.


(30/06/12)
ਜਸਬੀਰ ਸਿੰਘ (ਕੈਲਗਰੀ)

ਸਿਖ ਮਾਰਗ ਦੇ ਪਾਠਕ ਸੱਜਣੋ!

ਵਾਹਿਗੁਰੂ ਜੀ ਕਾ ਖਾਲਸਾ॥

ਵਾਹਿਗੁਰੂ ਜੀ ਕੀ ਫਤਹਿ॥

ਗੁਰਮੀਤ ਸਿੰਘ ਬਰਸਾਲ ਜੀ!

ਤੁਸੀਂ ਲਿਖਿਆ ਹੈ- “ਧਾਰਮਿਕ ਤੌਰ ਤੇ ਸਿੱਧੀ ਜਿਹੀ ਵਿਆਖਿਆ ਤਹਿਤ ਅਸੀਂ ਸ਼ਰੀਰ ਨੂੰ ਪੰਜ ਤੱਤਾਂ ਦਾ ਬਣਿਆ ਆਖਦੇ ਹਾਂ। ਵਿਗਿਆਨਕ ਤੌਰ ਤੇ 108 ਤੋਂ ਜਿਆਦਾ ਤੱਤਾਂ ਦੀ ਖੋਜ ਹੋ ਚੁੱਕੀ ਹੈ”।

ਵੀਰ ਜੀ! ਇਹ ‘ਪੰਜ’ ਅਤੇ ‘108’ ਦਾ ਤਾਂ ਬਹੁਤ ਜਿਆਦਾ ਫਰਕ ਹੈ, ਦੱਸ ਸਕਦੇ ਹੋ ਇਹ ਕਿਉਂ?

ਸ਼ਬਦ ਵਿੱਚ ਆਇਆ ਹੈ- “ਜੋਤੀ ਮਹਿ ਜੋਤਿ ਰਲਿ ਜਾਇਆ॥” ਵੀਰ ਜੀ ਦੱਸ ਸਕਦੇ ਹੋ 108 ਤੱਤਾਂ ਵਿੱਚੋਂ ਇਹ ‘ਜੋਤਿ’ ਕਿੰਨਵਾਂ ਤੱਤ ਹੈ? ਅਤੇ ਇਸ ਦਾ ਵਿਗਿਆਨਕ ਨਾਮ ਕੀ ਹੈ?

ਤੁਸੀਂ ਲਿਖਿਆ ਹੈ- “ਇਕੱਲੇ ਇਕੱਲੇ ਜੀਵ ਦੀ ਵੱਖ ਵੱਖ ਆਤਮਾ ਦਾ ਸੰਕਲਪ ਕੇਵਲ ਬ੍ਰਹਮਣੀ ਹੈ …”।

ਵੀਰ ਜੀ! ‘ਬ੍ਰਹਮਣ ਦਾ ਸੰਕਲਪ ਤਾਂ ‘ਆਤਮਾ’ ਅਤੇ ਇਸ ਦੇ ‘ਆਵਾਗਵਣ’ ਦਾ ਹੈ। ਅਤੇ ਤੁਹਾਡੇ ਮੁਤਾਬਕ ਗੁਰੂ ਸਾਹਿਬ ਬ੍ਰਹਮਣ ਦੇ ਉਸੇ ਸੰਕਲਪ ਦਾ ਹੀ ਖੰਡਣ ਕਰ ਰਹੇ ਹਨ। ਬ੍ਰਹਮਣ ਦਾ ਇਹ ਤਾਂ ਸੰਕਲਪ/ਸਵਾਲ ਹੈ ਨਹੀਂ ਕਿ ਕਿਹੜਾ ਤੱਤ ਕਿੱਥੇ ਜਾ ਕੇ ਮਿਲ ਜਾਂਦਾ ਹੈ ਜਾਂ ਕਿੱਥੇ ਨਹੀਂ। ਤੁਹਾਡੇ ਮੁਤਾਬਕ ਗੁਰੂ ਸਾਹਿਬ ਨੇ “ਇਕ ਦਝਹਿ ….” ਸ਼ਬਦ ਵਿੱਚ ਆਤਮਾ ਬਾਰੇ ਕੋਈ ਗੱਲ ਨਹੀਂ ਕੀਤੀ। ਇਸ ਦਾ ਮਤਲਬ ਬ੍ਰਹਮਣੀ ਸੰਕਲਪ ਕੁੱਝ ਹੋਰ ਹੈ, ਅਤੇ ਗੁਰੂ ਸਾਹਿਬ ਖੰਡਣ ਕਿਸੇ ਹੋਰ ਸੰਕਲਪ ਦਾ ਕਰ ਰਹੇ ਹਨ। ਬ੍ਰਹਮਣੀ ਸੰਕਲਪ ‘ਆਤਮਾ’ ਦਾ ਹੈ ਅਤੇ ਗੁਰੂ ਸਾਹਿਬ ਸਰੀਰ ਦੇ ਤੱਤਾਂ ਦੇ ਤੱਤਾਂ ਵਿੱਚ ਮਿਲਣ ਦੀ ਗੱਲ ਕਰ ਰਹੇ ਹਨ ਕਿ ਕਿਹੜਾ ਤੱਤ ਕਿਹੜੇ ਤੱਤ ਵਿੱਚ ਮਿਲ ਜਾਂਦਾ ਹੈ ਕੁੱਝ ਕਿਹਾ ਨਹੀਂ ਜਾ ਸਕਦਾ’। ਤੁਹਾਡੇ ਮੁਤਾਬਕ ਕਿਥੇ ਜਾਏ ਸਮਾਇ’ ਰੂਹ, ਆਤਮਾ ਲਈ ਨਹੀਂ ਕਿਹਾ। ਤਾਂ ਫੇਰ, ਆਤਮਾ ਕੋਈ ਨਹੀਂ ਹੁੰਦੀ, ਜਾਂ ਆਤਮਾ ਕਿਤੇ ਨਹੀਂ ਜਾਂਦੀ ਐਸਾ ਸ਼ਬਦ ਵਿੱਚ ਕਿਤੇ ਲਿਖਿਆ ਹੈ? ਜੇ ਨਹੀਂ ਤਾਂ ਫੇਰ ਇਹ ਕਿਸ ਤਰ੍ਹਾਂ ਦਾ ਬ੍ਰਹਮਣੀ ਖੰਡਣ ਹੈ?

ਵੀਰ ਜੀ! ਜੇ ਇੱਥੇ ਵਿਗਿਆਨਕ (ਕੈਮੀਕਲ) ਤੱਤਾਂ ਦੀ ਗੱਲ ਕੀਤੀ ਗਈ ਹੈ ਅਤੇ, ਜੇ ਹਰ ਕੋਈ ਮੁੜ ਉੱਥੇ ਹੀ ਸਮਾਅ ਜਾਂਦਾ ਹੈ ਜਿੱਥੋਂ ਉਪਜਿਆ ਹੈ ਤਾਂ, ਇਹ ਕਹਿਣ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਕਿ ਕੋਈ ਕਿੱਥੇ ਚਲਾ ਗਿਆ ਕੋਈ ਨਹੀਂ ਜਾਣਦਾ। ਵੈਸੇ ਵੀ ਕਿਸੇ ਸਿਖ ਦਾ ਜਾਂ ਬ੍ਰਹਮਣ ਦਾ ਇਹ ਸਵਾਲ ਤਾਂ ਹੋ ਨਹੀਂ ਸਕਦਾ, ਕਿ ਕਿਹੜਾ ਵਿਗਿਆਨਕ (ਕੈਮੀਕਲ) ਤੱਤ ਕਿੱਥੇ ਜਾ ਕੇ ਸਮਾਂਦਾ ਹੈ? ਅਤੇ ਨਾ ਹੀ ਇਸ ਗੱਲ ਦਾ ਕਿਸੇ ਧਾਰਮਿਕ ਵਿਸ਼ੇ ਨਾਲ ਸੰਬੰਧ ਹੈ।

ਵੀਰ ਜੀ! ਤੁਸੀਂ ਦੱਸ ਸਕਦੇ ਹੋ ਕਿ ਇਸ ਸੰਬੰਧਤ ਸ਼ਬਦ ਵਿੱਚ (ਜਾਂ ਕਿਸੇ ਹੋਰ ਸ਼ਬਦ ਵਿੱਚ) ਕਿਤੇ ਇਹ ਲਿਖਿਆ ਹੋਵੇ ਕਿ ‘ਮੁਰਦਾ ਸਰੀਰ ਦੇ ਸਾੜਨ, ਦੱਬਣ ਜਾਂ ਕਿਸੇ ਹੋਰ ਤਰੀਕੇ ਨਾਲ ਨਸ਼ਟ ਕਰ ਦੇਣ ਨਾਲ ਕੋਈ ਰੂਹ ਜਾਂ ਆਤਮਾ ਬਾਕੀ ਨਹੀਂ ਬਚਦੀ ਜਿਹੜੀ ਕਿਤੇ ਹੋਰ ਜਾ ਕੇ ਸਮਾ ਜਾਂਦੀ ਹੋਵੇ ਅਤੇ ਵੱਖ ਵੱਖ ਰੂਹ ਆਤਮਾ ਵਾਲਾ ਸੰਕਲਪ ਕੇਵਲ ਬ੍ਰਹਮਣੀ ਹੈ’ ?

ਮੇਰੇ 28-06-12 ਵਾਲੇ ਪੱਤਰ ਦੇ ਕੁੱਝ ਅੰਸ਼ਾਂ ਦੀ ਕੋਪੀ-ਪੇਸਟ:

(ਮੈਂ ਲਿਖਿਆ ਸੀ) ** “…ਪਰ ਤੁਸੀਂ ਅਧੂਰੀ ਗੱਲ ਕਿਉਂ ਕਰਦੇ ਹੋ? ਕੀ ਗੁਰਬਾਣੀ ਅਧੂਰੀ ਗੱਲ ਕਰਦੀ ਹੈ? ਗੁਰਬਾਣੀ ਗੁਰਮੁਖ ਅਤੇ ਮਨਮੁਖ ਦੋਹਾਂ ਦੀ ਗੱਲ ਕਰਦੀ ਹੈ। ‘ਜੇ ਕੋਈ ਵਧੀਆ ਗੁਰਮੁਖਾਂ ਵਾਲਾ ਜੀਵਨ ਨਹੀਂ ਜੀਂਦਾ ਤਾਂ ਕੀ ਗੁਰਬਾਣੀ ਉਸ ਬਾਰੇ ਕੁੱਝ ਨਹੀਂ ਦੱਸਦੀ? ਕੀ ਗੁਰਬਾਣੀ ‘ਮਨਮੁਖਾ ਨੋ ਫਿਰਿ ਜਨਮ ਹੈ॥’ ਦੀ ਗੱਲ ਨਹੀਂ ਕਰਦੀ? ਕੀ ਇੱਥੇ ਭਾਵਾਰਥ ਇਹੀ ਹਨ ਕਿ ਵਧੀਆ ਜੀਵਨ ਜੀਣਾ ਹੈ ਪਰ ਜੇ ਵਧੀਆ ਜੀਵਨ ਨਹੀਂ ਜੀਵਿਆ, ਮਨਮੁਖਾਂ ਵਾਲਾ ਜੀਵਨ ਜੀਵਿਆ ਹੈ ਤਾਂ ਵੀ ਕੋਈ ਗੱਲ ਨਹੀਂ, ਸਭ ਇੱਕ ਬਰਾਬਰ ਹੈ ਕੋਈ ਫਰਕ ਨਹੀਂ ਪੈਂਦਾ?

ਵੀਰ ਜੀ! ਮੇਰਾ ਸਵਾਲ ਮੈਂ ਇੱਕ ਵਾਰੀਂ ਫੇਰ ਦੁਹਰਾ ਰਿਹਾ ਹਾਂ, ਜ਼ਰਾ ਧਿਆਨ ਨਾਲ ਪੜ੍ਹੋ ਜੀ-

“ਗੁਰਬਾਣੀ ਦੀ ਕੋਈ ਇੱਕ ਵੀ ਉਦਾਹਰਣ ਪੇਸ਼ ਕਰ ਸਕਦੇ ਹੋ, ਜਿਸ ਦਾ ਅਰਥ ਹੋਵੇ ਕਿ, ਚਾਹੇ ਕੋਈ ਗੁਰਮੁਖ ਹੋਵੇ ਜਾਂ ਮਨਮੁਖ, ਮਰਨ ਪਿੱਛੋਂ ਕਿਸੇ ਦਾ ਵੀ ਮੁੜ ਜਨਮ-ਮਰਨ/ ਆਵਾਗਵਣ ਨਹੀਂ ਹੁੰਦਾ। ਜਿਸ ਇੱਕ ਉਦਾਹਰਣ ਦੇ ਆਧਾਰ ਤੇ ਅਜੋਕੇ ਵਿਆਖਿਆਕਾਰ ਗੁਰਬਾਣੀ ਦੇ ਅਰਥ/ਭਾਵਾਰਥ ਆਪਣੀ ਮਰਜੀ ਦੇ ਹੀ ਕਰ ਰਹੇ ਹਨ?” **

ਗੁਰਸ਼ਰਨ ਸਿੰਘ ਕਸੇਲ ਜੀ!

ਵੀਰ ਜੀ! ਮੈਂ ਪਹਿਲਾਂ ਵੀ ਲਿਖ ਚੁੱਕਾ ਹਾਂ ਕਿ ਜਰੂਰੀ ਨਹੀਂ ਕਿ ਹਰ ਸ਼ਬਦ ਦੇ ਸਿੱਧੇ ਅਰਥ ਹੀ ਕਰਨੇ ਹਨ। ਕਈ ਸ਼ਬਦਾਂ ਦੇ ਭਾਵਾਰਥ ਵੀ ਕਰਨੇ ਪੈਂਦੇ ਹਨ। ਪਰ ਵੀਰ ਜੀ! ਮੇਰਾ ਇਹ ਕਹਿਣਾ ਹੈ ਕਿ ਕੋਈ ਭਾਵਾਰਥ ਕਰਨ ਲਈ ਕੋਈ ਠੋਸ ਆਧਾਰ ਵੀ ਤਾਂ ਹੋਣਾ ਚਾਹੀਦਾ ਹੈ? ਮਿਸਾਲ ਦੇ ਤੌਰ ਤੇ- “ਫੀਲ ਰਬਾਬੀ ਬਲਦੁ ਪਖਾਵਜ ਕਊਆ ਤਾਲ ਬਜਾਵੈ…. .॥” (477) ਸ਼ਬਦ ਦੇ ਸਿੱਧੇ ਅਰਥ ਹੋ ਹੀ ਨਹੀਂ ਸਕਦੇ। ਪਰ ਇਸ ਸ਼ਬਦ ਦੇ ਅਰਥ ਕਰਨ ਲੱਗਿਆਂ ਪ੍ਰੋ: ਸਾਹਿਬ ਸਿੰਘ ਜੀ ਨੇ ਸੱਤ ਨੋਟ ਲਿਖ ਕੇ ਅਤੇ ਭਰਪੂਰ ਗੁਰਬਾਣੀ ਸਬੂਤਾਂ ਅਨੁਸਾਰ ਦੱਸਿਆ ਹੈ ਕਿ ਸ਼ਬਦ ਦੇ ਭਾਵਾਰਥ ਕਿਉਂ ਅਤੇ ਕਿਵੇਂ ਕੀਤੇ ਗਏ ਹਨ।

ਪਰ ਜੇ ਕਿਸੇ ਸ਼ਬਦ ਦੇ ਭਾਵਾਰਥ ਕਰਨ ਲਈ ਕੋਈ ਬੰਧਿਸ਼, ਕੋਈ ਆਧਾਰ ਹੀ ਨਹੀਂ ਹੋਵੇਗਾ ਤਾਂ ਹਰ ਕੋਈ ਆਪਣੀ ਮਰਜ਼ੀ ਦੇ ਭਾਵਾਰਥ ਕਰੀ ਜਾਵੇਗਾ। ਉਸ ਹਾਲਤ ਵਿੱਚ ਗੁਰਬਾਣੀ ਦਾ ਅਸਲੀ ਸੁਨੇਹਾਂ ਕਿੱਥੇ ਰਹਿ ਜਾਵੇਗਾ।

ਜੇ ਕੋਈ ਬੰਧਿਸ਼, ਕੋਈ ਆਧਾਰ ਹੀ ਨਹੀਂ ਹੋਵੇਗਾ ਤਾਂ ਕਿਸੇ ਸ਼ਬਦ ਦੇ ਭਾਵਾਰਥ ਕਰਨ ਲੱਗਾ ਕੋਈ ਕਹੇਗਾ ਕਿਸੇ ਸ਼ਬਦ ਵਿੱਚ ਗੁਰੂ ਸਾਹਿਬ ਬੰਦੇ ਨੂੰ ਸਚਿਆਰਾ ਬਣਨ ਦੀ ਸਿਖਿਆ ਦੇ ਰਹੇ ਹਨ। ਇਸ ਦੇ ਉਲਟ ਕੋਈ ਅਨਮਤੀ ਕਹੇਗਾ, ਨਹੀਂ ਇਸ ਵਿੱਚ ਤਾਂ ਗੁਰੂ ਸਾਹਿਬ ਨੇ ਦੁਰਗਾ ਮਾਤਾ ਦੀ ਤਾਰੀਫ ਕੀਤੀ ਹੈ।

ਮਿਸਾਲ ਦੇ ਤੌਰ ਤੇ ਹੀ ਮੌਜੂਦਾ ਚੱਲ ਰਹੀ ਵਿਚਾਰ ਵਿੱਚ ਹੀ ‘ਕਿਥੇ ਜਾਏ ਸਮਾਏ’ ਦੇ ਹੀ ਚਰਨਜੀਤ ਸਿੰਘ ਬ੍ਰੈਂਪਟਨ ਨੇ ਅਰਥ/ਭਾਵਾਰਥ ਲਿਖੇ ਹਨ- ‘ਇਸ ਸਾੜਨ ਦੱਬਣ ਆਦਿਕ ਨਾਲ ਇਹ ਪਤਾ ਨਹੀਂ ਲੱਗ ਸਕਦਾ ਕਿ ਰੂਹਾਂ ਕਿੱਥੇ ਜਾ ਵਸਦੀਆਂ ਹਨ’। ਇਸੇ ਤੁਕ ਦੇ ਅਰਥ ਕਰਨ ਲੱਗੇ ਗੁਰਮੀਤ ਸਿੰਘ ਬਲਸਾਰ ਜੀ ਕਹਿੰਦੇ ਹਨ- ‘ਇੱਥੇ ਇਹ ਦੱਸਿਆ ਹੈ ਕਿ 108 (ਕੈਮੀਕਲ) ਤੱਤਾਂ ਵਿੱਚੋਂ ਕਿਹੜਾ ਤੱਤ ਕਿੱਥੇ ਸਮਾਅ ਜਾਂਦਾ ਹੈ ਕੁੱਝ ਕਿਹਾ ਨਹੀਂ ਜਾ ਸਕਦਾ’।

ਜਾਣੀ ਕਿ ਚਰਨਜੀਤ ਸਿੰਘ ਜੀ ਰੂਹਾਂ ਦੀ ਹੋਂਦ ਨੂੰ ਮੰਨਦੇ ਹਨ ਅਤੇ ਗੁਰਮੀਤ ਸਿੰਘ ਜੀ ਨੇ ਇਸੇ ਗੱਲ ਨੂੰ ਵਿਗਿਆਨਕ (ਕੈਮੀਕਲ) ਤੱਤ ਦੱਸਿਆ ਹੈ। ਸੋ ਸਹੀ ਗ਼ਲਤ ਦੀ ਤਾਂ ਗੁਰਬਾਣੀ ਵਿੱਚੋਂ ਹੀ ਸੇਧ ਮਿਲ ਸਕਦੀ ਹੈ। ਸੋ ਮੇਰਾ ਬਾਰ ਬਾਰ ਇਹੀ ਕਹਿਣਾ ਹੈ ਕਿ ਹਰ ਸ਼ਬਦ ਦੇ ਜ਼ਰੂਰੀ ਨਹੀਂ ਕਿ ਸਿੱਧੇ ਅਰਥ ਹੀ ਕਰਨੇ ਹਨ, ਬਲਕਿ ਕਈ ਸ਼ਬਦਾਂ ਦੇ ਭਾਵਾਰਥ ਵੀ ਕਰਨੇ ਪੈਂਦੇ ਹਨ। ਪਰ ਭਾਵਾਰਥ ਕਰਨ ਲਈ ਗੁਰਬਾਣੀ ਵਿੱਚੋਂ ਹੀ ਸੇਧ ਲੈ ਕੇ ਹੋਣੇ ਚਾਹੀਦੇ ਹਨ। ਅਜੋਕੇ ਵਿਆਖਿਆਕਾਰ ਅਰਥ/ਭਾਵਾਰਥ ਕਰਨ ਲੱਗੇ ਇਹ ਸਿਧ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਆਵਾਗਵਣ ਨਹੀਂ ਹੁੰਦਾ, ਪਰ ਅੱਜ ਤੱਕ ਕਿਸੇ ਵੀ ਸੱਜਣ ਨੇ ਗੁਰਬਾਣੀ ਦੀ ਕੋਈ ਇੱਕ ਵੀ ਉਦਾਹਰਣ ਪੇਸ਼ ਨਹੀਂ ਕੀਤੀ ਜਿਸ ਦਾ ਅਰਥ ਹੋਵੇ ਕਿ ਚਾਹੇ ਕੋਈ ਗੁਰਮੁਖ ਹੋਵੇ ਜਾਂ ਮਨਮੁਖ ਕਿਸੇ ਦਾ ਵੀ ਆਵਾਗਵਣ ਨਹੀਂ ਹੁੰਦਾ’।

ਚਰਨਜੀਤ ਸਿੰਘ ਬਰੈਂਪਟਨ ਜੀ!

ਗੁਰਬਾਣੀ ਸਪੱਸ਼ਟ ਕਰਦੀ ਹੈ ਮਰਨ ਪਿੱਛੋਂ ਰੂਹਾਂ ਪਤਾ ਨਹੀਂ ਕਿੱਥੇ ਚਲੀਆਂ ਜਾਂਦੀਆਂ ਹਨ’।

ਇਸ ਦਾ ਇਹ ਅਰਥ ਬਿਲਕੁਲ ਵੀ ਨਹੀਂ ਬਣਦਾ ਕਿ ‘ਆਵਾਗਵਣ ਹੁੰਦਾ ਹੀ ਨਹੀ’।

ਸੋ ਮੇਰੇ ਸਵਾਲ ਦਾ ਜਵਾਬ ਨਹੀਂ ਮਿਲਿਆ ਕਿ ‘ਗੁਰਬਾਣੀ ਦੀ ਕੋਈ ਇੱਕ ਵੀ ਉਦਾਹਰਣ ਪੇਸ਼ ਕਰ ਸਕਦੇ ਹੋ ਜਿਸ ਵਿੱਚ ਲਿਖਿਆ ਹੋਵੇ ਕਿ ਚਾਹੇ ਕੋਈ ਗੁਰਮੁਖ ਹੋਵੇ ਜਾਂ ਮਨਮੁਖ ਕਿਸੇ ਦਾ ਆਵਾਗਵਣ ਨਹੀਂ ਹੁੰਦਾ। ਜਿਸ ਇੱਕ ਉਦਾਹਰਣ ਦੇ ਆਧਾਰ ਤੇ ਅਜੋਕੀਆਂ ਵਿਆਖਿਆਵਾਂ ਹੋ ਰਹੀਆਂ ਹਨ’ ? ਧੰਨਵਾਦ।

ਜਸਬੀਰ ਸਿੰਘ (ਕੈਲਗਰੀ) 30-06-12


(30/06/12)
ਸਰਵਜੀਤ ਸਿੰਘ

ਹਰਦੇਵ ਸਿੰਘ ਜੰਮੂ ਜੀ,
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕਿ ਫਤਹਿ।
ਆਪ ਜੀ ਨੇ ਆਪਣੇ ਲੇਖ , ‘ਕੀ ਗੁਰੂਆਂ ਦੇ ਵਿਵਹਾਰ ਵਿੱਚ ਨਾਮ ਅੰਮ੍ਰਿਤ ਨਹੀਂ ਸੀ?’ `ਚ ਇਕ ਤਾਰੀਖ ਲਿਖੀ ਹੈ ‘੧੫ ਅਪ੍ਰੈਲ ੧੬੯੯’। ਵੀਰ ਜੀ, ਮੈਂ ਇਹ ਸਮਝਣ ਤੋਂ ਅਸਮਰੱਥ ਹਾਂ ਕਿ ਇਸ ਤਾਰੀਖ ਦਾ ਜਿਕਰ ਆਪ ਨੇ ਕਿਸ ਸੰਦਰਭ `ਚ ਕੀਤਾ ਹੈ । ਚਲੋ! ਲੇਖ ਤਾ ਤੁਸੀਂ ਮੇਰੇ ਵਰਗਿਆਂ ਦੇ ਸਮਝ `ਚ ਆਉਣ ਵਾਲਾ ਲਿਖਦੇ ਹੀ ਨਹੀ ਪਰ ਇਸ ਵਾਰ ਤਾ ਤੁਹਾਡੀ ਲਿਖੀ ਹੋਈ ਤਾਰੀਖ ਨੇ ਵੀ ਮੈਨੂੰ ਚੱਕਰਾਂ `ਚ ਪਾ ਦਿੱਤਾ ਹੈ।
ਵੀਰ ਜੀ, ਨਿਮਰਤਾ ਸਹਿਤ ਬੇਨਤੀ ਹੈ ਕਿ ਇਹ ਜਾਣਕਾਰੀ ਦੇਣ ਦੀ ਕ੍ਰਿਪਾਲਤਾ ਕਰਨੀ ਜੀ ਕਿ ‘੧੫ ਅਪ੍ਰੈਲ ੧੬੯੯’ ਤੋਂ ਕੀ ਭਾਵ ਹੈ?
ਸਤਿਕਾਰ ਸਹਿਤ
ਸਰਵਜੀਤ ਸਿੰਘ


(30/06/12)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਜੀਵਨ ਮਕਸਦ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਕੀ ਏ ਸਾਡਾ ਜੀਵਨ ਮਕਸਦ, ਕੀ ਮਾਰਗ ਅਪਣਾਣਾ।
ਗੁਰੂਆਂ ਨੇ ਸਾਨੂੰ ਸਮਝਾਇਆ, ਜੀਵਨ ਸਫਲ ਬਣਾਣਾ।
ਮਨ ਦੀਆਂ ਛੱਡ ਕੇ ਗੁਰ ਦੀਆਂ ਮੰਨੋ, ਗੁਰ ਵਾਲੇ ਬਣ ਜਾਉ,
ਮਨਮਤ ਛੱਡਕੇ ਗੁਰਮੱਤ ਸਿੱਖੋ, ਜੇ ਗੁਰ ਗਿਆਨ ਹੈ ਪਾਣਾ।
ਉੱਠ ਸਵਖਤੇ ਸੋਧੋ ਮਨ, ਤਨ, ਰੱਬ ਸੰਗ ਧਿਆਨ ਲਗਾਓ,
ਸਤਸੰਗਤ ਵਿੱਚ ਜਾਕੇ ਉਸ ਦੀ ਮਹਿਮਾ, ਧੁਰ ਅੰਦਰ ਤੋਂ ਗਾਣਾ।
ਕਿਰਤ ਕਮਾਈ ਵਿੱਚ ਫਿਰ ਜੁਟਣਾ, ਵਾਹਿਗੁਰੂ ਜਪਦੇ ਰਹਿਣਾ,
ਨੇਕ ਨੀਅਤ ਸੰਗ ਕਾਰਜ ਕਰਨੇ, ਜੋ ਖੱਟਿਆ ਵੰਡ ਖਾਣਾ।
ਸੱਚੇ, ਸੁੱਚੇ, ਨਿਰਲਗ, ਰਹਿਕੇ, ਸਭਨਾਂ ਵਿੱਚ ਵਿਚਰਨਾ,
ਲੋੜਕੂਆਂ ਦੀ ਮਦਦ ਕਰਨੀ, ਦੁਖੀਆਂ ਦੁੱਖ ਵੰਡਾਣਾ।
ਜੋ ਕਰਨਾ ਸੋ ਚੰਗਾ ਕਰਨਾ, ਘਾਟਾ ਵਾਧਾ ਉਹਦਾ,
ਰੱਬ ਦੇ ਹੁਕਮ ਰਜ਼ਾ ਵਿੱਚ ਰਹਿਣਾ, ਉਸ ਦਾ ਸ਼ੁਕਰ ਮਨਾਣਾ।
ਕਾਮ, ਕ੍ਰੋਧ, ਮੋਹ, ਲੋਭ ਤੋਂ ਲਾਂਭੇ, ਅਹੰਕਾਰ ਨਾ ਕਰਨਾ,
‘ਮੈਂ ਮੇਰੀ’ ਛੱਡ `ਤੇਰਾ’ ਮੰਨਣਾ, ਹਉਮੈ ਚਿੱਤ ਨਾ ਲਾਣਾ।
ਉਸ ਨੂੰ ਸਦਾ ਧਿਆਉਣਾ ਰੂਹ ਸੰਗ, ਅੰਗ ਸੰਗ ਸਦਾ ਸਮਝਣਾ,
ਜੋ ਉਸ ਕੀਤਾ ਚੰਗਾ ਮੰਨਣਾ, ਮੰਨਣਾ ਉਸ ਦਾ ਭਾਣਾ।
ਆਉਣ ਜਾਣ ਦਾ ਚੱਕਰ ਮੁੱਕੇ, ਭਟਕਣ-ਅਟਕਣ ਚੁੱਕੇ,
ਵਾਹਿਗੁਰੂ ਮੰਜ਼ਿਲ, ਨਾਮ ਹੈ ਰਸਤਾ, ਨਾਮ ਹਮੇਸ਼ ਧਿਆਣਾ।
ਉਸ ਵਲ ਜੀਵਨ ਸੇਧ ਟਿਕਾੳੁਣੀ, ਜਪਦੇ ਵਧਦੇ ਰਹਿਣਾ,
ਉਸ ਵਰਗਾ ਹੀ ਹੋ ਕੇ ਆਖਰ, ਉਸ ਦੇ ਵਿੱਚ ਸਮਾਣਾ।


(30/06/12)
ਜਸਵੰਤ ਸਿੰਘ ‘ਅਜੀਤ’

ਨਵੀਂ ਦਿੱਲੀ:
ਦਿੱਲੀ ਹਾਈਕੋਰਟ ਦੇ ਸਾਬਕਾ ਜੱਜ, ਜਸਟਿਸ ਆਰ ਐਸ ਸੋਢੀ ਨੇ ਅਕਾਲ ਤਖ਼ਤ ਦੇ ਜਥੇਦਾਰ ਵਲੋਂ ਜਾਰੀ ਕੀਤੇ ਗਏ ਉਸ ਆਦੇਸ਼ ਦਾ ਸੁਆਗਤ ਕੀਤਾ ਹੈ ਜਿਸ ਰਾਹੀਂ ਜਾਤਾਂ ਅਤੇ ਬਰਾਦਰੀਆਂ ਦੇ ਨਾਵਾਂ ਪੁਰ ਅਧਾਰਤ ਗੁਰਦੁਆਰੇ ਉਸਾਰੇ ਜਾਣ ਤੇ ਰੋਕ ਲਾਈ ਗਈ ਹੈ। ਜਸਟਿਸ ਸੋਢੀ ਨੇ ਇਸ ਸੰਬੰਧ ਵਿੱਚ ਜਾਰੀ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਗੁਰੂ ਸਾਹਿਬਾਨ ਨੇ ਸਿੱਖ ਧਰਮ ਵਿਚੋਂ ਊਚ-ਨੀਚ ਦਾ ਭੇਦ ਮਿਟਾ ਬਰਬਰਤਾ ਦੀ ਭਾਵਨਾ ਪੈਦਾ ਕਰਨ ਲਈ ਜਾਤ-ਪਾਤ ਦਾ ਭੇਦ ਖਤਮ ਕੀਤਾ ਸੀ, ਜਦ ਕਿ ਸਿੱਖਾਂ ਦੇ ਹੀ ਕੁੱਝ ਵਰਗਾਂ ਵਲੋਂ ਜਾਤਾਂ ਅਤੇ ਬਰਾਦਰੀਆਂ ਦੇ ਨਾਂ ਤੇ ਗੁਰਦੁਆਰੇ ਉਸਾਰ ਕੇ ਸਿੱਖਾਂ ਵਿੱਚ ਜਾਤ-ਪਾਤ ਦੇ ਆਧਾਰ ਤੇ ਦੂਰੀਆਂ ਪੈਦਾ ਕਰਨ ਦੀ ਕੌਸ਼ਿਸ਼ ਕੀਤੀ ਜਾਣ ਲਗ ਪਈ ਹੈ। ਉਨ੍ਹਾਂ ਕਿਹਾ ਕਿ ਨਾ ਕੇਵਲ ਅਗੋਂ ਜਾਤਾਂ ਅਧਾਰਤ ਗੁਰਦੁਆਰੇ ਉਸਾਰਨ ਪੁਰ ਹੀ ਰੋਕ ਲਗਣੀ ਚਾਹੀਦੀ ਹੈ, ਸਗੋਂ ਬੀਤੇ ਸਮੇਂ ਵਿੱਚ ਜਾਤਾਂ-ਬਰਾਦਰੀਆਂ ਦੇ ਨਾਵਾਂ ਪੁਰ ਉਸਾਰੇ ਗਏ ਗੁਰਦੁਆਰਿਆਂ ਦੇ ਨਾਂ ਵੀ ਬਦਲਕੇ ਇਕਸਾਰਤਾ ਲਿਆਈ ਜਾਣੀ ਚਾਹੀਦੀ ਹੈ।
ਜਸਟਿਸ ਸੋਢੀ ਨੇ ਇਸਦੇ ਨਾਲ ਹੀ ਆਪਣੇ ਬਿਆਨ ਵਿੱਚ ਦਸਿਆ ਕਿ ਉਨ੍ਹਾਂ ਨੂੰ ਬੀਤੇ ਦਿਨੀਂ ਇੰਡੀਆ ਟੂਡੇ ਵਿੱਚ ਪ੍ਰਮੁਖ ਕਾਲਜਾਂ ਬਾਰੇ ਪ੍ਰਕਾਸ਼ਤ ਕੀਤੀ ਗਈ ਜਾਣਕਾਰੀ ਵੇਖਣ ਅਤੇ ਘੋਖਣ ਦਾ ਮੌਕਾ ਮਿਲਿਆ। ਉਨ੍ਹਾਂ ਨੂੰ ਇਹ ਜਾਣਕੇ ਬਹੁਤ ਹੀ ਦੁਖ ਹੋਇਆ ਕਿ ਉਨ੍ਹਾਂ ਕਾਲਜਾਂ ਵਿੱਚ ਪੰਜਾਬ ਵਿਚਲਾ ਸਿੱਖਾਂ ਦਾ ਇੱਕ ਵੀ ਕਾਲਜ ਸ਼ਾਮਲ ਨਹੀਂ। ਜਦਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਹਿਤ ਸਿੱਖਾਂ ਦੀਆਂ ਜਥੇਬੰਦੀਆਂ ਵਲੋਂ ਕਈ ਕਾਲਜ ਚਲਾਏ ਜਾ ਰਹੇ ਹਨ ਅਤੇ ਉਨ੍ਹਾਂ ਪੁਰ ਕੌਮ ਦੇ ਕਰੋੜਾਂ ਰੁਪਏ ਪਾਣੀ ਵਾਂਗ ਵਹਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕੌਮ ਨੂੰ ਇਸ ਗਲ ਨੂੰ ਸਹਿਜੇ ਹੀ ਨਹੀਂ ਟਾਲ ਦੇਣਾ ਚਾਹੀਦਾ, ਸਗੋਂ ਇਸਨੂੰ ਗੰਭੀਰ ਚੁਨੌਤੀ ਵਜੋਂ ਸਵੀਕਾਰ ਕਰ ਆਪਣੇ ਕਾਲਜਾਂ ਦਾ ਪੱਧਰ ਉਚਿਆਉਣ ਵਲ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ।

***********************************************************

ਪ੍ਰੈਸ ਰਿਲੀਜ਼
ਨਵੀਂ ਦਿੱਲੀ (29 ਜੂਨ, 2012)

ਸ੍ਰ. ਤਰਸੇਮ ਸਿੰਘ ਚੇਅਰਮੈਨ, ਧਰਮ ਪ੍ਰਚਾਰ ਕਮੇਟੀ (ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ) ਨੇ ਇਥੇ ਜਾਰੀ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਲੋਕ ਸਭਾ ਮੈਂਬਰ ਸ੍ਰ. ਨਵਜੋਤ ਸਿੰਘ ਸਿੱਧੂ ਦੇ ਸਿੱਖ ਮੁਖੌਟੇ ਰਾਹੀਂ ਭਾਜਪਾ ਵੱਲੋਂ ਸਿੱਖਾਂ ਵਿੱਚ ਪਾਇਆ ਗਿਆ ਹੋਇਆ ਇਹ ਭਰਮ ਟੁੱਟ ਰਿਹਾ ਹੈ ਕਿ ਸਿੱਧੂ ਭਾਜਪਾ ਵਿੱਚ ਸਿੱਖਾਂ ਦੇ ਹਿਤਾਂ-ਅਧਿਕਾਰਾਂ ਦੀ ਪੈਰਵੀ ਕਰਨ ਵਾਲਾ ਉਨ੍ਹਾਂ ਦਾ ਪ੍ਰਤੀਨਿਧੀ ਹੈ। ਸ੍ਰ. ਤਰਸੇਮ ਸਿੰਘ ਨੇ ਕਿਹਾ ਸਿੱਖਾਂ ਨੂੰ ਹੁਣ ਸਮਝ ਆ ਰਹੀ ਹੈ ਕਿ ਸਿਧੂ ਭਾਰਤੀ ਜਨਤਾ ਪਾਰਟੀ ਦੇ ਉਸ ਕੁਲਹਾੜੇ ਦਾ ਦਸਤਾ ਹੈ, ਜਿਸ ਨੂੰ ਉਹ ਸਿੱਖ ਧਰਮ ਦੀ ਸੁਤੰਤਰ ਹੋਂਦ ਅਤੇ ਸਿੱਖਾਂ ਦੀ ਅੱਡਰੀ ਪਛਾਣ ਨੂੰ ਖਤਮ ਕਰਨ ਲਈ ਇਸਤੇਮਾਲ ਕਰ ਰਹੀ ਹੈ।
ਸ੍ਰ. ਤਰਸੇਮ ਸਿੰਘ ਨੇ ਦਸਿਆ ਕਿ ਭਾਜਪਾ ਨੇਤਾ ਆਪਣੇ ਸਿੱਖ ਮੁਖੌਟੇ, ਨਵਜੋਤ ਸਿੰਘ ਸਿੱਧੂ ਨੂੰ ਜਨੇਊ ਪਾ ਕੇ ਹਵਨ ਪ੍ਰੋਗਰਾਮਾਂ ਵਿੱਚ ਸ਼ਾਮਲ ਕਰ ਤੇ ਉਸਦਾ ਧੂੰਆ-ਧਾਰ ਪ੍ਰਚਾਰ ਕਰਵਾ ਸਿੱਖ ਜਗਤ ਨੂੰ ਇਹ ਸੰਦੇਸ਼ ਦੇਣ ਵਿੱਚ ਕੋਈ ਕਸਰ ਨਹੀਂ ਛਡ ਰਹੀ ਕਿ ਸਿੱਖ ਧਰਮ ਹਿੰਦੂ ਧਰਮ ਦਾ ਹੀ ਇੱਕ ਅੰਗ ਹੈ, ਉਸਦੀ ਆਪਣੀ ਕੋਈ ਸੁਤੰਤਰ ਹੋਂਦ ਨਹੀਂ। ਉਨ੍ਹਾਂ ਕਿਹਾ ਕਿ ਸਿੱਧੂ ਆਪਣੇ ਰਾਜਸੀ ਸੁਆਰਥ ਦੀ ਲਾਲਸਾ ਦੀ ਪੂਰਤੀ ਲਈ ਹੀ ਇੱਕ ਪਾਸੇ ਸਿੱਖਾਂ ਦਾ ਪ੍ਰਤੀਨਿਧੀ ਹੋਣ ਦਾ ਭੁਲੇਖਾ ਪਾ ਰਿਹਾ ਹੈ ਤੇ ਦੂਜੇ ਪਾਸੇ ਭਾਜਪਾ ਤੇ ਉਸਦੀਆਂ ਆਰ. ਐਸ. ਐਸ. ਵਰਗੀਆਂ ਸਹਿਯੋਗੀ ਸੰਸਥਾਵਾਂ ਦੇ ਮੁਖੀਆਂ ਨੇ ਇਹ ਪ੍ਰਭਾਵ ਦੇਣ ਵਿੱਚ ਕੋਈ ਕਸਰ ਨਹੀਂ ਛੱਡ ਰਿਹਾ ਕਿ ਉਹ ਸਿੱਖੀ ਸਰੂਪ ਦਾ ਧਾਰਨੀ ਹੋ, ਉਨ੍ਹਾਂ ਦੀ ਸਿੱਖ ਤੇ ਸਿੱਖੀ-ਵਿਰੋਧੀ ਉਨ੍ਹਾਂ ਦੀ ਸਾਜਸ਼ ਨੂੰ ਸਿਰੇ ਚਾੜ੍ਹਨ ਵਿੱਚ ਸਭ ਤੋਂ ਵੱਧ ਸਹਾਇਕ ਹੋ ਸਕਦਾ ਹੈ?
ਸ੍ਰ. ਤਰਸੇਮ ਸਿੰਘ ਨੇ ਕਿਹਾ ਕਿ ਸਿੱਖ ਜਗਤ ਨੂੰ ਹੁਣ ਕੋਈ ਭੁਲੇਖਾ ਨਹੀਂ ਰਹਿ ਗਿਆ ਹੋਇਆ ਕਿ ਸਿੱਧੂ ਭਾਜਪਾ ਦੇ ਸਿੱਖੀ ਵਿਰੋਧੀ ਚਿਹਰੇ ਪੁਰ ਲੱਗਾ ਉਸੇ ਤਰ੍ਹਾਂ ਦੇ ਸਿੱਖੀ ਚੇਹਰਾ ਹੈ, ਜਿਵੇਂ ਨਕਵੀ ਤੇ ਸ਼ਾਹਨਵਾਜ਼ ਭਾਜਪਾ ਦੇ ਮੁਸਲਿਮ ਵਿਰੋਧੀ ਚੇਹਰੇ ਤੇ ਲਗੇ ਮੁਸਲਿਮ ਚੇਹਰੇ ਹਨ। ਇਨ੍ਹਾਂ ਚੇਹਰਿਆਂ ਨੂੰ ਹੀ ਉਹ ਘਟ ਗਿਣਤੀਆਂ ਦੇ ਹਿੱਤਾਂ ਦਾ ਵਿਰੋਧ ਕਰਨ ਤੇ ਉਨ੍ਹਾਂ ਦੀ ਸ਼ਕਤੀ ਨੂੰ ਕਮਜ਼ੋਰ ਕਰਨ ਲਈ ਇਸਤੇਮਾਲ ਕਰ ਰਹੀ ਹੈ।


(29/06/12)
ਡਾ: ਗੁਰਮੀਤ ਸਿੰਘ ਬਰਸਾਲ

ਸਤਿਕਾਰਤ ਜਸਵੀਰ ਸਿੰਘ ਕੈਲਗਰੀ ਜੀ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ!!
ਤੁਹਾਨੂੰ ਮੇਰੀਆਂ ਦੋ ਲਾਈਨਾਂ ਆਪਾ ਵਿਰੋਧੀ ਜਾਪੀਆਂ ਹਨ ।
1..ਕੋਈ ਕਿੱਥੇ ਚਲਿਆ ਗਿਆ ਕੋਈ ਨਹੀਂ ਜਾਣਦਾ। (ਏਵ ਨਾ ਜਾਪਈ ਕਿੱਥੇ ਜਾਏ ਸਮਾਇ)
2..ਹਰ ਕੋਈ ਮੁੜ ਉੱਥੇ ਹੀ ਸਮਾਅ ਜਾਂਦਾ ਹੈ ਜਿੱਥੋਂ ਉਪਜਿਆ ਹੁੰਦਾ ਹੈ (ਪਵਨੈ ਮਹਿ ਪਵਨ ਸਮਾਇਆ।।ਜੋਤੀ ਮਹਿ ਜੋਤਿ ਰਲਿ ਜਾਇਆ।।ਮਾਟੀ ਮਾਟੀ ਹੋਈ ਏਕ।।)
ਧਾਰਮਿਕ ਤੌਰ ਤੇ ਸਿਧੀ ਜਿਹੀ ਵਿਆਖਿਆ ਤਹਿਤ ਅਸੀਂ ਸ਼ਰੀਰ ਨੂੰ ਪੰਜ ਤੱਤਾਂ ਦਾ ਬਣਿਆ ਆਖਦੇ ਹਾਂ । ਵਗਿਆਨਿਕ ਤੌਰ ਤੇ 108 ਤੋਂ ਜਿਆਦਾ ਤੱਤਾਂ ਦੀ ਖੋਜ ਹੋ ਚੁੱਕੀ ਹੈ । ਇਹ ਤੱਤ ਇਸੇ ਧਰਤੀ ਤੋਂ ਮਿਲਕੇ ਜੀਵ ਬਣਦਾ ਹੈ ਮਰਨ ਉਪਰੰਤ ਇਹ ਤੱਤ ਵਾਪਸ ਧਰਤੀ ਦੇ ਇਹਨਾਂ ਤੱਤਾਂ ਵਿੱਚ ਜਾ ਰਲਦੇ ਹਨ । ਜਲਾਏ ਗਏ ਪਰਾਣੀ ਦੀਆਂ ਬਚੀਆਂ ਹੱਡੀਆਂ ਵਿਚਲਾ ਫਾਸਫੋਰਸ, ਪੋਟਾਸ਼ੀਅਮ ਅਤੇ ਅਨੇਕਾਂ ਤੱਤ ਮੁੜ ਤੱਤਾਂ ਵਿਚ ਜਾ ਰਲਦੇ ਹਨ । ਇਸ ਤਰਾਂ ਇਹ ਸੰਸਾਰ ਤੇ ਤੱਤਾਂ ਦਾ ਰੀ ਸਾਈਕਲ ਚਲਦਾ ਰਹਿੰਦਾ ਹੈ । ਧਿਆਨ ਨਾਲ ਦੇਖਿਆ ਜਾਵੇ ਤਾਂ ਕੁਝ ਜੰਮਦਾ ਮਰਦਾ ਹੈ ਹੀ ਨਹੀਂ । ਨਹ ਕਿਛੁ ਜਨਮੈ ਨਹ ਕਿਛੁ ਮਰੈ ॥ ਆਪਨ ਚਲਿਤੁ ਆਪ ਹੀ ਕਰੈ ॥ ਪੰਨਾ 281 ॥ ਸਭ ਕੁਝ ਸਮੁੰਦਰ ਵਿੱਚ ਬਣ ਬੁਝ ਰਹੇ ਬੁਲਬਲਿਆਂ ਵਾਂਗ ਹੀ ਹੈ । ਪੂਰਾ ਜੀਵਨ ਹੀ ਅੱਗੇ ਨੂੰ ਵਧ ਰਿਹਾ ਹੈ । ਇਕੱਲੇ ਇਕੱਲੇ ਜੀਵ ਦੀ ਵੱਖ ਵੱਖ ਆਤਮਾ ਦਾ ਸਕੰਲਪ ਕੇਵਲ ਬ੍ਰਹਮਣੀ ਹੈ ਜੋ ਸਦੀਆਂ ਤੋਂ ਕਮਜੋਰਾਂ ਦੀ ਲੁਟ ਦਾ ਸਾਧਨ ਬਣਦਾ ਆਇਆ ਹੈ । ਅਸਲ ਵਿੱਚ ਸਮੁਚੇ ਜੀਵਨ ਵਿੱਚ ਇਕ ਹੀ ਆਤਮਾ ਹੈ । ਇਹ ਆਤਮਾ ਜੜ ਤੋਂ ਚਿੰਤਨ ਵਲ ਵਧਦੀ ਜਾ ਰਹੀ ਹੈ ।
ਪਵਨੈ ਮਹਿ ਪਵਨ ਸਮਾਇਆ।।
ਜੋਤੀ ਮਹਿ ਜੋਤਿ ਰਲਿ ਜਾਇਆ।।
ਮਾਟੀ ਮਾਟੀ ਹੋਈ ਏਕ।।
ਰੋਵਨਹਾਰੇ ਕੀ ਕਵਨ ਟੇਕ।।੧।।
ਕਉਨੁ ਮੂਆ ਰੇ ਕਉਨੁ ਮੂਆ।।
ਬ੍ਰਹਮ ਗਿਆਨੀ ਮਿਲ ਕਰਹੁ ਬੀਚਾਰਾ ਇਹੁ ਤਉ ਚਲਤ ਭਇਆ।।ਰਹਾਉ।।
ਅਗਲੀ ਕਿਛੁ ਖਬਰਿ ਨ ਪਾਈ।।
ਰੋਵਨਹਾਰੁ ਭਿ ਊਠਿ ਸਿਧਾਈ।।
ਭਰਮ ਮੋਹ ਕੇ ਬਾਂਧੇ ਬੰਧ।।
ਸੁਪਨੁ ਭਇਆ ਭਖਲਾਏ ਅੰਧ।।੨।।
ਇਹ ਤਉ ਰਚਨੁ ਰਚਿਆ ਕਰਤਾਰਿ।।
ਆਵਤਿ ਜਾਵਤਿ ਹੁਕਮਿ ਅਪਾਰਿ।।
ਨਹ ਕੋ ਮੁਆ ਨ ਮਰਣੈ ਜੋਗੁ।।
ਨਹ ਬਿਨਸੈ ਅਬਿਨਾਸੀ ਹੋਗੁ।।੩।।
ਜੋ ਇਹੁ ਜਾਣਹੁ ਸੋ ਇਹੁ ਨਾਹਿ।।
ਜਾਨਣਹਾਰੇ ਕੋ ਬਲਿ ਜਾਊ।।
ਕਹੁ ਨਾਨਕ ਗੁਰ ਭਰਮ ਚੁਕਾਇਆ।।
ਨਾ ਕੋਈ ਮਰੈ ਨ ਆਵੈ ਜਾਇਆ।।੪।।੧੦।।


(29/06/12)
ਗੁਰਸ਼ਰਨ ਸਿੰਘ ਕਸੇਲ

ਸ੍ਰ. ਜਸਬੀਰ ਸਿੰਘ ਕੈਲਗਰੀ ਜੀ,
ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਹਿ ॥

ਵੀਰ ਜੀ, ਪਹਿਲਾਂ ਤਾਂ ਆਪ ਦਾ ਬਹੁਤ ਧੰਨਵਾਦ ਕਿ ਤੁਸੀਂ ਆਪਣੇ ਕੀਮਤੀ ਸਮੇਂ ਵਿਚੋਂ ਕੁਝ ਸਮਾਂ ਕੱਢਕੇ ਮੇਰੀ ਚਿੱਠੀ ਦਾ ਜਵਾਬ ਦਿਤਾ । ਇਹ ਸ਼ਬਦ ਮੈਂ ਤਕਰੀਬਨ ਡੇਡ ਕੁ ਸਾਲ ਪਹਿਲਾਂ ਵੀ ਇਸ ਸਾਈਟ ‘ਤੇ ਪਾਇਆ ਸੀ । ਉਦੋਂ ਪੱਧਰ ਦੇ ਨਾਲ ਗੁਲਾਬ ਦੇ ਬੂਟੇ ਦੀਆਂ ਕਲਮਾਂ ਬਾਰੇ ਲਿਖਿਆ ਸੀ । ਇਸ ਸ਼ਬਦ ਵੱਲ ਮੇਰਾ ਧਿਆਨ ਉਸ ਸਮੇਂ ਗਿਆ ਸੀ ਜਦ ਮੈਂ ਇਕ ਗੁਲਾਬ ਦੇ ਬੂਟੇ ਦੀਆਂ ਚਾਰ ਪੰਜ ਕਲਮਾਂ ਕੱਟ ਕੇ ਲਾ ਰਿਹਾ ਸੀ, ਕਿ ਕੀ ਇਸ ਗੁਲਾਬ ਦੇ ਬੂਟੇ ਵਾਲੀ ਆਤਮਾ ਹੀ ਹਰੇਕ ਕਲਮ ਵਾਲੇ ਬੂਟੇ ਵਿੱਚ ਜਾਵੇਗੀ ਜਾਂ ਕੋਈ ਨਵੀਂ ਆਤਮਾ ਇਸ ਵਿਚ ਪ੍ਰਵੇਸ਼ ਕਰੇਗੀ ? ਇਵੇਂ ਹੀ ਪੱਥਰ ਦੀ ਚਟਾਨ ਵੱਲ ਵੀ ਧਿਆਨ ਗਿਆ ਸੀ ਜਿਸ ਬਾਰੇ ਆਪਨੇ ਲਿਖ ਹੀ ਦਿਤਾ ਹੈ ।
ਮੇਰਾ ਇਹਨਾਂ ਪੰਗਤੀਆਂ ਬਾਰੇ ਆਪ ਜੀ ਪਾਸੋਂ ਜਾਣਨ ਦਾ ਇਹ ਮਕਸਦ ਸੀ ਕਿ ਕੀ ਇਹਨਾ ਪੰਗਤੀਆਂ ਦੇ ਕੋਈ ਭਾਵ ਅਰਥ ਵੀ ਹੋ ਸਕਦੇ ਹਨ ਜਾਂ ਕਿ ਸ਼ਬਦੀ ਅਰਥ ਹੀ ਹਨ ਪਰ ਤੁਸੀਂ ਵੀ ਸ਼ਬਦੀ ਅਰਥ ਹੀ ਕੀਤੇ ਹਨ । ਇਸ ਹਿਸਾਬ ਨਾਲ ਤਾਂ ਹਿਮਾਲੀਆਂ ਪਰਬਤ ਵਾਲੀ ਆਤਮਾ ਤਾਂ ਬਹੁਤ ਪੁਰਾਣੀ ਹੋਣੀ ਹੈ ।
ਜੇਕਰ ਸ਼ਬਦੀ ਅਰਥ ਇਹੀ ਹਨ ਤਾਂ ਤੇ ਪੱਥਰ ਵਾਲੀ ਆਤਮਾ ਨੂੰ ਜਦੋਂ ਛੋਟੇ ਛੋਟੇ ਟੁਕੜੇ ਕਰਕੇ ਬਜਰੀ ਬਣਾਉਂਦੇ ਹਨ ਤਾਂ ਬਹੁਤ ਦੁੱਖ ਹੁੰਦਾ ਹੋਵੇਗਾ । ਇਵੇਂ ਹੀ ਕਿਰਸਾਨ ਜਦੋਂ ਝੋਨੇ ਦੀ ਪਨੀਰੀ ਪੁੱਟਦੇ ਹਨ ਤਾਂ ਕਈ ਵਾਰੀ ਇਕ ਬੂਟੇ ਦੇ ਦੋ ਜਾਂ ਤਿੰਨ ਬੂਟੇ ਬਣੇ ਹੁੰਦੇ ਹਨ ਉਹਨਾਂ ਨੂੰ ਖਿਚਕੇ ਇੱਕ ਇੱਕ ਕਰ ਲਈਦੇ ਹਨ; ਇੰਜ਼ ਵੀ ਇਕ ਆਤਮਾ ਤੋਂ ਦੋ ਬੂਟੇ ਵਿਛੜ ਗਏ ਅਤੇ ਨਵੀਂ ਆਤਮਾ ਆ ਗਈਆਂ । ਇਵੇਂ ਹੀ ਗੰਨੇ ਦੀ ਹਰ ਪੋਰੀ ‘ਤੇ ਅੱਖ ਹੁੰਦੀ ਹੈ ਜਿਥੋਂ ਨਵਾਂ ਕਮਾਦ ਦਾ ਬੂਟਾ ਉਗ ਪੈਂਦਾ ਹੈ । ਇਹ ਵੱਖਰੀ ਗੱਲ ਹੈ ਅਸੀਂ ਉਸ ਪੂਰੇ ਗੰਨੇ ਨੂੰ ਬੀਜ ਦਈਏ ਭਾਂਵੇਂ ਹਰ ਪੋਰੀ ਤੋਂ ਕੱਟਕੇ ਬੀਜ ਦਈਏ । ਹੁਣ ਉਸ ਵਿਚ ਇਕ ਆਤਮਾ ਵੀ ਸਾਰਿਆਂ ਬੂਟਿਆਂ ਵਿਚ ਰਹਿ ਸਕਦੀ ਸੀ ਅਤੇ ਵਖਰੀਆਂ ਪੋਰੀਆਂ ਵਿਚ ਨਵੀਆਂ ਆਤਮਾ ਆ ਗਈਆ ਹੋਣ ਗਈਆ । ਅਜਿਹੀਆਂ ਬਹੁਤ ਸਾਰੀਆਂ ਚੀਜਾਂ ਹਨ ਜਿੰਨਾ ਬਾਰੇ ਧਿਆਨ ਜਾਂਦਾ ਹੈ ।
ਜਿਵੇਂ ਆਪਨੇ ਲਿਖਿਆ ਹੈ:, “ਇਹ ਸੰਸਾਰ ਉਸ ਦੀ ਖੇਡ ਹੈ। ਉਸ ਦੇ ਹੁਕਮ ਨਾਲ ਵੱਖ ਵੱਖ ਕਿਸਮ ਦੇ ਜੜ ਅਤੇ ਚੇਤਨ ਪਦਾਰਥ ਅਤੇ ਜੀਵ ਵੱਖ ਵੱਖ ਤਰੀਕੇ ਨਾਲ ਹੋਂਦ ਵਿੱਚ ਆਏ ਹਨ ਅਤੇ ਆਉਂਦੇ ਹਨ। ਕਿਸ ਜੜ ਜਾਂ ਚੇਤਨ ਪਦਾਰਥ ਜਾਂ ਜੀਵ ਦੀ ਆਤਮਾ ਕਿਸ ਤਰ੍ਹਾਂ ਅਤੇ ਕਿੱਥੇ ਸਮਾਂਦੀ ਹੈ, ਇਸ ਬਾਰੇ ਉਹ ਪਰਮਾਤਮਾ ਹੀ ਜਾਣਦਾ ਹੈ ਜੀ।“
ਵੀਰ ਜੀ , ਇਸ ਤਰ੍ਹਾਂ ਤਾਂ ਇਹ ਉਹੀ ਗੱਲ ਹੋ ਗਈ ਜਿਵੇਂ ਅੱਜ ਵੀ ਅਸੀਂ ਅਖੰਡ ਪਾਠ ਜਾਂ ਤੋਤਾ ਰਟਨੀ ਪਾਠ ਕਰਦੇ ਹਾਂ ਜਾਂ ਸ੍ਰੀ ਹਰਿਮੰਦਰ ਸਾਹਿਬ ਅਖੰਡ ਪਾਠ ਬੁਕ ਕਰਵਾ ਦੇਂਦੇ ਹਨ ਤੇ ਭੋਗ ਪੈਣ ਤੇ ਚਿੱਠੀ ਰਾਹੀਂ ਮੁੱਖ ਵਾਕ ਲਿਖਕੇ ਭੇਜ ਦੇਂਦੇ ਹਨ ਅਤੇ ਅਸੀਂ ਸਮਝਦੇ ਹਾਂ ਕਿ ਇਸਦਾ ਫਲ ਸਾਡੀ ਆਤਮਾ ਨੂੰ ਅਗਲੇ ਜਨਮ ਵਿਚ ਮਿਲੇਗਾ ਜਾਂ ਕਿਸੇ ਮਿਰਤਕ ਦਾ ਪਾਠ ਕਰਕੇ ਉਸ ਦੀ ਆਤਮਾ ਨੂੰ ਪਾਠ ਦਾ ਫਲ ਪਹੁੰਚਣ ਦੀ ਗੱਲ ਕਰਦੇ ਹਾਂ, ਜਿਸਨੂੰ ਕੋਈ ਜਾਣ ਨਹੀਂ ਸਕਦਾ ਕਿ ਕੀ ਉਸ ਤੀਕਰ ਉਹ ਪਾਠ ਦਾ ਫਲ ਪਹੁੰਚਿਆ ਜਾਂ ਨਹੀਂ ।
ਹੈਰਾਨੀ ਦੀ ਗੱਲ ਹੈ ਕਿ ਸਾਡੇ ਪ੍ਰਚਾਰਕ ਧਰਮ ਗ੍ਰੰਥਾਂ ਦਾ ਪਾਠ ਜਾਂ ਧਾਰਮਿਕ ਕੰਮ ਕਰਨ ਦਾ ਫਲ ਸਾਨੂੰ ਜਾਂ ਸਾਡੀ ਆਤਮਾ ਨੂੰ ਅਗਲੇ ਜਨਮ ਵਿਚ ਤਾਂ ਮਿਲਦਾ ਹੋਣ ਦਾ ਯਕੀਨ ਦਵਾਉਂਦੇ ਹਨ ਪਰ ਕੋਈ ਇਹ ਨਹੀਂ ਆਖਦਾ ਕਿ ਤੇਰੀ ਸਕੂਲ, ਕਾਲਜ ਵਾਲੀ ਕਿਤਾਬ ਦਾ ਰਟਨ ਮੈਂ ਕਰ ਲੈਂਦਾ ਹਾਂ ਤੂੰ ਜਦ ਇਮਤਿਹਾਨ ਵਿਚ ਜਾਵੇਂਗਾ ਤੂੰ ਸੱਭ ਕੁਝ ਆਪੇ ਚੇਤੇ ਆ ਜਾਵੇਗਾ । ਪਰ ਕਿਉਂਕਿ ਇਹ ਏਸੇ ਜਨਮ ਦੀ ਗੱਲ ਹੈ ਤੇ ਫਲ ਮਿਲਣ ਦਾ ਪਤਾ ਵੀ ਕੁਝ ਮਹੀਨੇ ਜਾਂ ਦਿਨਾਂ ਪਿਛੋਂ ਹੀ ਲੱਗ ਜਾਣਾ ਹੈ, ਸ਼ਾਇਦ ਇਸ ਕਰਕੇ ।
ਇਹ ਕੁਝ ਵਿਚਾਰ ਸਨ ਜਿਹੜੇ ਕਈ ਪ੍ਰਚਾਰਕਾਂ ਨਾਲ ਵੀ ਜਾਤੀ ਤੌਰ ਤੇ ਸਾਂਝੇ ਕੀਤੇ ਸਨ ਤੇ ਤੁਹਾਡੇ ਅਤੇ ਸਿੱਖ ਮਾਰਗ ਦੇ ਪਾਠਕਾਂ ਨਾਲ ਵੀ ਸਾਂਝੇ ਕੀਤੇ ਹਨ । ਇਹਨਾਂ ਸ਼ਬਦਾ ਬਾਰੇ ਆਉਣ ਵਾਲੇ ਸਮੇਂ ਵੀ ਜਾਣਕਾਰੀ ਲੈਂਦਾ ਰਵਾਂਗਾ , ਗੁਰਬਾਣੀ ਵੀ ਅਟਲ ਸਚਾਈ ਹੈ ਸਾਡੀ ਸਮਝਣ ਵਿਚ ਹੀ ਕੋਈ ਉਣਤਾਈ ਹੋ ਸਕਦੀ ਹੈ ।
ਹੁਣ, “ਸਜਣ ਮੇਰੇ ਰੰਗੁਲੇ ਜਾਇ ਸੁਤੇ ਜੀਰਾਣਿ॥ ਹੰਭੀ ਵੰਞਾ ਡੁਮਣੀ ਰੋਵਾ ਝੀਣੀ ਬਾਣਿ”॥ (ਮ: ੧, ਪੰਨਾ ੨੩ ) ਪੰਗਤੀਆਂ ਦੇ ਅਰਥ ਲਈਏ ਤਾਂ ਮਰਨ ਤੋਂ ਬਾਅਦ ਆਦਮੀ ਕਬਰ ਵਿਚ ਜਾ ਸੋਂਦਾ ਹੈ ਫਿਰ ਤਾਂ ਸੋਚਦਾ ਹਾਂ ਕਿ ਆਵਾਗਵਣ ਦਾ ਕੀ ਬਣਿਆ ? ਇਵੇਂ ਹੀ ਕੁਝ ਸਵਾਲ ਸੀ ਜੋ ਆਪ ਨਾਲ ਤੇ ਪਾਠਕਾਂ ਨਾਲ ਸਾਂਝੇ ਕਰਨੇ ਸਨ ਕਿ ਸ਼ਾਇਦ ਕੋਈ ਤਸਲੀਬਖ਼ਸ਼ ਜਵਾਬ ਮਿਲ ਜਾਵੇ ।
ਆਪਨੇ ਪੁੱਛਿਆ ਹੈ ਕਿ, “ਤੁਹਾਨੂੰ ਡਰਾਇਵਰ ਮਾਲਕ ਵਾਲੀ ਦਲੀਲ ਚੰਗੀ ਲੱਗੀ ਪਰ ਠੀਕ ਵੀ ਲੱਗੀ ਕਿ ਨਹੀਂ?” ਮੈਂਨੂੰ ਤਾਂ ਠੀਕ ਲੱਗੀ ਪਰ ਇਹ ਨਹੀਂ ਕਹਿ ਸਕਦਾ ਕਿ ਇਹ ਹੀ ਠੀਕ ਹੈ ।

ਸਤਿਕਾਰ ਸਹਿਤ,
ਗੁਰਸ਼ਰਨ ਸਿੰਘ ਕਸੇਲ


(29/06/12)
ਚਰਨਜੀਤ ਸਿੰਘ ਬਰੈਂਮਪਟਨ

ਜਸਬੀਰ ਸਿੰਘ ਕੈਲਗਰੀ ਜੀ
ਚਲਾਕੀਆਂ ਵਾਲੀ ਕੋਈ ਗੱਲ ਨਹੀਂ।
ਜਦੋਂ ਗੁਰਬਾਣੀ ਨੇ ਇੱਕ ਗੱਲ ਸਪਸ਼ਟ ਕਰ ਦਿੱਤੀ ਕਿ ਇਸ ਦਾ ਪਤਾ ਨਹੀਂ ਕਿ ਮਰਨ ਤੋਂ ਬਾਅਦ ਰੂਹਾਂ ਕਿੱਥੇ ਚਲੀਆਂ ਜਾਂਦੀਆਂ ਹਨ ਤੇ ਗੁਰਮੁਖਾਂ/ਮਨਮੁਖਾਂ ਦੇ ਆਵਾਗਮਨ (ਜਿਸਮਾਨੀ ਮੌਤ ਤੋਂ ਬਾਅਦ ਫਿਰ ਜੀਵਨ) ਦਾ ਜਿਕਰ ਗੁਰੁ ਸਾਹਿਬ ਕਿਉਂ ਕਰਣਗੇ?
ਆਮ ਤੌਰ ਤੇ ਧਰਮ ਦੇ ਨਾਮ ਹੇਠ ਚਾਰ ਗਲਾਂ ਦਾ ਜਵਾਬ ਮੰਗਿਆ ਜਾਂਦਾ ਹੈ। ਇਕ, ਮਰਨ ਤੋਂ ਬਾਅਦ ਜੀਵਨ, ਦੂਜਾ ਚਮਤਕਾਰ, ਤੀਜਾ ਮਾਸ ਖਾਣਾ ਠੀਕ ਹੈ ਜਾਂ ਗਲਤ ਅਤੇ ਚੌਥਾ ਸ੍ਰਿਸ਼ਟੀ ਦਾ ਮੁੱਡ ਕਿਵੇਂ ਰਖਿਆ ਗਿਆ?
ਗੁਰਬਾਣੀ ਮੁਤਾਬਿਕ ਇਹਨਾਂ ਚਾਰਾਂ ਗਲਾਂ ਨੂੰ ਧਰਮ ਨਾਲ ਜੋੜਨਾ ਹੀ ਮੂਰਖਤਾ ਹੈ। ਗੁਰਬਾਣੀ ਤੇ ਇਸੇ ਗੱਲ ਤੇ ਜੋਰ ਦਿੰਦੀ ਹੈ ਕਿ ਇਸ ਮਨੁਖੀ ਜੀਵਨ ਦਾ ਮਨੋਰਥ ਕੀ ਹੈ ਤੇ ਇਸ ਨੂੰ ਕਿਵੇਂ ਸਫਲ ਕੀਤਾ ਜਾਵੇ।
ਗੁਰਬਾਣੀ ਤਾ ਕੇਵਲ ਮਾਂ ਦੀ ਕੁਖ ਵਿਚੋਂ ਜਨਮ ਲੈਣ ਨੂੰ ਜੀਵਨ ਮੰਨਦੀ ਹੀ ਨਹੀਂ। ਗੁਰਬਾਣੀ ਮੁਤਾਬਿਕ ਤਾ ਜੀਵਨ ਸ਼ੁਰੂ ਹੀ ਉਦੋਂ ਹੁੰਦਾ ਹੈ ਜਦੋਂ ਚੰਗੀ ਸੰਗਤ ਮਿਲਦੀ ਹੈ।
ਅਬ ਮੋਹਿ ਜੀਵਨ ਪਦਵੀ ਪਾਈ ॥ ਚੀਤਿ ਆਇਓ ਮਨਿ ਪੁਰਖੁ ਬਿਧਾਤਾ ਸੰਤਨ ਕੀ ਸਰਣਾਈ ॥੧॥ ਰਹਾਉ ॥ (1000)
ਜਿਉਂਦੇ ਜੀਅ ਚੰਗੀ ਸੰਗਤ ਵਿੱਚ ਰਹਿਣਾ ਹੀ ਜੀਵਨ ਹੈ। ਭੈੜੀ ਸੰਗਤ ਵਿੱਚ ਰਹਿਣਾ ਹੀ ਮੌਤ ਹੈ।
ਇਸ ਤੋਂ ਇਲਾਵਾ ਪ੍ਰਕਰਣ ਦੇ ਹਿਸਾਬ ਨਾਲ ਅਰਥ ਕਢਣੇ ਚਾਹੀਦੇ ਹਨ।
ੳਦਾਹਰਣ ਵੇਖੌ
ਸੰਤ ਕਾ ਦੋਖੀ ਨ ਮਰੈ ਨ ਜੀਵਾਈਐ ॥ (280)
ਜੇ ਇਸ ਦੇ ਅਰਥ ਇਹ ਕੀਤੇ ਜਾਣ ਕਿ ਸੰਤ ਦੇ ਦੋਖੀ ਜੀਵਨ ਮਰਣ ਤੋਂ ਮੁਕਤ ਹਨ ਤਾ ਫਿਰ ਇਹ ਅਰਥ ਨਹੀਂ, ਅਨਰਥ ਹੋਣਗੇ। ਫਿਰ ਤੇ ਹਰ ਕਿਸੇ ਨੂੰ ਸੰਤਾ ਦਾ ਦੋਖੀ ਬਨ ਜਾਣਾ ਚਾਹੀਦਾ ਹੈ।
ਬ੍ਰਹਮ ਗਿਆਨੀ ਸਦ ਜੀਵੈ ਨਹੀ ਮਰਤਾ ॥ (273)
ਕੀ ਬ੍ਰਹਮ ਗਿਆਨੀ ਦੇ ਸ਼ਰੀਰ ਨੂੰ ਮੌਤ ਨਹੀਂ ਆਉਂਦੀ?
ਗੁਰਬਾਣੀ ਨੁੰ ਮਨੋਕਲਪਿਤ ਧਾਰਨਾਵਾਂ ਦਾ ਲੈਂਸ ਲਾ ਕੇ ਸਮਝਣ ਸਮਝਾਉਣ ਨੂੰ ਜਨਮ ਮਰਣ ਦੇ ਗੇੜ ਵਿੱਚ ਪੈਣਾ ਕਿਹਾ ਜਾ ਸਕਦਾ ਹੈ।
ਚਰਨਜੀਤ ਸਿੰਘ
ਬਰੈਂਮਪਟਨ


(29/06/12)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਸਤਿਕਾਰ ਯੋਗ ਸੰਪਾਦਕ ਜੀਓ,
ਦੋ ਖਤਾ ਦੇ ਸੰਦਰਭ ਵਿੱਚ ਤੇ ਅਪਣੇ ਜਵਾਬਾਂ ਦੇ ਸੰਦਰਭ ਵਿੱਚ ਟੂਕਾਂ
copy paste
ਹਨ ਤੇ ਹਾਈਲਾਈਟ ਹਨ। ਬਾਕੀ ਆਪੋ ਅਪਣਾ ਨਜ਼ਰੀਆ ਹੈ। ਹੋਰ ਜ਼ਿਆਦਾ ਵਿਸਥਾਰ ਜਾਂ ਚਰਚਾ ਦਾ ਦਾਸ ਇਛੁਕ ਨਹੀਂ।
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਪ੍ਰਸ਼ਨਾਤਮਕ ਖਤ

ਤੁਹਾਡੇ 12 ਜੂਨ ਦੇ ਪੱਤਰ ਦੇ ਸਬੰਧ `ਚ ਸ. ਗੁਰਸ਼ਰਨ ਸਿੰਘ ਕਸੇਲ ਜੀ ਨੇ ਆਪਣੇ 13 ਜੂਨ ਦੇ ਪੱਤਰ `ਚ, ਆਪ ਨੂੰ ਦੋ ਸਵਾਲ ਕੀਤੇ ਸਨ। ਤੁਸੀਂ ਆਪਣੇ 19 ਜੂਨ ਦੇ ਪੱਤਰ `ਚ ਸਿਰਫ ਇਕ ਸਵਾਲ ਦਾ ਜਵਾਬ ਦਿੱਤਾ ਸੀ। ਸ. ਗੁਰਸ਼ਰਨ ਸਿੰਘ ਨੇ 26 ਜੂਨ ਦੇ ਪੱਤਰ `ਚ ਆਪਣੇ ਦੂਜੇ ਸਵਾਲ ਦਾ ਜਵਾਬ ਦੇਣ ਲਈ ਤੁਹਾਨੂੰ ਦੁਵਾਰਾ ਬੇਨਤੀ ਕੀਤੀ ਸੀ। ਜਿਸ ਦੇ ਜਵਾਬ `ਚ ਆਪ ਜੀ ਆਪਣੇ 27 ਜੂਨ ਦੇ ਪੱਤਰ `ਚ ਲਿਖਦੇ ਹੋ, “ਸੰਪਾਦਕੀ ਪੰਨੇ ਵਿੱਚ ਆਏ ਖੱਤ ਦੇ ਸਾਰੇ ਜਵਾਬ ਤਾਂ ਪਹਿਲਾਂ ਹੀ ਦਿੱਤੇ ਜਾ ਚੁੱਕੇ ਹਨ ਹਾਂ ਹੋਰ ਵਿਸਥਾਰ ਲਈ ਆਪਣੇ ਨਿਜੀ ਵਿਚਾਰ ਕਵਿਤਾ ਰਾਹੀਂ ਪੇਸ਼ ਹਨ” ਡਾ: ਦਲਵਿੰਦਰ ਸਿੰਘ ਜੀ, ਮੈਨੂੰ ਵੀ ਇਸ ਵਿਸ਼ੇ `ਚ (ਰਾਗਮਾਲਾ) ਕੁਝ ਦਿਲਚਸਪੀ ਹੋਣ ਕਾਰਨ ਹੀ, ਮੈਂ ਆਪ ਦੇ ਪੱਤਰ ਅਤੇ ਕਵਿਤਾਵਾਂ ਨੂੰ ਧਿਆਨ ਨਾਲ ਪੜ੍ਹਦਾ ਰਿਹਾ ਹਾਂ। ਮੈਨੂੰ ਤਾਂ ਸ. ਗੁਰਸ਼ਰਨ ਸਿੰਘ ਦੇ ਦੂਜੇ ਸਵਾਲ, “ਡਾਕਟਰ ਜੀ, ਤੁਹਾਡੇ ਵਿਚਾਰ ਮੁਤਾਬਕ ਕੀ ਰਾਗਮਾਲਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਰੱਖਣਾ ਚਾਹੀਦਾ ਹੈ ਜੇ ਚਾਹੀਦਾ ਹੈ ਤਾਂ ਕਿਉਂ ? ਕੀ ਜੇਕਰ ਰਾਗਮਾਲਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਰੱਖਦੇ ਹਨ ਤਾਂ ਕੀ ਹਮੇਸ਼ਾ ਲਈ ਰਾਗਮਾਲਾ ਦਾ ਮਸਲਾ ਹਲ ਹੋ ਜਾਵੇਗਾ ਜਾਂ ਇਸਨੂੰ ਬਾਹਰ ਕੱਢ ਦੇਣ ਨਾਲ ਹਲ ਹੋਵੇਗਾ ? ਉਂਝ ਵੀ ਕੀ ਰਾਗਮਾਲਾ ਰਾਗਾਂ ਦਾ ਤਤਕਰਾ ਹੈ ?” ਦਾ ਜਵਾਬ ਆਪ ਜੀ ਦੇ 19 ਜੂਨ ਦੇ ਪੱਤਰ, 20, 21, 24 ਅਤੇ 27 ਜੂਨ ਦੀਆਂ ਕਵਿਤਾਵਾਂ `ਚ ਨਹੀ ਲੱਭਾ। ਡਾ: ਦਲਵਿੰਦਰ ਸਿੰਘ ਜੀ, ਜੇ ਆਪ ਜੀ ਸਮਝਦੇ ਹੋ ਕਿ ਤੁਸੀਂ ਉਪ੍ਰੋਕਤ ਸਵਾਲ ਦਾ ਜਵਾਬ ਦੇ ਦਿੱਤਾ ਹੈ (“ਸੰਪਾਦਕੀ ਪੰਨੇ ਵਿੱਚ ਆਏ ਖੱਤ ਦੇ ਸਾਰੇ ਜਵਾਬ ਤਾਂ ਪਹਿਲਾਂ ਹੀ ਦਿੱਤੇ ਜਾ ਚੁੱਕੇ ਹਨ) ਤਾਂ ਉਨ੍ਹਾਂ ਪੰਗਤੀਆਂ ਨੂੰ ਦੁਵਾਰਾ
copy-paste ਕਰਨ ਦੀ ਖੇਚਲ ਕਰਨੀ ਜੀ ਤਾਂ ਜੋ ਮੇਰੀ ਤਰ੍ਹਾਂ ਹੋਰ ਪਾਠਕ ਵੀ, ਜਿਨ੍ਹਾਂ ਨੇ ਪਹਿਲਾ, ਤੁਹਾਡੇ ਵੱਲੋਂ ਦਿੱਤੇ ਗਏ ਜਵਾਬ ਨੂੰ ਨਹੀ ਪੜ੍ਹਿਆ/ਸਮਝਿਆ, ਆਪ ਜੀ ਦੀ ਕੀਮਤੀ ਰਾਏ ਤੋਂ ਜਾਣੂ ਹੋ ਸਕਣ।
Copy pastes
1st letter

ਦਾਸ ਉਨ੍ਹਾਂ ਹਾਲਾਤਾਂ ਦਾ ਵੀ ਗਵਾਹ ਹੈ ਜਿਨ੍ਹਾਂ ਹਾਲਾਤਾਂ ਵਿੱਚ ਰਾਗ ਮਾਲਾ ਕਰਕੇ ਗਿਆਨੀ ਗੁਰਦਿਤ ਸਿੰਘ ਨੂੰ ਬਦਨਾਮੀ ਸਹਿਦਿਆਂ ਆਖਰੀ ਸਾਹ ਲੈਣੇ ਪਏ ਸਨ।……… ਇਸੇ ਤਰ੍ਹਾਂ ਹੀ ਗਿਆਨੀ ਗੁਰਦਿਤ ਸਿੰਘ ਜੀ ਨੇ ਜੋ ਰਾਗ ਮਾਲਾ ਬਾਰੇ ਵਿਚਾਰ ਕੀਤਾ ਜਿਸ ਦਾ ਸਮਰਥਨ ਵੇਦਾਂਤੀ ਜੀ ਨੇ ਵੀ ਕੀਤੇ ਪਰ ਸਮੇਂ ਦੀ ਉਲਟੀ ਹਵਾ ਨੇ ਗਿਆਨੀ ਜੀ ਦੀ ਉਮਰ ਭਰ ਦੀ ਸਿਖੀ ਸੇਵਾ ਮਿਟੀ ਵਿੱਚ ਮਿਲਾ ਦਿਤੀ ਤੇ ੳਨ੍ਹਾਂ ਦੇ ਹਮਦਰਦ ਵੀ ਉਲਟ ਹੋ ਗਏ। ਗਿਆਨੀ ਜੀ ਰਾਗ ਮਾਲਾ ਨੂੰ ਭਾਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਮੁਖ ਅੰਗ ਨਹੀਂ ਮੰਨਦੇ ਸਨ ਪਰ ਉਹ ਗੁਰੂ ਗ੍ਰੰਥ ਸਾਹਿਬ ਨੂੰ ਉਸ ਦੇ ਸਮੁਚੇ ਰੂਪ ਵਿੱਚ ਹੀ ਰਖਣਾ ਚਾਹੁੰਦੇ ਸਨ ਤੇ ਇਸ ਨੂੰ ਤਤਕਰੇ ਵਾਂਗ ਹੀ ਰਾਗ ਅੰਤਿਕਾ ਦੇ ਰੂਪ ਵਿੱਚ ਰਹਿਣ ਦੇਣ ਲਈ ਰਾਜ਼ੀ ਸਨ ਤਾਂ ਕਿ ਮਾਨਤਾ ਪ੍ਰਾਪਤ ਗੁਰੂ ਸਰੂਪ ਵਿੱਚ ਕੋਈ ਬਦਲੀ ਨਾ ਕੀਤੀ ਜਾਵੇ।
Copy paste 2nd letter
ਅਪਣੇ ਪਹਿਲੇ ਖਤ ਵਿੱਚ ਦਾਸ ਨੇ ਜੋ ਲਿਖਿਆ ਸੀ ਉਹ ਗਿਆਨੀ ਗੁਰਦਿਤ ਸਿੰਘ, ਪ੍ਰੋਫੈਸਰ ਬਡੂੰਗਰ ਤੇ ਡਾ: ਤਰਲੋਚਨ ਸਿੰਘ ਦੇ ਨਾਲ ਲੰਮੇ ਸਮੇਂ ਦੇ ਜ਼ਾਤੀ ਸੰਪਰਕ ਦੇ ਅਨੁਭਵਾਂ ਦਾ ਵਰਨਣ ਸੀ। ਲਿਖਤ ਵਿੱਚ ਕੀ ਆਇਆ ਹੈ ਇਸ ਦਾ ਏਥੇ ਸਬੰਧ ਨਾ ਭਾਲਿਆ ਜਾਵੇ ਤੇ ਇਸ ਨੂੰ ਇਸੇ ਤਰ੍ਹਾਂ ਲਿਆ ਜਾਵੇ।
3rd letter with poem
ਏਨੀ ਤੇਰੀ ਰੂਹ ਏ ਵਿਸ਼ਾਲ ਮੇਰੇ ਗੁਰੂ।

ਦੀਦ ਪੂਰੇ ਹੋਏ ਨਾ ਏਂ ਹਾਲ ਮੇਰੇ ਗੁਰੂ।

ਕੀ ਕੀ ਤੇਰੇ ਪਾਇਆ ਹੋਇਆ, ਕੀ ਕੀ ਏ ਸਜਾਇਆ, ਘੋਖਣ ਦਾ ਆਇਆ ਨਾ ਖਿਆਲ ਮੇਰੇ ਗੁਰੂ।
ਤੇਰੇ ਸੰਗ ਰਹੀਏ ਰਹਿੰਦਾ ਪਰਮ ਅਨੰਦ,
ਤੈਥੋਂ ਪਾਸੇ ਝੰਝਟੀ ਧਮਾਲ ਮੇਰੇ ਗੁਰੂ।
ਕੀ ਮੈਂ, ਕਿਉਂ ਮੈਂ, ਕਰਨਾ ਕੀ, ਕੀ ਏ ਮੇਰਾ ਰਾਹ, ਹੱਲ ਹੋਏ ਸਾਰੇ ਨੇ ਸਵਾਲ ਮੇਰੇ ਗੁਰੂ।
ਲੰਘਣਾ ਜੇ ਮਾਇਆ ਦਾ ਫੈਲਾਇਆ ਭਵ ਪਾਰ, ਮੁਕਣੇ ਜ਼ੰਜ਼ਾਲ ਨਾਮ ਨਾਲ ਮੇਰੇ ਗੁਰੂ।
ਕਾਰ ਕਰੀ ਜਾਣਾ, ਨਾਮ ਜਪਣਾ ਤੇ ਜੀਣਾ, ਸੱਚ ਦਿਤਾ, ਤੋੜ ਝੂਠ ਪਾਲ ਮੇਰੇ ਗੁਰੂ।
ਤੇਰੀ ਰੂਹ `ਚੋਂ ਮਿਲਦੇ ਵਿਲੱਖਣ ਸੰਦੇਸ਼, ਸਾਰੇ ਜੱਗ ਨੂੰ ਏਂ ਜੀਹਦੀ ਭਾਲ ਮੇਰੇ ਗੁਰੂ।


(28/06/12)
ਜਸਬੀਰ ਸਿੰਘ (ਕੈਲਗਰੀ)

ਸਿੱਖ ਮਾਰਗ ਦੇ ਪਾਠਕ ਸੱਜਣੋ!

ਵਾਹਿਗੁਰੂ ਜੀ ਕਾ ਖਾਲਸਾ॥

ਵਾਹਿਗੁਰੂ ਜੀ ਕੀ ਫਤਹਿ॥

ਗੁਰਮੀਤ ਸਿੰਘ ਬਰਸਾਲ ਜੀ!

ਵੀਰ ਜੀ! ਮੇਰੀ ਲਿਖਤ ਦੀ ਕੋਪੀ ਪੇਸਟ ਲਗਾ ਦਿਉ ਜਿਸ ਵਿੱਚ ਮੈਂ ਲਿਖਿਆ ਹੋਵੇ ਕਿ ਕਿਸੇ ਸ਼ਬਦ ਦੇ ਭਾਵਾਰਥ ਨਹੀਂ ਕਰਨੇ। ਪ੍ਰੋ: ਸਾਹਿਬ ਸਿੰਘ ਜੀ ਨੇ ਵੀ ਜਿੱਥੇ ਕਿਸੇ ਸ਼ਬਦ ਦੇ ਡੂੰਘੇ ਭਾਵਾਰਥ ਕੀਤੇ ਹਨ ਪਹਿਲਾਂ ਬਾਕਾਇਦਾ ਤੌਰ ਤੇ ਗੁਰਬਾਣੀ ਉਦਾਹਰਣਾਂ ਦੇ ਸਬੂਤ ਦੇ ਕੇ ਭਾਵਾਰਥ ਕੀਤੇ ਹਨ। ਪਰ ਅੱਜ ਕਲ੍ਹ ਦੇ ਨਵੀਂ ਕਿਸਮ ਦੀ ਵਿਆਖਿਆ ਕਰਨ ਵਾਲੇ ਵਿਦਵਾਨ ਕਰਮ-ਕਾਂਡਾਂ ਅਤੇ ਬ੍ਰਹਮਣੀ ਗੱਲਾਂ ਦੀ ਭਰਮਾਰ ਕਰਕੇ ਉਸ ਆੜ ਵਿੱਚ ਆਪਣੇ ਭਾਵਾਰਥ ਕਰੀ ਜਾ ਰਹੇ ਹਨ। ਕੋਈ ਭਾਵਾਰਥ ਕਿਸ ਆਧਾਰ ਤੇ ਕੀਤਾ ਗਿਆ ਹੈ, ਇਹ ਸਪੱਸ਼ਟ ਨਹੀਂ ਕਰਦੇ।

ਤੁਹਾਡੇ ਮੁਤਾਬਕ, ਪ੍ਰੋ: ਸਾਹਿਬ ਸਿੰਘ ਜੀ ਅਤੇ ਕਾਨ੍ਹ ਸਿੰਘ ਨਾਭਾ ਅਜਰਾਈਲ ਦੇ ਅਰਥ ‘ਮੌਤ ਦਾ ਫਰਿਸ਼ਤਾ (ਹਿੰਦੂਆਂ ਦਾ ਦੇਵਤਾ) ਕਰਦੇ ਹਨ।

ਭਾਈ ਕਾਨ੍ਹ ਸਿੰਘ ਨਾਭਾ ਲਿਖਦੇ ਹਨ: ਸੰਸਕ੍ਰਿਤ ਪੁਸਤਕਾਂ ਵਿਖੇ ਧਰਮਰਾਜ ਅਤੇ ਯਮ ਇੱਕ ਹੀ ਗੱਲ ਹੈ। ਗੁਰਮਤ ਵਿੱਚ ਧਰਮਰਾਜ ਨਾਮ ਨ੍ਯਾਯਕਾਰੀ ਵਾਹਿਗੁਰੂ ਅਤੇ ਕਰਤਾਰ ਦੇ ਨ੍ਯਾਯਕਾਰੀ ਰਾਜ੍ਯ ਦਾ ਹੈ। ਅਰ ਪੌਰਾਣਿਕ ਧਰਮਰਾਜ ਦਾ ਸਾਡੇ ਨਾਲ ਖਾਸ ਸੰਬੰਧ ਨਹੀਂ। ਐਸੇ ਹੀ ਜਮ (ਯਮ) ਜਮਦੂਤ- ਅਜਰਾਈਲ ਅਤੇ ਚਿਤ੍ਰਗੁਪਤ ਨਾਲ ਸਿੱਖਾਂ ਦਾ ਵਾਸਤਾ ਨਹੀਂ ਪੈਂਦਾ। (ਗੁਰਮਤਿ ਪ੍ਰਭਾਕਰ)।

“ਅਗਰ ਕੋਈ ਹੋਰ ਭਾਵਾਰਥ ਕਰਦਾ ਹੈ ਤਾਂ …’

ਵੀਰ ਜੀ! ਮੈਂ ਕਿੱਥੇ ਲਿਖਿਆ ਹੈ ਕਿ ਕੇਵਲ ਸ਼ਬਦ ਅਰਥ ਹੀ ਕਰਨੇ ਹਨ, ਭਾਵਆਰਥ ਨਹੀਂ ਕਰਨੇ? ਮੇਰੀ ਲਿਖਤ ਦੀ ਕੋਪੀ ਪੇਸਟ ਲਗਾਣ ਦੀ ਖੇਚਲ ਕਰੋ ਜੀ ਜਿੱਥੇ ਮੈਂ ਕਦੇ ਵੀ ਇਸ ਤਰ੍ਹਾਂ ਲਿਖਿਆ ਹੈ। ਮੇਰਾ ਇਹ ਕਹਿਣਾ ਹੈ ਕਿ ਕੀ ਗੁਰਬਾਣੀ ਦੀ ਕੋਈ ਇੱਕ ਵੀ ਉਦਾਹਰਣ ਪੇਸ਼ ਕੀਤੀ ਜਾ ਸਕਦੀ ਹੈ, ਜਿਸ ਦਾ ਅਰਥ ਹੋਵੇ ਕਿ ਗੁਰਮਤ ਅਨੁਸਾਰ ਆਵਾਗਵਣ ਨਹੀਂ ਹੁੰਦਾ ਜਿਸ ਇੱਕ ਉਦਾਹਰਣ ਦੇ ਆਧਾਰ ਤੇ ਅਜੋਕੀਆਂ ਵਿਆਖਿਆਵਾਂ ਹੋ ਰਹੀਆਂ ਹਨ? ਵੀਰ ਜੀ! ਭਾਵਾਰਥ ਕਰਨ ਲਈ ਕੋਈ ਆਧਾਰ ਤਾਂ ਹੋਣਾ ਚਾਹੀਦਾ ਹੈ? ਜੇ ਕੋਈ ਆਧਾਰ ਹੀ ਨਹੀਂ ਤਾਂ ਹਰ ਕੋਈ ਆਪਣੀ ਮਰਜੀ ਦੇ ਭਾਵਾਰਥ ਕਰੀ ਜਾਵੇਗਾ, ਉਸ ਵਿੱਚ ਗੁਰਬਾਣੀ ਦਾ ਸੁਨੇਹਾਂ ਕਿੱਥੇ ਰਹਿ ਜਾਵੇਗਾ, ਹਰ ਵਿਆਖਿਆਕਾਰ ਦੀ ਆਪਣੀ ਸੋਚ ਹੋਵੇਗੀ।

ਪੰਨਾ 724 ਵਾਲੀ ਤੁਕ ਦੇ ਅਰਥ/ਭਾਵਾਰਥ ਤੁਸੀਂ ਠੀਕ ਲਿਖੇ ਹਨ। ਇਸ ਦੇ ਨਾਲ ਅੱਗੇ ਭਾਵਾਰਥ ਇਹ ਹੈ ਕਿ ਬੰਦੇ ਨੂੰ ਅਜਰਾਈਲ/ ਮੌਤ ਦੇ ਫਰਿਸ਼ਤੇ ਦਾ ਡਰ ਨਹੀਂ ਰਹਿੰਦਾ। ਇੱਥੇ ਵੀ ਮੇਰਾ ਇਹੀ ਕਹਿਣਾ ਹੈ ਕਿ ਮੈਂ ਅੱਜ ਤਕ ਕਿਤੇ ਨਹੀਂ ਲਿਖਿਆ ਕਿ ਕਿਸੇ ਸ਼ਬਦ ਦੇ ਭਾਵਾਰਥ ਨਹੀਂ ਕਰਨੇ।

ਤੁਸੀਂ ਲਿਖਿਆ ਹੈ “ਨਾਨਕ ਜਿਨਿ ਕਰਤੇ ਕਾਰਣੁ ਕੀਆ ਸੋ ਜਾਣੇ ਕਰਤਾਰ” ਭਾਵ ਅਕਾਲ ਪੁਰਖ ਹੀ ਜਾਣਦਾ ਹੈ ਕਿ ਕੋਈ ਕਿੱਥੇ ਚਲਾ ਗਿਆ। ਸੋ ਸਪੱਸ਼ਟ ਹੈ ਕਿ ਗੁਰਬਾਣੀ ਇਸ ਪ੍ਰਾਪਤ ਹੋਏ ਜੀਵਨ ਨੂੰ ਵਧੀਆ ਤਰੀਕੇ ਨਾਲ ਜੀਣ ਦੀ ਗੱਲ ਕਰਦੀ ਹੈ ਨਾਂ ਕਿ ਮਰਨ ਤੋਂ ਬਾਅਦ”।

ਵੀਰ ਜੀ! ਇਹ ਠੀਕ ਹੈ ਕਿ ਗੁਰਬਾਣੀ ਹਰ ਥਾਂ ਗੁਰਮੁਖਾਂ ਵਾਲਾ ਜੀਵਨ ਜੀਣ ਦਾ ਹੀ ਸੁਨੇਹਾ ਦਿੰਦੀ ਹੈ। ਪਰ ਤੁਸੀਂ ਅਧੂਰੀ ਗੱਲ ਕਿਉਂ ਕਰਦੇ ਹੋ? ਕੀ ਗੁਰਬਾਣੀ ਅਧੂਰੀ ਗੱਲ ਕਰਦੀ ਹੈ? ਗੁਰਬਾਣੀ ਗੁਰਮੁਖ ਅਤੇ ਮਨਮੁਖ ਦੋਹਾਂ ਦੀ ਗੱਲ ਕਰਦੀ ਹੈ। ‘ਜੇ ਕੋਈ ਵਧੀਆ ਗੁਰਮੁਖਾਂ ਵਾਲਾ ਜੀਵਨ ਨਹੀਂ ਜੀਂਦਾ ਤਾਂ ਕੀ ਗੁਰਬਾਣੀ ਉਸ ਬਾਰੇ ਕੁੱਝ ਨਹੀਂ ਦੱਸਦੀ? ਕੀ ਗੁਰਬਾਣੀ ‘ਮਨਮੁਖਾ ਨੋ ਫਿਰਿ ਜਨਮ ਹੈ॥’ ਦੀ ਗੱਲ ਨਹੀਂ ਕਰਦੀ? ਕੀ ਇੱਥੇ ਭਾਵਾਰਥ ਇਹੀ ਹਨ ਕਿ ਵਧੀਆ ਜੀਵਨ ਜੀਣਾ ਹੈ ਪਰ ਜੇ ਵਧੀਆ ਜੀਵਨ ਨਹੀਂ ਜੀਵਿਆ, ਮਨਮੁਖਾਂ ਵਾਲਾ ਜੀਵਨ ਜੀਵਿਆ ਹੈ ਤਾਂ ਵੀ ਕੋਈ ਗੱਲ ਨਹੀਂ, ਸਭ ਇੱਕ ਬਰਾਬਰ ਹੈ ਕੋਈ ਫਰਕ ਨਹੀਂ ਪੈਂਦਾ?

ਤੁਸੀਂ ਲਿਖਿਆ ਹੈ “… ਨਾ ਕਿ ਮਰਨ ਤੋਂ ਬਾਅਦ”।

ਵੀਰ ਜੀ ਸੰਬੰਧਤ ਸ਼ਬਦ ਨੂੰ ਜ਼ਰਾ ਫੇਰ ਤੋਂ ਧਿਆਨ ਨਾਲ ਪੜ੍ਹੋ:

“ਮ: ੧॥ ਇੱਕ ਦਝਹਿ ਇੱਕ ਦਬੀਅਹਿ ਇਕਨਾ ਕੁਤੇ ਖਾਹਿ॥ ਇਕਿ ਪਾਣੀ ਵਿਚਿ ਉਸਟੀਅਹਿ ਇਕਿ ਭੀ ਫਿਰ ਹਸਣਿ ਪਾਹਿਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ॥” (648)

ਸ਼ਬਦ ਵਿੱਚ ‘ਦਝਹਿ, ਕੁਤੇ ਖਾਹਿ, ਪਾਣੀ ਵਿਚਿ ਉਸਟੀਅਹਿ, ਹਸਣਿ ਪਾਹਿ ਦਾ ਜ਼ਿਕਰ ਆਇਆ ਹੈ ਅਤੇ ਇਹ ਸਾਰੇ ਮੁਰਦਾ ਸਰੀਰ ਨਾਲ ਵਾਪਰਨ ਵਾਲੀਆਂ ਕ੍ਰਿਆਵਾਂ ਹਨ। ‘ਇਹ ਨਹੀਂ ਪਤਾ ਲੱਗ ਸਕਦਾ ਕਿ ਰੂਹਾਂ ਕਿੱਥੇ ਜਾ ਵਸਦੀਆਂ ਹਨ। ਇਹ ਵੀ ਮਰਨ ਤੋਂ ਬਾਅਦ ਦੀ ਹੀ ਗੱਲ ਹੈ।

ਵੀਰ ਜੀ! ਸਰੀਰ ਨੂੰ ਸਾੜ ਦਿਉ, ਪਾਣੀ ਵਿੱਚ ਰੋੜ੍ਹ ਦਿਉ ਜਾਂ ਇਸ ਨੂੰ ਕੁੱਤੇ ਖਾ ਜਾਣ, ਆਖਿਰ ਤਾਂ ਇਸ ਨੇ ਮਿੱਟੀ ਵਿੱਚ ਹੀ ਮਿਲ ਜਾਣਾ ਹੈ। ਤਾਂ ਫੇਰ ਗੁਰੂ ਸਾਹਿਬ ਨੂੰ ਇਹ ਕਹਿਣ ਦੀ ਕੀ ਲੋੜ ਸੀ ਕਿ “ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ॥”

ਵੀਰ ਜੀ! ਮੇਰਾ ਸਵਾਲ ਮੈਂ ਇੱਕ ਵਾਰੀਂ ਫੇਰ ਦੁਹਰਾ ਰਿਹਾ ਹਾਂ, ਜ਼ਰਾ ਧਿਆਨ ਨਾਲ ਪੜ੍ਹੋ ਜੀ-

“ਗੁਰਬਾਣੀ ਦੀ ਕੋਈ ਇੱਕ ਵੀ ਉਦਾਹਰਣ ਪੇਸ਼ ਕਰ ਸਕਦੇ ਹੋ, ਜਿਸ ਦਾ ਅਰਥ ਹੋਵੇ ਕਿ, ਚਾਹੇ ਕੋਈ ਗੁਰਮੁਖ ਹੋਵੇ ਜਾਂ ਮਨਮੁਖ, ਮਰਨ ਪਿੱਛੋਂ ਕਿਸੇ ਦਾ ਵੀ ਮੁੜ ਜਨਮ-ਮਰਨ/ ਆਵਾਗਵਣ ਨਹੀਂ ਹੁੰਦਾ। ਜਿਸ ਇੱਕ ਉਦਾਹਰਣ ਦੇ ਆਧਾਰ ਤੇ ਅਜੋਕੇ ਵਿਆਖਿਆਕਾਰ ਗੁਰਬਾਣੀ ਦੇ ਅਰਥ/ਭਾਵਾਰਥ ਆਪਣੀ ਮਰਜੀ ਦੇ ਹੀ ਕਰ ਰਹੇ ਹਨ?”

‘ਇਕ ਦਝਹਿ ਇੱਕ ਦਬੀਅਹਿ ਇਕਨਾ ਕੁਤੇ ਖਾਹਿ …॥” ਸ਼ਬਦ ਦਾ ਇਹ ਭਾਵ ਹੈ ਕਿ ਸਰੀਰ ਨੂੰ ਕਿਸੇ ਧਾਰਮਿਕ ਮਿਥੇ ਹੋਏ ਖਾਸ ਤਰੀਕੇ ਨਾਲ ਬਿਲੇ ਲਗਾਣ ਨਾਲ ਜੀਵ ਦੀ ਜਨਮ ਮਰਨ ਤੋਂ ਮੁਕਤੀ ਨਹੀਂ ਹੋ ਜਾਂਦੀ ਰੂਹ ਨੇ (ਕੀਤੇ ਕਰਮਾਂ ਅਨੁਸਾਰ ਪ੍ਰਭੂ ਦੇ ਹੁਕਮ ਵਿੱਚ ਕਿੱਥੇ ਸਮਾਣਾ ਹੈ) ਇਸ ਬਾਰੇ ਕੁੱਝ ਨਹੀਂ ਕਿਹਾ ਜਾ ਸਕਦਾ (ਕਿਉਂ ਕਿ ਇਹ ਪ੍ਰਭੂ ਦੇ ਹੁਕਮ ਤੇ ਨਿਰਭਰ ਹੈ, ਅਤੇ ਇਸ ਬਾਰੇ ‘ਸੋ ਜਾਣੇ ਕਰਤਾਰ’ )। ਅਰਥਾਤ ਦੱਬਣ ਸਾੜਨ ਆਦਿ ਨਾਲ ਮੁਕਤੀ ਨਹੀਂ ਹੈ। ਇਸ ਸ਼ਬਦ ਵਿੱਚ ਮੇਰੇ ਸਵਾਲ ਦਾ ਜਵਾਬ ਕਿੱਥੇ ਹੈ ਕਿ ਕਿਸੇ ਦਾ ਵੀ ਆਵਾਗਵਣ ਹੁੰਦਾ ਹੀ ਨਹੀ?

ਵੀਰ ਜੀ! “ਕਿਥੈ ਜਾਇ ਸਮਾਹਿ” ਕਿਸ ਲਈ ਕਿਹਾ ਹੈ, ਜ਼ਰਾ ਸਮਝਾਉਣ ਦੀ ਖੇਚਲ ਕਰੋ ਜੀ।

ਆਖਿਰ ਤਾਂ ਤੁਹਾਡੇ ਮੁਤਾਬਕ ਗੁਰਬਾਣੀ ਆਵਾਗਉਣ ਦਾ ਖੰਡਣ ਕਰਦੀ ਹੈ। ਇੱਥੇ ਕਿੱਥੇ ਸਾਫ ਲਫਜ਼ਾਂ ਵਿੱਚ ਲਿਖਿਆ ਹੈ ਕਿ ਕਿਸੇ ਦਾ ਕੋਈ ਆਵਾਗਵਣ ਨਹੀਂ ਹੁੰਦਾ?

ਤੁਸੀਂ ਲਿਖਿਆ ਹੈ “ਬਾਣੀ ਅਨੁਸਾਰ ਤਾਂ ਸਪੱਸ਼ਟ ਹੈ ਕਿ ਮਰਨ ਤੋਂ ਬਾਅਦ ਕੋਈ ਕਿੱਥੇ ਚਲਿਆ ਗਿਆ ਕੋਈ ਨਹੀਂ ਜਾਣਦਾ ਨਾਲ ਹੀ ਤੁਸੀਂ ਲਿਖਦੇ ਹੋ ਭਾਵੇਂ ਉਹ ਗੁਰਮੁਖ ਹੋਵੇ, ਭਾਵੇਂ ਮਨਮੁਖ ਹੋਵੇ … ਆਖਿਰ ਤੱਤਾਂ ਵਿੱਚ ਤੱਤ ਮਿਲ ਜਾਂਦੇ ਹਨ। ਹਰ ਕੋਈ ਮੁੜ ਉੱਥੇ ਹੀ ਸਮਾਅ ਜਾਂਦਾ ਹੈ ਜਿੱਥੋਂ ਉਪਜਿਆ ਹੁੰਦਾ ਹੈ

ਤੁਹਾਡੀਆਂ ਉੱਪਰ ਦਿੱਤੀਆਂ ਦੋਨੋਂ ਗੱਲਾਂ ਆਪਾ ਵਿਰੋਧੀ ਹਨ ਜੀ, ਜ਼ਰਾ ਗ਼ੋਰ ਕਰ ਲਵੋ।

ਗੱਲ ਤਾਂ ਆਵਾਗਵਣ ਦੀ ਹੋ ਰਹੀ ਹੈ। ਆਵਾਗਵਣ ਦਾ ਅਰਥ ਹੈ, ਮਰਨ ਪਿੱਛੋਂ ਫੇਰ ਜਨਮ। ਤੁਸੀਂ ਇਸ ਗੱਲ ਦੀ ਉਦਾਹਰਣ ਪੇਸ਼ ਨਹੀਂ ਕਰ ਰਹੇ ਕਿ ਮਰਨ ਤੋਂ ਪਿੱਛੋਂ ਕਿਸੇ ਦਾ ਜਨਮ ਨਹੀਂ ਹੁੰਦਾ। ਤੁਸੀਂ ਬਾਰ ਬਾਰ ਸਰੀਰ ਦੀ ਗੱਲ ਕਰੀ ਜਾ ਰਹੇ ਹੋ। ਜੀਵਾਤਮਾ ਦੇ ਜਨਮ ਮਰਨ ਦੀ ਗੱਲ ਸਾਫ ਨਹੀਂ ਕਰ ਰਹੇ। ਜਿਹੜੀ ਉਦਾਹਰਣ ਤੁਸੀਂ ਪੇਸ਼ ਕੀਤੀ ਹੈ, ਇਸ ਵਿੱਚ ਕਿਤੇ ਸਾਬਤ ਹੁੰਦਾ ਹੈ ਕਿ ਗੁਰੂ ਸਾਹਿਬ ਕਹਿ ਰਹੇ ਹਨ ‘ਮਰਨ ਪਿੱਛੋਂ ਸਰੀਰ ਕਿਸੇ ਤਰੀਕੇ ਨਾਲ ਵੀ ਨਸ਼ਟ ਕਰ ਦਿੱਤਾ, ਤੱਤ ਤੱਤਾਂ ਵਿੱਚ ਮਿਲ ਗਏ। ਕਿਤੇ ਸਮਾਣ ਲਈ ਅਰਥਾਤ ਮੁੜ ਜਨਮ-ਮਰਨ ਲਈ ਬਾਕੀ ਕੁੱਝ ਨਹੀਂ ਬੱਚਦਾ?

ਸੋ ਵੀਰ ਜੀ! ਤੁਸੀਂ ਕੋਈ ਪ੍ਰਤੱਖ ਪ੍ਰਮਾਣ ਨਹੀਂ ਦਿੱਤਾ ਕਿ ਗੁਰਮਤ ਅਨੁਸਾਰ ਆਵਾਗਵਣ ਨਹੀਂ ਹੁੰਦਾ।

ਚਰਨਜੀਤ ਸਿੰਘ ਬਰੈਂਪਟਨ ਜੀ!

ਤੁਸੀਂ ਲਿਖਿਆ ਹੈ ਕਿ ਮੈਂ ਕੋਈ ਉਦਾਹਰਣ ਦੇ ਕੇ ਸਿੱਧ ਕਰਾਂ ਕਿ ‘ਆਵਾਗਵਣ’ ਹੁੰਦਾ ਹੈ।

ਵੀਰ ਜੀ! ਇਹ ਚਲਾਕੀਆਂ ਮੇਰੇ ਨਾਲ ਨਹੀਂ ਚੱਲਣੀਆਂ ਜੀ।

ਮੇਰਾ ਇਹ ਕਹਿਣਾ ਹੈ ਕਿ ਕੀ ਗੁਰਬਾਣੀ ਦੀ ਕੋਈ ਇੱਕ ਵੀ ਉਦਾਹਰਣ ਪੇਸ਼ ਕੀਤੀ ਜਾ ਸਕਦੀ ਹੈ ਜਿਸ ਦਾ ਅਰਥ ਹੋਵੇ ਕਿ ਚਾਹੇ ਕੋਈ ਗੁਰਮੁਖ ਹੋਵੇ ਜਾਂ ਮਨਮੁਖ ਕਿਸੇ ਦਾ ਆਵਾਗਵਣ ਨਹੀਂ ਹੁੰਦਾ ਅਤੇ ਜਿਸ ਇੱਕ ਤੁਕ ਦੇ ਆਧਾਰ ਤੇ ਅਜੋਕੇ ਵਿਆਖਿਆਕਾਰ ਗੁਰਬਾਣੀ ਵਿਆਖਿਆਵਾਂ ਕਰ ਰਹੇ ਹਨ?

ਇਸ ਦੇ ਜਵਾਬ ਵਿੱਚ ਤੁਸੀਂ ਇੱਕ ਉਦਾਹਰਣ ਵੀ ਪੇਸ਼ ਕੀਤੀ ਸੀ। ਆਪਣਾ 25-06-12 ਦਾ ਪੱਤਰ ਪੜ੍ਹ ਕੇ ਦੇਖ ਲਵੋ। ਉਹ ਉਦਾਹਰਣ ਮੈਂ ਸਿੱਧ ਕਰ ਦਿੱਤੀ ਹੈ ਕਿ ਮੇਰੇ ਸਵਾਲ ਦਾ ਜਵਾਬ ਨਹੀਂ। ਹੁਣ ਤੁਹਾਨੂੰ ਗੁਰਬਾਣੀ ਦੀ ਕੋਈ ਇੱਕ ਵੀ ਉਦਾਹਰਣ ਮਿਲ ਨਹੀਂ ਰਹੀ ਜਿਸ ਨਾਲ ਤੁਸੀਂ ਸਿੱਧ ਕਰ ਸਕੋ ਕਿ ਗੁਰਮਤਿ ਅਨੁਸਾਰ ਆਵਾਗਵਣ ਨਹੀਂ ਹੁੰਦਾ। ਜਵਾਬ ਦੇਣ ਤੋਂ ਬਚਣ ਲਈ ਉਲਟਾ ਮੈਨੂੰ ਸਵਲ ਕਰ ਦਿੱਤਾ, ਮੈਂ ਸਿੱਧ ਕਰਾਂ ਕਿ ਆਵਾਗਵਣ ਹੁੰਦਾ ਹੈ।

ਵੀਰ ਜੀ! ਸਵਾਲ ਤਾਂ ਇਹ ਹੈ ਕਿ ਅਜੋਕੇ ਵਿਆਖਿਆਕਾਰ ਕਿਸ ਆਧਾਰ ਤੇ ਵਿਆਖਿਆਵਾਂ ਕਰ ਰਹੇ ਹਨ ਕਿ ਗੁਰਮਤ ਅਨੁਸਾਰ ਆਵਾਗਵਣ ਨਹੀਂ ਹੁੰਦਾ?

ਵੀਰ ਜੀ! ਇੱਕ ਨਹੀਂ ਸੈਂਕੜੇ ਉਦਾਹਰਣਾਂ ਦਿੱਤੀਆਂ ਜਾ ਸਕਦੀਆਂ ਹਨ। ਪਰ ਸਵਾਲ ਤਾਂ ਫਿਰ ਉੱਥੇ ਹੀ ਆ ਕੇ ਅਟਕ ਜਾਣਾ ਹੈ। ਮੈਂ ਉਦਾਹਰਣਾਂ ਪੇਸ਼ ਕਰੀ ਜਾਵਾਂਗਾ ਅਤੇ ਤੁਸੀਂ ਕਹੀ ਜਾਵੋਗੇ ਕਿ ਇਸ ਦਾ ਇਹ ਨਹੀਂ ਇਹ ਭਾਵਾਰਥ ਬਣਦਾ ਹੈ। ਸੋ ਗੁਰਬਾਣੀ ਦੀ ਕੋਈ ਇੱਕ ਵੀ ਉਦਾਹਰਣ ਤਾਂ ਹੋਵੇ ਜਿਸ ਵਿੱਚ ਸਾਫ ਲਿਖਿਆ ਹੋਵੇ ਕਿ ਆਵਾਗਵਣ ਨਹੀਂ ਹੁੰਦਾ, ਜਿਸ ਦੇ ਆਧਾਰ ਤੇ ਬਾਕੀ ਗੁਰਬਾਣੀ ਵਿਆਖਿਆਵਾਂ ਹੋ ਰਹੀਆਂ ਹਨ। ਜਾਂ ਮੈਂ ਜੋ ਉਦਾਹਰਣਾਂ ਪੇਸ਼ ਕਰਾਂਗਾ ਉਸ ਦੇ ਅਰਥ ਕੀਤੇ ਜਾਣਗੇ।

ਧੰਨਵਾਦ।

ਜਸਬੀਰ ਸਿੰਘ (ਕੈਲਗਰੀ) 28-06-12


(28/06/12)
ਸਰਵਜੀਤ ਸਿੰਘ

ਡਾ: ਦਲਵਿੰਦਰ ਸਿੰਘ ਗਰੇਵਾਲ ਜੀ,
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਹਿ। ॥
ਡਾ: ਦਲਵਿੰਦਰ ਸਿੰਘ ਜੀ, ਤੁਹਾਡੇ 12 ਜੂਨ ਦੇ ਪੱਤਰ ਦੇ ਸਬੰਧ `ਚ ਸ. ਗੁਰਸ਼ਰਨ ਸਿੰਘ ਕਸੇਲ ਜੀ ਨੇ ਆਪਣੇ 13 ਜੂਨ ਦੇ ਪੱਤਰ `ਚ, ਆਪ ਨੂੰ ਦੋ ਸਵਾਲ ਕੀਤੇ ਸਨ। ਤੁਸੀਂ ਆਪਣੇ 19 ਜੂਨ ਦੇ ਪੱਤਰ `ਚ ਸਿਰਫ ਇਕ ਸਵਾਲ ਦਾ ਜਵਾਬ ਦਿੱਤਾ ਸੀ। ਸ. ਗੁਰਸ਼ਰਨ ਸਿੰਘ ਨੇ 26 ਜੂਨ ਦੇ ਪੱਤਰ `ਚ ਆਪਣੇ ਦੂਜੇ ਸਵਾਲ ਦਾ ਜਵਾਬ ਦੇਣ ਲਈ ਤੁਹਾਨੂੰ ਦੁਵਾਰਾ ਬੇਨਤੀ ਕੀਤੀ ਸੀ। ਜਿਸ ਦੇ ਜਵਾਬ `ਚ ਆਪ ਜੀ ਆਪਣੇ 27 ਜੂਨ ਦੇ ਪੱਤਰ `ਚ ਲਿਖਦੇ ਹੋ, “ਸੰਪਾਦਕੀ ਪੰਨੇ ਵਿੱਚ ਆਏ ਖੱਤ ਦੇ ਸਾਰੇ ਜਵਾਬ ਤਾਂ ਪਹਿਲਾਂ ਹੀ ਦਿੱਤੇ ਜਾ ਚੁੱਕੇ ਹਨ ਹਾਂ ਹੋਰ ਵਿਸਥਾਰ ਲਈ ਆਪਣੇ ਨਿਜੀ ਵਿਚਾਰ ਕਵਿਤਾ ਰਾਹੀਂ ਪੇਸ਼ ਹਨ”
ਡਾ: ਦਲਵਿੰਦਰ ਸਿੰਘ ਜੀ, ਮੈਨੂੰ ਵੀ ਇਸ ਵਿਸ਼ੇ `ਚ (ਰਾਗਮਾਲਾ) ਕੁਝ ਦਿਲਚਸਪੀ ਹੋਣ ਕਾਰਨ ਹੀ, ਮੈਂ ਆਪ ਦੇ ਪੱਤਰ ਅਤੇ ਕਵਿਤਾਵਾਂ ਨੂੰ ਧਿਆਨ ਨਾਲ ਪੜ੍ਹਦਾ ਰਿਹਾ ਹਾਂ। ਮੈਨੂੰ ਤਾਂ ਸ. ਗੁਰਸ਼ਰਨ ਸਿੰਘ ਦੇ ਦੂਜੇ ਸਵਾਲ, “ਡਾਕਟਰ ਜੀ, ਤੁਹਾਡੇ ਵਿਚਾਰ ਮੁਤਾਬਕ ਕੀ ਰਾਗਮਾਲਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਰੱਖਣਾ ਚਾਹੀਦਾ ਹੈ ਜੇ ਚਾਹੀਦਾ ਹੈ ਤਾਂ ਕਿਉਂ ? ਕੀ ਜੇਕਰ ਰਾਗਮਾਲਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਰੱਖਦੇ ਹਨ ਤਾਂ ਕੀ ਹਮੇਸ਼ਾ ਲਈ ਰਾਗਮਾਲਾ ਦਾ ਮਸਲਾ ਹਲ ਹੋ ਜਾਵੇਗਾ ਜਾਂ ਇਸਨੂੰ ਬਾਹਰ ਕੱਢ ਦੇਣ ਨਾਲ ਹਲ ਹੋਵੇਗਾ ? ਉਂਝ ਵੀ ਕੀ ਰਾਗਮਾਲਾ ਰਾਗਾਂ ਦਾ ਤਤਕਰਾ ਹੈ ?” ਦਾ ਜਵਾਬ ਆਪ ਜੀ ਦੇ 19 ਜੂਨ ਦੇ ਪੱਤਰ, 20, 21, 24 ਅਤੇ 27 ਜੂਨ ਦੀਆਂ ਕਵਿਤਾਵਾਂ `ਚ ਨਹੀ ਲੱਭਾ।
ਡਾ: ਦਲਵਿੰਦਰ ਸਿੰਘ ਜੀ, ਜੇ ਆਪ ਜੀ ਸਮਝਦੇ ਹੋ ਕਿ ਤੁਸੀਂ ਉਪ੍ਰੋਕਤ ਸਵਾਲ ਦਾ ਜਵਾਬ ਦੇ ਦਿੱਤਾ ਹੈ (“ਸੰਪਾਦਕੀ ਪੰਨੇ ਵਿੱਚ ਆਏ ਖੱਤ ਦੇ ਸਾਰੇ ਜਵਾਬ ਤਾਂ ਪਹਿਲਾਂ ਹੀ ਦਿੱਤੇ ਜਾ ਚੁੱਕੇ ਹਨ) ਤਾਂ ਉਨ੍ਹਾਂ ਪੰਗਤੀਆਂ ਨੂੰ ਦੁਵਾਰਾ
copy-paste ਕਰਨ ਦੀ ਖੇਚਲ ਕਰਨੀ ਜੀ ਤਾਂ ਜੋ ਮੇਰੀ ਤਰ੍ਹਾਂ ਹੋਰ ਪਾਠਕ ਵੀ, ਜਿਨ੍ਹਾਂ ਨੇ ਪਹਿਲਾ, ਤੁਹਾਡੇ ਵੱਲੋਂ ਦਿੱਤੇ ਗਏ ਜਵਾਬ ਨੂੰ ਨਹੀ ਪੜ੍ਹਿਆ/ਸਮਝਿਆ, ਆਪ ਜੀ ਦੀ ਕੀਮਤੀ ਰਾਏ ਤੋਂ ਜਾਣੂ ਹੋ ਸਕਣ।
ਸਤਿਕਾਰ ਸਹਿਤ
ਸਰਵਜੀਤ ਸਿੰਘ


(27/06/12)
ਡਾ: ਗੁਰਮੀਤ ਸਿੰਘ ਬਰਸਾਲ

ਸਤਿਕਾਰਿਤ ਜਸਵੀਰ ਸਿੰਘ ਕੈਲਗਰੀ ਜੀ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ!!

ਤੁਸੀਂ ਅਜਰਾਈਲ ਫਰੇਸ਼ਤਾ ਦਾ ਅਰਥ ਪ੍ਰਭੂ ਕੀਤਾ ਹੈ ਜਦ ਕਿ ਪ੍ਰੋ ਸਾਹਿਬ ਸਿੰਘ ਜੀ ਅਤੇ ਭਾਈ ਕਾਨ੍ਹ ਸਿੰਘ ਨਾਭਾ ਮੌਤ ਦਾ ਫਰਿਸ਼ਤਾ (ਹਿੰਦੂਆਂ ਦਾ ਦੇਵਤਾ) ਕਰਦੇ ਹਨ । ਇਸਦਾ ਮਤਲਬ ਤੁਸੀਂ ਸ਼ਬਦੀ ਅਰਥ ਕਰਦੇ ਕਰਦੇ ਜਿੱਥੇ ਤੁਹਾਨੂੰ ਠੀਕ ਲੱਗੇ ਭਾਵ ਅਰਥ ਵੀ ਕਰਦੇ ਹੋ । ਅਗਰ ਕੋਈ ਹੋਰ ਭਾਵ ਅਰਥ ਕਰੇ ਤਾਂ ਕੇਵਲ ਸ਼ਬਦੀ ਅਰਥ ਕਰਨ ਦੀ ਵਕਾਲਤ ਕਰਦੇ ਹੋ । ਕੀ ਇਹ ਬ੍ਰਾਹਮਣਵਾਦ ਨੂੰ ਪੱਕਿਆਂ ਕਰਨ ਦੀ ਦੋਗਲੀ ਨੀਤੀ ਨਹੀਂ । ਜੇ ਅਜਰਾਈਲ ਫਰੇਸ਼ਤਾ ਦਾ ਕੋਲੂ ਇਸੇ ਧਰਤੀ ਤੇ ਹੈ ਫਿਰ ਇਹ ਵੀ ਭਾਵ ਅਰਥੀ ਹੋਇਆ।

ਗੁਰਬਾਣੀ ਦਾ ਫੁਰਮਾਨ ਹੈ “ਅਜਰਾਈਲੁ ਯਾਰੁ ਬੰਦੇ ਜਿਸੁ ਤੇਰਾ ਆਧਾਰੁ”(ਪੰਨਾ 724) ਅਰਥਾਤ ਜਿਸ ਨੂੰ ਪ੍ਰਭੂ ਦਾ ਆਧਾਰ ਹੋਵੇ ਅਜਰਾਈਲ ਵੀ ਉਸਦਾ ਯਾਰ ਬਣ ਜਾਂਦਾ ਹੈ । ਫਿਰ ਇਸਦੇ ਅਰਥ ਤੁਹਾਡੇ ਅਨੁਸਾਰ ਇਹ ਹੋਏ ਕਿ ਜਿਸ ਨੂੰ ਪ੍ਰਭੂ ਦਾ ਆਧਾਰ ਹੋਵੇ , ਪ੍ਰਭੂ ਵੀ ਉਸਦਾ ਯਾਰ ਬਣ ਜਾਂਦਾ ਹੈ । ਸੋ ਸਪਸ਼ਟ ਹੈ ਅਜਰਾਈਲ ਹੋਰ ਭਾਵ ਵਿੱਚ ਹੈ ਪ੍ਰਭੂ ਹੋਰ ਵਿੱਚ ।

“ਨਾਨਕ ਏਵ ਨਾ ਜਾਪਈ ਕਿਥੈ ਜਾਇ ਸਮਾਹਿ”
ਵਾਰੇ ਆਪ ਲਿਖਦੇ ਹੋ “ਨਾਨਕ ਜਿਨਿ ਕਰਤੇ ਕਾਰਣੁ ਕੀਆ ਸੋ ਜਾਣੇ ਕਰਤਾਰ” ਭਾਵ ਅਕਾਲਪੁਰਖ ਹੀ ਜਾਣਦਾ ਹੈ ਕਿ ਕੋਈ ਕਿੱਥੇ ਚਲਿਆ ਗਿਆ । ਸੋ ਸਪਸ਼ਟ ਹੈ ਕਿ ਗੁਰਬਾਣੀ ਇਸ ਪ੍ਰਾਪਤ ਹੋਏ ਜੀਵਨ ਨੂੰ ਵਧੀਆ ਤਰੀਕੇ ਜੀਣ ਦੀ ਗਲ ਕਰਦੀ ਹੈ ਨਾਂਕਿ ਮਰਨ ਤੋਂ ਬਾਅਦ । ਤੁਸੀਂ ਹਲੇ ਵੀ ਆਖਦੇ ਹੋ ਕਿ ਮੇਰਾ ਜਵਾਬ ਨਹੀਂ ਆਇਆ ਕਿ ਗੁਰਮੁਖ ਅਤੇ ਮਨਮੁਖ ਮਰਨ ਤੋਂ ਬਾਅਦ ਇਕ ਹੀ ਜਗਹ ਜਾਂਦੇ ਹਨ । ਬਾਣੀ ਅਨੁਸਾਰ ਤਾਂ ਸਪੱਸ਼ਟ ਹੈ ਕਿ ਮਰਨ ਤੋਂ ਬਾਅਦ ਕੋਈ ਕਿੱਥੇ ਚਲਿਆ ਗਿਆ ਕੋਈ ਨਹੀਂ ਜਾਣਦਾ ।ਭਾਵੇਂ ਉਹ ਗੁਰਮੁਖ ਹੋਵੇ, ਭਾਵੇ ਮਨਮੁਖ ਹੋਵੇ, ਭਾਵੇਂ ਕਿਸੇ ਵੀ ਮਜ਼ਹਬ ਦਾ ਹੋਵੇ , ਭਾਵੇ ਕਿਸੇ ਵੀ ਦੇਸ਼ ਦਾ ਹੋਵੇ ਆਖਿਰ ਤੱਤਾਂ ਵਿੱਚ ਤੱਤ ਮਿਲ ਜਾਂਦੇ ਹਨ ਹਰ ਕੋਈ ਮੁੜ ਉੱਥੇ ਹੀ ਸਮਾਅ ਜਾਂਦਾ ਹੈ ਜਿਥੋਂ ਉਪਜਿਆ ਹੁੰਦਾ ਹੈ । ਗੁਰਬਾਣੀ ਵਿੱਚ ਇਹ ਸਭ ਦੇ ਸਰਬ ਸ਼ਾਂਝੇ ਤੌਰ ਤੇ ਸਮਾਉਣ ਦੀ ਗਲ ਲਿਖੀ ਹੈ ਵਖਰੇ ਵਖਰੇ ਤੌਰ ਤੇ ਨਹੀਂ । ਹੁਣ ਜੇ ਤੁਹਾਡੇ ਸਹੇ ਦੀਆਂ 3 ਟੰਗਾਂ ਹਨ ਤਾਂ ਕੋਈ ਕੁਝ ਨਹੀਂ ਕਰ ਸਕਦਾ ।

ਤਸੀਂ ਇਹ ਦਾਅਵਾ ਕਰਦੇ ਹੋ ਕਿ ਆਪ ਜੀ ਤੇ ਪਿਛਲੇ ਚਾਰ ਸਾਲਾਂ ਤੋਂ ਬਾਂਹਮਣੀ ਸਿਧਾਂਤ ਸਥਾਪਤ ਕਰਨ ਦਾ ਦੋਸ਼ ਲਗਾਇਆ ਜਾ ਰਿਹਾ ਹੈ ਪਰ ਕੋਈ ਸਾਬਤ ਨਹੀਂ ਕਰ ਸਕਿਆ । ਵੀਰ ਜੀ ਸਭ ਜਾਣਦੇ ਹਨ ਕਿ ਇਹ ਆਵਾਗਵਣ ਵਰਗੇ ਬ੍ਰਾਂਹਮਣੀ ਸਿਧਾਂਤ ਗੁਰਮਤਿ ਵਰਗੀ ਆਦਿ ਜੁਗਾਦਿ ਅਤੇ ਹਮੇਸ਼ਾਂ ਸੱਚ ਰਹਿਣ ਵਾਲੀ ਇੰਨਕਲਾਬੀ ਵਿਚਾਰਧਾਰਾ ਦੇ ਨਹੀਂ ਹਨ । ਦੁਨੀਆਂ ਦਿਨੋ ਦਿਨ ਆਵਾਗਵਣ ਵਰਗੀਆਂ ਅੰਧ ਵਿਸ਼ਵਾਸੀ ਗੱਲਾਂ ਤੋਂ ਦੂਰ ਹੁੰਦੀ ਜਾ ਰਹੀ ਹੈ । ਅਤੇ ਤੁਸੀਂ ਸਮਝੀ ਬੈਠੇ ਹੋ ਕਿ ਕੋਈ ਸਾਬਤ ਨਹੀਂ ਕਰ ਸਕਿਆ ਕਿ ਤੁਸੀਂ ਕਿਸੇ ਬ੍ਰਾਹਮਣੀ ਸਿਧਾਂਤਾਂ ਦੀ ਮੁੜ ਸਥਾਪਤੀ ਚਾਹੁੰਦੇ ਹੋ । ਦੱਸੋ ਭਲਾਂ ਪ੍ਰਤੱਖ ਨੂੰ ਵੀ ਪ੍ਰਮਾਣ ਦੀ ਲੋੜ ਹੈ , ਸਭ ਦੇਖ ਹੀ ਰਹੇ ਹਨ ।


(27/06/12)
ਚਰਨਜੀਤ ਸਿੰਘ ਬਰੈਂਮਪਟਨ

ਜਸਬੀਰ ਸਿੰਘ ਕੈਲਗਰੀ ਜੀ
ਜੇ ਤੁਸੀ ਇਹ ਮੰਨਦੇ ਹੋ ਕਿ ਗੁਰਬਾਣੀ ਕਹਿ ਰਹੀ ਹੈ ਕਿ ਪਤਾ ਨਹੀਂ ਮਰਣ ਤੋਂ ਬਾਅਦ ਰੂਹਾਂ ਕਿੱਥੇ ਚਲੀਆਂ ਜਾਂਦੀਆਂ ਹਨ ਤੇ ਸਬੂਤ ਦੀ ਜਿੰਮੇਵਾਰੀ
(burden of proof) ਉਸ ਤੇ ਚਲਾ ਜਾਂਦਾ ਹੈ ਜੋ ਕਹਿ ਰਿਹਾ ਹੋਵੇ ਕਿ ਰੂਹਾਂ ਦਾ ਆਵਾਗਮਨ ਹੁੰਦਾ ਹੈ। ਇਹ ਤੁਸੀ ਦੱਸੋ ਕਿ ਉਹ ਕਿਹੜਾ ਸ਼ਬਦ ਹੈ ਜਿਸ ਤੋਂ ਇਹ ਸਿੱਧ ਹੁੰਦਾ ਹੋਵੇ ਕਿ ਆਵਾਗਮਨ ਹੁੰਦਾ ਹੈ।
ਨਿਜੀ ਤੌਰ ਤੇ ਕੋਈ ਆਵਾਗਮਨ ਨੂੰ ਮੰਨਦਾ ਹੈ ਜਾਂ ਨਹੀਂ, ਇਹ ਮੰਨਣ ਵਾਲੇ ਦੀ ਆਪਣੀ ਮਰਜੀ ਹੈ ਪਰ ਜੇ ਇਹ ਮਨੌਤ ਗੁਰਬਾਣੀ ਦੇ ਨਾਮ ਥੱਲੇ ਪਾਲੀ ਜਾ ਰਹੀ ਹੋਵੇ ਤੇ ਇਸ ਦਾ ਸਬੂਤ ਦੇਨਾ ਬਨਦਾ ਹੈ।
ਚਰਨਜੀਤ ਸਿੰਘ
ਬਰੈਂਮਪਟਨ


(27/06/12)
ਜਸਬੀਰ ਸਿੰਘ (ਕੈਲਗਰੀ)

ਸਿੱਖ ਮਾਰਗ ਦੇ ਪਾਠਕ ਸੱਜਣੋ!

ਵਾਹਿਗੁਰੂ ਜੀ ਕਾ ਖਾਲਸਾ॥

ਵਾਹਿਗੁਰੂ ਜੀ ਕੀ ਫਤਹਿ॥

ਵੀਰ ਗੁਰਸ਼ਰਨ ਸਿੰਘ ਕਸੇਲ ਜੀ!

“ਕਈ ਜਨਮ ਸੈਲ ਗਿਰਿ ਕਰਿਆ॥ ਕਈ ਜਨਮ ਗਰਭ ਹਿਰਿ ਖਿਰਿਆ॥ ਕਈ ਜਨਮ ਸਾਖ ਕਰਿ ਉਪਾਇਆ॥ ਲਖ ਚਉਰਾਸੀਹ ਜੋਨਿ ਭਰਮਾਇਆ॥”

ਪ੍ਰੋ: ਸਾਹਿਬ ਸਿੰਘ ਜੀ ਨੇ ਇਸ ਦੇ ਅਰਥ ਕੀਤੇ ਹਨ- “(ਹੇ ਭਾਈ) ਕਈ ਜਨਮਾਂ ਵਿੱਚ ਤੈਨੂੰ ਪੱਥਰ ਚੱਟਾਨਾਂ ਬਣਾਇਆ ਗਿਆ, ਕਈ ਜਨਮਾਂ ਵਿੱਚ (ਤੇਰੀ ਮਾਂ ਦਾ) ਗਰਭ ਹੀ ਛਣਦਾ ਰਿਹਾ। ਕਈ ਜਨਮਾਂ ਵਿੱਚ ਤੈਨੂੰ (ਕਿਸਮ ਕਿਸਮ ਦਾ) ਰੁੱਖ ਬਣਾ ਕੇ ਪੈਦਾ ਕੀਤਾ ਗਿਆ, ਤੇ (ਇਸ ਤਰ੍ਹਾਂ) ਚੌਰਾਸੀ ਲੱਖ ਜੂਨਾਂ ਵਿੱਚ ਤੈਨੂੰ ਭਵਾਇਆ ਗਿਆ”।

ਵੀਰ ਜੀ! ਇਸ ਤੋਂ ਅੱਗੇ ਤੁਹਾਡਾ ਸਵਾਲ ਹੋਵੇਗਾ ਕਿ ਪੱਥਰ ਜਾਂ ਚੱਟਾਨ ਨੂੰ ਤੋੜਕੇ ਦੋ ਟੁਕੜੇ ਕਰ ਦਿੱਤੇ, ਇਸ ਤਰ੍ਹਾਂ ਇੱਕ ਪੱਥਰ ਦੀਆਂ ਦੋ ਆਤਮਾਂ ਹੋ ਗਈਆਂ। ਇਨ੍ਹਾਂ ਪੱਥਰਾਂ ਨੂੰ ਹੋਰ ਬਰੀਕ ਕਰ ਕੇ ਸੈਂਕੜੇ ਹਜਾਰਾਂ ਟੁਕੜੇ ਕਰ ਦਿੱਤੇ। ਇੱਕ ਪੱਥਰ ਦੀਆਂ ਸੈਂਕੜੇ ਹਜ਼ਾਰਾਂ ਆਤਮਾਂ ਹੋ ਗਈਆਂ …. ।

ਵੀਰ ਜੀ! ਇਹ ਸੰਸਾਰ ਉਸ ਦੀ ਖੇਡ ਹੈ। ਉਸ ਦੇ ਹੁਕਮ ਨਾਲ ਵੱਖ ਵੱਖ ਕਿਸਮ ਦੇ ਜੜ ਅਤੇ ਚੇਤਨ ਪਦਾਰਥ ਅਤੇ ਜੀਵ ਵੱਖ ਵੱਖ ਤਰੀਕੇ ਨਾਲ ਹੋਂਦ ਵਿੱਚ ਆਏ ਹਨ ਅਤੇ ਆਉਂਦੇ ਹਨ। ਕਿਸ ਜੜ ਜਾਂ ਚੇਤਨ ਪਦਾਰਥ ਜਾਂ ਜੀਵ ਦੀ ਆਤਮਾ ਕਿਸ ਤਰ੍ਹਾਂ ਅਤੇ ਕਿੱਥੇ ਸਮਾਂਦੀ ਹੈ, ਇਸ ਬਾਰੇ ਉਹ ਪਰਮਾਤਮਾ ਹੀ ਜਾਣਦਾ ਹੈ ਜੀ।

ਪੱਥਰ ਦੀ ਆਤਮਾ ਖੋਜਣ ਤੋਂ ਪਹਿਲਾਂ ਮੁਖ ਤੌਰ ਤੇ ਇਹ ਗੱਲ ਸਮਝਣ ਦੀ ਜਰੂਰਤ ਹੈ ਕਿ ਸਾਡਾ ਵਜੂਦ, ਸਾਡਾ ਆਪਣਾ, ਸਾਡਾ ਸਵੈ, ਇਸ ਭੌਤਿਕ ਸਰੀਰ ਅਤੇ ਦਿਮਾਗ ਤੋਂ ਵੱਖਰੀ ਸ਼ੈ ਹੈ ਜਾਂ ਨਹੀਂ। ਸਾਡੇ ਸਰੀਰ ਨੂੰ ਸਾਡਾ ਦਿਮਾਗ ਚਲਾਉਂਦਾ ਹੈ, ਪਰ ਇਸ ਦਿਮਾਗ ਨੂੰ ਵੀ ਹਦਾਇਤਾਂ ਕਰਨ ਵਾਲਾ ਸਾਡਾ ਸਵੈ ਇਸ ਦਿਮਾਗ ਤੋਂ ਵੱਖਰੀ ਸ਼ੈ ਹੈ ਕਿ ਨਹੀਂ। ਤੁਹਾਨੂੰ ਡਰਾਇਵਰ ਮਾਲਕ ਵਾਲੀ ਦਲੀਲ ਚੰਗੀ ਲੱਗੀ ਪਰ ਠੀਕ ਵੀ ਲੱਗੀ ਕਿ ਨਹੀਂ?

ਵੀਰ ਜੀ! ਆਪ ਜੀ ਦੀਆਂ ਪੇਸ਼ ਕੀਤੀਆਂ ਪੰਗਤੀਆਂ ਦੇ ਅਰਥ ਪੇਸ਼ ਕਰ ਦਿੱਤੇ ਗਏ ਹਨ। ਜੇ ਇਨ੍ਹਾਂ ਅਰਥਾਂ ਦੇ ਸੰਬੰਧ ਵਿੱਚ ਆਪ ਜੀ ਦੇ ਕੋਈ ਸਵਾਲ ਹੋਣ ਤਾਂ, ਤੁਹਾਡੇ ਮੁਤਾਬਕ ਸ਼ਬਦ ਦੇ ਠੀਕ ਅਰਥ ਕੀ ਹਨ, ਪਹਿਲਾਂ ਉਹ ਵੀ ਦੱਸ ਦੇਣੇ ਜੀ।

ਵੀਰ ਜੀ! ਸੰਬੰਧਤ ਸ਼ਬਦ ਵਿੱਚ ਲਫਜ਼ ਆਏ ਹਨ- ‘ਜੋਇਓ’ - ਜੋਤਿਆ ਗਿਆ। ‘ਕਰਿਆ, ਅਰਥ ਬਣਦੇ ਹਨ-ਕੀਤਾ ਗਿਆ। ‘ਉਪਾਇਆ’ - ਅਰਥ ਬਣਦੇ ਹਨ- ਪੈਦਾ ਕੀਤਾ ਗਿਆਭਰਮਾਇਆ- ਭਵਾਇਆ ਗਿਆ

ਸ਼ਬਦ ਦੇ ਅਰਥ ਕਰਨ ਲੱਗੇ, ਜੋਇਓ, ਕਰਿਆ, ਉਪਾਇਆ, ਭਵਾਇਆ ਲਫਜ਼ਾਂ ਨੂੰ ਧਿਆਨ ਵਿੱਚ ਰੱਖਣਾ ਜੀ। ਧੰਨਵਾਦ।

ਜਸਬੀਰ ਸਿੰਘ (ਕੈਲਗਰੀ)


(27/06/12)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਸਤਿਕਾਰ ਯੋਗ ਸੰਪਾਦਕ ਜੀਓ,
ਸੰਪਾਦਕੀ ਪੰਨੇ ਵਿੱਚ ਆਏ ਖੱਤ ਦੇ ਸਾਰੇ ਜਵਾਬ ਤਾਂ ਪਹਿਲਾਂ ਹੀ ਦਿਤੇ ਜਾ ਚੁੱਕੇ ਹਨ ਹਾਂ ਹੋਰ ਵਿਸਥਾਰ ਲਈ ਅਪਣੇ ਨਿਜੀ ਵਿਚਾਰ ਕਵਿਤਾ ਰਾਹੀਂ ਪੇਸ਼ ਹਨ।
ਦਲਵਿੰਦਰ ਸਿੰਘ ਗ੍ਰੇਵਾਲ

ਏਨੀ ਤੇਰੀ ਰੂਹ ਏ ਵਿਸ਼ਾਲ ਮੇਰੇ ਗੁਰੂ।
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਏਨੀ ਤੇਰੀ ਰੂਹ ਏ ਵਿਸ਼ਾਲ ਮੇਰੇ ਗੁਰੂ।
ਦੀਦ ਪੂਰੇ ਹੋਏ ਨਾ ਏਂ ਹਾਲ ਮੇਰੇ ਗੁਰੂ।
ਕੀ ਕੀ ਤੇਰੇ ਪਾਇਆ ਹੋਇਆ, ਕੀ ਕੀ ਏ ਸਜਾਇਆ,
ਘੋਖਣ ਦਾ ਆਇਆ ਨਾ ਖਿਆਲ ਮੇਰੇ ਗੁਰੂ।
ਕੀ ਮੈਂ, ਕਿਉਂ ਮੈਂ, ਕਰਨਾ ਕੀ, ਕੀ ਏ ਮੇਰਾ ਰਾਹ,
ਹੱਲ ਹੋਏ ਸਾਰੇ ਨੇ ਸਵਾਲ ਮੇਰੇ ਗੁਰੂ।
ਲੰਘਣਾ ਜੇ ਮਾਇਆ ਦਾ ਫੈਲਾਇਆ ਭਵ ਪਾਰ,
ਮੁਕਣੇ ਜ਼ੰਜ਼ਾਲ ਨਾਮ ਨਾਲ ਮੇਰੇ ਗੁਰੂ।
ਕਾਰ ਕਰੀ ਜਾਣਾ, ਨਾਮ ਜਪਣਾ ਤੇ ਜੀਣਾ,
ਸੱਚ ਦਿਤਾ, ਤੋੜ ਝੂਠ ਪਾਲ ਮੇਰੇ ਗੁਰੂ।
ਤੇਰੀ ਰੂਹ `ਚੋਂ ਮਿਲਦੇ ਵਿਲੱਖਣ ਸੰਦੇਸ਼,
ਸਾਰੇ ਜੱਗ ਨੂੰ ਏਂ ਜੀਹਦੀ ਭਾਲ ਮੇਰੇ ਗੁਰੂ।


(27/06/12)
ਸਤਨਾਮ ਕੌਰ, ਫਰੀਦਾਬਾਦ

ਫਰੀਦਾਬਾਦ ਵਿਖੇ ਦੋ ਰੋਜ਼ਾ ਗੁਰਮਤਿ ਕੈਂਪ ਦੀ ਸ਼ਾਨਦਾਰ ਸਮਾਪਤੀ
(੨੭ ਜੂਨ ੨੦੧੨, ਸਤਨਾਮ ਕੌਰ, ਫਰੀਦਾਬਾਦ)
ਗੁਰਮਤਿ ਦੇ ਪ੍ਰਚਾਰ ਵਿੱਚ ਪਿਛਲੇ ੧੬ ਸਾਲਾਂ ਤੋਂ ਕਾਰਜਸ਼ੀਲ ਸੰਸਥਾ ਮਾਤਾ ਸਾਹਿਬ ਕੌਰ ਗੁਰਮਤਿ ਕਾਲਜ ਅਤੇ ਗੁਰਸਿਖ ਫੈਮਿਲੀ ਕਲੱਬ ਫ਼ਰੀਦਾਬਾਦ ਵੱਲੋਂ ਐਤਕੀਂ ਮਿਯੂਨਿਸਪਲ ਆਡੀਟੋਰੀਅਮ ਫ਼ਰੀਦਾਬਾਦ ਵਿਖੇ ੭੪ਵਾਂ ਗੁਰਮਤਿ ਟ੍ਰੇਨਿੰਗ ਕੈਂਪ ਲਾਇਆ ਜੋ ਕਿ ਸਵੇਰ ੭: ੩੦ ਵਜੇ ਤੋਂ ਸ਼ਾਮ ੬: ੦੦ ਵਜੇ ਤਕ ਚਲਿਆ। ਇਸ ਦੋ ਰੋਜ਼ਾ ਕੈਂਪ ਵਿੱਚ ੩੦੦ ਤੋਂ ਵੱਧ ਬੱਚਿਆਂ ਨੇ ਹਿੱਸਾ ਲਿਆ ਉਥੇ ਬੀਬੀਆਂ-ਭੈਣਾਂ ਵੀ ਇਸ ਕੈਂਪ ਵਿੱਚ ਸ਼ਾਮਲ ਹੋਈਆਂ। ਬੱਚਿਆਂ ਨੂੰ ਆਧੁਨਿਕ ਸੁਖ ਸਹੂਲਤਾਂ ਦਿੰਦਿਆਂ ਉਨ੍ਹਾਂ ਦੀ ਪਸੰਦ ਮੁਤਾਬਕ ਮਲਟੀਮੀਡੀਆ ਤਕਨੀਕ ਰਾਹੀਂ ਗੁਰਮਤਿ ਦੀ ਜਾਣਕਾਰੀ ਦਿੱਤੀ ਗਈ ਜਿਸ ਦੀ ਸੇਵਾ ਉਚੇਚੇ ਸੱਦੇ `ਤੇ ਪੁੱਜੇ ਸ. ਗੁਰਸੇਵਕ ਸਿੰਘ ਮਦਰੱਸਾ ਨੇ ਨਿਭਾਈ। ਕੈਂਪ ਵਿੱਚ ਵੱਡੇ ਪਰਦੇ `ਤੇ ਜਿੱਥੇ ਬੱਚਿਆਂ ਨੂੰ ਗੁਰਮਤਿ ਅਨੁਸਾਰ ਜੀਵਨ ਜੁਗਤਿ ਵਿਖਾਈ ਉਥੇ ਧਾਰਮਕ ਫਿਲਮਾਂ, ਗੁਰਮਤਿ ਕਿਉਜ਼, ਗੁਰਮੁਖੀ ਸਿਖਲਾਈ, ਸਿੱਖ ਵਿਰਸੇ ਨਾਲ ਸੰਬੰਧਤ ਵੀਡੀਉ ਕਲਿਪਜ਼, ਸਲਾਈਡ ਸ਼ੋ ਵਿਖਾਏ ਅਤੇ ਗੇਮਜ਼ ਵੀ ਖਿਡਾਏ ਗਏ। ਇਸ ਦੋ ਰੋਜ਼ਾ ਕੈਂਪ ਵਿੱਚ ਬੱਚਿਆਂ ਨੂੰ ਆਪਣੀ ਸ਼ਖਸੀਅਤ ਨੂੰ ਉਭਾਰਣ ਦਾ ਭਰਪੂਰ ਮੌਕਾ ਦਿੰਦਿਆ ਦੂਜੇ ਦਿਨ ਟੈਲੰਟ ਸ਼ੋ ਵੀ ਰੱਖਿਆ ਜਿਸ ਵਿੱਚ ਬੱਚਿਆਂ ਨੇ ਸਟੇਜ `ਤੇ ਗੁਰਮਤਿ ਅਨੁਸਾਰ ਵੱਖ ਵੱਖ ਟੈਲੰਟ ਵਿਖਾ ਕੇ ਆਪਣੇ ਅੰਦਰ ਛਿੱਪੀ ਕਲਾ ਦਾ ਪ੍ਰਦਰਸ਼ਨ ਕੀਤਾ। ਬਚਿੱਆਂ ਵੱਲੋਂ ਸਿੱਖੀ ਸਰੂਪ, ਭਰੂਣ ਹੱਤਿਆ, ਅਤੇ ਵਾਤਾਵਰਣ `ਤੇ ਅਧਾਰਤ ਸਕਿਟ ਵੀ ਖੇਡੀ ਗਈ। ਇਸ ਤੋਂ ਇਲਾਵਾ ਬੱਚਿਆਂ ਨੂੰ ਗਤਕੇ ਦੀ ਟ੍ਰੇਨਿੰਗ ਵੀ ਦਿੱਤੀ ਗਈ। ਕੈਂਪ ਵਿੱਚ ਗੁਰਸਿੱਖ ਫੈਮਿਲੀ ਕਲੱਬ ਵੱਲੋਂ ਬਣਾਈ ਫਿਲਮ “ਦੇਖ ਹਮਾਰਾ ਹਾਲ” ਦੇ ਨੰਨ੍ਹੇ ਕਲਾਕਾਰ ਸੌਮਿਆਪ੍ਰੀਤ ਕੌਰ ਅਤੇ ਪਰਮੀਤ ਸਿੰਘ ਲੁਧਿਆਨਾ ਤੋਂ ਕੈਂਪ ਵਿੱਚ ਸ਼ਾਮਲ ਹੋਣ ਲਈ ਪੁੱਜੇ ਇਸ ਵੇਲੇ ਇੰਨ੍ਹਾਂ ਕਲਾਕਾਰਾਂ ਨੂੰ ਫਿਲਮ ਵਿੱਚ ਚੰਗੇ ਪ੍ਰਦਰਸ਼ਨ ਲਈ ਸਨਮਾਨਤ ਕੀਤਾ। ਦਾ ਲਿਵਿੰਗ ਟਰੇਜ਼ਰ ਦੀ ਟੀਮ ਵਿਚੋਂ ਸ. ਐਮ. ਪੀ. ਸਿੰਘ ਅਤੇ ਅਮਨਦੀਪ ਸਿੰਘ ਨੇ ਬੱਚਿਆਂ ਨੂੰ ਪੜਾਉਣ ਦੀ ਸੇਵਾ ਨਿਭਾਈ। ਮਾਤਾ ਸਾਹਿਬ ਕੌਰ ਗੁਰਮਤਿ ਕਾਲਜ ਤੋਂ ਬੀਬੀ ਸਰਬਜੀਤ ਕੌਰ ਨੇ ਕਿਹਾ ਕਿ ਚੰਗਾ ਇਨਸਾਨ ਉਹੀ ਹੈ ਜੋ ਹਰ ਖੇਤਰ ਵਿੱਚ ਕਿਰਤੀ ਬਣ ਕੇ ਜੀਵਨ ਜੀ ਰਿਹਾ ਹੈ। ਸ. ਸੁਰਿੰਦਰ ਸਿੰਘ ਜਿੰਨ੍ਹਾਂ ਨੇ ਸਮੁੱਚੇ ਕੈਂਪ ਵਿੱਚ ਸਟੇਜ ਸਕੱਤਰ ਦੀ ਸੇਵਾ ਨਿਭਾਈ ਨੇ ਬੱਚਿਆਂ ਨੂੰ ਚੰਗਾ ਮਨੁੱਖ ਬਣਨ ਦੀਆਂ ਖੂਬੀਆਂ ਦੱਸੀਆਂ। ਸ. ਗੁਰਸੇਵਕ ਸਿੰਘ ਨੇ ਨਸ਼ੇ ਸਬੰਧੀ ਸਲਾਈਡ ਸ਼ੋ ਵਿਖਾ ਕੇ ਬੱਚਿਆ ਨੂੰ ਇਸ ਪੱਖੋਂ ਜਾਗਰੂਕ ਕਰਦਿਆਂ ਕਿਹਾ ਕਿ ਸਮਾਜ ਵਿੱਚ ਨਸ਼ਿਆਂ ਦੀ ਗੰਦਗੀ ਇੰਨੇ ਭਿਆਨਕ ਰੂਪ ਵਿੱਚ ਫੈਲ ਚੁੱਕੀ ਹੈ ਕਿ ਨਸ਼ਾ ਨਾ ਕਰਨ ਵਾਲੇ ਵੀ ਇਸ ਭਿਆਨਕ ਬਿਮਾਰੀ ਦੀ ਲਪੇਟ ਵਿੱਚ ਆ ਰਹੇ ਹਨ। ਗੁਰੁ ਤੇਗ ਬਹਾਦਰ ਸੇਵਾ ਸੁਸਾਇਟੀ ਅਬੋਹਰ ਤੋਂ ਸ. ਦਲੀਪ ਸਿੰਘ ਅਬੋਹਰ ਨੇ ਬੱਚਿਆਂ ਨੂੰ ਕਿਹਾ ਕਿ ਧਰਮ ਦੇ ਨਾਂ ਤੇ ਕੋਈ ਵੀ ਕਰਮ ਕਰਨ ਤੋਂ ਪਹਿਲਾਂ ਆਪਣੀ ਮੱਤ (ਗਿਆਨ) ਨੂੰ ਪੁਛੋ ਕਿ ਇਹ ਕੰਮ ਸਚਮੁਚ ਧਰਮ ਨਾਲ ਸੰਬਧਤ ਹੈ। ਮਾਤਾ ਸਾਹਿਬ ਕੌਰ ਗੁਰਮਤਿ ਕਾਲਜ ਦੇ ਜਨਰਲ ਸਕੱਤਰ ਸ. ਉਪਕਾਰ ਸਿੰਘ ਫ਼ਰੀਦਾਬਾਦ ਨੇ ਕੈਂਪ ਵਿੱਚ ਆਏ ਬੱਚਿਆਂ ਅਤੇ ਉਨ੍ਹਾਂ ਦੇ ਮਾਤਾ ਪਿਤਾ ਦਾ ਧੰਨਵਾਦ ਕੀਤਾ। ਬੀਬੀ ਗਗਨਜੋਤ ਕੌਰ ਨੇ ਬੱਚਿਆਂ ਨੂੰ ਮਨੋਰੰਜਕ ਖੇਡਾਂ ਕਰਵਾਈਆਂ। ਇਸ ਤੋਂ ਇਲਾਵਾ ਕੈਂਪ ਵਿੱਚ ਬੀਬੀ ਹਰਬੰਸ ਕੌਰ, ਬੀਬੀ ਜਸਪ੍ਰੀਤ ਕੌਰ, ਬੀਬੀ ਗੁਰਜੀਤ ਕੌਰ, ਬੀਬੀ ਅਮਨਜੋਤ ਕੌਰ ਬੀਬੀ ਪਰਮਜੀਤ ਕੌਰ, ਬੀਬੀ ਵਰਿੰਦਰ ਕੌਰ, ਬੀਬੀ ਅਰਵਿੰਦਰ ਕੌਰ, ਬੀਬੀ ਗੁਰਮੀਤ ਕੌਰ, ਗੁਰਸਿੱਖ ਫੈਮਿਲੀ ਕਲੱਬ ਫਰੀਦਾਬਾਦ ਤੋਂ ਸ. ਰਣਜੀਤ ਸਿੰਘ, ਸ. ਨਿਰਮਲ ਸਿੰਘ, ਸ. ਸ਼ਿੰਗਾਰਾ ਸਿੰਘ, ਸ. ਹੋਸ਼ਿਆਰ ਸਿੰਘ, ਸ. ਸਲਵਿੰਦਰ ਸਿੰਘ, ਸ. ਨਿਰਮਲ ਸਿੰਘ, ਯੰਗ ਸਿੱਖ ਐਸੋਸਿਏਸ਼ਨ ਤੋਂ ਸ. ਗੁਰਿੰਦਰ ਸਿੰਘ, ਸ. ਜਤਿੰਦਰ ਸਿੰਘ, ਸ. ਹਰਦੀਪ ਸਿੰਘ ਆਦਿ ਨੇ ਕੈਂਪ ਵਿੱਚ ਵੱਧ ਚੜ੍ਹ ਕੇ ਸੇਵਾ ਨਿਭਾਈ। ਕੈਂਪ ਦੇ ਅੰਤ ਵਿੱਚ ਹਰ ਬੱਚੇ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਕੀਤਾ।


(26/06/12)
ਜਸਬੀਰ ਸਿੰਘ (ਕੈਲਗਰੀ)

ਸਿੱਖ ਮਾਰਗ ਦੇ ਪਾਠਕ ਸੱਜਣੋਂ!

ਵਾਹਿਗੁਰੂ ਜੀ ਕਾ ਖਾਲਸਾ॥

ਵਾਹਿਗੁਰੂ ਜੀ ਕੀ ਫਤਹਿ॥

ਚਰਨਜੀਤ ਸਿੰਘ ਬਰੈਂਪਟਨ ਜੀ!

“ਮ: ੧॥ ਇੱਕ ਦਝਹਿ ਇੱਕ ਦਬੀਅਹਿ ਇਕਨਾ ਕੁਤੇ ਖਾਹਿ॥ ਇਕਿ ਪਾਣੀ ਵਿਚਿ ਉਸਟੀਅਹਿ ਇਕਿ ਭੀ ਫਿਰ ਹਸਣਿ ਪਾਹਿ॥ ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ॥” (648)

ਵੀਰ ਜੀ! ਵੱਖ ਵੱਖ ਧਾਰਮਿਕ ਮਾਨੌਤਾਂ ਅਨੁਸਾਰ, ਕੋਈ ਮੁਰਦਾ-ਸਰੀਰ ਨੂੰ ਸਾੜਨ’ ਚ ਮੁਕਤੀ ਸਮਝਦਾ ਹੈ, ਕੋਈ ਸਰੀਰ ਨੂੰ ਮਿੱਟੀ’ ਚ ਦੱਬਣ ਵਿੱਚ ਮੁਕਤੀ ਸਮਝਦਾ ਹੈ। ਕੋਈ ਮੁਰਦਾ-ਸਰੀਰ ਨੂੰ ਜਲ ਪ੍ਰਵਾਹ ਕਰਨ’ ਚ ਮੁਕਤੀ ਸਮਝਦਾ ਹੈ। ਇਥੇ ਗੁਰੂ ਸਾਹਿਬ ਇਹ ਸਮਝਾ ਰਹੇ ਹਨ ਕਿ ਮੁਰਦਾ-ਸਰੀਰ ਨੂੰ ਜਿਵੇਂ ਮਰਜ਼ੀ ਬਿਲੇ ਲਗਾਇਆ ਜਾਵੇ ਉਸ ਨਾਲ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਸਰੀਰ ਤਾਂ ਮਿੱਟੀ ਹੈ ਅਤੇ ਅਖੀਰ ਮਿੱਟੀ ਵਿੱਚ ਹੀ ਮਿਲ ਜਾਣਾ ਹੈ। ਸਰੀਰ ਨੂੰ ਦੱਬਣ, ਸਾੜਨ ਆਦਿਕ ਨਾਲ ‘ਇਹ ਨਹੀਂ ਪਤਾ ਲੱਗ ਸਕਦਾ ਕਿ ਰੂਹਾਂ ਕਿੱਥੇ ਜਾ ਵਸਦੀਆਂ ਹਨ’।

ਵੀਰ ਜੀ! ਏਵ ਨ ਜਾਪਈ ਕਿਥੈ ਜਾਇ ਸਮਾਹਿ॥” ਤੇ ਜ਼ਰਾ ਗ਼ੌਰ ਕਰੋ ਜੀ।

ਇਹ ਗੱਲ ਮੈਂ ਪਹਿਲਾਂ ਵੀ ਕਈ ਵਾਰੀਂ ਲਿਖ ਚੁਕਾ ਹਾਂ ਕਿ ‘ਕੁਝ ਵੀ ਨਾ ਹੋਣ ਵਿੱਚ’ ਅਤੇ ‘ਕੁਝ ਪਤਾ ਨਾ ਹੋਣ ਵਿੱਚ ਫਰਕ ਹੁੰਦਾ ਹੈ ਅਤੇ ਇਹ ਫਰਕ ਸਮਝਣ ਦੀ ਜ਼ਰੂਰਤ ਹੈ। ਮਿਸਾਲ ਦੇ ਤੌਰ ਤੇ, ਤੁਸੀਂ ਕਿਸੇ ਨੂੰ ਪੁੱਛੋ ਕਿ ਆਸਮਾਨ ਵਿੱਚ ਕਿੰਨੇ ਸਤਾਰੇ ਹਨ? ਅੱਗੋਂ ਜਵਾਬ ਮਿਲੇ ਕਿ ਪਤਾ ਨਹੀਂ? ਤਾਂ ਕੀ ਤੁਸੀਂ ਇਸ ਦਾ ਇਹ ਮਤਲਬ ਲਗਾਵੋਗੇ ਕਿ ਆਸਮਾਨ ਵਿੱਚ ਸਤਾਰੇ ਹੈ ਹੀ ਨਹੀਂ?

“ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਇ॥” ਇਸ ਗੱਲ ਦਾ ਪਤਾ ਨਹੀਂ ਕਿ ਕਿੱਥੇ ਜਾਇ ਸਮਾਇ? ਉਹ ਇਸ ਲਈ ਕਿ ਇਹ ਫੈਸਲਾ ਪ੍ਰਭੂ ਦੇ ਹੱਥ ਹੈ। “ਮਿਟੀ ਮੁਸਲਮਾਨ ਕੀ ਪੇੜੇ ਪਈ ਕੁਮ੍ਹਿਆਰ॥ ਘੜਿ ਭਾਡੇ ਇਟਾ ਕੀਆ ਜਲਦੀ ਕਰੇ ਪੁਰਾਰ॥ ਜਲਿ ਜਲਿ ਰੋਵੈ ਬਪੁੜੀ ਝੜਿ ਝੜਿ ਪਵਹਿ ਅੰਗਿਆਰ॥ ਨਾਨਕ ਜਿਨਿ ਕਰਤੇ ਕਾਰਣੁ ਕੀਆ ਸੋ ਜਾਣੇ ਕਰਤਾਰੁ॥”

ਵੀਰ ਜੀ! ਮੇਰੇ ਸਵਾਲ ਦਾ ਜਵਾਬ ਨਹੀਂ ਮਿਲਿਆ ਕਿ “ਗੁਰਬਾਣੀ ਦੀ ਕੋਈ ਇੱਕ ਵੀ ਉਦਾਹਰਣ ਪੇਸ਼ ਕਰ ਸਕਦੇ ਹੋ, ਜਿਸ ਦਾ ਅਰਥ ਹੋਵੇ ਕਿ, ਚਾਹੇ ਕੋਈ ਗੁਰਮੁਖ ਹੋਵੇ ਜਾਂ ਮਨਮੁਖ, ਮਰਨ ਪਿੱਛੋਂ ਕਿਸੇ ਦਾ ਵੀ ਮੁੜ ਜਨਮ-ਮਰਨ/ ਆਵਾਗਵਣ ਨਹੀਂ ਹੁੰਦਾ। ਜਿਸ ਇੱਕ ਉਦਾਹਰਣ ਦੇ ਆਧਾਰ ਤੇ ਅਜੋਕੇ ਵਿਆਖਿਆਕਾਰ ਗੁਰਬਾਣੀ ਦੇ ਅਰਥ/ਭਾਵਾਰਥ ਆਪਣੀ ਮਰਜੀ ਦੇ ਹੀ ਕਰ ਰਹੇ ਹਨ?” ਗੁਰਬਾਣੀ ਦੀਆਂ ਇੱਕ ਦੋ ਤੁਕਾਂ ਜਿਨ੍ਹਾਂ ਨਾਲ ਆਵਾਗਉਣ ਨਾ ਹੋਣ ਦਾ ਭੁਲੇਖਾ ਪਾਇਆ ਜਾ ਸਕਦਾ ਹੈ, ਪੇਸ਼ ਕਰ ਦਿੱਤੀਆਂ ਜਾਂਦੀਆਂ ਹਨ। ਅਸਲ ਵਿੱਚ ਗੁਰਬਾਣੀ ਵਿੱਚ ਐਸੀ ਕੋਈ ਇੱਕ ਵੀ ਤੁਕ ਨਹੀਂ ਹੈ ਜਿਸ ਤੋਂ ਸਿੱਧ ਹੋਵੇ ਕਿ ਆਵਾਗਵਣ ਨਹੀਂ ਹੁੰਦਾ।

ਤੁਸੀਂ ਜਿਹੜੀ ਉਦਾਹਰਣ ਦਿੱਤੀ ਹੈ ਇਸ ਦਾ ਭਾਵ ਇਹ ਹੈ ਕਿ ਮੁਰਦਾ ਵਿਅਕਤੀ ਦੇ ਸਰੀਰ ਦੇ ਦੱਬਣ ਜਾਂ ਸਾੜਨ ਨਾਲ ਇਹ ਨਹੀਂ ਪਤਾ ਲੱਗ ਸਕਦਾ ਕਿ ਰੂਹਾਂ ਕਿੱਥੇ ਜਾਂਦੀਆਂ ਹਨ। ਜਦਕਿ ਸਵਾਲ ਇਹ ਹੈ ਕਿ ਚਾਹੇ ਕੋਈ ਗੁਰਮੁਖ ਹੋਵੇ ਜਾਂ ਮਨਮੁਖ ਕਿਸੇ ਦਾ ਆਵਾਗਵਣ ਹੁੰਦਾ ਹੀ ਨਹੀਂ ਇਸ ਤਰ੍ਹਾਂ ਦੇ ਅਰਥਾਂ ਵਾਲੀ ਕੋਈ ਉਦਾਹਰਣ ਪੇਸ਼ ਕਰੋ ਜੀ। ਧੰਨਵਾਦ

--------

ਗੁਰਮੀਤ ਸਿੰਘ ਬਰਸਾਲ ਜੀ!

ਪੰਨਾ-648 ਵਾਲੇ ਸਲੋਕ ਬਾਰੇ ਵਿਚਾਰ ਉੱਪਰ ਚਰਨਜੀਤ ਸਿੰਘ ਬਰੈਂਪਟਨ ਜੀ ਦੇ ਨਾਮ ਪੱਤਰ ਵਿੱਚ ਦਿੱਤੀ ਜਾ ਚੁਕੀ ਹੈ, ਪੜ੍ਹ ਲੈਣੀ ਜੀ।

ਤੁਸੀਂ ਇੱਕ ਉਦਾਹਰਣ ਪੇਸ਼ ਕੀਤੀ ਹੈ “ਕਰਮੀ ਆਪੋ ਆਪਣੀ ਆਪੇ ਪਛੁਤਾਣੀ॥ ਅਜਰਾਈਲ ਫਰੇਸ਼ਤਾ ਤਿਲ ਪੀੜੇ ਘਾਣੀ॥ (315)

ਵੀਰ ਜੀ! ਪੂਰੀ ਪਉੜੀ ਇਸ ਪ੍ਰਕਾਰ ਹੈ- “ਲੈ ਫਾਹੇ ਰਾਤੀ ਤੁਰਹਿ ਪ੍ਰਭੁ ਜਾਣੈ ਪ੍ਰਾਣੀ॥ ਤਕਹਿ ਨਾਰਿ ਪਰਾਈਆ ਲੁਕਿ ਅੰਦਰਿ ਠਾਣੀ॥ ਸੰਨ੍ਹੀ ਦੇਨ੍ਹਿ ਵਿਖੰਮ ਥਾਇ ਮਿਠਾ ਮਦੁ ਮਾਣੀ॥ ਕਰਮੀ ਆਪੋ ਆਪਣੀ ਆਪੇ ਪਛੁਤਾਣੀ॥ ਅਜਰਾਈਲ ਫਰੇਸ਼ਤਾ ਤਿਲ ਪੀੜੇ ਘਾਣੀ॥” (315)

ਅਰਥ ਹਨ- ਮਨੁੱਖ ਰਾਤ ਨੂੰ ਫਾਹੇ ਲੈ ਕੇ (ਪਰਾਏ ਘਰਾਂ ਨੂੰ ਲੁੱਟਣ ਲਈ) ਤੁਰਦੇ ਹਨ (ਪਰ) ਪ੍ਰਭੂ ਉਨ੍ਹਾਂ ਨੂੰ ਜਾਣਦਾ ਹੈ, ਅੰਦਰਲੇ ਥਾਈਂ ਲੁਕ ਕੇ ਪਰਾਈਆਂ ਇਸਤ੍ਰੀਆਂ ਵੱਲ ਤੱਕਦੇ ਹਨ, ਔਖੇ ਥਾਈਂ ਸੰਨ੍ਹ ਲਾਉਂਦੇ ਹਨ ਤੇ ਸ਼ਰਾਬ ਨੂੰ ਮਿੱਠਾ ਕਰ ਕੇ ਮਾਣਦੇ ਹਨ। (ਅੰਤ ਨੂੰ) ਆਪੋ ਆਪਣੇ ਕੀਤੇ ਕਰਮਾਂ ਅਨੁਸਾਰ ਆਪ ਹੀ ਪਛਤਾਂਦੇ ਹਨ, (ਕਿਉਂਕਿ) ਮੌਤ ਦਾ ਫਰਿਸ਼ਤਾ ਮਾੜੇ ਕੰਮ ਕਰਨ ਵਾਲਿਆਂ ਨੂੰ ਇਉਂ ਪੀੜਦਾ ਹੈ ਜਿਵੇਂ ਘਾਣੀ ਵਿੱਚ ਤਿਲ॥

ਤੁਹਾਡਾ ਸਵਾਲ- ਅਜਰਾਈਲ ਫਰੇਸ਼ਤਾ ਕੌਣ ਹੈ?”

ਜਵਾਬ- ਵੀਰ ਜੀ! ਅਜਰਾਈਲ ਫਰੇਸਤਾ ਆਪ ਪ੍ਰਭੂ ਹੈ। ਇਸੇ ਪਉੜੀ ਦੀ ਲਾਇਨ ਦੇਖੋ- “ਲੈ ਫਾਹੇ ਰਾਤੀ ਤੁਰਹਿ ਪ੍ਰਭੁ ਜਾਣੈ ਪ੍ਰਾਣੀ॥

ਵੀਰ ਜੀ! ਇੱਥੇ ਪਉੜੀ ਵਿੱਚ ਹੀ ਪ੍ਰਭੂ-ਅਜਰਾਈਲ ਦਾ ਜ਼ਿਕਰ ਆ ਗਿਆ ਹੈ। ਪਰ ਹਰ ਜਗ੍ਹਾ ਤੇ ਇਸ ਤਰ੍ਹਾਂ ਜਰੂਰੀ ਨਹੀਂ ਹੈ। ਪਰ ਗੁਰਬਾਣੀ ਵਿੱਚ ਅਨੇਕਾਂ ਉਦਾਹਰਣਾਂ ਹਨ, ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਗੁਰਮਤਿ ਅਨੁਸਾਰ ਅਜਰਾਈਲ, ਧਰਮਰਾਜ ਪ੍ਰਭੂ ਆਪ ਹੀ ਹੈ। ਉਹ ਆਪ ਹੀ ਸਭ ਦੇ ਕਰਮਾਂ ਦਾ ਲੇਖਾ ਕਰਦਾ ਹੈ, ਅਤੇ ਉਹ ਆਪ ਹੀ ਦੁਖ ਸੁਖ ਦੇਣ ਵਾਲਾ ਹੈ। ਉਹ ਆਪ ਜੀ ਜੀਵਾਂ ਨੂੰ ਜੂਨਾਂ ਵਿੱਚ ਭਵਾਉਣ ਵਾਲਾ ਹੈ, ਕਹੋਗੇ ਤਾਂ ਉਦਾਹਰਣਾਂ ਪੇਸ਼ ਕਰ ਦਿੱਤੀਆਂ ਜਾਣਗੀਆਂ। ਲੇਕਿਨ ਤੁਸੀਂ ਕੋਈ ਇੱਕ ਵੀ ਉਦਾਹਰਣ ਪੇਸ਼ ਕਰ ਦਿਉ ਜਿਸ ਦੇ ਆਧਾਰ ਤੇ ਅਜੋਕੇ ਵਿਆਖਿਆਕਾਰ ਗੁਰਬਾਣੀ ਦੀਆਂ ਵਿਆਖਿਆਵਾਂ ਕਰਕੇ ਸਿਧ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਕੋਈ ਗੁਰਮੁਖ ਹੋਵੇ ਜਾਂ ਮਨਮੁਖ ਮਰਨ ਪਿੱਛੋਂ ਕਿਸੇ ਦਾ ਜਨਮ ਮਰਨ/ ਆਵਾਗਉਣ ਨਹੀਂ ਹੁੰਦਾ’। ਤੁਸੀਂ ਮੇਰੇ ਜਵਾਬ ਵਿੱਚ ਉਦਾਹਰਣ ਪੇਸ਼ ਕੀਤੀ ਹੈ ਉਸ ਬਾਰੇ ਵਿਚਾਰ ਉੱਪਰ ਦੇ ਦਿੱਤੀ ਗਈ ਹੈ। ਪਰ ਆਪ ਜੀ ਦੀ ਪੇਸ਼ ਕੀਤੀ ਉਦਾਹਰਣ ਮੇਰੇ ਸਵਾਲ ਦਾ ਜਵਾਬ ਨਹੀਂ ਹੈ।

ਆਪ ਜੀ ਦਾ ਦੂਸਰਾ ਸਵਾਲ- ‘ਉਸ ਦੀ ਘਾਣੀ (ਕੋਹਲੂ) ਕਿੱਥੇ ਲੱਗਿਆ ਹੋਇਆ ਹੈ?”

ਵੀਰ ਜੀ! ਕੋਹਲੂ ਇਸੇ ਧਰਤੀ ਤੇ ਹੀ ਲੱਗਿਆ ਹੋਇਆ ਹੈ। ਅਤੇ ਅਸੀਂ ਤੁਸੀਂ ਸਾਰੇ ਉਸ ਨੂੰ ਦੇਖਦੇ ਵੀ ਹਾਂ। ਗੁਰਬਣੀ ਦਾ ਫੁਰਮਾਨ ਹੈ:

ਚਾਰ ਪਾਵ ਦੁਇ ਸਿੰਗ ਗੁੰਗ ਮੁਖ ਤਬ ਕੈਸੇ ਗੁਨ ਗਈ ਹੈ॥ ਉਠਤਿ ਬੈਠਤ ਠੇਗਾ ਪਰਿ ਹੈ ਤਬ ਕਤ ਮੂਡ ਲੁਕਈ ਹੈ॥ 1॥

ਹਰਿ ਬਿਨੁ ਬੈਲ ਬਿਰਾਨੇ ਹੁਈ ਹੈਫਾਟੇ ਨਾਕਨ ਟੂਟੇ ਕਾਧਨ ਕੋਦਉ ਕੋ ਭੁਸੁ ਖਈ ਹੈ॥ 1॥ ਰਹਾਉ॥

ਸਾਰੋ ਦਿਨੁ ਡੋਲਤ ਬਨ ਮਹੀਆ ਅਜਹੁ ਨ ਪੇਟ ਅਘਈ ਹੈ॥ ਜਨ ਭਗਤਨ ਕੋ ਕਹੋ ਨ ਮਾਨੋ ਕੀਓ ਅਪਨੋ ਪਈ ਹੈ॥ 2॥

ਦੁਖ ਸੁਖ ਕਰਤ ਮਹਾ ਭ੍ਰਮਿ ਬੂਡੋ ਅਨਿਕ ਜੋਨਿ ਭਰਮਈ ਹੈਰਤਨ ਜਨਮੁ ਖੋਇਓ ਪ੍ਰਭੁ ਬਿਸਰਿਓ ਇਹੁ ਅਉਸਰੁ ਕਤ ਪਈ ਹੈ॥ 3॥

ਭ੍ਰਮਤ ਫਿਰਤ ਤੇਲਕ ਕੇ ਕਪਿ ਜਿਉ ਗਤਿ ਬਿਨੁ ਰੈਨਿ ਬਿਹਈ ਹੈ॥ ਕਹਤ ਕਬੀਰ ਰਾਮ ਨਾਮ ਬਿਨੁ ਮੂੰਡ ਧੁਨੇ ਪਛੁਤਈ ਹੈ॥ 4॥” (ਪੰਨਾ- 524)।

ਵੀਰ ਜੀ! ਬੈਲ ਦਾ ਜੋ ਦ੍ਰਿਸ਼ਟਾਂਤ ਕਬੀਰ ਜੀ ਨੇ ਦਿੱਤਾ ਹੈ ਇਹ ਇਸੇ ਦੁਨੀਆਂ ਤੇ, ਇਸੇ ਧਰਤੀ ਤੇ ਹੈ ਅਤੇ ਇਹੀ ਹੈ ਕੋਹਲੂ ਇਹੀ ਹੈ ਘਾਣੀ, ਇਹੀ ਹੈ ਪੀੜਨਾ।

ਤੁਸੀਂ ਲਿਖਿਆ ਹੈ- “ਸੋ ਵੀਰ ਜੀ ਤੁਹਾਡੇ ਗਰੁੜ ਪੁਰਾਣ ਵਰਗੇ ਅਰਥਾਂ ਨਾਲ ਸਹਿਮਤ ਹੋਣਾ ਮੁਸ਼ਕਿਲ ਹੈ”।

ਵੀਰ ਜੀ! ਤੁਸੀਂ ਮੇਰੇ ਪੇਸ਼ ਕੀਤੇ ਅਰਥਾਂ ਜਾਂ ਵਿਚਾਰਾਂ ਨਾਲ ਸਹਿਮਤ ਹੋਵੋ, ਮੈਂ ਕਦੀ ਤੁਹਾਨੂੰ ਇਸ ਤਰ੍ਹਾਂ ਨਹੀਂ ਕਿਹਾ। ਪਰ ਜਿਹੜੀਆਂ ਤੁਸੀਂ ‘ਗਰੁੜ ਪੁਰਾਣ’ ਵਰਗੀਆਂ ਗੱਲਾਂ ਮੇਰੇ ਨਾਮ ਨਾਲ ਜੋੜਦੇ ਹੋ ਇਸ ਤਰ੍ਹਾਂ ਲਿਖਣ ਤੋਂ ਗੁਰੇਜ ਕਰੋ ਜੀ। ਇਸ ਨਾਲ ਸਿੱਖ ਮਾਰਗ ਦਾ ਮਾਹੌਲ ਖਰਾਬ ਹੋ ਸਕਦਾ ਹੈ। ਆਮ ਸਿੱਖ ਜਗਤ ਨੂੰ ਬ੍ਰਹਮਣੀ ਹਊਏ ਵਾਲੀਆਂ ਗੱਲਾਂ ਨਾਲ ਹਿਪਨੋਟਾਇਜ਼ ਕਰਕੇ, ਇਹੋ ਜਿਹੀਆਂ ਗੱਲਾਂ ਦੀ ਆੜ ਵਿੱਚ ਆਪਣੀ ਨਵੀਂ ਫਲੌਸਫੀ ਵਾੜਨ ਵਾਲੀਆਂ ਗੱਲਾਂ ਬਹੁਤ ਹੋ ਰਹੀਆਂ ਹਨ। ਅਜੋਕੇ ਵਿਆਖਿਆਕਾਰ ਕਿਸੇ ਸ਼ਬਦ ਦੀ ਵਿਆਖਿਆ ਕਰਨ ਲੱਗੇ ਪਹਿਲਾਂ ਬੜੀ ਲੰਬੀ ਚੌੜੀ ਬ੍ਰਹਮਣੀ ਕਹਾਣੀਆਂ ਕਰਮ-ਕਾਂਡਾਂ ਦੀ ਭੁਮਿਕਾ ਬਨ੍ਹ ਦਿੰਦੇ ਹਨ ਅਤੇ ਉਸ ਆੜ ਵਿੱਚ ਆਪਣੀ ਬਣੀ ਹੋਈ ਸੋਚ ਵਾਲੇ ਵਿਚਾਰ ਉਹ ਪੇਸ਼ ਕਰਦੇ ਹਨ ਪੜ੍ਹਨ ਸੁਣਨ ਵਾਲਿਆਂ ਨੂੰ ਗੁਰਮਤਿ ਅਨੁਕੂਲ ਠੀਕ ਹੀ ਜਾਪਦੇ ਹਨ। ਕਿਉਂ ਕਿ ਬ੍ਰਹਮਣੀ ਗੱਲਾਂ ਦੀ ਭੁਮਿਕਾ ਜੋ ਉਹ ਵਿਆਖਿਆਕਾਰ ਬਨ੍ਹਦੇ ਹਨ ਉਨ੍ਹਾਂ ਨਾਲ ਅੱਜ ਕਲ੍ਹ ਦੇ ਜਿਆਦਾਤਰ ਲੋਕ ਪਹਿਲਾਂ ਹੀ ਸਹਿਮਤ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਜੋ ਗੁਰਬਾਣੀ ਵਿਆਖਿਆ ਕੀਤੀ ਗਈ ਹੈ ਇਹ ਵੀ ਠੀਕ ਹੀ ਹੈ। ਪਰ ਆਖਿਰ ਸੱਚ ਨੇ ਸੱਚ ਹੀ ਰਹਿਣਾ ਹੈ। ਫਾਲਤੂ ਦੀਆਂ ਗੱਲਾਂ ਛੱਡ ਕੇ ਤੁਸੀਂ ਸਾਬਤ ਕਰੋ ਕਿ ਮੇਰੀਆਂ ਲਿਖਤਾਂ ‘ਗਰੁੜ ਪੁਰਾਣ ਵਾਲੀਆਂ ਹਨ, ਐਵੇਂ ਬ੍ਰਹਮਣੀ ਹਊਆ ਦਿਖਾਕੇ ਮੈਨੂੰ ਬਦਨਾਮ ਕਰਨ ਦੀ ਅਤੇ ਆਮ ਸਿਖ ਸਗਤ ਨੂੰ ਭੁਲੇਖੇ ਵਿੱਚ ਪਾਉਣ ਦੀ ਕੋਸ਼ਿਸ਼ ਨਾ ਕਰੋ। ਮਿਹਰਬਾਨੀ ਹੋਵੇਗੀ।

--------

ਅਵਤਾਰ ਸਿੰਘ ਲੰਡਣ ਜੀ!

ਤੁਹਾਡੇ ਮੁਤਾਬਕ ਮੇਰਾ ਸਾਰਾ ਜ਼ੋਰ ਦੂਸਰਿਆਂ ਨੂੰ ਗ਼ਲਤ ਸਾਬਤ ਕਰਨ ਤੇ ਹੀ ਹੈ।

ਵੀਰ ਜੀ! ਬਹੁਤ ਸਾਰੇ ਵਿਦਵਾਨ ਸੱਜਣ ਐਸੇ ਵੀ ਹਨ ਜਿਨਾਂ ਨੂੰ ਗ਼ਲਤ ਸਾਬਤ ਕਰਨ ਦੀ ਮੈਂ ਕਦੇ ਵੀ ਕੋਸ਼ਿਸ਼ ਨਹੀਂ ਕੀਤੀ ਬਲਕਿ ਉਨ੍ਹਾਂ ਦੀਆਂ ਲਿਖਤਾਂ ਬਹੁਤ ਹੀ ਉੱਚੇ ਮਿਆਰ ਦੀਆਂ ਹਨ। ਜਿਨ੍ਹਾਂ ਵਿੱਚੋਂ ਮੁਖ ਤੌਰ ਤੇ ਪ੍ਰਿੰ: ਗਿਆਨੀ ਸੁਰਜੀਤ ਸਿੰਘ ਜੀ ਮਿਸ਼ਨਰੀ ਦਿੱਲੀ ਵਾਲੇ ਅਤੇ ਜਸਬੀਰ ਸਿੰਘ ਜੀ ਵੈਨਕੂਵਰ ਵਾਲੇ ਹਨ। ਨਾ ਹੀ ਮੈਂ ਕਿਸੇ ਸੱਜਣ ਨਾਲ ਜ਼ਾਤੀ ਤੌਰ ਤੇ ਲਗਾਵ ਜਾਂ ਅਲਗਾਵ ਰੱਖਦਾ ਹਾਂ। ਕਈ ਐਸੇ ਵੀ ਸੱਜਣ ਹਨ ਜਿਨ੍ਹਾਂ ਨਾਲ ਕਿਸੇ ਨੁਕਤੇ ਤੇ ਮੇਰੇ ਵਿਚਾਰ ਨਹੀਂ ਮਿਲਦੇ ਅਤੇ ਉਸ ਨੁਕਤੇ ਤੇ ਮੇਰਾ ਉਨ੍ਹਾਂ ਨਾਲ ਵਿਚਾਰ ਵਟਾਂਦਰਾ ਵੀ ਹੋ ਜਾਂਦਾ ਹੈ। ਅਤੇ ਕਈ ਐਸੇ ਨੁਕਤੇ ਹਨ ਜਿਨ੍ਹਾਂ ਬਾਰੇ ਮੇਰੇ ਵਿਚਾਰ ਉਨ੍ਹਾਂ ਨਾਲ ਮੇਲ ਖਾਂਦੇ ਹਨ, ਉਨ੍ਹਾਂ ਨਾਲ ਮੈਨੂੰ ਵਿਚਾਰ ਵਟਾਂਦਰਾ ਕਰਨ ਦੀ ਜਰੂਰਤ ਨਹੀਂ ਪੈਂਦੀ। ਮਿਸਾਲ ਦੇ ਤੌਰ ਤੇ ਹਰਦੇਵ ਸਿੰਘ ਜੀ ਜਮੂੰ ਨਾਲ ਇੱਕ ਦੋ ਨੁਕਤਿਆਂ ਤੇ ਮੇਰੇ ਵਿਚਾਰ ਉਨ੍ਹਾਂ ਨਾਲ ਨਹੀਂ ਮਿਲਦੇ, ਅਤੇ ਉਨ੍ਹਾਂ ਨੁਕਤਿਆਂ ਤੇ ਮੇਰਾ ਉਨ੍ਹਾਂ ਨਾਲ ਵਿਚਾਰ ਵਟਾਂਦਰਾ ਵੀ ਹੋਇਆ ਹੈ। ਪਰ ਜਿਆਦਾਤਰ ਉਨ੍ਹਾਂ ਦੀਆਂ ਲਿਖਤਾਂ (ਸਾਰੀਆਂ ਨਹੀਂ) ਮੇਰੇ ਵਿਚਾਰਾਂ ਨਾਲ ਮੇਲ ਖਾਂਦੀਆਂ ਹਨ ਇਸ ਲਈ ਉਨ੍ਹਾਂ ਨੁਕਤਿਆਂ ਤੇ ਉਨ੍ਹਾਂ ਨੂੰ ਗ਼ਲਤ ਸਾਬਤ ਕਰਨ ਦੀ ਮੈਂ ਕਦੇ ਕੋਸ਼ਿਸ਼ ਨਹੀਂ ਕੀਤੀ।

ਪਰ ਇਸ ਦੇ ਉਲਟ ਅੱਜ ਕਲ੍ਹ ਕਈ ਸੱਜਣਾਂ ਵੱਲੋਂ ਗੁਰਬਾਣੀ ਦੀਆਂ ਵੱਖਰੀ ਕਿਸਮ ਦੀਆਂ ਵਿਆਖਿਆਵਾਂ ਹੋ ਰਹੀਆਂ ਹਨ। ਜੋ ਕੇ ਮੇਰੀ ਸਮਝ ਮੁਤਾਬਕ ਗੁਰਮਤਿ ਅਨੁਸਾਰੀ ਨਹੀਂ ਹਨ।

ਮੈਂ ਜੋ ਲਿਖਦਾ ਹਾਂ ਜਾਂ ਜਿਸ ਤਰ੍ਹਾਂ ਵੀ ਲਿਖਦਾ ਹਾਂ ਇਸ ਵਿੱਚ ਜਿੱਤਣ ਹਰਾਉਣ ਵਾਲੀ ਗੱਲ ਨਹੀਂ ਬਲਕਿ ਸੱਚ-ਝੂਠ, ਸਹੀ-ਗ਼ਲਤ ਦਾ ਨਿਸਤਾਰਾ ਹੋਣ ਦੀ ਗੱਲ ਹੈ।

ਅਜੋੇਕੇ ਕਈ ਵਿਆਖਿਆਕਾਰਾਂ ਅਨੁਸਾਰ ਆਵਾਗਉਣ ਨਹੀਂ ਹੁੰਦਾ ਅਤੇ ਬਹੁਤ ਸਾਰੇ ਵਿਆਖਿਆਕਾਰਾਂ ਅਨੁਸਾਰ ਆਵਾਗਉਣ ਹੁੰਦਾ ਹੈ। ਅਤੇ ਦੋਨੋਂ ਕਿਸਮ ਦਾ ਪ੍ਰਚਾਰ ਹੋ ਰਿਹਾ ਹੈ। ਤੁਹਾਡਾ ਕੀ ਖਿਆਲ ਹੈ ਕਿ, ਸਹੀ ਗ਼ਲਤ, ਦਾ ਨਿਰਣਾ ਨਹੀਂ ਹੋਣਾ ਚਾਹੀਦਾ? ਆਮ ਲੋਕਾਂ ਵਿੱਚ ਭਰਮ ਭੁਲੇਖੇ ਪਈ ਜਾਣ ਦੇਣੇ ਚਾਹੀਦੇ ਹਨ? ਤੁਸੀਂ ਆਵਾਗਉਣ ਨੂੰ ਨਹੀਂ ਮੰਨਦੇ ਤਾਂ ਇਸ ਦਾ ਮਤਲਬ ਹੈ ਕਿ ਮੈਨੂੰ ਵੀ ਤੁਹਾਡੀ ਗੱਲ ਮੰਨ ਲੈਣੀ ਚਾਹੀਦੀ ਹੈ?

ਵੀਰ ਜੀ! ਮੈਂ ਜੋ ਵੀ ਲਿਖਦਾ ਹਾਂ, ਜਾਂ ਜਿਸ ਤਰ੍ਹਾਂ ਵੀ ਲਿਖਦਾ ਹਾਂ, ਮੈਨੂੰ ਇਸੇ ਤਰ੍ਹਾਂ ਹੀ ਲਿਖਣਾ ਪਸੰਦ ਹੈ। ਸੋ ਮੇਰੇ ਸਿੱਖਣ ਸਿਖਾਉਣ ਦੀ ਚਿੰਤਾ ਤੁਸੀਂ ਨਾ ਕਰੋ ਜੀ। ਧੰਨਵਾਦ।

ਜਸਬੀਰ ਸਿੰਘ (ਕੈਲਗਰੀ) 26-06-12


(26/06/12)
ਗੁਰਸ਼ਰਨ ਸਿੰਘ ਕਸੇਲ

ਸ੍ਰ. ਜਸਬੀਰ ਸਿੰਘ ਕੈਲਗਰੀ ਜੀ,
ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਹਿ ॥

ਵੀਰ ਜੀ, ਤੁਹਾਡੀ (ਡਰਾਇਵਰ ਤੇ ਮਾਲਕ) ਮਨ ਅਤੇ ਆਤਮਾ ਬਾਰੇ ਸਮਝਾਉਣ ਵਾਲੀ ਦਲੀਲ ਚੰਗੀ ਲੱਗੀ । ਆਪ ਨੂੰ ਆਤਮਾ ਅਤੇ ਆਵਾਗਵਣ ਵਿਸ਼ਿਆਂ ਬਾਰੇ ਕਾਫੀ ਜਾਣਕਾਰੀ ਹੈ । ਇਸ ਲਈ ਆਪ ਜੀ ਨੂੰ ਹੇਠ ਲਿਖੇ ਸ਼ਬਦ ਦੀਆਂ ਪੰਗਤੀਆਂ ਦੇ ਅਰਥ, ਕੀ ਹੋਣਗੇ, ਦੱਸਣ ਦੀ ਖੇਚਲ ਦੇ ਰਿਹਾ ਹਾਂ, “ਕਈ ਜਨਮ ਸੈਲ ਗਿਰਿ ਕਰਿਆ ॥ ਕਈ ਜਨਮ ਗਰਭ ਹਿਰਿ ਖਰਿਆ ॥ ਕਈ ਜਨਮ ਸਾਖ ਕਰਿ ਉਪਾਇਆ ॥ ਲਖ ਚਉਰਾਸੀਹ ਜੋਨਿ ਭ੍ਰਮਾਇਆ ॥੨॥(ਪੰਨਾ 176) ਆਸ ਕਰਦਾ ਹਾਂ ਕਿ ਤੁਸੀਂ ਆਪਣੇ ਕੀਮਤੀ ਸਮੇਂ ਵਿਚੋਂ ਕੁਝ ਸਮਾਂ ਕੱਢਕੇ ਸਮਝਾਉਣ ਦੀ ਖੇਚਲ ਕਰੋਗੇ ।

ਸ਼ਬਦ -: ਗਉੜੀ ਗੁਆਰੇਰੀ ਮਹਲਾ ੫ ॥ ਕਈ ਜਨਮ ਭਏ ਕੀਟ ਪਤੰਗਾ ॥ ਕਈ ਜਨਮ ਗਜ ਮੀਨ ਕੁਰੰਗਾ ॥ ਕਈ ਜਨਮ ਪੰਖੀ ਸਰਪ ਹੋਇਓ ॥ ਕਈ ਜਨਮ ਹੈਵਰ ਬ੍ਰਿਖ ਜੋਇਓ ॥੧॥ ਮਿਲੁ ਜਗਦੀਸ ਮਿਲਨ ਕੀ ਬਰੀਆ ॥ ਚਿਰੰਕਾਲ ਇਹ ਦੇਹ ਸੰਜਰੀਆ ॥੧॥ ਰਹਾਉ ॥ ਕਈ ਜਨਮ ਸੈਲ ਗਿਰਿ ਕਰਿਆ ॥ ਕਈ ਜਨਮ ਗਰਭ ਹਿਰਿ ਖਰਿਆ ॥ ਕਈ ਜਨਮ ਸਾਖ ਕਰਿ ਉਪਾਇਆ ॥ ਲਖ ਚਉਰਾਸੀਹ ਜੋਨਿ ਭ੍ਰਮਾਇਆ ॥੨॥ ਸਾਧਸੰਗਿ ਭਇਓ ਜਨਮੁ ਪਰਾਪਤਿ ॥ ਕਰਿ ਸੇਵਾ ਭਜੁ ਹਰਿ ਹਰਿ ਗੁਰਮਤਿ ॥ ਤਿਆਗਿ ਮਾਨੁ ਝੂਠੁ ਅਭਿਮਾਨੁ ॥ ਜੀਵਤ ਮਰਹਿ ਦਰਗਹ ਪਰਵਾਨੁ ॥੩॥ ਜੋ ਕਿਛੁ ਹੋਆ ਸੁ ਤੁਝ ਤੇ ਹੋਗੁ ॥ ਅਵਰੁ ਨ ਦੂਜਾ ਕਰਣੈ ਜੋਗੁ ॥ ਤਾ ਮਿਲੀਐ ਜਾ ਲੈਹਿ ਮਿਲਾਇ ॥ ਕਹੁ ਨਾਨਕ ਹਰਿ ਹਰਿ ਗੁਣ ਗਾਇ ॥੪॥੩॥੭੨॥ {ਪੰਨਾ ੧੭੬}

ਸਤਿਕਾਰ ਸਹਿਤ,
ਗੁਰਸ਼ਰਨ ਸਿੰਘ ਕਸੇਲ

***********************************************
ਡਾ: ਦਲਵਿੰਦਰ ਸਿੰਘ ਗ੍ਰੇਵਾਲ ਜੀ,
ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਹਿ ॥

ਆਪ ਨੂੰ ਯਾਦ ਹੋਵੇਗਾ ਪਿਛਲੇ ਪੱਤਰ ( 13 ਜੂਨ) `ਚ ਆਪ ਜੀ ਨੂੰ ਦੋ ਬੇਨਤੀਆਂ ਕੀਤੀਆਂ ਸਨ ਪਰ ਆਪ ਨੇ ਆਪਣੇ 19 ਜੂਨ ਵਾਲੇ ਪੱਤਰ `ਚ ਸਿਰਫ ਇਕ ਸਵਾਲ ਸਬੰਧੀ ਹੀ ਜਾਣਕਾਰੀ ਦਿੱਤੀ ਹੈ; ਆਪ ਨੂੰ ਬੇਨਤੀ ਹੈ ਕਿ ਮੇਰੇ ਹੇਠ ਲਿਖੇ ਸਵਾਲ ਸਬੰਧੀ ਵੀ ਆਪਣੇ ਵਿਚਾਰ ਪ੍ਰਗਟ ਕਰਨ ਦੀ ਖੇਚਲ ਕਰੋ ਜੀ ।
ਡਾਕਟਰ ਜੀ, ਤੁਹਾਡੇ ਵਿਚਾਰ ਮੁਤਾਬਕ ਕੀ ਰਾਗਮਾਲਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਰੱਖਣਾ ਚਾਹੀਦਾ ਹੈ ਜੇ ਚਾਹੀਦਾ ਹੈ ਤਾਂ ਕਿਉਂ ? ਕੀ ਜੇਕਰ ਰਾਗਮਾਲਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਰੱਖਦੇ ਹਨ ਤਾਂ ਕੀ ਹਮੇਸ਼ਾ ਲਈ ਰਾਗਮਾਲਾ ਦਾ ਮਸਲਾ ਹਲ ਹੋ ਜਾਵੇਗਾ ਜਾਂ ਇਸਨੂੰ ਬਾਹਰ ਕੱਢ ਦੇਣ ਨਾਲ ਹਲ ਹੋਵੇਗਾ ? ਕੀ ਰਾਗਮਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਦਾ ਤਤਕਰਾ ਹੈ ?
ਸਤਿਕਾਰ ਸਹਿਤ,
ਗੁਰਸ਼ਰਨ ਸਿੰਘ ਕਸੇਲ


(26/06/12)
ਬਲਦੇਵ ਸਿੰਘ

ੴਸਤਿਨਾਮ

ਸਰਦਾਰ ਸਰਵਜੀਤ ਸਿੰਘ ਜੀ,

ਵਾਹਿਗੁਰੂ ਜੀ ਕਾ ਖਾਲਸਾ,

ਵਾਹਿਗੁਰੂ ਜੀ ਕੀ ਫਤਿਹ।

ਵੀਰ ਜੀ ਬੇਨਤੀ ਹੈ ਜੀ, ਕਿ ਮੇਰੀ ਬੇਨਤੀ ਨੂੰ ਪਿਆਰ ਨਾਲ ਸੁਣਨਾਂ ਜੀ,

ਵੀਰ ਜੀ ਮੇਰੇ ਲੇਖਾਂ ਦਾ ਮੁੱਖ ਵਿਸ਼ਾ ਮਾਸ ਹੈ ਜੀ,

ਮੁਖ ਵਿਸ਼ਾ ਇਕੱਲਾ ਇਹ ਮਾਸੁ ਮਾਸੁ ਕਰਿ ਮੂਰਖੁ ਝਗੜੇ ਵਾਲਾ ਇਕੋ ਹੀ ਸ਼ਬਦ ਨਹੀਂ ਹੈ ਜੀ।

ਮਾਸੁ ਮਾਸੁ ਕਰਿ ਮੂਰਖੁ ਝਗੜੇ… ਵਾਲਾ ਸ਼ਬਦ ਤਾਂ ਸਿਰਲੇਖ ਹੈ ਜੀ।

ਇਸ ਵਾਸਤੇ ਮੈਂ ਮਾਸ ਨਾਲ ਸਬੰਧਤ ਹੋਰ ਵੀ ਜਿਨੇਂ ਸ਼ਬਦ, ਜਾਂ ਸਲੋਕ ਬਾਣੀਂ ਵਿੱਚ ਦਰਜ ਹਨ ਜੀ, ਉਹਨਾਂ ਦੀ ਵੀ ਵਿਚਾਰ ਆਪ ਜੀ ਨਾਲ ਸਾਂਝੀ ਕਰ ਰਿਹਾ ਸੀ ਜੀ।

ਕਿਉਂ ਕੇ ਜਿਥੋਂ ਤੱਕ ਮੈਨੂੰ ਯਾਦ ਹੈ, ਕਿਸੇ ਇੱਕ ਲੇਖ ਵਿੱਚ ਮੈਂ ਇਹ ਪੜ੍ਹਿਆ ਸੀ ਕੇ, ਗੁਰੂ ਗ੍ਰੰਥ ਸਾਹਿਬ ਜੀ ਵਿਚ, ਮਾਸ ਸਬੰਧੀ ਸਿਰਫ ਦੋ ਹੀ ਸ਼ਬਦ ਹਨ।

ਪਰ ਤੁਸੀਂ ਦੇਖ ਸਕਦੇ ਹੋ ਮਾਸ ਦੇ ਸਬੰਧ ਵਿੱਚ ਹੋਰ ਵੀ ਕਾਫੀ ਸ਼ਬਦ ਜਾਂ ਬਾਣੀਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਜੀ।

ਵੈਸੇ ਤੁਹਾਡੇ ੧੦ ਜੂਨ ਵਾਲੇ ਪੱਤਰ ਤੋਂ ਤਾਂ ਪਹਿਲੇ ਹੀ, ਦੋ ਵਾਰ ਮੈਂ ਵੀ ਤੁਹਾਨੂੰ ਇਸ ਮਾਸੁ ਮਾਸੁ ਕਰਿ ਮੂਰਖੁ ਝਗੜੇ. . ਵਾਲੇ ਸ਼ਬਦ ਦੇ ਅਰਥ ਦੱਸਣ ਵਾਸਤੇ ਬੇਨਤੀ ਕਰ ਚੁੱਕਾ ਹਾਂ ਜੀ। ਪਰ ਤੁਸਾਂ ਨਹੀਂ ਦੱਸੇ,

ਫਿਰ ਵੀ ਕੋਈ ਗੱਲ ਨਹੀਂ, ਤੁਸਾਂ ਅਰਥ ਕਰ ਦਿੱਤੇ ਜਾਂ ਮੈਂ ਕਰ ਦਿੱਤੇ, ਇਸ ਨਾਲ ਕੀ ਫਰਕ ਪੈਂਦਾ ਹੈ। ਇਹ ਤਾਂ ਸੇਵਾ ਹੈ ਜੀ। ਮੈਂ ਤੁਹਾਡੇ ਹੁਕਮ ਤੋਂ ਇਨਕਾਰ ਕਦੋਂ ਕੀਤਾ ਹੈ ਜੀ। ਅਰਥ ਦੱਸਣ ਦੀ ਸੇਵਾ ਜਰੂਰ ਕਰਾਂ ਗਾ ਜੀ। ਇਹ ਤਾਂ ਮੈਂ ਤੁਹਾਡੇ ਹੁਕਮ ਤੋਂ ਬਿਨਾਂ ਵੀ ਦੱਸਣੇਂ ਹੀ ਸਨ।

ਵੀਰ ਜੀ ਗੁਰਬਾਣੀਂ ਦੇ ਇੱਕ ਇਕ ਅੱਖਰ ਵਿਚ, ਸਾਰੇ ਬ੍ਰਹਿਮੰਡ ਦਾ ਭੇਦ ਛੁਪਿਆ ਹੋਇਆ ਹੈ ਜੀ। ਤੁਹਾਨੂੰ ਯਾਦ ਹੋਵੇ ਗਾ, ਇੱਕ ਦੇਦਾ ਦੇ ਲੈਦੇ ਥਕਿ ਪਾਹਿ॥ ਵਾਲੀ ਬਹੁਤ ਹੀ ਸਧਾਰਨ ਜਿਹੀ ਜਾਪਣ ਵਾਲੀ, ਸਿਰਫ ਇੱਕ ਹੀ ਤੁਕ ਦੇ ਅਸਲ ਭਾਵ ਨੂੰ, ਸਹੀ ਢੰਗ ਨਾਲ ਪਾਠਕਾਂ ਸਾਹਮਣੇਂ ਰੱਖਣ ਵਾਸਤੇ ਮੈਨੂੰ ਕਿੰਨੇਂ ਲੰਮੇਂ ਚੌੜੇ ਲੇਖ ਲਿਖਣੇਂ ਪਏ ਸਨ।

ਸੋ ਮਾਸ ਦਾ ਵਿਸ਼ਾ ਤਾਂ ਬਹੁਤ ਹੋਰ ਵੀ ਜਿਆਦਾ ਉਲਝਨ ਭਰਿਆ ਹੈ। ਇਸ ਵਾਸਤੇ ਗੁਰਬਾਣੀਂ ਦਾ ਬਹੁਤ ਹੀ ਵਿਸਥਾਰ ਨਾਲ ਅਧਿਐਣ ਕਰਨ ਦੀ ਜਰੂਰਤ ਹੈ ਜੀ। ਜੋ ਕਿ ਮੈਂ ਕੋਸ਼ਿਸ਼ ਕਰ ਰਿਹਾ ਸੀ ਜੀ।

ਆਪ ਜੀ ਨੇਂ ਲਿਖਿਆ ਹੈ।

ਚਾਕਰ ਜੀ, ਜੇ ਤੁਸੀਂ ਆਪਣੀ ਗੱਲ 5 ਲੇਖਾਂ `ਚ ਨਹੀ ਸਮਝਾ ਸਕੇ ਤਾਂ ਮੇਰਾ ਖਿਆਲ ਹੈ ਕਿ ਤੁਸੀਂ 10 ਲੇਖਾਂ `ਚ ਵੀ ਨਹੀ ਸਮਝਾ ਸਕੋਗੇ।

ਤੁਸੀਂ ਠੀਕ ਹੀ ਕਹਿੰਦੇ ਹੋ ਜੀ। ਇਹ ਠੀਕ ਹੈ ਜੀ ਕਿ ਮੈਂ ਕੁੱਝ ਨਹੀਂ ਸਮਝਾ ਸੱਕਦਾ।

ਕਿਉਂ ਕੇ ਜਿਹੜੀ ਗੱਲ ਗੁਰੂ ਨਾਨਕ ਜੀ ਸਾਨੂੰ ਨਹੀਂ ਸਮਝਾ ਸਕੇ। ਮੇਰੀ ਕੀਟ ਦੀ ਕੀ ਤਾਕਤ ਹੈ, ਕਿ ਮੈਂ ਸਮਝਾ ਸਕਾਂ।

ਬੇਨਤੀ ਹੈ ਜੀ ਕਿ ਜੇ ਤੁਸੀਂ ਸਮਝ ਚੁਕੇ ਹੋ ਤਾਂ, ਪਹਿਲੇ ਦੀ ਤਰਾਂ ਆਪ ਜੀ ਨੂੰ ਫਿਰ ਨਿਮਰਤਾ ਸਹਿਤ ਬੇਨਤੀ ਹੈ ਜੀ, ਕਿ ਤੁਸੀਂ ਮੈਨੂੰ ਸੇਵਕ ਨੂੰ ਵੀ ਸਮਝਾਉ ਜੀ।

ਮੇਰੀ ਤਾਂ ਬਸ ਗੁਰੂ ਨਾਨਕ ਜੀ ਦੀ ਸਮਝਾਈ ਹੋਈ ਗੱਲ ਨੂੰ, ਆਪ ਵੀ ਸਮਝਣ ਦੀ ਇੱਕ ਨਿਮਾਣੀਂ ਜਿਹੀ ਕੋਸ਼ਿਸ਼ ਹੈ ਜੀ, ਅਤੇ ਹੋ ਸੱਕਦਾ ਹੈ ਕੋਈ ਹੋਰ ਵੀ ਸਮਝ ਜਾਵੇ।

ਪਰ ਮੈਂ ਆਪ ਜੀ ਦਾ ਹੁਕਮ ਜਰੂਰ ਮੰਨਾਂ ਗਾ ਜੀ, ਆਪ ਜੀ ਦਾ ਹੁਕਮ ਸਿਰ ਮੱਥੇ,

ਜੇ ਆਪ ਜੀ ਨੂੰ ਗੁਰਬਾਣੀਂ ਵਿਚੋਂ ਕੁੱਝ ਵੀ ਸਮਝ ਨਹੀਂ ਆ ਰਿਹਾ ਤਾਂ, ਆਪ ਜੀ ਦਾ ਹੁਕਮ ਮੰਨ ਕੇ ਮੈਂ ਹੋਰ ਲੇਖ ਲਿਖਣੇਂ ਬੰਦ ਕਰ ਦੇਂਦਾ ਹਾਂ ਜੀ। ਹੁਣ ਮੈਂ ਸਿਰਫ ਮਾਸੁ ਮਾਸੁ ਕਰਿ ਮੂਰਖੁ ਝਗੜੇ… ਵਾਲੇ ਸ਼ਬਦ ਤੇ ਹੀ ਲੇਖ ਲਿਖਾਂ ਗਾ ਜੀ। ਬੇਨਤੀ ਹੈ ਜੀ ਕਿ ਕੁੱਝ ਘਰੇਲੂ ਕੰਮਾਂ ਦੀ ਵਜ੍ਹਾ ਕਰਕੇ ਇਸ ਹੱਫਤੇ ਤਾਂ ਸ਼ਾਇਦ ਮਾਸੁ ਮਾਸੁ ਕਰਿ ਮੂਰਖੁ ਝਗੜੇ… ਵਾਲਾ ਲੇਖ ਨਹੀਂ ਲਿਖ ਸਕਾਂ ਗਾ, ਬਾਕੀ ਕੋਸ਼ਿਸ਼ ਕਰਾਂ ਗਾ ਜੀ, ਇਕੋ ਹੀ ਲੇਖ ਵਿੱਚ ਸਾਰੇ ਸ਼ਬਦ ਦੀ ਵਿਚਾਰ ਦਸ ਸਕਾਂ ਜੀ।

ਆਪ ਜੀ ਦੇ ਲੇਖ ਅਤੇ ਪੱਤਰ ਆਦਿ ਮੈਂ ਤਕਰੀਬਨ ਚਾਰ ਸਾਲ ਤੋਂ ਪੜ੍ਹ ਰਿਹਾ ਹਾਂ ਜੀ। ਮੈਂ ਜਾਣਦਾ ਹਾਂ ਜੀ ਕਿ ਆਪ ਇੱਕ ਬਹੁਤ ਹੀ ਸੂਝਵਾਨ ਵਿਦਵਾਨ, ਅਤੇ ਗਿਆਨੀਂ ਪੁਰਸ਼ ਹੋ। ਮੈਂ ਆਪ ਜੀ ਤੋਂ ਇੱਕ ਸਵਾਲ ਪੁੱਛਣਾਂ ਚਾਹੁੰਦਾ ਹਾਂ ਜੀ। ਆਪਾਂ ਸਾਰੇ ਕਹਿੰਦੇ ਹਾਂ ਜੀ ਕਿ ਪ੍ਰਮਾਤਮਾਂ ਦੇ ਘਰ ਵਿੱਚ ਕਿਸੇ ਚੀਜ ਦੀ ਥੁੜ ਨਹੀਂ ਹੈ ਜੀ। ਪਰ ਮੈਨੂੰ ਇੰਜ ਮਹਿਸੂਸ ਹੁੰਦਾ ਹੈ ਜੀ, ਕੇ ਪ੍ਰਮਾਤਮਾਂ ਦੇ ਘਰ ਵਿੱਚ ਇੱਕ ਚੀਜ ਦੀ ਬਹੁਤ ਭਾਰੀ ਕਮੀਂ ਹੈ। ਅਤੇ ਇੱਕ ਹੋਰ ਚੀਜ ਪ੍ਰਮਾਤਮਾਂ ਦੇ ਘਰ ਵਿੱਚ ਇਤਨੀਂ ਜਿਆਦਾ ਹੈ, ਅਤੇ ਉਸ ਦੇ ਭੰਡਾਰੇ ਉਸ ਚੀਜ ਨਾਲ ਏਨੇਂ ਜਿਆਦਾ ਭਰੇ ਹੋਇ ਹਨ। ਕਿ ਉਸ ਦੇ ਵਿੱਚ ਇੱਕ ਰਾਈ ਦੇ ਕਰੋੜਵੇਂ ਹਿੱਸੇ ਦੇ ਧਰਨ ਜੋਗੀ ਵੀ ਜਗ੍ਹਾ ਨਹੀਂ ਹੈ।

ਇਸ ਉਲਝਨ ਨੂੰ ਦੂਰ ਕਰਨ ਵਾਸਤੇ ਕਿਰਪਾ ਕਰ ਕੇ ਦੱਸੋ ਜੀ, ਸਹਾਇਤਾ ਕਰੋ ਜੀ, ਕਿ ਉਹ ਕਿਹੜੀਆਂ ਦੋ ਚੀਜਾਂ ਹਨ ਜੀ? ।

ਆਦਰ ਸਹਿਤ

ਬਲਦੇਵ ਸਿੰਘ


(26/06/12)
ਬਿਕਰਮਜੀਤ ਸਿੰਘ ਜੀਤ

:: ਧੰਨ ਤੇਰੀ ਕੁਦਰਤ ::

(ਬਿਕਰਮਜੀਤ ਸਿੰਘ ਜੀਤ)


ਫ਼ੁੱਲ ਹੋਵਣ ਭਾਵੇਂ ਰੰਗ ਬਰੰਗੇ,
ਪੱਤੇ ਹਰੇ ਨੇਂ ਸਭ ਦੇ ਨਾਲ
ਬੰਦੇ ਵੱਖ ਵੱਖ ਦਿੱਸਣ ਭਾਵੇਂ,
ਦੌੜੇ ਰੱਤ ਸਭ ਅੰਦਰ ਲਾਲ
ਧਰਮੀ ਪਾਪੀ ਗੋਰੇ ਕਾਲੇ,
ਅਮੀਰ ਗਰੀਬ ਯਾ ਸ਼ਕਤੀਮਾਨ
ਹਰਇਕ ਦੇ ਵਿਚ ਓਹੀ ਵੱਸੇ,
ਇੱਕੋ ਰੱਬ ਦੀ ਜੋਤ ਮਹਾਨ
ਪਾਣੀ ਹਵਾ ਤਪਸ਼ ਰੋਸ਼ਨੀ,
ਬਿਨਾ ਰੰਗ ਦੇ ਇਹ ਸਭ ਭਾਵੇਂ
ਐਪਰ ਸੰਗ ਇਨ੍ਹਾਂ ਦੇ ਸਭਦਾ,
ਜੀਵਨ ਸੱਤ ਰੰਗਾ ਹੋ ਜਾਵੇ
ਵਾਹ ਰੱਬਾ ਧੰਨ ਤੇਰੀ ਕੁਦਰਤ,
ਤੇਰਾ ਨਹੀਂ ਹੈ ਪਾਰਾਵਾਰ
ਗਾਂਵਦੈ ਜੀਤ ਗੁਣ ਤੇਰੇ ਦਾਤਾ,
ਜਾਂਦੈ ਤੈਥੋਂ ਸਦ ਬਲਿਹਾਰ


(25/06/12)
ਅਵਤਾਰ ਸਿੰਘ ਲੰਡਨ

ਸਿਖ ਮਾਰਗ ਦੇ ਪਾਠਕ ਸੱਜਣੋਂ
ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫਤਿਹ
“ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ” ਪੰਨਾਂ ੬੬੦
ਸਿਖਮਾਰਗ ਤੇ ਛਪਣ ਵਾਲੇ ਲੇਖਾਂ ਅਤੇ ਲੇਖਕਾਂ ਨੂੰ ਪੜ੍ਹਣ ਲਈ ਮਨ ਵਿੱਚ ਉਤਸੁਕਤਾ ਬਣੀ ਰਹਿੰਦੀ ਹੈ। ਭਾਂਵੇਂ ਸਾਰੇ ਲੇਖ ਮੈਨੂੰ ਉਸਾਰੂ ਪੱਖ ਤੋਂ ਪ੍ਰਭਾਵਤ ਨਹੀਂ ਕਰਦੇ ਪਰ ਨਿਰਸੰਦੇਹ ਇਨ੍ਹਾਂ ਨੇ ਮੇਰੀ ਸੋਚ ਨੂੰ ਟੁੰਬਿਆ/ਪ੍ਰੇਰਿਆ ਹੈ। ਠੀਕ ਅਤੇ ਗ਼ਲਤ ਦੀ ਪਛਾਣ ਕਰਨ ਲਈ ਬਹੁਤ ਪੜ੍ਹਣ ਅਤੇ ਵਿਚਾਰਨ ਦੀ ਲੋੜ ਹੁੰਦੀ ਹੈ ਤੇ ਇਹ ਮੇਰੀ ਬੜੀ ਵਡੀ ਘਾਟ ਹੈ। ਅਪਣੀ ਇਹ ਘਾਟ ਮੈਂ ਵਿਚਾਰ ਵਟਾਂਦਰਾ ਕਰਕੇ ਪੂਰੀ ਕਰਨ ਦਾ ਯਤਨ ਕਰਦਾ ਰਹਿੰਦਾ ਹਾਂ। ਸ. ਗੁਰਬਖਸ਼ ਸਿੰਘ ਕਾਲਾ ਅਫ਼ਗ਼ਾਂਨਾਂ, ਇੰਦਰ ਸਿੰਘ ਘੱਗਾ ਅਤੇ ਗੁਰਬਚਨ ਸਿੰਘ (ਪੰਨਵਾਂ) ਥਾਈਲੈਂਡ ਦੀਆਂ ਲਿਖਤਾਂ ਨੂੰ ਮੈਂ ਪੜ੍ਹਿਆ ਹੈ ਤੇ ਇਨ੍ਹਾਂ ਨਾਲ ਸਨਮੁੱਖ ਬੈਠਕੇ ਖੁਲ੍ਹਾ ਵਿਚਾਰ ਵਟਾਂਦਰਾ ਵੀ ਕੀਤਾ ਹੈ। ਧਾਰਮਿਕ ਵਿਚਾਰਾਂ ਵਿੱਚ ਪ੍ਰੀਵਰਤਨ ਲਿਆਉਣਾਂ ਜਾਂ ਆਉਣਾਂ ਕਿਸੇ ਵੀ ਵਿਅਕਤੀ ਲਈ ਐਨਾਂ ਸੌਖਾ ਨਹੀਂ ਹੁੰਦਾ। ਮੈਂ ਇਨ੍ਹਾਂ ਦੀਆਂ ਲਿਖਤਾਂ ਤੋਂ ਪ੍ਰਭਾਵਤ ਹੋਇਆ ਹਾਂ। ਇਨ੍ਹਾਂ ਦੀਆਂ ਲਿਖਤਾਂ ਦਵਾਰਾ ਅੰਧ ਵਿਸ਼ਵਾਸੀ ਅਤੇ ਕਰਮ ਕਾਂਡੀ ਸੋਚ ਵਿਚੋਂ ਨਿਕਲਕੇ ਗੁਰਮਤਿ ਨੂੰ ਸਮਝਣ ਵਿੱਚ ਮੈਨੂੰ ਬਹੁਤ ਸਹਾਇਤਾ ਮਿਲੀ ਹੈ। ਇਨ੍ਹਾਂ ਦੀਆਂ ਲਖਤਾਂ ਨੂੰ ਪੜ੍ਹਣ ਵਾਲਾ ਪ੍ਰਾਣੀ ਅਖੌਤੀ ਦਸਮ ਗ੍ਰੰਥ ਦਾ ਪੁਜਾਰੀ ਨਹੀਂ ਹੋ ਸਕਦਾ। ਇਹ ਗ੍ਰੰਥ ਅੰਧ ਵਿਸ਼ਵਾਸੀ ਦੀ ਦੇਣ ਹੈ।
ਗੁਰੂ ਨਾਨਕ ਦੇਵ ਜੀ ਨੂੰ ਉਨ੍ਹਾਂ ਦੇ ਜੀਵਨ ਕਾਲ ਵਿੱਚ ਭੂਤਨਾਂ, ਕਰਾਹੀਆ ਤੇ ਬੇਤਾਲਾ ਕਿਹਾ ਗਿਆ ਸੀ। ਸਿੰਘ ਸਭਾ ਲਹਿਰ ਦੇ ਮੋਢੀ ਅਤੇ ਬਾਂਨੀ ਗਿਆਨੀ ਦਿੱਤ ਸਿੰਘ ਗੁਰਦਵਾਰੇ ਦੇ ਅੰਦਰ ਸੰਗਤ ਵਿੱਚ ਬੈਠਕੇ ਕਥਾ, ਕੀਰਤਨ ਸੁਨਣ ਅਤੇ ਕੜ੍ਹਾ ਪ੍ਰਸ਼ਾਦ ਲੈਣ ਨਹੀਂ ਜਾ ਸਕਦੇ ਸਨ। ਕਿਉਂਕਿ ਉਹ ਰਵੀਦਾਸੀਆ ਸਨ। ਤੇ ਅੱਜ ਵਾਂਗ ਉਸ ਸਮੇਂ ਵੀ ਅਜਿਹੇ ਸਿਖ ਮੌਜੂਦ ਸਨ ਜੋ ਗੁਰਮਤਿ ਤੋਂ ਕੋਰੇ ਅਤੇ ਪੱਕੇ ਅੰਧ ਵਿਸ਼ਵਾਸੀ ਸਨ। ਉਸ ਸਮੇਂ ਦਰਬਾਰ ਸਾਹਿਬ ਸ੍ਰੀ ਅਮ੍ਰਿਤਸਰ ਸਾਹਿਬ ਵਿਖੇ ਸ੍ਰੋਵਰ ਦੇ ਇਰਦ ਗਿਰਦ ਮੂਰਤੀਆਂ ਸਥਾਪਤ ਸਨ। ਪ੍ਰੋ. ਗੁਰਮੁੱਖ ਸਿੰਘ ਨੂੰ ੧੮੮੭ ਵਿੱਚ ਪੰਥ ਵਿਚੋਂ ਛੇਕ ਦਿਤਾ ਗਿਆ ਸੀ। ਪੰਥ ਚੋਂ ਛੇਕਣ ਵਾਲਾ ਇਹ ਹੁਕਮਨਾਮਾ ੧੦੮ ਸਾਲ ਬਾਅਦ ੧੯੯੫ ਵਿੱਚ ਵਾਪਿਸ ਲੈ ਲਿਆ ਗਿਆ ਸੀ। ਹੁਣ ਕੁੱਝ ਸਾਲ ਪਹਿਲਾਂ ਸ. ਗੁਰਬਖਸ਼ ਸਿੰਘ ਕਾਲਾ ਅਫ਼ਗ਼ਾਨਾਂ ਨੂੰ ਪੰਥ ਵਿਚੋਂ ਛੇਕ ਦਿਤਾ ਗਿਆ ਸੀ। ਇੰਦਰ ਸਿੰਘ ਘੱਗਾ ਦੇ ਘਰ ਜਾਕੇ ਉਨ੍ਹਾਂ ਤੇ ਜਾਨ ਲੇਵਾ ਹਮਲਾ ਕੀਤਾ ਗਿਆ ਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਰਹਿਕੇ ਅਪਣਾ ਇਲਾਜ ਕਰਵਾਉਣਾ ਪਿਆ। ਗਿਆਨੀ ਭਾਗ ਸਿੰਘ ਅੰਬਾਲਾ ਅਤੇ ਪ੍ਰੋ. ਦਰਸ਼ਨ ਸਿੰਘ ਖਾਲਸਾ ਦੇ ਨਾਲ ਜੋ ਕੁੱਝ ਵਾਪਰਿਆ ਹੈ ਉਹ ਭੀ ਸਾਡੇ ਸਾਮ੍ਹਣੇ ਹੈ। ਗੁਰਮਤਿ ਗਿਆਨ ਦਾ ਪ੍ਰਚਾਰ ਕਰਨ ਵਾਲਿਆਂ ਨੂੰ ਕਦੇ ਵੀ ਸੁੱਖ ਆਰਾਮ ਨਾਲ ਜਿਉਣ ਨਹੀਂ ਦਿਤਾ ਗਿਆ। ਆਖਿਰ ਅਜਿਹਾ ਸਭ ਕੁੱਝ ਹੁੰਦਾ ਕਿਉਂ ਹੈ?
ਗੁਰੂ ਫ਼ੁਰਮਾਨ ਹੈ:-
ਜਉ ਤਉ ਪ੍ਰੇਮ ਖੇਲਣ ਕਾ ਚਾਉ।। ਸਿਰੁ ਧਰਿ ਤਲੀ ਗਲੀ ਮੇਰੀ ਆਉ।।
ਇਤੁ ਮਾਰਗਿ ਪੈਰ ਧਰੀਜੈ।। ਸਿਰੁ ਦੀਜੈ ਕਾਣਿ ਨ ਕੀਜੈ।। ਪੰਨਾਂ ੧੪੧੨
ਅਵਤਾਰ ਸਿੰਘ ਲੰਡਨ

**************************************
ਸ. ਜਸਬੀਰ ਸਿੰਘ ਜੀ ਕੈਲਗਰੀ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ

“ਸੰਤੁ ਮਿਲੈ, ਕਿਛੁ ਸੁਨੀਐ ਕਹੀਐ॥ ਮਿਲੈ ਅਸੰਤੁ, ਮਸਟਿ ਕਰਿ ਰਹੀਐ॥” ੮੭੦
ਆਪ ਜੀ ਨੇਂ ਡਾ: ਗੁਰਮੀਤ ਸਿੰਘ ਬਰਸਾਲ ਨੂੰ ਸੰਬੋਧਨ ਕਰਕੇ ਲਿਖਿਆ ਹੈ ਕਿ “ਜਦੋਂ ਗੱਲਾਂ ਦਾ ਕੋਈ ਜਵਾਬ ਨਹੀਂ ਹੁੰਦਾ ਤਾਂ ਇਹ ਸੱਜਣ (ਮੇਰੇ ਨਾਲ ਕਦੇ ਵੀ ਸਹਿਮਤ ਨਹੀਂ ਹੁੰਦੇ ਪਰ) ਚੁੱਪ ਕਰਕੇ ਬੈਠ ਜਾਂਦੇ ਹਨ”।
ਵੀਰ ਜੀ ਚੰਗਾ ਹੁੰਦਾ ਜੇ ਤੁਸੀਂ ਅਪਣੇਂ ਪੱਤ੍ਰ ਅਤੇ ਇਸ ਵਿਚਲੀ ਇਸ ਟੂਕ ਨੂੰ ਧਿਆਂਨ ਨਾਲ ਪੜ੍ਹਿਆ ਤੇ ਵਿਚਾਰਿਆ ਹੁੰਦਾ। ਤੁਸੀਂ ਛਿੰਝ ਅਤੇ ਸੌਂਚੀ ਦੇ ਮੇਲੇ ਵਿੱਚ ਝੰਡੀ ਉੱਚੀ ਚੁੱਕ ਕੇ ਗੇੜਾ ਦੇਣ ਵਾਲੇ ਭਲਵਾਂਨ ਵਾਂਗ ਲਲਕਾਰ ਕੇ ਵੰਗਾਰ ਰਹੇ ਹੋ। ਤੁਸੀਂ ਟਕਰਾ ਭਾਲਦੇ ਹੋ ਜਦ ਕਿ ਬਹੁਤੇ ਪਾਠਕ ਗਿਆਨ, ਸੁਹਿਰਦਿਤਾ ਅਤੇ ਨਿਮ੍ਰਤਾ ਦੇ ਇਛੁੱਕ ਹਨ।
ਕੰਧਿ ਕੁਹਾੜਾ ਸਿਰਿ ਘੜਾ, ਵਣਿ ਕੈਸਰੁ ਲੋਹਾਰ॥
ਫਰੀਦਾ ਹਉ ਲੋੜਹਿ ਸਹੁ ਅਪਣਾ, ਤੂ ਲੋੜਹਿ ਅੰਗਿਆਰ ੧੩੮੦
ਮੈਂ ਕੁੱਝ ਸਿੱਖਣ ਲਈ ਸਿੱਖਮਾਰਗ ਤੇ ਲਿੱਖਦਾ ਹਾਂ ਨਾਂ ਕਿ ਸਿਖਾਉਣ ਲਈ। ਜਿੱਤ ਅਕਸਰ ਹਉਂਮੈਂ ਦਿੰਦੀ ਹੈ ਜੋ ਅਸਲ ਮਨੋਰਥ ਨਾਲੋਂ ਤੋੜਦੀ ਹੈ ਤੇ ਹੋਰ ਸਿਖਣ ਵਿੱਚ ਰੁਕਾਵਟ ਵੀ ਬਣ ਸਕਦੀ ਹੈ। ਹਾਰਨਾਂ ਤੇ ਸਿੱਖਣਾਂ ਹੀ ਮੇਰਾ ਮਨੋਰਥ ਹੈ।
ਗੁਰਬਾਣੀ ਸਿਖਣ ਤੇ ਗੁਰਮਤਿ ਅਨੁਸਾਰ ਚਲਣ ਲਈ ਜੀਵ ਨੂੰ ਇੱਕ ਵੱਖਰੇ ਵਿਹਾਰ ਅਤੇ ਅਨੁਭਵ ਦੀ ਲੋੜ ਹੁੰਦੀ ਹੈ। ਤੁਸੀਂ ਕਿਸੇ ਲੇਖਕ ਦੀ ਲਿਖਤ ਨੂੰ ਧਿਆਂਨ ਨਾਲ ਪੜ੍ਹਣ ਦਾ ਯਤਨ ਨਹੀਂ ਕਰਦੇ ਜੇ ਕਦੇ ਪੜ੍ਹਦੇ ਵੀ ਹੋ ਤਾਂ ਤੁਸੀਂ ਅਪਣੇਂ ਵਿਚਾਰ ਦੱਸਣ ਦੀ ਬਜਾਏ ਬਚਿਆਂ ਵਾਂਗ ਬੇਲੋੜੇ ਸਵਾਲਾਂ ਦੀ ਝੱੜੀ ਲਾਕੇ ਉਸ ਨੂੰ ਹਰਾਉਣ ਦਾ ਯਤਨ ਕਰਦੇ ਹੋ। ਲਿਖਣ ਵਾਲੇ ਨੇ ਅਪਣੇ ਵਿਚਾਰ ਦਿਤੇ ਹਨ ਤੁਹਾਨੂੰ ਲਿਖਣ ਲਈ ਕੋਈ ਮਜਬੂਰ ਤਾਂ ਨਹੀਂ ਕਰਦਾ। ਤੁਸੀਂ ਸਾਰਾ ਜ਼ੋਰ ਦੂਸਰਿਆਂ ਨੂੰ ਗਲਤ ਸਾਬਤ ਕਰਨ ਤੇ ਹੀ ਲਾਈ ਜਾਂਦੇ ਹੋ। ਇਹ ਸੋਚ/ਰੁਚੀ ਸਿੱਖਣ ਸਿਖਾਉਣ ਵਾਲੀ ਨਹੀਂ। ਇਹ ਜਿੱਤਣ ਹਰਾਉਣ ਵਾਲੀ ਨੀਤੀ ਹੈ ਜੋ ਗੁਰਮਤਿ ਤੋਂ ਕੋਹਾਂ ਦੂਰ ਹੈ ਤੇ ਤੁਹਾਡੇ ਵਰਗੇ ਮਹਾਨ ਵਿਦਵਾਨ ਨੂੰ ਹੀ ਸੋਭਾ ਦਿੰਦੀ ਹੈ।
ਆਪਸ ਕਉ ਦੀਰਘੁ ਕਰਿ ਜਾਨੈ ਅਉਰਨ ਕਉ ਲਗਮਾਤ
ਮਨਸਾ ਬਾਚਾ ਕਰਮਨਾ ਮੈ ਦੇਖੇ ਦੋਜਕ ਜਾਤ ੧੧੦੫
ਸਤਿਕਾਰ ਸਹਿਤ
ਅਵਤਾਰ ਸਿੰਘ ਲੰਡਨ


(25/06/12)
ਸਰਵਜੀਤ ਸਿੰਘ

ਸ. ਬਲਦੇਵ ਸਿੰਘ `ਚਾਕਰ’ ਜੀ,
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕਿ ਫ਼ਤਿਹ॥

ਸ. ਬਲਦੇਵ ਸਿੰਘ ਜੀ, ਮੈਂ ਆਪਣੇ 10 ਜੂਨ ਦੇ ਪੱਤਰ `ਚ ਆਪ ਜੀ ਨੂੰ ‘ਮਾਸੁ ਮਾਸੁ ਕਰਿ ਮੂਰਖੁ ਝਗੜੇ’ (ਪੰਨਾ 1289) ਸ਼ਬਦ ਦੇ ਅਰਥ ਕਰਨ ਲਈ ਬੇਨਤੀ ਕੀਤੀ ਸੀ ਪਰ ਆਪ ਸ਼ਬਦ ਦੇ ਅਰਥ ਕਰਨ ਦੀ ਬਜਾਏ ਦੋ ਹੋਰ ਲੇਖ ਲਿਖ ਦਿੱਤੇ ਹਨ। ਤੁਹਾਡੇ ਲੇਖ ਦੇ ਅਖੀਰ `ਚ ‘ਚਲਦਾ’ ਪੜ੍ਹ ਕੇ ਇਹ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਜਦਾ ਹੈ ਕਿ ਤੁਸੀਂ ਹੋਰ ਲੇਖ ਵੀ ਲਿਖੋਗੇ। ਚਾਕਰ ਜੀ, ਜੇ ਤੁਸੀਂ ਆਪਣੀ ਗੱਲ 5 ਲੇਖਾਂ `ਚ ਨਹੀ ਸਮਝਾ ਸਕੇ ਤਾਂ ਮੇਰਾ ਖਿਆਲ ਹੈ ਕਿ ਤੁਸੀਂ 10 ਲੇਖਾਂ `ਚ ਵੀ ਨਹੀ ਸਮਝਾ ਸਕੋਗੇ।
ਸ. ਬਲਦੇਵ ਸਿੰਘ ਜੀ, ਇਹ ਜਾਣਕਾਰੀ ਦੇਣ ਦੀ ਕ੍ਰਿਪਾਲਤਾ ਕਰੋ ਕਿ ਤੁਹਾਡੇ ਮੁਤਾਬਕ ਇਸ ਸ਼ਬਦ ‘ਮਾਸੁ ਮਾਸੁ ਕਰਿ ਮੂਰਖੁ ਝਗੜੇ’ (ਪੰਨਾ 1289) ਦੇ ਕੀ ਅਰਥ ਹਨ?

ਸਤਿਕਾਰ ਸਹਿਤ
ਸਰਵਜੀਤ ਸਿੰਘ


(25/06/12)
ਡਾ: ਗੁਰਮੀਤ ਸਿੰਘ ਬਰਸਾਲ

ਸਤਿਕਾਰਿਤ ਜਸਵੀਰ ਸਿੰਘ ਕੈਲਗਰੀ ਜੀ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ!!

ਤੁਸੀਂ ਪੁੱਛਦੇ ਹੋ ਕਿ ਕੋਈ ਸ਼ਬਦ ਦੱਸੋ ਕਿ ਚਾਹੇ ਗੁਰਮੁਖ ਹੋਵੇ ਜਾਂ ਮਨਮੁੱਖ ਮਰਨ ਉਪਰੰਤ ਆਵਾਗਵਣ ਨਹੀਂ ਹੁੰਦਾ ਅਰਥਾਤ ਉਹ ਮਰਨ ਉਪਰੰਤ ਕੀਤੇ ਕਰਮਾਂ ਅਨੁਸਾਰ ਵੱਖਰੀ ਵੱਖਰੀ ਜਗਾ ਨਹੀਂ ਜਾਂਦੇ ।
ਗੁਰਬਾਣੀ ਦਾ ਫੁਰਮਾਨ ਹੈ ,
ਇਕ ਦਝਿਹ ਇਕ ਦਬੀਅਹਿ ਇਕਨਾ ਕੁੱਤੇ ਖਾਹਿ।।
ਇਕ ਪਾਣੀ ਵਿਚ ਉਸਟੀਅਹਿ ਇਕਿ ਭੀ ਫਿਰ ਹਸਣਿ ਪਾਹਿ।।
ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ (ਪੰਨਾ 648)

ਗੁਰੂ ਜੀ ਕਹਿੰਦੇ ਹਨ ਕਿ ਕੋਈ ਨਹੀਂ ਜਾਣਦਾ ਕਿ ਮਰ ਕੇ ਪ੍ਰਾਣੀ ਕਿੱਥੇ ਸਮਾਅ ਜਾਂਦੇ ਹਨ ।
ਵੀਰ ਜੀ ਤੁਸੀਂ ਕੇਵਲ ਸ਼ਬਦੀ ਅਰਥਾਂ ਨੂੰ ਤਰਜੀਹ ਦਿੰਦੇ ਹੋ ਭਾਵ ਅਰਥਾਂ ਨੂੰ ਨਹੀਂ ।
ਕਰਮੀ ਆਪੋ ਆਪਣੀ ਆਪੇ ਪਛੁਤਾਣੀ।।
ਅਜਰਾਈਲੁ ਫਰੇਸ਼ਤਾ ਤਿਲ ਪੀੜੇ ਘਾਣੀ।।(ਪੰਨਾ 315)
ਕੀ ਤੁਸੀਂ ਆਪਦੇ ਸ਼ਬਦੀ ਅਰਥਾਂ ਨਾਲ ਦੱਸੋਗੇ ਕਿ ਇਹ ਅਜਰਾਈਲ ਫਰੇਸ਼ਤਾ ਕੋਣ ਹੈ ? ਅਤੇ ਇਸਦੀ ਘਾਣੀ (ਕੋਹਲੂ) ਕਿੱਥੇ ਲੱਗਿਆ ਹੈ ? ਸੋ ਵੀਰ ਜੀ ਤੁਹਾਡੇ ਗੁਰੜ ਪੁਰਾਣ ਵਰਗੇ ਅਰਥਾਂ ਨਾਲ ਸਹਿਮਤ ਹੋਣਾ ਮੁਸ਼ਕਲ ਹੈ । ਉਮੀਦ ਹੈ ਮੇਰੇ ਨਾਮ ਤੇ ਹੋਰ ਖਤ ਨਹੀਂ ਲਿਖੋਗੇ। ਧੰਨਵਾਦ।


(25/06/12)
ਚਰਨਜੀਤ ਸਿੰਘ ਬਰੈਂਮਪਟਨ

ਜਸਬੀਰ ਸਿੰਘ ਕੈਲਗਰੀ ਜੀ
ਤੁਸੀ ਸਵਾਲ ਕੀਤਾ ਸੀ ਕਿ:
ਗੁਰਬਾਣੀ ਦੀ ਕੋਈ ਇੱਕ ਵੀ ਉਦਾਹਰਣ ਪੇਸ਼ ਕਰ ਸਕਦੇ ਹੋ ਜਿਸ ਦਾ ਸਿੱਧਾ ਅਰਥ ਇਹ ਹੋਵੇ ਕਿ `ਚਾਹੇ ਕੋਈ ਗੁਰਮਖ ਹੋਵੇ ਜਾਂ ਮਨਮੁਖ ਮਰਨ ਪਿੱਛੋਂ ਕਿਸੇ ਦਾ ਆਵਾਗਵਣ ਨਹੀਂ ਹੁੰਦਾ।
ਉਦਾਹਰਣ ਹੇਠਾਂ ਦਿੱਤੀ ਜਾ ਰਹੀ ਹੈ।
ਮਃ ੧ ॥ ਇਕ ਦਝਹਿ ਇਕ ਦਬਿਅਹਿ ਇਕਨਾ ਕੁਤੇ ਖਾਹਿ ॥ ਇਕਿ ਪਾਣੀ ਵਿਚ ਉਸਟੀਅਹਿ ਇਕਿ ਭੀ ਫਿਰ ਹਸਣਿ ਪਾਹਿ ॥ ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ ॥੨॥ {ਪੰਨਾ 648}
ਅਰਥ: (ਮਰਨ ਤੇ) ਕੋਈ ਸਾੜੇ ਜਾਂਦੇ ਹਨ, ਕੋਈ ਦੱਬੇ ਜਾਂਦੇ ਹਨ, ਇਕਨਾਂ ਨੂੰ ਕੁੱਤੇ ਖਾਂਦੇ ਹਨ, ਕੋਈ ਜਲ-ਪ੍ਰਵਾਹ ਕੀਤੇ ਜਾਂਦੇ ਹਨ ਤੇ ਕੋਈ ਸੁੱਕੇ ਖੂਹ ਵਿਚ ਰੱਖੇ ਜਾਂਦੇ ਹਨ। ਪਰ, ਹੇ ਨਾਨਕ! (ਸਰੀਰ ਦੇ) ਇਸ ਸਾੜਨ ਦੱਬਣ ਆਦਿਕ ਨਾਲ ਇਹ ਨਹੀਂ ਪਤਾ ਲੱਗ ਸਕਦਾ ਕਿ ਰੂਹਾਂ ਕਿੱਥੇ ਜਾ ਵੱਸਦੀਆਂ ਹਨ।੨। (ਗੁਰੁ ਗ੍ਰੰਥ ਦਰਪਣ)

ਚਰਨਜੀਤ ਸਿੰਘ
ਬਰੈਂਮਪਟਨ


(25/06/12)
ਇਕਵਾਕ ਸਿੰਘ ਪੱਟੀ

ਅਸੱਭਿਅਕ ਗਾਇਕੀ ਲਈ ਜਿੰਮੇਵਾਰ ਕੌਣ?
-ਇਕਵਾਕ ਸਿੰਘ ਪੱਟੀ
ਕਿਸੇ ਦੇਸ਼, ਕੌਮ, ਮੁਲਕ ਦਾ ਚਿਹਰਾ ਹੁੰਦਾ ਹੈ ਸੱਭਿਆਚਾਰ। ਇੱਕ ਸਮਾਂ ਸੀ ਜਦੋਂ ਗੀਤਕਾਰ ਅਜਿਹੇ ਗੀਤ ਲਿਖਦੇ ਸਨ ਅਤੇ ਗਾਇਕ ਅਜਿਹੇ ਗੀਤ ਗਾਂਉਂਦੇ ਸਨ, ਜੋ ਚੰਗੇ ਸਮਾਜ ਦੀ ਸਿਰਜਣਾ ਲਈ ਇੱਕ ਸੰਦੇਸ਼ ਹੋਣ ਦੇ ਨਾਲ-ਨਾਲ ਸਿੱਖਿਆ ਦਾਇਕ ਹੁੰਦੇ ਸਨ। ਜ੍ਹਿਨਾਂ ਵਿੱਚ ਦਿਉਰ-ਭਰਜਾਈ, ਜੀਜਾ-ਸਾਲੀ ਆਦਿ ਰਿਸ਼ਤਿਆਂ ਵਿੱਚ ਆਪਸੀ ਪਿਆਰ ਅਤੇ ਹਾਸਰਾਸ ਵਿਅੰਗ ਵਾਂਗੂੰ ਹੁੰਦੇ ਸਨ ਨਾਕਿ ਅੱਜ ਦੀ ਤਰ੍ਹਾਂ ਅਸ਼ਲੀਲ।
ਪਰ ਮੌਜੂਦਾ ਦੌਰ ਵਿੱਚ ਪੱਛਮੀ ਸੱਭਿਅਤਾ ਦੇ ਪ੍ਰਭਾਵ ਹੇਠ ਸਾਡੀ ਸੱਭਿਆਚਾਰਕ ਗਾਇਕੀ ਜਿਸ `ਤੇ ਪੰਜਾਬੀਆਂ ਨੂੰ ਅਤੇ ਹਰੇਕ ਛੋਟੀ-ਵੱਡੀ ਉਮਰ ਵਾਲੇ ਨੂੰ ਮਾਣ ਹੁੰਦਾ ਸੀ, ਜਿਸ ਵਿੱਚ ਸ਼ੁੱਧ ਪੰਜਾਬੀ ਅਲਫਾਜ਼ ਹੁੰਦੇ ਸਨ, ਅੱਜ ਮਿਲਗੋਬਾ ਹੋ ਕਿ ਰਹਿ ਗਈ ਹੈ। ਅੱਜ ਦੀ ਗਾਇਕੀ ਇੰਨ੍ਹੀ ਜਿਆਦਾ ਥੱਲੇ ਡਿੱਗ ਚੁਕੀ ਹੈ ਕਿ ਉਮੀਦ ਰੱਖਣੀ ਵੀ ਮੁਸ਼ਕਿਲ ਹੋ ਚੁੱਕੀ ਹੈ ਕਿ ਇਸ ਨੂੰ ਠੱਲ ਪਾਈ ਵੀ ਜਾ ਸਕੇਗੀ ਕਿ ਨਹੀਂ। ਅੱਜ 95% ਪ੍ਰਤੀਸ਼ਤ ਗੀਤ ਪਰਿਵਾਰ ਵਿੱਚ ਸੁਨਣ ਵਾਲੇ ਨਹੀਂ ਰਹੇ। ਭਾਬੀ-ਦੇਵਰ, ਜੀਜਾ-ਸਾਲੀ ਨੂੰ ਗੰਦੇ ਵਿਅੰਗਾਂ, ਗੰਦੀ ਵੀਡੀਉ ਰਾਹੀਂ ਦਰਸਾ ਕੇ ਪਵਿੱਤਰ ਰਿਸ਼ਤਿਆਂ ਦੀ ਮਿੱਟੀ ਪਲੀਤ ਕੀਤੀ ਜਾ ਰਹੀ ਹੈ। ਅਧਨੰਗੀਆਂ ਮਾਡਲਾਂ ਦੇ ਨੰਗੇਜਪੁਣੇ ਤੇ ਕੈਮਰਾ ਮਾਰ ਕੇ ਪਤਾ ਨਹੀਂ ਅਖੌਤੀ ਸੱਭਿਆਚਾਰ ਗਰੁੱਪਾਂ ਅਤੇ ਗਾਇਕਾਂ ਵੱਲੋਂ ਕਿਹੜੇ ਸੱਭਿਆਚਾਰ ਦੀ ਸੇਵਾ ਕੀਤੀ ਜਾ ਰਹੀ ਹੈ? ਗੰਦੀ ਅਸਲੀਲਤਾ ਨੌਜਵਾਨਾਂ ਅਤੇ ਜਵਾਨੀ ਵਿੱਚ ਪੈਰ ਰੱਖਣ ਵਾਲੇ ਨੌਜਵਾਨਾਂ ਵਿੱਚ ਖਾਸ ਤੌਰ `ਤੇ ਬੁਰਾ ਪ੍ਰਭਾਵ ਪਾ ਰਹੀ ਹੈ। ਜੇ ਸਰਦਾਰੀ ਦੀ ਗੱਲ ਹੋ ਰਹੀ ਹੈ ਤਾਂ ਆਪਣੇ ਦਾੜ੍ਹੀ ਕੇਸ ਕੱਟੇ ਹੋਏ ਹਨ। ਜੇ ਚੁੰਨੀ ਦੀ ਗੱਲ ਹੋ ਰਹੀ ਹੈ ਤਾਂ ਕੁੜੀ ਦੇ ਸਿਰੋਂ ਚੁੰਨੀ ਹੀ ਗ਼ਾਇਬ ਹੈ।
ਅੱਜ ਤੁਸੀਂ ਕੋਈ ਵੀ ਚੈਨਲ ਲਗਾ ਕੇ ਵੇਖ ਲਵੋ, ਹਰ ਪਾਸੇ ਲੱਚਰਤਾ, ਅਸ਼ਲੀਲਤਾ, ਕਾਮੁਕਤਾ ਭਰੇ ਸੀਨ ਧੀ-ਭੈਣਾਂ ਦੀ ਇੱਜ਼ਤ ਦਾ ਦੀਵਾਲਾ ਕੱਢਦੇ ਹੋਏ ਇਹਨਾਂ ਪਵਿੱਤਰ ਰਿਸ਼ਤਿਆਂ ਦੀ ਮਿੱਟੀ ਪਲੀਤ ਕਰ ਰਹੇ ਹਨ। ਅਧ-ਨੰਗੀਆਂ ਕੁੜੀਆਂ ਦੇ ਸਰੀਰਾਂ ਦੀ ਨੁਮਾਇਸ਼, ਸ਼ਿਸ਼ਟਾਚਾਰ ਅਤੇ ਨੈਤੀਕਤਾ ਦੀਆਂ ਸਾਰੀਆਂ ਹੱਦਾਂ ਟੱਪਦੇ ਹੋਏ ਹੀਰੋ-ਹੀਰੋਇਨਾਂ ਦੇ ਗੰਦੇ ਸੀਨ ਪੰਜਾਬੀ ਸੱਭਿਆਚਾਰ ਦਾ ਬੇੜਾ ਗਰਕ ਕਰ ਰਹੇ ਹਨ। ਅਜੋਕੇ ਗਾਇਕ ਬਿਨ੍ਹਾਂ ਕਿਸੇ ਸਖ਼ਤ ਰਿਆਜ਼ ਅਤੇ ਉਸਤਾਦ ਦੇ ਜਾਂ ਸਖਤ ਘਾਲਣਾ ਦੇ, ਆਪਣੇ ਪਿਉ ਦੀ ਜੱਦੀ-ਪੁਸ਼ਤੀ ਜ਼ਮੀਨ ਵੇਚ ਕੇ, ਕੰਨੀ ਨੱਤੀਆਂ ਗੱਲਾਂ ਵਿੱਚ ਸੰਗਲ ਪਾ ਕੇ, ਟੁੱਟੇ ਹੱਥਾਂ ਨਾਲ ਕੈਮਰੇ ਵੱਲ ਇਸ਼ਾਰੇ ਕਰ ਕੇ, ਟੁਕੜ ਬੋਚ ਗੀਤਕਾਰਾਂ ਕੋਲੋਂ ਬਗਾਨੀ ਧੀ-ਭੈਣ ਦੇ ਸੰਬੰਧ ਵਿੱਚ ਘਟੀਆ ਗੀਤ ਲਿਖਵਾ ਕੇ ਆਪਣੀ ਕੈਸਿਟ ਨੂੰ ਹਿੱਟ ਕਰਵਾਉਣ ਲਈ ਨੰਗੀਆਂ ਲੱਤਾਂ ਅਤੇ ਛਾਤੀਆਂ ਤੇ ਕੈਮਰੇ ਮਾਰ-ਮਾਰ ਕੇ ਸੱਭਿਆਚਾਰ ਦਾ ਗਲਾ ਘੁੱਟ ਰਹੇ ਹਨ। ਪਰ ਧੰਨ ਸਾਡੇ ਜਿਗਰੇ ਕਿ ਬੜੇ ਫ਼ਖਰ ਨਾਲ ਪਰਿਵਾਰ ਵਿੱਚ ਬੈਠ ਕੇ ਆਪਣਾ ਮਨੋਰੰਜਨ ਕੀਤਾ ਜਾ ਰਿਹਾ ਹੈ। ਕੋਈ ਪ੍ਰਤੀਕਰਮ ਜਾਂ ਵਿਰੋਧ ਜਬਰਦਸਤ ਰੂਪ ਵਿੱਚ ਕਿਸੇ ਪਾਸਿਉਂ ਵੀ ਸਾਹਮਣੇ ਨਹੀਂ ਆ ਰਿਹਾ। ਹਰ ਪਾਸੇ ਤੇਜੀ ਨਾਲ ਫੈਲ ਰਹੀ ਲੱਚਰਤਾ ਜੋ ਲੋਕਾਈ ਧਰਮ ਤੋਂ ਦੂਰ (ਭਾਵ ਰਾਮ ਤੋਂ ਦੂਰ ਅਤੇ ਕਾਮ ਦੇ ਨੇੜੇ) ਕਰ ਰਹੀ ਹੈ। ਕੁੱਝ ਸੁਚੇਤ ਲੋਕ ੲ੍ਹਿਨਾਂ ਗਾਇਕਾਂ ਦੀ ਕਿਸੇ ਕੈਸਿਟ ਨੂੰ ਤਵੱਜੋਂ ਨਹੀਂ ਦੇਂਦੇ ਤਾਂ ਇਹ ਬਾਂਦਰ ਵਾਂਗ ਟਪੂਸੀਆਂ ਮਾਰਨ ਵਾਲੇ, ਦਾੜ੍ਹੀ ਕੱਟੇ ਗਾਇਕ ਸਿਰ ਤੇ ਕੇਸਕੀ ਸਜਾ, ਉਤੇ ਖੰਡਾ ਲਗਾ ਅਤੇ ਹੱਥ ਵਿੱਚ ਕਿਰਪਾਨ ਫੜ ਕੇ ਧਾਰਮਿਕ ਕੈਸਿਟ ਕੱਢ ਮਾਰਦੇ ਹਨ। ਕਹਿਣ ਤੋਂ ਭਾਵ ਕਿ ਆਪਣਾ ਤੋਰੀ ਫੁਲਕਾ ਚਲਾਉਣ ਲਈ ਇਹ ਧਰਮ ਨੂੰ ਵੀ ਵੇਚਣਾ ਸ਼ੁਰੂ ਕਰ ਦੇਂਦੇ ਹਨ। ਨਹੀਂ ਤਾਂ ਸੱਭਿਆਚਾਰ ਨੂੰ ਤਾਂ ਗੰਦਲਾ ਕਰ ਹੀ ਰਹੇ ਨੇ। ਮੈਂ ਯਕੀਨ ਨਾਲ ਕਹਿ ਸਕਦਾਂ ਕਿ ਇੱਕ ਦਿਨ ਸਾਨੂੰ ਸੱਭਿਆਚਾਰ ਸ਼ਬਦ ਤੋਂ ਵੀ ਨਫ਼ਰਤ ਹੋ ਜਾਵੇਗੀ।
ਨੌਜਵਾਨਾ ਨੂੰ ਗਲੈਮਰ, ਅਸਲੀਲਤਾ, ਕਾਮਉਕਸਾਊ ਸੀਨ ਦਿਖਾ ਕੇ ਉਹਨਾਂ ਦੇ ਅੰਦਰ ਦੇ ਸ਼ਿਸ਼ਟਾਚਾਰ ਨੂੰ ਖਤਮ ਕਰ ਰਹੇ ਹਨ।
ਘਟੀਆ ਸ਼ਬਦਾਵਲੀ ਅਤੇ ਦਿਸ਼ਾਹੀਣ ਗਾਇਕੀ ਅਤੇ ਗੀਤਕਾਰ ਸਮਾਜ ਵਿੱਚ ਸ਼ਰ੍ਹੇਆਮ ਗੰਦਗੀ ਪਰੋਸ ਰਹੇ ਹਨ ਪਰ ਅਸੀਂ ਪੰਜਾਬੀ ਜੋ ਕਦੇ ਔਰਤ ਦੀ ਪੱਤ ਦੀ ਰਾਖੀ ਕਰਨ ਲਈ ਮਸ਼ਹੂਰ ਸੀ, ਅਜੇ ਤੱਕ ਕੋਈ ਵੀ ਸਖਤ ਸਟੈਂਡ ਲੈਣ ਲਈ ਤਿਆਰ ਨਹੀਂ। ਤਾਂ ਹੀ ਕਿਸੇ ਕਵੀ ਨੇ ਬਹੁੱਤ ਸੋਹਣਾ ਲਿਖਿਆ ਹੈ
“ਕੋਈ ਕੰਮ ਨਹੀਂ ਮਿਲਦਾ ਤਾਂ ਫੇਰ ਕੀ ਆ? ਨਹੀਂ ਆਉਂਦਾ ਤਾਂ ਫੇਰ ਵੀ ਗਾਉਣ ਲੱਗ ਜਾ!
ਨਹੀਂ ਸੁਰ ਦੀ ਸਮਝ ਤਾਂ ਫੇਰ ਕੀ ਆ? ਕੋਈ ਨਹੀਂ ਸੁਣਦਾ ਤਾਂ ਵੀ ਸੁਨਾਉਣ ਲੱਗ ਜਾ!
ਪੱਲਿਓਂ ਖਰਚ ਪੈਸੇ ਆਪੇ ਕਲਾਕਾਰ ਬਣ ਜਾ, ਸ਼ੋਰ ਸ਼ਰਾਬੇ ਦਾ ਪ੍ਰਦੂਸ਼ਣ ਫੇਲਾਉਣ ਲੱਗ ਜਾ!
ਗੰਦੇ ਗੀਤਾਂ ਦਾ ਕੰਨ-ਰਸ ਬਥੇਰਿਆਂ ਨੂੰ, ਮਾਤ ਭਾਸ਼ਾ ਦੀ ਚੁੰਨੀ ਸਿਰੋਂ ਲਾਹੁਣ ਲੱਗ ਜਾ!”
ਮਹਿੰਗੀਆਂ ਕਾਰਾਂ, ਸ਼ਰਾਬਾਂ, ਅਫੀਮ ਆਦਿ ਨਸ਼ਿਆਂ ਵੱਲ ਪ੍ਰੇਰਦੇ ਗੀਤ, ਨੋਜਵਾਨ ਕੁੜੀਆਂ ਨੂੰ ਲਾਲ ਪਰੀ, ਸ਼ਰਾਬ ਦੀ ਬੋਤਲ ਆਦਿ ਦਾ ਨਾਮ ਦੇਣ ਵਾਲੇ ਗੀਤਾਂ `ਤੇ ਸਖਤ ਪਾਬੰਦੀ ਹੋਣੀ ਚਾਹੀਦੀ ਹੈ। ਇਨ੍ਹੇ ਘਟੀਆ ਪੱਧਰ ਤੇ ਆ ਗਏ ਹਾਂ ਕਿ ਸੱਚ ਦੀ ਮੂਰਤ ਰੱਬ, ਅੱਲਾ-ਤਾਲਾ ਨੂੰ ਵੀ ਜਿਸਮੀ ਇਸ਼ਕ ਨਾਲ ਮਿਲਾ ਕੇ ਬਦਨਾਮ ਕਰ ਰਹੇ ਹਾਂ ਜੇਹਾ ਇੱਕ ਗੀਤ ਦੇ ਬੋਲ: ‘ਰੱਬ ਬੇਈਮਾਨ ਹੋਜੇ ਭਿੱਜੀ ਹੋਈ ਹੀਰ ਤੇ”। ਕੁੜੀਆਂ ਨੂੰ ਜ਼ਬਰਦਸਤੀ ਘਰੋਂ ਭਜਾਉਣਾ, ਸਕੂਲਾਂ-ਕਾਲਜਾਂ ਵਿੱਚ ਸ਼ੂਟਿੰਗ ਦੌਰਾਨ ਪੜ੍ਹਾਈ ਦੀਆਂ ਕਿਤਾਬਾਂ ਨੂੰ ਹੱਥਾਂ ਵਿੱਚੋਂ ਉਤਾਂਹ ਨੂੰ ਸੁਟਣਾ, ਪੀਰੀਅਡ ਮਿਸ ਕਰਨ ਦੀਆਂ ਗੱਲਾਂ; ਲੜਾਈਆਂ, ਰੁਮਾਂਸ ਆਦਿਕ ਸੀਨ ਫਿਲਮਾਉਣੇ ਕਿਹੜੇ ਸਮਾਜ ਦੀਆਂ ਕਦਰਾਂ-ਕੀਮਤਾਂ ਨੂੰ ਉਤਾਂਹ ਚੁਕਣਗੇ?
ਸਰਸਰੀ ਨਜ਼ਰ ਮਾਰੀ ਜਾਵੇ ਤਾਂ ਇਸ ਸੱਭ ਲਈ ਚਾਰ ਤਰ੍ਹਾਂ ਦੇ ਲੋਕ ਜਿੰਮੇਵਾਰ ਹਨ, ਜੋ ਅਜਿਹੀ ਗੰਦੀ ਗਾਇਕੀ ਦੇ ਜਨਮ ਦਾਤੇ ਹਨ, ਪਹਿਲੇ ਨੰਬਰ ਨੇ ਇਹ ਗੀਤਾਂ ਨੂੰ ਲਿਖਣ ਵਾਲੇ, ਦੂਜਾ ਗਾਉਣ ਵਾਲੇ, ਤੀਜਾ ਇਹਨਾਂ ਦਾ ਅਤਿ ਅਸ਼ਲੀਲ ਵੀਡੀਉ ਤਿਆਰ ਕਰਨ ਵਾਲੇ ਤੇ ਚੌਥੇ ਨੰਬਰ ਤੇ ਆਉਂਦੇ ਹਾਂ ਅਸੀਂ ਸੱਭ ਇਹਨਾਂ ਨੂੰ ਚਾਹੇ ਜਾਂ ਅਣਚਾਹੇ ਸੁਨਣ ਅਤੇ ਦੇਖਣ ਵਾਲੇ, ਮੇਰਾ ਦਾਅਵਾ ਹੈ ਕਿ ਜੇਕਰ ਆਹ ਆਖੀਰ ਵਾਲੇ ਸੁਨਣ `ਤੇ ਦੇਖਣ ਵਾਲੇ ਸੁਚੇਤ ਹੋ ਕੇ ਇਸ ਗੰਦੀ ਅਸੱਭਿਅਕ ਗਾਇਕੀ ਵਿਰੁੱਧ ਜ਼ਹਾਦ ਛੇੜ ਦੇਣ ਤਾ ਪਹਿਲੇ ਤਿੰਨ ਜਿੰਮੇਵਾਰ ਤਬਕੇ ਕੁੱਝ ਕੁ ਹੀ ਮਹੀਨਿਆਂ ਵਿੱਚ ਗਾਇਬ ਹੋ ਜਾਣਗੇ। ਪਰ ਕਰੇ ਕੌਣ? ਆਉ ਕਦਮ ਨਾਲ ਕਦਮ ਮਿਲਾਉ ਸਾਂਝਾ ਪਲੇਟਫਾਮ ਤਿਆਰ ਕਰੋ ਇਸ ਅਸੱਭਿਅਕ ਗਾਇਕੀ ਵਿਰੁੱਧ ਜਿਹਨਾਂ ਨੇ ਸਾਡੇ ਸਾਰਿਆਂ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਤਾਰ ਤਾਰ ਕਰਨ ਦਾ ਠੇਕਾ ਗੰਦੇ ਗੀਤਾਂ ਦੇ ਜ਼ਰੀਏ ਲਿਆ ਹੋਇਆ ਹੈ, ਮੁਕੰਮਲ ਬਾਈਕਾਟ ਕਰੋ ਇਹਨਾਂ ਦੀਆਂ ਕੈਸਿਟਾਂ, ਤੇ ਲਾਈਵ ਪ੍ਰੋਗਰਾਮਾਂ ਦਾ।
ਮੇਰੀ ਸਮੂਹ ਪੰਜਾਬੀਆਂ ਨੂੰ ਬੇਨਤੀ ਹੈ ਕਿ ਸਾਡਾ ਫਰਜ਼ ਹੈ ਕਿ ਅਸੀਂ ਇੱਕ ਇਸਤਰੀ ਜੋ ਕਿ ਮਾਂ, ਭੈਣ, ਪਤਨੀ ਅਤੇ ਧੀ ਦੇ ਰੂਪ ਵਿੱਚ ਸਿਹਤਮੰਦ ਸਮਾਜ ਸਿਰਜਨ ਵਿੱਚ ਅਹਿਮ ਰੂਪ ਅਦਾ ਕਰਦੀ ਹੈ ਉਸਦਾ ਬਣਦਾ ਮਾਣ-ਸਨਮਾਨ ਉਸਨੂੰ ਦਿੱਤਾ ਜਾਵੇ ਨਾਕਿ ਇੱਕ ਅਸ਼ਲੀਲ਼ਲ ਅਤੇ ਕਾਮੁਕ ਵਸਤੂ ਵੱਜੋਂ ਪੇਸ਼ ਕੀਤਾ ਜਾਵੇ, ਅਤੇ ਸੱਭਿਆਚਾਰ ਨੂੰ ਕਲੰਕਿਤ ਕਰ ਰਹੀ ਅਸੱਭਿਅਕ ਗਾਇਕੀ ਨੂੰ ਠੱਲ੍ਹ ਪੱਈ ਜਾਵੇ। ਬੇਸ਼ੱਕ ਇਸਤ੍ਰੀ ਜਾਗ੍ਰਿਤੀ ਮੰਚ ਪੰਜਾਬ ਵੱਲੋਂ ਅਮਲੀ ਰੂਪ ਵਿੱਚ ਮੁਹਿੰਮ ਆਰੰਭ ਕਰ ਦਿੱਤੀ ਗਈ ਹੈ, ਪਰ ਹੋਰ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਵੱਲੋਂ ਅਜੇ ਤੱਕ ਖੁਲੇਆਮ ਉਸਦਾ ਸਾਥ ਦੇਣ ਜਾਂ ਮਹਿੰਮ ਵਿੱਚ ਸ਼ਾਮਿਲ ਹੋਣ ਲਈ ਕੋਈ ਬਿਆਨ ਨਹੀਂ ਆਇਆ। ਆਉ ਇਕੱਜੁੱਟ ਹੋ ਕੇ ਅਸ਼ਲੀਲਤਾ/ਲੱਚਰਤਾ ਵਿਰੁੱਧ ਮੋਰਚਾ ਲਗਾਈਏ। ਅੱਜ ਇਸ ਪਾਸੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।
-ਇਕਵਾਕ ਸਿੰਘ ਪੱਟੀ
ਸੁਲਤਾਨਵਿੰਡ ਰੋਡ, ਅੰਮ੍ਰਿਤਸਰ।


(25/06/12)
ਪਰਸ਼ੋਤਮ ਲਾਲ ਸਰੋਏ

ਕੁੱਖੋਂ ਕਤਲ ਵੇਲੇ ਦੀ ਮਾਨਸ਼ਿਕ ਪੀੜਾ - ਮਿੰਨੀ ਕਹਾਣੀ
ਅਮਰੋ ਮਾਂ ਬਣਨ ਵਾਲੀ ਸੀ। ਉਹ ਨਵੇਂ ਜ਼ਮਾਨੇ ਦੀ ਇਸ ਅਸਲੀਅਤ ਤੋਂ ਚੰਗੀ ਤਰ੍ਹਾਂ ਵਾਕਫ਼ ਸੀ। ਕਿ ਇੱਕ ਲੜਕੀ ਦਾ ਇਸ ਅਧੁਨਿਕ ਸਮਾਜ ਵਿੱਚ ਚਲਣਾ ਕਿੰਨਾਂ ਦੁਸ਼ਵਾਰ ਹੋ ਗਿਆ ਹੈ। ਮਾਂ ਬਣਨ ਤੋਂ ਪਹਿਲਾਂ ਟੈੱਸਟ ਬਗੈਰਾ ਕਰਾਏ। ਇਨ੍ਹਾਂ ਟੈਸਟਾਂ ਤੋਂ ਇਹ ਪਤਾ ਚੱਲਿਆ ਕਿ ਇਸ ਵਕਤ ਉਸ ਦੀ ਕੁੱਖ ਵਿੱਚ ਇੱਕ ਬੱਚੀ ਪਲ ਰਹੀ ਹੈ। ਉਸਨੇ ਸੋਚਿਆ ਕਿ ਜੇਕਰ ਬੱਚੀ ਜਨਮ ਲੈਂਦੀ ਹੈ। ਇੱਕ ਤਾਂ ਉਹ ਘਰੋਂ ਗਰੀਬ ਹੈ ਤੇ ਉਸਦਾ ਪਾਲਣ-ਪੋਸ਼ਣ ਸਹੀ ਤਰੀਕੇ ਨਾਲ ਨਹੀਂ ਕਰ ਪਾਏਗੀ ਤੇ ਦੂਜਾ ਲੜਕੀ ਪੈਦਾ ਹੋਣ ਤੇ ਮਾਂ ਦੀ ਜਿੰਮੇਵਾਰੀ ਬਹੁਤ ਜ਼ਿਆਦਾ ਵਧ ਜਾਂਦੀ ਹੈ। ਉਸ ਦਾ ਹਰ ਪਾਸੇ ਵੱਲ ਧਿਆਨ ਰੱਖਣਾ ਤੇ ਦੂਜੇ ਸਮਾਜ ਦੇ ਕੁੱਝ ਲੋਕਾਂ ਦੀ ਦਾਜ਼ ਦੀ ਭੁੱਖ ਤੋਂ ਵੀ ਉਹ ਭਲੀ ਭਾਂਤ ਜਾਣੂ ਸੇ। ਉਸਦਾ ਜਮੀਰ ਉਸ ਨੂੰ ਜੋ ਕਹਿ ਰਿਹਾ ਸੀ ਉਸਨੂੰ ਸਿਰਫ਼ ਉਹ ਹੀ ਸਮਝ ਸਕਦੀ ਸੀ। ਉਸਨੇ ਸੋਚਿਆ ਕਿ ਚਲੋ ਇਸਨੂੰ ਕੁੱਖ ਵਿੱਚ ਹੀ ਕਤਲ ਕਰਾ ਦਿੰਦੇ ਹਾਂ। ਉਸਨੇ ਆਪਣੇ ਪਤੀ ਨੂੰ ਆਪਣੇ ਸ਼ੀਨੇ ਦੀ ਉਠ ਰਹੀ ਪੀੜਾ ਦਾ ਅਹਿਸਾਸ ਕਰਾ ਦਿੱਤਾ ਸੀ। ਉਹ ਤਾਂ ਚਾਹੁੰਦੀ ਸੀ ਕਿ ਉਹ ਆਪਣੀ ਧੀ ਨੂੰ ਇਸ ਦੁਨੀਆਂ `ਤੇ ਲੈ ਆਏ ਪਰ ਉਹ ਜ਼ਮਾਨੇ ਤੇ ਚਲ ਰਹੀ ਨਵੀਂ ਹਵਾ ਤੋਂ ਡਰਦੀ ਵੀ ਸੀ। ਇਸ ਲਈ ਜਦ ਉਹ ਇਸ ਕੰਮ ਨੂੰ ਅੰਜ਼ਾਮ ਦੇਣ ਲਈ ਜਾ ਰਹੀ ਸੀ ਕਿ ਉਸਨੂੰ ਆਪਣੇ ਅੰਦਰੋਂ ਹੀ ਇੱਕ ਆਵਾਜ਼ ਆਉਂਦੀ ਦਾ ਅਹਿਸਾਸ ਹੋਇਆ। ਇੰਝ ਲੱਗਾ ਕਿ ਜਿਵੇਂ ਉਸ ਦੀ ਬੇ-ਕਸ਼ੂਰ ਬੱਚੀ ਜਿਹੜੀ ਕਿ ਕੁੱਖ ਚੋਂ ਕਤਲ ਹੋਣ ਜਾ ਰਹੀ ਸੀ ਕਹਿ ਰਹੀ ਹੋਵੇ ਕਿ ਹੇ ਮਾਂ ਤੂੰ ਇਹ ਕੀ ਕਰਨ ਜਾ ਰਹੀ ਏ। ਮੈਨੂੰ ਕਤਲ ਕਰਨ ਦਾ ਪਾਪ ਕਿਉਂ ਕਰਨ ਜਾ ਰਹੀ ਏ? ਮੈਨੂੰ ਕਤਲ ਕਰ ਕੇ ਤੇਰੇ ਹੱਥ ਕੀ ਲੱਗੇਗਾ। ਕੀ ਮੇਰੇ ਪਾਲਣ-ਪੋਸ਼ਣ ਤੇ ਆਉਣ ਵਾਲੇ ਖਰਚ ਤੋਂ ਡਰ ਕੇ ਮੇਰਾ ਕਤਲ ਕਰ ਰਹੀ ਏ। ਜੇਕਰ ਅਜਿਹਾ ਹੈ ਤਾਂ ਮੈ ਜਦ ਥੋੜਾ ਵੱਡੀ ਹੋ ਜਾਵਾਂਗੀ ਤਾ ਮੈ ਆਪਣਾ ਸਾਰਾ ਖਰਚ ਆ ਉਠਾ ਲਵਾਂਗੀ। ਤਾਂ ਉਸ ਵੇਲੇ ਅਮਰੋ ਦੇ ਮਨ ਚ ਇਹ ਹੀ ਆ ਰਿਹਾ ਸੀ ਕਿ ਬੱਚੀਏ ਇਹ ਮੇਹਨਤ ਕਰਨ ਲਈ ਤੈਨੂੰ ਬਾਹਰ ਕਿਸੇ ਦਫ਼ਤਰ ਜਾਂ ਫੈਕਟਰੀ ਆਦਿ ਵਿੱਚ ਜਾਣਾ ਪਵੇਗਾ ਜੇਕਰ ਤੂੰ ਪੜ੍ਹ ਵੀ ਗਈ ਇੱਕ ਤਾਂ ਸਕੂਲ ਕਾਲਜ ਜਾਣ ਸਮੇਂ ਤੇਰੇ ਇੱਜ਼ਤ ਸੁਰੱਖਿਅਤ ਨਹੀਂ ਹੋਵੇਗੀ। ਤੇਰਾ ਸੜਕ ਤੇ ਚੱਲਣਾ ਕਿਵੇਂ ਦੁਸ਼ਵਾਰ ਹੋ ਜਾਵੇਗਾ। ਫਿਰ ਵਿਆਹ ਸਮੇਂ ਦੌਰਾਨ ਇਹ ਵੀ ਹੋ ਸਕਦਾ ਹੈ ਕਿ ਉਸਨੂੰ ਸਹੁਰਾ ਪਰਿਵਾਰ ਲਾਲਚੀ ਮਿਲ ਜਾਵੇ ਤੇ ਉਸਨੂੰ ਦਾਜ਼ ਦੇ ਲਾਲਚ ਚ ਆ ਕੇ ਕਤਲ ਕਰ ਦੇਵੇ। ਉਸਨੇ ਸੋਚਿਆ ਕਿ ਬੱਚੀਏ ਲੜਕੀ ਦੇ ਕਿਸਮਤ ਵਿੱਚ ਮਰਨਾ ਹੀ ਲਿਖਿਆ ਹੋਇਆ ਹੈ। ਉਹ ਚਾਹੇ ਇਸ ਜ਼ਮਾਨੇ ਦੀ ਹਵਾ ਤੋਂ ਤੰਗ ਆ ਕੇ ਘੁੱਟ ਕੇ ਮਰਨਾ ਕਿਉਂ ਨਾ ਹੋਵੇ ਫਿਰ ਇਹ ਸਾਰਾ ਕੁੱਝ ਤੈਨੂੰ ਦਿਖਾਉਣ ਤੋ ਪਹਿਲਾਂ ਹੀ ਕਿਉਂ ਨਾ ਤੈਨੂੰ ਕੁਖ `ਚ ਹੀ ਕਤਲ ਕਰਾ ਦਿੱਤਾ ਜਾਵੇ।
ਪਰਸ਼ੋਤਮ ਲਾਲ ਸਰੋਏ,
ਪਿੰਡ ਧਾਲੀਵਾਲ ਕਾਦੀਆਂ,
ਡਾਕਘਰ-ਬਸਤੀ ਗੁਜ਼ਾਂ,
ਜਲੰਧਰ - 144002
ਮੋਬਾਇਲ- 91-92175-44348


(24/06/12)
ਜਸਬੀਰ ਸਿੰਘ (ਕੈਲਗਰੀ)

ਸਿੱਖ ਮਾਰਗ ਦੇ ਪਾਠਕ ਸੱਜਣੋ!

ਵਾਹਿਗੁਰੂ ਜੀ ਕਾ ਖਾਲਸਾ॥

ਵਾਹਿਗੁਰੂ ਜੀ ਕੀ ਫਤਹਿ॥

ਇਕਬਾਲ ਸਿੰਘ ਜੀ ਦੇ ਲੇਖ ‘ਸਿੱਖ ਮੱਤ ਦੀ ਅਧਿਆਤਮਕਤਾ’ ਦੇ ਸੰਬੰਧ ਵਿੱਚ-

ਇਕਬਾਲ ਸਿੰਘ ਜੀ ਲਿਖਦੇ ਹਨ-

“ਆਮ ਕਰਕੇ ਸ਼ਬਦ-ਰੂਪ ‘ਆਤਮਾ’ ਦਾ ਗੁਰਬਾਣੀ ਦੇ ਸੰਦਰਭ ਵਿੱਚ ਜ਼ਿਕਰ ਕਰਦਿਆਂ ਜੋ ਜੋ ਕਹਾਣੀ ਪੇਸ਼ ਕੀਤੀ ਜਾਂਦੀ ਹੈ ਉਸ ਅਨੁਸਾਰ ਮਨੁੱਖ ਦੇ ਸਰੀਰ ਅੰਦਰ ਉਹ ਮਨ (mind) ਦੇ ਨਾਲ-ਨਾਲ ਆਤਮਾ (soul) ਦੀ ਹੋਂਦ ਵੀ ਮੌਜੂਦ ਹੈ ਅਤੇ ਰੱਬ (God) ਪਰਮਾਤਮਾ (ਪਰਮ+ਆਤਮਾ) ਹੈ ਭਾਵ ਸਾਰੇ ਜੀਵਾਂ ਦੀਆਂ ਆਤਮਾਵਾ ਤੋਂ ਉੱਪਰ ਇੱਕ ਸਰਵਸ੍ਰੇਸ਼ਟ (supreme) ਆਤਮਾ ਦੇ ਤੌਰ ਤੇ ਰੱਬ ਦੀ ਹੋਂਦ ਮੌਜੂਦ ਹੈ”।

ਵਿਚਾਰ:

‘ਮਨ’ ਦੇ ਨਾਲ-ਨਾਲ ਆਤਮਾ ਦੀ ਹੋਂਦ ਵੀ ਮੌਜੂਦ ਹੈ, ਇਸ ਬਾਰੇ ਵਿਚਾਰ ਕਰਨ ਤੋਂ ਪਹਿਲਾਂ ਇਸ ਗੱਲ ਤੇ ਵਿਚਾਰ ਕਰਨੀ ਜਰੂਰੀ ਹੈ ਕਿ ‘ਮਨ’ ਹੈ ਕੀ? ਡਾ: ਇਕਬਾਲ ਸਿੰਘ ਜੀ ਖੁਦ (ਸ਼ਾਇਦ) ਮਨੋਵਿਗਿਆਨੀ ਡਾਕਟਰ ਹਨ। ਇਸ ਲਈ ‘ਮਨ’ ਬਾਰੇ ਤਾਂ ਇਹ ਖੁਦ ਭਰਪੂਰ ਜਾਣਕਾਰੀ ਰੱਖਦੇ ਹੋਣਗੇ। ਪਰ ਆਪਣੀ ਸਮਝ ਅਨੁਸਾਰ ਮੈਂ ਕੁੱਝ ਵਿਚਾਰ ਪੇਸ਼ ਕਰਨੇ ਚਾਹੁੰਦਾ ਹਾਂ। ਇਕਬਾਲ ਸਿੰਘ ਜੀ ਮੁਤਾਬਕ ਸ਼ਾਇਦ ‘ਮਨ’ ਦਿਮਾਗ਼ ਦਾ ਹੀ ਹਿੱਸਾ ਹੈ। ਪਰ ਮੇਰੇ ਵਿਚਾਰ ਅਨੁਸਾਰ ‘ਮਨ’ ਭੌਤਿਕ ਸਰੀਰ/ਦਿਮਾਗ਼ ਦਾ ਹਿੱਸਾ ਨਹੀਂ ਹੈ। ਮਨ ਦਿਮਾਗ਼ ਤੋਂ ਵੱਖਰੀ ਸ਼ੈਅ ਹੈ ਅਤੇ ਇਸ ਦਾ ਕੋਈ ਭੌਤਿਕ ਵਜੂਦ ਨਹੀਂ ਹੈ। ਆਪਣੇ ਆਪ ਤੋਂ ਜਾਂ ਆਸ ਪਾਸ ਦੇ ਵਾਤਾਵਰਣ ਤੋਂ ਦਿਮਗ਼ ਵਿੱਚ ਫੁਰਨੇ ਉਤਪੰਨ ਹੋਣੇ, ਕਿਸੇ ਕੰਮ ਲਈ ਸੰਕਲਪ ਜਾਂ ਵਿਕਲਪ ਕਰਨਾ, ਕਿਸੇ ਕੰਮ ਲਈ ਫ਼ਖ਼ਰ ਜਾਂ ਸ਼ਰਮ ਮਹਿਸੂਸ ਕਰਨੀ, ਕੋਈ ਕੰਮ ਕਰਨ ਦਾ ਇਰਾਦਾ ਕਰਨਾ ਜਾਂ ਇਰਾਦਾ ਤਿਆਗਣਾ, ਕਿਸੇ ਗੱਲ ਤੇ ਨਿਸ਼ਚਾ ਲਿਆਉਣਾ ਜਾਂ ਨਿਸ਼ਚਾ ਤਿਆਗਣਾ, ਇਹ ਸਾਰੇ ਕੰਮ ‘ਮਨ’ ਤੋਂ ਪੈਦਾ ਹੁੰਦੇ ਹਨ ਅਤੇ ਮਨ ਦੀਆਂ ਇਹ ਸਾਰੀਆਂ ਸਥਿਤੀਆਂ ਦਿਮਾਗ਼ ਦੇ ਜਰੀਏ ਸੰਚਾਲਿਤ ਜਾਂ ਵਿਅਕਤ ਹੁੰਦੀਆਂ ਹਨ। ਮਨ ਤੋਂ ਬਿਨਾਂ ਦਿਮਾਗ਼ ਸਿਰਫ ਮਸ਼ੀਨੀ ਕੰਪੀਊਟਰ ਹੀ ਹੈ। ਜਿਸ ਵਿੱਚ ਜੋ ਫੀਡ ਕਰ ਦਿੱਤਾ ਉਸੇ ਮੁਤਾਬਕ ਹੀ ਆਪਣਾ ਕੰਮ ਕਰੇਗਾ ਖੁਦ ਕਿਸੇ ਗੱਲ ਦਾ ਨਿਰਣਾ ਕਰਨ ਦੀ ਸਮਰੱਥਾ ਇਸ ਵਿੱਚ ਨਹੀਂ। ਬੰਦਾ ਸਿਰਫ ਮਸ਼ੀਨ ਦੀ ਤਰ੍ਹਾਂ ਹੀ ਕੰਮ ਕਰੇਗਾ।

ਇਹ ਸਰੀਰ ਮਾਨੋ ਇੱਕ ਕਾਰ ਹੈ, ਦਿਮਾਗ ਇਸ ਦਾ ਡਰਾਇਵਰ ਹੈ ਅਤੇ ਇਸ ਤੋਂ ਇਲਾਵਾ ਇਸ ਕਾਰ ਵਿੱਚ ਬੈਠਾ ਇੱਕ ਮਾਲਕ ਹੈ ਜੋ ਡਰਾਇਵਰ ਨੂੰ ਹਦਾਇਤਾਂ ਕਰਦਾ ਹੈ ਅਤੇ ਦਿਮਾਗ ਰੂਪੀ ਡਰਾਇਵਰ ਇਸ ਸਰੀਰ ਰੂਪੀ ਕਾਰ ਨੂੰ ਮਨ ਰੂਪੀ ਮਾਲਕ ਦੀ ਹਦਾਇਤ ਅਨੁਸਾਰ ਚਲਾਂਦਾ ਹੈ। (ਅਸਲ ਵਿੱਚ ਇਹ ਮਨ ਸਰੀਰ ਰੂਪੀ ਕਾਰ ਦਾ ਮਾਲਕ ਨਹੀਂ ਹੈ। ਅਸਲੀ ਮਾਲਕ ਕੋਈ ਹੋਰ ਹੈ, ਪਰ ਇਹ ਆਪਣੇ ਆਪ ਨੂੰ ਮਾਲਕ ਸਮਝੀ ਬੈਠਾ ਹੈ। ਅਸਲੀ ਮਾਲਕ ਦੀਆਂ ਹਦਾਇਤਾਂ ਨੂੰ ਨਜ਼ਰ-ਅੰਦਾਜ ਕਰਕੇ ਆਪਣੀ ਮਰਜ਼ੀ ਮੁਤਾਬਕ ਦਿਮਾਗ਼ ਡਰਾਇਵਰ ਤੇ ਹੁਕਮ ਚਲਾਂਦਾ ਹੈ)।

ਇਹ ਮਨ ਦਿਮਾਗ਼ ਦਾ ਹਿੱਸਾ ਨਹੀਂ ਇਸ ਗੱਲ ਨੂੰ ਸਮਝਣ ਲਈ ਇੱਕ ਉਦਾਹਰਣ ਪੇਸ਼ ਹੈ; ਮੇਜ ਤੇ ਕੋਈ ਚੀਜ ਪਈ ਹੈ, ਦਿਮਾਗ਼ ਸਰੀਰ ਨੂੰ ਇਹ ਚੀਜ ਚੁੱਕਣ ਦੀ ਹਦਾਇਤ ਓਦੋਂ ਤੱਕ ਨਹੀਂ ਕਰਦਾ ਜਦੋਂ ਤੱਕ “ਅਸੀਂ” ਦਿਮਾਗ ਨੂੰ ਇਸ ਤਰ੍ਹਾਂ ਕਰਨ ਦੀ ਹਦਾਇਤ ਨਹੀਂ ਕਰਦੇ।

ਸੋ ਜ਼ਾਹਰ ਹੈ ਕਿ ‘ਮਨ, ਸਾਡਾ ਆਪਾ, ਸਾਡਾ ਸਵੈ; ਇਸ ਸਰੀਰ ਅਤੇ ਦਿਮਾਗ਼ ਤੋਂ ਵੱਖਰੀ ਸ਼ੈਅ ਹੈ, ਜਿਸ ਦਾ ਕਿ ਕੋਈ ਭੌਤਿਕ ਵਜੂਦ ਨਹੀਂ ਹੈ। ਇਸੇ ਸਵੈ, ਆਪੇ ਨੂੰ ਹੀ ਆਤਮ, ਆਤਮਾ, ਮਨ, ਅੰਤਹਕਰਣ ਆਦਿ ਕਿਹਾ ਜਾਂਦਾ ਹੈ।

ਮਨ ਦੇ ਨਾਲ ਨਾਲ ਆਤਮਾ ਦੀ ਹੋਂਦ ਵੀ ਮੌਜੂਦ ਨਹੀਂ ਬਲਕਿ ਮਨ ਹੀ ਆਤਮਾ ਹੈ। ਜਿਸ ਮਨ ਨੂੰ ਇਕਬਾਲ ਸਿੰਘ ਜੀ ਸਰੀਰ /ਦਿਮਾਗ਼ ਦਾ ਹਿੱਸਾ ਸਮਝਦੇ ਹਨ।

ਇਕਬਾਲ ਸਿੰਘ ਜੀ ਲਿਖਦੇ ਹਨ:

“ਗੁਰਬਾਣੀ ਦਾ ਸੰਦੇਸ਼ ਹੈ- ਵਿਵੇਕ ਰਾਹੀਂ ਗਿਆਨ ਪਰਾਪਤ ਕਰਨਾ ਅਤੇ ਗਿਆਨ ਰਾਹੀਂ ਆਪਣੇ ਆਪੇ (self) ਨੂੰ ਪਛਾਣਦੇ-ਸੰਵਾਰਦੇ ਹੋਏ ਪ੍ਰਭੂ ਦੀ ਹੋਂਦ ਦੇ ਅਹਿਸਾਸ ਨੂੰ ਮਾਨਣ ਦੇ ਯੋਗ ਹੋ ਜਾਂਦਾ ਹੈ। ਅਤੇ ਦੂਸਰੀ ਥਾਂ ਲਿਖਦੇ ਹਨ- “ਉਨ੍ਹੀਂ ਵੀਂ ਸਦੀ ਤਕ ਦੇ ਵਿਦਵਾਨਾਂ (ਪ੍ਰੋ: ਗੁਰਮੁਖ ਸਿੰਘ, ਗਿਆਨੀ ਦਿੱਤ ਸਿੰਘ ਅਤੇ ਭਾਈ ਕਾਨ੍ਹ ਸਿੰਘ ਨਾਭਾ ਵਰਗਿਆਂ ਨੂੰ ਛੱਡ ਕੇ) ਦਾ ਰੁਝਾਨ ਇਸ ਪਾਸੇ ਹੀ ਰਿਹਾ ਹੈ ਕਿ …. ਗੁਰਬਾਣੀ ਨੂੰ ਪਰਾ ਭੌਤਿਕ ਰੰਗਤ ਦੇ ਦਿੱਤੀ ਜਾਵੇ”।

ਵਿਚਾਰ:

ਇਕਬਾਲ ਸਿੰਘ ਜੀ ਰੱਬ ਦੇ ਨਿਰਗੁਣ, ਨਿਰਾਕਾਰ ਰੂਪ ਨੂੰ ਵੀ ਸਵਿਕਾਰਦੇ ਹਨ। ਪ੍ਰਭੂ ਦੀ ਹੋਂਦ ਦੇ ਅਹਿਸਾਸ ਨੂੰ ਮਾਨਣ ਦੀ ਗੱਲ ਵੀ ਕਰਦੇ ਹਨ। ਇਸ ਦੇ ਉਲਟ ਇਹ ਵੀ ਕਹਿੰਦੇ ਹਨ ਕਿ ਗੁਰਬਾਣੀ ਨੂੰ ਪਰਾ-ਭੌਤਿਕ ਰੰਗਤ ਦਿੱਤੀ ਜਾ ਰਹੀ ਹੈ। ਕੀ ਇਕਬਾਲ ਸਿੰਘ ਜੀ ਦੱਸਣ ਦੀ ਖੇਚਲ ਕਰਨਗੇ ਕਿ ਪ੍ਰਭੂ ਦਾ ਨਿਰਗੁਣ, ਨਿਰਾਕਾਰ ਰੂਪ ਅਤੇ ਉਸ ਦੀ ਹੋਂਦ ਦਾ ਅਹਿਸਾਸ ਭੌਤਿਕਤਾ ਨਾਲ ਸੰਬੰਧ ਰੱਖਦਾ ਹੈ ਜਾਂ ਪਰਾ-ਭੌਤਿਕਤਾ ਨਾਲ? ਬ੍ਰਹਮੰਡ ਕਿਸੇ ਭੌਤਿਕ ਤਰੀਕੇ ਨਾਲ ਹੋਂਦ ਵਿੱਚ ਆਇਆ ਹੈ ਜਾਂ ਪਰਾ-ਭੌਤਿਕ ਤਰੀਕੇ ਨਾਲ? ਜੇ ਪ੍ਰਭੂ ਦਾ ਵਜੂਦ ਪਰਾਭੌਤਿਕ ਹੈ, ਜੇ ਉਸ ਦਾ ਹੁਕਮ ਪਰਾ-ਭੌਤਿਕ ਤਰੀਕੇ ਨਾਲ ਚੱਲਦਾ ਹੈ, ਜੇ ਬ੍ਰਹਮੰਡ ਪਰਾਭੌਤਿਕ ਤਰੀਕੇ ਨਾਲ ਹੋਂਦ ਵਿੱਚ ਆਇਆ ਹੈ, ਜੇ ਗੁਰਬਾਣੀ ਉਸੇ ਪਰਾ-ਭੌਤਿਕਤਾ ਦਾ ਹੀ ਜ਼ਿਕਰ ਕਰਦੀ ਹੈ ਤਾਂ ‘ਵਿਦਵਾਨਾਂ ਵੱਲੋਂ’ ਗੁਰਬਾਣੀ ਨੂੰ ਪਰਾ-ਭੌਤਿਕ ਰੰਗਤ ਦੇਣੀ ਕਿਸ ਤਰ੍ਹਾਂ ਹੋਇਆ? (ਨੋਟ- “ਵਿਦਵਾਨਾਂ ਵੱਲੋਂ” ਕਹਿਣ ਤੋਂ ਮੁਖ ਤੌਰ ਤੇ ਮੇਰਾ ਭਾਵ ਪ੍ਰੋ: ਸਾਹਿਬ ਸਿੰਘ ਜੀ ਦੀਆਂ ਵਿਆਖਿਆਵਾਂ ਤੋਂ ਹੈ। ਇਕਬਾਲ ਸਿੰਘ ਜੀ ਨੇ ਗੱਲ ਸਾਫ ਕੀਤੀ ਨਹੀਂ ਕੀਤੀ ਕਿ ਉਨ੍ਹਾਂ ਨੂੰ ਪ੍ਰੋ: ਸਾਹਿਬ ਸਿੰਘ ਜੀ ਦੀਆਂ ਵਿਆਖਿਆਵਾਂ ਸਵਿਕਾਰ ਹਨ ਜਾਂ ਨਹੀਂ)

ਇਕਬਾਲ ਸਿੰਘ ਜੀ ਲਿਖਦੇ ਹਨ:

ਗੁਰਮਤਿ ਵਿੱਚ ‘ਆਤਮਾ’ ਦਾ ਰੂਹ ਦੇ ਤੌਰ ਤੇ ਸੰਕਲਪ ਮੌਜੂਦ ਨਹੀਂ। ਗੁਰਬਾਣੀ ਵਿੱਚ ਆਤਮਾ ਅਤੇ ਆਤਮ ਦੋਵੇਂ ਹੀ ਖੁਲ੍ਹੇ ਤੌਰ ਤੇ ਵਰਤੇ ਗਏ ਹਨ … ਪਰੰਤੂ ਹਰ ਥਾਂ ਤੇ ਇਸ ਦਾ ਅਰਥ ‘ਸਵੈ’ ਤੋਂ ਹੈ ਜਿਸ ਨੂੰ ‘ਨਿਜ’ ‘ਆਪਾ’ ਜਾਂ ‘ਆਪਣਾ-ਆਪ’ ਵੀ ਕਿਹਾ ਗਿਆ ਹੈ। ਕਿਸੇ ਜਗਹ ਤੇ ਇਹ ‘ਸਵੈ’ ਮਨੁੱਖ ਦਾ ਆਪਾ ਹੈ ਅਤੇ ਕਿਸੇ ਜਗਹ ਤੇ ਇਹ ‘ਸਵੈ’ ਪ੍ਰਭੂ ਦਾ ‘ਆਪਾ ਵੀ ਹੈ ਜੋ ‘ਵਡੇਰਾ ਸਵੈ’ (the greater self) ਹੈ। ਇਸੇ ਤਰ੍ਹਾਂ ਗੁਰਬਾਣੀ ਵਿੱਚ ‘ਆਤਮਾ’ ਅਜ਼ਾਦ ਰੂਪ ਵਿੱਚ ਪੰਦਰਾਂ ਕੁ ਵਾਰੀਂ ਵਰਤਿਆ ਗਿਆ ਹੈ ਪਰੰਤੂ ਇਹ ਸ਼ਬਦ-ਰੂਪ ਵੀ ਕਦੀ ਮਨੁੱਖ ਲਈ ਅਤੇ ਕਦੀ ਪ੍ਰਭੂ ਲਈ ‘ਆਪਣਾ-ਆਪ’ ਜਾਂ ‘ਸਵੈ’ ਦੇ ਅਰਥਾਂ ਵਿੱਚ ਹੀ ਵਰਤਿਆ ਗਿਆ ਹੈ, ‘ਰੂਹ’ ਦੇ ਅਰਥਾਂ ਵਿੱਚ ਨਹੀਂ।

ਵਿਚਾਰ:

ਇਹ ‘ਸਵੈ, ਆਤਮ ਜਾਂ ਆਤਮਾ’ ਹੈ ਕੀ? ਜੀਵ, ਜੀਵਾਤਮਾ, ਰੂਹ …ਇਹੀ ਤਾਂ ‘ਸਵੈ’ ਹੈ। ਇਸ ਸਵੈ/ਆਤਮਾ/ਜੀਵਾਤਮਾ… ਤੋਂ ਬਿਨਾ ਸਰੀਰ ਇੱਕ ਮਸ਼ੀਨ ਹੀ ਹੈ। ਅਤੇ ਜੀਵ ਦਾ ਇਹ ਸਵੈ ਹੀ ਹੈ, ਜਿਹੜਾ ਜੰਮਦਾ ਮਰਦਾ ਨਹੀਂ ਸਿਰਫ ਸਰੀਰ ਬਦਲਦਾ ਹੈ, (ਜਾਂ ਜਿਸ ਦੀ ਅੰਸ਼ ਹੈ ਉਸ ਵਿੱਚ ਸਮਾ ਜਾਂਦਾ ਹੈ)। ਇਕਬਾਲ ਸਿੰਘ ਜੀ ਅਨੁਸਾਰ ਹੀ ‘ਸਰੀਰ’ ਤਾਂ ‘ਸਵੈ, ਆਤਮ ਜਾਂ ਆਤਮਾ ਨਹੀਂ ਹੋ ਸਕਦਾ, ਕਿਉਂਕਿ ਉਨ੍ਹਾਂ ਮੁਤਾਬਕ ਹੀ “ਕਿਸੇ ਜਗਹ ਤੇ ਇਹ ‘ਸਵੈ’ ਮਨੁੱਖ ਦਾ ‘ਆਪਾ’ ਹੈ ਅਤੇ ਕਿਸੇ ਜਗਹ ਤੇ ਇਹ ‘ਸਵੈ’ ਪ੍ਰਭੂ ਦਾ ‘ਆਪਾ’ ਵੀ ਹੈ ਜੋ ‘ਵਡੇਰਾ ਸਵੈ’ (the greater self) ਹੈ”। ਅਤੇ ਪ੍ਰਭੂ ਦਾ ਤਾਂ ਸਰੀਰ ਹੈ ਨਹੀਂ। ਸੋ ਇਹ ‘ਸਵੈ’ ਸਰੀਰ ਤੋਂ ਵੱਖਰੀ ਸ਼ੈਅ ਹੈ।

ਇਕਬਾਲ ਸਿੰਘ ਜੀ ਭਾਈ ਕਾਨ੍ਹ ਸਿੰਘ ਨਾਭਾ ਜੀ ਦੀਆਂ ਲਿਖਤਾਂ ਨੂੰ ਸਵਿਕਾਰਦੇ ਹਨ। ਅਤੇ ਭਾਈ ਸਾਹਿਬ ਨੇ ‘ਆਤਮ’ ਦੇ ਅਰਥ ਲਿਖੇ ਹਨ:- ਆਤਮ=1 …, 2 ਜੀਵਾਤਮਾ; 3 ਅੰਤਹਕਰਣ, ਮਨ; 4 ਆਪਣਾ ਆਪ, ਦੇਹ, ਸਰੀਰ…। ਅਤੇ ਨਾਲ ਹੀ ਭਾਈ ਸਾਹਿਬ ਨੇ ਉਦਾਹਰਣ ਦਿੱਤੀ ਹੈ “ਆਤਮ ਮਹਿ ਰਾਮੁ ਰਾਮ ਮਹਿ ਆਤਮੁ ਚੀਨਸਿ ਗੁਰ ਬੀਚਾਰਾ॥” (1153)। ਸੋ ਭਾਈ ਸਾਹਿਬ ਮੁਤਾਬਕ ਵੀ ‘ਆਤਮ’ ਦਾ ਅਰਥ ਹੈ ‘ਜੀਵਾਤਮਾ’। ਅਤੇ ‘ਜੀਵਾਤਮਾ’ ਦਾ ਅਰਥ ਭਾਈ ਸਾਹਿਬ ਨੇ ਲਿਖਿਆ ਹੈ- “ਦੇਹ ਨੂੰ ਚੇਤਨ ਸੱਤਾ ਦੇਣ ਵਾਲਾ ਆਤਮਾ, ਰੂਹ”।

ਫੁਰਮਾਨ ਹੈ-

“ਸਾਢੇ ਤ੍ਰੈ ਮਣ ਦੇਹੁਰੀ ਚਲੈ ਪਾਣੀ ਅੰਨਿ॥ ਆਇਆ ਬੰਦਾ ਦੁਨੀ ਵਿਚਿ ਵਤਿ ਆਸੂਣੀ ਬੰਨ੍ਹਿ॥ ਮਉਤ ਜਾ ਆਵਸੀ ਸਭ ਦਰਵਾਜੇ ਭੰਨਿ॥ ਤਿਨ੍ਹਾ ਪਿਆਰਿਆ ਭਾਈਆਂ ਅਗੈ ਦਿਤਾ ਬੰਨ੍ਹਿ॥ ਵੇਖਹੁ ਬੰਦਾ ਚਲਿਆ ਚਹੁ ਜਣਿਆ ਦੈ ਕੰਨ੍ਹਿ॥ ਫਰੀਦਾ ਅਮਲ ਜਿ ਕੀਤੇ ਦੁਨੀ ਵਿਚਿ ਦਰਗਹ ਆਏ ਕੰਮਿ॥” (1383)

ਮੌਤ ਆਉਣ ਤੇ ਸਰੀਰ ਤਾਂ ਪਿੱਛੇ ਰਹਿ ਗਿਆ ‘ਬੰਦਾ ਜਾਣੀ ਕਿ, ਬੰਦੇ ਦਾ ‘ਸਵੈ’, ਬੰਦੇ ਦਾ ਆਪਾ ਅੱਗੇ ਚੱਲਿਆ। ਅਤੇ ਇੱਥੇ ਦੁਨੀਆਂ ਵਿੱਚ ਜਿਸ ਤਰ੍ਹਾਂ ਦੇ ਕਰਮ ਕੀਤੇ ਉਸ ਤਰ੍ਹਾ ਦਾ ਅਗੇ ਫਲ਼ ਇਸ ਬੰਦੇ, ਬੰਦੇ ਦੇ ਆਪੇ ਜਾਂ ਸਵੈ ਨੂੰ ਮਿਲੇਗਾ।

ਇਕਬਾਲ ਸਿੰਘ ਜੀ ਲਿਖਦੇ ਹਨ-

“ਆਤਮਾ ਨੂੰ ਰੂਹ ਦੇ ਤੌਰ ਤੇ ਲੈਂਦੇ ਹੋਏ ਇਸ ਨੂੰ ਇਸਤ੍ਰੀਲਿੰਗ ਦੇ ਤੌਰ ਤੇ ਹੀ ਕਿਆਸਿਆ ਜਾਂਦਾ ਹੈ ਪਰੰਤੂ ਸਮੂਚੀ ਗੁਰਬਾਣੀ ਵਿੱਚ ‘ਆਤਮ’ ਅਤੇ ਆਤਮਾ’ ਦੋਵੇਂ ਸ਼ਬਦ-ਰੂਪ ਮਨੁੱਖ ਅਤੇ ਪ੍ਰਭੂ ਦੇ ਸਵੈ ਦੇ ਤੌਰ ਤੇ ਕਿਆਸੇ ਗਏ ਹੋਣ ਕਰਕੇ ਪੁਲਿੰਗਵਾਚੀ ਸ਼ਬਦਾਂ ਦੇ ਤੌਰ ਤੇ ਵਰਤੇ ਗਏ ਹਨ।

…ਅਜੇਹੇ ਵਿਦਵਾਨਾਂ ਨੇ ਕੁੱਝ ਅਜਿਹੇ ਸ਼ਬਦ-ਰੂਪ ਘੜ ਰੱਖੇ ਹਨ ਜੋ ਗੁਰਬਾਣੀ ਵਿੱਚ ਵਰਤੇ ਹੋਏ

‘ਆਤਮ, ਜਾਂ ਆਤਮਾ ਦੇ ਵਿਕਲਪ ਦੇ ਤੌਰ ਤੇ ਵਰਤੇ ਜਾਣ ਤੇ ਆਤਮ/ਆਤਮਾ ਦੇ ਰੂਹ ਹੋਣ ਦਾ ਭੁਲੇਖਾ ਹੀ ਪਾਉਂਦੇ ਹਨ। ਅਜਿਹੇ ਸ਼ਬਦ ਰੂਪਾਂ ਵਿੱਚੋਂ ਹਨ ‘ਜੀਵਾਤਮਾ, ਅੰਤਰਾਤਮਾ, ਹੰਸ, ਅਤੇ ਜੋਤ’ ; ਭਾਵ ਉਹ ਵਿਚਾਰਵਾਨ ਗੁਰਬਾਣੀ ਵਿੱਚ ਵਰਤੇ ਹੋਏ ਆਤਮ, ਆਤਮਾ, ਨੂੰ ਸਿੱਧੇ ਤੌਰ ਤੇ ਸਵੈ ਜਾਂ ਆਪਾ ਕਹਿਣ ਦੀ ਬਜਾਇ ਜੀਵਾਤਮਾ, ਅੰਤਰਾਤਮਾ, ਹੰਸ, ਜੋਤ ਕਹਿ ਦਿੰਦੇ ਹਨ ਅਤੇ ਨਾਲ ਹੀ ਪ੍ਰਭੂ ਲਈ ‘ਪਰਮਾਤਮਾ ਸ਼ਬਦ ਦਾ ਵੀ ਪਰਯੋਗ ਕਰਦੇ ਰਹਿੰਦੇ ਹਨ। … ਉੱਧਰ ਗੁਰਬਾਣੀ ਵਿੱਚ ਆਉਂਦੇ ਸ਼ਬਦ-ਰੂਪਾਂ ‘ਹੰਸ’ ਅਤੇ ‘ਜੋਤ’ ਦੀ ਵਰਤੋਂ ‘ਜੀਵਨ ਪ੍ਰਵਾਹ ਦੇ ਤੌਰ ਤੇ ਕੀਤੀ ਗਈ ਹੈ, ਰੂਹ ਦੇ ਪ੍ਰਤੀਕ ਦੇ ਤੌਰ ਤੇ ਨਹੀਂ ਜਿਵੇਂ:

ਹੰਸ ਚੱਲਸੀ ਡੁਮਣਾ ਅਹਿ ਤਨੁ ਢੇਰੀ ਥੀਸੀ॥ (794)

ਸਭ ਮਹਿ ਜੋਤਿ ਜੋਤਿ ਹੈ ਸੋਈ॥ (13)

ਦੋਹਾਂ ਥਾਵਾਂ ਤੇ ਪਰਾਤਮ ਦਾ ਅਰਥ ਪ੍ਰਭੂ–ਪਰਮੇਸ਼ਵਰ ਦੇ ‘ਵਡੇਰਾ ਸਵੈ’ ਹੋਂਦ ਤੋਂ ਹੈ।

ਵਿਚਾਰ-

ਗੁਰਬਾਣੀ ਦਾ ਫੁਰਮਾਨ ਹੈ ਕਿ ਉਹ ਪ੍ਰਭੂ ਨਾ ਪੁਰਖ ਹੈ ਨਾ ਨਾਰੀ:

“ਨਾਰਿ ਨ ਪੁਰਖ ਕਹਹੁ ਕੋਊ ਕੈਸੇ॥” (685)

“ਨਾਰਿ ਨ ਪੁਰਖੁ ਨ ਪੰਖਣੂ ਸਾਚਉ ਚਤੁਰੁ ਸਰੂਪ॥” (1010)

ਪਰ ਫੇਰ ਵੀ ਉਸ ਨੂੰ ਹਰ ਥਾਂ ਪੁਰਸ਼ ਕਰ ਕੇ ਹੀ ਬਿਆਨਿਆ ਗਿਆ ਹੈ।

ਆਤਮਾ ਇਸਤ੍ਰੀਲਿੰਗ ਜਾਂ ਪੁਲਿੰਗ ਨਹੀਂ ਹੈ। ਇਸ ਨੂੰ ਪੁਲਿੰਗ ਵੀ ਅਤੇ ਇਸਤ੍ਰੀਲਿੰਗ ਦੋਨਾਂ ਰੂਪਾਂ ਵਿੱਚ ਹੀ ਬਿਆਨਿਆ ਗਿਆ ਹੈ। ਅਤੇ ਰੂਹ ਦੇ ਅਰਥਾਂ ਵਿੱਚ ਲਿਖਿਆ ਗਿਆ ਹੈ। ਅਤੇ ਗੁਰਬਾਣੀ ਵਿੱਚ ਜਦੋਂ ‘ਸਰੀਰ’ ਲਿਖਿਆ ਜਾਂਦਾ ਹੈ ਤਾਂ ਇਸ ਨੂੰ ਪੁਲਿੰਗ ਰੂਪ ਵਿੱਚ ਬਿਆਨਿਆ ਜਾਂਦਾ ਹੈ, ਅਤੇ ਜਦੋਂ ਕਾਇਆ ਕਰ ਕੇ ਲਿਖਿਆ ਜਾਂਦਾ ਹੈ ਤਾਂ ਇਹੀ ਸਰੀਰ ਇਸਤ੍ਰੀਲਿੰਗ ਕਰ ਕੇ ਬਿਆਨਿਆ ਜਾਂਦਾ ਹੈ।

“ਫਰੀਦਾ ਮੈ ਭੋਲਾਵਾ ਪਗ ਦਾ ਮਤੁ ਮੈਲੀ ਹੋਇ ਜਾਇ॥ ਗਹਿਲਾ ‘ਰੂਹੁ’ ਨ ਜਾਣਈ ਸਿਰੁ ਭੀ ਮਿਟੀ ਖਾਇ॥” (1379) ਇੱਥੇ; ਜੀਵਾਤਮਾ ਨੂੰ ਸਿੱਧਾ ਹੀ ‘ਰੂਹ’ ਕਿਹਾ ਗਿਆ ਹੈ। ਅਤੇ ਪੁਲਿੰਗ ਰੂਪ ਵਿੱਚ ਬਿਆਨ ਕੀਤਾ ਗਿਆ ਹੈ। ਜਦਕਿ ਆਮ ਤੌਰਤੇ ‘ਰੂਹ’ ਨੂੰ ਇਸਤ੍ਰੀਲਿੰਗ ਰੂਪ ਵਿੱਚ ਹੀ ਬਿਆਨਿਆ ਜਾਂਦਾ ਹੈ।

“ਫਰੀਦਾ ਮਹਲ ਨਿਸਖਣ ਰਹਿ ਗਏ ਵਾਸਾ ਆਇਆ ਤਲਿ॥ ਗੋਰਾਂ ਸੇ ਨਿਮਾਣੀਆ ਬਹਸਨਿ ਰੂਹਾਂ ਮਲਿ॥ ਆਖੀਂ ਸੇਖਾ ਬੰਦਗੀ ਚਲਣੁ ਅਜੁ ਕਿ ਕਲਿ॥” (1382-83) ਆਤਮਾ ਨੂੰ ਸਿੱਧਾ ਹੀ ‘ਰੂਹ’ ਲਿਖਿਆ ਗਿਆ ਹੈ।

ਹੰਸੁ ਚਲਿਆ ਤੂੰ ਪਿਛੈ ਰਹੀਏਹਿ ਛੁਟੜਿ ਹੋਈਅਹਿ ਨਾਰੀ॥” (155) ‘ਹੰਸ’ ਨੂੰ ‘ਆਤਮਾ/ ਰੂਹ’ ਦੇ ਅਰਥਾਂ ਵਿੱਚ ਬਿਆਨਿਆ ਗਿਆ ਹੈ।

“ਲਟ ਛਿਟਕਾਏ ਤਿਰੀਆ ਰੋਵੈ ‘ਹੰਸੁ’ ਇਕੇਲਾ ਜਾਈ॥” (478) ਇਕੇਲਾ ਜਾਈ ਰੂਹ, ਆਤਮਾ ਲਈ ਵਰਤਿਆ ਗਿਆ ਹੈ ‘ਜੀਵਨ ਪ੍ਰਵਾਹ’ ਲਈ ਨਹੀਂ।

“ਚਾਰਿ ਦਿਨ ਅਪਨੀ ਨਉਬਤ ਚਲੇ ਬਜਾਇ॥ ਇਤਨਕੁ ਖਟੀਆ ਗਠੀਆ ਮਟੀਆ ਸੰਗਿ ਨ ਕਛੁ ਲੈ ਜਾਇ॥ ਰਹਾਉ॥ ਦੇਹੁਰੀ ਬੈਠੀ ਮਿਹਰੀ ਰੋਵੈ ਦੁਆਰੈ ਲਉ ਸੰਗਿ ਮਾਇ॥ ਮਰਘਟ ਲਗਿ ਸਭੁ ਲੋਗੁ ਕੁਟੰਬੁ ਮਿਲਿ ਹੰਸੁ ਇਕੇਲਾ ਜਾਇ॥ ਵੈ ਸੁਤ ਵੈ ਬਿਤ ਪੁਰ ਪਾਟਨ ਬਹੁਰਿ ਨ ਦੇਖੈ ਆਇ॥ ਕਹਤੁ ਕਬੀਰੁ ਰਾਮੁ ਕੀ ਨ ਸਿਮਰਹੁ ਜਨਮੁ ਅਕਾਰਥੁ ਜਾਇ॥” ਇਕੇਲਾ ਜਾਇ; ਰੂਹ, ਆਤਮਾ ਲਈ ਵਰਤਿਆ ਗਿਆ ਹੈ ‘ਜੀਵਨ ਪ੍ਰਵਾਹ’ ਲਈ ਨਹੀਂ। (1124)

“ਕਾਇਆ ਹੰਸ ਪ੍ਰੀਤਿ ਬਹੁ ਧਾਰੀ॥ ਓਹੁ ਜੋਗੀ ਪੁਰਖੁ ਓਹ ਸੁੰਦਰ ਨਾਰੀ॥ ਅਹਨਿਸਿ ਭੋਗੈ ਚੋਜ ਬਿਨੋਦੀ ਉਠਿ ਚਲਤੈ ਮਤਾ ਨ ਕੀਨਾ ਹੇ॥” (1028) ਇੱਥੇ ਹੰਸ ਦੇ ਅਰਥ ਜੀਵਨ ਪ੍ਰਵਾਹ ਨਹੀਂ।

“ਪਾਰਬ੍ਰਹਮ ਪਰਮੇਸੁਰ ਮਾਧੋ ਪਰਮ ਹੰਸੁ ਲੇ ਸਿਧਾਨਾ॥” (480) ਪਦ ਅਰਥ- ਪਰਮ ਹੰਸ= ਪਰਮਾਤਮਾ। ਅਰਥ- (ਇਹ ਸਭ ਮਿਹਰ) ਉਸ ਪਾਰਬ੍ਰਹਮ ਪਰਮੇਸੁਰ ਮਾਧੋ ਪਰਮਹੰਸ (ਦੀ ਹੈ ਜਿਸ) ਨੇ ਮਨ ਦੇ ਇਹ ਸਾਰੇ ਮਾਇਕ ਸ਼ੋਰ ਨਾਸ ਕਰ ਦਿੱਤੇ ਹਨ। ਇੱਥੇ ਪਰਮ ਹੰਸ ਦੇ ਅਰਥ ‘ਪਰਮ-ਜੀਵਨ ਪ੍ਰਵਾਹ’ ਜਾਂ ‘ਪ੍ਰਭੂ ਜੀਵਨ ਪ੍ਰਵਾਹ’ ਨਹੀਂ ਕੀਤੇ ਜਾ ਸਕਦੇ।

“ਏਕ ਕ੍ਰਿਸਨੰ ਸਰਬ ਦੇਵਾ ਦੇਵ ਦੇਵਾ ਤ ਆਤਮਾਆਤਮਾ ਵਾਸੁਦੇਵਸ੍ਹਿ ਜੇ ਕੋ ਜਾਣੈ ਭੇਉ॥ ਨਾਨਕ ਤਾ ਕਾ ਦਾਸੁ ਹੈ ਸੋਈ ਨਿਰੰਜਨ ਦੇਉ॥” ਅਰਥ- ਇੱਕ ਪਰਮਾਤਮਾ ਹੀ ਸਾਰੇ ਦੇਵਤਿਆਂ ਦਾ ਆਤਮਾ ਹੈ, ਦੇਵਤਿਆਂ ਦੇ ਦੇਵਤਿਆਂ ਦਾ ਆਤਮਾ ਹੈ। ਜੋ ਮਨੁੱਖ ਪ੍ਰਭੂ ਦੇ ਆਤਮਾ ਦਾ ਭੇਦ ਜਾਣ ਲੈਂਦਾ ਹੈ, ਨਾਨਕ ਉਸ ਮਨੁੱਖ ਦਾ ਦਾਸ ਹੈ। ਉਹ ਮਨੁੱਖ ਪਰਮਾਤਮਾ ਦਾ ਰੂਪ ਹੈ।

ਇਕਬਾਲ ਸਿੰਘ ਜੀ ਨੇ ਉੱਪਰ ਜੋ ਦੋ ਉਦਾਹਰਣਾਂ ਪੇਸ਼ ਕੀਤੀਆਂ ਹਨ। ਪਹਿਲੀ ਤੁਕ ਵਿੱਚ ਲਫਜ਼ ਹਨ ‘ਹੰਸ’ `ਚਲਸੀ’ ‘ਡੁੰਮਣਾ’। ਭਾਈ ਕਾਨ੍ਹ ਸਿੰਘ ਨਾਭਾ ਨੇ ‘ਡੁੰਮਣਾ’ ਦੇ ਅਰਥ ਲਿਖੇ ਹਨ “ਡੁੰਮਣਾ- ਦੋ ਮਨਾ, ਦੁਚਿੱਤਾ, ਦੁਬਿਧਾ ਵਾਲੀ, ਦੁਚਿਤਾ ਸਹਿਤ “ਹੰਸੁ ਚਲਸੀ ਡੁੰਮਣਾ” ਹੰਸ ਤੋਂ ਭਾਵ ‘ਜੀਵਾਤਮਾ’ ਹੈ”।

ਇੱਥੇ ਧਿਆਨ ਦੇਣ ਦੀ ਜ਼ਰੂਰਤ ਹੈ ਕਿ ਸਰੀਰ ਤਾਂ ਮਿੱਟੀ ਦੀ ਢੇਰੀ ਹੋ ਗਿਆ ਤਾਂ ਬਾਕੀ ਕਿਹੜਾ ਸਵੈ ਰਹਿ ਗਿਆ ਜਿਹੜਾ `ਚੱਲਸੀ’ ? ਅਤੇ ਡੁੰਮਣਾ/ ਦੁਚਿੱਤਾ ਦਾ ਕੀ ਮਤਲਬ ਬਣਦਾ ਹੈ? ਜਦਕਿ ਜੀਵਾਤਮਾ ਲਈ ਡੁੰਮਣਾ ਤਾਂ ਇਸ ਲਈ ਬਣਦਾ ਹੈ ਕਿ ਜੀਵਾਤਮਾ ਸਰੀਰ ਨੂੰ ਛੱਡ ਕੇ ਜਾਣਾ ਨਹੀਂ ਚਾਹੁੰਦੀ ਪਰ ਜਾਣਾ ਤਾਂ ਪੈਣਾ ਹੀ ਹੈ।

ਇਕਬਾਲ ਸਿੰਘ ਜੀ ਲਿਖਦੇ ਹਨ-

“ਗੁਰਬਾਣੀ ਦਾ ਆਪਣਾ ਸਿਧਾਂਤ ਭਾਵੇਂ ਅਦ੍ਵੈਤ ਵਾਲਾ ਹੈ ਪਰੰਤੂ ਗੁਰਬਾਣੀ ਦਾ ਇਹ ਸਿਧਾਂਤ ਹਿੰਦੂ ਮੱਤ ਦੇ ਅਦ੍ਵੈਤ ਦੇ ਸਿਧਾਂਤ ਨਾਲੋਂ ਮੂਲੋਂ ਹੀ ਭਿੰਨ ਹੈ। ਅਜਿਹਾ ਦੋ ਕਾਰਣਾਂ ਕਰਕੇ; ਇੱਕ ਤਾਂ ਗੁਰਬਾਣੀ ਵਿੱਚ ‘ਆਤਮਾ’ ਨੂੰ ਰੂਹ ਦੇ ਤੌਰ ਤੇ ਮਾਨਤਾ ਨਾ ਦਿੱਤੀ ਹੋਣ ਕਰਕੇ ਅਤੇ ਦੂਸਰਾ ਗੁਰਬਾਣੀ ਵਿੱਚ ਰੱਬ ਦੀ ਹੋਂਦ ਨੂੰ ‘ਪਰਮ ਅਤਮਾ’ ਦੇ ਤੌਰ ਤੇ ਨਾ ਕਿਆਸਿਆ ਗਿਆ ਹੋਣ ਕਰਕੇ। ਗੁਰਬਾਣੀ ਦਾ ਅਦਵੈਤ ਦਾ ਸਿਧਾਂਤ ਆਪਣੀ ਕਿਸਮ ਦਾ ਹੈ ਅਤੇ ਇਹ ਇਸ ਤਰ੍ਹਾਂ ਹੈ: ਮਨੁੱਖ ਦੇ ਆਪੇ ਨੂੰ ਵਡੇਰੇ-ਆਪੇ ਭਾਵ ਪ੍ਰਭੂ-ਪਰਮੇਸ਼ਵਰ ਦੇ ਇੱਕ ਅੰਸ਼ ਦੇ ਤੌਰ ਤੇ ਕਿਆਸਣਾ

ਵਿਚਾਰ-

ਜਿਸ ਤਰ੍ਹਾਂ ਕਿ ਉੱਪਰ ਉਦਾਹਰਣਾਂ ਪੇਸ਼ ਕਰਕੇ ਦੱਸਿਆ ਜਾ ਚੁੱਕਾ ਹੈ ਕਿ- ਆਤਮ, ਆਤਮਾ, ਆਦਿ ਲਫਜ਼ ਸਮਾਨਾਰਥਕ ਹੀ ਹਨ ਅਤੇ ਰੂਹ ਦੇ ਅਰਥਾਂ ਵਿੱਚ ਹੀ ਆਏ ਹਨ। ਸੰਸਕ੍ਰਿਤ-ਹਿੰਦੀ ਕੋਸ਼ ਵਿੱਚ ਵੀ ‘ਆਤਮ˜’ ਦਾ ਅਰਥ ‘ਆਤਮਾ’ ਲਿਖਿਆ ਹੈ ਅਤੇ ‘ਆਤਮਾ’ ਦੇ ਵਖਰੇ ਕੋਈ ਅਰਥ ਨਹੀਂ ਲਿਖੇ ਹੋਏ। ਸੋ ਆਤਮ, ਆਤਮਾ, ਸਵੈ ਸਭ ਦਾ ਇਕੋ ਹੀ ਅਰਥ ਹੈ।

ਗੁਰਬਾਣੀ ਵਿੱਚ ‘ਆਤਮਾ ਲਈ ਲਫਜ਼ ‘ਪ੍ਰਾਤਮਾ’ ਵੀ ਆਇਆ ਹੈ- “ਪ੍ਰਾਤਮਾ ਪਾਰਬ੍ਰਹਮ ਕਾ ਰੂਪੁ॥” (868) ‘ਪ੍ਰਾਤਮਾ’ ਅਰਥਾਤ ਆਤਮਾ, ਪਾਰਬ੍ਰਹਮ ਦਾ ਹੀ ਰੂਪ ਹੈ।

ਇਸੇ ਤਰ੍ਹਾਂ ਪਰਮਾਤਮਾ ਲਈ ਲਫਜ਼ ‘ਪਰਾਤਮਾ ਅਤੇ ਪਰਮਾਤਮ ਆਇਆ ਹੈ। ਜੋ ਕਿ ਆਤਮਾ ਤੋਂ ਪਰਮ+ਆਤਮ ਦੇ ਅਰਥਾਂ ਵਿੱਚ ਹੀ ਹੈ।

ਅਦ੍ਵੈਤ ਸਿਧਾਂਤ ਬਾਰੇ ਇਕਬਾਲ ਸਿੰਘ ਜੀ ਲਿਖਦੇ ਹਨ-ਗੁਰਬਾਣੀ ਦਾ ‘ਅਦਵੈਤ’ ਦਾ ਸਿਧਾਂਤ ਆਪਣੀ ਕਿਸਮ ਦਾ ਹੈ। ਅਤੇ ਇਸ ਤਰ੍ਹਾਂ ਹੈ: ਮਨੁੱਖ ਦੇ ਆਪੇ ਨੂੰ ਵਡੇਰੇ ਭਾਵ ਪ੍ਰਭੂ ਪਰਮੇਸ਼ਵਰ ਦੇ ਇੱਕ ਅੰਸ਼ ਦੇ ਤੌਰ ਤੇ ਕਿਆਸਣਾ”।

ਵਿਚਾਰ-

ਸਿਧਾਂਤ ਤਾਂ ਸਿਧਾਂਤ ਹੀ ਹੁੰਦਾ ਹੈ। ਕਿਸੇ ਸਿਧਾਂਤ ਨੂੰ ਕੋਈ ਕਿਸ ਰੂਪ ਵਿੱਚ ਮੰਨਦਾ ਹੈ ਜਾਂ ਨਹੀਂ ਵੱਖਰੀ ਗੱਲ ਹੈ। ਇਹ ਨਹੀਂ ਕਿ ਇਕਬਾਲ ਸਿੰਘ ਜੀ ਦੇ ਕਹਿਣ ਤੇ ਸਿਧਾਂਤ ਹੀ ਬਦਲ ਜਾਏਗਾ।

ਗੁਰਮਤਿ ਮਨੁੱਖ ਦੇ ਆਪੇ ਨੂੰ ਵਡੇਰੇ ਭਾਵ ਪ੍ਰਭੂ ਪਰਮੇਸ਼ਵਰ ਦੇ ਇੱਕ ਅੰਸ਼ ਦੇ ਤੌਰ ਤੇ ਕਿਆਸਦੀ ਹੈ ਜਾਂ ਨਹੀਂ, ਇਹ ਵੱਖਰੀ ਗੱਲ ਹੈ, ਪਰ ਇਹ ‘ਅਦ੍ਵੈਤ’ ਸਿਧਾਂਤ ਨਹੀਂ ਹੈ।

‘ਅਦ੍ਵੈਤ’ ਦੇ ਅਖਰੀ ਅਰਥ ਹਨ ਇੱਕ ਤੋਂ ਬਿਨਾ ਕਿਸੇ ਦੂਸਰੇ ਦੀ ਹੋਂਦ ਨੂੰ ਨਾ ਮੰਨਣਾ। ‘ਅਦ੍ਵੈਤ’ ਸਿਧਾਂਤ ਇਸ ਤਰ੍ਹਾਂ ਹੈ- ‘ਪ੍ਰਭੂ ਤੋਂ ਬਿਨਾ ਪ੍ਰਕਿਰਤੀ ਜਾਂ ਜੀਵ ਆਦਿ ਕਿਸੇ ਨੂੰ ਵੀ ਅਨਾਦੀ ਨਾ ਮੰਨਣਾ। ਅਤੇ ਗੁਰਮਤਿ ਦਾ ‘ਅਦ੍ਵੈਤ’ ਸਿਧਾਂਤ ਵੀ ਇਸੇ ਤਰ੍ਹਾਂ ਹੀ ਹੈ ਕਿ ਸਿਰਫ ਪਰਮਾਤਮਾ ਹੀ ਅਨਾਦੀ ਹੈ, ਪ੍ਰਕਿਰਤੀ ਅਤੇ ਜੀਵ ਉਸ ਨੇ ਹੀ ‘ਸੁੰਨ, ਸ਼ੂਨÏ’ ਆਪਣੇ ਆਪ ਤੋਂ ਪੈਦਾ ਕੀਤੇ ਹਨ। ਜਦੋਂ ਪ੍ਰਕਿਰਤੀ ਅਤੇ ਜੀਵ ਕੁੱਝ ਵੀ ਨਹੀਂ ਸੀ, ਪਤਮਾਤਮਾ ਉਸ ਵਕਤ ਵੀ ਸੀ। ਪਰ ਕਿਉਂਕਿ ਜੇ ਇਕਬਾਲ ਸਿੰਘ ਜੀ ‘ਅਦ੍ਵੈਤ’ ਦੇ ਸਹੀ ਸਿਧਾਂਤ ਦੀ ਗੱਲ ਕਰਦੇ ਹਨ ਤਾਂ ਉਨ੍ਹਾਂਨੂੰ ਇਹ ਵੀ ਸਵਿਕਾਰਨਾ ਪਏਗਾ ਕਿ ਪ੍ਰਕਿਰਤੀ ਅਤੇ ਜੀਵ ਨਿਰਾਕਾਰ ਪ੍ਰਭੂ ਤੋਂ ਪੈਦਾ ਹੋਏ? ਪਰ ਇਕਬਾਲ ਸਿੰਘ ਜੀ ਤਾਂ ਪਰਾ-ਭੌਤਿਕਤਾ ਨੂੰ ਮੰਨਦੇ ਨਹੀਂ, ਤਾਂ ਇਸ ਗੱਲ ਦਾ ਜਵਾਬ ਕਿਸ ਤਰ੍ਹਾਂ ਦੇਣਗੇ ਕਿ ਸੰਸਾਰ ਰਚਨਾ ਪਰਾ-ਭੌਤਿਕ ਤਰੀਕੇ ਨਾਲ ਕਿਸ ਤਰ੍ਹਾਂ ਹੋਂਦ ਵਿੱਚ ਆਈ? ਸੋ ਇਕਬਾਲ ਸਿੰਘ ਜੀ ਨੇ ‘ਅਦ੍ਵੈਤ’ ਸਿਧਾਂਤ ਦੇ ਅਰਥ ਹੀ ਬਦਲ ਦਿੱਤੇ। ਜੇ ਇਕਬਾਲ ਸਿੰਘ ਜੀ ਦੀ ਗੱਲ ਮੰਨ ਵੀ ਲਈਏ ਕਿ ਉਨ੍ਹਾਂਨੇ ਜੋ ਸਿਧਾਂਤ ਪੇਸ਼ ਕੀਤਾ ਹੈ, ਇਸੇ ਤਰ੍ਹਾਂ ਹੀ ਹੈ, ਤਾਂ ਸਵਾਲ ਤਾਂ ਫੇਰ ਵੀ ਉਸੇ ਤਰ੍ਹਾਂ ਹੀ ਰਿਹਾ ਕਿ ਜੇ ਪਰਾਭੌਤਿਕ ਕੁੱਝ ਨਹੀਂ ਵਾਪਰਦਾ ਤਾਂ ਪ੍ਰਕਿਰਤੀ ਅਤੇ ਜੀਵ ਕਿਸ ਤਰ੍ਹਾਂ ਹੋਂਦ ਵਿੱਚ ਆ ਗਏ? ਕੀ ਗੁਰੂ ਸਾਹਿਬ ਨੇ ਇਸ ਅਹਮ ਸਵਾਲ ਬਾਰੇ ਆਪਣੇ ਵਿਚਾਰ ਦਿੱਤੇ ਬਿਨਾ ਹੀ ਦੂਸਰੇ ਮੱਤ ਵਾਲਿਆਂ ਦੇ ਸਿਧਾਂਤ ਦਾ ਖੰਡਣ ਕੀਤਾ ਹੈ? ਹੁਣ ਜੇ ਇਕਬਾਲ ਸਿੰਘ ਜੀ ਸਵਿਕਾਰਦੇ ਹਨ ਕਿ ਪ੍ਰਕਿਰਤੀ ਅਤੇ ਜੀਵ ਪਰਮਾਤਮਾ ਨੇ ਆਪਣੇ ਆਪ ਤੋਂ ਪੈਦਾ ਕੀਤੇ ਹਨ। ਪਰਾਭੌਤਿਕ ਤਰੀਕੇ ਨਾਲ ਹੋਂਦ ਵਿੱਚ ਆਏ ਹਨ ਤਾਂ ਉਹ ਆਪਣੀ ਇਸ ਲਿਖਤ ਦਾ ਕੀ ਕਰਨਗੇ- “ਉਨ੍ਹੀਂਵੀਂ ਸਦੀ ਤਕ ਦੇ ਸਿੱਖ ਵਿਦਵਾਨਾਂ (ਪ੍ਰੋ: ਗੁਰਮੁਖ ਸਿੰਘ, ਗਿਆਨੀ ਦਿੱਤ ਸਿੰਘ ਅਤੇ ਭਾਈ ਕਾਨ੍ਹ ਸਿੰਘ ਨਾਭਾ ਵਰਗਿਆਂ ਨੂੰ ਛੱਡ ਕੇ) ਦਾ ਰੁਝਾਨ ਇਸ ਪਾਸੇ ਹੀ ਰਿਹਾ ਹੈ ਕਿ …. ਗੁਰਬਾਣੀ ਨੂੰ ਪਰਾ ਭੌਤਿਕ ਰੰਗਤ ਦੇ ਦਿੱਤੀ ਜਾਵੇ”।

‘ਦ੍ਵੈਤ’ ਸਿਧਾਂਤ ਦੀ ਵੀ ਵਿਆਖਿਆ ਇਕਬਾਲ ਸਿੰਘ ਜੀ ਨੇ ਵੱਖਰੀ ਹੀ ਪੇਸ਼ ਕੀਤੀ ਹੈ। ਲਿਖਦੇ ਹਨ- “ਦਵੈਤ ਵਾਲੇ ਪਾਸੇ ਪ੍ਰਭੂ ਦੀ ਸ਼ਕਸੀ ਹੋਂਦ ਨੂੰ ਮਾਨਤਾ ਹੈ, ਪ੍ਰੰਤੂ ਇਕਹਰੇ ਰੂਪ ਵਿੱਚ ਨਹੀਂ। ਇੱਥੇ ਪ੍ਰਭੂ ਨੂੰ ਤਿੰਨ ਦੇਵਤਿਆਂ—ਬ੍ਰਹਮਾ ਵਿਸ਼ਨੂੰ ਅਤੇ ਮਹੇਸ਼ ਦੇ ਸੁਮੇਲ ਦੇ ਤੌਰ ਤੇ ਕਿਆਸਿਆ ਜਾਂਦਾ ਹੈ …”। ਇਸ ਤੋਂ ਅੱਗੇ ਇਕਬਾਲ ਸਿੰਘ ਜੀ ਨੇ ਦੇਵੀ ਦੇਵਤਿਆਂ ਦੀਆਂ ਗੱਲਾਂ ਦਾ ਜ਼ਿਕਰ ਕੀਤਾ ਹੈ। ਪਰ ਇਸ ਤੋਂ ਅੱਗੇ ਉਨ੍ਹਾਂਨੇ ਉਸੇ ‘ਦ੍ਵੈਤਵਾਦ’ ਦੀ ਵਿਆਖਿਆ ਦੀ ਲੜੀ ਵਿੱਚ ਹੀ ਗੁਰਮਤਿ ਸਿਧਾਂਤ ਦੀਆਂ ਕੁੱਝ ਗੱਲਾਂ ਅਤੇ ਹਿੰਦੂ ਧਰਮ ਦੀਆਂ ਕੁੱਝ ਗੱਲਾਂ ਨੂੰ ਰਲ-ਗੱਡ ਕਰਕੇ, ਹਿੰਦੂ ਧਰਮ ਦੀ ਫਲੌਸਫੀ ਨਾਮ ਦਿੱਤਾ ਹੈ ਅਤੇ ਲਿਖਦੇ ਹਨ- “ਹਿੰਦੂ ਮੱਤ ਦੀ ‘ਦਵੈਤ’ ਵਾਲੀ ਧਾਰਨਾ ਅਨੁਸਾਰ- ਜੇਕਰ ਮਨੁੱਖ ਵਿਕਾਰਾਂ ਦੇ ਵੱਸ ਪੈ ਕੇ ਆਪਣੇ ਜੀਵਨ ਵਿੱਚ ਬੁਰੇ ਕੰਮ ਕਰਦਾ ਹੈ ਤਾਂ ਇਸ ਦੀ ਸਜ਼ਾ ਭੁਗਤਣ ਹਿਤ ਉਸ ਦਾ ਪੁਨਰ-ਜਨਮ ਹੁੰਦਾ ਹੈ ਜਿਸ ਵਿੱਚ ਉਸ ਨੂੰ ਸੰਸਾਰਕ ਜੀਵਨ ਦੇ ਦੁੱਖ ਫਿਰ ਤੋਂ ਭੋਗਣੇ ਪੈਂਦੇ ਹਨ (ਭਾਵ ਆਤਮਾ ਨਵੇਂ ਸਰੀਰ ਵਿੱਚ ਪਰਗਟ ਹੋ ਜਾਂਦੀ ਹੈ) ਜੇ ਕਰ ਮਨੁੱਖ ਚੰਗੇ ਕੰਮ ਅਤੇ ਦਾਨ ਪੁੰਨ ਕਰ ਕੇ ਪਿਛਲੇ ਪਾਪ ਧੋ ਲਵੇ ਅਤੇ ਮਿਲੇ ਹੋਏ ਜਨਮ ਨੂੰ ਸਫਲਾ ਕਰ ਲਵੇ ਤਾਂ ਮਰਨ ਉਪਰੰਤ ਆਤਮਾ ਪ੍ਰਭੂ ਵਿੱਚ ਵਿਲੀਨ ਹੋ ਜਾਂਦੀ ਹੈ ਅਤੇ ਮਨੁੱਖ ਨੂੰ ਮੁਕਤੀ ਪਰਾਪਤ ਹੋ ਜਾਂਦੀ ਹੈ। ਭਾਵ ਉਹ ਜੰਮਣ-ਮਰਨ ਦੀ ਪ੍ਰੀਕਿਰਿਆ ਤੋਂ ਆਜ਼ਾਦ ਹੋ ਜਾਂਦਾ ਹੈ। ਮਨੁੱਖੀ ਜਾਮੇ ਵਿੱਚ ਕੀਤੀ ਕਠਿਨ ਤਪੱਸਿਆ ਅਤੇ ਸੱਚੀ ਪ੍ਰਭੂ-ਭਗਤੀ ਰਾਹੀਂ ਮਰਨ ਬਾਦ ਸਵਰਗ ਦੀ ਪਰਾਪਤੀ ਵੀ ਹੋ ਸਕਦੀ ਹੈ। ਅਤੇ ਮਨੁੱਖੀ ਜੀਵਨ ਵਿੱਚ ਕੀਤੇ ਪਾਪਾਂ ਦੇ ਆਧਾਰ ਤੇ ਨਰਕ ਵੀ ਭੋਗਣੇ ਪੈ ਸਕਦੇ ਹਨ”।

ਇਕਬਾਲ ਸਿੰਘ ਜੀ ਨੇ ਗੁਰਮਤਿ ਫਲੌਸਫੀ ਅਤੇ ਹਿੰਦੂ ਧਰਮ ਦੀ ਫਲੌਸਫੀ ਰਲਗੱਡ ਕਰਕੇ ਪੇਸ਼ ਕਰ ਦਿੱਤੀ ਹੈ। ਇਸ ਉੱਪਰਲੇ ਪਹਰੇ ਵਿੱਚ ਲਾਲ ਰੰਗ ਵਿੱਚ ਗੁਰਮਤਿ ਫਲੌਸਫੀ ਅਤੇ ਨੀਲੇ ਰੰਗ ਵਿੱਚ ਹਿੰਦੂ ਫਲੌਸਫੀ ਦੇ ਸਿਧਾਂਤ ਵੱਖ ਵੱਖ ਕਰਕੇ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। (ਪਰ ਕਿਸੇ ਵਿਚਾਰ ਵਟਾਂਦਰੇ ਦੌਰਾਨ ਲਾਲ ਅਤੇ ਨੀਲੇ ਰੰਗ ਦੀ ਹੂ ਬ ਹੂ ਲਿਖਤ ਪੇਸ਼ ਕਰਕੇ ਸਵਾਲ ਨਾ ਕੀਤੇ ਜਾਣ। ਕਿਉਂਕਿ ਇੱਥੇ ਇਕਬਾਲ ਸਿੰਘ ਜੀ ਦੀ ਲਿਖਤ ਨੂੰ ਹੀ ਵੱਖ ਵੱਖ ਰੰਗਾਂ ਵਿੱਚ ਦਰਸਾਇਆ ਗਿਆ ਹੈ। ਜਰੂਰਤ ਪੈਣ ਤੇ ਗੁਰਮਤਿ ਅਤੇ ਹਿੰਦੂ ਮੱਤ ਦੇ ਫਰਕ ਬਾਰੇ ਵੱਖਰੇ ਵਿਚਾਰ ਦਿੱਤੇ ਜਾ ਸਕਦੇ ਹਨ)

ਅਸਲ ਵਿੱਚ ਦਵੈਤ ( ‘ਦ੍ਵੈਤ’ ) ਸਿਧਾਂਤ:- (ਮਹਾਨ ਕੋਸ਼) - “ਦ੍ਵੈਤ-ਬ੍ਰਹਮ ਤੋਂ ਭਿੰਨ ਹੋਰ ਵਸਤੂ ਦੇ ਮੰਨਣ ਦਾ ਭਾਵ, ਬ੍ਰਹਮ ਅਤੇ ਜੀਵ ਨੂੰ ਜੁਦਾ ਜੁਦਾ ਮੰਨਣ ਦਾ ਭਾਵ”।

“ਦ੍ਵੈਤਵਾਦ- ਉਹ ਸਿਧਾਂਤ ਜਿਸ ਕਰਕੇ ਜੀਵ ਬ੍ਰਹਮ ਜੁਦੇ ਮੰਨੀਏ, ਵੇਦਾਂਤ ਸ਼ਾਸਤ੍ਰ ਤੋਂ ਬਿਨਾ ਬਾਕੀ ਸਾਰੇ ਦਰਸ਼ਨ ਦ੍ਵੈਤਵਾਦੀ ਹਨ; 2 ਬ੍ਰਹਮ ਦੇ ਮੁਕਾਬਲੇ ਕਿਸੇ ਹੋਰ ਵਸਤੂ ਦੇ ਮੰਨਣ ਦਾ ਮੱਤ”।

ਇਸ ਤਰ੍ਹਾਂ ਇਕਬਾਲ ਸਿੰਘ ਜੀ ਨੇ ਜੋ ‘ਦ੍ਵੈਤ’ ਸਿਧਾਂਤ ਦੱਸਿਆ ਹੈ ਉਹ ਬਿਲਕੁਲ ਵੀ ‘ਦ੍ਵੈਤ’ ਸਿਧਾਂਤ ਨਹੀਂ ਹੈ। ਗੁਰਮਤਿ ਦੇ ਸਿਧਾਂਤ ਨੂੰ ਆਪਣੀ ਹੀ ਮਰਜ਼ੀ ਅਨੁਸਾਰ ਪੇਸ਼ ਕਰਨ ਲਈ ਸਿਧਾਂਤ ਦੀ ਵਿਆਖਿਆ ਹੀ ਬਦਲ ਦਿੱਤੀ ਗਈ ਹੈ।

ਹਿੰਦੂ ਧਰਮ ਵਿੱਚ ਵੀ ‘ਦ੍ਵੈਤ’ ‘ਅਦ੍ਵੈਤ’ ਸੰਬੰਧੀ ਵੱਖ ਵੱਖ ਧਰਮ ਗ੍ਰੰਥਾਂ ਅਨੁਸਾਰ ਵੱਖ ਵੱਖ ਫਲੌਸਫੀਆਂ ਹਨ। ‘ਦ੍ਵੈਤਵਾਦ’ ਅਸਲ ਵਿੱਚ ਇਹ ਹੈ ਕਿ-ਇਸ ਸਿਧਾਂਤ ਅਨੁਸਾਰ ਪਰਮਾਤਮਾ ਦੇ ਨਾਲ ਨਾਲ ਪ੍ਰਕਿਰਤੀ ਅਤੇ ਜੀਵ ਨੂੰ ਵੀ ਅਨਾਦੀ ਮੰਨਿਆਂ ਜਾਂਦਾ ਹੈ। (ਬ੍ਰਹਮਾ, ਵਿਸ਼ਨੂੰ, ਮਹੇਸ਼ ਵਾਲੀ ਇਸ ਸਿਧਾਂਤ ਵਿੱਚ ਕੋਈ ਗੱਲ ਨਹੀਂ, ਇਹ ਵੱਖਰਾ ਵਿਸ਼ਾ ਹੈ)।

ਇਕਬਾਲ ਸਿੰਘ ਜੀ ਨੇ ਲਿਖਿਆ ਹੈ- “. . ਅਤੇ ਦਾਨ ਪੁੰਨ ਕਰ ਕੇ ਪਿਛਲੇ ਪਾਪ ਧੋ ਲਵੇ ਅਤੇ ਮਿਲੇ ਹੋਏ ਜਨਮ ਨੂੰ ਸਫਲਾ ਕਰ ਲਵੇ ਤਾਂ ਮਰਨ ਉਪਰੰਤ ਆਤਮਾ ਪ੍ਰਭੂ ਵਿੱਚ ਵਿਲੀਨ ਹੋ ਜਾਂਦੀ ਹੈ ਅਤੇ ਮਨੁੱਖ ਨੂੰ ਮੁਕਤੀ ਪਰਾਪਤ ਹੋ ਜਾਂਦੀ ਹੈ”।

ਇਕਬਾਲ ਸਿੰਘ ਜੀ ਦੀ ਇਸ ਗੱਲ ਦਾ ਦ੍ਵੈਤ ਸਿਧਾਂਤ ਨਾਲ ਨੇੜੇ ਤੇੜੇ ਦਾ ਵੀ ਵਾਸਤਾ ਨਹੀਂ ਹੈ। ਬਲਕਿ ਜਿਆਦਾਤਰ ਇਹ ਗੱਲਾਂ ‘ਅਦ੍ਵੈਤਵਾਦ’ ਨਾਲ ਮਿਲਦੀਆਂ ਹਨ। ਗੁਰਮਤਿ ਸਿਧਾਂਤ ਨੂੰ ਹਿੰਦੂ ਫਲੌਸਫੀ ਕਹਿ ਕੇ ਪੇਸ਼ ਕਰਕੇ ਆਮ ਪਾਠਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਅਸਲ ਵਿੱਚ ਦ੍ਵੈਤ ਸਿਧਾਂਤ ਅਨੁਸਾਰ ‘ਪਰਮਾਤਮਾ, ਜੀਵ ਅਤੇ ਪ੍ਰਕਿਰਤੀ’ ਤਿੰਨੋਂ ਹੀ ਅਨਾਦੀ ਹਨ। ਇਸ ਲਈ ਦਾਨ ਪੁੰਨ ਕਰਨ, ਦੁਨੀਆਂ ਭਰ ਦੇ ਨੇਕ ਕਰਮ ਕਰਨ, ਸਾਰੇ ਪਾਪ ਧੋ ਲੈਣ ਤੇ ਵੀ ਬੰਦਾ/ ਜੀਵਾਤਮਾ ਕਦੇ ਵੀ ਪ੍ਰਭੂ ਵਿੱਚ ਵਿਲੀਨ ਨਹੀਂ ਹੋ ਸਕਦੀ। ਦ੍ਵੈਤਵਾਦ ਅਨੁਸਾਰ ਕਿਉਂਕਿ ਪਰਮਾਤਮਾ ਦੀ ਤਰ੍ਹਾਂ ਜੀਵ ਵੀ ਅਨਾਦੀ ਅਤੇ ਵੱਖ ਹਸਤੀ ਹੈ। ਇਸ ਲਈ ਪ੍ਰਭੂ ਅਤੇ ਜੀਵ ਵਿੱਚ ਦ੍ਵੈਤ ਹੋਣ ਕਰਕੇ ਵਿਲੀਨਤਾ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਜੇ ਵਿਲੀਨ ਹੋ ਗਿਆ ਤਾਂ ਦ੍ਵੈਤ ਕਿਸ ਗੱਲ ਦੀ? ਹਿੰਦੂ ਮੱਤ ਅਨੁਸਾਰ ‘ਕਰਮ’ ਪ੍ਰਧਾਨ ਹੈ। ਇਸ ਲਈ ਚੰਗੇ ਕੰਮ ਕਰਨ, ਦਾਨ ਪੁੰਨ ਕਰਨ ਪੂਜਾ ਪਾਠ ਕਰ ਤੀਰਥ ਇਸ਼ਨਾਨ ਕਰਨ ਤੇ ਬੰਦੇ ਨੂੰ ਸਵਰਗਾਂ ਵਿੱਚ ਅਤੇ ਇਸ ਦੇ ਉਲਟ ਮੰਦੇ ਕੰਮ ਕਰਨ ਤੇ ਨਰਕਾਂ ਵਿੱਚ ਜਨਮ ਮਿਲ ਸਕਦਾ ਹੈ ਪਰ ਕਿਸੇ ਵੀ ਹਾਲਤ ਵਿੱਚ ਜੀਵਨ ਤੋਂ ਮੁਕਤੀ ਹਾਸਲ ਨਹੀਂ ਹੋ ਸਕਦੀ। ਬੰਦੇ ਨੂੰ ਚਾਹੇ ਸਵਰਗਾਂ ਵਿੱਚ ਜਨਮ ਮਿਲੇ ਜਾਂ ਨਰਕਾਂ ਵਿੱਚ ਉਹ ਕਰਮ ਤਾਂ ਕਰੇਗਾ ਹੀ। ਹਿੰਦੂ ਮੱਤ ਅਨੁਸਾਰ ਕਰਮ ਪ੍ਰਧਾਨ ਹੋਣ ਕਰਕੇ, ਕਰਮ ਫਲ਼ ਭੁਗਤਣ ਲਈ ਕਰਮਾਂ ਦੇ ਫਲ਼ ਦਾ ਕਦੇ ਵੀ ਨਾ ਖ਼ਤਮ ਹੋਣ ਵਾਲਾ ਸਿਲਸਿਲਾ ਜਾਰੀ ਰਹਿੰਦਾ ਹੈ। (ਯਾਦ ਰਹੇ ਕਿ ਗੁਰਮਤਿ ਫਲੌਸਫੀ ਅਨੁਸਾਰ ‘ਕਰਮ’ ਪ੍ਰਧਾਨ ਨਹੀਂ ਬਲਕਿ ‘ਹੁਕਮ’ ਪ੍ਰਧਾਨ ਹੈ। ਕੀਤੇ ਕਰਮਾਂ ਅਨੁਸਾਰ ਪਰਮਾਤਮਾ ਨੂੰ ਜੋ ਭਾਉਂਦਾ ਹੈ ਉਹੀ ਹੁੰਦਾ ਹੈ। “ਹੁਕਮਿ ਚਲਾਏ ਆਪਣੇ ਕਰਮੀ ਵਹੈ ਕਲਾਮ॥” (1241) ਕਰਮ ਫਲ਼ ਉਸ ਦੀ ਇੱਛਾ ਅਨੁਸਾਰ ਮਿਲਦਾ ਹੈ, ਉਸ ਦੀ ਇੱਛਾ ਹੋਵੇ ਤਾਂ ਬਖਸ਼ ਵੀ ਸਕਦਾ ਹੈ ਅਤੇ ਜੰਮਣ ਮਰਨ ਦੇ ਗੇੜ ਤੋਂ ਮੁਕਤ ਵੀ ਕਰ ਸਕਦਾ ਹੈ)।

ਇਕਬਾਲ ਸਿੰਘ ਜੀ ਲਿਖਦੇ ਹਨ:

“ਜਦੋਂ ਗੁਰਮਤ ਆਤਮਾ ਨੂੰ ਰੂਹ ਦੇ ਤੌਰ ਤੇ ਮਾਨਤਾ ਨਹੀਂ ਦਿੰਦੀ ਗੁਰਮਤ ਵਿੱਚ ਆਵਾਗਵਣ (ਪੂਰਵ-ਜਨਮ, ਪੁਨਰ ਜਨਮ) ਦੇਹ ਅੰਤਰਣ ਅਤੇ ਸਵਰਗ ਨਰਕ ਦੇ ਸੰਕਲਪਾਂ ਨੂੰ ਵੀ ਕੋਈ ਮਾਨਤਾ ਪਰਾਪਤ ਨਹੀਂ ਹੋ ਸਕਦੀ”।

“… ਗੁਰਬਾਣੀ ਅਨੁਸਾਰ ਮਨੁੱਖ ਦਾ ਸਮੇਤ ਹਰ ਜੀਵ ਦਾ ਸਰੀਰ ਪੰਜ ਤੱਤਾਂ ਦਾ ਸੁਮੇਲ ਹੁੰਦਾ ਹੈ ਅਤੇ ਇਹ ਪੰਜੇ ਤੱਤ ਸ੍ਰਿਸ਼ਟੀ ਵਿੱਚ ਵਿਆਪਕ ਪੱਧਰ ਤੇ ਮੌਜੂਦ ਹਨ। ਮਨੁੱਖ ਦੇ ਸਮੁਚੇ ‘ਸਵੈ’ ਦੀ ਉਤਪਤੀ ਇਹਨਾਂ ਪੰਜਾਂ ਤੱਤਾਂ ਵਿੱਚੋਂ ਹੁੰਦੀ ਹੈ ਅਤੇ ਉਸ ਦਾ ਵਿਕਾਸ ਇਹਨਾਂ ਪੰਜਾਂ ਤੱਤਾਂ ਰਾਹੀਂ ਹੀ ਹੁੰਦਾ ਹੈ; ਮਰਨ ਬਾਦ ਮਨੁੱਖ ਸ੍ਰਿਸ਼ਟੀ ਵਿੱਚ ਮੌਜੂਦ ਇਨਾਂ ਪੰਜਾਂ ਤੱਤਾਂ ਵਿੱਚ ਹੀ ਸਮਾ ਜਾਂਦਾ ਹੈ। ਗੁਰਬਾਣੀ ਵਿੱਚ ਇਸ ਵਿਚਾਰ ਨੂੰ ਹੇਠਾਂ ਦਿੱਤੇ ਅਨੁਸਾਰ ਪ੍ਰਗਟਾਇਆ ਗਿਆ ਹੈ:

ਪੰਚ ਭੂ ਆਤਮਾ ਹਰਿ ਨਾਮ ਰਸ ਪੇਖੇ॥ (299)

ਨਹ ਬਿਨਸੈ ਅਬਿਨਾਸੀ ਹੋਗ॥

ਨਾ ਕੋਈ ਮਰੈ ਨ ਆਵੈ ਜਾਇਆ॥ 885

ਪਵਨੈ ਮਹਿ ਪਵਨ ਸਮਾਇਆ॥ ਜੋਤੀ ਮਹਿ ਜੋਤਿ ਰਲਿ ਜਾਇਆ॥ ਮਾਟੀ ਮਾਟੀ ਹੋਈ ਏਕ॥ 885

ਵਿਚਾਰ-

ਉੱਪਰ ਸਿੱਧ ਕੀਤਾ ਜਾ ਚੁੱਕਾ ਹੈ ਕਿ ਗੁਰਮਤਿ ਵਿੱਚ ਆਤਮ ਹੀ ਆਤਮਾ ਸਮਾਨਾਰਥਕ ਹਨ ਅਤੇ ਇਨ੍ਹਾਂ ਨੂੰ ਰੂਹ ਦੇ ਅਰਥਾਂ ਵਿੱਚ ਹੀ ਲਿਆ ਗਿਆ ਹੈ। ਇਕਬਾਲ ਸਿੰਘ ਜੀ ਮਨੁੱਖਾ ਸਰੀਰ ਅਤੇ ਇਸ ਦੀ ਸਮੂਚੀ ਹੋਂਦ ਨੂੰ ਪੰਜਾਂ ਤੱਤਾਂ ਤੋਂ ਬਣਿਆ ਦੱਸਦੇ ਹਨ। ਪਰ ਇਹ ਵੀ ਉੱਪਰ ਸਾਬਤ ਕੀਤਾ ਜਾ ਚੁੱਕਾ ਹੈ ਕਿ ਮਨ, ਆਤਮ/ਆਤਮਾ, ਰੂਹ ਇਹ ਪੰਜ ਤੱਤਾਂ ਤੋਂ ਵੱਖਰੀ ਹੋਂਦ ਹੈ।

ਇਕਬਾਲ ਸਿੰਘ ਜੀ ਨੇ ਗੁਰਬਾਣੀ ਦੀਆਂ ਜੋ ਤਿੰਨ ਉਦਾਹਰਣਾਂ ਪੇਸ਼ ਕੀਤੀਆਂ ਹਨ-

ਪਹਿਲੀ ਤੁਕ ‘1- “ਪੰਚ ਭੂ ਆਤਮਾ ਹਰਿ ਨਾਮ ਰਸ ਪੇਖੈ॥” (299)

ਇਸ ਪੰਗਤੀ ਦੇ ਅਰਥ ਪ੍ਰੋ: ਸਾਹਿਬ ਸਿੰਘ ਜੀ ਨੇ ਇਸ ਤਰ੍ਹਾਂ ਕੀਤੇ ਹਨ-

ਪਦ ਅਰਥ- ਪੰਚ ਭੂ ਆਤਮਾ- ਪੰਜਾਂ ਤੱਤਾਂ ਦੇ ‘ਸਤੋ ਅੰਸ਼’ ਤੋਂ ਬਣਿਆ ਹੋਇਆ ਮਨ। ਅਰਥ- ਮਨ ਪੰਜ ਤੱਤਾਂ ਦੇ ਸਤੋ ਅੰਸ਼ ਦੀ ਘਾੜਤ ਵਿੱਚ ਘੜਿਆ ਜਾ ਕੇ ਪਰਮਾਤਮਾ ਦੇ ਨਾਮ-ਰਸ ਵਿੱਚ ਪ੍ਰਫੁੱਲਤ ਹੁੰਦਾ ਹੈ।

ਭਾਈ ਕਾਨ੍ਹ ਸਿੰਘ ਨਾਭਾ ਨੇ ਵੀ ‘ਪੰਚ ਭੂ, ਪੰਚ ਭੂ ਆਤਮਾ’ ਦੇ ਅਰਥ ਲਿਖੇ ਹਨ- ਪੰਜ ਭੂਤਾਂ ਦੀ ਸੂਖਮ ਸਤ੍ਵ ਅੰਸ਼ ਤੋਂ ਬਣਿਆ ਅੰਤਹਕਰਣ, ਮਨ “ਬਚਨ ਗੁਰ ਰਿਦਿ ਧਰਹੁ ਪੰਚ ਭੂ ਬਸਿ ਕਰਹੁ॥

ਪੰਚਭੂਆਤਮਾ ਬਸਿ ਕਰਹਿ ਤ ਤੀਰਥਿ ਕਰਹਿ ਨਿਵਾਸ॥”

ਮਹਾਨ ਕੋਸ਼ ਵਿੱਚ ਸਤ੍ਵ ਦੇ ਅਰਥ ਦੇਖੋ- ਹੋਂਦ, ਅਸਤਿਤ੍ਵ, ਹੋਣ ਦਾ ਭਾਵ, 2- ਸਾਰ ਤਤ੍ਵ, 3-ਆਤਮਤ੍ਵ, 4- ਸਤੋ ਗੁਣ,

ਸੰਸਕ੍ਰਿਤ ਹਿੰਦੀ ਕੋਸ਼:- ਸਤ੍ਵ- ਯਥਾਰਥਤਾ, ਚਿੱਤ, ਅੰਤਹਕਰਣ, ਚੈਤੰਨਯ, ਆਚਰਣ, ਧੈਰਯ (ਧੀਰਜ), ਰਜਸ, ਤਮਸ (ਸਤੋ-ਰਜੋ-ਤਮੋ) ਮੇ ਪ੍ਰਥਮ ਜੋ ਸੂਖਸ਼ਮ ਅਥਵਾ ਲਘੂ ਕਾ ਪ੍ਰਤੀਕ ਹੈ

ਭੂਆਤਮ ਨੂੰ ਲਿੰਗਸ਼ਰੀਰ, ਸੂਖਮ ਸ਼ਰੀਰ ਵੀ ਕਿਹਾ ਹੈ। ਇਹੀ ਇੱਕ ਅਸਥੂਲ ਦੇਹ ਨੂੰ ਤਿਆਗ ਕੇ ਦੂਸਰੇ ਸਰੀਰ ਵਿੱਚ ਪ੍ਰਵੇਸ਼ ਕਰਦਾ ਹੈ।

ਗੁਰਬਾਣੀ ਮਨੁੱਖ ਨੂੰ ਸਚਿਆਰਾ ਬਣਨ ਲਈ ਪ੍ਰੇਰਿਤ ਕਰਦੀ ਹੈ। ਪਰ ਇਕਬਾਲ ਸਿੰਘ ਜੀ ਨੇ ਕਿਤੇ ਇਹ ਗੱਲ ਸਾਫ ਨਹੀਂ ਕੀਤੀ ਕਿ ਜੇ ਬੰਦਾ ਸਾਰੀ ਉਮਰ ਮਨਮੱਤਾ ਵਿੱਚ ਗੁਜ਼ਾਰ ਦਿੰਦਾ ਹੈ, ਪਾਪ ਦੀ ਕਮਾਈ ਇਕੱਠੀ ਕਰਨ ਵਿੱਚ ਗੁਜ਼ਾਰ ਦਿੰਦਾ ਹੈ ਤਾਂ ਉਸ ਬਾਰੇ ਗੁਰਬਾਣੀ ਦਾ ਕੀ ਫੁਰਮਾਨ ਹੈ? ਇਕਬਾਲ ਸਿੰਘ ਜੀ ਨੇ ਗੁਰਬਾਣੀ ਦੀ ਕੋਈ ਇੱਕ ਵੀ ਉਦਾਹਰਣ ਪੇਸ਼ ਨਹੀਂ ਕੀਤੀ ਜਿਸ ਦੇ ਅਰਥ ਹੋਣ ਕਿ `ਚਾਹੇ ਕੋਈ ਗੁਰਮੁਖ ਹੋਵੇ ਜਾਂ ਮਨਮੁਖ, ਮਰਨ ਪਿੱਛੋਂ ਕਿਸੇ ਦਾ ਮੁੜ ਮਨੁੱਖਾ ਜਨਮ ਵਿੱਚ ਜਾਂ ਕਿਸੇ ਹੋਰ ਜੂਨ ਵਿੱਚ ਮੁੜ ਜਨਮ ਨਹੀਂ ਹੁੰਦਾ’। ਤਾਂ ਫਿਰ ਕਿਸ ਤਰ੍ਹਾਂ ਇਕਬਾਲ ਸਿੰਘ ਜੀ ਕਹਿੰਦੇ ਹਨ ਕਿ ਗੁਰਮਤਿ ਆਵਾਗਵਣ ਨੂੰ ਨਹੀਂ ਮੰਨਦੀ? ਗੁਰਮਤਿ ਆਵਾਗਵਣ ਨੂੰ ਮੰਨਦੀ ਹੈ, ਇਸ ਸੰਬੰਧ ਵਿੱਚ ਸੈਂਕੜੇ ਉਦਾਹਰਣਾਂ ਪੇਸ਼ ਕੀਤੀਆਂ ਜਾ ਸਕਦੀਆਂ ਹਨ, ਜਦਕਿ ਇਸ ਦੇ ਉਲਟ ਕਿ ਚਾਹੇ ਕੋਈ ਗੁਰਮੁਖ ਹੋਵੇ ਜਾਂ ਮਨਮੁਖ ਕਿਸੇ ਨੂੰ ਆਵਾਗਵਣ ਨਹੀਂ ਹੈ’ ਅਰਥਾਂ ਵਾਲੀ ਕੋਈ ਇੱਕ ਵੀ ਉਦਾਹਰਣ ਗੁਰੂ ਗ੍ਰੰਥ ਸਾਹਿਬ ਵਿੱਚੋਂ ਪੇਸ਼ ਨਹੀਂ ਕੀਤੀ ਜਾ ਸਕਦੀ ਅਤੇ ਨਾ ਅੱਜ ਤੱਕ ਕਿਸੇ ਨੇ ਕੀਤੀ ਹੈ।

ਗੁਰੂ ਗ੍ਰੰਥ ਸਾਹਿਬ ਵਿੱਚ ਪੰਨਾ 74-75 ਤੇ ਪਹਰੇ ਬਾਣੀ ਪੜ੍ਹ ਕੇ ਦੇਖੋ ਸਮਝ ਆ ਜਾਵੇਗੀ ਕਿ ਗੁਰਬਾਣੀ ਆਵਾਗਵਣ ਨੂੰ ਮੰਨਦੀ ਹੈ ਕਿ ਨਹੀਂ। ਪਹਰੇ ਬਾਣੀ ਦੀਆਂ ਕੁਝਕੁ ਅਖੀਰਲੀਆਂ ਤੁਕਾਂ ਪੇਸ਼ ਹਨ- “ਚਉਥੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਲਾਵੀ ਆਇਆ ਖੇਤੁ॥ ਜਾ ਜਮਿ ਪਕੜਿ ਚਲਾਇਆ ਵਣਜਾਰਿਆ ਮਿਤ੍ਰਾ ਕਿਸੈ ਨ ਮਿਲਿਆ ਭੇਤੁ॥ ਭੇਤੁ ਚੇਤੁ ਹਰਿ ਕਿਸੈ ਨ ਮਿਲਿਓ ਜਾ ਜਮਿ ਪਕੜਿ ਚਲਾਇਆ॥ ਝੂਠਾ ਰੁਦਨੁ ਹੋਆ ਦੁਆਲੈ ਖਿਨ ਮਹਿ ਭਇਆ ਪਰਾਇਆ॥ ਸਾਈ ਵਸਤੁ ਪਰਾਪਤਿ ਹੋਈ ਜਿਸੁ ਸਿਉ ਲਾਇਆ ਹੇਤੁ॥ ਕਹੁ ਨਾਨਕ ਪ੍ਰਾਣੀ ਚਉਥੈ ਪਹਿਰੈ ਲਾਵੀ ਲੁਣਿਆ ਖੇਤੁ॥” (75)

ਇਕਬਾਲ ਸਿੰਘ ਜੀ ਨੇ ਪ-885 ਦੀਆਂ ਜੋ ਦੋ ਹੋਰ ਉਦਾਹਰਣਾਂ ਪੇਸ਼ ਕੀਤੀਆਂ ਹਨ ਉਨ੍ਹਾਂ ਵਿੱਚ ਆਏ ਲਫਜ਼ਾਂ “ਜੋਤੀ ਮਹਿ ਜੋਤਿ ਰਲਿ ਜਾਇਆ॥” ਤੇ ਗ਼ੌਰ ਕਰਨ; ਜਦੋਂ ਮਿੱਟੀ ਮਿੱਟੀ ਵਿੱਚ ਮਿਲ ਗਈ ਅਤੇ ਸਵਾਸ ਹਵਾ ਵਿੱਚ ਮਿਲ ਗਏ ਤਾਂ ਬਾਕੀ ਹੋਰ ਭੌਤਿਕ ਕਿਹੜੀ ਚੀਜ ਰਹਿ ਗਈ ਜਿਸ ਲਈ ਲਿਖਿਆ ਹੈ “ਜੋਤੀ ਮਹਿ ਜੋਤਿ ਰਲਿ ਜਾਇਆ॥” ?

ਇਕਬਾਲ ਸਿੰਘ ਜੀ ਨੇ ਲਿਖਿਆ ਹੈ:

“ਮਨੁੱਖ ਦਾ ਸਮੇਤ ਹਰ ਜੀਵ ਦਾ ਸਰੀਰ ਪੰਜ ਤੱਤਾਂ ਦਾ ਸੁਮੇਲ ਹੁੰਦਾ ਹੇ। …. ਮਰਨ ਬਾਦ ਮਨੁੱਖ ਸ੍ਰਿਸ਼ਟੀ ਵਿੱਚ ਮੌਜੂਦ ਇਨਾਂ ਪੰਜਾਂ ਤੱਤਾਂ ਵਿੱਚ ਹੀ ਸਮਾ ਜਾਂਦਾ ਹੈ”।

ਇਕ ਸ਼ਬਦ ਦੀ ਵਿਆਖਿਆ ਕਰਦੇ ਹੋਏ ਇਕਬਾਲ ਸਿੰਘ ਜੀ ਲਿਖਦੇ ਹਨ: “ਜੇ ਕਿਸੇ ਮਨੁੱਖ ਦੀ ਅੰਤ ਕਾਲਿ ਭਾਵ ਅੰਤ ਸਮੇਂ ਤੇ ਪਹੁੰਚ ਕੇ ਵੀ ਵਿਕਾਰਾਂ ਵਿੱਚ ਬਿਰਤੀ ਲੱਗੀ ਹੋਈ ਹੈ ਤਾਂ ਇਸ ਦਾ ਅਰਥ ਇਹ ਹੈ ਕਿ ਉਸ ਨੇ ਸਾਰੀ ਉਮਰ ਵਿਕਾਰਾਂ ਵਿੱਚ ਗ੍ਰਸਤ ਹੋ ਕੇ ਬਿਤਾਈ ਹੈ ਅਤੇ ਇਸ ਤਰ੍ਹਾਂ ਉਸ ਨੇ ਮਨੁੱਖ ਹੋ ਕੇ ਵੀ ਸੱਪ, ਵੇਸਵਾ, ਸੂਰ, ਅਤੇ ਮੁਰਦੇ ਵਾਲਾ ਗ਼ੈਰ-ਮਨੁੱਖੀ ਅਤੇ ਗ਼ੈਰ-ਕੁਦਰਤੀ ਜੀਵਨ ਬਿਤਾਇਆ ਹੈ”।

ਵਿਚਾਰ:

ਕੀ ਇਕਬਾਲ ਸਿੰਘ ਜੀ ਦੱਸਣ ਦੀ ਖੇਚਲ ਕਰਨਗੇ ਕਿ ਜਿਸ ਮਨੁੱਖ ਨੇ ਸਾਰੀ ਉਮਰ ਵਿਕਾਰਾਂ’ ਚ ਗ੍ਰਸਤ ਹੋ ਕੇ ਬਿਤਾਈ ਹੋਵੇ, ਅਤੇ ਮਨੁੱਖ ਹੋ ਕੇ ਵੀ ਸੱਪ, ਵੇਸਵਾ, ਸੂਰ, ਅਤੇ ਮੁਰਦੇ ਵਾਲਾ ਗ਼ੈਰ-ਮਨੁੱਖੀ ਅਤੇ ਗ਼ੈਰ-ਕੁਦਰਤੀ ਜੀਵਨ ਬਿਤਾਇਆ ਹੋਵੇ, ਪਰ ਉਸ ਨੂੰ ਖੁਦ ਨੂੰ ਇਸ ਗੱਲ ਦਾ ਅਹਿਸਾਸ ਵੀ ਨਾ ਹੋਵੇ। ਭਗਤ ਤਿਲੋਚਨ ਜੀ ਦੇ ਜਾਂ ਇਕਬਾਲ ਸਿੰਘ ਜੀ ਦੇ ਉਸ ਬਾਰੇ ਕੁੱਝ ਵੀ ਸੋਚਣ ਨਾਲ ਉਸ ਵਿਅਕਤੀ ਨੂੰ ਕੀ ਫਰਕ ਪੈਂਦਾ ਹੈ? ਉਸ ਨੇ ਆਪਣੀ ਮਰਜੀ ਮੁਤਾਬਕ ਜੀਵਨ ਬਿਤਾਇਆ ਅਤੇ ਅੰਤ ਵੀ ਜਿਸ ਤਰ੍ਹਾਂ ਕਿਸੇ ਹੋਰ ਜੀਵ ਦਾ ਜਾਂ ਕਿਸੇ ਗੁਰਮੁਖ ਬੰਦੇ ਦਾ ਹੋਣਾ ਹੈ ਉਸੇ ਤਰ੍ਹਾਂ ਇਸ ਦਾ ਵੀ ਹੋ ਜਾਵੇਗਾ ਤਾਂ ਗੁਰਬਾਣੀ ਦੇ ਉਪਦੇਸ਼ ਦਾ ਕੀ ਮਤਲਬ ਰਹਿ ਗਿਆ?

ਇਕਬਾਲ ਸਿੰਘ ਜੀ ਲਿਖਦੇ ਹਨ-

ਇਹ ਸੰਭਵ ਹੈ ਕਿ ਇੱਕ ਵਿਅਕਤੀ ਵਿਸ਼ੇਸ਼ ਦੀ ਹੋਂਦ ਦੇ ਪੰਜ ਤੱਤ ਉਸ ਨੂੰ ਵਰਤਮਾਨ ਜੀਵਨ ਮਿਲਣ ਤੋਂ ਪਹਿਲਾਂ ਸਮੇਂ-ਸਮੇਂ ਵੱਖਰੇ ਵੱਖਰੇ ਜੀਵਾਂ (ਜੂਨਾਂ) ਦੀ ਹੋਂਦ ਦਾ ਹਿੱਸਾ ਰਹੇ ਹਨ:

ਕਈ ਜਨਮ ਭਏ ਕੀਟ ਪਤੰਗਾ॥ ਕਈ ਜਨਮ ਗਜ ਮੀਨ ਕੁਰੰਗਾ॥

ਕਈ ਜਨਮ ਪੰਖੀ ਸਰਪ ਹੋਇਓ॥ ਕਈ ਜਨਮ ਹੈਵਰ ਬਿਰਖ ਜੋਇਓ॥ 176

ਅਨਿਕ ਜਨਮ ਬਹੁ ਜੋਨੀ ਭ੍ਰਮਿਆ ਬਹੁਰਿ ਬਹੁਰਿ ਦੁਖ ਪਾਇਆ॥ ਤੁਮਰੀ ਕ੍ਰਿਪਾ ਤੇ ਮਾਨੁਖ ਦੇਹ ਪਾਈ ਹੈ ਦੇਹੁ ਦਰਸੁ ਹਰਿ ਰਾਇਆ॥ 207

ਪਹਿਲੀਆਂ ਜੂਨਾਂ ਚਉਰਾਸੀ ਲੱਖ ਜੂਨਾਂ ਵੀ ਹੋ ਸਕਦੀਆਂ ਹਨ ਅਤੇ ਵੱਧ ਘੱਟ ਵੀ। ਇਸ ਤਰ੍ਹਾਂ ਮਨੁੱਖ ਦਾ ਕੋਈ ਪੂਰਵ ਜਨਮ ਜਾਂ ਪਹਿਲਾ ਜੀਵ ਰੂਪ ਨਹੀਂ ਹੋ ਸਕਦਾ। ਦੂਸਰੇ ਪਾਸੇ ਇਹ ਵੀ ਕਿਆਸਿਆ ਨਹੀਂ ਜਾ ਸਕਦਾ ਕਿ ਮੌਤ ਤੋਂ ਬਾਦ ਮਨੁੱਖ ਦੀ ਹੋਂਦ ਦੇ ਪੰਜਾਂ ਤੱਤਾਂ ਨੇ ਕਿਹੜੇ ਜੀਵਾਂ (ਜੂਨਾਂ) ਦੀ ਹੋਂਦ ਦਾ ਹਿੱਸਾ ਬਣਨਾ ਹੈ। ਇਸ ਲਈ ਮਨੁੱਖ ਦਾ ਹੂਬਹੂ ਰੂਪ ਵਿੱਚ ਬਦਲੇ ਹੋਏ ਸਰੀਰ ਵਿੱਚ ਬਦਲਵੇਂ ਤੌਰ ਤੇ ਕਿਸੇ ਹੋਰ ਜੀਵ ਦੇ ਰੂਪ ਜਾਂ ਪਰੇਤ ਰੂਪ ਵਿੱਚ ਪੁਨਰ-ਨਿਰਮਾਣ ਸੰਭਵ ਨਹੀਂਪਰੰਤੂ ਮਨੁੱਖ ਜਾਤੀ ਦੀ ਬਾਕੀ ਜੀਵ ਸ਼ਰੇਣੀ ਵਾਂਗ ਪੁਨਰ ਉਤਪਤੀ ਜ਼ਰੂਰ ਹੁੰਦੀ ਰਹਿੰਦੀ ਹੈ। ਅਤੇ ਪੁਨਰ ਉਤਪਤੀ ਕੁਦਰਤ ਦਾ ਅਟੱਲ ਨਿਯਮ ਹੈ।

ਵਿਚਾਰ-

ਜੇ ਪੁਨਰ ਉਤਪਤੀ ਕੁਦਰਤੀ ਨਿਯਮਾਂ ਅਨੁਸਾਰ ਆਪੇ ਹੋਈ ਜਾਣੀ ਹੈ। ਅੱਜ ਦਾ ਮਨੁੱਖ ਪਤਾ ਨਹੀਂ ਕਿਹੜੀਆਂ ਕਿਹੜੀਆਂ ਜੂਨਾਂ ਵਿੱਚੋਂ (ਇਵੌਲਵ ਹੋ ਕੇ) ਅੱਜ ਦੇ ਰੂਪ ਵਿੱਚ ਪ੍ਰਗਟ ਹੋਇਆ ਹੈ। ਅਤੇ ਇੱਥੋਂ ਤੱਕ ਦੇ ਸਫਰ ਵਿੱਚ ਕਿਸੇ ਜੀਵ ਦੀ ਸੋਝੀ, ਕਿਸੇ (ਗੁਰਬਾਣੀ) ਉਪਦੇਸ਼ ਦਾ ਕੋਈ ਦਖਲ ਨਹੀਂ। ਅੱਗੋਂ ਵੀ ਮਨੁੱਖ ਨੇ (ਇਵੌਲਵ ਹੋ ਕੇ) ਪਤਾ ਨਹੀਂ ਕਿਸ ਮੰਜਿਲ ਤੱਕ ਪਹੁੰਚਣਾ ਹੈ। ਸਭ ਕੁੱਝ ਕੁਦਰਤ ਦੇ ਅਟੱਲ ਨਿਯਮਾਂ ਅਧੀਨ ਹੋਣਾ ਹੀ ਹੈ। ਇਸ ਵਿੱਚ ਕਿਸੇ ਦੇ ਗੁਰਮੁਖ ਹੋਣ ਜਾਂ ਮਨਮੁਖ ਹੋਣ ਦਾ ਵੀ ਕੋਈ ਦਖਲ ਨਹੀਂ ਹੈ ਤਾਂ ਗੁਰਬਾਣੀ ਉਪਦੇਸ਼ਾਂ ਦਾ ਕੀ ਮਤਲਬ ਰਹਿ ਜਾਂਦਾ ਹੈ?

ਇਕਬਾਲ ਸਿੰਘ ਜੀ ਲਿਖਦੇ ਹਨ-

“ਕਈ ਵਿਚਾਰਵਾਨਾਂ ਵੱਲੋਂ ਇੱਥੇ ਭਗਤ ਤਿਲੋਚਨ ਦੀ ਗੁਰਬਾਣੀ ਵਿੱਚ ਸ਼ਾਮਲ ਰਚਨਾ ਵਿੱਚੋਂ ਸ਼ਬਦ ਦਾ ਹਵਾਲਾ ਆਮ ਹੀ ਦੇ ਦਿੱਤਾ ਜਾਂਦਾ ਹੈ ਜਿਸ ਵਿੱਚ ਅਗਲੇ ਜਨਮ ਦੀਆਂ ‘ਜੂਨਾਂ’ ਦੀ ਗਲ ਕੀਤੇ ਹੋਣ ਦਾ ਦਾਵਾ ਕੀਤਾ ਜਾਂਦਾ ਹੈ:

“ਅੰਤਿ ਕਾਲਿ ਜੋ ਲਛਮੀ ਸਿਮਰੈ॥ ……. . ਬਦਤਿ ਤਿਲੋਚਨੁ ਤੇ ਨਰ ਮੁਕਤਾ ਪੀਤੰਬਰ ਵਾ ਕੇ ਰਿਦੈ ਬਸੈ॥ 5॥” 526

ਉਪਰੋਕਤ ਸ਼ਬਦ ਦੀ ਵਿਆਖਿਆ ਵੇਲੇ ਪਹਿਲੀ ਗੱਲ ਇਹ ਧਿਆਨ ਵਿੱਚ ਰੱਖਣ ਦੀ ਲੋੜ ਹੈ ਕਿ ਗੁਰਬਾਣੀ ਅਨੁਸਾਰ ਕੋਈ ਵੀ ਮਨੁੱਖ (ਭਾਵੇਂ ਅਧਿਆਤਮਕ ਪੱਖੋਂ ਉਹ ਕਿੰਨਾ ਵੀ ਪਹੁੰਚਿਆ ਹੋਇਆ ਕਿਉਂ ਨਾ ਹੋਵੇ) ਭਵਿਖ ਬਾਣੀ ਨਹੀਂ ਕਰ ਸਕਦਾ। ਅਸਲ ਵਿੱਚ ਭਗਤ ਤਿਲੋਚਨ ਜੀ ਨੇ ਰਹਾਉ ਵਾਲੀ ਪੰਗਤੀ ਅਤੇ ਸ਼ਬਦ ਦੀ ਅਖੀਰਲੀ ਪੰਗਤੀ ਵਿਚਲੇ ਭਾਵ ਨੂੰ ਵਿਅਕਤ ਕਰਨ ਖਾਤਰ ਪ੍ਰਚੱਲਤ ਮੁਹਾਵਰੇ ਦੀ ਵਰਤੋਂ ਕੀਤੀ ਹੈ। ਜਾਂ ਫਿਰ ਸੰਬੰਧਤ ਸਤਰਾਂ ਦੀ ਵਿਆਖਿਆ ਇਸ ਤਰ੍ਹਾਂ ਕੀਤੀ ਜਾ ਸਕਦੀ ਹੈ: “ਜੇ ਕਿਸੇ ਮਨੁੱਖ ਦੀ ਅੰਤ ਕਾਲਿ ਭਾਵ ਅੰਤ ਸਮੇਂ ਤੇ ਪਹੁੰਚ ਕੇ ਵੀ ਵਿਕਾਰਾਂ ਵਿੱਚ ਬਿਰਤੀ ਲੱਗੀ ਹੋਈ ਹੈ ਤਾਂ ਇਸ ਦਾ ਅਰਥ ਇਹ ਹੈ ਕਿ ਉਸ ਨੇ ਸਾਰੀ ਉਮਰ ਵਿਕਾਰਾਂ ਵਿੱਚ ਗ੍ਰਸਤ ਹੋ ਕੇ ਬਿਤਾਈ ਹੈ ਅਤੇ ਇਸ ਤਰ੍ਹਾਂ ਉਸ ਨੇ ਮਨੁੱਖ ਹੋ ਕੇ ਵੀ ਸੱਪ, ਵੇਸਵਾ, ਸੂਰ, ਅਤੇ ਮੁਰਦੇ ਵਾਲਾ ਗ਼ੈਰ-ਮਨੁੱਖੀ ਅਤੇ ਗ਼ੈਰ-ਕੁਦਰਤੀ ਜੀਵਨ ਬਿਤਾਇਆ ਹੈ।

ਵਿਚਾਰ:-

ਪਹਿਲੀ ਗੱਲ ਜਿਸ ਤਰ੍ਹਾਂ ਵਿਗਿਆਨਕ ਲੋਕ ਆਪਣੀ ਸਟਡੀ ਦੇ ਆਧਾਰ ਤੇ ਅੰਦਾਜੇ ਲਗਾ ਲੈਂਦੇ ਹਨ ਕਿ ਅੱਜ ਤੋਂ ਹਜਾਰਾਂ, ਲੱਖਾਂ ਜਾਂ ਕਰੋੜਾਂ ਸਾਲ ਪਹਿਲੇ ਕੀ ਹੋਇਆ ਸੀ ਅਤੇ ਆਉਣ ਵਾਲੇ ਹਜਾਰਾਂ, ਲੱਖਾਂ ਜਾਂ ਕਰੋੜਾਂ ਸਾਲਾਂ ਬਾਅਦ ਕੀ ਹੋ ਸਕਦਾ ਹੈ, ਉਸੇ ਤਰ੍ਹਾਂ ਭਗਤ ਤਿਲੋਚਨ ਜੀ ਨੇ ਆਪਣੀ ਅਧਿਆਤਮਕ ਸਮਝ ਅਨੁਸਾਰ (ਭਵਿੱਖ ਬਾਣੀ ਨਹੀਂ) ਸੰਸਾਰ ਤੇ ਅਧਿਆਤਮਕ ਜੋ ਵਾਪਰ ਰਿਹਾ ਹੈ ਉਸ ਦੀ ਸਟਡੀ ਕਰਕੇ ਇਹ ਗੱਲ ਆਖੀ ਹੈ। (ਕੌਣ ਕਿਸ ਜੂਨ ਵਿੱਚ ਪਏਗਾ ਇਹ ਸਿਰਫ ਪ੍ਰਚੱਲਤ ਖਿਆਲਾਂ ਅਨੁਸਾਰ ਦ੍ਰਿਸ਼ਟਾਂਤ ਵਜੋਂ ਲਿਖਿਆ ਹੈ) ਮਿਸਾਲ ਦੇ ਤੌਰ ਤੇ ਇਕਬਾਲ ਸਿੰਘ ਜੀ ਨੇ ਕਿ ਲਿਖਿਆ ਹੈ: “ਇਸ ਤਰ੍ਹਾਂ ਉਸ ਨੇ ਮਨੁੱਖ ਹੋ ਕੇ ਵੀ ਸੱਪ, ਵੇਸਵਾ, ਸੂਰ, ਅਤੇ ਮੁਰਦੇ ਵਾਲਾ ਗ਼ੈਰ-ਮਨੁੱਖੀ ਅਤੇ ਗ਼ੈਰ-ਕੁਦਰਤੀ ਜੀਵਨ ਬਿਤਾਇਆ ਹੈ”।

ਇੱਥੇ “ਸੱਪ’ ਵਰਗਾ ਜੀਵਨ ਬਿਤਾਉਣ ਦਾ” ਅਰਥ ਨਹੀਂ ਲਗਾਇਆ ਜਾ ਸਕਦਾ ਅਤੇ ਨਾ ਹੀ ਇਕਬਾਲ ਸਿੰਘ ਜੀ ਦਾ ਇਹ ਮਤਲਬ ਹੋਵੇਗਾ ਕਿ ਵਿਅਕਤੀ ਜਮੀਨ ਤੇ ਰੇਂਗ ਕੇ ਚੱਲਣ ਲੱਗ ਪਿਆ। ਇਹ ਇੱਕ ਦ੍ਰਿਸ਼ਟਾਂਤ ਹੈ।

ਇਕਬਾਲ ਸਿੰਘ ਜੀ ਦੱਸਣ ਦੀ ਖੇਚਲ ਕਰਨਗੇ ਕਿ ਮੁਹਾਵਰੇ ਦਾ ਕੀ ਮਤਲਬ ਹੁੰਦਾ ਹੈ? ਕਿੱਥੇ, ਕਿਵੇਂ ਅਤੇ ਕਿਉਂ ਵਰਤਿਆ ਜਾਂਦਾ ਹੈ?

ਮੇਰੇ ਵਿਚਾਰ ਅਨੁਸਾਰ ਮੁਹਾਵਰਾ ਪ੍ਰਚੱਲਤ ਧਾਰਨਾਵਾਂ ਵਿੱਚੋਂ, ਗੱਲ ਨੂੰ ਸੌਖਿਆਂ ਸਮਝਾਉਣ ਲਈ ਹੁੰਦਾ ਹੈ। ਮੁਹਾਵਰੇ ਅਤੇ ਕਹੀ ਹੋਈ ਗੱਲ ਦੇ ਭਾਵਾਰਥ ‘ਤਕਰੀਬਨ’ ਇੱਕੋ ਜਿਹੇ ਹੁੰਦੇ ਹਨ। ਇਹ ਨਹੀਂ ਹੁੰਦਾ ਕਿ ਜਿਸ ਗੱਲ ਦਾ ਖੰਡਣ ਕੀਤਾ ਗਿਆ ਹੋਵੇ ਉਸੇ ਗੱਲ ਦਾ ਮੁਹਾਵਰਾ ਦਿੱਤਾ ਗਿਆ ਹੋਵੇ। ਇਸ ਸ਼ਬਦ ਬਾਰੇ ਹੋਰ ਵਿਚਾਰ ਉੱਪਰ ਦਿੱਤੀ ਜਾ ਚੁੱਕੀ ਹੈ।

ਇਕਬਾਲ ਸਿੰਘ ਜੀ ਲਿਖਦੇ ਹਨ-

“ਸੁਖ ਦੁਖ ਪੁਰਬ ਜਨਮ ਕੇ ਕੀਏ॥ ਵਿਚਲੇ ‘ਪੁਰਬ-ਜਨਮ ਤੋਂ ਭਾਵ ਆਦਿ ਕਾਲਿ ਤੋਂ ਮਨੁੱਖ ਜਾਤੀ ਦਾ ਚਲਿਆ ਆ ਰਿਹਾ ਵਰਤਾਰਾ ਹੈ ਅਤੇ ‘ਪਿਛਲਾ ਜਨਮ’ ਨਹੀਂ”।

ਇਕਬਾਲ ਸਿੰਘ ਜੀ ਦਾ ਸ਼ਾਇਦ ਐਵੋਲੂਸ਼ਨ ਸਿਧਾਂਤ ਵੱਲ ਇਸ਼ਾਰਾ ਹੈ। ਜੇ ਐਵੋਲੂਸ਼ਨ ਸਿਧਾਂਤ ਅਨੁਸਾਰ ਆਪੇ ਹੀ ਸਾਰੇ ਸੁਖ ਦੁਖ ਮਿਲਣੇ ਹਨ ਤਾਂ ਕੀ ਇਕਬਾਲ ਸਿੰਘ ਜੀ ਦੱਸਣ ਦੀ ਖੇਚਲ ਕਰਨਗੇ ਕਿ ਗੁਰਬਾਣੀ ਦੇ ਇਸ ਉੱਪਰ ਦਿੱਤੇ ਸ਼ਬਦ ਦਾ ਕੀ ਮਤਲਬ ਰਹਿ ਜਾਂਦਾ ਹੈ?

ਇਕਬਾਲ ਸਿੰਘ ਜੀ ਲਿਖਦੇ ਹਨ-

“ਇਸੇ ਤਰ੍ਹਾਂ ਪੰਨਾ 198 ਤੇ ਦਰਜ “ਹਰਿ ਕੇ ਚਰਣ ਹਿਰਦੈ ਕਰ ਓਟ॥ ਜਨਮ ਮਰਨ ਤੇ ਹੋਵਤ ਛੋਟ॥” ਵਿੱਚ ‘ਜਨਮ ਮਰਨ’ ਤੋਂ ਭਾਵ ਆਵਾਗਵਣ ਦੀ ਚਿੰਤਾ ਤੋਂ ਹੈ। ਸੋ ਗੁਰਬਾਣੀ ਅਨੁਸਾਰ ਮਨੁੱਖ ਨਾਲ ਜੋ ਬੀਤਦੀ ਹੈ ਉਹ ਇਸੇ ਜਨਮ ਦੀ ਖੇਡ ਹੈ ਕਿਉਂਕਿ ਮਨੁੱਖ ਦਾ ਪਿਛਲਾ ਅਗਲਾ ਜਨਮ ਹੁੰਦਾ ਹੀ ਨਹੀਂ”।

ਵਿਚਾਰ-

ਇਕਬਾਲ ਸਿੰਘ ਜੀ ਇਨ੍ਹਾਂ ਪੰਗਤੀਆਂ ਨੂੰ ਜ਼ਰਾ ਧਿਆਨ ਨਾਲ ਪੜ੍ਹਨ ਦੀ ਖੇਚਲ ਕਰਨ। ਇੱਥੇ ਆਵਾਗਵਨ ਤੋਂ ਛੋਟ ਲਈ “ਹਰਿ ਕੇ ਚਰਣ ਹਿਰਦੈ ਕਰ ਓਟ॥” ਦੀ ਸ਼ਰਤ ਹੈ। ਅਤੇ ਜੇ ਇਥੇ ਆਵਾਗਵਣ ਦੀ ਚਿੰਤਾ ਤੋਂ ‘ਹਰ ਇੱਕ ਦੀ’ ਛੋਟ ਦਾ ਭਾਵ ਹੈ ਤਾਂ ਇਸ ਦਾ ਮਤਲਬ ਤਾਂ ਇਹੀ ਨਿਕਲਦਾ ਹੈ ਕਿ ਗੁਰਬਾਣੀ ਇਸ ਗੱਲ ਦੀ ਪ੍ਰੇਰਣਾ ਕਰਦੀ ਹੈ ਕਿ, (ਦੇਸ਼ ਸਮਾਜ ਦੇ ਕਾਨੂੰਨ ਦੀ ਨਜ਼ਰ ਤੋਂ ਬਚ ਕੇ) ਜਿਸ ਤਰ੍ਹਾਂ ਦੇ ਮਰਜੀ ਕਰਮ ਕਰੀ ਜਾਵੋ ਕਿਸੇ ਨੂੰ ਚਿੰਤਾ ਕਰਨ ਦੀ ਜਰੂਰਤ ਨਹੀਂ। ‘ਹੋਵਤ ਛੋਟ’ ਲਫਜ਼ਾਂ ਨੂੰ ਇਕਬਾਲ ਸਿੰਘ ਜੀ ਜ਼ਰਾ ਧਿਆਨ ਨਾਲ ਵਾਚਣ, ਸ਼ਰਤ ਪੂਰੀ ਕਰਨ ਤੇ ਛੋਟ ਹੋ ਜਾਂਦੀ ਹੈ, ਅਰਥਾਤ ਸ਼ਰਤ ਪੂਰੀ ਨਹੀਂ ਕੀਤੀ ਤਾਂ ਛੋਟ ਨਹੀਂ। ਜੇ ਜਨਮ ਮਰਨ ਤੋਂ ਹਰ ਇੱਕ ਦੀ ਛੋਟ ਹੈ ਤਾਂ ‘ਹਰਿ ਕੇ ਚਰਣ ਹਿਰਦੈ ਕਰ ਓਟ’ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ।

ਇਕਬਾਲ ਸਿੰਘ ਜੀ ਲਿਖਦੇ ਹਨ-

ਕਿਸੇ ਵਿਅਕਤੀ ਵਿਸ਼ੇਸ਼ ਦੇ ਸੁਖ ਦੁਖ ਮਨੁੱਖ ਜਾਤੀ ਦੇ ਚਲੇ ਆ ਰਹੇ ਵਰਤਾਰੇ (ਪੁਰਬ-ਜਨਮ) ਕਰਕੇ ਵੀ ਹਨ ਅਤੇ ਉਸ ਵੱਲੋਂ ਕੀਤੇ ਕਰਮਾਂ ਕਰਕੇ ਵੀ ਜਿਨ੍ਹਾਂ ਦੇ ਫਲ਼ ਸੰਬੰਧੀ ਗੁਰਬਾਣੀ ਵਿੱਚ ਹੇਠਾਂ ਦਿੱਤੇ ਅਨੁਸਾਰ ਦਰਜ ਹੈ:

ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਢੀਐ॥ (473)

ਸਭਨਾ ਕਾ ਦਰ ਲੇਖਾ ਹੋਇ॥ ਕਰਣੀ ਬਾਝਹੁ ਤਰੈ ਨ ਕੋਇ॥ (952)

ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ॥

ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰਿ॥ (08)

ਸਪੱਸ਼ਟ ਹੈ ਕਿ ਗੁਰਬਾਣੀ ਵਿੱਚ ਪ੍ਰਤਿਫਲ਼ (retribution/nemesis) ਦੇ ਸੰਕਲਪ ਨੂੰ ਵੀ ਨਕਾਰਿਆ ਗਿਆ ਸਾਬਤ ਹੋ ਜਾਂਦਾ ਹੈ। ਅਤੇ ਪਰਾਲਭਦ (predestiny) ਦੇ ਸੰਕਲਪ ਨੂੰ ਵੀ (ਪ੍ਰਤਿਫਲ਼ ਤੋਂ ਭਾਵ ਇਹ ਕਹਿਣਾ ਹੈ ਕਿ ਕੀਤੇ ਕਰਮਾਂ ਦਾ ਫਲ਼ ਮਰਨ ਤੋਂ ਬਾਦ ਜ਼ਰੂਰ ਮਿਲੇਗਾ ਅਤੇ ‘ਪਰਾਲਭਧ’ ਤੋਂ ਭਾਵ ਇਹ ਕਹਿਣਾ ਹੈ ਕਿ ਜੋ ਕਿਸਮਤ ਵਿੱਚ ਲਿਖਿਆ ਹੈ ਮਨੁੱਖ ਨੂੰ ਉਹੀਯੋ ਹੀ ਮਿਲਦਾ ਹੈ)।

ਇਸ ਲਈ ਗੁਰਬਾਣੀ ਵਿੱਚ ਜੋ ਵੀ ਪੂਰਵ-ਜਨਮ ਪਰੇਤ ਜੂਨ ਚੁਰਾਸੀ ਲੱਖ ਜੂਨਾਂ ਪਰਾਲਬਧ, ਪ੍ਰਤਿਫਲ਼, ਸਵਰਗ-ਨਰਕ, ਆਦਿਕ ਦੇ ਹਵਾਲੇ ਮੌਜੂਦ ਹਨ ਉਹ ਕੇਵਲ ਪ੍ਰਚੱਲਤ ਮੁਹਾਵਰੇ ਦੀ ਵਰਤੋਂ ਕਰਨ ਲਈ ਜਾਂ ਦ੍ਰਿਸ਼ਟਾਂਤ ਦੇ ਤੌਰ ਤੇ ਵਰਤੇ ਹੋਏ ਹਨ।

ਵਿਚਾਰ:

ਉੱਪਰ ਦਿੱਤੀਆਂ ਉਦਾਹਰਣਾਂ ਵਿੱਚ ਤਾਂ ਉਸ ਦੇ ਦਰ ਤੇ ਸਭ ਦਾ ਲੇਖਾ ਹੋਣ ਦੀ ਗੱਲ ਕਹੀ ਗਈ ਹੈ। ਸਭ ਦੀ ਆਪਣੀ ਆਪਣੀ ਕਰਨੀ ਨੂੰ ਵਾਚਣ ਦੀ ਗੱਲ ਕਹੀ ਗਈ ਹੈ, ਮਨੁੱਖ ਜਾਤੀ ਦੇ ਚਲੇ ਆ ਰਹੇ ਵਰਤਾਰੇ ਦੀ ਨਹੀਂ। ਕੀ ਉਹ ਸਿਰਫ ਬੇਬੱਸ ਹੋ ਕੇ ਵਾਚਦਾ ਹੀ ਹੈ? ਚੰਗੇ ਮਾੜੇ ਕਰਮਾਂ ਦਾ ਫਲ਼ ਨਹੀਂ ਦਿੰਦਾ/ਦੇ ਸਕਦਾ?

ਗੁਰਬਾਣੀ ਤਾਂ ਕਹਿੰਦੀ ਹੈ “ਅਹਿ ਕਰੁ ਕਰੇ ਸੁ ਅਹਿ ਕਰੁ ਪਾਏ ਕੋਈ ਨ ਪਕੜੀਐ ਕਿਸੈ ਥਾਇ॥” ਹਰ ਇੱਕ ਦੇ ਆਪਣੇ ਕੀਤੇ ਕਰਮਾਂ ਅਨੁਸਾਰ ਵਿਚਾਰ ਹੋਣੀ ਹੈ, ਕਿਸੇ ਚੱਲੇ ਆ ਰਹੇ ਮਨੁੱਖੀ ਵਰਤਾਰੇ ਅਨੁਸਾਰ ਆਪੇ ਸਭ ਕੁੱਝ ਨਹੀਂ ਚੱਲੀ ਜਾਣਾ।

ਉੱਪਰ ਦਿੱਤੀਆਂ ਉਦਾਹਰਣਾਂ ਵਿੱਚ ਕਿੱਥੇ- ਪ੍ਰਤਿਫਲ਼ ਨੂੰ ਨਕਾਰਿਆ ਹੈ? ਕਿੱਥੇ ਪਰਾਲਭਧ ਦਾ ਖੰਡਣ ਕੀਤਾ ਗਿਆ ਹੈ?

ਇਕਬਾਲ ਸਿੰਘ ਜੀ ਲਿਖਦੇ ਹਨ-

ਅੱਗੇ ਹੈ ‘ੴ’ ਜਿਸ ਨੂੰ ‘ਇਕ ਓਅੰਕਾਰ’ ਕਰ ਕੇ ਉਚਾਰਿਆ ਜਾਂਦਾ ਹੈ। … ਕਿਸੇ ਹੋਰ ਨੂੰ ‘ੴ’ ਵਿੱਚ ਆਉਂਦੇ ‘ਓ’ ਨੂੰ ‘ਓਅੰਕਾਰ’ ਵਿੱਚ ਬਦਲਣ ਦਾ ਹੱਕ ਪਰਾਪਤ ਨਹੀਂ ਹੋ ਜਾਂਦਾ। ਅਤੇ ਉਹ ਵੀ ਇੱਕ ਅਜਿਹੇ ਸ਼ਬਦ ਵਿੱਚ ਬਦਲਣ ਦਾ ਜੋ ਬ੍ਰਹਮਣਵਾਦੀ ਸ਼ਬਦਾਵਲੀ ਦਾ ਹਿੱਸਾ ਹੈ ਅਤੇ ਅੱਗੋਂ ਇਹ ਸ਼ਬਦ ਬ੍ਰਹਮਣੀ ਮੂਲ ‘ਓਅਮ’ ਤੋਂ ਆਇਆ ਹੈ। … ‘ੴ’ ਦਾ ਸਹੀ ਉਚਾਰਨ ‘ਏਕੋ’ ਹੀ ਸਮਝਿਆ ਜਾਣਾ ਚਾਹੀਦਾ ਹੈ ਜੋ ਗੁਰਬਾਣੀ ਵਿੱਚ ਵਾਰ-ਵਾਰ ਆਉਂਦਾ ਹੈ”।

ਵਿਚਾਰ-

ਇਕਬਾਲ ਸਿੰਘ ਜੀ ‘ੴ’ ਦੇ ਹਿੱਸਿਆਂ ਵੱਲ ਧਿਆਨ ਦੇਣ। ‘੧’ ‘ਓ’ ਅਤੇ ‘’। ‘੧’

ਗਿਣਤੀ ਦਾ ਹਿੰਦਸਾ ਹੈ ਜਿਸ ਨੂੰ ‘ਇਕ’ ਜਾਂ ‘ਏਕ’ ਹੀ ਉਚਾਰਿਆ ਜਾ ਸਕਦਾ ਹੈ। ਇਸ ਵਿੱਚ ਕਿਸੇ ਵਾਧ ਘਾਟ ਦੀ ਕੋਈ ਗੁੰਜਾਇਸ਼ ਨਹੀਂ। ਉਸ ਤੋਂ ਅੱਗੇ ਹੈ ‘ਓ’ ਅਤੇ ਅਖੀਰ ਵਿੱਚ ਹੈ ‘’। ਇਕਬਾਲ ਸਿੰਘ ਜੀ ‘ੴ’ ਦਾ ਉਚਾਰਣ ‘ਏਕੋ’ ਪਤਾ ਨਹੀਂ ਕਿਸ ਤਰ੍ਹਾਂ ਦੱਸੇ ਹਨ? ‘੧’ ਨੂੰ ਤਾਂ ਹੋੜਾ (ੋ) ਲਗਾਇਆ ਨਹੀਂ ਜਾ ਸਕਦਾ, ਕਿਉਂਕਿ ‘੧’ ਗਿਣਤੀ ਦਾ ਹਿੰਦਸਾ ਹੈ ਅਤੇ ‘ੋ’ ਵਰਣਮਾਲਾ ਦੀ ਲਗ ਹੈ। ਸੋ ‘੧’ ਅਤੇ ‘ਓ’ ਨੂੰ ਇਕੋ (੧ ੋ) ਜਾਂ ਏਕੋ ਨਹੀਂ ਪੜ੍ਹਿਆ ਜਾ ਸਕਦਾ, ‘ਇਕ ਓ’ ਜਾਂ ‘ਏਕ ਓ’ ਹੀ ਪੜ੍ਹਿਆ ਜਾ ਸਕਦਾ ਹੈ। ਅਤੇ ਇੱਕ ਓ ਜਾਂ ਏਕ ਓ ਕੋਈ ਲਫਜ਼ ਨਹੀਂ ਹੈ। ਜੇ ਇਕਬਾਲ ਸਿੰਘ ਜੀ ਇਕ+ਓ ਦੀ ਸੰਧੀ ਕਰਨੀ ਵੀ ਚਾਹੁਣ ਤਾਂ ਸੰਧੀ ਬਣੇਗੀ- ‘ਇਕ+ਓ= ਇਕੌ’ ਅਤੇ ‘ਇਕੌ’ ਵੀ ਕੋਈ ਲਫਜ਼ ਨਹੀਂ ਹੈ। ‘ਇਕੋ’ ਲਿਖਣ ਲਈ ਲਫਜ਼ ਹੋਣਗੇ ‘ਇਕ+ਉ= ਇਕੋ’ (ਜਿਵੇਂ ਪਰ+ਉਪਕਾਰ=ਪਰੋਪਕਾਰ)। ‘੧’ ਅਤੇ ‘ਓ’ ਤੋਂ ਇਲਾਵਾ ‘ੴ’ ਦਾ ਇੱਕ ਹੋਰ ਅੰਗ ਹੈ ‘ ‘, ਜਿਸ ਨੂੰ ਇਕਬਾਲ ਸਿੰਘ ਜੀ ਨਜ਼ਰਅੰਦਾਜ ਕਰ ਰਹੇ ਹਨ।

ਇਕਬਾਲ ਸਿੰਘ ਜੀ ਦਾ ਕਹਿਣਾ ਹੈ ਕਿ ‘ਓਅੰਕਾਰ’ ਬ੍ਰਹਮਣੀ ਸ਼ਬਦਾਵਲੀ ਦਾ ਹਿੱਸਾ ਹੈ। ਉਨ੍ਹਾਂਨੂੰ ਪਤਾ ਹੋਣਾ ਚਾਹੀਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ‘ਓਅੰਕਾਰ’ ਸ਼ਬਦ ਤਕਰੀਨ 14 ਵਾਰੀਂ ਆਇਆ ਹੈ ਅਤੇ ‘ਏਕੰਕਾਰ’ ਤਕਰੀਬਨ 37 ਵਾਰੀਂ ਲਿਖਿਆ ਗਿਆ ਹੈ। ਅਤੇ ਸਭ ਜਗ੍ਹਾ ਤੇ ਇਹ ਅਕਾਲ ਪੁਰਖ ਲਈ ਹੀ ਆਇਆ ਹੈ। ਗੁਰਮਤਿ ਅਨੁਸਾਰ ਪਰਮਾਤਮਾ ਇੱਕ ਹੀ ਹੈ। ਬ੍ਰਹਮਣਾ ਦਾ ਵੱਖਰਾ ਅਤੇ ਸਿੱਖਾਂ ਦਾ ਵੱਖਰਾ ਪਰਮਾਤਮਾ ਨਹੀਂ। ਜੇ ਬ੍ਰਹਮਣ ਬੋਲੀ ਵਿੱਚ ਅੱਲਾ ਜਾਂ ਪਰਮਾਤਮਾ ਨੂੰ ‘ਓਅੰਕਾਰ’ ਕਰਕੇ ਸੰਬੋਧਨ ਕੀਤਾ ਜਾਂਦਾ ਹੈ ਤਾਂ ਕੀ ਇਹ ਨਾਮ ਭਿੱਟਿਆ ਗਿਆ ਹੈ? ਯਾਦ ਰਹੇ ਕਿ ਗੁਰੂ ਸਾਹਿਬਾਂ ਨੇ ਪਰਮਾਤਮਾ ਲਈ ਆਪਣੇ ਵੱਲੋਂ ਬਣਾ ਕੇ ਕੋਈ ਇੱਕ ਵੀ ਨਾਮ ਨਹੀਂ ਉਚਾਰਿਆ ਸਾਰੇ ਦੇ ਸਾਰੇ ਪ੍ਰਚੱਲਤ ਨਾਮ ਹੀ ਵਰਤੇ ਹਨ। ਬਲਕਿ ਜਿਆਦਾਤਰ ਨਾਮ ਹਿੰਦੂ ਮੱਤ ਵਲੋਂ ਵਰਤੇ ਜਾਂਦੇ ਨਾਮ ਹੀ ਹਨ।

---------

ਗੁਰਮੀਤ ਸਿੰਘ ਬਰਸਾਲ ਜੀ!

ਆਪ ਜੀ ਮੁਤਾਬਕ ਪਿੱਛਲੇ ਤਕਰੀਬਨ ਚਾਰ ਸਾਲ ਤੋਂ ਕੋਈ ਮੇਰੇ ਨਾਲ ਸਹਿਮਤ ਨਹੀਂ ਹੋ ਸਕਿਆ। ਵੀਰ ਜੀ! ਦੂਜੇ ਪਾਸੇ ਇਹ ਵੀ ਦੇਖੋ ਕਿ ਪਿਛਲੇ ਚਾਰ ਸਾਲ ਤੋਂ ਮੇਰੇ ਤੇ ਬ੍ਰਹਮਣੀ ਸਿਧਾਂਤ ਸਥਾਪਤ ਕਰਨ ਦਾ ਦੋਸ਼ ਲਗਾਇਆ ਜਾ ਰਿਹਾ ਹੈ, ਪਰ ਅੱਜ ਤੱਕ ਕੋਈ ਮੇਰੇ ਤੇ ਇਹ ਇਲਜਾਮ ਸਾਬਤ ਕਰ ਸਕਿਆ ਹੈ? ਤੁਸੀਂ ਸਹਿਮਤ ਹੋਣ ਦੀ ਗੱਲ ਕਰਦੇ ਹੋ, ਤੁਸੀਂ ਦੱਸੋ ਮੈਂ ਤੁਹਾਨੂੰ ਸਵਾਲ ਕੀਤਾ ਸੀ ਕਿ ਗੁਰਬਾਣੀ ਦੀ ਕੋਈ ਇੱਕ ਵੀ ਉਦਾਹਰਣ ਪੇਸ਼ ਕਰ ਸਕਦੇ ਹੋ ਜਿਸ ਦਾ ਸਿੱਧਾ ਅਰਥ ਇਹ ਹੋਵੇ ਕਿ `ਚਾਹੇ ਕੋਈ ਗੁਰਮਖ ਹੋਵੇ ਜਾਂ ਮਨਮੁਖ ਮਰਨ ਪਿੱਛੋਂ ਕਿਸੇ ਦਾ ਆਵਾਗਵਣ ਨਹੀਂ ਹੁੰਦਾ। ਜਿਸ ਇੱਕ ਉਦਾਹਰਣ ਦੇ ਆਧਾਰ ਤੇ ਅਜੋਕੇ ਨਵੇਂ ਕਿਸਮ ਦੀ ਵਿਆਖਿਆ ਵਾਲੇ ਪ੍ਰਚਾਰਕ ਅਰਥ ਬਦਲ ਕੇ ਗੁਰਬਾਣੀ ਵਿਆਖਿਆਵਾਂ ਕਰ ਕਹੇ ਹਨ” ਤੁਹਾਡੇ ਕੋਲ ਇਸ ਗੱਲ ਦਾ ਜਵਾਬ ਹੈ? ਜੇ ਤੁਹਾਡੇ ਕੋਲ ਇਸ ਗੱਲ ਦਾ ਜਵਾਬ ਨਹੀਂ ਤਾਂ ਕੀ ਮੰਨ ਲਿਆ ਜਾਵੇ ਕਿ ਤੁਸੀਂ ਮੇਰੀਆਂ ਲਿਖਤਾਂ ਨਾਲ ਸਹਿਮਤ ਹੋ? ਜੇ ਤੁਹਾਡੇ ਕੋਲ ਮੇਰੇ ਸਵਾਲਾਂ ਦੇ ਜਵਾਬ ਵੀ ਨਹੀਂ ਅਤੇ ਫੇਰ ਵੀ ਤੁਸੀਂ ਮੇਰੀਆਂ ਲਿਖਤਾਂ ਨਾਲ ਸਹਿਮਤ ਵੀ ਨਹੀਂ ਤਾਂ, ਤੁਸੀਂ ਇਹ ਗੱਲ ਕਿਸ ਤਰ੍ਹਾਂ ਕਹਿੰਦੇ ਹੋ ਕਿ ਪਿਛਲੇ ਚਾਰ ਸਾਲ ਤੋਂ ਮੇਰੇ ਨਾਲ ਕੋਈ ਸਹਿਮਤ ਨਹੀ? ਇਹ ਤੁਹਾਡੀ ਵੀ ਅਤੇ ਮੇਰੇ ਹੋਰ ਵਿਰੋਧੀ ਵਿਚਾਰਾਂ ਵਾਲਿਆਂ ਦੀ ਆਪਣੀ ਮਰਜ਼ੀ ਹੈ। ਮੈਂ ਕਿੱਥੇ ਲਿਖਿਆ ਹੈ ਕਿ ਮੈਂ ਕਿਸੇ ਵਿਰੋਧੀ ਵਿਚਾਰ ਵਾਲੇ ਨੂੰ ਆਪਣੀ ਗੱਲ ਮਨਵਾ ਕੇ ਹੀ ਹਟਾਂਗਾ? ਮੈਂ ਆਪਣੇ ਵਿਚਾਰ ਦੇ ਰਿਹਾ ਹਾਂ, ਕੋਈ ਇਨ੍ਹਾਂ ਨਾਲ ਸਹਿਮਤ ਹੋਵੇ ਜਾਂ ਨਾ ਇਹ ਹਰ ਇੱਕ ਦੀ ਆਪਣੀ ਮਰਜੀ ਹੈ। ਅਤੇ ਮੈਨੂੰ ਆਪਣੇ ਵਿਰੋਧੀ ਵਿਚਾਰਾਂ ਵਾਲਿਆਂ ਦੀ ਮਰਜੀ ਦਾ ਪਤਾ ਹੈ, ਅਤੇ ਮੈਂ ਇਸ ਗੱਲ ਦੀ ਪ੍ਰਵਾਹ ਵੀ ਨਹੀਂ ਕਰਦਾ। ਵੀਰ ਜੀ ਮੇਰੀ ਪ੍ਰੇਰਣਾ ਦਾ ਸਰੋਤ ਵੀ ਮੇਰੇ ਵਿਰੋਧੀ ਵਿਚਾਰਾਂ ਵਾਲੇ ਤੁਹਾਡੇ ਵਰਗੇ ਸੱਜਣ ਹੀ ਹਨ। ਜਦੋਂ ਮੇਰੀਆਂ ਗੱਲਾਂ ਦਾ ਕੋਈ ਜਵਾਬ ਨਹੀਂ ਹੁੰਦਾ ਤਾਂ ਇਹ ਸੱਜਣ (ਮੇਰੇ ਨਾਲ ਕਦੇ ਵੀ ਸਹਿਮਤ ਨਹੀਂ ਹੁੰਦੇ ਪਰ) ਚੁੱਪ ਕਰਕੇ ਬੈਠ ਜਾਂਦੇ ਹਨ ਅਤੇ ਕੁਝਕੁ ਚਿਰ ਪਿੱਛੋਂ ਕੋਈ ਹੋਰ ਨੁਕਤਾ ਜਾਂ ਪੁਰਾਣਾ ਨੁਕਤਾ ਨਵੇਂ ਰੂਪ ਵਿੱਚ ਲੈ ਕੇ ਮੇਰੇ ਨਾਲ ਵਿਚਾਰ ਵਟਾਂਦਰਾ ਸ਼ੁਰੂ ਕਰ ਦਿੰਦੇ ਹਨ। ਮੈਨੂੰ ਇਸ ਗੱਲ ਦੀ ਤਸੱਲੀ ਹੈ ਅਤੇ ਇਸ ਤੋਂ ਹੀ ਮੈਨੂੰ ਉਤਸਾਹ ਵੀ ਮਿਲਦਾ ਹੈ ਕਿ ਮੈਂ ਜੋ ਲਿਖਦਾ ਹਾਂ ਗ਼ਲਤ ਨਹੀਂ ਹੈ।

ਤੁਸੀਂ ਲਿਖਿਆ ਹੈ ਕਿ ਆਵਾਗਵਣ ਦੇ ਹੱਕ ਵਿੱਚ ਬਹੁਤਾ ਕਰਕੇ ਮੈਂ ਇਕੱਲਾ ਹੀ ਲਿਖਦਾ ਹਾਂ। ਵੀਰ ਜੀ! ਮੈਂ ਇਹ ਨਹੀਂ ਦੇਖਦਾ ਕਿ ਹੋਰ ਕੋਈ ਕਿੰਨਾਂਕੁ ਅਤੇ ਕੀ ਲਿਖਦਾ ਹੈ ਮੈਂ ਆਪਣੇ ਵਿਚਾਰ ਪੇਸ਼ ਕਰਦਾ ਹਾਂ, ਮੇਰੇ ਨਾਲ ਸਹਿਮਤ ਜਾਂ ਅਸਿਹਮਤ ਵਿਚਾਰਾਂ ਵਾਲਿਆਂ ਦੀ ਗਿਣਤੀ ਨਹੀਂ ਕਰਦਾ।

ਜਸਬੀਰ ਸਿੰਘ ਵੈਨਕੂਵਰ ਵਾਲਿਆਂ ਦੀ ਇੱਕ ਲਿਖਤ ਦੇ ਕੁੱਝ ਅੰਸ਼ ਪੇਸ਼ ਕਨ:

“ਕਈ ਵਿਚਾਰਵਾਨ ਕੇਵਲ ਦ੍ਰਿਸ਼ਟਮਾਨ ਪਦਾਰਥਾਂ ਵਿੱਚ ਹੀ ਵਿਸ਼ਵਾਸ਼ ਕਰਦੇ ਹਨ। ਅਜੇਹੀ ਧਾਰਨਾ ਰੱਖਣ ਵਾਲੇ ਆਤਮਾ, ਪਰਲੋਕ, ਈਸ਼ਵਰ, ਅਤੇ ਜੀਵਨ ਤੋਂ ਪਰਾ ਦੇ ਮੁੱਲਾਂ ਵਿੱਚ ਵਿਸ਼ਵਾਸ਼ ਨਹੀਂ ਕਰਦੇ। ਇਨ੍ਹਾਂਦਾ ਮੰਨਣਾ ਹੈ ਕਿ ਵਿਗਿਆਨ ਦੁਆਰਾ ਇਹ ਸਿੱਧ ਨਹੀਂ ਹੁੰਦੇ; ਇਹ ਕੇਵਲ ਦਾਰਸ਼ਨਿਕ ਕਲਪਨਾਂ ਹਨ, ਇਨ੍ਹਾਂ ਵਿੱਚ ਕੋਈ ਸੱਚਾਈ ਨਹੀਂ ਹੈ। ਇਸ ਤਰ੍ਹਾਂ ਦੀ ਸੋਚ ਰੱਖਣ ਵਾਲਿਆਂ ਅਨੁਸਾਰ ਆਸਤਿਕ ਉਹੀ ਹੈ ਜੋ ਸੰਸਾਰਕ ਸ਼ਕਤੀ ਵਿੱਚ ਵਿਸ਼ਵਾਸ਼ ਰੱਖਦਾ ਹੈ। ਅਤੇ ਦਰਸ਼ਨ ਦੀਆਂ ਮਿਥਿਹਾਸਕ ਕਲਪਨਾਂ ਤੋਂ ਮੁਕਤ ਹੈ। ਇਸ ਪਰਿਭਾਸ਼ਾ ਅਨੁਸਾਰ ਭਾਰਤ ਦਾ ਕੇਵਲ `ਚਾਰਵਾਕ’ ਮੱਨ ਹੀ ਆਸਤਿਕ ਹੈ”।

ਵੀਰ ਜੀ! ਤੁਸੀਂ ‘ਆਵਾਗਵਣ’ ਸੰਬੰਧੀ ਬਣਾਏ ਭਰਮਜਾਲ ਵਿਰੁੱਧ ਲੇਖ, ਕਵਿਤਾਵਾਂ ਅਤੇ ਗੀਤ ਸਿਖ ਮਾਰਗ ਤੇ ਪਾਵੋਗੇ ਬੜੀ ਚੰਗੀ ਗੱਲ ਹੈ। ਪਰ ਜਿੰਨੀ ਦੇਰ ਤੁਸੀਂ ਜਾਂ ਕੋਈ ਹੋਰ ਮੈਨੂੰ ਸਵਾਲ ਨਹੀਂ ਪੁੱਛੇਗਾ, ਮੈਂ ਆਪਣੇ ਆਪ ਜਵਾਬ ਕਿਉਂ ਦੇਵਾਂਗਾ? ਹਾਂ ਆਪ ਜੀ ਦੀਆਂ ਲਿਖਤਾਂ ਸੰਬੰਧੀ ਵਿਚਾਰ ਦਿੱਤੇ ਜਾ ਸਕਦੇ ਹਨ। ਕੁਝ ਗੱਲਾਂ ਬਾਰੇ ਸਹਿਮਤੀ ਵੀ ਹੋ ਸਕਦੀ ਹਾਂ ਅਤੇ ਹੋ ਸਕਦਾ ਹੈ ਕੁੱਝ ਸਵਾਲ ਵੀ ਹੋਣ ਜੋ ਸਾਂਝੇ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।

ਧੰਨਵਾਦ।

ਜਸਬੀਰ ਸਿੰਘ (ਕੈਲਗਰੀ) 24-06-12


(24/06/12)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਪ੍ਰਭ ਜੀ! ਮੈਂ ਕੀ ਤਾਣ ਨਿਤਾਣੇ।
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਪ੍ਰਭ ਜੀ! ਮੈਂ ਕੀ ਤਾਣ ਨਿਤਾਣੇ।
ਤੁਧ ਬਿਨ ਸ਼ਕਤੀ ਕੀ ਏ ਸੰਭਵ, ਕੀ ਕਰਨਾ ਕੋਈ ਜਾਣੇ?
ਜੋ ਕਰਵਾਵੇਂ ਸੋਈ ਹੋਣਾ, ਹੋਰ ਨਹੀਂ ਕੁਛ ਹੋਣਾ।
ਉਹ ਮੰਦਾ ਜੋ ਤੁਧ ਨਾ ਭਾਵੇ, ਜੋ ਤੁਧ ਭਾਵੇ ਸੋਹਣਾ।
ਸਭ ਜਗ ਬਦਲਣਹਾਰ ਬਣਾਇਆ, ਹਰ ਪਲ ਹੋਣ ਪੁਰਾਣੇ।
ਪ੍ਰਭ ਜੀ! ਮੈਂ ਕੀ ਤਾਣ ਨਿਤਾਣੇ।
ਬੰਦਾ ਲੱਖਾਂ ਹੀਲੇ ਕਰਦਾ, ਕੁੱਝ ਵੀ ਨਾ ਕਰ ਪਾਇਆ।
ਜੀਕਣ ਤੇਰੀ ਮਰਜ਼ੀ, ਹੋਇਆ, ਹੁਕਮ `ਚ ਹਰ ਕੋਈ ਲਾਇਆ।
ਹੁਕਮ ਬਿਨਾ ਨਾ ਪੱਤਾ ਹਿਲਦਾ, ਸਭ ਕੁੱਝ ਤੇਰੇ ਭਾਣੇ।
ਪ੍ਰਭ ਜੀ! ਮੈਂ ਕੀ ਤਾਣ ਨਿਤਾਣੇ।
ਸ਼ਾਹਾਂ ਦੇ ਧੌਲਰ ਨਾ ਉਸਰੇ, ਰੁਲਦੇ ਨੰਗੀ ਧੌੜੀ।
ਮਾਹਰ ਮਲਾਹ ਫਸ ਗਏ ਮੰਝਧਾਰੀਂ, ਕਰਦੇ ਬਹੁੜੀ ਬਹੁੜੀ।
ਰਾਹ ਨਾ ਹਿੰਮਤ, ਸਾਹ ਨਾ ਸ਼ਕਤੀ, ਤੁਧ ਬਾਝੋਂ ਕੋਈ ਮਾਣੇ।
ਪ੍ਰਭ ਜੀ! ਮੈਂ ਕੀ ਤਾਣ ਨਿਤਾਣੇ।
ਉਮਰਾ ਦੀ ਇਹ ਪਿਆਸ ਬੁਝਾਦੇ, ਦੇ ਦੇ ਬੂੰਦ ਸਵਾਤੀ।
ਇਕ ਸਹਾਰਾ ਨਾਮ ਦਾ ਦੇ ਦੇ, ਭਰ ਦੇ ਸੁਖਨ ਹਯਾਤੀ।
ਜੋ ਦੇਵੇਂ ਸਿਰ ਮੱਥੇ ਸਭ ਕੁਝ, ਦੁਖ ਸੁਖ ਸਮ ਕਰ ਜਾਣੇ।
ਪ੍ਰਭ ਜੀ! ਮੈਂ ਕੀ ਤਾਣ ਨਿਤਾਣੇ।


(23/06/12)
ਡਾ: ਗੁਰਮੀਤ ਸਿੰਘ ਬਰਸਾਲ

ਸਤਿਕਾਰਿਤ ਜਸਵੀਰ ਸਿੰਘ ਕੈਲਗਰੀ ਜੀ,
ਵਾਹਿਗੁਰੂ ਜੀ ਕਾ ਖਾਂਲਸਾ ਵਾਹਿਗੁਰੂ ਜੀ ਕੀ ਫਤਿਹ!!

ਗੁਰਬਾਣੀ ਦੇ ਜਿਸ ਤਰਾਂ ਦੇ ਸ਼ਬਦੀ ਅਰਥਾਂ ਨਾਲ ਤੁਸੀਂ ਆਵਾਗਵਣ ਦਾ ਬ੍ਰਾਹਮਣੀ ਸਿਧਾਂਤ ਸਥਾਪਤ ਕਰਨ ਦੀ ਪ੍ਰੋੜਤਾ ਕਰ ਰਹੇ ਹੋ (ਤੁਹਾਡੇ ਕਹਿਣ ਅਨੁਸਾਰ ਹੀ ਪਿਛਲੇ ਤਕਰੀਬਨ 4 ਸਾਲਾਂ ਤੋਂ) ਸਿੱਖ ਮਾਰਗ ਦਾ ਕੋਈ ਵੀ ਲਿਖਾਰੀ ਤੁਹਾਡੇ ਨਾਲ ਸਹਿਮਤ ਨਹੀਂ ਹੋ ਸਕਿਆ । ਕਾਰਣ ਸਪੱਸ਼ਟ ਹੈ ਕਿ ਅੱਜ ਕਲ ਦੇ ਲਿਖਾਰੀ ਜਾਂ ਵਿਆਖਿਆਕਾਰ ਗੁਰਮਤਿ ਅਨੁਸਾਰ ਪ੍ਰਗਟ ਹੋ ਰਹੇ ਭਾਵ ਅਰਥਾਂ ਨੂੰ ਇਗਨੋਰ ਨਹੀਂ ਕਰਦੇ । ਬਾਕੀ ਮੈ ਸਪਸ਼ਟ ਕਰ ਦੇਵਾਂ ਕਿ ਮੈ ਆਪ ਲਈ ਨਹੀਂ ਲਿਖਦਾ ਜਿਸ ਤਰਾਂ ਤੁਸੀਂ ਮਹਿਸੂਸ ਕਰਦੇ ਹੋ ਭਾਵੇਂ ਕਿ ਇਸ ਵਿਸ਼ੇ ਤੇ ਸਿਖ ਮਾਰਗ ਤੇ ਆਵਾਗਵਣ ਦੇ ਹੱਕ ਵਿੱਚ ਲਿਖਣ ਵਾਲੇ ਬਹੁਤਾ ਕਰਕੇ ਇਕੱਲੇ ਤੁਸੀਂ ਹੀ ਹੋ । ਮੈ ਪੁਜਾਰੀ ਦੁਆਰਾ ਹਜਾਰਾਂ ਸਾਲਾਂ ਤੋਂ ਆਵਾਗਵਣ ਸਬੰਧੀ ਬਣਾਏ ਜਾਲ ਦੇ ਵਰੁੱਧ ਲਿਖਦਾ ਹਾਂ । ਹੋਰ ਵੀ ਕਈ ਲੇਖ ਕਵਿਤਾਵਾਂ ਅਤੇ ਗੀਤ ਇਸੇ ਵਿਸ਼ੇ ਤੇ ਲਿਖੇ ਹਨ ਜੋ ਇਥੇ ਸਿਖ ਮਾਰਗ ਤੇ ਭੇਜਦਾ ਰਹਾਂਗਾ ਪਰ ਇਹ ਨਾਂ ਸਮਝਣਾ ਕਿ ਤੁਹਾਡੇ ਲਈ ਲਿਖੇ ਹਨ । ਉਹਨਾਂ ਦਾ ਜਵਾਬ ਦੇਣ ਦੀ ਆਪ ਜੀ ਨੂੰ ਜਰੂਰਤ ਨਹੀਂ ਹੈ । ਤੁਸੀਂ ਆਵਾਗਵਣ ਦਾ ਸਿਧਾਂਤ ਮੰਨੀ ਜਾਵੋ । ਧੰਨਵਾਦ।


(23/06/12)
ਪਰਮਜੀਤ ਸਿੰਘ ਉਤਰਾਖੰਡ

ਪੁਰੀ ਵਿੱਚ ਗੁਰ ਇਤਿਹਾਸਕ ਥਾਂ ਤੇ ਬ੍ਰਾਹਮਣਾਂ ਦਾ ਕਬਜਾ,
ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਬੇਅਦਬੀ ਤੇ ਮੂਰਤੀਆਂ ਸਥਾਪਤ – ਪਰਮਜੀਤ ਸਿੰਘ ਉਤਰਾਖੰਡ
ਦਾਸ ਨੂੰ ਉੜੀਸਾ ਪ੍ਰਚਾਰ ਦੌਰੇ ਦੇ ਦੌਰਾਨ ਪਰਿਵਾਰ ਸਮੇਤ ਪੁਰੀ ਜਾਣ ਦਾ ਮੌਕਾ ਮਿਲਿਆ। ਮਨ ਵਿੱਚ ਬੜਾ ਉਤਸ਼ਾਹ ਤੇ ਬੜੀ ਉਡੀਕ ਜਹੀ ਲੱਗੀ ਸੀ ਕਿ ਕੱਦੋਂ ਸਫਰ ਮੁਕੇਗਾ ਤੇ ਗੁਰੂ ਨਾਨਕ ਸਾਹਿਬ ਜੀ ਦੇ ਕਹੇ ਹੋਏ ਬੋਲ “ਕੈਸੀ ਆਰਤੀ ਹੋਇ ਭਵ ਖੰਡਨਾ ਤੇਰੀ ਆਰਤੀ” ਵਾਲੇ ਇਤਿਹਾਸਕ ਸਥਾਨ ਨੂੰ ਅੱਜ ਵੇਖਾਂਗੇ। ਪੁਛਦਿਆਂ-ਪੁਛਾਦਿਆਂ ਆਖ਼ਿਰ ਉਹ ਥਾਂ ਪਹੁੰਚ ਹੀ ਗਏ ਜਿੱਥੇ ਕਦੀ ਗੁਰੂ ਨਾਨਕ ਸਾਹਿਬ ਜੀ ਪੰਜ ਸੌ ਸਾਲ ਪਹਿਲਾਂ ਆਪ ਚੱਲ ਕੇ ਆਏ ਸਨ। ਉਸ ਸਥਾਨ ਤੇ ਪਹੁੰਚ ਕੇ ਵੀ ਬਾਹਰ ਖਲੋਤੇ ਫਿਰ ਆਪਣਾ ਭਲੇਖਾ ਦੂਰ ਕਰਨ ਵਾਸਤੇ ਪੁਛਣਾ ਪੈ ਰਿਹਾ ਸੀ ਕੀ ਇਹੀ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸਕ ਸਥਾਨ ਹੈ? ਕਿਉਂਕੀ ਉਸ ਬਣੀ ਇਮਾਰਤ ਦੇ ਬਾਹਰ ਕਿਤੇ ਨਿਸ਼ਾਨ ਝੁਲਦਾ ਨਜ਼ਰ ਨਾ ਆਇਆ। ਜਿਉਂ ਹੀ ਅੰਦਰ ਵੜੇ ਮਾਨੋਂ ਮੇਰੀਆਂ ਤਾਂ ਚੀਸਾਂ ਹੀ ਨਿਕਲ ਗਈਆਂ ਹੋਣ, ਸਾਮ੍ਹਣੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਤੇ ਆਲੇ ਦੁਆਲੇ ਮੂਰਤੀਆਂ ਦੇ ਢੇਰ। ਇਸ ਬਾਰੇ ਹੋਰ ਵਿਸਥਾਰ ਨਾਲ ਜਾਣਕਾਰੀ ਲੈਣ ਵਾਸਤੇ ਗ੍ਰੰਥੀ ਨੂੰ ਮਿਲਕੇ ਪੁਛੱਣ ਦਾ ਮਨ ਕੀਤਾ ਤਾਂ ਕੀ ਵੇਖਿਆ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਸੰਭਾਲ ਕਰਣ ਵਾਲਾ ਇੱਕ ਸਿੱਖ ਨਹੀਂ ਬਲਕਿ ਇੱਕ ਬ੍ਰਾਹਮਣ ਸੀ ਜਿਹੜਾ ਸਿਰੋਂ ਮੋਨਾ ਤੇ ਗੱਲ ਜਨੇਉ ਪਾਇਆ ਹੋਇਆ ਸੀ। ਮੂਵੀ ਦੇ ਵਿੱਚ ਵੀ ਵੇਖਿਆ ਜਾ ਸਕਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਅਰੰਭ ਅਤੇ ਅਖੀਰ ਦੇ ਪੰਨੇ ਫਟੇ ਹੋਏ ਨੇ। ਪਾਲਕੀ ਉੱਤੇ ਓਮ ਬਣਾ ਕੇ ਟੰਗਿਆ ਗਇਆ ਹੈ, ਸਰੂਪ ਦੇ ਨਾਲ ਹੀ ਗੁਰੂ ਨਾਨਕ ਸਾਹਿਬ ਜੀ ਤੋਂ ਬਾਗੀ ਹੋਏ ਸ਼੍ਰੀ ਚੰਦ ਦੀ ਮੂਰਤੀ ਰੱਖੀ ਹੋਈ ਹੈ, ਨਾਲ ਦੇ ਕਮਰੇ ਵਿੱਚ ਜਗਤਨਾਥ ਦੀ ਮੂਰਤੀ ਰੱਖਕੇ ਟਿੱਚਰਾਂ ਕੀਤੀਆਂ ਜਾ ਰਹੀਆਂ ਹਨ।
ਹੋ ਰਹੀ ਲੁੱਟ ਕਸੁੱਟ ਵਿੱਚ ਪਟਨੇ ਦਾ ਪੁਜਾਰੀ ਪਿੱਛੇ ਕਿਵੇਂ ਰਹਿ ਜਾਵੇ ਉਹ ਵੀ ਇਸ ਲੁੱਟ ਵਿੱਚ ਆ ਸ਼ਾਮਲ ਹੋਇਆ। ਪਟਨੇ ਦੇ ਪੁਜਾਰੀ ਇਕਬਾਲ ਸਿਉਂ ਨੇ ਆਪਣੇ ਕਦੱਮ ਪੁਰੀ ਵਿੱਚ ਜਮਾਉਣ ਵਾਸਤੇ ਦਿੱਲੀ ਤੋਂ ਸ਼ਮਸ਼ੇਰ ਸਿੰਘ ਨਾਮ ਦੇ ਬਾਬੇ ਨੂੰ ਚੁੱਕ ਪੁਰੀ ਵਿੱਚ ਲਿਆ ਬਿਠਾਇਆ ਤੇ ਇੱਕ ਨਵਾਂ ਗੁਰਦੁਆਰਾ ਸਥਾਪਤ ਕਰਣ ਵਾਸਤੇ ਅਕਾਲ ਤੱਖਤ ਦੇ ਜੱਥੇਦਾਰ ਹੱਥੋਂ ਪਰਮੀਸ਼ਨ ਦੁਆ ਕੇ ਆਰਤੀ ਸਾਹਿਬ ਨਾਂ ਦਾ ਗੁਰਦੁਆਰਾ ਖੜਾ ਕਰ ਦਿਤਾ। ਇਸ ਗੁਰਦੁਆਰੇ ਵਾਸਤੇ ਬਾਹਰ ਦੀਆਂ ਸੰਗਤਾਂ ਤੋਂ ਕਰੋੜੋ ਰੁਪਈਆ ਗ੍ਰਾਹ ਕੇ ਇਹ ਜੁੰਡਲੀ ਐਸ਼ ਕਰ ਰਹੀ ਹੈ ਪਰ ਅਸਲ ਇਤਿਹਾਸਕ ਅਸਥਾਨ ਵਾਸਤੇ ਇੱਕ ਕੱਦਮ ਵੀ ਨਹੀਂ ਪੁੱਟਿਆ ਗਇਆ।
ਬਹੁਤੇ ਇਤਿਹਾਸਕ ਅਸਥਾਨ ਜਾਂ ਤਾਂ ਅਖੌਤੀ ਸਿੱਖ ਪੁਜਾਰੀਆਂ ਦੇ ਹਵਾਲੇ ਹੋ ਚੁੱਕੇ ਹਨ ਜਾਂ ਹਿੰਦੂ ਪੁਜਾਰੀਆਂ ਦੇ।


******************************************************

ਗਿਆਨ ਅੰਜਨ ਸਮਰ ਕੈਂਪ ਵਿੱਚ ੧੨੮੭ ਬੱਚਿਆਂ ਨੇ ਲਿਆ ਭਾਗ
ਦਾ ਖ਼ਾਲਸਾ ਪਰਿਵਾਰ ਨੇ ਤਰਾਈ ਵਿੱਚ ਬਣਾਇਆ ਨਵਾਂ ਇਤਿਹਾਸ:
ਇਸ ਸਾਲ ਗਿਆਨ ਅੰਜਨ ਸਮਰ ਕੈਂਪ ਵਿੱਚ ੧੨੮੭ ਬੱਚਿਆਂ ਨੇ ਐਡਮੀਸ਼ਨ ਲਿਆ ਜਿਸ ਵਿੱਚ ਪਹਿਲੀ ਕਲਾਸ ਤੋਂ ਲੈ ਕੇ ਪੋਸਟ ਗ੍ਰੈਜੁਏਟ ਤੋਂ ਉਪਰ (੭੦ ਸਾਲ) ਤੱਕ ਦੇ ਵਿਦਿਆਰਥੀ ਸ਼ਾਮਲ ਸਨ।
ਸਲੇਬਸ ਅਤੇ ਇਮਤਿਹਾਨ - ਗੁਰਮੁੱਖੀ, ਗੁਰਬਾਣੀ, ਇਤਿਹਾਸ, ਗਤਕਾ ਅਤੇ ਦਸਤਾਰ ਕੇਸਕੀ ਸਿਖਲਾਈ, ਪੰਥਕ ਹਾਲਾਤ, ਹੈਲਥ ਅਵੇਅਰਨੈਸ ਤੇ ਫਾਇਰ ਫਾਇਟਿੰਗ ਆਦਿ ਇਸ ਕੈਂਪ ਦਾ ਸਲੇਬਸ ਸੀ ਜਿਸਦਾ ੭ ਜੂਨ ਨੂੰ ਕੈਪਰਾਂ ਨੇ ਇਮਤਿਹਾਨ ਦਿਤਾ। ੨੮ ਮਈ ਤੋਂ ਪ੍ਰਾਰੰਭ ਹੋਏ ਸਮਰ ਕੈਂਪ ਦੀ ਸਮਾਪਤੀ ੮ ਜੂਨ ਨੂੰ ਗੁਰਦੁਆਰਾ ਆਵਾਸ-ਵਿਕਾਸ ਦਸ਼ਮੇਸ ਨਗਰ ਰੁਦਰਪੁਰ ਵਿੱਖੇ ਹੋਈ। ਜਿਸ ਵਿੱਚ ੨੫੦੦ ਪ੍ਰਾਣੀਆਂ ਨੇ ਆਪਣਾ ਕੀਮਤੀ ਸਮਾਂ ਗੁਰਬਾਣੀ ਗੁਰੂ ਦੀ ਵੀਚਾਰ ਰਾਹੀਂ ਲੇਖੇ ਲਾਇਆ।
ਜਿੱਥੇ ਹਰ ਬੱਚੇ ਨੂੰ ਇੱਕ ਸਰਟੀਫਿਕੇਟ ਤੇ ਇਨਾਮ ਦਿਤਾ ਗਿਆ ਉੱਥੇ ਕਲਾਸ ਵਿੱਚ ਆਏ ਪਹਿਲੇ ਦੁੱਜੇ ਅਤੇ ਤਿੱਜੇ ਸਥਾਨ ਦੇ ਬੱਚਿਆਂ ਨੂੰ ਵਿਸ਼ੇਸ਼ ਇਨਾਮਾਂ ਨਾਲ ਸਨਮਾਨਿਆ ਗਿਆ।
੧੨੮੭ ਬੱਚਿਆਂ ਵਿੱਚੋਂ ਦੋ ਬੈਸਟ ਕੈਂਪਰ ਅਤੇ ਇੱਕ ਕੈਂਪ ਟੋਪਰ ਚੁਣਿਆ ਗਿਆ। ਬੈਸਟ ਕੈਂਪਰ ਅਨਮੋਲਦੀਪ ਸਿੰਘ ਅਤੇ ਸਿਮਰਨਜੀਤ ਕੌਰ ਬਣੇ। ਜਿਨਾਂ ਨੂੰ ਇੱਕ-ਇੱਕ ਡਿਜਿਟਲ ਕੈਂਮਰੇ ਇਨਾਮ ਵੱਜੋਂ ਦਿੱਤੇ ਗਏ। ਕੈਂਪ ਟੋਪ ਕਰਨ ਵਾਲੇ ਓਅੰਕਾਰ ਸਿੰਘ ਨਿਵਾਸੀ ਕਰਤਾਰਪੁਰ ਨੂੰ ਇੱਕ ਲੈਪਟੋਪ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਤੇ ੭੩ ਪ੍ਰਾਣੀਆਂ ਨੇ ਖੰਡੇ ਬਾਟੇ ਦੀ ਪਾਹੁਲ ਲੈ ਕੇ ਖ਼ਾਲਸਾ ਪੰਥ ਦੇ ਮੈਂਬਰ ਬਣ ਕੇ ਜੀਵਨ ਬਿਤਾਉਣ ਦਾ ਪ੍ਰਣ ਲਿਆ। ਕੈਂਪ ਦੀ ਸਮਾਪਤੀ ਵੇਲੇ ੨੦੦ ਮੈਬਰਾਂ ਨੇ ਆਪਣੀਆਂ ਅੱਖਾਂ ਦਾਨ ਦੇਣ ਦਾ ਫਾਰਮ ਭਰਿਆ। ਅੱਖਾਂ ਦਾਨ ਕਰਨ ਦਾ ਸਿਲਸਿਲਾ ਅਜੇ ਵੀ ਜਾਰੀ ਹੈ। ਦਾ ਖ਼ਾਲਸਾ ਪਰਿਵਾਰ ਵੱਲੋਂ ਵਿਸ਼ਵ ਤੰਬਾਕੂ ਨਿਸ਼ੇਧ ਦਿਵਸ ੩੧ ਮਈ ਨੂੰ ਸਮਰ ਕੈਂਪ ਦੇ ਦੋਰਾਨ ਹੀ ਮਨਾਇਆ ਗਇਆ ਤੇ ਰੁਦਰਪੁਰ ਸ਼ਹਿਰ ਵਿੱਚ ਇੱਕ ਭਾਰੀ ਰੈਲੀ ਕੱਡੀ ਗਈ ਤੇ ਪਰਿਵਾਰ ਦੇ ਸਰਪ੍ਰਸਤ ਮੈਂਬਰ ਸ. ਅਮਰਜੀਤ ਸਿੰਘ ਚੰਦੀ ਜੀ ਅਤੇ ਪ੍ਰਚਾਰਕ ਪਰਮਜੀਤ ਸਿੰਘ ਨੇ ਕਿਹਾ ਕਿ ਸਿੱਖ ਧਰਮ ਵਿੱਚ ਤੰਬਾਕੂ ਇੱਕ ਬੱਜਰ ਕੁਰਿਹਤ ਹੈ ਜਿਸਨੂੰ ਗੁਰੂ ਸਾਹਿਬ ਜੀ ਨੇ ਸਖੱਤ ਰੂਪ ਵਿੱਚ ਮਨਾ ਕੀਤਾ ਹੈ ਇਸਨੂੰ ਵਰਤਨ ਵਾਲਾ ਸਿੱਖ ਨਹੀਂ ਰਿਹ ਜਾਦਾਂ। ਆਮ ਜਨ ਸਾਧਾਰਣ ਬੰਦੇ ਨੂੰ ਵੀ ਬੀੜੀ ਸਿਗਰੇਟ ਪੀਣ ਵਾਲੇ ਦੇ ਵਿਰੁਧ ਆਵਾਜ ਉਠਾਣੀ ਚਾਹੀਦੀ ਹੈ।
ਕੈਂਪ ਸਮਾਪਤੀ ਵਿੱਚ ਦਾ ਖ਼ਾਲਸਾ ਪਰਿਵਾਰ ਦੇ ਮੈਂਬਰ - ਡਾ. ਹਰਪਾਲ ਸਿੰਘ, ਸ. ਅਮਰਜੀਤ ਸਿੰਘ ਚੰਦੀ, ਪ੍ਰਤਪਾਲ ਸਿੰਘ, ਪ੍ਰਚਾਰਕ ਪਰਮਜੀਤ ਸਿੰਘ, ਦਰਸ਼ਨ ਸਿੰਘ, ਗੁਰਭੇਜ ਸਿੰਘ, ਬਲਵੰਤ ਸਿੰਘ, ਸੰਦੀਪ ਸਿੰਘ, ਗੁਰਪ੍ਰੀਤ ਸਿੰਘ, ਬੀਬੀ ਮਨਜੀਤ ਕੌਰ, ਅਮਨਦੀਪ ਕੌਰ, ਸੁਕ੍ਰਿਤ ਕੌਰ, ਅਮਨਦੀਪ ਸਿੰਘ, ਕਰਨੈਲ ਸਿੰਘ, ਕੁਲਵੰਤ ਸਿੰਘ ਆਦਿ ਹਾਜਿਰ ਸਨ।

ਪਰਮਜੀਤ ਸਿੰਘ ਉਤਰਾਖੰਡ
9690137080


(23/06/12)
ਡਾ. ਕੁਲਵੰਤ ਕੌਰ

ਪੱਤਰਕਾਰ ਯੋਧਾ ਤੇ ਨਿਧੜਕ ਕਾਲਮ ਨਵੀਸ: ਸ. ਜਸਵੰਤ ਸਿੰਘ ‘ਅਜੀਤ’
ਜਦੋਂ ਜਦੋਂ ਵੀ ਮੈਂ ਅਖਬਾਰਾਂ ਵਿੱਚ ਸ. ਜਸਵੰਤ ਸਿੰਘ ‘ਅਜੀਤ’ ਹੁਰਾਂ ਦੇ ਲੇਖ ਪੜ੍ਹਦੀ ਰਹੀ ਹਾਂ, ਮੈਂਨੂੰ ਉਨ੍ਹਾਂ ਵਿਚੋਂ ਬਹੁਤ ਸਾਰੇ ਮਸਲਿਆਂ `ਤੇ ਭਰਪੂਰ ਅਗਵਾਈ, ਡੂੰਘੀ ਜਾਣਕਾਰੀ, ਚੋਖੀ ਵਾਕਫੀਅਤ ਅਤੇ ਅਧਿਆਤਮਿਕ ਰਹਿਨੁਮਾਈ ਹਾਸਿਲ ਹੁੰਦੀ ਪ੍ਰਤੀਤ ਹੋਈ ਹੈ। ਵਿਸ਼ੇਸ਼ ਕਰਕੇ ਸਿੱਖ ਮਰਯਾਦਾ, ਸਿੱਖ ਰਹਿਤਲ, ਸਿੱਖ ਸਿਧਾਂਤਾਂ, ਸਿੱਖ ਵਿਚਾਰਧਾਰਾ ਅਤੇ ਪਤਿਤਪੁਣੇ ਬਾਰੇ ਉਨ੍ਹਾਂ ਦੇ ਵਿਚਾਰ ਬਹੁਤ ਹੀ ਉੱਚ ਪਾਏ ਦੇ ਹੁੰਦੇ ਹਨ। ਬਜ਼ੁਰਗੀ ਦਾ ਪ੍ਰਭਾਵ ਦਿੰਦੀ ਉਨ੍ਹਾਂ ਦੀ ਉੱਚ ਸ਼ਖਸੀਅਤ ਸੱਚਮੁੱਚ ਹੀ ਕਾਬਲੇ ਗੌਰ ਤੇ ਕਾਬਲੇ ਰਸ਼ਕ ਹੈ, ਜਿਸਦਾ ਪਤਾ ਉਨ੍ਹਾਂ ਦੇ ਜੀਵਨ-ਵੇਰਵੇ ਤੋਂ ਲਗਾ ਹੈ, ਜਿਹੜਾ ਅਹਿਮ ਪ੍ਰਾਪਤੀਆਂ ਵਾਲਾ, ਡਾਹਢੇ ਮਾਣ-ਸਨਮਾਨਾਂ ਵਾਲਾ ਅਤੇ ਉੱਚ ਮੁਰਾਤਬਿਆਂ ਵਾਲਾ ਕਿਹਾ ਜਾ ਸਕਦਾ ਹੈ। ਅਨੇਕ ਭਾਸ਼ਾਵਾਂ ਦਾ ਸ਼ਾਹਸਵਾਰ ਇਹ ਮਾਣਮੱਤਾ ਪੱਤਰਕਾਰ ਸਮੂਹ ਪਾਠਕਾਂ ਅਤੇ ਸੱਥਾਂ ਲਈ ਵੀ ਪ੍ਰੇਰਣਾ ਦਾ ਅਮੁੱਲ ਸਾਗਰ ਹੈ।
ਸ. ਈਸ਼ਰ ਸਿੰਘ ਦੇ ਲਾਡਲੇ ਪੁੱਤਰ ਨੇ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਇਸ ਧਰਤੀ `ਤੇ ਪੈਦਾਇਸ਼ ਲੈ ਕੇ ਜੋ ਹਾਲਾਤ ਚੌਗਿਰਦੇ ਵਿੱਚ ਮਹਿਸੂਸੇ, ਉਨ੍ਹਾਂ ਦਾ ਉਸਦੇ ਮਨ-ਮਸਤਕ `ਤੇ ਅਮਿੱਟ ਅਸਰ ਹੋਇਆ। ਇਸੇ ਲਈ ਬੀ. ਏ. ਆਨਰਜ਼ ਦੀ ਉਨ੍ਹਾਂ ਸਮਿਆਂ ਵਿੱਚ ਉਚੇਰੀ ਪੜ੍ਹਾਈ ਕਰਕੇ ਵੀ ਸ. ਜਸਵੰਤ ਸਿੰਘ ਹੁਰਾਂ ਪੱਤਰਕਾਰੀ ਨੂੰ ਹੀ ਆਪਣਾ ਪ੍ਰਮੁੱਖ ਕਿੱਤਾ ਚੁਣਿਆ। ਭਾਵੇਂ ਕਿ ਇਸ ਪਾਸੇ ਪੈਸਾ ਕਮਾਉਣਾ ਆਸਾਨ ਨਹੀਂ ਸੀ। ਪੱਤਰਕਾਰੀ ਵਾਲੇ ਪਰਿਵਾਰਕ ਪਿਛੋਕੜ ਨਾਲ ਸੰਬੰਧਿਤ ਹੁੰਦਿਆਂ ਮੈਂਨੂੰ ਖ਼ੁਦ ਇਸ ਗਲ ਦਾ ਚੰਗਾ ਅਹਿਸਾਸ ਹੈ ਕਿ ਪੰਜਾਬੀ ਪੱਤਰਕਾਰੀ ਵਿੱਚ ਜੀਵਨ-ਲੋੜਾਂ ਦੀ ਪੂਰਤੀ ਲਈ ਬਹੁਤ ਘੱਟ ਗੁੰਜਾਇਸ਼ ਹੋਇਆ ਕਰਦੀ ਸੀ। ਜਿਸ ਸ਼ਖ਼ਸ ਤੋਂ ਪ੍ਰਭੂ ਨੇ ਕੋਈ ਵੱਡੀ ਸੇਵਾ ਲੈਣੀ ਹੋਵੇ, ਉਸ ਉੱਤੇ ਉਸਦੀ ਖ਼ਾਸ ਮਿਹਰ-ਦ੍ਰਿਸ਼ਟੀ ਹੋ ਜਾਂਦੀ ਹੈ। ਇਸੇ ਕ੍ਰਿਪਾ- ਦ੍ਰਿਸ਼ਟੀ ਦੀ ਬਦੌਲਤ ਸਮਾਜਿਕ ਸਮੱਸਿਆਵਾਂ ਨੂੰ ਉਜਾਗਰ ਕਰਨ ਵਿੱਚ ਉਹ ਕਤਈ ਵੀ ਕੋਈ ਕਸਰ ਨਹੀਂ ਰਖਦਾ। ਸ. ਜਸਵੰਤ ਸਿੰਘ ‘ਅਜੀਤ’ ਦੇ ਨਾਂ ਨਾਲ ‘ਅਜੀਤ’ ਲੱਗਿਆ ਹੋਣ ਕਰਕੇ ਮਨ ਵਿੱਚ ਕੁੱਝ ਉਤਸੁਕਤਾ ਹੋਈ ਕਿ ‘ਅਜੀਤ’ ਉਨ੍ਹਾਂ ਦਾ ਤਖੱਲਸ ਹੈ ਜਾਂ ਕਿਸੇ ਵੱਡੇ ਵਡੇਰੇ ਦਾ ਮਾਣਯੋਗ ਨਾਂ। ਟੈਲੀਫੂਨ `ਤੇ ਆਖਿਰ ਮੈਂ ਪੁੱਛ ਹੀ ਲਿਆ। ਉਨ੍ਹਾਂ ਦਾ ਜਵਾਬ ਬੜਾ ਸੰਤੁਸ਼ਟੀਜਨਕ ਜਾਪਿਆ, ਕਿ ‘ਮੈਂ ਛੇਵੀਂ-ਸੱਤਵੀਂ ਜਮਾਤ ਤੋਂ ਹੀ ਆਪਣੇ ਨਾਂ ਨਾਲ ‘ਅਜੀਤ’ ਜੋੜ ਲਿਆ ਸੀ ਤੇ ਹੁਣ ਤਾਂ ਇਹ ਮੇਰੇ ਨਾਂ ਦਾ ਇੱਕ ਅਨਿੱਖੜ ਅੰਗ ਬਣ ਗਿਆ ਹੈ’। ਇੱਕ ਦਮ ਮੇਰੇ ਮਨ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਪ੍ਰਥਾਇ ਕਿਸੇ ਸ਼ਾਇਰ ਦੇ ਬੋਲ ਗੂੰਜ ਉੱਠੇ-
ਨਾਮ ਕਾ ਅਜੀਤ ਹੂੰ ਜੀਤਾ ਨਾ ਜਾਊਂਗਾ।
ਜੀਤਾ ਗਿਆ ਤੋ ਲੋਟ ਕਰ ਜੀਤਾ ਨਾ ਆਊਂਗਾ।
ਸੋ ਸਾਡੇ ਵੀਰ ਸ. ਜਸਵੰਤ ਸਿੰਘ ‘ਅਜੀਤ’ ਵੀ ਆਪਣੇ ਖੇਤਰ ਦੇ ਵਿਖਿਆਤ ਸੱਜਣ ਹਨ, ਜਿਨ੍ਹਾਂ ਨੇ ਲੰਮੀ ਘਾਲਣਾ ਉਪਰੰਤ ਨਾਮ ਵੀ ਕਮਾਇਆ ਹੈ ਤੇ ਦਾਮ ਵੀ, ਤੇ ਐਨੇ ਪਰਚਿਆਂ ਨਾਲ ਸੰਬੰਧਿਤ ਰਹੇ ਹਨ ਕਿ ਉਨ੍ਹਾਂ ਦੀ ਸੂਚੀ ਦੇਖਦਿਆਂ ਹੀ ਬੰਦਾ ਸਰਸ਼ਾਰ ਹੋ ਜਾਂਦਾ ਹੈ। ਆਓ, ਵਿਚਾਰੀਏ ਉਨ੍ਹਾਂ ਦੀ ਹਸਤੀ ਅਤੇ ਘਾਲ-ਕਮਾਈ ਨੂੰ।
ਇਹ ਗਹਿਰ ਗੰਭੀਰ ਚਿੰਤਕ ਅਤੇ ਸੰਜੀਦਾ ਪੱਤਰਕਾਰ ਵਜੋਂ ਸੁਪ੍ਰਸਿੱਧ ਸ. ਜਸਵੰਤ ਸਿੰਘ ‘ਅਜੀਤ’, ਜਿਨ੍ਹਾਂ ਅਨੇਕ ਪਰਚਿਆਂ ਵਿੱਚ ਇੱਕ ਸੰਪਾਦਕ ਵਜੋਂ ਕਾਰਜਸ਼ੀਲ ਰਹੇ ਹਨ, ਉਨ੍ਹਾਂ ਦੇ ਨਾਂ ਸੇਵਾਦਾਰ (ਹਫਤਾਵਾਰੀ ਤੇ ਰੋਜ਼ਾਨਾ), ਗਰਜ ਹਫਤਾਵਾਰੀ, ਅੰਮ੍ਰਿਤ ਪਤ੍ਰਿਕਾ (ਹਫਤਾਵਾਰੀ ਤੇ ਰੋਜ਼ਾਨਾ), ਜੱਥੇਦਾਰ ਰੋਜ਼ਾਨਾ ਅਤੇ ਧਾਰਮਿਕ ਰਸਾਲਾ ਸੀਸਗੰਜ (ਮਾਸਿਕ) ਸ਼ਾਮਿਲ ਹਨ। ਪੰਜਾਬੀ ਦੇ ਨਾਲ ਨਾਲ ਇਨ੍ਹਾਂ ਨੇ ਹਿੰਦੀ ਦੇ ਪਰਚਿਆਂ ਦੀ ਸੰਪਾਦਕੀ ਵੀ ਨਿਭਾਈ, ਕਿਉਂਕਿ ਇਨ੍ਹਾਂ ਨੇ ਹਿੰਦੀ ਵਿੱਚ ‘ਰਤਨ’ ਦਾ ਇਮਤਿਹਾਨ ਪਾਸ ਕੀਤਾ ਹੋਇਆ ਹੈ। ਰੋਜ਼ਾਨਾ ਆਜ, ਹਫਤਾਵਾਰੀ ਚਿਤ੍ਰਕਾਰ (ਫਿਲਮੀ), ਆਸ਼ਾਦੀਪ ਮਾਸਿਕ (ਸਾਹਿਤਕ), ਫਿਲਮੀ ਮਾਸਿਕ ਨੀਲਮ ਅਤੇ ਜਾਸੂਸ ਹਸੀਨਾ (ਮਾਸਿਕ ਜਾਸੂਸੀ ਰਸਾਲਾ) ਅਦਿ ਵਿੱਚ ਇਹ ਲੰਮਾਂ ਸਮਾਂ ਸੰਪਾਦਕੀ ਸੇਵਾਵਾਂ ਨਿਭਾਉਂਦੇ ਰਹੇ ਹਨ। ਇੱਕ ਪੱਤਰਕਾਰ ਅਤੇ ਕਾਲਮ ਨਵੀਸ ਵਜੋਂ ਇਨ੍ਹਾਂ ਨੇ ਪੰਜਾਬੀ ਟ੍ਰਿਬਿਊਨ ਵਿੱਚ ਅੱਠ ਸਾਲ ਤੇ ਰੋਜ਼ਾਨਾ ਅਜੀਤ ਵਿੱਚ ਵੀਹ ਸਾਲਾਂ ਤੋਂ ਵੀ ਵੱਧ ਅਰਸਾ ਲੇਖਣ-ਸੇਵਾ ਨਿਭਾਈ। ਹੁਣ ਜਿਥੇ ਰੋਜ਼ਾਨਾ ਪੰਜਾਬ ਕੇਸਰੀ (ਦਿੱਲੀ) ਹਿੰਦੀ ਵਿੱਚ ਡੇਢ ਦਹਾਕੇ ਤੋਂ ਕਾਰਜਸ਼ੀਲ ਹਨ, ਉਥੇ ਚੜ੍ਹਦੀ ਕਲਾ, ਨਵਾਂ ਜ਼ਮਾਨਾ, ਅੱਜ ਦੀ ਆਵਾਜ਼, ਰੋਜ਼ਾਨਾ ਕੌਮੀ ਪੱਤ੍ਰਿਕਾ, ਪੰਜਾਬੀ ਡਾਈਜੇਸਟ ਅਤੇ ਪੰਥਕ ਏਕਤਾ ਮਹੀਨਾਵਾਰ ਵਿੱਚ ਆਪਣੇ ਸੰਜੀਦਾ ਅਤੇ ਪੁਖ਼ਤਾ ਵਿਚਾਰ ਪ੍ਰਗਟ ਕਰਨ ਦੇ ਨਾਲ ਨਾਲ ਦੇਸ਼ ਵਿਦੇਸ਼ ਦੇ ਹੋਰ ਬਹੁਤ ਸਾਰੇ ਪਰਚਿਆਂ ਵਿੱਚ ਵੀ ਲਿਖ ਤੇ ਛਪ ਕੇ ਜੱਸ ਖੱਟ ਰਹੇ ਹਨ।
ਲਿਖਣਾ ਇੱਕ ਤਪਸਿਆ ਹੈ। ਪੜ੍ਹਨਾ ਇੱਕ ਅਭਿਆਸ ਹੈ। ਪੜ੍ਹਨਾ, ਲਿਖਣਾ ਤੇ ਘੋਖਣਾ ਇੱਕ ਬੰਦਗੀ ਹੈ, ਇੱਕ ਇਸ਼ਕ ਹੈ। ਅਜੋਕੇ ਮੀਡੀਆਈ ਯੁੱਗ ਵਿੱਚ, ਜਿੱਥੇ ਟੀ. ਵੀ. (ਫਿਲਮਾਂ, ਆਡੀਓ ਤੇ ਹੋਰ ਅਨੇਕ ਮਾਧਿਅਮਾਂ ਰਾਹੀਂ ਕ੍ਰਾਂਤੀਕਾਰੀ ਤਬਦੀਲੀਆਂ ਦ੍ਰਿਸ਼ਟੀਗੋਚਰ ਹਨ), ਅਖਬਾਰੀ ਸਾਹਿਤ ਪ੍ਰਤਿ ਪਾਠਕਾਂ ਦੀ ਉਹ ਤਵਜੋ ਭਾਵੇਂ ਨਹੀਂ ਰਹੀ ਜੋ ਕਦੇ ਪਿਛਲੇ ਦਹਾਕਿਆਂ ਦੌਰਾਨ ਹੋਇਆ ਕਰਦੀ ਸੀ, ਪ੍ਰੰਤੂ ਲਿਖਤ ਵਿੱਚ ਵਜ਼ਨ, ਵਿਚਾਰਾਂ ਵਿੱਚ ਸੱਜਰਾਪਨ ਅਤੇ ਨਜ਼ਰੀਏ ਵਿੱਚ ਮੌਲਿਕਤਾ ਹੋਵੇ ਤਾਂ ਪਾਠਕਾਂ ਦੀ ਤ੍ਰਿਪਤੀ ਸਹਿਜੇ ਹੀ ਹੋ ਸਕਦੀ ਹੈ। ਅਜੀਤ ਹੁਰਾਂ ਦੇ ਮਾਮਲੇ ਵਿੱਚ ਇਹ ਚਿੱਟੇ ਦਿਨ ਵਾਂਗ ਸਾਫ਼ ਹੈ ਕਿ ਉਨ੍ਹਾਂ ਦਾ ਇੱਕ ਵਿਸ਼ਾਲ ਪਾਠਕ ਵਰਗ ਹੈ, ਜਿਹੜਾ ਉਨ੍ਹਾਂ ਨੂੰ ਪਛਾਣਦਾ ਵੀ ਹੈ ਤੇ ਮਾਣਦਾ ਵੀ ਹੈ।
ਸ. ਜਸਵੰਤ ਸਿੰਘ ਉਹ ਪੁਰਸ਼ਾਰਥੀ ਲਿਖਾਰੀ ਹਨ, ਜਿਨ੍ਹਾਂ ਨੇ ਪੱਤਰਕਾਰੀ ਨਾਲ ਸਾਹਿਤਕ ਅਨੁਵਾਦਾਂ ਦੇ ਖੇਤਰ ਵਿੱਚ ਵੀ ਮੀਲ ਪੱਥਰ ਗੱਡੇ ਹਨ। ਉਨ੍ਹਾਂ ਨੇ ਅੰਗਰੇਜ਼ੀ ਤੋਂ ਪੰਜਾਬੀ ਵਿੱਚ ਨਿਊ ਜੂਨੀਅਰ ਐਨਸਾਈਕਲੋਪੀਡੀਆ ਅਨੁਵਾਦਿਆ ਹੈ। ਇਸਤੋਂ ਇਲਾਵਾ ਅੰਗ੍ਰੇਜ਼ੀ ਤੋਂ ਪੰਜਾਬੀ, ਪੰਜਾਬੀ ਤੋਂ ਹਿੰਦੀ ਅਤੇ ਹਿੰਦੀ ਤੋਂ ਪੰਜਾਬੀ ਵਿੱਚ ਹੋਰ ਬਹੁਤ ਸਾਰੀਆਂ ਕਿਤਾਬਾਂ ਦੇ ਅਨੁਵਾਦ ਵੀ ਕੀਤੇ ਹਨ। ਇਸਦੇ ਨਾਲ ਨਾਲ ਪੰਜਾਬੀ ਹਿੰਦੀ, ਹਿੰਦੀ ਪੰਜਾਬੀ ਭਾਰਤ ਜੂਨੀਅਰ ਡਿਕਸ਼ਨਰੀ, ਸਿੱਖ ਰਹਿਤ ਮਰਯਾਦਾ, ਸਿੱਖੀ ਜੀਵਨ ਵਿੱਚ ਗੁਰਬਾਣੀ ਦਾ ਪ੍ਰਭਾਵ, ਰਹਿਤ ਕੁਰਹਿਤ, ਅਤੇ ਸ. ਪਿਆਰਾ ਸਿੰਘ ਦਾਤਾ ਤੇ ਪ੍ਰਿੰ. ਭਗਤ ਸਿੰਘ ਹੀਰਾ ਦੀਆਂ ਬਹੁਤ ਸਾਰੀਆਂ ਪੁਸਤਕਾਂ ਸੰਪਾਦਿਤ ਕੀਤੀਆਂ ਹਨ।
ਅਜਿਹੀ ਕਰਮਸ਼ੀਲ, ਕਾਰਜਸ਼ੀਲ ਅਤੇ ਉੱਦਮਸ਼ੀਲ ਸ਼ਖਸੀਅਤ ਤੇ ਇਨਾਮਾਂ ਸਨਮਾਨਾਂ ਦੀ ਬੁਛਾੜ ਹੋਣੀ ਸੁਭਾਵਿਕ ਹੀ ਸੀ। ਪੱਤਰਕਾਰੀ ਦੇ ਖੇਤਰ ਵਿੱਚ ਨਿੱਗਰ, ਵਧੀਆ, ਮਾਅਰਕੇ ਅਤੇ ਭਰਪੂਰ ਯੋਗਦਾਨ ਪਾਉਣ ਸਦਕਾ ਪਿਛਲੇ ਢਾਈ ਦਹਾਕਿਆਂ ਤੋਂ ਹੀ ਸ. ਜਸਵੰਤ ਸਿੰਘ ਅਜੀਤ ਦਰਜਨਾਂ ਵੱਕਾਰੀ ਸੰਸਥਾਵਾਂ ਤੇ ਸਭਾਵਾਂ ਵਲੋਂ ਸਨਮਾਨੇ ਜਾ ਚੁਕੇ ਹਨ। ਕੁੱਝ ਵਿਸ਼ੇਸ਼ ਜ਼ਿਕਰਯੋਗ ਰੁਪਾਲੀ ਐਵਾਰਡ (1990), ਪੰਜਾਬੀ ਅਕੈਡਮੀ ਐਵਾਰਡ (1991), ਪੰਜਾਬੀ ਪਰਮੋਸ਼ਨ ਫੋਰਮ (1991), ਪੰਜਾਬੀ ਪਰਮੋਸ਼ਨ ਫੋਰਮ (1992), ਲੋਕ ਸੇਵਾ ਐਵਾਰਡ (1995), ਬਾਪੂ ਕਰਤਾਰ ਸਿੰਘ ਧਾਲੀਵਾਲ ਐਵਾਰਡ. ਸਾਧੂ ਸਿੰਘ ਹਮਦਰਦ ਐਵਾਰਡ (2001), ਮੈਤਰੀ ਸ਼ਿਰੀ ਐਵਾਰਡ (2002), ਕਲਮ ਕੇ ਸਿਪਾਹੀ ਐਵਾਰਡ (2002), ਸ੍ਰੀ ਗੁਰੂ ਤੇਗ ਬਹਾਦਰ ਪੋਲੀਟੈਕਨਿਕ ਸੰਸਥਾ ਐਵਾਰਡ, ਨੈਸ਼ਨਲ ਪੰਜਾਬੀ ਆਰਗੇਨਾਈਜ਼ੇਸ਼ਨ ਐਵਾਰਡ ਅਤੇ ਹੋਰ ਅਨੇਕ ਸਨਮਾਨ ਆਪਜੀ ਦੀ ਝੋਲੀ ਵਿੱਚ ਆ ਚੁੱਕੇ ਹਨ। ਜਿਨ੍ਹਾਂ ਇਨ੍ਹਾਂ ਦੇ ਲੇਖਣ-ਉਤਸ਼ਾਹ ਨੂੰ ਹੋਰ ਵਧਾਇਆ-ਫੁਲਾਇਆ ਹੈ।
‘ਪੰਜਾਬੀ ਸੱਥ ਲਾਂਬੜਾ’ ਵਲੋਂ ਇਸ ਸਾਲ ਦਾ ਵੱਕਾਰੀ ‘ਸ. ਕੇਸਰ ਸਿੰਘ ਮੰਡ ਪੱਤਰਕਾਰੀ ਐਵਾਰਡ’ ਇੱਕ ਸੁਘੜ ਸੰਜੀਦਾ ਪੱਤਰਕਾਰ ਸ. ਜਸਵੰਤ ਸਿੰਘ ‘ਅਜੀਤ’ ਦੇ ਨਾਂ ਕਰਕੇ ਜਿਥੇ ਸ. ਕੇਸਰ ਸਿੰਘ ਮੰਡ ਹੁਰਾਂ ਦੀ ਮਿੱਠੀ, ਨਿੱਘੀ ਤੇ ਅਮਿੱਟ ਯਾਦ ਨੂੰ ਤਾਜ਼ਿਆਂ ਕੀਤਾ ਜਾ ਰਿਹਾ ਹੈ, ਉਥੇ ਹੀ ਸ. ਜਸਵੰਤ ਸਿੰਘ ਹੋਰਾਂ ਦੀ ਕਲਮ ਨੂੰ ਵੀ ਸਜਦਾ ਕੀਤਾ ਜਾ ਰਿਹਾ ਹੈ।
ਸ. ਮੰਡ ਵੀ ਅਜਿਹੇ ਮਰਜੀਵੜੇ ਸਨ, ਜਿਨ੍ਹਾਂ ਨੇ ਸਾਕਾ ਨੀਲਾ ਤਾਰਾ ਤੋਂ ਵੀ ਪਹਿਲਾਂ ਕਲਮ ਚੁੱਕ ਲਈ ਸੀ ਤੇ ਤਿੱੰਨ ਦਹਾਕਿਆਂ ਤੱਕ ਪੱਤਰਕਾਰੀ ਵਿੱਚ ਮੀਲ ਪੱਥਰ ਗੱਡਦੇ ਰਹੇ। ਉਨ੍ਹਾਂ ਦੇ ਸਮੁੱਚੇ ਪਰਿਵਾਰ ਵਲੋਂ ਮੰਡ ਸਾਹਿਬ ਦੀ ਯਾਦ ਨੂੰ ਸਦੀਵੀ ਤੌਰ `ਤੇ ਸਾਂਭਣ ਲਈ ਪੰਜਾਬੀ ਸੱਥ ਲਾਂਬੜਾ ਨੂੰ ਸਹਿਯੋਗ ਦਿਤਾ ਜਾ ਰਿਹਾ ਹੈ। ਅਸੀਂ ਜਿੱਥੇ ਪੰਜਾਬੀ ਸੱਥ ਲਾਂਬੜਾ ਦੀ ਚੜ੍ਹਦੀ ਕਲਾ ਦੀ ਖ਼ੈਰ-ਖੁਆਹ ਲੋਚਦੇ ਹਾਂ, ਉਥੇ ਹੀ ਸ. ਜਸਵੰਤ ਸਿੰਘ ‘ਅਜੀਤ’ ਦੀ ਤੰਦਰੁਸਤੀ, ਦੀਰਘ ਆਯੂ ਤੇ ਸਿਹਤਯਾਬੀ ਲਈ ਵੀ ਦੁਆ ਕਰਦੇ ਹਾਂ। ਵਾਹਿਗੁਰੂ ਕਰੇ ਜ਼ੋਰੇ ਕਲਮ ਹੋਰ ਜ਼ਿਆਦਾ ਹੋਵੇ।
-ਡਾ. ਕੁਲਵੰਤ ਕੌਰ


(23/06/12)
ਬਲਜੋਤ ਸਿੰਘ ਗਿੱਲ

ਇਹ ਅਦਾਲਤਾ ਸਾਨੂੰ ਇੰਨਸਾਫ਼ ਕੀ ਦੇਣਗੀਆ,
ਅਸੀਂ ਉਹਨਾਂ ਤੇ ਮੁਕੱਦਮੇ ਕੀਤੇ ਨੇ ਇਹ ਬਣਾਈਆ ਜਿਨਾਂ ਦੀਆ,
ਦੇਖਦੇ ਆ ਇਨਾਂ ਦੇ ਕਨੂੰਨ ਕਿਵੇਂ ਇਨਾਂ ਨੂੰ ਮੁਲਜ਼ਮ ਬਣਾਉਣਗੇ,
ਜੱਜ ਕਿਵੇਂ ਆਪਣੇ ਹਾਕਮਾ ਨੂੰ ਸਜ਼ਾ ਸਣਾਉਣਗੇ ?

ਇੰਨਸਾਫ਼ ਦੀ ਉਡੀਕ ਚ ਇਥੇ ਖੜਿਆ ਦੀਆਂ ਉਮਰਾ ਬੀਤ ਚੁੱਕੀਆ ਨੇ,
ਜਖ਼ਮ ਅਜੇ ਅੱਲੇ ਨੇ ਗਵਾਹੀਆ ਵੀ ਹੋ ਮੁਕੀਆ ਨੇ,
ਹੋਰ ਕਿੰਨੀਆ ਤਰੀਕਾ ਤਾ ਤਰੀਕਾ ਪਾਉਣਗੇ ?
ਜੱਜ ਕਿਵੇਂ ਆਪਣੇ ਹਾਕਮਾ ਨੂੰ ਸਜ਼ਾ ਸਣਾਉਣਗੇ ?

ਜੇ ਅਸੀਂ ਆਪਣਾ ਫੈਸਲੇ ਆਪ ਲਿਖੀਏ ਗੋਲੀ ਨਾਲ ਤਾਂ ਅਸੀਂ ਦਹਿਸ਼ਤਗਰਦ ਹੋ ਜਾਈਏ ਸਰਕਾਰਾ ਲਈ,
ਸਾਡੇ ਲਈ ਇਨਾਂ ਦੇ ਕਨੂੰਨ ਵਿੱਚ ਮੌਤ ਦੀ ਸਜ਼ਾ , ਹਕੂਮਤ ਦੀ ਕੁਰਸੀ ਹੈ ਸਾਡੇ ਗੁਨਹਾਗਾਰਾ ਲਈ,
ਆਪਣੀ ਦਹਿਸ਼ਤਗਰਦੀ ਦੀ ਜ਼ਾਚ ਹੋਰ ਕਿੰਨੇ ਕਮਿਸ਼ਨਾ ਤੋਂ ਕਰਵਾਉਣਗੇ ?
ਜੱਜ ਕਿਵੇਂ ਆਪਣੇ ਹਾਕਮਾ ਨੂੰ ਸਜ਼ਾ ਸਣਾਉਣਗੇ ?

ਇਸ ਸਿਸਟਮ ਦੇ ਨਾਲ - ਨਾਲ ਕਸੂਰ ਸਾਡਾ ਵੀ ਥੋੜਾ ਨਹੀਂ,
ਗਦਾਰਾ ਨੂੰ ਆਪਣੇ ਲੀਡਰ ਚੁਣਦੇਆ, ਵਫਾਦਾਰਾ ਨੂੰ ਨਾ ਚੁਣਨ ਦਾ ਦੁੱਖ ਸਾਨੂੰ ਵੀ ਭੋਰਾ ਨੀ,
ਮੈਨੂੰ ਉਡੀਕ ਹੈ ਗੋਲੀ ਨਾਲੋ ਕਲਮ ਦੇ ਸ਼ਬਦਾ ਦੀ ਜੋ ਸੁੱਤੀ ਕੌਮ ਨੂੰ ਜਗਾਉਣਗੇ,
ਜੱਜ ਕਿਵੇਂ ਆਪਣੇ ਹਾਕਮਾ ਨੂੰ ਸਜ਼ਾ ਸਣਾਉਣਗੇ ?

BALJOT SINGH GILL
94638-83029


(22/06/12)
ਜਸਬੀਰ ਸਿੰਘ (ਕੈਲਗਰੀ)

ਸਿੱਖ ਮਾਰਗ ਦੇ ਪਾਠਕ ਸੱਜਣੋ!

ਵਾਹਿਗੁਰੀ ਜੀ ਕਾ ਖਾਲਸਾ!

ਵਾਹਿਗੁਰੂ ਜੀ ਕੀ ਫਤਹਿ॥

ਗੁਰਮੀਤ ਸਿੰਘ ਬਰਸਾਲ ਜੀ!

ਆਪ ਜੀ ਦੇ 21-06-12 ਦੇ ਪੱਤਰ ਦੇ ਸੰਬੰਧ ਵਿੱਚ-

ਤੁਸੀਂ ਪੱਤਰ ਬੇਸ਼ੱਕ ਸਿੱਧਾ ਮੇਰੇ ਨਾਮ ਨਹੀਂ ਲਿਖਿਆ ਪਰ ਕਿਉਂਕਿ ਇਹ ਮੇਰੇ 20-06-12 ਦੇ ਪੱਤਰ ਦੇ ਹੀ ਸੰਬੰਧ ਵਿੱਚ ਹੈ ਇਸ ਲਈ ਜਵਾਬ ਦਿੱਤਾ ਜਾ ਰਿਹਾ ਹੈ।

ਵੀਰ ਜੀ! ਤੁਸੀਂ ਲਿਖਿਆ ਹੈ ਗੁਰਮਤਿ ਅਤੇ ਵਿਗਿਆਨ ਦੋ ਰਸਤੇ ਹਨ ਪਰ ਦੋਵਾਂ ਦਾ ਆਧਾਰ ਕੇਵਲ ‘ਕੁਦਰਤਿ ਰੂਪੀ ਰੱਬ ਜੀ ਦੇ ਅਟੱਲ ਨਿਯਮਾਂ’ ਨਾਲ ਮਨੁੱਖ ਨੂੰ ਇੱਕ ਸੁਰ ਕਰ ਉਸਦੇ ਜੀਵਨ ਨੂੰ ਹਰ ਪੱਖੋਂ ਇੰਨਾ ਉਚਿਆਉਣਾ ਹੈ ਕਿ ਮਨੁੱਖ ਨੂੰ ਰੱਬ ਜੀ ਦੀ ਗੋਦ ਵਿੱਚ ਬੈਠਣ ਦਾ ਅਹਿਸਾਸ ਹਰ ਸਮੇਂ ਬਣਿਆ ਰਹੇ”।

ਵੀਰ ਜੀ! ਸਭ ਤੋਂ ਪਹਿਲਾਂ ਤਾਂ ਤੁਸੀਂ ਇੱਥੇ ਹੀ ਭੁਲੇਖੇ ਵਿੱਚ ਲੱਗਦੇ ਹੋ ਜਦੋਂ ਤੁਸੀਂ ਕਹਿ ਰਹੇ ਹੋ ਕਿ “…ਕੁਦਰਤਿ ਰੂਪੀ ਰੱਬ ਜੀ ਦੇ ਅਟੱਲ ਨਿਯਮਾਂ…”। ਵੀਰ ਜੀ! ਗੁਰਮਤਿ ਅਨੁਸਾਰ ‘ਕੁਦਰਤ ਦੇ ਨਿਯਮ’ ‘ਰੱਬ’ ਨਹੀਂ, ਬਲਕਿ ਕੁਦਰਤ ਅਤੇ ਇਸ ਦੇ ਨਿਯਮ ਰੱਬ ਨੇ ਆਪਣੇ ਆਪ ਤੋਂ ਪੈਦਾ ਕੀਤੇ ਹਨ। ਅਤੇ ਕੁਦਰਤ ਪੈਦਾ ਕਰਕੇ ਉਹ ਇਸ ਵਿੱਚ ਵਿਆਪਕ ਹੈ। “ਆਪੀਨ੍ਹੇ ਆਪੁ ਸਾਜਿਓ ਆਪੀਨ੍ਹੇ ਰਚਿਓ ਨਾਉ॥’ ਦੂਯੀ’ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ॥”। ਵਿਗਿਆਨੀ ਕੁਦਰਤ ਦੀ ਸਟਡੀ ਕਰਕੇ ਮਨੁੱਖ ਲਈ ਸੁਖ ਸਹੂਲਤਾਂ ਉਪਲਭਦ ਕਰ ਰਹੇ ਹਨ, ਬਹੁਤ ਵਧੀਆ ਗੱਲ ਹੈ, ਪਰ ਰੱਬ ਦੀ ਗੋਦ ਵਿੱਚ ਬੈਠਣ ਦਾ ਅਹਿਸਾਸ ਤਾਂ ਹਰ ਇੱਕ ਦੀ ਆਪਣੀ ਸੋਚ ਤੇ ਨਿਰਭਰ ਕਰਦਾ ਹੈ। ਜੇ ਕੋਈ ਕਹੇ ਕਿ ਖੋਜ ਤਾਂ ਵਿਗਿਆਨੀਆਂ ਨੇ ਕੀਤੀ ਹੈ ਇਸ ਵਿੱਚ ਰੱਬ ਦਾ ਕੀ ਕੰਮ? ਤਾਂ ਰੱਬ ਜੀ ਦੀ ਗੋਦ ਦਾ ਨਿੱਘ ਨਹੀਂ ਮਾਣਿਆ ਜਾ ਸਕਦਾ।

ਤੁਸੀਂ ਲਿਖਿਆ ਹੈ- “…ਪਰ ਦੂਜੇ ਪਾਸੇ ਗਿਆਨ ਵਿਗਿਆਨ ਤੋਂ ਡਰੀ ਜਾਂਦੇ ਹਾਂ”

ਵੀਰ ਜੀ! ਦੱਸ ਸਕਦੇ ਹੋ ਕਿ ਮੈਂ ਗਿਆਨ ਵਿਗਿਆਨ ਤੋਂ ਡਰਨ ਵਾਲੀ ਕਿਹੜੀ ਗੱਲ ਲਿਖੀ ਹੈ? ਹਾਂ ਇਹ ਜ਼ਰੂਰ ਲਿਖਿਆ ਹੈ ਕਿ ਵਿਗਿਆਨ ਦੀਆਂ ਸਿਰਫ ਸੁਣੀਆਂ ਸੁਣਾਈਆਂ ਗੱਲਾਂ ਦੇ ਆਧਾਰ ਤੇ ਗੁਰਬਾਣੀ ਦੇ ਅਰਥ ਹੀ ਬਦਲੇ ਜਾ ਰਹੇ ਹਨ। ਇਸ ਸੰਬੰਧ ਵਿੱਚ ਮੈਂ ਐਵੋਲੂਸ਼ਨ ਸਿਧਾਂਤ ਬਾਰੇ ਕੁੱਝ ਉਦਾਹਰਣਾਂ ਪੇਸ਼ ਕੀਤੀਆਂ ਸੀ ਜਿਸ ਸਿਧਾਂਤ ਦੇ ਕਾਰਣ ਗੁਮਰਾਹ ਹੋ ਕੇ ਅੱਜ ਕਲ੍ਹ ਦੇ ਕਈ ਗੁਰਮਤਿ ਪ੍ਰੇਮੀ ਪ੍ਰਚਾਰਕ ਵਿਆਖਿਆਕਾਰ ਗੁਰਬਾਣੀ ਦੇ ਅਰਥ ਹੀ ਨਵੇਂ ਘੜ ਕੇ ਪੇਸ਼ ਕਰਨ ਲੱਗ ਪਏ ਹਨ। ਮੈਂ ਗਿਆਨ ਵਿਗਿਆਨ ਤੋਂ ਡਰਨ ਵਾਲੀ ਗੱਲ ਨਹੀਂ ਕੀਤੀ, ਬਲਕਿ ਐਵੋਲੂਸ਼ਨ ਸਿਧਾਂਤ ਜੋ ਕਿ ਸਹੀ ਵੀ ਨਹੀਂ ਹੈ, ਦੀਆਂ ਗੱਲਾਂ ਦੇ ਆਧਾਰ ਤੇ ਕਈ ਸੱਜਣ ਗੁਰਮਤਿ ਸਿਧਾਂਤ ਹੀ ਬਦਲਣ ਤੇ ਤੁਲੇ ਪਏ ਹਨ, ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ।

ਤੁਸੀਂ ਲਿਖਿਆ ਹੈ- “ਅਸਲ ਵਿੱਚ ਗਿਆਨ ਵਿਗਿਆਨ ਨਾਲ ਸੱਚ-ਧਰਮ ਨੂੰ ਕੋਈ ਖਤਰਾ ਨਹੀਂ ਸਗੋਂ ਅਗਰ ਕਿਸੇ ਚੀਜ ਨੂੰ ਖਤਰਾ ਹੈ ਉਹ ਹਨ ਅੰਧ ਵਿਸ਼ਵਾਸ਼ੀ ਗੈਰ ਕੁਦਰਤੀ ਵਰਤਾਰਿਆਂ ਦਾ ਇਹਨਾਂ ਦੀ ਵਰਣਨ ਵਿਧੀ”।

ਵੀਰ ਜੀ! ਮੇਰੀਆਂ ਲਿਖਤਾਂ ਵਿੱਚੋਂ ਕੋਈ ਗੈਰ-ਕੁਦਰਤੀ, ਅੰਧ ਵਿਸ਼ਵਾਸ਼ੀ ਵਰਤਾਰਿਆਂ ਦਾ ਹਵਾਲਾ ਪੇਸ਼ ਕਰਨ ਦੀ ਖੇਚਲ ਕਰੋਗੇ?

ਤੁਸੀਂ ਲਿਖਿਆ ਹੈ- “ਬ੍ਰਹਮਣਵਾਦੀ ਮਾਨਤਾਵਾਂ ਅਨੁਸਾਰ ਲੋਕਾਈ ਨੂੰ ਸਦਾ ਲਈ ਲੁੱਟਣ ਲਈ, ਆਵਾਗਵਣ, ਜੂਨਾਂ, ਵਿੱਚ ਭਟਕਣ, ਭੂਤਾਂ ਪਰੇਤਾਂ ਦਾ ਡਰ ਦੇ ਕੇ ਸਾਰੀ ਉਮਰ ਕਿਰਤੀ ਲੋਕਾਂ ਤੋਂ ਦਾਨ ਪੂਜਾ ਆਦਿ ਰਾਹੀਂ ਧਨ ਪਰਾਪਤੀ ਲਈ ਅਜਿਹੀ ਵਿਆਖਿਆ ਪਰਣਾਲੀ ਘੜੀ ਗਈ”।

ਵੀਰ ਜੀ! ਮੇਰੀਆਂ ਹੁਣ ਤੱਕ ਦੀਆਂ ਲਿਖਤਾਂ ਦਾ ਇਹੀ ਨਿਚੋੜ ਹੈ ਕਿ ਗੁਰਮੁਖ ਬੰਦੇ ਨੂੰ ਆਵਾਗਉਣ ਦਾ ਚੱਕਰ ਨਹੀਂ। ਮਨਮੁਖ ਬੰਦੇ ਨੂੰ ਜਨਮ ਮਰਨ ਦੇ ਗੇੜ ਵਿੱਚ ਪੈਣਾ ਪੈਂਦਾ ਹੈ। ਆਵਾਗਵਣ ਤੋਂ ਛੁਟਕਾਰੇ ਲਈ ਬੰਦੇ ਨੂੰ ਗੁਰਮੁਖ ਬਣਨ ਦੀ ਲੋੜ ਹੈ

ਵੀਰ ਜੀ! ਤੁਸੀਂ ਦੱਸ ਸਕਦੇ ਹੋ ਕਿ ਬੰਦੇ ਨੂੰ ਗੁਰਮੁਖ ਬਣਨ ਲਈ (ਆਵਾਗਉਣ ਵਿੱਚ ਪੈਣ ਤੋਂ ਬਚਣ ਲਈ) ਕਿਹੜੀ ਬ੍ਰਹਮਣੀ ਲੁਟਾਈ ਖਾਣ ਦੀ ਲੋੜ ਹੈ? ਗੁਰਮੁਖ ਬਣਨ ਲਈ ਕਿਰਤੀ ਨੂੰ ਦਾਨ ਪੁੰਨ ਕਰਨੇ, ਪੂਜਾ ਪਾਠ ਕਰਨੇ ਕਰਾਉਣੇ ਚਾਹੀਦੇ ਹਨ, ਮੈਂ ਐਸਾ ਕਿਤੇ ਲਿਖਿਆ ਹੈ ਤਾਂ ਮਿਹਰਬਾਨੀ ਕਰਕੇ ਮੇਰੀ ਲਿਖਤ ਦਾ ਹਵਾਲਾ/ ਕੋਪੀ ਪੇਸਟ ਪੇਸ਼ ਕਰ ਦਿਉ ਜੀ।

ਅੱਗੇ ਤੁਸੀਂ ਭੂਤਾਂ ਪਰੇਤਾਂ ਬਾਰੇ ਕਾਫੀ ਵਿਖਿਆਨ ਕੀਤਾ ਹੈ। ਮੈਂ ਸਿੱਖ ਮਾਰਗ ਤੇ ਸਤੰਬਰ 2008 ਤੋਂ ਲਿਖਣਾ ਛੁਰੂ ਕੀਤਾ ਸੀ, ਓਦੋਂ ਤੋਂ ਲੈ ਕੇ ਅੱਜ ਤੱਕ ਦੀਆਂ ਮੇਰੀਆਂ ਲਿਖਤਾਂ ਵਿੱਚੋਂ ਤੁਸੀਂ ਕੋਈ ਇੱਕ ਵੀ ਲਾਇਨ ਪੇਸ਼ ਕਰ ਸਕਦੇ ਹੋ ਜਿਸ ਵਿੱਚ ਮੈਂ ਭੂਤਾਂ ਪਰੇਤਾਂ ਵਾਲੀ ਗੱਲ ਦਾ ਸਮਰਥਨ ਕੀਤਾ ਹੋਵੇ?

ਤੁਸੀਂ ਲਿਖਿਆ ਹੈ- “ਗਿਆਨ ਵਿਗਿਆਨ ਦੇ ਵਧਣ ਨਾਲ ਅੰਧ ਵਿਸ਼ਵਾਸ਼ ਅਤੇ ਗੈਰ ਕੁਦਰਤੀ ਗੱਲਾਂ ਦੇ ਵਿਸ਼ਵਾਸ਼ ਤੜੱਕ ਤੜੱਕ ਕਰਕੇ ਟੁਟਦੇ ਜਾ ਰਹੇ ਹਨ। ਸੋ ਗਿਆਨ ਵਿਗਿਆਨ ਨਾਲ ਮਜ਼ਹਬੀ ਰੀਤਾਂ ਨੂੰ ਖਤਰਾ ਹੋ ਸਕਦਾ ਹੈ, ਪਰ ਸੱਚ ਧਰਮ ਨੂੰ ਕੋਈ ਖਤਰਾ ਨਹੀਂ”।

ਵੀਰ ਜੀ! ਮੇਰੀਆਂ ਲਿਖਤਾਂ ਵਿੱਚੋਂ ਕੋਈ ਇੱਕ ਵੀ ਲਾਇਨ ਪੇਸ਼ ਕਰ ਸਕਦੇ ਹੋ ਜਿਹੜੀ ਮੈਂ ਗੁਰਮਤਿ ਤੋਂ ਬਾਹਰ ਦੀ, ਮਜਹਬੀ ਰੀਤਾਂ, ਅੰਧ ਵਿਸ਼ਵਾਸ਼, ਅਤੇ ਗ਼ੈਰ ਕੁਦਰਤੀ ਵਰਤਾਰੇ ਦੀ ਕੀਤੀ ਹੋਵੇ, ਅਤੇ ਜੋ ਗਿਆਨ ਵਿਗਿਆਨ ਦੇ ਵਧਣ ਨਾਲ ਤੜੱਕ ਤੜੱਕ ਕਰਕੇ (ਟੁੱਟ ਗਈ ਹੋਵੇ) ਗ਼ਲਤ ਸਾਬਤ ਹੋ ਗਈ ਹੋਵੇ?

ਤੁਸੀਂ ਆਵਾਗਵਣ, ਜੂਨਾਂ ਬਾਰੇ ਗੱਲ ਕੀਤੀ ਹੈ। ਆਪਣੇ ਹੀ ਅਰਥ ਘੜੇ ਬਿਨਾਂ ਗੁਰਬਾਣੀ ਦੀ ਕੋਈ ਇੱਕ ਵੀ ਉਦਾਹਰਣ ਪੇਸ਼ ਕਰ ਸਕਦੇ ਹੋ ਜਿਸ ਵਿੱਚ ਲਿਖਿਆ ਹੋਵੇ ਕਿ `ਚਾਹੇ ਕੋਈ ਗੁਰਮੁਖ ਹੋਵੇ ਜਾਂ ਮਨਮੁਖ ਕਿਸੇ ਨੂੰ ਵੀ ਮਰਨ ਤੋਂ ਬਾਅਦ ਆਵਾਗਵਣ ਵਿੱਚ ਨਹੀਂ ਪੈਣਾ ਪੈਂਦਾ”, ਜਿਸ ਇੱਕ ਉਦਾਹਰਣ ਦੇ ਆਧਾਰ ਤੇ ਅੱਜ ਕਲ੍ਹ ਗੁਰਬਾਣੀ ਦੇ ਅਰਥ ਬਦਲ ਕੇ ਨਵੇਂ ਹੀ ਭਾਵਾਰਥ ਪੇਸ਼ ਕੀਤੇ ਜਾ ਰਹੇ ਹਨ?

ਵੀਰ ਜੀ! ਗਿਆਨ ਵਿਗਿਆਨ ਦੇ ਵਧਣ ਨਾਲ ਮੇਰੇ ਕਿਹੜੇ ਵਿਚਾਰ ਤੜੱਕ ਤੜੱਕ ਕਰਕੇ ਟੁੱਟ ਗਏ ਹਨ, ਜ਼ਰਾ ਉਨ੍ਹਾਂ ਬਾਰੇ ਮੈਨੂੰ ਜਾਣਕਾਰੀ ਜ਼ਰੂਰ ਦੇਣੀ ਜੀ?

ਧੰਨਵਾਦ।

ਜਸਬੀਰ ਸਿੰਘ (ਕੈਲਗਰੀ) 22-06-12


(21/06/12)
ਡਾ: ਗੁਰਮੀਤ ਸਿੰਘ ਬਰਸਾਲ

ਸਤਿਕਾਰਿਤ ਸੰਪਾਦਿਕ ਜੀ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ!!

ਗੁਰਮਤਿ ਅਤੇ ਵਿਗਿਆਨ ਦੋ ਵੱਖਰੇ ਰਸਤੇ ਹਨ ਪਰ ਦੋਵਾਂ ਦਾ ਆਧਾਰ ਕੇਵਲ ਕੁਦਰਤਿ ਰੂਪੀ ਰੱਬ ਜੀ ਦੇ ਅਟੱਲ ਨਿਯਮਾਂ ਨਾਲ ਮਨੁੱਖ ਨੂੰ ਇਕ ਸੁਰ ਕਰ ਉਸਦੇ ਜੀਵਨ ਨੂੰ ਹਰ ਪੱਖੋਂ ਇਨ੍ਹਾਂ ਉਚਿਆਉਣਾ ਹੈ ਕਿ ਮਨੁੱਖ ਨੂੰ ਰੱਬ ਜੀ ਦੀ ਗੋਦ ਵਿੱਚ ਬੈਠਣ ਦਾ ਅਹਿਸਾਸ ਹਰ ਸਮੇ ਬਣਿਆਂ ਰਹੇ। ਇਕ ਪਾਸੇ ਅਸੀਂ ਗੁਰਬਾਣੀ ਰਾਹੀਂ ਅਕਾਲਪੁਰਖ ਨੂੰ ਆਦਿ, ਜੁਗਾਦਿ ਅਤੇ ਭਵਿੱਖ ਵਿੱਚ ਵੀ ਸਦਾ ਥਿਰ ਰਹਿਣ ਵਾਲਾ ਸੱਚਾ ਰੱਬ ਆਖਦੇ ਹਾਂ ਪਰ ਦੂਜੇ ਪਾਸੇ ਗਿਆਨ-ਵਿਗਿਆਨ ਤੋਂ ਡਰੀ ਜਾਂਦੇ ਜਿ ਕਿ ਜਿਸ ਤਰਾਂ ਕੋਈ ਸਾਡਾ ਭਾਂਡਾ ਫੁੱਟ ਰਿਹਾ ਹੋਵੇ । ਅਸਲ ਵਿੱਚ ਗਿਆਨ-ਵਿਗਿਆਨ ਨਾਲ ਸੱਚ-ਧਰਮ ਨੂੰ ਕੋਈ ਖਤਰਾ ਨਹੀਂ ਸਗੋਂ ਅਗਰ ਕਿਸੇ ਚੀਜ ਨੂੰ ਖਤਰਾ ਹੈ ਉਹ ਹਨ ਅੰਧ ਵਿਸ਼ਵਾਸੀ ਗੈਰ ਕੁਦਰਤੀ ਵਰਤਾਰਿਆਂ ਦਾ ਪਰਚਾਰ ਜਾਂ ਇਹਨਾਂ ਦੀ ਵਰਣਨ-ਵਿਧੀ । ਬ੍ਰਾਹਮਣਵਾਦੀ ਮਾਨਤਾਵਾਂ ਅਨੁਸਾਰ ਲੋਕਾਈ ਨੂੰ ਸਦਾ ਲਈ ਲੁਟਣ ਲਈ, ਆਵਾਗਵਣ , ਜੂਨਾਂ ਵਿੱਚ ਭਟਕਣ , ਭੂਤਾਂ ਪਰੇਤਾਂ ਦਾ ਡਰ ਦੇਕੇ ਸਾਰੀ ਉਮਰ ਕਿਰਤੀ ਲੋਕਾਂ ਤੋਂ ਦਾਨ , ਪੂਜਾ ਆਦਿ ਰਾਹੀਂ ਧਨ ਪਰਾਪਤੀ ਲਈ ਅਜਿਹੀ ਵਿਆਖਿਆ ਪਰਣਾਲੀ ਘੜੀ ਗਈ । ਉਹਨਾਂ ਅਨੁਸਾਰ ਅਣਆਈ ਮੌਤ ਨਾਲ ਮਰਿਆ ਬੰਦਾ ਭੂਤ ਬਣਕੇ ਉਦੋਂ ਤੱਕ ਘੁੰਮਦਾ ਹੈ ਜਦ ਤਕ ਉਸਨੂੰ ਜਨਮ ਲਈ ਕੋਈ ਸ਼ਰੀਰ ਨਹੀਂ ਲਭਦਾ , ਉਦੋਂ ਤੱਕ ਹੋਰਾਂ ਸ਼ਰੀਰਾਂ ਵਿੱਚ ਵੜ ਕੇ ਲੋਕਾਂ ਨੂੰ ਡਰਾਉੰਦਾ ਰਹਿੰਦਾ ਹੈ । ਇਸ ਜੂਨਾਂ ਦੇ ਵਿਚਲੀ ਸਥਿਤੀ ਨਾਲ ਵੀ ਸੰਸਾਰ ਦੀ ਬਹੁਤ ਲੁੱਟ ਕੀਤੀ । ਪਰ ਲੋਕਾਂ ਦੇ ਗਿਆਨ ਵਿਗਿਆਨ ਨਾਲ ਜੁੜਨ ਨਾਲ ਇਹ ਭੂਤ-ਪਰੇਤ ਆਤਮਾਂਵਾਂ ਸਭ ਭੱਜ ਗਈਆਂ ਹਨ । ਬਹੁਤ ਸਾਰੀਆਂ ਥਾਵਾਂ ਤੇ ਅਜਿਹੇ ਭੂਤਾਂ ਪਰੇਤਾਂ ਗੈਰ ਵਗਿਆਨਿਕ ਕਰਿਸ਼ਮੇ ਦਖਾਉਣ ਵਾਲਿਆਂ ਲਈ ਕਰੋੜਾਂ ਦੇ ਇਨਾਮ ਇੰਤਜਾਰ ਕਰ ਰਹੇ ਹਨ ਪਰ ਸਭ ਭੂਤਾਂ ਗਾਇਬ ਹੋ ਗਈਆਂ ਹਨ । ਇਕ ਵਾਰ ਖਾੜਕੂਬਾਦ ਸਮੇ ਬਾਬਾ ਬਡਭਾਗ ਸਿੰਘ ਦੇ ਦ੍ਹੇਰੇ, ਵਾਲ ਖੋਲਕੇ ਸਿਰ ਘੁਮਾਉਣ ਵਾਲੇ ਭੂਤਾਂ ਨੂੰ ਚਿਤਾਵਨੀ ਮਿਲੀ ਕਿ 5 ਮਿੰਟ ਵਿੱਚ ਤਮਾਸ਼ਾ ਬੰਦ ਕਰ ਦੇਵੋ ਵਰਨਾਂ ਅਸੀਂ ਤੁਹਾਡੀਆਂ ਭੂਤਾਂ ਸਦਾ ਲਈ ਕੱਢ ਦੇਵਾਂਗੇ ਤਾਂ ਬਸ ਦੇਖਦੇ ਦੇਖਦੇ ਸਭ ਭੂਤਾਂ ਭੱਜ ਗਈਆਂ । ਦਾਸ ਵੀ ਇਥੇ ਕੈਲੇਫੋਰਨੀਆਂ ਵਿੱਚ ਆਪਣੇ ਕੁਝ ਵਿਵੇਕਸ਼ੀਲ ਸਾਥੀਆਂ ਨਾਲ ਮਿਲ ਕਈ ਘਰਾਂ ਵਿੱਚੋਂ ਭੂਤਾਂ ਭਜਾ ਚੁੱਕਾ ਹੈ ।

ਸੋ ਗਿਆਨ ਵਗਿਆਨ ਦੇ ਵਧਣ ਨਾਲ ਅੰਧ ਵਿਸ਼ਵਾਸ ਅਤੇ ਗੈਰ ਕੁਦਰਤੀ ਗੱਲਾਂ ਦੇ ਵਿਸ਼ਵਾਸ ਤੜੱਕ ਤੜੱਕ ਕਰਕੇ ਟੁਟਦੇ ਜਾ ਰਹੇ ਹਨ । ਸੋ ਗਿਆਨ ਵਗਿਆਨ ਨਾਲ ਮਜ਼ਹਬੀ ਰੀਤਾਂ ਨੂੰ ਖਤਰਾ ਹੋ ਸਕਦਾ ਹੈ ਪਰ ਸੱਚ ਧਰਮ ਨੂੰ ਕੋਈ ਖਤਰਾ ਨਹੀਂ। ਗੁਰੂ ਨਾਨਕ ਸਾਹਿਬ ਦਾ ਮਾਰਗ ਸਦਾ ਸਥਿਰ ਰਹਿਣ ਵਾਲੇ ਸੱਚ ਦਾ ਮਾਰਗ ਹੈ ।

ਗੁਰਮੀਤ ਸਿੰਘ ਬਰਸਾਲ


(21/06/12)
ਨਿਰਮਲ ਸਿੰਘ ਕੰਧਾਲਵੀ

ਗਾਜਰਾਂ `ਚ ਗਧੇ

ਨਵਾਂ ਮੈਂਬਰ ਪ੍ਰਧਾਨ ਨੂੰ ਕਹਿਣ ਲੱਗਾ,
ਪੜਦੇ ਪਿਛਲੀ ਕਮੇਟੀ ਦੇ ਫੋਲੀਏ ਜੀ।
ਰਾਹਦਾਰੀਆਂ `ਤੇ ਬੰਦੇ ਮੰਗਾਏ ਕਿਤਨੇ,
ਭੇਤ ਸੰਗਤਾਂ ਨੂੰ ਇਨ੍ਹਾਂ ਦੇ ਖੋਲ੍ਹੀਏ ਜੀ।

ਹਿਸਾਬ ਕਿਤਾਬ ਦੀ ਖੂਬ ਪੜਤਾਲ ਕਰ ਕੇ,
ਦੱਸੀਏ ਇਨ੍ਹਾਂ ਦੀਆਂ ਹੇਰਾ-ਫੇਰੀਆਂ ਜੀ।
ਵਿਚ ਸੰਗਤ ਦੇ ਅਸੀਂ ਠੁੱਕ ਬਣਾ ਲਈਏ,
ਗੱਲਾਂ ਮੰਨ ਲਉ ਪ੍ਰਧਾਨ ਜੀ ਮੇਰੀਆਂ ਜੀ,

ਤੂੰ ਏ ਨਵਾਂ ਤੇ ਤਜਰਬੇ ਦੀ ਹੈ ਘਾਟ ਤੈਨੂੰ,
ਲੱਲ-ਵਲੱਲੀਆਂ ਤੂੰ ਤਾਹੀਉਂ ਮਾਰਦਾ ਏਂ।
ਓਏ ਕੁੱਝ ਸਿੱਖ ਲੈ ਸਾਡੇ ਤਜਰਬਿਆਂ ਤੋਂ,
ਗਧੇ ਕਾਹਨੂੰ ਤੂੰ ਗਾਜਰਾਂ `ਚ ਵਾੜਦਾ ਏਂ।

ਪੜਦੇ ਫੋਲ ਕੇ ਓਏ ਮਿਲ਼ੂਗਾ ਕੀ ਸਾਨੂੰ,
ਵੈਰ ਐਵੇਂ ਨਾ ਕਿਸੇ ਨਾਲ਼ ਪਾਵੀਏ ਓਏ।
ਚੰਦ ਅਸੀਂ ਵੀ ਤਾਂ ਦੋ ਸਾਲ ਚਾੜ੍ਹਨੇ ਨੇ,
ਇੱਜ਼ਤ ਆਪਣੀ ਆਪ ਬਚਾਵੀਏ ਓਏ।

ਨ. ਸ. ਕੰਧਾਲਵੀ


(21/06/12)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਰੱਬਾ ਤੇਰੇ ਰੰਗ ਨੇ ਨਿਆਰੇ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਰੱਬਾ ਤੇਰੇ ਰੰਗ ਨੇ ਨਿਆਰੇ, ਮੈਂ ਕੀ ਕਹਾਂ।
ਹੋਈ ਜਾਵਾਂ ਤੈਥੋਂ ਵਾਰੇ ਵਾਰੇ, ਮੈਂ ਕੀ ਕਹਾਂ।
ਫੁੱਲਾਂ ਦੀ ਬਹਾਰ ਕਿਤੇ ਵੇਲਾਂ ਦਾ ਏ ਮੇਲਾ।
ਰੱਜਦਾ ਨਾ ਦੇਖਕੇ ਨਜ਼ਾਰੇ, ਮੈਂ ਕੀ ਕਹਾਂ।
ਕੋਇਲ ਦੇ ਸੁਣਾਂ ਜਦੋਂ ਮਿੱਠੇ ਮਿਠੇ ਬੋਲ।
ਰੂਹ ਸ਼ਰਸ਼ਾਰ ਵਾਹ! ਪੁਕਾਰੇ, ਮੈਂ ਕੀ ਕਹਾਂ।
ਬੋਹੜ ਥੱਲੇ ਜਿਹੜੀ ਆਉਂਦੀ ਗੂਹੜੀ ਨੀਂਦ, ਬੱਲੇ,
ਸੁਰਗਾਂ ਚ’ ਅੰਸੇ ਨਾ ਨਜ਼ਾਰੇ, ਮੈਂ ਕੀ ਕਹਾਂ।
ਅੰਬਰਾਂ `ਚ ਕੂੰਜਾਂ ਦੀਆਂ ਡਾਰਾਂ ਦੀ ਉਡਾਣ,
ਆਉਂਦੇ ਜਾਂਦੇ ਵਿਛੜੇ ਪਿਆਰੇ, ਮੈਂ ਕੀ ਕਹਾਂ।
ਵਾਦੀ ਵਿੱਚ ਨਦੀ ਪਾਉਂਦੀ ਘੁੰਮਰਾਂ, ਕਮਾਲ!
ਲੇਟਿਆਂ ਦਾ ਘਾਹ ਤੇ ਚਿਤ ਠਾਰੇ, ਮੈਂ ਕੀ ਕਹਾਂ।
ਬੱਦਲਾਂ ਦੇ ਰੰਗ ਦੇਖ ਦੇਖ ਹੋਵਾਂ ਦੰਗ,
ਰਿਵੀ ਦਿੰਦੀ ੱਿਮਠੜੇ ਹੁਲਾਰੇ, ਮੈਂ ਕੀ ਕਹਾਂ।
ਕਣੀਆਂ `ਚ ਭਿੱਜ ਭਿੱਜ ਮਾਣੀ ਬੜੀ ਮੌਜ,
ਦੇਣਗੇ ਅਨੰਦ ਕੀ ਫੁਹਾਰੇ, ਮੈਂ ਕੀ ਕਹਾਂ।
ਸੂਰਜ ਨੇ ਜੱਗ ਰੁਸ਼ਨਾਇਆ ਧੰਦੇ ਲਾਇਆ
ਅੰਬਰਾਂ `ਚ ਚਮਕਦੇ ਸਿਤਾਰੇ, ਮੈਂ ਕੀ ਕਹਾਂ।
ਮਛੀਆਂ ਦਾ ਨਾਚ ਨੀਲੇ ਸਾਗਰਾਂ ਦੇ ਜਲ,
ਤਲਾਂ ਵਿੱਚ ਜ਼ਿੰਦਗੀ ਦੇ ਵਾਰੇ, ਮੈਂ ਕੀ ਕਹਾਂ।
ਧੰਨ ਤੂੰ ਏਂ ਧੰਨ ਤੇਰੀ ਖੇਡ ਮੇਰੇ ਰੱਬਾ,
ਬੰਦਾ ਤੈਨੂੰ ਕੀਕਣ ਵਿਸਾਰੇ, ਮੇਰੇ ਰੱਬਾ।


(20/06/12)
ਜਸਬੀਰ ਸਿੰਘ (ਕੈਲਗਰੀ)

ਸਿੱਖ ਮਾਰਗ ਦੇ ਪਾਠਕ ਸੱਜਣੋਂ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਹਿ॥
ਗੁਰਮੀਤ ਸਿੰਘ ਬਰਸਾਲ ਜੀ!

ਵੀਰ ਜੀ! ਆਪ ਜੀ ਦਾ ਧੰਨਵਾਦ ਹੈ, ਤੁਸੀਂ ਪਾਠਕਾਂ ਸਾਹਮਣੇ ਇਹ ਗੱਲ ਰੱਖੀ ਹੈ ਕਿ ‘ਕਈ ਸਾਲਾਂ ਤੋਂ ਮੈਨੂੰ ਮੇਰੇ ਵਿਸ਼ਵਾਸ਼ ਤੋਂ ਡੇਗਣ ਦੀ ਹੀ ਕੋਸ਼ਿਸ਼ ਕੀਤੀ ਗਈ ਹੈ’।
ਮੇਰੇ ਵਿਰੋਧੀ ਵਿਚਾਰਾਂ ਵਾਲੇ ਸੱਜਣਾਂ ਨੇ ਸੱਚ ਝੂਠ ਦਾ ਨਿਸਤਾਰਾ ਕਰ ਕੇ ਸੱਚ ਨੂੰ ਅਪਨਾਉਣ ਦੀ ਬਜਾਏ ਆਪਣੇ ਮਨ ਦੇ ਬਣ ਚੁੱਕੇ ਵਿਚਾਰਾਂ ਨੂੰ ਹੀ ਮੁਖ ਰੱਖਿਆ ਹੈ। ਕਿਸੇ ਇੱਕ ਨੁਕਤੇ ਤੇ ਜਦੋਂ ਉਹ ਆਪਣਾ ਪੱਖ ਸਹੀ ਸਾਬਤ ਨਹੀਂ ਕਰ ਸਕਦੇ ਤਾਂ ਵਿਚਾਰ ਵਟਾਂਦਰੇ ਨੂੰ ਵਿੱਚੇ ਹੀ ਛੱਡ ਜਾਂਦੇ ਰਹੇ, ਅਤੇ ਫੇਰ ਕੁੱਝ ਕੁ ਚਿਰ ਪਿੱਛੋਂ ਫੇਰ ਕੋਈ ਹੋਰ ਨਵਾਂ ਮੁੱਦਾ ਰੱਖ ਕੇ ਨਵੇਂ ਸਿਰੇ ਤੋਂ ਵਿਚਾਰ ਚਰਚਾ ਸ਼ੁਰੂ ਕਰਦੇ ਆ ਰਹੇ ਹਨ।
ਪਰ ਅਫਸੋਸ ਹੈ ਕਿ ਤੁਸੀਂ ਵੀ ਮੇਰੇ ਵਿਸ਼ਵਾਸ਼ ਦੀ ਹੀ ਗੱਲ ਕੀਤੀ ਹੈ, ਜਦਕਿ ਮੈਂ ਤਾਂ ਸਿੱਖ ਮਾਰਗ ਤੇ ਕਦੇ ਵਿਸ਼ਵਾਸ਼ ਦੀ ਗੱਲ ਹੀ ਨਹੀਂ ਕੀਤੀ। ਮੈਂ ਹਮੇਸ਼ਾਂ ਕਿਸੇ ਵੀ ਨੁਕਤੇ ਤੇ ਗੁਰਬਾਣੀ ਉਦਾਹਰਣਾਂ ਸਮੇਤ ਵਿਚਾਰ ਵਟਾਂਦਰਾ ਕਰਦਾ ਆ ਰਿਹਾ ਹਾਂ। ਮੈਂ ਕਦੇ ਨਹੀਂ ਲਿਖਿਆ ਕਿ ਮੇਰਾ ਇਹ ਵਿਸ਼ਵਾਸ਼ ਹੈ ਇਸ ਲਈ ਮੈਂ ਇਸ ਗੱਲ ਦਾ ਧਾਰਣੀ ਹਾਂ। ਆਵਾਗਵਣ, ਜੂਨਾਂ ਸੰਬੰਧੀ ਵੀ ਮੈਨੂੰ ਗੁਰਬਾਣੀ ਤੋਂ ਜੋ ਸੇਧ ਮਿਲਦੀ ਹੈ ਮੈਂ ਉਸੇ ਦਾ ਧਾਰਣੀ ਹਾਂ। ਅਫਸੋਸ ਹੈ ਕਿ ਤੁਸੀਂ ਵੀ ਹੋਰਨਾਂ ਦੀ ਤਰ੍ਹਾਂ ਹੀ ਸਹੀ-ਗ਼ਲਤ ਦੀ ਗੱਲ ਨਾ ਕਰਕੇ ਮੈਨੂੰ ਮੇਰੇ ਵਿਸ਼ਵਾਸ਼ ਤੋਂ ਡੇਗਣ ਦੀ ਹੀ ਗੱਲ ਕੀਤੀ ਹੈ।
ਮੇਰੀ ਆਪ ਜੀ ਅਗੇ ਵੀ ਅਤੇ ਸਿੱਖ ਮਾਰਗ ਦੇ ਸਾਰੇ ਪਾਠਕਾਂ ਅਗੇ ਇਹੀ ਬੇਨਤੀ ਹੈ ਕਿ, ਬਹੁਤ ਸਾਰੇ ਗੁਰਮਤ ਪ੍ਰੇਮੀਆਂ ਨੂੰ ਵਿਗਿਆਨ ਦੀਆਂ ਤਰੱਕੀ ਦੀਆਂ ਗੱਲਾਂ ਸੁਣ ਸੁਣਾ ਕੇ ਗੁਰਮਤਿ ਦੇ ਕਈ ਸਿਧਾਂਤ ਫੇਲ੍ਹ ਹੁੰਦੇ ਨਜ਼ਰ ਆਉਣ ਲੱਗ ਪਏ ਹਨ। ਇਸ ਡਰੋਂ ਇਹ ਗੁਰਮਤਿ ਪ੍ਰੇਮੀ ਵੀਰ ਗੁਰਬਾਣੀ ਦੇ ਅਰਥ ਹੀ ਬਦਲਣ ਦੇ ਰਾਹ ਪੈ ਗਏ ਹਨ। ਗੁਰਬਾਣੀ ਮੁਖ ਤੌਰ ਤੇ ਸੰਸਾਰ ਦੇ ਭੌਤਿਕ ਵਰਤਾਰੇ ਦੀ ਗੱਲ ਹੀ ਨਹੀਂ ਕਰਦੀ। ਗੁਰਬਾਣੀ ਦਾ ਤਾਂ ਮੁਖ ਸੁਨੇਹਾ ਮਨ ਨੂੰ ਸੁਧਾਰਨ ਦਾ ਹੈ। ਗੁਰਬਾਣੀ ਮੱਤ, ਮਨ, ਤੇ ਬੁੱਧ ਦੀ ਗੱਲ ਕਰਦੀ ਹੈ ਅਤੇ ਸਾਇੰਸ ਸਿਰਫ ਦਿਮਾਗ ਦੀ ਗੱਲ ਕਰਦੀ ਹੈ, ਮਨ ਦੀ ਨਹੀਂ। ਗੁਰਮਤਿ ਪ੍ਰੇਮੀਆਂ ਨੂੰ ਗੁਰਮਤ ਦੇ ਸਹੀ ਰਾਹ ਤੋਂ ਖੁੰਝਾਉਣ ਵਿੱਚ ਡਾਰਵਿਨ ਦੇ ਐਵੋਲੂਸ਼ਨ ਸਿਧਾਂਤ ਨੇ ਭੁਲੇਖਾ ਪਾਇਆ ਹੋਇਆ ਹੈ। ਜਦ ਕਿ ਮੇਰੀ ਸਮਝ ਅਨੁਸਾਰ ਅਸਲੀਅਤ ਇਹ ਹੈ ਕਿ ਐਵੋਲੂਸ਼ਨ ਸਿਧਾਂਤ ਮੁੱਢੋਂ ਹੀ ਫੇਲ੍ਹ ਹੈ। ਮਿਸਾਲ ਦੇ ਤੌਰ ਤੇ, ਸਰੀਰਕ ਢਾਚੇ ਅਤੇ ਡੀ ਐਨ ਏ ਪੱਖੋਂ ਚਿੰਪਾਂਜੀ ਇਨਸਾਨ ਦਾ ਨੇੜੇ ਦਾ ਪੂਰਵਜ ਨਜ਼ਰ ਆਉਂਦਾ ਹੈ। ਪਰ ਡੀ ਐਨ ਏ ਦੀ ਸਟਡੀ ਮੁਤਾਬਮ ਮੁਰਗਾ, ਨਿਮੇਟੋਡ ਨਾਮ ਦੀ ਇੱਕ ਸੁੰਡੀ, ਸਮੁੰਦਰ ਦਾ ਇੱਕ ਜੀਵ ‘ਸਪੰਜ’ ਇਨਸਾਨ ਦੇ ਨੇੜੇ ਦੇ ਪੂਰਵਜ ਨਜ਼ਰ ਆਉਂਦੇ ਹਨ। ਦਿਮਾਗ ਪੱਖੋਂ ‘ਬਲੂ ਹਵੇਲ ਤੇ ਕਾਂ ਇਨਸਾਨ ਦੇ ਨੇੜੇ ਦੇ ਪੂਰਵਜ ਨਜ਼ਰ ਆਉਂਦੇ ਹਨ। ਜੀਨਜ਼ ਪੱਖੋਂ ਸੂਰ ਤੇ ਚੂਹਾ ਚਿੰਪਾਂਜੀ ਨਾਲੋਂ ਵੀ ਜਿਆਦਾ ਇਨਸਾਨ ਦੇ ਨੇੜੇ ਦੇ ਪੂਰਵਜ ਲੱਗਦੇ ਹਨ। ਹੋਰ ਬਹੁਤ ਸਾਰੇ ਪੱਖ ਹਨ ਜਿਨ੍ਹਾਂ ਕਰਕੇ ਐਵੋਲੂਸ਼ਨ ਸਿਧਾਂਤ ਮੇਰੀ ਨਜ਼ਰ ਵਿੱਚ ਫੇਲ੍ਹ ਹੈ। ਇਨਸਾਨ ਕਦੋਂ ਅਤੇ ਕਿਵੇਂ ਹੋਂਦ ਵਿੱਚ ਆਇਆ ਇਸ ਬਾਰੇ ਅਜੇ ਸਵਾਲ ਖੜ੍ਹੇ ਹਨ ਅਤੇ ਇਹ ਗੁਰਮਤਿ ਦੇ ਦਾਇਰੇ ਦੇ ਅੰਦਰ ਦਾ ਵਿਸ਼ਾ ਵੀ ਨਹੀਂ ਹੈ। ਸੋ ਮੇਰੀ ਤਾਂ ਆਪ ਜੀ ਅੱਗੇ ਇਹੀ ਬੇਨਤੀ ਹੈ ਕਿ ਆਪਾਂ ਸਭ ਨੂੰ ਇਮਾਨਦਾਰੀ ਨਾਲ ਗੁਰਬਾਣੀ ਦੇ ਅਰਥ ਸਮਝਣ ਦੀ ਜ਼ਰੂਰਤ ਹੈ। ਆਖਿਰ ਤਾਂ ਇਹ ਸੱਚ ਦਾ ਸੌਦਾ ਹੈ। ਯਕੀਨ ਮੰਨੋ ਕਿ ਸਾਇੰਸ ਜਿੰਨੀ ਮਰਜੀ ਤਰੱਕੀ ਕਰ ਲਵੇ ਗੁਰਮਤਿ ਸਿਧਾਤ ਫੇਲ੍ਹ ਨਹੀਂ ਹੋਣ ਵਾਲੇ, ਕਿਉਂਕਿ ਇਹ ਦੋਨੋਂ ਵਿਸ਼ੇ ਹੀ ਵੱਖ ਵੱਖ ਹਨ। ਭੁਲ ਚੁਕ ਲਈ ਮੁਆਫੀ ਚਾਹੁੰਦਾ ਹਾਂ।
ਆਪ ਜੀ ਦੇ ਦੱਸੇ ਹੋਏ ਲਿੰਕ ਸਮਾ ਮਿਲਣ ਤੇ ਜ਼ਰੂਰ ਪੜ੍ਹਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਧੰਨਵਾਦ।
ਜਸਬੀਰ ਸਿੰਘ (ਕੈਲਗਰੀ) 20-06-12


(20/06/12)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਕੀ ਮੈਂ ਸੋਚਾਂ ਪਰ ਕੀ ਏ ਹੋਈ ਜਾਂਦਾ ਮੇਰੇ ਰੱਬਾ।
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਕੀ ਮੈਂ ਸੋਚਾਂ ਪਰ ਕੀ ਏ ਹੋਈ ਜਾਂਦਾ ਮੇਰੇ ਰੱਬਾ।
ਤੇਰਾ ਖੇਲ੍ਹ ਮੇਰੀ ਸਮਝ ਨਾ ਆਂਦਾ ਮੇਰੇ ਰੱਬਾ।
ਤੇਰੀ ਮਾਇਆ ਏ ਵਿਸ਼ਾਲ, ਤੇਰਾ ਅੰਤ ਕਿਵੇਂ ਪਾਵਾਂ।
ਇਕ ਕਣ ਬ੍ਰਹਿਮੰਡ ਬਾਰੇ ਰਖੇਗਾ ਕੀ ਰਾਵਾਂ।
ਐਵੇਂ ਅਗਿਆਨੀ ਮੂਰਤ ਬਣਾਉਂਦਾ ਮੇਰੇ ਰੱਬਾ।
ਕੀ ਮੈਂ ਸੋਚਾਂ ਪਰ ਕੀ ਏ ਹੋਈ ਜਾਂਦਾ ਮੇਰੇ ਰੱਬਾ।
ਤੂੰ ਕੀ, ਦੁਨੀਆਂ ਕੀ ਤੇਰੀ, ਇਹ ਤਾਂ ਦਾਤਾ ਤੂੰ ਹੀ ਜਾਣੇ।
ਜੋ ਵੀ ਹੋਈ ਜਾਂਦੈ, ਸਭੋ ਹੋਊ, ਦਾਤਾ ਤੇਰੇ ਭਾਣੇ।
ਬਿਨਾ ਹੁਕਮੋਂ ਨਾ ਪੱਤਾ ਹਿੱਲ ਪਾਂਦਾ ਮੇਰੇ ਰੱਬਾ।
ਕੀ ਮੈਂ ਸੋਚਾਂ ਪਰ ਕੀ ਏ ਹੋਈ ਜਾਂਦਾ ਮੇਰੇ ਰੱਬਾ।
ਤੇਰੀ ਰਮਜ਼ ਉਹ ਜਾਣੇ ਜਿਹੜਾ ਤੇਰੇ ਜਿਹਾ ਹੋਇਆ।
ਤੇਰੇ ਜਿਹਾ ਊਹੋ ਹੋਇਆ ਜੀਹਨੇ ਆਪਾ ਆਪ ਖੋਇਆ।
ਸਦਾ ‘ਤੂੰ ਹੀ ਤੂੰ ਹੀ’ ਰਹਿੰਦਾ ਜੋ ਅਲਾਂਦਾ ਮੇਰੇ ਰੱਬਾ।
ਕੀ ਮੈਂ ਸੋਚਾਂ ਪਰ ਕੀ ਏ ਹੋਈ ਜਾਂਦਾ ਮੇਰੇ ਰੱਬਾ।
ਮੇਰੀ ਮੈਂ ਨੂੰ ਮਾਰ ਦਾਤਾ ਲੜ ਨਾਮ ਦੇ ਲਗਾਦੇ।
ਰਾਜ਼ੀ ਹੁਕਮ `ਚ, ਭਾਣਾ ਮੰਨਾਂ ਏਨਾ ਕੁ ਸਿਖਾਦੇ।
ਪਾਰ ਲਗਦਾ ਜੋ ਤੇਰੇ `ਚ ਸਮਾਂਦਾ ਮੇਰੇ ਰੱਬਾ।
ਕੀ ਮੈਂ ਸੋਚਾਂ ਪਰ ਕੀ ਏ ਹੋਈ ਜਾਂਦਾ ਮੇਰੇ ਰੱਬਾ।


(19/06/12)
ਹਰਦੇਵ ਸਿੰਘ, ਜੰਮੂ

ਸਤਿਕਾਰ ਯੋਗ ਸੰਪਾਦਕ ਜੀ,

ਸਤਿ ਸ਼੍ਰੀ ਅਕਾਲ!

ਮੈਂ ਡਾ. ਗੁਰਮੀਤ ਸਿੰਘ ਬਰਸਾਲ ਜੀ ਦੀ ‘ਸਿੱਖੀ ਵਿਚਾਰਾਂ’ ਵਿੱਚ ਦਿਲਚਸਪੀ ਨੂੰ ਮੁੱਖ ਰੱਖਦੇ ਵਿਚਾਰ ਹੇਤ ਕੁੱਝ ਸਵਾਲ ਰੱਖੇ ਸੀ। ਪਰ ਉਨ੍ਹਾਂ ਦਿਆਂ ਟਿੱਪਣਿਆਂ ਪੜ ਕੇ ਇੰਝ ਪ੍ਰਤੀਤ ਹੋਇਆ ਹੈ ਕਿ ਉਹ ਚਰਚਾ ਤੋਂ ਗੁਰੇਜ਼ ਕਰ ਗਏ ਹਨ। ਖ਼ੈਰ! ਡਾ. ਸਾਹਿਬ ਧਿਆਨ ਦੇਂਣ ਕਿ ਉਨ੍ਹਾਂ ਵਲੋਂ ਦਿੱਤੇ ਜਵਾਬ ਮੇਰੀ ਸੋਚ ਮੁਤਾਬਕ ਹੀ ਆਏ ਸਨ ਜਿਸ ਕਰਕੇ ਮੈਂ ਲਿਖਿਆ ਸੀ ਕਿ ਉਨ੍ਹਾਂ ਵਲੋਂ ਦਿੱਤੇ ਜਵਾਬ ਦਰੁਸਤ ਹਨ!

ਇਹ ਉਮੀਦ ਕਰਦਾ ਹਾਂ ਕਿ ਡਾ. ਸਾਹਿਬ ਆਪਣੇ ਇਸ ਕਥਨ ਕਿ; “ਕਿਸੇ ਵੀ ਸਮੱਸਿਆ ਦੇ ਹਲ ਲਈ ਅਗਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਉਪਦੇਸ਼ਾਂ ਦੀ 1% ਵੀ ਅਣਦੇਖੀ ਨਾਂ ਹੋਵੇ ਤਾਂ ਉਹ ਨਿਰਣਾ ਗੁਰੂ ਹੁਕਮ ਅਨੁਸਾਰ ਹੀ ਮੰਨਣਾ ਬਣਦਾ ਹੈ ….” ਨੂੰ ਧਿਆਨ ਵਿੱਚ ਰੱਖ ਕੇ ਹੀ ‘ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਅਗੁਆਈ’ ਦੇ ਸਿਧਾਂਤ ਬਾਰੇ ਦਸ਼ਮੇਸ਼ ਜੀ ਦੀ ਦਿਤੀ ਧਾਰਨਾ ਬਾਰੇ ਵਿਚਾਰ ਕਰਨ ਗੇ। ਉਨ੍ਹਾਂ ਦੇ ਇਸ ਸਹੀ ਉੱਤਰ ਤੋਂ ਹੀ ਸਿੱਧ ਹੁੰਦਾ ਹੈ ਕਿ ਖ਼ਾਲਸੇ ਵਲੋਂ ਕੀਤੇ ਗੁਰਮਤਿ ਅਨੁਸਾਰੀ ਨਿਰਨੇ ਨੂੰ ਗੁਰੂ ਦਾ ਨਿਰਨਾ ਸਵੀਕਾਰ ਕੀਤੇ ਜਾਣ ਦੀ ਧਾਰਨਾ ਦਸ਼ਮੇਸ਼ ਜੀ ਨੇ ਹੀ ਦਿੱਤੀ ਸੀ ਕਿਉਂਕਿ ਦਸ਼ਮੇਸ਼ ਜੀ ਤੋਂ ਬਾਦ ਖ਼ਾਲਸੇ ਨੇ ਹੀ ਗੁਰੂ ਦੇ ਨਿਰਨੇ ਦੀ ਪਛਾਂਣ ਕਰਕੇ ਉਸ ਨੂੰ ਪ੍ਰੇਸ਼ਤ (Communicate) ਕਰਨਾ ਸੀ। ਇਹੀ ਗੁਰੂ ਦੀ ਅਗੁਆਈ ਹੇਠ ਪੰਥਕ ਕਾਰ ਨੂੰ ਅੱਗੇ ਤੋਰਨ ਦੀ ਜੁਗਤ ਸੀ। ਇਹ ਗੁਰੂ ਦਾ ਆਪਣੇ ਚੇਲਿਆਂ ਤੇ ਕੀਤਾ ਇੱਕ ਐਸਾ ਵਿਸ਼ਵਾਸ ਸੀ ਜਿਸਦੀ ਮਿਸਾਲ ਸੰਸਾਰ ਦੇ ਅਧਿਆਤਮਕ ਤਲ ਤੇ ਪਹਿਲੀ ਵਾਰ ਕਾਯਮ ਹੋਈ। ਹੁਣ ਕੋਈ ਅਕ੍ਰਿਤਘਣ ਜਾਂ ਨਾਸਮਝ ਹੋਵੇ ਤਾਂ ਗਲ ਵੱਖਰੀ ਹੈ। ਇਤਹਾਸ ਵਿੱਚ ਉਸ ਵਿਸ਼ਵਾਸ ਦੇ ਪਾਤਰ ਵੀ ਹੋਏ ਹਨ ਅਤੇ ਉਸਦੇ ਘਾਤੀ ਵੀ! ਆਸ ਹੈ ਕਿ ਡਾ. ਸਾਹਿਬ ਨੂੰ ਮੇਰੇ ਸਵਾਲਾਂ ਵਿਚਲਾ ਵਿਚਾਰਕ ਪੱਖ ਸਪਸ਼ਟ ਹੋ ਗਿਆ ਹੋਵੇਗਾ ਜੋ ਕਿ ਸ਼੍ਰੀ ਅਕਾਲ ਤਖ਼ਤ, ਕਮੇਟੀ ਜਾਂ ਮੂਲ ਮੰਤਰ ਦੀ ਚਰਚਾ ਬਾਰੇ ਨਹੀਂ ਸੀ।

ਜੇ ਕਰ ਡਾ. ਸਾਹਿਬ ਇਸ ਚਰਚਾ ਨੂੰ ਇੰਝ ਬੰਦ ਨਾ ਕਰਦੇ ਤਾਂ ਯਕੀਨਨ ਇਸ ਨਾਲ ਸਮਝਣ-ਸਮਝਾਉਂਣ ਲਈ ਹੋਰ ਵਿਸਤ੍ਰਤ ਅਤੇ ਲਾਭਪੁਰਨ ਵਿਸ਼ਲੇਸ਼ਣ ਹੋ ਸਕਦਾ ਸੀ।

ਡਾ. ਸਾਹਿਬ ਨੂੰ ਵਿਚਾਰਨਾ ਚਾਹੀਦਾ ਹੈ ਕਿ ਚਰਚਾ ਦੌਰਾਨ ਕਈਂ ਵਾਰ ਸਵਾਲ ਅਤੇ ਜਵਾਬ ਰਾਹੀਂ ਹੀ ਗਲਾਂ ਸਪਸ਼ਟ ਹੁੰਦੀਆਂ ਹਨ ਨਾ ਕਿ ਸਵਾਲਾਂ ਦੇ ਜਵਾਬ ਤੋਂ ਪਾਸਾ ਵੱਟ ਕੇ। ਜਵਾਬ ਨਾ ਮਿਲਣ ਤੇ ਸਵਾਲ ਦੁਹਰਾਇਆ ਵੀ ਜਾਂਦਾ ਹੈ ਅਤੇ ਕਈਂ ਵਾਰ ਵਧੇਰੀ ਸਪਸ਼ਟਤਾ ਲਈ ਨਵੇਂ ਸਵਾਲ ਵੀ ਉੱਠਦੇ ਹਨ। ਕੀ ਉਹ ਇਸ ਵਾਸਤਵਿਕਤਾ ਨੂੰ ਜਾਣਦੇ ਨਹੀਂ ਕਿ ਵਿਚਾਰ ਚਰਚਾ ਵਿੱਚ ਸਵਾਲ-ਜਵਾਬ ਦਾ ਸਿਲਸਿਲਾ ਚਲਦਾ ਹੈ? ਡਾ. ਸਾਹਿਬ ਨੇ ਸਿਧ ਗੋਸ਼ਟਿ ਤਾਂ ਪੜੀ ਹੋਣੀ ਹੈ! ਡਾ. ਸਾਹਿਬ ਸਵਾਲ ਕਰਦੇ ਰਹੇ ਹਨ ਪਰ ਜਵਾਬ ਨਹੀਂ ਦਿੰਦੇ ਪ੍ਰਤੀਤ ਹੁੰਦੇ। ਉਹ ਮੇਰੀ ਇਸ ਟਿੱਪਣੀ ਨੂੰ ਦੋਸ਼ ਲਗਾਉਂਣਾ ਨਾ ਸਮਝਣ ਬਲਕਿ ਇਸ ਨੂੰ ਮੇਰਾ ਭਾਈਬੰਦ ਗਿਲਾ ਮਾਤਰ ਸਮਝਣ ਦੀ ਕਿਰਪਾਲਤਾ ਕਰਨ।

ਡਾ. ਗੁਰਮਤਿ ਸਿੰਘ ਬਰਸਾਲ ਜੀ ਦਾ ਮੇਰੇ ਬਾਰੇ ਕਹਿਣਾ ਹੈ ਕਿ:- “ਪਿਛਲੀਆਂ ਵਿਚਾਰਾਂ ਤੋਂ ਤਾਂ ਇੰਝ ਹੀ ਜਾਪਦਾ ਹੈ ਕਿ ਉਹ ਹਰ ਮੁੱਦੇ ਤੇ ਸਿੱਖ ਮਾਰਗ ਦੇ ਲਿਖਾਰੀਆਂ ਦੇ ਵਿਰੁੱਧ ਹੀ ਭੁਗਤਦੇ ਹਨ”

ਡਾ. ਸਾਹਿਬ ਚਰਚਾਵਾਂ ਵਿੱਚ ਸੁਭਾਵਕ ਸਹਿਮਤੀ-ਅਸਹਿਮਤੀ ਨੂੰ ‘ਸਿੱਖ ਮਾਰਗ ਦੇ ਲਿਖਾਰਿਆਂ ਦੇ ਵਿਰੁੱਧ ਹੀ ਭੁਗਤਦੇ’ ਕਹਿ ਰਹੇ ਹਨ। ਮੈਂ ਤਾਂ ਕਦੇ ਨਹੀਂ ਕਿਹਾ ਕਿ ਸਿੱਖ ਮਾਰਗ ਦੇ ਲਿਖਾਰੀ ਮੇਰੇ ਵਿਰੁੱਧ ਲਿਖਦੇ ਹਨ! ਕਿਉਂਕਿ ਆਪਸੀ ਸਹਿਮਤੀ-ਅਸਹਿਮਤੀ ਲਈ ਵਿਰੁੱਧਸ਼ਬਦ ਢੁੱਕਵਾਂ ਨਹੀਂ। ਇਹ ਅਸਹਿਮਤੀ ਤਾਂ ਕੁੱਝ ਮੁੱਧਿਆਂ ਤੇ ਕਈਂ ਲਿਖਾਰਿਆਂ ਦਰਮਿਆਨ ਹੁੰਦੀ ਰਹਿੰਦੀ ਹੈ ਜਿਸ ਨੂੰ ਜਿੱਤ-ਹਾਰ ਕਰਕੇ ਨਹੀਂ ਦੇਖਣਾ ਚਾਹੀਦਾ!

ਕਿਸੇ ਭੁੱਲਚੂਕ ਲਈ ਛਿਮਾ ਦਾ ਜਾਚਕ,

ਹਰਦੇਵ ਸਿੰਘ, ਜੰਮੂ-19. 6. 12

*************

ਸਤਿਕਾਰ ਯੋਗ ਵੀਰ ਸਰਵਜੀਤ ਸਿੰਘ ਜੀਉ,

ਸਤਿ ਸ਼੍ਰੀ ਅਕਾਲ!

ਆਪ ਜੀ ਨੇ ਕੁੱਝ ਦਿਨ ਪਹਿਲਾਂ ਦਾਸ ਤੋਂ ਸਿੱਖ ਰਹਿਤ ਮਰਿਆਦਾ ਦੀ ਬਣਤਰ ਦੌਰਾਨ ਹੋਇਆਂ ਤਬਦੀਲਿਆਂ ਬਾਰੇ ਜਾਣਕਾਰੀ ਮੰਗੀ ਸੀ। ਕੁੱਝ ਜਾਣਕਾਰ ਤਾਂ ਮੈ ਅਪਣੇ ਬਲਾਗ ਤੇ ਪਹਿਲਾਂ ਹੀ ‘ਫ਼ਾਸ਼ ਹੁੰਦੇ ਪਰਦੇ’ ਨਾਮਕ ਲੇਖ ਵਿੱਚ ਪਾ ਚੁੱਕਿਆ ਸੀ ਜੋ ਕਿ ਆਪ ਜੀ ਨੇ ਪੜ ਲਈ ਹੋਣੀ ਹੈ। ਕੁੱਝ ਹੋਰ ਜਾਣਕਾਰੀ ਦਾਸ ਨੇ ਫ਼ਾਸ਼ ਹੁੰਦੇ ਪਰਦੇ-2’ ਸਿਰਲੇਖ ਹੇਠ ਆਪਣੇ ਬਲਾਗ www.hardevsinghjammu.blogspot.com ਤੇ ਪਾਈ ਹੈ। ਜਿਸ ਨੂੰ ਆਪ ਜੀ ਪੜ ਸਕਦੇ ਹੋ। ਜੇ ਕਰ ਹੁਣ ਆਪ ਜੀ 1944 ਅਤੇ 1945 ਵਿੱਚ ‘ਧਾਰਮਕ ਸਲਾਹਕਾਰ ਕਮੇਟੀ’ ਵਲੋਂ ਸੁਝਾਈਆਂ ਤਬਦੀਲਿਆਂ ਨੂੰ ਕ੍ਰਮਵਾਰ ਪੜੋ ਤਾਂ 1945 ਵਿੱਚ ਹੋਏ ਵਾਧੇ-ਘਾਟਿਆਂ ਦੀ ਤਸਵੀਰ ਸਪਸ਼ਟ ਹੁੰਦੀ ਹੈ। ਆਸ ਹੈ ਕਿ ਪਾਠਕਾਂ ਲਈ ਵੀ ਇਹ ਜਾਣਕਾਰੀ ਲਾਹੇਵੰਦ ਹੋਵੇਗੀ।

ਹਰਦੇਵ ਸਿੰਘ, ਜੰਮੂ-19. 6. 12


(19/06/12)
ਡਾ: ਗੁਰਮੀਤ ਸਿੰਘ ਬਰਸਾਲ

ਸਤਿਕਾਰਿਤ ਵੀਰ ਜਸਵੀਰ ਸਿੰਘ ਕੈਲਗਰੀ ਜੀ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ!!

ਵੀਰ ਜੀ ਮੈ ਸਿਖ ਮਾਰਗ ਨੂੰ ਕਾਫੀ ਦੇਰ ਤੋਂ ਪੜ੍ਹਦਾ ਆ ਰਿਹਾ ਹਾਂ, ਪਿਛਲੇ ਸਮੇ ਕਈ ਸਾਲਾਂ ਤੋਂ ਸਿਖ ਮਾਰਗ ਦੇ ਸਾਰੇ ਲਿਖਾਰੀ ਆਪ ਜੀ ਦੇ ਆਵਾਗਵਣ ਅਤੇ ਜੂਨਾਂ ਦੇ ਵਿਸ਼ਵਾਸ ਨੂੰ ਨਹੀਂ ਤੋੜ ਸਕੇ ਤਾਂ ਮੈ ਕਿਸਦਾ ਵਿਚਾਰਾਂ ਹਾਂ । ਸਿੱਖ ਮਾਰਗ ਵਿੱਚ 2 ਲੇਖ ਪਏ ਹਨ ਸ਼ਾਇਦ ਤੁਹਾਡੇ ਕੰਮ ਆ ਸਕਣ । ਲਿੰਕ ਹੇਠ ਲਿਖੇ ਹਨ । ਧੰਨਵਾਦ।

http://www.sikhmarg.com/2010/0530-avagavan-sidhant.html

http://www.sikhmarg.com/2010/0411-karam-sidhant.html


(19/06/12)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਸ੍ਰੀ ਮਾਨ ਸੰਪਾਦਕ ਜੀਓ,
ਅਪਣੇ ਪਹਿਲੇ ਖਤ ਵਿੱਚ ਦਾਸ ਨੇ ਜੋ ਲਿਖਿਆ ਸੀ ਉਹ ਗਿਆਨੀ ਗੁਰਦਿਤ ਸਿੰਘ, ਪ੍ਰੋਫੈਸਰ ਬਡੂੰਗਰ ਤੇ ਡਾ: ਤਰਲੋਚਨ ਸਿੰਘ ਦੇ ਨਾਲ ਲੰਮੇ ਸਮੇਂ ਦੇ ਜ਼ਾਤੀ ਸੰਪਰਕ ਦੇ ਅਨੁਭਵਾਂ ਦਾ ਵਰਨਣ ਸੀ। ਲਿਖਤ ਵਿੱਚ ਕੀ ਆਇਆ ਹੈ ਇਸ ਦਾ ਏਥੇ ਸਬੰਧ ਨਾ ਭਾਲਿਆ ਜਾਵੇ ਤੇ ਇਸ ਨੂੰ ਇਸੇ ਤਰ੍ਹਾਂ ਲਿਆ ਜਾਵੇ।
ਆਪ ਜੀ ਦਾ ਰਿਣੀ
ਡਾ: ਦਲਵਿੰਦਰ ਸਿੰਘ ਗ੍ਰੇਵਾਲ

*************************************************

ਸਿੱਖੀ ਨੂੰ ਪੰਜਾਬ `ਚ ਬਚਾ ਲਓ ਬਾਬਿਓ।
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਸਿੱਖੀ ਨੂੰ ਪੰਜਾਬ `ਚ ਬਚਾ ਲਓ ਬਾਬਿਓ।
ਡੰਡਾ ਡੇਰਾ ਹੋਰ ਕਿਤੇ ਲਾ ਲਓ ਬਾਬਿਓ।
ਗੁਰਾਂ ਨੇ ਸਿਖਾਇਆ ਸੀ ਕਿਰਤ ਕਰਨਾ।
ਤੁਸੀਂ ਬਸ ਸਿਖਿਆ ਏ ਢਿਡ ਭਰਨਾ।
ਵੰਡ ਛਕ, ਮਾਇਆ ਲਾਹੇ ਲਾ ਲਓ ਬਾਬਿਓ।
ਸਿੱਖੀ ਨੂੰ ਪੰਜਾਬ `ਚ ਬਚਾ ਲਓ ਬਾਬਿਓ।
ਨਾਮ ਦੀ ਥਾਂ ਮਾਇਆ ਦਾ ਜੋ ਜਾਪ ਕਰਦੇ।
ਸਿੱਖੀ ਦੇ ਨਾਂ ਉਤੇ ਬਜਰ ਪਾਪ ਕਰਦੇ।
ਸਿੱਖ ਬਣੋ ਪਾਪ ਬਖਸ਼ਾ ਲਓ ਬਾਬਿਓ।
ਸਿੱਖੀ ਨੂੰ ਪੰਜਾਬ `ਚ ਬਚਾ ਲਓ ਬਾਬਿਓ।
ਜੀਹਦੇ ਕੋਲ ਗੁਰ ਲੋਕੀ ਭਰਮਾਉਣ ਦਾ।
ਮਾਈਆਂ ਕੋਲੋਂ ਸੇਵਾ ਮਾਇਆ ਕਰਵਾਉਣ ਦਾ।
ਗੁਰ ਏਹ ਤਾਂ ਕਿਤੇ ਵੀ ਚਲਾ ਲਓ ਬਾਬਿਓ।
ਸਿੱਖੀ ਨੂੰ ਪੰਜਾਬ `ਚ ਬਚਾ ਲਓ ਬਾਬਿਓ।
ਖੇਤ ਨਾਂ ਲਵਾਏ ਤੇ ਭੰਡਾਰੇ ਭਰਵਾਏ।
ਮਹਿਲਾਂ ਜਿਹੇ ਪੂਜਾ ਅਸਥਾਨ ਵੀ ਬਣਾਏ।
ਡੰਡਾ ਡੇਰਾ ਹੁਣ ਤਾਂ ਉਠਾ ਲਓ ਬਾਬਿਓ।
ਸਿੱਖੀ ਨੂੰ ਪੰਜਾਬ `ਚ ਬਚਾ ਲਓ ਬਾਬਿਓ।
ਚਾਹੇ ਅਮਰੀਕਾ ਚਾਹੇ ਯੂਕੇ ਟਿਕ ਜਾਓ।
ਡਾਲਰਾਂ `ਚ ਚਾਹੇ ਪੌਂਡਾਂ ਵਿੱਚ ਵਿਕ ਜਾਓ।
ਲਾਭ ਗੋਰੇ ਚੇਲਿਆਂ ਦਾ ਪਾ ਲਓ ਬਾਬਿਓ।
ਸਿੱਖੀ ਨੂੰ ਪੰਜਾਬ `ਚ ਬਚਾ ਲਓ ਬਾਬਿਓ।


(19/06/12)
ਹਰਪ੍ਰੀਤ ਸਿੰਘ

ਧੀ ਵੱਲੋਂ ਪਿਓ ਨੂੰ ਹਲੂਨਾ
ਤਰਕੀਬ

ਤੇਨੂੰ ਸੁਣਿਆਂ ਨੀਂ … …. . ਮੈਂ ਕਦੋਂ ਦਾ ਗਿਲਾਸ ਮੰਗ ਰਿਹਾ ਹਾਂ ਤੇ ਤੂੰ ਕੰਨਾਂ ਵਿੱਚ ਰੂੰ ਦੇ ਕੇ ਪਈ ਏ। ਤੈਨੂੰ ਕਿੰਨੀ ਵਾਰ ਕਿਹਾ ਹੈ, ਕਿ ਜਦੋਂ ਮੈਂ ਆਵਾਂ ਗਲਾਸ, ਸਲਾਦ ਮੇਰੇ ਅੱਗੇ ਮੇਜ `ਤੇ ਪਿਆ ਹੋਣਾ ਚਾਹੀਦਾ ਹੈ। ਪਰ ਨਾਲਾਇਕ ਜਿਹੀ …. . , ਤੈਨੂੰ ਕੋਈ ਅਸਰ ਹੀ ਨਹੀਂ। ਕਿਦਾਂ ਫਿੱਟੀ ਪਈ ਏਂ ਖਾ ਖਾ ਕੇ, ਗੰਦੇ ਖਾਨਦਾਨ ਦੀ …. . …. . । ਇਹ ਕੁੱਝ ਬੋਲਦਿਆਂ ਰਮੇਸ਼ ਨੇ ਬੋਤਲ ਦਾ ਡੱਟ ਖੋਲਿਆ।
ਉਸ ਦੀ ਪਤਨੀ ਰੁਪਾ ਨੇ ਗਲਾਸ, ਸਲਾਦ ਤੇ ਨਮਕੀਨ ਅੱਗੇ ਲਿਆ ਧਰਿਆ ਤੇ ਕਿਹਾ ਕੁੱਝ ਤਾਂ ਸ਼ਰਮ ਕਰੋ ਚੰਦਰ ਦੇ ਬਾਪੂ। ਕੁੜੀ ਜਵਾਨ ਹੋ ਗਈ ਏ, ਬਾਰਹਵੀਂ ਤੋਂ ਬਾਅਦ ਇਸ ਨੂੰ ਕਾਲਜ ਦਾਖਲ ਕਰਵਾਉਣਾ ਏ। ਤੁਹਾਨੂੰ ਕਿੰਨੀ ਵਾਰ ਕਿਹਾ ਹੈ ਕਿ ਇਸ ਚੰਦਰੀ ਸ਼ਰਾਬ ਨੂੰ ਛੱਡ ਦਿਓ ਪਰ ਤੁਸਾਂ ਦੇ ਕੰਨ `ਤੇ ਕੋਈ ਜੂੰ ਨਹੀਂ ਸਰਕਦੀ, ਪਤਾ ਨਹੀਂ ਰਬ ਮੈਥੋਂ ਕਿਹੜੇ ਇਮਤਿਹਾਨ ਲੈ ਰਿਹਾ ਹੈ। ਹੋਰ ਦੋ ਸਾਲਾਂ ਨੂੰ ਕੁੜੀ ਦੇ ਹੱਥ ਪੀਲੇ ਕਰਨ ਲਈ ਵੀ ਮੁੰਡਾ ਲਭਣਾ ਪੈਣਾ ਏ, ਜੇ ਇਸੇ ਤਰ੍ਹਾਂ ਪੀਂਦੇ ਰਹੇ, ਤਾਂ ਕਿਸੇ ਨੇ ਵੀ ਧੀ ਦਾ ਸਾਕ ਨਹੀਂ ਲੈਣਾ। ਹੁਣ ਤਾਂ ਛੱਡ ਦਿਓ ਇਸ ਕਲਮੁਹੀ ਸ਼ਰਾਬ ਨੂੰ।
ਚਲ ਹੁਣ ਚੁਪ ਕਰ ਤੇ ਆਪਣਾ ਕੰਮ ਕਰ। ਮੈਂ ਤੇਰੀ ਬਕ ਬਕ ਸੁਨਣ ਲਈ ਨਹੀਂ ਬੁਲਾਇਆ। ਜਾਹ ਐਥੋਂ, ਮੈਨੂੰ ਸਰੂਰ ਬਣਾਉਣ ਦੇ … … …
ਅੱਗ ਲੱਗੇ ਤੁਹਾਡੇ ਸਰੂਰ ਨੂੰ … … ….
ਜਾਂਦੀ ਏ ਕੇ ਨਹੀਂ … … …. ।
ਮੈਂ ਨਹੀਂ ਜਾਣਾ ਮੈਂ ਤੁਹਾਡੇ ਨਾਲ ਗੱਲ ਕਰਨੀ ਏ।
ਜੋ ਕਹਿਣਾ ਛੇਤੀ ਦਸ … …. .
ਚੰਦਰ ਨੂੰ ਜੇਬੀਟੀ ਵਿੱਚ ਦਾਖਲਾ ਕਰਵਾਉਣਾ ਹੈ। ਉਸ ਨੇ 12ਵੀਂ ਵਿੱਚ 75 ਫੀਸਦੀ ਨੰਬਰ ਲਏ ਹਨ। ਉਸ ਦੀ ਅਧਿਆਪਿਕਾ ਕਹਿੰਦੀ ਸੀ ਕੁੜੀ ਨੂੰ ਜੇਬੀਟੀ ਵਿੱਚ ਦਾਖਲਾ ਕਰਵਾ ਦਿਓ, ਇਸ ਦਾ ਸਰਕਾਰੀ ਕਾਲਜ ਵਿੱਚ ਨੰਬਰ ਪੈ ਜਾਵੇਗਾ ਤੇ ਫਿਰ ਸਰਕਾਰੀ ਨੌਕਰੀ ਮਿਲ ਜਾਵੇਗੀ, ਆਪਾਂ ਕੁੜੀ ਨੂੰ ਅੱਗੇ ਪੜਾਉਣਾ ਹੈ।
ਕੁਝ ਨਹੀਂ ਕਰਵਾਉਣਾ, ਘਰ ਬਿਠਾ ਦੇ, ਰੋਟੀ ਟੁਕ ਸਿਖਾ ਤੇ ਫਿਰ ਉਸ ਦਾ ਵਿਆਹ ਕਰ ਦੇਵਾਂਗੇ। ਆਪੇ ਅਗਲੇ ਘਰ ਜਾ ਕੇ ਭਾਵੇਂ ਪੜ੍ਹੇ, ਭਾਵੇਂ ਰੋਟੀਆਂ ਪਕਾਏ, ਸਾਨੂੰ ਕੀ। ਨਾਲ ਇਸ ਦੀ ਕਮਾਈ ਕਿਹੜੀ ਸਾਨੂੰ ਮਿਲਣੀ ਏ। ਬਸ ਰਹਿਣ ਦੇ ਉਸ ਨੂੰ ਘਰ ਹੀ, ਨਾਲੇ ਅੱਜਕਲ੍ਹ ਜਮੀਨ ਦੇ ਕੰਮਾਂ ਵਿੱਚ ਮੰਦੀ ਏ, ਸੌਦੇ ਨਹੀਂ ਵਿਕ ਰਹੇ, ਜਾਹ ਹੁਣ ਤੂੰ ਮੇਰੇ ਵਾਸਤੇ ਰੋਟੀ ਬਣਾ।
ਪਹਿਲਾਂ ਮੇਰੀ ਗੱਲ ਸੁਣ ਲਓ, ਮੈਂ ਕਿਹਾ ਕੁੜੀ ਨੂੰ ਅੱਗੇ ਪੜ੍ਹਾਉਣਾ ਏ ਨਾਲੇ ਤੁਸਾਂ ਜਿਹੜੀ ਆਹ ਹਰ ਰੋਜ ਸ਼ਰਾਬ ਪੀਂਦੇ ਹੋ, ਇਹ ਕਿਹੜੀ ਮੁਫ਼ਤ ਆਉਂਦੀ ਏ। ਇਹ ਪੀਣੀ ਛੱਡ ਦਿਓ, ਕੁੜੀ ਦੀ ਪੜ੍ਹਾਈ ਜੋਗੇ ਪੈਸੇ ਆਪੇ ਬਣ ਜਾਣਗੇ।
ਜਾ ਜਾ ਐਵੇਂ ਨਾ ਮੂਡ ਖਰਾਬ ਕਰ ਮੇਰਾ, ਮੈਂ ਤੈਨੂੰ ਕਹਿ ਦਿੱਤਾ ਏ ਨਾ ਮੈਂ ਨਹੀਂ ਪੜ੍ਹਾਉਣੀ ਕੁੜੀ … … ਬੱਸ ਹੁਣ ਇਸ ਸਬੰਧ ਵਿੱਚ ਕੋਈ ਗੱਲ ਨਹੀਂ ਹੋਵੇਗੀ।
ਦੁੱਜੇ ਪਾਸੇ ਚੰਦਰ ਮਾਂ-ਬਾਪ ਦੀ ਸਾਰੀ ਗੱਲ ਸੁਣ ਰਹੀ ਸੀ। ਉਸ ਦੀ ਮੰਮੀ ਨੇ ਉਸ ਨੂੰ ਪਰਦੇ ਓਹਲੇ ਸਾਰੀ ਗੱਲ ਸੁਣਦਿਆਂ ਵੇਖ ਲਿਆ। ਉਹ ਮੁੰਹ-ਅੱਖਾਂ ਸਾਫ ਕਰ ਚੰਦਰ ਕੋਲ ਗਈ ਅਤੇ ਗਲਵਕੜੀ ਵਿੱਚ ਲੈ ਲਿਆ ਅਤੇ ਉਸ ਨੂੰ ਭਰੋਸਾ ਦਿਵਾਇਆ ਕਿ ਉਸ ਦੀ ਮਾਂ ਚੰਦਰ ਨੂੰ ਜਰੂਰ ਪੜ੍ਹਾਵੇਗੀ। ਪਰ ਚੰਦਰ ਖਾਮੋਸ਼ ਸੀ। ਉਹ ਵੀ ਆਪਣੇ ਪਿਤਾ ਰਮੇਸ਼ ਦੇ ਇਸ ਵਿਹਾਰ ਤੋਂ ਦੁਖੀ ਸੀ। ਉਹ ਵੀ ਚਾਹੁੰਦੀ ਸੀ ਕਿ ਉਸ ਦੇ ਪਿਤਾ ਸ਼ਰਾਬ ਛੱਡ ਦੇਣ, ਪਰ ਉਸ ਨੂੰ ਕੋਈ ਰਾਹ ਨਹੀਂ ਸੀ ਦਿਸ ਰਿਹਾ।
ਉਸ ਨੇ ਪਰਮਾਤਮਾ ਅੱਗੇ ਅਰਜੋਈ ਕੀਤੀ ਕਿ ਕੋਈ ਤਰੀਕਾ ਦੱਸੋ, ਜਿਸ ਨਾਲ ਉਹ ਆਪਣੇ ਪਿਤਾ ਨੂੰ ਸ਼ਰਾਬ ਛੁਡਾ ਸਕੇ। ਇਸ ਤਰ੍ਹਾਂ ਸੋਚਦੀ ਉਹ ਸੋਂ ਗਈ, ਜਦੋਂ ਸਵੇਰੇ ਉਠੀ, ਤਾਂ ਉਸ ਨੂੰ ਰਾਹ ਲਭ ਗਿਆ ਸੀ। ਉਸ ਨੇ ਅੱਜ ਉਸ ਤਰਕੀਬ `ਤੇ ਕੰਮ ਕਰਨ ਦੀ ਸੋਚੀ। ਸ਼ਾਮ ਨੂੰ ਜਦੋਂ ਉਸ ਦਾ ਪਿਤਾ ਘਰ ਆਇਆ, ਤਾਂ ਉਸ ਨੇ ਵੇਖਿਆ, ਉਸ ਦੇ ਆਵਾਜ ਮਾਰਣ ਤੋਂ ਪਹਿਲਾਂ ਹੀ ਦੋ ਗਲਾਸ ਮੇਜ `ਤੇ ਪਏ ਸੀ ਅਤੇ ਨਾਲ ਹੀ ਨਮਕੀਨ ਸਲਾਦ ਵੀ, ਚੰਦਰ ਵੀ ਉਸ ਦੇ ਬੈਠਦੇ ਹੀ ਪਿਓ ਪਾਸ ਆ ਕੇ ਬੈਠ ਗਈ। ਜਦੋਂ ਰਮੇਸ਼ ਸ਼ਰਾਬ ਦੀ ਬੋਤਲ ਖੋਲਣ ਲੱਗਾ, ਤਾਂ ਚੰਦਰ ਨੇ ਬੋਤਲ ਆਪਣੇ ਪਿਤਾ ਦੇ ਹੱਥੋਂ ਫੜ ਲਈ ਤੇ ਖੁਦ ਗਲਾਸਾਂ ਵਿੱਚ ਸ਼ਰਾਬ ਪਾਉਣ ਲੱਗੀ। ਇਹ ਵੇਖ ਕੇ ਰਮੇਸ਼ ਹੱਕਾ ਬੱਕਾ ਰਹਿ ਗਿਆ। ਉਸ ਨੇ ਚੰਦਰ ਨੂੰ ਪੁੱਛਿਆ ਇਹ ਕੀ ਕਰ ਰਹੀ ਏਂ ਅਤੇ ਤੂੰ ਸ਼ਰਾਬ ਕਿਓਂ ਪਾ ਰਹੀ ਏਂ। ਕੁੜੀਆਂ ਅਜੇਹੇ ਕੰਮ ਨਹੀਂ ਕਰਦੀਆਂ। ਚੰਦਰ ਨੇ ਅਨਸੁਣਾ ਕਰ ਦਿੱਤਾ ਤੇ ਆਪਣੇ ਵਾਲੇ ਪਾਸੇ ਰੱਖੇ ਗਲਾਸ ਵਿੱਚ ਵੀ ਸ਼ਰਾਬ ਪਾਉਣੀ ਸ਼ੁਰੂ ਕਰ ਦਿੱਤੀ। ਰਮੇਸ਼ ਨੇ ਜੋਰ ਨਾਲ ਗੁੱਸੇ ਵਿੱਚ ਕਿਹਾ ਇਹ ਕੀ ਹੋ ਰਿਹਾ ਏ। ਚੰਦਰ ਬੋਲੀ ਪਾਪਾ ਤੁਸੀਂ ਕਹਿੰਦੇ ਹੋ ਨਾ ਸ਼ਰਾਬ ਪੀਣ ਨਾਲ ਸਰੂਰ ਜਿਹਾ ਆਉਂਦਾ ਹੈ। ਅੱਜ ਮੈਂ ਵੀ ਤੁਹਾਡੇ ਨਾਲ ਕੰਪਨੀ ਕਰਨੀ ਹੈ ਮੈਂ ਵੀ ਤਾਂ ਵੇਖਾਂ ਮੇਰੇ ਚੰਗੇ ਪਾਪਾ ਨੂੰ ਸਰੂਰ ਆਉਂਦਾ ਹੈ, ਤਾਂ ਮੈਂ ਵੀ ਆਪਣੇ ਪਾਪਾ ਨਾਲ ਮਿਲ ਕੇ ਸਰੂਰ ਬਣਾਵਾਂਗੀ। ਮੰਮਾਂ ਤਾਂ ਐਵੇਂ ਹੀ ਲੜਦੀ ਰਹਿੰਦੀ ਏ, ਉਸ ਨੂੰ ਕੀ ਪਤਾ ਸਰੂਰ ਕੀ ਹੁੰਦਾ ਏ। ਮੂਡ ਕਿਵੇਂ ਠੀਕ ਰਹਿੰਦਾ ਏ, ਉਸ ਨੂੰ ਤਾਂ ਬਸ ਤੁਹਾਡੀ ਇਸ ਸੋਮਰਸ ਤੋਂ ਵੀ ਅਲਰਜੀ ਏ, ਉਸ ਨੂੰ ਕੀ ਪਤਾ ਇਸ ਸੋਮਰਸ ਨੂੰ ਦੇਵਤੇ ਵੀ ਪੀਂਦੇ ਸੀ। ਹਾਂ ਪਾਪਾ ਉਹ ਕਿਵੇਂ ਸੀ ਸਟੋਰੀ ਮੈਂ ਭੁਲ ਗਈ, ਜਦੋਂ ਸਮੁੰਦਰ ਮੰਥਣ ਤੋਂ ਬਾਅਦ ਦੇਵਤਿਆਂ ਅਤੇ ਰਾਖ਼ਸ਼ਾਂ ਨੇ 14 ਰਤਨ ਕਢਦੇ ਸਮੇਂ ਇਹ ਸੋਮਰਸ ਕੱਢਿਆ ਸੀ।
ਇਹ ਗੱਲਾਂ ਸੁਣ ਰਮੇਸ਼ ਪਾਣੀ-ਪਾਣੀ ਹੋ ਗਿਆ, ਉਸ ਨੂੰ ਸਮਝ ਨਹੀਂ ਸੀ ਆ ਰਹੀ ਕਿ ਇਹ ਕੀ ਭਾਣਾ ਵਰਤ ਰਿਹਾ ਏ, ਉਸ ਨੂੰ ਕੋਈ ਗੱਲ ਨਹੀਂ ਸੀ ਸੂਝ ਰਹੀ, ਉਹ ਚੰਦਰ ਨਾਲ ਅੱਖ ਨਹੀਂ ਸੀ ਮਿਲਾ ਰਿਹਾ। ਚੰਦਰ ਨੇ ਫਿਰ ਟਕੋਰ ਮਾਰੀ, ਉਸ ਨੇ ਵੇਖਿਆ ਲੋਹਾ ਗਰਮ ਹੈ, ਉਸ ਨੂੰ ਹੋਰ ਟਕੋਰਨਾ ਚਾਹੀਦਾ ਹੈ। ਉਸ ਨੇ ਸ਼ਰਾਬ ਦਾ ਗਲਾਸ ਚੁਕਿਆ ਅਤੇ ਆਪਣੇ ਪਾਪਾ ਦੇ ਹੱਥ ਵਿੱਚ ਫੜਾਇਆ ਤੇ ਮੁੜ ਕੇ ਆਪ ਵੀ ਸ਼ਰਾਬ ਦਾ ਗਲਾਸ ਹੱਥ ਵਿੱਚ ਫੜ ਲਿਆ ਅਤੇ ਪਾਪਾ ਨੂੰ ਸੰਬੋਧਿਤ ਹੁੰਦੇ ਹੋਏ ਕਿਹਾ ਕਿ ਪਾਪਾ ਚਿਅਰਸ …. . ਜਿਵੇਂ ਹੀ ਚੰਦਰ ਨੇ ਗਲਾਸ ਮੁੰਹ ਨੂੰ ਲਗਾਇਆ ਜੋਰ ਦੀ ਤੜਾਕ ਦੀ ਆਵਾਜ਼ ਆਈ ਸ਼ਰਾਬ ਦੀ ਬੋਤਲ ਟੁੱਟ ਗਈ ਸੀ ਤੇ ਸਾਰੀ ਸ਼ਰਾਬ ਕਮਰੇ ਵਿੱਚ ਖਿਲਰ ਗਈ। ਉਸ ਦੇ ਪਿਓ ਨੇ ਫੁਰਤੀ ਨਾਲ ਚੰਦਰ ਦੇ ਹੱਥ ਤੋਂ ਸ਼ਰਾਬ ਦਾ ਗਲਾਸ ਫੜ ਥੱਲੇ ਜਮੀਨ `ਤੇ ਮਾਰਿਆ ਅਤੇ ਆਪਣਾ ਗਲਾਸ ਵੀ ਭੰਨ੍ਹ ਦਿੱਤਾ।
ਰਮੇਸ਼ ਉਠ ਕੇ ਆਪਣੇ ਕਮਰੇ ਵਿੱਚ ਚਲਿਆ ਗਿਆ। ਚੰਦਰ ਨੇ ਮਨੋ ਪਰਮਾਤਮਾ ਦਾ ਧੰਨਵਾਦ ਕੀਤਾ ਅਤੇ ਸਾਰੀ ਸਫਾਈ ਕਰ ਆਪਣੇ ਕਮਰੇ ਵਿੱਚ ਸੋਂ ਗਈ।
ਅਗਲੀ ਸਵੇਰ ਰਮੇਸ਼ ਚੰਦਰ ਦੇ ਉਠਣ ਤੋਂ ਪਹਿਲਾਂ ਹੀ ਤਿਆਰ ਸੀ, ਉਸ ਨੇ ਚੰਦਰ ਨੂੰ ਆਵਾਜ਼ ਲਾਈ, ਉਠ ਚੰਦਰ ਬੇਟੀ, ਬੇਟੇ ਚਲ ਤੇਰੀ ਮੰਮੀ ਕਹਿੰਦੀ ਸੀ, ਤੈਨੂੰ ਕਾਲਜ ਦਾਖਲ ਕਰਵਾਉਣਾ ਹੈ। ਚਲ ਬੇਟੀ ਤਿਆਰ ਹੋ ਮੈਂ ਤੇਰੇ ਨਾਲ ਕਾਲਜ ਜਾਂਦਾ ਹਾਂ, ਫਿਰ ਮੈਂ ਕੰਮ `ਤੇ ਜਾਵਾਂਗਾ, ਤੇ ਹੁਣ ਮੈਂ ਸ਼ਰਾਬ ਪੀਣਾ ਛੱਡ ਦਿੱਤਾ ਹੈ।
ਹੁਣ ਤਾਂ ਖੁਸ਼ ਹੈਂ ਮੇਰੇ ਬੇਟੇ। ਚੰਦਰ ਤੇ ਰੁਪਾ ਕੋਲੋਂ ਇਹ ਖੁਸ਼ੀ ਸੰਭਾਲੀ ਨਹੀਂ ਸੀ ਜਾ ਰਹੀ।
ਹਰਪ੍ਰੀਤ ਸਿੰਘ
ਮੋ: 09992414888, 09467040888
ਹਰਪ੍ਰੀਤ ਸਿੰਘ. ਕੇਕੇਆਰ. ਜੀਮੇਲ. ਕਾਮ

****************************************

ਕਹਾਣੀ

ਸਬਕ

(ਧੀ ਵਲੋ ਪਿਓ ਨੂੰ ਹਲੂਣਾ)

ਬਲਕਾਰ ਫੈਕਟਰੀ ਵਿੱਚ ਕੰਮ ਕਰਦਾ ਸੀ, ਪਰ ਪਿਛਲੇ ਸਮੇਂ ਤੋਂ ਉਹ ਮਾੜੀ ਸੰਗਤ ਵਿੱਚ ਪੈ ਕੇ ਸ਼ਰਾਬ ਪੀਣ ਲੱਗ ਪਿਆ ਸੀ ਅਤੇ ਡਿਊਟੀ ਤੋਂ ਵੀ ਕੋਤਾਹੀ ਕਰਨ ਲੱਗ ਪਿਆ ਸੀ। ਉਸ ਦੀਆਂ ਮਾੜੀਆਂ ਆਦਤਾਂ ਕਰਕੇ ਉਸ ਦੀ ਪਤਨੀ ਨੂੰ ਲੋਕਾਂ ਦੇ ਘਰ ਕੰਮ ਕਰਨ ਲਈ ਜਾਣਾ ਪੈਂਦਾ ਸੀ ਅਤੇ ਉਸ ਦੀ ਬੱਚੀ ਦੀ ਪੜ੍ਹਾਈ ਵੀ ਇਸੇ ਕਾਰਣ ਵਿੱਚ ਹੀ ਛੁੱਟ ਗਈ ਸੀ। ਬੱਚੀ ਪੜ੍ਹਨ ਵਿੱਚ ਹੁਸ਼ਿਆਰ ਸੀ, ਪਰ ਮਾਪਿਆਂ ਦੀ ਮਜਬੂਰੀ ਕਰਕੇ ਉਸ ਨੂੰ ਸਕੂਲ ਛੱਡਣਾ ਪੈ ਗਿਆ ਸੀ। ਉਹ ਵੀ ਆਪਣੀ ਮਾਂ ਨਾਲ ਲੋਕਾਂ ਦੇ ਘਰ ਕੰਮ ਕਰਨ ਲਈ ਜਾਣ ਲੱਗ ਪਈ ਸੀ, ਪਰ ਉਹ ਜਦੋਂ ਗਲੀ ਵਿਚੋਂ ਲੋਕਾਂ ਦੇ ਘਰ ਕੰਮ ਕਰਨ ਲਈ ਜਾਂਦੀ ਸੀ, ਤਾਂ ਸਕੂਲ ਜਾਂਦੇ ਬੱਚਿਆਂ ਨੂੰ ਵੇਖ ਕੇ ਬੜੀ ਉਦਾਸ ਹੁੰਦੀ। ਉਸ ਦੀ ਮਾਂ ਵੀ ਕੁੱਝ ਨਹੀਂ ਸੀ ਕਰ ਸਕਦੀ, ਕਿਉਂਕਿ ਉਸ ਦੇ ਪਿਓ ਨੂੰ ਮਾੜੀਆਂ ਆਦਤਾਂ ਕਰਕੇ ਫੈਕਟਰੀ ਵਿਚੋਂ ਕੱਢ ਦਿੱਤਾ ਗਿਆ ਸੀ ਅਤੇ ਗੁਰਜੀਤ ਵੱਲੋਂ ਕਮਾਏ ਗਏ ਪੈਸਿਆਂ ਨੂੰ ਵੀ ਉਹ ਜਬਰਦਸ਼ਤੀ ਖੋਹ ਕੇ ਸ਼ਰਾਬ ਵਿੱਚ ਉਡਾ ਦਿੰਦਾ ਸੀ। ਇੱਕ ਵਾਰੀ ਬਲਜੀਤ ਗੁਆਂਢ ਵਿੱਚ ਰਹਿੰਦੇ ਨਵੇਂ ਘਰ ਆਪਣੀ ਮਾਂ ਨਾਲ ਵਿੱਚ ਕੰਮ ਕਰਨ ਲਈ ਗਈ। ਮਕਾਨ ਮਾਲਕਿਨ ਰਣਜੀਤ ਬੜੀ ਸਾਉ ਅਤੇ ਭਲੀ ਮਾਨਸ ਔਰਤ ਸੀ ਅਤੇ ਸਮਾਜ ਸੇਵਾ ਦੇ ਕਾਰਜਾਂ ਵਿੱਚ ਯੋਗਦਾਨ ਪਾਉਂਦੀ ਸੀ। ਉਸ ਨੇ ਕੁਲਬੀਰ ਨੂੰ ਸਕੂਲ ਨਾ ਪੜ੍ਹਨ ਬਾਰੇ ਪੁੱਛਿਆ। ਗੁਰਜੀਤ ਨੇ ਸਾਰੀ ਵਿਥਿਆ ਰਣਜੀਤ ਨੂੰ ਦੱਸੀ। ਰਣਜੀਤ ਦੇ ਪੁੱਛਣ `ਤੇ ਕੁਲਬੀਰ ਨੇ ਪੜ੍ਹਨ ਦੀ ਹਾਮੀ ਭਰੀ। ਰਣਜੀਤ ਨੇ ਕੁਲਬੀਰ ਨੂੰ ਨਵੀਂਆਂ ਕਿਤਾਬਾਂ ਲਿਆ ਕੇ ਦਿੱਤੀਆਂ। ਕੁਲਬੀਰ ਫਿਰ ਮਨ ਲਗਾ ਕੇ ਪੜ੍ਹਨ ਲੱਗ ਪਈ, ਪਰ ਇੱਕ ਦਿਨ ਕੁਲਬੀਰ ਜਦੋਂ ਸਕੂਲ ਜਾਣ ਲਈ ਤਿਆਰ ਹੋਈ, ਤਾਂ ਉਸ ਦੀ ਕਿਤਾਬਾਂ ਕਮਰੇ ਵਿੱਚ ਨਹੀਂ ਸਨ। ਕੁਲਬੀਰ ਨੇ ਆਪਣੀ ਕਿਤਾਬਾਂ ਬਾਰੇ ਆਪਣੀ ਮਾਂ ਤੋਂ ਪੁੱਛਿਆ। ਪਰ ਉਸ ਨੂੰ ਕਿਤਾਬਾਂ ਬਾਰੇ ਕੋਈ ਜਾਣਕਾਰੀ ਨਾ ਮਿਲੀ, ਕਿਉਂਕਿ ਕਿਤਾਬਾਂ ਤਾਂ ਉਸ ਦਾ ਪਿਓ ਕਬਾੜੀ ਨੂੰ ਵੇਚ ਆਇਆ ਸੀ ਅਤੇ ਉਸ ਦੀ ਸ਼ਰਾਬ ਪੀ ਲਈ ਸੀ। ਕੁਲਬੀਰ ਆਪਣੇ ਪਿਓ ਨੂੰ ਸਬਕ ਸਿਖਾਉਣਾ ਚਾਹੁੰਦੀ ਸੀ, ਪਰ ਉਸ ਨੂੰ ਕੁੱਝ ਵੀ ਨਹੀਂ ਸੀ ਸੂਝ ਰਿਹਾ। ਅਖੀਰ ਉਹ ਰੋਂਦੀ ਹੋਈ ਰਣਜੀਤ ਕੌਲ ਚਲੀ ਗਈ ਤੇ ਸਾਰੀ ਵਿਥਿਆ ਦੱਸੀ। ਰਣਜੀਤ ਨੇ ਕੁਲਬੀਰ ਨੂੰ ਦਿਲਾਸਾ ਦਿੱਤਾ ਅਤੇ ਫਿਰ ਨਵੀਆਂ ਕਿਤਾਬਾਂ ਲਿਆ ਦਿੱਤੀਆਂ ਅਤੇ ਪਿਓ ਨੂੰ ਸਬਕ ਸਿਖਾਉਣ ਦਾ ਫਾਰਮੁਲਾ ਵੀ ਦੱਸਿਆ। ਕੁਲਬੀਰ, ਰਣਜੀਤ ਤਾਈ ਦੇ ਕਹਿਣ `ਤੇ ਉਸ ਦੇ ਫਾਰਮੁਲੇ ਅਨੁਸਾਰ ਕੰਮ ਕਰਨ ਲੱਗ ਪਈ। ਉਹ ਹਰ ਰੋਜ ਸਵੇਰੇ ਉਠ ਕੇ ਗਾਉਂਦੀ। ‘ਪਾਪਾ ਜੀ ਬਹੁਤ ਪੀਓ ਸ਼ਰਾਬ, ਮੈਂ ਲਵਾਂਗੀ ਫਿਰ ਨਵੀਂ ਕਿਤਾਬ’ ਕਈ ਦਿਨ ਇਸ ਤਰ੍ਹਾਂ ਦੇ ਬੋਲ ਸੁਣ ਕੇ ਕੁਲਬੀਰ ਦੇ ਪਿਓ ਨੇ ਉਸ ਨੂੰ ਘੁਰੀ ਕਢਦੇ ਹੋਏ ਬੁਲਾਇਆ ਤੇ ਪੁੱਛਿਆ ਕਿ ਇਹ ਤੂੰ ਕੀ ਬੋਲਦੀ ਰਹਿੰਦੀ ਏ ‘ਪਾਪਾ ਜੀ ਬਹੁਤ ਪੀਓ ਸ਼ਰਾਬ, ਮੈਂ ਲਵਾਂਗੀ …. ਕਿਤਾਬ’ ਸੱਚੋ ਸੱਚ ਦਸ ਕੀ ਕਹਾਣੀ ਹੈ। ਕੁਲਬੀਰ ਨੇ ਸਹਿਮਦੇ ਹੋਏ ਦੱਸਿਆ ਕਿ ਉਹ ਹਰ ਰੋਜ ਉਨ੍ਹਾਂ ਵੱਲੋਂ ਖਾਲੀ ਕੀਤੀ ਸ਼ਰਾਬ ਦੀ ਬੋਤਲ ਸੰਭਾਲ ਕੇ ਰੱਖ ਲੈਂਦੀ ਹੈ ਅਤੇ ਜਦੋਂ ਉਸ ਕੋਲ ਵੱਧ ਪੈਸੇ ਹੋ ਜਾਣਗੇ ਤਾਂ ਉਹ ਨਵੀਂਆਂ ਕਿਤਾਬਾਂ ਖਰੀਦੇਗੀ। ਕੁਲਬੀਰ ਦੀ ਇਹ ਗੱਲ ਸੁਣ ਕੇ ਬਲਕਾਰ ਦਾ ਸਾਰਾ ਨਸ਼ਾ ਕਾਫੁਰ ਹੋ ਗਿਆ ਅਤੇ ਉਸ ਨੇ ਨੀਵੀਂ ਪਾਈ ਕੁਲਬੀਰ ਨੂੰ ਆਪਣੇ ਕੋਲ ਬੁਲਾ ਲਿਆ ਅਤੇ ਪਿਆਰ ਦਿੱਤਾ। ਸਵੇਰੇ ਕੁਲਬੀਰ ਦੇ ਮੰਜੇ `ਤੇ ਕੁਲਬੀਰ ਦੇ ਉਠਣ ਤੋਂ ਪਹਿਲਾਂ ਨਵੀਂਆਂ ਕਿਤਾਬਾਂ, ਕਾਪੀਆਂ ਅਤੇ ਪੈਂਸਿਲ ਪਈਆਂ ਸਨ। ਇਹ ਵੇਖਦੇ ਸਾਰ ਉਹ ਆਪਣੇ ਪਿਤਾ ਬਲਕਾਰ ਗਲੇ ਦੇ ਲਿਪਟ ਗਈ। ਸੱਭ ਦੀਆਂ ਅੱਖਾਂ ਵਿੱਚ ਅਥਰੂ ਸਨ। ਬਲਕਾਰ ਨੇ ਨਵਾਂ ਨਾਅਰਾ ਦਿੱਤਾ

‘ਪਾਪਾ ਹੁਣ ਨਹੀ ਪੀਣਗੇ ਸ਼ਰਾਬ, ਧੀ ਨੂੰ ਲਿਆ ਦੇਣਗੇ ਇੱਕ ਕਿਤਾਬ’

 ਹਰਪ੍ਰੀਤ ਸਿੰਘ

ਮੋ: 099924-14888, 094670-40888


ਅੱਜ ਸਵੇਰੇ ਫੋਨ ਆਇਆ ਪਤਰਕਾਰ ਵੀਰ ਦਾ ਜਿਸਨੇ ਦੱਸਿਆ ਕੇ ਜੋ ਆਪ ਨੇ 10 ਜੂਨ ਦੀ ਅਖਬਾਰ ਚ ਖੁੱਲਾ ਸੱਦਾ ਦਿਤਾ ਸੀ ਰਣਜੀਤ ਸਿੰਘ ਢੰਡਰੀਆਂ ਵਾਲੇ ਨੂੰ ਸਰਬਤ ਸੰਗਤ ਵਿਚ ਆ ਕੇ ਗੱਲ ਕਰਨ ਦਾ ..ਪਰ ਤਕਰੀਬਨ 10 ਦਿਨ ਮਗਰੋਂ ਵੀ ਕੋਈ ਜਵਾਬ ਨਾ ਆਇਆ ...ਮੈਂ ਕਿਹਾ ਤੁਹਾਡਾ ਧੰਨਵਾਦ ਜੋ ਤੁਸੀਂ ਲੋਕਾਂ ਕੋਲ ਸਚ ਪਹੁੰਚਾਉਣ ਲਈ ਆਪਣਾ ਫਰਜ ਅਦਾ ਕਰ ਰਹੇ ਹੋ ਪਰ ਵੀਰ ਜੀ ਮੈਨੂ ਲਗਦਾ ਕੇ ਹੁਣ ਕੋਈ ਫਰਕ ਨਹੀਂ ਪੈਂਦਾ ਖਬਰ ਲੱਗੇ ਜਾ ਨਾ ਲੱਗੇ ਲੋਕਾਂ ਦੀ ਜਮੀਰ ਮਰ ਚੁੱਕੀ ਹੈ ਕਿਸੇ ਇੱਕ ਨੇ ਵੀ ਅੱਗੇ ਆ ਕੇ ਇਹ ਨਹੀਂ ਜਾਣਿਆ ਤੇ ਨਾ ਹੀ ਪੁਛਿਆ ਕੇ ਪਤਾ ਹੀ ਕਰ ਆਈਏ ਉਸ ਗਰੀਬ ਪਰਿਵਾਰ ਦਾ ਜਿਸ ਨਾਲ ਇਨਾਂ ਧੱਕਾ ਹੋਇਆ..ਜਿਸਦਾ ਜਵਾਨ ਪੁੱਤਰ ਮੌਤ ਦੇ ਮੁੰਹ ਚੋ ਮੁੜਿਆ ...ਹੋਰ ਕੁਛ ਨਹੀ ਤਾਂ ਨਾ ਸਹੀ ਘੱਟੋ ਘੱਟ ਸਚ ਤੋਂ ਤਾਂ ਜਾਣੂ ਹੋ ਜਾਂਦੇ ਜਿਹੜਾ ਵੀ ਦੋਸ਼ੀ ਸਾਬਿਤ ਹੁੰਦਾ ਉਸਨੂੰ ਸੰਗਤ ਵਲੋਂ ਆਪ ਸਜਾ ਸੁਣਾਈ ਜਾਂਦੀ ਪਰ ਨਹੀਂ ਇਥੇ ਤਾਂ ਸਚ ਦਾ ਹੋਕਾ ਦੇਣ ਵਾਲੇ ਵੱਡੇ ਵੱਡੇ ਦਾਵੇ ਕਰਨ ਵਾਲੇ ਵੀ ਲਗਦਾ ਆਪ ਬਾਬਿਆ ਨਾਲ ਭੋਰਿਆਂ ਚ ਜਾ ਵੜੇ ਹਨ ...ਧਾੜਵੀ ਧਿਰ ਵਲੋਂ ਆਪਣੀ ਤਾਕਤ ਦੇ ਜੋਰ ਤੇ ਸਚ ਨੂੰ ਦਬਾਉਣ ਦਾ ਹਰ ਯਤਨ ਕੀਤਾ ਜਾ ਰਿਹਾ ਹੈ ...ਜਿਵੇਂ ਕੇ ਪਿੰਡ ਬਲਿਆਲ ਦੇ ਹੀ ਕੁਛ ਮੋਹਤਬਰ ਬੰਦੇ ਜੋ ਕੇ ਪਿਹਲਾਂ ਸੁਖਵਿੰਦਰ ਸਿੰਘ ਦੇ ਪਰਿਵਾਰ ਨਾਲ ਡੱਟ ਕੇ ਖੜਨ ਦਾ ਭਰੋਸਾ ਦੇ ਰਹੇ ਸਨ ਪਰ ਪਤਾ ਨਹੀਂ ਕਿਸੇ ਵਲੋਂ ਉਨਾਂ ਨੂੰ ਹੁਣ ਕੀ ਗਿਦੜਸਿੰਘੀ ਸੁੰਘਾ ਦਿੱਤੀ ਜੋ ਆਪਣੀ ਜੁਬਾਨ ਤੋਂ ਹੀ ਭੱਜ ਗਏ...ਇਹੋ ਜਿਹਾ ਬਹੁਤ ਕੁਛ ਹੋ ਰਿਹਾ ਰੋਜਾਨਾ, ਬਾਰ ਬਾਰ ਪੁਲਿਸ ਵਲੋਂ ਸੁਖਵਿੰਦਰ ਸਿੰਘ ਦੇ ਘਰ ਚੱਕਰ ਲਗਾਏ ਜਾਂਦੇ ਹਨ ...ਕਦੇ ਕਹਿਣਗੇ ਤੁਹਾਨੂੰ ਕੱਲ ਫਲਾਣੀ ਥਾਂ ਤੇ ਬੁਲਾਇਆ ਕਦੇ ਕਹਿਣਗੇ ਸੰਗਰੂਰ ਕੋਰਟ ਚ ਆ ਜਾਇਓ..ਜੱਦ ਕੇ ਉਸਦੀ ਇਹ ਹਾਲਤ ਹੈ ਉਹ ਆਪਣੇ ਘਰ ਵੀ ਥੋੜਾ ਬਹੁਤ ਤੁਰਨ ਫਿਰਨ ਲਈ ਸਹਾਰਾ ਭਾਲਦਾ ਹੈ ਕਦੇ ਇਨਾਂ ਹੋ ਰਹੀਆਂ ਸਾਰਿਆਂ ਗਤੀਵਿਧੀਆਂ ਨੂੰ ਦੇਖ ਕੇ ਤੇ ਆਪਣੇ ਪਰਿਵਾਰ ਦੀ ਹਾਲਤ ਨੂੰ ਦੇਖ ਕੇ ਨਿਰਾਸ਼ ਹੋ ਜਾਂਦਾ ਤੇ ਕਿਹੰਦਾ ਭਾਜੀ ਕੀ ਲਗਦਾ ਇਨਸਾਫ਼ ਮਿਲੁਗਾ ਆਪਾਂ ਨੂੰ ,ਪਰ ਮੇਰਾ ਜਵਾਬ ਇਹੀ ਹੁੰਦਾ ਕੇ ਲੱਗੇ ਰਹੋ ਜੋ ਵੀ ਹੋ ਰਿਹਾ ਇਹ ਇਤਿਹਾਸ ਸਿਰਜਿਆ ਜਾ ਰਿਹਾ ਕੱਲ ਸਾਡੀ ਆਉਣ ਵਾਲੀ ਪੀੜੀ ਕੋਲ ਇਹ ਸੁਨੇਹਾ ਜਰੁਰ ਪਹੁੰਚੇਗਾ ਕੇ ਕਿਸ ਕਿਸ ਨੇ ਆਪਣਾ ਕੀ ਕੀ ਰੋਲ ਅਦਾ ਕੀਤਾ ਤੇ ਕਿਨਾਂ ਹਲਾਤਾਂ ਚ ....ਪਰ ਮੌਜੂਦਾ ਹਾਲਤ ਦੇਖ ਕੇ ਕਈ ਵਾਰ ਮੈਨੂੰ ਵੀ ਇਹੀ ਲਗਦਾ ਕੇ ਸਾਡੇ ਬਹੁਤਿਆਂ ਦੀ ਸੋਚ ਬਣ ਚੁੱਕੀ ਹੈ ਕੇ ਸਾਨੂੰ ਕੀ ...ਅਸੀਂ ਤਾਂ ਤੁਹਾਡੀ ਮਦਦ ਲਈ 15 ਲਾਈਕ ਤੇ 10 ਕਮੇੰਟ ਤੋਂ ਵਧ ਕੁਛ ਨਹੀਂ ਕਰ ਸਕਦੇ ..ਜੋ ਕੇ ਸਚਾਈ ਹੈ .....ਸਤਪਾਲ ਸਿੰਘ ਦੁਗਰੀ


ਹੁਣ ਤੈਨੂੰ ਕੌਣ ਬਚਾਊ ਪੰਜਾਬ ?????
ਪੰਜਾਬ ਵਿੱਚ ਜੰਮੇ, ਪੰਜਾਬੀ ਅਖਵਾਉਂਦੇ ਤੇ ਪੰਜਾਬੀ ਹੀ ਬੋਲਣਵਾਲੇ, ਪੰਜਾਬ ਵਿੱਚ ਛਪਣ ਵਾਲੀਆਂ ਪੰਜਾਬੀ ਦੀਆਂ ਅਖਬਾਰਾਂ ਵਿੱਚ ਪੰਜਾਬ ਦੇ 'ਦੁੱਧ ਲੱਸੀ ਪੀਣ ਵਾਲੇ ਗੱਭਰੂਆਂ ਲਈ ਖੁਲੇਆਮ ਨਸ਼ੇ ਦੀ ਮੰਗ ਕਰ ਰਹੇ ਹਨ । ਫਿਰ ਇਹ ਹੈ ਵੀ 'ਗੁਰੂਆਂ ਪੀਰਾਂ ਦੇ ਨਾਮ ਤੇ ਜਾਣੀ ਜਾਂਦੀ ਧਰਤੀ ਦੇ ਉਸ ਗੁਰੂ ਪੀਰਾਂ ਦੇ ਉਪਾਸ਼ਕ, 'ਗਾਤਰਾਧਾਰੀ, ਸਾਬਤ ਸੁ੍ਰਤ ਅਖੌਤੀ ਜਥੇਦਾਰ'
ਅਗਲੇ ਲ਼ਿੰਕ ਦੇ ਜਾ ਕੇ ਅਖਬਾਰਾਂ ਦੇ ਉਹ ਪੇਜ਼ ਦੇਖੋ ਜਿੱਥੇ ਲੱਖਾਂ ਰੁਪਏ ਲਗਾ ਕੇ ਡੋਡੇ, ਅਫੀਮ, ਪੋਸਤ ਦੀ ਖੇਤੀ ਕਰਨ ਅਤੇ ਠੇਕੇ ਖੋਲਣ ਦੀ ਮੰਗ ਬੇਸ਼ਰਮੀ ਨਾਲ ਕੀਤੀ ਜਾ ਰਹੀ ਹੈ ।
ਕਾਸ਼ ! ਇਹ ਪੈਸਾ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਹਿੱਤ ਵਰਤਿਆ ਹੁੰਦਾ ।

ਸਿੱਖ ਮਾਰਗ ਦਾ ਇਕ ਪਾਠਕ


(18/06/12)
ਡਾ: ਗੁਰਮੀਤ ਸਿੰਘ ਬਰਸਾਲ

ਸਤਿਕਾਰਿਤ ਸੰਪਾਦਿਕ ਜੀ,
ਵਾਹਿਗੁਰੂ ਜੀ ਕਾ ਖਾਲਸਾ,ਵਾਹਿਗੁਰੂ ਜੀ ਕੀ ਫਤਿਹ!!
ਵੀਰ ਹਰਦੇਵ ਸਿੰਘ ਜੰਮੂ ਜੀ ਨੇ 3 ਸਵਾਲ ਪੁੱਛੇ ਸਨ , ਦਾਸ ਨੇ ਆਪਣੀ ਯੋਗਤਾ ਅਨੁਸਾਰ ਜਵਾਬ ਦਿੱਤੇ, ਫਿਰ 2 ਹੋਰ ਪੁੱਛੇ , ਦਾਸ ਨੇ ਨੰਬਰ ਪਾਣ ਤੋਂ ਬਿਨਾਂ ਸਿੱਧਾ ਜਿਹਾ ਜਵਾਬ ਦਿੱਤਾ । ਪਰ ਵੀਰ ਜੀ ਅਜੇ ਕਹਿ ਰਹੇ ਹਨ ਕਿ ਜਵਾਬ ਅਜੇ ਆਏ ਨਹੀਂ , ਸ਼ਾਇਦ ਵੀਰ ਜੀ ਸੋਚ ਰਹੇ ਨੇ ਉਸ ਤਰਾਂ ਨਹੀਂ ਆਏ ਜਿਸ ਤਰਾਂ ਉਹ ਸੋਚ ਰਹੇ ਸੀ । ਨਾਲ ਹੀ ਵੀਰ ਜੀ ਜਗਿਆਸਾ ਨਾਲ ਪੁਛਣ ਦੀ ਗਲ ਕਰਦੇ ਹਨ । ਪਰ ਮੈਨੂੰ ਨਹੀਂ ਜਾਪਦਾ ਕਿ ਉਹ ਕੁਝ ਸਮਝਣ/ਸਮਝਾਣ ਦੀ ਚਾਹਤ ਨਾਲ ਪੁੱਛ ਰਹੇ ਹਨ । ਵਰਨਾਂ ਉਹ ਪੁੱਛਣ ਤੇ ਆਪਦਾ ਨਜਰੀਆ ਵੀ ਪੇਸ਼ ਕਰਦੇ । ਮੈ ਉਹਨਾਂ ਨੂੰ ਕੇਵਲ ਉਦਾਹਰਣ ਦੇਣ ਲਈ ਅਜ ਕਲ ਚਲ ਰਹੀ ਮੂਲ ਉਪਦੇਸ਼/ਮੰਤਰ ਵਾਲੀ ਗਲ ਕੀਤੀ ਤਾਂ ਕਹਿਣ ਲੱਗੇ ਕਿ ਮੈ ਅਜੇ ਇਸ ਵਿੱਚ ਸ਼ਿਰਕਤ ਨਹੀਂ ਕੀਤੀ । ਸੋ ਉਹਨਾਂ ਦਾ ਗਲ ਕਰਨ ਦਾ ਤਰੀਕਾ ਮੇਰੀ ਸਮਝ ਤੋਂ ਬਾਹਰ ਹੈ । ਅਗਰ ਸੱਚਮੁਚ ਸਿਖਣ ਸਿਖਾਉਣ ਲਈ ਵਿਚਾਰ ਹੁੰਦੀ ਹੈ ਤਾਂ ਇਕ ਦੂਜੇ ਤੇ ਅਜਿਹੇ ਦੋਸ਼ ਨਹੀਂ ਲਗਾਏ ਜਾਂਦੇ ਕਿ ਪਹਿਲਾਂ ਮੇਰੇ ਸਵਾਲਾਂ ਦੇ ਜਵਾਬ ਦੇ ਜਾਂ ਤੇਰੇ ਸਵਾਲ-ਮੇਰੇ ਸਵਾਲ ਜਾਂ ਅਜੇ ਮੇਰੇ ਸਵਾਲ ਤੇਰੇ ਵਲ ਹਨ ਜਾਂ ਇਹ ਸਵਾਲ ਹੀ ਕਰਦੇ ਹਨ ਜਵਾਬ ਨਹੀਂ ਦਿੰਦੇ ਵਗੈਰਾ ਵਗੈਰਾ । ਸਮਝ ਵਿਚਾਰ ਲਈ ਹਰ ਬੰਦਾ ਜਿਤਣ ਹਾਰਨ ਲਈ ਨਹੀਂ ਸਗੋਂ ਕੁਝ ਸਿੱਖਣ-ਸਖਾਣ ਲਈ ਆਪਣਾ ਨਜਰੀਆ ਪੇਸ਼ ਕਰਦਾ ਹੈ ਜਿਸ ਨੂੰ ਆਧਾਰ ਬਣਾ ਅੱਗੋਂ ਗਲ ਤੁਰਦੀ ਹੈ ।
ਸੱਚ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵੱਟੀ ਹੀ ਹੈ , ਭਾਵੇਂ ਕਿਸੇ ਪੁਰਾਣੀ ਪਰੰਪਰਾ ਨੂੰ ਘੋਖਣਾ ਹੋਵੇ ਜਾਂ ਕਿਸੇ ਗੁਰਮਤਿ ਅਨੁਸਾਰੀ ਚਲਣ ਦਾ ਦਾਅਵਾ ਕਰਨ ਵਾਲੀ ਸੰਸਥਾ ਦੀ ਨੀਤੀ ਨੂੰ । ਭਾਵੇਂ ਅਜੋਕੇ ਹਾਲਾਤਾਂ ਵਾਂਗ ਹਜਾਰਾਂ ਸਾਧ/ਡੇਰੇ ਆਪੋ ਆਪਣੇ ਡੇਰੇ/ਸੰਪਰਦਾ ਨੂੰ ਗੁਰਮਤਿ ਅਨੁਸਾਰੀ ਹੋਣ ਦਾ ਦਾਅਵਾ ਕਿਓਂ ਨਾ ਕਰਦੇ ਹੋਣ । ਦਾਅਵਾ ਕਰਨਾ ਹੋਰ ਗਲ ਹੈ ਗੁਰਮਤਿ ਦੀ ਕਸਵੱਟੀ ਤੇ ਵਿਚਾਰ ਕਰਨੀ ਹੋਰ।
ਅਗਰ ਸੱਚਮੁਚ ਹੀ ਵੀਰ ਜੀ ਇਸ ਵਿਸ਼ੇ ਵਾਰੇ ਕੁਝ ਸਮਝਾਉਣਾ ਚਾਹੁੰਦੇ ਹਨ ਤਾਂ ਆਪਦੇ ਇਸ ਵਿਸ਼ੇ ਵਾਰੇ ਵਿਚਾਰ ਦੱਸਣ ਮੈ ਜੋ ਕਹਿਣਾ ਸੀ ਕਹਿ ਚੁੱਕਾ ਹਾਂ ਕਿਓਂਕਿ ਪਿਛਲੀਆਂ ਵਿਚਾਰਾਂ ਤੋਂ ਤਾਂ ਇੰਝ ਹੀ ਜਾਪਦਾ ਹੈ ਕਿ ਉਹ ਹਰ ਮੁੱਦੇ ਤੇ ਸਿੱਖ ਮਾਰਗ ਦੇ ਲਿਖਾਰੀਆਂ ਦੇ ਵਿਰੁੱਧ ਹੀ ਭੁਗਤਦੇ ਹਨ ।
ਗੁਰਮੀਤ ਸਿੰਘ ਬਰਸਾਲ


(18/06/12)
ਜਸਬੀਰ ਸਿੰਘ (ਕੈਲਗਰੀ)

ਸਿੱਖ ਮਾਰਗ ਦੇ ਪਾਠਕ ਸੱਜਣੋਂ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਹਿ॥
ਵੀਰ ਗੁਰਮੀਤ ਸਿੰਘ ਬਰਸਾਲ ਜੀ!
17-06-12 ਨੂੰ ਛਪੇ ਆਪ ਜੀ ਦੇ ਲੇਖ “ਕੁਦਰਤ, ਵਿਗਿਆਨ ਅਤੇ ਗੁਰਮਤਿ” ਦੇ ਸੰਬੰਧ ਵਿੱਚ:
ਵੀਰ ਜੀ! ਤੁਸੀਂ ਲਿਖਿਆ ਹੈ “… ਵਿਗਿਆਨੀ ਦਸਦੇ ਹਨ ਕਿ ਮਨੁੱਖ ਤੱਕ ਪੁੱਜੇ ਇਸ ਜੀਵ ਦਾ ਪਹਿਲਾ ਪੜਾਅ ਬਾਂਦਰ ਦੀ ਇੱਕ ਖਾਸ ਨਸਲ ਸੀ। ਜੋ ਕਿ ਐਵੋਲੂਸ਼ਨ ਰਾਹੀਂ ਮਨੁੱਖ ਤੱਕ ਪੁੱਜਾ ਹੈ। ਜਿਸ ਵੇਲੇ ਹਾਲੇ ਮਨੁੱਖ ਨਹੀਂ ਸੀ ਬਣਿਆ ਤਾਂ ਉਸ ਵੇਲੇ ਜੀਵਨ ਦਾ ਸਿਰਮੌਰ ਜੀਵ ਬਾਂਦਰ ਸੀ। ਅਸੀਂ ਇਸ ਵਰਤਾਰੇ ਨੂੰ ਇਸ ਤਰ੍ਹਾਂ ਆਖ ਸਕਦੇ ਹਾਂ ਕਿ ਉਸ ਵੇਲੇ ਬਾਂਦਰ ਤੋਂ ਵੱਧ ਵਿਕਸਿਤ ਕੋਈ ਪ੍ਰਾਣੀ ਨਹੀਂ ਸੀ। ਸੋ ਬਾਂਦਰ ਰੂਪੀ ਇਸ ਸਟੇਜ ਤੇ ਹੀ ਅਕਾਲ ਪੁਰਖ ਦੀ ਸਮਝ ਦਾ ਖਿਆਲ ਵਿਚਾਰਿਆ ਜਾ ਸਕਦਾ ਸੀ। ਵੈਸੇ ਤਾਂ ਹਰ ਜੀਵ ਹੀ ਆਪਣੀ ਜੀਵਨ ਯਾਤਰਾ ਤੋਂ ਬਾਅਦ ਇੱਕ ਹੀ ‘ਸਰਬ ਸਾਂਝੀ ਪਰਮ-ਸ਼ਕਤੀ’ ਵਿੱਚ ਸਮਾਅ ਜਾਂਦਾ ਹੈ। ਇਸ ਤਰ੍ਹਾਂ ਅਗਰ ਪਿੱਛੇ ਨੂੰ ਜਾਂਦੇ ਜਾਈਏ ਤਾਂ ਸਪੱਸ਼ਟ ਹੋ ਜਾਂਦਾ ਹੈ ਕਿ ਹਰ ਜੀਵਨ ਦੀ ਹਰ ਸਟੇਜ ਤੇ ਆਖਰੀ ਜੀਵ ਅਕਾਲ ਪੁਰਖ ਦੇ ਨਜਦੀਕ ਹੁੰਦਾ ਹੋਵੇਗਾ। ਹੁਣ ਇਹੀ ਗੱਲ ਇਨਸਾਨ ਲਈ ਆਖੀ ਜਾਂਦੀ ਹੈ। ਹੋ ਸਕਦਾ ਹੈ ਲੱਖਾਂ ਕਰੋੜਾਂ ਸਾਲਾਂ ਬਾਅਦ ਅਜੋਕਾ ਮਨੁੱਖ ਕਿਸੇ ਸੁਪਰ ਜੀਵ ਵਿੱਚ ਤਬਦੀਲ ਹੋ ਜਾਵੇ ਅਤੇ ਉਹ ਸੁਪਰ ਜੀਵ ਅਕਾਲ ਪੁਰਖ ਦੇ ਨਜ਼ਦੀਕ ਆਖਰੀ ਪੜਾਅ ਬਣ ਜਾਵੇ”।
ਵੀਰ ਜੀ! ਆਪ ਜੀ ਦੀ ਲਿਖਤ ਤੋਂ ਕੁੱਝ ਸਵਾਲ ਪੈਦਾ ਹੁੰਦੇ ਹਨ-
ਤੁਹਾਡੇ ਮੁਤਾਬਕ ਇਨਸਾਨ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਬਾਂਦਰ ਦੀ ਇੱਕ ਖਾਸ ਨਸਲ, ਜਿਸ ਤੋਂ ਐਵੋਲੂਸ਼ਨ ਸਿਧਾਂਤ ਅਨੁਸਾਰ ਇਨਸਾਨ ਹੋਂਦ ਵਿੱਚ ਆਇਆ, ਰੱਬ ਦੇ ਨੇੜੇ ਸੀ। ਐਵੋਲੂਸ਼ਨ ਸਿਧਾਂਤ ਅਨੁਸਾਰ ਹੀ ਜੀਵ ਦੀ ਨਸਲ ਸੁਧਰਨ ਨਾਲ ਅੱਜ ਦਾ ਜੋ ਇਨਸਾਨ ਹੈ ਸਿਰਮੌਰ ਜੀਵ ਹੈ ਅਤੇ ਇਹ ਰੱਬ ਦੇ ਨਜ਼ਦੀਕ ਹੋ ਗਿਆ। ਆਉਣ ਵਾਲੇ ਲੱਖਾਂ ਕਰੋੜਾਂ ਸਾਲਾਂ ਬਾਅਦ ਅੱਜ ਦੇ ਇਨਸਾਨ ਵਿੱਚ ਸੁਧਾਰ ਆਉਣ ਤੇ ਹੋ ਸਕਦਾ ਹੈ ਕੋਈ ਸੁਪਰ ਜੀਵ ਹੋਂਦ ਵਿੱਚ ਆ ਜਾਵੇ ਉਸ ਵਕਤ ਉਹ ਸੁਪਰ ਜੀਵ ਅਕਾਲ ਪੁਰਖ ਦੇ ਜਿਆਦਾ ਨਜਦੀਕ ਹੋ ਜਾਵੇਗਾ”।
ਵੀਰ ਜੀ! ਸਵਾਲ ਪੈਦਾ ਹੁੰਦਾ ਹੈ ਕਿ ਜੇ ਅਕਾਲ ਪੁਰਖ ਨਾਲ ਨੇੜਤਾ ਐਵੋਲੂਸ਼ਨ ਸਿਧਾਂਤ ਅਨੁਸਾਰ ਹੀ ਹੋਣੀ ਹੈ। ਹਰ ਜੀਵ ਨੇ ਚਾਹੇ ਉਹ ਇਨਸਾਨ ਹੈ ਚਾਹੇ ਕੋਈ ਨੀਵੇਂ ਦਰਜੇ ਦੀ ਕੋਈ ਜੂਨ ਦਾ ਜੀਵ। ਹਰ ਇੱਕ ਨੇ ਉਸ ‘ਸਰਬ ਸਾਂਝੀ ਪਰਮ ਸ਼ਕਤੀ’ (? ? ?) ਵਿੱਚ ਸਮਾ ਜਾਣਾ ਹੈ ਤਾਂ ਗੁਰਬਾਣੀ ਦੇ ਸੰਦੇਸ਼ ਦਾ ਕੀ ਮਕਸਦ ਰਹਿ ਜਾਂਦਾ ਹੈ? ਗੁਰਬਾਣੀ ਪੜ੍ਹਨ ਸੁਣਨ ਵਿਚਾਰਨ ਦਾ ਕੀ ਮਤਲਬ ਰਹਿ ਜਾਂਦਾ ਹੈ। ਗੁਰਮੁਖ ਬਣਨ ਦਾ ਕੀ ਮਤਲਬ ਰਹਿ ਜਾਂਦਾ ਹੈ?
ਤੁਸੀਂ ਲਿਖਿਆ ਹੈ “ਸੋ ਬਾਂਦਰ ਰੂਪੀ ਇਸ ਸਟੇਜ ਤੇ ਹੀ ਅਕਾਲ ਪੁਰਖ ਦੀ ਸਮਝ ਦਾ ਖਿਆਲ ਵਿਚਾਰਿਆ ਜਾ ਸਕਦਾ ਸੀ”।
ਵੀਰ ਜੀ! ਇਸ ਗੱਲ ਨੂੰ ਜ਼ਰਾ ਠੀਕ ਤਰ੍ਹਾਂ ਸਮਝਾਣ ਦੀ ਖੇਚਲ ਕਰਨੀ ਜੀ, ਮੈਂ ਇਸ ਗੱਲ ਨੂੰ ਸਮਝ ਨਹੀਂ ਸਕਿਆ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ। ਮੈਨੂੰ ਤਾਂ ਇਹੀ ਸਮਝ ਆਇਆ ਹੈ ਕਿ ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਉਸ ਵਕਤ ਅਕਾਲ ਪੁਰਖ ਦੀ ਸਮਝ ਏਨੀ ਹੀ ਸੀ। ਅਰਥਾਤ ਜੀਵਾਂ ਦੇ ਇਵੌਲਵ ਹੋਣ ਨਾਲ ਹੁਣ ਅਕਾਲਪੁਰਖ ਦੀ ਸਮਝ ਵੀ ਵਿਕਸਿਤ ਹੋ ਗਈ ਹੈ। ਅਤੇ ਆਉਣ ਵਾਲੇ ਲੱਖਾਂ ਕਰੋੜਾਂ ਸਾਲਾਂ ਬਾਅਦ ਜਦੋਂ ਕੋਈ ਸੁਪਰ ਜੀਵ ਹੋਂਦ ਵਿੱਚ ਆ ਜਾਵੇਗਾ ਤਾਂ ਅਕਾਲ ਪੁਰਖ ਦੀ ਸਮਝ ਹੋਰ ਵੀ ਜਿਆਦਾ ਵਿਕਸਿਤ ਹੋ ਜਾਵੇਗੀ (? ?)
ਤੁਸੀਂ ਲਿਖਿਆ ਹੈ- “ਉਸ ਪਰਮ ਸ਼ਕਤੀ ਦੇ ਗੁਣਾਂ ਦਾ ਅਧਿਅਨ ਕਰਨਾਂ ਇੱਕ ਭਗਤੀ ਹੈ। ਬ੍ਰਹਮੰਡ ਵਿੱਚ ਇਕ-ਮਿਕ ਹੋਏ ਇਹਨਾਂ ਕੁਦਰਤ ਦੇ ਨਿਯਮਾਂ ਨੂੰ ਸਮਝ ਜਦੋਂ ਕੋਈ ਵਿਗਿਆਨੀ ਕੁਦਰਤ ਦੇ ਸੁਧਾਰ/ ਸਹੂਲਤ ਲਈ ਕੋਈ ਨਵੀਂ ਖੋਜ ਕਰਦਾ ਹੈ ਤਾਂ ਇਸ ਵਿੱਚ ਲੱਗਿਆ ਸਮਾਂ ਉਸ ਦੀ ਭਗਤੀ ਹੀ ਹੁੰਦਾ ਹੈ”।
ਵੀਰ ਜੀ! ਮੈਂ ਅੱਜ ਤੱਕ ਕੋਈ ਵਿਅਕਤੀ ਨਹੀਂ ਦੇਖਿਆ ਜਿਸ ਨੇ ਗੁਰੂ ਗ੍ਰੰਥ ਸਾਹਿਬ ਪੜ੍ਹ ਕੇ ਵਿਗਿਆਨ ਦੀਆਂ ਖੋਜਾਂ ਕੀਤੀਆਂ ਹੋਣ। ਤਾਂ ਕੀ ਸਾਨੂੰ ਵੀ ਗੁਰਬਾਣੀ ਪੜ੍ਹਨੀ ਛੱਡ ਕੇ ਵਿਗਿਆਨ ਦੀਆਂ ਕਿਤਾਬਾਂ ਪੜ੍ਹਨੀਆਂ ਛੁਰੂ ਕਰ ਦੇਣੀਆਂ ਚਾਹੀਦੀਆਂ ਹਨ? ਤੁਹਾਡੇ ਦੁਆਰਾ ਦੱਸੀ ਹੋਈ ਭਗਤੀ ਵਿੱਚ ਲੱਗ ਜਾਣਾ ਚਾਹੀਦਾ ਹੈ?
ਤੁਸੀਂ ਐਵੋਲੂਸ਼ਨ ਥਿਉਰੀ ਦੀ ਗੱਲ ਕੀਤੀ ਹੈ ਕਿ ਕਿਸੇ ਖਾਸ ਨਸਲ ਦੇ ਬਾਂਦਰ ਤੋਂ ਇਵੌਲਵ ਹੋ ਕੇ ਅੱਜ ਦਾ ਇਨਸਾਨ ਹੋਂਦ ਵਿੱਚ ਆਇਆ ਹੈ। (ਮੇਰੀ ਜਾਣਕਾਰੀ ਅਨੁਸਾਰ ਚਿੰਪਾਂਜੀ ਦੇ 98. 5% ਤੋਂ ਵੀ ਵੱਧ ਡੀ ਐਨ ਏ ਇਨਸਾਨ ਦੇ ਡੀ ਐਨ ਏ ਨਾਲ ਮਿਲਦੇ ਹਨ। ਜਦ ਕਿ ਸੂਰ ਦੇ 83% ਡੀ ਐਨ ਏ ਇਨਸਾਨ ਦੇ ਡੀ ਐਨ ਏ ਨਾਲ ਮਿਲਦੇ ਹਨ।
ਚੀਨ ਦੇ ਵਿਗਿਆਨਿਕ ਸੂਰ ਦੀ ਨਸਲ ਸੁਧਾਰ ਕੇ ਉਸ ਦੇ ਅੰਗ ਇਨਸਾਨ ਨੂੰ ਟਰਾਂਸ ਪਲਾਂਟ ਕਰਕੇ ਲਗਾਉਣ ਦੀ ਖੋਜ ਵਿੱਚ ਜੁਟੇ ਹੋਏ ਹਨ। ਜਿਸ ਵਿੱਚ ਉਨ੍ਹਾਂ ਨੂੰ ਆਉਣ ਵਾਲੇ ਪੰਜ ਕੁ ਸਾਲਾਂ ਵਿੱਚ ਕਾਮਜਾਬੀ ਹਾਸਲ ਹੋਣ ਦੀ ਉਮੀਦ ਹੈ। ਸਵਾਲ ਪੈਦਾ ਹੁੰਦਾ ਹੈ ਕਿ ਚਿੰਪਾਂਜੀ (ਇਕ ਖਾਸ ਕਿਸਮ ਦਾ ਬਾਂਦਰ) ਦੇ ਡੀ ਐਨ ਏ ਸੂਰ ਦੇ ਡੀ ਐਨ ਏ ਨਾਲੋਂ ਜਿਆਦਾ ਇਨਸਾਨ ਦੇ ਡੀ ਐਨ ਏ ਨਾਲ ਮਿਲਦੇ ਹਨ, ਅਤੇ ਇਸ ਤੋਂ ਵੀ ਵੱਧ ਇਹ ਕਿ ਚਿੰਪਾਂਜੀ ਦਾ ਸਰੀਰਕ ਢਾਂਚਾ ਸੂਰ ਦੇ ਸਰੀਰਕ ਢਾਚੇ ਨਾਲੋਂ ਕਿਤੇ ਜਿਆਦਾ ਇਨਸਾਨ ਨਾਲ ਮਿਲਦਾ ਹੈ। ਤਾਂ ਕੀ ਕਾਰਣ ਹੈ ਕਿ ਵਿਗਿਆਨੀ ਚਿੰਪਾਂਜੀ ਦੀ ਨਸਲ ਸੁਧਾਰਨ ਦੀ ਬਜਾਏ ਸੂਰ ਦੀ ਨਸਲ ਸੁਧਾਰ ਕੇ ਉਸ ਦੇ ਅੰਗ ਇਨਸਾਨ ਨੂੰ ਟਰਾਂਸ ਪਲਾਂਟ ਕਰਨ ਦੇ ਤਜਰਬਿਆਂ ਵਿੱਚ ਲੱਗੇ ਹੋਏ ਹਨ?
ਵੀਰ ਜੀ! ਮੈਂ ਮਹਿਸੂਸ ਕਰਦਾ ਹਾਂ ਕਿ ਕਈ ਗੁਰਮਤਿ ਪ੍ਰਚਾਰਕ ਵਿਗਿਆਨ ਦੀਆਂ ਸਿਰਫ ਗੱਲਾਂ ਸੁਣ ਸੁਣਾ ਕੇ, ਅਨਜਾਣੇ ਹੀ ਗੁਰਬਾਣੀ/ਗਰੁਮਤ ਨੂੰ ਵੱਖਰੇ ਕਿਸਮ ਦਾ ਮੋੜ ਦੇਣ ਵਿੱਚ ਲੱਗੇ ਹੋਏ ਹਨ। ਇਸ ਲਈ ਆਪ ਜੀ ਨੂੰ ਇਹ ਕੁੱਝ ਸਵਾਲ ਪੁੱਛੇ ਹਨ ਤਾਂ ਕਿ ਮੈਨੂੰ ਪਤਾ ਲੱਗ ਸਕੇ ਕਿ ਮੈਂ ਜੋ ਸੋਚ ਰਿਹਾ ਹਾਂ ਠੀਕ ਹੈ ਜਾਂ ਗ਼ਲਤ। ਭੁਲ ਚੁਕ ਲਈ ਮੁਆਫ਼ੀ ਚਾਹੁੰਦਾ ਹਾਂ। ਧੰਨਵਾਦ।
ਜਸਬੀਰ ਸਿੰਘ (ਕੈਲਗਰੀ) 18-06-12


(17/06/12)
ਹਰਦੇਵ ਸਿੰਘ, ਜੰਮੂ

ਸਤਿਕਾਰ ਯੋਗ ਸੰਪਾਦਕ ਜੀਉ,

ਸਤਿ ਸ਼੍ਰੀ ਅਕਾਲ!

ਦਾਸ ਨੇ ਪਿੱਛਲੇ ਪੱਤਰ ਵਿੱਚ ਡਾ. ਗੁਰਮੀਤ ਸਿੰਘ ਬਰਸਾਲ ਜੀ ਦੀ ਇਸ ਸਵਕ੍ਰਿਤੀ ਤੋਂ ਬਾਦ ਕਿ “ਕਿਸੇ ਵੀ ਸਮੱਸਿਆ ਦੇ ਹਲ ਲਈ ਅਗਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਉਪਦੇਸ਼ਾਂ ਦੀ 1% ਵੀ ਅਣਦੇਖੀ ਨਾਂ ਹੋਵੇ ਤਾਂ ਉਹ ਨਿਰਣਾ ਗੁਰੂ ਹੁਕਮ ਅਨੁਸਾਰ ਹੀ ਮੰਨਣਾ ਬਣਦਾ ਹੈ ….” ਉਨਾਂ ਤੋਂ ਦੋ ਸਵਾਲ ਪੁੱਛੇ ਹਨ:-

(1) ਕਿਸੇ ਵੀ ਸਮੱਸਿਆ ਬਾਰੇ, ਗੁਰੂ ਹੁਕਮ ਅਨੁਸਾਰ ਉਹ ਨਿਰਨਾ, ਜਿਸ ਵਿੱਚ ਗੁਰੂ ਨਿਰਨੇ ਦੀ 1% ਅਣਦੇਖੀ ਵੀ ਨਾ ਹੋਵੇ, ਖ਼ਾਲਸਾ ਪੰਥ ਦਾ ਨਿਰਨਾ ਕਹਾਏਗਾ ਜਾਂ ਫ਼ਿਰ ਗੁਰੂ ਦਾ ਨਿਰਨਾ/ਹੁਕਮ?

(2) ਜੇ ਕਰ ਕਿਸੇ ਸਮੱਸਿਆ ਬਾਰੇ 10 ਧਿਰ 10 ਪ੍ਰਕਾਰ ਦੇ ਨਿਰਨੇ ਦਿੰਦੇ ਹੋਏ ਇਹ ਦਾਵਾ ਵੀ ਕਰਨ ਕਿ ਉਨ੍ਹਾਂ ਦੇ ਨਿਰਨੇ ਹੀ ਨਿਰੋਲ ਗੁਰਮਤਿ ਅਨੁਸਾਰੀ ਹਨ ਤਾਂ ਪੰਥ ਅਚਾਨਕ ਦਰਪੇਸ਼ ਕਿਸੇ ਸਮੱਸਿਆ ਵਿੱਚ ਕਿਸ ਧਿਰ ਦੀ ਸੇਧ ਨੂੰ ਕਿਵੇਂ ਪਰਵਾਣ ਕਰੇ?

ਡਾ. ਸਾਹਿਬ ਲਿਖਦੇ ਹਨ ਕਿ; “ਅਗਰ ਇਕ ਹੀ ਵਿਸ਼ੇ ਵਾਰੇ ਵੱਖਰੇ ਵੱਖਰੇ ਵਿਚਾਰ ਆ ਰਹੇ ਹੋਣ ਤਾਂ ਸਾਡੇ ਕੋਲ ਕਸਵੱਟੀ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਗਿਆਨ ਦੀ ਹੀ ਹੈ” । ਪਰ ਡਾ. ਇਹ ਨਹੀਂ ਦੱਸ ਰਹੇ ਕਿ ਅਲਗ-ਅਲਗ ਵਿਦਵਾਨ ਧਿਰਾਂ ਦੇ ਅਲਗ-ਅਲਗ ਦਾਵੇਆਂ ਦੀ ਸੂਰਤ ਵਿੱਚ ਬਾਕੀ ਸਿੱਖ ਭਾਈ ਚਾਰਾ ਕਿਸ ਵਿਦਵਾਨ ਧਿਰ ਦੇ ਦਾਵੇ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵਟੀ ਤੇ ਪੁਰਾ ਉਤਰਦਾ ਪਰਵਾਨ ਕਰੇ?

ਇਨ੍ਹਾਂ ਸਵਾਲਾਂ ਦਾ ਸਬੰਧ ਮੂਲ ਮੰਤਰ ਬਾਰੇ ਹੋ ਰਹੀ ਚਰਚਾ ਨਾਲ ਨਹੀਂ ਹੈ ਅਤੇ ਨਾ ਹੀ ਅੱਜੇ ਮੈਂ ਉਸ ਵਿੱਚ ਕੋਈ ਸ਼ਿਰਕਤ ਕੀਤੀ ਹੈ। ਮੈਂਨੂੰ ਹੈਰਾਨਗੀ ਹੋਈ ਹੈ ਕਿ ਡਾ. ਸਾਹਿਬ ਨੇ ਉਪਰੋਕਤ ਸਵਾਲਾਂ ਬਾਰੇ ਜਵਾਬ ਦੇਂਣ ਤੋਂ ਬਜਾਏ ਕਿਹਾ ਹੈ ਮੈਂ ਖ਼ੁਦ ਆਪਣੇ ਸਵਾਲਾਂ ਦੇ ਜਵਾਬ ਦੇਵਾਂ! ਇਸ ਮਹੱਤਵਪੁਰਨ ਵਿਚਾਰ-ਵਟਾਂਦਰੇ ਨੂੰ ਡਾ. ਸਾਹਿਬ ਇੰਝ ਨਾ ਖ਼ਾਰਜ ਕਰਨ।

ਮੈਂ ਤਾਂ ਅਜੇ ਵੀ ਸਵਾਲੀ ਹਾਂ ਤਾਂ ਕਿ ਡਾ. ਸਾਹਿਬ ਜੀ ਤੋਂ ਇਹ ਸਮਝ ਸਕਾਂ ਕਿ ਉਨ੍ਹਾਂ ਅਨੁਸਾਰ “ਕੇਵਲ ਗੁਰੂ ਗ੍ਰੰਥ ਦੀ ਅਗੂਆਈ” ਦਾ ਸਿਧਾਂਤ ਕਿਸ ਧਾਰਨਾ ਦੇ ਅਧਾਰ ਤੇ ਕੰਮ ਕਰਦਾ ਹੈ। ਡਾ. ਸਾਹਿਬ ਸੂਝਵਾਨ ਹਨ ਇਸ ਲਈ ਬੇਨਤੀ ਹੈ ਕਿ ਉਹ ਇਨ੍ਹਾਂ ਜਿਗਿਆਸਾਪੁਰਨ ਸਵਾਲਾਂ ਬਾਰੇ ਆਪਣੇ ਸਪਸ਼ਟ ਜਵਾਬ ਰਾਹੀਂ ਸੇਧ ਦੇਂਣ ਦੀ ਕਿਰਪਾਲਤਾ ਕਰਨ। ਆਸ ਹੈ ਕਿ ਉਹ ਬੇਨਤੀ ਪਰਵਾਨ ਕਰਨਗੇ!

ਹਰਦੇਵ ਸਿੰਘ, ਜੰਮੂ- 17. 6. 12


(17/06/12)
ਸਤਨਾਮ ਕੌਰ, ਫਰੀਦਾਬਾਦ

ਗੁਰਮਤਿ ਪ੍ਰਚਾਰ ਕੌਂਸਿਲ ਲੁਧਿਆਣਾ ਵੱਲੋਂ ੫ ਰੋਜ਼ਾ ਗੁਰਮਤਿ ਟ੍ਰੇਨਿੰਗ ਕੈਂਪ ਦੀ ਸ਼ਾਨਦਾਰ ਸਮਾਪਤੀ
(੧੬ ਜੂਨ ੨੦੧੨, ਸਤਨਾਮ ਕੌਰ, ਫਰੀਦਾਬਾਦ/ਲੁਧਿਆਣਾ)

ਗੁਰਮਤਿ ਦੇ ਪ੍ਰਚਾਰ ਵਿੱਚ ਜੁੱਟੀ ਸੰਸਥਾ ਗੁਰਮਤਿ ਪ੍ਰਚਾਰ ਕੌਂਸਿਲ ਲੁਧਿਆਣਾ ਵੱਲੌਂ ਗੁਰਦੁਆਰਾ ਮਾਈ ਨੰਦ ਕੌਰ ਘੁਮਾਰ ਮੰਡੀ ਵਿਖੇ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ ਦੇਣ ਲਈ ੫ ਰੋਜ਼ਾ ਗੁਰਮਤਿ ਕੈਂਪ ਦਾ ਆਯੋਜਨ ਕੀਤਾ। ਕੈਂਪ ਸਵੇਰੇ ੧੦ ਵਜੇ ਤੋਂ ਸ਼ਾਮ ੪ ਵਜੇ ਤਕ ਚਲਿਆ। ਜਿਸ ਵਿੱਚ ੩੦੦ ਤੋਂ ਵੱਧ ਬੱਚਿਆਂ ਨੇ ਹਿੱਸਾ ਲਿਆ। ਕੈਂਪ ਵਿੱਚ ਬੱਚਿਆਂ ਨੂੰ ਮਲਟੀਮੀਡੀਆ ਤਕਨੀਕ ਰਾਹੀਂ ਗੁਰਮਤਿ ਦੀ ਜਾਣਕਾਰੀ ਦਿੱਤੀ ਗਈ। ਜਿਸ ਦੀ ਸੇਵਾ ਸ. ਗੁਰਸੇਵਕ ਸਿੰਘ ਮਦਰੱਸਾ ਨੇ ਨਿਭਾਈ। ਕੈਂਪ ਵਿੱਚ ਜਿੱਥੇ ਬੱਚਿਆਂ ਨੂੰ ਗੁਰਮਤਿ ਅਨੁਸਾਰ ਜੀਵਨ ਜੁਗਤਿ ਦੱਸੀ ਗਈ ਉਥੇ ਧਾਰਮਕ ਫਿਲਮਾਂ, ਗੁਰਮਤਿ ਕਿਉਜ਼, ਗੁਰਮੁਖੀ ਸਿਖਲਾਈ, ਸਿੱਖ ਵਿਰਸੇ ਨਾਲ ਸੰਬੰਧਤ ਵੀਡੀਉ ਕਲਿਪਜ਼, ਸਲਾਈਡ ਸ਼ੋ ਅਤੇ ਗੇਮਜ਼ ਵੀ ਖਿਡਾਏ ਗਏ। ਕੈਂਪ ਵਿੱਚ ਬੱਚਿਆਂ ਨੂੰ ਗਤਕੇ ਦੀ ਟ੍ਰੇਨਿੰਗ, ਦਸਤਾਰ ਸਿਖਲਾਈ, ਡਰਾਇੰਗ, ਪੇਂਟਿੰਗ, ਅਤੇ ਕੀਰਤਨ ਦੀ ਸਿਖਲਾਈ ਵੀ ਦਿੱਤੀ। ਇਸ ਕੈਂਪ ਵਿੱਚ ਬਚਿੱਆਂ ਨੂੰ ਜਾਦੂ ਦੇ ਕਰਤਬ ਵਿਖਾ ਕੇ ਦਸਿਆ ਗਿਆ ਕਿ ਇਹ ਸਭ ਹੱਥ ਦੀ ਸਫਾਈ ਹੁੰਦੀ ਹੈ। ਦੰਦਾ ਦੇ ਮਾਹਰ ਡਾ. ਆਤਮਜੀਤ ਸਿੰਘ ਨੇ ਬੱਚਿਆਂ ਨੂੰ ਦੰਦਾ ਦੀ ਦੇਖਭਾਲ ਸਬੰਧੀ ਸਲਾਈਡ ਸ਼ੋ ਵਿਖਾ ਕੇ ਉਨ੍ਹਾਂ ਦੇ ਗਿਆਨ ਵਿੱਚ ਵਾਧਾ ਕੀਤਾ। ਕੈਂਪ ਵਿੱਚ ਬੱਿਚਆਂ ਨੂੰ ਪੜ੍ਹਾਉਣ ਦੀ ਸੇਵਾ ਸ. ਗੁਰਸੇਵਕ ਸਿੰਘ ਮਦਰੱਸਾ, ਬੀਬੀ ਹਰਬੰਸ ਕੌਰ, ਬੀਬੀ ਰਵਿੰਦਰ ਕੌਰ, ਬੀਬੀ ਹਮੀਰ ਕੌਰ, ਬੀਬੀ ਜਗਜੀਤ ਕੌਰ ਲੁਧਿਆਣਾ, ਬੀਬੀ ਗੁਰਲੀਨ ਕੌਰ, ਜਗਜੀਤ ਸਿੰਘ ਖਾਲਸਾ, ਸ. ਮਨਦੀਪ ਸਿੰਘ, ਸ. ਹਰਮਿੰਦਰ ਸਿੰਘ ਲੁਧਿਆਣਾ, ਸ. ਪ੍ਰਭਦੀਪ ਸਿੰਘ, ਸਤਨਾਮ ਸਿੰਘ ਬੱਬੂ, ਸ. ਬਲਦੇਵ ਸਿੰਘ ਦਿੱਲੀ, ਸੁਰਿੰਦਰ ਸਿੰਘ ਫਰੀਦਾਬਾਦ, ਸ. ਉਪਕਾਰ ਸਿੰਘ ਫਰੀਦਾਬਾਦ, ਬੀਬੀ ਸਤਨਾਮ ਕੌਰ ਫਰੀਦਾਬਾਦ, ਬੀਬੀ ਗਗਨਜੋਤ ਕੌਰ, ਬੀਬੀ ਰਵਿੰਦਰ ਕੌਰ ਚੰਡੀਗੜ੍ਹ, ਡਾ. ਸਰਬਜੀਤ ਸਿੰਘ ਰੇਣੁਕਾ, ਸ. ਦਲੀਪ ਸਿੰਘ ਅਬੋਹਰ, ਸ. ਹਰਮੀਤ ਸਿੰਘ ਮਲੌਟ, ਸ. ਬਲਜੀਤ ਸਿੰਘ ਮੁਕਤਸਰ ਆਦਿ ਨੇ ਨਿਭਾਈ। ਕੈਂਪ ਦੇ ਅੰਤਮ ਦਿਨ ਬਚਿਆਂ ਨੇ ਕੈਂਪ ਵਿੱਚ ਦਿੱਤੀ ਗਈ ਸਿੱਖਿਆ ਦੇ ਆਧਾਰ `ਤੇ ਲੈਕਚਰ, ਕਵਿਤਾਵਾਂ, ਸ਼ਬਦ ਕੀਰਤਨ ਆਦਿ ਦਾ ਸਟੇਜ `ਤੇ ਪ੍ਰਦਰਸ਼ਨ ਕੀਤਾ। ਕੈਂਪ ਦੇ ਅੰਤਮ ਦਿਨ ਕੈਂਪ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਗੁਰਮਤਿ ਨਾਲ ਸਬੰਧਤ ਸੀ. ਡੀਜ਼, ਕਿਤਾਬਾਂ, ਗੇਮਾਂ, ਕੈਂਪ ਸਰਟੀਫੀਕੇਟ, ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਕੀਤਾ। ਇਸ ਕੈਂਪ ਵਿੱਚ ਗੁਰਦੁਆਰਾ ਮਾਈ ਨੰਦ ਕੋਰ ਦੇ ਪ੍ਰਬੰਧਕਾਂ ਵੱਲੋਂ ਭਰਪੂਰ ਸਹਿਯੋਗ ਦਿੱਤਾ ਅਤੇ ਕੈਂਪ ਦੌਰਾਨ ਬਚਿੱਆ ਲਈ ਚੰਗੇ ਲੰਗਰ ਦਾ ਵੀ ਪ੍ਰਬੰਧ ਕੀਤਾ। ਗੁਰਮਤਿ ਪ੍ਰਚਾਰ ਕੌਂਸਿਲ ਦੇ ਆਗੂ ਸ. ਜਗਜੀਤ ਸਿੰਘ ਖਾਲਸਾ ਨੇ ਕੈਂਪ ਵਿੱਚ ਬੱਚਿਆਂ ਦੇ ਮਾਤਾ-ਪਿਤਾ ਅਤੇ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਮਿਲੇ ਭਰਪੂਰ ਸਹਿਯੋਗ ਲਈ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਅਪੀਲ ਕਰਦਿਆਂ ਕਿਹਾ ਕਿ ਜੇਕਰ ਗੁਰਦੁਆਰਾ ਕਮੇਟੀਆਂ ਵੱਡੇ ਵੱਡੇ ਸਮਾਗਮ ਤੇ ਦੀਵਾਨਾਂ ਵਿੱਚ ਗੁਰੂ ਦੀ ਗੋਲਕ ਦਾ ਅਣਗਿਣਤ ਪੈਸਾ ਨੌਜਵਾਨ ਪਨੀਰੀ ਦੇ ਹਿਤ ਅਤੇ ਉਨ੍ਹਾਂ ਨੂੰ ਗੁਰਮਤਿ ਦੀ ਸਿਖਲਾਈ ਦੇਣ ਵਿੱਚ ਖਰਚ ਕਰਣ ਤਾਂ ਆਉਣ ਵਾਲੇ ਸਮੇਂ ਵਿੱਚ ਸਿੱਖੀ ਜੀਵਨ ਦੀ ਮਹਿਕ ਹੋਰ ਪ੍ਰਫੂਲਤ ਹੋਵੇਗੀ।


(16/06/12)
ਡਾ: ਗੁਰਮੀਤ ਸਿੰਘ ਬਰਸਾਲ

ਸਤਿਕਾਰਿਤ ਸੰਪਾਦਕ ਜੀ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ!!

ਵੀਰ ਹਰਦੇਵ ਸਿੰਘ ਜੰਮੂ ਜੀ ਦੇ ਸਵਾਲਾਂ ਵਾਰੇ ਵਿਚਾਰ ਹੈ ਕਿ ਗੁਰੂ ਜੀ ਨੇ ਸਾਨੂੰ ਸਿਧਾਂਤ ਦਿੱਤੇ ਹਨ ਜਿਨ੍ਹਾਂ ਅਨੁਸਾਰ ਫੈਸਲੇ/ਨਿਰਣੇ ਅਸੀਂ ਖੁਦ ਕਰਦੇ ਹਾਂ । ਜਦੋਂ ਅਸੀਂ ਜਾਣਦੇ ਹਾਂ ਕਿ ਗੁਰੂ ਜੀ ਦਾ ਸਿਧਾਂਤ ਇੱਕ ਹੈ ਤਾਂ ਇਕ ਹੀ ਸਿਧਾਂਤ ਤਹਿਤ ਵੱਖਰੇ ਫੈਸਲੇ ਗੁਰਮਤਿ ਅਨੁਸਾਰੀ ਨਹੀਂ ਹੋ ਸਕਦੇ । ਅਗਰ ਇਕ ਹੀ ਵਿਸ਼ੇ ਵਾਰੇ ਵੱਖਰੇ ਵੱਖਰੇ ਵਿਚਾਰ ਆ ਰਹੇ ਹੋਣ ਤਾਂ ਸਾਡੇ ਕੋਲ ਕਸਵੱਟੀ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਗਿਆਨ ਦੀ ਹੀ ਹੈ । ਅਜ ਕਲ ਸਿਖ ਮਾਰਗ ਤੇ ਮੂਲ ਮੰਤਰ/ਮੂਲ ਉਪਦੇਸ਼ ਵਾਰੇ ਇਕ ਹੀ ਤਰਾਂ ਦੇ ਜਵਾਬ ਆ ਰਹੇ ਹਨ ।ਇਹ ਸਿੱਖ ਮਾਰਗ ਦੇ ਵਿਚਾਰਵਾਨਾਂ ਦਾ ਗੁਰੂ ਆਸ਼ੇ ਅਨੁਸਾਰ ਸਹੀ ਨਿਰਣਾ ਹੋ ਸਕਦਾ ਹੈ ਪਰ ਗੁਰੂ ਦਾ ਨਿਰਣਾ ਨਹੀਂ ।ਮੂਲ ਮੰਤਰ ਵਾਰੇ ਵੀਰ ਹਰਦੇਵ ਸਿੰਘ ਜੀ ਦੇ ਵਿਚਾਰਾਂ ਦੀ ਵੀ ਉਡੀਕ ਰਹੇਗੀ ।

..............ਸੰਪਾਦਕ ਜੀ, ਵੀਰ ਹਰਦੇਵ ਸਿੰਘ ਜੀ ਸਵਾਲਾਂ ਚੋਂ ਸਵਾਲ ਕੱਢੀ ਜਾ ਰਹੇ ਹਨ। ਮੇਰਾ ਆਪ ਜੀ ਦੇ ਮਾਰਫਤ ਜਵਾਬ ਦੇਣ ਦਾ ਮਕਸਦ ਇਹ ਸੀ ਕਿ ਮੈ ਸੋਚਦਾ ਸੀ ਕਿ ਅਜਿਹੇ ਸਵਾਲ ਸਿੱਖ ਮਾਰਗ ਦੇ ਸਾਰੇ ਪਾਠਕਾਂ ਲਈ ਹੋਣੇ ਚਾਹੀਦੇ ਹਨ । ਵੀਰ ਜੀ ਦੇ ਸਵਾਲਾਂ ਤੋਂ ਲਗਦਾ ਸੀ ਸ਼ਾਇਦ ਵੀਰ ਜੀ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ਾਂ ਦੀ ਪਰਧਾਨਗੀ ਵਿੱਚ ਕਿਸੇ ਅੰਤਰਰਾਸ਼ਟਰੀ ਸੰਸਥਾ ਦੀ ਲੋੜ , ਕਾਰਜ ਵਿਧੀ ਜਾਂ ਕਾਰਜ ਖੇਤਰ ਵਾਰੇ ਕੁਝ ਸੁਝਾਅ ਦੇਣਾਂ ਚਾਹੁੰਦੇ ਹਨ ।

.........ਵੀਰ ਜੀ ਨੂੰ ਬੇਨਤੀ ਹੈ ਕਿ ਆਪਦੇ ਸਵਾਲਾਂ ਵਾਰੇ ਖੁਦ ਆਪਣੇ ਜਵਾਬ ਦੇਕੇ ਸਪੱਸ਼ਟ ਕਰਨ ਕਿ ਉਹ ਕੀ ਦੱਸਣਾ ਚਾਹੁੰਦੇ ਹਨ ।
ਗੁਰਮੀਤ ਸਿੰਘ ਬਰਸਾਲ


(16/06/12)
ਬਿਕਰਮਜੀਤ ਸਿੰਘ ਜੀਤ

ਝੂਠ ਕਦੇ ਨ੍ਹਾਂ ਬੋਲੇ ਸ਼ੀਸ਼ਾ
(ਬਿਕਰਮਜੀਤ ਸਿੰਘ ਜੀਤ)

ਝੂਠ ਕਦੇ ਨ੍ਹਾਂ ਬੋਲੇ ਸ਼ੀਸ਼ਾ, ਜੋ ਵੇਖੇ ਓਹੀ ਦਿਖਲਾਵੇ
ਸੰਸਾਰੀ ਕਈ ਬੰਦਿਆਂ ਵਾਕਣ, ਝੂਠੇ ਗੁਣ ਨ੍ਹਾਂ ਗਾਵੇ
ਬੁਰਾ ਬੁਰੇ ਨੂੰ ਕਹਿਣ ਦਾ ਮਾਦਾ, ਵਿਰਲੇ ਅੰਦਰ ਹੁੰਦੈ
ਚੰਨ ਨੂੰ ਸੂਰਜ ਆਖਣ ਵਾਲਾ, ਸ਼ਰਮਿੰਦਾ ਮਗਰੋਂ ਹੁੰਦੈ
ਆਓ ਬਣੀਏ ਸ਼ੀਸ਼ੇ ਵਾਂਗਣ, ਸੱਚੋ ਸੱਚ ਕਹਿ ਜਾਈਏ
ਮਨ ਤੇ ਸੋਚ ਆਪਣੀ ਅਸੀਂ, ਹੀਰੇ ਵਾਂਗ ਲਿਸ਼ਕਾਈਏ
ਸ਼ੀਸ਼ਾ ਭਾਵੇਂ ਟੁੱਟੇ ਤਦ ਵੀ, ਸੱਚ ਕਹਿਣੋਂ ਨਹੀਂ ਨੱਸਦਾ
ਹਰ ਟੁਕੜੇ ਚੋਂ ਸੱਚੀ ਮੂਰਤ, ਓਹ ਇੱਕੋ ਜੇਹੀ ਦੱਸਦਾ
ਪੀਰ ਫ਼ਕੀਰ ਤੇ ਗੁਰੂ ਅਸਾਡੇ, ਹਨ ਏਹੋ ਗਲ ਸਮਝਾਂਦੇ
ਝੂਠ ਪਾਪ-ਤੁੱਲ ਸਮਝੋ ਲੋਕੋ, ਰਹੋ ਗੀਤ ਸੱਚ ਦੇ ਗਾਂਦੇ
ਸੱਚ ਨਾਮ ਹੈ ਦੂਜਾ ਰੱਬ ਦਾ, ਇਸਦੀ ਚਮਕ ਨ੍ਹਾਂ ਜਾਏ
ਕਹੇ ਜੀਤ ਸੱਚ ਬੋਲਣ ਵਾਲਾ, ਵਡਿਆਈ ਹਰ ਥਾਂ ਪਾਏ


(15/06/12)
ਹਰਦੇਵ ਸਿੰਘ, ਜੰਮੂ

ਸਤਿਕਾਰ ਯੋਗ ਸੰਪਾਦਕ ਜੀ,

ਸਤਿ ਸ਼੍ਰੀ ਅਕਾਲ!

ਆਪ ਜੀ ਦੇ ਮਾਰਫ਼ਤ ਆਪਣੇ ਪੱਤਰ ਮਿਤੀ 13. 6. 12 ਵਿਚਲੇ ਸਵਾਲਾਂ ਦੇ ਜਵਾਬ ਡਾ. ਗੁਰਮੀਤ ਸਿੰਘ ਬਰਸਾਲ ਜੀ ਵਲੋਂ ਪ੍ਰਾਪਤ ਹੋਏ ਹਨ। ਜਵਾਬ ਲਈ ਮੈਂ ਉਨ੍ਹਾਂ ਦਾ ਧਨਵਾਦੀ ਹਾਂ ਕਿ ਉਨ੍ਹਾਂ ਨੇ ਇਸ ਮਹੱਤਵਪੁਰਨ ਵਿਸ਼ੇ ਬਾਰੇ ਆਪਣੀ ਉਸਾਰੂ ਦਿਲਚਸਪੀ ਵਖਾਈ ਹੈ। ਉਨ੍ਹਾਂ ਨੇ ਜਵਾਬਾਂ ਦੇ ਨਾਲ ਸ਼੍ਰੀ ਅਕਾਲ ਤਖ਼ਤ ਅਤੇ ਸ਼੍ਰੋਮਣੀ ਕਮੇਟੀ ਬਾਰੇ ਗਲ ਕੀਤੀ ਹੈ ਜੋ ਕਿ ਇਸ ਵੇਲੇ ਇਸ ਚਰਚਾ ਦਾ ਵਿਸ਼ਾ ਨਹੀਂ। ਇਸ ਲਈ ਮੈਂ ਕੇਵਲ ਉਨ੍ਹਾਂ ਵਲੋਂ ਦਿੱਤੇ ਜਵਾਬਾਂ ਦੀ ਵਿਚਾਰ ਹੀ ਕਰਾਂਗਾ।

ਪੰਥਕ ਮਸਲਿਆਂ ਬਾਰੇ ਗੁਰਮਤਿ ਅਨੁਸਾਰ ਸੇਧ ਦੇਂਣ ਲਈ ਕਿਸੇ ਸਿਰਮੋਰ ਪੰਥਕ ਸੰਸਥਾਨ/ਮੰਚ ਦੀ ਹੋਂਦ ਦੀ ਲੋੜ ਨੂੰ ਸਵੀਕਾਰ ਕਰਦੇ ਉਨ੍ਹਾਂ ਲਿਖਿਆ ਹੈ ਕਿ “ਪੰਥਕ ਮਸਲਿਆਂ ਉਪਰ ਸੇਧ ਦੇਣ ਲਈ ਕਿਸੇ ਸੰਸਥਾ/ਮੰਚ ਦੀ ਜਰੂਰਤ ਬਹੁਤ ਫਾਇਦੇਮੰਦ ਹੁੰਦੀ ਹੈ ਜਿਨਾਂ ਚਿਰ ਉਹ ਸੰਸਥਾ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਅਨੁਸਾਰ ਚਲਦੀ ਅਤੇ ਚਲਣ ਲਈ ਪ੍ਰੇਰਦੀ ਹੈ”। ਉਨ੍ਹਾਂ ਦਾ ਜਵਾਬ ਠੀਕ ਹੀ ਜਾਪਦਾ ਹੈ।

ਇਸ ਤੋਂ ਸਿੱਧ ਹੁੰਦਾ ਹੈ ਕਿ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਅਗੁਆਈ ਤੋਂ ਭਾਵ ਸਿਰਮੌਰ ਸੰਸਥਾ ਦੀ ਹੋਂਦ ਤੋਂ ਮੁਨਕਰ ਹੋਂਣਾ ਨਹੀਂ ਲਿਆ ਜਾ ਸਕਦਾ ਬਲਕਿ ਇਹ ਤਕਾਜ਼ਾ ਹੈ ਕਿ ਸੰਸਥਾਨ ਗੁਰੂ ਗ੍ਰੰਥ ਸਾਹਿਬ ਜੀ ਦੀ ਅਗੁਆਈ ਅਨੁਸਾਰ ਚਲਣ ਅਤੇ ਚਲਣ ਦੀ ਪ੍ਰੇਰਨਾ ਦੇਂਣ।

ਮੇਰਾ ਤੀਜਾ ਸਵਾਲ ਸੀ:- “ਜੇਕਰ ਜਾਗਰੂਕ ਮਿਲ ਬੈਠ, ਗੁਰਮਤਿ ਬਾਰੇ, ਗੁਰਮਤਿ ਅਨੁਸਾਰ ਕੋਈ ਵਿਸ਼ੇਸ਼ ਨਿਰਨਾ ਪੰਥ ਦੇ ਸ੍ਹਾਮਣੇ ਰੱਖਦੇ ਹਨ ਤਾਂ ਆਪ ਜੀ ਅਨੁਸਾਰ ਉਹ ਨਿਰਨਾ ਗੁਰੂ ਦਾ ਨਿਰਨਾ ਕਹਿਆ ਜਾਵੇਗਾ ਜਾਂ ਜਾਗਰੂਕ ਪੰਥ ਦਾ ਨਿਰਨਾ?

ਡਾ. ਬਰਸਾਲ ਜੀ ਦਾ ਜਵਾਬ ਹੈ:-

“ਕਿਸੇ ਵੀ ਸਮੱਸਿਆ ਦੇ ਹਲ ਲਈ ਅਗਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਉਪਦੇਸ਼ਾਂ ਦੀ 1% ਵੀ ਅਣਦੇਖੀ ਨਾਂ ਹੋਵੇ ਤਾਂ ਉਹ ਨਿਰਣਾ ਗੁਰੂ ਹੁਕਮ ਅਨੁਸਾਰ ਹੀ ਮੰਨਣਾ ਬਣਦਾ ਹੈ ….”

ਡਾ. ਬਰਸਾਲ ਸਾਹਿਬ ਜੀ ਦਾ ਕਹਿਣਾ ਦਰੁਸਤ ਹੈ। ਪਰ ਇੱਥੇ ਹੀ ਡਾ. ਸਾਹਿਬ ਜੀ ਦੇ ਸਨਮੁਖ ਇੱਕ ਅਤਿ ਮਹੱਤਵ ਪੁਰਨ ਪ੍ਰਸ਼ਨ ਉੱਠਦਾ ਹੈ! ਉਹ ਇਹ ਕਿ ਕਿਸੇ ਵੀ ਸਮੱਸਿਆ ਬਾਰੇ, ਗੁਰੂ ਹੁਕਮ ਅਨੁਸਾਰ ਉਹ ਨਿਰਨਾ, ਜਿਸ ਵਿੱਚ ਗੁਰੂ ਨਿਰਨੇ ਦੀ 1% ਅਣਦੇਖੀ ਵੀ ਨਾ ਹੋਵੇ, ਖ਼ਾਲਸਾ ਪੰਥ ਦਾ ਨਿਰਨਾ ਕਹਾਏਗਾ ਜਾਂ ਫ਼ਿਰ ਗੁਰੂ ਦਾ ਨਿਰਨਾ/ਹੁਕਮ? (ਪਹਿਲਾ ਸਵਾਲ)

ਤੀਜੇ ਸਵਾਲ ਦੇ ਜਵਾਬ ਵਿੱਚ ਡਾ. ਸਾਹਿਬ ਨੇ ਇਹ ਵੀ ਜੋੜੀਆ ਹੈ ਕਿ “ਅਜਿਹਾ ਨਿਰਣਾ ਦੇਣ ਵਾਲਾ ਭਾਵੇਂ ਕੋਈ ਵੀ ਹੋਵੇ” ਇਸ ਸੂਰਤ ਵਿੱਚ ਡਾ. ਸਾਹਿਬ ਜੀ ਇਹ ਸੇਧ ਦੇਂਣ ਕਿ ਜੇ ਕਰ ਕਿਸੇ ਸਮੱਸਿਆ ਬਾਰੇ 10 ਧਿਰ 10 ਪ੍ਰਕਾਰ ਦੇ ਨਿਰਨੇ ਦਿੰਦੇ ਹੋਏ ਇਹ ਦਾਵਾ ਵੀ ਕਰਨ ਕਿ ਉਨ੍ਹਾਂ ਦੇ ਨਿਰਨੇ ਹੀ ਨਿਰੋਲ ਗੁਰਮਤਿ ਅਨੁਸਾਰੀ ਹਨ ਤਾਂ ਪੰਥ ਅਚਾਨਕ ਦਰਪੇਸ਼ ਕਿਸੇ ਸਮੱਸਿਆ ਵਿੱਚ ਕਿਸ ਧਿਰ ਦੀ ਸੇਧ ਨੂੰ ਕਿਵੇਂ ਪਰਵਾਣ ਕਰੇ? (ਦੂਜਾ ਸਵਾਲ)

ਸੰਪਾਦਕ ਜੀ ਆਪ ਜੀ ਦੇ ਮਾਰਫ਼ਤ ਡਾ. ਬਰਸਾਲ ਸਾਹਿਬ ਜੀ ਨੂੰ ਬੇਨਤੀ ਹੈ ਕਿ ਉਹ ਉਰੋਕਤ ਦੋ ਸਵਾਲਾਂ ਬਾਰੇ ਆਪਣੇ ਵਿਚਾਰ ਪ੍ਰਗਟ ਕਰਨ।

ਹਰਦੇਵ ਸਿੰਘ, ਜੰਮੂ-15. 6. 12


(15/06/12)
ਚਰਨਜੀਤ ਸਿੰਘ ਬਰੈਂਮਪਟਨ

ਮੂਲਮੰਤਰ ਜਾਂ ਮੰਗਲਾਚਰਣ

ਸਭ ਤੋਂ ਪਹਿਲਾਂ ਤੇ ਇਹ ਵੇਖਣਾ ਚਾਹੀਦਾ ਹੈ ਕਿ ਇਸ ਨੂੰ ਮੰਗਲਾਚਰਣ ਕਹਿਣਾ ਜਿਆਦਾ ਢੁਕਵਾਂ ਹੈ ਜਾਂ ਮੂਲਮੰਤਰ?

ਪੰਨਾ 844 ਤੇ ਗੁਰੁ ਰਾਮਦਾਸ ਜੀ ਦੀ ਇੱਕ ਬਾਣੀ ਦਰਜ ਹੈ ਜਿਸ ਦਾ ਨਾਮ “ਮੰਗਲ” ਹੈ ਅਤੇ ਇਹ ਛੰਤ ਰੂਪ ਵਿੱਚ ਹੈ।

ਛੰਤ ਬਿਲਾਵਲੁ ਮਹਲਾ ੪ ਮੰਗਲ ੴ ਸਤਿਗੁਰ ਪ੍ਰਸਾਦਿ ॥ ਮੇਰਾ ਹਰਿ ਪ੍ਰਭੁ ਸੇਜੈ ਆਇਆ ਮਨੁ ਸੁਖਿ ਸਮਾਣਾ ਰਾਮ ॥ ਗੁਰਿ ਤੁਠੈ ਹਰਿ ਪ੍ਰਭੁ ਪਾਇਆ ਰੰਗਿ ਰਲੀਆ ਮਾਣਾ ਰਾਮ ॥ ਵਡਭਾਗੀਆ ਸੋਹਾਗਣੀ ਹਰਿ ਮਸਤਕਿ ਮਾਣਾ ਰਾਮ ॥ ਹਰਿ ਪ੍ਰਭੁ ਹਰਿ ਸੋਹਾਗੁ ਹੈ ਨਾਨਕ ਮਨਿ ਭਾਣਾ ਰਾਮ ॥੧॥ {ਪੰਨਾ 844}

ਇਸ ਤੋਂ ਦੋ ਨੁਕਤੇ ਸਪਸ਼ਟ ਹੁੰਦੇ ਹਨ। ਪਹਿਲਾ ਤੇ ਇਹ ਕਿ ਮੰਗਲ ਇੱਕ ਸ਼ੁਭ ਅਤੇ ਅਨੰਦਮਈ ਅਵਸਥਾ ਜਾਂ ਮਾਹੌਲ ਦਾ ਨਾਮ ਹੈ। ਪਰ ਜਦੋਂ ਅਸੀ “ੴ ਤੋਂ ਗੁਰਪ੍ਰਸਾਦਿ ਜਾਂ ਹੋਸੀ ਭੀ ਸਚੁ” ਤਕ ਵੀਚਾਰਦੇ ਹਾਂ ਤਾ ਇਸ ਵਿੱਚ “ਮੰਗਲ” ਤੋਂ ਜਿਆਦਾ “ਮੂਲ ਸਿਖਿਆ” ਦਾ ਆਭਾਸ ਹੁੰਦਾ ਹੈ। ਗੁਰਬਾਣੀ ਵਿਚਾਰਿਆਂ ਵੀ ਇਹੀ ਪਤਾ ਚਲਦਾ ਹੈ ਕਿ ਅਸੀ ਕਿਵੇਂ ਆਪਣੇ ਜੀਵਨ ਨੂੰ ਮੰਗਲਮਈ ਕਰਨਾ ਹੈ। ਸੋ “ਮੰਗਲ” ਇੱਕ ਬਾਅਦ ਦੀ ਅਵਸਥਾ ਹੈ ਨਾ ਕਿ ਆਰੰਭ ਦੀ।

ਦੂਜਾ ਇਹ ਕਿ ਜੇ ਇਸ ਛੰਤ ਦਾ ਨਾਮ “ਮੰਗਲ” ਹੈ ਤਾ ਫਿਰ ਇਸ ਤੋਂ ਬਾਅਦ ਦੁਬਾਰਾ ਮੰਗਲਾਚਰਣ “ੴ ਸਤਿਗੁਰ ਪ੍ਰਸਾਦਿ” ਲਿਖਣਾ ਠੀਕ ਨਹੀਂ ਹੋ ਸਕਦਾ। ਮੇਰਾ ਵਿਚਾਰ ਹੈ ਕਿ ਇੱਥੇ “ੴ ਸਤਿਗੁਰ ਪ੍ਰਸਾਦਿ” ਮੰਗਲਾਚਰਣ ਨਹੀਂ ਸਗੋਂ ਇੱਕ ਤਰਾਂ ਦੀ ਅਰਦਾਸ ਹੈ ਜਾਂ ਇਹ ਦਸਿਆ ਗਿਆ ਹੈ ਕਿ ਹੇਠਾਂ ਜੋ ਕੁੱਝ ਵੀ ਲਿਖਿਆ ਗਿਆ ਹੈ, ਉਸ ਦੀ ਕ੍ਰਿਪਾ ਸਦਕਾ ਲਿਖਿਆ ਗਿਆ ਹੈ।

ਸੋ ਮੇਰਾ ਵਿਚਾਰ ਹੈ ਕਿ ਇਸ ਨੂੰ ਮੰਗਲਾਚਰਣ ਦੇ ਬਜਾਏ ਮੂਲਮੰਤਰ ਕਹਿਣਾ ਜਿਆਦਾ ਢੁਕਵਾਂ ਹੈ।

ਹੁਣ ਗੱਲ ਕਰੀਏ ਕਿ ਇਹ ਮੂਲਮੰਤਰ ਮੁਕਦਾ ਕਿੱਥੇ ਹੈ?

ਮੇਰਾ ਵਿਚਾਰ ਹੈ ਕਿ “ੴ” ਤੋਂ “ਗੁਰ ਪ੍ਰਸਾਦਿ “ਤਕ ਸਿਖਿਆ ਦਿਤੀ ਗਈ ਹੈ। ਅਗਲਾ ਲਫਜ “ਜਪੁ” ਕ੍ਰਿਆ ਵਾਚਕ ਸ਼ਬਦ ਹੈ।” ਜਪੁ” ਦੇ ਪੱਪੇ ਦੀ ਔਂਕੜ ਸੰਕੇਤ ਕਰਦੀ ਹੈ ਕਿ ਕੀ ਜਪਨਾ ਹੈ। ਭਾਵ ਜੋ ਕੁੱਝ ਪਹਿਲਾਂ ਲਿਖਿਆ ਗਿਆ ਹੈ, ਉਸ ਨੂੰ ਦ੍ਰਿੜ ਕਰਨ ਦਾ ਸੰਦੇਸ਼ ਦਿੱਤਾ ਗਿਆ ਹੈ। ਉਸ ਤੋਂ ਅੱਗੇ “ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥੧॥ ਵਿੱਚ ਦਸਿਆ ਗਿਆ ਹੈ ਕਿ ਦ੍ਰਿੜ ਕਿਉਂ ਕਰਨਾ ਹੈ। ਉਤਰ ਹੈ ਕਿ ਇਹੀ ਅੰਤਿਮ ਸਚ ਹੈ। ਮੂਲਮੰਤਰ ਭਾਵ ਮੂਲ ਸਿਖਿਆ ਬੇਸ਼ਕ “ਗੁਰਪ੍ਰਸਾਦਿ” ਤੇ ਮੁਕ ਜਾਂਦੀ ਹੈ ਪਰ ਗੁਰੁ ਦੀ ਗੱਲ ਅਜੇ ਪੂਰੀ ਨਹੀਂ ਹੋਈ। ਪੂਰੀ “ਹੋਸੀ ਭੀ ਸਚੁ” ਤੇ ਹੁੰਦੀ ਹੈ।

ਸਵਾਲ: ਕੀ “ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥੧॥ ਇੱਕ ਸਲੋਕ ਹੈ?

ਵਿਚਾਰ: ਸੁਖਮਨੀ ਬਾਣੀ ਵਿੱਚ ਇਹ ਸ਼ਬਦ ਸਲੋਕ ਵਜੋਂ ਦਰਜ ਹੈ। ਪਰ ਇੱਥੇ “ਸਲੋਕ” ਨਹੀਂ ਲਿਖਿਆ ਗਿਆ। ਸਲੋਕ ਨੂੰ ਪਉੜੀ ਖੋਲਦੀ ਹੈ। ਭਾਵ ਸਲੋਕ ਵਿੱਚ ਜੋ ਅਰਥ ਛੁਪੇ ਹੁੰਦੇ ਹਨ, ਉਹਨਾਂ ਨੂੰ ਪਉੜੀ ਵਿੱਚ ਸਪਸ਼ਟ ਕੀਤਾ ਜਾਂਦਾ ਹੈ। ਮੋਟੇ ਲਫਜਾਂ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਸਲੋਕ ਇੱਕ ਤਰਾਂ ਦਾ ਸਵਾਲ ਹੈ ਅਤੇ ਪਉੜੀ ਉਸ ਦਾ ਛੋਟਾ ਜਿਹਾ ਜਵਾਬ ਹੈ। ਸੁਖਮਨੀ ਵਿੱਚ ਪਉੜੀ ਦੀ ਥਾਂ ਅਸ਼ਟਪਦੀ ਹੋਣ ਕਰ ਕੇ ਜਵਾਬ ਵਿੱਚ ਵਿਸਤਾਰ ਹੈ। ਪਰ ਇਥੇ ਇਹ ਸ਼ਬਦ ਸਵਾਲ ਨਹੀਂ ਹੈ ਸਗੋਂ ਜਵਾਬ ਹੈ। ਇਹ “ਜਪੁ” ਦਾ ਜਵਾਬ ਹੈ।

ਇੱਥੇ ਵੀ ਅਤੇ “ਜਪੁ” ਦੇ ਅਖੀਰਲੇ “ਸਲੋਕ” ਪਿੱਛੇ ਵੀ ਅੰਕ” ॥੧॥” ਦਰਜ ਹੈ।

ਜੇ ਇਹ ਸਲੋਕ ਹੁੰਦਾ ਤਾ ਅਖੀਰਲੇ ਸਲੋਕ ਪਿੱਛੇ ਅੰਕ।। 2. । ਲਿਖਿਆ ਜਾਣਾ ਸੀ।

ਜੇ “ਜਪੁ” ਨੂੰ ਬਾਣੀ ਦਾ ਸਿਰਲੇਖ ਮੰਨਿਆ ਜਾਵੇ ਤਾ “ਹੋਸੀ ਭੀ ਸਚੁ” ਦੇ ਪਿੱਛੇ ਵੀ ਅੰਕ ॥੧॥ ਅਤੇ ਪਹਿਲੀ ਪਉੜੀ “ਹੁਕਮਿ ਰਜਾਈ ਚਲਣਾ ਨਾਨਕ ਿਲਿਖਆ ਨਾਲਿ ॥੧॥ ਅੰਕ ਦੇ ਪਿਛੇ ਵੀ ਅੰਕ ॥੧॥ ਫਿਟ ਨਹੀਂ ਬੈਠਦਾ।” “ਆਦਿ ਸਚੁ…” ਵਾਲੇ ਸ਼ਬਦ ਨੂੰ ਜੇ ਮੂਲਮੰਤਰ ਨਾਲ ਜੋੜ ਕੇ ਪੜਿਏ ਤਾਂ “ਹੋਸੀ ਭੀ ਸਚੁ” ਦੇ ਅੰਤ ਵਿੱਚ ਲਿਖਿਆ ਅੰਕ ॥੧॥ ਸਮਝ ਪੈ ਜਾਂਦਾ ਹੈ।

ਘਟੋ ਘਟ ਇੱਕ ਵਿਦਵਾਨ ਦਾ ਇਹ ਵੀ ਮਤ ਹੈ ਕਿ “ਜਪੁ” ਇੱਕ ਬਾਣੀ ਦਾ ਨਹੀਂ ਸਗੋਂ ਪੂਰੇ ਗ੍ਰੰਥ ਦਾ ਨਾਮ ਹੈ। ਉਹਨਾਂ ਦੀ ਦਲੀਲ ਇਹ ਹੈ ਕਿ ਪਹਿਲਾਂ ਮੂਲਮੰਤਰ ਤੋਂ ਬਾਅਦ ਹੀ ਗ੍ਰੰਥ ਦੇ ਨਾਮ ਲਿਖੇ ਜਾਂਦੇ ਸਨ। ਇਹ ਦਲੀਲ ਕ੍ਹਿਨੀ ਕੂ ਠੀਕ ਹੈ, ਮੈਨੂੰ ਨਹੀਂ ਪਤਾ।

ਜੇ “ਜਪੁ” ਇੱਕ ਬਾਣੀ ਜਾਂ ਸਮੂਚੇ ਗ੍ਰੰਥ ਦਾ ਨਾਮ ਹੈ ਅਤੇ ਇਸ ਦੀ ਪਹਿਲੀ ਪਉੜੀ “ਸੋਚੈ ਸੋਚਿ ਨ ਹੋਵਈ” ਤੋਂ ਸ਼ੁਰੂ ਹੁੰਦੀ ਹੈ ਤਾ ਵਿਚਕਾਰ “ਆਦਿ ਸਚੁ …” ਵਾਲੀਆਂ ਦੋ ਪੰਕਤੀਆਂ ਦਾ ਰੁਤਬਾ ਕੀ ਹੈ। ਅਸੀ ਉਪਰ ਵੇਖ ਆਏ ਹਾਂ ਕਿ ਇਹ ਸਲੋਕ ਤੇ ਨਹੀਂ ਹੈ। ਕੀ ਇਹ ਆਪਣੇ ਇਸ਼ਟ ਦੀ ਉਸਤਤ ਹੈ?

ਗੁਰਬਾਣੀ ਵਿੱਚ ਕੁੱਝ ਸ਼ਬਦ ਐਸੇ ਵੀ ਹਨ ਜਿਹਨਾਂ ਨੂੰ ਦੇਹਲੀ ਦੀਪਕੀ ਸ਼ਬਦ ਕਿਹਾ ਜਾਂਦਾ ਹੈ। ਇਹ ਸ਼ਬਦ ਅਗਲੇ ਪਿਛਲੇ ਦੋਂਵੇ ਸ਼ਬਦਾਂ ਨਾਲ ਰਲ ਜਾਂਦੇ ਹਨ। ਹੋ ਸਕਦਾ ਹੈ “ਜਪੁ” ਵੀ ਇੱਕ ਐਸਾ ਹੀ ਸ਼ਬਦ ਹੋਵੇ ਜੋ ਮੂਲਮੰਤਰ ਦਾ ਵੀ ਅਗਲਾ ਹਿੱਸਾ ਹੋਵੇ ਅਤੇ ਬਾਣੀ ਦਾ ਵੀ ਸਿਰਲੇਖ ਹੋਵੇ। ਪਰ ਗੱਲ ਤਾ ਵੀ ਉੱਥੇ ਹੀ ਆ ਜਾਂਦੀ ਹੈ ਕਿ “ਜਪੁ” ਅਤੇ “ਜਪੁ ਦੀ ਪਹਿਲੀ ਪਉੜੀ” ਵਿੱਚ “ਆਦਿ ਸਚੁ…” ਵਾਲੀਆਂ ਦੋ ਪੰਕਤੀਆਂ ਅਤੇ ਇਹਨਾਂ ਦੇ ਮਗਰਲੇ ਪਾਸੇ ਅੰਕ ॥੧॥ ਲਿਖਣ ਦਾ ਕੀ ਭਾਵ ਹੈ?

ਅੰਤ ਵਿੱਚ ਮੇਰਾ ਤਾ ਵਿਚਾਰ ਏਹੀ ਹੈ ਕਿ ਮੂਲਮੰਤਰ “ਗੁਰਪ੍ਰਸਾਦਿ” ਤੱਕ ਹੀ ਹੈ। “ਜਪੁ” ਅਤੇ “ਆਦਿ ਸਚੁ…” ਮੂਲਮੰਤਰ ਨਾਲ ਸੰਬਧਤ ਹਨ ਪਰ ਮੂਲਮੰਤਰ ਨਹੀਂ ਹਨ। ਕੋਈ ਦਾਵਾ ਨਹੀਂ ਹੈ ਕਿ ਏਹੀ ਠੀਕ ਹੈ। ਠੀਕ ਭਾਵੇਂ ਜੋ ਵੀ ਹੋਵੇ, ਇਹ ਕੋਈ ਐਸਾ ਮਸਲਾ ਨਹੀਂ ਹੈ ਕਿ ਹੁਕਮਨਾਮੇ ਜਾਰੀ ਕੀਤੇ ਜਾਣ।

ਇਸ ਤੋਂ ਇਲਾਵਾ ਮੇਰੇ ਆਪਣੇ ਦੋ ਸਵਾਲ ਹਨ।

1) “ੴ” ਇੱਕ ਲਫਜ ਹੈ ਜਾਂ ਗੁਰੁ ਨਾਨਕ ਦਾ ਲੋਗੋ ਹੈ?

2) ਇਸ ਦਾ ਠੀਕ ਉਚਾਰਣ ਕੀ ਹੈ?

ਚਰਨਜੀਤ ਸਿੰਘ

ਬਰੈਂਮਪਟਨ


(15/06/12)
ਗੁਰਮਤਿ ਸੰਚਾਰ ਸਭਾ ਜਰਮਨੀ

ਕਾਫ਼ਰਪੁਣਾ
ਸਿੱਖ ਪੰਥ ਵਸਤੇ ਜੂਨ ਦਾ ਮਹੀਨਾ ਮਨੁੱਖੀ-ਕਹਿਰ ਦੀ ਯਾਦ ਲੈ ਕੇ ਹਰ ਸਾਲ ਆਉਂਦਾ ਹੈ। ਪਰ ਅਫਸੋਸ ਜਿਹੜੇ ਅਣਭੋਲ ਲੋਕ ਸਾਧਾਂ (ਕਿਰਤ ਤੋਂ ਭਗੌੜੇ) ਦੇ ਪਿਛਲੱਗ ਬਣੇ ਹੋਏ ਹਨ ਲਗਦਾ ਹੈ ਜਿਵੇਂ ਉਹਨਾਂ ਦਾ ਗੁਰੂ ਪੰਜਮ ਪਾਤਸ਼ਾਹ ਅਤੇ ਅਨੇਕਾਂ ਹੋਰ ਮੌਕਿਆਂ ਤੇ ਗੁਰਸਿੱਖਾਂ ਵਲੋਂ ਹੰਡਾਏ ਇਸ ਕਹਿਰ ਨਾਲ ਕੋਈ ਸਰੋਕਾਰ ਹੀ ਨਾ ਹੋਵੇ। ਮਨੁੱਖਤਾ ਦੀ ਲੁੱਟ ਕਰਨ ਵਾਲੇ ਸਾਰੇ ਹੀ ਸਾਧਾਂ ਦੇ ਮੇਮਣਿਆਂ ਵਰਗੇ ਚੇਲੇ ਹਰ ਸਾਲ ਜੂਨ ਮਹੀਨੇ ਦੇ ਨੇੜੇ ਆਉਣ ਸਾਰ ਹੀ, ਰੂੜੀਆਂ ਤੇ ਉੱਗੀਆਂ ਖ਼ੂਬਸੂਰਤ ਜ਼ਹਿਰੀਲੀ ਖੁੰਬਾਂ ਵਾਂਗ ਇੱਕ ਦੂਜੇ ਤੋਂ ਅੱਗੇ ਹੋ ਕੇ, ਸਾਧਾਂ ਦੀਆਂ ਬਰਸੀਆਂ ਮਨਾਉਣ ਲਈ ਪੱਬਾਂ ਭਾਰ ਹੋਏ ਦਿਸ ਆਉਂਦੇ ਹਨ। ਸਿੱਖ ਕੌਮ ਉੱਪਰ ਵਰਤੇ ਉਪਰੋਕਤ ਕਹਿਰ ਨੂੰ ਵਿਸਾਰਦੇ ਹੋਏ ਸਾਧ-ਬਰਸੀਆਂ ਮਨਾਉਣ ਵਾਲਿਆਂ ਵਲੋਂ ਕੀਤੇ ਜਾ ਰਹੇ ਵਿਆਹ ਵਰਗੇ ਕਾਰਿਆਂ ਤੋਂ ਸਹਿਜੇ ਹੀ ਇਹਨਾਂ ਦੇ ਮਨ-ਵਲਵਲੇ ਇਹਨਾਂ ਦੇ ਚੇਹਰਿਆਂ ਤੋਂ ਵੇਖੇ ਜਾ ਸਕਦੇ ਹਨ। ਕਿਸੇ ਦੇ ਇਲਾਕੇ ਦਾ, ਕਿਸੇ ਦੇ ਪਿੰਡ ਦਾ, ਕਿਸੇ ਦੀ ਜ਼ਾਤ ਦਾ ਜਾਂ ਕਿਸੇ ਦੀ ਬਰਾਦਰੀ ਦਾ ਸਾਧ ਹਰ ਇੱਕ ਦਾ ਚੇਲਾ ਵਰਗ ਆਪਣੇ ਆਪਣੇ ਸਾਧ ਦੀ ਬਰਸੀ ਮਨਾਉਣ ਲਈ ਉਤਾਵਲਾ ਨਜ਼ਰ ਆ ਰਿਹਾ ਦਿਸ ਆਵੇਗਾ। ਅਖੌਤੀ ਸਿੱਖ ਆਪਣੇ ਸਾਧ ਦੀ ਬਰਸੀ ਲਈ ਵਡੀਆਂ ਕਾਰਪੋਰੇਸ਼ਨਾਂ ਦੀ ਪੱਧਰ ਤੇ ਐਡਾਂ ਕਰਦੇ ਹਨ, ਜਿਸਦਾ ਮੁਨਾਫਾ ਮੀਡੀਆ ਨੂੰ ਮਿਲਦਾ ਹੈ। ਜਿਹਨਾਂ ਵਿੱਚ ਗੁਜ਼ਰ ਚੁੱਕੇ ਸਾਧਾਂ ਦੇ ਨਾਵਾਂ ਨਾਲ ਅਨੇਕਾਂ ਵਿਸ਼ਲੇਸ਼ਣਾ ਦੀ ਵਰਤੋਂ ਨਾਲ ਉਹਨਾਂ ਨੂੰ ਯੁਗ ਪੁਰਸ਼ ਬਣਾਉਨ ਦੀ ਕੋਝ੍ਹੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਯਾਦ ਰਹੇ ਕਿ ਜੂਨ ਮਹੀਨੇ ਵਿੱਚ ਗੁਰੂ ਅਰਜਨ ਪਾਤਸ਼ਾਹ ਦੀ ਲਾਸਾਨੀ ਸ਼ਹਾਦਤ ਹੋਈ ਸੀ ਜਿਸਨੇ ਗੁਰ-ਇਤਹਾਸ ਵਿੱਚ ਸ਼ਾਸਤਰ (ਬਾਣੀ) ਨਾਲ ਸ਼ਸਤਰ ਰੱਖਣ ਦੀ ਰੀਤ ਤੋਰੀ, ਜਿਸ ਨਾਲ ਜ਼ੁਲਮ ਨੂੰ ਮਿਟਾਉਣ ਲਈ ਜ਼ਾਲਮ ਨਾਲ ਬਰਾਬਰ ਦੀ ਟੱਕਰ ਲੈਣ ਦੀ ਕ੍ਰਾਂਤੀ ਆਈ। ਜ਼ੁਲਮ ਦਾ ਨਾਸ ਕਰਨ ਅਤੇ ਮਨੁੱਖੀ ਹੱਕਾਂ ਦੀ ਬਹਾਲੀ ਲਈ ਅਣਗਿਣਤ ਗੁਰਸਿੱਖਾਂ ਨੇ ਸ਼ਹਾਦਤ ਦੇ ਜਾਮ ਪੀਤੇ। ਜੂਨ ੧੯੮੪ ਵਿੱਚ ਦਰਬਾਰ ਸਾਹਬ ਅਮ੍ਰਿਤਸਰ ਉੱਪਰ ਹੋਏ ਫੌਜੀ ਹਮਲੇ ਦਾ ਡਟਕੇ ਮੁਕਾਬਲਾ ਕਰਦੇ ਹੋਏ ਬਾਬਾ ਜਰਨੈਲ ਸਿੰਘ ਖਾਲਸਾ ਭਿਡਰਾਂਵਾਲੇ ਸਮੇਤ ਅਨੇਕਾਂ ਸੂਰਬੀਰ ਯੋਧਿਆਂ ਅਤੇ ਬੇ-ਹਥਿਆਰੀ ਸੰਗਤ ਨੇ ਸ਼ਹਾਦਤ ਦੇ ਜਾਮ ਪੀਤੇ, ਪਰ ਫਿਰ ਵੀ ਸਾਧਾਂ ਦੀਆਂ ਬਰਸੀਆਂ ਤੇ ਰੌਣਕਾਂ? ਕੀ ਇਹ ਸ਼ਹੀਦਾਂ ਪ੍ਰਤੀ ਸਤਿਕਾਰ ਹੈ? ਕੀ ਐਸਾ ਕਰਨ ਵਾਲੇ ਸਿੱਖ ਵੀ ਹਨ? ਅਕਲੋਂ ਮੂਰਖ ਜਾਂ ਕੌਮੀਂ ਗ਼ਦਾਰ ਹਨ? ਇਸਦਾ ਤਾਂ ਉਹ ਖ਼ੁਦ ਹੀ ਆਪਣਾ ਚੀਨਣ ਉਪ੍ਰੰਤ ਫੈਸਲਾ ਕਰ ਸਕਦੇ ਹਨ।
ਗੁਰਮਤਿ ਮਰਿਆਂ ਹੋਇਆਂ ਦੀਆਂ ਬਰਸੀਆਂ ਮਨਾਉਣ ਦੀ ਮਨਾਹੀ ਕਰਦੀ ਹੈ। ਪੰਥ ਪ੍ਰਵਾਨਤ ਰਹਿਤ ਮਰਯਾਦਾ ਵੀ ਇਸਦੀ ਤਸਦੀਕ ਕਰਦੀ ਹੈ। ਪਰ ਬਹੁਤ ਹੀ ਅਫਸੋਸ ਹੈ ਕਿ ਪੁਜਾਰੀ, ਰਾਗੀ ਢਾਡੀ ਅਤੇ ਪ੍ਰਚਾਰਕ ਵਰਗ ਨੇ ਗੁਰਮਤਿ ਅਤੇ ਪੰਥ ਪ੍ਰਵਾਨਤ ਰਹਿਤ ਮਰਯਾਦਾ ਦੀ ਅਣਦੇਖੀ ਕਰਦੇ ਹੋਏ, ਸਿਰਫ ਆਪਣੀਆਂ ਜੇਬਾਂ ਭਰਨ ਲਈ, ਸਾਧਾਂ ਦੇ ਗੁਣ ਗਾਇਨ ਕਰਨ ਲਈ ਇਹਨਾਂ ਦੀਆਂ ਬਰਸੀਆਂ ਬਾਰੇ ਪ੍ਰਸੰਗ ਬਣਾ ਲਏ ਹਨ। ਏਥੇ ਹੀ ਬਸ ਨਹੀਂ ਅਗਲੇ ਸਾਲ ਨਾ ਭੁਲਣ ਦਾ ਵਾਅਦਾ ਕਰਕੇ ਆਪਣਾ ਸੰਪਰਕ ਨੰਬਰ ਪ੍ਰਬੰਧਕਾਂ ਨੂੰ ਦੇ ਕੇ ਵਦਾਇਗੀ ਲੈਂਦੇ ਹਨ। ਹੁਣ ਤਾਂ ਸਾਧਾਂ ਦੇ ਚੇਲੇ-ਚਪਟਿਆਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਹੈ ਕਿ ਕਿਵੇਂ ਨਾ ਕਿਵੇਂ ਸ਼ਹੀਦ ਬਾਬਾ ਜਰਨੈਲ ਸਿੰਘ ਭਿਡਰਾਂਵਾਲਿਆਂ ਦੀ ਸ਼ਹਾਦਤ ਉੱਤੇ ਆਪਣੇ ਬਾਬਿਆਂ ਦੀ ਭਲ ਬਣਾ ਸਕਣ।
ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਬਰਸੀਆਂ ਵਾਲਾ ਕੁਫ਼ਰ ਪ੍ਰਚਾਰਕ ਕਾਫ਼ਰਾਂ ਦੀ ਮਿਲੀਭੁਗਤ ਨਾਲ ਦਿਨੋਂ-ਦਿਨ ਵਧਦਾ ਹੀ ਜਾ ਰਿਹਾ ਹੈ। ਅਗਰ ਕੋਈ ਪੁੱਛੇ ਕਿ ਸਾਧੜਿਆਂ ਦਾ ਸਿੱਖੀ ਸੰਘਰਸ਼ ਵਿੱਚ ਕੀ ਯੋਗਦਾਨ ਹੈ? ਸਾਕਾ ਨਨਕਾਣਾ ਸਾਹਬ, ਮੋਰਚਾ ਗੰਗਸਰ ਜੈਤੋਂ, ਬਬਰ ਅਕਾਲੀ ਲਹਿਰ, ਗ਼ਦਰੀ ਲਹਿਰ, ਪੰਜਾਬੀ ਸੂਬਾ ਮੋਰਚਾ, ਧਰਮਯੁਧ ਮੋਰਚਾ, ਦਰਬਾਰ ਸਾਹਬ ਅਮ੍ਰਿਤਸਰ ਉੱਪਰ ਹੋਏ ਭਾਰਤੀ ਫੌਜ ਵਲੋਂ ਹਮਲੇ ਦਾ ਮੁਕਾਬਲਾ ਕਰਨ ਵਿਚ, ਅਤੇ ਸੰਨ-ਚੌਰਾਸੀ ਦੇ ਘੱਲੂਕਾਰੇ ਵਿੱਚ ਸਾਧਾਂ ਦਾ ਕੀ ਹਿੱਸਾ ਸੀ? ਤਰਨ-ਤਾਰਨ ਦੇ ਇਰਦ ਗਿਰਦ ਦੇ ੨੫੦੦੦ ਸਿੱਖਾਂ ਦੀਆਂ ਲਾਸ਼ਾਂ ਜੋ ਲਾਵਰਸ ਕਹਿ ਕੇ ਸਾੜ ਦਿੱਤੀਆਂ ਗਈਆਂ ਵਿੱਚ ਕੀ ਕੋਈ ਸਾਧ ਵੀ ਸੀ? ਕਿਸੇ ਥਾਂਹ ਕੋਈ ਹਿੱਸਾ ਪਾਇਆ ਹੋਵੇ ਤਾਂ ਦਸਣ? ਇਹ ਸਾਰੇ ਦੇ ਸਾਰੇ ਸਾਧੜੇ ਜਾਂ ਉਹਨਾਂ ਦੇ ਚੇਲੇ-ਚਾਟੜੇ ਤਾਂ ਮਲਾਈ ਖਾਣੇ ਮਜਨੂੰ ਹਨ ਸਿੱਖ ਤਾਂ ਵਿਚਾਰੇ ਦੁਧ ਗਰਮ ਕਰਨ ਤੱਕ ਹੀ ਸੀਮਤ ਹਨ। ਖਾਣ ਪੀਣ ਨੂੰ ਬਾਂਦਰੀ (ਸਾਧੜੇ ਅਤੇ ਉਹਨਾਂ ਦੇ ਸ਼ਰਧਾਲੂ) ਮੌਰ ਭਨ੍ਹੌਣ ਨੂੰ ਰਿੱਛ (ਗੁਰੂ ਪਿਆਰ ਵਾਲੀ ਸਿੱਖ ਸੰਗਤ)। ਉੱਪਰ ਲਿਖੇ ਸਾਕਿਆਂ ਵਿੱਚ ਸ਼ਹੀਦ ਹੋਏ ਕਿੰਨਿਆਂ ਸ਼ਹੀਦਾਂ ਦੇ ਸ਼ਹੀਦੀ ਦਿਨ ਮਨਾਏ ਇਹਨਾਂ ਸਾਧਾਂ ਦੇ ਚੇਲਿਆਂ ਨੇ? ਜਿਹਨਾਂ ਵੇਹਲੜ ਸਾਧਾਂ ਨੇ ਜ਼ੁਲਮ ਹੁੰਦਾ ਦੇਖ ਕੇ ਅੱਖਾਂ ਮੀਟੀ ਰੱਖੀਆਂ ਕੋਈ ਹਾਅ ਦਾ ਨਾਹਰਾ ਵੀ ਨਹੀਂ ਮਾਰਿਆ, ਉਹਨਾਂ ਦੀਆਂ ਮਨਾਈਆਂ ਜਾ ਰਹੀਆਂ ਨੇ ਗੁਰਮਤਿ ਦੇ ਉਲਟ ਬਰਸੀਆਂ। ਇਸਤੋਂ ਸ਼ਰਮਨਾਕ ਗਲ ਹੋਰ ਕੀ ਹੋ ਸਕਦੀ ਹੈ!
ਅਖਬਾਰਾਂ ਦੀਆਂ ਖਬਰਾਂ ਸਿਧ ਕਰਦੀਆਂ ਹਨ ਕਿ ਸਾਧ ਡੇਰਿਆਂ ਵਿੱਚ ਔਰਤਾਂ ਅਤੇ ਬੱਚਿਆਂ ਦਾ ਸਰੀਰਕ ਸੋਸ਼ਣ ਇੱਕ ਆਮ ਜੇਹੀ ਗਲ ਬਣ ਗਈ ਹੈ। ਹੁਣ ਤਾਂ ਔਰਤ ਜ਼ਾਤ ਦੇ ਕਤਲ ਵੀ ਡੇਰੇ ਵਿੱਚ ਹੋਣ ਦੀ ਅੱਡਰੀ ਗਲ ਨੇ ਦੁਨੀਆਂ ਨੂੰ ਦੰਗ ਕਰ ਦਿੱਤਾ ਹੈ, ਫਿਰ ਵੀ ਅਕਲੋਂ ਅੰਨ੍ਹੇ ਇਹਨਾਂ ਪਾਂਬਰਾਂ ਦੀਆਂ ਬਰਸੀਆਂ ਦਾ ਖੈਹੜਾ ਨਹੀਂ ਛੱਡ ਰਹੇ। ਇਹ ਬੇ-ਇਖਲਾਕੀ ਅਖੌਤੀ ਦਸਮ ਗ੍ਰੰਥ ਵਿਚਲੀ ਸਿੱਖਿਆ ਦੀ ਦੇਣ ਹੈ। ਸਾਰੇ ਹੀ ਡੇਰਿਆਂ ਵਿਚ, ਸਿੱਖੀ ਦੇ ਵਿਰੋਧੀਆਂ ਦੇ ਪ੍ਰਭਾਵ ਹੇਠ, ਗੁਰੂ ਗ੍ਰੰਥ ਸਾਹਬ ਦੀ ਸਿੱਖਿਆ ਅਤੇ ਸਿੱਖ ਰਹਿਤ ਮਰਯਾਦਾ ਨੂੰ ਦਰ-ਕਿਨਾਰ ਕੀਤਾ ਜਾਂਦਾ ਹੈ ਇਸ ਤਰਾਂ ਇਹ ਪੰਥ ਨੂੰ ਕੋਈ ਮਾਣਤਾ ਨਹੀਂ ਸਗੋਂ ਚਣੌਤੀ ਦੇ ਰਹੇ ਹਨ। ਸੋ ਅਸੀਂ ਆਖ ਸਕਦੇ ਹਾਂ ਕਿ ਸਿੱਖੀ ਸਰੂਪ ਵਿੱਚ ਵਿਚਰਦੇ ਸਾਰੇ ਦੇ ਸਾਰੇ ਡੇਰੇਦਾਰ ਮੂਲ ਰੂਪ ਵਿੱਚ ਕਾਫਰ ਹਨ ਜੋ ਕਾਫ਼ਿਰਾਂ ਵਾਲੇ ਕਾਰਨਾਮੇਂ ਗਿਣੀ-ਮਿਥੀ ਚਾਲ ਨਾਲ ਕਰ ਰਹੇ ਹਨ।
ਗੁਰਮਤਿ ਸੰਚਾਰ ਸਭਾ ਜਰਮਨੀ


ਗੁਰਮਤਿ ਗਿਆਨ ਮਿਸ਼ਨਰੀ ਕਾਲਜ਼ ਦਾ ਸਿੱਖੀ ਲਹਿਰ ਬਾਰੇ ਪੋਸਟਰ ਦੇਖਣ ਲਈ ਇੱਥੇ ਕਲਿਕ ਕਰੋ।


ਪੰਜਾਬੀ ਸੱਥ ਲਾਂਬੜਾ, ਜਲੰਧਰ ਵਲੋਂ ਜਸਵੰਤ ਸਿੰਘ ‘ਅਜੀਤ’ ਦਾ ਸਨਮਾਨ
ਬੀਤੇ ਦਿੱਨੀਂ ਲਾਂਬੜਾ, ਜਲੰਧਰ ਵਿੱਖੇ ਹੋਏ ਇੱਕ ਵਿਸ਼ੇਸ਼ ਸਮਾਗਮ ਦੌਰਾਨ ਜਸਵੰਤ ਸਿੰਘ ‘ਅਜੀਤ’ ਨੂੰ ਪਤ੍ਰਕਾਰੀ ਦੇ ਖੇਤ੍ਰ ਵਿੱਚ ਪਾਏ ਗਏ ਅਤੇ ਪਾਏ ਜਾ ਰਹੇ ਯੋਗਦਾਨ ਲਈ ਸਮਾਗਮ ਦੇ ਪ੍ਰਧਾਨ ਕੈਪਟਨ ਸਰਬਜੀਤ ਸਿੰਘ ਢਿਲੋਂ ਅਤੇ ਡਾ. ਕੁਲਵੰਤ ਕੌਰ ਨੇ ‘ਸ. ਕੇਸਰ ਸਿੰਘ ਮੰਡ ਯਾਦਗਾਰੀ ਪੁਰਸਕਾਰ’ ਪ੍ਰਦਾਨ ਕਰ ਸਨਮਾਨਤ ਕੀਤਾ। ਇਸ ਮੌਕੇ ਤੇ ਆਪਨੂੰ ਦਿੱਤੇ ਗਏ ਸਨਮਾਨ ਪੱਤਰ ਵਿੱਚ ਉਨ੍ਹਾਂ ਦੀਆਂ ਪਤ੍ਰਕਾਰਤਾ ਦੇ ਖੇਤ੍ਰ ਵਿੱਚ ਕੀਤੀਆਂ ਸੇਵਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਗਿਆ ਕਿ:
‘ਪੰਜਾਬੀ ਪੱਤਰਕਾਰੀ, ਸਾਹਿਤ, ਸਭਿਆਚਾਰ ਵਿਰਾਸਤ ਤੇ ਦਰਸ਼ਨ ਫਲਸਫੇ ਦਾ ਸਫਲ ਸੁਮੇਲ ਕਰਨ ਵਾਲੇ ਅਤੇ ਉਮਰ ਭਰ ਮਾਂ ਬੋਲੀ ਤੇ ਮਾਂ ਮਿੱਟੀ ਦੇ ਲੇਖੇ ਲਾਉਣ ਵਾਲੇ ਸ. ਜਸਵੰਤ ਸਿੰਘ ‘ਅਜੀਤ’ ਦੇ ਕੀਤੇ ਵਡਮੁੱਲੇ ਕਾਰਜਾਂ ਅੱਗੇ ਅਸੀਂ ਪੰਜਾਬੀ ਸੱਥ ਦੇ ਸਮੂਹ ਸੰਗੀ ਬੇਲੀ ਆਦਰ ਸਤਿਕਾਰ ਸਹਿਤ ਸੀਸ ਝੁਕਾਉਂਦੇ ਹਾਂ। ਲਗਭਗ ਹਰ ਪੰਜਾਬੀ ਅਖਬਾਰ ਤੇ ਸਾਹਿਤਕ ਧਾਰਾ ਨਾਲ ਜੁੜੇ ਅਜੀਤ ਹੋਰਾਂ ਨੇ ਬਚਪਨ ਤੋਂ ਲੈ ਕੇ ਅੱਜ ਤੋੜੀ ਹਰ ਮੋੜ `ਤੇ ਲੋਕਪੱਖੀ ਪੱਤਰਕਾਰੀ ਦਾ ਪੱਲਾ ਘੁੱਟ ਕੇ ਫੜੀ ਰਖਿਆ ਹੈ। ਇਹਨਾਂ ਦੀ ਬੋਲੀ, ਸ਼ਬਦਾਵਲੀ ਸੰਤੁਲਤ ਜਾਣਕਾਰੀ ਤੇ ਸਹੀ ਸੇਧ ਵਾਲੀ ਸੇਹਤਮੰਦ ਪੱਤਰਕਾਰੀ ਤੇ ਜਿੰਨਾ ਵੀ ਮਾਣ ਕੀਤਾ ਜਾਵੇ ਥੋੜਾ ਹੈ। ਅਸੀਂ ਇਹਨਾਂ ਦੀ ਤੰਦਰੁਸਤੀ ਤੇ ਲੰਬੀ ਉਮਰ ਦੀ ਕਾਮਨਾ ਕਰਦੇ ਹੋਏ ਸਦਾ ਚੜ੍ਹਦੀਕਲਾ ਵਿੱਚ ਰਹਿੰਦਿਆਂ ਪੰਜਾਬੀ ਭਾਈਚਾਰੇ ਨੂੰ ਰਾਹ ਵਿਖਾਉਂਦੇ ਰਹਿਣ ਲਈ ਅਰਦਾਸ ਕਰਦੇ ਹਾਂ’।
ਵਿਸ਼ੇਸ਼ ਸਹਿਯੋਗ ਸ. ਕੇਸਰ ਸਿੰਘ ਮੰਡ ਦੇ ਸਮੂਹ ਪਰਿਵਾਰ ਵਲੋਂ ਉਨ੍ਹਾਂ ਦੀ ਨਿੱਘੀ ਯਾਦ ਨੂੰ ਸਮਰਪਿਤ ਸ. ਰਣਜੀਤ ਸਿੰਘ ਮੰਡ ਰਾਹੀਂ ਸਤਿਕਾਰ ਸਹਿਤ ਭੇਂਟ


(14/06/12)
ਡਾ: ਗੁਰਮੀਤ ਸਿੰਘ ਬਰਸਾਲ

ਸਤਿਕਾਰਿਤ ਸੰਪਾਦਿਕ ਜੀ ,
ਵਾਹਿਹੁਰੂ ਜੀ ਕਾ ਖਾਲਸਾ,ਵਾਹਿਗੁਰੂ ਜੀ ਕੀ ਫਤਿਹ!!
ਵੀਰ ਹਰਦੇਵ ਸਿੰਘ ਜੰਮੂ ਜੀ ਨੇ ਕੁਝ ਸਵਾਲ ਪਾਏ ਹਨ
1...ਪੰਥਕ ਮਸਲਿਆਂ ਉਪਰ ਸੇਧ ਦੇਣ ਲਈ ਕਿਸੇ ਸੰਸਥਾ/ਮੰਚ ਦੀ ਜਰੂਰਤ ਬਹੁਤ ਫਾਇਦੇਮੰਦ ਹੁੰਦੀ ਹੈ ਜਿਨਾਂ ਚਿਰ ਉਹ ਸੰਸਥਾ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਅਨੁਸਾਰ ਚਲਦੀ ਅਤੇ ਚਲਣ ਲਈ ਪ੍ਰੇਰਦੀ ਹੈ ।
2...ਭਾਵੇਂ ਬਹੁਤ ਸਾਰੇ ਵੀਰ ਸੰਗਤ ਨੂੰ ਗੁਰਮਤਿ ਸੇਧਾਂ ਲਈ ਆਪਣੇ ਤੌਰ ਤੇ ਗੁਰਮਤਿ ਅਨੁਸਾਰੀ ਸੁਝਾਵ ਦਿੰਦੇ ਰਹਿੰਦੇ ਹਨ ਪਰ ਸੰਸਥਾਗਤ ਤੌਰ ਤੇ ਅਜਿਹੇ ਕੰਮ ਜਿਆਦਾ ਅਸਰਦਾਇਕ ਹੁੰਦੇ ਹਨ । ਪਰ ਸੰਸਥਾ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਸਿਖਿਆ ਨੂੰ ਹੀ ਆਗੂ ਮੰਨ ਕੇ ਚੱਲਣ ਲਈ ਵਚਨਵੱਧ ਹੋਣੀ ਚਾਹੀਦੀ ਹੈ ।
3...ਕਿਸੇ ਵੀ ਸਮੱਸਿਆ ਦੇ ਹਲ ਲਈ ਅਗਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਉਪਦੇਸ਼ਾਂ ਦੀ 1% ਵੀ ਅਣਦੇਖੀ ਨਾਂ ਹੋਵੇ ਤਾਂ ਉਹ ਨਿਰਣਾ ਗੁਰੂ ਹੁਕਮ ਅਨੁਸਾਰ ਹੀ ਮੰਨਣਾ ਬਣਦਾ ਹੈ । ਅਜਿਹਾ ਨਿਰਣਾ ਦੇਣ ਵਾਲਾ ਭਾਵੇਂ ਕੋਈ ਵੀ ਹੋਵੇ ।

ਹੁਣ ਤੱਕ 2 ਸੰਸਥਾਵਾਂ ਦੀ ਪਰਮਾਣਕਤਾ ਦਾ ਜਿਕਰ ਅਕਸਰ ਹੁੰਦਾ ਹੈ
1...ਅਕਾਲ ਤਖਤ ਸਾਹਿਬ......ਜਿਸ ਨੂੰ ਕਦੇ ਵੀ ਸੰਸਥਾ ਦਾ ਰੂਪ ਨਹੀਂ ਦਿੱਤਾ ਗਿਆ । ਇਸਦੇ ਸੇਵਾਦਾਰ ਨੂੰ ਰਾਜਨੀਤਕ ਚੁਣਦੇ ਹਨ ।
2...ਸ਼ਰੋਮਣੀ ਕਮੇਟੀ......ਜਿਸਨੇ ਕਿ ਕੇਵਲ ਤੇ ਕੇਵਲ ਰਾਜਨੀਤੀ ਅਤੇ ਗੁਰਦਵਾਰਿਆਂ ਦਾ ਪਰਬੰਧ ਹੀ ਕੀਤਾ ਹੈ ।
ਜਿੱਥੋਂ ਤੱਕ ਹੋ ਚੁੱਕੀਆਂ ਜਾਂ ਕਦੀ ਹੋਣ ਵਾਲੀਆਂ ਪੰਥਕ ਪਰਮਾਣਕਤਾਵਾਂ ਦਾ ਸਵਾਲ ਹੈ , ਕੇਵਲ ਉਹ ਪਰਮਾਣਕਤਾ ਹੀ ਠੀਕ ਹੋ ਸਕਦੀ ਹੈ ਜਿਸਦੇ ਫੈਸਲੇ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵੱਟੀ ਤੇ ਪੂਰੇ ਉਤਰਦੇ ਹੋਣ ।
ਅਗਰ ਧਰਮ ਵਜੋਂ ਦੇਖਿਆ ਜਾਵੇ ਤਾਂ ਧਰਮ ਹਰ ਇਨਸਾਨ ਦਾ ਨਿੱਜੀ ਫੈਸਲਾ ਹੈ ਕਿ ਉਹ ਕਿਹੋ ਜਿਹੀ ਜਿੰਦਗੀ ਜੀਣਾ ਚਾਹੁੰਦਾ ਹੈ। ਅੱਜ ਸਿੱਖ ਪੂਰੇ ਸੰਸਾਰ ਅੰਦਰ ਫੈਲ ਚੁੱਕੇ ਹਨ । ਸੰਸਥਾਗਿਤ ਤੌਰ ਤੇ ਅਗਰ ਭਵਿੱਖ ਵਿੱਚ ਵੀ ਸਿਖ ਮਤ ਦੇ ਪਰਚਾਰ/ਪਰਸਾਰ ਲਈ ਕੋਈ ਅਜਿਹੀ ਜੱਥੇਬੰਦੀ ਹੋਂਦ ਵਿੱਚ ਆਉਂਦੀ ਹੈ ਜਿਸ ਦਾ ਦਾਇਰਾ ਸਮੁੱਚੇ ਸੰਸਾਰ ਵਿੱਚ ਹੋਵੇ , ਉਸ ਲਈ ਵੀ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਗਿਆਨ ਨੂੰ ਹੀ ਅਧਾਰ ਬਣਾਉਣਾ ਹੋਵੇਗਾ ।


(14/06/12)
ਸਰਵਜੀਤ ਸਿੰਘ

ਸਤਿਕਾਰ ਯੋਗ ਸੰਪਾਦਕ ਜੀ ਅਤੇ ਪਾਠਕੋ,
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫ਼ਤਿਹ॥
ਡਾ ਗੁਰਮੀਤ ਸਿੰਘ ਜੀ ਦੇ ਪੱਤਰ ਸਬੰਧੀ ਕੀਤੀ ਗਈ ਸੰਪਾਦਕੀ ਟਿੱਪਣੀ, “ਅਸੀਂ ਕਾਹਲ ਵਿੱਚ ਕੋਈ ਵੀ ਫੈਸਲਾ ਲੈਣ ਦੇ ਹੱਕ ਵਿੱਚ ਨਹੀਂ ਹਾਂ। ਜੋ ਵੀ ਫੈਸਲਾ ਲੈਣਾ ਹੋਵੇ ਉਹ ਲੰਮੀ ਚੌੜੀ ਵਿਚਾਰ ਚਰਚਾ ਤੋਂ ਬਾਅਦ ਲੰਮੇ ਸਮੇਂ ਤੋਂ ‘ਸਿੱਖ ਮਾਰਗ’ ਨਾਲ ਜੁੜੇ ਪਾਠਕਾਂ ਦੀ ਸਲਾਹ ਨਾਲ ਹੀ ਲੈਣ ਦੇ ਹੱਕ ਵਿੱਚ ਹਾਂ।... ਜਦੋਂ ਸਾਰੇ ਸੰਜੀਦਾ ਪਾਠਕਾਂ ਦੀ ਕੈਲੰਡਰ ਬਾਰੇ ਤਸੱਲੀ ਹੋ ਗਈ ਅਤੇ ਕੁਝ ਰਹਿੰਦੀਆਂ ਤਰੀਕਾਂ ਵੀ ਪੱਕੀਆਂ ਕਰ ਲਈਆਂ ਗਈਆਂ ਅਤੇ ਸਾਧਾਂ ਨੂੰ ਖੁਸ਼ ਕਰਨ ਵਾਲੀਆਂ ਮੱਸਿਆ, ਪੁਨਿਆਂ ਸੰਗਰਾਦਾਂ ਤੋਂ ਇਸ ਨੂੰ ਮੁਕਤੀ ਮਿਲ ਗਈ ਤਾਂ ਇਸ ਬਾਰੇ ਠੋਸ ਫੈਸਲਾ ਲੈਣ ਦੀ ਕੋਈ ਝਿਜਕ ਨਹੀਂ ਹੋਵੇਗੀ” ਸਬੰਧੀ ਬੇਨਤੀ ਹੈ ਕਿ ਕਿਸੇ ਵੀ ਸਹੀ ਨਤੀਜੇ ਤੇ ਪੁੱਜਣ ਲਈ ਉਸਾਰੂ ਵਿਚਾਰ ਚਰਚਾ ਜਾਰੀ ਰਹਿਣੀ ਚਾਹੀਦੀ ਹੈ। ਸੰਪਾਦਕੀ ਟਿੱਪਣੀ `ਚ ਦੋ ਨੁਕਤੇ ਬਹੁਤ ਹੀ ਅਹਿਮ ਹਨ। ਕੁਝ ਰਹਿੰਦੀਆਂ ਤਰੀਖਾਂ ਨੂੰ ਪੱਕਿਆਂ ਕਰਨਾ ਅਤੇ ਮੱਸਿਆ, ਪੁਨਿਆਂ ਅਤੇ ਸੰਗਰਾਦਾਂ ਤੋਂ ਮੁਕਤੀ।

ਪਾਠਕਾਂ ਦੀ ਜਾਣਕਾਰੀ ਲਈ ਬੇਨਤੀ ਹੈ ਕਿ ਨਾਨਕਸ਼ਾਹੀ ਕੈਲੰਡਰ ਨੂੰ ਬਣਾਉਣ ਵੇਲੇ ਲੱਗ-ਭੱਗ 8 ਸਾਲ (1992 ਤੋਂ 1998) ਵਿਦਵਾਨਾਂ `ਚ ਖੁੱਲੀ ਵਿਚਾਰ ਚਰਚਾ ਅਤੇ ਯੂਨੀਵਰਸਿਟੀਆਂ `ਚ ਸੈਮੀਨਾਰ ਹੁੰਦੇ ਹਰੇ ਹਨ। ਅਖੀਰ ਮਾਰਚ 1998 ਨੂੰ ਇਹ ਕੈਲੰਡਰ ਜਾਰੀ ਕਰ ਦਿੱਤਾ ਗਿਆ। ਪਰ ਕਈ ਧਿਰਾਂ ਵੱਲੋਂ ਇਤਰਾਜ਼ ਕਾਰਨ ਸ਼੍ਰੋਮਣੀ ਕਮੇਟੀ ਆਪਣੇ ਕੀਤੇ ਹੋਏ ਫੈਸਲੇ ਤੇ ਅਮਲ ਨਾ ਕਰ ਸਕੀ। ਫੇਰ ਕਮੇਟੀਆਂ ਬਣਾਉਣ, ਮੀਟਿੰਗਾਂ ਕਰਨ ਦਾ ਦੌਰ ਆਰੰਭ ਹੋ ਗਿਆ। ਅਖੀਰ 2003 `ਚ ਨਾਨਕ ਸ਼ਾਹੀ ਕੈਲੰਡਰ ਫੇਰ ਲਾਗੂ ਕਰ ਦਿੱਤਾ ਗਿਆ। ਇਸ ਵੇਲੇ 3 ਦਿਹਾੜਿਆਂ ਬਾਰੇ ਮੱਤ ਭੇਦ ਹੋਣ ਕਾਰਨ, ਉਹ ਤਿੰਨ ਤਾਰੀਖ਼ਾ (ਹੋਲਾ ਮਹੱਲਾ, ਬੰਦੀ ਛੋੜ ਅਤੇ ਪ੍ਰਕਾਸ਼ ਦਿਵਸ ਗੁਰੂ ਨਾਨਕ ਦੇਵ ਜੀ) ਪੁਰਾਤਨ ਰਵਾਇਤ (ਵਦੀ-ਸੁਦੀ) ਮੁਤਾਬਕ ਹੀ ਰਹਿਣ ਦਿੱਤੀਆਂ ਗਈਆਂ। ਇਹ ਦਿਹਾੜੇ 2020 ਤਾਂਈ ਪੁਰਾਨਤ ਰਵਾਇਤ ਮੁਤਾਬਕ ਹੀ ਮਨਾਏ ਜਾਂਦੇ ਰਹਿਣਗੇ। ਆਸ ਇਹ ਕੀਤੀ ਜਾਂਦੀ ਸੀ ਕਿ 2020 ਤਾਂਈ ਸਹੀ ਨਿਰਨਾ ਲੈ ਕੇ ਇਨ੍ਹਾਂ ਦਿਹਾੜਿਆਂ ਦੀਆਂ ਤਾਰੀਖ਼ਾਂ ਵੀ ਪੱਕੀਆਂ ਕਰ ਦਿੱਤੀਆਂ ਜਾਣਗੀਆਂ ਪਰ ਹੋਇਆ ਇਸ ਤੋਂ ਉਲਟ। 2010 `ਚ ਚਾਰ ਹੋਰ ਦਿਹਾੜਿਆਂ ਦੀਆਂ ਤਾਰੀਖਾਂ, ਜੋ ਪਹਿਲਾ ਪੱਕੀਆਂ ਸਨ ਨੂੰ ਬਦਲ ਕੇ ਪੁਰਾਤਨ ਰਵਾਇਤ (ਵਦੀ-ਸੁਦੀ) ਮੁਤਾਬਕ ਕਰ ਦਿੱਤਾ ਗਿਆ ਹੈ।
ਵਿਦਵਾਨ ਸੰਪਾਦਕ ਵੱਲੋਂ ਸੰਪਾਦਕੀ ਟਿੱਪਣੀ `ਚ ਇਹ ਲਿਖਣਾ ਬਿਲਕੁਲ ਜਾਇਜ਼ ਹੈ, “ਜੇ ਕਰ ਇਹ ਸਾਰੀ ਗੱਲ ਅਖੌਤੀ ਪੁਜਾਰੀਆਂ ਅਥਵਾ ਕਥਿਤ ਜੱਥੇਦਾਰਾਂ ਤੇ ਹੀ ਛੱਡਣੀ ਹੈ ਤਾਂ ਊਠ ਦੇ ਬੁੱਲ ਡਿੱਗਣ ਵਾਂਗ ਇੰਤਜ਼ਾਰ ਕਰਦੇ ਰਹਿਣਾ ਚਾਹੀਦਾ ਹੈ ਅਤੇ ਇਹ ਵੀ ਸਾਰਿਆਂ ਨੂੰ ਪਤਾ ਹੀ ਹੈ ਕਿ ਉਹਨਾਂ ਦੀਆਂ ਤਾਰਾਂ ਕਿੱਥੋਂ ਹਿੱਲਦੀਆਂ ਹਨ”। ਸੁਹਿਰਦ ਸਿੱਖਾਂ ਨੂੰ ਹੁਣ ਇਹ ਆਸ ਨਹੀ ਕਰਨੀ ਚਾਹੀਦੀ ਕਿ ਨੇੜ ਭਵਿੱਖ `ਚ ‘ਊਠ ਦਾ ਬੁੱਲ’ ਡਿੱਗ ਸਕਦਾ ਹੈ। ਹੁਣ ਇਹ ਤਿੰਨੇ ਤਾਰੀਖਾਂ ਸਬੰਧੀ ਉਸਾਰੂ ਵਿਚਾਰ ਚਰਚਾ ਕਰਕੇ ਇਨ੍ਹਾਂ ਨੂੰ ਵੀ ਪੱਕੀਆਂ ਕਰ ਲੈਣਾ ਚਾਹੀਦਾ ਹੈ।
ਮੱਸਿਆ, ਪੁਨਿਆਂ ਅਤੇ ਸੰਗਰਾਦਾਂ:- ਪੁਨਿਆਂ ਅਤੇ ਮੱਸਿਆ ਕੁਦਰਤੀ ਵਰਤਾਰਾ ਹੈ। ਇਹ ਵੱਖਰੀ ਗੱਲ ਹੈ ਕਿ ਸਾਧ ਲਾਣੇ ਨੇ ਇਨ੍ਹਾਂ ਦਿਨਾਂ ਨੂੰ ਵੀ ਲੁੱਟ ਦਾ ਸਾਧਨ ਬਣਾ ਲਿਆ ਹੈ। ਸੰਗਰਾਦ, ਸੂਰਜ ਦਾ ਇਕ ਰਾਸ਼ੀ ਤੋਂ ਦੂਜੀ ਰਾਸ਼ੀ `ਚ ਪ੍ਰਵੇਸ਼ ਕਰਨ ਨੂੰ ਕਹਿੰਦੇ ਹਨ। ਵੈਦਿਕ ਜੋਤਿਸ਼ ਮੁਤਾਬਕ 12 ਰਾਸ਼ੀਆਂ ਹਨ ਅਤੇ 12 ਹੀ ਮਹੀਨੇ। ਮਹੀਨੇ ਦਾ ਅਰੰਭ ਉਸ ਦਿਨ ਹੁੰਦਾ ਹੈ ਜਦੋਂ ਸੂਰਜ ਨਵੀ ਰਾਸ਼ੀ `ਚ ਪ੍ਰਵੇਸ਼ ਕਰਦਾ ਹੈ। ਹਰ ਸਾਲ ਦੋ ਤਿੰਨ ਸੰਗਰਾਦਾਂ ਦੀ ਤਾਰੀਖ ਬਦਲ ਜਾਂਦੀ ਹੈ। ਇਹ ਵਿਧੀ ਵਿਧਾਨ ਉਸ ਵੇਲੇ ਦਾ ਬਣਿਆ ਹੋਇਆ ਹੈ ਜਦੋਂ ਧਰਤੀ ਖੜੀ ਸੀ ਅਤੇ ਸੂਰਜ ਘੁੰਮਦਾ ਸੀ ਪਰ ਅੱਜ ਇਹ ਸਾਬਤ ਹੋ ਚੱਕਾ ਹੈ ਕਿ ਸੂਰਜ ਖੜਾ ਹੈ ਅਤੇ ਧਰਤੀ ਘੁੰਮਦੀ ਹੈ। ਪੱਛਮੀ ਵਿਦਵਾਨਾਂ ਮੁਤਾਬਕ ਤਾਂ ਹੁਣ ਰਾਸ਼ੀਆਂ ਵੀ 13 ਹਨ। ਨਾਨਕ ਸ਼ਾਹੀ ਕੈਲੰਡਰ ਦੇ ਹਰ ਮਹੀਨੇ ਦਾ ਆਰੰਭ ਇਕ ਪੱਕੀ ਤਾਰੀਖ ਨੂੰ ਹੀ ਹੁੰਦਾ ਹੈ ਅਤੇ ਇਹ ਤਾਰੀਖ ਕਦੇ ਬਦਲੇਗੀ ਵੀ ਨਹੀ। ਇਸ ਤਾਰੀਖ ਦਾ ਰਾਸ਼ੀ ਨਾਲ ਵੀ ਕੋਈ ਸਬੰਧ ਨਹੀ ਹੈ।
ਇਥੇ ਇਕ ਗੱਲ ਹੋਰ ਵੀ ਧਿਆਨ ਦੇਣ ਯੋਗ ਹੈ ਉਹ ਇਹ ਕਿ ਨਾਨਕਸ਼ਾਹੀ ਕੈਲੰਡਰ ਦੇ ਵਿਰੋਧੀ ਇਹ ਤਾ ਕਹਿੰਦੇ ਹਨ ਕਿ ਅਸੀਂ ਗੁਰੂ ਕਾਲ `ਚ ਵਰਤੇ ਜਾਂਦੇ ਕੈਲੰਡਰ ਨੂੰ ਕਿਓ ਛੱਡੀਏ। ਨਾਨਕਸ਼ਾਹੀ ਕੈਲੰਡਰ ਬਣਾਉਣ ਵੇਲੇ ਸਿੱਖ ਵਿਦਵਾਨਾਂ ਵੱਲੋਂ ਕੀਤੀਆਂ ਗਈਆਂ ਸੋਧਾਂ ਤਾਂ ਉਨ੍ਹਾਂ ਨੂੰ ਪ੍ਰਵਾਨ ਨਹੀ ਪਰ ਉਹ 1964 `ਚ ਹਿੰਦੂ ਵਿਦਵਾਨਾਂ ਵੱਲੋਂ ਕੀਤੀਆਂ ਗਈਆਂ ਸੋਧਾਂ ਤੇ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀ ਹੈ। ਯਾਦ ਰਹੇ ਗੁਰੂ ਕਾਲ ਵੇਲੇ ਸਾਲ ਦੀ ਲੰਬਾਈ 365.2587 ਦਿਨ ਸੀ । ਜਿਸ ਕਾਰਨ ਇਹ ਸਾਲ ਮੌਸਮੀ ਸਾਲ ਤੋਂ 60 ਸਾਲ `ਚ ਇਕ ਦਿਨ ਅੱਗੇ ਹੋ ਜਾਂਦਾ ਸੀ। 1964 `ਚ ਕੀਤੀ ਗਈ ਸੋਧ ਕਾਰਨ ਹੁਣ ਇਸ ਸਾਲ ਦੀ ਲੰਬਾਈ 365.2563 ਦਿਨ ਹੈ ਅਤੇ ਹੁਣ ਇਹ ਮੌਸਮੀ ਸਾਲ ਤੋਂ ਲੱਗ ਭੱਗ 72 ਸਾਲ ਪਿੱਛੋਂ ਇਕ ਦਿਨ ਅੱਗੇ ਹੋ ਜਾਵੇਗਾ। ਇਹ ਤਾਂ ਹੋ ਨਹੀ ਸਕਦਾ ਕਿ ਨਾਨਕਸ਼ਾਹੀ ਕੈਲੰਡਰ ਦੇ ਵਿਰੋਧ ਕਰਨ ਵਾਲਿਆਂ ਨੂੰ 1964 `ਚ ਹੋਈ ਸੋਧ ਬਾਰੇ ਜਾਣਕਾਰੀ ਨਾ ਹੋਵੇ।
ਸੁਹਿਰਦ ਸੱਜਣਾ ਦੇ ਉਸਾਰੂ ਵਿਚਾਰਾ ਦੀ ਉਡੀਕ `ਚ
ਸਰਵਜੀਤ ਸਿੰਘ
(ਨੋਟ:-ਪੈਖੜੁ ਪਾਉਣ ਦੇ ਆਹਰ `ਚ ਰਹਿੰਦੇ ਸੱਜਣਾ ਦੇ ਵਿਚਾਰਾਂ ਨੂੰ ਕੋਈ ਮਹੱਤਵ ਨਹੀ ਦਿੱਤਾ ਜਾਵੇਗਾ)


(14/06/12)
ਹਰਦੇਵ ਸਿੰਘ, ਜੰਮੂ

ਸਤਿਕਾਰ ਯੋਗ ਪਾਠਕ ਸੱਜਣੋਂ,

ਸਤਿ ਸ਼੍ਰੀ ਅਕਾਲ!

ਪਰੰਪਰਾ ਨੂੰ ਅੰਗ੍ਰਜ਼ੀ ਵਿੱਚ Tradition ਕਹਿੰਦੇ ਹਨ ਅਤੇ ਉਰਦੂ ਜ਼ਬਾਨ ਵਿੱਚ ਰਿਵਾਅਤ! ਪਰੰਪਰਾ ਸ਼ਬਦ ਸ੍ਹਾਮਣੇ ਆਉਂਦੇ ਹੀ ਕਈ ਵਾਰ ਸਾਨੂੰ ਇੱਕ ਪੁਰਵਾਗ੍ਰਹ ਜਿਹਾ ਘੇਰ ਲੇਂਦਾ ਹੈ। ਕਈਂ ਇਹ ਸੋਚਦੇ ਹਨ ਕਿ ਪਰੰਪਰਾ ਦੀ ਗਲ ਕਰਨਾ ਹੀ ਮਨਮਤ ਦਾ ਪ੍ਰਤੀਕ ਹੈ! ਪਰ ਐਸਾ ਸੋਚਣਾ ਗਲਤ ਹੈ। ਪਰੰਪਰਾਵਾਂ ਮਾੜੀਆਂ ਵੀ ਹੁੰਦੀਆਂ ਹਨ ਅਤੇ ਚੰਗਿਆਂ ਵੀ। ਚੰਗਿਆਂ ਪਰੰਪਰਾਵਾਂ ਦੀ ਵੱਡੀ ਉਪਯੋਗਿਤਾ ਹੁੰਦੀ ਹੈ।

ਅਨਹਦ ਰਾਗ ਦਾ ਅਧਿਆਤਮਕ ਉਪਦੇਸ਼ ਦਿੰਦੀ ਬਾਣੀ ਵਿੱਚ ਪਰੰਪਰਾਗਤ ਸ਼ਾਸਤ੍ਰੀ (ਨਿਯਮਬੱਧ) ਸੰਗੀਤ (Traditional Music) ਦੀ ਵਰਤੋਂ ਕੀਤੀ ਗਈ ਹੈ। ਅਤੇ ਇਹ ਤਾਕੀਦ ਵੀ ਕਿ ਕਿਹੜਾ ਸ਼ਬਦ ਕਿਹੜੇ ਰਾਗ ਵਿੱਚ ਪੜਨਾ ਚਾਹੀਦਾ ਹੈ। ਇੱਥੋਂ ਤਕ ਕਿ ਕੁੱਝ ਥਾਂ ਵਿਸ਼ੇਸ਼ ਧੁਨਿਆਂ ਵਰਤਨ ਦੀ ਉਚੇਚੀ ਤਾਕੀਦ ਹੈ ਜਿਸ ਲਈ ਵਿਸ਼ੇਸ਼ ਗਾਯਨ ਪਰੰਪਰਾ ਦਾ ਗਿਆਤਾ ਗਾਯਕ ਹੀ ਗੁਰੂ ਦੀ ਉਸ ਤਾਕੀਦ ਦਾ ਪਾਲਨ ਕਰ ਸਕਦਾ ਹੈ ਨਾ ਕਿ ਪਰੰਪਰਾ ਨੂੰ ਭੁੱਲਿਆ ਗਾਯਕ!

ਦਿਨ ਦੇ ਪਹਿਰਾਂ ਲਈ ਅਲਗ-ਅਲਗ ਰਾਗਾਂ ਦੀ ਬੰਦਸ਼ ਵੱਖਰਾ ਰਸ ਪ੍ਰਧਾਨ ਕਰਦੀ ਹੈ। ਇਹ ਪਰੰਪਰਾਗਤ ਸੰਗੀਤ ਦੀ ਉਹ ਖ਼ਾਸੀਅਤ ਹੈ ਜੋ ਕਿ ਨਵੀਨਤਾ ਦੇ ਨਾਲ ਵੀ ਨਹੀਂ ਬਦਲਦੀ ਹਾਂ ਮੱਧਕਾਲ ਵਿੱਚ ਇਸ ਵਿੱਚ ਕੁੱਝ ਨਵੇਂ ਨਿਯਮਬੱਧ ਅਯਾਮ ਜੁੜੇ ਮਿਲਦੇ ਹਨ। ਕਿਸੇ ਨੂੰ ਰਾਗ ਅਤੇ ਗਾਯਨ ਨਾ ਆਉਂਦਾ ਹੋਵੇ ਤਾਂ ਉਹ ਆਸਾਨੀ ਲਈ ਹਲਕੇ ਸੰਗੀਤ ਰਾਹੀਂ ਵੀ ਬਾਣੀ ਪੜ-ਸੁਣ ਸਕਦਾ ਹੈ। ਇਸ ਵਿੱਚ ਕੋਈ ਵੀ ਹਰਜ਼ ਨਹੀਂ। ਪਰ ਉਹ ਇਹ ਨਹੀਂ ਕਹਿ ਸਕਦਾ ਕਿ ਰਾਗ ਗਾਉਂਣਾ ਚੁੰਕਿ ਕੁਦਰਤਨ ਜ਼ਿਆਦਾਤਰ ਲੋਕਾਂ ਦੇ ਬਸ ਦੀ ਗਲ ਨਹੀਂ, ਇਸ ਲਈ ਬਾਣੀ ਨਾਲ ਜੁੜੀ ਸੰਗੀਤ ਦੀ ਪਰੰਪਰਾ ਅਪ੍ਰਸੰਗਕ ਹੈ। ਉਹ ਭਲਾ ਰਾਗ ਗਾ ਸਕਣ ਵਾਲਿਆਂ ਨੂੰ ਕਿਵੇਂ ਰੋਕ ਸਕਦਾ ਹੈ?

ਸੰਗੀਤ ਦਾ ਰਸ ਮਨੁੱਖੀ ਵੱਖਰੇਵੇਂਆਂ ਦਿਆਂ ਕੁੱਝ ਹੱਦਾਂ ਅਪਣੇ ਅੰਦਾਜ਼ ਨਾਲ ਟੱਪ ਜਾਂਦਾ ਹੈ। ਗੁਰੂ ਨਾਨਕ ਦੇ ਬੋਲਾਂ ਦੇ ਨਾਲ ਮਰਦਾਨੇ ਦਾ ਪਰੰਪਰਾਗਤ ਰਬਾਬੀ ਹੁਨਰ ਰੱਲ ਜਾਂਦਾ ਹੈ। ਉਹ ਪਰੰਪਰਾਗਤ ਹੁਨਰ ਦੇ ਨਾਲ ਗੁਰੂ ਨਾਨਕ ਦੇ ਸੰਗ ਹੈ। ਐਸੀਆਂ ਪਰੰਪਰਾਵਾਂ ਨੂੰ ਧਰਮ ਵਿਸ਼ੇਸ਼ ਨਾਲ ਜੋੜ ਕੇ ਉਨ੍ਹਾਂ ਦਾ ਤਿਰਸਕਾਰ ਵਾਜਬ ਪ੍ਰਤੀਤ ਨਹੀਂ ਹੁੰਦਾ। ਇਸੇ ਕਰਕੇ ਭਾਈ ਗੁਰਦਾਸ ਨੇ ‘ਅਕਾਲ ਰੂਪ ਬਾਬੇ` ਦੇ ਨਾਲ ਸਿਰਫ਼ ਮਰਦਾਨੇ ਨੂੰ ਨਹੀਂ ਬਲਕਿ ‘ਰਬਾਬੀ ਮਰਦਾਨੇ` ਨੂੰ ਵੇਖਿਆ ਹੈ।

ਕੁਦਰਤ ਦੇ ਰੰਗਾ ਵਿੱਚ ਹੀ ਕੁਦਰਤ ਦੀ ਅਦਾਕਾਰੀ ਹੈ। ਕਲ ਹੀ ਅਕਾਲ ਚਲਾਣਾ ਕਰ ਗਏ ਮਸ਼ਹੂਰ ਗਜ਼ਲ ਗਾਯਕ ਜਨਾਬ ਮੇਂਹੰਦੀ ਹਸਨ ਰਾਜਸਥਾਨ ਵਿੱਚ ਵੱਸਦੇ ਪਰੰਪਰਾਗਤ ਸੰਗੀਤ ਦੇ ਉਸਤਾਦ ਪਰਿਵਾਰਾਂ ਨਾਲ ਵਾਬਸਤਾ ਫ਼ਨਕਾਰ ਸਨ। ਕੁਦਰਤ ਨੇ ਉਨ੍ਹਾਂ ਦੇ ਗਲੇ ਵਿੱਚ ਪਰੰਪਰਾਗਤ ਸੰਗੀਤ ਦਾ ਉਹ ਹੁਨਰ ਬਖ਼ਸ਼ਿਆ ਜਿਸ ਦੇ ਪਿਆਰ ਸਦਕੇ ਉਹ ਗਾਯਕ ਇਹ ਕਹਿਣ ਤੋਂ ਰੱਤਾ ਨਹੀਂ ਝਿੱਝਕਿਆ ਕਿ “ਮੇਰਾ ਸਰੀਰ ਤਾਂ ਸੰਸਾਰ ਨਾਲ ਸਬੰਧਤ ਹੈ ਪਰ ਮੇਰੀ ਆਤਮਾ ਭਾਰਤ ਨਾਲ”! ਇਹ ਇੱਕ ਗਾਯਕ ਦਾ ਉਸ ਪਰੰਪਰਾ ਦੇ ਪ੍ਰਤੀ ਲਗਾਉ ਦਾ ਪ੍ਰਗਟਾਵਾ ਸੀ ਜਿਸ ਦਾ ਪਾਲਨ ਕਰਦੇ ਉਸਨੇ ਅਪਣੀ ਗਾਯਕੀ ਵਿੱਚ ਉਹ ਹੁਨਰ ਕਾਯਮ ਰੱਖਿਆ ਜਿਸ ਨੇ ਸੰਸਾਰ ਭਰ ਵਿੱਚ ਵੱਸਦੇ ਸੰਗੀਤ ਪ੍ਰੇਮੀਆਂ ਨੂੰ ਪ੍ਰਭਾਵਤ ਕੀਤਾ। ਧਰਮ ਅਧਾਰਤ ਬਟਵਾਰੇ ਵੇਲੇ ਉਹ ਭਾਰਤ ਛੱਡ ਪਾਕਿਸਤਾਨ ਚਲੇ ਗਏ ਸਨ ਪਰ ਐਸੀ ਪਰੰਪਰਾ ਨੂੰ ਭਲਾ ਕਿਵੇਂ ਵੰਡਿਆ ਜਾਂਦਾ? ਆਖ਼ਰ ਵੰਡ ਕਬੂਲ ਕਰਨ ਦੀ ਵੀ ਇੱਕ ਹੱਦ ਹੁੰਦੀ ਹੈ ਤਾਂ ਕਿ ਇਨਸਾਨੀ ਰਿਸ਼ਤਾ ਨਾ ਵੰਡੀਆ ਜਾਏ!

ਉਸ ਫ਼ਨਕਾਰ ਤੋਂ ਬਾਦ ਜੇਕਰ ਗਜ਼ਲ ਸ਼ੈਲੀ ਵਿੱਚ ਪਰੰਪਰਾਗਤ ਹੁਨਰ ਦੀ ਘਾਟ ਪੈਦਾ ਹੋ ਜਾਏ ਤਾਂ ਇਸ ਨੂੰ ਅਸੀਂ ਗਜ਼ਲ ਦਾ ਤਰੱਕੀਯਾਫ਼ਤਾ ਅੰਦਾਜ਼ ਕਹਾਂਗੇ ਜਾਂ ਫ਼ਿਰ ਇੱਕ ਇੱਕ ਪਰੰਪਰਾ ਦੀ ਅਣਸੁਖਾਵੀਂ ਮੌਤ? ਨਿਰਸੰਦੇਹ: ਕਈਂਆਂ ਲਈ ਉਹ ਮਾਤਮ ਦੀ ਘੜੀ ਹੋਵੇਗੀ! !

ਹਰਦੇਵ ਸਿੰਘ, ਜੰਮੂ-੧੪. ੬. ੧੨


(14/06/12)
ਜਸਵੰਤ ਸਿੰਘ ‘ਅਜੀਤ’

ਰਾਜਸੀ ਸੱਤਾ ਤਕ ਪੁਜਣ ਲਈ ਧਾਰਮਕ ਸੀੜੀ ਦੀ ਵਰਤੋਂ
ਇਹ ਗਲ ਧਿਆਨ ਵਿੱਚ ਰਖਣ ਵਾਲੀ ਹੈ ਕਿ ਜਿਹੜੀਆਂ ਧਾਰਮਕ ਜਥੇਬੰਦੀਆਂ ਦੇ ਆਗੂ ਰਾਜਨੀਤੀ ਵਿੱਚ ਸਰਗਰਮ ਰਹਿ ਰਾਜਸੀ ਸੱਤਾ ਦੇ ਗਲਿਆਰਿਆਂ ਤਕ ਪੁਜਣ ਦੀ ਲਾਲਸਾ ਰਖਦੇ ਹਨ, ਉਨ੍ਹਾਂ ਤੋਂ ਇਹ ਆਸ ਰਖਣੀ ਕਿ ਉਹ ਧਾਰਮਕ ਮਾਨਤਾਵਾਂ ਅਤੇ ਮਰਿਆਦਾਵਾਂ ਦੀ ਰਖਿਆ ਕਰਨ ਜਾਂ ਰਖਣ ਪ੍ਰਤੀ ਇਮਾਨਦਾਰ ਹੋਣਗੀਆਂ, ਆਪਣੇ ਆਪਨੂੰ ਧੋਖੇ ਵਿੱਚ ਰਖਣ ਦੇ ਤੁਲ ਹੈ। ਇਸਦਾ ਕਾਰਣ ਇਹ ਹੈ ਕਿ ਦੇਸ਼ ਦੇ ਵਿਧਾਨ ਅਨੁਸਾਰ ਦੇਸ਼ ਦੀਆਂ ਲੋਕਤਾਂਤ੍ਰਿਕ ਰਾਜਸੀ ਸੰਸਥਾਵਾਂ, ਜਿਵੇਂ ਕਿ ਵਿਧਾਨ ਸਭਾ, ਲੋਕਸਭਾ ਆਦਿ ਦੀਆਂ ਚੋਣਾਂ ਲੜਨ ਲਈ, ਜਥੇਬੰਦੀਆਂ ਦਾ ਆਪਣੇ ਆਪਨੂੰ ਧਰਮ-ਨਿਰਪੇਖ ਐਲਾਨਣਾ ਜ਼ਰੂਰੀ ਹੈ।
ਹਰ ਕੋਈ ਜਾਣਦਾ ਹੈ ਕਿ ਲੋਕਤੰਤਰ ਵਿੱਚ ਧਰਮ-ਨਿਰਪੇਖ ਰਾਜਸੀ ਪਾਰਟੀਆਂ ਅਤੇ ਉਨ੍ਹਾਂ ਦੇ ਆਗੂਆਂ ਦਾ ਕਿਸੇ ਵਿਸ਼ੇਸ਼ ਧਰਮ ਪ੍ਰਤੀ ਕੋਈ ਹੇਜ ਨਹੀਂ ਹੁੰਦਾ, ਕਿਉਂਕਿ ਉਨ੍ਹਾਂ ਆਪਣੀ ਸੱਤਾ-ਲਾਲਸਾ ਨੂੰ ਪੂਰਿਆਂ ਕਰਨ ਦੇ ਉਦੇਸ਼ ਨਾਲ, ਆਪਣੇ ਚੇਹਰੇ ਤੇ ਧਰਮ-ਨਿਰਪੇਖਤਾ ਦਾ ਮੁਖੌਟਾ ਲਾ, ਆਪਣੇ-ਆਪਨੂੰ ਧਾਰਮਕ ਮਾਨਤਾਵਾਂ ਦੀਆਂ ਵਲਗਣਾਂ ਤੋਂ ਆਜ਼ਾਦ ਕਰਵਾ ਲਿਆ ਹੁੰਦਾ ਹੈ। ਜਦਕਿ ਸੱਚਾਈ ਇਹ ਹੈ ਕਿ ਉਹ ਰਾਜਨੈਤਿਕ ਸਵਾਰਥ ਦੀ ਪੂਰਤੀ ਲਈ ਧਰਮ ਵਿੱਚ ਮੂੰਹ ਮਾਰਨਾ ਅਤੇ ਧਰਮ ਵਿੱਚ ਵਿਸ਼ਵਾਸ ਰਖਣ ਵਾਲਿਆਂ ਦੇ ਵੋਟ-ਬੈਂਕ ਪੁਰ ਦਬਦਬਾ ਬਣਾਈ ਰਖਣ ਦੀ ਇੱਛਾ ਦਾ ਤਿਆਗ ਕਰਨਾ ਨਹੀਂ ਚਾਹੁੰਦੇ।
ਇਸਦਾ ਕਾਰਣ ਇਹ ਹੈ, ਕਿ ਲੋਕਤੰਤਰ ਵਿੱਚ ਧਾਰਮਕ ਮਾਨਤਾਵਾਂ ਨਾਲੋਂ ਵੋਟਾਂ ਦੀ ਮਹਤਤਾ ਵਧੇਰੇ ਹੁੰਦੀ ਹੈ, ਜਿਨ੍ਹਾਂ ਦੀ ਖਾਤਰ ਰਾਜਸੀ ਆਗੂ ਆਪਣੇ, ਨਿਜੀ ਧਾਰਮਕ ਵਿਸ਼ਵਾਸ ਦੇ ਵਿਰੁਧ ਕੁੱਝ ਵੀ ਕਰਨ ਲਈ ਤਿਆਰ ਹੋ ਸਕਦੇ ਹਨ। ਜਿਵੇਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸਿੱਖੀ ਦੀਆਂ ਮਾਨਤਾਵਾਂ ਦੇ ਵਿਰੁਧ ਹਵਨ ਕਰਵਾ ਸਕਦੇ ਹਨ ਅਤੇ ਹਵਨ ਸਮਾਗਮਾਂ ਵਿੱਚ ਸ਼ਾਮਲ ਹੋ ਕੇ ਮੱਥੇ ਟਿਕੇ ਵੀ ਲਗਵਾ ਸਕਦੇ ਹਨ, ਮਸਜਿਦਾਂ ਵਿੱਚ ਜਾ ਕਬਰਾਂ ਤੇ ਸਿਜਦੇ ਵੀ ਕਰ ਸਕਦੇ ਹਨ, ਗਿਰਜਿਆਂ ਵਿੱਚ ਜਾ ਉਥੋਂ ਦੀਆਂ ਪ੍ਰਾਰਥਨਾਵਾਂ ਵਿੱਚ ਵੀ ਹਿਸਾ ਲੈ ਸਕਦੇ ਹਨ। ਹੋਰ ਤਾਂ ਹੋਰ ਉਹ ਡੇਰੇਦਾਰਾਂ ਦੇ ਡੇਰੇ ਜਾ ਕੇ, ਉਨ੍ਹਾਂ ਦੀ ਅਰਦਲ ਵਿੱਚ ਹਥ-ਬੰਨ੍ਹੀ ਖੜੇ ਵੀ ਹੋ ਸਕਦੇ ਹਨ ਅਤੇ ਗੋਡਿਆਂ ਦੇ ਭਾਰ ਬੈਠ ਵੀ ਸਕਦੇ ਹਨ।
ਜੇ ਉਹ ਅਜਿਹਾ ਕਰਦੇ ਹਨ ਤਾਂ ਕਿਸੇ ਨੂੰ ਵੀ ਕੋਈ ਹਕ ਨਹੀਂ, ਕਿ ਉਹ ਉਨ੍ਹਾਂ ਵਲ ਉਂਗਲ ਕਰ ਸਕੇ, ਕਿਉਂਕਿ ਉਹ ਆਪਣੇ ਸੰਵਿਧਾਨ ਅਨੁਸਾਰ, ਇੱਕ ਤਾਂ ਉਹ ਕਿਸੇ ਧਰਮ ਵਿਸ਼ੇਸ਼ ਜਾਂ ਕਿਸੇ ਵਿਸ਼ੇਸ਼ ਧਾਰਮ ਦੀਆਂ ਮਾਨਤਾਵਾਂ ਨਾਲ ਬਝੇ ਹੋਏ ਨਹੀਂ ਹੁੰਦੇ ਅਤੇ ਦੂਜਾ ਉਨ੍ਹਾਂ ਲਈ ਅਜਿਹਾ ਕਰਨਾ ਕੇਵਲ ਰਾਜਨੈਤਿਕ ਮਜਬੂਰੀ ਹੀ ਨਹੀਂ ਹੁੰਦਾ, ਸਗੋਂ ਜ਼ਰੂਰੀ ਵੀ ਹੁੰਦਾ ਹੈ, ਕਿਉਂਕਿ ਅਜਿਹਾ ਕਰਦਿਆਂ ਰਹਿਣ ਨਾਲ ਹੀ ਉਨ੍ਹਾਂ ਦੇ ਰਾਜਸੀ ਹਿਤ ਪੂਰੇ ਹੁੰਦੇ ਰਹਿ ਸਕਦੇ ਹਨ। ਇਸ ਗਲ ਨੂੰ ਉਨ੍ਹਾਂ ਲਈ ਨਜ਼ਰ-ਅੰਦਾਜ਼ ਕੀਤਾ ਜਾਣਾ, ਕਿਸੇ ਵੀ ਤਰ੍ਹਾਂ ਸੰਭਵ ਨਹੀਂ ਹੁੰਦਾ, ਕਿਉਂਕਿ ਹਰ ਧਰਮ ਅਤੇ ਡੇਰੇਦਾਰਾਂ ਦੇ ਆਪੋ-ਆਪਣੇ ਅਜਿਹੇ ਠੋਸ ਵੋਟ-ਬੈਂਕ ਹਨ, ਜੋ ਉਨ੍ਹਾਂ ਨੂੰ ਰਾਜ-ਸੱਤਾ ਤਕ ਪਹੁੰਚਾਣ ਵਿੱਚ ਮਹਤਤਾਪੂਰਣ ਭੂਮਿਕਾ ਨਿਭਾ ਸਕਦੇ ਹਨ। ਇਹ ਗਲ ਵੀ ਧਿਆਨ ਵਿੱਚ ਰਖਣ ਵਾਲੀ ਹੈ, ਕਿ ਜਿਨ੍ਹਾਂ ਸੱਤਾ ਦੇ ਗਲਿਆਰਿਆਂ ਤਕ ਪੁਜਣਾ ਹੁੰਦਾ ਹੈ, ਉਨ੍ਹਾਂ ਨੂੰ ਹਰ ਧਰਮ ਦੇ ਮੁੱਖੀਆਂ ਅਤੇ ਡੇਰੇਦਾਰਾਂ ਨੂੰ ਸੰਤੁਸ਼ਟ ਰਖਣਾ ਹੀ ਪੈਂਦਾ ਹੈ, ਭਾਵੇਂ ਇਸਦੇ ਲਈ ਉਨ੍ਹਾਂ ਨੂੰ ਆਪਣੇ ਧਰਮ ਦੀਆਂ ਮਾਨਤਾਵਾਂ, ਮਰਿਆਦਾਵਾਂ ਅਤੇ ਪਰੰਪਰਾਵਾਂ ਦੀ ਬਹੁਮੁਲੀ ਕੀਮਤ ਹੀ ਕਿਉਂ ਨਾ ਚੁਕਾਣੀ ਪਵੇ।
ਸਿੱਖੀ ਅਤੇ ਰਾਜਨੀਤੀ ਦਾ ਲੋਕਤੰਤਰ: ਆਮ ਤੌਰ ਤੇ ਸਿੱਖੀ ਵਿੱਚ ਅਤੇ ਰਾਜਨੀਤੀ ਵਿੱਚ ਪ੍ਰਵਾਨਤ ਲੋਕਤੰਤਰ ਨੂੰ ਤਕੜੀ ਦੇ ਇਕੋ ਪਾਲੇ ਵਿੱਚ ਤੋਲਿਆ ਜਾਣ ਲਗ ਪਇਆ ਹੈ, ਜਦਕਿ ਸੱਚਾਈ ਇਹ ਹੈ ਕਿ ਇਨ੍ਹਾਂ ਦੋਹਾਂ ਦੇ ਲੋਕਤੰਤਰ ਵਿੱਚ ਜ਼ਮੀਨ-ਅਸਮਾਨ ਦਾ ਅੰਤਰ ਹੈ। ਜਿਥੇ ਰਾਜਨੈਤਿਕ ਲੋਕਤੰਤਰ ਵਿੱਚ ਬਹੁਮਤ ਅਧਾਰਤ ਫੈਸਲਿਆਂ ਨੂੰ ਮਾਨਤਾ ਪ੍ਰਾਪਤ ਹੁੰਦੀ ਹੈ, ਉਥੇ ਸਿੱਖ ਧਰਮ ਵਿੱਚ ਬਹੁਮਤ ਦੇ ਫੈਸਲਿਆਂ ਨੂੰ ਨਹੀਂ, ਸਗੋਂ ਸਰਬ-ਸੰਮਤ ਫੈਸਲਿਆਂ ਨੂੰ ਹੀ ਮਾਨਤਾ ਦਿਤੀ ਜਾਂਦੀ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖੀ ਦੀ ਨੀਂਹ ‘ਪੰਚ ਪਰਵਾਣ ਪੰਚ ਪਰਧਾਨੁ’ ਦੇ ਆਦਰਸ਼ ਪੁਰ ਰਖੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਦੇ ਰੂਪ ਵਿੱਚ ਖ਼ਾਲਸੇ (ਸੰਤ-ਸਿਪਾਹੀ) ਦੀ ਸਿਰਜਨਾ ਨੂੰ ਸੰਪੂਰਨਤਾ ਦੇ ਕੇ, ਉਸਨੂੰ ਮਜ਼ਬੂਤੀ ਬਖ਼ਸ਼ ਦਿਤੀ। ਫਿਰ ਪੰਜ ਪਿਆਰਿਆਂ ਨੇ ਗੁਰੂ ਸਾਹਿਬਾਨ ਵਲੋਂ ਬਖ਼ਸ਼ੀ ਸ਼ਕਤੀ ਨੂੰ ਨਿਜੀ ਹਥਾਂ ਵਿੱਚ ਕੇਂਦ੍ਰਿਤ ਕਰੀ ਰਖਣ ਦੀ ਬਜਾਏ ‘ਸਰਬਤ ਖਾਲਸੇ’ ਨੂੰ ਸੌਂਪ ਦਿਤਾ।
ਸਿੱਖ ਇਤਿਹਾਸ ਗੁਆਹ ਹੈ ਕਿ ਜਿਸ ਸਮੇਂ ਸਿੱਖ ਜੀਵਨ-ਸੰਘਰਸ਼ ਵਿੱਚ ਜੁਟੇ ਹੋਏ ਸਨ ਅਤੇ ਜਬਰ-ਜ਼ੁਲਮ ਦੇ ਹਥੋਂ ਗ਼ਰੀਬ-ਮਜ਼ਲੂਮ ਦੀ ਰਖਿਆ ਕਰਨ ਲਈ ਜਾਨਾਂ ਹੂਲ ਰਹੇ ਸਨ ਤਾਂ ਉਸ ਸਮੇਂ ‘ਸਰਬਤ ਖ਼ਾਲਸਾ’ ਹੀ ਉਨ੍ਹਾਂ ਦਾ ਮਾਰਗ-ਦਰਸ਼ਨ ਕਰਿਆ ਕਰਦਾ ਸੀ। ਜਦੋਂ ਕਦੀ ਵੀ ਉਨ੍ਹਾਂ ਦੇ ਸਿਰ ਤੇ ਸੰਕਟ ਦੇ ਪਹਾੜ ਟੁੱਟਦੇ ਜਾਂ ਕੋਈ ਗੰਭੀਰ ਸਮੱਸਿਆ ਉਨ੍ਹਾਂ ਨੂੰ ਘੇਰ ਲੈਂਦੀ ਤਾਂ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਤੇ ‘ਸਰਬਤ ਖਾਲਸਾ’ ਸਦ ਲੈਂਦੇ। ਇਸ ‘ਸਰਬਤ ਖਾਲਸਾ’ ਵਿੱਚ ਸਾਰੀਆਂ ਧਿਰਾਂ ਨੂੰ ਸ਼ਾਮਲ ਹੋਣ ਲਈ ਸਦਿਆ ਜਾਂਦਾ ਸੀ। ਪੈਦਾ ਹੋਈ ਸਮੱਸਿਆ ਬਾਰੇ ਹਰ ਕਿਸੇ ਨੂੰ ਆਪਣੇ ਵਿਚਾਰ ਖੁਲ੍ਹ ਕੇ ਪ੍ਰਗਟ ਕਰਨ ਦਾ ਮੌਕਾ ਦਿਤਾ ਜਾਂਦਾ ਅਤੇ ਹਰ ਇੱਕ ਦੇ ਵਿਚਾਰਾਂ ਨੂੰ, ਭਾਵੇਂ ਉਹ ਕਿਸੇ ਦੇ ਕਿਤਨੇ ਹੀ ਵਿਰੁਧ ਕਿਉਂ ਨਾ ਹੋਣ, ਬੜੇ ਹੀ ਠਰ੍ਹਮੇਂ ਨਾਲ ਸੁਣਿਆ ਜਾਂਦਾ। ਜਿਸ ਧਿਰ ਦੇ ਵਿਰੁਧ ਵਿਚਾਰ ਆਉਂਦੇ ਉਸ ਧਿਰ ਨੂੰ ਆਪਣਾ ਪੱਖ ਪੇਸ਼ ਕਰਨ ਦਾ ਪੂਰਾ-ਪੂਰਾ ਮੌਕਾ ਦਿਤਾ ਜਾਂਦਾ। ਅੰਤਿਮ ਫੈਸਲਾ ਸਰਬ-ਸੰਮਤੀ ਨਾਲ ਹੀ ਕੀਤਾ ਅਤੇ ਪ੍ਰਵਾਨਿਆ ਜਾਂਦਾ ਸੀ।
ਅਜ ਸਿੱਖੀ ਵਿਚੋਂ ਪ੍ਰਵਾਨਤ ਰਹੇ ‘ਸਰਬਤ ਖ਼ਾਲਸਾ’ ਦੀ ਸਾਰਥਕਤਾ ਪੂਰੀ ਤਰ੍ਹਾਂ ਹੀ ਖ਼ਤਮ ਹੋ ਕੇ ਰਹਿ ਗਈ ਹੋਈ ਹੈ। ਇਸਦਾ ਕਾਰਣ ਇਹ ਹੈ ਕਿ ਕੌਮ ਵਿਚੋਂ ਸਹਿਣਸ਼ੀਲਤਾ ਦਾ ਜਜ਼ਬਾ ਮੁੱਕ ਗਿਆ ਹੋਇਆ ਹੈ। ਆਪਣੀ ਅਲੋਚਨਾ ਸੁਣਨ ਅਤੇ ਸਹਿਣ ਦੀ ਸਮਰਥਾ ਕਿਸੇ ਵਿੱਚ ਵੀ ਨਹੀਂ ਰਹਿ ਗਈ ਹੋਈ। ਹਰ ਕੋਈ ਆਪਣੀ ਹੀ ਸੋਚ ਦੂਜਿਆਂ ਪੁਰ ਠੋਸਣਾ ਚਾਹੁੰਦਾ ਹੈ। ਅਜ ‘ਸਰਬਤ ਖ਼ਾਲਸਾ’ ਦੇ ਨਾਂ ਤੇ ਆਪਣੇ ਸਮਰਥਕਾਂ ਦੀ ਭੀੜ ਇਕੱਠੀ ਕਰ ਜੈਕਾਰੇ ਲਵਾ ਮਰਜ਼ੀ ਦੇ ਫੈਸਲੇ ਕੀਤੇ ਅਤੇ ਕਰਵਾਏ ਜਾਂਦੇ ਹਨ ਅਤੇ ਉਨ੍ਹਾਂ ਨੂੰ ‘ਸਰਬਤ ਖ਼ਾਲਸਾ’ ਦੇ ਫੈਸਲੇ ਕਰਾਰ ਦੇ ਕੇ ਦੂਜਿਆਂ ਤੇ ਠੋਸਣ ਦੇ ਜਤਨ ਕੀਤੇ ਜਾਂਦੇ ਹਨ। ਜਦਕਿ ਸੱਚਾਈ ਇਹ ਹੁੰਦੀ ਹੈ ਕਿ ਕਥਤ ‘ਸਰਬਤ ਖ਼ਾਲਸਾ’ ਵਿੱਚ ਵਿਰੋਧੀਆਂ ਨੂੰ ਸਦਿਆ ਹੀ ਨਹੀਂ ਗਿਆ ਹੁੰਦਾ, ਜੇ ਕੋਈ ਭੁਲ-ਭੁਲੇਖੇ ਆ ਵੀ ਗਿਆ ਹੋਵੇ ਤਾਂ ਉਸ ਨਾਲ ਅਜਿਹੀ ‘ਬਾਬ’ ਕੀਤੀ ਜਾਂਦੀ ਹੈ ਕਿ ਉਹ ਜੀਵਨ ਭਰ ਯਾਦ ਰਖੇ।
ਸਿੱਖੀ ਦੇ ਪ੍ਰਚਾਰ ਲਈ ਢੰਗ ਬਦਲਣ ਦੀ ਲੋੜ: ਜਿਵੇਂ ਗੁਰੂ ਸਾਹਿਬ ਆਪਣੇ ਜੀਵਨ-ਕਾਲ ਦੌਰਾਨ ਵਖ-ਵਖ ਧਰਮਾਂ ਦੇ ਧਾਰਮਕ ਤਿਉਹਾਰਾਂ ਤੇ ਹੁੰਦੇ ਸਮਾਗਮਾਂ ਵਿੱਚ ਪੁਜ, ਆਪਣੇ ਮਿਸ਼ਨ ਦਾ ਪ੍ਰਚਾਰ ਕਰਦੇ ਰਹੇ ਸਨ, ਕੀ ਸਿੱਖ ਅਜਿਹਾ ਨਹੀਂ ਕਰ ਸਕਦੇ? ਹੋਰ ਕੁੱਝ ਨਹੀਂ ਤਾਂ ਘਟੋ-ਘਟ ਭਾਈ ਘਨਈਆ ਦੇ ਆਦਰਸ਼ ਨੂੰ ਹੀ ਲੈ ਕੇ, ਉਨ੍ਹਾਂ ਦੇ ਸਮਾਗਮਾਂ ਤੇ ਮੈਡੀਕਲ ਸਹਾਇਤਾ ਕੈਂਪ ਲਾ ਮਨੁਖਤਾ ਦੀ ਸੇਵਾ ਦੇ ਆਦਰਸ਼ ਦਾ ਸੰਦੇਸ਼ ਤਾਂ ਉਨ੍ਹਾਂ ਤਕ ਪਹੁੰਚਾਇਆ ਹੀ ਜਾ ਸਕਦੈ?
ਇਹ ਵੀ ਵੇਖਣ ਵਿੱਚ ਆਉਂਦਾ ਹੈ ਕਿ ਸਿੱਖਾਂ ਦੀਆਂ ਕਈ ਧਾਰਮਕ ਜਥੇਬੰਦੀਆਂ ਪਾਸ ਲੋੜ ਤੋਂ ਕਿਤੇ ਵਧ, ਸ਼ਰਧਾਲੂਆਂ ਵਲੋਂ ਭੇਂਟ ਕੀਤੀ ਜਾਂਦੀ ਰਾਸ਼ਨ ਦੀ ਸਮਿਗਰੀ, ਆਟਾ, ਦਾਲਾਂ, ਘਿਉ, ਲੂਣ ਆਦਿ ਅਨੇਕਾਂ ਵਸਤਾਂ ਦੇ ਰੂਪ ਵਿੱਚ ਆਉਂਦੀ ਰਹਿੰਦੀ ਹੈ, ਜਿਸਨੂੰ ਉਨ੍ਹਾਂ ਨੂੰ ਵੇਚਣ ਤੇ ਮਜਬੂਰ ਹੋਣਾ ਪੈਂਦਾ ਹੈ। ਕੀ ਇਹੀ ਸਮਿਗਰੀ ਉਨ੍ਹਾਂ ਗ਼ਰੀਬਾਂ ਦੀਆਂ ਝੌਪੜੀਆਂ ਤਕ ਨਹੀਂ ਪਹੁੰਚਾਈ ਜਾ ਸਕਦੀ, ਜਿਨ੍ਹਾਂ ਲਈ ਦੋ ਵਕਤ ਦੀ ਰੋਟੀ ਦਾ ਜੁਗਾੜ ਕਰ ਪਾਣਾ ਵੀ ਸੰਭਵ ਨਹੀਂ ਹੁੰਦਾ ਹੈ? ਗੁਰਪੁਰਬਾਂ ਦੇ ਮੌਕੇ ਤੇ ਕਈ ਜਥੇਬੰਦੀਆਂ ਦੇ ਮੁਖੀ ਆਪਣੀ ਹਉਮੈਂ ਨੂੰ ਪੱਠੇ ਪਾਣ ਲਈ, ਦੀਵਾਨ ਸਥਾਨ ਤੋਂ ਬਾਹਰ ਕੈਂਪ ਲਾ ਲੋਕਾਂ ਨੂੰ ਲਾਈਨ ਵਿੱਚ ਖੜਿਆਂ ਕਰ ‘ਲੰਗਰ’ ਦੇ ਨਾਂ ਤੇ ਬੇਬਹਾ ਖਾਣ ਦਾ ਸਾਮਾਨ ਵੰਡਦੇ ਰਹਿੰਦੇ ਹਨ, ਜਿਸ ਵਿਚੋਂ ਕਾਫੀ ਸਾਮਾਨ ਪੈਰਾਂ ਵਿੱਚ ਰੁਲਦਾ ਵੇਖਿਆ ਜਾਂਦਾ ਹੈ। ਜੇ ਇਹ ਖਾਣ ਦਾ ਸਾਮਾਨ ਵੀ ਲੋੜਵੰਦਾਂ ਤਕ ਪਹੁੰਚਾਇਆ ਜਾ ਸਕੇ ਤਾਂ ਕੀ ਬਿਨਾਂ ਕੁੱਝ ਕਹੇ ਦੇ ਹੀ ਸਿੱਖੀ ਦਾ ਪ੍ਰਚਾਰ ਨਹੀਂ ਹੋ ਸਕਦਾ।
…ਅਤੇ ਅੰਤ ਵਿੱਚ: ਜੇ ਕਿਸੇ ਫਿਰਕੇ ਵਿਸ਼ੇਸ਼, ਜਿਵੇਂ ਕਿ ਸਿੱਖਾਂ ਦੀ ਪ੍ਰਤੀਨਿਧਤਾ ਕਰਨ ਦੀ ਦਾਅਵੇਦਾਰ ਪਾਰਟੀ ਦੇ ਮੁਖੀਆਂ ਨੇ ਆਪਣੇ ਧਰਮ ਦੀਆਂ ਮਾਨਤਾਵਾਂ, ਮਰਿਅਦਾਵਾਂ ਅਤੇ ਪਰੰਪਰਾਵਾਂ ਦੀ ਰਖਿਆ ਕਰਨ ਪ੍ਰਤੀ ਵਚਨਬਧ ਰਹਿਣਾ ਹੈ, ਤਾਂ ਉਨ੍ਹਾਂ ਨੂੰ ਰਾਜ-ਸੱਤਾ ਦੀ ਲਾਲਸਾ ਦਾ ਤਿਆਗ ਕਰਨਾ ਹੋਵੇਗਾ ਅਤੇ ਇਸਦੀ ਆਸ ਤੁਸੀਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਤਾਂ ਕੀ, ਕਿਸੇ ਵੀ ਅਜਿਹੇ ਅਕਾਲੀ ਦਲ ਜਾਂ ਹੋਰ ਸਿੱਖ ਜਥੇਬੰਦੀਆਂ ਦੇ ਮੁਖੀਆਂ ਪਾਸੋਂ ਨਹੀਂ ਰਖ ਸਕਦੇ, ਜੋ ਸਿਧੇ ਜਾਂ ਟੇਢੇ ਢੰਗ ਨਾਲ ਸੱਤਾ ਦੇ ਗਲਿਆਰਿਆਂ ਤਕ ਪੁਜਣਾ ਚਾਹੁੰਦੇ ਹਨ। 000
Mobile : + 91 98 68 91 77 31


(13/06/12)
ਅਮਰੀਕ ਸਿੰਘ ਰਾਜਪੁਰਾ

ਸਿਖ ਮਾਰਗ ਦੇ ਪਾਠਕ ਵੀਰੋ ,
ਵਾਹਿਗੁਰੂ ਜੀ ਕਾ ਖਾਲਸਾ ॥ਵਾਹਿਗੁਰੂ ਜੀ ਕੀ ਫਤਹਿ ॥

ਵੀਰ ਸਰਬਜੀਤ ਸਿੰਘ ਜੀ ਨੇ "ਸਿਖ ਮਾਰਗ " ਦੇ ਵੀਰਾਂ ਨੂੰ ਪੁਛਿਆ ਹੈ ਕੇ ਮੂਲ ਮੰਤਰ ਬਾਰੇ ਕੀ ਵਿਚਾਰ ਹਨ ।ਇਸ ਵਿਚ ਕੋਈ ਸ਼ਕ ਨਹੀਂ ਕੇ ਕੌਮ ਨੂੰ ਅਣਜਾਣ-ਡੇਰੇਦਾਰਾਂ ਨੇ ਬਹੁਤ ਹੀ ਭੰਬਲ ਭੂਸਿਆਂ ਵਿਚ ਪਾਇਆ ਹੋਇਆ ਹੈ । ਜਥੇਦਾਰ ਵੀ ਇਹਨਾਂ ਦੀ ਸੁਰ ਨਾਲ ਹੀ ਸੁਰ ਮਿਲਾ ਕੇ ਸਰਕਾਰਾਂ ਦੀ ਖੁਸ਼ਾਮਤੀ ਵਿਚ ਆਪਣਾ ਸਮਾ ਪੂਰਾ ਕਰਨ ਵਿਚ ਹੀ ਆਪਣੀ ਭਲਾਈ ਸਮਝਦੇ ਹਨ । ਸਿਖ ਤਾਂ ਹੁਣ ਸੋਚ ਵੀ ਨਹੀਂ ਸਕਦਾ ਕੇ ਉਸਨੂ ਇਹਨਾਂ ਜਥੇਦਾਰਾਂ ਤੋਂ ਕੋਈ ਸੇਧ ਮਿਲੇਗੀ । ਬਾਕੀ ਰਹੀ ਮੁੱਦੇ ਦੀ ਗਲ ਕੇ ਸਾਡਾ ਮੂਲ ਮੰਤਰ ਕੀ ਹੈ ? ਸਾਡਾ ਮੂਲ ਮੰਤਰ (ਮੰਗਲਾਚਰਨ ) ੴ ਤੋਂ ਗੁਰਪ੍ਰਸਾਦਿ ਤਕ ਹੈ । ਜਪ ਬਾਣੀ ਦੇ ਸਰਲੇਖ ਤੋਂ ਪਹਿਲਾਂ ਮੰਗਲਾਚਰਨ ਹੈ ਅਤੇ ਫਿਰ ਜਪ ਦੇ ਸਿਰਲੇਖ ਨੂੰ ਦੋ ਡੰਡੀਆਂ ਪਹਿਲਾਂ ਤੇ ਦੋ ਡੰਡੀਆਂ ਬਾਅਦ ਵਿਚ ਲਗਾਈਆਂ ਗਈਆਂ ਹਨ । ਇਸ ਤੋਂ ਉਪਰੰਤ "ਜਪ" ਬਾਣੀ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਸਲੋਕ ਲਗਾਇਆ ਗਿਆ ਤੇ ਫਿਰ ਅੰਤ ਤੇ ਇੱਕ ਸਲੋਕ ਲਗਾਇਆ ਗਿਆ ਹੈ । ਜੋ ਲੋਗ "ਜਪ" ਸਿਰਲੇਖ ਅਤੇ ਸਲੋਕ ਨੂੰ ਵੀ ਨਾਲ ਜੋੜ ਕੇ ਮੂਲ ਮੰਤਰ ਮਨਦੇ ਹਨ ਉਹ ਮਨਮਤ ਅਤੇ ਭਲੇਖਾ ਪਾਲ ਰਹੇ ਹਨ ।
ਅਮਰੀਕ ਸਿੰਘ ਰਾਜਪੁਰਾ 919646800661


(13/06/12)
ਗੁਰਇੰਦਰ ਸਿੰਘ ਪਾਲ

ਨਾਨਕ ਸ਼ਾਹੀ ਕੈਲੰਡਰ ਤੇ ਮੂਲ ਮੰਤ੍ਰ ਬਾਰੇ:-

ਨਾਨਕ ਸ਼ਾਹੀ ਕੈਲੰਡਰ ਬਾਰੇ ਕੁਛ ਕਹਿਣ ਦੇ ਮੈਂ ਯੋਗ ਨਹੀਂ। ਇਤਨਾ ਜ਼ਰੂਰ ਕਹਿ ਸਕਦਾ ਹਾਂ ਕਿ ਇਸ ਵਿਵਾਦ ਨੇ ਸੰਸਾਰ ਵਿੱਚ ਵੱਸਦੇ ਸ਼੍ਰੱਧਾਲੂਆਂ ਨੂੰ ਦੋ ਧੜਿਆਂ ਵਿੱਚ ਵੰਡ ਦਿੱਤਾ ਹੈ। ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਕਈ ਥਾਵਾਂ `ਤੇ ਮਈ ਵਿੱਚ ਮਨਾਇਆ ਜਾ ਚੁੱਕਿਆ ਹੈ ਤੇ ਬਾਕੀ ਗੁਰੂਦਵਾਰਿਆਂ ਵਿੱਚ ਜੂਨ ਵਿੱਚ ਮਨਾਇਆ ਜਾਵੇਗਾ! ! ਡਾ: ਗੁਰਮੀਤ ਸਿੰਘ ਬਰਸਾਲ ਦੇ ਵਿਚਾਰਾਂ ਵਿੱਚ ਵਿਵੇਕ ਤੇ ਵਜ਼ਨ ਦਿਖਾਈ ਦਿੰਦਾ ਹੈ।

ਸਰਵਜੀਤ ਸਿੰਘ ਜੀ ਨੇ ਮੂਲ ਮੰਤ੍ਰ ਬਾਰੇ ਪਾਏ ਗਏ ਭੁਲੇਖੇ ਸੰਬੰਧੀ ਵਿਚਾਰ ਮੰਗੇ ਹਨ! ਇਹ ਭੁਲੇਖਾ ਵੀ ਲੋਕਾਂ ਨੂੰ ਭਟਕਾਉਣ ਵਾਸਤੇ ਜਾਣ-ਬੁਝ ਕੇ ਹੀ ਪਾਇਆ ਗਿਆ ਹੈ। ਮੇਰੀ ਸਮਝ ਮੁਤਾਬਿਕ ਪਹਿਲੀ ਤੁਕ, ੴਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ॥ ਹੀ ਮੂਲ ਮੰਤ੍ਰ ਹੈ; ਅਤੇ ਦੂਜੀ ਤੁਕ, ਆਦਿ ਸਚੁ ਜੁਗਾਦਿ ਸਚੁ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥ ੧॥ ਨੂੰ ਮੂਲ ਮੰਤ੍ਰ ਦਾ ਹਿੱਸਾ ਕਹਿਣਾ ਠੀਕ ਨਹੀਂ। ਮੇਰੇ ਇਸ ਕਥਨ ਵਾਸਤੇ ਨਿਮਨ ਲਿਖਿਤ ਦਲੀਲਾਂ ਹਨ:-

1. ਜੇ ਦੋਵੇਂ ਤੁਕਾਂ ਮੂਲ ਮੰਤ੍ਰ ਹੁੰਦੀਆਂ ਤਾਂ ਜਪੁ, …ਹੋਸੀ ਭੀ ਸਚੁ॥ ਤੋਂ ਬਾਅਦ ਹੋਣਾ ਚਾਹੀਦਾ ਸੀ, ਦੋਨਾਂ ਤੁਕਾਂ ਦੇ ਵਿਚਾਲੇ ਨਹੀਂ!

2. ਜੇ ਜਪੁ ਸਮੁੱਚੀ ਬਾਣੀ ਦਾ ਸਿਰਲੇਖ ਹੈ ਤਾਂ ਵੀ ਜਪੁ ਨੂੰ ਹੋਸੀ ਭੀ ਸਚੁ॥ ਤੋਂ ਪਿੱਛੋਂ ਹੀ ਲਿਖਿਆ ਜਾਣਾ ਚਾਹੀਦਾ ਸੀ!

3. ਪਹਿਲੀ ਪੂਰੀ ਤੁਕ ੴ……ਗੁਰਪ੍ਰਸਾਦਿ॥ ਜਾਂ ਇਸ ਦਾ ਸੰਖੇਪ, ੴਸਤਿਗੁਰ ਪ੍ਰਸਾਦਿ॥ , ਗੁਰੂ ਗ੍ਰੰਥ ਵਿੱਚ ਸੈਂਕੜੇ ਵਾਰ ਆਈ ਹੈ। ਕਿਤੇ ਵੀ ਇਸ ਨਾਲ ਦੂਜੀ ਤੁਕ ਨਹੀਂ ਹੈ।

4. ਦੂਜੀ ਤੁਕ ਆਦਿ ਸਚੁ………ਹੋਸੀ ਭੀ ਸਚੁ॥ ਇੱਕ ਵਾਰ ਬਾਣੀ ‘ਸੁਖਮਨੀ’ ਵਿੱਚ ਵੀ ਹੈ, ਪਰੰਤੂ ਇਸ ਨਾਲ ਪਹਿਲੀ ਤੁਕ ਨਹੀਂ ਹੈ!

ਸੋ, ਉਪਰੋਕਤ ਤੋਂ ਸਪਸਟ ਹੈ ਕਿ ਮੂਲ ਮੰਤ੍ਰ ਕੇਵਲ ਪਹਿਲੀ ਤੁਕ ਹੀ ਹੈ!

ਸਰਵਜੀਤ ਸਿੰਘ ਜੀ ਦਾ ਇਹ ਵਿਚਾਰ ਕਿ ਕੁਰਾਹੀਆਂ ਤੋਂ ਰਾਹ ਪੁੱਛਣਾ ਘੋਰ ਅੰਧਵਿਸ਼ਵਾਸ ਤੇ ਅਗਿਆਨਤਾ ਹੈ, ਬਿਲਕੁਲ ਠੀਕ ਹੈ! ਦੂਜਾ, ਮਾਇਆ ਦੀ ਖ਼ਾਤਿਰ ਭਟਕੇ ਹੋਏ ਜ਼ਮੀਰ-ਰਹਿਤ ‘ਸੇਵਾਦਾਰਾਂ’ ਨੂੰ ਆਦੇਸ਼ (ਹੁਕਮ) ਕਰਨ ਦਾ ਅਧਿਕਾਰ ਦੇਣ ਵਿੱਚ ਵੀ ਸਿਆਣਪ ਨਜ਼ਰ ਨਹੀਂ ਆਉਂਦੀ!

ਗੁਰਇੰਦਰ ਸਿੰਘ ਪਾਲ

ਜੂਨ 13, 2012.


(13/06/12)
ਗੁਰਸ਼ਰਨ ਸਿੰਘ ਕਸੇਲ

ਡਾ: ਦਲਵਿੰਦਰ ਸਿੰਘ ਗ੍ਰੇਵਾਲ ਜੀ,
ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਹਿ ॥

ਆਪ ਜੀ ਨੇ ਇਹ ਬਹੁਤ ਵਧੀਆ ਜਾਣਕਾਰੀ ਦਿਤੀ ਕਿ ਸਿੱਖ ਵਿਰੋਧੀਆਂ ਵੱਲੋਂ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਨਾ ਹੋਣ ਦੇਣ ਲਈ ਕਿੰਨੀਆਂ ਮੁਸ਼ਕਲਾਂ ਪੈਦਾ ਕੀਤੀਆਂ ਗਈਆਂ ਸਨ । ਆਪ ਦੀ ਦਿਤੀ ਜਾਣਕਾਰੀ ਅਨੁਸਾਰ ਤਾਂ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਲਈ ਸ੍ਰ ਬਡੂੰਗਰ ਹੋਰੀ ਤਾਰੀਫ ਦੇ ਹੱਕਦਾਰ ਹਨ । ਉਂਝ ਅਜੇ ਵੀ ਸਿਖੀ ਸਰੂਪ ਵਿਚ ਵੜੇ ਘੁਸਬੈਠੀਏ ਇਸ ਦੀ ਵਿਰੋਧਤਾ ਕਰੀ ਜਾ ਰਹੇ ਹਨ । ਉਂਝ ਵੀ ਇਸ ਕੈਲੰਡਰ ਨੂੰ ਹੋਰ ਵੀ ਬੇਹਤਰ ਬਣਾਉਣ ਵਾਸਤੇ ਸੁਝਾਅ ਦੇਣੇ ਹੋਰ ਗੱਲ ਹੈ ਤੇ ਵਿਰੋਧਤਾ ਕਰਨੀ ਹੋਰ ਗੱਲ ਹੈ ।
ਆਪਨੇ ਲਿਖਿਆ ਹੈ ਕਿ, “ ਅਜ ਕਲ ਪਾਠਕਾਂ ਵਾਲੇ ਪੰਨੇ ਉਪਰ ਕੈਲੰਡਰ, ਰਾਗ ਮਾਲਾ, ਅਨੰਦ ਵਿਆਹ, ਦਸਮ ਗ੍ਰੰਥ ਵਰਗੇ ਗੰਭੀਰ ਮਸਲਿਆਂ ਉਪਰ ਬਹਿਸ ਕੁੱਝ ਚੰਗੇ ਪੱਧਰ ਦੀ ਨਹੀਂ ਜਾਪੀ ਵਾਦ ਵਿਵਾਦ ਹੀ ਲਗਦਾ ਹੈ।“
ਡਾਕਟਰ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਇਸ ਸਾਈਟ ਤੇ ਵਿਚਾਰ ਕਰਨ ਵਾਲੇ ਸਾਰੇ ਤੁਹਾਡੇ ਵਰਗੇ ਡਾਕਟਰ ਜਾਂ ਪ੍ਰੋਫੈਸਰ ਨਹੀਂ ਹਨ ਬਲਕਿ ਆਮ ਹੀ ਇਨਸਾਨ ਹਨ । ਕਿੰਨਾ ਚੰਗਾ ਹੋਵੇ ਕਿ ਤੁਹਾਡੇ ਵਰਗੇ ਡਾਕਟਰ ਵਿਚਾਰ ਵਿਟਾਂਦਰੇ ਨੂੰ ਚੰਗੇ ਮਾੜੇ ਪੱਧਰ ਦੀ ਵੇਖਣ ਦੀ ਬਜਾਏ ਆਪ ਅੱਗੇ ਲੱਗ ਕੇ ਵਿਚਾਰ ਵਿਟਾਂਦਰਾ ਕਰਨ, ਤਾਂ ਜੋ ਸਾਡੇ ਵਰਗਿਆਂ ਨੂੰ ਵੀ ਵਿਚਾਰ ਵਿਟਾਂਦਰੇ ਦੀ ਜਾਚ ਆਵੇ । ਵੇਸੇ ਵੀ ਜਦੋਂ ਦੋ ਵਿਰੋਧੀ ਵਿਚਾਰਾਂ ਵਾਲੇ ਵਿਚਾਰ ਵਿਟਾਂਦਰਾ ਕਰਦੇ ਹਨ ਤਾਂ ਥੋੜਾ ਬਹੁਤ ਤਕਰਾਰ ਹੋ ਜਾਂਦਾ ਹੈ । ਇਕੱਠੇ ਬੈਠਕੇ ਅੱਖਾਂ ਮੀਟ ਕੇ ਵਾਹਿਗੁਰੂ-ਵਾਹਿਗੁਰੂ ਤਾਂ ਕਰਨ ਹੀ ਨਹੀਂ ਲੱਗੇ ਹੁੰਦੇ ।
ਡਾਕਟਰ ਜੀ, ਮੇਰੇ ਖਿਆਲ ਅਨੁਸਾਰ ਤਾਂ ਇਸ ਸਾਈਟ ਤੇ “ਅਨੰਦ ਵਿਆਹ” ਬਾਰੇ ਵਿਚਾਰ ਨਹੀਂ ਹੋਈ ।
ਤੁਸੀਂ ਲਿਖਿਆ ਹੈ ਕਿ, “ਗਿਆਨੀ ਜੀ ਰਾਗ ਮਾਲਾ ਨੂੰ ਭਾਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਮੁਖ ਅੰਗ ਨਹੀਂ ਮੰਨਦੇ ਸਨ ਪਰ ਉਹ ਗੁਰੂ ਗ੍ਰੰਥ ਸਾਹਿਬ ਨੂੰ ਉਸ ਦੇ ਸਮੁਚੇ ਰੂਪ ਵਿੱਚ ਹੀ ਰਖਣਾ ਚਾਹੁੰਦੇ ਸਨ ਤੇ ਇਸ ਨੂੰ ਤਤਕਰੇ ਵਾਂਗ ਹੀ ਰਾਗ ਅੰਤਿਕਾ ਦੇ ਰੂਪ ਵਿੱਚ ਰਹਿਣ ਦੇਣ ਲਈ ਰਾਜ਼ੀ ਸਨ ਤਾਂ ਕਿ ਮਾਨਤਾ ਪ੍ਰਾਪਤ ਗੁਰੂ ਸਰੂਪ ਵਿੱਚ ਕੋਈ ਬਦਲੀ ਨਾ ਕੀਤੀ ਜਾਵੇ”। ਚੰਗਾ ਹੋਵੇਗਾ ਜੇ ਤੁਸੀਂ ਗਿਆਨੀ ਜੀ ਦੀ ਲਿਖੀ ਕਿਤਾਬ ਦਾ ਨਾਂਅ ਅਤੇ ਪੰਨਾ ਵੀ ਲਿਖ ਦਿਉ ਤਾਂ ਜੋ ਪਾਠਕ ਅਸਾਨੀ ਨਾਲ ਪੜ੍ਹ ਸਕਣ ।
ਡਾਕਟਰ ਜੀ, ਤੁਹਾਡੇ ਵਿਚਾਰ ਮੁਤਾਬਕ ਕੀ ਰਾਗਮਾਲਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਰੱਖਣਾ ਚਾਹੀਦਾ ਹੈ ਜੇ ਚਾਹੀਦਾ ਹੈ ਤਾਂ ਕਿਉਂ ? ਕੀ ਜੇਕਰ ਰਾਗਮਾਲਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਰੱਖਦੇ ਹਨ ਤਾਂ ਕੀ ਹਮੇਸ਼ਾਂ ਲਈ ਰਾਗਮਾਲਾ ਦਾ ਮਸਲਾ ਹਲ ਹੋ ਜਾਵੇਗਾ ਜਾਂ ਇਸਨੂੰ ਬਾਹਰ ਕੱਢ ਦੇਣ ਨਾਲ ਹਲ ਹੋਵੇਗਾ ? ਜਿਵੇਂ ਜਿੰਨੀ ਚਿਰ ਖੰਡੇ ਬਾਟੇ ਦੀ ਪਾਹੁਲ ਤਿਆਰ ਕਰਨ ਸਮੇਂ ਅਖੌਤੀ ਦਸਮ ਗ੍ਰੰਥ ਦੀਆਂ ਰਚਨਾਵਾਂ ਪੜ੍ਹੀਆਂ ਜਾਣਗੀਆਂ ਉਹਨਾਂ ਚਿਰ ਇਸ ਗ੍ਰੰਥ ਤੋਂ ਛੁੱਟਕਾਰਾ ਪਾਉਣਾ ਨਾਮੁਮਕਿਨ ਹੈ । ਉਂਝ ਵੀ ਕੀ ਰਾਗਮਾਲਾ ਰਾਗਾਂ ਦਾ ਤਤਕਰਾ ਹੈ ?

ਸਤਿਕਾਰ ਸਹਿਤ,
ਗੁਰਸ਼ਰਨ ਸਿੰਘ ਕਸੇਲ


(13/06/12)
ਹਰਦੇਵ ਸਿੰਘ, ਜੰਮੂ

ਸਤਿਕਾਰ ਯੋਗ ਡਾ. ਗੁਰਮੀਤ ਸਿੰਘ ਬਰਸਾਲ ਜੀ,
ਸਤਿ ਸ਼੍ਰੀ ਅਕਾਲ!
ਗੁਰੂ ਗ੍ਰੰਥ ਸਾਹਿਬ ਜੀ ਦੀ ਨਿਰਵਿਵਾਦਤ ਗੁਰਤਾ ਬਾਰੇ ਗਲ ਕਰਦੇ ਆਪ ਜੀ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਬਾਰੇ ਗਲ ਕਰਦੇ ਰਹਿੰਦੇ ਹੋ। ਕੁੱਝ ਸੱਜਣਾ ਵਲੋਂ ਪੰਥ ਪ੍ਰਵਾਣਿਕਤਾ ਨੂੰ ਰੱਧ ਜਿਹਾ ਕਰਦੇ ਚਿੰਤਨ ਪੇਸ਼ ਕੀਤਾ ਜਾਂਦਾ ਰਿਹਾ ਹੈ ਜਿਸ ਵਿੱਚ ਪੰਥ ਪ੍ਰਵਾਣਿਕਤਾ ਦੀ ਧਾਰਨਾ ਦੇ ਮੂਲ ਦੀ ਸਮਝ ਨਦਾਰਦ ਰਹੀ ਹੈ। ਆਪ ਜੀ ਨੇ ਪਿੱਛਲੇ ਪੱਤਰ ਵਿੱਚ ਕੈਲੰਡਰ ਪ੍ਰਮਾਣਿਤ ਮੰਨਣ ਦੀ ਗਲ ਕੀਤੀ ਹੈ।
ਮੈਂ ਕੈਲੰਡਰ ਵਿਸ਼ੇ ਤੋਂ ਹੱਟ ਕੇ ਪ੍ਰਵਾਣਿਕਤਾ ਦੀ ਧਾਰਨਾ ਬਾਰੇ ਆਪ ਜੀ ਦੇ ਵਿਚਾਰ ਜਾਣਨ ਲਈ ਆਪ ਜੀ ਤੋਂ ਹੇਠ ਲਿਖੇ ਤਿੰਨ ਸਵਾਲ ਪੁੱਛ ਰਿਹਾ ਹਾਂ।
(1) ਕੀ ਆਪ ਜੀ ਪੰਥਕ ਮਸਲਿਆਂ ਬਾਰੇ ਗੁਰਮਤਿ ਅਨੁਸਾਰ ਸੇਧ ਦੇਂਣ ਲਈ ਕਿਸੇ ਸਿਰਮੋਰ ਪੰਥਕ ਸੰਸਥਾਨ/ਮੰਚ ਦੀ ਹੋਂਦ/ਲੋੜ ਨੂੰ ਸਵੀਕਾਰ ਕਰਦੇ ਹੋ ਜਾਂ ਨਹੀਂ?
(2) ਆਪ ਜੀ ਗੁਰਮਤਿ ਨੂੰ ਉਸ ਦੇ ਸਹੀ ਰੂਪ ਵਿੱਚ ਸ੍ਹਾਮਣੇ ਲਿਆਉਣ ਅਤੇ ਪ੍ਰਚਾਰਣ ਦੀ ਮੰਸ਼ਾ ਜ਼ਾਹਿਰ ਕਰਦੇ ਰਹਿੰਦੇ ਹੋ। ਇਸ ਕੰਮ ਲਈ ‘ਇੱਕ ਗੁਰੂ’ ਦੇ ਹੁੰਦੇ ਪੰਥ ਦੇ ਅੰਦਰ ਇੱਕ ਹੋਰ ਏਕਤਾ ਮੰਚ/ਅਗੂਆਈ ਖੜੇ ਕਰਨ ਦੀ ਲੋੜ ਕਿਉਂ ਹੈ? ਇਹ ਕੰਮ ਵੀ ਜਾਗਰੂਕ ਵਰਗ, ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਅਗੂਆਈ ਤੇ ਹੀ ਕਿਉਂ ਨਾ ਛੱਡ ਦੇਵੇ?
(3) ਜੇਕਰ ਜਾਗਰੂਕ ਮਿਲ ਬੈਠ, ਗੁਰਮਤਿ ਬਾਰੇ, ਗੁਰਮਤਿ ਅਨੁਸਾਰ ਕੋਈ ਵਿਸ਼ੇਸ਼ ਨਿਰਨਾ ਪੰਥ ਦੇ ਸ੍ਹਾਮਣੇ ਰੱਖਦੇ ਹਨ ਤਾਂ ਆਪ ਜੀ ਅਨੁਸਾਰ ਉਹ ਨਿਰਨਾ ਗੁਰੂ ਦਾ ਨਿਰਨਾ ਕਹਿਆ ਜਾਵੇਗਾ ਜਾਂ ਜਾਗਰੂਕ ਪੰਥ ਦਾ ਨਿਰਨਾ?

ਆਸ ਹੈ ਕਿ ਆਪ ਜੀ ਇਸ ਮਹੱਤਵਪੁਰਨ ਵਿਸ਼ੇ ਬਾਰੇ ਅਪਣੇ ਵਿਚਾਰ ਸਾਂਝੇ ਕਰਨ ਦੀ ਕਿਰਪਾਲਤਾ ਕਰੋਗੇ!
ਹਰਦੇਵ ਸਿੰਘ, ਜੰਮੂ -13. 6. 12


(13/06/12)
ਸਤਨਾਮ ਕੌਰ ਫਰੀਦਾਬਾਦ

ਅਖੌਤੀ ਦਸਮ ਗ੍ਰੰਥ ਮਾਂ ਪਿਉਂ ਨੂੰ ਧੋਖਾ ਦੇ ਕੇ ਧੀਆਂ-ਭੈਣਾਂ ਨੂੰ ਯਾਰ ਨਾਲ ਘਰੋਂ ਭੱਜਣ ਦੀ ਟ੍ਰੇਨਿੰਗ ਦਿੰਦਾ ਹੈ : ਸ਼ਿੰਗਾਰਾ ਸਿੰਘ ਫਰੀਦਾਬਾਦ
(੧੩ ਜੂਨ ੨੦੧੨; ਸਤਨਾਮ ਕੌਰ ਫਰੀਦਾਬਾਦ)

ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਕਾਲਾ ਦਿਵਸ ਮੌਕੇ ਗੁਰਸਿੱਖ ਫੈਮਿਲ਼ੀ ਕਲੱਬ ਫਰੀਦਾਬਾਦ ਦੇ ਆਗੂ ਸ. ਸ਼ਿੰਗਾਰਾ ਸਿੰਘ ਨੇ ਕੀਤਾ। ਉਨ੍ਹਾਂ ਕਿਹਾ ਕਿ ਜਿਸ ਬਚਿੱਤਰ ਨਾਟਕ/ਅਖੌਤੀ ਦਸਮ ਗ੍ਰੰਥ ਦਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਰ ਕੇ ਮੱਥੇ ਟਿਕਵਾਏ ਜਾ ਰਹੇ ਹਨ ਉਸ ਵਿੱਚ ਧੀਆਂ-ਭੈਣਾਂ ਨੂੰ ਅਪਣੇ ਮਾਂ ਪਿਉਂ ਨੂੰ ਧੋਖਾ ਦੇ ਕੇ ਯਾਰ ਨਾਲ ਘਰੋਂ ਭੱਜ ਜਾਣ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਇਸ ਅਸ਼ਲੀਲ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਦੱਸਦੇ ਹਨ ਕੀ ਉਹ ਇਹ ਮੰਨਣ ਨੂੰ ਤਿਆਰ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਧੀਆਂ-ਭੈਣਾਂ ਨੂੰ ਅਪਣੇ ਯਾਰ ਨਾਲ ਘਰੋਂ ਭੱਜ ਜਾਣ ਦੀ ਸਿਖਿਆ ਦਿੰਦੇ ਹੋਣਗੇ? ਉਨ੍ਹਾਂ ਕਿਹਾ ਕਿ ਬਚਿੱਤਰ ਨਾਟਕ/ਅਖੌਤੀ ਦਸਮ ਗ੍ਰੰਥ ਦੇ ਚਰਿਤਰੋਪਖਿਆਨ ਦੇ ਚਰਿਤ੍ਰ ਨੰ ੧੧੯ ਵਿੱਚ ਮੁਟਿਆਰ ਰੁਦ੍ਰਕਲਾ ਦੀ ਸ਼ਰਮਨਾਕ ਕਾਮ ਕਲਾਵਾਂ ਦਾ ਜ਼ਿਕਰ ਕੀਤਾ ਗਿਆ ਹੈ ਜਿਸ ਵਿੱਚ ਉਹ ਅਪਣੇ ਮਾਂ-ਪਿਉਂ ਦੇ ਡਰ ਤੋਂ ਬੱਚਣ ਲਈ ਵਾਲਸਫਾ ਨਾਲ ਅਪਣੇ ਯਾਰ ਦੀ ਦਾੜ੍ਹੀ ਸਾਫ ਕਰ ਕੇ ਉਸ ਨੂੰ ਇਸਤਰੀ ਵਾਂਗ ਸ਼ਿੰਗਾਰ ਕਰਵਾ ਕੇ ਉਸ ਨੂੰ ਅਪਣੀ ਧਰਮ-ਭੈਣ ਦੱਸਦੀ ਹੈ ਇਤਨਾ ਹੀ ਨਹੀਂ ਉਹ ਮਾਂ-ਪਿਉਂ ਤੋਂ ਇਸ ਧਰਮ-ਭੈਣ (ਯਾਰ) ਨੂੰ ਬੇਅੰਤ ਧਨ ਵੀ ਦਿਵਾਉਂਦੀ ਹੈ ਅਤੇ ਉਸ ਨੂੰ ਬਜ਼ਾਰ ਤੇ ਬਗੀਚੇ ਦੀ ਸੈਰ ਕਰਵਾਉਣ ਦਾ ਪ੍ਰਸਤਾਵ ਰਖਦੀ ਹੈ। ਉਹਦੇ ਮਾਂ-ਪਿਉਂ ਬਜ਼ਾਰ ਤੇ ਬਗੀਚੇ ਦੀ ਸੈਰ ਲਈ ਇੱਕ ਪਾਲਕੀ ਤੇ ਅੱਠ ਕਹਾਰ ਮੰਗਵਾਦੇ ਹਨ। ਜਦ ਉਹ ਪਾਲਕੀ ਵਿੱਚ ਅਪਣੇ ਯਾਰ ਨਾਲ ਬੈਠ ਕੇ ਬਜ਼ਾਰ ਤੋਂ ਗੁਜ਼ਰਦੀ ਹੈ ਤਾਂ ਬੇਸ਼ਰਮੀ ਦੀ ਹੱਦ ਪਾਰ ਕਰਦੇ ਹੋਏ ਅਪਣੇ ਯਾਰ ਨਾਲ ਮੰਦਾ ਕੰਮ ਸ਼ੁਰੂ ਕਰ ਦਿੰਦੀ ਹੈ। ਇਤਨਾ ਹੀ ਨਹੀਂ ਕਹਾਰ ਜਦ ਪਾਲਕੀ ਨੂੰ ਧਰਤੀ `ਤੇ ਰਖਦੇ ਹਨ ਤਾਂ ਉਹ ਇੱਕ ਚਿੱਠੀ ਛੱਡਦੀ ਹੈ ਕਿ ਮੈਂ ਅਪਣੇ ਯਾਰ ਨਾਲ ਭੱਜ ਰਹੀ ਹਾਂ। ਸ. ਸ਼ਿੰਗਾਰਾ ਸਿੰਘ ਨੇ ਕਿਹਾ ਕਿ ਇਹੋ ਜਿਹੇ ਅਸ਼ਲੀਲ ਤੇ ਗੰਦੀ ਸਿੱਖਿਆਵਾਂ ਵਾਲੀ ਪੁਸਤਕ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਸਾਬਤ ਕੀਤਾ ਜਾ ਰਿਹਾ ਹੈ। ਅਤੇ ਜਿਹੜਾ ਕੋਈ ਇਸ ਸੱਚਾਈ ਨੂੰ ਸਾਹਮਣੇ ਲਿਆਉਂਦਾ ਹੈ ਤਾਂ ਉਸ ਨੂੰ ਗੁਰੂ ਦੋਖੀ ਕਰਾਰ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸੰਗਤਾਂ ਆਪ ਇਸ ਗ੍ਰੰਥ ਨੂੰ ਪੜ੍ਹ ਕੇ ਫੈਸਲਾ ਕਰਣ ਕਿ ਗੁਰੂ ਦੋਖੀ ਕੌਣ ਹਨ? ਇਸ ਮੌਕੇ ਹਰ ਮਹੀਨੇ ਦੀ ੧੩ ਨੂੰ ਛੱਪਣ ਵਾਲਾ ਅਖੌਤੀ ਦਸਮ ਗ੍ਰੰਥ ਦਾ ਪਾਜ਼ ਉਘੇੜਦਾ ਇਸ਼ਤਿਹਾਰ ਸੰਗਤਾਂ ਵਿੱਚ ਵੰਡਿਆ ਗਿਆ। ਇਸ ਵੇਲੇ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ, ਯੰਗ ਸਿੱਖ ਐਸੋਸਿਏਸ਼ਨ ਫਰੀਦਾਬਾਦ, ਖਾਲਸਾ ਨਾਰੀ ਮੰਚ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉਚਤਾ ਨੂੰ ਸਮਰਪਤ ਜੱਥੇਬੰਦੀ ਦਸਮ ਗ੍ਰੰਥ (ਬਚਿੱਤਰ ਨਾਟਕ) ਵਿਚਾਰ ਮੰਚ ਇੰਟਰਨੈਸ਼ਨਲ, ਦੁਰਮਤਿ ਸੋਧਕ ਗੁਰਮਤਿ ਲਹਿਰ, ਗੁਰਮਤਿ ਪ੍ਰਚਾਰ ਜੱਥਾ ਦਿੱਲੀ, ਗੁਰਸਿੱਖ ਫੈਮਿਲ਼ੀ ਕਲੱਬ ਫਰੀਦਾਬਾਦ ਆਦਿ ਜੱਥੇਬੰਦੀਆਂ ਦੇ ਨੁੰਮਾਇੰਦੇ ਵੀ ਹਾਜ਼ਰ ਸਨ।

********************************************************

ਹਰ ਮਹੀਨੇ ਦੀ 13 ਤਾਰੀਖ ਨੂੰ ਕਾਲਾ ਦਿਵਸ ਕਿਉਂ ਅਤੇ ਜੁੰਮੇਵਾਰ ਕੌਣ? ਦਾ ਪੋਸਟਰ ਦੇਖਣ ਲਈ ਕਲਿਕ ਕਰੋ।


(13/06/12)
ਅਜਮੇਰ ਸਿੰਘ

ਨਿਰੰਕਾਰ ਦੇ ਦਰਸ਼ਨ ਕਿੱਥੋਂ? ਪੁਰਾਤਨ ਚੀਜ਼ਾਂ ਚੋਂ ਜਾਂ ਗੁਰੂ ਗਰੰਥ ਸਾਹਿਬ ਵਿਚੋਂ

ਆਪਣੇ ਆਪ ਨੂੰ ਵੱਖਰੀ ਤੇ ਨਿਆਰੀ ਕੌਮ ਦੱਸਣ ਵਾਲੇ ਜਿਹੜੇ ਇੱਕ ਰੱਬ ਤੇ ਇੱਕ ਗੁਰੂ ਦੀ ਗੱਲ ਕਰਨ ਵਾਲੇ, ਗੁਰੂ ਵੀ ਕੋਈ ਦੇਹ ਨਹੀ, ਗਿਆਨ ਨੂੰ ਆਪਣਾ ਗੁਰੂ ਕਹਿਣ ਵਾਲੇ ਤੇ ਜਿਨ੍ਹਾਂ ਦਾ ਗੁਰੂ ਗਿਆਨ ਹੋਵੇ ਉਸ ਕੌਮ ਦੀ ਆਵਾਮ ਕਿੰਨੀ ਸਿਆਣੀ ਹੋਵੇਗੀ ਉਸ ਦਾ ਪਤਾ ਤੁਸੀ ਥੱਲੇ ਦਿੱਤੇ ਵਰਤਾਰੇ ਤੋ ਲਗਾ ਸਕਦੇ ਹੋ ।

ਪਿਛਲੇ ਦਿਨੀ ਸਾਡੇ ਇੱਥੇ ਦੇ ਲੋਕਲ ਅਖਬਾਰਾਂ ਵਿੱਚ ਖਬਰ ਸੀ ਕਿ ਕਿਸੇ ਸਥਾਨਕ ਗੁਰਦੁਆਰੇ ਵਿੱਚ ਗੁਰੂ ਸਾਹਿਬ ਦੀਆਂ ਹੱਥ ਛੋਹ ਵਸਤਾਂ ਲਿਆਂਦੀਆਂ ਜਾ ਰਹੀਆਂ ਹਨ । ਬਹੁਤ ਖੁਸ਼ੀ ਦੀ ਗੱਲ ਹੈ ਕਿ ਇਹ ਵਸਤਾਂ ਇੰਨੀਆਂ ਪੁਰਾਤਨ ਹਨ ਪਰ ਫਿਰ ਵੀ ਬੜੀ ਹਿਫਾਜਤ ਨਾਲ ਸੰਭਾਲ ਕੇ ਰੱਖੀਆਂ ਗਈਆਂ ਹਨ । ਇਸ ਵਿੱਚ ਕੋਈ ਸ਼ੱਕ ਨਹੀ ਕਿ ਹਰ ਇੱਕ ਸਮਾਜ ਦੇ ਲੋਕ ਆਪਣੀਆਂ ਪੁਰਾਤਨ ਵਸਤਾਂ ਅਜਾਇਬ ਘਰਾਂ ਵਿੱਚ ਸਾਂਭ ਕੇ ਰੱਖਦੇ ਹਨ ਤਾਂ ਕਿ ਉਹਨਾਂ ਦੀਆਂ ਆਉਣ ਵਾਲੀਆਂ ਪੀੜੀਆਂ ਇਹ ਜਾਣਕਾਰੀ ਲੈ ਸਕਣ ਕਿ ਉਨ੍ਹਾਂ ਦੇ ਪੂਰਵਜ ਕਿਸ ਤਰ੍ਹਾਂ ਰਹਿੰਦੇ ਸਨ ਤੇ ਕਿਸ ਤਰ੍ਹਾਂ ਦੀਆਂ ਚੀਜਾਂ ਵਰਤਦੇ ਸਨ। ਇਹ ਵਸਤਾਂ ਸਿਰਫ ਆਪਣੀ ਜਾਣਕਾਰੀ ਲਈ ਹਨ ਨਾਂ ਕਿ ਮੱਥੇ ਟੇਕਣ ਲਈ ਅਤੇ ਨਾ ਪੂਜਾ ਕਰਨ ਲਈ ਹਨ।
ਇੱਕ ਦਿਨ ਸਵੇਰੇ-ਸਵੇਰੇ ਇੱਕ ਸਥਾਨਕ ਰੇਡੀਉ ਦਾ ਪੇਸ਼ਕਾਰ ਬਹੁਤ ਜੋਰ ਦੇ ਦੇ ਕੇ ਇਹ ਕਹਿ ਰਿਹਾ ਸੀ ਕਿ ਸਾਧ ਸੰਗਤ ਜੀ ਸਾਨੂੰ ਉਹਨਾਂ ਵਸਤਾਂ ਦੇ ਜਰੂਰ ਦਰਸ਼ਨ ਕਰਨੇ ਚਾਹੀਦੇ ਹਨ ਕਿਉਕਿ ਇਹਨਾਂ ਵਸਤਾਂ ਨੂੰ ਗੁਰੂ ਸਾਹਿਬ ਦੀ ਛੋਹ ਪ੍ਰਾਪਤ ਹੈ। ਅਤੇ ਇਹ ਵੀ ਕਿਹਾ ਜਾ ਰਿਹਾ ਸੀ ਕਿ ਇਨ੍ਹਾਂ ਵਸਤਾਂ ਵਿੱਚੋ ਨਿਰੰਕਾਰ ਦੇ ਦਰਸ਼ਨ ਕਰਨੇ ਹਨ। ਮਨ ਵਿੱਚ ਇੱਕ ਸਵਾਲ ਆਇਆ ਕਿ ਇਹ ਵਸਤਾਂ ਸਿਰਫ ਕੁਝ ਕੁ ਦਿਨਾਂ ਲਈ ਸਾਡੇ ਕੋਲ ਹਨ। ਗੁਰੂ ਗਰੰਥ ਸਾਹਿਬ, ਗੁਰੂ ਸਾਹਿਬ ਦੁਆਰਾ ਉਚਾਰਤ ਬਾਣੀ, ਜੋ ਵਾਕਿਆਤ ਗੁਰੂ ਸਾਹਿਬ ਨੇ ਆਪਣੀ ਜਿੰਦਗੀ ਵਿੱਚ ਹੰਢਾਏ ਅਤੇ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਕੀਤੇ ਹਨ ਜੋ ਸਾਡੇ ਕੋਲ ਹੈ ਅਤੇ ਹਮੇਸ਼ਾ ਲਈ ਰਹੇਗੀ । ਸਾਨੂੰ ਲੋੜ ਹੈ ਗੁਰਬਾਣੀ ਨੂੰ ਪੜ੍ਹ ਕੇ, ਵਿਚਾਰ ਕੇ, ਉਸ ਵਿੱਚੋ ਗੁਰੂ ਦੇ ਦਰਸ਼ਨ ਕਰੀਏ ਨਾ ਕਿ ਇਨ੍ਹਾਂ ਵਸਤਾਂ ਵਿੱਚੋ।

ਅੱਜ ਮੀਡੀਏ ਦਾ ਯੁੱਗ ਹੈ, ਅਸੀ ਕਿਤੇ ਵੀ ਬੈਠ ਕੇ ਗੁਰਬਾਣੀ ਨੂੰ ਅਰਥਾਂ ਸਮੇਤ ਪੜ੍ਹ ਸਕਦੇ ਹਾਂ। ਲੋੜ ਹੈ ਗੁਰਬਾਣੀ ਨੂੰ ਵਿਚਾਰਨ ਦੀ ਅਤੇ ਉਸ ਅਨੁਸਾਰ ਜੀਵਨ ਜਿਊਣ ਦੀ। ਗੁਰੂ ਸਾਹਿਬ ਨੇ ਇਹ ਖੜਾਵਾਂ ਪਾ ਕੇ ਕਦੇ ਵੀ ਕਿਸੇ ਮੰਦੇ ਕੰਮ ਵਾਲੇ ਪਾਸੇ ਕਦਮ ਨਹੀ ਰੱਖਿਆ ਹੋਵੇਗਾ। ਲੋੜ ਹੈ ਇਹ ਪ੍ਰਣ ਕਰਨ ਦੀ ਕਿ ਅਸੀ ਵੀ ਕਦੇ ਮਾੜੇ ਪਾਸੇ ਵੱਲ ਕਦਮ ਨਾ ਰੱਖੀਏ। ਅਜੇ ਜਿੱਥੋ ਸਾਨੂੰ ਸੇਧ ਜਾ ਗਿਆਨ ਲੈਣ ਦੀ ਲੋੜ ਹੈ ਉਸ ਨੂੰ ਆਪ ਸੋਹਣੇ ਚੰਦੋਆਂ ਅਤੇ ਰੁਮਾਲਿਆਂ ਥੱਲੇ ਢੱਕ ਕੇ ਰੱਖਿਆ ਹੋਇਆ ਹੈ ਤੇ ਇਹਨਾਂ ਪੁਰਾਤਨ ਚੀਜਾਂ ਜਿਹੜੀਆਂ ਪੁਰਾਤਨ ਸਿੱਖਾਂ ਅਤੇ ਗੁਰੂ ਸਾਹਿਬ ਵੇਲੇ ਵਰਤੀਆਂ ਜਾਂਦੀਆਂ ਸਨ ਉਹਨਾਂ ਵਿੱਚੋ ਅਸੀ ਨਿਰੰਕਾਰ ਦੇ ਦਰਸ਼ਨ ਦੀ ਉਡੀਕ ਕਰਦੇ ਹਾਂ। ਚੀਜਾਂ ਹੁੰਦੀਆਂ ਹਨ ਵਰਤਨ ਵਾਸਤੇ ਕਿਤੇ ਗੁਰੂ ਸਾਹਿਬਾਨ ਨੇ ਆਪਣੇ ਪੈਰਾਂ ਵਿੱਚ ਸਾਰੀ ਉਮਰ ਇੱਕ ਖੜਾਵਾਂ ਦਾ ਜੋੜਾ ਤਾਂ ਨਹੀ ਪਾਇਆ ਹੋਵੇਗਾ।

ਅੱਜ ਸਭ ਤੋ ਗਿਆਨਵਾਨ ਕੌਮ ਇਹ ਖੜਾਵਾਂ ਤੇ ਆਕੇ ਰੁਕ ਗਈ ਹੈ ਜਾਂ ਰੋਕ ਦਿੱਤੀ ਗਈ ਹੈ ਸਾਨੂੰ ਸੋਚਨਾ ਪਏਗਾ ਕਿ ਕਿਤੇ ਇੱਦਾ ਤਾ ਨਹੀ ਕਿ ਇਨ੍ਹਾਂ ਪੁਰਾਤਨ ਚੀਜਾਂ ਨੂੰ ਗੁਰੂ ਸਾਹਿਬ ਦੀ ਛੋਹ ਪ੍ਰਾਪਤ ਦੱਸ ਕੇ ਸਾਨੂੰ ਮਾਨਸਿਕ ਤੇ ਆਰਥਿਕ ਤੌਰ ਤੇ ਲੁੱਟਿਆਂ ਜਾ ਰਿਹਾ ਹੈ ਅਤੇ ਇਸ ਨੂੰ ਇੱਕ ਗੋਰਖ ਧੰਦਾ ਬਣਾ ਦਿੱਤਾ ਗਿਆ ਹੈ ਆਪਣੀਆਂ ਜੇਬਾਂ ਭਰਨ ਵਾਸਤੇ।

ਸਾਨੂੰ ਗਿਆਨ ਨਾਲੋ ਤੋੜ ਕੇ ਏਦਾਂ ਦੀਆਂ ਚੀਜਾਂ ਨਾਲ ਜੋੜਿਆ ਜਾ ਰਿਹਾ ਹੈ ਕਿਉਕਿ ਸਾਡੇ ਦੁਸ਼ਮਨ ਨੂੰ ਪਤਾ ਹੈ ਕਿ ਜਦੋ ਤੱਕ ਇਨ੍ਹਾਂ ਨੂੰ ਗਿਆਨ ਨਾਲੋ ਤੋੜਿਆ ਨਹੀ ਜਾਵੇਗਾ ਜਿਥੇ ਇਨ੍ਹਾਂ ਨੂੰ ਸੀਸ ਤਲੀ ਤੇ ਰੱਖਣ ਦਾ ਬਲ ਮਿਲਦਾ ਹੈ ਤਦ ਤੱਕ ਅਸੀ ਇਨ੍ਹਾਂ ਨੂੰ ਆਪਣੇ ਗੁਲਾਮ ਨਹੀ ਬਣਾ ਸਕਦੇ। ਫੈਸਲਾ ਅਸੀ ਆਪ ਕਰਨਾ ਹੈ ਕਿ ਅਸੀ ਗੁਲਾਮ ਬਨਣਾ ਹੈ ਜਾਂ ਫਿਰ ਗਿਆਨ ਗੁਰੂ ਨਾਲ ਜੁੜ ਕੇ ਆਜਾਦ ਅਤੇ ਉੱਚੀ ਸੋਚ ਦੇ ਮਾਲਕ ਬਨਣਾ ਹੈ।

ਅਜਮੇਰ ਸਿੰਘ
New zeaand


(13/06/12)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਸਦਾ ਰੱਖ ਮੈਨੂੰ ਚਰਨਾਂ ਦੇ ਕੋਲ ਦਾਤਿਆ।
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਸਦਾ ਰੱਖ ਮੈਨੂੰ ਚਰਨਾਂ ਦੇ ਕੋਲ ਦਾਤਿਆ।
ਪਾਸੇ ਹੋ ਕੇ ਕਿਤੇ ਜਾਵਾਂ ਨਾ ਮੈਂ ਡੋਲ ਦਾਤਿਆ।
ਤੇਰਾ ਨਾਮ ਮੇਰੀ ਰੂਹ ਦਾ ਰਹੇ ਖੇੜਾ ਬਣਕੇ।
ਤੇਰੀ ਨੇੜਤਾ ਖੁਮਾਰੀਆਂ ਦਾ ਵਿਹੜਾ ਬਣਕੇ।
ਤੈਨੂੰ ਮਿਲਿਆਂ ਤੇ ਮੁੱਕੇ ਸਾਰੀ ਟੋਲ ਦਾਤਿਆ।
ਸਦਾ ਰੱਖ ਮੈਨੂੰ ਚਰਨਾਂ ਦੇ ਕੋਲ ਦਾਤਿਆ।
ਕਿੱਥੇ ਵਸੇਂ, ਕਿਹੋ ਜਿਹੈਂ, ਤੇਰਾ ਕਿਤਨਾ ਪਸਾਰਾ।
ਕੀ ਏ ਰੰਗ ਵੰਨ, ਕੀ ਏ ਖੇਲ੍ਹ ਜਗ ਦਾ ਨਜ਼ਾਰਾ।
ਤੈਨੂੰ ਮਿਲਿਆਂ ਸਵਾਲ ਹੋ ਗਏ ਗੋਲ ਦਾਤਿਆ।
ਸਦਾ ਰੱਖ ਮੈਨੂੰ ਚਰਨਾਂ ਦੇ ਕੋਲ ਦਾਤਿਆ।
ਤੈਥੋਂ ਦੂਰ ਰਹਿਣਾ ਤਾਂ ਏਂ ਖੁਦ ਅੱਗ `ਚ ਤਪਾਉਣਾ।
ਜੀਣ ਮਕਸਦ ਗਵਾਉਣਾ ਜਦੋਂ ਤੈਨੂੰ ਏਂ ਭੁਲਾਉਣਾ।
ਯਾਦ ਕਰਾਂ ਵਾਹਿਗੁਰੂ ਬੋਲ ਬੋਲ ਦਾਤਿਆ।
ਸਦਾ ਰੱਖ ਮੈਨੂੰ ਚਰਨਾਂ ਦੇ ਕੋਲ ਦਾਤਿਆ।
ਕੁਝ ਆਉਂਦਾ ਨਾ ਏਂ ਹੋਰ ਤੇਰੇ ਨਾਮ ਦੇ ਬਗੈਰ।
ਜਿਵੇਂ ਹੋਵਾਂ ਕੋਈ ਢੋਰ ਤੇਰੇ ਨਾਮ ਦੇ ਬਗੈਰ।
ਦੇ ਦੇ ਨਾਮ ਦੀ ਖੁਮਾਰੀ ਦਿਲ ਖੋਲ੍ਹ ਦਾਤਿਆ।
ਸਦਾ ਰੱਖ ਮੈਨੂੰ ਚਰਨਾਂ ਦੇ ਕੋਲ ਦਾਤਿਆ।


(12/06/12)
ਡਾ: ਗੁਰਮੀਤ ਸਿੰਘ ਬਰਸਾਲ

ਸਤਿਕਾਰਿਤ ਸੰਪਾਦਕ ਜੀ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ!!
2003 ਵਿੱਚ ਸ ਪਾਲ ਸਿੰਘ ਪੁਰੇਵਾਲ ਜੀ ਨੇ ਬੜੀ ਲੰਬੀ ਘਾਲਣਾ ਨਾਲ ਸਮੇ ਦੀ ਲੇਟੈਸਟ ਤਰੀਕੇ ਨਾਲ ਮਿਣਤੀ ਲਈ ਇੱਕ ਕੈਲੰਡਰ ਤਿਆਰ ਕੀਤਾ ਸੀ ਜਿਸ ਦਾ ਨਾਮ ਉਹਨਾਂ ਨਾਨਕਸ਼ਾਹੀ ਕੈਲੰਡਰ ਰੱਖਿਆ ਸੀ । ਸਭ ਜਾਣਦੇ ਹਨ ਕਿ ਕੈਲੰਡਰ ਦਾ ਮੁੱਦਾ ਕੋਈ ਧਾਰਮਿਕ ਮੁੱਦਾ ਨਹੀਂ ਸਗੋਂ ਗਣਿਤ ਵਗਿਆਨ ਦਾ ਮੁੱਦਾ ਹੈ । ਜਿਸ ਤਰਾਂ ਕਿਸੇ ਵੇਲੇ ਲੰਬਾਈ ਮਾਪਣ ਲਈ ਇੰਚ, ਫੁੱਟ , ਗਜ ਆਦਿ ਪੈਮਾਨੇ ਵਰਤੇ ਜਾਂਦੇ ਸਨ ਜਿਨਾਂ ਨੂੰ ਇਕ ਦੂਜੇ ਵਿੱਚ ਬਦਲਨਾਂ ਕੁਝ ਮੁਸ਼ਕਲ ਸੀ । ਪਰ ਲੋਕਾਂ ਦੀ ਸਹੂਲਤ ਲਈ ਸੈਂਟੀਮੀਟਰ, ਮੀਟਰ ਕਿਲੋਮੀਟਰ ਵਾਲਾ ਤਰੀਕਾ ਵਰਤੋਂ ਵਿੱਚ ਆਇਆ ਜਿਸ ਨੂੰ ਕਿ ਕੇਵਲ 10 ਨਾਲ ਗੁਣਾ ਕਰਕੇ ਜਾਂ ਭਾਗ ਦੇਕੇ ਬਦਲਨਾਂ ਅਤੇ ਸਮਝਣਾ ਆਸਾਨ ਸੀ । ਇਸੇ ਤਰਾਂ ਘੜੀਆਂ ਪਲਾਂ ਪਹਿਰਾਂ ਨਾਲੋਂ ਘੰਟੇ ਮਿੰਟ ਸਕਿੰਟ ਜਲਦੀ ਸਮਝ ਆਣ ਲੱਗੇ । ਔਂਸ, ਪੌਡ, ਪਾਈਂਟ, ਗੇਲਨ ਨਾਲੋਂ ਕਿਲੋਗਰਾਮ , ਗ੍ਰਾਮ, ਕਵੰਟਲ ਵਾਲਾ ਤਰੀਕਾ ਜਲਦੀ ਮਕਬੂਲ ਹੋ ਗਿਆ । ਕਿਓਂਕਿ ਹਰ ਕੋਈ ਗਿਣਤੀ ਮਿਣਤੀ ਲਈ ਆਸਾਨ ਅਤੇ ਗਲਤੀਆਂ ਦੀ ਘੱਟ ਗੁੰਜਾਇਸ਼ ਵਾਲਾ ਤਰੀਕਾ ਚਾਹੁੰਦਾ ਹੈ ।
ਇਸੇ ਤਰਾਂ ਕੈਲੰਡਰਾਂ ਵਿੱਚ ਵੀ ਤਰੱਕੀ ਦੇਖਣ ਨੂੰ ਮਿਲਦੀ ਹੈ । 2003 ਵਾਲਾ ਨਾਨਕਸ਼ਾਹੀ ਕੈਲੰਡਰ ਅਜੋਕੇ ਸਮੇਂ ਦਾ ਅਤਿ ਵਿਕਸਤ ਰੂਪ ਵਿੱਚ ਸਾਹਮਣੇ ਆਇਆ ਹੈ । ਜਿਸ ਨੂੰ ਕਿ ਸਾਰੀਆਂ ਹੀ ਸੂਝਵਾਨ ਅਤੇ ਦੂਰਦਿਸ਼ਟ ਧਿਰਾਂ ਪ੍ਰਮਾਣਿਤ ਕਰਦੀਆਂ ਹਨ । ਸਿੱਖ ਮਾਰਗ ਤੇ ਚਲੀ ਵਿਚਾਰ ਚਰਚਾ ਕਈ ਹੋਰ ਦਿਸ਼ਟੀਕੋਨਾਂ ਤੇ ਹੋਈ ਵਿਚਾਰ ਉਪਰੰਤ ਇਸ ਕੈਲੰਡਰ ਨੂੰ ਮਾਣ ਭਰੀ ਉਪਲਭਦੀ ਸਵੀਕਾਰਦੀ ਹੈ । ਸੋ ਅਗਰ ਸਿੱਖ ਮਾਰਗ ਪਰਿਵਾਰ ਦਾ ਕੋਈ ਮੈਂਬਰ ਇਸ ਕੈਲੰਡਰ ਦੇ ਵਿਰੁੱਧ ਨਹੀਂ ਹੈ ਤਾਂ ਇਸ ਕੈਲੰਡਰ ਨੂੰ ਪੂਰੇ ਸਿੱਖ ਮਾਰਗ ਵਲੋਂ ਪਰਮਾਣਿਤ ਮੰਨ ਲਿਆ ਜਾਣਾ ਚਾਹੀਦਾ ਹੈ।
ਗੁਰਮੀਤ ਸਿੰਘ ਬਰਸਾਲ
(ਸੰਪਾਦਕੀ ਟਿੱਪਣੀ:- ਅਸੀਂ ਕਾਹਲ ਵਿੱਚ ਕੋਈ ਵੀ ਫੈਸਲਾ ਲੈਣ ਦੇ ਹੱਕ ਵਿੱਚ ਨਹੀਂ ਹਾਂ। ਜੋ ਵੀ ਫੈਸਲਾ ਲੈਣਾ ਹੋਵੇ ਉਹ ਲੰਮੀ ਚੌੜੀ ਵਿਚਾਰ ਚਰਚਾ ਤੋਂ ਬਾਅਦ ਲੰਮੇ ਸਮੇਂ ਤੋਂ ‘ਸਿੱਖ ਮਾਰਗ’ ਨਾਲ ਜੁੜੇ ਪਾਠਕਾਂ ਦੀ ਸਲਾਹ ਨਾਲ ਹੀ ਲੈਣ ਦੇ ਹੱਕ ਵਿੱਚ ਹਾਂ। ਜਦੋਂ ਇੱਕ ਵਾਰੀ ਠੋਸ ਫੈਸਲਾ ਲੈ ਲਿਆ ਤਾਂ ਫਿਰ ਉਸ ਤੋਂ ਪਿਛੇ ਹਟਣਾ ਕੋਈ ਸਿਆਣਪ ਵਾਲੀ ਗੱਲ ਨਹੀਂ ਹੈ। ਲਗ-ਭੱਗ 15 ਸਾਲਾਂ ਦੀ ਵਿਚਾਰ ਤੋਂ ਬਾਅਦ ਸਿਰਫ ਦੋ ਹੀ ਠੋਸ ਫੈਸਲੇ ਲਏ ਹਨ। ਉਹ ਦੋ ਫੈਸਲੇ ਰਾਗਮਾਲਾ ਅਤੇ ਦਸਮ ਗ੍ਰੰਥ ਬਾਰੇ ਹਨ। ਜਦੋਂ ਸਾਰੇ ਸੰਜੀਦਾ ਪਾਠਕਾਂ ਦੀ ਕੈਲੰਡਰ ਬਾਰੇ ਤਸੱਲੀ ਹੋ ਗਈ ਅਤੇ ਕੁੱਝ ਰਹਿੰਦੀਆਂ ਤਰੀਕਾਂ ਵੀ ਪੱਕੀਆਂ ਕਰ ਲਈਆਂ ਗਈਆਂ ਅਤੇ ਸਾਧਾਂ ਨੂੰ ਖੁਸ਼ ਕਰਨ ਵਾਲੀਆਂ ਮੱਸਿਆ, ਪੁੱਨਿਆਂ ਸਗਰਾਂਦਾਂ ਤੋਂ ਇਸ ਨੂੰ ਮੁਕਤੀ ਮਿਲ ਗਈ ਤਾਂ ਇਸ ਬਾਰੇ ਠੋਸ ਫੈਸਲਾ ਲੈਣ ਦੀ ਕੋਈ ਝਿਜਕ ਨਹੀਂ ਹੋਵੇਗੀ। ਇਸ ਬਾਰੇ ਸਿਆਣੇ ਵਿਦਵਾਨਾ ਨੂੰ ਗੰਭੀਰਤਾ ਨਾਲ ਵਿਚਾਰ ਕਰਨੀ ਚਾਹੀਦੀ ਹੈ। ਜੇ ਕਰ ਇਹ ਸਾਰੀ ਗੱਲ ਅਖੌਤੀ ਪੁਜਾਰੀਆਂ ਅਥਵਾ ਕਥਿਤ ਜਥੇਦਾਰਾਂ ਤੇ ਹੀ ਛੱਡਣੀ ਹੈ ਤਾਂ ਊਠ ਦੇ ਬੁੱਲ ਡਿਗਣ ਵਾਂਗ ਇੰਤਜਾਰ ਕਰਦੇ ਰਹਿਣਾ ਚਾਹੀਦਾ ਹੈ ਅਤੇ ਇਹ ਵੀ ਸਾਰਿਆਂ ਨੂੰ ਪਤਾ ਹੀ ਹੈ ਕਿ ਉਹਨਾ ਦੀਆਂ ਤਾਰਾਂ ਕਿੱਥੋਂ ਹਿੱਲਦੀਆਂ ਹਨ)


(12/06/12)
ਸਰਵਜੀਤ ਸਿੰਘ

ਵਾਹਿਗੁਰੂ ਜੀ ਕਾ ਖਾਲਸਾ ॥
ਵਾਹਿਗੁਰੂ ਜਿ ਕਾ ਫ਼ਤਿਹ॥

ਰੋਜ਼ਾਨਾ ਸਪੋਕਸਮੈਨ ਦੀ ਖ਼ਬਰ (ਜੂਨ 8 ਦਿਨ ਸ਼ੁੱਕਰਵਾਰ) ਮੁਤਾਬਕ, ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਕਿਰਪਾਲ ਸਿੰਘ ਬੰਡੂਗਰ ਨੇ ਤਖ਼ਤਾਂ ਦੇ ਮੁਖ ਸੇਵਾਦਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਕਾਲ ਤਖਤ ਸਾਹਿਬ ਤੋਂ ਸੰਗਤਾਂ ਨੂੰ ਇਹ ਆਦੇਸ਼ ਜਾਰੀ ਕਰਨ ਕਿ ਮੂਲ ਮੰਤਰ ‘ੴ ਤੋਂ ਲੈ ਕੇ ਗੁਰਪ੍ਰਸਾਦਿ’ ਤਕ ਹੀ ਪੜ੍ਹਿਆ ਜਾਵੇ। ਸਿੱਖ ਕੌਮ ਦੀ ਇਹ ਬਦਕਿਸਮਤੀ ਹੀ ਕਹੀ ਜਾ ਸਕਦੀ ਹੈ ਕਿ ਪਿਛਲੇ 300 ਸਾਲ ਤੋਂ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਣ ਵਾਲੇ, ਇਸ ਗੱਲ ਤੇ ਇਕ ਮੱਤ ਨਹੀ ਕਿ ਮੂਲ ਮੰਤਰ ‘ੴ ਤੋਂ ਲੈ ਕੇ ਗੁਰਪ੍ਰਸਾਦਿ’ ਤਕ ਹੈ ਜਾਂ ‘ੴ ਤੋਂ ਲੈ ਕੇ ਨਾਨਕ ਹੋਸੀ ਭੀ ਸਚੁ’ ਤਕ ਹੈ। ਕਿੰਨੀ ਹੈਰਾਨੀ ਦੀ ਗੱਲ ਹੈ ਕਿ ਅਸੀਂ ਹਰ ਮਸਲੇ ਦੇ ਹਲ ਲਈ ਤਖ਼ਤਾ ਦੇ ਮੁਖ ਸੇਵਾਦਾਰਾਂ ਵੱਲ ਹੀ ਵੇਖਦੇ ਹਾਂ, ਇਹ ਜਾਣਦੇ ਹੋਏ ਵੀ ਕਿ ਉਨ੍ਹਾਂ ਨੇ ਅੱਜ ਤਾਈ ਕੋਈ ਵੀ ਅਜੇਹਾ ਜਿਕਰ ਯੋਗ ਕੰਮ ਨਹੀਂ ਕੀਤਾ ਕਿ ਉਨ੍ਹਾਂ ਤੋਂ ਇਸ ਮਸਲੇ ਦੇ ਹਲ ਦੀ ਆਸ ਕੀਤੀ ਜਾ ਸਕੇ।
ਸਿੱਖ ਮਾਗਰ ਦੇ ਪਾਠਕਾਂ ਨੂੰ ਬੇਨਤੀ ਹੈ ਤੁਹਾਡੇ ਇਸ ਖ਼ਬਰ ਦੇ ਮੂਲ ਵਿਸ਼ੇ ‘ਮੂਲ ਮੰਤਰ’ ਬਾਰੇ ਕੀ ਵਿਚਾਰ ਹਨ?
ਧੰਨਵਾਦ ਸਹਿਤ
ਸਰਵਜੀਤ ਸਿੰਘ


(12/06/12)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਅਜ ਕਲ ਪਾਠਕਾਂ ਵਾਲੇ ਪੰਨੇ ਉਪਰ ਕੈਲੰਡਰ, ਰਾਗ ਮਾਲਾ, ਅਨੰਦ ਵਿਆਹ, ਦਸਮ ਗ੍ਰੰਥ ਵਰਗੇ ਗੰਭੀਰ ਮਸਲਿਆਂ ਉਪਰ ਬਹਿਸ ਕੁੱਝ ਚੰਗੇ ਪੱਧਰ ਦੀ ਨਹੀਂ ਜਾਪੀ ਵਾਦ ਵਿਵਾਦ ਹੀ ਲਗਦਾ ਹੈ। ਦਾਸ ਉਸ ਮੌਕੇ ਦਾ ਗਵਾਹ ਹੈ ਜਿਨ੍ਹਾਂ ਹਾਲਾਤਾਂ ਵਿੱਚ ਕੈਲੰਡਰ ਪ੍ਰੋ ਬਡੂੰਗਰ ਸਾਹਿਬ ਨੇ ਅਪਣਾ ਭਵਿਖ ਦਾਅ ਤੇ ਲਾਕੇ ਤਲਵੰਡੀ ਸਾਬੋ ਤੋਂ ਜਾਰੀ ਕੀਤਾ ਸੀ। ਦਾਸ ਉਨ੍ਹਾਂ ਹਾਲਾਤਾਂ ਦਾ ਵੀ ਗਵਾਹ ਹੈ ਜਿਨ੍ਹਾਂ ਹਾਲਾਤਾਂ ਵਿੱਚ ਰਾਗ ਮਾਲਾ ਕਰਕੇ ਗਿਆਨੀ ਗੁਰਦਿਤ ਸਿੰਘ ਨੂੰ ਬਦਨਾਮੀ ਸਹਿਦਿਆਂ ਆਖਰੀ ਸਾਹ ਲੈਣੇ ਪਏ ਸਨ। ਸ਼ੁਕਰ ਹੈ ਡਾ: ਤ੍ਰਲੋਚਨ ਸਿੰਘ ਦੀ ਖਿਚ ਧੂਹ ਨਹੀਂ ਹੋਈ ਵਰਨਾ ਇੱਕ ਤਬਕੇ ਨੇ ਤਾਂ ਇਸ ਦੀ ਭੂਮਿਕਾ ਤਿਆਰ ਕਰ ਹੀ ਲਈ ਸੀ। ਜ਼ਿਆਦਾ ਵਿਸਥਾਰ ਵਿੱਚ ਨਾ ਜਾਂਦੇ ਹੋਏ ਇਤਨਾ ਹੀ ਕਹਿਣਾ ਚਾਹਾਂਗਾ ਕਿ ਭਾਵੇਂ ਕਿ ਕੈਲੰਡਰ ਵਿੱਚ ਖਾਮੀਆਂ ਸਨ ਪਰ ਕਿਉਂਕਿ ਵੱਖ ਕੈਲੰਡਰ ਦਾ ਇੱਕ ਮੁੱਖ ਮਕਸਦ ਸਿੱਖਾਂ ਦੀ ਵਖਰੀ ਪਹਿਚਾਣ ਲਈ ਹੋਰ ਅਗੇ ਵਧਣਾ ਸੀ। ਇਸ ਕੈਲੰਡਰ ਦੀ ਵਿਰੋਧਤਾ ਆਰ ਐਸ ਐਸ ਸਿੱਧੇ ਤੌਰ ਤੇ ਕਰ ਰਹੀ ਸੀ (ਏਥੌਂ ਤਕ ਕਿ ਬਡੂੰਗਰ ਸਾਹਿਬ ਨੂੰ ਅੰਮ੍ਰਿਤਸਰ ਜਾਂਦੇ ਵਕਤ ਇੱਕ ਢਾਬੇ ਕੋਲ ਪ੍ਰਧਾਨ ਆਰ ਐਸ ਐਸ ਨੇ ਵਰਕਰਾਂ ਸਮੇਤ ਘੇਰ ਲਿਆ ਸੀ ਦਬਾ ਪਾਉਣ ਲਈ ਕਿ ਕਲੈਂਡਰ ਜਾਰੀ ਕਰਨ ਦੇ ਨਤੀਜੇ ਚੰਗੇ ਨਹੀਂ ਹੋਣਗੇ)। ਬੀ ਜੇ ਪੀ ਵੀ ਅਕਾਲੀ ਆਗੂਆਂ ਤੇ ਇਸ ਨੂੰ ਰੋਕਣ ਲਈ ਦਬਾ ਪਾ ਰਹੀ ਸੀ। ਬਡੂੰਗਰ ਸਾਹਿਬ ਨੇ ਇਹ ਸਭ ਸਮਝ ਲਿਆ ਕਿ ਹੋਰ ਦੇਰ ਕੀਤੀ ਤਾਂ ਕੈਲੰਡਰ ਕਦੇ ਨਹੀ ਛਪੇਗਾ ਫਿਰ ਰਾਤੋ ਰਾਤ ਕੈਲੰਡਰ ਛਪਵਾਇਆ ਤੇ ਦੂਜੇ ਦਿਨ ਜਾਰੀ ਕੀਤਾ ਤੇ ਉਸ ਵੇਲੇ ਇਹ ਵੀ ਕਿਹਾ ਕਿ ਜੋ ਕਮੀਆਂ ਪੇਸ਼ੀਆਂ ਹਨ ਸਿੱਖ ਵਿਦਵਾਨ ਸੋਚ ਵਿਚਾਰ ਕਰਕੇ ਠੀਕ ਕਰ ਲੈਣਗੇ। ਕੈਲੰਡਰ ਜਾਰੀ ਕਰਨ ਦੇ ਇਵਜ਼ ਵਿੱਚ ਬਡੂੰਗਰ ਸਾਹਿਬ ਨੂੰ ਪ੍ਰਧਾਨਗੀ ਗੁਆਉਣੀ ਪਈ ਸੀ। ਇਸੇ ਤਰ੍ਹਾਂ ਹੀ ਗਿਆਨੀ ਗੁਰਦਿਤ ਸਿੰਘ ਜੀ ਨੇ ਜੋ ਰਾਗ ਮਾਲਾ ਬਾਰੇ ਵਿਚਾਰ ਕੀਤਾ ਜਿਸ ਦਾ ਸਮਰਥਨ ਵੇਦਾਂਤੀ ਜੀ ਨੇ ਵੀ ਕੀਤੇ ਪਰ ਸਮੇਂ ਦੀ ਉਲਟੀ ਹਵਾ ਨੇ ਗਿਆਨੀ ਜੀ ਦੀ ਉਮਰ ਭਰ ਦੀ ਸਿਖੀ ਸੇਵਾ ਮਿਟੀ ਵਿੱਚ ਮਿਲਾ ਦਿਤੀ ਤੇ ੳਨ੍ਹਾਂ ਦੇ ਹਮਦਰਦ ਵੀ ਉਲਟ ਹੋ ਗਏ। ਗਿਆਨੀ ਜੀ ਰਾਗ ਮਾਲਾ ਨੂੰ ਭਾਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਮੁਖ ਅੰਗ ਨਹੀਂ ਮੰਨਦੇ ਸਨ ਪਰ ਉਹ ਗੁਰੂ ਗ੍ਰੰਥ ਸਾਹਿਬ ਨੂੰ ਉਸ ਦੇ ਸਮੁਚੇ ਰੂਪ ਵਿੱਚ ਹੀ ਰਖਣਾ ਚਾਹੁੰਦੇ ਸਨ ਤੇ ਇਸ ਨੂੰ ਤਤਕਰੇ ਵਾਂਗ ਹੀ ਰਾਗ ਅੰਤਿਕਾ ਦੇ ਰੂਪ ਵਿੱਚ ਰਹਿਣ ਦੇਣ ਲਈ ਰਾਜ਼ੀ ਸਨ ਤਾਂ ਕਿ ਮਾਨਤਾ ਪ੍ਰਾਪਤ ਗੁਰੂ ਸਰੂਪ ਵਿੱਚ ਕੋਈ ਬਦਲੀ ਨਾ ਕੀਤੀ ਜਾਵੇ। ਇਸੇ ਤਰ੍ਹਾਂ ਡਾ ਤ੍ਰਲੋਚਨ ਸਿੰਘ ਵੀ ਚਾਹੁੰਦੇ ਸਨ ਕਿਸੇ ਨ ਕਿਸੇ ਤਰ੍ਹਾਂ ਅਨੰਦ ਕਾਰਜ ਐਕਟ ਪਾਸ ਹੋ ਜਾਵੇ ਜੋ ਵਖਰੀ ਸਿਖ ਪਹਿਚਾਣ ਦਾ ਅਗਲਾ ਮੀਲ ਪੱਥਰ ਹੋ ਜਾਵੇ ਤੇ ਲੋੜ ਪੈਣ ਤੇ ਲੋੜੀਂਦੀਆਂ ਬਦਲੀਆਂ ਕਰ ਲਈਆਂ ਜਾਣ ਜੋ ਆਸਾਨੀ ਨਾਲ ਹੋ ਜਾਣਗੀਆਂ। ਪਾਠਕ ਇਹ ਸਮਝਣਗੇ ਕਿ ਇਨ੍ਹਾਂ ਸਭ ਨੇ ਕੱਚਾ ਕੰਮ ਹੀ ਕੀਤਾ ਪਰ ਇਹ ਵੀ ਸਮਝਣਾ ਜ਼ਰੂਰੀ ਹੈ ਕਿ ਸਿਖਾਂ ਦੀ ਵਖਰੀ ਪਛਾਣ ਵਿੱਚ ਨਵੇਂ ਮੀਲ ਪੱਥਰ ਤਿਆਰ ਹੋ ਗਏ ਹਨ ਤੇ ਹੁਣ ਸੰਵਿਧਾਨ ਦੀ 25ਵੀਂ ਧਾਰਾ ਬਦਲਣ ਲਈ ਰਾਹ ਸਾਫ ਹੋ ਗਿਆ ਹੈ।
ਡਾ: ਦਲਵਿੰਦਰ ਸਿੰਘ ਗ੍ਰੇਵਾਲ

**************************************************

ਸਿੱਖ ਧਰਮ ਵਿੱਚ ਬ੍ਰਹਮਣੀ ਰੀਤੀ ਰਿਵਾਜਾਂ ਦਾ ਲਗਾਤਾਰ ਵਧਦਾ ਪਸਾਰ ਬੜੀ ਚਿੰਤਾ ਦਾ ਕਾਰਨ ਹੈ। ਇਸ ਨਾਲ ਸਿੱਖੀ ਨੂੰ ਖੋਰਾ ਤਾਂ ਲਗਣ ਲੱਗ ਹੀ ਪਿਆ ਹੈ ਪਰ ਉਹੋ ਫੋਕਟ ਕਰਮ ਕਾਂਡ ਜਿਨ੍ਹਾਂ ਨੂੰ ਦੂਰ ਕਰਨ ਲਈ ਗੁਰੁ ਨਾਨਕ ਤੇ ਦੂਸਰੇ ਗੁਰੂ ਸਾਹਿਬਾਨ ਨੇ ਹੋਕਾ ਦਿਤਾ ਦੁਬਾਰਾ ਸਾਡੇ ਪ੍ਰਮੁਖ ਧਾਰਮਿਕ ਸਥਾਨਾ ਵਿੱਚ ਸ਼ਾਮਿਲ ਹੋ ਚਲੀਆਂ ਸਨ; ਮਿਸਾਲ ਵਜੋਂ ਗੁਰੂ ਨਾਨਕ ਦੇਵ ਜੀ ਨੇ ਮੰਦਿਰਾਂ ਵਿੱਚ ਆਰਤੀ ਦੀ ਰਸਮ ਨੂੰ ਰੋਕਣ ਲਈ ‘ਗਗਨ ਮਹਿ ਥਾਲ’ ਵਰਗਾ ਸ਼ਬਦ ਉਚਾਰਨ ਕਰਕੇ ਸਿੱਧ ਕਰ ਦਿਤਾ ਕਿ ਮੰਦਿਰਾਂ ਵਿੱਚ ਪੜ੍ਹੀ ਜਾਣ ਵਾਲੀ ਆਰਤੀ ਬੇਫਾਇਦਾ ਹੈ ਪਰ ਹੁਣ ਸ੍ਰੀ ਹਰਿਮੰਦਿਰ ਸਾਹਿਬ ਤੋਂ ਰੋਜ਼ ਸ਼ਾਮੀ ਸਵਾ ਅੱਠ ਵਜੇ ਇਸ ਸ਼ਬਦ ਤੇ ‘ਗੋਪਾਲ ਤੇਰਾ ਆਰਤਾ’ ਆਦਿ ਹੋਰ ਸ਼ਬਦ ਆਰਤੀ ਦੇ ਰੂਪ ਵਿੱਚ ਪੜ੍ਹੇ ਜਾਣ ਲੱਗ ਪਏ ਹਨ ਜੋ ਕੁੱਝ ਸਾਲ ਪਹਿਲਾਂ ਇਸ ਤਰ੍ਹਾਂ ਨਹੀਂ ਸਨ ਪੜ੍ਹੇ ਜਾਂਦੇ। ਭਾਵ ਕਿ ਉਹੋ ਆਰਤੀ ਦੀ ਰਸਮ ਜੋ ਗੁਰੂ ਸਾਹਿਬ ਨੇ ਰੋਕਣ ਲਈ ਸ਼ਬਦ ਗਾਇਆ ਸੀ ਹੁਣੇ ਉਸੇ ਸ਼ਬਦ ਦਾ ਸਹਾਰਾ ਲੈਕੇ ਬਿਨਾ ਇਸ ਸ਼ਬਦ ਦੇ ਭਾਵ ਸਮਝੇ ਦੇ ਇਸ ਨੂੰ ਫੋਕਟ ਕਰਮ ਕਾਂਡ ਬਣਾ ਲਿਆ ਗਿਆ ਹੈ ਤੇ ਰੋਜ਼ ਹੀ ਇੱਕ ਡ੍ਰਿਲ ਵਜੋਂ ਗਾਇਆ ਜਾਣ ਲੱਗ ਪਿਆ ਹੈ। ਇਸੇ ਤਰ੍ਹਾਂ ਅਰਦਾਸ ਕਰਦੇ ਅਰਦਾਸੀਏ ਸ਼ਿੰਘ ਦੇ ਹੱਥਾਂ ਵਿੱਚ ਮਾਇਆ ਰੱਖਣੀ, ਜਲੂਸ ਵੇਲੇ ਪੰਜਾਂ ਪਿਆਰਿਆਂ ਦੇ ਪੈਰਾਂ ਨੂੰ ਧੋਣਾ ਤੇ ਫਿਰ ਚਰਨ ਪਾਹੁਲ ਪੀਣਾ, ਅਖੰਡ ਪਾਠ ਵੇਲੇ ਜਲ ਕੁੰਭ ਉਪਰ ਨਾਰੀਆਲ ਰੱਖਣਾ ਆਦਿ ਅਨੇਕਾਂ ਕਰਮ ਕਾਂਡ ਹਨ ਜਿਨ੍ਹਾਂ ਬਾਰੇ ਇਸ ਲੇਖਕ ਨੇ ਵਿਸਥਾਰ ਨਾਲ ਪਹਿਲਾਂ ਵੀ ਲਿਖਿਆ ਸੀ। ਕੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਜਥੇਦਾਰ ਸਾਹਿਬਾਨ ਇਹੋ ਜਿਹੇ ਫੋਕਟ ਕਰਮ ਕਾਂਡਾਂ ਨੂੰ ਰੋਕਣ ਵਲ ਧਿਆਨ ਦੇਣਗੇ।
ਡਾ: ਦਲਵਿੰਦਰ ਸਿੰਘ ਗ੍ਰੇਵਾਲ

********************************************************

ਸਿੱਖ ਲੈ ਤੂੰ ਚੜ੍ਹਦੀ ਕਲਾ `ਚ ਸਦਾ ਰਹਿਣਾ।
ਕਰਨਲ ਡਾ: ਦਲਵਿੰਦਰ ਸਿੰਘ ਗ੍ਰੇਵਾਲ
ਸਿੱਖ ਲੈ ਤੂੰ ਚੜ੍ਹਦੀ ਕਲਾ `ਚ ਸਦਾ ਰਹਿਣਾ।
ਛੱਡ ਛੋਟੇ ਛੋਟੇ ਦੁਖਾਂ ਅਗੇ ਐਵੇਂ ਢਹਿਣਾ।
ਚੜ੍ਹਦੀ ਕਲਾ’ ਚ ਹੁੰਦੇ ਹੌਦਲੇ ਬੁਲੰਦ।
ਚੜ੍ਹਦੀ ਕਲਾ `ਚ ਪੁੱਠੀ ਸੋਚਣੀ ਏਂ ਬੰਦ।
ਚੜ੍ਹਦੀ ਕਲਾ `ਚ ਨਹੀਓਂ ਘਾਬਰ ਕੇ ਬਹਿਣਾ।
ਸਿੱਖ ਲੈ ਤੂੰ ਚੜ੍ਹਦੀ ਕਲਾ `ਚ ਸਦਾ ਰਹਿਣਾ।
ਚੜ੍ਹਦੀ ਕਲਾ `ਚ ਕਦੇ ਹੁੰਦੀ ਨਹੀਓਂ ਹਾਰ।
ਚੜ੍ਹਦੀ ਕਲਾ `ਚ ਬੇੜੇ ਭਵਜਲੋਂ ਵੀ ਪਾਰ।
ਚੜ੍ਹਦੀ ਕਲਾ `ਚ ਦੁੱਖ ਹੱਸ ਹੱਸ ਸਹਿਣਾ।
ਸਿੱਖ ਲੈ ਤੂੰ ਚੜ੍ਹਦੀ ਕਲਾ `ਚ ਸਦਾ ਰਹਿਣਾ।
ਚੜ੍ਹਦੀ ਕਲਾ `ਚ ਤੱਤੀ ਤਵੀ ਵੀ ਏ ਸੀਤ।
ਚੜ੍ਹਦੀ ਕਲਾ ਹੁੰਦੇ ਵੈਰੀ ਵੀ ਨੇ ਮੀਤ।
ਚੜ੍ਹਦੀ ਕਲਾ ਕਲਾ ਤੋਂ ਖਰਾ ਹੋਰ ਨਾ ਕੋਈ ਗਹਿਣਾ।
ਸਿੱਖ ਲੈ ਤੂੰ ਚੜ੍ਹਦੀ ਕਲਾ `ਚ ਸਦਾ ਰਹਿਣਾ।
ਦੇਗਾਂ `ਚ ਉਬਾਲੇ ਜਿਹੜਾ ਹੱਸ ਹੱਸ ਖਾਵੇ।
ਤਨ ਵੀ ਜੋ ਆਰੇ ਤੇ ਬੇਸ਼ਿਕਨ ਚਿਰਾਵੇ।
ਸਿੱਖ ਲਿਆ ਚੜ੍ਹਦੀ ਕਲਾ ਦਾ ਉਹਨੇ ਮਹਿਨਾ।
ਸਿੱਖ ਲੈ ਤੂੰ ਚੜ੍ਹਦੀ ਕਲਾ `ਚ ਸਦਾ ਰਹਿਣਾ।
ਚਾਰੇ ਪੁੱਤ ਵਾਰ ਕੇ ਵੀ ਸ਼ੁਕਰ ਮਨਾਵੇ।
ਯਾਰੜੇ ਦੇ ਸੱਥਰ ਦਾ ਗੀਤ ਜਿਹੜਾ ਗਾਵੇ।
ਤੇਰਾ ਭਾਣਾ ਮੀਠਾ ਲਾਗੇ ਜੀਹਨੇ ਸਦਾ ਕਹਿਣਾ।
ਸਿੱਖ ਲੈ ਤੂੰ ਚੜ੍ਹਦੀ ਕਲਾ `ਚ ਸਦਾ ਰਹਿਣਾ।
ਨਾਮ ਨਾਲ ਜੁੜ ਕੱਢ ਮਨੋਂ ਮਾੜੀ ਸੋਚ।
ਸੱਭ ਦਾ ਭਲਾ ਤੂੰ ਚਿਤ ਅਪਣੇ `ਚ ਲੋਚ।
ਡਰ ਭਉ ਗਮ ਕਦੇ ਖਾਊ ਨਾ ਕੁਲਹਿਣਾ।
ਸਿੱਖ ਲੈ ਤੂੰ ਚੜ੍ਹਦੀ ਕਲਾ `ਚ ਸਦਾ ਰਹਿਣਾ।


(10/06/12)
ਹਰਦੇਵ ਸਿੰਘ, ਜੰਮੂ

ਸਤਿਕਾਰ ਯੋਗ ਸ. ਗੁਰਸ਼ਰਨ ਸਿੰਘ ਕਸੇਲ ਜੀ,

ਸਤਿ ਸ੍ਰੀ ਅਕਾਲ!

ਆਪ ਜੀ ਦਾ ਪੱਤਰ ਮਿਤੀ 9. 6. 12 ਲਈ ਧਨਵਾਦ! ਆਪ ਜੀ ਨੇ ਲਿਖਿਆ ਹੈ:-

ਬਾਕੀ ਵੀਰ ਜੀ ਮੇਰਾ ਮਕਸਦ ਆਪ ਪਾਸੋਂ ਇਹ ਜਾਣਨਾ ਸੀ ਕਿ ਕੀ ਆਪ ਨਾਨਕਸ਼ਾਹੀ ਕੈਲੰਡਰ ਦੇ ਹੱਕ ਵਿੱਚ ਹੋ ਜਾਂ ਨਹੀਂ । ਸੋ ਆਪ ਨਾਲ ਵਿਚਾਰ ਚਰਚਾ ਕਰਕੇ ਇਹ ਪਤਾ ਲੱਗ ਗਿਆ ਹੈ ਕਿ ਜਿਵੇਂ ਤੁਸੀਂ ਅਖੌਤੀ ਦਸਮ ਗ੍ਰੰਥ ਦੀਆਂ ਰਚਨਾਵਾਂ ਅਤੇ ਰਾਗਮਾਲਾ ਤੋਂ ਸਿੱਖ ਕੌਮ ਨੂੰ ਛੁੱਟਕਾਰਾ ਨਹੀਂ ਪਾਉਣ ਦੇਣਾ ਚਾਹੁੰਦੇ ਇਵੇਂ ਹੀ ਤੁਸੀਂ ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਵੀ ਸਾਧ ਲਾਣੇ ਵਾਂਗੂ ਹੀ ਕਰਦੇ ਹੋ”

ਵੀਰ ਜੀ ਮੇਰੇ ਅਨੁਸਾਰ ਕਿਸੇ ਕੌਮ ਜਾਂ ਸੱਭਯਤਾ ਵਲੋਂ ਕਿਸੇ ਕੈਲੰਡਰ ਨੂੰ ਅਪਨਾਉਂਣਾ ਇਹ ਵੱਡੀ ਮਹੱਤਵਪੁਰਨ ਘਟਨਾ ਹੁੰਦੀ ਹੈ। ਨਾਨਕਸ਼ਾਹੀ ਕੈਲੰਡਰ ਸਾਡੇ ਲਈ ਇੱਕ ਮਾਣ ਭਰੀ ਉਪਲੱਭਦੀ ਹੈ। ਪਰ ਆਪ ਜੀ ਪਤਾ ਨਹੀਂ ਕਿਹੜੇ ਪੁਰਵਾਗ੍ਰਹ ਜਾਂ ਅੰਦਾਜ਼ ਨਾਲ ਮੇਰੇ ਪੱਤਰਾਂ ਨੂੰ ਪੜੀਆ ਹੈ ਅਤੇ ਇਹ ਲਿਖਿਆ ਹੈ ਕਿ ਮੈਂ ਨਾਨਕਸ਼ਾਹੀ ਕੈਲੰਡਰ ਦੇ ਵਿਰੌਧ ਵਿੱਚ ਹਾਂ। ਮੈਂ ਨਾਨਕਸ਼ਾਹੀ ਕੈਲੰਡਰ ਹੋਂਣ ਦੇ ਹੱਕ ਵਿੱਚ ਹਾਂ ਪਰ ਜੇ ਕਰ ਆਪ ਜੀ ਨੂੰ ਇਹ ਗਲ ਸਮਝ ਨਹੀਂ ਆਈ ਤਾਂ ਇਸ ਵਿੱਚ ਮੇਰਾ ਦੌਸ਼ ਨਹੀਂ। ਅੱਜਕਲ ਕੁੱਝ ਸੱਜਣਾਂ ਨੇ ਪੋਰਾਣਕ ਕਥਾਵਾਂ ਦੇ ਪਾਤਰਾਂ ਵਾਂਗ ਅਪਣੇ ਪਾਸ ਇੱਕ “ਬ੍ਰਹਮਅਸਤ੍ਰ” ਰੱਖਿਆ ਹੋਇਆ ਹੈ ਕਿ ਜਿਸ ਵੇਲੇ ਤਰਕ ਨਾ ਚਲੇ ਤਾਂ ਰਾਗਮਾਲਾ, ਦਸ਼ਮਗ੍ਰੰਥ ਅਤੇ ਸਾਧ ਲਾਣੇ ਦਾ ਬ੍ਰਹਮਅਸਤ੍ਰ ਚਲਾ ਦਿਉ! ਆਪ ਜੀ ਨੇ ਵੀ ਚਰਚਾ ਵਿੱਚ ਧਿਆਨ ਵੰਡਾਉਣ ਲਈ ਉਸੇ ਅਸਤ੍ਰ ਨੂੰ ਚਲਾਉਂਣ ਦਾ ਸ਼ੰਖ ਫ਼ੂਕਿਆ ਹੈ।

ਆਪ ਜੀ ਇਤਨਾ ਨਹੀਂ ਸਮਝ ਪਾ ਰਹੇ ਕਿ ਅਸਾਨੀ ਦੇ ਤਰਕ ਤੇ ਨਾਨਕਸ਼ਾਹੀ ਕੈਲੰਡਰ, ਗ੍ਰੇਗੋਰਿਅਨ ਕੈਲੰਡਰ ਦਾ ਰੇਪਲਿਕਾ (ਹੂ ਬਾ ਹੂ ਕਾਪੀ) ਨਹੀਂ ਬਣਾਇਆ ਜਾ ਸਕਦਾ। ਇਸ ਲਈ ਨਾਨਕਸ਼ਾਹੀ ਕੈਲੰਡਰ ਨੂੰ ਗ੍ਰੇਗੋਰਿਅਨ ਦੀ ਤਰਜ਼ ਤੇ ਹੂ ਬਾ ਹੂ ਕਰ ਦੇਣਾ ਸੰਭਵ ਨਹੀਂ। ਨਾਨਕਸ਼ਾਹੀ ਕੈਲੰਡਰ ਦਾ ਨਾਮ ਵੱਖਰਾ ਹੈ, ਮਹੀਨੇ ਵੱਖਰੇ ਹਨ, ਸਾਲ ਵੱਖਰਾ ਹੈ ਅਤੇ ਪੱਧਤੀ ਵੀ ਕੁੱਝ ਵੱਖਰੀ ਹੈ। ਮੇਰੇ ਲਈ ਨਾਨਕਸ਼ਾਹੀ ਕੈਲੰਡਰ ਵਿੱਚ ਵਰਤੇ ਦੇਸੀ ਮਹੀਨੇਆਂ ਦੇ ਨਾਮ ਸਮਝਣਾ ਬਹੁਤ ਔਖਾ ਹੈ ਤਾਂ ਕੀ ਮੈਂ ਅਪਣੀ ਅਸਾਨੀ ਲਈ ਨਾਨਕਸ਼ਾਹੀ ਕੈਲੰਡਰ ਵਿੱਚ ਦੇਸੀ ਦੇ ਬਜਾਏ ਅੰਗ੍ਰਜ਼ੀ ਮਹੀਨੇ ਵਰਤਨ ਦੀ ਮੰਗ ਕਰ ਦਿਆਂ? ਨੋਜਵਾਨਾਂ ਨੂੰ ਤਾਂ ਦੇਸੀ ਨਾਮਾਂ ਦਾ ਪਤਾ ਹੀ ਨਹੀਂ। ਕੀ ਤੁਸੀ ਇਸ ਨੂੰ ਭੰਭਲਭੁਸਾ ਜਾਂ ਸਮੱਸਿਆ ਕਹ ਕੇ ਨਾਨਕਸ਼ਾਹੀ ਕੈਲੰਡਰ ਵਿੱਚ ਵਰਤ ਗਏ ਮਹੀਨੇਆਂ ਦੇ ਨਾਮ ਬਦਲਣ ਦਾ ਤਰਕ ਦੇ ਸਕਦੇ ਹੋ? ਨਹੀਂ ਦੇ ਸਕਦੇ! ਤੁਸੀ ਆਸਾਨੀ ਦਾ ਤਰਕ ਦੇ ਰਹੇ ਸੀ ਜਿਸ ਕਰਕੇ ਮੈਂ ਸਵਾਲ ਕੀਤਾ ਕਿ ਸਹੀ ਅਸਾਨੀ ਲਈ ਨਾਨਕਸ਼ਾਹੀ ਕੈਲੰਡਰ ਨੂੰ ਛੱਡ ਕੇ ਕੇਵਲ ਗ੍ਰੇਗੋਰਿਅਨ ਕੈਲੰਡਰ ਨੂੰ ਹੀ ਕਿਉਂ ਨਾ ਅਪਨਾ ਲਿਆ ਜਾਏ? ਪਰ ਆਪ ਜੀ ਨੇ ਮੇਰੇ ਸਵਾਲਾਂ ਦੇ ਪਰਿਪੇਖ ਨੂੰ ਨਹੀਂ ਸਮਝਿਆ। ਆਪ ਜੀ ਨੇ ਲਿਖਿਆ ਹੈ:-

“ਇਹੀ ਦਿੱਕਤ ਹੋਰ ਕੌਮਾਂ ਨੂੰ ਆਈ ਸੀ ਜੋ ਉਹਨਾ ਨੇ ਤਾਂ ਇਸ ਸਮੱਸਿਆ ਦਾ ਹਲ 1600 ਸਦੀ ਵਿਚ ਕਰ ਲਿਆ ਸੀ ਪਰ ਅਸੀਂ ਅਜੇ 2100 ਸਦੀ ਵਿਚ ਵੀ ਸਮਝਣ ਲਈ ਤਿਆਰ ਨਹੀਂ ਹੋਏ”

ਵੀਰ ਜੀ ਜਿਨ੍ਹਾਂ ਕੋਮਾਂ ਦੀ ਸਮਝ ਨੂੰ ਅਪਨਾਉਂਣ ਦੀ ਗਲ ਤੁਸੀ ਕਰ ਰਹੇ ਹੋ ਉਨ੍ਹਾਂ ਕੋਮਾਂ ਨੂੰ ਜ਼ਰਾ ਇਹ ਤਾਂ ਪੁੱਛੋ ਕਿ ਉਨਾਂ ਨੇ ਅਜੇ ਤਕ ਅਪਣੇ ਧਾਰਮਕ ਦਿਨ (ਕ੍ਰਿਸਮਿਸ ਨੂੰ ਛੱਡ ਕੇ) ਸਿਵਲ ਕੈਲੰਡਰ (ਗ੍ਰੇਗੋਰਿਅਨ ਕਲੈਡਰ ਅਧਾਰਤ) ਦੇ ਬਜਾਏ ਚੰਦ ਜਾਂ ਚੰਦ-ਸੁਰਜੀ ਕੈਲੰਡਰ ਮੁਤਾਬਕ ਹੀ ਕਿਉਂ ਰੱਖੇ ਹੋਏ ਹਨ ਜੋ ਕਿ ਹਰ ਸਾਲ ਬਦਲਵੀਂ ਤਾਰੀਖ਼ ਤੇ ਆਉਂਦੇ ਹਨ? ਹੁਣ ਤੁਸੀ ਉਨ੍ਹਾਂ ਕੋਮਾਂ ਦੀ, ਸਦਿਆਂ ਪੁਰਾਣੀ ਇਹ ਗਲ, 21 ਵੀ ਸਦੀ ਵਿੱਚ ਵੀ ਸਮਝਣ ਲਈ ਤਿਆਰ ਕਿਉਂ ਨਹੀਂ ਹੋ? ਇਸ ਪੈਰੇ ਤੇ ਉਚੇਚੀ ਵਿਚਾਰ ਕਰਨ ਦੀ ਕਿਰਪਾਲਤਾ ਕਰਨਾ।

ਬਾਕੀ ਰਹੀ ਗਲ ਦਿਨਾਂ ਦੇ ਫ਼ਰਕ ਪੇਂਣ ਦੀ ਤਾਂ ਵੀਰ ਸਰਵਜੀਤ ਜੀ ਸਪਸ਼ਟ ਕਰ ਚੁੱਕੇ ਹਨ ਕਿ ਨਾਨਕਸ਼ਾਹੀ ਕੈਲੰਡਰ ਸੂਰਜੀ ਕੈਲੰਡਰ ਹੈ ਜਿਸ ਵਿੱਚ ਦਿਨ ਦੇ ਫ਼ਰਕ ਪੇਂਣ ਦਾ ਫ਼ਕਫ਼ਾ ਲੰਭਾ ਹੈ।

ਵੀਰ ਜੀ ਅਸੀਂ ਬਦਲੇ ਹੋਏ ਵਕਤ ਅਨੁਸਾਰ ਅੰਗ੍ਰੇਜ਼ੀ ਭਾਸਾਂ ਦੀ ਵਰਤੋਂ ਹੀ ਕਰਦੇ ਹਾਂ ਪਰ ਇਹ ਸਾਡੀ ਅਤਿ ਦੀ ਮੁਰਖਤਾ ਹੋਵੇਗੀ ਕਿ ਅਸੀਂ ਗੁਰਮੁੱਖੀ ਭਾਸ਼ਾ ਦੀ ਹੋਂਦ ਨੂੰ ਪੁਰਾਣੀ ਪਰੰਪਰਾਗਤ ਭਾਸ਼ਾ ਕਹ ਕੇ ਉਸ ਨੂੰ ਅਪ੍ਰਸੰਗਕ ਕਰਾਰ ਦੇ ਦੇਈਏ। ਸਾਡੇ ਪਾਸ ਆਧੁਨਿਕ ਹਥਿਆਰ ਵੀ ਹੋ ਸਕਦੇ ਹਨ ਪਰ ਗਤਕੇ ਦੀ ਪਰੰਪਰਾ ਨੂੰ ਰੱਧ ਨਹੀਂ ਕੀਤਾ ਜਾ ਸਕਦਾ ਜਿਸ ਤੋਂ ਸਾਡੇ ਵਿਰਸੇ ਦਾ ਪ੍ਰਗਟਾਵਾ ਹੁੰਦਾ ਹੈ। ਇਸੇ ਲਈ ਨਾਨਕਸ਼ਾਹੀ ਕੈਲੰਡਰ ਵਿੱਚ ਅਸੀਂ ਦੇਸੀ ਮਹੀਨੇਆਂ ਦੇ ਨਾਮਾਂ ਨੂੰ ਅੰਗ੍ਰੇਜ਼ੀ ਮਹੀਨੇਆਂ ਦੇ ਨਾਮ ਨਾਲ ਬਦਲ ਨਹੀਂ ਸਕਦੇ ਕਿਉਂਕਿ ਜੇ ਕਰ ਅਸੀਂ 543 ਸਾਲ ਪੁਰਾਣੇ ਪੰਥ ਦੇ ਪੈਰੋਕਾਰ ਹਾਂ ਤਾਂ ਸਾਨੂੰ ਉਸਦੀ ਪੁਰਾਤਨਤਾ ਦੇ ਕੁੱਝ ਵਿਸ਼ੇਸ਼ ਲੱਛਣਾ ਅਤੇ ਤੌਰ ਤਰੀਕਆਂ ਨੂੰ ਬਰਕਰਾਰ ਵੀ ਰੱਖਣਾ ਪਵੇਗਾ। ਲੋੜੀਂਦੀ ਪਰੰਪਰਾ ਦੀ ਬਰਕਰਾਰੀ ਹੀ ਤਾਂ 543 ਸਾਲ ਪੁਰਾਣੇ ਪੰਥ ਨੂੰ ਜਿੰਦਾ ਰੱਖੇਗੀ! ! ਮੈਂ ਦੁਹਰਾ ਦੇਵਾਂ ਕਿ ਸਾਨੂੰ ਸੰਤੁਲਤ ਵਿਚਾਰ ਦੀ ਲੋੜ ਹੈ ਜਿਸ ਰਾਹੀਂ ਅਸੀਂ ਹਰ ‘ਨਵੀਨ ਦੌਰ’ ਵਿੱਚ ਅਪਣੇ 543 ਸਾਲਾ ‘ਪੁਰਾਣੇ ਪੰਥ’ ਨੂੰ ਅੱਗੇ ਤੋਰਨਾ ਹੈ।

ਇਤਨੇ ਸ਼ਬਦ ਹੀ ਪਰਵਾਨ ਕਰਨੇ। ਕਿਧਰੇ ਹੋਈ ਭੁੱਲ ਚੂਕ ਲਈ ਛਿਮਾਂ ਦਾ ਜਾਚਕ ਸਮਝਣਾ।

ਹਰਦੇਵ ਸਿੰਘ, ਜੰਮੂ -10. 6. 12


(10/06/12)
ਸਰਵਜੀਤ ਸਿੰਘ

ਸ. ਬਲਦੇਵ ਸਿੰਘ ਚਾਕਰ ਜੀ,
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕਿ ਫ਼ਤਿਹ॥
ਚਾਕਰ ਜੀ, ਆਪ ਨੇ ਭ੍ਰਿੰਗੀ ਦੇ ਜੀਵਨ ਚੱਕਰ ਸਬੰਧੀ ਮੇਰੇ ਨਾਲ ਸਹਿਮਤੀ ਪ੍ਰਗਟ ਕੀਤੀ ਹੈ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਆਪ ਜੀ ਲਿਖਦੇ ਹੋ, “ਇਸ ਭ੍ਰਿੰਗ ਦੇ ਜੀਵਨ ਦੇ ਵੀ ਚਾਰ ਹੀ ਪੜਾਅ ਹਨ। ਪਹਿਲੇ ਅੰਡਾ, ਫਿਰ ਲਾਰਵਾ (ਸੁੰਡਾ) ਉਸ ਤੋਂ ਬਾਦ ਪਿਉਪਾ (ਭ੍ਰਿੰਗੀ ਦੇ ਘਰ ਵਿਚ) ਅਤੇ ਬਾਦ ਵਿੱਚ ਪੂਰਾ ਭ੍ਰਿੰਗ”।
ਆਪ ਜੀ ਨੇ ਮੈਨੂੰ ‘ਮਾਸੁ ਮਾਸੁ ਕਰਿ ਮੂਰਖੁ ਝਗੜੇ. .’ ਵਾਲੇ ਸ਼ਬਦ ਦੇ ਅਰਥ ਪੁੱਛੇ ਹਨ। ਵੀਰ ਜੀ, ਕੀ ਆਪ ਨੇ ਅਰਥ ਸਮਝਣ ਤੋਂ ਬਿਨਾ ਹੀ ਤਿੰਨ ਲੇਖ (13400 ਸ਼ਬਦ) ਲਿਖ ਦਿੱਤੇ ਹਨ?
ਚਾਕਰ ਜੀ, ਇਹ ਜਾਣਕਾਰੀ ਦੇਣ ਦੀ ਕ੍ਰਿਪਾਲਤਾ ਕਰੋ ਕਿ ਤੁਹਾਡੇ ਮੁਤਾਬਕ ਇਸ ਸ਼ਬਦ ਦੇ ਕੀ ਅਰਥ ਹਨ?
ਧੰਨਵਾਦ ਸਹਿਤ
ਸਰਵਜੀਤ ਸਿੰਘ


(10/06/12)
ਪਰਸ਼ੋਤਮ ਲਾਲ ਸਰੋਏ

ਬਾਣੀ ਗੁਰੂ, ਗੁਰੂ ਹੈ ਬਾਣੀ
ਇਹ ਕਥਨ “ਬਾਣੀ ਗੁਰੂ, ਗੁਰੂ ਹੈ ਬਾਣੀ” ਕਿੰਨਾ ਸੱਚ ਹੈ। ਇਸ ਦੀ ਪਰਖ ਕੋਈ ਹੋਛਾ ਪੁਰਸ਼ ਕਿਵੇਂ ਕਰ ਸਕਦਾ ਹੈ। ਇਹ ਪਰਖ ਤਾਂ ਉਹੀ ਕਰ ਸਕਦਾ ਹੈ ਜਿਸ ਨੂੰ ਕੋਈ ਸਮਝ, ਕੋਈ ਅਕਲ ਜਾਂ ਗਿਆਨ ਹੋਵੇ। ਕਿਹਾ ਜਾਂਦਾ ਹੈ ਕਿ “ਅਸਲ ਹੀਰੇ ਦੀ ਪਹਿਚਾਣ ਜਾਂ ਪਰਖ ਤਾਂ ਸਿਰਫ ਜੌਹਰੀ ਹੀ ਕਰ ਸਕਦਾ ਹੈ। “ਇਹ ਬਿਲਕੁਲ ਸੱਚ ਹੈ। ਬਾਣੀ ਸੱਚ-ਮੁੱਚ ਹੀ ਸਾਡੇ ਲਈ ਇੱਕ ਗੁਰੂ ਦਾ ਕੰਮ ਕਰਦੀ ਹੈ। ਇਸ ਬਾਣੀ ਉੱਤੇ ਅਮਲ ਕਰਨ ਦੀ ਨਾਲ ਸਾਡੇ ਜੀਵਨ ਨੂੰ ਇੱਕ ਦਿਸ਼ਾ, ਇੱਕ ਸ਼ੇਧ ਮਿਲਦੀ ਹੈ। ਇਹ ਬਾਣੀ ਹੀ ਸਾਡੇ ਲਈ ਅਸਲ ਹੀਰਾ ਹੈ।
ਕਿਹਾ ਜਾਂਦਾ ਹੈ ਕਿ ਕਈ ਲੱਖ ਚੌਰਾਸ਼ੀ ਜ਼ੂਨਾ ਭੁਗਤ ਕੇ ਹੀ ਇਨਸ਼ਾਨ ਇਸ ਧਰਤੀ `ਤੇ ਜਨਮ ਲੈਂਦਾ ਹੈ। ਮਨੁੱਖਾ ਜਨਮ ਹੀ ਬਾਕੀ ਸੱਭ ਜਨਮਾਂ (ਜ਼ੂਨਾਂ) ਤੋਂ ਉੱਤਮ ਮੰਨਿਆ ਜਾਂਦਾ ਹੈ। ਲੇਕਿਨ ਇਹ ਮਨੁੱਖਾ ਜਨਮ ਮਿਲਣ `ਤੇ ਕਈ ਵਾਰ ਅਸੀਂ ਇਸ ਦੇ ਮਹੱਤਵ ਨੂੰ ਸਮਝਣ ਤੋਂ ਬਿਨਾਂ ਬੇ-ਅਰਥ ਸਮਾਂ ਗਵਾ ਦਿੰਦੇ ਹਾਂ।
ਇਸ ਗੱਲ ਤੋਂ ਤਾਂ ਸਾਰੇ ਭਲੀ-ਭਾਂਤੀ ਜਾਣੂ ਹਨ ਕਿ ਇਸ ਜੀਵਨ ਵਿੱਚ ਸਾਨੂੰ ਬਹੁਤ ਸਾਰੇ ਦੁੱਖਾਂ ਤੇ ਮੁਸ਼ੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਲੇਕਿਨ ਫਿਰ ਵੀ ਇਨਸ਼ਾਨ ਨੂੰ ਆਪਣੇ ਮਿਲੇ ਹੋਏ ਸਵਾਸ ਪੂਰੇ ਕਰਨੇ ਹੀ ਪੈਂਦੇ ਹਨ। ਇਹ ਦੁੱਖ ਇਕੱਲੇ ਹੀ ਮਨੁੱਖੀ ਜੀਵਨ ਦਾ ਹਿੱਸਾ ਨਹੀਂ ਹੈ ਬਲਕਿ ਕੁੱਝ ਇੱਕ ਸੁੱਖ ਵੀ ਹੁੰਦੇ ਹਨ।
ਇਹ ਦੇਖੋ ਜੇਕਰ ਦਿਨ ਹੈ ਤਾਂ ਰਾਤ ਹੈ। ਰਾਤ ਹੈ ਤਾਂ ਇਸ ਅੰਧੇਰੀ ਰਾਤ ਤੋਂ ਬਾਅਦ ਦਿਨ ਦਾ ਉਜ਼ਾਲਾ ਵੀ ਆਉਂਦਾ ਹੈ। ਇਸ ਲਈ ਦਿਨ ਤੇ ਰਾਤ ਦੀ ਤਰ੍ਹਾਂ ਸੁੱਖ ਤੇ ਦੁੱਖ ਦੋਨੋਂ ਹੀ ਜ਼ਿੰਦਗੀ ਦਾ ਹਿੱਸਾ ਹਨ। ਕਿਹਾ ਜਾਂਦਾ ਹੈ

ਦੁੱਖ-ਸੁੱਖ ਦੋਇ ਖੜ੍ਹੇ, ਕਾਕੈ ਲਾਗੈ ਪਾਉ।

ਸੋ ਸੁੱਖ ਤੇ ਦੁੱਖ ਜ਼ਿੰਦਗੀ ਦੇ ਦੋ ਪਹਿਲੂ ਹਨ। ਜੋ ਕਿ ਜ਼ਿੰਦਗੀ ਦੇ ਅੰਗ ਹੀ ਹਨ। ਪਰਖ ਕਰ ਕੇ ਦੇਖਿਆ ਜਾਏ ਕਿ ਜਿਹੜਿਆਂ ਨੂੰ ਅਸੀਂ ਆਪਣਿਆਂ ਦਾ ਜ਼ਾਮਾਂ ਪਹਿਨਾ ਦਿੰਦੇ ਹਾਂ ਉਹ ਤਾਂ ਗੈਰਾਂ ਤੋਂ ਵੀ ਵਧ ਕੇ ਨੁਕਸ਼ਾਨ ਦੇਹ ਹੁੰਦੇ ਹਨ। ਇਸ ਦੁਨੀਆਂ ਦੇ ਉੱਪਰ ਕੁਦਰਤ ਨੇ ਇੱਕ ਮੋਹ ਮਾਇਆ ਦਾ ਜ਼ਾਲ ਬੁਣਿਆ ਹੋਇਆ ਹੈ। ਜਿਸ ਦੇ ਸ਼ਿਕੰਜ਼ੇ ਵਿੱਚੋਂ ਕੋਈ ਵੀ ਬਾਹਰ ਨਹੀਂ ਨਿਕਲ ਸਕਦਾ।
ਫਿਰ ਜਦੋਂ ਵੀ ਦੁਨੀਆਂ `ਤੇ ਕੋਈ ਪਾਪਾਂ ਦਾ ਬੋਲ-ਬਾਲਾ ਹੋਇਆ ਜਾਂ ਇਨ੍ਹਾਂ ਨੇ ਗਦਰ ਮਚਾਇਆ ਹੈ ਤਾਂ ਰੱਬ ਨੂੰ ਰੂਪ ਬਦਲ ਕੇ ਇਸ ਧਰਤੀ ਉੱਤੇ ਆਉਣਾ ਹੀ ਪੈਂਦਾ ਹੈ। ਇਸ ਤਰ੍ਹਾਂ ਉਹ ਦੁਨੀਆਂ ਜੋ ਕਿ ਕੁਰਾਹੇ ਪੈ ਚੁੱਕੀ ਹੈ, ਆਪਣਾ ਰਾਸਤਾ ਭਟਕ ਚੁੱਕੀ ਹੈ। ਉਹ ਆਪਣੇ ਪ੍ਰਵਚਨਾਂ ਇਸ ਭਟਕੀ ਹੋਈ ਮਨੁੱਖਤਾ ਨੂੰ ਸਮਝਾਉਣ ਦਾ ਯਤਨ ਕਰਦੇ ਹਨ ਤੇ ਰਾਹੇ ਪਾਉਣ ਦੀ ਕੋਸ਼ਿਸ਼ ਵੀ ਕਰਦੇ ਹਨ। ਉਨ੍ਹਾਂ ਮਹਾਂ ਪੁਰਖਾਂ ਦੇ ਇਹ ਪ੍ਰਵਚਨ ਹੀ ਉਨ੍ਹਾਂ ਦੀ ਬਾਣੀ ਹੈ। ਇਹ ਤਰ੍ਹਾਂ ਜੋ ਗੁਰ ਸਾਨੂੰ ਉਨ੍ਹਾਂ ਦੀ ਬਾਣੀ ਤੋਂ ਮਿਲਦਾ ਹੈ, ਇੰਝ ਪ੍ਰਤੀਤ ਹੁੰਦਾ ਹੈ ਕਿ ਉਹ ਬਾਣੀ ਦੇ ਰਚਣਹਾਰ ਸ਼ਖ਼ਸ਼ਾਤ ਸਾਡੇ ਸਾਹਮਣੇ ਹੋਣ।
ਪਰ ਜੇਕਰ ਅਸੀਂ ਉਨ੍ਹਾਂ ਦੀ ਬਾਣੀ ਨੂੰ ਪੜ੍ਹਦੇ ਜਾਂ ਸੁਣਦੇ ਵਕਤ ਆਪਣਾ ਧਿਆਨ ਜਾਂ ਚਿੱਤ ਦੂਸਰੇ ਕੋਝੇ ਤੇ ਬੇਅਰਥ ਕੰਮਾਂ ਜਾਂ ਕੋਈ ਦੂਸਰੇ ਦੁਨੀਆਵੀ ਕੰਮਾਂ ਵੱਲ ਕਰ ਲੈਂਦੇ ਹਾਂ ਤਾਂ ਉਹ ਬੇ-ਅਰਥ ਜਾਂਦਾ ਹੈ। ਦੂਜਾ ਇਹ ਵੀ ਹੈ ਕਿ ਜੇਕਰ ਅਸੀਂ ਬਾਣੀ ਨੂੰ ਪੜ੍ਹਕੇ ਜਾਂ ਸੁਣਕੇ ਉਸ ਤੇ ਅਮਲ ਨਹੀਂ ਕਰਦੇ ਜਾਂ ਇੱਕ ਕੰਨ ਤੋਂ ਸੁਣ ਕੇ ਦੂਜੇ ਕੰਨ ਤੋਂ ਬਾਹਰ ਵੱਲ ਤੋਰ ਦਿੰਦੇ ਹਾਂ ਤਾਂ ਇੱਕ ਤਾਂ ਇਹ ਬਾਣੀ ਦਾ ਅਪਮਾਨ ਕਰਦੇ ਹਾਂ ਤੇ ਦੂਜਾ ਅਸੀਂ ਇਸ ਦਾ ਕੋਈ ਫਲ ਵੀ ਹਾਸਲ ਨਹੀਂ ਕਰ ਸਕਦੇ।
ਕਿਸ ਰਸਤੇ ਵੱਲ ਚੱਲਣਾ ਹੈ, ਕੀ ਕਰਨਾ ਹੈ ਤੇ ਕੀ ਨਹੀਂ ਕਰਨਾ ਆਦਿ ਦੀ ਪ੍ਰੇਰਨਾ ਸਾਨੂੰ ਬਾਣੀ ਤੋਂ ਹੀ ਪ੍ਰਾਪਤ ਹੁੰਦੀ ਹੈ।
‘ਸੱਚੇ ਮਾਰਗ ਚਲਦਿਆਂ ਉਸਤਤਿ ਕਰੇ ਜਹਾਨ॥’ਦੀ ਸਿੱਖਿਆ ਅਸੀਂ ਗੁਰੂਆਂ ਦੀ ਬਾਣੀ ਭਾਵ ਗੁਰਬਾਣੀ ਤੋਂ ਹੀ ਲੈਂਦੇ ਹਾਂ। ਲੇਕਿਨ ਜੇਕਰ ਅਸੀਂ ਇਸ ਬਾਣੀ ਦੀ ਤੁੱਕ ਵਲ ਅਸੀਂ ਧਿਆਨ ਨਹੀਂ ਮਾਰਦੇ ਤਾਂ ਇੰਝ ਲਗਦਾ ਹੈ ਕਿ ਅਸੀਂ ਗੁਰੂਆਂ ਦੀ ਬਾਣੀ ਤੋਂ ਮੁਨਕਰ ਹੋ ਕੇ ਗ਼ਲਤ ਰਸਤੇ ਵਲ ਚਲ ਰਹੇ ਹਾਂ ਕਹਿਣ ਨੂੰ ਤਾਂ ਅਸੀਂ ਗੁਰੂ ਵਾਲੇ ਹੁੰਦੇ ਹਾਂ ਪਰ ਅਸਲ ਵਿੱਚ ਉਹ ਸਾਡੀ ਗੁਰੂਆਂ ਤੋਂ ਬੇ-ਮੁੱਖਤਾ ਵਾਲੀ ਗੱਲ ਹੀ ਹੁੰਦੀ ਹੈ।
ਲੇਕਿਨ ਅੱਜ ਵੀ ਇਹ ਹੀ ਗੱਲ ਹੋ ਰਹੀ ਹੈ ਦੁਨੀਆ ਤੇ ਪਾਪ ਪਸਾਰਾ ਵਧ ਚੁੱਕਾ ਹੈ। ਇਸ ਤੋਂ ਇੰਝ ਲਗਦਾ ਹੈ ਕਿ ਅੱਜ ਵੀ ਇਹ ਹੀ ਗੱਲਾਂ ਹੋ ਰਹੀਆਂ ਹਨ। ਜਿਹੜੀਆਂ ਗੱਲਾਂ ਸਾਨੂੰ ਗੁਰੂਆਂ ਦੀ ਬਾਣੀ ਸਿਖਾਉਂਦੀ ਹੈ ਉਨ੍ਹਾਂ ਤੇ ਅਮਲ ਕੀਤਾ ਜਾਏ ਤਾਂ ਹੀ ਦੁਨੀਆਂ ਦੀ ਭਲਾਈ ਹੋ ਸਕਦੀ ਹੈ। ਗੁਰੂਆਂ ਦੀ ਬਾਣੀ ਸਾਨੂੰ ਜ਼ਾਤਾਂ ਧਰਮਾਂ ਦੇ ਬੰਧਨਾਂ ਤੋਂ ਵੀ ਮੁਕਤ ਕਰਦੀ ਹੈ। ਉਨ੍ਹਾਂ ਅਨੁਸਾਰ ਇਨਸ਼ਾਨੀਅਤ ਹੀ ਸਾਡਾ ਅਸਲ ਧਰਮ ਹੈ। ਸਾਨੂੰ ਗੁਰੂਆਂ ਦੀ ਬਾਣੀ ਤੋਂ ਬੇਮੁੱਖ ਹੋ ਕੇ ਚਲਣਾ ਸੋਭਦਾ ਨਹੀਂ ਹੈ। ਜੇਕਰ ਅਸੀਂ ਗੁਰੂਆਂ ਪੀਰਾਂ ਦੇ ਸ਼ਾਖ਼ਸ਼ਾਤ ਦਰਸ਼ਨ ਕਰਨਾ ਚਾਹੁੰਦੇ ਹਾਂ ਤਾਂ ਉਨ੍ਹਾਂ ਦੀ ਬਾਣੀ ਨੂੰ ਪੜ੍ਹਿਆ ਤੇ ਸੁਣਿਆ ਜਾਏ ਤੇ ਉਸ `ਤੇ ਅਮਲ ਵੀ ਕੀਤਾ ਜਾਏ, ਕਿੳਂਕਿ ਬਾਣੀ ਹੀ ਸਾਡਾ ਗੁਰੂ ਹੈ ਤੇ ਗੁਰੂ ਹੀ ਬਾਣੀ ਹੈ।

ਧੰਨਵਾਦ ਸਾਹਿਤ।

ਪਰਸ਼ੋਤਮ ਲਾਲ ਸਰੋਏ।
ਪਿੰਡ ਧਾਲੀਵਾਲ ਕਾਦੀਆਂ,
ਡਾਕਘਰ ਬਸਤੀ ਗੁਜ਼ਾਂ,
ਜਲੰਧਰ-144002
ਨੰਬਰ: 91-9217544348


(10/06/12)
ਤਰਨਪ੍ਰੀਤ ਕੌਰ/ਇੰਟਰਨੈਸ਼ਨਲ ਸਿਖ ਅਵੇਅਰਨੇਸ ਸੁਸਾਇਟੀ

ਬਾਬਾ ਢਡਰੀਆਂ ਵਾਲੇ ਨੂੰ ਖੁੱਲਾ ਸੱਦਾ
ਸਤਿਕਾਰਯੋਗ ਖਾਲਸਾ ਸਾਧ ਸੰਗਤ ਜੀਓ !!
ਪੰਜਾਬ ਵਿਚ ਉਤਨੇ ਵਿਦਿਆ ਦੇ ਕੇਂਦਰ ਨਹੀਂ ਰਹੇ ਜਿਤਨੇ ਧਾਰਮਿਕ ਸਥਾਨ ਪੈਦਾ ਹੋ ਚੁਕੇ ਹਨ ਉਹ ਇਹਨਾ ਧਰਮ ਦੇ ਨਾਮ ਤੇ ਬਣੇ ਸਥਾਨ ਵਿਚ ਹੋਣ ਵਾਲੇ ਨਿੱਤ ਨਵੇਂ ਕਾਰਨਾਮਿਆਂ ਤੋਂ ਵੀ ਸੁਚੇਤ ਸੰਗਤ ਭਲੀ ਭਾਂਤ ਜਾਣੂ ਹੈ ..ਬੇਸ਼ੱਕ ਬਹੁਤ ਗੁਰੂ ਪਿਆਰ ਵਾਲੇ ਸਿਖੀ ਦੀ ਚੜਦੀ ਕਲਾ ਲੋਚਦੇ ਹਨ ਪਰ ਵਧ ਰਹੇ ਡੇਰਾਵਾਦ ਵਿਚ ਜਿਆਦਾਤਰ ਗਿਣਤੀ ਪੰਥ ਨੂੰ ਭੰਬਲ ਭੂਸੇ ਵਿਚ ਪਾ ਕੇ ਡੇਰਿਆਂ ਦੀ ਚੜਤ ਵਧਾਉਣ , ਮਾਇਆ ਇਕੱਤਰ ਕਰਨ, ਕਰਮਕਾਂਡ ਅੰਧਵਿਸ਼ਵਾਸ਼ ਨੂੰ ਵਧਾਉਣ ਦਾ ਕੰਮ ਹੀ ਕਰ ਰਹੀ ਹੈ ਪਰ ਜੱਦ ਵੀ ਸਿਖੀ ਉਤੇ ਕੋਈ ਸੰਕਟ ਆ ਬਣਦਾ ਹੈ ਤਾਂ ਬਹੁਤ ਬੂਬਨੇ ਸਾਧ ਡੇਰਿਆਂ ਵਿਚ ਹੀ ਵੜੇ ਰਹਿੰਦੇ ਹਨ ਸਟੇਜ ਤੇ ਸਿਖੀ ਦੀਆਂ ਗੱਲਾ ਕਰਨ ਵਾਲੇ ਸੂਰਬੀਰਾਂ ਦੀਆਂ ਕਹਾਣੀਆਂ ਸੁਣਾ ਕੇ ਲੋਕਾਂ ਨੂੰ ਭਾਵੁਕ ਕਰਨ ਵਾਲੇ ਆਪ ਡਰਪੋਕ ਕਿਸਮ ਦੇ ਬਣ ਕੇ ਹਰ ਪੰਥਕ ਮਸਲੇ ਤੇ ਚੁੱਪੀ ਹੀ ਵੱਟੀ ਰਖਦੇ ਹਨ l
ਬੀਤੇ ਦਿਨੀ ਸੁਖਵਿੰਦਰ ਸਿੰਘ ਬਲਿਆਲ ਜੋ ਬਾਬਾ ਰਣਜੀਤ ਸਿੰਘ ਢਡਰੀਆਂ ਵਾਲੇ ਨਾਲ ਢੋਲਕੀ ਵਜਾਉਣ ਦੀ ਸੇਵਾ ਪਿਛਲੇ ਕਈ ਸਾਲਾਂ ਤੋਂ ਕਰਦਾ ਆ ਰਿਹਾ ਉਸ ਵਲੋਂ ਬਾਬਾ ਢਡਰੀਆਂ ਵਾਲੇ ਖਿਲਾਫ਼ ਸੰਗੀਨ ਇਲਜਾਮ ਲਗਾਏ ਗਏ
ਸਨ l ਜਿਹਨਾਂ ਨੂੰ ਵਿਦੇਸ਼ਾਂ ਵਿਚ ਰੇਡੀਓ ਦੇ ਮਾਧਿਅਮ ਰਾਹੀਂ ਦੇਸ਼ਾਂ ਵਿਦੇਸ਼ਾਂ ਵਿਚ ਇੰਟਰਨੇਟ ਦੇ ਮਾਧਿਅਮ ਰਾਹੀਂ ਬਹੁਤ ਲੋਕਾਂ ਨੇ ਸੁਣਿਆ l ਸੁਖਵਿੰਦਰ ਸਿੰਘ ਵਲੋਂ ਲਗਾਏ ਗਏ ਦੋਸ਼ਾਂ ਵਿਚ ਬਾਬਾ ਢਡਰੀਆਂ ਵਾਲੇ ਵਲੋਂ ਉਸਦੇ ਕੇਸ ਕਤਮ ਕਰਵਾਉਣ , ਪੁਲਿਸ ਵਲੋਂ ਅੰਨਾ ਤਸੱਦਦ ਕਰਵਾਉਣ , ਡੇਰੇ ਵਿਚ ਹੁੰਦੀਆਂ ਗੈਰ ਕਾਨੂਨੀ ਵਾਰਦਾਤਾਂ ਬਾਰੇ ਅਤੇ ਹੋਰ ਗੈਰ ਇਖਲਾਕੀ ਕੰਮਾਂ ਦਾ ਵੇਰਵਾ ਸੰਗਤਾਂ ਨਾਲ ਸਾਂਝਾ ਕੀਤਾ ਗਿਆ ਸੀ, ਪਰ ਬਜਾਇ ਇਸਦੇ ਕੇ ਇਸ ਸੰਬਧੀ ਡੁੰਘਾਈ ਨਾਲ ਇਸ ਕੇਸ ਦੀ ਪੈਰਵੀ ਕਰਨ ਅਤੇ ਸਚਾਈ ਸਾਹਮਣੇ ਲਿਆਉਣ ਲਈ ਕਿਸੇ ਵੀ ਜਥੇਬੰਦੀ /ਸੰਸਥਾ/ਡੇਰੇ/ ਟਕਸਾਲ ਵਲੋਂ ਜਾਂ ਪੁਲਿਸ ਪ੍ਰਸ਼ਾਸਨ ਵਲੋਂ ਕੋਈ ਕਾਰਵਾਈ ਕੀਤੀ ਜਾਵੇ , ਉਲਟਾ ਨਿੱਜੀ ਤੋਰ ਤੇ ਉਕਤ ਬਾਬੇ ਵਲੋਂ ਇੰਟਰਨੇਟ ਉੱਤੇ ਆਪਣੇ ਨਿੱਜੀ ਸਮਾਗਮ ਵਿਚ ਸਪਸ਼ਟੀਕਰਨ ਦੇ ਕੇ ਪੱਲਾ ਝਾੜ ਲਿਆ ਗਿਆ ਅਤੇ ਸਮੁਚੀ ਕੌਮ / ਪੰਥ ਵਲੋਂ ਵੀ ਉਕਤ ਬਾਬੇ ਦੀਆਂ ਗੱਲਾਂ ਨੂੰ ਸਿਰ ਮਥੇ ਮੰਨ ਲਿਆ ਅਤੇ ਉਸਦਾ ਸਾਥ ਦੇਣ ਵਾਲੇ ਹੋਰ ਅਨੇਕ ਵਿਅਕਤੀਆਂ ( ਜਿਹਨਾਂ ਵਿਚ ਕਈ ਆਪ ਸ਼ੱਕੀ ਕਿਰਦਾਰ ਦੇ ਹਨ ) ਦੀਆਂ ਗੱਲਾਂ ਨੂੰ ਪ੍ਰਵਾਨ ਕਰ ਲਿਆ ਗਿਆ ਅਤੇ ਬਿਨਾਂ ਸਚ ਝੂਠ ਦਾ ਪਤਾ ਲਗਾਏ ਸੁਖਵਿੰਦਰ ਸਿੰਘ ਨੂੰ ਦੋਸ਼ੀ ਸਾਬਿਤ ਕਰਕੇ ਬਾਬਾ ਢਡਰੀਆਂ ਵਾਲੇ ਨੂੰ ਕਲੀਨ ਚਿੱਟ ਦੇ ਦਿਤੀ l ਪਰ ਅਸਲੀ ਮੁੱਦੇ ਵੱਲ ਕਿਸੇ ਨੇ ਵੀ ਧਿਆਨ ਦੇਣਾ ਜਰੂਰੀ ਨਾ ਸਮਝਿਆ ਕੇ ਇਹ ਜੋ ਵੀ ਹੋਇਆ ਇਸਦਾ ਦੋਸ਼ੀ ਹੈ ਕੌਣ ?
1 . ਮੰਨ ਲਿਆ ਜਾਵੇ ਕੇ ਉਕਤ ਡੇਰੇਦਾਰ ਬਾਬੇ ਦੀਆਂ ਗੱਲਾ ਵਿਚ ਸਚਾਈ ਹੈ ਅਤੇ ਸੁਖਵਿੰਦਰ ਸਿੰਘ ਦੋਸ਼ ਗਲਤ ਹਨ ਤਾਂ ਕੀ ਕਿਸੇ ਜਥੇਬੰਦੀ/ਸੰਸਥਾ/ਸੰਪਰਦਾ/ ਜਾਂ ਫਿਰ ਉਕਤ ਡੇਰੇਦਾਰ ਦੇ ਬਣਾਏ ਟਰਸਟ ਉੱਤੇ ਬਾਬਾ ਢਡਰੀਆਂ ਵਾਲੇ ਦਾ ਇਹ ਫਰਜ ਨਹੀਂ ਸੀ ਬਣਦਾ ਕੇ ਪੀੜਤ ਸੁਖਵਿੰਦਰ ਸਿੰਘ ਜਿਸਦੇ ਕੇਸਾਂ ਦੀ ਬੇਅਦਬੀ ਹੋਈ ਹੈ , ਉਸਦੇ ਕੇਸ ਵਿਚ ਕੋਈ ਪੈਰਵਾਈ ਕੀਤੀ ਜਾਂਦੀ ? ਕੀ ਉਹ ਸਿਖ ਨਹੀਂ ?
2 . ਕੀ ਇਸ ਗੱਲ ਦਾ ਪਤਾ ਲਗਾਉਣ ਦੀ ਜਰੂਰਤ ਨਹੀਂ ਕਿ ਅਖੀਰ ਸੁਖਵਿੰਦਰ ਸਿੰਘ ਦੇ ਕੇਸ ਕਤਲ ਕਿਸਨੇ ਕੀਤੇ ? ਕਿਸ ਬਿਨਾਹ ਤੇ ਉਸ ਉੱਤੇ ਪੁਲਿਸ ਵਲੋਂ ਅੰਨਾ ਤਸੱਦਦ ਕੀਤਾ ਗਿਆ ਕਿ ਉਹ ਹੁਣ ਚੰਗੀ ਤਰਾਂ ਆਪਣੇ ਪੈਰਾਂ ਤੇ ਚਲਣ ਦੇ ਸਮਰਥ ਵੀ ਨਹੀ ਰਿਹਾ ....ਉਸਦਾ ਦੋਸ਼ ਹੈ ਕੀ ?
3 . ਬਾਬਾ ਢਡਰੀਆਂ ਵਾਲੇ ਵਲੋਂ ਇਹ ਕਹਿ ਕੇ ਆਪਣੇ ਆਪ ਤੋਂ ਪੱਲਾ ਝਾੜਨ ਦੀ ਕੋਸ਼ਿਸ਼ ਕੀਤੀ ਕੇ ਪੁਲਿਸ ਵਲੋਂ ਸੁਖਵਿੰਦਰ ਸਿੰਘ ਨੂੰ ਅਵਾਰਾਗਰਦੀ ਦੇ ਕੇਸ ਚ ਗਿਰਫਤਾਰ ਕੀਤਾ ਗਿਆ l 2002 ਤੋਂ 2012 ਤੱਕ ਬਾਬਾ ਢਡਰੀਆਂ ਵਾਲੇ ਜਥੇ ਨਾਲ ਰਹਿਣ ਵਾਲੇ ਸਿੰਘ ਨੂੰ ਪੁਲਿਸ ਅਵਾਰਾਗਰਦੀ ਦੇ ਕੇਸ ਚ ਗਿਰਫਤਾਰ ਕਰਦੀ ਹੈ , ਕਿਨਾਂ ਕੁ ਸਚ ਲਗਦਾ ਹੈ ,ਜੇ ਸਚ ਮੰਨ ਵੀ ਲਿਆ ਜਾਵੇ ਤਾਂ ਕੀ ਇਹੀ ਸਿਖਿਆ ਮਿਲੀ 10 ਸਾਲਾਂ ਵਿਚ ?
4 . ਕੀ ਸੰਗਤ ਨੂੰ ਇਹ ਜਾਨਣਾ ਨਹੀਂ ਚਾਹੀਦਾ ਕਿ ਕਿਸਦੇ ਕਹਿਣ ਤੇ ਸੁਖਵਿੰਦਰ ਸਿੰਘ ਨੇ ਇਹ ਇਲਜਾਮ ਲਗਾਏ ਹਨ ? ਜੋ ਬਾਬਾ ਢਡਰੀਆਂ ਵਾਲੇ ਵਲੋਂ ਕਿਹਾ ਜਾ ਰਿਹਾ ਕੇ ਸੁਖਵਿੰਦਰ ਸਿੰਘ ਕਿਸੇ ਦੀ ਸ਼ੈਅ ਤੇ ਇਹ ਇਲਜਾਮ ਲਗਾ ਰਿਹਾ, ਪਰ ਜੇ ਕੱਲ ਨੂੰ ਇਲਜਾਮ ਸਚ ਹੋ ਗਏ ਤਾਂ ਕਿ ਬਣੇਗਾ ?
5 . ਢਡਰੀਆਂ ਵਾਲੇ ਵਲੋਂ ਕਿਹਾ ਗਿਆ ਹੈ ਕਿ ਅੰਮ੍ਰਿਤਧਾਰੀ ਸਿਖ ਸ਼ਰੀਰ ਤੋਂ ਕਿਰਪਾਨ ਵਖ ਕਰਨ ਤੇ ਸਿਖ ਬੇਮੁਖ ਹੋ ਜਾਂਦਾ ਹੈ ....ਤਾਂ ਪ੍ਰਚਾਰਕ , ਰਾਗੀ, ਢਾਡੀ, ਜਥੇਦਾਰ ਸਾਹਿਬਾਨ ਅਨੇਕਾਂ ਵਾਰ ਵਿਦੇਸ਼ ਗਏ ਹਨ l ਉਹ ਕਿੰਨੀ ਵਾਰ ਬੇਮੁਖ ਹੋਏ ਹਨ ਕਿ ਜਵਾਬ ਦੇਣਗੇ ?
ਕੀ ਢਡਰੀਆਂ ਵਾਲਾ ਵਿਦੇਸ਼ਾਂ ਵਿਚ ਜਾਣ ਸਮੇਂ ਜਹਾਜ ਵਿਚ ਕਿਰਪਾਨ ਪਾ ਕੇ ਸਫਰ ਕਰਦਾ ਹੈ ?
ਇਹੋ ਜਿਹੇ ਹੋਰ ਵੀ ਕਈ ਸਵਾਲ ਪੈਦਾ ਹੁੰਦੇ ਹਨ ਜਿਹਨਾਂ ਦਾ ਜਵਾਬ ਕਿਸੇ ਕੋਲ ਨਹੀਂ ਹੈ ਜੋ ਸਿਧਾ ਸੰਗਤ ਸਾਹਮਣੇ ਪੁਛੇ ਜਾਣਗੇ l
ਇਸ ਲਈ ਅਸੀਂ ਆਪਣੇ ਤੋਰ ਤੇ ਬਾਬਾ ਢਡਰੀਆਂ ਵਾਲੇ ਨੂੰ ਲਾਈਵ ਟੀ. ਵੀ ਚੈਨਲ ਤੇ ਜਾਂ ਸਰਬਤ ਸੰਗਤ ਸਾਹਮਣੇ ਸਪਸ਼ਟੀਕਰਨ ਦੇਣ ਦਾ ਖੁੱਲਾ ਸੱਦਾ ਦਿੰਦੇ ਹਾਂ ਤਾਂ ਜੋ ਸੰਗਤਾਂ ਦੇ ਮਨ ਵਿਚ ਪੈਦਾ ਹੋਈ ਦੁਬਿਦਾ ਨੂੰ ਦੂਰ ਕੀਤਾ ਜਾਵੇ ਤੇ ਸਚ ਝੂਠ ਦਾ ਨਿਬੇੜਾ ਹੋ ਸਕੇ .(ਓੜਕਿ ਸਚਿ ਰਹੀ )
ਇੰਟਰਨੈਸ਼ਨਲ ਸਿਖ ਅਵੇਅਰਨੇਸ ਸੁਸਾਇਟੀ , ਫਤਹਿ ਮਲਟੀਮੀਡਿਆ


(09/06/12)
ਗੁਰਸ਼ਰਨ ਸਿੰਘ ਕਸੇਲ

ਸ੍ਰ ਹਰਦੇਵ ਸਿੰਘ ਜੰਮੂ ਜੀ,
ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਹਿ ॥

ਵੀਰ ਜੀ, ਆਪਨੇ ਲਿਖਿਆ ਹੈ ਕਿ,“ਮੈਂ ਨਹੀਂ ਕਹਿੰਦਾ ਮੈਂਨੂੰ ਦਿੱਕਤ ਆਏਗੀ। ਵੀਰ ਜੀ ਆਪ ਜੀ ਫ਼ਿਰ ਸਾਡੇ ਜੀਵਨ ਨੂੰ ਗੁਰੂਆਂ ਦੇ ਜੀਵਨ ਨਾਲ ਰੱਲਗਡ ਕਰ ਰਹੇ ਹੋ। ਆਪ ਜੀ ਪੁੱਛੋਗੇ ਕਿਵੇਂ? ਤਾਂ ਧਿਆਨ ਦੇਂਣਾ ਕਿ ਜੇ ਕਰ ਸਾਡੇ ਜੀਵਨ ਦੇ ਸਾਰੇ ਦਿਨ ਪ੍ਰਚੱਲਤ ਗ੍ਰੇਗੋਰਿਅਨ ਕੈਲੰਡਰ ਨਾਲ ਮਾਨਉਂਣ ਨਾਲ ਕੋਈ ਦਿੱਕਤ ਨਹੀਂ ਆ ਰਹੀ ਤਾਂ ਸਾਨੂੰ ਨਾਨਕਸ਼ਾਹੀ ਕੈਲੰਡਰ ਦੀ ਵੀ ਕੀ ਲੋੜ ਹੈ? 2012 ਨੂੰ ਸੰਮਤ 543 ਨਾਨਕਸ਼ਾਹੀ ਵੀ ਕਹਿਣ ਦੀ ਕੀ ਲੋੜ ਹੈ? ਮਾਰਚ ਅਪ੍ਰੇਲ ਆਦਿ ਨੂੰ ਚੇਤ ਜਾਂ ਵਸਾਖ ਆਦਿ ਕਹਿਣ ਦੀ ਕੀ ਲੋੜ ਹੈ? ਸਾਨੂੰ ਲੋੜ ਕੀ ਪਈ ਹੈ ਦੋ-ਦੋ ਗਲਾਂ ਵਰਤਨ ਦੀ? 2012 ਵੀ ਵਰਤ ਰਹੇ ਹਾਂ ਤੇ ਸੰਮਤ 543 ਵੀ! ਵੀਰ ਜੀ ਸਵਾਲ ਦਿੱਕਤ ਦਾ ਨਹੀਂ ਸਵਾਲ ਇੱਕ ਕੈਲੰਡਰ ਦੀ ਲੋੜ ਨਾਲ ਜੂੜੀ ਆਪਸੀ ਅਸਹਿਮਤੀ-ਸਹਿਮਤੀ ਦਾ ਹੈ। ਗੁਰੂਆਂ ਦੇ ਦਿਹਾੜੇ ਤੁਸੀ ਜਾਂ ਮੈਂ ਇੱਕਲੇ ਮਨਾਉਂਣੇ ਹੁੰਦੇ ਤਾਂ ਕੋਈ ਦਿੱਕਤ ਨਹੀਂ ਸੀ। ਕਿਹੜੀ ਗਲ ਬਰਕਰਾਰ ਰੱਖਣੀ ਹੈ ਅਤੇ ਕਿਹੜੀ ਨਹੀਂ ਇਸਦੀ ਵਿਚਾਰ ਤਾਂ ਸਾਂਝੀ ਗੱਲ ਹੈ। ਦੇਸੀ ਮਹੀਨੇਆਂ ਦੇ ਨਾਮ ਤਾਂ ਬਹੁਤ ਘਟ ਸਿੱਖ ਜਾਣਦੇ ਹਨ। ਦਿੱਕਤ ਹੈ! ਫ਼ਿਰ ਨਾਨਕਸ਼ਾਹੀ ਕੈਲੰਡਰ ਦੇ ਮਹੀਨੇਆਂ ਦੇ ਨਾਮ ਵੀ ਅੰਗ੍ਰੇਜ਼ੀ ਹੀ ਕਿਉਂ ਨਾ ਰੱਖੇ ਜਾਣ? ਇਸ ਵਿੱਚ ਕੀ ਦਿੱਕਤ ਹੈ? ਜਵਾਬ ਜਰੂਰ ਦੇਂਣਾ! !

ਵੀਰ ਜੀ, ਦੇਸੀ ਮਹੀਨਿਆਂ ਦੇ ਨਾਂਅ ਤਾਂ ਗੁਰੂ ਗ੍ਰੰਥ ਸਾਹਿਬ ਵਿਚ ਵਰਤੇ ਹੋਏ ਹਨ ਏਸੇ ਲਈ ਵਰਤਦੇ ਹਨ । ਬਾਕੀ ਇਸ ਗੱਲ ਬਾਰੇ ਵਧੇਰੇ ਜਾਣਕਾਰੀ ਤੁਹਾਨੂੰ ਨਾਨਕਸ਼ਾਹੀ ਕੈਲੰਡਰ ਬਣਾਉਣ ਵਾਲੇ ਵਿਦਵਾਨ ਹੀ ਦੇ ਸਕਦੇ ਹਨ । ਸਿੱਖ ਮਾਰਗ ਸਾਈਟ ‘ਤੇ ਚਲਦੀ ਵਿਚਾਰ ਚਰਚਾ ਤੋਂ ਇਨੀ ਕੁ ਜਾਣਕਾਰੀ ਮਿਲੀ ਹੈ ਕਿ ਗੁਰੂ ਸਾਹਿਬ ਦੇ ਸਮੇਂ ਪ੍ਰਚਤ ਕੈਲੰਡਰ ਦੇ ਸਾਲ ਦੀ ਲੰਬਾਈ ਮੋਸਮੀ ਸਾਲ ਨਾਲੋਂ ਵੱਧ ਹੋਣ ਕਾਰਨ 60 ਸਾਲਾਂ ਵਿਚ ਇਕ ਦਿਨ ਅਗੇ ਹੋ ਜਾਂਦਾ ਹੈ । ਜਿਹੜਾ ਹੁਣ ਤੱਕ ਲੱਗਪੱਗ 9 ਦਿਨ ਅੱਗੇ ਹੋ ਚੁੱਕਾ ਹੈ । ਇਹੀ ਦਿੱਕਤ ਹੋਰ ਕੌਮਾਂ ਨੂੰ ਆਈ ਸੀ ਜੋ ਉਹਨਾ ਨੇ ਤਾਂ ਇਸ ਸਮੱਸਿਆ ਦਾ ਹਲ 1600 ਸਦੀ ਵਿਚ ਕਰ ਲਿਆ ਸੀ ਪਰ ਅਸੀਂ ਅਜੇ 2100 ਸਦੀ ਵਿਚ ਵੀ ਸਮਝਣ ਲਈ ਤਿਆਰ ਨਹੀਂ ਹੋਏ ।

ਆਪਨੇ ਪੁੱਛਿਆ ਹੈ, “ਆਪ ਜੀ ਤੋਂ ਸਵਾਲ ਪੁੱਛਦਾ ਹਾਂ ਕਿ ਜੇਕਰ ਸਾਡਾ ਕੈਲੰਡਰ ਸਿਰਫ਼ ਨਾਨਕਸ਼ਾਹੀ ਹੀ ਹੈ ਤਾਂ ਅਸੀਂ ਅਪਣੇ ਹੋਂਣ ਵਾਲੇ ਬੱਚੇਆਂ ਦੇ ਜਨਮ ਦਿਹਾੜੇ ਵੀ ਉਸੇ ਕੈਲੰਡਰ ਅਨੁਸਾਰ ਦਰਜ ਕਿਉ ਨਹੀਂ ਕਰਦੇ? ਕਿਉਂ ਵਰਤਦੇ ਹਾਂ ਸਿਵਲ ਕੈਲੰਡਰ? ਆਪ ਜੀ ਪਿੱਛਲੇ ਪੱਤਰ ਦੇ ਇਸ ਸਵਾਲ ਦਾ ਜਾਵਬ ਨਹੀਂ ਦਿੱਤਾ! ਹੁਣ ਜ਼ਰੂਰ ਦੇਣਾ ਜੀ”।

ਵੀਰ ਜੀ, ਇਹੀ ਸਵਾਲ ਤਾਂ ਆਪ ਜੀ ਤੋਂ ਪੁੱਛਿਆ ਸੀ ਕਿ ਜੇਕਰ ਤੁਸੀਂ ਆਪਣੇ ਦਿਨ ਵਾਰ ਪ੍ਰਚਤ ਕੈਲੰਡਰ ਨਾਲ ਮਨਾਉਂਦੇ ਹੋ ਤਾਂ ਉਹ ਗੁਰੂ ਸਾਹਿਬਾਨ ਵਾਲੇ ਕੈਲੰਡਰ ਨਾਲ ਕਿਉਂ ਨਹੀਂ ਮੰਨਾਉਂਦੇ ? ਉਂਝ ਨਾਨਕਸ਼ਾਹੀ ਕੈਲੰਡਰ ਨੇ ਸਾਡੀ ਸਾਡੀ ਇਹ ਸਮੱਸਿਆ ਹਲ ਕੀਤੀ ਹੈ ਕਿ ਸਾਡੇ ਧਾਰਮਿਕ ਦਿਹਾੜੇ ਜਿਹੜੇ ਦੁਨੀਆਵੀ ਕੈਲੰਡਰ ਨਾਲ ਹਰ ਸਾਲ ਬਦਲਵੀ ਤਾਰੀਖ ਨਾਲ ਆਉਂਦੇ ਸਨ ਉਹ ਭੰਬਲਭੂਸਾ ਖਤਮ ਕੀਤਾ ਹੈ ਪਰ ਸ਼ਾਇਦ ਤੁਸੀਂ ਇਹ ਮੰਨਣਾ ਨਹੀਂ ਚਾਹੁੰਦੇ, ਇਹ ਤੁਹਾਡੀ ਮਰਜੀ ਹੈ ।

ਬਾਕੀ ਵੀਰ ਜੀ ਮੇਰਾ ਮਕਸਦ ਆਪ ਪਾਸੋਂ ਇਹ ਜਾਣਨਾ ਸੀ ਕਿ ਕੀ ਆਪ ਨਾਨਕਸ਼ਾਹੀ ਕੈਲੰਡਰ ਦੇ ਹੱਕ ਵਿੱਚ ਹੋ ਜਾਂ ਨਹੀਂ । ਸੋ ਆਪ ਨਾਲ ਵਿਚਾਰ ਚਰਚਾ ਕਰਕੇ ਇਹ ਪਤਾ ਲੱਗ ਗਿਆ ਹੈ ਕਿ ਜਿਵੇਂ ਤੁਸੀਂ ਅਖੌਤੀ ਦਸਮ ਗ੍ਰੰਥ ਦੀਆਂ ਰਚਨਾਵਾਂ ਅਤੇ ਰਾਗਮਾਲਾ ਤੋਂ ਸਿੱਖ ਕੌਮ ਨੂੰ ਛੁੱਟਕਾਰਾ ਨਹੀਂ ਪਾਉਣ ਦੇਣਾ ਚਾਹੁੰਦੇ ਇਵੇਂ ਹੀ ਤੁਸੀਂ ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਵੀ ਸਾਧ ਲਾਣੇ ਵਾਂਗੂ ਹੀ ਕਰਦੇ ਹੋ । ਮੇਰੇ ਵੱਲੋਂ ਇਸ ਵਿਸ਼ੇ ਨੂੰ ਇਥੇ ਹੀ ਖਤਮ ਸਮਝੋ । ਇਸ ਬਾਰੇ ਵਿਚਾਰ ਚਰਚਾ ਕਰਨ ਵਾਸਤੇ ਆਪਣਾ ਕੀਮਤੀ ਸਮਾਂ ਦੇਣ ਲਈ ਆਪ ਦਾ ਬਹੁਤ-ਬਹੁਤ ਧੰਨਵਾਦ ।

ਸਤਿਕਾਰ ਸਹਿਤ,
ਗੁਰਸ਼ਰਨ ਸਿੰਘ ਕਸੇਲ


(09/06/12)
ਜਸਬੀਰ ਸਿੰਘ (ਕੈਲਗਰੀ)

ਸਿੱਖ ਮਾਰਗ ਦੇ ਪਾਠਕ ਸੱਜਣੋ!

ਵਾਹਿਗੁਰੂ ਜੀ ਕਾ ਖਾਲਸਾ॥

ਵਾਹਿਗੁਰੂ ਜੀ ਕੀ ਫਤਹਿ॥

ਵੀਰ ਸਤਿਨਾਮ ਸਿੰਘ ਮੌਂਟਰੀਅਲ ਜੀ!

ਆਪ ਜੀ ਦਾ ਸਵਾਲ 1- ਜੇ ਇਹ ਮਨੁੱਖਾ ਜਨਮ “ਸਿਰਫ” ਸਾਧ ਸੰਗਤ ਵਿੱਚ ਆ ਕੇ ਖਲਕਤ ਦੀ ਸੇਵਾ ਕਰਨ ਨੂੰ ਹੀ ਮਿਲਿਆ ਹੈ, ਕੀ ਫਿਰ ਗ੍ਰਹਸਤੀ ਹੋਣਾਂ ਬੱਚੇ ਹੋਣੇ ਸਭ ਵਿਅਰਥ ਹੀ ਹੈ? ? ? ? ? ?

ਜਵਾਬ- ਵੀਰ ਜੀ! ਗੁਰਬਾਣੀ ਮਨੁੱਖ ਨੂੰ ਸਚਿਆਰਾ ਜੀਵਨ ਜਿਉਣ ਦੀ ਸੋਝੀ ਬਖਸ਼ਦੀ ਹੈ ਇਸ ਵਿੱਚੋਂ ਵਕੀਲਾਂ ਦੀ ਤਰ੍ਹਾਂ ਨੁਕਤੇ ਲਭ ਕੇ ਅਤੇ ਆਪਣੀ ਸਮਝ ਅਨੁਸਾਰ ਅਰਥ ਸਮਝ ਕੇ ਕੋਈ ਨਾ ਕੋਈ ਸਵਾਲ ਖੜ੍ਹੇ ਕਰਨ ਲਈ ਨਹੀਂ। ਤੁਕ ਦਾ ਭਾਵ ਹੈ ਕਿ ਇਹ ਮਨੁੱਖਾ ਜਨਮ ਤੈਨੂੰ ਖਲਕਤ ਦੀ ਸੇਵਾ ਕਰਨ ਲਈ ਮਿਲਿਆ ਹੈ। ਸਾਧ ਸੰਗਤ ਵਿੱਚ ਜਾਣ ਨਾਲ ਅਤੇ ਖਲਕਤ ਦੀ ਸੇਵਾ ਕਰਨ ਨਾਲ ਗ੍ਰਹਸਤੀ ਹੋਣ ਅਤੇ ਬੱਚੇ ਹੋਣ ਵਿੱਚ ਕੀ ਰੁਕਾਵਟ ਪੈਦਾ ਹੁੰਦੀ ਹੈ? ਮਿਸਾਲ ਦੇ ਤੌਰ ਤੇ, ਕੀ ਕੋਈ ਗ੍ਰਹਸਤੀ ਅਤੇ ਬਾਲ ਬੱਚੇਦਾਰ ਡਾਕਟਰ ਗਰੀਬਾਂ ਦਾ ਮੁਫਤ ਜਾਂ ਘੱਟ ਪੈਸਿਆਂ ਵਿੱਚ ਇਲਾਜ ਨਹੀਂ ਕਰ ਸਕਦਾ?

ਇਸ ਸੰਬੰਧ ਵਿੱਚ ਫੇਰ ਕੋਈ ਹੋਰ ਸਵਾਲ ਕਰਨ ਤੋਂ ਪਹਿਲਾਂ ਆਪਣੀ ਲਿਖਤ ਪੜ੍ਹ ਲੈਣੀ ਅਤੇ ਉਸ ਬਾਰੇ ਉੱਠੇ ਸਵਾਲਾਂ ਦੇ ਜਵਾਬ ਦੇ ਦੇਣੇ ਫੇਰ ਆਪਣਾ ਕੋਈ ਸਵਾਲ ਰੱਖਣਾ ਜੀ। ਤੁਸੀਂ ਆਪਣੇ 25-05-12 ਦੇ ਪੱਤਰ ਵਿੱਚ ਲਿਖਿਆ ਹੈ- “ਵੈਸੇ ਤਾਂ ਸਾਧ ਸੰਗਿ ਭਇਓ ਜਨਮ ਪਰਾਪਤਿ ਦੇ ਅਰਥ ਇਹੀ ਬਣਦੇ ਹਨ ਕਿ ਸਾਧ (ਗੁਰੂ) ਦੀ ਸੰਗਤ ਕਰਕੇ ਇਹ ਮਨੁੱਖਾ ਜਨਮ ਪਰਾਪਤਿ ਹੋਇਆ ਹੈ। ਪਰ ਚੱਲੋ ਜੇ ਇਹ ਵੀ ਮੰਨ ਲਈਏ ਕਿ” (ਨੋਟ- ਇਸ ਲਿਖਤ ਸੰਬੰਧੀ ਸਵਾਲ ਹੇਠਾਂ ਸਵਾਲਾਂ ਵਿੱਚ ਲਿਖਿਆ ਗਿਆ ਹੈ, ਉੱਥੇ ਹੀ ਪੜ੍ਹ ਲੈਣਾ ਜੀ)।

ਸਵਾਲ 2- ਜੇ ਕੋਈ ਫਿਰ ਵੀ ਸਾਧ ਸੰਗਤ ਵਿੱਚ ਨਾ ਆ ਕੇ ਖਲਕਤ ਦੀ ਸੇਵਾ ਨਾ ਕਰੇ, ਫਿਰ ਕੀ ਹੋਵੇਗਾ? ? ? ? ? ?

ਜਵਾਬ- ਉਸ ਦਾ ਧਰਮਰਾਜ (ਪ੍ਰਭੂ) ਦੀ ਦਰਗਹ ਵਿੱਚ ਲੇਖਾ ਹੋਵੇਗਾ॥” ਧਰਮ ਰਾਇ ਜਬ ਲੇਖਾ ਮਾਗੈ ਕਿਆ ਮੁਖੁ ਲੈ ਕੇ ਜਾਹਿਗਾ॥” (1106)

ਸਵਾਲ 3- ਜੇ ਕਿਸੇ ਦੀ ਦਿੱਤੀ ਚੰਗੀ ਚੀਜ ਚੰਗੇ ਢੰਗ ਨਾਲ ਨਾ ਵਰਤ ਹੋਵੇ ਕੀ ਉਹ ਦੁਵਾਰਾ ਦੇਵੇਗਾ? ? ? ? ?

ਜਵਾਬ- ਵੀਰ ਜੀ! ਇਹ ਚੀਜ ਦੇਣ ਵਾਲੇ ਦੀ ਮਰਜੀ ਤੇ ਨਿਰਭਰ ਕਰਦਾ ਹੈ। ਜੇ ਉਸ ਦੀ ਮਰਜੀ ਹੋਵੇ ਤਾਂ ਦੇ ਵੀ ਸਕਦਾ ਹੈ। ਜੇ ਉਹ ਸਾਡੇ ਵਰਗਾ ਆਮ ਹਲਕੀ ਸੋਚ ਵਾਲਾ ਵਿਅਕਤੀ ਹੈ ਤਾਂ ਦੁਬਾਰਾ ਉਹ ਚੀਜ ਮਿਲਣ ਦੇ ਚਾਂਸ ਘੱਟ ਹਨ।

ਸਵਾਲ 4- ਮਰਨ ਤੋਂ ਵਾਦ ਪਰਮਾਤਮਾ ਕਿਸ ਰਿਦੇ ਵਿੱਚ ਵਸੇਗਾ? ? ? ? ?

ਜਵਾਬ- ਵੀਰ ਜੀ! ਮੈਂ ਕਿੱਥੇ ਲਿਖਿਆ ਹੈ ਕਿ “ਮਰਨ ਤੋਂ ਬਾਅਦ ਪਰਮਾਤਮਾ ਹਿਰਦੇ ਵਿੱਚ ਵਸੇਗਾ? ਮੇਰੀ ਲਿਖਤ ਦੀ ਕੋਪੀ ਪੇਸਟ ਲਗਾਵੋ ਜੀ।

ਸਵਾਲ 5- ਜਿਹੜਾ ਬੰਦਾ ਇੱਥੇ ਚੰਗੇ ਕੰਮ ਨਹੀਂ ਕਰਦਾ ਉਸ ਨੂੰ 84 ਲੱਖ ਜੂਨਾਂ ਭੋਗਣੀਆਂ ਪੈਣੀਆਂ ਹਨ (ਆਪ ਜੀ ਮੰਨਦੇ ਹੋ) ਫਿਰ 84 ਲੱਖ ਜੂਨਾਂ ਤੋਂ ਵਾਦ ਕੀ ਮਨੁੱਖਾ ਜਨਮ ਦੁਵਾਰਾ ਹੋਵੇਗਾ? ? ? ? ?

ਜਵਾਬ- ਵੀਰ ਜੀ! ਜਿਹੜਾ ਮੈਂ ਲਿਖਿਆ ਹੈ ਕਿ (ਗਿਣਤੀ ਵਿੱਚ) 84 ਲੱਖ ਜੂਨਾਂ ਭੋਗਣੀਆਂ ਪੈਣੀਆਂ ਹਨ ਮੇਰੀ ਲਿਖਤ ਦੀ ਕੋਪੀ ਪੇਸਟ ਲਗਾ ਦਿਉ ਜੀ। ਇਸ ਸਵਾਲ ਦੇ ਪਹਿਲੇ ਹਿੱਸੇ ਦੇ ਸੰਬੰਧ ਵਿੱਚ ਮੇਰੀ ਲਿਖਤ ਦੀ ਕੌਪੀ ਪੇਸਟ ਪ੍ਰਸਤੁਤ ਹੋਣ ਤੇ ਹੀ ਦੂਸਰੇ ਹਿੱਸੇ ਦਾ ਜਵਾਬ ਦਿੱਤਾ ਜਾ ਸਕਦਾ ਹੈ ਕਿ ਕੀ “ਫਿਰ 84 ਲੱਖ ਜੂਨਾਂ ਤੋਂ ਵਾਦ ਕੀ ਮਨੁੱਖਾ ਜਨਮ ਦੁਵਾਰਾ ਹੋਵੇਗਾ” ? ? ? ? ?

ਸਵਾਲ 6- ਰੱਬ ਦਾ ਸਿਮਰਨ ਤਾਂ ਸਾਰੇ ਜੀਵ ਕਰਦੇ ਹਨ {ਸਿਮਰਹਿ ਪਸੂ ਪੰਖੀ ਸਭਿ ਭੂਤਾ} ਫਿਰ ਮਨੁੱਖਾ ਦੇਹੀ ਸਪੈਸ਼ਲ ਕਿਉਂ? ? ? ? ?

ਜਵਾਬ- ਇਹ ਸਵਾਲ ਗੁਰੂ ਸਾਹਿਬ ਨੂੰ ਪੁੱਛੋ ਜੀ। ਕਿਉਂਕਿ ਇਹ ਮੇਰਾ ਨਹੀਂ ਗੁਰਬਾਣੀ ਦਾ ਫੈਸਲਾ ਹੈ।

ਸਵਾਲ 7- ਕੀ ਆਪ ਦੱਸ ਸਕਦੇ ਹੋ ਵੇਸਵਾ ਜੂਨ ਕਿਸ ਮਾਂ ਦੇ ਪੇਟ ਵਿੱਚ ਪੈਦਾ ਹੁੰਦੀ ਹੈ? ? ? ?

ਜਵਾਬ- ਇਹ ਸਵਾਲ ਵੀ ਗੁਰੂ ਸਾਹਿਬ /ਭਗਤ ਜੀ ਨੂੰ ਪੁੱਛੋ ਜੀ। ਗੁਰਬਾਣੀ ਵਿੱਚ ਵੇਸਵਾ ਜੋਨਿ ਮੈਂ ਨਹੀਂ ਭਗਤ ਤਿਲੋਚਨ ਜੀ ਨੇ ਲਿਖੀ ਹੈ।

ਸਵਾਲ 8- ਹਉਮੈ ਰੋਗਿ ਸਭੁ ਜਗਤੁ ਬਿਆਪਿਆ ਤਿਨ ਕਉ ਜਨਮ ਮਰਨ ਦੁਖੁ ਭਾਰੀ॥

ਕੀ ਕਦੇ ਐਸਾ ਹੋਇਆ ਹੈ ਕਿ ਬੁਖਾਰ ਅੱਜ ਚੜ੍ਹੇ ਦਰਦ 50 ਸਾਲ ਬਾਦ ਹੋਵੇ, ਸੱਟ ਅੱਜ ਲੱਗੇ ਦਰਦ 20 ਸਾਲ ਬਾਦ ਹੋਵੇ? ? ? ? ? ਹਉਮੈ ਦਾ ਰੋਗ ਅੱਜ, ਜਨਮ ਮਰਨ (ਮਨ ਦੀਆਂ ਭਟਕਣਾਂ) ਦਾ ਦੁਖ ਵੀ ਅੱਜ, ਹਉਮੈ ਦਾ ਰੋਗ ਜਿਉਂਦੇ ਜੀ, ਜਨਮ ਮਰਨ ਦਾ ਦੁਖ ਵੀ ਜਿਉਂਦੇ ਜੀ, ਹਉਮੈ ਦਾ ਰੋਗ ਵੀ ਇਸੇ ਦੁਨੀਆਂ ਵਿੱਚ, ਇਸੇ ਜ਼ਿੰਦਗੀ ਵਿੱਚ, ਇਸੇ ਧਰਤੀ ਤੇ, ਜਨਮ ਮਰਨ ਦਾ ਦੁਖ ਵੀ ਇਸੇ ਦੁਨੀਆਂ ਵਿੱਚ, ਇਸੇ ਜ਼ਿੰਦਗੀ ਵਿੱਚ, ਇਸੇ ਧਰਤੀ ਤੇ”।

ਜਵਾਬ- ਵੀਰ ਜੀ! ਤੁਕ ਦੇ ਅਰਥ ਹਨ- “ਹੇ ਭਾਈ! ਸਾਰਾ ਜਗਤ ਹਉਮੈ ਦੇ ਰੋਗ ਵਿੱਚ ਫਸਿਆ ਰਹਿੰਦਾ ਹੈ (ਤੇ, ਹਉਮੈ ਵਿੱਚ ਫਸੇ ਹੋਏ) ਉਹਨਾਂ ਮਨੁੱਖਾਂ ਨੂੰ ਜਨਮ ਮਰਨ ਦੇ ਗੇੜ ਦਾ ਭਾਰਾ ਦੁੱਖ ਲੱਗਾ ਰਹਿੰਦਾ ਹੈ”। ਜਨਮ ਮਰਨ ਦਾ ਅਰਥ ਤੁਸੀਂ ਮਨ ਦੀਆਂ ਭਟਕਣਾਂ ਪਤਾ ਨਹੀਂ ਕਿਸ ਆਧਾਰ ਤੇ ਕਰਦੇ ਹੋ?

ਇਸ ਤੁਕ ਦੇ ਸੰਬੰਧ ਵਿੱਚ ਅੱਗੇ ਤੁਸੀਂ ਲਿਖਿਆ ਹੈ “ਕੀ ਕਦੇ ਐਸਾ ਹੋਇਆ ਹੈ ਕਿ ਬੁਖਾਰ ਅੱਜ ਚੜ੍ਹੇ ਦਰਦ 50 ਸਾਲ ਬਾਦ ਹੋਵੇ, ਸੱਟ ਅੱਜ ਲੱਗੇ ਦਰਦ 20 ਸਾਲ ਬਾਦ ਹੋਵੇ?”

ਜਵਾਬ- ਵੀਰ ਜੀ! ਕਦੇ ਐਸਾ ਹੋਇਆ ਹੈ ਕਿ ਕਿਸੇ ਨੇ ਹਉਮੈ ਅਧੀਨ ਅੱਜ ਕੋਈ ਕੰਮ ਕੀਤਾ ਅਤੇ ਅੱਜ ਹੀ (ਜਾਂ ਹੁਣੇ ਹੀ) ਉਸ ਨੂੰ (ਹਉਮੈ ਅਧੀਨ ਕੰਮ ਕਰਨ ਕਰਕੇ) ਬੁਖਾਰ ਚੜ੍ਹ ਗਿਆ ਹੋਵੇ? ਜਾਂ ਹਉਮੈ ਅਧੀਨ ਕੰਮ ਕਰਨ ਕਰਕੇ ਉਸ ਦੇ ਪਿੰਡੇ ਤੇ ਫੋੜੇ ਨਿਕਲ ਆਏ ਹੋਣ? ਹਉਮੈ ਅਧੀਨ ਕੰਮ ਕਰਨ ਕਰਕੇ ਜ਼ੁਕਾਮ ਹੋ ਗਿਆ ਹੋਵੇ, ਜਾਂ …. . ?

ਅੱਗੇ ਤੁਸੀਂ ਲਿਖਿਆ ਹੈ “ਜਨਮ ਮਰਨ ਦਾ ਦੁਖ ਵੀ ਜਿਉਂਦੇ ਜੀ”।

ਵੀਰ ਜੀ! ਹਾਂ, ‘ਬਾਰ ਬਾਰ ਜੰਮਣਾ ਤੇ ਮਰਨਾ ਫੇਰ ਜੰਮਣਾ ਤੇ ਮਰਨਾ …. .’ਦੁਖ ਸੁਖ ਭੋਗਣੇ ਇਹ ਦੁਖ ਜਿਉਂਦੇ ਜੀਵ ਨੂੰ ਹੀ ਹੈ (ਮਰਿਆ, ਜੀਵ ਨਹੀਂ ਹੁੰਦਾ, ਉਸ ਦਾ ਸਰੀਰ ਮਿੱਟੀ ਦੀ ਢੇਰੀ ਹੀ ਹੁੰਦਾ ਹੈ)। ਅਤੇ ਗੁਰਮਤਿ ਅਨੁਸਾਰ ਜੀਵ ਕਦੇ ਮਰਦਾ ਨਹੀਂ ਪ੍ਰਭੂ ਵਿੱਚ ਸਮਾ ਜਾਂਦਾ ਹੈ ਜਾਂ ਜਨਮ ਮਰਨ ਦੇ ਗੇੜ ਵਿੱਚ ਪੈ ਜਾਂਦਾ ਹੈ। “ਮਰਣਹਾਰੁ ਇਹੁ ਜੀਅਰਾ ਨਾਹੀ॥” (188)

ਤੁਸੀਂ ਲਿਖਿਆ ਹੈ-

“ਹਉਮੈ ਦਾ ਰੋਗ ਇਸੇ ਦੁਨੀਆਂ ਵਿੱਚ” – ਮੰਨਣ ਵਾਲੀ ਗੱਲ ਹੈ।

“ਇਸੇ ਜ਼ਿੰਦਗ਼ੀ ਵਿੱਚ” -ਮੇਰੀ ਸਮਝ ਅਨੁਸਾਰ ਇਹ ਜਰੂਰੀ ਨਹੀਂ। ਹਉਮੈ ਅਧੀਨ ਜੀਵਨ ਬਸਰ ਕਰਨ ਕਰਕੇ ਇਸ ਜ਼ਿੰਦਗੀ ਤੋਂ ਬਾਅਦ ਫੇਰ ਤੋਂ ਜਨਮ ਮਰਨ ਦੇ ਗੇੜ ਵਿੱਚ ਪੈਣਾ ਪੈ ਸਕਦਾ ਹੈ। ਇੱਥੇ ਇਸ ਜਨਮ ਵਿੱਚ ਵੀ ਦੁਖ ਭੋਗਣੇ ਪੈ ਸਕਦੇ ਹਨ ਅਤੇ ਮਰਨ ਪਿੱਛੋਂ ਫੇਰ ਜੂਨਾਂ ਵਿੱਚ ਪੈ ਕੇ ਦੁਖ ਭੋਗਣੇ ਪੈ ਸਕਦੇ ਹਨ।

“ਇਸੇ ਧਰਤੀ ਤੇ” - ਇਹ ਵੀ ਗੱਲ ਮੰਨਣ ਵਾਲੀ ਹੈ।

“ਜਨਮ ਮਰਨ ਦਾ ਦੁਖ ਵੀ ਇਸੇ ਦੁਨੀਆਂ ਵਿੱਚ” - ਇਹ ਗੱਲ ਵੀ ਮੰਨਣ ਵਾਲੀ ਹੈ।

ਨੋਟ- ਤੁਸੀਂ ਆਪਣੀ ਸਾਰੀ ਵਿਚਾਰ ਵਿੱਚ ਹਰ ਜਗ੍ਹਾ ਤੇ ‘ਜਨਮ ਮਰਨ ‘ਦੇ ਅਰਥ ‘ਮਨ ਦੀ ਭਟਕਣਾ’ ਲਿਖੇ ਹਨ। ਇਸ ਲਈ ਪਹਿਲਾਂ ਇਸ ‘ਮਨ ਦੀ ਭਟਕਣਾ’ ਬਾਰੇ ਵਿਚਾਰ ਕਰ ਲੈਣੀ ਬਹੁਤ ਜਰੂਰੀ ਹੈ। ‘ਮਨ ਦੀ ਭਟਕਣਾ’ ਕੀ ਹੈ? ਮਨ ਭਟਕਦਾ ਹੈ ਕਿ ਮੈਂ ਇਹ ਕੰਮ ਕਰਾਂ ਜਾਂ ਨਾ? ਮੈਂ ਇਹ ਕੰਮ ਕਰਾਂ ਜਾਂ ਉਹ ਕਰਾਂ? ਬੰਦਾ ਕੰਮ ਕੋਈ ਹੋਰ ਕਰ ਰਿਹਾ ਹੁੰਦਾ ਹੈ, ਮਨ ਕਿਸੇ ਹੋ ਪਾਸੇ ਇੱਧਰ ਉਧਰ ਦੌੜ ਰਿਹਾ ਹੁੰਦਾ ਹੈ। ਇਹ ਹੈ ਮਨ ਦੀ ਭਟਕਣਾ’। ਮਿਸਾਲ ਦੇ ਤੌਰ ਤੇ ਵਿਚਾਰ ਅਧੀਨ ਤੁਕ ਹੈ- “ਹਉਮੈ ਰੋਗਿ ਸਭੁ ਜਗਤੁ ਬਿਆਪਿਆ ਤਿਨ ਕਉ ਜਨਮ ਮਰਨ ਦੁਖੁ ਭਾਰੀ॥” ਜਿਸ ਵਿਅਕਤੀ ਨੂੰ ਹਉਮੈ ਦਾ ਰੋਗ ਹੀ ਲੱਗਾ ਹੋਇਆ ਹੈ, ਉਹ ਹਰ ਕੰਮ ਹਉਮੈਂ ਅਧੀਨ ਹੀ ਕਰੇਗਾ। ਉਸ ਦੇ ਮਨ ਦੀ ਭਟਕਣਾ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਉਸ ਦੇ ਮਨ ਵਿੱਚ ਤਾਂ ਇਹੀ ਸੋਚ ਹੋਵੇਗੀ ਹੈ ਕਿ ਜੋ ਉਹ ਕਰ ਰਿਹਾ ਹੈ ਉਹੀ ਠੀਕ ਹੈ ਅਤੇ ਸਭ ਤੋਂ ਉੱਤਮ ਹੈ। ਜਿਸ ਬੰਦੇ ਨੂੰ ਹਉਮੈ ਦਾ ਰੋਗ ਨਹੀਂ ਉਹ ਤਾਂ ਬਲਕਿ ਸੋਚ ਸਕਦਾ ਹੈ ਕਿ ਮੈਂ ਇਹ ਕੰਮ ਕਰਾਂ ਜਾਂ ਨਾ ਕਰਾਂ? ਇਹ ਕੰਮ ਮੇਰੇ ਲਈ ਠੀਕ ਹੈ ਜਾਂ ਨਹੀਂ? ਇਹ ਕੰਮ ਦੇਸ਼ ਸਮਾਜ ਦੇ ਭਲੇ ਲਈ ਹੈ ਕਿ ਨਹੀਂ? ਉਸ ਦਾ ਮਨ ਤਾਂ ਦੋਚਿਤੀ/ਭਟਕਣਾ ਵਿੱਚ ਹੋ ਸਕਦਾ ਹੈ। ਪਰ ਜਿਸ ਨੂੰ ਹਉਮੈ ਦਾ ਰੋਗ ਲੱਗਾ ਹੈ ਉਸ ਨੂੰ ਦੋਚਿੱਤੀ/ ਭਟਕਣਾ ਕਿਸ ਗੱਲ ਦੀ? ਹਉਮੈ ਦਾ ਤਾਂ ਅਰਥ ‘ਜਨਮ ਮਰਨ’ ਕਿਸੇ ਤਰੀਕੇ ਨਾਲ ਬਣਦਾ ਹੀ ਨਹੀਂ। ਹਉਮੈ, ਮਨ ਦੀ ਵੱਖਰੀ ਸਥਿਤੀ ਹੈ ਅਤੇ ‘ਮਨ ਦੀ ਭਟਕਣਾ’ ਬਿਲਕੁਲ ਵੱਖਰੀ ਸਥਿਤੀ ਹੈ।

ਸਵਾਲ 9- “ਕੀ ਆਪ ਦੱਸ ਸਕਦੇ ਹੋ ‘ਗਰਭ ਜੂਨ’ ਕਿਸ ਨੂੰ ਕਹਿੰਦੇ ਹਨ?

ਜਵਾਬ- ਲਫਜ਼ ‘ਗਰਭ ਜੋਨਿ’ ਦਾ ਅਰਥ ਹੈ ਗਰਭਾਸ਼ਯ, ਗਰਭ ਵਿੱਚ ਨਿਵਾਸ ਹੋਣਾ (ਮਹਾਨ-ਕੋਸ਼)

ਸਵਾਲ 10- ਜੇ ਅੱਗੇ ਕੋਈ ਧਰਮਰਾਜ ਬੈਠਾ ਹੈ ਸਜਾ ਦੇਣ ਨੂੰ, ਫਿਰ ਸਿੰਘਾਂ ਨੂੰ ਜਾਲਮਾਂ ਨੂੰ ਸੋਧਾ ਲਾ ਕੇ ਫਾਂਸੀਆਂ ਚੜ੍ਹਨ ਦੀ ਕੀ ਲੋੜ?

ਜਵਾਬ- ਵੀਰ ਜੀ! ਅੱਗੇ ਪਰਮਾਤਮਾ ਤੋਂ ਵੱਖਰਾ ਕੋਈ ਧਰਮਰਾਜ ਨਹੀਂ ਬੈਠਾ। ਨਾ ਮੈਂ ਐਸਾ ਕਿਤੇ ਲਿਖਿਆ ਹੈ। ਜੇ ਮੈਂ ਐਸਾ ਕਿਤੇ ਲਿਖਿਆ ਹੈ ਤਾਂ ਮਿਹਰਬਾਨੀ ਕਰਕੇ ਕੋਪੀ-ਪੇਸਟ ਲਗਾ ਦਿਉ ਜੀ। ਦੂਸਰੀ ਗੱਲ ਸਿੰਘਾਂ ਦੁਆਰਾ ਜ਼ਾਲਮਾਂ ਨੂੰ ਸੋਧਾ ਲਾ ਕੇ ਫਾਂਸੀਆਂ ਚੜ੍ਹਨ ਦੀ।

ਵੀਰ ਜੀ! ਗੁਰਬਾਣੀ ਕਹਿੰਦੀ ਹੈ- “ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ॥ ਕਹੁ ਨਾਨਕ ਸੁਨ ਰੇ ਮਨਾ ਗਿਆਨੀ ਤਾਹਿ ਬਖਾਨਿ॥” (1427) ਬੰਦੇ ਨੇ ਨਾਜਾਇਜ਼ ਕਿਸੇ ਨੂੰ ਡਰਾਣਾ ਨਹੀਂ ਅਤੇ ਕਿਸੇ ਦਾ ਨਾਜਾਇਜ਼ ਡਰ ਮੰਨਣਾ ਵੀ ਨਹੀਂ। ਗੁਰਮਤਿ ਦੇ ਇਸ ਸਿਧਾਂਤ ਅਨੁਸਾਰ ਜ਼ੁਲਮ ਕਰਨ ਵਾਲੇ ਨਾਲ ਟੱਕਰ ਲੈਣੀ ਪਵੇ ਤਾਂ ਟੱਕਰ ਲੈਣੀ ਅਤੇ ਇਸ ਦੇ ਬਦਲੇ ਵਿੱਚ ਬੇਸ਼ੱਕ (ਦੁਨਿਆਵੀ ਰਾਜਿਆਂ ਦੁਆਰਾ) ਫਾਂਸੀਆਂ ਤੇ ਚੜ੍ਹਨਾ ਪਵੇ ਉਸ ਪ੍ਰਭੂ ਦਾ ਭਾਣਾ ਮੰਨਕੇ ਫਾਂਸੀਆਂ ਤੇ ਚੜ੍ਹ ਜਾਣਾ ਸਿੱਖੀ ਅਸੂਲ ਹੈ।

ਦੁਨੀਆਂ ਵਿੱਚ “ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ॥” ਵਾਲੇ ਸਿੱਖੀ ਅਸੂਲਾਂ ਅਨੁਸਾਰ ਵਿਚਰਨਾ ਹੈ। ਜ਼ਾਲਮ ਦੁਆਰਾ ਜ਼ੁਲਮ ਕੀਤਾ ਜਾਣਾ, ਜ਼ੁਲਮ ਦਾ ਟਾਕਰਾ ਕੀਤਾ ਜਾਣਾ, ਫਾਂਸੀ ਤੇ ਚਾੜ੍ਹਿਆ ਜਾਣਾ ਇਸ ਸਭ ਕਾਸੇ ਬਾਰੇ ਹਰ ਇੱਕ ਦਾ ਨਿਆਂ ਪ੍ਰਭੂ-ਧਰਮਰਾਜ ਨੇ ਕਰਨਾ ਹੈ। “ਸਭਨਾ ਕਾ ਦਰਿ ਲੇਖਾ ਸਚੈ ਛੂਟਸਿ ਨਾਮ ਸੁਹਾਵਣਿਆ॥” (109)

ਸਵਾਲ 11- ਜਦੋਂ ਰੱਬ ਨੇ ਮਾੜੇ ਕੰਮਾਂ ਦੀ ਸਜਾ ਦੇਣ ਨੂੰ ਧਰਮ ਰਾਜਾ ਅੱਗੇ ਬਿਠਾਇਆ ਹੋਇਆ ਹੈ ਫਿਰ ਜੋ ਸਿੰਘ ਆਪ ਜ਼ਾਲਮਾਂ ਨੂੰ ਸਜ਼ਾ ਦਿੰਦੇ ਹਨ, ਕੀ ਉਨ੍ਹਾਂ ਨੂੰ ਵੀ ਅੱਗੇ ਜਾਕੇ ਸਜਾ ਮਿਲੇਗੀ, ਕਨੂੰਨ ਆਪਣੇ ਹੱਥ ਵਿੱਚ ਲੈਣ ਦੀ?

ਜਵਾਬ- ਸਜ਼ਾ ਦੇਣ ਨੂੰ ਰੱਬ ਨੇ ਅੱਗੇ ‘ਧਰਮਰਾਜ ਬਿਠਾਇਆ ਹੋਇਆ ਹੈ” ਇਹ ਤੁਹਾਡੀ ਥਿਉਰੀ ਹੋਵੇਗੀ ਮੈਂ ਐਸਾ ਕਿਤੇ ਨਹੀਂ ਲਿਖਿਆ? ਜੇ ਮੈਂ ਇਸ ਤਰ੍ਹਾਂ ਲਿਖਿਆ ਹੈ ਤਾਂ ਕੋਪੀ ਪੇਸਟ ਲਗਾ ਦਿਉ ਜੀ। ਇਸ ਸਵਾਲ ਦੇ ਬਾਕੀ ਹਿੱਸੇ ਦਾ ਜਵਾਬ 10- ਨੰਬਰ ਦੇ ਜਵਾਬ ਵਿੱਚ ਦੇਖੋ ਜੀ। ਰਹੀ ਗੱਲ ਕਾਨੂੰਨ ਆਪਣੇ ਹੱਥ ਲੈਣ ਦੀ- ਦੁਨਿਆਵੀ ਰਾਜਿਆਂ ਦੇ ਆਪਣੇ ਕਾਨੂੰਨ ਹੋ ਸਕਦੇ ਹਨ, ਉਸ ਪ੍ਰਭੂ ਰਾਜੇ ਦਾ ਕਾਨੂੰਨ ਆਪਣਾ ਵੱਖਰਾ ਹੈ, ਜਿਸ ਨੂੰ ਗੁਰਬਾਣੀ ਵਿੱਚ ਹੁਕਮ ਕਿਹਾ ਗਿਆ ਹੈ।

ਸਵਾਲ 12- ਤੁਸੀਂ ਕੁੱਝ ਗੁਰਬਾਣੀ ਪੰਗਤੀਆਂ ਪੇਸ਼ ਕੀਤੀਆਂ ਹਨ ਅਰਥਾਉਣ ਲਈ।

“ਨਹ ਕਿਛੁ ਜਨਮੈ ਨਹ ਕਿਛੁ ਮਰੈ॥ ਆਪਨ ਚਲਿਤੁ ਆਪ ਹੀ ਕਰੈ॥” (281)

ਅਰਥ- ਨਾ ਕੁੱਝ ਜੰਮਦਾ ਹੈ ਨਾ ਕੁੱਝ ਮਰਦਾ ਹੈ; (ਇਹ ਜਨਮ ਮਰਣ ਦਾ ਤਾਂ) ਪ੍ਰਭੂ ਆਪ ਹੀ ਖੇਲ ਕਰ ਰਿਹਾ ਹੈ।

-- “ਕਹੁ ਨਾਨਕ ਗੁਰਿ ਭਰਮੁ ਚੁਕਾਇਆ॥ ਨਾ ਕੋਈ ਮਰੈ ਨ ਆਵੈ ਜਾਇਆ॥” (885)

ਅਰਥ- ਹੇ ਨਾਨਕ ਆਖ! ਗੁਰੂ ਨੇ ਜਿਸ ਦਾ ਭੁਲੇਖਾ ਦੂਰ ਕਰ ਦਿੱਤਾ ਹੈ, ਉਹ ਜਨਮ ਮਰਨ ਦੇ ਗੇੜ ਵਿੱਚ ਨਹੀਂ ਪੈਂਦਾ। ਉਹ ਮੁੜ ਮੁੜ ਜੰਮਦਾ ਮਰਦਾ ਨਹੀਂ।

-- “ਨਿਰੰਕਾਰ ਮਹਿ ਆਕਾਰੁ ਸਮਾਵੈ॥” {ਨੋਟ-ਇਸ ਦੇ ਨਾਲ ਅੱਗੇ ਪੰਗਤੀ ਹੈ- “ਅਕਲ ਕਲਾ ਸਚੁ ਸਾਚਿ ਟਿਕਾਵੈ॥ ਸੋ ਨਰੁ ਗਰਭੁ ਜੋਨਿ ਨਹੀ ਆਵੈ॥” } (414)

ਅਰਥ- ‘ਜੇਹੜਾ ਮਨੁੱਖ ਦਿੱਸਦੇ ਸੰਸਾਰ ਨੂੰ ਅਦ੍ਰਿਸ਼ਟ ਪ੍ਰਭੂ ਵਿੱਚ ਲੀਨ ਕਰ ਲੈਂਦਾ ਹੈ’ {ਭਾਵ ਆਪਣੀ ਬ੍ਰਿਤੀ ਨੂੰ ਬਾਹਰ ਵੱਲੋਂ ਰੋਕ ਕੇ ਅੰਦਰ ਲੈ ਆਉਂਦਾ ਹੈ। ਜਿਸ ਪ੍ਰਭੂ ਦੀ ਸੱਤਿਆ ਗਿਣਤੀ ਮਿਣਤੀ ਤੋਂ ਪਰੇ ਹੈ ਉਸ ਸਦਾ ਥਿਰ ਪ੍ਰਭੂ ਨੂੰ ਜਿਹੜਾ ਮਨੁੱਖ ਸਿਮਰਨ ਦੀ ਰਾਹੀਂ ਆਪਣੇ ਹਿਰਦੇ ਵਿੱਚ ਟਿਕਾਂਦਾ ਹੈ, ਉਹ ਮਨੁੱਖ ਜਨਮ ਮਰਨ ਦੇ ਗੇੜ ਵਿੱਚ ਨਹੀਂ ਆਉਂਦਾ}।

-- “ਸਾਗਰ ਮਹਿ ਬੂੰਦ ਬੂੰਦ ਮਹਿ ਸਾਗਰੁ ਕਵਣੁ ਬੁਝੈ ਬਿਧਿ ਜਾਣੈ॥” (879)

ਅਰਥ- (ਜਿਵੇਂ) ਸਮੁੰਦਰ ਵਿੱਚ ਬੂੰਦਾਂ ਹਨ (ਜਿਵੇਂ) ਬੂੰਦਾਂ ਵਿੱਚ ਸਾਗਰ ਵਿਆਪਕ ਹੈ (ਤਿਵੇਂ ਸਾਰੇ ਜੀਅ ਜੰਤ ਪਰਮਾਤਮਾ ਵਿੱਚ ਜਿਉਂਦੇ ਹਨ ਅਤੇ ਸਾਰੇ ਜੀਵਾਂ ਵਿੱਚ ਪਰਮਾਤਮਾ ਵਿਆਪਕ ਹੈ) ਕੋਈ ਵਿਰਲਾ ਮਨੁੱਖ ਇਸ ਭੇਦ ਨੂੰ ਸਮਝਦਾ ਹੈ।

ਮੇਰੇ ਵੱਲੋਂ ਕੀਤੇ ਗਏ ਸਵਾਲਾਂ ਦੇ ਆਪ ਜੀ ਵੱਲੋਂ ਦਿੱਤੇ ਗਏ ਜਵਾਬ ਬਾਰੇ-

ਮੈਂ ਲਿਖਿਆ ਸੀ 1- “ਗੁਰਮਤਿ ਦੇ ਪ੍ਰਚਾਰਕ ਇੱਕ ਵਿਦਵਾਨ ਸੱਜਣ ਜੀ “ਅੰਤਿ ਕਾਲਿ…” ਵਾਲੇ ਸ਼ਬਦ ਦੇ ਅਰਥ ਕਰਦੇ ਹੋਏ ਲਿਖਦੇ ਹਨ- ‘ਅਗਿਆਨਤਾ ਦੇ ਕਾਰਣ ਬੁੱਧੀ ਵਾਲਾ ਦੀਵਾ ਗੁੱਲ ਹੋਇਆ ਪਿਆ ਹੈ, ਜਿਸ ਕਰਕੇ ਸਾਡੀ ਆਤਮਕ ਮੌਤ ਹੈ ਤੇ ਇਸ ਨੂੰ ਅੰਤਿ ਕਾਲਿ ਜਾਂ ਕਾਲਿ ਫਾਸ ਕਿਹਾ ਗਿਆ ਹੈ। ਬਿਬੇਕ ਬੁੱਧੀ ਭਾਵ ਗਿਆਨ ਤੋਂ ਬਿਨਾ ਸੋਚਣ ਦਾ ਨਾਂ ਆਤਮਕ ਮੌਤ ਹੈ ਤੇ ਅਜੇਹੀ ਨੀਵੇਂ ਤਲ਼ ਦੀ ਸੋਚ ਨੂੰ ਜੂਨਾਂ ਭੋਗਣਾਂ ਕਿਹਾ ਗਿਆ ਹੈ। ਜਿਨ੍ਹਾਂਦੇ ਅੰਦਰ ਭਗਵਾਨ ਦੀ ਪ੍ਰੀਤ ਨਹੀਂ ਹੈ, ਉਹ ਵਿਕਾਰਾਂ ਵਿੱਚ ਮਰੀ ਹੋਈ ਆਤਮਾ ਵਾਲੇ ਹਨ, ਤੇ ਇਨ੍ਹਾਂ ਵਾਸਤੇ ਇਸ ਸ਼ਬਦ ਵਿੱਚ ‘ਅੰਤਿ ਕਾਲਿ’ ਸ਼ਬਦ ਵਰਤਿਆ ਗਿਆ ਹੈ”। (ਨੋਟ- ਇੱਥੇ “ਗੁਰਮਤਿ ਦੇ ਪ੍ਰਚਾਰਕ ਇੱਕ ਵਿਦਵਾਨ ਸੱਜਣ ਜੀ” ਨੂੰ “ਗੁਰਬਚਨ ਸਿੰਘ ਪੰਨਵਾ ਜੀ” ਪੜ੍ਹਿਆ ਜਾਵੇ)

ਸ਼ਬਦ ਦੀ ਤੁਕ ਹੈ “ਅੰਤਿ ਕਾਲਿ ਨਾਰਾਇਣੁ ਸਿਮਰੈ ਐਸੀ ਚਿੰਤਾ ਮਹਿ ਜੇ ਮਰੇ॥ ਬਦਤਿ ਤਿਲੋਚਨੁ ਤੇ ਨਰ ਮੁਕਤਾ ਪੀਤੰਬਰੁ ਵਾ ਕੇ ਰਿਦੈ ਬਸੈ॥”

ਸਵਾਲ- ਕੀ ਨਾਰਾਇਣੁ ਸਿਮਰਨ ਵਾਲੇ ਦੀ ਬੁੱਧੀ ਦਾ ਦੀਵਾ ਗੁੱਲ ਹੈ? ਕੀ ਉਹ ਆਤਮਕ ਮੌਤੇ ਮਰਿਆ ਹੋਇਆ ਹੈ? ਕੀ ਉਹ ਬਿਬੇਕ ਬੁੱਧੀ ਤੋਂ ਸੱਖਣਾ ਹੈ?

ਤੁਸੀਂ ਇਸ ਦੇ ਜਵਾਬ ਵਿੱਚ ਲਿਖਿਆ ਹੈ- ਜਦੋਂ ਮਨ ਦੀ ਬੁੱਧੀ ਦਾ ਦੀਵਾ ਗੁੱਲ ਹੁੰਦਾ ਹੈ ਉਦੋਂ ਹੀ ਗੁਰੂ ਦੀ (ਬੁੱਧੀ) ਮੱਤ ਅਪਣਾਉਂਦਾ ਹੈ…. ।

ਵੀਰ ਜੀ! ਉੱਪਰ ਦਿੱਤੀ ਸਾਰੀ ਵਿਚਾਰ ਅਤੇ ਸਵਾਲ ਪੜ੍ਹੋ, ਕੀ ਤੁਹਾਡਾ ਜਵਾਬ ਵਿਚਾਰ ਅਤੇ ਸਵਾਲ ਦੇ ਮੁਤਾਬਕ ਹੈ?

ਮੇਰਾ ਸਵਾਲ ਹੈ ਕਿ “ਕੀ ਨਾਰਾਇਣੁ ਸਿਮਰਨ ਵਾਲੇ ਦੀ ਬੁੱਧੀ ਦਾ ਦੀਵਾ ਗੁੱਲ ਹੈ? ਕੀ ਉਹ ਆਤਮਕ ਮੌਤੇ ਮਰਿਆ ਹੋਇਆ ਹੈ? ਕੀ ਉਹ ਬਿਬੇਕ ਬੁੱਧੀ ਤੋਂ ਸੱਖਣਾ ਹੈ? ਤੁਸੀਂ ਮੈਨੂੰ ਇਹ ਸਮਝਾ ਰਹੇ ਹੋ ਕਿ ‘ਮਨ ਗੁਰੂ ਦੀ ਮੱਤ ਕਦੋਂ ਅਪਨਾਉਂਦਾ ਹੈ’।

ਤੁਸੀਂ ਗੱਲ ਨੂੰ ਉਲਟ ਪੁਲਟ ਕਰਕੇ ਭੁਲੇਖੇ ਵਿੱਚ ਪਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਜ਼ਰਾ ਸਾਫ ਅਤੇ ਸਪੱਸ਼ਟ ਲਫਜ਼ਾਂ ਵਿੱਚ ਦੱਸੋ ਕਿ ਗੁਰਮਤਿ ਦੇ ਪ੍ਰਚਾਰਕ ਇੱਕ ਵਿਦਵਾਨ ਸੱਜਣ ਜੀ (/ ਗੁਰਬਚਨ ਸਿੰਘ ਪੰਨਵਾਂ ਜੀ) ਨੇ “ਅੰਤਿ ਕਾਲਿ” ਪਦ ਦੇ ਜੋ ਅਰਥ ਲਿਖੇ ਹਨ ਉਨ੍ਹਾਂ ਮੁਤਾਬਕ “ਅੰਤਿ ਕਾਲਿ ਨਾਰਾਇਣੁ ਸਿਮਰੈ ਐਸੀ ਚਿੰਤਾ ਮਹਿ ਜੇ ਮਰੇ॥” ਤੁਕ ਦੇ ਅਰਥ ਇਹ ਬਣਦੇ ਹਨ ਕਿ ਨਹੀਂ “ਨਾਰਾਇਣੁ ਸਿਮਰਨ ਵਾਲੇ ਦੀ ਬੁੱਧੀ ਦਾ ਦੀਵਾ ਗੁੱਲ ਹੈ। ਉਹ ਆਤਮਕ ਮੌਤੇ ਮਰਿਆ ਹੋਇਆ ਹੈ। ਉਹ ਬਿਬੇਕ ਬੁੱਧੀ ਤੋਂ ਸੱਖਣਾ ਹੈ” ?

2-ਕੋਟਿ ਜਨਮ ਭਰਮਿ ਆਇਆ ਪਿਆਰੇ ਅਨਿਕ ਜੋਨਿ ਦੁਖ ਪਾਇ॥ ਸਾਚਾ ਸਾਹਿਬ ਵਿਸਰਿਆ ਪਿਆਰੇ ਬਹੁਤੀ ਮਿਲੇ ਸਜਾਇ॥ (ਪ-640)

ਆਪ ਜੀ ਦਾ ਜਵਾਬ- “ਜਦੋਂ ਇਨਸਾਨ ਭਟਕਦਾ ਭਟਕਦਾ ਪੂਰੇ ਗੁਰੂ ਕੋਲ ਆਉਂਦਾ ਹੈ, ਫਿਰ ਗੁਰੂ ਦੱਸਦਾ ਹੈ ਕਿ ਪਿਆਰਿਆ ਕੋਟ (ਬਹੌਤ) ਜਨਮ ਤੇਰੇ ਅੰਦਰ ਬੁਰਾਈਆਂ ਦੇ ਹੋਇ, ਬੱਖਰੇ-2 ਸੁਭਾ ਕਰਕੇ ਤੂੰ ਬਹੌਤ ਭਰਮਿਆ॥ ਜਿਸ ਨੂੰ ਸੱਚਾ ਸਾਹਿਬ ਬਿਸਰ ਜਾਂਦਾ ਹੈ ਇਹ ਸਜਾ ਮਿਲਦੀ ਹੀ ਹੈ, ਉਸ ਨੂੰ ਬੁਰਾਈਆਂ ਦੇ ਜਨਮ ਮਰਣ ਨਾਲ ਜੂਝਣਾ ਹੀ ਪੈਂਦਾ ਹੈ”।

ਵਿਚਾਰ- ਵੀਰ ਜੀ! ਗੱਲ ਸਾਫ ਨਹੀਂ ਹੋਈ। ਭਟਕਣਾ ਗੁਰੂ ਨੂੰ ਮਿਲਣ ਦੀ ਹੈ ਜਾਂ ਵਿਕਾਰਾਂ ਕਰਕੇ ਮਨ ਦੀ?

ਇਨਸਾਨ ਖੁਦ ਮਨ ਦੀ ਭਟਕਣਾ ਨੂੰ ਮਹਿਸੂਸ ਕਰਕੇ ਗੁਰੂ ਕੋਲ ਆਇਆ, ਕਿ “ਬਹੁਤ ਜਨਮ ਉਸ ਦੇ ਅੰਦਰ ਬੁਰਾਈਆਂ ਦੇ ਹੋਏ। ਸੁਭਾਵ ਕਰਕੇ ਵੱਖ ਵੱਖ ਜੂਨਾਂ ਕਰਕੇ ਬਹੁਤ ਭਰਮਿਆ ਹੈ” ਜਾਂ- ਗੁਰੂ ਨੇ ਉਸ ਨੂੰ ਦੱਸਿਆ ਕਿ ਬਈ ਤੇਰੇ ਅੰਦਰ ਤਾਂ ਇਸੇ ਜਨਮ ਵਿੱਚ ਹੀ ਬਹੁਤ ਜਨਮ ਬੁਰਾਈਆਂ ਦੇ ਹੋਏ। ਵੱਖ ਵੱਖ ਜੂਨਾਂ ਕਰਕੇ ਤੂੰ ਬਹੁਤ ਭਰਮਿਆ ਹੈਂ (ਤੈਨੂੰ ਪਤਾ ਹੀ ਨਹੀਂ)?

ਇਸੇ ਜਨਮ ਵਿੱਚ ਬੁਰਾਈਆਂ ਦੇ ਬਹੁਤ ਜਨਮ ਮਹਿਸੂਸ ਕਰਕੇ “ਭਟਕਦਾ ਭਟਕਦਾ ਗੁਰੂ ਕੋਲ ਆਇਆ” ਇਹ ਗੱਲ ਇੱਥੇ ਫਿਟ ਨਹੀਂ ਬੈਠਦੀ। ਜੇ ਇਹ ਗੱਲ ਇਨਸਾਨ ਨੇ ਖੁਦ ਹੀ ਮਹਿਸੂਸ ਕਰ ਲਈ ਕਿ ਬਹੁਤ ਜਨਮ ਉਸ ਅੰਦਰ ਬੁਰਾਈਆਂ ਦੇ ਹੋਏ ਤਾਂ ਇਸ ਵਿੱਚ “ਭਟਕਦੇ ਭਟਕਦੇ ਗੁਰੂ ਕੋਲ ਆਉਣ ਵਾਲੀ ਗੱਲ” ਫਿਟ ਨਹੀਂ ਬੈਠਦੀ। ਕਿਉਂਕਿ ਗੁਰੂ ਨੇ ਵੀ ਤਾਂ ਇਹੀ ਗੱਲ ਉਸ ਨੂੰ ਦੱਸਣੀ ਹੈ ਜਿਹੜੀ ਉਸ ਨੇ ਖੁਦ ਪਹਿਲਾਂ ਹੀ ਮਹਿਸੂਸ ਕਰ ਲਈ ਸੀ। ਜੇ ਇਨਸਾਨ (ਅਚਾਨਕ) ਗੁਰੂ ਕੋਲ ਆਇਆ (ਜਿਵੇਂ ਕੋਈ ਬੰਦਾ ਜਨਰਲ ਚੈਕ-ਅਪ ਵਾਸਤੇ ਡਾਕਟਰ ਕੋਲ ਜਾਂਦਾ ਹੈ, ਜਾਂ ਕੋਈ ਵਿਅਕਤੀ ਜੋਤਸ਼ੀ ਕੋਲ ਜਾਂਦਾ ਹੈ) ਉਸ ਨੇ ਇਸ ਨੂੰ ਦੱਸਿਆ ਕਿ ‘ਇਸੇ ਜਨਮ ਵਿੱਚ ਹੀ ਤੇਰੇ ਅੰਦਰ ਬਹੁਤ ਜਨਮ ਬੁਰਾਈਆਂ ਦੇ ਹੋਏ’ ਤਾਂ ਵੀ ਇਹ ਗੱਲ ਵੀ ਫਿੱਟ ਨਹੀਂ ਬੈਠਦੀ। ਕਿਉਂਕਿ ਬੰਦਾ ਨਾ ਗੁਰੂ ਕੋਲ ਜਾਵੇ, ਨਾ ਉਸ ਨੂੰ ਗੁਰੂ ਅਹਿਸਾਸ ਦਿਵਾਵੇ ਕਿ ਉਸ ਅੰਦਰ ਬਹੁਤ ਜਨਮ ਬੁਰਾਈਆਂ ਦੇ ਹੋਏ। ਉਸ ਨੇ ਇਹ ਅਹਿਸਾਸ ਕਰਕੇ ਲੈਣਾ ਕੀ ਹੈ? ਉਸ ਦੇ ਮੁਤਾਬਕ ਸਭ ਠੀਕ ਠਾਕ ਚੱਲ ਹੀ ਰਿਹਾ ਹੈ। ਉਸ ਨੂੰ ਆਪਣੀਆਂ ਬੁਰਾਈਆਂ ਦਾ ਅਹਿਸਾਸ ਹੋਵੇ ਜਾਂ ਨਾ ਇਸ ਨਾਲ ਕੀ ਫਰਕ ਪੈਂਦਾ ਹੈ?

-- “ਇਕੁ ਪਲੁ ਖਿਨੁ ਵਿਸਰਹਿ ਤੂ ਸੁਆਮੀ ਜਾਣਹੁ ਬਰਸ ਪਚਾਸਾ” ਜੇ ਇੱਕ ਪਲ ਖਿਨ ਵਿਸਰਨ ਨਾਲ 50 ਸਾਲ ਗਿਣੇ ਜਾ ਸਕਦੇ ਹਨ, ਫੇਰ ਮਨ ਅੰਦਰ ਦੀਆਂ ਬੁਰਾਈਆਂ ਦੇ ਕੋਟ ਜਨਮ ਕਿਉਂ ਨਹੀਂ ਹੋ ਸਕਦੇ?

ਵੀਰ ਜੀ! ਪਤਾ ਨਹੀਂ ਗਿਣੇ ਜਾ ਸਕਦੇ ਹਨ ਕਿ ਨਹੀਂ। ਪਰ ਇੱਥੇ ਇਹ ਤਾਂ ਸਾਬਤ ਕਰੋ ਕਿ ਇਸੇ ਜਨਮ ਵਿੱਚ ਅਨੇਕਾਂ ਬੁਰਾਈਆਂ ਦੇ ਜਨਮ ਦੀ ਗੱਲ ਕਹੀ ਗਈ ਹੈ? ਜਾਂ ਪਿਛਲੇ ਅਨੇਕਾਂ ਜਨਮਾਂ ਦੀ? ਆਮ ਕਰਕੇ ‘ਜਨਮ’ ਦਾ ਅਰਥ ਤਾਂ ਮਾਂ ਦੇ ਪੇਟ ਤੋਂ ਪੈਦਾ ਹੋ ਕੇ ਜੀਵ ਦਾ ਦੁਨੀਆਂ ਤੇ ਆਉਣਾ ਹੁੰਦਾ ਹੈ। ਹਾਂ ਇਹ ਜਰੂਰੀ ਨਹੀਂ ਕਿ ਸ਼ਬਦ ਦੇ ਹੂ-ਬ-ਹੂ ਅਰਥ ਹੀ ਲੈਣੇ ਹਨ ਕਈ ਵਾਰੀਂ ਸ਼ਬਦ ਦੇ ਭਾਵਾਰਥ ਵੀ ਲੈਣੇ ਹੁੰਦੇ ਹਨ। ਇਸ ਵਿੱਚ ਕੋਈ ਛੱਕ ਨਹੀਂ। ਪਰ ਤੁਸੀਂ ‘ਜਨਮ’ ਦੇ ਅਸਲੀ ਅਰਥ ਨੂੰ ਛੱਡ ਕੇ ਭਾਵਾਰਥ ਲੈ ਰਹੇ ਹੋ, ਕੋਈ ਕਾਰਣ ਤੇ ਦੱਸੋ ਕਿ ਅਸਲੀ ਅਰਥ ਛੱਡ ਕੇ ਭਾਵਾਰਥ ਕਿਸ ਆਧਾਰ ਤੇ ਲੈ ਰਹੇ ਹੋ? ਅਤੇ ਜੋ ਭਾਵਾਰਥ ਲੈ ਰਹੇ ਹੋ ਉਹ ਕਿਸ ਆਧਾਰ ਤੇ ਲੈ ਰਹੇ ਹੋ? ਕੀ ਤੁਸੀਂ ਗੁਰਬਾਣੀ ਦੀ ਕੋਈ ਇੱਕ ਵੀ ਉਦਾਹਰਣ ਪੇਸ਼ ਕਰ ਸਕਦੇ ਹੋ ਜਿਸ ਦਾ ਸਾਫ ਲਫਜ਼ਾਂ ਵਿੱਚ ਅਰਥ ਹੋਵੇ ਕਿ ਚਾਹੇ ਕੋਈ ਗੁਰਮੁਖ ਹੋਵੇ ਜਾਂ ਮਨਮੁਖ ਇਸ ਜਨਮ ਤੋਂ ਬਾਅਦ ਕਿਸੇ ਦਾ ਕੋਈ ਜਨਮ ਨਹੀਂ ਹੁੰਦਾ। ਕਿਸ ਆਧਾਰ ਤੇ ਤੁਸੀਂ ਗੁਰਬਾਣੀ ਦੀ ਹਰ ਤੁਕ ਦੇ ਅਰਥ ਇਸੇ ਜਨਮ ਵਿੱਚ ‘ਬੁਰਾਈਆਂ ਦੇ ਜਨਮ ਮਰਨ’ ਕਰਦੇ ਹੋ?

3- ਤਿਸੁ ਸਿਉ ਬੇਮੁਖੁ ਜਿਨਿ ਜੀਉ ਪਿੰਡ ਦੀਨਾ ਕੋਟਿ ਜਨਮ ਭਰਮਹਿ ਬਹੁ ਜੂਨਾ॥ (ਪ-195)

ਆਪ ਜੀ ਦੇ ਅਰਥ- ਜਿਸ ਨੇ ਇਹ ਸਰੀਰ ਦਿੱਤਾ ਹੈ ਉਸ ਤੋਂ ਹੀ ਬੇਮੁਖ ਹੈ, ਇਸ ਕਰਕੇ ਇਹ ਬੁਰਾਈਆਂ ਦੇ ਕੋਟ (ਬਿਅੰਤ) ਭ੍ਰਮ ਤੇਰੇ ਅੰਦਰ ਜਨਮ ਲੈ ਰਹੇ ਹਨ, ਬਹੌਤ ਮਾੜੀਆਂ ਕਰਤੂਤਾਂ ਵਿੱਚ ਤੂੰ ਭਟਕ ਰਿਹਾ ਹੈਂ।

ਵਿਚਾਰ- “ਜੂਨਾਂ” ਦਾ ਅਰਥ ‘ਮਾੜੀਆਂ ਕਰਤੂਤਾਂ’ ਕਿਸ ਡਿਕਸ਼ਨਰੀ ਅਨੁਸਾਰ ਹੈ? ਜਾਂ ਇਹ ਭਾਵਾਰਥ ਕਿਸ ਆਧਾਰ ਤੇ ਕੀਤੇ ਗਏ ਹਨ?

- ਚੰਗਿਆਈਆਂ ਦੇ ਭ੍ਰਮ ਵਾਲੀ ਗੱਲ ਤਾਂ ਮੰਨੀ ਜਾ ਸਕਦੀ ਹੈ ਕਿ ਕੋਈ ਵਿਆਕਤੀ ਮਾੜੇ ਕੰਮ ਕਰਦਾ ਹੈ ਫੇਰ ਵੀ ਉਸ ਨੂੰ ਚੰਗੇ ਕੰਮ ਕਰਨ ਦਾ ਭ੍ਰਮ (ਭੁਲੇਖਾ) ਹੈ। ਪਰ ਕੋਈ ਚੰਗੇ ਕੰਮ ਕਰਕੇ ਮਾੜੇ ਕੰਮ ਕਰਨ ਦਾ ਭ੍ਰਮ (ਭੁਲੇਖਾ) ਪਾਲ਼ੀ ਬੈਠਾ ਹੈ?

4- ਅਨਿਕ ਜਨਮ ਬਹੁ ਜੋਨੀ ਭਰਮਿਓ ਹਾਰਿ ਪਰਿਓ ਦੁਆਰਿ॥ ਕਿਰਪਾ ਗੋਬਿੰਦ ਭਈ ਮਿਲਿਓ ਨਾਮ ਆਧਾਰ॥” (1307)

ਆਪ ਜੀ ਦੇ ਅਰਥ- ਬਹੁਤ ਬੁਰਾਈਆਂ ਦੇ ਜਨਮ ਮੇਰੇ ਅੰਦਰ ਹੋਏ, ਅਕਾਲ ਪੁਰਖ ਦੀ ਕਿਰਪਾ ਨਾਲ ਮੇਰੀ ਜ਼ਿੰਦਗ਼ੀ ਦਾ ਆਧਾਰ ਨਾਮ ਦਾ ਖਜਾਨਾ (ਗੁਰਮਤਿ) ਮੈਨੂੰ ਗੁਰੂ ਤੋਂ ਪਰਾਪਤ ਹੋ ਗਿਆ ਹੈ”।

ਵਿਚਾਰ-

‘ਬਹੁਤ ਬੁਰਾਈਆਂ’ ਕਿਸ ਲਫਜ਼ ਦੇ ਅਰਥ ਹਨ?

‘ਸੁਭਾਵ’ ਕਿਸ ਪਦ ਦੇ ਅਰਥ ਹਨ ਜੀ?

‘ਜੋਨੀ’ ਦੇ ਪਦ ਅਰਥ ਦੱਸਣੇ ਜੀ, ਅਤੇ ਨਾਲ ਇਹ ਵੀ ਦੱਸ ਦੇਣਾ ਕਿ ਕਿਸ ਆਧਾਰ ਤੇ ਇਹ ਭਾਵਾਰਥ ਕਰ ਰਹੇ ਹੋ?

ਆਪਣੇ ਬਹੁਤ ਮਾੜੇ ਸੁਭਾਵ ਕਰਕੇ ਮੈਂ ਬਹੁਤ ਭਰਮਿਆ। ਥੱਕ ਹਾਰ ਕੇ ਮੈਂ ਗੁਰੂ ਦੀ ਸ਼ਰਣ ਵਿੱਚ ਚਲਾ ਗਿਆ- ਵੀਰ ਜੀ! ਇੱਥੇ ਫਿਰ ਉਹੀ ਭੁਲੇਖੇ ਵਾਲ਼ੀ ਗੱਲ ਹੈ। ਬੰਦਾ ਥੱਕਣ ਹਾਰਨ ਦੀ ਨੌਬਤ ਤੱਕ ਕੋਈ ਕੰਮ ਤਾਂ ਕਰਦਾ ਹੈ ਜੇ ਉਸ ਦੀ ਕੋਈ ਮਜਬੂਰੀ ਹੋਵੇ। ਜੇ ਬੰਦਾ ਮਾੜੇ ਸੁਭਾਵ ਕਰਕੇ ਥੱਕਿਆ ਹਾਰਿਆ ਹੈ ਤਾਂ ਥੱਕਣ ਹਾਰਨ ਦੀ ਨੌਬਤ ਤੱਕ ਪਹੁੰਚਣ ਦੀ ਕੀ ਜਰੂਰਤ ਹੈ? ਥੱਕਣ ਹਾਰਨ ਤੋਂ ਪਹਿਲਾਂ ਹੀ ਮਾੜਾ ਸੁਭਾਵ ਛੱਡ ਦੇਵੇ। ਜਾਂ ਫੇਰ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਬਹੁਤ ਸਮੇਂ ਪਿੱਛੋਂ ਅਚਾਨਕ ਇਸ ਨੂੰ ਇੱਕ ਦਿਨ ਪਤਾ ਲੱਗਾ ਕਿ ਉਹ ਤਾਂ ਆਪਣੇ ਮਾੜੇ ਸੁਭਾਵ ਕਰਕੇ ਬਹੁਤ ਥੱਕ ਹਾਰ ਗਿਆ ਹੈ, ਤਾਂ ਉਹ ਗੁਰੂ ਦੀ ਸ਼ਰਣ ਚਲਾ ਗਿਆ?

5- “ਏਤ ਜਨਮ ਹਰਿ ਨ ਚੇਤਿਓ ਭਾਈ ਕਿਆ ਮੁਹੁ ਦੇਸੀ ਜਾਇ॥” (639)

ਆਪ ਜੀ ਦੇ ਅਰਥ- ਹੇ ਭਾਈ! ਤੇਰੇ ਅੰਦਰ ਚੰਗੀ ਤੇ ਮਾੜੀ ਸੋਚ ਦੇ ਇਨੇ ਜਨਮ (ਬਦਲਾਓ) ਹੋਏ ਪਰ ਉਸ ਹਰੀ ਪਰਮਾਤਮਾ ਦਾ ਤੈਨੂੰ ਕਦੇ ਚੇਤਾ ਹੀ ਨਹੀਂ ਆਇਆ, ਪਰ ਜਦੋਂ ਕਦੇ ਤੇਰਾ ਸੱਚਾਈ ਨਾਲ ਸਾਹਮਣਾ ਹੋਵੇਗਾ ਫਿਰ ਕੀ ਮੂੰਹ ਦਿਖਾਮੇਗਾ, ਕਿਉਂਕਿ ਚੰਗੇ ਗੁਣਾ ਨੂੰ ਤੂੰ ਧਾਰਨ ਕੀਤਾ ਹੀ ਨਹੀਂ, , ,

ਵਿਚਾਰ- ‘ਹਰਿ ਨਾ ਚੇਤਿਓ ਭਾਈ’ ਦੇ ਅਰਥ ਤੁਸੀਂ ਕੀਤੇ ਹਨ, “ਪਰ ਉਸ ਹਰੀ ਪਰਮਾਤਮਾ ਦਾ ਤੈਨੂੰ ਕਦੇ ਚੇਤਾ ਹੀ ਨਹੀਂ ਆਇਆ”।

ਇਸ ਹਿਸਾਬ ਨਾਲ ‘ਏਤ ਜਨਮ’ ਦੇ ਅਰਥ ਬਣੇ- `ਤੇਰੇ ਅੰਦਰ ਚੰਗੀ ਤੇ ਮਾੜੀ ਸੋਚ ਦੇ ਕਈ ਜਨਮ (ਬਦਲਾਓ) ਹੋਏ’। ਵੀਰ ਜੀ! ਜ਼ਰਾ ਸਮਝਾਉਣ ਦੀ ਖੇਚਲ ਕਰੋਗੇ ਕਿ ਇਹ ਅਰਥ ਕਿਸ ਆਧਾਰ ਤੇ ਕੀਤੇ ਗਏ ਹਨ?

ਕਿਆ ਮੁਹੁ ਦੇਸੀ ਜਾਇ ਦੇ ਅਰਥ ਤੁਸੀਂ ਕੀਤੇ ਹਨ- “ਪਰ ਜਦੋਂ ਕਦੇ ਤੇਰਾ ਸੱਚਾਈ ਨਾਲ ਸਾਹਮਣਾ ਹੋਵੇਗਾ ਫਿਰ ਕੀ ਮੂੰਹ ਦਿਖਾਮੇਗਾ, ਕਿਉਂਕਿ ਚੰਗੇ ਗੁਣਾ ਨੂੰ ਤੂੰ ਧਾਰਨ ਕੀਤਾ ਹੀ ਨਹੀਂ, , ,

ਵੀਰ ਜੀ! ਤੁਕ ਦੇ ਪਹਿਲੇ ਹਿੱਸੇ ਵਿੱਚ ਤੁਸੀਂ ਖੁਦ ਹੀ ਅਰਥ ਕੀਤੇ ਹਨ ਕਿ `ਚੰਗੀ ਅਤੇ ਮਾੜੀ ਸੋਚ ਦੇ ਬਦਲਾਓ’, ਅਰਥਾਤ ਚੰਗੀ ਮਾੜੀ ਸੋਚ ਦੋਨੋਂ ਨਾਲ ਨਾਲ ਚੱਲੀਆਂ ਹਨ। ਇੱਥੇ ਤੁਸੀਂ ਲਿਖ ਰਹੇ ਹੋ ਚੰਗੇ ਗੁਣਾਂ ਨੂੰ ਤੂੰ ਕਦੇ ਧਾਰਨ ਹੀ ਨਹੀਂ ਕੀਤਾ। ਤੁਸੀਂ ਲਿਖਿਆ ਹੈ ‘ਜਦੋਂ ਕਦੇ ਤੇਰਾ ਸੱਚਾਈ ਨਾਲ ਸਾਹਮਣਾ ਹੋਵੇਗਾ’। ਵੀਰ ਜੀ! ਇਹ ਸੱਚਾਈ ਕੀ ਚੀਜ ਹੈ ਜਿਸ ਨਾਲ ਕਦੇ ਸਾਹਮਣਾ ਹੋਣਾ ਹੈ। ਮੰਨ ਲਵੋ ਕੁੱਝ ਸਾਲ ਪਹਿਲਾਂ ਮੈਂ ਕਿਸੇ ਨਾਲ ਗ਼ਰੀਬ-ਮਾਰ ਕੀਤੀ ਸੀ। ਅੱਜ ਮੈਨੂੰ ਅਹਿਸਾਸ ਹੋ ਗਿਆ ਕਿ ਮੈਨੂੰ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ (ਤੁਹਾਡੇ ਹਿਸਾਬ ਨਾਲ ਸ਼ਾਇਦ ਇਹ ਸੱਚਾਈ ਨਾਲ ਸਾਹਮਣਾ ਹੈ)। ਪਰ ਵੀਰ ਜੀ! ਇੱਥੇ ਤਾਂ ਬੁਰਾਈ ਕਰਨ ਵਾਲਾ ਵੀ ਮੈਂ ਹੀ ਹਾਂ ਅਤੇ ਇਸ ਦਾ ਪਛਤਾਵਾ ਕਰਨ ਵਾਲਾ ਵੀ ਮੈਂ ਹੀ ਹਾਂ। ਸਾਰੀ ਸਥਿਤੀ ਮੇਰੇ ਆਪਣੇ ਅੰਤਰ ਆਤਮਾ ਨਾਲ ਸੰਬੰਧਤ ਹੈ। ਪਰ ਤੁਕ ਵਿੱਚ ਲਫਜ਼ ਆਏ ਹਨ ‘ਦੇਸੀ’ ‘ਜਾਇ’। ਦੇਸੀ ਦਾ ਤਾਂ ਸਿੱਧਾ ਅਰਥ ਹੈ ਕਿਸੇ ਦੂਸਰੇ ਨੂੰ ‘ਦੇਣਾ’ ਅਤੇ ‘ਜਾਇ’ ਦਾ ਸਿੱਧਾ ਅਰਥ ਹੈ ‘ਜਾ ਕੇ’। ਸਵਾਲ ਪੈਦਾ ਹੁੰਦਾ ਹੈ, ‘ਕਿੱਥੇ ਜਾ ਕੇ ਅਤੇ ਕਿਸ ਨੂੰ’ ਮੂੰਹ ਦਿਖਾਉਣਾ ਹੈ?

6- “ਉਦਮ ਕਰਹਿ ਅਨੇਕ ਹਰਿ ਨਾਮ ਨ ਗਾਵਈ॥ ਭਰਮਹਿ ਜੋਨਿ ਅਸੰਖ ਮਰਿ ਜਨਮਹਿ ਆਵਹੀ॥ ਪਸੂ ਪੰਖੀ ਸੈਲ ਤਰਵਰ ਗਣਤ ਕਛੂ ਨ ਆਵਏ॥ ਬੀਜ ਬੋਵਸਿ ਭੋਗ ਭੋਗਹਿ ਕੀਆ ਆਪਣਾ ਪਾਵਏ॥” (ਪ-705)

ਤੁਸੀਂ ਅਰਥ ਕੀਤੇ ਹਨ- ਹੋਰ ਕੰਮਾਂ ਨੂੰ ਤੂੰ ਬਹੌਤ ਉਦਮ ਕਰ ਰਿਹਾ ਹੈਂ। ਪਰ ਰੱਬੀ ਗੁਣ ਧਾਰਨ ਨਹੀਂ ਕਰਦਾ, ਇਸ ਕਰਕੇ ਅਸੰਖ (ਬਿਅੰਤ) ਬੁਰਾਈਆਂ ਦੇ ਤੇਰੇ ਅੰਦਰ ਜਨਮ ਮਰਣ ਹੋ ਰਹੇ ਹਨ, ਤੂੰ ਕਦੇ ਪੰਸ਼ੀਆਂ ਵਾਲੇ ਸੁਭਾ ਵਿੱਚ ਜੀਅ ਰਿਹਾ ਹੈ, ਕਦੇ ਮਨ ਪੱਥਰ ਕਰਕੇ ਜੀਅ ਰਿਹਾ ਹੈਂ, ਤੇਰੀਆਂ ਕਰਤੂਤਾਂ (ਸੁਭਾ) ਦੀ ਗਿਣਤੀ ਨਹੀਂ ਹੋ ਰਹੀ, ਜਿੱਦਾਂ ਦੇ ਤੂੰ ਆਪਣੇ ਕਰਮਾਂ ਦੇ ਬੀਜ ਬੀਜੀ ਜਾ ਰਿਹਾ ਹੈਂ, ਉਸੇ ਤਰ੍ਹਾਂ ਦਾ ਤੂੰ ਅੱਗੇ 2 ਪਾਈ ਜਾ ਰਿਹਾ ਹੈਂ”।

ਵੀਰ ਜੀ! ਸ਼ਬਦ ਵਿੱਚ ਲਫਜ਼ ਆਏ ਹਨ- “ਭਰਮਹਿ ਜੋਨਿ ਅਸੰਖ’ ਇਸ ਦੇ ਤੁਸੀਂ ਅਰਥ ਕੀਤੇ ਹਨ- ‘ਬੁਰਾਈਆਂ ਦੇ ਤੇਰੇ ਅੰਦਰ ਜਨਮ ਮਰਣ ਹੋ ਰਹੇ ਹਨ’ ਇੱਥੇ ‘ਜੋਨਿ ਅਸੰਖ’ ਦੇ ਅਰਥ ਤੁਸੀਂ ‘ਬੁਰਾਈਆਂ ਦੇ ਜਨਮ ਮਰਣ’ ਕਿਸ ਆਧਾਰ ਤੇ ਕਰ ਰਹੇ ਹੋ?

ਪੰਗਤੀ ਵਿੱਚ ਲਫਜ਼ ਹਨ ‘ਮਰਿ’ ‘ਜਨਮਹਿ’ ਅਤੇ ‘ਆਵਹੀ’ ਬੜੇ ਸਿੱਧੇ ਅਤੇ ਸਾਫ ਅਰਥ ਹਨ ਕਿ ਮਰ ਕੇ, (ਫੇਰ) ਜਨਮ ਲੈ ਕੇ ਆਉਂਦੇ ਹਨ। ਸਹੀ ਅਰਥ ਛੱਡ ਕੇ ਜਨਮ ਮਰਨ ਦੇ ਹਰ ਥਾਂ ਤੁਸੀਂ ਅਰਥ /ਭਾਵਾਰਥ ‘ਬੁਰਾਈਆਂ ਦੇ ਜਨਮ ਮਰਨ ਕਿਸ ਆਧਾਰ ਤੇ ਕਰਦੇ ਹੋ? ਜਨਮ ਮਰਨ ਦਾ ਅਰਥ ਕਿਸੇ ਡਿਕਸ਼ਨਰੀ ਅਨੁਸਾਰ ਬੁਰਾਈਆਂ ਦਾ ਜਨਮ ਮਰਣ ਲਿਖਿਆ ਵੀ ਹੈ? ਜਾਂ ਤੁਸੀਂ ਆਪਣੀ ਵੱਖਰੀ ਹੀ ਡਿਕਸ਼ਨਰੀ ਤਿਆਰ ਕੀਤੀ ਹੈ? ਕੀ ਗੁਰੂ ਸਾਹਿਬ/ਭਗਤ ਜੀ ਨੂੰ ‘ਬੁਰਾਈਆਂ ਦਾ ਜਨਮ ਮਰਣ’ ਲਿਖਣਾ ਹੀ ਨਹੀਂ ਸੀ ਆਉਂਦਾ ਜਿਹੜਾ ਉਨ੍ਹਾਂਨੇ ‘ਬੁਰਾਈਆਂ ਦੇ ਜਨਮ ਮਰਨ’ ਨੂੰ ਹਰ ਥਾਂ ‘ਜਨਮ ਮਰਨ’ ਲਿਖ ਕੇ ਹੀ ਸਾਰ ਦਿੱਤਾ? ਜਿਸ ਸਿਧਾਂਤ ਦਾ ਖੰਡਣ ਗੁਰੂ ਸਾਹਿਬ ਕਰ ਰਹੇ ਹਨ ਹਰ ਜਗ੍ਹਾ ਤੇ ਉਹੀ ਲਫਜ਼ ਵਰਤ ਰਹੇ ਹਨ। ਕਿਤੇ ਇੱਕ ਥਾਂ ਤੇ ਵੀ ਸਿੱਧੇ ਸਾਫ ਲਫਜ਼ਾਂ ਵਿੱਚ ‘ਬੁਰਾਈਆਂ ਦਾ ਜਨਮ ਮਰਨ’ ਨਹੀਂ ਲਿਖ ਰਹੇ, ਬੜੀ ਅਜੀਬ ਗੱਲ ਹੈ? ਤੁਸੀਂ ਅਰਥ ਕੀਤੇ ਹਨ- ‘ਜਿੱਦਾਂ ਦੇ ਤੂੰ ਆਪਣੇ ਕਰਮਾਂ ਦੇ ਬੀਜ ਬੀਜੀ ਜਾ ਰਿਹਾ ਹੈਂ ਉਸੇ ਤਰ੍ਹਾਂ ਦਾ ਤੂੰ ਅੱਗੇ-2 ਪਾਈ ਜਾ ਰਿਹਾ ਹੈਂ। ਵੀਰ ਜੀ! ਕਈ ਲੋਕ ਐਸੇ ਘਰ ਜਨਮ ਲੈਂਦੇ ਹਨ ਜਿੱਥੇ ਹਰ ਕਿਸਮ ਦੀਆਂ ਸੁਖ ਸਹੂਲਤਾਂ ਮੌਜੂਦ ਹਨ ਅਤੇ ਕਈ ਐਸੇ ਘਰ ਜਨਮ ਲੈਂਦੇ ਹਨ ਜਿੱਥੇ ਦੋ ਡੰਗ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ। ਸੁਖ ਸਹੂਲਤਾਂ ਵਾਲੇ ਘਰ ਜਾਂ ਦੁਖਾਂ ਭਰੇ ਘਰ ਵਿੱਚ ਕਿਸੇ ਦੇ ਜਨਮ ਲੈਣ ਵਿੱਚ ਕਿਸੇ ਦੇ ਇਸੇ ਜਨਮ ਦੇ ਕਰਮਾਂ ਦਾ ਕੀ ਦਖਲ ਹੈ? ਗੁਰਬਾਣੀ ਕਹਿੰਦੀ ਹੈ- “ਆਪੇ ਭਾਂਡੇ ਸਾਜਿਅਨੁ ਆਪੇ ਪੂਰਣੁ ਦੇਇ॥ ਇਕਨ੍ਹੀ ਦੁਧੁ ਸਮਾਈਐ ਇਕਿ ਚੁਲ੍ਹੇ ਰਹਨਿ ਚੜੇ॥ ਇਕਿ ਨਿਹਾਲੀ ਪੈ ਸਵਨ੍ਹਿ ਇਕਿ ਉਪਰਿ ਰਹਨਿ ਖੜੇ॥ ਤਿਨ੍ਹਾ ਸਵਾਰੇ ਨਾਨਕਾ ਜਿਨ੍ਹ ਕਉ ਨਦਰਿ ਕਰੇ॥” ਅਰਥ- ਪ੍ਰਭੂ ਨੇ (ਜੀਵਾਂ ਦੇ ਸਰੀਰ ਰੂਪ) ਭਾਂਡੇ ਆਪ ਹੀ ਬਣਾਏ ਹਨ। ਤੇ ਉਹ ਜੋ ਕੁੱਝ ਇਹਨਾਂ ਵਿੱਚ ਪਾਂਦਾ ਹੈ, (ਭਾਵ ਜੋ ਦੁਖ ਸੁਖ ਇਹਨਾਂ ਦੀ ਕਿਸਮਤ ਵਿੱਚ ਦੇਂਦਾ ਹੈ ਆਪ ਹੀ ਦੇਂਦਾ ਹੈ)। ਕਈ ਭਾਂਡਿਆਂ ਵਿੱਚ ਦੁੱਧ ਪਿਆ ਰਹਿੰਦਾ ਹੈ ਤੇ ਕਈ ਵਿਚਾਰੇ ਚੁਲ੍ਹੇ ਉੱਤੇ ਹੀ ਤਪਦੇ ਰਹਿੰਦੇ ਹਨ (ਭਾਵ; ਕਈ ਜੀਵਾਂ ਦੇ ਭਾਗਾਂ ਵਿੱਚ ਸੁਖ ਤੇ ਸੋਹਣੇ ਸੋਹਣੇ ਪਦਾਰਥ ਹਨ, ਅਤੇ ਕਈ ਜੀਵ ਸਦਾ ਕਸ਼ਟ ਹੀ ਸਹਾਰਦੇ ਹਨ)। ਕਈ (ਭਾਗਾਂ ਵਾਲ਼ੇ) ਤੁਲਾਈਆਂ ਉੱਤੇ ਬੇਫਿਕਰ ਹੋ ਕੇ ਸੌਂਦੇ ਹਨ ਕਈ ਵਿਚਾਰੇ (ਉਹਨਾਂ ਦੀ ਰਾਖੀ ਆਦਿਕ ਵਾਸਤੇ) ਉਹਨਾਂ ਦੀ ਹਜ਼ੂਰੀ ਵਿੱਚ ਖਲੋਤੇ ਰਹਿੰਦੇ ਹਨ। ਪਰ ਹੇ ਨਾਨਕ! ਜਿਨ੍ਹਾਂ ਉੱਤੇ ਮਿਹਰ ਦੀ ਨਜ਼ਰ ਕਰਦਾ ਹੈ ਉਨ੍ਹਾਂ ਨੂੰ ਸੰਵਾਰਦਾ ਹੈ (ਭਾਵ ਉਨ੍ਹਾਂ ਦਾ ਜੀਵਨ ਸੁਧਾਰਦਾ ਹੈ) {ਅਰਥ- ਪ੍ਰੋ: ਸਾਹਿਬ ਸਿੰਘ ਜੀ}। ਸ਼ਲੋਕ ਅਨੁਸਾਰ ਤਾਂ ਕੋਈ ਸੁਖ ਸਹੂਲਤਾਂ ਵਾਲੇ ਥਾਂ ਅਤੇ ਕੋਈ ਦੁਖਾਂ ਵਾਲੇ ਥਾਂ ਉਸ ਦੇ ਹੁਕਮ ਵਿੱਚ ਹੀ ਜੰਮਦਾ ਹੈ ਕੋਈ ਦੁਖ ਅਤੇ ਕੋਈ ਸੁਖ ਉਸੇ ਦੇ ਹੁਕਮ ਵਿੱਚ ਪਾਂਦਾ ਹੈ।

7- “ਲਖ ਚਉਰਾਸੀਹ ਜੋਨਿ ਭਰਮਿ ਆਇਓ॥ ਅਬ ਕੇ ਛੁਟਕੇ ਠਉਰ ਨਾ ਠਾਇਓ॥” (337)

ਤੁਹਾਡੇ ਕੀਤੇ ਅਰਥ- (ਲੱਖ ਚਉਰਾਸੀਹ ਇੱਕ ਪ੍ਰਚੱਲਤ ਮੁਹਾਵਰਾ) ਗੁਰੂ ਜੀ ਉਪਦੇਸ਼ ਕਰਦੇ ਹਨ ਕਿ ਐ ਇਨਸਾਨ ਤੂੰ ਬਹੁਤ-ਜਿਆਦਾ ਸੁਭਾ (ਕਰਤੂਤ) ਬਦਲੇ, ਪਰ ਤੇਰੇ ਮਨ ਦਾ ਭਰਮ ਨਹੀਂ ਗਿਆ ਪਰ ਜੇ ਹੁਣ ਪੂਰੇ ਗੁਰੂ ਕੋਲੋਂ ਵੀ ਚੰਗੇ ਗੁਣ ਗਰਹਿਣ ਨਾ ਕੀਤੇ ਫਿਰ ਕੋਈ ਆਸ ਨਾਂ ਰੱਖੀਂ ਕਿ ਤੈਨੂੰ ਕਿਤੋਂ ਸ਼ਾਤੀ ਮਿਲ ਜਾਵੇਗੀ”।

ਵਿਚਾਰ-ਵੀਰ ਜੀ! ‘ਮੁਹਾਵਰੇ’ ਦਾ ਅਰਥ ਸਮਝਾਉਣ ਦੀ ਖੇਚਲ ਕਰੋਗੇ? `ਚਉਰਾਸੀਹ ਲੱਖ’ ਇੱਕ ਪ੍ਰਚੱਲਤ ਮੁਹਾਵਰਾ ਹੈ। ਮੇਰੇ ਵਿਚਾਰ ਅਨੁਸਾਰ, ਮੁਹਾਵਰਾ ਕਿਸੇ ਗੱਲ ਨੂੰ ਸਮਝਾਉਣ ਲਈ ਹਮੇਸ਼ਾਂ ਸਮਝਾਏ ਜਾਣ ਵਾਲੇ ਵਿਸ਼ੇ ਦੇ ‘ਸਮਾਨ ਭਾਵਾਰਥਕ’ ਹੀ ਹੁੰਦਾ ਹੈ। ਅਰਥਾਤ ਮੁਹਾਵਰੇ ਵਾਲੀ ਗੱਲ ਅਤੇ ਸਮਝਾਏ ਜਾਣ ਵਾਲੀ ਗੱਲ ਦਾ ਭਾਵਾਰਥ ਇੱਕੋ ਹੀ ਹੁੰਦਾ ਹੈ। `ਚਉਰਾਸੀਹ ਲੱਖ’ ਮੁਹਾਵਰਾ ਜੀਵਾਂ ਦੀਆਂ “ਜੂਨਾਂ” ਨਾਲ ਸੰਬੰਧਤ ਹੈ (ਜੇ ਨਹੀਂ ਹੈ ਤਾਂ ਦੱਸ ਦੇਵੋ) ਪਰ ਤੁਹਾਡੇ ਕੀਤੇ ਅਰਥਾਂ ਵਿੱਚ ‘ਜੂਨਾਂ’ ਵਾਲੀ ਗੱਲ ਕਿੱਥੇ ਹੈ? ਲਫਜ਼ ਹਨ ‘ਜੋਨਿ ਭਰਮਿ ਆਇਓ’ ਇਸ ਦੇ ਤੁਸੀਂ ਅਰਥ ਕੀਤੇ ਹਨ- ‘ਸੁਭਾ (ਕਰਤੂਤਾਂ) ਬਦਲੇ’। ਵੀਰ ਜੀ! ‘ਜੋਨਿ’ ਦਾ ਅਰਥ ਤੁਸੀਂ ਹਰ ਥਾਂ ਸੁਭਾ (ਕਰਤੂਤਾਂ) ਕਿਸ ਆਧਾਰ ਤੇ ਕਰਦੇ ਹੋ? ਤੁਕ ਵਿੱਚ ਲਿਖੇ ‘ਆਇਓ’ ਦਾ ਅਰਥ ਕਿੱਥੇ ਗਾਇਬ ਹੋ ਗਿਆ? ਲਫਜ਼ ਹੈ ‘ਭਰਮਿ ਆਇਓ’ ਤੁਸੀਂ ਅਰਥ ਕੀਤੇ ਹਨ- ‘ਭਰਮ ਨਹੀਂ ਗਿਆ’ ? ‘ਅਬ ਕੇ ਛੁਟਕੇ’ ਦੇ ਤੁਸੀਂ ਅਰਥ ਕੀਤੇ ਹਨ- ‘ਪੂਰੇ ਗੁਰੂ ਕੋਲੋਂ ਵੀ ਚੰਗੇ ਗੁਣ ਗਰਹਿਣ ਨਾ ਕੀਤੇ’ ? ਤੁਹਾਡੇ ਕੀਤੇ ਭਾਵਾਰਥ ਕਿਸੇ ਵੀ ਡਿਕਸ਼ਨਰੀ ਅਨੁਸਾਰ ਨਹੀਂ ਹਨ। ਭਾਵਾਰਥਾਂ ਦਾ ਕੋਈ ਤਾਂ ਆਧਾਰ ਹੋਣਾ ਜਰੂਰੀ ਹੈ? ਤੁਸੀਂ ਤਾਂ ਆਪਣੀ ਹੀ ਮਰਜੀ ਨਾਲ ਜੋ ਤੁਹਾਡੇ ਮਨ ਨੂੰ ਚੰਗੇ ਲੱਗੇ ਭਾਵਾਰਥ ਕਰ ਦਿੱਤੇ। ਜੇ ਇਸੇ ਤਰ੍ਹਾਂ ਹਰ ਕੋਈ ਆਪਣੀ ਹੀ ਮਨ ਮਰਜੀ ਦੇ ਅਰਥ/ਭਾਵਾਰਥ ਕਰਨ ਲੱਗ ਜਾਵੇ ਤਾਂ ਗੁਰਬਾਣੀ ਦੇ ਅਸਲੀ ਸੁਨੇਹੇ ਦਾ ਕੀ ਬਣੇਗਾ?

8- “ਕਾਇਆ ਹੰਸ ਸੰਜੋਗ ਮੇਲ ਮਿਲਾਇਆ॥” (136)

ਤੁਸੀਂ ਅਰਥ ਕੀਤੇ ਹਨ- ਸਰੀਰ (ਪੰਜ ਤੱਤਾਂ ਦਾ) ਅਤੇ ਆਪਣੇ ਆਪ (ਮੂਲ ਤੱਤ) ਦਾ ਪਰਮਾਤਮਾ ਨੇ ਸੰਜੋਗਾਂ ਨਾਲ (ਇਕ ਨਿਜਮ ਤਹਿਤ) ਮੇਲ ਕੀਤਾ ਹੋਇਆ ਹੈ।

ਵਿਚਾਰ- ਪੰਜ ਤੱਤਾਂ ਦੇ ਨਾਲ ਪਰਮਾਤਮਾ ਦਾ ਆਪਣਾ ਇੱਕ ਮੂਲ ਤੱਤ ਅਰਥਾਤ ਕੁੱਲ “ਛੇ ਤੱਤ” ਇਹੀ ਮਤਲਬ ਹੋਇਆ ਨਾ?

ਭਾਈ ਕਾਨ੍ਹ ਸਿੰਘ ਨਾਭਾ ਨੇ ਵੀ ਅਤੇ ਪ੍ਰੋ: ਸਾਹਿਬ ਸਿੰਘ ਜੀ ਨੇ ਵੀ ‘ਹੰਸ’ ਦਾ ਅਰਥ ਜੀਵਾਤਮਾ ਲਿਖਿਆ ਹੈ। ਤੁਸੀਂ ਇਸ ਨੂੰ ਪਰਮਾਤਮਾ ਦਾ ਮੂਲ ਤੱਤ ਦੱਸ ਰਹੇ ਹੋ। ਵੀਰ ਜੀ! ਕੀ ‘ਜੀਵਾਤਮਾ’ ਅਤੇ ‘ਪਰਮਾਤਮਾ ਦਾ ਮੂਲ ਤੱਤ’ ਸਮਾਨ ਅਰਥਕ ਹਨ ਜਾਂ ਵੱਖ ਵੱਖ? ਜੇ ਸਮਾਨਾਰਥਕ ਹਨ ਤਾਂ ਕੀ ਤੁਸੀਂ ਪ੍ਰੋ: ਸਾਹਿਬ ਸਿੰਘ ਅਤੇ ਭਾਈ ਕਾਨ੍ਹ ਸਿੰਘ ਨਾਭਾ ਦੁਆਰਾ ਲਿਖੇ, ‘ਹੰਸ =ਜੀਵਾਤਮਾ’ ਅਰਥ ਤੁਸੀਂ ਸਵਿਕਾਰ ਕਰਦੇ ਹੋ? ਜੇ ਵੱਖ ਵੱਖ ਅਰਥ ਹਨ ਤਾਂ ਫਰਕ ਸਮਝਾਣਾ ਜੀ।

ਤੁਸੀਂ ਲਿਖਿਆ ਹੈ- ‘ਇੱਕ ਨਿਯਮ ਤਹਿਤ ਮੇਲ ਮਿਲਾਇਆ ਹੈ’। ਵੀਰ ਜੀ ਇਹ ਨਿਯਮ ਭੌਤਿਕ, ਕੈਮੀਕਲ, ਬਾਇਓਲੌਜੀਕਲ ਹੈ ਜਾਂ ਕੋਈ ਹੋਰ? ਜੇ ਇਨ੍ਹਾਂ ਵਿੱਚੋਂ ਕੋਈ ਵਿਗਿਆਨਕ ਨਿਯਮ ਹੈ ਤਾਂ ‘ਪਰਮਾਤਮਾ ਦੇ ਮੂਲ ਤੱਤ ਦਾ ਵਿਗਿਆਨਕ ਨਾਮ ਕੀ ਹੈ?

7- ਕਾਇਆ ਹੰਸ ਕਿਆ ਪ੍ਰੀਤ ਹੈ ਜਿ ਪਇਆ ਹੀ ਛਡਿ ਜਾਇ॥” (156)

ਤੁਸੀਂ ਅਰਥ ਕੀਤੇ ਹਨ- “ਇਸ ਸਰੀਰ ਦੀ ਅਤੇ ਹੰਸ (ਪਰਮਾਤਮਾ ਦਾ ਮੂਲ ਤੱਤ॥ ਪ੍ਰਾਤਮਾ ਪਾਰਬ੍ਰਹਮ ਕਾ ਰੂਪੁ॥) ਦੀ ਕਾਹਦੀ ਪਰੀਤ ਹੈ (ਕਿਉਂਕਿ ਕੁਛ ਚਿਰ ਦੀ ਹੀ ਹੈ) ਜੋ ਇੱਕ ਦਿਨ ਵੱਖ ਵੱਖ ਹੋਣਾ ਹੀ ਹੈ”।

ਵੀਰ ਜੀ! ਫਿਲਹਾਲ ਮੈਂ ਇਹੀ ਜਨਣਾ ਚਾਹੁੰਦਾ ਸੀ ਕਿ ਤੁਹਾਡੇ ਮੁਤਾਬਕ ਭੌਤਿਕ ਸਰੀਰ ਤੋਂ ਇਲਾਵਾ ਪਰਾ-ਭੌਤਿਕ ਚੀਜ ਜੀਵਾਤਮਾ ਨੂੰ ਤੁਸੀਂ ਮੰਨਦੇ ਹੋ ਜਾਂ ਨਹੀਂ? ਜਿਸ ਨੂੰ ਕਿ ਤੁਸੀਂ ਹਾਂ ਵਿੱਚ ਸਵਿਕਾਰ ਕਰਦੇ ਹੋ। (ਜੇ ਸਵਿਕਾਰ ਨਹੀਂ ਕਰਦੇ ਤਾਂ ਨਾਂਹ ਲਿਖ ਦੇਣਾ ਜੀ)।

9- ‘ਅੰਤਿ ਕਾਲਿ’ ਦੇ ਕੀ ਅਰਥ ਹਨ?

ਆਪ ਜੀ ਦਾ ਜਵਾਬ- ਅੰਤਿ= ਬਹੁਤ ਜਿਆਦਾ, , ਕਾਲਿ= ਸਮਾਂ, ਟਾਈਮ

ਵੀਰ ਜੀ! ਜ਼ਰਾ ਦੱਸਣ ਦੀ ਖੇਚਲ ਕਰੋਗੇ ਕਿ ‘ਅੰਤਿ’ ਦਾ ਅਰਥ “ਬਹੁਤ ਜਿਆਦਾ’ ਕਿਸ ਡਿਕਸ਼ਨਰੀ ਅਨੁਸਾਰ ਹੈ? ਵੀਰ ਜੀ! ਕੀ ਆਪ ਜੀ ਨੂੰ ਪਤਾ ਹੈ ਕਿ ‘ਅਤਿ’ ਅਤੇ ‘ਅੰਤਿ’ ਦੋ ਵੱਖ ਵੱਖ ਸ਼ਬਦ ਹਨ। ਅਤੇ ਦੋਨਾਂ ਦੇ ਅਰਥ ਵੀ ਵੱਖ ਵੱਖ ਹਨ? ਜੇ ਤੁਸੀਂ ਦੋਨਾਂ ਨੂੰ ਇੱਕੋ ਹੀ ਸ਼ਬਦ ਮੰਨਦੇ ਹੋ ਅਤੇ ਸਮਾਨ-ਅਰਥਕ ਸਮਝਦੇ ਹੋ ਅਤੇ ਇਸ ਆਧਾਰ ਤੇ ਪ੍ਰੋ: ਸਾਹਿਬ ਸਿੰਘ ਜੀ ਵਰਗੇ ਵਿਦਵਾਨਾਂ ਦੀਆਂ ਵਿਆਖਿਆਵਾਂ ਨੂੰ ਰੱਦ ਕਰਨ ਦੇ ਸੁਪਨੇ ਦੇਖ ਰਹੇ ਹੋ ਤਾਂ ਆਪਣੀ ਸੋਚ ਦੇ ਤੁਸੀਂ ਖੁਦ ਮਾਲਕ ਹੋ ਇਸ ਵਿੱਚ ਕੋਈ ਕੀ ਕਰ ਸਕਦਾ ਹੈ?

10- ਸਵਾਲ “ਪਰਾ ਭੌਤਿਕ ਸੰਸਾਰ ਵੀ ਹੁੰਦਾ, ਜਾਂ ਇਹ ਜੋ ਦਿਸ ਰਿਹਾ ਸੰਸਾਰ ਹੈ ਇਹੀ ਹੈ”।

ਵੀਰ ਜੀ! ਤੁਸੀਂ ਮੇਰਾ ਸਵਾਲ ਹੀ ਬਦਲ ਦਿੱਤਾ ਹੈ। ਮੇਰਾ ਸਵਾਲ ਸੀ- “ਸੰਸਾਰ ਤੇ ਕੁੱਝ ਪਰਾ-ਭੌਤਿਕ ਵੀ ਵਾਪਰਦਾ ਹੈ ਜਾਂ ਇਹ ਜੋ ਦਿਸਦਾ ਸੰਸਾਰ ਹੈ ਇਹੀ ਸਭ ਕੁੱਝ ਹੈ, ਇਸ ਤੋਂ ਵੱਖਰਾ ਪਰਾ-ਭੌਤਿਕ ਕੁੱਝ ਨਹੀਂ?

ਵੀਰ ਜੀ! ਤੁਸੀਂ ਮੈਨੂੰ ਪਰਮਾਤਮਾ ਦੇ ਸਰਗੁਣ ਅਤੇ ਨਿਰਗੁਣ ਰੂਪ ਬਾਰੇ ਦੱਸਿਆ ਹੈ। ਮਿਹਰਬਾਨੀ ਕਰਕੇ ਇਹ ਦੱਸਣ ਦੀ ਖੇਚਲ ਕਰੋ ਕਿ ਕੀ ਸੰਸਾਰ ਤੇ ਕੁੱਝ ਪਰਾ-ਭੌਤਿਕ ਵੀ ਵਾਪਰਦਾ ਹੈ ਜਾਂ ਭੌਤਿਕ ਜੋ ਇਨ੍ਹਾਂ ਅੱਖਾਂ ਨਾਲ ਵਾਪਰਦਾ ਦਿਸਦਾ ਹੈ ਇਹੀ ਸਭ ਕੁੱਝ ਹੈ, ਇਸ ਤੋਂ ਇਲਾਵਾ ਪਰਾ-ਭੌਤਿਕ ਕੁੱਝ ਨਹੀਂ ਵਾਪਰਦਾ। ਮੇਰਾ ਕਹਿਣ ਤੋਂ ਭਾਵ ਹੈ ਕਿ ਕੀ ਪਰਾ-ਭੌਤਿਕ ਤਰੀਕੇ ਨਾਲ ਉਸ ਦਾ ਹੁਕਮ ਕੰਮ ਕਰ ਰਿਹਾ ਹੈ ਕਿ ਨਹੀਂ? ਕਰਮ ਅਤੇ ਕਰਮ-ਫਲ਼ ਵਿੱਚ ਪ੍ਰਭੂ ਦਾ ਕੋਈ ਦਖਲ ਹੈ ਜਾਂ ਨਹੀਂ? ਉਸ ਦੀ ਦਯਾ ਮਿਹਰ ਕੰਮ ਕਰਦੀ ਹੈ ਜਾਂ ਬਝਵੇਂ ਕੁਦਰਤੀ ਤਰੀਕੇ ਨਾਲ ਜੋ ਵਾਪਰਦਾ ਹੈ ਅਤੇ ਵਿਗਿਆਨੀਆਂ ਦੀ ਖੋਜ ਦੁਆਰਾ ਜਿਸ ਬਾਰੇ ਜਾਣਿਆ ਜਾ ਸਕਦਾ ਹੈ ਇਹੀ ਕੁੱਝ ਹੈ ਇਸ ਤੋਂ ਇਲਾਵਾ ਕੁੱਝ ਨਹੀਂ?

ਮੇਰੇ ਵੱਲੋਂ ਕੁੱਝ ਕੁ ਸਵਾਲ-

1- ਗੁਰਬਾਣੀ ਕਹਿੰਦੀ ਹੈ ਇਸ ਜਨਮ ਤੋਂ ਬਾਅਦ ਜੀਵ ਨੂੰ ਕਰਮਾਂ ਦਾ ਲੇਖਾ ਦੇਣਾ ਪੈਂਦਾ ਹੈ ਅਤੇ ਲੇਖਾ ਖੁਦ ਪਰਮਾਤਮਾ-ਧਰਮਰਾਜ ਕਰਦਾ ਹੈ? ਤੁਸੀਂ ਇਸ ਗੱਲ ਨੂੰ ਮੰਨਦੇ ਹੋ ਜਾਂ ਨਹੀਂ? ਕਰਮਾਂ ਦੇ ਲੇਖੇ ਨੂੰ ਕਿਸ ਰੂਪ ਵਿੱਚ ਮੰਨਦੇ ਅਤੇ ਕਿਸ ਰੂਪ ਵਿੱਚ ਨਹੀਂ। ਮਿਸਾਲ ਦੇ ਤੌਰ ਤੇ ਕੋਈ ਸ਼ਰਾਬੀ ਟਰੱਕ ਡਰਾਇਵਰ, ਕਿਸੇ ਵਿਅਕਤੀ ਨੂੰ ਜੋ ਕਿ ਸਾਰੇ ਨਿਯਮਾਂ ਦਾ ਪਾਲਣ ਕਰਦਾ ਹੋਇਆ ਜਾ ਰਿਹਾ ਹੈ, ਨੂੰ ਕੁਚਲ ਜਾਂਦਾ ਹੈ ਜਿਸ ਨਾਲ ਉਸ ਦੀ ਆਉਣ ਵਾਲੀ ਆਪਣੀ ਅਤੇ ਪਰਿਵਾਰਕ ਸਾਰੀ ਜ਼ਿੰਦਗ਼ੀ ਪ੍ਰਭਾਵਿਤ ਹੋ ਜਾਂਦੀ ਹੈ। ਸ਼ਰਾਬੀ ਟਰੱਕ ਡਰਾਇਵਰ ਕਾਨੂੰਨ ਦੀਆਂ ਨਜ਼ਰਾਂ ਤੋਂ ਕਿਸੇ ਤਰ੍ਹਾਂ ਬੱਚ ਜਾਂਦਾ ਹੈ ਜਾਂ ਇੰਡੀਆ ਵਰਗੇ ਕਿਸੇ ਮੁਲਕ ਵਿੱਚ ਰਿਸ਼ਵਤ ਦੇ ਕੇ ਸਜਾ ਤੋਂ ਬਚ ਜਾਂਦਾ ਹੈ। ਇਸ ਸਭ ਕੁੱਝ ਵਾਪਰਨ ਵਿੱਚ ਤੁਸੀਂ ਕਰਮ, ਕਰਮ-ਫਲ਼ ਸਿਧਾਂਤ ਨੂੰ ਕਿਸ ਤਰ੍ਹਾਂ ਲੈਂਦੇ ਹੋ? ਕੁਚਲੇ ਜਾਣ ਵਾਲੇ ਵਿਅਕਤੀ ਦੇ ਕਰਮਾਂ ਬਾਰੇ ਤੁਸੀਂ ਕੀ ਸੋਚਦੇ ਹੋ? ਦੂਸਰੀ ਉਦਾਹਰਣ- ਹਸਪਤਾਲ ਵਿੱਚ ਕੋਈ ਬੱਚਾ ਅਪਾਹਜ ਜੰਮਦਾ ਹੈ। ਜੋ ਸਾਰੀ ਉਮਰ ਨੌਰਮਲ ਜ਼ਿੰਦਗ਼ੀ ਨਹੀਂ ਜਿਉਂ ਸਕਦਾ। ਉਸ ਵਿੱਚ ਉਸ ਬੱਚੇ ਦੇ ਕਰਮਾਂ ਦੇ ਫਲ਼ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ?

2- ਵੀਰ ਜੀ! ਤੁਸੀਂ ਇਸ ਗੱਲ ਨੂੰ ਮੰਨਦੇ ਹੋ ਕਿ ਸੁਖ ਦੁਖ ਪਿਛਲੇ ਜਨਮ ਦੇ ਕੀਤੇ ਕਰਮਾਂ ਕਰਕੇ ਹਨ ਜਾਂ ਨਹੀਂ? ਗੁਰਬਾਣੀ ਫੁਰਮਾਨ ਹੈ-

ਸੁਖੁ ਦੁਖੁ ਪੁਰਬ ਜਨਮ ਕੇ ਕੀਏ॥ ਸੋ ਜਾਣੈ ਜਿਨਿ ਦਾਤੈ ਦੀਏ॥ ਕਿਸ ਕਉ ਦੋਸੁ ਦੇਇ ਤੂ ਪ੍ਰਾਣੀ ਸਹੁ ਆਪਣਾ ਕੀਆ ਕਰਾਰਾ ਹੇ॥” (1030) ਇਸ ਦੇ ਅਰਥ ਕਰਨੇ ਜੀ।

3- ਮਾਤਾ, ਪਿਤਾ, ਪਤਨੀ, ਪੁੱਤਰ, ਭਾਈ ਬੰਦ ਪਿਛਲੇ ਜਨਮਾਂ ਦੇ ਸੰਜੋਗਾਂ ਕਰਕੇ ਮਿਲਦੇ ਹਨ। ਗੁਰਬਾਣੀ ਦਾ ਫੁਰਮਾਨ ਹੈ-

“ਕੋਈ ਜਾਨੈ ਕਵਨੁ ਈਹਾ ਜਗਿ ਮੀਤੁ॥ ਜਿਸੁ ਹੋਇ ਕ੍ਰਿਪਾਲੁ ਸੋਈ ਬਿਧਿ ਬੂਝੈ ਤਾ ਕੀ ਨਿਰਮਲ ਰੀਤਿ॥ ਰਹਾਉ॥ ਮਾਤ ਪਿਤਾ ਬਨਿਤਾ ਸੁਤ ਬੰਧਪ ਇਸਟ ਮੀਤ ਅਰੁ ਭਾਈ॥ ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤਹਿ ਕੋ ਨ ਸਹਾਈ॥” (700) ਅਰਥ ਕਰਨੇ ਜੀ।

4- ਵੀਰ ਜੀ! ਤੁਹਾਡੇ ਮੁਤਾਬਕ ਇਸ ਜਨਮ ਤੋਂ ਬਾਅਦ ਕੋਈ ਜਨਮ ਨਹੀਂ ਹੈ। “ਕੀ ਤੁਸੀਂ ਗੁਰਬਾਣੀ ਦੀ ਕੋਈ ਇੱਕ ਵੀ ਪੰਗਤੀ/ ਸ਼ਬਦ ਪੇਸ਼ ਕਰ ਸਕਦੇ ਹੋ ਜਿਸ ਦਾ ਸਾਫ ਲਫਜ਼ਾਂ ਵਿੱਚ ਅਰਥ ਹੋਵੇ ਕਿ `ਚਾਹੇ ਕੋਈ ਗੁਰਮੁਖ ਹੋਵੇ ਜਾਂ ਮਨਮੁੱਖ ਇਸ ਜਨਮ ਤੋਂ ਬਾਅਦ ਕਿਸੇ ਦਾ ਵੀ ਫੇਰ ਕੋਈ ਜਨਮ ਨਹੀਂ ਹੁੰਦਾ

5- ਗੁਰਬਾਣੀ ਵਿੱਚ ਆਏ ‘ਜਨਮ ਮਰਨ’ ਦੇ ਤੁਸੀਂ ਹਰ ਥਾਂ ‘ਬੁਰਾਈਆਂ ਦਾ ਜਨਮ ਮਰਨ’ ਜਾਂ ‘ਮਨ ਦੀਆਂ ਭਟਕਨਾ’ ਅਰਥ ਕੀਤੇ ਹਨ। ਦੱਸ ਸਕਦੇ ਹੋ ਕਿਸ ਆਧਾਰ ਤੇ ਤੁਸੀਂ ਇਹ ਭਾਵਾਰਥ ਕੀਤੇ ਹਨ?

6- ਤੁਸੀਂ ਆਪਣੇ 25-05-12 ਦੇ ਪੱਤਰ ਵਿੱਚ ਲਿਖਿਆ ਹੈ- “ਵੈਸੇ ਤਾਂ ਸਾਧ ਸੰਗਿ ਭਇਓ ਜਨਮ ਪਰਾਪਤਿ ਦੇ ਅਰਥ ਇਹੀ ਬਣਦੇ ਹਨ ਕਿ ਸਾਧ (ਗੁਰੂ) ਦੀ ਸੰਗਤ ਕਰਕੇ ਇਹ ਮਨੁੱਖਾ ਜਨਮ ਪਰਾਪਤਿ ਹੋਇਆ ਹੈ। ਪਰ ਚੱਲੋ ਜੇ ਇਹ ਵੀ ਮੰਨ ਲਈਏ ਕਿ …. .”

ਵੀਰ ਜੀ! ਜੇ ਸਾਧ (ਗੁਰੂ) ਦੀ ਸੰਗਤ ਕਰਕੇ ਇਹ ਮਨੁੱਖਾ ਜਨਮ ਪਰਾਪਤ ਹੋਇਆ ਹੈ ਤਾਂ ਦੱਸ ਸਕਦੇ ਹੋ ਕਿ ਫਿਰ ਕਿਹੜੀਆਂ ਜੂਨਾਂ ਨੇ ਸਾਧ ਸੰਗਿ (ਗੁਰੂ ਦਾ ਸੰਗ) ਕੀਤਾ ਫਿਰ ਉਨ੍ਹਾਂਨੂੰ ਮਨੁਖਾ ਜਨਮ ਮਿਲਿਆ?

7- ਗੁਰਬਾਣੀ ਫੁਰਮਾਨ ਹੈ- “ਫਿਰਤ ਫਿਰਤ ਭਇਆ ਖਿਨ ਭੰਗਨ ਦੇਹਾਦਿ॥ ਇਹ ਅਉਸਰ ਤੇ ਚੂਕਿਆ ਬਹੁ ਜੋਨਿ ਭਰਮਾਦਿ॥” (810) ਇਸ ਦੇ ਅਰਥ ਕਰਨੇ ਜੀ।

8- ਵੀਰ ਜੀ! ਗੁਰਬਾਣੀ ਵਿੱਚ ਜਿੱਥੇ ਵੀ ਜੂਨਾਂ ਦਾ ਜ਼ਿਕਰ ਆਇਆ ਹੈ ਤੁਸੀਂ ਹਰ ਥਾਂ ਇਸ ਦੇ ਅਰਥ ‘ਕਰਤੂਤਾਂ, ਬੁਰਾਈਆਂ ਜਾਂ ਸੁਭਾਵ ਕੀਤਾ ਹੈ ਪਰ ਸਵਾਲ ਪੈਦਾ ਹੁੰਦਾ ਹੈ ਕਿ ਜੇ ਤੁਹਾਡੀ ਇਹ ਗੱਲ ਮੰਨ ਵੀ ਲਈ ਜਾਵੇ ਤਾਂ ਕੀ ਤੁਸੀਂ ਦੱਸ ਸਕਦੇ ਹੋ ਕਿ ਅਸਲ ਵਿੱਚ ਜੋ ਤ੍ਰਿਗਦ ਜੂਨਾਂ ਹਨ ਇਹ ਰੱਬ ਨੇ ਕਿਉਂ ਬਣਾਈਆਂ? ਮਨੁੱਖ ਨੂੰ ਹੋਰ ਸਾਰੀਆਂ ਜੂਨਾਂ ਦਾ ਸਰਦਾਰ ਕਿਉਂ ਬਣਾਇਆ? ਹੋਰ ਸਾਰੀਆਂ ਜੂਨਾਂ ਨੂੰ ਮਨੁੱਖ ਦੀ ਪਨਿਹਾਰੀ ਕਿਉਂ ਬਣਾਇਆ? ਹੋਰ ਜੂਨਾਂ ਨੇ ਇਸੇ ਜਨਮ ਵਿੱਚ ਕੀ ਮਾੜਾ ਕੀਤਾ ਹੈ?

9- ਤੁਸੀਂ ਇੱਕ ਜਗ੍ਹਾ ਲਿਖਿਆ ਹੈ- ਜਿੱਦਾਂ ਦੇ ਤੂੰ ਆਪਣੇ ਕਰਮਾਂ ਦੇ ਬੀਜ ਬੀਜੀ ਜਾ ਰਿਹਾ ਹੈਂ, ਉਸੇ ਤਰ੍ਹਾਂ ਦਾ ਤੂੰ ਅੱਗੇ 2 ਪਾਈ ਜਾ ਰਿਹਾ ਹੈਂ”। ਵੀਰ ਜੀ ਹੋਰ ਜੂਨਾਂ ਕਿਹੜੇ ਕਰਮਾਂ ਦਾ ਬੀਜ ਬੀਜੀ ਜਾ ਰਹੀਆਂ ਹਨ ਜਿਹੜਾ ਉਸੇ ਤਰ੍ਹਾਂ ਦਾ ਅੱਗੇ-2 ਪਾਈ ਜਾ ਰਹੀਆਂ ਹਨ? (ਯਾਦ ਰਹੇ ਕਿ ਇਹ ਦੱਸਣ ਦੀ ਖੇਚਲ ਨਾ ਕਰਨੀ ਕਿ (ਇੰਡੀਆ ਵਿੱਚ ਪੁਲਾਂ ਦੇ ਥੱਲੇ ਸੜਕ ਦੇ ਕਿਨਾਰੇ ਰਹਿੰਦੇ ਹੋਏ) ਕਈ ਇਨਸਾਨ ਦੀ ਜੂਨ ਵਿੱਚ ਵੀ ਦੁਖ ਭੋਗ ਰਹੇ ਹਨ ਅਤੇ ਕਈ (ਅਮੀਰ ਘਰਾਂ ਦੇ) ਕੁੱਤਿਆਂ ਆਦਿ ਦੀ ਜੂਨ ਦੇ ਜਾਨਵਰ ਵੀ ਸੁਖ ਭੋਗ ਰਹੇ ਹਨ। ਮੇਰਾ ਮੁਖ ਸਵਾਲ ਕਰਮਾਂ ਦੇ ਫਲ਼ ਬਾਰੇ ਹੈ, ‘ਇਸੇ ਜਨਮ ਵਿੱਚ ਨਾਲ ਦੀ ਨਾਲ ਕਰਮਾਂ ਦਾ ਫਲ਼ ਭੁਗਤਿਆ ਜਾ ਰਿਹਾ ਹੈ’ ਬਾਰੇ।

ਜਸਬੀਰ ਸਿੰਘ (ਕੈਲਗਰੀ) 09-06-12


(09/06/12)
ਬਲਦੇਵ ਸਿੰਘ

ੴਸਤਿਨਾਮ

ਸਤਿਕਾਰ ਯੋਗ ਵੀਰ ਸਰਦਾਰ ਸਰਵਜੀਤ ਸਿੰਘ ਜੀ,

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵੀਰ ਜੀ ਖੈਰ ਮਸਖਰੀਆਂ ਤੁਸੀਂ ਸੁਹਣੀਆਂ ਕਰ ਲੈਂਦੇ ਹੋ। ਤੁਹਾਡੇ ਇਸ ਹਸਮੁੱਖ ਸੁਭਾਅ ਦੀ ਦਾਦ ਦੇਣੀਂ ਬਣਦੀ ਹੈ ਜੀ।

ਜੇ ਤੁਹਾਡਾ ਸ਼ੰਕਾ ਦੂਰ ਵੀ ਕਰ ਦਿੱਤਾ ਜਾਂਦਾ ਹੈ, ਤਾਂ ਵੀ ਤੁਸੀਂ ਮਸਖਰੀ (ਮਸ਼ਕਰੀ) ਵਿੱਚ ਹੀ ਗੱਲ ਕਰਦੇ ਹੋ।

ਫਿਰ ਕਹਿੰਦੇ ਹੋ, ਮੈਂ ਇਹ ਸਮਝਿਆਂ ਸੀ, ਮੈਂ ਉਹ ਸਮਝਿਆ ਸੀ। ਮੇਰਾ ਧਿਆਨ ਏਧਰ ਚਲਾ ਗਿਆ ਸੀ, ਮੇਰਾ ਧਿਆਨ ਉਧਰ ਚਲਾ ਗਿਆ ਸੀ।

ਵੀਰ ਜੀ ਭ੍ਰਿੰਗੀ ਦੀਆਂ ਸੈਂਕੜੇ ਕਿਸਮਾਂ ਹੁੰਦੀਆਂ ਹਨ।

ਵੀਰ ਜੀ ਤੁਸੀਂ ਇਹ ਜਾਣਦੇ ਹੋ, ਕਿ ਮੈਂ ਅੰਗਰੇਜ਼ੀ ਨਹੀਂ ਜਾਣਦਾ। ਇਸ ਵਾਸਤੇ ਤੁਹਾਡੇ ਅੰਗਰੇਜ਼ੀ ਵਾਲੇ ਪਹਿਰਿਆਂ ਦੀ ਮੈਨੂੰ ਪੂਰੀ ਸਮਝ ਨਹੀਂ ਆਈ ਜੀ। ਫਿਰ ਵੀ ਜਿੰਨਾਂ ਕੂ ਮੈਂ ਸਮਝਿਆ ਹਾਂ। ਉਸ ਮੁਤਾਬਿਕ, ਜਿਸ ਭ੍ਰਿੰਗੀ (Mud Dauber) ਬਾਰੇ ਜਾਣਕਾਰੀ ਆਪ ਜੀ ਨੇਂ ਦਿੱਤੀ ਹੈ। ਉਸ ਮੁਤਾਬਿਕ ਵੀ ਭ੍ਰਿੰਗੀ ਦੀਆਂ ਕਈ ਕਿਸਮਾਂ ਸਿੱਧ ਹੁੰਦੀਆਂ ਹਨ।

I can be black and yellow striped or blackish blue in color,

ਅਤੇ ਇਹ “ਭ੍ਰਿੰਗ ਭੂੰਡ ਜਾਤੀ ਵਿਚੋਂ ਹੈ।

I am a solitary wasp;

ਜਿਸ ਭ੍ਰਿੰਗੀ (Mud Dauber) ਬਾਰੇ ਜਾਣਕਾਰੀ ਆਪ ਜੀ ਨੇਂ ਦਿੱਤੀ ਹੈ। ਉਹ ੨੫ ਤੱਕ ਆਂਡੇ ਦੇਂਦੀ ਹੈ। ਇਸ ਵਾਸਤੇ ਜਰੂਰੀ ਹੈ ਕਿ ਉਹ ਘਰ ਵੀ ੨੫ ਹੀ ਬਣਾਉਂਦੀ ਹੋਵੇ ਗੀ। ਜਾਂ ੨੫ ਖਾਨਿਆਂ ਵਾਲਾ ਘਰ। ਜਿਵੇਂ ਕੇ ਭੂੰਡ ਜਾਂ ਸ਼ਹਿਦ ਦੀ ਮੱਖੀ ਦੇ ਛੱਤੇ ਵਿੱਚ ਅਨੇਕਾਂ ਮੋਰੀਆਂ ਵਾਲਾ ਘਰ ਹੁੰਦਾ ਹੈ। ਪਰ ਮੈਂ ਜੋ ਵੇਖਿਆ ਸੀ, ਉਹ ਸਿਰਫ ਇੱਕ ਮੋਰੀ ਵਾਲਾ ਘਰ ਸੀ, ਤਕਰੀਬਨ ਉਂਗਲੀ ਦੇ ਆਕਾਰ ਜਿੰਨਾਂ ਸੀ। ਅਜੇਹੀਆਂ ਜਾਣਕਾਰੀਆਂ ਅਕਸਰ ਡਿਸਕਵਰੀ ਚੈਨਲ ਤੋਂ ਵੀ ਮਿਲ ਜਾਂਦੀਆਂ ਹਨ ਅਤੇ ਜਿਸ ਦੀ ਡਬਿੰਗ ਵੀ ਹਿੰਦੀ ਵਿੱਚ ਹੁੰਦੀ ਹੈ। ਜੇ ਕਹੋ ਤਾਂ ਭ੍ਰਿੰਗੀ ਅਤੇ ਉਸਦੇ ਸੈਂਕੜੇ ਟਾਈਪ ਦੇ ਘਰਾਂ ਦੀਆਂ ਫੋਟੋਆ ਭੇਜੀਆਂ ਜਾ ਸੱਕਦੀਆਂ ਹਨ, ਪਰ ਇਸ ਤਰਾਂ ਕਰਨ ਨਾਲ ਮੇਰਾ ਅਤੇ ਪਾਠਕਾਂ ਦਾ, ਅਤੇ ਸਰਦਾਰ ਮੱਖਣ ਸਿੰਘ ਜੀ ਦਾ ਕੀਮਤੀ ਸਮਾਂ ਨਸ਼ਟ ਹੋਵੇ ਗਾ। ਵਿਸ਼ਵਾਸ ਤੁਹਾਨੂੰ ਫਿਰ ਵੀ ਨਹੀਂ ਆਉਣਾਂ।

ਆਮ ਕਰਕੇ ਹੋਰ ਵੀ ਬਹੁਤਿਆਂ ਜੀਵ ਜੰਤੂਆਂ ਦੀਆਂ ਕਈ ਜਾਤੀਆਂ/ਪਰਜਾਤੀਆਂ ਹੁੰਦੀਆਂ ਹਨ। ਬਾਂਦਰਾਂ ਦੀਆਂ ਅਨੇਕਾਂ ਹੀ ਕਿਸਮਾਂ ਹੁੰਦੀਆਂ ਹਨ, ਜੋ ਆਪਸ ਵਿੱਚ ਬਹੁਤ ਹੀ ਭਿੰਨ ਹੁੰਦੇ ਹਨ। ਕਈ ਬਾਂਦਰ ਜੰਗਲਾਂ ਵਿੱਚ ਬਹੁਤ ਹੀ ਉੱਚੇ (ਲੱਗ ਭੱਗ ੭੦-੮੦ਫੁੱਟ ਜਾਂ ਉਸ ਤੋਂ ਵੀ ਉੱਚੇ) ਦਰੱਖਤਾਂ ਤੇ ਰਹਿੰਦੇ ਹਨ, ਅਤੇ ਕੁੱਝ ਪਾਣੀਂ ਦੇ ਅੰਦਰ ਵੀ ਰਹਿੰਦੇ ਹਨ।

ਸਮੁੰਦਰ ਵਿੱਚ ਮੱਛੀ ਦੀਆਂ ਵੀ ਹਜ਼ਾਰਾਂ ਜਾਤੀਆਂ ਜਾਂ ਪ੍ਰਜਾਤੀਆਂ ਹੁੰਦੀਆਂ ਹਨ ਉਹਨਾਂ ਵਿਚੋਂ ਇੱਕ ਮੱਛੀ ਐਸੀ ਵੀ ਹੁੰਦੀ ਹੈ। ਜਿਸ ਦੇ ਗੁਣ ਮਨੁੱਖ ਨਾਲ ਮਿਲਦੇ ਹਨ। ਕਈ ਤਾਂ ਉਸ ਨੂੰ ਮਨੁੱਖ ਜਾਤੀ ਹੀ ਮੰਨਦੇ ਹਨ।

ਕੂਜਾਂ ਆਪਣੇਂ ਛੋਟੇ ਛੋਟੇ ਬੱਚੇ ਪਿੱਛੇ ਛੱਡ ਕੇ ਹਜ਼ਾਰਾਂ ਮੀਲ ਦੂਰ ਉੱਡ ਕੇ ਚਲੀਆਂ ਜਾਂਦੀਆਂ ਹਨ। ਪਿੱਛੇ ਬੱਚਿਆਂ ਨੂੰ ਖਿਲਾਉਣ ਪਿਲਾਉਣ ਵਾਲਾ ਕੋਈ ਨਹੀਂ ਹੁੰਦਾ। ਕੂੰਜਾਂ ਹਜ਼ਾਰਾਂ ਮੀਲਾਂ ਤੋਂ ਵੀ ਦੂਰ ਆਪਣੇਂ ਬਚਿਆਂ ਨੂੰ ਸਿਮਰਨ ਧਿਆਨ ਦਵਾਰਾ ਪਾਲਦੀਆਂ ਹਨ।

ਊਡੇ ਊਡਿ ਆਵੈ ਸੈ ਕੋਸਾ ਤਿਸੁ ਪਾਛੈ ਬਚਰੇ ਛਰਿਆ॥ ਤਿਨ ਕਵਣੁ ਖਲਾਵੈ ਕਵਣੁ ਚੁਗਾਵੈ ਮਨ ਮਹਿ ਸਿਮਰਨੁ ਕਰਿਆ॥ ੩॥ ਮ: ੫ ਪੰ: ੧੦

ਜੈਸੀ ਗਗਨਿ ਫਿਰੰਤੀ ਊਡਤੀ ਕਪਰੇ ਬਾਗੇ ਵਾਲੀ॥ ਓਹ ਰਾਖੈ ਚੀਤੁ ਪੀਛੈ ਬਿਚਿ ਬਚਰੇ ਨਿਤ ਹਿਰਦੈ ਸਾਰਿ ਸਮਾਲੀ॥ ਤਿਉ ਸਤਿਗੁਰ ਸਿਖ ਪ੍ਰੀਤਿ ਹਰਿ ਹਰਿ ਕੀ ਗੁਰੁ ਸਿਖ ਰਖੈ ਜੀਅ ਨਾਲੀ॥ ੨॥ ਮ: ੪ ੧੬੮

ਜਿਸ ਤਰਾਂ ਅਸਮਾਨ ਵਿੱਚ ਉੱਡਦੀ ਹੋਈ ਕੂੰਜ, ਆਪਣਾਂ ਚਿੱਤ ਹਜ਼ਾਰਾਂ ਮੀਲ ਦੂਰ ਪਿੱਛੇ ਰਹਿ ਗਏ, ਆਪਣੇਂ ਬਚਿਆਂ ਵਿੱਚ ਰੱਖਦੀ ਹੈ। ਅਤੇ ਸਦਾ ਆਪਣੇਂ ਹਿਰਦੇ ਵਿੱਚ ਦੀ, ਉਹਨਾਂ ਦੀ ਸਾਰ ਲੈਂਦੀ ਰਹਿੰਦੀ ਹੈ, ਆਪਣੇਂ ਹਿਰਦੇ ਵਿੱਚ ਦੀ ਉਹਨਾਂ ਨੂੰ ਸਾਂਭਦੀ ਹੈ।

ਇਸੇ ਤਰਾਂ ਸਤਿਗੁਰੂ ਆਪਣੇਂ ਸਿੱਖਾਂ ਨੂੰ, ਪਿਆਰ ਕਰਦਾ ਹੈ, ਆਪਣੇਂ ਸਿੱਖਾਂ ਨੂੰ ਆਪਣੀਂ ਜੀ ਜਾਨ ਨਾਲ ਲਾ ਕੇ ਰੱਖਦਾ ਹੈ।

ਬਹੁਤ ਸਾਰੇ ਜੀਵ ਜੰਤੂ ਅਜੇਹੇ ਅਸਾਧਾਰਨ ਕੰਮ ਕਰਦੇ ਰਹਿੰਦੇ ਹਨ। ਜੋ ਮਨੁੱਖ ਦੀ ਸਮਝ ਤੋਂ ਵੀ ਬਾਹਰ ਹੁੰਦੇ ਹਨ।

ਹੁਣ ਅਗਰ ਕੋਈ ਖੋਜੀ ਸਾਇਂਦਾਨ ਕੂੰਜਾਂ ਦੇ ਅੰਦਰ, ਮਾਈਕਰੋ ਚਿੱਪਾਂ ਵੀ ਫਿੱਟ ਕਰ ਲਵੇ, ਅਤੇ ਲੱਖ ਇਹ ਖੋਜ ਕਰਨਾਂ ਚਾਹੇ, ਕਿ ਕੂੰਜ ਹਜ਼ਾਰਾਂ ਮੀਲਾਂ ਤੋਂ ਆਪਣੇਂ ਬਚਿਆਂ ਨੂੰ ਕਿਵੇਂ ਪਾਲਦੀ ਹੈ। ਤਾਂ ਉਹ ਇਸ ਦੀ ਖੋਜ ਨਹੀਂ ਕਰ ਸੱਕਦਾ। ਹਾਂ ਕੁੱਝ ਤੱਤ ਅਜੇਹੇ ਜਰੂਰ ਇਕੱਠੇ ਕਰ ਲਵੇਗਾ, ਜਿੱਸ ਦਵਾਰਾ ਉਹ ਇਹ ਦੱਸ ਸਕੇ, ਕੇ ਕੂੰਜ ਦੇ ਬੱਚੇ ਸਿਮਰਨ ਨਾਲ ਨਹੀਂ, ਬਲਿਕੇ ਇਸ ਤਰਾਂ ਪਲੇ ਹਨ।

ਉਹ (ਸਾਇਂਸਦਾਨ) ਗੁਰੂ ਰਾਮ ਦਾਸ ਜੀ ਜਾਂ ਗੁਰੂ ਅਰਜਨ ਦੇਵ ਜੀ ਦੀ ਇਹ ਗੱਲ ਕਦੇ ਵੀ ਨਹੀਂ ਮੰਨੇਂ ਗਾ, ਕੇ ਕੂੰਜ ਦੇ ਬੱਚਿਆਂ ਨੂੰ, ਕੂੰਜ ਨੇਂ ਆਪਣੇਂ ਸਿਮਰਨ ਜਾਂ ਧਿਆਨ ਦੁਆਰਾ ਪਾਲਿਆ ਹੈ।

ਵੀਰ ਜੀ ਭ੍ਰਿੰਗੀ ਦੇ ਸਿਮਰਨ ਨੂੰ ਤਾਂ ਤੁਸੀਂ ਭੁੱਲ ਜਾਵੋ।

ਮੇਰਾ ਖਿਆਲ ਹੈ, ਕਿ ਹਾਲਾਂ ਕਿ ਤੁਸੀਂ ਗੁਰੂ ਦੇ ਸਿੱਖ ਹੋ, ਫਿਰ ਵੀ ਤੁਸੀਂ,

ਗੁਰੂ ਰਾਮ ਦਾਸ ਜੀ ਜਾਂ ਗੁਰੂ ਅਰਜਨ ਦੇਵ ਜੀ ਦੀ ਇਸ ਗੱਲ ਨੂੰ ਨਹੀਂ ਮੰਨੋਂਗੇ। ਕਿ ਸਿਮਰਨ ਵਿੱਚ ਐਸੀ ਵੀ ਤਾਕਤ ਹੋ ਸੱਕਦੀ ਹੈ। ਅਤੇ ਉਹ ਵੀ ਇੱਕ ਕੂੰਜ ਦੇ ਸਿਮਰਨ ਵਿਚ। ਜੇ ਇਹ ਸੱਚ ਹੈ, ਤਾਂ ਸੋਚੋ ਗੁਰੂ ਦੇ ਸਿਮਰਨ ਵਿੱਚ ਕਿੰਨੀ ਤਾਕਤ ਹੁੰਦੀ ਹੋਵੇ ਗੀ।

ਤੁਹਾਡੇ ਮੁਤਾਬਿਕ My life span from egg to adult is about one year. ਆਂਡੇ ਤੋਂ ਪੂਰੀ ਭ੍ਰਿੰਗੀ ਬਣਨ ਤੱਕ ਇੱਕ ਸਾਲ ਦਾ ਸਮਾਂ ਲੱਗਦਾ ਹੈ।

ਵੀਰ ਜੀ ਇਹ ਸਾਰੀ ਕਿਰਿਆ ਇੱਕ ਸੀਲਡ ਕਿਲ੍ਹੇ ਦੇ ਅੰਦਰ ਹੁੰਦੀ ਹੈ। ਇਹ ਕੀ ਪਤਾ ਕਿ ਜੋ ਨਵੀਂ ਭ੍ਰਿੰਗੀ ਬਣੀਂ, ਉਹ ਅੰਡੇ ਤੋਂ ਬਨੀਂ ਜਾਂ ਕੀੜੇ ਤੋਂ ਬਣੀਂ ਹੈ।

ਕਿਉਂ ਕਿ ਕੋਈ ਮੱਕੜੀ ਜਾਂ ਕੀੜਾ, ਇੱਕ ਸਾਲ ਤੱਕ ਕਿਸੇ ਵੀ ਹੋਰ ਕੀੜੇ ਦੀ ਖੁਰਾਕੀ ਜਰੂਰਤ ਪੂਰੀ ਨਹੀਂ ਕਰ ਸੱਕਦਾ। ਅਤੇ ਕੋਈ ਖੁਰਾਕ ਏਨੇ ਲੰਮੇਂ ਸਮੇਂ ਤੱਕ ਮਹਿਫੂਜ਼ ਜਾਂ ਖਾਣ ਦੇ ਕਬਿਲ ਵੀ ਨਹੀਂ ਰਹਿ ਸਕਦੀ।

ਭ੍ਰਿੰਗ ਜਾਂ “ਭ੍ਰਿੰਗ ਲਫਜ਼” ਦੀ ਭਿੰਨਤਾ ਦੀ ਇੱਕ ਗੁਰਬਾਣੀਂ ਵਿਚੋਂ ਮਿਸਾਲ

ਕਬੀਰ ਜੀ ਕਾਂਸ਼ੀ ਵਿੱਚ ਰਹਿੰਦੇ ਸਨ। ਅਤੇ ਭਗਤ ਰਵਿਦਾਸ ਜੀ ਵੀ ਕਾਂਸ਼ੀ ਦੇ ਪਾਸ ਹੀ ਰਹਿੰਦੇ ਸਨ, ਇੱਕ ਇਲਾਕੇ ਦੀ ਭਾਸ਼ਾ ਵਿੱਚ ਸਮਾਨਤਾ ਹੋਣੀ ਕੁਦਰਤੀ ਗੱਲ ਹੈ। ਭਗਤ ਰਵੀਦਾਸ ਜੀ ਵੀ ਆਪਣੀਂ ਬਾਣੀਂ ਵਿੱਚ ਇੱਕ ਹੋਰ ਹੀ ਕਿਸਮ ਦੇ ਭ੍ਰਿੰਗ ਦਾ ਜਿਕਰ ਕਰਦੇ ਹਨ, ਅਤੇ ਇਹ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਦਰਜ ਹੈ, ਪੰਨਾਂ ਨੰਬਰ ਵੀ ਦਿੱਤਾ ਹੋਇਆ ਹੈ।

ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ॥ ਪੰਚ ਦੋਖ ਅਸਾਧ ਜਾ ਮਹਿ ਤਾ ਕੀ ਕੇਤਕ ਆਸ॥ ੧॥ ਰਵਿਦਾਸ ਜੀ ੪੮੬

ਇਸ ਤੋਂ ਵੀ ਇਹ ਸਿੱਧ ਹੁੰਦਾ ਹੈ ਕਿ ਭ੍ਰਿੰਗੀ ਦੀਆਂ ਕਈ ਕਿਸਮਾਂ ਹੁੰਦੀਆਂ ਹਨ ਜੀ। ਅਤੇ ਇਹ ਭ੍ਰਿੰਗ ਤੁਹਾਡੇ Mud Dauber ਨਾਲੋਂ ਭਿੰਨ ਕਿਸਮ ਦਾ ਹੈ।

ਆਪ ਜੀ ਨੇਂ ਲਿਖਿਆ ਹੈ

ਵੀਰ ਜੀ, ਤੁਹਾਡੇ ਵੱਲੋਂ ਲਿਖੀ ਗਈ ਕਹਾਣੀ ‘ਕੁਦਰਤੀ ਸਚ’ ਨਹੀਂ ਸਗੋਂ ਕੁਦਰਤ ਦੇ ਬਣਾਏ ਹੋਏ ਨਿਯਮ ਦੇ ਹੀ ਉਲਟ ਹੈ। ਕੁਦਰਤ ਦੇ ਬਣਾਏ ਹੋਏ ਨਿਯਮ ਮੁਤਾਬਕ ਤਿੱਤਲੀਆਂ, ਭੁਡੀਆਂ, ਸ਼ਹਿਦ ਦੀਆ ਮੱਖੀਆਂ ਆਦਿ ਦੇ ਜੀਵਨ ਦੇ ਚਾਰ ਪੜ੍ਹਾ ਹੁੰਦੇ ਹਨ, ਆਂਡਾ (Egg), ਲਾਰਵਾ (larva), ਪਿੳਪਾ (pupa) ਅਤੇ ਪੂਰਾ ਕੀੜਾ (adult)‘ਭ੍ਰਿੰਗੀ’ ਦਾ ਜੀਵਨ ਚੱਕਰ ਵੀ ਇਨ੍ਹਾ ਚਾਰ ਪੜ੍ਹਾਵਾਂ `ਚ ਹੀ ਗੁਜ਼ਰਦਾ ਹੈ।

ਵੀਰ ਜੀ ਇਹ ਕੁਦਰਤੀ ਸੱਚ ਦੇ ਉਲਟ ਨਹੀਂ ਹੈ ਜੀ,

ਇਸ ਭ੍ਰਿੰਗ ਦੇ ਜੀਵਨ ਦੇ ਵੀ ਚਾਰ ਹੀ ਪੜਾਅ ਹਨ। ਪਹਿਲੇ ਅੰਡਾ, ਫਿਰ ਲਾਰਵਾ (ਸੁੰਡਾ) ਉਸ ਤੋਂ ਬਾਦ ਪਿਉਪਾ (ਭ੍ਰਿੰਗੀ ਦੇ ਘਰ ਵਿਚ) ਅਤੇ ਬਾਦ ਵਿੱਚ ਪੂਰਾ ਭ੍ਰਿੰਗ।

ਫਿਰ ਵੀ ਕਿਉਂ ਕੇ

ਕਬੀਰ ਜੀ ਦੀ ਬਾਣੀਂ ਦੇ ਇਹ ਸਲੋਕ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਹਨ। ਇਸ ਲਈ ਇਸ ਨੂੰ ਅਸੀਂ ਇੱਕ ਪਾਸੇ ਰੱਖ ਦੇਂਦੇ ਹਾਂ। ਅਤੇ…

ਆਪ ਜੀ ਨੇਂ ਕਬੀਰ ਜੀ ਦੇ ਸਲੋਕਾਂ ਵਾਲਾ ਜੋ ਪੰਨਾਂ ਨੰ: (੧੩੬੪) ਦਿੱਤਾ ਹੈ। ਅਤੇ ਜੋ ਸਲੋਕ ਜਾਂ ਬਾਣੀਂ ਕਬੀਰ ਸਾਹਿਬ ਜੀ ਦੀ, ਗੁਰੂ ਗ੍ਰੰਥ ਸਾਹਿਬ ਵਿੱਚ ਉਸ ਪੰਨੇਂ ਤੇ ਦਰਜ ਹੈ, ਕੀ ਤੁਸੀਂ ਉਸ ਬਾਣੀਂ ਨੂੰ ਮੰਨਦੇ ਹੋ।

ਜੇ ਮੰਨਦੇ ਹੋ ਤਾਂ… ਤਾਂ ਅਮਲ ਵੀ ਜਰੂਰ ਕਰਦੇ ਹੋਵੋਗੇ। ਜੇ ਅਮਲ ਕਰਦੇ ਹੋ ਤਾਂ ਅਰਥ ਵੀ ਜਰੂਰ ਜਾਣਦੇ ਹੋਵੋ ਗੇ।

ਅੱਗੇ ਕਬੀਰ ਸਾਹਿਬ ਜੀ ਦੇ ਸਿਰਫ ਚਾਰ ਸਲੋਕ ਲਿਖੇ ਹਨ ਜੀ,

ਸੋ ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਹੈ ਜੀ ਕਿ ਆਪ ਇਹਨਾਂ ਸਲੋਕਾਂ ਦੇ ਅਰਥ ਸਾਨੂੰ ਸੱਭ ਨੂੰ ਸਮਝਾਉ ਜੀ।

ਕਬੀਰ ਜੋਰੀ ਕੀਏ ਜੁਲਮੁ ਹੈ ਕਹਤਾ ਨਾਉ ਹਲਾਲੁ॥ ਦਫਤਰਿ ਲੇਖਾ ਮਾਂਗੀਐ ਤਬ ਹੋਇਗੋ ਕਉਨੁ ਹਵਾਲੁ॥ ੧੮੭॥

ਕਬੀਰ ਖੂਬੁ ਖਾਨਾ ਖੀਚਰੀ ਜਾ ਮਹਿ ਅੰਮ੍ਰਿਤੁ ਲੋਨੁ॥ ਹੇਰਾ ਰੋਟੀ ਕਾਰਨੇ ਗਲਾ ਕਟਾਵੈ ਕਉਨੁ॥ ੧੮੮॥

ਕਬੀਰ ਜੀਅ ਜੁ ਮਾਰਹਿ ਜੋਰੁ ਕਰਿ ਕਹਤੇ ਹਹਿ ਜੁ ਹਲਾਲੁ॥ ਦਫਤਰੁ ਦਈ ਜਬ ਕਾਢਿ ਹੈ ਹੋਇਗਾ ਕਉਨੁ ਹਵਾਲੁ॥ ੧੯੯॥

ਕਬੀਰ ਜੋਰੁ ਕੀਆ ਸੋ ਜੁਲਮੁ ਹੈ ਲੇਇ ਜਬਾਬੁ ਖੁਦਾਇ॥ ਦਫਤਰਿ ਲੇਖਾ ਨੀਕਸੈ ਮਾਰ ਮੁਹੈ ਮੁਹਿ ਖਾਇ॥ ੨੦੦॥

ਅਤੇ ਇਹ ਅਗਲਾ ਸਬਦ ਵੀ ਕਬੀਰ ਜੀ ਦਾ ਹੀ ਹੈ ਜੀ, ਅਰਥ ਜਾਂ ਭਾਵ ਦੱਸਣ ਦੀ ਕਿਰਪਾਲਤਾ ਕਰਨੀਂ ਜੀ।

ਪ੍ਰਭਾਤੀ॥ ਬੇਦ ਕਤੇਬ ਕਹਹੁ ਮਤ ਝੂਠੇ ਝੂਠਾ ਜੋ ਨ ਬਿਚਾਰੈ॥ ਜਉ ਸਭ ਮਹਿ ਏਕੁ ਖੁਦਾਇ ਕਹਤ ਹਉ ਤਉ ਕਿਉ ਮੁਰਗੀ ਮਾਰੈ॥ ੧॥ ਮੁਲਾਂ ਕਹਹੁ ਨਿਆਉ ਖੁਦਾਈ॥ ਤੇਰੇ ਮਨ ਕਾ ਭਰਮੁ ਨ ਜਾਈ॥ ੧॥ ਰਹਾਉ॥ ਪਕਰਿ ਜੀਉ ਆਨਿਆ ਦੇਹ ਬਿਨਾਸੀ ਮਾਟੀ ਕਉ ਬਿਸਮਿਲਿ ਕੀਆ॥ ਜੋਤਿ ਸਰੂਪ ਅਨਾਹਤ ਲਾਗੀ ਕਹੁ ਹਲਾਲੁ ਕਿਆ ਕੀਆ॥ ੨॥ ਕਿਆ ਉਜੂ ਪਾਕੁ ਕੀਆ ਮੁਹੁ ਧੋਇਆ ਕਿਆ ਮਸੀਤਿ ਸਿਰੁ ਲਾਇਆ॥ ਜਉ ਦਿਲ ਮਹਿ ਕਪਟੁ ਨਿਵਾਜ ਗੁਜਾਰਹੁ ਕਿਆ ਹਜ ਕਾਬੈ ਜਾਇਆ॥ ੩॥ ਤੂੰ ਨਾਪਾਕੁ ਪਾਕੁ ਨਹੀ ਸੂਝਿਆ ਤਿਸ ਕਾ ਮਰਮੁ ਨ ਜਾਨਿਆ॥ ਕਹਿ ਕਬੀਰ ਭਿਸਤਿ ਤੇ ਚੂਕਾ ਦੋਜਕ ਸਿਉ ਮਨੁ ਮਾਨਿਆ॥ ੪॥ ੪॥ (੧੩੫੦)

ਵੀਰ ਜੀ ਕੀ ਤੁਸੀਂ ਅਗਲੇ ਸਲੋਕ ਨੂੰ ਸੱਚਮੁਚ ਮੰਨਦੇ ਹੋ, ਜੋ ਤੁਸੀਂ ਮੈਨੂੰ ਸਮਝਾਉਣ ਵਾਸਤੇ ਲਿਖਿਆ ਸੀ…

ਕਬੀਰ ਸਾਚਾ ਸਤਿਗੁਰੁ ਕਿਆ ਕਰੈ ਜਉ ਸਿਖਾ ਮਹਿ ਚੂਕ॥ ਅੰਧੇ ਏਕ ਨ ਲਾਗਈ ਜਿਉ ਬਾਂਸੁ ਬਜਾਈਐ ਫੂਕ॥ ੧੫੮॥

…ਅਤੇ ਕੀ ਕਬੀਰ ਜੀ ਦੇ ਅਗਲੇ ਸਲੋਕਾਂ ਨੂੰ ਵੀ ਮੰਨਦੇ ਹੋ

ਕਬੀਰ ਮੇਰੀ ਸਿਮਰਨੀ ਰਸਨਾ ਊਪਰਿ ਰਾਮੁ॥ ਆਦਿ ਜੁਗਾਦੀ ਸਗਲ ਭਗਤ ਤਾ ਕੋ ਸੁਖੁ ਬਿਸ੍ਰਾਮੁ॥ ੧॥

ਮਹਲਾ ੫॥ ਕਬੀਰ ਕੂਕਰੁ ਭਉਕਨਾ ਕਰੰਗ ਪਿਛੈ ਉਠਿ ਧਾਇ॥ ਕਰਮੀ ਸਤਿਗੁਰੁ ਪਾਇਆ ਜਿਨਿ ਹਉ ਲੀਆ ਛਡਾਇ॥ ੨੦੯॥

ਕਬੀਰ ਸਾਚਾ ਸਤਿਗੁਰੁ ਮੈ ਮਿਲਿਆ ਸਬਦੁ ਜੁ ਬਾਹਿਆ ਏਕੁ॥ ਲਾਗਤ ਹੀ ਭੁਇ ਮਿਲਿ ਗਇਆ ਪਰਿਆ ਕਲੇਜੇ ਛੇਕੁ॥ ੧੫੭॥

ਕਬੀਰ ਗੂੰਗਾ ਹੂਆ ਬਾਵਰਾ ਬਹਰਾ ਹੂਆ ਕਾਨ॥ ਪਾਵਹੁ ਤੇ ਪਿੰਗੁਲ ਭਇਆ ਮਾਰਿਆ ਸਤਿਗੁਰ ਬਾਨ॥ ੧੯੩॥

ਕਬੀਰ ਸਤਿਗੁਰ ਸੂਰਮੇ ਬਾਹਿਆ ਬਾਨੁ ਜੁ ਏਕੁ॥ ਲਾਗਤ ਹੀ ਭੁਇ ਗਿਰਿ ਪਰਿਆ ਪਰਾ ਕਰੇਜੇ ਛੇਕੁ॥ ੧੯੪॥

ਕਬੀਰ ਜਾ ਘਰ ਸਾਧ ਨ ਸੇਵੀਅਹਿ ਹਰਿ ਕੀ ਸੇਵਾ ਨਾਹਿ॥ ਤੇ ਘਰ ਮਰਹਟ ਸਾਰਖੇ ਭੂਤ ਬਸਹਿ ਤਿਨ ਮਾਹਿ॥ ੧੯੨॥

ਕਬੀਰ ਘਾਣੀ ਪੀੜਤੇ ਸਤਿਗੁਰ ਲੀਏ ਛਡਾਇ॥ ਪਰਾ ਪੂਰਬਲੀ ਭਾਵਨੀ ਪਰਗਟੁ ਹੋਈ ਆਇ॥ ੨੦੭॥

ਕਬੀਰ ਊਜਲ ਪਹਿਰਹਿ ਕਾਪਰੇ ਪਾਨ ਸੁਪਾਰੀ ਖਾਹਿ॥ ਏਕਸ ਹਰਿ ਕੇ ਨਾਮ ਬਿਨੁ ਬਾਧੇ ਜਮ ਪੁਰਿ ਜਾਂਹਿ॥ ੩੪॥

ਕਬੀਰ ਲੂਟਨਾ ਹੈ ਤ ਲੂਟਿ ਲੈ ਰਾਮ ਨਾਮ ਹੈ ਲੂਟਿ॥ ਫਿਰਿ ਪਾਛੈ ਪਛੁਤਾਹੁਗੇ ਪ੍ਰਾਨ ਜਾਹਿੰਗੇ ਛੂਟਿ॥ ੪੧॥

ਮਹਲਾ ੫॥ ਕਬੀਰ ਚਾਵਲ ਕਾਰਨੇ ਤੁਖ ਕਉ ਮੁਹਲੀ ਲਾਇ॥ ਸੰਗਿ ਕੁਸੰਗੀ ਬੈਸਤੇ ਤਬ ਪੂਛੈ ਧਰਮ ਰਾਇ॥ ੨੧੧॥

ਕਬੀਰ ਆਖੀ ਕੇਰੇ ਮਾਟੁਕੇ ਪਲੁ ਪਲੁ ਗਈ ਬਿਹਾਇ॥ ਮਨੁ ਜੰਜਾਲੁ ਨ ਛੋਡਈ ਜਮ ਦੀਆ ਦਮਾਮਾ ਆਇ॥ ੨੨੭॥

ਮਃ ੫॥ ਕਬੀਰ ਰਾਮੁ ਨ ਚੇਤਿਓ ਫਿਰਿਆ ਲਾਲਚ ਮਾਹਿ॥ ਪਾਪ ਕਰੰਤਾ ਮਰਿ ਗਇਆ ਅਉਧ ਪੁਨੀ ਖਿਨ ਮਾਹਿ॥ ੨੨੧॥

ਕਬੀਰ ਸੰਤ ਮੂਏ ਕਿਆ ਰੋਈਐ ਜੋ ਅਪੁਨੇ ਗ੍ਰਿਹਿ ਜਾਇ॥ ਰੋਵਹੁ ਸਾਕਤ ਬਾਪੁਰੇ ਜੁ ਹਾਟੈ ਹਾਟ ਬਿਕਾਇ॥ ੧੬॥

ਕਬੀਰ ਇਹੁ ਤਨੁ ਜਾਇਗਾ ਕਵਨੈ ਮਾਰਗਿ ਲਾਇ॥ ਕੈ ਸੰਗਤਿ ਕਰਿ ਸਾਧ ਕੀ ਕੈ ਹਰਿ ਕੇ ਗੁਨ ਗਾਇ॥ ੨੮॥

ਕਬੀਰ ਜਮ ਕਾ ਠੇਂਗਾ ਬੁਰਾ ਹੈ ਓਹੁ ਨਹੀ ਸਹਿਆ ਜਾਇ॥ ਏਕੁ ਜੁ ਸਾਧੂ ਮ+ਹਿ ਮਿਲਿਓ ਤਿਨਿੑ ਲੀਆ ਅੰਚਲਿ ਲਾਇ॥ ੭੮॥

ਕਬੀਰ ਗਹਗਚਿ ਪਰਿਓ ਕੁਟੰਬ ਕੈ ਕਾਂਠੈ ਰਹਿ ਗਇਓ ਰਾਮੁ॥ ਆਇ ਪਰੇ ਧਰਮ ਰਾਇ ਕੇ ਬੀਚਹਿ ਧੂਮਾ ਧਾਮ॥ ੧੪੨॥

ਕਬੀਰ ਜੇਤੇ ਪਾਪ ਕੀਏ ਰਾਖੇ ਤਲੈ ਦੁਰਾਇ॥ ਪਰਗਟ ਭਏ ਨਿਦਾਨ ਸਭ ਜਬ ਪੂਛੇ ਧਰਮ ਰਾਇ॥ ੧੦੫॥

ਕਬੀਰ ਸੰਗਤਿ ਕਰੀਐ ਸਾਧ ਕੀ ਅੰਤਿ ਕਰੈ ਨਿਰਬਾਹੁ॥ ਸਾਕਤ ਸੰਗੁ ਨ ਕੀਜੀਐ ਜਾ ਤੇ ਹੋਇ ਬਿਨਾਹੁ॥ ੯੩॥

ਕਬੀਰਾ ਜਹਾ ਗਿਆਨੁ ਤਹ ਧਰਮੁ ਹੈ ਜਹਾ ਝੂਠੁ ਤਹ ਪਾਪੁ॥ ਜਹਾ ਲੋਭੁ ਤਹ ਕਾਲੁ ਹੈ ਜਹਾ ਖਿਮਾ ਤਹ ਆਪਿ॥ ੧੫੫॥

ਕਬੀਰ ਸੋਈ ਕੁਲ ਭਲੀ ਜਾ ਕੁਲ ਹਰਿ ਕੋ ਦਾਸੁ॥ ਜਿਹ ਕੁਲ ਦਾਸੁ ਨ ਊਪਜੈ ਸੋ ਕੁਲ ਢਾਕੁ ਪਲਾਸੁ॥ ੧੧੧॥

ਕਬੀਰ ਸਾਧੂ ਕਉ ਮਿਲਨੇ ਜਾਈਐ ਸਾਥਿ ਨ ਲੀਜੈ ਕੋਇ॥ ਪਾਛੈ ਪਾਉ ਨ ਦੀਜੀਐ ਆਗੈ ਹੋਇ ਸੁ ਹੋਇ॥ ੧੧੬॥

ਕਬੀਰ ਸਾਧੂ ਸੰਗੁ ਪਰਾਪਤੀ ਲਿਖਿਆ ਹੋਇ ਲਿਲਾਟ॥ ਮੁਕਤਿ ਪਦਾਰਥੁ ਪਾਈਐ ਠਾਕ ਨ ਅਵਘਟ ਘਾਟ॥ ੨੩੧॥

ਵੀਰ ਜੀ ਆਪ ਜੀ ਨੇਂ ਲਿਖਿਆ ਹੈ।

ਚਾਕਰ ਜੀ, ਗੁਰੂ ਨਾਨਕ ਦੇਵ ਜੀ ਸਾਨੂੰ, ਮੂਰਖਾਂ ਨੂੰ ਸਮਝਾਉਣ ਆਏ ਸਨ ਪਰ ਅਸੀਂ 500 ਸਾਲ ਪਿਛੋਂ ਵੀ ਮੂਰਖਾਂ ਤੋਂ ਮਹਾਂ-ਮੂਰਖ ਹੋਣ ਦਾ ਮਾਣ ਹਾਸਲ ਕਰੀ ਬੈਠੇ ਹਾਂ।

ਵੀਰ ਜੀ ਇਹੀ ਤਾਂ ਮੈਂ ਕਹਿੰਦਾ ਹਾਂ।

ਆਉ ਆਪਾਂ ਰਲ ਕੇ ਇਸ ਦਾ ਕੋਈ ਹੱਲ ਸੋਚੀਏ। ਇਹ ਕੌਮ ਦੀ ਵੱਡੀ ਸੇਵਾ ਹੈ।

ਵੀਰ ਜੀ ਆਪ ਜੀ ਨੇਂ ਲਿਖਿਆ ਹੈ।

ਚਾਕਰ ਜੀ, ਇਕ ਪਾਸੇ ਤਾ ਤੁਸੀਂ ਸਵਾਲ ਕਰਦੇ ਹੋ, “ਇਹ ਕੋਈ ਵੀ ਨਹੀਂ ਦੱਸਦਾ। ਕੀ ਇਸੇ ਤਰਾਂ ਗੁਰੂ ਨਾਨਕ ਜੀ ਨੇ ਵੀ, ਇਸ ਝਗੜੇ ਦਾ ਕੋਈ ਹੱਲ ਨਹੀਂ ਦੱਸਿਆ, ਜਿਸ ਤੋਂ ਕਿ ਪਤਾ ਲੱਗ ਸਕੇ, ਕਿ ਗੁਰੂ ਜੀ ਮਾਸ ਖਾਣ ਦੇ ਹੱਕ ਵਿੱਚ ਹਨ ਜਾਂ ਨਹੀਂ। ਕੀ ਗੁਰੂ ਜੀ ਨੇ ਇਸ ਬਾਰੇ ਆਪਣਾ ਕੋਈ ਇੱਕ ਟੁਕ ਫੈਸਲਾ ਨਹੀਂ ਸੁਨਾਇਆ? ਆਪਣੇਂ ਕੋਈ ਵਿਚਾਰ ਨਹੀਂ ਲਿਖੇ?”। ਦੂਜੇ ਪਾਸੇ ਆਪ ਹੀ ਜਵਾਬ ਲਿਖਦੇ ਹੋ, “ਗੁਰੂ ਜੀ ਬਾਣੀ ਵਿੱਚ ਇਹ ਸਪਸ਼ਟ ਕਰ ਰਹੇ ਹਨ, ਕੇ ਸਾਗ ਅਤੇ ਮਾਸ ਵਿੱਚ ਕੋਈ ਫਰਕ ਨਹੀਂ ਹੈ। ਕਿਸ ਦੇ ਖਾਣ ਵਿੱਚ ਪਾਪ ਹੈ, ਜਾਂ ਪੁੰਨ ਹੈ, ਹੇ ਪੰਡਿਤ ਤੂੰ ਇਹ ਨਹੀਂ ਜਾਣਦਾ। ਕਉਣੁ ਮਾਸੁ ਕਉਣੁ ਸਾਗੁ ਕਹਾਵੈ ਕਿਸੁ ਮਹਿ ਪਾਪ ਸਮਾਣੇ॥ ਵੈਸੇ ਇਹ ਗੱਲ ਤਾਂ ਸਪੱਸ਼ਟ ਵੀ ਹੈ ਅਤੇ ਸੱਚ ਵੀ ਹੈ, ਕਿ ਜੇ ਮਾਸ ਖਾਣ ਵਿੱਚ ਪਾਪ ਹੈ, ਤਾਂ ਸਾਗ ਖਾਣ ਵਿੱਚ ਕੋਈ ਪੁੰਨ ਨਹੀਂ ਹੈ, ਸਾਗ ਖਾਣ ਵਿੱਚ ਵੀ ਪਾਪ ਹੈ। ਇਹ ਗੱਲ ਸੌ ਪ੍ਰਤੀਸ਼ਤ ਸਹੀ ਹੈ

ਵੀਰ ਜੀ, ਏਸੇ ਗੱਲ ਦਾ ਹੀ ਤਾਂ ਝਗੜਾ ਹੈ।

ਲੱਗਦਾ ਹੈ ਜੋ ਮੈਂ ਲਿਖਿਆ ਹੈ ਤੁਸੀਂ ਧਿਆਨ ਨਾਲ ਪੜ੍ਹਿਆ ਹੀ ਨਹੀਂ।

ਮੈਂ ਲਿਖਿਆ ਸੀ

ਇਹ ਬਿਲਕੁਲ ਸੱਚ ਹੈ, ਕਿ ਮਾਸ ਖਾਣਾਂ ਜੇ ਪਾਪ ਹੈ, ਤਾਂ ਸਾਗ ਖਾਣ ਵਿੱਚ ਵੀ ਕੋਈ ਪੁੰਨ ਨਹੀਂ ਹੈ।

ਪਰ ਕਿਊਂ?

ਅਤੇ ਕਿਵੇਂ?

ਇਹ ਵੀ ਵਿਚਾਰਨ ਵਾਲੀ ਗੱਲ ਹੈ।

ਇਸ ਦਾ ਫੈਸਲਾ ਵੀ ਗੁਰਬਾਣੀਂ ਕਰੇ ਗੀ।

ਪਰ ਗੁਰਬਾਣੀਂ ਦਾ ਫੈਸਲਾ ਤਾਂ ਆਪਾਂ ਅਜੇ ਸੁਣਿਆਂ ਹੀ ਨਹੀਂ।

ਚਾਕਰ ਜੀ, ਤੁਹਾਨੂੰ ਆਪ ਨੂੰ ਹੀ ਨਹੀ ਪਤਾ ਕਿ ਤੁਸੀਂ ਕੀ ਲਿਖ ਰਹੇ ਹੋ। ਤੁਸੀਂ ਆਪਾ ਵਿਰੋਧੀ ਵਿਚਾਰ ਲਿਖ ਕੇ ਆਪਣੇ ਲਈ ਹਾਸੋ ਹੀਣੀ ਸਥਿਤੀ ਪੈਦਾ ਕਰ ਲਈ ਹੈ। ਕਿੰਨਾ ਚੰਗਾ ਹੁੰਦਾ ਜੇ ਆਪ ਲਿਖਣ ਤੋਂ ਪਹਿਲਾ ਬਾਣੀ ਦੇ ਉਪਦੇਸ਼ ਨੂੰ ਸਮਝਣ ਦਾ ਯਤਨ ਕਰਦੇ।

ਤੁਹਾਨੂੰ ਆਪਾ ਵਿਰੋਧੀ ਲੱਗ ਰਹੇ ਹਨ। ਪਰ ਜਿਵੇਂ ਬਾਣੀਂ ਕਹਿੰਦੀ ਹੈ ਮੈਂ ਮੰਨੀਂ ਜਾਂਦਾ ਹਾਂ, ਅਤੇ ਲਿਖੀ ਜਾਂਦਾ ਹਾਂ। ਫਿਰ ਵੀ ਹੋ ਸੱਕਦਾ ਹੈ ਮੈਂ ਗਲਤ ਹੋਵਾਂ।

ਇਸੇ ਕਰਕੇ ਹੀ ਮੈਂ ਤੁਹਾਡੇ ਪਾਸੋਂ

ਮਾਸੁ ਮਾਸੁ ਕਰਿ ਮੂਰਖੁ ਝਗੜੇ. .

ਵਾਲੇ ਸ਼ਬਦ ਦੇ ਅਰਥ ਪੁੱਛੇ ਹਨ ਜੀ, ਆਪ ਕਿਰਪਾ ਕਰੋ ਜੀ।

ਧੰਨਵਾਦ ਸਹਿਤ

ਬਲਦੇਵ ਸਿੰਘ


(09/06/12)
ਸਤਿਨਾਮ ਸਿੰਘ ਮੌਂਟਰੀਅਲ

॥ ਵੇਦਾ ਮਹਿ ਨਾਮੁ ਉਤਮੁ, ਸੋ ਸੁਣਹਿ ਨਾਹੀ ਫਿਰਹਿ ਜਿਉ ਬੇਤਾਲਿਆ ॥
ਇਸ ਗੁਰਬਾਣੀ ਦੀ ਤੁਕ ਨੂੰ ਪੜ੍ਹਕੇ, ਕਈ ਮੇਰੇ ਵੀਰ ਇਹ ਸਮਝਦੇ ਹਨ ਕਿ ਗੁਰੂ ਜੀ ਕਹਿ ਰਹੇ ਹਨ ਕਿ ਵੇਦਾ ਵਿਚ ਵੀ ਬਹੌਤ ਨਾਮ ਉਤਮ ਹੈ ਪਰ ਲੋਕ ਸੁਣਦੇ ਨਹੀ,
ਜਰਾ ਧਿਆਨ ਨਾਲ ਇਸ ਤੁਕ ਨੂੰ ਪੜਿਆਂ ਤੋਂ ਪਤਾ ਲਗਦਾ ਹੈ ਕਿ ਅਰਥ ਕੀ ਹਨ।
ਪਹਿਲਾ ਇਹ ਸਮਝਣਾ ਚਾਹੀਦਾ ਕਿ ਇਹ ਕੈਹ ਕੌਣ ਰਿਹਾ ਹੈ ਕਿ ਵੇਦਾ ਵਿਚ ਬਹੁਤ ਨਾਮ (ਗਿਆਨ) ਹੈ,
ਇਹ ਬ੍ਰਾਹਮੰਣ ਕਹਿ ਰਹੇ ਹਨ ਕੇ ਸਾਡੇ ਵੇਦਾ ਵਿਚ ਬਹੁਤ ਗਿਆਨ (ਨਾਮ) ਹੈ,
ਹੁਣ ਹਾਲ ਦੇਖੀਏ ਇਨਾ ਵੇਦਾਂ ਦੇ ਗਿਆਨੀਆਂ ਦਾ,
33 ਕਰੌੜ ਦੇਵੀ ਦੇਵਤਾ ਇਨਾ ਨੇ ਲੋਕਾਂ ਦੇ ਪੱਲੇ ਪਾਇਆ, ਸ਼ਿਵਲਿੰਗ ਦੀ ਪੂਜਾ ਇਨਾ ਨੇ ਕਰਵਾਈ, ਜਾਤਪਾਤ ਦੀਆਂ ਵੰਡੀਆਂ ਇਨਾ ਨੇ ਪਾਈਆਂ, ਔਰਤ ਨੂੰ ਨਫਰਤ ਇਨਾ ਨੇ ਕੀਤੀ, ਸ਼ੁਦਰਾਂ ਤੇ ਜੁਲਮ ਇਨਾ ਨੇ ਕੀਤੇ, ਇਨਸਾਨਾਂ ਦੀਆਂ ਬਲ੍ਹੀਆਂ ਇਨਾ ਨੇ ਦਿਤੀਆਂ, ਸਤੀ ਦੇ ਨਾਂ ਤੇ ਜਿਉਂਦੀਆਂ ਔਰਤਾਂ ਇਨਾ ਨੇ ਸਾੜੀਆਂ, ਪਥਰ ਪੂਜਕ ਲੋਕ ਇਨਾ ਨੇ ਬਣਾਏ, ਮੰਦਰਾਂ ਵਿਚ ਗਰੀਬ ਔਰਤਾਂ ਦੀਆਂ ਇਜਤਾਂ ਇਨਾ ਨੇ ਲੁਟੀਆਂ, ਸਿਖ ਗੁਰੂਆਂ ਨਾਲ ਰੱਜ ਕੇ ਵੈਰ ਇਨਾ ਨੇ ਕਮਾਇਆ, ਸਿਖਾਂ ਨਾਲ ਰੱਜ ਕੇ ਵੈਰ ਇਹ ਕਮਾ ਰਹੇ ਹਨ, ਦਿੱਲੀ ਵਿਚ ਸਿਖਾਂ ਦੀਆਂ 7-7 ਮਹੀਨੇ ਦੀਆਂ ਪ੍ਰੈਗਨੈਟ ਔਰਤਾਂ ਨੂੰ ਪੇਟਾਂ ਵਿਚ ਛੁਰੇ ਮਾਰ 2 ਕੇ ਇਨਾ ਨੇ ਮਾਰਿਆ , ਹੋਰ ਵੀ ਬਹੁਤ ਜੁਲਮ ਮਨੁਖਤਾ ਤੇ ਇਨਾ ਨੇ ਕੀਤੇ ਜੋ ਗਿਣਤੀ ਤੋਂ ਬਾਹਰ ਹਨ,, ਪਰ ਉਹ ਅੱਜ ਵੀ ਇਹੀ ਕਹਿ ਰਹੇ ਹਨ ਕਿ ਸਾਡੇ ਵੇਦਾਂ ਵਿਚ ਬਹੁਤ ਗਿਆਨ ਹੈ……………ਜਰਾ ਸੋਚੋ ਜੇ ਇਨਾ ਦੇ ਵੇਦਾਂ ਵਿਚ ਇਕ ਅਖਰ ਵੀ ਗਿਆਨ ਦਾ ਹੁੰਦਾ ਕੀ ਇਹ ਇਨੇ ਇੰਸਾਂਨੀਅਤ ਤੋ ਗਿਰੇ ਕੱਮ ਕਰਦੇ ????????
ਹੁਣ ਵਿਚਾਰ ਦੇ ਹਾਂ ਕਿ ਗੁਰੂ ਜੀ ਇਸ ਤੁਕ ਵਿਚ ਕੀ ਕਹਿਣਾ ਚਾਹੁੰਦੇ ਹਨ,
ਪਹਿਲਾਂ ਭਗਤ ਕਬੀਰ ਜੀ ਦੇ ਵਿਚਾਰ ਜਾਣਦੇ ਹਾਂ ਇਨਾ ਦੇ ਵੇਦਾਂ ਵਾਰੇ, {॥ ਕਬੀਰ ਬਾਮਨੁ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰੁ ਨਾਹਿ ॥ ਅਰਝਿ ਉਰਝਿ ਕੈ ਪਚਿ ਮੂਆ, ਚਾਰਉ ਬੇਦਹੁ ਮਾਹਿ ॥} ਕਬੀਰ ਜੀ ਕਹਿ ਰਹੇ ਹਨ ਕਿ ਬ੍ਰਾਹਮੰਣ ਦੁਨੀਆ ਦਾ ਗੁਰੂ ਹੋ ਸਕਦਾ ਹੈ, ਪਰ ਰੱਬ ਦੇ ਪਿਆਰਿਆਂ ਦਾ ਨਹੀ ਹੈ, ਇਸ ਬ੍ਰਾਹਮੰਣ ਨੇ ਕਿਸੇ ਨੂੰ ਕੀ ਤਾਰਨਾ ਆਪ ਹੀ ਵੇਦਾ ਵਿਚ ਉਲ੍ਹਝਕੇ ਆਤਮਕ ਮੌਤੇ ਮਰਿਆ ਹੋਇਆ ਹੈ,
ਅਸਲ ਵਿਚ ਗੁਰੂ ਜੀ ਨੇ ਬ੍ਰਾਹਮੰਣ ਦੀਆਂ ਗਪੌੜਾਂ ਦਾ ਪੜਦਾ ਫਾਸ਼ ਕੀਤਾ ਲੋਕਾਂ ਦੇ ਸਾਮਣੇ,
{॥ ਵੇਦਾ ਮਹਿ ਨਾਮੁ ਉਤਮੁ ਸੋ ਸੁਣਹਿ ਨਾਹੀ, } ਅਰਥ- (ਬ੍ਰਾਹਮੰਣ ਲੋਕਾਂ ਕੋਲ ਗਪੌੜਾ ਮਾਰਦਾ ਹੈ ਕਿ ਸਾਡੇ ਵੇਦਾਂ ਵਿਚ ਬਹੁਤ ਗਿਆਨ (ਨਾਮ) ਹੈ ), ਗੁਰੂ ਜੀ ਕਹਿ ਰਹੇ ਹਨ ਕਿ ਐਹ ਬਾਹਰੋਂ ਨਿਰਮਲ ਅੰਦਰੋਂ ਕਾਲੇ ਮਨੁਖ (ਬ੍ਰਾਹਮੰਣ) ਜੋ ਤੇਰੇ ਵੇਦਾਂ ਵਿਚ ਗਿਆਨ ਹੈ ਕੀ ਉਹ ਤੈਨੂੰ ਸੁਣਾਈ ਨਹੀ ਦਿੰਦਾ?????
ਫਿਰਹਿ ਜਿਉ ਬੇਤਾਲਿਆ ॥} ਅਰਥ - ਫਿਰ ਬੇਤਾਲਾ ( ਪਾਗਲ, ਭਟਕਿਆ ) ਹੋਇਆ ਕਿਉਂ ਫਿਰ ਰਿਹਾ ਹੈਂ ?????
ਇਸ ਨੂੰ ਸੌਖਾ ਸਮਝਣ ਲਈ ਇਕ ਉਧਾਰਨ – ਜਿਮੇ ਕੋਈ ਬੰਦਾ ਲੋਕਾਂ ਕੋਲ ਗੱਪਾਂ ਮਾਰਦਾ ਫਿਰਦਾ ਹੋਵੇ ਕਿ ਮੇਰੇ ਕੋਲ੍ਹ ਬੈੰਕਾਂ ਵਿਚ ਬਹੁਤ ਪੈਸੇ ਹਨ, ਪਰ ਆਪ ਚੌਂਕ ਵਿਚ ਖੜਾ ਬੀਖ ਮੰਗ ਰਿਹਾ ਹੋਵੇ, ਕੋਈ ਸਿਆਣਾ ਬੰਦਾ ਤਾਂ ਉਸ ਦੀਆਂ ਗਪੌੜਾਂ ਦਾ ਪੜਦਾ ਫਾਸ਼ ਕਰਿਗਾ ਹੀ,ਉਸ ਨੂੰ ਪੁਛੇਗਾ ਹੀ,………ਕਿਉਂ ਭਾਈ ਹੁਣ ਤੇਰੇ ਬੈੰਕਾਂ ਵਿਚ ਪਏ ਪੈਸੇ ਕਿਥੇ ਗਏ,????? ਹੁਣ ਲੋਕਾਂ ਤੋਂ ਭੀਖ ਕਿਉਂ ਮੰਗ ਰਿਹਾ ਹੈ,?????
ਸਤਿਨਾਮ ਸਿੰਘ ਮੌਂਟਰੀਅਲ 514-219-2525


(09/06/12)
ਨਿਰਮਲ ਸਿੰਘ ਕੰਧਾਲਵੀ

ਗ੍ਰੰਥੀ ਦੀ ਇੰਟਰਵੀਊ

ਗ੍ਰੰਥੀ ਦੀ ਹੈ ਲੋੜ ਸਾਨੂੰ, ਅਸੀਂ ਛੇਤੀ ਹੈ ਜੀ ਰੱਖਣਾ।
ਨਾਮ ਪਤਾ ਲਿਖ ਭੇਜੋ, ਤੁਸੀਂ ਕਰੋ ਅਪਲਾਈ ਜੀ।
ਲੰਗਰ ਰਿਹਾਇਸ਼ ਸਭ, ਹੋਣਾ ਵਿਚੇ ਗੁਰੂ-ਘਰ ਦੇ ਜੀ।
ਨਵਾਂ ਬਣ ਰਿਹੈ ਗੁਰੂ-ਘਰ, ਤਨਖਾਹ ਹੈ ਸਵਾਈ ਜੀ।

ਪੜ੍ਹ ਇਸ਼ਤਿਹਾਰ, ਕਈਆਂ ਲੋਕਾਂ ਅਪਲਾਈ ਕੀਤਾ।
ਇੰਟਰਵੀਊ ਦੀ ਚਿੱਠੀ, ਫੇਰ ਸਭਨਾਂ ਨੂੰ ਆਈ ਜੀ।
ਪੈਨਲ ਬਣਾਇਆ, ਲੌਢੂਵਾਲ ਤਾਈਂ ਪੜ੍ਹਿਆਂ ਦਾ।
ਆਖਣ ਜੋ ਊੜਾ ਬੋਤਾ, ਉਹ ਚੁਣਨ ਲੱਗੇ ਭਾਈ ਜੀ।

ਕੱਲਾ ਕੱਲਾ ਕੈਂਡੀਡੇਟ, ਅੰਦਰ ਬੁਲਾਇਆ ਉਹਨੀਂ।
ਪੁੱਛਿਆ ਤਜਰਬਾ ਨਾ ਪੁੱਛੀ ਵਿੱਦਿਆ ਦੀ ਗੱਲ ਜੀ।
ਦੱਸੀਆਂ ਡਿਊਟੀਆਂ ਤੇ ਦੱਸੇ ਸਾਰੇ ਕੰਮ- ਕਾਰ।
ਇੰਟਰਵੀਊ ਨੂੰ ਲਾਏ ਸਾਰੇ ਢਾਈ ਤਿੰਨ ਪਲ ਜੀ।

ਮੇਨ ਡੋਰ ਖੋਲ੍ਹਣੀ ਸਵੇਰੇ, ਬੰਦ ਕਰਨੀ ਹੈ ਰਾਤੀਂ ਤੁਸੀਂ।
ਜ਼ਿੰਮੇਵਾਰੀ ਹੈ ਤੁਹਾਡੀ ਸਾਰੀ ਜੇ ਚੜ੍ਹਿਆ ਕੋਈ ਚੰਦ ਜੀ।
ਬੱਤੀਆਂ ਬੁਝਾਉਣੀਆਂ ਤੇ, ਬੰਦ ਕਰਨੇ ਨੇ ਗੈਸ ਤੁਸੀਂ।
ਅੱਧੀ ਰਾਤ ਨੂੰ ਘਟਾਉਣੀ ਤੁਸੀਂ, ਸੈਂਟਰਲ ਹੀਟਿੰਗ ਜੀ।

ਚਾਦਰਾਂ ਵਿਛਾਉਣੀਆਂ, ਤੇ ਦੇਗ਼ ਹੈ ਬਣਾਉਣੀ ਤੁਸੀਂ,
ਸਹਿਜ ਤੇ ਅਖੰਡ ਪਾਠਾਂ ਵਿੱਚ ਰੌਲ਼ਾਂ ਵੀ ਨੇ ਲਾਉਣੀਆਂ।
ਲੋੜ ਪਵੇ ਕਿਧਰੇ ਜੇ, ਸੇਵਾ ਮੱਪ ਦੀ ਤੁਹਾਡੇ ਜ਼ਿੰਮੇ।
ਮਾਂਜਣੇ ਪਤੀਲੇ ਵੱਡੇ, ਤੇ ਕੜਾਹੀਆਂ ਚਮਕਾਉਣੀਆਂ।

ਬਈ ਆਉਂਦੀ ਹੈ ਚਲਾਉਣੀ ਵਾਸ਼ਿੰਗ-ਮਸ਼ੀਨ ਥੋਨੂੰ?
ਐਤਵਾਰ ਰਾਤੀਂ ਤੁਸੀਂ ਹਨ ਚਾਦਰਾਂ ਨੇ ਧੋਣੀਆਂ।
ਗਿੱਲੀਆਂ ਨਾ ਰਹਿਣ, ਏਨਾ ਰੱਖਣਾ ਖਿਆਲ ਤੁਸੀਂ।
ਕੰਨੀਆਂ ਤੋਂ ਫੜ, ਵੱਡੇ ਹਾਲ `ਚ ਸੁਕਾਉਣੀਆਂ।

ਕਮੇਟੀ ਤੋਂ ਬਿਗ਼ੈਰ ਪੁੱਛੇ, ਕਿਧਰੇ ਨਹੀਂ ਬਾਹਰ ਜਾਣਾ।
ਕੱਪੜੇ ਨੇ ਪੌਣੇ ਸਾਦੇ, ਸੈਂਟ ਸ਼ੈਂਟ ਨਹੀਂ ਲਾਉਣਾ ਜੀ।
ਚਿੰਬੜੇ ਨਹੀਂ ਰਹਿਣਾ, ਹਰ ਵੇਲੇ ਜੀ ਮੋਬਾਈਲ ਨਾਲ਼।
ਆਈਆਂ ਗਈਆਂ ਸੰਗਤਾਂ ਨੂੰ, ਪਰਸ਼ਾਦ ਵਰਤਾਉਣਾ ਜੀ।
ਟੈਲੀਫ਼ੂਨਾਂ ਦੇ ਸੁਨੇਹੇ ਸਾਰੇ, ਪਹੁੰਚਾਉਣੇ ਪਰਧਾਨ ਤਾਈਂ।
ਤੁਸੀਂ ਕਰਨੀ ਨੀ ਹੁਤ ਕੋਈ, ਸਭ ਹੁਕਮ ਵਜਾਉਣੇ ਜੀ।
ਹਾਂ `ਚ ਮਿਲਾਉਣੀ ਹਾਂ ਤੁਸੀਂ ਨਾਲ਼ ਕਮੇਟੀ ਦੇ ਜੀ
ਜੋ ਵੀ ਕੰਮ ਕਹੀਏ, ਬਹਾਨੇ ਮੂਲ਼ ਨਹੀਂ ਬਣਾਉਣੇ ਜੀ।

ਮਰਯਾਦਾ ਸਾਡੀ ਆਪਣੀ ਹੈ, ਹੁਣੇ ਥੋਨੂੰ ਦੱਸ ਦੇਈਏ,
ਕਿਸੇ ਗੱਲ ਵਿੱਚ ਤੁਸੀਂ ਟੰਗ ਨਹੀਂ ਅੜਾਉਣੀ ਜੀ।
ਤਖ਼ਤ ਅਕਾਲ ਦੀ ਜੀ ਏਥੇ ਕਰਨੀ ਨਹੀਂ ਗੱਲ ਕੋਈ
ਸ਼੍ਰੋਮਣੀ ਕਮੇਟੀ ਵਾਲ਼ੀ ਕੋਈ ਗੱਲ ਨਹੀਂ ਸੁਣਾਉਣੀ ਜੀ।

ਹਿਲਾਉਂਦੇ ਰਹੇ ਸਿਰ ਸਾਰੇ, ਮਦਾਰੀਆਂ ਦੇ ਡੌਰੂ ਵਾਂਗ।
ਨਾ ਕੀਤਾ ਇਤਰਾਜ਼ ਕਿਸੇ, ਤੇ ਨਾ ਹੀ ਕੋਈ ਬੋਲਿਆ।
ਮਾਣ ਸਤਿਕਾਰ ਜਿਹੜਾ, ਇਸ ਪਦਵੀ ਨੂੰ ਗੁਰੂ ਦਿੱਤਾ।
ਕਮੇਟੀ ਦਿਆਂ ਥਾਣੇਦਾਰਾਂ, ਉਹਨੂੰ ਪੈਰਾਂ ਵਿੱਚ ਰੋਲਿਆ।

ਯੋਧਾ ਅਣਖੀਲਾ ਇਕ, ਆਇਆ ਜੀ ਅਖੀਰ ਉੱਤੇ।
ਸੁਣੀਆਂ ਡਿਊਟੀਆਂ ਜਾਂ, ਉਹਨੇ ਕੀਤਾ ਪੁੱਠਾ ਵਾਰ ਜੀ।
ਇਹ ਕੰਮ ਨਹੀਂ ਗ੍ਰੰਥੀਆਂ ਦੇ, ਦੱਸੇ ਹੈਨ ਤੁਸੀਂ ਜਿਹੜੇ।
ਲੋੜ ਨਹੀਂ ਗ੍ਰੰਥੀ ਦੀ ਜੀ, ਤੁਹਾਨੂੰ ਲੋੜ ਚੌਕੀਦਾਰ ਦੀ।

ਏਨੀ ਗੱਲ ਕਹਿ ਕੇ ਉਹਨੇ ਗੱਜ ਕੇ ਬੁਲਾਈ ਫਤਿਹ।
ਅਗਲੇ ਹੀ ਪਲ ਉਹ ਤਾਂ ਬੂਹਿਉਂ ਬਾਹਰ ਹੋ ਗਿਆ।
ਰਹਿ ਗਏ ਸਾਰੇ ਤੱਕਦੇ, ਇਹ ਸਿੰਘ ਸੀ ਕਿ ਵਾਵਰੋਲ਼ਾ?
ਉਹ ਜਿੱਧਰੋਂ ਸੀ ਆਇਆ, ਔਹ ਗਿਆ, ਔਹ ਗਿਆ।

ਨਿਰਮਲ ਸਿੰਘ ਕੰਧਾਲਵੀ


(09/06/12)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਨਾਮ ਦਾ ਸਹਾਰਾ
ਡਾ ਦਲਵਿੰਦਰ ਸਿੰਘ ਗ੍ਰੇਵਾਲ


ਮੈਨੂੰ ਤੇਰੇ ਨਾਮ ਦਾ ਸਹਾਰਾ ਚਾਹੀਦਾ।
ਦੋ ਕੁ ਡੰਗ ਰੋਟੀ ਦਾ ਸਹਾਰਾ ਚਾਹੀਦਾ।
ਦੁਨੀਆਂ ਦੀ ਹੋਰ ਨਾ ਕੋਈ ਚੀਜ਼ ਚਾਹੀਦੀ,
ਵਾਧੂ ਲੋੜਾਂ ਕੋਲੋਂ ਛੁਟਕਾਰਾ ਚਾਹੀਦਾ।
ਮੋਹ ਤੇ ਮਾਇਆ ਬਣੇ ਹੋਏ ਜੀ ਦਾ ਨੇ ਜੰਜ਼ਾਲ,
ਝੰਝਟਾਂ ਤੋਂ ਬਚਣ ਦਾ ਚਾਰਾ ਚਾਹੀਦਾ।
ਜਾਣੀ ਜਾਣਾ ਜਾਣਦੈਂ ਤੂੰ ਦਿਲਾਂ ਦੀਆਂ ਸੱਭ,
ਭਵ ਵਿੱਚ ਤਿਣ ਦਾ ਸਹਾਰਾ ਚਾਹੀਦਾ।
ਤੈਨੂੰ ਮੈਂ ਕੀ ਦੱਸਾਂ ਤੂੰ ਤਾਂ ਜਾਣੇ ਹਰ ਗੱਲ,
ਜਿਵੇਂ ਵੀ ਤੂੰ ਚਾਹੇਂ ਵਰਤਾਰਾ ਚਾਹੀਦਾ।
ਕਾਬੂ ਵਿੱਚ ਹੋਇਆ ਹੋਇਆ ਮਨ ਚਾਹੀਦਾ,
ਰੱਬ ਦਾ ਰੂਹ ਉਤੇ ਅਸਵਾਰਾ ਚਾਹੀਦਾ।
ਮੁੱਕ ਜੇ ਮੈਂ ਮੇਰੀ ਤੂੰ ਹੀ ਤੂੰ ਹੀ ਹੋ ਜਾਵੇ,
ਆਉਣ ਜਾਣ ਚੱਕਰੋਂ ਕਿਨਾਰਾ ਚਾਹੀਦਾ।
ਲ਼ੱਗੀ ਰਹੇ ਤੇਰੇ ਵਿੱਚ ਲਿਵ ਚੱਤੋ ਪਹਿਰ,
ਹਿਕ ਵਿੱਚ ਨਾਮ ਦਾ ਫੁਹਾਰਾ ਚਾਹੀਦਾ।
ਮੈਨੂੰ ਤੇਰੇ ਨਾਮ ਦਾ ਸਹਾਰਾ ਚਾਹੀਦਾ।
ਦੋ ਕੁ ਡੰਗ ਰੋਟੀ ਦਾ ਸਹਾਰਾ ਚਾਹੀਦਾ।


(08/06/12)
ਹਰਦੇਵ ਸਿੰਘ, ਜੰਮੂ

ਸਤਿਕਾਰ ਯੋਗ ਗੁਰਸ਼ਰਨ ਸਿੰਘ ਕਸੇਲ ਜੀ,

ਸਤਿ ਸ਼੍ਰੀ ਅਕਾਲ!

ਪੱਤਰ ਲਈ ਧਨਵਾਦ! ਵੀਰ ਜੀ ਜੇ ਆਪ ਜੀ ਦਾ ਸਵਾਲ ਹੈ:- “ਵੀਰ ਜੀ, ਜੇਕਰ ਸਾਡੇ ਜੀਵਨ ਵਾਲੇ ਬਾਕੀ ਸਾਰੇ ਦਿਨ ਪ੍ਰਚੱਲਤ ਕੈਲੰਡਰ ਨਾਲ ਮਨਾਉਣ ਨਾਲ ਕੋਈ ਦਿਕਤ ਨਹੀਂ ਆ ਰਹੀ ਤਾਂ ਗੁਰੂ ਸਾਹਿਬਾਨ ਤੇ ਹੋਰ ਧਾਰਮਿਕ ਦਿਹਾੜੇ ਜਿਹੜੇ ਪੱਕੇ ਕਰਨ ਨਾਲ ਕੀ ਦਿਕਤ ਆਵੇਗੀ?

ਮੈਂ ਨਹੀਂ ਕਹਿੰਦਾ ਮੈਂਨੂੰ ਦਿੱਕਤ ਆਏਗੀ। ਵੀਰ ਜੀ ਆਪ ਜੀ ਫ਼ਿਰ ਸਾਡੇ ਜੀਵਨ ਨੂੰ ਗੁਰੂਆਂ ਦੇ ਜੀਵਨ ਨਾਲ ਰੱਲਗਡ ਕਰ ਰਹੇ ਹੋ। ਆਪ ਜੀ ਪੁੱਛੋਗੇ ਕਿਵੇਂ? ਤਾਂ ਧਿਆਨ ਦੇਂਣਾ ਕਿ ਜੇ ਕਰ ਸਾਡੇ ਜੀਵਨ ਦੇ ਸਾਰੇ ਦਿਨ ਪ੍ਰਚੱਲਤ ਗ੍ਰੇਗੋਰਿਅਨ ਕੈਲੰਡਰ ਨਾਲ ਮਾਨਉਂਣ ਨਾਲ ਕੋਈ ਦਿੱਕਤ ਨਹੀਂ ਆ ਰਹੀ ਤਾਂ ਸਾਨੂੰ ਨਾਨਕਸ਼ਾਹੀ ਕੈਲੰਡਰ ਦੀ ਵੀ ਕੀ ਲੋੜ ਹੈ? 2012 ਨੂੰ ਸੰਮਤ 543 ਨਾਨਕਸ਼ਾਹੀ ਵੀ ਕਹਿਣ ਦੀ ਕੀ ਲੋੜ ਹੈ? ਮਾਰਚ ਅਪ੍ਰੇਲ ਆਦਿ ਨੂੰ ਚੇਤ ਜਾਂ ਵਸਾਖ ਆਦਿ ਕਹਿਣ ਦੀ ਕੀ ਲੋੜ ਹੈ? ਸਾਨੂੰ ਲੋੜ ਕੀ ਪਈ ਹੈ ਦੋ-ਦੋ ਗਲਾਂ ਵਰਤਨ ਦੀ? 2012 ਵੀ ਵਰਤ ਰਹੇ ਹਾਂ ਤੇ ਸੰਮਤ 543 ਵੀ! ਵੀਰ ਜੀ ਸਵਾਲ ਦਿੱਕਤ ਦਾ ਨਹੀਂ ਸਵਾਲ ਇੱਕ ਕੈਲੰਡਰ ਦੀ ਲੋੜ ਨਾਲ ਜੂੜੀ ਆਪਸੀ ਅਸਹਿਮਤੀ-ਸਹਿਮਤੀ ਦਾ ਹੈ। ਗੁਰੂਆਂ ਦੇ ਦਿਹਾੜੇ ਤੁਸੀ ਜਾਂ ਮੈਂ ਇੱਕਲੇ ਮਨਾਉਂਣੇ ਹੁੰਦੇ ਤਾਂ ਕੋਈ ਦਿੱਕਤ ਨਹੀਂ ਸੀ। ਕਿਹੜੀ ਗਲ ਬਰਕਰਾਰ ਰੱਖਣੀ ਹੈ ਅਤੇ ਕਿਹੜੀ ਨਹੀਂ ਇਸਦੀ ਵਿਚਾਰ ਤਾਂ ਸਾਂਝੀ ਗੱਲ ਹੈ। ਦੇਸੀ ਮਹੀਨੇਆਂ ਦੇ ਨਾਮ ਤਾਂ ਬਹੁਤ ਘਟ ਸਿੱਖ ਜਾਣਦੇ ਹਨ। ਦਿੱਕਤ ਹੈ! ਫ਼ਿਰ ਨਾਨਕਸ਼ਾਹੀ ਕੈਲੰਡਰ ਦੇ ਮਹੀਨੇਆਂ ਦੇ ਨਾਮ ਵੀ ਅੰਗ੍ਰੇਜ਼ੀ ਹੀ ਕਿਉਂ ਨਾ ਰੱਖੇ ਜਾਣ? ਇਸ ਵਿੱਚ ਕੀ ਦਿੱਕਤ ਹੈ? ਜਵਾਬ ਜਰੂਰ ਦੇਂਣਾ! !

ਆਪ ਜੀ ਦਾ ਸਵਾਲ ਹੈ:- “ਉਂਝ ਵੀ ਕੀ ਆਪਾਂ ਸਾਰੇ ਗੁਰੂ ਸਾਹਿਬਾਨ ਦੇ ਸਮੇਂ ਦੂਰੀ ਨਾਪਣ ਲਈ ਕੋਹ, ਹੱਥ ਅਤੇ ਤੋਲ ਨਾਪਣ ਲਈ ਮਣ, ਸੇਰ ਆਦਿ ਸਨ; ਕੀ ਅੱਜ ਆਪਾਂ ਉਹਨਾਂ ਦੀ ਵਰਤੋਂ ਕਰ ਰਹੇ ਹਾਂ?

ਵੀਰ ਜੀ ਆਪ ਜੀ ਟੈਕਨਾਲੋਜੀਕਲ ਬਦਲਾਉ ਨੂੰ ਧਾਰਮਕ ਤੌਰ-ਤਰੀਕਿਆਂ ਨਾਲ ਮਿਲਾ ਰਹੇ ਹੋ। ਇਹ ਸਹੀ ਹੈ ਕਿ ਦੂਰੀ ਨਾਪਣ ਲਈ ਅਤੇ ਤੌਲ ਦੇ ਪੈਮਾਨੇ ਬਦਲੇ ਹਨ ਪਰ ਨਵੇਂ ਦੇ ਨਾਲ ਕਈ ਥਾਂ ਪੁਰਾਣੇ ਦਾ ਰਵਾਜ ਵੀ ਹੈ। ਸਰਾਫ਼ਾ ਬਾਜ਼ਾਰ ਦੇ ਵਿੱਚ ਸੋਨੇ ਦੇ ਵਜ਼ਨ ਦੀ ਗਲ ਤੌਲਿਆਂ, ਮਾਸਆਂ ਅਤੇ ਰੱਤਿਆਂ ਵਿੱਚ ਵੀ ਕੀਤੀ ਜਾਂਦੀ ਹੈ। ਪੰਜਾਬ, ਹਿਮਾਚਲ ਅਤੇ ਜੰਮੂ-ਕਸ਼ਮੀਰ ਦਾ ਰੈਵਨਿਯੁ ਰਿਕਾਰਡ ਅੱਜ ਵੀ ਦਾਸ ਵੰਸ਼ ਵੇਲੇ ਦੇ ਪੈਮਾਨੇ ‘ਕਨਾਲ’ ਅਤੇ ‘ਮਰਲੇ’ ਤੇ ਅਧਾਰਤ ਹੈ ਭਾਵੇਂ ਸ਼ਹਿਰਾਂ ਵਿੱਚ ਜ਼ਮੀਨ ਮੀਟਰ ਅਤੇ ਸੁਕੇਅਰ ਫ਼ੁੱਟ ਦੇ ਹਿਸਾਬ ਨਾਲ ਵੀ ਨਾਪੀ ਜਾਂਦੀ ਹੈ। ਕੀ ਸਿੱਖਾਂ ਨੂੰ ਇਹ ਵੀ ਬਦਲ ਲੇਂਣੀ ਚਾਹੀਦੀ ਹੈ? ਕਈਂ ਦੇਸ਼ਾਂ ਵਿੱਚ ‘ਕਿਲੋਮੀਟਰ’ ਦੀ ਵਰਤੋਂ ਹੈ ਪਰ ਇੰਗਲੇਂਡ, ਅਤੇ ਅਮਰੀਕਾ ‘ਮੀਲ’ ਦੀ ਵਰਤੋਂ ਕਰਦੇ ਹਨ। ਅਮਰੀਕਾ ਨੇ 1959 ਵਿੱਚ ਇੰਟਰਨੇਸ਼ਨਲ ਮੀਲ ਨੂੰ ਅਪਨਾ ਲਿਆ ਪਰ ਅਪਣੇ ਜ਼ਮੀਨੀ ਸਰਵੇ ਲਈ ਅਮਰੀਕੀ ਸਰਵੇ ਮੀਲ ਨੂੰ ਕਾਯਮ ਰੱਖਿਆ ਹੈ ਜੋ ਕਿ ਇੰਟਰਨੇਸ਼ਨਲ ਮੀਲ ਨਾਲੋਂ ਕੇਵਲ ਅੱਧਾ ਕੁ ਇੰਚ ਲੰਭਾ ਹੈ।

ਸਿਵਲ ਉਦੇਸ਼ ਲਈ ਗ੍ਰੇਗੌਰਿਅਨ ਕੈਲੰਡਰ ਦੀ ਵਰਤੋਂ ਵੀ ਵੱਧੀ ਹੈ ਪਰ ਧਾਰਮਕ ਦਿਨਾਂ ਦੇ ਨਿਰਧਾਰਤਨ ਲਈ ਚੰਨ-ਸੂਰਜੀ ਕੈਲੰਡਰ ਦੀ ਵਰਤੋਂ ਸੰਸਾਰ ਦੇ ਬਹੁਤ ਵੱਡੇ ਸਮਾਜ ਵਿੱਚ ਅੱਜ ਤਕ ਨਹੀਂ ਬਦਲੀ। ਚੀਨੀ ਸੱਭਿਯਤਾ, ਈਸਾਈ, ਯਹੂਦੀ, ਆਦਿ ਸਭ ਚੰਨ ਸੂਰਜੀ ਕੈਲੰਡਰ ਦੀ ਵਰਤੋਂ ਕਰਦੇ ਹਨ। ਮੈਂ ਆਪ ਜੀ ਨੂੰ ਪਹਿਲਾਂ ਵੀ ਕਹ ਚੁੱਕਿਆਂ ਹਾਂ ਕਿ ਗਲ ਨਵੇਂ ਪੁਰਾਣੇ ਦੀ ਨਹੀਂ। ਨਾਸਤਕ ਭਾਈ ਤਾਂ ਈਸਵਰ ਅਤੇ ਧਰਮ ਨੂੰ ਹੀ ਪੁਰਾਣੀ ਅਤੇ ਦੱਕਯਾਨੂਸੀ ਵਿਚਾਰਧਾਰਾ ਕਹ ਕੇ ਰੱਧ ਕਰਨ ਦਾ ਤਰਕ ਪੇਸ਼ ਕਰਦੇ ਹਨ।

ਆਪ ਜੀ ਦਾ ਅਗਲਾ ਸਵਾਲ ਹੈ:- “ਵੀਰ ਜੀ, ਇਹ ਵੀ ਜਾਣਕਾਰੀ ਦੇਣੀ ਕਿ ਕੀ ਅੱਜ ਵੀ ਗੁਰਪੁਰਬ ਅਤੇ ਗੁਰਗੱਦੀ ਦਿਵਸ ਦੇ ਸਾਰੇ ਦਿਹਾੜੇ ਗੁਰੂ ਸਾਹਿਬਾਨ ਦੇ ਸਮੇਂ ਵਾਲੇ ਪ੍ਰਚਤ ਕੈਲੰਡਰ ਨਾਲ ਹੀ ਮਨਾਏ ਜਾ ਰਹੇ ਹਨ?

ਵੀਰ ਜੀ ਜੇ ਕਰ ਮੈਂ ਗਲਤ ਨਹੀਂ ਹਾਂ ਤਾਂ ਸਾਰੇ ਦਿਹਾੜੇ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਮਨਾਏ ਜਾ ਰਹੇ ਹਨ ਜਿਸ ਵਿੱਚ ਕੁੱਝ ਦਿਹਾੜੇ ਗੁਰੂਆਂ ਵਲੇ ਪ੍ਰਚਲਤ ਪੱਧਤੀ ਅਨੁਸਾਰ ਨਿਰਧਾਰਤ ਅਤੇ ਕੁੱਝ ਨਵੇਂ ਅਪਨਾਏ ਗਏ ਸੂਰਜੀ ਕੈਲੰਡਰ ਪੱਧਤੀ ਅਨੁਸਾਰ ਨਿਰਧਾਰਤ ਹਨ ਜੋ ਕਿ ਗੁਰੂਆਂ ਵੇਲੇ ਭਾਰਤ ਵਿੱਚ ਪ੍ਰਚੱਲਤ ਪੱਧਤੀ ਨਹੀਂ ਸੀ। ਇਸ ਵੇਲੇ ਨਾਨਕਸ਼ਾਹੀ ਕੈਲੰਡਰ ਦੀ ਰੂਪਰੇਖਾ ਸ਼ਾਯਦ ਇਹੀ ਹੈ ਜਿਸ ਵਿੱਚ ਪੁਰਾਤਨਤਾ ਅਤੇ ਨਵੀਨਤਾ ਦਾ ਮਿਸ਼੍ਰਣ ਹੈ। ਹੋ ਸਕਦਾ ਹੈ ਕਿ ਕੁੱਝ ਸੱਜਣ ਨਾਨਕਸ਼ਾਹੀ ਕੈਲੰਡਰ ਨੂੰ ਪੁਰੀ ਤਰਾਂ ਪੁਰਾਣੀ ਪੱਧਤੀ ਅਨੁਸਾਰ ਹੀ ਬਨਾਉਂਣ ਦਾ ਵਿਚਾਰ ਰੱਖਦੇ ਹੌਣ। ਜਿਵੇਂ ਕਿ ਆਪ ਜੀ ਇਸ ਨੂੰ ਗ੍ਰੇਗੇਰਿਅਨ ਦੇ ਸਾਂਚੇ ਅਨੁਸਾਰੀ ਕਰਨ ਦਾ ਵਿਚਾਰ ਰੱਖਦੇ ਹੋ। ਸਾਡਾ ਇੱਕ ਕੈਲੰਡਰ ਹੈ ਇਸ ਤੇ ਕਿਸੇ ਨੂੰ ਕੋਈ ਮਾਣ ਨਹੀਂ?

ਆਪ ਜੀ ਦਾ ਅਗਲਾ ਸਵਾਲ ਹੈ:- “ਵੀਰ ਜੀ, ਕੀ ਸਿੱਖ ਧਰਮ ਮੱਸਿਆ, ਪੁੰਨਿਆ, ਪੂਰਨਮਾਸ਼ੀ ਅਤੇ ਸੰਗਰਾਂਦ ਆਦਿ ਵਾਲੇ ਦਿਨਾਂ ਨੂੰ ਖਾਸ ਜਾਂ ਪੱਵਿਤਰ ਦਿਨ ਮੰਨਦਾ ਹੈ?

ਸਿੱਖ ਧਰਮ ਵਿੱਚ ਕੋਈ ਦਿਨ ਅਪਵਿੱਤਰ ਨਹੀਂ ਹੈ। ਵੀਰ ਜੀ ਦਿਨ ਸਾਰੇ ਪੱਵਿਤਰ ਹੁੰਦੇ ਹਨ ਪਰ ਬਰਾਬਰ ਨਹੀਂ ਹੁੰਦੇ। ਆਪ ਜੀ ਪੁੱਛੋਗੇ ਕਿਵੇਂ? ਤਾਂ ਧਿਆਨ ਦੇਂਣਾ ਕਿ ਮੱਸਿਆ ਵਾਲੇ ਦਿਨ ਚੰਦ ਨਹੀਂ ਨਜ਼ਰ ਆਉਂਦਾ ਅਤੇ ਪੁਰਨਮਾਸੀ ਨੂੰ ਚੰਦ ਨਜ਼ਰ ਆਉਂਦਾ ਹੈ ਤੇ ਧਰਤੀ ਦਾ ਚੱਕਰ ਪੁਰਾ ਕਰਦਾ ਹੈ ਜੋ ਕਿ ਬਾਕੀ ਦਿਨਾਂ ਵਿੱਚ ਨਹੀਂ ਹੁੰਦਾ। ਮੱਸਿਆ ਦੀ ਖ਼ਾਸੀਅਤ ਹੈ ਕਿ ਰਾਤ ਹਨੇਰੀ ਹੁੰਦੀ ਹੈ ਅਤੇ ਪੁਰਨਮਾਸੀ ਦੀ ਵਿਸ਼ੇਸ਼ਤਾ ਇਹ ਹੈ ਕਿ ਉਸ ਰਾਤ ਹਨੇਰੀ ਨਹੀਂ ਹੁੰਦੀ। ਇੰਝ ਹੀ ਗੁਰਮਤਿ ਅਨੁਸਾਰ ਜਿਸ ਘੜੀ ਪਰਮਾਤਮਾ ਦਾ ਨਾਮ ਮਨ ਵਿੱਚ ਵੱਸੇ ਉਹ ਵੇਲਾ ਅੰਮ੍ਰਿਤ ਹੋ ਜਾਂਦਾ ਹੈ ਅਤੇ ਜਿਸ ਵੇਲੇ ਮਨੁੱਖ ਉਸ ਨੂੰ ਭੁੱਲ ਜਾਏ ਉਹ ਘੜੀ ਮਨੁੱਖ ਦੇ ਆਤਮੇ ਲਈ ਬੇਕਾਰ ਹੋ ਗਈ ਕਹੀ ਜਾਂਦੀ ਹੈ। ਸੋ ਪਵਿੱਤਰਤਾ ਅਤੇ ਬਰਾਬਰੀ ਦੋ ਵੱਖਰੀਆਂ ਗਲਾਂ ਹਨ। 1469 ਵਿੱਚ ਗੁਰੂ ਨਾਨਕ ਦਾ ਜਨਮ ਹੈ ਪਰ ਹੋਰ ਕਿਸੇ ਸਾਲ ਵਿੱਚ ਗੁਰੂ ਨਾਨਕ ਦਾ ਜਨਮ ਨਹੀਂ ਇੰਝ ਹੀ ਹਰ ਸਾਲ 1699 ਜਾਂ 1708 ਨਹੀਂ। ਕੁੱਝ ਇਤਹਾਸਕ ਗਲਾਂ ਕਾਰਨ ਕੁੱਝ ਦਿਨਾਂ ਦਾ ਮਹੱਤਵ ਬਣ ਜਾਂਦਾ ਹੈ ਅਤੇ ਕੁੱਝ ਖਗੋਲਿਯ ਘਟਨਾਵਾਂ ਕਾਰਨ ਕੁੱਝ ਦਿਨਾਂ ਦੀ ਅਪਣੀ ਪਛਾਣ ਅਪਣਾ ਮਹੱਤਵ ਹੁੰਦਾ ਹੈ।

ਆਪ ਜੀ ਦਾ ਅਗਲਾ ਸਵਾਲ ਹੈ:- “ਵੀਰ ਜੀ, ਕੀ ਤੁਸੀਂ ਦੱਸੋਗੇ ਕਿ ਈਸਾਈ ਕ੍ਰਿਸਮਿਸ ਦਾ ਦਿਨ ਪ੍ਰਚਲਤ ਕੈਲੰਡਰ ਨਾਲ ਮੰਨਾਉਂਦੇ ਹਨ ਜਾਂ ਸਿਵਲ ਨਾਲ?

ਵੀਰ ਜੀ ਕ੍ਰਿਸਮਿਸ ਸੰਸਾਰ ਦੇ ਜ਼ਿਆਦਾਤਰ ਹਿੱਸੇ ਵਿੱਚ 25 ਦਸੰਬਰ ਨੂੰ ਮਨਾਈ ਜਾਂਦੀ ਹੈ ਅਤੇ ਕੁੱਝ ਜਗ੍ਹਾਂ 6 ਜਨਵਰੀ ਨੂੰ। 25 ਦਸੰਬਰ ਦੀ ਇਹ ਤਾਰੀਖ ਗ੍ਰੇਗੋਰਿਅਨ ਕੈਲੰਡਰ ਦੇ ਮੁਤਾਬਕ ਹੈ ਜੋ ਕਿ ਕਈਂ ਦੇਸ਼ਾਂ ਦਾ ਸਿਵਲ ਕੈਲੰਡਰ ਹੈ। ਬਾਕੀ ਦੇ ਮੁੱਖ ਈਸਾਈ ਧਾਰਮਕ ਦਿਨ (ਈਸਟਰ, ਗੁੱਡ ਫ਼੍ਰਾਈ ਡੇ, ਪਾਮ ਸੰਡੇ ਆਦਿ) ਚੰਨ ਜਾਂ ਚੰਨ-ਸੂਰਜੀ ਕੈਲੰਡਰ ਦੀ ਗਨਣਾ ਅਨੁਸਾਰ ਹੀ ਮਾਨਏ ਜਾਂਦੇ ਹਨ।

ਆਪ ਜੀ ਦਾ ਅਗਲਾ ਸਵਾਲ:- “ਵੀਰ ਜੀ, ਤੁਹਾਡੇ ਮੁਤਾਬਕ ਜੂਨ 4, 5, 1984 ਈਂ ਵਾਲਾ ਦਿਨ ਜਦੋਂ ਸ੍ਰੀ ਦਰਬਾਰ ਸਾਹਿਬ ਹਮਲਾ ਹੋਇਆ ਸੀ ਉਸ ਦਿਨ ਨੂੰ ਵੀ ਚੰਨ-ਸੂਰਜੀ ਕੈਲੰਡਰ ਨਾਲ ਨਹੀਂ ਮਨਾਉਣਾ ਚਾਹੀਦਾ?

ਵੀਰ ਜੀ ਆਪ ਜੀ ਫ਼ਿਰ ਗੁਰੂਕਾਲ ਨੂੰ ਆਪਣੇ ਜੀਵਨਕਾਲ ਨਾਲ ਜੋੜ ਰਹੇ ਹੋ। ਜੇ ਕਰ ਨਾਨਕਸ਼ਾਹੀ ਕੈਲੰਡਰ ਵਿੱਚ ਹਰ ਗੱਲ ਚੰਨ ਸੂਰਜੀ ਅਨੁਸਾਰ ਫ਼ਿਕਸ ਕਰ ਦਿੱਤੀ ਜਾਏ ਤਾਂ ਹੀ ਉਹ ਦਿਨ, ਜਿਨ੍ਹਾਂ ਦੀ ਤੁਸੀ ਗਲ ਕੀਤੀ ਹੈ, ਬਦਲ ਸਕਦੇ ਹਨ ਨਹੀਂ ਤਾਂ ਨਹੀਂ। ਹੁਣ ਹਿੰਦੂ ਦਿਵਾਲੀ ਚੰਦ-ਸੂਰਜੀ ਕੈਲੰਡਰ ਮੁਤਾਬਕ ਨਿਰਧਾਰਤ ਕਰਦੇ ਹਨ ਪਰ 26 ਜਨਵਰੀ ਜਾਂ 15 ਅਗਸਤ ਨੂੰ ਨਹੀਂ। ਮੈ ਆਪ ਜੀ ਤੋਂ ਸਵਾਲ ਪੁੱਛਦਾ ਹਾਂ ਕਿ ਜੇਕਰ ਸਾਡਾ ਕੈਲੰਡਰ ਸਿਰਫ਼ ਨਾਨਕਸ਼ਾਹੀ ਹੀ ਹੈ ਤਾਂ ਅਸੀਂ ਅਪਣੇ ਹੋਂਣ ਵਾਲੇ ਬੱਚੇਆਂ ਦੇ ਜਨਮ ਦਿਹਾੜੇ ਵੀ ਉਸੇ ਕੈਲੰਡਰ ਅਨੁਸਾਰ ਦਰਜ ਕਿਉ ਨਹੀਂ ਕਰਦੇ? ਕਿਉਂ ਵਰਤਦੇ ਹਾਂ ਸਿਵਲ ਕੈਲੰਡਰ? ਆਪ ਜੀ ਪਿੱਛਲੇ ਪੱਤਰ ਦੇ ਇਸ ਸਵਾਲ ਦਾ ਜਾਵਬ ਨਹੀਂ ਦਿੱਤਾ! ਹੁਣ ਜ਼ਰੂਰ ਦੇਣਾ ਜੀ।

ਆਪ ਜੀ ਦਾ ਅਗਲਾ ਸਵਾਲ:- “ਕੀ ਕਿਸੇ ਧਾਰਮਿਕ ਦਿਹਾੜੇ ਦੇ ਅਸਲੀ ਦਿਨ ਨੂੰ ਕਦੀ ਕਿਸੇ ਦਿਨ ਤੇ ਕਦੀ ਕਿਸੇ ਦਿਨ ਦੇ ਕੌਮ ਨੂੰ ਪਏ ਭੰਬਲਭੂਸੇ ਤੋਂ ਨਿਜਾਤ ਦਿਵਾ ਕੇ ਪ੍ਰਚਲਤ ਕੈਲੰਡਰ ਨਾਲ ਪੱਕੇ ਤੌਰ ਤੇ ਹਮੇਸ਼ਾਂ ਇਕੋ ਤਰੀਕ ਤੇ ਹਰ ਸਾਲ ਮੰਨਾਉਣਾ ਅਤੇ ਧਾਰਮਿਕ ਜਾਂ ਨਾਸਤਿਕ ਹੋਣਾ ਇਕੋ ਗੱਲ ਹੈ?

ਵੀਰ ਜੀ ‘ਕਦੀ ਕਿਸੇ ਦਿਨ ਅਤੇ ਕਦੇ ਕਿਸੇ ਦਿਨ’ ਦਾ ਝਗੜਾ ਤਾਂ ਉਸ ਵੇਲੇ ਹੈ ਜਿਸ ਵੇਲੇ ਅਸੀਂ ਉਸ ਸਮਝ ਨਾਲ ਚਲਦੇ ਹਾਂ ਜੋ ਕਿ ਗ੍ਰੇਗੋਰਿਅਨ ਕੈਲੰਡਰ ਮੁਤਾਬਕ ਚਲਦੀ ਹੈ। ਇਸ ਵਿੱਚ ਨਾਸਤਕ ਜਾਂ ਆਸਤਕ ਦੀ ਗਲ ਨਹੀਂ। ਪਰ ਜੇ ਕਰ ਹਰ ਸਮੱਸਿਆ ਦਾ ਹਲ ਹਰ ਬੰਦੇ ਦੀ ਸੋਚ ਅਨੁਸਾਰ ਕਰ ਦਿੱਤਾ ਜਾਏ ਤਾਂ ਫ਼ਿਰ ਕੀ ਨਾਸਤਕ ਵੀਰਾਂ ਦੀ ਸੋਚ ਅਨੁਸਾਰ ਧਰਮ ਦੀ ਹੋਂਦ ਨੂੰ ਵੀ ਖ਼ਤਮ ਕੀਤਾ ਜਾਏ? ਤੁਸੀ ਕੇਵਲ ਅਸਾਨੀ ਨੂੰ ਨਾਨਕਸ਼ਾਹੀ ਕੈਲੰਡਰ ਦੀ ਲੋੜ ਮੰਨ ਕੇ ਤੁਰ ਰਹੇ ਹੋ ਜਦ ਕਿ ਮੇਰੇ ਵਿਚਾਰ ਅਨੁਸਾਰ ਨਾਨਕਸ਼ਾਹੀ ਕੈਲੰਡਰ ਦੀ ਲੋੜ ਸਾਡੀ ਵਿਲੱਖਣ ਹੋਂਦ ਦੇ ਨਾਲ ਸਬੰਧਤ ਹੈ। ਵਿੱਲਖਣ ਹੋਂਦ ਦੀ ਕਾਯਮੀ ਇੱਕ ਵੱਡਾ ਅਤੇ ਮਹੱਤਵਪੁਰਨ ਵਿਸ਼ਾ ਹੈ ਜਿਸ ਨੂੰ ਆਪ ਜੀ “ਕਦੀ ਕਿਸੇ ਦਿਨ ਤੇ ਕਦੀ ਕਿਸੇ ਦਿਨ” ਵਰਗੀ ਗਲ ਨਾਲ ਹਲਕਾ ਕਰਕੇ ਆਂਕ ਰਹੇ ਹੋ! !

ਹਰਦੇਵ ਸਿੰਘ, ਜੰਮੂ


(08/06/12)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਮੈਂ ਤੈਨੂੰ ਕੀ ਆਖਾਂ
ਡਾ ਦਲਵਿੰਦਰ ਸਿੰਘ ਗ੍ਰੇਵਾਲ
ਤੂੰ ਤਾਂ ਜਾਣੀ ਜਾਣ ਮੈਂ ਤੈਨੂੰ ਕੀ ਆਖਾਂ।
ਆਪੇ ਲੈ ਪਹਿਚਾਣ ਮੈ ਤੈਨੂੰ ਕੀ ਆਖਾਂ।
ਕੀ ਕਰਨਾ ਹੈ, ਕੀ ਪਾਉਣਾ ਏਂ।
ਕੀ ਇਸ ਦਾ ਭੇਤ ਮੈਨੂੰ ਆਉਣਾ ਏਂ।
ਦੇ ਚੈਨ ਕਿਉਂ ਭਟਕਾੳੇਣਾ ਏਂ।
ਕੀ ਮੇਰੇ ਵਿੱਚ ਤਾਣ, ਮੈਂ ਤੈਨੂੰ ਕੀ ਆਖਾਂ।
ਤੂੰ ਤਾਂ ਜਾਣੀ ਜਾਣ ਮੈਂ ਤੈਨੂੰ ਕੀ ਆਖਾਂ।
ਤੇਰਾ ਨਾਮ ਲਵਾਂ ਚਿਤ ਲਗਦਾ ਨਈਂ।
ਜਦ ਧਿਆਨ ਧਰਾਂ ਮਨ ਟਿਕਦਾ ਨਈਂ।
ਜੋ ਚਾਹੁੰਦਾ ਹੈ ਉਹ ਹੁੰਦਾ ਨਈਂ।
ਬੇਵਸ ਹੈ ਇਨਸਾਨ, ਮੈਂ ਤੈਨੂੰ ਕੀ ਆਖਾਂ।
ਤੂੰ ਤਾਂ ਜਾਣੀ ਜਾਣ ਮੈਂ ਤੈਨੂੰ ਕੀ ਆਖਾਂ।
ਜੋ ਚਾਹੁਨੈ ਕਰਵਾਈ ਜਾਵੀਂ।
ਚਕਰ ਭਾਵੇਂ ਪਾਈ ਜਾਵੀਂ।
ਆਪੇ ਆਪ ਬਚਾਈ ਜਾਵੀਂ।
ਓਟ ਲਈ ਹੈ ਆਣ, ਮੈਂ ਤੈਨੂੰ ਕੀ ਆਖਾਂ।
ਤੂੰ ਤਾਂ ਜਾਣੀ ਜਾਣ ਮੈਂ ਤੈਨੂੰ ਕੀ ਆਖਾਂ।


(07/06/12)
ਗੁਰਸ਼ਰਨ ਸਿੰਘ ਕਸੇਲ

ਸ੍ਰ ਹਰਦੇਵ ਸਿੰਘ ਜੰਮੂ ਜੀ,
ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਹਿ ॥


ਵੀਰ ਜੀ, ਆਪਨੇ ਠੀਕ ਲਿਖਿਆ ਹੈ ਕਿ, ਨਾਨਕਸ਼ਾਹੀ ਕੈਲੰਡਰ ਦਾ ਵਿਸ਼ਾ ਸਾਡੇ ਬੱਚਿਆ ਦੇ ਜਨਮ ਦਿਨਾਂ ਨਾਲ ਸਬੰਧਤ ਨਹੀਂ ਜੋ ਕਿ ਸਮਾਜਕ ਬਦਲਾਵ/ਵਿਕਾਸ ਅਤੇ ਗਲੋਬਲਾਈਸੇਸ਼ਨ ਕਾਰਣ ਸਿਵਲ ਕੈਲੰਡਰ ਅਨੁਸਾਰ ਦਰਜ ਕੀਤੇ ਜਾਂਦੇ ਹਨ। ਜੇ ਕਰ ਨਾਨਕਸ਼ਾਹੀ ਕੈਲੰਡਰ ਨੂੰ ਚੰਨ –ਸੂਰਜੀ ਨਾਲੋਂ ਬਿਲਕੂਲ ਵੱਖਰਾ ਕਰ ਵੀ ਦਿੱਤਾ ਜਾਏ ਤਾਂ ਸਕੂਲ਼ ਸਰਟੀਫਿਕੇਟਾਂ ਤੇ ਅਸੀਂ ਅਪਣੇ ਬੱਚਿਆਂ ਦੀ ਜਨਮ ਤਾਰੀਖ ਗ੍ਰੋਗੋਰਿਅਨ ਪੱਧਤੀ ਮੁਤਾਬਕ ਦਰਜ ਕਰਾਵਾਂ ਗੇ ਜਾਂ ਫ਼ਿਰ ਨਾਨਕਸ਼ਾਹੀ ਕੈਲੰਡਰ ਪੱਧਤੀ ਅਨੁਸਾਰ? ਮਹੀਨਾ ਅਤੇ ਸਾਲ ਕਿਵੇਂ ਲਿਖਾਂ ਗੇ ਅਤੇ ਉਸ ਨੂੰ ਦੇਸ਼-ਵਿਦੇਸ਼ ਵਿੱਚ ਕਿਵੇਂ ਸਮਝਿਆ ਜਾਵੇਗਾ? ਮਿਸਾਲ ਦੇ ਤੌਰ ਤੇ ਜੇ ਕਰ ਸਾਡੇ ਕਿਸੇ ਬੱਚੇ ਦਾ ਜਨਮ ‘10 ਅਪ੍ਰੋਲ 2012’ ਨੂੰ ਹੈ ਤਾਂ ਨਾਨਕਸ਼ਾਹੀਂ ਕੈਲੰਡਰ ਮੁਤਾਬਕ ਸ਼ਾਯਦ ਇਹ ਜਨਮ ਤਾਰੀਖ `ਚੇਤ 28 ਸੰਮਤ 543’ ਹੋਵੇਗੀ। ਹੁਣ ਅਸੀਂ ਸਿਵਲ ਉਦੇਸ਼ ਲਈ ਕਿਹੜੀ ਤਾਰੀਖ/ਮਹੀਨੇ/ਸਾਲ ਦੀ ਵਰਤੋਂ ਕਰਾਂਗੇ? ਸਿਵਲ ਕੈਲੰਡਰ ਵਾਲੀ ਜਾਂ ਫ਼ਿਰ ਨਾਨਕਸ਼ਾਹੀ ਕੈਲੰਡਰ ਵਾਲੀ? ਬੱਚਿਆਂ ਦੇ ਜਨਮ ਦਿਨ ਲਿਖਵਾਉਂਣ ਲਈ ਨਾਨਕਸ਼ਾਹੀ ਕੈਲੰਡਰ ਦੀ ਵਰਤੋਂ ਵਿਵਹਾਰਕ ਨਹੀਂ ਹੋ ਸਕਦੀ”।

ਵੀਰ ਜੀ, ਜੇਕਰ ਸਾਡੇ ਜੀਵਨ ਵਾਲੇ ਬਾਕੀ ਸਾਰੇ ਦਿਨ ਪ੍ਰਚੱਲਤ ਕੈਲੰਡਰ ਨਾਲ ਮਨਾਉਣ ਨਾਲ ਕੋਈ ਦਿਕਤ ਨਹੀਂ ਆ ਰਹੀ ਤਾਂ ਗੁਰੂ ਸਾਹਿਬਾਨ ਤੇ ਹੋਰ ਧਾਰਮਿਕ ਦਿਹਾੜੇ ਜਿਹੜੇ ਪੱਕੇ ਕਰਨ ਨਾਲ ਕੀ ਦਿਕਤ ਆਵੇਗੀ ?
ਉਂਝ ਵੀ ਕੀ ਆਪਾਂ ਸਾਰੇ ਗੁਰੂ ਸਾਹਿਬਾਨ ਦੇ ਸਮੇਂ ਦੂਰੀ ਨਾਪਣ ਲਈ ਕੋਹ, ਹੱਥ ਅਤੇ ਤੋਲ ਨਾਪਣ ਲਈ ਮਣ, ਸੇਰ ਆਦਿ ਸਨ; ਕੀ ਅੱਜ ਆਪਾਂ ਉਹਨਾਂ ਦੀ ਵਰਤੋਂ ਕਰ ਰਹੇ ਹਾਂ ? ਤੁਸੀਂ ਵੀ ਜਾਣਦੇ ਹੋ ਕਿ ਇਹ ਸਾਰੇ ਮਿਣਤੀ ਗਿਣਤੀ ਤੋਲ ਨਾਪ ਆਦਿ ਮਨੁੱਖ ਦੀ ਸਹੂਲਤ ਲਈ ਹੀ ਹਨ ।
ਵੀਰ ਜੀ, ਇਹ ਵੀ ਜਾਣਕਾਰੀ ਦੇਣੀ ਕਿ ਕੀ ਅੱਜ ਵੀ ਗੁਰਪੁਰਬ ਅਤੇ ਗੁਰਗੱਦੀ ਦਿਵਸ ਦੇ ਸਾਰੇ ਦਿਹਾੜੇ ਗੁਰੂ ਸਾਹਿਬਾਨ ਦੇ ਸਮੇਂ ਵਾਲੇ ਪ੍ਰਚਤ ਕੈਲੰਡਰ ਨਾਲ ਹੀ ਮਨਾਏ ਜਾ ਰਹੇ ਹਨ ?
ਆਪ ਨੇ ਮੁਸਲਿਮ ਧਰਮ ਦੀ ਗੱਲ ਕੀਤੀ ਹੈ ਕਿ ਉਹ ਈਦ ਦੇ ਦਿਨ ਦੀ ਛੁੱਟੀ ਮਨਾਉਦੇ ਹਨ । ਵੀਰ ਜੀ, ਕੀ ਸਿੱਖ ਧਰਮ ਮੱਸਿਆ, ਪੁੰਨਿਆ, ਪੂਰਨਮਾਸ਼ੀ ਅਤੇ ਸੰਗਰਾਂਦ ਆਦਿ ਵਾਲੇ ਦਿਨਾਂ ਨੂੰ ਖਾਸ ਜਾਂ ਪੱਵਿਤਰ ਦਿਨ ਮੰਨਦਾ ਹੈ ?
ਵੀਰ ਜੀ, ਕੀ ਤੁਸੀਂ ਦੱਸੋਗੇ ਕਿ ਈਸਾਈ ਕ੍ਰਿਸਮਿਸ ਦਾ ਦਿਨ ਪ੍ਰਚਲਤ ਕੈਲੰਡਰ ਨਾਲ ਮੰਨਾਉਂਦੇ ਹਨ ਜਾਂ ਸਿਵਲ ਨਾਲ ?
ਵੀਰ ਜੀ, ਤੁਹਾਡੇ ਮੁਤਾਬਕ ਜੂਨ 4, 5, 1984 ਈਂ ਵਾਲਾ ਦਿਨ ਜਦੋਂ ਸ੍ਰੀ ਦਰਬਾਰ ਸਾਹਿਬ ਹਮਲਾ ਹੋਇਆ ਸੀ ਉਸ ਦਿਨ ਨੂੰ ਵੀ ਚੰਨ-ਸੂਰਜੀ ਕੈਲੰਡਰ ਨਾਲ ਨਹੀਂ ਮਨਾਉਣਾ ਚਾਹੀਦਾ ?
ਕੀ ਕਿਸੇ ਧਾਰਮਿਕ ਦਿਹਾੜੇ ਦੇ ਅਸਲੀ ਦਿਨ ਨੂੰ ਕਦੀ ਕਿਸੇ ਦਿਨ ਤੇ ਕਦੀ ਕਿਸੇ ਦਿਨ ਦੇ ਕੌਮ ਨੂੰ ਪਏ ਭੰਬਲਭੂਸੇ ਤੋਂ ਨਿਜਾਤ ਦਿਵਾ ਕੇ ਪ੍ਰਚਲਤ ਕੈਲੰਡਰ ਨਾਲ ਪੱਕੇ ਤੌਰ ਤੇ ਹਮੇਸ਼ਾਂ ਇਕੋ ਤਰੀਕ ਤੇ ਹਰ ਸਾਲ ਮੰਨਾਉਣਾ ਅਤੇ ਧਾਰਮਿਕ ਜਾਂ ਨਾਸਤਿਕ ਹੋਣਾ ਇਕੋ ਗੱਲ ਹੈ ?
ਆਦਰ ਸਹਿਤ,
ਗੁਰਸ਼ਰਨ ਸਿੰਘ ਕਸੇਲ


(07/06/12)
ਬਲਦੇਵ ਸਿੰਘ

ਵੀਰ ਸਰਦਾਰ ਸਰਵਜੀਤ ਸਿੰਘ ਜੀ,
ਬੇਨਤੀ ਹੈ ਜੀ, ਕਿ ਇਸ ਵਕਤ ਭਾਰਤ ਵਿੱਚ ਸੁਬਹਾ ਦੇ ੬ ਵਜੇ ਹਨ ਜੀ, ਮੈਂ ਆਪ ਜੀ ਦਾ ਪੱਤਰ ਅੱਜ ਸੁਬਹਾ ਹੀ ਪੜ੍ਹ ਲਿਆ ਹੈ ਜੀ, ਕਿਉਂ ਕੇ ਮੈਂ ਕਿਸੇ ਕੰਮ ਦੇ ਸਿਲਸਲੇ ਵਿੱਚ ਬਾਹਰ ਜਾ ਰਿਹਾ ਹਾਂ ਜੀ, ਦੋ ਦਿਨ ਬਾਦ ਮੁੜਾਂ ਗਾਂ ਜੀ, ਆਉਂਦਾ ਹੀ ਆਪ ਜੀ ਦੇ ਪੱਤਰ ਦਾ ਉੱਤਰ ਦੇਵਾਂ ਗਾ ਜੀ, ਇਹ ਤੁਹਾਡੀ ਜਾਣਕਾਰੀ ਵਾਸਤੇ ਲਿਖਿਆ ਹੈ ਜੀ ਤਾਂ ਜੋ ਤੁਸੀਂ ਇੰਤਜਾਰ ਨਾਂ ਕਰਦੇ ਰਹੋ।
ਹੋ ਸਕੇ ਤਾਂ, ਗੁਰੂ ਨਾਨਕ ਜੀ ਦੇ ਸ਼ਬਦ
ਮਾਸੁ ਮਾਸੁ ਕਰਿ ਮੂਰਖੁ…
ਦੇ ਅਰਥ ਜਾਂ ਸੰਖੇਪ ਵਿੱਚ ਆਪਣੇਂ ਵਿਚਾਰ ਜਰੂਰ ਲਿਖਣਾਂ ਜੀ। ਜੋ ਮੈਂ ਆਪ ਜੀ ਨੂੰ ਪਹਿਲੇ ਵੀ ਬੇਨਤੀ ਕੀਤੀ ਸੀ ਜੀ।
ਵਿਚਾਰ ਵਟਾਂਦਰੇ ਵਾਸਤੇ ਆਪ ਜੀ ਦਾ ਤਹਿਦਿਲੋਂ ਧੰਨਵਾਦ ਜੀ।
ਬਲਦੇਵ ਸਿੰਘ


(07/06/12)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਗੁਰਸਿਖ ਮੀਤ ਚਲਹੁ ਗੁਰ ਚਾਲੀ
ਕਰਨਲ ਡਾ: ਦਲਵਿੰਦਰ ਸਿੰਘ ਗ੍ਰੇਵਾਲ

ਗੁਰਸਿੱਖ:- ਗੁਰਸਿੱਖ ਦੋ ਸ਼ਬਦਾਂ ਗੁਰ ਤੇ ਸਿਖ ਦਾ ਜੋੜ ਹੈ। ਸਿੱਖ ਦੀ ਤਰੀਫ ਸਿਖ ਰਹਿਤ ਮਰਯਾਦਾ ਵਿੱਚ ਇਸ ਤਰ੍ਹਾਂ ਦਿੱਤੀ ਹੈ, ਜੋ ਇਸਤਰੀ ਜਾਂ ਪੁਰਸ਼ ਇੱਕ ਅਕਾਲ ਪੁਰਖ, ਦਸ ਗੁਰੂ ਸਾਹਿਬਾਨ (ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤਕ) ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬਾਨ ਦੀ ਬਾਣੀ ਤੇ ਸਿਖਿਆ ਅਤੇ ਦਸ਼ਮੇਸ਼ ਜੀ ਦੇ ਅੰਮ੍ਰਿਤ ਉਤੇ ਨਿਸਚਾ ਰੱਖਦਾ ਅਤੇ ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ, ਉਹ ਸਿੱਖ ਹੈ।’ ਗੁਰਸਿਖ ਸ਼ਬਦ ਏਸੇ ਤਾਰੀਫ ਨੂੰ ਹੋਰ ਸਾਫ ਕਰਦਾ ਹੈ ਤੇ ਦੁਹਰਾਂਦਾ ਹੈ ਕਿ ਸਿਖ ਉਹ ਜੋ ਗੁਰੂ ਸਾਹਿਬਾਨ ਦਾ ਸਿੱਖ ਹੈ। ਦਸ ਗੁਰੂ ਸਾਹਿਬਾਨ ਤੇ ਗੁਰੂ ਗ੍ਰੰਥ ਸਾਹਿਬ ਦਾ ਸਿੱਖ। ਇਹ ਤਾਰੀਫ ਆਮ ਸਿੱਖ ਤੋਂ ਗੁਰਸਿੱਖ ਨੂੰ ਨਿਖੇੜਦੀ ਹੈ।
ਗੁਰੂ ਸਾਹਿਬਾਨ ਦਾ ਸਿੱਖ ਭਾਵ ਗੁਰਸਿਖ। ਸਿਖੀ ਸਿਖਿਆ ਗੁਰ ਵੀਚਾਰਿ (ਵਾਰ ਆਸਾ ਮਹਲਾ 1 (5) ‘ਗੁਰਸਿਖਿ ਲੈ ਗੁਰਸਿਖੁ ਸਦਾਇਆ’ (ਭਾਈ ਗੁਰਦਾਸ ਵਾਰ 11 ਪਉੜੀ 3) ਭਾਵ ਗੁਰੂ ਸਾਹਿਬਾਨ ਦੀ ਸਿਖਿਆ ਪ੍ਰਾਪਤ ਕਰਕੇ ਹੀ ਸਿੱਖ ਸਦਾਇਆ ਗਿਆ। ਗੁਰਸਿਖ ਇਕੋ ਹੋਇ ਜੋਂ ਗੁਰ ਭਾਇਆਂ (3) (ਭਾਈ, ਗੁਰਦਾਸ ਵਾਰ 3 ਪਉੜੀ 211) ਗੁਰੂ ਨੂੰ ਜੋ ਭਾਵੇ ਗੁਰੂ ਉਸੇ ਨੂੰ ਹੀ ਦੀਖਿਆ ਦੇ ਕੇ ਸਿਖ ਬਣਾਉਂਦਾ ਹੈ। (4) (ਭਾਈ ਗੁਰਦਸ ਵਾਰ 3 ਪਉੜੀ 11) ਗੁਰਸਿਖ-ਮੀਤ ਮੀਤ ਭਾਵ ਪਿਆਰਾ, ਗੁਰਸਿਖ-ਮੀਤ ਭਾਵ ਗੁਰਸਿਖ-ਪਿਆਰਾ। ਸੋ ਗੁਰਸਿਖ ਗੁਰੂ ਮਨਿ ਭਾਵੇ (ਮਹਲਾ 4, ਵਾਰ ਗਉੜਿ 1 (11)। ਜਿਨਾ ਗੁਰੂ ਪਿਆਰਾ ਮਨਿ ਚਿਤਿ ਤਿਨਾ ਭਾਉ ਗੁਰੁ ਦੇਵਾਈਆ (ਵਾਰ ਸੋਰਠਿ ਮਹਲਾ 4 (14) ਪੰਨਾ 648))। ਪਾਲਾ ਕਕਰੁ ਬਰਫ ਵਰਸੇ, ਗੁਰਸਿਖ ਗੁਰ ਦੇਖਣ ਜਾਈ (ਸੂਹੀ ਮਹਲਾ 4, ਅਸਟਪਦੀ ਪੰਨਾ 757))
ਸਤਗੁਰੁ ਦਇਆ ਕਰੇ ਸੁਖਦਾਤਾ ਲਾਵੈ ਅਪਨੀ ਪਾਲੀ।
ਗੁਰਸਿਖ ਮੀਤ ਚਲਹੁ ਗੁਰ ਚਾਲੀ।
ਜੋਂ ਗੁਰ ਕਹੈ ਸੋਈ ਭਲ ਮਾਨਹੁ ਹਰਿ ਹਰਿ ਕਥਾ ਨਿਰਾਲੀ।
(ਧਨਾਸਰੀ ਮਹਲਾ 4 (4) ਪੰਨਾ 667)

ਜੇ ਸਤਿਗੁਰ ਦਇਆ ਕਰੇ ਤਾਂ ਸਿਖ ਗੁਰੂ ਦੇ ਲੜ ਲੱਗ ਸਕਦਾ ਹੈ। ਗੁਰੂ ਤਾਂ ਹੀ ਲੜ ਲਾਏਗਾ ਜੇ ਸਿਖ ਗੁਰੂ ਦੀ ਦਸੀ ਚਾਲ ਅਨੁਸਾਰ ਚਲੇ। ਇਸ ਲਈ ਜੋ ਜੋ ਵੀ ਗੁਰੂ ਕਹੇ ਸਿਖ ਨੂੰ ਭਲਾ ਜਾਣ ਕੇ ਕਰਨਾ ਚਾਹੀਦਾ ਹੈ। ਵਾਹਿਗੁਰੂ ਦੀ ਮਹਿਮਾ ਵਿੱਚ ਜੁਟ ਜਾਣਾ ਚਾਹੀਦਾ ਹੈ। ਚਾਲਹਿ ਗੁਰਮੁਖਿ ਹੁਕਮਿ ਰਜਾਈ (ਗਉੜੀ ਮਹਲਾ 1, ਅਸਟਪਦੀ (15) ਪੰਨਾ 227)) ਸਤਿਗੁਰ ਸਚਾ ਪਾਤਿਸਾਹੁ ਗੁਰਮੁਖਿ ਗਾਡੀ ਰਾਹ ਚਲਾਇਆ। (ਵਾਰ 5)
ਉਪਦੇਸੁ ਜਿ ਦਿਤਾ ਸਤਿਗੁਰੂ, ਸੋ ਸੁਣਿਆ ਸਿਖੀ ਕੰਨੇ।
ਜਿਨ ਸਤਿਗੁਰ ਕਾ ਭਾਣਾ ਮੰਨਿਆ, ਤਿਨ ਚੜੀ ਚਵਗਣਿ ਵੰਨੇ।
ਇਹ ਚਾਲ ਨਿਰਾਲੀ ਗੁਰਮੁਖੀ ਸੁਣਿ ਮਨੁ ਭਿੰਨੇ।
(ਮਹਲਾ 4, ਵਾਰ ਗਉੜੀ। ਪਉੜੀ ਪੰਨਾ 314)

ਗੁਰਸਿਖ ਸਦਾ ਸਚ ਬੋਲਦਾ ਹੈ ਰਾਈ ਵੀ ਝੂਠ ਨਹੀਂ ਬੋਲਦਾ। ਮਿਲੇ ਹੁਕਮ ਅਨੁਸਾਰ ਗੁਰੂ ਵਾਹਿਗੁਰੂ ਦੀ ਰਜ਼ਾ ਵਿੱਚ ਚਲਦਾ ਹੈ। ਭਰਮੀ ਭੇਖੀਆਂ ਦੇ ਸੰਗ ਤੋਂ ਕਿਨਾਰੇ ਤੇ ਪ੍ਰਪੰਚ ਦੇ ਅਸਰ ਤੋਂ ਨਿਰਲੇਪ ਉਹ ਸਚੇ ਗੁਰੂ ਦੀ ਸ਼ਰਣ ਲੈਂਦਾ ਹੈ ਉਹ ਸਚਾ ਗੁਰੂ ਦੇਖ ਪਰਖ ਕੇ ਹੀ ਦੀਖਿਆ ਪ੍ਰਾਪਤ ਕਰਦਾ ਹੈ। ਫਿਰ ਅਪਣਾ ਮਨ-ਤਨ ਗੁਰੂ ਅਗੇ ਭੇਟ ਕਰ ਦਿੰਦਾ ਹੈ ਤੇ ਅੰਤਰਮੁਖੀ ਬ੍ਰਿਤੀ ਲਾਉਂਦਾ ਹੈ। ਉਸ ਸਚੇ ਦੇ ਮਹਲ ਜਾ ਅਲਖ ਜਗਾਉਂਦਾ ਹੈ ਤੇ ਸਚੇ ਦੇ ਨਾਮ ਦਾ ਸੰਤੋਖ ਪ੍ਰਾਪਤ ਕਰ ਅਪਣੇ ਸਾਰੇ ਭਰਮ ਮਿਟਾ ਲੈਂਦਾ ਹੈ। (ਗਉੜੀ ਮਹਲਾ 1, ਅਸਟਪਦੀ (15) ਪੰਨਾ 227)) ਗੁਰਸਿਖ ਗੁਰੂ ਤੋਂ ਸਿਖਿਆ ਲੈ ਕੇ ਵਾਹਿਗੁਰੂ-ਭਗਤੀ ਦਾ ਗਿਆਨ ਪ੍ਰਾਪਤ ਕਰਦਾ ਹੈ। ਉਹ ਗੁਰੂ ਦੀ ਸਿਖਿਆ ਨੂੰ ਚੰਗੀ ਤਰ੍ਹਾਂ ਸਮਝ ਕੇ ਮਾਣ ਵਡਿਆਈ ਪ੍ਰਾਪਤ ਹੁੰਦਿਆ ਹੋਇਆਂ ਭੀ ਨਿਮਾਣਾ ਹੋ ਕੇ ਰਹਿੰਦਾ ਹੈ ਤੇ ਸੱਚੇ ਮਾਰਗ ਦੀ ਤਲਾਸ਼ ਵਿੱਚ ਰਹਿੰਦਾ ਹੈ। ਉਸ ਨੂੰ ਇਹ ਕਦੇ ਨਹੀਂ ਭੁਲਦਾ ਕਿ ਉਹ ਤਾਂ ਇਸ ਜਗ ਦਾ ਮਹਿਮਾਨ ਹੈ ਤੇ ਕਦੇ ਵੀ ਚਲਣਹਾਰ ਹੈ। ਉਹ ਹਮੇਸ਼ਾ ਮਿਠ-ਬੋਲੜਾ ਹੈ, ਨਿਉਂ ਕੇ ਰਹਿੰਦਾ ਹੈ। ਉਹ ਦਸਾਂ ਨਹੁੰਆਂ ਦੀ ਕਿਰਤ ਕਰਦਾ ਹੈ ਤੇ ਜੋ ਮਿਲਦਾ ਹੈ ਵੰਡ ਕੇ ਖਾਂਦਾ ਹੈ। (ਵਾਰ 32 ਪਉੜੀ 1) ਉਸਦੀ ਨਜ਼ਰ ਵਾਹਿਗੁਰੂ ਦਰਸ਼ਨ ਦੀ ਪ੍ਰੀਤ ਵਿੱਚ ਸਾਵਧਾਨ ਹੁੰਦੀ ਹੈ ਤੇ ਗੁਰੂ ਦਾ ਦਿਤਾ ਸ਼ਬਦ (ਵਾਹਿਗੁਰੂ) ਅਪਣੀ ਸੁਰਤ ਵਿੱਚ ਵਸਾ ਚੇਤੰਨ ਹੋ ਜਾਂਦਾ ਹੈ। ਨਾਮ ਦਾਨ ਇਸਨਾਨ ਦੀ ਕਿਰਿਆ ਲਗਾਤਾਰ ਨਿਭਾਉਂਦਾ ਅਪਣਾ ਮਨ ਵਾਹਿਗੁਰੂ ਸੰਗ ਮਿਲਾਣ ਤੇ ਹੋਰਾਂ ਨੂੰ ਵੀ ਮਿਲਵਾਣ ਦਾ ਉਸ ਦਾ ਇਰਾਦਾ ਦ੍ਰਿੜ ਹੁੰਦਾ ਹੈ। (ਵਾਰ 32 ਪਉੜੀ 2) ‘ਆਪਿ ਜਪੈ ਅਵਰਹ ਨਾਮੁ ਜਪਾਵੈ।’ (ਮਹਲਾ 4, ਵਾਰ ਗਉੜੀ 1 (11) ਪੰਨਾ 305))
ਗੁਰਸਿਖ ਸਤਿਗੁਰ ਦੀ ਸ਼ਰਣੀ ਜਾ ਕੇ ਸਿਰ ਨਿਵਾਉਂਦਾ ਹੈ ਤੇ ਗੁਰ ਚਰਨੀ ਚਿਤ ਲਾਉਂਦਾ ਹੈ। ਉਹ ਗੁਰੂ ਦੀ ਦਿਤੀ ਸਿਖਿਆ (ਗੁਰਮਤਿ) ਨੂੰ ਹਿਰਦੇ ਵਿੱਚ ਵਸਾਉਂਦਾ ਹੈ ਤੇ ਆਪਾ ਗਵਾ ਕੇ ਅਪਣੀ ਅਹੰ ਨੂੰ ਮਾਰ ਕੇ ਗੁਰੂ ਦਾ ਭਾਣਾ ਮੰਨਦਾ ਸਹਿਜ ਅਵਸਥਾ ਵਿੱਚ ਵਿਚਰਦਾ ਹੈ। ਅਪਣਾ ਤਜਰਬਾ ਤੇ ਵਿਚਾਰ ਭਲੇ ਪੁਰਸ਼ਾਂ ਦੀ ਸੰਗਤ ਵਿੱਚ ਸਾਂਝਾ ਕਰਦਾ ਹੈ ਗੁਰੂ ਦੇ ਹੁਕਮ ਅਨੁਸਾਰ ਦਿਤੇ ਸ਼ਬਦ ਦਾ ਸਿਮਰਨ ਕਰ ਉਸ ਅਕਾਲ ਪੁਰਖ ਨਾਲ ਲਿਵ ਲਾਉਂਦਾ ਹੈ ਤੇ ਉਸ ਵਾਹਿਗੁਰੂ ਦੇ ਘਰ ਜਾ ਵਾਸਾ ਕਰਦਾ ਹੈ। ਉਸ ਵਾਹਿਗੁਰੂ ਦੇ ਚਰਨ ਕਮਲਾਂ ਵਿੱਚ ਅਪਣਾ ਦਿਲ ਲਾ ਕੇ ਪਰਮ ਆਨੰਦ ਦੀ ਸਥਿਤੀ ਨੂੰ ਪਹੁੰਚਦਾ ਤੇ ਅਸਲੀ ਅਮ੍ਰਿੰਤ ਦਾ ਰਸ ਚਖਦਾ ਹੈ। (ਵਾਰ 3 ਪਉੜੀ 20) ਗੁਰ ਸਤਿਗੁਰ ਦਾ ਜੋ ਸਿਖ ਅਖਵਾਉਂਦਾ ਹੈ ਉਹ ਤੜਕੇ ਉਠ ਕੇ ਹਰਿ ਨਾਮ ਧਿਆਉਂਦਾ ਹੈ। ਸਵੇਰੇ ਇਸਨਾਨ ਕਰਕੇ ਨਾਮ ਦੇ ਅੰਮ੍ਰਿਤ ਸਰੋਵਰ ਵਿੱਚ ਤਾਰੀਆਂ ਲਾਉਂਦਾ ਹੈ ਤੇ ਗੁਰੂ ਦੇ ਉਪਦੇਸ਼ ਅਨੁਸਾਰ ਵਾਹਿਗੁਰੂ ਦਾ ਨਾਮ ਜਪਦਾ ਹੈ (ਮਹਲਾ 4, ਵਾਰ ਗਉੜੀ 1 (11) ਪੰਨਾ 305)
ਅਜਿਹੇ ਸਿਖਾਂ ਤੋਂ ਕੁਰਬਾਨ ਕਿਓਂ ਨਾ ਜਾਈਏ ਜੋ ਪਿਛਲੀ ਰਾਤੀਂ ਉਠਕੇ ਅੰਮ੍ਰਿਤ ਵੇਲੇ ਸਿਰ ਨਾਉਂਦੇ ਹਨ ਤੇ ਇੱਕ ਮਨ ਹੋ ਕੇ ਜਾਪ ਜਪਦੇ ਹਨ ਤੇ ਤੜਕੇ ਸਾਧਸੰਗਤਿ ਵਿੱਚ ਜਾ ਕੇ ਜੁੜ ਬੈਠਦੇ ਤੇ ਗੁਰਬਾਣੀ ਗਾ ਕੇ ਸੁਣਾਉਂਦੇ ਹਨ। ਉਹ ਅਪਣਾ ਮਨ ਤਾਂ ਵਾਹਿਗੁਰੂ ਨਾਲ ਜੋੜਦੇ ਹੀ ਹਨ ਹੋਰਾਂ ਦਾ ਵੀ ਜੋੜ ਦਿੰਦੇ ਹਨ। ਗੁਰੂ ਦੇ ਦਿਹਾੜੇ ਬੜੇ ਪ੍ਰੇਮ ਚਾਅ ਨਾਲ ਭਗਤੀ ਕਰਦਿਆਂ ਮਨਾਉਂਦੇ ਹਨ ਤੇ ਗੁਰੂ ਦੀ ਸੇਵਾ ਦਾ ਫਲ ਪ੍ਰਾਪਤ ਕਰ ਜੀਵਨ ਸੁਫਲ ਬਣਾਉਂਦੇ ਹਨ। (ਵਾਰ 12 ਪਉੜੀ 2)
ਇਹ ਗੁਰਸਿਖੀ ਕਹਿਣ ਨੂੰ ਤਾਂ ਭਾਵੇਂ ਸੌਖੀ ਜਾਪਦੀ ਹੈ ਪਰ ਹੈ ਇਹ ਖੰਡੇ ਦੀ ਧਾਰ ਉਤੇ ਚਲਣ ਵਾਂਗ ਜਾਂ ਅਤਿ ਭੀੜੀ ਗਲੀ ਵਿਚੋਂ ਲੰਘਣ ਵਾਂਗ। ਇਸ ਨੂੰ ਵਾਲਹੁੰ ਨਿਕੀ ਆਖਿਆ ਜਾ ਸਕਦਾ ਹੈ ਜਾਂ ਕੋਹਲੂ ਵਿੱਚ ਇੱਕ ਤਿਲ ਪੀੜ ਕੇ ਤੇਲ ਕੱਢਣ ਵਾਂਗ (ਵਾਰ 11 ਪਉੜੀ 5) ਗੁਰੂ ਦੇ ਦਰ ਤੇ ਭਟਕਣ ਤੋਂ ਲੈ ਕੇ ਗੁਰ ਪ੍ਰਸਾਦਿ ਦੀ ਪ੍ਰਾਪਤੀ ਇੱਕ ਬਹੁਤ ਵਡੀ ਘਾਲਣਾ ਹੈ ਜਿਸ ਨੂੰ ਬਹੁਤ ਭਾਰੀ ਸਿਰੜ ਤੇ ਸਿਦਕ ਵਾਲਾ ਹੀ ਕਮਾ ਸਕਦਾ ਹੈ। ਗੁਰੂ ਸੇਵਾ ਗੁਰੂ ਪਿਆਰ ਪ੍ਰਾਪਤੀ ਲਈ ਇੱਕ ਵਿਸ਼ੇਸ਼ ਪ੍ਰਾਪਤੀ ਹੈ ਜੋ ਗੁਰੂ ਤਕ ਪਹੁੰਚਣ ਦੀ ਅਸਮਰਥਤਾ ਦੀ ਹਾਲਤ ਵਿੱਚ ਸਾਧ ਸੰਗਤ ਦੀ ਸੇਵਾ ਰਾਹੀਂ ਵੀ ਪਾਈ ਜਾ ਸਕਦੀ ਹੈ।
ਭਾਈ ਗੁਰਦਾਸ ਜੀ ਨੇ 12 ਵੀਂ ਵਾਰ ਵਿੱਚ ਗੁਰਸਿਖ ਦੇ ਹੋਰ ਲੱਛਣਾਂ ਦਾ ਵੀ ਬਖੂਬੀ ਵਰਨਣ ਕੀਤਾ ਹੈ। ‘ਗੁਰਸਿਖ ਨਿਤਾਣਿਆਂ ਦਾ ਤਾਣ, ਨਿਮਾਣਿਆਂ ਦਾ ਮਾਣ, ਭਾਣਾ ਮੰਨਣ ਵਾਲਾ, (ਪਉੜੀ 3) ਪਰ ਨਾਰੀ ਦੇ ਨੇੜੇ ਨਾ ਜਾਣ ਵਾਲਾ, ਪਰਾਏ ਧਨ ਨੂੰ ਹੱਥ ਨਾ ਲਾਉਣ ਵਾਲਾ, ਪਰਨਿੰਦਾ ਨਾ ਸੁਨਣ ਵਾਲਾ, ਥੋੜਾ ਸੌਣ ਤੇ ਖਾਣ ਵਾਲਾ, ਸਤਿਗੁਰ ਦਾ ਉਪਦੇਸ਼ ਮੰਨਣ ਵਾਲਾ (ਪਉੜੀ 4) ਗੁਰੂ ਨੂੰ ਪ੍ਰਮੇਸ਼ਵਰ ਜਾਨਣ ਵਾਲਾ ਤੇ ਗੁਰੂ ਤੇ ਪ੍ਰਮੇਸ਼ਵਰ ਤੋਂ ਬਿਨਾ ਹੋਰ ਕਿਸੇ ਸੰਗ ਪ੍ਰੇਮ ਨਾ ਰੱਖਣ ਵਾਲਾ ਬਿਆਨਿਆਂ ਹੈ। ਉਹ ਕਿਸੇ ਨੂੰ ਮੰਦਾ ਨਹੀਂ ਬੋਲਦਾ। ਲੋਕਾਂ ਦਾ ਹਮੇਸ਼ਾ ਉਪਕਾਰ ਕਰਦਾ ਹੈ ਤੇ ਹੋਰਾਂ ਖਾਤਰ ਅਪਣਾ ਆਪਾ ਤਕ ਵਾਰ ਦਿੰਦਾ ਹੈ। ਉਹ ਗੁਰੂ ਦੇ ਦਿਤੇ ਸ਼ਬਦ ਨੂੰ ਪੂਰਾ ਜਾਣ ਕੇ ਸਿਮਰਨ ਕਰਦਾ ਹੈ (ਪਉੜੀ 5) ਗੁਰਸਿਖ ਸਤਿਗੁਰੂ ਦੇ ਹੁਕਮ ਨੂੰ ਪੁਗਾਉਂਦਾ ਹੈ ਤੇ ਮਾਇਆ ਵਿੱਚ ਵਿਚਰਦਿਆਂ ਵੀ ਮਾਇਆ ਨਾਲ ਲਿਪਤ ਨਹੀਂ ਹੁੰਦਾ। ਗੁਰਸਿਖਿਆ ਅਨੁਸਾਰ ਚੱਲ ਕੇ ਆਪ ਹੀ ਇਕਲਾ ਮੁਕਤੀ ਪ੍ਰਾਪਤ ਨਹੀਂ ਕਰਦਾ ਸਗੋਂ ਉਹ ਹੋਰਾਂ ਤਕ ਵੀ ਗੁਰਸਿਖਿਆ ਪਹੁੰਚਾਉਂਦਾ ਹੈ ਤੇ ਗੁਰੂ ਦੇ ਲੜ ਲਾਉਂਦਾ ਹੈ। ਜੋ ਗੁਰਸਿੱਖੀ ਤੋਂ ਨਿਖੜਣ ਲਗਦੇ ਹਨ ਉਨ੍ਹਾਂ ਨੂੰ ਵੀ ਵਰਜ ਕੇ ਸਿੱਖੀ ਵਿੱਚ ਮਿਲਾਈ ਰਖਦਾ ਹੈ ਤੇ ਸਤਿਗੁਰ ਦਾ ਉਪਦੇਸ਼ ਦ੍ਰਿੜਾਉਂਦਾ ਹੈ। (ਪਉੜੀ 6)
ਸਿਦਕ, ਸੰਤੋਖ, ਦਯਾ, ਸੁਕ੍ਰਿਤ, ਭਲਾ, ਪਰੁੳਪਕਾਰ, ਧਰਮ, ਸਾਧ-ਸੰਗ ਕਮਾਉਣ ਵਾਲਾ, ਕਾਮ ਕ੍ਰੋਧ, ਲੋਭ, ਮੋਹ, ਅਹੰਕਾਰ ਤੇ ਅਸਾਧ ਤੋਂ ਦੂਰ ਰਹਿਣ ਵਾਲਾ ਹੀ ਅਸਲੀ ਗੁਰਸਿਖ ਹੈ (ਵਾਰ 21 ਪਉੜੀ 13) ਅਜਿਹੇ ਗੁਰਸਿਖ ਨੂੰ ਵਿਕਾਰ ਪੋਂਹਦੇ ਨਹੀਂ। ਖੁਦੀ ਤੋਂ ਖਾਲੀ, ਮਨ-ਬੁਧੀ ਦੇ ਸੁਖਾਂ ਤੋਂ ਉਪਰ, ਜਤੀ-ਸਤੀ ਹੈ ਗੁਰਸਿਖ ਜੋ ਖਿਮਾਂ, ਧੀਰਜ ਤੇ ਸ਼ਾਂਤੀ ਦੀ ਘਾਲ ਕਮਾਉਂਦਾ ਪਿਰਮ ਰਸ ਪ੍ਰਾਪਤੀ ਦਾ ਅਭਿਲਾਸ਼ੀ, ਹਉਮੈ-ਤਿਆਗ ਗੁਰੂ, ਸਤਿਸੰਗ ਤੇ ਨਾਮ ਨੂੰ ਵਸੀਲਾ ਬਣਾਕੇ ਵਾਹਿਗੁਰੂ ਦੀ ਰਜ਼ਾ ਵਿੱਚ ਰਹਿ ਕੇ ਸਹਿਜ ਅਵਸਥਾ ਵਿੱਚ ਪਹੁੰਚ ਜਾਂਦਾ ਹੈ, ਇਸ ਤਰ੍ਹਾਂ ਪਾਉਂਦਾ ਹੈ ਮੁਕਤ ਪਦ ਇਹ ਗੁਰਸਿੱਖ।
ਦਸ ਗੁਰੂ ਸਾਹਿਬਾਨ ਤੋਂ ਪਿੱਛੋਂ ਗੁਰੂ ਗੋਬਿੰਦ ਸਿੰਘ ਜੀ ਨੇ ਜਦ ਗ੍ਰੰਥ-ਪੰਥ ਗੁਰੂ ਦੀ ਰੀਤ ਚਲਾਈ ਤਾਂ ਤਹਿ ਕੀਤਾ ਕਿ ਅਗੇ ਤੋਂ ਗੁਰੂ ਦੇ ਸਿਖਾਂ ਦੇ ਪਥ-ਪ੍ਰਦਰਸ਼ਕ ਗੁਰੂ ਗ੍ਰੰਥ ਸਾਹਿਬ ਅਤੇ ਖਾਲਸਾ ਪੰਥ ਹੋਣਗੇ। ਖਾਲਸਾ ਪੰਥ ਸਜਾਉਂਦਿਆਂ ਗੁਰੂ ਜੀ ਨੇ ਗੁਰਸਿੱਖਾਂ ਨੂੰ ਪਹਿਲਾਂ ਤਾਂ 1699 ਦੀ ਵਿਸਾਖੀ ਨੂੰ ਅਨੰਦਪੁਰ ਸਾਹਿਬ ਵਿਖੇ ਖੰਡੇ ਦੀ ਪਾਹੁਲ ਦੇ ਕੇ ਸਿੰਘ ਸਜਾਇਆ ਤੇ ਫਿਰ ਸੰਗਤ ਨੂੰ ਖਾਲਸਾ ਤੇ ਗ੍ਰੰਥ-ਪੰਥ ਨੂੰ ਗੁਰੂ ਰੂਪ ਸਿਰਜਿਆ। ਖਾਲਸੇ ਨੂੰ ਅਪਣਾ ਰੂਪ ਸਵੀਕਾਰ ਕੀਤਾ ‘ਖਾਲਸਾ ਮੇਰੋ ਰੂਪ ਹੈ ਖਾਸ’। ਖਾਲਸੇ ਨੂੰ ਨਿਆਰਾ ਰੂਪ ਦੇਣ ਲਈ ਕੁੱਝ ਖਾਸ ਰਹਿਤਾਂ ਵੀ ਸ਼ੁਰੂ ਕੀਤੀਆਂ ਜਿਨ੍ਹਾਂ ਬਾਰੇ ਸੰਕੇਤ ਗੁਰੂ ਜੀ ਨੇ ਕਾਬੁਲ ਦੀ ਸੰਗਤ ਦੇ ਨਾਮ ਇੱਕ ਹੁਕਮ ਨਾਮੇ ਵਿੱਚ ਦਿਤਾ:-
ੴ ਸਤਿਗੁਰ ਜੀ ਸਹਾਇ।
ਸਰਬਤ ਸੰਗਤਿ ਕਾਬਲ ਗੁਰੂ ਰਖੈਗਾ। ਤੁਸਾਂ ਉਤੇ ਅਸਾਡੀ ਬਹੁਤ ਖੁਸ਼ੀ ਹੈ ਤੁਸਾਂ ਖੰਡੇ ਦਾ ਅੰਮ੍ਰਿਤ ਪੰਜਾਂ ਤੋਂ ਲੈਣਾ। ਕੇਸ ਰਖਣੇ ਇਹ ਅਸਾਡੀ ਮੋਹਰ ਹੈ। ਕੱਛ ਕਿਰਪਾਨ ਦਾ ਵਿਸਾਹ ਕਰਨਾ ਨਹੀਂ। ਸਰਬ ਲੋਹ ਕਾ ਕੜਾ ਹਥ ਰਖਣਾ। ਦੋ ਵਕਤ ਕੇਸਾਂ ਦੀ ਪਾਲਣਾ ਕੰਘੇ ਸਿਓਂ ਕਰਨੀ। (ਪਾਤਸ਼ਾਹੀ 10 ਜੇਠ 26 ਸੰਮਤ 1756- (25 ਮਈ 1699))
ਗੁਰੂ ਘਰ ਦੇ ਭੱਟ ਜੋ ਹਰ ਮਹੱਤਵਪੂਰਨ ਘਟਨਾ ਅਪਣੀਆ ਵਹੀਆਂ ਵਿੱਚ ਲਿਖਦੇ ਸਨ, ਨੇ 1699 ਦੀ ਵਿਸਾਖੀ ਦੀ ਘਟਨਾਂ ਨੂੰ ਇਓ ਦਰਜ ਕੀਤਾ, ‘ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਲ ਦਸਮਾਂ ਬੇਟਾ ਗੁਰੂ ਤੇਗ ਬਹਾਦੁਰ ਜੀ ਕਾ, ਸਾਲ ਸਤ੍ਰਾਂ ਸੈ ਪਚਾਵਨ ਮੰਗਲਵਾਰ ਕੇ ਦਿਹੁ ਪਾਂਚ ਸਿਖੋਂ ਕੋ ਖਾਂਡੇ ਕੀ ਪਾਹੁਲ ਦੀ, ਸਿੰਘ ਨਾਮ ਰਾਖਾ। … … …. ਸਭ ਕੋ ਨੀਲੰਬਰ ਪਹਿਨਾਇਆ ਵਹੀ ਵੇਸ ਅਪਨਾ ਕੀਆ। ਹੁੱਕਾ ਹਲਾਲ, ਹਜ਼ਾਮਤ, ਹਰਾਮ, ਟਿੱਕਾ ਜੰਞੂ, ਧੋਤੀ ਕਾ ਤਿਆਗ ਕਰਾਇਆ। ਮੀਣੇ, ਧੀਰਮਲੀਏ, ਰਾਮਰਾਈਏ, ਸਿਰਗੁੰਮੋਂ, ਮਸੰਦੋਂ ਕੀ ਵਰਤਣ ਬੰਦ ਕੀ। ਕੰਘਾ, ਕਰਦ, ਕੇਸਗੀ, ਕੜਾ, ਕਛਹਿਰਾ-ਸਭ ਕੋ ਦੀਆ, ਸਭ ਕੇਸਾਧਾਰੀ ਹੂਏ। ਸਭ ਕਾ ਜਨਮ ਪਟਨਾ, ਵਾਸੀ ਅਨੰਦਪੁਰ ਬਤਾਈ। -- (ਭੱਟ ਵਹੀ ਪਰਗਣਾ ਥਾਨੇਸਰ)। ਇਸ ਦਾ ਹੋਰ ਵਿਸਥਾਰ ਗੁਰੂ ਕੀਆਂ ਸਾਖੀਆਂ ਕ੍ਰਿਤ ਸੇਵਾ ਸਿੰਘ ਕੋਸ਼ਿਸ਼ ਵਿੱਚ ਦਿਤਾ ਗਿਆ ਹੈ।
ਅੰਮ੍ਰਿਤ ਛੱਕ ਕੇ ਗੁਰਸਿੱਖ ਖਾਲਸ, ਸਚਾ ਤੇ ਸ਼ੁਧ ਬਣ ਜਾਂਦਾ ਹੈ। ਉਸ ਵਿੱਚ ਸਵੈਮਾਨ, ਸਵੈ ਵਿਸ਼ਵਾਸ਼, ਸਵੈਸੰਜਮ, ਸਵੈਅਰਪਣ, ਸੁਭਆਚਰਣ, ਮਾਨਵ ਸੇਵਾ ਵਰਗੇ ਕਈ ਗੁਣ ਸਮਾਂ ਜਾਂਦੇ ਹਨ। ਗੁਰੂ ਗੋਬਿੰਦ ਸਿੰਘ ਜੀ ਨੇ ਇਨ੍ਹਾਂ ਗੁਣਾ ਨਾਲ ਖਾਲਸੇ ਨੂੰ ਸਜਾਇਆ ਅਤੇ ਅਪਣਾ ਰੂਪ ਬਖਸ਼ਿਆ। ਗੁਰੂ ਜੀ ਨੇ ਸਮੇਂ ਸਮੇਂ ਜੋ ਹੋਰ ਰਹਿਤਾਂ ਸਿਖਾਂ ਲਈ ਨਿਯੁਕਤ ਕੀਤੀਆਂ ਉਨ੍ਹਾਂ ਨੂੰ ਰਹਿਤਨਾਮਿਆਂ ਦੇ ਰੂਪ ਵਿੱਚ ਭਾਈ ਨੰਦ ਲਾਲ, ਭਾਈ ਪ੍ਰਹਿਲਾਦ ਸਿੰਘ, ਭਾਈ ਦਯਾ ਸਿੰਘ, ਭਾਈ ਚਉਪਾ ਸਿੰਘ ਛਿਬਰ, ਭਾਈ ਦੇਸਾ ਸਿੰਘ, ਭਾਈ ਸਾਹਿਬ ਸਿੰਘ ਆਦਿ ਗੁਰਸਿਖਾਂ ਨੇ ਕਲਮਬੰਦ ਕੀਤਾ। ਇਨ੍ਹਾਂ ਤੋਂ ਬਿਨਾ ਤਨਖਾਹਨਾਮਾ ਤੇ ਸਾਖੀਆਂ ਭਾਈ ਨੰਦ ਲਾਲ, ਮੁਕਤਿਨਾਮਾ ਭਾਈ ਸਾਹਿਬ ਸਿੰਘ, ਰਹਿਤਨਾਮਾ ਸਹਿਜਧਾਰੀਆਂ ਕਾ ਵੀ ਖਾਲਸੇ ਦੀ ਰਹਿਨੁਮਾਈ ਕਰਦੇ ਰਹੇ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਵੱਖ ਵੱਖ ਰਹਿਤਨਾਮਿਆਂ ਦੀ ਬਿਨਾ ਤੇ ਅਤੇ ਗੁਰੂ ਸਾਹਿਬਾਨ ਦੀ ਬਾਣੀ ਅਨੁਸਾਰ ਇੱਕ ਕਮੇਟੀ ਰਾਹੀਂ ਸਾਰੇ ਪੰਥ ਵਿੱਚ ਲੰਬੀ ਵਿਚਾਰ ਤੋ ਬਾਦ ‘ਸਿਖ ਰਹਿਤ ਮਰਯਾਦਾ’ ਨਾਂ ਦੀ ਪੁਸਤਿਕਾ ਤਿਆਰ ਕੀਤੀ ਜਿਸ ਦੇ ਮੁਖ ਅੰਸ ਇਹ ਹਨ:-
ਸਿਖ ਦੀ ਰਹਿਣੀ ਦੋ ਤਰ੍ਹਾਂ ਦੀ ਹੈ ਸਖਸ਼ੀ ਤੇ ਪੰਥਕ। ਸਖਸ਼ੀ ਰਹਿਣੀ ਵਿੱਚ 1 ਨਾਮ ਬਾਣੀ ਦਾ ਅਭਿਆਸ 2 ਗੁਰਮਤਿ ਦੀ ਰਹਿਣੀ ਅਤੇ 3 ਸੇਵਾ ਮੁਖ ਅੰਗ ਹਨ। ਨਾਮ ਬਾਣੀ ਦੇ ਅਭਿਆਸ ਵਿੱਚ ਅੰਮ੍ਰਿਤ ਵੇਲੇ ਉਠਣਾ, ਇਸ਼ਨਾਨ, ਵਾਹਿਗੁਰੂ ਨਾਮ ਜਪਦਿਆਂ ਅਕਾਲ ਪੁਰਖ ਨਾਲ ਧਿਆਨ ਤੇ ਪੰਜ ਬਾਣੀਆਂ ਦੇ ਪਾਠ ਤੋਂ ਬਿਨਾਂ ਅਰਦਾਸ ਸ਼ਾਮਿਲ ਹੈ। ਗੁਰਦਵਾਰੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸਾਧਸੰਗਤ ਦਾ ਜੁੜਕੇ ਗੁਰਬਾਣੀ ਦੇ ਕੀਰਤਨ ਬਾਣੀ ਦੇ ਪਾਠ ਅਤੇ ਕਥਾ ਰਾਹੀਂ ਅਭਿਆਸ ਵੀ ਇਸੇ ਹਿਸੇ ਵਿੱਚ ਹੈ। ਗੁਰਮਤਿ ਦੀ ਰਹਿਣੀ ਵਿੱਚ ਇੱਕ ਅਕਾਲ ਪੁਰਖ (ਵਾਹਿਗੁਰੂ), ਦਸ ਗੁਰੂ ਸਾਹਿਬਾਨ, ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਇਸ਼ਟ ਮੰਨੇ ਗਏ ਹਨ। ਬ੍ਰਾਹਮਣੀ ਰੀਤਾਂ ਰਿਵਾਜਾਂ ਤੋਂ, ਨਸ਼ਿਆਂ ਤੋਂ, ਕੰਨਿਆ ਮਾਰਨੋਂ, ਘੁੰਡ ਕਢਣੋਂ, ਨਕ ਛੇਕਣੋਂ, ਪਰਾਈ ਇਸਤ੍ਰੀ ਦੇ ਸੰਗ ਤੇ ਚੋਰੀ, ਯਾਰੀ ਜੂਏ ਤੋਂ ਵਰਜਿਆ ਗਿਆ ਹੈ ਤੇ ਗੁਰਮਤਿ ਰਹਿਣੀ, ਸਿਖਲਾਈ, ਪੜ੍ਹਾਈ, ਜ਼ਰੂਰੀ ਕੀਤੀ ਗਈ ਹੈ। ਕਕਾਰਾਂ ਦਾ ਇਸਤੇਮਾਲ-ਸੰਭਾਲ ਜ਼ਰੂਰੀ ਹੈ। ਕੇਸਾਂ ਨੂੰ ਸਿਖੀ ਵਿੱਚ ਪ੍ਰਮੁਖ ਸਥਾਨ ਹੈ। ਜਨਮ, ਨਾਮ, ਵਿਆਹ ਤੇ ਮਿਰਤਕ ਸੰਸਕਾਰ ਵਿਸਥਾਰ ਨਾਲ ਦਿਤੇ ਗਏ ਹਨ। ਸੇਵਾ ਨੂੰ ਸਿਖ ਧਰਮ ਦਾ ਉਚਾ ਅੰਗ ਮੰਨਿਆ ਗਿਆ ਹੈ ਤੇ ਗੁਰੂ ਕੇ ਲੰਗਰ ਦੀ ਸੇਵਾ ਤੇ ਬਰਾਬਰੀ ਦਾ ਖਾਸ ਮਹੱਤਵ ਹੈ।
ਪੰਥਕ ਰਹਿਣੀ ਵਿਚ, 1 ਗੁਰੂ ਪੰਥ, 2 ਅੰਮ੍ਰਿਤ ਸੰਸਕਾਰ, 3 ਤਨਖਾਹ ਲਾਉਣ ਦੀ ਵਿਧੀ, 4 ਗੁਰਮਤਾ ਕਰਨ ਦੀ ਵਿਧੀ ਤੇ 4 ਸਥਾਨਿਕ ਫੈਸਲਿਆਂ ਦੀ ਅਪੀਲ ਪੰਜ ਅੰਸ਼ ਹਨ। ਗੁਰੂ ਪੰਥ ਦੀ ਤਰੀਫ:- ਤਿਆਰ-ਬਰ-ਤਿਆਰ ਸਿੰਘਾਂ ਦੇ ਸਮੁਚੇ ਸਮੂਹ ਨੂੰ ਗੁਰੂ ਪੰਥ ਆਖਦੇ ਹਨ। ਅੰਮ੍ਰਿਤ ਸੰਸਕਾਰ ਬੜੇ ਵਿਸਥਾਰ ਨਾਲ ਦਸਿਆ ਗਿਆ ਹੈ। ਤਨਖਾਹ ਲਾਉਣ ਦੀ ਵਿਧੀ ਵਿੱਚ ਗੁਰਸੰਗਤ ਵਿੱਚ ਪੰਜ ਪਿਆਰੇ ਚੁਣੇ ਜਾਣ ਦਾ ਪ੍ਰਾਵਧਾਨ ਹੈ ਤੇ ਸੇਵਾ ਦੀ ਤਨਖਾਹ ਨੂੰ ਪਹਿਲ ਦਿਤੀ ਗਈ ਹੈ। ਗੁਰਮਤਾ ਕੇਵਲ ਮੁਢਲੇ ਅਸੂਲਾਂ ਬਾਰੇ ਹੀ ਮੰਨਿਆ ਗਿਆ ਹੈ ਜਿਸ ਨੂੰ ਸ਼੍ਰੋਮਣੀ ਜੱਥਾ ਹੀ ਕਰ ਸਕਦਾ ਹੈ। ਸਥਾਨਕ ਗੁਰਸੰਗਤਾਂ ਦੇ ਫੈਸਲਿਆਂ ਦੀ ਅਪੀਲ ਅਕਾਲ ਤਖਤ ਹੀ ਕਰ ਸਕਦਾ ਹੈ ਭਾਵ ਅਕਾਲ ਤਖਤ ਨੂੰ ਸਰਵਉਚ ਮੰਨਿਆ ਗਿਆ ਹੈ।
ਇਹ ਰਹਿਤ ਮਰਯਾਦਾ ਤਕਰੀਬਨ ਸਾਰੇ ਹੀ ਰਹਿਤਨਾਮਿਆਂ ਦਾ ਨਿਚੋੜ ਹੈ ਜਿਸ ਵਿੱਚ ਗੁਰੂ ਸਾਹਿਬਾਨ ਵਲੋ ਰਚੀ ਬਾਣੀ ਨੂੰ ਸਰਵੋਤਮ ਸਥਾਨ ਦਿੱਤਾ ਗਿਆ ਹੈ। ਇਸ ਰਹਿਤਨਾਮੇ ਦੇ ਘੜਣ ਹਾਰਿਆਂ ਨੇ ਸ਼ਕ ਦੀ ਗੁੰਜ਼ਾਇਸ਼ ਕਿਧਰੇ ਨਹੀਂ ਛੱਡੀ। ਇਸ ਲਈ ਹਰ ਗੁਰਸਿੱਖ, ਸਿੰਘ ਤੇ ਸਮੁਚੇ ਖਾਲਸੇ ਨੂੰ ਇਸ ਰਹਿਤਨਾਮੇ ਨੂੰ ਗੁਰੂ ਦੀ ਚਾਲੀ ਸਮਝ ਕੇ ਮਨੋਂ ਤਨੋਂ ਅਪਣਾਉਣਾ ਚਾਹੀਦਾ ਹੈ। ਗੁਰਦਾਵਾਰਾ ਪ੍ਰਬੰਧਕ ਕਮੇਟੀ ਨੂੰ ਵੀ ਚਾਹੀਦਾ ਹੈ ਹਰ ਗੁਰਸਿੱਖ ਤਕ ਇਸ ਦੀ ਕਾਪੀ ਪੁਚਾਵੇ ਤੇ ਹਰ ਅੰਮ੍ਰਿਤ ਛਕਦੇ ਸਿਖ ਹੱਥ ਇਸ ਦੀ ਕਾਪੀ ਦੇਵੇ।

*****************************************************

ਜਗ ਦਾ ਵਿਵਹਾਰ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਫਾਦਰ ਕਹਿੰਦਾ ਜੀਸਸ ਆਕੇ ਪਾਰ ਲੰਘਾਵੇਗਾ।
ਪੰਡਿਤ ਆਖੇ ਸ਼ਿਵਜੀ ਆਵਾਗਵਣ ਬਚਾਵੇਗਾ।
ਮੁਲਾਂ ਆਖੇ ਅੱਲਾ ਕੋਲੋਂ ਵੱਡਾ ਹੋਰ ਨਹੀਂ।
ਭਾਈ ਆਖੇ ਭਾਣਾ ਮੰਨ ਉਸ ਅੱਗੇ ਜ਼ੋਰ ਨਹੀਂ।
ਪੀਟਰ ਚਰਚ `ਚ ਜਾਕੇ ਭੁੱਲ ਬਖਸ਼ਾਉਂਦਾ ਰਹਿੰਦਾ ਹੈ।
ਮੋਹਨ ਸ਼ਿਵਲਿੰਗ ਉਤੇ ਦੁੱਧ ਚੜਾਉਂਦਾ ਰਹਿੰਦਾ ਹੈ।
ਰਹਿਮਤ ਮਸਜਿਦ ਜਾਕੇ ਪੰਜ ਨਮਾਜ਼ਾਂ ਪੜ੍ਹਦਾ ਹੈ।
ਸੁਰ ਸਿੰਘ ਗੁਰੂਦਵਾਰੇ ਜਾਕੇ ਦੇਗਾਂ ਕਰਦਾ ਹੈ।
ਚਾਰੇ ਨੌਕਰ ਲੱਗੇ ਸੇਠ ਦੀ ਖਾਤਰਦਾਰੀ ਤੇ।
ਉਸ ਦੇ ਭਰੇ ਗੁਦਾਮਾਂ ਦੀ ਨੇ ਪਹਿਰੇਦਾਰੀ ਤੇ।
ਸੇਠਾਣੀ ਨੂੰ ਆਦਤ ਹਰ ਗਲ ਨੌਕਰ ਝਾੜਣ ਦੀ।
ਆਖ ਨਿਕੰਮੇ, ਵਿਹਲੜ, ਇਨ੍ਹਾਂ ਦੇ ਹਿਰਦੇ ਸਾੜਣ ਦੀ।
ਮਾਇਆ ਦੇ ਧੰਦੇ ਤੋਂ ਸੇਠ ਨੂੰ ਵਿਹਲ ਨਈਂ ਮਿਲਦੀ।
ਕਦੇ ਕਦੇ ਤਨਖਾਹ ਵੰਡਣ ਦੀ ਫੁਰਸਤ ਨਈਂ ਮਿਲਦੀ।
ਗਿਣਤੀ ਦੀ ਤਨਖਾਹ ਵਿੱਚ ਘਰ ਦਾ ਚਲਣਾ ਔਖਾ ਹੈ।
ਰਬ ਦਾ ਭਾਣਾ ਮੰਨਣ ਆਖਣ ਫਿਰ ਵੀ ਚੰਗਾ ਹੈ।
ਰਬ ਕਿੱਥੇ ਤੇ ਭਗਤ ਕੌਣ, ਕੁੱਝ ਪਤਾ ਨਹੀਂ ਲਗਦਾ।
ਏਸ ਤਰ੍ਹਾਂ ਹੀ ਚਲ ਰਿਹਾ ਵਿਵਹਾਰ ਇਸ ਜਗ ਦਾ।

************************************************

ਲੀਲ੍ਹਾ ਤੇਰੀ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਚਾਰੇ ਪਾਸੇ ਛਾਇਆ ਹੈ ਅਨੰਦ, ਲੀਲ੍ਹਾ ਤੇਰੀ ਏ।
ਕਲੀਆਂ ਦੀ ਮਹਿਕ ਸਵਛੰਦ, ਲੀਲ੍ਹਾ ਤੇਰੀ ਏ।
ਵੇਲਾਂ ਬਾਹਾਂ ਖੋਲ੍ਹ ਕੇ ਨੇ ਬੁਕਲੀਂ ਬੁਲਾਉਂਦੀਆਂ।
ਜ਼ਿੰਦਗੀ ਨੇ ਵੰਡਦੀਆਂ ਪੌਣਾਂ ਝੂਲੇ ਪਾਉਂਦੀਆਂ।
ਰੁੱਖ ਛਾਂਵੇਂ ਰੂਹਾਂ ਨੇ ਬੁਲੰਦ, ਲੀਲ੍ਹਾ ਤੇਰੀ ਏ।
ਚਾਰੇ ਪਾਸੇ ਛਾਇਆ ਹੈ ਅਨੰਦ, ਲੀਲ੍ਹਾ ਤੇਰੀ ਏ।
ਕੰਵਲ ਤਲਾ `ਚ ਖਿੜ ਖੇੜਾ ਕਿਵੇਂ ਵੰਡਦਾ!
ਫਲਾਂ ਨਾਲ ਲੱਦ ਝੁਕ ਗਿਆ ਬੂਟਾ ਅੰਬ ਦਾ!
ਕਰੇ ਅਰਦਾਸ ਮੰਦ ਮੰਦ, ਲੀਲ੍ਹਾ ਤੇਰੀ ਏ।
ਚਾਰੇ ਪਾਸੇ ਛਾਇਆ ਹੈ ਅਨੰਦ, ਲੀਲ੍ਹਾ ਤੇਰੀ ਏ।
ਤੇਰੀ ਸਾਰੀ ਖੇਡ ਇਹ ਨਿਰਾਲੀ ਤੇਰੀ ਮਾਇਆ ਹੈ।
ਕਿਨਿਆਂ ਰੰਗਾਂ ਚ ਰੰਗ ਜਗਤ ਬਣਾਇਆ ਹੈ।
ਸੂਰਜ, ਸਿਤਾਰੇ, ਭੋਇਂ, ਚੰਦ, ਲੀਲ੍ਹਾ ਤੇਰੀ ਏ।
ਚਾਰੇ ਪਾਸੇ ਛਾਇਆ ਹੈ ਅਨੰਦ, ਲੀਲ੍ਹਾ ਤੇਰੀ ਏ।
ਦੇਖ ਤੇਰੀ ਲੀਲ੍ਹਾ ਰੱਜ ਅੱਖੀਆਂ ਨੂੰ ਆਉਂਦਾ ਨਹੀਂ।
ਕਿਹੜਾ ਪਲ ਜਦੋਂ ਚੀਜ਼ ਨਵੀਂ ਕੋਈ ਬਣਾਉਂਦਾ ਨਹੀਂ।
ਜੋੜੇ ਹੋਏ ਸਾਰੇ ਇਕੋ ਤੰਦ, ਲੀਲ੍ਹਾ ਤੇਰੀ ਏ।
ਚਾਰੇ ਪਾਸੇ ਛਾਇਆ ਹੈ ਅਨੰਦ, ਲੀਲ੍ਹਾ ਤੇਰੀ ਏ।
ਸਭ ਨੂੰ ਬਣਾਉਂਦਾ, ਪਰਤਿਉਂਦਾ, ਢਾਲੀ ਜਾਂਦਾ ਏਂ।
ਰੱਖੇਂ ਸਾਰੀ ਸੂਝ ਤੇ ਸੰਭਾਲੀ ਪਾਲੀ ਜਾਂਦਾ ਏਂ।
ਹੋਰ ਕੀ ਲਿਖਾਂ ਨੇ ਹੋਸ਼ਾਂ ਬੰਦ, ਲੀਲ੍ਹਾ ਤੇਰੀ ਏ।
ਚਾਰੇ ਪਾਸੇ ਛਾਇਆ ਹੈ ਅਨੰਦ, ਲੀਲ੍ਹਾ ਤੇਰੀ ਏ।


(07/06/12)
ਜਸਵੰਤ ਸਿੰਘ ‘ਅਜੀਤ’

ਮੰਨੋ ਜਾਂ ਨ ਮੰਨੋ: ਸਿੱਖਾਂ ਵਿੱਚ ਵੰਡੀਆਂ ਪੈ ਹੀ ਗਈਆਂ ਹਨ?
ਸ਼ਾਇਦ ਉਪ੍ਰੋਕਤ ਹੈਡਿੰਗ ਕਈਆਂ ਦੇ ਗਲੇ ਨਹੀਂ ਉਤਰੇਗਾ ਅਤੇ ਉਨ੍ਹਾਂ ਦੇ ਦਿਲ ਨੂੰ ਕਟੋਚਦਾ ਵੀ ਰਹੇਗਾ, ਪ੍ਰੰਤੂ ਇਸ ਸੱਚਾਈ ਨੂੰ ਝੁਠਲਾਇਆ ਵੀ ਤਾਂ ਨਹੀਂ ਜਾ ਸਕਦਾ, ਕਿ ਸਿੱਖ ਪ੍ਰੂਰੀ ਤਰ੍ਹਾਂ ਦੋ ਹਿਸਿਆਂ ਵਿੱਚ ਵੰਡੇ ਗਏ ਹੋਏ ਹਨ। ਇਸਦਾ ਪ੍ਰੱਤਖ ਪ੍ਰਮਾਣ ਇਹ ਹੈ ਕਿ ਇਨ੍ਹਾਂ ਹੀ ਦਿਨਾਂ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਸਿੱਖਾਂ ਦੀ ਇੱਕ ਧਿਰ ਵਲੋਂ 25 ਮਈ ਨੂੰ ਮਨਾਇਆ ਗਿਆ, ਜਦਕਿ ਦੂਸਰੀ ਧਿਰ ਇਸ ਪੁਰਬ ਨੂੰ 16 ਜੂਨ ਨੂੰ ਮੰਨਾਉਣ ਜਾ ਰਹੀ ਹੈ। ਦੋਹਾਂ ਧਿਰਾਂ ਦਾ ਦਾਅਵਾ ਹੈ ਕਿ ਉਹ ਅਜਿਹਾ ਸ੍ਰੀ ਅਕਾਲ ਤਖ਼ਤ ਦੇ ਆਦੇਸ਼ਾਂ ਅਨੁਸਾਰ ਹੀ ਕਰ ਰਹੀਆਂ ਹਨ। ਆਪੋ-ਆਪਣੇ ਇਸ ਦਾਅਵੇ ਦੇ ਹੱਕ ਵਿੱਚ ਇੱਕ ਧਿਰ ਵਲੋਂ ਸੰਨ-2010 ਵਿੱਚ ਸ੍ਰੀ ਅਕਾਲ ਤਖ਼ਤ ਤੋਂ ਲਾਗੂ ਕੀਤੇ ਗਏ ਸੌਧੇ ਨਾਨਕਸ਼ਾਹੀ ਕੈਲੰਡਰ ਦਾ ਹਵਾਲਾ ਦਿੱਤਾ ਜਾਂਦਾ ਹੈ, ਜਦਕਿ ਦੂਸਰੀ ਧਿਰ ਸੰਨ-2003 ਵਿੱਚ ਸ੍ਰੀ ਅਕਾਲ ਤਖ਼ਤ ਤੋਂ ਜਾਰੀ ਮੂਲ ਨਾਨਕਸ਼ਾਹੀ ਕੈਲੰਡਰ ਦਾ ਹਵਾਲਾ ਦਿੰਦਿਆਂ ਆਪਣੀ ਗਲ ਦੀ ਪੁਸ਼ਟੀ ਕਰਦੀ ਹੈ। ਜੇ ਸ੍ਰੀ ਅਕਾਲ ਤਖ਼ਤ ਤੋਂ ਜਾਰੀ ਦੋ ਵੱਖ-ਵੱਖ ਨਾਨਕਸ਼ਾਹੀ ਕੈਲੰਡਰਾਂ ਦੀ ਸਥਿਤੀ ਨੂੰ ਵੇਖਿਆ-ਪਰਖਿਆ ਜਾਏ ਤਾਂ ਦੋਵੇਂ ਹੀ ਧਿਰਾਂ ਕਿਸੇ ਸੀਮਾ ਤਕ ਆਪੋ-ਆਪਣੇ ਦਾਅਵੇ ਪ੍ਰਤੀ ਸੱਚੀਆਂ ਨਜ਼ਰ ਆਉਂਦੀਆਂ ਹਨ। ਪ੍ਰੰਤੂ ਦੂਸਰੇ ਪਾਸੇ ਇਸ ਸਥਿਤੀ ਨੂੰ ਵੇਖਦਿਆਂ ਹੋਇਆਂ, ਇਸ ਗਲ ਨੂੰ ਵੀ ਤਾਂ ਸਵੀਕਾਰਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਨਾਨਕ-ਸ਼ਾਹੀ ਕੈਲੰਡਰ ਦੇ ਮੁੱਦੇ ਦੇ ਨਾਂ `ਤੇ ਸ੍ਰੀ ਅਕਾਲ ਤਖ਼ਤ ਦਾ ਸਹਾਰਾ ਲੈ, ਸਿੱਖਾਂ ਨੂੰ ਪੂਰੀ ਤਰ੍ਹਾਂ ਦੋ ਹਿਸਿਆਂ ਵਿੱਚ ਵੰਡ ਦਿੱਤਾ ਗਿਆ ਹੈ, ਕਿਉਂਕਿ ਦੋ ਕੈਲੰਡਰਾਂ ਦੇ ਲਾਗੂ ਹੋ ਜਾਣ ਕਾਰਣ ਸਾਲ ਵਿੱਚ ਹਰ ਪੁਰਬ ਦੋ-ਦੋ ਵਾਰ ਮਨਾਇਆ ਜਾਣ ਲਗਾ ਹੈ। ਇੱਕ ਧਿਰ ਸੰਨ-2003 ਦੇ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਪੁਰਬ ਮੰਨਾਉਂਦੀ ਹੈ ਤੇ ਦੂਸਰੀ ਸੰਨ-2010 ਵਿੱਚ ਜਾਰੀ ਸੋਧੇ ਨਾਨਕਸ਼ਾਹੀ ਕੈਲੰਡਰ ਦੀ ਮਾਨਤਾ ਨੂੰ ਸਵੀਕਾਰ ਕਰ ਪੁਰਬ ਮਨਾ ਰਹੀ ਹੈ। ਇਸਤਰ੍ਹਾਂ ਨਾਨਕਸ਼ਾਹੀ ਕੈਲੰਡਰ ਨੇ ਹੀ ਸਿੱਖਾਂ ਨੂੰ ਦੋ ਹਿਸਿਆਂ ਵਿੱਚ ਵੰਡ ਕੇ ਰੱਖ ਦਿੱਤਾ ਹੈ।
ਇਸ ਸਮੇਂ ਜਦਕਿ ਨਾਨਕਸ਼ਾਹੀ ਕੈਲੰਡਰ ਦੇ ਦੋ ਰੂਪਾਂ ਨੂੰ ਲੈ ਕੇ ਸਿੱਖ ਪੂਰੀ ਤਰ੍ਹਾਂ ਦੋ ਕੈਂਪਾਂ ਵਿੱਚ ਵੰਡੇ ਗਏ ਹੋਏ ਹਨ, ਇਸ ਪ੍ਰਸ਼ਨ ਦਾ ਉੱਤਰ ਜ਼ਰੂਰ ਤਲਾਸ਼ਿਆ ਜਾਣਾ ਚਾਹੀਦਾ ਹੈ ਕਿ ਜਦੋਂਕਿ ਲੰਮੇਂ ਵਿਚਾਰ-ਵਟਾਂਦਰੇ ਤੋਂ ਬਾਅਦ ਸੰਨ-2003 ਵਿੱਚ ਸ੍ਰੀ ਅਕਾਲ ਤਖ਼ਤ ਤੋਂ ਇਹ ਦਾਅਵਾ ਕਰਦਿਆਂ ਨਾਨਕਸ਼ਾਹੀ ਕੈਲੰਡਰ ਅਪਨਾਣ ਦਾ ਆਦੇਸ਼ (ਹੁਕਮਨਾਮਾ) ਜਾਰੀ ਕੀਤਾ ਗਿਆ ਸੀ, ਕਿ ਇਸਦੇ ਲਾਗੂ ਹੋ ਜਾਣ ਨਾਲ ਸਿੱਖ ਧਰਮ ਦੀ ਸੁਤੰਤਰ ਹੋਂਦ ਅਤੇ ਸਿੱਖਾਂ ਦੀ ਅੱਡਰੀ ਪਛਾਣ ਨੂੰ ਮਾਨਤਾ ਮਿਲ ਜਾਇਗੀ, ਫਿਰ ਇਸਦੇ ਲਾਗੂ ਹੋਣ ਤੋਂ ਸੱਤ ਵਰ੍ਹਿਆਂ ਬਾਅਦ ਅਜਿਹਾ ਕੀ ਵਾਪਰ ਗਿਆ ਜਾਂ ਫਿਰ ਸੰਨ-2003 ਵਿੱਚ ਲਾਗੂ ਕੀਤੇ ਨਾਨਕਸ਼ਾਹੀ ਕੈਲੰਡਰ ਦਾ ਉਦੇਸ਼ ਪੂਰਾ ਹੋ ਗਿਆ, ਕਿ ਅਚਾਨਕ ਹੀ ਸੱਤ ਵਰ੍ਹੇ ਪਹਿਲਾਂ ਵੱਡੇ-ਵੱਡੇ ਦਾਅਵਿਆਂ ਨਾਲ ਉਠਾਏ ਗਏ ਕਦਮ ਨੂੰ ਬਿਨਾਂ ਵਿਚਾਰੇ ਵਾਪਸ ਲੈ ਸੰਨ-2010 ਵਿੱਚ ਮੂਲ ਨਾਨਕਸ਼ਾਹੀ ਕੈਲੰਡਰ ਵਿੱਚ ਸੋਧ ਕਰ, ਉਸਨੂੰ ਸੰਨ-2003 ਤੋਂ ਪਹਿਲਾਂ ਦਾ ਰੂਪ ਦੇ, ਸ੍ਰੀ ਅਕਾਲ ਤਖ਼ਤ ਤੋਂ ਹੀ ਲਾਗੂ ਕਰਨ ਦਾ ਆਦੇਸ਼ (ਹੁਕਮਨਾਮਾ) ਜਾਰੀ ਕਰਵਾਣ ਦੀ ਲੋੜ ਪੈ ਗਈ?
ਇਹ ਗਲ ਸੋਚਣ-ਸਮਝਣ ਦੀ ਲੋੜ ਤਕ ਨਹੀਂ ਸਮਝੀ ਗਈ ਕਿ ਸੱਤ ਵਰ੍ਹਿਆਂ ਬਾਅਦ ਲਏ ਜਾ ਰਹੇ ਯੂ-ਟਰਨ ਨਾਲ ਦੇਸ਼-ਵਿਦੇਸ਼ ਦੇ ਵੱਖ-ਵੱਖ ਹਿਸਿਆਂ ਵਿੱਚ ਵਸ ਰਹੇ, ਜਿਨ੍ਹਾਂ ਸਿੱਖਾਂ ਨੇ ਬੀਤੇ ਸੱਤ ਵਰ੍ਹਿਆਂ ਵਿੱਚ ਸੰਨ-2003 ਵਿੱਚ ਬੜੇ ਦਾਅਵਿਆਂ ਨਾਲ ਲਾਗੂ ਕੀਤੇ ਗਏ ਨਾਨਕਸ਼ਾਹੀ ਕੈਲੰਡਰ ਨੂੰ ਅਪਨਾ ਲਿਆ ਹੈ ਅਤੇ ਉਸ ਸਮੇਂ ਜੋ ਵਿਰੋਧ ਵਿੱਚ ਖੜੇ ਹੋ ਗਏ ਹੋਏ ਸਨ, ਉਹ ਸਿੱਖ ਵੀ ਇਸਨੂੰ ਮਾਨਤਾ ਦੇਣ ਦੇ ਲਈ ਅਹਿਸਤਾ-ਆਹਿਸਤਾ ਅੱਗੇ ਆ ਰਹੇ ਹਨ, ਦੇ ਸਾਹਮਣੇ ਆਤਮ-ਸਨਮਾਨ ਨਾਲ ਜੁੜੀਆਂ ਕਈ ਮੁਸ਼ਕਿਲਾਂ ਅਤੇ ਸਮਸਿਆਵਾਂ ਆ ਸਕਦੀਆਂ ਹਨ। ਬੀਤੇ ਸੱਤ ਵਰ੍ਹਿਆਂ ਵਿੱਚ ਉਨ੍ਹਾਂ ਸਥਾਨਕ ਪ੍ਰਸ਼ਾਸਨ ਤੋਂ ਸੰਨ-2003 ਦੇ ਨਾਨਕਸ਼ਾਹੀ ਕੈਲੰਡਰ ਨੂੰ ਮਾਨਤਾ ਦੁਆਈ, ਹੁਣ ਉਹ ਕਿਵੇਂ ਸੱਤ ਵਰ੍ਹਿਆਂ ਬਾਅਦ ਮੁੜ ਪੁਰਾਣੀ ਥਾਂ ਪੁਰ ਆ ਜਾਣ ਦੀ ਗਲ ਕਰ, ਪ੍ਰਸ਼ਾਸਨ ਦੀਆਂ ਨਜ਼ਰਾਂ ਵਿੱਚ ਆਪਣੀ ਸਥਿਤੀ ਹਾਸੋਹੀਣੀ ਬਣਾਉਣ ਲਈ ਤਿਆਰ ਹੋ ਪਾਣਗੇ?
ਇਸ ਪ੍ਰਸ਼ਨ ਦਾ ਜਵਾਬ ਸ਼ਾਇਦ ਕੋਈ ਵੀ ਤਲਾਸ਼ਣਾ ਨਹੀਂ ਚਾਹੇਗਾ, ਕਿਉਂਕਿ ਅਜਿਹਾ ਕਰਨ ਨਾਲ ਆਪਣੀਆਂ ਹੀ ਗਲਤੀਆਂ ਸਾਹਮਣੇ ਆਉਣਗੀਆਂ, ਜਿਨ੍ਹਾਂ ਨੂੰ ਸਵੀਕਾਰਨ ਦੀ ਦਲੇਰੀ ਕੋਈ ਨਹੀਂ ਕਰ ਪਾਇਗਾ। ਅੱਜ ਜਦਕਿ ਸਿੱਖ ਦੋ ਹਿਸਿਆਂ ਵਿੱਚ ਵੰਡਿਆ ਦਿਖਾਈ ਦੇਣ ਲਗਾ ਹੈ, ਤਾਂ ਦੁਖ ਇਸ ਗਲ ਦਾ ਹੁੰਦਾ ਹੈ ਕਿ ਇਸ ਸਮੇਂ ਜਦਕਿ ਸਭ ਕੁੱਝ ਸਾਹਮਣੇ ਹੈ, ਫਿਰ ਭੀ ਹਊਮੈ ਦੇ ਸ਼ਿਕਾਰ ਕੇਵਲ ਰਾਜਸੀ ਵਿਅਕਤੀ ਹੀ ਨਹੀਂ, ਸਗੋਂ ਬੁਧੀਜੀਵੀ, ਇਤਿਹਾਸਕਾਰ, ਧਾਰਮਕ ਮੁੱਖੀ ਆਦਿ ਸਾਰੇ ਹੀ, ਇਸ ਵੰਡ ਦੇ ਪਾੜੇ ਨੂੰ ਭਰਨ ਦੇ ਜਤਨ ਕਰਨ ਦੀ ਥਾਂ, ਇਸਨੂੰ ਹੋਰ ਚੌੜਾ ਕਰਨ ਵਿੱਚ ਪੂਰੀ ਸ਼ਕਤੀ ਝੌਂਕ ਜੀ-ਜਾਨ ਨਾਲ ਜੁਟੇ ਵਿਖਾਈ ਦੇ ਰਹੇ ਹਨ।


(06/06/12)
ਸਰਵਜੀਤ ਸਿੰਘ

ਸ. ਬਲਦੇਵ ਸਿੰਘ ਚਾਕਰ ਜੀ, 
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕਿ ਫ਼ਤਿਹ॥

ਸ. ਬਲਦੇਵ ਸਿੰਘ ਜੀ, ਆਪ ਨੇ ‘ਸ਼ਬਦਾਵਲੀ ਗ੍ਰੰਥ’ ਸਬੰਧੀ ਜਾਣਕਾਰੀ ਦਿੱਤੀ ਹੈ । ਇਹ ਮੇਰੇ ਵਾਸਤੇ ਬਿਲਕੁਲ ਨਵੀ ਜਾਣਕਾਰੀ ਹੈ। ਮੈਂ ਵੀ ਸੋਚਦਾ ਸੀ ਕਿ ਗੈਰ ਕੁਦਰਤੀ ਵਰਤਾਰੇ ਦੀ ਪ੍ਰੋੜਤਾ ਕਬੀਰ ਜੀ ਦੀ ਬਾਣੀ ਕਿਵੇਂ ਕਰ ਸਕਦੀ ਹੈ। ਆਪ ਜੀ ਲਿਖਦੇ ਹੋ, “ਦੂਸਰਾ ਮੈਂ “ਦੋ ਸਲੋਕ” ਲਿਖਿਆ ਹੈ “ਕਬੀਰ ਸਾਹਿਬ ਦੇ ਦੋ ਸ਼ਬਦ” ਨਹੀਂ ਲਿਖਿਆ ਹੈ ਜੀ”। ਵੀਰ ਜੀ, ਕਬੀਰ ਜੀ ਦੇ ਸ਼ਬਦ ਹੀ ਨਹੀਂ ਸਗੋਂ ਸਲੋਕ ਵੀ ਗੁਰੂ ਗ੍ਰੰਥ ਸਾਹਿਬ ਜੀ `ਚ (ਪੰਨਾ 1364) ਦਰਜ ਹਨ। ਆਪ ਦੀ ਲਿਖਤ ਪੜ੍ਹ ਕੇ ਮੇਰਾ ਧਿਆਨ ਦਿੱਲੀ ਵਾਲੇ ਮਹਾ ਪੁਰਖ ਵੱਲ (ਜਿਸ ਦਾ ਜੂਠਾ ਜਲ ਆਪ ਨੇ ਛਕਿਆ ਸੀ) ਚਲਾ ਗਿਆ ਸੀ ਕਿ ਸ਼ਾਇਦ ਇਹ ਭ੍ਰਿੰਗੀ ਦੀ ਕਹਾਣੀ ਵੀ ਸ਼ਾਇਦ ਤੁਹਾਨੂੰ ਉਸ ਨੇ ਦੱਸੀ ਹੋਵੇਗੀ। ਹੁਣ ਤੁਸੀਂ ਸਪੱਸ਼ਟ ਕੀਤਾ ਹੈ ਕਿ ਇਹ ਖੋਜ ਤੁਹਾਡੀ ਆਪਣੀ ਹੈ। ਬਾਕੀ ਜੋ ਆਪ ਨੇ ਲਿਖਿਆ ਹੈ, “ਭ੍ਰਿੰਗੀ ਦੀ ਕਹਾਣੀ ਤਾਂ ਇੱਕ ਕੁਦਰਤੀ ਸਚ ਹੈ”। ਵੀਰ ਜੀ, ਤੁਹਾਡੇ ਵੱਲੋਂ ਲਿਖੀ ਗਈ ਕਹਾਣੀ ‘ਕੁਦਰਤੀ ਸਚ’ ਨਹੀਂ ਸਗੋਂ ਕੁਦਰਤ ਦੇ ਬਣਾਏ ਹੋਏ ਨਿਯਮ ਦੇ ਹੀ ਉਲਟ ਹੈ। ਕੁਦਰਤ ਦੇ ਬਣਾਏ ਹੋਏ ਨਿਯਮ ਮੁਤਾਬਕ ਤਿੱਤਲੀਆਂ, ਭੁਡੀਆਂ, ਸ਼ਹਿਦ ਦੀਆ ਮੱਖੀਆਂ ਆਦਿ ਦੇ ਜੀਵਨ ਦੇ ਚਾਰ ਪੜ੍ਹਾ ਹੁੰਦੇ ਹਨ, ਆਂਡਾ (Egg), ਲਾਰਵਾ (larva), ਪਿੳਪਾ (pupa) ਅਤੇ ਪੂਰਾ ਕੀੜਾ (adult)‘ਭ੍ਰਿੰਗੀ’ ਦਾ ਜੀਵਨ ਚੱਕਰ ਵੀ ਇਨ੍ਹਾ ਚਾਰ ਪੜ੍ਹਾਵਾਂ `ਚ ਹੀ ਗੁਜ਼ਰਦਾ ਹੈ। ਆਪ ਦੇ ਬਚਨ, “ਜਿਸ ਕੀੜੇ ਨਾਲ ਕੇ ਉਸ ਦਾ ਦੂਰ ਦੂਰ ਤੱਕ ਵੀ ਜੀਨਜ਼ ਅਦਿ ਦਾ ਵੀ ਕੋਈ ਸਬੰਧ ਨਹੀਂ ਹੁੰਦਾ”। ਤੁਸੀਂ ਤਾ ਇੰਨੇ ਵਿਸ਼ਵਾਸ ਨਾਲ ਲਿਖਿਆ ਹੈ ਜਿਵੇ DNA ਚੈਕ ਕੀਤਾ ਹੋਵੇ!

ਚਾਕਰ ਜੀ, ‘ਭ੍ਰਿੰਗੀ’ (Mud Dauber) ਦੇ ਜੀਵਨ ਚੱਕਰ ਨੂੰ ਸਮਝਣ ਲਈ ਕਿਸੇ ਵੀ Search Engine ਤੇ Mud Dauber ਟਾਈਪ ਕਰ ਦਿਓ ।

Mud Dauber

My Home: I am a solitary wasp; I do not fly in a swarm of wasps or live in large colonies. During the summer months you can usually find me at a muddy location collecting mud for my nests.

What I eat: I eat other insects.

What I look like: I am long and thin with a thread like waist, around ½ to 1 inch in length. I can be black and yellow striped or blackish blue in color and have a stinger located at the end of my abdomen.

How I am born: I go through four stages of development: egg, larva, pupa and adult.  My nest is built out of mud, which can contain  up to 25 eggs. Each cell of the mud nest contains an insect (usually spiders) plus one egg, and is sealed up with mud. After only a few days,my egg hatches. As a larva I will eat the insect put in the mud cell with me for food. I remain a larva for about three weeks, and spin a cocoon in the cell. I usually remain in the cocoon over the winter and emerge in the spring from the cell as an adult wasp. My life span from egg to adult is about one year. 

ਅੱਗੇ ਆਪ ਜੀ ਲਿਖਦੇ ਹੋ, “ਵੀਰ ਜੀ ਮੈਨੂੰ ਤਾਂ ਤੁਸੀਂ ਸਿਆਣਾਂ ਕਹਿ ਕੇ, ਇਸ ਝਗੜੇ ਵਿੱਚ ਪੈਣ ਤੋਂ ਮਨ੍ਹਾਂ ਕਰ ਰਹੇ ਹੋ। ਗੁਰੂ ਨਾਨਕ ਦੇਵ ਜੀ ਨੂੰ ਕੀ ਤੁਸੀਂ ਮੂਰਖ ਸਮਝਦੇ ਹੋ। ਇਹ ਸ਼ੰਕਾ ਨਵਿਰਤ ਕਰਨਾਂ ਜੀ, ਕਿ ਗੁਰੂ ਨਾਨਕ ਦੇਵ ਜੀ ਨੂੰ ਤੁਸੀਂ ਕੀ ਸਮਝਦੇ ਹੋ”। ਚਾਕਰ ਜੀ, ਗੁਰੂ ਨਾਨਕ ਦੇਵ ਜੀ ਸਾਨੂੰ, ਮੂਰਖਾਂ ਨੂੰ ਸਮਝਾਉਣ ਆਏ ਸਨ ਪਰ ਅਸੀਂ 500 ਸਾਲ ਪਿਛੋਂ ਵੀ ਮੂਰਖਾਂ ਤੋਂ ਮਹਾਂ-ਮੂਰਖ ਹੋਣ ਦਾ ਮਾਣ ਹਾਸਲ ਕਰੀ ਬੈਠੇ ਹਾਂ। ਆਪ ਜੀ ਲਿਖਦੇ ਹੋ, “ਮਾਸ ਦੇ ਝਗੜੇ ਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ, ਗੁਰੂ ਨਾਨਕ ਦੇਵ ਜੀ ਨੇਂ ਦੋ ਸਬਦਾਂ ਦੁਆਰਾ ਸਾਨੂੰ ਸਮਝਾਇਆ ਹੈ, ਪਰ ਝਗੜਾ (ਭੁਲੇਖਾ) ਫਿਰ ਵੀ ਜਾਰੀ ਹੈ। ਇਸ ਤੋਂ ਸਪੱਸ਼ਟ ਹੈ ਕਿ ਅਸੀ ਨਹੀ ਸਮਝੇ...ਪਰ ਸਮੱਸਿਆ ਤਾਂ ਮਾਸ ਦੇ ਝਗੜੇ ਦੀ ਹੈ, ਜੋ ਗੁਰੂ ਨਾਨਕ ਦੇਵ ਜੀ, ਜਾਂ ਹੋਰ ਵੀ ਭਗਤਾਂ ਦੇ ਬਾਣੀਂ ਦੁਆਰਾ ਸਮਝਾਉਣ ਦੇ ਬਾਵਜ਼ੂਦ ਵੀ, ਜਿਉਂ ਦਾ ਤਿਉਂ ਅੱਜ ਵੀ ਮੌਜੂਦ ਹੈ। ਕੀ ਇਹ ਗੁਰੂ ਜੀ ਦੇ ਸਮਝਾਉਣ ਵਿੱਚ ਕਮੀਂ ਹੈ, ਜਾਂ ਸਾਡੇ ਸਮਝਣ ਵਿੱਚ ਕਮੀਂ ਹੈ”। ਚਾਕਰ ਜੀ, ਕੀ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕੇ ਗੁਰੂ ਜੀ ਦੇ ਸਮਝਾਉਣ ਵਿੱਚ ਕਮੀਂ ਹੈ? ਨਹੀ! ਗੁਰੂ ਜੀ ਦੇ ਸਮਝਾਉਣ `ਚ ਕਮੀ ਨਹੀ ਹੈ ਸਗੋਂ ਸਾਡੇ ਵਰਗੇ ਮੂਰਖਾਂ ਦੇ ਸਮਝਣ `ਚ ਹੀ ਕਮੀ ਹੈ। ਕਬੀਰ ਜੀ ਦਾ ਸਲੋਕ ਸਾਡੇ ਤੇ ਪੂਰਾ ਢੁੱਕਦਾ ਹੈ।

ਕਬੀਰ ਸਾਚਾ ਸਤਿਗੁਰੁ ਕਿਆ ਕਰੈ ਜਉ ਸਿਖਾ ਮਹਿ ਚੂਕ ॥ ਅੰਧੇ ਏਕ ਨ ਲਾਗਈ ਜਿਉ ਬਾਂਸੁ ਬਜਾਈਐ ਫੂਕ ॥੧੫੮॥ (ਪੰਨਾ 1372)

ਚਾਕਰ ਜੀ, ਇਕ ਪਾਸੇ ਤਾ ਤੁਸੀਂ ਸਵਾਲ ਕਰਦੇ ਹੋ, “ਇਹ ਕੋਈ ਵੀ ਨਹੀਂ ਦੱਸਦਾ। ਕੀ ਇਸੇ ਤਰਾਂ ਗੁਰੂ ਨਾਨਕ ਜੀ ਨੇ ਵੀ, ਇਸ ਝਗੜੇ ਦਾ ਕੋਈ ਹੱਲ ਨਹੀਂ ਦੱਸਿਆ, ਜਿਸ ਤੋਂ ਕਿ ਪਤਾ ਲੱਗ ਸਕੇ, ਕਿ ਗੁਰੂ ਜੀ ਮਾਸ ਖਾਣ ਦੇ ਹੱਕ ਵਿੱਚ ਹਨ ਜਾਂ ਨਹੀਂ। ਕੀ ਗੁਰੂ ਜੀ ਨੇ ਇਸ ਬਾਰੇ ਆਪਣਾ ਕੋਈ ਇੱਕ ਟੁਕ ਫੈਸਲਾ ਨਹੀਂ ਸੁਨਾਇਆ? ਆਪਣੇਂ ਕੋਈ ਵਿਚਾਰ ਨਹੀਂ ਲਿਖੇ?”। ਦੂਜੇ ਪਾਸੇ ਆਪ ਹੀ ਜਵਾਬ ਲਿਖਦੇ ਹੋ, “ਗੁਰੂ ਜੀ ਬਾਣੀ ਵਿੱਚ ਇਹ ਸਪਸ਼ਟ ਕਰ ਰਹੇ ਹਨ, ਕੇ ਸਾਗ ਅਤੇ ਮਾਸ ਵਿੱਚ ਕੋਈ ਫਰਕ ਨਹੀਂ ਹੈ। ਕਿਸ ਦੇ ਖਾਣ ਵਿੱਚ ਪਾਪ ਹੈ, ਜਾਂ ਪੁੰਨ ਹੈ, ਹੇ ਪੰਡਿਤ ਤੂੰ ਇਹ ਨਹੀਂ ਜਾਣਦਾ। ਕਉਣੁ ਮਾਸੁ ਕਉਣੁ ਸਾਗੁ ਕਹਾਵੈ ਕਿਸੁ ਮਹਿ ਪਾਪ ਸਮਾਣੇ॥ ਵੈਸੇ ਇਹ ਗੱਲ ਤਾਂ ਸਪੱਸ਼ਟ ਵੀ ਹੈ ਅਤੇ ਸੱਚ ਵੀ ਹੈ, ਕਿ ਜੇ ਮਾਸ ਖਾਣ ਵਿੱਚ ਪਾਪ ਹੈ, ਤਾਂ ਸਾਗ ਖਾਣ ਵਿੱਚ ਕੋਈ ਪੁੰਨ ਨਹੀਂ ਹੈ, ਸਾਗ ਖਾਣ ਵਿੱਚ ਵੀ ਪਾਪ ਹੈ। ਇਹ ਗੱਲ ਸੌ ਪ੍ਰਤੀਸ਼ਤ ਸਹੀ ਹੈ”।

ਚਾਕਰ ਜੀ, ਤੁਹਾਨੂੰ ਆਪ ਨੂੰ ਹੀ ਨਹੀ ਪਤਾ ਕਿ ਤੁਸੀਂ ਕੀ ਲਿਖ ਰਹੇ ਹੋ। ਤੁਸੀਂ ਆਪਾ ਵਿਰੋਧੀ ਵਿਚਾਰ ਲਿਖ ਕੇ ਆਪਣੇ ਲਈ ਹਾਸੋ ਹੀਣੀ ਸਥਿਤੀ ਪੈਦਾ ਕਰ ਲਈ ਹੈ। ਕਿੰਨਾ ਚੰਗਾ ਹੁੰਦਾ ਜੇ ਆਪ ਲਿਖਣ ਤੋਂ ਪਹਿਲਾ ਬਾਣੀ ਦੇ ਉਪਦੇਸ਼ ਨੂੰ ਸਮਝਣ ਦਾ ਯਤਨ ਕਰਦੇ।

ਸਰਵਜੀਤ ਸਿੰਘ


(06/06/12)
ਹਰਦੇਵ ਸਿੰਘ, ਜੰਮੂ

ਸਤਿਕਾਰ ਯੋਗ ਸ. ਗੁਰਸ਼ਰਨ ਸਿੰਘ ਕਸੇਲ ਜੀ,

ਸਤਿ ਸ਼੍ਰੀ ਅਕਾਲ!

ਆਪ ਜੀ ਦੇ ਪੱਤਰ ਮਿਤੀ 5. 6. 12 ਲਈ ਆਪ ਜੀ ਦਾ ਧਨਵਾਦ!

ਵੀਰ ਜੀ ਨਾਨਕਸ਼ਾਹੀ ਕੈਲੰਡਰ ਦਾ ਵਿਸ਼ਾ ਸਾਡੇ ਬੱਚਿਆ ਦੇ ਜਨਮ ਦਿਨਾਂ ਨਾਲ ਸਬੰਧਤ ਨਹੀਂ ਜੋ ਕਿ ਸਮਾਜਕ ਬਦਲਾਵ/ਵਿਕਾਸ ਅਤੇ ਗਲੋਬਲਾਈਸੇਸ਼ਨ ਕਾਰਣ ਸਿਵਲ ਕੈਲੰਡਰ ਅਨੁਸਾਰ ਦਰਜ ਕੀਤੇ ਜਾਂਦੇ ਹਨ। ਜੇ ਕਰ ਨਾਨਕਸ਼ਾਹੀ ਕੈਲੰਡਰ ਨੂੰ ਚੰਨ –ਸੂਰਜੀ ਨਾਲੋਂ ਬਿਲਕੂਲ ਵੱਖਰਾ ਕਰ ਵੀ ਦਿੱਤਾ ਜਾਏ ਤਾਂ ਸਕੂਲ਼ ਸਰਟੀਫਿਕੇਟਾਂ ਤੇ ਅਸੀਂ ਅਪਣੇ ਬੱਚਿਆਂ ਦੀ ਜਨਮ ਤਾਰੀਖ ਗ੍ਰੋਗੋਰਿਅਨ ਪੱਧਤੀ ਮੁਤਾਬਕ ਦਰਜ ਕਰਾਵਾਂ ਗੇ ਜਾਂ ਫ਼ਿਰ ਨਾਨਕਸ਼ਾਹੀ ਕੈਲੰਡਰ ਪੱਧਤੀ ਅਨੁਸਾਰ? ਮਹੀਨਾ ਅਤੇ ਸਾਲ ਕਿਵੇਂ ਲਿਖਾਂ ਗੇ ਅਤੇ ਉਸ ਨੂੰ ਦੇਸ਼-ਵਿਦੇਸ਼ ਵਿੱਚ ਕਿਵੇਂ ਸਮਝਿਆ ਜਾਵੇਗਾ? ਮਿਸਾਲ ਦੇ ਤੌਰ ਤੇ ਜੇ ਕਰ ਸਾਡੇ ਕਿਸੇ ਬੱਚੇ ਦਾ ਜਨਮ ‘10 ਅਪ੍ਰੋਲ 2012’ ਨੂੰ ਹੈ ਤਾਂ ਨਾਨਕਸ਼ਾਹੀਂ ਕੈਲੰਡਰ ਮੁਤਾਬਕ ਸ਼ਾਯਦ ਇਹ ਜਨਮ ਤਾਰੀਖ `ਚੇਤ 28 ਸੰਮਤ 543’ ਹੋਵੇਗੀ। ਹੁਣ ਅਸੀਂ ਸਿਵਲ ਉਦੇਸ਼ ਲਈ ਕਿਹੜੀ ਤਾਰੀਖ/ਮਹੀਨੇ/ਸਾਲ ਦੀ ਵਰਤੋਂ ਕਰਾਂਗੇ? ਸਿਵਲ ਕੈਲੰਡਰ ਵਾਲੀ ਜਾਂ ਫ਼ਿਰ ਨਾਨਕਸ਼ਾਹੀ ਕੈਲੰਡਰ ਵਾਲੀ? ਬੱਚਿਆਂ ਦੇ ਜਨਮ ਦਿਨ ਲਿਖਵਾਉਂਣ ਲਈ ਨਾਨਕਸ਼ਾਹੀ ਕੈਲੰਡਰ ਦੀ ਵਰਤੋਂ ਵਿਵਹਾਰਕ ਨਹੀਂ ਹੋ ਸਕਦੀ। ਜੇ ਕਰ ਮੈਂ ਸਮਝਣ ਵਿੱਚ ਗਲਤੀ ਕਰ ਰਿਹਾ ਹਾਂ ਤਾਂ ਸੇਧ ਦੇਂਣ ਦੀ ਕਿਰਪਾਲਤਾ ਕਰਨੀ।

ਸਿਵਲ ਉਦੇਸ਼ ਲਈ ਵਰਤੇ ਜਾਂਦੇ ਕੈਲੰਡਰ ਨੂੰ ਨਾਨਕਸ਼ਾਹੀ ਕੈਲੰਡਰ ਦੇ ਵਿਸ਼ੇ ਨਾਲ ਬੇਲੋੜਾ ਰੱਲਗਡ ਨਹੀਂ ਕਰਨਾ ਚਾਹੀਦਾ। ਭਾਰਤ ਵਿੱਚ ਵੀ ਸਿਵਲ ਕੈਲੰਡਰ ਦੀ ਵਰਤੋਂ ਹੁੰਦੀ ਹੈ ਪਰ ਧਾਰਮਕ ਦਿਨਾਂ ਦਾ ਨਿਰਧਾਰਨ ਚੰਨ-ਸੂਰਜੀ ਕੈਲੰਡਰ ਅਨੁਸਾਰ ਹੁੰਦਾ ਹੈ। ਸਿੱਖ, ਮੁਸਲਿਮ, ਇਸਾਈ, ਬੌਧ ਆਦਿ ਸਭ ਸਿਵਲ ਉੱਦੇਸ਼ ਲਈ ਸਿਵਲ ਕੈਲੰਡਰ ਦੀ ਵਰਤੋਂ ਕਰਦੇ ਹਨ ਜਿਸ ਵਿੱਚ ਧਾਰਮਕ ਦਿਨਾਂ ਦੀ ਸੂਚਨਾ ਵੀ ਦਿੱਤੀ ਹੁੰਦੀ ਹੈ। ਈਦ ਦੇ ਦਿਨ ਅਤੇ ਛੁੱਟੀ ਬਾਰੇ ਤਾਂ “ਸਬਜੈਕਟ ਟੂ ਐਪਿਅਰੇਂਸ ਆਫ਼ ਮੂਨ” ਵਰਗੀ ਸੂਚਨਾ ਵੀ ਦਰਜ ਮਿਲਦੀ ਹੈ। ਇਸਦਾ ਅਰਥ ਇਹ ਨਹੀਂ ਕਿ ਚੰਨ ਦੀ ਗਤੀ ਅਧਾਰਤ ਕੈਲੰਡਰ ਅਪਣੇ ਆਪ ਵਿੱਚ ਗਲਤ ਹੈ। ਹੁਣ ਜ਼ਰਾ ਸਮੱਸਿਆ ਵਾਲੇ ਤਰਕ ਨੂੰ ਵਿਚਾਰ ਲਈਏ।

ਵੀਰ ਜੀ ਸਾਰੇ ਮੰਨਦੇ ਹਾਂ ਕਿ ਬਾਣੀ ਦੇ ਭਾਵ ਨੂੰ ਸਮਝਣਾ ਔਖਾ ਹੈ ਅਤੇ ਉਸ ਨੂੰ ਵਰਤਣਾ ਹੋਰ ਵੀ ਔਖਾ। ਉਹ ਮਾਰਗ ਬਿਖਮ ਹੈ। ਕਈਂ ਵਾਰੀ ਸਿਰ ਤਲੀ ਤੇ ਧਰ ਕੇ ਤੁਰਨ ਵਰਗਾ! ਇਨਾਂ ਔਖੇ ਕੰਮਾਂ ਨੂੰ ਕਿਵੇਂ ਅਸਾਨ ਕੀਤਾ ਜਾਏ? ਕਈਂਆਂ ਨੂੰ ਕੇਸ ਰੱਖਣਾਂ ਵੀ ਇੱਕ ਵੱਡੀ ਸਮੱਸਿਆ ਨਜ਼ਰ ਆਉਂਦੀ ਹੈ। ਇਸ ਨੂੰ ਕਿਵੇਂ ਦੂਰ ਕੀਤਾ ਜਾਏ? ਕੀ ਸਮੱਸਿਆਂਵਾਂ ਦੇ ਹਲ ਕੇਵਲ ਗਲ ਨੂੰ ਅਸਾਨ ਕਰ ਦੇਂਣ ਵਿੱਚ ਹੀ ਹੁੰਦੇ ਹਨ? ਨਿਰਸੰਦੇਹ ਨਹੀਂ! ! ਨਾਸਤਕ ਭਾਈ ਕਹਿੰਦੇ ਹਨ ਕਿ ਧਰਮ ਇੱਕ ਸਭ ਤੋਂ ਵੱਡੀ ਅਤੇ ਬੂਰੀ ਸਮੱਸਿਆ ਹੈ ਇਸ ਲਈ ਇਸਦਾ ਨਾਸ਼ ਹੋਂਣਾ ਚਾਹੀਦਾ ਹੈ। ਉਨ੍ਹਾਂ ਦਾ ਤਰਕ ਹੈ ਕਿ ਧਰਮ ਦਾ ਪ੍ਰਚਲਨ ਪੁਰਾਣੇ ਸਮੇਂ ਦੀ ਲੋੜ ਅਤੇ ਪਰੰਪਰਾ ਸੀ ਜੋ ਕਿ ਹੁਣ ਬੇ-ਲੋੜੀ ਹੈ। ਕੀ ਕਰੀਏ ਉਨ੍ਹਾਂ ਦੀ ਸਮੱਸਿਆ ਦਾ? ਉਨ੍ਹਾਂ ਦੀ ਸਮੱਸਿਆ ਦਾ ਅਸਾਨ ਹਲ ਤਾਂ ਧਰਮ ਨੂੰ ਰੱਧ ਕਰਨ ਵਿੱਚ ਹੈ। ਨਾ ਰਹੇ ਬਾਂਸ ਨਾ ਵੱਜੇ ਬਾਂਸੂਰੀ! ! ਤੁਸੀ ਸਵੀਕਾਰ ਕਰੋਗੇ ਇਸ ਆਸਾਨ ਹੱਲ ਨੂੰ? ਸਿੱਖ ਧਰਮ ਤਾਂ ਖ਼ੁਦ 500 ਸਾਲ ਤੋਂ ਵੱਧ ਪੁਰਾਣਾ ਹੈ ਤਾਂ ਇਸ ਪੁਰਾਣੀ ਗਲ ਦੀ ਹੁਣ ਲੋੜ ਨਹੀਂ? ਸੋ ਪੁਰਾਣੇ ਹੋਂਣ ਦਾ ਅਰਥ ਜ਼ਰੂਰੀ ਨਹੀਂ ਬੇ-ਲੋੜਾ ਹੋ ਜਾਏ। ਸਾਨੂੰ ਕੁੱਝ ਵਿਸ਼ੇਆਂ ਬਾਰੇ ਸੰਤੁਲਤ ਵਿਚਾਰ-ਵਟਾਂਦਰੇ ਦੀ ਲੋੜ ਹੈ।

ਬਾਕੀ ਮੈਂਨੂੰ ਨਹੀਂ ਲੱਗਦਾ ਕਿ ਗੁਰੂ ਸਾਹਿਬਾਨ ਨੇ ਕੋਈ ਕੈਲੰਡਰ ਬਣਾਇਆ ਸੀ। ਗੁਰੂ ਸਾਹਿਬ ਨੇ ਪ੍ਰਚਲਤ ਕੈਲੰਡਰ ਪੱਧਤੀ ਦੀ ਵਰਤੋਂ ਕੀਤੀ ਸੀ। ਅਤੇ ਇਹ ਵਰਤੋਂ ਨਿਸ਼ਚਤ ਰੂਪ ਵਿੱਚ ਇੱਕ ਕੁਦਰਤ ਦੀ ਚਾਲ ਅਤੇ ਉਸ ਨਾਲ ਜੁੜੇ ਵਿਗਿਆਨ ਦੀ ਵਰਤੋਂ ਸੀ ਨਾ ਕਿ ਕਿਸੇ ਮਤ ਦੀ ਨਕਲ। ਉਹ ਕੈਲੰਡਰ ਉਸ ਸਮੇਂ ਦਾ ਪ੍ਰਚਲਤ ਕੈਲੰਡਰ ਪੱਧਤੀ ਸੀ ਜੋ ਕਿ ਭਾਰਤ ਸਮੇਤ ਸੰਸਾਰ ਦੇ ਕਈ ਦੇਸ਼ਾਂ ਵਿੱਚ ਅੱਜ ਤਕ ਵੀ ਪ੍ਰਚਲਤ ਹੈ। ਸਿਵਲ ਉੱਦੇਸ਼ ਲਈ ਗ੍ਰੇਗੋਰਿਅਨ ਕੈਲੰਡਰ ਦਾ ਪ੍ਰਚਲਨ ਵੱਧਿਆ ਹੈ ਪਰ ਧਾਰਮਕ ਉੱਦੇਸ਼ਾਂ ਲਈ ਚੰਨ, ਚੰਨ-ਸੂਰਜੀ ਕੈਲੰਡਰ ਦੀ ਵਰਤੋਂ ਸੰਸਾਰ ਵਿੱਚ ਬੜੇ ਵੱਡੇ ਪੱਧਰ ਤੇ ਬਾ-ਦਸਤੂਰ ਜਾਰੀ ਹੈ।

ਹਰਦੇਵ ਸਿੰਘ, ਜੰਮੂ-6. 6. 12


(06/06/12)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਜਿਉਂ ਭਾਵੇ ਤਿਉਂ ਰੱਖੇ ਸਤਿਗੁਰ, ਖੁਸ਼ ਹਰ ਹਾਲੇ ਰਹਿਣਾ।
ਉਸ ਦੇ ਭਾਣੇ ਦੁਖ ਸੁਖ ਸਹਿਣਾ, ਭਾਣੇ ਉਠਣਾ ਬਹਿਣਾ।
ਰੂਪ ਉਸੇ ਦਾ ਸਮਝ ਜੀਆਂ ਦੀ ਰੂਹ ਤੋਂ ਸੇਵ ਕਮਾਉਣਾ।
ਉਸ ਦੇ ਦਰਸ਼ਨ ਦੀ ਲੋਚਾ ਲੈ, ਜੀਵਨ ਉਸ ਲਈ ਲਾਉਣਾ।
ਸਾਸ ਸਾਸ ਨਾਂ ਜਪਣਾ ਉਸਦਾ ਹੋਰ ਨਾ ਅਖਰ ਕਹਿਣਾ।
ਜਿਉਂ ਭਾਵੇ ਤਿਉਂ ਰੱਖੇ ਸਤਿਗੁਰ, ਖੁਸ਼ ਹਰ ਹਾਲੇ ਰਹਿਣਾ।
ਉਸ ਦੀ ਸਿਫਤ `ਚ ਕਲਮ ਚਲਾਉਣਾ, ਗੁਣ ਉਸ ਦੇ ਹੀ ਗਾੳੇਣਾ।
ਮਾਇਆ ਜਾਲ ਤੋਂ ਆਪਾ ਕੱਢਕੇ, ਉਸ ਦੇ ਸੰਗ ਹੈ ਲਾਉਣਾ।
ਉਸ ਦੀਆਂ ਖੁਸ਼ੀਆਂ ਮਿਲ ਕੇ ਵੰਡਣਾ, ਕਸ਼ਟ ਵੀ ਹਸ ਹਸ ਸਹਿਣਾ।
ਜਿਉਂ ਭਾਵੇ ਤਿਉਂ ਰੱਖੇ ਸਤਿਗੁਰ, ਖੁਸ਼ ਹਰ ਹਾਲੇ ਰਹਿਣਾ।
ਸਿਮਰ ਸਿਮਰ ਹਰ ਵਕਤ ਲੰਘਾਉਣਾ, ਹੋ ਕੇ ਜੀਵ ਨਿਮਾਣਾ।
ਉਸ ਦੀ ਹਰ ਇੱਕ ਗਲ ਸਿਰ ਮੱਥੇ, ਦਿਲ ਚੋਂ ਆਦਰ ਲਾਣਾ।
ਜੇ ਉਸ ਭਾਵੇ ਤਾਂ ਆਪ ਮਿਲਾਵੇ, ਨਦ ਦਾ ਸਾਗਰ ਵਹਿਣਾ।
ਉਸ ਦੇ ਭਾਣੇ ਦੁਖ ਸੁਖ ਸਹਿਣਾ, ਭਾਣੇ ਉਠਣਾ ਬਹਿਣਾ।


(05/06/12)
ਬਲਦੇਵ ਸਿੰਘ

ਸਤਿਕਾਰ ਯੋਗ

ਸੰਪਦਕ ਸਾਹਿਬ, ਸਰਦਾਰ ਮੱਖਣ ਸਿੰਘ ਜੀ,

ਅਤੇ ਸਤਿਕਾਰ ਯੋਗ ਸਾਰੇ ਪਾਠਕ ਜਨ ਜੀਉ

ਆਪ ਸੱਭ ਨੂੰ ਨਿਮਰਤਾ ਸਹਿਤ ਹੱਥ ਜੋੜ ਕੇ ਗੁਰੂ ਫਤਹਿ ਬੁਲਾਈ ਪ੍ਰਵਾਨ ਹੋਵੇ ਜੀ।

ਵੀਰ ਸਰਦਾਰ ਸਰਬਜੀਤ ਸਿੰਘ ਜੀ,

ਪੱਤਰ ਲਿਖਣ ਵਾਸਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਵੀਰ ਜੀ ਜਿੰਨੀਂ ਕੂ ਮੈਨੂੰ ਸੋਝੀ ਹੈ ਉਸ ਅਨੂੰਸਾਰ ਮੈਂ ਆਪ ਜੀ ਦੇ ਸ਼ੰਕੇ ਨਵਿਰਤ ਕਰਨ ਦੀ ਕੋਸ਼ਿਸ਼ ਜਰੂਰ ਕਰਾਂ ਗਾ ਜੀ। ਵੀਰ ਜੀ ਅੱਗੇ ਮੈਂ ਆਪ ਜੀ ਦੇ ਸ਼ੰਕੇ ਦੂਰ ਕਰਨ ਦੀ ਕੋਸ਼ਿਸ਼ ਕਰਦਾ ਹਾਂ ਜੀ। ਵੀਰ ਜੀ ਮੈਂ ਸਾਫ ਲਫਜਾਂ ਵਿੱਚ ਲਿਖਿਆ ਹੈ ਜੀ। ਕਿ

ਅਗੇ ਕਬੀਰ ਸਾਹਿਬ ਜੀ ਦੀ ਸ਼ਬਦਾਵਲੀ ਦੇ ਦੋ ਸਲੋਕ ਵੀ ਭ੍ਰਿੰਗੀ ਵਾਲੀ ਇਸ ਗੱਲ ਦੀ ਪੁਸ਼ਟੀ ਕਰਦੇ ਹਨ।

ਵੀਰ ਜੀ ਮੈਂ “ਸ਼ਬਦਾਵਲੀ” ਦੇ ਦੋ ਸਲੋਕ ਲਿਖਿਆ ਹੈ, “ਗੁਰਬਾਣੀਂ” ਜਾਂ “ਗੁਰੂ ਗ੍ਰੰਥ ਸਾਹਿਬ” ਦੇ ਸਲੋਕ ਨਹੀਂ ਲਿਖਿਆ ਹੈ ਜੀ।

ਦੂਸਰਾ ਮੈਂ “ਦੋ ਸਲੋਕ” ਲਿਖਿਆ ਹੈ “ਕਬੀਰ ਸਾਹਿਬ ਦੇ ਦੋ ਸ਼ਬਦ” ਨਹੀਂ ਲਿਖਿਆ ਹੈ ਜੀ।

ਅਤੇ ਵੀਰ ਜੀ ਮੈਂ ਇਹਨਾਂ ਸਲੋਕਾਂ ਨੂੰ, ਹਾਈ ਲਾਈਟ ਵੀ ਗੁਰਬਾਣੀਂ ਨਾਲੋਂ ਵੱਖਰੇ ਰੰਗ ਅਤੇ ਤਰੀਕੇ ਨਾਲ ਕੀਤਾ ਹੈ।

“ਸ਼ਬਦਾਵਲੀ” ਕਬੀਰ ਜੀ ਦੇ ਇੱਕ ਗ੍ਰੰਥ ਦਾ ਨਾਂ ਹੈ ਜੀ। ਬਹਤ ਦੇਰ ਪਹਿਲੇ ਮੈਂ ਇਹ ਕਿਤਾਬ ਜਾਂ ਗ੍ਰੰਥ ਪੜਿਆ ਸੀ। ਵੀਰ ਜੀ, ਭਾਰਤ ਵਿੱਚ ਕਾਂਸ਼ੀ ਕਿਸੇ ਵਕਤ ਇੱਕ ਬਹੁਤ ਵੱਡਾ ਅਧਿਆਤਮਿਕ ਕੇਂਦਰ ਰਿਹਾ ਹੈ। ਕਾਂਸ਼ੀ ਵਿੱਚ ਅਤੇ ਕਾਂਸ਼ੀ ਦੇ ਆਸ ਪਾਸ ਬਹੁਤ ਹੀ ਸੰਤ ਵੀ ਪੈਦਾ ਹੋਇ ਹਨ। ਅਤੇ ਇਲਾਹਾਬਾਦ ਵੀ ਇੱਕ ਧਾਰਮਿਕ ਤੀਰਥ ਜਾਂ ਕੇਂਦਰ ਹੈ। ਦੋਨੋ ਪਾਸ ਪਾਸ ਹਨ। ਇਲਾਹਾਬਾਦ ਵਿੱਚ ਇੱਕ ਬਹੁਤ ਪੁਰਾਣੀਂ ਪ੍ਰਿਟਿੰਗ ਪ੍ਰੈਸ ਹੈ। ਜਿੱਸਦਾ ਨਾਮ ਹੈ, “ਬਲਵੇਡੀਅਰ ਪ੍ਰਿਟਿੰਗ ਪ੍ਰੈਸ ਇਲਾਹਾਬਾਦ” ਮੇਰਾ ਅਨੂਮਾਨ ਹੈ ਜੀ ਕਿ ਇਹ ਪ੍ਰਿੰਟਿੰਗ ਪ੍ਰੈਸ ਸ਼ਾਇਦ ਅੱਜ ਵੀ ਮੌਜ਼ੂਦ ਹੋਵੇ ਜੀ। ਇਸ ਪ੍ਰਿੰਟਿਗ ਪ੍ਰੈਸ ਨੇਂ ਤਕਰੀਬਨ ਸਾਰੇ ਸੰਤਾ ਦੀ ਬਾਣੀਂ ਇਕੱਤਰ ਕਰ ਕੇ ਛਾਪੀ ਹੋਈ ਹੈ। ਜਿਸ ਦੀ ਲਿਸਟ ਮੈਂ ਇਸ ਕਿਤਾਬ ਦੇ ਅਖੀਰ ਵਿੱਚ ਪੜੀ ਸੀ। ਕਬੀਰ ਸਾਹਿਬ ਜੀ ਦੀ ਬਾਣੀਂ ਦੇ ਵੀ ਬਹੁਤ ਸਾਰੇ ਗ੍ਰੰਥ ਇਸ ਪ੍ਰੈਸ ਨੇਂ ਛਾਪੇ ਹਨ। ਜੋ ਸ਼ਾਇਦ ਉਥੋਂ ਅੱਜ ਵੀ ਮਿਲ ਜਾਂਦੇ ਹਨ।

ਬਾਕੀ ਇਹ “ਭ੍ਰਿਗੀ” ਵਾਲੇ ਕਬੀਰ ਜੀ ਦੇ ਸਲੋਕ ਨੂੰ ਅਗਰ ਨਾਂ ਵੀ ਮੰਨੀਏਂ, ਜਾਂ ਨਾਂ ਵੀ ਵਿਸ਼ਵਾਸ ਕਰੀਏ ਤਾਂ। ਤਾਂ ਵੀ ਇਹ ਭ੍ਰਿੰਗੀ ਦੀ ਕਹਾਣੀਂ ਤਾਂ ਇੱਕ ਕੁਦਰਤੀ “ਸਚ” ਹੈ ਜਿਵੇਂ ਕਿ ਕੋਇਲ ਦੀ ਕਹਾਣੀਂ ਸੱਚੀ ਹੈ। ਅਤੇ ਜੋ ਚੀਜ ਅਸੀਂ ਆਪਣੀਆਂ ਅੱਖਾਂ ਨਾਲ ਵੇਖ ਸਕਦੇ ਹੋਈਏ, ਉਸ ਨੂੰ ਪੱੜ੍ਹ ਕੇ ਪਰਖਣ ਦੀ ਨਹੀਂ, ਵੇਖਣ ਦੀ ਲੋੜ ਹੁੰਦੀ ਹੈ ਜੀ। ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ। ਅਤੇ ਆਪਣੀਂ ਉਮਰ ਦੇ ਸਮਾਨ ਵੀਰਾਂ ਵਿਚੋਂ ਹੋਰ ਵੀ ਬਹੁਤਿਆ ਨੇਂ, ਇਹ ਸੱਭ ਆਪਣੀਆਂ ਅੱਖਾ ਨਾਲ ਵੇਖਿਆ ਹੋਵੇ ਗਾ। ਵੀਰ ਜੀ ਕੀ ਤੁਸੀਂ ਕਦੇ ਨਹੀਂ ਵੇਖਿਆ, ਜਾਂ ਤੁਸੀਂ ਘਰਘੈਣ ਦਾ ਨਾਂ ਨਹੀਂ ਸੁਣਿਆਂ।

ਜਦ ਮੈਂ ਕਈ ਵਾਰੀਂ ਸ਼ਟਾਲੇ ਦੇ ਪੱਠੇ ਕੁਤਰ ਰਿਹਾ ਹੁੰਦਾ ਸੀ, ਮੈਂ ਦੇਖਦਾ ਸੀ ਕਿ ਇੱਕ ਘਰਘੈਣ ਪੱਠਿਆ ਵਿਚੋਂ ਇੱਕ ਮੋਟਾ ਜਿਹਾ ਸੁੰਡਾ ਚੁਕਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ। ਮੈਂ ਪੱਠੇ ਕੁਤਰਨੇਂ ਛੱਡ ਕੇ ਉਸ ਭ੍ਰਿੰਗੀ ਦਾ ਪਿੱਛਾ ਕਰਨਾਂ ਛੁਰੂ ਕਰ ਦੇਂਦਾ ਸੀ। ਕੀੜਾ ਜਾਂ ਸੁੰਡਾ ਕਈ ਵਾਰੀਂ ਭ੍ਰਿੰਗੀ ਦੇ ਆਪਣੇਂ ਵਜਨ ਨਾਲੋਂ ਵੀ ਭਾਰਾ ਜਾਪਦਾ ਸੀ। ਇਸ ਵਾਸਤੇ ਉੱਡਦੇ ਸਮੇ ਬਹੁਤ ਧੀਮਾਂ ਉਡਦੀ ਸੀ, ਅਤੇ ਮੈਂ ਆਸਾਨੀ ਨਾਲ ਉਸ ਦਾ ਪਿੱਛਾ ਕਰਦਾ ਕਰਦਾ, ਉਸਦਾ ਬਨਾਇਆ ਹੋਇਆ ਘਰ ਲੱਭ ਲੈਦਾ ਸੀ। ਅਤੇ ਫਿਰ ਮੈਂ ਇਹ ਸਾਰਾ ਤਮਾਸ਼ਾਂ ਆਪਣੀਆਂ ਅੱਖਾਂ ਨਾਲ ਵੇਖਦਾ ਰਹਿੰਦਾ ਹੁੰਦਾ ਸੀ। ਇਸ ਵਿੱਚ ਸ਼ੰਕੇ ਦੀ ਤਾਂ ਕੋਈ ਗੁੰਜਾਇਸ਼ ਹੀ ਨਹੀਂ ਹੈ। ਪਰ ਤੁਸੀਂ ਜੇ ਨਹੀਂ ਮੰਨਣਾਂ ਚਾਹੁੰਦੇ ਤਾਂ ਨਾਂ ਮੰਨੋ। ਇਸ ਵਿੱਚ ਕਿਹੜਾ ਕੋਈ ਜਬਰ ਦੱਸਤੀ ਹੈ।

ਆਪ ਜੀ ਨੇਂ ਲਿਖਿਆ ਹੈ

ਜਦੋਂ ਆਪ ਮੰਨਦੇ ਹੋ ਕਿ ਇਹ ਮੂਰਖਾਂ ਦਾ ਝਗੜਾ ਹੈ ਅਤੇ ਹੈ ਵੀ ਬੜਾ ਪੁਰਾਣਾ ਤਾਂ ਆਪ ਜੀ ਵਰਗਾ ਸਿਆਣਾ ਵਿਦਵਾਨ ਇਸ ਝਗੜੇ ‘ਚ ਕਿਵੇਂ ਸ਼ਾਮਲ ਹੋ ਗਿਆ?

ਵੀਰ ਜੀ ਮੈਨੂੰ ਤਾਂ ਤੁਸੀਂ ਸਿਆਣਾਂ ਕਹਿ ਕੇ, ਇਸ ਝਗੜੇ ਵਿੱਚ ਪੈਣ ਤੋਂ ਮਨ੍ਹਾਂ ਕਰ ਰਹੇ ਹੋ। ਗੁਰੂ ਨਾਨਕ ਦੇਵ ਜੀ ਨੂੰ ਕੀ ਤੁਸੀਂ ਮੂਰਖ ਸਮਝਦੇ ਹੋ। ਇਹ ਸ਼ੰਕਾ ਨਵਿਰਤ ਕਰਨਾਂ ਜੀ, ਕਿ ਗੁਰੂ ਨਾਨਕ ਦੇਵ ਜੀ ਨੂੰ ਤੁਸੀਂ ਕੀ ਸਮਝਦੇ ਹੋ।

ਅਗਲਾ ਸ਼ਬਦ ਗੁਰੂ ਨਾਨਕ ਦੇਵ ਜੀ ਦਾ ਹੈ ਜੀ। ਵੀਰ ਜੀ ਨਿਮਰਤਾ ਸਹਿਤ ਬੇਨਤੀ ਹੈ ਜੀ, ਇਸ ਦੇ ਅਰਥ ਕਰ ਕੇ ਮੇਰੀ ਗਲਤੀ ਦਾ ਸੁਧਾਰ ਕਰੋ ਜੀ। ਅਗਰ ਮੈਂ ਸਚਮੁਚ ਗਲਤ ਹੋਇਆ ਤਾਂ, ਆਪ ਜੀ ਦਾ ਲੱਖ ਲੱਖ ਧੰਨਵਾਦ ਕਰਦਾ ਹੋਇਆ, ਮੈਂ ਆਪਣੀਂ ਗਲਤੀ ਸੁਧਾਰ ਲਵਾਂ ਗਾ ਜੀ।

ਮਾਸੁ ਮਾਸੁ ਕਰਿ ਮੂਰਖੁ ਝਗੜੇ ਗਿਆਨੁ ਧਿਆਨੁ ਨਹੀ ਜਾਣੈ॥ ਕਉਣੁ ਮਾਸੁ ਕਉਣੁ ਸਾਗੁ ਕਹਾਵੈ ਕਿਸੁ ਮਹਿ ਪਾਪ ਸਮਾਣੇ॥

ਆਦਰ ਸਹਿਤ

ਬਲਦੇਵ ਸਿੰਘ 


(05/06/12)
ਗੁਰਸ਼ਰਨ ਸਿੰਘ ਕਸੇਲ

ਸ੍ਰ ਹਰਦੇਵ ਸਿੰਘ ਜੰਮੂ ਜੀ,
ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਹਿ ॥

ਵੀਰ ਜੀ, ਪੱਤਰ ਦਾ ਜਵਾਬ ਦੇਣ ਲਈ ਧੰਨਵਾਦ । ਅਪਨੇ ਠੀਕ ਲਿਖਿਆ ਹੈ ਕਿ “ਨਾਨਕਸ਼ਾਹੀ ਕੈਲੰਡਰ ਦੀ ਲੋੜ ਅਤੇ ਇਸ ਟੀਚੇ ਦੀ ਪ੍ਰਾਪਤੀ ਇੱਕ ਵੱਡੀ ਉਪਲੱਬਦੀ ਹੈ ਪਰ ਸ਼ਾਯਦ ਅਸੀਂ ਅਪਣੇ ਦਿਨ ਨਿਰਧਾਰਤ ਕਰਨ ਦੀ ਜੁਗਤ ਵਿੱਚ ਸੰਵਾਦਹੀਨਤਾ, ਕੰਨਫ਼ੁਜ਼ਨ ਅਤੇ ਜਗ ਹਾਸਾਈ ਵਰਗੇ ਸੰਤਾਪ ਨੂੰ ਸਹਿ ਰਹੇ ਹਾਂ” । ਕਿਉਂਕਿ ਅੱਜ ਅਸੀਂ ਗੁਰੂ ਸਾਹਿਬਾਨ ਜਾਂ ਉਹਨਾਂ ਨਾਲ ਸਬੰਧਤ ਘਟਨਾਵਾਂ ਦੇ ਦਿਨਾਂ ਨੂੰ ਪੱਕਾ ਨਿਸਚਤ ਨਹੀਂ ਕਰ ਰਹੇ । ਹਰ ਸਾਲ ਵਖਰੀ ਤਾਰੀਖ ਤੇ ਮਨਾ ਰਹੇ ਹਾਂ ਕੁਝ ਨੂੰ ਛੱਡ ਕੇ । ਜੋ ਸਾਡੀ ਕੌਮ ਤੇ ਧਰਮ ਲਈ ਜਗ ਹਾਸਾਈ ਦਾ ਕਾਰਨ ਬਣਦਾ ਹੈ ।
ਦੂਜੇ ਪਾਸੇ ਅਸੀਂ ਆਪਣੇ ਅਤੇ ਪ੍ਰੀਵਾਰ ਦੇ ਜੀਆਂ ਦੇ ਜਨਮ ਮਰਨ ਦੇ ਸਾਰੇ ਦਿਨ ਇਕੋ ਤਾਰੀਖ ਤੇ ਹਰ ਸਾਲ ਮੰਨਾਉਂਦੇ ਹਾਂ ਪਰ ਗੁਰੂ ਸਾਹਿਬਾਨ ਅਤੇ ਕੌਮੀ ਦਿਨ ਮਨਾਉਣ ਵਾਲੇ ਸਾਡੀ ਸੋਚ ਹੋਰ ਹੁੰਦੀ ਹੈ । ਕੀ ਚੰਗਾ ਨਹੀਂ ਜੇ ਗੁਰੂ ਸਾਹਿਬਾਨ ਵੇਲੇ ਦੇ ਪ੍ਰਚਲਤ ਕੈਲੰਡਰ ਦੀਆਂ ਤਾਰੀਖਾਂ ਦਾ ਹਵਾਲਾ ਦੇ ਕੇ ਹੁਣ ਦੇ ਪ੍ਰਚਲਤ ਕੈਲੰਡਰ ਅਨੁਸਾਰ ਤਰੀਖਾਂ ਪੱਕੀਆਂ ਕਰ ਦਿਤੀਆਂ ਜਾਣ ਤਾਂ ਜੋ ਹਰ ਸਿੱਖ ਨੂੰ ਗੁਰੂ ਸਾਹਿਬਾਨ ਦੇ ਜੀਵਨ ਕਾਲ ਨਾਲ ਸਬੰਧਤ ਸਾਰੇ ਦਿਹਾੜਿਆ ਦਾ ਪਤਾ ਹੋਵੇ ਕਿ ਇਹ ਦਿਨ ਇਸ ਤਾਰੀਖ ਨੂੰ ਹੈ ।
ਆਪਨੇ ਲਿਖਿਆ ਹੈ ਕਿ, “ਆਪ ਜੀ ਵਲੋਂ ਪੁੱਛੇ ਸਵਾਲ ਦੇ ਮੱਧੇਨਜ਼ਰ ਮੈਂ ਕੇਵਲ ਇਤਨਾ ਹੀ ਕਹਿਣਾ ਚਾਹੁੰਦਾ ਹਾਂ ਕਿ ਵੀਰ ਸਰਵਜੀਤ ਸਿੰਘ ਜੀ ਵਲੋਂ ਮਿਲੀ ਜਾਣਕਾਰੀ ਅਨੁਸਾਰ ਗੁਰੂਕਾਲ ਵੇਲੇ ‘ਗੁਰੂਆਂ ਅਤੇ ਸਿੱਖਾਂ ਵਲੋਂ’ ਚੰਦ-ਸੂਰਜੀ ਕੈਲੰਡਰ ਨੂੰ ਦਿਹਾੜੇਆਂ ਦੇ ਨਿਰਧਾਰਨ ਲਈ ਵਰਤਿਆ ਜਾਂਦਾ ਸੀ ਇਸ ਲਈ ਮੈਂ ਉਸ ਵਰਤੋਂ ਨੂੰ ਗਲਤ ਨਹੀਂ ਕਹਿ ਸਕਦਾ”।
ਵੀਰ ਜੀ, ਇਹ ਦੱਸਣ ਦੀ ਖੇਚਲ ਕਰਨੀ ਕਿ ਗੁਰੂ ਸਹਿਬਾਨ ਆਪਣੇ ਜੀਵਨ ਕਾਲ ਵਿਚ ਜਿਸ ਕੈਲੰਡਰ ਅਨੁਸਾਰ ਦਿਹਾੜੇ ਨਿਰਧਾਰਿਤ ਕਰਦੇ ਸਨ ਉਹ ਕੈਲੰਡਰ ਗੁਰੂ ਸਾਹਿਬਾਨ ਨੇ ਆਪ ਬਣਵਾਇਆ ਜਾਂ ਬਣਾਇਆ ਸੀ ਜਾਂ ਕਿ ਉਸ ਸਮੇਂ ਦਾ ਪ੍ਰਚਲਤ ਕੈਲੰਡਰ ਸੀ ?

ਸਤਿਕਾਰ ਸਹਿਤ,
ਗੁਰਸ਼ਰਨ ਸਿੰਘ ਕਸੇਲ


(05/06/12)
ਸਤਿਨਾਮ ਸਿੰਘ ਮੌਂਟਰੀਅਲ

{॥ ਰੋਸੁ ਨ ਕੀਜੈ, ਉਤਰੁ ਦੀਜੈ ॥}
ਵਾਹਿ ਗੁਰੂ ਜੀ ਕਾ ਖਾਲਸਾ
ਵਾਹਿ ਗੁਰੂ ਜੀ ਕੀ ਫਤਹਿ

ਵੀਰ ਜਸਵੀਰ ਸਿੰਘ ਜੀ ਆਪ ਜੀ ਦੇ ਮੈਨੂੰ ਪਾਏ ਹੋਏ ਸਾਰੇ ਸਵਾਲਾਂ ਦੇ ਜਵਾਬ ਲਿਖ ਰਿਹਾ ਹਾਂ ਜੀ ॥
ਅੰਤਿ ਕਾਲਿ ਨਾਰਾਇਣੁ ਸਿਮਰੈ ਐਸੀ ਚਿੰਤਾ ਮਹਿ ਜੇ ਮਰੇ॥ ਬਦਤਿ ਤਿਲੋਚਨੁ ਤੇ ਨਰ ਮੁਕਤਾ ਪੀਤੰਬਰੁ ਵਾ ਕੇ ਰਿਦੈ ਬਸੈ॥”
ਸਵਾਲ- ਕੀ ਨਾਰਾਇਣੁ ਸਿਮਰਨ ਵਾਲੇ ਦੀ ਬੁੱਧੀ ਦਾ ਦੀਵਾ ਗੁੱਲ ਹੈ? ? ? ? ? ? ? ?
ਜਵਾਬ- ਜਦੋਂ ਮਨ ਦੀ ਬੁਧੀ ਦਾ ਦੀਵਾ ਗੁਲ ਹੁੰਦਾ ਉਦੋਂ ਹੀ ਬੰਦਾ ਗੁਰੂ ਦੀ ਬੁਧੀ (ਮਤ) ਅਪਣਾਉਂਦਾ ਹੈ ਜੀ, ਕਿਊਂਕੇ ਜੋ ਮਨ ਦੇ ਤਲ ਤੋਂ ਨੀਵੇ ਚਲੇ ਜਾਂਦੇ ਹਨ ਉਹ ਫਿਰ ਬੁਰਾਈਆਂ ਦੇ ਰਾਹ ਤੇ ਤੁਰਦੇ ਹਨ, ਜੋ ਮਨ ਦੇ ਤਲ ਤੋ ਉਤੇ ਚਲੇ ਜਾਂਦੇ ਹਨ ਉਹ ਗੁਰੂ ਦੇ ਦੱਸੇ ਚੰਗਿਅਈਆਂ ਦੇ ਰਾਹ ਤੇ ਤੁਰਦੇ ਹਨ,॥
ਸਵਾਲ- ਹੇਠਾਂ ਕੁੱਝ ਗੁਰਬਾਣੀ ਪੰਗਤੀਆਂ ਲਿਖੀਆਂ ਜਾ ਰਹੀਆਂ ਹਨ, ਇਨ੍ਹਾਂਦੇ ਅਰਥ ਸਮਝਾਣ ਦੀ ਖੇਚਲ ਕਰਨੀ ਜੀ-
“ਕੋਟਿ ਜਨਮ ਭਰਮਿ ਆਇਆ ਪਿਆਰੇ ਅਨਿਕ ਜੋਨਿ ਦੁਖ ਪਾਇ॥ ਸਾਚਾ ਸਾਹਿਬ ਵਿਸਰਿਆ ਪਿਆਰੇ ਬਹੁਤੀ ਮਿਲੇ ਸਜਾਇ॥ (ਪ-640)
ਜਵਾਬ- ਜਦੋਂ ਇਨੰਸਾਂਨ ਭਟਕਦਾ 2 ਪੂਰੇ ਗੁਰੂ ਕੋਲ ਆਉਦਾ ਹੈ, ਫਿਰ ਗੁਰੂ ਦਸਦਾ ਹੈ ਕਿ ਪਿਆਰਿਆ ਕੋਟ (ਬਹੌਤ) ਜਨਮ ਤੇਰੇ ਅੰਦਰ ਬੁਰਾਈਆਂ ਦੇ ਹੋਇ, ਬਖਰੇ 2 ਸੁਭਾ ਕਰਕੇ ਤੂ ਬਹੌਤ ਭਰਮਿਆਂ ,, ਜਿਸ ਨੂੰ ਸਚਾ ਸਾਹਿਬ ਬਿਸਰ ਜਾਂਦਾ ਹੈ ਇਹ ਸਜਾ ਮਿਲਦੀ ਹੀ ਹੈ, ਉਸ ਨੂੰ ਬੁਰਾਈਆਂ ਦੇ ਜਮਣ ਮਰਣ ਨਾਲ ਜੂਝਣਾਂ ਹੀ ਪੈਂਦਾ ਹੈ, {॥ ਇਕੁ ਪਲੁ ਖਿਨੁ ਵਿਸਰਹਿ ਤੂ ਸੁਆਮੀ ਜਾਣਉ ਬਰਸ ਪਚਾਸਾ ॥601 ॥} ਜੇ ਇਕ ਪਲ ਖਿਨ ਰੱਬ ਵਿਸਰਨ ਨਾਲ 50 ਸਾਲ ਜਾਣੇ ਜਾਂ ਸਕਦੇ ਹਨ, ਫਿਰ ਮਨ ਅੰਦਰ ਦੀਆਂ ਬੁਰਾਈਆਂ ਦੇ ਕੋਟ ਜਨਮ ਕਿਉਂ ਨਹੀ ਹੋ ਸਕਦੇ??
ਸਵਾਲ- ਤਿਸੁ ਸਿਉ ਬੇਮੁਖੁ ਜਿਨਿ ਜੀਉ ਪਿੰਡ ਦੀਨਾ ਕੋਟਿ ਜਨਮ ਭਰਮਹਿ ਬਹੁ ਜੂਨਾ॥ (ਪ-195)
ਜਵਾਬ- ਜਿਸ ਨੇ ਇਹ ਸਰੀਰ ਦਿਤਾ ਹੈ,ਉਸ ਤੋ ਹੀ ਇਹ ਬੇਮੁਖ ਹੈ, ਇਸ ਕਰਕੇ ਇਹ ਬੁਰਾਈਆਂ ਦੇ ਕੋਟ (ਬਿਆਂਤ) ਭਰਮ ਤੇਰੇ ਅੰਦਰ ਜਨਮ ਲੈ ਰਹੇ ਹਨ, ਬਹੌਤ ਮਾੜੀਆਂ ਕਰਤੂਤਾਂ ਵਿਚ ਤੂੰ ਭਟਕ ਰਿਹਾ ਹੈਂ,
ਸਵਾਲ- ਅਨਿਕ ਜਨਮ ਬਹੁ ਜੋਨੀ ਭਰਮਿਓ ਹਾਰਿ ਪਰਿਓ ਦੁਆਰਿ॥ ਕਿਰਪਾ ਗੋਬਿੰਦ ਭਈ ਮਿਲਿਓ ਨਾਮ ਆਧਾਰ॥” (1307)
ਜਵਾਬ- ਬਹੌਤ ਬਰਾਈਆਂ ਦੇ ਜਨਮ ਮੇਰੇ ਅੰਦਰ ਹੋਏ, ਆਪਣੇ ਬਹੌਤ ਮਾੜੇ ਸੁਭਾ ਕਰਕੇ ਮੈ ਬਹੌਤ ਭਰਮਿਆਂ, ਥੱਕ ਹਾਰਕੇ ਮੈ ਗੁਰ ਦੀ ਸ਼ਰਣ ਵਿਚ ਚਲਾ ਗਿਆ, ਅਕਾਲ ਪੁਰਖ ਦੀ ਕ੍ਰਿਪਾ ਦੇ ਨਾਲ ਮੇਰੀ ਜਿੰਦਗੀ ਦਾ ਅਧਾਰ ਨਾਮ ਦਾ ਖਜਾਨਾਂ (ਗੁਰਮਤ) ਮੈਨੂੰ ਗੁਰੂ ਤੋਂ ਪਰਾਪਤ ਹੋ ਗਿਆ ਹੈ,
ਸਵਾਲ- ਏਤ ਜਨਮ ਹਰਿ ਨ ਚੇਤਿਓ ਭਾਈ ਕਿਆ ਮੁਹੁ ਦੇਸੀ ਜਾਇ॥” (ਪ-639)
ਜਵਾਬ- ਹੇ ਭਾਈ, ਤੇਰੇ ਅੰਦਰ ਚੰਗੀ ਤੇ ਮਾੜੀ ਸੋਚ ਦੇ ਇਨੇ ਜਨਮ (ਬਦਲਾਓ) ਹੋਏ, ਪਰ ਉਸ ਹਰੀ ਪ੍ਰਮਾਤਮਾਂ ਦਾ ਤੈਨੂੰ ਕਦੇ ਚੇਤਾ ਨਹੀ ਆਇਆ, ਪਰ ਜਦੋ ਕਦੇ ਤੇਰਾ ਸਚਾਈ ਨਾਲ ਸਾਮਣਾ ਹੋਵੇਗਾ ਫਿਰ ਕੀ ਮੁਹ ਦਿਖਾਮੇਗਾ, ਕਿਉਕੇ ਚੰਗੇ ਗੁਣਾ ਨੂੰ ਤਾਂ ਤੂੰ ਧਾਰਨ ਕੀਤਾ ਹੀ ਨਹੀ,,,
ਸਵਾਲ- ਵੀਰ ਜੀ! ਗੁਰਬਾਣੀ ਕਹਿੰਦੀ ਹੈ- “ਉਦਮ ਕਰਹਿ ਅਨੇਕ ਹਰਿ ਨਾਮ ਨ ਗਾਵਈ॥ ਭਰਮਹਿ ਜੋਨਿ ਅਸੰਖ ਮਰਿ ਜਨਮਹਿ ਆਵਹੀ॥ ਪਸੂ ਪੰਖੀ ਸੈਲ ਤਰਵਰ ਗਣਤ ਕਛੂ ਨ ਆਵਏ॥ ਬੀਜ ਬੋਵਸਿ ਭੋਗ ਭੋਗਹਿ ਕੀਆ ਆਪਣਾ ਪਾਵਏ॥” (ਪ-705) ਇਸ ਸ਼ਬਦ ਦੇ ਅਰਥ ਸਮਝਾਣੇ ਜੀ (? ? ? ? ? ? ? ? ?)।
ਜਵਾਬ- ਗੁਰੂ ਜੀ ਸਾਨੂੰ ਸਮਝਾਂਣਾ ਕਰਦੇ ਹਨ ਕਿ ,ਹੋਰ ਕਮਾਂ ਨੂੰ ਤੂੰ ਬਹੌਤ ਉਦਮ ਕਰ ਰਿਹਾ ਹੈਂ, ਪਰ ਰੱਬੀ ਗੁਣ ਧਾਰਨ ਨਹੀ ਕਰਦਾ, ਇਸ ਕਰਕੇ ਅਸੰਖ (ਬਿਅੰਤ) ਬੁਰਾਈਆਂ ਦੇ ਤੇਰੇ ਅੰਦਰ ਜਮਣ ਮਰਣ ਹੋ ਰਹੇ ਹਨ, ਤੂੰ ਕਦੇ ਪੰਸ਼ੀਆਂ ਵਾਲੇ ਸੁਭਾ ਵਿਚ ਜੀਅ ਰਿਹਾ ਹੈਂ, ਕਦੇ ਮਨ ਪਥਰ ਕਰਕੇ ਜੀਅ ਰਿਹਾ ਹੈ, ਤੇਰੀਆਂ ਕੁਰਤੂਤਾਂ (ਸੁਭਾ) ਦੀ ਗਿਣਤੀ ਨਹੀ ਹੋ ਰਹੀ, ਜਿਦਾਂ ਦੇ ਤੂੰ ਅਪਣੇ ਕਰਮਾਂ ਦੇ ਬੀਜ ਬੀਜੀ ਜਾ ਰਿਹਾ ਹੈਂ ਉਸੇ ਤਰਾਂ ਦਾ ਤੂੰ ਅੱਗੇ 2 ਪਾਈ ਜਾ ਰਿਹਾ ਹੈ,
ਸਵਾਲ- ਵੀਰ ਜੀ! ਗੁਰਬਾਣੀ ਕਹਿੰਦੀ ਹੈ- “ਲਖ ਚਉਰਾਸੀਹ ਜੋਨਿ ਭਰਮਿ ਆਇਓ॥ ਅਬ ਕੇ ਛੁਟਕੇ ਠਉਰ ਨ ਠਾਇਓ॥” (ਪ337) ਇਸ ਦੇ ਅਰਥ ਸਮਝਾਣੇ ਜੀ। (? ? ? ? ? ? ?)
ਜਵਾਬ- (ਲੱਖ 84 ਇਕ ਪ੍ਰਚਲਤ ਮੁਹਾਬਰਾ) ਗੁਰੂ ਜੀ ਉਪਦੇਸ਼ ਕਰਦੇ ਹਨ ਕਿ ਐਹ ਇਨਸਾਂਨ ਤੂੰ ਬਹੌਤ ਜਿਆਦਾ ਸੁਭਾ (ਕਰਤੂਤ) ਬਦਲੇ, ਪਰ ਤੇਰੇ ਮਨ ਦਾ ਭਰਮ ਨਹੀ ਗਿਆ, ਪਰ ਜੇ ਹੁਣ ਪੂਰੇ ਗੁਰੂ ਕੋਲੋ ਵੀ ਚੰਗੇ ਗੁਣ ਗਰਿਹਣ ਨਾਂ ਕੀਤੇ ,ਫਿਰ ਕੋਈ ਆਸ ਨਾਂ ਰੱਖੀਂ ਕਿ ਤੈਨੂੰ ਕਿਤੋਂ ਸ਼ਾੰਤੀ ਮਿਲ ਜਾਵੇਗੀ,
_ਹੇਠਾਂ ਲਿਖੀਆਂ ਪੰਗਤੀਆਂ ਦੇ ਅਰਥ ਵੀ ਸਮਝਾ ਦੇਣੇ ਜੀ-
ਸਵਾਲ- ਕਾਇਆ ਹੰਸ ਸੰਜੋਗ ਮੇਲ ਮਿਲਾਇਆ॥” (ਪ-136)
ਜਵਾਬ- ਸਰੀਰ (5 ਤੱਤਾਂ ਦਾ) ਦਾ ਅਤੇ ਆਪਣੇ ਆਪ (ਮੂਲ਼ ਤੱਤ) ਦਾ,ਪ੍ਰਮਾਤਮਾਂ ਨੇ ਸੰਜੋਗਾਂ ਨਾਲ (ਇਕ ਨਿਜਮ ਤਹਿਤ) ਮੇਲ ਕੀਤਾ ਹੋਇਆ ਹੈ,
ਸਵਾਲ- ਕਾਇਆ ਹੰਸ ਕਿਆ ਪ੍ਰੀਤ ਹੈ ਜਿ ਪਇਆ ਹੀ ਛਡਿ ਜਾਇ॥” (ਪ-156)
ਜਵਾਬ- ਗੁਰੂ ਜੀ ਕੈਹ ਰਹੇ ਹਨ, ਕਿ ਇਸ ਸਰੀਰ ਦੀ ਅਤੇ ਹੰਸ ( ਪ੍ਰਮਾਤਮਾਂ ਦਾ ਮੂਲ ਤੱਤ ॥ ਪ੍ਰਾਤਮਾ ਪਾਰਬ੍ਰਹਮ ਕਾ ਰੂਪੁ ॥ ) ਦੀ ਕਾਹਦੀ ਪਰੀਤ ਹੈ ( ਕਿਉਂਕੇ ਕੁਛ ਚਿਰ ਦੀ ਹੀ ਹੈ) ਜੋ ਇਕ ਦਿਨ ਵੱਖ 2 ਹੋਣਾ ਹੀ ਹੈ,,
ਸਵਾਲ- ਹੰਸ ਚਲਸੀ ਡੂਮਣਾ ਅਹਿ ਤਨੁ ਢੇਰੀ ਥੀਸੀ॥” (ਪ-794)
ਜਵਾਬ- ਹੰਸ (ਪ੍ਰਮਾਤਮਾਂ ਦਾ ਮੂਲ ਤੱਤ) ਨੇ ਇਕ ਦਿਨ ਨਾਂ ਚਾਹੁੰਦੇ ਹੋਏ ਵੀ ਇਸ ਸਰੀਰ (ਤੱਨ) ਨੂੰ ਛੱਡ ਜਾਣਾ ਹੈ , ਪ੍ਰਮਾਤਮਾਂ ਦੇ ਮੂਲ ਤੱਤ ਤੋਂ ਬਿਨਾਂ ਇਹ ਸਰੀਰ ਮਿਟੀ ਦੀ ਢੇਰੀ ਹੀ ਹੈ,,
ਸਵਾਲ - ਸਮਝਾਣਾ ਜੀ- “ਕਬੀਰ ਹੰਸ ਉਡਿਓ ਤਨੁ ਗਾਡਿਓ ਸੋਝਾਈ ਸੈਨਾਹ॥
ਜਵਾਬ- ਕਬੀਰ ਜੀ ਕਹਿ ਰਹੇ ਹਨ, ਹੰਸ (ਪ੍ਰ.ਦਾ.ਮੂ.ਤੱ.) ਇਸ ਸਰੀਰ ਵਿਚੋਂ ਵੱਖ ਹੋਣ ਦੀ ਤਿਆਰੀ ਵਿਚ ਹੈ, ਸਰੀਰ ਕਬਰਾਂ ਨੂੰ ਜਾਣ ਦੀ ਤਿਆਰੀ ਵਿਚ ਹੈ, ਬੋਲ ਵੀ ਨਹੀ ਹੁੰਦਾ, ਫਿਰ ਵੀ ਆਪਣੇ ਧੀਆਂ ਪੁਤਾਂ ਨੂੰ ਅੱਖਾਂ ਨਾਲ ਕੁਝ ਸਮਝਾਣ ਦੀ ਕੋਛਿਛ ਕਰ ਰਿਹਾ ਹੈ,
ਸਵਾਲ- ਅੰਤਿ ਕਾਲਿ ਦੇ ਕੀ ਅਰਥ ਹਨ?
ਜਵਾਬ- ਅੰਤਿ =ਬਹੌਤ ਜਿਆਦਤ,, ਕਾਲਿ = ਸਮਾਂ, ਟਾਈਂਮ
ਸਵਾਲ – ਪਰਾ ਭੌਤਿਤ ਸੰਸਾਰ ਵੀ ਹੁੰਦਾ , ਜਾ ਇਹ ਜੋ ਦਿਸ ਰਿਹਾ ਸੰਸਾਰ ਇਹੀ ਹੈ,
ਜਵਾਬ - {॥ ਸੁੰਨ ਸਮਾਧਿ ਪ੍ਰਭੂ ਕਿਰਪਾਲ ॥3॥ ਤਾ ਕਾ ਅੰਤੁ ਨ ਪਾਰਾਵਾਰੁ ॥ ਆਪੇ ਗੁਪਤੁ ਆਪੇ ਪਾਸਾਰੁ ॥ ਜਾ ਕੈ ਅੰਤਰਿ ਹਰਿ ਹਰਿ ਸੁਆਦੁ ॥ ਕਹਨੁ ਨ ਜਾਈ ਨਾਨਕ ਬਿਸਮਾਦੁ ॥889}॥ ਉਹ ਆਪ ਹੀ ਗੁਪਤ ਹੈ, ਉਹ ਆਪ ਹੀ ਜੋ ਦਿਸ ਰਿਹਾ ਉਹ ਹੈ,( ਇਕ ਤੋਂ ਬਿਣਾ ਹੋਰ ਕੁਝ ਵੀ ਨਹੀ ਹੈ, ਲੋੜ ਹੈ ਗੁਰੂ ਤੋਂ ਮਿਲਿਆ ਗਿਆਨ ਦਾ ਸੁਰਮਾਂ ਅੱਖਾਂ ਵਿਚ ਪਾਉਣ ਦੀ,)
ਵੀਰ ਜਸਵੀਰ ਸਿੰਘ ਜੀ
ਮੈ ਆਪ ਜੀ ਦੇ ਤਿਨਾਂ ਲੈਟਰਾਂ ਵਿਚੋ ਸਾਰੇ ਸਵਾਲ ਕੱਡ ਕੇ ਜਵਾਬ ਦੇਣ ਦੀ ਕੋਛਿਛ ਕੀਤੀ ਹੈ , ਜਿਨੀ ਕੁ ਮੈਨੂੰ ਗੁਰੂ ਨੇ ਬੁਧ ਬਖਛੀ ਉਸ ਉਨਸਾਰ,
ਮੈ ਆਪ ਜੀ ਨੂੰ ਕੁਝ ਸਵਾਲ ਰੱਖ ਰਿਹਾ ਹਾਂ ਜੋ ਕਿ ਪਹਿਲਾਂ ਵੀ ਲਿਖੇ ਸੀ, ਕ੍ਰਿਪਾ ਕਰਕੇ ਜਵਾਬ ਦਿਉਂ ਤਾਂ ਕੇ ਮੇਰੇ ਗਿਆਨ ਵਿਚ ਵੀ ਵਾਧਾ ਹੋ ਸਕੇ,
1 ਜੇ ਮਨੁਖਾ ਜਨਮ ਸਿਰਫ ਸਾਧ ਸੰਗਤ ਵਿਚ ਆਕੇ ਖਲਕਤ ਦੀ ਸੇਵਾ ਕਰਨ ਨੂੰ ਹੀ ਮਿਲਿਆ ਹੈ , ਕੀ ਫਿਰ ਗ੍ਰਿਸਤੀ ਹੋਣਾਂ ਬੱਚੇ ਹੋਣੇ ਸਭ ਵਿਆਰਥ ਹੀ ਹੈ???????
2 ਜੇ ਕੋਈ ਫਿਰ ਵੀ ਸਾਧ ਸੰਗਤ ਵਿਚ ਨਾਂ ਆਵੇ ਖਲਕਤ ਦੀ ਸੇਵਾ ਨਾਂ ਕਰੇ ਫਿਰ ਕੀ ਹੋਵੇਗਾ?????????
3 ਜੇ ਕਿਸੇ ਦੀ ਦਿਤੀ ਚੰਗੀ ਚੀਜ, ਚੰਗੇ ਢੰਗ ਨਾਲ ਨਾ ਵਰਤ ਹੋਵੇ ਕੀ ਉਹ ਦੁਵਾਰਾ ਦੇਵੇਗਾ ????????
4 ਮਰਨ ਤੋਂ ਵਾਦ ਪ੍ਰਮਾਤਮਾਂ ਕਿਸ ਰਿਦੇ ਵਿਚ ਵਸੇਗਾ ??????
5 ਜਿਹੜਾ ਬੰਦਾ ਇਥੇ ਚੰਗੇ ਕਮ ਨਹੀ ਕਰਦਾ ਉਸ ਨੂ 84 ਲੱਖ ਜੂਨਾ ਭੋਗਣੀਆਂ ਪੈਣੀਆਂ ਹਨ (ਆਪ ਮੰਨਦੇ ਹੋ) ਫਿਰ 84 ਲੱਖ ਜੂਨਾ ਤੋਂ ਵਾਦ ਕੀ ਮਨੁੱਖਾ ਜਨਮ ਦੁਵਾਰਾ ਹੋਵੇਗਾ ??????
6 ਰੱਬ ਦਾ ਸਿਮਰਨ ਤਾਂ ਸਾਰੇ ਜੀਵ ਕਰਦੇ ਹਨ { ॥ ਸਿਮਰਹਿ ਪਸੁ ਪੰਖੀ ਸਭਿ ਭੂਤਾ ॥} ਫਿਰ ਮਨੁਖਾ ਦੇਹੀ ਸ਼ਪੈਸਲ ਕਿਉਂ?????????
7 ਕੀ ਆਪ ਦੱਸ ਸਕਦੇ ਹੋ ਵੇਸਵਾ ਜੂਨ ਕਿਸ ਮਾਂ ਦੇ ਪੇਟ ਵਿਚੋ ਪੈਦਾ ਹੁੰਦੀ ਹੈ ??????
8 ॥ ਹਉਮੈ ਰੋਗਿ ਸਭੁ ਜਗਤੁ ਬਿਆਪਿਆ ਤਿਨ ਕਉ ਜਨਮ ਮਰਣ ਦੁਖੁ ਭਾਰੀ ॥
ਕੀ ਕਦੇ ਐਸਾ ਹੋਇਆ ਕੇ ਬੁਖਾਰ ਅੱਜ ਚੜੇ , ਦਰਦ 50 ਸਾਲ ਬਾਦ ਹੋਵੇ, ਸੱਟ ਅੱਜ ਲੱਗੇ ਦਰਦ 20 ਸਾਲ ਬਾਦ ਹੋਵੇ ?????
ਹਉਮੈ ਦਾ ਰੋਗਿ ਅੱਜ, ਜਨਮ ਮਰਨ(ਮਨ ਦੀਆਂ ਭਟਕਣਾਂ) ਦਾ ਦੁਖ ਵੀ ਅੱਜ, ਹਉਮੈ ਦਾ ਰੋਗਿ ਜਿਉਂਦੇ ਜੀ , ਜਮਨ ਮਰਨ ਦਾ ਦੁਖ ਵੀ ਜਿਉਂਦੇ ਜੀ, ਹਉਮੈ ਦਾ ਰੋਗਿ ਵੀ ਇਸੇ ਦੁਨੀਆਂ ਵਿਚ , ਇਸੇ ਜਿੰਦਗੀ ਵਿਚ , ਇਸੇ ਧਰਤੀ ਤੇ , ਜਨਮ ਮਰਨ ਦਾ ਦੁਖ ਵੀ ਇਸੇ ਦੁਨੀਆਂ ਵਿਚ , ਇਸੇ ਜਿੰਦਗੀ ਵਿਚ , ਇਸੇ ਧਰਤੀ ਤੇ,,
9 ਕੀ ਆਪ ਦਸ ਸਕਦੇ ਹੋ ਗਰਭ ਜੂਨ ਕਿਸ ਨੂੰ ਕਹਿੰਦੇ ਹਨ ?????
10 ਜੇ ਅੱਗੇ ਕੋਈ ਧਰਮਰਾਜ ਬੈਠਾ ਹੈ ਸਜਾ ਦੇਣ ਨੂੰ, ਫਿਰ ਸਿੰਘਾਂ ਨੂੰ ਜਾਲਮਾਂ ਨੂੰ ਸੋਧਾ ਲਾਕੇ ਫੰਸੀਆਂ ਚੜਨ ਦੀ ਕੀ ਲੋੜ ?????
11 ਜਦੋਂ ਰੱਬ ਨੇ ਮਾੜੇ ਕੱਮਾਂ ਦੀ ਸਜਾ ਦੇਣ ਨੂੰ ਧਰਮ ਰਾਜਾ ਅੱਗੇ ਬਿਠਾਇਆ ਹੋਇਆ ਹੈ, ਫਿਰ ਜੋ ਸਿੰਘ ਆਪ ਜਾਲਮਾਂ ਨੂੰ ਸਜਾ ਦਿੰਦੇ ਹਨ,ਕੀ ਉਨਾ ਨੂੰ ਵੀ ਅੱਗੇ ਜਾਕੇ ਸਜਾ ਮਿਲੇਗੀ, ਕਨੂੰਨ ਆਪਣੇ ਹੱਥ ਵਿਚ ਲੈਣ ਦੀ?????
ਥੱਲੇ ਕੁਝ ਗੁਰਬਾਣੀ ਦੀਆਂ ਪੰਗਤੀਆਂ ਹਨ ਜਿਨਾ ਦੇ ਅਰਥ ਸਮਝਾਣੇ ਜੀ,
॥ ਨਹ ਕਿਛੁ ਜਨਮੈ ਨਹ ਕਿਛੁ ਮਰੈ ॥ ਆਪਨ ਚਲਿਤੁ ਆਪ ਹੀ ਕਰੈ ॥281॥
॥ ਕਹੁ ਨਾਨਕ ਗੁਰਿ ਭਰਮੁ ਚੁਕਾਇਆ ॥ ਨਾ ਕੋਈ ਮਰੈ ਨ ਆਵੈ ਜਾਇਆ ॥888॥
॥ ਨਿਰੰਕਾਰ ਆਕਾਰ ਆਪਿ ਨਿਰਗੁਨ ਸਰਗੁਨ ਏਕ ॥ ਏਕਹਿ ਏਕ ਬਖਾਨਨੋ ਨਾਨਕ ਏਕ ਅਨੇਕ ॥250॥
॥ ਨਿਰੰਕਾਰ ਮਹਿ ਆਕਾਰੁ ਸਮਾਵੈ ॥414॥
॥ ਸਾਗਰ ਮਹਿ ਬੂੰਦ ਬੂੰਦ ਮਹਿ ਸਾਗਰੁ ਕਵਣੁ ਬੁਝੈ ਬਿਧਿ ਜਾਣੈ ॥879॥
ਆਪ ਜੀ ਵਲੋ ਜਵਾਬ ਦੀ ਉਡੀਕ, ਆਪ ਜੀ ਦਾ ਛੋਟਾ ਵੀਰ
ਸਤਿਨਾਮ ਸਿੰਘ ਮੌਂਟਰੀਅਲ 514-219-2525


(04/06/12)
ਸਰਵਜੀਤ ਸਿੰਘ

ਸ. ਬਲਦੇਵ ਸਿੰਘ ‘ਚਾਕਰ’ ਜੀ,
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕਿ ਫ਼ਤਿਹ॥
ਸ. ਬਲਦੇਵ ਸਿੰਘ ਜੀ, ਪਿਛਲੇ ਹਫ਼ਤੇ ਆਪ ਜੀ ਦਾ ਇਕ ਲੇਖ ‘ਕਉਣ ਮਾਸ ਕਉਣ ਸਾਗ ਕਹਾਵੈ’ ਪੜ੍ਹਿਆ ਸੀ। ‘ਭਾਗ ਦੂਜਾ’ ਪੜ੍ਹ ਕੇ ਇਹ ਜਾਣਕਾਰੀ ਹੋਈ ਕਿ ਆਪ ਨੇ ਇਸ ਤੋਂ ਪਹਿਲਾ ਵੀ ਇਕ ਲੇਖ ਲਿਖਿਆ ਸੀ ਜੋ ਆਪ ਦੇ ਪੁਰਾਣੇ ਲੇਖਾਂ ‘ਚ ਮਿਲ ਗਿਆ। ਇਸੇ ਲੜੀ ਦਾ ਤੀਜਾ (ਸ਼ਾਇਦ ਆਖਰੀ) ਲੇਖ ਵੀ ਪੜ੍ਹਨ ਨੂੰ ਮਿਲਿਆ ਹੈ। ਆਪ ਜੀ ਦੇ ਲੇਖ ਪੜ੍ਹ ਕੇ ਪੈਦਾ ਹੋਏ ਸ਼ੰਕੇ ਦੀ ਨਵਿਰਤੀ ਲਈ ਬੇਨਤੀ ਹੈ ਕਿ ਜਦੋਂ ਆਪ ਮੰਨਦੇ ਹੋ ਕਿ ਇਹ ਮੂਰਖਾਂ ਦਾ ਝਗੜਾ ਹੈ ਅਤੇ ਹੈ ਵੀ ਬੜਾ ਪੁਰਾਣਾ ਤਾਂ ਆਪ ਜੀ ਵਰਗਾ ਸਿਆਣਾ ਵਿਦਵਾਨ ਇਸ ਝਗੜੇ ‘ਚ ਕਿਵੇਂ ਸ਼ਾਮਲ ਹੋ ਗਿਆ? ਕੀ ਤੁਸੀਂ ਇਹ ਸੋਚਦੇ ਹੋ ਸਿਆਣਪ ਤੋਂ ਸੱਖਣੀਆਂ ਦਲੀਲਾਂ ਦੇ ਕੇ ਇਸ ਝਗੜੇ ਨੂੰ ਖਤਮ ਕਰ ਦਿਓਗੇ?
ਚਾਕਰ ਜੀ, ਆਪ ਜੀ ਨੇ ‘ਭ੍ਰਿੰਗੀ’ ਦੀ ਕਹਾਣੀ ਨੂੰ ਸਹੀ ਸਾਬਤ ਕਰਨ ਲਈ ਭਗਤ ਕਬੀਰ ਜੀ ਦੇ ਦੋ ਸ਼ਬਦਾਂ ਦਾ, “ਗੁਰ ਕੋ ਕੀਜੈ ਦੰਡਵਤ ਕੋਟਿ ਕੋਟਿ ਪ੍ਰਨਾਮ” ਅਤੇ “ਸੁਮਿਰਨ ਸੇ ਮਨ ਲਾਈਏ ਜੈਸੇ ਕੀਟ ਭ੍ਰਿੰਗ” ਹਵਾਲਾ ਦੇ ਕੇ ਮੈਨੂੰ ਚੱਕਰਾਂ ‘ਚ ਪਾ ਦਿੱਤਾ ਹੈ। ਨਿਮਰਤਾ ਸਹਿਤ ਬੇਨਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਪੰਨਾ ਲਿਖਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਇਨ੍ਹਾਂ ਦੋਵਾਂ ਸ਼ਬਦਾਂ ਨੂੰ ਪੜ੍ਹ/ਸਮਝ ਕੇ ਆਪ ਵੱਲੋਂ ਲਿਖੀ ਗਈ ਕਹਾਣੀ ਦੀ ਪਰਖ ਕੀਤੀ ਜਾ ਸਕੇ।
ਸਰਵਜੀਤ ਸਿੰਘ


(04/06/12)
ਹਰਦੇਵ ਸਿੰਘ, ਜੰਮੂ

ਸਤਿਕਾਰ ਯੋਗ ਸ. ਗੁਰਸ਼ਰਨ ਸਿੰਘ ਕਸੇਲ ਜੀ,
ਸਤਿ ਸ਼੍ਰੀ ਅਕਾਲ!
ਆਪ ਜੀ ਦੇ ਪੱਤਰ ਦਾ ਧਨਵਾਦ!
ਮਹਾਰਾਜਾ ਰਣਜੀਤ ਸਿੰਘ ਨੇ ਨਾਨਕਸ਼ਾਹੀ ਨਾਮ ਤੇ ਸਿੱਕਾ ਜਾਰੀ ਕੀਤਾ ਸੀ ਅਤੇ ਅਕਾਲ ਤਖ਼ਤ ਤੋਂ ਜਾਰੀ ਕਈਂ ਹੁਕਮਨਾਮਿਆਂ ਵਿੱਚ ਨਾਨਕਸ਼ਾਹੀ ਸੰਮਤ ਦੀ ਵਰਤੋਂ ਹੁੰਦੀ ਰਹੀ। ਜਿਵੇਂ ਕਿ ਮਿਤੀ 13. 10. 1920 ਅਤੇ ਮਿਤੀ 4-6-1927 ਵਿੱਚ ਜਾਰੀ ਹੁਕਮਨਾਮੇ ਵਿੱਚ ਨਾਨਕਸ਼ਾਹੀ ਸੰਮਤ 451 ਅਤੇ 458 ਦਰਜ ਕੀਤਾ ਗਿਆ। ਇਸੇ ਤਰਾਂ ਮਿਤੀ 9. 8. 1928, 15. 9. 1931, 13. 6. 1939, 10. 6. 1978 ਕ੍ਰਮ ਵਾਰ ਨਾਨਕਸ਼ਾਹੀ ਸੰਮਤ 459, 461, 467 ਅਤੇ 509 ਤਾਰੀਖ ਅਤੇ ਮਹੀਨੇ ਦੇ ਨਾਲ ਲਿਖੇ ਗਏ ਸਨ। 1947 ਵਿੱਚ ਸਿੱਖ ਹਿੱਸਟਰੀ ਸੋਸਾਈਟੀ ਅੰਮ੍ਰਿਤਸਰ ਨੇ ਉਰਦੂ ਜ਼ਬਾਨ ਵਿੱਚ ਇੱਕ ਜੰਤਰੀ ਛਾਪੀ ਸੀ ਜਿਸਦਾ ਨਾਮ ‘ਮੁਖ਼ਤਾਸਿਰ ਨਾਨਕਸ਼ਾਹੀ ਜੰਤਰੀ’ ਸੀ ਜਿਸਦੇ ਲੇਖਕ ਡਾ. ਗੰਡਾ ਸਿੰਘ ਜੀ ਸਨ। ਭਾਈ ਵੀਰ ਸਿੰਘ ਅਕਸਰ ਅਪਣੇ ਲੇਖਾਂ ਵਿੱਚ ਨਾਨਕਸ਼ਾਹੀ ਸੰਮਤ ਦਾ ਇਸਤੇਮਾਲ ਕਰਦੇ ਸੀ।
ਨਾਨਕਸ਼ਾਹੀ ਕੈਲੰਡਰ ਦੀ ਲੋੜ ਅਤੇ ਇਸ ਟੀਚੇ ਦੀ ਵਿਵਸਥਾਬੱਧ/ਨਿਯੋਜਤ ਪ੍ਰਾਪਤੀ ਇੱਕ ਵੱਡੀ ਉਪਲੱਬਦੀ ਹੈ ਜਿਸ ਵਿੱਚ ਮੁੱਖ ਦਿਹਾੜੇ ਨਿਰਧਾਰਤ ਕਰਨ ਬਾਰੇ ਮਤਭੇਦ ਹੋਏ ਹਨ।
ਵੀਰ ਜੀ ਪਿੱਛੇ ਚਲੀ ਚਰਚਾ ਦੌਰਾਨ ਮੈਂ ਸਪਸ਼ਟ ਕੀਤਾ ਸੀ ਕਿ ਮੈਂ ਨਾਨਕਸ਼ਾਹੀ ਕੈਲੰਡਰ ਦੇ ਸਹੀ ਜਾਂ ਗਲਤ ਹੋਂਣ ਬਾਰੇ ਚਰਚਾ ਨਹੀਂ ਕੀਤੀ ਬਲਕਿ ਕੈਲੰਡਰ ਬਾਰੇ ਆਮ ਜਾਣਕਾਰੀ ਪ੍ਰਾਪਤ ਕਰਨ ਦਾ ਜਤਨ ਕੀਤਾ।
ਆਪ ਜੀ ਵਲੋਂ ਪੁੱਛੇ ਸਵਾਲ ਦੇ ਮੱਧੇਨਜ਼ਰ ਮੈਂ ਕੇਵਲ ਇਤਨਾ ਹੀ ਕਹਿਣਾ ਚਾਹੁੰਦਾ ਹਾਂ ਕਿ ਵੀਰ ਸਰਵਜੀਤ ਸਿੰਘ ਜੀ ਵਲੋਂ ਮਿਲੀ ਜਾਣਕਾਰੀ ਅਨੁਸਾਰ ਗੁਰੂਕਾਲ ਵੇਲੇ ‘ਗੁਰੂਆਂ ਅਤੇ ਸਿੱਖਾਂ ਵਲੋਂ’ ਚੰਦ-ਸੂਰਜੀ ਕੈਲੰਡਰ ਨੂੰ ਦਿਹਾੜੇਆਂ ਦੇ ਨਿਰਧਾਰਨ ਲਈ ਵਰਤਿਆ ਜਾਂਦਾ ਸੀ ਇਸ ਲਈ ਮੈਂ ਉਸ ਵਰਤੋਂ ਨੂੰ ਗਲਤ ਨਹੀਂ ਕਹਿ ਸਕਦਾ। ਮੈਂਨੂ 2003 ਨਾਨਕਸ਼ਾਹੀ ਕੈਲੰਡਰ ਬਾਰੇ ਕੀਤੇ ਗਏ ਬਦਲਾਵਾਂ ਦੀ ਪ੍ਰਸ਼ਠਭੂਮੀ ਦੀ ਵਿਸਸ੍ਰਤ ਜਾਣਕਾਰੀ ਨਹੀਂ। ਉਸ ਪਿੱਛੇ ਦੀ ਦਲੀਲ ਨੂੰ ਵਿਚਾਰੇ ਬਿਨਾ ਮੈਂ ਕੁੱਝ ਕਹਿ ਨਹੀਂ ਸਕਦਾ।
ਨਾਲ ਹੀ ਮੈਂਨੂੰ ਇਹ ਵੀ ਜਾਣਕਾਰੀ ਨਹੀਂ ਕਿ 2010 ਵਿੱਚ ਕੀਤੇ ਗਏ ਬਦਲਾਵਾਂ ਦਾ ਸਮੁੱਚਾ ਅਧਾਰ/ਦਲੀਲ ਕੀ ਸੀ? ਇਸ ਲਈ ਜੇ ਕਰ ਆਪ ਜੀ ਨੇ ਮੇਰੇ ਨਿਜੀ ਵਿਚਾਰ ਪੁੱਛੇ ਹਨ ਤਾਂ ਬਿਨਾ ‘ਵਿਸ਼ੇ’ ਅਤੇ ‘ਪ੍ਰਕਰਣ’ ਜੀ ਵਧੇਰੇ ਜਾਣਕਾਰੀ ਦੇ ਅੱਜੇ ਮੈਂ ਨਿਜੀ ਰੂਪ ਵਿੱਚ ਕੁੱਝ ਕਹਿਣ ਦੀ ਸਥਿਤੀ ਵਿੱਚ ਨਹੀਂ ਹਾਂ।
ਨਾਨਕਸ਼ਾਹੀ ਕੈਲੰਡਰ ਦੀ ਲੋੜ ਅਤੇ ਇਸ ਟੀਚੇ ਦੀ ਪ੍ਰਾਪਤੀ ਇੱਕ ਵੱਡੀ ਉਪਲੱਬਦੀ ਹੈ ਪਰ ਸ਼ਾਯਦ ਅਸੀਂ ਅਪਣੇ ਦਿਨ ਨਿਰਧਾਰਤ ਕਰਨ ਦੀ ਜੁਗਤ ਵਿੱਚ ਸੰਵਾਦਹੀਨਤਾ, ਕੰਨਫ਼ੁਜ਼ਨ ਅਤੇ ਜਗ ਹਾਸਾਈ ਵਰਗੇ ਸੰਤਾਪ ਨੂੰ ਸਹਿ ਰਹੇ ਹਾਂ। ਇਹ ਕੇਂਦਰੀ ਲੀਡਰਸ਼ਿਪ ਅਤੇ ਸੁਚੇਤ ਅਖਵਾਉਂਦੇ ਚਿੰਤਨ ਦੀ ਵੱਡੀ ਕਮਜ਼ੋਰੀ ਪ੍ਰਤੀਤ ਹੁੰਦੀ ਹੈ ਜਿਸ ਨੂੰ ਦੂਰ ਕਰਨ ਲਈ ਪਹਿਲਾਂ ਸਾਨੂੰ ਨਾ-ਖੁਸ਼ਗਵਾਰ ਸੰਵਾਦਹੀਨਤਾ ਦੀ ਸਥਿਤੀ ਨੂੰ ਬਦਲਣ ਦੀ ਲੋੜ ਹੈ।
ਹਰਦੇਵ ਸਿੰਘ, ਜੰਮੂ-4. 6. 12


(04/06/12)
ਜਸਬੀਰ ਸਿੰਘ (ਕੈਲਗਰੀ)

ਸਿੱਖ ਮਾਰਗ ਦੇ ਪਾਠਕ ਸੱਜਣੋਂ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਹਿ॥
ਵੀਰ ਅਮਰੀਕ ਸਿੰਘ ਰਾਜਪੁਰਾ ਜੀ!
ਤੁਸੀਂ ਲਿਖਿਆ ਹੈ- “ਤੁਹਾਨੂੰ (ਮੈਨੂੰ) ਇਸ ਗੱਲ ਦਾ ਪਤਾ ਹੈ ਕਿ ਸਾਡੇ ਕੋਲ ਸੂਝਵਾਨ, ਬੇਦਾਗ਼ ਅਤੇ ਦੂਰਅੰਦੇਸ਼ੀ ਵਾਲੇ ਸੱਜਣ ਬਹੁਤ ਘੱਟ ਹਨ-ਜੋ ਥੋੜ੍ਹੇ ਬਹੁਤ ਸਿੱਖੀ ਅਸੂਲਾਂ ਦਾ ਢੰਡੋਰਾ ਦੇਣ ਵਾਲੇ ਹਨ-ਉਨ੍ਹਾਂ ਨੂੰ ਤੁਸੀਂ (ਮੈਂ) ਇਸ ਤਰ੍ਹਾਂ ਲੀਹ ਤੋਂ ਥੱਲੇ ਉਤਾਰ ਦਿਉਗੇ ਤਾਂ ਕੌਮ ਦਾ ਕੀ ਬਣੇਗਾ?”
ਵੀਰ ਜੀ! ਇਹ ਵਿਦਵਾਨ ਜਿਨ੍ਹਾਂ ਬਾਰੇ ਇੱਥੇ ਜ਼ਿਕਰ ਹੋ ਰਹਾ ਹੈ, ਮੈਨੂੰ ਇਨ੍ਹਾਂ ਦੀ ਸੂਝਬੂਝ, ਬੇ-ਦਾਗ਼ੀ ਜਾਂ ਦੂਰਅੰਦੇਸ਼ੀ ਤੇ ਬਿਲਕੁਲ ਵੀ ਸ਼ੱਕ ਨਹੀਂ ਹੈ ਅਤੇ ਨਾ ਹੀ ਮੈਂ ਇਸ ਤਰ੍ਹਾਂ ਦੀ ਕੋਈ ਗੱਲ ਉਨ੍ਹਾਂਦੇ ਖਿਲਾਫ ਕਦੇ ਲਿਖੀ ਹੈ (ਅਨਜਾਣੇ’ ਚ ਐਸਾ ਕੁੱਝ ਹੋ ਗਿਆ ਹੋਵੇ ਤਾਂ ਮੈਂ ਮੁਆਫੀ ਚਾਹੁੰਦਾ ਹਾਂ)। ਇਹ ਵਿਦਵਾਨ ਸਿੱਖੀ ਅਸੂਲਾਂ ਦਾ ਢੰਡੋਰਾ ਵੀ ਦੇ ਰਹੇ ਹਨ, ਇਸ ਵਿੱਚ ਵੀ ਕੋਈ ਛੱਕ ਨਹੀਂ ਹੈ। ਪਰ ਉਨ੍ਹਾਂ ਨੂੰ ਲੀਹ ਤੋਂ ਉਤਾਰਨ ਵਾਲੀ ਤੁਸੀਂ ਜਿਹੜੀ ਗੱਲ ਕੀਤੀ ਹੈ ਉਸ ਬਾਰੇ ਅੱਗੇ ਵਿਸਥਾਰ ਨਾਲ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਵੀਰ ਜੀ! ਅਸਲ ਗੱਲ ਇਹ ਹੈ ਕਿ ਇਹ ਵਿਦਵਾਨ ਗੁਰਮਤਿ ਵਿੱਚ ਆ ਚੁੱਕੀਆਂ ਮਨਮੱਤਾਂ ਅਤੇ ਕਰਮ-ਕਾਂਡਾਂ ਖਿਲਾਫ, ਭਟਕੇ ਹੋਏ ਸਿੱਖ ਵੀਰਾਂ ਨੂੰ ਸੁਚੇਤ ਕਰ ਰਹੇ ਹਨ, ਇਨ੍ਹਾਂ ਦਾ ਇਹ ਉਪਰਾਲਾ ਬਹੁਤ ਸ਼ਲਾਂਘਾ-ਯੋਗ ਹੈ ਅਤੇ ਇਸ ਬਾਰੇ ਮੈਂ ਗੁਰਬਚਨ ਸਿੰਘ ਪੰਨਵਾਂ ਜੀ ਦੀ ਤਾਰੀਫ ਕਰਦੇ ਹੋਏ ਇੱਕ ਦੋ ਵਾਰੀਂ ਸਿੱਖ ਮਾਰਗ ਤੇ ਹੀ ਲਿਖ ਵੀ ਚੁੱਕਾ ਹਾਂ (ਕਹੋਗੇ ਤਾਂ ਹਵਾਲੇ ਦੇ ਦਿੱਤੇ ਜਾਣਗੇ)। ਸੋ ਉਨ੍ਹਾਂ ਨੂੰ ਇਸ ਲੀਹ ਤੋਂ ਉਤਾਰਨ ਦੀ ਮੈਂ ਕਦੇ ਕੋਸ਼ਿਸ਼ ਨਹੀਂ ਕੀਤੀ, ਬਲਕਿ ਸਰਾਹਨਾ ਹੀ ਕੀਤੀ ਹੈ। ਪਰ ਗੁਰਮਤਿ ਦੇ ਆਤਮਕ, ਅਧਿਆਤਮ, ਆਵਾਗਵਣ, ਕਰਮ-ਫਲ਼ ਵਰਗੇ ਵਿਸ਼ਿਆਂ ਤੇ ਮੇਰੇ ਵਿਚਾਰ ਉਨ੍ਹਾਂ ਨਾਲ ਨਹੀਂ ਮਿਲਦੇ। ਮੇਰਾ ਕੋਈ ਦਾਅਵਾ ਨਹੀਂ ਕਿ ਇਨ੍ਹਾਂ ਵਿਸ਼ਿਆਂ ਤੇ ਮੈਂ ਠੀਕ ਅਤੇ ਉਹ ਗ਼ਲਤ ਹਨ। ਪਰ ਕਿਉਂਕਿ ਇਨ੍ਹਾਂ ਵਿਸ਼ਿਆਂ ਤੇ ਮੇਰੇ ਵਿਚਾਰ ਉਨ੍ਹਾਂ ਨਾਲ ਨਹੀਂ ਮਿਲਦੇ ਮੈਂ ਉਨ੍ਹਾਂ ਦੀਆਂ ਲਿਖਤਾਂ ਦੇ ਹਵਾਲੇ ਦੇ ਕੇ ਨਾਲ ਆਪਣੇ ਵਿਚਾਰ ਦਿੰਦਾ ਆ ਰਿਹਾ ਹਾਂ। ਦੱਸੋ ਇਸ ਵਿੱਚ ਕੀ ਗ਼ਲਤ ਕਰਦਾ ਹਾਂ? ਗੁਰਬਚਨ ਸਿੰਘ ਪੰਨਵਾਂ ਜੀ ਨਾਲ ਜ਼ਾਤੀ ਤੌਰ ਤੇ ਮੇਰੀ ਗੱਲ ਹੋਈ ਸੀ ਇਸ ਵਿਸ਼ੇ ਬਾਰੇ ਕਹਿਣ ਲੱਗੇ ਕਿ “ਜਿਨ੍ਹਾਂ ਨੁਕਤਿਆਂ ਤੇ ਆਪਣੇ ਵਿਚਾਰ ਮਿਲਦੇ ਹਨ ਉਨ੍ਹਾਂ ਬਾਰੇ ਤਾਂ ਆਪਾਂ ਮਿਲ ਕੇ ਚੱਲੀਏ”। ਉਨ੍ਹਾਂ ਦੀ ਇਹ ਗੱਲ ਬਿਲਕੁਲ ਦਰੁਸਤ ਹੈ। ਪਰ ਸਵਾਲ ਇਹ ਹੈ ਕਿ ਜਿਨ੍ਹਾਂ ਵਿਸ਼ਿਆਂ ਬਾਰੇ ਆਪਣੇ ਵਿਚਾਰ ਨਹੀਂ ਮਿਲਦੇ ਉਨ੍ਹਾਂ ਦਾ ਕੀ ਕੀਤਾ ਜਾਵੇ? ਕਰਮ-ਕਾਂਡਾਂ ਜਾਂ ਮਨਮਤਾਂ ਖਿਲਾਫ ਉਹ ਜੋ ਪ੍ਰਚਾਰ ਕਰ ਰਹੇ ਹਨ ਉਸ ਬਾਰੇ ਉਨ੍ਹਾਂ ਦੇ ਖਿਲਾਫ ਤਾਂ ਮੈਂ ਕਦੇ ਕੁੱਝ ਨਹੀਂ ਕਿਹਾ/ਲਿਖਿਆ। ਇਨ੍ਹਾਂ ਵਿਦਵਾਨਾਂ ਦੀਆਂ ਜਿਹੜੀਆਂ ਲਿਖਤਾਂ ਮੇਰੇ ਵਿਚਾਰਾਂ ਨਾਲ ਮੇਲ ਨਹੀਂ ਖਾਂਦੀਆਂ ਮੈਂ ਹਮੇਸ਼ਾਂ ਉਨ੍ਹਾਂ ਲਿਖਤਾਂ ਦੇ ਹਵਾਲੇ ਦੇ ਕੇ ਆਪਣੇ ਵਿਚਾਰ ਦਿੰਦਾ ਆ ਰਿਹਾ ਹਾਂ। ਹੁਣ ਤੁਸੀਂ ਜ਼ਰਾ ਤਸੱਵੁਰ ਕਰੋ ਇਸ ਗੱਲ ਵਿੱਚ ‘ਜੇ’ ਮੈਂ ਠੀਕ ਤੇ ਇਹ ਵਿਦਵਾਨ ਗ਼ਲਤ ਹੋਣ ਤਾਂ ਕੀ ਕਰਮ-ਕਾਂਡਾਂ ਅਤੇ ਮਨਮਤਾਂ ਦੇ ਖਿਲਾਫ ਸਹੀ ਪ੍ਰਚਾਰ ਦੇ ਨਾਲ ਨਾਲ ਗ਼ਲਤ ਪ੍ਰਚਾਰ ਵੀ ਹੁੰਦਾ ਰਹਿਣਾ ਚਾਹੀਦਾ ਹੈ? ਕੀ ਇਹ ਸੋਚ ਕੇ ਕਿ ਇਹ ਵਿਦਵਾਨ ਕਰਮ-ਕਾਂਡਾਂ ਦੇ ਖਿਲਾਫ ਤਾਂ ਸਹੀ ਪ੍ਰਚਾਰ ਕਰ ਹੀ ਰਹੇ ਹਨ ਇਸ ਲਈ ਆਤਮਕ, ਅਧਿਆਤਮ, ਆਵਾਗਵਣ, ਕਰਮ-ਫਲ਼ ਆਦਿ ਵਿਸ਼ਿਆਂ ਤੇ ਜੇ ਇਨ੍ਹਾਂ ਦਾ ਪ੍ਰਚਾਰ ਗ਼ਲਤ ਵੀ ਹੈ ਤਾਂ ਕੋਈ ਗੱਲ ਨਹੀਂ, ਹੋਈ ਜਾਣ ਦੇਣਾ ਚਾਹੀਦਾ ਹੈ? ਜੇ ਆਪਾਂ ਆਮ ਸਿੱਖ ਜਗਤ ਤੋਂ ਕਰਮ-ਕਾਂਡਾਂ ਬਾਰੇ ਸੁਧਾਰ ਦੀ ਉਮੀਦ ਰੱਖਦੇ ਹਨ ਤਾਂ ਕੀ ਜਿੱਥੇ ਇਨ੍ਹਾਂ ਵਿਦਵਾਨਾਂ ਦੇ ਗ਼ਲਤ ਹੋਣ ਬਾਰੇ ਸਵਾਲ ਉੱਠਦੇ ਹਨ ਉਨ੍ਹਾਂ ਬਾਰੇ ਇਨ੍ਹਾਂ ਨੂੰ ਵਿਚਾਰ ਨਹੀਂ ਕਰਨੀ ਚਾਹੀਦੀ? ਕੀ ਤੁਸੀਂ ਇਹ ਸਮਝਦੇ ਹੋ ਕਿ ਇਹ ਵਿਦਵਾਨ ਕਿਸੇ ਨੁਕਤੇ ਤੇ ਗ਼ਲਤ ਹੋ ਹੀ ਨਹੀਂ ਸਕਦੇ?
ਤੁਸੀਂ ਲਿਖਿਆ ਹੈ- “ਤੁਸੀਂ (ਮੈਂ) ਤਾਂ ਸੁਖਵਿੰਦਰ ਸਿੰਘ ਦਦੇਹਰ, ਇੰਦਰ ਸਿੰਘ ਘੱਗਾ, ਅਤੇ ਗੁਰਬਚਨ ਸਿੰਘ ਪੰਨਵਾ ਵਰਗੇ ਸੱਜਣਾਂ ਨੂੰ- ਜਿਨ੍ਹਾਂ ਦੀ ਸਿੱਖ ਕੌਮ ਲਈ ਘਾਲਣਾ ਆਮ ਸੂਝਵਾਨਾ ਨਾਲੋਂ ਕਿਤੇ ਜਿਆਦਾ ਹੈ- ਉਨ੍ਹਾਂ ਨੂੰ ਭੰਡਣ ਤੋਂ ਗੁਰੇਜ ਨਹੀਂ ਕੀਤਾ”।
ਵੀਰ ਜੀ! ਕਿਸੇ ਵੀ ਸੱਜਣ ਵਿਰੁਧ ਜ਼ਾਤੀ ਕਮੈਂਟਸ ਕਰਨ ਤੋਂ ਮੈਂ ਹਮੇਸ਼ਾਂ ਗੁਰੇਜ ਕਰਦਾ ਹਾਂ। ਕਿਉਂਕਿ ਜਿਹੜੀ ਗੱਲ ਕਿਸੇ ਦੂਸਰੇ ਵੱਲੋਂ ਮੇਰੇ ਪ੍ਰਤੀ ਕੀਤੀ ਗਈ ਮੈਨੂੰ ਪਸੰਦ ਨਹੀਂ, ਉਹੀ ਗੱਲ ਮੈਂ ਕਿਸੇ ਦੂਸਰੇ ਵਾਸਤੇ ਕਿਉਂ ਕਰਾਂਗਾ? ਮੇਰੀ ਕਿਸੇ ਲਿਖਤ ਵਿੱਚੋਂ ਖਾਸ ਕਰਕੇ 02-06-12 ਦੇ ਪੱਤਰ ਵਿੱਚੋਂ ਉਹ ਪੰਗਤੀਆਂ ਕੋਪੀ ਪੇਸਟ ਕਰਕੇ ਲਗਾਣ ਦੀ ਖੇਚਲ ਕਰਨੀ ਜੀ ਜਿਨ੍ਹਾਂ ਵਿੱਚ ਮੈਂ ਉਨ੍ਹਾਂ ਤੇ ਜ਼ਾਤੀ ਤੌਰ ਤੇ ਭੰਡਣ ਵਾਲੇ ਕਮੈਂਟਸ ਲਿਖੇ ਹੋਣ। ਜੇ ਮੇਰੇ ਕੋਲੋਂ ਗ਼ੁਸਤਾਖੀ ਹੋ ਗਈ ਹੈ ਤਾਂ ਮੈਂ ਜਰੂਰ ਮੁਆਫੀ ਮੰਗ ਲਵਾਂਗਾ।
ਤੁਸੀਂ ਲਿਖਿਆ ਹੈ- “ਸਿੱਖ ਮਾਰਗ ਇੱਕ ਧਾਰਮਕ ਸਾਇਟ ਨਾ ਹੋ ਕੇ ਇੱਕ ਦੰਗਲ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ”।
ਵੀਰ ਜੀ! ਮੇਰੇ ਵਿਚਾਰ ਅਨੁਸਾਰ ਤਾਂ ਐਸਾ ਕੁੱਝ ਵੀ ਨਹੀਂ ਸਾਰੀਆਂ ਵਿਚਾਰਾਂ ਬੜੇ ਸੁਚੱਜੇ ਢੰਗ ਨਾਲ ਹੋ ਰਹੀਆਂ ਹਨ। ਅਤੇ ਇਸ ਬਾਰੇ ਸ: ਮੱਖਣ ਸਿੰਘ ਜੀ ਪੂਰੀ ਸੁਚੇਤਤਾ ਨਾਲ ਜੋ ਡਿਊਟੀ ਨਿਭਾ ਰਹੇ ਹਨ ਸ਼ਲਾਂਘਾਯੋਗ ਹੈ। ਜੇ ਕੋਈ ਗ਼ਲਤ ਚੱਲਦਾ ਹੈ ਤਾਂ ਉਸ ਨੂੰ ਚੇਤਾਵਨੀ ਦੇਣ ਤੋਂ ਕਦੇ ਨਹੀਂ ਝਿਜਕਦੇ, ਇਸ ਲਈ ਜਿੱਥੇ ਮੇਰੇ ਵਿੱਚ ਕਿਸੇ ਗੱਲੋਂ ਸੁਧਾਰ ਦੀ ਜ਼ਰੂਰਤ ਹੈ, ਮੈਨੂੰ ਜ਼ਰੂਰ ਸੁਚੇਤ ਕਰ ਦੇਣਗੇ।
ਤੁਸੀਂ ਮੈਨੂੰ ਆਪਣੇ ਵਿੱਚ ਨਿਮਰਤਾ ਭਰਨ ਦੀ ਹਦਾਇਤ ਕੀਤੀ ਹੈ।
ਵੀਰ ਜੀ! ਤੁਹਾਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਮੇਰੇ ਵਿੱਚ ਨਿਮਰਤਾ ਦੀ ਕਮੀਂ ਹੈ, ਪਰ ਮੈਂ ਐਸਾ ਮਹਿਸੂਸ ਨਹੀਂ ਕਰਦਾ। ਪਰ ਫੇਰ ਵੀ ਚੰਗੀ ਜਾਂ ਮਾੜੀ ਜੋ ਵੀ ਸੂਝ ਹੈ ਮੈਂ ਪਰਮਾਤਮਾ ਦੀ ਹੀ ਬਖਸ਼ੀ ਹੋਈ ਮੰਨਦਾ ਹਾਂ। ਜੇ ਮੇਰੇ ਵਿੱਚ ਕੋਈ ਕਮੀਂ ਹੈ ਤਾਂ ਮੇਰੀ ਪਰਮਾਤਮਾ ਅੱਗੇ ਅਰਦਾਸ ਹੈ ਕਿ ਮੈਨੂੰ ਸਹੀ ਸੂਝ ਬਖਸ਼ੇ।
ਤੁਸੀਂ ‘ਨਕੇਲ ਕਸੀ’ ਦੀ ਗੱਲ ਕੀਤੀ ਹੈ।
ਵੀਰ ਜੀ! ਮੇਰੀ ਹੈਸੀਅਤ ਕੀ ਹੈ ਕਿ ਮੈਂ ਕਿਸੇ ਦੀ ਨਕੇਲ ਕਸਾਂ ਅਤੇ ਮੇਰੀ ਕਿਸੇ ਨਾਲ ਕੀ ਦੁਸ਼ਮਣੀ ਹੈ ਕਿ ਮੈਂ ਕਿਸੇ ਤੇ ਨਕੇਲ ਕਸਾਂ? ਮੈਂ ਤਾਂ ਵੀਰ ਸਤਿਨਾਮ ਸਿੰਘ ਜੀ ਅਤੇ ਇਕਬਾਲ ਸਿੰਘ ਢਿੱਲੋਂ ਜੀ ਨੂੰ ਬੱਸ ਏਨਾ ਹੀ ਜਾਣਦਾ ਹਾਂ ਜਿੰਨੀ ਕੁ ਉਨ੍ਹਾਂ ਨੇ ਆਪਣੇ ਬਾਰੇ ਸਿੱਖ ਮਾਰਗ ਤੇ ਜਾਣਕਾਰੀ ਦਿੱਤੀ ਹੈ। ਇਸ ਤੋਂ ਵੱਧ ਮੇਰਾ ਉਨ੍ਹਾਂ ਨਾਲ ਕੋਈ ਲਗਾਵ ਜਾਂ ਦੁਸ਼ਮਣੀ ਨਹੀਂ ਹੈ।
ਤੁਸੀਂ ਲਿਖਿਆ ਹੈ- “ਗੁਰਮਤਿ-ਗਿਆਤਾ ਇਸ ਤਰ੍ਹਾਂ ਨਹੀਂ ਕਰਦੇ ਜਿਸ ਤਰ੍ਹਾਂ ਕੀਤਾ ਜਾ ਜਿਹਾ ਹੈ”।
ਵੀਰ ਜੀ! ਗੁਰਮਤਿ ਵਿਚਾਰ ਕਿਵੇਂ ਕੀਤੀ ਜਾਂਦੀ ਹੈ ਅਤੇ ਮੇਰੇ ਵਿੱਚ ਕਿਸ ਕਿਸਮ ਦੇ ਸੁਧਾਰ ਦੀ ਜਰੂਰਤ ਹੈ, ਸੁਝਾਵ ਦੇ ਦਿਉ, ਸੁਧਾਰ ਲਿਆਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ।
ਤੱਤ-ਪਰਿਵਾਰ ਵਾਲਿਆਂ ਬਾਰੇ ਤੁਸੀਂ ਜੋ ਲਿਖਿਆ ਹੈ, ‘ਜਿਸ ਤਰ੍ਹਾਂ ਦਾ ਸੁਧਾਰ’ ਉਹ ਲਿਆਉਣਾ ਚਾਹੁੰਦੇ ਹਨ ਜੇ ਉਸ ਤਰ੍ਹਾਂ ਦਾ ਸੁਧਾਰ ਲਿਆਉਣ ਵਿੱਚ ਉਹ ਕਾਮਯਾਬ ਨਹੀਂ ਹੋ ਰਹੇ ਤਾਂ, ਇਨ੍ਹਾਂ ਵਿੱਚ ਇਮਾਨਦਾਰੀ ਦੀ ਕਮੀਂ ਹੋ ਸਕਦੀ ਹੈ। ਉਨ੍ਹਾਂਦੀ ਇਸ ਕਮੀਂ ਨੂੰ ਭਾਂਪਦੇ ਹੋਏ ਕਈ ਸਾਲ ਪਹਿਲਾਂ ਇਨ੍ਹਾਂ ਦੇ ਸੁਧਾਰ ਪ੍ਰਜੈਕਟ ਦੇ ਸ਼ੁਰੂ ਦੇ ਦਿਨਾਂ ਵਿੱਚ ਹੀ ਇਨ੍ਹਾਂ ਨੂੰ ਮੈਂ ਚੇਤਾਵਨੀ ਦਿੱਤੀ ਸੀ ਕਿ ਜੇ ਸੁਧਾਰ ਲਿਆਉਣਾ ਹੈ ਤਾਂ ਆਪਾਂ ਨੂੰ ਇਮਾਨਦਾਰ ਹੋਣ ਦੀ ਜਰੂਰਤ ਹੈ। ਜਿੰਨੇ ਆਪਾਂ ਸੁਧਾਰ ਲਿਆਣ ਲਈ ਇਮਾਨਦਾਰੀ ਤੋਂ ਕੰਮ ਲਵਾਂਗੇ ਉਤਨੀਂ ਹੀ ਆਪਣੀ ਕਾਮਜਾਬੀ ਹੋਵੇਗੀ ਆਪਣੇ ਨਾਲ ਲੋਕ ਜੁੜਨਗੇ। ਜੇ ਆਪਾਂ ਇਮਾਨਦਾਰੀ ਤੋਂ ਕੰਮ ਨਹੀਂ ਲਵਾਂਗੇ ਤਾਂ ਆਪਣੇ ਨਾਲ ਜੁੜੇ ਸੱਜਣ ਵੀ ਆਪਣਾ ਸਾਥ ਛੱਡ ਜਾਣਗੇ। “ਜਿਸ ਤਰ੍ਹਾਂ ਦਾ ਸੁਧਾਰ ਆਉਣਾ ਚਾਹੀਦਾ ਸੀ” ਤੱਤ -ਪਰਿਵਾਰ ਵਾਲੇ ਉਹ ਸੁਧਾਰ ਨਹੀਂ ਲਿਆ ਸਕੇ ਇਸ ਗੱਲ ਦਾ ਅਫਸੋਸ ਹੈ। ਪਰ “ਜਿਸ ਤਰ੍ਹਾਂ ਦਾ ਸੁਧਾਰ ਉਹ ਲਿਆਣਾ ਚਾਹੁੰਦੇ ਹਨ” ਜੇ ਉਸ ਤਰ੍ਹਾਂ ਦਾ ਸੁਧਾਰ ਉਹ ਨਹੀਂ ਲਿਆ ਸਕੇ ਅਤੇ ਇਸ ਵਿੱਚ ਮੇਰਾ ਵੀ ਕੁੱਝ ਯੋਗਦਾਨ ਹੈ ਤਾਂ ਇਸ ਦੀ ਮੈਨੂੰ ਖੁਸ਼ੀ ਹੈ।
ਤੁਸੀਂ ਇੱਕ ਮੁੱਠ ਹੋਣ ਦੀ ਅਤੇ ਸਿੱਖ ਮਾਰਗ ਨੂੰ ਲੜਾਈ ਦਾ ਮੈਦਾਨ ਨਾ ਬਨਾਉਣ ਦੀ ਨੇਕ ਸਲਾਹ ਦਿੱਤੀ ਹੈ। ਮੈਂ ਆਪ ਜੀ ਦੇ ਵਿਚਾਰਾਂ ਅਤੇ ਜਜ਼ਬਾਤਾਂ ਦੀ ਕਦਰ ਕਰਦਾ ਹਾਂ। ਪਰ ਵੀਰ ਜੀ! ਪਹਿਲੀ ਗੱਲ ਇਹ ਹੈ ਕਿ ਗੁਰਮਤਿ ਵਿੱਚ ਪੈ ਚੁੱਕੇ ਅਤੇ ਪੈ ਰਹੇ ਭੁਲੇਖਿਆਂ ਨੂੰ ਦੂਰ ਕਰਨ ਦਾ ਇੱਕ ਇਹੀ ਤਰੀਕਾ ਹੈ ‘ਵਿਚਾਰ ਵਟਾਂਦਰਾ’। ਜੋ ਕਿ ਸਿੱਖ ਮਾਰਗ ਤੇ ਹੋ ਹੀ ਰਿਹਾ ਹੈ। ਰਹੀ ਗੱਲ ਇੱਕ ਮੁੱਠ ਹੋਣ ਦੀ, ਤਾਂ ਦੋਨੋਂ ਧਿਰਾਂ ਇਸ ਗੱਲੋਂ ਤਾਂ ਇੱਕ ਮੱਤ ਹਨ ਕਿ ਸੁਧਾਰ ਹੋਣਾ ਚਾਹੀਦਾ ਹੈ। ਪਰ ਫਰਕ ਦੋਹਾਂ ਧਿਰਾਂ ਦੀ ਗੁਰਮਤਿ ਨੂੰ ਸਮਝਣ ਬਾਰੇ ਆਪਣੀ ਆਪਣੀ ਸੋਚ ਦਾ ਹੈ। ਇੱਕ ਮੁੱਠ ਤਾਂ ਹੀ ਹੋਇਆ ਜਾ ਕਰਦਾ ਹੈ ਜੇ ਵਿਚਾਰ ਇੱਕ ਹੋ ਜਾਣ। ਇਹੀ ਉਪਰਾਲਾ ਤਾਂ ਇੱਥੇ ਹੋ ਰਿਹਾ ਹੈ ਕਿ ਦੋਨੋਂ ਧਿਰਾਂ ਆਪਣੇ ਆਪਣੇ ਵਿਚਾਰ ਰੱਖਣ ਅਤੇ ਪਾਠਕ ਸਹੀ ਗ਼ਲਤ ਦਾ ਫੈਸਲਾ ਕਰਕੇ ਸਹੀ ਗੱਲ ਨੂੰ ਅਪਨਾ ਕੇ ਸਭ ਦੀ ਇੱਕ ਸੋਚ ਹੋ ਸਕੇ। ਰਹੀ ਗੱਲ ਵਿਚਾਰ ਵਟਾਂਦਰੇ ਦੌਰਾਨ ਸਿੱਖ ਮਾਰਗ ਨੂੰ ਲੜਾਈ ਦਾ ਦੰਗਲ ਨਾ ਬਨਾਉਣ ਦੀ, ਵੀਰ ਜੀ! ਮੇਰੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਕਿਸੇ ਤੇ ਜ਼ਾਤੀ ਫਿਕਰੇ ਨਾ ਕਸੇ ਜਾਣ ਇਸ ਤਰੀਕੇ ਨਾਲ ਸਿੱਖ ਮਾਰਗ ਦਾ ਮਾਹੌਲ ਠੀਕ ਰਹਿ ਸਕਦਾ ਹੈ। ਹੁਣੇ ਦੀ ਹੀ ਇੱਕ ਤਾਜਾ ਮਿਸਾਲ ਦਿੰਦਾ ਹਾਂ; ਸ: ਸਤਿਨਾਮ ਸਿੰਘ ਮੌਨਟਰੀਅਲ ਜੀ ਨੇ ਮੇਰੇ ਤੇ ਜ਼ਾਤੀ ਕਮੈਂਟ ਕਸਦੇ ਹੋਏ ਲਿਖਿਆ ਸੀ ਕਿ ਧਰਮਰਾਜ ਆਪਣਾ ਦਫਤਰ ਕੈਲਗਰੀ ਖੋਲ਼ਣ ਵਾਲਾ ਹੈ, ਜਰੂਰਤ ਪੈਣ ਤੇ ਉਹ ਧਰਮਰਾਜ ਤੱਕ ਮੇਰੀ ਸਫਾਰਸ਼ ਕਰਨਗੇ। ਵੀਰ ਜੀ! ਹੁਣ ਤੁਸੀਂ ਦੱਸੋ! ਵਿਚਾਰ ਵਟਾਂਦਰੇ ਵਿੱਚ ਇਸ ਤਰ੍ਹਾਂ ਦੇ ਕਮੈਂਟ ਸਿੱਖ ਮਾਰਗ ਦਾ ਮਾਹੌਲ ਠੀਕ ਰੱਖਣਗੇ ਜਾਂ ਵਿਗਾੜਨਗੇ? ਜੇ ਉਨ੍ਹਾਂ ਦੇ ਕਮੈਂਟਸ ਦੇ ਜਵਾਬ ਵਿੱਚ ਮੈਂ ਵੀ ਉਸੇ ਤਰ੍ਹਾਂ ਦਾ ਜਵਾਬ ਲਿਖ ਦਿੰਦਾ ਤਾਂ ਸਿੱਖ ਮਾਰਗ ਦਾ ਮਾਹੌਲ ਠੀਕ ਰਹਿਣਾ ਸੀ ਜਾਂ ਵਿਗੜਨਾ ਸੀ? ਪਰ ਅਫਸੋਸ ਹੈ ਕਿ ਸਤਿਨਾਮ ਸਿੰਘ ਜੀ ਦੀਆਂ ਇਹੋ ਜਿਹੀਆਂ ਗੱਲਾਂ ਦੇ ਬਾਵਜੂਦ ਅਤੇ ਮੇਰੇ ਨਰਮੀ ਵਾਲੇ ਜਵਾਬ ਦੇ ਬਾਵਜੂਦ ਤੁਹਾਨੂੰ ਲੱਗਦਾ ਹੈ ਕਿ ਸਿੱਖ ਮਾਰਗ ਨੂੰ ਲੜਾਈ ਦਾ ਦੰਗਲ ਬਨਾਉਣ ਲਈ ਮੈਂ ਜਿੰਮੇਵਾਰ ਹਾਂ, ਮੈਂ ਕਿਸੇ ਦੀ ਨਕੇਲ ਕਸੀ ਹੈ। ਬੜੇ ਅਫਸੋਸ ਦੀ ਗੱਲ ਹੈ।
…….
ਇਕਬਾਲ ਸਿੰਘ ਢਿੱਲੋਂ ਜੀ!
ਤੁਸੀਂ ਮੇਰੇ ਤੇ ਅਣ-ਸੁਖਾਵੀਂ ਭਾਸ਼ਾ ਵਰਤਣ ਅਤੇ ਜ਼ਾਤੀ ਟਿੱਪਣੀਆਂ ਕਰਨ ਦੀ ਗੱਲ ਕੀਤੀ ਹੈ। ਵੀਰ ਜੀ! ਆਪਣੀਆਂ ਲਿਖਤਾਂ ਪੜ੍ਹਕੇ ਦੇਖੋ ਅਤੇ ਮੇਰੀਆਂ ਲਿਖਤਾਂ ਪੜ੍ਹਕੇ ਦੇਖੋ ਇਨ੍ਹਾਂ ਵਿੱਚ ਕੀ ਫਰਕ ਹੈ, ਅਤੇ ਮੈਂ ਕਿੱਥੇ ਅਤੇ ਕਿਸ ਤਰ੍ਹਾਂ ਗ਼ਲਤ ਹਾਂ ਸਮਝਾਉਣ ਦੀ ਖੇਚਲ ਕਰੋ ਜੀ। ਸੁਧਾਰ ਲਿਆਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਤੁਸੀਂ ਪ੍ਰੋਫੈਸਰਾਂ ਅਤੇ ਡਾਕਟਰਾਂ ਦੇ ਨਾਮ ਉਨ੍ਹਾਂ ਦੀਆਂ ਲਿਖਤਾਂ ਸਮੇਤ ਜਨਤਕ ਕਰਨ ਲਈ ਕਿਹਾ ਸੀ, ਜੋ ਮੈਂ ਕਰ ਚੁੱਕਾ ਹਾਂ। ਆਪਣੇ ਵਿਚਾਰਾਂ ਸਮੇਤ ਉਨ੍ਹਾਂ ਵਿਦਵਾਨਾਂ ਦੀਆਂ ਲਿਖਤਾਂ ਦੇ ਲਿੰਕ ਮੈਂ ਦਿੱਤੇ ਸਨ, ਇਸ ਦੇ ਬਾਵਜੂਦ ਤੁਸੀਂ ਕਹਿੰਦੇ ਹੋ ਕਿ ਮੈਂ ਉਨ੍ਹਾਂ ਵਿਦਵਾਨਾਂ ਦੇ ਖਿਲਾਫ ਜਾਂਦੇ ਤੱਥ ਪੇਸ਼ ਨਹੀਂ ਕੀਤੇ, ਤਾਂ ਮਿਹਰਬਾਨੀ ਕਰਕੇ ਦੱਸੋ ਕਿ ਜੋ ਤੱਥ ਮੈਂ ਪੇਸ਼ ਕੀਤੇ ਹਨ ਉਨ੍ਹਾਂ ਵਿੱਚ ਕੀ ਕਮੀਂ ਹੈ? ਦੁਬਾਰਾ ਤੋਂ ਕੋਸ਼ਿਸ਼ ਕੀਤੀ ਜਾਵੇਗੀ।
ਵੀਰ ਜੀ! ਆਪ ਜੀ ਦੇ ਕਹਿਣ ਤੇ ਮੈਂ ਪ੍ਰਫੈਸਰਾਂ, ਡਾਕਟਰਾਂ ਦੇ ਨਾਮ ਅਤੇ ਉਨ੍ਹਾਂ ਦੀਆਂ ਲਿਖਤਾਂ ਦੇ ਹਵਾਲੇ ਜਨਤਕ ਕਰਕੇ ਆਪਣਾ ਫਰਜ ਪੂਰਾ ਕੀਤਾ ਹੈ। ਮੇਰੇ ਇਸ ਤਰ੍ਹਾਂ ਕਰਨ ਨਾਲ ਸਿੱਖ ਕੌਮ ਦਾ ਜੋ ਡਾਢਾ ਭਲਾ ਹੋਣ ਵਾਲਾ ਸੀ ਉਸ ਵਿੱਚ ਆਪਣਾ ਫਰਜ ਨਿਭਾਉਣ ਤੋਂ ਤੁਸੀਂ ਭੱਜ ਰਹੇ ਹੋ।
ਤੁਸੀਂ ਜਿਹੜੀ ਫੌਬੀਆ ਦੀ ਗੱਲ ਕੀਤੀ ਹੈ। ਉਹ ਮੈਂ ਸਵਿਕਾਰ ਕੀਤਾ ਹੈ ਅਤੇ ਸਵਿਕਾਰ ਕਰਦਾ ਹਾਂ ਕਿ ਮੈਨੂੰ ਇਨ੍ਹਾਂ ਪ੍ਰੋਫੈਸਰਾਂ ਡਾਕਟਰਾਂ ਤੋਂ ਫੌਬੀਆ ਹੈ, ਜੋ ਕਿ ਹਰ ਇੱਕ ਗੁਰਸਿੱਖ ਨੂੰ ਹੋਣਾ ਵੀ ਚਾਹੀਦਾ ਹੈ। ਫੌਬੀਆ ਇਸ ਲਿਹਾਜ ਨਾਲ ਹੈ ਕਿ ਇਹ ਅਜੋਕੇ ਦੁਨਿਆਵੀ ਪੜ੍ਹਾਈ ਪੜ੍ਹੇ ਹੋਏ ਅਤੇ ਗੁਰਮਤਿ ਦੇ ਅਧਿਆਤਮ ਦੇ ਰਸਤੇ ਤੋਂ ਖੁੰਝੇ ਹੋਏ ਪ੍ਰੋਫੈਸਰ ਅਤੇ ਡਾਕਟਰ ਪਤਾ ਨਹੀਂ ਗੁਰਮਤਿ ਦੀ ਕੀ ਗਤਿ ਕਰਕੇ ਛੱਡਣਗੇ? ਪਰ ਮੈਨੂੰ ਨਿਜੀ ਤੌਰ ਤੇ ਇਨ੍ਹਾਂ ਤੋਂ ਕੋਈ ਡਰ ਜਾਂ ਫੌਬੀਆਂ ਨਹੀਂ। ਜੇ ਮੈਨੂੰ ਨਿਜੀ ਤੌਰ ਤੇ ਇਨ੍ਹਾਂ ਤੋਂ ਕਿਸੇ ਕਿਸਮ ਦਾ ਫੌਬੀਆ ਜਾਂ ਡਰ ਹੋਵੇ ਤਾਂ ਮੈਨੂੰ ਇਸ ਡਰ ਵਾਲੀ ਹੱਦ ਤੱਕ ਪਹੁੰਚਣ ਦੀ ਜਰੂਰਤ ਹੀ ਕੀ ਸੀ? ਇਹ ਪ੍ਰੋਫੈਸਰ ਡਾਕਟਰ ਜੋ ਮਰਜੀ ਲਿਖੀ ਜਾਣ ਮੈਂ ਆਪਣੇ ਘਰ ਆਰਾਮ ਨਾਲ ਬੈਠਾ ਹਾਂ ਇਨ੍ਹਾਂਨੇ ਮੇਰੀ ਘਰ ਬੈਠੇ ਦੀ ਕਿਹੜੀ ਲੱਤ ਤੋੜ ਦੇਣੀ ਹੈ? ਨਾ ਹੀ ਇੱਥੇ ਵਿਚਾਰ ਵਟਾਂਦਰਾ ਕਰਨ ਨਾਲ ਮੇਰੇ ਬਿਜਨਸ/ਕੰਮ ਦਾ ਕੋਈ ਸੰਬੰਧ ਹੈ ਕਿ ਉਸ ਤੇ ਕੋਈ ਮਾੜਾ ਅਸਰ ਪੈ ਸਕਦਾ ਹੈ।
ਇਕਬਾਲ ਸਿੰਘ ਜੀ! ਜ਼ਾਤੀ ਟਿੱਪਣੀਆਂ ਤੁਸੀਂ ਖੁਦ ਕਰਦੇ ਹੋ ਉਲਟਾ ਇਲਜਾਮ ਮੇਰੇ ਤੇ ਲਗਾਂਦੇ ਹੋ। ਤੁਸੀਂ ਮਨੋਰੋਗਾਂ ਦੇ ਚਿਕਿਤਸਿਕ ਦੀ ਗੱਲ ਕੀਤੀ ਹੈ। ਇਸ ਗੱਲ ਦਾ ਜਵਾਬ ਤੁਹਾਡੀ ਭਾਸ਼ਾ ਵਿੱਚ ਹੀ ਦਿੱਤਾ ਜਾ ਸਕਦਾ ਹੈ ਪਰ ਨਹੀਂ ਦਿਤਾ ਜਵੇਗਾ। ਇਸ ਸੰਬੰਧ ਵਿੱਚ ਮੇਰਾ ਇਹ ਕਹਿਣਾ ਹੈ ਕਿ ਫਿਲਹਾਲ ਐਸੀ ਕੋਈ ਜਰੂਰਤ ਨਹੀਂ ਹੈ, ਕਿਉਂਕਿ ਮੇਰਾ ਵੈਦ ਗੁਰੂ ਗੋਬਿੰਦਾ ਹੈ, ਜਦੋਂ ਉਸ ਦੇ ਵੱਸ ਤੋਂ ਬਾਹਰ ਦੀ ਗੱਲ ਹੋ ਜਾਵੇਗੀ ਤੁਹਾਡੀ ਮਦਦ ਲੈ ਲਈ ਜਾਵੇਗੀ। ਤੁਸੀਂ ਯੋਗਤਾ-ਪਰਾਪਤ ਡਾਕਟਰ ਵੀ ਹੋ, ਇਹ ਜਾਣਕੇ ਖੁਸ਼ੀ ਹੋਈ, ਆਪ ਜੀ ਦੀ ਯੋਗਤਾ ਦੀ ਝਲਕ ਆਪ ਜੀ ਦੀਆਂ ਖੋਜ ਭਰੀਆਂ ਲਿਖਤਾਂ ਤੋਂ ਨਜ਼ਰ ਆ ਰਹੀ ਹੈ।
ਇਕਬਾਲ ਸਿੰਘ ਜੀ! ਆਪ ਜੀ ਦੀਆਂ ਲਿਖਤਾਂ ਵਿੱਚ ਕੁੱਝ ਗ਼ਲਤ ਨਜ਼ਰ ਆਏਗਾ ਤਾਂ ਵਿਚਾਰ ਜਾਂ ਸਵਾਲ ਜਰੂਰ ਰੱਖੇ ਜਾਣਗੇ, ਤੁਸੀਂ ਉਨ੍ਹਾਂ ਦੇ ਜਵਾਬ ਵਿੱਚ ਆਪਣੇ ਵਿਚਾਰ ਦਿੰਦੇ ਹੋ ਜਾਂ ਨਹੀਂ ਤੁਹਾਡੀ ਆਪਣੀ ਮਰਜੀ ਤੇ ਨਿਰਭਰ ਹੈ, ਮਜਬੂਰ ਨਹੀਂ ਕੀਤਾ ਜਾਵੇਗਾ। ਤੁਹਾਡੇ ਪੁਰਾਣੇ ਲੇਖਾਂ ਤੇ ਵੀ ਵਿਚਾਰ ਵਟਾਂਦਰੇ ਦੀ ਜਰੂਰਤ ਹੈ ਜੋ ਕਿ ਸਮੇਂ ਦੀ ਕਮੀਂ ਕਰਕੇ ਫਿਲ ਹਾਲ ਨਹੀਂ ਕੀਤੀ ਜਾ ਸਕੀ, ਮੌਕਾ ਮਿਲਣ ਤੇ ਕੀਤੀ ਜਾਵੇਗੀ। ਭੁਲ ਚੁਕ ਲਈ ਮੁਆਫੀ ਚਾਹੁੰਦਾ ਹਾਂ। ਧੰਨਵਾਦ।
ਜਸਬੀਰ ਸਿੰਘ (ਕੈਲਗਰੀ) 04-06-12


(03/06/12)
ਗੁਰਸ਼ਰਨ ਸਿੰਘ ਕਸੇਲ

ਸ੍ਰ ਹਰਦੇਵ ਸਿੰਘ ਜੰਮੂ ਜੀ,
ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਹਿ ॥

ਵੀਰ ਜੀ ਇਹ ਜਾਣਕਾਰੀ ਦੇਣ ਦੀ ਖੇਚਲ ਕਰਨੀ ਕਿ ਤੁਹਾਡੇ ਮੁਤਾਬਕ ਸਿੱਖ ਕੌਮ ਨੂੰ 2003 ਈਂ ਤੋਂ ਪਹਿਲਾਂ ਵਾਲਾ ਕੈਲੰਡਰ ਜਾਂ 2003 ਈਂ ਤੋਂ ਲਾਗੂ ਕੀਤਾ ਨਾਨਕਸ਼ਾਹੀ ਕੈਲੰਡਰ ਜਾਂ 2010 ਈਂ ਨੂੰ ਸੋਧਿਆ ਨਾਨਕਸ਼ਾਹੀ ਕੈਲੰਡਰ ਵਿਚੋਂ ਕਿਸਨੂੰ ਅਪਨਾਉਣਾ ਚਾਹੀਦਾ ਹੈ ।

ਸਤਿਕਾਰ ਸਹਿਤ,
ਗੁਰਸ਼ਰਨ ਸਿੰਘ ਕਸੇਲ


(03/06/12)
ਅਮਰੀਕ ਸਿੰਘ ਰਾਜਪੁਰਾ

ਵੀਰ ਜਸਬੀਰ ਸਿੰਘ ਕੈਲਗਰੀ ਜੀ ,
ਵਾਹਿਗੁਰੂ ਜੀ ਕਾ ਖਾਲਸਾ,ਵਾਹਿਗੁਰੂ ਜੀ ਕੀ ਫਤਹਿ !!
ਤੁਹਾਡਾ ਪਤਰ ੦੨-੦੬-੨੦੧੨ ਪੜਿਆ ਤੇ ਮਨ ਅੰਦਰ ਬਹੁਤ ਤਲਖੀ ਜਹੀ ਹੋਈ । ਤੁਹਾਨੂੰ ਇਸ ਗਲ ਦਾ ਪਤਾ ਹੈ ਕੇ ਸਾਡੇ ਕੋਲ ਸੂਝਵਾਨ ,ਬੇਦਾਗ ਅਤੇ ਦੂਰ ਅੰਦੇਸ਼ੀ ਵਾਲੇ ਸਜਣ ਬਹੁਤ ਘੱਟ ਹਨ - ਜੋ ਥੋੜੇ ਬਹੁਤ ਸਿਖੀ ਅਸੂਲਾਂ ਦਾ ਢੰਡੋਰਾ ਦੇਣ ਵਾਲੇ ਹਨ-ਉਹਨਾ ਨੂੰ ਤੁਸੀ ਇਸ ਤਰਾਂ ਲੀਹ ਤੋਂ ਥਲੇ ਉਤਾਰ ਦਿਓਗੇ ਤਾਂ ਕੌਮ ਦਾ ਕੀ ਬਣੇਗਾ ? ਤੁਸੀਂ ਤਾਂ ਸੁਖਵਿੰਦਰ ਸਿੰਘ ਦਦੇਹਰ,ਇੰਦਰ ਸਿੰਘ ਘੱਗਾ ਅਤੇ ਗੁਰਬਚਨ ਸਿੰਘ ਪਨਵਾ ਵਰਗੇ ਸਜਣਾ ਨੂੰ -ਜਿਨਾਂ ਦੀ ਸਿਖ ਕੌਮ ਲਈ ਘਾਲਣਾ ਆਮ ਸੂਝਵਾਨਾ ਨਾਲੋਂ ਕੀਤੇ ਜਿਆਦਾ ਹੈ - ਉਹਨਾ ਨੂੰ ਭੰਡਣ ਤੋਂ ਗੁਰੇਜ ਨਹੀਂ ਕੀਤਾ । ਸਿਖ ਮਾਰਗ ਇੱਕ ਧਾਰਮਕ ਸਾਇਟ ਨਾ ਹੋ ਕੇ ਇੱਕ ਦੰਗਲ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ । ਮੇਰੇ ਕਈ ਮਿਤਰਾਂ ਨੇ ਮੈਨੂ ਕਿਹਾ ਕੇ ਸਿੱਖਮਾਰਗ ਨੂੰ ਅਜਕਲ ਪੜਨ ਨੂੰ ਦਿਲ ਨਹੀਂ ਕਰਦਾ ਕਿਓੰਕੇ ਇਸ ਵਿਚ ਕੇਵਲ ਇੱਕ ਦੂਸਰੇ ਤੇ ਨੁਕਤਾਚੀਨੀ ਹੀ ਕੀਤੀ ਜਾਂਦੀ ਹੈ । ਬੇਨਤੀ ਹੈ ਕੇ ਆਪਣੇ ਅੰਦਰ ਨਿਰਮਤਾ ਭਰੋ -ਇਹ ਕੇਵਲ ਤੁਹਾਡੇ ਲਈ ਨਹੀਂ ,ਸਾਨੂੰ ਸਾਰੀਆਂ ਨੂੰ ਨਿਮਰਤਾ ਨੂੰ ਪਹਿਲ ਦੇਣੀ ਚਾਹੀਦੀ ਹੈ । ਤੁਸੀਂ ਇਕਬਾਲ ਸਿੰਘ ਢਿੱਲੋਂ ਅਤੇ ਸਤਨਾਮ ਸਿੰਘ ਹੋਰਾਂ ਤੇ ਜਿਵੇਂ ਨਕੇਲ ਕੱਸੀ ਹੈ ਉਹ ਗੁਰਮਤਿ-ਰਾਹ ਨਹੀਂ ਹੈ । ਗੁਰਮਤਿ -ਗਿਆਤਾ ਇਸ ਤਰਾਂ ਨਹੀਂ ਕਰਦੇ ਜਿਸਤਰਾਂ ਕੀਤਾ ਜਾ ਰਿਹਾ ਹੈ । ਇਹੋ ਕਾਰਨ ਹਨ ਕੇ ਤੱਤ-ਗੁਰਮਤ ਪਰਿਵਾਰ ਆਪਣੀ ਕਿਸੇ ਵੀ ਗਲ ਨੂੰ ਸਿਰੇ ਨਹੀਂ ਚੜਾਹ ਸਕੇ ਕਿਓੰਕੇ ਉਹਨਾਂ ਦੇ ਨਾਲ ਜੁੜ ਕੇ ਉਹਨਾ ਨੂੰ ਸੇਧ ਦੇਣ ਦੀ ਬਜਾਏ ਉਹਨਾ ਤੇ ਨੁਕਤਾ ਚੀਨੀ ਵਧ ਤੇ ਸੁਝਾ ਘੱਟ ਦਿੱਤੇ ਗਏ ਅਜੇ ਤਕ । ਬੇਨਤੀ ਹੈ ਕੇ ਆਪਾਂ ਸਾਰੇ ਪਾਠਕ ਇੱਕ ਮੁਠ ਹੋਈਏ ਤੇ ਸਿੱਖਮਾਰਗ ਨੂੰ ਲੜਾਈ ਦਾ ਮੈਦਾਨ ਨਾਂ ਬਣਾਈਏ ।
ਬੇਨਤੀ ਕਰਤਾ : ਅਮਰੀਕ ਸਿੰਘ ਰਾਜਪੁਰਾ 09646800661


(03/06/12)
ਡਾ: ਇਕਬਾਲ ਸਿੰਘ ਢਿੱਲੋਂ

ਸਿਖਮਾਰਗ ਵੈਬਸਾਈਟ ਦੇ ਮਾਨਯੋਗ ਸੰਪਾਦਕ ਜੀ, ਆਪ ਜੀ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ!
ਸ. ਜਸਵੀਰ ਸਿੰਘ ਕੈਲਗਿਰੀ ਜੀ ਦੇ 02. 06. 2012 ਨੂੰ ਸਿਖਮਾਰਗ ਵੈਬਸਾਈਟ ਤੇ ਪਾਏ ਗਏ ਪੱਤਰ ਸਬੰਧੀ ਪਹਿਲਾਂ ਤਾਂ ਮੈਂ ਇਹ ਦੱਸਣਾਂ ਚਾਹੁੰਦਾ ਹਾਂ ਕਿ ਸ. ਜਸਵੀਰ ਸਿੰਘ ਕੈਲਗਿਰੀ ਜੀ ਦੀ ਅਣਸੁਖਾਵੀਂ ਭਾਸ਼ਾ ਦੀ ਵਰਤੋਂ ਕਰਨ ਅਤੇ ਦੂਸਰੀ ਧਿਰ ਉੱਤੇ ਜਾਤੀ ਟਿੱਪਣੀਆਂ ਕਰਨ ਦੀ ਆਦਤ ਕਰ ਕੇ ਬਹੁਤ ਚਿਰ ਪਹਿਲਾਂ ਤੋਂ ਮੈਂ ਉਹਨਾਂ ਨਾਲ ਵਿਚਾਰ-ਚਰਚਾ ਕਰਨੀ ਬੰਦ ਕੀਤੀ ਹੋਈ ਹੈ। ਉਹਨਾਂ ਦੇ 29. 05. 2012 ਵਾਲੇ ਪੱਤਰ ਵਿੱਚ ਉਹਨਾਂ ਵੱਲੋਂ ਸਮੁੱਚੇ ਡਾਕਟਰ/ਪ੍ਰੋਫੈਸਰ ਵਰਗ ਤੇ ‘ਸਿਖ ਕੌਮ ਨੂੰ ਢਾ ਲਾਉਣ’ ਦਾ ਗੰਭੀਰ ਦੋਸ਼ ਲਗਾਇਆ ਗਿਆ ਸੀ ਇਸ ਲਈ ਮੈਂਨੂੰ ਆਪਣੇ 30. 05. 2012 ਦੇ ਪੱਤਰ ਰਾਹੀਂ ਮਾਨਯੋਗ ਸੰਪਾਦਕ ਜੀ ਨੂੰ ਮਖਾਤਿਬ ਹੋ ਕੇ ਕੁੱਝ ਜ਼ਰੂਰੀ ਜਾਣਕਾਰੀ ਮੰਗਣੀ ਪਈ ਸੀ।
ਸ. ਜਸਵੀਰ ਸਿੰਘ ਕੈਲਗਿਰੀ ਜੀ ਵੱਲੋਂ 29. 05. 2012 ਵਾਲੇ ਪੱਤਰ ਵਿੱਚ ਲਗਾਏ ਗਏ ਦੋਸ਼ ਸਬੰਧੀ ਜੋ ਮੇਰਾ ਸ਼ਕ ਸੀ ਉਹ ਠੀਕ ਨਿਕਲਿਆ ਹੈ ਕਿਉਂਕਿ ਉਹਨਾਂ ਨੇ ਆਪਣੇ 02. 06. 2012 ਵਾਲੇ ਪੱਤਰ ਵਿੱਚ ਡਾਕਟਰਾਂ/ਪ੍ਰੋਫੈਸਰਾਂ ਦੇ ਤੌਰ ਤੇ ਤਿੰਨ ਸੱਜਣਾਂ ਦੇ ਨਾਮ ਲਿਖ ਕੇ ਉਹਨਾਂ ਦੇ ਖਿਲਾਫ ਜਾਂਦੇ ਕੋਈ ਤੱਥ ਨਹੀਂ ਦਿੱਤੇ ਜਿਹਨਾਂ ਨਾਲ ਲਗਾਇਆ ਗਿਆ ਦੋਸ਼ ਸਹੀ ਸਾਬਤ ਹੁੰਦਾ ਹੋਵੇ। ਜ਼ਾਹਰ ਹੈ ਕਿ ਉਹਨਾਂ ਦੇ 29. 05. 2012 ਵਾਲੇ ਪੱਤਰ ਵਿੱਚ ਨਿਸ਼ਾਨਾ ਕੇਵਲ ਮੇਰੇ ਤੇ ਹੀ ਸੀ। ਉਹਨਾਂ ਨੇ ਆਪਣੇ 02. 06. 2012 ਵਾਲੇ ਪੱਤਰ ਵਿੱਚ ਮੇਰਾ ਨਾਮ ਚੌਥੇ ਵਿਅਕਤੀ ਦੇ ਤੌਰ ਤੇ ਦਿੰਦੇ ਹੋਏ ਮੇਰੀਆਂ ਸਿਖਮਾਰਗ ਵੈਬਸਾਈਟ ਤੇ ਆ ਚੁੱਕੀਆਂ ਲਿਖਤਾਂ ਵਿੱਚੋਂ ਕਾਫੀ ਗਿਣਤੀ ਵਿੱਚ ਟੂਕਾਂ ਲੈ ਕੇ ਪਰੋਸ ਦਿੱਤੀਆਂ ਹਨ ਪਰੰਤੂ ਉਹ ਕਿਤੇ ਵੀ ਮੇਰੇ ਖਿਲਾਫ ਲਗਾਇਆ ਗਿਆ ਦੋਸ਼ ਸਾਬਤ ਨਹੀਂ ਕਰ ਸਕੇ। ਉਹਨਾਂ ਨੇ ਕੇਵਲ ਇਤਨਾਂ ਹੀ ਕਿਹਾ ਹੈ ਕਿ ਇਹਨਾਂ ਟੂਕਾਂ (ਜਿਹਨਾਂ ਨੂੰ ਉਹ ‘ਅੰਸ਼’ ਕਹਿੰਦੇ ਹਨ) ਨਾਲ “ਮੇਰੀ ਸਮਝ ਅਨੁਸਾਰ ਸਿੱਖ ਕੌਮ ਨੂੰ ਢਾਹ ਲੱਗ ਰਹੀ ਹੈ”। ਹੁਣ, ਦੂਸਰੇ ਵਿਅਕਤੀ ਦੇ ਵਿਵਹਾਰ ਪ੍ਰਤੀ ਕਿਸੇ ਦੀ ਨਿੱਜੀ ਰਾਇ ( ‘ਸਮਝ’ ) ਉਸ ਵਿਅਕਤੀ ਦੇ ਖਿਲਾਫ ਸਬੂਤ ਨਹੀਂ ਬਣ ਜਾਂਦੀ ਸਗੋਂ ਇਹ ਅਨੈਤਿਕਤਾ ਦਾ ਨਿੰਦਣਯੋਗ ਕਾਰਜ ਅਤੇ ਮਾਨਹਾਨੀ
(defamation) ਦਾ ਸੰਗੀਨ ਜੁਰਮ ਜ਼ਰੂਰ ਬਣ ਜਾਂਦੀ ਹੈ।
ਸ. ਜਸਵੀਰ ਸਿੰਘ ਕੈਲਗਿਰੀ ਜੀ ਨੇ 02. 06. 2012 ਵਾਲੇ ਪੱਤਰ ਵਿੱਚ ਆਪ ਹੀ ਮੰਨ ਲਿਆ ਹੈ ਕਿ ਉਹਨਾਂ ਨੂੰ ਡਾਕਟਰਾਂ/ਪ੍ਰੋਫੈਸਰਾਂ ਤੋਂ ਫੋਬੀਆ ਹੈ। ਪਰੰਤੂ ਉਹ ਕਮਤਰੀ ਦੇ ਅਹਿਸਾਸ
(inferiority complex) ਤੋਂ ਵੀ ਬੁਰੀ ਤਰ੍ਹਾਂ ਨਾਲ ਪੀੜਤ ਹਨ ਕਿਉਂਕਿ ਇੱਸੇ ਨਾਂਹ-ਪੱਖੀ ਅਹਿਸਾਸ ਕਰ ਕੇ ਹੀ ਉਹ ਅਣਸੁਖਾਵੀਂ ਭਾਸ਼ਾ ਦੀ ਵਰਤੋਂ ਕਰਦੇ ਹਨ ਅਤੇ ਦੂਸਰੀ ਧਿਰ ਉੱਤੇ ਜਾਤੀ ਟਿੱਪਣੀਆਂ ਕਰਦੇ ਹਨ। ਇਸ ਦੇ ਨਾਲ-ਨਾਲ ਉਹ ਦੂਸਰੀ ਧਿਰ ਉੱਤੇ ਬੇਬੁਨਿਆਦ ਦੋਸ਼ ਮੜ੍ਹਦੇ ਹੋਏ ਉਸ ਧਿਰ ਦੀ ਮਾਨਹਾਨੀ ਕਰਨ ਤਕ ਪਹੁੰਚ ਜਾਂਦੇ ਹਨ ਹਨ ਜਿਸ ਦਾ ਅਰਥ ਇਹ ਹੈ ਕਿ ਉਹ ਈਰਖਾ ਦੀ ਭਾਵਨਾਂ ਵਿੱਚ ਵੀ ਜਕੜੇ ਹੋਏ ਹਨ (ਉਹਨਾਂ ਵੱਲੋਂ ਆਪਣੇ 29. 05. 2012 ਵਾਲੇ ਪੱਤਰ ਵਿੱਚ ਡਾਕਟਰਾਂ/ਪ੍ਰੋਫੈਸਰਾਂ ਦੇ ਬਹਾਨੇ ਨਾਲ ਮੈਂਨੂੰ ਨਿਸ਼ਾਨਾ ਬਣਾ ਕੇ ਮੇਰੇ ਉੱਤੇ ਮੜ੍ਹਿਆ ਝੂਠਾ ਗਿਆ ਦੋਸ਼ ਇਸ ਦੀ ਤਾਜ਼ਾ ਉਦਾਹਰਣ ਹੈ ਅਤੇ ਉਹ ਉਂਜ ਵੀ ਮੇਰੇ ਖਿਲਾਫ ਕੁੱਝ ਨਾ ਕੁੱਝ ਲਿਖਦੇ ਹੀ ਰਹਿੰਦੇ ਹਨ)।
ਸ. ਜਸਵੀਰ ਸਿੰਘ ਕੈਲਗਿਰੀ ਜੀ ਨੂੰ ਬੇਨਤੀ ਹੈ ਕਿ ਉਹ ਪਹਿਲਾਂ ਕਿਸੇ ਮਨੋਰੋਗਾਂ ਦੇ ਚਿਕਿਤਸਕ
(Psychiatrist) ਕੋਲੋਂ ਆਪਣਾ ਇਲਾਜ ਜ਼ਰੂਰ ਕਰਵਾ ਲੈਣ ਕਿਉਂਕਿ ਜਿਸ ਮਾਨਸਿਕ ਸਥਿਤੀ ਵਿੱਚੋਂ ਉਹ ਇਸ ਵਕਤ ਗੁਜ਼ਰ ਰਹੇ ਹਨ ਇਸ ਦੇ ਕਰ ਕੇ ਉਹਨਾਂ ਨੂੰ ਆਪਣੀ ਨਿੱਜੀ ਜ਼ਿੰਦਗੀ ਵਿੱਚ ਵੀ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾਂ ਪੈਂਦਾ ਹੋਵੇਗਾ। ਚੰਗਾ ਹੋਵੇਗਾ ਕਿ ਆਪਣਾ ਤਸੱਲੀਬਖਸ਼ ਇਲਾਜ ਕਰਵਾ ਲੈਣ ਤੋਂ ਬਾਦ ਵਿੱਚ ਹੀ ਉਹ ਸਿਖ ਕੌਮ ਨੂੰ ਢਾ ਲੱਗਣ ਤੋਂ ਬਚਾਉਣ ਹਿਤ ਕਾਰਜਸ਼ੀਲ ਹੋਣ। ਵਾਹਿਗੁਰੂ ਉਹਨਾਂ ਦਾ ਭਲਾ ਕਰੇ!
(ਕਿਉਂਕਿ ਮੈਂ ਇੱਕ ਯੋਗਤਾ-ਪਰਾਪਤ ਚਿਕਿਤਸਕ ਵੀ ਹਾਂ, ਜੇਕਰ ਸ. ਜਸਵੀਰ ਸਿੰਘ ਕੈਲਗਿਰੀ ਜੀ ਆਪਣੀ ਸਿਹਤ ਸਬੰਧੀ ਕੋਈ ਸਲਾਹ ਲੈਣਾ ਚਾਹੁਣ ਤਾਂ ਮੈਂ ਹਾਜ਼ਰ ਹਾਂ। ਮੇਰਾ ਫੋਨ ਨੰਬਰ 09317910734 ਹੈ)।
ਸ. ਜਸਵੀਰ ਸਿੰਘ ਕੈਲਗਿਰੀ ਜੀ ਨੂੰ ਬੇਨਤੀ ਹੈ ਕਿ ਉਹ ਭਵਿਖ ਵਿੱਚ ਸਿਖਮਾਰਗ ਵੈਬਸਾਈਟ ਉੱਤੇ ਮੇਰੇ ਨਾਲ ਸਿੱਧੇ ਜਾਂ ਅਸਿੱਧੇ ਤੌਰ ਤੇ ਵਿਚਾਰ-ਚਰਚਾ ਵਿੱਚ ਪੈਣ ਦਾ ਬਿਲਕੁਲ ਵੀ ਯਤਨ ਨਾ ਕਰਨ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।


(03/06/12)
ਚਰਨਜੀਤ ਸਿੰਘ ਬਰੈਂਮਪਟਨ

ਡਾ: ਗੁਰਮੀਤ ਸਿੰਘ ਬਰਸਾਲ ਦੇ 30/5/12 ਦੇ ਪੱਤਰ ਦੇ ਸੰਬਧ ਵਿਚ
ਪਹਿਲਾਂ ਮੈਂ ਵੀ ਏਹੀ ਸੋਚਦਾ ਸਾਂ ਕਿ ਇਹ ਕੰਮ ਕਿੰਨੇ ਕੁ ਔਖੇ ਹਨ ਜੋ ਕੀਤੇ ਨਹੀਂ ਜਾ ਰਹੇ। ਪਰ ਹੌਲੀ ਹੌਲੀ ਮੇਰੇ ਵਿਚਾਰ ਕਾਫੀ ਬਦਲ ਗਏ ਹਨ। ਇੱਕ ਵੱਡਾ ਸਵਾਲ ਇਹ ਹੈ ਕਿ ਇਹ ਕੰਮ ਕੌਣ ਕਰੇਗਾ?
ਜੋ ਇਹ ਕੰਮ ਕਰਨ ਦੇ ਸੱਮਰਥ ਹਨ, ਨਾ ਉਹ ਕਰਨਾ ਚਾਹੁੰਦੇ ਅਤੇ ਨਾ ਹੀ ਉਹਨਾਂ ਦੀ ਕੋਈ ਕਰੈਡਬਿਲਟੀ ਬਚੀ ਹੈ। ਜੋ ਕਰਨਾ ਚਾਹੁੰਦੇ ਹਨ, ਉਹਨਾਂ ਦਾ ਇਤਨਾ ਵੱਡਾ ਪ੍ਰੋਫਾਈਲ ਨਹੀਂ ਹੈ ਜਿਤਨਾ ਕਿ ਇਹਨਾਂ ਕੰਮਾ ਨੂੰ ਨੇਪਰੇ ਚਾੜਣ ਲਈ ਚਾਹੀਦਾ ਹੈ।
19ਵੀ ਸ਼ਤਾਬਦੀ ਦੇ ਅਖੀਰ ਵਿੱਚ ਟ੍ਰੰਪ ਨੇ ਸਿੱਖਾਂ ਬਾਰੇ ਇੱਕ ਗੱਲ ਕਹੀ ਸੀ ਜੋ ਅਜੇ ਤੱਕ ਸਿੱਖਾਂ ਵਲੋਂ ਸਾਬਿਤ ਕਰਨੀ ਬਾਕੀ ਹੈ ਕਿ ਉਹ ਗਲਤ ਸੀ। ਟ੍ਰੰਪ ਦਾ ਕਥਨ ਸੀ ਕਿ “ਸਿੱਖ ਆਪਣੀ ਜੰਗੀ ਪ੍ਰਚੰਡਤਾ ਨਾਲ ਪੁਰਾਣੀ ਕਮਜੋਰ ਸੰਸਥਾ ਨੂੰ ਆਸਾਨੀ ਨਾਲ ਨਸ਼ਟ ਕਰ ਸਕਦੇ ਹਨ, ਪਰ ਇਸ ਦੇ ਖੰਡਰ ਉੱਤੇ ਨਵੀਂ ਠੋਸ ਉਸਾਰੀ ਕਰਨ ਦੇ ਯੋਗ ਨਹੀਂ ਹਨ, ਕਿਉਂਕਿ ਉਹਨਾਂ ਕੋਲ ਲੋੜੀਂਦੀ ਨੈਤਿਕ ਤੇ ਬੋਧਿਕ ਸਮਰੱਥਾ ਦਾ ਅਭਾਵ ਹੈ”
ਮੈਂ ਸਮਝਦਾ ਹਾਂ ਕਿ ਬੇਹਤਰ ਹੋਵੇਗਾ ਕਿ ਧਾਰਮਿਕ ਖਲਾਰੇ ਨੂੰ ਸਾਂਭਣ ਤੋਂ ਪਹਿਲਾਂ ਹੋਰ ਬੜੇ ਸਮਾਜਿਕ, ਆਰਥਿਕ ਅਤੇ ਰਾਜਨਿਤਕ ਮਸਲੇ ਪਏ ਹਨ ਜ੍ਹਿਨਾ ਤੇ ਹੱਥ ਅਜਮਾਈ ਕੀਤੀ ਜਾਵੇ ਅਤੇ ਸਾਬਿਤ ਕੀਤਾ ਜਾਵੇ ਕਿ ਅਸੀ ਵੀ ਮਸਲਿਆਂ ਨੂੰ ਸੁਚੱਜੇ ਢੰਗ ਨਾਲ ਹਲ ਕਰ ਸਕਦੇ ਹਾਂ। ਉਦੋਂ ਇਹ ਧਾਰਮਿਕ ਖਲਾਰਾ ਸਾਂਭਣਾ ਬਹੁਤ ਸੌਖਾ ਹੋ ਜਾਵੇਗਾ। ਸਿੱਧੇ ਧਾਰਮਿਕ ਮਸਲਿਆਂ ਨੂੰ ਹੱਥ ਪਾਉਣ ਦਾ ਨਤੀਜਾ ਉਹੀ ਹੋ ਸਕਦਾ ਹੈ ਜਿਸ ਨੂੰ ਪ੍ਰੋ: ਗੁਰਤੇਜ ਸਿੰਘ ਲਿਖਦੇ ਹਨ “ਘੋੜਾ ਮੰਗਿਆ ਸੀ ਚੜਣ ਨੂੰ, ਮਿਲਿਆ ਚੁਕਣ ਨੂੰ” (ਪੱਤਰ 19/5/12)
ਬੇਇਤਬਾਰੀ ਦੇ ਮਾਹੌਲ ਵਿੱਚ ਧਾਰਮਿਕ ਮਸਲੇ ਨਹੀਂ ਨਜਿੱਠੇ ਜਾਣੇ ਚਾਹੀਦੇ।
ਚਰਨਜੀਤ ਸਿੰਘ
ਬਰੈਂਮਪਟਨ


(03/06/12)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਰਾਇ ਬੁਲਾਰ ਦੇ ਪਿੰਡ ਦਾ ਵਾਰਿਸ ਬਾਬਾ ਨਾਨਕ- ਇੱਕ ਸੱਚੀ ਦਾਸਤਾਨ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਚਾਲੀਆਂ ਨੂੰ ਟੱਪਿਆ ਰਾਇ ਬੁਲਾਰ, ਰਾਇ ਭੋਇ ਤਲਵੰਡੀ ਦਾ ਜ਼ਿਮੀਦਾਰ ਮਾਲਿਕ, ਸੁਲਤਾਨ ਪੁਰ ਲੋਧੀ ਦੇ ਨਵਾਬ ਦੌਲਤ ਖਾਨ ਦਾ ਨਜ਼ਦੀਕੀ ਰਿਸ਼ਤੇਦਾਰ, ਗੁਰੂ ਨਾਨਕ ਅੱਗੇ ਆ ਬੈਠਾ। ਸਿਰ ਝੁਕਿਆ, ਚਿਹਰੇ ਤੇ ਉਦਾਸੀ, ਅੱਖਾਂ ਬੇਦਮ, ਬੁਲ੍ਹ ਫਰਕਦੇ ਜਿਵੇ ਕੁੱਝ ਕਹਿਣਾ ਲੋਚਦੇ ਹੋਣ। ਬਾਲ ਨਾਨਕ ਨੇ ਪੁੱਛਿਆ: “ਰਾਇ ਸਾਹਿਬ ਕੀ ਗੱਲ ਹੈ ਜੋ ਇਸਤਰ੍ਹਾਂ ਨਿਮੋਝੂਣੇ ਹੋਏ ਬੈਠੇ ਹੋ। ਕੁੱਝ ਕਹਿਣਾ ਚਾਹੁੰਦੇ ਹੋ ਪਰ ਕਹਿ ਨਹੀਂ ਸਕਦੇ। ਅੱਗੇ ਤਾਂ ਨਹੀਂ ਦੇਖਿਆ ਤੁਹਾਨੂੰ ਦੇਖਿਆ ਇਸਤਰ੍ਹਾਂ ਗਮਗੀਨ? ਕੀ ਗੱਲ ਏ? ਕੋਈ ਅਵਗਿਆ ਹੋ ਗਈ ਏ ਮੇਰੇ ਕੋਲੋਂ?” “ਅੱਲਾ ਤੁਹਾਡੀ ਉਮਰ ਦਰਾਜ਼ ਕਰੇ। ਤੁਸੀਂ ਤਾਂ ਇਸ ਗਿਰਾਂ ਦਾ ਨੂਰ ਹੋ। ਰੱਬ ਦਾ ਰੂਪ! ਭਲਾ ਤੁਹਾਡੇ ਕੋਲੋਂ ਕੀ ਅਵਗਿਆ ਹੋਣੀ ਹੋਈ?” ਕਹਿੰਦੇ ਕਹਿੰਦੇ ਰਇ ਬੁਲਾਰ ਦਾ ਗਲਾ ਭਰ ਆਇਆ। “ਕੁਝ ਗੱਲ ਤਾਂ ਜ਼ਰੂਰ ਹੈ। ਭੇਦ ਖੋਲੋਗੇ ਨਹੀਂ ਤਾਂ ਸਮਝ ਕਿਵੇਂ ਪਵੇਗੀ?” ਰਾਇ ਬੁਲਾਰ ਫਿਸ ਪੈਂਦਾ ਹੈ “ਔਲਾਦੋਂ ਬਾਹਰਾ ਹਾਂ। ਇਹੋ ਘੁਣ ਖਾਈ ਜਾਂਦਾ ਹੈ”। “ਕੀ ਤੁਸੀ ਮੈਨੂੰ ਅਪਣਾ ਪੁੱਤਰ ਨਹੀਂ ਸਮਝਦੇ?” “ਮੈ ਤਾਂ ਦਿਲ ਦੀਆਂ ਡੂਘਾਈਆਂ ਵਿਚੋਂ ਤੁਸਾਨੂੰ ਅਪਣਾ ਪੁਤਰ ਮੰਨਦਾ ਹਾਂ। ਪਰ ਬੇਗਮ ਤੇ ਕਬੀਲੇ ਵਾਲੇ ਡਾਢੇ ਆਵਾਜ਼ਾਰ ਨੇ ਉਨ੍ਹਾਂ ਦਾ ਕੀ ਕਰਾਂ?” ਜਾਣੀ ਜਾਣ ਬਾਲ ਨਾਨਕ ਮੁਸਕਰਾਇਆ ਤੇ ਦਿਲਾਸਾ ਦਿੰਦੇ ਹੋਏ ਕਿਹਾ “ਰੱਬ ਤੁਹਾਡੀ ਮੁਰਾਦ ਪੂਰੀ ਕਰੇ। ਉਸ ਦੇ ਘਰ ਦੇਰ ਹੈ ਅੰਧੇਰ ਨਹੀਂ”। ਰਾਇ ਬੁਲਾਰ ਦੇ ਮੁਰਝਾਏ ਚਿਹਰੇ ਤੇ ਅਚਾਨਕ ਅੰਤਾਂ ਦਾ ਖੇੜਾ ਆ ਜਾਂਦਾ ਹੈ। “ਧੰਨ ਬਾਬਾ ਨਾਨਕ ਤੂੰ ਧੰਨ ਹੈਂ। ਸਭ ਦੇ ਦਿਲਾਂ ਦੀਆਂ ਜਾਣਦਾ ਹੈਂ। ਸੇਵਕਾਂ ਦੀਆਂ ਮੁਰਾਦਾਂ ਆਪੋ ਆਪ ਪੂਰੀਆਂ ਕਰਦਾ ਹੈਂ। ਧੰਨ ਭਾਗ ਇਸ ਨਗਰੀ ਦੇ ਜਿਸਨੂੰ ਤੂੰ ਭਾਗ ਲਾਏ। ਧੰਨ ਭਾਗ ਅਸਾਂ ਜਿਹੇ ਨਿਮਾਣਿਆਂ ਦੇ ਜਿਨ੍ਹਾਂ ਨੂੰ ਨੇੜਤਾ ਦਾ ਮਾਣ ਬਖਸ਼ਿਆ।”
ਨੌਂ ਮਹੀਨਿਆਂ ਵਿੱਚ ਰਾਇ ਬੁਲਾਰ ਦਾ ਘਰ ਗਮੀਆਂ ਛੱਡਕੇ ਚਾਵਾਂ ਦਾ ਬਾਗ ਬਣ ਗਿਆ। ਜਦ ਰਾਇ ਬੁਲਾਰ ਦੇ ਘਰ ਚੰਨ ਚੜ੍ਹਿਆ ਤਾਂ ਸਾਰੇ ਪਿੰਡ ਤੋਂ ਜਿਵੇਂ ਚਾਅ ਚੁਕਿਆ ਨਾ ਜਾ ਰਿਹਾ ਹੋਵੇ। ਸਾਰੇ ਪਿੰਡ ਦਾ ਨਵਾਂ ਮਾਲਕ ਜੋ ਆ ਗਿਆ ਸੀ। ਤੇ ਫਿਰ ਜਦ ਦਿਨ ਪੈਣ ਤੇ ਰਾਇ ਬੁਲਾਰ ਨੇ ਇਸ ਖੁਸ਼ੀ ਨੂੰ ਸਾਰੇ ਕਬੀਲੇ ਤੇ ਰਿਸ਼ਤੇਦਾਰਾਂ ਵਿੱਚ ਵੰਡਣ ਦਾ ਫੈਸਲਾ ਲਿਆ ਤਾਂ ਪਿੰਡ ਵਿੱਚ ਮੇਲੇ ਦਾ ਤਿਉਹਾਰ ਹੋ ਗਿਆ। ਬੜੀ ਚਿਰ ਉਡੀਕੀ ਖੁਸ਼ਖਬਰੀ ਸੀ ਸਭ ਲਈ। ਸਾਰੇ ਕਬੀਲੇ ਤੇ ਰਿਸ਼ਤੇਦਾਰੀ ਵਿੱਚ ਸੁਨੇਹੇ ਭੇਜੇ। ਪਿੰਡ ਵਿੱਚ ਘਰ ਘਰ ਜਾਕੇ ਨਾਈ ਸਦਾ ਦੇ ਆਇਆ। ਮਹਿਤਾ ਕਲਿਆਣ ਦਾਸ ਦੇ ਘਰ ਰਾਇ ਬੁਲਾਰ ਆਪ ਗਿਆ, ਨਾਲ ਬਾਲ ਨਾਨਕ ਲਈ ਬਣਾਏ ਖਾਸ ਵਸਤਰ ਲੈਕੇ। ਖਾਸ ਤਾਕੀਦ ਕੀਤੀ ਕਿ ਬਾਲ ਨਾਨਕ ਨੂੰ ਚੰਗੀ ਤਰ੍ਹਾਂ ਸਜਾ ਕੇ ਲਿਆਂਦਾ ਜਾਵੇ। ਸਾਰੇ ਰਿਸ਼ਤੇਦਾਰ ਤੇ ਸਾਰੇ ਪਿੰਡ ਵਾਲੇ ਹੁਮ ਹੁਮਾ ਕੇ ਆਏ। ਸੁਗਾਤਾਂ ਤੋਹਫੇ ਲੀੜੇ ਲੱਤੇ ਜੋ ਕੁੱਝ ਕਿਸੇ ਤੋਂ ਸਰਿਆ-ਬਣਿਆ ਲੈ ਕੇ ਆਇਆ। ਸੁਲਤਾਨਪੁਰ ਲੋਧੀ ਦਾ ਨਵਾਬ ਦੌਲਤ ਖਾਨ ਤਾਂ ਹਾਥੀ ਲੱਦ ਲਿਆਇਆ: “ਅਖੇ ਅਜਿਹੇ ਦਿਨ ਰੋਜ਼ ਰੋਜ਼ ਆਉਣੇ ਨੇ?”
ਨਾਚ ਗਾਣਾ ਕਵਾਲੀ ਮਹਿਫਲਾਂ ਖੂਬ ਸਜੀਆਂ। ਸਭ ਨੇ ਦਿਲ ਖੋਲ੍ਹ ਕੇ ਖਾਣ ਪੀਣ ਤੇ ਮੌਜ ਮੇਲਾ ਮਨਾਣ ਦੀਆਂ ਡੰਝਾਂ ਲਾਹ ਲਈਆਂ। ਰਾਇ ਬੁਲਾਰ ਦੇ ਫਰਜ਼ੰਦ ਨੂੰ ਉਸ ਦੀ ਬੇਗਮ ਖੂਬ ਸਜਾ ਕੇ ਲਿਆਈ। ਬਾਬਾ ਨਾਨਕ ਵੀ ਅਪਣੇ ਨਵੇਂ ਵਸਤਰਾਂ ਵਿੱਚ ਘੱਟ ਖਿੱਚ ਦਾ ਸਬੱਬ ਨਹੀਂ ਸੀ। ਫਿਰ ਅਚਾਨਕ ਰਾਇ ਬੁਲਾਰ ਨੇ ਸਭ ਨੂੰ ਚੁੱਪ ਹੋਣ ਲਈ ਕਿਹਾ। ਉਹ ਜਿਵੇਂ ਕੁੱਝ ਐਲਾਨਣਾ ਚਾਹੁੰਦਾ ਸੀ। ਕੀ, ਇਸ ਦਾ ਕਿਸੇ ਨੂੰ ਕੁੱਝ ਪਤਾ ਨਹੀਂ ਸੀ। ਰਾਇ ਬੁਲਾਰ ਨੇ ਕਹਿਣਾ ਸ਼ੁਰੂ ਕੀਤਾ: ਮੈ ਅਜ ਤੁਹਾਡਾ ਬੜਾ ਸ਼ੁਕਰਗੁਜ਼ਾਰ ਹਾਂ ਜੋ ਮੇਰੇ ਘਰ ਇਸ ਸ਼ੁਭ ਦਿਹਾੜੇ ਤੇ ਤਸ਼ਰੀਫ ਲਿਆਏ ਹੋ ਤੇ ਮੇਰੀਆਂ ਖੁਸ਼ੀਆਂ ਵਿੱਚ ਭਾਈਵਾਲ ਹੋ ਕੇ ਇਨ੍ਹਾਂ ਨੂੰ ਕਈ ਗੁਣਾ ਕਰ ਦਿਤਾ ਹੈ। ਮੇਰੇ ਫਰਜ਼ੰਦ ਨੂੰ ਅਸੀਸਾਂ ਦਿਤੀਆਂ ਹਨ ਤੇ ਉਸ ਦੀ ਚੰਗੀ ਜ਼ਿੰਦਗੀ ਲਈ ਦੁਆਵਾਂ ਕੀਤੀਆਂ ਹਨ। ਪਰ ਇੱਕ ਗਲ ਜੋ ਤੁਹਾਡੇ ਸਭ ਨਾਲ ਸਾਂਝੀ ਕਰਨੋਂ ਨਹੀਂ ਰਹਿ ਸਕਦਾ ਕਿ ਮੈਨੂੰ ਇਹ ਫਰਜ਼ੰਦ ਬਾਬਾ ਨਾਨਕ ਦੀ ਮਿਹਰ ਸਦਕਾ ਮਿਲਿਆ ਹੈ। ਵਰ੍ਹੇ ਗੁਜ਼ਰ ਗਏ ਸਨ: ਔਲਾਦ ਦਾ ਸੁੱਖ ਦੇਖਣਾ ਨਸੀਬ ਨਹੀਂ ਸੀ ਹੋਇਆ। ਬੇਗਮ ਵੀ ਪੁਤਰ ਦੀ ਦਾਤ ਲਈ ਦੁਆਵਾਂ ਮੰਗਦੀ ਹਰ ਥਾਂ ਗਈ ਪਰ ਸਾਰੀਆਂ ਦੁਆਵਾਂ ਬੇਅਸਰ ਰਹੀਆਂ। ਤੇ ਫਿਰ ਮੈਨੂੰ ਇਕੋ ਇੱਕ ਨੂਰ ਦਾ ਝਲਕਾਰਾ ਪਿਆ। ਮਨ ਨੇ ਕਿਹਾ: ਤੈਨੂੰ ਦਾਤ ਬਸ ਇਕੋ ਥਾਂ ਤੋਂ ਮਿਲਣੀ ਹੈ। ਬਾਬਾ ਨਾਨਕ ਹੀ ਮਿਹਰਾਂ ਦਾ ਭੰਡਾਰਾ ਹੈ”। ਤੇ ਆਪ ਮੁਹਾਰੇ ਮੇਰੇ ਪੈਰ ਬਾਬਾ ਨਾਨਕ ਵਲ ਤੁਰ ਪਏ। ਜਾਣੀ ਜਾਣ ਨਾਨਕ; ਬਿਨਾ ਦਸੇ ਸਭ ਸਮਝ ਗਿਆ ਤੇ ਪੁਤਰ ਦਾਤ ਦੀ ਦੁਆ ਵੀ ਦੇ ਦਿਤੀ ਜਿਸ ਸਦਕਾ ਮੈ ਹੁਣ ਪੁੱਤਰ ਵਾਲਾ ਹਾਂ। ਬਾਬੇ ਨਾਨਕ ਨੇ ਅਪਣੇ ਆਪ ਨੂੰ ਵੀ ਮੇਰਾ ਪੁਤਰ ਮੰਨਿਆਂ ਇਹ ਮੇਰਾ ਧੰਨ ਭਾਗ ਉਹ ਸਦਾ ਮੇਰਾ ਜੇਠਾ ਪੁਤਰ ਹੀ ਰਹੇਗਾ। ਮੈਂ ਹੁਣ ਭਰੇ ਇਕੱਠ ਵਿੱਚ ਦਰਖਾਸਤ ਕਰਦਾ ਹਾਂ ਕਿ ਮੇਰਾ ਇਸ ਵੇਲੇ ਇੱਕ ਬੇਟਾ ਨਹੀਂ ਦੋ ਬੇਟੇ ਹਨ। ਦੋਨੋਂ ਹੀ ਮੇਰੀ ਜਾਇਦਾਦ ਦੇ ਅੱਧੇ ਅੱਧੇ ਹਿੱਸੇ ਦੇ ਵਾਰਿਸ ਹੋਣਗੇ। ਇਹ ਸਭ ਮੈ ਅਪਣੇ ਰਿਸ਼ਤੇਦਾਰਾਂ ਤੇ ਖਾਸ ਕਰ ਨਵਾਬ ਦੌਲਤ ਖਾਨ ਸਾਹਿਬ ਨਾਲ ਅਤੇ ਅਪਣੀ ਬੇਗਮ ਨਾਲ ਮਸ਼ਵਰੇ ਪਿਛੋਂ ਗੁਜ਼ਾਰਿਸ਼ ਕਰ ਰਿਹਾ ਹਾਂ। ਬੇਗਮ ਮੰਨਦੀ ਹੈ ਕਿ “ਜੇ ਬਾਬਾ ਨਾਨਕ ਮਿਹਰ ਨਾ ਕਰਦੇ ਤਾਂ ਮੇਰੀ ਸੁਨੀ ਗੋਦ ਨਹੀਂ ਸੀ ਭਰਨੀ”। ਸਾਰੇ ਪਾਸਿਓਂ ਇਸ ਗਲ ਦੀ ਹਾਮੀ ਦੀ ਆਵਾਜ਼ ਉਠੀ।
ਕੁਝ ਰਿਸ਼ਤੇਦਾਰਾਂ ਨੂੰ ਤੌਖਲਾ ਤਾਂ ਹੋਇਆ ਕਿ ਨਾਨਕ ਤਾਂ ਵਿਹਲੜ ਹੈ। ਜ਼ਮੀਨ ਨੂੰ ਉੜਦੂ ਲਾ ਦੇਵੇਗਾ। ਪਰ ਜਦ ਦੌਲਤ ਖਾਂ ਨੇ ਬਾਬਾ ਨਾਨਕ ਨੂੰ ਮੋਦੀ ਖਾਨੇ ਦਾ ਜ਼ਿਮਾ ਦਿਤਾ ਤਾਂ ਰਿਸ਼ਤੇਦਾਰਾਂ ਦਾ ਤੌਖਲਾ ਹਟ ਗਿਆ ਕਿ ਚਲੋ ਰੋਟੀ ਪੈ ਗਿਆ। ਇਹ ਤੌਖਲਾ ਤਾਂ ਉਦੋਂ ਉਕਾ ਹੀ ਹਟ ਗਿਆ ਜਦ ਨਾਨਕ ਨੇ ਪਿੰਡ ਆਉਣਾ ਹੀ ਛੱਡ ਦਿਤਾ ਤੇ ਫਿਰ ਉਦਾਸੀਆਂ ਤੇ ਤੁਰ ਪਿਆ। ਵਾਪਸੀ ਤੇ ਅਜਿਤੇ ਰੰਧਾਵੇ ਦੀ ਭੇਟ ਕੀਤੀ ਜ਼ਮੀਨ ਤੇ ਨਗਰ ਕਰਤਾਰਪੁਰ ਸਾਹਿਬ ਵਸਾ ਲਿਆ। ਰਾਇ ਭੋਇ ਦੀ ਤਲਵੰਡੀ ਦੀ ਸਾਰੀ ਜ਼ਮੀਨ ਰਾਇ ਬੁਲਾਰ ਦੇ ਫਰਜ਼ੰਦ ਤੇ ਅਗੋਂ ਉਸ ਦੇ ਵਾਰਿਸਾਂ ਕੋਲ ਰਹੀ ਭਾਵੇਂ ਕਾਗਜ਼ਾਂ ਵਿੱਚ ਅੱਧੀ ਜ਼ਮੀਨ ਬਾਬਾ ਨਾਨਕ ਦੇ ਨਾਮ ਬੋਲਦੀ ਰਹੀ।
ਚਾਰ ਸੌ ਵਰ੍ਹੇ ਬੀਤੇ। ਨਨਕਾਣਾ ਸਾਹਿਬ ਗੁਰਦਵਾਰੇ ਲਈ ਰਾਇ ਬੁਲਾਰ ਦੇ ਵਾਰਸਾਂ ਤੋਂ ਕੁੱਝ ਜ਼ਮੀਨ ਮੰਗੀ ਗਈ। ਉਨ੍ਹਾਂ ਸਾਫ ਇਨਕਾਰ ਕਰ ਦਿਤਾ “ਇਹ ਤਾਂ ਸਾਡੀ ਜੱਦੀ ਜ਼ਮੀਨ ਹੈ। ਅਸੀਂ ਤੁਹਾਨੂੰ ਕਿਵੇਂ ਦੇ ਦੇਈਏ?” ਕਿਸੇ ਆਖਿਆ: “ਅੱਧੀ ਤਾਂ ਕਾਗਜ਼ਾਂ ਵਿੱਚ ਨਾਨਕ ਦੇ ਨਾਮ ਬੋਲਦੀ ਹੈ”। “ਇਸਦਾ ਸਾਨੂੰ ਨਹੀਂ ਪਤਾ। ਅਸੀਂ ਤਾਂ ਇਸ ਉਪਰ ਚਾਰ ਸੌ ਸਾਲਾਂ ਦੇ ਕਾਬਜ਼ ਹਾਂ”। “ਚਲੋ ਤੁਸੀਂ ਚਾਰ ਸੌ ਸਾਲ ਲਾਹਾ ਲੈ ਲਿਆ ਹੁਣ ਤਾਂ ਹੱਕੀਆਂ ਨੂੰ ਦੇ ਦਿਓ। “ਇਹ ਨਹੀਂ ਹੋ ਸਕਦਾ। ਅਸੀਂ ਅਪਣੀ ਜ਼ਮੀਨ ਕਿਉਂ ਦੇਈਏ?”
ਗੱਲ ਵਧਦੀ ਵਧਦੀ ਅਦਾਲਤ ਵਿੱਚ ਪਹੁੰਚ ਗਈ। ਕਾਗਜ਼ ਬੋਲਦੇ ਸਨ, ਹਰ ਅਦਾਲਤ ਬਾਬਾ ਨਾਨਕ ਦੇ ਹੱਕ ਵਿੱਚ ਫੈਸਲਾ ਦੇਣੋਂ ਰੁਕ ਨਾ ਸਕੀ। ਸੁਪਰੀਮ ਕੋਰਟ ਤਕ ਮਾਮਲਾ ਪਹੁੰਚਿਆ। ਜੱਜ ਸਿਆਣੇ ਸਨ। ਰਾਇ ਬੁਲਾਰ ਦੇ ਵਿਰਾਸਤੀਆਂ ਨੂੰ ਬੁਲਾਇਆ ਗਿਆ। ਪੁਛਣ ਲੱਗਾ: ਇਹ ਦਸੋ, ਬਈ ਰਾਇ ਬੁਲਾਰ ਦੀ ਜ਼ਮੀਨ ਬਾਬਾ ਨਾਨਕ ਦੇ ਨਾਮ ਕਿਉਂ ਲੱਗੀ?” ਇੱਕ ਵਾਰਿਸ ਕਹਿਣ ਲੱਗਾ: “ਇਹੋ ਗਲ ਤਾਂ ਸਾਡੀ ਸਮਝ ਵਿੱਚ ਨਹੀਂ ਆਉਂਦੀ”। “ਅੱਛਾ ਇਹ ਦਸੋ ਕਿ ਬਾਬਾ ਨਾਨਕ ਨੇ ਰਾਇ ਬੁਲਾਰ ਨੂੰ ਕੋਈ ਵਰ ਦਿਤਾ?” “ਹਾਂ ਜੀ। ਪੁੱਤਰ ਵਰ ਦਿਤਾ। ਰਾਇ ਬੁਲਾਰ ਦੇ ਕੋਈ ਔਲਾਦ ਨਹੀਂ ਸੀ। ਜਿਸ ਲਈ ਰਾਇ ਸਾਹਿਬ ਬਾਬਾ ਨਾਨਕ ਕੋਲ ਪੁੱਤਰ ਵਰ ਲਈ ਗਏ ਤੇ ਵਰ ਪਾਇਆ”। “ਤਾਂ ਫਿਰ ਇਸ ਦਾ ਮਤਲਬ ਰਾਇ ਸਾਹਿਬ ਦੇ ਪੁੱਤਰ ਤੇ ਤੁਹਾਡੇ ਬਜ਼ੁਰਗ ਬਾਬਾ ਨਾਨਕ ਦੀ ਮਿਹਰ ਸਦਕਾ ਹੀ ਦੁਨੀਆਂ ਵਿੱਚ ਆਏ?’ “ਹਾਂ ਜੀ ਇਹ ਤਾਂ ਸੱਚ ਹੈ”। “ਜੇ ਇਹ ਸੱਚ ਹੈ ਤਾਂ ਕੀ ਇਹ ਸੱਚ ਨਹੀਂ ਕਿ ਜੇ ਬਾਬਾ ਨਾਨਕ ਮਿਹਰ ਨਾ ਕਰਦੇ ਤਾਂ ਰਾਇ ਬੁਲਾਰ ਦੇ ਫਰਜ਼ੰਦ ਨਾ ਹੁੰਦਾ ਤੇ ਫਿਰ ਤੁਸੀਂ ਸਾਰੇ ਵੀ ਨਹੀਂ ਸੀ ਹੋਣਾ”। ਸਾਰੇ ਹੈਰਾਨ ਕਿ ਇਹ ਗੱਲ ਕੀ ਬਣ ਗਈ। ਜੱਜ ਨੇ ਸਮਝਾਇਆ ਕਿ ਬਾਬੇ ਨਾਨਕ ਨੇ ਮਿਹਰ ਕੀਤੀ ਤੇ ਤੁਸੀਂ ਇਸ ਜੱਗ ਵਿੱਚ ਆਏ ਤੇ ਅੱਧੀ ਜ਼ਮੀਨ ਦੇ ਮਾਲਿਕ ਬਣੇ। ਹੁਣ ਤੁਸੀ ਏਨੇ ਨਾਸ਼ੁਕਰੇ ਬਣ ਗਏ ਕਿ ਬਾਬੇ ਦੀ ਜ਼ਮੀਨ ਵੀ ਦੱਬੀ ਬੈਠੇ ਹੋ?” ਇਸ ਤਰ੍ਹਾਂ ਬਾਬਾ ਨਾਨਕ ਦੇ ਨਾਮ ਦੀ ਜ਼ਮੀਨ ਗੁਰਦਵਾਰਾ ਸਾਹਿਬ ਨੂੰ ਮਿਲੀ।
ਸਾਰੇ ਵਿਰਾਸਤੀ ਸ਼ਰਮਿੰਦੇ ਹੋਏ ਤੇ ਬਾਬਾ ਨਾਨਕ ਦਾ ਹੱਕ ਅੱਧਾ ਰਾਇ ਭੋਇ ਤਲਵੰਡੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਹਵਾਲੇ ਕਰ ਦਿਤਾ। ਜਦ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਨਨਕਾਣਾ ਸਾਹਿਬ ਵਿਖੇ ਯੂਨੀਵਰਸਿਟੀ ਬਣਨੀ ਐਲਾਨੀ ਗਈ ਤਾਂ ਇਨ੍ਹਾਂ ਵਿਰਾਸਤੀਆਂ ਨੇ ਨਾ ਸਿਰਫ ਅਪਣੇ ਹਿਸੇ ਦੀ ਜ਼ਮੀਨ ਸਗੋਂ ਚੋਖੀ ਮਾਇਆ ਵੀ ਸਹਾਇਤਾ ਵਜੋਂ ਦਿਤੀ। ਆਖਣ ਬਾਬਾ ਨਾਨਕ ਤਾਂ ਸਾਡਾ ਅਪਣਾ ਏਂ। ਇੱਕ ਵਿਰਾਸਤੀ ਤਾਂ ਇਤਨਾ ਭਾਵਕ ਹੋਇਆ ਕਿ ਉਸ ਨੇ ਗੁਰਦਵਾਰੇ ਜਾਕੇ ਅਪਣਾ ਨਵਜਾਤ ਗੁਰਦਵਾਰਾ ਸਾਹਿਬ ਦੇ ਅਰਪਣ ਕਰਦਿਆਂ ਕਿਹਾ: ਬਾਬਾ ਨਾਨਕ: ਸਾਡੀ ਅਗਲੀ ਪੀੜੀ ਫਿਰ ਤੋਂ ਸਾਂਝੀ ਹੋਈ। ਤੇ ਹੁਣ ਇਹ ਸਾਂਝ ਦਿਨੋਂ ਦਿਨ ਵਧ ਰਹੀ ਹੈ।


(03/06/12)
ਇਕਵਾਕ ਸਿੰਘ ਪੱਟੀ

ਸਾਕਾ ਦਰਬਾਰ ਸਾਹਿਬ ਸੰਨ 1984
ਦੱਸੋ! ਦੁਨੀਆ ਵਾਲਿਉ ਭੁੱਲ ਜਾਈਏ? ? ? ? ? ?
1) ਆਜ਼ਾਦ ਭਾਰਤ ਨੂੰ ਆਜ਼ਾਦੀ ਦਿਵਾਉਣ ਵਾਲੇ ਸਿੱਖਾਂ ਵੱਲੋਂ ਹਿੰਦੁਸਤਾਨ ਵਿੱਚ ਆਪਣੇ ਬਰਾਬਰੀ ਦੇ ਅਧਿਕਾਰ ਮੰਗਣਾ ਹੀ ਸੱਭ ਤੋਂ ਵੱਡਾ ਗੁਨਾਹ ਸੀ।
2) ਸਿੱਖ ਕੌਮ ਦੀ ਅਗਵਾਈ ਕਰ ਰਹੇ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਵਾਲੇ।
3) ਜਿਸ ਤਰਾਂ ਇਤਿਹਾਸ ਵਿੱਚ ਮੁਸਲਮਾਨ ਹਾਕਮ ਹਿੰਦੂਆਂ ਨੂੰ ਜ਼ਬਰੀ ਮੁਸਲਮਾਨ ਬਣਾਉਂਦੇ ਸਨ, ਇਸੇ ਤਰ੍ਹਾਂ ਹੁਣ ਹਿੰਦੂ ਹਕੂਮਤ ਇਹ ਚਾਹੁੰਦੀ ਸੀ ਕਿ ਮੁਸਲਮਾਨਾਂ ਨੂੰ ਮਿਲਿਆਂ ਪਾਕਿਸਤਾਨ ਤੇ ਹਿੰਦੂਆਂ ਨੂੰ ਮਿਲਿਆ ਹਿੰਦੁਸਤਾਨ, ਇਸ ਲਈ ਜੇ ਸਿੱਖ ਹਿੰਦੁਸਤਾਨ ਵਿੱਚ ਰਹਿਣਾ ਚਾਹੁੰਦੇ ਹਨ ਤਾਂ ਹਿੰਦੂ ਬਣ ਜਾਣ, ਜਦ ਨਾ ਮੰਨੇ ਤਾਂ ਇਹਨਾਂ ਦਾ ਪੰਜਾਬ, ਪੰਜਾਬੀ, ਪੰਜਾਬੀਅਤ, ਅਧਿਕਾਰ ਆਦਿਕ ਖੋਹ ਲਏ ਗਏ ਤੇ ਹਕੂਮਤ ਦਾ ਸਾਥ ਦਿੱਤਾ ਕੁੱਝ ਵਿਕਾਊ ਸਿੱਖ ਆਗੂਆਂ ਨੇ।
4) ਪਰ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਸੰਨ 1978 ਦੇ ਕਾਂਡ ਤੋਂ ਬਾਅਦ ਕੀਤਾ ਸਮੁੱਚੀ ਕੌਮ ਨੂੰ ਜਥੇਬੰਦਕ ਤਾਂ ਕਿ ਆਪਣੇ ਅਧਿਕਾਰ ਪ੍ਰਾਪਤ ਕੀਤੇ ਜਾ ਸਕਣ।
5) ਹਿੰਦੁਸਤਾਨੀ ਹਕੂਮਤ ਵੱਲੋਂ ਘੱਟ ਗਿਣਤੀ ਕੌਮ ਦੇ ਕੇਂਦਰੀ (ਧਾਰਮਿਕ) ਸਥਾਨ ਉੱਪਰ ਆਪਣੀ ਫੋਜੀ ਤਾਕਤ ਨਾਲ ਕੀਤਾ ਗਿਆ ਹਮਲਾ।
6) ਸਮੁੱਚੀ ਮਾਨਵਤਾ ਦੀ ਹਾਮੀ ਭਰਨ ਵਾਲੇ ਸੰਸਾਰ ਪ੍ਰਸਿੱਧ ਧਾਰਮਿਕ ਸਥਾਨ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਟੈਂਕਾਂ, ਤੋਪਾਂ ਨਾਲ ਹਮਲਾ ਹੋਇਆ।
7) ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪਾਕ ਇਮਾਰਤ ਨੂੰ ਕੀਤਾ ਗਿਆ ਨੇਸਤੋਨਾਬੂਦ।
8) ਹਜ਼ਾਰਾਂ ਬੇਦੋਸ਼ੇ ਬੱਚਿਆਂ, ਬੀਬੀਆਂ, ਬਜ਼ੁਰਗਾਂ ਅਤੇ ਨਿਹੱਥੇ ਲੋਕਾਂ ਉੱਤੇ ਵਰਾਇਆ ਗਿਆ ਗੋਲੀਆਂ ਦਾ ਮੀਂਹ।
9) ਜੁੱਤੀਆਂ ਸਮੇਤ ਭਾਰਤੀ ਫੋਜੀ ਸ਼ਾਮਿਲ ਹੋਏ ਦਰਬਾਰ ਸਾਹਿਬ ਦੇ ਕੰਪਲੈਕਸ ਦੇ ਅੰਦਰ।
10) ਜਾਣ-ਬੁੱਝ ਕੇ ਹਮਲਾ ਕਰਨ ਲਈ ਚੁਣਿਆ ਗਿਆ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੂਰਬ ਦਾ ਦਿਨ।
11) ਸਾਰੇ ਧਰਮਾਂ ਦਾ ਸਾਂਝੇ ਸਰੋਵਰ ਦਾ ਜਲ ਕਰ ਦਿੱਤਾ ਗਿਆ ਬੇਦੋਸ਼ਿਆਂ ਦੇ ਖੂਨ ਨਾਲ ਲਾਲ ਸੁਰਖ।
12) ਦਰਬਾਰ ਸਾਹਿਬ ਕੰਪਲੈਕਸ ਵਿੱਚ ਭਾਰਤੀ ਹਿੰਦੂ ਫੋਜੀਆਂ ਵੱਲੋਂ ਸ਼ਰੇਆਮ ਲਗਾਏ ਗਏ ਸਿਗਰਟ/ਬੀੜ੍ਹੀਆਂ ਦੇ ਸੂਟੇ।
13) ਅੰਦਰ ਬੰਦੀ ਬਣਾਏ ਸਿੱਖਾਂ ਉੱਪਰ ਕੀਤਾ ਗਿਆ ਅੰਨਾਂ ਤਸ਼ੱਦਦ, ਤਿੰਨ ਦਿਨ ਤੱਕ ਨਾ ਪੀਣ ਨੂੰ ਪਾਣੀ ਦਿੱਤਾ ਗਿਆ ਅਤੇ ਤਿੱਖੀ ਧੁੱਪ ਵਿੱਚ ਹੀ ਕਈ ਭੁੱਖੇ-ਪਿਆਸੇ ਦੇ ਗਏ ਜਾਨਾਂ।
14) ਇੱਕ ਫੋਜੀ ਵੱਲੋਂ ਦੁੱਧ ਚੁੰਘਦੇ ਬੱਚੇ ਨੂੰ ਉਸਦੀ ਸਿੱਖ ਮਾਂ ਕੋਲੋਂ ਖੋ ਕੇ ਕੰਧ ਨਾਲ ਪਟਕਾ ਕੇ ਮਾਰ ਦਿੱਤਾ ਗਿਆ।
15) ਦਰਬਾਰ ਸਾਹਿਬ ਦੇ ਆਲੇ ਦੁਆਲੇ ਦੇ ਇਲਾਕਿਆਂ, ਸਰਾਵਾਂ ਵਿੱਚੋਂ ਸਿੱਖ ਮੁਸਾਫਰਾਂ ਅਤੇ ਵਸਨੀਕਾਂ ਨੂੰ ਹੱਥ ਖੜ੍ਹੇ ਕਰਕੇ ਬਾਹਰ ਕੱਢਵਾਉਣ ਤੋਂ ਬਾਅਦ ਜਿਸਨੂੰ ਜੀਅ ਕੀਤਾ ਗੋਲੀ ਮਾਰੀ, ਗੰਦੀ ਗਾਲ੍ਹ ਕੱਢੀ, ਜ਼ਲੀਲ ਕੀਤਾ, ਠੁੱਡਾ ਮਾਰਿਆ, ਤੇ ਜਿਸਨੂੰ ਜੀਅ ਕੀਤਾ ਉਸਨੂੰ ਸੰਘੀਨ ਖੋਭ ਦਿੱਤੀ।
16) 1982 ਤੋਂ ਲੈ ਕੇ 1984 ਤੱਕ ਸਰਕਾਰ ਨੇ ਕਈ 24 ਦੇ ਕਰੀਬ ਮੀਟਿੰਗਾ ਦਰਬਾਰ ਸਾਹਿਬ ਉੱਤੇ ਹਮਲਾ ਕਰਨ ਸਬੰਧੀ ਕੀਤੀਆਂ, ਜਿਹਨਾਂ ਵਿੱਚੋਂ 9 ਮੀਟਿੰਗਾ ਗੁਪਤ ਸਨ, ਅਤੇ ਇਹਨਾਂ ਵਿੱਚ ਪ੍ਰਕਾਸ਼ ਸਿੰਘ ਬਾਦਲ, ਹਰਚੰਦ ਸਿੰਘ ਲੌਂਗੋਵਾਲ, ਗੁਰਚਰਨ ਸਿੰਘ ਟੌਹੜਾ, ਸੁਰਜੀਤ ਸਿੰਘ ਬਰਨਾਲਾ, ਜਗਦੇਵ ਸਿੰਘ ਤਲਵੰਡੀ, ਰਵੀਇੰਦਰ ਸਿੰਘ ਆਦਿਕ ਸ਼ਾਮਿਲ ਹੁੰਦੇ ਰਹੇ।
17) ਭਾਰਤ ਸਰਕਾਰ ਵੱਲੋਂ ਪੰਜਾਬ ਨੂੰ ਕੀਤਾ ਗਿਆਂ ਸੀ ਪੂਰੀ ਤਰ੍ਹਾਂ ਸੀਲ, ਮੀਡੀਆ, ਅਖਬਾਰਾਂ ਨੇ ਵੀ ਨਾ ਖੋਲ੍ਹੀ ਜ਼ੁਬਾਨ।
18) ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚ ਪਿਆ ਸਿੱਖ ਕੌਮ ਦਾ 500 ਸਾਲਾਂ ਦਾ ਖਜ਼ਾਨਾ, ਵਿਰਸਾ, ਪੁਸਤਕਾਂ, ਗੁਰੂ ਗ੍ਰੰਥ ਸਾਹਿਬ ਜੀ ਦੇ ਹੱਥ ਲਿਖਤ ਅਣਗਿਣਤ ਸਰੂਪਾਂ ਨੂੰ ਭਾਰਤੀ ਫੌਜ ਨੇ ਅੱਗ ਲਗਾ ਕੇ ਸੁਆਹ ਕਰ ਦਿੱਤਾ।
19) ਦਰਬਾਰ ਸਾਹਿਬ ਅੰਦਰ ਇਲਾਹੀ ਬਾਣੀ ਦਾ ਕੀਰਤਨ ਕਰ ਰਹੇ ਸਿੰਘਾਂ ਨੂੰ ਭਾਰਤੀ ਗੋਲੀਆਂ ਨਾਲ ਭੁੰਨ ਦਿੱਤਾ ਗਿਆ।
20) ਰੂਹਾਨੀਅਤ ਦੇ ਸੋਮੇ ਦਰਬਾਰ ਸਾਿਹਬ ਵਿੱਚੋਂ ਲਾਸ਼ਾਂ ਦੀ ਬਦਬੂ, ਲਾਸ਼ਾਂ ਭਰੀ ਪ੍ਰਕਰਮਾਂ, ਖੂਨ ਨਾਲ ਲਾਲ ਹੋਇਆ ਸਰੋਵਰ, ਗੋਲੀਆਂ ਦੇ ਨਿਸ਼ਾਨ, ਚਾਰੇ ਪਾਸੇ ਸਿੱਖਾਂ ਨੂੰ ਦੇਸ਼ ਅਜ਼ਾਦ ਕਰਵਾਉਣ ਬਦਲੇ ਦੇਸ਼ ਦੇ ਹੁਕਮਰਾਨਾਂ ਨੇ ਦਿੱਤਾ ਸੀ ਇਨਾਮ।
21) ਗੁਰੂ ਗ੍ਰੰਥ ਸਾਹਿਬ ਜੀ ਦੀਆਂ 700 ਦੇ ਕਰੀਬ ਬੀੜ੍ਹਾਂ ਜਲਾਈਆਂ ਗਈਆਂ ਸਨ।
ਇਸਦੇ ਪ੍ਰਤੀਕਰਮ ਵੱਜੋਂ
1) ਰੋਸ ਵੱਜੋਂ ਸਿੱਖ ਨੌਜਵਾਨਾਂ ਵੱਲੋਂ 31 ਅਕਤੂਬਰ 1984 ਨੂੰ ਇਸ ਹਮਲੇ ਦੀ ਮੁੱਖ ਜਿੰਮੇਵਾਰ ਦੇਸ਼ ਦੀ ਪ੍ਰਧਾਨ ਮੰਤਰੀ ‘ਇੰਦਰਾਂ ਗਾਂਧੀ’ ਦਾ ਕਤਲ ਕਰ ਦਿੱਤਾ ਗਿਆ।
2) ਤਾਂ ਮੁੜ ਹਿੰਦੂ ਹਕੂਮਤ ਵੱਲੋਂ ਨਵੰਬਰ 84 ਤੋਂ ਲੈ ਕੇ ਸੰਨ 1997 ਤੱਕ ਸਿਖਾਂ ਦੇ ਖ਼ੂਨ ਦੀ ਹੌਲੀ ਸ਼ਰੇਆਮ ਖੇਡੀ ਗਈ।
3) ਕੇਸਾਂ ਵਾਲਿਆਂ ਦੀਆਂ ਪੱਗਾਂ ਨੂੰ ਉਤਾਰ ਕੇ ਸਾੜ੍ਹਿਆ ਗਿਆ।
4) ਜਿਉਂਦੇ ਜੀਅ ਅੱਗ ਦੇ ਭੇਂਟ ਕਰ ਦਿੱਤਾ ਗਿਆ।
5) ਗਲਾਂ ਵਿੱਚ ਟਾਇਰ ਪਾ ਕੇ ਉੱਪਰ ਮਿੱਟੀ ਦਾ ਤੇਲ ਪਾ ਕੇ ਸਿੱਖ ਅਜ਼ਾਦ ਦੇਸ਼ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਸੜਦਾ ਰਿਹਾ।
6) ਸਿੱਖਾਂ ਦੇ ਘਰ-ਬਾਹਰ ਅਤੇ ਕਾਰੋਬਾਰਾਂ ਨੂੰ ਅੱਗ ਲਾ ਕੇ ਫੂਕ ਦਿੱਤਾ ਜਾਂਦਾ ਰਿਹਾ।
7) ਸਰਕਾਰ ਦੀ ਮਿਲਭੁਗਤ ਨਾਲ ਇਹ ਸੱਭ ਕੁੱਝ ਹੋਇਆ।
8) ਕਾਨਪੁਰ, ਦਿੱਲੀ, ਹਰਿਆਣਾ, ਕਲਕੱਤਾ, ਪੰਜਾਬ, ਜੰਮੂ ਅਤੇ ਹੋਰ ਕਈ ਹਿੱਸਿਆਂ ਵਿੱਚ ਸਿੱਖਾਂ ਨੂੰ ਗੱਡੀਆਂ-ਬੱਸਾਂ ਵਿੱਚੋਂ ਉਤਾਰ ਕੇ ਸ਼ਰੇਆਮ ਕਤਲ ਕੀਤਾ ਜਾਂਦਾ ਰਿਹਾ।
9) ਸਿੱਖਾਂ ਦੀਆਂ ਬਹੁ-ਬੇਟੀਆਂ ਦੀ ਇੱਜ਼ਤ ਭਾਰਤੀ ਮੁਲਕ ਵਿੱਚ ਥਾਂ-ਥਾਂ ਤੇ ਰੋਲੀ ਗਈ, ਅੱਜ ਤੱਕ ਦੋਸ਼ੀਆਂ ਵਿਰੁੱਧ ਕਿਸੇ ਤਰ੍ਹਾਂ ਦੀ ਵੀ ਕੋਈ ਕਾਨੂੰਨੀ ਕਾਰਵਾਈ ਭਾਰਤੀ ਨਿਆਂ ਪ੍ਰਣਾਲੀ ਵੱਲੋਂ ਨਹੀਂ ਕੀਤੀ ਗਈ।
10) ਸਿੱਖਾਂ ਦੀ ਮੌਤ ਔਰ ਕਤਲੋਗਾਰਤ ਦਾ ਤਾਂਡਵ ਸ਼ਰੇਆਮ ਕੀਤਾ ਗਿਆ।
11) ਸਿੱਖਾਂ ਦੀ ਪਹਿਚਾਣ ਕੇਸ, ਕੜਾ ਆਦਿਕ ਨੂੰ ਸਿੱਖਾਂ ਦੇ ਖਿਲਾਫ ਕਰ ਦਿੱਤਾ ਗਿਆ ਅਤੇ ਮਜਬੂਰੀ ਵੱਸ ਜਾਨ ਬਚਾਉਣ ਹਿੱਤ ਸਿਖ ਕੇਸਾਂ, ਦਸਤਾਰਾਂ ਤੋਂ ਬਾਗੀ ਹੋ ਗਏ।
12) ਪੂਰੇ ਪੰਜਾਬ ਵਿੱਚ ਲੱਖਾਂ ਦੀ ਗਿਣਤੀ ਵਿੱਚ ਮਾਵਾਂ ਦੇ ਪੁੱਤ ਲਾਪਤਾ ਹੋ ਗਏ, ਕੁੱਝ ਮਾਰ ਦਿੱਤੇ ਗਏ, ਸਰੀਰ ਦੋਫਾੜ ਕਰ ਦਿੱਤੇ ਗਏ, ਅੰਨਾਂ ਤਸ਼ੱਦਦ ਕੀਤਾ ਗਿਆ, ਜੇਲ੍ਹਾਂ ਵਿੱਚ ਸੁਟੇ ਗਏ, ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰ ਦਿੱਤੇ ਗਏ।
13) 25000 ਹਜ਼ਾਰ ਤੋਂ ਵੱਧ ਅਣਪਛਾਤੀਆਂ ਲਾਸ਼ਾਂ ਦਾ ਰਿਕਾਰਡ ਜਸਵੰਤ ਸਿੰਘ ਖਾਲੜਾ ਨੇ ਵੱਲੋਂ ਪੇਸ਼ ਕਰ ਦਿੱਤਾ ਗਿਆ ਸੀ। ਪਰ ਇਸ ਸਬੰਧੀ ਕੋਈ ਕਾਰਵਾਈ ਕਰਨ ਦੀ ਥਾਂ ਜਸਵੰਤ ਸਿੰਘ ਖਾਲੜਾ ਨੂੰ ਵੀ ਲਾਸ਼ ਬਣਾ ਦਿੱਤਾ ਗਿਆ।
14) ਹਜ਼ਾਰਾਂ ਬੇਦੋਸ਼ੇ ਨੌਜਵਾਨਾਂ ਉੱਤੇ ਝੂਠੇ ਕੇਸ ਪਾ ਕੇ ਜੇਲ੍ਹਾਂ ਵਿੱਚ ਸੁੱਟਣ ਤੋਂ ਬਾਅਦ ਵੀ ਉਹਨਾਂ ਉੱਪਰ ਮਾਨਸਿਕ ਟਾਰਚਰ ਜਾਰੀ ਰਿਹਾ ਅਤੇ ਅੱਜ ਵੀ ਜਾਰੀ ਹੈ।
15) ਦੋਸ਼ੀਆਂ ਨੂੰ ਰਾਜ ਸੱਤਾ ਵਿੱਚ ਕੁਰਸੀਆਂ, ਅਹੁਦਿਆਂ, ਲਾਲ ਬੱਤੀਆਂ ਵਾਲੀਆਂ ਕਾਰਾਂ ਨਾਲ ਨਿਵਾਜਿਆ ਗਿਆ।
16) ਭਾਰਤੀ ਨਿਆਂ ਪ੍ਰਣਾਲੀ ਨੇ ਸਿੱਖਾਂ ਨੂੰ ਕਿਸੇ ਤਰਹਾਂ ਦਾ ਕੋਈ ਇਨਸਾਫ ਅੱਜ ਤੱਕ ਨਾ ਦਿੱਤਾ।
17) ਉੱਥੇ ਸਿੱਖ ਸੰਸਥਾਵਾਂ, ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਸਿੱਖਾਂ ਦਾ ਪਰਿਵਾਰਾਂ ਨਾਲ ਬੇਇਨਸਾਫੀ ਕੀਤੀ ਗਈ।
18) ਧਰਮੀ ਫੋਜੀਆਂ ਦਾ ਅਪਮਾਨ ਕੀਤਾ ਗਿਆ, ਕੇਵਲ 500/- ਰੁਪਏ ਪ੍ਰਤੀ ਮਹੀਨਾ ਪੈਨਸ਼ਨ ਲਗਾਈ ਗਈ ਹੁਣ ਜਾ ਕੇ (1500/-) ਰੁਪਏ ਪ੍ਰਤੀ ਕੀਤੀ ਗਈ। ਜੋ ਕਿ ਨਾ-ਮਾਤਰ ਹੈ।
19) ਸਿੱਖ ਵਿਧਵਾਵਾਂ ਨੂੰ ਖੇਖਣਹਾਰੀਆਂ ਕਹਿ ਕੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਕੌਮ ਦਾ ਮਜ਼ਾਕ ਉਡਾਇਆ ਗਿਆ, ਜੋ ਉਦਾਂ ਹੀ ਸੀ ਜਿੱਦਾਂ ਦਰਬਾਰ ਸਾਹਿਬ ਕੰਪਲੈਕਸ ਵਿੱਚ ਭਾਰਤੀ ਫੋਜੀ ਸਿੱਖਾਂ ਨੂੰ ਮਿਹਣੇ ਦਿੰਦੇ ਰਹੇ ਸਨ।
20) ਨਾ ਤਾਂ ਇਨਸਾਫ ਸਿੱਖ ਲੀਡਰਸ਼ਿਪ ਵੱਲੋਂ ਮਿਲਿਆ ਨਾ ਹੀ ਭਾਰਤੀ ਲੀਡਰਸਿਖ ਵੱਲੋਂ ਤਾਂ ਇਨਸਾਫ ਕਿੱਥੋਂ ਮਿਲੇਗਾ, ? ਅੁਲਟਾ ਇਹ ਕਿਹਾ ਜਾਂਦਾ ਰਿਹਾ ਹੈ ਅਤੇ ਕਿਹਾ ਜਰ ਰਿਹਾ ਹੈ ਕਿ ਸੰਨ 84 ਨੂੰ ਭੁੱਲ ਜਾਉ, ਪਰ ਜੱਦ ਤੱਕ ਇਨਸਾਫ ਨਹੀਂ ਮਿਲੇਗਾ ਤਾਂ ਦੁਨੀਆ ਵਾਲਿਉ ਦੱਸਿਉ, ਉੱਪਰ ਉਕਤ ਵਾਕਿਆ ਜੇ ਤੁਹਾਡੇ ਵਿੱਚੋਂ ਕਿਸੇ ਨਾਲ ਵਾਪਰਿਆ ਹੁੰਦਾ ਤਾਂ ਤੁਸੀਂ ਭੁੱਲ ਜਾਂਦੇ? ? ? ? ?
21) ਤਾਂ ਅਸੀਂ ਕਿੰਝ ਭੁੱਲ ਜਾਈਏ? ? ? ?
ਨੋਟ: ਇਹ ਸੰਖੇਪ ਮਾਤਰ ਜਾਣਾਕਾਰੀ ਹੈ, ਵਧੇਰੇ ਜਾਣਕਾਰੀ ਲਈ ਕਿਤਾਬਾਂ ਆਦਿਕ ਪੜ੍ਹੀਆਂ ਜਾ ਸਕਦੀਆਂ ਹਨ, ਅਤੇ ਇਸ ਤੋਂ ਵੀ ਕਿਤੇ ਵੱਧ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ, ਕਿਸੇ ਵੀ ਤਰ੍ਹਾਂ ਦੀ ਕਮੀ-ਪੇਸ਼ੀ ਲਈ ਦਾਸ ਖਿਮਾ ਦਾ ਜਾਚਿਕ ਹੈ।
ਬੇਨਤੀ:- ਸਮੁੱਚੀ ਕੌਮ ਦੇ ਨੌਜਵਾਨਾਂ ਨੂੰ ਬੇਨਤੀ ਹੈ ਜ੍ਹਿਨਾਂ ਦਾ ਜਨਮ ਬੇਸ਼ੱਕ ਸਿੱਖ ਘਰਾਂ ਵਿੱਚ ਹੋਇਆ ਹੈ ਪਰ ਸ਼ਕਲੋਂ ਸੂਰਤੋਂ ਸਿੱਖੀ ਦਾ ਨਾਮੋ-ਨਿਸ਼ਾਨ ਨਜ਼ਰ ਨਹੀਂ ਆਉਂਦਾ। ਵੀਰੋ! ਭੈਣੋਂ! ! ਹਮੇਸ਼ਾਂ ਹੀ ਸਮੇਂ ਦੇ ਹਾਕਮ ਸਿੱਖੀ ਸਰੂਪ ਦੇ ਵਿਰੋਧੀ ਰਹੇ ਅਤੇ ਸਿੱਖਾਂ ਨੂੰ ਖਤਮ ਕਰਨ ਵਾਸਤੇ ਸਿੱਖਾਂ ਦੀਆਂ ਸਫਾਂ ਵਿਛਾਉਣ ਤੋਂ ਬਾਅਦ, ਇਨਾਮ ਰੱਖਣ ਤੋਂ ਬਾਅਦ, ਬੱਚਿਆਂ ਦੇ ਟੋਟੇ-ਟੋਟੇ ਕਰਨ ਤੋਂ ਬਾਅਦ, ਜਾ ਹਰ ਤਰ੍ਹਾਂ ਦੇ ਜ਼ੁਲਮ ਤੋਂ ਬਾਅਦ ਵੀ ਤੇ ਹੁਣ ਤਾਜ਼ਾ 84 ਤੋਂ 94 ਤੱਕ ਸਿੱਖ ਨਸਲਕੁਸ਼ੀ ਕਰਨ ਤੋਂ ਬਾਅਦ ਵੀ ਅੱਜ ਜੱਦ 2012 ਵਿੱਚ ਸਿੱਖਾਂ ਦੀਆਂ ਦਸਤਾਰਾਂ (ਪੱਗਾਂ), ਖੁੱਲ੍ਹੀਆਂ ਦਾਹੜੀਆਂ, ਤੇ ਬੀਤੀ 28 ਮਾਰਚ ਨੂੰ ਚਾਰੇ ਪਾਸੇ ਝੂਲਦੇ ਕੇਸਰੀ ਨਿਸ਼ਾਨ ਵੇਖ ਕੇ, ਕੀ ਉਹਨਾਂ ਕੌਮ ਵਿਰੋਧੀਆਂ ਦਿੱਲ ਨਾ ਮੱਚਿਆ ਹੋਵੇਗਾ? ਉਦੋਂ ਤਾਂ ਦੁਸ਼ਮਣ ਨੇ ਸਾਨੂੰ, ਸਾਡੇ ਸਰੂਪ ਨੂੰ, ਸਾਡੀ ਵਿਰਾਸਤ ਨੂੰ ਖਤਮ ਕੀਤਾ ਪਰ ਅਸੀਂ ਫਿਰ ਦੂਣ-ਸੂਆਣੇ ਹੋਏ, ਪਰ ਅੱਜ ਅਸੀਂ ਆਪ ਹੀ ਸਿੱਖੀ ਦੇ ਦੁਸ਼ਮਣ ਕਿਉਂ ਬਣ ਬੈਠੇ? ਉਦੋਂ ਪੱਗਾਂ ਜ਼ਬਰੀਂ ਲਾਹੁੰਦੇ ਸੀ ਤੇ ਅੱਜ ਕਿਉਂ ਅਸੀਂ ਖੁੱਦ ਲਾਹੀ ਜਾ ਰਹੇ ਹਾਂ, ਕਿਉਂ ਦਾਹੜੀਆਂ ਕਟਵਾ ਕੇ ਸ਼ੇਰਾਂ ਦੇ ਸਰੂਪ ਤੋਂ ਭੇਡਾਂ ਦੇ ਰੂਪ ਵਿੱਚ ਬਦਲੀ ਜਾ ਰਹੇ ਹਾਂ?
ਇਵੇਂ ਲੱਗਦਾ ਕਿ ਹੁਣ ਦੁਸ਼ਮਣ ਦੀ ਬਾਜ਼ੀ ਅਸ਼ੀਂ ਜਿੱਤ ਨਹੀਂ ਸਕਾਂਗੇ, ਕਿਉਂਕਿ ਉਸਨੇ ਸਾਡੇ ਸੱਭਿਆਚਾਰ ਵਿੱਚ ਵਿਸ਼ ਘੋਲ ਦਿੱਤਾ ਹੈ ਤੇ ਸਾਡਾ ਦਿਮਾਗੀ ਲੈਵਲ ਵਿਗਾੜ ਕੇ ਸੋਹਣੇ ਲੱਗਣ ਦੀ ਝੂਠੀ ਪਰਪਾਟੀ ਪਾ ਕੇ, ਸਾਜਿਸ ਤਹਿਤ ਟੀ. ਵੀ. ਮੀਡੀਏ ਦੀ ਮੱਦਦ ਨਾਲ ਸਾਦੇ ਵਿੱਚ ਹੀਣ ਭਾਵਨਾ ਭਰ ਦਿੱਤੀ ਕਿ ਅਸੀਂ ਸ਼ਕਲੋਂ ਸੂਰਤੋਂ ਸਰਦਾਰ ਲੱਗਣਾ ਹੀ ਨਹੀਂ ਚਾਹੁੰਦੇ, ਬੇਸ਼ੱਕ ਬਾਵੇਂ ਗੱਡੀਆਂ ਮੋਟਰਾਂ ਤੇ ਲਿਖਵਾਈ ਫਿਰਦੇ ਹਾਂ। ਉੱਠੋ! ਝਾਗੋ! ਨੌਜਵਾਨੋਂ ਸਿੱਖੀ ਸਰੂਪ ਨੂੰ ਸੰਭਾਲੋ, ਸਿੱਖ ਸੱਭਿਆਚਾਰ ਨੂੰ ਸੰਭਾਲੋ।
-ਇਕਵਾਕ ਸਿੰਘ ਪੱਟੀ
ਅੰਮ੍ਰਿਤਸਰ।


(03/06/12)
ਜਸਵੰਤ ਸਿੰਘ ਅਜੀਤ

ਦਿੱਲੀ ਹਾਈ ਕੋਰਟ ਦੇ ਸਾਬਕਾ ਜੱਜ, ਜਸਟਿਸ ਆਰ ਐਸ ਸੋਢੀ ਨੇ ਇੱਥੇ ਜਾਰੀ ਇੱਕ ਬਿਆਨ ਵਿੱਚ ਦਸਿਆ ਕਿ ਮੀਡੀਆ ਵਿੱਚ ਆਈਆਂ ਖਬਰਾਂ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਉਪ-ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਆਪਣੀ ਸੁਰਖਿਆ ਦੀ ਜ਼ਿਮੇਂਦਾਰੀ ਲੇਡੀ ਕਮਾਂਡੋਜ਼ (ਮੁਟਿਆਰ ਕਮਾਂਡੋਜ਼) ਨੂੰ ਸੌਂਪ ਦਿੱਤੀ ਹੈ, ਅਰਥਾਤ ਉਨ੍ਹਾਂ ਨੂੰ ਲੀਬੀਆ ਦੇ ਸਾਬਕਾ ਤਾਨਾਸ਼ਾਹ ਗ਼ਦਾਫੀ ਵਾਂਗ ਨੌਜਵਾਨ ਕਮਾਂਡੋਜ਼ ਪੁਰ ਵਿਸ਼ਵਾਸ ਨਹੀਂ ਰਹਿ ਗਿਆ ਹੋਇਆ ਕਿ ਉਹ ਉਨ੍ਹਾਂ ਦੀ ਠੀਕ ਢੰਗ ਨਾਲ ਸੁਰਖਿਆ ਕਰਨ ਦੇ ਸਮਰਥ ਰਹਿ ਗਏ ਹੋਏ ਹਨ। ਇਸਦੇ ਨਾਲ ਹੀ ਜਸਟਿਸ ਆਰ ਐਸ ਸੋਢੀ ਨੇ ਪੰਜਾਬ ਦੇ ਸੱਤਾਧਾਰੀਆਂ ਨੂੰ ਇਹ ਸਲਾਹ ਵੀ ਦਿੱਤੀ ਕਿ ਉਨ੍ਹਾਂ ਗ਼ਦਾਫੀ ਦੇ ਪਦ-ਚਿੰਨ੍ਹਾਂ ਪੁਰ ਚਲਣ ਲਈ ਇੱਕ ਕਦਮ ਤਾਂ ਅਗੇ ਵਧਾ ਲਿਆ ਹੈ, ਪ੍ਰੰਤੂ ਇਸਤੋਂ ਬਾਅਦ ਚੰਗੀ ਤਰ੍ਹਾਂ ਸੋਚ-ਵਿਚਾਰ ਕਰ ਅਤੇ ਸਮਝਕੇ ਹੀ ਉਨ੍ਹਾਂ ਪਦ-ਚਿਨ੍ਹਾਂ ਪੁਰ ਅਗਲਾ ਕਦਮ ਵਧਾਣ।
ਜਸਟਿਸ ਸੋਢੀ ਨੇ ਆਪਣੇ ਬਿਆਨ ਹੋਰ ਦਸਿਆ ਕਿ ਬੀਤੇ ਦਿਨੀਂ ਉਹ ਆਪਣੇ ਜੱਦੀ ਸ਼ਹਿਰ ਅਨੰਦਪੁਰ ਸਾਹਿਬ ਗਏ ਸਨ, ਜਿਥੇ ਲੋਧੀਪੁਰ ਪਿੰਡ ਦੇ ਵਾਸੀ ਬੱਬੂ, ਪੁਤਰ ਅਰਜਨ ਸਿੰਘ ਨੇ ਉਨ੍ਹਾਂ ਨੂੰ ਦਸਿਆ ਕਿ ਪਿੰਡ ਦਾ ਸਰਪੰਚ ਉਸਨੂੰ ਅਤੇ ਪਿੰਡ ਦੇ ਹੋਰ ਕਈ ਲੋਕਾਂ ਨੂੰ ਬਹੁਤ ਹੀ ਪ੍ਰੇਸ਼ਾਨ ਕਰ ਰਿਹਾ ਹੈ। ਪਿਛਲੇ ਦਿਨੀਂ ਉਹ ਉਸਦੇ ਘਰੋਂ ਇੱਟਾਂ ਤਕ ਚੁਕ ਕੇ ਲੈ ਗਿਆ। ਪਰ ਸਥਾਨਕ ਪ੍ਰਸ਼ਾਸਨ ਉਸਦੇ ਵਿਰੁਧ ਕੋਈ ਕਾਰਵਾਈ ਕਰਨਾ ਤਾਂ ਦੂਰ ਰਿਹਾ, ਸ਼ਿਕਾਇਤ ਤਕ ਸੁਣਨ ਲਈ ਵੀ ਤਿਆਰ ਨਹੀਂ ਹੁੰਦਾ, ਕਿਉਂਕਿ ਉਹ ਇਹ ਆਖਕੇ ਲੋਕਾਂ ਨੂੰ ਡਰਾਂਦਾ-ਧਮਕਾਂਦਾ, ਉਨ੍ਹਾਂ ਪੁਰ ਦਬਾਉ ਬਣਾਂਦਾ ਅਤੇ ਆਪ-ਹੁਦਰੀਆਂ ਕਰਦਾ ਹੈ ਕਿ ਉਹ ਬਾਦਲ ਸਾਹਿਬ ਦਾ ਖਾਸ ਬੰਦਾ ਹੈ। ਉਨ੍ਹਾਂ ਕਿਹਾ ਕਿ ਬਾਦਲ ਸਾਹਿਬ ਨੂੰ ਚਾਹੀਦਾ ਹੈ ਕਿ ਉਹ ਆਪਣੇ ਸਾਰੇ ‘ਖਾਸ’ ਬੰਦਿਆਂ ਨੂੰ ਆਪਣੇ ਦਸਤਖਤਾਂ ਹੇਠ ਸ਼ਨਾਖਤੀ ਕਾਰਡ ਜਾਰੀ ਕਰ ਦੇਣ, ਤਾਂ ਜੋ ਲੋਕਾਂ ਨੂੰ ਪਤਾ ਲਗਦਾ ਰਹਿ ਸਕੇ ਕਿ ‘ਫਲਾਂ-ਫਲਾਂ’ ਵਿਅਕਤੀ ਬਾਦਲ ਸੈਨਾ ਦੇ ਖਾਸ-ਮ-ਖਾਸ ਰੰਗਰੂਟ ਹੋਣ ਕਾਰਣ ਦੇਸ਼ ਦੇ ਕਾਨੂੰਨ ਤੋਂ ਉਪਰ ਹਨ, ਅਤੇ ਉਨ੍ਹਾਂ ਨੂੰ ਆਪਹੁਦਰੀਆਂ ਕਰਨ ਦੀ ਪੂਰੀ ਖੁਲ੍ਹ ਪ੍ਰਾਪਤ ਹੈ। ਜਸਟਿਸ ਸੋਢੀ ਅਨੁਸਾਰ ਜੇ ਬਾਦਲ ਸਾਹਿਬ ਅਜਿਹੇ ਲੋਕਾਂ ਨੂੰ ਆਪਣੇ ਬੰਦੇ ਹੋਣ ਦੇ ਸ਼ਨਾਖਤੀ ਕਾਰਡ ਜਾਰੀ ਕਰ ਦੇਣ ਤਾਂ ਲੋਕਾਂ ਨੂੰ ਉਨ੍ਹਾਂ ਬਾਰੇ ਕਿਸੇ ਕਿਸਮ ਦਾ ਭੁਲੇਖਾ ਨਾ ਰਹੇ ਤੇ ਉਨ੍ਹਾਂ ਨੂੰ ਪਤਾ ਰਹੇ ਕਿ ਇਨ੍ਹਾਂ ਵਿਅਕਤੀਆਂ ਨੂੰ, ਬਾਦਲ ਸਾਹਿਬ ਦੇ ਖਾਸ ਬੰਦੇ ਹੋਣ ਕਾਰਣ ਬਿਨਾਂ ਰੋਕ-ਟੋਕ ਆਪ-ਹੁਦਰੀਆਂ ਕਰਨ ਦਾ ਅਧਿਕਾਰ ਪ੍ਰਾਪਤ ਹੈ। ਫਲਸਰੂਪ ਉਨ੍ਹਾਂ ਨੂੰ, ਉਨ੍ਹਾਂ (ਬਾਦਲ ਸਾਹਿਬ ਦੇ ਖਾਸ ਬੰਦਿਆਂ) ਵਿਰੁਧ ਸ਼ਿਕਾਇਤ ਕਰਨ ਬਾਰੇ ਸੋਚਣ ਤਕ ਦਾ ਵੀ ਸਾਹਸ ਨਾ ਹੋ ਸਕੇ।


(03/06/12)
ਪਰਸ਼ੋਤਮ ਲਾਲ ਸਰੋਏ

ਭਗਤ ਕਬੀਰ ਇੱਕ ਮਹਾਨ ਫਿਲਾਸਫਰ (ਇੱਕ ਲੇਖ)

ਭਾਰਤ ਦੀ ਧਰਤੀ ਉੱਪਰ ਕਈ ਬਹੁਤ ਸਾਰੀਆਂ ਮਹਾਨ ਸਖ਼ਸ਼ੀਅਤਾਂ ਨੇ ਜਨਮ ਲਿਆ ਹੈ ਅਤੇ ਉਨ੍ਹਾਂ ਦੇ ਕੁੱਝ ਮਹਾਨ ਕਰਮਾਂ ਦੀ ਬਦੌਲਤ ਉਨ੍ਹਾਂ ਦਾ ਨਾਮ ਰਹਿੰਦੀ ਦੁਨੀਆਂ ਤੱਕ ਰਹਿ ਜਾਂਦਾ ਹੈ। ਭਾਰਤ ਦੀ ਧਰਤੀ ਬਹੁਤ ਸਾਰੇ ਮਹਾਨ ਰਿਸ਼ੀਆਂ-ਮੁਨੀਆਂ, ਪੀਰਾਂ ਤੇ ਪੈਗੰਬਰਾਂ ਦੀ ਧਰਤੀ ਹੈ। ਭਗਤ ਕਬੀਰ ਜੀ ਉਨ੍ਹਾਂ ਮਹਾਨ ਸਖ਼ਸੀਅਤਾਂ ਵਿੱਚੋਂ ਇੱਕ ਹਨ। ਭਗਤ ਕਬੀਰ ਜੀ ਦਾ ਜਨਮ ਗੁਰੂ ਨਾਨਕ ਦੇਵ ਜੀ ਤੋਂ 71 ਸਾਲ ਪੂਰਵ ਮੰਨਿਆਂ ਜਾਂਦਾ ਹੈ। ‘ਕਬੀਰ’ ਦਾ ਅਰਬੀ ਭਾਸ਼ਾ ਵਿੱਚ ਸ਼ਾਬਦਿਕ ਅਰਥ ‘ਗਰੇਟ ਜਾਂ ਮਹਾਨ’ ਹੈ ਅਤੇ ਦਾਸ ਸ਼ਬਦ ਦਾ ਸੰਸਕ੍ਰਿਤ ਭਾਸ਼ਾ ਵਿੱਚ ਅਰਥ ‘ਸੇਵਕ’ ਹੈ। ਉਨ੍ਹਾਂ ਦੀ ਬਾਣੀ ਧਾਰਮਿਕ ਪਵਿੱਤਰ ਗ੍ਰੰਥ ‘ਗੁਰੂ ਗ੍ਰੰਥ ਸਾਹਿਬ’ ਵਿੱਚ ਦਰਜ਼ ਹੈ। ਗੁਰੂ ਗ੍ਰੰਥ ਸਾਹਬ ਵਿੱਚ ਊਨ੍ਹਾਂ ਦੀ ਬਾਣੀ ਨੂੰ ਇੱਕ ਖ਼ਾਸ ਸਥਾਨ ਪ੍ਰਾਪਤ ਹੈ। ੳਨ੍ਹਾਂ ਨੇ 17 ਰਾਗਾਂ ਵਿੱਚ 227 ਪਦੁ ਦੀ ਰਚਨਾ ਕੀਤੀ ਅਤੇ 237 ਸਲੋਕ ਵੀ ਉਨ੍ਹਾਂ ਦੀ ਬਾਣੀ ਵਿੱਚ ਸ਼ਾਮਿਲ ਹਨ। ਹਿੰਦੂ ਤੇ ਮੁਸ਼ਲਿਮ ਦੋਨੋਂ ਹੀ ਉਨ੍ਹਾਂ ਦੀ ਬਾਣੀ ਨੂੰ ਮਾਨਤਾ ਪ੍ਰਦਾਨ ਕਰਦੇ ਹਨ।
ਉਨ੍ਹਾਂ ਦਾ ਜਨਮ ਲਾਹੌਰ ਜੋ ਅੱਜ ਕੱਲ੍ਹ ਪਾਕਿਸਤਾਨ ਵਿੱਚ ਹੈ ਹੋਇਆ ਮੰਨਿਆਂ ਜਾਂਦਾ ਹੈ। ਭਗਤ ਕਬੀਰ ਜੀ ਬਨਾਰਸ ਵਿੱਚ ਇੱਕ ਕੰਵਲ ਦੇ ਫੁੱਲ ਵਿੱਚ ਇੱਕ ਤਲਾਅ ਦੇ ਨਜ਼ਦੀਕ ਪਿਤਾ ਨੀਰੂ ਅਤੇ ਮਾਤਾ ਨੀਮਾਂ ਨੂੰ ਮਿਲੇ ਜਿਨ੍ਹਾਂ ਨੇ ਭਗਤ ਜੀ ਦਾ ਪਾਲਣ=ਪੋਸ਼ਣ ਕੀਤਾ ਅਤੇ ਆਪ ਜੀ ਦਾ ਨਾਂਮ ਕਬੀਰ ਰੱਖਿਆ ਗਿਆ। ਪੁਰਾਣੇ ਇਤਿਹਾਸ ਤੋਂ ਇਹ ਪਤਾ ਚਲਦਾ ਹੈ ਕਿ ਉਹ ਜçੁਲਾਹਾ ਜਾਤ ਨਾਲ ਸਬੰਧਤ ਸਨ। ਉਨ੍ਹਾਂ ਦੀ ਪਤਨੀ ਦਾ ਨਾਮ ‘ਲੋਈ’ ਉਨ੍ਹਾਂ ਦਾ ਇੱਕ ਪੁੱਤਰ ‘ਕਮਲ’ ਤੇ ਪੁੱਤਰੀ ‘ਕਮਲੀ’ ਸੀ। ਕਬੀਰ ਜੀ ਨੂੰ ਸੂਫ਼ੀ ਕਵੀ ਦੇ ਤੌਰ ਤੇ ਵੀ ਜਾਣਿਆ ਜਾ ਸਕਦਾ ਹੈ। ਕਬੀਰ ਜੀ ਨੂੰ ਮੰਨਣ ਵਾਲੇ ਕਬੀਰਪੰਥੀਆਂ ਦਾ ਵਿਚਾਰ ਹੈ ਕਿ ਭਗਤ ਕਬੀਰ ਜੀ ਇਸ ਜਗਤ ਉੱਤੇ 120 ਸਾਲ ਰਹੇ ਹਨ ਅਤੇ ਪ੍ਰਭੂ ਦੀ ਭਗਤੀ ਦੇ ਅੰਦੋਲਨ ਦਾ ਪ੍ਰਸਾਰ ਕੀਤਾ। ਇਤਿਹਾਸ ਰਾਮਾਨੰਦ ਸਾਗਰ ਜੀ ਨੂੰ ਭਗਤ ਕਬੀਰ ਜੀ ਦੇ ਗੁਰੂ ਹੋਣ ਬਾਰੇ ਬਿਆਨ ਕਰਦਾ ਹੈ।
ਕਬੀਰ ਜੀ ਜੀਵ ਨੂੰ ਸਮਝਾਉਂਣ ਲਈ ਪ੍ਰਭੂ ਅਤੇ ਭੈੜੀਆਂ ਵਿਰਤੀਆਂ ਵਿੱਚ ਨੂੰ ਸਪਸ਼ਟ ਕਰਨ ਲਈ ਕਹਿੰਦੇ ਹਨ: ‘ਬੇਚਾਰਾ ਪਥ ਕੀ ਕਰ ਸਕਦਾ ਹੈ, ਜੇਕਰ ਉਸ ਉੱਪਰ ਚੱਲਣ ਵਾਲੇ ਹੀ ਸਹੀ ਤਰੀਕੇ ਨਾਲ ਨਾ ਚੱਲਣ, ਜਾਂ ਫਿਰ ਕੀ ਹੋ ਸਕਦਾ ਹੈ ਜੇਕਰ ਇੱਕ ਜਣਾ ਹੱਥ ਵਿੱਚ ਲੈਂਪ ਲਈ ਘੁੰਮ ਰਿਹਾ ਹੈ ਉਸ ਦੇ ਬਾਵਜ਼ੂਦ ਵੀ ਦੂਸਰਾ ਹਨ੍ਹੇਰੇ ਖੂੰਹ ਵਿੱਚ ਡਿੱਗ ਜਾਵੇ। ‘ਕਬੀਰ ਜੀ ਅਨੁਸਾਰ ਸਾਡਾ ਸਾਰਾ ਜੀ ਦੋ ਧਾਰਮਿਕ ਸਿਧਾਂਤਾ ਦੇ ਇਰਦ=ਗਿਰਦ ਹੀ ਘੁੰਮਦਾ ਹੈ= ਇੱਕ ਤਾਂ ਸਾਡੀ ਜੀਵ ਆਤਮਾ ਹੈ ਤੇ ਦੂਜਾ ਪ੍ਰਮਾਤਮਾ ਹੈ। ਕਬੀਰ ਇਨ੍ਹਾਂ ਦੋਹਾਂ ਸਿਧਾਂਤਾਂ ਵਿੱਚ ਮੇਲ ਹੋਣ ਨੂੰ ਮੁਕਤੀ ਦਾ ਰਾਹ ਦਸਦੇ ਹਨ। ਕਬੀਰ ਜਾਤ ਪਾਤ ਤੋਂ ਮੁਕਤ ਹਨ ਨਾ ਉਹ ਆਪਣੇ ਆਪ ਨੂੰ ਹਿੰਦੂ ਦੱਸਦੇ ਹਨ ਨਾ ਹੀ ਮੁਸ਼ਲਮਾਨ, ਨਾ ਹੀ ਸੂਫ਼ੀ ਜਾਂ ਭਗਤ। ਕਬੀਰ ਜੀ ਇਸ ਵਿਚਾਰਧਾਰਾ ਨੂੰ ਧਿਆਨ ਵਿੱਚ ਰੱਖਦੇ ਹਨ ਕਿ ਸਾਰੇ ਇਨਸ਼ਾਨ ਇੱਕ ਹਨ, ਕਬੀਰ ਜੀ ਕਹਿੰਦੇ ਹਨ ਕਿ ਉਹ ਅੱਲ੍ਹਾ ਅਤੇ ਰਾਮ ਦਾ ਇੱਕ ਪੁੱਤਰ ਹਨ।

ਕੋਈ ਬੋਲੇ ਰਾਮ ਰਾਮ ਕੋਈ ਖੁਦਾਏ, ਕੋਈ ਸੇਵ ਗੁਸੱਈਆਂ ਕੋਈ ਅੱਲਾਹੇ॥

ਕਬੀਰ ਜੀ ਨੇ ਫਿਰਕਾਪ੍ਰਸਤੀ ਦਾ ਖੁੱਲ੍ਹ ਕੇ ਖੰਡਨ ਕੀਤਾ ਤੇ ਭਾਰਤ ਦੀ ਵਿਚਾਰਧਾਰਾ ਨੂੰ ਇੱਕ ਨਵੀਂ ਦਿਸ਼ਾ ਪ੍ਰਦਾਨ ਕੀਤੀ। ਬਾਹਰ ਕਰਮ ਕਾਂਡਾਂ `ਚੋਂ ਨਿਕਲ ਕੇ ਜੀਵ ਨੂੰ ਪ੍ਰਭੂ ਦੀ ਭਗਤੀ ਸੱਚੇ ਦਿਲੋਂ ਕਰਨ ਲਈ ਪ੍ਰੇਰਨਾ ਦਿੱਤੀ।
ਕਬੀਰ ਜੀ ਮਹਾਰਾਜ ਮਨੁੱਖ ਨੂੰ ਜੀਵਣ=ਮਰਨ ਦੇ ਚੱਕਰ ਤੋਂ ਮੁਕਤ ਹੋ ਕੇ ਪ੍ਰਭੂ ਜੀ ਦੀ ਭਗਤੀ
ਵਲ ਪ੍ਰੇਰਦੇ ਹਨ ਅਤੇ ਕਬੀਰ ਜੀ ਨੂੰ ਮਰਨ ਦਾ ਕੋਈ ਵੀ ਭੈਅ ਨਹੀਂ ਸਤਾਉਂਦਾ ਉਹ ਕਹਿੰਦੇ ਹਨ ਕਿ ਦੁਨਿਆਵੀ ਬੰਧਨਾ ਵਿੱਚ ਫਸ ਕੇ ਜੀਵ ਆਤਮਾਂਵਾਂ ਦੁੱਖ ਭੋਗਦੀਆਂ ਹਨ ਅਤੇ ਮਰਨ ਤੋਂ ਬਾਅਦ ਹੀ ਉਹ ਸੁੱਖ ਸ਼ਾਂਤ ਰਹਿ ਸਕਦੀਆਂ ਹਨ ਭਾਵ ਉਨ੍ਹਾਂ ਨੂੰ ਮਰਨ ਤੋਂ ਬਾਅਦ ਹੀ ਅਸਲ ਮੁਕਤੀ ਪ੍ਰਾਪਤ ਹੁੰਦੀ ਹੈ। ਆਪਣੀ ਰਚਨਾ ਵਿੱਚ ਉਹ ਕੁੱਝ ਇਸ ਪ੍ਰਕਾਰ ਲਿਖਦੇ ਹਨ: =
ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨੁ ਅਨੰਦ।।
ਮਰਨੇ ਤੇ ਹੀ ਪਾਈਏ ਪੂਰਨ ਮਰਮਾਨੰਦੁ।।
ਭਾਵ ਸਾਰੀ ਦੁਨੀਆਂ ਮਰਨ ਤੋਂ ਡਰਦੀ ਹੈ ਪਰ ਕਬੀਰ ਜੀ ਕਹਿੰਦੇ ਹਨ ਕਿ ਜੋ ਸੱਚੇ ਸੁੱਖ ਜਾਂ ਆਨੰਦ ਦੀ ਪ੍ਰਾਪਤੀ ਹੁੰਦੀ ਹੈ, ਉਹ ਮਨੁੱਖੀ ਜੀਵ ਨੂੰ ਮਰਨ ਉਪਰੰਤ ਹੀ ਹੁੰਦੀ ਹੈ। ਇੰਝ ਹੀ ਉਹ ਅਗਲੀਆਂ ਸਤਰਾਂ `ਚ ਬਿਆਨ ਕਰਦੇ ਹਨ ਕਿ ਕੋਈ ਜੀਵ ਆਤਮਾ ਜਦ ਇਸ ਜਗਤ ਤੋਂ ਅਲਬਿਦਾ ਲੈ ਲੈਂਦੀ ਹੈ ਤਾਂ ਉਹ ਪ੍ਰਮਾਤਮਾਂ ਦੇ ਦਰ `ਤੇ ਚਲੀ ਜਾਂਦੀ ਹੈ।
ਕਬੀਰ ਮੋਹਿ ਮਰਨੇ ਕਾ ਚਉ ਹੈ ਮਰਉ ਤ ਹਰਿ ਕੇ ਦੁਆਰ।।
ਮਤਿ ਹਰਿ ਪੂਛੇ ਕਉਨ ਹੈ ਪਰਾ ਹਮਾਰੇ ਬਾਰ।।
ਅੱਗੇ ਕਬੀਰ ਜੀ ਜਨਮ ਤੇ ਮਰਨ ਵਿੱਚ ਅੰਤਰ ਵੀ ਸਮਝਾਂਦੇ ਹਨ। ਉਨ੍ਹਾਂ ਦਾ ਵਿਚਾਰ ਹੈ ਕਿ ਚੰਗੇ ਕਰਮਾਂ ਵਾਲੇ ਜੀਵ ਜਨਮ ਮਰਨ ਦੇ ਚੱਕਰ ਵਿੱਚੋਂ ਨਿਕਲ ਜਾਂਦੇ ਹਨ ਉਹ ਆਪਣੀ ਰਚਨਾ ਵਿੱਚ ਕੁੱਝ ਇਸ ਤਰ੍ਹਾਂ ਲਿਖਦੇ ਹਨ: =

ਕਬੀਰਾ ਮਰਤਾ ਮਰਤਾ ਜਗੁ ਮੁਆ ਮਰਿ ਭਿ ਨ ਜਾਨੈ ਕੋਇ।।
ਐਸੀ ਮਰਨੀ ਜੋ ਮਰੈ ਬਹੁਰਿ ਨ ਮਰਨਾ ਹੋਇ।।
ਕਬੀਰ ਜੀ ਆਪਣੀ ਰਚਨਾ ਵਿੱਚ ਇਹ ਵੀ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਜੋ ਕੁੱਝ ਵੀ ਇਸ ਦੁਨੀਆਂ ਤੇ ਹੁੰਦਾ ਹੈ, ਉਹ ਉਸ ਇੱਕ ਸਿਰਜਣਹਾਰ ਹੀ ਰਜ਼ਾ `ਚ ਹੁੰਦਾ ਹੈ। ਉਹ ਲਿਖਦੇ ਹਨ: =
ਕਬੀਰ ਕਾਰਨੁ ਸੋ ਭਇਓ ਜੋ ਕੀਨੋ ਕਰਤਾਰ॥
ਤਿਸ ਬਿਨੁ ਦੂਸਰ ਕੋ ਨਹੀ ਏਕੈ ਸਿਰਜਨ ਹਾਰੁ॥
ਕਬੀਰ ਜੀ ਮਹਾਰਾਜ ਨੇ ਆਪਣੀ ਰਚਨਾ `ਚ ਇਹ ਹੀ ਸਮਝਾਉਣ ਦੀ ਕਿ ਮਨੁੱਖ ਦਾ ਅਸਲ ਘਰ ਉਸ ਪ੍ਰਮਾਤਮਾ ਦੇ ਚਰਨਾਂ ਵਿੱਚ ਹੀ ਹੈ ਇਸੇ ਲਈ ਉਹ ਕੁੱਝ ਇਸ ਤਰ੍ਹਾਂ ਬਿਆਨ ਕਰਦੇ ਹਨ:
ਕਬੀਰ ਸੰਤ ਮੂਏ ਕਿਆ ਰੋਇਐ ਜੋ ਅਪਨੇ ਗ੍ਰਹਿ ਜਾਇ॥
ਰੋਵਤ ਸਾਕਤ ਬਪੁਰੇ ਜੋ ਹਾਟੈ ਹਾਟੈ ਬਿਕਾਇ॥

ਕਬੀਰ ਜੀ ਦੀ ਕਵਿਤਾ ਦੀ ਇੱਕ ਸੰਗੀਤਮਈ ਧੁੰਨ ਕੁੱਝ ਇਸ ਤਰ੍ਹਾਂ ਹੈ: =

ਮੋ ਕੋ ਕਹਾਂ ਢੂੰਡੇ ਰੇ ਬੰਦੇ, ਮੈਂ ਤੋਂ ਤੇਰੇ ਪਾਸ ਰੇ,
ਨਾ ਮੈ ਮੰਦਿਰ ਨ ਮੈਂ ਤੀਰਥ, ਨ ਕਾਬੇ ਕੈਲਾਸ਼ ਮੇਂ।

ਅਰਥਾਤ ਪ੍ਰਭੂ ਬਾਹਰੀ ਦੁਨੀਆਂ ਤੇ ਕਿਤੇ ਵੀ ਨਜ਼ਰੀ ਨਹੀਂ ਆੳਂਦਾ ਉਹ ਤਾਂ ਜੀਵ ਦੇ ਆਪਣੇ ਅੰਦਰ ਹੀ ਸਮਾਇਆ ਹੋਇਆ ਹੈ। ਕਬੀਰ ਜੀ ਅਨੁਸਾਰ ਪ੍ਰਮਾਤਮਾ ਜੀਵ ਦੇ ਵਿਸ਼ਵਾਸ ਵਿੱਚ ਹੀ ਵਸਿਆ ਹੋਇਆ ਹੈ ਬਸ ਇੱਕ ਵਾਰ ਹਿੰਮਤ ਕਰਕੇ ਆਪਣੇ ਅੰਦਰ ਝਾਤੀ ਮਾਰ ਕੇ ਉਸ ਨੂੰ ਲੱਭਣ ਦੀ ਲੋੜ ਹੈ।

ਪਰਸ਼ੋਤਮ ਲਾਲ ਸਰੋਏ, ਪਿੰਡ ਧਾਲੀਵਾਲ=ਕਾਦੀਆਂ, ਡਾਕਘਰ=ਬਸ਼ਤੀ-ਗੁਜ਼ਾਂ, ਜਲੰਧਰ।
ਮੋਬਾਇਲ ਨੰਬਰ:- 9217544348


(02/06/12)
ਜਸਬੀਰ ਸਿੰਘ (ਕੈਲਗਰੀ)

ਸਿੱਖ ਮਾਰਗ ਦੇ ਪਾਠਕ ਸੱਜਣੋ!

ਵਾਹਿਗੁਰੂ ਜੀ ਕਾ ਖਾਲਸਾ॥

ਵਾਹਿਗੁਰੂ ਜੀ ਕੀ ਫਤਹਿ॥

ਇਕਬਾਲ ਸਿੰਘ ਢਿੱਲੋਂ ਜੀ!

ਆਪ ਜੀ ਦੇ 30-05-12 ਦੇ ਪੱਤਰ ਦੇ ਸੰਬੰਧ ਵਿੱਚ-

ਤੁਸੀਂ ਲਿਖਿਆ ਹੈ ਕਿ ਮੈਂ ਉਨ੍ਹਾਂ ਡਾਕਟਰਾਂ ਪ੍ਰੋਫੈਸਰਾਂ ਦੇ ਨਾਮ ਜਨਤਕ ਕਰਾਂ ਅਤੇ ਉਨ੍ਹਾਂ ਦੀਆਂ ਲਿਖਤਾਂ ਦਾ ਵੀ ਵੇਰਵਾ ਦੇਵਾਂ ਜਿਨ੍ਹਾਂ ਰਾਹੀਂ ਸਿੱਖ ਕੌਮ ਨੂੰ ਢਾ ਲਗਾਉਣ ਦੀ ਕਾਰਵਾਈ ਕੀਤੀ ਜਾ ਰਹੀ ਹੈ।

ਵੀਰ ਜੀ! ਉਨ੍ਹਾਂ ਡਾਕਟਰਾਂ ਪ੍ਰੋਫੈਸਰਾਂ ਦੇ ਨਾਮ ਸਮੇਂ ਸਮੇਂ ਤੇ ਜਨਤਕ ਹੁੰਦੇ ਹੀ ਆ ਰਹੇ ਹਨ ਅਤੇ ਅੱਗੋਂ ਵੀ ਹੁੰਦੇ ਰਹਿਣਗੇ। ਤੁਸੀਂ ਸਿੱਖ ਮਾਰਗ ਤੇ ਪੁਰਾਣੀਆਂ ਲਿਖਤਾਂ ਪੜ੍ਹ ਕੇ ਦੇਖ ਲਵੋ। ਕੁੱਝ ਕੁ ਲਿਖਤਾਂ ਦੇ ਲਿੰਕ ਪੇਸ਼ ਹਨ-

http://www.sikhmarg.com/2008/1005-awagaun-ate-84lakh-junah.html ਇਹ ਲਿਖਤ ਪ੍ਰੋ: ਇੰਦਰ ਸਿੰਘ ਘਗਾ ਦੇ ਲੇਖਾਂ ਸੰਬੰਧੀ ਹੈ।

http://www.sikhmarg.com/2009/0726-anant-kaal-naraian.html - ਇਹ ਲਿਖਤ ਪ੍ਰਿੰ: ਗੁਰਬਚਨ ਸਿੰਘ ਜੀ ਥਾਈਲੈਂਡ (ਪੰਨਵਾ) ਦੇ ਲੇਖ “. . ਗੋਬਿਦ ਨਾਮੁ ਮਤਿ ਬੀਸਰੈ” ਦੇ ਸੰਬੰਧ ਵਿੱਚ ਹੈ।

http://www.sikhmarg.com/2009/0705-bhulakhe.html ਇਹ ਲੇਖ ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲਿਆਂ ਦੇ ਲੇਖ “ਜਿਉਂਦਿਆਂ ਜੂਨਾਂ ਵਿੱਚ” ਦੇ ਸੰਬੰਧ ਵਿੱਚ ਹੈ।

http://www.sikhmarg.com/2009/1101-bayal-birane.html ਇਹ ਲੇਖ ਪ੍ਰੋ: ਸੁਖਵਿੰਦਰ ਸਿੰਘ ਦਦੇਹਰ, ਗੁਰਮਤਿ ਗਿਆਨ ਮਿਸ਼ਨਰੀ ਕਾਲੇਜ ਤੇ ਛਪੇ ਲੇਖ “ਚਾਰਿ ਪਾਵ ਦੁਇ ਸਿੰਗ ਗੁੰਗ ਮੁਖ. .” ਦੇ ਸੰਬੰਧ ਵਿੱਚ ਹੈ।

ਇਸ ਤੋਂ ਇਲਾਵਾ ਪੱਤਰਾਂ ਵਿੱਚ ਵੀ ਪ੍ਰੋਫੈਸਰਾਂ ਅਤੇ ਡਾਕਟਰਾਂ ਦੇ ਨਾਮ ਦੇਖੇ ਜਾ ਸਕਦੇ ਹਨ।

ਤੁਸੀਂ ਲਿਖਤਾਂ ਦਾ ਵੇਰਵਾ ਮੰਗਿਆ ਹੈ। ਇਸ ਸੰਬੰਧ ਵਿੱਚ ਪ੍ਰਸਤੁਤ ਹਨ ਆਪ ਜੀ ਦੀਆਂ ਲਿਖਤਾਂ ਵਿੱਚੋਂ ਕੁੱਝ ਅੰਸ਼ ਜਿਨ੍ਹਾਂ ਨਾਲ ਮੇਰੀ ਸਮਝ ਅਨੁਸਾਰ ਸਿੱਖ ਕੌਮ ਨੂੰ ਢਾਹ ਲੱਗ ਰਹੀ ਹੈ:

(ਪਾਠਕਾਂ ਅੱਗੇ ਬੇਨਤੀ- ਪੱਤਰ ਲੰਬਾ ਹੋ ਜਾਣ ਕਰਕੇ ਪਾਠਕਾਂ ਦੀ ਜਾਣਕਾਰੀ ਲਈ ਦੱਸ ਦਿਆਂ ਕਿ ਹੇਠਾਂ ਲਿਖਤ ਵਿੱਚ ਜਿਆਦਾਤਰ ਪੁਰਾਣੇ ਲੇਖਾਂ ਪੱਤਰਾਂ ਵਿੱਚੋਂ ਕੋਪੀ ਪੇਸਟਾਂ ਹੀ ਹਨ, ਜਿਨ੍ਹਾਂ ਸੱਜਣਾਂ ਨੂੰ ਦਿਲਚਸਪੀ ਨਾ ਹੋਵੇ ਉਹ ਬੇਸ਼ੱਕ ਨਾ ਪੜ੍ਹਨ। ਧੰਨਵਾਦ)

ਇਕਬਾਲ ਸਿੰਘ ਜੀ! ਇੱਕ ਪਾਸੇ ਤੁਸੀਂ ਕਹਿੰਦੇ ਹੋ: “ਨਾ ਹੀ ਕਥਿਤ ‘ਅਕਾਲ ਤਖਤ’ ਦਾ ਸੰਕਲਪ ਗੁਰੂ ਸਾਹਿਬਾਨ ਦੀ ਦੇਣ ਹੈ ਅਤੇ ਨਾ ਹੀ ਇਸ ਦਾ ਨਾਮ”।

ਅਤੇ ਦੂਸਰੇ ਪਾਸੇ ਤੁਸੀਂ ਕਹਿੰਦੇ ਹੋ: “ਅਸਲ ਵਿੱਚ ਸਿੱਖ ਮੱਤ ਵਿੱਚ ‘ਤਖ਼ਤ’ ਦਾ ਸੰਕਲਪ ਖੁਦ ਸਿੱਖਾਂ ਦੇ ਪੰਜਵੇਂ ਗੁਰੂ ਅਰਜਨ ਦੇਵ ਜੀ ਦੀ ਹੀ ਦੇਣ ਹੈ”। “… ਅਤੇ ਇਹ ਕਾਰਜ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਹੀ ਚਿਤਵਿਆ ਗਿਆ ਸੀ”।

ਇੱਥੇ ਤੁਸੀਂ “ਤਖਤ” ਅਤੇ ਇਸ ਦੇ “ਸੰਕਲਪ” ਨੂੰ ਗੁਰੂ ਸਾਹਿਬ ਦੀ ਦੇਣ ਮੰਨਦੇ ਹੋ ਅਤੇ “ਅਕਾਲ ਤਖਤ” ਦੇ ਨਾਮ ਅਤੇ ਇਸ ਦੇ ਸੰਕਲਪ ਤੋਂ ਇਨਕਾਰੀ ਹੋ।

ਜਾਣੀ ਕਿ ਜੇ “ਅਕਾਲ ਤਖਤ” ਤੋਂ ਸ਼ਬਦ “ਅਕਾਲ” ਹਟਾ ਦਿੱਤਾ ਜਾਵੇ ਤਾਂ ਤੁਹਾਨੂੰ ਕੋਈ ਇਤਰਾਜ ਨਹੀਂ ਹੈ। ਪਰ ਇਸ ‘ਅਕਾਲ’ ਨਾਮ ਬਾਰੇ ਤੁਸੀਂ ਜੋ ਲਿਖਿਆ ਹੈ ਉਹ ਇਸ ਤਰ੍ਹਾਂ ਹੈ:

“ਉਂਜ ਗੁਰੂ ਸਾਹਿਬਾਨ ਨੇ ਇਸ ‘ਤਖਤ’ ਦਾ ਨਾਮ ‘ਅਕਾਲ ਤਖਤ’ ਰੱਖਣਾ ਵੀ ਨਹੀਂ ਸੀ। ਜਿਵੇਂ ਸਭ ਜਾਣਦੇ ਹਨ ‘ਅਕਾਲ’ ਦਾ ਅਰਥ ਹੈ ਪਰਮਾਤਮਾ। ਇਸ ਤਰ੍ਹਾਂ ‘ਅਕਾਲ ਤਖਤ’ ਦਾ ਅਰਥ ਹੋਇਆ ਪਰਮਾਤਮਾ ਦਾ ਤਖਤ। ਦੂਸਰੇ ਪਾਸੇ ਗੁਰੂ ਸਾਹਿਬਾਨ ਨੇ ਇਸ ਤਖਤ …ਉੱਤੇ ਆਪ ਬਿਰਾਜਮਾਨ ਹੋਣਾ ਸੀ। ਸਪੱਸ਼ਟ ਹੈ ਕਿ ਉਹ ਪਰਮਾਤਮਾ ਦੇ ਤਖਤ ਉੱਤੇ ਬੈਠਣ ਬਾਰੇ ਤਾਂ ਕਦੇ ਸੋਚ ਵੀ ਨਹੀਂ ਸੀ ਸਕਦੇ। ਇਸ ਲਈ ਉਹ ਕਦੀ ਵੀ ਇਸ ਤਖਤ ‘ਅਕਾਲ’ ਸ਼ਬਦ ਦੀ ਵਰਤੋਂ ਨਹੀਂ ਕਰ ਸਕਦੇ ਸੀ।

ਦੂਸਰੇ ਪਾਸੇ ਤੁਸੀਂ ਲਿਖਦੇ ਹੋ:

“. . ਇਸ ਤਖਤ ਦੀ ਜਗਹ ਤੇ ਬਣੇ ਬੁੰਗੇ ਦਾ ਨਾਮ ‘ਅਕਾਲ ਬੁੰਗਾ’ ਇੰਜ ਹੀ ਰੱਖਿਆ ਗਿਆ ਹੈ ਜਿਵੇਂ ਦਰਬਾਰ ਸਾਹਿਬ ਦੇ ਇਲਾਕੇ ਵਿੱਚ ਰਿਹਾਇਸ਼ਗਾਹਾਂ ਦੇ ‘ਗੁਰੂ ਨਾਨਕ ਨਿਵਾਦ’ ‘ਗੁਰੂ ਰਾਮਦਾਸ ਸਰਾਂ’ ਅਤੇ ‘ਅਕਾਲ ਰੈਸਟ ਹਾਉਸ’ ਵਰਗੇ ਨਾਮ ਰੱਖੇ ਹੋਏ ਹਨ”।

ਅਕਾਲ ਬੁੰਗੇ ਲਈ ਵਰਤਿਆ ਗਿਆਅਕਾਲਸ਼ਬਦ ਇਸ ਬੁੰਗੇ ਨੂੰ ਕੇਵਲ ਵਿਸ਼ੇਸ਼ ਨਾਮ ਦੇਣ ਖਾਤਰ ਹੀ ਵਰਤਿਆ ਗਿਆ ਸੀ ਅਤੇ ਇਸ ਦਾ ਸਿੱਧੇ ਤੌਰ ਤੇਅਕਾਲਪੁਰਖ ਪਰਮਾਤਮਾ ਨਾਲ ਕੋਈ ਸੰਬੰਧ ਨਹੀਂ ਸੀ

ਇਸ ਸੰਬੰਧ ਵਿੱਚ ਮੈਂ ਸਵਾਲ ਕੀਤਾ ਸੀ: ‘ਅਕਾਲ ਤਖਤ’ ਦਾ ਅਰਥ ਬਣਦਾ ਹੈ ‘ਪਰਮਾਤਮਾ ਦਾ ਤਖਤ, ਤਾਂ ਕੀ ‘ਅਕਾਲ ਬੁੰਗਾ’ ਦਾ ਅਰਥ ‘ਪਰਮਾਤਮਾ ਦਾ ਬੁੰਗਾ’ ਨਾ ਹੋਇਆ? ਤਾਂ ਕੀ ਇਸ ਦਾ ਇਹ ਅਰਥ ਨਾ ਹੋਇਆ ਕਿ ‘ਪਰਮਾਤਮਾ ਦੇ ‘ਰਹਿਣ’ ਦਾ ਸਥਾਨ’ ?

ਦੂਸਰਾ- ਤੁਸੀਂ ‘ਤਖ਼ਤ’ ਦਾ ਸੰਕਲਪ ਖੁਦ ਗੁਰੂ ਅਰਜਨ ਦੇਵ ਜੀ ਦੀ ਹੀ ਦੇਣ” ਅਤੇ ‘ਇਹ ਕਾਰਜ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਹੀ ਚਿਤਵਿਆ ਗਿਆ” ਦੱਸਦੇ ਹੋ। ਪਰ ਗੁਰੂ ਸਾਹਿਬ ਦੁਆਰਾ ਤਿਆਰ ਕਰਵਾਇਆ ਥੜ੍ਹਾ-ਨੁਮਾ ਤਖਤ ਅਲੋਪ ਹੋਣ ਕਰਕੇ ‘ਤਖਤ/ ਅਕਾਲ ਤਖਤ’ ਦੀ ਹੋਂਦ ਨੂੰ ਮੰਨਣ ਤੋਂ ਇਨਕਾਰੀ ਹੋ। ਥੜ੍ਹ-ਨੁਮਾ ਤਖਤ ਅਲੋਪ ਹੋਣ ਨਾਲ ਇਸ ਦਾ ‘ਸੰਕਪਲ’ ਕਿਵੇਂ ਅਲੋਪ ਹੋ ਗਿਆ? ਕੀ ਸੰਕਲਪ ਸਿਰਫ ਥੜ੍ਹਾ ਹੀ ਸੀ?

ਤੁਸੀਂ ਲਿਖਿਆ ਹੈ:- “ਸ੍ਰੀ ਗੁਰੂ ਹਰਿਗੋਬਿੰਦ ਜੀ ਨੂੰ 11 ਜੂਨ 1606 ਦੇ ਦਿਨ ਗੁਰਗੱਦੀ ਦਿੱਤੇ ਜਾਣ ਦੀ ਰਸਮ ਇਸ “ਤਖ਼ਤ” ਦੇ ਉੱਤੇ ਹੀ ਸੰਪੂਰਨ ਕੀਤੀ ਗਈ ਸੀ”।

ਸਵਾਲ- ਭਾਈ ਕਾਨ੍ਹ ਸਿੰਘ ਨਾਭਾ ਦੀ ਇਸ ਬਾਰੇ ਲਿਖਤ ਨੂੰ ਰੱਦ ਕਰਨ ਦਾ ਆਪ ਜੀ ਕੋਲ ਕੋਈ ਠੋਸ ਸਬੂਤ ਵੀ ਹੈ ਜਾਂ ਇਹ ਆਪ ਜੀ ਦੀ ਸਿਰਫ ਦਿਮਾਗ਼ੀ ਸੋਚ ਹੈ?

ਤੁਸੀਂ ਲਿਖਿਆ ਸੀ:

“ਇਹ ਧਿਆਨ ਦੇਣ ਵਾਲੀ ਗੱਲ ਹੈ ਕਿ ਆਸ਼ੇ ਦੀ ਪਰਾਪਤੀ ਹੋ ਜਾਣ ਮਗ਼ਰੋਂ ਜਲਦੀ ਹੀ ਗੁਰੂ ਸਾਹਿਬਾਨ ਵੱਲੋਂ ਤਖਤ ਤਿਆਗ ਦਿੱਤਾ ਗਿਆ ਸੀਅਤੇ ਇਸ ਦੀ ਜਗਹ ਤੇ ਬੁੰਗਾ ਹੋਂਦ ਵਿੱਚ ਆ ਗਿਆ ਸੀ। …. . ਜੇ ਕਰ ਇਹ ਮੰਨ ਵੀ ਲਿਆ ਜਾਵੇ ਕਿ ਕਿਸੇ ਸਮੇਂ ਇਸ ਤਖਤ ਦੀ ਜਗਹ ਤੇ ਅਕਾਲ ਬੁੰਗਾ ਨਾਮੀਂ ਦੋ ਮੰਜ਼ਿਲੇ ਭਵਨ ਦੀ ਉਸਾਰੀ ਸ੍ਰੀ ਗੁਰੂ ਹਰਿਗੋਬਿੰਦ ਜੀ ਦੀ ਆਗਿਆ ਨਾਲ ਹੋਈ ਸੀ ਤਾਂ ਇਸ ਤੋਂ ਮਤਲਬ ਇਹ ਹੀ ਲਿਆ ਜਾ ਸਕਦਾ ਹੈ ਕਿ ਗੁਰੂ ਜੀ ਨੇ ਖੁਦ ਹੀ ਇਸ ਤਖਤ ਦਾ ਤਿਆਗ ਕਰਕੇ ਉਸ ਸਮੇਂ ਦੀ ਲੋੜ ਅਨੁਸਾਰ ਦਰਬਾਰ ਸਾਹਿਬ ਦੇ ਨੇੜੇ ਇੱਕ ਬੁੰਗੇ ਦਾ ਨਿਰਮਾਣ ਕਰਵਾ ਦਿੱਤਾ ਸੀ।

ਦੂਸਰੀ ਜਗ੍ਹਾ ਤੇ ਤੁਸੀਂ ਲਿਖਿਆ ਹੈ: ਅੰਮ੍ਰਿਤਸਰ ਦਾ ਇਲਾਕਾ ਛੱਡਣ ਤੋਂ ਮਗ਼ਰੋਂ ਵੀ ਗੁਰੂ ਸਾਹਿਬ ਜਿੱਥੇ ਵੀ ਹੁੰਦੇ ‘ਤਖਤ’ ਤੇ ਬਿਰਾਜਮਾਨ ਹੁੰਦੇ ਰਹੇ ਅਤੇ ਉੱਥੋਂ ਹੁਕਮਨਾਮੇ ਜਾਰੀ ਕਰਦੇ ਰਹੇ। ਅਤੇ ਇਸ ਤਖਤ ਤੋਂ ਮਗ਼ਰੋਂ ਹੋਰ ਵੀ ਕਈ ਤਖਤ ਹੋਂਦ ਵਿੱਚ ਆਏ”।

“… ਸਿੱਖ ਮੱਤ ਦੇ ਮੀਰੀ ਦੇ ਪੱਖ ਨੂੰ ਬਰਕਰਾਰ ਰੱਖਦੇ ਹੋਏ ਉਹ ਸਾਰੇ (ਗੁਰੂ ਸਾਹਿਬਾਨ) ਜਿੱਥੇ ਕਿਤੇ ਵੀ ਰਹੇ ਤਖਤ ਉੱਤੇ ਬਿਰਾਜਮਾਨ ਹੋ ਕੇ ਦਰਬਾਰ ਲਗਾਉਂਦੇ ਰਹੇ”।

ਸਵਾਲ- ਇੱਕ ਪਾਸੇ ਆਸ਼ੇ ਦੀ ਪਰਾਪਤੀ ਹੋਣ ਕਰਕੇ ਤਖਤ ਦਾ ਤਿਆਗ ਕਰ ਦਿੱਤਾ ਗਿਆ ਅਤੇ ਦੂਸਰੇ ਪਾਸੇ ਗੁਰੂ ਸਾਹਿਬ ਜਿੱਥੇ ਵੀ ਹੁੰਦੇ ਤਖਤ ਤੇ ਬਿਰਾਜਮਾਨ ਹੁੰਦੇ। ਉੱਥੋਂ ਹੁਕਮਨਾਮੇ ਵੀ ਜਾਰੀ ਕਰਦੇ ਰਹੇ। ਅਤੇ ਇਸ ਤੋਂ ਮਗਰੋਂ ਹੋਰ ਵੀ ਤਖਤ ਹੋਂਦ ਵਿੱਚ ਆਏ। ਦੋਨੋਂ ਆਪਾ ਵਿਰੋਧੀ ਗੱਲਾਂ।

(ਨੋਟ- ਸਫਾਈ ਪੇਸ਼ ਕਰਦੇ ਹੋਏ ਤੁਸੀਂ ਲਿਖਿਆ ਹੈ ਅੰਮ੍ਰਿਤਸਰ ਦਾ ਇਲਾਕਾ ਛੱਡ ਦੇਣ ਕਰਕੇ ਤਖਤ ਦੀ ਉਪਯੋਗਤਾ ਨਹੀਂ ਰਹੀ। ਲੇਕਿਨ ਆਪਣੀ ਲਿਖਤ ਨੂੰ ਜ਼ਰਾ ਧਿਆਨ ਨਾਲ ਪੜ੍ਹੋ ਤੁਸੀਂ ਪਾਠਕਾਂ ਨੂੰ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ‘ਤਖਤ’ ਦਾ ਤਿਆਗ ਕਰਕੇ “ਅਤੇ” ਇਸ ਦੀ ਜਗਹ ਤੇ ਬੁੰਗਾ ਹੋਂਦ ਵਿੱਚ ਆ ਗਿਆ। ਅਤੇ ਤੁਸੀਂ ਪਾਠਕਾਂ ਨੂੰ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਤਖਤ ਦੀ ਹੁਣ ਕੋਈ ਜਰੂਰਤ ਨਹੀਂ ਸੀ ਰਹੀ (ਉਪਯੋਗ ਕਰਨ ਦੇ ਕਾਬਲ ਹੀ ਨਹੀਂ ਸੀ ਰਿਹਾ) ਇਸ ਲਈ ਇਸ ਦਾ “ਤਿਆਗ” ਕਰ ਦਿੱਤਾ। ਪ੍ਰਯੋਗ ਨਾ ਕਰ ਸਕਣ ਨੂੰ ਤੁਸੀਂ ‘ਅਨਉਪਯੋਗੀ’ ਅਤੇ ‘ਤਿਆਗ ਦਿੱਤਾ’ ਜਾਹਰ ਕਰ ਰਹੇ ਹੋ।

ਪਰ ਜੇ ਇਹ ਮੰਨ ਵੀ ਲਿਆ ਜਾਵੇ ਕਿ ਇਲਾਕਾ ਛੱਡ ਦੇਣ ਕਰਕੇ ਗੁਰੂ ਸਾਹਿਬ ਤਖਤ ਦਾ ਪ੍ਰਯੋਗ ਨਹੀਂ ਕਰ ਸਕੇ ਤਾਂ ਇਸ ਦਾ ਅਰਥ ਇਹੀ ਹੋਇਆ ਕਿ ਦਰਬਾਰ ਸਾਹਿਬ ਵਾਲਾ ਤਖਤ ਛੱਡੇ ਜਾਣ ਤੋਂ ਬਾਅਦ ਵੀ ਤਖਤ ਅਤੇ ਇਸ ਦੇ ਸੰਕਲਪ ਦੀ ਲੋੜ ਸੀ, ਅਤੇ ਬਾਅਦ ਵਾਲੇ ਗੁਰੂ ਸਾਹਿਬ ਵੀ ਤਖਤ ਦੇ ਬਿਰਾਜਮਾਨ ਹੁੰਦੇ ਰਹੇ। ਇਸੇ ਲਈ ਗੁਰੂ ਸਾਹਿਬ ਜਿੱਥੇ ਵੀ ਹੁੰਦੇ ਉੱਥੇ ਹੀ ਤਖਤ ਤੇ ਬਿਰਾਜਮਾਨ ਹੁੰਦੇ ਸੀ। ਇਸੇ ਲਈ ਪਿਛਲੇ ਪੰਜ ਗੁਰੂ ਸਾਹਿਬਾਨ ਨਾਲ ਸਬੰਧਿਤ ਤਖਤਾਂ ਦੀ ਲੰਬੀ ਸੂਚੀ ਹੈ”।

ਪਰ ਆਪਣੀ ਹੀ ਗੱਲ ਨੂੰ ਕੱਟਦੇ ਹੋਏ ਤੁਸੀਂ ਲਿਖਿਆ ਸੀ:- “…. . ਤਖਤ ਦੀ ਬੁਨਿਆਦੀ ਜ਼ਰੂਰਤ (ਸਿੱਖ ਮੱਤ ਵਿੱਚ ਮੀਰੀ ਦਾ ਸੰਕਲਪ ਸਥਾਪਤ ਕਰਨ ਵਿੱਚ ਤਖਤ ਦੀ ਭੁਮਿਕਾ) ਤਾਂ ਗੁਰੂ ਜੀ ਦੇ ਜੀਵਨ ਕਾਲ ਵਿੱਚ ਖ਼ਤਮ ਹੋ ਗਈ ਸੀ। ਦੂਸਰੇ ਲਫਜ਼ਾਂ ਵਿੱਚ ਛੇਵੇਂ ਗੁਰੂ ਜੀ ਦੇ ਜੀਵਨ ਕਾਲ ਦੇ ਅੰਤਲੇ ਪੜਾ ਤੱਕ ਉਹ ਕਾਰਨ ਮੌਜੂਦ ਨਹੀਂ ਰਹੇ। ਜਿਨ੍ਹਾਂ ਕਾਰਨਾਂ ਕਰਕੇ ਉਨ੍ਹਾਂ ਨੇ ਤਖਤ ਹੋਂਦ ਵਿੱਚ ਲਿਆਂਦਾ ਸੀ।

ਤੁਸੀਂ ਲਿਖਿਆ ਸੀ: “ਛੇਵੇਂ ਗੁਰੂ ਜੀ ਦੇ ਅੰਤਲੇ ਪੜਾ ਤੱਕ ਉਹ ਕਾਰਨ ਮੌਜੂਦ ਨਹੀਂ ਰਹੇ, ਜਿਨ੍ਹਾਂ ਕਾਰਨਾ ਕਰਕੇ ਉਹਨਾਂ ਨੇ ਤਖਤ ਹੋਂਦ ਵਿੱਚ ਲਿਆਂਦਾ ਸੀ। (ਇਹ ਇੱਕ ਮੌਕਾ-ਮੇਲ Co-incidence ਹੀ ਸੀ ਕਿ ਇਨ੍ਹੀ ਦਿਨੀਂ ਹੀ ਛੇਵੇਂ ਗੁਰੂ ਜੀ ਦਾ ਤਖਤ ਅਲੋਪ ਹੋ ਗਿਆ ਅਤੇ ਉਸ ਦੀ ਜਗਹ ਤੇ ਇੱਕ ਬੁੰਗਾ ਉੱਸਰ ਗਿਆ)”।

ਤੁਸੀਂ ਸ਼ਬਦਾਂ ਦਾ ਪ੍ਰਯੋਗ ਬੜੇ ਢੰਗ ਨਾਲ ਕੀਤਾ ਹੈ ਤਾਂ ਕਿ ਪੜ੍ਹਨ ਵਾਲੇ ਨੂੰ ਭੁਲੇਖਾ ਅਤੇ ਪ੍ਰਭਾਵ ਪੈ ਸਕੇ ਕਿ ਗੁਰੂ ਸਾਹਿਬ ਨੇਂ ਆਸ਼ੇ ਦੀ ਪਰਾਪਤੀ ਕਰ ਕੇ (ਉਥੇ ਰਹਿੰਦਿਆਂ ਹੋਇਆਂ ਹੀ) ਜਲਦੀ ਹੀ ਤਖਤ ਨੂੰ ਤਿਆਗ ਦਿੱਤਾ ਅਤੇ ਆਪਣੇ ਸਾਮ੍ਹਣੇ ਉਸ ਥਾਂ ਤੇ ‘ਰਿਹਾਇਸ਼ਗਾਹ’ ਤਿਆਰ ਕਰਵਾ ਦਿੱਤੀ ਸੀ।

ਦੂਸਰਾ- ਹੁਣ ਤੱਕ ਤੁਸੀਂ ਕਿਸੇ ਨਤੀਜੇ ਤੇ ਨਹੀਂ ਸੀ ਪਹੁੰਚੇ ਕਿ ਥੜ੍ਹੇ-ਨੁਮਾ ਤਖਤ ਕਿਸ ਨੇ ਅਤੇ ਕਦੋਂ ਢਾ ਦਿੱਤਾ ਅਤੇ ਉਸ ਦੇ ਥਾਂ ਕਦੋਂ ਰਿਹਾਇਸ਼ਗਾਹ ਉਸਾਰ ਦਿੱਤੀ ਗਈ, ਪਰ ਅਚਾਨਕ ਬਿਨਾ ਕਿਸੇ ਸਬੂਤ ਤੋਂ ਇਸ ਨਤੀਜੇ ਤੇ ਪਹੁੰਚ ਗਏ ਕਿ ਉਧਰੋਂ ‘ਤਖਤ’ ਦੀ ਜਰੂਰਤ ਖਤਮ ਹੋ ਗਈ ਅਤੇ ਉਧਰ ਉਸੇ ਵਕਤ ਤਖਤ ਥੜ੍ਹਾ ਢੈਅ ਕੇ ਰਿਹਾਇਸ਼-ਗਾਹ ਉਸਰ ਗਈ। ਅਰਥਾਤ Co-incidence ਨਾਲ ਤਿੰਨੋਂ ਕੰਮ ਇਕੱਠੇ ਹੀ-

1 ਤਖਤ ਦੀ ਜਰੂਰਤ ਖਤਮ ਹੋ ਗਈ।

2 ਥੜ੍ਹੇ ਨੁਮਾ ਤਖਤ ਢੈਅ ਗਿਆ।

3 ਰਿਹਾਇਸ਼-ਗਾਹ ਉਸਰ ਗਈ।

ਥੜ੍ਹਾ-ਨੁਮਾ ਤਖਤ ਮੌਜੂਦ ਨਾ ਹੋਣ ਕਰਕੇ ਤੁਸੀਂ ਛੇਵੇਂ ਗੁਰੂ ਜੀ ਵਾਲੇ ਤਖਤ ਦੀ ਹੋਂਦ ਤੋਂ ਮੁਨਕਰ ਹੋ ਪਰ ‘ਬੰਗਲਾ ਸਾਹਿਬ’ ਨੂੰ ਤਖਤਾਂ ਦੀ ਸੂਚੀ ਵਿੱਚ ਸ਼ਾਮਲ ਕਰਨ ਦਾ ਸੁਝਾਵ ਦੇ ਰਹੇ ਹੋ। ਅਤੇ ਤਖਤਾਂ ਦੀ ਗਿਣਤੀ ਚੌਦਾ-ਪੰਦਰਾਂ ਦੱਸਦੇ ਹੋ।

ਕੀ ਉਨ੍ਹਾਂ ਚੌਦਾਂ ਪੰਦਰਾਂ ਤਖਤਾਂ ਅਤੇ ਬੰਗਲਾ ਸਾਹਿਬ ਵਿੱਚ ਕੋਈ ਥੜ੍ਹਾ-ਨੁਮਾ ਤਖਤ ਮੌਜੂਦ ਹੈ?

ਇਹ ਸਵਾਲ ਕੀਤੇ ਜਾਣ ਤੇ ਤੁਸੀਂ ਖੁਦ ਹੀ ਆਪਣੀ ਗੱਲ ਨੂੰ ਬਦਲ ਗਏ ਅਤੇ ਲਿਖ ਦਿੱਤਾ-

“ਮੈਂ ਬੰਗਲਾ ਸਾਹਿਬ ਗੁਰਦੁਆਰੇ ਬਾਰੇ ਗੱਲ ਤਖਤ ਦੇ ਸਥਾਨਦੇ ਤੌਰ ਤੇ ਕੀਤੀ (ਸੂਚੀ ਤਖਤਾਂ ਦੇ ਸਥਾਨਾਂ ਦੀ ਸੀ)। ਮੈਂ ਬੰਗਲਾ ਸਾਹਿਬ ਦੇ ਗੁਰਦੁਆਰੇ ਦੀ ਇਮਾਰਤ ਨੂੰ ਤਖਤ ਨਹੀਂ ਕਿਹਾ”।

ਇਸ ਸੰਬੰਧ ਵਿੱਚ ਆਪਣੀ ਹੀ ਇੱਕ ਹੋਰ ਲਿਖਤ ਦੇਖੋ- “ਪੰਜਾਬ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਅਕਾਲ ਬੁੰਗੇ ਦੀ ਇਮਾਰਤ ਹੋਰ ਉੱਚੀ ਕਰ ਦਿੱਤੀ ਗਈ ਅਤੇ ਇਸ ਦੇ ਗੁੰਬਦ ਉੱਤੇ ਸੋਨਾ ਵੀ ਲੇਪ ਦਿੱਤਾ ਗਿਆ। ਭਾਵੇਂ ਕਿ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਤਖਤ ਵਾਲੀ ਜਗਹ ‘ਅਲੋਪ’ ਹੋ ਗਈ ਸੀ”।

“ਅਕਾਲ ਬੁੰਗੇ ਦੀ ਪਰੰਪਰਾ ਦਾ ਸਿੱਖ ਇਤਹਾਸ ਵਿੱਚ ਇਹ ਯੋਗਦਾਨ ਜ਼ਰੂਰ ਹੈ ਕਿ ਇਸ ਭਵਨ ਦੇ ਬਣਨ ਨਾਲ ਛੇਵੇਂ ਗੁਰੂ ਜੀ ਦਾ ਤਖਤ ਅਤੇ ਇਸ ਦੀ ‘ਜਗਹ’ ਸਦਾ ਵਾਸਤੇ ‘ਅਲੋਪ’ ਹੋ ਗਈ”।

ਮੈਂ ਸਵਾਲ ਕੀਤਾ ਸੀ- “ਕੀ ਕਦੇ ਕੋਈ ‘ਜਗਹ, ਅਲੋਪ’ ਹੋ ਸਕਦੀ ਹੈ? ਆਪ ਜੀ ਦੇ ਕਹਿਣ ਮੁਤਾਬਕ ਹੀ, ਤਖਤ ਢਾ ਕੇ (/ਢੈ ਜਾਣ ਤੇ) ਉਸ “ਜਗਹ” ਤੇ ਅਕਾਲ ਬੁੰਗਾ ਹੋਂਦ ਵਿੱਚ ਆਇਆ”।

ਇਸ ਦੇ ਜਵਾਬ ਵਿੱਚ ਤੁਸੀਂ ਲਿਖਿਆ ਸੀ- “ਅਕਾਲ ਬੁੰਗਾ ਵਾਲਾ ਭਵਨ ਤਾਂ ਬਹੁਤ ਵੱਡਾ ਹੈ ਅਤੇ ਛੇਵੇਂ ਗੁਰੂ ਜੀ ਵਾਲਾ ਤਖਤ ਇਤਨਾ ਵਡ-ਅਕਾਰੀ ਨਹੀਂ ਸੀ ਹੋ ਸਕਦਾ। ਅੱਜ ਅਸੀਂ ਉਸ ਜਗਹ ਦੀ ਪਛਾਣ ਕਿਵੇਂ ਕਰ ਸਕਾਂਗੇ ਜਿਸ ਜਗਹ ਤੇ ਉਹ ਤਖਤ ਹੋਇਆ ਕਰਦਾ ਸੀ? ਕੀ ਅੱਜ ਕੋਈ ਅਜਿਹਾ ਨਕਸ਼ਾ ਤਿਆਰ ਕੀਤਾ ਜਾ ਸਕਦਾ ਹੈ ਜਿਸ ਵਿੱਚ ਛੇਵੇਂ ਗੁਰੂ ਜੀ ਵਾਲੇ ਤਖਤ ਦੀ ਨਿਸ਼ਾਨਦੇਹੀ ਕੀਤੀ ਹੋਈ ਵਿਖਾਈ ਗਈ ਹੋਵੇ?”

ਸਵਾਲ ਪੈਦਾ ਹੁੰਦਾ ਹੈ ਕਿ ਜੇ ਬੰਗਲਾ ਸਾਹਿਬ ਦੀ ਅੱਜ ਦੀ ਬਿਲਡਿੰਗ ਗੁਰੂ ਸਾਹਿਬ ਵੇਲੇ ਦੀ ਬਿਲਡਿੰਗ ਨਹੀਂ ਅਤੇ ਨਵੀਂ ਬਿਲਡਿੰਗ ਬਣਨ ਦੇ ਬਾਵਜੂਦ ਬੰਗਲਾ ਸਾਹਿਬ ‘ਤਖਤਾਂ’ ਦੀ ਗਿਣਤੀ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਤਾਂ (ਅਕਾਲ) ਤਖਤ ਨਵੀਂ ਬਿਲਡਿੰਗ ਹੋਣ ਨਾਲ ਤਖਤਾਂ ਦੀ ਗਿਣਤੀ ਵਿੱਚ ਕਿਉਂ ਨਹੀਂ ਰਿਹਾ?

ਵੈਸੇ ਜਿਹੜਾ ਤੁਸੀਂ ਕਹਿ ਰਹੇ ਹੋ ਕਿ “ਮੈਂ ਬੰਗਲਾ ਸਾਹਿਬ ਗੁਰਦੁਆਰੇ ਬਾਰੇ ਗੱਲ ਤਖਤ ਦੇ ਸਥਾਨਦੇ ਤੌਰ ਤੇ ਕੀਤੀ (ਸੂਚੀ ਤਖਤਾਂ ਦੇ ਸਥਾਨਾਂ ਦੀ ਸੀ)। ਮੈਂ ਬੰਗਲਾ ਸਾਹਿਬ ਦੇ ਗੁਰਦੁਆਰੇ ਦੀ ਇਮਾਰਤ ਨੂੰ ਤਖਤ ਨਹੀਂ ਕਿਹਾ”।

ਇਸ ਸੰਬੰਧ ਵਿੱਚ ਮੇਰੇ ਇੱਕ ਪੱਤਰ ਦੀ ਕੋਪੀ ਪੇਸਟ ਪ੍ਰਸਤੁਤ ਹੈ-

“ਡਾ: ਸਾਹਿਬ ਜੀ! ਆਪ ਜੀ ਨੂੰ ਆਪਣੀ ਹਰ ਗੱਲ ਬਦਲਣੀ ਪੈ ਰਹੀ ਹੈ।

ਤੁਸੀਂ ਜੋ ਲਿਖਿਆ ਹੈ ਉਹ ਇਸ ਪ੍ਰਕਾਰ ਹੈ:

“ਹੁਣ ‘ਤਖਤਾਂ ਦੀ ਸੂਚੀਬਾਰੇ। ਡਾ: ਹਰਜਿੰਦਰ ਸਿੱੰਘ ਦਿਲਗੀਰ ਨੇ ਆਪਣੀ ਉਪਰੋਕਤ ਪੁਸਤਕ ਵਿੱਚ ਪੰਨਾ 48 ਤੋਂ 57 ਉੱਤੇ ਗੁਰੂ ਸਾਹਿਬਾਨ ਦੇ ਚੌਦਾਂ ਤਖਤਾਂਦਾ ਵੇਰਵਾ ਦਿੱਤਾ ਹੈ। ਇਹਨਾਂ ਤਖਤਾਂਦੀ ਸੂਚੀ ਹੇਠਾਂ ਦਿੱਤੀ ਜਾ ਰਹੀ ਹੈ:

ੳ. ਛੇਵੇਂ ਗੁਰੂ ਜੀ ਦੇ (6) ਤਖਤ- …. . ।

ਅ. ਨੌਵੇਂ ਗੁਰੂ ਜੀ ਦੇ (4) ਤਖਤ- …. . ।

ੲ. ਦਸਵੇਂ ਗੁਰੂ ਜੀ ਦੇ (4) ਤਖਤ- …. . ।

ਅੱਗੇ ਤੁਸੀਂ ਇੱਕ ਨੋਟ ਲਿਖਿਆ ਹੈ- “ਨੋਟ: ਬੰਗਲਾ ਸਾਹਿਬ, ਦਿੱਲੀ ਨੂੰ ਵੀ ਉਪਰੋਕਤ ਸੂਚੀ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਅੱਠਵੇਂ ਗੁਰੂ ਜੀ ਇੱਥੇ ਆਪਣਾ ਦਰਬਾਰ ਲਗਾਉਂਦੇ ਰਹੇ ਸਨ”।

ਡਾ: ਸਾਹਿਬ ਜੀ! ਆਪ ਜੀ ਨੇ ਕਿਤੇ ‘ਤਖਤਾਂ ਦੇ ਸਥਾਨ’ ਦੀ ਗੱਲ ਨਹੀਂ ਲਿਖੀ। “ਤਖਤਾਂ” ਦੀ ਸੂਚੀ ਲਿਖੀ ਹੈ”।

ਭਾਈ ਕਾਨ੍ਹ ਸਿੰਘ ਨਾਭਾ ਨੇ ਅਕਾਲ ਤਖਤ ਨੂੰ ਹੀ ਅਕਾਲ ਬੁੰਗਾ ਦੱਸਿਆ ਹੈ ਅਤੇ ਇਸ ਦੀ ਸਥਾਪਨਾ ਗੁਰੂ ਹਰ ਗੋਬਿੰਦ ਸਾਹਿਬ ਤੇ ਗੁਰਗੱਦੀ ਤੇ ਬਿਰਾਜਮਾਨ ਹੋਣ ਤੋਂ ਦੋ ਸਾਲ ਬਾਅਦ ਦੀ ਦੱਸਿਆ ਹੈ। ਤੁਸੀਂ ਉਨ੍ਹਾਂ ਦੀ ਲਿਖਤ ਨੂੰ ਅਧੂਰੀ ਜਾਣਕਾਰੀ, ਅਸਪੱਸ਼ਟ, ਭੰਬਲਭੂਸਾ ਦੱਸਦੇ ਹੋ ਅਤੇ ਆਪਣਾ ਪੱਖ ਸਹੀ ਸਾਬਤ ਕਰਨ ਲਈ ਨਾ ਤਾਂ ਕੋਈ ਸਬੂਤ ਲਗਾਏ ਹਨ ਬਲਕਿ ਲਿਖਦੇ ਹੋ ਕਿ ਛੇਵੇਂ ਗੁਰੂ ਜੀ ਵਾਲੇ ਤਖਤ ਨੂੰ ਨੁਕਸਾਨ ਪੁੱਜਾ ਹੋਵੇਗਾ, ਤਖਤ ਕਦੇ ਢਾਹ ਦਿੱਤਾ ਹੋਣਾ ਹੈ, ਕੋਠਾ ਉਸਾਰ ਦਿੱਤਾ ਹੋਵੇਗਾ, ਬੁੰਗਾ ਖੜ੍ਹਾ ਕਰ ਦਿੱਤਾ ਹੋਵੇਗਾ…. ।

ਬਿਨਾ ਸਬੂਤਾਂ ਤੋਂ ਅਤੇ ‘ਹੋਵੇਗਾ’ ਕਹਿਕੇ ਤੁਸੀਂ ਭਾਈ ਸਾਹਿਬ ਦੀਆਂ ਲਿਖਤਾਂ ਨੂੰ ਕਿਵੇਂ ਰੱਦ ਕਰ ਸਕਦੇ ਹੋ?

ਤੁਸੀਂ ਲਿਖਿਆ ਸੀ- “ਅੱਜ ਵੀ ਜਿੱਥੇ ਸਾਡਾ ਗੁਰੂ ਹੈ ਉੱਥੇ ਤਖਤ ਵੀ ਹੋਵੇਗਾ। ਪਰੰਤੂ ਹੁਣ ਦੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਸੋ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਉੱਥੇ ਹੀ ਤਖਤ ਮੌਜੂਦ ਹੈ। ਗੁਰੂ ਜੀ ਨੂੰ ਕਿਸੇ ਨਕਲੀ ਤਖਤ ਦੀ ਲੋੜ ਨਹੀਂ”।

ਡਾ: ਸਾਹਿਬ ਜੀ! ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਤਾਂ ਉਸ ਵਕਤ ਵੀ ਸੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਨੇ ਦਰਬਾਰ ਸਾਹਿਬ ਦੀ ਹੱਦ ਦੇ ਅੰਦਰ ਹੀ ਅਤੇ ਉਸ ਦੇ ਬਿਲਕੁਲ ਨੇੜੇ ਅਤੇ ਬਿਲਕੁਲ ਸਾਹਮਣੇ ‘… ਤਖਤ’ ਦਾ ਨਿਰਮਾਣ ਕੀਤਾ ਸੀ। ਜਿਸ ਗ੍ਰੰਥ ਸਾਹਿਬ ਬਾਰੇ ਤੁਸੀਂ ਆਪਣੀ ਇੱਕ ਲਿਖਤ ਵਿੱਚ ਲਿਖਿਆ ਹੈ- “1604 ਈ: ਵਿੱਚ ਇਸ ਗ੍ਰੰਥ ਸੰਗ੍ਰਹਿ ਦਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਪ੍ਰਕਾਸ਼ ਕੀਤਾ ਗਿਆ ਅਤੇ ਇਸ ਤਰ੍ਹਾਂ ਇਸ ਨੂੰ ਸਿੱਖਾਂ ਦੇ ਧਾਰਮਿਕ ਗ੍ਰੰਥ ਵਜੋਂ ਮਾਨਤਾ ਦੇ ਦਿੱਤੀ ਗਈ। ਇਸ ਗ੍ਰੰਥ ਨੂੰ ਰੂਹਾਨੀਅਤ ਦਾ ਉਚੇਰਾ ਦਰਜਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਖੁਦ ਹੀ ਦੇ ਦਿੱਤਾ ਸੀ। ਕਿਉਂਕਿ ਗ੍ਰੰਥ ਸਾਹਿਬ ਦੀ ਹਾਜਰੀ ਵਿੱਚ ਉਹ ਆਪ ਵੀ ਭੋਇੰ ਤੇ ਹੀ ਬਿਰਾਜਮਾਨ ਹੁੰਦੇ ਸਨ”। (ਲੇਖ- ‘ਸਿੱਖਾਂ ਦੇ ਗਿਆਰਵੇਂ ਗੁਰੂ’ ਵਿੱਚੋਂ) “

ਤੁਸੀਂ ਇਸ ਗੱਲ ਦਾ ਕੋਈ ਜਵਾਬ ਨਹੀਂ ਸੀ ਦਿੱਤਾ ਕਿ ਗ੍ਰੰਥ ਸਾਹਿਬ ਦੇ ਹੁੰਦਿਆਂ ਗੁਰੂ ਹਰ ਗੋਬਿੰਦ ਸਾਹਿਬ ਜੀ ਨੂੰ ਦਰਬਾਰ ਸਾਹਿਬ ਦੇ ਸਾਹਮਣੇ ਅਤੇ ਬਿਲਕੁਲ ਨੇੜੇ ਹੀ ਵੱਖਰਾ ਤਖਤ ਬਨਾਉਣ ਦੀ ਕਿਉਂ ਜਰੂਰਤ ਪਈ? ਤੁਹਾਡਾ ਕਹਿਣਾ ਹੈ ਕਿ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਦੀ ਪਦਵੀ ਬਹੁਤ ਚਿਰ ਬਾਅਦ ਵਿੱਚ ਦਿੱਤੀ ਗਈ ਸੀ। ਪਰ ਸਵਾਲ ਤਾਂ ਫੇਰ ਵੀ ਉਸੇ ਤਰ੍ਹਾਂ ਹੀ ਰਿਹਾ; ਅੱਜ ਸਾਨੂੰ ਹਰ ਕਿਸਮ ਦੀ ਸੇਧ ਗੁਰੂ ਗ੍ਰੰਥ ਸਾਹਿਬ ਜੀ ਤੋਂ ਮਿਲਣੀ ਹੈ ਤਾਂ ਉਸ ਵਕਤ ਹਰ ਕਿਸਮ ਦੀ ਸੇਧ ਦੇਣ ਲਈ ਗੁਰੂ ਹਰ ਗੋਬਿੰਦ ਸਾਹਿਬ ਜੀ ਖੁਦ ਮੌਜੂਦ ਸਨ। ਤਾਂ ਉਨ੍ਹਾਂ ਨੂੰ ਵੱਖਰਾ ਤਖਤ (ਜਿਸ ਨੂੰ ਕਿ ਤੁਸੀਂ ਨਕਲੀ ਤਖਤ ਕਹਿੰਦੇ ਹੋ) ਕਿਉਂ ਉਸਾਰਨਾ ਪਿਆ?

ਇੱਕ ਕੌਪੀ-ਪੇਸਟ: “ਤੁਸੀਂ ਤਖਤ ਦੇ ਅਸਲੀ ਅਤੇ ਨਕਲੀ ਹੋਣ ਦੀ ਗੱਲ ਕੀਤੀ ਹੈ। ਤੁਹਾਡੇ ਮੁਤਾਬਕ ਛੇਵੇਂ ਗੁਰੂ ਜੀ ਨੇ ਜੋ ਥੜ੍ਹੇ ਨੁਮਾ ਤਖਤ ਦੀ ਸਿਰਜਨਾ ਕੀਤੀ ਸੀ ਉਹ ਅਸਲੀ ਤਖਤ ਸੀ, ਅਤੇ ਅੱਜ ਦੇ ਸਮੇਂ ਵਿੱਚ ਜੋ ‘ਅਕਾਲ ਤਖਤ’ ਹੈ ਉਹ ਨਕਲੀ ਹੈ।

ਡਾ: ਸਾਹਿਬ ਜੀ! ਗੁਰੂ ਸਾਹਿਬ ਦੁਆਰਾ (ਥੜ੍ਹੇ ਨੁਮਾ) ਤਖਤ ਵੀ ਇੱਟਾਂ ਅਤੇ ਚੂਨੇ ਆਦਿ ਨਾਲ ਬਣਾਇਆ ਗਿਆ ਸੀ ਅਤੇ ਅੱਜ ਜੋ ਤਖਤ ਮੌਜੂਦ ਹੈ ਇਹ ਵੀ ਇੱਟਾਂ ਅਤੇ ਚੂਨੇ ਆਦਿ ਨਾਲ ਬਣਾਇਆ ਗਿਆ ਹੈ। ਤਾਂ ਫੇਰ ਇੱਕ ਅਸਲੀ ਅਤੇ ਇੱਕ ਨਕਲੀ ਕਿਸ ਤਰ੍ਹਾਂ ਹੋ ਗਿਆ? ਤੁਸੀਂ ਗੁਰੂ ਸਾਹਿਬ ਦੁਆਰਾ ਨਿਰਮਿਤ ਤਖਤ ਨੂੰ ਅਸਲੀ ਕਿਸ ਆਧਾਰ ਤੇ ਕਹਿੰਦੇ ਹੋ ਅਤੇ ਅਸਲੀ ਤੇ ਨਕਲੀ ਤੋਂ ਤੁਹਾਡਾ ਕੀ ਭਾਵ ਹੈ ਜ਼ਰਾ ਵਿਸਥਾਰ ਨਾਲ ਸਮਝਾਣ ਦੀ ਖੇਚਲ ਕਰੋ ਜੀ”।

ਡਾ: ਸਾਹਿਬ! ਅਕਾਲ ਤਖਤ ਆਪਣੇ ਸੰਕਲਪ ਦੇ ਜ਼ਰੀਏ ਹਮੇਸ਼ਾਂ ਅਸਲੀ ਹੀ ਰਹੇਗਾ। ਮੰਨ ਲਵੋ ਜੇ ਅੱਜ ਇਸ ਤਖਤ/ ਬਿਲਡਿੰਗ ਉੱਪਰ ਸੱਚੇ ਸੁੱਚੇ ਆਦਰਸ਼ਾਂ ਵਾਲੇ ਸਿੱਖਾਂ ਦਾ ਪ੍ਰਬੰਧ ਸ਼ੁਰੂ ਹੋ ਜਾਂਦਾ ਹੈ ਤਾਂ ਕੀ ਫੇਰ ਵੀ ਇਸ ਨੂੰ ਤੁਸੀਂ ਨਕਲੀ ਜਾਂ ਅਖੌਤੀ ਤਖਤ ਹੀ ਕਹੋਗੇ?”

ਆਪਣੇ 16-04-11 ਦੇ ਪੱਤਰ ਵਿੱਚ ਤੁਸੀਂ ਲਿਖਿਆ ਸੀ “ਅੱਜ ਵੀ ਜਿੱਥੇ ਸਾਡਾ ਗੁਰੂ ਹੈ ਉੱਥੇ ਤਖਤ ਵੀ ਹੋਵੇਗਾ। ਪਰੰਤੂ ਹੁਣ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ‘ਸੋ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਉੱਥੇ ਹੀ ਤਖਤ ਮੌਜੂਦ ਹੈ’। ਗੁਰੂ ਜੀ ਨੂੰ ਕਿਸੇ ਨਕਲੀ ਤਖਤ ਦੀ ਲੋੜ ਨਹੀਂ”।

ਲੇਕਿਨ 27-04-11 ਦੇ ਆਪਣੇ ਪੱਤਰ ਵਿੱਚ ਤੁਸੀਂ ਗੱਲ ਨੂੰ ਬਦਲ ਕੇ ਲਿਖ ਦਿੱਤਾ:

ਗੁਰੂ ਜੀ ਦਾ ਤਖਤ ਤਾਂ ਉੱਥੇ ਹੀ ਮੌਜੂਦ ਹੈ ਜਿੱਥੇ ਸੱਚੀ ਸ਼ਰਧਾ ਦਾ ਨਿਵਾਸ ਹੈ। ਇਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਸਲੀ ਤਖਤ ਇੱਕ ਸੁਹਿਰਦ ਸ਼ਰਧਾਲੂ ਦੇ ਮਨ ਵਿੱਚ ਹੈ”।

ਸਵਾਲ ਫੇਰ ਵੀ ਉੱਥੇ ਦਾ ਉੱਥੇ ਹੀ ਹੈ ਕਿ- ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦਰਬਾਰ ਸਾਹਿਬ ਦੇ ਸਾਹਮਣੇ ‘ਥੜ੍ਹੇ’ ਦੇ ਰੂਪ ਵਿੱਚ ‘ਤਖਤ’ ਦਾ ਨਿਰਮਾਣ ਕਰਵਾਇਆ ਸੀ ਤਾਂ ਕੀ ਉਸ ਵਕਤ ਖੁਦ ਗੁਰੂ ਸਾਹਿਬ ਅਤੇ ਉਨ੍ਹਾਂ ਦੇ ਸਿੱਖ ‘ਗੁਰੂ ਗ੍ਰੰਥ ਸਾਹਿਬ ਜੀ’ ਦੇ ਸੰਕਲਪ ਦੇ ਮੁੱਦਈ ਨਹੀਂ ਸੀ? ਉਨ੍ਹਾਂਦੇ ਮਨਾਂ ਵਿੱਚ ਸ਼ਰਧਾ ਨਹੀਂ ਸੀ?

ਤੁਸੀਂ ਇੱਕ ਜਗ੍ਹਾ ਲਿਖਿਆ ਹੈ-

“ਉੱਧਰ ਲਗ-ਭਗ ਸਾਰੇ ਹੀ ਵਿਦਵਾਨ ਸੱਜਣ ‘ਮੀਰੀ-ਪੀਰੀ’ ਦੇ ਸੰਕਲਪ ਨੂੰ ਗੁਰਬਾਣੀ ਉੱਤੇ ਠੋਸਣ ਵੱਲ ਰੁਚਿਤ ਹਨ। ਉਹਨਾਂ ਵੱਲੋਂ ਦਿੱਤੀਆਂ ਇਸ ਸੰਕਲਪ ਸੰਬੰਧੀ ਵਿਆਖਿਆਵਾਂ ਲਈ ਜੋ ਸੱਤਰਾਂ ਗੁਰਬਾਣੀ ਵਿੱਚੋਂ ਆਮ ਕਰਕੇ ਪੇਸ਼ ਕੀਤੀਆਂ ਜਾਂਦੀਆਂ ਹਨ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਰਚੀਆਂ ਹੋਈਆਂ ਹਨ। ਇਹ ਸਤਰਾਂ ਹੇਠਾਂ ਦਿੱਤੇ ਅਨੁਸਾਰ ਹਨ:

‘ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥

ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ॥’

“ਪਰੰਤੂ ਵਿਦਵਾਨ ਸੱਜਣ ਇਹ ਸਪੱਸ਼ਟ ਨਹੀਂ ਕਰਦੇ ਕਿ ਉਪਰੋਕਤ ਸਤਰਾਂ ਵਿੱਚ ਮੀਰੀ ਅਤੇ ਪੀਰੀ ਦੇ ਅਰਥ ਕਿਸ ਤਰ੍ਹਾਂ ਵਿਅਕਤ ਹੁੰਦੇ ਹਨ” ? ਗੁਰਬਾਣੀ ਵਿੱਚ ਮੌਜੂਦ ‘ਮੀਰੀ-ਪੀਰੀ’ ਦੇ ਸੰਕਲਪ ਪ੍ਰਗਟਾਉਣ ਹਿਤ ਆਮ ਕਰਕੇ ਇਹ ਸਤਰਾਂ ਪੇਸ਼ ਕੀਤੀਆਂ ਜਾਂਦੀਆਂ ਹਨ:

‘ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥

ਪੁਰਜਾ ਪੁਰਜਾ ਕਟ ਮਰੈ ਕਬਹੂ ਨ ਛਾਡੈ ਖੇਤੁ॥’

ਇਸ ਤਰ੍ਹਾਂ ਇਹਨਾਂ ਸਤਰਾਂ ਵਿੱਚ ਵੀ ਕੋਈ ‘ਮੀਰੀ ਪੀਰੀ’ ਦਾ ਸੰਕਲਪ ਵਿਅਕਤ ਨਹੀਂ ਗਿਣਿਆ ਜਾ ਸਕਦਾ”।

ਦੂਸਰੇ ਪਾਸੇ “ਸਾਬਕਾ ‘ਜੱਥੇਦਾਰ ਦਾ ਖਿਆਲੀ ਅਕਾਲ-ਤਖਤ” ਲੇਖ ਵਿੱਚ ਤੁਸੀਂ ਲਿਖਿਆ ਹੈ:

“ਜੇਕਰ ਸਾਬਕਾ ਜੱਥੇਦਾਰ ਜੀ ਨੇ ਸ੍ਰੀ ਗੁਰੂ ਗ੍ਰੰਥ ਜੀ ਵਿੱਚੋਂ ਮੀਰੀ ਦੇ ਸੰਕਲਪ ਦੀ ਕੋਈ ਉਦਾਹਰਣ ਦੇਣੀ ਹੀ ਸੀ ਤਾਂ ਇਸ ਮਕਸਦ ਲਈ ਹੇਠ ਦਿੱਤੀਆਂ ਸੱਤਰਾਂ ਹੀ ਕਾਫ਼ੀ ਸਨ:

“ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥

ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ॥”

ਅਤੇ

“ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥

ਪੁਰਜਾ ਪੁਰਜਾ ਕਟ ਮਰੈ ਕਬਹੂ ਨ ਛਾਡੈ ਖੇਤੁ॥”

ਤੁਸੀਂ ਲਿਖਿਆ ਸੀ- ਦਰਬਾਰ ਸਾਹਿਬ ਦੇ ਪ੍ਰਬੰਧ ਵਿੱਚ ਕਿਸੇ ਮਨਮੱਤ ਦੇ ਆ ਜਾਣ ਤੇ ਸੁਧਾਰ ਦੀ ਗੁੰਜਾਇਸ਼ ਸਦਾ ਹੀ ਬਣੀ ਰਹੇਗੀ ਪਰੰਤੂ ਅਖੌਤੀ ਅਕਾਲ ਤਖਤ ਦੇ ਨਾਮ ਤੇ ਪੈਦਾ ਕੀਤੇ ਗਏ ਮਸੰਦੀ ਮਾਹੌਲ ਵਿੱਚ ਸੁਧਾਰ ਹੋ ਜਾਣ ਦੀ ਕਦੀ ਕੋਈ ਸੰਭਾਵਨਾ ਨਹੀਂ ਬਣ ਸਕਦੀ”।

ਸਵਾਲ- ਕੀ ਹੁਣ ਦਰਬਾਰ ਸਾਹਿਬ ਵਿੱਚ ਕੋਈ ਮਨਮੱਤ ਨਹੀਂ ਹੁੰਦੀ? ਜੇ ਹੁੰਦੀ ਹੈ ਤਾਂ ਕੀ ਇੱਕ ਦਿਨ ਵਿੱਚ ਹੀ ਹੋਣ ਲੱਗ ਪਈ, ਜਾਂ ਸਦੀਆਂ ਤੋਂ ਹੁੰਦੀ ਆ ਰਹੀ ਹੈ? ਜੇ ਸਦੀਆਂ ਤੋਂ ਹੁੰਦੀ ਆ ਰਹੀ ਹੈ ਤਾਂ ਇਸ ਵਿੱਚ ਸੁਧਾਰ ਕਿਸ ਤਰ੍ਹਾਂ ਆ ਸਕਦਾ ਹੈ? ਜਿਸ ਤਰ੍ਹਾਂ ਦਰਬਾਰ ਸਾਹਿਬ ਵਿੱਚ ਆਈ ਮਨਮੱਤ ਵਿੱਚ ਸੁਧਾਰ ਦੀ ਗੁੰਜਾਇਸ਼ ਹੈ ਉਸੇ ਤਰ੍ਹਾਂ ‘ਅਕਾਲ ਤਖਤ’ ਦੇ ਪ੍ਰਬੰਧ ਵਿੱਚ ਆਈ ਗਿਰਾਵਟ ਵਿੱਚ ਸੁਧਾਰ ਦੀ ਗੁੰਜਾਇਸ਼ ਕਿਉਂ ਨਹੀਂ? ਕਿਉਂ ਇਸ ਦਾ ਖਾਤਮਾ ਹੀ ਇੱਕ ਇਲਾਜ ਹੈ?

ਆਪ ਜੀ ਦੀ ਇੱਕ ਲਿਖਤ- “ਜਦੋਂ ਕਿ ਇਹ ਪੁੱਛਣਾ ਵਾਜਬ ਬਣਦਾ ਹੈ ਕਿ ਜੇਕਰ ਗ੍ਰੰਥ ਸਾਹਿਬ ਕੇਵਲ ਗੁਰੂ ਹੀ ਹੈ ਤਾਂ ਸਿੱਖਾਂ ਦੀ ਧਾਰਮਿਕ ਪੁਸਤਕ ਕਿਹੜੀ ਹੈ?” (ਲੇਖ- ਸਿੱਖਾਂ ਦੇ ਗਿਆਰ੍ਹਵੇਂ ਗੁਰੂ’ ਵਿੱਚੋਂ)

ਇਸ ਸੰਬੰਧ ਵਿੱਚ ਮੈਂ ਆਪ ਜੀ ਤੋਂ ਜਾਨਣਾ ਚਾਹੁੰਦਾ ਹਾਂ ਕਿ ਤੁਸੀਂ ‘… ਗ੍ਰੰਥ ਸਾਹਿਬ’ ਨੂੰ ‘ਗੁਰੂ’ ਮੰਨਦੇ ਹਨ ਜਾਂ ਸਿਰਫ ‘ਧਾਰਮਿਕ ਪੁਸਤਕ’ ?

(ਸਮੇਂ ਦੀ ਕਮੀਂ ਕਰਕੇ ਫਿਲਹਾਲ ਏਨੇ ਹੀ ਹਵਾਲੇ ਦਿੱਤੇ ਜਾ ਰਹੇ ਹਨ)।

ਆਪ ਜੀ ਦੇ 30-05-12 ਦੇ ਪੱਤਰ ਦੇ ਸੰਬੰਧ ਵਿੱਚ- ਤੁਸੀਂ ਲਿਖਿਆ ਹੈ ਕਿ ਇੱਕ ਪੰਜਵੀਂ ਧਿਰ ਵੀ ਹੈ ਜਿਸ ਤੋਂ ਸਿੱਖ ਕੌਮ ਨੂੰ ਗੰਭੀਰ ਖਤਰਾ ਹੈ ਅਤੇ ਉਹ ਅਜਿਹੇ ਆਰ ਐਸ ਐਸ ਵਰਗੀਆਂ ਪੰਥ ਦੋਖੀ ਜੱਥੇ-ਬੰਦੀਆਂ ਦੇ ਹੱਥ-ਠੋਕੇ ਬਣ ਕੇ ਇਹ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾ ਰਹੇ ਹਨ ਕਿ ਬ੍ਰਹਮਣਵਾਦੀ ਤਾਕਤਾਂ ਵੱਲੋਂ ਸਿੱਖ ਮੱਤ ਵਿੱਚ ਪ੍ਰਚੱਲਤ ਕੀਤੀਆਂ ਗਈਆਂ ਮਨਮੱਤਾਂ ਨੂੰ ਕਿਸੇ ਹੀਲੇ ਵੀ ਹਟਣ ਨਾ ਦਿੱਤਾ ਜਾਵੇ”।

ਵੀਰ ਜੀ! ਸਿੱਖ ਕੌਮ ਦੇ ਦੋਖੀਆਂ ਦੀ ਕੋਈ ਪੰਜਵੀਂ ਧਿਰ ਵੀ ਹੈ ਇਹ ਮਾੜੀ ਗੱਲ ਹੈ ਪਰ ਉਸ ਬਾਰੇ ਤੁਸੀਂ ਸੁਚੇਤ ਹੋ ਅਤੇ ਸਿੱਖ ਜਗਤ ਨੂੰ ਸੁਚੇਤ ਕਰ ਰਹੇ ਹੋ ਬੜੀ ਚੰਗੀ ਗੱਲ ਹੈ। ਇਸ ਗੱਲੋਂ ਹਰ ਗੁਰ ਸਿੱਖ ਨੂੰ ਸੁਚੇਤ ਹੋਣਾ ਵੀ ਚਾਹੀਦਾ ਹੈ।

ਪਰ ਜੇ ਇਹ ਪੰਜਵੀਂ ਧਿਰ ਹੋਣ ਦਾ ਤੁਹਾਡਾ ਇਸ਼ਾਰਾ ਮੇਰੇ ਵੱਲ ਹੈ ਤਾਂ, ਇਹ ਗੱਲ ਇਸ਼ਾਰਿਆਂ ਵਿੱਚ ਕਹਿਣ ਦੀ ਜਰੂਰਤ ਨਹੀਂ ਸਿੱਧੇ ਅਤੇ ਸਾਫ ਲਫਜ਼ਾਂ ਵਿੱਚ ਵੀ ਕਹਿ ਸਕਦੇ ਹੋ। ਹਰ ਗੁਰ ਸਿੱਖ ਦਾ ਮੁੱਖ ਨਿਸ਼ਾਨਾ ਪੰਥ ਦੋਖੀਆਂ ਵੱਲੋਂ ਸੁਚੇਤ ਰਹਿਣਾ ਅਤੇ ਦੂਸਰਿਆਂ ਨੂੰ ਕਰਨਾ ਹੀ ਹੋਣਾ ਚਾਹੀਦਾ ਹੈ। ਪਰ ਆਪ ਜੀ ਦੀ ਜਾਣਕਾਰੀ ਲਈ ਦੱਸ ਦਿਆਂ ਕਿ ਇਹ ਇਲਜਾਮ ਮੇਰੇ ਤੇ ਪਹਿਲੀ ਵਾਰੀਂ ਨਹੀਂ ਲੱਗ ਰਿਹਾ। ਇਹ ਇਲਜਾਮ ਸਿੱਧੇ ਅਤੇ ਸਪੱਸ਼ਟ ਲਫਜ਼ਾਂ ਵਿੱਚ ਕਈ ਸਾਲ ਪਹਿਲਾਂ ਵੀ ਮੇਰੇ ਤੇ ਕਿਸੇ ਸੱਜਣ ਨੇ ਲਗਾਇਆ ਸੀ, ਅਤੇ ਇਸ਼ਾਰਿਆਂ ਵਿੱਚ ਇਹ ਲਿਜ਼ਾਮ ਮੇਰੇ ਤੇ ਕਈ ਵਾਰੀਂ ਹੋਰ ਕਈ ਸੱਜਣਾਂ ਵੱਲੋਂ ਲੱਗ ਚੁੱਕਾ ਹੈ। ਪਰ ਮੇਰੇ ਤੇ ਇਹ ਇਲਜਾਮ ਅੱਜ ਤੱਕ ਕੋਈ ਸੱਜਣ ਸਾਬਤ ਨਹੀਂ ਕਰ ਸਕਿਆ। ਮੇਰੇ ਤੇ ਇਲਜਾਮ ਲਗਾਉਣ ਵਾਲੇ ਉਸ ਸੱਜਣ ਜੀ ਦੇ ਕਈ ਹਮਾਇਤੀਆਂ ਨੇ ਵੀ ਕਾਫੀ ਜ਼ੋਰ ਲਗਾ ਕੇ ਦੇਖ ਲਿਆ ਹੈ। ਅੱਜ-ਕਲ੍ਹ ਇਹ ਜ਼ੋਰ ਅਜਮਾਈ ਸਤਿਨਾਮ ਸਿੰਘ ਜੀ ਮੌਂਟਰੀਆਲ ਵਾਲੇ ਕਰ ਰਹੇ ਹਨ। ਅਤੇ ਹੁਣ ਤੁਸੀਂ ਵੀ ਇਹ ਕੋਸ਼ਿਸ਼ ਕਰ ਸਕਦੇ ਹੋ। ਪਰਦਾ ਫਾਸ਼ ਹੋਣਾ ਕੌਮੀ ਹਿਤਾਂ ਲਈ ਜਰੂਰੀ ਹੈ।

ਅੱਗੇ ਤੁਸੀਂ ਲਿਖਿਆ ਹੈ: “ਪ੍ਰਤੱਖ ਹੈ ਕਿ ਉਨ੍ਹਾਂ ਦੀ (ਮੇਰੀ) ਇਸ ਸੇਵਾ ਨਾਲ ਸਿੱਖ ਕੌਮ ਦਾ ਡਾਢਾ ਭਲਾ ਹੋ ਜਾਵੇਗਾ”।

ਇਕਬਾਲ ਸਿੰਘ ਜੀ! ਤੁਸੀਂ ਕੌਮ ਦੇ ਭਲੇ ਦੀ ਅਤੇ ਪ੍ਰੋਫੈਸਰਾਂ, ਡਾਕਟਰਾਂ ਦੇ ਨਾਮ ਜਨਤਕ ਕਰਨ ਦੀ ਗੱਲ ਕੀਤੀ ਹੈ ਅਤੇ ਮੈਨੂੰ ਬਿਨਾ ਝਿਜਕੇ ਸੱਚ ਬੋਲਣ ਦੀ ਹਦਾਇਤ ਕੀਤੀ ਹੈ।

ਪ੍ਰੋਫੈਸਰਾਂ ਅਤੇ ਡਾਕਟਰਾਂ ਦੀਆਂ ਲਿਖਤਾਂ ਦੇ ਹਵਾਲੇ ਬਿਨਾ ਝਿਜਕ ਸੱਚੋ ਸੱਚ ਦੇ ਦਿੱਤੇ ਗਏ ਹਨ (ਜਰੂਰਤ ਪੈਣ ਤੇ ਹੋਰ ਵੀ ਦੇ ਦਿੱਤੇ ਜਾਣਗੇ) ਪ੍ਰੋਫੈਸਰਾਂ ਦਿਆਂ ਜਿਨ੍ਹਾਂ ਲਿਖਤਾਂ ਦੇ ਸੰਬੰਧ ਵਿੱਚ ਮੈਂ ਆਪਣੇ ਵਿਚਾਰ ਲਿਖੇ ਹਨ ਉਨ੍ਹਾਂ ਦਾ ਵਿਸ਼ਲੇਸ਼ਣ ਕਰਕੇ ਬਿਨਾ ਝਿਜਕੇ ਸੱਚੋ ਸੱਚ ਆਪਣੇ ਵਿਚਾਰ ਲਿਖ ਦੇਣੇ ਜੀ। ਹੁਣ ਦੇਖਣਾ ਇਹ ਹੈ ਕਿ ‘ਕੌਮੀ ਭਲੇ ਲਈ’ ਇਸ ਸੰਬੰਧ ਵਿੱਚ ਤੁਸੀਂ ਕੀ ਯੋਗਦਾਨ ਪਾਉਂਦੇ ਹੋ।

ਤੁਸੀਂ ਗੰਭੀਰਤਾ ਦੀ ਹੱਦ ਤੱਕ ਫੌਬੀਆਂ ਅਤੇ ਕਮਤਰੀ ਦੇ ਅਹਿਸਾਸ ਦੀ ਗੱਲ ਕੀਤੀ ਹੈ।

ਵੀਰ ਜੀ! ਫੋਬੀਆ ਵਾਲੀ ਤੁਹਾਡੀ ਗੱਲ ਦਰੁਸਤ ਮੰਨੀ ਜਾ ਸਕਦੀ ਹੈ ਪਰ ਕਮਤਰੀ ਦੇ ਅਹਿਸਾਸ ਵਾਲ਼ੀ ਫਿਲਹਾਲ ਕੋਈ ਗੱਲ ਨਹੀਂ ਹੈ। ਹਾਂ ਜਿਸ ਦਿਨ ਆਪ ਜੀ ਉੱਤੇ ਕੀਤੇ ਗਏ ਸਵਾਲਾਂ ਦੇ ਜਵਾਬ ਤੁਸੀਂ ਸਹੀ ਦੇ ਦਿਉਗੇ ਤਾਂ ਹੋ ਸਕਦਾ ਹੈ ਉਸ ਦਿਨ ਆਪ ਜੀ ਦੀ ਕਹੀ ਦੂਸਰੀ ਗੱਲ ਵੀ ਸਹੀ ਹੋ ਜਾਵੇ। ਪਰ ਹੁਣ ਐਸ ਵਕਤ ਤਹਾਡੀਆਂ ਗੱਲਾਂ ਤੋਂ ਤਾਂ ਤੁਹਾਨੂੰ superiority complex ਜ਼ਰੂਰ ਹੋਇਆ ਲੱਗਦਾ ਹੈ। ਧੰਨਵਾਦ। 02-06-12

---

ਸਤਿਨਾਮ ਸਿੰਘ ਮੌਂਟਰੀਅਲ ਜੀ!

ਵੈਸੇ ਤਾਂ ਗੁਰਬਾਣੀ ਦੀ ਕੋਈ ਵੀ ਤੁਕ ਕਿਤੇ ਵੀ ਲਿਖੀ ਜਾ ਸਕਦੀ ਹੈ ਇਸ ਵਿੱਚ ਕੋਈ ਗ਼ਲਤ ਜਾਂ ਮਾੜੀ ਗੱਲ ਨਹੀਂ ਹੈ ਪਰ ਤੁਸੀਂ ਜਿਹੜੀ ਤੁਕ ਪੱਤਰ ਦੇ ਸ਼ੁਰੂ ਵਿੱਚ ਲਿਖੀ ਹੈ “ਲੋਗਨ ਰਾਮੁ ਖਿਲਉਨਾ ਜਾਨਾ॥” ਇਸ ਦਾ ਇੱਥੇ ਲਿਖਣ ਦਾ ਕੋਈ ਖਾਸ ਮਕਸਦ ਹੈ ਜਾਂ ਵੈਸੇ ਹੀ ਲਿਖਣ ਦਾ ਜੀ ਕੀਤਾ ਸੀ? ਵੀਰ ਜੀ! ਇਹ ਕੋਈ ਸਵਾਲ ਨਹੀਂ ਵੈਸੇ ਹੀ ਪੁੱਛਿਆ ਹੈ।

ਆਪ ਜੀ ਦੇ ਪੱਤਰ ਦੇ ਅਸਲੀ ਮੁੱਦੇ ਵੱਲ-

ਵੀਰ ਜੀ! ਕੀ ਮੈਂ ਤੁਹਾਡੇ ਸਵਾਲਾਂ ਦੇ ਜਵਾਬ ਨਹੀਂ ਦਿੱਤੇ? ਮੇਰਾ 16-05-12 ਦਾ ਪੱਤਰ ਪੜ੍ਹ ਕੇ ਦੇਖੋ, ਸਾਰੇ ਸਵਾਲਾਂ ਦੇ ਜਵਾਬ ਲਿਖੇ ਹਨ ਕਿ ਨਹੀਂ?

ਤੁਹਾਡੇ ਸਵਾਲਾਂ ਦੇ ਜਵਾਬਾਂ ਦੇ ਨਾਲ ਮੈਂ ਆਪਣੇ ਕੁੱਝ ਸਵਾਲ ਰੱਖੇ ਸੀ, ਤੁਸੀਂ ਉਨ੍ਹਾਂ ਵਿੱਚੋਂ ਕਿਸੇ ਇੱਕ ਦਾ ਵੀ ਜਵਾਬ ਨਹੀਂ ਦਿੱਤਾ ਉਲਟਾ ਮੇਰੇ ਵੱਲੋਂ ਸਵਾਲਾਂ ਦੇ ਜਵਾਬ ਦੇ ਇੰਤਜ਼ਾਰ ਵਿੱਚ ਬੈਠੇ ਹੋ।

ਤੁਸੀਂ ਤਸੱਲੀ ਬਖਸ਼ ਜਵਾਬ ਦੀ ਗੱਲ ਕੀਤੀ ਹੈ। ਵੀਰ ਜੀ! ਇਹ ਗੱਲ ਭੁੱਲ ਜਾਵੋ ਕਿ ਕਦੇ ਕਿਸੇ ਦੀ ਤਸੱਲੀ ਹੋਵੇਗੀ। ਪਹਿਲਾਂ ਮੈਂ ਤੁਹਾਡੀ ਤਸੱਲੀ ਕਰਵਾਵਾਂ, ਜਾਣੀ ਕਿ ਤੁਸੀਂ ਮੇਰੇ ਤੇ ਸਵਾਲ ਕਰੀ ਜਾਵੋ ਅਤੇ ਮੈਂ ਤੁਹਾਡੇ ਕਦੇ ਨਾ ਖ਼ਤਮ ਹੋਣ ਵਾਲੇ ਸਵਾਲਾਂ ਦਰ ਸਵਾਲਾਂ ਦੇ ਸਿਲਸਿਲੇ ਵਿੱਚ ਉਲਝਿਆ ਰਹਾਂ? ਨਾਲ ਦੀ ਨਾਲ ਤੁਸੀਂ ਮੇਰੇ ਸਵਾਲਾਂ ਦੇ ਜਵਾਬ ਕਿਉਂ ਨਾ ਦੇਵੋਂ? ? ?

ਤੁਸੀਂ ਰਲ਼ ਮਿਲ਼ ਕੇ ਮੇਰੇ ਸਵਾਲ ਹਲ ਕਰਨ ਦੀ ਗੋਲ਼ੀ ਮੈਨੂੰ ਦੇ ਰਹੇ ਹੋ, ਤੁਹਾਡਾ ਰਲ਼ ਮਿਲ਼ ਕੇ ਵਾਲ਼ਾ ਕਿਹੜਾ ਨਵਾਂ ਤਰੀਕਾ ਹੈ? ਅਤੇ ਮੇਰੇ ਰਲ਼ ਮਿਲ਼ਕੇ ਵਾਲੇ ਤਰੀਕੇ ਵਿੱਚ ਕੀ ਖਰਾਬੀ ਹੈ? ਤੁਹਾਡੇ ਸਵਾਲਾਂ ਦੇ ਜਵਾਬ ਮੈਂ ਦੇ ਦਿੱਤੇ ਹਨ, ਹੁਣ ਤੁਸੀਂ ਮੇਰੇ ਸਵਾਲਾਂ ਦੇ ਜਵਾਬ ਦੇ ਦਿਉ। ਤੁਹਾਨੂੰ ਮੇਰੇ ਜਿਹੜੇ ਜਵਾਬਾਂ ਤੋਂ ਤਸੱਲੀ ਨਹੀਂ ਉਹ ਗੁਰਬਾਣੀ ਉਦਾਹਰਣਾਂ ਅਨੁਸਾਰ ਗ਼ਲਤੀਆਂ ਸਮਝਾ ਕੇ ਫੇਰ ਤੋਂ ਸਵਾਲ ਰੱਖ ਦਿਉ। ਇਸੇ ਤਰ੍ਹਾਂ ਤੁਹਾਡੇ ਜਿਹੜੇ ਜਵਾਬਾਂ ਤੋਂ ਮੇਰੀ ਤਸੱਲੀ ਨਹੀਂ ਹੋਈ ਹੋਵੇਗੀ ਉਹ ਮੈਂ ਗੁਰਬਾਣੀ ਉਦਾਹਰਣਾਂ ਸਮੇਤ ਕਾਰਣ ਦੱਸ ਕੇ ਫੇਰ ਤੋਂ ਸਵਾਲ ਰੱਖ ਦਿਆਂਗਾ। ਜਾਂ ਵਿਚਾਰ ਵਟਾਂਦਰੇ ਦੌਰਾਨ ਹੋਰ ਸਵਾਲ ਉੱਠੀ ਜਾਣਗੇ ਉਹ ਨਾਲ ਦੀ ਨਾਲ ਦੋਹਾਂ ਧਿਰਾਂ ਵੱਲੋਂ ਰੱਖੇ ਜਾਣਗੇ। ਮੇਰੇ ਇਸ ‘ਰਲ਼ ਮਿਲ਼ ਕੇ’ ਵਾਲੇ ਸੁਝਾਵ ਵਿੱਚ ਕੀ ਖਰਾਬੀ ਹੈ?

ਵੀਰ ਜੀ! ਤੁਸੀਂ ਸ਼ੇਰ, ਕੁੱਤਿਆਂ ਬਿਲਿਆਂ ਦੀਆਂ ਕਹਾਣੀਆਂ ਸੁਨਾਉਣ ਦੀ ਬਜਾਏ ਗੁਰਬਾਣੀ ਉਦਾਹਰਣਾਂ ਲਿਖ ਕੇ ਦੱਸੋ ਕਿ ਮੈਂ ਕਿਸ ਤਰ੍ਹਾਂ ਗੁਰਬਾਣੀ ਦੇ ਉਲਟ ਬ੍ਰਹਮਣੀ ਸੋਚ ਅਨੁਸਾਰ ਚੱਲ ਰਿਹਾ ਹਾਂ। ਤੁਸੀਂ-ਲੋਕ ਜਿਹੜੀਆਂ ਜ਼ੁਬਾਨੀ ਜ਼ੁਬਾਨੀ ਗੱਲਾਂ ਕਰਦੇ ਹੋ ਇਹੀ ਤਾਂ ਪਰਦਾ ਫਾਸ਼ ਹੋਣਾ ਬਾਕੀ ਹੈ ਕਿ ਕੌਣ ਕਿੰਨਾਂਕੁ ਗੁਰਬਾਣੀ ਨੂੰ ਮੰਨਦਾ ਹੈ ਅਤੇ ਕੌਣ ਪਦਾਰਥਵਾਦ ਨੂੰ, ਅਤੇ ਕੌਣ ਬ੍ਰਹਮਣਵਾਦੀ ਸੋਚ ਵਾਲਾ ਹੈ? ਮੈਂ ਗੁਰਬਾਣੀ’ ਚੋਂ ਤੁਕਾਂ ਪੇਸ਼ ਕੀਤੀਆਂ ਸਨ ਪਹਿਲਾਂ ਉਨ੍ਹਾਂਦੇ ਅਰਥ ਸਮਝਾ ਦਿਉ ਜੀ। ਫੇਰ ਗੁਰਬਾਣੀ ਦੇ ਚਾਨਣ ਵਿੱਚ ਆਪਣੇ ਸਵਾਲ ਰੱਖੋ।

ਆਪ ਜੀ ਅੱਗੇ ਇੱਕ ਬੇਨਤੀ ਹੋਰ ਹੈ। ਸਵਾਲਾਂ ਦਾ ਸਿਲਸਿਲਾ ਸ਼ੁਰੂ ਹੋਣ ਤੋਂ ਪਹਿਲਾਂ ਇਸ ਗੱਲ ਤੇ ਚਾਨਣ ਪਾ ਦਿਉ ਕਿ ਸੰਸਾਰ ਤੇ ਕੁੱਝ ਪਰਾ-ਭੌਤਿਕ ਵੀ ਵਾਪਰਦਾ ਹੈ ਜਾਂ ਇਹ ਜੋ ਦਿਸਦਾ ਸੰਸਾਰ ਹੈ ਇਹੀ ਸਭ ਕੁੱਝ ਹੈ, ਇਸ ਤੋਂ ਵੱਖਰਾ ਪਰਾ-ਭੌਤਿਕ ਕੁੱਝ ਨਹੀਂ? ਤੁਹਾਡੇ ਇਸ ਜਵਾਬ ਨਾਲ ਵਿਚਾਰ ਵਟਾਂਦਰਾ ਕਰਨ ਵਿੱਚ ਆਸਾਨੀ ਰਹੇਗੀ। ਇਸ ਗੱਲ ਦਾ ਜਵਾਬ ਅਜੇ ਨਾ ਦੇਣਾ ਚਾਹੋ ਤਾਂ ਵੀ ਕੋਈ ਗੱਲ ਨਹੀਂ ਵਿਚਾਰ ਵਟਾਂਦਰੇ ਦੌਰਾਨ ਇਹ ਸਵਾਲ ਰੱਖ ਦਿੱਤਾ ਜਾਵੇਗਾ। ਧੰਨਵਾਦ।

ਜਸਬੀਰ ਸਿੰਘ (ਕੈਲਗਰੀ) 02-06-12


(02/06/12)
ਹਰਦੇਵ ਸਿੰਘ, ਜੰਮੂ

ਸਤਿਕਾਰ ਯੋਗ ਵੀਰ ਸਰਵਜੀਤ ਸਿੰਘ ਜੀ,
ਸਤਿ ਸ਼੍ਰੀ ਅਕਾਲ!

ਆਪ ਜੀ ਦਾ ਬਹੁਤ-ਬਹੁਤ ਧਨਵਾਦ ਕਿ ਆਪ ਜੀ ਨੇ ਕੈਲੰਡਰ ਬਾਰੇ ਮੇਰੇ ਜਿਗਿਆਸਾਪੁਰਨ ਸਵਾਲਾਂ (ਕੁੱਝ ਨੂੰ ਛੱਡ ਕੇ) ਬਾਰੇ ਅਪਣੀ ਜਾਣਕਾਰੀ ਸਾਂਝੀ ਕੀਤੀ ਹੈ। ਆਪ ਜੀ ਨਾਲ ਚਰਚਾ ਕਾਰਨ ਕੈਲੰਡਰ ਬਾਰੇ ਮੇਰੀ ਆਮ ਜਾਣਕਾਰੀ ਵਿੱਚ ਵਾਧਾ ਹੋਇਆ ਹੈ। ਕਿਸੇ ਵੀ ਭੁੱਲ-ਚੂਕ ਲਈ ਛਿਮਾ ਦਾ ਜਾਚਕ ਸਮਝਣਾ।
ਹਰਦੇਵ ਸਿੰਘ, ਜੰਮੂ-2. 6. 12
**************
ਸਤਿਕਾਰ ਯੋਗ ਪਾਠਕ ਸੱਜਣੋਂ,
ਸਤਿ ਸ਼੍ਰੀ ਅਕਾਲ!
ਕੈਲੰਡਰਾਂ ਦੀ ਬਣਤਰ ਨਾਲ ਜੁੜੇ ਕੁੱਝ ਅਹਿਮ ਗਲਾਂ ਵਿਚਾਰਨ ਯੋਗ ਹਨ:-
(1) ਸਾਰੇ ਮੁੱਖ ਕੈਲੰਡਰ ਧਰਤੀ ਦੁਆਲੇ ਚੰਦ ਅਤੇ ਸੂਰਜ ਦੂਆਲੇ ਧਰਤੀ ਦੀ ਪਰਿਕ੍ਰਮਾ ਦੇ ਕੁਦਰਤੀ ਨਿਯਮ ਦੇ ਅਧਾਰ ਤੇ ਬਣੇ ਹਨ।
(2) ਧਰਤੀ ਦੂਆਲੇ ਚੰਦ ਦੀ ਪਰਿਕ੍ਰਮਾ ਅਤੇ ਸੂਰਜ ਦੂਆਲੇ ਧਰਤੀ ਦੀ ਪਰਿਕ੍ਰਮਾ ਦੇ ਅਨੁਸਾਰ ਹੀ ਕੈਲੰਡਰ ਵਿਗਿਆਨ ਅਤੇ ਉਸਦਾ ਗਣਿਤ ਆਯੋਜਿਤ ਹੁੰਦਾ ਹੈ। ਐਸਾ ਬਿਲਕੁਲ ਨਹੀਂ ਹੋ ਸਕਦਾ ਕਿ ਮਨੁੱਖੀ ਗਣਨਾ ਦੇ ਅਨੁਸਾਰ ਚੰਦ ਜਾਂ ਧਰਤੀ ਪਰਿਕ੍ਰਮਾ ਨੂੰ ਆਯੋਜਿਤ ਕੀਤਾ ਜਾ ਸਕੇ। ਇਸ ਪੱਖੋਂ ਅਸੀਂ ਕੁਦਰਤ ਦੇ ਅੱਗੇ ਮਜਬੂਰ ਹਾਂ ਕੁਦਰਤ ਸਾਡੇ ਅੱਗੇ ਨਹੀਂ।
(3) ਇਸੇ ਕਰਕੇ ਸੰਸਾਰ ਦੇ ਹਰ ਕੈਲੰਡਰ ਵਿਚ, ਕੁਦਰਤ ਦੀ ਗਤੀ ਅਨੁਸਾਰ, ਸਮੇਂ-ਸਮੇਂ ਸਿਰ ਐਡਜਸਟਮੇਂਟਸ (ਘਾਟੇ-ਵਾਧੇ) ਹੁੰਦਿਆਂ ਹਨ ਤਾਂ ਕਿ ਕੈਲੰਡਰ ਕੁਦਰਤ (ਚੰਦ ਅਤੇ ਧਰਤੀ ਦੀ ਚਾਲ) ਅਨੁਸਾਰ ਚਲਦਾ ਰਹੇ।
(4) ਐਸੀਆਂ ਐਡਜਸਟਮੇਂਟਸ, ਕੈਲੰਡਰ ਦਾ ਕੁਦਰਤ ਨਾਲ ਤਾਲਮੇਲ ਸਥਾਪਤ ਕਰਨ ਵਿੱਚ ਸਹਾਈ ਅਤੇ ਜ਼ਰੂਰੀ ਹੁੰਦਿਆਂ ਹਨ। ਜਿਸ ਕੈਲੰਡਰ ਵਿੱਚ ਤਾਲਮੇਲ ਸਥਾਪਤ ਕਰਨ ਲਈ ਐਡਜਸਟਮੇਂਟਸ ਨਾ ਹੋਂਣ ਉਹ ਕੈਲੰਡਰ ਕਾਲਾਂਤਰ ਗਲਤ ਹੁੰਦਾ ਜਾਂਦਾ ਹੈ।
(5) ਸੇਂਕੜੇ ਸਦਿਆਂ ਪਹਿਲਾਂ ਕੈਲੰਡਰ ਬਨਾਉਂਣ ਵਾਲੇ ਖਗੋਲ ਵਿਗਿਆਨੀ ਵੀ ਚੰਦ-ਧਰਤੀ ਦੀ ਗਤੀ ਅਤੇ ਸੂਰਜ ਦੀ ਸਥਿਤੀ ਬਾਰੇ ਡੂੰਗਾ ਗਿਆਨ ਰੱਖਦੇ ਸੀ, ਅਤੇ ਕੈਲੰਡਰ ਵਿੱਚ ਆਉਂਦੇ ਫ਼ਰਕ ਨੂੰ ਜਰੂਰੀ ਵਾਧੇ-ਘਾਟੇ ਕਰਕੇ ਕੁਦਰਤ ਦੀ ਗਤੀ ਦੇ ਨਾਲ-ਨਾਲ ਚਲਣ ਦਾ ਜਤਨ ਕਰਦੇ ਸੀ।
ਅਸੀਂ ਵੇਖ ਸਕਦੇ ਹਾਂ ਕਿ ਸੰਸਾਰ ਭਰ ਵਿੱਚ ਇਕੋ ਹੀ ਦਿਨ ਦੇ ਵਿੱਚ ਅਲਗ-ਅਲਗ ਟਾਈਮ ਜੋਨ ਬਣੇ ਹਨ। ਅਲਗ-ਅਲਗ ਦੇਸ਼ਾਂ ਦੇ ਅਲਗ-ਅਲਗ ਸਮੇਂ ਹਨ। ਇੱਥੋਂ ਤਕ ਕਿ ਇਕੋ ਹੀ ਦੇਸ਼ ਅਮਰੀਕਾ ਵਿੱਚ ਪੂਰਬ ਤੋਂ ਪੱਛਮ ਵੱਲ 9 ਟਾਈਮ ਜੋਨ ਹਨ। ਇੰਝ ਹੀ ਕੈਨੇਡਾ ਵਿੱਚ 6 ਪਰਾਈਮਰੀ ਟਾਈਮ ਜੋਨ ਹਨ। ਵਿਗਆਨਕ ਢੰਗ ਨਾਲ ਚਲਣ ਵਾਲੀਆਂ ਘੜੀਆਂ ਨੂੰ ਬਦਲਦੇ ਜੋਨ, ਸਮੇਂ ਅਤੇ ਵੱਧਦੇ-ਘੱਟਦੇ ਦਿਨ-ਰਾਤ ਅਨੁਸਾਰ ਨਿਯਮਤ ਰੂਪ ਵਿੱਚ ਐਡਜਸਟ ਕੀਤਾ ਜਾਂਦਾ ਹੈ। ਪੂਰਬ ਤੋਂ ਪੱਛਮ ਵੱਲ ਵੱਧਦੇ ਹੋਏ ਤਾਰੀਖ ਦਾ ਵੀ ਫ਼ਰਕ ਆਉਂਦਾ ਹੈ। ਵਿਗਿਆਨਕ ਢੰਗ ਨਾਲ ਚਲਣ ਵਾਲੀ ਘੜੀ 5 ਡਾਲਰ ਦੀ ਹੋਵੇ ਜਾਂ 1 ਲੱਖ ਡਾਲਰ ਦੀ, ਬਿਨਾਂ ਐਡਜਸਟਮੇਂਟ ਦੇ ਗਲਤ ਹੋ ਜਾਂਦੀ ਹੈ।
ਐਸੀਆਂ ਐਡਜਸਟਮੇਂਟਸ ਖਿੱਚ-ਧੁਹ ਨਹੀਂ ਹੁੰਦਿਆਂ ਬਲਕਿ ਕੁਦਰਤ ਦੇ ਨਿਜ਼ਾਮ ਨਾਲ ਮਨੁੱਖ ਦਾ ਤਾਲਮੇਲ ਸਥਾਪਤ ਕਰਨ ਦੀਆਂ ਲੋੜਾਂ ਹੁੰਦਿਆਂ ਹਨ ਜਿਨਾਂ ਦਾ ਪਾਲਨ ਨਾ ਕਰਨ ਵਾਲਾ ਖ਼ੁਦ ਗਲਤ ਹੋ ਜਾਂਦਾ ਹੈ!
ਕਿਸੇ ਭੁੱਲ ਚੂਕ ਲਈ ਛਿਮਾਂ ਦਾ ਜਾਚਕ ਸਮਝਣਾ!
ਹਰਦੇਵ ਸਿੰਘ, ਜੰਮੂ-2. 6. 12


(02/06/12)
ਪਰਸ਼ੋਤਮ ਲਾਲ ਸਰੋਏ

ਦਾਜ਼ ਦੇ ਭੁੱਖੇ ਲੋਭੀ ਲੋਕ
ਦਾਜ਼ ਦੇ ਭੁੱਖੇ ਲੋਭੀ ਲੋਕੀ,
ਜਿਹੜੇ ਮੰਗਦੇ ਮੋਟਰਕਾਰਾਂ,
ਇੱਕ ਤਾਂ ਇੱਕ ਨੂੰ ਦੋਸ਼ ਕੀ ਦੇਈਏ,
ਏਥੇ ਹੋ ਗਏ ਕਈ ਹਜ਼ਾਰਾਂ।
ਦਾਜ਼ ਦੇ ਭੁੱਖੇ ਲੋਭੀ ਲੋਕੀ,
ਜਿਹੜੇ ਮੰਗਦੇ ਮੋਟਰਕਾਰਾਂ।

ਸੋਚ ਕੇ ਦੇਖੋ ਮਹਿੰਗਾਈ ਜ਼ਮਾਨਾ,
ਆਪਣਾ ਆਪ ਨਾ ਸਰਦਾ,
ਮੇਹਨਤ ਕਰਦਾ ਰੱਜ ਕੇ ਬੰਦਾ,
ਪਰ ਆਪਦਾ ਪੇਠ ਨਾ ਭਰਦਾ,
ਫਿਰ ਵੀ ਬਹੁਤਿਆਂ ਲੋਕਾਂ ਤਾਈਂ,
ਕਿਉਂ ਦਾਜ਼ ਨੇ ਪਾਈਆਂ ਮਾਰਾਂ।
ਦਾਜ਼ ਦੇ ਭੁੱਖੇ ਲੋਭੀ ਲੋਕੀ,
ਜਿਹੜੇ ਮੰਗਦੇ ਮੋਟਰਕਾਰਾਂ।

ਮੰਗ ਕੇ ਲਚ ਜੇ ਦੇ ਸਕਦੇ ਹੋ,
ਉਂਜਫ ਫਿਰ ਕਿਉਂ ਐਂਵੇਂ ਖੇਹ ਫੱਕਦੇ ਹੋ,
ਰਹਿ ਜਾਣਾ ਸਭ ਏਥੇ ਧਰਿਆ,
ਸਦਾ ਨਹੀਂ ਰਹਿਣੀਆਂ ਮੌਜ ਬਹਾਰਾਂ।
ਦਾਜ਼ ਦੇ ਭੁੱਖੇ ਲੋਭੀ ਲੋਕੀ।
ਜਿਹੜੇ ਮੰਗਦੇ ਮੋਟਰਕਾਰਾਂ।

ਪੀ. ਐਲ. ਰਲ ਬਦਲ ਦੇਈਏ ਜ਼ਮਾਨਾ,
ਕਰੀਏ ਨਾ ਕੋਈ ਫੇਰ ਬਹਾਨਾਂ,
ਮਿਲ ਲੋਭ ਨੂੰ ਪਾਈਏ ਫਿਟਕਾਰਾਂ।
ਦਾਜ਼ ਦੇ ਭੁੱਖੇ ਲੋਭੀ ਲੋਕੀ,
ਜਿਹੜੇ ਮੰਗਦੇ ਮੋਟਰਕਾਰਾਂ।


ਮੈਂ ਹਾਂ ਤੁਹਾਡਾ ਸੇਵਾਦਾਰ

ਮੈਂ ਹਾਂ ਤੁਹਾਡਾ ਸੇਵਾਦਾਰ,
ਸਾਰੇ ਰਲ ਕੇ ਮੈਨੂੰ ਜਤਾਵੋ,
ਮੈਂ ਹਾਂ ਤੁਹਾਡਾ ਹਰਮਨ ਪਿਆਰਾ,
ਤੁਸੀਂ ਮੈਨੂੰ ਹੀ ਵੋਟਾਂ ਪਾਵੋ।
ਮੈਂ ਹਾਂ ਤੁਹਾਡਾ ਸੇਵਾਦਾਰ,
ਸਾਰੇ ਰਲ ਕੇ ਮੈਨੂੰ ਜਤਾਵੋ।

ਜਿੱਤ ਕੇ ਮੈਂ ਪਹਿਚਾਣ ਭੁੱਲ ਜਾਊ,
ਤੁਹਾਡਾ ਕੀਤਾ ਅਹਿਸਾਨ ਭੁੱਲ ਜਾਊ,
ਰਸਤੇ ਤਾਂ ਇੱਕ ਪਾਸੇ ਰਹਿ ਗਏ,
ਘਰ ਦੀ ਰਜ਼ਿਸਟਰੀ ਵੀ ਤੁਸੀਂ,
ਮੇਰੇ ਨਾਂ ਕਰਵਾਓ।
ਮੈਂ ਹਾਂ ਤੁਹਾਡਾ ਸੇਵਾਦਾਰ,
ਸਾਰੇ ਰਲ ਕੇ ਮੈਨੂੰ ਜਤਾਵੋ।

ਸੜਕ `ਤੇ ਪੱਥਰ ਪੈਣ ਨਹੀਂ ਦੇਣਾ,
ਲੁੱਕ ਨੂੰ ਵੀ ਮੈਂ ਰਹਿਣ ਨਹੀਂ ਦੇਣਾ,
ਗਰੀਬ ਲੋਕਾਂ ਦੀਆਂ ਗਰਾਂਟਾਂ ਨੂੰ ਵੀ,
ਤੁਸੀਂ ਮੇਰੀ ਝੋਲੀ ਪਾਵੋ।
ਮੈਂ ਹਾਂ ਤੁਹਾਡਾ ਸੇਵਾਦਾਰ,
ਸਾਰੇ ਰਲ ਕੇ ਮੈਨੂੰ ਜਤਾਵੋ।

ਸਰੀਫ਼ ਕੋਈ ਮੈਂ ਰਹਿਣ ਨਹੀਂ ਦੇਣਾ,
ਮੈਨੂੰ ਕੋਈ ਕੁੱਝ ਕਿਉਂ ਆਖੇ,
ਮੈਂ ਕਹਿਣ ਨਹੀਂ ਦੇਣਾ,
ਮੈਂ ਜਿਹੜੀ ਗੰਗਾ ਵਲ ਜਾਵਾਂ,
ਤਸੁੀਂ ਵੀ ਉੱਥੇ ਹੀ ਡੁਬਕੀ ਲਾਵੋ।
ਮੈਂ ਹਾਂ ਤੁਹਾਡਾ ਸੇਵਾਦਾਰ,
ਸਾਰੇ ਰਲ ਕੇ ਮੈਨੂੰ ਜਤਾਵੋ।

ਪੀ. ਐਲ. ਮੈਨੂੰ ਬੁਰੀ ਬੀਮਾਰੀ,
ਨਿੱਜੀ ਗੱਲ ਜਾਂ ਹੈ ਸਰਕਾਰੀ,
ਹਰ ਇੱਕ ਗੱਲ ਦਾ ਮੇਰੇ ਕੋਲੋਂ,
ਮਹੂਰਤ ਤੁਸੀਂ ਕਰਵਾਵੋ।
ਮੈਂ ਹਾਂ ਤੁਹਾਡਾ ਸੇਵਾਦਾਰ,
ਸਾਰੇ ਰਲ ਕੇ ਮੈਨੂੰ ਜਤਾਵੋ।

ਪਰਸ਼ੋਤਮ ਲਾਲ ਸਰੋਏ,
9217544438


(01/06/12)
ਸਰਵਜੀਤ ਸਿੰਘ

ਸ. ਹਰਦੇਵ ਸਿੰਘ ਜੰਮੂ ਜੀ,
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫ਼ਤਿਹ॥

ਸ. ਹਰਦੇਵ ਸਿੰਘ ਜੰਮੂ ਜੀ, ਆਪ ਦਾ ਬਹੁਤ- ਬਹੁਤ ਧੰਨਵਾਦ, ਜੋ ਆਪ ਨੇ ਮੇਰੇ ਵੱਲੋਂ
proof reading `ਚ ਹੋਈ ਗਲਤੀ ਵਲ ਧਿਆਨ ਦਿਵਾਇਆ ਹੈ। ਉਸ ਪੰਗਤੀ ਨੂੰ ਇਸ ਤਰ੍ਹਾਂ ਪੜ੍ਹਿਆ ਜਾਵੇ, “ਚੰਦ ਦਾ ਇਕ ਸਾਲ 354.37 ਦਿਨ (354 ਦਿਨ, 8 ਘੰਟੇ, 52 ਮਿੰਟ ਅਤੇ 48 ਸੈਕੰਡ) ਦਾ ਹੁੰਦਾ ਹੈ”। ਜੰਮੂ ਜੀ, ਉਂਝ ਜੇ ਤੁਸੀਂ ਸੁਹਿਰਦ ਹੁੰਦੇ ਤਾਂ ਇਸੇ ਪੰਗਤੀ ਦਾ ਅਗਲਾ ਹਿੰਸਾ, “ਭਾਵ ਚੰਦ ਦਾ ਇਕ ਸਾਲ ਸੂਰਜੀ ਸਾਲ ਤੋਂ ਲੱਗ-ਭੱਗ 11 ਦਿਨ ਛੋਟਾ ਹੁੰਦਾ ਹੈ” ਨੂੰ ਪੜ੍ਹ ਕੇ ਆਪ ਇਹ ਸਮਝ ਜਾਂਦੇ ਕਿ ਮੈਂ ਕੀ ਕਹਿਣਾ ਚਾਹੁੰਦਾ ਹਾਂ।

ਸ. ਹਰਦੇਵ ਸਿੰਘ ਜੀ, ਇਹ ਠੀਕ ਹੈ, ਜਿਨ੍ਹਾਂ ਕੌਮਾਂ ਦਾ ਤੁਸੀਂ ਜਿਕਰ ਕੀਤਾ ਹੈ ਉਨ੍ਹਾਂ `ਚ ਵੀ ਕੁਝ ਦਿਹਾੜੇ ਚੰਦਰ-ਸੂਰਜੀ ਕੈਲੰਡਰ ਮੁਤਾਬਕ ਨਿਰਧਾਰਤ ਕੀਤੇ ਜਾਂਦੇ ਹਨ। ਉਨ੍ਹਾਂ ਕੌਮਾਂ ਨੂੰ ਸਾਡੇ ਵਾਲੀ ਸਮੱਸਿਆ ਨਹੀ ਹੈ ਕਿਉਂਕਿ ਉਨ੍ਹਾਂ ਦੇ ਸੂਰਜੀ ਸਾਲ ਦੀ ਲੰਬਾਈ 365.2425 ਦਿਨ ਹੈ ਪਰ ਸਾਡੇ ਸੂਰਜੀ ਸਾਲ ਦੀ ਲੰਬਾਈ 365.2587 ਦਿਨ। ਜੇ ਹੁਣ ਵੀ ਤੁਹਾਡਾ ‘ਸਾਮਨਯ ਗਿਆਨ’ ਕੰਮ ਨਾ ਕਰੇ ਤਾਂ ਮੈਨੂੰ ਮਾਫ਼ ਕਰ ਦੇਣਾ ਜੀ।

ਸ. ਹਰਦੇਵ ਸਿੰਘ ਜੀ, ਮੈਨੂੰ ਜਿੰਨੀ ਕੁ ਜਾਣਕਾਰੀ ਸੀ ਉਹ ਮੈਂ ਲਿਖ ਦਿੱਤੀ ਹੈ ਜੇ ਆਪ ਜੀ ਨੂੰ ਹੋਰ ਜਾਣਕਾਰੀ ਚਾਹੀਦੀ ਹੋਵੇ ਤਾਂ
‘Indian Meteorological Department’ ਦੀ ਵੈਬ ਸਾਈਟ ਤੇ ਜਾਣ ਦੀ ਖੇਚਲ ਕਰਨੀ ਜੀ।

ਸਰਵਜੀਤ ਸਿੰਘ


(01/06/12)
ਸਤਿਨਾਮ ਸਿੰਘ ਮੌੰਟਰੀਅਲ

ਲੋਗਨ, ਰਾਮੁ ਖਿਲਉਨਾ ਜਾਨਾਂ ॥
ਵੀਰ ਜਸਵੀਰ ਸਿੰਘ ਜੀ
ਵਾਹੇ ਗੁਰੂ ਜੀ ਕਾ ਖਾਲਸਾ
ਵਾਹੇ ਗੁਰੂ ਜੀ ਕੀ ਫਤਹਿ
ਦਾਸ ਦੇ ਕੁਝ ਸ਼ੰਕੇ (ਸਵਾਲ) ਸਨ ਜਿਨਾ ਦੇ ਉਤਰਾਂ ਦੀ ਉਡੀਕ ਕਰ ਰਿਹਾ ਹਾਂ, ਆਪ ਜੀ ਤਸੱਲੀ ਬਖਛ ਉਤਰ ਦੇਣ ਦੀ ਵਿਜਾਏ ਗਲ ਇਧਰ ਉਧਰ ਘੁਮਾ ਰਹੇ ਹੋ ਜੀ,
ਕ੍ਰਿਪਾ ਕਰੇ ਪਹਿਲਾਂ ਦਾਸ ਦੇ ਸ਼ੰਕੇ (ਸਵਾਲਾਂ) ਦੇ ਉਤਰ ਦੇਵੋ ਜੀ , ਫਿਰ ਆਪ ਜੀ ਦੇ ਸਵਾਲ ਰਲ੍ਹਮਿਲ੍ਹ ਕੇ ਹੱਲ ਕਰਾਂਗੇ ਜੀ,
1 ਜੇ ਮਨੁਖਾ ਜਨਮ ਸਿਰਫ ਸਾਧ ਸੰਗਤ ਵਿਚ ਆਕੇ ਖਲਕਤ ਦੀ ਸੇਵਾ ਕਰਨ ਨੂੰ ਹੀ ਮਿਲਿਆ ਹੈ , ਕੀ ਫਿਰ ਗ੍ਰਿਸਤੀ ਹੋਣਾਂ ਬੱਚੇ ਹੋਣੇ ਸਭ ਵਿਆਰਥ ਹੀ ਹੈ???????
2 ਜੇ ਕੋਈ ਫਿਰ ਵੀ ਸਾਧ ਸੰਗਤ ਵਿਚ ਨਾਂ ਆਵੇ ਖਲਕਤ ਦੀ ਸੇਵਾ ਨਾਂ ਕਰੇ ਫਿਰ ਕੀ ਹੋਵੇਗਾ?????????
3 ਜੇ ਕਿਸੇ ਦੀ ਦਿਤੀ ਚੰਗੀ ਚੀਜ, ਚੰਗੇ ਢੰਗ ਨਾਲ ਨਾ ਵਰਤ ਹੋਵੇ ਕੀ ਉਹ ਦੁਵਾਰਾ ਦੇਵੇਗਾ ????????
4 ਮਰਨ ਤੋਂ ਵਾਦ ਪ੍ਰਮਾਤਮਾਂ ਕਿਸ ਰਿਦੇ ਵਿਚ ਵਸੇਗਾ ??????
5 ਜਿਹੜਾ ਬੰਦਾ ਇਥੇ ਚੰਗੇ ਕਮ ਨਹੀ ਕਰਦਾ ਉਸ ਨੂ 84 ਲੱਖ ਜੂਨਾ ਭੋਗਣੀਆਂ ਪੈਣੀਆਂ ਹਨ (ਆਪ ਮੰਨਦੇ ਹੋ) ਫਿਰ 84 ਲੱਖ ਜੂਨਾ ਤੋਂ ਵਾਦ ਕੀ ਮਨੁੱਖਾ ਜਨਮ ਦੁਵਾਰਾ ਹੋਵੇਗਾ ??????
6 ਰੱਬ ਦਾ ਸਿਮਰਨ ਤਾਂ ਸਾਰੇ ਜੀਵ ਕਰਦੇ ਹਨ { ॥ ਸਿਮਰਹਿ ਪਸੁ ਪੰਖੀ ਸਭਿ ਭੂਤਾ ॥} ਫਿਰ ਮਨੁਖਾ ਦੇਹੀ ਸਪੈਸਲ ਕਿਉਂ?????????
7 ਕੀ ਆਪ ਦੱਸ ਸਕਦੇ ਹੋ ਵੇਸਵਾ ਜੂਨ ਕਿਸ ਮਾਂ ਦੇ ਪੇਟ ਵਿਚੋ ਪੈਦਾ ਹੁੰਦੀ ਹੈ ??????
8 ॥ ਹਉਮੈ ਰੋਗਿ ਸਭੁ ਜਗਤੁ ਬਿਆਪਿਆ ਤਿਨ ਕਉ ਜਨਮ ਮਰਣ ਦੁਖੁ ਭਾਰੀ ॥
ਕੀ ਕਦੇ ਐਸਾ ਹੋਇਆ ਕੇ ਬੁਖਾਰ ਅੱਜ ਚੜੇ , ਦਰਦ 50 ਸਾਲ ਬਾਦ ਹੋਵੇ, ਸੱਟ ਅੱਜ ਲੱਗੇ ਦਰਦ 20 ਸਾਲ ਬਾਦ ਹੋਵੇ ?????
ਹਉਮੈ ਦਾ ਰੋਗਿ ਅੱਜ, ਜਨਮ ਮਰਨ(ਮਨ ਦੀਆਂ ਭਟਕਣਾਂ) ਦਾ ਦੁਖ ਵੀ ਅੱਜ, ਹਉਮੈ ਦਾ ਰੋਗਿ ਜਿਉਂਦੇ ਜੀ , ਜਮਨ ਮਰਨ ਦਾ ਦੁਖ ਵੀ ਜਿਉਂਦੇ ਜੀ, ਹਉਮੈ ਦਾ ਰੋਗਿ ਵੀ ਇਸੇ ਦੁਨੀਆਂ ਵਿਚ , ਇਸੇ ਜਿੰਦਗੀ ਵਿਚ , ਇਸੇ ਧਰਤੀ ਤੇ , ਜਨਮ ਮਰਨ ਦਾ ਦੁਖ ਵੀ ਇਸੇ ਦੁਨੀਆਂ ਵਿਚ , ਇਸੇ ਜਿੰਦਗੀ ਵਿਚ , ਇਸੇ ਧਰਤੀ ਤੇ,,
9 ਕੀ ਆਪ ਦਸ ਸਕਦੇ ਹੋ ਗਰਭ ਜੂਨ ਕਿਸ ਨੂੰ ਕਹਿੰਦੇ ਹਨ ?????
10 ਜੇ ਅੱਗੇ ਕੋਈ ਧਰਮਰਾਜ ਬੈਠਾ ਹੈ ਸਜਾ ਦੇਣ ਨੂੰ, ਫਿਰ ਸਿੰਘਾਂ ਨੂੰ ਜਾਲਮਾਂ ਨੂੰ ਸੋਧਾ ਲਾਕੇ ਫੰਸੀਆਂ ਚੜਨ ਦੀ ਕੀ ਲੋੜ ?????

ਆਪ ਜੀ ਨੂੰ ਇਸ ਗੱਲ ਦਾ ਫਿਕਰ ਹੈ ਕਿ ਜੇ ਅੱਗੇ ਕੋਈ ਸਜਾ ਨਹੀ ਹੋਣੀ ਫਿਰ ਇਥੇ ਜੋ ਮਰਜੀ ਕਰੀ ਜਾਊ ??
ਗੁਰੂ ਗੋਬਿੰਦ ਸਿੰਘ ਜੀ ਨੇ ਕਿਰਪਾਂਨ ਕੇਕ ਕੱਟ ਕੇ ਖਾਂਣ ਨੂੰ ਨਹੀ ਸੀ ਦਿਤੀ, ਨਾਹੀ ਸਿਰਾਂਣੇ ਰੱਖ ਕੇ ਸੌਣ ਦਿਤੀ ਸੀ,
ਜਿਉਂਦਾ ਜਾਗਦਾ ਧਰਮਰਾਜਾ ਬਣਾਇਆ ਸੀ ਖਾਲਸੇ ਨੂੰ, ਇਸ ਧਰਮਰਾਜੇ ਨੇ ਬੜੇ ਜਾਲਮਾਂ ਨੂੰ ਸਜਾ ਦਿਤੀ ,ਸਤਾਰਵੀ ਸਦੀ ਵਿਚ ਇਸ ਧਰਮਰਾਜੇ ਨੇ ਬੜੇ ਇੰਸਾਫ ਕੀਤੇ, ਹਜਾਰਾਂ ਮਸੂੰਮ ਲੜਕੀਆਂ ਨੂੰ ਜਾਲਮਾਂ ਦੇ ਪੰਜੇ ਵਿਚੋ ਛਡਵਾਇਆ ਸੀ, ਹੋਰ ਬਹੌਤ ਇਣਗਿਣਤ ਕੰਮ ਕੀਤੇ ਸੀ,
ਪਰ ਅੱਜ ਇਸ ਧਰਮਰਾਜੇ (ਨਿਆਰੇ ਖਾਲਸੇ ) ਤੇ ਬ੍ਰਹਮਣੀਂ ਜਾਲ੍ਹ ਪੈ ਚੁਕਾ ਹੈ, ਇਸ ਧਰਮਰਾਜੇ ਦਾ ਸਰਦਾਰ (ਜਥੇਦਾਰ ਅਕਾਲ ਤਖਤ) ਜਮੀਰ ਵੇਚ ਚੁਕਾ ਹੈ, ਵੱਢੀ ਲੈਕੇ ਗਲਤ ਫੈਸਲੇ ਕਰ ਰਿਹਾ ਹੈ, ਆਪਣਿਆਂ ਨੂੰ ਸਜਾ ਦੇ ਰਿਹਾ ਹੈ ।
ਇਥੇ ਇਕ ਕਹਾਣੀ ਜਾਦ ਆ ਗਈ ਹੈ, ਇਕ ਜੰਗਲ੍ਹ ਦੇ ਜਾਨਵਰਾਂ ਨੇ ਸੋਚਿਆ ਕਿ ਇਸ ਜੰਗਲ੍ਹ ਦਾ ਰਾਜਾ ਸ਼ੇਰ ਸਾਨੂੰ ਮਨ ਮਰਜੀਆਂ ਨਹੀ ਕਰਨ ਦਿੰਦਾ, ਸਾਰੇ ਜਾਂਨਵਰਾਂ ਨੇ ਮਤਾ ਪਕਾਇਆ ਕਿ ਇਸ (ਸ਼ੇਰ) ਨੂੰ ਕਾਲਪਨਿਕ ਸ਼ੇਰ ਦਾ ਡਰ ਦਿਤਾ ਜਾਵੇ (ਬਹਿਮ ਪਾਇਆ ਜਾਵੇ) ਜਦੋਂ ਸ਼ੇਰ ਜੰਗਲ੍ਹ ਵਿਚ ਆਇਆ ਸਾਰੇ ਜਾਂਨਵਰ ਇਕੋ ਬੋਲੀ ਬੋਲਣ ਲਗ ਪਏ ਕਿ ਇਥੇ ਇਕ ਹੋਰ ਸ਼ੇਰ ਰਹਿੰਦਾ ਹੈ, ਸ਼ੇਰ ਜਿਸ ਕੁੱਤੇ ਬਿਲੇ ਕੋਲ ਜਾਵੇ ਸਾਰੇ ਇਹੀ ਕਹਿਣ ਕੇ ਇਥੇ ਤਾਂ ਹੋਰ ਸ਼ੇਰ ਰਹਿੰਦਾ ਹੈ ਜੋ ਤੈਥੋਂ ਵੀ ਬੜਾ ਹੈ, ਆਖਰ ਸ਼ੇਰ ਵਿਚਾਰਾ ਵੀ ਬਹਿਮ ਵਿਚ ਫਸ ਹੀ ਗਿਆ,
ਸਿਖਾਂ ਨਾਲ ਵੀ ਐਸਾ ਹੀ ਹੋ ਰਿਹਾ ਹੈ,,
ਇਸ ਅਸਲੀ ਧਰਮਰਾਜੇ(ਖਾਲਸੇ) ਨੂੰ, ਕਾਲਪਨਿਕ ਧਰਮਰਾਜੇ ਦਾ ਡਰ ਦਿਤਾ ਜਾ ਰਿਹਾ ਹੈ, ਸਵੱਰਗ ਨਰਕ ਤੋਂ ਮੁਕਤ ਖਾਲਸੇ ਨੂੰ, ਕਾਲਪਨਿਕ ਸਵੱਰਗ ਨਰਕ ਦਾ ਡਰ ਦਿਤਾ ਜਾ ਰਿਹਾ ਹੈ , ਜਮਣ ਮਰਣ ਤੋਂ ਰਹਿਤ ਖਾਲਸੇ ਨੂੰ, ਜਮਣ ਮਰਣ ਦਾ ਡਰ ਦਿਤਾ ਜਾ ਰਿਹਾ ਹੈ, {ਨਿਰਗੁਨੁ ਆਪਿ ਸਰਗੁਨੁ ਭੀ ਓਹੀ ॥} ਵਾਲ੍ਹੀ ਸੋਚ ਰਖਣ ਵਾਲ੍ਹੇ ਖਾਲਸੇ ਨੂੰ 84 ਲੱਖ ਜੂਨਾ ਦੇ ਚੱਕਰਾਂ ਵਿਚ ਫਸਾਇਆ ਜਾ ਰਿਹਾ ਹੈ……… ਰੱਬ ਖੈਰ ਕਰੇ,
ਜਦੋ ਦੀ ਇਸ ਸਾਧ ਲਾਣੇਂ ਨੇ ਸਿਖ ਧਰਮ ਵਿਚ ਘੁਸਪੈਠ ਕੀਤੀ ਹੋਈ ਹੈ, ਉਦੋਂ ਦੇ ਹੀ ਗੁਰਬਾਣੀ ਦੇ ਅਰਥਾਂ ਦੇ ਅਨਾਰਥ ਕਰ ਦਿਤੇ ਹਨ,
ਜੇ ਗੁਰਬਾਣੀ ਵਿਚ ਆਏ, ਧਰਮਰਾਜ , ਨਰਕ ਸਵੱਰਗ, ਜੂਨਾ, ਅਗਲੇ ਪਿਛਲੇ ਕਰਮ, ਜਮਣ ਮਰਣ, ਦੇ ਸ਼ਬਦਾਂ ਨੂੰ ਸਮਝ ਕੇ ਸਹੀ ਢੰਗ ਨਾਲ ਵਿਚਾਰਿਆ ਹੁੰਦਾ, ਤਾਂ ਅੱਜ ਜੋ ਸਿਖਾਂ ਦਾ ਹਾਲ ਹੈ ਇਹ ਨਾਂ ਹੁੰਦਾ,
ਇਸ ਅਗਲੇ ਪਿਛਲੇ ਜਨਮਾਂ ਵਾਲੀ ਗਲਤ ਸੋਚ ਦੇ ਨਤੀਜੇ,
ਹਜਾਰਾਂ ਤੁਰੇ ਫਿਰਦੇ ਅਖੌਤੀ ਸਾਧ, ਜੋ ਦਿਨ ਰਾਤ ਸ਼ਹੀਦਾਂ ਦਾ ਮਜਾਕ ਉਡਾ ਰਹੇ ਹਨ, ਪੰਜਾਬ ਦੇ ਹਰ ਖੇਤ ਵਿਚ ਮਰ ਚੁਕੇ ਬੁੜ੍ਹੇ ਦੀ ਸਮਾਧ ਬਣ ਚੁਕੀ ਹੈ, ਹਜਾਰਾਂ ਪੰਡਤ ਜੋ ਮਰੇ ਹੋਏ ਬਡੇਰਿਆ ਦੀ ਗਤੀ ਕਰਾਂਣ ਦੇ ਨਾਂ ਤੇ ਲੁਟ ਰਹੇ ਹਨ, ਹਜਾਰਾਂ ਤਾਂਤਰਿਕ ਜੋ ਲੋਕਾਂ ਦੀਆਂ ਬਹੂ ਬੇਟੀਆਂ ਦੀਆਂ ਇਜਤਾਂ ਦੀ ਦਿਨ ਦਿਹਾੜੇ ਧਜੀਆਂ ਉਡਾ ਰਹੇ ਹਨ, ਸੈਕੜੇ ਗੁਰਦਵਾਰੇ ਬਣ ਚੁਕੇ ਹਨ ਪਿਛਲੇ ਜਨਮਾਂ ਦੇ ਨਾਂ ਤੇ, ਇਥੋ ਤੱਕ ਕਿ ਗੁਰੂਆਂ ਦੇ ਵੀ ਪਿਛਲੇ ਜਨਮ ਸਿਧ ਕੀਤੇ ਜਾ ਰਹੇ ਹਨ…
ਜਾਗੋ ਖਾਲਸਾ ਜੀ ਜਾਗੋ, ਨਿਕਲੋ ਇਸ ਬਹਿਮ ਵਿਚੋਂ , ਧੰਦਾ ਹੋ ਰਿਹਾ ਧੰਦਾ ਧਰਮ ਦੇ ਨਾਂ ਤੇ………
ਸਤਿਨਾਮ ਸਿੰਘ ਮੌੰਟਰੀਅਲ 514-219-2525


(01/06/12)
ਰਮਨ ਪ੍ਰੀਤ ਸਿੰਘ

ਕਿਰਪਾ ਕਰਕੇ ਆਪਣੇ ਸੁਝਾਅ ਦੇਵੋ ਜੀ।

ਇਹ ਗਲ ਤਾਂ ਸਭ ਨੂੰ ਪ੍ਤਾ ਹੈ ਕਿ ਸਿਖੀ ਸਿਦਕ ਤੋਂ ਲੋਕਾਂ ਨੂੰ ਤੋਡ਼ਨ ਲਈ ਬਹੁਤ ਸਾਰੇ ਹਮਲੇ ਹੋ ਰਹੇ ਨੇ ਚਾਹੇ ਓਹ ਰਾਧਾ ਸੁਆਮੀਆਂ ਵਲੋਂ ਹੋਵੇ ਜਾਂ ਨਿਰੰਕਾਰੀਆਂ ਵਲੋਂ ਜਾਂ ਸਿਖੀ ਦੇ ਅੰਦਰ ਵ੍ੜ ਕੇ ਅਖੌਤੀ ਸੰਤਾਂ ਜਾਂ ਡੇਰੇਦਾਰਾਂ ਵਲੋਂ ਹੋਵੇ। ਓਹਨਾ ਦੇ ਹਰ ਹਮਲੇ ਕਾਫੀ ਹਦ ਤਕ ਕਾਮਯਾਬ ਹੋ ਰਹੇ ਨੇ ਜਿਸਦਾ ਇਕ ਬਹੁਤ ਵੱਡਾ ਕਰਨ ਹੈ ਕੁਝ ਨਾਸਮਝ ਲੋਕਾਂ ਦੀ ਅੰਨੀ ਸ਼ਰਧਾ ਪਰ ਇਹਨਾ ਲੋਕਾਂ ਨੂੰ ਸਮਝਾਇਆ ਕਿਦਾਂ ਜਾਏ ਇਹ ਇਕ ਬਹੁਤ ਵਡੀ ਚਿੰਤਾ ਦਾ ਵਿਸ਼ਾ ਹੈ । ਫੇਸਬੁੱਕ ਗਰੁੱਪ ਤੇ ਆ ਕੇ ਬਹੁਤ ਸਾਰੇ ਬਾਬੇਆਂ ਦੇ ਭੇਦ ਖੋਲ ਦੇਣਾ ਜਾਂ ਵਖ ਵਖ ਸਾਇਟਾਂ ਤੇ ਵੱਡੇ ਵੱਡੇ ਲੇਖ ਲਿਖ ਦੇਣ ਨਾਲ ਸਮਸਿਆ ਬਹੁਤੀ ਹੱਲ ਹੁੰਦੀ ਦਿਖ ਨਹੀ ਰਹੀ ਕਾਰਨ ਜੋ ਇਹਨਾ ਗ੍ਰੂਪ੍ਸ ਦੇ ਮੇਂਬਰ੍ਜ਼ ਨੇ ਜਾਂ ਰੋਜ ਵਖ ਵਖ ਸਾਇਟ੍ਸ ਤੇ ਲੇਖ ਪੜ੍ਹ ਰਹੇ ਨੇ ਓ ਤਾਂ ਪਿਹਲਾਂ ਹੀ ਸੁਚੇਤ ਨੇ ਤੇ ਦੁਕਾਨਾ ਤਾਂ ਅਜੇ ਵੀ ਚੱਲ ਰਹੀਆਂ ਨੇ ਇਹ੍ਨਾ ਬਾਬੇਆਂ ਦੀਆਂ ।

ਮੇਰਾ ਆਪਣਾ ਇਕ ਕਰੀਬੀ ਰਿਸ਼ਤੇਦਾਰ ਕੁਝ ਸਾਲਾਂ ਤੋਂ "ਕੰਤ ਦਰਸ਼ਨ" ਨਾਮ ਦੇ ਕਿਸੀ ਬਾਬੇ ਕੋਲ ਫਸਿਆ ਹੋਇਆ ਬਹੁਤ ਸ੍ਮ੍ਝਾਣ ਦੇ ਬਾਵਜੂਦ ਵੀ ਗਲ ਨੂੰ ਨਹੀ ਸ੍ਮ੍ਜ਼ ਰਿਹਾ । ਘਰ ਦੇ ਬਜੁਰਗਾਂ ਨੇ ਸੱਮਜਾ ਲਿਆ ਹੋਰ ਰਿਸ਼ਤੇਦਾਰਾਂ ਨੇ ਸੱਮਜਾ ਲਿਆ ਪਰ ਹਰ ਵਾਰ ਗਲ ਬਹਸ ਵਿਚ ਬਦਲ ਜਾਂਦੀ ਹੈ ਤੇ ਬਿਨਾ ਕਿਸੇ ਹੱਲ ਦੇ ਖਤਮ ਹੋ ਜਾਂਦੀ ਹੈ । ਕਰੀਏ ਕੀ ਬੀਬੀਆਂ ਵਿਚ ਸ਼ਰ੍ਧਾ ਹੀ ਬਹੁਤ ਹੁੰਦੀ ਹੈ ਹੁਣ ਤਾਂ ਓਹ੍ਨਾ ਨੇ ਇਥੋਂ ਤਕ ਕਿਹ ਦਿਤਾ ਕਿ ਤੁਸੀ ਸਾਰਿਆਂ ਨੇ ਮੇਰੇ ਨਾਲ ਕੋਈ ਰਿਸ਼ਤਾ ਰਖਣਾ ਰਖੋ ਨਹੀ ਰਖਣਾ ਨਾ ਰਖੋ ਪਰ ਮੇਂ ਆਪਣੇ ਬਾਬਾ ਜੀ ਨੂੰ ਨਹੀ ਛੱਡ ਸਕਦੀ। ਹੁਣ ਸੋਚਦਾਂ ਸ਼ਾਯਦ ਮੇਰੇ ਵਿਚ ਹੀ ਕੋਈ ਕਮੀ ਹੈ ਜੋ ਗਲ ਨਹੀ ਸ੍ਮ੍ਜਾ ਪਾ ਰਿਹਾ ਪਰ ਇਕ ਡਰ ਵੀ ਲਗਾ ਹੋਇਆ ਕਿ ਇਸ ਤਰਾਂ ਤਾਂ ਇਹ ਦੁਕਾਨਾ ਕਦੀ ਵੀ ਬੰਦ ਨਹੀ ਹੋਣਗੀਆਂ ਜਿਥੇ ਇਕ ਨੂੰ ਸਮਜ ਨਹੀ ਆ ਰਹੀ ਓਥੇ ਲਖਾਂ ਲੋਕਾਂ ਨੂੰ ਸਮੱਜਾਣਾ ਸੋਖੀ ਖੇਡ ਨਹੀ। ਕਿਰਪਾ ਕਰਕੇ ਕੋਈ ਹੱਲ ਦਸੋ ਜੀ।

ਦਾਸ
ਰਮਨ ਪ੍ਰੀਤ ਸਿੰਘ


(01/06/12)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਵਾਹਿਗੁਰੂ ਤੇਰੇ ਬਿਨਾ ਮੇਰਾ ਨਾ ਕੋਈ ਹੋਰ।
ਕਰਨਲ ਡਾ: ਦਲਵਿੰਦਰ ਸਿੰਘ ਗ੍ਰੇਵਾਲ

ਵਾਹਿਗੁਰੂ ਤੇਰੇ ਬਿਨਾ ਮੇਰਾ ਨਾ ਕੋਈ ਹੋਰ।
ਕਿਸ ਨੂੰ ਸੁਣਾਵਾਂ ਮੇਰਾ ਕਿਸੇ ਤੇ ਨਾ ਜ਼ੋਰ।
ਤੂੰ ਹੀ ਤੂੰ ਏ ਆਸਰਾ ਸਹਾਰਾ ਮੇਰੀ ਓਟ।
ਨਾਮ ਤੂੰ ਜਪਾ ਲੈ ਦਿੱਲੋਂ ਕੱਢ ਸਾਰੀ ਖੋਟ।
ਪਾਸ ਤੂੰ ਬੁਲਾ ਲੈ ਖਿੱਚ ਤੇਰੇ ਹੱਥ ਡੋਰ।
ਵਾਹਿਗੁਰੂ ਤੇਰੇ ਬਿਨਾ ਮੇਰਾ ਨਾ ਕੋਈ ਹੋਰ।
ਚਲਦਾ ਹੁਕਮ ਤੇਰਾ ਜੱਗ ਤੇ ਹਮੇਸ਼।
ਪਹੁੰਚਦੇ ਨੇ ਰੂਹ ਨੂੰ ਤੇਰੇ ਦਿੱਤੇ ਹੋਏ ਸੰਦੇਸ਼।
ਕਦੇ ਚੁੱਪ ਚਾਪ ਕਦੇ ਪਾਉਂਦੇ ਡਾਢਾ ਸ਼ੋਰ।
ਵਾਹਿਗੁਰੂ ਤੇਰੇ ਬਿਨਾ ਮੇਰਾ ਨਾ ਕੋਈ ਹੋਰ।
ਸਾਰੇ ਜੀਆਂ ਵਿੱਚ ਤੇਰਾ ਵਾਸਾ ਇੱਕ ਤੋਰ।
ਸਾਰੇ ਨੇ ਪਿਆਰੇ ਤੇਰੇ ਸਾਰੇ ਨਾ ਦੁਲਾਰ।
ਜਗ ਸਾਰਾ ਤੁੰ ਹੀ ਏ ਸਾਰਾ ਤੇਰਾ ਏ ਸ਼ਿੰਗਾਰ।
ਤੂੰ ਹੀ ਤੂੰ ਏ ਸਾਰੇ ਕਣ ਕਣ ਪੋਰ ਪੋਰ।
ਵਾਹਿਗੁਰੂ ਤੇਰੇ ਬਿਨਾਂ ਮੇਰਾ ਨਾ ਕੋਈ ਹੋਰ।
ਤੇਰਿਆਂ ਪਿਆਰਿਆਂ ਨੂੰ ਕਰਾਂ ਮੈਂ ਪਿਆਰ।
ਇਨ੍ਹਾਂ ਵਿੱਚੋਂ ਦੇਖਦਾ ਮੈਂ ਤੇਰੀ ਹੀ ਨੁਹਾਰ।
ਇਨ੍ਹਾਂ ਸੰਗ ਇੱਕ ਮਿੱਕ ਮਿਲੀ ਤੇਰੀ ਡੋਰ।
ਵਾਹਿਗੁਰੂ ਤੇਰੇ ਬਿਨਾ ਮੇਰਾ ਨਾ ਕੋਈ ਹੋਰ।


(01/06/12)
ਪਰਸ਼ੋਤਮ ਲਾਲ ਸਰੋਏ

ਆਓ ਕਲਮਾਂ ਵਾਲਿਓ, ਆਓ ਅਕਲਾਂ ਵਾਲਿਓ
ਆਓ ਕਲਮਾਂ ਵਾਲਿਓ, ਆਓ ਅਕਲਾਂ ਵਾਲਿਓ,
ਕੁਝ ਐਸਾ ਲਿਖ ਦੇਈੲ, ਤੇ ਬਦਲ ਦੇਈਏ ਇਤਿਹਾਸ।
ਚਿਰਾਂ ਤੋਂ ਲਾਈ ਬੈਠਾ ਹੈ, ਸਾਰਾ ਮੁਲਕ ਸਾਡੇ ਤੋਂ ਆਸ।
ਆਓ ਅਕਲਾਂ ਵਾਲਿਓ, ਆਓ ਕਲਮਾਂ ਵਾਲਿਓ------।

ਏਥੇ ਬੇੜਾ ਗਰਕ ਹੈ ਹੋਈ ਜਾਂਦਾ
ਇੱਕ ਮੇਹਨਤੀ ਭੁੱਬਾਂ ਮਾਰ ਕੇ ਰੋਈ ਜਾਂਦਾ।
ਨਾ ਹੀ ਉਹਦੇ `ਚ ਖ਼ੂਨ ਰਹਿ ਗਿਆ,
ਤੇ ਨਾ ਹੀ ਰਹਿ ਗਿਆ ਮਾਸ।
ਆਓ ਅਕਲਾਂ ਵਾਲਿਓ, ਆਓ ਕਲਮਾਂ ਵਾਲਿਓ-------।

ਦੇਸ ਸਾਡੇ ਦੀ ਦੇਖੋ ਅਜ਼ਬ ਕਹਾਣੀ,
ਕੋਈ ਨਵੀਂ ਗੱਲ ਨਹੀਂ ਇਹ ਹੈ ਪੁਰਾਣੀ,
ਦੇਖਣ ਤਾਂ ਇੱਥੈ ਜ਼ੀਅ ਰਿਹਾ ਹੈ ਹਰ ਕੋਈ,
ਅਸਲ ਵਿੱਚ ਢੋਅ ਰਿਹਾ ਹੈ ਲਾਸ਼।
ਆਓ ਅਕਲਾਂ ਵਾਲਿਓ, ਆਓ ਕਲਮਾਂ ਵਾਲਿਓ--------।

ਕਿਹੜੀ ਬੁਰਾਈ ਹੈ, ਜਿਹੜੇ ਇੱਥੇ ਨਾਂ ਆਈ,
ਭ੍ਰਿਸ਼ਟਾਚਾਰੀਆਂ ਵੀ ਲੁੱਟ ਮਚਾਈ,
ਲੁੱਟ-ਖਾਣ ਵਾਲੇ ਏਥੇ ਐਸ਼ਾਂ ਪਏ ਕਰਦੇ,
ਪਰ ਮੇਹਨਤੀਆਂ ਨੂੰ ਇਹ ਦੁਨੀਆਂ ਨਾ ਆਈ ਰਾਸ।
ਆਓ ਅਕਲਾਂ ਵਾਲਿਓ, ਆਓ ਕਲਮਾਂ ਵਾਲਿਓ--------।

ਕਲਮ ਰਲ ਕੇ ਐਸੀ ਚਲਾਈਏ,
ਵੈਰ-ਵਿਰੋਧ ਨੂੰ ਦੂਰ ਭਜ਼ਾਈਏ,
ਆਮ ਬਣ ਕੇ ਵਿਚਰਨ ਨਾਲੋਂ,
ਅਸੀਂ ਬਣ ਕੇ ਦਿਖਾਉਣ ਏ ਖ਼ਾਸ਼।
ਆਓ ਅਕਲਾਂ ਵਾਲਿਓ, ਆਓ ਕਲਮਾਂ ਵਾਲਿਓ--------।

ਪਰਸ਼ੋਤਮ ਸਭ ਕੁੱਝ ਯਾਦ ਕਰਾਉਣਾ,
ਕਿਸੇ ਕੋਲੋਂ ਨਹੀਂ ਘੱਟ ਕਹਾਉਣਾ,
ਦੁਨੀਆਂ `ਤੇ ਜ਼ਿਨੀਆਂ ਵੀ ਬੁਰਾਈਆਂ,
ਉਨ੍ਹਾਂ ਦਾ ਰਲ ਮਿਲ ਕਰੀਏ ਨਾਸ਼।
ਆਓ ਕਲਮਾਂ ਵਾਲਿਓ, ਆਓ ਅਕਲਾਂ ਵਾਲਿਓ-------।

ਪਰਸ਼ੋਤਮ ਲਾਲ ਸਰੋਏ, ਮੋਬਾਇਲ 92175-44348



{ਨੋਟ:- ਪਿਛਲੇ ਹੋਰ ਪੱਤਰ ਪੜ੍ਹਨ ਲਈ ਐਰੋ (ਤੀਰ) ਨੂੰ ਕਲਿਕ ਕਰੋ ਜਾਂ ਉਪਰ ਪੰਨੇ ਦੀ ਚੋਣ ਕਰੋ ਜੀ}


.