਮੇਸ਼ ਜੀ ਤੋਂ ਬਾਦ ਇਹੀ ਗੁਰੂ ਸਵਰੂਪ ਦੀ ਨਿਸ਼ਾਨੀ ਹੈ ਜਿਸ ਨੂੰ ਗੁਰੂਆਂ ਨੇ ਆਪ ਦ੍ਰਿੜ ਕਰਵਾਈਆ ਸੀ।

ਸਿੱਖ ਰਹਿਤ ਮਰਿਆਦਾ` ਵਿਚਲੀ ਸਿੱਖ ਦੀ ਪਰਿਭਾਸ਼ਾ ਵਿੱਚ ਸਪਸ਼ਟਤਾ ਲਈ ਗੁਰੂ ਗ੍ਰੰਥ ਸਾਹਿਬ ਅਤੇ ਗੁਰੂਬਾਣੀ ਦੋਹਾਂ ਵਿੱਚ ਨਿਸ਼ਚੇ ਦੀ ਗਲ ਹੈ ਤਾਂ ਕਿ ਕੋਈ ਵੀ ਗੁਰੂ ਗ੍ਰੰਥ ਦੇ ਸਵਰੂਪ ਨੂੰ ਹਟਾ ਜਾਂ ਬਦਲ ਨਾ ਸਕੇ। ਬਾਣੀ ਦਾ ਗ੍ਰੰਥ ਸਵਰੂਪ ਹੀ ਉਹ ਜੁਗਤ ਹੈ ਜਿਸ ਨਾਲ ਗੁਰੂ ਦੀ ਸ਼ਿਨਾਖਤ ਅਤੇ ਤਰਤੀਬ ਸੁਨਿਸ਼ਚਤ ਹੁੰਦੀ ਆਈ ਹੈ ਅਤੇ ਦਸ਼ਮੇਸ਼ ਜੀ ਤੋਂ ਬਾਦ ਪੰਥ ਉਸਦੇ ਆਲੇ-ਦੁਆਲੇ ਕੇਂਦ੍ਰਿਤ ਰਿਹਾ ਹੈ ਅਤੇ ਰਹੇਗਾ। ਗੁਰੂ ਗ੍ਰੰਥ ਕੋਈ ਕਿਸੇ ਲਾਈਬਰੇਰੀ ਦੀ ਪੁਸਤਕ ਵਾਂਗ ਨਹੀਂ ਹੈ ਕਿ ਉਸਦੇ ਮੱਹਤਵ ਨਾਲੋਂ ਸਿੱਖਾਂ ਨੂੰ ਕਿਸੇ ਵੀ ਢੰਗ ਨਾਲ ਤੋਵੀਆ ਜਾਏ। ਐਸੀਆਂ ਕੋਸ਼ਿਸਾਂ ਦੀ ਨੱਖੇਦੀ ਤਾਂ ਹੋਂਣੀ ਚਾਹੀਦੀ ਹੈ। ਇਸ ਬਾਰੇ ਵਿਚਾਰ ਵੱਖਰੀ ਤਫ਼ਸੀਲ ਵੀ ਮੰਗਦੀ ਹੈ ਜੋ ਫ਼ਿਰ ਕਦੇ ਸਹੀ। ਖ਼ੈਰ!

ਮੇਰਾ ਵਿਚਾਰ ਹੈ ਕਿ ਪਰਿਵਾਰ ਦਿਆਂ ੳਪਰੋਕਤ ਦੋ ਕੋਸ਼ਿਸ਼ਾ ਪਰਿਵਾਰ ਨੂੰ ਲਗਭਗ ਹਰ ਗਲ ਤੇ ਮਨਮਤਿ ਕਰਨ ਦੀ ਹੱਦ ਤਕ ਲੈ ਜਾ ਰਹੀਆਂ ਹਨ। ਆਪ ਜੀ ਦੇ ਕਹੇ ਅਨੁਸਾਰ ਜੇ ਕਰ ਮੈਂਨੂੰ ਫ਼ੌਬੀਆ ਹੈ ਤਾਂ ਪਰਿਵਾਰ ਨਾਲ ਹੈ, ਪਰ ਵੀਰ ਜੀ ਧਿਆਨ ਦੇਂਣਾ ਕਿ ਪਰਿਵਾਰ ਦਾ ਫ਼ੌਬੀਆ ਗੁਰਮਤਿ ਦੇ ਮੁੱਡਲੇ ਅਸੂਲਾਂ ਦੇ ਵਿਰੁੱਧ ਜਾ ਰਿਹਾ ਹੈ। ਵੀਰ ਜੀ ਮੇਰੇ ਇਸ ਇਤਰਾਜ਼ ਵਿੱਚ ਸ਼੍ਰੋਮਣੀ ਕਮੇਟੀ ਜਾਂ ਜੱਥੇਦਾਰ ਕਿੱਥੋਂ ਆ ਗਏ? ਪਰਿਵਾਰ ਨੇ ਤਾਂ ਆਪ ਅਪਣੀ ਪਲੇਠੀ ਪੁਸਤਕ ਵਿੱਚ ਪਾਠਕਾਂ ਦੇ ਵਿਚਾਰ ਮੰਗੇ ਹਨ ਤੇ ਦਾਸ ਨੇ ਵਿਚਾਰ ਦਿੱਤੇ ਹਨ ਜਿਸ ਕਰਕੇ ਪਰਿਵਾਰ ਨੇ ਅਪਣੇ ਵਲੋਂ ਲਿਖੀ ਸਿੱਖ ਦੀ ਪਰਿਭਾਸ਼ਾ ਵੀ ਬਦਲੀ ਪਰ ਅਪਣੀ ਸਹੁਲਿਅਤ ਦੇ ਮੁਤਾਬਕ ਗੁਰਮਤਿ ਮੁਤਾਬਕ ਨਹੀਂ। ਆਪ ਜੀ ਖ਼ੁਦ ਪੜ ਕੇ ਵੇਖ ਲੋ ਜੀ। ਪਹਿਲਾਂ ਉਹ ਕਹਿੰਦੇ ਸਨ ‘ਧਾਰਨ ਕਰਨ ਵਾਲਾ` ਸਿੱਖ ਹੈ ਉਣ ਉਹ ਕਹਿੰਦੇ ਹਨ ਵਿਸ਼ਵਾਸ ਕਰਨ ਵਾਲਾ ਸਿੱਖ ਹੈ। ਉਹ ਪਹਿਲਾਂ ਠੀਕ ਸਨ ਜਾਂ ਹੁਣ?

ਮੇਰੇ ਅਨੁਸਾਰ ਪਰਿਵਾਰ ਗਲਤ ਹੈ ਪਰ ਪਰਿਵਾਰ ਅਨੁਸਾਰ ਵੇਖੋ ਕਿਤਨਾ ਕੁੱਝ ਗਲਤ ਹੈ; ਗੁਰੂਆਂ ਨੂੰ ਗੁਰੂ ਕਹਿਣਾ ਗਲਤ ਹੈ, ਉਨ੍ਹਾਂ ਦੇ ਦਿਹਾੜੇ ਮਨਾਉਂਣਾ ਗਲਤ ਹੈ, ਮਰਿਆਦਤ ਅਰਦਾਸ ਵਿੱਚ ਉਨ੍ਹਾਂ ਦੇ ਨਾਮ ਲੇਂਣਾ ਗਲਤ ਹੈ, ਗੁਰੂ ਗ੍ਰੰਥ ਤੇ ਵਿਸ਼ਚਾ ਰੱਖਣਾ ਗਲਤ ਹੈ, ਗੁਰੂ ਦੀ ਕਰਨੀ (ਦਰਬਾਰ ਸਾਹਿਬ ਕੰਮਪਲੈਕਸ) ਦਾ ਸਤਿਕਾਰ ਕਰਨਾ ਗਲਤ ਹੈ ਆਦਿ!

ਹੁਣ ਆਪ ਜੀ ਮੇਰੇ ਫ਼ੌਬੀਏ ਨੂੰ ਪਰਿਵਾਰ ਦੇ ਫ਼ੋਬੀਏ ਨਾਲ ਕੰਮਪੇਅਰ ਕਰਕੇ ਵੇਖ ਲੋ ਕਿ ਕਿਸ ਫ਼ੋਬੀਏ ਦੀ ਕੀ ਭਾਵਨਾ ਹੈ? ਜੇ ਕਰ ਆਪ ਜੀ ਮੇਰਾ ਫ਼ੌਬੀਆ ਪਰਿਵਾਰ ਦੇ ਵਿਰੌਧ ਦਾ ਲੱਗਦਾ ਹੈ ਤਾਂ ਪਰਿਵਾਰ ਨੂੰ ਹੋਇਆਂ ਫ਼ੌਬੀਆ ਸਿੱਖੀ ਦੇ ਮੁੱਢਲੇ ਅਧਾਰਾਂ ਦੇ ਵਿਰੌਧ ਦਾ ਹੈ। ਜ਼ਰਾ ਇੱਕਾਗ੍ਰ ਚਿੱਤ ਹੋ ਕੇ ਵਿਚਾਰ ਕਰਨਾ! ਐਸੀਆਂ ਹਰਕਤਾਂ ਨਾਲ ਇਹ ਪ੍ਰਭਾਵ ਜਾ ਰਿਹਾ ਹੈ ਕਿ ਸੁਚੇਤ ਅਖਵਾਉਂਦੇ ਵਰਗ ਦੇ ਸਾਰੇ ਧਿਰ ਹੀ ਵਚਿੱਤਰ ਨਾਟਕ ਦੇ ਵਿਰੌਧ ਦਾ ਨਾਟਕ ਕਰਕੇ ਗੁਰੂ ਗ੍ਰੰਥ ਦੇ ਵੀ ਪਿੱਛੇ ਪਏ ਹੋਏ ਹਨ। ਇਹ ਬਦਨਾਮੀ ਸੁਚੇਤ ਵਰਗ ਅਤੇ ਪੰਥਕ ਹਿਤਾਂ ਲਈ ਭਾਰੀ ਸਾਬਤ ਹੋ ਸਕਦੀ ਹੈ। ਕੀ ਗੁਰੂਆਂ ਅਤੇ ਗੁਰੂ ਗ੍ਰੰਥ ਬਾਰੇ ਐਸੀਆਂ ਗਲਾਂ ਕਰਨੀਆਂ ਠੀਕ ਹਨ?

ਬਾਕੀ ਵੀਰ ਜੀਉ ਸ਼ੁਰੂ ਤਾਂ ਬਾਣੀ ਅਰਥਾਂ ਤੋਂ ਹੀ ਕੀਤਾ ਸੀ ਪਰ ਇਹ ਨਹੀਂ ਸੀ ਪਤਾ ਕਿ ਇਸ ਕਿਸਮ ਦੀ ਰੱਸਾਕਸ਼ੀ ਵੀ ਚਲ ਰਹੀ ਹੈ ਜਿਸ ਵਿੱਚ ਮੁੱਡਲੇ ਅਧਾਰਾਂ ਨੂੰ ਹੀ ਖਿੱਚਿਆ ਜਾ ਰਿਹਾ ਹੈ। ਪਤਾ ਨਹੀਂ ਕਿਸ ਬ੍ਰਾਹਮਣੀ ਸੋਚ ਨੇ ਇਹ ਵਾਯਰਸ ਛੱਡਿਆ ਹੈ ਕਿ ਸੁਚੇਤ ਕਹਾਉਂਦਾ ਵਰਗ ਇਸ ਰੱਸਾਕਸ਼ੀ ਵਿੱਚ ਉਲੱਝ ਗਿਆ ਹੈ। ਮੈਂ ਤਾਂ ਹੁਣ ਵੀ ਬੇਨਤੀ ਕਰਦਾ ਹਾਂ ਕਿ ਅਪਣੇ ਪੈਰਾਂ ਤੇ ਆਪ ਕੁਹਾੜਾ ਨਾ ਮਾਰੀਏ। ਇਸ ਨਾਲ ਸਾਰਾ ਸੁਚੇਤ ਵਰਗ ਬਦਨਾਮ ਹੋਈਆ ਹੈ ਅਤੇ ਉਸਦੀ ਵਿਸ਼ਵਸਨੀਅਤਾ ਘੱਟ ਰਹੀ ਹੈ। ਕਿਸੇ ਵੀ ਸਮਾਜ ਵਿੱਚ ਸੁਚੇਤ ਵਰਗ ਦਾ ਬਦਨਾਮ ਹੋਂਣਾ ਚੰਗੀ ਗਲ ਨਹੀਂ ਕਹੀ ਜਾ ਸਕਦੀ।

ਵੀਰ ਜੀਉ ਮੇਰੀ ਤੰਦਰੂਸਤੀ ਲਈ ਅਰਦਾਸ ਕਰਨ ਲਈ ਆਪ ਜੀ ਦਾ ਧਨਵਾਦ! ਕਿਸੇ ਭੁੱਲ ਚੂਕ ਲਈ ਛਿਮਾਂ ਦਾ ਜਾਚਕ ਸਮਝਣਾ।

ਹਰਦੇਵ ਸਿੰਘ, ਜੰਮੂ- ੧੩. ੦੪. ੨੦੧੨


(13/04/12)
ਸਤਨਾਮ ਕੌਰ ਫਰੀਦਾਬਾਦ

‘ਅਪਨੀ ਕਥਾ’ ਬਚਿੱਤਰ ਨਾਟਕ ਵਿੱਚ ਗੁਰੂ ਗੋਬਿੰਦ ਸਿੰਘ ਜੀ ਵਿਸਾਖੀ ਵਾਲੇ ਦਿਨ ਖੰਡੇ ਦੀ ਪਾਹੁਲ ਛਕਾਉਣ ਵਾਲੀ ਮਹਾਨ ਘਟਨਾ ਅਤੇ ਪੰਜ ਪਿਆਰਿਆਂ ਦਾ ਜ਼ਿਕਰ ਕਰਨਾ ਭੁੱਲ ਗਏ ਪਰ ਦੁਸਟ ਦਮਨ ਬਣ ਕੇ ਪਿਛਲੇ ਜਨਮ ਵਿੱਚ ਮਹਾਕਾਲ ਕਾਲਕਾ ਦੀ ਪੂਜਾ ਕਰਨਾ ਨਹੀਂ ਭੁੱਲੇ: ਸੁਰਿੰਦਰ ਸਿੰਘ ਫਰੀਦਾਬਾਦ

(੧੩ ਅਪ੍ਰੈਲ ੨੦੧੨; ਸਤਨਾਮ ਕੌਰ ਫਰੀਦਾਬਾਦ)

ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਕਾਲਾ ਦਿਵਸ ਮੌਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉਚੱਤਾ ਨੂੰ ਸਮਰਪੱਤ ਜੱਥੇਬੰਦੀ ਦਸਮ ਗ੍ਰੰਥ (ਬਚਿੱਤਰ ਨਾਟਕ) ਵਿਚਾਰ ਮੰਚ ਇੰਟਰਨੈਸ਼ਨਲ ਦੇ ਕੋਆਰਡੀਨੇਟਰ ਸ. ਸੁਰਿੰਦਰ ਸਿੰਘ ਫਰੀਦਾਬਾਦ ਨੇ ਕੀਤਾ। ਉਨ੍ਹਾਂ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਜਿਸ ਬਚਿੱਤਰ ਨਾਟਕ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਅਤੇ ਆਤਮਕਥਾ ਕਿਹਾ ਜਾਂਦਾ ਹੈ ਉਸੇ ਆਤਮਕਥਾ ਬਚਿੱਤਰ ਨਾਟਕ ਵਿੱਚ ਗੁਰੂ ਗੋਬਿੰਦ ਸਿੰਘ ਜੀ ਵਿਸਾਖੀ ਵਾਲੇ ਦਿਨ ਖੰਡੇ ਦੀ ਪਾਹੁਲ ਛਕਾਉਣ ਵਾਲੀ ਮਹਾਨ ਘਟਨਾ ਅਤੇ ਪੰਜ ਪਿਆਰਿਆਂ ਦਾ ਜ਼ਿਕਰ ਕਰਨਾ ਹੀ ਭੁੱਲ ਗਏ। ਉਨ੍ਹਾਂ ਦਸਿਆ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨਾਲ ਸਬੰਧਤ ਹੋਰ ਕਈ ਮਹੱਤਵਪੂਰਨ ਘਟਨਾਵਾਂ ਜਿਵੇਂ ਚਾਰ ਸਹਿਬਜ਼ਾਦਿਆਂ ਦੀ ਸ਼ਹਾਦਤ, ਗੁਰੂ ਅਰਜੁਨ ਸਾਹਿਬ ਦੀ ਸ਼ਹਾਦਤ ਅਤੇ ਉਨ੍ਹਾਂ ਵੱਲੋਂ ਆਦਿ ਬੀੜ ਦੀ ਸੰਭਾਲ ਲਈ ਕੀਤੇ ੳਪਰਾਲੇ, ਚਮਕੌਰ ਦੀ ਜੰਗ, ਭੰਗਾਣੀ ਦੇ ਯੁੱਧ ਵਿੱਚ ਅਹਿਮ ਰੋਲ ਨਿਭਾਉਣ ਵਾਲੇ ਪੀਰ ਬੁੱਧੂ ਸ਼ਾਹ ਦਾ ਜ਼ਿਕਰ ਵੀ ਇਸ ਬਚਿੱਤਰ ਨਾਟਕ ਅਪਨੀ ਕਥਾ ਵਿੱਚ ਨਹੀਂ ਕੀਤਾ। ਉਹ ਇਸ ਕਰ ਕੇ ਕਿਉਂਕਿ ਇਹ ਆਤਮਕਥਾ ਗੁਰੂ ਗੋਬਿੰਦ ਸਿੰਘ ਜੀ ਨਹੀਂ ਸਗੋਂ ਸਾਕਤ ਮਤੀਏ ਕਵੀ ਰਾਮ ਸਿਆਮ ਲਿਖ ਰਹੇ ਹਨ ਜਿਹੜੇ ਬਚਿੱਤਰ ਨਾਟਕ/ਅਖੌਤੀ ਦਸਮ ਗ੍ਰੰਥ ਵਿੱਚ ਸਿੱਖਾਂ ਨੂੰ ਲਵ-ਕੁਸ਼ ਦੀ ਔਲਾਦ ਤਕ ਲਿਖਦੇ ਹਨ। ਜਿੰਨ੍ਹਾਂ ਨੇ ਸਿੱਖ ਇਤਿਹਾਸ ਦੇ ਕੀਮਤੀ ਤੱਥਾਂ ਨੂੰ ਲੁਕੋ ਕੇ ਇਸ ਬਚਿੱਤਰ ਨਾਟਕ ਗ੍ਰੰਥ ਰਾਹੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਪਿਛਲ਼ੇ ਜਨਮ ਵਿੱਚ ਦੁਸਟ ਦਮਨ ਬਣਾ ਕੇ ਹੇਮਕੁੰਟ ਪਰਬਤ `ਤੇ ਤਪ ਕਰਦਿਆਂ ਗੁਰੂ ਸਾਹਿਬ ਨੂੰ ਮਹਾਕਾਲ ਤੇ ਕਾਲਕਾ ਦਾ ਉਪਾਸ਼ਕ ਦਸਿਆ। ਜਦ ਕਿ ਗੁਰੂ ਗੋਬਿੰਦ ਸਿੰਘ ਜੀ ਆਪਣੇ ਜੀਵਨ ਕਾਲ ਵਿੱਚ ਕਦੇ ਹੇਮਕੁੰਟ ਪਰਬਤ `ਤੇ ਗਏ ਹੀ ਨਹੀਂ ਅਤੇ ਨਾ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਮੁਤਾਬਕ ਕੋਈ ਅਗਲਾ ਪਿਛਲਾ ਜਨਮ ਹੁੰਦਾ ਹੈ। ਗੁਰਬਾਣੀ ਵਿੱਚ ਤਪ ਕਰਨਾ, ਤੀਰਥਾਂ ਤੇ ਜਾਣਾ, ਦੇਵੀ ਦੇਵਤੇ ਪੂਜਣੇ ਪਰਵਾਨ ਹੀ ਨਹੀਂ ਫਿਰ ਅਖੌਤੀ ਦਸਮ ਗ੍ਰੰਥ ਬਚਿੱਤਰ ਨਾਟਕ ਵਿੱਚ ਗੁਰੂ ਗੋਬਿੰਦ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆਵਾਂ ਤੋਂ ਉਲਟ ਗੁਰਮਤਿ ਵਿਰੋਧੀ ਗਲਾਂ ਕਿਵੇ ਲਿਖ ਸਕਦੇ ਹਨ? ਸਪਸ਼ਟ ਹੈ ਕਿ ਇਹ ਰਚਨਾ ਗੁਰੂ ਗੋਬਿੰਦ ਸਿੰਘ ਜੀ ਦੀ ਨਹੀਂ। ਸ. ਸੁਰਿੰਦਰ ਸਿੰਘ ਨੇ ਹੇਮਕੁੰਟ ਪਰਬਤ `ਤੇ ਜਾਣ ਵਾਲੇ ਉਨ੍ਹਾਂ ਹੇਮਕੁੰਟੀ ਸਜੱਣਾਂ ਨੂੰ ਸਵਾਲ ਕਰਦਿਆਂ ਕਿਹਾ ਕਿ ਜੇ ਉਹ ਬਚਿੱਤਰ ਨਾਟਕ ਨੂੰ ਅਧਾਰ ਮੰਨ ਕੇ ਹੇਮਕੁੰਟ ਨੂੰ ਗੁਰੂ ਗੋਬਿੰਦ ਸਿੰਘ ਜੀ (ਦੁਸਟ ਦਮਨ) ਦਾ ਤਪ ਅਸਥਾਨ ਮੰਨਦੇ ਹਨ ਤਾਂ ਉਨ੍ਹਾਂ ਨੂੰ ਮਹਾਂਕਾਲ ਕਾਲਕਾ ਦੀ ਵੀ ਪੂਜਾ ਕਰਣੀ ਪਵੇਗੀ ਕਿਉਂਕਿ ਹੇਮਕੁੰਟ `ਤੇ ਦੁਸਟ ਦਮਨ ਸਿਰਫ ਮਹਾਕਾਲ ਕਾਲਕਾ ਦੀ ਅਰਾਧਨਾ ਕਰਦਾ ਸੀ। ਕੀ ਹੇਮਕੁੰਟੀ ਵੀਰ ਗੁਰੂ ਗੋਬਿੰਦ ਸਿੰਘ ਜੀ ਨੂੰ ਦੇਵੀ ਪੂਜਕ ਸਾਬਤ ਕਰਣ ਵਾਲੇ ਗੁਰਮਤਿ ਵਿਰੋਧੀ ਬਚਿੱਤਰ ਨਾਟਕ ਅਖੌਤੀ ਦਸਮ ਗ੍ਰੰਥ ਦੀ “ਅਪਨੀ ਕਥਾ” ਨੂੰ ਮੰਨਣ ਲਈ ਤਿਆਰ ਹਨ? ਜੇ ਨਹੀਂ ਤਾਂ ਇਸ ਗੁਰਮਤਿ ਵਿਰੋਧੀ ਗ੍ਰੰਥ ਦੀ ਸੱਚਾਈ ਸੰਗਤਾਂ ਸਾਹਮਣੇ ਲਿਆਉਣਾ ਸਾਡਾ ਸਭ ਦਾ ਫਰਜ਼ ਹੈ। ਇਸ ਮੌਕੇ ਹਰ ਮਹੀਨੇ ਦੀ ੧੩ ਨੂੰ ਛੱਪਣ ਵਾਲਾ ਅਖੌਤੀ ਦਸਮ ਗ੍ਰੰਥ ਦਾ ਪਾਜ਼ ਉਘੇੜਦਾ ਇਸ਼ਤਿਹਾਰ ਸੰਗਤਾਂ ਵਿੱਚ ਵੰਡਿਆ ਗਿਆ। ਇਸ ਵੇਲੇ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ, ਖਾਲਸਾ ਨਾਰੀ ਮੰਚ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉਚਤਾ ਨੂੰ ਸਮਰਪਤ ਜੱਥੇਬੰਦੀ ਦਸਮ ਗ੍ਰੰਥ (ਬਚਿੱਤਰ ਨਾਟਕ) ਵਿਚਾਰ ਮੰਚ ਇੰਟਰਨੈਸ਼ਨਲ, ਦੁਰਮਤਿ ਸੋਧਕ ਗੁਰਮਤਿ ਲਹਿਰ, ਗੁਰਮਤਿ ਪ੍ਰਚਾਰ ਜੱਥਾ ਦਿੱਲੀ, ਗੁਰਸਿੱਖ ਫੈਮਿਲ਼ੀ ਕਲੱਬ ਫਰੀਦਾਬਾਦ ਆਦਿ ਜੱਥੇਬੰਦੀਆਂ ਦੇ ਨੁੰਮਾਇੰਦੇ ਵੀ ਹਾਜ਼ਰ ਸਨ।

******************************************************************

ਹਰ ਮਹੀਨੇ ਦੀ 13 ਤਾਰੀਖ ਨੂੰ ਕਾਲਾ ਦਿਵਸ ਕਿਉਂ ਅਤੇ ਜੁੰਮੇਵਾਰ ਕੌਣ? ਦਾ ਪੋਸਟਰ ਦੇਖਣ ਲਈ ਕਲਿਕ ਕਰੋ।


(13/04/12)
ਹਰਜੀਤ ਸਿੰਘ ਹਾਲੈਂਡ

ਹਾਲੈਂਡ ਦੇ ਸਿੱਖਾ ਵਲੋ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਉੱਪਰ ਹਮਲੇ ਦੀ ਸ਼ਖਤ ਨਖੇਧੀ: ਹਰਜੀਤ ਸਿੰਘ ਹਾਲੈਂਡ
ਸਿੱਖ ਕਮਿਉਨਿਟੀ ਬੈਨੇਲੁਕਸ, ਪੰਜਾਬ ਰਾੲਟਿਸ ਆਰਗੇਨਾਈਜੇਸ਼ਨ ਬੈਨੇਲੁਕਸ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਡੈਨ ਹਾਗ, ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਉੱਪਰ ਹਮਲੇ ਦੀ ਸਖਤ ਨਖੇਧੀ ਕੀਤੀ ਹੈ। ਦਿੱਲੀ ਸਰਕਾਰ ਨੂੰ ਸਖਤ ਕਾਰਵਈ ਦੀ ਅਪੀਲ ਕੀਤੀ ਹੈ। ਸਿੱਖਾਂ ਦੀਆ ਪੱਗਾ ਨੂੰ ਰੋਲਣ ਵਾਲੇ ਅਖੋਤੀ ਸਿੱਖਾ ਨੂੰ ਪੱਗ ਦੀ ਪ੍ਰੀਭਾਸ਼ਾ ਸਮਝਣੀ ਚਾਹੀਦੀ। ਇਹ ਪੱਗ ਗੁਰੂ ਗੋਬਿੰਦ ਸਿੰਘ ਦੀ ਦੇਣਾ ਹੈ ਇਸ ਨੁੰ ਬਰਕਰਾਰ ਰੱਖਣ ਲਈ ਭਾੜੇ ਦੇ ਟਟੂਆ ਨੂੰ ਆਪਣੇ ਦਾਇਰੇ ਚ ਰਿਹਣਾ ਚਾਹੀਦਾ ਹੈ।
ਨਿਧੜਕ ਜਰਨੈਲ ਸ੍ਰ ਸਰਨਾ ਦੀਆਂ ਸੇਵਾਵਾ ਭਲੀ ਭਾਂਤ ਪੂਰੀ ਕੌਮ ਜਾਣਦੀ ਹੈ। ਵਿਦੇਸ਼ੀ ਸਿੱਖਾਂ ਦੀ ਕਾਲੀ ਸੂਚੀ ਨੂੰ ਖਤਮ ਕਰਵਾਉਣ ਲਈ ਯਤਨ ਕਰਨੇ, ਆਨੰਦ ਐਕਟ ਲਈ ਉਪਰਾਲੇ, ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਦੀ ਫਾਂਸੀ ਨੂੰ ਖਤਮ ਕਰਵਾਉਣ ਲਈ ਸਰਕਾਰ ਉੱਪਰ ਦਬਾ ਅਨੇਕਾ ਹੀ ਅਜਿਹੇ ਕੌਮੀ ਮਸਲੇ ਹਨ ਜਿਹਨਾਂ ਨੂੰ ਦਿੱਲੀ ਕਮੇਟੀ ਪਹਿਲ ਦੇ ਅਧਾਰ ਉੱਪਰ ਹੱਲ ਕਰਵਾਉਣ ਲਈ ਤੱਤਪਰ ਹੈ।
ਯਾਦ ਰਹੇ ਕੇ ਸ੍ਰ ਸਿਮਰਨਜੀਤ ਸਿੰਘ ਮਾਨ ਨੇ ਵੀ ਆਪਣੇ ਪਾਰਲੀਮੈਟਰੀ ਕਾਰਜ ਦੋਰਾਨ ਆਨੰਦ ਮੈਰਿਜ ਐਕਟ ਦਾ ਮੁੱਦਾ ਉਠਾਇਆ ਸੀ। ਜਿਸ ਨੂੰ ਬਾਅਦ ਚ ਦਿੱਲੀ ਕਮੇਟੀ, ਅਤੇ ਸ਼੍ਰੋਮਣੀ ਕਮੇਟੀ ਨੇ ਆਪਣਾ ਯੋਗਦਾਨ ਪਾਇਆ। ਸ੍ਰ ਸਿਮਰਨਜੀਤ ਸਿੰਘ ਮਾਨ ਦੀਆ ਪੰਥ ਪ੍ਰਤੀ ਸੇਵਾਵਾ ਦੀ ਸ਼ਲਾਂਘਾ ਕੀਤੀ ਗਈ।
ਹਰਜੀਤ ਸਿੰਘ ਹਾਲੈਂਡ
੦੦੩੧-੬੨੦੬੮੨੮੬੨


(12/04/12)
ਅਮਰੀਕ ਸਿੰਘ ਰਾਜਪੁਰਾ

ਵੀਰ ਹਰਦੇਵ ਸਿੰਘ ਜਮੂੰ , ਵੀਰ ਜਸਬੀਰ ਸਿੰਘ ਕੈਲਗਰੀ ਅਤੇ ਵੀਰ ਗੁਰਬੀਰ ਸਿੰਘ ਜੀਓ ,

ਸਤਿ ਸ੍ਰੀ ਅਕਾਲ !

ਮੈਂ ਆਪ ਜੀ ਦਾ ਅਤੀ ਧਨਵਾਦੀ ਹਾਂ ਕੇ ਆਪ ਜੀ ਨੇ ਮੈਨੂੰ ਦੋਨੋ ਸ਼ਬਦਾਂ ਦੇ ਅਰਥ ਸਮਝਾਉਣ ਵਿਚ ਹਿੱਸਾ ਪਾਇਆ । ਵੀਰ ਹਰਦੇਵ ਸਿੰਘ ਜੰਮੂ ਜੀ ਆਪ ਜੀ ਦਾ ਖਾਸ ਕਰਕੇ ਧਨਵਾਦ ਕੇ ਤੁਹਾਨੂ ਦੋ ਬਾਰ ਲਿਖਣ ਦੀ ਖੇਚਲ ਕਰਨੀ ਪਈ। ਇਸੇ ਕਰਕੇ ਹੀ ਆਪ ਜੀ ਨੂੰ ਸਮਝਾਉਣ ਲਈ ਬੇਨਤੀ ਕੀਤੀ ਸੀ ਕਿਓੰਕੇ ਇਸ ਸਬੰਧੀ ਮਨ ਅੰਦਰ ਸ਼ੰਕਾ ਸੀ । ਗਲਤੀ ਲਈ ਖਿਮਾ ਦਾ ਜਾਚਕ ਹਾਂ ।
ਅਮਰੀਕ ਸਿੰਘ ਰਾਜਪੁਰਾ


(12/04/12)
ਚਰਨਜੀਤ ਸਿੰਘ ਬਰੈਂਮਪਟਨ

ਗੁਰਬੀਰ ਸਿੰਘ ਜੀ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ
ਰਾਗੁ ਮਲਾਰ ਮਹਲਾ ੪ ਘਰੁ ੧ ਚਉਪਦੇ ੴ ਸਤਿਗੁਰ ਪ੍ਰਸਾਦਿ ॥ ਅਨਦਿਨੁ ਹਰਿ ਹਰਿ ਧਿਆਇਓ ਹਿਰਦੈ ਮਤਿ ਗੁਰਮਤਿ ਦੂਖ ਵਿਸਾਰੀ ॥ ਸਭ ਆਸਾ ਮਨਸਾ ਬੰਧਨ ਤੂਟੇ ਹਰਿ ਹਰਿ ਪ੍ਰਭਿ ਕਿਰਪਾ ਧਾਰੀ ॥੧॥ ਨੈਨੀ ਹਰਿ ਹਰਿ ਲਾਗੀ ਤਾਰੀ ॥ ਸਤਿਗੁਰੁ ਦੇਖਿ ਮੇਰਾ ਮਨੁ ਬਿਗਸਿਓ ਜਨੁ ਹਰ ਭੇਟਿਓ ਬਨਵਾਰੀ ॥੧॥ ਰਹਾਉ ॥ ਜਿਨ ਐਸਾ ਨਾਮੁ ਵਿਸਾਰਿਆ ਮੇਰਾ ਹਰਿ ਹਰਿ ਤਿਸ ਕੈ ਕੁਲਿ ਲਾਗੀ ਗਾਰੀ ॥ ਹਰਿ ਤਿਸ ਕੈ ਕੁਲਿ ਪਰਸੂਤਿ ਨ ਕਰੀਅਹੁ ਤਿਸੁ ਬਿਧਵਾ ਕਰਿ ਮਹਤਾਰੀ ॥੨॥ ਹਰਿ ਹਰਿ ਆਨਿ ਮਿਲਾਵਹੁ ਗੁਰੁ ਸਾਧੂ ਜਿਸੁ ਅਹਿਨਿਸ ਹਰਿ ਉਰਿ ਧਾਰੀ ॥ ਗੁਰਿ ਡੀਠੈ ਗੁਰ ਕਾ ਸਿਖੁ ਬਿਗਸੈ ਜਿਉ ਬਾਰਿਕੁ ਦੇਖਿ ਮਹਤਾਰੀ ॥੩॥ ਧਨ ਪਿਰ ਕਾ ਇਕ ਹੀ ਸੰਗਿ ਵਾਸਾ ਵਿਚ ਹਉਮੈ ਭੀਤਿ ਕਰਾਰੀ ॥ ਗੁਰਿ ਪੂਰੈ ਹਉਮੈ ਭੀਤਿ ਤੋਰੀ ਜਨ ਨਾਨਕ ਮਿਲੇ ਬਨਵਾਰੀ ॥੪॥੧॥ {ਪੰਨਾ 1262-1263}
ਗੁਰੁ ਸਾਹਿਬ ਇੱਥੇ ਕਿਸੇ ਵਾਸਤੇ ਕੋਈ ਮਾੜਾ ਨਹੀਂ ਮੰਗ ਰਹੇ, ਸਗੋਂ ਮਾੜੇ ਲਈ ਵੀ ਅਰਦਾਸ ਕਰ ਰਹੇ ਹਨ।
ਜਿਸ ਨੇ ਹਿਰਦੇ ਵਿੱਚ ਹਰੀ ਨਹੀਂ ਵਸਾਇਆ, ਉਸ ਨੇ ਆਪਣਾ ਜੀਵਨ ਕਲੰਕਿਤ ਕੀਤਾ ਹੋਇਆ ਹੈ। ਹੇ ਹਰੀ, ਉਸ ਦੀ ਮੱਤ ਨੂੰ ਹੋਰ ਵਿਗਸਨ ਨਾ ਦੇ। ਉਸ ਤੇ ਦਯਾ ਕਰ ਉਸ ਨੂੰ ਸਾਧੁ ਦੀ ਸੰਗਤ ਵਿੱਚ ਭੇਜ ਤਾ ਕਿ ਉਹਦੇ ਹਿਰਦੇ ਵਿੱਚ ਵੀ ਹਰੀ ਟਿਕ ਸਕੇ।
ਪਾਸਿ ਨ ਦੇਈ ਕੋਈ ਬਹਣਿ ਜਗਤ ਮਹਿ ਗੂਹ ਪੜਿ ਸਗਵੀ ਮਲੁ ਲਾਇ ਮਨਮੁਖੁ ਆਇਆ॥ (306)
ਗੂਹ =ਗੰਦਗੀ
ਮੈਂ ਸਮਝਦਾ ਹਾਂ ਕਿ ਇਹ ਸ਼ਬਦ ਸਾਹਿਤਕ ਵੀ ਹੈ ਅਤੇ ਸਭਿਅਕ ਵੀ।

*********************************************
ਜਸਬੀਰ ਸਿੰਘ ਕੈਲਗਰੀ ਜੀ
ਪ੍ਰੋ: ਸਾਹਿਬ ਸਿੰਘ ਜੀ ਦੇ “ਗੁਰੁ ਗ੍ਰੰਥ ਦਰਪਣ” ਨੂੰ “ਟੀਕਾ” ਕਿਹਾ ਜਾਂਦਾ ਹੈ, ਭਾਵ “ਟੀਕਾ ਟਿਪਣੀ” ਜੋ ਕਿ ਸ਼ਬਦਾਰਥਾਂ ਤੋਂ ਹਲਕਾ ਜਿਹਾ ਉਪਰ ਮੰਨਿਆ ਜਾਂਦਾ ਹੈ। “ਟੀਕੇ” ਵਿੱਚ ਔਖੇ ਸ਼ਬਦਾਂ ਨੂੰ ਥੌੜਾ ਜਿਹਾ ਸੁਖੈਣ ਕੀਤਾ ਜਾਂਦਾ ਹੈ। ਇਸ ਤੋਂ ਉਪਰ “ਭਾਵ ਅਰਥ” (ਪਰਮਾਰਥ) ਹੁੰਦੇ ਹਨ। ਉਸ ਤੋਂ ਉਪਰ ਵਿਆਖਿਆ ਅਤੇ ਅਖੀਰ ਵਿੱਚ “ਭਾਸ਼”
(commentary)। ਪ੍ਰੋ: ਸਾਹਿਬ ਸਿੰਘ ਦਾ ਟੀਕਾ, “ਗੁਰੂ ਗ੍ਰੰਥ ਦਰਪਣ”, ਭਾਵ ਅਰਥਾਂ ਨੂੰ ਸਮਝਣ ਲਈ ਸਹਾਈ ਤੇ ਹੋ ਸਕਦਾ ਹੈ ਪਰ ਮੂਲ ਰੂਪ ਵਿੱਚ ਇਹ ਸਿਰਫ “ਟੀਕਾ” ਹੀ ਹੈ।
ਕਬੀਰ ਸਾਹਿਬ ਦੇ ਜਿਸ ਸ਼ਬਦ ਦੀ ਵਿਚਾਰ ਹੋ ਰਹੀ ਹੈ, ਉਸ ਦਾ ਭਾਵ ਅਰਥ ਤੇ ਇਹੀ ਨਿਕਲਦਾ ਹੈ ਕਿ ਇਂਸਾਨ ਵਿਚੋਂ ਇਂਸਾਨਿਅਤ ਮਰ ਜਾਵੇ ਤੇ ਉਹ ਕਿਸੇ ਕੰਮ ਦਾ ਨਹੀਂ। ਭਾਵੇਂ ਸਿਰਫ ਇੱਕ ਪੰਕਤੀ ਲੈ ਲਵੋ ਤੇ ਭਾਵੇਂ ਸਾਰਾ ਸ਼ਬਦ। ਨਰੂ ਅਤੇ ਨਰੁ, ਦੋ ਸਪੈਲਿਂਗਾਂ ਆਉਂਦੀਆਂ ਹਨ। ਨਰੂ= ਇਂਸਾਨਿਅਤ, ਨਰੁ=ਇਂਸਾਨ।

*******************************************
ਨਿਹੰਗ ਸਿੰਘ ਜੀ
ਜੇ ਭੇਖ ਦੇ ਬਜਾਏ, ਇਹ ਕਿਹਾ ਜਾਵੇ ਕਿ ਸਿੱਖੀ ਨੂੰ ਬਾਹਰਲੇ ਰੂਪ ਤੋਂ ਮੁਕਤ ਕੀਤਾ ਜਾਵੇ, ਫਿਰ ਕਿ ਇਹ ਤੁਹਾਨੂੰ ਪਰਵਾਨ ਹੈ?
ਠੀਕ ਹੈ ਕਿ ਕੇਸ ਕੁਦਰਤ ਦੀ ਦੇਣ ਹਨ ਪਰ ਕੀ ਕੁਦਰਤ ਨੇ ਕੇਸ ਔਰਤਾਂ ਨੂੰ ਨਹੀਂ ਦਿੱਤੇ? ਕਿੰਨੇ ਕੂ ਸਿੱਖ ਹੋਣਗੇ ਜੋ ਆਪਣੀ ਪਤਨੀ ਦੇ ਮੂੰਹ ਤੇ ਦਾੜੀ ਮੁੱਛਾਂ ਵੇਖਣਾ ਪਸੰਦ ਕਰਦੇ ਹਨ? ਜੇ ਕੇਸ ਕੁਦਰਤੀ ਹਨ ਤਾਂ ਫਿਰ ਇਹਨਾਂ ਨੂੰ ਕੁਦਰਤ ਦੇ ਸਹਾਰੇ ਛਡ ਕਿਉਂ ਨਹੀਂ ਦਿੱਤਾ ਜਾਂਦਾ। ਕੰਘਾ ਕਰਣ ਦੀ ਕੀ ਲੋੜ ਹੈ? ਜੇ ਕੰਘਾ ਨਾ ਕਰੀਏ ਤੇ ਕੇਸ ਜਟਾਵਾਂ ਦਾ ਰੂਪ ਧਾਰਣ ਕਰ ਜਾਣਗੇ। ਪਰ ਕੀ ਇਹ ਜਟਾਵਾਂ ਕੁਦਰਤੀ ਨਹੀਂ ਹੋਣਗੀਆਂ? ਜਾਂ ਕੋਈ ਕੇਸ ਨਾ ਕੱਟੇ ਪਰ ਜੂੜਾ ਕਰਣ ਦੇ ਬਜਾਏ ਗੁੱਤ ਕਰ ਕੇ ਪਿੱਛੇ ਲਮਕਾ ਲਵੇ, ਤਾਂ ਕਿ ਉਸ ਨੂੰ ਸਿੱਖੀ ਵਿੱਚ ਪਰਵਾਨ ਕੀਤਾ ਜਾਵੇਗਾ? ਆਪਣਾ ਆਪਣਾ ਨਜਰੀਆ ਹੈ। ਕੀ ਇਹ ਕੁਦਰਤੀ ਨਹੀਂ ਹੈ ਕਿ ਇੱਕ ਬੰਦੇ ਨੂੰ ਜਂਗਲ ਸੋਹਣਾ ਲਗਦਾ ਹੈ। ਦੂਜੇ ਨੂੰ ਬਗੀਚਾ। ਭਾਰਤ ਵਿੱਚ ਕਦੇ ਸਾਂਵਲਾ ਰੰਗ ਖੂਬਸੂਰਤੀ ਦਾ ਪ੍ਰਤੀਕ ਮਨਿੰਆ ਜਾਂਦਾ ਸੀ। ਅੱਜ ਗੋਰਾ ਰੰਗ ਮੰਨਿਆ ਜਾਂਦਾ ਹੈ। ਕਲ ਨੂੰ ਹੋ ਸਕਦਾ ਹੈ ਕਿ ਕਾਲਾ ਰੰਗ ਮੰਨਿਆ ਜਾਵੇ। ਕੀ ਮੁਖਤਲਿਫ ਸੋਚ ਕੁਦਰਤੀ ਨਹੀਂ ਹੈ? ਕੀ ਪਰਿਵਰਤਨ ਕੁਦਰਤ ਦਾ ਨਿਯਮ ਨਹੀਂ ਹੈ? ਸਮੇ ਦੇ ਨਾਲ ਨਾਲ ਮਨੁੱਖ ਦੀਆਂ ਕਦਰਾਂ ਕੀਮਤਾਂ ਬਦਲਦੀਆਂ ਰਹੀਆਂ ਹਨ ਅਤੇ ਬਦਲਦੀਆਂ ਰਹਿਣਗੀਆਂ।
ਗੁਰੁ ਸਾਹਿਬ ਦਾ ਫੁਰਮਾਨ ਹੈ:
ਸਲੋਕ ਮਃ ੧ ॥ ਕੁਦਰਤਿ ਕਰਿ ਕੈ ਵਸਿਆ ਸੋਇ ॥ ਵਖਤੁ ਵੀਚਾਰੇ ਸੁ ਬੰਦਾ ਹੋਇ ॥ ਕੁਦਰਤਿ ਹੈ ਕੀਮਤ ਨਹੀ ਪਾਇ ॥ ਜਾ ਕੀਮਤਿ ਪਾਇ ਤ ਕਹੀ ਨ ਜਾਇ ॥ {ਪੰਨਾ 84}
ਚਰਨਜੀਤ ਸਿੰਘ
ਬਰੈਂਮਪਟਨ


(12/04/12)
ਗੁਰਦੀਪ ਸਿੰਘ ਖਾਲਸਾ

ਪਿਆਰੇ ਵੀਰ ਜੀ,
ਸਤ ਸਿਰੀ ਅਕਾਲ ਪਰਵਾਨ ਕਰਨੀ ।

ਸਿੱਖ ਮਾਰਗ ਤੋਂ ਬਹੁਤ ਕੁਝ ਸਿੱਖਣ ਲਈ ਮਿਲਦਾ ਹੈ ਜੀ । ਹਰਦੇਵ ਸਿੰਘ ਜੰਮੂ ਜੀ ਅੱਜ ਕਲ ਬਾਹਮਣਵਾਦ ਦੇ ਫੋਬੀਏ ਦੀ ਗਲ ਕਰਦੇ ਹਨ ਕਿ ਤੱਤ ਗੁਰਮਤਿ ਵਾਲਿਆਂ ਨੂੰ ਬਾਹਮਣਫੋਬੀਆ ਹੋ ਗਿਆ ਹੈ ਪਰ ਮੈ ਕਹਿਨਾਂ ਕਿ ਹਰਦੇਵ ਸਿੰਘ ਨੂੰ ਤੱਤ ਗੁਰਮਤਿ ਵਾਲਿਆਂ ਤੋਂ ਫੋਬੀਆ ਹੋ ਗਿਆ ਹੈ । ਉਹ ਅੱਜ ਕਲ ਹਰ ਉਹੀ ਗਲ ਕਰਦੇ ਹਨ ਜੋ ਬਾਹਮਣਾ ਦੇ ਹਕ ਵਿਚ ਜਾਂਦੀ ਹੋਵੇ ਅਤੇ ਤੱਤ ਗੁਰਮਤਿ ਦੇ ਵਰੋਧ ਵਿੱਚ । ਪਹਿਲਾਂ ਤਾਂ ਚੰਗੇ ਭਲੇ ਸਨ । ਗੁਰਬਾਣੀ ਦੇ ਅਰਥ ਵੀ ਵਧੀਆ ਕਰਦੇ ਸਨ, ਆਵਾਗਵਣ ਦੇ ਵੀ ਵਰੋਧੀ ਸਨ । ਪਰ ਲਗਦਾ ਹੈ ਅੱਜ ਕਲ ਸ਼ਰੋਮਣੀ ਕਮੇਟੀ ਅਕਾਲੀਆਂ ਤੇ ਜੱਥੇਦਾਰਾਂ ਦੀ ਬੋਲੀ ਹੀ ਬੋਲਦੇ ਹਨ । ਮੈ ਕੱਲਾ ਨਹੀਂ ਕਹਿੰਦਾ ਸਾਰੇ ਪੜ ਰਹੇ ਹਨ । ਪਰਮਾਤਮਾ ਪਾਸ ਅਰਦਾਸ ਕਰਦਾ ਹਾਂ ਕਿ ਉਹ ਛੇਤੀ ਤੰਦਰੁਸਤ ਹੋ ਜਾਣ ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਿੱਖ ਮਾਰਗ ਦਾ ਇਕ ਪਾਠਕ
ਗੁਰਦੀਪ ਸਿੰਘ ਖਾਲਸਾ


(12/04/12)
ਪਰਮਜੀਤ ਸਿੰਘ

ਸਤਿਕਾਰਯੋਗ ਸ. ਮੱਖਣ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ॥ਵਾਹਿਗੁਰੂ ਜੀ ਕੀ ਫ਼ਤਿਹ॥
ਸਰਦਾਰ ਰਘਬੀਰ ਸਿੰਘ ਜੀ ਸਿਆਣੇ ਹਨ ਅਤੇ ਤਜਰਬੇਕਾਰ ਹਨ। ਉਨ੍ਹਾਂ ਦੇ ਭਾਵ ਠੀਕ ਹਨ। ਨਾਲ ਹੀ ਨਿਹੰਗ ਸਿੰਘ ਜੀ ਵਲੋਂ ਚੁੱਕਿਆ ਨੁਕਤਾ ਧਿਆਨ ਦੇਂਣ ਯੋਗ ਹੈ। ਭੇਖ ਦੀ ਨਿੰਦਾ ਕਰਨ ਵੇਲੇ ਸਿੱਖ ਸਵਰੂਪ ਨੂੰ ਹੀ ਸੂਲੀ ਟੰਗ ਦਿੱਤਾ ਜਾਂਦਾ ਹੈ। ਬਾਣੀ ਅਰਥਾਂ ਬਾਰੇ ਤਾਂ ਅਮਰੀਕ ਸਿੰਘ ਰਾਜਪੁਰਾ ਜੀ ਵਲੋਂ ਅਰੰਭੀ ਚਰਚਾ ਉਸਾਰੂ ਸਾਬਤ ਹੋਈ ਹੈ। ਮੱਖਣ ਸਿੰਘ ਜੀ ਇਸ ਲਈ ਆਪ ਜੀ ਦਾ ਵੀ ਧਨਵਾਦ ਕਰਨਾ ਬਣਦਾ ਹੈ। ਹਰਦੇਵ ਸਿੰਘ ਜੰਮੂ ਜੀ ਥੋੜਾ ਸੌਖਾ ਲਿਖਣ ਤਾਂ ਚੰਗਾ ਹੈ ਵੀਰ ਜੀ ਦੀ ਗਲ ਕਈ ਵਾਰ ਸਿਰ ਬੰਨ ਕੇ ਪੜਨੀ ਪੈਂਦੀ ਹੈ। ਹਾਂ ਸਮਝ ਆ ਜਾਏ ਤਾਂ ਸਿਰ ਖੁੱਲ ਜਾਂਦਾ ਹੈ। ਉਨ੍ਹਾਂ ਦਾ ਕਹਿਣਾ ਠੀਕ ਹੈ ਕਿ ਗੁਰਮਤਿ ਦਾ ਮੁੱਖ ਵਿਸ਼ਾ ਲੋਕਾਈ ਨੂੰ ਇਨਸਾਨੀਅਤ ਦੀ ਸੇਧ ਦੇਂਣ ਦਾ ਹੈ ਨਾ ਕਿ ਸਾਂਇੰਸ ਦੀ ਤੱਸਲੀ ਕਰਵਾਉਂਣ ਦਾ। ਉਨ੍ਹਾਂ ਦੀ ਇਹ ਗਲ ਵਿਦਵਾਨਾਂ ਲਈ ਸਮਝਣ ਵਾਲੀ ਹੈ। ਵੀਰ ਅਮਰੀਕ ਸਿੰਘ ਜੀ ਨੂੰ ਜਸਬੀਰ ਸਿੰਘ ਜੀ ਦੇ ਨੁਕਤੇ ਨੂੰ ਵੀ ਵਿਚਾਰਨਾ ਚਾਹੀਦਾ ਹੈ। ਇਕ ਸਤਰ ਚੁੱਕ ਕੇ ਅਰਥ ਕਰਨ ਤੋਂ ਪਹਿਲਾਂ ਬਾਕੀ ਸਤਰਾਂ ਵਾਚਣ ਤੋਂ ਜਸਬੀਰ ਸਿੰਘ ਜੀ ਅਤੇ ਹਰਦੇਵ ਸਿੰਘ ਜੀ ਦੀ ਦਲੀਲਾਂ ਸਹੀ ਸਿੱਧ ਹੁੰਦਿਆਂ ਹਨ। ਸਤਿਗੁਰੂ ਸਾਨੂੰ ਸੁਮਤ ਬਖ਼ਸ਼ੇ ਤੇ ਚਰਚਾਵਾਂ ਉਸਾਰੂ ਹੋਂਣ।
ਧਨਵਾਦ ਸਹਿਤ
ਪਰਮਜੀਤ ਸਿੰਘ


(12/04/12)
ਗੁਰਬੀਰ ਸਿੰਘ

ਸ. ਗੁਰਿੰਦਰ ਸਿੰਘ ਸ਼ਾਦੀਪੁਰ ਨੇ ਭਾਈ ਸਰਬਜੀਤ ਸਿੰਘ ਧੂੰਦੇ ਦੇ ਹਵਾਲੇ ਨਾਲ ਲਿਖਿਆ ਹੈ ਕਿ ਸਿੱਖ ਕੌਮ ਤਾਂ ਇੱਕ ਹੈ ਪਰ ਹਰ ਡੇਰੇ ਦੀ ਮਰਿਆਦਾ ਵੱਖਰੀ ਹੈ।
ਵੀਰ ਜੀ, ਡੇਰੇ ਵਾਲਿਆਂ ਨੂੰ ਤਾਂ ਅਸੀਂ ਅਨਪੜ੍ਹ, ਜਾਹਲ, ਮਕਾਰ, ਢੌਂਗੀ ਇਤਿਆਦਿ ਸਮਝਦੇ ਹਾਂ। ਜੇ ਉਹ ਸੱਚ ਮੁੱਚ ਅਜਿਹੇ ਹਨ ਤਾਂ ਉਨ੍ਹਾਂ ਨੇ ਆਪਣਾ ਰੋਜ਼ਗਾਰ ਤੋਰਨ ਲਈ ਇਹ ਵਖਰੇਵੇਂ ਰੱਖਣੇ ਹੀ ਹਨ। ਪਰ, ਭਾਈ ਧੂੰਦਾਂ ਤਾਂ ਸਮਝਦਾਰ, ਪੜ੍ਹੇ ਲਿਖੇ ਅਤੇ ਨਿਸ਼ਕਾਮ ਸੇਵਕ ਹਨ। ਜੇ ਇਹ ਸੱਚ ਮੁੱਚ ਅਜਿਹੇ ਹਨ ਤਾਂ ਇਨ੍ਹਾਂ ਦੇ ਗੁਰਮਤਿ ਵਿਚਾਰ ਸਾਰੇ ਪੰਥ ਨਾਲੋਂ ਵੱਖਰੇ, ਅੱਡਰੇ ਅਤੇ ਅਲੱਗ ਕਿਉਂ ਹਨ?
ਤੱਤਗੁਰਮਤੀਏ ਸਮਝਦੇ ਹਨ ਕਿ ੳਨ੍ਹਾਂ ਨੇ ਆਪਣੇ ਦਿਮਾਗੀ ਵੇਲਣੇ ਵਿੱਚ ਬਾਣੀ ਨਿਚੋੜ ਨਿਚੋੜ ਕੇ ਉਸਦਾ ਅਰਕ ਕੱਢ ਲਿਆ ਹੈ। ਉਨ੍ਹਾਂ ਦਾ ਇਹ ਅਰਕ ਸਾਧਾਂ ਸੰਤਾਂ ਦੇ ਡੇਰਿਆਂ ਨਾਲ ਤਾਂ ਇੱਕ ਪਾਸੇ ਰਿਹਾ ਉਹ ਜਾਗਰੁਕ ਵੀਰਾਂ ਨਾਲ ਵੀ ਫਿੱਟ ਨਹੀਂ ਬੈਠਦਾ। ਇਸ ਦਾ ਦੋਸ਼ ਕਿਸ ਨੂੰ ਦਿਉਗੇ?
ਵੀਰ ਜੀ, ਔਰੰਗਜ਼ੇਬ ਸਾਰੀ ਦੁਨੀਆਂ ਨੂੰ ਇੱਕ ਮਰਿਆਦਾ (ਸੁੰਨਤ) ਵਿੱਚ ਬੰਨਣਾ ਚਾਹੁੰਦਾ ਸੀ। ਵਿਸ਼ਵ ਹਿੰਦੂ ਪ੍ਰੀਸ਼ਦ ਵਾਲੇ ਵੀ ਸਾਰੇ ਭਾਰਤੀਆਂ ਨੂੰ ਇੱਕ ਮਰਿਆਦਾ (ਹਿੰਦੂਤਵ) ਵਿੱਚ ਨੂੜਨਾ ਚਾਹੁੰਦੇ ਹਨ। ਪਰ ਗੁਰਬਾਣੀ ਵਿੱਚ ਅਜਿਹੀ ਕੋਸ਼ਿਸ਼ ਨੂੰ ਨਿੰਦਿਆ ਗਿਆ ਹੈ। ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਅਗਰ ਗੁਰੂ ਸਾਹਿਬ ਸ਼ਹਾਦਤ ਨਾ ਦਿੰਦੇ ਤਾਂ “ਛਾਇ ਜਾਤੀ ਏਕਤਾ, ਅਨੇਕਤਾ ਬਿਲਾਇ ਜਾਤੀ, ਕਬਹੂੰ ਨਾ ਕਥਾ ਹੋਤੀ ਵੇਦਨ ਪੁਰਾਨ ਕੀ। ਦੇਵੀ ਦੇਵ ਦੇਵਲ ਸੰਤੋਖ ਸਿੰਘਾ ਦੂਰ ਹੋਤੇ, ਫ਼ੈਲਤੀ ਕੁਚੀਲਤਾ ਕਤੇਬਨ ਕੁਰਾਨ ਕੀ”। ਭਾਈ ਸਾਹਿਬ ਨੇ ਇਸ ਏਕਾਕਰਨ ਦੀ ਮਨਸ਼ਾ ਨੂੰ ਕੁਚੀਲਤਾ ਕਿਹਾ ਹੈ।
ਭਗਤ ਕਬੀਰ ਜੀ ਨੇ ਸਾਰੀ ਲੋਕਾਈ ਨੂੰ ਏਕ ਨੂਰ ਤੋਂ ਉਪਜੀ ਦੱਸ ਕੇ ਇਹ ਨਹੀਂ ਕਿਹਾ ਕਿ ਹੁਣ ਸਾਰੇ ਇਕੋ ਮਰਿਆਦਾ ਨਾਲ ਬੰਨ੍ਹ ਦਿੱਤੇ ਜਾਣ। ਖਾਣ, ਪੀਣ ਤੇ ਪਹਿਨਣ ਦਾ ਏਕੀਕਰਣ ਤਾਂ ਪਰਿਵਾਰ ਵਿੱਚ ਵੀ ਸੰਭਵ ਨਹੀਂ ਹੁੰਦਾ। ਏਕਤਾ ਅਰਦਾਸ ਦੇ ਭਾਵ ਨਾਲ ਆਉਣੀ ਹੈ ਨਾ ਕਿ ਸ਼ਬਦਾਵਲੀ ਇੱਕ ਕਰਨ ਨਾਲ਼। ਗੁਰੂ ਸਾਹਿਬਾਂ ਨੇ ਸਿਖ ਨੂੰ ਕੋਈ ਵਰਦੀ ਨਹੀਂ ਲਗਾਈ। ਜੇ ਮਨੁੱਖਤਾ ਦੀ ਭਲਾਈ ਏਕੀ ਕਰਨ ਵਿੱਚ ਹੁੰਦੀ ਤਾਂ ਔਰੰਗਜ਼ੇਬ ਉਹ ਕਰ ਹੀ ਰਿਹਾ ਸੀ। ਜੇ ਉਹ ਗੁਰੂ ਸਾਹਿਬਾਂ ਨੇ ਨਹੀਂ ਹੋਣ ਦਿੱਤੀ ਤਾਂ ਸਪਸ਼ਟ ਭਾਵ ਹੈ ਸਿੱਖੀ ਅਨੇਕਤਾ ਪਸੰਦ ਕਰਦੀ ਹੈ। ਅਨੇਕਤਾ ਦਾ ਫ਼ਲਸਫ਼ਾ ਸਿੱਖ ਕੌਮ `ਤੇ ਆਪਣੇ `ਤੇ ਵੀ ਲਾਗੂ ਹੁੰਦਾ ਹੈ ਤੇ ਹੋਣਾ ਜ਼ਰੂਰੀ ਵੀ ਹੈ। ਭਾਈ ਧੂੰਦਾਂ ਅਤੇ ਤੱਤਗੁਰਮਤੀਆਂ ਦਾ ਇਹ ਮੰਨਣਾਂ ਕਿ ਸਿਰਫ਼ ਉਹੀ ਠੀਕ ਹਨ, ਬਾਕੀ ਸਾਰੇ ਗ਼ਲਤ, ਕਦਾਚਿਤ ਸਿੱਖੀ ਨਹੀਂ, ਹੋਰ ਜੋ ਮਰਜ਼ੀ ਪਿਆ ਹੋਵੇ। ਕਿਸੇ ਇੱਕ ਬੰਦੇ, ਧੜੇ ਜਾਂ ਗਰੁਪ ਦੀ ਵਿਚਾਰ ਜਾਂ ਸਮਝ ਕਦੀ ਵੀ ਅੰਤਮ ਨਹੀਂ ਹੋ ਸਕਦੀ ਨਾ ਮੰਨੀ ਜਾ ਸਕਦੀ ਹੈ।
ਜੇ ਭਾਈ ਧੂੰਦੇ ਅਤੇ ਤੱਤਗੁਰਮਤੀਆਂ ਨੂੰ ਅਨੋਖੇ, ਅਲਹਿਦਾ ਜਾਂ ਵਿਕੋਲੋਤਰੇ ਵਿਚਾਰ ਅਤੇ ਮਰਿਆਦਾ ਰੱਖਣ ਅਤੇ ਬਣਾਉਣ ਦਾ ਹੱਕ ਹੈ ਤਾਂ ਸਾਧਾਂ ਨੂੰ ਕਿਉਂ ਨਹੀਂ ਹੈ। ਜਿਹੜੇ ਮਾਂਹ ਭਾਈ ਧੂੰਦੇ ਨੂੰ ਸੁਆਦੀ ਲਗਦੇ ਹਨ ਉਹ ਸੰਤਾਂ ਲਈ ਕਿਉਂ ਬਾਦੀ ਹਨ?
ਗੁਰਬੀਰ ਸਿੰਘ


(12/04/12)
ਗੁਰਬਖਸ਼ ਸਿੰਘ

ਜੋ ਦੀਸੈ ਗੁਰਸਿਖੜਾ ਤਿਸੁ ਨਿਵਿ ਨਿਵਿ ਲਾਗਉ ਪਾਇ ਜੀਉ।। ਅੰਕ ੭੬੩

ਗੁਰਪਾਰਬ੍ਰਮ ਪ੍ਰਮੇਸ਼ਰ ਜੋ ਸਾਰੀ ਸ੍ਰਿਸ਼ਟੀ ਦੇ ਜੀਵਾਂ ਅਤੇ ਰਚਨਾ ਦਾ ਕਰਤਾ ਗਿਆਨ ਦਾ ਸਾਗਰ ਸੂਝਵਾਨ, ਸਰਬਕਲਾ, ਸਮਰਥ, ਸਦੀਵੀ ਹਾਜਰ ਨਾਜਰ ਸਦਾ ਅੰਗ ਸੰਗ, ਸ਼ਬਦੁ ਰੂਪ ਹੋਂਦ ਦਾ ਮਾਲਿਕ ਹੈ, ਉਸ ਦੀ ਸਿਖਿਆ ਪ੍ਰਾਪਤ ਕਰ ਕੇ ਉਸ ਦੀ ਹੁਕਮ, ਰਜਾ, ਵਿੱਚ ਮਾਇਆਵੀ ਸੰਸਾਰੀ ਜੀਵਨ ਬਸਰ ਕਰਣ ਵਾਲਾ ਇਸ ਸਿਖਿਆ ਨਾਲ ਆਪਣੇ ਮਨ ਨੂੰ ਡੋਲਣ ਤੋ ਬਚਾ ਕੇ ਮਨ ਨੂੰ ਦੁਖ ਸੁਖ ਵਿੱਚ ਗੁਰਬਚਨਾ ਨਾਲ ਮਨ (ਮੈਦਾਨ) ਇਕਸਮਾਨ ਰਖੱਣ ਵਾਲੇ ਨੂੰ “ਗੁਰਸਿਖ” ਕਿਹਾ ਹੈ। ਅਜਿਹੇ ਗੁਰਸਿਖ ਨੂੰ ਗੁਰੂਬਾਣੀ ਅੰਦਰ ਬਹੁਤ ਸਤਿਕਾਰ ਅਤੇ ਮਾਣ ਦਿਤਾ ਗਿਆ ਹੈ। ਜਿਵੇ “ਆਇ ਮਿਲੁ ਗੁਰਸਿਖ ਆਇ ਮਿਲੁ ਤੂ ਮੇਰੇ ਗੁਰੂ ਕੇ ਪਿਆਰੇ।। ਰਹਾਉ।। ਅੰਕ ੭੨੫” “ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ।। ਅੰਕ ੩੦੬ “ ਗੁਰੂ ਨਾਨਕ ਦੇਵ ਜੀ “ਮੇਰੇ ਗੁਰੂ ਕੇ ਪਿਆਰੇ ਨੂੰ ਤੂੰ ਮੇਰਾ ਗੁਰਹਾਈ ਗੁਰਭਾਈ ਹੀ ਕਹਿ ਦਿਤਾ, ਗੁਰਪਰਮੇਸ਼ਰ ਦੇ ਗੁਣ, ਸਿਖਿਆ ਜਦੋ ਗੁਰਸਿਖ ਅੰਦਰ ਇਨ ਬਿਨ ਸਮਾ ਗਈ ਤਾਂ (ਕੰਠ ਲਾਇ) ਗਲੇ ਲਗਣਾ ਇਕਮਿਕ ਹੋਣਾ ਜੋ ਜੀਵਨ ਦਾ ਮਨੋਰਥ ਸੀ ਨਸੀਬ ਹੋ ਜਾਦਾ ਹੈ। “ਤਿਸੁ ਗੁਰਸਿਖ ਕੰਉ ਹੰਉ ਸਦਾ ਨਮਸਕਾਰੀ ਜੋ ਗੁਰ ਕੈ ਭਾਣੈ ਗੁਰਸਿਖੁ ਚਲਿਆ।। ਅੰਕ ੫੯੩” ਪਰਮੇਸ਼ਰ ਦੇ ਹੁਕਮ, ਰਜਾ, ਭਾਣੇ ਅੰਦਰ ਦੁਖ, ਸੁਖ, ਅਮੀਰੀ, ਗਰੀਬੀ ਇਤਆਦਿ ਨੂੰ ਇੱਕ ਸਮਾਨ ਜਾਣੇ ਅਤੇ ਆਪਣੀ ਮਰਜੀ ਪੂਰੀ ਤਰਾਂ ਅਰਪਣ ਕਰਨ ਵਾਲੇ ਗੁਰਸਿਖ ਨੂੰ ਗੁਰੂ ਸਾਹਿਬ ਹਮੇਸ਼ਾ ਵਾਸਤੇ ਸਤਿਕਾਰ ਦਿੰਦੇ ਹਨ। ਇਹ ਸਰੀਰ ਕਰਕੇ ਨਹੀ ਗਿਆਨ ਅਤੇ ਜੋਤਿ ਦੇ ਪ੍ਰਗਟ ਹੋਣ ਕਾਰਣ ਹਮੇਸ਼ਾ ਉਸਦਾ ਸਤਿਕਾਰ ਹੋਵੇਗਾ। (ਗਿਆਨ ਜੋ ਕੇਵਲ ਸਦੀਵੀ ਸੱਚ ਨੂੰ ਦ੍ਰਿੜ ਕਰਵਾਉਦਾ ਹੈ) ਨਿੰਰਕਾਰ ਜੋ ਸਦੀਵੀ ਹੋਂਦ ਵਾਲਾ ਹੈ, ਉਸ ਦੇ ਭੇਤਾਂ ਦੇ ਗਿਆਨ ਵਾਲੇ ਸਿਖ ਨੂੰ ਗੁਰੂ ਨਾਨਕ ਜੀ ਗੁਰੂ ਦਾ ਦਰਜਾ ਵੀ ਦਿੰਦੇ ਹਨ। “ਗੁਰੂ ਸਿਖੁ ਸਿਖੁ ਗੁਰੂ ਹੈ ਅੰਕ ੪੪੪” ਗਿਆਨ ਅਤੇ ਗਿਆਨੀ ਇਥੇ ਇੱਕ ਹੋ ਨਿਬੜਦੇ ਹਨ। ਸਰੀਰ ਦੇ ਹੁੰਦਿਆ ਹੋਇਆ ਵੀ ਗਿਆਨੀ ਪੁਰਖ ਸਰੀਰਕ ਰਸਾ ਵਿੱਚ ਫਸਦਾ ਨਹੀ। ਇਸ ਨੂੰ ਸਮਝਣ ਵਾਸਤੇ ਭਗਤ ਨਾਮਦੇਵ ਜੀ ਬਚਨ ਕਰਦੇ ਹਨ, “ਪਾਨੀ ਮਾਹਿ ਦੇਖੁ ਮੁਖੁ ਜੈਸਾ।। ਨਾਮੇ ਕੋ ਸੁਆਮੀ ਬੀਠਲੁ ਐਸਾ।। ਅੰਕ੧੩੧੮” ਭਗਤ ਜੀ ਬਹੁਤ ਸੁੰਦਰ ਮਿਸਾਲ ਦਿੰਦੇ ਹਨ ਕਿ ਪਾਣੀ ਲਹਿਰਾਂ ਰਹਿਤ ਟਿਕਿਆ ਹੋਵੇ ਅਸੀ ਉਸ ਵਿੱਚ ਆਪਣਾ ਚੇਹਰਾ ਦੇਖ ਸਕਦੇ ਹਾਂ, ਜੋ ਸਾਨੂੰ ਪਾਣੀ ਵਿੱਚ ਦਿਸਦਾ ਹੈ, ਪਰ ਪਾਣੀ ਨਾਲ ਗਿੱਲਾ ਨਹੀ ਹੁੰਦਾ। ਗਿਆਨੀ ਪੁਰਖਾ ਨੂੰ ਸੰਸਾਰ ਦਾ ਹਰ ਰਿਸ਼ਤਾ ਚਾਹੇ ਉਹ ਪਦਾਰਥਾਂ ਜਾ ਸਰੀਰਾਂ ਨਾਲ ਹੋਵੇ ਸਭ ਨਾਲ ਇਸ ਪ੍ਰਕਾਰ ਜਿਵੇ ਪਾਣੀ ਵਿੱਚ ਚਿਹਰਾ ਸੀ, ਵਿਚਰਦੇ ਹੋਏ ਕਿਸੇ ਨਾਲ ਪਕੜ ਨਹੀ ਹੁੰਦੀ। ਇਸ ਵਿਸ਼ਵਾਸ਼ ਨਾਲ ਦੁੱਖ ਸੁੱਖ ਮਾਨ ਅਪਮਾਨ ਇਤਆਦਿ ਵਿੱਚ ਚਿੰਤਾ ਨਹੀ ਕਰਦੇ। ਗੁਰ ਸਾਖੀ (ਸਿਖਿਆ) ਬਿਹੂਨਾ ਮਨੁੱਖ ਦੁੱਖ ਸੁੱਖ, ਖੁਸ਼ੀ ਗਮੀ, ਮਾਨ ਅਪਮਾਨ ਇਤਆਦਿ ਨੂੰ ਆਪਣੇ ਅੰਤਰਿ ਆਤਮਾ ਵਿੱਚ ਵਸਾ ਕੇ ਦੁਖੀ ਹੁੰਦਾ ਹੈ। ਗੁਰਬਚਨ “ਗੁਰ ਸਾਖੀ ਕਾ ਉਜੀਆਰਾ।। ਤਾ ਮਿਟਿਆ ਸਗਲ ਅੰਧ੍ਯ੍ਯਾਰਾ।। ਅੰਕ ੫੯੯” ਗੁਰੂ ਗ੍ਰੰਥ ਸਾਹਿਬ ਜੀ ਅੰਕ ੩੧੨, ੩੧੭ ਅੰਦਿਰ ਉਪਦੇਸ਼ ਕਰਦੇ ਹਨ “ਗੁਰ ਸਿਖਾ ਅੰਦਿਰ ਸਤਿਗੁਰ ਵਰਤੈ” ਜਦੋ ਗੁਰਸਿਖਾ ਅੰਦਰ ਸਤਿਗੁਰ (ਗਿਆਨ ਰੂਪ) , ਬਾਣੀ ਰੂਪ ਵਿੱਚ ਵਰਤਦਾ ਹੈ, ਉਸ ਅਵਸਥਾ ਵਿੱਚ ਗੁਰਸਿਖ ਦੇ ਹਰ ਕਮ ਵਿਚੋ ਸਤਿਗੁਰ ਦੇ ਗਿਆਨ ਦੀ ਸੂਝ-ਬੂਝ ਨਜਰ ਆਵੇਗੀ ਐਸਾ ਗੁਰਸਿਖ ਕੋਈ ਵੀ, ਉਹ ਕਮ ਨਹੀ ਕਰੇਗਾ ਜੋ ਉਸ ਦਾ ਗੁਰੂ ਨਹੀ ਕਰਦਾ। ਜਿਵੇ ਗੁਰੂ ਨਾਨਕ ਜੀ ਨੇ ਕਿਸੇ ਵੀ ਐਸੇ ਮਨੁੱਖ (ਜਨਮਦਾ ਅਤੇ ਮਰਦਾ) ਜੋ ਪੈਦਾ ਹੋਇਆ ਅਤੇ ਕੁੱਝ ਸਾਲਾ ਪਿਛੋ ਮਰ ਗਿਆ, ਨੂੰ ਭਗਵਾਨ ਨਹੀ ਮੰਨਿਆ ਅਤੇ ਨਾ ਹੀ ਉਸ ਦੀ ਪੂਜਾ ਕਰਨ ਵਾਸਤੇ ਕਿਹਾ, ਉਹਨਾ ਦੇ ਬਚਨ, ਅੰਕ ੬੩੪, ਇਸ ਪ੍ਰਕਾਰ ਹਨ, “ਦੁਬਿਧਾ ਨ ਪੜਉ ਹਰਿ ਬਿਨੁ ਹੋਰੁ ਨ ਪੂਜਉ ਮੜੈ ਮਸਾਣਿ ਨ ਜਾਈ।। “ ਅਜ ਦੇਖ ਕੇ ਹੈਰਾਨੀ ਹੁੰਦੀ ਹੈ ਕਿ ਗੁਰਸਿਖੀ ਭੇਖ ਵਿੱਚ ਮੜੀਆ ਬਣਾਈਆ ਅਤੇ ਪੂਜੀਆ ਜਾਦੀਆ ਹਨ, ਗੁਰ ਸਿਖਿਆ ਨੂੰ ਭੁਲ ਕੇ ਮਨੁੱਖ ਦੀ ਪੂਜਾ, ਤਸਵੀਰਾ ਨੂੰ ਧੂਫ (ਅਗਰਬੱਤੀ) ਦੇਣਾ ਇਤਆਦਿ ਬੁਹ-ਗਿਣਤੀ ਵਿੱਚ ਗੁਰਸਿਖੀ ਭੇਖ ਵਿੱਚ ਕੀਤਾ ਜਾ ਰਿਹਾ ਹੈ। ਇਸ ਮਨਮਤਿ ਨੂੰ ਰੋਕਣ ਵਾਸਤੇ ਮਹੰਤਾ ਅਤੇ ਨਿਰਮਲਿਆ ਤੋ, ਕੁਰਬਾਨੀਆ ਦੇ ਕੇ ਗੁਰਦੁਆਰੇ ਸੁਤੰਤਰ ਕਰਵਾਏ ਸਨ ਅਤੇ ਗੁਰਮਤਿ ਦੇ ਅਧੀਨ ਕੀਤੇ ਗਏ ਅਤੇ ਪ੍ਰੰਬਧ ਵਾਸਤੇ ਸ਼੍ਰਮੋਣੀ ਕਮੇਟੀ ਬਣਾਈ ਗਈ ਸੀ। ਇਸ ਕਾਰਣ ਸਿੰਘ ਸਭਾ ਦੇ ਨਾ ਤੇ ਬਹੁਤ ਗੁਰਦੁਆਰੇ ਅੱਜ ਦੇਖਣ ਨੂੰ ਮਿਲਦੇ ਹਨ, ਪਰ ਸਤਿਗੁਰ ਗੁਰਸਿਖਾ ਅੰਦਰ ਵਰਤਣ ਵਾਲੀ ਮਤਿ (ਜਿਸ ਅਧੀਨ ਗੁਰਦੁਆਰੇ ਕੀਤੇ ਸਨ) ਗੁਰਮਤਿ, ਗੁਰਸਿਖਾ ਅੰਦਰ ਵਰਤਾਰੇ ਵਿੱਚ ਨਜਰ ਨਹੀ ਆਉਦੀ। ਜੇ ਕੁੱਝ ਦੇਖਣ ਨੂੰ ਮਿਲਦਾ ਹੈ, ਕੇਵਲ, ਮਾਇਆ, ਹੈਕਂੜ, ਝੂਠ, ਅਸ਼ਾਤੀ ਇਤਆਦਿ ਹੀ ਦੇਖਣ ਨੂੰ ਮਿਲਦਾ ਹੈ। ਜੋ ਸਤਿਗੁਰ ਦੇ ਗਿਆਨ ਵਿੱਚ ਬਿਲਕੁਲ ਨਹੀ। ਗੁਰਸਿਖੀ ਦਾ ਬਾਹਰੀ ਭੇਖ ਇਸ ਕਾਰਣ ਦਿਤਾ ਸੀ ਕਿ ਇਸ ਭੇਖ (ਬਿਰਤੀ) ਵਾਲੇ ਸਿਖ ਤੇ ਕੋਈ ਵੀ ਅੱਖਾ ਬੰਦ ਕਰ ਕੇ ਵਿਸ਼ਵਾਸ ਕਰ ਸਕਦਾ ਹੈ, ਇਸ ਬਿਰਤੀ ਵਾਲਾ ਗੁਰਸਿਖ ਕਿਸੇ ਨੂੰ ਧੋਖਾ ਨਹੀ ਦੇ ਸਕਦਾ। ਇਸ ਬਿਰਤੀ ਦੇ ਧਾਰਨੀ ਗੁਰਸਿਖਾਂ ਨੇ ਅੱਤ ਦੀ ਮੁਸੀਬਤ ਵਿੱਚ ਵੀ (ਮਨੂ, ਅਬਦਾਲੀ, ਜਕਰੀਆ ਖਾਂਨ, ਜਸਪਤ ਅਤੇ ਲਖਪਤ ਇਤਆਦਿ ਦੇ ਜੁਲਮਾ ਨੂੰ ਖਿੜੇ ਮੱਥੇ ਸਵੀਕਾਰ ਕੀਤਾ ਪਰ ਕਿਸੇ ਨੇ ਗੁਰਮਤਿ ਨਹੀ ਤਿਆਗੀ ਚਾਹੇ ਉਹ ਕੋਈ ਬੱਚਾ, ਜਵਾਨ ਜਾ ਬਿਰਧ ਸੀ, ਚਾਹੇ ਉਹ ਬੀਬੀਆ ਸਨ ਜਾ ਵੀਰ। ਅੱਜ ਸਾਡੇ ਕੋਲ ਹਰ ਸੁੱਖ ਸਹੂਲਤ ਹੈ, ਅਸੀ ਥੋੜੇ ਸੁਵਤੰਤਰ ਵੀ ਹਾਂ, ਗੁਰਮਤਿ ਵਾਲੀ ਬਿਰਤੀ ਨੂੰ ਸੰਭਾਲ ਕੇ ਨਹੀ ਰਖ ਸਕੇ, ਇਸ ਬਿਰਤੀ ਨੂੰ ਬਹੁਤ ਹੱਦ ਤੱਕ ਬਦਨਾਮ ਕਰਦੇ ਜਾ ਰਹੇ ਹਾ। ਜੋ ਨਾਮਣਾ ਅਸੀ ਗੁਰਸਿਖਿਆ, ਵਾਲੀ ਬਿਰਤੀ ਧਾਰਣ ਕਰ ਕੇ ਖਟਿਆ ਸੀ, ਉਸ ਨੂੰ ਏਥੇ ਤੱਕ ਬਦਨਾਮ ਕਰ ਰਹੇ ਹਾਂ ਕਿ ਗੁਰਸਿਖ ਵੀ ਗੁਰਸਿਖ ਤੇ ਭਰੋਸਾ ਕਰਨੋ ਕੰਨੀ ਕਤਰਾਂਦਾ ਹੈ। ਕਾਰਣ ਬਹੁਤ ਹੀ ਪਰਤੱਖ ਹੈ ਕਿ ਜਿਸ ਵਿਦਿਆ (ਗੁਰਸਿਖਿਆ) ਨਾਲ ਸਾਡਾ ਨਾਮਣਾ ਹੋਇਆ ਸੀ ਉਸ ਦੀ ਥਾਂ ਮਨਮਤ ਨੇ ਮੱਲ ਲਈ ਹੈ। ਜਿਵੇ ਡਾਕਟਰ, ਇੰਜਿਨੀਅਰ, ਸਾਇੰਸਦਾਨ ਇਤਆਦਿ ਦਾ ਨਾਮਣਾ ਉਹਨਾਂ ਦੀ ਆਪਣੇ ਆਪਣੇ ਪੱਖ ਦੀ ਵਿਦਿਆ (ਸਿਖਿਆ) ਕਾਰਣ ਹੁੰਦਾ ਹੈ (ਇਸ ਪ੍ਰਕਾਰ ਅਸੀ ਗੁਰਉਪਦੇਸ਼ਾ ਨੂੰ ਭੁਲ ਚੁੱਕ ਹਾਂ) ਗੁਰਸਿਖਾਂ ਦੇ ਘਰ ਜਨਮ ਲੈ ਕੇ ਵੀ ਗੁਰਸਿਖੀ ਨੂੰ ਸਿਖਣਾਂ, ਅਤੇ ਜੀਵਨ ਵਿੱਚ ਕਮਾਉਣਾ ਪੈਦਾਂ ਹੈ। ਗੁਰੂ ਅਮਰਦਾਸ ਜੀ ਦੇ ਜੀਵਨ ਤੋ ਇਹ ਸਿਖਿਆ ਸੋਖੀ ਸਮਝ ਆ ਜਾਦੀ ਹੈ, ਭਾਈ ਗੁਰਦਾਸ ਜੀ ਗੁਰਸਿਖੀ ਵਾਰੇ ਬਹੁਤ ਕੁੱਝ ਆਪਣੀਆ ਵਾਰਾਂ ਵਿੱਚ ਲਿਖ ਗਏ ਹਨ “ਗੁਰਸਿਖ ਲੈ ਗੁਰਸਿਖ ਸਦਾਏ ਆਪ ਗਵਾਏ ਨਾ ਆਪਿ ਗਣਾਇਆ”। ਗੁਰਸਿਖਿਆ ਵਾਲੇ ਗੁਰਸਿਖ ਨੂੰ ਹੀ ਗੁਰੂ ਸਾਹਿਬਾਂ ਨੇ ਇਸ ਦਾ ਪ੍ਰਚਾਰ ਕਰਨ ਦਾ ਹੁਕਮ ਕੀਤਾ ਸੀ। ਇਸ ਦਾ ਕਾਰਣ ਇਹ ਹੈ ਕਿ ਗੁਰਸਿਖ ਗੁਰ ਭਾਈ ਹੋਣ ਨਾਤੇ ਇੱਕ ਦੂਜੇ ਨੂੰ ਇੱਕ ਸਮਾਨ ਸਮਝਦੇ ਹਨ। ਪਰ ਕੋਈ ਗੁਰਸਿਖ ਆਪਣਾ ਕਮ ਚਲਾਣ ਵਾਸਤੇ, ਸੰਤ, ਬ੍ਰਹਮ ਗਿਆਨ ਦਾ ਝੂਠਾ ਦਾਵਾ ਕਰਕੇ ਲੋਕਾਂ ਤੋ ਪੈਸਾ ਨਹੀ ਲੁਟਦਾ (ਠੱਗਦਾ) ਹੈ ਨਾਲ ਹੀ ਸੰਗਤਾ ਨਾਲੋ ਆਪਣੇ ਆਪ ਨੂੰ ਸ਼੍ਰੇਸ਼ਟ ਨਹੀ ਸਮਝਦਾ ਹੈ। ਝੂਠੇ ਦਾਣਾ ਵਾਲੇ ਨੂੰ ਗੁਰੂ ਸਾਹਿਬਾ ਨੇ ਪ੍ਰਚਾਰ ਦੀ ਪ੍ਰਵਾਨਗੀ ਨਹੀ ਦਿਤੀ, ਇਸ ਦਾ ਕਾਰਣ ਇਹ ਹੈ ਕਿ ਗੁਰੂ ਸਾਹਿਬਾ ਨੇ ਆਪਣੇ ਸਮੇ ਵਿੱਚ ਹੀ ਮੰਸਦਾ ਨੂੰ ਇਹ ਜਿੰਮੇਵਾਰੀ ਸਂਉਪ ਕੇ ਦੇਖ ਲਿਆ ਸੀ ਇਹਨਾਂ ਮਸੰਦਾ ਨੇ ਗੁਰੂ ਪ੍ਰਤੀ ਸ਼ਰਧਾ ਭੇਟ ਵਿਚੋ ਕਾਫੀ ਹਿਸਾ ਚੋਰੀ ਕਰ ਲੈਦੇ ਸਨ। ਇਸੀ ਕਾਰਣ ਗੁਰੂ ਗੋਬਿੰਦ ਸਿੰਘ ਜੀਆ ਨੇ ਇਹਨਾਂ ਮੰਸਦਾ ਦਾ ਸੰਗਤਾ ਨਾਲ ਵਰਤਾਰਾ ਦੇਖ ਕੇ ਹੀ ਕਿਹਾ ਸੀ ਕਿ ਜੇ ਮੇਰੇ ਸਿਖ ਨੂੰ ਰਾਹ ਵਿੱਚ ਇੱਕ ਪਾਸੇ ਮੰਸਦ ਦੂਜੇ ਪਾਸੇ ਮਸਤ ਹਾਥੀ ਦਿਖੇ ਤਾਂ ਸਿਖ ਮਸਤ ਹਾਥੀ ਵਾਲੇ ਪਾਸੇ ਤੋ ਲੰਘ ਜਾਵੇ ਮਸੰਦ ਵਾਲੇ ਪਾਸੇ ਤੋ ਨਹੀ, ਕਾਰਣ ਇਹ ਸੀ ਕਿ ਹਾਥੀ ਸਰੀਰਕ ਨੁਕਸਾਨ ਕਰ ਸਕਦਾ ਹੈ ਪਰ ਸਰੀਰ ਫਿਰ ਮਿਲ ਜਾਏਗਾ ਪਰ ਮੰਸਦ ਨੇ ਵੀਹਮਾ ਭਰਮਾ ਵਿੱਚ ਪਾ ਕੇ ਆਤਮ ਜੀਵਨ ਦਾ ਉਜਾੜਾ ਕਰ ਦੇਣਾ ਹੈ। ਗੁਰੂ ਨਾਨਕ ਦੇ ਘਰ ਆਤਮਿਕ ਜੀਵਨ ਦਾ ਏਨਾ ਖਿਆਲ ਰਖਿਆ ਜਾਦਾ ਹੈ ਜੋ ਕਿਸੇ ਧਰਮ ਵਿੱਚ ਜਾ ਕਿਸੇ ਹੋਰ ਥਾਂ ਨਹੀ। ਅਜ ਦਾ ਸਿਖ ਇਸ ਨੂੰ ਮਾਇਆ ਬਦਲੇ ਖਤਮ ਕਰ ਰਿਹਾ ਹੈ।

ਭਾਈ ਸਾਹਿਬ ਭਾਈ ਗੁਰਦਾਸ ਜੀ ਗੁਰਸਿਖਾ ਦੀ ਬਹੁਤ ਉਪਮਾ ਕਰਦੇ ਹੋਏ ਲਿਖਦੇ ਹਨ ਕਿ ਜਿਵੇ ਮੱਛੀ ਜਨਮ ਤੋ ਮਰਨ ਤੱਕ ਪਾਣੀ ਤੋ ਬਾਹਰ ਨਹੀ ਰਹਿ ਸਕਦੀ ਪਾਣੀ ਨਾਲ ਸਾਰਾ ਜੀਵਨ ਸਾਂਝ ਪਾਈ ਰਖਦੀ ਹੈ ਇਸੀ ਪ੍ਰਕਾਰ ਗੁਰ ਸਿਖ ਗੁਰਮਿਖਿਆ ਨੂੰ ਕਦੇ ਨਹੀ ਭੁਲਦੇ, ਭੁਲਣ ਦਾ ਮਤਲਬ ਹੈ ਕਿ ਉਸ ਅੰਦਰ ਨਾ ਹੀ ਸਤਿਗੁਰ ਵਰਤਦਾ ਹੈ ਅਤੇ ਨਾ ਹੀ ਗੁਰਸਿਖੀ ਦੇ ਗੁਣਾਂ ਵਾਲਾ ਜੀਵਨ ਦਿਸੇਗਾ। ਵਾਰ ੨੬ ਪਾਉੜੀ ੨੭ ਗੁਰਸਿਖ ਵੰਸੀ ਪਰਮ ਹੰਸ ਸਤਿਗੁਰ ਸਹਿਜ ਸਰੋਵਰ ਜਾਣੀ। ਭਾਈ ਸਾਹਿਬ ਜੀ ਇਸੇ ੨੬ਵੀ ਵਾਰ ਦੀ ੧੫ਵੀ ਪਉੜੀ ਅੰਦਰ ਹੋਰ ਉਪਮਾ ਕਰਦੇ ਹੋਏ ਦਸਦੇ ਹਨ, ਕਿ ਉਹ ਧਰਤੀ ਉਹ ਥਾਂ ਧਨਤਾ ਜੋਗ ਹੈ ਜਿਥੇ ਗੁਰਸਿਖ ਸਾਧੂ ਪੈਰ ਧਰਂਦਾ ਹੈ। “ਧੰਨੁ ਧਰਤੀ ਉਹ ਖਾਉ ਧੰਨ ਗੁਰੁਸਿਖ ਸਾਧੂ ਪੈਰੁ ਧੰਰਦਾ”। ਭਾਈ ਸਾਹਿਬ ਜੀਆ ਨੇ ਏਥੋ ਤੱਕ ਕਹਿ ਦਿਤਾ ਕਿ ਗੁਰੂ ਦੇ ਸਿਖਾ ਦਾ ਖਾਨਦਾਨ (ਵੰਸ਼ ਪਰਮਹੰਸ) ਹੀ ਐਸਾ ਹੈ ਕਿ ਗੁਰਸਿਖ ਗੁਰਬਾਣੀ ਰੂਪ ਸਤਿਗੁਰ (ਸਤਿ, ਪ੍ਰਭੂ, ਸਹਿਜ) ਦੇ ਗਿਆਨ ਨੂੰ ਸਹਿਜ ਦਾ ਸੰਮੁਦਰ ਜਾਣਦੇ ਹੋਏ ਅੰਨਦ ਮਈ ਸੰਸਾਰਿਕ ਜੀਵਨ ਦੀ ਬਾਜੀ ਜਿਤ ਲੈਦੇ ਹਨ।” ਵੰਸ਼ ਪਰਮ ਹੰਸ” ਅਸੀ ਦੇਖਦੇ ਹਾਂ ਅਨੇਕਾ ਜੂਨਾ ਦੇ ਜੀਵ ਜੋ ਕੁੱਝ ਉਹਨਾਂ ਦੇ ਵਡੇਰੇ ਕਰਦੇ ਸਨ ਉਹ ਹੀ ਕਰੀ ਆ ਰਹੇ ਹਨ ਮਨੁੱਖ ਦਾ ਅਸਲੀ ਜੀਵਨ ਪ੍ਰਭੂ (ਅਕੁਲ ਨਿਰਜੰਨ) ਦੇ ਵਿਧਾਨ ਵਾਲਾ ਹੋਣਾ ਚਾਹੀਦਾ ਸੀ ਜਿਸ ਅੰਦਰ ਦੁਨੀਆ ਦੀ ਕੋਈ ਵੀ ਖਿੱਚ ਰਚਨਹਾਰ ਤੋ ਬਿਨਾ ਨ ਹੋਵੇ। ਸਤਿਗੁਰ ਦੇ ਗਿਆਨ ਰੂਪੀ ਗੁਰਸਿਖੀ ਜਦੋ ਸਿਖਾਂ ਅੰਦਰ ਸੀ ਉਦੋ ਗੁਰਸਿਖਾਂ ਦੇ ਕਿਸੇ ਬੱਚੇ ਨੇ ਵੀ ਆਪਣੇ (ਵੰਸ਼ੀ) ਖਾਨਦਾਨੀ ਗੁਣ ਜਾ ਬਾਹਰੀ ਰੂਪ ਨਹੀ ਬਦਲਿਆ ਸੀ। ਅੱਜ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ (ਵੰਸ਼ ਪਰਮਹੰਸ) ਬੁਹ ਗਿਣਤੀ ਸਿਖਾ ਚੋ ਖਾਨਦਾਨੀ ਗੁਰਸਿਖੀ ਰੂਪ ਅਤੇ ਸੁਭਾ ਖਤਮ ਹੋ ਰਿਹਾ ਹੈ। ਸਾਡੇ ਲੀਡਰਾਂ ਜਾਂ ਧਾਰਮਿਕ ਆਗੂਆ ਦੇ ਬਚਿਆ ਵਲ ਨਜਰ ਮਾਰੀਏ ਤਾਂ ਪਤਾ ਚਲਦਾ ਹੈ ਕਿ ਅਸੀ ਗੁਰੂ ਅਤੇ ਭਾਈ ਗੁਰਦਾਸ ਜੀਆ ਦੇ ਭਰੋਸੇ ਨੂੰ ਕੀਨੀ ਸੱਟ ਮਾਰ ਰਹੇ ਹਾ। ਖਾਨਦਾਨੀ ਗੁਰਸਿਖੀ ਸੁਭਾ ਅਤੇ ਗੁਣਾ ਨੂੰ ਭੁਲਾ ਕੇ ਪਰਮ ਹੰਸਾ ਦੇ ਬੱਚੇ ਹੁੰਦੇ ਹੋਏ ਕਾਂ ਬਣ ਰਹੇ ਹਾਂ। (ਸ਼ੇਰਾ ਦੇ ਬੱਚੇ ਗਿਦੜ ਬਣ ਰਹੇ ਹਨ) ਉਪਰੋਕਤ ਵੀਚਾਰਾ ਅਧੀਨ ਬੇਨਤੀ ਹੈ ਕਿ “ਗੁਰਸਿਖੀ” ਬ੍ਰਹਮੰਡ ਦਾ ਵਿਧਾਨ ਹੋਣ ਕਾਰਣ ਗੁਰਸਿਖ (ਮਨੁੱਖ) ਨੂੰ ਕਦੇ ਵੀ ਵਿਧਾਨ ਤੋ ਉਲਟ ਨਹੀ ਚਲਣਾ ਚਾਹੀਦਾ। ਗੁਰਬਚਨਾਂ ਅਨੁਸਾਰ “ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ।। ਅੰਕ ੩੦੪”

ਗੁਰਬਖਸ਼ ਸਿੰਘ 9417231762


(12/04/12)
ਜਸਵੰਤ ਸਿੰਘ ‘ਅਜੀਤ’

ਕੀ ਮੀਰੀ-ਪੀਰੀ ਧਾਰਮਕ ਤੇ ਰਾਜਨੀਤਕ ਸਾਂਝ ਦੀ ਪ੍ਰਤੀਕ ਹੈ?
ਇਨ੍ਹਾਂ ਦਿਨਾਂ ਵਿੱਚ ਹੀ ਇੱਕ ਅੰਤਰ-ਰਾਸ਼ਟਰੀ ਪ੍ਰਸਿੱਧਤਾ ਪ੍ਰਾਪਤ ਕਾਲਮ ਲੇਖਕ ਸ਼੍ਰੀ ਕੁਲਦੀਪ ਨਈਅਰ ਨੇ ਪ੍ਰੋ. ਦਵਿੰਦਰਪਾਲ ਸਿੰਘ ਭੁਲਰ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮਾਫ ਕਰਵਾਉਣ ਲਈ ਹੋਏ ਅਤੇ ਹੋ ਰਹੇ ਜਤਨਾਂ ਪੁਰ ਟਿੱਪਣੀ ਕਰਦਿਆਂ ਆਪਣੇ ਕਾਲਮ ਵਿੱਚ ਮੀਰੀ-ਪੀਰੀ ਦਾ ਜ਼ਿਕਰ ਕਰਦਿਆਂ ਉਸਨੂੰ ਧਰਮ ਤੇ ਰਾਜਨੀਤੀ ਦੀ ਸਾਂਝ ਨਾਲ ਜੋੜਦਿਆਂ ਅਕਾਲੀਆਂ ਦੀ ਨੀਤੀ ਪੁਰ ਸੁਆਲੀਆ ਨਿਸ਼ਾਨ ਲਾਇਆ ਹੈ। ਜਿਥੋਂ ਤਕ ਪ੍ਰੋ. ਭੁਲਰ ਅਤੇ ਭਾਈ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮਾਫ ਕਰਵਾਏ ਜਾਣ ਦੇ ਹੋ ਰਹੇ ਜਤਨਾਂ ਦਾ ਸੰਬੰਧ ਹੈ, ਉਹ ਉਨ੍ਹਾਂ ਸਿੱਖਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ, ਜਿਨ੍ਹਾਂ ਨੇ ਨੀਲਾਤਾਰਾ ਸਾਕੇ ਅਤੇ ਨਵੰਬਰ-84 ਦੇ ਦੁਖਦਾਈ ਕਾਂਡਾਂ ਦੇ ਸੰਤਾਪ ਨੂੰ ਭੋਗਿਆ ਹੈ ਅਤੇ ਜਿਨ੍ਹਾਂ ਨੇ ਉਨ੍ਹਾਂ ਦਾ ਸੇਕ ਸਹਿਆ ਹੈ।
ਅਸੀਂ ਇਥੇ ਇਹ ਸਪਸ਼ਟ ਕਰ ਦੇਣਾ ਚਾਹੁੰਦੇ ਹਾਂ ਕਿ ਰਾਜਨੀਤੀ ਵਿੱਚ ‘ਧਰਮ ਅਤੇ ਰਾਜਨੀਤੀ’ ਦੀ ਸਾਂਝ ਵਿੱਚ ਸਿੱਖਾਂ ਦੇ ਵਿਸ਼ਵਾਸ ਨੂੰ ਇਤਨਾ ਪ੍ਰਚਾਰਤ ਕਰ ਦਿਤਾ ਗਿਆ ਹੋਇਆ ਹੈ ਕਿ ਕੋਈ ਇਨ੍ਹਾਂ ਦੀ ਸਾਂਝ ਪੁਰ ਸੁਆਲ ਖੜੇ ਕੀਤੇ ਜਾਣ ਦੀ ਗਲ ਨੂੰ ਸੁਣਨ ਤਕ ਲਈ ਵੀ ਤਿਆਰ ਨਹੀਂ ਹੁੰਦਾ। ਇਥੋਂ ਤਕ ਕਿ ਇਸ ਸਾਂਝ ਦੇ ਸਬੰਧ ਵਿੱਚ ਜੇ ਕਿਸੇ ਵਲੋਂ ਕਿੰਤੂ ਕੀਤਾ ਜਾਂਦਾ ਹੈ ਤਾਂ ਝਟ ਹੀ ਇੱਕ ਪਾਸੇ ਕੁੱਝ ਸਿੱਖਾਂ ਵਲੋਂ ਉਸ ਪੁਰ ਸਿੱਖੀ ਮਾਨਤਾਵਾਂ ਦੇ ਵਿਰੋਧੀ ਹੋਣ ਦਾ ਦੋਸ਼ ਲਾਉਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਅਤੇ ਦੂਜੇ ਪਾਸੇ ਕੁੱਝ ਗ਼ੈਰ-ਸਿੱਖ ਵਿਦਵਾਨਾਂ ਵਲੋਂ ਮੂਲ ਗਲ ਨੂੰ ਅਸਲੀਅਤ ਤੋਂ ਲਾਂਭੇ ਲਿਜਾ ਗੁਮਰਾਹ ਕਰਨ ਦਾ ਦੋਸ਼ ਲਾਇਆ ਜਾਣ ਲਗਦਾ ਹੈ।
ਪ੍ਰੰਤੂ ਜੇ ਸਿੱਖ ਧਰਮ ਦੀਆਂ ਬੁਨਿਆਦੀ ਮਾਨਤਾਵਾਂ ਅਤੇ ਗੁਰਬਾਣੀ ਦੇ ਸੰਦੇਸ਼ ਨੂੰ ਗੰਭੀਰਤਾ ਨਾਲ ਘੋਖਿਆ ਜਾਏ ਤਾਂ ਇਹ ਗਲ ਸਹਿਜੇ ਹੀ ਸਮਝ ਵਿੱਚ ਆ ਜਾਂਦੀ ਹੈ ਕਿ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਸ੍ਰੀ ਅਕਾਲ ਤਖਤ ਦੀ ਸਥਾਪਨਾ ਕਰਨਾ ਅਤੇ ਮੀਰੀ ਪੀਰੀ ਦੀਆਂ ਕਿਰਪਾਨਾਂ ਧਾਰਨ ਕਰਨਾ, ਸ੍ਰੀ ਗੁਰੂ ਗਬਿੰਦ ਸਿੰਘ ਜੀ ਵਲੋਂ ਸੰਤ-ਸਿਪਾਹੀ ਦੇ ਰੂਪ ਵਿੱਚ ਖਾਲਸੇ ਦੀ ਸਿਰਜਨਾ ਨੂੰ ਸੰਪੂਰਨ ਕੀਤਾ ਜਾਣਾ ਅਤੇ ਮੀਰੀ ਤੇ ਪੀਰੀ ਦੀਆਂ ਕਿਰਪਾਨਾਂ ਨੂੰ ਦੋਧਾਰੀ ਖੰਡੇ ਦਾ ਰੂਪ ਦੇ ਦੇਣਾ, ਆਦਿ ਕਾਰਜ ਧਰਮ ਅਤੇ ਰਾਜਨੀਤੀ ਵਿੱਚ ਸਾਂਝ ਦੇ ਪ੍ਰਤੀਕ ਨਹੀਂ, ਸਗੋਂ ਭਗਤੀ ਤੇ ਸ਼ਕਤੀ ਵਿੱਚ ਸੁਮੇਲ ਕਾਇਮ ਕਰਨ ਦੇ ਪ੍ਰਤੀਕ ਹਨ। ਇਹ ਸੁਮੇਲ ਨਾ ਤਾਂ ਸ੍ਰੀ ਅਕਾਲ ਤਖਤ ਦੀ ਸਥਾਪਨਾ ਤੋਂ, ਨਾ ਹੀ ਗੁਰੂ ਹਰਿਗੋਬਿੰਦ ਸਾਹਿਬ ਦੇ ਮੀਰੀ-ਪੀਰੀ ਦੀਆਂ ਕਿਰਪਾਨਾਂ ਧਾਰਨ ਕਰਨ, ਨਾ ਦੋਧਾਰੀ ਖੰਡੇ ਦੀ ਰਚਨਾ ਅਤੇ ਨਾ ਹੀ ਖਾਲਸੇ ਦੀ ਸਿਰਜਨਾ ਨੂੰ ਸੰਪੂਰਨ ਕੀਤੇ ਜਾਣ ਦੇ ਸਮੇਂ ਤੋਂ ਅਰੰਭ ਹੋਇਆ ਸੀ, ਸਗੋਂ ਇਹ ਸੁਮੇਲ ਗੁਰੂ ਨਾਨਕ ਦੇਵ ਜੀ ਦੇ ਜੀਵਨ ਕਾਲ ਤੋਂ ਹੀ ਅਰੰਭ ਹੋ ਗਿਆ ਹੋਇਆ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਬਾਬਰ ਨੂੰ ਦ੍ਰਿੜ੍ਹਤਾ ਨਾਲ ‘ਜਾਬਰ’ ਆਖਣਾ ਅਤੇ ਆਪਣੀ ਬਾਣੀ ਵਿੱਚ ਅਨਿਆਇ, ਜਬਰ ਤੇ ਜ਼ੁਲਮ ਦੇ ਵਿਰੁਧ ਆਵਾਜ਼ ਉਠਾਉਂਦਿਆਂ ਫੁਰਮਾਉਣਾ: ‘ਰਾਜੇ ਸੀਂਹ ਮੁਕਦਮ ਕੁਤੇ’। ਹੋਰ— ‘ਕਾਦੀ ਕੂੜੁ ਬੋਲਿ ਮਲੁ ਖਾਇ। ਬ੍ਰਾਹਮਣ ਨਾਵੈ ਜੀਆ ਘਾਇ। ਜੋਗੀ ਜੁਗਤਿ ਨਾ ਜਾਣੈ ਅੰਧੁ ਤੀਨੇ ਓਜਾੜੈ ਕਾ ਬੰਧ’। ਆਦਿ ਸ਼ਬਦ, ਭਗਤੀ ਤੇ ਸ਼ਕਤੀ ਦੇ ਸੁਮੇਲ ਦੇ ਪ੍ਰਤੀਕ ਹਨ, ਨਾ ਕਿ ਧਰਮ ਤੇ ਰਾਜਨੀਤੀ ਦੇ। ਰਾਜਨੀਤੀ ਵਿੱਚ ਇਤਨੀ ਦ੍ਰਿੜ੍ਹਤਾ ਅਤੇ ਦਲੇਰੀ ਦੇ ਨਾਲ ਅਜਿਹਾ ਕੁੱਝ ਕਹਿ ਪਾਣਾ ਕਿਸੇ ਵੀ ਤਰ੍ਹਾਂ ਸੰਭਵ ਨਹੀਂ।
ਵਿਚਾਰਨ ਵਾਲੀ ਗਲ ਇਹ ਵੀ ਹੈ ਕਿ ਸਿੱਖੀ ਦਾ ਮਾਰਗ ਅਪਨਾਉਣ ਲਈ ਗੁਰੂ ਸਹਿਬ ਨੇ ‘ਇਤੁ ਮਾਰਗ ਪੈਰ ਧਰੀਜੇ ਸਿਰੁ ਦੀਜੈ ਕਾਣ ਨਾ ਕੀਜੈ’, ‘ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ’, ‘ਸਿਰ ਧਰ ਤਲੀ ਗਲੀ ਮੇਰੀ ਆਉ’, ਆਦਿ ਦੀਆਂ ਜੋ ਸ਼ਰਤਾਂ ਨਿਸ਼ਚਿਤ ਕੀਤੀਆਂ ਹਨ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਦੀ ਸਿਰਜਨਾ ਨੂੰ ਸੰਪੂਰਨ ਕਰਨ ਲਈ ‘ਸੀਸ-ਭੇਂਟ’ ਕਰਨ ਦੀ ਜੋ ਸ਼ਰਤ ਰਖੀ ਸੀ, ਕੀ ਉਹ ਰਾਜਨੀਤੀ ਵਿੱਚ ਸਵੀਕਾਰਨ-ਯੋਗ ਹਨ?
ਜਦੋਂ ਰਾਜ-ਸੱਤਾ ਆਉਂਦੀ ਹੈ: ਕੁੱਝ ਸਮਾਂ ਹੋਇਐ ਸ. ਅਜਮੇਰ ਸਿੰਘ ਲਿਖਤ ਪੁਸਤਕ ‘ਕਿਸ ਬਿਧ ਰੁਲੀ ਪਾਤਸ਼ਾਹੀ’ ਪੜ੍ਹ ਰਿਹਾ ਸਾਂ, ਉਸ ਵਿੱਚ ਇੱਕ ਥਾਂ ਸ. ਅਜਮੇਰ ਸਿੰਘ ਨੇ, ਸੱਤਾ ਵਿੱਚ ਆਉਣ ਤੇ ਮਨੁਖ ਦੀ ਕੀ ਦਸ਼ਾ ਹੁੰਦੀ ਹੈ, ਉਸਦਾ ਬਿਆਨ ਕਰਦਿਆਂ ਲਿਖਿਆ ਹੈ, ਜਦੋਂ ਕੋਈ ਸਮਾਜ ਵਿੱਚ ਵਿਸ਼ੇਸ਼ ਦਰਜਾ ਪ੍ਰਾਪਤ ਕਰ ਲੈਂਦਾ ਹੈ ਅਤੇ ਇਸਦੇ ਫਲਸਰੂਪ ਵਿਸ਼ੇਸ਼ ਅਧਿਕਾਰਾਂ ਤੇ ਸੁੱਖ-ਸਹੂਲਤਾਂ ਦਾ ਅਨੰਦ ਭੋਗਣ ਲਗਦਾ ਹੈ ਤਾਂ ਉਸਦੇ ਅੰਦਰੋਂ ਆਹਿਸਤਾ-ਆਹਿਸਤਾ ਕੌਮੀ ਭਾਈਚਾਰੇ ਦੀ ਸਪਿਰਟ ਦੰਮ ਤੋੜਨ ਲਗਦੀ ਹੈ। ਉਹ ਕੌਮੀ ਹਿਤਾਂ ਨਾਲੋਂ ਆਪਣੇ ਨਿਜੀ ਹਿਤਾਂ ਨੂੰ ਪ੍ਰਮੁਖਤਾ ਦੇਣ ਦੀ ਕਰੁਚੀ ਦਾ ਸ਼ਿਕਾਰ ਹੋ ਜਾਂਦਾ ਹੈ’। ਸੱਤਾ ਦੀ ਲਾਲਸਾ ਨੇ ਉਨ੍ਹਾਂ (ਸਿੱਖਾਂ) ਨੂੰ ਕਿਥੋਂ ਦਾ ਕਿਥੇ ਪਹੁੰਚਾ ਦਿੱਤਾ, ਇਸਦਾ ਜ਼ਿਕਰ ਕਰਦਿਆਂ, ਉਨ੍ਹਾਂ ਲਿਖਿਆ, ਕਿ ਖਾਲਸੇ ਅੰਦਰ ਆਪਸੀ ਪਿਆਰ ਤੇ ਮਿਲਵਰਤਣ ਦੀ ਭਾਵਨਾ ਕਮਜ਼ੋਰ ਪੈ ਗਈ, ਇਸਦੀ ਜਗ੍ਹਾ ਆਪਸੀ ਵਿਰੋਧਾਂ, ਸ਼ੰਕਿਆਂ ਤੇ ਸਾੜਿਆਂ ਨੇ ਲੈ ਲਈ। ਖਾਲਸੇ ਦੀ ਸੰਗਠਿਤ ਭਾਵਨਾ ਨਿਜਵਾਦ ਤੇ ਹਊਮੈ ਨੇ ਨਿਗਲ ਲਈ। ਸਮੂਹ ਰਜ਼ਾ ਦੀ ਥਾਂਵੇਂ ਆਪ-ਹੁਦਰਾਪਨ ਹਾਵੀ ਹੋ ਗਿਆ’।
ਇਸੇਤਰ੍ਹਾਂ ਪ੍ਰਿੰ. ਸਤਿਬੀਰ ਸਿੰਘ ਨੇ ‘ਸਿੱਖ ਰਾਜ ਕਿਵੇਂ ਗਿਆ’ ? ਦੇ ਸੁਆਲ ਦਾ ਜਵਾਬ ਦਿੰਦਿਆਂ ਲਿਖਿਆ ਹੈ ਕਿ ਇੱਕ ਤਾਂ ‘ਜਿਨ੍ਹਾਂ ਹੱਥ ਵਾਗਡੋਰ ਆਈ ਜਾਂ ਤਾਂ ਉਹ ਖਰੀਦੇ ਗਏ ਜਾਂ ਇਤਨੀ ਨਦਰ ਵਾਲੇ ਨਾ ਰਹੇ ਕਿ ਵਿੱਚਲੀ ਗਲ ਜਾਣ ਸਕਣ’, ਦੂਜਾ, ‘ਲੋਕੀ ਖੁਸ਼ਹਾਲੀ ਕਾਰਣ ਨਿਸਲ ਤੇ ਅਵੇਸਲੇ ਹੋ ਗਏ’, ਤੀਜਾ, ‘ਸਿੱਖ, ਸਿੱਖ ਦਾ ਵੈਰੀ ਹੋ ਗਿਆ’, ਚੌਥਾ, ਗੁਰਮੱਤਾ ਕਰਨ ਵਾਲੀ ਸੰਸਥਾ ਅਲੋਪ ਹੋ ਗਈ, ਆਈ ਬਿਪਤ ਵੇਲੇ ਇਕੱਠਾ ਕਰਨ ਵਾਲੀ ਕੋਈ ਸੰਸਥਾ ਨਾ ਰਹੀ’।
ਇਹ ਗਲਾਂ ਉਨ੍ਹਾਂ ਵਿਦਵਾਨਾਂ ਦੀਆਂ ਹਨ, ਜੋ ਧਰਮ ਤੇ ਰਾਜਨੀਤੀ ਦੀ ਆਪਸੀ ਸਾਂਝ ਵਿੱਚ ਵਿਸ਼ਵਾਸ ਰਖਦੇ ਅਤੇ ਆਜ਼ਾਦ ਸਿੱਖ-ਸੱਤਾ ਦੀ ਕਾਇਮੀ ਦੇ ਸਮਰਥਕ ਮੰਨੇ ਜਾਂਦੇ ਹਨ। ਹੈਰਾਨੀ ਦੀ ਗਲ ਇਹ ਹੈ ਕਿ ਇਹ ਵਿਦਵਾਨ ਸਵੀਕਾਰਦੇ ਹਨ ਕਿ ਰਾਜਸੱਤਾ ਆਉਣ ਨਾਲ ਸਿੱਖ ਸ਼ਕਤੀ ਵਿੱਚ ਨਿਘਾਰ ਆ ਜਾਂਦਾ ਹੈ, ਫਿਰ ਵੀ ਉਹ ਰਾਜਸੱਤਾ ਦੀ ਪ੍ਰਾਪਤੀ ਨੂੰ ਹੀ ਸਿੱਖ ਧਰਮ ਦਾ ਇੱਕ ਜ਼ਰੁਰੀ ਨਿਸ਼ਾਨਾ ਮੰਨਦੇ ਹਨ। ਨਾ ਤਾਂ ਪ੍ਰਿੰ. ਸਤਿਬੀਰ ਸਿੰਘ ਨੇ ਆਪਣੇ ਜੀਵਨ-ਕਾਲ ਵਿੱਚ ਇਹ ਸਵੀਕਾਰ ਕੀਤਾ ਕਿ ਰਾਜਸੱਤਾ ਨੂੰ ਸਿੱਖੀ ਵਿੱਚ ਮਾਨਤਾ ਪ੍ਰਾਪਤ ਨਹੀਂ ਅਤੇ ਨਾ ਸ. ਅਜਮੇਰ ਸਿੰਘ ਇਸ ਗਲ ਨੂੰ ਸਵੀਕਾਰ ਕਰਦੇ ਜਾਪਦੇ ਹਨ।
ਖਾਲਸੇ ਦੀ ਪ੍ਰੀਭਾਸ਼ਾ: ਵਿਦਵਾਨਾਂ ਨੇ ਖਾਲਸੇ ਦੀ ਜੋ ਪ੍ਰੀਭਾਸ਼ਾ ਕੀਤੀ ਹੈ, ਉਸ ਅਨੁਸਾਰ ‘ਖਾਲਸਾ’ ਰੂਹਾਨੀਅਤ ਤੇ ਸੰਸਾਰਕ ਵਿਹਾਰ ਦਾ ਸੰਗਮ ਹੈ, ਜਿਥੇ ਵਾਹਿਗੁਰੂ ਨੇ ਆਪਣਾ ਚਮਤਕਾਰ ਦਿਖਾਉਣਾ ਹੁੰਦਾ ਹੈ, ਉਥੇ ਉਹ ਆਪਣਾ ਰੂਪ ‘ਖਾਲਸਾ’ ਭੇਜ ਦਿੰਦਾ ਹੈ। ਇੱਕ ਵਿਦਵਾਨ ਨੇ ‘ਖਾਲਸਾ’ ਸ਼ਬਦ ਨੂੰ ਫਾਰਸੀ ਦਾ ਸ਼ਬਦ ਸਵੀਕਾਰਦਿਆਂ ਕਿਹਾ ਹੈ ‘ਖਾਲਸਾ ਉਹ ਜ਼ਮੀਨ ਬਾਦਸ਼ਾਹੀ ਜੋ ਕਿਸੀ ਕੀ ਜਾਗੀਰ ਨਾ ਹੋ’।
ਜਿਵੇਂ ਕਿ ਅਰੰਭ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਭਗਤੀ ਅਤੇ ਸ਼ਕਤੀ ਦਾ ਸੁਮੇਲ ਸਥਾਪਤ ਕਰਨ ਦੀ ਪ੍ਰਕਿਰਿਆ ਅਰੰਭ ਹੋ ਗਈ ਹੋਈ ਸੀ। ਇਹ ਭਗਤੀ ਦਿਖਾਵੇ ਦੀ ਨਹੀਂ, ਅੰਤਰ-ਆਤਮਾ ਦੀ ਸੀ, ਜੋ ਮਨੁਖ ਨੂੰ ਸ਼ਕਤੀਸ਼ਾਲੀ ਬਣਾਉਂਦੀ ਹੈ। ਜਦੋਂ ਗੁਰੂ ਅਰਜਨ ਦੇਵ ਜੀ ਤੇ ਗੁਰੂ ਤੇਗ਼ ਬਹਾਦਰ ਸਾਹਿਬ ਦੀਆਂ ਸ਼ਹਾਦਤਾਂ ਹੁੰਦੀਆਂ ਹਨ ਤਾਂ ਸਿੱਖ ਉਨ੍ਹਾਂ ਦੇ ਦਰ ਤੋਂ ਪ੍ਰਾਪਤ ਕੀਤੀ ਸ਼ਕਤੀ ਦੇ ਸਹਾਰੇ, ਦਿੱਲੀ ਤੇ ਲਾਹੌਰ ਨੂੰ ਟਕਰਾ ਕੇ ਫਨਾਹ ਕਰ ਦੇਣ ਦੀ ਸਮਰਥਾ ਦਾ ਵਿਖਾਵਾ ਕਰਨਾ ਚਾਹੁੰਦੇ ਹਨ, ਪਰ ਗੁਰੂ ਸਾਹਿਬ ਉਨ੍ਹਾਂ ਨੂੰ ਸਮਝਾਂਦੇ ਹਨ ਕਿ ਅਕਾਲ ਪੁਰਖ ਤੋਂ ਪ੍ਰਾਪਤ ਆਤਮਕ-ਸ਼ਕਤੀ ਦਾ ਅਹਿਸਾਸ ਦੁਨੀਆਂ ਨੂੰ ਤਬਾਹ ਕਰਕੇ ਨਹੀਂ, ਸਗੋਂ ਸਹਿਣਸ਼ੀਲ ਬਣੇ ਰਹਿ ਕੇ ਕਰਵਾਇਆ ਜਾਣਾ ਚਾਹੀਦਾ ਹੈ।
ਗੁਰੂ ਅਰਜਨ ਦੇਵ ਜੀ ਨੂੰ ਉਬਲਦੀਆਂ ਦੇਗ਼ਾਂ ਵਿੱਚ ਉਬਾਲਿਆ ਜਾਂਦਾ ਹੈ, ਤਤੀਆਂ ਤਵੀਆਂ ਤੇ ਬਿਠਾਕੇ ਉਨ੍ਹਾਂ ਦੇ ਸ਼ਰੀਰ ਤੇ ਗਰਮ ਰੇਤਾ ਪਾਇਆ ਜਾਂਦਾ ਹੈ, ਪਰ ਉਹ ਅਡੋਲ ਰਹਿੰਦਿਆਂ--ਅਕਾਲ ਪੁਰਖ ਦਾ ਭਾਣਾ ਮਿਠਾ ਕਰਕੇ ਮੰਨਦੇ ਹਨ। ਇਸੇ ਤਰ੍ਹਾਂ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਅਤੇ ਭਾਈ ਦਿਆਲਾ ਜੀ ਦਾ ਦੇਗ਼ ਵਿੱਚ ਉਬਲਣਾ, ਭਾਈ ਮਤੀਦਾਸ ਜੀ ਦਾ ਆਰੇ ਨਾਲ ਚੀਰਿਆਂ ਜਾਣਾ, ਭਾਈ ਸਤੀਦਾਸ ਜੀ ਦਾ ਰੂੰ ਵਿੱਚ ਲਪੇਟ ਕੇ ਸਾੜਿਆਂ ਜਾਣਾ ਅਤੇ ਉਨ੍ਹਾਂ ਦਾ ਇਸ ਜ਼ੁਲਮ ਨੂੰ ਦ੍ਰਿੜ੍ਹਤਾ ਦੇ ਨਾਲ ਸਹਿ ਜਾਣਾ, ਛੋਟੇ ਸਾਹਿਬਜ਼ਾਦਿਆਂ ਦਾ ਨੀਹਾਂ ਵਿੱਚ ਚਿਣਿਆਂ ਜਾਣਾ, ਭਾਈ ਮਨੀ ਸਿੰਘ ਜੀ ਦਾ ਅੰਗ-ਅੰਗ ਕਟਵਾਉਣਾ, ਭਾਈ ਤਾਰੂ ਸਿੰਘ ਜੀ ਦਾ ਖੋਪਰੀ ਉਤਰਵਾ ਲੈਣਾ ਆਦਿ ਘਟਨਾਵਾਂ ਭਗਤੀ ਰਾਹੀਂ ਪ੍ਰਾਪਤ ਆਤਮਕ-ਸ਼ਕਤੀ ਦੀਆਂ ਪ੍ਰਤੀਕ ਸਨ।
ਅਸੀਂ ਅਰਦਾਸ ਕਰਦਿਆਂ ਹਰ ਰੋਜ਼ ਸ਼ਹੀਦ ਹੋਏ ਸਿੱਖਾਂ ਦੇ ਨਾਲ, ਉਨ੍ਹਾਂ ਬੀਬੀਆਂ ਨੂੰ ਵੀ ਯਾਦ ਕਰਕੇ ਉਨ੍ਹਾਂ ਦੀ ਕੁਰਬਾਨੀ ਦੇ ਸਾਹਮਣੇ ਆਪਣਾ ਸੀਸ ਝੁਕਾਂਦੇ ਹਾਂ, ਜਿਨ੍ਹਾਂ ਸਵਾ-ਸਵਾ ਮਣ ਪੀਸਣ ਪੀਸਿਆ, ਆਪਣੇ ਬਚਿਆਂ ਨੂੰ ਟੋਟੇ-ਟੋਟੇ ਕਰਵਾ ਝੋਲੀਆਂ ਵਿੱਚ ਪਵਾਇਆ---ਉਨ੍ਹਾਂ ਸਾਰਿਆਂ ਦੇ ਪਿਛੇ ਭਗਤੀ, ਸ਼ਰਧਾ ਅਤੇ ਸਮਰਪਣ ਰਾਹੀਂ ਪ੍ਰਾਪਤ ਕੀਤੀ ਸ਼ਕਤੀ ਹੀ ਸੀ, ਨਹੀਂ ਤਾਂ ਜੋ ਇਨਸਾਨ ਜ਼ਰਾ ਜਿਹਾ ਅੱਗ ਦੇ ਸੇਕ ਨਾਲ ਤੜਪ ਉਠਦਾ ਹੈ, ਉਹ ਆਪਣੇ ਸਰੀਰ ਤੇ ਇਤਨਾ ਜ਼ੁਲਮ ਸਹਿੰਦਿਆਂ, ਕਿਵੇਂ ਸਹਿਣਸ਼ੀਲ ਤੇ ਅਡੋਲ ਬਣਿਆ ਰਿਹਾ, ਜੋ ਮਾਂਵਾਂ ਬਚਿਆਂ ਨੂੰ ਜ਼ਰਾ ਜਿੰਨੀ ਚੋਟ ਲਗਣ ਤੇ ਬੇਚੈਨ ਹੋ ਤੜਪ ਉਠਦੀਆਂ ਹਨ, ਉਨ੍ਹਾਂ ਦਾ ਆਪਣੀਆਂ ਅੱਖਾਂ ਸਾਹਮਣੇ ਆਪਣੇ ਬਚਿਆਂ ਨੂੰ ਟੁਕੜੇ-ਟੁਕੜੇ ਹੁੰਦਿਆਂ ਵੇਖਣਾ ਅਤੇ ਫਿਰ ਉਨ੍ਹਾਂ ਦੇ ਟੁਕੜਿਆਂ ਨੂੰ ਝੋਲੀ ਵਿੱਚ ਪੁਆ ਲੈਣਾ, ਉਨ੍ਹਾਂ ਦੀ ਭਗਤੀ ਰਾਹੀਂ ਪ੍ਰਾਪਤ ਕੀਤੀ ਹੋਈ ਸ਼ਕਤੀ ਦਾ ਹੀ ਪ੍ਰਤਾਪ ਸੀ।
ਗੁਰੂ ਗੋਬਿੰਦ ਸਿੰਘ ਜੀ ਨੇ ਜਿਸ ਸੰਤ-ਸਿਪਾਹੀ, ਖਾਲਸੇ ਦੀ ਸਿਰਜਨਾ ਕੀਤੀ, ਉਹ ਵੀ ਭਗਤੀ ਤੇ ਸ਼ਕਤੀ ਦੇ ਸੁਮੇਲ ਦਾ ਪ੍ਰਤੀਕ ਹੈ। ਸੰਤ, ਪ੍ਰਭੂ-ਭਗਤੀ ਵਿੱਚ ਲੀਨ ਰਹਿੰਦਾ ਹੈ, ਜੀਵਨ ਦੀ ਪਵਿਤ੍ਰਤਾ ਨੂੰ ਕਾਇਮ ਰਖਦਾ ਹੈ, ਮਨੁਖਤਾ ਦੀ ਸੇਵਾ ਵਿੱਚ ਆਪਣੇ-ਆਪਨੂੰ ਸਮਰਪਿਤ ਕਰ ਦਿੰਦਾ ਹੈ, ਉਸਦੀ ਭਲਾਈ ਲਈ ਆਪਾ ਤਕ ਕੁਰਬਾਨ ਕਰ ਦੇਣ ਤੋਂ ਵੀ ਸੰਕੋਚ ਨਹੀਂ ਕਰਦਾ। ਜਦੋਂ ਭਗਤੀ ਰਾਹੀਂ ਸੰਤ ਵਿੱਚ ਇਹ ਗੁਣ ਆ ਜਾਂਦੇ ਹਨ ਤਾਂ ਉਹ ਸੰਤ-ਸਿਪਾਹੀ ਬਣ ਜਾਂਦਾ ਹੈ। ਜ਼ੁਲਮ ਤੇ ਅਨਿਆਇ ਉਸ ਤੋਂ ਬਰਦਾਸ਼ਤ ਨਹੀਂ ਹੋ ਪਾਂਦੇ। ਜਿਥੇ-ਕਿਥੇ ਵੀ ਉਹ ਜ਼ੁਲਮ ਹੁੰਦਾ ਅਤੇ ਅਨਿਆਇ ਨੂੰ ਪੈਰ ਪਸਾਰਦਿਆਂ ਵੇਖਦਾ ਹੈ, ਉਹ ਉਨ੍ਹਾਂ ਦਾ ਵਿਰੋਧ ਕਰਨ ਲਈ ਬੇਚੈਨ ਹੋ ਉਠਦਾ ਹੈ। ਇਸ ਤਰ੍ਹਾਂ ਸੰਤ ਤੇ ਸਿਪਾਹੀ ਦੇ ਸੁਮੇਲ ਨਾਲ, ਇੱਕ ਅਜਿਹੇ ਇਨਸਾਨ ਦਾ ਜਨਮ ਹੁੰਦਾ ਹੈ, ਜੋ ਇਨਸਾਨੀਅਤ ਦੀਆਂ ਮਾਨਤਾਵਾਂ ਦੀ ਰਖਿਆ ਕਰਨ ਲਈ ਸਭ ਕੁੱਝ ਕੁਰਬਾਨ ਕਰਨ ਵਾਸਤੇ ਸਦਾ ਤਤਪਰ ਰਹਿੰਦਾ ਹੈ।
ਜਿਥੋਂ ਤਕ ਰਾਜਨੀਤੀ ਦਾ ਸੰਬੰਧ ਹੈ, ਉਹ ਇੱਕ ਅਜਿਹਾ ਫਰੇਬ ਹੈ, ਜੋ ਸੱਤਾ ਹਾਸਲ ਕਰਨ ਅਤੇ ਉਸਨੂੰ ਕਾਇਮ ਰਖਣ ਦੇ ਲਈ ਵਰਤਿਆ ਜਾਂਦਾ ਹੈ। ਰਾਜਨੀਤੀ ਵਿੱਚ ਵੀ ਹਰ ਹਥਕੰਡਾ ਵਰਤਿਆ ਜਾਣਾ ਜਾਇਜ਼ ਮੰਨਿਆ ਜਾਂਦਾ ਹੈ।
…ਅਤੇ ਅੰਤ ਵਿੱਚ: ਕੀ ਗੁਰੂ ਸਾਹਿਬ ਨੇ ਇਸੇ ਰਾਜਨੀਤੀ ਨੂੰ, ਜਿਸਦੀਆਂ ਮਾਨਤਾਵਾਂ ਤੇ ਪ੍ਰੀਭਾਸ਼ਵਾਂ, ਧਰਮ ਦੀਆਂ ਮਾਨਤਾਵਾਂ ਤੇ ਪ੍ਰੀਭਾਸ਼ਾਵਾਂ ਦੇ ਬਿਲਕੁਲ ਉਲਟ ਹਨ, ਧਰਮ ਨਾਲ ਸਬੰਧਿਤ ਕੀਤਾ ਹੈ? ਜੇ ਇਹ ‘ਮੇਲ’ ਗੁਰੂ ਸਾਹਿਬ ਨੇ ਕਰਵਾਇਆ ਹੈ, ਤਾਂ ਫਿਰ ਸਾਡੇ ਵਲੋਂ ਧਾਰਮਕ ਮਾਮਲਿਆਂ ਵਿੱਚ ਰਾਜਨੈਤਿਕ ਦਖਲ ਦਾ ਵਿਰੋਧ ਕਿਉਂ ਕੀਤਾ ਜਾਂਦਾ ਹੈ? ਜਦੋਂ ਵੀ ਸਥਾਪਤ ਧਾਰਮਿਕ ਮਰਿਆਦਾਵਾਂ ਪੁਰ ਹਮਲੇ ਹੁੰਦੇ ਹਨ ਤਾਂ ਸਾਡੇ ਹਿਰਦੇ ਤੜਪ ਕਿਉਂ ਉਠਦੇ ਹਨ, ਭਾਵੇਂ ਸਾਡਾ ਰਾਜਨੈਤਿਕ ਵਿਸ਼ਵਾਸ ਕੁੱਝ ਵੀ ਹੁੰਦਾ ਹੇ?
ਸਿਰਫ ਇਸੇ ਲਈ ਨਾ ਕਿ ਅਸੀਂ ਧਰਮ ਤੇ ਰਾਜਨੀਤੀ ਦੀ ਸਾਂਝ ਦੀ ਗਲ ਤਾਂ ਕਰਦੇ ਹਾਂ, ਪਰ ਧਾਰਮਿਕ ਮਾਨਤਾਵਾਂ ਦਾ ਉਲੰਘਣ ਸਾਡੇ ਪਾਸੋਂ ਸਹਿਣ ਨਹੀਂ ਹੋ ਪਾਂਦਾ। ਧਰਮ ਦੀ ਪਵਿਤ੍ਰਤਾ ਭੰਗ ਹੁੰਦੀ ਵੇਖ, ਅਸੀਂ ਸਹਿ ਨਹੀਂ ਸਕਦੇ। ਜਦੋਂ ਧਰਮ ਅਸਥਾਨਾਂ ਦੀ ਪਵਿਤ੍ਰਤਾ ਭੰਗ ਹੁੰਦੀ ਹੈ ਤਾਂ ਸਮੁਚਾ ਪੰਥ ਕੁਰਬਾਨੀ ਕਰਨ ਦੇ ਲਈ ਤਿਆਰ ਹੋ ਜਾਂਦਾ ਹੈ।
Mobile : + 91 98 68 91 77 31


(11/04/12)
ਨਿਹੰਗ ਸਿੰਘ

ਸਤਿਕਾਰਯੋਗ ਮੱਖਣ ਸਿੰਘ ਜੀ,
ਰਘਬੀਰ ਸਿੰਘ ਜੀ ਢਿਲੋਂ ਦਾ ਲੇਖ, ਸਿੱਖੀ ਦੀ ਏਹੁ ਨੀਸ਼ਾਨੀ, ਅਤੇ ਮੇਰੀ ਚਿੱਠੀ, ਢਿੱਲੋਂ ਜੀ ਦੀ ਏਹੁ ਨੀਸ਼ਾਨੀ, ਵਿਚਾਰ ਗੋਚਰੇ ਹਨ। ਟਿਪਣੀ ਵਿੱਚ ਤੁਸੀਂ ਲਿਖਿਆ ਹੈ ਕਿ ਢਿੱਲੋਂ ਜੀ ਭੇਖ ਦੇ ਖਿਲਾਫ ਲਿਖਦੇ ਹਨ। ਢਿਲੋਂ ਜੀ ਬਹੁਤ ਚੰਗਾ ਲਿਖਦੇ ਹਨ। ਭੇਖ ਦੇ ਖਿਲਾਫ ਲਿਖਣਾ ਵੀ ਚਾਹੀਦਾ ਹੈ। ਪਰ ਢਿਲੋਂ ਜੀ ਭੇਖ ਦੇ ਖਿਲਾਫ ਲਿਖਦੇ ਹੋਏ ਅਭੇਖੀ ਦੇ ਖਿਲਾਫ ਵੀ ਲਿਖ ਦੇਂਦੇ ਹਨ। ਇਨ੍ਹਾਂ ਦੇ ਲੇਖ ਦੀ ਤੁੱਕ, ਸਿੱਖੀ ਦਾ ਜ਼ਿਆਦਾ ਸਬੰਧ ਲੰਮੇ ਵਾਲਾਂ ਅਤੇ ਗਾਤਰਿਆਂ ਨਾਲੋਂ ਮਨੁਖ ਦੀ ਸੋਚਣੀ ਅਤੇ ਤਰਜ਼ੇ ਜ਼ਿੰਦਗੀ ਨਾਲ ਹੈ, ਭੇਖੀਆਂ ਅਭੇਖੀਆਂ ਸਭ ਨੂੰ ਅੱਗੇ ਧਰ ਲੈਂਦੀ ਹੈ। ਮਨੁਖ ਦੇ ਸਿਰ ਉੱਤੇ ਲੰਮੇ ਵਾਲ ਕੁਦਰਤ ਨੇ ਪੈਦੇ ਕੀਤੇ ਹਨ, ਇਸ ਵਿੱਚ ਮਨੁਖ ਦਾ ਕੋਈ ਰੋਲ ਨਹੀਂ ਹੈ। ਇਸ ਲਈ ਲੰਮੇ ਵਾਲਾਂ ਨੂੰ ਭੇਖ ਨਹੀਂ ਆਖਿਆ ਜਾ ਸਕਦਾ। ਭੇਖ ਤਾਂ ਲੰਮੇ ਵਾਲਾਂ ਨੂੰ ਕੱਟਨਾ ਹੈ। ਸਾਡੀ ਨੌਜਵਾਨ ਪੀੜੀ ਧੱੜਾ ਧੱੜ ਲੰਮੇ ਵਾਲ ਕਤਲ ਕਰਵਾ ਰਹੀ ਹੈ। ਲੇਖਾਂ ਵਿੱਚੋਂ ਇਹੋ ਜੇਹੀਆਂ ਤੁਕਾਂ ਪੜ੍ਹਕੇ ਕੀ ਲੰਮੇ ਵਾਲ ਕਤਲ ਕਰਨ ਵਾਲਿਆਂ ਨੂੰ ਬਲ ਨਹੀਂ ਮਿਲਦਾ? ਇਹ ਵਿਚਾਰਨ ਦੀ ਲੋੜ ਹੈ।
ਆਪ ਦਾ ਸ਼ੁਭ ਚਿੰਤਕ ---ਨਿਹੰਗ ਸਿੰਘ


(11/04/12)
ਜਸਬੀਰ ਸਿੰਘ (ਕੈਲਗਰੀ)

ਸਿਖ ਮਾਰਗ ਦੇ ਪਾਠਕ ਸੱਜਣੋ!

ਵਾਹਿਗੁਰੂ ਜੀ ਕਾ ਖਾਲਸਾ॥

ਵਾਹਿਗੁਰੂ ਜੀ ਕੀ ਫਤਹਿ॥

ਰਾਗ ਗੌਂਡ ਵਿੱਚ ਕਬੀਰ ਜੀ ਦਾ ਸ਼ਬਦ ਹੈ-

“ਨਰੂ ਮਰੈ ਨਰੁ ਕਾਮੁ ਨ ਆਵੈ॥ ਪਸੂ ਮਰੈ ਦਸ ਕਾਜ ਸਵਾਰੈ॥ 1॥ ਅਪਨੇ ਕਰਮ ਕੀ ਗਤਿ ਮੈ ਕਿਆ ਜਾਨਉ॥ ਮੈ ਕਿਆ ਜਾਨਉ ਬਾਬਾ ਰੇ॥ ਰਹਾਉ॥ ਹਾਡ ਜਲੇ ਜੈਸੇ ਲਕਰੀ ਕਾ ਤੂਲਾ॥ ਕੇਸ ਜਲੇ ਜੈਸੇ ਘਾਸ ਕਾ ਪੂਲਾ॥ 2॥ ਕਹੁ ਕਬੀਰ ਤਬ ਹੀ ਨਰੁ ਜਾਗੈ॥ ਜਮ ਕਾ ਡੰਡੁ ਮੂੰਡ ਮਹਿ ਲਾਗੈ॥ 3॥” (ਪੰਨਾ-870)

ਇਸ ਸ਼ਬਦ ਦੇ ਅਰਥ ਪ੍ਰੋ: ਸਾਹਿਬ ਸਿੰਘ ਜੀ ਨੇ ਕੀਤੇ ਹਨ:- “ਹੇ ਬਾਬਾ! ਮੈਂ ਕਦੇ ਸੋਚਦਾ ਹੀ ਨਹੀਂ ਕਿ ਮੈਂ ਕਿਹੋ ਜਿਹੇ ਨਿਤ-ਕਰਮ ਕਰੀ ਜਾ ਰਿਹਾ ਹਾਂ, (ਮੈਂ ਮੰਦੇ ਪਾਸੇ ਹੀ ਲੱਗਾ ਰਹਿੰਦਾ ਹਾਂ, ਤੇ) ਮੈਨੂੰ ਖਿਆਲ ਹੀ ਨਹੀਂ ਆਉਂਦਾ। ਰਹਾਉ।

(ਮੈਨੂੰ ਕਦੇ ਸੋਚ ਹੀ ਨਹੀਂ ਫੁਰਦੀ ਕਿ ਮੈਂ ਕਿਸ ਸਰੀਰ ਤੇ ਮਾਣ ਕਰ ਕੇ ਮੰਦੇ ਕੰਮ ਕਰਦਾ ਰਹਿੰਦਾ ਹਾਂ, ਮੇਰਾ ਅਸਲਾ ਤਾਂ ਇਹੀ ਹੈ ਨਾ ਕਿ) ਜਦੋਂ ਮਨੁੱਖ ਮਰ ਜਾਂਦਾ ਹੈ ਤਾਂ ਮਨੁੱਖ (ਦਾ ਸਰੀਰ) ਕਿਸੇ ਕੰਮ ਨਹੀਂ ਆਉਂਦਾ, ਪਰ ਪਸੂ ਮਰਦਾ ਹੈ ਤਾਂ (ਫਿਰ ਭੀ ਉਸ ਦਾ ਸਰੀਰ ਮਨੁੱਖ ਦੇ) ਕਈ ਕੰਮ ਸਵਾਰਦਾ ਹੈ। 1

(ਹੇ ਬਾਬਾ! ਮੈਂ ਕਦੇ ਸੋਚਿਆ ਹੀ ਨਹੀਂ ਕਿ ਮੌਤ ਆਇਆਂ ਇਸ ਸਰੀਰ ਦੀਆਂ) ਹੱਡੀਆਂ ਲੱਕੜਾਂ ਦੇ ਢੇਰ ਵਾਂਗ ਸੜ ਜਾਂਦੀਆਂ ਹਨ, ਤੇ (ਇਸ ਦੇ) ਕੇਸ ਘਾਹ ਦੇ ਪੂਲੇ ਵਾਂਗ ਸੜ ਜਾਂਦੇ ਹਨ (ਤੇ ਜਿਸ ਸਰੀਰ ਦਾ ਮਗਰੋਂ ਇਹ ਹਾਲ ਹੁੰਦਾ ਹੈ, ਉਸੇ ਉੱਤੇ ਮੈਂ ਸਾਰੀ ਉਮਰ ਮਾਣ ਕਰਦਾ ਰਹਿੰਦਾ ਹਾਂ) 2

ਪਰ, ਹੇ ਕਬੀਰ! ਸੱਚ ਇਹ ਹੈ ਕਿ ਮਨੁੱਖ ਇਸ ਮੂਰਖਤਾ ਵੱਲੋਂ ਤਦੋਂ ਹੀ ਜਾਗਦਾ ਹੈ (ਤਦੋਂ ਹੀ ਪਛਤਾਉਂਦਾ ਹੈ) ਜਦੋਂ ਮੌਤ ਦਾ ਡੰਡਾ ਇਸ ਦੇ ਸਿਰ ਉੱਤੇ ਆ ਵੱਜਦਾ ਹੈ। 3

ਅਜੋਕੇ ਕੁੱਝ ਵਿਦਵਾਨ ਇਸ ਸ਼ਬਦ ਦੀ ਮੁਢਲੀ ਪੰਗਤੀ ਦੇ ਅਰਥ ਕਰਦੇ ਹਨ:- “ਜਦੋਂ ਮਨੁੱਖ (ਨਰ) ਦੇ ਅੰਦਰੋਂ ਮਨੁੱਖਤਾ (ਨਰੂ) ਮਰ ਜਾਵੇ ਤਾਂ ਉਹ ਕਿਸੇ ਕੰਮ ਦਾ ਨਹੀਂ। “ਪਰ” ਜਦੋਂ ਉਸਦੇ ਅੰਦਰੋਂ ਪਸ਼ੂ ਰੂਚੀ ਮਰ ਜਾਵੇ ਤਾਂ ਦਸ ਕਾਜ ਸਵਾਰ ਸਕਦਾ ਹੈ”।

ਕਿਸੇ ਸ਼ਬਦ ਦੀ ਕਿਸੇ ਇੱਕ ਪੰਗਤੀ ਦੇ ਅਰਥ ਕਰੀਏ ਤਾਂ ਆਮ ਤੌਰ ਸ਼ਬਦ ਦਾ ਸਹੀ ਭਾਵ-ਅਰਥ ਸਾਹਮਣੇ ਨਹੀਂ ਆਉਂਦਾ। ਇਸ ਲਈ ਸਾਰੇ ਸ਼ਬਦ ਦੇ ਅਰਥ ਕਰਨੇ ਜਰੂਰੀ ਹੋ ਜਾਂਦੇ ਹਨ। ਇਸ ਸੰਬੰਧਤ ਸ਼ਬਦ ਦੀ ਪਹਿਲੀ ਪੰਗਤੀ ਦੇ ਅਰਥ ਜੋ ਅਜੋਕੇ ਵਿਦਵਾਨ ਕਰਦੇ ਹਨ, ਬਿਲਕੁਲ ਠੀਕ ਲੱਗਦੇ ਹਨ। ਪਰ ਜੇ ਸਾਰੇ ਸ਼ਬਦ ਨੂੰ ਦੇਖੀਏ ਤਾਂ ਇਹ ਅਜੋਕੇ ਅਰਥ ਠੀਕ ਨਹੀਂ ਬੈਠਦੇ।

ਦੂਸਰੇ ਅਤੇ ਤੀਸਰੇ ਬੰਦ ਤੋਂ ਬਿਲਕੁਲ ਸਾਫ ਜਾਹਰ ਹੈ ਕਿ ਸ਼ਬਦ ਵਿੱਚ ਮਰਨ ਤੋਂ ਬਾਅਦ ਸਰੀਰ ਦੇ ਕੰਮ ਆਉਣ ਜਾਂ ਨਾ ਆਉਣ ਦਾ ਜ਼ਿਕਰ ਹੈ। ਮਰਨ ਤੋਂ ਬਾਅਦ ਸਰੀਰ ਨੂੰ ਸਾੜ ਦਿੱਤਾ ਜਾਂਦਾ ਹੈ। ਅਤੇ ਸਰੀਰ ਦੇ ਸੜਨ ਦੇ ਨਾਲ ਹੱਡੀਆਂ ਲੱਕੜ ਦੇ ਢੇਰ ਦੀ ਤਰ੍ਹਾਂ ਸੜ ਜਾਂਦੀਆਂ ਹਨ। ਕੇਸ ਘਾਹ ਦੇ ਪੂਲੇ ਦੀ ਤਰ੍ਹਾਂ ਸੜ ਜਾਂਦੇ ਹਨ। ਸੋ ਇੱਥੇ ਆਤਮਕ ਮੌਤ ਜਾਂ ਪਸ਼ੂ ਬਿਰਤੀ ਮਰਨ ਦਾ ਜਿਕਰ ਨਹੀਂ।

ਅਜੋਕੇ ਅਰਥ:- {ਜਦੋਂ ਮਨੁੱਖ (ਨਰ) ਦੇ ਅੰਦਰੋਂ ਮਨੁੱਖਤਾ (ਨਰੂ) ਮਰ ਜਾਵੇ ਤਾਂ ਉਹ ਕਿਸੇ ਕੰਮ ਦਾ ਨਹੀਂ। “ਪਰ” ਜਦੋਂ ਉਸਦੇ ਅੰਦਰੋਂ ਪਸ਼ੂ ਰੂਚੀ ਮਰ ਜਾਵੇ ਤਾਂ ਦਸ ਕਾਜ ਸਵਾਰ ਸਕਦਾ ਹੈ”।} ਸ਼ਬਦ ਦੇ ਬਾਕੀ ਬੰਦਾਂ ਨਾਲ ਮੇਲ ਨਹੀਂ ਖਾਂਦੇ।

ਰਹੀ ਗੱਲ ਅੱਜ ਕਲ੍ਹ ਮਨੁੱਖ ਦੇ ਸਰੀਰਕ ਅੰਗ ਮਰਨ ਤੋਂ ਬਾਅਦ ਕੰਮ ਵਿੱਚ ਲਏ ਜਾ ਸਕਦੇ ਹਨ। ਗੁਰਬਾਣੀ ਵਿੱਚ ਕਿਸੇ ਸ਼ਬਦ ਦਾ ਮੁਖ ਭਾਵ ਕੀ ਹੈ ਇਹ ਸਮਝਣ ਦੀ ਜਰੂਰਤ ਹੁੰਦੀ ਹੈ। ਇਸ ਸ਼ਬਦ ਵਿੱਚ ਮੁਖ ਭਾਵ ਹੈ (ਭਾਵ ਪ੍ਰੋ: ਸਾਹਿਬ ਸਿੰਘ ਜੀ) - ਮਨੁੱਖ ਆਪਣੇ ਸਰੀਰ ਦੀ ਮਮਤਾ ਵਿੱਚ ਫਸ ਕੇ ਵਿਕਾਰ ਕਰਦਾ ਰਹਿੰਦਾ ਹੈ। ਇਹ ਕਦੇ ਭੀ ਨਹੀਂ ਸੋਚਦਾ ਕਿ ਪ੍ਰਭੂ ਦੀ ਯਾਦ ਤੋਂ ਬਿਨਾ ਇਹ ਸਰੀਰ ਤਾਂ ਪਸ਼ੂ ਦੇ ਸਰੀਰ ਨਾਲੋਂ ਭੀ ਮਾੜਾ ਹੈ। ਤੇ ਇੱਥੇ ਹੀ ਸੜ ਕੇ ਸੁਆਹ ਹੋ ਜਾਂਦਾ ਹੈ। ਮਰਨ ਵੇਲੇ ਪਛਤਾਣ ਦਾ ਕੀ ਲਾਭ?

ਮਨੁੱਖਾ ਸਰੀਰ ਦੇ ਅੰਗ ਮਰਨ ਪਿੱਛੋਂ ਕੰਮ ਵਿੱਚ ਲਏ ਜਾ ਸਕਦੇ ਹਨ ਜਾਂ ਨਹੀਂ ਇਹ ਇੱਕ ਦ੍ਰਿਸ਼ਟਾਂਤ ਵਜੋ ਲਿਆ ਗਿਆ ਹੈ, ਮੁਖ ਭਾਵ ਸਰੀਰ ਦੇ ਮਾਣ ਦਾ ਹੈ। ਗੁਰਬਾਣੀ ਵਿੱਚ ਬਹੁਤ ਸਾਰੇ ਦ੍ਰਿਸ਼ਟਾਂਤ ਹਨ ਜਿਹੜੇ ਸਿਰਫ ਗੱਲ ਨੂੰ ਸਮਝਾਉਣ ਲਈ ਹੀ ਵਰਤੇ ਗਏ ਹਨ।

ਜਸਬੀਰ ਸਿੰਘ (ਕੈਲਗਰੀ)


(11/04/12)
ਗੁਰਬੀਰ ਸਿੰਘ

ਸ੍ਰੀਮਾਨ ਅਮਰੀਕ ਸਿੰਘ ਰਾਜਪੁਰਾ ਜੀ,
ਅਕਸਰ ਦੇਖਿਆ ਗਿਆ ਹੈ ਕਿ ਜਿਵੇਂ ਕਈ ਮਾਪੇ ਆਪਣੇ ਬੱਚਿਆਂ ਦੀ ਸ਼ਿਕਾਇਤ ਮਿਲਣ `ਤੇ ਕਹਿ ਦਿੰਦੇ ਹਨ ਕਿ ਮੇਰਾ ਬੱਚਾ ਇਸ ਤਰਾਂ ਨਹੀਂ ਕਰ ਸਕਦਾ, ਇਵੇਂ ਹੀ ਬਹੁਤੇ ਵਿਦਵਾਨ ਗੁਰੂ ਸਾਹਿਬਾਨ ਨੂੰ ਵੀ ਬੱਚੇ ਹੀ ਸਮਝ ਲੈਂਦੇ ਹਨ ਕਿ ਮੇਰੇ ਗੁਰੂ ਇਹ ਨਹੀਂ ਲਿਖ ਸਕਦੇ।
ਸ੍ਰੀਮਾਨ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 1263 `ਤੇ ਰਾਗੁ ਮਲਾਰ ਵਿੱਚ ਚੌਥੇ ਪਾਤਸ਼ਾਹ ਦਾ ਫ਼ੁਰਮਾਨ ਹੈ:
ਜਿਨਿ ਐਸਾ ਨਾਮੁ ਵਿਸਾਰਿਆ ਮੇਰਾ ਹਰਿ ਹਰਿ ਤਿਸ ਕੈ ਕੁਲਿ ਲਾਗੀ ਗਾਰੀ॥
ਹਰਿ ਤਿਸ ਕੈ ਕੁਲਿ ਪਰਸੂਤਿ ਨ ਕਰੀਅਹੁ ਤਿਸੁ ਬਿਧਵਾ ਕਰਿ ਮਹਤਾਰੀ॥
ਭਾਵ ਜਿਸ ਨੇ ਮੇਰੇ ਹਰੀ ਦਾ ਇਹੋ ਜਿਹਾ ਨਾਮ ਭੁਲਾ ਦਿੱਤਾ ਹੈ, ਉਸ ਦੀ ਕੁੱਲ ਨੂੰ ਫ਼ਿਟਕਾਰ ਹੈ। ਰੱਬ ਕਰੇ ਉਸ ਦੀ ਕੁੱਲ ਵਿੱਚ ਬੱਚੇ ਹੀ ਨਾ ਜੰਮਣ। ਉਸ ਦੀ ਮਾਂ ਵਿਧਵਾ ਹੋ ਜਾਏ।
ਸ੍ਰੀਮਾਨ ਜੀ, ਗੂੰਹ ਸ਼ਬਦ ਸਾਹਿਤਕ ਨਹੀਂ ਹੈ। ਪਰ ਪਾਤਸ਼ਾਹ ਫ਼ੁਰਮਾਉਂਦੇ ਹਨ:
ਪਾਸਿ ਨ ਦੇਈ ਕੋਈ ਬਹਣਿ ਜਗਤ ਮਹਿ ਗੂਹ ਪੜਿ ਸਗਵੀ ਮਲੁ ਲਾਇ ਮਨਮੁਖੁ ਆਇਆ॥
ਡਾ ਇਕਬਾਲ ਸਿੰਘ ਢਿਲੋਂ ਜੀ ਕਰੋਮੈਟਿਕਸ ਦੇ ਕੰਪਿਊਟਰੀ ਗਿਆਨ ਨਾਲ ਲੈਸ ਹੋ ਕੇ ਫਿਰ ਵਿਚਾਰੇ ਹਰਦੇਵ ਸਿੰਘ ਜੰਮੂ `ਤੇ ਵਰ੍ਹ ਪਏ ਹਨ। ਪਰ ਉਹ ਨਹੀਂ ਜਾਣਦੇ ਕਿ ਧਰਮ ਵਿੱਚ ਕੰਪਿਊਟਰੀ ਗਿਆਨ ਸਾਥ ਨਹੀਂ ਦਿੰਦਾ। ਇਥੇ ਸ਼ਬਦਾਂ ਦੇ ਅਰਥ ਸ਼ਬਦ ਕੋਸ਼ਾਂ ਦੀਆਂ ਹੱਦਾ ਟੱਪ ਕੇ ਵਿਆਕਰਣ ਨੂੰ ਵੀ ਪਾਰ ਕਰ ਜਾਂਦੇ ਹਨ। ਸ਼ਬਦਾਂ ਦੀ ਸਭਿਆਚਾਰਕ ਪਿੱਠ ਭੂਮੀ ਅਤੇ ਮਨੌਤਾਂ ਕਲਚਰਲ ਰਿਲੇਸ਼ਨਜ਼ ਵਿਚੋਂ ਅਰਥ ਲੱਭਣੇ ਪੈਂਦੇ ਹਨ।
ਡਾ ਢਿਲੋਂ ਜੀ ਦੀ ਕਰੋਮੈਟਿਕਸ ਮੁਤਾਬਕ ਲਾਲ ਅਤੇ ਸੂਹਾ ਇੱਕੋ ਰੰਗ ਹੈ ਜਾਂ ਇਹ ਦੋ ਸ਼ਬਦ ਪਰਿਆਇ ਹਨ। ਪਰ ਇਨ੍ਹਾਂ ਦਾ ਸਿੱਖੀ ਸੰਦਰਭ ਦੇਖੋ:
ਸੂਹਵੀਏ ਸੂਹਾ ਵੇਸੁ ਛਡਿ ਤੂ ਤਾ ਪਿਰ ਲਗੀ ਪਿਆਰੁ॥
ਲਾਲ ਰੰਗੁ ਤਿਸ ਕਉ ਲਗਾ ਜਿਸ ਕੇ ਵਡਭਾਗਾ॥
ਮੁੰਧੇ ਸੂਹਾ ਪਰਹਰਹੁ ਲਾਲੁ ਕਰਹੁ ਸੀਗਾਰੁ॥
ਲਾਲੁ ਚੋਲਨਾ ਤੈ ਤਨਿ ਸੋਹਿਆ॥
ਲਾਲ ਭਏ ਸੂਹਾ ਰੰਗੁ ਮਾਇਆ॥
ਕੂੜਾ ਰੰਗੁ ਕਸੁੰਭ ਕਾ ਬਿਨਸਿ ਜਾਇ ਦੁਖੁ ਰੋਇ॥
ਕਚਾ ਰੰਗੁ ਕਸੁੰਭ ਕਾ ਥੋੜੜਿਆ ਦਿਨ ਚਾਰਿ ਜੀਉ॥
ਕਾਇਆ ਰੰਗਣਿ ਜੇ ਥੀਐ ਪਿਆਰੇ ਪਾਈਐ ਨਾਉ ਮਜੀਠ॥
ਮਜੀਠ ਇੱਕ ਵੇਲ ਦਾ ਨਾਂ ਹੈ, ਜਿਸ ਦਾ ਰੰਗ ਸਾਦਾ ਲਾਲ ਹੁੰਦਾ ਹੈ। ਕਸੁੰਭੜੇ ਦਾ ਰੰਗ ਅੱਗ ਦੀ ਲਾਟ ਜਿਹਾ ਭੜਕੀਲਾ ਹੁੰਦਾ ਹੈ।
ਢਿਲੋਂ ਜੀ, ਤੁਹਾਡੇ ਮੁਤਾਬਕ ਲਾਲ ਅਤੇ ਸੂਹੇ ਵਿੱਚ ਗੇਰੂ ਅਤੇ ਕੇਸਰੀ ਜਿਹਾ “ਮਾਮੂਲੀ” ਫ਼ਰਕ ਹੈ। ਤੁਹਾਡੀ ਕਰੋਮੈਟਿਕਸ ਮੁਤਾਬਕ “ਮਾਮੂਲੀ” ਫ਼ਰਕ ਧਰਮ ਵਿੱਚ ਜ਼ਮੀਨ ਅਸਮਾਨ ਦੇ ਫ਼ਰਕ ਵਿੱਚ ਬਦਲ ਜਾਂਦਾ ਹੈ। ਕਿਸੇ ਰੰਗ ਵਿਚੋਂ “ਮਾਮੂਲੀ” ਜਿਹਾ ਹਰਾ ਘਟਣ ਨਾਲ਼ ਅਤੇ “ਮਾਮੂਲੀ” ਜਿਹਾ ਨੀਲਾ ਵਧਣ ਨਾਲ਼ ਰੰਗ ਬਦਲ ਜਾਂਦਾ ਹੈ, ਉਹੀ ਨਹੀਂ ਰਹਿੰਦਾ। ਰੰਗਾਂ ਦਾ ਮਾਮਲੇ ਵਿੱਚ ‘ਮਾਮੂਲੀ’ ਸ਼ਬਦ ਇਤਨਾ “ਮਾਮੂਲੀ” ਨਹੀਂ, ਜਿਤਨਾ ਤੁਸੀਂ ਸਮਝ ਲਿਆ ਹੈ।
ਸ੍ਰੀ ਮਾਨ ਢਿਲੋਂ ਜੀ ਕੇਸਰ ਸੁਹਾਗ ਦਾ ਰੰਗ ਹੈ ਜਦਕਿ ਗੇਰੂ ਵੈਰਾਗ ਦਾ ਰੰਗ ਹੈ। ਜਦ ਕੋਈ ਨਵਾਂ ਚੇਲਾ ਜੋਗ ਮੱਤ ਵਿੱਚ ਪ੍ਰਵੇਸ਼ ਕਰਦਾ ਹੈ ਕੁੱਝ ਮਹੀਨੇ ਉਸ ਨੂੰ ਪ੍ਰੀਖਿਆ ਵਿੱਚ ਰਹਿਣਾ ਹੁੰਦਾ ਹੈ। ਇਸ ਸਮੇਂ ਉਸ ਨੂੰ ਔਘੜ ਕਿਹਾ ਜਾਂਦਾ ਹੈ ਅਤੇ ਉਸ ਲਈ ਗੇਰੂ ਰੰਗ ਪਹਿਨਣਾ ਹੁੰਦਾ ਹੈ। ਇਸ ਪ੍ਰੀਖਿਆ ਪਿਛੋਂ ਉਹ ਨਾਥ ਬਣਦਾ ਹੈ। ਔਘੜ ਅਤੇ ਓਕਰ ਵਿੱਚ ਵੀ ਕੋਈ ਸਾਂਝ ਪ੍ਰਤੀਤ ਹੁੰਦੀ ਹੈ।
ਢਿਲੋਂ ਸਾਹਿਬ, ਬੇਨਤੀ ਹੈ ਵਿਚਾਰ ਚਰਚਾ ਵਿੱਚ ਸਹਿਜ ਬੜਾ ਜ਼ਰੂਰੀ ਹੈ। ਹੱਫ਼ਲ਼ ਕੇ ਬੰਦਾ ਹੋਰ ਜੋ ਮਰਜ਼ੀ ਕਰ ਸਕੇ, ਵਿਚਾਰ ਨਹੀਂ ਕਰ ਸਕਦਾ।
ਬਾਕੀ ਤੁਸੀਂ ਤਾਂ ਯੂਨੀਵਰਸਿਟੀ ਦੇ ਪ੍ਰੋਫੈਸਰ ਹੋ, ਆਪਣੀ ਅੰਗਰੇਜ਼ੀ ਦਰੁਸਤ ਕਰੋ। ਓਕਰ ਦੇ ਸਪੈਲਿੰਗ ਓ ਸੀ ਐਚ ਈ ਆਰ ਨਹੀਂ, ਬਲਕਿ ਓ ਸੀ ਐਚ ਆਰ ਈ ਹਨ।
ਗੁਰਬੀਰ ਸਿੰਘ


(11/04/12)
ਹਰਦੇਵ ਸਿੰਘ, ਜੰਮ

ਸਤਿਕਾਰ ਯੋਗ ਪਾਠਕ ਸੱਜਣੋਂ,

ਸਤਿ ਸ਼੍ਰੀ ਅਕਾਲ!

ਕੇਸਰੀ ਨਿਸ਼ਾਨ ਨੂੰ ਭਗਵਾਕਰਨ ਨਾਲ ਜੋੜਨਾ ਸਿੱਖ ਮਤ ਵਿਚੋਂ ਬ੍ਰਾਹਮਣੀ ਅੰਸ਼ ਨੂੰ ਬਾਹਰ ਕੱਡਣਾ ਨਹੀਂ ਬਲਕਿ ਸਿੱਖ ਮਤ ਵਿੱਚ ਬ੍ਰਾਹਮਣਵਾਦ ਨੂੰ ਅੰਦਰ ਦਾਖਲ ਕਰਨਾ ਹੈ। ਜਿਸ ਕਾਰਨ ਕੁੱਝ ਵੀਰ ਭੰਬਲ ਭੂਸੇ ਵਿੱਚ ਹਨ। ਇਸ ਸਬੰਧ ਵਿੱਚ ਦਾਸ ਦੇ ਲਿਖੇ ਪੱਤਰ ਬਾਰੇ ਡਾ. ਇਕਬਾਲ ਸਿੰਘ ਜੀ ਨੇ ਰੰਗ ਜਾਣਕਾਰੀ ਅਤੇ ਇੱਕ ਚਾਰਟ ਪੇਸ਼ ਕਰਕੇ ਕੇ ਜੋ ਭਾਵ ਪ੍ਰਗਟਾਉਂਣ ਦਾ ਜਤਨ ਕੀਤਾ ਹੈ ਉਹ ਭਾਵ ਤਾਂ ਦਾਸ ਅਪਣੇ ਪੱਤਰ ਵਿੱਚ ਪਹਿਲਾਂ ਹੀ ਹੇਠ ਲਿਖੇ ਸ਼ਬਦਾਂ ਵਿੱਚ ਲਿਖ ਚੁਕਾ ਸੀ:-

“ਵੈਸੇ ਬਸੰਤੀ, ਪੀਲਾ, ਕੇਸਰੀ ਭਗਵਾ ਅਦਿ ਕਈ ਸ਼ੇਡ ਮਿਲਦੇ-ਝੁਲਦੇ ਹਨ। ਭਗਵੇ ਦੇ ਵੀ ਕਈ ਸ਼ੇਡ ਹੁੰਦੇ ਹਨ ਅਤੇ ਕੇਸਰੀ ਦੇ ਵੀ। ਕੇਸਰੀ ਨਾ ਕਹਿਣ ਨਾਲ ਪਤਾ ਨਹੀਂ ਕਹਿੜੀ ਮਨੁੱਖਤਾ ਦਾ ਭਲਾ ਹੋ ਜਾਣਾ ਹੈ ਅਤੇ ਕੇਸਰੀ ਕਹਿਣ ਨਾਲ ਪਤਾ ਨਹੀਂ ਕਿੰਝ ਮਨੁੱਖਤਾ ਦੀ ਬਰਬਾਦੀ ਹੋ ਜਾਂਣੀ ਹੈ?” (ਦਾਸ ਦਾ ਪੱਤਰ ਮਿਤੀ ੬. ੪. ੧੨)

ਰੰਗ ਕੁਦਰਤੀ ਹਨ ਅਤੇ ਮਿਲਦੇ ਜੁਲਦੇ ਵੀ ਹਨ” (ਦਾਸ ਦਾ ਪੱਤਰ ਮਿਤੀ 7.4.12)

‘ਮਹਾਨ ਕੋਸ਼` ਵਿੱਚ ਕੇਸਰੀ ਦੇ ਅਰਥ ਭਗਵਾ ਕਰਕੇ ਨਹੀਂ ਹਨ ਇਸ ਗਲ ਤੋਂ ਡਾ. ਸਾਹਿਬ ਇਨਕਾਰੀ ਤਾਂ ਨਹੀਂ ਹੋ ਸਕੇ ਪਰ ਅਸਹਿਮਤ ਹਨ। ਉਨ੍ਹਾਂ ਦਾ ਤਰਕ ਹੈ ਕਿ ਭਾਈ ਕ੍ਹਾਨ ਸਿੰਘ ਨਾਭਾ ਦੇ ਅਰਥਾਂ ਨੂੰ ਅੰਤਿਮ ਮੰਨ ਲੇਂਣ ਵਿੱਚ ਨਾਦਾਨੀ ਹੈ। ਨਾਦਨੀ ਡਾ. ਸਾਹਿਬ ਅਤੇ ਤੱਤ ਪਰਿਵਾਰ ਦੇ ਕਿਆਸਾਂ ਨੂੰ ਅੰਤਿਮ ਮੰਨ ਲੇਂਣ ਵਿੱਚ ਨਹੀਂ ਹੋ ਸਕਦੀ ਹੈ? ਕੀ ਉਨ੍ਹਾਂ ਦੇ ਖਿਆਲ ਅੰਤਿਮ ਹਨ? ਖੈਰ!

ਡਾ. ਸਾਹਿਬ ਨੇ ਬਾਣੀ ਵਿੱਚ ਕਪੜੇ ਬਾਰੇ ਭਗਵੇ ਰੰਗ` ਨੂੰ ਗੇਰੂ ਰੰਗ` ਕਹਿਣ ਬਾਰੇ ਬਾਣੀ ਦੇ ਹੇਠ ਲਿਖੇ ਹਵਾਲਿਆ ਨੂੰ ਨਹੀਂ ਵਿਚਾਰਿਆ ਜਿਨ੍ਹਾਂ ਵਿੱਚ ਭਗਵੇ ਰੰਗ ਨੂੰ ਗੇਰੂ ਜਾਂ ਭਗਵਉ ਤਾਂ ਕਿਹਾ ਗਿਆ ਹੈ ਪਰ ਕੇਸਰੀ ਨਹੀਂ। ਵੈਸੇ ਬਾਣੀ ਦੀ ਅਸਹਿਮਤੀ ਰੰਗ ਅਧਾਰਤ ਨਹੀਂ ਬਲਕਿ ਕਿਸੇ ਰੰਗ ਦੇ ਪਹਿਰਾਵੇ ਜਾਂ ਸ਼ਰੀਰਕ ਵਰਤੋਂ (ਤਿਲਕ ਆਦਿ) ਦੇ ਪਿੱਛੇ ਦੇ ਵਿਚਾਰ ਤੇ ਅਧਾਰਤ ਹੈ।

ਘੋਲੀ ਗੇਰੂ ਰੰਗ ਚਾੜਾਇਆ ਵਸਤ੍ਰ ਭੇਖ ਭੇਖਾਰੀ॥ (ਮਾਰੂ 1, ਪੰਨਾ 1012)

ਗੇਰੀ ਕੇ ਬਸਤ੍ਰ (ਪ੍ਰਭਾ ਅ: ਮ. 5) (ਗਿਰੀ ਪਰਬਤ ਦੀ ਮਿੱਟੀ ਦੇ ਰੰਗ ਨਾਲ ਇਸ ਨੂੰ ਜੋੜੀਆ ਜਾਂਦਾ ਹੈ)

ਇਸੇ ਗੇਰੂ ਰੰਗ ਨੂੰ ਹੀ ਬਾਣੀ ਵਿੱਚ ਭਗਵਾ ਵੀ ਰੰਗ ਕਿਹਾ ਗਿਆ ਹੈ:-

ਇਕਿ ਭਗਵਾ ਵੇਸੁ ਕਰਿ ਫਿਰਹਿ ਜੋਗੀ ਸੰਨਿਆਸਾ॥ (ਮਾਝ 1, ਪੰਨਾ 140)

ਕਹਾ ਭਇੳ ਜੳ ਮੂਡ ਮੁਡਾਇੳ ਭਗਵਉ ਕੀਨੇ ਭੇਸ॥ (ਸੋਰ ਮ. 9, ਪੰਨਾ 633)

ਕੀ ਬਾਣੀ ਦੇ ਉਪਰੋਕਤ ਹਵਾਲਿਆਂ ਤੋਂ ਸੇਧ ਲੇਂਣੀ ਵੀ ਨਾਦਾਨੀ ਹੈ? ਭਾਈ ਕ੍ਹਾਨ ਸਿੰਘ ਨਾਭਾ ਜੀ ਨੇ ਭਗਵੇ ਦੇ ਅਰਥ ਬਾਣੀ ਅਨੁਸਾਰ ਹੀ ਕੀਤੇ ਹਨ।

ਡਾ. ਸਾਹਿਬ ਨੇ ਇਹ ਵੀ ਲਿਖਿਆ ਹੈ:-

“ਰੰਗ-ਚਿਕਿਤਸਾ ਅਨੁਸਾਰ ਨੀਲਾ ਰੰਗ ਠੰਢਾ. ਸਾਤਵਿਕ ਅਤੇ ਸੁਖਦਾਈ ਹੁੰਦਾ ਹੈ ਅਤੇ ਇਸਦੇ ਮੁਕਾਬਲੇ ਲਾਲ, ਸੰਤਰੀ, ਕੇਸਰੀ/ਗੇਰੂਆ ਰੰਗ ਗਰਮ, ਤਾਮਸਿਕ ਅਤੇ ਤਲਖ ਹੁੰਦਾ ਹੈ। ਇੱਸੇ ਤਰ੍ਹਾਂ ਪੀਲਾ ਰੰਗ ਵੀ ਮਨੁੱਖੀ ਮਨ ਅਤੇ ਸ਼ਰੀਰ ਲਈ ਅਨੰਦ-ਦਾਇਕ ਅਤੇ ਖੁਸ਼ੀ ਦਾ ਅਸਰ ਪਰਦਾਨ ਕਰਨ ਦਾ ਕੰਮ ਦਿੰਦਾ ਹੈ ਅਤੇ ਇਹ ਲਾਲ, ਸੰਤਰੀ, ਕੇਸਰੀ/ਗੇਰੂਆ ਦੇ ਮੁਕਾਬਲੇ ਵਧੇਰੇ ਸੁਖਦਾਈ ਗਿਣਿਆਂ ਜਾਂਦਾ ਹੈ”

ਸਮਝ ਨਹੀਂ ਆਈ ਕਿ ਇਹ ਇੱਕ ਬਾਂਸ ਜਾ ਲੋਹੇ ਦੇ ਪਾਈਪ ਦੇ ਚੜੇ ਕਪੜੇ ਦੇ ਰੰਗ ਬਾਰੇ ਵਿਚਾਰ ਹੈ ਜਾਂ ਸਰੀਰ ਤੇ ਕਪੜੇ ਪਾਉਂਣ ਦੀ? ਇਸ ਵਿਸ਼ੇ ਵਿੱਚ ਰੰਗ-ਚਿਕਿਤਸਾ ਅਤੇ ਮਨੁੱਖੀ ਸਰੀਰ ਦਾ ਆਨੰਦ ਕਿੱਥੋਂ ਆ ਗਿਆ? ਹੁਣ ਕੀ ਸਿੱਖ ਰੰਗ ਚਿਕਿਤਸਾ ਅਤੇ ਸਰੀਰਕ ਆਨੰਦ ਲਈ ਸਰੀਰ ਤੇ ਕਪੜੇ ਪਹਿਨਣ ਦੀ ਰਹਿਤ ਵੀ ਤਿਆਰ ਕਰ ਲੇਂਣ? ਜੇ ਕਰ ਨਹੀਂ ਤਾਂ ਬਾਂਸ ਜਾਂ ਲੋਹੇ ਲਈ ਠੰਡਾ, ਸਾਤਵਿਕ, ਸੁਖਦਾਈ, ਤਾਮਸਿਕ, ਖੂਸ਼ੀ ਦਾ ਅਸਰ ਪਰਦਾਨ ਕਰਨ ਦੀ ਗਲ ਕਿੱਥੋਂ ਆ ਗਈ?

ਖ਼ੈਰ, ਉਪਰਲੇ ਸ਼ਬਦਾਂ ਬਾਦ ਅੰਤ ਵਿੱਚ ਡਾ. ਸਾਹਿਬ ਨੇ ਇੱਕ ਨਵੀਂ ਸਲਾਹ ਦਿੱਤੀ ਹੈ:-

ਇਸ ਤਰ੍ਹਾਂ ਸਿਖ ਮੱਤ ਲਈ ਗੁਰਮੱਤ ਦੀ ਭਾਵਨਾਂ ਅਨੁਸਾਰ ਅਤੇ ਵਿਗਿਆਨਕ ਪੱਖੋਂ ਨੀਲੇ ਰੰਗ ਦੀ ਚੋਣ ਹੀ ਸਭ ਤੋਂ ਵੱਧ ਅਨੁਕੂਲ ਮੰਨੀ ਜਾਵੇਗੀ (ਲਾਲ/ਸੰਤਰੀ/ਕੇਸਰੀ ਰੰਗ ਅਣਸੁਖਾਵਾਂ ਹੋਣ ਕਰਕੇ ਅਤੇ ਹਰਾ ਰੰਗ ਇਸਲਾਮ ਵੱਲੋਂ ਅਪਣਾ ਲਿਆ ਗਿਆ ਹੋਣ ਕਰਕੇ)। ਸਿਖ ਮੱਤ ਲਈ ਨੀਲੇ ਤੋਂ ਅੱਗੇ ਪੀਲੇ ਦਾ ਨੰਬਰ ਆ ਸਕਦਾ ਹੈ ਜਦੋਂ ਕਿ ਸੁਰਮਈ ਵੀ ਆਖਰੀ ਚੋਣ ਹੋ ਸਕਦਾ ਹੈ”

ਬਾਣੀ ਦੇ ਫ਼ੁਰਮਾਨ ਹਨ:-

ਮਲੁ ਜੂਈ ਭਰਿਆ ਨੀਲਾ ਕਾਲਾ ਖਿਧੋਲੜਾ ਤਿਨਿ ਵੇਮੁਖੈ ਨੇ ਪਾਇਆ।। (ਮ. ੪. ੩੦੬)

ਕੋਈ ਪੜੇ ਬੇਦ ਕੋਈ ਕਤੇਬ।। ਕੋਈ ਉਢੈ ਨੀਲ ਕੋਈ ਸੁਪੇਦ।। ੩।। (ਮ. ੫. ੮੮੫)

ਨੀਲ ਬਸਤ੍ਰ ਲੇ ਕਪੜੇ ਪਹਿਰੇ ਤੁਰਕ ਪਠਾਣੀ ਅਮਲੁ ਕਿਆ।। (ਮ. ੧, ੪੭੦)

ਨੀਲ ਵਸਤ੍ਰ ਪਹਿਰਿ ਹੋਵਹਿ ਪਰਵਾਣ।। (ਮ. ੧. ੪੭੨)

ਪਾਠਕ ਜ਼ਰਾ ਵਿਚਾਰ ਕਰਨ ਕਿ ਨੀਲੇ/ਸਫ਼ੇਦ ਰੰਗ ਪ੍ਰਤੀ ਉਪਰਲੇ ਗੁਰੂਵਾਕਾਂ ਵਿੱਚ ਗੁਰਮਤਿ ਦੀ ਭਾਵਨਾ ਕੀ ਹੈ?

ਗਲ ਪਹਿਰਾਵੇ ਦੀ ਨਹੀਂ ਸੀ ਬਲਕਿ ‘ਕੌਮੀ ਨਿਸ਼ਾਨ` ਦੀ ਸੀ। ਕੋਮੀ ਨਿਸ਼ਾਨ ਦੇ ਵਿੱਚ ਦਾ ਨਿਸ਼ਾਨ` (ਖੰਡੇ ਅਤੇ ਕਿਰਪਾਨਾਂ) ਵੀ ਕੌਮੀ ਨਿਸ਼ਾਨ ਨੂੰ ਵਿਲੱਖਣਤਾ ਪ੍ਰਧਾਨ ਕਰਦਾ ਹੈ। ਨਿਸ਼ਾਨ ਲਈ ਰੰਗ ਵਰੋਤੋਂ ਨੂੰ ਲੇ ਕੇ ਕੋਈ ਨਵਾਂ ਝਗੜਾ ਖੜਾ ਕਰਨਾ ਗੁਰਮਤਿ ਅਨੁਸਾਰੀ ਨਹੀਂ ਹੈ। ਗੁਰਮਤਿ ਕੁਦਰਤੀ ਰੰਗਾ ਦੇ ਵਿਰੌਧ ਵਿੱਚ ਨਹੀਂ ਬਲਕਿ ਵਿਸ਼ੇਸ ਰੰਗ ਦੇ ਪਹਿਰਾਵੇ ਜਾਂ ਸਰੀਰਕ ਵਰਤੋਂ ਨੂੰ ਹੀ ਧਰਮੀ ਹੋਂਣ ਦਾ ਲਾਈਸੇਂਸ ਮੰਨ ਲੇਂਣ ਦੇ ਵਿਚਾਰ ਤੋਂ ਅਸਹਿਮਤ ਹੈ। ਇਹ ਜਾਣਦੇ ਬੁੱਝਦੇ ਹੋਏ ਵੀ ਕੇਸਰੀ ਰੰਗ ਬਹਾਨੇ ਬ੍ਰਾਹਮਣਵਾਦ ਨੂੰ ਆਪ ਸਿੱਖਾਂ ਦੇ ਗਲ ਮੱੜਨ ਵਿੱਚ ਸਿਆਣਪ ਨਹੀਂ। ਕੇਸਰੀ ਰੰਗ ਬਾਰੇ ਦਾਸ ਦੇ ਪੱਤਰਾਂ ਦਾ ਇਹੀ ਭਾਵ ਸੀ।

ਇਸ ਲਈ ਪੰਥ ਵਲੋਂ ਇਕ ਨਿਸ਼ਾਨ` ਦੇ ਅਨੁਸ਼ਾਸਨ ਨੂੰ ਬੇਬਾਤ ਭੰਗ/ਬਦਨਾਮ ਕਰਨ ਦੀ ਕੋਸ਼ਿਸ ਬ੍ਰਾਹਮਣਵਾਦ ਤੋਂ ਗ੍ਰਸਤ ਫ਼ੋਬੀਆ ਜਾਂ ਉਸਦਾ ਸਮਰਥਨ ਹੀ ਹੈ ਅਤੇ ਇਹ ਪੰਥ ਦੇ ਹਿਤ ਵਿੱਚ ਨਹੀਂ।

ਕਹਿੰਦੇ ਹਨ ਕਿ ਪੰਥ ਇੱਕ ਨੁਕਤੇ ਤੇ ਸਹਮਤਿ ਨਹੀਂ ਹੁੰਦਾ ਪਰ ਨਾਲ ਹੀ ਜਿਨ੍ਹਾਂ ਮੁੱਡਲੇ ਨੁੱਕਤਿਆਂ ਤੇ ਪੰਥ ਸਹਮਤਿ ਹੈ ਉਨ੍ਹਾਂ ਨੂੰ ਤੋੜਨ ਦੀ ਜੀ ਤੋੜ ਕੋਸ਼ਿਸ ਜਾਰੀ ਹੈ। ਕੀ ਇਸ ਸਭ ਦੇ ਪਿੱਛੇ ਵੀ ਬ੍ਰਾਹਮਣਵਾਦ ਦਾ ਪ੍ਰਭਾਵ ਨਹੀਂ ਹੋ ਸਕਦਾ? ਇਸ ਬਾਰੇ ਵੀ ਸਵੈ ਪੜਚੋਲ ਕੀਤੀ ਜਾਣੀ ਚਾਹੀਦੀ ਹੈ।

ਹਰਦੇਵ ਸਿੰਘ, ਜੰਮੂ- ੧੧. ੪. ੨੦੧੨

**********************************************

ਸਤਿਕਾਰ ਯੋਗ ਅਮਰੀਕ ਸਿੰਘ, ਰਾਜਪੁਰਾ ਜੀਉ,

ਸਤਿ ਸ਼੍ਰੀ ਅਕਾਲ!

ਆਪ ਜੀ ਨੇ ਮੇਰੇ ਵਲੋਂ ਕੀਤੇ ਅਰਥਾਂ ਨੂੰ ਗਲਤ ਸਮਝਿਆ ਹੈ ਤਾਂ ਇਹ ਆਪ ਜੀ ਦੀ ਅਪਣੀ ਸਮਝ ਹੈ। ਮੇਰੀ ਸਮਝ ਅਨੁਸਾਰ ਇਹ ਕਿਸੇ ਮਾਂ ਲਈ ਗਾਲ੍ਹ ਨਹੀਂ। ਉਸ ਗੁਰੂਵਾਕ ਵਿੱਚ ਆਤਮੇ ਤੋਂ ਮਰ ਚੁੱਕੇ ਮਨੁੱਖ ਤੇ ਗੁਰੂ ਦਾ ਤਨਜ਼, ਫ਼ਿੱਟਕਾਰ ਜਾਂ ਝਿੜਕ ਜਿਹੀ ਹੈ ਨਾ ਕਿ ਉਸਦੀ ਮਾਂ ਨੂੰ ਕੱਡੀ ਗਈ ਗਾਲ੍ਹ। ਗੁਰਮਤਿ ਹਮੇਸ਼ਾ ਮਿੱਠੀ ਹੈ:-

ਜੇ ਗੁਰੁ ਝਿੜਕੇ ਤ ਮੀਠਾ ਲਾਗੈ ਜੇ ਬਖਸੇ ਤ ਗੁਰ ਵਡਿਆਈ।। ੨੪।। (ਮ. ੪ ਪੰਨਾ ੭੫੮)

ਪਹਿਲੇ ਪਹਿਲ ਅਰਥ ਕਰਨ ਵਾਲੇ ਵਿਦਵਾਨ ਸ਼ਾਯਦ ਗੁਰੂ ਦੀ ਕਹੀ ਕਿਸੇ ਵੀ ਗਲ ਨੂੰ ਗਾਲ੍ਹ ਨਹੀਂ ਸੀ ਸਮਝਦੇ ਬਲਕਿ ਉਸ ਵਲੋਂ ਮਾਰੀ ਕਰੜੀ ਝਿੜਕ ਨੂੰ ਵੀ ਮਿੱਠਾ ਕਰਕੇ ਵਿਚਾਰਦੇ ਸੀ। ਗੁਰੂ ਵਿਸ਼ਟਾ ਦਾ ਕੀੜਾ ਵੀ ਕਹਿੰਦਾ ਸੀ ਤਾਂ ਕੋਈ ਗਲ ਨਹੀਂ ਸੀ। ਆਮ ਤੌਰ ਕਿਸੇ ਨੂੰ ਗੰਦਗੀ ਦਾ ਕੀੜਾ ਕਹਿਣਾ ਇੱਕ ਗਾਲ ਸਮਝੀ ਜਾਂਦੀ ਹੈ। ਗੁਰੂ ਦੇ ਬੋਲ ਸਦਾ ਮਿੱਠੇ ਹਨ ਭਾਵੇਂ ਉਹ ਕਿਸੇ ਦੇ ਤਰਕ ਨੂੰ ਕੌੜੇ ਹੀ ਕਿਉਂ ਨਾ ਲੱਗਦੇ ਹੋਂਣ!

ਆਪ ਜੀ ਨੇ ਜੋ ਅਰਥ ਕੀਤੇ ਹਨ ਉਸ ਵਿੱਚ ਕੋਈ ਮਾੜੀ ਗਲ ਨਹੀਂ। ਪਰ ਧਿਆਨ ਦੇਂਣਾ ਕਿ ਤਰਕ ਇਹ ਵੀ ਦਿੱਤਾ ਜਾ ਸਕਦਾ ਹੈ ਕਿ ਮਤ ਬਾਂਝ ਨਹੀਂ ਹੁੰਦੀ ਬਲਕਿ ਉਸ ਵਿੱਚ ਚੰਗੇ ਜਾਂ ਬੁਰੇ ਵਿਚਾਰ ਪੈਦਾ ਹੁੰਦੇ ਰਹਿੰਦੇ ਹਨ।

ਬਾਕੀ ਰਹੀ ਗਲ "ਨਰੂ ਮਰੈ ਨਰੁ ਕਾਮਿ ਨ ਆਵੈ ॥ ਪਸੂ ਮਰੈ ਦਸ ਕਾਜ ਸਵਾਰੈ” ਗੁਰੂਵਾਕ ਦੀ ਤਾਂ ਮੈਂ ਪਹਿਲਾਂ ਹੀ ਲਿਖ ਚੁਕਾ ਹਾਂ;

ਵੈਸੈ ਤਾਂ ਮਨੁੱਖਾ ਸਰੀਰ ਦੱਬਿਆ ਜਾਵੇਂ ਤਾਂ ਜੰਤੂਆਂ ਦਾ ਰਿਜਕ ਬਣਦਾ ਹੈ। ਹੁਣ ਤਾਂ ਮੈਡੀਕਲ ਖੇਤਰ ਵਿੱਚ ਵੀ ਇਸ ਦੀ ਵਰਤੋਂ ਹੈ। ਮੁਰਦਾ ਸਰੀਰ ਲੈ ਜਾਣਾ ਵੀ ਗੱਡੀਆਂ ਵਾਲਿਆਂ ਲਈ ਰਿਜ਼ਕ ਦਾ ਸਾਧਨ ਹੈ। ਇਲੈਕਟਰਿਕ ਫ਼ਰਨੈਸ ਵੀ ਧੰਧਾ ਕਰ ਰਹੇ ਹਨ। ਜੇਕਰ ਬਿਆਬਾਨ ਵਿੱਚ ਸੁੱਟ ਦੇਈਏ ਤਾਂ ਜਾਨਵਰ/ਗਿੱਦ ਆਦਿ ਖਾ ਜਾਣਗੇ। (ਦਾਸ ਦਾ ਪੱਤਰ ਮਿਤੀ 9.4.12)

ਕੀ ਆਪ ਜੀ ਨੇ ਇਹ ਲਾਈਨਾਂ ਪੜੀਆਂ ਨਹੀਂ? ਆਪ ਜੀ ਦੇ ਪੱਤਰ ਤੋਂ ਲੱਗਦਾ ਹੈ ਕਿ ਆਪ ਜੀ ਨੇ ਨਹੀਂ ਪੜੀਆਂ! ਜ਼ਰਾ ਪੱਤਰ ਦੁਬਾਰਾ ਪੜਨ ਦੀ ਖੇਚਲ ਕਰਨਾ ਜੀ।

ਵੀਰ ਜੀਉ ਮਨੁੱਖਾ ਸਰੀਰ ਸਾੜਨ ਤੋਂ ਬਾਦ ਤੱਤਵਾਂ ਵਿੱਚ ਰੱਲ ਜਾਂਦਾ ਹੈ, ਜਾਂ ਦੱਬ ਦੇਂਣ ਤੇ ਉਹ ਜੰਤੂਆਂ ਦੇ ਕੰਮ ਆਉਂਦਾ ਹੈ। ਸਾੜਨ ਤੇ ਵੀ ਸਰੀਰ ਦਾ ਪਾਣੀ ਭਾਪ ਬਣ ਕੇ ਮੁੜ ਬਾਰਸ਼/ਬਰਫ਼ ਦਾ ਹਿੱਸਾ ਬਣ ਬਰਸ ਜਾਂਦਾ ਹੈ ਅਤੇ ਕੁਦਰਤੀ ਜੀਵਨ ਚੱਕਰ ਵਿੱਚ ਕਾਯਮ ਰਹਿੰਦਾ ਹੈ।

ਜਬ ਜਰੀਐ ਤਬ ਹੋਈ ਭਸਮ ਤਨੁ ਰਹੈ ਕਿਰਮ ਦਲ ਖਾਈ (ਪੰਨਾ ੬੫੪)

ਸੰਖੇਪ ਭਾਵਅਰਥ:-ਮਰਨ ਪਿੱਛੋਂ ਸਰੀਰ ਸਾੜਿਆ ਜਾਏ ਤਾਂ ਸੁਆਹ ਹੋ ਜਾਂਦਾ ਹੈ, ਜੇ ਕਰ (ਕਬਰ ਵਿੱਚ ਜਾਂ ਬਾਹਰ) ਟਿਕਿਆ ਰਹੇ ਤਾਂ ਕੀੜੇਆਂ ਦਾ ਦਲ ਇਸ ਨੂੰ ਖਾ ਜਾਂਦਾ ਹੈ।

ਹੁਣ ਇਸ ਗੁਰੂਵਾਕ ਵਿੱਚ ਸਾਇੰਸ ਦਾ ਇਹ ਤਰਕ ਬੇਮਾਨੀ ਹੈ ਕਿ ਸਾੜਨ ਤੇ ਸਰੀਰ ਕੇਵਲ ਸੁਆਹ ਨਹੀਂ ਹੁੰਦਾ ਬਲਕਿ ਭਾਪ ਵੀ ਬਣਦਾ ਹੈ। ਸਰੀਰ ਵਿੱਚ 70% ਦੇ ਲਗਭਗ ਪਾਣੀ ਹੈ ਅਤੇ ‘ਫੈਟ` ਵੀ ਜੋ ਕਿ ਜਲ ਕੇ ਨਾ ਤਾਂ ਭਾਪ ਬਣਦਾ ਹੈ ਨਾ ਸੁਆਹ। ਫੈਟ ਤਾਂ ਜਲ ਕੇ ਕਾਰਬਨ ਡਾਇਕਸਾਇਡ ਗੈਸ ਆਦਿ ਬਣ ਜਾਂਦਾ ਹੈ। ਹੁਣ ਕੀ ਕਹਾਂ ਗੇ ਕਿ ਉਪਰੋਕਤ ਪੰਕਤੀ ਸਾਇੰਸ ਦੇ ਤਰਕ ਤੇ ਖਰੀ ਨਹੀਂ ਉਤਰਦੀ? ਹੁਣ ਕਿਵੇਂ ਇਸ ਪੰਕਤੀ ਨੂੰ ਅਰਥਾਂ ਦੀ ਖਿੱਚ-ਧੁਹ ਕਰਕੇ ਸਾਇੰਸ ਜਾਂ ਫ਼ਾਲਤੂ ਦੇ ਤਰਕ ਦੀ ਕਸਵਟੀ ਤੇ ਪੁਰਾ ਉਤਾਰਾਂ ਗੇ? ਜ਼ਾਹਰ ਹੈ ਲੋਕਾਈ ਨਾਲ ਮੁਖਾਤਬ ਹੋਂਣ ਦਾ ਅਧਿਆਤਮਕ ਢੰਗ ਅਤੇ ਉਸ ਦੀ ਜੁਬਾਨ ਵੱਖਰੀ ਹੈ। ਇਹ ਜ਼ੁਬਾਨ ਮੁੱਖ ਰੂਪ ਵਿੱਚ ਲੋਕਮਾਨਸਿਕਤਾ ਨੂੰ ਰੱਬੀ ਤਸੱਲੀ/ਸੇਧ ਦੇਂਣ ਲਈ ਹੈ ਨਾ ਕਿ ਸਾਂਇੰਸ ਨੂੰ ਸੈਟਿਸਫ਼ਾਈ ਕਰਨ ਲਈ। ਖ਼ੈਰ!

ਜਿਸ ਦੂਜੀ ਤੁੱਕ ਦਾ ਅਰਥ ਆਪ ਜੀ ਨੇ ਪੁੱਛਿਆ ਸੀ ਉਸਦਾ ਅਰਥ ਕਰਨ ਲਈ ਸ਼ਬਦਾਂ ਦੀ ‘ਜਗਲਰੀ` ਕਰਨੀ ਦਾਸ ਨੂੰ ਠੀਕ ਨਹੀਂ ਜਾਪਦਾ। ਇਸ ਨਾਲ ਭਾਵਅਰਥ ਕਰਨ ਦੀ ਵਿਸ਼ਵਸਨੀਯਤਾ ਘੱਟਦੀ ਹੈ। ਇਸ ਗੁਰੂਵਾਕ ਵਿੱਚ ਕੇਵਲ ਉਸ ਲੋਕ ਮਾਨਸਿਕਤਾ ਦਾ ਕਹਾਵਤ ਰੂਪ ਉਪਯੋਗ ਹੈ ਜਿਸ ਅਨੁਸਾਰ ਮਨੁੱਖਾ ਸਰੀਰ ਦੀ ਵਪਾਰਕ ਅਤੇ ਉਪਭੋਕਤਾ ਵਰਤੋਂ, ਪਸ਼ੂਆਂ ਦੇ ਮੁਕਾਬਲ ਨਾ ਦੇ ਬਰਾਬਰ ਹੁੰਦੀ ਸਮਝੀ ਜਾਂਦੀ ਹੈ। ਵਿਸ਼ੇਸ਼ ਪਰਿਪੇਖ ਵਿੱਚ ਕਹੇ ਗੁਰੂਵਾਕ ਨੂੰ ਉਸੇ ਪਰਿਪੇਖ ਵਿੱਚ ਵੀ ਸਮਝਣਾ ਚਾਹੀਦਾ ਹੈ। ਕੁੱਝ ਨਵਾਂ ਕਹਿਣ ਦੀ ਹੋੜ ਵਿੱਚ ਅਰਥਾਂ ਦੀ ਫ਼ਾਲਤੂ ਬੰਨ-ਤਰੋੜ ਇੱਕ ਚੰਗਾ ਢੰਗ ਨਹੀਂ।

ਆਪ ਜੀ ਨੇ ਅਰਥ ਕੀਤੇ ਹਨ:- ਜਦੋਂ ਮਨੁੱਖ (ਨਰ) ਦੇ ਅੰਦਰੋਂ ਮਨੁੱਖਤਾ (ਨਰੂ) ਮਰ ਜਾਵੇ ਤਾਂ ਉਹ ਕਿਸੇ ਕੰਮ ਦਾ ਨਹੀਂ “ਪਰ” ਜਦੋਂ ਉਸਦੇ ਅੰਦਰੋਂ ਪਸ਼ੂ ਰੂਚੀ ਮਰ ਜਾਵੇ ਤਾਂ ਦਸ ਕਾਜ ਸਵਾਰ ਸਕਦਾ ਹੈ। ਜਿਸਦੇ ਅੰਦਰ ਇਨਸਾਨੀਅਤ ਨਹੀਂ ਉਹ ਕੀ ਕਿਸੇ ਦਾ ਸਵਾਰੇਗਾ”

ਆਪ ਜੀ ਨੇ ਕੋਈ ਗਲਤ ਗਲ ਨਹੀਂ ਲਿਖੀ ਪਰ ਹੁਣ ਆਉ ਜ਼ਰਾ ਆਪ ਜੀ ਦੇ ਕਥਨ ਨੂੰ ਆਪ ਜੀ ਵਲੋਂ ਵਰਤੇ ਤਰਕ ਢੰਗ ਤੇ ਹੀ ਪਰਖੀਏ;

ਜੇ ਕਰ ਆਪ ਜੀ ਦੇ ਤਰਕ ਅਤੇ ਅਰਥਾਂ ਦੇ ਢੰਗ ਨੂੰ ਹੀ ਵਰਤ ਕੇ ਇਹ ਕਿਹਾ ਜਾਏ ਕਿ ਆਤਮੇ ਤੋਂ ਮਰਿਆ ਹੋਇਆ ਮਨੁੱਖ ਵੀ ਅਪਣੇ ਬੱਚਿਆਂ ਲਈ ਰਿਜ਼ਕ ਕਮਾਉਂਣ ਦੇ ਕੰਮ ਆਉਂਦਾ ਹੈ ਤਾਂ ਆਪ ਜੀ ਕਿਵੇਂ ਸਾਬਤ ਕਰੋ ਗੇ ਕਿ ਜਿਸ ਅੰਦਰੋਂ ਮਨੁੱਖਤਾ ਮਰ ਜਾਏ ਉਹ “ਕਿਸੇ ਕੰਮ ਦਾ ਨਹੀਂ”? ਕੀ ਜੀਵਨ ਵਿੱਚ ਕਿਸੇ ਪੱਖੋਂ ਇਨਸਾਨੀਅਤ ਦੇ ਮਿਆਰ ਤੋਂ ਡਿੱਗੇ ਹੋਏ ਕਿਸਾਨ ਵਲੋਂ ਉਗਾਇਆ ਅਨਾਜ ਕਿਸੇ ਦੇ ਖਾਣ ਦੇ ਕੰਮ ਨਹੀਂ ਆਉਂਦਾ? ਕੀ ਉਸਦੇ ਉਗਾਏ ਅਨਾਜ ਤੋਂ ੳਸਦੇ ਛੋਟੇ ਬੱਚੇ ਜਾਂ ਬੁੱਢੇ ਮਾਂ-ਬਾਪ ਪੇਟ ਨਹੀਂ ਭਰਦੇ? ਕੁਦਰਤ ਉਨ੍ਹਾਂ ਬੱਚਿਆਂ ਦੇ ਰਿਜ਼ਕ ਦਾ ਪ੍ਰਬੰਧ ਕਿਵੇਂ ਕਰਦੀ ਹੈ?

ਕੋਈ ਡਾਕਟਰ ਕਿਸੇ ਗਰੀਬ ਮਰੀਜ਼ ਨੂੰ ਪੈਸਿਆਂ ਵਲੋਂ ਨਾਜਾਇਜ਼ ਲੁੱਟ ਕੇ ਉਸਦਾ ਇਲਾਜ ਕਰੇ ਤਾਂ ਇਹ ਕਿਵੇਂ ਸਾਬਤ ਹੁੰਦਾ ਹੈ ਕਿ ਉਹ ਡਾਕਟਰ ਕਿਸੇ ਕੰਮ ਦਾ ਨਹੀਂ? ਕਿਸੇ ਪੱਖੋਂ ਇਨਸਾਨੀਅਤ ਤੋਂ ਵਹੀਨ ਉਹ ਡਾਕਟਰ ਜੇ ਕਰ ਕਿਸੇ ਕੰਮ ਦਾ ਨਹੀਂ ਸੀ ਤਾਂ ਮਰੀਜ਼ ਨੂੰ ਠੀਕ ਕਿਵੇਂ ਕਰ ਗਿਆ? ਉਹ ਬਿਮਾਰੀ ਠੀਕ ਕਰਕੇ ਮਰੀਜ਼ ਦਾ ਜੀਵਨ ਕਿੰਝ ਬਚਾ ਜਾਉਂਦਾ ਹੈ? ਹੁਣ ਤਾਂ ਆਪ ਜੀ ਵਲੋਂ ਕੀਤੇ ਅਰਥ ਵੀ ਆਪ ਜੀ ਦੇ ਤਰਕ ਅਨੁਸਾਰ ਹੀ ਗਲਤ ਸਾਬਤ ਨਾ ਹੋ ਜਾਣ ਗੇ?

ਇੰਝ ਦਿਆਂ ਕਈਂ ਮਿਸਾਲਾਂ ਹੋ ਸਕਦੀਆਂ ਹਨ। ਹੁਣ ਇਸ ਸੁਰਤ ਵਿੱਚ ਆਪ ਅਪਣੇ ਵਲੋਂ ਕੀਤੇ ਅਰਥਾਂ ਦਾ ਕੀ ਕਰੋਗੇ? ਇਸ ਨੁੱਕਤੇ ਤੇ ਆਪ ਜੀ ਨੂੰ ਸ਼ਬਦਾਂ ਦੇ ਕਹਾਵਤੀ ਰੂਪ ਵੱਲ ਹੀ ਮੁੜਨਾ ਪਵੇ ਗਾ ਜਿਸ ਨੂੰ ਆਪ ਜੀ ਨੱਕਾਰ ਕੇ ਅੱਗੇ ਤੁਰੇ ਹੋ।

ਵੀਰ ਜੀ ਬਾਣੀ ਦੇ ਸੰਧਰਬ ਡੁੰਗੇ ਹਨ! ਕਈ ਵਿਸ਼ੇਆਂ ਤੇ ਸ਼ਾਡੇ ਦਮਾਗੀ ਬਰਤਨ ਇਸ ਰਸ ਨੂੰ ਗ੍ਰਹਣ ਕਰਨ ਲਈ ਬਹੁਤ ਛੋਟੇ ਹਨ। ਇਸੇ ਲਈਂ ਕਈ ਥਾਂ ਅਸੀਂ ਝੱਟ ਕਹਿਣਾ ਆਰੰਭ ਕਰ ਦਿੰਦੇ ਹਾਂ ਕਿ ਗੁਰੂ ਇੰਝ ਕਿਵੇਂ ਕਹਿ ਸਕਦੇ ਹਨ, ਗੁਰੂ ਉਂਝ ਕਿਵੇਂ ਕਹਿ ਸਕਦੇ ਹਨ? ਤੇ ਜਿਸ ਵੇਲੇ ਮਨਮਤਿ ਅਨੁਸਾਰੀ ਜੁਆਬ ਨਾ ਮਿਲੇ ਤਾਂ ਸ਼ੁਰੂ ਹੁੰਦੀ ਹੈ ਸ਼ਬਦਾਂ ਦੀ ਬਾਜ਼ੀਗਰੀ ਜਿਸ ਵਿੱਚ ਮਨਮਤਿ ਨੂੰ ਗੁਰਮਤਿ ਕਰਕੇ ਸਮਝਿਆ ਜਾਂਦਾ ਹੈ। ਇਹ ਮੈਂ ਆਪ ਜੀ ਦੀ ਗਲ ਨਹੀਂ ਕਰ ਰਿਹਾ ਬਲਕਿ ਇੱਕ ਆਮ ਪਨਪ ਰਹੀ ਪ੍ਰਵ੍ਰਿਤੀ ਦੀ ਗਲ ਕਰ ਰਿਹਾ ਹਾਂ ਜਿਸ ਦੇ ਤਹਤ ਅਪਣੀ ਹਉਮੇ ਜਾਂ ਮਨਮਤਿ ਨੂੰ ਸਥਾਪਤ ਕਰਨ ਲਈ ਸ਼ਬਦਾਂ ਦੇ ਅਰਥਾਂ ਵਿੱਚ ਖਿੱਚ ਧੁਹ ਕੀਤੀ ਜਾਂਦੀ ਹੈ। ਹਾਂ ਕਈ ਥਾਂ ਕਿਸੇ ਨੂੰ ਵੀ ਕੋਈ ਗਲਤੀ ਵੀ ਲਗ ਸਕਦੀ ਹੈ।

ਵੀਰ ਜੀਉ ਕਈਂ ਥਾਂ ਫ਼ਲਸਫ਼ੇ ਨੂੰ ਸਮਝਣ ਲਈ ਹੱਥ ਵਿੱਚ ਸਿਰਫ਼ ਵਿਗਿਆਨ ਜਾਂ ਕੇਵਲ ਆਪਣੇ ਤਰਕ ਦੀ ਸੋਟੀ ਫ਼ੜ ਕੇ ਕੰਮ ਨਹੀਂ ਚਲਦਾ! ਗੁਰੂਵਾਕਾਂ ਨੂੰ ਉਸਦੇ ਪਰਿਪੇਖਾਂ ਅਤੇ ਸੰਧਰਭਾਂ ਵਿੱਚ ਸਮਝਣਾ ਚਾਹੀਦਾ ਹੈ। ਗੁਰਮਤਿ ਨੂੰ ਸਹਿਜ ਸੁਭਾਏ ਸਮਝਣ ਦੀ ਲੋੜ ਪੈਂਦੀ ਹੈ। ਕਈਂ ਥਾਂ ਲਿਖੀ ਸਪਸ਼ਟ ਗਲ ਨੂੰ ਲੈ ਕੇ ਸ਼ਬਦਾਂ ਦੀ ਗ਼ੈਰ ਜ਼ਰੂਰੀ ਭੰਨ-ਤਰੌੜ ਅਤੇ ਜਗਲਰੀ ਕਰਨਾ ਵਾਜਬ ਪ੍ਰਤੀਤ ਨਹੀਂ। ਗੁਰੂਵਾਕਾਂ ਵਿੱਚ ਆਏ ਕਹਾਵਤ ਰੂਪ ਸ਼ਬਦਾਂ ਨੂੰ ਵਾਜ਼ਬ ਤੌਰ ਤੇ ਸਵੀਕਾਰ ਕਰਨ ਵਿੱਚ ਕੋਈ ਹਰਜ਼ ਨਹੀਂ। ਇਸ ਨਾਲ ਗੁਰਮਤਿ ਭੰਗ ਨਹੀਂ ਹੁੰਦੀ। ਗੁਰੂ ਬੇਹਤਰ ਜਾਣਦੇ ਸਨ ਕਿ ਰੱਬੀ ਗਿਆਨ ਨੂੰ ਕਿਨ੍ਹਾਂ ਸ਼ਬਦਾਂ ਰਾਹੀਂ ਕਿਸ ਤਰਾਂ ਬਿਆਨ ਕਰਨਾ ਹੈ!

ਕਿਸੇ ਭੁੱਲ ਚੂਕ ਲਈ ਛਿਮਾ ਦਾ ਜਾਚਕ ਸਮਝਣਾ,

ਹਰਦੇਵ ਸਿੰਘ, ਜੰਮੂ-11.04.2012


(11/04/12)
ਗੁਰਿੰਦਰ ਸਿੰਘ ਸ਼ਾਦੀਪੁਰ

ਸਾਡਾ ਗੁਰੂ ਇੱਕ ਪਰ ਹਰ ਡੇਰੇ ਦੀ ਮਰਯਾਦਾ ਵੱਖਰੀ ਵੱਖਰੀ ਕਿਉ? ਭਾਈ ਧੂੰਦਾ

ਔਕਲੈਂਡ ੧੧ ਅਪ੍ਰੈਲ (ਗੁਰਿੰਦਰ ਸਿੰਘ ਸ਼ਾਦੀਪੁਰ) ਪਿਛਲੇ ਦਿਨੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਔਕਲੈਂਡ ਦੇ ਸੱਦੇ ਤੇ ਪੰਜਾਬ ਤੋਂ ਭਾਈ ਸਰਬਜੀਤ ਸਿੰਘ ਜੀ ਧੂੰਦਾ ਨਿਊਜ਼ੀਲੈਂਡ ਵਿਖੇ ਆਏ ਹੋਏ ਹਨ। ਉਹ੍ਹਨਾਂ ਨੇ ਗੁਰਦੁਆਰਾ ਸਾਹਿਬ ਵਿਖੇ ੮ ਅਪ੍ਰੈਲ ਤੋਂ ਗੁਰਮਤਿ ਵਿਚਾਰਾਂ ਅਰੰਭ ਕੀਤੀਆਂ ਹਨ। ਉਹ੍ਹਨਾਂ ਨੇ ਕਥਾ ਦੌਰਾਨ ਸੰਗਤਾਂ ਨਾਲ ਵਿਚਾਰ ਕਰਦਿਆਂ ਕਿਹਾ ਕਿ ਸਾਡਾ ਗੁਰੂ ਇੱਕ ਹੈ ਪਰ ਸਾਡੇ ਬਾਣੀ ਪੜ੍ਹਣ ਦੇ ਤਰੀਕੇ ਵੱਖਰੇ-ਵੱਖਰੇ ਹਨ, ਅਰਦਾਸ ਵੀ ਹਰੇਕ ਗੁਰੁਦੁਆਰੇ ਦੀ ਦੂਜੇ ਨਾਲ ਨਹੀ ਮਿਲਦੀ ਕਿੳਕਿ ਹਰੇਕ ਡੇਰੇ ਦੀ ਮਰਯਾਦਾ ਵੱਖਰੀ ਹੈ ਅਤੇ ਬਹੁਤ ਗੁਰਦੁਆਰਿਆਂ ਦੇ ਪ੍ਰਬੰਧਕ ਆਪ ਡੇਰਿਆਂ ਨਾਲ ਜੁੜੇ ਹੋਏ ਹਨ ਜਿਸ ਕਰਕੇ ਉਹ ਆਪਣੇ ਗੁਰਦੁਆਰੇ ਵਿੱਚ ਵੀ ਉਹੀ ਮਰਯਾਦਾ ਲਾਗੂ ਕਰਦੇ ਹਨ ਅਤੇ ਸੰਗਤਾਂ ਨੂੰ ਵੀ ਉਸੇ ਅਨੁਸਾਰ ਚਲਣ ਦੀ ਪ੍ਰੇਰਣਾਂ ਦੇਂਦੇਂ ਹਨ। ਧੂੰਦਾ ਜੀ ਨੇ ਕਿਹਾ ਇਹ ਇਸੇ ਕਰਕੇ ਸਭ ਹੋ ਰਿਹਾ ਹੈ ਕਿ ਅਸੀ ਪੰਥ ਪ੍ਰਮਾਣਤ ਸਿੱਖ ਰਹਿਤ ਮਰਯਾਦਾ ਨੂੰ ਨਾ ਮੰਨਕੇ ਧੜਿਆਂ ਵਿੱਚ ਵੰਡੇ ਗਏ। ਉਹ੍ਹਨਾਂ ਨੇ ਕਿਹਾ ਕਿ ਸਭ ਸਾਧਾਂ ਦੇ ਡੇਰੇ ਅਕਾਲ ਤਖਤ ਦੀ ਮਰਯਾਦਾ ਤੋਂ ਬਾਗੀ ਹਨ ਤੇ ਸਭ ਨਾਲੋਂ ਵੱਧ ਅਕਾਲ ਤਖਤ ਦੀ ਮਰਯਾਦਾ ਦੀਆਂ ਧੱਜੀਆਂ ਇਹਨਾਂ ਦੇ ਡੇਰਿਆਂ ਵਿੱਚ ਉਡਾਈਆਂ ਜਾਦੀਆਂ ਹਨ, ਅਤੇ ਸਭ ਤੋਂ ਵੱਧ ਅਕਾਲ ਤਖਤ ਦੇ ਨਾਮ ਦੀ ਵਰਤੋਂ ਲੋੜ ਪੈਣ ਤੇ ਇਹ ਲੋਕ ਕਰਦੇ ਹਨ ਕਿ ਅਸੀ ਅਕਾਲ ਤਖਤ ਨੂੰ ਸਮਰਪਿਤ ਹਾਂ ਜਦੋਂ ਇਹਨਾਂ ਮਨਮਤੀਆਂ ਦੇ ਡੇਰਿਆਂ ਵਿੱਚ ਕੋਈ ਸਮਾਗਮ ਹੁੰਦਾ ਹੈ ਤਾਂ ਸਾਡੇ ਧਾਰਮਿਕ ਤੇ ਸਿਆਸੀ ਆਗੂ ਸਭ ਤੋਂ ਅਗੇ ਹੋ ਕੇ ਬੈਠੇ ਹੁੰਦੇ ਹਨ ਤੇ ਬਹੁਤ ਪ੍ਰਚਾਰਕ ਵੀ ਆਪਣੀ ਜੁੰਮੇਵਾਰੀ ਭੁਲਕੇ ਸਾਧਾਂ ਦੇ ਝੋਲੀ ਚੁੱਕ ਬਣ ਜਾਂਦੇ ਹਨ। ਧੂੰਦਾ ਜੀ ਨੇ ਕਥਾ ਵਿਚਾਰ ਕਰਦਿਆਂ ਕਿਹਾ ਕੇ ਸਾਨੂੰ ਸਿੱਖ ਰਹਿਤ ਮਰਯਾਦਾ ਦੇ ਪਹਿਰਾ ਦੇਣਾਂ ਚਾਹੀਦਾ ਹੈ ਤਾਂ ਕੇ ਸਾਡੀਆਂ ਆਪਸੀ ਦੂਰੀਆਂ ਮਿਟ ਸਕਣ ਸਾਡੇ ਪਾਠ ਕਰਣ ਤੇ ਵੀਚਾਰਨ ਦੇ ਤਰੀਕੇ ਇੱਕ ਹੋ ਸਕਣ। ਉਹਨਾਂ ਨੇ ਇਸ ਗਲ ਤੇ ਬਹੁਤ ਜ਼ੋਰ ਦੇ ਕੇ ਕਿਹਾ ਕਿ ਜਾਤਾਂ ਦੇ ਅਧਾਰਤ ਗੁਰਦੁਆਂਰਿਆਂ ਦੇ ਨਾਮ ਨਹੀ ਹੋਣੇ ਚਾਹੀਦੇ ਇਤਿਹਾਸਕ ਗੁਰਦੁਆਰਿਆਂ ਨੂੰ ਛੱਡਕੇ ਬਾਕੀ ਸਭ ਗੁਰਦੁਆਰੇ ਸਿੰਘ ਸਭਾ ਦੇ ਨਾਮ ਤੇ ਹੋਣੇ ਚਾਹੀਦੇ ਹਨ। ਉਹ੍ਹਨਾਂ ਨੇ ਸਾਰੀ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਗਣ ਦੀ ਪ੍ਰੇਰਣਾ ਦੇਦਿਆਂ ਕਿਹਾ ਕਿ ਸਾਡਾ ਗੁਰੂ ਇੱਕ ਹੀ ਹੈ ਜਿਸ ਦੇ ਬਰਾਬਰ ਨਾ ਕਿਸੇ ਦਾ ਆਸਣ ਲਗ ਸਕਦਾ ਹੈ ਤੇ ਨਾ ਕਿਸੇ ਗ੍ਰੰਥ ਦਾ ਪ੍ਰਕਾਸ ਹੋ ਸਕਦਾ ਹੈ ਇਸ ਲਈ ਸਾਨੂੰ ਸਾਰਿਆਂ ਨੂੰ ਸਿੱਖ ਰਹਿਤ ਮਰਯਾਦਾ ਤੇ ਗੁਰੂ ਗ੍ਰੰਥ ਸਾਹਿਬ ਦੀ ਵੀਚਾਰ ਧਾਰਾ ਨੂੰ ਆਪਣਾਕੇ ਜਿੰਦਗੀ ਬਤੀਤ ਕਰਨੀ ਚਾਹੀਦੀ ਹੈ। ਦੀਵਾਨ ਦੀ ਅਰੰਭਤਾ ਵੇਲੇ ਭਾਈ ਰਤਨ ਸਿੰਘ ਰਾਜਪੁਰੇ ਵਾਲਿਆਂ ਦੇ ਰਾਗੀ ਜਥੇ ਨੇ ਕੀਰਤਨ ਕੀਤਾ ਇਸ ਮੌਕੇ ਤੇ ਗੁਰਦੁਆਰੇ ਸਾਹਿਬ ਦੀ ਸਾਰੀ ਕਮੇਟੀ ਹਾਜਰ ਸੀ ਸਟੇਜ਼ ਦੀ ਸੇਵਾ ਭਾਈ ਨਾਨਕ ਸਿੰਘ ਨੇ ਨਿਭਾਈ ਅਤੇ ਧੂੰਦਾ ਜੀ ਦਾ ਇਥੇ ਪਹੁੰਚਣ ਤੇ ਕਮੇਟੀ ਤੇ ਨਿਊਜ਼ੀਲੈਂਡ ਦੀਆਂ ਸੰਗਤਾਂ ਵਲੋਂ ਧੰਨਵਾਦ ਕੀਤਾ ਗਿਆ।



(11/04/12)
ਗੁਰਿੰਦਰ ਸਿੰਘ ਕੋਟਕਪੂਰਾ

ਸੰਪਾਦਕ ਜੀ, ਮਾਰਚ ਮਹੀਨੇ ਦੇ ਖਾਲਸਾ ਫ਼ਤਹਿਨਾਮਾ ਦੇ ਪੰਨਾ ਨੰ. 31 `ਤੇ ਜਸਵਿੰਦਰ ਸਿੰਘ ਸ਼ਾਂਤ ਦੇ ਲੇਖ ਦੇ ਜਵਾਬ `ਚ ਇਹ ਸ਼ਬਦਾਵਲੀ ਲਿਖੀ ਜਾ ਰਹੀ ਹੈ, ਕ੍ਰਿਪਾ ਕਰਕੇ ਇਸ ਨੂੰ ਜਰੂਰ ਪ੍ਰਕਾਸ਼ਤ ਕੀਤਾ ਜਾਵੇ। ਧੰਨਵਾਦ

ਦੁਬਿਧਾ ਦੂਰ ਕਰੋ … …. .
“ਹੋਇ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵ ਲਾਇ” ਮੁਤਾਬਕ ਜੇਕਰ ਅੱਜ ਸਾਡੇ ਕੁੱਝ ਜਾਗਰੂਕ ਸੋਚ ਰੱਖਣ ਵਾਲੇ ਪੰਥਕ ਵਿਦਵਾਨ ਕਿਸੇ ਗੰਭੀਰ ਮਸਲੇ ਨੂੰ ਲੈ ਕੇ ਗੰਭੀਰ ਵਿਚਾਰਾਂ `ਚ ਮਸ਼ਰੂਫ ਹੋਣ ਤੇ ਕੋਈ ਸ਼ਰਾਰਤੀ ਅਨਸਰ ਦਸਮ ਗ੍ਰੰਥ, ਰਾਗਮਾਲਾ, ਮਾਸ, ਕੇਸਕੀ ਜਾਂ ਮੂਲ ਮੰਤਰ ਦੀ ਕੋਈ ਸ਼ੁਰਲੀ ਛੱਡ ਦੇਵੇ ਤਾਂ ਉਕਤ ਵਿਚਾਰ-ਚਰਚਾ ਬਹਿਸਬਾਜ਼ੀ ਤੇ ਲੜਾਈ-ਝਗੜੇ `ਚ ਤਬਦੀਲ ਹੋ ਜਾਵੇਗੀ ਤੇ ਸਬੰਧਤ ਮਸਲੇ ਨੂੰ ਹੋਰ ਹੀ ਰੰਗਤ ਦੇ ਦਿੱਤੀ ਜਾਵੇਗੀ। ਭਾਵੇਂ ਹਰ ਸੁਚੇਤ ਪੰਥਕ ਵਿਦਵਾਨ ਨੂੰ ਉਕਤ ਗੱਲਾਂ ਆਪਣੇ ਭਾਸ਼ਣ ਜਾਂ ਲੇਖਣੀ `ਚ ਸ਼ਾਮਲ ਕਰਨੀਆਂ ਚਾਹੀਦੀਆਂ ਹਨ ਪਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫਰੀਦਕੋਟ-ਮੁਕਤਸਰ-ਬਠਿੰਡਾ ਜ਼ੋਨ ਦੇ ਪ੍ਰਚਾਰਕਾਂ ਵੱਲੋਂ ਤਕਰੀਬਨ ਹਰ ਸਟੇਜ `ਤੇ ਇਹ ਗੱਲਾਂ ਦੁਹਰਾਈਆਂ ਜਾਂਦੀਆਂ ਹਨ। ਕਿਉਂਕਿ ਉਨਾਂ ਦੀ ਮਨਸ਼ਾ ਮਹਿਜ਼ ਇਤਨੀ ਹੈ ਕਿ ਜੇਕਰ ਕੌਮ ਇਨਾਂ ਵਿਵਾਦਤ ਮਸਲਿਆਂ ਨੂੰ ਮਹਿਜ਼ 50 ਸਾਲਾਂ ਲਈ ਅਜੇ ਛੱਡ ਦੇਵੇ ਤੇ ਸਿੱਖ ਧਰਮ ਨੂੰ ਛੱਡਦੇ ਜਾ ਰਹੇ ਅਰਥਾਤ ਪਤਿੱਤ ਹੁੰਦੇ ਜਾ ਰਹੇ ਨੌਜਵਾਨਾਂ ਨੂੰ ਵਾਪਸ ਲੈ ਆਵੇ ਤਾਂ ਉਕਤ ਵਿਵਾਦਤ ਮਸਲਿਆਂ ਨਾਲ ਫਿਰ ਨਜਿੱਠਿਆ ਜਾ ਸਕਦਾ ਹੈ। ਕਿਉਂਕਿ ਸਾਡੇ ਧਰਮ ਤੋਂ ਮੁਨਕਰ ਹੁੰਦੇ ਜਾ ਰਹੇ ਨੌਜਵਾਨਾਂ ਨੂੰ ਪਹਿਲਾਂ ਵਾਪਸ ਘਰ ਲਿਆਉਣਾ ਜਰੂਰੀ ਹੈ। ਪਿਛਲੇ ਦਿਨੀਂ ਮੇਰੇ ਵੱਲੋਂ “ਰੋਜ਼ਾਨਾ ਸਪੋਕਸਮੈਨ” ਅਖ਼ਬਾਰ `ਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਜੱਥੇਬੰਦਕ ਕਾਰਜਸ਼ਾਲਾ ਸਬੰਧੀ ਇੱਕ ਖਬਰ ਪ੍ਰਕਾਸ਼ਤ ਹੋਈ। ਜਿਸ `ਚ ਮੇਰੀ ਗਲਤੀ ਨਾਲ ਰਾਜ ਕਰੇਗਾ ਖਾਲਸਾ ਨਾਅਰੇ ਦਾ ਮੰਤਵ ਜ਼ਮੀਨ ਦਾ ਟੁਕੜਾ ਨਹੀਂ ਬਲਕਿ ਲੋਕਾਂ ਦੇ ਦਿਲਾਂ `ਤੇ ਰਾਜ ਕਰਨਾ ਹੈ, ਅਰਥਾਤ ਇਸ ਖਬਰ `ਚ ‘ਸਿਰਫ’ ਸ਼ਬਦ ਕੱਟਿਆ ਗਿਆ, ਜਦੋਂਕਿ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਪ੍ਰਚਾਰਕਾਂ ਨੇ ‘ਸਿਰਫ ਜ਼ਮੀਨ ਦਾ ਟੁਕੜਾ’ ਨਹੀਂ ਬੋਲਿਆ ਸੀ ਪਰ ਮੈਂ ਲਿਖਣ ਲੱਗਿਆਂ ‘ਸਿਰਫ’ ਸ਼ਬਦ ਦੀ ਬਜਾਇ ਇਕੱਲਾ ਜ਼ਮੀਨ ਦਾ ਟੁਕੜਾ ਹੀ ਲਿਖ ਬੈਠਾ, ਜਿਸ ਨਾਲ ਖਬਰ ਦੇ ਸਾਰੇ ਅਰਥ ਹੀ ਬਦਲ ਗਏ। ਬਾਕੀ ਸਾਰੀ ਖਬਰ ਲਈ ਦੇਸ਼-ਵਿਦੇਸ਼ ਦੇ ਜਾਗਰੂਕ ਵਿਦਵਾਨਾਂ ਦੇ ਧੰਨਵਾਦੀ ਫੋਨ ਆਏ ਪਰ ਕਿਸੇ ਇੱਕ ਵਿਦਵਾਨ ਨੇ ਵੀ ਇਸ ਗਲਤੀ ਵੱਲ ਮੇਰਾ ਧਿਆਨ ਨਾ ਦਿਵਾਇਆ। ਹੁਣ ਪਤਾ ਲੱਗਾ ਹੈ ਕਿ ਕਿਸੇ ਜਸਵਿੰਦਰ ਸਿੰਘ ਸ਼ਾਂਤ ਨਾਂਅ ਦੇ ਲੇਖਕ ਨੇ ਮਾਸਿਕ ਫ਼ਤਹਿਨਾਮਾ ਰਸਾਲੇ `ਚ ਉਕਤ ਸੰਸਥਾ ਖਿਲਾਫ ਬਹੁਤ ਭੜਾਸ ਕੱਢੀ ਹੈ, ਜਦਕਿ ਦੂਜੀ ਪ੍ਰਭਾਵਸ਼ਾਲੀ ਸ਼ਬਦਾਵਲੀ ਬਾਰੇ ਉਨਾਂ ਕੁੱਝ ਵੀ ਨਹੀਂ ਲਿਖਿਆ। ਇੰਝ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਉਕਤ ਲੇਖਕ ਨੇ ਇਸ ਗਲਤ ਲਾਇਨ ਦੇ ਬਹਾਨੇ ਆਪਣੀ ਅਗਲੀ-ਪਿਛਲੀ ਸਾਰੀ ਭੜਾਸ ਕੱਢਣੀ ਹੋਵੇ।
ਮੈਂ ਫਤਹਿਨਾਮਾ ਮੈਗਜ਼ੀਨ ਦੇ ਸੰਪਾਦਕੀ ਮੰਡਲ, ਸਮੂਹ ਪਾਠਕਾਂ ਤੇ ਹੋਰ ਸੰਗਤਾਂ ਦੇ ਧਿਆਨ `ਚ ਲਿਆਉਣਾ ਚਾਹੁੰਦਾ ਹਾਂ ਕਿ ਪਿਛਲੇ ਲਗਭਗ 2 ਦਹਾਕਿਆਂ ਤੋਂ ਫਰੀਦਕੋਟ-ਮੁਕਤਸਰ-ਬਠਿੰਡਾ ਜ਼ੋਨ ਦੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਪ੍ਰਚਾਰਕਾਂ ਵੱਲੋਂ ਸਿੱਖ ਇਤਿਹਾਸ ਤੇ ਵਿਰਸੇ ਦੀ ਸੰਭਾਲ ਲਈ ਸਕੂਲਾਂ, ਕਾਲਜਾਂ ਦੇ ਵਿਦਿਆਰਥੀਆਂ ਨੂੰ ਜੋ ਨੈਤਿਕਤਾ ਦਾ ਪਾਠ ਪੜਾਇਆ ਜਾ ਰਿਹਾ ਹੈ, ਉਸਦੀ ਸ਼ਲਾਘਾ ਕਰਨੀ ਬਣਦੀ ਹੈ। ਕਿਉਂਕਿ ਇਸ ਤੇਜ ਰਫਤਾਰ ਸਮਾਜ `ਚ ਅੱਜ ਕਿਸੇ ਕੋਲ ਵੀ ਵਿਹਲ ਨਹੀਂ ਪਰ ਉਕਤ ਸੰਸਥਾ ਦੇ ਭੈਣਾਂ ਤੇ ਵੀਰ ਨਿਸ਼ਕਾਮ ਸੇਵਾ `ਚ ਯਤਨਸ਼ੀਲ ਹਨ। ਉਕਤ ਜ਼ੋਨ ਦੇ ਇਨਾਂ ਪ੍ਰਚਾਰਕਾਂ ਵੱਲੋਂ ਸਕੂਲਾਂ/ ਕਾਲਜਾਂ `ਚ ਇੱਕ ਸਾਲ ਅੰਦਰ 14 (ਚਾਰ ਰੋਜ਼ਾ ਸ਼ਖਸ਼ੀਅਤ ਉਸਾਰੀ) ਕੈਂਪ ਲਾਏ ਜਾਂਦੇ ਹਨ, ਸਕੂਲਾਂ/ਕਾਲਜਾਂ `ਚ 11 ਯੁਵਕ ਮੇਲੇ, ਸਿੱਖ ਇਤਿਹਾਸ ਤੇ ਵਿਰਸੇ ਦੀ ਸੰਭਾਲ ਲਈ 200 ਸੈਮੀਨਾਰ, 450 ਸਕੂਲਾਂ/ਕਾਲਜਾਂ `ਚ ਨੈਤਿਕ ਸਿੱਖਿਆ ਇਮਤਿਹਾਨ ਦੌਰਾਨ ਲਗਭਗ 35000 ਵਿਦਿਆਰਥੀ ਪ੍ਰੀਖਿਆ ਦਿੰਦੇ ਹਨ, ਸਰਬੱਤ ਦਾ ਭਲਾ ਵਿਦਿਆਰਥੀ ਭਲਾਈ ਯੋਜਨਾ ਤਹਿਤ 2000 ਰੁਪੈ ਪ੍ਰਤੀ ਵਿਦਿਆਰਥੀ ਵਜੀਫਾ ਪਿਛਲੇ ਸਾਲ 101 ਹੋਣਹਾਰ ਵਿਦਿਆਰਥੀਆਂ ਨੂੰ ਦਿੱਤਾ ਗਿਆ, 125 ਪਿੰਡਾਂ `ਚ ਸਿੱਖ ਇਤਿਹਾਸ ਬਾਰੇ ਇਤਿਹਾਸਕ ਫਿਲਮਾਂ ਦੇ ਸ਼ੋਅ ਕਰਵਾਏ ਗਏ, ਸਿੱਖ ਇਤਿਹਾਸ ਨੂੰ ਘਰਾਂ `ਚ ਪਹੁੰਚਾਉਣ ਲਈ 90 ਪੁਸਤਕ ਪ੍ਰਦਰਸ਼ਨੀਆਂ ਲੱਗੀਆਂ, ਜਿਸ `ਚ ਸਾਢੇ ਚਾਰ ਲੱਖ ਰੁਪੈ ਦਾ ਧਾਰਮਿਕ ਸਾਹਿਤ ਵਿਕਿਆ, ਬੱਚਿਆਂ ਦੀਆਂ ਗਰਮੀ ਦੀਆਂ ਛੁੱਟੀਆਂ ਦੌਰਾਨ 20 ਦਿਨ 14 ਥਾਵਾਂ `ਤੇ ਸਮਰ ਸਕੂਲ ਲਾ ਕੇ ਬੱਚਿਆਂ ਨੂੰ ਨੈਤਿਕਤਾ ਦਾ ਪਾਠ ਪੜਾਇਆ ਜਾਂਦਾ ਹੈ, ਜਿਸ `ਚ ਹਰ ਸਾਲ 1900 ਦੇ ਕਰੀਬ ਬੱਚੇ ਕਲਾਸਾਂ ਲਾਉਂਦੇ ਹਨ, ਇਸ ਤੋਂ ਇਲਾਵਾ ਕੀਰਤਨ ਲੜੀਆਂ, ਦਸਤਾਰ ਸਿਖਲਾਈ ਕੈਂਪ, ਦਸਤਾਰ ਚੇਤਨਾ ਮਾਰਚ, ਨਸ਼ਾ ਵਿਰੋਧੀ ਮੁਹਿੰਮ, ਕੌਣ ਬਣੇਗਾ ਗੁਰਸਿੱਖ ਪਿਆਰਾ ਪ੍ਰੋਜੈਕਟ ਆਦਿ ਅਨੇਕਾਂ ਅਜਿਹੇ ਕਾਰਜ ਹਨ, ਜਿਨਾਂ ਰਾਹੀਂ ਸਿੱਖ ਧਰਮ ਤੋਂ ਦੂਰ ਹੁੰਦੇ ਜਾ ਰਹੇ ਨੌਜਵਾਨਾਂ ਨੂੰ ਵਾਪਸ ਮੋੜਨ ਦੇ ਉਪਰਾਲੇ ਹੋ ਰਹੇ ਹਨ। ਦਿਲਚਸਪ ਤੇ ਖੁਸ਼ੀ ਵਾਲੀ ਗੱਲ ਇਹ ਹੈ ਕਿ ਇਨਾਂ ਕਾਰਜਾਂ ਸਦਕੇ ਹਜ਼ਾਰਾਂ ਨੌਜਵਾਨ ਦੁਬਾਰਾ ਸਾਬਤ ਸੂਰਤ ਹੋ ਚੁੱਕੇ ਹਨ ਤੇ ਉਹ ਗੁਰਮਤਿ ਜੀਵਨ-ਜਾਂਚ ਅਪਨਾ ਕੇ ਜੀਵਨ ਸਫਲ ਕਰਨ ਦੇ ਰਸਤੇ ਤੁਰ ਪਏ ਹਨ। ਕਿੰਨਾ ਚੰਗਾ ਹੋਵੇ ਜੇਕਰ ਕਿਸੇ ਵੱਲ ਉਂਗਲ ਕਰਨ ਅਰਥਾਤ ਕਿੰਤੂ-ਪਰੰਤੂ ਦਾ ਵਿਵਾਦ ਛੇੜਨ ਤੋਂ ਪਹਿਲਾਂ ਸਬੰਧਤ ਘਟਨਾ ਦੀ ਤਹਿ ਤੱਕ ਪਹੁੰਚਿਆ ਜਾਵੇ। ਸਟੱਡੀ ਸਰਕਲ ਦੇ ਪ੍ਰਚਾਰਕ ਕੋਈ ਨਿੱਜੀ ਸ਼ੋਹਰਤ ਦੇ ਭੁੱਖੇ ਨਹੀਂ ਤੇ ਉਪਰੋਕਤ ਦਰਸਾਈ ਸ਼ਬਦਾਵਲੀ ਕੋਈ ਕਾਗਜ਼ੀ ਕਾਰਵਾਈ ਨਹੀਂ, ਬਲਕਿ ਉਕਤ ਪ੍ਰਚਾਰਕ ਪੂਰੀ ਤਨਦੇਹੀ ਨਾਲ ਸੇਵਾ ਕਾਰਜਾਂ `ਚ ਡਟੇ ਹੋਏ ਹਨ। ਅੰਤ `ਚ ਬੇਨਤੀ ਕਰਦਾ ਹਾਂ ਕਿ ਸਖਤ ਭਾਸ਼ਾ ਦੀ ਵਰਤੋਂ ਨਾ ਕਰੀਏ, ਰਲ-ਮਿਲ ਕੇ ਚੱਲੀਏ, ਸੇਵਾ ਕਾਰਜਾਂ `ਚ ਯਤਨਸ਼ੀਲ ਵੀਰਾਂ/ਭੈਣਾਂ ਨੂੰ ਉਤਸ਼ਾਹਿਤ ਕਰੀਏ ਨਾ ਕਿ ਉਨਾਂ ਦਾ ਹੌਂਸਲਾ ਤੋੜੀਏ।
ਭੁੱਲ-ਚੁੱਕ ਦੀ ਖਿਮਾਂ
ਗੁਰਿੰਦਰ ਸਿੰਘ ਕੋਟਕਪੂਰਾ,
ਮੋਬਾ. 98728-10153


(11/04/12)
ਜਸਵਿੰਦਰ ਸਿੰਘ ਭੁੱਲਰ/ਡਾ: ਪਰਮਜੀਤ ਸਿੰਘ ਸਮਰਾ

ਚੱਲ ਪਾਲਕੀ ਦਿੱਲੀ ਨੂੰ ਚੱਲ ਪਉ, ਪਾਲਕੀ ਦਿੱਲੀ ਨੂੰ ਚੱਲ ਪਈ
ਜਸਵਿੰਦਰ ਸਿੰਘ ਭੁੱਲਰ ੨੫ ਜੁਲਾਈ ੨੦੧੦ ਨੂੰ ਅਮੈਰਿਕਾ ਵਿੱਚ ਸੰਗਤਾਂ ਅੱਠਵੇਂ ਗੁਰੂ ਸ੍ਰੀ ਗੁਰੂ ਹਰ ਕ੍ਰਿਸਨ ਸਾਹਿਬ ਜੀ ਦਾ ਪ੍ਰਕਾਸ਼ ਉਤਸਵ ਮਨਾ ਰਹੀਆਂ ਸਨ। ਅੰਮ੍ਰਿਤਸਰ ਤੋਂ ਆਏ ਸਤਿਕਾਰਯੋਗ ਬਾਬਾ ਜੀ ਕਥਾ ਕਰ ਰਹੇ ਸਨ। ਜਦ ਮੈਂ ਗੁਰੂ ਘਰ ਪਹੁੰਚਿਆ ਤਾਂ ਉਸ ਵੇਲੇ ਬਾਬਾ ਜੀ ਰਾਮ ਰਾਏ ਦੇ ਦਿੱਲੀ ਜਾਣ ਬਾਰੇ ਕਥਾ ਕਰ ਰਹੇ ਸਨ ਕਿ ਉਹ ਕਿਹੜੇ ਹਲਾਤ ਸਨ ਜਦ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਨੇ ਬਾਬਾ ਰਾਮ ਰਾਏ ਨੂੰ ਦਿੱਲੀ ਭੇਜਿਆ ਸੀ। ਗੁਰੂ ਸਹਿਬ ਵਲੋਂ ਬਾਬਾ ਰਾਮ ਰਾਏ ਨੂੰ ਸ਼ਕਤੀਆਂ ਦੇ ਕੇ ਦਿੱਲੀ ਘੱਲਿਆ ਗਿਆ ਸੀ। ਦਿੱਲੀ ਨੂੰ ਚੱਲਣ ਤੋਂ ਪਹਿਲਾਂ ਬਾਬਾ ਜੀ ਨੇ ਸੋਚਿਆ ਕਿ ਮੈਂ ਵੇਖ ਤਾਂ ਲਵਾਂ ਕਿ ਮੇਰੇ ਕੋਲ ਕੋਈ ਸ਼ਕਤੀ ਹੈ ਵੀ ਕਿ ਨਹੀਂ। ਬਾਬਾ ਜੀ ਨੇ ਪਾਲਕੀ ਨੂੰ ਕਿਹਾ ਕਿ ਚੱਲ ਪਾਲਕੀ ਦਿੱਲੀ ਨੂੰ ਚੱਲ ਪਉ, ਪਾਲਕੀ ਦਿੱਲੀ ਨੂੰ ਚੱਲ ਪਈ। ਫਿਰ ਬਾਬਾ ਜੀ ਨੇ ਪਾਲਕੀ ਨੂੰ ਕਿਹਾ ਕਿ ਪਾਲਕੀ ਵਾਪਸ ਆ ਜਾ ਤਾਂ ਪਾਲਕੀ ਵਾਪਸ ਆ ਗਈ। ਉਸ ਤੋਂ ਬਾਅਦ ਬਾਬਾ ਰਾਮ ਰਾਏ ਜੀ ਕੁਝ ਹੋਰ ਸਿੱਖਾਂ ਨਾਲ ਦਿੱਲੀ ਵੱਲ ਨੂੰ ਚੱਲ ਪਏ। ਇਹ ਗੱਲ ਤਾਂ ਕਈ ਵਾਰ ਸੁਣੀ ਹੋਈ ਹੈ ਕਿ ਬਾਬਾ ਜੀ ਨੇ ਉਥੇ ੭੨ ਕਰਾਮਾਤਾਂ ਵਿਖਾਈਆਂ ਪਰ ਜੋ ਇਥੇ ਮੈਂ ਸੁਣਿਆਂ ਉਹ ਉਸ ਦਿਨ ਦਾ ਮੇਰੇ ਮਨ ਵਿੱਚ ਘੁੰਮਦਾ ਰਿਹਾ ਹੈ ਮੈਂ ਸੋਚਿਆ ਕਿ ਮੈਂ ਵੈਬ ਅਤੇ ਅਖਬਾਰ ਤੇ ਪਾਠਕਾਂ ਨਾਲ ਸਾਝਾਂ ਕਰਾਂ ਸ਼ਾਇਦ ਮੇਰੀ ਇਸ ਉਲਝਣ ਦਾ ਜਵਾਬ ਹੀ ਕਿਤੋਂ ਮਿਲ ਜਾਵੇ।
ਬਾਬਾ ਜੀ ਨੇ ਅੱਗੇ ਕਿਹਾ ਕਿ ਜਦ ਬਾਬਾ ਰਾਮ ਰਾਏ ਜੀ ਸਿੱਖਾਂ ਨਾਲ ਦਿੱਲੀ ਪਹੁੰਚੇ ਤਾਂ ਬਾਦਸ਼ਾਹ ਨੇ ਪਹਿਲਾਂ ਹੀ ਮਨ ਵਿੱਚ ਸੋਚਿਆ ਹੋਇਆ ਮੈਂ ਬਾਬਾ ਰਾਮ ਰਾਏ ਨੂੰ ਬੱਕਰਾ ਪੇਸ਼ ਕਰਾਂ ਤੇ ਕੱਲ੍ਹ ਨੂੰ ਮੈਂ ਕਹਾਂਗਾ ਕਿ ਬੱਕਰੇ ਨੂੰ ਜਿੰਦਾ ਕਰੋ ਤੇ ਉਧਰ ਬਾਬਾ ਜੀ ਵੀ ਉਸ ਦੇ ਮਨ ਦੀ ਰਮਜ ਸਮਝ ਗਏ ਇਸ ਲਈ ਜਦ ਸਿੱਖਾਂ ਨੂੰ ਬੱਕਰਾ ਦਿੱਤਾ ਗਿਆ ਤਾਂ ਬਾਬਾ ਜੀ ਨੇ ਸਿੱਖਾਂ ਨੂੰ ਕਿਹਾ ਕਿ ਬੱਕਰੇ ਦੀ ਖੱਲ ਸਾਬਤ ਰੱਖਣੀ ਹੈ ਅਤੇ ਬੱਕਰਾਂ ਛਕ ਕੇ ਸਾਰੀਆਂ ਹੱਡੀਆਂ ਵੀ ਤੁਸੀਂ ਖੱਲ ਵਿੱਚ ਪਾ ਕੇ ਰੱਖ ਲੈਣੀਆਂ। ਸਿੱਖਾਂ ਨੇ ਇਸ ਤਰਾਂ ਹੀ ਕੀਤਾ ਅਤੇ ਸਾਰੀਆਂ ਹੱਡੀਆਂ ਖੱਲ ਵਿੱਚ ਪਾ ਕੇ ਰੱਖ ਲਈਆਂ ਅਤੇ ਬੱਕਰੇ ਦੀ ਇੱਕ ਲੱਤ ਕਾਜ਼ੀ ਨੂੰ ਭੇਜ ਦਿੱਤੀ। ਅਗਲੇ ਦਿਨ ਬਾਦਸ਼ਾਹ ਨੇ ਬਾਬਾ ਰਾਮ ਰਾਏ ਜੀ ਨੂੰ ਆਪਣੇ ਦਰਬਾਰ ਵਿੱਚ ਸੱਦਿਆ ਅਤੇ ਉਸ ਨੂੰ ਕਿਹਾ ਕਿ ਕੱਲ੍ਹ ਤੁਹਾਨੂੰ ਗਲਤੀ ਨਾਲ ਕਿਸੇ ਦਾ ਬੱਕਰਾ ਘੱਲਿਆ ਗਿਆ ਸੀ ਅਤੇ ਉਹ ਬੱਕਰਾ ਉਨਾਂ ਨੂੰ ਵਾਪਸ ਕਰਨਾ ਹੈ ,ਇਸ ਲਈ ਬਾਬਾ ਜੀ ਨੂੰ ਬੱਕਰਾ ਨੂੰ ਜਿੰਦਾ ਕਰਨ ਲਈ ਕਿਹਾ ਗਿਆ। ਪਹਿਲਾਂ ਤਾਂ ਬਾਬਾ ਜੀ ਨੇ ਕਿਹਾ ਕਿ ਬੱਕਰਾ ਬਣਾ ਕੇ ਛਕਿਆ ਜਾ ਚੁੱਕਾ ਹੈ ਅਤੇ ਕਿਰਿਆ ਰਾਹੀਂ ਬਾਹਰ ਵੀ ਜਾ ਚੁੱਕਾ ਹੈ ਹੁਣ ਬੱਕਰਾ ਜਿੰਦਾ ਕਿਸ ਤਰਾਂ੍ਹ ਹੋ ਸਕਦਾ ਹੈ । ਬਾਦਸ਼ਾਹ ਨੇ ਫਿਰ ਬਾਬਾ ਜੀ ਨੂੰ ਬੱਕਰਾ ਜਿੰਦਾ ਕਰਨ ਲਈ ਕਿਹਾ ਤਾਂ ਬਾਬਾ ਜੀ ਨੇ ਬੱਕਰਾ ਜਿੰਦਾ ਕਰ ਦਿੱਤਾ ਪਰ ਬੱਕਰੇ ਦੀਆਂ ਲੱਤਾਂ ਤਿੰਨ ਹੀ ਸੀ। ਫਿਰ ਬਾਦਸ਼ਾਹ ਨੇ ਆਖਿਆ ਕਿ ਬੱਕਰਾ ਸਾਬਤ ਨਹੀਂ ਹੈ ਇਸ ਦੀ ਇੱਕ ਲੱਤ ਘਟ ਹੈ ਤਾਂ ਬਾਬਾ ਜੀ ਨੇ ਕਿਹਾ, ਚੌਥੀ ਲੱਤ ਕਾਜ਼ੀ ਪਾਸ ਹੈ ਉਸ ਨੂੰ ਭੇਜੀ ਗਈ ਸੀ। ਫਿਰ ਕਾਜ਼ੀ ਨੂੰ ਪੁੱਛਿਆ ਗਿਆ ਕਿ ਤੂੰ ਬੱਕਰੇ ਦੀ ਲੱਤ ਖਾਧੀ ਹੈ ਤਾਂ ਉਸ ਨੇ ਕਿਹਾ ਹਾਂ। ਉਥੋਂ ਸ਼ੁਰੂ ਹੋਈ ਹੈ ਇਹ ਗੱਲ ਕਿ ਸਹਿ ਦੀਆਂ ਤਿੰਨ ਲੱਤਾਂ ਹੁੰਦੀਆਂ ਹਨ।
ਗੁਰੂਘਰ ਦੀਆਂ ਸਟੇਜ਼ਾਂ ਤੇ ਮਾਸ ਖਾਣ ਵਿਰੁੱਧ ਬੋਲਣ ਵਾਲੇ ਇਹ ਕਥਾਕਾਰ ਅਤੇ ਪ੍ਰਚਾਰਕ ਤਾਂ ਹਮੇਸਾਂ ਮਾਸ ਖਾਣ ਦੀ ਵਿਰੋਧਤਾ ਕਰਦੇ ਹਨ ਅਤੇ ਜਦ ਉਨਾਂ ਤੋਂ ਗੁਰੂ ਸਾਹਿਬਾਨਦੇ ਸ਼ਿਕਾਰ ਬਾਰੇ ਪੁੱਛਿਆ ਜਾਵੇ ਤਾਂ ਉਹ ਕਹਿੰਦੇ ਹਨ ਕਿ ਗੁਰੂ ਜੀ ਤਾਂ ਇਨਾਂ ਜਾਨਵਰਾਂ ਦੀ ਮੁਕਤੀ ਵਾਸਤੇ ਹੀ ਉਨਾਂ ਨੂੰ ਮਾਰ ਕੇ ਉਨਾਂ ਦਾ ਕਲਿਆਨ ਕਰਦੇ ਸਨ। ਇਥੇ ਸਤਿਕਾਰਯੋਗ ਬਾਬਾ ਜੀ ਕਥਾ ਵਿੱਚ ਬਾਬਾ ਰਾਮ ਰਾਏ ਜੀ ਅਤੇ ਉਸ ਦੇ ਨਾਲ ਗਏ ਸਿੱਖਾਂ ਨੂੰ ਬੱਕਰੇ ਛਕਾ ਰਹੇ ਹਨ। ਕੀ ਇਨਾਂ ਗੱਲਾਂ ਦਾ ਕੋਈ ਠੀਕ ਉੱਤਰ ਮਿਲ ਸਕਦਾ ਹੈ ? ਮੇਰੇ ਵਰਗੇ ਸਿੱਖਾਂ ਦੇ ਮਨ ਵਿੱਚ ਸ਼ੰਕੇ ਪੈਦਾ ਹੁੰਦੇ ਹਨ ਸਾਡੇ ਪ੍ਰਚਾਰਕਾਂ ਦੀਆਂ ਇਸ ਤਰਾਂ੍ਹ ਦੀਆਂ ਸਾਖੀਆਂ ਸੁਣ ਕੇ। ਇਹ ਸਾਖੀ ਤਾਂ ਆਪਾਂ ਸੱਭ ਨੇ ਸੁਣੀ ਹੋਵੇਗੀ ਸਤਵੇਂ ਗੁਰੂ ਸਹਿਬ ਜੀ ਗੁਰੂ ਹਰ ਰਾਏ ਜੀ ਦੇ ਚੋਲੇ ਨਾਲ ਇੱਕ ਫੁੱਲ ਝੜ ਜਾਣ ਦੀ ਜਦ ਸਾਡੇ ਪ੍ਰਚਾਰਕ ਸਤਵੇਂ ਗੁਰੂ ਸਾਹਿਬਾਨ ਬਾਰੇ ਕਹਿੰਦੇ ਗੁਰੂ ਘਰ ਦੀਆਂ ਸੇਟਜ਼ਾਂ ਤੋਂ ਕਹਿੰਦੇ ਹਨ ਉਹ ਬਹੁਤ ਕੋਮਲ ਸੁਭਾਅ ਦੇ ਸਨ । ਜੋ ਗੁਰੂਸਾਹਿਬਾਨ ਬਾਗ ਵਿੱਚ ਚੱਲਦਿਆਂ ਇਨਾਂ੍ਹ ਖਿਆਲ ਰੱਖਦੇ ਸਨ ਕੇ ਉਨਾਂ ਦੇ ਚੋਲੇ ਨਾਲ ਕੋਈ ਫੁੱਲ ਨਾ ਡਿੱਗ ਪਵੇ ਉਨਾਂ ਦੇ ਸਾਹਿਬਜ਼ਾਦੇਬਾਬਾ ਰਾਮ ਰਾਏ ਅਤੇ ਉਨਾਂ੍ਹ ਨਾਲ ਦਿੱਲੀ ਗਏ ਹੋਏ ਸਿੱਖਾਂ ਨੂੰ ਸਾਡੇ ਪ੍ਰਚਾਰਕ ਬੱਕਰੇ ਛਕਾ ਰਹੇ ਹਨ। ਮੇਰੇਮਨ ਵਿੱਚ ਅਗਲਾ ਸਵਾਲ ਇਹ ਵੀ ਆਉਂਦਾ ਹੈ ਕਿ ਬਾਬਾ ਰਾਮ ਰਾਏ ਦੇ ਨਾਲ ਗਏ ਸਿੱਖ ਉਥੇ ਬਾਦਸ਼ਾਹ ਨਾਲ ਹੋਣ ਵਾਲੀ ਮੁਲਾਕਾਤ ਬਾਰੇ ਰਣਨੀਤੀ ਬਣਾ ਰਹੇ ਹੋਣਗੇ ਆਪਸ ਵਿੱਚ ਸਲਾਹ ਮਸ਼ਵਰਾ ਕਰ ਰਹੇ ਹੋਣਗੇ ਜਾਂ ਉਹ ਉਥੇ ਜਸ਼ਨ ਮਨਾ ਰਹੇ ਹੋਣਗੇ ਅਤੇ ਬੱਕਰੇ ਝਟਕਾ ਰਹੇ ਹੋਣਗੇ ? ਜੇਕਰ ਸੱਚ ਮੁੱਚ ਹੀ ਬੱਕਰਾ ਝਟਕਾਇਆ ਗਿਆ ਤਾਂ ਕੀ ਕਾਜ਼ੀ ਇਨਾਂ੍ਹ ਦਾ ਮਾਮਾ ਲੱਗਦਾ ਸੀ ਜਿਸ ਨੂੰ ਇਨਾਂ੍ਹ ਨੇ ਬੱਕਰੇ ਦੀ ਲੱਤ ਭੇਜ ਦਿੱਤੀ ? ਦਿੱਲੀ ਪਹੁੰਚੇ ਸਿੱਖ ਕਾਜ਼ੀ ਨੂੰ ਕਿਸ ਤਰਾਂ੍ਹ ਪਹਿਲਾਂ ਹੀ ਜਾਣਦੇ ਸਨ ? ਕੀ ਇਨਾਂ੍ਹ ਦਾ ਝਟਕਾਇਆ ਹੋਇਆ ਬੱਕਰਾ ਕਾਜ਼ੀ ਖਾ ਸਕਦਾ ਹੈ ਜਿਨਾਂ੍ਹ ਨੂੰ ਆਮ ਮੁਸਲਮਾਨ ਕਾਫਰ ਕਹਿੰਦੇ ਸਨ ਤਾਂ ਕਾਜ਼ੀ ਵਰਗਾ ਧਾਰਮਿਕ ਪਦਵੀ ਤੇ ਬੈਠਾ ਵਿਅਕਤੀ ਇਨਾਂ੍ਹ ਵਲੋਂ ਝਟਕਾਏ ਹੋਏ ਬੱਕਰੇ ਦੀ ਲੱਤ ਕਿਵੇਂ ਛਕ ਗਿਆ ਹੋਵੇਗਾ ਜੋ ਕਿ ਸਿਰਫ ਹਲਾਲ ਮਾਸ ਹੀ ਖਾਣ ਵਾਲਾ ਧਾਰਮਿਕ ਵਿਅਕਤੀ ਸੀ। ਸਾਡੇ ਡੇਰਿਆਂ ਨਾਲ ਸਬੰਧਤ ਪ੍ਰਚਾਰਕ ਜਿਹੜੇ ਸਰਬਪ੍ਰਮਾਨਿਤ ਸਿੱਖ ਰਹਿਤ ਮਰਿਆਦਾ ਨੂੰ ਮੰਨਣੋ ਇਨਕਾਰੀ ਹਨ ਅਤੇ ਖਾਸ ਕਰਕੇ ਮਾਸ ਦੇ ਮੁੱਦੇ ਤੇ ਇਹ ਕਹਿੰਦੇ ਹਨ ਕਿ ਗੁਰੂ ਜੀ ਤਾਂ ਜਾਨਵਰਾਂ ਦੀ ਮੁਕਤੀ ਵਾਸਤੇ ਸ਼ਿਕਾਰ ਖੇਡਦੇ ਸਨ ਪਰ ਸਾਡੇ ਸਤਿਕਾਰ ਯੋਗ ਪ੍ਰਚਾਰਕ ਸਾਹਿਬ ਗੁਰੂ ਜੀ ਦੇਸਾਹਿਬਜ਼ਾਦੇ ਅਤੇ ਗੁਰੂ ਜੀ ਦੇ ਸਿੱਖਾਂ ਨੂੰ ਬਾਦਸ਼ਾਹ ਵਲੋਂ ਭੇਜੇ ਗਏ ਬੱਕਰੇ ਖੁਆ ਰਹੇ ਹਨ। ਇਹ ਸਾਡੇਡੇਰੇਦਾਰ ਜਾਨਵਰਾਂ ਦਾ ਮਾਸ ਖਾਣਾ ਤਾਂ ਮਨਾ੍ਹ ਕਰਦੇ ਹਨ ਪਰ ਇਨਾਂ੍ਹ ਵਿੱਚੋਂ ਕਈਡੇਰੇਦਾਰ ਮਨੁੱਖਾਂ ਦਾ ਖੂਨ ਪੀ ਜਾਂਦੇ ਹਨ। ਇਹੋ ਜਿਹੀਆਂ ਸਾਖੀਆਂ ਦੀ ਗੱਲ ਇੱਕ ਗੁਰੂਘਰ ਦੀ ਨਹੀਂ ਅਤੇ ਕਿਸੇ ਇੱਕ ਪ੍ਰਚਾਰਕ ਦੀ ਨਹੀਂ ਸਗੋਂ ਇੱਕ ਵਰਗ ਦੀ ਹੈ ਜਿਸ ਦੀ ਨਿਰਮਲਿਆਂ ਨਾਲ ਤਾਂ ਨੇੜਤਾ ਪਹਿਲਾਂ ਤੋਂ ਹੀ ਸੀ ਹੁਣ ਉਨਾਂ੍ਹ ਦੀ ਨੇੜਤਾ ਬਰਾਹਮਣਵਾਦ ਨਾਲ ਜੱਗ ਜ਼ਾਹਰ ਹੋ ਰਹੀ ਹੈ ਅਤੇ ਉਨਾਂ੍ਹ ਦੇ ਡੇਰਿਆਂ ਦੀਆਂ ਤਾਰਾਂ ਸ੍ਰੀ ਅੰਮ੍ਰਿਤਸਰ ਨਾਲ ਜੁੜਣ ਦੀ ਬਿਜਾਏ ਚੰਡੀਗੜ੍ਹ ਅਤੇ ਦਿੱਲੀ ਨਾਲ ਜੁੜ ਗਈਆਂ ਹਨ। ਇਹ ਸਾਡੇਡੇਰੇਦਾਰ ਬਾਬੇ ਨਾਨਕ ਵਲੋਂ ਦਰਸਾਏ ਮਾਰਗ ਦੀ ਬਿਜ਼ਾਏ ਆਪਨਾ ਨਵਾਂ ਮਾਰਗ ਅਪਨਾ ਰਹੇ ਹਨ। ਇਹ ਵਰਗ ਹੁਣ ਭਾਈ ਲਾਲੋ ਨੂੰ ਛੱਡ ਕੇ ਮਲਿਕ ਭਾਗੋ ਵਲ ਨੂੰ ਮੂੰਹ ਕਰ ਬੈਠਾ ਹੈ। ਸਿੱਖੋ ਜਾਗੋ ਜਦ ਅਸੀਂ ਦੁਨੀਆਂ 'ਚ ਕਿਤੇ ਵੀ ਇਹੋ ਜਿਹੀਆਂ ਸਾਖੀਆਂ ਸੁਣਦੇ ਹਾਂ ਜੋ ਮਨਘੜਤ ਲੱਗਦੀਆਂ ਹਨ ਤਾਂ ਉਨਾਂ੍ਹ ਬਾਰੇ ਸ਼ੰਕੇ ਦੂਰ ਕਰਨ ਲਈ ਪ੍ਰਚਾਰਕਾਂ ਨੂੰ ਸਵਾਲ ਪੁੱਛ ਲੈਣੇ ਚਾਹੀਦੇ ਹਨ। ਗੁਰ ਇਤਿਹਾਸ ਦੇ ਨਾਲ ਜੁੜੀਆਂ ਮਨਘੜਤ ਕਹਾਣੀਆਂ ਦਾ ਸਾਨੂੰ ਨਿਖੇੜਾ ਕਰ ਲੈਣਾ ਚਾਹੀਦਾ ਹੈ ਅਤੇ ਇਨਾਂ੍ਹ ਕਹਾਣੀਆਂ ਸੁਣ ਕੇ ਮਨਪ੍ਰਚਾਵਾ ਕਰਨ ਨਾਲੋਂ ਸੱਚ ਦੇ ਸੂਰਜ ਅਤੇ ਜਗਦੀ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਹੀ ਜੁੜਣਾ ਚਾਹੀਦਾ ਹੈ। ਵਹਿਗੁਰੂ ਭਲੀ ਕਰੇ!


(10/04/12)
ਡਾ: ਇਕਬਾਲ ਸਿੰਘ ਢਿੱਲੋਂ

ਸਤਿਕਾਰਯੋਗ ਸੰਪਾਦਕ ਜੀ, ਆਪ ਜੀ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ।

ਪਿਛਲੇ ਦਿਨੀਂ ਸ. ਹਰਦੇਵ ਸਿੰਘ ਜੰਮੂ ਜੀ ਵੱਲੋਂ ਸਿਖਮਾਰਗ ਵੈਬਸਾਈਟ ਉੱਤੇ ਪੱਤਰਾਂ ਰਾਹੀਂ ਸਿਖ ਸੰਦਰਭ ਵਿੱਚ ਰੰਗਾਂ ਬਾਰੇ ਵਿਚਾਰ ਪੇਸ਼ ਕੀਤੇ ਗਏ ਹਨ। ਇਹ ਵਿਚਾਰ ਤੱਤ ਗੁਰਮਤਿ ਪਰਿਵਾਰ ਵੱਲੋਂ ਸਿਖਮਾਰਗ ਵੈਬਸਾਈਟ ਉੱਤੇ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਸਬੰਧ ਵਿੱਚ ਪ੍ਰਕਾਸ਼ਿਤ ਕੀਤੇ ਗਈ ਉਸ ਲਿਖਤ ਨੂੰ ਅਧਾਰ ਬਣਾ ਕੇ ਪਰਗਟ ਕੀਤੇ ਗਏ ਹਨ ਜਿਸ ਵਿੱਚ ਇਹ ਵੀ ਦਸਿੱਆ ਗਿਆ ਹੈ ਕਿ ਕਿਵੇਂ ਸਿਖ ਸ਼ਰਧਾਲੂਆਂ ਵੱਲੋਂ ਕੇਸਰੀ ਰੰਗ ਦੇ ਝੰਡੇ ਲਹਿਰਾਉਣਾ ਅਸਲ ਵਿੱਚ ਬ੍ਰਾਹਮਣਵਾਦੀ ‘ਭਗਵੇਂਕਰਨ’ ਦਾ ਪ੍ਰਗਟਾਵਾ ਕਰਨਾ ਹੀ ਹੈ।

ਸ. ਜੰਮੂ ਜੀ ਦਾ ਮਨਸ਼ਾ ਇਹ ਸਾਬਤ ਕਰਨ ਦਾ ਹੈ ਕਿ ‘ਕੇਸਰੀ’ ਰੰਗ ‘ਭਗਵਾ’ ਭਾਵ ‘ਗੇਰੂਆ’ ਨਹੀਂ ਹੁੰਦਾ ਇਸ ਲਈ ਸਿਖ ਮੱਤ ਵਿੱਚ ਵਰਤੇ ਜਾ ਰਹੇ ਕੇਸਰੀ ਰੰਗ ਨੂੰ ਭਗਵਾਕਰਨ ਦੀ ਕਾਰਵਾਈ ਨਹੀਂ ਸਮਝਿਆ ਜਾਣਾ ਚਾਹੀਦਾ। ਇਸ ਸਬੰਧੀ ਉਹਨਾਂ ਨੇ ਭਾਈ ਕਾਹਨ ਸਿੰਘ ਨਾਭਾ ਰਚਿਤ ‘ਮਹਾਨ ਕੋਸ਼’ ਵਿੱਚੋਂ ਹਵਾਲੇ ਦਿੰਦੇ ਹੋਏ ਇਹ ਸਿੱਟਾ ਕਢਿਆ ਹੈ ਕਿ ਕਿਉਂਕਿ ਭਾਈ ਨਾਭਾ ਨੇ ‘ਕੇਸਰੀ’ ਨੂੰ ‘ਭਗਵਾ’ ਨਹੀਂ ਕਿਹਾ ਇਸ ਲਈ ਇਹ ਦੋਵ੍ਹੇਂ ਸ਼ਬਦ-ਰੂਪ ਦੋ ਵੱਖਰੇ ਰੰਗਾਂ ਦੇ ਨਾਮ ਹਨ। ਇਸ ਸਥਿਤੀ ਸਬੰਧੀ ਹੇਠਾਂ ਦਿੱਤੇ ਦੋ ਨੁਕਤੇ ਵਿਸ਼ੇਸ਼ ਤੌਰ ਤੇ ਧਿਆਨ ਮੰਗਦੇ ਹਨ:

1. ਭਾਈ ਕਾਹਨ ਸਿੰਘ ਨਾਭਾ ਨੇ ‘ਮਹਾਨ ਕੋਸ਼’ ਤਕਰੀਬਨ ਇੱਕ ਸਦੀ ਪਹਿਲਾਂ ਰਚਿਆ ਸੀ। ਇਸ ਲਈ ਕਿਸੇ ਵੀ ਵਿਸ਼ੇ ਤੇ ਭਾਈ ਕਾਹਨ ਸਿੰਘ ਨਾਭਾ ਦੀ ਦਿੱਤੀ ਹੋਈ ਕਿਸੇ ਵਿਆਖਿਆ ਨੂੰ ਅੰਤਿਮ ਮੰਨ ਲੈਣਾ ਨਾਦਾਨੀ ਹੀ ਹੈ। ਨਿਰਸੰਦੇਹ ਭਾਈ ਨਾਭਾ ਨੇ ਬੜਾ ਹੀ ਸ਼ਲਾਘਾਯੋਗ ਕੰਮ ਕੀਤਾ ਹੈ ਪਰੰਤੂ ਇਹ ਵੀ ਹੋ ਸਕਦਾ ਹੈ ਕਿ ਕਿਸੇ ਵਿਸ਼ੇ ਦੇ ਖੇਤਰ ਵਿੱਚ ਹੋਰ ਖੋਜ ਉਪਰੰਤ ਕੋਈ ਅਗਲੇਰਾ ਸਿੱਟਾ ਸਾਹਮਣੇ ਆ ਜਾਵੇ।

2. ਜੇਕਰ ‘ਮਹਾਨ ਕੋਸ਼’ ਵਿੱਚ ਭਾਈ ਕਾਹਨ ਸਿੰਘ ਨਾਭਾ ਨੇ ‘ਕੇਸਰੀ’ ਅਤੇ ‘ਭਗਵਾ’ ਦੋ ਸ਼ਬਦ-ਰੂਪਾਂ ਨੂੰ ਪਰਿਆਇਵਾਚੀ (synonymous) ਕਰ ਕੇ ਪੇਸ਼ ਨਹੀਂ ਕੀਤਾ, ਉਸ ਨੇ ਇਹਨਾਂ ਸ਼ਬਦ-ਰੂਪਾਂ ਦੇ ਪਰਿਆਇਵਾਚੀ ਨਾ ਹੋਣ ਦਾ ਦਾਵਾ ਵੀ ਨਹੀਂ ਕੀਤਾ। ਇਸ ਤੋਂ ਇਹ ਸਮਝਿਆ ਜਾ ਸਕਦਾ ਹੈ ਕਿ ਕੇਸਰੀ ਅਤੇ ਭਗਵਾ ਰੰਗਾਂ ਦੇ ਇੱਕੋ ਰੰਗ ਹੋਣ (ਬਸ਼ਰਤਿ ਕਿ ਅਜਿਹੀ ਸਥਿਤੀ ਬਣਦੀ ਹੋਵੇ) ਦੀ ਗੱਲ ਨੂੰ ਭਾਈ ਨਾਭਾ ਨੇ ਅਗਲੇਰੀ ਖੋਜ ਤੇ ਛੱਡ ਦਿੱਤਾ ਹੈ।

ਅਜਿਹੀ ਖੋਜ ਲਈ ਸਾਨੂੰ ਸਬੰਧਿਤ ਰੰਗਾਂ ਦੇ ਸੰਦਰਭ ਵਿੱਚ ਰੰਗ-ਵਿਗਿਆਨ (Chromatics ) ਤੇ ਅਧਾਰਿਤ ਵਿਸ਼ਲੇਸ਼ਣ ਦੀ ਲੋੜ ਪਵੇਗੀ। ਰੰਗ-ਵਿਗਿਆਨ ਰੰਗਾਂ ਦੀ ਪਛਾਣ, ਬਣਤਰ, ਰੂਪ, ਭਿੰਨਤਾ, ਵਰਗੀਕਰਣ, ਮਹੱਤਵ, ਰੰਗ-ਚਿਕਿਤਸਾ ਆਦਿਕ ਦੇ ਅਧਿਐਨ ਨੂੰ ਆਪਣੇ ਘੇਰੇ ਵਿੱਚ ਲੈਂਦਾ ਹੈ। ਇਸ ਵਿਗਿਆਨ ਵਿਚਲੇ ਕਿਰਨਾਂ ਦੇ ਸੱਤ-ਰੰਗਾਂ ਦੇ ਸਿਧਾਂਤ ਤੋਂ ਇਲਾਵਾਂ ਇੱਕ ਹੋਰ ਮਹੱਤਵਪੂਰਨ ਸਿਧਾਂਤ ਮੁੱਢਲੇ ਰੰਗਾਂ (primary colours) ਨਾਲ ਸਬੰਧਿਤ ਹੈ। ਇਸ ਸਿਧਾਂਤ ਦੀਆਂ ਅੱਗੇ ਦੋ ਸ਼ਾਖਾਵਾਂ ਹਨ। ਪਰੰਪਰਾਗਤ ਸ਼ਾਖਾ ਦੀ ਤਕਨੀਕ ਚਿੱਤਰਕਾਰੀ ਲਈ ਉਪਯੋਗ ਵਿੱਚ ਲਿਆਂਦੀ ਜਾਂਦੀ ਹੈ ਅਤੇ ਇਸ ਤਕਨੀਕ ਅਨੁਸਾਰ ਮੁੱਢਲੇ ਤਿੰਨ ਰੰਗ ਲਾਲ, ਪੀਲਾ ਅਤੇ ਨੀਲਾ (RYB) ਬਣਦੇ ਹਨ। ਦੂਸਰੀ ਸ਼ਾਖਾ ਫਿਲਮ-ਤਸਵੀਰਾਂ ਦੇ ਨਿਰਮਾਣ ਵਿੱਚ ਵਰਤੀ ਜਾਂਦੀ ਨਵੀਨ ਤਕਨੀਕ ਦੀ ਹੈ ਜਿਸ ਹੇਠ ਮੁੱਢਲੇ ਤਿੰਨ ਰੰਗਾਂ ਵਿੱਚ ਲਾਲ, ਹਰਾ ਅਤੇ ਨੀਲਾ (RGB) ਰੱਖੇ ਜਾਂਦੇ ਹਨ।

ਉਪਰੋਕਤ ਦੋਹਾਂ ਸ਼ਾਖਾਵਾਂ ਰਾਹੀਂ ਪਰਾਪਤ ਹੁੰਦੀ ਰੰਗ-ਤਰਤੀਬ ਦਿੱਤੀਆਂ ਤਸਵੀਰਾਂ ਵਿੱਚ ਵਿਖਾਈ ਗਈ ਹੈ।

ਕੇਸਰੀ ਰੰਗ ਨੂੰ ਅੰਗਰੇਜ਼ੀ ਵਿੱਚ ਸੈਫਰਨ (saffron) ਕਿਹਾ ਜਾਂਦਾ ਹੈ ਅਤੇ ਪਰੰਪਰਾਗਤ ਤਕਨੀਕ ਅਨੁਸਾਰ ਇਹ ਲਾਲ ਰੰਗ ਅਤੇ ਪੀਲੇ ਰੰਗ ਦੀ ਬਰਾਬਰ ਦੀ ਮਿੱਕਦਾਰ ਦੇ ਮਿਸ਼ਰਣ ਰਾਹੀਂ ਹੋਂਦ ਵਿੱਚ ਆਉਂਦਾ ਹੈ। ਦੂਸਰੇ ਪਾਸੇ ਗੇਰੂਏ (ਭਗਵੇ) ਰੰਗ ਨੂੰ ਅੰਗਰੇਜ਼ੀ ਵਿੱਚ ਔਕਰ (ocher) ਕਿਹਾ ਜਾਂਦਾ ਹੈ ਅਤੇ ਪਰੰਪਰਾਗਤ ਤਕਨੀਕ ਅਨੁਸਾਰ ਇਹ ਵੀ ਲਾਲ ਰੰਗ ਅਤੇ ਪੀਲੇ ਰੰਗ ਦੀ ਬਰਾਬਰ ਮਿੱਕਦਾਰ ਦੇ ਮਿਸ਼ਰਣ ਰਾਹੀਂ ਹੋਂਦ ਵਿੱਚ ਆਉਂਦਾ ਹੈ। ਇਸ ਤਰ੍ਹਾਂ ਰੰਗ-ਬਣਤਰ ਦੀ ਪਰੰਪਰਾਗਤ ਤਕਨੀਕ ਅਨੁਸਾਰ ‘ਕੇਸਰੀ’ ਅਤੇ ‘ਭਗਵਾ/ਗੇਰੂਆ’ ਇੱਕੋ ਹੀ ਰੰਗ ਦੇ ਨਾਮ ਹਨ।

ਦੂਸਰੇ ਪਾਸੇ ਫਿਲਮ-ਤਸਵੀਰਾਂ ਦੇ ਨਿਰਮਾਣ ਵਿੱਚ ਵਰਤੀ ਜਾਂਦੀ ਨਵੀਨ ਤਕਨੀਕ ਅਨੁਸਾਰ ਕੇਸਰੀ (saffron) ਰੰਗ ਲਾਲ, ਹਰੇ ਅਤੇ ਨੀਲੇ ਦੇ ਮਿਸ਼ਰਣ ਤੋਂ ਬਣਦਾ ਹੈ ਜਿਸ ਵਿੱਚ ਇਹਨਾਂ ਰੰਗਾਂ ਦਾ ਕ੍ਰਮਵਾਰ ਅਨੁਪਾਤ 6: 4: 1 ਦਾ ਹੁੰਦਾ ਹੈ। ਇੱਸੇ ਤਕਨੀਕ ਅਨੁਸਾਰ ‘ਭਗਵਾ/ਗੇਰੂਆ’ (ocher) ਰੰਗ ਵੀ ਲਾਲ, ਹਰੇ ਅਤੇ ਨੀਲੇ ਦੇ ਮਿਸ਼ਰਣ ਤੋਂ ਹੀ ਬਣਦਾ ਹੈ ਭਾਵੇਂ ਕਿ ਇਸ ਵਿੱਚ ਇਹਨਾਂ ਰੰਗਾਂ ਦਾ ਕ੍ਰਮਵਾਰ ਅਨੁਪਾਤ 6: 3. 5: 1. 5 ਦਾ ਹੁੰਦਾ ਹੈ ਭਾਵ ਇੱਥੇ ਹਰਾ ਰੰਗ ਮਾਮੂਲੀ ਜਿਹਾ ਘਟ ਜਾਂਦਾ ਹੈ ਅਤੇ ਨੀਲਾ ਰੰਗ ਮਾਮੂਲੀ ਜਿਹਾ ਵੱਧ ਜਾਂਦਾ ਹੈ, ਪਰੰਤੂ ਰੰਗਾਂ ਦਾ ਇਹ ਵਾਧਾ-ਘਾਟਾ ਇਤਨਾਂ ਥੋੜ੍ਹਾ ਹੁੰਦਾ ਹੈ ਕਿ ਮਨੁੱਖੀ ਅੱਖ ਇਸ ਤਕਨੀਕ ਰਾਹੀਂ ਬਣੇ ਕੇਸਰੀ ਅਤੇ ਗੇਰੂਏ ਵਿਚਲਾ ਫਰਕ ਪਛਾਣ ਨਹੀਂ ਸਕਦੀ। ਇਸ ਤਰ੍ਹਾਂ ਫਿਲਮ-ਤਸਵੀਰਾਂ ਦੇ ਨਿਰਮਾਣ ਵਿੱਚ ਵਰਤੀ ਜਾਂਦੀ ਤਕਨੀਕ ਅਨੁਸਾਰ ਵੀ ‘ਕੇਸਰੀ’ ਅਤੇ ‘ਭਗਵਾ/ਗੇਰੂਆ’ ਇੱਕੋ ਜਿਹੇ ਰੰਗ ਹੀ ਬਣਦੇ ਹਨ।

ਇਸ ਤਰ੍ਹਾਂ ਵਿਗਿਆਨਕ ਪਹੁੰਚ ਅਨੁਸਾਰ ‘ਕੇਸਰੀ’ ਅਤੇ ‘ਭਗਵਾ/ਗੇਰੂਆ’ ਇੱਕੋ ਰੰਗ ਹੀ ਬਣਦੇ ਹਨ।

ਸੁਰਮਈ ਰੰਗ (ਇਸ ਨੂੰ ‘ਏਅਰ-ਫੋਰਸ ਬਲੂ’ ਵੀ ਕਿਹਾ ਜਾਂਦਾ ਹੈ) ਲਾਲ, ਹਰੇ ਅਤੇ ਨੀਲੇ ਰੰਗਾਂ ਦੇ ਮਿਸ਼ਰਣ ਤੋਂ ਬਣਦਾ ਹੈ (ਦੋਹਾਂ ਤਕਨੀਕਾਂ ਅਨੁਸਾਰ) ਪਰੰਤੂ ਇਸ ਵਿੱਚ ਲਾਲ ਰੰਗ ਦੀ ਮਾਤਰਾ ਸਭ ਤੋਂ ਘਟ ਹੁੰਦੀ ਹੈ ਅਤੇ ਨੀਲੇ ਰੰਗ ਦੀ ਮਾਤਰਾ ਸਭ ਤੋਂ ਵੱਧ।

ਰੰਗ-ਚਿਕਿਤਸਾ ਅਨੁਸਾਰ ਨੀਲਾ ਰੰਗ ਠੰਢਾ. ਸਾਤਵਿਕ ਅਤੇ ਸੁਖਦਾਈ ਹੁੰਦਾ ਹੈ ਅਤੇ ਇਸਦੇ ਮੁਕਾਬਲੇ ਲਾਲ, ਸੰਤਰੀ, ਕੇਸਰੀ/ਗੇਰੂਆ ਰੰਗ ਗਰਮ, ਤਾਮਸਿਕ ਅਤੇ ਤਲਖ ਹੁੰਦਾ ਹੈ। ਇੱਸੇ ਤਰ੍ਹਾਂ ਪੀਲਾ ਰੰਗ ਵੀ ਮਨੁੱਖੀ ਮਨ ਅਤੇ ਸ਼ਰੀਰ ਲਈ ਅਨੰਦ-ਦਾਇਕ ਅਤੇ ਖੁਸ਼ੀ ਦਾ ਅਸਰ ਪਰਦਾਨ ਕਰਨ ਦਾ ਕੰਮ ਦਿੰਦਾ ਹੈ ਅਤੇ ਇਹ ਲਾਲ, ਸੰਤਰੀ, ਕੇਸਰੀ/ਗੇਰੂਆ ਦੇ ਮੁਕਾਬਲੇ ਵਧੇਰੇ ਸੁਖਦਾਈ ਗਿਣਿਆਂ ਜਾਂਦਾ ਹੈ। ਫਿਲਮ-ਤਸਵੀਰਾਂ ਦੀ ਤਕਨੀਕ ਦਾ ਮੁੱਢਲਾ ਰੰਗ ਹਰਾ (ਜੋ ਪਰੰਪਰਾਗਤ ਤਕਨੀਕ ਅਨੁਸਾਰ ਪੀਲੇ ਅਤੇ ਨੀਲੇ ਰੰਗਾਂ ਦੀ ਬਰਾਬਰ ਦੀ ਮਿੱਕਦਾਰ ਦੇ ਮਿਸ਼ਰਣ ਰਾਹੀਂ ਹੋਂਦ ਵਿੱਚ ਆਉਂਦਾ ਹੈ) ਵੀ ਅਤੀ ਸੁਖਾਵਾਂ ਅਤੇ ਮਨਮੋਹਕ ਰੰਗ ਮੰਨਿਆਂ ਜਾਂਦਾ ਹੈ।

ਇਸ ਤਰ੍ਹਾਂ ਸਿਖ ਮੱਤ ਲਈ ਗੁਰਮੱਤ ਦੀ ਭਾਵਨਾਂ ਅਨੁਸਾਰ ਅਤੇ ਵਿਗਿਆਨਕ ਪੱਖੋਂ ਨੀਲੇ ਰੰਗ ਦੀ ਚੋਣ ਹੀ ਸਭ ਤੋਂ ਵੱਧ ਅਨੁਕੂਲ ਮੰਨੀ ਜਾਵੇਗੀ (ਲਾਲ/ਸੰਤਰੀ/ਕੇਸਰੀ ਰੰਗ ਅਣਸੁਖਾਵਾਂ ਹੋਣ ਕਰਕੇ ਅਤੇ ਹਰਾ ਰੰਗ ਇਸਲਾਮ ਵੱਲੋਂ ਅਪਣਾ ਲਿਆ ਗਿਆ ਹੋਣ ਕਰਕੇ)। ਸਿਖ ਮੱਤ ਲਈ ਨੀਲੇ ਤੋਂ ਅੱਗੇ ਪੀਲੇ ਦਾ ਨੰਬਰ ਆ ਸਕਦਾ ਹੈ ਜਦੋਂ ਕਿ ਸੁਰਮਈ ਵੀ ਆਖਰੀ ਚੋਣ ਹੋ ਸਕਦਾ ਹੈ।

ਇਕਬਾਲ ਸਿੰਘ ਢਿੱਲੋਂ

ਚੰਡੀਗੜ੍ਹ।


(10/04/12)
ਅਮਰੀਕ ਸਿੰਘ ਰਾਜਪੁਰਾ

ਸਤਿਕਾਰਯੋਗ ਵੀਰ ਹਰਦੇਵ ਸਿੰਘ ਜਮੂੰ ਜੀ , ਸਤਿ ਸ੍ਰੀ ਅਕਾਲ ।

ਵੀਰ ਜੀ ਧਨਵਾਦ ਕੇ ਆਪ ਜੀ ਨੇ ਮੇਰੇ ਪੱਤਰ ਦਾ ੦੯-੦੪-੧੨ ਨੂੰ ਉੱਤਰ ਦਿੱਤਾ ।ਵੀਰ ਜੀ ਜਿਸ ਭਲੇਖੇ ਵਿਚ ਮੈਂ ਸੀ -ਉਸ ਵਿਚੋਂ ਤੁਸੀਂ ਮੈਨੂ ਬਾਹਰ ਨਹੀਂ ਕੱਡ ਸਕੇ । ਤੁਸੀ "ਜਿਨ ਹਰਿ ਹਿਰਦੈ ਨਾਮੁ ਨ ਬਸਿਓ ਤਿਨ ਮਾਤ ਕੀਜੈ ਹਰਿ ਬਾਂਝਾ ॥" ਸ਼ਬਦ ਦੇ ਅਰਥ ਉਹ ਹੀ ਕਰ ਦਿੱਤੇ ਜੋ ਉਹ ਕਥਾ ਵਾਚਕ ਕਹਿੰਦਾ ਸੀ । ਮੈਨੂੰ ਇਹ ਸਮਝ ਨਹੀਂ ਆਉਂਦੀ ਕੇ ਨਾਨਕ -ਜੋਤ ਇਕ ਮਾਂ ਨੂੰ ਐਨੀ ਵੱਡੀ ਗਾਲ੍ਹ ਕਿਸ ਤ੍ਰਾਂਹ ਕੱਡ ਸਕਦੀ ਹੈ ਜੋ ਕੇ "ਸੋ ਕਿਓਂ ਮੰਦਾ ਆਖੀਐ ਜਿਤ ਜੰਮਹਿ ਰਾਜਾਨ॥" ਕਹਿੰਦੀ ਹੋਵੇ । ਮੈਂ ਤਾਂ ਇਹ ਸੋਚਦਾ ਸੀ ਕੇ ਇਸ ਸ਼ਬਦ ਦੇ ਅਰਥ ਹਨ : ਕਿ ਜਿਸ ਦੇ ਹਿਰਦੇ ਵਿਚ ਨਾਮ ਨਹੀਂ ਉਸ ਮਨੁਖ ਦੀ ਮੱਤ ਬਾਂਝ ਹੋ ਜਾਂਦੀ ਹੈ ਯਾਨੀ ਕਿ ਉਸਦੀ ਮੱਤ ਮਾਰੀ ਜਾਂਦੀ ਹੈ ਨਾ ਕੇ ਮਾਤ ਨੂੰ mother ਕਿਹਾ ਗਿਆ ਹੈ । ਅਗਲੀਆਂ ਤੁਕਾਂ ਇਸ ਗਲ ਦੀ ਗਵਾਹੀ ਭਰਦੀਆਂ ਹਨ । ਜੇਕਰ ਕੋਈ ਪਾਠਕ ਇਸ ਨੂੰ ਸਪਸ਼ਟ ਕਰੇ ਤਾਂ ਧਨਵਾਦੀ ਹੋਵਾਂਗਾ ਜੀ ।

ਹੁਣ ਅਸੀਂ ਅਗਲੇ ਸ਼ਬਦ "ਨਰੂ ਮਰੈ ਨਰੁ ਕਾਮਿ ਨ ਆਵੈ ॥ ਪਸੂ ਮਰੈ ਦਸ ਕਾਜ ਸਵਾਰੈ॥੧॥" ਦੇ ਅਰਥਾਂ ਬਾਰੇ ਵਿਚਰਦੇ ਹਾਂ।ਵੀਰ ਹਰਦੇਵ ਸਿੰਘ ਜੰਮੂ ਜੀ ਤੁਸੀ ਲਿਖਿਆ ਹੈ ਕੇ ਪਸ਼ੂ ਬਹੁਤ ਕਮ ਆਉਂਦਾ ਹੈ ਜਦੋਂ ਕੇ ਨਰ (ਮਨੁਖ) ਕਿਸੇ ਕੰਮ ਨਹੀਂ ਆਉਂਦਾ ।ਵੀਰ ਜੀ ਅਜਕਲ ਤਾਂ ਤੁਹਾਡਿਆਂ ਦ੍ਰਿਵਿੰਗ ਲ੍ਸੰਸਾਂ ਦੇ ਪਿਛੇ ਵੀ ਲਿਖਿਆ ਹੁੰਦਾ ਹੈ ਕੇ ਫਲਾਣੇ ਫਲਾਣੇ ਸਾਡੇ ਅੰਗ ਸਾਡੀ ਮੌਤ ਤੋਂ ਬਾਅਦ ਕਿਸੇ ਵਾਸਤੇ ਵਰਤੇ ਜਾ ਸਕਦੇ ਹਨ । ਅਸੀਂ ਕਿਵੇਂ ਕਹਿ ਸਕਦੇ ਹਾਂ ਮਨੁਖ ਕਿਸੇ ਕੰਮ ਨਹੀਂ ਆਉਂਦਾ ? ਮੈਨੂ ਕਿਸੇ ਨੇ ਕਿਹਾ ਕੇ ਜਦੋਂ ਬਾਣੀ ਲਿਖੀ ਸੀ ਉਸ ਸਮੇ ਕੰਮ ਨਹੀਂ ਸੀ ਆਉਂਦਾ - ਮੈਂ ਉਸਨੂ ਕਿਹਾ ਕੇ ਬਾਣੀ ਉਦੋਂ ਵੀ ਸਚ ਸੀ ਤੇ ਅੱਜ ਵੀ ਸਚ ਹੈ । ਇਸ ਸ਼ਬਦ ਦੇ ਅਰਥ ਹਨ ਕੇ : ਜਦੋਂ ਮਨੁਖ (ਨਰ ) ਦੇ ਅੰਦਰੋਂ ਮਨੁਖਤਾ (ਨਰੂ) ਮਰ ਜਾਵੇ ਤਾਂ ਉਹ ਕਿਸੇ ਕਮ ਦਾ ਨਹੀ "ਪਰ" ਜਦੋਂ ਉਸਦੇ ਅੰਦਰੋਂ ਪਸ਼ੂ ਰੁਚੀ ਮਰ ਜਾਵੇ ਤਾਂ ਦਸ ਕਾਜ ਸਵਾਰ ਸਕਦਾ ਹੈ । ਜਿਸਦੇ ਅੰਦਰ ਇਨਸਾਨੀਅਤ ਨਹੀਂ ਉਹ ਕੀ ਕਿਸੇ ਦਾ ਸਵਾਰੇਗਾ ।ਵੀਰ ਜੀ ਤੁਸੀਂ ਜੋ ਅਰਥ ਕੀਤੇ ਹਨ ਸਪਸ਼ਟ ਨਹੀਂ ਹਨ ਅਤੇ ਜੇ ਕੋਈ ਪਾਠਕ ਇਹਨਾਂ ਸ਼ਬਦਾਂ ਬਾਰੇ ਸੰਖੇਪ ਰੂਪ ਵਿਚ ਦੱਸੇ ਤਾਂ ਦਾਸ ਧਨਵਾਦੀ ਹੋਵੇਗਾ ।

ਗਲਤੀ ਲਈ ਮੁਆਫੀ , ਅਮਰੀਕ ਸਿੰਘ ਰਾਜਪੁਰਾ ।


(10/04/12)
ਚਰਨਜੀਤ ਸਿੰਘ ਬਰੈਂਮਪਟਨ

ਜੈਤਸਰੀ ਮਹਲਾ ੪ ॥ ਜਿਨ ਹਰਿ ਹਿਰਦੈ ਨਾਮੁ ਨ ਬਸਿਓ ਤਿਨ ਮਾਤ ਕੀਜੈ ਹਰਿ ਬਾਂਝਾ ॥ ਤਿਨ ਸੁੰਞੀ ਦੇਹ ਫਿਰਹਿ ਬਿਨੁ ਨਾਵੈ ਓਇ ਖਪਿ ਖਪਿ ਮੁਏ ਕਰਾਂਝਾ ॥੧॥
ਵਿਚਾਰ: ਸਵਾਲ ਪੈਦਾ ਹੁੰਦਾ ਹੈ ਕਿ ਜੋ ਔਰਤ ਮਾਂ ਬਨ ਹੀ ਗਈ ਤੇ ਫਿਰ ਉਹ ਬਾਂਝ ਕਿਵੇਂ ਰਹਿ ਗਈ?
ਗੁਰੁ ਨਾਨਕ ਸਾਹਿਬ ਦਾ ਬਚਨ ਹੈ
ਮਾਤਾ ਮਤਿ ਪਿਤਾ ਸੰਤੋਖੁ ॥ਪੰਨਾ 151)
ਗੁਰੂ ਸਾਹਿਬ ਕਹਿ ਰਹੇ ਹਨ ਕਿ ਜਿਸ ਬਂਦੇ ਦੇ ਹਿਰਦੇ ਵਿੱਚ ਨਾਮ ਨਹੀਂ ਵਸਦਾ, ਉਸ ਨੂੰ ਅਸਮੱਰਥ ਹਰੀ ਨੇ ਆਪ ਕੀਤਾ ਹੈ।
(2) ਗੋਂਡ ॥ ਨਰੂ ਮਰੈ ਨਰੁ ਕਾਮਿ ਨ ਆਵੈ ॥ ਪਸੂ ਮਰੈ ਦਸ ਕਾਜ ਸਵਾਰੈ ॥੧॥
ਵਿਚਾਰ: ਇਂਸਾਨ ਵਿਚੋਂ ਇਂਸਾਨਿਅਤ ਮਰ ਜਾਵੇ ਤੇ ਉਹ ਕਿਸੇ ਕੰਮ ਦਾ ਨਹੀਂ। ਪਸ਼ੁਪੁਣਾ ਮਰ ਜਾਵੇ ਤੇ ਬਹੁਤ ਕੁੱਝ ਸਵਾਂਰ ਸਕਦਾ ਹੈ।

ਚਰਨਜੀਤ ਸਿੰਘ
ਬਰੈਂਮਪਟਨ


(09/04/12)
ਹਰਦੇਵ ਸਿੰਘ, ਜੰਮੂ

ਸਤਿਕਾਰ ਅਮਰੀਕ ਸਿੰਘ, ਰਾਜਪੁਰਾ ਜੀਉ,

ਸਤਿ ਸ਼੍ਰੀ ਅਕਾਲ!

ਆਪ ਜੀ ਵਲੋਂ ਪੱਤਰਾਂ ਲਈ ਧਨਵਾਦ!

ਕਈਂ ਵਾਰ ਸ਼ਬਦਾਂ ਦੇ ਅਰਥ ਹੋਰ ਹੁੰਦੇ ਹਨ ਅਤੇ ਭਾਵ ਅਰਥ ਹੋਰ। ਸ਼ਬਦ-ਬਾ-ਸ਼ਬਦ ਅਰਥਾਂ ਨੂੰ ‘ਲਿਟਰਲ ਟ੍ਰਾਂਸਲੇਸ਼ਨ` (ਸ਼ਾਬਦਕ ਅਰਥ) ਕਿਹਾ ਜਾਂਦਾ ਹੈ। ਟੀਕਾਕਾਰ ਕਿਸੇ ਥਾਂ ਕੇਵਲ ਲਿਟਰਲ ਟ੍ਰਾਸਲੇਸ਼ਨ ਵੀ ਕਰ ਜਾਂਦੇ ਹਨ ਅਤੇ ਪਾਠਕ ਕਈ ਥਾਂ ਕੇਵਲ ਲਿਟਰਲ ਟ੍ਰਾਂਸਲੇਸ਼ਨ ਦੇ ਚੱਕਰ ਵਿੱਚ ਪੈ ਜਾਂਦੇ ਹਨ। ਲਿਟਰਲ ਟ੍ਰਾਂਸਲੇਸ਼ਨ ਵਿੱਚ ਕਲਪਨਾ ਨਹੀਂ ਹੁੰਦੀ, ਮੌਟੇ ਤੌਰ ਤੇ ਕੇਵਲ ਸ਼ਬਦ ਦਾ ਅਰਥ ਹੁੰਦਾ ਹੈ। ਭਾਵ ਅਰਥ ਲਈ ‘ਲਿਟਰਲ ਟ੍ਰਾਂਸਲੇਸ਼ਨ` ਤੋਂ ਅੱਗੇ ਤੁਰਨਾ ਪੈਂਦਾ ਹੈ। ਜਿਸ ਵਿੱਚ ਸ਼ਬਦ ਅਤੇ ਉਨ੍ਹਾਂ ਦੇ ਅਰਥ, ਵਿਸਤਾਰ ਵੱਲ ਵੱਧਦੇ ਬਹੁਤ ਗਹਿਰੇ ਸੰਧਰਭਾਂ ਨੂੰ ਅੰਗੀਕਾਰ ਕਰਦੇ ਜਾਂਦੇ ਹਨ। ਖੈਰ!

ਮੇਰੀ ਅਲਪ ਮਤ ਅਨੁਸਾਰ ਆਪ ਜੀ ਵਲੋਂ ਪੁੱਛੇ ਭਾਵਅਰਥ ਇੰਝ ਹਨ:-

ਜੈਤਸਰੀ ਮਹਲਾ ੪ ॥ ਜਿਨ ਹਰਿ ਹਿਰਦੈ ਨਾਮੁ ਨ ਬਸਿਓ ਤਿਨ ਮਾਤ ਕੀਜੈ ਹਰਿ ਬਾਂਝਾ ॥ ਤਿਨ ਸੁੰਞੀ ਦੇਹ ਫਿਰਹਿ ਬਿਨੁ ਨਾਵੈ ਓਇ ਖਪਿ ਖਪਿ ਮੁਏ ਕਰਾਂਝਾ ॥੧॥

ਸੰਖੇਪ ਭਾਵਅਰਥ:-ਜਿਸ ਮਨੁੱਖ ਦੇ ਹਿਰਦੇ ਵਿੱਚ ਅਰਥਾਰਥ ਜੀਵਨ ਵਿੱਚ ਪਰਮਾਤਮਾ ਦੇ ਗੁਣ ਨਹੀਂ ਵੱਸਦੇ, ਉਨ੍ਹਾਂ ਦਾ ਸਰੀਰ ਪਰਮਾਤਮਾ ਦੇ ਗੁਣਾਂ ਤੋਂ ਹੀਨ ਰਹਿੰਦਾ ਹੈ। ਉਹ ਪਰਮਾਤਮਾ ਦੇ ਨਾਮ (ਗੁਣਾਂ) ਤੋਂ ਵਾਜੇਂ ਹੀ ਖੱਪਦਾ ਵਿਚਰਦਾ ਹੈ, ਜਿਵੇਂ ਕਿ ਮੁਰਦਾਰ ਯਾਨੀ ਆਤਮੇ ਤੋਂ ਮਰ ਚੁੱਕਿਆ ਮਨੁੱਖ। ਉਹ ਜਿੰਦਾ ਹੋ ਕੇ ਵੀ ਆਤਮਕ ਪੱਖੋਂ ਮੁਰਦਿਆਂ ਦੇ ਬਰਾਬਰ ਹੁੰਦਾ ਹੈ। ਐਸੇ ਮਨੁੱਖ ਦੀ ਮਾਂ ਜਿਵੇਂ ਕਿ ਪਰਮਾਤਮਾ ਨੇ ਬਾਂਝ ਕਰ ਦਿਤੀ ਹੋਵੇ। ਭਾਵਅਰਥ ਕਿ ਐਸੇ ਮਨੁੱਖ ਦੀ ਜਨਨੀ ਇੰਝ ਹੁੰਦੀ ਹੈ ਜਿਵੇਂ ਕਿ ਕੋਈ ਬਾਂਝ ਇਸਤਰੀ ਜਿਸਦੇ ਘਰ ਪੁੱਤ ਹੀ ਨਾ ਜੰਮਿਆ ਹੋਵੇ, ਉਹ ਪਰਮਾਤਮਾ ਵਲੋਂ, ਜਨਨੀਤਵ ਤੋਂ ਵਾਂਜੀ ਕੀਤੀ ਹੋਵੇ।

ਰਹਾਉ ਦੀ ਪੱਕਤਿਆਂ ਅਨੁਸਾਰ ਇਸ ਸ਼ਬਦ ਵਿੱਚ ਅਪਣੇ ‘ਮਨ` ਨੂੰ ਸੰਬੋਧਤ ਕਿਤਾ ਗਿਆ ਹੈ ਨਾ ਕਿ ਪਰਮਾਤਮਾ ਨੂੰ ਕੋਈ ਬੇਨਤੀ ਕੀਤੀ ਗਈ ਹੈ। ਅਤੇ ਉਪਰੋਕਤ ਪੰਕਤਿਆਂ ਵਿੱਚ ਮਨ ਨੂੰ ਚੇਤਾਇਆ ਗਿਆ ਹੈ ਕਿ ‘ਜਨਨੀਤਵ` ਅਤੇ ‘ਜੀਵਨ ਦੀ ਸਾਰਥਕਤਾ` ਨੂੰ ਸਿੱਧ ਕਰਨ ਲਈ, ਜੀਵਨ ਵਿੱਚ ਪਰਮਾਤਮਾ ਦੇ ਗੁਣਾਂ ਦਾ ਸਮਾਵੇਸ਼ ਜ਼ਰੂਰੀ ਹੈ ਜਿਸ ਤੋਂ ਬਿਨਾ ਮਨੁੱਖ ਆਤਮਕ ਤੌਰ ਤੇ ਮੁਰਦਾਰ ਹੈ ਜਿਵੇਂ ਕਿ ਉਹ ਜਨਨੀ ਦੇ ਘਰ ਪੈਦਾ ਹੀ ਨਾ ਹੋਇਆ ਹੋਵੇ ਅਤੇ ਪਰਮਾਤਮਾ ਨੇ ਉਸਦੀ ਮਾਤ ਨੂੰ ਜਨਨੀਤਵ ਤੋਂ ਵਾਂਜਾਂ ਕੀਤਾ ਹੋਵੇ।

(2) ਗੋਂਡ ॥ ਨਰੂ ਮਰੈ ਨਰੁ ਕਾਮਿ ਨ ਆਵੈ ॥ ਪਸੂ ਮਰੈ ਦਸ ਕਾਜ ਸਵਾਰੈ ॥੧॥

ਸੰਖੇਪ ਭਾਵਅਰਥ:- ਮਨੁੱਖ ਦੇ ਮਰਨ ਉਪਰੰਤ ਮਨੁੱਖਾ ਸਰੀਰ ਕੰਮ ਨਹੀਂ ਆਉਂਦਾ ਜਦ ਕਿ ਪਸ਼ੂ ਦਾ ਸਰੀਰ ਕਈਂ ਕੰਮ ਆਉਂਦਾ ਹੈ।

ਗੁਰਬਾਣੀ ਦੀ ਇਸ ਪੰਕਿਤੀ ਵਿੱਚ ਇੱਕ ਆਮ ਸਮਾਜਕ ਸਥਿਤੀ ਦੀ ‘ਕਹਾਵਤ ਰੂਪ ਵਰਤੋਂ` ਹੈ ਜਿਸ ਦੇ ਚਲਦੇ ਜ਼ਿਆਦਾਤਰ, ਮੌਤ ਤੋਂ ਬਾਦ, ਸਰੀਰ ਨੂੰ ਸਾੜ ਦਿੱਤਾ ਜਾਂਦਾ ਹੈ ਅਤੇ ਉਸਦਾ ਕੋਈ ਉਚੇਚਾ ੳਪਯੇਗ ਨਹੀਂ ਕੀਤਾ ਜਾਂਦਾ। ਸਾੜਨ ਤੋਂ ਬਾਦ ਸਰੀਰ ਉਸ ਰੂਪ ਨਹੀਂ ਬੱਚਦਾ ਜਿਵੇਂ ਕਿ ਪਸ਼ੂਆਂ ਦਾ, ਕਿਉਂਕਿ ਭਾਰਤੀ ਸਮਾਜ ਦੇ ਬੁਹਤ ਵੱਡੇ ਤਬਕੇ ਵਿੱਚ ਜਲਾਉਣ/ਦਬਾਉਂਣ ਦੀ ਪ੍ਰਥਾ ਹੈ। ਪਸ਼ੁਆਂ ਦੇ ਸਰੀਰ ਨੂੰ ਜਲਾਇਆ ਨਹੀਂ ਜਾਂਦਾ ਕਈਂਆਂ ਨੂੰ ਖਾਦਾ ਵੀ ਜਾਂਦਾ ਹੈ ਅਤੇ ਉਨ੍ਹਾਂ ਦੇ ਹੱਡ-ਚੱਮ ਦੀ ਕਈਂ ਪ੍ਰਕਾਰ ਦੀ ਉੱਦਿਯੋਕਿਕ, ਵਪਾਰਕ ਅਤੇ ੳਪਭੋਕਤਾ ਵਰਤੋਂ ਹੁੰਦੀ ਹੈ।

ਵੈਸੈ ਤਾਂ ਮਨੁੱਖਾ ਸਰੀਰ ਦੱਬਿਆ ਜਾਵੇਂ ਤਾਂ ਜੰਤੂਆਂ ਦਾ ਰਿਜਕ ਬਣਦਾ ਹੈ। ਹੁਣ ਤਾਂ ਮੈਡੀਕਲ ਖੇਤਰ ਵਿੱਚ ਵੀ ਇਸ ਦੀ ਵਰਤੋਂ ਹੈ। ਮੁਰਦਾ ਸਰੀਰ ਲੈ ਜਾਣਾ ਵੀ ਗੱਡੀਆਂ ਵਾਲਿਆਂ ਲਈ ਰਿਜ਼ਕ ਦਾ ਸਾਧਨ ਹੈ। ਇਲੈਕਟਰਿਕ ਫ਼ਰਨੈਸ ਵੀ ਧੰਧਾ ਕਰ ਰਹੇ ਹਨ। ਜੇਕਰ ਬਿਆਬਾਨ ਵਿੱਚ ਸੁੱਟ ਦੇਈਏ ਤਾਂ ਜਾਨਵਰ/ਗਿੱਦ ਆਦਿ ਖਾ ਜਾਣਗੇ।

ਪਰ ਗਰਬਾਣੀ ਵਿੱਚ ਗਲ ਸਮਝਾਉਂਣ ਲਈ ਮਨੁੱਖ ਦੇ ਮੁਰਦਾ ਸਰੀਰ ਬਾਰੇ ਆਮ ਨਜ਼ਰੀਏ/ਸਥਿਤੀ ਦੀ ਵਰਤੋਂ ਕੀਤੀ ਗਈ ਹੈ ਜਦ ਕਿ ਕੁੱਝ ਵਿਸ਼ੇਸ਼ ਪਸ਼ੁਆਂ ਲਈ ਤਾਂ ਸਦਿਆਂ ਤੋਂ ਸਮਾਜ ਵਿੱਚ ਇੱਕ ਵੱਡਾ ਵਪਾਰ ਅਤੇ ਵਪਾਰਕ ਤਬਕਾ ਮੌਜੂਦ ਰਿਹਾ ਹੈ। ਜਿਵੇਂ ਕਿ ਚਮੜੇ ਦਾ ਕੰਮ ਅਤੇ ਚਮੜੇ ਦਾ ਕੰਮ ਕਰਨ ਵਾਲੇ। ਲਗਭਗ ਹਰ ਪਸ਼ੂ ਸ਼ਰੀਰ ਮੌਤ ਤੋਂ ਬਾਦ ਜੀਵ-ਜੰਤੂਆਂ ਦੇ ਕੰਮ ਆਉਂਦਾ ਹੈ।

ਇਸ ਸ਼ਬਦ ਵਿੱਚ ਇੱਕ ਕਹਾਵਤ ਜਿਹੀ ਵਰਤੀ ਗਈ ਹੈ ਜਿਸ ਦੇ ਅਨੁਸਾਰ ਆਮ ਲੋਕ ਮਾਨਸਿਕਤਾ ਮਨੁੱਖੀ ਮੁਰਦਾ ਸਰੀਰ ਨੂੰ ਪਸ਼ੂ ਸਰੀਰ ਮੁਕਾਬਲ ਬੇਕਾਰ ਸਮਝਦੀ ਹੈ ਜਦ ਕਿ ਭਾਰਤ ਵਿੱਚ ਪਸ਼ੂ ਚਮੜੇ ਨਾਲ ਜੁੜੀਆ ਖਰਬਾਂ ਦਾ ਉੱਦਿਯੇਗਕ/ਉਪਭੋਕਤਾ ਵਪਾਰ ਖੇਤਰ ਹੈ ਅਤੇ ਇਹ ਸਦਿਆਂ ਪੁਰਾਣਾ ਹੈ।

ਗੁਰਮਤਿ ੳਪਦੇਸ਼ ਕਦਰਤੀ, ਸਮਾਜਕ, ਰਾਜਨੀਤਕ, ਆਰਥਕ ਅਤੇ ਪੇਸ਼ਾਵਰ ਸਥਿਤੀਆ/ਪਰਿਸਥਿਤੀਆਂ ਪ੍ਰਤੀ ਲੋਕਮਾਨਸਿਕਤਾ ਦੇ ਸੰਧਰਭਾਂ ਅਤੇ ਪਰਿਪੇਖਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਗਟ ਕੀਤੇ ਗਏ ਹਨ ਜਿਨ੍ਹਾਂ ਨੂੰ ਸਮਝਣ ਦਾ ਢੰਗ ਉਂਝ ਨਹੀਂ ਜਿਵੇ ਕਿ ਕਿਸੇ ਲੈਬਾਰਟਰੀ ਵਿੱਚ ਕੋਈ ਸਾਂਈਸ ਦਾ ਤਰਜ਼ਰਬਾ ਕਰਨਾ ਹੋਵੇ ਜਾਂ ਗਣਿਤ ਦਾ ਸਵਾਲ ਕੱਡਣਾ ਹੋਵੇ। ਗੁਰਮਤਿ ਵਿੱਚ ਵਧੇਰੇ ਆਮ ਲੋਕ ਮਾਨਸਿਕਤਾ/ਜਾਣਕਾਰੀ ਦੀ ਵਰਤੋਂ ਹੈ। ਗੁਰਮਤਿ ਦੇ ਸਮੁੱਚੇ ਭਾਵ ਅਰਥਾਂ ਬਾਰੇ ਅੰਤਿਮ ਸ਼ਬਦ ਕਹਿਣੇ ਔਖੇ ਹਨ। ਕਈਂ ਵਾਰ ਇੱਕ ਫ਼ੁਰਮਾਨ ਹੀ ਵੱਖ-ਵੱਖ ਸਥਿਤਿਆਂ ਵਿੱਚ ਵੱਖੋ-ਵੱਖਰੇ ਢੰਗ ਨਾਲ ਮਾਰਗ ਦਰਸ਼ਨ ਕਰਦਾ ਹੈ ਅਤੇ ਕਈ ਵਾਰ ਇੱਕੋ ਹੀ ਵਿਸ਼ੇ ਬਾਰੇ ਵੱਖੋ-ਵੱਖ ਫ਼ੁਰਮਾਨ, ਉਸ ਵਿਸ਼ੇ ਦੇ ਵਭਿੰਨ ਪੱਖਾਂ ਤੇ ਰੋਸ਼ਨੀ ਪਾਉਂਦੇ ਹਨ ਜਿਸ ਦੇ ਚਲਦੇ ਇਹ ਜਗਤ ਝੂਠ ਵੀ ਨਜ਼ਰ ਆਉਂਦਾ ਹੈ ਅਤੇ ਸੱਚਾ ਵੀ!

ਕਿਸੇ ਭੁੱਲ ਚੂਕ ਲਈ ਛਿਮਾ ਦਾ ਜਾਚਕ ਸਮਝਣਾ!

ਹਰਦੇਵ ਸਿੰਘ, ਜੰਮੂ

੦੯. ੦੪. ੨੦੧੨


(08/04/12)
ਹਰਦੇਵ ਸਿੰਘ, ਜੰਮੂ

ਸਤਿਕਾਰ ਯੋਗ ਪਾਠਕ ਸੱਜਣੋਂ,

ਸਤਿ ਸ਼੍ਰੀ ਅਕਾਲ!

ਸਿੱਖ ਮਾਰਗ. ਕਾਮ ਤੇ ਦਾਸ ਵਲੋਂ ਛੱਪੇ ਪੱਤਰ ‘ਕੇਸਰੀ ਰੰਗ ਭਗਵਾ ਰੰਗ ਨਹੀਂ ਹੈ’ (ਮਿਤੀ 7. 4. 2012) ਦੀ ਪੰਜਵੀਂ ਲਾਈਨ ਇੰਝ ਲਿਖੀ ਗਈ ਸੀ:- “ਪਰ ਮਹਾਨ ਕੋਸ਼ ਵਿੱਚ ‘ਕੇਸਰੀ’ ਦਾ ਅਰਥ ‘ਭਗਵਾਂ’ ਨਹੀਂ ਬਲਕਿ ਗੇਰੂਰੰਗਾ ਹੈ”

ਬੇਨਤੀ ਹੈ ਕਿ ਪਾਠਕ ਇਸ ਲਾਈਨ ਨੂੰ ਇੰਝ ਕਰਕੇ ਪੜਨ:-

“ਪਰ ਮਹਾਨ ਕੋਸ਼ ਵਿੱਚ ਕੇਸਰੀ ਦਾ ਅਰਥ ਭਗਵਾ ਨਹੀਂ ਹੈ”

ਛਿੱਮਾ ਦਾ ਜਾਚਕ ਹਾਂ ਕਿ ਲਈਨ ਦੇ ਆਖਰੀ ਤਿੰਨ ਸ਼ਬਦ; “ਬਲਕਿ ਗੇਰੂਰੰਗਾ ਹੈ” ਗਲਤੀ ਨਾਲ ਲਿਖੇ ਗਏ ਸਨ। ਸੰਪਾਦਕ ਸਾਹਿਬ ਜੀ ਨੂੰ ਵੀ ਬੇਨਤੀ ਕੀਤੀ ਹੈ ਕਿ ਇਹ ਤਿੰਨ ਸ਼ਬਦ ਹਟਾਉਂਣ ਦੀ ਕਿਰਪਲਤਾ ਕਰਨ।

ਅਸੁਵਿਧਾ ਲਈ ਛਿਮਾ ਦਾ ਜਾਚਕ ਹਾਂ!

ਹਰਦੇਵ ਸਿੰਘ, ਜੰਮੂ

8. 4. 2012


(08/04/12)
ਜਸਵੰਤ ਸਿੰਘ ‘ਅਜੀਤ’

ਸੰਤ ਸਿਪਾਹੀ ਦੀ ਸਿਰਜਨਾ: ਇਤਿਹਾਸ ਦੀ ਅਦੁੱਤੀ ਘਟਨਾ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਤ-ਸਿਪਾਹੀ, ਖਾਲਸੇ ਦੀ ਸਿਰਜਨਾ ਲਈ ਜਿਸ ਫੌਲਾਦ ਦੀ ਵਰਤੋਂ ਕੀਤੀ, ਉਸਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਮੇਂ ਵਿੱਚ ਹੀ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਸੀ। ਸ੍ਰੀ ਗੁਰੂ ਅੰਗਦ ਦੇਵ ਜੀ, ਸ੍ਰੀ ਗੁਰੂ ਅਮਰਦਾਸ ਜੀ ਅਤੇ ਸ੍ਰੀ ਗੁਰੂ ਰਾਮਦਾਸ ਜੀ ਨੇ, ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਅਰੰਭੇ ਕਾਰਜ ਨੂੰ ਅੱਗੇ ਵਧਾਇਆ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੇ ਉਸਨੂੰ ਤਪਾਇਆ, ਜਿਸਤੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਸੰਤ-ਸਿਪਾਹੀ ਦੇ ਨਕਸ਼ਾਂ ਦੀ ਘਾੜਤ ਅਰੰਭ ਦਿੱਤੀ। ਸ੍ਰੀ ਗੁਰੂ ਹਰਿਰਾਏ ਸਾਹਿਬ ਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਉਸਨੂੰ ਸੁਆਰਨ ਤੇ ਉਸ ਵਿੱਚ ਰੰਗ ਭਰਨ ਵਿੱਚ ਯੋਗਦਾਨ ਪਾਇਆ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੇ ਉਸਦਾ ਰੂਪ ਨਿਖਾਰ ਦਿੱਤਾ। ਇਸਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਸਨੂੰ ਅੰਤਿਮ ਛੋਹਾਂ ਦੇ, ਪੂਰੀ ਤਰ੍ਹਾਂ ਸੰਤ-ਸਿਪਾਹੀ ਦੇ ਰੂਪ ਵਿੱਚ ਸਿਰਜਨ ਦੀ ਤਿਆਰੀ ਅਰੰਭ ਦਿੱਤੀ।
ਉਨ੍ਹਾਂ ਮਸੰਦਾਂ ਨੂੰ ਵਿਚਕਾਰੋਂ ਹਟਾ, ਸਿੱਖ ਅਤੇ ਗੁਰੂ ਵਿਚਕਾਰ ਸਿੱਧਾ ਸਬੰਧ ਕਾਇਮ ਕਰ ਦਿੱਤਾ। ਜਿਨ੍ਹਾਂ ਮਸੰਦਾਂ ਵਿਰੁੱਧ ਭਿਸ਼ਟਾਚਾਰ ਦੇ ਦੋਸ਼ਾਂ ਦੀ ਸ਼ਿਕਾਇਤ ਆਈ, ਗੁਰੂ ਜੀ ਵਲੋਂ ਉਨ੍ਹਾਂ ਦੀ ਪੜਤਾਲ ਕਰਵਾਈ ਗਈ ਅਤੇ ਜੋ ਦੋਸ਼ੀ ਸਾਬਤ ਹੋਏ, ਉਨ੍ਹਾਂ ਨੂੰ ਕਰੜੀ ਸਜ਼ਾ ਦਿੱਤੀ ਗਈ। ਇਸਦੇ ਨਾਲ ਹੀ ਸਿੱਖਾਂ ਨੂੰ ਵਹਿਮਾਂ-ਭਰਮਾਂ ਵਿਚੋਂ ਉਭਾਰਨ ਲਈ ਗੁਰੂ ਸਾਹਿਬ ਨੇ ਕਈ ਕੌਤਕ ਰਚੇ ਅਤੇ ਕਈ ਘਟਨਾਵਾਂ ਦੇ ਪ੍ਰਮਾਣ ਦੇ ਕੇ ਦ੍ਰਿੜ ਕਰਵਾਇਆ ਕਿ ਅਕਾਲ ਪੁਰਖ ਪੁਰ ਅਟੁੱਟ ਵਿਸ਼ਵਾਸ਼ ਰੱਖਣ ਵਾਲਿਆਂ ਅਤੇ ਉਸ ਦੇ ਭਾਣੇ ਵਿੱਚ ਚੱਲਣ ਵਾਲਿਆਂ ਨੂੰ ਵਹਿਮਾਂ-ਭਰਮਾਂ ਵਿੱਚ ਪੈਣਾ ਸ਼ੋਭਾ ਨਹੀਂ ਦਿੰਦਾ।
ਹਾਲਾਤ ਜਦੋਂ ਪੂਰੀ ਤਰ੍ਹਾਂ ਤਿਆਰ ਹੋ ਗਏ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਈ. ਦੀ ਵਿਸਾਖੀ ਦੇ ਮੌਕੇ ਤੇ ਇੱਕ ਵਿਸ਼ਾਲ ਇੱਕਠ ਕਰਨ ਦਾ ਫੈਸਲਾ ਕੀਤਾ। ਇਸ ਫੈਸਲੇ ਨੂੰ ਅਮਲੀ ਰੂਪ ਦੇਣ ਲਈ, ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਵਸਦੇ ਸਿੱਖਾਂ ਨੂੰ ਹੁਕਮਨਾਮੇ ਭੇਜੇ ਗਏ ਕਿ ਇੱਕ ਵਿਸ਼ੇਸ਼ ਤੇ ਨਵਾਂ ਪ੍ਰੋਗਰਾਮ ਲੈਣ ਲਈ ਸਾਰੇ ਸਿੱਖ ਹੁਮ-ਹੁਮਾ ਕੇ ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਵਿਖੇ ਪੁੱਜਣ।
ਜਦੋਂ ਗੁਰੂ ਸਾਹਿਬ ਦੇ ਹੁਕਮਨਾਮੇ ਸੰਗਤਾਂ ਪਾਸ ਪੁੱਜੇ ਤਾਂ ਉਨ੍ਹਾਂ ਪਹਿਲਾਂ ਉਨ੍ਹਾਂ ਨੂੰ ਬੜੇ ਸਤਿਕਾਰ ਨਾਲ ਚੁੰਮਿਆ, ਫਿਰ ਮੱਥੇ ਨਾਲ ਛੁਹਾ, ਖੋਲ੍ਹ ਕੇ ਪੜ੍ਹਿਆ। ਸੰਗਤਾਂ ਇਹ ਜਾਣ ਕੇ ਫੁੱਲੀਆਂ ਨਾ ਸਮਾਈਆਂ ਕਿ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਪਣੇ ਦਰਸ਼ਨਾਂ ਅਤੇ ਨਵਾਂ ਪ੍ਰੋਗਰਾਮ ਦੇਣ ਲਈ ਸੱਦਿਆ ਹੈ। ਸ੍ਰੀ ਅਨੰਦਪੁਰ ਸਾਹਿਬ ਜਾਣ ਲਈ ਵੱਡੀ ਗਿਣਤੀ ਵਿੱਚ ਸਿੱਖ ਤਿਆਰੀ ਕਰਨ ਵਿੱਚ ਰੁੱਝ ਗਏ। ਹਰ ਸਿੱਖ ਆਪਣੀ ਸ਼ਰਧਾ ਅਤੇ ਸਮਰੱਥਾ ਅਨੁਸਾਰ ਸਤਗੁਰਾਂ ਦੇ ਚਰਨਾਂ ਵਿੱਚ ਅਰਪਨ ਕਰਨ ਲਈ ਭੇਟਾ ਤਿਆਰ ਕਰਨ ਲੱਗ ਪਿਆ।
ਪਿਛਲੇ ਵਰ੍ਹਿਆਂ ਵਿੱਚ ਪਹਾੜੀ ਰਾਜਿਆਂ ਅਤੇ ਦਿੱਲੀ ਦੀ ਮੁਗਲ ਸਰਕਾਰ ਨਾਲ ਹੋਈਆਂ ਗੁਰੂ ਸ਼ਾਹਿਬ ਦੀਆਂ ਛੇ ਲੜਾਈਆਂ ਅਤੇ ਉਨ੍ਹਾਂ ਵਿੱਚ ਹੋਈ ਪਹਾੜੀ ਰਾਜਿਆਂ ਤੇ ਮੁਗ਼ਲਾਂ ਦੀ ਹਾਰ ਦਾ ਕਿਸੇ ਦੇ ਦਿਲ ਉਤੇ ਕੋਈ ਡਰ ਜਾਂ ਭੈਅ ਨਹੀਂ ਸੀ। ਕਿਸੇ ਨੂੰ ਇਸ ਗੱਲ ਦੀ ਵੀ ਚਿੰਤਾ ਨਹੀਂ ਸੀ ਕਿ ਗੁਰੂ ਸਾਹਿਬ ਪ੍ਰਤੀ ਉਸਦੀ ਸ਼ਰਧਾ, ਪਿਆਰ ਅਤੇ ਗੁਰੂ ਚਰਨਾਂ ਵਿੱਚ ਭਰੀ ਜਾਣ ਵਾਲੀ ਹਾਜ਼ਰੀ ਦਾ, ਸਮੇਂ ਦੀ ਹਕੂਮਤ ਬੁਰਾ ਮਨਾ ਗਈ ਤਾਂ ਵਾਪਸੀ ਤੇ ਉਸਦਾ ਕੀ ਹਸ਼ਰ ਹੋਵੇਗਾ? ਹਰ ਕੋਈ ਜੇ ਗੜੂੰਦ ਸੀ ਤਾਂ ਗੁਰੂ ਪਿਆਰ ਵਿਚ, ਜੇ ਕਿਸੇ ਦੇ ਦਿਲ ਵਿੱਚ ਕੋਈ ਚਿੰਤਾ ਸੀ ਤਾਂ ਕੇਵਲ ਇਹ ਕਿ ਕਿਧਰੇ ਉਸ ਦੀ ਭੇਟਾ ਦੂਜੇ ਨਾਲੋਂ ਨਿਗੂਣੀ ਨਾ ਰਹਿ ਜਾਏ, ਜੇ ਕੋਈ ਉਮਾਹ ਸੀ ਤਾਂ ਕੇਵਲ ਇਹ ਕਿ ਛੇਤੀ ਤੋਂ ਛੇਤੀ ਉਹ ਗੁਰੂ ਦਰਸ਼ਨਾਂ ਲਈ ਸ੍ਰੀ ਅਨੰਦਪੁਰ ਸਾਹਿਬ ਪੁੱਜੇ ਅਤੇ ਗੁਰੂ ਚਰਨਾਂ ਦੀ ਧੂੜ ਆਪਣੇ ਮਸਤਕ ਨਾਲ ਲਾ ਆਪਣਾ ਜੀਵਨ ਸਫਲਾ ਕਰ ਲਏ।
ਵਿਸਾਖੀ ਵਾਲੇ ਦਿਨ ਤੋਂ ਪਹਿਲਾਂ ਹੀ ਸੰਗਤਾਂ ਸ੍ਰੀ ਅਨੰਦਪੁਰ ਸਾਹਿਬ ਪੁੱਜਣੀਆਂ ਸ਼ੁਰੂ ਹੋ ਗਈਆਂ। ਸੰਗਤਾਂ ਦੇ ਨਿਵਾਸ ਅਤੇ ਅਰਾਮ ਲਈ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹੋਏ ਸਨ। ਗੁਰੂ ਸਾਹਿਬ ਦੇ ਦਰਸ਼ਨ ਕਰਕੇ ਹਰ ਸਿੱਖ ਨਿਹਾਲ ਹੋ ਰਿਹਾ ਸੀ। ਉਸਦੇ ਚਿਹਰੇ ਦੀ ਚਮਕ, ਉਸਦੀ ਖੁਸ਼ੀ ਨੂੰ ਛੁੱਪਣ ਨਹੀਂ ਸੀ ਦੇ ਰਹੀ।
ਵਿਸਾਖੀ ਵਾਲੇ ਦਿਨ ਅੰਮ੍ਰਿਤ ਵੇਲੇ ਦੀਵਾਨ ਸਜਿਆ। ਕੀਰਤਨ ਅਰੰਭ ਹੋ ਗਿਆ। ਸੰਗਤਾਂ ਇਸ਼ਨਾਨ-ਪਾਣੀ ਕਰ ਦੀਵਾਨ ਵਿੱਚ ਪੁੱਜਣ ਲੱਗ ਪਈਆਂ। ਥੋੜੇ ਸਮੇਂ ਵਿੱਚ ਹੀ ਵਿਸ਼ਾਲ ਪੰਡਾਲ ਭਰਿਆ ਗਿਆ। ਸਾਰੀਆਂ ਸੰਗਤਾਂ ਇੱਕ ਚਿਤ ਇੱਕ ਮਨ ਹੋ ਕੀਰਤਨ ਸਰਵਣ ਕਰ ਰਹੀਆਂ ਸਨ। ਕੀਰਤਨ ਦੀ ਸਮਾਪਤੀ ਤੋਂ ਉਪਰੰਤ ਗੁਰੂ ਸਾਹਿਬ ਸਿੱਖਾਂ ਨੂੰ ਸੰਬੋਧਨ ਕਰਨ ਲਈ ਸਿੰਘਾਸਣ ਤੋਂ ਉੱਠੇ। ਸੰਗਤਾਂ, ਜੋ ਨਵਾਂ ਪ੍ਰੋਗਰਾਮ ਲੈਣ ਲਈ ਉਥੇ ਪੁੱਜੀਆਂ ਸਨ, ਇੱਕ ਟੱਕ ਗੁਰੂ ਸਾਹਿਬ ਦੇ ਚਿਹਰੇ ਵੱਲ ਵੇਖਣ ਲੱਗ ਪਈਆਂ ਅਤੇ ਆਪਣੇ ਆਪਨੂੰ ਉਨ੍ਹਾਂ ਗੁਰੂ ਸਾਹਿਬ ਦੀ ਅਵਾਜ਼ ਸੁਣਨ ਲਈ ਕੇਂਦਰਤ ਕਰ ਲਿਆ। ਕੋਈ ਵੀ ਇਹ ਨਹੀਂ ਸੀ ਚਾਹੁੰਦਾ ਕਿ ਉਹ ਗੁਰੂ ਸਾਹਿਬ ਦਾ ਕਿਹਾ ਕੋਈ ਵੀ ਸ਼ਬਦ ਸੁਣਨੋਂ ਖੁੰਝ ਜਾਏ ਤੇ ਉਸਨੂੰ ਕਿਸੇ ਦੂਜੇ ਤੋਂ ਪੁੱਛਣਾ ਪਏ ਕਿ ਗੁਰੂ ਸਾਹਿਬ ਨੇ ਕੀ ਕਿਹਾ ਹੈ?
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬੜੇ ਠਰ੍ਹਮੇ ਨਾਲ, ਪ੍ਰੰਤੂ ਦ੍ਰਿੜਤਾ ਭਰੇ ਸ਼ਬਦਾਂ ਵਿੱਚ ਆਪਣੀ ਗੱਲ ਕਹਿਣੀ ਅਰੰਭ ਕੀਤੀ। ਉਨ੍ਹਾਂ, ਉਹਨਾਂ ਹਾਲਾਤਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਧਰਤੀ ਪੁਰ ਅਵਤਾਰ ਧਾਰਿਆ। ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤਕ ਦੇ ਹਾਲਾਤ ਉਨ੍ਹਾਂ ਸਿੱਖਾਂ ਨੂੰ ਵਿਸਥਾਰ ਸਹਿਤ ਸੁਣਾਏ।
ਜਿਉਂ-ਜਿਉਂ ਗੁਰੂ ਸਾਹਿਬ ਇਨ੍ਹਾਂ ਹਾਲਾਤਾਂ ਦਾ ਜ਼ਿਕਰ ਕਰਦੇ ਗਏ, ਤਿਉਂ-ਤਿਉਂ ਉਨ੍ਹਾਂ ਦੇ ਚਿਹਰੇ ਦੀ ਚਮਕ ਅਤੇ ਉਸ ਵਿੱਚ ਸ਼ਾਮਲ ਹੋ ਰਹੀ ਲਾਲੀ ਵਧਦੀ ਗਈ। ਇਸ ਗੱਲ ਨੂੰ ਹਰ ਸਿੱਖ ਬੜੀ ਤੀਬਰਤਾ ਨਾਲ ਮਹਿਸੂਸ ਕਰ ਰਿਹਾ ਸੀ।
ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਪਹਾੜੀ ਰਾਜਿਆਂ ਅਤੇ ਦਿੱਲੀ ਦੀ ਮੁਗ਼ਲ ਹਕੂਮਤ ਵਲੋਂ ਗੁਰੂ ਘਰ ਤੇ ਕੀਤੇ ਗਏ ਛੇ ਹਮਲਿਆਂ ਦਾ ਗੁਰੂ ਸਾਹਿਬ ਨੇ ਜ਼ਿਕਰ ਕੀਤਾ ਤੇ ਦਸਿਆ ਕਿ ਗੁਰੂ ਘਰ ਕੋਈ ਹਕੂਮਤ ਕਾਇਮ ਨਹੀਂ ਕਰ ਰਿਹਾ, ਕਿਸੇ ਦੀ ਜ਼ਮੀਨ ਜਾਂ ਕਿਸੇ ਦੇ ਇਲਾਕੇ ਪੁਰ ਕਬਜ਼ਾ ਕਰਨ ਦਾ ਵੀ ਉਸਦਾ ਕੋਈ ਉਦੇਸ਼ ਨਹੀਂ, ਫਿਰ ਵੀ ਗੁਰੂ ਘਰ ਤੇ ਹਮਲੇ ਕੀਤੇ ਜਾਣੇ, ਸਿੱਖਾਂ ਲਈ ਇੱਕ ਚੁਣੌਤੀ ਹਨ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਅਜ ਹਾਲਤ ਇਹ ਹੋ ਗਈ ਹੈ ਕਿ ਇਸ ਸੰਸਾਰ ਵਿੱਚ ਉਹੀ ਵਿਅਕਤੀ ਇੱਜ਼ਤ, ਮਾਣ ਅਤੇ ਅਣਖ ਨਾਲ ਜੀਅ ਸਕਦਾ ਹੈ, ਜਿਸਨੇ ਆਪਣਾ ਸਿਰ ਤਲੀ ਤੇ ਰੱਖਿਆ ਹੋਵੇ ਅਤੇ ਮੌਤ ਨਾਲ ਮਖੌਲ ਕਰਨ ਦਾ ਜਿਗਰਾ ਰੱਖਣ ਦਾ ਉਸ ਵਿੱਚ ਹੀਆ ਹੋਵੇ। ਇਸਲਈ ਲੋੜ ਹੈ ਕਿ ਅਜਿਹੇ ਵਿਅਕਤੀ ਦੀ, ਜੋ ਕੌਮ ਲਈ ਮਰ ਮਿਟਣ ਦੀ ਭਾਵਨਾ ਪੈਦਾ ਕਰਨ ਲਈ ਆਪਾ ਕੁਰਬਾਨ ਕਰ ਸਕੇ।
ਇਹ ਆਖਦਿਆਂ ਗੁਰੂ ਸਾਹਿਬ ਨੇ ਸੱਜੇ ਹੱਥ ਨਾਲ ਮਿਆਨ ਵਿਚੋਂ ਤਲਵਾਰ ਬਾਹਰ ਖਿੱਚ ਲਈ। ਗੁਰੂ ਸਾਹਿਬ ਦਾ ਇਹ ਰੂਪ ਦੇਖਦਿਆਂ ਹੀ ਸਾਰੇ ਦਰਬਾਰ ਵਿੱਚ ਸੰਨਾੱਟਾ ਛਾ ਗਿਆ। ਹਰ ਸਿੱਖ ਦੂਜੇ ਦਾ ਮੂੰਹ ਵੇਖਣ ਲੱਗ ਪਿਆ। ਹਰ ਇੱਕ ਦੀਆਂ ਅੱਖਾਂ ਵਿੱਚ ਸੁਆਲ ਸੀ ਕਿ ਗੁਰੂ ਸਾਹਿਬ ਕੀ ਆਖ ਰਹੇ ਹਨ? ਗੁਰੂ ਸਾਹਿਬ ਕੀ ਚਾਹੁੰਦੇ ਹਨ?
ਦੀਵਾਨ ਵਿੱਚ ਚੁੱਪ ਛਾ ਗਈ। ਗੁਰੂ ਸਾਹਿਬ ਨੇ ਤਿੰਨ ਵਾਰ ਆਪਣੀ ਮੰਗ ਦੁਹਰਾਈ: ‘ਲੋੜ ਹੈ ਇੱਕ ਅਜਿਹੇ ਵਿਅਕਤੀ ਦੀ, ਜੋ ਕੌਮ ਵਿੱਚ ਮਰ ਮਿਟਣ ਦੀ ਭਾਵਨਾ ਪੈਦਾ ਕਰਨ ਲਈ ਆਪਾ ਕੁਰਬਾਨ ਕਰ ਸਕੇ’। ਥੋੜੀ ਦੇਰ ਜੱਕੋ-ਤੱਕੀ ਰਹੀ। ਫਿਰ ਲਾਹੌਰ ਦਾ ਇੱਕ ਖੱਤਰੀ ਦਯਾ ਰਾਮ ਉੱਠਿਆ ਤੇ ਅੱਗੇ ਵਧ ਉਸਨੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਆਪਣਾ ਸਿਰ ਝੁਕਾ ਦਿੱਤਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਸਨੂੰ ਅੰਦਰ ਲੈ ਗਏ। ਥੋੜੀ ਦੇਰ ਬਾਅਦ ਲਹੂ-ਭਿਜੀ ਤਲਵਾਰ ਲੈ ਆਪ ਮੁੜ ਬਾਹਰ ਆ ਗਏ। ਉਨ੍ਹਾਂ ਫਿਰ ਮੰਗ ਕੀਤੀ ਕਿ ਇੱਕ ਹੋਰ ਸਿਰ ਚਾਹੀਦਾ ਹੈ? ਇਸਤਰ੍ਹਾਂ ਉਨ੍ਹਾਂ ਪੰਜ ਵਾਰ ਸਿਰਾਂ ਦੀ ਮੰਗ ਕੀਤੀ। ਦਯਾ ਰਾਮ ਤੋਂ ਬਾਅਦ ਦਿੱਲੀ ਦਾ ਜੱਟ ਧਰਮ ਦਾਸ, ਉਸ ਪਿਛੋਂ ਦੁਆਰਕਾ ਦਾ ਧੋਬੀ ਮੋਹਕਮ ਚੰਦ, ਫਿਰ ਜਗਨਨਾਥ ਦਾ ਰਸੋਈਆ ਭਾਈ ਹਿੰਮਤ ਅਤੇ ਅੰਤ ਵਿੱਚ ਬਿਦਰ ਦਾ ਨਾਈ ਸਾਹਿਬ ਚੰਦ ਵਾਰੋ-ਵਾਰੀ ਅੱਗੇ ਵਧੇ।
ਇਕ ਤੋਂ ਬਾਅਦ ਇੱਕ ਨੂੰ ਗੁਰੂ ਸਾਹਿਬ ਤੰਬੂ ਦੇ ਅੰਦਰ ਲਿਜਾਂਦੇ ਅਤੇ ਉਸ ਪਿਛੋਂ ਲਹੂ-ਭਿਜੀ ਤਲਵਾਰ ਲੈ ਬਾਹਰ ਆਉਂਦੇ ਰਹੇ। ਹਰ ਵਾਰ ਗੁਰੂ ਸਾਹਿਬ ਦਾ ਚਿਹਰਾ ਪਹਿਲਾਂ ਨਾਲੋਂ ਵਧੇਰੇ ਲਾਲ ਹੁੰਦਾ ਅਤੇ ਉਸਦੀ ਵਧ ਰਹੀ ਚਮਕ ਵੇਖ ਉਸ ਪੁਰ ਕਿਸੇ ਦੀਆਂ ਨਜ਼ਰਾਂ ਨਹੀਂ ਸਨ ਟਿਕ ਰਹੀਆਂ। ਜਦੋਂ ਸਾਹਿਬ ਚੰਦ ਨੂੰ ਅੰਦਰ ਲਿਜਾਣ ਤੋਂ ਬਾਅਦ ਗੁਰੂ ਸਾਹਿਬ ਬਾਹਰ ਆਏ ਤਾਂ ਉਨ੍ਹਾਂ ਦੇ ਚਿਹਰੇ ਤੋਂ ਸੰਤੁਸ਼ਟਤਾ ਡੁੱਲ੍ਹ-ਡੁੱਲ੍ਹ ਪੈ ਰਹੀ ਸੀ। ਉਨ੍ਹਾਂ ਤਲਵਾਰ ਸਾਫ ਕੀਤੀ ਤੇ ਮਿਆਨ ਵਿੱਚ ਪਾ ਲਈ। ਸਿੰਘਾਸਣ ਤੇ ਬਿਰਾਜਮਾਨ ਹੋ, ਜਦੋਂ ਉਨ੍ਹਾਂ ਦੀਵਾਨ ਵਲ ਨਜ਼ਰ ਮਾਰੀ ਤਾਂ ਉਨ੍ਹਾਂ ਵੇਖਿਆ ਕਿ ਦੀਵਾਨ ਵਿੱਚ ਹਾਜ਼ਰੀ ਬਹੁਤ ਘੱਟ ਰਹਿ ਗਈ ਹੈ।
ਥੋੜੀ ਦੇਰ ਵਿੱਚ ਹੀ ਜਦੋਂ ਪੰਜੇ ਸਿੱਖ ਗੁਰੂ ਸਾਹਿਬ ਦੇ ਨਾਲ ਨਵੇਂ ਬਸਤਰ ਪਹਿਨੀਂ ਤੰਬੂੰ ਵਿਚੋਂ ਬਾਹਰ ਆਏ ਤਾਂ ਸਭ ਦੀਆਂ ਅੱਖਾਂ ਟੱਡੀਆਂ ਰਹਿ ਗਈਆਂ। ਹਰ ਕੋਈ ਇਕ-ਦੂਜੇ ਦਾ ਮੂੰਹ ਵੇਖ, ਅੱਖਾਂ ਹੀ ਅੱਖਾਂ ਵਿੱਚ ਅਤੇ ਹੱਥਾਂ ਦੇ ਇਸ਼ਾਰਿਆਂ ਨਾਲ ਪੁੱਛ ਰਿਹਾ ਸੀ ਕਿ ਇਹ ਸਭ ਕਿਵੇਂ ਵਾਪਰ ਗਿਆ? ਗੁਰੂ ਸਾਹਿਬ ਦਾ ਇਹ ਕੀ ਕੌਤਕ ਹੈ? ਇਹ ਕੀ ਕਰਾਮਾਤ ਹੈ?
ਦੀਵਾਨ ਵਿੱਚ ਬੈਠੀਆਂ ਸੰਗਤਾਂ ਨੇ ਜਦੋਂ ਪੰਜਾਂ ਹੀ ਸਿੱਖਾਂ, ਜਿਨ੍ਹਾਂ ਵਾਰੋ-ਵਾਰੀ ਆਪਣੇ ਸਿਰ ਗੁਰੂ ਚਰਨਾਂ ਵਿੱਚ ਅਰਪਨ ਕੀਤੇ ਸਨ, ਨੂੰ ਨਵੇਂ ਰੂਪ ਵਿੱਚ ਅਤੇ ਮੁਸਕਰਾਉਂਦਿਆਂ, ਆਪਣੇ ਸਾਮ੍ਹਣੇ ਵੇਖਿਆ ਤਾਂ ਉਨ੍ਹਾਂ ਦੀ ਹੈਰਾਨੀ ਦੀ ਹੱਦ ਨਾ ਰਹੀ। ਉਹ ਕਦੀ ਉਨ੍ਹਾਂ ਸਿੱਖਾਂ ਵੱਲ ਦੇਖਣ, ਕਦੀ ਸਿੰਘਾਸਣ ਤੇ ਬਿਰਾਜਮਾਨ ਗੁਰੂ ਸਾਹਿਬ ਵੱਲ ਅਤੇ ਕਦੀ ਇੱਕ ਦੂਜੇ ਵੱਲ। ਇਉਂ ਜਾਪਦਾ ਸੀ, ਜਿਵੇਂ ਉਨ੍ਹਾਂ ਨੂੰ ਸਮਝ ਹੀ ਨਹੀਂ ਸੀ ਆ ਰਹੀ ਕਿ ਗੁਰੂ ਸ਼ਾਹਿਬ ਨੇ ਇਹ ਕੀ ਕੌਤਕ ਰਚਾਇਆ ਹੈ? ਪਲ ਦੀ ਪਲ ਵਿੱਚ ਇਹ ਹੈਰਾਨੀ ਭਰੀ ਖਬਰ ਸਾਰੇ ਅਨੰਦਪੁਰ ਸਾਹਿਬ ਵਿਖੇ ਫੈਲ ਗਈ। ਉਹ ਸਾਰੇ ਸਿੱਖ ਗੁਰੂ ਸਾਹਿਬ ਦੇ ਚਰਨਾਂ ਪੁਰ ਮੱਥਾ ਟੇਕ ਅਤੇ ਸ਼ਰਮ ਨਾਲ ਭਰੀਆਂ ਅੱਖਾਂ ਨੀਵੀਆਂ ਕਰ, ਫਿਰ ਦੀਵਾਨ ਵਿੱਚ ਆ ਸਜਣ ਲੱਗ ਪਏ, ਜੋ ਕੁੱਝ ਸਮਾਂ ਪਹਿਲਾਂ ਹੀ ਡਰਦੇ ਦੀਵਾਨ ਵਿਚੋਂ ਉੱਠ ਗਏ ਸਨ। ਉਨ੍ਹਾਂ ਦੀਆਂ ਅੱਖਾਂ ਵਿੱਚ ਹੈਰਾਨੀ ਭਰੀ ਸ਼ਰਮ ਅਤੇ ਪਸ਼ਚਾਤਾਪ ਸੀ, ਜਿਸ ਕਾਰਣ ਉਹ ਅੱਖਾਂ ਉੱਚੀਆਂ ਕਰ, ਗੁਰੂ ਸਾਹਿਬ ਵੱਲ ਵੇਖਣ ਦੀ ਹਿੰਮਤ ਨਹੀਂ ਸੀ ਜੁਟਾ ਪਾ ਰਹੇ।
ਅਣਸੁਲਝੇ ਸੁਆਲ ਦਾ ਜਵਾਬ ਦੇਣ `ਚ ਉਲਝੇ ਵਿਦਵਾਨ: ਹਰ ਕਿਸੇ ਦੀਆਂ ਅੱਖਾਂ ਵਿੱਚ ਇਕੋ ਸੁਆਲ ਸੀ, ਕਿ ਗੁਰੂ ਸ਼ਾਹਿਬ ਨੇ ਇਹ ਕੀ, ਕਿਵੇਂ ਅਤੇ ਕਿਉਂ ਕੌਤਕ ਵਰਤਾਇਆ ਹੈ? ਪਰ ਕਿਸੇ ਕੋਲ ਵੀ ਇਸਦਾ ਜਵਾਬ ਨਹੀਂ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਸੁਆਲ ਦਾ ਜੁਆਬ ਉਸ ਸਮੇਂ ਕਿਸੇ ਵਲੋਂ ਵੀ ਨਹੀਂ ਸੀ ਦਿੱਤਾ ਜਾ ਸਕਿਆ, ਉਸੇ ਸੁਆਲ ਦਾ ਜੁਆਬ ਅੱਜ ਦੇ ਵਿਦਵਾਨ ਆਪਣੀ ਕਲਪਨਾ ਦੇ ਸਹਾਰੇ ਦੇ ਰਹੇ ਹਨ। ਪ੍ਰਿੰਸੀਪਲ ਤੇਜਾ ਸਿੰਘ ਅਤੇ ਡਾ. ਗੰਡਾ ਸਿੰਘ ‘ਸਿੱਖ ਇਤਿਹਾਸ’ ਵਿੱਚ ਲਿਖਦੇ ਹਨ:- “ਤੀਜੀ ਵਾਰ ਦੀ ਆਵਾਜ਼ ਤੇ ਲਾਹੌਰ ਦਾ ਇੱਕ ਖੱਤਰੀ ਦਯਾ ਰਾਮ ਆਪਣੀ ਥਾਂ ਤੋਂ ਉੱਠਿਆ ਅਤੇ ਆਪਣੇ ਆਪਨੂੰ ਕੁਰਬਾਨੀ ਲਈ ਪੇਸ਼ ਕੀਤਾ। ਗੁਰੂ ਜੀ ਉਸਨੂੰ ਨਾਲ ਲੱਗਦੇ ਇੱਕ ਅਹਾਤੇ ਵਿੱਚ ਲੈ ਗਏ, ਜਿੱਥੇ ਕੁੱਝ ਬੱਕਰੇ ਬੰਨ੍ਹੇ ਹੋਏ ਸਨ। ਉਸ ਸਿੱਖ ਨੂੰ ਉੱਥੇ ਬਿਠਾ ਕੇ ਇੱਕ ਬੱਕਰਾ ਝਟਕਾ ਦਿੱਤਾ ਗਿਆ…”
ਇਹ ‘ਖੋਜ’ ਪੂਰਣ ਜਾਣਕਾਰੀ ਪ੍ਰਿੰਸੀਪਲ ਤੇਜਾ ਸਿੰਘ ਅਤੇ ਡਾ. ਗੰਡਾ ਸਿੰਘ ਨੇ ਹੀ ਨਹੀਂ, ਸਗੋਂ ਹੋਰ ਵੀ ਬਹੁਤ ਸਾਰੇ ਵਿਦਵਾਨਾਂ ਨੇ ਵੀ ਆਪਣੀਆਂ ‘ਖੋਜ ਪੂਰਨ’ ਪੁਸਤਕਾਂ ਵਿੱਚ ਬਿਆਨ ਕੀਤੀ ਹੈ। ਪਰ ਇਸ ਗੱਲ ਨੂੰ ਕਿਸੇ ਨੇ ਸਪੱਸ਼ਟ ਨਹੀਂ ਕੀਤਾ ਕਿ ਇਹ ‘ਬੱਕਰੇ’ ਗੁਰੂ ਸਾਹਿਬ ਨੇ ਕਿਸ ਰਾਹੀਂ ਮੰਗਵਾ ਕੇ ਬੰਨ੍ਹੇ ਸਨ, ਜਾਂ ਫਿਰ ਗੁਰੂ ਸਾਹਿਬ ਆਪ ਹੀ ਇਨ੍ਹਾਂ ਨੂੰ ਕਿਧਰੋਂ ਲਿਆਏ ਸਨ? ਇਥੇ ਇਹ ਸੁਆਲ ਵੀ ਉੱਠਦਾ ਕਿ ਜੇ ਸੱਚਮੁੱਚ ਹੀ ਗੁਰੂ ਸਾਹਿਬ ਨੇ ਸਿੰਘਾਂ ਦੀ ਬਜਾਏ ਝਟਕਾਉਣ ਲਈ ਬੱਕਰੇ ਬੰਨ੍ਹੇ ਹੋਏ ਸਨ ਤਾਂ ਜਦੋਂ ਗੁਰੂ ਸਾਹਿਬ ਨੇ ਇੱਕ ਤੋਂ ਬਾਅਦ ਇੱਕ ਕਰਕੇ ਪੰਜ ਬੱਕਰੇ ਝਟਕਾਏ ਤਾਂ ਕੀ ਇਤਨੇ ਲੰਮੇ ਸਮੇਂ ਵਿੱਚ ਇਨ੍ਹਾਂ ਬੱਕਰਿਆਂ ਵਿਚੋਂ ਕਿਸੇ ਇੱਕ ਨੇ ਵੀ ਆਵਾਜ਼ ਨਹੀਂ ਸੀ ਕੱਢੀ? ਜਦ ਕਿ ਦੁਨੀਆਂ ਜਾਣਦੀ ਹੈ ਕਿ ਜੇ ਕਿਧਰੇ ਇੱਕ ਬੱਕਰਾ ਵੀ ਬੰਨ੍ਹਿਆ ਜਾਂ ਰੱਖਿਆ ਗਿਆ ਹੋਵੇ, ਉਹ ਚੁੱਪ ਕਰਕੇ ਨਹੀਂ ਖਲੋ ਸਕਦਾ, ਫਿਰ ਇਥੇ ਤਾਂ ਘੱਟੋ-ਘੱਟ ਪੰਜ ਬੱਕਰੇ ਬੰਨ੍ਹੇ ਗਏ ਹੋਣਗੇ? ਜੇ ਇਹ ਬੱਕਰੇ ਆਪਣੀ ਆਵਾਜ਼ ਕੱਢਦੇ ਰਹੇ ਤਾਂ ਕੀ ਦੀਵਾਨ ਵਿੱਚ ਬੈਠੀਆਂ ਸੰਗਤਾਂ ਨੂੰ ਉਨ੍ਹਾਂ ਦੀ ਆਵਾਜ਼ ਸੁਣਾਈ ਨਹੀਂ ਸੀ ਦਿੰਦੀ ਰਹੀ?
ਜੇ ਬੱਕਰਿਆਂ ਦੀ ਅਵਾਜ਼ ਦੀਵਾਨ ਵਿੱਚ ਜੁੜੀਆਂ ਸੰਗਤਾਂ ਤੱਕ ਪੁੱਜਦੀ ਰਹੀ ਸੀ ਤਾਂ ਉਨ੍ਹਾਂ ਵਿਚੋਂ ਬਹੁਤਿਆਂ ਨੂੰ ਡਰ ਕੇ ਦੀਵਾਨ ਵਿਚੋਂ ਉੱਠ ਜਾਣ ਦੀ ਕੀ ਲੋੜ ਸੀ? ਕੀ ਬੱਕਰਿਆਂ ਦੀ ਆਵਾਜ਼ ਸੁਣ, ਗੁਰੂ ਸਾਹਿਬ ਦੀ ਲਲਕਾਰ ਤੇ ਸਾਰੀ ਸੰਗਤ ਹੀ ਸਿਰ ਭੇਂਟ ਕਰਨ ਲਈ ਨਹੀਂ ਸੀ ਉੱਠ ਖੜੀ ਹੋ ਸਕਦੀ?
ਫਿਰ ਜੇ ਗੁਰੂ ਸਾਹਿਬ ਨੇ ਕਿਸੇ ਪਾਸੋਂ ਮੰਗਵਾ ਕੇ ਬੱਕਰੇ ਬੰਨ੍ਹਵਾਏ ਸਨ ਤਾਂ ਭਾਈ ਦਯਾ ਰਾਮ ਜਾਂ ਉਨ੍ਹਾਂ ਤੋਂ ਪਿਛੋਂ ਦੂਜੇ ਅਤੇ ਤੀਜੇ ਸਿੱਖ ਦੇ ਅੰਦਰ ਜਾਣ ਤੋਂ ਬਾਅਦ ਅਤੇ ਗੁਰੂ ਸਾਹਿਬ ਦੀ ਵਾਪਸੀ ਤੇ, ਘਟੋ-ਘਟ ਬੱਕਰੇ ਲਿਆਉਣ ਵਾਲੇ ਨੂੰ ਤਾਂ ਇਹ ਸ਼ੰਕਾ ਜ਼ਰੂਰ ਹੋ ਸਕਦੀ ਸੀ ਕਿ ਗੁਰੂ ਜੀ ਸਿੱਖਾਂ ਨੂੰ ਨਹੀਂ, ਸਗੋਂ ਬੱਕਰਿਆਂ ਨੂੰ ਝਟਕਾ ਰਹੇ ਹਨ। ਤਾਂ ਕੀ ਇਹ ਸ਼ੰਕਾ ਹੋਣ ਤੇ ਉਹ ਵਿਅਕਤੀ ਆਪ ਆਪਣਾ ਸੀਸ ਭੇਂਟ ਕਰਨ ਲਈ ਅੱਗੇ ਨਹੀਂ ਸੀ ਆ ਸਕਦਾ? ਜੇ ਅਜਿਹਾ ਵਿਅਕਤੀ ਅੱਗੇ ਆ ਜਾਂਦਾ ਤਾਂ ਫਿਰ ਗੁਰੂ ਸਾਹਿਬ ਵਲੋਂ ਲਈ ਜਾ ਰਹੀ ਪ੍ਰੀਖਿਆ ਦੀ ਕੀ ਸਾਰਥਕਤਾ ਰਹਿ ਜਾਣੀ ਸੀ?
ਸਿੱਧੀ ਤੇ ਸਪੱਸ਼ਟ ਗੱਲ ਇਹ ਹੈ ਕਿ ਬੱਕਰੇ ਬੰਨ੍ਹੇ ਹੋਣ ਜਾਂ ਝਟਕਾਉਣ ਦੀ ਗੱਲ ਵਿਦਵਾਨ ਵੀਰਾਂ ਦੀ ਕੋਰੀ ਕਲਪਨਾ ਅਤੇ ਉੱਚੀ ਕਲਪਤ ਉਡਾਣ ਦਾ ਹੀ ਸਿੱਟਾ ਹੈ। ਗੁਰੂ ਸਾਹਿਬ ਵਾਰੋ-ਵਾਰੀ ਪੰਜ ਸਿੰਘਾਂ ਨੂੰ ਤੰਬੂ ਅੰਦਰ ਲੈ ਕੇ ਗਏ ਅਤੇ ਹਰ ਵਾਰ ਖੜਾਕ ਦੀ ਅਵਾਜ਼ ਤੋਂ ਬਾਅਦ ਲਹੂ-ਲਿਬੜੀ ਤਲਵਾਰ ਲੈ, ਉਹ ਬਾਹਰ ਆਏ। ਅੰਦਰ ਕੀ ਕੌਤਕ ਵਰਤਿਆ? ਇਸ ਬਾਰੇ ਕੇਵਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਹ ਪੰਜ ਸਿੰਘ ਹੀ ਜਾਣਦੇ ਸਨ, ਜੋ ਗੁਰੂ ਸਾਹਿਬ ਦੀ ਮੰਗ ਤੇ ਵਾਰੋ-ਵਾਰ ਆਪਣਾ ਸੀਸ ਭੇਂਟ ਕਰਨ ਲਈ ਉੱਠ, ਅੱਗੇ ਆਏ ਸਨ। ਇਤਿਹਾਸ ਵਿੱਚ ਕਿਧਰੇ ਵੀ ਜ਼ਿਕਰ ਨਹੀਂ ਆਉਂਦਾ ਕਿ ਇਨ੍ਹਾਂ ਵਿਚੋਂ ਕਿਸੇ ਇੱਕ ਨੇ ਵੀ ਕਦੇ ਕੁੱਝ ਦੱਸਿਆ ਹੋਵੇ ਕਿ ਤੰਬੂ ਅੰਦਰ ਕੀ ਕੌਤਕ ਵਾਪਰਿਆ ਸੀ?
ਇਸ ਲਈ ਕਲਪਤ ਉਡਾਣਾਂ ਰਾਹੀਂ ਕੋਈ ਕਹਾਣੀ ਘੜ, ਆਪਣੀ ਵਿਦਵਤਾ ਦਾ ਸਿੱਕਾ ਬਿਠਾਣ ਦੀ ਬਜਾਏ ਚੰਗਾ ਇਹੀ ਹੈ ਕਿ ਤੰਬੂ ਅੰਦਰ ਕੀ ਵਾਪਰਿਆ? ਇਸ ਬਾਰੇ ਆਪਣੀ ਅਨਜਾਣਤਾ ਨੂੰ ਸਵੀਕਾਰ ਕਰ ਲਿਆ ਜਾਏ।
ਸੰਤ-ਸਿਪਾਹੀ ਦੀ ਸਿਰਜਨਾ: ਜਦੋਂ ਪੰਜੇ ਸਿੰਘ ਨਵੇਂ ਬਸਤਰ ਪਹਿਨ, ਕਮਰ-ਕੱਸਾ ਕਰ, ਦੀਵਾਨ ਵਿੱਚ ਆ ਹਾਜ਼ਰ ਹੋਏ ਤਾਂ ਗੁਰੂ ਸਾਹਿਬ ਨੇ ਬੀਰ-ਆਸਨ ਹੋ ਖੰਡੇ ਦਾ ਅੰਮ੍ਰਿਤ ਤਿਆਰ ਕੀਤਾ, ਜਿਸ ਵਿੱਚ ਮਾਤਾ ਸਾਹਿਬ ਕੌਰ ਜੀ ਨੇ ਪਤਾਸੇ ਪਾ ਉਨ੍ਹਾਂ ਦੀ ਮਿਠਾਸ ਭਰੀ। ਗੁਰੂ ਸਾਹਿਬ ਨੇ ਪਹਿਲਾਂ ਉਨ੍ਹਾਂ ਪੰਜਾਂ ਸਿੰਘਾਂ ਨੂੰ ਅੰਮ੍ਰਿਤ ਪਾਨ ਕਰਵਾਇਆ ਅਤੇ ਉਨ੍ਹਾਂ ਨੂੰ ਸੰਤ-ਸਿਪਾਹੀ ਦਾ ਰੂਪ ਬਖਸ਼ਿਆ। ਫਿਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਉਨ੍ਹਾਂ ਕੋਲੋਂ ਅੰਮ੍ਰਿਤ ਛਕਿਆ ਅਤੇ ਸੰਸਾਰ ਦੇ ਧਾਰਮਿਕ ਇਤਿਹਾਸ ਵਿੱਚ ਇੱਕ ਨਵਾਂ ਨੀਂਹ ਪੱਥਰ ਰੱਖਿਆ। ਇਸ ਸਥਿਤੀ ਦਾ ਵਰਨਣ ਦੂਜੇ ਭਾਈ ਗੁਰਦਾਸ ਜੀ ਨੇ ਇਨ੍ਹਾਂ ਸ਼ਬਦਾਂ ਵਿੱਚ ਕੀਤਾ ਹੈ:- ‘ਵਾਹੁ ਵਾਹੁ (ਗੁਰੂ) ਗੋਬਿੰਦ ਸਿੰਘ ਆਪੇ ਗੁਰ ਚੇਲਾ’।
ਪੰਜਾਂ ਸਿੱਖਾਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਸਿੰਘ ਬਣਾ ਦਿੱਤਾ। ਮੈਕਾਲਿਫ ਅਨੁਸਾਰ ਗੁਰੂ ਸਾਹਿਬ ਨੇ ਸਿੱਖਾਂ ਨੂੰ ਚੇਤਾਵਨੀ ਦਿੱਤੀ ਕਿ ਜੇ ਉਨ੍ਹਾਂ ਗਿਆਨ ਅਤੇ ਭਗਤੀ ਦਾ ਰਸਤਾ ਤਿਆਗ ਦਿੱਤਾ ਤਾਂ ਵੱਡੀ ਤੋਂ ਵੱਡੀ ਰਾਜਨੀਤਿਕ ਅਤੇ ਫੌਜੀ ਸ਼ਕਤੀ ਵੀ ਉਨ੍ਹਾਂ ਦੀ ਰੱਖਿਆ ਨਹੀਂ ਕਰ ਸਕੇਗੀ। ੦੦੦

Mobile : + 91 98 68 91 77 31


(07/04/12)
ਅਮਰੀਕ ਸਿੰਘ ਰਾਜਪੁਰਾ

ਸਤਿਕਾਰਯੋਗ ਵੀਰ ਹਰਦੇਵ ਸਿੰਘ ਜੀ ,
ਵਾਹਿਗੁਰੂ ਜੀ ਕਾ ਖਾਲਸਾ ,ਵਾਹਿਗੁਰੂ ਜੀ ਕੀ ਫਤਿਹ ||

ਵੀਰ ਜੀ ਮੈਂ ਇਕ ਦਿਨ ਮਿਲਵਾਕੀ U S A ਗੁਰਦਵਾਰਾ ਵਿਚ ਇਕ ਕਥਾਵਾਚਕ ਨੂੰ ਕਹਿੰਦੇ ਸੁਣਿਆ ਕੇ ਗੁਰੂ ਸਾਹਿਬ ਨੇ ਕਿਹਾ ਹੈ ਕਿ " ਜਿਸਦੇ ਹਿਰਦੇ ਨਾਮ ਨਹੀ ਵਸਦਾ ਉਸਦੀ ਮਾਂ (ਮਾਤਾ) ਬਾਂਝ ਹੋ ਜਾਵੇ,ਅਤੇ ਨਾਲ ਹੀ ਇਕ ਤੁਕ ਹੋਰ ਸੁਣਾ ਦਿਤੀ "ਜਨਨੀ ਜਣੇ ਤੋ ਭਗਤ- ਜਨ ,ਨਹੀ ਤੋ ਜਨਨੀ ਬਾਂਝ ਰਹੇ "| ਮੈਂ ਇਹ ਸੁਣ ਕੇ ਬਹੁਤ ਹੈਰਾਨ ਹੋਇਆ ਤੇ ਭੋਗ ਤੋਂ ਬਾਅਦ ਬਾਹਰ ਆ ਕੇ ਉਸ ਨਾਲ ਗਲ ਕੀਤੀ ਤਾਂ ਉਹ ਕਹਿਣ ਲਗਾ ਕੇ ਉਹ ਸਹੀ ਹੈ ਅਤੇ ਇਸ ਸਬੰਧੀ ਉਸਨੇ ਮੈਨੂੰ ਅੰਗ੍ਰੇਜੀ ਦੇ ਅਰਥ ਦੇਖਣ ਲਈ ਹਿਦਾਇਤ ਕੀਤੀ | ਫਿਰ ਮੈਂ ਉਸਨੂ ਕਿਹਾ ਕੇ "ਜਨਨੀ ਜਣੇ ਤੋ ਭਗਤ -ਜਨ " ਵਾਲੀ ਤੁਕ ਕੀ ਗੁਰੂ ਗਰੰਥ ਸਾਹਿਬ ਵਿਚ ਲਿਖੀ ਹੈ? ਮੇਰੇ ਇਸ ਪ੍ਰਸ਼੍ਨ ਤੇ ਉਹ ਕੁਝ ਔਖਾ ਜਿਹਾ ਹੋ ਗਿਆ ਤੇ ਕਹਿਣ ਲਗਾ ਕਿ ਤੁਹਾਡੇ ਲੋਗਾ ਨੂੰ ਆਦਤ ਹੁੰਦੀ ਹੈ ਨੁਕਤਾਚੀਨੀ ਦੀ |ਇਸੇ ਹੀ ਨੇ ੧੫ ਕੁ ਦਿਨ ਪਹਿਲਾਂ ਕਿਹਾ ਸੀ " ਪਸ਼ੂ ਮਰਦਾ ਹੈ ਤੇ ਸੌ ਕਾਜ ਸੁਆਰਦਾ ਹੈ ਪਰ ਮਨੁਖ ਮਰਦਾ ਹੈ ਤਾਂ ਕਿਸੇ ਕਮ ਨਹੀਂ ਆਉਂਦਾ "| ਵੀਰ ਜੀ ਇਸ ਸਬੰਧੀ ਮੈਂ ਤਾਂ ਬਿਲਕੁਲ ਉਸ ਕਥਾਵਾਚਕ ਨਾਲ ਸਹਿਮਤ ਨਹੀ ਹਾਂ ਪ੍ਰੰਤੂ ਮੈਂ ਚਾਹੁੰਦਾ ਹਾਂ ਕੇ ਨਿਮਨ ਲਿਖਤ ਦੋ ਸ਼ਬਦ ਜਿਨਾਹ ਦਾ ਉਹ ਹਵਾਲਾ ਦੇ ਕੇ ਕਥਾ ਕਰ ਰਿਹਾ ਸੀ ਦੇ ਅਰਥ ਤੁਸੀ ਇਸੇ ਹੀ ਸਾਇਟ ਤੇ ਕਰ ਕੇ ਧਨਵਾਦੀ ਬਣਾਓ ਤਾਂ ਕੇ ਹੋਰ ਪਾਠਕ ਵੀ ਇਸਤੋਂ ਜਾਣੂ ਹੋ ਸਕਣ | ਸ਼ਬਦ ਹਨ :-
੧. ਜਿਨ ਹਰਿ ਹਿਰਦੈ ਨਾਮੁ ਨ ਬਸਿਓ ਤਿਨ ਮਾਤ ਕੀਜੈ ਹਰਿ ਬਾਂਝਾ || ( ਅੰਗ ੬੯੮ ) ੨. ਨਰੂ ਮਰੈ ਨਰੁ ਕਾਮਿ ਨ ਆਵੈ ||(ਅੰਗ ੮੭੦)

ਅਮਰੀਕ ਸਿੰਘ ਰਾਜਪੁਰਾ


(07/04/12)
ਹਰਦੇਵ ਸਿੰਘ, ਜੰਮੂ

ਕੇਸਰੀ ਰੰਗ ਭਗਵਾ ਰੰਗ ਨਹੀਂ ਹੈ’

ਹਰਦੇਵ ਸਿੰਘ, ਜੰਮੂ

ਸਤਿਕਾਰ ਯੋਗ ਪਾਠਕ ਸੱਜਣੋਂ

ਸਤਿ ਸ਼੍ਰੀ ਅਕਾਲ!

ਆਪ ਜੀ ਨਾਲ ਕੇਸਰੀ ਰੰਗ ਵਿਸ਼ੇ ਬਾਰੇ ਜਰੂਰੀ ਜਾਣਕਾਰੀ ਸਾਂਝੀ ਕਰਨਾ ਚਾਹੁੰਦਾ ਹਾਂ।

ਕੇਸਰੀ ਰੰਗ ਨੂੰ ਅੰਗ੍ਰਜ਼ੀ ਵਿੱਚ ਸੈਫ਼ਰਨ ਕਲਰ ਰੰਗ ਕਿਹਾ ਜਾਂਦਾ ਹੈ ਅਤੇ ਭਗਵੇ ਰੰਗ ਲਈ ਅੰਗ੍ਰਜ਼ੀ ਵਿੱਚ ਸ਼ਾਯਦ ਕੋਈ ਢੁੱਕਵਾਂ ਸ਼ਬਦ ਨਾ ਹੋਂਣ ਕਰਕੇ ਇਸ ਨੂੰ ਸੈਫ਼ਰਨ ਕਰਕੇ ਲਿਖਿਆ ਜਾਂਦਾ ਹੈ। ਪਰ ਮਹਾਨ ਕੋਸ਼ ਵਿੱਚ ‘ਕੇਸਰੀ’ ਦਾ ਅਰਥ ‘ਭਗਵਾਂ’ ਨਹੀਂ।

ਭਗਵਾਂ ਰੰਗ ਸਾਧੂ ਲੋਗ ਧਾਰਨ ਕਰਦੇ ਹਨ ਜੋ ‘ਗੈਰਿਕ’ ਜਾਂ ਗੇਰੂਆਂ ਰੰਗ ਹੁੰਦਾ ਹੈ। ਗੁਰਬਾਣੀ ਵਿੱਚ ਇਸ ਰੰਗ ਨੂੰ ‘ਗੇਰੂ’ ਰੰਗ ਕਿਹਾ ਗਿਆ ਹੈ। ਇਸ ਰੰਗ ਲਈ ਗੁਰਬਾਣੀ ਦੇ ਉਦਾਹਰਣ ਇਸ ਪ੍ਰਕਾਰ ਹਨ:-

ਘੋਲੀ ਗੇਰੂ ਰੰਗ ਚਾੜਾਇਆ ਵਸਤ੍ਰ ਭੇਖ ਭੇਖਾਰੀ॥ (ਮਾਰੂ 1, ਪੰਨਾ 1012)

ਗੇਰੀ ਕੇ ਬਸਤ੍ਰ (ਪ੍ਰਭਾ ਅ: ਮ. 5) (ਗਿਰੀ ਪਰਬਤ ਦੀ ਮਿੱਟੀ ਦੇ ਰੰਗ ਨਾਲ ਇਸ ਨੂੰ ਜੋੜੀਆ ਜਾਂਦਾ ਹੈ)

ਇਸੇ ਗੇਰੂ ਰੰਗ ਨੂੰ ਹੀ ਬਾਣੀ ਵਿੱਚ ਭਗਵਾ ਵੀ ਰੰਗ ਕਿਹਾ ਗਿਆ ਹੈ:-

ਇਕਿ ਭਗਵਾ ਵੇਸੁ ਕਰਿ ਫਿਰਹਿ ਜੋਗੀ ਸੰਨਿਆਸਾ॥ (ਮਾਝ 1, ਪੰਨਾ 140)

ਕਹਾ ਭਇੳ ਜੳ ਮੂਡ ਮੁਡਾਇੳ ਭਹਵਉ ਕੀਨੇ ਭੇਸ॥ (ਸੋਰ ਮ. 9, ਪੰਨਾ 633)

ਮਹਾਨ ਕੌਸ਼ ਅਨੁਸਾਰ ਹਿੰਦੂਸਤਾਨ ਦੇ ਸਾਧੁ ‘ਗੇਰੂ’ ਦੇ ਰੰਗ ਨਾਲ ਰੰਗੇ ਵਸਤ੍ਰ ਪਹਿਨਦੇ ਹਨ, ਜੇ ਉਨ੍ਹਾਂ ਅਨੁਸਾਰ ਤਯਾਗ ਦਾ ਚਿੱਨ੍ਹ ਹੈ। ਬਾਣੀ ਹਵਾਲਿਆਂ ਅਨੁਸਾਰ ਮਹਾਨ ਕੋਸ਼ ਵਿੱਚ ਭਗਵਾਂ ਦਾ ਅਰਥ ਗੇਰੂਰੰਗਾ ਹੈ ਨਾ ਕਿ ਕੇਸਰੀ।

ਇਸ ਲਈ ‘ਕੇਸਰੀ’ ਰੰਗ ਨੂੰ ‘ਭਗਵਾਕਰਨ’ ਨਾਲ ਜੋੜਨਾ ਗ਼ੈਰਜ਼ਰੂਰੀ ਖਿਆਲੀ ਕਸਰਤ ਤੋਂ ਵੱਧ ਕੁੱਝ ਨਹੀਂ। ਵਿਚਾਰ ਦਾ ਇਹ ਢੰਗ ਤਾਂ ਬ੍ਰਾਹਮਣਵਾਦ ਨੂੰ ਖਿੱਚ ਕੇ ਅੰਦਰ ਵਾੜਨ ਵਰਗਾ ਹੈ ਜੋ ਕਿ ਠੀਕ ਨਹੀਂ। ਇਹ ਫ਼ਾਲਤੂ ਦੀਆਂ ਗਲਾਂ ਪੰਥ ਅੰਦਰ ਭੰਭਲ ਭੁਸੇ ਅਤੇ ਸੱਮਸਿਆਵਾਂ ਖੜੇ ਕਰਨ ਵਾਲੀਆਂ ਹਨ। ਇਨ੍ਹਾਂ ਤੋਂ ਬਚਣ ਦੀ ਲੋੜ ਹੈ। ਆਸ ਹੈ ਕਿ ਉਪਰੋਕਤ ਜਾਣਕਾਰੀ ਨਾਲ ਇਸ ਬਾਰੇ ਭੁੱਲੇਖਾ ਖਾਂਣ ਵਾਲੇ ਸੱਜਣ ਅਪਣੇ ਵਿਚਾਰਾਂ ਤੇ ਪੁਨਰਵਿਚਾਰ ਕਰਨ ਗੇ ਅਤੇ ਐਸੇ ਗ਼ੈਰਜ਼ਰੁਰੀ ਵਿਵਾਦ ਖੜੇ ਕਰਨ ਤੋਂ ਪਰਹੇਜ਼ ਕਰਨ ਗੇ। ਰੰਗ ਕੁਦਰਤੀ ਹਨ ਅਤੇ ਮਿਲਦੇ ਜੁਲਦੇ ਵੀ ਹਨ।

ਕਿਸੇ ਭੁੱਲ ਚੂਕ ਲਈ ਛਿੱਮਾ ਦਾ ਜਾਚਕ,

ਹਰਦੇਵ ਸਿੰਘ, ਜੰਮੂ

07. 04. 2012 


(06/04/12)
ਅਮਰੀਕ ਸਿੰਘ ਰਾਜਪੁਰਾ

ਵੀਰ ਜੀ ਮੈਂ ਬਹੁਤ ਸਾਲਾਂ ਤੋਂ ਸਿੱਖਮਾਰਗ ਦਾ ਪਾਠਕ ਹਾਂ ਪਰ ਹੁਣ ਕੁਝ ਸਮੇ ਤੋਂ ਦੇਖ ਰਿਹਾ ਹਾਂ ਕੇ ਜੋ ਵੀ ਕਿਸੇ ਦੇ ਮਨ ਵਿਚ ਆਉਂਦਾ ਉਹ ਲਿਖੀ ਜਾ ਰਿਹਾ ਹੈ ਜਿਸ ਕਾਰਨ ਪਾਠਕ ਭੰਬਲਭੂਸੇ ਵਿਚ ਪੈਣ ਤੋਂ ਇਲਾਵਾ ਜਾਗਰੂਕਤਾ ਦੇ ਨਾਮ ਤੋਂ ਘਿਰਨਾ ਵੀ ਕਰਨ ਲਗ ਪਏ ਹਨ ਕੇ ਜੇਕਰ ਇਹ ਗੁਰਬਾਣੀ -ਗਿਆਤਾ ਹੀ ਆਪਣੀ ਵਿਦਵਤਾ ਕਾਰਨ ਹੋਉਮੇ ਵਿਚ ਹਨ ਤਾਂ ਬਾਕੀਆਂ ਨੂੰ ਗੁਰੂ ਗਰੰਥ ਸਾਹਿਬ ਅਨੁਸਾਰ ਚਲਣ ਦੀ ਕੀ ਸਿਖਿਆ ਦੇ ਸਕਦੇ ਹਨ ? ਮੈਂ ਇਥੇ ਇਹ ਨਹੀਂ ਕਹਿਣਾ ਚਾਹੁੰਦਾ ਕੇ ਸਾਰੇ ਇਸਤਰਾਂ ਦੇ ਹਨ ਪਰ ੨੦% ਤਾਂ ਜਰੂਰ ਹਨ | ਮੈਂ ਵੀਰ ਹਰਦੇਵ ਸਿੰਘ ਜੀ ਨੂੰ ਵੀ ਕਹਾਂਗਾ ਕੇ ਉਹਨਾਂ ਦੀਆਂ ਡੂੰਘੀਆਂ ਗਲਾਂ ਸਾਰੇ ਨਹੀਂ ਸਮਝ ਸਕਦੇ, ਉਹ ਵੀ ਆਪਣੇ ਚੰਗੇ ਸਾਥੀਆਂ ਨਾਲ ਫੋਨ ਤੇ ਗਿਲਾ ਸ਼ਿਕਵਾ ਕਢ ਲਿਆ ਕਰਨ ਤੇ ਲਿਖਣ ਦੀ ਘਟ ਹੀ ਕੋਸ਼ਿਸ਼ ਕਰਿਆ ਕਰਨ | ਇਹ ਮੇਰੀ ਸਲਾਹ ਨਹੀਂ ਬੇਨਤੀ ਹੈ | ਇਹ ਹਾਰ ਕੇ ਲਿਖਣਾ ਪੈ ਰਿਹਾ ਹੈ , ਕਿਓੰਕੇ ਬਹੁਤ ਸਮੇ ਤੋਂ ਗੁਰਬਾਣੀ ਦਾ ਗਿਆਨ ਘਟ ਅਤੇ ਇਕ ਦੂਸਰੇ ਤੇ ਨੁਕਤਾਚੀਨੀ ਜਿਆਦਾ ਦੇਖਣ ਪੜਨ ਨੂੰ ਮਿਲ ਰਹੀ ਹੈ ਜੋ ਕੇ ਮੈਂ ਸਿਖੀ ਦੇ ਪਤਨ ਦੇ ਕਾਰਨ ਮਹਿਸੂਸ ਕਰ ਰਿਹਾ ਹਾਂ |ਪਿਛੇ ਜਿਹੇ ਵੀਰ ਸਰਬਜੀਤ ਸਿੰਘ ਜੀ ਨਾਲ ਚੋਪ੍ਯੀ ਬਾਰੇ ਵੀਰ ਹਰਦੇਵ ਸਿੰਘ ਜੀ ਨੇ ਬਿਨਾ ਕਿਸੇ ਕਾਰਨ ਬਹਿਸ੍ਬਾਜੀ ਕੀਤੀ ਸੀ ਜਿਸਦਾ ਆਮ ਸਿਖ ਤੇ ਬਹੁਤ ਅਸਰ ਪਿਆ , ਹਲਾਂਕੇ ਵੀਰ ਸਰਬਜੀਤ ਸਿੰਘ ਜੀ ਗਲਤ ਨਹੀਂ ਸਨ | ਸੋ ਸਾਰੇ ਵੀਰ ਮੇਰੀ ਬੇਨਤੀ ਨੂੰ ਵਿਚਾਰਨ ਅਤੇ ਕੇਵਲ ਅਤੇ ਕੇਵਲ ਗੁਰਬਾਣੀ ਦੇ ਭਲੇਖਾ ਪਾਊ ਅਰਥ ਹੀ ਲੇਖ ਦੇ ਤੌਰ ਤੇ ਲਿਖਿਆ ਕਰਨ ਤਾਂ ਕੇ ਅਸੀਂ ਗੁਰਬਾਣੀ ਅਨੁਸਾਰ ਚਲਨ ਦੀ ਕੋਸ਼ਿਸ਼ ਕਰੀਏ |

ਬੇਨਤੀ ਕਰਤਾ: ਅਮਰੀਕ ਸਿੰਘ ਰਾਜਪੁਰਾ |


(06/04/12)
ਪਰਮਜੀਤ ਸਿੰਘ

ਵੀਰ ਹਰਦੇਵ ਸਿੰਘ ਜੰਮੂ ਜੀ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ।
ਚਾਰ ਅਤੇ ਪੰਜ ਐਪ੍ਰਲ ਵਾਲੇ ਪੱਤਰਾਂ ਨਾਲ ਤੁਸੀ ਤੱਤ ਵੀਰਾਂ ਵਿਚ ਸੋਚਣ ਦੀ ਘਾਟ ਤੇ ਚੰਗਾ ਚਾਨਣਾ ਪਾਇਆ ਹੈ। ਹਰ ਗਲ ਤੇ ਫ਼ਾਲਤੂ ਦੀ ਅਲੋਚਨਾ ਠੀਕ ਨਹੀਂ ਹੁੰਦੀ। ਗੁਰਮਤਿ ਬਾਰੇ ਗਲਤ ਗਲਾਂ ਪ੍ਰਚਾਰਿਆਂ ਜਾ ਰਹਿਆਂ ਹਨ। ਗੁਰਮਤਿ ਦੇ ਨਾਮ ਤੇ ਕੀਤੇ ਜਾ ਰਹੇ ਮਜ਼ਾਕ ਨੂੰ ਤੁਸੀ ਚੱਗੀ ਠੱਲ ਪਾਈ ਹੈ। ਤੁਸੀ ਗੁਰਮਤਿ ਅਤੇ ਤੱਤ ਗੁਰਮਤਿ ਦਾ ਬਹੁਤ ਚੰਗਾ ਵਿਸ਼ਲੇਸ਼ਣ ਕੀਤਾ ਹੈ। ਇਸ ਪਾਸੇ ਕਿਸੇ ਦਾ ਧਿਆਨ ਨਹੀਂ ਸੀ। ਅਸਲ ਚੀਜ ਤਾਂ ਗੁਰਮਤਿ ਹੈ ਉਸ ਨਾਲ ਪਹਿਲਾਂ ਤੱਤ ਜੋੜ ਕੇ ਗੁਰਮਤਿ ਨੂੰ ਨੀਵਾਂ ਸਾਬਤ ਕਰਨ ਦੀ ਗਲ ਚੰਗੀ ਨਹੀ। ਤੁਹਾਡਾ ਵਿਚਾਰ ਠੀਕ ਹੈ।
ਧਨਵਾਦ
ਪਰਮਜੀਤ ਸਿੰਘ


(06/04/12)
ਰਘਬੀਰ ਸਿੰਘ ਢਿਲੋਂ

ਸਤਿਕਾਰਯੋਗ ਸਰਦਾਰ ਮੱਖਣ ਸਿੰਘ ਜੀ,

ਮੈਂ ਨਿਹੰਗ ਸਿੰਘ ਜੀ ਦੀ ਚਿਠੀ ਅਤੇ ਆਪ ਦੀ ਟਿਪਣੀ ਪੜ੍ਹ ਲਈ ਹੈ। ਮੈਂ ਤੁਹਾਡਾ ਧਨਵਾਦੀ ਹਾਂ ਕਿ ਤੁਸੀਂ ਮੇਰੀ ਤਰਜਮਾਨੀ ਕਰਦਿਆਂ ਠੀਕ ਹੀ ਲਿਖਿਆ ਹੈ ਕਿ ਮੈਂ ਆਮ ਕਰ ਕੇ ਭੇਖ ਤੇ ਚੋਟ ਕਰਦਾ ਰਹਿੰਦਾ ਹਾਂ ਜਿਸ ਭੇਖ ਦੀ ਗੁਰਬਾਣੀ ਵੀ ਨਿੰਦਿਆ ਕਰਦੀ ਹੈ। ਮੈਂ ਕਕਾਰਾਂ ਤੇ ਕਦੇ ਵੀ ਚੋਟ ਨਹੀਂ ਕੀਤੀ। ਕਕਾਰ ਪਹਿਨ ਕੇ ਪੁਠੇ ਕੰਮ ਕਰਨ ਵਾਲੇ ਮੇਰੇ ਨਿਸ਼ਾਨੇ ਤੇ ਹੁੰਦੇ ਹਨ। ਸਿਖ ਮਾਰਗ ਉਪਰ, ਹੋਰ ਵੈਬਸਾਈਟਾਂ ਉਪਰ, ਮੈਗਜ਼ੀਨਾਂ ਵਿੱਚ ਅਤੇ ਹੋਰ ਅਖਬਾਰਾਂ ਵਿੱਚ ਮੇਰੇ ਜਿੰਨੇ ਵੀ ਲੇਖ ਛਪੇ ਹਨ ਉਨ੍ਹਾਂ ਦਾ ਮਕਸਦ ਭੇਖਾਧਾਰੀਆਂ ਅਤੇ ਪਖੰਡੀਆਂ ਨੂੰ ਨੰਗਿਆਂ ਕਰਨਾ ਹੈ। ਮੇਰੇ ਲੇਖ ਲੋਕਾਂ ਨੇ ਆਮ ਤੌਰ ਤੇ ਸਰਾਹੇ ਹੀ ਹਨ। ਕਿਸੇ ਨੇ ਵੀ ਸਰਦਾਰ ਨਿਹੰਗ ਸਿੰਘ ਵਰਗੀ ਟਿਪਣੀ ਨਹੀਂ ਕੀਤੀ। ਸਰਦਾਰ ਮੱਖਣ ਸਿੰਘ ਜੀ ਆਪ ਦਾ ਵਿਚਾਰ ਵੀ ਐਸਾ ਹੀ ਹੈ ਜਦੋਂ ਆਪ ਨੇ ਲਿਖਿਆ ਹੈ ਕਿ ਸਰਦਾਰ ਨਿਹੰਗ ਸਿੰਘ ਨੇ ਪਹਿਲੀ ਵਾਰ ਐਸੀ ਚਿਠੀ ਲਿਖੀ ਹੈ। ਵਿਚਾਰ ਅਧੀਨ ਲੇਖ ਨੂੰ ਜਿਹੜੇ ਪਾਠਕਾਂ ਨੇ ਨਹੀਂ ਪੜ੍ਹਿਆ ਉਨ੍ਹਾਂ ਨੂੰ ਮੇਰੀ ਬੇਨਤੀ ਹੈ ਕਿ ਉਹ ਸਰਦਾਰ ਨਿਹੰਗ ਸਿੰਘ ਜੀ ਦੀ ਟਿਪਣੀ ਦੀ ਰੌਸ਼ਨੀ ਵਿੱਚ ਪੜ੍ਹ ਕੇ ਵਿਚਾਰਨ ਕਿ ਉਨ੍ਹਾਂ ਦੀ ਟਿਪਣੀ ਕਿੰਨੀ ਕੁ ਸਾਰਥਿਕ ਹੈ। ਜੇ ਮੈਨੂੰ ਵੀ ਦਸ ਸਕਨ ਤਾਂ ਮੈਂ ਧਨਵਾਦੀ ਹੋਵਾਂਗਾ।

ਮੇਰੇ ਦਰਬਾਰ ਸਾਹਿਬ ਵਿੱਚ ਡਿਗ ਪੈਣ ਦਾ ਬਹੁਤਿਆਂ ਨੂੰ ਨਹੀਂ ਪਤਾ। ਕਿਉਂਕਿ ਸਰਦਾਰ ਨਿਹੰਗ ਸਿੰਘ ਜੀ ਨੇ ਇਸਦਾ ਜ਼ਿਕਰ ਕੀਤਾ ਹੈ ਮੇਰਾ ਖਿਆਲ ਹੈ ਕਿ ਉਹ ਮੈਨੂੰ ਜ਼ਰੂਰ ਮਿਲੇ ਹੋਣਗੇ ਜਾਂ ਜਿਨ੍ਹਾਂ ਨੂੰ ਡਿਗਣ ਦਾ ਪਤਾ ਹੈ ਉਨ੍ਹਾਂ ਦੇ ਉਹ ਸੰਪਰਕ ਵਿੱਚ ਹਨ। ਬਿਹਤਰ ਹੁੰਦਾ ਮੇਰੇ ਨਾਲ ਬੈਠ ਕੇ ਵਿਚਾਰ ਕਰ ਲੈਂਦੇ। ਅਕਾਲ ਪੁਰਖ ਦਾ ਮੈਂ ਬੜਾ ਸ਼ੁਕਰਗੁਜ਼ਾਰ ਹਾਂ ਕਿ ਉਨ੍ਹਾਂ ਮੈਨੂੰ ਬੜੇ ਸਬਰ ਸੰਤੋਖ ਵਾਲਾ ਜੀਵਨ ਦਿਤਾ ਹੈ। ਫਿਰ ਵੀ ਮੈਂ ਅਪਣੇ ਆਪ ਨੂੰ ਉਸਦੀ ਨਦਰ ਦੇ ਕਾਬਿਲ ਨਹੀਂ ਸਮਝਦਾ। ਇਥੇ ਮੈਂ ਅਪਣੇ ਪਾਠਕਾਂ ਦੀ ਜਾਨਕਾਰੀ ਲਈ ਇਹ ਦਸਣਾ ਚਾਹੁੰਦਾ ਹਾਂ ਕਿ ਜਦੋਂ ਮੈਂ ਡਿਗਾ ਸੀ ਤਾਂ ਮੇਰੇ ਮੂਹੋਂ ਇਹ ਸ਼ਬਦ ਆ ਮੁਹਾਰੇ ਨਿਕਲ ਗਿਆ ਸੀ ‘ਵਿਚਿ ਕਰਤਾ ਪੁਰਖੁ ਖਲੋਆ॥ ਵਾਲੁ ਨ ਵਿੰਗਾ ਹੋਆ॥’ (623)। ਜ਼ਬਰਦਸਤ ਡਿਗਨ ਤੋਂ ਬਾਅਦ ਵੀ ਮੇਰੀ ਹੱਡੀ ਪਸਲੀ ਕਾਇਮ ਸੀ। ਉਨ੍ਹਾਂ ਦਿਨਾਂ ਵਿੱਚ ਮੇਰੇ ਇੱਕ ਮਿਤਰ ਨੇ ਮੇਰੇ ਡਿਗਣੇ ਨੂੰ ਇਸ ਤਰ੍ਹਾਂ ਕਹਿ ਕੇ ਮੈਨੂੰ ਨਸੀਹਤ ਕੀਤੀ ਸੀ ‘ਢਿਲੋਂ ਜੀ ਤੁਸੀਂ ਦਰਬਾਰ ਸਾਹਿਬ ਵਿੱਚ ਡਿਗੇ ਨਹੀਂ, ਇਹ ਤੁਹਾਡੀ ਪ੍ਰਮਾਤਮਾ ਅਗੇ ਡੰਡੌਤਬੰਦਨਾ ਸੀ ਅਤੇ ਉਸੀਂ ਵਾਅਦਾ ਕਰ ਕੇ ਆਇ ਹੌ ਕਿ ਤੁਸੀਂ ਜਿਸ ਰਾਹ ਤੇ ਚਲ ਰਹੇ ਹੋ ਹੋਰ ਦ੍ਰਿੜ੍ਹਤਾ ਨਾਲ ਚਲਦੇ ਰਹੋਗੇ। ਇਸ ਵਾਅਦੇ ਨੂੰ ਯਾਦ ਰਖਣਾ॥’ ਸਰਦਾਰ ਨਿਹੰਗ ਸਿੰਘ ਮੇਰੇ ਡਿਗਣੇ ਨੂੰ ਪੁਠੇ ਹੋ ਕੇ ਫਰਸ਼ ਤੇ ਡਿਗਣਾ ਦਸਦੇ ਹਨ। ਹੋ ਸਕਦਾ ਉਹ ਵੀ ਠੀਕ ਹੋਣ। ਪ੍ਰਮਾਤਮਾ ਹੀ ਜਾਣਦਾ ਹੈ।

ਸਰਦਾਰ ਨਿਹੰਗ ਸਿੰਘ ਨੇ ਮੇਰਾ ਲੇਖ ਧਿਆਨ ਨਾਲ ਨਹੀਂ ਪੜ੍ਹਿਆ ਲਗਦਾ। ਵੈਸੇ ਸ਼ਾਇਦ ਮੈਂ ਉਨ੍ਹਾਂ ਵਰਗਾ ਵਿਦਵਾਨ ਵੀ ਨਾ ਹੋਵਾਂ ਕਿਉਂਕਿ ਅਕਲ ਪਰੇ ਤੋਂ ਪਰੇ ਹੈ। ਮੈਂ ਅਪਣੀ ਅਕਲ ਗੁਰਬਾਣੀ ਦੇ ਅਧੀਨ ਹੀ ਰਖਣ ਦੀ ਕੋਸ਼ਿਸ਼ ਕਰਦਾ ਹਾਂ। ਪਰ ‘ਭੁਲਣ ਅੰਦਰਿ ਸਭੁ ਕੋ ਅਭੁਲ ਗੁਰੂ ਕਰਤਾਰੁ॥’ (60) ਮੇਥੋਂ ਵੀ ਭੁਲ ਹੋ ਗਈ ਹੋਵੇਗੀ। ਅਕਲ ਦਾ ਹੋਣਾ ਹੀ ਕਾਫੀ ਨਹੀਂ ਇਸਦੀ ਵਰਤੋਂ ਵੀ ਆਉਣੀ ਚਾਹੀਦੀ ਹੈ। ਇਕਬਾਲ ਦਾ ਸ਼ੇਅਰ ਹੈ ‘ਗੁਜ਼ਰ ਜਾ ਅਕਲ ਸੇ ਆਗੇ ਕਿ ਯਹ ਨੂਰ ਚਿਰਾਗ਼ੇ ਰਾਹ ਹੈ, ਮੰਜ਼ਲ ਨਹੀਂ ਹੈ।’ ਜੇ ਮੇਰੇ ਲੇਖ ਵਿਚਲੇ ਕਿਸੇ ਖਿਆਲ ਨੇ ਸਰਦਾਰ ਨਿਹੰਗ ਸਿੰਘ ਜੀ ਦਾ ਦਿਲ ਦੁਖਾਇਆ ਹੈ ਮੈਂ ਮੁਆਫੀ ਮੰਗਦਾ ਹਾਂ।

ਰਘਬੀਰ ਸਿੰਘ ਢਿਲੋਂ

91 9814465012


(06/04/12)
ਹਰਦੇਵ ਸਿੰਘ, ਜੰਮੂ

ਬ੍ਰਾਹਮਣਵਾਦੀ ਫ਼ੌਬੀਏ ਨਾਲ ਗ੍ਰਸਤ ਹੋ ‘ਗੁਰਮਤਿ ਕਸਵਟੀ` ਲਗਾਉਂਣ ਦਾ ਢੰਗ- ਭਾਗ ੩

ਹਰਦੇਵ ਸਿੰਘ, ਜੰਮੂ

ਸਤਿਕਾਰ ਯੋਗ ਪਾਠਕ ਸੱਜਣੋਂ, ਸਤਿ ਸ਼੍ਰੀ ਅਕਾਲ!

ਚਰਚਾ ਦੇ ਇਸ ਤੀਸਰੇ ਅਤੇ ਆਖਰੀ ਭਾਗ ਵਿੱਚ ਅਸੀਂ ਪਰਿਵਾਰ ਵਲੋਂ ਲਿਖੀ ਨੁਕਤਾਚੀਨ ਸੰਪਾਕਦੀ (ਮਿਤੀ. ੩੧. ੩. ੨੦੧੨, ਸਿੱਖ ਮਾਰਗ ਤੇ ੧. ੪. ੨੦੧੨) ਵਿਚਲੇ ਕੁੱਝ ਹੋਰ ਅੰਸ਼ਾ ਦੀ ਵਿਚਾਰ ਕਰਾਂਗੇ ਤਾਂ ਕਿ ਬੇਲੋੜੇ ਫ਼ੌਬੀਏ ਤੋਂ ਉਪਰ ਉੱਠ ਕੇ ਅਸੀਂ ਗੁਰਮਤਿ, ਇਤਹਾਸ ਅਤੇ ਗੁਰਮਤੀ ਪਰੰਪਰਾਵਾਂ ਨੂੰ ਸਮਝਣ ਦਾ ਜਤਨ ਕਰ ਸਕੀਏ। ਪਰਿਵਾਰ ਨੇ ਲਿਖੀਆ ਹੈ:-

“ਭਾਈ ਰਾਜੋਆਣੇ ਦੀ ਵਸੀਅਤ ਦੇ ਇਹ ਅੰਸ਼ ਆਮ ਸਿੱਖ ਮਾਨਸਿਕਤਾ ਵਿਚ ਘਰ ਕਰ ਚੁੱਕੇ ਉਸ ਬ੍ਰਾਹਮਣਵਾਦ ਦਾ ਪ੍ਰਗਟਾਵਾ ਹਨ, ਜੋ ਬ੍ਰਾਹਮਣੀ ਤੀਰਥਾਂ ਨੂੰ ਰੱਦ ਕਰਕੇ ਆਪਣੇ ਨਵੇਂ ਤੀਰਥ ਘੱੜ ਲੈਣ ਦੀ ਸੋਚ ਹੈ”…“ਕੀ ਦਰਬਾਰ ਸਾਹਿਬ ਦੇ ਜਲ ਨੂੰ ਪਵਿੱਤਰ ਮੰਨਣ ਦੀ ਸੋਚ ਕਿਸੇ ਖਾਸ ਨਦੀ ਦੇ ਜਲ (ਗੰਗਾ ਜਲ) ਨੂੰ ਪਵਿੱਤ੍ਰ ਮੰਨਣ ਦੀ ਸੋਚ ਦੀ ਗੁਲਾਮ ਨਹੀਂ ਹੈ? ਅਫਸੋਸ! ਅਸੀਂ ਨਾਨਕ ਸਰੂਪਾਂ ਵਲੋਂ ਸਥਾਪਿਤ ਅਦਾਰਿਆਂ/ਵਿਵਸਥਾਵਾਂ ਦੇ ਅਸਲ ਮਕਸਦ ਨੂੰ ਵਿਸਾਰ ਕੇ ਉਨ੍ਹਾਂ ਨੂੰ ਬ੍ਰਾਹਮਣੀ ਸੰਸਥਾਵਾਂ ਦਾ ਰੂਪ ਦੇ ਦਿੱਤਾ” (ਤ. ਪਰਿਵਾਰ ਸੰਪਾਦਕੀ)

ਚਰਚਾ ਦੇ ਇਸ ਭਾਗ ਵਿੱਚ ਅਸੀਂ ਪਰਿਵਾਰ ਵਲੋਂ ਵਰਤੇ ‘ਤੀਰਥ` ਅਤੇ ‘ਪਵਿੱਤਰ` ਸ਼ਬਦਾਂ ਦੀ ਪੜਚੋਲ ਕਰਾਂਗੇ।

ਪਹਿਲੀ ਗਲ, ਜਿਵੇਂ ਕਿ ਚਰਚਾ ਦੇ ਪਹਿਲੇ ਭਾਗ ਵਿੱਚ ਵਿਚਾਰ ਆਏ ਹਾਂ ਕਿ ਗੁਰਮਤਿ ਜਪੁ, ਤਪੁ, ਜੋਗ, ਤੀਰਥ, ਪਵਿੱਤਰਤਾ, ਪੁਜਾ ਅਤੇ ਆਰਤੀ ਦਾ ਵਿਰੌਧ ਨਹੀਂ ਕਰਦੀ ਬਲਕਿ ਗੁਰਮਤਿ ਜਪ, ਤਪ, ਜੋਗ ਤੀਰਥ ਪਵਿੱਤਰਤਾ, ਪੁਜਾ ਅਤੇ ਆਰਤੀ ਨੂੰ ਵੱਖਰੇ ਅੰਦਾਜ਼ ਵਿੱਚ ਸਮਝਾਉਂਦੀ ਹੈ।

ਤੀਰਥ ਸ਼ਬਦ ਦੀ ਵਿਆਖਿਆ ਭਾਈ ਕ੍ਹਾਨ ਸਿੰਘ ਨਾਭਾ ਜੀ ਨੇ ਇਵੇਂ ਕੀਤੀ ਹੈ:-

ਸੰ. ਤੀਰਥ. {ਸੰਗਯਾ} ਜਿਸ ਦੁਆਰਾ ਪਾਪ ਤੋਂ ਬਚ ਜਾਈਏ. ਪਵਿਤ੍ਰ ਅਸਥਾਨ. ਜਿੱਥੇ ਧਰਮਭਾਵ ਨਾਲ ਲੋਕ ਪਾਪ ਦੂਰ ਕਰਨ ਲਈ ਜਾਣ. ਸੰਸਾਰ ਦੇ ਸਾਰੇ ਮਤਾਂ ਨੇ ਆਪਣੇ ਆਪਣੇ ਨਿਸ਼ਚੇ ਅਨੁਸਾਰ ਅਨੇਕ ਪਵਿਤ੍ਰ ਥਾਂ ਤੀਰਥ ਮੰਨ ਰੱਖੇ ਹਨ, ਕਿਤਨਿਆਂ ਨੇ ਦਰਸ਼ਨ ਅਤੇ ਸਪਰਸ਼ ਮਾਤ੍ਰ ਤੋਂ ਹੀ ਤੀਰਥਾਂ ਨੂੰ ਮੁਕਤਿ ਦਾ ਸਾਧਨ ਨਿਸ਼ਚੇ ਕੀਤਾ ਹੈ. ਗੁਰਮਤ ਅਨੁਸਾਰ ਧਰਮ ਦੀ ਸਿਖਯਾ ਅਤੇ ਇਤਹਾਸ ਦੀ ਘਟਨਾ ਤੋਂ ਕੋਈ ਲਾਭ ਲੈਣ ਲਈ ਤੀਰਥਾਂ ਤੇ ਜਾਣਾ ਉੱਤਮ ਹੈ, ਪਰ ਤੀਰਥਾਂ ਦਾ ਮੁਕਤਿ ਨਾਲ ਕੋਈ ਸਾਕਸ਼ਾਤ ਸੰਬੰਧ ਨਹੀਂ ਹੈ. ਗੁਰੂ ਸਾਹਿਬ ਨੇ ਯਥਾਰਥ ਤੀਰਥ ਜੋ ਸੰਸਾਰ ਨੂੰ ਦੱਸਿਆ ਹੈ, ਉਹ ਇਹ ਹੈ:- “ਤੀਰਥ ਨਾਵਣ ਜਾਉ, ਤੀਰਥ ਨਾਮੁ ਹੈ। ਤੀਰਥ ਸਬਦੁ ਬੀਚਾਰ ਅੰਤਰਿ ਗਿਆਨੁ ਹੈ” (ਧਨਾ ਮ: ੧ ਛੰਤ) ਲੋਕਾਂ ਦੇ ਮੰਨੇ ਹੋਏ ਤੀਰਥਾਂ ਬਾਬਤ ਸਤਿਗੁਰੂ ਫਰਮਾਉਂਦੇ ਹਨ:-” ਤੀਰਥ ਨ੍ਹਾਤਾ ਕਿਆ ਕਰੇ ਮਨ ਮਹਿ ਮੈਲ ਗੁਮਾਨ” (ਸ਼੍ਰੀ ਅ: ਮ: ੧) ਅਨੇਕ ਤੀਰਥ ਜੇ ਜਤਨ ਕਰੈ, ਤਾਂ ਅੰਤਰ ਕੀ ਹਉਮੈ ਕਦੇ ਨਾ ਜਾਏ” (ਗੂਜ ਮ: ੩) (੨) ਧਰਮ ਦੱਸਣ ਵਾਲਾ ਸ਼ਾਸਤ੍ਰ (੩) ਉਪਾਯ. ਯਤਨ (੫) ਗੁਰੂ (ਮਹਾਨ ਕੋਸ਼)

ਸੰਗਯਾ ਵਾਲੇ ਭਾਗ ਅਨੁਸਾਰ ਤੀਰਥ ਤੋਂ ਸਾਡਾ ਭਾਵ ਸਪਸ਼ਟ ਹੈ। ਵਧੇਰੇ ਸਪਸ਼ਟਤਾ ਲਈ ਇਸ ਗੁਰੂ ਵਾਕ ਨੂੰ ਵੀ ਵਿਚਾਰ ਲਈਏ:-

ਤੀਰਥ ਨਾਵਣ ਜਾਉ, ਤੀਰਥ ਨਾਮੁ ਹੈ। ਤੀਰਥ ਸਬਦੁ ਬੀਚਾਰ ਅੰਤਰਿ ਗਿਆਨੁ ਹੈ” (ਧਨਾ ਮ: ੧ ਛੰਤ)

ਭਾਵ ਮਨੁੱਖ ਨੂੰ ਤੀਰਥ ਵਿੱਚ ਇਸ਼ਨਾਨ ਕਰਨਾ ਚਾਹੀਦਾ ਹੈ ਅਤੇ ਇਹ ਤੀਰਥ ਨਾਮ ਦਾ ਹੈ। ਇਸ ਨਾਮ ਰੂਪੀ ਤੀਰਥ ਵਿੱਚ ਇਸ਼ਨਾਨ ਸ਼ਬਦ ਦੀ ਵਿਚਾਰ ਅਤੇ ਇਸਦੀ ਸਿੱਖੀਆ ਨੂੰ ਵਿਵਹਾਰ ਵਿੱਚ ਆਤਮਸਾਤ ਕਰਨ ਨਾਲ ਹੁੰਦਾ ਹੈ।

ਤੀਰਥ ਦੀ ਉਪਰੋਕਤ ਮਿਸਾਲ ਤੀਰਥ ਸ਼ਬਦ ਤੋਂ ਗੁਰੂ ਦੀ ਅਸਹਿਮਤੀ ਨਹੀਂ ਜਤਾਉਂਦੀ ਬਲਕਿ ਇਹ ਮਿਸਾਲ ਤੀਰਥ ਦੇ ਭਾਵ ਨੂੰ ਨਾਮ ਬਾਣੀ ਵਿਚਾਰ ਅਤੇ ਵਿਵਹਾਰ ਤਕ ਪਰਿਭਾਸ਼ਤ ਕਰਦੀ ਹੈ। ਆਉ ਵਿਚਾਰ ਕਰੀਏ;

ਨਾਮ ਪਰਮਾਤਮਾ ਦੇ ਗੁਣਾਂ ਦਾ ਪ੍ਰਤੀਕ ਹੈ ਅਤੇ ਇਸ ਨੂੰ ਜਪਣ ਲਈ ਇਸਦਾ ਵਿਵਹਾਰ ਜ਼ਰੂਰੀ ਹੈ। ਬਾਣੀ ਪੜਨਾ ਸਮਝਣਾ ਇੰਝ ਹੈ ਜਿਵੇਂ ਕਿ ਅਸੀਂ ਕਿਸੇ ਤੀਰਥ ਦੇ ਕੰਡੇ ਖੜੇ ਹੋਂਣ ਦੀ ਕ੍ਰਿਆ ਕਰਦੇ ਹਾਂ। ਇਹ ਜ਼ਰੁਰੀ ਹੈ ਕਿਉਂਕਿ ਇਸ਼ਨਾਨ ਲਈ ਪਹਿਲਾਂ ਤੀਰਥ ਤਕ ਪਹੁੰਚਣਾ ਜ਼ਰੂਰੀ ਹੈ। ਵਿਧੀ ਤਾਂ ਸਿੱਖਣੀ ਹੈ ਚੁੱਬੀ ਲਗਾਉਂਦੀ!

ਫ਼ਿਰ ਇਸ਼ਨਾਨ ਦੀ ਅਗਲੀ ਕ੍ਰਿਆ ਹੈ ਪੜੇ ਅਤੇ ਸਮਝੇ ਹੋਏ ਨਾਮ ਤੀਰਥ ਵਿੱਚ ਵਿਵਹਾਰ ਰਾਹੀਂ ਚੁੱਬੀ ਲਗਾਉਂਣਾ। ਜਿਸ ਨੇ ਵਿਵਹਾਰਕ ਤੌਰ ਤੇ ਵਿੱਚ ਚੁੱਬੀ ਨਹੀਂ ਲਗਾਈ ਉਹ ਤੀਰਥ ਦੇ ਕੰਡੇ ਤਕ ਜਾਂਦਾ ਤਾਂ ਹੈ ਪਰ ਬਿਨਾ ਇਸ਼ਨਾਨ ਕੀਤੇ ਪਰਤ ਆਉਂਦਾ ਹੈ। ਬਹੁਤੇ ਗਿਆਨੀ ਵੀ ਨਾਮ ਦੇ ਨਿਰਮਲ ਜਲ ਨੂੰ ਹੱਥ ਲਗਾ ਕੇ ਹੀ ਪਰਤਦੇ ਰਹਿੰਦੇ ਹਨ ਇਸ਼ਨਾਨ ਬੜੀ ਦੂਰ ਦੀ ਗਲ ਬਣੀ ਰਹਿੰਦੀ ਹੈ।

ਖ਼ੈਰ ਇੱਕ ਗਲ ਨਿਸ਼ਚਤ ਹੈ ਕਿ ਦੱਸ ਗੁਰੂ ਸਾਹਿਬਾਨ ਨੇ ਨਾਮ ਦੇ ਤੀਰਥ ਵਿੱਚ ਇਸ਼ਨਾਨ ਕੀਤਾ ਹੀ ਸੀ। ਸਿਰਫ਼ ਬੋਲ, ਲਿਖ, ਪੜ ਜਾਂ ਪੜਾ ਕੇ ਨਹੀਂ ਬਲਕਿ ਅਪਣੇ ਸੰਮਪੁਰਨ ਵਿਵਹਾਰ ਰਾਹੀਂ! ਸਿੱਖਿਆ ਦੇ ਖੇਤਰ ਨਾਲ ਜੁੜੇ ਸਾਰੇ ਵਿਦਵਾਨ ਜਾਣਦੇ ਹਨ ਕਿ ਵਿਸ਼ਾ ਪੁਸਤਕਾਂ ਵਿੱਚ ਗਿਆਨ ਨੂੰ ਦ੍ਰਿੜ ਕਰਵਾਉਂਣ ਲਈ ਪ੍ਰੈਕਟੀਕਲ ਵੀ ਕਰਵਾਏ ਜਾਂਦੇ ਹਨ। ਪ੍ਰੈਕਟੀਕਲ ਤੋਂ ਨੱਸਿਆ ਵਿਧਿਆਰਥੀ ਫ਼ੇਲ ਕੀਤਾ ਜਾਂਦਾ ਹੈ।

ਗੁਰੂ ਸਾਹਿਬਾਨ ਨੇ ਸ਼ਬਦ ਗੁਰੂ ਵਿਚਲੇ ਗਿਆਨ ਨੂੰ ਦ੍ਰਿੜਤਾ ਨਾਲ ਵਰਤਦੇ ਹੋਏ ਅਤੇ ਮਨੁੱਖਤਾ ਨੂੰ ਵੀ ਦ੍ਰਿੜ ਕਰਵਾਉਂਣ ਲਈ ਬਹੁਤ ਸਾਰੇ ਪ੍ਰੈਕਟੀਕਲ ਵੀ ਕੀਤੇ।

ਪ੍ਰਚਾਰ ਕਿੰਝ ਕੀਤਾ ਜਾਏ ਇਸਦੀ ਸਿੱਖਿਆ ਗੁਰੂ ਨਾਨਕ ਜੀ ਨੇ ਹਜ਼ਾਰਾਂ ਮੀਲ ਦੀ ਯਾਤਰਵਾਂ ਕਰਕੇ ਸਿਖਾਈ। ਸੁਰਮੇ ਕਿੰਝ ਬਣੀਂਦਾ ਹੈ, ਸਿਰ ਕਿਵੇਂ ਤਲੀ ਤੇ ਰੱਖੀ ਦਾ ਹੈ, ਮਨੁੱਖੀ ਏਕਾ ਕਿੰਝ ਹੁੰਦਾ ਹੈ, ਪੰਥਕ ਜੁਗਤ ਕੀ ਹੁੰਦੀ ਹੈ, ਕਮਾਈ ਕਿੰਝ ਹੁੰਦੀ ਹੈ, ਗੁਣ ਕਿਵੇਂ ਪ੍ਰਾਪਤ ਕਰਕੇ ਵੰਡੇ ਜਾਂਦੇ ਹਨ ਅਦਿ ਹਰ ਗਲ ਗੁਰੂਆਂ ਨੇ ਪੈਕਟੀਕਲ ਜੀਵਨ ਰਾਹੀਂ ਗੁਰਸਿੱਖਾਂ ਨੂੰ ਸਿਖਾਈ। ਉਸ ਵੇਲੇ ਤਾਂ ਗੁਰੂਆਂ ਨੂੰ ਸੁਣ ਅਤੇ ਵਰਤਦੇ ਵੇਖ ਕੇ ਮੰਨ ਲੇਂਣ ਵਾਲੇ ਹੀ ਸਨ ਆਪ ਪੜਣ ਵਾਲਾ ਤਾਂ ਕੋਈ ਵਿਰਲਾ ਹੀ ਹੁੰਦਾ ਸੀ। ਹੁਣ ਵੀ ਗੁਰੂਆਂ ਦੇ ਕੀਤੇ ਦਾ ਬਹੁਤ ਵੱਡਾ ਮਹੱਤਵ ਹੈ। ਜਿਸ ਨੂੰ ਗੁਰੂ ਦੇ ਕੀਤੇ ਵਿੱਚ ਅਕੀਦਾ ਨਹੀਂ ਉਸ ਨੂੰ ਗੁਰਮਤਿ ਦੀ ਸਮਝ ਵੀ ਨਹੀਂ। ਗੁਰੂ ਨਿਰਮਲ ਕਰਮ ਕਰਦੇ ਸੀ! ਯਾਨੀ ਕਿ ਪਵਿੱਤਰ ਕੰਮ!

ਅੱਗੇ ਚਲਣ ਤੋਂ ਪਹਿਲਾਂ ਹੁਣ ਜ਼ਰਾ ਪਵਿੱਤਰ ਸ਼ਬਦ ਦੇ ਅਰਥ ਸਮਝ ਲਈਏ ਕਿਉਂਕਿ ਇਹ ਸ਼ਬਦ ਆਉਂਦੇ ਹੀ ਕਈਂ ਵਾਰ ਇੰਝ ਰਿਐਕਸ਼ਨ ਹੁੰਦਾ ਹੈ ਜਿਵੇਂ ਕਿ ਕਿਸੇ ਬੌਤਲ ਵਿਚੋਂ ਕੋਈ ਜਿੰਨ ਪ੍ਰਗਟ ਹੋ ਗਿਆ ਹੋਵੇ!

ਪਵਿਤ੍ਰ:- ਵਿ-ਨਿਰਮਲ, ਸ਼ੁੱਧ

ਵਧੇਰੀ ਸਪਸ਼ਟਤਾ ਲਈ ਨਿਰਮਲ ਸ਼ਬਦ ਦੇ ਅਰਥ ਵੀ ਵਿਚਾਰਨੇ ਪੇਂਣ ਗੇ;

ਨਿਰਮਲ:-ਮੈਲ ਰਹਿਤ “ਨਿਰਮਲ ਉਦਕ ਗੋਬਿੰਦ ਕਾ ਨਾਮ” (ਗਉ ਮ: ੫) “ਨਿਰਮਲ ਤੇ, ਰਾਮਹਿ ਜਾਨ (ਭੈਰ ਕਬੀਰ)। (੨) (੨) {ਸੰਗਯਾ} ਪਾਰਬ੍ਰਹਮ. ਕਰਤਾਰ.”ਜੋ ਨਿਰਮਲ ਸੇਵੇ ਸੁ ਨਿਰਮਲੁ ਹੋਵੈ. (ਮਾਝ ਅ: ਮ: ੩) (੩) ਪ੍ਰਕਾਸ਼. ਉਜਾਲਾ.”ਕਿਉ ਕਰਿ ਨਿਰਮਲੁ, ਕਿਉ ਕਰਿ ਅੰਧਿਆਰਾ” (ਸਿਧਗੋਸਟਿ) (੪) ਵਿ- ਰੋਸ਼ਨ. ਦੇਖੋ, ਚਾਖੈ ੨.

ਉਪਰੋਕਤ ਅਰਥਾਂ ਵਿੱਚ ਦੋ ਪੱਖ ਵਿਚਾਰ ਕਰਨ ਵਾਲੇ ਹਨ:-

(1) ਗੁਰਮਤਿ ਅਨੁਸਾਰ ਨਾਮ ਪਵਿੱਤਰ ਹੈ; “ਨਿਰਮਲ ਉਦਕ ਗੋਬਿੰਦ ਕਾ ਨਾਮ” (ਗਉ ਮ: ੫)

(2) ਗੁਰਮਤਿ ਅਨੁਸਾਰ ਪਵਿਤ੍ਰ ਨਾਮ ਨੂੰ ਸੇਵਣ ਵਾਲੇ ਪਵਿਤ੍ਰ ਹੋ ਜਾਂਦੇ ਹਨ; “ਜੋ ਨਿਰਮਲ ਸੇਵੇ ਸੁ ਨਿਰਮਲੁ ਹੋਵੈ. (ਮਾਝ ਅ: ਮ: ੩)

ਪਵਿਤਰ ਹੋਂਣ ਜਾਂ ਨਿਰਮਲ ਹੋਂਣ ਦਾ ਅਰਥ ਇਹ ਹੈ ਕਿ ਵਿਵਹਾਰਕ ਜੀਵਨ ਵਿੱਚ ਪਵਿੱਤਰ ਅਤੇ ਨਿਰਮਲ ਹੋਂਣਾ, ਖ਼ਾਲਸ ਹੋਂਣਾ। ਸਾਡੇ ਕੰਮ ਨਿਰਮਲ ਹੋਂਣ ਸਾਡੇ ਕੰਮ ਖ਼ਾਲਸ ਹੋਂਣ। ਨਿਰਮਲਤਾ ਅਤੇ ਖ਼ਾਲਸ ਕੰਮ ਪਵਿੱਤਰ ਹੁੰਦੇ ਹਨ। ਫਿਰ ਜੇ ਕਰ ਅਸੀਂ ਸਾਰੇ ਇਸ ਗਲ ਤੇ ਸਹਿਮਤ ਹਾਂ ਕਿ ਗੁਰੂਆਂ ਨੇ ਅਪਣੇ ਜੀਵਨ ਵਿੱਚ ਪਵਿੱਤਰ ਨਾਮ ਵਿੱਚ ਇਸ਼ਨਾਨ ਕੀਤਾ ਸੀ ਤਾਂ ਉਨ੍ਹਾਂ ਦੇ ਕੀਤੇ ਕੰਮ ਕਿਵੇਂ ਪਵਿੱਤਰ ਨਾ ਹੋਏ? ਨਾਮ ਦ੍ਰਿੜ ਕਰਵਾਉਂਣ ਲਈ ਗੁਰੂਆਂ ਵਲੋਂ ਸਥਾਪਤ ਪੈਕਟੀਕਲ ਪ੍ਰਤੀਕ ਕਿਵੇਂ ਨਿਰਮਲ ਨਾ ਹੋਏ? ਦਰਬਾਰ ਸਾਹਿਬ, ਸਰੋਵਰ ਅਤੇ ਅਕਾਲ ਤਖ਼ਤ ਦੀ ਸਥਾਪਨਾ ਜੇ ਕਰ ਗੁਰਮਤਿ ਅਨੁਸਾਰ ਸੀ ਤਾਂ ਉਸਦੀ ਉਸਾਰੀ ਨਿਰਮਲ ਕਿਵੇਂ ਨਾ ਹੋਈ? ਕੀ ਉਸਦੀ ਉਸਾਰੀ ਦੇ ਪਿੱਛੇ ਕੋਈ ਛੱਲ, ਫ਼ਰੈਬ ਜਾਂ ਲੁੱਟ-ਖਸੁੱਟ ਦੀ ਭਾਵਨਾ ਸੀ? ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਗੁਰੂਆਂ ਦੀ ਨਿਰਮਲ (ਪਵਿੱਤਰ) ਕਰਨੀ ਸੀ। ਇਸ ਨੂੰ ਸਮਝਣ ਲਈ ਪਰਿਵਾਰ ਨੂੰ ਗੁਰਬਾਣੀ ਵਿਚਲੇ ‘ਨਿਰਮਲ ਕਰਨੀ` ਦੇ ਸਿਧਾਂਤ ਨੂਮ ਸਮਝਣਾ ਪਵੇਗਾ।

ਦਰਬਾਰ ਸਾਹਿਬ ਅਤੇ ਸਰੋਵਰ ਨੂੰ ਅਸੀਂ ਗੁਰੂ ਦੀ ਨਿਗਾਹ ਨਾਲ ਵੇਖੀਏ ਕਿ ਤ. ਪਰਿਵਾਰ ਦੀ ਨਿਗਾਹ ਨਾਲ? ਦਰਬਾਰ ਸਾਹਿਬ ਨੂੰ ਅਸੀਂ ਗੁਰੂ ਦੀ ਨਿਗਾਹ ਨਾਲ ਵੇਖੀਏ ਜਾਂ ਉੱਥੇ ਨਹਾਉਂਣ ਵਾਲੇ ਕਿਸੇ ਵਹਮੀ ਦੀ ਨਿਗਾਹ ਨਾਲ? ਸੱਚਾਈ ਇਹ ਹੈ ਕਿ ਦਰਬਾਰ ਸਾਹਿਬ ਦੀ ਨਿਰਮਲਤਾ ਨੂੰ ਨੱਕਾਰਨ ਵਾਲੇ ਵਿਦਵਾਨ ਅਤੇ ਉਸ ਵਿੱਚ ਨਹਾਉਂਣ ਵਾਲਾ ਕੋਈ ਵਹਮੀ, ਇਸ ਨੁਕਤੇ ਤੇ, ਇੱਕ ਬਰਾਬਰ ਹਨ। ਦੋਵੇਂ ਇਸ ਵਿਸ਼ੇ ਤੇ ਗੁਰਮਤਿ ਤੋਂ ਅਣਜਾਣ ਹਨ। ਦੋਵੇਂ ਬ੍ਰਾਹਮਣਵਾਦ ਦੇ ਸ਼ਿਕਾਰ ਹਨ। ਦੋਹਾਂ ਦੇ ਸਿਰ ਬ੍ਰਾਹਮਣਵਾਦ ਸਵਾਰ ਹੈ। ਦੋਵੇ ਮਨਮੁਖ ਹਨ। ਐਸੀ ਵਿਦਵਤਾ ਤਾਂ ਜ਼ਿਆਦਾ ਨੁਕਸਾਨ ਦੇਹ ਹੈ ਕਿਉਂਕਿ ਉਹ ਬ੍ਰਾਹਮਣਵਾਦ ਦੇ ਚੱਕਰ ਵਿੱਚ ਗੁਰੂ ਦੇ ਕੀਤੇ ਨੂੰ ਹੀ ਬਦਨਾਮ ਕਰਦੇ ਉਸ ਨੂੰ ਖਤਮ ਕਰਨ ਦੀ ਨਾਸਮਝੀ ਪਾਲੀ ਬੈਠੀ ਹੈ।

ਸ਼੍ਰੀ ਦਰਬਾਰ ਸਾਹਿਬ ਦੀ ਉਸਾਰੀ ਅਤੇ ਸ਼੍ਰੀ ਅਕਾਲ ਤਖ਼ਤ ਦਾ ਨਿਰਮਾਨ ਕਰਕੇ ਵੀ ਗੁਰੂਆਂ ਨੇ ਮਨੁੱਖਤਾ ਨੂੰ ਨਾਮ ਦ੍ਰਿੜ ਕਰਵਾਉਂਣ ਦੇ ਵਿਵਹਾਰਕ ਪ੍ਰਤੀਕ ਉਸਾਰੇ। ਗੁਰੂ ਦੇ ਉਸਾਰੇ ਇਨ੍ਹਾਂ ਤੀਰਥਾਂ ਵਿੱਚ ਜਾਂਣ ਮਾਤਰ ਨਾਲ ਮੁਕਤਿ ਨਹੀਂ ਸੀ ਹੁੰਦੀ ਬਲਕਿ ਇਸ ਤੋਂ ਸਿੱਖਣ ਨਾਲ ਜੀਵਨ ਮੁਕਤਿ ਦੀ ਸਮਝ ਆਉਂਣੀ ਸੀ। ਗੰਗਾ ਪਵਿੱਤਰ ਨਦੀ ਕਹੀ ਜਾਂਦੀ ਸੀ ਪਰ ਪਾਣੀ ਪਵਿੱਤਰ ਨਹੀਂ ਸੀ ਮੰਨਿਆਂ ਜਾਂਦਾ। ਇਸੇ ਲਈ ਤਾਂ ਵੱਖ ਵੱਖ ਜਾਤਿਗਤ ਘਾਟ ਸਨ। ਕਿਉਂਕਿ ਨੀਵੀਂ ਜਾਤ ਮਨੁੱਖ ਦੇ ਸਰੀਰ ਦੀ ਛੋਹ ਨਾਲ ਪਾਣੀ ਮੈਲਾ ਹੁੰਦਾ ਸਮਝਿਆ ਜਾਂਦਾ ਸੀ। ਮਨ ਦੀ ਇਹ ਮੈਲ ਪਾਣੀ ਨੂੰ ਅਪਵਿੱਤਰ ਸਮਝਦੀ ਸੀ। ਪਰ ਦਰਬਾਰ ਸਾਹਿਬ ਸਰੋਵਰ ਦਾ ਪਾਣੀ ਮਿੱਟੀ-ਘੱਟਾ-ਜਾਲਾ ਅਦਿ ਪੇਂਣ ਦੇ ਬਾਵਜੂਦ ਇਸ ਪੱਖੋ ਨਿਰਮਲ (ਪਵਿਤਰ) ਹੈ।

ਗੁਰੂ ਨੇ ਸਰੋਵਰ ਯੁਕਤ ਦਰਬਾਰ ਸਾਹਿਬ ਉਸਾਰ ਕੇ ਸੰਸਾਰਕ ਤੀਰਥਾਂ ਨਾਲ ਤੀਰਥਾਂ ਦੀ ਜੁਬਾਨ ਰਾਹੀਂ ਵੀ ਸੰਵਾਦ ਕੀਤਾ। ਪਰ ਸਾਡੇ ਕੁੱਝ ਵਿਦਵਾਨ ਇਸ ਪਵਿੱਤਰ ਕੰਮ ਨੂੰ ਕੇਵਲ ਪੀਣ ਵਾਲੇ ਪਾਣੀ ਦੀ ਸ਼ੁੱਧਤਾ ਦੇ ਪੈਮਾਨੇ ਤੇ ਪਰਖਦੇ ਮੈਡੀਕਲ ਸਾਇੰਸ ਦੀ ਆਮ ਜਾਣਕਾਰੀ ਦਾ ਉਪਦੇਸ਼ ਝਾੜਦੇ, ਅਧਿਆਤਮਕ ਫ਼ਲਸਫ਼ੇ ਦੇ ਵਿਦਵਾਨ ਅਖਾਉਂਦੇ ਹਨ।

ਬੜੇ-ਬੜੇ ਵਿਦਵਾਨ ਜੋ ਕਿ ਮਨੁੱਖੀ ਏਕੇ ਦਿਆਂ ਗਲਾਂ ਕਰਨ ਪਰ ਗੰਗਾ ਦੇ ਕੰਡੇ ਅਪਣੀ ਜਾਤ ਲਈ ਨਿਸ਼ਚਤ ਘਾਟ ਵਿੱਚ ਹੀ ਇਸ਼ਨਾਨ ਕਰਨ ਤਾਂ ਉਹ ਵਿਵਹਾਰ ਤੋਂ ਪਰੇ ਹੋਂਣ ਕਰਕੇ ਕੇਵਲ ਗਿਆਨੀ ਰਹਿਣ ਗੇ ਵਿਵਹਾਰੀ ਨਹੀਂ। ਗੁਰਮਤਿ ਦੀ ਗਲ ਕਰਨ ਵਾਲੇ ਵਿਦਵਾਨ ਗੱਲਾਂ ਵਿੱਚ ਜਿਤਨੀ ਵੀ ਮਨੁੱਖੀ ਏਕੇ ਦਿਆਂ ਗੱਲਾਂ ਕਰਨ ਪਰ ਦਰਬਾਰ ਸਾਹਿਬ ਦੇ ਸਰੋਵਰ ਵਿੱਚ ਇਸ਼ਨਾਨ ਤੋਂ ਗੁਰੇਜ਼ ਕਰਨ ਕਾਰਨ ਉਹ ਗੁਰੂ ਦੇ ਅਸਲ ਭਾਵ ਤੋਂ ਮੁਨਕਰ ਮਨਮੁਖ ਹੀ ਕਹੇ ਜਾਣ ਗੇ।

ਕੋਈ ਵੈਸੇ ਹੀ ਇਸ਼ਨਾਨ ਨਾ ਕਰੇ ਤਾਂ ਕੋਈ ਗਲ ਨਹੀਂ। ਕੋਈ ਹਰਜ ਨਹੀਂ। ਪਰ ਕੋਈ ਇਹ ਸੋਚ ਕੇ ਇਸ਼ਨਾਨ ਨਾ ਕਰੇ ਕਿ ਇਹ ਇੱਕ ਫ਼ਿਜ਼ੁਲ ਗਲ ਹੈ ਤਾਂ ਉਹ ਗਲਤੀ ਤੇ ਹੈ। ਗੁਰਮਤਿ ਤੋਂ ਦੂਰ ਹੈ। ਉਹ ਵਿਵਹਾਰ ਦੀ ਅਹਿਮੀਅਤ ਨਹੀਂ ਸਮਝਦਾ। ਉਹ ਇਹ ਵੀ ਨਹੀਂ ਸਮਝਦਾ ਕਿ ਗੁਰਮਤਿ ਕੇਵਲ ਉਸਦੇ ਜੀਵਨ ਦਾ ਵਿਸ਼ਾ ਨਹੀਂ ਬਲਕਿ ਆਉਂਣ ਵਾਲੀਆਂ ਪੀੜੀਆਂ ਦਾ ਵਿਸ਼ਾ ਵੀ ਹੈ। ਉਹ ਇਤਨਾ ਵੀ ਨਹੀਂ ਸਮਝਦਾ ਕਿ ਅਨਪੜ ਲੋਕਾਈ ਨੇ ਪੀੜੀ ਦਰ ਪੀੜੀ ਗੁਰੂਆਂ ਵਲੋਂ ਕੀਤੇ ਇਨ੍ਹਾਂ ਕੰਮਾਂ ਰਾਹੀਂ ਹੀ ਗੁਰਮਤਿ ਦੇ ਕਈਂ ਪੱਖ ਸਮਝੇ ਸੀ। ਪੜਾਈ ਲਿਖਾਈ ਤਾਂ ਬਹੁਤ ਬਾਦ ਵਿੱਚ ਆਈ। ਉਹ ਇਤਨਾ ਵੀ ਨਹੀਂ ਜਾਣਦਾ ਕਿ ਗੁਰਮਤਿ ਕੇਵਲ ਸਿਆਣੇ ਲਈ ਨਹੀਂ ਮੁਰਖ ਲਈ ਵੀ ਹੈ।

ਐਸਾ ਵੀ ਨਹੀਂ ਕਿ ਇਸ਼ਨਾਨ ਕਰਨ ਵਾਲੇ ਹੀ ਗੁਰਮਤਿ ਦੇ ਜ਼ਿਆਦਾ ਗਿਆਤਾ ਹਨ। ਬਹੁਤੇ ਵਹਮੀ ਵੀ ਹੋਂਣ ਗੇ। ਦਰਬਾਰ ਸਾਹਿਬ ਅਤੇ ਸਰੋਵਰ ਗੁਰਮਤਿ ਦਾ ਸੰਪੁਰਨ ਪੱਖ ਨਹੀਂ ਇੱਕ ਪੱਖ ਤਾਂ ਹੈ ਹੀ ਜਿਸਦੀ ਸਮਝ ਨਾ ਵਹਮੀ ਨੂੰ ਹੈ ਨਾ ਬ੍ਰਾਹਮਣਵਾਦ ਦੇ ਫ਼ੌਬੀਏ ਤੋਂ ਗ੍ਰਸਤ ਵਿਦਵਾਨਾਂ ਨੂੰ। ਦਰਬਾਰ ਸਾਹਿਬ ਦੇ ਸਤਿਕਾਰ ਕਰਨ ਅਤੇ ਉਸ ਨੂੰ ਪਵਿੱਤਰ ਸਮਝਣ ਦੇ ਪਿੱਛੇ ਬ੍ਰਾਹਮਣਵਾਦ ਹੈ ਤਾਂ ਕੀ ਇਹ ਮੁਮਕਿਨ ਨਹੀਂ ਕਿ ਪਹਿਲਾਂ ਪਹਿਲ ਦਰਬਾਰ ਸਾਹਿਬ, ਅਕਾਲ ਤਖ਼ਤ ਅਤੇ ਸਰੋਵਰ ਦੇ ਮਹੱਤਵ ਨੂੰ ਖ਼ਤਮ ਕਰਨ ਦੇ ਪਿੱਛੇ ਵੀ ਬ੍ਰਾਹਮਣਵਾਦ ਹੋਵੇ? ਇਹ ਵਾਯਰਸ ਸਾਡੇ ਵਿੱਚ ਆਇਆ ਕਿੱਥੋਂ? ਇਹ ਕਿਸ ਦੀ ਖੇਡ ਸੀ ਜਿਸ ਨੂੰ ਅਸੀਂ ਖੇਡ ਰਹੇ ਹਾਂ?

ਇਸ ਫ਼ੌਬੀਏ ਦੇ ਰੰਗ ਨੂੰ ਇੱਕ ਰੰਗ ਵਿੱਚ ਵੀ ਬ੍ਰਾਹਮਣਵਾਦ ਨਜ਼ਰ ਆਉਂਦਾ ਹੈ। ਸੰਪਾਦਕੀ ਵਿੱਚ ਲਿਖਿਆ ਹੈ:-

2. ਕੇਸਰੀ ਰੰਗ ਦੇ ਝੰਡੇ/ਝੰਡੀਆਂ ਘਰਾਂ ’ਤੇ ਲਹਿਰਾਉਣ ਦੀ ਇੱਛਾ:

ਪੜਚੋਲ : ਗੁਰਮਤਿ ਦੇ ਨਜ਼ਰੀਏ ਤੋਂ ਪੜਚੋਲ ਕਰੀਏ ਤਾਂ ਗੁਰਮਤਿ ਕਿਸੇ ਰੰਗ ਵਿਸ਼ੇਸ਼ ਦੇ ਮਹੱਤਵ ਨੂੰ ਨਕਾਰਦੀ ਹੈ। ਕੌਮ ਦੇ ਏਕਤਾ ਨਾਲ ਜੋੜ ਕੇ ਕਿਸੇ ਇਕ ‘ਕੌਮੀ ਨਿਸ਼ਾਨ’ ਲਈ ਕਿਸੇ ਰੰਗ ਦੀ ਲੋੜ ਨੂੰ ਮੰਣਿਆ ਜਾ ਸਕਦਾ ਹੈ। ਇਸ ਪੱਖ ਤੋਂ ਵੀ ਇਤਿਹਾਸਿਕ ਤੱਥ ਪੜਚੋਲਿਆਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਦਸਵੇਂ ਪਾਤਸ਼ਾਹ ਜੀ ਵੇਲੇ ‘ਨਿਸ਼ਾਨ’ ਦਾ ਰੰਗ ਨੀਲਾ ਹੁੰਦਾ ਸੀ। ਸਿੱਖ ਰਹਿਤ ਮਰਿਯਾਦਾ ਵਿਚ ਵੀ ‘ਨਿਸ਼ਾਨ ਸਾਹਿਬ’ ਦੇ ਕਪੜੇ ਦਾ ਰੰਗ‘ਬਸੰਤੀ ਜਾਂ ਸੁਰਮਈ’ ਮਿਲਦਾ ਹੈ। ਫੇਰ ਇਹ ‘ਕੇਸਰੀ’ ਰੰਗ ‘ਕੌਮੀ ਰੰਗ’ ਕਿਵੇਂ ਸਥਾਪਿਤ ਹੋ ਗਿਆ, ਜਿਸ ਨੂੰ ਨਾ ਤਾਂ ਪ੍ਰਮਾਣਿਕ ਇਤਿਹਾਸ ਮਾਨਤਾ ਦੇਂਦਾ ਹੈ, ਨਾ ਹੀ ਸਿੱਖ ਰਹਿਤ ਮਰਿਯਾਦਾ? ਦਿਲਚਸਪ ਗੱਲ ਇਹ ਹੈ ਕਿ ‘ਕੇਸਰੀ’ (ਭਗਵਾਂ) ਰੰਗ ਦਾ ਸੰਬੰਧ ਬ੍ਰਾਹਮਣੀ ਜਮਾਤ ‘ਆਰ. ਐਸ. ਐਸ.’ ਨਾਲ ਜੁੜਦਾ ਹੈ, ਇਸ ਲਈ ਬ੍ਰਾਹਮਣੀਕਰਣ ਲਈ ‘ਭਗਵਾਂਕਰਣ’ ਲਫਜ਼ ਵੀ ਵਰਤਿਆ ਜਾਂਦਾ ਹੈ। ਕੀ ਇਹ ਇਸ ਤਲਖ ਹਕੀਕਤ ਨੂੰ ਬਿਆਨ ਨਹੀਂ ਕਰਦਾ ਕਿ ਸਿੱਖ ਸਮਾਜ ਦੀ ਸੋਚ ਵਾਂਗੂ ਸਿੱਖ ਕੌਮ ਦੇ ‘ਕੌਮੀ ਨਿਸ਼ਾਨ’ ਦਾ ਵੀ ‘ਭਗਵਾਂਕਰਣ’(ਬ੍ਰਾਹਮਣੀਕਰਣ) ਹੋ ਚੁੱਕਾ ਹੈ? ਅਫਸੋਸ ! ਵਕਤੀ ਜ਼ਜਬਾਤਾਂ ਹੇਠ ਭਾਈ ਰਾਜੋਆਣਾ ਸਮੇਤ ਸਾਰੀ ਕੌਮ ਹੀ ਇਸ ਭਗਵੇਂ ਰੰਗ ਹੇਠ ਹੀ ਭਗਵੇਂਕਰਣ’ (ਬ੍ਰਾਹਮਣਵਾਦ) ਖਿਲਾਫ ਲੜਾਈ ਲੜਣ ਦਾ ਭਰਮ ਪਾਲੀ ਬੈਠੇ ਹਨ”

ਇਸ ਬਾਰੇ ਸੰਖੇਪ ਹੀ ਵਿਚਾਰ ਲਈਏ। ਪਹਿਲੀ ਗਲ ਤਾਂ ਇਹ ਕਿ ਤ. ਪਰਿਵਾਰ ਗੁਰਮਤਿ ਦੇ ਮਾਮਲੇ ਵਿੱਚ ਕੋਈ ਸਮਝੌਤਾ ਨਾ ਕਰਨ ਦੀ ਗਲ ਕਰਦਾ ਹੈ। ਫਿਰ ਅਗਰ ਦਸਵੇਂ ਗੁਰੂ ਜੀ ਵੇਲੇ ਨੀਲਾ ਰੰਗ ਸੀ ਤਾਂ ਪਵਿਵਾਰ ਨੇ ਅਪਣੇ ਨਿਜੀ ਖਰੜੇ ਵਿਚ; “3. ਗੁਰਦੁਆਰੇ ਦੀ ਹਦੂਦ ਵਿੱਚ ਖੰਡੇ ਸਮੇਤ ਨਿਸ਼ਾਨ ਹੋਣਾ ਲਾਜ਼ਮੀ ਹੈ। ਨਿਸ਼ਾਨ ਦੇ ਕਪੜੇ ਦਾ ਰੰਗ ਬਸੰਤੀ ਹੋਵੇ” ਕਿਵੇਂ ਲਿਖਿਆ ਹੈ? ਕੀ ਪਰਿਵਾਰ ਦੀ ਅਪਣੀ ਥਯੂਰੀ ਅਨੁਸਾਰ ਇਹ ਸਮਝੋਤਾਵਾਦੀ ਪਹੁੰਚ ਨਹੀਂ ਹੈ? ਜੇ ਕਰ ਇਸ ਵਿੱਚ ਕੋਈ ਗਲ ਨਹੀਂ ਤਾਂ ਕੇਸਰੀ ਪੁਕਾਰ ਲੇਂਣ ਵਿੱਚ ਕੀ ਗਲ ਹੋ ਗਈ? ਮਨੁੱਖਤਾ ਖਤਰੇ ਵਿੱਚ ਪੈ ਗਈ?

ਅਪਣੇ ਫ਼ੌਬੀਏ ਵਿੱਚ ਨਿਸ਼ਾਨ ਤਕ ਨੂੰ ਵੀ ਗ਼ੈਰਵਾਜ਼ਬ ਢੰਗ ਨਾਲ ਬ੍ਰਾਹਮਣਵਾਦ ਨਾਲ ਜੋੜਨਾ ਠੀਕ ਨਹੀਂ। ਵੈਸੈ ਮਹਾਨ ਕੋਸ਼ ਵਿੱਚ ‘ਕੇਸਰੀ` ਦਾ ਅਰਥ ਨਾ ‘ਭਗਵਾ` ਹੈ ਅਤੇ ਨਾ ਹੀ ‘ਭਗਵੇ` ਦਾ ਅਰਥ ‘ਕੇਸਰੀ` ਹੈ।

ਬਸੰਤੀ:- ਪੀਲਾ. ਜ਼ਰਦ (ਮਹਾਨ ਕੋਸ਼) ਪੀਲਾ:- ਪੀਤ. ਜ਼ਰਦ

ਕੇਸਰੀ ਰੰਗ ਨੂੰ ਖਿਆਲੀ ਦੋਂੜਾ ਲਾ ਕੇ ਭਾਗਵਾਕਰਨ ਨਾਲ ਜੋੜਨਾ ਵਹਿਮ ਕਰਨ ਦੇ ਬਰਾਬਰ ਹੀ ਕਿਹਾ ਜਾ ਸਕਦਾ ਹੈ ਜੋ ਕਿ ਗੁਰਮਤਿ ਨਹੀਂ। ਸਮਝ ਨਹੀਂ ਆਉਂਦੀ ਕਿ ਐਸੀਂਆਂ ਗਲਾਂ ਕਰਨ ਵਾਲੇ ਸੱਜਣ ਬ੍ਰਾਹਮਣਵਾਦ ਤੋਂ ਦੂਰ ਜਾ ਰਹੇ ਹਨ ਜਾਂ ਉਸ ਨੂੰ ਖਿੱਚ ਕੇ ਵੱਧੋ-ਵੱਧੀ ਅੰਦਰ ਵਾੜ ਰਹੇ ਹਨ? ਭਾਈ ਕਾਨ ਸਿੰਘ ਨਾਭਾ ਜੀ ਨੇ ਲੇਖ ਲਿਖਿਆ “ਹਮ ਹਿੰਦੂ ਨਹੀਂ” ਪਰ ਅਜ ਦੇ ਕੁੱਝ ਸਿੱਖ ਵਿਦਵਾਨ ਕਹਿ ਰਹੇ ਹਨ “ਹਮ ਹਿੰਦੂ ਹੈ? ਖੈਰ!

ਬਸੰਤੀ ਰੰਗ ਦਾ ਅਰਥ ‘ਪੀਲਾ` ਹੈ ਅਤੇ ਜ਼ਰਦ ਵੀ। ਸੁਰਮਈ ਦਾ ਅਰਥ ਸੁਰਮੇ ਵਾਲੇ ਹਲਕੇ ਕਾਲੇ ਰੰਗ ਨਾਲ ਵੀ ਜੁੜਦਾ ਹੈ।

ਕੇਸਰੀ ਸ਼ਬਦ ਦੀ ਵਰਤੋਂ ਦਾ ਅਰਥ ਭਗਵਾ ਰੰਗ ਕੱਡ ਲੇਂਣਾ ਆ ਬੈਲ ਮੁਝੇ ਮਾਰ ਵਾਲੀ ਮਾਨਸਿਕਤਾ ਹੈ। ਅਪਣੇ ਮੁੰਹ ਤੇ ਆਪ ਚਪੇੜਾਂ ਮਾਰਨ ਵਾਲੀ ਗਲ।

ਵੈਸੇ ਬਸੰਤੀ, ਪੀਲਾ, ਕੇਸਰੀ ਭਗਵਾ ਅਦਿ ਕਈ ਸ਼ੇਡ ਮਿਲਦੇ-ਝੁਲਦੇ ਹਨ। ਭਗਵੇ ਦੇ ਵੀ ਕਈ ਸ਼ੇਡ ਹੁੰਦੇ ਹਨ ਅਤੇ ਕੇਸਰੀ ਦੇ ਵੀ। ਕੇਸਰੀ ਨਾ ਕਹਿਣ ਨਾਲ ਪਤਾ ਨਹੀਂ ਕਹਿੜੀ ਮਨੁੱਖਤਾ ਦਾ ਭਲਾ ਹੋ ਜਾਣਾ ਹੈ ਅਤੇ ਕੇਸਰੀ ਕਹਿਣ ਨਾਲ ਪਤਾ ਨਹੀਂ ਕਿੰਝ ਮਨੁੱਖਤਾ ਦੀ ਬਰਬਾਦੀ ਹੋ ਜਾਂਣੀ ਹੈ। ਗੁਰੂ ਨਾਨਕ ਨੇ ਪੌਰਾਣਿਕ ਕਥਾਵਾਂ ਵਿਚਲੇ ਨਾਮਾਂ ਨੂੰ ਅਕਾਲ ਪੁਰਖ ਲਈ ਵਰਤ ਲਿਆ ਤੇ ਪਰਿਵਾਰ ਰੰਗ ਨੂੰ ਲੇ ਕੇ ਭਟਕ ਰਿਹਾ ਹੈ।

ਇਸ ਕਿਸਮ ਦੇ ਫ਼ੋਬੀਏ ਤੋਂ ਗ੍ਰਸਤ ਸਾਰੇ ਸੱਜਣਾ ਨੂੰ ਬੇਨਤੀ ਹੈ ਕਿ ਉਹ ਵਹਮੀ ਨਾ ਬਣਨ। ਮਨਮੁਖ ਅਪਣਾ ਵਹਿਮ ਕਰ ਰਿਹਾ ਹੈ ਤੂਸੀ ਆਪਣਾ ਵਹਿਮ ਫ਼ੈਲਾਈ ਜਾ ਰਹੇ ਹੋ। ਮਨਮੁਖਤਾ ਛੱਡੇ ਗੁਰੂਆਂ ਦੇ ਕਿਤੇ ਨਿਰਮਲ/ਖ਼ਾਲਸ/ਬੇਦਾਗ/ਸ਼ੁਧ ਕੰਮਾ ਨੂੰ ਪਵਿਤ੍ਰ ਕਹਿਣਾ ਬ੍ਰਾਹਮਣਵਾਦ ਨਾ ਸਮਝੋ! ਪਹਿਲਾ ਪਵਿੱਤਰ ਦੇ ਅਰਥ ਤਾਂ ਵੇਖ ਲੋ!

ਗੁਰੂ ਨਾਨਕ ਦੀ ਰੀਸ ਚੰਗੀ ਗਲ ਹੈ। ਕਿੱਧਰੇ ਤੂਸੀ ਗੁਰੂ ਨਾਨਕ ਦੀ ਹੀ ਰੀਸ ਕਰਦੇ ਸਿੱਖੀ ਅਤੇ ਬ੍ਰਾਹਮਣਵਾਦ ਤੋਂ ਪਰੇ ਹੱਟ ਅਪਣਾ ਇੱਕ ਵੱਖਰਾ ਪੰਥ/ਧਰਮ ਤਾਂ ਨਹੀਂ ਖੜਾ ਕਰਨਾ ਚਾਹੁੰਦੇ? ਕੋਈ ਹਰਜ਼ ਨਹੀਂ। ਪਰ ਕਿਰਪਾ ਕਰਕੇ ਇਸ ਵਿੱਚ ‘ਗੁਰਮਤਿ` ਦੇ ‘ਨਾਮ` ਨੂੰ ਗਲਤ ਢੰਗ ਨਾਲ ਨਾ ਵਰਤੋ।

ਪਰਿਵਾਰ ਦਿਆਂ ਲਿਖਤਾਂ ਨਿਰੋਲ (ਪਵਿੱਤਰ) ਹਨ ਤਾਂ ਗੁਰੂ ਦੇ ਕੀਤੇ ਕੰਮ ‘ਪਵਿੱਤਰ` ਨਹੀਂ? ਪਰਿਵਾਰ ਜੇ ਕਰ ਨਿਰੋਲ ਨਾਨਕ ਦੇ ਫ਼ਲਸਫ਼ੇ ਦੀ ਰਾਹ ਤੇ ਹੈ ਤਾਂ ਗੁਰੂ ਕਿਹੜੀ ਰਾਹ ਤੇ ਤੁਰਦੇ ਸੀ? ਗੁਰਮਤਿ ਜੇ ਕਰ ਪਵਿੱਤਰ ਹੈ ਤਾਂ ਦਰਬਾਰ ਸਾਹਿਬ ਕੰਮਲੈਕਸ ਕਿਸ ਮਤ ਦੀ ਤਰਜਮਾਨੀ ਕਰਨ ਲਈ ਬਣਿਆ ਹੈ? ਪਵਿੱਤਰ ਮਤ ਦੀ ਜਾਂ ਰੱਲੇ ਵਾਲੇ ਮਤ ਦੀ?

ਇਸ ਸਾਰੀ ਵਿਚਾਰ ਦਾ ਭਾਵ ਇਹ ਹੈ ਕਿ ਦਰਬਾਰ ਸਾਹਿਬ ਪ੍ਰਤੀ ਸਿੱਖਾਂ ਦਾ ਸਤਿਕਾਰ ਖ਼ਤਮ ਨਹੀਂ ਹੋ ਸਕਦਾ ਅਤੇ ਨਾ ਹੀ ਦਰਬਾਰ ਸਾਹਿਬ ਦੇ ਮੱਹਤਵ ਨੂੰ ਘਟਾਇਆ ਜਾ ਸਕਦਾ ਹੈ। ਨਿਸ਼ਾਨ ਵੀ ਨਹੀਂ ਬਦਲਣੇ। ਇਸ ਲਈ ਦਰਬਾਰ ਸਾਹਿਬ ਪ੍ਰਤੀ ਸਿੱਖੀ ਦੇ ਨਜ਼ਰੀਏ ਨੂੰ ਅਤੇ ਨਿਸ਼ਾਨ ਨੂੰ ਬ੍ਰਾਹਮਣਵਾਦ ਪ੍ਰਚਾਰ ਕੇ, ਗੁਰਮਤੀ ਭਾਵਨਾਵਾਂ ਦੇ ਸਿੱਖਿਆਤਮਕ/ਪੈਰਕਟੀਕਲ ਪ੍ਰਗਟਾਵੇਆਂ ਨੂੰ ਆਪ ਤਾਂ ਸੱਟ ਨਾ ਮਾਰੀਏ। ਐਸਾ ਕਰਨਾ ਆਪਣੇ ਆਪ ਨਾਲ ਧੌਖਾ ਕਰਨਾ ਹੈ। ਪਰਿਵਾਰ ਦੇ ਲਿਖਾਰੀਆਂ ਨੂੰ ਚਾਹੀਦਾ ਹੈ ਕਿ ਗੁਰਮਤਿ ਫ਼ਲਸਫ਼ੇ ਬਾਰੇ ਉਹ ਅਪਣੇ ਗਿਆਨ ਅਤੇ ਵਿਚਾਰ ਦੇ ਢੰਗ ਤੇ ਪੁਨਰਵਿਚਾਰ ਕਰਨ ਤਾਂ ਕਿ ਉਹ ਪੰਥਕ ਖੇਤਰ ਵਿੱਚ ਗੁਰਮਤਿ ਅਨੁਸਾਰ ਉਸਾਰੂ ਭੁਮਿਕਾ ਨਿਭਾ ਸਕਣ। (ਸਮਾਪਤ)

ਕਿਸੇ ਭੁੱਲ ਚੂਕ ਲਈ ਛਿਮਾ ਦਾ ਜਾਚਕ ਸਮਝਣਾ!

ਹਰਦੇਵ ਸਿੰਘ, ਜੰਮੂ

੦੬. ੦੪. ੨੦੧੨


(06/04/12)
ਜਸਵੰਤ ਸਿੰਘ ‘ਅਜੀਤ’

ਨਵੀਂ ਦਿੱਲੀ: (06, ਅਪ੍ਰੈਲ, 2012) :
ਕੌਮੀ ਮਨੁਖੀ ਅਧਿਕਾਰ ਕਮਿਸ਼ਨ ਵਲੋਂ ਪੰਜਾਬ ਪੁਲਿਸ ਦੀ ਹਿਰਾਸਤ ਵਿੱਚ ਮਾਰੇ ਗਏ 2097 ਸਿੱਖ ਨੌਜਵਾਨਾਂ ਦੀਆਂ ਖੁਰਦ-ਬੁਰਦ ਕੀਤੀਆਂ ਗਈਆਂ ਲਾਸ਼ਾਂ ਵਿਚੋਂ 1513 ਦੀ ਪਛਾਣ ਕਰ, ਉਨ੍ਹਾਂ ਦੇ ਵਾਰਿਸਾਂ ਨੂੰ ਮੁਆਵਜ਼ਾ ਦੇਣ ਦੇ ਦਿੱਤੇ ਗਏ ਹੁਕਮਾਂ ਦਾ ਸੁਆਗਤ ਕਰਦਿਆਂ ਦਿੱਲੀ ਹਾਈਕੋਰਟ ਦੇ ਸਾਬਕਾ ਜੱਜ, ਜਸਟਿਸ ਆਰ ਐਸ ਸੋਢੀ ਇਸ ਫੈਸਲੇ ਨੂੰ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਪਤਨੀ ਸ਼੍ਰੀਮਤੀ ਖਾਲੜਾ ਵਲੋਂ ਕੀਤੀ ਗਈ ਅਣਥਕ ਜਦੋਜਹਿਦ ਦੀ ਜਿੱਤ ਕਰਾਰ ਦਿੱਤਾ ਹੈ। ਜਸਟਿਸ ਸੋਢੀ ਨੇ ਇਸ ਸਬੰਧ ਵਿੱਚ ਜਾਰੀ ਆਪਣੇ ਬਿਆਨ ਵਿੱਚ ਦਸਿਆ ਕਿ ਤਕਰੀਬਨ 16-17 ਵਰ੍ਹੇ ਪਹਿਲਾਂ, ਜਦੋਂ ਉਹ ਸੁਪ੍ਰੀਮ ਕੋਰਟ ਵਿੱਚ ਐਡਵੋਕੇਟ ਵਜੋਂ ਪ੍ਰੈਕਟਿਸ ਕਰਦੇ ਸਨ, ਉਨ੍ਹਾਂ ਨੇ ਸੁਪ੍ਰੀਮ ਕੋਰਟ ਵਿੱਚ ਸ਼੍ਰੀਮਤੀ ਖਾਲੜਾ ਵਲੋਂ ਇੱਕ ਪਟੀਸ਼ਨ ਦਾਖਲ ਕੀਤੀ ਸੀ, ਜਿਸ ਵਿੱਚ ਜਸਟਿਸ ਜਸਵੰਤ ਸਿੰਘ ਖਾਲੜਾ ਨੂੰ ਪੰਜਾਬ ਪੁਲਿਸ ਵਲੋਂ ਚੁਕ ਲਿਜਾ, ਸ਼ਹੀਦ ਕਰ ਦਿਤੇ ਜਾਣ ਦੇ ਵਿਰੁਧ ਅਤੇ ਪੁਲਿਸ ਵਲੋਂ ਹਿਰਾਸਤ ਮਾਰੇ ਗਏ ਸਿੱਖ ਨੌਜਵਾਨਾਂ ਦੀਆਂ ਖੁਰਦ-ਬੁਰਦ ਕੀਤੀਆਂ ਗਈਆਂ ਲਾਸ਼ਾਂ ਦੀ ਪਛਾਣ ਦੇ ਸ਼ੁਰੂ ਕੀਤੇ ਗਏ ਹੋਏ, ਉਨ੍ਹਾਂ ਦੇ ਕਾਰਜ ਨੂੰ ਅਗੇ ਵਧਾਉਣਾ ਜਾਰੀ ਰਖਣ ਦੀ ਮੰਗ ਕੀਤੀ ਗਈ ਸੀ। ਉਸ ਸਮੇਂ ਅਦਾਲਤ ਨੇ ਇਸ ਪਟੀਸ਼ਨ ਤੇ ਸੁਣਵਾਈ ਕਰਦਿਆਂ ਜਿਥੇ ਜਸਟਿਸ ਖਾਲੜਾ ਨੂੰ ਸ਼ਹੀਦ ਕਰ ਦਿਤੇ ਜਾਣ ਦਾ ਮੁਆਵਜ਼ਾ ਦੇਣ ਦਾ ਫੈਸਲਾ ਕੀਤਾ, ਉਥੇ ਹੀ ਸੀਬੀਆਈ ਨੂੰ ਉਨ੍ਹਾਂ ਵਲੋਂ ਸ਼ੁਰੂ ਕੀਤੇ ਗਏ ਨੌਜਵਾਨਾਂ ਦੀਆਂ ਲਾਸ਼ਾਂ ਦੀ ਪਛਾਣ ਕਰਨ ਦੇ ਕਾਰਜ ਨੂੰ ਅਗੇ ਵਧਾਉਣ ਦੀ ਹਿਦਾਇਤ ਵੀ ਦਿੱਤੀ। ਜਦੋਂ ਸੀਬੀਆਈ ਨੇ ਇਸ ਜ਼ਿਮੇਂਦਾਰੀ ਨੂੰ ਨਿਭਾਉਣ ਪਖੋਂ ਅਸਫਲ ਰਹਿਣ ਤੇ ਹੱਥ ਖੜੇ ਕਰ ਦਿੱਤੇ ਤਾਂ ਵੀ ਸ਼੍ਰੀਮਤੀ ਖਾਲੜਾ ਨੇ ਹੌਂਸਲਾ ਨਾ ਛਡਿਆ, ਆਪਣੀ ਜੰਗ ਜਾਰੀ ਰਖੀ। ਜਿਸ ਤੇ ਸੁਪ੍ਰੀਮ ਕੋਰਟ ਨੇ ਇਹ ਜ਼ਿਮੇਂਦਾਰੀ ਕੌਮੀ ਮਨੁਖੀ ਅਧਿਕਾਰ ਕਮਿਸ਼ਨ ਨੂੰ ਸੌਂਪ ਦਿੱਤੀ। ਕਮਿਸ਼ਨ ਨੇ ਆਪਣੇ ਜਤਨ ਵਰ੍ਹਿਆਂ-ਬਧੀ ਜਾਰੀ ਰਖ, ਆਖਿਰ 1513 ਲਾਸ਼ਾਂ ਦੀ ਪਛਾਣ ਕਰਨ ਵਿੱਚ ਸਫਲਤਾ ਪ੍ਰਾਪਤ ਕਰ ਲਈ।
ਜਸਟਿਸ ਆਰ ਐਸ ਸੋਢੀ ਨੇ ਕਿਹਾ ਕਿ ਮਾਰੇ ਗਏ ਨੌਜਵਾਨਾਂ ਦੇ ਵਾਰਿਸਾਂ ਨੂੰ ਮੁਆਵਜ਼ਾ ਦੁਆ ਜਾਂ ਦੇ ਦਿੱਤੇ ਜਾਣ ਨਾਲ ਹੀ ਪੀੜਤ ਪਰਿਵਾਰਾਂ ਨੂੰ ਇਨਸਾਫ ਨਹੀਂ ਮਿਲ ਜਾਂਦਾ। ਉਨ੍ਹਾਂ ਕਿਹਾ ਕਿ ਕੌਮੀ ਅਧਿਕਾਰ ਕਮਿਸ਼ਨ ਨੇ ਖੁਰਦ-ਬੁਰਦ ਕੀਤੀਆਂ ਗਈਆਂ ਲਾਸ਼ਾਂ ਦੀ ਪਛਾਣ ਕਰ ਸਾਬਿਤ ਕਰ ਦਿੱਤਾ ਹੈ ਕਿ ਇਨ੍ਹਾਂ ਬੇਗੁਨਾਹ ਨੌਜਵਾਨਾਂ ਦੀ ਮੌਤ ਪੁਲਿਸ ਦੀ ਹਿਰਾਸਤ ਵਿੱਚ ਹੋਈ ਹੈ ਅਤੇ ਇਨ੍ਹਾਂ ਨਾਲ ਪੁਲਿਸ ਨੇ ਇਤਨੀ ਬੇਰਹਿਮੀ ਨਾਲ ਕੁਟ-ਮਾਰ ਕੀਤੀ ਜਿਸਦੇ ਫਲਸਰੂਪ ਉਨ੍ਹਾਂ ਦੀ ਮੌਤ ਹੋ ਗਈ ਅਤੇ ਪੁਲਿਸ ਨੇ ਆਪਣੇ ਗੁਨਾਹ ਪੁਰ ਪਰਦਾ ਪਾਣ ਲਈ ਉਨ੍ਹਾਂ ਦੀਆਂ ਲਾਸ਼ਾਂ ਨੂੰ ਖਰਦ-ਬੁਰਦ ਕਰ ਦਿੱਤਾ। ਜਸਟਿਸ ਸੋਢੀ ਨੇ ਕਿਹਾ ਕਿਹਾ ਕਿ ਕੌਮੀ ਮਨੁਖੀ ਅਧਿਕਾਰ ਕਮਿਸ਼ਨ ਦੀ ਜਾਂਚ ਤੋਂ ਸਾਬਤ ਹੋ ਗਿਆ ਹੈ ਕਿ ਇਨ੍ਹਾਂ ਬੇਗੁਨਾਹ ਨੌਜਵਾਨਾਂ ਦੇ ਕਤਲ ਲਈ ਪੰਜਾਬ ਪੁਲਿਸ ਦੇ ਅਧਿਕਾਰੀ ਅਤੇ ਪੁਲਿਸੀਏ ਹੀ ਜ਼ਿਮੇਂਦਾਰ ਹਨ। ਇਸਲਈ ਇਨ੍ਹਾਂ ਵਿਰੁਧ ਬੇਗੁਨਾਹਵਾਂ ਦੇ ਬੇਰਹਿਮਾਨਾ ਕਤਲ ਕਰਨ ਅਤੇ ਉਨ੍ਹਾਂ ਦੀਆਂ ਲਾਸ਼ਾਂ ਖੁਰਦ-ਬੁਰਦ ਕਰ ਸਬੂਤ ਮਿਟਾਣ ਦੇ ਦੋਸ਼ ਵਿੱਚ ਮੁਕਦਮੇ ਚਲਾ, ਇਨ੍ਹਾਂ ਨੂੰ ਸਜ਼ਾ ਦੁਆਈ ਜਾਣੀ ਚਾਹੀਦੀ ਹੈ। ਜਦੋਂ ਤਕ ਇਨ੍ਹਾਂ ਨੂੰ ਆਪਣੇ ਕੀਤੇ ਜੁਰਮ ਦੀ ਸਜ਼ਾ ਨਹੀਂ ਮਿਲਦੀ ਤਦ ਤਕ ਪੀੜਤ ਪਰਿਵਾਰਾਂ ਨੂੰ ਪੂਰਾ ਇਨਸਾਫ ਨਹੀਂ ਮਿਲ ਸਕੇਗਾ। ਜਸਟਿਸ ਸੋਢੀ ਨੇ ਕਿਹਾ ਕਿ ਜੇ ਜਸਟਿਸ ਜਸਵੰਤ ਸਿੰਘ ਖਾਲੜਾ ਇਨ੍ਹਾਂ ਲਾਸ਼ਾਂ ਦੀ ਪਛਾਣ ਕਰਨ ਦਾ ਜਤਨ ਨਾ ਅਰੰਭਦੇ ਅਤੇ ਉਨ੍ਹਾਂ ਨੂੰ ਸ਼ਹੀਦ ਕਰ ਦਿੱਤੇ ਜਾਣ ਤੋਂ ਬਾਅਦ ਸ਼੍ਰੀਮਤੀ ਖਾਲੜਾ ਜਾਨ ਤਲੀ ਤੇ ਰਖ ਆਪਣੇ ਪਤੀ ਵਲੋਂ ਅਰੰਭੇ ਕਾਰਜ ਨੂੰ ਅੱਗੇ ਵਧਾਉਣ ਲਈ ਆਪਣਾ ਸੰਘਰਸ਼ ਜਾਰੀ ਨਾ ਰਖਦੇ ਤਾਂ ਇਨ੍ਹਾਂ ਲਾਸ਼ਾਂ ਦੀ ਪਛਾਣ ਦਾ ਕੰਮ ਗਏ-ਬੀਤੇ ਦੀ ਗਲ ਹੋ ਕੇ ਰਹਿ ਜਾਣਾ ਸੀ।


(05/04/12)
ਨਿਹੰਗ ਸਿੰਘ

“ਢਿਲੋਂ ਜੀ ਦੀ ਏਹੁ ਨੀਸ਼ਾਨੀ”
ਰਘਬੀਰ ਸਿੰਘ ਜੀ ਢਿਲੋਂ ਦਾ ਇੱਕ ਲੇਖ “ਗੁਰੁ ਸਿੱਖੀ ਦੀ ਏਹੁ ਨੀਸਾਣੀ” ਸਿਰਲੇਖ ਹੇਠ ਸਿੱਖ ਮਾਰਗ ਵੈਬ ਸਾਈਟ ਤੇ ਛਪਿਆ ਹੈ। ਇਸ ਲੇਖ ਦੀ ਇਬਾਰਤ ਅਤੇ ਗੁਰੁ ਸਿੱਖੀ 180 ਡਿਗਰੀ ਵਿਪਰੀਤ ਹਨ। ਇਸ ਲੇਖ ਵਿੱਚ ਢਿਲੋਂ ਜੀ ਲੰਮੇ ਵਾਲਾਂ ਤੇ, ਗਾਤਰੇ ਤੇ, ਅੰਮ੍ਰਿਤ ਛਕਣ ਤੇ ਚੋਟ ਕਰਦੇ ਹਨ। ਢਿਲੋਂ ਜੀ ਨੂੰ ਪਤਾ ਹੋਵੇਗਾ ਕਿ ਜਿਨ੍ਹਾਂ ਸ਼ਹੀਦਾਂ ਦਾ ਜ਼ਿਕਰ ਇਨ੍ਹ੍ਹਾਂ ਆਪਣੇ ਲੇਖ ਵਿੱਚ ਕੀਤਾ ਹੈ, ਉਹ ਲੰਮਿਆਂ ਵਾਲਾਂ ਵਾਲੇ, ਗਾਤਰਿਆਂ ਵਾਲੇ, ਅੰਮ੍ਰਿਤਧਾਰੀ ਸਿੰਘ ਸਨ। ਗਲ ਵਿੱਚ ਬੱਚਿਆਂ ਦੇ ਟੋਟੇ ਕਰਵਾਕੇ ਹਾਰ ਪਵਾਉਣ ਵਾਲੀਆਂ ਜਿਹੜੀਆਂ ਸਿੰਘਣੀਆਂ ਦਾ ਜ਼ਿਕਰ ਢਿਲੋਂ ਜੀ ਨੇ ਕੀਤਾ ਹੈ, ਉਹ ਵੀ ਲੰਮੇ ਵਾਲਾਂ, ਗਾਤਰੇ ਵਾਲੀਆਂ ਅਤੇ ਅੰਮ੍ਰਿਤਧਾਰੀ ਸਨ। ਢਿਲੋਂ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਹਦਾਇਤ ਦਾ ਹਵਾਲਾ ਦੇਂਦੇ ਹਨ “ਰਹਿਣੀ ਰਹੇ ਸੋਈ ਸਿੱਖ ਮੇਰਾ ਅਤੇ ਖਾਲਸਾ ਮੇਰੋ ਰੂਪ ਹੈ ਖਾਸ”। ਪਾਠਕ ਆਪ ਹੀ ਵਿਚਾਰ ਲੈਣ ਕਿ ਕੀ ਸ੍ਰੀ ਕਲਗੀਧਰ ਜੀ ਨੇ ਸਿੱਖ ਦੀ ਰਹਿਣੀ ਵਿੱਚ ਲੰਮੇ ਵਾਲ, ਗਾਤਰਾ, ਅੰਮ੍ਰਿਤ ਪਾਨ ਰੱਖਿਆ ਹੈ ਜਾਂ ਨਹੀਂ? ਪਾਠਕ ਇਹ ਵੀ ਆਪ ਹੀ ਵਿਚਾਰ ਲੈਣ ਕਿ ਕੀ ਸ੍ਰੀ ਕਲਗੀਧਰ ਜੀ ਦਾ ਰੂਪ, ਲੰਮੇ ਵਾਲਾਂ ਵਾਲਾ ਗਾਤਰੇ ਵਾਲਾ ਅਤੇ ਅੰਮ੍ਰਿ੍ਰਤਧਾਰੀ ਹੈ ਸੀ ਜਾਂ ਨਹੀਂ? ਢਿਲੋਂ ਜੀ ਗੁਰਬਾਣੀ ਦਾ ਹਵਾਲਾ ਦੇਂਦੇ ਹਨ “ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ”। ਸਚਿਆਰ ਹੋਣ ਦਾ ਤਰੀਕਾ ਗੁਰੂ ਜੀ ਨੇ ਆਪ ਹੀ ਦੱਸ ਦਿੱਤਾ ਹੈ। “ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ”। ਕੀ ਢਿਲੋਂ ਜੀ ਇਸ ਦੇ ਕਾਇਲ ਹਨ? ਜੇ ਨਹੀਂ ਵੀ ਤਦ ਵੀ ਢਿਲੋਂ ਜੀ ਨੂੰ ਗੁਰੂ ਜੀ ਦੇ ਦੱਸੇ ਤਰੀਕੇ ਨੂੰ ਬਦਲਨ ਦਾ ਕੋਈ ਹੱਕ ਨਹੀਂ ਹੈ। ਢਿਲੋਂ ਜੀ ਆਖਦੇ ਹਨ ਕਿ ਜਿਸ ਵੇਲੇ ਸਿੱਖ ਸ੍ਰੀ ਕਲਗੀਧਰ ਦੇ ਸਨਮੁਖ ਹੁੰਦਾ ਹੈ ਤਾਂ ਨਿਡਰ ਹੋ ਜਾਂਦਾ ਹੈ। ਕੀ ਸਿੱਖ ਲੰਮੇ ਵਾਲ ਕੱਟ ਕੇ, ਗਾਤਰਾ ਤੇ ਕਛਹਿਰਾ ਲਾਹ ਕੇ ਸ੍ਰੀ ਕਲਗੀਧਰ ਦੇ ਸਨਮੁਖ ਹੁੰਦਾ ਹੈ? ਇਹ ਤਾਂ ਢਿਲੋਂ ਜੀ ਹੀ ਦੱਸ ਸਕਦੇ ਹਨ, ਕਿਉਂਕਿ ਇਨ੍ਹਾਂ ਦੇ ਮੁਤਾਬਿਕ ਲੰਮੇ ਵਾਲ, ਗਾਤਰਾ, ਅੰਮ੍ਰਿਤ ਪਾਨ ਸਿਖ ਦੀ ਤਰਜ਼ੇ ਜ਼ਿੰਦਗੀ ਦਾ ਹਿੱਸਾ ਨਹੀਂ ਹਨ। ਆਪਣੇ ਇਹ ਵਿਚਾਰ ਲੈ ਕੇ ਢਿਲੋਂ ਜੀ ਖੁਦ ਵੀ ਸ੍ਰੀ ਕਲਗੀਧਰ ਜੀ ਦੇ ਸਨਮੁਖ ਹੋਣ ਗਏ ਸਨ, ਪਰ ਪੁੱਠੇ ਹੋਕੇ ਫ਼ਰਸ਼ ਤੇ ਡਿਗੇ।
ਪੰਜਾਬ ਦੇ ਪਿੰਡਾ ਵਿੱਚ ਇੱਕ ਆਮ ਰਵਾਜ ਸੀ ਕਿ ਸਰਦੇ ਪੁਜਦੇ ਘਰ ਵਾਲੇ ਤੰਦੂਰ ਬਾਲਦੇ ਸਨ ਅਤੇ ਜੱਦ ਆਪਣੀਆਂ ਰੋਟੀਆਂ ਪਕਾ ਲੈਂਦੇ ਸਨ ਤਾਂ ਫਿਰ ਮਾੜੇ ਮੋਟੇ ਆਂਢੀ ਗੁਆਂਢੀ ਤਪੇ ਤੰਦੂਰ ਤੇ ਆਪਣੀਆਂ ਰੋਟੀਆਂ ਲਾਣ ਆ ਜਾਂਦੇ ਸਨ। ਰਾਜੋਆਣੇ ਦੀ ਫਾਂਸੀ ਦਾ ਤੰਦੂਰ ਤਪਿਆ ਹੋਇਆ ਸੀ, ਸੋ ਢਿਲੋਂ ਜੀ ਨੇ ਵੀ ਸੋਚਿਆ ਕਿ ਮੈਂ ਵੀ ਤਪੇ ਤੰਦੂਰ ਦਾ ਫਾਇਦਾ ਉਠ ਲਵਾਂ। ਕਿਤੇ ਤੰਦੂਰ ਠੰਡਾ ਨ ਹੋ ਜਾਏ, ਜਿਹੋ ਜੇਹੀਆਂ ਵਿੰਗੀਆ ਟੇਢੀਆਂ, ਕੱਚੀਆਂ ਪੱਕੀਆਂ ਰੋਟੀਆਂ ਉਨ੍ਹਾਂ ਕੋਲੋਂ ਬਣੀਆਂ, ਬਣਾ ਕੇ ਉਹਨਾਂ ਵੈਬ ਸਾਈਟ ਨੂੰ ਭੇਜ ਦਿੱਤੀਆਂ ਹਨ। ਢਿਲੋਂ ਜੀ ਸਿੱਖੀ ਦਾ ਧੁਰਾ ਉਖਾੜਨਾ ਚਾਹੁੰਦੇ ਹਨ। ਗੁਰੂ ਮਹਾਰਾਜ ਇਸ ਔਝੜੇ ਪਏ ਨੂੰ ਸੁਮਤਿ ਬਖਸ਼ੇ।
ਲੇਖਕ:- ਨਿਹੰਗ ਸਿੰਘ
(ਟਿੱਪਣੀ:- ਰਘਬੀਰ ਸਿੰਘ ਢਿੱਲੋਂ ਜੀ ਦੇ ਲੇਖ ਲਗਭਗ ਦੋ ਸਾਲ ਤੋਂ ‘ਸਿੱਖ ਮਾਰਗ’ ਤੇ ਛਪ ਰਹੇ ਹਨ। ਉਹ ਇਸ ਤਰ੍ਹਾਂ ਦੀਆਂ ਗੱਲਾਂ ਆਮ ਹੀ ਲਿਖਦੇ ਹਨ ਨਾ ਕਿ ਪਹਿਲੀ ਵਾਰੀ ਲਿਖੀਆਂ ਹਨ। ਉਂਜ ਤਾਂ ਮੈਂ ਕਿਸੇ ਦੇ ਖਿਆਲਾਂ ਵਿੱਚ ਘੱਟ ਹੀ ਦਖਲ ਦਿੱਤਾ ਹੈ ਅਤੇ ਨਾ ਹੀ ਥੋੜੇ ਕੀਤੇ ਦੇਣਾ ਚਾਹੁੰਦਾ ਹਾਂ। ਕਿਉਂਕਿ ਤੁਸੀਂ ਇਹ ਚਿੱਠੀ ਪਹਿਲੀ ਵਾਰੀ ਲਿਖੀ ਹੈ ਇਸ ਲਈ ਮੈਂ ਆਪਣੇ ਵਲੋਂ ਕੁੱਝ ਸਪਸ਼ਟ ਕਰ ਰਿਹਾ ਹਾਂ ਤਾਂ ਕਿ ਜੇ ਕਰ ਕਿਸੇ ਕਾਰਨ ਉਹ ਜਵਾਬ ਨਾ ਦੇ ਸਕਦੇ ਹੋਣ ਤਾਂ ਹੋਰ ਪਾਠਕਾਂ ਨੂੰ ਬਹੁਤੀ ਗਲਤ ਫਹਿਮੀ ਨਾ ਹੋ ਜਾਵੇ। ਪਰ ਅਸੀਂ ਚਾਹੁੰਦੇ ਹਾਂ ਕਿ ਉਹ ਖੁਦ ਆਪ ਵੀ ਜਵਾਬ ਦੇਣ ਤਾਂ ਕਿ ਗੱਲ ਹੋਰ ਵੀ ਸਪਸ਼ਟ ਹੋ ਜਾਵੇ। ਜਿੱਥੋਂ ਤੱਕ ਮੇਰਾ ਖਿਆਲ ਹੈ ਕਿ ਉਹ ਭੇਖ ਤੇ ਚੋਟ ਕਰਦੇ ਹਨ ਅਜਿਹੀ ਭੇਖ ਵਾਲੀ ਚੋਟ ਤਾਂ ਗੁਰਬਾਣੀ ਵਿੱਚ ਥਾਂ-ਥਾਂ ਕੀਤੀ ਹੋਈ ਹੈ। ਹਾਲੇ ਕੁੱਝ ਦਿਨ ਪਹਿਲਾਂ ਦੀ ਗੱਲ ਹੈ ਕਿ ਇੱਕ ਗ੍ਰੰਥੀ ਅਤੇ ਲੇਡੀ ਡਾਕਟਰ ਨੂੰ ਇੱਕ ਜੱਜ ਨੂੰ ਕਤਲ ਕਰਨ ਬਦਲੇ ਉਮਰ ਕੈਦ ਦੀ ਸਜਾ ਹੋਈ ਹੈ। ਇਸ ਗ੍ਰੰਥੀ ਨੇ ਲੱਖਾਂ ਰੁਪਏ ਲੈ ਕੇ ਜੱਜ ਦਾ ਕਤਲ ਕਿਰਪਾਨ ਨਾਲ ਕੀਤਾ ਸੀ। ਅਜਿਹੇ ਬੰਦੇ ਹੀ ਭੇਖੀ ਅਖਵਾਉਂਦੇ ਹਨ ਨਾ ਕਿ ਸਿੱਖ-ਸੰਪਾਦਕ)


(05/04/12)
ਹਰਦੇਵ ਸਿੰਘ, ਜੰਮੂ

ਬ੍ਰਾਹਮਣਵਾਦੀ ਫ਼ੌਬੀਏ ਨਾਲ ਗ੍ਰਸਤ ਹੋ ‘ਗੁਰਮਤਿ ਕਸਵਟੀ` ਲਗਾਉਂਣ ਦਾ ਢੰਗ- ਭਾਗ ੨

ਹਰਦੇਵ ਸਿੰਘ, ਜੰਮੂ

ਸਤਿਕਾਰ ਯੋਗ ਪਾਠਕ ਸੱਜਣੋਂ

ਸਤਿ ਸ਼੍ਰੀ ਅਕਾਲ!

ਇਸ ਚਰਚਾ ਦੇ ਪਹਿਲੇ ਭਾਗ (ਮਿਤੀ 4.4.2012, ਸਿੱਖ ਮਾਰਗ. ਕਾਮ) ਦੇ ਅੰਤ ਵਿੱਚ ਅਸੀਂ ਇਸ ਵਿਸ਼ਲੇਸ਼ਣ ਤਕ ਪਹੁੰਚ ਗਏ ਸੀ ਕਿ ਤ. ਪਰਿਵਾਰ ਦੀ ਕਸਵਟੀ ਅਨੁਸਾਰ, ਕਾਲਾ ਅਫ਼ਗ਼ਾਨਾ ਜੀ ਵੀ, ਦਰਬਾਰ ਸਾਹਿਬ ਦੇ ਮਾਮਲੇ ਵਿਚ, ਬ੍ਰਾਹਮਣੀ ਸੋਚ ਤੋਂ ਪ੍ਰਭਾਵਤ ਹਨ ਅਤੇ ਹੋ ਸਕਦਾ ਹੈ ਕਿ ਪਰਿਵਾਰ ਹੁਣ ਇਸ ਦਲੀਲ ਦਾ ਸਹਾਰਾ ਲਵੇ ਕਿ ਕਾਲਾ ਅਫ਼ਗ਼ਾਨਾ ਜੀ ਵੀ ਭੁੱਲਣਹਾਰ ਹਨ ਅਤੇ ਕਈਂ ਥਾਂ ਗੁਰਮਤਿ ਤੋਂ ਟੁੱਟੇ ਹੋਏ ਹਨ।

ਚਲੋ ਇਸ ਸੰਭਾਵਤ ਦਲੀਲ ਦਾ ਤਸੱਵੁਰ ਕਰਕੇ, ਅਸੀਂ ਹੁਣ ਗੁਰੂਆਂ ਦੇ ਉਚਾਰੇ/ਕੀਤੇ ਕੰਮਾਂ ਨੂੰ ਪਰਿਵਾਰ ਦੀ ਕਸਵਟੀ ਲਗਾਉਂਣ ਦੇ ਢੰਗ ਅਨੁਸਾਰ ਵਿਸ਼ਲੇਸ਼ਣ ਕਰਦੇ ਹਾਂ:-

ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਨਾਨਕ ਜੀ ਦਾ ਫ਼ੁਰਮਾਨ ਹੈ:

ਫੇਰਿ ਕਿ ਅਗੈ ਰਖੀਐ ਜਿਤੁ ਦਿਸੈ ਦਰਬਾਰੁ ॥

ਅਰਥ:- (ਜੇ ਸਾਰੀਆਂ ਦਾਤਾਂ ਉਹ ਆਪ ਹੀ ਬਖਸ਼ ਰਿਹਾ ਹੈ ਤਾਂ) ਫਿਰ ਅਸੀ ਕਿਹੜੀ ਭੇਟਾ ਉਸ ਅਕਾਲ ਪੁਰਖ ਦੇ ਅੱਗੇ ਰੱਖੀਏ, ਜਿਸ ਦੇ ਸਦਕੇ ਸਾਨੂੰ ਉਸ ਦਾ ਦਰਬਾਰ ਦਿੱਸ ਪਏ?

ਇਸ ਵਿੱਚ ਪਰਮਾਤਮਾ ਦੇ ਦਰਬਾਰ` ਦੀ ਗਲ ਹੈ ਪਰ ਗੁਰੂ ਅਰਜਨ ਜੀ ਨੇ ਗੁਰੂ ਰਾਮਦਾਸ ਵਲੋਂ ਬਣਾਏ ਸਰੋਵਰ ਦੇ ਸਥਾਨ ਤੇ ‘ਦਰਬਾਰ ਸਾਹਿਬ` ਭਵਨ ਦੀ ਉਸਾਰੀ ਕੀਤੀ। ਕੀ ਗੁਰੂ ਜੀ ਨੇ ਇੱਕ ਸਥਾਨ ਨੂੰ ਦਰਬਾਰ ਸਾਹਿਬ ਦਾ ਨਾਮ ਦੇ ਕੇ ਗੁਰਮਤਿ ਦਾ ਉਲੰਘਣ ਕੀਤਾ? ਤ. ਪਰਿਵਾਰ ਦੀ ਕਸਵਟੀ ਦੇ ਢੰਗ ਅਨੁਸਾਰ ਤਾਂ ਕੀਤਾ ਲੱਗਦਾ ਹੈ!

ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਨਾਨਕ ਜੀ ਦਾ ਇੱਕ ਹੋਰ ਫ਼ੁਰਮਾਨ ਹੈ:-

ਰਾਤੀ ਰੁਤੀ ਥਿਤੀ ਵਾਰ ॥ ਪਵਣ ਪਾਣੀ ਅਗਨੀ ਪਾਤਾਲ ॥ ਤਿਸੁ ਵਿਚਿ ਧਰਤੀ ਥਾਪਿ ਰਖੀ ਧਰਮ ਸਾਲ ॥

ਅਰਥ:- ਰਾਤਾਂ, ਰੁੱਤਾਂ, ਥਿਤਾਂ ਅਤੇ ਵਾਰ, ਹਵਾ, ਪਾਣੀ, ਅੱਗ ਅਤੇ ਪਾਤਾਲ— ਇਹਨਾਂ ਸਾਰਿਆਂ ਦੇ ਇਕੱਠ ਵਿੱਚ (ਅਕਾਲ ਪੁਰਖ ਨੇ) ਧਰਤੀ ਨੂੰ ਧਰਮ ਕਮਾਣ ਦਾ ਅਸਥਾਨ ਬਣਾ ਕੇ ਟਿਕਾ ਦਿੱਤਾ ਹੈ।

ਗੁਰੂ ਨਾਨਕ ਜੀ ਨੇ ਧਰਤੀ ਨੂੰ ਧਰਮਸਾਲ ਕਹਿਆ ਅਤੇ ਆਪ ਗੁਰਮਤਿ ਦੇ ਕੇਂਦਰਾਂ ਵਜੋਂ ਧਰਮਸਾਲ ਦੀ ਸਥਾਪਨਾ ਕੀਤੀ। ਪ੍ਰਚਾਰ ਕੇਂਦਰ ਲਈ ਧਰਮਸਾਲ ਨਾਮ ਵਰਤ ਕੇ ਕੀ ਗੁਰੂ ਨਾਨਕ ਜੀ ਨੇ ਆਪ ਗੁਰਮਤਿ ਦੀ ਉੱਲੰਘਣਾਂ ਕੀਤੀ? ਤ. ਪਰਿਵਾਰ ਦੀ ਕਸਵਟੀ ਦੇ ਢੰਗ ਅਨੁਸਾਰ ਤਾਂ ਕੀਤੀ ਲੱਗਦਾ ਹੈ!

ਇਸ ਚਰਚਾ ਵਿੱਚ ਫ਼ਿਲਹਾਲ ਅਸੀਂ ਇਹ ਦੋ ਉਦਾਹਰਨ ਅਪਣੇ ਜ਼ਹਿਨ ਵਿੱਚ ਰੱਖ ਕੇ ਅੱਗੇ ਤੁਰਾਂ ਗੇ। ਜਿਸ ਤੋਂ ਇਹ ਬਿਲਕੁਲ ਸਪਸ਼ਟ ਹੁੰਦਾ ਹੈ ਕਿ ਸ਼ਬਦ ਵਰਤੋਂ ਨੂੰ ਬ੍ਰਾਹਮਣਵਾਦੀ ਫ਼ੌਬੀਏ ਨਾਲ ਵੇਖਣਾ ਗੁਰਮਤਿ ਨਹੀਂ ਬਲਕਿ ਇੱਕ ਪ੍ਰਕਾਰ ਦੀ ਸੰਕ੍ਰਮਤ ਬਿਮਾਰੀ ਹੈ।

ਹੁਣ ਜ਼ਰਾ ਵਿਚਾਰੀਏ ਕਿ ‘ਕਰਤਾਰ` ਦੇ ਗਿਆਨ ਦਾ ਚਾਨਣ ਕਰਨ ਵਾਲੇ ਗੁਰੂ ਨਾਨਕ ਜੀ ਨੇ, ਪੰਥਕ ਯੱਕਜਹਤੀ (ਇਂਟੇਗਰਿਟੀ) ਵਾਸਤੇ ਸਭ ਤੋਂ ਪਹਿਲਾ ਵੱਡਾ ਕਦਮ ਚੁੱਕਦੇ ਹੋਏ 1520 ਵਿੱਚ ਇੱਕ ਸਥਾਨ ਨੂੰ ਕੋਮੀ ਕੇਂਦਰ ਦੇ ਪ੍ਰਤੀਕ ਵਜੋਂ ਸਥਾਪਤ ਕੀਤਾ। ਉਸ ਸਥਾਨ ਦਾ ਨਾਮ ਰੱਖਿਆ ਕਰਤਾਰਪੁਰ`! ਅੱਜ ਵੀ ਪਾਕਿਸਤਾਨ ਵਿੱਚ ਇਸ ਸਥਾਨ ਦਾ ਰੇਵਨਿਯੂ ਰਿਕਾਰਡ ਇਸ ਗਲ ਦੀ ਤਸਦੀਕ ਕਰਦਾ ਹੈ ਕਿ ‘ਕਰਤਾਰਪੁਰ` ਦੀ ਲਗਭਗ 1000 ਏਕੜ ਜ਼ਮੀਨ ਗੁਰੂ ਨਾਨਕ ਜੀ ਦੇ ਨਾਮ ਦਰਜ ਹੈ।

ਪਰਿਵਾਰ ਦੀ ਕਸਵਟੀ ਅਨੁਸਾਰ ਤਾਂ ਕਿਸੇ ਸਥਾਨ ਨੂੰ ਕਰਤਾਰਪੁਰ (ਪਰਮਾਤਮਾ ਦਾ ਨਿਵਾਸ, ਘਰ ਸਥਾਨ) ਕਹਿਣਾ ਤਾਂ ਗੁਰਮਤਿ ਦੀ ਉਲੰਘਣਾ ਬਣਦਾ ਹੈ!

ਫਿਰ ਗੁਰੂ ਥਾਪ ਕੇ ਭਾਈ ਲਹਿਣਾ ਜੀ ਨੂੰ ‘ਅੰਗਦ` (ਅਪਣੇ ਸ਼ਰੀਰ ਦਾ ਹਿੱਸਾ) ਘੋਸ਼ਤ ਕਰਨਾ, ਮੈਡੀਕਲ ਦੇ ਕਹਿੜੇ ਸਿਧਾਂਤ ਦੀ ਕਸਵਟੀ ਤੇ ਪੁਰਾ ਉਤਰਦਾ ਹੈ? ਪਰਿਵਾਰ ਦੀ ਕਸਵਟੀ ਅਨੁਸਾਰ ਤਾਂ ਗੁਰੂ ਨਾਨਕ ਜੀ ਦਾ ਇਹ ਕਦਮ ਵੀ ਮੈਡੀਕਲ ਸਾਂਇੰਸ ਦੀ ਕਸਵਟੀ ਤੇ ਪੁਰਾ ਨਾ ਉਤਰਨ ਕਾਰਨ ਗੁਰਮਤਿ ਦੀ ਉਲੰਘਣਾ ਬਣਦਾ ਹੈ।

ਇੰਝ ਹੀ ਪੰਥਕ ਲੋੜ ਅਨੁਸਾਰ ਤੀਜੇ ਗੁਰੂ ਜੀ ਨੇ ਇੱਕ ਸਥਾਨ ਦਾ ਨਾਮ ਗੋਵਿੰਦਵਾਲ` (ਗੋਵਿੰਦ ਦਾ ਸ਼ਹਿਰ, ਪਰਮਾਤਮਾ ਦਾ ਸ਼ਹਿਰ) ਰੱਖਿਆ। ਪਰਿਵਾਰ ਦੀ ਥਯੁਰੀ ਅਨੁਸਾਰ ਇਹ ਵੀ ਗੁਰਮਤਿ ਦੀ ਉਲੰਗਣਾ ਪ੍ਰਤੀਤ ਹੁੰਦੀ ਹੈ।

ਸਨ 1574 ਵਿੱਚ ਗੁਰੂ ਰਾਮਦਾਸ ਜੀ ਨੇ ਪਹਿਲੀ ਵਾਰ ਇੱਕ ਸ਼ਹਿਰ ਦਾ ਨਾਮ ਰਾਮਦਾਸਪੁਰ` (ਅੰਮ੍ਰਿਤਸਰ) ਰੱਖਿਆ ਜਿਸ ਨੂੰ ਗੁਰੂ ਦੇ ਨਾਮ ਤੇ ਹੋਂਣ ਕਰਕੇ ਗੁਰੂ ਦਾ ਚੱਕ, ਚੱਕ ਰਾਮਦਾਸ, ਵੀ ਕਹਿਆ ਗਿਆ। ਇਹ ਪਹਿਲੀ ਵਾਰ ਸੀ ਕਿ ਕਿਸੇ ਸ਼ਹਿਰ ਦਾ ਨਾਮ ਗੁਰੂ ਦੇ ਨਾਮ ਤੇ ਰੱਖਿਆ ਗਿਆ ਸੀ। ਹੁਣ ਕੋਈ ਪੁੱਛੇ ਕਿ ਭਈ ਗੁਰੂ ਤਾਂ ਸ਼ਬਦ ਹੈ ਫਿਰ ਗੁਰੂ ਨੇ ਇੱਕ ਸ਼ਹਿਰ ਨੂੰ ਗੁਰੂ ਦਾ ਚੱਕ ਕਿਵੇਂ ਤਸਲੀਮ ਕੀਤਾ?

ਨਾਲ ਹੀ ਗੁਰੂ ਰਾਮਦਾਸ ਜੀ ਵੇਲੇ ਦੋ ਸਰੋਵਰਾਂ ਦਾ ਕੰਮ ਆਰੰਭ ਹੋਇਆ। ਅੰਮ੍ਰਿਤਸਰ (ਅੰਮ੍ਰਿਤ ਦਾ ਸਰੋਵਰ) ਅਤੇ ਸੰਤੋਖਸਰ (ਸੰਤੋਖ ਦਾ ਸਰੋਵਰ) ਗੁਰੂ ਰਾਮਦਾਸ ਜੀ ਵਲੋਂ ਆਰੰਬੇ ਇਹ ਦੋਵੇਂ ਕੰਮ ਗੁਰੂ ਅਰਜਨ ਜੀ ਵਲੋਂ ਪੁਰਨ ਕੀਤੇ ਗਏ। ਭਲਾ ਗੁਰੂਆਂ ਨੇ ਸਰੋਵਰਾਂ ਦੇ ਨਾਮ ‘ਅੰਮ੍ਰਿਤ` ਅਤੇ ‘ਸੰਤੋਖ` ਸ਼ਬਦਾਂ ਨੂੰ ਵਰਤ ਕੇ ਕਿਉਂ ਰੱਖੇ? ਪਰਿਵਾਰ ਦੀ ਕਸਵਟੀ ਅਨੁਸਾਰ ਤਾਂ ਗੁਰੂਆਂ ਨੇ ਆਪ ਗੁਰਮਤਿ ਦੀ ਉਲੰਘਣਾ ਕੀਤੀ। ਨਹੀ?

ਅਤੇ ਹੋਰ ਬਾਦ ਵਿੱਚ ਤਰਨਤਾਰਨ ਦੀ ਸਥਾਪਨਤ ਹੋਈ। ਤਰਨਤਾਰਨ` ਤਾਂ ਪਰਮਾਤਮਾ ਹੈ ਪਰ ਇੱਕ ਜ਼ਮੀਨੀ ਟੁੱਕੜੇ ਨੂੰ ਗੁਰੂ ਨੇ ਤਰਨਤਾਰਨ ਕਿਵੇਂ ਕਹੀਆ? ਪਰਿਵਾਰ ਦੀ ਕਸਵਟੀ ਅਨੁਸਾਰ ਗੁਰਮਤਿ ਦੀ ਉਲੰਘਣਾ ਬਣਦੀ ਹੈ!

ਨੋਵੇਂ ਗੁਰੂ ਜੀ ਨੇ ਆਨੰਦਪੁਰ (ਆਨੰਦ ਦਾ ਸ਼ਹਿਰ, ਸਥਾਨ, ਨਿਵਾਸ) ਦੀ ਸਥਾਪਨਾ ਕੀਤੀ। ਆਨੰਦ ਕੀ ਹੈ? ਇਸ ਦੀ ਤਫ਼ਸੀਲ ਬਾਣੀ ਅੰਦਰ ਦਰਜ ਹੈ। ਫਿਰ ਗੁਰੂ ਜੀ ਨੇ ਇੱਕ ਜ਼ਮੀਨੀ ਟੁੱਕੜੇ ਨੂੰ ਆਨੰਦ ਦਾ ਨਿਵਾਸ ਕਿਵੇਂ ਘੋਸ਼ਤ ਕੀਤਾ? ਪਰਿਵਾਰ ਦੀ ਕਸਵਟੀ ਅਨੁਸਾਰ ਇੱਥੇ ਵੀ ਗੁਰਮਤਿ ਦੀ ਉਲੰਘਣਾ ਬਣਦੀ ਹੈ। ਨਹੀਂ?

ਗੁਰੂ ਤੇਗ ਬਹਾਦਰ ਜੀ ਨੇ ਅਪਣੇ ਬੇਟੇ ਦਾ ਨਾਮ ਗੋਬਿੰਦ ਰੱਖਿਆ। ਗੋਬਿੰਦ ਤਾਂ ਪਰਮਾਤਮਾ ਹੈ। ਫ਼ਿਰ ਇਨਸਾਨ ਨੂੰ ਗੋਬਿੰਦ ਕਹਿਣਾ ਗੁਰਮਤਿ ਦੀ ਉਲੰਘਣਾਂ ਸੀ? ਗੁਰੂ ਤੇਗ ਬਹਾਦਰ ਜੀ ਨੂੰ ਨਹੀਂ ਸੀ ਪਤਾ ਕੀ ਗੁਰਮਤਿ ਅਨੁਸਾਰ ਗੋਬਿੰਦ ਕੋਂਣ ਹੈ? ਪਰਿਵਾਰ ਦੀ ਕਸਵਟੀ ਅਨੁਸਾਰ ਤਾਂ ਇਹ ਵੀ ਬ੍ਰਾਹਮਣੀ ਪ੍ਰਭਾਵ ਸੀ?

ਫਿਰ ਅੰਤ ਵਿੱਚ ਇਹ ਤੱਥ ਸਾਡੇ ਸ੍ਹਾਮਣੇ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਬਾਣੀ ਦੇ ਗ੍ਰੰਥ ਨੂੰ ਗੁਰੂ ਦੀ ਦੇਹ ਦਾ ਦਰਜਾ ਦਿੱਤਾ ਤਾਂ ਕਿ ਇਸ ਰਾਹੀਂ ਗੁਰਬਾਣੀ ਦੀ ਸ਼ਿਨਾਖਤ ਸੁਰਖਿਅਤ ਕੀਤੀ ਜਾ ਸਕੇ। ਗੁਰੂਆਂ ਨੇ ਪਰਮੇਸ਼ਵਰ ਦੇ ਖਾਨ ਨੂੰ ਪੌਥੀ ਰੂਪ ਦੇਹ ਰਾਹੀਂ ਸਥਾਪਤ ਕੀਤਾ। ਗੁਰੂ ਅਰਜਨ ਜੀ ਨੇ ਉਸ ਨੂੰ ਗ੍ਰੰਥ ਸਵਰੂਪ ਵਿੱਚ ਦਰਜ ਕਰਕੇ ਉਸ ਗ੍ਰੰਥ ਦਾ ਬਾ-ਇੱਜ਼ਤ ਮੁੱਖ ਕੇਂਦਰੀ ਸਥਾਨ ਦਰਬਾਰ ਸਾਹਿਬ ਵਿੱਚ ਪ੍ਰਕਾਸ਼ ਕੀਤਾ। ਉਸ ਵੇਲੇ ਉਸ ਤੇ ਚੰਦੋਆ (ਛੱਤਰ) ਲਗਾਇਆ ਅਤੇ ਚਵਰ ਝੁਲਾਇਆ। (ਪਾਠਕ ਇਸ ਗਲ ਵੱਲ ਵਿਸ਼ੇਸ ਧਿਆਨ ਦੇਂਣ ਕਿ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਨਾ ਕਹਿਣ ਦੀ ਖੇਡ ਛੇਤੀ ਹੀ ਖੇਡੀ ਜਾਏਗੀ ਤਾਂ ਕਿ ਗ੍ਰੰਥ ਸਵਰੂਪ ਦੇ ਮਹੱਤਵ ਨੂੰ ਖਤਮ ਕਰਕੇ ਉਸ ਨਾਲੋਂ ਪੰਥ ਨੂੰ ਤੋੜੀਆ ਜਾਏ)

ਪਰਿਵਾਰ ਦੀ ਕਸਵਟੀ ਅਨੁਸਾਰ ਤਾਂ ਗੁਰੂਆਂ ਵਲੋਂ ਚੁੱਕੇ ਗਏ ਉਪਰੋਕਤ ਸਾਰੇ ਕਦਮ ਬ੍ਰਾਹਮਣੀ ਪ੍ਰਭਾਵ ਦੀ ਸ਼੍ਰੇਣੀ ਹੇਠ ਹੀ ਆਉਂਦੇ ਹਨ। ਨਹੀਂ?

ਕਾਲਾ ਅਫ਼ਗ਼ਾਨਾ ਜੀ ਤਾਂ ਅਭੁੱਲ ਨਹੀਂ ਹਨ ਇਸ ਨੂੰ ਮੰਨ ਲੇਂਦੇ ਹਾਂ। ਪਰ ਕੀ ਗੁਰੂ ਸਾਹਿਬਾਨ ਵੀ ਬ੍ਰਾਹਮਣੀ ਸੋਚ ਦੇ ਅੰਸ਼ ਰੱਖਦੇ ਸਨ? ਉਹ ਵੀ ਬ੍ਰਾਹਮਣਵਾਦ ਤੋਂ ਗ੍ਰਸਤ ਸਨ?

ਕੋਈ ਵੱਡੀ ਗਲ ਨਹੀਂ ਕਿ ਪਰਿਵਾਰ ਅੰਦਰ ਹੀ ਅੰਦਰ ਮਨ ਵਿੱਚ ਇਹ ਵੀ ਸੋਚ ਲਵੇ ਕਿ ਦੱਸ ਗੁਰੂ ਸਾਹਿਬਾਨ ਵੀ ਅਭੁੱਲ ਨਹੀਂ ਸਨ। ਪਰ ਜੇ ਕਰ ਪਰਿਵਾਰ ਐਸਾ ਸੋਚਦਾ ਹੈ ਤਾਂ ਸਵਾਲ ਉੱਠਦਾ ਹੈ ਕਿ ਭੁੱਲਣਹਾਰ ਗੁਰੂ ਇੱਕ ਅਭੁੱਲ ਗੁਰੂ (ਸ਼ਬਦ ਗੁਰੂ) ਦੀ ਰਚਨਾ ਕਿਵੇਂ ਕਰ ਗਏ? ਜੇ ਕਰ ਇਸ ਮਾਮਲੇ ਵਿੱਚ ਗੁਰੂ ਵੀ ਭੁੱਲਣਹਾਰ ਸਨ ਤਾਂ ਉਹ ਦਿਨ ਦੁਰ ਨਹੀਂ ਜਦੇਂ ਕੁੱਝ ਸੱਜਣ ਸ਼ਬਦ ਗੁਰੂ ਨੂੰ ਵੀ ਭੁਲਣਹਾਰ ਕਹਿਣ ਗੇ ਇਸ ਤਰਕ ਨਾਲ ਕਿ ਇਸ ਦੀ ਰਚਨਾ ਵੀ ਤਾਂ ਭੁੱਲਣਹਾਰ ਬੰਦਿਆਂ ਨੇ ਕੀਤੀ ਸੀ।

ਬ੍ਰਾਹਮਣਵਾਦ ਦੇ ਫ਼ੌਬੀਏ ਤੋਂ ਗ੍ਰਸਤ ਕੁੱਝ ਸੱਜਣ ਇਸੇ ਲੀਹ ਤੇ ਬਦਹਵਾਸ ਹੋ ਕੇ ਨੱਸ ਪਏ ਹਨ। ਉਨ੍ਹਾਂ ਦੀ ਮਤ ਹਉਮੇਂ ਦਾ ਰੂਪ ਧਾਰਨ ਕਰ ਗਈ ਹੈ। ਕੁੱਝ ਸਾਲ ਦੇਖਾ-ਦਖਾਈ ਆਪ ਭੱਟਕਦੇ ਹੋਏ ਹੋਰਨਾਂ ਨੂੰ ਵੀ ਜਜ਼ਬਾਤੀ ਕਰਕੇ ਭੱਟਕਾਉਂਣ ਵਾਲੇ ਸੱਜਣਾਂ ਲਈ ਹੁਣ ਅਪਣੇ ਮਨਮਤੀ ਕਦਮ ਵਾਪਸ ਪੁੱਟਣ ਵਿੱਚ ਭਾਰੀ ਦਿੱਕਤ ਹੈ। ਉਨ੍ਹਾਂ ਵਿੱਚ ਇਤਨੀ ਹਿੰਮਤ ਹੀ ਨਹੀਂ ਬੱਚੀ। ਇਹ ਵਤੀਰਾ ਗੁਰਮਤਿ ਅਨੁਸਾਰੀ ਨਹੀਂ।

ਫਿਰ ਜੇ ਕਰ ਪਰਿਵਾਰ ਨੇ ਵੀ ਇੰਝ ਦੇ ਬ੍ਰਾਹਮਣਵਾਦੀ ਫ਼ੋਬੀਏ ਤੋਂ ਗ੍ਰਸਤ ਹੋ ਕੇ ਹੀ ਵਿਚਰਨਾ ਹੈ, ਤਾਂ ਪਰਿਵਾਰ ਨੂੰ ਅਪਣੇ ਦੋ ਜੀਆਂ ਸ. ਨਰਿੰਦਰ ਸਿੰਘ ਜੀ (ਪ੍ਰਿੰਸੀਪਲ) ਅਤੇ ਸ. ਰਵਿੰਦਰ ਸਿੰਘ ਪਿੰਜੋਰ ਦੇ ਨਾਮ ਵੀ ਬਦਲ ਲੇਂਣੇ ਚਾਹੀਦੇ ਹਨ। ਕਿਉਂਕਿ ਇਹ ਦੋਵੇਂ ਨਾਮ ਬ੍ਰਾਹਮਣਵਾਦੀ ਸੋਚ ਦੀ ਉਪਜ ਹੀ ਲੱਗਦੇ ਹਨ। ਕਿਉਂਕਿ ਨਾ ਤਾਂ ਪ੍ਰਿੰਸਿਪਲ ਸਾਹਿਬ ‘ਨਰਾਂ ਦੇ ਇੰਦਰ` ਹਨ ਅਤੇ ਨਾ ਹੀ ਰਵਿੰਦਰ ਸਿੰਘ ਜੀ ‘ਸੁਰਜ` ਅਤੇ ‘ਇੰਦਰ` ਦੇਵਤਾ! ਪਰਿਵਾਰ ਦੀ ਨਜ਼ਰੇ ਜੇ ਕਰ ਦਰਬਾਰ ਸਾਹਿਬ ਲਈ ਪਵਿੱਤਰ ਵਿਸ਼ੇਸ਼ਣ ਵਰਤਨਾ ਰਾਜੋਆਣਾ ਦਾ ਬ੍ਰਾਹਮਣਵਾਦ ਹੈ ਤਾਂ ਅਪਣੇ ਲਈ ਨਰਾਂ ਦੇ ਇੰਦਰ ਦੇਵਤਾ, ਸੁਰਜ ਦੇਵਤਾ ਅਤੇ ਇੰਦਰ ਦੇਵਤਾ ਵਿਸ਼ੇਸ਼ਣ ਵਰਤਨਾ ਪਰਿਵਾਰ ਦਾ ਬ੍ਰਾਹਮਣਵਾਦ ਨਹੀਂ?

ਉਸ ਤੋਂ ਬਾਦ ਪਰਿਵਾਰ ਇੰਦਰ ਸਿੰਘ ਘੱਗਾ ਜੀ, ਰਾਜਿੰਦਰ ਸਿੰਘ ਜੀ ਖਾਲਸਾ ਪੰਚਾਇਤ, ਗੁਰਦੇਵ ਸਿੰਘ ਸੱਦੇਵਾਲੀਆ, ਗੁਰਤੇਜ ਸਿੰਘ ਜੀ, ਇੰਦਰਜੀਤ ਸਿੰਘ ਕਾਨਪੁਰ ਜੀ ਆਦਿ ਸੱਜਣਾ ਨੂੰ ਅਪਣੇ ਅਪਣੇ ਨਾਮ ਬਦਲਣ ਦਾ ਹਲੂਣਾਂ ਦੇਵੇ ਕਿਉਂਕਿ ਇਹ ਸਾਰੇ ਨਾਮ, ਪਰਿਵਾਰ ਦੀ ਕਸਵਟੀ ਅਨੁਸਾਰ, ਬ੍ਰਾਹਮਣਵਾਦੀ ਸੋਚ ਦੇ ਅੰਸ਼ਾਂ ਨਾਲ ਭਰਪੂਰ ਹਨ। ਨਹੀਂ?

ਜੇ ਕਰ ਪਰਿਵਾਰ ਵਲੋਂ ਦਿੱਤਾ ਜਾਵੇ ਤਾਂ ਇਸ ਹਲੂਣੇ ਦਾ ਜਵਾਬ ਇਹ ਸੱਜਣ ਆਪ ਦੇ ਦੇਂਣ ਗੇ। ਖ਼ੈਰ!

ਉਪਰੋਕਤ ਵਿਸ਼ਲੇਸ਼ਣ ਤੋਂ ਸਪਸ਼ਟ ਹੁੰਦਾ ਹੈ ਕਿ ਪਰਿਵਾਰ ਦੀ ਕਸਵਟੀ ਗੁਰਮਤਿ ਦੀ ਕਸਵਟੀ ਨਹੀਂ ਹੈ। ਉਹ ਕਾਫ਼ੀ ਸਾਰੀ ਥਾਂ ਤੇ ਅਪਣੇ ਹੱਥ ਫੜੀ ਅਪਣੀ ਕਸਵਟੀ ਨੂੰ ਗੁਰਮਤਿ ਦੀ ਕਸਵਟੀ ਕਹਿ ਕੇ ਪ੍ਰਚਾਰ ਰਹੇ ਹਨ। ਦਰਅਸਲ ਉਹ “ਗੁਰਮਤਿ ਦੀ ਸੋਚ (ਸੇਧ) ’ਤੇ, ਪਹਿਰਾ ਦਿਆਂਗੇ ਠੋਕ ਕੇ” ਦੇ ਨਾਰੇ ਹੇਠ ਅਪਣੀ ਮਤ ਤੇ ਠੋਕ ਕੇ ਪਹਿਰਾ ਦੇਂਣ ਦਾ ਹਲੂਣਾ ਦੂਜੀਆਂ ਨੂੰ ਦੇ ਰਹੇ ਹਨ। ਉਹ ‘ਗੁਰਮਤਿ` ਨੂੰ ਵਿਗੜੇ ਹੋਏ ਮੁੰਹ ਮੁਹਾਂਦਰੇ ਦਾ ਪ੍ਰਤੀਕ ਦੱਸ ਕੇ ਅਪਣੇ ਘੜੇ ਹੋਏ ਨਾਮ ‘ਤੱਤ ਗੁਰਮਤਿ` ਨੂੰ ਹੀ ਗੁਰਮਤਿ ਕਹਿ ਕੇ ਪ੍ਰਚਾਰ ਰਹੇ ਹਨ ਤਾਂ ਕਿ ‘ਗੁਰਮਤਿ` ਨੂੰ ‘ਤੱਤ ਗੁਰਮਤਿ` ਸ਼ਬਦ ਦੇ ਨਾਲ ਬਦਲ ਦਿੱਤਾ ਜਾਏ। ਇਸ ਬਾਰੇ ਪਾਠਕ ਪਰਿਵਾਰ ਦੀ ਵੈਬਸਾਈਟ ਤੇ ਦਿੱਤੀ ਮੁੱਡਲੀ ਜਾਣਕਾਰੀ` ਪੜ ਸਕਦੇ ਹਨ।

ਚੁੰਕਿ ਪਰਿਵਾਰ ਨੇ ਅਪਣੀ ਲਿਖੀ ਮੁੱਡਲੀ ਜਾਣਕਾਰੀ ਵਿੱਚ ਤੱਤ ਗੁਰਮਤਿ ਕੀ ਹੈ` ਸਿਰਲੇਖ ਹੇਠ ‘ਗੁਰਮਤਿ` ਨੂੰ ‘ਤੱਤ ਗੁਰਮਤਿ` ਦੇ ਮੁਕਾਬਲ ਨੀਵਾਂ ਦਰਸਾਉਂਣ ਦਾ ਲਿਖਤੀ ਜਤਨ ਕੀਤਾ ਹੈ ਇਸੇ ਕਾਰਨ ਦਾਸ ਪਰਿਵਾਰ ਲਈ ਹੁਣ ‘ਤ. ਪਰਿਵਾਰ` ਜਾਂ ‘ਪਰਿਵਾਰ` ਦੀ ਵਰਤੋਂ ਹੀ ਕਰਦਾ ਹੈ। ਮੁੱਡਲੀ ਜਾਣਕਾਰੀ ਵਿੱਚ ਪਰਿਵਾਰ ਵਲੋਂ ਦਿੱਤੇ ਤਰਕ ਕਾਰਨ ਗੁਰਮਤਿ ਤੋਂ ਪਹਿਲਾਂ ‘ਤੱਤ` ਸ਼ਬਦ ਵਰਤਣਾ ‘ਗੁਰਮਤਿ` ਦੀ ਸਿਰਮੌਰਤਾ ਦੇ ਭਾਵ ਵਿਰੁੱਧ ਹੈ। ਬੇਨਤੀ ਹੈ ਕਿ ਪਰਿਵਾਰ ਅਪਣੀ ਮਤ ਦੇ ‘ਤੱਤ` ਨੂੰ ਗੁਰਮਤਿ ਤੋਂ ਉਪਰ ਅਤੇ ਗੁਰਮਤਿ ਤੋਂ ਪਹਿਲਾਂ ਨਾ ਸਮਝੇ।

ਪਰਿਵਾਰ ਅੱਗੇ ਇਹ ਵੀ ਬੇਨਤੀ ਹੈ ਕਿ ਉਹ ਹੋਰ ਥਾਂਈ ਵੀ ਅਪਣੀ ਮਤ ਨੂੰ ਗੁਰਮਤਿ ਅਨੁਸਾਰ ਕਰਨ। ਇਸ ਲਈ ਪਰਿਵਾਰ ਨੂੰ ਆਪ ਅਗੂਆਈ ਕਰਨ ਤੋਂ ਬਜਾਏ ਪਹਿਲਾਂ ਗੁਰਮਤਿ ਤੋਂ ਅਗੂਆਈ ਲੇਂਣੀ ਚਾਹੀਦੀ ਹੈ। ਗੁਰਮਤਿ ਸਮਝਣ ਲਈ ਗੁਰੂ, ਗੁਰੂਆਂ ਦੇ ਜੀਵਨ, ਇਤਹਾਸ ਅਤੇ ਗੁਰਮਤੀ ਪਰੰਪਰਾਵਾਂ ਦੇ ਤੇਜ ਪ੍ਰਕਾਸ਼ ਨੂੰ ਸਮਝਣ ਦੀ ਲੋੜ ਹੈ। ਕਿਸੇ ਵਲੋਂ ਲਗਾਈਆਂ ਸੜੀਆਂ ਹੋਇਆਂ ਤੀਲੀਆਂ ਨੂੰ ਇੱਕਠਾਂ ਕਰਕੇ ਅੱਗ ਬਾਲਣ ਦਾ ਜਤਨ ਵਿਅਰਥ ਹੈ।

ਪਾਠਕ ਸੱਜਣਾਂ ਅਗੇ ਬੇਨਤੀ ਹੈ ਕਿ ਉਹ ਇਸ ਗਲ ਤੇ ਸੰਜੀਦਗੀ ਅਤੇ ਦੂਰਅੰਦੇਸ਼ੀ ਨਾਲ ਵਿਚਾਰ ਕਰਨ ਕਿ ਕੀ ਅਸੀਂ ਐਸੇ ਜਜ਼ਬਾਤੀ ਤਰੀਕੇ ਨਾਲ ਹਰ ਅਧਾਰ ਨੂੰ ਸੱਟ ਮਾਰਨ ਦੀ ਨਾਸਮਝੀ ਨਹੀਂ ਕਰ ਰਹੇ? ਕੀ ਅਸੀਂ ਕੁੱਝ ਬਚਾਉਂਣਾ ਚਾਹੁੰਦੇ ਹਾਂ ਜਾਂ ਇਹ ਚਾਹੁੰਦੇ ਹਾਂ ਕਿ ਕੁੱਝ ਵੀ ਨਾ ਬਚੇ?

ਹਰਦੇਵ ਸਿੰਘ, ਜੰਮੂ

੦੫. ੦੪. ੨੦੧੨


(05/04/12)
ਜਸਵੰਤ ਸਿੰਘ ‘ਅਜੀਤ’

‘ਆਪਣਿਆਂ’ ਦੇ ਗੁਨਾਹ ਮਾਫ਼ ਅਤੇ…: ਇੱਕ ਕੌੜਾ ਸੱਚ
ਬੀਤੇ ਇੱਕ ਲੰਮੇਂ ਸਮੇਂ ਤੋਂ ਪ੍ਰੋ. ਦਵਿੰਦਰਪਾਲ ਸਿੰਘ ਭੁਲਰ ਦੀ ਫਾਂਸੀ ਦੀ ਸਜ਼ਾ ਮਾਫ਼ ਕਰਾਣ ਲਈ ਅਦਾਲਤੀ ਕਾਰਵਾਈ ਦੇ ਨਾਲ ਹੀ ਲੋਕ-ਰਾਇ ਬਣਾਉਣ ਵਾਸਤੇ ਵੀ ਜਦੋਜਹਿਦ ਕੀਤੀ ਜਾਂਦੀ ਚਲੀ ਆ ਰਹੀ ਹੈ। ਬੀਤੇ ਦਿਨੀਂ ਇਸੇ ਤਰ੍ਹਾਂ ਹੀ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮਾਫ ਕਰਾਣ ਲਈ ਵੀ ਕਾਨੂੰਨੀ ਅਤੇ ਰਾਜਸੀ ਪੱਧਰ ਤੇ ਚਾਰਾਜੋਰੀ ਹੋਈ ਅਤੇ ਆਮ ਸਿੱਖ ਸੜਕਾਂ ਪੁਰ ਵੀ ਉਤਰੇ। ਪ੍ਰੋ. ਦਵਿੰਦਰਪਾਲ ਸਿੰਘ ਭੁਲਰ ਦੀ ਸਜ਼ਾ ਮਾਫੀ ਦੀ ਅਪੀਲ ਸੁਪ੍ਰੀਮ ਕੋਰਟ ਵਿੱਚ ਸੁਣਵਾਈ ਅਧੀਨ ਹੈ, ਜੋ ਕਿ ਉਸਦੇ ਆਪਣੇ ਵਲੋਂ ਅਤੇ ਉਸਦੀ ਮਾਤਾ ਵਲੋਂ ਕੀਤੀ ਗਈ ਹੋਈ ਦਸੀ ਜਾਂਦੀ ਹੈ, ਜਦਕਿ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮਾਫ ਕਰਵਾਣ ਲਈ ਇੱਕ ਸਿੱਖ ਸੰਸਥਾ ਵਲੋਂ ਕੀਤੀ ਗਈ ਅਪੀਲ ਸੁਪ੍ਰੀਮ ਕੋਰਟ ਦੇ ਵਿਦਵਾਨ ਜੱਜਾਂ ਨੇ ਇਹ ਆਖਦਿਆਂ ਸੁਣਵਾਈ ਲਈ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ, ਇਹ ਅਪੀਲ ਨਾ ਤਾਂ ਭਾਈ ਰਾਜੋਆਣਾ ਵਲੋਂ ਅਤੇ ਨਾ ਹੀ ਉਸਦੇ ਖੂਨ ਦੇ ਕਿਸੇ ਰਿਸ਼ਤੇਦਾਰ ਵਲੋਂ ਕੀਤੀ ਗਈ ਹੈ। ਇਸਦੇ ਨਾਲ ਹੀ ਅਦਾਲਤ ਨੇ ਇਹ ਵੀ ਕਿਹਾ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਆਪ ਅਜਿਹੀ ਅਪੀਲ ਕਰਨ ਦੇ ਵਿਰੁਧ ਹੈ।
ਸਿੱਖ ਸੰਗਠਨ, ਜੋ ਇਨ੍ਹਾਂ ਦੋਹਾਂ ਦੀ ਫਾਂਸੀ ਦੀ ਸਜ਼ਾ ਮਾਫ ਕਰਵਾਣ ਲਈ ਜਦੋਜਹਿਦ ਕਰਦੇ ਚਲੇ ਆ ਰਹੇ ਹਨ, ਦੇ ਮੁਖੀ ਲਗਾਤਾਰ ਇਹ ਸੁਆਲ ਵੀ ਉਠਾ ਰਹੇ ਹਨ ਕਿ ਭਾਰਤ ਵਿੱਚ ਦੋ ਵਖੋ-ਵੱਖ ਕਾਨੂੰਨ ਕੰਮ ਕਰ ਰਹੇ ਹਨ। ਇੱਕ ਰਾਹੀਂ ਨਵੰਬਰ-84 ਵਿੱਚ ਹੋਏ ਸਿੱਖ ਕਤਲੇ-ਆਮ ਦੇ ਦੋਸ਼ੀਆਂ ਨੂੰ ਸਜ਼ਾ ਤੋਂ ਬਚਾਇਆ ਜਾ ਰਿਹਾ ਹੈ ਅਤੇ ਦੂਜੇ ਰਾਹੀਂ ਸਿੱਖਾਂ ਨੂੰ ਫਾਂਸੀ ਦੇ ਤਖਤੇ ਤੇ ਲਟਕਾਇਆ ਜਾ ਰਿਹਾ ਹੈ। ਇਸ ਵਿੱਚ ਕੋਈ ਸ਼ਕ ਨਹੀਂ ਕਿ ਇਨ੍ਹਾਂ ਮੁੱਖੀਆਂ ਵਲੋਂ ਕੀਤੇ ਜਾ ਰਹੇ ਸ਼ਿਕਵਿਆਂ ਵਿੱਚ ਕਾਫੀ ਦਮ ਅਤੇ ਸੱਚਾਈ ਹੈ। ਇਸ ਵਿੱਚ ਵੀ ਕੋਈ ਸ਼ਕ ਨਹੀਂ ਕਿ ਨਵੰਬਰ-84 ਦੇ ਸਿੱਖ ਕਤਲੇ-ਆਮ ਦੇ ਦੋਸ਼ੀਆਂ, ਜਿਨ੍ਹਾਂ ਦਾ ਦੇਸ਼ ਦੀ ਇੱਕ ਪ੍ਰਮੁਖ ਰਾਜਸੀ ਪਾਰਟੀ ਨਾਲ ਸਬੰਧ ਹੈ, ਨੂੰ ਸਬੰਧਤ ਰਾਜਸੀ ਪਾਰਟੀ ਦੇ ਮੁਖੀ ਬਚਾਈ ਰਖ, ਆਪਣੇ-ਆਪ ਦਾ ਬਚਾਅ ਕਰ ਰਹੇ ਹਨ, ਜੋ ਕਿ ਉਨ੍ਹਾਂ ਦਾ ਆਪਣੀ ਪਾਰਟੀ ਪ੍ਰਤੀ ਵਫਾਦਾਰ ਹੋਣਾ ਹੀ ਮੰਨਿਆ ਜਾ ਸਕਦਾ ਹੈ। ਪ੍ਰੰਤੂ ਇਸਦੇ ਨਾਲ ਹੀ ਇਹ ਸੁਆਲ ਵੀ ਤਾਂ ਉਠਦਾ ਹੈ ਕਿ ਕੀ ਇਨ੍ਹਾਂ ਦੋਸ਼ੀਆਂ ਨੂੰ ਬਚਾਣ ਵਿੱਚ ਕੇਵਲ ਸਬੰਧਤ ਰਾਜਸੀ ਪਾਰਟੀ ਅਤੇ ਉਸਦੇ ਮੁੱਖੀਆਂ ਦੀ ਹੀ ਭੂਮਿਕਾ ਹੈ ਜਾਂ ਫਿਰ ਇਸ ਵਿੱਚ ‘ਆਪਣਿਆਂ’ ਦੀ ਵੀ ਕੋਈ ਭੂਮਿਕਾ ਚਲੀ ਆ ਰਹੀ ਹੈ?
ਨਵੰਬਰ-84 ਦੇ ਪੀੜਤਾਂ ਦੇ ਕੇਸਾਂ ਦੀ ਪੈਰਵੀ ਕਰਨ ਦੇ ‘ਦਾਅਵੇਦਾਰ’ ਇੱਕ ਪ੍ਰਸਿੱਧ ਐਡਵੋਕੇਟ ਨੇ ਨਵੰਬਰ-84 ਦੇ ਘਲੂਘਾਰੇ ਨਾਲ ਸਬੰਧਤ ਲਿਖੀ ਆਪਣੀ ਪੁਸਤਕ ਵਿੱਚ ਕੁੱਝ ਅਕਾਲੀ ਮੁੱਖੀਆਂ ਦੇ ਨਾਂ ਲੈ ਕੇ, ਉਨ੍ਹਾਂ ਪੁਰ ਇਹ ਦੋਸ਼ ਲਾਇਆ ਹੈ ਕਿ ਉਨ੍ਹਾਂ ਨਵੰਬਰ-84 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਬਚਾਣ ਵਿੱਚ ਮੁੱਖ ਭੂਮਿਕਾ ਨਿਭਾਈ ਹੈ। ਦਿਲਚਸਪ ਗਲ ਇਹ ਹੈ ਕਿ ਸਬੰਧਤ ਅਕਾਲੀ ਮੁੱਖੀਆਂ ਨੇ ਆਪਣੇ ਪੁਰ ਲਾਏ ਗਏ ਦੋਸ਼ਾਂ ਦਾ ਖੰਡਨ ਕਰਨ ਦੀ ਬਜਾਏ, ਉਸ ਐਡਵੋਕੇਟ ਪੁਰ ਜਵਾਬੀ ਦੋਸ਼ ਲਾਂਦਿਆਂ ਇਹ ਜ਼ਰੂਰ ਕਿਹਾ ਕਿ ਉਸਨੇ, ਇੱਕ ਮੋਟੀ ਰਕਮ ਲੈ, ਰਾਜੌਰੀ ਗਾਰਡਨ ਦੇ ਇੱਕ ਫਲੈਟ ਵਿੱਚ ਕਤਲੇ-ਆਮ ਦੇ ਦੋਸ਼ੀਆਂ ਨਾਲ ਗੁਆਹਵਾਂ ਦੇ ਸੌਦੇ ਕਰਵਾਣ ਵਿੱਚ ‘ਦਲਾਲ’ ਵਜੋਂ ਪ੍ਰਮੁਖ ਭੂਮਿਕਾ ਨਿਭਾਈ ਹੈ। ਮਤਲਬ ਇਹ ਕਿ ਇਸ ਹਮਾਮ ਵਿੱਚ ਆਪਣੇ ਕਈ ਹਮਦਰਦ ਵੀ ਨੰਗੇ ਹਨ।
ਇਸਤੋਂ ਇਲਾਵਾ ਇਹ ਵੀ ਦਸਿਆ ਜਾਂਦਾ ਹੈ ਕਿ ਜਦੋਂ ਨਵੰਬਰ-84 ਦਾ ਘਲੂਘਾਰਾ ਵਾਪਰਿਆ ਸੀ, ਉਸ ਦੌਰਾਨ ਪੀੜਤਾਂ ਦੀ ਮਦੱਦ ਕਰਨ ਦੇ ਨਾਂ ਤੇ ਕਈ ਜਥੇਬੰਦੀਆਂ, ਜਿਨ੍ਹਾਂ ਵਿੱਚ ਕਈ ਖੁੰਬਾਂ ਵਾਂਗ ਉਪਜੀਆਂ ਨਵੀਆਂ ਜਥੇਬੰਦੀਆਂ ਵੀ ਸਨ, ਸਰਗਰਮ ਹੋ ਗਈਆਂ ਸਨ। ਜਿਨ੍ਹਾਂ ਦੇ ਮੁੱਖੀਆਂ ਨੇ ਪੀੜਤਾਂ ਦੀ ਮਦੱਦ ਕਰਨ ਦੇ ਨਾਂ ਤੇ ਦੇਸ਼-ਵਿਦੇਸ਼ ਵਿੱਚ ਵਸਦੇ ਸਿੱਖਾਂ ਦੇ ਨਾਂ ਅਪੀਲਾਂ ਜਾਰੀ ਕਰ ਅਤੇ ਦੇਸ਼-ਵਿਦੇਸ਼ ਦੇ ਵੱਖ-ਵੱਖ ਹਿਸਿਆਂ ਦੇ ਦੌਰੇ ਕਰ, ਉਥੇ ਵਸਦੇ ਸਿੱਖਾਂ ਦੀਆਂ ਭਾਵਨਾਵਾਂ ਦਾ ਸ਼ੋਸ਼ਣ ਕਰ ਬੇਬਹਾ ਪੈਸਾ ਇਕੱਠਾ ਕੀਤਾ। ਇਹੀ ਨਹੀਂ ਪੀੜਤਾਂ ਦੀ ਮਦੱਦ ਕਰਨ ਦੇ ਨਾਂ ਤੇ ਪੀੜਤਾਂ ਦੇ ਮੁੜ-ਵਸੇਬੇ ਲਈ ਸਰਕਾਰ ਪਾਸੋਂ ਵੀ ਗ੍ਰਾਂਟਾਂ ਲਈਆਂ ਅਤੇ ਉਨ੍ਹਾਂ ਨੂੰ ਘਰੇਲੂ ਉਦਯੋਗਾਂ ਦੀ ਸਿਖਿਆ ਦੇ ਆਤਮ ਨਿਰਭਰ ਬਣਾਉਣ ਦੇ ਨਾਂ ਤੇ, ਜਗ੍ਹਾ ਤਾਂ ਅਲਾਟ ਕਰਵਾਈਆਂ ਹੀ ਨਾਲ ਹੀ ਕਈ ਤਰ੍ਹਾਂ ਦੀਆਂ ਮਸ਼ੀਨਾਂ ਵੀ ਲਈਆਂ। ਸੁਆਲ ਉਠਦਾ ਹੈ ਕਿ ਅੱਜ ਉਹ ਸੰਸਥਾਵਾਂ, ਉਨ੍ਹਾਂ ਦੇ ਮੁੱਖੀ, ਟ੍ਰੇਨਿੰਗ ਸੈਂਟਰ, ਮਸ਼ੀਨਾਂ ਅਤੇ ਗ੍ਰਾਂਟਾਂ ਦਾ ਪੈਸਾ ਕਿੱਥੇ ਗਿਆ? ਹੈ ਕੋਈ ਪੁਛਣ ਵਾਲਾ ਜਾਂ ਉਨ੍ਹਾਂ ਦੀ ਛਾਣਬੀਨ ਕਰਨ ਵਾਲਾ?
ਜੇ ਗਲ ਇਥੇ ਹੀ ਖਤਮ ਹੀ ਜਾਂਦੀ ਤਾਂ ਵੀ ਠੀਕ ਹੁੰਦੀ। ਪਰ ਇਤਨਾ ਹੀ ਨਹੀਂ, ਇਸਤੋਂ ਕੁੱਝ ਅਗੇ ਲੰਘ ਇਹ ਵੀ ਦਸਿਆ ਗਿਆ ਕਿ ਕੁੱਝ ਸੰਸਥਾਵਾਂ ਦੇ ‘ਇਕਲੌਤੇ’ ਮੁਖੀਆਂ ਨੇ ਸੱਤਾਧਾਰੀ ਪਾਰਟੀ ਦੇ ਸਬੰਧਤ ਦੋਸ਼ੀਆਂ ਨਾਲ ਮਿਲ ਪਹਿਲਾਂ ਜ਼ਮੀਨਾਂ ਪੁਰ ਗੈਰ-ਕਾਨੂੰਨੀ ਕਬਜ਼ੇ ਕੀਤੇ ਫਿਰ ਉਨ੍ਹਾਂ ਦੇ ਨਾਲ ਹੀ ਮਿਲਕੇ ਉਨ੍ਹਾਂ ਜ਼ਮੀਨਾਂ ਨੂੰ ਆਪਣੇ ਅਤੇ ਆਪਣੀਆਂ ਪਤਨੀਆਂ ਦੇ ਨਾਂ ਲਗਵਾ ਕਬਜ਼ੇ ਨੂੰ ਕਾਨੂੰਨੀ ਰੂਪ ਦਿਲਵਾਇਆ, ਫਿਰ ਕਾਲੋਨੀ ਵਸਾਣ ਦੇ ਨਾਂ ਤੇ ਪਲਾਟ ਕੱਟ ਵੇਚੇ ਤੇ ਲਖਾਂ-ਕਰੋੜਾਂ ਰੁਪਏ ਕਮਾਏ। ਕੁੱਝ ਇੱਕ ਦੇ ਸਬੰਧ ਵਿੱਚ ਤਾਂ ਇਹ ਵੀ ਦਸਿਆ ਗਿਆ ਕਿ ਉਨ੍ਹਾਂ ਇੱਕ ਪਾਸੇ ਨਵੰਬਰ-84 ਦੇ ਘਲੂਘਾਰੇ ਦੇ ਦੋਸ਼ੀਆਂ ਨਾਲ ਗੰਡ-ਤਰੁਪ ਕਰ ਲਾਭ ਉਠਾਇਆ ਅਤੇ ਦੂਜੇ ਪਾਸੇ ਉਨ੍ਹਾਂ ਦਾ ਵਿਰੋਧ ਕਰਨ ਦੇ ਨਾਂ ਤੇ ਵਿਰੋਧੀ ਪਾਰਟੀਆਂ ਪਾਸੋਂ ਵੀ ਅੰਤਾਂ ਦਾ ਲਾਭ ਉਠਾਇਆ। ਆਪਣੇ, ਪਤਨੀਆਂ ਤੇ ਰਿਸ਼ਤੇਦਾਰਾਂ ਦੇ ਨਾਂ ਤੇ ਪਟਰੋਲ ਪੰਪ ਅਲਾਟ ਕਰਵਾਏ। ਕੁੱਝ ਉਹ ਵੀ ਹਨ, ਜਿਨ੍ਹਾਂ ਪੀੜਤਾਂ ਵਲੋਂ ਮੁੜ-ਵਸੇਬੇ ਲਈ ਸਰਕਾਰ ਪਾਸੋਂ ਲਏ ਕਰਜ਼ਿਆਂ ਨੂੰ ਮਾਫ਼ ਕਰਵਾਣ ਦੇ ਨਾਂ ਤੇ ਪੀੜਤਾਂ ਦਾ ਸ਼ੋਸ਼ਣ ਕੀਤਾ। ਇਹ ਉਨ੍ਹਾਂ ਲੋਕਾਂ ਵਿਚੋਂ ਕੁਝ-ਕੁ ਹੀ ਹਨ, ਜਿਨ੍ਹਾਂ ਪੀੜਤਾਂ ਅਤੇ ਪੀੜਤਾਂ ਦੇ ਨਾਂ ਤੇ ਸਿੱਖਾਂ ਦੀਆਂ ਭਾਵਨਾਵਾਂ ਦਾ ਹੀ ਸ਼ੋਸ਼ਣ ਨਹੀਂ ਕੀਤਾ, ਸਗੋਂ ਪੀੜਤਾਂ ਦੇ ਨਾਂ ਤੇ ਮਿਲੀਆਂ ਗ੍ਰਾਂਟਾਂ ਤਕ ਹਜ਼ਮ ਕਰ ਗਏ। ਇੱਕ ਅਨੁਮਾਨ ਅਨੁਸਾਰ ਜੇ ਇਸਤਰ੍ਹਾਂ ਇਕਠਾ ਕੀਤਾ ਗਿਆ ਸਾਰਾ ਪੈਸਾ ਤੇ ਸਾਧਨ ਪੀੜਤਾਂ ਦੇ ਮੁੜ-ਵਸੇਬੇ ਤੇ ਖਰਚ ਹੁੰਦੇ ਤਾਂ ਅੱਜ ਸਾਰੇ ਪੀੜਤ ਆਤਮ-ਨਿਰਭਰ ਹੋ ਸਨਮਾਨ ਪੂਰਣ ਜੀਵਨ ਜੀਅ ਰਹੇ ਹੁੰਦੇ! ਹੈਰਾਨੀ ਇਸ ਗਲ ਦੀ ਹੈ ਕਿ ਇਨ੍ਹਾਂ ਲੋਕਾਂ ਵਿਰੁਧ ਕਿਸੇ ਨੇ ਵੀ ਅੱਜਤਕ ਆਵਾਜ਼ ਨਹੀਂ ਉਠਾਈ। ਇਸਤੋਂ ਵੀ ਵੱਧ ਹਨੇਰ ਸਾਈਂ ਦਾ ਇਹ ਹੈ ਕਿ ਇਹੀ ਲੋਕੀ ਅੱਜ ਵੀ ਪੀੜਤਾਂ ਦੇ ਹਮਦਰਦ ਅਤੇ ਸਿੱਖਾਂ ਦੇ ਹਿਤੂ ਹੋਣ ਦਾ ਦਾਅਵਾ ਕਰ, ਸਿੱਖਾਂ ਦੀ ਅਗਵਾਈ ਕਰ ਰਹੇ ਹਨ!
ਅਕਾਲੀ ਸਰਕਾਰ ਦੀ ਭੂਮਿਕਾ ਪੁਰ ਵੀ ਸੁਆਲੀਆ ਨਿਸ਼ਾਨ: ਜਦੋਂ ਪੰਜਾਬ ਨੇ ਭੋਗੇ ਲੰਮੇਂ ਸੰਤਾਪ ਤੋਂ ਉਭਰਨਾ ਸ਼ੁਰੂ ਕੀਤਾ ਤਾਂ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਮੁੱਖੀਆਂ ਪੰਜਾਬੀਆਂ ਨੂੰ ਭਰੋਸਾ ਦੁਆਇਆ ਸੀ ਕਿ ਜੇ ਉਹ ਸੱਤਾ ਵਿੱਚ ਆਉਂਦੇ ਹਨ ਤਾਂ ਸਭ ਤੋਂ ਪਹਿਲਾਂ ਉਹ ਪੰਜਾਬ ਨੇ ਜੋ ਸੰਤਾਪ ਭੋਗਿਆ ਹੈ, ਉਸਦੇ ਲਈ ਜ਼ਿਮੇਂਦਾਰ ਸ਼ਕਤੀਆਂ ਦੀ ਪਛਾਣ ਕਰਵਾ ਉਨ੍ਹਾਂ ਨੂੰ ਪੰਜਾਬੀਆਂ ਸਾਮ੍ਹਣੇ ਨੰਗਿਆਂ ਕਰਨ ਲਈ ਉੱਚ-ਪੱਧਰੀ ਅਤੇ ਉੱਚ-ਅਧਿਕਾਰ ਪ੍ਰਾਪਤ ਕਮਿਸ਼ਨ ਬਣਾਉਣਗੇ। ਉਸਤੋਂ ਬਾਅਦ ਕਿਤਨੀ-ਹੀ ਵਾਰ ਅਕਾਲੀ ਪੰਜਾਬ ਦੀ ਸੱਤਾ ਪੁਰ ਕਾਬਜ਼ ਹੋਏ ਅਤੇ ਕੇਂਦਰੀ ਸਰਕਾਰ ਵਿੱਚ ਵੀ ਭਾਈਵਾਲ ਬਣੇ ਰਹੇ। ਪ੍ਰੰਤੂ ਇੱਕ ਵਾਰ ਵੀ ਉਨ੍ਹਾਂ ਪੰਜਾਬ ਦੇ ਸੰਤਾਪ ਲਈ ਜ਼ਿਮੇਂਦਾਰ ਸ਼ਕਤੀਆਂ ਦੀ ਪਛਾਣ ਕਰਨ ਲਈ, ਆਪਣੇ ਵਾਇਦੇ ਅਨੁਸਾਰ, ਉੱਚ ਪੱਧਰੀ ਅਤੇ ਉੱਚ ਅਧਿਕਾਰ ਪ੍ਰਾਪਤ ਕਮਿਸ਼ਨ ਬਣਾਉਣਾ ਤਾਂ ਦੂਰ ਰਿਹਾ, ਗੋਂਗਲੂਆਂ ਤੋਂ ਮਿੱਟੀ ਝਾੜਨ ਲਈ ਕੋਈ ਸਾਧਾਰਣ ਜਿਹਾ ਕਮਿਸ਼ਨ ਬਣਾਉਣ ਪ੍ਰਤੀ ਵੀ ਪਹਿਲ ਨਹੀਂ ਕੀਤੀ।
ਕਿਹਾ ਜਾਂਦਾ ਹੈ ਕਿ ਇਸ ਵਾਰ ਜਦੋਂ ਅਕਾਲੀ ਪਹਿਲਾਂ ਨਾਲੋਂ ਕਿਤੇ ਵਧ ਸੀਟਾਂ ਲੈ, ਪੰਜਾਬ ਦੀ ਸੱਤਾ ਪੁਰ ਕਾਬਜ਼ ਹੋਏ ਤਾਂ ਉਨ੍ਹਾਂ ਉਸ ਵਿਅਕਤੀ, ਜਿਸ ਪੁਰ ਸਿੱਖ ਨੌਜਵਾਨਾਂ ਦਾ ਘਾਣ ਕਰਨ ਦਾ ਦੋਸ਼ ਲਗਦਾ ਚਲਿਆ ਆ ਰਿਹਾ ਹੈ, ਨੂੰ ਪੰਜਾਬ ਪੁਲਿਸ ਦਾ ਮੁਖੀ ਥਾਪ ਸਨਮਾਨਤ ਕੀਤਾ। ਇਹ ਵੀ ਦਸਿਆ ਗਿਆ ਕਿ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੇ ਉਸ ਵਿਆਰਤੀ, ਜਿਸ ਪੁਰ ਦੋਸ਼ ਹੈ ਕਿ ਉਸਨੇ ਆਪਣੇ ਨਾਂ ਤੇ ਸੈਨਾ ਬਣਾ ਪਿੰਡਾਂ ਦੇ ਪਿੰਡ ਘੇਰ ਉਨ੍ਹਾਂ ਨੂੰ ਸਿੱਖ ਨੌਜਵਾਨਾਂ ਤੋਂ ਖਾਲੀ ਕਰਨ ਵਿੱਚ ਮੁਖ ਭੂਮਿਕਾ ਨਿਭਾਈ ਹੈ, ਨੂੰ ਸ਼੍ਰੋਮਣੀ ਅਕਾਲੀ ਦਲ ਵਲੋਂ ਕਈ ਤਰ੍ਹਾਂ ਸਨਮਾਨਤ ਕੀਤਾ ਗਿਆ। ਬੀਤੇ ਦਿਨੀਂ ਪੰਜਾਬ ਦੇ ਕਾਲੇ ਦਿਨਾਂ ਦੇ ਸਿਰਜਕ ਗਰਦਾਨੇ ਜਾਂਦੇ ਸਾਬਕਾ ਪੁਲਿਸ ਮੁਖੀ ਦਾ ਪੰਜਾਬ ਪੁਲਿਸ ਹੈੱਡ ਕੁਆਰਟਰ ਦਾ ਦੌਰਾ ਕਰਵਾਇਆ ਗਿਆ। ਦਸਿਆ ਜਾਂਦਾ ਹੈ ਕਿ ਆਪਣੇ ਇਸ ਦੌਰੇ ਦੌਰਾਨ ਉਸਨੇ, ਆਪਣੀ ਅਗਵਾਈ ਵਿੱਚ, ਪੰਜਾਬ ਦੇ ਸੰਤਾਪ ਦੌਰਾਨ ਨਿਭਾਈ ਗਈ ਵਿਵਾਦਤ ਭੂਮਿਕਾ ਲਈ ਪੁਲਿਸ ਅਧਿਕਾਰੀਆਂ ਅਤੇ ਪੁਲਸੀਆਂ ਦੀ ਪ੍ਰਸ਼ੰਸਾ ਕਰ, ਉਨ੍ਹਾਂ ਹੀ ਲੀਹਾਂ ਪੁਰ ਅਗੇ ਚਲਣ ਲਈ ਹਲਾਸ਼ੇਰੀ ਦਿੱਤੀ, ਜਿਸਤੋਂ ਆਮ ਤੋਰ ਤੇ ਪੰਜਾਬੀਆਂ ਅਤੇ ਵਿਸ਼ੇਸ਼ ਰੂਪ ਵਿੱਚ ਸਿੱਖਾਂ `ਚ ਕੀ ਸੁਨੇਹਾ ਜਾ ਰਿਹਾ ਹੈ, ਇਸ ਸਬੰਧ ਵਿੱਚ ਸ਼ਾਇਦ ਕੁੱਝ ਵੀ ਕਹਿਣ ਦੀ ਲੋੜ ਨਹੀਂ।
…ਅਤੇ ਅੰਤ ਵਿੱਚ
: ਇਹ ਕੁੱਝ ਬਿਆਨ ਕਰਨ ਦਾ ਉਦੇਸ਼ ਇਹ ਬਿਲਕੁਲ ਨਹੀਂ ਕਿ ਸਿੱਖ ਕਤਲੇ-ਆਮ ਦੇ ਦੋਸ਼ੀਆਂ ਨੂੰ ਬਖਸ਼ ਆਪਣਿਆਂ ਦੇ ਗਲ ਪੈ ਜਾਇਆ ਜਾਏ, ਸਗੋਂ ਇਸਦਾ ਮੂਲ ਉਦੇਸ਼ ਇਹ ਹੈ ਕਿ ਉਨ੍ਹਾਂ ਲੋਕਾਂ ਦੀ ਵੀ ਪਛਾਣ ਨਾਲ ਹੀ ਕਰ ਲਈ ਜਾਏ, ਜੋ ਆਪਣੇ ਵਿੱਚ ਘੁਸਪੈਠ ਕਰ, ਦੁਸ਼ਮਣਾਂ ਦੀ ਮਦੱਦ ਅਤੇ ਆਪਣਿਆਂ ਦਾ ਸ਼ੋਸ਼ਣ ਕਰਦੇ ਚਲੇ ਆ ਰਹੇ ਹਨ। ਸੋਚਣ ਅਤੇ ਵਿਚਾਰਣ ਵਾਲੀ ਗਲ ਇਹ ਵੀ ਹੈ ਕਿ ਕੀ ਆਪਣੇ ਅੰਦਰਲੇ ਗੁਨਾਹਗਾਰਾਂ ਨੂੰ ਬਖਸ਼, ਦੂਜਿਆਂ ਤੋਂ ਰਖੀ ਇਨਸਾਫ ਦੀ ਆਸ ਪੂਰੀ ਹੋ ਸਕੇਗੀ? 000

Mobile : + 91 98 68 91 77 31


(05/04/12)
ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਕੰਤੈ ਮੈਂ ਰੰਗੀ ਰੀ
- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ
ਮਨੂਆ ਕੰਤੈ ਮੈਂ ਰੰਗੀ ਰੀ,
ਤਿਸੁ ਬਾਝਿ ਹੋਰ ਨ ਚਾਵ੍ਹਾਂ ||
ਸ਼ਹੁ ਮਜੀਠੇ ਇਉਂ ਰੰਗੀ,
ਵਿਣ ਤਿਲ ਭੀ ਨ ਰਹਾਵਾਂ ||੧||

ਆਸ ਧਰਾਂ ਸਿੱਕ ਡਾਢੜੀ,
ਇਉਂ ਰੱਤੜੀ ਸੇਜੈ ਜਾਵਾਂ ||
ਭਾਉ ਭਗਤਿ ਰਚਿ ਰਹਾਂ,
ਆਪੇ ਦਾ ਕੱਪੜਿ ਲਾਹਵਾਂ ||੨||

ਲਾਹਵਾਂ ਵੇਸ ਸਿਗਾਰ ਨੋ,
ਕੁਦਰਤਿ ਰੂਪ ਹੋ ਜਾਵਾਂ ||
ਮੇਰਾ ਮੁ ਰਹੈ ਨ ਕਿਣੁ ਭੀ,
ਭਰਮ ਛਾਡਿ ਇਵ ਜਾਵਾਂ ||੩||

ਦਰਸ਼ਨ ਨੋ ਬਹਿਬਲੀ,
ਬਿਰਹੋਂ ਕੀ ਰਾਗਣਿ ਗਾਵਾਂ ||
ਪ੍ਰੀਤ ਅੰਦਰੈ ਵਰਤਦੀ,
ਮੈਂ ਪਿਹੁ ਪਿਹੁ ਕੁਰਲਾਵਾਂ ||੪||

ਪ੍ਰੀਤਮ ਆਣਿ ਮੋਹੈ ਮਿਲੇ,
ਤਨ ਮਨ ਅਰਪਿ ਧਰਾਵਾਂ ||
ਜੋਤਿ ਕੰਵਲ ਹੋਇ ਰਹਾਂ,
ਇਵ ਜੋਤਿ ਹਿਐ ਟਿਕਾਵਾਂ ||੫||


(04/04/12)
ਹਰਦੇਵ ਸਿੰਘ, ਜੰਮੂ

ਬ੍ਰਾਹਮਣਵਾਦੀ ਫ਼ੌਬੀਏ ਨਾਲ ਗ੍ਰਸਤ ਹੋ ਗੁਰਮਤਿ ਦੀ ਕਸਵਟੀ ਲਗਾਉਂਣ ਦਾ ਢੰਗ- ਭਾਗ ੧

ਹਰਦੇਵ ਸਿੰਘ, ਜੰਮੂ

ਸਤਿਕਾਰ ਯੋਗ ਪਾਠਕ ਸੱਜਣੋਂ

ਸਤਿ ਸ਼੍ਰੀ ਅਕਾਲ!

ਭਾਈ ਰਾਜੋਆਣਾ ਵਲੋਂ ਦਰਬਾਰ ਸਾਹਿਬ ਨੂੰ ਪਵਿੱਤਰ ਕਹਿਣ ਦਾ ਵਿਰੌਧ ਤ. ਪਰਿਵਾਰ ਨੇ ਇਹ ਕਹਿ ਕੇ ਕੀਤਾ ਕਿ ਭਾਈ ਸਾਹਿਬ ਜੀ ਦੀ ਦਰਬਾਰ ਸਾਹਿਬ ਨੂੰ ‘ਪਵਿੱਤਰ` ਕਹਿਣ ਸਬੰਧੀ ਸੋਚ ਬ੍ਰਾਹਮਣਵਾਦ ਹੈ ਅਤੇ ਐਸੇ ਜਜ਼ਬਾਤਾਂ ਨੂੰ ਹੱਲਾ ਸ਼ੈਰੀ ਨਹੀਂ ਦੇਂਣੀ ਚਾਹੀਦੀ। ਪਰਿਵਾਰ ਨੇ ਲਿਖਿਆ:-

“ਗੁਰਮਤਿ ਕਿਸੇ ਥਾਂ ਵਿਸ਼ੇਸ਼ ਦੇ ਪਵਿੱਤਰ ਮੰਨਣ ਦੀ ਸੋਚ ਦੀ ਪ੍ਰੋੜਤਾ ਨਹੀਂ, ਖਿਲਾਫਤ ਕਰਦੀ ਹੈ। ਗੁਰਬਾਣੀ ਵਿਚ ਥਾਂ-ਥਾਂ ਤੀਰਥ ਯਾਤਰਾਵਾਂ/ਇਸ਼ਨਾਨਾਂ ਦਾ ਖੰਡਨ ਕਿਸੇ ਥਾਂ ਜਾਂ ਬਿਲਡਿੰਗ ਦੇ ‘ਪਵਿੱਤਰ’ ਮੰਨਣ ਦੀ ਸੋਚ ਨੂੰ ਭਰਮ (ਗਲਤ) ਦੱਸਦੀ ਹੈ”

ਹੁਣ ਉਪਰੋਕਤ ਟਿੱਪਣੀ ਨੂੰ ਭਾਈ ਰਾਜੋਆਣਾ ਦੇ ਦਰਬਾਰ ਸਾਹਿਬ ਨੂੰ ਪਵਿੱਤਰ ਸਥਾਨ ਕਹਿਣ ਬਾਰੇ ਬਿਆਨ ਤੇ ਕੱਸਣ ਕਾਰਨ ਲੱਗਦਾ ਹੈ ਕਿ ਪਰਿਵਾਰ ਅਪਣੀ ਸੋਚ ਅਤੇ ਲੇਖਨ ਵਿੱਚ ਗੁਰਮਤਿ ਤੋਂ ਬਹੁਤ ਘੱਟ ਵਾਕਿਫ਼ ਅਤੇ ਬ੍ਰਾਹਮਣਵਾਦ ਦੇ ਵਿਰੋਧ ਦੇ ਫ਼ੋਬੀਏ ਤੋਂ ਗ੍ਰਸਤ ਹੈ ਜਿਸ ਕਾਰਨ ਗੁਰਮਤਿ ਪਰਿਵਾਰ ਦੀ ਪਹੁੰਚ ਤੋਂ ਬਹੁਤ ਦੁਰ ਜਾ ਚੁੱਕੀ ਹੈ। ਪਰਿਵਾਰ ਫ਼ਲਸਫ਼ੇ ਨੂੰ ਗਣਿਤ ਦਾ ਵਿਸ਼ਾ ਸਮਝ ਕੇ ਤੁਰ ਰਿਹਾ ਹੈ ਜਿਸ ਕਰਕੇ ਉਸ ਦੇ ਹੱਥ ਨਾ ਹਿਸਾਬ ਆ ਰਿਹਾ ਹੈ ਨਾ ਫ਼ਿਲਾਸਫ਼ੀ! ਪਰਿਵਾਰ ਨੂੰ ਅੱਜੇ ਤਕ ਇਹ ਵੀ ਸਮਝ ਨਹੀਂ ਆਇਆ ਹੈ ਕਿ ਗੁਰਮਤਿ ਨਾ ‘ਜਪ` ਦਾ ਵਿਰੌਧ ਕਰਦੀ ਹੈ ਨਾ ‘ਆਰਤੀ` ਦਾ ਵਿਰੌਧ ਕਰਦੀ ਹੈ ਅਤੇ ਨਾ ਹੀ ‘ਤੀਰਥ` ਦਾ ਵਿਰੌਧ ਕਰਦੀ ਹੈ। ਗੁਰਮਤਿ ਜਪੁ, ਤਪ, ਜੋਗ, ਆਰਤੀ ਅਤੇ ਤੀਰਥ ਨੂੰ ਵੱਖਰੇ ਰੂਪ ਵਿੱਚ ਪੇਸ਼ ਕਰਦੀ ਹੈ। ਮਨਮੁਖ ਦਰਬਾਰ ਸਾਹਿਬ ਨੂੰ ਹਿੰਦੂ ਤੀਰਥਾਂ ਵਾਂਗ ਸਮਝਦਾ ਹੈ ਅਤੇ ਪਰਿਵਾਰ ਦਰਬਾਰ ਸਾਹਿਬ ਦੀ ਪਵਿੱਤਰਤਾ ਨੂੰ, ਤੀਰਥਾਂ ਬਾਰੇ ਹਿੰਦੂ ਅਕੀਦੇ ਦੇ ਚਸ਼ਮੇ ਨਾਲ ਵੇਖਦਾ ਹੈ ਨਾ ਕਿ ਗੁਰਆਂ ਦੀ ਨਿਗਾਹ ਨਾਲ! ਖ਼ੈਰ!

ਕਈਂ ਵਾਰ ਲੇਖਾਂ ਵਿੱਚ ਪਰਿਵਾਰ ਪੁਨਰਜਾਗਰਨ` ਆਦਿ ਦੀ ਗਲ ਇੰਝ ਲਿਖਦਾ ਹੈ ਜਿਵੇਂ ਕਿ ਇੱਕ ਵਿਸ਼ੇਸ ਬਣੀ ਬਣਾਈ ਸ਼ਬਦਾਵਲੀ ਹਰ ਸ਼ਟਾਮ (ਐਫ਼ੀਡੈਵਟ) ਦੇ ਆਰੰਭ ਅਤੇ ਅੰਤ ਵਿੱਚ ਲਿਖੀ ਜਾਂਦੀ ਹੈ। ਉਸ ਗਲ ਵਿੱਚ ਪਰਿਵਾਰ ‘ਗੁਰਬਖਸ਼ ਸਿੰਘ ਕਾਲਾ ਅਫ਼ਗ਼ਾਨਾ` ਜੀ ਨੂੰ ‘ਪੁਨਰਜਾਗਰਨ` ਲਹਿਰ ਨੂੰ ਨਵਾਂ ਅਧਾਰ ਦੇਂਣ ਵਾਲਾ ਦੱਸਦਾ ਹੈ। ਹੁਣ ਆਉ ਜ਼ਰਾ ਕਾਲਾ ਅਫ਼ਗ਼ਾਨਾ ਜੀ ਦੇ ਗੁਰਮਤਿ ਗਿਆਨ ਨੂੰ ਵੀ ਪਰਿਵਾਰ ਦੀ ਉਸ ਕਸਵਟੀ ਅਨੁਸਾਰ ਪਰਖੀਏ, ਜਿਸ ਦਾ ਇਸਤੇਮਾਲ ਪਰਿਵਾਰ ਨੇ ਦਰਬਾਰ ਸਾਹਿਬ ਨੂੰ ਰਾਜੋਆਣਾ ਵਲੋਂ ‘ਪਵਿੱਤਰ` ਕਹਿਣ ਦੀ ਨਿੰਦਾ ਕਰਨ ਲਈ ਕੀਤਾ ਹੈ!

ਬਾਕੌਲ ਪਰਿਵਾਰ ਪੁਨਰਜਾਗਰਨ ਲਹਿਰ ਵਿੱਚ ਨਵੀਂ ਰੂਹ ਫੂਕਣ ਵਾਲੀਆਂ ਪੁਸਕਤਾਂ ‘ਵਿਪਰਣ ਕੀ ਰੀਤ ਤੋਂ ਸੱਚ ਦਾ ਮਾਰਗ` ਵਿੱਚ ਇੱਕ ਥਾਂ ਕਾਲਾ ਅਫ਼ਗ਼ਾਨਾ ਜੀ ਦਰਬਾਰ ਸਾਹਿਬ ਕੰਮਲੈਕਸ ਬਾਰੇ ਲਿਖਦੇ ਹਨ:-

“ਮੁਰਦਾ ਹੋ ਰਹੀ ਕੌਮ ਵਿੱਚ ਸਵੈਮਾਨ ਅਤੇ ਸੂਰਮਤਾਈ ਦਾ ਸਦੀਵੀ ਜਜ਼ਬਾ ਸੁਰਜੀਤ ਕਰਦਾ ਰਹਿਣ ਲਈ, (ਸੰਮਤ ੧੬੬੩ ਵਿੱਚ ਗੁਰਿਆਈ ਦੀ ਜ਼ਿੰਮੇਵਾਰੀ ਸੰਭਾਲਣ ਵਾਲੇ ਮਹਾਂਬਲੀ ਛੇਵੇਂ ਸਤਿਗੁਰੂ ਨਾਨਕ ਸਾਹਿਬ ਜੀ ਨੇ ਸੰਮਤ ੧੬੬੫ ਤੱਕ) ਸ਼ਾਹੀ ਤੱਖ਼ਤ ਵਾਲਾ ਅਕਾਲ ਬੁੰਗਾ ਰਚ ਲਿਆ। ਪੰਚਮ ਸਤਿਗੁਰੂ ਜੀ ਦੀ ਸ਼ਹਾਦਤ ਤੋਂ ਭੈਭੀਤ ਹੋਇਆ ਮੁਗ਼ਲਸਾਹੀ ਦੇ ਜਬਰ ਤੋਂ ਲੁਕਦਾ ਫਿਰਦਾ ਨਿਰਮਲ ਪੰਥੀਆ, ਏਡਾ ਨਿਰਭੈ ਅਤੇ ਬਲਵਾਨ ਹੋ ਗਿਆ ਕਿ. ਸਾਹੀ ਫ਼ੌਜਾਂ ਨੂੰ ਚਾਰ ਵਾਰੀ “ਬੁਥਾੜ ਭੰਨਵੀਂ” ਹਾਰ ਦਾ ਮਜ਼ਾ ਚਖਾਇਅ। ਧਰਮ ਦੇ ਅਦੁਤੀ ਚਾਨਣ=ਮੁਨਾਰੇ ਸ੍ਰੀ ਦਰਬਾਰ ਸਾਹਿਬ ਜੀ ਦੇ ਐਨ ਸਾਹਮਣੇ, ਸੁਜਾਨ ਸਤਿਗੁਰ ਸਾਹਿਬ ਜੀ ਨੇ, ਗੁਰੂ ਨਾਨਕ ਨਾਮ ਲੇਵਾ ਗੁਰਸਿੱਖਾਂ ਲਈ, (ਗੁਰੂ ਬਾਣੀ ਦੇ ਤਹਿਤ ਰਹਿੰਦਿਆਂ), ਸਿਆਸੀ ਅਤੇ ਸਮਾਜੀ ਮਸਲਿਆਂ ਪ੍ਰਤੀ ਗੁਰਮਤੇ ਸੋਧਣ ਦਾ, ਮਹਾਨ ਕੇਂਦਰੀ ਅਸਥਾਨ ਸਿਰਜ ਦਿੱਤਾ ਸੀ।

ਸੰਸਾਰ ਦੇ ਇਤਿਹਾਸ ਵਿੱਚ ਆਪਣੀ ਮਿਸਾਲ ਕੇਵਲ ਆਪ, ਸਤਿਗੁਰੂ ਨਾਨਕ ਸਾਹਿਬ ਜੀ ਦੇ, ਕਈ ਨਿਆਰੇ ਕੌਤਕਾਂ ਵਿਚੋਂ--ਧਰਮ ਗ੍ਰੰਥ (ਸ੍ਰੀ ਗੁਰੂ ਗ੍ਰੰਥ ਸਾਹਿਬ) ਦਾ ਪਹਿਲਾ ਅੱਖਰ “ਇਕ” ਦੇ ਥਾਂ “੧” ਲਿਖਣਾ ਵੀ ਸੰਸਾਰ ਦੇ ਸਾਰੇ ਧਰਮ-ਆਗੂਆਂ ਤੋਂ ਨਿਅਰਾ ਕੌਤਕ ਹੈ। ‘ਇੱਕ’ ਦੀ ਚੀਰ-ਫਾੜ ਤੇ ਹੋ ਸਕਦੀ ਹੈ (ਇ=ਇੰਦ੍ਰ ਇ=ਇੱਲ, ਕ=ਕ੍ਰਿਸ਼ਨ, . ਕ=ਕਾਂ. ਆਦਿ) ਪਰ ੧ ਦੀ ਏਕਤਾ ਕਿਸੇ ਵੀ ਵਿਧੀ ਨਾਕ ਭੰਗ ਨਹੀਂ ਹੋ ਸਕਦੀ। ਸਤਿਗੁਰੂ ਨਾਨਕ ਸਾਹਿਬ ਨੇ ਆਪਣੇ ਸਿੱਖ ਨੂੰ ਕੇਵਲ ਇਕੋ ੧ ਅਕਾਲ ਦਾ ਪੁਜਾਰੀ ਬਣਾਇਆ। ਸ੍ਰੀ ਦਰਬਾਰ ਸਾਹਿਬ ਰੂਪ ਕੇਂਦਰੀ ਧਰਮ-ਅਸਥਾਨ ਵੀ ਕੇਵਲ ਮਾਤ੍ਰ ੧ ਹੀ ਬਣਾਇਆ। ਏਸੇ ੧ ਦੀ ਮਹੱਤਤਾ ਕਾਇਮ ਰੱਖਦਿਆਂ, ਸੰਸਾਰ ਦੇ ਇਤਿਹਾਸ ਵਿੱਚ ਆਪਣੀ ਮਿਸਾਲ ਆਪ, ਸ਼ਾਹੀ ਤਖ਼ਤ ਵਾਲਾ ਅਕਾਲ ਬੁੰਗਾ ਵੀ, ਉਸੇ ਇੱਕ ਧਾਰਮਿਕ-ਕੇਂਦ੍ਰੀ ਅਸ਼ਥਾਨ ਦੇ ਹੀ ਵਿਹੜੇ ਵਿੱਚ ਸਿਰਿਜਿਆ ਗਿਆ ਸੀ। ਮੁਗ਼ਲ-ਸ਼ਾਹੀ ਦੇ ਭੈ ਨੂੰ ਮਾਤ ਪਾ ਰਹੇ, ਦੈਵੀ ਬਰਕਤਾਂ ਵਾਲੇ ਪਰਮ-ਪ੍ਰਤਾਪੀ, ਸ਼ਾਹਿਨਸ਼ਾਹ, ਛੱਟਮ ਪੀਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ- (ਰੂਪ, ਸ੍ਰੀ ਗੁਰੂ ਨਾਨਕ ਸਾਹਿਬ ਜੀ), ਉਸੇ ਇਕੋ ਇੱਕ (੧) ਸ਼ਾਹੀ ਦਰਬਾਰ ਵਿੱਚ ਬਿਰਾਜੇ ਹੋਏ ਸੰਗਤਾਂ ਵਿੱਚ ਨਿਆਰੀ ਜੀਵਨ ਜੋਤਿ ਉਜਾਗਰ ਕਰ ਰਹੇ ਸਨ। ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਦੋਹਾਂ ਦਾ ਮੇਲ- ਸੰਸਾਰ ਦੇ ਇਤਿਹਾਸ ਕੋਲ ਦੈਵੀ ਬਰਕਤਾਂ ਵਾਲਾ ਕੇਵਲ ਮਾਤ੍ਰ ਇਕੋ ਇੱਕ ਕੇਂਦਰੀ ਅਸਥਾਨ ਅੰਮ੍ਰਿਤਸਰ ਵਿਖੇ ਹੀ ਬਣਿਆਂ”

(ਗੁਰਬਖਸ਼ ਸਿੰਘ ਕਾਲਾ ਅਫ਼ਗਾਨਾ)

ਹਾਲਾਂਕਿ ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਪ੍ਰਤੀ ਕਾਲਾ ਅਫ਼ਗ਼ਾਨਾ ਜੀ ਨੇ ਉਪਰਲੇ ਸ਼ਬਦਾਂ ਵਿੱਚ ਕੁੱਝ ਗਲਤ ਨਹੀਂ ਲਿਖਿਆ ਪਰ ਜ਼ਰਾ ਪੁਨਰਜਾਗਰਨ ਲਹਿਰ ਦੇ ਇਸ ਮੋਢੀ (ਪਰਿਵਾਰ ਅਨੁਸਾਰ) ਦੇ ਗੁਰਮਤਿ ਗਿਆਨ ਨੂੰ ਨੁਕਤਾਵਰ ਪਰਿਵਾਰ ਦੀ ਉਸ ਕਸਵਟੀ ਤੇ ਪਰਖ ਲਈਏ ਜਿਸ ਦਾ ਇਸਤੇਮਾਲ ਪਰਿਵਾਰ ਹੋਰਨਾਂ ਲਈ ਕਰਦਾ ਹੈ।

(1) “ਮੁਰਦਾ ਹੋ ਰਹੀ ਕੌਮ ਵਿੱਚ ਸਵੈਮਾਨ ਅਤੇ ਸੂਰਮਤਾਈ ਦਾ ਸਦੀਵੀ ਜਜ਼ਬਾ ਸੁਰਜੀਤ ਕਰਦਾ ਰਹਿਣ ਲਈ, (ਸੰਮਤ ੧੬੬੩ ਵਿੱਚ ਗੁਰਿਆਈ ਦੀ ਜ਼ਿੰਮੇਵਾਰੀ ਸੰਭਾਲਣ ਵਾਲੇ ਮਹਾਂਬਲੀ ਛੇਵੇਂ ਸਤਿਗੁਰੂ ਨਾਨਕ ਸਾਹਿਬ ਜੀ ਨੇ ਸੰਮਤ ੧੬੬੫ ਤੱਕ) ਸ਼ਾਹੀ ਤੱਖ਼ਤ ਵਾਲਾ ਅਕਾਲ ਬੁੰਗਾ ਰਚ ਲਿਆ”

ਟਿੱਪਣੀ:- ਕੀ ਗੁਰੂ ਅਰਜਨ ਜੀ ਦੀ ਸ਼ਹੀਦੀ ਨਾਲ ਹੀ ਕੋਮ ਮੁਰਦਾ, ਸਵੈਮਾਨ ਅਤੇ ਸੁਰਮਤਾਈ ਤੋਂ ਹੀਨ ਹੋ ਗਈ ਸੀ? ਜੇ ਕਰ ਹਾਂ ਤਾਂ ਮੁਰਦਿਆਂ ਵਿੱਚ ਸਵੈਮਾਨ ਅਤੇ ਸੁਰਮਤਾਈ ਪੈਦਾ ਕਰਨ ਲਈ ਮਿੱਟੀ, ਚੁਨਾ ਸੁਰਖੀ ਅਤੇ ਇੱਟਾਂ ਦੇ ਬਣੇ ਸ਼ਾਹੀ ਤਖ਼ਤ ਵਾਲੇ ਅਕਾਲ ਬੁੰਗੇ ਦੀ ਲੋੜ ਕੀ ਸੀ? ਭਲਾ ਬਿਲਡਿੰਗ ਦਾ ਸਵੈਮਾਨ ਅਤੇ ਸੁਰਮਤਾਈ ਨਾਲ ਕੋਈ ਸਬੰਧ ਹੋ ਸਕਦਾ ਹੈ? ਪਰਿਵਾਰ ਦੀ ਕਸਵਟੀ ਅਨੁਸਾਰ ਤਾਂ ਕਾਲਾ ਅਫ਼ਗ਼ਾਨਾ ਜੀ ਤਾਂ ਬ੍ਰਾਹਮਣਵਾਦੀ ਸੋਚ ਦੇ ਲੱਗਦੇ ਹਨ!

(2) “ਧਰਮ ਦੇ ਅਦੁਤੀ ਚਾਨਣ=ਮੁਨਾਰੇ ਸ੍ਰੀ ਦਰਬਾਰ ਸਾਹਿਬ ਜੀ ਦੇ ਐਨ ਸਾਹਮਣੇ,”

ਟਿੱਪਣੀ:- ਭਲਾ ਦਰਬਾਰ ਸਾਹਿਬ ਧਰਮ ਦਾ ਅਦੁਤੀ ਚਾਨਣ-ਮੁਨਾਰਾ ਕਿਵੇਂ ਹੋ ਗਿਆ? ਪਰਿਵਾਰ ਦੀ ਕਸਵਟੀ ਅਨੁਸਾਰ ਤਾਂ ਕਾਲਾ ਅਫ਼ਗ਼ਾਨਾ ਜੀ ਤਾਂ ਬ੍ਰਾਹਮਣਵਾਦੀ ਸੋਚ ਦੇ ਲੱਗਦੇ ਹਨ!

(3) “ ਸ੍ਰੀ ਦਰਬਾਰ ਸਾਹਿਬ ਰੂਪ ਕੇਂਦਰੀ ਧਰਮ-ਅਸਥਾਨ ਵੀ ਕੇਵਲ ਮਾਤ੍ਰ ੧ ਹੀ ਬਣਾਇਆ”

ਟਿੱਪਣੀ:- ਜਪੁ ਅਨੁਸਾਰ ਤਾਂ ਧਰਮ ਅਸਥਾਨ ਤਾਂ ਧਰਤੀ ਹੈ! ਭਲਾ ਕੋਈ ਬਿਲਡਿੰਗ ਧਰਮ ਅਸਥਾਨ ਕਿਵੇਂ ਹੋ ਸਕਦੀ ਹੈ? ਪਰਿਵਾਰ ਦੀ ਕਸਵਟੀ ਅਨੁਸਾਰ ਤਾਂ ਕਾਲਾ ਅਫ਼ਗ਼ਾਨਾ ਜੀ ਤਾਂ ਬ੍ਰਾਹਮਣਵਾਦੀ ਸੋਚ ਦੇ ਲੱਗਦੇ ਹਨ!

(4) ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਦੋਹਾਂ ਦਾ ਮੇਲ- ਸੰਸਾਰ ਦੇ ਇਤਿਹਾਸ ਕੋਲ ਦੈਵੀ ਬਰਕਤਾਂ ਵਾਲਾ ਕੇਵਲ ਮਾਤ੍ਰ ਇਕੋ ਇੱਕ ਕੇਂਦਰੀ ਅਸਥਾਨ ਅੰਮ੍ਰਿਤਸਰ ਵਿਖੇ ਹੀ ਬਣਿਆਂ”

ਟਿੱਪਣੀ:- ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਦੇ ਮੇਲ ਵਾਲਾ ਕੋਈ ਸਥਾਨ ਵੀ ਭਲਾ ਦੈਵੀ ਬਰਕਤਾਂ ਵਾਲਾ ਹੋ ਸਕਦਾ ਹੈ? ਪਰਿਵਾਰ ਦੀ ਕਸਵਟੀ ਅਨੁਸਾਰ ਤਾਂ ਕਾਲਾ ਅਫ਼ਗ਼ਾਨਾ ਜੀ ਤਾਂ ਬ੍ਰਾਹਮਣਵਾਦੀ ਸੋਚ ਦੇ ਲੱਗਦੇ ਹਨ!

ਚਰਚਾ ਦੇ ਇਸ ਭਾਗ ਤਕ ਇਹ ਸਿੱਧ ਹੁੰਦਾ ਹੈ ਕਿ ਪਰਿਵਾਰ ਦੀ ਕਸਵਟੀ ਲਗਾਉਂਣ ਦੇ ਢੰਗ ਅਨੁਸਾਰ ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਬਾਰੇ, ਗੁਰਬਖ਼ਸ਼ ਸਿੰਘ ਕਾਲਾ ਅਫ਼ਗ਼ਾਨਾ ਜੀ ਭਾਈ ਰਾਜੋਆਣਾ ਨਾਲੋਂ ਵੱਧ ਬ੍ਰਾਹਮਣਵਾਦੀ ਸੌਚ ਦੇ ਧਾਰਨੀ ਹਨ। ਨਹੀਂ?

ਇਸ ਸਥਿਤੀ ਬਾਰੇ ਪਰਿਵਾਰ ਹੁਣ ਦਲੀਲ ਦੇ ਸਕਦਾ ਹੈ ਕਿ ਕਾਲਾ ਅਫ਼ਗ਼ਾਨਾ ਜੀ ਵੀ ਅਭੁੱਲ ਨਹੀਂ ਅਤੇ ਕਈਂ ਥਾਂ ਬ੍ਰਾਹਮਣੀ ਪ੍ਰਭਾਵ ਹੇਠ ਹਨ। ਚਰਚਾ ਦੇ ਦੂਜੇ ਭਾਗ ਵਿੱਚ ਅਸੀਂ ਇਹ ਸੰਭਾਵਤ ਦਲੀਲ ਤੋਂ ਅੱਗੇ ਦੀ ਵਿਚਾਰ ਕਰਾਂ ਗੇ।

ਹਰਦੇਵ ਸਿੰਘ, ਜੰਮੂ

੦੪. ੦੪. ੨੦੧੨


(04/04/12)
ਡਾ: ਪਰਮਜੀਤ ਸਿੰਘ

ਅੱਜ ਸਿੱਖ ਕੌਮ ਬਹੁਤ ਨਾਜ਼ਕ ਦੌਰ ਵਿੱਚ ਦੀ ਲੰਘ ਰਹੀ ਹੈ। ਸਾਡੇ ਸੂਝਵਾਨ ਵਿਦਿਵਾਨਾਂ ਨੂੰ ਬੇਲੋੜੀ ਵਿਚਾਰ ਚਰਚਾ ਵਿੱਚੋਂ ਨਿਕਲਣ ਦਾ ਸਮਾਂ ਨਹੀ ਮਿਲ ਰਿਹਾ। ਕੌਮ ਦੇ ਹੀਰੇ ਭਾਈ ਬਲਵੰਤ ਸਿੰਘ ਰਾਜ਼ੋਆਣਾ ਨੂੰ ਪੰਦਰਾਂ ਦਿਨ ਵਿੱਚ “ਫਾਹੇ ਲਾ ਦਿੱਤਾ ਜਾਵੇਗਾ”। ਅਸੀਂ ਘਰੋਂ ਬੈਠੇ ਕੰਪਿਊਟਰ ਤੇ ਇੰਟਰਨੈਟ ਦੀ ਮੱਦਦ ਨਾਲ ਚਾਰ ਅੱਖਰ ਲਿੱਖਕੇ ਭਾਈ ਬਲਵੰਤ ਸਿੰਘ ਰਾਜ਼ੋਆਣਾ ਨੂੰ ਸ਼ਰਧਾਂਜ਼ਲੀ ਭੇਟ ਕਰ ਦੇਵਾਂਗੇ ਜਾਂ ਸਿੱਖ ਕੌਮ ਨੂੰ ਦੋ ਦਿਨ ਲਈ ਅੱਖਾਂ ਨਮ ਕਰਨ ਵਾਲੇ ਸ਼ਬਦ ਲਿੱਖਕੇ ਕੌਮ ਦੇ ਦਰਦ ਵਿੱਚ ਵਾਧਾ ਕਰ ਦੇਵਾਂਗੇ। ਮੌਤ ਭਾਈ ਬਲਵੰਤ ਸਿੰਘ ਰਾਜ਼ੋਆਣਾ ਨੂੰ ਕੌਮ ਦਾ ਮਹਾਨ ਸ਼ਹੀਦ ਬਣਾ ਦੇਵੇਗੀ। ਕੱਲ ਰਾਤ ਸਮੇਂ ਕੈਨੇਡਾ ਵਿੱਚ ਆਪਣੀ ਧੀ ਦੇ ਸਹੁਰਾ ਘਰ ਵਿੱਚ ਬੈਠਾ, ਅਮਰੀਕਾ ਤੋਂ ਚੱਲ ਰਹੇ “ਜਸ ਪੰਜਾਬੀ” ਟੀ. ਵੀ. ਤੋਂ ਚੱਲ ਰਿਹਾ ਪ੍ਰੋਗਰਾਮ “ਅੱਜ ਦਾ ਮੁੱਦਾ” ਦੇਖ ਰਿਹਾ ਸੀ। ਜਿਸ ਵਿੱਚ ਪ੍ਰੋਗਰਾਮ ਦੇ ਸ਼ੰਚਾਲਕ ਭਾਈ ਹਰਵਿੰਦਰ ਸਿੰਘ ਨੇ ਵਿਸਿੰਗਟਨ ਬੀ. ਸੀ. ਦੇ ਇੱਕ ਗੁਰਦੁਆਰਾ ਸਾਹਿਬ ਨੂੰ ਉਸ ਦੇ ਟਰੱਸਟੀਆਂ ਵਲੋਂ ਵੇਚਣ ਬਾਰੇ ਕਾਫੀ ਵਿਸਥਾਰ ਸਾਹਿਤ, ਉਸ ਹੀ ਗੁਰਦੁਆਰਾ ਸਾਹਿਬ ਦੇ ਸਾਬਕਾ ਪਰਧਾਨ ਭਾਈ ਬਖਸ਼ੀਸ ਸਿੰਘ ਨਾਲ ਸਿੱਧੀ ਗੱਲਬਾਤ ਕਰਕੇ, ਕੌਮ ਨੂੰ ਉਸ ਗੁਰਦਆਰਾ ਸਾਹਿਬ ਨੂੰ ਬਚਾਉਣ ਦੀ ਕਰਉਣਾਂ ਮਈ ਅਪੀਲ ਕੀਤੀ। ਜਿਸ ਦੇ ਸਬੰਧ ਵਿੱਚ ਅਣਗਿਣਤ ਵਿਅਕਤੀਆਂ ਨੇ ਫੋਨ ਰਾਂਹੀ ਗੁਰਦੁਆਰਾ ਸਾਹਿਬ ਨੂੰ ਵਿਕਣ ਤੋਂ ਬਚਾਉਣ ਦੇ ਢੰਗ ਸਝਾਏ। ਪਰ ਮੇਰਾ ਮਨ ਕੌਮ ਦੇ ਹੀਰੇ ਭਾਈ ਬਲਵੰਤ ਸਿੰਘ ਰਾਜ਼ੋਆਣਾ ਦੇ ਪਹਿਲਾਂ ਦਿੱਤੇ ਬਿਆਨ ਬਾਰੇ ਤੇ ਅੱਜ ਅਖਬਾਰਾਂ ਵਿੱਚ ਛਪੀ ਉਸ ਦੀ ਵਸੀਅਤ ਬਾਰੇ ਵਿਚਾਰ ਕਰ ਰਿਹਾ ਸੀ। ਉਸ ਪ੍ਰੋਗਰਾਮ ਦੇ ਸੰਚਾਲਕ ਨੂੰ ਫੋਨ ਲਾਉਣ ਦੀ ਮੇਰੀ ਕੋਸ਼ਿਸ ਨੂੰ ਫਲ ਨਾ ਪਿਆ, ਮੈਂ ਦੋ ਸ਼ਬਦ ਭਾਈ ਬਲਵੰਤ ਸਿੰਘ ਰਾਜ਼ੋਆਣਾ ਤੇ ਭਾਈ ਦਵਿੰਦਰਪਾਲ ਸਿੰਘ ਭੁੱਲਰ ਬਾਬਤ ਕਹਿਣਾ ਚਾਹੁੰਦਾ ਸੀ ਕਿ ਇਸ ਮੀਡੀਏ ਦੇ ਜ਼ਰੀਏ ਕੌਮ ਨੂੰ ਅਪੀਲ ਕਰ ਦੇਖ ਲਈਏ ਕਿ ਇਹਨਾਂ ਹੀਰਿਆਂ ਨੂੰ ਬਚਾਉਣ ਲਈ ਸਾਨੂੰ ਕਿਸ ਤਰਾਂ ਦੇ ਉਪਰਾਲੇ ਕਰਨੇ ਚਾਹੀਦੇ ਹਨ? ਆਓ ਸਿੱਖੋ ਇਕੱਠੇ ਹੋਕੇ ਇੱਕ ਹੰਭਲਾ ਮਾਰ ਲਈਏ ਤਾਂ ਜੋ ਕੌਮ ਦੇ ਹੀਰੇ ਬਚਾ ਲੈ ਜਾਣ।
ਡਾ: ਪਰਮਜੀਤ ਸਿੰਘ ਫੋਨ ਨੰ:-- 001 416 704 7373.


(03/04/12)
ਰਘਬੀਰ ਸਿੰਘ ਢਿਲੋਂ

ਸਤਿਕਾਰਯੋਗ ਸਰਦਾਰ ਮੱਖਣ ਸਿੰਘ ਜੀ,

ਮੈਂ ਆਪ ਦੇ ਪੱਤਰਾਂ ਵਿੱਚ ਤਤਗੁਰਮਤ ਪਰਵਾਰ ਵਲੋਂ ਭਾਈ ਰਾਜੋਆਨੇ ਸਬੰਧੀ ਕੀਤੀ ਟਿਪਣੀ ਸਰਸਰੀ ਤੌਰ ਤੇ ਪੜ੍ਹੀ ਹੈ। ਮੈਂ ਇਸ ਗਲ ਤੋਂ ਇਨਕਾਰ ਨਹੀਂ ਕਰਦਾ ਕਿ ਗੁਰਮਤ ਨੂੰ ਮੁਖ ਰਖ ਕੇ ਜੋ ਉਨ੍ਹਾਂ ਲਿਖਿਆ ਹੈ ਉਹ ਠੀਕ ਨਾ ਹੋਵੇ। ਪਰ ਕਈ ਬਾਰ ਸਮੁਚੀ ਕੌਮ ਨੂੰ ਮਿਲ ਰਹੇ ਕਿਸੇ ਹੁਲਾਰੇ ਨੂੰ ਜੋ ਪਹਿਲਾਂ ਕਈ ਦਹਾਕਿਆਂ ਤੋਂ ਕਦੇ ਨਾ ਮਿਲਿਆ ਹੋਵੇ ਜਾਰੀ ਰਖਣ ਲਈ ਬਿਹਤਰ ਇਹੀ ਹੁੰਦਾ ਹੈ ਕਿ ਉਸ ਵਿਅਕਤੀ ਦੀਆਂ ਕੁੱਝ ਗੱਲਾਂ ਬਾਬਤ ਖਾਸ ਕਰ ਜਦੋਂ ਵਿਅਕਤੀ ਧਾਰਮਿਕ ਹੋਣ ਦਾ ਦਾਅਵਾ ਨਾ ਕਰਦਾ ਹੋਵੇ ਚੁਪ ਰਿਹਾ ਜਾਵੇ। ਇਸ ਵੇਲੇ ਭਾਈ ਰਾਜੋਆਨਾ ਜਾਣੇ ਅਣਜਾਣੇ ਇੱਕ ਉਘੇ ਸਿਖ ਸਿਧਾਂਤ ਉਪਰ ਅਪਣੀ ਸਮਝ ਮੁਤਾਬਿਕ ਅਮਲ ਕਰ ਰਿਹਾ ਲਗਦਾ ਹੈ ਜੋ ਅਖੋਂ ਪਰੋਖੇ ਕੀਤੀ ਜਾਣ ਵਾਲੀ ਉਸਦੀ ਗਲ ਵਲ ਧਿਆਨ ਨਾ ਦੇ ਕੇ ਸਿਖ ਕੌਮ ਲਈ ਲਾਹੇਵੰਦ ਸਾਬਿਤ ਹੋ ਸਕਦੀ ਹੈ। ਵਦਿੱਵਤਾ ਇਸ ਵਿੱਚ ਨਹੀਂ ਹੁੰਦੀ ਕਿ ਹਰ ਗਲ ਵਿੱਚ ਨੁਕਸ ਕਢੇ ਜਾਣ। ਇੱਕ ਦਾਨਸ਼ਵਰ ਦਾ ਕਹਿਣਾ ਹੈ ‘ਇਹ ਜ਼ਰੂਰੀ ਹੈ ਕਿ ਅਕਲ ਨੂੰ ਹਮੇਸ਼ਾ ਅਪਣੇ ਅੰਗ ਸੰਗ ਰਖਿਆ ਜਾਵੇ ਪਰ ਇਸ ਨਾਲੋਂ ਵੀ ਜ਼ਰੂਰੀ ਹੈ ਕਿ ਕਿਸੇ ਕਿਸੇ ਵੇਲੇ ਇਸ ਵਲੋਂ ਅੱਖਾਂ ਮੀਟ ਲਈਆਂ ਜਾਣ’। ਭਾਈ ਰਾਜੋਆਨੇ ਨੇ ਅਪਣੇ ਬਿਆਨਾਂ ਨਾਲ ਸਿਖ ਲੀਡਰਾਂ ਨੂੰ ਉਨ੍ਹਾਂ ਵਲੋਂ ਪਰਚਾਰੇ ਜਾਂਦੇ ਧਰਮ ਉਪਰ ਚਲਣ ਲਈ ਜੋ ਹਲੂਣਾ ਦਿਤਾ ਹੈ ਉਸਦੀ ਕਦਰ ਕਰਨੀ ਚਾਹੀਦੀ ਹੈ। ਹਰ ਗਲ ਵਿੱਚ ਜੋ ਸਾਥੋਂ ਸੰਭਾਲੀ ਨਾ ਜਾ ਸਕੀ ਹੋਵੇ ਪਾਕਿਸਤਾਨ ਜਾਂ ਭਗਵੇਂ ਭੇੜੀਏ ਨੂੰ ਵੇਖਣਾ ਅਛਾ ਨਹੀਂ ਹੁੰਦਾ।

ਰਘਬੀਰ ਸਿੰਘ ਢਿਲੋਂ
91 9814465012


(03/04/12)
ਹਰਨੇਕ ਸਿੰਘ ਨਿਊਜੀਲੈਂਡ

ਵੀਰ ਜੀਓ ਗੁਰ ਫਤਹਿ ਜੀ,

ਨਿਮਰਤਾ ਸਹਿਤ ਬੇਨਤੀ ਹੈ ਕਿ ਪ੍ਰੋ. ਸਰਬਜੀਤ ਸਿੰਘ ਜੀ ਧੂੰਦਾ, ਨਿਊਜੀਲੈਂਡ ਆ ਰਹੇ ਹਨ | ਉਨਾਂ ਦੇ ਨਿਊਜੀਲੈਂਡ ਦੇ ਪ੍ਰਚਾਰ ਦੌਰੇ ਦੇ ਸਬੰਧ 'ਚ ਇੱਕ ਇਸ਼ਤਿਹਾਰ ਭੇਜ ਰਹੇ ਹਾਂ, ਆਪਣੀ ਵੈੱਬਸਾਈਟ 'ਤੇ ਲਾ ਕੇ ਧੰਨਵਾਦੀ ਬਣਾਉਣਾ ਜੀ |
ਹਰਨੇਕ ਸਿੰਘ ਨਿਊਜੀਲੈਂਡ


(ਨੋਟ:- ਵਰਡ ਸਿੱਖ ਔਰਗੇਨਾਈਜੇਸ਼ਨ ਦੇ ਅਮਨਪ੍ਰੀਤ ਸਿੰਘ ਬੱਲ ਦੀ ਇੱਕ ਈ-ਮੇਲ ਸਾਨੂੰ ਮਿਲੀ ਹੈ ਜਿਹੜੀ ਕਿ ਬਲਪ੍ਰੀਤ ਸਿੰਘ ਦੀ ਇੱਕ ਲਿਖਤ ਨਾਲ ਸੰਬੰਧਿਤ ਹੈ। ਇਹ ਲਿਖਤ ਵੈਨਕੂਵਰ ਤੋਂ ਛਪਣ ਵਾਲੇ ਅੰਗ੍ਰੇਜ਼ੀ ਦੇ ਅਖਬਾਰ “ਪਰੋਵਿੰਸ” ਵਿੱਚ ਛਪੀ ਹੈ। ਕਿਉਂਕਿ ਅੰਗ੍ਰੇਜ਼ੀ ਦੀਆਂ ਲਿਖਤਾਂ ਅਸੀਂ ਹੁਣ ਨਹੀਂ ਛਾਪਦੇ ਇਸ ਲਈ ਇਸ ਦਾ ਲਿੰਕ ਪਾ ਰਹੇ ਹਾਂ ਅਤੇ ਨਾਲ ਹੀ ਦੂਸਰਾ ਲਿੰਕ ਵੀ ਜਿਸ ਦੇ ਉਤਰ ਵਿੱਚ ਇਹ ਲਿਖੀ ਸੀ। ਇਹ ਦੋਵੇਂ ਰਾਜੋਆਣਾ ਅਤੇ ਕਨੇਡਾ ਵਿੱਚ ਹੋਏ ਪ੍ਰੋਟੈਸਟ ਨਾਲ ਸੰਬੰਧਿਤ ਪਾਠਕਾਂ ਦੀ ਜਾਣਕਾਰੀ ਲਈ ਪਾ ਰਹੇ ਹਾਂ-ਸੰਪਾਦਕ)

Media must publish the story behind the story

Sikh terrorist shouldn’t be anyone’s hero
http://www.theprovince.com/news/Guest+column+Sikh+terrorist+shouldn+anyone+hero/6375678/story.html


------ ਜੀ,
ਆਪ ਜੀ ਦੇ ਪੱਤਰ ਦਾ ਧੰਨਵਾਦ ਹੈ ਜੀ,
--- ਜੀ ਇਸ ਬਾਰੇ ਮੈਂ ਪਹਿਲਾਂ ਵੀ ਕਈ ਵਾਰੀ ‘ਸਿੱਖ ਮਾਰਗ’ ਤੇ ਲਿਖ ਚੁੱਕਾ ਹਾਂ ਜੀ ਕਿ ਮੈਂ ਅਜੇ ਤੱਕ ਕਿਸੇ ਕੋਲੋਂ ਵੀ ਇੱਕ ਵੀ ਪੈਸਾ ਹਾਲੇ ਤੱਕ ਨਹੀਂ ਲਿਆ ਅਤੇ ਨਾ ਹੀ ਲੈਣ ਦਾ ਕੋਈ ਇਰਾਦਾ ਹੈ। ਤੁਸੀਂ ਆਪਣੇ ਨੇੜੇ ਰਹਿਣ ਵਾਲੇ ਕਿਸੇ ਗਰੀਬ ਸਿੱਖ ਪਰਵਾਰ ਦੇ ਬੱਚੇ ਨੂੰ ਪੜ੍ਹਾਉਣ ਵਿੱਚ ਆਪਣਾ ਯੋਗਦਾਨ ਪਾ ਸਕਦੇ ਹੋ। ਮੇਰੇ ਖਿਆਲ ਮੁਤਾਬਕ ਇਹ ਆਪ ਜੀ ਦੀ ਸਭ ਤੋਂ ਉਤਮ ਸੇਵਾ ਹੋਵੇਗੀ।
ਧੰਨਵਾਦ ਸਹਿਤ,
ਮੱਖਣ ਸਿੰਘ ਪੁਰੇਵਾਲ।
(ਨੋਟ:- ‘ਸਿੱਖ ਮਾਰਗ’ ਨੂੰ ਪੜ੍ਹਨ ਵਾਲੇ ਇੱਕ ਰਿਟਾਇਰਡ ਵਿਆਕਤੀ ਵਲੋਂ ਆਪਣੀ ਕਮਾਈ ਵਿਚੋਂ ਜੋੜੇ ਹੋਏ ਪੈਸੇ ਕੁੱਝ ਚੰਗੇ ਕੰਮਾਂ ਵਾਸਤੇ ਖਰਚਣ ਲਈ ‘ਸਿੱਖ ਮਾਰਗ’ ਨੂੰ ਭੇਜਣ ਲਈ ਆਪਣੀ ਖਾਹਿਸ਼ ਜ਼ਾਹਿਰ ਕੀਤੀ ਸੀ ਜਿਸ ਦੇ ਉਤਰ ਵਿੱਚ ਅਸੀਂ ਇਹ ਪੱਤਰ ਲਿਖਿਆ ਸੀ ਜੋ ਕਿ ਬਾਕੀ ਪਾਠਕਾਂ ਦੀ ਜਾਣਕਾਰੀ ਲਈ ਪਾ ਰਹੇ ਹਾਂ। ਪੱਤਰ ਨਿੱਜੀ ਹੋਣ ਦੇ ਕਾਰਨ ਨਾਮ ਨਹੀਂ ਲਿਖ ਰਹੇ-ਸੰਪਾਦਕ)


(02/04/12)
ਹਰਦੇਵ ਸਿੰਘ, ਜੰਮੂ

ਸਤਿਕਾਰ ਯੋਗ ਪਾਠਕ ਸੱਜਣੋਂ,
ਸਤਿ ਸ਼੍ਰੀ ਅਕਾਲ!
ਦਾਸ ਨੇ ਪਿੱਛਲੇ ਦਿਨਾਂ ਸਿੱਖ ਮਾਰਗ. ਕਾਮ ਤੇ ਗੁਰੂ ਹਰਗੋਬਿੰਦ ਜੀ ਵਲੋਂ ਉਸਾਰੇ ਅਕਾਲ ਤਖ਼ਤ ਦਿਆਂ ਤਸਵੀਰਾਂ ਸਹਿਤ ਦੋ ਪੱਤਰ ਲਿਖੇ ਸੀ ਜਿਨ੍ਹਾਂ ਕਾਰਨ ਅਕਾਲ ਤਖ਼ਤ ਦੇ ਵਿਰੌਧ ਅਤੇ ਅਲੋਪ ਹੋਂਣ ਦੀ ਤਾਨ ਤਰਸ ਯੋਗ ਨਜ਼ਰ ਆਉਂਦੀ ਹੈ। ਸੱਚੀਆਂ ਅਤੇ ਮੁੰਹੋਂ ਬੋਲਦਿਆਂ ਤਸਵੀਰਾਂ ਦੇ ਅੱਗੇ ਕੋਰੀਆਂ ਕਲਪਨਾਵਾਂ ਅਤੇ ਝੂਠ ਦੀ ਕੋਈ ਬਿਸਾਤ ਨਹੀਂ ਬੱਚੀ। ਤਸਵੀਰਾਂ ਹੋਰ ਵੀ ਹਨ ਜਿਨ੍ਹਾਂ ਨੂੰ ਦਾਸ ਫ਼ਿਰ ਕਦੇ ਪਾਠਕਾਂ ਨਾਲ ਸਾਂਝੀਆਂ ਕਰਨ ਦਾ ਜਤਨ ਕਰੇਗਾ।
ਚਲੋ ਇਸ ਤੋਂ ਛੁੱਟ ਇੱਕ ਹੋਰ ਗਲ ਵੀ ਵਿਚਾਰ ਲਈਏ।
ਰਾਜਨੀਤੀ ਵਿੱਚ ਇੱਕ ਸਿਧਾਂਤ ਕੰਮ ਕਰਦਾ ਹੈ। ਉਹ ਇਹ ਕਿ ਜਿਸ ਸੱਚ ਨੂੰ ਝੂਠਲਾਇਆ ਨਾ ਜਾ ਸਕੇ ਉਸ ਬਾਰੇ ਸ਼ੰਕੇ ਪੈਦਾ ਕਰ ਦੇਉ। ਸਿੱਖੀ ਦੇ ਮੁੱਡਲੇ ਅਸੂਲਾਂ ਬਾਰੇ ਪਿੱਛਲੇ 10-15 ਕੁ ਸਾਲਾਂ ਤੋਂ ਇਸੇ ਹਥਿਆਰ ਨੂੰ ਵਰਤਿਆ ਜਾ ਰਿਹਾ ਹੈ। ਇਹ ਹਥਿਆਰ ਇੱਕ ਪ੍ਰਕਾਰ ਦਾ ‘ਵਾਯਰਸ’ ਹੈ ਜਿਸ ਨੇ ਕੁੱਝ ਸੱਜਣਾ ਨੂੰ ਸੰਕ੍ਰਮਿਤ (ਇਨਫ਼ੈਕਟੱਡ) ਕੀਤਾ ਹੋਇਆ ਹੈ। ਇਸ ਵਾਯਰਸ ਦੇ ਸ਼ਿਕਾਰ ਹੋਏ ਕੁੱਝ ਸੱਜਣਾਂ ਨੂੰ ਅਪਣੀ ਇਸ ਬਿਮਾਰੀ ਦਾ ਪਤਾ ਵੀ ਨਹੀਂ। ਖ਼ੈਰ ਕਈਂ ਸੱਜਣ ਛੱਡੇ ਗਏ ਇਸ ਵਾਯਰਸ ਤੋਂ ਸੁਚੇਤ ਹੋ ਗਏ ਹਨ।
ਹਰਦੇਵ ਸਿੰਘ, ਜੰਮੂ
02. 04. 2012


(01/04/12)
ਤੱਤ ਗੁਰਮਤਿ ਪਰਿਵਾਰ

ਭਾਈ ਰਾਜੋਆਣੇ ਦੇ ਮਸਲੇ ਵਿਚ ਉੱਠੀ ਕੌਮੀ ਲਹਿਰ ਵਿਚ ਰਿਹਾ ਬ੍ਰਾਹਮਣਵਾਦ ਭਾਰੂ:

“ਸਚੁ ਸੁਣਾਇਸੀ ਸਚ ਕੀ ਬੇਲਾ”

(ਤੱਤ ਗੁਰਮਤਿ ਪਰਿਵਾਰ)

ਭਾਈ ਬਲਵੰਤ ਸਿੰਘ ਰਾਜੋਆਣੇ ਨੂੰ ਫਾਂਸੀ ਦੀ ਤਾਰੀਖ ਤੈਅ ਹੋਣ ਤੋਂ ਬਾਅਦ ਸਿੱਖ ਕੌਮ ਵਿਚ ਇਕ ਲਹਿਰ ਪੈਦਾ ਹੋ ਗਈ। ਭਾਈ ਰਾਜੋਆਣੇ ਸਮੇਤ ਸਿੱਖ ਖਾੜਕੂਆਂ ਨੂੰ ਭਿਆਨਕ ਲੰਮੀਆਂ ਸਜਾਵਾਂ ਅਤੇ ਸਿੱਖ ਕਤਲੇਆਮ ਦੇ ਦੋਸ਼ੀਆਂ ਦਾ ਸ਼ਰੇਆਮ ਘੁੰਮਣਾ ਭਾਰਤੀ ਨਿਆਂ ਪ੍ਰਣਾਲੀ ਦੀ ਨਿਰਪੱਖਤਾ ਦੇ ਦਾਅਵੇ ’ਤੇ ਇਕ ਵੱਡਾ ਪ੍ਰਸ਼ਨ ਚਿੰਨ੍ਹ ਹੈ। ਇਸ ਮਸਲੇ ’ਤੇ ਕੌਮ ਦਾ ਇਕਮੁੱਠ ਹੋ ਕੇ ਲਹਿਰ ਚਲਾਣਾ ਵੀ ਇੱਕ ਚੰਗਾ ਸੰਕੇਤ ਹੈ। ਰੋਜ਼ਾਨਾ ਸਪੋਕਸਮੈਨ

ਸਮੇਤ ਕੁਝ ਅਖਬਾਰਾਂ ਵਲੋਂ ਇਸ ਮਸਲੇ ਦੀ ਪੂਰੀ ਕਵਰੇਜ ਅਤੇ ਆਪਣੇ ਸੰਪਾਦਕੀਆਂ ਰਾਹੀਂ ਦਿੱਤਾ ਸਮਰਥਨ ਵੀ ਪ੍ਰਸ਼ੰਸਾ ਦਾ ਪਾਤਰ ਹੈ, ਜਦਕਿ ਨੈਸ਼ਨਲ ਮੀਡੀਆ ’ਤੇ ਭਾਰੂ ਭਗਵਾਂ ਲਾਬੀ ਨੇ ਇਸ ਅਹਿਮ ਮੁੱਦੇ ਨੂੰ ਬਹੁਤ ਹੱਦ ਤੱਕ ਨਜ਼ਰਅੰਦਾਜ਼ ਕਰੀ ਰੱਖਿਆ। ਹੋਰ ਵੀ ਸਾਰੀਆਂ ਪੰਥਕ ਧਿਰਾਂ ਨੇ ਇਸ ਸੰਬੰਧੀ ਬਹੁਤ ਸਰਗਰਮੀ ਨਾਲ ਆਪਣਾ ਯੋਗਦਾਨ ਪਾਇਆ। ਨਤੀਜਤਨ ਲੋਕ ਭਾਵਨਾਵਾਂ ਦੇ ਪ੍ਰਭਾਵ ਹੇਠ, ਆਪਣੇ ਰਾਜਨੀਤਕ ਸਵਾਰਥ ਵੱਲ ਵੇਖਦੇ ਹੋਏ, ਅਕਾਲੀ ਸਰਕਾਰ ਨੇ ਵੀ ਰਾਜੋਆਣਾ ਦੀ ਫਾਂਸੀ ਫਿਲਹਾਲ ਟਲਵਾਉਣ ਲਈ ਸਰਗਰਮੀ ਵਿਖਾਈ, ਕਿਉਂਕਿ ਇਸ ਮਸਲੇ ’ਤੇ ਪੰਜਾਬ ਕਾਂਗਰਸ ਨੇ ਵੀ ਫਾਂਸੀ ਦੇ ਵਿਰੁਧ ਸਟੈਂਡ ਲੈ ਲਿਆ ਸੀ। ਫੇਰ ਵੀ ਬਾਦਲ ਸਰਕਾਰ ਦੀ ਵੀ ਇਸ ਮਸਲੇ ’ਤੇ ਤਾਰੀਫ ਕੀਤੀ ਜਾ ਸਕਦੀ ਹੈ, ਜਿਨ੍ਹਾਂ ਨੇ ਇਸ ਮਸਲੇ ਨੂੰ ਰਾਸ਼ਟਰਪਤੀ ਕੌਲ ਉਠਾਇਆ। ਜੇ ਪ੍ਰਕਾਸ਼ ਸਿੰਘ ਬਾਦਲ ਵਕਤੀ ਰਾਜਨੀਤਕ ਸੁਆਰਥਾਂ ਦੇ ਪ੍ਰਭਾਵ ਤੋਂ ਉਪਰ ਉੱਠ ਕੇ ਕੁੱਝ ਕਰਨ ਲਈ ਸੁਹਿਰਦ ਹਨ ਤਾਂ ਉਨ੍ਹਾਂ ਨੂੰ ਰਾਜੋਆਣਾ ਸਮੇਤ ਉਨ੍ਹਾਂ ਸਾਰਿਆਂ ਸਿੱਖਾਂ ਨੂੰ ਰਿਹਾ ਕਰਵਾਉਣ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ, ਜੋ 1984 ਸਾਕੇ ਨਾਲ ਸੰਬੰਧਿਤ ਸੰਘਰਸ਼ ਕਾਰਨ ਆਪਣੀਆਂ ਉਮਰਾਂ ਜੇਲਾਂ ਵਿਚ ਗਾਲ ਰਹੇ ਹਨ।

ਪੰਜਾਬ ਦਾ ਮਾਹੌਲ਼ ਸ਼ਾਂਤ ਹੈ ਅਤੇ ਐਸੇ ਸੁਹਿਰਦ ਕਦਮ ਹੀ ਸਿੱਖਾਂ ਦਾ ਵਿਸ਼ਵਾਸ ਜਿੱਤਣ ਵਿਚ ਕਾਰਗਰ ਸਾਬਿਤ ਹੋ ਸਕਦੇ ਹਨ। ਪਰ ਪੰਜਾਬ ਵਿਚ ਸ਼ਿਵ-ਸੈਨਾ ਵਲੋਂ ਸਿੱਖ ਭਾਵਨਾਵਾਂ ਦਾ ਵਿਰੋਧ ਕਰਕੇ ਪੈਦਾ ਕੀਤੀ ਜਾ ਰਹੀ ਭੜਕਾਹਟ ਉਪਰੰਤ ਪੁਲਿਸ ਵਲੋਂ ਕੀਤੀ ਫਾਇਰੰਗ ਵਿਚ ਕੁਝ ਨੌਜਵਾਨਾਂ ਦੀ ਹੋਈ ਮੌਤ ਪੰਜਾਬ ਸਰਕਾਰ ਦੇ ਇਰਾਦਿਆਂ ’ਤੇ ਸ਼ੱਕ ਪੈਦਾ ਕਰਦੀ ਹੈ।

ਭਾਈ ਰਾਜੋਆਣਾ ਦੀ ਫਾਂਸੀ ’ਤੇ ਲੱਗੀ ਰੋਕ ਆਰਜ਼ੀ ਹੈ। ਕੁਝ ਜਾਣਕਾਰ ਧਿਰਾਂ ਵਲੋਂ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਇਹ ਆਰਜ਼ੀ ਰੋਕ ਕੌਮ ਵਿਚ ਪੈਦਾ ਹੋਏ ਰੋਸ ਨੂੰ ਸ਼ਾਂਤ ਕਰਕੇ ਚੁੱਪ-ਚੁੱਪੀਤੇ ਫਾਂਸੀ ਦੇਣ ਦੀ ਇਕ ਨਾਪਾਕ ਸਾਜ਼ਿਸ਼ ਵੀ ਹੋ ਸਕਦੀ ਹੈ, ਕਿਉਂਕਿ ਭਾਈ ਸੁਖੇ-ਜਿੰਦੇ ਦੀ ਵਾਰੀ ਵੀ ਇੱਦਾਂ ਹੀ ਕੀਤਾ ਗਿਆ ਸੀ। ਜੇ ਐਸਾ ਕੁਝ ਹੋਇਆ ਤਾਂ ਇਹ ਪੰਥ ਦੇ ਸੁਚੇਤ ਤਬਕੇ ਦੇ ਇਸ ਯਕੀਨ ਨੂੰ ਹੋਰ ਪੱਕਾ ਕਰ ਦੇਵੇਗਾ ਕਿ ਬਾਦਲ (ਸਰਕਾਰ) ਆਰ. ਐਸ. ਐਸ. ਦੇ ਇਸ਼ਾਰੇ ’ਤੇ ਹੁਣ ਪੰਜਾਬ ਅਤੇ ਸਿੱਖ ਕੌਮ ਦੇ ਵਿਰੁਧ ਹੀ ਕੰਮ ਕਰਦੀ ਹੈ। ਇਸ ਅੰਦੇਸ਼ੇ ਨੂੰ ਝੂਠਲਾਉਣ ਲਈ ਬਾਦਲ ਨੂੰ ਆਪਣੀ ਪੂਰਨ ਬਹੁਮਤ ਵਾਲੀ ਸਰਕਾਰ ਵਲੋਂ ਸੁਹਿਰਦਤਾ ਨਾਲ ਘੱਟੋ-ਘੱਟ ਪੰਜਾਬ ਵਿਚਲੀਆਂ ਜੇਲਾਂ ਵਿਚ ਬੰਦ ਸਿੱਖ ਸੰਘਰਸ਼ ਨਾਲ ਜੁੜੇ ਅਤੇ ਲੰਮੀਆਂ ਜੇਲ੍ਹਾਂ ਕੱਟ ਚੁੱਕੇ ਕੈਦੀਆਂ ਨੂੰ ਰਿਹਾ ਕਰਨ ਲਈ ਤੁਰੰਤ ਠੋਸ ਕਦਮ ਚੁੱਕਣੇ ਚਾਹੀਦੇ ਹਨ ਅਤੇ ਬਾਕੀਆਂ ਦੀ ਰਿਹਾਈ ਲਈ ਕੇਂਦਰ ਸਰਕਾਰ ਨਾਲ ਰਾਬਤਾ ਕਾਇਮ ਕਰਨਾ ਚਾਹੀਦਾ ਹੈ।

ਭਾਈ ਰਾਜੋਆਣਾ ਦੇ ਮਸਲੇ ’ਤੇ ਸਾਰੀ ਕੌਮ ਵਲੋਂ ਇਕ ਸਾਂਝੀ ਆਵਾਜ ਬੁਲੰਦ ਕਰਨ ਨਾਲ ਰਾਜੋਆਣਾ ਦੀ ਫਾਂਸੀ ਫਿਲਹਾਲ ਟੱਲ ਗਈ। ਇਸ ਆਰਜ਼ੀ ਕਾਮਯਾਬੀ ਲਈ ਇਸ ਲਹਿਰ ਨਾਲ ਜੁੜੀਆਂ ਸਾਰੀਆਂ ਸੁਹਿਰਦ ਧਿਰਾਂ ਵਧਾਈ ਦੀਆਂ ਪਾਤਰ ਹਨ। ਜੇ ਇਸ ਮਸਲੇ ’ਤੇ ਐਸੀ ਕੌਮੀ ਏਕਤਾ ਕਾਰਨ ਭਾਈ ਰਾਜੋਆਣਾ ਸਮੇਤ ਸਿੱਖ ਸੰਗਠਨਾਂ ਨਾਲ ਜੁੜੇ ਸਾਰੇ ਨੌਜਵਾਨਾਂ ਦੀ ਰਿਹਾਈ ਕਰਵਾਉਣ ਲਈ ਇਹ ਸਾਝੀ ਕੌਮੀ ਲਹਿਰ ਕਾਮਯਾਬ ਹੋਵੇਗੀ, ਇਹੀ ਆਸ ਹੈ। ਕੌਮ ਨੂੰ ਹਰ ਮਸਲੇ ’ਤੇ ਐਸੀ ਏਕਤਾ ਦਾ ਪ੍ਰਗਟਾਵਾ ਕਰਨਾ ਚਾਹੀਦਾ ਹੈ। ਮੁੱਢਲੇ ਮਨੁੱਖੀ ਅਧਿਕਾਰਾਂ ਦੇ ਹੱਕ ਵਿਚ ਭਾਈ ਰਾਜੋਆਣਾ ਵਲੋਂ ਵਿਖਾਈ ਜਾ ਰਹੀ ਦਲੇਰੀ ਅਤੇ ਪੰਥ ਪ੍ਰਸਤੀ ’ਤੇ ਕੌਮ ਸਮੇਤ ਸਾਰੀ ਮਨੁੱਖਤਾ ਨੂੰ ਮਾਣ ਹੈ।

ਇਸ ਲਹਿਰ ਵਿਚਲੇ ਠੋਸ ਬ੍ਰਾਹਮਣਵਾਦੀ ਅੰਸ਼ਾਂ ਦੀ ਗੁਰਮਤਿ ਪੜਚੋਲ:

ਇਸ ਵਿਚ ਕੋਈ ਸ਼ੱਕ ਨਹੀਂ ਕਿ ਭਾਈ ਰਾਜੋਆਣਾ ਦੇ ਮਸਲੇ ਕਾਰਨ ਉੱਠੀ ਲਹਿਰ ਨੇ ਸਮੁੱਚੀ ਕੌਮ ਨੇ ਏਕਤਾ ਦੀਆਂ ਸੰਭਾਵਨਾਵਾਂ ਦਾ ਆਧਾਰ ਪੈਦਾ ਕੀਤਾ, ਜੋ ਇਕ ਬਹੁਤ ਹੀ ਚੰਗਾ ਸੰਕੇਤ ਹੈ। ਪਰ ਇਸ ਹਕੀਕਤ ਨੂੰ ਵੀ ਝੂਠਲਾਇਆ ਨਹੀਂ ਜਾ ਸਕਦਾ ਕਿ ਇਹ ਲਹਿਰ ਸ਼ੁਰੂ ਤੋਂ ਹੀ ਬ੍ਰਾਹਮਣਵਾਦ ਅਤੇ ਪੁਜਾਰੀਵਾਦ ਦੇ ਰੰਗ ਵਿਚ ਰੰਗੀ ਹੋਈ ਹੈ। ਇਸ ਅਹਿਮ ਪੱਖ ਨੂੰ ਲਗਭਗ ਸਾਰੀਆਂ ਪੰਥਕ ਧਿਰਾਂ ਨੇ ਅਣਗੌਲਿਆ ਕਰੀ ਰੱਖਿਆ। ਜਦਕਿ ਸਿੱਖ ਕੌਮ ਨਾਲ ਸੰਬਧਿਤ ਕਿਸੇ ਵੀ ਲਹਿਰ ਦਾ ‘ਗੁਰਮਤਿ’ (ਸ਼ਬਦ ਗੁਰੂ ਗ੍ਰੰਥ ਸਾਹਿਬ ਜੀ) ਤੋਂ ਸੇਧਿਤ ਹੋਣਾ ਅਤਿ ਜ਼ਰੂਰੀ ਹੈ। ‘ਤੱਤ ਗੁਰਮਤਿ ਪਰਿਵਾਰ’ ਦਾ ਮੁੱਖ ਮਕਸਦ ਹੀ ਨਿਰੋਲ ਗੁਰਮਤਿ ਦੀ ਸੇਧ ਵਿਚ ਸਿੱਖ ਸਮਾਜ ਵਿਚ ਘਰ ਕਰ ਚੁੱਕੇ ਬ੍ਰਾਹਮਣਵਾਦ/ਪੁਜਾਰੀਵਾਦ ਦੀ ਪਛਾਣ ਕਰਕੇ, ਖਰਾ ਸੱਚ ਸਾਹਮਣੇ ਲਿਆ ਕੇ ਅਪਣਾਉਂਦੇ ਹੋਏ ਸਿੱਖ ਸਮਾਜ ਸਮੇਤ ਸਮੁੱਚੀ ਲੋਕਾਈ ਤੱਕ ਪਹੁੰਚਾਉਣਾ ਹੈ।

ਇਸੇ ਮਕਸਦ ’ਤੇ ਨਜ਼ਰ ਰੱਖਦੇ ਹੋਏ ਅਸੀਂ ਇਸ ਲਹਿਰ ਨਾਲ ਜੁੜੇ ਬ੍ਰਾਹਮਣਵਾਦੀ ਅਤੇ ਪੁਜਾਰੀਵਾਦੀ ਅੰਸ਼ਾਂ ਬਾਰੇ ਪੜਚੋਲ ਕਰ ਰਹੇ ਹਾਂ ਤਾਂ ਕਿ ਇਸ ਲਹਿਰ ਦੇ ਆਗੂ (ਜੇ ਸੁਚੇਤ ਹੋਣ ਤਾਂ) ਇਨ੍ਹਾਂ ਪੱਖਾਂ ਤੋਂ ਪੜਚੋਲ ਕਰ ਸਕਣ।

ਇਸ ਲਹਿਰ ਦਾ ਧੁਰਾ ਹੈ ਭਾਈ ਬਲਵੰਤ ਸਿੰਘ ਰਾਜੋਆਣਾ। ਇਸ ਵਿਚ ਕੋਈ ਦੋ ਰਾਇ ਨਹੀਂ ਕਿ ਭਾਈ ਰਾਜੋਆਣਾ ਵਿਚ ਦਲੇਰੀ ਦਾ ਗੁਣ ਕੁੱਟ-ਕੁੱਟ ਕੇ ਭਰਿਆ ਹੈ, ਜਿਸ ਕਾਰਨ ਉਹ ਮੌਤ ਨੂੰ ਵੀ ਖਿੜੇ ਮੱਥੇ ਸਵੀਕਾਰ ਕਰਦੇ ਹਨ। ਉਨ੍ਹਾਂ ਵਿਚ ਪੰਥ ਦਰਦ ਵੀ ਠਾਠਾਂ ਮਾਰਦਾ ਹੈ। ਪਰ ਜਿਥੋਂ ਤੱਕ ਗੁਰਮਤਿ ਸਿਧਾਂਤਾਂ ਦੀ ਸੋਝੀ ਅਤੇ ਉਨ੍ਹਾਂ ’ਤੇ ਪਹਿਰਾ ਦੇਣ ਦੀ ਗੱਲ ਹੈ, ਇਸ ਪੱਖੋਂ ਭਾਈ ਰਾਜੋਆਣਾ ਦੀ ਸੋਚ ਗੁਰਮਤਿ ਦੀ ਥਾਂ ਸੰਪਰਦਾਇਕਤਾ ਦੇ ਪ੍ਰਭਾਵ ਹੇਠ ਲਗਦੀ ਹੈ। ਹੁਣ ਤੱਕ ਸਾਹਮਣੇ ਆਏ ਉਨ੍ਹਾਂ ਦੇ ਬਿਆਨਾਂ ਦੇ ਕਈਂ ਅੰਸ਼ ਸੰਪਰਦਾਈ (ਬ੍ਰਾਹਮਣਵਾਦੀ) ਸੋਚ ਦਾ ਪ੍ਰਗਟਾਵਾ ਕਰਦੇ ਹਨ।

ਜਿਥੋਂ ਤੱਕ ਮੌਤ ਨੂੰ ਟਿੱਚ ਜਾਣਨ ਜਿਹੀ ਦਲੇਰੀ ਦੇ ਗੁਣ ਦੀ ਗੱਲ ਹੈ, ਦੁਨੀਆਵੀ ਘਟਨਾਕ੍ਰਮ ਦੀ ਪੜਚੋਲਾਤਮਕ ਜਾਣਕਾਰੀ ਰੱਖਣ ਵਾਲਾ ਹਰ ਸੁਚੇਤ ਮਨੁੱਖ ਜਾਣਦਾ ਹੈ ਕਿ ਕਿਸੇ ਖਾਸ ਮਕਸਦ (ਮਿਸ਼ਨ) ਦੀ ਪ੍ਰਾਪਤੀ ਲਈ ਜਨੂੰਨ ਦੀ ਹੱਦ ਤੱਕ ਪ੍ਰੇਰਿਤ ਮਨੁੱਖ ਐਸੀ ਦਲੇਰੀ ਅਨੇਕਾਂ ਵਾਰ ਵਿਖਾਉਂਦੇ ਰਹੇ ਹਨ। ਇਹ ਪਹੁੰਚ ਸਿਰਫ ਸਿੱਖਾਂ ਵਿਚ ਹੀ ਨਹੀਂ, ਅਨੇਕਾਂ ਹੋਰ ਮੱਤਾਂ ਵਿਚ ਵੀ ਮਿਲਦੀ ਹੈ। ਭਗਤ ਸਿੰਘ ਦੀ ਮਿਸਾਲ ਸਭ ਦੇ ਸਾਹਮਣੇ ਹੈ। ਉਸ ਬਾਰੇ ਕਿਹਾ ਜਾਂਦਾ ਹੈ ਕਿ ਉਹ ਕਿਸੇ ਪ੍ਰਚਲਿਤ ਧਾਰਮਿਕ ਮੱਤ ਨੂੰ ਨਹੀਂ ਮੰਨਦਾ ਸੀ (ਭਾਵ

ਨਾਸਤਿਕ ਸੀ)। ਪਰ ਫੇਰ ਵੀ ਉਸ ਦੇ ਖਿੜੇ ਮੱਥੇ ਫਾਂਸੀ ਦੇ ਰੱਸੇ ਨੂੰ ਚੁੰਮ ਲਿਆ। ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ 9/11 ਨੂੰ ਹਵਾਈ ਜਹਾਜਾਂ ਵਿਚ ਪਾਇਲਟ ਬਣ ਕੇ ਅਮਰੀਕਾ ਵਿਚਲੀਆਂ ਦੋ ਉੱਚੀਆਂ ਇਮਾਰਤਾਂ ਨੂੰ ਮਿੱਟੀ ਵਿਚ ਮਿਲਾਉਂਦੇ ਹੋਏ ਆਪਣੀ ਜਾਨ ਦੀ ਬਾਜ਼ੀ ਲਾ ਦੇਣ ਨੌਜਵਾਨਾਂ ਵਿਚ ਵੀ ਕਿਸੇ ਮਕਸਦ ਪ੍ਰਤੀ ਜਨੂੰਨ ਕਾਰਨ ‘ਦਲੇਰੀ’ ਦਾ ਗੁਣ ਮੌਜੂਦ ਸੀ। ਅਨੇਕਾਂ ਮੱਤਾਂ ਦੇ ਲੋਕਾਂ ਵਲੋਂ ਕੌਮੀ ਸੰਘਰਸ਼ ਦੌਰਾਣ ਮਾਨਵ ਬੰਬ ਬਨਣ ਦੀਆਂ ਆਏ ਦਿਨ ਹੁੰਦੀਆਂ ਘਟਨਾਵਾਂ ਵੀ ਉਨ੍ਹਾਂ ਵਿਚਲੇ ਦਲੇਰੀ (ਮੌਤ ਨੂੰ ਟਿੱਚ ਜਾਣਨ) ਦੇ ਗੁਣ ਨੂੰ ਉਜਾਗਰ ਕਰਦੀਆਂ ਹਨ। ਕਹਿਣ ਦਾ ਭਾਵ ਹੈ ਕਿ ਕਿਸੇ ਮਕਸਦ ਲਈ ਜਨੂੰਨ ਦੀ ਹੱਦ ਤੱਕ ਪ੍ਰੇਰਿਤ ਹੋ ਕੇ ਮੌਤ ਨੂੰ ਖਿੜੇ ਮੱਥੇ ਗਲੇ ਲਾ ਲੈਣ ਦਾ ਗੁਣ ਲਗਭਗ ਹਰ ਮੱਤ ਵਿਚ ਪਾਇਆ ਜਾਂਦਾ ਹੈ। ਹਾਂ ਕਿਸੇ ਕੌਮ ਵਿਚ ਐਸੇ ਆਸ਼ਿਕ ਘੱਟ ਹੋ ਸਕਦੇ ਹਨ, ਕਿਸੇ ਵਿਚ ਵੱਧ। ਦਲੇਰੀ ਦੇ ਹਰ ਐਸੇ ਪ੍ਰਗਟਾਵੇ ਦੇ ਠੀਕ ਜਾਂ ਗਲਤ ਹੋਣ ਦੀ ਕਸਵੱਟੀ ਇਸ ਗੱਲ ’ਤੇ ਨਿਰਭਰ ਕਰਦੀ ਹੈ, ਉਸ ਦਾ ਮਨੁੱਖਤਾ ਨੂੰ ਨੁਕਸਾਨ ਹੋਇਆ ਜਾਂ ਫਾਇਦਾ। ਮਿਸਾਲ ਲਈ 9/11 ਨੂੰ ਅਮਰੀਕਾ ਵਿਚਲੇ ਆਤੰਕੀ ਹਮਲੇ ਨੇ ਉਨ੍ਹਾਂ ਹਜ਼ਾਰਾਂ ਮਾਸੂਮ ਲੋਕਾਂ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ, ਜਿਨ੍ਹਾਂ ਦਾ ਅਮਰੀਕਾ ਦੀਆਂ ਵਧੀਕੀਆਂ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਘੱਟੋ-ਘੱਟ ਗੁਰਮਤਿ ਦੀ ਸੇਧ ਤਾਂ ਐਸੇ ਵਰਤਾਰੇ ਨੂੰ ਗਲਤ ਹੀ ਮੰਨਦੀ ਹੈ। ਜਿਥੋਂ ਤੱਕ ਭਾਈ ਰਾਜੋਆਣੇ ਦੇ ਮਸਲੇ ਦੀ ਗੱਲ ਹੈ, ਉਹ ਇਸ ਪੱਖ ਤੋਂ ਸੁਰਖਰੂ ਹੈ, ਕਿਉਂਕਿ ਆਮ ਮੰਨੇ ਜਾਂਦੇ ਸੱਚ ਅਨੁਸਾਰ ਬੇਅੰਤ ਸਿੰਘ-ਕੇ. ਪੀ. ਐਸ. ਗਿੱਲ ਦੀ ਜੋੜੀ ਪੰਜਾਬ ਦੇ ਸਿੱਖ ਨੌਜਵਾਨਾਂ ਦੇ ਪੁਲਿਸ ਕਤਲੇਆਮ ਦਾ ਮੁੱਖ ਕਾਰਨ ਸੀ। ਸੋ ਇਹ ਬੇਅੰਤ ਸਿੰਘ ਦਾ ਕਤਲ ਕਿਸੇ ਬਦਲਾ ਲੈਣ ਲਈ ਨਹੀਂ, ਬਲਕਿ ਸਿੱਖ ਨੌਜਵਾਨਾਂ ਦੇ ਪੁਲਿਸ ਵਲੋਂ ਕਤਲੇਆਮ ਨੂੰ ਰੋਕਣ ਦੇ ਮਕਸਦ ਨਾਲ ਕੀਤਾ ਗਿਆ ਸੀ।

ਗੱਲ ਕਰਦੇ ਹਾਂ ਭਾਈ ਰਾਜੋਆਣੇ ਦੀ ਸੋਚ ਵਿਚਲੇ ਬ੍ਰਾਹਮਣਵਾਦੀ ਅੰਸ਼ਾਂ ਦੀ:

ਜੇ ਕੋਈ ਆਮ ਆਦਮੀ ਬ੍ਰਾਹਮਣੀ ਸੋਚ ਰੱਖਦਾ ਹੈ ਤਾਂ ਉਸ ਦਾ ਪ੍ਰਭਾਵ ਖੇਤਰ ਸੀਮਿਤ ਹੁੰਦਾ ਹੈ। ਪਰ ਜੇ ਕਿਸੇ ਲਹਿਰ ਦਾ ਹੀਰੋ (ਆਗੂ) ਐਸਾ ਕਰੇ ਤਾਂ ਉਸ ਦੀ ਪੜਚੋਲ ਫੌਰਨ ਜ਼ਰੂਰੀ ਬਣ ਜਾਂਦੀ ਹੈ, ਕਿਉਂਕਿ ਲਹਿਰ ਨਾਲ ਜੁੜੇ ਲੋਕਾਂ ਲਈ ਉਹ ‘ਰੋਲ ਮਾਡਲ’ (ਪ੍ਰੇਰਣਾਸ੍ਰੋਤ) ਬਣ ਜਾਂਦਾ ਹੈ। ਇਸ ਲਹਿਰ ਵਿਚੋਂ ਉੱਠ ਰਹੇ ਜ਼ਜਬਾਤੀ ਨਾਹਰੇ “ਰਾਜੋਆਣੇ ਤੇਰੀ ਸੋਚ ਤੇ, ਪਹਿਰਾ ਦਿਆਂਗੇ ਠੋਕ ਕੇ” ਵੀ ਇਸ ਦੀ ਮਿਸਾਲ ਹੈ। ਜਦਕਿ ਸਿੱਖ ਕੌਮ ਨਾਲ ਜੁੜੀ ਹਰ ਲਹਿਰ ਦਾ ਨਾਅਰਾ ਕੁਝ ਇਸ ਤਰ੍ਹਾਂ ਹੋਣਾ ਚਾਹੀਦਾ ਹੈ:

“ਗੁਰਮਤਿ ਦੀ ਸੋਚ (ਸੇਧ) ’ਤੇ, ਪਹਿਰਾ ਦਿਆਂਗੇ ਠੋਕ ਕੇ”

ਕਿਉਂਕਿ ਕਿਸੇ ਇਕ ਆਗੂ ਦੀ ਸੋਚ ਪੂਰੀ ਤਰ੍ਹਾਂ ਗੁਰਮਤਿ ਅਨੁਸਾਰੀ ਹੋਣਾ ਬਹੁਤ ਮੁਸ਼ਕਿਲ ਹੈ। ਹੁਣ ਤੱਕ ਤਾਂ ਐਸਾ ਕੋਈ ਆਗੂ/ਰੋਲ ਮਾਡਲ ਆਧੁਨਿਕ ਸਮੇਂ ਵਿਚ ਸਾਹਮਣੇ ਨਹੀਂ ਆਇਆ। ਐਸੇ ਨਾਅਰੇ ਅਕਸਰ ਗੁਰਮਤਿ ਨੂੰ ਅਣਦੇਖਿਆ ਕਰਕੇ ਵਕਤੀ ਤੌਰ ’ਤੇ ਪੈਦਾ ਹੋਏ ਜ਼ਜਬਾਤਾਂ ਦਾ ਪ੍ਰਗਟਾਵਾ ਹੀ ਹੁੰਦੇ ਹਨ। ਐਸੇ ਨਾਅਰੇ ਲੋਕਾਈ ਦੇ ‘ਸਿਧਾਂਤ-ਪ੍ਰਸਤ’ ਹੋਣ ਦੀ ਥਾਂ ‘ਸ਼ਖਸੀਅਤ-ਪ੍ਰਸਤ’ ਹੋਣ ਦਾ ਸੁਨੇਹਾ ਹੀ ਦਿੰਦੇ ਹਨ। ਗੱਲ ਚੱਲ ਰਹੀ ਸੀ ਭਾਈ ਰਾਜੋਆਣਾ ਸੀ ਸੋਚ ਵਿਚਲੇ ਬ੍ਰਾਹਮਣਵਾਦੀ ਅੰਸ਼ਾਂ ਦੀ। ਭਾਈ ਰਾਜੋਆਣਾ ਵਲੋਂ ਕੀਤੀ ਵਸੀਅਤ ਦੇ ਇਹ ਅੰਸ਼ ਇਸ ਪੱਖੋ ਪੜਚੋਲ ਮੰਗਦੇ ਹਨ।

1. ਮੇਰੀਆਂ ਅੱਖਾਂ (ਫਾਂਸੀ ਤੋਂ ਬਾਅਦ) ਦਰਬਾਰ ਸਾਹਿਬ ਵਿਚਲੇ ਇਕ ਸੂਰਮੇ ਰਾਗੀ ਸਿੰਘ ਨੂੰ ਦਾਨ ਕਰ ਦਿਤੀਆਂ ਜਾਣ ਤਾਂ ਕਿ ਉਨ੍ਹਾਂ ਅੱਖਾਂ ਰਾਹੀਂ ਮੈਂ ਪਵਿੱਤਰ ਦਰਬਾਰ ਸਾਹਿਬ ਦੇ ਦਰਸ਼ਨ ਦੀਦਾਰੇ ਕਰਦਾ ਰਹਾਂ।

ਪੜਚੋਲ: ਭਾਈ ਰਾਜੋਆਣਾ ਵਲੋਂ ਫਾਂਸੀ ਤੋਂ ਬਾਅਦ ਸ਼ਰੀਰ ਦੇ ਅੰਗ ਦਾਨ ਕਰਨ ਦੀ ਸੋਚ ਗੁਰਮਤਿ ਦੀ ਸੇਧ ਵਿਚ ਹੈ। ਪਰ ਕਿਸੇ ਰਾਗੀ ਨੂੰ ਸਿਰਫ ਇਸ ਕਰਕੇ ਅੱਖਾਂ ਦਾਨ ਕਰਨ ਦੀ ਇੱਛਾ ਕਿ ਕਿਸੇ ਥਾਂ (ਬਿਲਡਿੰਗ) ਖਾਸ ਦੇ ਦਰਸ਼ਨ ਹੁੰਦੇ ਰਹਿਣ ਵਾਲੀ ਸੋਚ ਗੁਰਮਤਿ ਅਨੁਸਾਰੀ ਨਹੀਂ। ਗੁਰਮਤਿ ਕਿਸੇ ਥਾਂ ਵਿਸ਼ੇਸ਼ ਦੇ ਪਵਿੱਤਰ ਮੰਨਣ ਦੀ ਸੋਚ ਦੀ ਪ੍ਰੋੜਤਾ ਨਹੀਂ, ਖਿਲਾਫਤ ਕਰਦੀ ਹੈ। ਗੁਰਬਾਣੀ ਵਿਚ ਥਾਂ-ਥਾਂ ਤੀਰਥ ਯਾਤਰਾਵਾਂ/ਇਸ਼ਨਾਨਾਂ ਦਾ ਖੰਡਨ ਕਿਸੇ ਥਾਂ ਜਾਂ ਬਿਲਡਿੰਗ ਦੇ ‘ਪਵਿੱਤਰ’ ਮੰਨਣ ਦੀ ਸੋਚ ਨੂੰ ਭਰਮ (ਗਲਤ) ਦੱਸਦੀ ਹੈ। ਦਰਬਾਰ ਸਾਹਿਬ ਕੰਪਲੈਕਸ ਦੀ ਉਸਾਰੀ ਕੌਮ ਦੇ ਇਕ ਕੇਂਦਰ ਵਜੋਂ ਕੀਤੀ ਗਈ ਸੀ ਨਾ ਕਿ ਕਿਸੇ ਤੀਰਥ ਵਾਂਗੂ। ਭਾਈ ਰਾਜੋਆਣੇ ਦੀ ਵਸੀਅਤ ਦੇ ਇਹ ਅੰਸ਼ ਆਮ ਸਿੱਖ ਮਾਨਸਿਕਤਾ ਵਿਚ ਘਰ ਕਰ ਚੁੱਕੇ ਉਸ ਬ੍ਰਾਹਮਣਵਾਦ ਦਾ ਪ੍ਰਗਟਾਵਾ ਹਨ, ਜੋ ਬ੍ਰਾਹਮਣੀ ਤੀਰਥਾਂ ਨੂੰ ਰੱਦ ਕਰਕੇ ਆਪਣੇ ਨਵੇਂ ਤੀਰਥ ਘੱੜ ਲੈਣ ਦੀ ਸੋਚ ਹੈ। ਇਹ ਵੀ ਅਫਸੋਸਜਨਕ ਹਕੀਕਤ ਹੈ ਕਿ ਕੌਮ ਨੇ ਕੇਂਦਰ ਦੇ ਤੌਰ ’ਤੇ ਉਸਾਰੇ ‘ਦਰਬਾਰ ਸਾਹਿਬ’ ਕੰਪਲੈਕਸ ਨੂੰ ਇਕ ਤੀਰਥ ਦਾ ਰੂਪ ਦੇਂਦੇ ਹੋਏ ਗੁਰਮਤਿ ਵੱਲ ਪਿੱਠ ਕਰ ਲਈ। ਇਹ ਤੀਰਥ ਹੁਣ ਅਨੇਕਾਂ ਮਨਮੱਤਾਂ ਦਾ ਘਰ ਬਣ

ਚੁੱਕਿਆ ਹੈ। ਤੀਰਥਾਂ ਦੀ ਸੂਚੀ ਸਿਰਫ ਅੰਮ੍ਰਿਤਸਰ ਤੱਕ ਹੀ ਸੀਮਿਤ ਨਹੀਂ ਰਹੀ, ਸਿੱਖਾਂ ਨੇ ਆਪਣੇ ਅਨੇਕਾਂ ਇਤਹਾਸਿਕ/ਮਿਥਿਹਾਸਿਕ ਸਥਾਨਾਂ ਨੂੰ ‘ਬ੍ਰਾਹਮਣੀ’ ਤਰਜ਼ ਦੇ ਤੀਰਥ ਬਣਾ ਕੇ ਗੁਰਮਤਿ ਤੋਂ ਮੂੰਹ ਫੇਰਿਆ ਹੋਇਆ ਹੈ।

ਅੱਖਾਂ ਨਾਲ ਕਿਸੇ ਬਿਲਡਿੰਗ ਦੇ ਪਵਿੱਤਰ ਦਰਸ਼ਨਾਂ ਦੀ ਤਾਂਘ ਕਰਨ ਵਾਲੀ ਸੋਚ ਅਗਰ ਗੁਰਬਾਣੀ ਦੇ ਇਹ ਅੰਸ਼ ਵਿਚਾਰ ਲਵੇ: “ਨਾਨਕ ਸੇ ਅਖੜੀਆਂ ਬਿਅੰਨਿ ਜਿਨੀ ਡਿਸੰਦੋ ਮਾ ਪਿਰੀ ॥1॥ (ਪੰਨਾ 577)” ਤਾਂ ਭਰਮ ਭੁਲੇਖੇ ਨਾ ਰਹਿਣ। ਵੈਸੇ ਵੀ ਮੈਡੀਕਲ ਸਾਇੰਸ ਦੇ ਨਜ਼ਰੀਏ ਤੋਂ ਵੀ ਭਾਈ ਰਾਜੋਆਣਾ ਦੀ ਇਹ ਸੋਚ ਨਾ-ਵਾਕਿਫ ਲਗਦੀ ਹੈ। ਮੈਡੀਕਲ ਸਾਇੰਸ ਦੀ ਆਮ ਜਾਣਕਾਰੀ ਰੱਖਣ ਵਾਲਾ ਹਰ ਸ਼ਖਸ ਇਹ ਜਾਣਦਾ ਹੈ ਕਿ ਸ਼ਰੀਰਕ ਅੱਖਾਂ ਸਿਰਫ ਕਿਸੇ ਵਸਤੂ ਨੂੰ ਦੇਖਣ ਦਾ ਇਕ ਸਾਧਨ ਹਨ, ਪਰ ਕਿਸੇ ਵਸਤੂ ਪ੍ਰਤੀ ਵੇਖਣ ਦਾ ਨਜ਼ਰੀਆ ਅਸਲ ਵਿਚ ‘ਦਿਮਾਗ’ ਦਾ ਹੁੰਦਾ ਹੈ। ਦਿਮਾਗ ਹੀ ਸ਼ਰੀਰ ਦੇ ਹੋਰ ਬਹੁੱਤੇ ਅੰਗਾਂ ਵਾਂਗੂ ‘ਅੱਖਾਂ’ ਨੂੰ ਕੰਟਰੋਲ ਕਰਦਾ ਹੈ। ਸੋ ਉਸ ਰਾਗੀ ਵੀਰ ਵਿਚ ਅੱਖਾਂ ਲੱਗਣ ਤੋਂ ਬਾਅਦ ਨਜ਼ਰੀਆ ਉਸ ਰਾਗੀ ਦਾ ਰਹੇਗਾ, ਨਾ ਕਿ ਭਾਈ ਰਾਜੋਆਣੇ ਦਾ। ਜਿਆਦਾ ਸਪਸ਼ਟਤਾ ਲਈ, ਮੰਨ ਲਵੋ ਭਾਈ ਰਾਜੋਆਣੇ ਦੀ ਅੱਖਾਂ ਲੱਗਣ ਤੋਂ ਬਾਅਦ ਮਿਲੀ ਰੌਸ਼ਨੀ ਨਾਲ ਉਹ ਰਾਗੀ ਸਿੰਘ ਕਿਸੇ ਇਸਤਰੀ ਵੱਲ ਗਲਤ ਨਜ਼ਰ ਨਾਲ ਵੇਖਦਾ ਹੈ ਤਾਂ ਕੀ ਇਹ ਮੰਨਿਆ ਜਾਵੇਗਾ ਕਿ ਇਹ ਗਲਤ ਨਜ਼ਰ ‘ਰਾਜੋਆਣੇ’ ਦੀ ਹੈ? ਨਹੀਂ, ਬਿਲਕੁਲ ਨਹੀਂ।

ਸੋ ਸਪਸ਼ਟ ਹੈ, ਭਾਈ ਰਾਜੋਆਣੇ ਦੀ ਵਸੀਅਤ ਦੇ ਇਹ ਅੰਸ਼, ਗੁਰਮਤਿ ਦੀ ਅਗਿਆਨਤਾ/ਅਨਦੇਖੀ ਕਾਰਨ ਪੈਦਾ ਹੋਏ ਉਨ੍ਹਾਂ ਜ਼ਜਬਾਤਾਂ ਦਾ ਪ੍ਰਗਟਾਵਾ ਹਨ, ਜੋ ਅੱਜ ਆਮ ਸਿੱਖ ਮਾਨਸਿਕਤਾ ਵਿਚ ਘਰ ਕਰ ਚੁੱਕੇ ਹਨ। ਐਸੇ ਜ਼ਜਬਾਤਾਂ ਨੂੰ ਹੱਲਾ-ਸ਼ੇਰੀ ਦੇਣ ਦੀ ਥਾਂ ਉਨ੍ਹਾਂ ਦੀ ਸਵੈ-ਪੜਚੋਲ ਕਰਨ ਦੀ ਲੋੜ ਹੈ।

2. ਮੈਂ ਅਕਾਲ ਤਖਤ ਨੂੰ ਸਮਰਪਿਤ ਹਾਂ, ਇਸ ਲਈ ਗਿਆਨੀ ਗੁਰਬਚਨ ਸਿੰਘ ਜਥੇਦਾਰ ਅਕਾਲ ਤਖਤ ਨੂੰ ਹੀ ਮਿਲਣਾ ਚਾਹਾਂਗਾ।

ਪੜਚੋਲ : ਭਾਈ ਰਾਜੋਆਣਾ ਨੇ ਆਪਣੀ ਵਸੀਅਤ ਵਿਚ ਗਿਆਨੀ ਗੁਰਬਚਨ ਸਿੰਘ ਨੂੰ ਮਿਲਣ ਦੀ ਇੱਛਾ ਜ਼ਾਹਿਰ ਕੀਤੀ ਸੀ ਕਿਉਂਕਿ ਉਨ੍ਹਾਂ ਦਾ ਦਾਅਵਾ ਹੈ ਕਿ ਉਹ ਅਕਾਲ ਤਖਤ ਨੂੰ ਸਮਰਪਿਤ ਹਨ। ਗਿਆਨੀ ਗੁਰਬਚਨ ਸਿੰਘ ਸਮੇਤ ਪਿੱਛਲੇ ਸਮੇਂ ਵਿਚ ਅਕਾਲ ਤਖਤ ’ਤੇ ਕਾਬਜ਼ ਲੋਕ ‘ਜਥੇਦਾਰ’ ਨਹੀਂ, ਭ੍ਰਿਸ਼ਟ ਹਾਕਮਾਂ ਦੇ ਗੁਲਾਮ ਬੇਈਮਾਨ ‘ਪੁਜਾਰੀ’ ਹਨ। ਸੋ ਇਨ੍ਹਾਂ ਦੀ ਅਖੌਤੀ ਜਥੇਦਾਰੀ ਨੂੰ ਮਾਨਤਾ ਪ੍ਰਦਾਨ ਕਰਨਾ ਗੁਰਮਤਿ ਪ੍ਰਤੀ ਅਗਿਆਨਤਾ ਦਾ ਹੀ ਪ੍ਰਗਟਾਵਾ ਹੈ। ਜੇ ਇਸ ਪੁਜਾਰੀ ਨੂੰ ਹੀ ਅਕਾਲ ਤਖਤ (ਦਾ ਜਥੇਦਾਰ) ਮੰਨਣਾ ਹੈ ਤਾਂ ਬਾਦਲ ਨੂੰ ਪੰਥ ਰਤਨ ਦਾ ਖਿਤਾਬ ਦੇਣ, ਨਾਨਕਸ਼ਾਹੀ ਕੈਲੰਡਰ ਦੇ ਕਤਲ ਸਮੇਤ ਉਨ੍ਹਾਂ ਸਾਰੇ ਕੂੜ ਕਰਮਾਂ ਨਾਲ ਵੀ ਭਾਈ ਰਾਜੋਆਣਾ ਦੀ ਸਹਿਮਤੀ ਮੰਨੀ ਜਾਵੇਗੀ, ਜੋ ਇਸ ਪੁਜਾਰੀ (ਜਥੇਦਾਰ) ਦੀ ਸਰਪ੍ਰਸਤੀ ਹੇਠ ‘ਅਕਾਲ ਤਖਤ’ ਦੇ ਨਾਮ ਹੇਠ ਕੀਤੇ ਹਨ।

ਖੈਰ! ਭਾਈ ਰਾਜੋਆਣਾ ਦੀ ਇਹ ਇੱਛਾ ਪੂਰੀ ਹੋ ਗਈ ਹੈ ਅਤੇ ਇਸ ਪੁਜਾਰੀ ਨੇ ‘ਪਵਿੱਤਰ ਜਲ’ ਦੀਆਂ ਕੈਨੀਆਂ ਇਸ਼ਨਾਨ ਲਈ ਬਖਸ਼ ਕੇ ਫਾਂਸੀ ਤੋਂ ਪਹਿਲਾਂ ‘ਪਵਿਤ੍ਰ’ ਹੋਣ ਦਾ ਭਰਮ ਪ੍ਰਚਾਰ ਕੇ ਆਪਣਾ ਪੁਜਾਰੀਵਾਦੀ/ਬ੍ਰਾਹਮਣਵਾਦੀ ਚਿਹਰਾ ਵੀ ਦਿਖਾ ਦਿੱਤਾ ਹੈ। ਸੋ ਸਪਸ਼ਟ ਹੈ ਕਿ ਭਾਈ ਰਾਜੋਆਣਾ ਵਲੋਂ ਅਕਾਲ ਤਖਤ ਦੇ ਨਾਮ ਹੇਠ ਪੁਜਾਰੀਆਂ ਨੂੰ ਮਾਨਤਾ ਦੇਣਾ, ਗੁਰਮਤਿ ਸੇਧ ਪ੍ਰਤੀ ਅਣਦੇਖੀ/ਅਗਿਆਨਤਾ ਕਾਰਨ ਪੈਦਾ ਹੋਏ ਵਕਤੀ ਜ਼ਜਬਾਤ ਹੀ ਹਨ।

ਇਸ ਵਸੀਅਤ ਤੋਂ ਇਲਾਵਾ ਭਾਈ ਰਾਜੋਆਣਾ ਦੇ ਸਾਹਮਣੇ ਆਏ ਬਿਆਨਾਂ ਵਿਚ ਵੀ ਕੁਝ ਅੰਸ਼ ਸੰਪਰਦਾਈ (ਬ੍ਰਾਹਮਣੀ) ਸੋਚ ਦਾ ਪ੍ਰਗਟਾਵਾ ਕਰਦੇ ਹਨ। ਮਿਸਾਲ ਲਈ:

(1) ਫਾਂਸੀ ਤੋਂ ਪਹਿਲਾਂ ‘ਪਵਿਤ੍ਰ ਜਲ’ ਨਾਲ ਇਸ਼ਨਾਨ ਰਾਹੀਂ ਪਵਿਤ੍ਰ ਹੋਣ ਦਾ ਭਰਮ:

ਪੜਚੋਲ : ਭਾਈ ਰਾਜੋਆਣੇ ਦੇ ਅਖਬਾਰ ਵਿਚ ਆਏ ਬਿਆਨ ਵਿਚ ਉਨ੍ਹਾਂ ਨੇ ਕਿਹਾ ਹੈ ਕਿ ਉਹ ਫਾਂਸੀ (ਜੋ ਫਿਲਹਾਲ ਟਲ ਗਈ ਹੈ) ਤੋਂ ਪਹਿਲਾ ਅਕਾਲ ਤਖਤ ਦੇ ਜਥੇਦਾਰ (ਅਸਲ ਵਿਚ ਪੁਜਾਰੀ) ਵਲੋਂ ਬਖਸ਼ੇ ਪਵਿੱਤਰ ਸਰੋਵਰ ਦੇ ਜਲ ਨਾਲ ਇਸ਼ਨਾਨ ਕਰਣਗੇ। ਇਸ ਬਿਆਨ ਨਾਲ ਭਾਈ ਰਾਜੋਆਣਾ ਨੇ ਪੁਜਾਰੀਆਂ ਦੀ ਇਸ ਬ੍ਰਾਹਮਣੀ ਸੋਚ ਨੂੰ ਮਾਨਤਾ ਦੇ ਦਿੱਤੀ ਹੈ ਕਿ ਕਿਸੇ ‘ਵਿਸ਼ੇਸ਼ ਪਵਿੱਤਰ ਜਲ’ ਦੇ ਇਸ਼ਨਾਨ ਨਾਲ ਮਨੁੱਖ ਪਵਿਤ੍ਰ ਹੋ ਜਾਂਦਾ ਹੈ। ਬੇਸ਼ਕ ਪੁਜਾਰੀਆਂ ਦਾ ਕੰਮ ਤਾਂ ਆਦਿ ਕਾਲ ਤੋਂ ਹੀ ਐਸੇ ਭਰਮਾਂ ਦਾ ਪ੍ਰਚਾਰ ਕਰਕੇ ਲੋਕਾਈ ਦੀ

ਸਰਬਪੱਖੀ ਲੁੱਟ ਕਰਨਾ ਰਿਹਾ ਹੈ (ਜੋ ‘ਦਰਬਾਰ ਸਾਹਿਬ’ ਸਮੇਤ ਸਿੱਖ ਗੁਰਦੁਆਰਿਆਂ ਵਿਚ ਆਮ ਵੇਖੀ ਜਾ ਸਕਦੀ ਹੈ)। ਪਰ ਭਾਈ ਰਾਜੋਆਣਾ ਦਾ ਇਸ ਭਰਮ ਨੂੰ ਮਾਨਤਾ ਦੇਣਾ ਉਨ੍ਹਾਂ ਦੀ ਗੁਰਮਤਿ ਸਿਧਾਂਤਾਂ ਪ੍ਰਤੀ ਅਗਿਆਨਤਾ ਦਾ ਪ੍ਰਗਟਾਵਾ ਅਤੇ ਅਫਸੋਸਜਨਕ ਹੈ।

ਜੇ ਗੁਰਮਤਿ ਦੇ ਨਜ਼ਰੀਏ ਤੋਂ ਵੇਖੀਏ ਤਾਂ ਗੁਰਬਾਣੀ ਵਿਚ ਕਿਸੇ ‘ਵਿਸ਼ੇਸ਼ ਜਲ’ ਦੇ ਪਵਿੱਤਰ ਇਸ਼ਨਾਨ ਦੇ ਭਰਮ ਬਾਰੇ ਖਰਾ ਸੱਚ ਪ੍ਰਕਟ ਕਰਦੇ ਐਸੇ ਅਨੇਕਾਂ ਵਾਕ ਹਨ:

ਜਲ ਕੈ ਮਜਨਿ ਜੇ ਗਤਿ ਹੋਵੈ ਨਿਤ ਨਿਤ ਮੇਂਡੁਕ ਨਾਵਹਿ ॥

ਜੈਸੇ ਮੇਂਡੁਕ ਤੈਸੇ ਓਇ ਨਰ ਫਿਰਿ ਫਿਰਿ ਜੋਨੀ ਆਵਹਿ ॥2॥(ਪੰਨਾ 484)

ਕੀ ਦਰਬਾਰ ਸਾਹਿਬ ਦੇ ਜਲ ਨੂੰ ਪਵਿੱਤਰ ਮੰਨਣ ਦੀ ਸੋਚ ਕਿਸੇ ਖਾਸ ਨਦੀ ਦੇ ਜਲ (ਗੰਗਾ ਜਲ) ਨੂੰ ਪਵਿੱਤ੍ਰ ਮੰਨਣ ਦੀ ਸੋਚ ਦੀ ਗੁਲਾਮ ਨਹੀਂ ਹੈ? ਅਫਸੋਸ! ਅਸੀਂ ਨਾਨਕ ਸਰੂਪਾਂ ਵਲੋਂ ਸਥਾਪਿਤ ਅਦਾਰਿਆਂ/ਵਿਵਸਥਾਵਾਂ ਦੇ ਅਸਲ ਮਕਸਦ ਨੂੰ ਵਿਸਾਰ ਕੇ ਉਨ੍ਹਾਂ ਨੂੰ ਬ੍ਰਾਹਮਣੀ ਸੰਸਥਾਵਾਂ ਦਾ ਰੂਪ ਦੇ ਦਿੱਤਾ।

2. ਕੇਸਰੀ ਰੰਗ ਦੇ ਝੰਡੇ/ਝੰਡੀਆਂ ਘਰਾਂ ’ਤੇ ਲਹਿਰਾਉਣ ਦੀ ਇੱਛਾ:

ਪੜਚੋਲ : ਗੁਰਮਤਿ ਦੇ ਨਜ਼ਰੀਏ ਤੋਂ ਪੜਚੋਲ ਕਰੀਏ ਤਾਂ ਗੁਰਮਤਿ ਕਿਸੇ ਰੰਗ ਵਿਸ਼ੇਸ਼ ਦੇ ਮਹੱਤਵ ਨੂੰ ਨਕਾਰਦੀ ਹੈ। ਕੌਮ ਦੇ ਏਕਤਾ ਨਾਲ ਜੋੜ ਕੇ ਕਿਸੇ ਇਕ ‘ਕੌਮੀ ਨਿਸ਼ਾਨ’ ਲਈ ਕਿਸੇ ਰੰਗ ਦੀ ਲੋੜ ਨੂੰ ਮੰਣਿਆ ਜਾ ਸਕਦਾ ਹੈ। ਇਸ ਪੱਖ ਤੋਂ ਵੀ ਇਤਿਹਾਸਿਕ ਤੱਥ ਪੜਚੋਲਿਆਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਦਸਵੇਂ ਪਾਤਸ਼ਾਹ ਜੀ ਵੇਲੇ ‘ਨਿਸ਼ਾਨ’ ਦਾ ਰੰਗ ਨੀਲਾ ਹੁੰਦਾ ਸੀ। ਸਿੱਖ ਰਹਿਤ ਮਰਿਯਾਦਾ ਵਿਚ ਵੀ ‘ਨਿਸ਼ਾਨ ਸਾਹਿਬ’ ਦੇ ਕਪੜੇ ਦਾ ਰੰਗ

‘ਬਸੰਤੀ ਜਾਂ ਸੁਰਮਈ’ ਮਿਲਦਾ ਹੈ। ਫੇਰ ਇਹ ‘ਕੇਸਰੀ’ ਰੰਗ ‘ਕੌਮੀ ਰੰਗ’ ਕਿਵੇਂ ਸਥਾਪਿਤ ਹੋ ਗਿਆ, ਜਿਸ ਨੂੰ ਨਾ ਤਾਂ ਪ੍ਰਮਾਣਿਕ ਇਤਿਹਾਸ ਮਾਨਤਾ ਦੇਂਦਾ ਹੈ, ਨਾ ਹੀ ਸਿੱਖ ਰਹਿਤ ਮਰਿਯਾਦਾ? ਦਿਲਚਸਪ ਗੱਲ ਇਹ ਹੈ ਕਿ ‘ਕੇਸਰੀ’ (ਭਗਵਾਂ) ਰੰਗ ਦਾ ਸੰਬੰਧ ਬ੍ਰਾਹਮਣੀ ਜਮਾਤ ‘ਆਰ. ਐਸ. ਐਸ.’ ਨਾਲ ਜੁੜਦਾ ਹੈ, ਇਸ ਲਈ ਬ੍ਰਾਹਮਣੀਕਰਣ ਲਈ ‘ਭਗਵਾਂਕਰਣ’ ਲਫਜ਼ ਵੀ ਵਰਤਿਆ ਜਾਂਦਾ ਹੈ। ਕੀ ਇਹ ਇਸ ਤਲਖ ਹਕੀਕਤ ਨੂੰ ਬਿਆਨ ਨਹੀਂ ਕਰਦਾ ਕਿ ਸਿੱਖ ਸਮਾਜ ਦੀ ਸੋਚ ਵਾਂਗੂ ਸਿੱਖ ਕੌਮ ਦੇ ‘ਕੌਮੀ ਨਿਸ਼ਾਨ’ ਦਾ ਵੀ ‘ਭਗਵਾਂਕਰਣ’

(ਬ੍ਰਾਹਮਣੀਕਰਣ) ਹੋ ਚੁੱਕਾ ਹੈ? ਅਫਸੋਸ ! ਵਕਤੀ ਜ਼ਜਬਾਤਾਂ ਹੇਠ ਭਾਈ ਰਾਜੋਆਣਾ ਸਮੇਤ ਸਾਰੀ ਕੌਮ ਹੀ ਇਸ ਭਗਵੇਂ ਰੰਗ ਹੇਠ ਹੀ ‘ਭਗਵੇਂਕਰਣ’ (ਬ੍ਰਾਹਮਣਵਾਦ) ਖਿਲਾਫ ਲੜਾਈ ਲੜਣ ਦਾ ਭਰਮ ਪਾਲੀ ਬੈਠੇ ਹਨ।

ਇਸ ਲਹਿਰ ਨਾਲ ਜੁੜੇ ਲੀਡਰਾਂ ਦੀ ਇਸ ਨਜ਼ਰੀਏ ਤੋਂ ਪੜਚੋਲ:

ਇਸ ਵਿਚ ਕੋਈ ਦੋ ਰਾਇ ਨਹੀਂ ਕਿ ਇਸ ਲਹਿਰ ਨਾਲ ਜੁੜੇ ਰਾਜਨੀਤਕਾਂ ਅਤੇ ਪੁਜਾਰੀਆਂ ਤੋਂ ਇਲਾਵਾ ਸ਼ਾਇਦ ਸਾਰਾ ਹੀ ਪੰਥ ਸੁਹਿਰਦ ਹੈ। ਇਸ ਲਹਿਰ ਨਾਲ ਕਈਂ ਪੰਥਕ ਸ਼ਖਸੀਅਤਾਂ ਵੀ ਜੁੜੀਆਂ ਹਨ। ਇਸ ਪ੍ਰਥਾਇ ਇਕ 8 ਮੈਂਬਰੀ ਅਗਵਾਈ ਵਿਚ ‘ਸੰਘਰਸ਼ ਮੋਰਚਾ’ ਵੀ ਬਣਾਇਆ ਗਿਆ। ਪਰ ਇਸ ਮੋਰਚੇ ਦੇ ਆਗੂਆਂ ਸਮੇਤ ਲਗਭਗ ਹਰ ਕੋਈ ਅਗਵਾਈ ਲਈ ਫੇਰ ਉਨ੍ਹਾਂ ਪੁਜਾਰੀਆਂ ਵੱਲ ਹੀ ਵੇਖਣ ਲੱਗ ਪਿਆ (ਬੇਨਤੀਆਂ ਕਰਨ ਲੱਗ ਪਿਆ) ਜਿਨ੍ਹਾਂ ਨੇ ‘ਅਕਾਲ ਤਖਤ’ ਦੇ ਨਾਮ ਉਤੇ ਕੌਮ ਨੂੰ ਹਮੇਸ਼ਾਂ ਨਮੋਸ਼ੀ ਦਾ ਸਾਹਮਣਾ ਹੀ ਕਰਵਾਇਆ ਹੈ। ‘ਸੌਦਾ ਸਾਧ’ ਅਤੇ ਹੋਰ ਮਾਮਲਿਆਂ ਵਿਚ ਇਨ੍ਹਾਂ ਪੁਜਾਰੀਆਂ ਦੀ ਅਗਵਾਈ ਕਾਰਨ ਆਈ ਨਮੋਸ਼ੀ ਸਭ ਦੇ ਸਾਹਮਣੇ ਸੀ। ਇਨ੍ਹਾਂ ਤੋਂ ਕਿਸੇ ਚੰਗੇ ਦੀ ਆਸ ਕਰਨਾ ਵੀ ਮੂਰਖਤਾ ਤੋਂ ਘੱਟ ਨਹੀਂ, ਕਿਉਂਕਿ ਇਨ੍ਹਾਂ ਨੇ ਆਪਣੇ ਆਕਾਵਾਂ (ਭ੍ਰਿਸ਼ਟ ਹਾਕਮਾਂ) ਦੀ ਸਵਾਰਥ ਪੂਰਤੀ ਲਈ ਹੀ ਕੰਮ ਕਰਨਾ ਹੈ, ਕੌਮ ਲਈ ਨਹੀਂ। ਹੈਰਾਨਗੀ ਦੀ ਗੱਲ ਹੈ ਪੰਥ ਦੇ ਸੁਚੇਤ ਆਗੂ ਕਹਿਲਾਉਣ ਵਾਲੇ ਹਰ ਪੰਥਕ ਮਸਲੇ ਵਿਚ ਨਮੋਸ਼ੀ ਆਉਣ ਤੋਂ ਬਾਅਦ ਇਨ੍ਹਾਂ ਪੁਜਾਰੀਆਂ ਨੂੰ ਕੋਸਦੇ ਰਹਿੰਦੇ ਹਨ, ਪਰ ਜਦੋਂ ਕੋਈ ਨਵਾਂ ਮਸਲਾ ਸਾਹਮਣੇ ਆਉਂਦਾ ਹੈ, ਉਨ੍ਹਾਂ ਪੁਜਾਰੀਆਂ ਸਾਹਮਣੇ ਹੀ ਅਗਵਾਈ ਲਈ ਲੇਲੜੀਆਂ ਕੱਢਣ ਲੱਗ ਪੈਂਦੇ ਹਨ।

ਲਹਿਰ ਨਾਲ ਜੁੜੇ ਇਨ੍ਹਾਂ ਆਗੂਆਂ ਨੇ ਵੀ ਕੌਮੀ ਰੰਗ ਦੇ ‘ਭਗਵੇਂਕਰਣ’ ਵਿਰੁਧ ਕੋਈ ਅਵਾਜ਼ ਉਠਾਉਣ ਦੀ ਥਾਂ ਇਸ ਦੇ ਹੱਕ ਵਿਚ ਹੀ ਪਹਿਰਾ ਦਿੱਤਾ। ਇਸੇ ਤਰ੍ਹਾਂ ਭਾਈ ਰਾਜੋਆਣਾ ਦੀ ਫਾਂਸੀ ਰੁਕਾਵਉਣ ਲਈ ਪੁਜਾਰੀਆਂ ਵਲੋਂ ਸੁਝਾਏ ਬ੍ਰਾਹਮਣੀ ਕਰਮਕਾਂਡਾਂ ਖਿਲਾਫ ਕੋਈ ਅਵਾਜ਼ ਉਠਾਉਣ ਦੀ ਥਾਂ, ਆਪ ਉਸੇ ਰੰਗ ਵਿਚ ਰੰਗ ਗਏ।

ਕੁਝ ਪੜਚੋਲ ‘ਅਖੌਤੀ ਜਥੇਦਾਰਾਂ’ ਸਮੇਤ ਬਹੁਤੇ ਪੁਜਾਰੀਆਂ ਦੀ ਭੂਮਿਕਾ ਬਾਰੇ:

ਕਿਸੇ ਕੌਮ ਵਿਚਲਾ ਪੁਜਾਰੀ ਤਬਕਾ ਤਾਂ ਹਮੇਸ਼ਾਂ ਇਸੇ ਤਾਕ ਵਿਚ ਰਹਿੰਦਾ ਹੈ ਕਿ ਕਦੋਂ ਮੌਕਾ ਮਿਲੇ ਅਤੇ ਲੋਕਾਈ ਨੂੰ ‘ਧਰਮ’ ਦੇ ਨਾਮ ’ਤੇ ਕਰਮਕਾਂਡਾਂ ਵਿਚ ਉਲਝਾ ਦਿੱਤਾ ਜਾਵੇ। ਰਾਜੋਆਣੇ ਦੇ ਮਸਲੇ ’ਤੇ ਵੀ ਪੁਜਾਰੀਆਂ (ਸਣੇ ਅਖੌਤੀ ਜਥੇਦਾਰਾਂ ਦੇ) ਨੇ ਐਸੇ ਕਰਮਕਾਂਡ ਫੈਲਾਉਣ ਵਿਚ ਕੋਈ ਕਸਰ ਨਹੀਂ ਛੱਡੀ। ਅਕਾਲ ਤਖਤ ਦੇ ਨਾਮ ’ਤੇ ਕਾਬਜ਼ ‘ਪੁਜਾਰੀਆਂ ਦੀ ਚੌਂਕੜੀ’ ਨੇ ਸਾਰੀ ਕੌਮ ਨੂੰ ਆਦੇਸ਼ ਜਾਰੀ ਕਰ ਦਿੱਤਾ ਕਿ ‘ਅਖੰਡ ਪਾਠ’ (ਅਸਲ ਵਿਚ ਕਰਮਕਾਂਡ) ਕਰਵਾਏ ਜਾਣ। ਅਫਸੋਸ ਤਾਂ ਉਸ ਵੇਲੇ ਹੋਇਆ ਜਦੋਂ ਅਸੀਂ ਬਹੁਤ ਜਾਗਰੂਕ ਮੰਨੇ ਜਾਂਦੇ ਵੀਰ ਨੂੰ ਕਿਸੇ ਸਮਾਗਮ ਵਿਚ ਹਾਜ਼ਰੀ ਭਰਣ ਦੀ ਬੇਨਤੀ ਕੀਤੀ ਤਾਂ ਉਸ ਨੇ ਮਜ਼ਬੂਰੀ ਜਤਾਉਂਦੇ ਹੋਏ ਕਿਹਾ ਕਿ ਮੈਂ ਸ਼ਾਮਿਲ ਨਹੀਂ ਹੋ ਸਕਦਾ ਕਿਉਂਕਿ ਉਸ ਸਮੇਂ ‘ਪੁਜਾਰੀਆਂ’ ਦੇ ਆਦੇਸ਼ ਅਨੁਸਾਰ ਅਸੀਂ ਪਿੰਡ ਦੇ ਗੁਰਦੁਆਰੇ ਵਿਚ ‘ਅਖੰਡ ਪਾਠ’ ਰੱਖਵਾਇਆ ਹੋਇਆ ਹੈ। ਜਦ ਉਸ ਨੂੰ ਪੁਛਿਆ ਕਿ ਕੀ ‘ਅਖੰਡ ਪਾਠ’ ਮਨਮੱਤ ਨਹੀਂ? ਉਸਦਾ ਜਵਾਬ ਸੀ ਕਿ ਵੀਰੋ ਹੈ ਤਾਂ ਇਹ ਪਾਖੰਡ ਹੀ ਹੈ, ਪਰ ਕੌਮੀ ਆਦੇਸ਼ ਹੈ। ਜਾਗਰੂਕ ਮੰਨੇ ਜਾਂਦੇ ਸੱਜਣਾਂ ਵਲੋਂ ਵੀ ‘ਗੁਰਮਤਿ ਸਿਧਾਂਤਾਂ’ ਨੂੰ ਪਿੱਠ ਵਿਖਾਉਣ ਵਾਲੀ ਇਹ ਪਹੁੰਚ ਵੇਖ ਕੇ ਅਫਸੋਸ ਤੋਂ ਇਲਾਵਾ ਕੀਤਾ ਵੀ ਕੀ ਜਾ ਸਕਦਾ ਹੈ? ਇਸੇ ਤਰਜ਼ ’ਤੇ ਕੋਈ ਪੁਜਾਰੀ ‘ਬੇਨਤੀ ਚੌਪਈ’ (ਕੱਚੀ ਰਚਨਾ) ਦੇ ਜਾਂ ਕੋਈ ਕਿਸੀ ਹੋਰ ਬਾਣੀ ਦੇ ਗਿਣਤੀ-ਮਿਣਤੀ ਦੇ ‘ਤੋਤਾ ਰਟਨੀ’ ਪਾਠ ਕਰਨ ਦੀ ਸਲਾਹ ਦੇ ਰਿਹਾ ਹੈ। ਰੋਜ਼ਾਨਾ ਸਪੋਕਸਮੈਨ ਵਿਚ ਛਪੀ ਖਬਰ ਅਨੁਸਾਰ ਇਕ ਬੀਬੀ ਨੇ ਇਸੇ ਬ੍ਰਾਹਮਣਵਾਦੀ ਸੋਚ ਦੇ ਪ੍ਰਭਾਵ ਹੇਠ ‘ਵਾਹਿਗੁਰੂ’ ਲਫਜ਼ ਦੇ ਚੰਦ ਕੁ ਦਿਨਾਂ ਵਿਚ ਲੱਖਾਂ ਤੋਤਾ-ਰਟਨੀ ਜਾਪ ਕਰਕੇ ਦਾਅਵਾ ਕੀਤਾ ਹੈ ਕਿ ਰਾਜੋਆਣੇ ਦੀ ਫਾਂਸੀ ਰੁੱਕ ਜਾਵੇਗੀ। ਭਾਈ ਰਾਜੋਆਣੇ ਦੀ ਇੱਛਾ ਅਨੁਸਾਰ ਅਕਾਲ ਤਖਤ ਦੇ ਨਾਮ ’ਤੇ ਪੁਜਾਰੀਆਂ ਨੇ ਵੀ ‘ਕੇਸਰੀ’ (ਭਗਵਾਂ) ਝੰਡੇ ਲਹਿਰਾਉਣ ਦਾ ਆਦੇਸ਼ ਜਾਰੀ ਕਰ ਦਿੱਤਾ।

ਅਕਾਲ ਤਖਤ ਦੇ ਨਾਮ ਦੇ ਕਾਬਿਜ਼ ਪੁਜਾਰੀਆਂ ਨੇ ਸਰੋਵਰ ਵਾਲੇ ਜਲ ਦੇ ‘ਪਵਿਤ੍ਰ’ ਹੋਣ ਦਾ ਵਹਿਮ ਪ੍ਰਚਾਰ ਕੇ ਪਾਣੀ ਦੀਆਂ ਦੋ ਕੈਨੀਆਂ ਵੀ ਫਾਂਸੀ ਤੋਂ ਪਹਿਲਾਂ ‘ਇਸ਼ਨਾਨ’ ਰਾਹੀਂ ਪਵਿਤ੍ਰ ਹੋਣ ਲਈ ਭਾਈ ਰਾਜੋਆਣੇ ਨੂੰ ਦਿਤੀਆਂ ਹਨ, ਜਿਸ ਨੂੰ ਰਾਜੋਆਣਾ ਵੀਰ ਨੇ ‘ਅੰਨ੍ਹੀ ਸ਼ਰਧਾ’ ਹੇਠ ਖਿੜੇ ਮੱਥੇ ਸਵੀਕਾਰ ਵੀ ਕਰ ਲਿਆ। ਹੋ ਸਕਦਾ ਹੈ ਭਵਿੱਖ ਵਿਚ ਪਟਨੇ ਅਤੇ ਨਾਂਦੇੜ ਦੇ ਪੁਜਾਰੀਆਂ ਵਲੋਂ ਭਾਈ ਰਾਜੋਆਣਾ ਲਈ ਅਖੌਤੀ ਤਖਤਾਂ ਦਾ ‘ਪਵਿਤ੍ਰ ਤਿਲਕ’ ਵੀ ਪਹੁੰਚ ਜਾਵੇ ਅਤੇ ਸ਼ਾਇਦ ਭਾਈ ਰਾਜੋਆਣਾ (ਅੰਨ੍ਹੀ ਸ਼ਰਧਾ) ਹੇਠ ਉਸ ਤਿਲਕ ਨੂੰ ‘ਤਖਤਾਂ’ ਦਾ ਆਸ਼ੀਰਵਾਦ ਸਮਝ ਕੇ ਫਾਂਸੀ ਤੋਂ ਪਹਿਲਾਂ ਮੱਥੇ ਤੇ ਲਗਾਉਣ ਦਾ ਮਨ ਬਣਾ ਲਵੇ।

ਕੁਝ ਪੜਚੋਲ ਇਸ ਲਹਿਰ ਨਾਲ ਜੁੜੇ ਆਮ ਸਿੱਖਾਂ ਬਾਰੇ:

ਜਦੋਂ ਭਾਈ ਰਾਜੋਆਣਾ ਅਤੇ ਇਸ ਲਹਿਰ ਦੇ ਆਗੂ ਬ੍ਰਾਹਮਣਵਾਦ (ਪੁਜਾਰੀਵਾਦ) ਦੇ ਰੰਗ ਵਿਚ ਰੰਗੇ ਹੋਏ ਹਨ ਤਾਂ ਲਹਿਰ ਨਾਲ ਜੁੜੇ ਆਮ ਸਿੱਖ ਤੋਂ ਕੋਈ ਵੱਖਰੀ ਆਸ ਕਿਵੇਂ ਕੀਤੀ ਜਾ ਸਕਦੀ ਹੈ? ਆਮ ਸਿੱਖ ਸਮਾਜ ਵਿਚ ਤਾਂ ਪਿੱਛਲੇ 250-300 ਸਾਲਾਂ ਵਿਚ ਬ੍ਰਾਹਮਣਵਾਦ ਕੁੱਟ-ਕੁੱਟ ਕੇ ਭਰ ਦਿੱਤਾ ਗਿਆ ਹੈ। ਸੋ ਪੁਜਾਰੀਆਂ ਅਤੇ ਉਨ੍ਹਾਂ ਦੇ ਪ੍ਰਭਾਵ ਹੇਠ ਵਿਚਰ ਰਹੇ ਆਗੂਆਂ ਦੀ ਵੇਖੋ-ਵੇਖੀ ਆਮ ਸਿੱਖ ਵੀ ਭੇਡ-ਚਾਲ ਵਿਚ ਤੋਤਾ-ਰਟਨੀ ਪਾਠਾਂ, ਕਰਮਕਾਂਡਾਂ ਵਿਚ ਉਲਝਿਆ ਗੁਰਮਤਿ ਤੋਂ ਸੇਧ ਲੈਣ ਦੀ ਥਾਂ ‘ਰਾਜੋਆਣੇ ਤੇਰੀ ਸੋਚ ਤੇ, ਪਹਿਰਾ ਦਿਆਂਗੇ ਠੋਕ ਕੇ’ ਜਿਹੇ ਸ਼ਖਸੀਅਤ-ਪ੍ਰਸਤ ਨਾਅਰੇ ਲਗਾ ਰਿਹਾ ਹੈ। ਵੈਸੇ ਵੀ ਕੌਮੀ ਕੇਂਦਰ ’ਤੇ ਕਾਬਜ਼ ਪੁਜਾਰੀ (ਅਤੇ ਉਨ੍ਹਾਂ ਦੇ ਆਕਾ ਭ੍ਰਿਸ਼ਟ ਹਾਕਮ) ਤਾਂ ਇਹੀ ਚਾਹੁੰਦੇ ਹਨ ਕਿ ਆਮ ਸਿੱਖ ਸੁਚੇਤ ਹੋਣ ਦੀ ਥਾਂ ਜ਼ਜਬਾਤੀ ਪਿੱਛ-ਲੱਗੂ ਹੀ ਬਣਿਆ ਰਹੇ।

ਨਿਚੋੜ:

ਸਾਨੂੰ ਪਤਾ ਹੈ ਕਿ ਇਸ ਸਮੇਂ ਗੁਰਮਤਿ ਦੀ ਸੇਧ ਵਿਚ ਲਹਿਰ ਵਿਚਲੇ ਬ੍ਰਾਹਮਣਵਾਦੀ ਅੰਸ਼ਾਂ ਦੀ ਪੜਚੋਲ ਵਾਲੇ ਸਾਡੇ ਇਸ ਲੇਖ ਨੇ ਬਹੁਤਾਤ ਸਿੱਖਾਂ ਨੂੰ ਨਰਾਜ਼ ਹੀ ਕਰਣਾ ਹੈ, ਕਿਉਂਕਿ ਇਹ ਆਮ ਸੱਚਾਈ ਹੈ ਕਿ ਆਪਣੀ ਆਲੋਚਣਾ ਸਹਿਣ ਕਰਨ ਦੀ ਆਦਤ ਬਹੁਤੇ ‘ਸਿੱਖਾਂ’ ਨੂੰ ਨਹੀਂ ਹੈ। ਸਾਨੂੰ ਇਹ ਵੀ ਅਹਿਸਾਸ ਹੈ ਕਿ ‘ਤੱਤ ਗੁਰਮਤਿ ਪਰਿਵਾਰ’ ਦੇ ਲਗਭਗ ਹਰ ਨੁਕਤੇ ਨੂੰ ਕੱਟਣਾ ਆਪਣਾ ਫਰਜ਼ ਸਮਝ ਕੇ, ਦਿਮਾਗੀ ਕਸਰਤਾਂ ਰਾਹੀਂ ਹਰ ਪੰਥ ਪ੍ਰਵਾਣਿਕ ਮਾਨਤਾਵਾਂ ਨੂੰ ਆਨੇ-ਬਹਾਨੇ ਜ਼ਾਇਜ ਠਹਿਰਾਉਣ ਦੇ ਚਾਹਵਾਣ ਲੇਖਕਾਂ ਨੇ, ਆਪਣੀਆਂ ਕਲਮਾਂ ਨੂੰ ਧਾਰ ਦੇਣੀ ਸ਼ੁਰੂ ਦੇਣੀ ਹੈ। ਪਰ ‘ਸਚੁ ਸੁਣਾਇਸੀ ਸਚ ਕੀ ਬੇਲਾ’ ਤੋਂ ਸੇਧ ਲੈਂਦੇ ਹੋਏ, ਅਸੀਂ ਆਪਣਾ ਫਰਜ਼ ਸਮਝਦੇ ਹੋਏ, ਇਹ ਨਿਸ਼ਕਾਮ ਪੜਚੋਲ ਕਰਨ ਦਾ ਯਤਨ ਕੀਤਾ ਹੈ।

ਭਾਈ ਰਾਜੋਆਣਾ ਦੇ ਮਸਲੇ ਕਾਰਨ ਪੈਦਾ ਹੋਈ ਇਸ ਲਹਿਰ ਨਾਲ ਇਕ ਵਾਰ ਫੇਰ ‘ਖਾਲਿਸਤਾਨ’ ਦੀਆਂ ਅਵਾਜਾਂ ਉੱਭਰਣ ਲੱਗ ਪਈਆਂ ਹਨ। ਪਰ ਸਾਡੇ ਲਈ ਇਹ ਸਮਝਣਾ ਜ਼ਰੂਰੀ ਹੈ ਕਿ ‘ਖਾਲਸਾ ਰਾਜ’ ਤੋਂ ਪਹਿਲਾਂ ‘ਮਾਨਸਿਕ ਤੌਰ ’ਤੇ ਖਾਲਿਸ (ਗੁਰਮਤਿ ਅਨੁਸਾਰੀ ਖਾਲਸਾ)’ ਬਨਣ ਦੀ ਬਹੁਤ ਲੋੜ ਹੈ। ਬ੍ਰਾਹਮਣੀਵਾਦੀ ਮਾਨਸਿਕਤਾ ਵਾਲੇ ਲੀਡਰਾਂ ਦੀ ਅਗਵਾਈ ਹੇਠ ਜੇ ‘ਖਾਲਸਾ ਰਾਜ’ ਨਾਮਕ ਕੁਝ ਸਥਾਪਿਤ ਹੋ ਵੀ ਜਾਂਦਾ ਹੈ ਤਾਂ ਉਸ ਦਾ ਸਰੂਪ ਕੈਸਾ ਹੋਵੇਗਾ, ਅੰਦਾਜ਼ਾ ਲਾਉਣਾ ਮੁਸ਼ਕਿਲ ਨਹੀਂ। 1984 ਦੇ ਦੌਰ ਵਿਚ ਇਸ ਲਹਿਰ ਦੇ ਮੁੱਖ ਆਗੂ ਸਨ ‘ਬਾਬਾ ਜਰਨੈਲ ਸਿੰਘ ਜੀ ਭਿੰਡਰਾਵਾਲੇ’। ਉਨ੍ਹਾਂ ਦੀ ਪੰਥ-ਪ੍ਰਸਤੀ ਅਤੇ ਦਲੇਰੀ ਬਾਰੇ ਕਿਸੇ ਸੁਹਿਰਦ ਸਿੱਖ ਨੂੰ ਸ਼ੱਕ ਨਹੀਂ ਹੋਵੇਗਾ। ਪਰ ਮਾਨਸਿਕ ਪੱਧਰ ’ਤੇ ਉਹ ਉਸ ਟਕਸਾਲ ਦੀ ਉੱਪਜ ਸਨ, ਜਿਸ ਦੇ ਇਕ ਸਾਬਕਾ ਮੁੱਖੀ ਦੀਆਂ ਕਿਤਾਬਾਂ ਬ੍ਰਾਹਮਣਵਾਦੀ ਅੰਸ਼ਾਂ ਨਾਲ ਭਰਪੂਰ ਹਨ। ਇਸੇ ਪ੍ਰਭਾਵ ਕਾਰਨ ਦਸ਼ਮੇਸ਼ ਪਾਤਸ਼ਾਹ ਦਾ ਚਰਿਤ੍ਰ-ਘਾਤ ਕਰਨ ਵਾਲੇ ਅਖੌਤੀ ਦਸਮ ਗ੍ਰੰਥ ਦੇ ਉਹ ਵੱਡੇ ਉਪਾਸ਼ਕ ਸਨ। ਇੱਸੇ ਸੋਚ ਕਾਰਨ ਉਨ੍ਹਾਂ ਨੂੰ ਟਕਸਾਲ ਦੇ ਸਾਬਕਾ-ਮੁੱਖੀ ਦੀਆਂ ਕਿਤਾਬਾਂ ਵਿਚ ਭਰੇ ਬ੍ਰਾਹਮਣਵਾਦੀ ਅੰਸ਼ ਗਲਤ ਨਹੀਂ ਜਾਪੇ, ਜਦਕਿ ਉਨ੍ਹਾਂ ਦਾ ਦਾਅਵਾ ਸੀ ਕਿ ਉਨ੍ਹਾਂ ਦੀ ਲੜਾਈ ‘ਬ੍ਰਾਹਮਣਵਾਦ’ ਖਿਲਾਫ ਹੈ। ਬ੍ਰਾਹਮਣਵਾਦੀ ਮਾਨਸਿਕਤਾ ਨਾਲ ਬ੍ਰਾਹਮਣਵਾਦ ਖਿਲਾਫ ਲੜਾਈ ਦਾ ਢੰਗ ਹਾਸੋਹੀਣਾ ਹੈ। ਕੁਝ ਸੱਜਣ ਇਸ ਵਿਸ਼ੇ ਵਿਚ ਅਖੌਤੀ ਦਸਮ ਗ੍ਰੰਥ ਦੀ ਇਕ ਪੰਕਤੀ ‘ਰਾਜ ਬਿਨਾ ਨਹਿ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ’ ਦਾ ਹਵਾਲਾ ਦਿੰਦੇ ਹਨ। ਐਸੇ ਸੱਜਣ ਦਸਮ ਗ੍ਰੰਥ ਦੀ ਕੂੜ ਅਗਵਾਈ ਹੇਠ ਗੁੰਮਰਾਹ ਹੋਣ ਕਾਰਨ ਸਿੱਖ ਇਤਿਹਾਸ ਦੀ ਪ੍ਰਤੱਖ ਗਵਾਹੀ ਨੂੰ ਅਣਦੇਖਾ ਕਰ ਦੇਂਦੇ ਹਨ। ਨਾਨਕ ਪਾਤਸ਼ਾਹ ਜੀ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਜੀ ਸਮੇਂ ਤੱਕ (ਥੋੜੇ ਸਮੇਂ ਨੂੰ ਛੱਡ ਕੇ) ਸਿੱਖਾਂ ਕੌਲ ਰਾਜ ਨਹੀਂ ਸੀ, ਪਰ ਸਿੱਖ ਗੁਰਮਤਿ ਸਿਧਾਂਤਾਂ ਪ੍ਰਤੀ ਜ਼ਿਆਦਾ ਦ੍ਰਿੜ ਸਨ। ਪਰ ਮਹਾਰਾਜਾ ਰਣਜੀਤ ਸਿੰਘ ਦੀ ਰਾਜਨੀਤਕ ਅਗਵਾਈ ਹੇਠ ਸਥਾਪਿਤ ਕੀਤੇ ‘ਖਾਲਸਾ ਰਾਜ’ ਵਿਚ ਗੁਰਮਤਿ ਸਿਧਾਂਤਾਂ ਪ੍ਰਤੀ ਦ੍ਰਿੜਤਾ ਦਿਨੋਂ ਦਿਨ ਘੱਟਦੀ ਗਈ। ਮਿਸਾਲ ਲਈ ਸਿੱਖ ਸਮਾਜ ਵਿਚ ‘ਵੇਦੀ ਦੇ ਫੇਰੇ, ਸਤੀ-ਪ੍ਰਥਾ, ਮੂਰਤੀਆਂ ਦੀ ਪੂਜਾ’ ਸਮੇਤ ਬ੍ਰਾਹਮਣਵਾਦ ਪੂਰੀ ਤਰ੍ਹਾਂ ਘਰ ਕਰ ਗਿਆ। ‘ਖਾਲਸਾ ਰਾਜ’ ਦਾ ਮੁੱਖੀ (ਰਣਜੀਤ ਸਿੰਘ) ਆਪ ਹਰ ਕੰਮ ਗੁਰਮਤਿ ਸੇਧ ਦੀ ਥਾਂ ‘ਜੋਤਿਸ਼ਆਂ’ ਕੋਲੋਂ ਪੁੱਛ ਕੇ ਕਰਨ ਲਗ ਪਿਆ ਸੀ। ਭਾਵ ਕਿ ਗੁਰਮਤਿ ਸਿਧਾਂਤਾਂ ਪ੍ਰਤੀ ਦ੍ਰਿੜਤਾ ਕਿਸੇ ‘ਰਾਜ’ ਦੀ ਮੁਹਤਾਜ ਨਹੀਂ। ਇਕ ਸਿੱਖ ਲਈ ‘ਗੁਰਮਤਿ ਸਿਧਾਂਤਾਂ’ ਪ੍ਰਤੀ ਦ੍ਰਿੜਤਾ ਹੀ ਜ਼ਿਆਦਾ ਜ਼ਰੂਰੀ ਹੈ।

ਉਪਰੋਕਤ ਖੁੱਲੀ ਵਿਚਾਰ ਦੀ ਰੌਸ਼ਨੀ ਵਿਚ ਅਸੀਂ ਪੂਰੀ ਨਿਮਰਤਾ ਸਹਿਤ ਭਾਈ ਬਲਵੰਤ ਸਿੰਘ ਰਾਜੋਆਣਾ, ਇਸ ਲਹਿਰ ਨਾਲ ਜੁੜੇ ਸੁਹਿਰਦ ਆਗੂਆਂ ਅਤੇ ਆਮ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਅਸੀਂ ਲਹਿਰ ਨੂੰ ਬ੍ਰਾਹਮਣਵਾਦ ਅਤੇ ਪੁਜਾਰੀਵਾਦ ਦੀ ਪਿੱਛਲੱਗੂ ਬਣਾਉਣ ਦੀ ਥਾਂ ‘ਗੁਰਮਤਿ ਦੀ ਸੇਧ’ ਵਿਚ ਲਾਮਬੰਦ ਕਰਨ ਦਾ ਯਤਨ ਕਰੀਏ। ਆਉ, ਸਾਰੇ ਮਿਲ ਕੇ ਜਾਗਦੇ ਹੋਏ, ਸੁਹਿਰਦਤਾ ਨਾਲ ਇਹ ਨਾਅਰਾ ਬੁਲੰਦ ਕਰੀਏ:

‘ਗੁਰਮਤਿ ਦੀ ਸੋਚ ’ਤੇ, ਪਹਿਰਾ ਦਿਆਂਗੇ ਠੋਕ ਕੇ’

ਨਿਸ਼ਕਾਮ ਨਿਮਰਤਾ ਸਹਿਤ

ਤੱਤ ਗੁਰਮਤਿ ਪਰਿਵਾਰ


(01/04/12)
ਹਰਦੇਵ ਸਿੰਘ, ਜੰਮੂ

ਸਤਿਕਾਰ ਯੋਗ ਪਾਠਕ ਸੱਜਣੋਂ

ਸਤਿ ਸ਼੍ਰੀ ਅਕਾਲ!

“ਸਚੁ ਸੁਨਾਇਸੀ ਸਚ ਕੀ ਬੇਲਾ……

“ਮੇਰੀਆਂ ਅੱਖਾਂ (ਫ਼ਾਂਸੀ ਤੋਂ ਬਾਅਦ) ਦਰਬਾਰ ਸਾਹਿਬ ਵਿਚਲੇ ਇੱਕ ਸੁਰਮੇ ਰਾਗੀ ਸਿੰਘ ਨੂੰ ਦਾਨ ਕਰ ਦਿਤੀਆਂ ਜਾਣ ਤਾਂ ਕਿ ਉਨ੍ਹਾਂ ਅਖਾਂ ਰਾਹੀਂ ਮੈਂ ਪਵਿੱਤਰ ਦਰਬਾਰ ਸਾਹਿਬ ਦੇ ਦਰਸ਼ਨ ਦੀਦਾਰੇ ਕਰਦਾ ਰਹਾਂ”

ਅੱਖਾਂ ਨਾਲ ਕਿਸੇ ਬਿਲਡਿੰਗ ਦੇ ਪਵਿੱਤਰ ਦਰਸ਼ਨਾਂ ਦੀ ਤਾਂਘ ਕਰਨ ਵਾਲੀ ਸੋਚ ਅਗਰ ਗੁਰਬਾਣੀ ਦੇ ਇਹ ਅੰਸ਼ ਵਿਚਾਰ ਲਵੇ: “ਨਾਨਕ ਸੇ ਅਖੜੀਆਂ ਬਿਅੰਨਿ ਜਿਨੀ ਡਿਸੰਦੋ ਮਾ ਪਿਰੀ ॥1॥ (ਪੰਨਾ 577) “ ਤਾਂ ਭਰਮ ਭੁਲੇਖੇ ਨਾ ਰਹਿਣ। ਵੈਸੇ ਵੀ ਮੈਡੀਕਲ ਸਾਇੰਸ ਦੇ ਨਜ਼ਰੀਏ ਤੋਂ ਵੀ ਭਾਈ ਰਾਜੋਆਣਾ ਦੀ ਇਹ ਸੋਚ ਨਾ-ਵਾਕਿਫ ਲਗਦੀ ਹੈ। ਮੈਡੀਕਲ ਸਾਇੰਸ ਦੀ ਆਮ ਜਾਣਕਾਰੀ ਰੱਖਣ ਵਾਲਾ ਹਰ ਸ਼ਖਸ ਇਹ ਜਾਣਦਾ ਹੈ ਕਿ ਸ਼ਰੀਰਕ ਅੱਖਾਂ ਸਿਰਫ ਕਿਸੇ ਵਸਤੂ ਨੂੰ ਦੇਖਣ ਦਾ ਇਕ ਸਾਧਨ ਹਨ, ਪਰ ਕਿਸੇ ਵਸਤੂ ਪ੍ਰਤੀ ਵੇਖਣ ਦਾ ਨਜ਼ਰੀਆ ਅਸਲ ਵਿਚ ‘ਦਿਮਾਗ’ ਦਾ ਹੁੰਦਾ ਹੈ। ਦਿਮਾਗ ਹੀ ਸ਼ਰੀਰ ਦੇ ਹੋਰ ਬਹੁੱਤੇ ਅੰਗਾਂ ਵਾਂਗੂ ‘ਅੱਖਾਂ’ ਨੂੰ ਕੰਟਰੋਲ ਕਰਦਾ ਹੈ। ਸੋ ਉਸ ਰਾਗੀ ਵੀਰ ਵਿਚ ਅੱਖਾਂ ਲੱਗਣ ਤੋਂ ਬਾਅਦ ਨਜ਼ਰੀਆ ਉਸ ਰਾਗੀ ਦਾ ਰਹੇਗਾ, ਨਾ ਕਿ ਭਾਈ ਰਾਜੋਆਣੇ ਦਾ। ਜਿਆਦਾ ਸਪਸ਼ਟਤਾ ਲਈ, ਮੰਨ ਲਵੋ ਭਾਈ ਰਾਜੋਆਣੇ ਦੀ ਅੱਖਾਂ ਲੱਗਣ ਤੋਂ ਬਾਅਦ ਮਿਲੀ ਰੌਸ਼ਨੀ ਨਾਲ ਉਹ ਰਾਗੀ ਸਿੰਘ ਕਿਸੇ ਇਸਤਰੀ ਵੱਲ ਗਲਤ ਨਜ਼ਰ ਨਾਲ ਵੇਖਦਾ ਹੈ ਤਾਂ ਕੀ ਇਹ ਮੰਨਿਆ ਜਾਵੇਗਾ ਕਿ ਇਹ ਗਲਤ ਨਜ਼ਰ ‘ਰਾਜੋਆਣੇ’ ਦੀ ਹੈ? ਨਹੀਂ, ਬਿਲਕੁਲ ਨਹੀਂ।

ਸੋ ਸਪਸ਼ਟ ਹੈ, ਭਾਈ ਰਾਜੋਆਣੇ ਦੀ ਵਸੀਅਤ ਦੇ ਇਹ ਅੰਸ਼, ਗੁਰਮਤਿ ਦੀ ਅਗਿਆਨਤਾ/ਅਨਦੇਖੀ ਕਾਰਨ ਪੈਦਾ ਹੋਏ ਉਨ੍ਹਾਂ ਜ਼ਜਬਾਤਾਂ ਦਾ ਪ੍ਰਗਟਾਵਾ ਹਨ, ਜੋ ਅੱਜ ਆਮ ਸਿੱਖ ਮਾਨਸਿਕਤਾ ਵਿਚ ਘਰ ਕਰ ਚੁੱਕੇ ਹਨ। ਐਸੇ ਜ਼ਜਬਾਤਾਂ ਨੂੰ ਹੱਲਾ-ਸ਼ੇਰੀ ਦੇਣ ਦੀ ਥਾਂ ਉਨ੍ਹਾਂ ਦੀ ਸਵੈ-ਪੜਚੋਲ ਕਰਨ ਦੀ ਲੋੜ ਹੈ…”

ਪਤਾ ਨਹੀਂ ਗੁਰਬਾਣੀ ਦੇ ਫ਼ੁਰਮਾਨ ‘ਸਚੁ ਸੁਨਾਇਸੀ ਸਚੁ ਕੀ ਬੇਲਾ’ ਦੇ ਤਹਤ ਗਲਤ ਸੁਨਾਉਂਣ ਦਾ ਉਪਰੋਕਤ ਢੰਗ ਕੀ ਹੈ?

ਪਹਿਲੀ ਗਲ ਤਾਂ ਇਹ ਕਿ ਉਪਰੋਕਤ ਵਿਸ਼ਲੇਸ਼ਣ ਢੁੱਕਵਾਂ ਹੀ ਨਹੀਂ ਕਿਉਂਕਿ ਇਸ ਵਿਸ਼ਲੇਸ਼ਣ ਨੂੰ ਕਰਨ ਲਈ ਜਿਹੜੇ ਸ਼ਬਦਾਂ ਦਾ ਇਸਤੇਮਾਲ ਕੀਤਾ ਗਿਆ ਹੈ ਉਹ ਸ਼ਬਦ ਦਰਅਸਲ ਰਾਜੋਆਨਾ ਜੀ ਨੇ ਅਪਣੀ ਵਸੀਅਤ ਵਿੱਚ ਲਿਖੇ ਹੀ ਨਹੀਂ। ਉਨ੍ਹਾਂ ਦੇ ਸ਼ਬਦਾਂ ਨੂੰ ਬਿਲਕੁਲ ਬਦਲ ਕੇ ਪੇਸ਼ ਕੀਤਾ ਗਿਆ ਹੈ। ਅਪਣੇ ਸ਼ਬਦਾਂ ਨੂੰ ਕਿਸੇ ਹੋਰ ਦੇ ਨਾਮ ਤੇ ਕੋਟ ਕਰਨਾ ਕਿਸ ਕਿਸਮ ਦੇ ‘ਸੱਚ’ ਨੂੰ ਸੁਨਾਉਂਣ ਦਾ ਉਪਰਾਲਾ ਹੈ? ਇਹ ਇੱਕ ਗੁਰਮਤਿ ਵਿਹੂਣਾ ਢੰਗ ਹੈ। ਇਹ ਬ੍ਰਹਾਮਣਬਾਦ ਦੇ ਫ਼ੋਬੀਏ ਤੋਂ ਗ੍ਰਸਤ ਸੋਚ ਦਾ ਨਤੀਜਾ ਹੈ।

ਵਸੀਅਤ ਵਿੱਚ ਰਾਜੋਆਨਾ ਜੀ ਦੇ ਅਸਲ ਸ਼ਬਦ ਇਹ ਹਨ:- “ਮੇਰੀ ਇੱਛਾ ਹੈ ਕਿ ਮੇਰੀ ਮੌਤ ਤੋਂ ਬਾਅਦ ਮੇਰੀਆਂ ਅੱਖਾਂ “ਸ਼੍ਰੀ ਦਰਬਾਰ ਸਾਹਿਬ ਸ਼੍ਰੀ ਹਰਿਮੰਦਰ ਸਾਹਿਬ” ਦੇ ਹਜੂਰੀ ਰਾਗੀ ਭਾਈ ਲਖਵਿੰਦਰ ਸਿੰਘ ਜੀ (ਜੋ ਕਿ ਦੇਖ ਨਹੀਂ ਸਕਦੇ) ਨੂੰ ਮੇਰੀਆਂ ਅੱਖਾਂ ਦਿੱਤੀਆਂ ਜਾਣ, ਤਾਂ ਕਿ ਮੇਰੀ ਮੌਤ ਤੋਂ ਬਾਅਦ ਵੀ ਮੇਰੀਆਂ ਅੱਖਾਂ ਉਸ ਪਵਿੱਤਰ ਅਸਥਾਨ ਦੇ ਦਰਸ਼ਨ ਕਰਦੀਆਂ ਰਹਿਣ”

ਰਾਜੋਆਨਾ ਜੀ ਦੇ ਅਸਲ ਸਬਦਾਂ ਅਤੇ ਪੇਸ਼ ਕੀਤੇ ਗਏ ਉਨ੍ਹਾਂ ਸ਼ਬਦਾਂ ਵਿੱਚ ਬਹੁਤ ਵੱਡਾ ਅੰਤਰ ਹੈ ਜਿਨ੍ਹਾਂ ਨੂੰ ਨੁਕਤਾਚੀਨੀ ਲਈ ਅਧਾਰ ਰੂਪ ਪੇਸ਼ ਕੀਤਾ ਗਿਆ ਹੈ। ਸਾਰਥਕ ਨੁਕਤਾਚੀਨੀ ਮਾੜੀ ਗਲ ਨਹੀ ਹੁੰਦੀ ਹੈ ਪਰ ਇਸ ਲਈ ਨਾ ਕਹੀ ਗਈ ਗਲ ਨੂੰ ਅਧਾਰ ਬਨਾਉਂਣਾ ਲੇਖਨ ਦੇ ਅਸੂਲ ਅਤੇ ਅਦਬ ਦੇ ਵਿਰੁੱਧ ਹੈ। ਇਹ ਗੁਰਮਤਿ ਦੇ ਉਲਟ ਵੀ ਹੈ। ਰਾਜੋਆਨਾ ਜੀ ਨੇ ਇਹ ਨਹੀਂ ਲਿਖਿਆ ਕਿ ਉਨ੍ਹਾਂ ਅਖਾਂ ਰਾਹੀਂ ਮੈਂ ਪਵਿੱਤਰ ਦਰਬਾਰ ਸਾਹਿਬ ਦੇ ਦਰਸ਼ਨ ਦੀਦਾਰੇ ਕਰਦਾ ਰਹਾਂ!

ਇਨ੍ਹਾਂ ਸ਼ਬਦਾਂ ਦਾ ਭਾਵ ਇਹੀ ਨਜ਼ਰ ਆਉਂਦਾ ਹੈ ਕਿ ਭਾਈ ਸਾਹਿਬ ਦੀ ਇੱਛਾ ਹੈ ਕਿ ਉਨ੍ਹਾਂ ਦਿਆਂ ਅੱਖਾਂ ਇੱਕ ਨੇਤਰਹੀਨ ਰਾਗੀ ਸਿੰਘ ਦਿਆਂ ਅੱਖਾਂ ਬਣ ਕੇ ਉਸ ਰਾਗੀ ਲਈ ਦਰਬਾਰ ਸਾਹਿਬ ਦਾ ਮੰਜ਼ਰ ਦੇਖਣ ਦੇ ਕਾਬਲ ਰਹਿਣ। ਕੋਈ ਮੁਰਖ ਹੀ ਹੋਵੇਗਾ ਜੋ ਕਿ ਇਸ ਸੋਚੇ ਕਿ ਮੈਂ ਮਰਨ ਤੋਂ ਬਾਦ ਅੱਖਾਂ ਰਾਹੀਂ ਦਰਬਾਰ ਸਾਹਿਬ ਦੇ ਦਰਸ਼ਨ ਕਰਦਾ ਰਹਾਂ ਗਾ। ਰਾਜੋਆਣਾ ਦਾ ਭਾਵ ਹੈ ਕਿ ਉਂਨ੍ਹਾਂ ਦਿਆਂ ਅੱਖਾਂ ਮਰਨ ਤੋਂ ਬਾਦ ਵੀ ਕਿਸੇ ਨੇਤਰਹੀਨ ਦੇ ਕੰਮ ਆਉਂਦਿਆਂ ਦਰਬਾਰ ਸਾਹਿਬ ਦਾ ਮੰਜ਼ਰ ਵੇਖਦਿਆਂ ਰਹਿਣ। ਅਤੇ ਜੇ ਕਰ ਕਿਸੇ ਮੇਡੀਕਲ ਕਾਰਨ ਉਨ੍ਹਾਂ ਦਿਆਂ ਅੱਖਾਂ ਰਾਗੀ ਸਿੰਘ ਨੂੰ ਨਾ ਲੱਗ ਸਕਣ ਤਾਂ ਕਿਸੇ ਹੋਰ ਲੋੜ ਮੰਦ ਨੂੰ ਦੇ ਦਿੱਤੀਆਂ ਜਾਣ ਤਾਂ ਕਿ ਉਨ੍ਹਾਂ ਦਿਆਂ ਅੱਖਾਂ ਕਿਸੇ ਹੋਰ ਨਈ ਵੇਖਣ ਦੇ ਕਾਬਲ ਰਹਿੰਦੇ ਉਸ ਦੇ ਕੰਮ ਆਉਂਣ।

ਇਸ ਤੋਂ ਇਲਾਵਾ ਇੱਕ ਹੋਰ ਗਲ ਵੀ, ਵੱਖਰੇ ਤੌਰ, ਤੇ ਵਿਚਾਰ ਲੇਂਦੇ ਹਾਂ!

ਜਿੱਥੋਂ ਤਕ ਮੈਡੀਕਲ ਸਾਂਇੰਸ ਦੀ ਗਲ ਹੈ, ਤਾਂ ਮਨੁੱਖ ਸੋਚਦਾ ਤਾਂ ਦਿਮਾਗ ਨਾਲ ਹੀ ਹੈ। ਪਰ ਚੁੰਕਿ ਉਹ ਕੁੱਝ ਦੇਖ/ਪੜ/ਸੁਣ ਕੇ ਹੀ ਸੋਚ ਸਕਦਾ ਹੈ ਇਸ ਲਈ ਸੋਚ/ਵਿਚਾਰਧਾਰਾ ਨੂੰ ਨਜ਼ਰੀਆ, ਦ੍ਰਿਸ਼ਟੀਕੋਣ ਜਾਂ ਨੁਕਤਾ ਏ ਨਿਗਾਹ ਆਦਿ ਕਿਹਾ ਜਾਂਦਾ ਹੈ। ਇਹ ਤਿੰਨੋਂ ਸ਼ਬਦ ਅੱਖਾਂ ਦੇ ਦੇਖ ਸਕਣ ਦੀ ਸ਼ਕਤੀ (ਦ੍ਰਿਸ਼ਟੀ) ਨਾਲ ਹੀ ਜੁੜੇ ਹਨ। ਇਨ੍ਹਾਂ ਦੀ ਵਰਤੋਂ ਵੇਲੇ ਮੈਡੀਕਤਲ ਸਾਇੰਸ ਦਾ ਤਰਕ ਇਸਤੇਮਾਲ ਨਹੀਂ ਕੀਤਾ ਜਾਂਦਾ। ਬਾਣੀ ਵਿੱਚ ਵੀ ਇਸ ਕ੍ਰਿਆ ਨੂੰ ਦ੍ਰਿਸ਼ਟੀ ਵਰਗੀ ਭਾਵਨਾ ਨਾਲ ਬਿਆਨ ਕੀਤਾ ਗਿਆ ਹੈ। ਜਿਵੇਂ ਕਿ:-

ਦਿਸਟਿ ਵਿਕਾਰੀ ਨਾਹੀ ਭਉ ਭਾਉ॥ (ਗੁਰੂ ਨਾਨਕ, ਪੰਨਾ 153)

ਨੇਤ੍ਰ ਸੰਤੋਖੇ ਏਕ ਲਿਵ ਤਾਰਾ॥ (ਗੁਰੂ ਨਾਨਕ, ਪੰਨਾ 224)

ਪਰ ਤ੍ਰਿਅ ਰੂਪੁ ਨ ਪੇਖੈ ਨੇਤ੍ਰ (ਮਹਲਾ 5, ਪੰਨਾ 274)

ਸਰਬ ਨੈਨ ਆਪਿ ਪੇਖਨਹਾਰਾ (ਮਹਲਾ 5, ਪੰਨਾ 294)

ਨੈਨਹੁ ਸੂਤਕ ਬੈਨਹੂ ਸੂਤਕ ਸੂਤਕ ਸ੍ਰਵਨੀ ਹੋਈ॥ (ਕਬੀਰ ਜੀ, ਪੰਨਾ 331)

ਪੰਥ ਨਿਹਾਰੇ ਕਾਮਨੀ ਲੋਚਨ ਭਰੀ ਲੇ ਉਸਾਸਾ॥ (ਕਬੀਰ ਜੀ, ਪੰਨਾ 337)

ਮੁਰਖੁ ਹੋਈ ਨ ਆਖੀ ਸੂਝੇ॥ (ਗੁਰੂ ਨਾਨਕ, ਪੰਨਾ 414)

ਮਤਿਗੁਰੁ ਸੇਵੀ ਦੇਖਹੁ ਪ੍ਰਭ ਨੈਨੀ॥ 1॥ ਰਹਾਉ (ਗੁਰੂ ਨਾਨਕ, ਪੰਨਾ 416)

ਅਖੀ ਸੂਤਕ ਵੇਖਣਾ ਪਰ ਤ੍ਰਿਅ ਪਰ ਧਨ ਰੂਪੁ॥

ਕੰਨੀ ਸੂਤਕ ਕੰਨਿ ਪੈ ਲਾਇਤਬਾਰੀ ਖਾਹਿ॥ (ਗੁਰੂ ਨਾਨਕ, ਪੰਨਾ 472)

ਸ਼ਬਦ ਵਰਤੋਂ ਸਾਂਇੰਸ ਤੋਂ ਨਹੀਂ ਬਲਕਿ ਕੁਦਰਤ ਅਤੇ ਸਮਾਜਕ ਅਨੁਭਵਾਂ ਤੋਂ ਉਪਜਦੀ ਅਤੇ ਸਮਝੀ-ਸਮਝਾਈ ਜਾਂਦੀ ਹੈ। ਗੁਰੂ ਜੀ ਜਾਣਦੇ ਸਨ ਕਿ ਮਨੁੱਖ ਦਿਮਾਗ ਨਾਲ ਹੀ ਸੋਚਦਾ ਹੈ ਅਤੇ ਇਸ ਕ੍ਰਿਆ ਵਿੱਚ ਅੱਖਾਂ ਦੇ ਵੇਖਣ/ਪੜਨ ਦਾ ਸਮਰਥ (ਦ੍ਰਿਸ਼ਟੀ) ਕੰਨਾਂ ਦੇ ਸੁਣਨ ਦੀ ਸਮਰਥ ਸ਼ਕਤੀ ਕੰਮ ਆਉਂਦੀ ਹੈ। ਪਰ ਆਮ ਬੋਲਚਾਲ ਵਿੱਚ ਅੱਖਾਂ ਦੀ ਵੇਖਣ ਸ਼ਕਤੀ ਅਤੇ ਕੰਨਾ ਦੀ ਸੁਣਨ ਸ਼ਕਤੀ ਨੂੰ ਵੀ ਵਰਤ ਲਿਆ ਜਾਂਦਾ ਹੈ ਜਿਵੇਂ ਕਿ ਉੱਪਰ ਦਿੱਤੇ ਬਾਣੀ ਹਵਾਲਿਆਂ ਤੋਂ ਸਪਸ਼ਟ ਹੈ। ਇਸ ਲਈ ਮੈਡੀਕਲ ਸਾਂਇੰਸ ਦਾ ਟਕਰਾਉ ਕਾਵਿਯ ਜਾਂ ਆਮ ਵਰਤਕ ਸ਼ੈਲੀ ਨਾਲ ਕਰਵਾਉਂਣਾ ਇੱਕ ਪ੍ਰਕਾਰ ਦੇ ਸੰਕੀਰਣ ਦ੍ਰਿਸ਼ਟੀਕੋਣ/ਨਜ਼ਰੀਏ ਵਲ ਇਸ਼ਾਰਾ ਕਰਦਾ ਹੈ। ਜਿਵੇਂ ਕਿ ਸਵੇਰ ਹੋਂਣ ਤੇ ਅਸੀਂ ਕਹਿੰਦੇ ਹਾਂ ‘ਸੁਰਜ ਚੜ ਗਿਆ’। ਪਰ ਸੂਰਜ ਤਾਂ ਚੜਦਾ ਨਹੀਂ ਬਲਕਿ ਧਰਤੀ ਘੰਮਦੀ ਹੈ। ਤੇ ਕੋਈ ਧਰਤੀ ਦੇ ਘੁੰਮਣ ਦਾ ਤਰਕ ਲੇ ਕੇ ‘ਸੂਰਜ ਚੜ ਗਿਆ’ ਸ਼ਬਦ ਵਰਤੋਂ ਦੇ ਮਗਰ ਪੈ ਜਾਏ ਤਾਂ ਇਸ ਨੂੰ ਸ਼ਬਦ ਵਰਤੋਂ ਕਰਨ/ਸਮਝਣ ਬਾਰੇ ਇੱਕ ਸੰਕੀਰਨ ਅਤੇ ਬੇਲੋੜਾ ਦ੍ਰਿਸ਼ਟੀਕੋਂਣ ਅਤੇ ਨੁਕਤਾਚੀਨੀ ਹੀ ਕਿਹਾ ਜਾਏ ਗਾ।

ਗੁਰਮਤਿ ਇਸ ਕਿਸਮ ਦੀ ਸੰਕੀਰਣਤਾ ਨੂੰ ਪਰਵਾਨ ਨਹੀਂ ਕਰਦੀ।

ਹਰਦੇਵ ਸਿੰਘ, ਜੰਮੂ

01. 04. 2012


(01/04/12)
ਅਵਤਾਰ ਸਿੰਘ ਮਿਸ਼ਨਰੀ

ਦੋਗਲਾਪਨ ਅਤੇ ਦੋ ਬੇੜੀਆਂ!

ਅਵਤਾਰ ਸਿੰਘ ਮਿਸ਼ਨਰੀ (5104325827)

ਦੋਗਲਾਪਨ ਚੰਗਾ ਅਤੇ ਮੰਦਾ, ਸੱਚ ਅਤੇ ਝੂਠ, ਕਰਤਾ ਅਤੇ ਕਿਰਤ, ਸ਼ਬਦ ਗੁਰੂ ਅਤੇ ਦੇਹਧਾਰੀ ਗੁਰੂ, ਨਿਰੰਕਾਰ ਅਤੇ ਮੂਰਤੀਆਂ, ਗੁਰੂ ਸੰਤ ਅਤੇ ਅਖੌਤੀ ਸੰਤ ਬਾਬੇ, ਗੁਰੂ ਗ੍ਰੰਥ ਅਤੇ ਅਖੌਤੀ ਦਸਮ ਗ੍ਰੰਥ ਆਦਿ ਵਿੱਚ ਫਰਕ ਨਾਂ ਸਮਝ ਕੇ ਅਜਿਹੀਆਂ ਦੋ ਬੇੜੀਆਂ ਵਿੱਚ ਸਵਾਰ ਹੋਣਾਂ। ਸਦਾ ਯਾਦ ਰੱਖੋ! ਸਿੱਖ ਕੌਮ ਇੱਕ ਨਿਰੰਕਾਰ ਵਿੱਚ ਵਿਸ਼ਵਾਸ਼ ਰੱਖਣ ਵਾਲੀ ਕੌਮ ਹੈ। ਇਸ ਕੌਮ ਦੇ ਬਾਨੀ ਵੀ ਨਾਨਕ ਨਿਰੰਕਾਰੀ ਹਨ ਜਿਨ੍ਹਾਂ ਨੇ ਨਿਰੰਕਾਰ (ਨਿਰ-ਅਕਾਰ) ਕਰਤਾਰ ਨੂੰ ਹੀ ਅਰਾਧਿਆ ਅਤੇ ਸਮੁੱਚੇ ਜਗਤ ਨੂੰ ਉਸੇ ਨੂੰ ਅਰਾਧਨ ਦਾ ਹੀ ਉਪਦੇਸ਼ ਦਿੰਦੇ ਹੋਏ ਫੁਰਮਾਇਆ ਕਿ-ਖਸਮੁ ਛੋਡਿ ਦੂਜੈ ਲਗੇ ਡੁਬੇ ਸੇ ਵਣਜਾਰਿਆ (470) ਪੰਜਾਬੀ ਦੀ ਆਮ ਕਹਾਵਤ ਹੈ ਕਿ “ਦੋ ਬੇੜੀਆਂ ਦਾ ਸਵਾਰ ਕਦੇ ਪਾਰ ਨਹੀਂ ਲੰਘਦਾ ਸਗੋਂ ਡੁਬਦਾ ਹੈ”। ਅੱਜ ਥੋੜਿਆਂ ਨੂੰ ਛੱਡ ਬਹੁਤੀ ਸਿੱਖ ਕੌਮ ਇੱਕ ਨਿਰੰਕਾਰ ਦਾ ਅਰਾਧਣ ਕਰਨ ਦੀ ਬਜਾਏ, ਡੇਰੇਦਾਰ ਸਾਧਾਂ, ਗੁਰੂਆਂ, ਭਗਤਾਂ ਅਤੇ ਸੰਤ ਬਾਬਿਆਂ ਦੀਆਂ ਵੱਡ ਅਕਾਰੀ ਆਪੂੰ ਬਣਾਈਆਂ ਤਸਵੀਰਾਂ ਦਾ ਹੀ ਅਰਾਧਣ ਕਰੀ ਜਾ ਰਹੀ ਹੈ। ਬਾਬੇ ਨਾਨਕ ਨੇ ਤਾਂ ਇੱਕ ਨਿਰੰਕਾਰ ਦੀ ਉਪਾਸ਼ਨਾਂ ਦਾ ਉਪਦੇਸ਼ ਦਿੱਤਾ ਸੀ ਨਾਂ ਕਿ ਕਿਸੇ ਅਕਾਰ ਵਾਲੇ ਗੁਰੂ, ਭਗਤ ਜਾਂ ਸੰਤ ਬਾਬੇ ਜਾਂ ਉਸ ਦੀ ਤਸਵੀਰ ਨੂੰ ਮੱਥੇ ਟੇਕਣ ਦਾ। ਜਦ ਸਿੱਖ ਅਰਦਾਸ ਕਰਦਾ ਹੈ ਤਾਂ ਉਸ ਨੇ ਇੱਕ ਨਿਰੰਕਾਰ-ਕਰਤਾਰ ਸਨਮੁਖ ਹੀ ਕਰਨੀ ਹੈ ਪਰ ਅਜੋਕਾ ਅਗਿਆਨੀ ਅਤੇ ਮਾਇਆਧਾਰੀ ਸਿੱਖ ਭਾਂਤ-ਸੁਭਾਂਤੇ ਬਾਬਿਆਂ, ਧੰਨ ਧੰਨ ਬਾਬਾ ਫਲਾਨਾਂ ਜੀ ਮਹਾਂਰਾਜ ਦੇ ਵੱਖ-ਵੱਖ ਨਾਂ ਲੈ ਕੇ ਕਰ ਰਿਹਾ ਹੈ। ਜਦ ਕਿ ਅਰਦਾਸ ਕੇਵਲ ਕਰਤਾਰ ਅੱਗੇ ਹੀ ਕਰਨੀ ਚਾਹੀਦੀ ਹੈ ਅਤੇ ਇੱਕ ਦੋ ਗੁਰੂਆਂ ਭਗਤਾਂ (ਜਿਵੇਂ ਬਾਬਾ ਨਾਨਕ, ਗੁਰੂ ਗੋਬਿੰਦ ਸਿੰਘ ਅਤੇ ਭਗਤ ਰਵਿਦਾਸ ਜੀ) ਦਾ ਹੀ ਕੇਵਲ ਨਾਂ ਲੈਣ ਦੀ ਬਜਾਏ ਸੱਚੇ ਮਾਰਗ ਤੇ ਚੱਲਣ ਵਾਲੇ ਸਮਸਤ ਗੁਰੂਆਂ-ਭਗਤਾਂ ਦਾ ਸਾਂਝਾ ਨਾਂ (ਗੁਰੂਆਂ-ਭਗਤਾਂ) ਲੈਣਾ ਚਾਹੀਦਾ ਹੈ ਕਿਉਂਕਿ ਸੱਚ ਮਾਰਗੀ ਗੁਰੂਆਂ-ਭਗਤਾਂ ਦੀ ਜੋਤ ਇੱਕ ਹੈ।

ਅਜੋਕਾ ਅਗਿਆਨੀ ਸਿੱਖ ਪੂਜਾ ਅਕਾਲ ਕੀ ਦੇ ਸਿਧਾਂਤ ਨੂੰ ਛੱਡ ਕੇ ਪੂਜਾ ਫੋਟੋਆਂ ਦੀ ਕਰ ਰਿਹਾ ਹੈ। ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ (646) ਨੂੰ ਵਿਸਾਰ ਕੇ ਅਨੇਕਾਂ ਬਾਣੀਆਂ ਮੰਨੀ ਫਿਰਦਾ ਹੈ। ਗੁਰਬਾਣੀ ਸ਼ਬਦ ਦੇ ਇੱਕ ਅਰਥ ਕਰਨ ਦੀ ਬਜਾਏ, ਵਾਲ ਦੀ ਖੱਲ ਉਧੇੜਦਾ ਹੋਇਆ, ਵਿਦਵਤਾ ਦਿਖਾਉਣ ਦੀ ਖਾਤਰ, ਇੱਕ ਸ਼ਬਦ ਦੇ ਕਈ-ਕਈ ਅਰਥ ਕਰੀ ਜਾ ਰਿਹਾ ਹੈ। ਇੱਕ ਗੁਰੂ ਗ੍ਰੰਥ ਨੂੰ ਛੱਡ ਕੇ, ਹੋਰ ਆਪਾ ਵਿਰੋਧੀ ਗ੍ਰੰਥਾਂ ਦੇ ਵੀ ਮਗਰ ਲੱਗ ਕੇ, ਥਾਂ-ਥਾਂ ਤੇ ਸੀਸ ਝੁਕਾ ਰਿਹਾ ਹੈ। ਇੱਕ ਗੁਰੂ ਪੰਥ ਨੂੰ ਛੱਡ ਕੇ ਅਨੇਕਾਂ ਟਕਸਾਲੀ ਅਤੇ ਸੰਪ੍ਰਦਾਈ ਪੰਥਾਂ ਵਿੱਚ ਵੰਡਿਆ ਪਿਆ ਹੈ। ਇਹ ਭੁੱਲ ਹੀ ਗਿਆ ਹੈ ਕਿ ਗੁਰੂ ਨੇ ਸਿੱਖ-ਪੰਥ (ਖਾਲਸਾ-ਪੰਥ) ਚਲਾਇਆ ਤੇ ਸਾਜਿਆ ਸੀ ਨਾਂ ਕਿ ਅਨੇਕ ਭਾਂਤੀ ਡੇਰੇ ਅਤੇ ਟਕਸਾਲਾਂ। ਗੁਰੂ ਨੇ ਸਿੱਖਾਂ ਨੂੰ ਇੱਕੋ ਰਹਿਤ ਮਰਯਾਦਾ ਦਿੱਤੀ ਸੀ, ਅੱਜ ਜਿੰਨੀਆਂ ਟਕਸਾਲਾਂ, ਜਿੰਨੇ ਡੇਰੇ, ਅਤੇ ਜਿੰਨੇ ਸੰਤ ਸਭ ਨੇ ਆਪਣੀ ਵੱਖਰੀ-ਵੱਖਰੀ ਮਰਯਾਦਾ ਚਲਾਈ ਹੋਈ ਹੈ। ਅੱਜ ਬਹੁਤੇ ਸਿੱਖ ਦੋ ਬੇੜੀਆਂ ਵਿੱਚ ਸਵਾਰ ਹੁੰਦੇ ਜਾ ਰਹੇ ਹਨ। “ਪੰਥਕ ਰਹਿਤ ਮਰਯਾਦਾਨੂੰ ਛੱਡ ਕੇ, ਡੇਰਿਆਂ ਤੇ ਟਕਸਾਲਾਂ ਦੀ ਮਰਯਾਦਾ ਦੀ ਪਾਲਨਾ ਕਰ ਰਹੇ ਹਨ। ਟਾਹਰਾਂ ਅਕਾਲ ਤਖਤ ਦੇ ਨਾਂ ਦੀਆਂ ਮਾਰਦੇ ਹਨ ਪਰ ਅਕਾਲ ਤਖਤ ਦੀ ਮਰਯਾਦਾ ਗੁਰਦੁਆਰਿਆਂ ਚੋਂ ਖਤਮ ਕਰੀ ਜਾ ਰਹੇ ਹਨ। ਗੁਰੂ ਨੇ ਬਾਣੀ ਪੜ੍ਹਨ, ਵਿਚਾਰਨ ਅਤੇ ਧਾਰਨ ਲਈ ਰਚੀ ਸੀ ਪਰ ਅਜੋਕੇ ਬਹੁਤੇ ਸਿੱਖ, ਬ੍ਰਾਹਮਣਾਂ ਵਾਂਗ ਪੂਜਾ ਕਰਦੇ ਹੋਏ, ਮੰਤਰ ਜਾਪ ਹੀ ਕਰ ਰਹੇ ਹਨ। ਬਹੁਤੇ ਡੇਰਿਆਂ ਅਤੇ ਗੁਰਦੁਆਰਿਆਂ ਵਿੱਚ 5-5, 11-11, 21-21, 31-31 ਅਤੇ 51-51 ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਨੂੰ ਇਕੱਠਿਆਂ ਜੁੜਵੇਂ ਪ੍ਰਕਾਸ਼ ਕਰਕੇ, ਇੱਕੋ ਥਾਂ ਪਾਠਾਂ ਦੀਆਂ ਲੜੀਆਂ ਚਲਾ ਕੇ, ਪੈਸੇ ਕਮਾ ਰਹੇ ਹਨ। ਗੁਰੂ ਦਾ ਤਾਂ ਹੁਕਮ ਬਾਣੀ ਪੜ੍ਹਨ, ਵਿਚਾਰਨ ਅਤੇ ਧਾਰਨ ਦਾ ਸੀ ਨਾਂ ਕਿ ਤੋਤਾ ਰਟਨੀ ਭਾੜੇ ਦੇ ਪਾਠ ਕਰਾਈ ਜਾਣ ਦਾ, ਕੀ ਕਦੇ ਈਸਾਈ ਪਵਿਤਰ ਬਾਈਬਲ ਦੇ ਤੋਤਾ ਰਟਨੀ ਪਾਠ ਕਰਦੇ ਹਨ?

ਇਹ ਦੋ ਬੇੜੀਆਂ ਵਿੱਚ ਪੈਰ ਨਹੀਂ ਤਾਂ ਹੋਰ ਕੀ ਹੈ? ਸਿੱਖ ਨੇ ਕਿਸ ਦਾ ਹੁਕਮ ਮੰਨਣਾ ਹੈ? ਸਦਾ ਇਹ ਯਾਦ ਰੱਖੋ ਕਿ ਹੁਕਮ ਗੁਰੂ ਦਾ ਮੰਨਣਾ ਹੈ ਨਾਂ ਕਿ ਕਿਸੇ ਟਕਸਾਲੀ ਸੰਤ ਜਾਂ ਡੇਰੇਦਾਰ ਦਾ। ਗੁਰੂ ਜੀ ਹਿੰਦੂ ਦੇਵੀ-ਦੇਵਤਿਆਂ ਵਾਲੀ ਸਮੱਗਰੀ ਦਾ ਖੰਡਨ ਕਰਦੇ ਹਨ ਪਰ ਸਾਡੇ ਅਜੋਕੇ ਗ੍ਰੰਥੀ ਅਤੇ ਪ੍ਰਬੰਧਕ ਜੋ ਬਹੁਤੇ ਸੰਤ-ਮੱਤ ਦੇ ਧਾਰਨੀ ਹਨ, ਇਹ ਸਾਰੀ ਸਮੱਗਰੀ ਗੁਰੂ ਗ੍ਰੰਥ ਨਾਲ ਰੱਖੀ ਜਾ ਰਹੇ ਹਨ। ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਨਿਰੰਕਾਰੀ ਨੇ ਫਜੂਲ ਦੀਆਂ ਆਰਤੀਆਂ, ਜੋਤਾਂ ਦਾ ਜਗਨਨਾਥ ਪੁਰੀ ਵਿਖੇ ਵਿਰੋਧ ਕੀਤਾ ਸੀ ਪਰ ਅਜੋਕੇ ਡੇਰਦਾਰ ਸਿੱਖ ਆਰਤੀਆਂ ਤੇ ਜੋਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਬਾਲ ਕੇ ਥਾਲੀਆਂ ਘੁਮਾ ਰਹੇ ਹਨ। ਗੁਰੂ ਨੇ ਬ੍ਰਾਹਮਣੀ ਥਿੱਤਾਂ ਵਾਰਾਂ ਦਾ ਖੰਡਨ ਕੀਤਾ ਹੈ ਪਰ ਅਜੋਕੇ ਸ਼ਕਲੀ-ਸਿੱਖ ਸੰਗ੍ਰਾਂਦ, ਮਸਿਆ, ਪੰਚਕਾਂ ਅਤੇ ਪੂਰਨਮਾਸ਼ੀਆਂ ਹੀ ਗੁਰੂ ਘਰਾਂ ਵਿੱਚ ਮਨਾਈ ਜਾ ਰਹੇ ਹਨ। ਯਾਦ ਰੱਖੋ! ਇਹ ਸਭ ਕੁਛ ਸਿੱਖੀ ਸਰੂਪ ਵਾਲੇ ਸਨਾਤਨੀ ਮਹੰਤਾਂ ਨੇ ਗੁਰੂ ਘਰਾਂ ਵਿੱਚ ਵਾੜਿਆ ਸੀ। ਸਿੱਖਾਂ ਨੇ ਕਰਮਕਾਂਡੀ ਅਤੇ ਦੁਰਾਚਾਰੀ ਮਹੰਤ ਤਾਂ ਗੁਰਦੁਆਰਿਆਂ ਚੋਂ ਕੱਢ ਦਿੱਤੇ ਪਰ ਉਨ੍ਹਾਂ ਦੀਆਂ ਚਲਾਈਆਂ ਰੀਤਾਂ ਨਹੀਂ ਕੱਢੀਆਂ। ਗੁਰੂ ਨਾਨਕ ਨੇ ਤਾਂ ਕਿਹਾ ਸੀ-ਜਾਲਉ ਐਸੀ ਰੀਤਿ (590) ਪਰ ਸਾਡੀ ਤਾਂ ਪੈ ਗਈ ਹੈ ਇਨ੍ਹਾਂ ਨਾਲ ਪਰੀਤ।

ਗੁਰੂ ਨੇ ਮਰਦ ਤੇ ਔਰਤ ਨੂੰ ਬਰਾਬਰ ਦੇ ਅਧਿਕਾਰ ਦਿੱਤੇ ਸਨ ਪਰ ਅਜੋਕੇ ਸਿੱਖਾਂ ਨੇ ਸਾਧਾਂ ਦੇ ਮਗਰ ਲੱਗ ਕੇ ਔਰਤਾਂ ਤੋਂ ਇਹ ਅਧਿਕਾਰ ਖੋਹੇ ਹਨ। ਗੁਰੂਆਂ ਨੇ ਸਭ ਵਿੱਚ ਰੱਬੀ ਜੋਤ ਦਰਸਾਈ ਸੀ ਫਿਰ ਜਾਤਾਂ-ਪਾਤਾਂ ਕਿਵੇਂ ਉੱਚੀਆਂ-ਨੀਵੀਆਂ ਹੋ ਗਈਆਂ?

ਗੱਲ ਕੀ ਹਰੇਕ ਪਾਸੇ ਦੋਗਲਾਪਨ ਭਾਵ ਦੋ ਬੇੜੀਆਂ ਵਿੱਚ ਪੈਰ। ਇੱਕ ਦੀ ਥਾਂ ਅਨੇਕ ਦੀ ਪੂਜਾ, ਇੱਕ ਗੁਰੂ ਗ੍ਰੰਥ ਸਾਹਿਬ ਦੇ ਨਾਲ ਦੂਸਰਾ ਅਖੌਤੀ ਦਸਮ ਗ੍ਰੰਥ, ਇੱਕ ਸਿੱਖ ਰਹਿਤ ਮਰਯਾਦਾ ਨਾਲ ਦੂਜੀ ਅਖੌਤੀ ਸੰਤਾਂ ਦੀ ਮਰਯਾਦਾ, ਇੱਕ ਨਾਨਕਸ਼ਾਹੀ ਕੈਲੰਡਰ ਨਾਲ ਦੂਜਾ ਬਿਕ੍ਰਮੀ-ਨਾਨਕਸ਼ਾਹੀ (ਧੁਮੱਕੜ) ਕੈਲੰਡਰ, ਇੱਕ ਗੁਰੂ ਗ੍ਰੰਥ ਸਾਹਿਬ ਦੇ ਪਾਠ ਨਾਲ ਦੂਜੀ ਜਪੁਜੀ ਦੀ ਪੋਥੀ, ਇੱਕ ਪਾਸੇ ਅਖੰਡ ਪਾਠ ਦੂਜੇ ਪਾਸੇ ਸੰਪਟ ਅਤੇ ਸਪਤਾਹਕ ਪਾਠ। ਸਿੱਖ ਤਿਉਹਾਰਾਂ ਦੇ ਨਾਲ ਬ੍ਰਾਹਮਣੀ ਤਿਉਹਾਰ। ਰਾਗਮਾਲਾ ਪੜ੍ਹੋ ਜਾਂ ਨਾਂ ਪੜ੍ਹੋ ਦਾ ਦੋਗਲਾਪਨ, ਰਹਿਰਾਸ ਵਿੱਚ ਫਰਕ ਵੱਡੀ ਕਿ ਛੋਟੀ, ਬ੍ਰਾਹਮਣਾਂ ਨੂੰ ਘਰਾਂ ਵਿੱਚ ਭੋਜਨ ਖਵਾਉਣ ਅਤੇ ਦੱਸ਼ਣਾ ਦੇਣ ਵਾਂਗ, ਪੰਜ ਗ੍ਰੰਥੀਆਂ ਨੂੰ ਬੁਲਾ ਕੇ, ਭੋਜਨ ਅਤੇ ਦੱਸ਼ਣਾ। ਇੱਕ ਖਾਲਸਾ ਪੰਥ ਦੀ ਥਾਂ, ਅਨੇਕ ਡੇਰੇ ਅਤੇ ਸੰਪ੍ਰਦਾਵਾਂ ਆਦਿ ਨੂੰ ਮਾਨਤਾ, ਅਜਿਹੀਆਂ ਦੋ ਬੇੜੀਆਂ ਵਿੱਚ ਸਵਾਰ ਹੋਣਾ ਹੀ ਸਿੱਖਾਂ ਦੀ ਖੁਆਰੀ ਦਾ ਮੁੱਖ ਕਾਰਨ ਹੈ। ਯਾਦ ਰੱਖੋ! ਦੋ ਬੇੜੀਆਂ ਦਾ ਸਵਾਰ ਕਦੇ ਵੀ ਪਾਰ ਨਹੀਂ ਲੰਘਦਾ ਸਗੋਂ ਰਸਤੇ ਵਿੱਚ ਹੀ ਡੱਕੇ-ਡੋਲੇ ਖਾਂਦਾ ਹੋਇਆ ਡੁੱਬ ਜਾਂਦਾ ਹੈ। ਅੱਜ ਸਿੱਖ ਕੌਮ ਨੂੰ ਦੋਗਲਾਪਨ ਭਾਵ ਦੋ ਬੇੜੀਆਂ ਦੀ ਸਵਾਰੀ ਅਤੇ ਹਰੇਕ ਪੱਖ ਤੇ ਦੋ ਮੂੰਹੀਆਂ ਚਾਲਾਂ ਛੱਡਣੀਆਂ ਪੈਣਗੀਆਂ। ਧੜੇਬੰਧੀਆਂ ਤੋਂ ਉੱਪਰ ਉੱਠ ਕੇ, ਇੱਕ ਗੁਰੂ ਪੰਥ ਦੇ ਮੈਂਬਰ ਬਣਨਾਂ ਅਤੇ ਅਖੌਤੀ ਸੰਤ-ਡੇਰੇ ਛੱਡਣੇ ਪੈਣਗੇ। ਬਸ “ਗੁਰੂ ਗੁਰੂ ਅਤੇ ਸਿੱਖ ਸਿੱਖ ਹੀ ਹੈ” ਦੇ ਸਿਧਾਂਤ ਨੂੰ ਅਪਨਾਉਣਾ ਅਤੇ ਨਫਰਤਾਂ-ਤੰਗਦਿਲੀਆਂ ਛੱਡਣੀਆਂ ਪੈਣਗੀਆਂ। ਗੁਰਸਿਖਾਂ ਇਕੋ ਪਿਆਰੁ ਗੁਰ ਮਿਤਾਂ ਪੁਤਾਂ ਭਾਈਆਂ (648) ਦੇ ਸਿਧਾਂਤ ਤੇ ਪਹਿਰਾ ਦੇਣਾ, ਤਨੋਂ ਮਨੋਂ ਕੇਵਲ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਸੁਪਰੀਮ ਮੰਨਣਾ ਪਵੇਗਾ ਵਰਨਾ ਦੋ ਬੇੜੀਆਂ ਵਿੱਚ ਸਵਾਰ ਰਹਿਣ ਨਾਲ, ਕੌਮ ਦੇ ਗਲ ਹੋਰ ਖੁਆਰੀਆਂ ਹੀ ਪੈਣਗੀਆਂ। ਪੰਜਾਬੀ ਦੀ ਕਹਾਵਤ ਹੈ “ਸੌ ਦਾਰੂ ਤੇ ਇੱਕ ਘਿਉ, ਸੌ ਚਾਚਾ ਤੇ ਇੱਕ ਪਿਉ” ਚਾਚੇ, ਚਾਚੇ ਹੀ ਹਨ ਸੌ ਚਾਚੇ ਮਿਲ ਕੇ ਵੀ ਇੱਕ ਪਿਉ ਨਹੀਂ ਬਣ ਸਕਦੇ। ਇਵੇਂ ਹੀ ਸੌ ਸਾਧ ਮਿਲ ਕੇ ਵੀ ਗੁਰੂ ਨਹੀਂ ਹੋ ਸਕਦੇ, ਫਿਰ ਅੱਜ ਅਸੀਂ ਇੱਕ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਸੌ ਸਾਧਾਂ ਦੇ ਡੇਰਿਆਂ ਤੇ ਜਾ ਕੇ ਤਨ, ਮਨ ਅਤੇ ਧਨ ਕਿਉਂ ਬਰਬਾਦ ਕਰ ਰਹੇ ਹਾਂ? ਵਾਸਤਾ ਰੱਬ ਦਾ! ਸਿੱਖੋ ਦੋ ਬੇੜੀਆਂ (ਇੱਕ ਪਾਸੇ ਸੱਚਾ ਸ਼ਬਦ ਗੁਰੂ ਗ੍ਰ੍ਰੰੰਥ ਸਾਹਿਬ ਦੂਜੇ ਪਾਸੇ ਅਖੌਤੀ ਸਾਧ ਅਤੇ ਦਸਮ ਗ੍ਰੰਥ) ਵਿੱਚ ਸਵਾਰ ਹੋਣਾ ਛੱਡ ਕੇ ਸ਼ਬਦ ਗੁਰੂ “ਗੁਰੂ ਗ੍ਰੰਥ ਸਾਹਿਬ” ਦੇ ਬੇੜੇ ਵਿੱਚ ਸਵਾਰ ਹੋ, ਦੋਗਲਪਨ ਛੱਡਦੇ ਹੋ ਤਾਂ ਥੋਥੇ ਕਰਮਕਾਂਡਾਂ ਦੇ ਅਗਿਆਨਤਾ ਭਰੇ ਸਾਗਰ ਵਿੱਚ ਡੁੱਬਣ ਤੋਂ ਬਚ ਜਾਓਗੇ। ਆਓ ਇੱਕ ਗੁਰੂ ਗ੍ਰੰਥ ਦੇ ਮਹਾਂਨ ਬੇੜੇ ਵਿੱਚ ਸਵਾਰ ਹੋ ਕੇ, ਦੋਗਲਾਪਨ ਛੱਡ, ਅਖੌਤੀ ਪੁਜਾਰੀਆਂ ਅਤੇ ਸਾਧਾਂ ਦੇ ਪਾਏ ਭੰਬਲਭੂਸਿਆਂ ਦੇ ਸਾਗਰ ਤੋਂ ਪਾਰ ਹੋ ਜਾਈਏ। ਪੰਥ ਦੇ ਮਹਾਂਨ ਦਾਰਸ਼ਨਿਕ ਵਿਦਵਾਨ ਕਵੀ ਭਾਈ ਨੰਦ ਲਾਲ ਸਿੰਘ ਜੀ ਵੀ ਦਰਸਾਉਂਦੇ ਹਨ ਕਿ “ਸਾਰੀ ਉਨਰ ਗੁਨਾਹੀਂ ਬੀਤੀ। ਹਰ ਕੀ ਭਗਤਿ ਨਾਂ ਕੀਤੀ। ਆਗੇ ਸਮਝ ਚਲੋ ਨੰਦ ਲਾਲਾ ਪਾਛੇ ਜੋ ਬੀਤੀ ਸੋ ਬੀਤੀ” ਸਮਝ ਕੇ ਚੱਲਣ ਵਿੱਚ ਹੀ ਕੌਮ ਦਾ ਭਲਾ ਵਰਨਾ ਖਜਲ-ਖਵਾਰੀਆਂ ਹੀ ਹਨ। ਏਕੇ ਵਿੱਚ ਬਰਕਤ ਹੈ, ਇੱਕ ਨਾਲ ਜੁੜੋਗੇ ਤਾਂ ਏਕਤਾ ਆਵੇਗੀ ਅਤੇ ਦੋਗਲਾਪਨ ਦੂਰ ਹੋਵੇਗਾ।


(01/04/12)
ਜਗਤਾਰ ਸਿੰਘ ਜਾਚਕ

ਪ੍ਰੈਸ ਨੋਟ: 1 ਅਪਰੈਲ 2012, ਲੁਧਿਆਣਾ
ਪੰਜਾਬ ਦੀ ਸ਼ਾਤੀ ਲਈ ਜ਼ਾਲਮ ਡੀ. ਜੀ. ਪੀ. ਸੁਮੇਧ ਸੈਣੀ ਨੂੰ ਬਦਲਿਆ ਜਾਏ: ਸਿੱਖ ਸੰਘਰਸ਼ ਮੋਰਚਾ
ਲੁਧਿਆਣਾ, 1 ਅਪ੍ਰੈਲ ( ) ਚੱਪੜਚਿੜੀ ਦੇ ਇਤਿਹਾਸਕ ਮੈਦਾਨ ਵਿੱਚ ਸਹੁੰ ਚੁੱਕ ਸਮਾਗਮ ਪਿਛੋਂ, ਜਦੋਂ ਪੰਜਾਬ ਸਰਕਾਰ ਦੀ ਕੈਬਨਿਟ ਨੇ ਡੀ. ਜੀ. ਪੀ. ਵਜੋਂ ਸਿੱਖ ਨੌਜਵਾਨਾਂ ਦੇ ਕਾਤਲ ਸੁਮੇਧ ਸੈਣੀ ਦੀ ਨਿਯੁਕਤੀ ਦਾ ਐਲਾਨ ਕੀਤਾ, ਪੰਥ ਦਰਦੀ ਸਿੱਖਾਂ ਤੇ ਚਿੰਤਕਾਂ ਨੇ ਉਦੋਂ ਹੀ ਖ਼ਦਸ਼ਾ ਪ੍ਰਗਟ ਕੀਤਾ ਸੀ ਕਿ ਇਹ ਨਿਯੁਕਤੀ ਪੰਜਾਬ ਦੇ ਅਮਨ ਅਤੇ ਸਿੱਖ ਕੌਮ ਲਈ ਸ਼ੁਭ ਸਗਨ ਨਹੀਂ; ਕਿਉਂਕਿ, ਇਸ ਵਿਅਕਤੀ ਦੀਆਂ ਜ਼ਾਲਮਾਨਾਂ ਕਾਰਵਾਈਆਂ ਸੂਬੇ ਦੀ ਸ਼ਾਂਤੀ ਨੂੰ ਭੰਗ ਕਰਨਗੀਆਂ। ਗੁਰਦਾਸਪੁਰ ਦੇ ਗੋਲੀਕਾਂਡ ਨੇ ਉਹ ਖਦਸ਼ਾ ਸੱਚ ਸਾਬਿਤ ਕਰ ਦਿੱਤਾ, ਜਿਸ ਵਿੱਚ ਪੰਜਾਬ ਪੁਲੀਸ ਨੇ ਬਿਨਾਂ ਵਜ੍ਹਾ ਦੋ ਸਿੱਖ ਨੌਜਵਾਨਾਂ ਨੂੰ ਗੋਲੀ ਦਾ ਸ਼ਿਕਾਰ ਬਣਾਇਆ। ਇਹ ਠੀਕ ਹੈ ਕਿ ਸਿੱਖਾਂ ਦੇ ਰੋਹ ਨੂੰ ਸ਼ਾਂਤ ਕਰਨ ਲਈ ਪੰਜਾਬ ਸਰਕਾਰ ਨੇ ਜ਼ਿਲੇ ਦੇ ਜ਼ੁਮੇਵਾਰ ਪੁਲੀਸ ਅਫਸਰਾਂ ਨੂੰ ਮੁਅਤਲ ਕਰਕੇ ਉਨ੍ਹਾਂ ਉੱਤੇ ਕਤਲ ਕੇਸ ਦੇ ਮੁਕਦਮੇਂ ਦਰਜ਼ ਕਰਨ ਦਾ ਸੁਚੱਜਾ ਫੈਸਲਾ ਲਿਆ ਹੈ, ਪਰ ਇਸ ਗੋਲੀਕਾਂਡ ਦਾ ਅਸਲ ਦੋਸ਼ੀ ਡੀ. ਜੀ. ਪੀ. ਹੈ। ਉਸ ਨੂੰ ਬਦਲਣ ਤੇ ‘ਭਾਈ ਰਾਜੋਆਣਾ ਬਚਾਓ ਲਹਿਰ’ ਦੇ ਫੜੇ ਸਾਰੇ ਸਿੱਖ ਆਗੂਆਂ ਨੂੰ ਬਿਨਾਂ ਸ਼ਰਤ ਤੁਰੰਤ ਰਿਹਾਅ ਕੀਤੇ ਬਗੈਰ ਪੰਜਾਬ ਵਿੱਚੋਂ ਅਸ਼ਾਂਤੀ ਤੇ ਤਣਾ ਦੇ ਮਹੌਲ ਨੂੰ ਘਟਾ ਸਕਣਾ ਅਸੰਭਵ ਹੈ। ਸਿੱਖ ਸੰਘਰਸ਼ ਮੋਰਚਾ ਕਮੇਟੀ ਦੇ ਮੈਂਬਰਾਂ ਨੇ ਪੰਜਾਬ ਸਰਕਾਰ ਨੂੰ ਇਹ ਸੁਝਾਅ, ਅੱਜ ਲੁਧਿਆਣੇ ਤੋਂ ਜਾਰੀ ਕੀਤੇ ਇੱਕ ਸਾਂਝੇ ਬਿਆਨ ਵਿੱਚ ਦਿੱਤਾ।
ਮੋਰਚੇ ਨੇ ਆਪਣੇ ਬਿਆਨ ਵਿੱਚ ਮੁਖ ਮੰਤਰੀ ਸ੍ਰੀ ਪਰਕਾਸ਼ ਸਿੰਘ ਬਾਦਲ ਨੂੰ ਇਸ ਪੱਖੋਂ ਵੀ ਜਾਣੂ ਕਰਾੳਣ ਦਾ ਯਤਨ ਕੀਤਾ ਹੈ ਕਿ ਪੰਜਾਬ ਦੇ ਅਮਨ ਤੇ ਸ਼ਾਂਤੀ ਨੂੰ ਖ਼ਤਰਾ ਉਸ ਦੀ ਭਾਈਵਾਲ ਭਾਜਪਾ ਦੇ ਹੁਲੜਬਾਜ਼ ਕਾਰਕੁੰਨਾਂ ਤੋਂ ਹੈ, ਗ੍ਰਿਫਤਾਰ ਕੀਤੇ ਜਾ ਰਹੇ ਸਿੱਖ ਆਗੂਆਂ ਤੋਂ ਨਹੀਂ। ਕਿਉਂਕਿ, ਪੰਜਾਬ ਦੀ ਇਹੀ ਇੱਕੋ-ਇੱਕ ਜ਼ਨੂਨੀ ਪਾਰਟੀ ਹੈ, ਜਿਹੜੀ ਪੰਜਾਬ ਦੇ ਅਮਨ ਨੂੰ ਦਾਅ ਤੇ ਲਗਾਉਂਦਿਆਂ ਭਾਈ ਰਾਜੋਆਣਾ ਤੇ ਪ੍ਰੋਫੈਸਰ ਭੁੱਲਰ ਨੂੰ ਫਾਂਸੀ ਦੇਣ ਦੀ ਵਕਾਲਤ ਕਰ ਰਹੀ ਹੈ। ਉਸ ਨੂੰ ਢਿੱਡ ਪੀੜ ਹੋ ਰਹੀ ਹੈ ਕਿ ਕੇਂਦਰ ਸਰਕਾਰ ਨੇ ਭਾਈ ਰਾਜੋਆਣਾ ਦੀ ਫਾਂਸੀ `ਤੇ ਆਰਜ਼ੀ ਰੋਕ ਕਿਉਂ ਲਗਾ ਦਿੱਤੀ ਹੈ?
ਮੋਰਚੇ ਦੇ ਆਗੂਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਇਸ ਪਾਸੇ ਧਿਆਨ ਦੇਣ ਅਤੇ ਸਿੱਖ ਆਗੂਆਂ ਨੂੰ ਰਿਹਾਅ ਕਰਵਾਉਣ ਲਈ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੂੰ ਤਲਬ ਕਰਨ ਦੀ ਤਾੜਣਾ ਕਰਨ। ਕਿਉਂਕਿ, ਸਿੱਖ ਆਗੂਆਂ ਦੀਆਂ ਗ੍ਰਿਫਤਾਰੀਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਦੀ ਉਲੰਘਣਾ ਹੈ। ਕਾਰਨ ਇਹ ਹੈ ਕਿ ਉਹ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਨੂੰ ਮੰਨਦਿਆਂ ਹੋਇਆਂ ਖ਼ਾਲਸਈ ਕੇਸਰੀ ਨਿਸ਼ਾਨ ਲੈ ਕੇ ਸ਼ਾਂਤਮਈ ਢੰਗ ਨਾਲ ਪੰਜਾਬ ਬੰਦ ਕਰਾਉਣ ਲਈ ਯਤਨਸ਼ੀਲ ਹੋ ਰਹੇ ਸਨ। ਸਿੱਖ ਸੰਘਰਸ਼ ਮੋਰਚੇ ਨੇ ਵੀ ਭਾਈ ਰਾਜੋਆਣਾ ਦੀ ਫਾਂਸੀ ਮੁਲਤਵੀ ਹੋਣ ਉਪਰੰਤ, ਜਥੇਦਾਰ ਸ੍ਰੀ ਅਕਾਲ ਤਖ਼ਤ ਦੀ ਅਪੀਲ ਅਤੇ ਪੰਜਾਬ ਦੇ ਅਮਨ ਨੂੰ ਮੁਖ ਰਖਦਿਆਂ ਖ਼ਾਲਸਈ ਤਖ਼ਤਾਂ ਤੋਂ ਚਲਣ ਵਾਲੇ ਤਿੰਨਾਂ ਮਾਰਚਾਂ ਨੂੰ ਉਸੇ ਵੇਲੇ ਹੀ ਮੁਲਤਵੀ ਕਰਨ ਦਾ ਐਲਾਨ ਕਰ ਦਿੱਤਾ ਸੀ। ਪਰ, ਦੁੱਖ ਦੀ ਗੱਲ ਹੈ ਕਿ ਇਸ ਦੇ ਬਾਵਜੂਦ ਵੀ ਮੋਰਚੇ ਦੇ ਦੋ ਆਗੂ ਭਾਈ ਗੁਰਿੰਦਰਪਾਲ ਸਿੰਘ ਧਨੌਲਾ ਤੇ ਭਾਈ ਪਰਮਜੀਤ ਸਿੰਘ ਸਹੋਲੀ ਗਲਬਾਤ ਦੀ ਟੇਬਲ ਤੋਂ ਹੀ ਗ੍ਰਿਫਤਾਰ ਕਰ ਲਏ ਗਿਆ, ਜਿਹੜਾ ਕਿ ਇੱਕ ਕੌਮਾਂਤਰੀ ਅਪਰਾਧ ਹੈ।
ਜਾਰੀ ਕਰਤਾ: ਸਿੱਖ ਸੰਘਰਸ਼ ਮੋਰਚਾ ਮੈਂਬਰ - ਗਿਆਨੀ ਜਗਤਾਰ ਸਿੰਘ ਜਾਚਕ, ਭਾਈ ਧਿਆਨ ਸਿੰਘ ਮੰਡ, ਭਾਈ ਜਸਬੀਰ ਸਿੰਘ ਖੰਡੂਰ, ਭਾਈ ਬਲਵਿੰਦਰ ਸਿੰਘ ਭੁੱਲਰ, ਭਾਈ ਅਮਰੀਕ ਸਿੰਘ ਈਸੜੂ, ਭਾਈ ਸੂਰਤ ਸਿੰਘ ਖ਼ਾਲਸਾ।



{ਨੋਟ:- ਪਿਛਲੇ ਹੋਰ ਪੱਤਰ ਪੜ੍ਹਨ ਲਈ ਐਰੋ (ਤੀਰ) ਨੂੰ ਕਲਿਕ ਕਰੋ ਜਾਂ ਉਪਰ ਪੰਨੇ ਦੀ ਚੋਣ ਕਰੋ ਜੀ}


.