. |

(ਸੰਪਾਦਕੀ ਨੋਟ)
‘ਸਿੱਖ ਮਾਰਗ’ ਦੇ ਪਾਠਕਾਂ/ਲੇਖਕਾਂ ਨੂੰ ਸੂਚਿਤ
ਕੀਤਾ ਜਾਂਦਾ ਹੈ ਕਿ ਅੱਜ 27 ਜੁਲਾਈ 2012 ਤੋਂ ਬਾਅਦ ਕੁੱਝ ਦਿਨ ‘ਸਿੱਖ ਮਾਰਗ’ ਅੱਪਡੇਟ ਨਹੀਂ ਹੋ
ਸਕੇਗਾ।
(27/07/12)
ਜਸਵੰਤ ਸਿੰਘ ‘ਅਜੀਤ’
ਨਵੀਂ ਦਿੱਲੀ: (27, ਜੁਲਾਈ,
2012)
ਸ. ਪਰਮਜੀਤ ਸਿੰਘ ਸਰਨਾ, ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ
ਦਲ ਦਿੱਲੀ ਦੀ ਅਗਵਾਈ ਵਿੱਚ ਸਿੱਖ ਮੁੱਖੀਆਂ ਦੇ ਇੱਕ ਤਿੰਨ-ਮੈਂਬਰੀ ਪ੍ਰਤੀਨਿਧੀ ਮੰਡਲ, ਜਿਸ ਵਿੱਚ
ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਸ. ਹਰਵਿੰਦਰ ਸਿੰਘ ਸਰਨਾ ਅਤੇ ਗੁਰਦੁਆਰਾ ਕਮੇਟੀ ਦੇ ਸਕੱਤ੍ਰ
ਸ. ਕਰਤਾਰ ਸਿੰਘ ਕੋਛੜ ਵੀ ਸ਼ਾਮਲ ਸਨ, ਨੇ ਬੀਤੇ ਦਿਨ ਇੱਥੇ ਉਤਰਾਖੰਡ ਦੇ ਮੁੱਖ ਮੰਤਰੀ ਸ਼੍ਰੀ ਵਿਜੈ
ਬਹੁਗੁਣਾ ਨਾਲ ਮੁਲਾਕਾਤ ਕੀਤੀ। ਮੁਲਾਕਾਤ ਤੋਂ ਬਾਅਦ ਸ. ਹਰਵਿੰਦਰ ਸਿੰਘ ਸਰਨਾ ਨੇ ਦਸਿਆ ਕਿ ਸ਼੍ਰੀ
ਬਹੁਗੁਣਾਂ ਨਾਲ ਹੋਈ ਇਹ ਮੁਲਾਕਾਤ ਬਹੁਤ ਹੀ ਸਦਭਾਵਨਾਪੂਰਣ ਸੀ, ਜੋ ਬਹੁਤ ਹੀ ਲਾਹੇਵੰਦੀ ਰਹੀ।
ਸ. ਸਰਨਾ ਨੇ ਦਸਿਆ ਕਿ ਇਸ ਮੁਲਾਕਾਤ ਦੌਰਾਨ ਸਿੱਖ ਪੰਥ ਦੀਆਂ ਤਿੰਨ ਮਹਤਵਪੂਰਣ ਮੰਗਾਂ ਸ਼੍ਰੀ
ਬਹੁਗੁਣਾ ਦੇ ਸਾਹਮਣੇ ਰਖੀਆਂ ਗਈਆਂ। ਜਿਨ੍ਹਾਂ ਵਿਚੋਂ ਪਹਿਲੀ ਰਾਹੀਂ ਹਰਿਦੁਆਰ ਸਥਿਤ ਗੁਰੂ ਨਾਨਕ
ਦੇਵ ਜੀ ਦੀ ਚਰਨਛਹੁ ਪ੍ਰਾਪਤ ਇਤਿਹਾਸਿਕ ਸਥਾਨ, ਗੁਰਦਆਰਾ ਗਿਆਨ ਗੋਦੜੀ ਦਾ ਮੂਲ ਅਸਥਾਨ ਸਿੱਖਾਂ
ਨੂੰ ਸੌਂਪੇ ਜਾਣ ਦੀ ਮੰਗ ਕੀਤੀ ਗਈ ਹੈ ਤਾਂ ਜੋ ਉਥੇ ਗੁਰੂ ਸਾਹਿਬ ਦੀ ਹਰਿਦੁਆਰਾ ਯਾਤ੍ਰਾ ਦੀ ਯਾਦ
ਵਿੱਚ ਸ਼ਾਨਦਾਰ ਯਾਦਗਾਰ ਕਾਇਮ ਕੀਤੀ ਜਾ ਸਕੇ। ਸ. ਸਰਨਾ ਨੇ ਦਸਿਆ ਕਿ ਮੁੱਖ ਮੰਤਰੀ ਪਾਸੋਂ ਹੇਮਕੁੰਟ
ਦੇ ਦਰਸ਼ਨਾਂ ਲਈ ਹੈਲੀਕਾਪਟਰ ਸੇਵਾ ਅਰੰਭ ਕੀਤੇ ਜਾਣ ਅਤੇ ਉਤਰਾਖੰਡ ਵਿੱਚ ਵਸਦੇ ਸਿੱਖਾਂ ਨੂੰ ਸਰਕਾਰ
ਵਿੱਚ ਪ੍ਰਤੀਨਿਧਤਾ ਦਿੱਤੇ ਜਾਣ ਦੀ ਵੀ ਮੰਗ ਕੀਤੀ ਗਈ।
ਸ. ਹਰਵਿੰਦਰ ਸਿੰਘ ਸਰਨਾ ਨੇ ਦਸਿਆ ਕਿ ਸ਼੍ਰੀ ਵਿਜੈ ਬਹੁਗੁਣਾ ਨੇ ਇਨ੍ਹਾਂ ਮੰਗਾਂ ਅਤੇ ਇਨ੍ਹਾਂ ਨਾਲ
ਜੁੜੀਆਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਗੰਭੀਰਤਾ ਨਾਲ ਸੁਣਿਆ ਅਤੇ ਸਮਝਿਆ। ਉਨ੍ਹਾਂ ਭਰੋਸਾ ਦੁਆਇਆ
ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇਤਿਹਾਸਕ ਯਾਦਗਾਰ ਗੁਰਦੁਆਰਾ ਗਿਆਨ ਗੋਦੜੀ ਦਾ ਮੂਲ ਸਥਾਨ ਛੇਤੀ
ਹੀ ਸਿੱਖਾਂ ਨੂੰ ਸੌਂਪ ਦਿੱਤਾ ਜਾਇਗਾ। ਇਸਦੇ ਨਾਲ ਹੀ ਉਨ੍ਹਾਂ ਇਸ ਸਥਾਨ ਤੇ ਦਿੱਲੀ ਗੁਰਦੁਆਰਾ
ਕਮੇਟੀ ਨੂੰ ਗੁਰੂ ਸਾਹਿਬ ਦੀ ਸ਼ਾਨਦਾਰ ਯਾਦਗਾਰ ਕਾਇਮ ਕਰਨ ਦਾ ਅਧਿਕਾਰ ਦੇਣ ਦਾ ਵੀ ਭਰੋਸਾ ਦੁਆਇਆ।
ਸ. ਸਰਨਾ ਨੇ ਦਸਿਆ ਕਿ ਸਿੱਖਾਂ ਨੂੰ ਉਤਰਾਖੰਡ ਦੀ ਸਰਕਾਰ ਵਿੱਚ ਪ੍ਰਤੀਨਿਧਤਾ ਦਿਤੇ ਜਾਣ ਦੀ ਕੀਤੀ
ਗਈ ਮੰਗ ਦੇ ਸੰਬੰਧ ਵਿੱਚ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਰਾਜ ਵਿਚਲੇ ਕੁੱਝ ਪਤਵੰਤੇ ਸਿੱਖਾਂ ਦੇ
ਨਾਂ ਸੁਝਾਏ ਜਾਣ ਤਾਂ ਉਹ ਉਨ੍ਹਾਂ ਵਿਚੋਂ ਚੋਣ ਕਰ ਉਨ੍ਹਾਂ ਦੀ ਇਹ ਮੰਗ ਪੂਰੀ ਕਰ ਸਕਣ।
ਸ. ਸਰਨਾ ਨੇ ਦਸਿਆ ਕਿ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਹੈਲੀਕਾਪਟਰ
ਸੇਵਾ ਅਰੰਭ ਕਰਨ ਦੀ ਕੀਤੀ ਗਈ ਮੰਗ ਦੇ ਸੰਬੰਧ ਵਿੱਚ ਸ਼੍ਰੀ ਬਹੁਗੁਣਾਂ ਨੇ ਕਿਹਾ ਕਿ ਉਹ ਆਪ ਅਗਲੇ
ਦੋ-ਚਾਰ ਦਿਨਾਂ ਵਿੱਚ ਗੁਰਦੁਆਰਾ ਬੰਗਲਾ ਸਾਹਿਬ ਦੇ ਦਰਸ਼ਨ ਕਰਨ ਅਤੇ ਗੁਰੂ ਚਰਨਾਂ ਵਿੱਚ ਆਪਣੀ
ਅਕੀਦਤ ਦੇ ਫੁਲ ਭੇਂਟ ਕਰਨ ਆਉਣਗੇ, ਉਥੇ ਸਤਿਗੁਰਾਂ ਦੀ ਹਜ਼ੂਰੀ ਅਤੇ ਸੰਗਤ ਦੀ ਹਾਜ਼ਰੀ ਵਿੱਚ
ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਹੈਲੀਕਾਪਟਰ ਸੇਵਾ ਅਰੰਭ ਕਰਨ ਦਾ ਐਲਾਨ ਕਰ, ਗੁਰੂ ਮਹਾਰਾਜ ਅਤੇ
ਸੰਗਤਾਂ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੀ ਖੁਸ਼ੀ ਲੈਣਾ ਚਾਹੁਣਗੇ।
(ਸੰਪਾਦਕੀ
ਟਿੱਪਣੀ:- ਉਂਜ ਤਾਂ ਅਸੀਂ ਪਹਿਲਾਂ ਵੀ ਅਨੇਕਾਂ ਵਾਰੀ ਲਿਖ ਚੁੱਕੇ ਹਾਂ ਕਿ ਕਿਸੇ ਵੀ ਸਿਆਸੀ ਪਾਰਟੀ
ਨਾਲ ‘ਸਿੱਖ ਮਾਰਗ’ ਦਾ ਕੋਈ ਵੀ ਸੰਬੰਧ ਨਹੀਂ ਹੈ ਅਤੇ ਨਾ ਹੀ ਅਸੀਂ ਕਿਸੇ ਸਿਆਸੀ ਪਾਰਟੀ ਦੇ ਕਿਸੇ
ਬਿਆਨ ਨੂੰ ਇੱਥੇ ਛਾਪਣ ਲਈ ਕੋਈ ਦਿਲਚਸਪੀ ਜਾਂ ਮਹੱਤਤਾ ਦਿੰਦੇ ਹਾਂ। ਪਰ ਇਸ ਬਿਆਨ ਦਾ ਸੰਬੰਧ
ਸਿਆਸੀ ਪਾਰਟੀ ਦੇ ਨਾਲ ਦਿੱਲੀ ਕਮੇਟੀ ਨਾਲ ਵੀ ਹੈ ਅਤੇ ਖਾਸ ਕਰਕੇ ਧਰਮ ਪ੍ਰਚਾਰ ਕਮੇਟੀ ਨਾਲ ਵੀ।
ਅਸੀਂ ਇਸ ਕਮੇਟੀ ਦੇ ਦੋ ਮੈਂਬਰਾਂ, ਸ: ਤਰਸੇਮ ਸਿੰਘ ਅਤੇ ਪ੍ਰਿੰ: ਗਿਆਨੀ ਸੁਰਜੀਤ ਸਿੰਘ ਜੀ ਦੇ
ਖਿਆਲ ਜਾਨਣਾ ਚਾਹੁੰਦੇ ਹਾਂ ਕਿ ਇਸ ਖਬਰ ਵਿਚ, ਜੋ ਕਥਿਤ ਹੇਮਕੁੰਟ ਦੇ ਦਰਸ਼ਨਾ ਲਈ ਹੈਲੀਕਾਪਟਰ ਸੇਵਾ
ਆਰੰਭ ਕਰਨ ਦੀ ਗੱਲ ਹੈ, ਉਸ ਬਾਰੇ ਇਹਨਾ ਦਾ ਕੀ ਪ੍ਰਤੀਕਰਮ ਹੈ। ਕੀ ਇਹ ਦੋਵੇਂ ਇਸ ਬਾਰੇ ਆਪਣਾ ਕੋਈ
ਮਾੜਾ ਮੋਟਾ ਰੋਸ ਜ਼ਾਹਰ ਵੀ ਕਰਨਗੇ ਜਾਂ ਨਿਰੇ ਮਿੱਟੀ ਦੇ ਮਾਧੋ ਹੀ ਸਾਬਤ ਹੋਣਗੇ)
(27/07/12)
ਬਲਜੋਤ ਸਿੰਘ ਗਿੱਲ
ਪਿਹਲਾ ਸੰਨਤਾਲੀ ਵੇਲੇ ਖਿਚੀ ਗਈ
ਲਕੀਰ,
ਫੇਰ ਆ ਗਿਆ ਚੁਰਾਸੀ ਲੈ ਕੇ ਮੜੀ ਤਕਦੀਰ,
ਦਹਾਕੇ ਤੱਕ ਵਗਦੇ ਰਿਹੇ ਖੂਨ ਦੇ ਸੀ ਖਾਲ,
ਆਹ ਕੀ ਹੋ ਗਿਆ ਅੱਜ ਆਪਣੇ ਪੰਜਾਬ ਦਾ ਹਾਲ,
ਦਸ਼ਮੇਸ਼ ਪਿਤਾ ਨੇ ਸੀ ਇਥੇ ਅਮਿ੍ਤ ਦੀ ਦਾਤ ਬਖਸ਼ੀ,
ਮਿਟ ਗਏ ਆਪ ਮਿਟਾਉਣਾ ਚਹੁਦੇਂ ਸੀ ਜੋ ਹਸਤੀ,
ਇਕੱਲੇ ਨੂੰ ਲੜਾਇਆ ਜਿੱਥੇ ਸਵਾ ਲੱਖ ਨਾਲ,
ਆਹ ਕੀ ਹੋ ਗਿਆ ਅੱਜ ਆਪਣੇ ਪੰਜਾਬ ਦਾ ਹਾਲ,
ਰੰਗਲਾ ਪੰਜਾਬ ਸਿਆਸਤਾ ਤੇ ਨਸ਼ਿਆ ਨੇ ਕੀਤਾ ਕੰਗਲਾ ਪੰਜਾਬ,
ਪੰਜ ਦਰਿਆਵਾ ਦੀ ਧਰਤੀ ਤੇ ਛੇਵਾਂ ਦਰਿਆ ਬਣਗੀ ਸ਼ਰਾਬ,
ਨਸ਼ਿਆ ਰੁਲ ਗਈ ਜਵਾਨੀ ਹੁੰਦੀ ਜੋ ਕੌਮਾ ਦੀ ਢਾਲ,
ਆਹ ਕੀ ਹੋ ਗਿਆ ਅੱਜ ਆਪਣੇ ਪੰਜਾਬ ਦਾ ਹਾਲ,
ਦਿਨੋ-ਦਿਨ ਸ਼ਹਿਰ ਵੱਧੀ ਜਾਂਦਾ ਸਾਡੇ ਪਿੰਡ ਵੱਲ ਨੂੰ,
ਕੀ ਖਾਂਵਾਗੇ ਤੇ ਕਿਹੜੇ ਖੇਤਾ ਵਿੱਚ ਬੀਜ਼ਾ ਗੇ ਕੱਲ ਨੂੰ,
ਖੇਤਾ ਦੀਆਂ ਕੱਟਕੇ ਕਲੋਨੀਆਂ ਮੁਨਾਫ਼ਾ ਵੱਟੀ ਜਾਂਦੇ ਦਲਾਲ,
ਆਹ ਕੀ ਹੋ ਗਿਆ ਅੱਜ ਆਪਣੇ ਪੰਜਾਬ ਦਾ ਹਾਲ,
BALJOT SINGH GILL
94638-83029
(25/07/12)
ਗੁਰਸ਼ਰਨ ਸਿੰਘ ਕਸੇਲ
ਸ੍ਰ. ਰਘਬੀਰ ਸਿੰਘ ਢਿਲੋਂ ਜੀ,
ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਹਿ ॥
ਆਪ ਦਾ ਲਿਖਿਆ ਲੇਖ, “ਗੁਰਬਾਣੀ ਪਾਠ ਕਿਵੇਂ, ਕਦੋਂ ਤੇ ਰੋਜ਼ ਕਿੰਨੀ ਬਾਰ ਕਰਨਾ ਚਾਹੀਦਾ ਹੈ?”
ਪੜ੍ਹਿਆ , ਚੰਗਾ ਲੱਗਾ । ਇਸ ਲੇਖ ਦੇ ਹੇਠ ਲਿਖੇ ਪਹਿਰੇ ਵਿਚ ਆਪ ਨੇ ਜੋ ਗੁਰਬਾਣੀ ਦੀ ਇਸ ਪੰਗਤੀ
ਦਾ ਹਵਾਲਾ ਦਿਤਾ ਹੈ ਇਹ ਸਮਝ ਨਹੀਂ ਲੱਗੀ , “ਥਿਤਿ ਵਾਰੁ ਨ ਜੋਗੀ ਜਾਣੈ ਰੁਤਿ ਮਾਹੁ ਨ ਕੋਈ॥’
(ਜਪੁ ਜੀ ਸਾਹਿਬ-ਪੌੜੀ 21) ਇਸ ਨਾਲ ਇਸ ਪਹਿਰੇ ਤੇ ਲੇਖ ਦਾ ਕੀ ਸਬੰਧ ਹੈ , ਇਹ ਦੱਸਣ ਦੀ ਖੇਚਲ
ਕਰਨੀ ਜੀ ।
“ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ॥’ ਅੰਮ੍ਰਿਤ ਵੇਲੇ ਪਾਠ ਕਰਨ ਲਈ ਵਿਅਕਤੀ ਜਲਦੀ ਸੌਂਵੇਗਾ
ਅਤੇ ਜਲਦੀ ਉਠੇਗਾ ਜਿਸ ਨਾਲ ਉਸ ਦੀ ਸਿਹਤ ਵੀ ਅਛੀ ਰਹਿ ਸਕਦੀ ਹੈ। ਮੁਹਾਵਰਾ ਹੈ‘ਜਲਦੀ ਸੌਂਣਾ ਜਲਦੀ
ਉਠਣਾ ਵਿਅਕਤੀ ਨੂੰ ਸਿਹਤਮੰਦ, ਪੈਸੇ ਵਾਲਾ ਅਤੇ ਸੋਝੀ ਵਾਲਾ ਬਣਾ ਦਿੰਦਾ ਹੈ’। ਜੇ ਅੰਮ੍ਰਿਤ ਵੇਲੇ
ਪਾਠ ਨਾ ਹੋ ਸਕੇ ਤਾਂ ਕੋਈ ਵੀ ਅਜੇਹਾ ਵੇਲਾ ਵਰਤਿਆ ਜਾ ਸਕਦਾ ਹੈ ਜਦੋਂ ਮਨ ਪਾਠ ਗ੍ਰਿਹਣ ਕਰਨ ਦੇ
ਮੂਡ ਵਿੱਚ ਹੋਵੇ ਅਤੇ ਉਹ ਇਧਰ ਉਧਰ ਨਾ ਦੌੜਦਾ ਹੋਵੇ। ਸਿਖ ਮਤ ਤਾਂ ਇਸ ਗਲ ਵਿੱਚ ਭਰੋਸਾ ਰਖਦਾ ਹੈ
ਕਿ ‘ਥਿਤਿ ਵਾਰੁ ਨ ਜੋਗੀ ਜਾਣੈ ਰੁਤਿ ਮਾਹੁ ਨ ਕੋਈ॥’ (ਜਪੁ ਜੀ ਸਾਹਿਬ-ਪੌੜੀ 21)”
ਇਕ ਪਾਠਕ,
ਗੁਰਸ਼ਰਨ ਸਿੰਘ ਕਸੇਲ
(25/07/12)
ਗੁਰਸੇਵਕ ਸਿੰਘ ‘ਮਦਰੱਸਾ’
ਰਖੜੀ ਇੱਕ ਕਲੰਕ
ਵਾਹਿਗੁਰੂ ਜੀ ਕਾ ਖਾਲ਼ਸਾ । ਵਾਹਿਗੁਰੂ ਜੀ ਕੀ ਫ਼ਤਿਹ
ਸਾਰੇ ਵੀਰਾਂ-ਭੈਣਾਂ ਅਤੇ ਖਾਸ ਕਰ ਕੇ ਉਨ੍ਹਾਂ ਵੀਰਾਂ ਨੂੰ ਜੋ ਆਪਣੀਆਂ ਮਾਵਾਂ,
ਭੈਣਾਂ ਨੂੰ ਬੁਹੁਤ ਪਿਆਰ ਤੇ ਬਹੁਤ ਇੱਜ਼ਤ ਦਿੰਦੇ ਹਨ। ਉਹਨਾਂ ਨੂੰ ਬੇਨਤੀ ਹੈ ਕੇ
ਔਰਤ (ਆਪਣੀ ਮਾਤਾ,ਭੈਣ) ਦੇ ਮੱਥੇ ’ਤੇ ਲੱਗੇ ਹੋਏ ਰੱਖੜੀ ਵਰਗੇ ਕਲੰਕ ਨੂੰ ਲਾਹ ਕੇ
ਸੁਟ ਦੇਣ ਦਾ ਹੁਣ ਵੇਲਾ ਆ ਚੁਕਾ ਹੈ, ਜੀਵਨ ਦੀ ਘਾੜਤ ਕਰਨ ਵਾਲੀ ਗੁਰਬਾਣੀ ਗਿਆਨ ਦੀ
ਮਰਯਾਦਾ ਅਨੁਸਾਰ ਹਰ ਰੋਜ਼ ਧਰਮ ਦੇ ਨਾਮ ਤੇ ਰੱਖੜੀ, ਕਰਵਾ ਚੌਥ ਆਦਿ ਵਰਗੇ ਬੇਲੋੜੇ
ਤਿਉਹਾਰਾਂ ਨੂੰ ਅੱਖਾਂ ਬੰਦ ਕਰਕੇ ਮਨਾਉਦੇ ਰਹਨਾਂ ਬਿਲਕੁਲ ਗਲਤ ਹੈ। {ਜ਼ਾਂ ਬਹਾਨੇ
ਬਣਾ ਕੇ……!!! ਅਸੀਂ ਤਾਂ ਜੰਮਣ (ਪੈਦਾ ਹੋਣ) ਤੋਂ ਲੈ ਕੇ ਅੱਜ ਤੱਕ ਇਸੇ ਤਰ੍ਹਾਂ ਹੀ
ਕਰਦੇ ਆਏ ਹਾਂ, ਜੀ ! ਸਾਡੇ ਤਾਂ - ਵੱਡੇ ਵਡੇਰੇ ਦਾਦਾ-ਦਾਦੀ, ਨਾਨਾ-ਨਾਨੀ,
ਮਾਂ-ਪਿਉ ਵੀ ਇਹੀ ਤਿਉਹਾਰ ਮਨਾਉਂਦੇ ਆ ਰਹੇ ਨੇ ਅਸੀਂ ਕਿਵੇਂ ਛੱਡ ਦੇਈਏ ਆਪਣੇ
ਪੁਰਖਿਆਂ (ਵੱਡਿਆਂ) ਦੀ ਰੀਤ ਨੂੰ )।
ਜੇ ਪੁਰਖਿਆਂ ਦੀ ਰੀਤ ਇੰਨੀ ਮਹੱਤਤਾ ਰਖਦੀ ਸੀ ਫਿਰ ਤਾਂ ਬਾਬੇ ਨਾਨਕ ਨੂੰ ਵੀ ਅੱਖਾਂ
ਬੰਦ ਕਰਕੇ (ਜ਼ਾਂ ਵੱਡਿਆਂ ਦੀ ਰੀਤ ਆਦਿ) ਆਖ ਕੇ ਜਨੇਊ ਧਾਰਨ (ਪਹਿਨ) ਕਰ ਲੈਣਾ
ਚਾਹੀਦਾ ਸੀ ਪਰ ਗਰੂ ਨਾਨਕ ਸਾਹਿਬ ਨੇ ਬੇਲੋੜੀ ਰੀਤ ਅੱਗੇ ਸਿਰ ਨਾ ਝੁਕਾਉਂਦਿਆਂ
ਸਾਹਮਣੇ ਬੈਠੇ ਪੰਡਤ ਨੂੰ ਜਨੇਉ ਪਾਉਣ ਬਾਰੇ ਸਵਾਲ ਕੀਤੇ। ਜਿੰਨ੍ਹਾਂ ਦਾਂ ਉਸ
ਪੁਜਾਰੀ ਕੋਲ ਕੋਈ ਚੰਗਾ ਜਵਾਬ ਨਹੀਂ ਸੀ ਅਤੇ ਨਾਂ ਹੀ ਕਿਸੇ ਰਿਸ਼ਤੇਦਾਰ ਜਾਂ
ਮਾਤਾ-ਪਿਤਾ ਦੀ ਕੋਈ ਪਰਵਾਹ ਕੀਤੇ ਬਿਨਾਂ ਦਲੀਲ ਤੇ ਦਲੇਰੀ ਨਾਲ ਜਨੇਉ ਪਾਉਣ ਵਰਗੇ
ਮਨਮਤੀ ਕਰਮਕਾਂਡ ਨੂੰ ਰੱਦ ਕਰਦਿਆਂ ਗੁਣਾਂ ਰੂਪੀ ਜਨੇਉ ਧਾਰਣ ਕਰਣ ਦੀ ਗੱਲ ਕੀਤੀ।
ਇਸ ਲਈ ਸਭ ਵੀਰਾਂ-ਭੈਣਾਂ ਨੂੰ ਬੇਨਤੀ ਹੈ ਕਿ ਰਖੱੜੀ ਦੇ ਤਿਉਹਾਰ ਤੋਂ ਪਹਿਲਾਂ
ਰਖੱੜੀ ਵਰਗੇ ਅਨਮਤੀ ਤਿਉਹਾਰਾਂ ਦਾ ਸੱਚ ਜਗ ਜ਼ਾਹਰ ਕਰਦੀ ਫਿਲਮ “ਅਜ਼ਾਦ ਸਮਾਜ
ਗੁਲਾਮ ਸੋਚ” ਨੂੰ ਇਕ ਲਹਿਰ ਦੀ ਤਰ੍ਹਾਂ ਹਰ ਪਾਸੇ (ਐਸ. ਐਮ.ਐਸ., ਫੇਸਬੁਕ,
ਟਵੀਟਰ, ਈ-ਮੇਲ, ਆਦਿ ਰਾਹੀਂ) ਫੈਲਾ ਦੇਈਏ ਤਾਂ ਜੋ ਗਿਆਨ ਦੀ ਇਸ ਆਂਧੀ ਨਾਲ ਭ੍ਰਮ
ਦੇ ਛੱਪਰ ਉਡ ਜਾਣ ਅਤੇ ਮਨੁੱਖਤਾ ਦੇ ਜੀਵਨ ਅੰਦਰ ਇਕ ਅਜ਼ਾਦ ਅਤੇ ਨਵੀਂ ਜਾਗ੍ਰਿਤੀ
ਪੈਦਾ ਹੋ ਸਕੇ।
ਗੁਰਸੇਵਕ ਸਿੰਘ ‘ਮਦਰੱਸਾ’
ਅਜ਼ਾਦ ਸਮਾਜ ਗੁਲਾਮ ਸੋਚ ਫਿਲਮ ਦਾ ਲਿੰਕ: ਭਾਗ-1
(25/07/12)
ਪਰਮਜੀਤ ਸਿੰਘ ਉਤਰਾਖੰਡ
ਕਥਾ
ਰਾਹੀਂ ਭਾਜਪਾ ਦੇ ਨੇਤਾ ਨੂੰ ਪਾਈ ਮਾਤ – ਪਰਮਜੀਤ ਸਿੰਘ ਉਤਰਾਖੰਡ
ਅੱਜ ਗੁਰਦੁਆਰਾ ਕਮੇਟੀਆਂ ਦੀ ਕਮਜੋਰੀ ਕਾਰਣ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ
ਸਿੱਖ ਸਿਧਾਤਾਂ ਦੇ ਵਿਰੋਧੀ ਰਾਜਨਿਤਿਕ ਨੇਤਾਵਾਂ ਨੂੰ ਜਿਥੇ ਕ੍ਰਿਪਾਨਾ ਤੇ ਸਿਰੋਪਾਉ ਦੇ ਕੇ
ਸਨਮਾਨਿਆ ਜਾਂਦਾ ਹੈ ਉੱਥੇ ਉਨਾਂ ਲੋਕਾਂ ਨੂੰ ਚਾਪਲੂਸ ਪ੍ਰਬੰਧਕਾਂ ਦੁਆਰਾ ਸੰਗਤਾਂ ਨੂੰ
ਗੁਮਰਾਹਕੁੰਨ ਭਾਸਣ ਸੁਨਾਉਣ ਦਾ ਵੀ ਮੌਕਾ ਮਿਲ ਜਾਂਦਾ ਹੈ। ਅਜਿਹਾ ਹੀ ਕੁੱਛ ਸਮੇਂ ਪਹਿਲਾਂ ਗੁਰੂ
ਗ੍ਰੰਥ ਸਾਹਿਬ ਜੀ ਦੀ ਹਜੂਰੀ ਅਤੇ ਭਾਰੀ ਸੰਗਤ ਦੇ ਇਕੱਠ ਵਿੱਚ ਪ੍ਰਬੰਧਕਾਂ ਨੇ ਭਾਜਪਾ
(R.S.S) ਦੇ
ਇੱਕ ਨੇਤਾ ਨੂੰ ਸੱਦ ਲਿਆ ਤੇ ਸਟੇਜ ਸੈਕਟਰੀ ਨੇ ਐਨਾਉਂਸ ਕਰਕੇ ਪਹਿਲਾਂ ਮੈਨੂੰ ਸਟੇਜ ਤੇ ਬਿਠਾ
ਦਿਤਾ ਤੇ ਨਾਲ ਹੀ ਇਹ ਕਹਿ ਕੇ ਉਸ ਨੇਤਾ ਨੂੰ ਵੀ ਮਾਇਕ ਫੜਾ ਦਿਤਾ ਕਿ ਇਨ੍ਹਾਂ ਨੇ ਛੇਤੀ ਜਾਣਾ ਹੈ
ਇਸ ਕਰਕੇ ਕਥਾ ਸ਼ੁਰੂ ਹੋਣ ਤੋਂ ਪਹਿਲਾਂ ਸਾਡੇ ਸੱਦੇ ਤੇ ਆਏ ਸਤਿਕਾਰਯੋਗ ਨੇਤਾ ਜੀ ਨੇ ਤੁਹਾਡੇ ਨਾਲ
5 ਮਿਨਟ ਕੀਮਤੀ ਵਿਚਾਰਾਂ ਪੇਸ਼ ਕਰਨੀਆਂ ਹਨ। ਭਾਸ਼ਣ ਦੋਰਾਨ ਉਸ ਨੇਤਾ ਤੇ ਸਿੱਖ ਸੰਗਤਾਂ ਨੂੰ ਪਹਿਲਾਂ
ਬੜਾ ਮਖਣ ਲਾਇਆ ਕਿ ਸਿੱਖਾਂ ਦੇ ਗੁਰੂ ਅਗਰ ਕੁਰਬਾਨੀ ਨਾ ਕਰਦੇ ਤਾਂ ਅੱਜ ਹਿੰਦੂ ਵੀ ਨਾ ਹੋਂਦੇ,
ਭਾਰਤ ਦੀ ਆਜਾਦੀ ਵਿੱਚ ਸਭਤੋਂ ਵੱਧ ਕੁਰਬਾਨੀਆਂ ਪੰਜਾਬੀਆਂ (ਸਿੱਖ ਨਹੀਂ) ਨੇ ਹੀ ਦਿੱਤੀਆਂ ਹਨ।
ਇਨ੍ਹਾਂ ਗਲਾਂ ਦੇ ਦੋਰਾਨ ਨਾਲੇ ਇਹ ਵੀ ਕਿਹ ਰਿਹਾ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਕੀ ਬਾਣੀ
ਸਰਬਉਤੱਮ ਹੈ ਕਿਉਂਕੀ ਯਹ ਵੇਦੋਂ ਕਾ ਸਾਰ ਹੈ ਔਰ ਇੱਕ ਸਚਾ-ਸੁੱਚਾ ਰਹਿਤਵਾਨ ਸਿੱਖ ਹੀ ਅਸਲ ਮੇਂ
ਪਿਉਰ ਹਿੰਦੂ ਹੈ। ਅਜੇਹੇ ਗੁਮਹਾਰਕੁੰਨ ਤੀਰ ਛਡਦਾ ਗਇਆ ਜਿਸਦਾ ਅਸਿਧੇ ਰੂਪ ਵਿੱਚ ਸੰਗਤਾਂ ਤੇ ਅਸਰ
ਜਾਣਾ ਸੁਭਾਵਿਕ ਜਹੀ ਗੱਲ ਸੀ ਆਪਣਾ ਕੂੜ ਭਰਿਆ ਭਾਸ਼ਣ ਦੇ ਕੇ ਉਹ ਦਿਵਾਨ ਹਾਲ ਵਿੱਚੋਂ ਬਾਹਰ ਨੂੰ
ਜਾਣ ਹੀ ਵਾਲਾ ਸੀ ਮੈਂ ਉਸਨੂੰ ਸੰਬੋਧਿਤ ਹੋ ਕੇ ਬੇਨਤੀ ਕਰਦਿਆਂ ਕਿਹਾ ਆਪ ਬਸ 2 ਮਿਨਟ ਵਾਸਤੇ ਹੋਰ
ਬੈਠ ਜਾਉ ਮੈਂ ਕੁੱਛ ਪੁਛਣਾ ਚਾਹੁੰਦਾ ਹਾਂ ਆਪ ਪਾਸੋਂ। ਉਹ ਇਹ ਗਲ ਸੁਣਕੇ ਬੈਠ ਗਇਆ ਪਰ ਸਾਡੇ
ਚਿੱਟੀਆਂ ਦਾੜੀਆਂ ਵਾਲੇ ਪ੍ਰਬੰਧਕ ਮੈਨੂੰ ਘੂਰਣ ਲੱਗ ਪਏ ਮਾਨੋਂ ਆਪਣੀ ਚਲਾਕੀ ਨੂੰ ਬਚਾਉਣ ਵਾਸਤੇ
ਰਾਹ ਲਭ ਰਹੇ ਹੋਣ। ਦਾਸ ਨੇ ਉਸ ਨੇਤਾ ਪਾਸੋਂ ਬਸ ਇਤਨਾ ਹੀ ਪੁੱਛਣ ਦਾ ਯਤਨ ਕੀਤਾ ਕਿ ਤੁਸੀ ਹੁਣੇ
ਇਹ ਗੱਲ ਆਖੀ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਵੇਦੋਂ ਕਾ ਸਾਰ ਹੈਂ ਔਰ ਰਹਿਤਵਾਨ ਸਿੱਖ ਹੀ ਪਿਉਰ
ਹਿੰਦੂ ਹੈ। ਭਾਵੇਂ ਕਿ ਮੈਂ ਇਸ ਗੱਲ ਨਾਲ ਬਿਲਕੁਲ ਸਹਿਮਤ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਵੇਦਾਂ ਦਾ
ਸਾਰ ਹਨ ਪਰ ਤੁਸੀ ਆਪਣੀ ਕਹੀ ਹੋਈ ਗੱਲ ਨਾਲ ਸਹਿਮਤ ਹੋ ਤਾਂ ਫਿਰ ਮੈਂਨੂੰ ਇਹ ਦੱਸੋ ਕਿ ਸਾਰ ਦਾ
ਅਰਥ ਤਾਂ ਹੋਂਦਾ ਹੈ ਨਿਚੋੜ, ਤੱਤ। ਜਿਵੇਂ ਕਿਸੇ ਨਿੰਬੂ ਵਿੱਚੋਂ ਤੱਤ ਰਸ ਕੱਡਣ ਤੋਂ ਬਾਦ ਉਸਤੇ
ਬਚੇ ਛਿਲਕੇ ਨੂੰ ਕੂੜੇ ਦੇ ਢੇਰ ਤੇ ਸੁਟ ਆਈਦਾ ਹੈ ਉਸ ਛਿਲੱੜ ਦਾ ਹੁਣ ਕੋਈ ਕੰਮ ਨਹੀਂ ਕਿ ਉਸਨੂੰ
ਸਾਂਭ-ਸਾਂਭ ਕੇ ਰੱਖੀਏ। ਤੁਹਾਡੇ ਕਹਿਣੇ ਅਨੁਸਾਰ ਜੇਕਰ ਵੇਦਾਂ ਵਿੱਚੋਂ ਤੱਤ (ਸਾਰ) ਕੱਡ ਲਿਆ ਗਇਆ
ਹੈ ਤਾਂ ਫਿਰ ਹੁਣ ਵੇਦਾਂ ਨੂੰ ਕਿੱਥੇ ਰਖਣਾ ਪੰਸਦ ਕਰੋਗੇ?
ਦੁੱਜੀ ਗੱਲ ਵੱਲ ਆਈਏ ਕਿ ਰਹਿਤਵਾਨ ਸਿੱਖ ਹੀ ਪਿਉਰ ਹਿੰਦੂ ਹੈ ਭਾਵੇਂ ਕਿ ਮੈਂ ਇਸ ਗੱਲ ਨਾਲ ਵੀ
ਬਿਲਕੁਲ ਸਹਿਮਤ ਨਹੀਂ ਕਿ ਇੱਕ ਰਹਿਤਵਾਨ ਸਿੱਖ ਹੀ ਪਿਉਰ ਹਿੰਦੂ ਹੈ ਪਰ ਜੇਕਰ ਤੁਸੀ ਆਪਣੀ ਕਹੀ ਹੋਈ
ਗੱਲ ਨਾਲ ਸਹਿਮਤ ਹੋ ਤਾਂ ਫਿਰ ਤੁਸੀ ਇਸ ਗਲ ਦਾ ਖਾਸ ਕਰਕੇ ਧਿਆਨ ਦਵੋ ਕਿ ਰਹਿਤ ਦਾ ਅਰਥ ਹੈ ਗੁਰੂ
ਗ੍ਰੰਥ ਸਾਹਿਬ ਜੀ ਦੇ ਅਨਮੋਲ ਉਪਦੇਸ਼ ਤੇ ਸੁਨਿਹਰੀ ਸਿਧਾਂਤ ਅਨੁਸਾਰ ਜੀਵਨ ਬਤੀਤ ਕਰਨਾ। ਜਿਵੇਂ
ਕਰਮਕਾਂਡ, ਵਹਿਮਾਂ-ਭਰਮਾਂ ਨੂੰ ਤਿਆਗ ਕੇ ਕੇਵਲ ਇੱਕ ਅਕਾਲ-ਪੁਰਖ ਤੇ ਹੀ ਯਕੀਨ ਰਕਣਾ ਅਤੇ ਉਸਤੋਂ
ਛੁੱਟ ਕਿਸੇ ਦੇਵੀ ਦੇਵਤਾ ਦੀ ਉਪਾਸਨਾ ਨਹੀਂ ਕਰਨੀ, ਨੇਕ ਗੁਣਾਂ ਦਾ ਧਾਰਣੀ ਤੇ ਅਵਗੁਣਾ ਦਾ ਤਿਆਗ
ਕਰਨਾ, ਗੁਰਬਾਣੀ ਗੁਰੂ ਨੂੰ ਹੀ ਗੁਰੂ ਮਨਣਾ ਤੇ ਖੰਡੇ ਬਾਟੇ ਦੀ ਪਾਹੁਲ ਲੈ ਕੇ ਸਿੱਖੀ ਸਿਧਾਂਤਾਂ
ਤੇ ਪਹਿਰਾ ਦੇਣਾ ਆਦਿ। ਇਨ੍ਹਾਂ ਵੀਚਾਰਾਂ ਤੇ ਟੁਰਣ ਵਾਲਾ ਹੀ ਇੱਕ ਰਹਿਤਵਾਨ ਸਿੱਖ ਅਖਵਾ ਸਕਦਾ ਹੈ।
ਜੇਕਰ ਅਜੇਹੀ ਰਹਿਤ ਰਖਣ ਵਾਲਾ ਹੀ ਤੁਹਾਡੀ ਨਿਗਾਹ ਵਿੱਚ ਪਿਉਰ ਹਿੰਦੂ ਹੈ ਤਾਂ ਫਿਰ (ਨੇਤਾ ਜੀ)
ਤੁਹਾਡਾ ਜੀਅ ਨਹੀਂ ਕਰਦਾ ਕਿ ਤੁਸੀ ਵੀ ਅਜੇਹੀ ਰਹਿਤ ਰੱਖਕੇ ਪਿਉਰ ਹਿੰਦੂ ਬਣ ਜਾਉ? ਕਰਮਕਾਡਾਂ ਦਾ
ਤਿਆਗ ਕਰਕੇ, ਖੰਡੇ ਬਾਟੇ ਦੀ ਪਾਹੁਲ ਛੱਕ ਕੇ ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰੀ ਜੀਵਨ ਬਤੀਤ ਕਰਣਾ
ਪ੍ਰਵਾਨ ਕਰ ਲਉ। ਸਾਰੀ ਜਿੰਦਗੀ ਮਿਲਾਵਟੀ ਹੀ ਗੁਜਾਰ ਦੇਣੀ ਹੈ? ਅਜੇਹੀ ਪਿਉਰਟੀ ਨੂੰ ਵੇਖ ਕੇ
ਤੁਹਾਡਾ ਜੀਅ ਨਹੀਂ ਕਰਦਾ ਕਿ ਤੁਸੀ ਵੀ ਪਰਿਵਾਰ ਸਮੇਤ ਅਜੇਹੀ ਪਿਉਰਟੀ ਨੂੰ ਅਪਣਾ ਸਕੋ?
ਮਨ ਰੇ ਗਹਿਓ ਨ ਗੁਰ ਉਪਦੇਸੁ॥
ਕਹਾ ਭਇਓ ਜਉ ਮੂਡੁ ਮੁਡਾਇਓ ਭਗਵਉ ਕੀਨੋ ਭੇਸੁ॥
ਸਾਚ ਛਾਡਿ ਕੈ ਝੂਠਹ ਲਾਗਿਓ ਜਨਮੁ ਅਕਾਰਥੁ ਖੋਇਓ॥
ਕਰਿ ਪਰਪੰਚ ਉਦਰ ਨਿਜ ਪੋਖਿਓ ਪਸੁ ਕੀ ਨਿਆਈ ਸੋਇਓ॥ (633)
ਆਪਣੀਆਂ ਕਹੀਆਂ ਗਲਾਂ ਉੱਤੇ ਪੁੱਛੇ ਸਵਾਲਾਂ ਦਾ ਜਵਾਬ ਦੇਣ ਦੀ ਥਾਂ ਭਾਜਪਾ ਨੇਤਾ ਦਾ ਚਿਹਰਾ ਪਸੀਨੇ
ਨਾਲ ਤਰ ਹੋ ਗਇਆ ਤੇ ਉਸਨੂੰ ਰਾਹ ਲਭਣਾ ਵੀ ਔਖਾ ਹੋ ਗਇਆ।
ਖ਼ੈਰ! ਵਕਤੀ ਸਵਾਲ ਖੜੇ ਕਰਕੇ ਇਨਾਂ ਦਾ ਝੂਠਾ ਮਖੌਟਾ ਸੰਗਤਾਂ ਸਾਹਮਣੇ ਪੇਸ਼ ਕਰਨਾ ਵੀ ਲਾਜਮੀ ਬਣਦਾ
ਸੀ ਭਾਵੇਂ ਕਿ ਸਿੱਖ ਨੇ ਮਰਦੇ ਦੱਮ ਤੱਕ ਇਹ ਕਦੇ ਵੀ ਕਬੂਲ ਨਹੀਂ ਕਰਨਾ ਕਿ ਗੁਰੂ ਗ੍ਰੰਥ ਸਾਹਿਬ ਜੀ
ਦੀ ਬਾਣੀ ਵੇਦਾਂ ਦਾ ਸਾਰ ਹੈ ਅਤੇ ਸਿੱਖ ਹਿੰਦੂ ਹੈ।
ਹਮਰਾ ਝਗਰਾ ਰਹਾ ਨ ਕੋਊ॥
ਪੰਡਿਤ ਮੁਲਾਂ ਛਾਡੇ ਦੋਊ॥ …
ਪੰਡਿਤ ਮੁਲਾਂ ਜੋ ਲਿਖਿ ਦੀਆ॥
ਛਾਡਿ ਚਲੇ ਹਮ ਕਛੂ ਨ ਲੀਆ॥ (1158)
ਪਰਮਜੀਤ ਸਿੰਘ ਉਤਰਾਖੰਡ-9690137080
(25/07/12)
ਡਾ: ਗੁਰਮੀਤ ਸਿੰਘ “ਬਰਸਾਲ”
ਰੱਬੀ ਕਣਾਂ ਦੀ ਖੋਜ
ਕਰਤਾ ਆਪਣੀ ਕਿਰਤ ਦੇ ਅੰਦਰ,
ਕਿੰਝ ਖੁਦ ਨੂੰ ਪ੍ਰਗਟਾਵੇ।
ਕਿਰਤ ਨਿਕਲ ਕੇ ਕਰਤੇ ਵਿੱਚੋਂ,
ਇਹੋ ਸਮਝ ਨਾ ਪਾਵੇ।।
ਇਸ ਬ੍ਰਹਿਮੰਡ ਦੀ ਰਚਨਾਂ ਵਾਲਾ,
ਨੁਕਤਾ ਸਮਝਣ ਖਾਤਿਰ।
ਕਿਰਤ ਭਾਲਦੀ ਕਰਤਾ ਆਪਣਾ,
ਵੱਡੇ ਰਿਸਕ ਉਠਾਵੇ।।
ਜੜ੍ਹ ਤੋਂ ਚੇਤਨ ਵੱਲ ਨੂੰ ਜਾਂਦਾ,
ਰਸਤਾ ਭਾਵੇਂ ਬਿਖੜਾ,
ਪਰ ਆਸ਼ਿਕ ਦਾ ਇਸ਼ਕ ਨਿਰਾਲਾ,
ਹਰ ਪਲ ਵੱਧਦਾ ਜਾਵੇ।।
ਕਿਣਕੇ ਦੀ ਔਕਾਤ ਨਾਂ ਕੋਈ,
ਇਸ ਬ੍ਰਹਿਮੰਡ ਦੇ ਸਾਹਵੇਂ।
ਬਣ ਕੇ ਬੂੰਦ ਸਮੁੰਦਰ ਵਾਲੀ,
ਥਾਹ ਸਾਗਰ ਦੀ ਚਾਹਵੇ।।
“ਖੋਜੀ ਉਪਜੈ ਬਾਦੀ ਬਿਨਸੈ”
ਪੜ੍ਹਦਾ, ਪਰ ਨਾਂ ਬੁੱਝੇ,
ਪੱਥਰ ਯੁੱਗੀ ਪੱਥਰਾਂ ਕੋਲੋਂ,
ਖਹਿੜਾ ਕਿੰਝ ਛੁਡਾਵੇ।।
ਕਰਤੇ ਬਾਝੋਂ ਕਿਰਤ ਨਾਂ ਹੁੰਦੀ,
ਕਿਰਤ ਬਾਝ ਨਾਂ ਕਰਤਾ।
ਕਰਤਾ ਹੋ ਕੇ “ਪੁਰਖ” ਤੇ “ਸੈਭੰ”,
ਇਹੋ ਗੱਲ ਸਮਝਾਵੇ।।
ਰੱਬ ਦੇ ਕਣਾਂ ਨੂੰ ਲੱਭਣ ਵਾਲਾ,
ਕਰਦਾ ਬੰਦਾ ਦਾਅਵਾ।
ਕਣ ਕਣ ਅੰਦਰ ਬੈਠਾ ਉਹ ਤਾਂ,
ਬੰਦੇ ਤੇ ਮੁਸਕਾਵੇ।।।।
ਡਾ ਗੁਰਮੀਤ ਸਿੰਘ “ਬਰਸਾਲ” (ਕੈਲੇਫੋਰਨੀਆਂ)
408)209-7072
(25/07/12)
ਪ੍ਰੋਫੈ਼ਸਰ ਕਵਲਦੀਪ ਸਿੰਘ ਕੰਵਲ
ਪੈਂਤੀਸ ਅੱਖਰੀ
- ਪ੍ਰੋਫੈ਼ਸਰ ਕਵਲਦੀਪ ਸਿੰਘ ਕੰਵਲ
ਊੜਾ ਊਚਾ ਨਾਓ ਖੁਦਾਇ, ਸਭਨੀ ਬਣਤਿ ਬਣਾਈ ||੧||
ਐੜਾ ਆਪੇ ਸਾਜੀ ਕਰਤੇ, ਅਪਨੀ ਹੂ ਜੋਤ ਟਿਕਾਈ ||੨||
ਈੜੀ ਏਕੋ ਮੂਲ ਸਭਨਾ, ਵਸਹਿ ਏਕੁ ਖੁਸ਼ਬਾਈ ||੩||
ਸੱਸਾ ਸਾਈਂ ਰਾਖਨਹਾਰਾ, ਸਖਾ ਬੰਧਪ ਪਿਤ ਮਾਈ ||੪||
ਹਾਹਾ ਹੋਰ ਨਾ ਜਾਣਾ ਕੋਇ, ਜਿਤ ਪਹਿ ਟੇਕ ਰਖਾਈ ||੫||
ਕੱਕਾ ਕੁਦਰਤਿ ਰੂਪ ਹੈ, ਸਰਗੁਣ ਬੂਝਿ ਬੁਝਾਈ ||੬||
ਖੱਖਾ ਖਲਕਤਿ ਸੇਵੀਐ, ਇਵਿ ਖਾਲਿਕੁ ਦਰਿ ਪਾਈ ||੭||
ਗੱਗਾ ਗਿਆਨ ਗੁਰੂ ਕਰਿ, ਸਗਲ ਅੰਧੇਰ ਮਿਟਾਈ ||੮||
ਘੱਘਾ ਘਰਿ ਹਰਿ ਵਸਿਆ, ਢੂੰਡਣਿ ਨਹਿ ਕਤ ਜਾਈ ||੯||
ਙੰਙਾ ਙ੍ਰਾਸੁ ਨਾ ਪੰਚਿ ਹੂਆ, ਸਤਿਗੁਰ ਜਿਨਿ ਕਮਾਈ ||੧੦||
ਚੱਚਾ ਚਾਦਰ ਹੱਛੀ ਦੀਨੀ, ਹੱਛੀ ਸੰਗਿ ਸੰਤੁ ਰਹਾਈ ||੧੧||
ਛੱਛਾ ਛਾਡਿ ਸਿਆਣਪਹਿ, ਸਰਲ ਭਾਇ ਗਤਿ ਪਾਈ ||੧੨||
ਜੱਜਾ ਜੋਰ ਨਹਿ ਊਪਰੇ, ਤਿਸੁ ਆਗੈ ਸੀਸੁ ਨਿਵਾਈ ||੧੩||
ਝੱਜਾ ਝਾਂਜਰ ਪ੍ਰੇਮ ਕਰਿ, ਪਗਿ ਬਾਂਧਿ ਕੰਤੁ ਮਨਾਈ ||੧੪||
ਞੰਞਾ ਞਾਣਹੁ ਨੇੜਿ ਅਤਿ, ਰਹਿਓ ਤਿਸੁ ਸਰਨਾਈ ||੧੫||
ਟੈਂਕਾ ਟੇਕ ਅਵਰੈ ਰਹੀ, ਦਰਗਹਿ ਧੱਕਹਿ ਖਾਈ ||੧੬||
ਠੱਠਾ ਠਾਕੁਰੁ ਏਕੁ ਵਿਣ, ਮਰਿ ਜਨਮੈ ਮਰਿ ਜਾਈ ||੧੭||
ਡੱਡਾ ਡਗਮਗ ਛਾਡੀਐ, ਵਿਣੁ ਮਰੈ ਸਿਧੁ ਨ ਪਾਈ ||੧੮||
ਢੱਢਾ ਢੋਈ ਤਿਨਹਿ ਪਈ, ਤਜਿ ਆਪਨ ਦਰਿ ਜਾਈ ||੧੯||
ਣਾਣਾ ਜਾਣਾ ਦਿਵਸ ਏਕੁ, ਮੂਲ ਨ ਮਨਹਿ ਭੁਲਾਈ ||੨੦||
ਤੱਤਾ ਤੂੰ ਹੀ ਏਕਹੁ ਤੂੰ ਹੀ, ਕਿਵ ਕਹੀਐ ਵਡਿਆਈ||੨੧||
ਥੱਥਾ ਥਿਰ ਸਦ ਸਾਹਿਬਾ, ਵਿਸਰਹਿ ਤਾਤਿ ਪਰਾਈ ||੨੨||
ਦੱਦਾ ਦੇਨਹਾਰੁ ਸੁਆਮੀ, ਜੁਗਹਿ ਜੁਗਿ ਤ੍ਰਿਪਤਾਈ ||੨੩||
ਧੱਧਾ ਧੰਨੁ ਤਿਸੁ ਆਖੀਐ, ਰੰਚ ਨਹਿ ਦੀਆ ਚਿਤਾਈ ||੨੪||
ਨੱਨਾ ਨਮਸਕਾਰ ਤਿਨਿ, ਸਦ ਏਕੈ ਰਹੈ ਅਘਾਈ ||੨੫||
ਪੱਪਾ ਪ੍ਰੇਮ ਹਰਿ ਬਾਂਧਿਆ, ਵਸਿ ਭਗਤਾਂ ਸਦ ਸਾਈਂ ||੨੬||
ਫੱਫਾ ਫੀਕੇ ਤਿਆਗਿ ਰਸ, ਹਰਿ ਨਾਮੈ ਪ੍ਰੀਤ ਲਗਾਈ ||੨੭||
ਬੱਬਾ ਬੰਧਨ ਕਾਟੇ ਪ੍ਰਭੂ, ਕਰਮਿ ਧਰਮਿ ਗਵਾਈ ||੨੮||
ਭੱਭਾ ਭੈਅ ਸਭ ਭੰਜਨੋ , ਜਨਮ ਮਰਨ ਰਖਾਈ ||੨੯||
ਮੱਮਾ ਮੋਹਨ ਨ ਮੋਹਿਆ, ਹਠ ਕੋਟਿ ਵੇਸਿ ਕਰਾਈ ||੩੦||
ਯੱਯਾ ਯਾਰ ਰੰਗਰੱਤੜਾ, ਸਭਿ ਬਿਧਿ ਪਾਰਿ ਰਹਾਈ ||੩੧||
ਰਾਰਾ ਰਮਿਆ ਘਟਿ ਸਭੈ, ਰਟਤ ਨਾਹਿ ਗਤਿ ਪਾਈ ||੩੨||
ਲੱਲਾ ਲਾਧਾ ਜਿਨਹਿ ਛਾਡਾ, ਅਵਰ ਨਾਹਿ ਚਤਰਾਈ ||੩੩||
ਵੱਵਾ ਵਣਜਿ ਸਤਿਨਾਮੁ, ਕੰਵਲ ਬਿਆਧਿ ਮਿਟਾਈ ||੩੪||
ੜਾੜਾ ੜਾੜ ਮਿਟਹੀ ਸਭ, ਪੂਰੇ ਪ੍ਰਭਿ ਮੇਲ ਮਿਲਾਈ ||੩੫||੧||
(24/07/12)
ਰੇਸ਼ਮ ਸਿੰਘ ਇੰਡਿਆਨਾ
ਭਗਉਤੀ ਕੀ
ਵਾਰ ਖੰਡ ਵਿਚ ਲਪੇਟ ਕੇ ਦਿੱਤੀ ਜਹਿਰ
ਸਿਖ ਕੌਮ ਦੇ ਵਿਰੋਧੀਆਂ ਵਲੋਂ ਵਕਤ
ਵਕਤ ਤੇ ਅਨੇਕਾਂ ਸਾਜਿਸ਼ਾ ਰਚਕੇ ਸਿਖਾਂ ਨੂੰ ਆਪਣੇ ਧੁਰੇ (ਇੱਕ ਅਕਾਲ ਪੁਰਖ) ਨਾਲੋਂ ਤੋੜਨ ਦੀ
ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ| ਗੁਰੂ ਨਾਨਕ ਦੀ ਵਿਚਾਰਧਾਰਾ ਦਾ ਵਿਰੋਧ ਕਰਨ ਵਾਲਿਆਂ ਵਲੋਂ ਅਨੇਕਾਂ
ਤਰਾਂ ਦੀਆਂ ਝੂਠੀਆਂ ਸਾਖੀਆਂ ਘੜ ਕੇ, ਪਰੰਪਰਾਵਾਦ ਦਾ ਢੰਡੋਰਾ ਪਿੱਟਣ ਵਾਲਿਆਂ ਵਲੋਂ ਬੜੇ ਜੋਰ ਸ਼ੋਰ
ਨਾਲ ਪ੍ਰਚਾਰ ਕਰਕੇ ਸਿਖਾਂ ਨੂੰ ਦਿਸ਼ਾਹੀਣ ਕਰਨ ਦੀ ਕੋਸ਼ਿਸ਼ ਕੀਤੀ ਗਈ| ਇਹਨਾਂ ਹੀ ਲੋਕਾਂ ਵਲੋਂ ਕਦੀ
ਭਾਈ ਬਾਲਾ ਜੀ ਦੇ ਫਰਜੀ ਨਾਮ ਤੇ ‘ਭਾਈ ਬਾਲੇ ਵਾਲੀ ਜਨਮ ਸਾਖੀ’ ਘੜੀ ਗਈ ਤੇ ਉਸ ਵਿਚ ਰੱਜ ਕੇ
ਗੁਰਮਤਿ ਵਿਚਾਰਧਾਰਾ ਦਾ ਮਜਾਕ ਉਡਾਇਆ ਗਿਆ ਤੇ ਬੜੇ ਟੇਢੇ ਤਰੀਕੇ ਦੇ ਨਾਲ ਗੁਰੂ ਨਾਨਕ ਜੀ ਨੂੰ
ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ, ਉਸਨੂੰ ਵੀ ਇਹਨਾਂ ਅਖੌਤੀ ਪ੍ਰੰਪਰਾਵਾਦੀਆਂ ਨੇ ਰੱਜ ਕੇ
ਪ੍ਰਚਾਰਿਆ | ਇਹ ਤਾਂ ਉਸ ਸਮੇਂ ਦੇ ਵਿਦਵਾਨ ਤੇ ਨਿਧੜਕ ਲਿਖਾਰੀ ਸ: ਕਰਮ ਸਿੰਘ ਹਿਸਟੋਰੀਅਨ ਜੀ ਦਾ
ਮਹਾਨ ਉਪਰਾਲਾ ਸੀ ਜਿਹਨਾਂ ਨੇ ਆਪਣੀ ਪੁਸਤਕ ‘ਕੱਤਕ ਕਿ ਵਿਸਾਖ’ ਰਾਹੀਂ ਸਿਖ ਕੌਮ ਨੂੰ ਇਸ ਸਾਜਿਸ਼
ਬਾਰੇ ਹਲੂਣਾ ਦੇਣ ਦੀ ਕੋਸ਼ਿਸ਼ ਕੀਤੀ ਤੇ ਇਸ ਭਾਈ ਬਾਲੇ ਵਾਲੀ ਜਨਮ ਸਾਖੀ ਦੀ ਅਸਲੀਅਤ ਨੂੰ ਸਿਖ
ਸੰਗਤਾਂ ਮੂਹਰੇ ਪੇਸ਼ ਕੀਤਾ | ਗੁਰੂ ਨਾਨਕ ਦੀ ਵਿਚਾਰਧਾਰਾ ਦਾ ਵਿਰੋਧ ਕਰਨ ਵਾਲਿਆਂ ਲੋਕਾਂ ਵਲੋਂ
ਸਿਖ ਗੁਰੂਆਂ ਨੂੰ ਨੀਵਾਂ ਦਿਖਾਉਣ ਲਈ ਤੇ ਸਿਖਾਂ ਨੂੰ ਪੱਕੇ ਤੌਰ ਤੇ ਹਿੰਦੂਆਂ ਦੇ ਗੁਲਾਮ ਬਣਾਉਣ
ਲਈ ਜਾਣੇ ਅਨਜਾਣੇ ਇੱਕ ਸਾਜਿਸ਼ ਅਤੇ ਸਮਝੌਤੇ ਦੇ ਅਧੀਨ ਸਿਖ ਰਹਿਤ ਮਰਿਯਾਦਾ ਦੇ ਨਾਮ ਹੇਠ ਇਸ ਭਗਉਤੀ
ਨੂੰ ਸਿਖਾਂ ਦੇ ਗਲੇ ਅਰਦਾਸ ਬਣਾ ਕੇ ਮੜ ਦਿੱਤਾ ਗਿਆ ਹੈ ਜਿਸਤੋਂ ਕਿ ਅੱਜ ਖਹਿੜਾ ਛੁਡਾਉਣਾ ਬੜਾ
ਮੁਸ਼ਕਿਲ ਹੋਇਆ ਪਿਆ ਹੈ | ਭੋਲੇ ਭਾਲੇ ਸਿਖ ਬਚਿੱਤਰ ਨਾਟਕ ਬਾਰੇ ਜਾਣਕਾਰੀ ਨਾਂ ਹੋਣ ਕਰਕੇ ਇਸ
ਭਗਉਤੀ ਦੇ ਅੱਗੇ ਹੀ ਅਰਦਾਸਾਂ ਕਰਦੇ ਚਲੇ ਆ ਰਹੇ ਹਨ, ਉਹਨਾਂ ਨੂੰ ਪਤਾ ਹੀ ਨਹੀਂ ਲੱਗਣ ਦਿੱਤਾ ਗਿਆ
ਕਿ ਜਿਸ ਭਗਉਤੀ ਨੂੰ ਉਹ ਸ਼ਕਤੀ ਵਾਚਕ ਤਲਵਾਰ ਸਮਝ ਰਹੇ ਹਨ ਤੇ ਕੋਈ ਅਕਾਲ ਪੁਰਖ ਸਮਝ ਰਿਹਾ ਹੈ ਅਸਲ
ਵਿਚ ਦੇਵੀ ਦੁਰਗਾ, ਕਾਲਕਾ, ਚੰਡਕਾ ਜਾਂ ਚੰਡੀ, ਕਾਲੀ ਤੇ ਭਗਉਤੀ ਤੋਂ ਬਿਨਾਂ ਹੋਰ ਕੁਝ ਵੀ ਨਹੀਂ
ਹੈ| ਅਸਲ ਵਿਚ ਜਿਥੋਂ ਇਹ ਅਰਦਾਸ ਦੀ ਪਉੜੀ ਲਈ ਗਈ ਹੈ ਉਹ ਸਾਰੀ ਇਹਨਾਂ ਦੇਵੀਆਂ ਦੀ ਉਪਮਾ ਨਾਲ ਹੀ
ਭਰੀ ਪਈ ਹੈ |
ਜਿਸਨੂੰ ਅੱਜ ‘ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ੧੦’ ਆਖਿਆ ਜਾਂਦਾ ਹੈ ਅਸਲ ਵਿਚ ਇਹ ‘ਵਾਰ ਦੁਰਗਾ
ਕੀ’ ਸੀ ਜਿਸਨੂੰ ਬਦਲ ਕੇ ਅੱਜ ਵਾਲਾ ਪ੍ਰਚਲਿਤ ਨਾਮ ਦੇ ਦਿੱਤਾ ਗਿਆ ਤੇ ਇਸਦੇ ਟਾਈਟਲ ਨਾਲ ਇੱਕ
ਸੋਚੀ ਸਮਝੀ ਸਾਜਿਸ਼ ਦੁਆਰਾ ਪਾਤਸ਼ਾਹੀ ੧੦ ਵੀ ਜੋੜ ਦਿੱਤਾ ਗਿਆ ਤਾਂ ਕਿ ਕੋਈ ਵੀ ਸਿਖ ਅਖਵਾਉਣ ਵਾਲਾ
ਇਸਤੇ ਸ਼ੱਕ ਨਾਂ ਕਰ ਸਕੇ ਤੇ ਨਾਂ ਹੀ ਇਸਦੇ ਉਲਟ ਕੁਝ ਕਹਿਣ ਦੀ ਜੁਅਰੱਤ ਕਰ ਸਕੇ | ਇਥੇ ਸਿਖ ਕੌਮ
ਦੇ ਮਹਾਨ ਪ੍ਰਚਾਰਕ ਗਿਆਨੀ ਭਾਗ ਸਿੰਘ ਜੀ ਅੰਬਾਲਾ ਦਾ ਵਿਸ਼ੇਸ਼ ਜਿਕਰ ਕਰਨਾ ਬਣਦਾ ਹੈ ਜਿਹਨਾਂ ਨੇ ਇਸ
ਭਗਉਤੀ ਵਾਲੀ ਵਾਰ ਬਾਰੇ ਬੜੀ ਦੇਰ ਪਹਿਲਾਂ ਹੀ ਸਾਵਧਾਨ ਕਰ ਦਿੱਤਾ ਸੀ ਅਜੋਕੇ ਸਮੇਂ ਅੰਦਰ ਸ:
ਗੁਰਬਖਸ਼ ਸਿੰਘ ਕਾਲਾ ਅਫਗਾਨਾ ਤੇ ਉਹਨਾਂ ਤੋਂ ਬਾਅਦ ਪ੍ਰੋ: ਦਰਸ਼ਨ ਸਿੰਘ ਜੀ ਨੇ ਇਸ ਬਚਿੱਤਰ ਨਾਟਕ
ਦੀਆਂ ਰਚਨਾਵਾਂ ਦਾ ਪਾਜ ਉਘਾੜਨ ਵਿਚ ਬਹੁਤ ਵੱਡਾ ਯੋਗਦਾਨ ਪਾਇਆ ਹੈ| ਇਸ ਵਾਰ ਅੰਦਰ ਥਾਂ ਪਰ ਥਾਂ
ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਦੇ ਉਲਟ ਵਿਚਾਰ ਦਿੱਤੇ ਹੋਏ ਹਨ ਇੱਕ ਥਾਂ ਕਵੀ ਲਿਖਦਾ ਹੈ ਕਿ :
ਸੱਟ ਪਈ ਜਮਧਾਣੀ ਦਲਾਂ ਮੁਕਾਬਲਾ ॥
ਧੂਹਿ ਲਈ ਕ੍ਰਿਪਾਣੀ ਦੁਰਗਾ ਮਿਆਨ ਤੇ ॥
ਚੰਡੀ ਰਾਕਸਿ ਖਾਣੀ ਵਾਹੀ ਦੈਤ ਨੂੰ ॥
ਕੋਪਰ ਚੂਰ ਚਵਾਣੀ ਲੱਥੀ ਕਰਗ ਲੈ ॥
ਪਾਖਰ ਤੁਰਾ ਪਲਾਣੀ ਰੜਕੀ ਧਰਤ ਜਾਇ ॥
ਲੈਦੀ ਅਘਾ ਸਿਧਾਣੀ ਸਿੰਗਾਂ ਧਉਲ ਦਿਆਂ ॥
ਇਸਦੇ ਸੌਖੇ ਅਰਥ ਕੀਤਿਆਂ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਜਦੋਂ ਯੁਧ ਸ਼ੁਰੂ ਹੋ ਗਿਆ ਤੇ ਦੁਰਗਾ ਨੇ
ਕਿਰਪਾਨ ਨੂੰ ਧੂਹ ਕੇ ਦੈਂਤ ਤੇ ਬੜੀ ਜੋਰ ਨਾਲ ਵਾਰ ਕੀਤਾ ਤੇ ਉਹ ਕਿਰਪਾਨ ਉਸਦੇ ਸਿਰ ਤੋਂ ਹੁੰਦੀ
ਹੋਈ ਉਸਦੇ ਸਰੀਰ ਨੂੰ ਚੀਰਦੀ ਹੋਈ, ਘੋੜੇ ਦੀ ਕਾਠੀ ਨੂੰ ਚੀਰ ਕੇ ਧਰਤੀ ਦੇ ਹੇਠਾਂ ਜਾ ਕੇ ਇਹਨਾਂ
ਦੇ ਧਉਲੇ ਬਲਦ ਦੇ ਸਿੰਗਾਂ ਨੂੰ ਜਾ ਟਕਰਾਈ |
ਹੁਣ ਇਹ ਵਿਚਾਰਧਾਰਾ ਗੁਰੂ ਗਰੰਥ ਸਾਹਿਬ ਜੀ ਦੀ ਵਿਚਾਰਧਾਰਾ ਦੇ ਬਿਲਕੁੱਲ ਉਲਟ ਹੈ ਗੁਰਬਾਣੀ ਕਿਸੇ
ਧਉਲੇ ਬਲਦ ਨੂੰ ਨਹੀਂ ਮੰਨਦੀ ਬਲਕਿ ਇਹ ਆਖਦੀ ਹੈ ਕਿ:
ਧੌਲੁ ਧਰਮੁ ਦਇਆ ਕਾ ਪੂਤੁ ॥
ਸੰਤੋਖੁ ਥਾਪਿ ਰਖਿਆ ਜਿਨਿ ਸੂਤਿ ॥
ਜੇ ਕੋ ਬੁਝੈ ਹੋਵੈ ਸਚਿਆਰੁ ॥
ਧਵਲੈ ਉਪਰਿ ਕੇਤਾ ਭਾਰੁ ॥
ਧਰਤੀ ਹੋਰੁ ਪਰੈ ਹੋਰੁ ਹੋਰੁ ॥
ਤਿਸ ਤੇ ਭਾਰੁ ਤਲੈ ਕਵਣੁ ਜੋਰੁ ॥
ਹੁਣ ਜੇਕਰ ਇਹ ਦੁਰਗਾ ਕੀ ਵਾਰ ਗੁਰੂ ਗੋਬਿੰਦ ਸਿੰਘ ਜੀ ਦੀ ਲਿਖੀ ਹੋਈ ਹੁੰਦੀ ਤਾਂ ਉਹਨਾਂ ਦੇ
ਵਿਚਾਰ ਗੁਰੂ ਨਾਨਕ ਜੀ ਨਾਲੋਂ ਵਖਰੇ ਕਿਵੇਂ ਹੋ ਸਕਦੇ ਸਨ ? ਗੁਰੂ ਨਾਨਕ ਜੀ ਨੇ ਤਾਂ ਕਿਸੇ ਧਉਲੇ
ਬਲਦ ਨੂੰ ਨਹੀਂ ਮੰਨਿਆਂ ਬਲਕਿ ਇਹੋ ਜਿਹੀਆਂ ਗੱਪਾਂ ਮਾਰਨ ਵਾਲਿਆਂ ਨੂੰ ਸਵਾਲ ਕੀਤਾ ਹੈ ਕਿ ਜੇਕਰ
ਤੁਸੀਂ ਕੋਈ ਧੌਲਾ ਬਲਦ ਮੰਨਦੇ ਹੋ ਤਾਂ ਉਹ ਕਿਸਦੇ ਤਲ ਤੇ ਖੜਾ ਹੈ ਆਖਿਰ ਉਹ ਵੀ ਤਾਂ ਧਰਤੀ ਦੇ
ਉੱਤੇ ਹੀ ਖੜਾ ਹੋਵੇਗਾ ਤੇ ਫਿਰ ਇਸ ਤਰਾਂ ਗਿਣਤੀਆਂ ਮਿਣਤੀਆਂ ਕਰਦਿਆਂ ਹੋਇਆਂ ਆਖਿਰ ਕੋਈ ਤਲ ਤਾਂ
ਮੰਨਣਾ ਹੀ ਪਵੇਗਾ ਪਰ ਗੁਰੂ ਨਾਨਕ ਜੀ ਨੇ ਤਾਂ ਦਇਆ ਦੇ ਪੁੱਤਰ ਧਰਮ ਨੂੰ ਹੀ ਦੁਨੀਆਂ ਦਾ ਸਹਾਰਾ
ਮੰਨਿਆਂ ਹੈ ਤੇ ਸੰਤੋਖ ਰੂਪੀ ਸੂਤ ਦੇ ਨਾਲ ਇਸਨੂੰ ਟਿਕਿਆ ਹੋਇਆ ਦੱਸਿਆ ਹੈ |
ਹੋਰ ਵੀ ਅਨੇਕਾਂ ਥਾਵਾਂ ਤੇ ਕਵੀ ਨੇ ਦੇਵੀ ਦੁਰਗਾ ਦੀ ਉਸਤਤ ਕਰਦਿਆਂ ਰੱਜ ਕੇ ਗੱਪਾਂ ਮਾਰੀਆਂ ਨੇ
ਕਿਤੇ ਦੈਂਤਾਂ ਵਲੋਂ ਸੂਰਤਾਂ (ਸ਼ਕਲਾਂ) ਵਧਾ ਲੈਣ ਦੀਆਂ ਗੱਪਾਂ ਨੇ ਤੇ ਕਿਤੇ ਦੈਂਤਾਂ ਦੇ ਲਹੂ
ਵਿਚੋਂ ਹੋਰ ਦੈਂਤਾਂ ਦੇ ਜਨਮ ਲੈਣ ਦੀਆਂ ਗਪੋੜਾਂ ਹਨ ਭਲਾ ਗੁਰੂ ਗੋਬਿੰਦ ਸਿੰਘ ਜੀ ਇਹੋ ਜਿਹੀਆਂ ਬੇ
ਸਿਰ ਪੈਰ ਗੱਲਾਂ ਕਿਉਂ ਲਿਖਦੇ ?
ਹੁਣ ਵਧਦੇ ਹਾਂ ਇਸ ਵਾਰ ਦੀ ਆਖਰੀ ਪਉੜੀ ਵੱਲ ਜਿਥੇ ਕਵੀ ਆਖਦਾ ਹੈ ਕਿ ਦੁਰਗਾ ਨੇ ਸ਼ੁੰਭ ਨਿਸ਼ੁੰਭ
ਦੈਂਤਾਂ ਨੂੰ ਜਮਪੁਰੀ ਨੂੰ ਤੋਰ ਦਿੱਤਾ ਅਤੇ ਇੰਦਰ ਨੂੰ ਰਾਜ ਤਿਲਕ ਦੇਣ ਲਈ ਬੁਲਾ ਲਿਆ ਤੇ ਇੰਦਰ ਦੇ
ਸਿਰ ਉੱਤੇ ਛਤਰ ਝੁਲਾ ਦਿੱਤਾ, ਇਸ ਤਰਾਂ ਜਗਤ ਦੀ ਮਾਤਾ (ਦੁਰਗਾ) ਦਾ ਜੱਸ ਚੌਦਾਂ ਲੋਕਾਂ ਭਾਵ ਪੂਰੀ
ਲੋਕਾਈ ਵਿਚ ਛਾ ਗਿਆ|
ਸੁੰਭ ਨਿਸੁੰਭ ਪਠਾਇਆ ਜਮ ਦੇ ਧਾਮ ਨੋ ॥
ਇੰਦ੍ਰ ਸੱਦ ਬੁਲਾਇਆ ਰਾਜ ਅਭਿਸ਼ੇਖਨੋ ॥
ਸਿਰ ਪਰ ਛਤ੍ਰ ਫਿਰਾਇਆ ਰਾਜੇ ਇੰਦ੍ਰ ਦੈ ॥
ਚਉਦਹ ਲੋਕਾਂ ਛਾਇਆ ਜਸੁ ਜਗਮਾਤ ਦਾ ॥
ਹੁਣ ਵਧਦੇ ਹਾਂ ਇਸ ਪਉੜੀ ਦੀਆਂ ਆਖਰੀ ਤੁਕਾਂ ਵੱਲ ਜਿਥੇ ਜਾ ਕੇ ਸਾਰੀ ਗੱਲ ਹੀ ਸਪਸ਼ਟ ਹੋ ਜਾਂਦੀ ਹੈ
ਕਿ ਇਹ ਸਾਰੀਆਂ ਪਉੜੀਆਂ ਦੁਰਗਾ ਦੇ ਪਰਥਾਏ ਹਨ ਅਤੇ ਆਮ ਲੋਕਾਂ ਨੂੰ ਗੁਰੂ ਗਰੰਥ ਸਾਹਿਬ ਜੀ ਦੀ
ਬਾਣੀ ਨਾਲੋਂ ਤੋੜਕੇ ਇਸਦੇ ਚੱਕਰ ਵਿਚ ਪੱਕੇ ਤੌਰ ਤੇ ਫਸਾਉਣ ਲਈ ਇੱਕ ਲਾਲਚ ਵੀ ਦੇ ਦਿੱਤਾ ਗਿਆ ਕਿ
ਜਿਹੜਾ ਵੀ ਇਸਦਾ ਪਾਠ ਕਰੇਗਾ ਜਾਂ ਇਸ ਦੁਰਗਾ ਦੇ ਪਾਠ ਨੂੰ ਗਾਵੇਗਾ ਉਹ ਜਨਮ ਮਰਨ ਦੇ ਚੱਕਰਾਂ ਤੋਂ
ਬਚ ਜਾਵੇਗਾ|
ਦੁਰਗਾ ਪਾਠ ਬਣਾਇਆ ਸਭੇ ਪਉੜੀਆਂ ॥
ਫੇਰ ਨ ਜੂਨੀ ਆਇਆ ਜਿਨ ਇਹ ਗਾਇਆ ॥੫੫॥
ਇਸ ਅੰਤਲੀ ਪਉੜੀ ਨੂੰ ਪੜਿਆਂ ਵਿਚਾਰਿਆਂ ਸਭ ਸਪਸ਼ਟ ਹੋ ਜਾਂਦਾ ਹੈ ਕਿ ਇਹ ਸਾਰੀਆਂ 55 ਪਉੜੀਆਂ ਹੀ
ਦੁਰਗਾ ਦੇ ਸਬੰਧ ਵਿਚ ਹਨ ਤੇ ਭਗਉਤੀ ਦੇ ਅਰਥ ਕਿਸੇ ਤਰਾਂ ਖਿਚ ਧੂਹ ਕੇ ਵੀ ਤਲਵਾਰ, ਸ਼ਕਤੀ ਜਾਂ
ਅਕਾਲ ਪੁਰਖ ਕੀਤੇ ਹੀ ਨਹੀਂ ਜਾ ਸਕਦੇ ਕਿਉਂਕਿ ਇਸ ਅੰਤਲੀ ਪਉੜੀ ਨੇ ਸਾਰਾ ਕੁਝ ਹੀ ਸਪਸ਼ਟ ਕਰ ਦਿੱਤਾ
ਹੈ| ਹੁਣ ਇਸ ਅੰਤਲੀ ਪਉੜੀ ਦੇ ਨਾਲ ਪਹਿਲੀ ਪਉੜੀ ਨੂੰ ਮੇਲ ਕੇ ਦੇਖੋ ਤਾਂ ਕਿਸੇ ਅਨਜਾਣ ਬੰਦੇ ਨੂੰ
ਵੀ ਸਮਝ ਆ ਜਾਵੇਗੀ ਕਿ ਕਵੀ ਕਿਸੇ ਭਗਉਤੀ (ਦੇਵੀ ਦੁਰਗਾ) ਕੋਲੋਂ ਸਹਾਇਤਾ ਦੀ ਮੰਗ ਕਰ ਰਿਹਾ ਹੈ |
ਸ੍ਰੀ ਭਗਉਤੀ ਜੀ ਸਹਾਇ ॥ ਸਹਾਇਤਾ ਮੰਗਣਾ ਹੀ ਤਾਂ ਹੈ
ਪ੍ਰਿਥਮ ਭਗੌਤੀ ਸਿਮਰਿ ਕੈ ਗੁਰੁ ਨਾਨਕ ਲਈਂ ਧਿਆਇ ॥
ਫਿਰ ਅੰਗਦ ਗੁਰ ਤੇ ਅਮਰਦਾਸੁ ਰਾਮਦਾਸੈ ਹੋਈਂ ਸਹਾਇ ॥
ਅਰਜਨ ਹਰਿਗੋਬਿੰਦ ਨੋ ਸਿਮਰੌ ਸ੍ਰੀ ਹਰਿਰਾਇ ॥
ਸ੍ਰੀ ਹਰਿ ਕਿਸ਼ਨ ਧਿਆਈਐ ਜਿਸ ਡਿਠੇ ਸਭਿ ਦੁਖਿ ਜਾਇ ॥
ਤੇਗ ਬਹਾਦਰ ਸਿਮਰਿਐ ਘਰ ਨਉ ਨਿਧਿ ਆਵੈ ਧਾਇ ॥
ਸਭ ਥਾਈਂ ਹੋਇ ਸਹਾਇ ॥੧॥
ਇਥੇ ਬਚਿੱਤਰ ਨਾਟਕ ਦੇ ਲਿਖਾਰੀ ਨੇ ਬੜੀ ਸ਼ਰਾਰਤ ਦੇ ਨਾਲ ਗੁਰੂ ਨਾਨਕ ਅਤੇ ਬਾਕੀ ਗੁਰੂਆਂ ਨੂੰ
ਭਗਉਤੀ ਦੇ ਅਧੀਨ ਕਰ ਦਿੱਤਾ ਹੈ ਤੇ ਸਿਖਾਂ ਦੇ ਗੁਰੂਆਂ ਦੇ ਨਾਮ ਵਰਤ ਕੇ ਤੇ ਵਖੋ ਵਖਰੀਆਂ ਬਖਸ਼ਿਸ਼ਾਂ
ਦੇ ਨਾਲ ਨਿਵਾਜ ਕੇ ਸਿਖਾਂ ਨੂੰ ਖੰਡ ਵਿਚ ਜਹਿਰ ਲਪੇਟ ਕੇ ਦੇਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਵੀਰਾਂ
ਭੈਣਾਂ ਨੂੰ ਬੇਨਤੀ ਹੈ ਜੋ ਅਜੇ ਵੀ ਇਸ ਦੁਰਗਾ ਕੀ ਵਾਰ ਜਿਸਨੂੰ ਭਗਉਤੀ ਕੀ ਵਾਰ ਆਖਿਆ ਜਾਂਦਾ ਹੈ
ਇਸਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਲਿਖੀ ਹੋਈ ਦੱਸੀ ਜਾ ਰਹੇ ਹਨ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ
ਦੇਵੀ ਦਾ ਪੁਜਾਰੀ ਸਾਬਿਤ ਕਰਨ ਦੀ ਘਿਨਾਉਣੀ ਹਰਕਤ ਕਰ ਰਹੇ ਹਨ|ਕੇਵਲ ਗੁਰੂ ਗੋਬਿੰਦ ਸਿੰਘ ਜੀ ਨੂੰ
ਹੀ ਨਹੀਂ ਪੂਰੀ ਗੁਰੂ ਨਾਨਕ ਵਿਚਾਰਧਰਾ ਨੂੰ ਹੀ ਪੁਠਾ ਗੇੜਾ ਦੇਣ ਦੀ ਨਾਕਾਮ ਕੋਸ਼ਿਸ਼ ਕਰ ਰਹੇ ਹਨ ਤੇ
ਹਰ ਗੁਰਦਵਾਰੇ ਅੰਦਰ ਗੁਰੂ ਗਰੰਥ ਸਾਹਿਬ ਜੀ ਦੇ ਸਾਹਮਣੇ ਖਲੋ ਕੇ ਗੁਰੂ ਸਾਹਿਬਾਨ ਨੂੰ ਦੇਵੀ ਦਾ
ਉਪਾਸ਼ਕ ਆਖ ਕੇ ਗੁਰੂ ਗਰੰਥ ਸਾਹਿਬ ਜੀ ਦਾ ਮਜਾਕ ਉਡਾ ਰਹੇ ਹਨ ਆਖਿਰ ਅਸੀਂ ਇਹ ਕੁਕਰਮ ਕਦੋਂ ਤੱਕ
ਕਰਦੇ ਰਹਾਂਗੇ ਆਖਿਰ ਆਵਾਜ ਤਾਂ ਬੁਲੰਦ ਕਰਨੀ ਹੀ ਪਵੇਗੀ ਤੇ ਇਸ ਹੋ ਰਹੇ ਸਿਖ ਸਿਧਾਂਤਾਂ ਦੇ ਘਾਣ
ਨੂੰ ਰੋਕਣਾ ਤਾਂ ਪਵੇਗਾ ਹੀ, ਸੋ ਵੀਰੋ ਤੇ ਭੈਣੋ ਹਰ ਗੁਰਦਵਾਰੇ ਅੰਦਰ ਇਸ ਹੋ ਰਹੇ ਕੁਕਰਮ ਨੂੰ ਠੱਲ
ਪਾਉਣ ਲਈ ਵਧ ਤੋਂ ਵਧ ਲੋਕਾਂ ਨੂੰ ਇਸ ਅਰਦਾਸ ਦੀ ਪਉੜੀ ਬਾਰੇ ਜਾਗਰੂਕ ਕਰੋ|ਆਉ ਇਸ ਬਚਿੱਤਰ ਨਾਟਕ
ਦੀਆਂ ਰਚਨਾਵਾਂ, ਜੋ ਕੀ ਗੁਰੂ ਗਰੰਥ ਸਾਹਿਬ ਜੀ ਦੀ ਵਿਚਾਰਧਾਰਾ ਨਾਲ ਮੇਲ ਹੀ ਨਹੀਂ ਖਾਂਦੀਆਂ ਬਾਰੇ
ਸਭਨੂੰ ਜਾਗਰੂਕ ਕਰਕੇ ਗੁਰੂ ਦੇ ਸਪੁੱਤਰ ਹੋਣ ਦਾ ਮਾਣ ਹਾਸਿਲ ਕਰੀਏ ਤੇ ਗੁਰੂ ਗਰੰਥ ਸਾਹਿਬ ਜੀ
ਅੰਦਰ ਦਰਸਾਈ ਹੋਈ ਅਕਾਲ ਪੁਰਖ ਦੀ ਸਿਰਮੌਰਤਾ ਵਾਲੀ ਅਰਦਾਸ ਨੂੰ ਅਪਣਾਈਏ | ਵੈਸੇ ਤਾਂ ਗੁਰੂ ਗਰੰਥ
ਸਾਹਿਬ ਜੀ ਅੰਦਰ ਬਹੁਤ ਤਰਾਂ ਦੀਆਂ ਮਨੁਖੱਤਾ ਦੇ ਭਲੇ ਲਈ ਅਰਦਾਸਾਂ ਕਰਨ ਦੀ ਜਾਚ ਸਿਖਾਈ ਹੋਈ ਹੈ
ਪਰ ਅਕਾਲ ਪੁਰਖ ਜੀ ਦੀ ਸਿਰਮੋਰਤਾ ਵਾਲੀਆਂ ਕੁਝ ਅਰਦਾਸਾਂ ਦਾ ਵੰਨਗੀ ਮਾਤਰ ਇਥੇ ਜਿਕਰ ਕਰਨਾ ਠੀਕ
ਸਮਝਦਾ ਹਾਂ ਜਿਵੇਂ ਕਿ ਗਉੜੀ ਰਾਗ ਅੰਦਰ ਪੰਨਾ 268 ਤੇ ਦਰਸਾਈ ਅਰਦਾਸ:
ਤੂ ਠਾਕੁਰੁ ਤੁਮ ਪਹਿ ਅਰਦਾਸਿ ॥
ਜੀਉ ਪਿੰਡੁ ਸਭੁ ਤੇਰੀ ਰਾਸਿ ॥
ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ॥
ਤੁਮਰੀ ਕ੍ਰਿਪਾ ਮਹਿ ਸੂਖ ਘਨੇਰੇ ॥
ਕੋਇ ਨ ਜਾਨੈ ਤੁਮਰਾ ਅੰਤੁ ॥
ਊਚੇ ਤੇ ਊਚਾ ਭਗਵੰਤ ॥
ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ ॥
ਤੁਮ ਤੇ ਹੋਇ ਸੁ ਆਗਿਆਕਾਰੀ ॥
ਤੁਮਰੀ ਗਤਿ ਮਿਤਿ ਤੁਮ ਹੀ ਜਾਨੀ ॥
ਨਾਨਕ ਦਾਸ ਸਦਾ ਕੁਰਬਾਨੀ ॥
ਗੁਰੂ ਗਰੰਥ ਸਾਹਿਬ ਜੀ ਦੇ ਪੰਨਾ 103 ਤੇ ਮਾਝ ਰਾਗ ਅੰਦਰ ਦਰਸਾਈ ਅਰਦਾਸ ਦਾ ਨਮੂਨਾ:
ਤੂੰ ਮੇਰਾ ਪਿਤਾ ਤੂੰਹੈ ਮੇਰਾ ਮਾਤਾ ॥
ਤੂੰ ਮੇਰਾ ਬੰਧਪੁ ਤੂੰ ਮੇਰਾ ਭ੍ਰਾਤਾ ॥
ਤੂੰ ਮੇਰਾ ਰਾਖਾ ਸਭਨੀ ਥਾਈ ਤਾ ਭਉ ਕੇਹਾ ਕਾੜਾ ਜੀਉ ॥1॥
ਤੁਮਰੀ ਕ੍ਰਿਪਾ ਤੇ ਤੁਧੁ ਪਛਾਣਾ ॥
ਤੂੰ ਮੇਰੀ ਓਟ ਤੂੰਹੈ ਮੇਰਾ ਮਾਣਾ ॥
ਤੁਝ ਬਿਨੁ ਦੂਜਾ ਅਵਰੁ ਨ ਕੋਈ ਸਭੁ ਤੇਰਾ ਖੇਲੁ ਅਖਾੜਾ ਜੀਉ ॥2॥
ਜੀਅ ਜੰਤ ਸਭਿ ਤੁਧੁ ਉਪਾਏ ॥
ਜਿਤੁ ਜਿਤੁ ਭਾਣਾ ਤਿਤੁ ਤਿਤੁ ਲਾਏ ॥
ਸਭ ਕਿਛੁ ਕੀਤਾ ਤੇਰਾ ਹੋਵੈ ਨਾਹੀ ਕਿਛੁ ਅਸਾੜਾ ਜੀਉ ॥3॥
ਨਾਮੁ ਧਿਆਇ ਮਹਾ ਸੁਖੁ ਪਾਇਆ ॥
ਹਰਿ ਗੁਣ ਗਾਇ ਮੇਰਾ ਮਨੁ ਸੀਤਲਾਇਆ ॥
ਗੁਰਿ ਪੂਰੈ ਵਜੀ ਵਾਧਾਈ ਨਾਨਕ ਜਿਤਾ ਬਿਖਾੜਾ ਜੀਉ ॥4॥
ਬਚਿੱਤਰ ਨਾਟਕ ਅੰਦਰ ਇੱਕ ਹੋਰ ਜਗਾ ਵੀ ਇਸ ਭਗਉਤੀ ਦੇ ਨਾਲ ਮਿਲਦੀ ਜੁਲਦੀ ਹੀ ਰਚਨਾ ਹੈ ਜਿਸਨੂੰ
ਅੱਜ ਵੀ ਬਹੁਤ ਸਾਰੇ ਵੀਰ ਸੋਦਰ ਦੇ ਪਾਠ ਵੇਲੇ ਅਕਾਲ ਪੁਰਖ ਸਮਝ ਕੇ ਪਰ ਅਸਲ ਵਿਚ ਦੁਰਗਾ ਦੀ ਉਪਮਾ
ਕਰਦੇ ਸੁਣੇ ਜਾ ਸਕਦੇ ਹਨ ਤੇ ਉਹ ਬੜੇ ਜੋਰ ਸ਼ੋਰ ਨਾਲ ਇਹ ਤੁਕਾਂ ਪੜਦੇ ਹਨ ਜਿਸ ਵਿਚ ਕਵੀ ਨੇ ਇਸ
ਗਪੋੜ ਬਚਿੱਤਰ ਨਾਟਕ ਦੀ ਸੰਪੂਰਨਤਾ ਹੋਣ ਤੇ ਦੁਰਗਾ (ਜਗਤ ਦੀ ਮਾਤਾ) ਤੇ ਅਸਧੁਜ ਦਾ ਸ਼ੁਕਰਾਨਾ
ਕਰਦਿਆਂ ਹੋਇਆਂ ਇਹਨਾਂ ਦਾ ਜੱਸ ਗਾਇਨ ਕੀਤਾ ਹੈ ਉਥੇ ਵੀ ਉਸਨੇ ਮਨ ਇਛਤ ਫਲ ਪਾਉਣ ਦੀ ਤੇ ਇਹਨਾਂ ਦੀ
ਕਿਰਪਾ ਦੁਆਰਾ ਦੁਖਾਂ ਤੋਂ ਛੁਟਕਾਰਾ ਪਾਉਣ ਦੀ ਗੱਲ ਕੀਤੀ ਹੈ|
ਕ੍ਰਿਪਾ ਕਰੀ ਹਮ ਪਰ ਜਗਮਾਤਾ ॥ ਗਰੰਥ ਕਰਾ ਪੂਰਨ ਸੁਭ ਰਾਤਾ ॥
ਕਿਲਬਿਖ ਸਕਲ ਦੇਹ ਕੋ ਹਰਤਾ ॥ ਦੁਸ਼ਟ ਦੋਖਿਯਨ ਕੋ ਛੈ ਕਰਤਾ ॥402॥
ਸ੍ਰੀ ਅਸਿਧੁਜ ਜਬ ਭਏ ਦਯਾਲਾ ॥ ਪੂਰਨ ਕਰਾ ਗ੍ਰੰਥ ਤਤਕਾਲਾ ॥
ਮਨ ਬਾਂਛਤ ਫਲ ਪਾਵੈ ਸੋਈ ॥ ਦੂਖ ਨ ਤਿਸੈ ਬਿਆਪਤ ਕੋਈ ॥403॥
ਸੋ ਵੀਰੋ ਤੇ ਭੈਣੋ ਆਉ ਸਾਰੇ ਰਲਕੇ ਇਸ ਬਚਿੱਤਰ ਨਾਟਕ ਵਾਲੀ ਅਰਦਾਸ ਨੂੰ ਤਿਆਗਦੇ ਹੋਏ ਗੁਰੂ ਗਰੰਥ
ਸਾਹਿਬ ਜੀ ਅੰਦਰ ਦਰਸਾਈ ਹੋਈ ਅਰਦਾਸ ਨੂੰ ਅਪਣਾਈਏ| ਬਚਿੱਤਰ ਨਾਟਕ ਜਿਸਨੂੰ ਕਿ ਇੱਕ ਸਾਜਿਸ਼ ਦੁਆਰਾ
ਸਿਖ ਕੌਮ ਦੇ ਵਿਹੜੇ ਅੰਦਰ ਵਾੜਿਆ ਗਿਆ ਹੈ, ਦੇ ਪਾਜ ਨੂੰ ਉਘਾੜ ਦੇਈਏ ਤੇ ਕੇਵਲ ਗੁਰੂ ਗਰੰਥ ਸਾਹਿਬ
ਜੀ ਦੀ ਬਾਣੀ ਨੂੰ, ਵਿਚਾਰਧਾਰਾ ਨੂੰ ਸਮਰਪਿਤ ਹੋ ਕੇ ਇੱਕ ਕਾਫਿਲੇ ਦੇ ਰੂਪ ਵਿਚ ਅੱਗੇ ਵਧੀਏ ਜਿਸਦੇ
ਸਾਹਮਣੇ ਸਾਡੇ ਗੁਰੂ ਨੂੰ ਨੀਵਾਂ ਦਿਖਾਉਣ ਵਾਲਾ ਕੋਈ ਟਿਕ ਨਾਂ ਸਕੇ, ਕੋਈ ਵੀ ਸਾਡੇ ਗੁਰੂ ਦੀ
ਤੌਹੀਨ ਕਰਨ ਦੀ ਜੁਅਰੱਤ ਨਾਂ ਕਰ ਸਕੇ|ਆਉ ਸਾਰੇ ਰਲਕੇ ਇੱਕ ਕਾਫਿਲੇ ਦੇ ਰੂਪ ਵਿਚ ਅੱਗੇ ਵਧੀਏ ਤੇ
ਆਖੀਏ ਕਿ :
ਗੁਰੂ ਨੂੰ ਮੰਦਾ ਕਹਿਣ ਨੀਂ ਦੇਣਾ |
ਬਚਿੱਤਰ ਨਾਟਕ ਰਹਿਣ ਨੀਂ ਦੇਣਾ |
ਰੇਸ਼ਮ ਸਿੰਘ ਇੰਡਿਆਨਾ
(23/07/12)
ਗੁਰਇੰਦਰ ਸਿੰਘ ਪਾਲ
ਡਾ: ਇਕਬਾਲ ਸਿੰਘ ਢਿੱਲੋਂ ਜੀ ਤੇ ਪਾਠਕਾਂ ਦੀ ਸੇਵਾ ਵਿੱਚ:
ਡਾ: ਇਕਬਾਲ ਸਿੰਘ ਜੀ, ਆਪ ਜੀ ਦੇ ਜੁਲਾਈ 22 ਦੇ ਪਤ੍ਰ ਲਈ ਧੰਨਵਾਦ!
ਆਪ ਦਾ ਪਹਿਲਾ ਸਵਾਲ ਹੈ ਕਿ
ਕੀ ਬਾਬਾ ਫ਼ਰੀਦ ਜੀ ਮੁੱਢਲੇ ਤੌਰ `ਤੇ
ਸੂਫ਼ੀ ਦਰਵੇਸ਼ ਸਨ? ਆਪ ਦੇ ਇਸ ਸਵਾਲ ਦਾ ਜਵਾਬ,
ਮੇਰੀ ਮੰਦ ਬੁੱਧੀ ਮੁਤਾਬਿਕ, ਮੇਰੇ ਲੇਖ ਵਿੱਚ ਦਿੱਤਾ ਹੋਇਆ ਹੈ, ਜਿਸ ਨੂੰ ਇੱਥੇ ਕਾਪੀ ਪੇਸਟ ਕਰ
ਰਿਹਾ ਹਾਂ:
“ਦੀਨ (ਧਰਮ) ਫ਼ਰੀਦ ਜੀ ਦੇ ਹੱਡਾਂ ਵਿੱਚ ਜਨਮ ਤੋਂ ਹੀ ਰਚਿਆ ਹੋਇਆ ਸੀ। ਉਹ
ਜਨਮ ਤੋਂ ਮੁਸਲਮਾਨ ਸਨ। ਉਨ੍ਹਾਂ ਦੀ ਪਰਵਰਿਸ਼ ਇਸਲਾਮੀ ਮਾਹੌਲ ਵਿੱਚ ਹੋਈ। ਉਨ੍ਹਾਂ ਨੂੰ ਬਚਪਣ ਵਿੱਚ
ਹੀ ਕੁਰਾਨ ਸ਼ਰੀਫ਼ ਜ਼ਬਾਨੀ ਯਾਦ ਸੀ। ਉਨ੍ਹਾਂ ਦੀ ਬਾਣੀ ਵਿੱਚ ਪੰਜ ਨਿਮਾਜ਼ਾਂ, ਮਸੀਤ, ਪੁਰਸਲਾਤ
(ਪੁਲਿਸਰਾਤ), ਸੈਤਾਨਿ ਆਦਿ ਦਾ ਜ਼ਿਕਰ ਵੀ ਹੈ। ਸੂਫ਼ੀ ਫ਼ਕੀਰਾਂ ਵਾਲੀ ਕੱਫ਼ਨੀ/ਕੰਬਲੀ ਦਾ ਉੱਲੇਖ ਵੀ
ਹੈ। ਉਨ੍ਹਾਂ ਨੇ ਕਾਜ਼ੀਆਂ, ਮੌਲਵੀਆਂ, ਇਸਲਾਮ ਦੇ ਆਲਿਮਾਂ ਤੇ ਸੂਫ਼ੀ ਪੀਰਾਂ-ਫ਼ਕੀਰਾਂ ਦੀ ਮੁਰੀਦਗੀ
ਤੇ ਸੁਹਬਤ ਵੀ ਕੀਤੀ। ਪਰੰਤੂ ਇਨ੍ਹਾਂ ਹਵਾਲਿਆਂ ਨਾਲ ਉਨ੍ਹਾਂ ਨੂੰ ਇਸਲਾਮ ਜਾਂ ਸੂਫ਼ੀ ਮਤਿ ਦੇ
ਪੈਰੋਕਾਰ ਜਾਂ ਪ੍ਰਚਾਰਕ ਕਹਿਣਾ ਠੀਕ ਨਹੀਂ ਹੋਵੇਗਾ।
ਫ਼ਰੀਦ ਜੀ, ਦੁਨਿਆਵੀ ਮਜ਼੍ਹਬਾਂ ਦੀਆਂ
ਬੰਦਸ਼ਾਂ ਤੋਂ ਆਜ਼ਾਦ, ਸੁਤੰਤਰ ਸੋਚ ਦੇ ਮਾਲਿਕ ਸਨ।
ਉਨ੍ਹਾਂ ਦੀ ਬਾਣੀ ਵਿੱਚ ਕਿਤੇ ਵੀ ਕੁਰਾਨ, ਹਜ਼ਰਤ ਮੁਹੰਮਦ
ਜਾਂ ਇਸਲਾਮੀ ਸ਼ਰ੍ਹਾ ਦੇ ਅਸੂਲਾਂ (ਰਹਿਤ ਮਰਯਾਦਾ) ਦਾ ਹਵਾਲਾ ਨਹੀਂ ਹੈ। ਇਸਲਾਮ ਵਿੱਚ ਮੌਸੀਕੀ
(ਸੰਗੀਤ) ਨੂੰ ਬੁਰਾ ਸਮਝਿਆ ਜਾਂਦਾ ਹੈ ਪਰੰਤੂ ਫ਼ਰੀਦ ਜੀ ਸੰਗੀਤ ਦੇ ਦੀਵਾਨੇ ਸਨ। ਇਹ ਸੱਚ ਹੈ ਕਿ
ਸੂਫ਼ੀ ਮਤਿ ਦੇ ਕਈ ਨਿਯਮ ਗੁਰਮਤਿ ਨਾਲ ਮੇਲ ਖਾਂਦੇ ਹਨ, ਪਰੰਤੂ ਫ਼ਰੀਦ-ਬਾਣੀ ਵਿੱਚ ਸੂਫ਼ੀ ਸਿਧਾਂਤਾਂ
(ਸ਼ਰੀਯਤ, ਤਰੀਕਤ, ਮਾਰਫ਼ਤ ਤੇ ਹਕੀਕਤ ਆਦਿ) ਦਾ ਕੋਈ ਸਿੱਧਾ ਜਾਂ ਸਪਸ਼ਟ ਜ਼ਿਕਰ ਦਿਖਾਈ ਨਹੀਂ ਦਿੰਦਾ!”
ਆਪ ਦਾ ਦੂਸਰਾ ਸਵਾਲ ਹੈ:
ਕੀ ਗੁਰਮੱਤ ਸੂਫ਼ੀਵਾਦ ਨੂੰ ਮਾਨਤਾ
ਦਿੰਦੀ ਹੈ? ਇਸ ਸਵਾਲ ਦਾ ਅੱਧਾ ਜਵਾਬ ਤਾਂ ਉਪਰਲੇ
ਪੈਰੇ ਦੀ ਆਖ਼ਿਰੀ ਲਾਈਨ ਵਿੱਚ ਹੈ। ਬਾਕੀ ਦਾ ਅੱਧਾ ਜਵਾਬ ਇਸ ਸੱਚ ਵਿੱਚ ਸਮੋਇਆ ਹੋਇਆ ਹੈ ਕਿ
ਗੁਰਬਾਣੀ ਵਿੱਚ ਸਮੇਂ ਦੇ ਸਾਰੇ ਸੰਸਾਰਕ ਧਰਮਾਂ ਦੀਆਂ ਅਧਾਰਮਿਕ ਰੀਤਾਂ ਤੇ ਕਰਮ-ਕਾਂਡਾਂ ਦਾ
ਪੁਰਜ਼ੋਰ ਖੰਡਨ ਹੈ, ਪਰੰਤੂ ਸੂਫ਼ੀਵਾਦ ਦਾ ਕੋਈ ਵਿਰੋਧ ਦਿਖਾਈ ਨਹੀਂ ਦਿੰਦਾ! ਇਸ ਤੋਂ ਬਿਨਾਂ, ਜੇ ਆਪ
ਜਾਂ ਆਪ ਦੇ ਹਮ-ਖ਼ਿਆਲ ਹੋਰ ਵਿਦਵਾਨ ਬਾਬਾ ਫ਼ਰੀਦ ਜੀ ਨੂੰ ਸੂਫ਼ੀ ਦਰਵੇਸ਼ ਹੀ ਮੰਨਦੇ ਹਨ ਤਾਂ
ਨਿਰਸੰਦੇਹ ਗੁਰਮੱਤ ਸੂਫ਼ੀਵਾਦ ਨੂੰ ਮਾਨਤਾ ਦਿੰਦੀ ਹੈ ਕਿਉਂਕਿ ਗੁਰੂ ਜੀਆਂ ਨੇ ਫ਼ਰੀਦ ਜੀ ਦੀ ਬਾਣੀ
ਨੂੰ ਗੁਰੂ ਗ੍ਰੰਥ ਵਿੱਚ ਸੰਕਲਿਤ ਕਰਕੇ ਇਸ ਨੂੰ ਮਾਨ ਦਿੱਤਾ ਹੈ!
ਦੂਸਰੇ ਸਵਾਲ ਦਾ ਦੂਜਾ ਅੱਧ ਹੈ:
ਕੀ ਗੁਰਮੱਤ ਭਗਤੀ ਮਾਰਗ ਨੂੰ ਮਾਨਤਾ
ਦਿੰਦੀ ਹੈ? ਇਸ ਦਾ ਜਵਾਬ ਵੀ ਮੇਰੇ ਲੇਖਾਂ ਵਿੱਚ
ਹੈ, ਪਰੰਤੂ ਸ਼ਾਇਦ, ਮੈਂਨੂੰ ਹੋਰ ਸਪਸ਼ਟ ਕਰਕੇ ਲਿੱਖਣਾ ਚਾਹੀਦਾ ਸੀ! ਭਗਤੀ ਦੋ ਪ੍ਰਕਾਰ ਦੀ ਹੈ:
ਸਰਗੁਣ ਭਗਤੀ ਅਰਥਾਤ ਖ਼ਿਆਲੀ ਦੇਵੀ-ਦੇਵਤਿਆਂ ਤੇ ਅਵਤਾਰਾਂ ਆਦਿ ਦੇ ਸਥੂਲ ਰੂਪ ਕਿਆਸ ਕੇ ਉਨ੍ਹਾਂ ਦੀ
ਉਪਾਸਨਾ ਕਰਨਾ। ਦੂਜੀ ਨਿਰਗੁਣ ਭਗਤੀ ਹੈ ਜਿਸ ਦੇ ਸਮਰਥਕ ਸਰਗੁਣ ਭਗਤੀ ਦੇ ਵਿਸ਼ਵਾਸ ਨੂੰ ਮੂਲੋਂ ਹੀ
ਨਿਕਾਰ ਕੇ ਇੱਕ ਅਕਾਲ ਪੁਰਖ ਦੀ ਉਪਾਸ਼ਨਾ-ਭਗਤੀ ਕਰਨ ਦਾ ਸਮਰਥਨ ਕਰਦੇ ਹਨ। ਨਿਰਗੁਣ ਭਗਤੀ ਨੂੰ
ਇਕ-ਈਸ਼ਵਰਵਾਦ, ਅਦ੍ਵੈਤਵਾਦ ਤੇ ਵਾਹਿਦਪਰਸਤੀ
(monotheism) ਆਦਿ ਕਿਹਾ ਜਾਂਦਾ ਹੈ। ਉਂਜ ਤਾਂ
ਸਾਰੇ ਮਾਰਗ ਹੀ ਭਗਤੀ ਮਾਰਗ ਹਨ, ਪਰੰਤੂ ਮੇਰਾ ਭਗਤੀ ਮਾਰਗ ਲਿਖਣ ਤੋਂ ਭਾਵ ਨਿਰਗੁਣ ਭਗਤੀ ਮਾਰਗ
ਸੀ। ਹਰਿ-ਭਗਤਿ ਅਥਵਾ ਪ੍ਰਭੂ-ਭਗਤੀ ਗੁਰਮਤਿ ਦਾ ਮੂਲ ਸਿੱਧਾਂਤ ਹੈ; ਇਸ ਸੱਚ ਦੇ ਕਈ ਪ੍ਰਮਾਣ ਬਾਣੀ
ਵਿੱਚ ਦੇਖੇ ਜਾ ਸਕਦੇ ਹਨ। ਉਦ੍ਹਾਰਣ ਵਜੋਂ:
ਹਰਿ ਭਗਤਿ ਸੁਹਾਵੀ ਸਾਚੇ ਭਾਵੀ ਭਾਇ
ਭਗਤਿ ਪ੍ਰਭ ਰਾਤੀ॥ ਧਨਾ: ਮ: ੧॥
ਗੁਰਇੰਦਰ ਸਿੰਘ ਪਾਲ
ਜੁਲਾਈ 23, 2012.
(23/07/12)
ਅਵਤਾਰ ਸਿੰਘ ਮਿਸ਼ਨਰੀ
“ਗੁਰਦੁਆਰਾ ਸਿੰਘ ਸਭਾ ਡੀਕੋਟਾ (ਫਰਿਜਨੋ) ਵਿਖੇ ਧਰਮ ਪ੍ਰਚਾਰ ਅਤੇ ਗੁਰਮਤਿ
ਸਟਾਲ”
(ਅਵਤਾਰ ਸਿੰਘ ਮਿਸ਼ਨਰੀ)
ਬੀਤੇ ਹਫਤੇ ਗੁਰਦੁਆਰਾ ਸਿੰਘ ਸਭਾ ਡੀਕੋਟਾ ਰੋਡ (ਫਰਿਜਨੋ) ਦੇ ਪ੍ਰਬੰਧਕਾਂ, ਸੰਗਤਾਂ ਅਤੇ
ਗ੍ਰੰਥੀਆਂ ਦੇ ਸਹਿਯੋਗ ਨਾਲ,
“ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ.ਐੱਸ.ਏ.”
ਵੱਲੋਂ ਗੁਰਬਾਣੀ ਦੀ ਕਥਾ ਵਿਆਖਿਆ ਕੀਤੀ ਅਤੇ ਧਰਮ ਪੁਸਤਕਾਂ ਦਾ ਸਟਾਲ ਲਾਇਆ ਗਿਆ। ਅਖੰਡ ਪਾਠ ਦੀ
ਸਮਾਪਤੀ ਤੋਂ ਬਾਅਦ ਮੁੱਖ ਗ੍ਰੰਥੀ ਅਤੇ ਰਾਗੀ ਭਾਈ ਜਸਵੰਤ ਸਿੰਘ ਜੀ, ਸੰਗਤ ਚੋਂ ਇੱਕ ਬੱਚੀ ਸੀਰਤ
ਕੌਰ ਅਤੇ ਡਾ. ਮਨਜੀਤ ਸਿੰਘ ਪਟਿਆਲਾ ਨੇ ਵੀ ਗੁਰਬਾਣੀ ਦਾ ਰਸਭਿੰਨਾ ਕੀਰਤਨ ਕੀਤਾ। ਇਹ ਸਾਰਾ
ਪ੍ਰੋਗਰਾਮ ਗੁਰੂ ਹਰਿਗੋਬਿੰਦ ਸਾਹਿਬ ਸੰਗੀਤ ਅਤੇ ਭੰਗੜਾ ਅਕੈਡਮੀ ਸੰਸਥਾ ਵੱਲੋਂ ਬੱਚਿਆਂ ਦੇ
ਗੁਰਮਤਿ ਸਿਖਲਾਈ ਕੈਂਪ ਦੀ ਖੁਸ਼ੀ ਵਿੱਚ ਕੀਤਾ ਗਿਆ। ਇਸ ਗੁਰਦੁਆਰੇ ਵਿਖੇ ਭਾਈ ਜਸਵੰਤ ਸਿੰਘ ਬਠਿੰਡੇ
ਵਾਲੇ ਮੁੱਖ ਗ੍ਰੰਥੀ ਅਤੇ ਰਾਗੀ ਦੀ ਸੇਵਾ ਦੇ ਨਾਲ-ਨਾਲ ਬੱਚਿਆਂ ਨੂੰ ਗੁਰਬਾਣੀ ਸੰਗੀਤ ਵਿਦਿਆ ਵੀ
ਰਾਗਾਂ ਵਿੱਚ ਸਿਖਾ ਰਹੇ ਹਨ ਅਤੇ ਨਿਰੋਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪ੍ਰਚਾਰ ਹੁੰਦਾ ਹੈ।
ਪ੍ਰਸਿੱਧ ਕਥਾਵਾਚਕ, ਰਾਗੀ ਅਤੇ ਪ੍ਰਚਾਰਕ ਵੀ ਹਾਜਰੀਆਂ ਭਰਦੇ ਹਨ।
ਇਸ ਗੁਰਦੁਆਰੇ ਨੂੰ ਪ੍ਰਧਾਨ ਸ੍ਰ. ਗੁਰਿੰਦਰ ਨਾਰਾਇਣ ਸਿੰਘ, ਸਕੱਤਰ ਸ੍ਰ.
ਗੁਰਪ੍ਰੀਤ ਸਿੰਘ ਮਾਨ ਅਤੇ ਸਮੁੱਚੀ ਕਮੇਟੀ ਵਧੀਆ ਤਰੀਕੇ ਨਾਲ, ਸੰਗਤ ਦੇ ਸਹਿਯੋਗ ਨਾਲ ਚਲਾ ਰਹੇ ਹਨ
ਅਤੇ ਜਲਦੀ ਹੀ ਵੱਡੇ ਹਾਲ ਵਾਲੇ ਨਵੇਂ ਗੁਰਦੁਆਰੇ ਦਾ ਉਦਘਾਟਨ ਹੋਣ ਜਾ ਰਿਹਾ ਹੈ। ਫਰਿਜਨੋ ਦਾ ਇਹ
ਗੁਰਦੁਆਰਾ ਪੰਥਕ ਵਿਦਵਾਨਾਂ ਲਈ ਕੇਂਦਰੀ ਅਸਥਾਨ ਹੈ ਜਿੱਥੇ ਸਿੰਘ ਸਾਹਿਬ ਪ੍ਰੋ. ਦਰਸ਼ਨ ਸਿੰਘ
ਖਾਲਸਾ, ਵੀਰ ਭੂਪਿੰਦਰ ਸਿੰਘ, ਪ੍ਰਿੰਸੀਪਲ ਗੁਰਬਚਨ ਸਿੰਘ ਥਾਈਲੈਂਡ, ਭਾਈ ਅਮਰੀਕ ਸਿੰਘ ਚੰਡੀਗੜ੍ਹ,
ਸ੍ਰ. ਗੁਰਚਰਨ ਸਿੰਘ ਜਿਉਣਵਾਲਾ, ਗਿ. ਗੁਰਚਰਨ ਸਿੰਘ ਮਿਸ਼ਨਰੀ, ਭਾਈ ਗੁਰਮੀਤ ਸਿੰਘ ਜਬਲਪੁਰ, ਅਵਤਾਰ
ਸਿੰਘ ਮਿਸ਼ਨਰੀ, ਅਮਰੀਕਨ ਬੀਬੀ ਹਰਸਿਮਰਤ ਕੌਰ ਖਾਲਸਾ ਆਦਿਕ ਵਿਦਵਾਨ ਹਾਜਰੀਆਂ ਭਰ ਚੁੱਕੇ ਹਨ। ਬੀਤੇ
ਹਫਤੇ 7 ਜੁਲਾਈ 2012 ਦਿਨ ਐਤਵਾਰ ਨੂੰ ਵੀ ਦਾਸ (ਅਵਤਾਰ ਸਿੰਘ ਮਿਸ਼ਨਰੀ ਅਤੇ ਬੀਬੀ ਹਰਸਿਮਰਤ ਕੌਰ
ਖਾਲਸਾ) ਨੇ ਹਾਜਰੀ ਭਰੀ। ਦਾਸ ਨੇ
“ਜਾਕਉ ਹਰਿ ਰੰਗੁ ਲਾਗੋ ਇਸੁ ਜੁਗ ਮਹਿ
ਸੁ ਕਹੀਅਤ ਹੈ ਸੂਰਾ” (679)
ਜੋ ਗੁਰੂ ਅਰਜਨ ਸਾਹਿਬ ਜੀ ਦਾ ਉਚਾਰਤ ਸ਼ਬਦ ਧਨਾਸਰੀ ਰਾਗ
ਵਿਖੇ ਦਰਜ ਹੈ ਦੀ ਢੁਕਵੀਂ ਅਤੇ ਸਰਲ ਵਿਆਖਿਆ ਕਰਦੇ ਹੋਏ ਮੀਰੀ ਪੀਰੀ ਸਿਧਾਂਤ ਬਾਰੇ ਵਿਚਾਰ ਕੀਤੀ
ਅਤੇ ਕਿਹਾ ਕਿ ਗੁਰਬਾਣੀ ਆਪ ਪੜ੍ਹਨ, ਵਿਚਾਰਨ ਅਤੇ ਧਾਰਨ ਲਈ ਹੈ ਨਾਂ ਕਿ ਭਾੜੇ ਦੇ ਪਾਠ ਕਰਨ ਕਰਾਉਣ
ਲਈ। ਬੀਬੀ ਹਰਸਿਮਰਤ ਕੌਰ ਖਾਲਸਾ ਨੇ ਵੀ ਮੀਰੀ ਪੀਰੀ ਦੇ ਭਾਵ ਨੂੰ ਉਜਾਗਰ ਕਰਦਾ ਸ਼ਬਦ ਕੀਰਤਨ ਕੀਤਾ
ਅਤੇ ਇੰਗਲਿਸ਼ ਵਿੱਚ ਵਿਆਖਿਆ ਕੀਤੀ। ਸੰਗਤਾਂ ਸੱਚੀ ਬਾਣੀ ਦੀਆਂ ਧਾਰਨਾਂ ਵੀ ਨਾਲ ਗਾ ਰਹੀਆਂ ਸਨ।
ਬੜਾ ਸ਼ਾਤੀ ਦਾ ਮਹੌਲ ਸੀ ਅਤੇ ਇੱਥੇ ਸੰਗਤ ਦੀ ਇੱਕ ਵਿਲੱਖਣਤਾ ਸੀ ਕਿ ਸਾਰੀ ਸੰਗਤ ਕੀਰਤਨ, ਕਥਾ
ਵਖਿਆਣ ਬੜੇ ਧਿਆਨ ਨਾਲ ਸੁਣ ਰਹੀ ਸੀ, ਬਾਹਰ ਬੈਠ ਕੇ ਘਰੇਲੂ ਗੱਲਾਂ ਨਹੀਂ ਸੀ ਕਰ ਰਹੀ।
ਗੁਰਦੁਆਰੇ ਵਿਖੇ
“ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ
ਯੂ.ਐੱਸ.ਏ.” ਸੰਸਥਾ ਵੱਲੋਂ ਧਾਰਮਿਕ ਸਟਾਲ
ਵੀ ਲੱਗੀ ਹੋਈ ਸੀ। ਸੰਗਤਾਂ ਗੁਰਬਾਣੀ ਦੇ ਗੁਟਕੇ, ਸੀਡੀਆਂ, ਕੰਘੇ, ਕੜੇ ਅਤੇ ਵਿਦਵਾਨਾਂ ਦੀਆਂ
ਪੁਸਤਕਾਂ ਵੀ ਲੈ ਰਹੀਆਂ ਸਨ। ਪਹਿਲੀ ਵਾਰ ਇਸ ਸਟਾਲ ਤੇ ਦਸਮ ਗ੍ਰੰਥ ਬਾਰੇ ਸ੍ਰ. ਜਸਬਿੰਦਰ ਸਿੰਘ
ਡੁਬਈ ਦੀ ਲਿਖੀ ਪੁਸਤਕ
“ਦਸਮ ਗ੍ਰੰਥ ਦਾ ਲਿਖਾਰੀ ਕੌਣ?” ਧੜਾ ਧੜ
ਵਿਕੀ। ਪ੍ਰੋ, ਸਾਹਿਬ ਸਿੰਘ ਡੀਲਿਟ, ਭਾਈ ਕਾਨ੍ਹ ਸਿੰਘ ਨ੍ਹਾਭਾ, ਸਿਰਦਾਰ ਕਪੂਰ ਸਿੰਘ, ਮਿਸ਼ਨਰੀ
ਕਾਲਜ ਦਾ ਲਿਟ੍ਰੇਚਰ, ਗਿ. ਭਾਗ ਸਿੰਘ ਅੰਬਾਲਾ, ਪ੍ਰੋ. ਦਲਬੀਰ ਸਿੰਘ ਦਿੱਲ੍ਹੀ, ਪ੍ਰੋ. ਇੰਦਰ ਸਿੰਘ
ਘੱਗਾ, ਪ੍ਰਿੰਸੀਪਲ ਗੁਰਬਚਨ ਸਿੰਘ ਥਾਈਲੈਂਡ, ਗਿ. ਸੰਤ ਸਿੰਘ ਮਸਕੀਨ ਅਤੇ ਦਾਸ ਦੀ ਲਿਖੀ ਪੁਸਤਕ
“ਕਰਮਕਾਂਡਾਂ ਦੀ ਛਾਤੀ
ਵਿੱਚ ਗੁਰਮਤਿ ਦੇ ਤਿੱਖੇ ਤੀਰ”
ਅਦਿਕ ਪੁਸਤਕਾਂ ਵੀ ਸੰਗਤਾਂ ਨੇ ਉਤਸ਼ਾਹ ਨਾਲ ਲਈਆਂ।
ਸ਼ਾਮੀ ਭੰਗੜੇ ਵਾਲੇ ਬੱਚੇ ਬੱਚੀਆਂ ਢੋਲ ਦੀ ਸੰਗੀਤਕ ਤਰਜ ਤੇ ਭੰਗੜਾ ਪਉਂਦੇ
ਸਮੇਂ ਗੁਰਬਾਣੀ ਤੁਕਾਂ ਗਉਂਦੇ ਰਹੇ ਕਿਸੇ ਨੇ ਵੀ ਬਾਹਰੀ ਗਾਣਾ ਨਹੀਂ ਗਾਇਆ। ਬੱਚੇ ਅਤੇ ਬੱਚਿਆਂ ਦੇ
ਮਾਪਿਆਂ ਨੇ ਵੀ ਕੜੇ ਕੰਘੇ ਅਤੇ ਪੰਜਾਬੀ ਪੁਸਤਕਾਂ ਖਰੀਦੀਆਂ। ਗਰਮੀ ਹੋਣ ਕਰਕੇ ਠੰਡੇ ਮਿੱਠੇ ਪਾਣੀ
ਦੀ ਛਬੀਲ ਚਲਦੀ ਰਹੀ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਿਆ। ਮੁੱਖ ਗ੍ਰੰਥੀ ਭਾਈ ਜਸਵੰਤ ਸਿੰਘ ਬਠਿੰਡਾ
ਅਤੇ ਪ੍ਰਬੰਧਕਾਂ ਨੇ ਆਈਆਂ ਸੰਗਤਾਂ, ਸੰਗੀਤ ਅਕੈਡਮੀ ਦੇ ਪ੍ਰਬੰਧਕਾਂ ਅਤੇ ਸਾਡਾ ਮਾਨ ਸਨਮਾਨ ਕੀਤਾ।
ਸੰਗਤਾਂ ਨੇ ਸਾਨੂੰ ਗੁਰਮਤਿ ਸਬੰਧੀ ਸਵਾਲ ਵੀ ਪੁੱਛੇ ਅਤੇ ਅਸੀਂ ਗਰਮਤਿ ਸੋਝੀ ਦੁਆਰਾ ਜਵਾਬ ਵੀ
ਦਿੱਤੇ। ਕਈਆਂ ਪ੍ਰੇਮੀਆਂ ਵੱਲੋਂ ਦੱਸਿਆ ਗਿਆ ਕਿ ਇੱਥੇ ਇੱਕ ਪ੍ਰਸਿੱਧ ਕਥਾਕਾਰ ਆਏ ਹੋਏ ਹਨ ਜੋ ਕਥਾ
ਕਰਕੇ ਸਿੱਧੇ ਕਮਰੇ ਚ ਜਾ ਵੜਦੇ ਹਨ ਪਰ ਸੰਗਤਾਂ ਦੇ ਸਵਾਲਾਂ ਦੇ ਜਵਾਬ ਨਹੀਂ ਦਿੰਦੇ। ਦਾਸ ਨੇ ਕਿਹਾ
ਕਿ ਅਜੋਕੇ ਬਹੁਤੇ ਕਥਾਕਾਰ ਕਮਰਸ਼ੀਲ ਹਨ ਜੋ ਸੰਗਤਾਂ ਨੂੰ ਕਥਾ ਵਿੱਚ ਚੁਟਕਲੇ ਅਤੇ ਰੌਚਕ ਮਿਥਿਹਾਸਕ
ਕਹਾਣੀਆਂ ਸੁਣਾ ਸੁਣਾ ਕੇ ਖੁਸ਼ ਕਰਦੇ ਹੋਏ ਗੁਰਮਤਿ ਵਿਰੋਧੀ ਮੈਟਰ ਵੀ ਪ੍ਰੋਸਦੇ ਤੇ ਸੰਗਤੀ ਸਵਾਲਾਂ
ਦੇ ਜਵਾਬ ਦੇਣ ਦੀ ਬਜਾਏ ਝੱਟ ਆਪਣੇ ਕਮਰੇ ਚ ਅਲੋਪ ਹੋ ਜਾਂਦੇ ਹਨ। ਗੁਰੂ ਨਾਨਕ ਸਾਹਿਬ ਨੇ ਤਾਂ
ਸਿੱਧ ਗੋਸਟਾਂ ਕੀਤੀਆਂ ਅਤੇ ਆਪਸੀ ਵਿਚਾਰ ਵਿਟਾਂਦਰੇ ਦੀ ਪਿਰਤ ਪਾਈ ਪਰ ਅਜੋਕੇ ਕਮਰਸ਼ੀਅਲ ਕਥਾਕਾਰਾਂ
ਅਤੇ ਬਹੁਤੇ ਥਾਵਾਂ ਤੇ ਪ੍ਰਬੰਧਕਾਂ ਨੇ ਇਹ ਪਿਰਤ ਖਤਮ ਕਰ ਦਿੱਤੀ ਹੈ ਜਿਸ ਕਰਕੇ ਗੁਰਮਤਿ ਪ੍ਰਚਾਰ
ਅਤੇ ਪ੍ਰਸਾਰ ਵਿੱਚ ਖੜੋਤ ਅਉਂਦੀ ਜਾ ਰਹੀ ਹੈ।
ਅਸੀਂ ਫਰਿਜਨੋ ਏਰੀਏ ਦੀਆਂ ਸਮੂੰਹ ਸੰਗਤਾਂ ਦਾ
“ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ
ਯੂ.ਐੱਸ.ਏ.” ਸੰਸਥਾ ਵੱਲੋਂ ਧੰਨਵਾਦ ਕਰਦੇ
ਹੋਏ ਬੇਨਤੀ ਕਰਦੇ ਹਾਂ ਕਿ ਜਿਸ ਵੀ ਮਾਈ ਭਾਈ ਨੇ ਗੁਰਮਤਿ ਸਬੰਧੀ ਕੋਈ ਸਵਾਲ ਪੁਛਣਾ ਹੋਵੇ, ਕੋਈ
ਧਰਮ ਪੁਸਤਕ ਲੈਣੀ ਹੋਵੇ ਜਾਂ ਦਾਸ ਦੀ ਤਾਜਾ ਲਿਖੀ ਪੁਸਤਕ
“ਕਰਮਕਾਂਡਾਂ ਦੀ ਛਾਤੀ ਵਿੱਚ ਗੁਰਮਤਿ
ਦੇ ਤਿੱਖੇ ਤੀਰ”
ਪ੍ਰਾਪਤ ਕਰਨੀ ਹੋਵੇ ਤਾਂ ਅੱਗੇ ਦਿੱਤੇ ਨੰਬਰਾਂ, ਈਮੇਲ
ਅਤੇ ਪਤੇ ਤੇ ਸੰਪਰਕ ਕਰ ਸਕਦੇ ਹੋ (5104325827, 4082097072)
[email protected]
Guru Granth Parchar Mission of USA Inc. PO BOX 2621, Fremont CA 94536
(22/07/12)
ਡਾ: ਇਕਬਾਲ ਸਿੰਘ ਢਿੱਲੋਂ
ਸਤਿਕਾਰਯੋਗ ਸ. ਗੁਰਇੰਦਰ ਸਿੰਘ ਪਾਲ ਜੀ,
ਆਪ ਜੀ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ!
ਪਿਛਲੇ ਸਮੇਂ ਵਿੱਚ ‘ਸਿਖਮਾਰਗ ਵੈਬਸਾਈਟ’ ਉੱਤੇ ਬਾਬਾ ਫਰੀਦ ਜੀ ਦੀ ਰਚਨਾ ਅਤੇ ਜੀਵਨ ਸਬੰਧੀ ਆਪ ਜੀ
ਦੇ ਲਿਖੇ ਹੋਏ ਲੇਖ ਪਾਏ ਗਏ ਹਨ ਜਿਹਨਾਂ ਵਿੱਚ ਆਪ ਜੀ ਨੇ ਅਣਥੱਕ ਮਿਹਨਤ ਰਾਹੀਂ ਸਪਸ਼ਟ ਅਤੇ
ਢੁੱਕਵੇਂ ਵਿਚਾਰ ਦਿੱਤੇ ਹਨ।
ਸ. ਗੁਰਇੰਦਰ ਸਿੰਘ ਪਾਲ ਜੀ, ਇੱਥੇ ਮੈਂ ਆਪ ਜੀ ਪਾਸੋਂ ਇਹ ਜਾਣਨਾ ਚਾਹੁੰਦਾ ਹਾਂ ਕਿ ਕੀ ਆਪ ਜੀ
ਵੱਲੋਂ ਕੀਤੇ ਗਏ ਅਧਿਐਨ ਅਨੁਸਾਰ ਬਾਬਾ ਫਰੀਦ ਜੀ ਮੁੱਢਲੇ ਤੌਰ ਤੇ ‘ਸੂਫੀ’ ਦਰਵੇਸ਼ ਸਨ? ਨਾਲ ਹੀ
ਮੈਂ ਇਹ ਵੀ ਜਾਣਨਾ ਚਾਹੁੰਦਾ ਹਾਂ ਕਿ ਕੀ ਗੁਰਮੱਤ ‘ਸੂਫੀਵਾਦ’ ਅਤੇ ‘ਭਗਤੀ ਮਾਰਗ’ ਨੂੰ ਮਾਨਤਾ
ਦਿੰਦੀ ਹੈ?
ਇਕਬਾਲ ਸਿੰਘ ਢਿੱਲੋਂ,
ਚੰਡੀਗੜ੍ਹ।
(22/07/12)
ਸਤਨਾਮ ਕੌਰ, ਫਰੀਦਾਬਾਦ
ਦੇਹਿ ਸ਼ਿਵਾ ਬਰ ਮੋਹਿ ਗੀਤ ਜਦ ਵਿਵਾਦਤ ਬਣ ਗਿਆ ਅਤੇ ਇਹ ਸਾਬਤ ਹੋ ਗਿਆ ਕਿ ਇਹ ਦੇਵੀ ਪੂਜਕ ਰਚਨਾ
ਹੈ ਤਾਂ ਹੁਣ ਇਸ ਨੂੰ ਕੌਮੀ ਗੀਤ ਬਣਾਉਣ ਦੀ ਮੰਗ ਕਿਉਂ? : ਸ. ਉਪਕਾਰ ਸਿੰਘ ਫਰੀਦਾਬਾਦ
ਦੇਹਿ ਸ਼ਿਵਾ ਬਰ ਮੋਹਿ ਗੁਰੁ ਗੋਬਿੰਦ ਸਿੰਘ ਜੀ ਦੀ ਨਹੀਂ ਸਗੋਂ ਦੇਵੀ ਭਗਤ ਕਵੀ ਸਿਆਮ ਦੀ ਰਚਨਾ ਹੈ
(ਸਤਨਾਮ ਕੌਰ, ਫਰੀਦਾਬਾਦ ੨੨ ਜੁਲਾਈ ੨੦੧੨)
ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ. ਉਪਕਾਰ ਸਿੰਘ
ਫ਼ਰੀਦਾਬਾਦ ਨੇ ਸਪੋਕਸਮੈਨ ਵਿੱਚ ਛਪੀ ਖਬਰ “ਦੇਹਿ ਸ਼ਿਵਾ ਬਰ ਮੋਹਿ ਨੂੰ ਕੌਮੀ ਗਾਨ ਬਣਾਉ” ਦੇ
ਪ੍ਰਤੀਕਰਮ ਵੱਜੋਂ ਕਹੇ। ਉਨ੍ਹਾਂ ਕਿਹਾ ਕਿ ਜਿੰਨ੍ਹਾਂ ਚਿਰ ਸਿੱਖ ਜਾਗਰੂਕ ਨਹੀਂ ਸਨ ਤਾਂ ਉਦੋਂ ਤਕ
ਦੇਵੀ ਪੂਜਕ ਗੀਤ “ਦੇਹਿ ਸ਼ਿਵਾ ਬਰ ਮੌਹਿ” ਨੂੰ ਗੁਰੁ ਗੋਬਿੰਦ ਸਿੰਘ ਜੀ ਦਾ ਸਾਬਤ ਕਰਣ `ਤੇ ਪੂਰਾ
ਜ਼ੋਰ ਲਾਇਆ ਜਾ ਰਿਹਾ ਸੀ ਤਾਕਿ ਗੁਰੁ ਗੋਬਿੰਦ ਸਿੰਘ ਜੀ ਦੇਵੀ ਪੂਜਕ ਸਾਬਤ ਹੋ ਸਕਣ ਪਰ ਜਦ ਸਿੱਖ ਇਹ
ਮੰਨਣ ਲਈ ਤਿਆਰ ਨਹੀਂ ਕਿ ਗੁਰੁ ਗੋਬਿੰਦ ਸਿੰਘ ਜੀ ਸ਼ਿਵਾ ਦੇ ਭਗਤ ਨਹੀਂ ਹੋ ਸਕਦੇ ਤਾਂ ਹੁਣ ਇਸ ਨੂੰ
ਕੌਮੀ ਗੀਤ ਵਜੋਂ ਐਲਾਨਣ ਲਈ ਆਰ. ਐਸ. ਐਸ. ਦੀ ਭਾਈਵਾਲ ਪਾਰਟੀ ਭਾਜਪਾ ਵੱਲੋਂ ਤਰਲੇ ਲੈਣਾ ਇੱਕ
ਵੱਡੀ ਸਾਜਸ਼ ਹੈ ਜਿਸ ਤੋਂ ਜਾਗਰੂਕ ਧਿਰਾਂ ਨੂੰ ਸੁਚੇਤ ਹੋਣ ਦੀ ਲੋੜ ਹੈ। ਸ. ਉਪਕਾਰ ਸਿੰਘ ਨੇ ਕਿਹਾ
ਕਿ ਬਚਿੱਤਰ ਨਾਟਕ ਅਖੌਤੀ ਦਸਮ ਗ੍ਰੰਥ ਦੇ ਚੰਡੀ ਚਰਿਤ੍ਰ ਉਕਤਿ ਬਿਲਾਸ ਦੀ ਸਮਾਪਤੀ ਉਪਰੰਤ ੨੩੧ ਵੇਂ
ਬੰਦ ਵਿਚੋਂ ਦੇਹਿ ਸਿਵਾ ਬਰ ਮੋਹਿ ਲਿਆ ਹੈ ਜੋ ਕਵੀ ਸਿਆਮ ਦੀ ਰਚਨਾ ਹੈ ਨਾ ਕਿ ਗੁਰੁ ਗੋਬਿੰਦ ਸਿੰਘ
ਜੀ ਦੀ। ਉਨ੍ਹਾਂ ਦਸਿਆ ਕਿ ਭਾਸ਼ਾ ਵਿਭਾਗ ਪੰਜਾਬ ਵੱਲੋਂ ਪ੍ਰਕਾਸ਼ਤ ਭਾਈ ਕਾਨ੍ਹ ਸਿੰਘ ਨਾਭਾ ਕ੍ਰਿਤ
ਮਹਾਨਕੋਸ਼ ਦੇ ਪੰਨਾ ੨੦੧ ਵਿੱਚ ਵੀ ਸਿਵਾ ਦਾ ਅਰਥ ਸਿਵ ਦੀ ਇਸਤ੍ਰੀ ਦੁਰਗਾ (ਪਾਰਵਤੀ) ਕਰ ਕੇ ਲਿਖਿਆ
ਹੈ ਅਤੇ ਪਾਰਵਤੀ ਦੇ ਹਿੰਗੁਲਾ, ਪਿੰਗੁਲਾ, ਚੰਡਕਾ, ਦੁਰਗਾ, ਸੀਤਲਾ ਆਦਿਕ ਅਨੇਕਾਂ ਨਾਮਾਂ ਵਿਚੋਂ
ਸਿਵਾ ਨੂੰ ਵੀ ਇੱਕ ਨਾਮ ਦਸਿਆ ਹੈ। ਬਚਿੱਤਰ ਨਾਟਕ ਅਖੌਤੀ ਦਸਮ ਗ੍ਰੰਥ ਦੀ ਰਚਨਾ ਚਰਿਤਰੋਪਖਿਆਨ ਦੇ
ਆਰੰਭ ਵਿੱਚ ਵੀ ਇਸ ਸ਼ਿਵਾ ਦੇ ਅਨੇਕਾਂ ਨਾਵਾਂ ਦਾ ਜ਼ਿਕਰ ਇੰਜ ਹੈ “ਦੁਰਗਾ ਤੂ ਛਿਮਾ ਤੂੰ ਸ਼ਿਵਾ ਰੂਪ
ਤੇਰੋ” ਇਸ ਤੋਂ ਇਲਾਵਾ ਇਸੇ ਰਚਨਾ ਵਿੱਚ ਸ਼ਿਵਾ ਨੂੰ ਜਯੰਤੀ, ਕਾਲੀ, ਮੰਗਲਾ, ਕਪਾਲਨੀ, ਭਦ੍ਰਕਾਲੀ
ਵੀ ਆਖਿਆ ਹੈ ਜੋ ਸਭ ਦੇਵੀ ਨਾਵਾਂ ਦੇ ਲਖਾਇਕ ਹਨ। ਚਰਿਤਰੋਪਖਿਆਨ ਵਿੱਚ ਦੇਵੀ ਦੇ ਨਾਵਾਂ ਦੇ ਜ਼ਿਕਰ
ਤੋਂ ਬਾਅਦ ਸਰੂਪ ਦਾ ਜ਼ਿਕਰ ਇੰਜ ਲਿਖਿਆ ਹੈ ‘ਮੁੰਡ ਕੀ ਮਾਲ ਦਿਸਾਨ ਕੇ ਅੰਬਰ ਭਾਵ ਉਸ ਦੇ ਗਲੇ ਵਿੱਚ
ਮੁੰਡ ਕੀ ਮਾਲ ਭਾਵ ਖੋਪੜੀਆਂ ਦੀ ਮਾਲਾ ਹੈ, ਉਸ ਦੀਆਂ ਅੱਖਾਂ ਵਿੱਚ ਅੰਗਾਰੇ ਹਨ, ਉਸ ਦੇ ਦੰਦਾਂ ਤੇ
ਲਹੂ ਹੈ, ਉਸ ਦੇ ਵਾਲ ਖਿਲਰੇ ਹੋਏ ਹਨ ਅਤੇ ਉਸ ਦੇ ਮੁੰਹ ਵਿਚੋਂ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਹਨ
ਅਜਿਹਾ ਕਾਲ ਦਾ ਸਰੂਪ ਤੁਹਾਡੀ ਪਾਲਣਾ ਕਰਨ ਵਾਲਾ ਹੈ। ਸ. ਉਪਕਾਰ ਸਿੰਘ ਨੇ ਕਿਹਾ ਕਿ ਬਚਿੱਤਰ ਨਾਟਕ
ਅਖੌਤੀ ਦਸਮ ਗ੍ਰੰਥ ਜਿਸ ਦਾ ਪ੍ਰਕਾਸ਼ ਗੁਰੁ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਰ ਕੇ ਮੱਥੇ ਟਿਕਵਾਏ
ਜਾਂਦੇ ਹਨ ਉਸ ਵਿੱਚ ਦੇਵੀ ਦੇਵਤਾਵਾਂ ਦੀ ਉਸਤਤਿ ਭਰੀ ਪਈ ਹੈ। ਜਦਕਿ ਗੁਰੁ ਗ੍ਰੰਥ ਸਾਹਿਬ ਜੀ ਦੀ
ਬਾਣੀ ਦੇਵੀ ਦੇਵਤਾਵਾਂ ਦੀ ਹੋਂਦ ਨੂੰ ਮੰਨਦੀ ਹੀ ਨਹੀਂ ਨਾ ਹੀ ਵਰ ਮੰਗਣਾ ਗੁਰਮਤਿ ਦਾ ਸਿਧਾਂਤ ਹੈ
ਇਸ ਲਈ ਇਹ ਗੱਲ ਬਿਲਕੁਲ ਸਪਸ਼ਟ ਹੋ ਜਾਂਦੀ ਹੈ ਕਿ ਦੇਹਿ ਸ਼ਿਵਾ ਬਰ ਮੋਹਿ ਜਿਸਨੂੰ ਅੱਜ ਆਰ. ਐਸ. ਐਸ.
ਦੀ ਭਾਈਵਲ ਪਾਰਟੀ ਕੌਮੀ ਗਾਨ ਬਣਾਉਣ ਲਈ ਰਾਜਸਭਾ ਦੇ ਮਾਨਸੂਨ ਸੈਸ਼ਨ ਵਿੱਚ ਬਿਲ ਪੇਸ਼ ਕਰਣ ਜਾ ਰਹੀ
ਹੈ ਉਹ ਰਚਨਾ ਗੁਰੁ ਗੋਬਿੰਦ ਸਿੰਘ ਜੀ ਦੀ ਨਹੀਂ ਸਗੋਂ ਦੇਵੀ ਭਗਤ ਕਵੀ ਸਿਆਮ ਦੀ ਹੈ ਜੋ ਬਚਿੱਤਰ
ਨਾਟਕ ਅਖੌਤੀ ਦਸਮ ਗ੍ਰੰਥ ਵਿੱਚ ਕਈ ਥਾਈਂ (ਕ੍ਰਿਪਾ ਕਰ ਸਿਆਮ ਇਹੈ ਵਰ ਦੀਜੈ ਰਾਹੀਂ) ਵਰ ਮੰਗਦਾ
ਹੈ।
(20/07/12)
ਸਤਿਨਾਮ ਸਿੰਘ ਮੌਂਟਰੀਅਲ
ਗੁਰਬਾਣੀ ਅਨੁਸਾਰ ਜੰਮਣ
ਮਰਣ ਕੀ ਹਨ?
ਘਰਿ ਮਹਿ, ਧਰਤੀ ਧਉਲੁ ਪਾਤਾਲਾ॥ ਘਰ ਹੀ ਮਹਿ, ਪ੍ਰੀਤਮੁ ਸਦਾ ਹੈ ਬਾਲਾ॥
ਸਦਾ ਅਨੰਦਿ ਰਹੈ ਸੁਖਦਾਤਾ ਗੁਰਮਤਿ ਸਹਜਿ ਸਮਾਵਣਿਆ॥ ੨॥ ਕਾਇਆ ਅੰਦਰਿ ਹਉਮੈ ਮੇਰਾ॥ ਜੰਮਣ ਮਰਣੁ ਨ
ਚੂਕੈ ਫੇਰਾ॥ ਗੁਰਮੁਖਿ ਹੋਵੈ ਸੁ ਹਉਮੈ ਮਾਰੇ ਸਚੋ ਸਚੁ ਧਿਆਵਣਿਆ॥ ੩॥ ਕਾਇਆ ਅੰਦਰਿ ਪਾਪੁ ਪੁੰਨੁ
ਦੁਇ ਭਾਈ॥ ਦੁਹੀ ਮਿਲਿ ਕੈ ਸ੍ਰਿਸਟਿ ਉਪਾਈ॥ ਦੋਵੈ ਮਾਰਿ ਜਾਇ ਇਕਤੁ ਘਰਿ ਆਵੈ ਗੁਰਮਤਿ ਸਹਜਿ
ਸਮਾਵਣਿਆ॥ ੧੨੬॥
1 ਜੇਹੜਾ ਪਰਮਾਤਮਾ ਧਰਤੀ ਤੇ ਪਾਤਾਲ ਦਾ ਆਸਰਾ ਹੈ, ਉਹ ਮਨੁੱਖ ਦੇ ਘਰ (ਅੰਦਰ) ਵਿਚ ਵੀ
ਵੱਸਦਾ ਹੈ, ਉਹ ਪ੍ਰੀਤਮ ਪ੍ਰਭੂ ਸਦਾ ਜਵਾਨ ਰਹਿਣ ਵਾਲਾ ਹੈ ਉਹ ਹਰ ਇਕ ਦੇ ਹਿਰਦੇ ਵਿਚ ਵੀ ਵੱਸਦਾ
ਹੈ । ਸਾਰਿਆਂ ਨ੍ਹੂੰ ਸੁਖ ਦੇਣ ਵਾਲਾ ਪ੍ਰਮਾਤਮਾਂ ਆਪ ਸਦਾ ਅਨੰਦ ਵਿੱਚ ਰਹਿੰਦਾ ਹੈ, ਜੇਹੜਾ ਮਨੁੱਖ
ਗੁਰੂ ਦੀ ਮਤਿ ਉਨਸਾਰ ਜਿੰਦਗੀ ਜਿਉਂਦਾ ਹੈ, ਉਹ ਵੀ ਸਦਾ ਆਤਮਕ ਆਨੰਦ ‘ ਆਤਮਕ ਅਡੋਲਤਾ ਵਿਚ ਸਮਾਇਆ
ਰਹਿਂਦਾ ਹੈ ।
2 ਇਸ ਕਾਇਆ ( ਸਰੀਰ ) ਅੰਦਰ ਹੰਕਾਰ ਹੈ, ਮੈ ( ਜੋ ਮੈ ਕਰਦਾ ਹਾਂ ਉਹ ਸਹੀ ਹੈ) ਹੈ,॥ ਹੰਕਾਰੀ
ਬੰਦੇ ਦੇ ਅੰਦਰ ਵਿਚਾਰ ਜੰਮਦੇ ਮਰਦੇ ( ਬਦਲ ਦੇ) ਰਹਿੰਦੇ ਹਨ, ਉਸਦਾ ਇਹ ਗੇੜ ਕਦੇ ਵੀ ਖਤਮ ਨਹੀ
ਹੁੰਦਾ ( ਹੰਕਾਰੀ ਬੰਦੇ ਦਾ ਮਨ ਭੱਟਕਦਾ ਰਹਿੰਦਾ ਹੈ, ਉਹ ਕਦੇ ਵੀ ਇਕ ਸੋਚ ਦਾ ਧਾਰਨੀ ਨਹੀ ਹੁੰਦਾ)
ਪਰ ਜਿਹੜਾ ਮਨੁਖ ਗੁਰੂ ਦੇ ਸਨਮੁਖ (ਸ਼ਰਣ ਵਿਚ) ਰਹਿੰਦਾ ਹੈ, ਉਹ ਅਪਣੇ ਅੰਦਰੋਂ ਹਉਮੈ ਨੂੰ ਮਾਰ
ਦਿੰਦਾ ਹੈ, ਉਸ ਦਾ ਧਿਆਨ ਸੱਚ ਨਾਲ ਹਮੇਸ਼ਾ ਜੁੜਿਆ ਰਹਿੰਦਾ ਹੈ,(ਗੁਰਮੁਖਿ ਦੇ ਵਿਚਾਰ ਕਦੇ ਵੀ ਬਦਲ
ਦੇ ਨਹੀ ਹਨ, ਉਸ ਦਾ ਮਨ ਭਟਕਦਾ ਨਹੀ ਹੈ ।
3 ਇਸ ਸਰੀਰ ਦੇ ਅੰਦਰ ਪਾਪ ਪੁੰਨੁ ( ਚੰਗੇ ਤੇ ਮਾੜੇ ਵਿਚਾਰ ) ਦੋ ਭਾਈ ਹਨ, ਇਨਾ ਵਿਚਾਰਾਂ ਦੀ ਮਨ
ਦੇ ਅੰਦਰ ਇਕ ਦੁਨੀਆਂ ਵਸ਼ੀ ਹੋਈ ਹੈ, ਉਹ ਦੁਨੀਆਂ ਹੈ, ਆਹ ਮੇਰਾ ਮਿਤਰ, ਆਹ ਮੇਰਾ ਦੁਸ਼ਮਣ, ਆਹ ਮੇਰਾ
ਆਪਣਾਂ, ਆਹ ਮੇਰਾ ਬਿਗਾਨਾਂ, ਕਿਸੇ ਨੂੰ ਜਾਂਨ ਦੇਣ ਨੂੰ ਤਿਆਰ, ਕਿਸੇ ਦੀ ਜਾਂਨ ਲੈਂਣ ਨੂੰ ਤਿਆਰ,
ਕਿਸੇ ਨਾਲ੍ਹ ਬਹੌਤ ਜਿਆਦਾ ਖੁਸ਼, ਕਿਸੇ ਨਾਲ੍ਹ ਬਹੌਤ ਜਿਆਦਾ ਈਰਖਾ……… ਪਰ ਗੁਰੁ ਜੀ ਕਹਿੰਦੇ ਹਨ ਇਸ
ਜਮਣ ਮਰਣ (ਮਨ ਦੀਆਂ ਭਟਕਣਾਂ, ਮਨ ਦੀਆਂ ਸੋਚਾਂ) ਤੋਂ ਬਚਦਾ ਉਹ ਹੈ ਜਿਸ ਨੇ ਇਹ ਦੋਮੇ ( ਆਪਣੇ ਮੱਨ
ਦੇ ਚੰਗੇ ਤੇ ਮਾੜੇ ਵਿਚਾਰ) ਮਾਰਕੇ, ਇਕ ਗੁਰੂ ਦੀ ਮੱਤ ਧਾਰਨ ਕਰ ਲਈ ਹੈ, ਜਿਹੜਾ ਮਨੁਖ ਗੁਰੂ ਦੀ
ਮੱਤ ਧਾਰਨ ਕਰ ਲੈਂਦਾ ਹੈ, ਉਹ ਫਿਰ ਸਹਿਜ ਅਵੱਸਤਾ ਵਿਚ ਰਹਿੰਦਾ ਹੈ (ਸਦਾ ਇਕ ਰਸ ਰਹਿੰਦਾ ਹੈ)
ਸਤਿਨਾਮ ਸਿੰਘ ਮੌਂਟਰੀਅਲ
(20/07/12)
ਸੰਦੀਪ ਸਿੰਘ ਖਾਲੜਾ
ਹਿੰਦੀ
ਫਿਲਮਾਂ ਚ ਫਿਲਮਾਏ ਸੀਨਾਂ ਰਾਹੀਂ ਇੱਕ ਵਾਰੀ ਫਿਰ ਸਿੱਖ ਭਾਵਨਾਵਾਂ ਨਾਲ ਖਿਲਵਾੜ –ਸੰਦੀਪ ਸਿੰਘ
ਖਾਲੜਾ।
ਅਖੇ ਸਿੱਖ ਨਾ ਹੋਤੇ ਤੋਂ ਜੋਕ ਕਿਸ
ਪਰ ਬਣਾਤੇ ਹਿੰਦੀ ਫਿਲਮਾਂ ਵਿੱਚ ਹਮੇਸ਼ਾਂ ਸਿੱਖਾਂ ਦੇ ਰੋਲ ਬਣਾਂ ਕੇ ਹਮੇਸ਼ਾਂ ਮਜਾਕ ਦਾ ਪਾਤਰ
ਬਣਾਇਆਂ ਜਾਂਦਾ ਹੈ। ਪਰ ਰੋਲਾ ਪੈਣ ਤੇ ਕਈ ਵਾਰ ਉਹ ਸੀਨ ਕੱਟ ਕੇ ਮੁਆਫੀ ਮੰਗ ਲਈ ਜਾਂਦੀ ਹੈ। ਲਗਦਾ
ਹੈ ਕਿ ਇਹ ਗਲਤੀ ਇਹਨਾਂ ਫਿਲਮਾਂ ਵਾਲਿਆਂ ਵੱਲੋਂ ਇਸ ਲਈ ਕੀਤੀ ਜਾਂਦੀ ਤਾਂ ਕਿ ਰੋਲਾ ਪੈਣ ਨਾਲ
ਉਹਨਾਂ ਦੀ ਫਿਲਮ ਦੀ ਮਸ਼ਹੂਰੀ ਹੋ ਜਾਵੇ। ਹੁਣ ਇੱਕ ਵਾਰੀ ਫਿਰ ਨਵੀਂ ਆ ਰਹੀ ਫਿਲਮ (ਸਨ ਆਫ ਸਰਦਾਰ)
ਜਿਸ ਦਾ ਇੱਕ ਟਰੈਲਰ ਯੂ ਟਿਊਬ ਤੇ ਪਿਆ ਹੈ। ਇਸ ਵਿੱਚ ਅਜੇ ਦੇਵਗਨ ਨਾਮ ਦਾ ਐਕਟਰ ਸਿੱਖ ਦਾ ਰੋਲ
ਨਿਭਾ ਰਿਹਾ ਹ ੈ। ਇਸ ਦੇ ਇੱਕ ਸੀਨ ਵਿੱਚ ਜਿਥੇ ਰੇਲ ਗੱਡੀ ਵਾਲਾ ਸੀਨ ਆਉਂਦਾ ਹੈ ਉਥੇ ਕਿਹਾ ਗਿਆ
ਹੈ ਕਿ …. ਅਗਰ ਸਿੱਖ ਨਾ ਹੋਤੇ ਤੋਂ ਜੋਕ ਕਿਸ ਪਰ ਬਣਾਤੇ … ਇਹਨਾਂ ਫਿਲਮਾਏ ਗਏ ਸੀਨਾਂ ਤੋਂ ਇਹ
ਗੱਲ ਵੀ ਪੇਸ਼ ਕੀਤੀ ਜਾ ਰਹੀ ਹੈ ਕਿ ਦੁਨੀਆਂ ਨੂੰ ਗਾਲ੍ਹਾਂ ਸਿਰਫ ਸਰਦਾਰਾਂ ਨੇ ਹੀ ਸਿਖਾਈਆਂ ਹਨ।
ਇਸੇ ਤਰ੍ਹਾਂ ਇੱਕ ਸੀਨ ਵਿੱਚ ਪੰਜਾਬੀ ਲੜਕੀਆਂ ਬਾਰੇ ਵੀ ਗੱਲ ਕੀਤੀ ਗਈ ਹੈ। ਇਹਨਾਂ ਫਿਲਮਾਂ ਵਿੱਚ
ਫਿਲਮਾਏ ਗਏ ਸੀਨਾਂ ਦਾ ਸਾਹਮਣਾਂ ਸਾਡੇ ਬੱਚਿਆਂ ਨੂੰ ਸਕੂਲਾਂ ਕਾਲਜਾਂ ਵਿੱਚ ਕਰਨਾਂ ਪੈਂਦਾ ਹੈ
ਜਦੋਂ ਦੂਸਰੇ ਧਰਮਾਂ ਦੇ ਬੱਚੇ ਇਹ ਸੀਨ ਵੇਖ ਸੁਣ ਕੇ ਸਿੱਖਾਂ ਦੇ ਬੱਚਿਆਂ ਨੂੰ ਛੇੜਦੇ ਹਨ। ਇਹਨਾਂ
ਲੋਕਾਂ ਨੂੰ ਸਾਡੇ ਬਜੂਰਗਾਂ ਵੱਲੋਂ ਕੀਤੇ ਬਹਾਦਰੀ ਦੇ ਕਾਰਨਾਮੇ ਭੁੱਲ ਚੁੱਕੇ ਹਨ। ਜਿਹਨਾਂ ਕਰਕੇ
ਇਹ ਅਜਾਦੀ ਮਾਣ ਰਹੇ ਹਨ। ਇਹਨਾਂ ਨੂੰ ਮਾਤਾ ਖੀਵੀ ਜੀ, ਮਾਤਾ ਭਾਗ ਕੌਰ ਜੀ, ਮਾਤਾ ਗੁਜਰ ਕੌਰ ਜੀ
ਦਾ ਇਤਿਹਾਸ ਯਾਦ ਨਹੀਂ ਜਿਹਨਾਂ ਨੇ ਪੰਜਾਬੀ ਹੋ ਕੇ ਮਹਾਨ ਯੋਗਦਾਨ ਪਾਇਆ ਹੈ। ਲੋੜ ਹੈ ਇਹਨਾਂ
ਲੋਕਾਂ ਨੂੰ ਨੱਥ ਪਾਉਣ ਦੀ ਮੈਂ ਇਥੇ ਉਹ ਲਿੰਕ ਦੇ ਰਿਹਾ ਹਾਂ ਤਾਂ ਕਿ ਆਪ ਜੀ। ਇਸ ਕਲਿਪ ਨੂੰ ਦੇਖ
ਸਕੋ ਜੀ।
http://www.youtube.com/watch?v=LOlcpr7qEv4
ਸੰਦੀਪ ਸਿੰਘ ਖਾਲੜਾ (ਫਰੈਂਕਫਰਟ)
(19/07/12)
ਹਰਦੇਵ ਸਿੰਘ, ਜੰਮੂ
ਵੀਰ ਸਰਵਜੀਤ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
ਫਤਿਹ!
ਤੁਸੀ ਆਪਣੇ ਪੱਤਰ ਮਿਤੀ 18. 7. 12 ਵਿੱਚ ਮੈਂਨੂੰ ਕੋਟ ਕਰਦੇ ਹੋਏ ਲਿਖਿਆ
ਹੈ:-
“ਹਰਦੇਵ ਸਿੰਘ ਜੀ, ਤੁਸੀਂ ਆਪਣੇ 17 ਜੁਲਾਈ ਦੇ ਪੱਤਰ `ਚ ਲਿਖਦੇ ਹੋ,
“ਮੈਂ ਇਹ ਕਿੱਥੇ ਲਿਖਿਆ ਹੈ ਕਿ ਵੀਰ ਜੀ ਮੈਂ ਰਾਗਮਾਲਾ ਬਾਰੇ ਚਰਚਾ ਨਹੀਂ ਕਰਨਾ ਚਾਹੁੰਦਾ” ?
ਸਪਸ਼ਟੀਕਰਨ:- ਵੀਰ
ਸਰਵਜੀਤ ਜੀ ਆਪ ਜੀ ਨੇ ਮੈਂਨੂੰ ਗਲਤ ਕੋਟ ਕੀਤਾ ਹੈ! ਮੇਰੇ ਪੱਤਰ 17 ਜੁਲਾਈ ਵਿਚ, ਮੇਰੇ ਵਲੋਂ
ਲਿਖੀ ਸਵਾਲਨੁਮਾਂ ਪੁਰੀ ਪੰਗਤੀ ਇਸ ਪ੍ਰਕਾਰ ਹੈ:-
“ਪਰ ਜ਼ਰਾ ਇਹ ਦੱਸੋ ਕਿ
ਪੱਤਰ ਮਿਤੀ 14. 7. 12 ਵਿੱਚ ਮੈਂ ਇਹ ਕਿੱਥੇ ਲਿਖਿਆ ਹੈ ਕਿ:-
“ਵੀਰ ਜੀ ਮੈਂ ਰਾਗਮਾਲਾ ਬਾਰੇ ਚਰਚਾ
ਨਹੀਂ ਕਰਨਾ ਚਾਹੁੰਦਾ” ?
ਆਪ ਜੀ ਖੁਦ ਵੇਖ ਲੋ ਕਿ ਆਪ ਜੀ ਨੇ ਮੇਰੀ ਪਗੰਤੀ ਨੂੰ ਗਲਤ ਢੰਗ ਨਾਲ ਕੋਟ
ਕੀਤਾ ਹੈ ਜੋ ਕਿ ਲੇਖਨ ਦੇ ਅਦਬ ਵਿਰੁੱਧ ਗਲ ਹੈ! ਮੈਂ ਆਪਣੇ 17 ਜੁਲਾਈ ਵਾਲੇ ਪੱਤਰ ਵਿੱਚ ਆਪ ਜੀ
ਵਲੋਂ ਲਿਖੀ ਅੱਧੀ ਪੰਗਤੀ ਨਹੀਂ ਲਿਖੀ! ਤੁਹਾਡਾ ਫ਼ਰਜ਼ ਸੀ ਕਿ ਤੁਸੀ ਪੁਰੀ ਪੰਗਤੀ ਲਿਖਦੇ!
ਆਪ ਜੀ ਨੇ ਅੱਗੇ ਲਿਖਿਆ ਹੈ:-
“ ਜੰਮੂ ਜੀ, ਪੇਸ਼ ਹੈ
ਤੁਹਾਡੇ 12 ਜੁਲਾਈ ਦੇ ਪੱਤਰ ਦੀ ਪਹਿਲੀ ਪੰਗਤੀ,
“ਵੀਰ
ਜੀ ਮੈਂ ਰਾਗਮਾਲਾ ਬਾਰੇ ਚਰਚਾ ਨਹੀਂ ਕਰਨਾ ਚਾਹੁੰਦਾ
ਅਤੇ ਗੁਰਮਤੇ ਬਾਰੇ ਖਾਲਸੇ ਦੇ ਅਧਿਕਾਰ ਤੋਂ ਆਪਣਾ ਭਾਵ
ਸਪਸ਼ਟ ਕਰਦੇ ਆਪ ਜੀ ਦੇ ਸਵਾਲਾਂ ਦੇ ਜਵਾਬ ਵੀ ਦੇ ਚੁੱਕਾ ਹਾਂ” ।
ਸਪਸ਼ਟੀਕਰਨ:- ਮੈਂ
ਮਿਤੀ 12 ਜੁਲਾਈ ਇਹ ਗਲ ਲਿਖੀ ਸੀ ਜਿਸ ਨੂੰ ਮੈਂ ਆਪਣੇ ਪੱਤਰ 17 ਜੁਲਾਈ ਰਾਹੀਂ ਇੰਝ ਸਪਸ਼ਟ ਕੀਤਾ
ਸੀ ਕਿ:-
“ਅਨੁਸ਼ਾਸਨ
ਦਾ ਖਿਆਲ ਰੱਖਦੇ ਮੈਂ ਨਹੀਂ ਸੀ ਚਾਹੁੰਦਾ ਕਿ ਸਿੱਖ ਮਾਰਗ ਤੇ ਮੈਂ ਆਪਣੇ ਵਲੋਂ ਰਾਗਮਾਲਾ ਬਾਰੇ ਕੋਈ
ਚਰਚਾ ਕਰਾਂ। ਆਪਣੀ ਇਸ ਭਾਵਨਾ ਦਾ ਮੈਂ ਪ੍ਰਗਟਾਵਾ ਜ਼ਰੁਰ ਕੀਤਾ ਪਰ ਲੇਖ ਬਾਰੇ ਆਏ ਸਵਾਲਾਂ ਦੇ ਜਵਾਬ
ਦੀ ਜਿੰਮੇਵਾਰੀ ਤੋਂ ਮੁਨਕਰ ਨਹੀਂ ਹੋਇਆ। ਮੇਰੇ ਲੇਖ ਉਪਰੰਤ ਚਰਚਾ ਤੁਸੀ ਸ਼ੁਰੂ ਕੀਤੀ ਜੋ ਕਿ ਚਲ
ਰਹੀ ਸੀ। ਮੈਂ ਰਾਗਮਾਲਾ ਬਾਰੇ ਆਪ ਜੀ ਦੇ ਸਾਰੇ ਸਵਾਲਾਂ ਦਾ ਜਵਾਬ ਦਿੱਤੇ। ਤੁਸੀ ਫ਼ਿਰ ਸਵਾਲ ਕੀਤੇ!
ਮੈਂ ਫਿਰ ਜਵਾਬ ਦਿੱਤੇ। ਮੈਂ ਪੜਚੋਲ ਕਰਨ ਤੋਂ ਜਵਾਬ ਦੇ ਦਿੱਤਾ ਹੁੰਦਾ ਤਾਂ ਮਿਤੀ 12. 7. 12 ਨੂੰ
ਵੀ ਆਪ ਜੀ ਦੇ ਸਵਾਲਾਂ ਦਾ ਜਵਾਬ ਹੀ ਨਾ ਦਿੰਦਾ। ਮੈਂ ਆਪਣੇ ਪੱਤਰ ਮਿਤੀ 14. 7. 12 ਵਿੱਚ ਕਿੱਧਰੇ
ਨਹੀਂ ਲਿਖਿਆ ਕਿ “ਵੀਰ ਜੀ
ਮੈਂ ਰਾਗਮਾਲਾ ਬਾਰੇ ਚਰਚਾ ਨਹੀਂ ਕਰਨਾ ਚਾਹੁੰਦਾ” !
ਆਸ ਸੀ ਕਿ ਆਪ ਜੀ ਮਿਤੀ 12. 7. 12 ਦੇ ਹਵਾਲੇ ਨਾਲ ਲਿਖੇ ਉਪਰੋਕਤ
ਸਪਸ਼ਟੀਕਰਨ ਨੂੰ ਸਮਝੋਗੇ ਪਰ ਆਪ ਜੀ ਕਾਹਲੀ ਤੋਂ ਗੁੱਸੇ ਵਿੱਚ ਆ ਗਏ ਅਤੇ ਮੇਰੇ ਭਾਵ ਨੂੰ ਨਹੀਂ ਸਮਝ
ਸਕੇ। 12. 7. 12 ਦੇ ਪੱਤਰ ਦੇ ਆਰੰਭ ਵਿੱਚ ਮੈਂ ਸਿੰਖ ਮਾਰਗ, ਕਾਮ ਦੇ ਅਨੁਸ਼ਾਸਨ ਦੇ ਮੱਧੇ ਨਜ਼ਰ
ਆਪਣੀ ਭਾਵਨਾ ਸਪਸ਼ਟ ਕੀਤੀ ਸੀ ਪਰ ਚਰਚਾ ਬੰਦ ਕਰਨ ਦਾ ਕੋਈ ਐਲਾਨ ਨਹੀਂ ਕੀਤਾ ਅਤੇ ਪੱਤਰਾਚਾਰ ਜਾਰੀ
ਰੱਖਿਆ ਕਿਉਂਕਿ ਤੁਸੀ ਸਵਾਲ ਪੁੱਛ ਰਹੇ ਸੀ। ਮੈਂ ਰਾਗਮਾਲਾ ਬਾਰੇ ਚਰਚਾ ਬੰਦ ਕਰਨ ਦੀ ਕੋਈ ਐਲਾਨ
ਵਰਗੀ ਗਲ ਕੀਤੀ ਹੁੰਦੀ ਤਾਂ 12. 7. 12 ਵਾਲੇ ਪੱਤਰ ਵਿੱਚ ਆਪ ਜੀ ਦੇ ਸਵਾਲਾਂ ਦੇ ਜਵਾਬ ਨਾ ਦਿੰਦਾ
ਅਤੇ ਨਾ ਹੀ ਉਸ ਤੋਂ ਬਾਦ 14. 7. 12 ਵਾਲਾ ਪੱਤਰ ਲਿਖਦਾ। ਇਸ ਤੋਂ ਵੱਡੀ ਗਲ ਕਿ ਜੇ ਕਰ ਮੇਰੇ 12.
7. 12 ਵਾਲੇ ਪੱਤਰ ਦਾ ਭਾਵ ਚਰਚਾ ਬੰਦ ਕਰਨ ਦਾ ਐਲਾਨ ਕਰਨਾ ਹੁੰਦਾ ਤਾਂ ਆਪ ਜੀ ਮਿਤੀ 13. 7. 12
ਵਾਲਾ ਪੱਤਰ ਲਿਖ ਕੇ ਚਰਚਾ ਜਾਰੀ ਨਾ ਰੱਖਦੇ! ਇਹ ਰੁੱਖ ਤਾਂ ਤੁਸੀ ਉਸ ਵੇਲੇ ਇਖਤਿਆਰ ਕੀਤਾ ਜਿਸ
ਵੇਲੇ ਮੈਂ ਬਾਣੀ ਬਾਰੇ ਕਿਸੇ ਕਿੰਤੂ ਜਨਕ ਚਰਚਾ ਵੱਲ ਜਾਣ ਤੋਂ ਇਨਕਾਰ ਕਰ ਦਿੱਤਾ।
ਅੱਗੇ ਤੁਸੀ ਸਵੀਕਾਰ ਕਰਦੇ ਹੋ ਕਿ ਤੁਸੀ ਲਿਖਿਆ ਸੀ
“ਉਤਾਰੇ ਕਰਨ ਵਾਲਿਆਂ ਵੱਲੋਂ ਕੀਤੀਆਂ
ਹੋਇਆਂ ਸੈਕੜੇ ਗਲਤੀਆਂ”
ਸਪਸ਼ਟੀਕਰਨ:- ਵੀਰ
ਜੀ ਤੁਸੀ ਠੀਕ ਕਹੰਦੇ ਹੋ! ਤੁਸੀ ਇਹੀ ਲਿਖਿਆ ਸੀ ਪਰ ਆਪ ਜੀ ਦੇ ਮੁਤਾਬਕ ਉਤਾਰੇ ਕਰਨ ਵਾਲਿਆਂ ਵਲੋਂ
ਸੈਂਕੜੇ ਗਲਤਿਆਂ ਬਾਣੀ ਲਿਖਣ ਵਿੱਚ ਹੀ ਹੋਇਆਂ ਹਨ ਜਾਂ ਕੋਈ ਆਪਣਾ ਨਾਵਲ/ਕਹਾਣੀ ਲਿਖਣ ਵਿਚ?
ਨਿਰਸੰਦੇਹ ਆਪ ਜੀ ਦਾ ਇਹੀ
ਕਹਿਣਾ ਹੈ ਕਿ ਕਾਤਬਾਂ ਕਾਰਨ ਬਾਣੀ ਵਿੱਚ ਸੈਕੜੇ ਗਲਤਿਆਂ ਹਨ।
ਮੈਂ ਕੋਈ ਇਲਜ਼ਾਮ ਨਹੀਂ ਲਗਾ ਰਿਹਾ ਬਲਕਿ ਉਸੇ ਗਲ ਵੱਲ
ਇਸ਼ਾਰਾ ਕਰ ਰਿਹਾ ਹਾਂ ਜੋ ਤੁਸੀ ਕਹਿ ਰਹੇ ਹੋ। ਜਿਸ ਵੇਲੇ ਇਹ ਸਪਸ਼ਟ ਹੋਵੇ ਕਿ ਗੁਰੂ ਗ੍ਰੰਥ ਸਾਹਿਬ
ਜੀ ਦਾ ਮੋਜੂਦਾ ਸਵਰੂਪ ਕਰਤਾਰਪੁਰੀ ਬੀੜ ਦੇ ਅਤੇ ਫਿਰ ਨੋਵੇਂ ਮਹਲੇ ਦੇ ਸਲੋਕਾਂ ਕਾਰਨ ਦਮਦਮੀ ਬੀੜ
ਦੇ ਅਨੁਸਰਨ ਵਿੱਚ ਹੈ ਤਾਂ ਕਾਤਬਾਂ ਵਲੋਂ ਸੈਂਕੜੇ ਗਲਤਿਆਂ ਦੀ ਗਲ ਕਰਕੇ ਤੁਸੀ ਕਿਸ ਵਿੱਚ ਗਲਤੀ
ਹੋਂਣ ਦੀ ਗਲ ਕਰਦੇ ਹੋ? ਬਾਣੀ ਵਿੱਚ ਜਾਂ ਕਿਸੇ ਹੋਰ ਲਿਖਤ ਵਿਚ? ਆਸ ਹੈ ਕਿ ਪਾਠਕ ਇਨ੍ਹਾਂ ਸਵਾਲਾਂ
ਨੂੰ ਵਿਚਾਰਨ ਗੇ ਅਤੇ ਪਰਖਣ ਗੇ ਕਿ ਕਾਤਬਾਂ ਵਲੋਂ ਸੈਕੜੇ ਗਲਤਿਆਂ ਦੇ ਹੋਂਣ ਬਾਰੇ ਆਪ ਜੀ ਦੀ ਗਲ
ਦਾ ਮਤਲਬ ਕਿਸ ਵਿੱਚ ਗਲਤਿਆਂ ਹੋਂਣ ਦਾ ਇਸ਼ਾਰਾ ਹੈ?
ਵੀਰ ਜੀ ਕੈਲੰਡਰ ਬਾਰੇ ਹੋਈ ਚਰਚਾ ਵਿੱਚ ਮੈਂ ਕੁੱਝ ਵੀ ਭੁੱਲ ਕੇ ਨਹੀਂ ਸੀ
ਲਿਖਿਆ। ਇਹ ਕਿਆਸ ਨਾ ਕਰੋ! ਕਿਆਸਾਂ ਤੇ ਵਤੀਰੇ ਨਹੀਂ ਸਮਝੇ ਜਾ ਸਕਦੇ!
ਨਾਨਕਸ਼ਾਹੀ ਕੈਲੰਡਰ ਦੀ ਹੋਂਦ ਕੋਮ
ਦੀ ਇੱਕ ਵੱਡੀ ਉਪਲੱਬਦੀ ਹੈ! ਮੈਂ ਕਦੇ ਇਸਦੀ
ਹੋਂਦ ਦਾ ਵਿਰੌਧ ਨਹੀਂ ਕੀਤਾ।
ਵੀਰ ਜੀ ਮੇਰੇ ਬਾਰੇ ਆਪ ਜੀ ਨੇ “ਬਿਮਾਰ ਮਾਨਸਿਕਤਾ”, “ਕਾਗਜ ਕਾਲੇ ਕਰਕੇ”,
“ਦੂਜਿਆਂ ਦਾ ਸਮਾ ਬਰਬਾਦ ਕਰਨਾ”, “ਕਿਸੇ ਮਾਹਿਰ ਡਾਕਟਰ ਨੂੰ ਮਿਲੋ”, “ਤੁਹਾਡੀ ਵਿਗੜੀ ਹੋਈ
ਮਾਨਸਿਕ ਹਾਲਤ” ਵਰਗੇ ਸ਼ਬਦ ਵਰਤੇ ਹਨ। ਵੀਰ ਜੀ ਕਿਸੇ ਦੇ ਮਾਨਸਿਕ ਟਿਕਾਅ ਨੂੰ ਸਮਝਣਾ ਹੋਵੇ ਤਾਂ ਉਸ
ਨੂੰ ਉਸ ਘੜੀ ਵਿੱਚ ਵੋਖੇ ਜਿਸ ਘੜੀ ਉਹ ਕਿਸੇ ਅਸੁਵਿਧਾਜਨਕ ਸਥਿਤੀ ਵਿੱਚ ਹੋਵੇ! ਉਸ ਘੜੀ ਹੀ ਉਸਦੇ
ਸਹਿਜ ਦੀ ਪਰਿਖਿਆ ਹੁੰਦੀ ਹੈ। ਆਪ ਜੀ ਦੇ ਉਪਰੋਕਤ ਸ਼ਬਦ ਆਪ ਜੀ ਦੇ ਸਹਿਜ ਬਾਰੇ ਬਹੁਤ ਕੁੱਝ ਦੱਸ ਗਏ
ਹਨ।
ਇੰਝ ਪ੍ਰਤੀਤ ਹੁੰਦਾ ਹੈ ਕਿ ਆਪ ਜੀ ਨੂੰ ਮੇਰੇ ਪੱਤਰ ਮਿਤੀ 14. 7. 12
ਵਿਚਲੇ ਸਵਾਲ ਸੁਵਿਧਾਜਨਕ ਨਹੀਂ ਲੱਗੇ। ਨਾ ਹੀ ਆਪ ਜੀ ਨੂੰ ਗੁਰੂ ਗ੍ਰੰਥ ਸਾਹਿਬ ਵਿਚਲੀ ਬਾਣੀ ਬਾਰੇ
ਕਿੰਤੂ ਜਨਕ ਚਰਚਾ ਵਿੱਚ ਭਾਗ ਲੇਂਣ ਬਾਰੇ ਮੇਰਾ ਸਪਸ਼ਟ ਇਨਕਾਰ ਚੰਗਾ ਲਗਾ ਅਤੇ ਤੁਸੀ ਆਪਣੇ ਵਲੋਂ
ਛਾਪੀ ਕਿਸੇ ਬੀੜ ਦੀ ਫੋਟੋ ਆਦਿ ਹੋਰ ਨੁਕਤਿਆਂ ਬਾਰੇ ਜਵਾਬ/ਜਾਣਕਾਰੀ ਦੇਂਣ ਦੇ ਬਜਾਏ ਹੋਰ ਪਾਸੇ
ਤੁਰ ਪਏ। ਇਸ ਲਈ ਮੈਂ ਵੀ ਹੁਣ ਇਹ ਚਰਚਾ ਇੱਥੇ ਹੀ ਸਮਾਪਤ ਕਰਦਾ ਹਾਂ।
ਕਿਸੇ ਭੁੱਲ ਚੂਕ ਲਈ ਛਿਮਾਂ ਦਾ ਜਾਚਕ ਸਮਝਣਾ!
ਹਰਦੇਵ ਸਿੰਘ, ਜੰਮੂ-19. 7. 12
(19/07/12)
ਡਾ : ਦਲਵਿੰਦਰ ਸਿੰਘ ਗ੍ਰੇਵਾਲ
ਨਿਰਗੁਣ-ਸਰਗੁਣ
ਕਰਨਲ ਡਾ ਦਲਵਿੰਦਰ ਸਿੰਘ ਗ੍ਰੇਵਾਲ
1925, ਬਸੰਤ ਐਵੇਨਿਊ, ਲੁਧਿਆਣਾ।
ਅਡਵਾਈਜ਼ਰ, ਸ੍ਰੀ ਸੁਖਮਨੀ ਗ੍ਰੁਪ ਆਫ ਇੰਸਟੀਚਿਊਟਸ, ਚੰਡੀਗੜ੍ਹ
09815366726
ਨਿਰਗੁਣ-ਭਾਵ ਗੁਣਾਂ ਰਹਿਤ। ਮਾਇਆ ਦੇ ਤਿੰਨ ਗੁਣਾਂ ਰਜ, ਸਤ, ਤਮ ਤੋਂ ਰਹਿਤ। ਨਿਰਗੁਣ ਜਿਸ ਨੂੰ
ਜਿਸਮਾਨੀ ਅੱਖ ਨਾਲ ਨਹੀਂ ਦੇਖਿਆ ਜਾ ਸਕਦਾ। ਉਹ ਅੱਖਾਂ ਹੋਰ ਹੁੰਦੀਆਂ ਨੇ ਜੋ ਨਿਰਗੁਣ ਨੂੰ ਵੇਖ
ਸਕਦੀਆਂ ਹਨ ਜਿਨ੍ਹਾਂ ਨੂੰ ਦਿਵ ਦ੍ਰਿਸ਼ਟੀ ਤੇ ਗਿਆਨ ਨੇਤ੍ਰ ਵੀ ਕਿਹਾ ਜਾ ਸਕਦਾ ਹੈ ਜੋ ਨਾਮ ਦੀ
ਕਮਾਈ ਨਾਲ ਹੀ ਪ੍ਰਾਪਤ ਹੋ ਸਕਦੀ ਹੈ। ਗੁਰੂ ਨਾਨਕ ਇਸ ਦਿਵ ਦ੍ਰਿਸ਼ਟੀ ਦੀ ਸ਼ਕਤੀ ਦਵਾਰਾ ਪ੍ਰਮਾਤਮਾ
ਦੇ ਨਿਰਗੁਣ ਸਰੂਪ ਨੂੰ ਮੂਲ ਮੰਤ੍ਰ ਵਿੱਚ ਬਿਆਨਦੇ ਹਨ: ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ
ਅਕਾਲ ਮੂਰਤਿ ਅਜੂਨੀ ਸੈਭੰ ਜਿਸ ਨੂੰ ਗੁਰ ਪ੍ਰਸਾਦਿ ਦੁਆਰਾ ਪਾਇਆ ਜਾ ਸਕਦਾ ਹੈ ਤੇ ਗੁਰਪ੍ਰਸਾਦਿ
ਪ੍ਰਾਪਤ ਕਰਨ ਲਈ ਉਸ ਦਾ ਜਪ ਜ਼ਰੂਰੀ ਹੈ।
ਸਰਗੁਣ-ਭਾਵ ਸਰਵ-ਗੁਣ ਸੰਪੰਨ; ਸਾਰੀ ਸ਼੍ਰਿਸ਼ਟੀ ਦਾ ਕਰਤਾ, ਪਾਲਣਹਾਰਾ ਤੇ ਨਿਗਾਹਬਾਨ: ਹਰ ਥਾਂ ਹਰ
ਜੀਵ ਵਿੱਚ ਬਿਰਾਜਮਾਨ : ਇਕੋ ਇੱਕ ਹੀ ਹੈ ਜੋ ਸਭ ਥਾਂ ਹਰ ਜੀਵ ਵਿੱਚ ਵਸਿਆ ਹੋਇਆ ਹੈ ਸਭ ਥਾਂ
ਕਾਰਜਸ਼ੀਲ ਹੈ। ਉਹ ਪ੍ਰਮਾਤਮਾ ਹੀ ਸਾਰੇ ਵਿਸ਼ਵ ਦਾ ਰਚਨਹਾਰਾ ਹੈ। ਹਰ ਇੱਕ ਨੂੰ ਧੰਦੇ ਲਾਇਆ ਹੈ, ਸਭ
ਜੋ ਵੀ ਕਰਦੇ ਹਨ ਉਸ ਦੇ ਹੁਕਮ ਵਿੱਚ ਨਿਯਮ ਵਿੱਚ ਕਰਦੇ ਹਨ ਕੋਈ ਵੀ ਉਸ ਦੇ ਹੁਕਮੋਂ ਬਗੈਰ ਕੁੱਝ
ਨਹੀਂ ਕਰ ਸਕਦੇ ਜੋ ਕੁੱਝ ਉਸ ਨੇ ਲਿਖ ਦਿਤਾ ਹੈ ਉਸ ਨੂੰ ਮੇਟਣਹਾਰਾ ਕੋਈ ਨਹੀ। ਉਸ ਪ੍ਰਮ ਪਿਤਾ
ਪ੍ਰਮੇਸ਼ਵਰ ਦਾ ਇਹ ਸਾਰਾ ਖੇਲ ਰਚਾਇਆ ਹੋਇਆ ਹੈ। ਹਰ ਕੋਈ ਆਪੋ ਆਪਣਾ ਖੇਲ ਖੇਲ੍ਹਦਾ ਹੈ। ਹਰ ਇੱਕ ਦਾ
ਰੰਗ, ਵੰਨ, ਢੰਗ ਅਲੱਗ ਹੈ ਕਿਉਂਕਿ ਕੋਈ ਵੀ ਕਿਸੇ ਜੇਹਾ ਨਹੀਂ। ਹਰ ਇੱਕ ਨੂੰ ਵੱਖ ਵੱਖ ਰਸ ਵਿੱਚ
ਜ਼ਿੰਦਗੀ ਜਿਉਣ ਲਈ ਦਿਤੀ ਹੈ। ਜਿਸ ਕਰਕੇ ਉਹ ਅਪਣੀ ਵੰਨਗੀ ਭਰਪੂਰ ਰਚਨਾ ਦੇ ਰੰਗ ਦੇਖਕੇ ਖੁਦ ਵੀ
ਖੁਸ਼ ਹੁੰਦਾ ਹੈ। ਹਰ ਇੱਕ ਨੂੰ ਵਿੱਚ ਹਵਾ ਭਰ ਕੇ ਗੁਬਾਰੇ ਵਾਂਗ ਵਧਾਉਂਦਾ, ਫੁਲਾਉਂਦਾ, ਉਡਾਉਂਦਾ
ਹੈ। ਹਰ ਇੱਕ ਨੂੰ ਅਪਣਾ ਕਾਰਜ ਨਿਭਾਉਣ ਲਈ ਸ਼ਕਤੀ ਦਿੰਦਾ ਹੈ। ਪ੍ਰਮਾਤਮਾ ਦੀ ਇਹ ਸਾਰੀ ਕਿਰਤ ਸੱਚੀ
ਹੈ ਜਿਸ ਵਿੱਚ ਉਸ ਨੇ ਸੱਚੀ ਸਮਗਰੀ ਪਾਈ ਹੈ। ਪ੍ਰਮਾਤਮਾ ਦੇ ਖਜ਼ਾਨੇ ਸੱਚੇ ਹਨ ਕਿਸੇ ਵਿੱਚ ਮੁਲਮਾ
ਨਹੀ ਖੋਟ ਨਹੀਂ। ਉਸ ਦੇ ਪੈਦਾ ਕੀਤੇ ਰੂਪ ਵੀ ਅਨੰਤ ਹਨ ਜਿਸ ਕਰਕੇ ਉਸ ਦੀ ਇਹ ਨਿਰਾਲੀ ਕਿਰਤ ਅਤਿ
ਸੁੰਦਰ ਦਿਸਦੀ ਹੈ।
ਨਿਰਗੁਣ ਆਪ ਪਰਮਾਤਮਾ ਹੈ ਜੋ ਅਪਣੀ ਕਿਰਤ ਰਾਹੀਂ ਸਰਗੁਣ ਸਰੂਪ ਹੈ। ਵਾਹਿਗੁਰੂ ਇੱਕ ਹੈ। ਉਹ ਹੀ
ਸਾਰੀ ਦੁਨੀਆ ਦਾ ਕਰਤਾ ਹੈ। ਜਦ ਇਹ ਦੁਨੀਆਂ ਨਹੀਂ ਸੀ ਤਾਂ ਪ੍ਰਮਾਤਮਾ ਸੁੰਨ ਸਮਾਧੀ ਵਿੱਚ ਲੀਨ ਸੀ
ਤੇ ਅਪਣੇ ਆਪੇ ਵਿੱਚ ਮਗਨ ਸੀ। ਉਸ ਨੇ ਹੀ ਸਾਰੇ ਆਕਾਰ ਭਾਵ ਸਾਰਾ ਵਿਸ਼ਵ ਸਾਜਿਆ ਹੈ ਪਰ ਉਸ ਦਾ ਅਪਣਾ
ਕੋਈ ਆਕਾਰ ਨਹੀਂ। ਉਸ ਨਿਰ ਆਕਾਰ ਨੇ ਪਹਿਲਾਂ ਜੋਤ ਪੈਦਾ ਕੀਤੀ ਫਿਰ ਸਾਰੇ ਵਿਸ਼ਵ ਦੇ ਖੰਡ
ਬ੍ਰਹਿਮੰਡ। ਫਿਰ ਆਤਮਾ ਦੇ ਰੂਪ ਵਿੱਚ ਸਾਰੇ ਬ੍ਰਹਿਮੰਡ ਵਿੱਚ ਪੂਰੀ ਤਰ੍ਹਾਂ ਸਮਾ ਗਿਆ। ਸਾਰੇ
ਜੀਵਾਂ ਵਿੱਚ ੳਸੇ ਦੀ ਜੋਤ ਵਸਦੀ ਹੈ।
ਸਮੁਚੇ ਬ੍ਰਹਿਮੰਡ ਦਾ ਉਹ ਮੋਢੀ ਵੀ ਹੋ ਗਿਆ, ਸਾਰੇ ਵਿਸ਼ਵ ਵਿਚਕਾਰ ਰਹਿਣ ਵਾਲਾ ਵੀ ਤੇ ਸਾਰੇ ਵਿਸ਼ਵ
ਦਾ ਅੰਤ ਵੀ ਉਸੇ ਦੇ ਹੱਥ ਹੈ। ਖੁਦ ਨਿਰ-ਆਕਾਰ ਹੁੰਦੇ ਹੋਏ ਵੀ ਕਿਸੇ ਛਲਾਵੇ ਤੋਂ, ਕਿਸੇ ਵਿਨਾਸ਼
ਤੋਂ ਦੂਰ, ਪੂਰਨ ਵਿਸ਼ਵ ਦਾ ਆਕਾਰ ਬਣ ਗਿਆ। ਹਰ ਜਗਾ ਹੀ ਉਸੇ ਦਾ ਪਸਾਰਾ ਹੋ ਗਿਆ। ਸੂਰਜ, ਚੰਦ,
ਕਿਰਣ, ਰੁੱਖ, ਟਹਿਣੀਆਂ ਪੱਤੇ, ਜੀਵ, ਜੰਤੂ ਸਭ ਵਿੱਚ ਅਪਣਾ ਰੂਪ ਦਿਖਾ ਰਿਹਾ ਹੈ ਤੇ ਇਸ ਤਰ੍ਹਾਂ
ਨਿਰਗੁਣ ਤੋਂ ਸਰਗੁਣ ਹੋ ਗਿਆ ਹੈ। ਇਸ ਤਰ੍ਹਾਂ ਨਿਰੰਕਾਰ ਆਕਾਰ ਦਾ ਰੂਪ ਬਣ ਗਿਆ ਤੇ ਜੋ ਕਰਦਾ ਗਿਆ
ਹੁੰਦਾ ਗਿਆ ਤੇ ਹੋਵੇਗਾ। ਜੋ ਕੁੱਝ ਵੀ ਦਿਸ ਰਿਹਾ ਹੈ ਉਹ ਨਿਰਗੁਣ ਤੋਂ ਹੀ ਸਰਗੁਣ ਹੋਇਆ ਹੈ। ਸਾਰੇ
ਖੰਡਾਂ ਬ੍ਰਹਿਮੰਡਾਂ ਵਿੱਚ ਉਹੀ ਨਿਰਗੁਣ ਸਰਗੁਣ ਸਰੂਪ ਬਣਕੇ ਵਸਿਆ ਹੋਇਆ ਹੈ। ਇਹ ਨਿਰਗੁਣ ਸਰਗੁਣ
ਉਸ ਦੇ ਨਾਉਂ ਦੀ ਹੀ ਬਖਸ਼ਿਸ਼ ਹੈ। ਉਹੀ ਨਿਰਗੁਣ ਨਿਰੰਕਾਰ ਹੀ ਸਭ ਕੁੱਝ ਕਰਨਹਾਰਾ ਹੈ ਉਸ ਤੋਂ ਬਿਨਾ
ਕੁੱਝ ਵੀ ਨਹੀਂ ਹੋ ਸਕਦਾ। ਸਭ ਦਾ ਬੀਜ ਵੀ ਉਹੀ ਹੈ, ਹੋਰ ਕੋਈ ਨਹੀਂ ਹੋਇਆ। ਬਿਨਾ ਨਿਰਗੁਣ ਤੋਂ
ਕੋਈ ਵੀ ਪੈਦਾ ਨਹੀਂ ਹੋਇਆ।
ਉਹ ਹਰ ਕਾਇਆ ਵਿੱਚ ਆਤਮਾ ਰੂਪ ਬਣ ਕੇ ਰਚ ਗਿਆ। ਇਸ ਤਰ੍ਹਾਂ ਉਹ ਹਰ ਜ਼ਰੇ ਜ਼ਰੇ ਵਿੱਚ ਫੈਲਿਆ ਹੋਇਆ
ਹੈ। ਆਪ ਆਕਾਰ ਦੇ ਰੂਪ ਵਿੱਚ ਵੀ ਦਿਸ ਰਿਹਾ ਹੈ ਪਰ ਫਿਰ ਵੀ ਨਿਰਾਕਾਰ ਹੀ ਹੈ ਕਿਉਂਕਿ ਉਹ ਕਿਸੇ
ਨੂੰ ਦਿਸਦਾ ਹੀ ਨਹੀਂ। ਇਸ ਤਰ੍ਹਾਂ ਉਹ ਆਪ ਹੀ ਨਿਰਗੁਣ ਵੀ ਬਣਿਆ ਰਿਹਾ ਤੇ ਸਰਗੁਣ ਵੀ ਹੋ ਗਿਆ।
ਇਸ ਤਰ੍ਹਾਂ ਉਸ ਨੇ ਅਪਣਾ ਪਸਾਰਾ ਤਾਂ ਬਣਾ ਲਿਆ ਪਰ ਇਹ ਕੋਈ ਨਹੀਂ ਕਹਿ ਸਕਦਾ ਕਿ ਉਸਦਾ ਪਸਾਰਾ
ਕਿਤਨਾ ਹੈ। ਕੋਈ ਅੰਤ ਨਹੀਂ ਪਾਰਾਵਾਰ ਨਹੀਂ। ਇਹ ਕੋਈ ਨਹੀਂ ਜਾਣਦਾ ਕਿ ਪ੍ਰਮਾਤਮਾ ਦੀ ਅਪਣੀ
ਨਿਰਗੁਣ ਹੋਂਦ ਕਦ ਦੀ ਹੈ। ਉਹ ਤਾਂ ਹਮੇਸ਼ਾ ਹੀ ਸਹੀ ਸਲਾਮਤ ਸੀ, ਹੈ, ਤੇ ਹੋਵੇਗਾ। ਵਿਨਾਸ਼ ਨਾ ਹੋਣ
ਵਾਲਾ, ਗੁਣ ਰਹਿਤ, ਆਕਾਰ ਰਹਿਤ ਵਾਹਿਗੁਰੂ ਅਤੋਲ ਹੈ, ਤੋਲਿਆ ਨਹੀਂ ਜਾ ਸਕਦਾ। ਉਸ ਜਿਤਨਾ ਵਡਾ ਵੀ
ਕੋਈ ਨਹੀ। ਜੀਵ ਨੂੰ ਉਸ ਦੇ ਨਿਰੰਕਾਰੀ ਤੇ ਆਕਾਰੀ ਰੂਪ ਦੇ ਭਰਮ-ਭੁਲੇਖਾ ਪਿਆ ਹੋਇਆ ਹੈ। ਨਿਰੰਕਾਰ
ਤੋਂ ਆਕਾਰ ਬਣਾਉਣ ਵਾਲੀ ਸਿਰਫ ਮਾਇਆ ਹੀ ਹੈ। ਇਹ ਭੁਲੇਖਾ ਮਾਇਆ ਦਾ ਪਾਇਆ ਹੋਇਆ ਹੈ ਜੋ ਪ੍ਰਮਾਤਮਾ
ਨੇ ਆਪ ਇਸੇ ਲਈ ਹੀ ਪੈਦਾ ਕੀਤੀ। ਜੀਵ ਇਸ ਮਾਇਆ ਦੇ ਭੁਲੇਖੇ ਵਿੱਚ ਸੱਚ ਤੇ ਝੂਠ ਸਮਝ ਨਹੀਂ ਸਕਦਾ।
ਇਹ ਤਾਂ ਕੋਈ ਕਾਮਿਲ ਗੁਰੂ ਹੀ ਸਮਝਾ ਸਕਦਾ ਹੈ। ਗੁਰੂ ਹੀ ਸਮਝਾ ਸਕਦਾ ਹੈ ਕਿ ਜੀਵ ਅਸਲ ਵਿੱਚ ਕੀ
ਹੈ? ਉਸਦੇ ਜੀਵਨ ਦਾ ਮਕਸਦ ਕੀ ਹੈ। ਉਹ ਅਪਣਾ ਮਕਸਦ ਪ੍ਰਾਪਤ ਕਿਵੇਂ ਕਰ ਸਕਦਾ ਹੈ?
ਜੀਵ ਸਰਗੁਣ ਸਰੂਪ ਹੈ ਜਿਸ ਦੀ ਮੰਜ਼ਿਲ ਨਿਰਗੁਣ ਸਰੂਪ ਵਿੱਚ ਹੀ ਹੈ। ਸਰਗੁਣ ਤੋਂ ਨਿਰਗੁਣ ਹੋਣ ਲਈ
ਸਾਨੂੰ ਉਸੇ ਦਾ ਸਹਾਰਾ ਲੋੜੀਂਦਾ ਹੈ। ਉਸ ਨੂੰ ਯਾਦ ਕਰਕੇ ਉਸ ਨੂੰ ਅਪਣੇ ਵਿੱਚ ਮਿਲਾਉਣ ਦੀ ਅਰਦਾਸ
ਕਰਕੇ ਹੀ ਉਸ ਦਾ ਧਿਆਨ ਅਪਣੇ ਵਲ ਕਰਵਾਇਆ ਜਾ ਸਕਦਾ ਹੈ। ਉਸ ਵਲ ਧਿਆਨ ਲਾਓ ਤੇ ਉਸ ਦਾ ਧਿਆਨ ਖਿਚੋ।
ਉਸ ਨਾਲ ਜੁੜਿਆਂ ਤੇ ਉਸ ਵਿੱਚ ਮਿਲਿਆਂ ਹੀ ਸਹੀ ਮੰਜ਼ਿਲ ਦੀ ਪ੍ਰਾਪਤੀ ਹੈ। ਸਰਗੁਣ ਦਾ ਨਿਰਗੁਣ ਹੋ
ਜਾਣਾ ਹੀ ਸਹੀ ਸਫਰ ਹੈ। ਆਖਰ ਨੂੰ ਇਹ ਸਾਰੇ ਆਕਾਰਾਂ ਨੇ ਨਿਰੰਕਾਰ ਵਿੱਚ ਹੀ ਸਮਾਣਾ ਹੈ। ਇਹੋ
ਅਰਦਾਸ ਕਰਦਾ ਹਾਂ ਕਿ ਮੇਰਾ ਵੀ ਆਖਰੀ ਸਹਾਰਾ ਉਹੀ ਹੈ ਕੋਈ ਮੈਨੂੰ ਉਹ ਪਰਮ ਪਿਤਾ ਪ੍ਰਮਾਤਮਾ ਅਪਣੇ
ਨਾਲ ਮਿਲਾ ਦੇਵੇ, ਸਮਾ ਦੇਵੇ। ਤੇ ਮੇਰਾ ਜੀਵਨ ਸਫਰ ਮੰਜ਼ਿਲ ਦੀ ਅਸਲ ਪ੍ਰਾਪਤੀ ਕਰ ਸਕੇ।
(18/07/12)
ਸਰਵਜੀਤ ਸਿੰਘ
ਹਰਦੇਵ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਹਿ।
ਸ. ਹਰਦੇਵ ਸਿੰਘ ਪਿਛਲੇ ਕਈ ਦਿਨਾਂ ਤੋਂ ਚਲ ਰਹੀ ਵਿਚਾਰ ਚਰਚਾ ਵਿਚ ਤੁਸੀਂ, ਗੱਲ
ਨੂੰ ਸਪੱਸ਼ਟ ਕਰਕੇ ਕਿਸੇ ਨਤੀਜੇ ਦੇ ਪਹੁੰਚਾਉਣ ਦੀ ਬਜਾਏ, ਸ਼ਬਦ ਜਾਲ ਬੁਣ ਕੇ ਗੱਲ ਨੂੰ ਉਲਝਾਉਣ ਦਾ
ਹੀ ਯਤਨ ਕਰਦੇ ਰਹੇ ਹੋ ਪਰ ਅੱਜ ਤਾਂ ਤੁਸੀਂ ਸਾਰੇ ਹੱਦਾਂ-ਬੰਨੇ ਟਪਦੇ ਹੋਏ ਝੂਠ ਵੀ ਲਿਖਣਾ ਆਰੰਭ
ਕਰ ਦਿੱਤਾ ਹੈ।
ਹਰਦੇਵ ਸਿੰਘ ਜੀ, ਤੁਸੀਂ ਆਪਣੇ 17 ਜੁਲਾਈ ਦੇ ਪੱਤਰ `ਚ ਲਿਖਦੇ ਹੋ,
“ਮੈਂ ਇਹ ਕਿੱਥੇ ਲਿਖਿਆ ਹੈ ਕਿ ਵੀਰ ਜੀ ਮੈਂ
ਰਾਗਮਾਲਾ ਬਾਰੇ ਚਰਚਾ ਨਹੀਂ ਕਰਨਾ ਚਾਹੁੰਦਾ”
?
ਜੰਮੂ ਜੀ, ਪੇਸ਼ ਹੈ ਤੁਹਾਡੇ 12 ਜੁਲਾਈ ਦੇ ਪੱਤਰ ਦੀ ਪਹਿਲੀ ਪੰਗਤੀ,
“ਵੀਰ ਜੀ ਮੈਂ ਰਾਗਮਾਲਾ ਬਾਰੇ ਚਰਚਾ ਨਹੀਂ ਕਰਨਾ ਚਾਹੁੰਦਾ
ਅਤੇ ਗੁਰਮਤੇ ਬਾਰੇ ਖਾਲਸੇ ਦੇ ਅਧਿਕਾਰ ਤੋਂ ਆਪਣਾ ਭਾਵ ਸਪਸ਼ਟ ਕਰਦੇ ਆਪ ਜੀ ਦੇ
ਸਵਾਲਾਂ ਦੇ ਜਵਾਬ ਵੀ ਦੇ ਚੁੱਕਾ ਹਾਂ”।
ਇਸ ਤੋਂ ਅੱਗੇ ਤਾਂ ਤੁਸੀਂ, ਮੇਰੇ ਤੇ ਇਕ ਬਹੁਤ ਹੀ ਘਟੀਆਂ ਇਲਜ਼ਾਮ ਵੀ ਲਗਾਇਆ ਹੈ,
“ਆਪ ਜੀ ਬਾਣੀ ਵਿੱਚ ਸੇਂਕੜੇ
ਗਲਤੀਆਂ ਦੀ ਗਲ ਕਰੋ ਤਾਂ ਠੀਕ”।
ਪਾਠਕਾਂ ਦੀ ਸੱਥ `ਚ ਪੇਸ਼ ਹਨ ਮੇਰੇ 16 ਜੁਲਾਈ ਦੇ ਪੱਤਰ ਦੀਆਂ ਸੰਬੰਧਿਤ
ਪੰਗਤੀਆਂ, “ਹੁਣ
ਜਦੋਂ ਇਹ ਗੱਲ ਸਾਬਤ ਹੋ ਚੁਕੀ ਹੈ ਕਿ ਕਰਤਾਰਪੁਰੀ ਬੀੜ ਗੁਰੂ ਅਰਜਨ ਦੇਵ ਜੀ ਵੱਲੋਂ ਲਿਖਵਾਈ ਅਤੇ
ਭਾਈ ਗੁਰਦਾਸ ਜੀ ਵੱਲੋਂ ਲਿਖੀ ਹੋਈ ਨਹੀ ਹੈ ਤਾਂ ਪਤਾ ਨਹੀ ਤੁਹਾਡੀ ਕੀ ਮਜ਼ਬੂਰੀ ਹੈ ਕਿ
ਤੁਸੀਂ ਉਤਾਰੇ ਕਰਨ ਵਾਲਿਆਂ ਵੱਲੋਂ ਕੀਤੀਆਂ ਹੋਈਆਂ ਸੈਕੜੇ ਗਲਤੀਆਂ ਨੂੰ ਗੁਰੂ ਜੀ ਦੇ ਖਾਤੇ ਪਾਉਣ
ਦੀ ਕੋਝੀ ਚਾਲ ਚਲਦੇ ਹੋ”
।
ਹਰਦੇਵ ਸਿੰਘ ਜੀ ਤੁਸੀਂ ਮੇਰੀਆਂ ਪੰਗਤੀਆਂ ਨੂੰ ਇਸ ਤਰ੍ਹਾਂ ਲਿਖਿਆ ਹੈ,
“ਆਪ ਜੀ ਬਾਣੀ ਵਿੱਚ
ਸੇਂਕੜੇ ਗਲਤੀਆਂ ਦੀ ਗਲ ਕਰੋ ਤਾਂ ਠੀਕ”। ਜਦੋਂ ਕਿ
ਮੈ, “ਉਤਾਰੇ ਕਰਨ ਵਾਲਿਆਂ ਵੱਲੋਂ ਕੀਤੀਆਂ
ਹੋਈਆਂ ਸੈਕੜੇ ਗਲਤੀਆਂ” ਲਿਖਿਆ ਸੀ।
ਹਰਦੇਵ ਸਿੰਘ ਜੀ, ਇਹ ਬੇਹੂਦਾ ਇਲਜ਼ਾਮ ਲਾ ਕੇ ਤੁਸੀਂ ਪਾਠਕਾਂ ਨੂੰ ਮੇਰੇ ਖਿਲਾਫ਼
ਭੜਕਾਉਣ ਦਾ ਇਕ ਕੋਝਾ ਯਤਨ ਅਤੇ ਆਪਣੀ ਬਿਮਾਰ ਮਾਨਸਿਕਤਾ ਦਾ ਪ੍ਰਗਟਾਵਾ ਕੀਤਾ ਹੈ। ਇਥੇ ਪਹਿਲਾ ਵੀ
ਇਕ ਸੱਜਣ ਨੂੰ ਤਸਵੀਰਾਂ ਹਿੱਲਦੀਆਂ ਦਿਸੱਣ ਲੱਗ ਪਈਆਂ ਸਨ।
ਤੁਹਾਡੀ ਅਲਾਮਤਾਂ, ਮੇਰੇ ਲਿਖੇ ਨੂੰ ਠੀਕ ਤਰ੍ਹਾਂ ਨਾ ਪੜ੍ਹ/ਸਮਝ ਸਕਣਾ ਜਾਂ
ਆਪਣੇ ਲਿਖੇ ਦਾ ਚੇਤਾ ਭੁੱਲ ਜਾਣਾ ਆਦਿ ਵੀ ਉਸ ਦੀਆਂ ਅਲਾਮਤਾਂ ਨਾਲ ਰਲਦੀਆਂ ਮਿਲਦੀਆਂ ਹਨ।
ਤੁਹਾਨੂੰ ਯਾਦ ਹੋਵੇਗਾ ਕਿ ਤੁਸੀਂ ਨਾਨਕ ਸ਼ਾਹੀ ਕੈਲੰਡਰ ਦੇ ਵਿਰੋਧ `ਚ ਲਿਖੇ ਆਪਣੇ ਪੱਤਰਾਂ ਨੂੰ
ਭੁੱਲ ਕੇ 6 ਜੂਨ ਨੂੰ ਇਹ ਲਿਖ ਦਿੱਤਾ ਸੀ, “ਮੈਂ ਨਾਨਕਸ਼ਾਹੀ ਕੈਲੰਡਰ
ਹੋਣ ਦੇ ਹੱਕ ਵਿੱਚ ਹਾਂ”।
ਮੈਨੂੰ, ਉਦੋਂ ਵੀ ਤੁਹਾਡੇ ਵਤੀਰੇ ਤੇ ਕੁਝ ਸ਼ੰਕਾ ਹੋਇਆ ਸੀ, ਪਰ ਹੁਣ ਤਾਂ ਮੈਨੂੰ
ਯਕੀਨ ਹੋ ਗਿਆ ਹੈ। ਇਸ ਲਈ ਬੇਨਤੀ ਹੈ ਕਿ ਕਾਗਜ ਕਾਲੇ ਕਰਕੇ ਦੂਜਿਆਂ ਦਾ ਸਮਾ ਬਰਬਾਦ ਕਰਨਾ ਬੰਦ
ਕਰਕੇ ਕਿਸੇ ਮਾਹਿਰ ਡਾਕਟਰ ਨੂੰ ਮਿਲੋ। ਤੁਹਾਡੀ ਵਿਗੜੀ ਹੋਈ ਮਾਨਸਿਕ ਹਾਲਤ ਨੂੰ ਮੁੱਖ ਰੱਖਕੇ, ਮੈਂ
ਚਲ ਰਹੀ ਵਿਚਾਰ ਚਰਚਾ ਬੰਦ ਕਰਦਾ ਹਾਂ।
ਸਰਵਜੀਤ ਸਿੰਘ
(17/07/12)
ਹਰਦੇਵ ਸਿੰਘ, ਜੰਮੂ
ਸਤਿਕਾਰ ਯੋਗ ਸਰਵਜੀਤ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ!
ਆਪ ਜੀ ਨੇ ਆਪਣੇ ਪੱਤਰ ਮਿਤੀ 16. 7. 12 ਦੀ ਸ਼ੁਰੂਆਤ ਦਾਸ ਨੂੰ ਸੰਬੋਧਤ
ਕਰਦੇ ਇੰਝ ਕੀਤੀ ਹੈ:-
“ਆਪ ਜੀ ਲਿਖਦੇ ਹੋ, “ਮੈਂ ਗੁਰਬਾਣੀ (ਮੂਲਮੰਤਰ ਤੋਂ ਮੁੰਦਾਵਣੀ ਬਾਦ
ਆਖਰੀ ਸਲੋਕਾਂ ਤਕ) ਬਾਰੇ ਕਿਸੇ ਕਿੰਤੂ ਜਨਕ ਚਰਚਾ ਵਿੱਚ ਭਾਗ ਨਹੀਂ ਲੇਂਣਾ ਚਾਹੁੰਦਾ” ।
ਰਾਗਮਾਲਾ ਬਾਰੇ ਤੁਸੀਂ ਇਕ ਪਾਸੇ ਤਾਂ ਇਹ ਲਿਖਦੇ ਹੋ, “ਵੀਰ ਜੀ ਮੈਂ ਸਪਸ਼ਟ ਕਰ ਚੁੱਕਾ ਹਾਂ ਕਿ
ਮੇਰੇ ਵਿਚਾਰ ਅਨੁਸਾਰ ਰਾਗਮਾਲਾ ਦੀ ਮੌਜੂਦਗੀ ਦਾ ਉੱਦੇਸ਼ ਇੱਕ ਪੜਚੋਲ ਦਾ ਵਿਸ਼ਾ ਹੈ” ਪਰ ਦੁਜੇ
ਪਾਸੇ ਇਹ ਲਿਖ ਕੇ “ਵੀਰ ਜੀ ਮੈਂ ਰਾਗਮਾਲਾ ਬਾਰੇ ਚਰਚਾ ਨਹੀਂ ਕਰਨਾ ਚਾਹੁੰਦਾ” ਪੜਚੋਲ ਕਰਨ
ਤੋਂ ਜਵਾਬ ਵੀ ਦੇ ਦਿੱਤਾ ਹੈ। ਸੋ ਸਪੱਸ਼ਟ ਹੈ ਤੁਸੀਂ ਵਿਚਾਰ ਚਰਚਾ ਨਹੀਂ ਕਰਨੀ ਚਾਹੁੰਦੇ। ਚਲੋ!
ਠੀਕ ਹੈ, ਜਿਵੇ ਆਪ ਦੀ ਇੱਛਾ”
ਵੀਰ ਸਰਵਜੀਤ ਸਿੰਘ ਜੀ ਮੈਂ ਇਹ ਤਾਂ ਜ਼ਰੂਰ ਲਿਖਿਆ ਸੀ ਕਿ “ਮੈਂ ਗੁਰਬਾਣੀ
(ਮੂਲਮੰਤਰ ਤੋਂ ਮੁੰਦਾਵਣੀ ਬਾਦ ਆਖਰੀ ਸਲੋਕਾਂ ਤਕ) ਬਾਰੇ ਕਿਸੇ ਕਿੰਤੂ ਜਨਕ ਚਰਚਾ ਵਿੱਚ ਭਾਗ ਨਹੀਂ
ਲੇਂਣਾ ਚਾਹੁੰਦਾ” ਪਰ ਜ਼ਰਾ ਇਹ
ਦੱਸੋ ਕਿ ਪੱਤਰ ਮਿਤੀ 14. 7. 12 ਵਿੱਚ ਮੈਂ ਇਹ ਕਿੱਥੇ ਲਿਖਿਆ ਹੈ ਕਿ:-
“ਵੀਰ ਜੀ ਮੈਂ ਰਾਗਮਾਲਾ ਬਾਰੇ ਚਰਚਾ
ਨਹੀਂ ਕਰਨਾ ਚਾਹੁੰਦਾ” ?
ਵੀਰ ਜੀ ਇਹ ਸਹੀ ਹੈ ਕਿ ਮੈਂ ਗੁਰਬਾਣੀ (ਮੁਲਮੰਤਰ ਤੋਂ ਮੁੰਦਾਵਣੀ ਬਾਦ
ਆਖਰੀ ਸਲੋਕਾਂ ਤਕ) ਬਾਰੇ ਕਿਸੇ ਕਿੰਤੂ ਜਨਕ ਚਰਚਾ ਵਿੱਚ ਭਾਗ ਨਹੀਂ ਲੇਂਣਾ ਚਾਹੁੰਦਾ ਨਾ ਹੀ
ਲਵਾਂਗਾ। ਪਰ ਮੈਂ ਰਾਗਮਾਲਾ ਬਾਰੇ ਆਪ ਜੀ ਵਲੋਂ ਸ਼ੁਰੂ ਕੀਤੀ ਵਿਚਾਰ ਚਰਚਾ ਨੂੰ ਆਪਣੇ ਵਲੋਂ ਬੰਦ
ਕਰਨ ਦਾ ਕੋਈ ਐਲਾਨ ਨਹੀਂ ਕੀਤਾ ਜਿਵੇਂ ਕਿ ਆਪ ਜੀ ਨੇ ਪ੍ਰਭਾਵ ਦੇਂਣ ਦਾ ਜਤਨ ਕੀਤਾ ਹੈ।
ਅਨੁਸ਼ਾਸਨ ਦਾ ਖਿਆਲ ਰੱਖਦੇ ਮੈਂ ਨਹੀਂ ਸੀ ਚਾਹੁੰਦਾ ਕਿ ਸਿੱਖ ਮਾਰਗ ਤੇ ਮੈਂ
ਆਪਣੇ ਵਲੋਂ ਰਾਗਮਾਲਾ ਬਾਰੇ ਕੋਈ ਚਰਚਾ ਕਰਾਂ। ਆਪਣੀ ਇਸ ਭਾਵਨਾ ਦਾ ਮੈਂ ਪ੍ਰਗਟਾਵਾ ਜ਼ਰੁਰ ਕੀਤਾ ਪਰ
ਲੇਖ ਬਾਰੇ ਆਏ ਸਵਾਲਾਂ ਦੇ ਜਵਾਬ ਦੀ ਜਿੰਮੇਵਾਰੀ ਤੋਂ ਮੁਨਕਰ ਨਹੀਂ ਹੋਇਆ। ਮੇਰੇ ਲੇਖ ਉਪਰੰਤ ਚਰਚਾ
ਤੁਸੀ ਸ਼ੁਰੂ ਕੀਤੀ ਜੋ ਕਿ ਚਲ ਰਹੀ ਸੀ। ਮੈਂ ਰਾਗਮਾਲਾ ਬਾਰੇ ਆਪ ਜੀ ਦੇ ਸਾਰੇ ਸਵਾਲਾਂ ਦਾ ਜਵਾਬ
ਦਿੱਤੇ। ਤੁਸੀ ਫ਼ਿਰ ਸਵਾਲ ਕੀਤੇ! ਮੈਂ ਫਿਰ ਜਵਾਬ ਦਿੱਤੇ। ਮੈਂ ਪੜਚੋਲ ਕਰਨ ਤੋਂ ਜਵਾਬ ਦੇ ਦਿੱਤਾ
ਹੁੰਦਾ ਤਾਂ ਮਿਤੀ 12. 7. 12 ਨੂੰ ਵੀ ਆਪ ਜੀ ਦੇ ਸਵਾਲਾਂ ਦਾ ਜਵਾਬ ਹੀ ਨਾ ਦਿੰਦਾ। ਮੈਂ ਆਪਣੇ
ਪੱਤਰ ਮਿਤੀ 14. 7. 12 ਵਿੱਚ ਕਿੱਧਰੇ ਨਹੀਂ ਲਿਖਿਆ ਕਿ
“ਵੀਰ ਜੀ ਮੈਂ ਰਾਗਮਾਲਾ ਬਾਰੇ ਚਰਚਾ
ਨਹੀਂ ਕਰਨਾ ਚਾਹੁੰਦਾ” ? ਮੈਂ ਤਾਂ ਸਵਾਲ ਪੁੱਛ
ਰਿਹਾ ਹਾਂ ਅਤੇ ਆਪ ਜੀ ਉਲਟਾ ਕਹਿ ਰਹੇ ਹੋ ਮੈਂ ਚਰਚਾ ਬੰਦ ਕਰਨ ਦਾ ਐਲਾਨ ਕਰ ਗਿਆ ਹਾਂ?
ਕਿਉਂ?
ਸੱਚਾਈ ਇਹ ਹੈ ਕਿ
ਆਪ ਜੀ ਨੇ ਆਪਣੇ ਪੱਤਰ ਮਿਤੀ
13. 7. 12
ਰਾਹੀਂ ਚਲ ਰਹੀ ਚਰਚਾ ਵਿਚ, ਜਿਸ ਵੇਲੇ ਕਬੀਰ ਜੀ ਦੇ ਸਲੋਕਾਂ ਦੀ ਗਲ/ਗਿਣਤੀ ਛੇੜ ਕੇ, ਮੈਂਨੂੰ
ਮੁਲਮੰਤਰ ਤੋਂ ਮੁੰਦਾਵਣੀ ਦੇ ਆਖਰੀ ਸਲੋਕਾਂ ਵਿਚਲੀ ਬਾਣੀ ਬਾਰੇ ਆਪਣੇ ਸ਼ੰਕੇ ਵਿੱਚ ਘਸੀਟਣ ਦਾ ਜਤਨ
ਕੀਤਾ, ਤਾਂ ਮੈਂ ਸਪਸ਼ਟ ਕੀਤਾ ਸੀ ਕਿ ਮੈਂ ਮੁਲਮੰਤਰ ਤੋਂ ਮੁੰਦਾਵਣੀ ਵਿਚਲੀ ਗੁਰਬਾਣੀ ਬਾਰੇ ਐਸੀ
ਕਿਸੇ ਕਿੰਤੂਜਨਕ ਚਰਚਾ ਵਿੱਚ ਭਾਗ ਨਹੀਂ ਲੇਂਣਾ ਚਾਹੁੰਦਾ। ਆਪ ਜੀ ਨੂੰ ਕੇਵਲ ਰਾਗਮਾਲਾ ਹੀ ਨਹੀਂ
ਬਲਕਿ ਮੁਲਮੰਤਰ ਤੋਂ ਮੁੰਦਾਵਣੀ ਵਿਚਲੀ ਬਾਣੀ ਬਾਰੇ ਵੀ ਸ਼ੰਕੇ ਹਨ। ਇਸ ਤੇ ਮਿਤੀ 14. 7. 12 ਨੂੰ
ਮੇਰੇ ਪ੍ਰਤੀਕਰਨ ਦਾ ਭਾਵ ਸੀ ਕਿ ਆਪ ਜੀ ਮੇਰੇ ਨਾਲ ਰਾਗਮਾਲਾ ਦੀ ਗਲ ਕਰੋ ਪਰ ਬਾਣੀ ਬਾਰੇ
ਸ਼ੰਕੇ/ਕਿੰਤੂ ਦੀ ਗਲ ਕਿਸੇ ਹੋਰ ਵਿਦਵਾਨ ਨਾਲ ਕਰੋ! ਮੈਂ ਉਸ ਚਿੱਠੀ ਵਿੱਚ ਰਾਗਮਾਲਾ ਬਾਰੇ ਚਲ ਰਹੀ
ਵਿਚਾਰ ਨੂੰ ਬੰਦ ਕਰਨ ਦਾ ਕੋਈ ਐਲਾਨ ਨਹੀਂ ਕੀਤਾ। ਮੈਂ ਤਾਂ ਆਪ ਜੀ ਨੂੰ ਕੁੱਝ ਜਾਣਕਾਰੀ/ਸਵਾਲ
ਪੁਛੇ ਹਨ! ਮੇਰੀ ਚਿੱਠੀ ਮਿਤੀ 14. 3. 12 ਪਾਠਕਾਂ ਸ੍ਹਾਮਣੇ ਹੈ।
ਵਾਸਤਵ ਵਿੱਚ ਆਪ ਜੀ ਦੀ ਗਣਿਤ ਵਿੱਚ ਵਿਸ਼ੇਸ਼ ਰੂਚੀ ਹੈ ਅਤੇ ਇਸੇ ਲਈ ਕਦੇ
ਤਾਰੀਖਾਂ ਤੇ ਕਦੇ ਬਾਣੀ ਵਿੱਚ ਸੇਂਕੜੇ ਗਲਤਿਆਂ ਕਦੇ ਪੱਤਰਾਂ ਦੇ ਸ਼ਬਦ ਅਤੇ ਹੁਣ ਮੇਰੇ ਮੈਹੇ ਦਿਆਂ
ਲਤਾਂ ਗਿਣਨ ਲਗ ਪਏ ਹੋ! ਪਰ
ਆਪ ਜੀ ਨੂੰ ਸੋਭਾ ਨਹੀਂ ਦਿੰਦਾ ਕਿ ਆਪ ਜੀ ਮੇਰੇ ਪੱਤਰ ਮਿਤੀ 14. 7. 12 ਨੂੰ ਲੇ ਕੇ ਪਾਠਕਾਂ ਨੂੰ
ਭ੍ਰਮਿਤ ਕਰਨ ਦਾ ਜਤਨ ਕਰੋ। ਆਪ ਜੀ ਨੇ ਮੇਰੇ ਤੇ
ਕੋਝੀ ਚਾਲ ਚਲਣ ਦਾ ਆਰੋਪ ਲਗਾਇਆ ਹੈ। ਆਪ ਜੀ ਬਾਣੀ ਵਿੱਚ ਸੇਂਕੜੇ ਗਲਤੀਆਂ ਦੀ ਗਲ ਕਰੋ ਤਾਂ ਠੀਕ
ਪਰ ਜੇ ਕਰ ਮੈਂ ਬਾਣੀ ਵਿੱਚ ਸੈਂਕੜੇ ਗਲਤਿਆਂ ਦੇ ਪ੍ਰਚਾਰ ਦੀ ਨਖੇਦੀ ਕਰਾਂ ਤਾਂ ਆਪ ਜੀ ਨੂੰ ਇਸ
ਵਿੱਚ ਮੇਰੀ ਕੋਝੀ ਚਾਲ ਨਜ਼ਰ ਆਉਂਦੀ ਹੈ! ਆਪ ਜੀ ਦੀ ਸੋਚ ਕਮਾਲ ਦੀ ਹੈ ਅਤੇ ਇਹ ਆਪ ਜੀ ਨੂੰ ਮੁਭਾਰਕ
ਹੋਵੇ! ! ਪਰ ਮੈਂ ਗੁਰਬਾਣੀ
ਬਾਰੇ ਕਿਸੇ ਸ਼ੰਕੇ ਵਿੱਚ ਮੁਲੱਵਿਸ ਨਹੀਂ ਹੋਣਾ ਚਾਹੁੰਦਾ। ਇਸ ਬਾਰੇ ਮੇਰੀ ਸਥਿਤੀ ਮੇਰੇ ਪਿਛਲੇ
ਪੱਤਰ ਮਿਤੀ 14. 7. 12 ਦੇ ਆਖਰੀ ਪੈਰੇ ਸਪਸ਼ਟ ਹੈ।
ਇਸ ਵੇਲੇ ਮੇਰੀ ਬੇਨਤੀ ਕੇਵਲ ਇਤਨੀ ਹੈ ਕਿ ਆਪ ਜੀ ਮੇਰੇ
ਪੱਤਰ ਮਿਤੀ 14. 7. 12 ਸਵਾਲਿਆ ਨੁਕਤਿਆਂ ਦਾ ਜਵਾਬ ਦਿਉ ਜਿਨ੍ਹਾਂ ਦੀ ਗਿਣਤੀ (ਆਪ ਜੀ ਮੁਤਾਬਕ
18), ਰੂਚੀ ਅਨੁਸਾਰ, ਆਪ ਜੀ ਨੇ ਕਰ ਹੀ ਲਈ ਹੈ!
ਆਪ ਜੀ ਵਲੋਂ ਦਰਸਾਈ ਕਿਸੇ ਬੀੜ ਦੀ ਇੱਕ ਤਸਵੀਰ ਬਾਰੇ ਪੁਛੇ ਸਵਾਲਾਂ ਅਤੇ
ਸਬੰਧਤ ਜਾਣਕਾਰੀ ਵੀ ਦੇਂਣ ਦੀ ਕਿਰਪਾਲਤਾ ਕਰਨੀ! ਕਿਸੇ ਭੁੱਲ ਚੂਕ ਲਈ ਛਿਮਾ ਦਾ ਜਾਚਕ ਸਮਝਣਾ,
ਆਪਣੇ ਸਵਾਲਾਂ ਬਾਰੇ ਆਪ ਜੀ ਵਲੋਂ ਜਵਾਬ/ਜਾਣਕਾਰੀ ਦੀ ਉਡੀਕ ਵਿਚ!
ਹਰਦੇਵ ਸਿੰਘ, ਜੰਮੂ-17. 7. 12
(16/07/12)
ਸਰਵਜੀਤ ਸਿੰਘ
ਸ.
ਹਰਦੇਵ ਸਿੰਘ ਜੰਮੂ ਜੀ,
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕਿ ਫਤਹਿ।
ਆਪ ਜੀ ਲਿਖਦੇ ਹੋ, “ਮੈਂ ਗੁਰਬਾਣੀ (ਮੂਲਮੰਤਰ ਤੋਂ ਮੁੰਦਾਵਣੀ ਬਾਦ ਆਖਰੀ ਸਲੋਕਾਂ ਤਕ)
ਬਾਰੇ ਕਿਸੇ ਕਿੰਤੂ ਜਨਕ ਚਰਚਾ ਵਿੱਚ ਭਾਗ ਨਹੀਂ ਲੇਂਣਾ ਚਾਹੁੰਦਾ”। ਰਾਗਮਾਲਾ ਬਾਰੇ ਤੁਸੀਂ ਇਕ
ਪਾਸੇ ਤਾਂ ਇਹ ਲਿਖਦੇ ਹੋ, “ਵੀਰ ਜੀ ਮੈਂ ਸਪਸ਼ਟ ਕਰ ਚੁੱਕਾ ਹਾਂ ਕਿ ਮੇਰੇ ਵਿਚਾਰ ਅਨੁਸਾਰ
ਰਾਗਮਾਲਾ ਦੀ ਮੌਜੂਦਗੀ ਦਾ ਉੱਦੇਸ਼ ਇੱਕ ਪੜਚੋਲ ਦਾ ਵਿਸ਼ਾ ਹੈ” ਪਰ ਦੁਜੇ ਪਾਸੇ ਇਹ ਲਿਖ ਕੇ
“ਵੀਰ ਜੀ ਮੈਂ ਰਾਗਮਾਲਾ ਬਾਰੇ ਚਰਚਾ ਨਹੀਂ ਕਰਨਾ ਚਾਹੁੰਦਾ” ਪੜਚੋਲ ਕਰਨ ਤੋਂ ਜਵਾਬ ਵੀ ਦੇ
ਦਿੱਤਾ ਹੈ। ਸੋ ਸਪੱਸ਼ਟ ਹੈ ਤੁਸੀਂ ਵਿਚਾਰ ਚਰਚਾ ਨਹੀਂ ਕਰਨੀ ਚਾਹੁੰਦੇ। ਚਲੋ! ਠੀਕ ਹੈ, ਜਿਵੇ ਆਪ
ਦੀ ਇੱਛਾ।
ਜੰਮੂ ਜੀ, ਵਿਚਾਰ ਚਰਚਾ ਤਾ ਸਿੱਖਣ/ਸਮਝਣ ਦਾ ਇਕ ਸਾਧਨ ਹੈ। ਮੈਂ ਜਦੋਂ ਵੀ ਕੁਝ ਪੜ੍ਹਦਾ ਹਾਂ ਤਾ
ਨਵੇ ਸਵਾਲ/ਸ਼ੰਕੇ ਉਤਪੰਨ ਹੋ ਜਾਂਦੇ ਹਨ। ਮੇਰੀ ਜਾਣਕਾਰੀ ਅਤੇ ਵਸੀਲੇ ਸੀਮਤ ਹੋਣ ਕਾਰਨ, ਮੈਂ ਸਾਰੇ
ਸਵਾਲਾਂ ਦੇ ਜਵਾਬ ਨਹੀ ਲੱਭ ਸਕਦਾ। ਇਸ ਲਈ ਸਿੱਖ ਮਾਰਗ ਤੇ ਚਿੱਠੀ-ਪੱਤਰ ਰਾਹੀ ਸਿੱਖਣ ਦਾ ਯਤਨ
ਕਰਦਾ ਰਹਿੰਦਾ ਹਾਂ ਪਰ ਤੁਸੀਂ ਸਮਝਾਉਣ ਨਾਲੋਂ ਉਲਝਾਉਣ ਵਿੱਚ ਜਿਆਦਾ ਵਿਸ਼ਵਾਸ ਕਰਦੇ ਹੋ।
ਹਰਦੇਵ ਸਿੰਘ ਜੀ, ਇਕ ਪਾਸੇ ਤਾਂ ਤੁਸੀਂ ਵਿਚਾਰ ਚਰਚਾ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ ਅਤੇ
ਨਾਲ ਹੀ ਮੇਰੇ ਲਈ ਸਵਾਲ ਵੀ ਛੱਡ ਦਿੱਤੇ ਹਨ। ਤੁਸੀਂ ਆਪਣੇ ਪੱਤਰ `ਚ 18 ਵਾਰੀ ਸਵਾਲੀਆ ਚਿੰਨ (?)
ਦੀ ਵਰਤੋ ਕੀਤੀ ਹੈ। ਹੁਣ ਜੇ ਮੈਂ ਸਵਾਲਾਂ ਦੇ ਜਵਾਬ ਨਾ ਦਿਆ ਤਾਂ ਤੁਸੀਂ ਕਹਿਣਾ ਹੈ ਕਿ ਮੇਰੇ
ਸਵਾਲਾਂ ਦੇ ਜਵਾਬ ਨਹੀ ਦਿੱਤੇ। ਜੇ ਮੈਂ ਤੁਹਾਡੇ ਸਵਾਲਾਂ ਦੇ ਜਵਾਬ ਲਿਖਾ ਤਾਂ ਕੁਝ ਨਵੇਂ ਸਵਾਲ
ਪੈਦਾ ਹੋ ਜਾਣੇ ਹਨ। ਉਨ੍ਹਾਂ ਦੇ ਜਵਾਬ ਦੇਣ ਵੇਲੇ ਤੁਸੀਂ ਲਿਖ ਦੇਣਾ ਹੈ ਕਿ ਮੈਂ ਤਾਂ ਵਿਚਾਰ ਚਰਚਾ
ਬੰਦ ਕਰ ਚੁੱਕਾ ਹਾਂ। ਇਸ ਲਈ ਆਪ ਨੂੰ ਬੇਨਤੀ ਹੈ ਕੇ ਵਿਚਾਰ ਚਰਚਾ ਨੂੰ ਅੱਧ ਵਿਚਾਲੇ ਛੱਡਣ ਵੇਲੇ
ਸਵਾਲ ਨਹੀਂ ਛੱਡੀਦੇ।
ਪਾਠਕਾਂ ਦੀ ਜਾਣਕਾਰੀ ਲਈ ਇੱਥੇ ਮੈਂ ਸਿਰਫ ਇਕ ਨੁਕਤੇ ਨੂੰ ਸਪੱਸ਼ਟ ਕਰਨਾ ਚਾਹੁੰਦਾ ਹਾਂ। ਪਤ੍ਰੇ
ਅਤੇ ਅੰਕਾਂ ਸਬੰਧੀ ਮੇਰੇ ਵੱਲੋਂ ਬਹੁਤ ਹੀ ਸਪੱਸ਼ਟ ਲਿਖਣ ਤੇ ਵੀ ਆਪ ਨੇ ਜਾਂਦੇ-ਜਾਂਦੇ ਪਾਣੀ `ਚ
ਮਧਾਣੀ ਪਾ ਹੀ ਲਈ। 574 ਸ਼ਬਦ ਲਿਖ ਕੇ ਵੀ ਕੁਝ ਸਪੱਸ਼ਟ ਨਹੀ ਕਰ ਸਕੇ, ਕਿ ਤੁਸੀਂ ਕਹਿਣਾ ਕੀ
ਚਾਹੁੰਦੇ ਹੋ। ਆਪ ਨੇ ਬਿਨ੍ਹਾ ਵਜਾਂ ਹੀ ਮੇਰੀ ਸਹਿਮਤੀ ਵੀ ਆਪਣੀ ਗਲਤ ਬਿਆਨੀ ਨਾਲ ਜੋੜਨ ਦਾ ਯਤਨ,
ਇਨ੍ਹਾਂ ਸ਼ਬਦਾਂ `ਚ ਕੀਤਾ ਹੈ , “ਵੀਰ ਜੀ ਤੁਸੀਂ ਵੀ ਇਸ ਨੂੰ ਸਵੀਕਾਰ ਕੀਤਾ ਹੈ” ।
“ਜੰਮੂ ਜੀ, ਇਕ ਪੱਤਰੇ ਦਾ ਭਾਵ ਹੈ ਇਕ ਕਾਗਜ ਦੇ ਦੋਵੇਂ ਪਾਸੇ। ਹੱਥ ਲਿਖਤਾਂ ਵਿਚ ਇਨ੍ਹਾਂ
ਦੋਵਾਂ ਪਾਸਿਆਂ ਦਾ ਇਕ ਅੰਕ ਹੀ ਹੁੰਦਾ ਹੈ। ਮੈਂ ਜੋ ਕੁਝ ਲਿਖਿਆ ਸੀ ਉਹ ਅੱਖਰ-ਅੱਖਰ
‘ਕਰਤਾਰਪੁਰੀ ਬੀੜ ਦੇ ਦਰਸ਼ਨ’ ਵਿੱਚੋਂ ਨਕਲ ਕੀਤਾ ਸੀ। ਆਮ ਤੌਰ ਤੇ ਜਦੋਂ ਕੋਈ ਵੀ ਸੱਜਣ ਕਿਸੇ
ਕਿਤਾਬ ਦਾ ਨਾਮ ਅਤੇ ਪੰਨੇ ਦਾ ਹਵਾਲਾ ਦੇ ਕੇ ਕੁਝ ਲਿਖਦਾ ਹੈ ਤਾਂ ਉਸ ਤੇ ਯਕੀਨ ਕੀਤਾ ਜਾਂਦਾ ਹੈ।
ਪਰ ਹੈਰਾਨੀ ਹੋਈ ਹੈ ਤੁਹਾਡਾ ਅਸਧਾਰਨ ਵਤੀਰਾ ਵੇਖ ਕੇ, ਤੁਸੀਂ ਸਬੰਧਿਤ ਪੰਨੇ ਦੀ ਫ਼ੋਟੋ ਕਾਪੀ ਲਾਉਣ
ਤੇ ਵੀ ਮੰਨਣ ਨੂੰ ਤਿਆਰ ਨਹੀ। ੯੭੩/2 ਅਤੇ ੯੭੪/੧ ਭਾਵ ਦੋ ਪੰਨੇ ਖਾਲੀ ਹੋਣ ਵਾਰੇ ਮੈਂ ਨਹੀ, ਭਾਈ
ਜੋਧ ਸਿੰਘ ਜੀ ਨੇ ਆਪਣੀ ਕਿਤਾਬ `ਚ ਲਿਖਿਆ ਹੈ।
ਜੇ ਅਜੇ ਵੀ ਤੁਹਾਡੇ ਸੈਹੇ ਦੀਆ ਲੱਤਾ ਤਿੰਨ ਹੀ ਹਨ ਤਾਂ ਮੇਰੀ ਵੀ
ਕੋਈ ਮਜ਼ਬੂਰੀ ਨਹੀ ਕਿ ਮੈਂ ਚਾਰ ਲੱਤਾ ਪੂਰੀਆਂ ਕਰਾਂ। ਤੁਹਾਡਾ ਤਿੰਨ ਟੰਗਾਂ ਸੈਹਾ ਤੁਹਾਨੂੰ
ਮੁਬਾਰਕ।
ਹਰਦੇਵ ਸਿੰਘ ਜੀ, ਬਲਿਹਾਰੇ ਜਾਵਾ ਤੁਹਾਡੀ ਸ਼ਬਦਾਂ ਦੀ
ਕਾਰੀਗਰੀ ਤੋਂ। ਜਦੋਂ ਵੀ ਤੁਹਾਨੂੰ ਕਿਸੇ ਸਵਾਲ ਦਾ ਜਵਾਬ ਦੇਣ ਵੇਲੇ ਮੁਸ਼ਕਲ ਆਵੇ ਤਾ ਤੁਸੀਂ ਲਿਖ
ਦਿੰਦੇ ਹੋ, “ਮੈਂ ਗੁਰਬਾਣੀ ਬਾਰੇ ਕਿਸੇ ਕਿੰਤੂ ਜਨਕ ਚਰਚਾ ਵਿੱਚ ਭਾਗ ਨਹੀਂ ਲੇਂਣਾ ਚਾਹੁੰਦਾ”।
ਇਸ ਨਾਲ ਇਕ ਤਾਂ ਤੁਸੀਂ ਜਵਾਬ ਦੇਣ ਤੋਂ ਬਿਨਾ ਹੀ ਆਪਣੇ ਆਪ ਨੂੰ ਸੱਚੇ ਸਾਬਤ ਕਰਨ ਦਾ ਯਤਨ ਕਰਦੇ
ਹੋ ਅਤੇ ਨਾਲ ਹੀ ਦੁਜੀ ਧਿਰ ਉਤੇ ਅਸਿੱਧੇ ਤਰੀਕੇ ਨਾਲ ਬਾਣੀ ਤੇ ਕਿੰਤੂ-ਪ੍ਰਤੂੰ ਕਰਨ ਦਾ ਦੋਸ਼ ਲਾਉਣ
ਦਾ ਵੀ ਅਸਫਲ ਯਤਨ ਕਰਦੇ ਹੋ। ਹਰਦੇਵ ਸਿੰਘ ਜੀ ਰਾਗਮਾਲਾ ਦਾ ਵਿਸ਼ਾ ਅੱਜ ਦਾ ਨਹੀ, ਪਿਛਲੇ 300
ਸਾਲਾਂ ਤੋਂ ਚਰਚਾ ਦਾ ਵਿਸ਼ਾ ਹੈ। “ਰਾਹ ਮੁਕਾਮ ਕੀ ਸਾਖ ਲਿਖਾਈ। ਰਾਗਮਾਲਾ ਪਾਛੇ ਲਿਖਿ ਪਾਈ” ॥੬੭੯॥
(ਗੁਰਬਿਲਾਸ ਪਾਤਸ਼ਾਹੀ ੬ ਪੰਨਾ ੧੧੭) ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦੀ ਖੋਜ ਮੁਤਾਬਕ ਇਹ ਕਿਤਾਬ
1718 `ਚ ਲਿਖੀ ਗਈ ਸੀ। ਜਿਨ੍ਹਾਂ ਚਿਰ ਦੋ ਟੁਕ ਫੈਸਲਾ ਨਹੀ ਹੁੰਦਾ ਇਹ ਚਰਚਾ ਚਲਦੀ ਰਹੇਗੀ। ਜਦੋਂ
ਰਾਗਮਾਲਾ ਦਾ ਜਿਕਰ ਹੋਵੇਗਾ ਤਾ ਕਰਤਾਰਪੁਰੀ ਬੀੜ ਦਾ ਜਿਕਰ ਹੋਣਾ ਸੁਭਾਵਕ ਹੀ। ਹੁਣ ਜਦੋਂ ਇਹ ਗੱਲ
ਸਾਬਤ ਹੋ ਚੁਕੀ ਹੈ ਕਿ ਕਰਤਾਰਪੁਰੀ ਬੀੜ ਗੁਰੂ ਅਰਜਨ ਦੇਵ ਜੀ ਵੱਲੋਂ ਲਿਖਵਾਈ ਅਤੇ ਭਾਈ ਗੁਰਦਾਸ ਜੀ
ਵੱਲੋਂ ਲਿਖੀ ਹੋਈ ਨਹੀ ਹੈ ਤਾਂ ਪਤਾ ਨਹੀ ਤੁਹਾਡੀ ਕੀ ਮਜ਼ਬੂਰੀ ਹੈ ਕਿ ਤੁਸੀਂ ਉਤਾਰੇ ਕਰਨ ਵਾਲਿਆਂ
ਵੱਲੋਂ ਕੀਤੀਆਂ ਹੋਈਆਂ ਸੈਕੜੇ ਗਲਤੀਆਂ ਨੂੰ ਗੁਰੂ ਜੀ ਦੇ ਖਾਤੇ ਪਾਉਣ ਦੀ ਕੋਝੀ ਚਾਲ ਚਲਦੇ ਹੋ।
ਸਤਿਕਾਰ ਯੋਗ ਪਾਠਕੋ ਜੋ ਵਿਚਾਰ ਸ. ਹਰਦੇਵ ਸਿੰਘ ਜੀ ਨਾਲ ਹੋਈ ਹੈ ਅਤੇ ਜਿਵੇ ਜੰਮੂ ਜੀ ਨੇ ਬੰਦ
ਕਰਨ ਦਾ ਐਲਾਨ ਕੀਤਾ ਹੈ, ਉਹ ਸਭ ਤੁਸੀਂ ਪੜ੍ਹ ਚੁੱਕੇ ਹੋ। ਸਿਖ ਮਾਰਗ ਤੇ ਇਸ ਵਿਸ਼ੇ ਨਾਲ ਸਬੰਧਿਤ
ਕਈ ਵਿਦਵਾਨਾਂ ਦੀਆਂ ਲਿਖਤਾਂ ਛਪੀਆਂ ਹੋਈਆ ਹਨ। ਰਾਗਮਾਲਾ ਨਾਲ ਸਬੰਧਿਤ ਦੋ ਪੁਰਾਣੀਆਂ ਲਿਖਤਾਂ (ਇਕ
1908 ਦੀ ਅਤੇ ਦੂਜੀ 1918 ਦੀ ਛਪੀ ਹੋਈ ਹੈ) ਮੇਰੇ ਹੱਥ ਲੱਗੀਆਂ ਹਨ। ਉਨ੍ਹਾਂ ਨੂੰ ਪੜ੍ਹ ਕੇ ਜੋ
ਨਵੀ ਜਾਣਕਾਰੀ ਹਾਸਲ ਹੋਵੇਗੀ ਉਹ ਵੀ ਆਪ ਨਾਲ ਸਾਂਝੀ ਕਰਨ ਦਾ ਯਤਨ ਕੀਤਾ ਜਾਵੇਗਾ।
ਸਤਿਕਾਰ ਸਹਿਤ
ਸਰਵਜੀਤ ਸਿੰਘ
(16/07/12)
ਅਵਤਾਰ ਸਿੰਘ ਮਿਸ਼ਨਰੀ
ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ. ਐਸ. ਏ ਵੱਲੋਂ ਸਟਾਲ ਰਾਹੀਂ ਗੁਰਮਤਿ ਪ੍ਰਚਾਰ
(ਅਵਤਾਰ ਸਿੰਘ ਮਿਸ਼ਨਰੀ)
ਬੀਤੇ ਹਫਤੇ 8 ਜੁਲਾਈ 2012 ਦਿਨ ਐਤਵਾਰ ਨੂੰ ਗਦਰ
ਮੈਮੋਰੀਆਲ ਫੈਡਰੇਸ਼ਨ ਆਫ ਅਮਰੀਕਾ ਵੱਲੋਂ ਸੈਕਰਾਮੈਂਟੋ ਵਿਖੇ ਭਾਰਤੀ ਅਜ਼ਾਦੀ ਲਹਿਰ ਦੇ ਪ੍ਰਵਾਨਿਆਂ
ਗਦਰੀ ਬਾਬਿਆਂ ਦੀ ਯਾਦ ਵਿੱਚ ਕਰਵਾਈ ਗਈ ਵਿਦਵਾਨਾਂ ਦੀ ਕਾਨਫਰੰਸ, ਕਵੀ ਦਰਬਾਰ ਅਤੇ ਸਭਿਆਚਾਰਕ
ਪ੍ਰੋਗਰਾਮ ਸਮੇਂ ਸੂਝਵਾਨ ਪ੍ਰਬੰਧਕਾਂ ਦੇ ਸੱਦੇ ਤੇ “ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ. ਐਸ.
ਏ” ਵੱਲੋਂ ਵੱਖ ਵੱਖ ਵਿਦਵਾਨ ਲੇਖਕਾਂ ਦੀਆਂ ਪੁਸਤਕਾਂ, ਮਿਸ਼ਨਰੀ ਲਿਟ੍ਰੇਚਰ, ਗੁਰਬਾਣੀ
ਦੇ ਗੁਟਕੇ ਅਤੇ ਕੰਘੇ ਕੜੇ ਕ੍ਰਿਪਾਨਾਂ ਦੀ ਸਟਾਲ ਲਗਾਈ ਗਈ।
ਕਾਨਫਰੰਸ ਵਿੱਚ ਆਏ ਮੁੱਖ ਮਹਿਮਾਨ ਘੱਟ ਗਿਣਤੀ ਕਮਿਊਨਿਟੀਜ ਸਿਖਿਆ ਸੰਸਥਾ
ਦਿੱਲੀ ਦੇ ਮੈਂਬਰ ਡਾ. ਮਹਿੰਦਰ ਸਿੰਘ, ਫਰਿਜਨੋ ਤੋਂ ਵਿਗਿਆਨੀ ਡਾ. ਗੁਰੂਮੇਲ ਸਿੱਧੂ, ਮਾਲਟਾ
ਦੁਰਘਟਨਾਂ ਜਾਂਚ ਕਮਿਸ਼ਨ ਦੇ ਚੇਅਰਮੈਨ ਸੋਸ਼ਲਿਸਟ ਪਾਰਟੀ ਆਗੂ ਸ੍ਰ. ਬਲਵੰਤ ਸਿੰਘ ਖੇੜਾ ਵਿਸ਼ੇਸ਼ ਤੌਰ
ਤੇਇਸ ਕਾਨਫਰੰਸ ਵਿੱਚ ਆਏ ਹੋਏ ਸਨ “ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ. ਐਸ. ਏ” ਦੀ ਸਟਾਲ
ਤੇ ਵੀ ਪਧਾਰੇ ਅਤੇ ਲਿਟ੍ਰੇਰਚਰ ਰਾਹੀਂ ਕੀਤੇ ਜਾ ਰਹੇ ਗੁਰਮਤਿ ਪ੍ਰਚਾਰ ਦੀ ਸਰਾਹਣਾ ਕੀਤੀ। ਇੱਕ
ਤਰਕਸ਼ੀਲ ਸੁਸਾਇਟੀ ਦੇ ਕਾਰਕੁੰਨ ਵੀ ਸਟਾਲ ਤੇ ਆਏ ਜਿੱਥੇ ਉਨ੍ਹਾਂ ਨੇ ਵਿਦਵਾਂਨ ਲਿਖਾਰੀਆਂ ਦੀਆਂ
ਪੁਸਤਕਾਂ ਖ੍ਰੀਦੀਆਂ ਓਥੇ ਗੁਰਮਤਿ ਬਾਰੇ ਗਲਬਾਤ ਵੀ ਕੀਤੀ। ਕਵੀ ਸੱਜਨਾਂ ਚੋਂ ਬੀਬੀ ਨੀਲਮ ਸੈਣੀ,
ਸ੍ਰ. ਪ੍ਰਮਿੰਦਰ ਸਿੰਘ ਪ੍ਰਵਾਨਾਂ, ਸ੍ਰ. ਤਾਰਾ ਸਿੰਘ ਸਾਗਰ, ਭਾਈ ਕੁਲਦੀਪ ਸਿੰਘ ਸੰਘੇੜਾ,
ਲਿਖਾਰੀਆਂ ਚੋਂ ਪ੍ਰਸਿੱਧ ਲਿਖਾਰੀ ਸ੍ਰ. ਸਰਬਜੀਤ ਸਿੰਘ ਸੈਕਰਾਮੈਂਟੋ ਸਨ। ਸ੍ਰ ਚਰਨ ਸਿੰਘ ਜੱਜ,
ਸ੍ਰ. ਮਹਿੰਗਾ ਸਿੰਘ ਸਰਪੰਚ, ਸ੍ਰ. ਜਸਪਾਲ ਸਿੰਘ ਸੈਣੀ (ਰੇਡੀਓ ਚੜ੍ਹਦੀ ਕਲਾ ਹੋਸਟ) ਅਵਤਾਰ ਸਿੰਘ
ਤਾਰੀ ਪੀਜੇ ਵਾਲੇ, ਸ੍ਰ ਕੁਲਦੀਪ ਸਿੰਘ ਮਜੀਠੀਆ ਅਤੇ ਹੋਰ ਵੱਖ ਵੱਖ ਥਾਵਾਂ ਤੋਂ ਆਏ ਵਿਦਵਾਨ, ਕਵੀ,
ਸੋਸ਼ਲਿਸਟ ਵਰਕਰ ਅਤੇ ਨਾਟਕ ਦਰਸ਼ਕ ਸੰਗਤਾਂ ਨੇ ਵੀ ਇਸ ਸੈਮੀਨਾਰ ਦਾ ਅਨੰਦ ਮਾਣਦੇ ਹੋਏ ਧਾਰਮਿਕ ਸਟਾਲ
ਤੋਂ ਲਿਟ੍ਰੇਚਰ ਵੀ ਖ੍ਰੀਦਿਆ। ਨਾਟਕਕਾਰ ਸੁਰਿੰਦਰ ਸਿੰਘ ਧਨੋਆ ਦੇ ਨਿਰਦੇਸ਼ਨ ਹੇਠ ਨਸ਼ਿਆ ਵਿਰੁੱਧ
ਖੇਡੇ ਗਏ ਸਫਲ ਨਾਟਕ “ਸਰਦਲ ਦੇ ਆਰ ਪਾਰ” ਅਤੇ ਵੱਖ ਵੱਖ ਸਟਾਲਾਂ ਤੋਂ ਖ੍ਰੀਦੋ ਫਰੋਕਤ ਦਾ
ਸੰਗਤ-ਦਰਸ਼ਕਾਂ ਨੇ ਅਨੰਦ ਮਾਣਿਆਂ। ਇਸ ਮੇਲੇ ਵਿੱਚ ਫਲ ਫਰੂਟ, ਚਾਹ-ਪਾਣੀ ਅਤੇ ਖਾਣੇ ਦਾ ਲੰਗਰ ਫਰੀ
ਲਾਇਆ ਗਿਆ। ਇਸ ਕਾਨਫਰੰਸ ਵਿੱਚ ਸਮੂੰਹ ਗਦਰੀ ਪ੍ਰਬੰਧਕਾਂ, ਵਿਦਵਾਨਾਂ, ਲੇਖਕਾਂ, ਕਵੀਆਂ ਅਤੇ
ਦਰਸ਼ਕਾਂ ਨੇ ਇੱਕ ਮਤਾ ਪਾਸ ਕਰਕੇ ਭਾਰਤ ਸਰਕਾਰ ਤੋਂ ਅਜ਼ਾਦੀ ਲਹਿਰ ਵਿੱਚ ਵਡਮੁੱਲਾ ਯੋਗਦਾਨ ਪਾਉਣ
ਵਾਲੇ ਗਦਰੀ ਬਾਬਿਆ ਦੇ ਸਨਮਾਨ ਦੀ ਯਾਦ ਵਿੱਚ ਡਾਕ ਟਿਕਟ ਜਾਰੀ ਕਰਨ ਅਤੇ ਸਮਾਰਕ ਬਣਾਉਣ ਦੀ ਮੰਗ ਵੀ
ਕੀਤੀ। ਇਉਂ ਇਹ ਗਦਰੀ ਬਾਬਿਆ ਦੀ ਯਾਦ ਦਾ ਸਮਾਗਮ ਅਮਨ ਅਮਾਨ ਨਾਲ ਨੇਪਰੇ ਚੜ੍ਹਿਆ।
ਦਾਸ ਨੇ ਆਪਣੀ ਲਿਖੀ ਪੁਸਤਕ “ਕਰਮਕਾਂਡਾਂ ਦੀ ਛਾਤੀ ਵਿੱਚ ਗੁਰਮਿਤ ਦੇ
ਤਿੱਖੇ ਤੀਰ” ਸ੍ਰ ਬਲਵੰਤ ਸਿੰਘ ਖੇੜਾ ਅਤੇ ਤਰਕਸ਼ੀਲ ਆਗੂ ਨੂੰ ਪ੍ਰੇਮ ਭੇਟ ਕੀਤੀ ਜਿਸ ਵਿੱਚ
ਗੁਰਮਤਿ ਦੇ ਵੱਖ ਵੱਖ ਵਿਸ਼ਿਆ ਤੇ ਨਿਡਰਤਾ ਨਾਲ ਰੋਸ਼ਨੀ ਪਾਈ ਗਈ ਹੈ। ਆਈ ਸੰਗਤ ਅਤੇ ਦਰਸ਼ਕਾਂ ਨੇ
ਪ੍ਰੋ. ਇੰਦਰ ਸਿੰਘ ਘੱਗਾ ਪਟਿਆਲਾ ਦੀਆਂ ਪੁਸਤਕਾਂ ਖ੍ਰੀਦੀਆਂ ਅਤੇ ਹੋਰ ਨਵੀਆਂ ਪੁਸਤਕਾਂ ਦੀ ਮੰਗ
ਵੀ ਕੀਤੀ। ਇਸ ਤੋਂ ਪਹਿਲੇ ਹਫਤੇ ਰੋਜ਼ਵਿਲ ਗੁਰਦੁਆਰੇ ਵਿਖੇ ਵੀ ਧਾਰਮਿਕ ਸਟਾਲ ਲਾਈ ਗਈ ਅਤੇ ਬੀਬੀ
ਹਰਸਿਮਰਤ ਕੌਰ ਖਾਲਸਾ ਨੇ ਗੁਰਬਾਣੀ ਕੀਰਤਨ ਵਿਚਾਰ ਵੀ ਕੀਤਾ। ਓਥੋਂ ਦੀ ਸੰਗਤ ਨੇ ਵੀ ਧਾਰਮਿਕ ਸਟਾਲ
ਰਾਹੀਂ ਸਿੱਖੀ ਪ੍ਰਚਾਰ ਦੀ ਸਰਾਹਣਾ ਕੀਤੀ ਸੀ। ਨੋਟ-ਕਿਸੇ ਵੀ ਮਾਈ ਭਾਈ ਪ੍ਰੇਮੀ ਨੇ ਦਾਸ
ਦੀ ਲਿਖੀ ਪੁਸਤਕ, ਹੋਰ ਲਿਟ੍ਰੇਚਰ, ਕੰਘੇ, ਕੜੇ, ਗੁਰਬਾਣੀ ਦੇ ਗੁਟਕੇ ਅਤੇ ਵਿਦਵਾਨਾਂ ਦੀਆਂ
ਪੁਸਤਕਾਂ ਲੈਣੀਆਂ ਹੋਣ ਜਾਂ ਧਾਰਮਿਕ ਮੈਗਜ਼ੀਨ ਬੁੱਕ ਕਰਵਾਉਣੇ ਹੋਣ, ਪੰਜਾਬੀ ਸਿਖਣੀ ਜਾਂ ਗੁਰਬਾਣੀ
ਸੰਥਿਆ ਲੈਣੀ ਹੋਵੇ ਤਾਂ ਉਹ 5104325827 ਜਾਂ
singhstudent@gmail ਤੇ ਸਾਡੇ ਨਾਲ ਸੰਪਰਕ ਕਰ
ਸਕਦੇ ਹਨ
ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ. ਐੱਸ. ਏ.
PO BOX 2621, RFEMONT CA 94536
(16/07/12)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਸਤਿ
ਸੁਹਾਣੁ ਸਦਾ ਮਨਿ ਚਾਉ।
ਡਾ ਦਲਵਿੰਦਰ ਸਿੰਘ ਗ੍ਰੇਵਾਲ
ਸਤਿ ਸੁਹਾਣੁ ਸਦਾ ਮਨਿ ਚਾਉ।
ਸਤਿ ਮਿਲਿਆਂ ਮਨ ਸਭ ਲਈ ਭਾਉ।
ਸਤਿ ਮਿਲਿਆਂ ਕੋਈ ਦਿਸੇ ਨਾ ਗੈਰ।
ਸਤਿ ਮਿਲਿਆਂ ਕੋਈ ਰਹੇ ਨਾ ਵੈਰ।
ਸਤਿ ਮਿਲਿਆਂ ਸਭ ਤੂੰ ਹੀਂ ਤੂੰ ਹੀਂ।
ਜਪਣਾ ਹਰਦਮ ਬਸ ਉਸ ਨੂੰ ਹੀਂ।
ਸਤਿ ਦੀ ਲੀਲਾ ਅਜਬ ਨਿਰਾਲੀ।
ਕੋਈ ਸਵਾਲੀ ਕਦੇ ਨਾ ਖਾਲੀ।
ਜੋ ਵੀ ਮੰਗੋ ਸੋਈ ਪਾਓ।
ਸਤਿ ਸੁਹਾਣ ਸਦਾ ਮਨਿ ਚਾਓ।
ਸਤਿ ਮਿਲਿਆਂ ਵਿੱਚ ਹੁਕਮ ਹਮੇਸ਼।
ਓਵੇਂ ਕਰਨਾ ਜਿਵੇਂ ਆਦੇਸ।
ਸਤਿ ਮਿਲਿਆਂ ਸਭ ਮਿਠਾ ਭਾਣਾ।
ਸਤਿ ਮਿਲਿਆਂ ਕੀ ਰੋਸ ਮਨਾਣਾ।
ਸਤਿ ਮਿਲਿਆਂ ਨੂੰ ਮਿਲੇ ਟਿਕਾਣਾ।
ਮੁੱਕ ਜਾਂਦਾ ਸਭ ਆਣਾ ਜਾਣਾ।
ਸਤਿ ਪਰਨਾਉਣਾ ਸੱਚਾ ਪਾਉਣਾ।
ਸਾਰੇ ਜੀਵਨ ਸਫਰ ਮੁਕਾਉਣਾ।
ਸੀਤ ਨਹੀਂ, ਨਾ ਤੱਤੀ ਵਾਉ।
ਸਤਿ ਸੁਹਾਣ ਸਦਾ ਮਨਿ ਚਾਉ।
ਸਤਿ ਮਿਲਿਆਂ ਤੇ ਸਦਾ ਆਨੰਦ।
ਨਾ ਗਮ ਫਿਕਰ ਨਾ ਕੋਈ ਚਿੰਤ।
ਅੰਦਰ ਬਾਹਰ ਚਾਉ ਘਣੇਰੇ।
ਚੜ੍ਹਣ ਸਵੇਰੇ, ਮਿਟਣ ਹਨੇਰੇ।
ਵੈਰੀ ਮਿੱਤਰ ਇੱਕ ਸਮਾਨ।
ਮੁੱਕ ਜਾਵੇ ਸੱਭ ਮਾਨ ਅਭਿਮਾਨ।
ਨਾ ਉਚਾ ਨਾ ਨੀਵਾਂ ਕੋਈ।
ਸਭ ਦਾ ਕਰਤਾ ਇਕੋ ਸੋਈ।
ਇਕੋ ਕਰਤਾ, ਇੱਕ ਸਰੋਤ।
ਨਾ ਕੋਈ ਜਾਤ ਪਾਤ ਨਾ ਗੋਤ।
ਸਭ ਨੂੰ ਅਪਣਾ ਮੀਤ ਬਣਾਉ।
ਸਤਿ ਸੁਹਾਣੁ ਸਦਾ ਮਨਿ ਚਾਉ।
ਦਾਤੇ ਦੀ ਲਾਸਾਨੀ ਕੁਦਰਤ।
ਪਿਆਰ ਸਨੇਹ ਵਿੱਚ ਪਾਈ ਫਿਤਰਤ।
ਸਹਜੇ ਹੀ ਸਭ ਕਾਜ ਸੰਪੂਰਨ।
ਲਟਕਣ ਭਟਕਣ ਨਾ ਕੋਈ ਝੂਰਨ।
ਸਭ ਦੇ ਅੰਦਰ ਜੋਤ ਵਿਧਾਤਾ।
ਸਤਿ, ਸੁੰਦਰ, ਆਨੰਦਘਨ ਦਾਤਾ।
ਕਰਨ ਕਰਾਵਣ ਵਾਲਾ ਉਹ ਹੀ।
ਸਭ ਸਮਝਾਵਣ ਵਾਲਾ ਉਹ ਹੀ।
ਰੂਹ ਦਾ ਮਨ ਨੂੰ ਇਹ ਸਮਝਾਉ।
ਸਤਿ ਸੁਹਾਣੁ ਸਦਾ ਮਨਿ ਚਾਉ।
ਕਣ ਦਾ ਕਿਤਨਾ ਘੇਰਾ ਸੀਮਤ।
ਸਮਝ ਲਵੇ ਜੇ ਅਪਣੀ ਕੀਮਤ।
ਹਉਮੈਂ ਰੋਗ ਰਹੇ ਨਾ ਰਾਈ।
ਗੱਲ ਭਲੇ ਦੀ ਦਿਲ ਤੇ ਲਾਈ।
ਗਰਬ ਕਰੇ ਨਾ ਝੂਠਾ ਕੋਈ।
ਕਰਨ ਕਰਾਵਣ ਵਾਲਾ ਸੋਈ।
ਉਸ ਦੇ ਬਾਝੋਂ ਹੋਰ ਨਾ ਚਾਰਾ।
ਯਤਨ ਕਰੇ ਲੱਖ ਕਣ ਵੇਚਾਰਾ।
ਫਿਰ ਉਸ ਤੋਂ ਕਿਊਂ ਲਾਂਭੇ ਜਾਓ।
ਸਤਿ ਸੁਹਾਣੁ ਸਦਾ ਮਨਿ ਚਾਓ।
ਤਨ ਸਾਹ ਪਾਵਣ ਵਾਲਾ ਓਹ ਹੀ।
ਖੇਡ ਖਿਡਾਵਣ ਵਾਲਾ ਓਹ ਹੀ।
ਸਭ ਦੇ ਅੰਦਰ ਸਭਨੀਂ ਥਾਈਂ।
ਵਸਿਆ ਹਰ ਰੂਹ ਸੱਚਾ ਸਾਈਂ।
ਸਾਰਾ ਜਗ ਹੈ ਉਸ ਦੀ ਮਾਇਆ।
ਖੇਡਣ ਖੇਡ ਇਹ ਜੀਵ ਬੁਲਾਇਆ।
ਖੇਡੇ ਜੀਵ ਉਹ ਜਿਵੇਂ ਖਿਡਾਵੇ।
ਕਰਤਾ ਇਸ ਤੇ ਹੀ ਖੁਸ਼ ਹੋ ਜਾਵੇ।
ਜਾਣੇ ਕੌਣ ਕੀ ਉਸ ਦਾ ਦਾਓ।
ਸਤਿ ਸੁਹਾਣੁ ਸਦਾ ਮਨਿ ਚਾਓ।
ਤਾਣ ਵੀ ਉਹ ਹੀ, ਮਾਣ ਵੀ ਉਹ ਹੀ।
ਗੁਰ ਵੀ ਉਹ ਹੀ, ਗਿਆਨ ਵੀ ਉਹ ਹੀ।
ਬੰਧਨ ਉਹੀ, ਰੁਝਾਨ ਵੀ ਉਹ ਹੀ।
ਖਿਚਦਾ ਖੁਦ ਵਲ ਧਿਆਨ ਵੀ ਉਹ ਹੀ।
ਆਪ ਵਿਛੋੜੇ, ਆਪੇ ਜੋੜੇ।
ਮੰਗਣ ਗਏ ਖਾਲੀ ਨਾ ਮੋੜੇ।
ਮੋਹ ਸਭ ਛਡ ਉਸਨੂੰ ਅਪਣਾਉ।
ਸਤਿ ਸੁਹਾਣੁ ਸਦਾ ਮਨ ਚਾਉ।
(14/07/12)
ਹਰਦੇਵ ਸਿੰਘ, ਜੰਮੂ
ਸਤਿਕਾਰ ਯੋਗ ਵੀਰ ਸਰਵੀਤ ਜੀ,
ਸਤਿ ਸ੍ਰੀ ਅਕਾਲ!
ਆਪ ਜੀ ਦਾ ਸਵਾਲ:- “ਸਤਿਕਾਰ ਯੋਗ ਵੀਰ ਜੀ, ਆਪ ਦੇ ਲਿਖਣ ਮੁਤਾਬਕ, ਜਦੋਂ
ਇਹ ਗੱਲ ਸਪੱਸ਼ਟ ਹੈ ਕੇ ਰਾਗਮਾਲਾ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਤੋਂ ਲਿਖਵਾਈ ਸੀ ਤਾਂ
ਇਹ ਗੁਰਬਾਣੀ ਕਿਵੇਂ ਨਹੀ ਹੈ? ਤੁਹਾਡਾ ਗੁਰਬਾਣੀ ਤੋਂ ਕੀ ਭਾਵ ਹੈ? ਕੀ ਅਜੇਹਾ ਗੁਰਮਤਾ ਜਾਂ ਮਤਾ
‘ਕੋਈ ਪੜ੍ਹੇ ਜਾਂ ਨਾ ਪੜ੍ਹੇ’ ਪਾਸ ਕਰਨਾ, ਖਾਲਸੇ ਦੇ ਅਧਿਕਾਰ ਖੇਤਰ ਤੋਂ ਬਾਹਰੀ ਗੱਲ ਨਹੀ ਹੈ?”
ਜਵਾਬ:- ਗੁਰਬਾਣੀ ਤੋਂ ਮੇਰਾ ਭਾਵ ਮੂਲੰਤਰ ਤੋਂ ਮੁੰਦਾਵਣੀ ਦੇ ਆਖਰੀ ਸਲੋਕ
ਹਨ! ਵੀਰ ਜੀ ਮੈਂ ਸਪਸ਼ਟ ਕਰ ਚੁੱਕਾ ਹਾਂ ਕਿ ਮੇਰੇ
ਵਿਚਾਰ ਅਨੁਸਾਰ ਰਾਗਮਾਲਾ ਦੀ ਮੌਜੂਦਗੀ ਦਾ ਉੱਦੇਸ਼ ਇੱਕ ਪੜਚੋਲ ਦਾ ਵਿਸ਼ਾ ਹੈ। ਵੀਰ ਜੀ ਭਾਈ ਗੁਰਦਾਸ
ਜੀ ਨੇ ਤੱਤਕਰਾ ਵੀ ਗੁਰੂ ਅਰਜਨ ਦੇਵ ਜੀ ਦੇ ਕਹੇ ਅਨੁਸਾਰ ਲਿਖਿਆ ਸੀ ਤਾਂ ਕੀ ਤੱਤਕਰਾ ਵੀ ਗੁਰਬਾਣੀ
ਪਾਠ ਹੈ? ਨਹੀਂ! ਤਤਕਰੇ ਦਾ ਪ੍ਰਸੰਗ ਕੁੱਝ ਹੋਰ ਗਲ ਹੈ। ਬੀੜਾਂ ਵਿੱਚ ਦਿੱਤੇ ਸ਼ਬਦਾਂ ਦੀ ਗਿਣਤੀ/
ਸਫ਼ਾ ਨੰਭਰ ਵੀ ਬਾਣੀ ਪਾਠ ਦਾ ਹਿੱਸਾ ਨਹੀਂ ਹਨ ਪਰ ਉਹ ਬੀੜ ਵਿੱਚ ਕਿਸੇ ਉੱਦੇਸ਼ ਦੀ ਪੁਰਤੀ ਲਈ
ਸੁਚਨਾਤਮਕ ਪੱਖ ਹਨ। ਜਿਸ ਵੇਲੇ ਗੁਰੂ ਨੇ ਆਪਣਾ ਉਪਦੇਸ਼ ਮੁੰਦਾਵਣੀ ਦੇ ਆਖਰੀ ਸਲੋਕਾਂ ਤਕ ਲਿਖ
ਦਿੱਤਾ ਹੋਵੇ ਤਾਂ ਉਸ ਤੋਂ ਬਾਦ ਉਹ ਆਪਣੇ ਵਲੋਂ ਕੁੱਝ ਨਹੀਂ ਲਿਖ ਸਕਦਾ ਪਰ ਕੁੱਝ ਐਸਾ ਜ਼ਰੂਰ ਲਿਖਵਾ
ਸਕਦਾ ਹੈ ਜਿਸ ਪਿੱਛੇ ਗੁਰੂ ਦਾ ਕੋਈ ਉਚੇਚਾ ਉਦੇਸ਼ ਹੋਵੇ! ਗੁਰੂ ਨੂੰ ਕੋਂਣ ਰੋਕ ਸਕਦਾ ਹੈ? ਕੀ
ਦਸਵੇਂ ਪਾਤਿਸ਼ਾਹ ਜੀ ਨੇ ਮੁੰਦਾਵਣੀ ਨੂੰ ਖੌਲ ਕੇ ਉਸ ਵਿੱਚ ਨੋਵੇਂ ਮਹਲੇ ਦੀ ਬਾਣੀ ਦਰਜ ਨਹੀਂ
ਕੀਤੀ? ਕਿਸੇ ਨੇ ਸਵਾਲ ਚੁੱਕਿਆ ਗੁਰੂ ਦੇ ਅਧਿਕਾਰ ਤੇ? ਵੀਰ ਜੀ ਰਾਗਮਾਲਾ ਦਾ ਉਦੇਸ਼ ਕੀ ਹੈ ਕੀ
ਨਹੀਂ ਅਤੇ ਰਾਗਮਾਲਾ ਦੀ ਸ਼ਮੂਲਿਅਤ ਗੁਰੂ ਆਦੇਸ਼ ਸੀ ਜਾ ਨਹੀਂ ਇਹ ਸੰਭਾਵਨਾਵਾਂ ਨਾ ਜੁੜੈ ਸਵਾਲ ਹਨ।
ਪਰ ਇਹ ਇੱਕ ਤੱਥ ਹੈ ਕਿ ਰਾਗਮਾਲਾ ਮੁੱਢਲਿਆਂ ਬੀੜਾਂ ਵਿੱਚ ਸਦਿਆਂ ਤੋਂ ਦਰਜ ਹੈ ਅਤੇ ਇਹ ਤੱਥ ਸਾਡੇ
ਪਾਸ ਨਹੀਂ ਹੈ ਕਿ ਇਸ ਨੂੰ ਖਾਲਸੇ ਨੇ ਗੁਰਮਤਾ ਕਰਕੇ ਉਨ੍ਹਾਂ ਬੀੜਾਂ ਵਿੱਚ ਦਰਜ ਕੀਤਾ ਸੀ।
ਖਾਲਸਾ ਬਾਣੀ ਵਿੱਚ ਵਾਧੇ-ਘਾਟੇ ਪ੍ਰਤੀ ਕੋਈ ਗੁਰਮਤਾ ਨਹੀਂ ਕਰ ਸਕਦਾ। ਨਾ
ਹੀ ਮੇਰੀ ਜਾਣਕਾਰੀ ਵਿੱਚ ਖਾਲਸਾ ਪੰਥ ਨੇ ਕਦੇ ਰਾਗਮਾਲਾ ਗ੍ਰੰਥ ਵਿੱਚ ਪਾਉਂਣ ਜਾ ਕੱਡਣ ਦਾ ਗੁਰਮਤਾ
ਕੀਤਾ ਹੈ। ਕੀਤਾ ਹੈ?
ਹਾਂ ਰਾਗਮਾਲਾ ਨੂੰ ਪੜਨ ਜਾਂ ਨਾ ਪੜਨ ਬਾਰੇ ਉਹ ਮਤਾ ਕਰ
ਸਕਦਾ ਹੈ ਵਿਸ਼ੇਸ ਰੂਪ ਵਿੱਚ ਉਸ ਵੇਲੇ ਜਿਸ ਵੇਲੇ ਰਾਗਮਾਲਾ ਪੜਨ ਨਾ ਪੜਨ ਬਾਰੇ ਮਤਭੇਦ ਦੀ ਆੜ ਲੈ
ਕੇ ਕੁੱਝ “ਪ੍ਰੇਮੀ”
ਗੁਰੂ ਗ੍ਰੰਥ ਸਾਹਿਬ ਜੀ ਦੀ ਜਿਲਦ ਖੁੱਲਣ ਦਾ
ਮਾਰਗ ਤਲਾਸ਼ ਰਹੇ ਹੋਂਣ। ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਕ ਰੱਖਣ ਦਾ ਮਤਲਭ ਪੰਥਕ ਬਨਾਵਟ ਨੂੰ ਇੱਕ
ਰੱਖਣ ਬਾਰੇ ਗੁਰਮਤਿ ਦਾ ਪਾਲਨ ਵੀ ਕਰਨਾ ਹੈ। ਰਾਗਮਾਲਾ ਦੀ ਤਾਨ ਅਲਾਪਦੇ
‘ਇਕ ਗੁਰੂ’ - ‘ਇੱਕ ਪੰਥ’
ਦਾ ਸਿਧਾਂਤ ਭੰਗ ਕਰਨਾ ਵੀ ਗੁਰਮਤਿ ਨਹੀਂ ਸੀ।
ਕੀ ਆਪ ਜੀ ਨੂੰ ਇਸ ਤੱਥ ਦਾ ਗਿਆਨ
ਨਹੀਂ ਕਿ ਭਗਤਾਂ-ਭੱਟਾਂ ਅਤੇ ਗੁਰੂਆਂ ਦੀ ਬਾਣੀ ਤਕ ਨੱਕਾਰਨ ਦੇ ਜਤਨ ਕੀਤੇ ਜਾ ਰਹੇ ਹਨ? ਕੀ ਤੁਸੀ
ਐਸੇ ਕਿੰਤੂ/ਕੋਸ਼ਿਸ਼ਾਂ ਨਾਲ ਸਹਿਮਤ ਹੋ?
ਆਪ ਜੀ ਨੇ ਲਿਖਿਆ ਹੈ:-
“ਪੇਪਰ ਦੇ ਉਪਰਲੇ ਸੱਜੇ ਕੋਨੇ ਵਿਚ ਅੰਕ ਲਿਖਿਆ ਹੁੰਦਾ ਹੈ। ਉਸ ਪੇਪਰ ਦੇ ਦੂਜੇ ਪਾਸੇ ਦਾ ਵੀ ਉਹੀ
ਅੰਕ ਹੁੰਦਾ ਹੈ। ਕਰਤਾਰਪੁਰੀ ਬੀੜ ਵਿਚ ਮੁੰਦਾਵਣੀ ਸਫ਼ਾ 973/1 ਤੇ ਦਰਜ ਹੈ। ਸਿਰਫ 7 ਪੰਗਤੀਆਂ।
ਬਾਕੀ ਲੱਗ-ਭੱਗ ਪੌਣਾ ਪੰਨਾ ਖਾਲੀ ਹੈ। ਇਸੇ ਪੱਤਰੇ ਦਾ ਦੂਜਾ ਪਾਸਾ ਭਾਵ 973/2 ਖਾਲੀ ਹੈ”
ਪਹਿਲਾਂ ਤਾਂ ਪਾਠਕਾਂ ਲਈ ਵੀ ਇਹ ਸਪਸ਼ਟ ਕਰ ਦੇਵਾਂ ਕਿ ਕਰਤਾਰਪੁਰੀ ਬੀੜ
ਵਿੱਚ ਇੱਕ ਪੰਨੇ ਦਾ ਨੰ: /1ਜਾਂ /2 ਕਰਕੇ ਨਹੀਂ ਹੈ! ਇਹ ਤਰੀਕਾ ਜੋਧ ਸਿੰਘ ਜੀ ਨੇ ਕੇਵਲ ਬੀੜ
ਵਿਚਲੀ ਸੂਚਨਾ ਦੇਂਣ ਲਈ ਆਪਣੀ ਪੁਸਤਕ ਵਿੱਚ ਵਰਤਿਆ ਹੈ। 973 ਪੰਨਾ ਇਕੋ ਹੀ ਹੈ (ਵੀਰ ਜੀ ਤੁਸੀ ਵੀ
ਇਸ ਨੂੰ ਸਵੀਕਾਰ ਕੀਤਾ ਹੈ) ਅਤੇ ਕੇਵਲ ਅਸੀਂ ਆਪਣੀ ਸਮਝ ਵਾਸਤੇ ਖੱਬੇ ਹੱਥ ਵਾਲੇ ਭਾਗ ਨੂੰ 973/1
ਅਤੇ ਸੱਜੇ ਪਾਸੇ ਵਾਲੇ ਭਾਗ 973/2 ਕਹਿੰਦੇ ਹਾਂ ਜਦ ਕਿ ਵਾਸਤਵ ਵਿੱਚ ਪੰਨਾ ਇੱਕ ਹੀ ਹੁੰਦਾ ਹੈ।
ਵੀਰ ਸਰਵਜੀਤ ਜੀ ਇਸ ਵਾਰ ਤੁਸੀ ਲਿਖਿਆ ਹੈ ਕਿ “ਲੱਗ-ਭੱਗ ਪੌਣਾਂ ਪੰਨਾ” ਖਾਲੀ ਹੈ। ਧਿਆਨ ਦੇਂਣਾ
ਪੰਨਾ ਨੰ: 973 ਦੀ ਗਲ ਕਰਦੇ ਤੁਸੀ ਇਹ ਨਹੀਂ ਲਿਖਿਆ ਪੌਣੇਂ ਦੋ ਪੰਨੇ ਖਾਲੀ ਹਨ ਕਿਉਂਕਿ ਤੁਸੀ
973/2 ਨੂੰ ਸਵਤੰਤਰ ਪੰਨਾ ਨਹੀਂ ਗਿਣ ਸਕਦੇ। ਕਰਤਾਰਪੁਰੀ ਬੀੜ ਵਿੱਚ ਇੱਕ ਪੰਨੇ ਦਾ ਨੰ: /1ਜਾਂ /2
ਕਰਕੇ ਨਹੀਂ ਹੈ! ਇਹ ਤਰੀਕਾ ਜੋਧ ਸਿੰਘ ਜੀ ਨੇ ਕੇਵਲ ਬੀੜ ਵਿਚਲੀ ਸੂਚਨਾ ਦੇਂਣ ਲਈ ਵਰਤਿਆ ਹੈ।
ਇੰਝ ਹੀ 974 ਦੇ ਬਾਰੇ ਤੁਸੀ ਕਹਿ ਸਕਦੇ ਹੋ ਕਿ ਉਸ ਦਾ ਇਤਨਾ ਭਾਗ (ਜਿਨਾਂ
ਵੀ ਉਹ ਹੈ) ਖਾਲੀ ਹੈ ਪਰ ਤੁਸੀ ਇਹ ਨਹੀਂ ਕਹਿ ਸਕਦੇ ਕਿ ਸਾਰਾ ਸਫ਼ਾ ਖਾਲੀ ਹੈ ਕਿਉਂਕਿ ਤੁਸੀ ਆਪ ਇਹ
ਤੱਥ ਮੰਨ ਕੇ ਤੁਰ ਰਹੇ ਹੋ ਕਿ ਸੱਜਾ-ਖੱਬਾ ਪਾਸਾ ਮਿਲਾ ਕੇ ਇੱਕ ਹੀ ਪੰਨਾ ਬਣਦਾ ਹੈ। ਇਸ ਬੀੜ ਦੀ
ਗਲ ਕਰਦੇ ਤੁਸੀ ਪੰਨੇ ਦੇ ਕਿਸੇ ਭਾਗ ਦੇ ਖਾਲੀ ਹੋਂਣ ਨੂੰ ਪੋਂਣ ਤਿੰਨ ਸਫ਼ੇ ਖਾਲੀ ਕਰਕੇ ਬਿਆਨ ਨਹੀਂ
ਕਰ ਸਕਦੇ। ਤੁਸੀ ਕੇਵਲ ਦੋ ਪੰਨਿਆਂ ਵਿੱਚ ਖਾਲੀ ਜਗ੍ਹਾ (ਜਿਤਨੀ ਵੀ ਉਹ ਹੈ) ਹੋਂਣ ਦੀ ਗਲ ਲਿਖ
ਸਕਦੇ ਹੋ। ਜ਼ਰਾ ਧੀਰਜ ਨਾਲ ਇਹ ਗਲ ਨੂੰ ਵਿਚਾਰੋ ਕਿ ਮੈਂ ਕੀ ਕਹਿ ਰਿਹਾ ਹਾਂ! 973 ਅਤੇ 974 ਪੰਨੇ
ਕੋਰੇ ਨਹੀਂ ਹਨ ਹਾਂ ਉਨ੍ਹਾਂ ਪੰਨਿਆਂ ਵਿੱਚ ਥਾਂ ਖਾਲੀ ਹੈ।
ਇਸ ਕਰਕੇ ਮੇਰਾ ਇਹ ਲਿਖਣਾ ਕਿ
“ਜਿਸ ਤੋਂ ਸਿੱਧ ਹੁੰਦਾ ਹੈ ਕਿ ਪੰਨਾ
973 ਤੇਂ ਮੁੰਦਾਵਣੀ ਹੈ
(ਕ੍ਹਾਨ ਸਿੰਘ ਜੀ ਨਾਭਾ ਨੇ ਵੀ ਇਹੀ ਗਲ ਲਿਖੀ ਹੈ) ਅਤੇ ਪੰਨਾ ਨੰ
974 ਤੇ ਰਾਗਮਾਲਾ ਹੈ … 973 ਅਤੇ
974 ਪੰਨੇ ਖਾਲੀ ਨਹੀਂ ਹਨ” ਸਹੀ ਹੈ। ਵੀਰ ਜੀ
ਜ਼ਰਾ ਆਪ ਵਿਚਾਰ ਕਰੋ ਕਿ ਇੱਕ ਪਾਸੇ ਤੁਸੀ ਖੁਦ ਸਵੀਕਾਰ ਕਰਦੇ ਹੋ ਕਿ ਪੰਨਾ ਇਕੋ ਹੀ ਹੁੰਦਾ ਹੈ!
ਤਾਂ ਤੁਸੀ ਦੋ ਪੰਨਿਆਂ ਦੀ ਗਲ ਕਰਦੇ ਦੋਹਾਂ ਪੰਨਿਆਂ ਵਿਚੋਂ “ਪੋਣੇਂ ਤਿੰਨ” ਪੰਨੇ ਕਿਵੇਂ ਖਾਲੀ
ਐਲਾਨਦੇ ਹੋ? ਬੀੜ ਦੇ ਪੱਤਰਾ ਨੰ: ਅਨੁਸਾਰ ਹੀ ਗਲ ਕਿਉਂ ਨਹੀਂ ਕਰਦੇ? ਮੈਂ ਹੁਣ ਵੀ ਕਹਿੰਦਾ ਹਾਂ
ਕਿ ਭਾਈ ਜੋਧ ਸਿੰਘ ਅਤੇ ਸਾਥੀਆਂ ਵਲੋਂ ਇਹ ਕਹਿਣਾ ਕਿ ਪੰਨਾ ਨੂੰ 974 ਤੇ ਰਾਗਮਾਲਾ ਦਰਜ ਹੈ ਇੱਕ
ਸਹੀ ਆਬਜ਼ਰਵੇਸ਼ਨ ਸੀ। ਗਲ ਭਾਵੇਂ ਪੰਨੇ ਦੇ ਆਰੰਭ ਵਿੱਚ ਲਿਖੀ ਹੋਵੇ ਜਾਂ ਅੰਤ ਵਿੱਚ ਉਹ ਉਸੇ ਪੰਨੇ
ਤੇ ਲਿਖੀ ਹੀ ਮੰਨੀ ਜਾਏਗੀ। ਜੇ ਕਰ 974/2 ਤੋਂ ਭਾਵ ਪੰਨਾਂ ਨੰ: 974 ਹੀ ਹੈ ਤਾਂ 974 ਨੰ: ਪੰਨਾ
ਖਾਲੀ ਨਹੀਂ ਮੰਨਿਆ ਜਾ ਸਕਦਾ। ਮੰਨਿਆ ਜਾ ਸਕਦਾ ਹੈ? ?
ਵੀਰ ਜੀ ਭਾਈ ਕ੍ਹਾਨ ਸਿੰਘ ਜੀ ਨਾਭਾ ਨੇ ਲਿਖਿਆ ਹੈ ਕਿ “ਕਰਤਾਰਪੁਰ ਵਾਲੇ
ਗੁਰੂ ਗ੍ਰੰਥ ਸਾਹਿਬ ਦੇ ੯੭੩ ਵੇਂ ਪੱਤਰੇ ਪਰ ਮੁੰਦਾਵਣੀ ਹੈ ਅਰ ੯੭੪ ਵਾਂ ਪਤ੍ਰਾ (ਜਿਸ ਪੁਰ ਅੰਗ
੯੭੪ ਮੌਜੂਦ ਹੈ) ਕੋਰਾ ਪਿਆ ਹੈ। ਏਸ ਤੋਂ ਸਾਫ ਪਾਇਆ ਜਾਂਦਾ ਹੈ ਕਿ ਗੁਰੂ ਬਾਬੇ ਦੇ ਸਾਰੇ ਪਤਰੇ
੯੭੪ ਦੀ ਗਿਣਤੀ ਤੋਂ ਬਾਹਰ ਜੋ ਕੁਝ ਹੈ ਉਹ ਗੁਰੂ ਬਾਬੇ ਦਾ ਅੰਗ ਨਹੀ” ਪਰ ਆਪ ਜੀ ਜ਼ਰਾ ਸਪਸ਼ਟ ਕਰੋ
ਕਿ ਜੇ ਕਰ ਪੱਤਰਾ ਨੰ: 973 ਤੇ ਹੀ ਬਾਣੀ ਪਾਠ ਸਮਾਪਤ ਹੈ ਤਾਂ ਭਾਈ ਕ੍ਹਾਨ ਸਿੰਘ ਜੀ ਵਲੋਂ ਵਾਚੀ
ਬੀੜ ਦੇ ਕਾਤਬ ਨੇ ਕੁਲ ਪੱਤਰ 973 ਦੇ ਬਜਾਏ ਗੁਰੂ ਬਾਬੇ ਦੇ ਸਾਰੇ ਪੱਤਰੇ 974 ਦੀ ਸੂਚਨਾ ਕਿਉਂ
ਦਰਜ ਕੀਤੀ? ਆਸ ਹੈ ਆਪ ਜੀ ਇਸ ਸਵਾਲ ਨੂੰ ਵਿਚਾਰੋਗੇ! ਮੈਂ ਭਾਈ ਕ੍ਹਾਨ ਸਿੰਘ ਨਾਭਾ ਜੀ ਨੂੰ
ਗਲਤ/ਝੂਠਾ ਨਹੀਂ ਕਹਿੰਦਾ। ਇਹ ਮੈਂ ਪਹਿਲਾਂ ਹੀ ਸਪਸ਼ਟ ਕਰ ਚੁੱਕਿਆ ਹਾਂ ਕਿ ਕਈਂ ਵਾਰ ਕਿਸੇ ਗਲ ਨੂੰ
ਵੇਖਣ ਬਾਰੇ ਦ੍ਰਿਸ਼ਟੀਕੋਣ ਵਿੱਚ ਫ਼ਰਕ ਆ ਵੀ ਸਕਦਾ ਹੈ।
ਤੁਸੀ ਭਾਈ ਵੀਰ ਸਿੰਘ ਜੀ ਦੀ ਗਲ ਕੀਤੀ ਹੈ। ਮੈਨੂੰ ਜਾਣਕਾਰੀ ਨਹੀਂ ਹੈ ਕਿ
ਭਾਈ ਵੀਰ ਸਿੰਘ ਜੀ ਨੇ ਉਹ ਬੀੜ ਆਪ ਵਾਚੀ ਸੀ ਕਿ ਨਹੀਂ। ਪਰ ਆਪ ਜੀ ਵਲੋਂ ਦਿੱਤੇ ਹਵਾਲੇ ਤੋਂ ਸਪਸ਼ਟ
ਹੈ ਕਿ ਵੀਰ ਸਿੰਘ ਜੀ ਨੇ ਵੀ ਆਪਣੀ ਗਲ ਕਰਤਾਪੁਰ ਵਾਲੇ ਗ੍ਰੰਥ ਨੂੰ ਹੀ ਅਧਾਰ ਗ੍ਰੰਥ ਬਣਾ ਕੇ ਕਹੀ
ਹੈ! ਯਾਨੀ ਕਿ ਭਾਈ ਕ੍ਹਾਨ
ਸਿੰਘ ਜੀ ਨਾਭਾ, ਭਾਈ ਵੀਰ ਸਿੰਘ ਜੀ, ਭਾਈ ਜੋਧ ਸਿੰਘ ਜੀ, ਪ੍ਰਿ. ਤੇਜਾ ਸਿੰਘ ਜੀ, ਪ੍ਰਿ. ਗੰਗਾ
ਸਿੰਘ ਜੀ, ਬਾਬਾ ਪ੍ਰੇਮ ਸਿੰਘ ਜੀ ਹੇਤੀ, ਪ੍ਰੋ. ਸਾਹਿਬ ਸਿੰਘ
ਜੀ ਆਦਿ ਵੀ ਕਰਤਾਰ ਪੁਰੀ ਬੀੜ ਨੂੰ ਹੀ ਭਾਈ ਗੁਰਦਾਸ ਲਿਖਤ ਮੰਨਦੇ ਸਨ ਇਸ ਲਈ ਰਾਗਮਾਲਾ ਹੈ ਜਾ
ਨਹੀਂ ਇਸ ਬਾਰੇ ਅੰਤਿਮ ਫ਼ੈਸਲਾ ਵੀ ਕਰਤਾਰਪੁਰ ਵਾਲੇ ਗ੍ਰੰਥ ਨੂੰ ਵਾਚਣ ਬਾਦ ਹੀ ਕੀਤਾ ਗਿਆ। ਜੇ ਕਰ
ਵੀਰ ਸਿੰਘ ਜੀ ਦਾ ਵਿਰੌਧ ਅਤੇ ਭਾਈ ਕ੍ਹਾਨ ਸਿੰਘ ਜੀ ਦਾ ਤਰਕ ਕਰਤਾਰਪੁਰੀ ਬੀੜ ਅਧਾਰਤ ਸੀ ਤਾਂ
ਫ਼ੈਸਲਾ ਵੀ ਤਾਂ ਉਸੇ ਬੀੜ ਨੂੰ ਵਾਚਣ ਤੇ ਹੀ ਹੋਂਣਾ ਸੀ!
ਨਹੀਂ?
ਇਸ ਲਈ ਨੀਯਤ ਕੀਤੀ ਗਈ ਕਮੇਟੀ ਦੇ ਤਿੰਨ ਮੈੰਬਰਾਂ ਨੇ
ਆਪਣੀ ਰਿਪੋਰਟ ਪੇਸ਼ ਕੀਤੀ। ਭਾਈ ਵੀਰ ਸਿੰਘ ਜੀ ਨੇ ਕੀ ਰਾਗਮਾਲਾ ਬਿਨਾ ਗ੍ਰੰਥ ਛਾਪਣ ਦੀ ਮੰਗ
ਕਿੱਧਰੇ ਕੀਤੀ ਸੀ? ਜਾਣਕਾਰੀ ਦੇਂਣ ਦੀ ਕਿਰਪਾਲਤਾ ਕਰਨਾ। ਇਹ ਵੀ ਦੱਸਣਾ ਕਿ ਭਾਈ ਜੋਧ ਸਿੰਘ ਜੀ
ਅਤੇ ਸਾਥੀਆਂ ਵਲੋਂ ਪੇਸ਼ ਰਿਪੋਰਟ ਬਾਰੇ ਭਾਈ ਵੀਰ ਸਿੰਘ ਜੀ ਦੀ ਪ੍ਰਤੀਕ੍ਰਿਆ ਕੀ ਸੀ? ਰਿਪੋਰਟ ਆਉਂਣ
ਬਾਦ ਵੀਰ ਸਿੰਘ ਜੀ ਲੱਗ-ਭੱਗ 10 ਸਾਲ ਤਕ ਜੀਵਤ ਹੀ ਸਨ!
ਇਕ ਬੇਨਤੀ ਹੈ ਕਿ ਇਹ ਦੱਸਣ ਦੀ ਕਿਰਪਾਲਤਾ ਕਰਨੀ ਕਿ ਆਪ ਜੀ ਵਲੋਂ ਦਿੱਤੀ
ਫੋਟੇ ਕਿਸ ਬੀੜ ਦੀ ਹੈ? ਕਰਤਾਰਪੁਰੀ ਬੀੜ ਦੀ? ਨਾਲ ਹੀ 24॥ 1॥ ਦਾ ਕੀ ਭਾਵ ਹੈ? ਮੇਰੇ ਲਈ ਉਸ
ਪੱਤਰੇ ਨੂੰ ਪੜਨਾ ਔਖਾ ਹੈ ਕਿਰਪਾ ਕਰਕੇ ਪਦਛੋਦ ਕਰਕੇ ਲਿਖਣਾ ਕਿ ਉਸ ਵਿੱਚ ਕੀ ਲਿਖਿਆ ਹੈ? ਮੈਂ ਆਪ
ਜੀ ਦਾ ਧਨਵਾਦੀ ਹੋਵਾਂਗਾ।
ਆਪ ਜੀ ਨੇ ਕਿਹਾ ਹੈ ਕਿ ਰਾਗਮਾਲਾ ਮੇਰੇ ਦੋਵੇਂ ਕਿਆਫੇ ਮੰਨਣ ਯੋਗ ਨਹੀਂ
ਹਨ। ਆਪ ਜੀ ਦੀ ਆਪਣੀ ਸੋਚ ਹੈ। ਬਾਕੀ ਵੀਰ ਜੀ ਮੇਰੇ ਲਈ ਇਸ ਸਭ ਤੋਂ ਮਹੱਤਵਪੁਰਨ ਮੇਰਾ ਇਹ ਵਿਸ਼ਵਾਸ
ਹੈ ਕਿ ਮੇਰਾ ਗੁਰੂ, ਸ਼੍ਰੀ ਗੁਰੂ ਗ੍ਰੰਥ ਸਾਹਿਬ ਇੱਕ ਸੰਪੁਰਨ ਗੁਰੂ ਹੈ ਜਿਸ ਵਿੱਚ ਕੋਈ ਦੋਸ਼ ਨਹੀਂ।
ਮੈਂ ਆਪਣੇ ਅਲਪ ਜੀਵਨ ਵਿੱਚ ਗੁਰੂ ਦੇ ਸ੍ਹਾਮਣੇ, ਗੁਰੂ ਪ੍ਰਤੀ ਕਿਸੇ ਤਰਾਂ ਸ਼ੰਕਤ ਹੋ ਕੇ ਖੜਾ ਨਹੀਂ
ਹੋ ਸਕਦਾ! ! ਆਪਣਾ-ਆਪਣਾ ਨਜ਼ਰੀਆ ਹੈ!
ਵੀਰ ਸਰਵਜੀਤ ਜੀ ਤੁਸੀ ਮੇਰੇ ਲੇਖ ਦੇ ਮੰਤਵ ਨੂੰ ਚੰਗੀ ਤਰਾਂ ਜਾਣਦੇ ਹੋ ਕਿ
ਮੇਰਾ ਭਾਵ ਇਹ ਕਹਿਣਾ ਸੀ ਕਿ ਖਾਲਸੇ ਨੂੰ ਬਾਣੀ ਵਿੱਚ ਵਾਧੇ-ਘਾਟੇ ਦਾ ਅਧਿਕਾਰ ਨਹੀਂ ਜਿਵੇਂ ਕਿ
ਕੁੱਝ ਸੱਜਣ ਭਗਤ-ਭੱਟ ਅਤੇ ਗੁਰੂਆਂ ਦੀ ਬਾਣੀ ਬਾਰੇ ਵਿਚਾਰ ਰੱਖਦੇ ਹਨ! ਰਾਗਮਾਲਾ ਬਾਰੇ ਅਸ਼ੀਂ ਚਰਚਾ
ਕੀਤੀ। ਤੁਸੀ ਇਸ ਚਰਚਾ ਵਿੱਚ ਹੁਣ ਕਰਤਾਰਪੁਰੀ ਬੀੜ ਸਬੰਧੀ ਸਵਾਲ ਕਰਦੇ ‘ਮੂਲ ਮੰਤਰ ਤੋਂ ਮੁੰਦਾਵਣੀ
ਵਿਚਲੀ’ ਬਾਣੀ ਬਾਰੇ ਵੀ ਦਾਸ ਨਾਲ ਚਰਚਾ ਛੇੜਨ ਦਾ ਜਤਨ ਕੀਤਾ ਹੈ! ਮਾਫ਼ ਕਰਨਾ ਆਪ ਜੀ ਗੁਰਬਾਣੀ
ਬਾਰੇ ਐਸੀ ਚਰਚਾ ਕਿਸੇ ਹੋਰ ਵਿਦਵਾਨ ਨਾਲ ਕਰੋ। ਮੈਂ ਗੁਰਬਾਣੀ
(ਮੂਲਮੰਤਰ ਤੋਂ ਮੁੰਦਾਵਣੀ ਬਾਦ ਆਖਰੀ
ਸਲੋਕਾਂ ਤਕ) ਬਾਰੇ ਕਿਸੇ ਕਿੰਤੂ ਜਨਕ ਚਰਚਾ ਵਿੱਚ
ਭਾਗ ਨਹੀਂ ਲੇਂਣਾ ਚਾਹੁੰਦਾ। ਨਾ ਹੀ ਮੈਂ ਇਸ ਪੱਧਰ ਦਾ ਲੇਖਕ ਹਾਂ ਅਤੇ ਨਾ ਹੀ ਮੇਰੀ ਇਤਨੀ ਔਕਾਤ
ਹੈ ਕਿ ਮੈਂ ਆਪ ਜੀ ਨਾਲ ‘ਗੁਰੂ’ ਬਾਰੇ ਐਸੀ ਚਰਚਾ ਕਰਾਂ। ਆਸ ਹੈ ਆਪ ਜੀ ਇਸ ਲਈ ਮੈਂਨੂੰ ਮਾਫ਼
ਕਰੋਗੇ।
ਕਿਸੇ ਭੁੱਲ ਚੂਕ ਲਈ ਛਿਮਾ ਦਾ ਜਾਚਕ ਸਮਝਣਾ!
ਹਰਦੇਵ ਸਿੰਘ, ਜੰਮੂ-14. 7. 12
(14/07/12)
ਜਸਬੀਰ ਸਿੰਘ (ਕੈਲਗਰੀ)
ਸਿੱਖ ਮਾਰਗ ਦੇ ਪਾਠਕ ਸੱਜਣੋ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਹਿ॥
ਗੁਰਸ਼ਰਨ ਸਿੰਘ ਕਸੇਲ ਜੀ! ਆਪ ਜੀ ਦੇ 13-07-12 ਦੇ ਪੱਤਰ ਦੇ ਸੰਬੰਧ
ਵਿੱਚ-
ਵੀਰ ਜੀ! ਸੁੱਤੇ ਤੋਂ ਵੀ ਭਾਵ ਮੌਤ ਤੋਂ ਹੀ ਹੈ। ਸ਼ਬਦ ਵਿੱਚ ਧਨ ਜੋਬਨੁ ਅਰੁ
ਫੁਲੜਾ, ਜਿਵੇਂ ਚਾਰ ਦਿਨ ਦੇ ਪਰਾਹੁਣੇ ਹਨ ਇੱਕ ਦਿਨ ਸਭ ਨੇ ਨਾਸ਼ ਹੋ ਜਾਣਾ ਹੈ, ਇਸੇ ਤਰ੍ਹਾਂ ਇੱਥੇ
ਇਹ ਸਮਝਾਇਆ ਗਿਆ ਹੈ ਕਿ ਮੇਰੇ ਸੱਜਣ ਮੌਤ ਵਾਲੇ ਜਿਸ ਰਸਤੇ ਚਲੇ ਗਏ ਹਨ ਉਸੇ ਰਸਤੇ ਮੈਂ ਵੀ ਚਲੇ
ਜਾਣਾ ਹੈ…. ।
ਵੀਰ ਜੀ! ਕਿਸੇ ਨਾ ਸਮਝ ਨੂੰ ਤਾਂ ਸਮਝਾਇਆ ਜਾ ਸਕਦਾ ਹੈ, ਪਰ ਜਿਹੜਾ ਬੰਦਾ
ਜਾਣਬੁਝ ਕੇ ਨਾ ਸਮਝਣ ਦੀ ਐਕਟਿੰਗ ਕਰ ਰਿਹਾ ਹੋਵੇ ਉਸ ਨੂੰ ਕਿਵੇਂ ਸਮਝਾਇਆ ਜਾ ਸਕਦਾ ਹੈ। ਮੈਂ ਬਾਰ
ਬਾਰ ਇਕੋ ਹੀ ਗੱਲ ਦਾ ਜਵਾਬ ਦੇਈ ਜਾ ਰਿਹਾ ਹਾਂ, ਪਰ ਫੇਰ ਤੁਸੀਂ ਬਾਰ ਬਾਰ ਉਹੀ ਗੱਲ ਦੁਹਰਾਈ ਜਾ
ਰਹੇ ਹੋ। ਇੱਥੇ ਖਾਲੀ ਥਾਂ ਤੁਸੀਂ ਆਪ ਭਰ ਲੈਣੀ ਬਾਕੀ ਦੀ ਪੰਗਤੀ ਮੈਂ ਲਿਖ ਰਿਹਾ ਹਾਂ
“………ਗੁਰਮੁਖ ਵੀ ਅਤੇ ਮਨਮੁਖ ਸਾਰੇ
ਹੀ ਹਨ/ਸਨ”
ਤੁਸੀਂ ਲਿਖਿਆ ਹੈ-
ਸਾਹੁਰਾ ਘਰ ਮਰਨ ਨੂੰ ਹੀ ਕਿਹਾ ਹੈ”
ਲਫਜ਼ ਹਨ– ਜੇ ਪੇਕੇ ਘਰ ਸੁੱਤੀ ਰਹੀ, ਗੁਣਾਂ ਦੀ ਗੰਢੜੀ ਗਵਾ ਚੱਲੀ ਅਤੇ
ਔਗੁਣਾਂ ਦੀ ਪੰਡ ਬੰਨ੍ਹ ਚੱਲੀ। ਵੀਰ ਜੀ! ਜੇ ਬੰਦਾ ਸਾਰੀ ਉਮਰ ਔਗੁਣ ਹੀ ਕਮਾਦਾ ਰਿਹਾ।
ਔਗੁਣ ਕਮਾਂਦਾ ਕਮਾਂਦਾ ਹੀ ਮਰ ਗਿਆ। ਜੇ ਸਾਰੀ ਉਮਰ ਔਗੁਣ ਕਮਾਂਦੇ ਨੂੰ ਉਸ ਨੂੰ ਕੋਈ ਫਰਕ ਨਹੀਂ
ਪਿਆ ਤਾਂ ਮਗਰੋਂ ਦੁਨੀਆਂ ਉਸ ਬਾਰੇ ਜੋ ਮਰਜੀ ਸੋਚੀ ਜਾਵੇ ਕਹੀ ਜਾਵੇ ਉਸ ਨੂੰ ਕੀ ਫਰਕ ਪੈਂਦਾ ਹੈ?
ਫੇਰ ਔਗਣ ਚੱਲੀ ਬੰਨ੍ਹ ਤੋਂ ਤਾਂ ਕੋਈ ਸਿੱਖਿਆ ਨਹੀਂ ਮਿਲਦੀ। ਵੀਰ ਜੀ! ‘ਪੇਈਆ ਘਰ’ ਇਹ ‘ਦੂਨੀਆਂ’
ਹੈ ਜਿੱਥੇ ਬੰਦਾ ਵਿਚਰਦਾ ਹੈ। ਇਸ ਦੇ ਮੁਕਾਬਲੇ ਜੇ ‘ਸਾਹੁਰਾ’ ਘਰ ਤੁਸੀਂ ਕਬਰ ਦੱਸਦੇ ਹੋ ਜਿੱਥੇ
ਬੰਦੇ ਨੇ ਵਿਚਰਨਾ ਨਹੀਂ ਸਿਰਫ ਸੌਂ ਰਹਿਣਾ ਹੈ। ਜੇ ਕਬਰ ਹੀ ਸਾਹੁਰਾ ਘਰ ਹੈ, ਤਾਂ ਜਿਹੜੀ ਜੀਵ
ਇਸਤਰੀ ਇੱਥੇ ਪੇਕੇ ਘਰ ਗ਼ਫਲਤ ਦੀ ਨੀਂਦ ਸੁੱਤੀ ਰਹੀ, ਔਗੁਣਾਂ ਦੀ ਪੰਡ ਬੰਨ੍ਹਦੀ ਰਹੀ ਉਸ ਨੇ ਅੱਗੇ
ਸਹੁਰੇ ਘਰ ‘ਕਬਰ ਵਿੱਚ’ ਵੀ ਸੌਂ ਹੀ ਰਹਿਣਾ ਹੈ ਤਾਂ ਸ਼ਬਦ ਤੋਂ ਸਿਖਿਆ ਕੀ ਮਿਲੀ? ਪੇਕੇ ਘਰ ਵੀ
ਸੁੱਤੀ ਰਹੀ, ਅਤੇ ਸਹੁਰੇ ਘਰ ਵੀ ਸੁੱਤੀ ਰਹਿਣਾ ਹੈ। ਵੀਰ ਜੀ! ਸਮੱਸਿਆ ਇਹ ਹੈ ਕਿ ਜਦੋਂ ਮੈਂ ਕੋਈ
ਭਾਵਾਰਥ ਕਰਦਾ ਹਾਂ ਤਾਂ ਤੁਸੀਂ ਇੱਕ ਗੱਲ ਨੂੰ ਫੜ ਕੇ ਭੈਠ ਜਾਂਦੇ ਹੋ, ਉਸ ਵਕਤ ਤੁਸੀਂ ਮੈਨੂੰ ਇਹੀ
ਜਤਾਣਾ ਚਾਹੁੰਦੇ ਹੋ ਕਿ ਨਹੀਂ ਭਾਵਾਰਥ ਨਹੀਂ ਹੋਣੇ ਚਾਹੀਦੇ। ਜਦਕਿ ਖੁਦ ਤੁਸੀਂ ਭਾਵਾਰਥ ਕਰਦੇ ਹੋ,
ਜਿਵੇਂ ਕਿ ਭਾਵਾਰਥ ਕਰਨ ਦੀ ਛੁਟ ਸਿਰਫ ਤੁਹਾਨੂੰ ਹੀ ਹੈ।
ਵੀਰ ਜੀ! ਗੁਰਮਤਿ ਅਤੇ ਹਿੰਦੂ ਮੱਤ ਦੇ ਆਵਾਗਵਣ ਦਾ ਫਰਕ ਮੈਂ ਸਮਝਾ ਚੁੱਕਾ
ਹਾਂ। ਇਹ ਗੱਲ ਵੱਖਰੀ ਹੈ ਕਿ ਤੁਸੀਂ ਸਭ ਕੁੱਝ ਸਮਝਦੇ ਹੋਏ ਵੀ ਜਾਣਬੁਝ ਕੇ ਨਾ ਸਮਝਣ ਦੀ
ਐਕਟਿੰਗ ਕਰ ਰਹੇ ਹੋ। ਕਿਸੇ ਨਾ ਕਿਸੇ ਬਹਾਨੇ ਮੈਨੂੰ ਉਲਝਾਈ ਰੱਖਣਾ ਚਾਹੁੰਦੇ ਹੋ। ਆਪਣੇ
12-07-12 ਦੇ ਪੱਤਰ ਵਿੱਚੋਂ ਕੁੱਝ ਅੰਸ਼ਾਂ ਦੀ ਕੋਪੀ ਪੇਸਟ ਲਗਾ ਰਿਹਾ ਹਾਂ-
( ( ( “ਵੀਰ ਜੀ! ਪਹਿਲੀ
ਗੱਲ ਤਾਂ ਇਹ ਹੈ ਕਿ ਮੈਂ ਕਿੱਥੇ ਲਿਖਿਆ ਹੈ ‘ਹਿੰਦੂ ਧਰਮ ਵਾਲਾ ਆਵਾਗਵਣ’ ? ਮੈਂ ਹਿੰਦੂ
ਧਰਮ ਵਾਲੇ 84 ਲੱਖ ਜੂਨਾਂ ਵਾਲੇ ਆਵਾਗਵਣ ਨੂੰ ਕਦੇ ਮਾਨਤਾ ਨਹੀਂ ਦਿੱਤੀ। ਹਿੰਦੂ ਧਰਮ ਅਤੇ ਗੁਰਮਤ
ਦੇ ਆਵਾਗਵਣ ਵਿੱਚ ਫਰਕ ਹੈ, ਜੋ ਤੁਸੀਂ ਸਮਝਣਾ ਹੀ ਨਹੀਂ ਚਾਹੁੰਦੇ। ਹਿੰਦੂ ਧਰਮ (ਸਾਂਖ)
ਅਨੁਸਾਰ ਜੀਵ ਅਨਾਦੀ ਹੋਣ ਕਰਕੇ 84 ਲੱਖ ਜੂਨਾਂ ਵਾਲਾ ਆਵਾਗਵਣ ਕਦੇ ਖਤਮ ਨਹੀਂ ਹੁੰਦਾ। ਗੁਰਮਤਿ
ਅਦ੍ਵੈਤਵਾਦ ਦੀ ਧਾਰਣੀ ਹੈ। ਗੁਰਮਤਿ ਅਨੁਸਾਰ ਜੀਵ ਅਨਾਦੀ ਨਹੀਂ ਪ੍ਰਭੂ ਦੀ ਹੀ ਅੰਸ਼ ਹੈ। ਜੀਵ
ਪ੍ਰਭੂ ਦੀ ਅੰਸ਼ ਹੋਣ ਕਰਕੇ ਗੁਰਮਤਿ ਅਭੇਦਤਾ-ਵਾਦੀ ਹੈ। ਜਦਕਿ ਹਿੰਦੂ-ਧਰਮ ਅਨੁਸਾਰ ਜੀਵ ਅਨਾਦੀ ਹੈ
ਇਸ ਲਈ ਇਹ ਭੇਦ-ਵਾਦੀ ਹੈ ਅਤੇ ਇਸੇ ਲਈ ਇਸ ਦਾ ਆਵਾਗਵਣ ਵੀ ਕਦੇ ਨਾ ਖ਼ਤਮ ਹੋਣ ਵਾਲਾ ਹੈ।)))
ਵੀਰ ਜੀ! ਗੁਰਮਤਿ ਅਦ੍ਵੈਤਵਾਦੀ ਹੈ ਅਤੇ ਜੀਵ ਪ੍ਰਭੂ ਦੀ ਹੀ ਅੰਸ਼ ਹੋਣ ਕਰਕੇ
(ਗੁਰਮੁਖ ਬੰਦੇ ਦੀ) ਪ੍ਰਭੂ ਨਾਲ ਅਭੇਦਤਾ ਸੰਭਵ ਹੈ (ਜਿੰਨੀ ਦੇਰ ਇਸ ਦੀ ਅਭੇਦਤਾ ਨਹੀਂ ਹੁੰਦੀ
ਉਤਨਾ ਚਿਰ ਇਸ ਨੂੰ ਆਵਾਗਵਣ ਦੇ ਚੱਕਰਾਂ ਵਿੱਚ ਹੀ ਪੈਣਾ ਪੈਂਦਾ ਹੈ)। ਪਰ ਹਿੰਦੂ ਮੱਤ ਦ੍ਵੈਤਵਾਦੀ
ਹੋਣ ਕਰਕੇ ਇਸ ਦੀ ਪ੍ਰਭੂ ਵਿੱਚ ਅਭੇਦਤਾ ਕਦੇ ਵੀ ਅਤੇ ਕਿਸੇ ਵੀ ਹਾਲਤ ਵਿੱਚ ਸੰਭਵ ਨਹੀਂ ਹੈ।
ਗੁਰਮਤਿ ਵਿੱਚ ਅਭੇਦਤਾ ਸੰਭਵ ਹੈ ਇਸ ਲਈ ਆਵਾਗਵਣ ਖ਼ਤਮ ਹੋਣਾ ਵੀ ਸੰਭਵ ਹੈ।
ਹਿੰਦੂ ਮੱਤ ਅਨੁਸਾਰ ਅਭੇਦਤਾ ਸੰਭਵ ਨਹੀਂ ਇਸ ਲਈ ਆਵਗਵਣ ਖਤਮ ਹੋਣਾ ਵੀ ਸੰਭਵ ਨਹੀਂ।
ਹਿੰਦੂ ਮੱਤ ਦਾ ਆਵਾਗਵਣ ‘ਕਰਮਾਂ’ ਤੇ ਆਧਾਰਿਤ ਹੈ (ਇਨ੍ਹਾਂ ਕਰਮਾਂ ਵਿੱਚ;
ਦਾਨ- ਪੁੰਨ, ਪੂਜਾ-ਪਾਠ, ਤੀਰਥ ਇਸ਼ਨਾਨ ਆਦਿ ਸ਼ਾਮਲ ਹਨ)।
ਜਦਕਿ ਗੁਰਮਤਿ ਦਾ ਆਵਾਗਵਣ ਹੁਕਮ ਤੇ ਆਧਾਰਿਤ ਹੈ। ਗੁਰਮਤਿ ਵਿੱਚ ਕਰਮ ਬੰਦੇ
ਨੇ ਕਰਨੇ ਹਨ ਪਰ ਫਲ਼ ਪ੍ਰਭੂ ਦੇ ਹੱਥ ਹੈ। ਗੁਰਮਤਿ ਅਨੁਸਾਰ ਆਵਾਗਵਣ ਸਮਾਪਤ ਵੀ ਹੋ ਸਕਦਾ ਹੈ।
ਆਵਾਗਵਣ ਖ਼ਤਮ ਕਰਨ ਲਈ ਬੰਦੇ ਨੂੰ (ਪ੍ਰਭੂ ਦੀ ਮਿਹਰ) ਅਤੇ ਕੇਵਲ ਗੁਰਮੁਖ ਬਣਨ ਦੀ ਜ਼ਰੂਰਤ ਹੈ। ਕਿਸੇ
ਪੂਜਾ-ਪਾਠ, ਦਾਨ-ਪੁੰਨ, ਤੀਰਥ ਇਸ਼ਨਾਨ ਆਦਿ ਦੀ ਜ਼ਰੂਰਤ ਨਹੀਂ। ਕਿਸੇ ਦਾਨ-ਪੁੰਨ ਆਦਿ ਦੀ ਜਰੂਰਤ
ਨਹੀਂ ਇਸ ਲਈ ਕਿਤੇ ਸਾਧ ਸੰਤ ਜਾਂ ਬ੍ਰਹਮਣ ਤੇ ਇੱਕ ਧੇਲਾ ਵੀ ਲੁਟਾਉਣ ਦੀ ਜ਼ਰੂਰਤ ਨਹੀਂ। ਇਹ ਫਰਕ
ਹੈ ਹਿੰਦੂ ਮੱਤ ਅਤੇ ਗੁਰਮਤਿ ਦੇ ਆਵਾਗਵਣ ਦਾ।
ਕਰਮਾਂ ਬਾਰੇ ਵੀ ਮੈਂ ਦੱਸ ਚੁੱਕਾ ਹਾਂ। 12-07-12 ਦੇ ਪੱਤਰ ਵਿੱਚੋਂ ਕੁੱਝ
ਅੰਸ਼ਾਂ ਦੀ ਕੋਪੀ ਪੇਸਟ ਲਗਾ ਰਿਹਾ ਹਾਂ-
( (( ਹਿੰਦੂ ਧਰਮ ਅਨੁਸਾਰ
ਕਰਮ ਅਤੇ ਮਰਮ-ਫਲ਼ ਪ੍ਰਧਾਨ ਹੋਣ ਕਰਕੇ ਬੰਦਾ ਕਦੇ ਵੀ ਆਵਾਗਵਣ ਤੋਂ ਛੁੱਟ ਨਹੀਂ ਸਕਦਾ। ਚੰਗੇ ਮਾੜੇ
ਕਰਮਾਂ ਅਨੁਸਾਰ ਇਸ ਨੂੰ ਚੰਗੇ ਮਾੜੇ ਥਾਂ ਜਨਮ ਲੈਣਾ ਹੀ ਪੈਂਦਾ ਹੈ। ਅਤੇ ਚੰਗੇ ਮਾੜੇ ਥਾਂ ਚੰਗੇ
ਮਾੜੇ ਕਰਮ ਜਰੂਰ ਕਰੇਗਾ ਹੀ ਸੋ ਫੇਰ ਤੋਂ ਫਲ ਭੁਗਤਣ ਦਾ ਸਿਲਸਿਲਾ ਹਮੇਸ਼ਾਂ ਜਾਰੀ ਰਹਿੰਦਾ ਹੈ। ਪਰ
ਗੁਰਮਤਿ ਵਿੱਚ ਹੁਕਮ ਪ੍ਰਧਾਨ ਹੋਣ ਕਰਕੇ ਪ੍ਰਭੂ ਨੂੰ ਜਿਵੇਂ ਭਾਉਂਦਾ ਹੈ, ਕਰਮਾਂ ਦੇ ਆਧਾਰ ਤੇ ਉਸ
ਦਾ ਉਸੇ ਤਰ੍ਹਾਂ ਹੁਕਮ ਚੱਲਦਾ ਹੈ। “ਹੁਕਮਿ ਚਲਾਏ ਆਪਣੈ
ਕਰਮੀ
ਵਹੈ ਕਲਾਮ॥” (1241) )))
ਪਿਛਲੇ ਜਨਮ ਦੇ ਕਰਮਾਂ ਬਾਰੇ- “ਜਨ ਕੀ ਧੁਰਿ ਮਨ ਮੀਠ ਖਟਾਨੀ॥
ਪੂਰਬਿ ਕਰਮ
ਲਿਖਿਆ ਧੁਰਿ ਪ੍ਰਾਨੀ॥ (199)
ਹੇ ਭਾਈ! ਪੂਰਬਲੇ ਜਨਮ ਵਿੱਚ ਕੀਤੇ ਕਰਮ ਅਨੁਸਾਰ ਜਿਸ ਪ੍ਰਾਣੀ ਦੇ ਮੱਥੇ
ਉੱਤੇ ਧੁਰ ਦਰਗਾਹ ਤੋਂ ਲੇਖ ਲਿਖਿਆ ਹੁੰਦਾ ਹੈ, ਉਸ ਦੇ ਮਨ ਨੂੰ ਪਰਮਾਤਮਾ ਦੇ ਸੇਵਕ ਦੀ ਚਰਨ-ਧੂੜ
ਮਿੱਠੀ ਲੱਗਦੀ ਹੈ।
“ਬਿੰਦੁ ਤੇ ਜਿਨਿ ਪਿੰਡੁ ਕੀਆ ਅਗਨਿ ਕੁੰਡਿ ਰਹਾਇਆ॥ ਦਸ ਮਾਸ ਮਾਤਾ ਉਦਰਿ
ਰਾਖਿਆ ਬਹੁਰਿ ਲਾਗੀ ਮਾਇਆ॥ ਪ੍ਰਾਨੀ ਕਾਹੇ ਕਉ ਲੋਭਿ ਲਾਗੇ ਰਤਨ ਜਨਮੁ ਖੋਇਆ॥
ਪੂਰਬ ਜਨਮਿ ਕਰਮ ਭੁਮਿ ਬੀਜੁ ਨਾਹੀ
ਬੋਇਆ॥ ਰਹਾਉ॥ ਬਾਰਿਕ ਤੇ ਬਿਰਧਿ ਭਇਆ ਹੋਨਾ
ਸੋ ਹੋਇਆ॥ ਜਾ ਜਮੁ ਆਇ ਝੋਟ ਪਕਰੈ ਤਬਹਿ ਕਾਹੇ ਰੋਇਆ॥ ਜੀਵਨੈ ਕੀ ਆਸ ਕਰਹਿ ਜਮੁ
ਨਿਹਾਰੈ ਸਾਸਾ॥ ਬਾਜੀਗਰ ਸੰਸਾਰ ਕਬੀਰਾ ਚੇਤਿ ਢਾਲਿ ਪਾਸਾ॥” (481)
ਤੁਸੀਂ ਲਿਖਿਆ
ਹੈ-
“ਅੰਤਿ ਕਾਲਿ ਜੋ ਇਸਤ੍ਰੀ ਸਿਮਰੇ ਐਸੀ ਚਿੰਤਾ ਮਹਿ ਜੇ ਮਰੇ॥” (526) ਕੀ ਇਹ ਹਿੰਦੂ ਭਰਾਵਾਂ ਦੇ
ਧਰਮ ਅਨੁਸਾਰ ਜੋ ਵਿਚਾਰ ਬਣੇ ਹਨ ਇਸ ਸ਼ਬਦ ਰਾਹੀਂ ਉਹ ਵਿਚਾਰ ਦਿੱਤੇ ਹਨ?”
ਵੀਰ ਜੀ!
ਮੈਂ ਭਾਵਾਰਥ ਕਰਨ ਦੇ ਖਿਲਾਫ ਨਹੀਂ
ਅਤੇ ਇਹ ਗੱਲ ਮੈਂ ਅਨੇਕਾਂ ਵਾਰੀਂ ਲਿਖ ਚੁੱਕਾ ਹਾਂ।
ਪਰ ਵੀਰ ਜੀ! ਮੇਰਾ ਮੁਖ ਤੌਰ ਤੇ ਇਹੀ ਕਹਿਣਾ ਹੈ ਕਿ ਕੋਈ
ਭਾਵਾਰਥ ਕਰਨ ਲੱਗਾ ਕਿੱਥੋਂ ਸੇਧ ਲੈ ਰਿਹਾ ਹੈ, ਇਹ ਜਾਨਣਾ ਜਰੂਰੀ ਹੈ।
ਵੀਰ ਜੀ! ਇਸ ਮੌਜੂਦਾ ਸ਼ਬਦ ਵਿੱਚ ਵੱਖ ਵੱਖ ਜੋ ਜੂਨਾਂ ਦਾ ਜ਼ਿਕਰ ਕੀਤਾ ਗਿਆ
ਹੈ ਇਹ ਹਿੰਦੂ ਮੱਤ ਦੇ ਪ੍ਰਚੱਲਤ ਵਿਚਾਰਾਂ ਦਾ ਸਿਰਫ ਦ੍ਰਿਸ਼ਟਾਂਤ ਦਿੱਤਾ ਗਿਆ ਹੈ। ਗੁਰਮਤਿ ਅਨੁਸਾਰ
ਇਹ ਤੈਅ ਨਹੀਂ ਕਿ ਕਿਹੜਾ ਬੰਦਾ ਕਿਸ ਜੂਨ ਵਿੱਚ ਪਏਗਾ, ਇੱਥੇ ਵੱਖ ਵੱਖ ਜੂਨਾਂ ਦਾ ਸਿਰਫ
ਦ੍ਰਿਸ਼ਟਾਂਤ ਦਿੱਤਾ ਗਿਆ ਹੈ। ਇਹ ਸਮਝਾਇਆ ਹੈ ਕਿ ਗੋਬਿੰਦ ਦਾ ਨਾਮ ਵਿਸਾਰ ਕੇ ਦੁਨਿਆਵੀ ਝਮੇਲਿਆਂ
ਅਤੇ ਇੱਛਾਵਾਂ ਕਰਨ ਵਾਲੇ ਨੂੰ ਸੰਸਕਾਰਾਂ ਅਤੇ ਇੱਛਾਵਾਂ ਅਨੁਸਾਰ ਮਰਨ ਤੇ ਜੂਨਾਂ ਵਿੱਚ
ਪੈਣਾ ਪੈਂਦਾ ਹੈ।
ਆਤਮਾ ਬਾਰੇ- ਵੀਰ ਜੀ!
ਪ੍ਰਭੂ ਦੀ ਅੰਸ਼ ਹੋਣ ਕਰਕੇ ਬੁਨਿਆਦੀ ਗੁਣ ਆਤਮਾ ਦੇ ਪਰਮਾਤਮਾ ਵਾਲੇ ਹੀ ਹਨ। ਪਰ ਹਉਮੈ (ਪ੍ਰਭੂ ਤੋਂ
ਆਪਣੇ ਆਪ ਨੂੰ ਵੱਖਰੀ ਹਸਤੀ ਸਮਝਣ) ਕਰਕੇ ਇਹ ਮਾਇਆ ਦਾ ਪ੍ਰਭਾਵ ਕਬੂਲਦੀ ਹੈ। ਅਤੇ ਦੁਖਾਂ ਸੁਖਾਂ
ਦੀ ਭੋਗਤਾ ਬਣਦੀ ਹੈ। ਦੁਖ ਸੁਖ ਸਰੀਰ ਨੂੰ ਹੀ ਹਨ, ਪਰ ਆਤਮਾ ਇਸ ਦੀ ਭੋਗਤਾ ਬਣਦੀ ਹੈ। ਬਿਨਾ ਆਤਮਾ
ਤੋਂ ਸਰੀਰ ਹੱਡ ਮਾਸ, ਲਹੂ ਦੀ ਮਸ਼ੀਨ ਹੀ ਹੈ। ਆਤਮਾ ਤੋਂ ਬਿਨਾ ਸਰੀਰ ਸਿਰਫ ਮਸ਼ੀਨ ਹੋਣ ਕਰਕੇ ਇਸ
(ਮਸ਼ੀਨ) ਨੂੰ ਕੋਈ ਦੁਖ ਤਕਲੀਫ ਮਹਿਸੂਸ ਨਹੀਂ ਹੋ ਸਕਦਾ। ਸੋ ਦੁਖ ਸੁਖ, ਗਰਮੀ ਸਰਦੀ, ਬਚਪਨ,
ਜਵਾਨੀ, ਬੁੜੇਪਾ ਸਭ ਸਰੀਰ ਨੂੰ ਹਨ ਪਰ ਮਹਿਸੂਸ ਕਰਤਾ ਅਤੇ ਭੋਗਤਾ ਆਤਮਾ ਹੈ। ਆਤਮਾ ਦੀ ਮੌਜੂਦਗੀ
ਕਰਕੇ ਸਰੀਰ ਨੂੰ ਦੁਖ ਸੁਖ ਮਹਿਸੂਸ ਹੁੰਦੇ ਹਨ ਅਤੇ ਸਰੀਰ ਕਰਕੇ ਹੀ ਆਤਮਾ ਦੁਖਾਂ ਸੁਖਾਂ ਦੀ ਭੋਗਤਾ
ਹੈ। ਇਸ ਬਾਰ ਬਾਰ ਦੇ ਸਰੀਰ ਧਾਰਣ ਕਰਕੇ ਦੁਖਾਂ ਸੁਖਾਂ ਤੋਂ ਮੁਕਤੀ ਪਾਣਾ ਹੀ ਗੁਰਮਤਿ ਦਾ ਟੀਚਾ
ਹੈ। ਬੁਨਿਆਦੀ ਤੌਰ ਤੇ ਆਤਮਾ ਸਵੱਛ ਅਤੇ ਨਿਰਮਲ ਹੈ ਪਰ ਮਾਇਆ ਦਾ ਪ੍ਰਭਾਵ ਕਬੂਲਣ ਕਰਕੇ ਇਹ ਮਲੀਨ
ਹੋ ਜਾਂਦੀ ਹੈ। ਜਿਵੇਂ ਬੁਨਿਆਦੀ ਤੌਰ ਤੇ ਹਵਾ ਦੀ ਕੋਈ ਗੰਧ ਨਹੀਂ ਪਰ ਵਾਤਾਵਰਣ ਅਨੁਸਾਰ ਗੰਧ ਕਬੂਲ
ਕਰਦੀ ਹੈ। ਪਰਮਾਤਮਾ ਦਾ ਅੰਸ਼ ਹੋਣ ਤੇ ਵੀ ਮੌਜੂਦਾ ਹਾਲਾਤ ਵਿੱਚ ਇਹ ਪਰਮਾਤਮਾ ਨਹੀਂ ਹੈ। ਬੁਨਿਆਦੀ
ਤੌਰ ਤੇ ਇਹ ਸਾਰੇ ਸੁਖਾਂ, ਦੁਖਾਂ, ਗੁਣਾਂ, ਔਗੁਣਾਂ ਤੋਂ ਰਹਿਤ ਹੈ ਪਰ ਸਰੀਰ ਦੀ ਸੰਗਤ ਕਰਕੇ,
ਸਰੀਰ ਨੂੰ ਆਪਣਾ ਅਤੇ ਪ੍ਰਭੂ ਨੂੰ ਵੱਖਰਾ ਸਮਝਣ ਕਰਕੇ ਸੁਖ ਦੁਖ ਆਦਿ ਪ੍ਰਭਾਵ ਕਬੂਲਦੀ ਹੈ। ਆਤਮਾ
ਜੰਮਦੀ ਮਰਦੀ ਨਹੀਂ ਪ੍ਰਭੂ ਨਾਲ ਅਭੇਦ ਹੋ ਜਾਂਦੀ ਹੈ ਜਾਂ ਸਰੀਰਕ ਚੋਲਾ ਬਦਲਦੀ ਹੈ।
ਆਪ ਜੀ ਦਾ ਸਵਾਲ - “ਫਿਰ
ਪਹਿਲੇ ਕੀਤੇ ਮਾੜੇ ਚੰਗੇ ਕਰਮਾਂ ਦਾ ਫਲ ਕੀ ਮਿਲਿਆ? ਜਦ ਕਿ ਤੁਹਾਡੇ ਲਿਖਣ ਅਨੁਸਾਰ ਜਦ ਉਸ ਨੂੰ
ਕੁੱਝ ਵੀ ਮਹਿਸੂਸ ਨਹੀਂ ਹੁੰਦਾ ਤਾਂ ਫਿਰ ਤੁਸੀਂ ਏਡਾ ਫਿਕਰ ਕਿਉਂ ਕਰ ਰਹੇ ਹੋ”।
ਵੀਰ ਜੀ! ਫੁਰਮਾਨ ਹੈ-
“ਅਚਰਜ ਕਥਾ ਮਹਾ ਅਨੂਪ॥ ਪਰਾਤਮਾ ਪਾਰਬ੍ਰਹਮ ਕਾ ਰੂਪ॥ ਨਾ ਇਹੁ ਬੂਢਾ ਨਾ
ਇਹੁ ਬਾਲਾ॥ ਨਾ ਇਸੁ ਦੂਖ ਨਹੀਂ ਜਮ ਜਾਲਾ॥ ਨਾ ਇਹੁ ਬਿਨਸੈ ਨਾ ਇਹੁ ਜਾਇ॥ ਆਦਿ ਜੁਗਾਦੀ ਰਹਿਆ
ਸਮਾਇ॥ ਨਾ ਇਸੁ ਉਸਨੁ ਨਹੀਂ ਇਸੁ ਸੀਤ॥ ਨਾ ਇਸੁ ਦੁਸ਼ਮਨੁ ਨਾ ਇਸੁ ਮੀਤ॥ ਨਾ ਇਸੁ ਹਰਖੁ ਨਾਹੀ ਇਸੁ
ਸੋਗ॥ ਸਭ ਕਿਛੁ ਇਸਕਾ ਇਹੁ ਕਰਨੈ ਜੋਗੁ॥ ਨਾ ਇਸੁ ਬਾਪੁ ਨਹੀ ਇਸੁ ਮਾਇਆ॥ ਇਹੁ ਅਪਰੰਪਰੁ ਹੋਤਾ ਆਇਆ॥
ਪਾਪ ਪੁੰਨ ਕਾ ਇਸੁ ਲੇਪ ਨਾ ਲਾਗੈ॥ ਘਟ ਘਟ ਅੰਤਰਿ ਸਦ ਹੀ ਜਾਗੈ॥ (868)
ਸੋ ਆਤਮਾ ਦੇ ਬੁਨਿਆਦੀ ਲੱਛਣ ਤਾਂ ਇਹੀ ਹਨ ਜਿਹੜੇ ਉੱਪਰ ਬਿਆਨ ਕੀਤੇ ਗਏ
ਹਨ। ਦੁਖ ਸੁਖ ਆਤਮਾ ਨੂੰ ਨਹੀਂ ਪਰ ਹਉਮੈ (ਪਰਮਾਤਮਾ ਤੋਂ ਆਪਣੇ ਆਪ ਨੂੰ ਵੱਖਰੀ ਹਸਤੀ ਸਮਝਣ ਕਰਕੇ)
ਮਾਇਆ ਦਾ ਅਸਰ ਕਬੂਲਦੀ ਹੈ ਅਤੇ ਦੁਖਾਂ ਸੁਖਾਂ ਦੀ ਭੋਗਤਾ ਬਣਦੀ ਹੈ। ਤੁਸੀਂ ਲਿਖਿਆ ਹੈ- ਜਦ ਇਸ
ਨੂੰ ਕੁੱਝ ਵੀ ਮਹਿਸੂਸ ਨਹੀਂ ਹੁੰਦਾ ਤਾਂ ਫਿਰ ਤੁਸੀਂ ਏਡਾ ਫਿਕਰ ਕਿਉਂ ਕਰ ਰਹੇ ਹੋ?
ਵੀਰ ਜੀ! ਜਿਸ ਤਰ੍ਹਾਂ ਕਿ ਉੱਪਰ ਵੀ ਦੱਸਿਆ ਜਾ ਚੁੱਕਾ ਹੈ ਕਿ ਦੁਖ ਸੁਖ ਨਾ
ਇਕੱਲੀ ਆਤਮਾ ਨੂੰ ਹਨ ਅਤੇ ਨਾ ਇਕੱਲੇ ਸਰੀਰ ਨੂੰ। ਪਰ ਸਰੀਰ ਦਾ ਸੰਗ ਕਰਕੇ ਅਤੇ ਆਪਣੇ ਆਪ ਨੂੰ
ਪ੍ਰਭੂ ਤੋਂ ਵੱਖਰੀ ਹਸਤੀ ਸਮਝਣ ਕਰਕੇ ਆਤਮਾ ਦੁਖਾਂ ਸੁਖਾਂ ਦੀ ਭੋਗਤਾ ਬਣਦੀ ਹੈ। ਸਰੀਰ ਖਤਮ ਹੋ
ਜਾਂਦਾ ਹੈ ਪਰ ਕੀਤੇ ਕਰਮਾਂ ਦਾ ਪ੍ਰਭਾਵ ਸੰਸਕਾਰ ਰੂਪ ਵਿੱਚ ਆਤਮਾ ਦੇ ਨਾਲ ਰਹਿੰਦਾ ਹੈ। ਜੋ ਪਿਛਲੇ
ਲਿਖੇ ਲੇਖਾਂ ਦੇ ਰੂਪ ਵਿੱਚ ਉਘੜਦਾ ਹੈ। ਪੂਰਬ ਜਨਮਿ ਕਰਮ ਭੁਮਿ ਬੀਜੁ ਨਾਹੀ ਬੋਇਆ॥” “ਪੂਰਬਿ
ਕਰਮ ਲਿਖਿਆ ਧੁਰਿ ਪ੍ਰਾਨੀ॥”। ਸਾਰੀ ਦੁਨੀਆਂ ਸੁਖ ਲੋਚਦੀ ਹੈ ਪਰ ਫੇਰ ਵੀ ਸਾਰੀ ਦੁਨੀਆਂ ਨਾਲ
ਦੁਖ ਵੀ ਜੁੜੇ ਹੋਏ ਹਨ। ਇਹ ਪਿਛਲੇ ਲਿਖੇ ਲੇਖਾਂ ਦੇ ਕਾਰਣ ਹਨ।
ਅਗਲਾ ਨੁਕਤਾ- ਵੀਰ ਜੀ!
ਜਦ ਮੈਂ ਬਾਰ ਬਾਰ ਇਹ ਗੱਲ ਦੁਹਰਾ
ਦਿਤੀ ਹੈ ਕਿ ਜਰੂਰੀ ਨਹੀਂ ਕਿ ਹਰ ਸ਼ਬਦ ਦੇ ਸਿੱਧੇ ਅਰਥ ਹੀ ਕਰਨੇ ਹਨ, ਕਈਆਂ ਸ਼ਬਦਾਂ ਦੇ ਭਾਵਾਰਥ ਵੀ
ਕਰਨੇ ਪੈਂਦੇ ਹਨ।
ਫੇਰ ਗੁਰਬਾਣੀ ਦੀਆਂ ਉਦਾਹਰਣਾ ਪੇਸ਼ ਕਰਕੇ ਬਾਰ ਬਾਰ ਇਹ ਗੱਲ ਕਿਉਂ ਦੁਹਰਈ
ਜਾ ਰਹੀ ਹੈ ਕਿ ਮੈਂ ਕਿਸੇ ਸ਼ਬਦ ਦੇ ਅਰਥ ਕਰਾਂਗਾ ਜਾਂ ਭਾਵਾਰਥ?
ਵੀਰ ਜੀ! ਜਿਸ ਤਰ੍ਹਾਂ ਦਾ ਤੁਹਾਡਾ ਵਿਚਾਰ ਵਟਾਂਦਰਾ ਕਰਨ ਦਾ ਰਵਈਆ ਚੱਲ
ਰਿਹਾ ਹੈ, ਮੈਨੂੰ ਇਸ ਦੀ ਤੁਹਾਡੇ ਕੋਲੋਂ ਬਿਲਕੁਲ ਵੀ ਉਮੀਦ ਨਹੀਂ ਸੀ। ਅਫਸੋਸ ਹੈ ਕਿ ਆਪ ਜੀ ਵਰਗੇ
ਸੁਲਝੇ ਹੋਏ ਵਿਅਕਤੀ ਨੇ ਇਸ ਤਰ੍ਹਾਂ ਦਾ ਰੁਖ ਅਪਨਾਇਆ ਹੋਇਆ ਹੈ।
ਮੇਰੀ ਲਿਖਤ– “ਗੁਰਬਾਣੀ ਦੇ ਸੰਕਲਪ ਮੇਰੇ ਪਹਿਰਾ ਦੇਣ ਜਾਂ ਨਾ ਦੇਣ ਤੇ
ਆਧਾਰਿਤ ਨਹੀਂ…’ ਬਾਰੇ-
ਵੀਰ ਜੀ! ਮੈਂ ਕਿੱਥੇ ਲਿਖਿਆ ਹੈ ਕਿ ਮੈਂ ਇਨ੍ਹਾਂ ਸਿਧਾਂਤਾਂ ਨੂੰ ਨਹੀਂ
ਮੰਨਦਾ। ਪਰ ਮੈਂ ਇਹ ਗੱਲ ਪਹਿਲਾਂ ਵੀ ਲਿਖ ਚੁੱਕਾ ਹਾਂ ਕਿ ਇਹ ਵਿਚਾਰ ਚਰਚਾ ਤੁਹਾਡੇ ਮੇਰੇ ਜਾਂ
ਕਿਸੇ ਹੋਰ ਦੇ ਨਿਜੀ ਤੌਰ ਤੇ ਮੰਨਣ ਜਾਂ ਨਾ ਮੰਨਣ ਬਾਰੇ ਨਹੀਂ ਹੈ। ਬਲਕਿ ਗੁਰਮਤਿ ਸਿਧਾਂਤਾਂ
ਪ੍ਰਤੀ ਪਏ ਮਤਭੇਦਾਂ ਨੂੰ ਦੂਰ ਕਰਨ ਲਈ ਹੈ। ਵੈਸੇ ਤੁਸੀਂ ਜਿਹੜਾ “ਮਾਤ ਪਿਤਾ ਬਨਿਤਾ …” ਸ਼ਬਦ ਦੇ
ਸੰਬੰਧ ਵਿੱਚ ਸਵਾਲ ਕੀਤਾ ਸੀ। ਮੈਨੂੰ ਤਾਂ ਇਸ ਨੂੰ ਮੰਨਣ ਵਿੱਚ ਕੋਈ ਹੱਤਕ, ਹਰਜ ਜਾਂ ਸ਼ਰਮ ਮਹਿਸੂਸ
ਨਹੀਂ ਹੋ ਰਹੀ। ਪਰ ਲੱਗਦਾ ਹੈ ਤੁਹਾਨੂੰ ਮਹਿਸੂਸ ਹੋ ਰਹੀ ਹੈ। ਵੀਰ ਜੀ! ਜੇ ਤੁਹਾਨੂੰ (ਇਸ
ਵਿਗਿਆਨਕ ਯੁਗ ਵਿੱਚ) ਗੁਰਬਾਣੀ ਦੀ ਕੋਈ ਗੱਲ ਮੰਨਣ’ ਚ ਸ਼ਰਮ ਮਹਿਸੂਸ ਹੁੰਦੀ ਹੈ ਤਾਂ ਕੀ ਇਸ ਦੇ
ਅਰਥ/ਭਾਵਾਰਥ ਹੀ ਬਦਲ ਦੇਣੇ ਚਾਹੀਦੇ ਹਨ?
ਵੀਰ ਜੀ! ਮੈਨੂੰ ਜਿਸ ਦਿਨ ਗੁਰਬਾਣੀ ਦੇ ਕਿਸੇ ਸੰਕਲਪ ਨੂੰ ਦੂਸਰਿਆਂ ਦੇ
ਸਾਹਮਣੇ ਵਿਅਕਤ ਕਰਨ’ ਚ ਸ਼ਰਮ ਮਹਿਸੂਸ ਹੋਵੇਗੀ, ਜਾਂ ਅਰਥ ਬਦਲ ਕੇ ਪੇਸ਼ ਕਰਨ ਦੀ ਜਰੂਰਤ ਮਹਿਸੂਸ
ਹੋਵੇਗੀ, ਮੈਂ ਗੁਰਬਾਣੀ ਪੜ੍ਹਨੀ ਹੀ ਛੱਡ ਦਿਆਂਗਾ, ਇਸ ਵਿੱਚ ਘੁਸ-ਪੈਠ ਨਹੀਂ ਬਣਾਈ ਰੱਖਾਂਗਾ। ਅਤੇ
ਨਾ ਹੀ ਇਸ ਨੂੰ ਆਪਣੇ ਮੁਤਾਬਕ ਅਰਥਾ ਕੇ ਦੂਸਰਿਆਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰਾਂਗਾ।
ਸੋ ਵੀਰ ਜੀ! ਮਾਤਾ, ਪਿਤਾ, ਪਤੀ, ਪਤਨੀ, ਅਤੇ ਹੋਰ ਰਿਸਤੇ ਪਿਛਲੇ ਜਨਮਾਂ
ਦੇ ਸੰਬੰਧਾ ਕਰਕੇ ਹੀ ਇਕੱਠੇ ਹੋਏ ਹਾਂ, ਅਤੇ ਮੈਨੂੰ ਕਿਸੇ ਨੂੰ ਇਹ ਗੱਲ ਵਿਅਕਤ ਕਰਨ’ ਚ ਕੋਈ ਸ਼ਰਮ
ਮਹਿਸੂਸ ਨਹੀਂ ਹੁੰਦੀ। ਅਤੇ ਨਾ ਹੀ ਇਸ ‘ਗੌਡ ਪਾਰਟੀਕਲ’ ਲੱਭੇ ਜਾਣ ਵਾਲੇ ਵਿਗਿਆਨਕ ਯੁਗ ਵਿੱਚ ਵੀ
ਮੈਨੂੰ ਇਸ ਵਿੱਚ ਕੁੱਝ ਗ਼ਲਤ ਲੱਗਦਾ ਹੈ।
ਵੀਰ ਜੀ! ਬਹੁਤ ਸਾਰੇ ਲੋਕ ਇਸ ਗੱਲ ਦੇ ਵੀ ਧਾਰਣੀ ਹਨ ਕਿ “ਕਿਹੜਾ ਰੱਬ?
ਰੱਬ ਕੀ ਹੁੰਦਾ ਹੈ? ਇਹ ਬ੍ਰਹੰਮਡ ਤਾਂ ਕੁਦਰਤੀ ਨਿਯਮਾਂ ਅਨੁਸਾਰ ਆਪੇ ਹੋਂਦ ਵਿੱਚ ਆਇਆ ਹੈ”। ਤਾਂ
ਉਨ੍ਹਾਂ ਲੋਕਾਂ ਨੂੰ ਇਹ ਗੱਲ ਕਹਿਣ’ ਚ ਵੀ ਤੁਸੀਂ ਸ਼ਰਮ ਮਹਿਸੂਸ ਕਰਦੇ ਹੋਵੋਗੇ ਕਿ ‘ਇਹ ਬ੍ਰਹਮੰਡ/
ਪਦਾਰਥ ਪਰਮਾਤਮਾ ਤੋਂ ਹੌਂਦ ਵਿੱਚ ਆਇਆ ਹੈ’ ?
ਸਤਿਨਾਮ ਸਿੰਘ ਮੌਂਟਰੀਅਲ ਜੀ! ਆਪ ਜੀ ਦੇ 12-07-12 ਦੇ ਪੱਤਰ ਦੇ ਸੰਬੰਧ
ਵਿੱਚ-
ਵੀਰ ਜੀ! ਫੇਰ ਸ਼ਾਇਦ ਜਲਦੀ ਆਪ ਜੀ ਨਾਲ ਵਿਚਾਰ ਸਾਂਝੇ ਕਰਨ ਦਾ ਸਮਾਂ ਨਾ
ਮਿਲ ਸਕੇ ਇਸ ਲਈ ਆਪ ਜੀ ਦੇ ਪੱਤਰ ਬਾਰੇ ਵਿਚਾਰ ਦੇ ਰਿਹਾ ਹਾਂ। ਤਾਂ ਕਿ ਤੁਸੀਂ ਇਹ ਨਾ ਸਮਝੋ ਕਿ
ਮੈਂ ਜਵਾਬ ਦੇਣ ਤੋਂ ਟਲ਼ ਗਿਆ ਹਾਂ।
ਤੁਸੀਂ ਮੇਰੇ ਲੇਖ ਵਿੱਚੋਂ ਕੁੱਝ ਅੰਸ਼ ਕੋਪੀ ਪੇਸਟ ਕਰਕੇ ਲਗਾਏ ਹਨ-
( (
“ਅੰਤਿ ਕਾਲਿ ਜੋ ਲਛਮੀ
ਸਿਮਰੈ ਐਸੀ ਚਿੰਤਾ ਮਹਿ ਜੇ ਮਰੇ॥”
“ਅੰਤਿ ਕਾਲਿ ਜੋ ਇਸਤ੍ਰੀ
ਸਿਮਰੇ ਐਸੀ ਚਿੰਤਾ ਮਹਿ ਜੇ
ਮਰੈ॥”
“ਅੰਤਿ ਕਾਲਿ ਜੋ ਲੜਿਕੇ
ਸਿਮਰੈ ਐਸੀ ਚਿੰਤਾ ਮਹਿ ਜੇ
ਮਰੈ॥”
“ਅੰਤਿ ਕਾਲਿ ਜੋ ਮੰਦਰ
ਸਿਮਰੈ ਐਸੀ ਚਿੰਤਾ ਮਹਿ ਜੇ
ਮਰੈ॥”
“ਅੰਤਿ ਕਾਲਿ ਨਾਰਾਇਣੁ
ਸਿਮਰੈ ਐਸੀ ਚਿੰਤਾ ਮਹਿ ਜੇ
ਮਰੇ॥”
ਸਾਰੀਆਂ ਤੁਕਾਂ ਵਿੱਚ ਇੱਕੋ ਜਿਹੇ ਲਫ਼ਜ਼ਾਂ ਦੇ ਅਰਥ ਕਿਸੇ ਇੱਕ ਪੰਗਤੀ ਵਿੱਚ
ਆਪਣੀ ਹੀ ਮਰਜੀ ਨਾਲ ਕਿਸ ਤਰ੍ਹਾਂ ਬਦਲੇ ਜਾ ਸਕਦੇ ਹਨ?))
ਵੀਰ ਜੀ! ਆਪ ਜੀ ਨੂੰ ਦੱਸ ਦਿਆਂ ਕਿ ਪਹਿਲੀਆਂ ਚਾਰ ਪੰਗਤੀਆਂ ਵਿੱਚ ਗੁਰਬਚਨ
ਸਿੰਘ ਥਾਈਲੈਂਡ ਵਾਲਿਆਂ ਨੇ “ਅੰਤਿ ਕਾਲਿ” ਦੇ ਭਾਵਅਰਥ “ਆਤਮਕ ਮੌਤ ਮਰੇ ਹੋਏ” ਕੀਤੇ ਹਨ ਅਤੇ
ਅਖੀਰਲੀ ਨਾਰਾਇਣੁ ਸਿਮਰੈ ਵਾਲੀ ਪੰਗਤੀ ਵਿੱਚ ਇਸੇ “ਅੰਤਿ ਕਾਲਿ” ਦੇ ਭਾਵਾਰਥ “ਆਤਮਕ ਮੌਤ
ਨਹੀਂ
ਮਰਦਾ” ਕੀਤੇ ਹਨ।
ਤੁਸੀਂ ਮੇਰੀ ਲਿਖਤ ਪੇਸ਼ ਕੀਤੀ ਹੈ-
(( ਸੋ ਅੰਤਿ ਕਾਲਿ (ਮਰਨ
ਵੇਲੇ ਤੱਕ ਵੀ) ਨਾਰਾਇਣ ਸਿਮਰਨ ਵਾਲਾ ਬੰਦਾ ਧਨ ਇਸਤ੍ਰੀ ਆਦਿ ਬੰਧਨਾਂ ਤੋਂ ਮੁਕਤ ਹੁੰਦਾ ਹੈ ਅਤੇ
ਉਸ ਦੇ ਹਿਰਦੇ ਵਿੱਚ ਪਰਮਾਤਮਾ ਆਪ ਆ ਵਸਦਾ ਹੈ। ਅਤੇ ਮਰਨ ਤੋਂ ਬਾਅਦ ਜੂਨਾਂ ਵਿੱਚ ਨਹੀਂ ਭਟਕਣਾ
ਪੈਂਦਾ।
“ਮਰਨ ਤੋਂ ਬਾਅਦ ਨਹੀਂ ਕੰਮ ਕਾਰ ਕਰਦਿਆਂ, ਗ੍ਰਹਸਤੀ ਦੀਆਂ ਜਿੰਮੇਵਾਰੀਆਂ
ਨਿਭਾਉਂਦਿਆਂ ਅੰਤਿ ਵੇਲੇ ਤੱਕ ਵੀ” ))
ਵਿਚਾਰ- ਵੀਰ ਜੀ! ਜ਼ਰਾ ਧਿਆਨ ਨਾਲ ਪੜ੍ਹੋ ਇੱਥੇ ਆਖਰੀ ਪੰਗਤੀ ਦੇ ਅਰਥ ਮੈਂ
ਕਿੱਥੇ ਬਦਲੇ ਹਨ?
ਸਾਰੀਆਂ ਪੰਗਤੀਆਂ ਵਿੱਚ “ਅੰਤਿ ਕਾਲਿ” ਦਾ ਅਰਥ “ਮਰਨ ਵੇਲੇ” ਹੀ ਹੈ ਅਤੇ
ਸਾਰੀਆਂ ਪੰਗਤੀਆਂ ਵਿੱਚ “ਅੰਤਿ ਕਾਲਿ” ਦਾ ਭਾਵਾਰਥ “ਮਰਨ ਵੇਲੇ ਤੱਕ ਵੀ” ਹੈ। ਲੇਖ ਲਿਖਣ ਵੇਲੇ
“ਅੰਤਿ ਕਾਲਿ” ਲਫਜ਼ਾਂ ਦੇ ਅਰਥ ਲਿਖੇ ਗਏ ਸੀ ਪਰ ਹੁਣ ਵਿਚਾਰ ਜਿਆਦਾ ਡੂੰਘੀ ਹੋਣ ਕਰਕੇ ਇਸ ਦੇ
ਭਾਵਅਰਥ ਲਿਖਣ ਦੀ ਜਰੂਰਤ ਪੈ ਗਈ ਹੈ। ਸੋ ਭਾਵਾਰਥ ਕਰਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ
“ਅੰਤਿ ਕਾਲਿ” ਦਾ ਭਾਵਾਰਥ ਸ਼ਬਦ ਦੀਆਂ ਸਾਰੀਆਂ ਪੰਗਤੀਆਂ ਵਿੱਚ ਇੱਕੋ ਹੀ ਹੈ ਅਤੇ ਭਾਵਾਰਥ ਹੈ “ਮਰਨ
ਵੇਲੇ ਤੱਕ ਵੀ”। ਵੀਰ ਜੀ! ਗੁਰਬਾਣੀ ਇਸ ਸੰਕਲਪ ਦੀ ਮੁੱਦਈ ਨਹੀਂ ਕਿ ਸਾਰੀ ਉਮਰ ਬੇਸ਼ੱਕ ਮਨਮੁੱਖਾਂ
ਵਾਲੇ ਕੰਮ ਕਰੀ ਜਾਵੋ ਅਤੇ ਅੰਤ ਵੇਲੇ “ਨਾਰਾਰਿਣ” ਕਹਿ ਦਿਉ ਤੇ ਮੁਕਤੀ ਹੋ ਗਈ। ਬਲਕਿ ਹਰ ਵੇਲੇ
“ਗੋਬਿੰਦ ਨਾਮ ਮਤ ਵੀਸਰੇ ਦਾ ਸੰਕਲਪ ਹੈ ਗੁਰਬਾਣੀ ਦਾ।
ਜਿਹੜਾ ਬੰਦਾ ਨਾਰਾਇਣ ਨੂੰ ਸਿਮਰਦਾ ਹੈ, ਜਿਸ ਦੇ ਹਿਰਦੇ ਵਿੱਚੋਂ ਕਦੇ ਵੀ
ਗੋਬਿੰਦ ਦਾ ਨਾਮ ਨਹੀਂ ਵਿਸਰਦਾ ਉਸ ਦੇ ਹਿਰਦੇ ਵਿੱਚ ਪਰਮਾਤਮਾ ਆਪ ਆ ਵਸਦਾ ਹੈ। ਅਤੇ ਉਸ
ਨੂੰ ਮਰਨ ਤੋਂ ਬਾਅਦ ਜੂਨਾਂ ਵਿੱਚ ਨਹੀਂ ਭਟਕਣਾ ਪੈਂਦਾ। ਵੀਰ ਜੀ! ਸ਼ਬਦ ਦੀ ਰਹਾਉ ਦੀ ਪੰਗਤੀ ਵਿੱਚ
ਲਫਜ “ਮਤਿ ਬੀਸਰੈ” ਆਇਆ ਹੈ ਅਤੇ ‘ਮਤਿ ਬੀਸਰੈ’ ਦਾ ਅਰਥ/ਭਾਵਾਰਥ ਹੈ ‘ਕਦੇ ਵੀ ਭੁੱਲੇ ਨਾ’ ਅਰਥਾਤ
ਹਰ ਵੇਲੇ ਯਾਦ ਰਹੇ। ਪੀਤੰਬਰ ਵਾ ਕੇ ਰਿਦੈ ਵਸੈ ਦਾ ਸੰਬੰਧ ਨਾਰਾਇਣ ਸਿਮਰਨ ਵਾਲੇ ਨਾਲ ਹੈ ਜਿਸ ਨੂੰ
ਕਦੇ ਗੋਬਿੰਦ ਨਾਮ ਨਹੀਂ ਵਿਸਰਦਾ।
ਪਰਮਾਤਮਾ ਨੂੰ ਯਾਦ ਕਰਨ ਵਾਲਾ ਮੁਕਤਾ ਹੈ, ਅਤੇ ਉਸ ਨੂੰ ਬਾਰ ਬਾਰ “ਅਉਤਰਣਾ
ਨਹੀਂ ਪੈਂਦਾ” ਜਦਕਿ ਬਾਕੀ ਸਾਰੀਆਂ ਪੰਗਤੀਆਂ ਵਿੱਚ ਲਫਜ਼ “ਵਲਿ ਵਲਿ ਅਉਤਰੈ” ਆਇਆ ਹੈ। ਅਉਤਰੈ ਦਾ
ਅਰਥ ਹੈ ਅਵਤਾਰ ਲੈ ਕੇ/ਜਨਮ ਲੈ ਕੇ ਸੰਸਾਰ ਤੇ ਆਉਣਾ।
ਬਾਕੀ ਸਾਰੀਆਂ ਪੰਗਤੀਆਂ ਵਿੱਚ ਮਰ ਕੇ ਬਾਰ ਬਾਰ ਜਨਮ ਲੈਣ ਦੀ ਗੱਲ ਕੀਤੀ ਗਈ
ਹੈ ਪਰ ਨਾਰਾਇਣੁ ਸਿਮਰਨ ਵਾਲੀ ਪੰਗਤੀ ਵਿੱਚ ਆਉਤਰਣ ਦੀ ਗੱਲ ਨਹੀਂ ਕਹੀ ਗਈ।
ਤੁਸੀਂ ਲਿਖਿਆ ਹੈ “ਪੰਜਾਂ
ਹੀ ਪੰਗਤੀਆਂ ਵਿੱਚ ਮਰਨ ਤੱਕ ਦੀ ਇੱਕੋ ਹੀ ਗੱਲ ਹੈ, ਅਗਲੀ ਗੱਲ ਜੋ ਹੈ ਮਰਨ ਤੋਂ ਵਾਦ ਦੀ ਹੈ”।
ਵੀਰ ਜੀ! ਪੰਜਾਂ ਹੀ ਪੰਗਤੀਆਂ ਵਿੱਚ ‘ਅੰਤਿ ਕਾਲਿ ਜੋ. . ਸਿਮਰੈ ਦੀ ਗੱਲ
‘ਮਰਨ ਵੇਲੇ ਤੱਕ ਵੀ’ ਦੀ ਹੈ ਅਤੇ ਇਸੇ ਯਾਦ “ਵਿੱਚ ਮਰ ਜਾਂਦਾ ਹੈ” ਦੀ ਹੈ। ਪਹਿਲੀਆਂ ਚਾਰ
ਪੰਗਤੀਆਂ ਵਿੱਚ ਵੱਖ ਵੱਖ ਜੂਨਾਂ ਵਿੱਚ ਅਉਤਰਣ ਦੀ ਗੱਲ ਕੀਤੀ ਹੈ ਅਤੇ ਪੰਜਵੀਂ ਵਿੱਚ ਆਉਤਰਣ ਦੀ
ਗੱਲ ਨਹੀਂ ਕੀਤੀ ਗਈ।
ਵੀਰ ਜੀ! ਯਾਦ ਰਹੇ ਕਿ ਹੁਣ ਤੁਹਾਡਾ ਜੋ ਵੀ ਸਵਾਲ ਹੋਵੇ ਸਵਾਲ ਰੱਖਣ ਤੋਂ
ਪਹਿਲਾਂ ਮੇਰੇ 10-07-12 ਦੇ ਪੱਤਰ ਦਾ ਜਵਾਬ ਦੇਣਾ। ਇਸੇ ਸੰਬੰਧਤ ਸ਼ਬਦ ਵਿੱਚ ਆਏ ਅੰਤਿ ਕਾਲਿ ਦੇ
ਭਾਵਾਰਥ ਗੁਰਬਚਨ ਸਿੰਘ ਜੀ ਥਾਈਲੈਂਡ ਵਾਲਿਆਂ ਨੇ “ਗਿਆਨ ਤੋਂ ਬਿਨਾ ਸੋਚਣਾ, ਆਤਮਕ ਮੌਤ, ਵਿਵੇਕ
ਬੁਧੀ ਤੋਂ ਸੱਖਣਾ ਆਦਿ ਕੀਤੇ ਹਨ। ਤਾਂ ਕੀ ਨਾਰਾਇਣ ਸਿਮਰਨ ਵਾਲਾ ਆਤਮਕ ਮੌਤ ਮਰਿਆ ਹੋਇਆ ਹੈ? ਉਹ
ਬਿਨਾ ਗਿਆਨ ਤੋਂ ਸੋਚਦਾ ਹੈ? ਉਹ ਵਿਵੇਕ ਬੁੱਧੀ ਤੋਂ ਸੱਖਣਾ ਹੈ? ਇਸ ਬਾਰੇ ਆਪਣੇ ਵਿਚਾਰ ਜਰੂਰ
ਦੇਣੇ, ਨਹੀਂ ਤਾਂ ਆਪ ਜੀ ਦੇ ਪੱਤਰ ਦਾ ਕੋਈ ਜਵਾਬ ਨਹੀਂ ਦਿੱਤਾ ਜਾਵੇਗਾ।
ਵੀਰ ਜੀ! ਜੇ ਤੁਸੀਂ ਮੇਰੇ 10-07-12 ਦੇ ਪੱਤਰ ਦਾ ਅੱਜ (14-07-12 ਨੂੰ)
ਜਵਾਬ ਦੇ ਦਿੱਤਾ ਹੋਇਆ ਤਾਂ ਧੰਨਵਾਦ। ਪਰ ਮੈਨੂੰ ਇਸ ਦੀ ਉਮੀਦ ਘੱਟ ਹੀ ਲੱਗਦੀ ਹੈ। ਵੀਰ ਜੀ! ‘ਟੂ
ਦੀ ਪਵਾਇੰਟ’ ਗੱਲ ਕਰਨੀ ਜੀ। ਜਲਦੀ ਹੀ ਦੁਬਾਰਾ ਵਿਚਾਰ ਸਾਂਝੇ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਤਦ
ਤੱਕ ਲਈ ਅਲਵਿਦਾ। ਧੰਨਵਾਦ।
ਜਸਬੀਰ ਸਿੰਘ (ਕੈਲਗਰੀ) 14-07-12
*****************************************
ਪਾਠਕ ਸੱਜਣੋਂ!
ਜਿਸ ਤਰ੍ਹਾਂ ਕਿ ਸਾਰੇ ਪਾਠਕਾਂ ਨੂੰ ਪਤਾ ਹੀ ਹੈ ਕਿ ਇਸ ਮੌਜੂਦਾ ਚੱਲ ਰਹੀ ਵਿਚਾਰ
ਚਰਚਾ ਵਿੱਚ ਮੁਖ ਮੁੱਦਾ ਇਹ ਉੱਠਿਆ ਸੀ ਕਿ ‘ਕੀ ਗੁਰਬਾਣੀ ਵਿੱਚੋਂ
ਕੋਈ ਇੱਕ ਵੀ ਉਦਾਹਰਣ ਪੇਸ਼ ਕੀਤੀ ਜਾ ਸਕਦੀ ਹੈ, ਜਿਸ ਦਾ ਸਿੱਧੇ ਅਤੇ ਸਾਫ ਲਫਜ਼ਾਂ ਵਿੱਚ ਅਰਥ ਹੋਵੇ
ਕਿ ਚਾਹੇ ਕੋਈ ਗੁਰਮੁਖ ਹੋਵੇ ਜਾਂ ਮਨਮੁਖ, ਮਰਨ ਤੋਂ ਬਾਅਦ ਕਿਸੇ ਦਾ ਵੀ ਮੁੜ ਜਨਮ ਨਹੀਂ ਹੁੰਦਾ
ਅਰਥਾਤ ਆਵਾਗਵਣ ਨਹੀਂ ਹੁੰਦਾ। ਜਿਸ ਇੱਕ ਉਦਾਹਰਣ ਨੂੰ ਆਧਾਰ/ ਪੈਟਰਨ ਮੰਨਕੇ ਅਜੋਕੀਆਂ ਵਿਆਖਿਆਵਾਂ
ਹੋ ਰਹੀਆਂ ਹਨ ਜਿਨ੍ਹਾਂ ਵਿੱਚ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਗੁਰਮਤਿ ਆਵਾਗਵਣ
ਨੂੰ ਨਹੀਂ ਮੰਨਦੀ। ਜਿਸ ਇੱਕ ਉਦਾਹਰਣ ਨੂੰ ਮੁਖ ਰੱਖ ਕੇ ਬਾਕੀ ਚਾਹੇ ਸਾਰੀ ਗੁਰਬਾਣੀ ਦੇ ਭਾਵਾਰਥ
ਕੀਤੇ ਗਏ ਹੋਣ।
ਸੋ ਅੱਜ ਤੱਕ ਕੋਈ ਵੀ ਸੱਜਣ ਕੋਈ ਇੱਕ ਵੀ ਉਦਾਹਰਣ ਪੇਸ਼ ਨਹੀਂ ਕਰ ਸਕਿਆ। ਵਿਸ਼ੇ ਨੂੰ ਉਲਝਾਉਣ ਲਈ
ਹੋਰ ਬਹੁਤ ਬਹਿਸਾਂ ਹੋ ਰਹੀਆਂ ਹਨ ਪਰ ਕੋਈ ਇੱਕ ਵੀ ਉਦਾਹਰਣ ਮੇਰੇ ਕਹੇ ਮੁਤਾਬਕ ਪੇਸ਼ ਨਹੀਂ ਕੀਤੀ
ਜਾ ਸਕੀ। ਕਿਸੇ ਕਾਰਣ ਮੈਂ ਕੁੱਝ ਸਮੇਂ ਲਈ ਵਿਚਾਰ ਚਰਚਾ ਜਾਰੀ ਨਹੀਂ ਰੱਖ ਸਕਾਂਗਾ। ਮੇਰੇ ਲਈ ਉਠਾਏ
ਗਏ ਅੱਜ ਤੱਕ ਦੇ ਸਾਰੇ ਸਵਾਲਾਂ ਦੇ ਆਪਣੀ ਸਮਝ ਅਨੁਸਾਰ ਮੈਂ ਜਵਾਬ ਦੇ ਚੁੱਕਾ ਹਾਂ।
ਦੁਬਾਰ ਵਿਚਾਰ ਵਟਾਂਦਰੇ ਵਿੱਚ ਸ਼ਾਮਲ ਹੋਣ ਤੱਕ ਦੇ ਸਮੇਂ ਲਈ ਅਲਵਿਦਾ। ਧੰਨਵਾਦ।
ਜਸਬੀਰ ਸਿੰਘ (ਕੈਲਗਰੀ)
(14/07/12)
ਦਲਜੀਤ ਸਿੰਘ ਹੋਠੀ
ਸਰਦਾਰ ਜਸਵੀਰ ਸਿੰਘ ਜੀ ਤੇ ਸਿੱਖ ਮਾਰਗ ਦੇ ਪਾਠਕਾ ਨੂੰ ਗੁਰੂ ਫ਼ਤਹਿ
ਸਰਦਾਰ ਜੀ ਤੁਸੀ ਸਿੱਖ ਮਾਰਗ ਦੇ ਪਾਠਕਾ ਨੂੰ ਇਹ ਦੱਸਣਾ ਚਾਹੁੰਦੇ ਹੋ ਕਿ ਤੁਸੀ
ਕੈਲਗਿਰੀ ਵਰਗੇ ਸੁਹਣੇ ਸ਼ਹਿਰ ਵਿੱਚ ਇਸ ਕਰਕੇ ਰਹਿ ਰਹੇ ਹੋ ਕਿ ਤੁਸੀ ਪਿਛਲੇ ਜਨਮ ਵਿੱਚ ਚੰਗਾ ਕਰਮ
ਕੀਤਾ। ਉਹ ਲੋਕੀ ਜੋ ਦਲਿਤ ਸਮਾਜ ਦੇ ਭਾਰਤ ਵਿੱਚ ਰਹਿੰਦੇ ਜਿਹਨਾ ਤੇ ਉੱਚੀ ਜ਼ਾਤੀ ਵਾਲਿਆ ਨੇ ਏਨਾ
ਜੁਲਮ ਕੀਤਾ ਜਿਹਨਾ ਤੇ ਅਜੇ ਵੀ 21ਵੀ ਸਦੀ ਵਿੱਚ ਹੋ ਰਿਹਾ ਯੂ ਟਿਓਬ ਤੇ
(India Untouched)
ਦੇਖ ਕੇ ਪਤਾ ਲਗਦਾ ਜ਼ੁਲਮ ਦੀ ਕਹਾਣੀ ਦਾ, ਜਿਹੜੇ ਲੋਕਾ ਦੇ ਬਾਪ ਦਾਦਾ ਤੋ ਪਤਾ ਨਹੀ ਕਿੰਨੇ ਹਜਾਰ
ਸਾਲ ਪਹਿਲਾ ਜ਼ੁਲਮ ਦੀ ਦਾਸਤਾਨ ਸ਼ੁਰੂ ਹੋਈ ਸੀ ਤੇ ਅੱਜ ਵੀ 21ਵੀ ਸਦੀ ਤੱਕ ਜਾਰੀ ਹੈ। ਕੀ ਇਹ ਇੱਕ
ਸਮਾਜ਼ ਦੇ ਲੋਕਾ ਨੂੰ ਮਾੜੇ ਕਰਮ ਕੀਤੇ ਹੋਣ ਦੀ ਸਜਾ ਮਿਲ ਰਹੀ ਹੈ ਤੁਹਾਡੀ ਸੋਚ ਮੁਤਾਬਕ, ਜਾਂ ਗੰਦੇ
ਸਮਾਜ਼ ਦੀ ਸੋੜੀ ਸੋਚ ਦੀ ਸਜਾ ਭੁਗਤ ਰਹੇ ਹਨ। ਸਰਦਾਰ ਜੀ ਕੀ ਬੰਦਾ 84 ਲੱਖ ਜੂਨਾ ਭੁਗਤ ਕੇ ਬੰਦੇ
ਦੀ ਜੂਨ ਵਿੱਚ ਆਉਦਾਂ ਜਾਂ ਪਿਛਲੇ ਜਨਮ ਵਿੱਚ ਚੰਗਾ ਕੰਮ ਕਰਕੇ। ਜੇ ਬੰਦੇ ਨੂੰ ਪਤਾ ਹੈ 84 ਲੱਖ
ਜੂਨਾ ਭੁਗਤਣ ਤੋ ਬਾਅਦ ਬੰਦੇ ਦੀ ਜੂਨ ਵਿੱਚ ਆਉਣਾ ਹੈ ਤਾਂ ਇਸ ਜਨਮ ਵਿੱਚ ਚੰਗਾ ਕੰਮ ਕਰਨ ਦੀ ਲੋੜ
ਕੀ ਹੈ। ਹੁਣ ਤੁਸੀ ਦੱਸੋ ਸ਼ੇਰ ਵਗਿਆੜ ਨਾਲੀ ਦੇ ਕੀੜੇ ਕਿਹੜਾ ਚੰਗਾ ਕੰਮ ਕਰਦੇ ਹਨ ਜੋ ਅਗਲੇ ਜਨਮ
ਵਿੱਚ ਮਨੁਖਾ ਜਨਮ ਵਿੱਚ ਆਉਣਗੇ। ਗੁਰੁ ਸਾਹਿਬ ਤੇ ਹੋਰ ਜਿਨੇ ਵੀ ਸਿੰਘਾ ਨੇ ਤਸੀਹੇ ਝੱਲੇ ਸ਼ਹੀਦ
ਹੋਏ ਕਿ ਉਹਨਾ ਨੇ ਪਿਛਲੇ ਜਨਮ ਵਿੱਚ ਕੋਈ ਮਾੜਾ ਕੰਮ ਕੀਤਾ ਸੀ? ਅੱਜ ਪੰਜਾਬ ਦੀ ਜਵਾਨੀ ਤੇ ਨਸ਼ੇ ਦੀ
ਹਨੇਰੀ ਝੁਲ ਰਹੀ ਹੈ 80% ਜਵਾਨੀ ਨਸ਼ਈ ਹੋ ਗਈ ਤੇ ਪਤਾ ਨਹੀ ਕਿੰਨੇ ਕੁ ਲੋਕੀ ਕੈਂਸਰ ਵਰਗੀ ਨਾਂ
ਇਲਾਜ ਬਿਮਾਰੀ ਦਾ ਸ਼ਿਕਾਰ ਹੋਏ ਹਨ ਕੀ ਉਹਨਾ ਨੇ ਪਿਛਲੇ ਜਨਮ ਵਿੱਚ ਮਾੜਾ ਕੰਮ ਕੰਮ ਕੀਤਾ? ਸਰਦਾਰ
ਜਸਵੀਰ ਸਿੰਘ ਜੀ ਸਾਡੀ ਸੋਚ ਮੁਤਾਬਕ ਧਰਮੀ ਮਨੁੱਖ ਉਹ ਹੈ ਜਿਹੜਾ ਸਮਾਜ਼ ਵਿੱਚ ਆਈਆਂ ਕੁਰੀਤੀਆਂ ਨੂੰ
ਉਜਾਗਰ ਕਰੇ, ਲੋਕਾ ਤੇ ਹੁੰਦਾ ਜ਼ੁਲਮ ਦੇਖ ਕੇ ਇਨਕਲਾਬੀ ਲਹਿਰ ਪੈਦਾ ਕਰੇ, ਮਾੜੇ ਦੀ ਹਮੇਸ਼ਾ ਹਰ
ਤਰੀਕੇ ਨਾਲ ਮਦਦ ਕਰੇ, ਵਹਿਮਾ ਭਰਮਾ ਵਿੱਚੋ ਕੱਢੇ, ਸਾਧ ਲਾਣੇ ਤੇ ਹੋਰ ਜਿੰਨੇ ਵੀ ਸਮਾਜ ਤੇ ਬੋਜ਼
ਹਨ ਲੋਕਾਈ ਨੂੰ ਲੁੱਟ ਲੁੱਟ ਖਾ ਰਹੇ ਹਨ ਉਹਨਾ ਦੇ ਖਿਲਾਫ ਅਵਾਜ ਉਠਾਉਣ ਨੂੰ ਆਪਣੀ ਜਿੰਮੇਵਾਰੀ
ਸਮਜੇ ਅਸਲ ਵਿੱਚ ਉਹ ਹੀ ਧਰਮੀ ਮਨੱਖ ਹੈ, ਇਸੇ ਤਰਾ ਹੀ ਗੁਰੂ ਸਾਹਿਬਨ ਜੀ ਨੇ ਕੀਤਾ। ਸਰਦਾਰ ਜਸਵੀਰ
ਸਿੰਘ ਜੀ ਤੁਸੀ ਗੁਰਬਾਣੀ ਦੇ ਕਿਸੇ ਸ਼ਬਦ ਦੀ ਉਦਾਹਰਣ ਨਹੀ ਦੇਣੀ ਕਿਉਕਿ ਤੁਸੀ ਗੁਰੁ ਨਾਨਕ ਸਾਹਿਬ
ਜੀ ਦੀ ਵਿਚਾਰਧਾਰਾ ਨੂੰ ਗਲਤ ਰੰਗਤ ਦਿੰਦੇ ਹੋ।
ਧੰਨਵਾਦ, ਦਲਜੀਤ ਸਿੰਘ ਹੋਠੀ
(13/07/12)
ਸਰਵਜੀਤ ਸਿੰਘ
ਸ. ਹਰਦੇਵ ਸਿੰਘ ਜੰਮੂ ਜੀ, ਵਾਹਿਗੁਰੂ ਜੀ
ਕਾ ਖਾਲਸਾ। ਵਾਹਿਗੁਰੂ ਜੀ ਕਿ ਫਤਹਿ।
ਸਤਿਕਾਰ ਯੋਗ ਵੀਰ ਜੀ, ਆਪ ਦੇ ਲਿਖਣ ਮੁਤਾਬਕ, ਜਦੋਂ ਇਹ ਗੱਲ ਸਪੱਸ਼ਟ ਹੈ ਕੇ
ਰਾਗਮਾਲਾ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਤੋਂ ਲਿਖਵਾਈ ਸੀ ਤਾਂ ਇਹ ਗੁਰਬਾਣੀ ਕਿਵੇਂ ਨਹੀ
ਹੈ? ਤੁਹਾਡਾ ਗੁਰਬਾਣੀ ਤੋਂ ਕੀ ਭਾਵ ਹੈ? ਕੀ ਅਜੇਹਾ ਗੁਰਮਤਾ ਜਾਂ ਮਤਾ ‘ਕੋਈ ਪੜ੍ਹੇ ਜਾਂ ਨਾ
ਪੜ੍ਹੇ’ ਪਾਸ ਕਰਨਾ, ਖਾਲਸੇ ਦੇ ਅਧਿਕਾਰ ਖੇਤਰ ਤੋਂ ਬਾਹਰੀ ਗੱਲ ਨਹੀ ਹੈ?
‘ਰਾਜੇ ਸਿਵਨਾਬ ਕੀ ਬਿਧਿ’ ਸਬੰਧੀ ਆਪ ਜੀ ਲਿਖਦੇ ਹੋ, “ਇੱਥੇ ਸਵਾਲ ਉੱਠਦਾ
ਹੈ ਕਿ ਕਿੱਧਰੇ ਤਤਕਰੇ ਵਿੱਚ ਹੀ ਰਾਗਮਾਲਾ ਦੀ ਐਂਟਰੀ ਨਾਲ ਹੀ ਜੁੱੜੇ ‘ਸਿੰਰਗਲਦੀਪ…ਬਿਧੀ` ਦੇ
ਅਲਫ਼ਾਜ਼, ਰਾਗਮਾਲਾ ਨਾਲ ਹੀ ਜੁੜੀਆ ਕੋਈ ਰੇਫ਼ਰੇਂਸ ਤਾਂ ਨਹੀਂ ਸੀ?
ਜਵਾਬ:- ਨਹੀ, ਇਸ ਦਾ ਰਾਗਮਾਲਾ ਨਾਲ
ਕੋਈ ਨਹੀ ਕੋਈ ਸਬੰਧ ਨਹੀ ਹੈ ਇਹ ਇਕ ਵੱਖਰੀ ਰਚਨਾ ਹੈ।
‘ਰਾਜੇ ਸਿਵਨਾਬ ਕੀ ਬਿਧਿ’ ਬੀੜ `ਚ ਕੱਢਣ ਸਬੰਧੀ ਮੇਰਾ ਸਵਾਲ ਇਸ ਲਈ ਜਾਇਜ਼
ਹੈ ਕਿਉਂਕਿ ਤਤਕਰੇ ਵਿਚ ਇਸ ਰਚਨਾ ਦਾ ਨਾਮ (ਤੁਹਾਡੇ ਮੁਤਾਬਕ) ਭਾਈ ਗੁਰਦਾਸ ਜੀ ਨੇ ਆਪਣੀ ਕਲਮ ਨਾਲ
ਲਿਖਿਆ ਸੀ।
ਅੱਗੇ ਆਪ ਜੀ ਲਿਖਦੇ ਹੋ, “ਭਾਈ ਜੋਧ ਸਿੰਘ ਜੀ ਨੇ ਜੋ ਦੇਖਿਆ ਉਹ ਪਾਰਦਰਸ਼ਤਾ
ਨਾਲ ਆਪਣੀ ਪੁਸਤਕ ਵਿੱਚ ਵੀ ਲਿਖ ਦਿੱਤਾ”। ਵੀਰ ਜੀ, ਤੁਸੀਂ ਅਸਿੱਧੇ ਤਰੀਕੇ ਨਾਲ ਭਾਈ ਕਾਨ ਸਿੰਘ
ਨਾਭਾ ਦੇ ਪੱਤਰ ਨੂੰ ਗਲਤ ਕਹਿ ਰਹੇ ਹੋ; ਪਰ ਭਾਈ ਵੀਰ ਸਿੰਘ ਜੀ ਬਾਰੇ ਆਪ ਦਾ ਕੀ ਵਿਚਾਰ ਹੈ?
“ਰਾਗਮਾਲਾ ਗੁਰੂ ਗ੍ਰੰਥ ਸਾਹਿਬ ਕੇ ਭੋਗ ਸਮੇਂ ਨਹੀਂ ਪੜਨੀ ਚਾਹੀਏ ਕਿਉਂਕਿ ਇਹ ਗੁਰੂ ਕ੍ਰਿਤ ਨਹੀਂ।
ਕਰਤਾਰਪੁਰ ਵਾਲੇ ਅਸਵਾਰਾ ਸਾਹਿਬ ਦੇ ਅੰਤ ਵਿੱਚ ਜੋ ਰਾਗਮਾਲਾ ਹੈ ਸੋ ਚਾਰ ਪੱਤਰੇ ਛੱਡ ਕੇ ਲਿਖੀ
ਹੋਈ ਹੈ, ਪਤ੍ਰੇ ਦਾ ਅੰਕ ਵੀ ਨਹੀਂ ਹੈ। ਦੂਜੇ ਉਸ ਲਿਖਤ ਤੋਂ ਸਿਧ ਹੁੰਦਾ ਹੈ ਕਿ ਪਿੱਛੋਂ ਲਿਖੀ ਗਈ
ਹੈ...” (ਖਾਲਸਾ ਸਮਾਚਾਰ, ਜਿਲਦ ੩, ਪਰਚਾ ੩੦, ਪੰਨਾ ੮,- ਮੁੰਦਾਵਣੀ ਪੰਨਾ 116)
ਪੱਤਰਿਆਂ ਦੇ ਅੰਕਾਂ ਸਬੰਧੀ ਬੇਨਤੀ ਹੈ ਕਿ ਹੱਥ ਲਿਖਤਾਂ ਵਿਚ ਇਕ ਪੇਪਰ,
ਜਿਸ ਨੂੰ ਇਕ ਅੰਗ ਵੀ ਕਿਹਾ ਜਾਂਦਾ ਸੀ, ਦਾ ਇਕ ਅੰਕ ਹੁੰਦਾ ਹੈ। ਪੇਪਰ ਦੇ ਉਪਰਲੇ ਸੱਜੇ ਕੋਨੇ ਵਿਚ
ਅੰਕ ਲਿਖਿਆ ਹੁੰਦਾ ਹੈ। ਉਸ ਪੇਪਰ ਦੇ ਦੂਜੇ ਪਾਸੇ ਦਾ ਵੀ ਉਹੀ ਅੰਕ ਹੁੰਦਾ ਹੈ। ਕਰਤਾਰਪੁਰੀ ਬੀੜ
ਵਿਚ ਮੁੰਦਾਵਣੀ ਸਫ਼ਾ 973/1 ਤੇ ਦਰਜ ਹੈ। ਸਿਰਫ 7 ਪੰਗਤੀਆਂ। ਬਾਕੀ ਲੱਗ-ਭੱਗ ਪੌਣਾ ਪੰਨਾ ਖਾਲੀ
ਹੈ। ਇਸੇ ਪੱਤਰੇ ਦਾ ਦੂਜਾ ਪਾਸਾ ਭਾਵ 973/2 ਖਾਲੀ ਹੈ, ਅੱਗਲੇ ਪੱਤਰੇ ਦਾ ਪਹਿਲਾ ਪਾਸਾ ਭਾਵ
974/1 ਖਾਲੀ ਹੈ। ਇਸ ਪੱਤਰੇ ਦੇ ਦੂਜੇ ਪਾਸੇ ਭਾਵ 974/2 ਤੇ ਰਾਗਮਾਲਾ ਹੈ। ਭਾਈ ਜੋਧ ਸਿੰਘ ਜੀ ਦੀ
ਲਿਖਤ ਮੁਤਾਬਕ, ਮੁੰਦਾਵਣੀ ਅਤੇ ਰਾਗਮਾਲਾ ਦਰਮਿਆਨ ਲੱਗ-ਭੱਗ ਪੋਣੇ ਤਿੰਨ ਸਫ਼ੇ ਹੀ ਬਣਦੇ ਹਨ ਜੋ
ਖਾਲੀ ਹਨ । ਇਸ ਲਈ ਆਪ ਜੀ ਦਾ ਇਹ ਲਿਖਣਾ, “ਜਿਸ ਤੋਂ ਸਿੱਧ ਹੁੰਦਾ ਹੈ ਕਿ ਪੰਨਾ 973 ਤੇਂ
ਮੁੰਦਾਵਣੀ ਹੈ (ਕ੍ਹਾਨ ਸਿੰਘ ਜੀ ਨਾਭਾ ਨੇ ਵੀ ਇਹੀ ਗਲ ਲਿਖੀ ਹੈ) ਅਤੇ ਪੰਨਾ ਨੰ 974 ਤੇ ਰਾਗਮਾਲਾ
ਹੈ... 973 ਅਤੇ 974 ਪੰਨੇ ਖਾਲੀ ਨਹੀਂ ਹਨ” ਤੱਥਾ ਤੋਂ ਹੀਣਾ ਹੈ। ਆਪ ਨੇ ਇਹ ਲਿਖ ਕੇ, “ਕ੍ਹਾਨ
ਸਿੰਘ ਜੀ ਨਾਭਾ ਨੇ ਵੀ ਇਹੀ ਗਲ ਲਿਖੀ ਹੈ” ਵੀ ਆਪਣੀ ਆਦਤ ਮੁਤਾਬਕ ਗੱਲ ਗੋਲ-ਮੋਲ ਕਰਨ ਦਾ ਯਤਨ
ਕੀਤਾ ਹੈ ਜਦੋਂ ਕਿ ਭਾਈ ਕ੍ਹਾਨ ਸਿੰਘ ਜੀ ਬਹੁਤ ਸਪੱਸ਼ਟ ਸ਼ਬਦਾਂ `ਚ ਲਿਖਦੇ ਹਨ, “ਕਰਤਾਰਪੁਰ ਵਾਲੇ
ਗੁਰੂ ਗ੍ਰੰਥ ਸਾਹਿਬ ਦੇ ੯੭੩ਵੇਂ ਪੱਤਰੇ ਪਰ ਮੁੰਦਾਵਣੀ ਹੈ ਅਰ ੯੭੪ ਵਾਂ ਪਤ੍ਰਾ (ਜਿਸ ਪੁਰ ਅੰਗ
੯੭੪ ਮੌਜੂਦ ਹੈ) ਕੋਰਾ ਪਿਆ ਹੈ। ਏਸ ਤੋਂ ਸਾਫ ਪਾਇਆ ਜਾਂਦਾ ਹੈ ਕਿ ਗੁਰੂ ਬਾਬੇ ਦੇ ਸਾਰੇ ਪਤਰੇ
੯੭੪ ਦੀ ਗਿਣਤੀ ਤੋਂ ਬਾਹਰ ਜੋ ਕੁਝ ਹੈ ਉਹ ਗੁਰੂ ਬਾਬੇ ਦਾ ਅੰਗ ਨਹੀ”। (ਕਰਤਾਰਪੁਰੀ ਬੀੜ ਦੇ ਦਰਸ਼ਨ
ਪੰਨਾ ਅ) ਰਾਗਮਾਲਾ ਦੇ ਅੰਕਾਂ (॥੧॥,॥੧॥,॥੧॥) ਸਬੰਧੀ ਆਪ ਜੀ ਦੇ ਦੋਵੇਂ ਕਿਆਫ਼ੇ ਮੰਨਣ ਯੋਗ ਨਹੀਂ
ਹਨ।
ਆਪ ਦੇ ਬਚਨ, “ਭਾਈ ਗੁਰਦਾਸ ਵਲੋਂ ਦਰਜ ਕੀਤੀ ਰਾਗਮਾਲਾ ਦਾ ਸਰੋਤ ਹੋ ਸਕਦਾ
ਹੈ ਅਕਬਰ ਦੇ ਸਮਕਾਲੀ ਤੋਂ ਪਹਿਲਾਂ ਦਾ ਹੋਵੇ”। ਜੰਮੂ ਜੀ, ਆਪ ਦੇ ਇਸ ਬਿਆਨ ਤੋਂ ਮੈਨੂੰ ਅਜੇਹਾ
ਜਾਪਦਾ ਹੈ ਕੇ ਆਪ ਨੇ ਕਵੀ ਆਲਮ ਦਾ ਇਸ਼ਕੀਆ ਕਿੱਸਾ ‘ਮਾਧਵ ਨਲ ਕਾਮ ਕੰਦਲਾ’ ਨਹੀ ਪੜ੍ਹਿਆ। ਪੜ੍ਹੋ!
ਆਲਮ ਕੀ ਲਿਖਦਾ ਹੈ, ਵੇਖੋ ਆਲਮ ਖ਼ੁਦ ਕੀ ਲਿਖਦਾ ਹੈ;
ਚੌਪਈ ਜਗਪਤਿ ਰਾਜ ਕੋਟ ਜੁਗ ਕੀਚੈ। ਸਾਹ ਜਲਾਲ ਛਤ੍ਰਪਤਿ ਜੀਜੈ।
ਦਿਲੀਪਤਿ ਅਕਬਰ ਸੁਲਤਾਨਾ। ਸਪਤ ਦੀਪ ਮਹਿ ਜਾ ਕੀ ਆਨਾ।...॥੪॥
ਚੌਪਈ ਸੰਮਤੁ ਨੌ ਸੈ ਇਕਾਨਵਾ ਆਹੀ। ਕਰਉ ਕਥਾ ਅਬ ਬੋਲਹੁ ਤਾਹੀ।
ਕਹੋ ਬਾਤ ਸੁਨਹੋ ਸਭ ਲੋਗਾ। ਕਰੋਂ ਕਥਾ ਸਿੰਗਾਰ ਬਿਓਗਾ। ਕਛੁ ਆਪਨ ਕਛੁ ਪਰ ਕ੍ਰਿਤ ਜੋਰੈ। ਜਥਾ ਸਕਤ
ਕਰ ਅਚਰ ਜੋਰੇ। ਸਰਬ ਸਿੰਗਾਰ ਬ੍ਰਿਹ ਕੀ ਰੀਤੀ। ਮਾਧਵ ਨਲ ਕਾਮ ਕੰਦਲਾ ਪ੍ਰੀਤੀ। ਕਥਾ ਸਗਸਕ੍ਰਿਤ
ਸੁਨ ਕਛੁ ਥੋਰੀ। ਭਾਖਾ ਬਾਂਧਿ ਚੌਪਈ ਜੋਰੀ। ਦੋਹਰਾ ਮਾਧਵ ਨਲਿ ਸਭ ਬਿਧ ਚਤੁਰ, ਕਾਮ ਕੰਦਲਾ ਜੋਗੁ।
ਕਰੋ ਕਥਾ ਆਲਿਮ ਸੁਮਤਿ ਉਸਤਤਿ ਬਿਰਹਿ ਬਿਓਗ॥੬॥
‘ਸੰਮਤ ਨੌ ਸੈ ਇਕਾਨਵਾ ਆਹੀ’ ਦਾ ਭਾਵ ਹੈ 991 ਹਿਜਰੀ, ਭਾਵ 1640
ਬਿਕ੍ਰਮੀ, ਭਾਵ 1583 ਈ: ।
ਜੰਮੂ ਜੀ, ਉਪ੍ਰੋਕਤ ਹਵਾਲੇ ਦੇ ਅਧਾਰ ਇਹ ਗੱਲ ਦਾਵੇ ਨਾਲ ਕਹੀ ਜਾ ਸਕਦੀ ਹੈ
ਕੇ ਗੁਰੂ ਗ੍ਰੰਥ ਸਾਹਿਬ ਜੀ ਆਖਰੀ ਪੰਨੇ ਤੇ ਦਰਜ ਰਾਗਮਾਲਾ ਅਕਬਰ ਦੇ ਸਮਕਾਲੀ ਕਵੀ ਆਲਮ ਦੀ ਹੀ
ਲਿਖਤ ਹੈ। ਜਿਨ੍ਹਾਂ ਚਿਰ ਕੋਈ ਠੋਸ ਸਬੂਤ ਤੁਹਾਡੇ ਵੱਲੋਂ ਪੇਸ਼ ਨਹੀ ਕੀਤਾ ਜਾਂਦਾ, ਉਨ੍ਹਾਂ ਚਿਰ ਇਹ
ਦਾਵਾ ਕਾਇਮ ਰਹੇਗਾ।
ਨਿਤਨੇਮ ਦੀਆਂ ਬਾਣੀਆ ਸਬੰਧੀ ਮੇਰੇ ਸਵਾਲ, “ਵੀਰ ਜੀ, ਚੰਗਾ ਹੁੰਦਾ
ਜੇ ਆਪ ਜੀ ਕੋਈ ਮੰਨਣ ਯੋਗ ਸਬੂਤ ਵੀ ਪੇਸ਼ ਕਰਦੇ ਕਿ ਇਹ ਗੁਰੂ ਜੀ ਦਾ ਆਦੇਸ਼ ਸੀ” ਆਪ ਨੇ ਕੋਈ ਠੋਸ
ਜਾਣਕਾਰੀ ਦੇਣ ਦੀ ਬਜਾਏ ਗੋਲ-ਮੋਲ ਜਵਾਬ ਦਿੱਤਾ ਹੈ।
ਕਰਤਾਰਪੁਰੀ ਬੀੜ ਸਬੰਧੀ ਸਵਾਲ;
ਸ. ਹਰਦੇਵ ਸਿੰਘ ਜੰਮੂ ਜੀ, ਆਪ ਦੇ ਪੱਤਰਾਂ ਤੋਂ ਇਸ ਸਪੱਸ਼ਟ ਹੋ ਗਿਆ ਹੈ ਕਿ
ਆਪ ਜੀ ਇਹ ਮੰਨਦੇ ਹੋ ਕੇ ਮੌਜੂਦਾ ਕਰਤਾਰਪੁਰੀ ਬੀੜ ਉਹੀ ਬੀੜ ਹੈ ਜੋ ਗੁਰੂ ਅਰਜਨ ਦੇਵ ਜੀ ਨੇ ਭਾਈ
ਗੁਰਦਾਸ ਜੀ ਤੋਂ ਲਿਖਵਾਈ ਸੀ। ਇਸ ਬੀੜ ਪ੍ਰਤੀ ਮੇਰੇ ਕੁਝ ਸ਼ੰਕੇ ਹਨ ਜਿਨ੍ਹਾਂ ਦੀ ਨਵਿਰਤੀ ਲਈ ਆਪ
ਨੂੰ ਖੇਚਲ ਦੇ ਰਿਹਾ ਹਾਂ। ਆਪ ਨੂੰ ਯਾਦ ਹੋਵੇਗਾ ਸ. ਚਰਨਜੀਤ ਸਿੰਘ ਜੀ ਨੇ ਆਪਣੇ ਪੱਤਰ (9 ਜੁਲਾਈ)
ਵਿਚ ਹੇਠ ਲਿਖੇ ਸ਼ਬਦ ਦਾ ਜਿਕਰ ਕੀਤਾ ਸੀ।
“ਦੇਖੋ ਲੋਗਾ ਹਰਿ ਕੀ ਸਗਾਈ ਮਾਂ ਧਰੀ ਪੂਤ ਧੀਆ ਸੰਗ ਜਾਈ। ਹਮਹੋਂ ਬਾਪ,
ਰਾਮ ਪੂਤ ਹਮਾਰਾ ਮੈਂ ਬਹਿਨੋਈ ਰਾਮ ਮੇਰਾ ਸਾਲਾ। ਅਬ ਮੇਰੀ ਰਾਮ ਕਹੇਗੀ ਬਲਈਆ ਰ੍ਰਾਮ ਮੇਰੇ ਸਸੁਰ,
ਮੈਂ ਰਾਮ ਜਵਈਆ। ਕਹੈ ਕਬੀਰ ਸੁਨੋ ਰੇ ਪੂਤਾ ਰਾਮ ਜਪਹਿ ਤੇਈ ਨਰ ਕੂਤਾ।।35॥
ਇਹ ਪਦਾ ਕਰਤਾਰਪੁਰੀ ਬੀੜ ਦੇ ਪੰਨਾ ੩੭੪/੨ ਤੇ ਦਰਜ ਹੈ। ਇਸ ਬਾਰੇ ਭਾਈ ਜੋਧ
ਸਿੰਘ ਜੀ ਲਿਖਦੇ ਹਨ, “ਨੋਟ :-ਇਸ ਸਫ਼ੇ ਤੇ ‘ਦੇਖੋ ਲੋਗਾ ਹਰਿ ਕੀ ਸਗਾਈ’ ਸ਼ਬਦ ਲਿਖ ਕੇ ਕੱਟਿਆ ਹੋਇਆ
ਹੈ। ਹੜਤਾਲ ਨਹੀਂ ਫੇਰੀ। ਅਗਲੇ ਸ਼ਬਦਾਂ ਦੇ ਅੰਕ ਪਿਛੋਂ ਠੀਕ ਕੀਤੇ ਹਨ। ਇਹ ਸ਼ਬਦ ਗਿਣਤੀ ਵਿਚ ਨਹੀ
ਹੈ। ਸਤ ਪਾਲਾਂ ਦੀ ਥਾਂ ਖਾਲੀ ਹੈ”। (ਕਰਤਾਰਪੁਰੀ ਬੀੜ ਦੇ ਦਰਸ਼ਨ ਪੰਨਾ ੭੩)
ਇਥੇ ਭਾਈ ਜੋਧ ਸਿੰਘ ਜੀ ਦੇ ਸ਼ਬਦਾਂ, “ਅਗਲੇ ਸ਼ਬਦਾਂ ਦੇ ਅੰਕ ਪਿਛੋਂ ਠੀਕ
ਕੀਤੇ ਹਨ” ਤੇ ਧਿਆਨ ਦੇਣ ਦੀ ਲੋੜ ਹੈ। ਇਸ ਤੋਂ ਸਪੱਸ਼ਟ ਹੈ ਕੇ ਪਹਿਲਾ ਕਰਤਾਰਪੁਰੀ ਬੀੜ `ਚ
ਕਬੀਰ ਜੀ ਦੇ 38 ਪਦੇ ਹਨ ਅੱਜ ਛਾਪੇ ਦੀਆਂ ਬੀੜਾ `ਚ ਕਬੀਰ ਜੀ ਦੇ 37 ਪਦੇ ਹਨ। ‘ਦੇਖੋ ਲੋਗਾ ਹਰਿ
ਕੀ ਸਗਾਈ’ ਜਿਸ ਦਾ ਅੰਕ 35 ਸੀ, ਨੂੰ ਕੱਟ ਦਿੱਤਾ ਗਿਆ ਹੈ ਅਤੇ ‘ਕਰਵਤ ਭਲਾ ਨਾ ਕਰਵਟ ਤੇਰੀ’ ਦਾ
ਅੰਕ 36 ਤੋਂ 35, ‘ਕੋਰੀ ਕੋ ਕਾਹੂ ਮਰਮੁ ਨਾ ਜਾਨਾ’ ਦਾ ਅੰਕ 37 ਤੋਂ 36 ਅਤੇ ‘ਅੰਤਿਰ ਮੈਲੁ ਜੇ
ਤੀਰਥ ਨਾਵੈ’ ਦਾ ਅੰਕ 38 ਤੋਂ 37 ਕਰ ਦਿੱਤਾ ਗਿਆ ਹੈ। ਭਾਈ ਜੋਧ ਸਿੰਘ ਜੀ ਦੀ ਲਿਖਤ, “ਅਗਲੇ
ਸ਼ਬਦਾਂ ਦੇ ਅੰਕ ਪਿਛੋਂ ਠੀਕ ਕੀਤੇ ਹਨ” ਤੋਂ ਇਹ ਗੱਲ ਬਹੁਤ ਹੀ ਸਪੱਸ਼ਟ ਹੈ ਇਸ ਪਦੇ ਦਾ ਲਿਖਾਰੀ
ਉਹੀ ਹੈ ਜਿਸ ਨੇ ਕਬੀਰ ਜੀ ਦੇ ਬਾਕੀ ਪਦੇ ਲਿਖੇ ਹਨ । ਇਸ ਸ਼ਬਦ ਨੂੰ ਪਿਛੋਂ ਕੀਤੀ ਗਈ ਮਿਲਾਵਟ ਨਹੀ
ਕਿਹਾ ਜਾ ਸਕਦਾ। ਕਿਉਂਕਿ ਸ਼ਬਦਾਂ ਦੇ ਅੰਤ ਤੇ ਲਿਖੇ ਗਏ ਅੰਕਾਂ ਮੁਤਾਬਕ ਇਸ ਸ਼ਬਦ ਦਾ ਅੰਕ 35 ਹੈ
ਅਤੇ ਤਿੰਨ ਸ਼ਬਦ ਇਸ ਤੋਂ ਪਿਛੋਂ ਹਨ ਜੋ ਅੱਜ ਵੀ ਛਾਪੇ ਦੀ ਬੀੜ `ਚ ਮੌਜੂਦ ਹਨ।
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਿਹੜਾ ਸ਼ਬਦ
‘ਦੇਖੋ ਲੋਗਾ ਹਰਿ ਕੀ ਸਗਾਈ’ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਤੋਂ ਲਿਖਵਾਇਆ ਸੀ ਉਸ ਸ਼ਬਦ
ਨੂੰ ਕਿਸ ਨੇ ਕੱਟਿਆ ਹੋਵੇਗਾ? ਇਸ ਪਦੇ ਤੋਂ ਅਗਲੇ ਤਿੰਨ ਪਦਿਆਂ ਦੇ ਅੰਕ ਕਿਸ ਨੇ ਬਦਲੀ ਕਿਤੇ
ਹੋਣਗੇ? ਭਾਈ ਜੋਧ ਸਿੰਘ ਜੀ ਦੇ ਬਚਨ, “ਨੋਟ :-ਇਸ ਸਫ਼ੇ ਤੇ ‘ਦੇਖੋ ਲੋਗਾ ਹਰਿ ਕੀ ਸਗਾਈ’ ਸ਼ਬਦ ਲਿਖ
ਕੇ ਕੱਟਿਆ ਹੋਇਆ ਹੈ।... ਅਗਲੇ ਸ਼ਬਦਾਂ ਦੇ ਅੰਕ ਪਿਛੋਂ ਠੀਕ ਕੀਤੇ ਹਨ”।
ਸ. ਹਰਦੇਵ ਸਿੰਘ ਜੰਮੂ ਜੀ, ਭਗਤ ਕਬੀਰ ਜੀ ਦੇ
38 ਪਦੇ ਲਿਖ ਕੇ, ਪਿਛੋਂ 35ਵਾਂ ਪਦਾ ਕੱਟ ਕੇ ਬਾਕੀਆਂ ਦੇ ਅੰਕ ਠੀਕ ਕਰਨ ਦਾ ਕਾਰਜ ਕਿਸ ਨੇ, ਕਿਓ
ਅਤੇ ਕਿਵੇਂ ਕੀਤਾ ਹੋਵੇਗਾ?
ਸਤਿਕਾਰ ਸਹਿਤ ਸਰਵਜੀਤ ਸਿੰਘ
(13/07/12)
ਗੁਰਸ਼ਰਨ ਸਿੰਘ ਕਸੇਲ
ਸ੍ਰ. ਜਸਬੀਰ ਸਿੰਘ ਕੈਲਗਰੀ ਜੀ,
ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਹਿ ॥
ਤੁਸੀਂ ਲਿਖਿਆ ਹੈ, “ਮੇਰੇ ਮੁਤਾਬਕ ਸੰਬੰਧਤ ਪੰਗਤੀਆਂ ਮਨਮੁਖ ਲਈ ਅਤੇ
ਗੁਰਮੁਖ ਸਾਰਿਆਂ ਲਈ ਹਨ”। ਸੋ ਮੜ੍ਹੀਆਂ/ ਕਬਰਾਂ ਵਿੱਚ ਜਾਣ ਵਾਲੇ ਲੋਕ ਗੁਰਮੁਖ ਅਤੇ ਮਨਮੁਖ ਸਾਰੇ
ਹੀ ਹਨ ਜੀ”।
ਵੀਰ ਜੀ, ਇਥੇ ਲਫ਼ਜ਼ “ਸੁੱਤੇ” ਹਨ, ਜਾਣ ਵਾਲੇ ਨਹੀਂ; ਉਹ ਕਿਹੜੇ ਸੁੱਤੇ
ਹਨ ਗੁਰਮੁਖ ਜਾਂ ਮਨਮੁਖ ਜਾਂ ਸਾਰੇ ਸੁੱਤੇ ਹਨ ?
ਤੁਸੀਂ ਪੁੱਛਿਆ ਹੈ, “ਇਸੇ ਬੰਦ ਵਿੱਚ ‘ਪੇਈਆ’ ਲਫਜ਼ ਦੇ ਮੁਕਾਬਲੇ
ਵਿੱਚ ਲਫਜ਼ ਆਏ ਹਨ “ਸਾਹੁਰੈ” ਜਿਸ ਦੇ ਤੁਸੀਂ ਕੋਈ ਅਰਥ ਜਾਂ ਭਾਵਾਰਥ ਨਹੀਂ ਕੀਤੇ। ਸਦਾ ਇਸ ਦੁਨੀਆਂ
ਤੇ ਨਹੀਂ ਰਹਿਣਾ ਦੇ ਨਾਲ ਸਾਹੁਰੈ ਘਰ ਦੀ ਵੀ ਤਾਂ ਗੱਲ ਕੀਤੀ ਹੈ। ਸਦਾ ਪੇਕੇ ਨਹੀਂ ਰਹਿਣਾ ਇੱਕ
ਦਿਨ ਸਹੁਰੇ ਘਰ ਵੀ ਜਾਣਾ ਪੈਣਾ ਹੈ। ਜੇ ਪੇਕੇ ਘਰ ਸੁੱਤੀ ਰਹੀ, ਗੁਣਾਂ ਦੀ ਗੰਢੜੀ ਗਵਾ ਚੱਲੀ, ਅਤੇ
ਔਗੁਣਾਂ ਦੀ ਪੰਡ ਬੰਨ੍ਹ ਕੇ ਲੈ ਚੱਲੀ। ਵੀਰ ਜੀ! ਜੇ ‘ਪੇਈਆ’ ਇਹ ਦੁਨੀਆ ਹੈ ਤਾਂ
‘ਸਾਹੁਰੈ’ ਕਿਹੜਾ ਘਰ ਹੋਇਆ”?
ਵੀਰ ਜੀ, ਸਾਹੁਰੇ ਘਰ ਮਰਨ ਨੂੰ ਹੀ ਆਖਿਆ ਹੈ । ਤੁਸੀਂ ਪੁੱਛਿਆ ਹੈ
“ਸਾਹੁਰੈ ਕਿਹੜਾ ਘਰ ਹੋਇਆ” ਦੂਸਰੇ ਪਾਸੇ ਆਪ ਹੀ ਤਾਂ ਲਿਖ ਰਹੇ ਹੋ “ਮੜ੍ਹੀਆਂ/ ਕਬਰਾਂ ਵਿੱਚ ਜਾਣ
ਵਾਲੇ ਲੋਕ” ।
ਤੁਸੀਂ ਪੁੱਛਿਆ ਹੈ, “. . ਇਸ ਤੋਂ ਇਹ ਕਿਵੇਂ ਸਿੱਧ ਹੋ ਗਿਆ ਕਿ ਮੰਨ ਲਵੋ
ਸਰੀਰ ਦੇ ਵਿੱਚ ਦਿਮਾਗ ਨੂੰ ਹਦਾਇਤਾਂ ਕਰਨ ਵਾਲੀ ਵੱਖਰੀ ਕੋਈ ਹੋਰ ਚੀਜ ਹੈ ਤਾਂ ਫਿਰ ਹਿੰਦੂ ਧਰਮ
ਦਾ 84 ਲੱਖ ਜੂਨਾਂ ਵਾਲਾ ਆਵਾਗਵਣ ਸੱਚਾ ਕਿਵੇਂ ਹੋ ਗਿਆ?” ਪਹਿਲੀ ਗੱਲ ਤਾਂ ਇਹ ਹੈ ਕਿ ਮੈਂ
ਕਿੱਥੇ ਲਿਖਿਆ ਹੈ ‘ਹਿੰਦੂ ਧਰਮ ਵਾਲਾ ਆਵਾਗਵਣ’ ?
ਵੀਰ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਤੁਸੀਂ ਆਵਾਗਵਣ ਅਤੇ ਪਿਛਲੇ ਕਰਮਾ
ਬਾਰੇ ਹੀ ਜਿਆਦਾਤਰ੍ਹ ਗੱਲ ਕਰਦੇ ਹੋ, ਚੱਲੋ ਤੁਸੀਂ ਹੀ ਦੱਸ ਦੇਵੋ ਤੁਹਾਡਾ ਇਹ ਲਿਖਣ ਦਾ ਕੀ ਭਾਵ
ਸੀ ?
ਵੀਰ ਜੀ, ਤੁਸੀਂ “ਸਜਣ ਮੇਰੇ ਰੰਗੁਲੇ ਜਾਇ ਸੁਤੇ ਜੀਰਾਣਿ॥ ਹੰਭੀ ਵੰਞਾ
ਡੁਮਣੀ ਰੋਵਾ ਝੀਣੀ ਬਾਣਿ”॥ (ਮ: ੧, ਪੰਨਾ ੨੩) ਤਾਂ ਭਾਵ ਅਰਥ “ਸੁੱਤੇ” ਦੇ ਤਾਂ “ਮੌਤ” ਕਰ
ਦਿਤੇ, ਕੀ ਇਸ ਸ਼ਬਦ ਦੇ ਵੀ ਤੁਸੀਂ ਭਾਵ ਅਰਥ ਕਰਦੇ ਹੋ ਜਾਂ ਸ਼ਬਦੀ ਅਰਥ ਹੀ ਮੰਨਦੇ ਹੋ: “ਅੰਤਿ ਕਾਲਿ
ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੇ॥ ਅੰਤਿ ਕਾਲਿ ਜੋ ਇਸਤ੍ਰੀ ਸਿਮਰੈ ਐਸੀ ਚਿੰਤਾ ਮਹਿ ਜੇ
ਮਰੈ॥ (ਭਗਤ ਤਰਲੋਚਨ ਜੀ, ਪੰਨਾ 526) ਕੀ ਇਹ ਹਿੰਦੂ ਭਰਾਵਾਂ ਦੇ ਧਰਮ ਅਨੁਸਾਰ ਜੋ ਵਿਚਾਰ ਬਣੇ ਹਨ
ਇਸ ਸ਼ਬਦ ਰਾਹੀਂ ਉਹ ਵਿਚਾਰ ਦਿਤੇ ਹਨ ? ਜਦ ਕੋਈ ਕੀਰਤਨ ਕਰਨ ਵਾਲਾ “ਸਜਣ ਮੇਰੇ ਰੰਗੁਲੇ ਜਾਇ
ਸੁਤੇ ਜੀਰਾਣਿ”॥ ਵਾਲਾ ਸ਼ਬਦ ਪੜ੍ਹੇਗਾ ਤਾਂ ਮੇਰੇ ਵਰਗਾ ਤਾਂ ਤੁਹਾਡੇ ਵਾਂਗਰ ਭਾਵ ਅਰਥ ਨਹੀਂ ਕਰੇਗਾ
ਅਤੇ ਨਾ ਹੀ “ਅੰਤਿ ਕਾਲਿ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੇ”॥ ਵਾਲੇ ਸ਼ਬਦ ਦੇ ਭਾਵ
ਅਰਥ ਕਰਦੇ ਹਨ ਉਹ ਤਾਂ ਕਹਿੰਦੇ ਹਨ ਤੁਸੀਂ ਜੇ ਆਹ ਕਰੋਗੇ ਤਾਂ ਇਥੇ ਜਾਵੋਗੇ ਆਹ ਕਰੋਗੇ ਤਾਂ ਉਥੇ
ਜਾਵੋਗੇ ।
ਤੁਸੀਂ ਆਤਮਾ ਬਾਰੇ ਲਿਖਿਆ ਹੈ ਕਿ, ‘ਆਤਮਾ’ ਨਾ ਜੀਵ ਹੈ ਨਾ
ਨਿਰਜੀਵ। ਇਹ ਪ੍ਰਭੂ ਦੀ ਹੀ ਅੰਸ਼ ਹੈ, ਇਸ ਲਈ ਇਸ ਦੇ ਬੁਨਿਆਦੀ ਗੁਣ ਪ੍ਰਭੂ ਵਾਲੇ ਹੀ ਹਨ। “ਪਰਾਤਮਾ
ਪਾਰਬ੍ਰਹਮ ਕਾ ਰੂਪ॥ ਨਾ ਇਹ ਬੁਢਾ ਹੈ ਨਾ ਬਾਲਕ। ਨਾ ਇਸ ਨੂੰ ਕੋਈ ਦੁਖ ਹੈ ਨਾ ਸੁਖ। ਨਾ ਇਹ ਜੰਮਦੀ
ਹੈ, ਨਾ ਇਸ ਨੂੰ ਮੌਤ ਹੈ। ਨਾ ਇਸ ਨੂੰ ਗਰਮੀ ਲੱਗਦੀ ਹੈ ਨਾ ਇਸ ਨੂੰ ਠੰਢ ਪ੍ਰਤੀਤ ਹੁੰਦੀ ਹੈ”।
ਵੀਰ
ਜੀ, ਫਿਰ ਪਹਿਲੇ ਕੀਤੇ ਮਾੜੇ ਚੰਗੇ ਕਰਮਾ ਦਾ ਫਲ ਕੀ ਮਿਲਿਆ ? ਜਦ ਕਿ ਤੁਹਾਡੇ ਲਿਖਣ ਅਨੁਸਾਰ ਜਦ
ਉਸ ਨੂੰ ਕੁਝ ਵੀ ਮਹਿਸੂਸ ਨਹੀਂ ਹੁੰਦਾ ਤਾਂ ਫਿਰ ਤੁਸੀਂ ਏਡਾ ਫਿਕਰ ਕਿਉਂ ਕਰ ਰਹੇ ਹੋ ?
ਤੁਸੀਂ ਲਿਖਿਆ ਸੀ, “ਪ੍ਰੋ: ਸਾਹਿਬ ਸਿੰਘ ਜੀ ਨੇ ਇਸ ਦੇ ਅਰਥ ਕੀਤੇ ਹਨ-
“(ਹੇ ਭਾਈ) ਕਈ ਜਨਮਾਂ ਵਿੱਚ ਤੈਨੂੰ ਪੱਥਰ ਚੱਟਾਨਾਂ ਬਣਾਇਆ ਗਿਆ, ਕਈ ਜਨਮਾਂ ਵਿੱਚ (ਤੇਰੀ ਮਾਂ
ਦਾ) ਗਰਭ ਹੀ ਛਣਦਾ ਰਿਹਾ। ਕਈ ਜਨਮਾਂ ਵਿੱਚ ਤੈਨੂੰ (ਕਿਸਮ ਕਿਸਮ ਦਾ) ਰੁੱਖ ਬਣਾ ਕੇ ਪੈਦਾ ਕੀਤਾ
ਗਿਆ, ਤੇ (ਇਸ ਤਰ੍ਹਾਂ) ਚੌਰਾਸੀ ਲੱਖ ਜੂਨਾਂ ਵਿੱਚ ਤੈਨੂੰ ਭਵਾਇਆ ਗਿਆ”।
ਵੀਰ ਜੀ, ਕੀ ਤੁਸੀਂ ਹੇਠ ਲਿਖੇ ਇਹਨਾ ਸ਼ਬਦਾਂ ਦੇ ਭਾਵ ਅਰਥ ਕਰੋਗੇ ਜਾਂ
ਸ਼ਬਦੀ ਅਰਥ ? ਤੁਹਾਡੇ ਮਨ ਪਸੰਦ ਕਿਹੜੇ ਹਨ: ਪਾਤੀ ਤੋਰੈ ਮਾਲਿਨੀ, ਪਾਤੀ ਪਾਤੀ ਜੀਉ ॥ ਜਿਸੁ ਪਾਹਨ
ਕਉ ਪਾਤੀ ਤੋਰੈ, ਸੋ ਪਾਹਨ ਨਿਰਜੀਉ ॥੧॥ (ਭਗਤ ਕਬੀਰ ਜੀ, ਪੰਨਾ 479)
ਅਰਥ :—(ਮੂਰਤੀ ਅੱਗੇ ਭੇਟ ਧਰਨ ਲਈ) ਮਾਲਣ ਪੱਤਰ ਤੋੜਦੀ ਹੈ, (ਪਰ ਇਹ ਨਹੀਂ
ਜਾਣਦੀ ਕਿ) ਹਰੇਕ ਪੱਤਰ ਵਿਚ ਜਿੰਦ ਹੈ । ਜਿਸ ਪੱਥਰ (ਦੀ ਮੂਰਤੀ) ਦੇ ਖ਼ਾਤਰ (ਮਾਲਣ) ਪੱਤਰ ਤੋੜਦੀ
ਹੈ, ਉਹ ਪੱਥਰ (ਦੀ ਮੂਰਤੀ) ਨਿਰਜਿੰਦ ਹੈ ।੧
ਮ: ੧ ਸਲੋਕੁ ॥ ਮਛੀ ਤਾਰੂ ਕਿਆ ਕਰੇ, ਪੰਖੀ ਕਿਆ ਆਕਾਸੁ ॥ ਪਥਰ ਪਾਲਾ ਕਿਆ
ਕਰੇ, ਖੁਸਰੇ ਕਿਆ ਘਰ ਵਾਸੁ ॥ ਕੁਤੇ ਚੰਦਨੁ ਲਾਈਐ, ਭੀ ਸੋ ਕੁਤੀ ਧਾਤੁ ॥ ਬੋਲਾ ਜੇ ਸਮਝਾਈਐ,
ਪੜੀਅਹਿ ਸਿੰਮ੍ਰਿਤਿ ਪਾਠ ॥ ਅੰਧਾ ਚਾਨਣਿ ਰਖੀਐ, ਦੀਵੇ ਬਲਹਿ ਪਚਾਸ ॥ ਚਉਣੇ ਸੁਇਨਾ ਪਾਈਐ, ਚੁਣਿ
ਚੁਣਿ ਖਾਵੈ ਘਾਸੁ ॥ ਲੋਹਾ ਮਾਰਣਿ ਪਾਈਐ, ਢਹੈ ਨ ਹੋਇ ਕਪਾਸ ॥ ਨਾਨਕ ਮੂਰਖ ਏਹਿ ਗੁਣ, ਬੋਲੇ ਸਦਾ
ਵਿਣਾਸੁ ॥੧॥ (ਪੰਨਾ ੧੪੩)
ਅਰਥ :—ਤਾਰੂ (ਬਹੁਤ ਡੂੰਘਾ ਪਾਣੀ) ਪਾਣੀ ਮੱਛੀ ਨੂੰ ਕੀਹ ਕਰ ਸਕਦਾ ਹੈ ?
(ਭਾਵੇਂ ਕਿਤਨਾ ਹੀ ਡੂੰਘਾ ਹੋਵੇ ਮੱਛੀ ਨੂੰ ਪਰਵਾਹ ਨਹੀਂ) । ਆਕਾਸ਼ ਪੰਛੀ ਨੂੰ ਕੀਹ ਕਰ ਸਕਦਾ ਹੈ ?
(ਆਕਾਸ਼ ਕਿਤਨਾ ਹੀ ਖੁਲ੍ਹਾ ਹੋਵੇ ਪੰਛੀ ਨੂੰ ਪਰਵਾਹ ਨਹੀਂ) (ਪਾਣੀ ਆਪਣੀ ਡੂੰਘਾਈ ਦਾ ਤੇ ਆਕਾਸ਼
ਆਪਣੀ ਖੁਲ੍ਹਾ ਦਾ ਅਸਰ ਨਹੀਂ ਪਾ ਸਕਦਾ) । ਪਾਲਾ (ਕੱਕਰ) ਪੱਥਰ ਉਤੇ ਅਸਰ ਨਹੀਂ ਪਾ ਸਕਦਾ, ਘਰ ਦੇ
ਵਸੇਬੇ ਦਾ ਅਸਰ ਖੁਸਰੇ (ਹੀਜੜੇ) ਉਤੇ ਨਹੀਂ ਪੈਂਦਾ ।
ਤੁਸੀਂ ਲਿਖਿਆ ਹੈ: ਗੁਰਬਾਣੀ ਦੇ ਸਕੰਲਪ ਮੇਰੇ ਪਹਿਰਾ ਦੇਣ ਜਾਂ ਨਾ ਦੇਣ ਤੇ
ਆਧਾਰਿਤ ਨਹੀਂ ਹਨ। ਅਤੇ ਜੇ ਮੈਂ ਇਨ੍ਹਾਂ ਤੇ ਪਹਿਰਾ ਨਹੀਂ ਦਿੰਦਾ ਤਾਂ ਇਸ ਦਾ ਇਹ ਵੀ ਮਤਲਬ ਨਹੀਂ
ਕਿ ਮੈਂ ਜੀਵਨ’ ਚ ਜਿਨ੍ਹਾਂ ਸੰਕਲਪਾਂ ਤੇ ਪਹਿਰਾ ਦਿੰਦਾ ਹਾਂ ਉਹ ਗੁਰਬਾਣੀ ਦੇ ਸੰਕਲਪ ਕਹਿ ਕੇ ਪੇਸ਼
ਕਰਾਂ”।
ਵੀਰ ਜੀ, ਹੈਰਾਨੀ ਵਾਲੀ ਗੱਲ ਹੈ, ਕਿ ਜਦ ਤੁਸੀਂ ਕਿਸੇ ਵਾਕਫਾਂ,
ਰਿਸ਼ਤੇਦਾਰਾਂ ਜਾਂ ਹੋਰ ਕੌਮਾਂ ਨੂੰ ਦੱਸਦੇ ਹੋਵੋਗੇ ਕਿ ਇਹ ਬੱਚੇ ਤੁਹਾਡੇ ਪਿਛਲੇ ਜਨਮਾਂ ਦੇ ਹੀ
ਵਿਛੜੇ ਹੋਏ ਮਿਲੇ ਹਨ ਅਤੇ ਤੁਸੀਂ ਇਸ ਸ਼ਬਦ ਦਾ ਹਵਾਲਾ ਵੀ ਦੇਂਦੇ ਹੋਵੋਗੇ, “ਮਾਤ ਪਿਤਾ ਬਨਿਤਾ
ਸੁਤ ਬੰਧਪ ਇਸਟ ਮੀਤ ਅਰੁ ਭਾਈ॥ ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤਹਿ ਕੋ ਨ ਸਹਾਈ॥” (700)
ਪਰ ਮੈਂ (ਜਸਬੀਰ ਸਿੰਘ) ਆਪ
ਇਸ ਸਿਧਾਂਤ ਨੂੰ ਨਹੀਂ ਮੰਨਦਾ ਜਾਂ ਮੰਨਣ ਦੀ ਕੋਸ਼ਿਸ਼ ਨਹੀਂ ਕਰਦਾ ਹਾਂ ਤਾਂ ਉਹ ਕੀ ਸੋਚਦੇ ਹੋਣਗੇ ।
ਵੀਰ ਜੀ, ਉਂਝ ਵੀ ਫਿਰ ਇਸ ਬਾਰੇ ਏਡਾ ਲਾਲਾ-ਲਾਲਾ ਕਰਨ ਦਾ ਕੀ ਫਾਇਦਾ ?
ਕੀ ਗੁਰਬਾਣੀ ਸਿਰਫ ਪੜ੍ਹਨ ਅਤੇ ਵਿਚਾਰ ਵਿਟਾਂਦਰੇ ਤੀਕਰ ਹੀ ਸੀਮਤ ਹੈ ? ਕੀ ਇਹ ਸਾਧ ਲਾਣੇ ਵਾਲੀ
ਅਗਲੇ ਪਿਛਲੇ ਜਨਮਾਂ ਦੇ ਚੱਕਰ ਵਿਚ ਪਾਉਣ ਵਾਲੀ ਹੀ ਚਾਲ ਨਹੀਂ ? ਇਸ ਜਨਮ ਵਿਚ ਤਾਂ ਆਪਾਂ ਪਿਛਲੇ
ਕੀਤੇ ਮਾੜੇ ਕਰਮਾ ਨੂੰ ਸੁਣਨ ਦੱਸਣ ਤੀਕਰ ਹੀ ਸੀਮਤ ਹਾਂ ਫਿਰ ਇਹ ਸਮਾਂ ਆਪਾਂ ਨੂੰ ਕੁਝ ਹੋਰ ਪੜ੍ਹਨ
ਸੁਣਨ ਤੇ ਨਹੀਂ ਲਾਉਣਾ ਚਾਹੀਦਾ । ਇਵੇਂ ਪਾਣੀ ਵਿਚ ਮਧਾਣੀ ਰਿੜਕਣ ਦਾ ਕੀ ਲਾਭ । ਧੰਨਵਾਦ ।
ਆਦਰ ਸਹਿਤ,
ਗੁਰਸ਼ਰਨ ਸਿੰਘ ਕਸੇਲ
(13/07/12)
ਜਸਬੀਰ ਸਿੰਘ (ਕੈਲਗਰੀ)
ਸਿੱਖ ਮਾਰਗ ਦੇ ਪਾਠਕ ਸੱਜਣੋਂ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਹਿ॥
ਸਤਿਨਾਮ ਸਿੰਘ ਮੌੰਟਰੀਅਲ ਜੀ! ਆਪ ਜੀ ਦੇ 12-07-12 ਦੇ ਪੱਤਰ ਦੇ ਸੰਬੰਧ ਵਿੱਚ-
ਵੀਰ ਜੀ! ਸਿਰਫ ਸਵਾਲ ਹੀ ਨਹੀਂ, ਜਵਾਬ ਵੀ ਦਿਉ ਜੀ। ਮੇਰੇ ਵੱਲੋਂ 10-07-12 ਦੇ ਪੱਤਰ ਵਿੱਚ ਆਪ
ਜੀ ਲਈ ਜੋ ਸਵਾਲ ਹਨ ਪਹਿਲਾਂ ਉਨ੍ਹਾਂ ਦੇ ਜਵਾਬ ਦੇ ਦਿਉ ਫੇਰ ਆਪਣੇ ਸਵਾਲ ਰੱਖੋ ਜੀ।
ਮੈਂ ਕੁੱਝ ਸਵਾਲ ਰੱਖੇ ਸੀ ਕਿ ਅਜੋਕੀਆਂ ਵਿਆਖਿਆਵਾਂ ਅਨੁਸਾਰ ਅੰਤਿ ਕਾਲਿ ਦੇ ਅਰਥ ਗਿਆਨ ਤੋਂ ਬਿਨਾ
ਸੋਚਣਾ, ਆਤਮਕ ਮੌਤ, ਵਿਵੇਕ ਬੁੱਧੀ ਤੋਂ ਸੱਖਣਾ ਹੈ। ਤਾਂ ਕੀ ਨਾਰਾਇਣ ਨੂੰ ਸਿਮਰਨ ਵਾਲਾ ਗਿਆਨ ਤੋਂ
ਬਿਨਾ ਸੋਚਦਾ ਹੈ? ਕੀ ਉਹ ਆਤਮਕ ਮੌਤ ਮਰਿਆ ਹੋਇਆ ਹੈ? ਕੀ ਉਹ ਵਿਵੇਕ ਬੁੱਧੀ ਤੋਂ ਸੱਖਣਾ ਹੈ? ਵੀਰ
ਜੀ! ਮੇਰੇ ਤੇ ਸਵਾਲ ਕਰਨ ਤੋਂ ਪਹਿਲਾਂ ਇਨ੍ਹਾਂ ਗੱਲਾਂ ਦੇ ਵੀ ਜਵਾਬ ਦਿਉ। ਇਸ ਵਿੱਸ਼ੇ ਬਾਰੇ
ਤੁਹਾਡੇ ਕੀ ਵਿਚਾਰ ਹਨ, ਆਪਣਾ ਪੱਖ ਵੀ ਰੱਖੋ, ਤਾਂ ਕਿ ਸਹੀ ਗ਼ਲਤ ਦਾ ਨਿਰਣਾ ਹੋ ਸਕੇ। ਸਿਰਫ ਮੇਰੇ
ਤੇ ਹੀ ਸਵਾਲ ਤੇ ਸਵਾਲ ਨਾ ਕਰੋ।
ਪਾਠਕਾਂ ਅੱਗੇ ਬੇਨਤੀ- ਕੁੱਝ ਸਮੇਂ ਲਈ ਮੈਨੂੰ ਇੰਡੀਆ ਜਾਣਾ ਪੈ ਰਿਹਾ ਹੈ, ਇਸ ਲਈ ਬਾਕੀ ਦੀ ਵਿਚਾਰ
ਵਾਪਸ ਆ ਕੇ ਜਾਰੀ ਰੱਖੀ ਜਵੇਗੀ। ਧੰਨਵਾਦ।
ਜਸਬੀਰ ਸਿੰਘ (ਕੈਲਗਰੀ) 13-07-12
(13/07/12)
ਸਤਨਾਮ ਕੌਰ ਫਰੀਦਾਬਾਦ
ਦੁਰਗਾ ਪਾਠ ਨੂੰ ਸਿੱਖਾਂ ਦੀ ਪੰਥਕ ਅਰਦਾਸ ਦਾ ਮੁਖੜਾ ਬਣਾਉਣ ਪਿੱਛੇ ਗੁਰੂ ਸਾਹਿਬਾਨਾਂ ਨੂੰ ਹਿੰਦੂ
ਦੇਵੀ ਦੇਵਤਾ ਵਾਂਗ ਕਰਾਮਾਤੀ ਦਰਸਾਉਣਾ: ਉਪਕਾਰ ਸਿੰਘ ਫਰੀਦਾਬਾਦ
(੧੩ ਜੁਲਾਈ ੨੦੧੨; ਸਤਨਾਮ ਕੌਰ ਫਰੀਦਾਬਾਦ)
ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਕਾਲਾ ਦਿਵਸ ਮੌਕੇ ਸ਼੍ਰੋਮਣੀ ਸਿੱਖ ਸਮਾਜ
ਇੰਟਰਨੈਸ਼ਨਲ ਦੇ ਪ੍ਰਧਾਨ ਸ. ਉਪਕਾਰ ਸਿੰਘ ਫਰੀਦਾਬਾਦ ਨੇ ਕੀਤਾ। ਉਨ੍ਹਾਂ ਕਿਹਾ ਕਿ ਅੱਜ ਹਰ ਸਿੱਖ
ਪੰਥਕ ਅਰਦਾਸ ਦੇ ਰੂਪ ਵਿੱਚ ਦੁਰਗਾ ਪਾਠ ਕਰ ਰਿਹਾ ਹੈ। ਕਿਉਂਕਿ ਪੰਥਕ ਅਰਦਾਸ ਦੀ ਅਰੰਭਲੀਆਂ
ਪੰਗਤੀਆਂ ਜਿਸ ਵਿੱਚ ਗੁਰੂ ਸਾਹਿਬਾਨ ਦੇ ਨਾਂ ਦਰਜ਼ ਹਨ ਅਸਲ ਵਿੱਚ ਬਚਿੱਤਰ ਨਾਟਕ/ਅਖੌਤੀ ਦਸਮ ਗ੍ਰੰਥ
ਦੀ ਰਚਨਾ ‘ਵਾਰ ਭਗੌਤੀ ਕੀ’ ਵਿੱਚ ਦਰਜ਼ ਹੈ। ਇੰਨ੍ਹਾਂ ਪੰਗਤੀਆਂ ਵਿੱਚ ਵੱਖ ਵੱਖ ਗੁਰੂ ਸਾਹਿਬਾਨਾਂ
ਨੂੰ ਹਿੰਦੂ ਦੇਵੀ-ਦੇਵਤਾਵਾਂ ਵਾਂਗ ਵੱਖ ਵੱਖ ਦਾਤਾਂ ਦੇਣ ਵਾਲਾ ਜਿਵੇਂ ਗੁਰੂ ਹਰਿ ਕਿਰਸ਼ਨ ਨੂੰ
ਧਿਆਉਣ ਨਾਲ ਦੁਖ ਦੂਰ ਹੁੰਦੇ ਹਨ, ਗੁਰੂ ਤੇਗ ਬਹਾਦਰ ਸਾਹਿਬ ਨੂੰ ਧਿਆਉਣ ਨਾਲ ਨਉਨਿਧੀਆਂ ਮਿਲਦੀਆਂ
ਹਨ ੳਵੇਂ ਹੀ ਹੈ ਜਿਵੇਂ ਹਿੰਦੂ ਦੇਵੀ ਦੇਵਤਿਆਂ ਵਿੱਚ ਲਖਮੀ ਧਨ ਦੇਂਦੀ ਹੈ, ਇੰਦਰ ਵਰਖਾ ਕਰਦਾ ਹੈ
ਆਦਿ। ਉਨ੍ਹਾਂ ਕਿਹਾ ਕਿ ਬਚਿੱਤਰ ਨਾਟਕ ਦੇ ਲਿਖਾਰੀ ਨੇ ਸਿੱਖਾਂ ਨੂੰ “ਬਾਣੀ ਗੁਰੂ ਗੁਰੂ ਹੈ ਬਾਣੀ
ਵਿਚਿ ਬਾਣੀ ਅੰਮ੍ਰਿਤ ਸਾਰੇ” ਦੇ ਉਪਦੇਸ਼ ਤੋਂ ਦੂਰ ਕਰਨ ਦੀ ਗਹਿਰੀ ਸਾਜਸ਼ ਖੇਡੀ ਹੈ। ਸ. ਉਪਕਾਰ
ਸਿੰਘ ਨੇ ਦਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਪ੍ਰਕਾਸ਼ ਪੂਰਬ ਆ ਰਿਹਾ
ਹੈ ਅਤੇ ਹਰ ਥਾਂ `ਤੇ ਸਿੱਖ ਜਗਤ “ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਇ ਪੰਗਤੀਆ
ਪੜ੍ਹਦਾ ਹੈ ਜਦਕਿ ਇਹ ਪੰਗਤੀਆਂ ਭਗੌਤੀ ਕੀ ਵਾਰ ਵਿਚੋਂ ਹਨ ਜਿਸ ਦਾ ਕਵੀ ਸਿਆਮ ਇਸ ਸਾਰੀ ਰਚਨਾ ਦੀ
੫੫ ਪਉੜੀਆਂ ਵਿੱਚ ਆਪਣੇ ਇਸ਼ਟ ਕਾਲਕਾ/ਦੁਰਗਾ ਦੀ ਉਸਤਤਿ ਕਰਦਾ ਹੈ ਤੇ ਦਸਦਾ ਹੈ ਕਿ ਇਹ ਸਭ ਦੁਰਗਾ
ਪਾਠ ਦੀਆਂ ਪਉੜੀਆਂ ਹਨ ਅਤੇ ਜੋ ਕੋਈ ਇਸਨੂੰ ਗਾਵੇਗਾ ਉਹ ਜੂਨਾਂ ਵਿੱਚ ਨਹੀਂ ਆਵੇਗਾ। ਉਨ੍ਹਾਂ ਕਿਹਾ
ਕਿ ਕਵੀ ਸਿਆਮ ਵੱਲੋਂ ਇੰਨ੍ਹਾਂ ਸਪਸ਼ਟ ਲਿਖਣ `ਤੇ ਵੀ ਅੱਜ ਤਕ ਅਕਾਲਪੁਰਖ ਦੇ ਉਪਾਸ਼ਕ ਅਖਵਾਉਣ ਵਾਲੇ
ਸਿੱਖ ਦੁਰਗਾ ਪਾਠ ਨਾਲ ਜੁੜੇ ਹਨ ਅਤੇ ਨਿਤ ਉਸ ਅੱਗੇ ਅਰਦਾਸ ਵੀ ਕਰ ਰਹੇ ਹਨ। ਜਦ ਕਿ ਭਗੌਤੀ ਦੀ
ਵਾਰ ਨੂੰ ਪੜ੍ਹਨ `ਤੇ ਕਿਸੇ ਵੀ ਤਰ੍ਹਾਂ ਦਾ ਗੁਰਮਤਿ ਉਪਦੇਸ਼ ਪ੍ਰਾਪਤ ਨਹੀਂ ਹੁੰਦਾ ਸਗੋਂ ਇਸ ਵਿੱਚ
ਦੇਵੀ ਦੁਰਗਾ/ਚੰਡੀ/ਕਾਲਕਾ ਦਾ ਸ਼ੁੰਭ, ਨਿਸ਼ੁੰਭ ਰਾਖਸ਼ਾਂ ਨਾਲ ਜੰਗ ਦਾ ਦ੍ਰਿਸ਼ ਹੈ। ਉਨ੍ਹਾਂ ਕਿਹਾ ਕਿ
ਬਚਿੱਤਰ ਨਾਟਕ/ਅਖੌਤੀ ਦਸਮ ਗ੍ਰੰਥ ਬਾਬੇ ਨਾਨਕ ਦੀ ਸਿੱਖੀ ਨੂੰ ਹਰ ਪਾਸੇ ਤੋਂ ਖਤਮ ਕਰ ਰਿਹਾ ਹੈ
ਜਿਸ ਵਿੱਚ ਦੇਵੀ ਦੇਵਤਿਆਂ ਦੀ ਪੂਜਾ, ਨਸ਼ਾਖੋਰੀ, ਅਸ਼ਲੀਲਤਾ ਆਦਿ ਬੁਰਾਈਆਂ ਭਰੀਆਂ ਪਈਆਂ ਹਨ ਅਤੇ ਇਸ
ਬੁਰਾਈਆਂ ਨਾਲ ਭਰਪੂਰ ਗ੍ਰੰਥ ਦਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਰ ਕੇ ਮੱਥੇ ਟਿਕਵਾਏ
ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਇਸ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ
ਦੱਸਦੇ ਹਨ ਕੀ ਉਹ ਇਹ ਮੰਨਣ ਨੂੰ ਤਿਆਰ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਦੇਵੀ ਪੂਜਕ ਸਨ? ਉਨ੍ਹਾਂ
ਕਿਹਾ ਕਿ ਸੰਗਤਾਂ ਆਪ ਇਸ ਗ੍ਰੰਥ ਨੂੰ ਪੜ੍ਹ ਕੇ ਫੈਸਲਾ ਕਰਣ ਕਿ ਹਿੰਦੂ ਦੇਵੀ ਦੇਵਤਾਵਾਂ ਦੁਰਗਾ,
ਭਗੌਤੀ, ਚੰਡੀ, ਕਾਲਕਾ, ਮਹਾਂਕਾਲ, ਸਰਬਲੋਹ ਆਦਿ ਦੀ ਉਸਤਤਿ ਨਾਲ ਭਰਪੂਰ ਰਚਨਾ ਦਾ ਪ੍ਰਕਾਸ਼ ਗੁਰੂ
ਗ੍ਰੰਥ ਸਾਹਿਬ ਜੀ ਦੇ ਬਰਾਬਰ ਕਰਨਾ ਠੀਕ ਹੈ? ਇਸ ਮੌਕੇ ਹਰ ਮਹੀਨੇ ਦੀ ੧੩ ਨੂੰ ਛੱਪਣ ਵਾਲਾ ਅਖੌਤੀ
ਦਸਮ ਗ੍ਰੰਥ ਦਾ ਪਾਜ਼ ਉਘੇੜਦਾ ਇਸ਼ਤਿਹਾਰ ਸੰਗਤਾਂ ਵਿੱਚ ਵੰਡਿਆ ਗਿਆ। ਇਸ ਵੇਲੇ ਸ਼੍ਰੋਮਣੀ ਸਿੱਖ ਸਮਾਜ
ਇੰਟਰਨੈਸ਼ਨਲ, ਯੰਗ ਸਿੱਖ ਐਸੋਸਿਏਸ਼ਨ ਫਰੀਦਾਬਾਦ, ਖਾਲਸਾ ਨਾਰੀ ਮੰਚ, ਸਾਹਿਬ ਸ੍ਰੀ ਗੁਰੂ ਗ੍ਰੰਥ
ਸਾਹਿਬ ਜੀ ਦੀ ਸਰਵਉਚਤਾ ਨੂੰ ਸਮਰਪਤ ਜੱਥੇਬੰਦੀ ਦਸਮ ਗ੍ਰੰਥ (ਬਚਿੱਤਰ ਨਾਟਕ) ਵਿਚਾਰ ਮੰਚ
ਇੰਟਰਨੈਸ਼ਨਲ, ਦੁਰਮਤਿ ਸੋਧਕ ਗੁਰਮਤਿ ਲਹਿਰ, ਗੁਰਮਤਿ ਪ੍ਰਚਾਰ ਜੱਥਾ ਦਿੱਲੀ, ਗੁਰਸਿੱਖ ਫੈਮਿਲ਼ੀ
ਕਲੱਬ ਫਰੀਦਾਬਾਦ ਆਦਿ ਜੱਥੇਬੰਦੀਆਂ ਦੇ ਨੁੰਮਾਇੰਦੇ ਵੀ ਹਾਜ਼ਰ ਸਨ।
********************************************************************************
ਹਰ ਮਹੀਨੇ ਦੀ 13 ਤਾਰੀਖ ਨੂੰ ਕਾਲਾ
ਦਿਵਸ ਕਿਉਂ ਅਤੇ ਜੁੰਮੇਵਾਰ ਕੌਣ? ਦਾ ਪੋਸਟਰ ਦੇਖਣ ਲਈ ਕਲਿਕ ਕਰੋ।
(12/07/12)
ਹਰਦੇਵ ਸਿੰਘ, ਜੰਮੂ
ਸਤਿਕਾਰ ਯੋਗ ਸਰਵਜੀਤ ਸਿੰਘ ਜੀ,
ਸਤਿ ਸ਼੍ਰੀ ਅਕਾਲ!
ਵੀਰ ਜੀ ਮੈਂ ਰਾਗਮਾਲਾ ਬਾਰੇ ਚਰਚਾ ਨਹੀਂ ਕਰਨਾ ਚਾਹੁੰਦਾ ਅਤੇ ਗੁਰਮਤੇ
ਬਾਰੇ ਖਾਲਸੇ ਦੇ ਅਧਿਕਾਰ ਤੋਂ ਆਪਣਾ ਭਾਵ ਸਪਸ਼ਟ ਕਰਦੇ ਆਪ ਜੀ ਦੇ ਸਵਾਲਾਂ ਦੇ ਜਵਾਬ ਵੀ ਦੇ ਚੁੱਕਾ
ਹਾਂ। ਆਪ ਜੀ ਨੇ ਫ਼ਿਰ ਸਵਾਲ ਕੀਤੇ ਹਨ!
ਮੈਂ ਆਪ ਜੀ ਦਾ ਸਵਾਲ ਸਮਝ ਗਿਆ ਸੀ!
ਆਪ ਜੀ ਨੇ ਫ਼ਿਰ ਪੁੱਛਿਆ ਹੈ ਕਿ:-
ਕਿਉਂਕਿ, ਭਾਈ ਜੋਧ ਸਿੰਘ ਜੀ ਮੁਤਾਬਕ ਤਤਕਰਾ ਭਾਈ ਗੁਰਦਾਸ ਜੀ ਨੇ ਲਿਖਿਆ ਹੈ ਤਤਕਰੇ ਵਿੱਚ
ਕੇਵਲ ‘ਰਾਗਮਾਲਾ’ ਨਹੀ ਸਗੋਂ ‘ਰਾਗਮਾਲਾ ਤਥਾ ਸਿੰਘਲਦੀਪ ਕੀ ਸਿਵਨਾਭ ਰਾਜੇ ਕੀ ਬਿਧਿ’। ਮੇਰਾ ਸਵਾਲ
ਹੈ ਕਿ ਬੀੜ `ਚ ‘ਸਿੰਘਲਦੀਪ ਕੀ ਸਿਵਨਾਭ ਰਾਜੇ ਕੀ ਬਿਧਿ’ ਨਾ ਛਾਪਣ ਦਾ ਫੈਸਲਾ ਕਿਸ ਨੇ ਕਦੋਂ ਅਤੇ
ਕਿਓ ਕੀਤਾ ਹੋਵੇਗਾ?
ਜਵਾਬ:- ਆਪ ਜੀ ਦਾ
ਸਵਾਲ ਸੁਭਾਵਕ ਹੈ। ਪਰ ਵਿਚਾਰ ਦੀ ਗਲ ਇਹ ਹੈ ਕਿ ਜੇ ਕਰ ਤਤਕਰੇ ਤੋਂ ਛੁੱਟ ਬੀੜ ਦੇ ਪੰਨਾਂ ਨੂੰ
974 ਤੇ ‘ਰਾਗਮਾਲਾ` ਅਤੇ “ਸਿੰਘਲਦੀ. . ਬਿਧਿ” ਅਲਗ ਅਲਗ ਆਈਟਮਾਂ ਹੁੰਦਿਆਂ ਤਾਂ ਆਪ ਜੀ ਵਾਲਾ
ਸਵਾਲ ਉੱਠਣਾ ਸੀ ਕਿ ਕੇਵਲ ਰਾਗਮਾਲਾ ਕਿਉਂ ਰੱਖੀ ਅਤੇ ਸਿੰਘਲਦੀਪ…ਬਿਧਿ ਕਿਉਂ ਕੱਡੀ? ਪਰ ਜੇ ਕਰ
ਪੰਨਾ ਨੰ: 974 ਤੇ ਕੇਵਲ ਰਾਗਮਾਲਾ ਹੀ ਸੀ ਤਾਂ ਇਹ ਸਵਾਲ ਨਹੀਂ ਉੱਠਦਾ ਕਿ ਉਨ੍ਹਾਂ ਵਿਦਵਾਨਾਂ
‘ਰਾਗਮਾਲਾ` ਕਿਉਂ ਰੱਖੀ ਅਤੇ ‘ਸਿੰਘਲਦੀਪ. . ਬਿਧੀ` ਕਿਉਂ/ਕਿਦੋਂ ਕੱਡੀ? ਭਾਈ ਕ੍ਹਾਨ ਸਿੰਘ ਜੀ ਨੇ
ਵੀ ਰਾਗਮਾਲਾ ਦੀ ਮੋਜੂਦਗੀ ਦਾ ਜ਼ਿਕਰ ਕੀਤਾ ਪਰ ਕਿਸੇ ਸਿੰਘਲਦੀਪ. . ਬਿਧਿ ਨਾਨਕ ਆਈਟਮ ਦਾ ਜ਼ਿਕਰ
ਨਹੀਂ ਕੀਤਾ। ਤੁਸੀ ਜਾਣਕਾਰੀ ਦੇਵੋ ਕਿ ਕੋਈ ਐਸੀ ‘ਬਿਧਿ` ਬੀੜ ਵਿੱਚ ਚੜੀ ਹੋਈ ਦੇਖੀ ਗਈ ਸੀ?
ਇੱਥੇ ਸਵਾਲ ਉੱਠਦਾ ਹੈ ਕਿ ਕਿੱਧਰੇ ਤਤਕਰੇ ਵਿੱਚ ਹੀ ਰਾਗਮਾਲਾ ਦੀ ਐਂਟਰੀ
ਨਾਲ ਹੀ ਜੁੱੜੇ ‘ਸਿੰਗਲਦੀਪ…ਬਿਧੀ` ਦੇ ਅਲਫ਼ਾਜ਼, ਰਾਗਮਾਲਾ ਨਾਲ ਹੀ ਜੁੜੀਆ ਕੋਈ ਰੇਫ਼ਰੇਂਸ ਤਾਂ ਨਹੀਂ
ਸੀ?
ਜ਼ਰਾ ਵਿਚਾਰ ਕਰੀਏ ਕਿ ਜੇ ਕਰ ਭਾਈ ਜੋਧ ਸਿੰਘ ਅਤੇ ਸਾਰੇ ਸਾਥੀਆਂ ਦੀ ਕੋਈ
ਝੂਠ ਬੋਲਣ ਦੀ ਮੰਸ਼ਾ ਹੁੰਦੀ ਤਾਂ ਉਹ ਤਤਕਰੇ ਵਿੱਚ ਰਾਗਮਾਲਾ ਦੀ ਐਂਟਰੀ ਨਾਲ ਜੁੜੇ ਸਿੰਘਲਦੀਪ. .
ਬਿਧਿ` ਦੀ ਸੁਚਨਾ ਛੁਪਾ ਜਾਂਦੇ। ਭਾਈ ਜੋਧ ਸਿੰਘ ਜੀ ਨੇ ਜੋ ਦੇਖਿਆ ਉਹ ਪਾਰਦਰਸ਼ਤਾ ਨਾਲ ਆਪਣੀ
ਪੁਸਤਕ ਵਿੱਚ ਵੀ ਲਿਖ ਦਿੱਤਾ।
ਆਪ ਜੀ ਨੇ ਚੰਗਾ ਕੀਤਾ ਕਿ ਮੰਦਾਵਣੀ ਅਤੇ ਰਾਗਮਾਲਾ ਦੀ ਸਥਿਤੀ ਬਾਰੇ ਸੁਚਨਾ
ਲਿਖੀ ਹੈ ਜਿਸ ਤੋਂ ਸਿੱਧ ਹੁੰਦਾ ਹੈ ਕਿ ਪੰਨਾ 973 ਤੇਂ ਮੁੰਦਾਵਣੀ ਹੈ
(ਕ੍ਹਾਨ ਸਿੰਘ ਜੀ ਨਾਭਾ ਨੇ ਵੀ ਇਹੀ
ਗਲ ਲਿਖੀ ਹੈ) ਅਤੇ ਪੰਨਾ ਨੰ 974 ਤੇ ਰਾਗਮਾਲਾ
ਹੈ। ਆਪ ਜੀ ਭਾਈ ਜੋਧ ਸਿੰਘ ਜੀ ਵਲੋਂ ਪਾਠਕਾਂ ਦੀ ਸੁਵਿਧਾ ਲਈ ਇੱਕ ਪੰਨੇ ਦੇ ਦੋ ਭਾਗ (ਸੱਜਾ-ਖੱਭਾ
ਮਿਲਾ ਕੇ ਇੱਕ ਪੰਨਾ) ਕਰਕੇ ਸਮਝਾਉਂਣ ਦੇ ਢੰਗ ਨੂੰ ਪੰਨਾ ਸਮਝ ਬੈਠੇ ਹੋ ਅਤੇ ਪੋਣੇਂ ਤਿੰਨ ਪੰਨੇ
ਖਾਲੀ ਹੋਣ ਦੀ ਗਲ ਕਰ ਰਹੇ ਹੋ ਜਦ ਕਿ ਵਾਸਤਵ ਵਿੱਚ ਐਸਾ ਨਹੀਂ ਹੈ। ਜਗ੍ਹਾ ਖਾਲੀ ਹੈ ਪਰ ਤੁਸੀ ਉਸ
ਨੂੰ ਪੋਂਣੇ ਤਿੰਨ ਪੰਨਾ ਖਾਲੀ ਹੋਂਣਾ ਨਹੀਂ ਕਹ ਸਕਦੇ।
973
ਅਤੇ 974 ਪੰਨੇ ਖਾਲੀ ਨਹੀਂ
ਹਨ ਬਲਕਿ ਪੰਨਿਆਂ ਵਿੱਚ ਥਾਂ ਖਾਲੀ ਹੈ। ਇਹ
ਸਥਿਤੀ ਬੀੜ ਵਿੱਚ ਹੋਰ ਥਾਂ ਵੀ ਹੈ। ਤਤਕਰੇ ਵਿੱਚ ਵੀ ਕਈ ਰਾਗਾਂ ਵਿਚਕਾਰ ਪਾਲਾਂ ਦੀ ਥਾਂ ਛੱਡੀ ਗਈ
ਸੀ।
ਆਪ ਜੀ ਦਾ ਸਵਾਲ ਹੈ:-
ਭਾਈ ਜੋਧ ਸਿੰਘ ਜੀ ਦੀ ਲਿਖਤ ਮੁਤਾਬਕ ਕਰਤਾਰਪੁਰੀ ਬੀੜ `ਚ ਦਰਜ ਰਾਗਮਾਲਾ ਦੇ ਅੰਕ ॥੧॥,॥੧॥,॥੧॥
ਹੀ ਹਨ। “ਅਠਾਰਿਹ ਦਸ ਬੀਸ॥੧॥੧॥” (ਪੰਨਾ 122) ਅੱਜ ਦੀਆ ਛਾਪੇ ਦੀਆ ਬੀੜਾਂ ਵਿਚ ਵੀ ਅੰਕ
॥੧॥,॥੧॥,॥੧॥ ਹੀ ਹਨ। ਵੀਰ ਜੀ , ਰਾਗਮਾਲਾ ਦੇ ਅੰਕ ਲਿਖਣ ਦਾ ਇਹ ਢੰਗ ਬਾਕੀ ਸਾਰੀ ਬਾਣੀ ਦੇ
ਸਬਦਾਂ ਦੇ ਅੰਕ ਲਿਖਣ ਦੇ ਤਰੀਕੇ ਨਾਲੋਂ ਵੱਖਰਾ ਹੋਣ ਦਾ ਕੀ ਕਾਰਨ ਹੋ ਸਕਦਾ ਹੈ?
ਜਵਾਬ:- ਇਸਦੇ ਦੋ ਕਾਰਨ
ਇਹ ਹੋ ਸਕਦੇ ਹਨ:-
(1) ਰਾਗਮਾਲਾ ਬਾਣੀ
ਨਹੀਂ ਅਤੇ ਬਾਣੀ ਪਾਠ ਨਾਲੋਂ ਵੱਖਰੀ ਹੈ ਅਤੇ ਮੂਲ ਬੀੜ ਵਿੱਚ ਇਸਦਾ ਉੱਦੇਸ਼ ਵੱਖਰਾ ਪ੍ਰਤੀਤ ਹੁੰਦਾ
ਹੈ। ਇਸ ਕਰਕੇ ਇਸ ਵਿੱਚ ਫ਼ਕਰ ਹੈ।
(2) ਰਾਗਮਾਲਾ ਜ਼ਰੂਰੀ ਨਹੀਂ ਕਿ ਅਕਬਰ ਦੇ ਸਮਕਾਲੀ ਦੀ ਆਪਣੀ ਹੀ ਲਿਖਤ
ਹੋਵੇ। ਹੋ ਸਕਦਾ ਹੈ ਕਿ ਇਹ ਹਿੱਸਾ ਅਕਬਰ ਦੇ ਸਮਕਾਲੀ ਕਵੀ ਨੇ ਵੀ ਕਿਸੇ ਹੋਰ ਸੰਗੀਤ ਸਰੋਤ ਤੋਂ ਲੇ
ਆਪਣੇ ਢੰਗ ਨਾਲ ਇਸਤੇਮਾਲ ਕੀਤਾ ਹੋਵੇ ਜੋ ਕਿ ਉਸ ਕਵੀ ਤੋਂ ਪਹਿਲਾਂ ਦਾ ਸਰੋਤ ਹੋਵੇ। ਗੁਰੂ
ਸਾਹਿਬਾਂ ਦੇ ਸੰਗੀਤ ਪ੍ਰੇਮ ਅਤੇ ਗਿਆਨ ਕਈਂ ਸੰਗੀਤ ਸਰੋਤਾਂ ਦੀ ਜਾਣਕਾਰੀ ਰੱਖਦਾ ਸੀ! ਕਈ ਰਚਨਾਵਾਂ
ਐਸੀਆਂ ਹੁੰਦੀਆਂ ਹਨ ਜਿਸ ਦਾ ਮੂਲ ਲਿਖਰੀ ਉਸ ਵਿੱਚ ਕਿਸੇ ਹੋਰ ਦੀ ਲਿਖਤ ਦਾ ਕੁੱਝ ਅੰਸ਼ ਇਸਤੇਮਾਲ
ਆਪਣੇ ਢੰਗ ਨਾਲ ਕਰਦਾ ਹੈ। ਭਾਈ ਗੁਰਦਾਸ ਵਲੋਂ ਦਰਜ ਕੀਤੀ ਰਾਗਮਾਲਾ ਦਾ ਸਰੋਤ ਹੋ ਸਕਦਾ ਹੈ ਅਕਬਰ
ਦੇ ਸਮਕਾਲੀ ਤੋਂ ਪਹਿਲਾਂ ਦਾ ਹੋਵੇ। ਬਾਕੀ ਇਹ ਤਾਂ ਦਰਜ ਕਰਵਾਉਂਣ ਵਾਲੇ ਦਾ ਅਧਿਕਾਰ ਖੇਤਰ ਹੈ ਕਿ
ਉਹ ਆਪਣੇ ਇਸ ਅਧਿਕਾਰ ਦੀ ਵਰਤੋਂ ਕਿਵੇਂ ਕਰਦਾ ਹੈ। ਜਿਵੇਂ ਕਿ ਬਾਣੀ ਵਿਚਲੀ ਭਗਤਾਂ ਦੀ ਬਾਣੀ ਨੂੰ
ਗੁਰੂਆਂ ਨੇ ਰਾਗਾਂ ਦੀ ਵਰਤੋਂ ਕਰਕੇ ਦਰਜ ਕੀਤਾ ਜਦ ਕਿ ਭਗਤਾਂ ਨੇ ਆਪਣੇ ਵਿਚਾਰ ਰਾਗਾਂ ਵਿੱਚ ਨਹੀਂ
ਸੀ ਲਿਖੇ। ਹੁਣ ਅਸੀਂ ਇਹ ਵਿਵਾਦਨੁਮਾਂ/ਸ਼ੰਕਾਨੁਮਾਂ ਸਵਾਲ ਨਹੀ ਕਹਿ ਸਕਦੇ ਕਿ ਗੁਰੂਆਂ ਨੇ ਇਹ ਫ਼ਰਕ
ਕਿਉਂ ਪਾਈਆ?
ਆਪ ਜੀ ਨੇ ਸਵਾਲ ਪੁੱਛਿਆ ਹੈ:- “ ਵੀਰ
ਜੀ, ਬੇਨਤੀ ਹੈ ਕੇ ਕੀ ਆਪ ਜੀ ਮੇਰੇ ਨਾਲ ਸਹਿਮਤ ਹੋ ਕਿ ਉਪ੍ਰੋਕਤ ਦੋਵੇਂ ਆਪਾ ਵਿਰੋਧੀ ਬਿਆਨ ਠੀਕ
ਨਹੀ ਹੋ ਸਕਦੇ? ਜੇ ਆਪ ਮੇਰੇ ਨਾਲ ਸਹਿਮਤ ਨਹੀ ਤਾਂ ਆਪਣੀ ਅਸਹਿਮਤੀ ਦਾ ਕਾਰਨ ਬਿਆਨ ਕਰਨ ਦੀ
ਕ੍ਰਿਪਾਲਤਾ ਕਰਨੀ ਜੀ”
ਜਵਾਬ:- ਵੀਰ ਜੀ
ਤੁਸੀ ਦੋ ਵਿਦਵਾਨ ਧਿਰਾਂ ਦੇ ਮਤਭੇਦ ਦੀ ਗਲ ਕਰਦੇ ਹੋ ਪਰ ਦੋਹਾਂ ਧਿਰਾਂ ਦੀ ਇਸ ਪੁਰਨ ਸਹਮਤੀ ਬਾਰੇ
ਵਿਚਾਰ ਨਹੀਂ ਕਰਦੇ ਕਿ ਕਰਤਾਰਪੁਰ ਪਿਆ ਗ੍ਰੰਥ ਹੀ ਗੁਰੂ ਅਰਜਨ ਦੇਵ ਜੀ ਦਾ ਲਿਖਵਾਈਆ ਅਤੇ ਭਾਈ
ਗੁਰਦਾਸ ਜੀ ਦਾ ਲਿਖਿਆ ਗ੍ਰੰਥ ਹੈ। ਖੈਰ!
ਆਪ ਜੀ ਇਹ ਦੱਸੋ ਕਿ ਜੇ ਕਰ ਮੁੰਦਾਵਣੀ 973 ਪੰਨੇ ਤਕ ਖਤਮ ਸੀ ਤਾਂ ਭਾਈ
ਕ੍ਹਾਨ ਸਿੰਘ ਜੀ ਵਲੋਂ ਦਿਤੀ ਸੁਚਨਾ “ਸੰਮਤ ੧੬੬੧ ਮਿਤੀ ਭਾਦੋਂ ਵਦੀ ੧ ਪੋਥੀ ਲਿਖਿ ਪਹੁੰਚੇ। ਸਾਰੇ
ਪਤਰੇ ਗੁਰੂ ਬਾਬੇ ਦੇ ੯੭੪”
ਦੇ ਬਜਾਏ ਸਾਰੇ ਪੱਤਰੇ ੯੭੩ ਕਿਉਂ ਨਾ ਦਰਜ ਕੀਤੇ ਗਏ?
ਇਸ ਤੋਂ ਪ੍ਰਤੀਤ ਹੁੰਦਾ ਹੈ ਕਿ ਇਹ ਦੋ ਵਿਦਵਾਨ ਧਿਰਾਂ
ਵਲੋਂ ਆਪਣੀ-ਆਪਣੀ ਆਬਜ਼ਰਵੇਸ਼ਨ ਵਿਚਲਾ ਫ਼ਕਰ ਹੋ ਸਕਦਾ ਹੈ। ਜਿਸਦੇ ਚਲਦੇ ਪ੍ਰਤੀਤ ਹੁੰਦਾ ਹੈ ਕਿ ਸ਼ਾਯਦ
ਭਾਈ ਕ੍ਹਾਨ ਸਿੰਘ ਜੀ ਨਾਭਾ ਨੇ 974 ਦੇ ਆਰੰਭਕ ਭਾਗ ਨੂੰ ਪੱਤਰਾ ਨਾ ਮੰਨਿਆਂ ਅਤੇ ਉਸੇ ਸ੍ਹਾਮਣੇ
ਵਾਲੇ ਭਾਗ ਤੇ ਲਿਖੀ ਰਾਗਮਾਲਾ ਨੂੰ ਬਾਹਰ ਸਮਝਿਆ। ਦੁਜੇ ਪਾਸੇ ਜੋਧ ਸਿੰਘ ਅਤੇ ਸਾਥੀਆਂ ਨੇ ਪੱਤਰਾ
ਟੰਕਣ ਵਿਧੀ ਅਨੁਸਾਰ ਪੱਤਰਾ 974 ਦੇ ਦੂਜੇ ਭਾਗ ਨੂੰ 974 ਨੰ: ਪੱਤਰੇ ਦਾ ਹੀ ਹਿੱਸਾ ਮੰਨਿਆ।
ਵੀਰ ਜੀ ਕਈ ਵਾਰ ਇੱਕ ਹੀ ਵਸਤੂ ਨੂੰ ਵੱਖਰੇ-ਵੱਖਰੇ ਦ੍ਰਿਸ਼ਟੀਕੋਂਣ ਨਾਲ
ਵੇਖਿਆ ਜਾਂਦਾ ਹੈ। ਜੇ ਕਰ ਆਪ ਜੀ ਮੇਰੇ ਅਤੇ ਡਾ. ਬਰਸਾਲ ਜੀ ਦੇ ਵਿਚਕਾਰ ਇੰਝ ਖੜੇ ਹੋਵੋ ਕਿ ਆਪ
ਜੀ ਦਾ ਮੁੱਖ ਮੇਰੇ ਵੱਲ ਹੋਵੇ ਤੇ ਪਿੱਠ ਡਾ. ਸਾਹਿਬ ਵੱਲ ਤਾਂ ਜੋ ਮੈਂ ਵੇਖ ਰਿਹਾ ਹਾਂ ਉਹ ਵੀ ਠੀਕ
ਹੈ ਅਤੇ ਜੋ ਬਰਸਾਲ ਸਾਹਿਬ ਦੇਖ ਰਹੇ ਹਨ ਉਹ ਵੀ ਠੀਕ ਹੈ। ਫ਼ਰਕ ਕੇਵਲ ਦ੍ਰਿਸ਼ਟੀਕੋਂਣ ਦਾ ਹੋਵੇਗਾ
ਅਤੇ ਇਸ ਨਾਲ ਵਿਵਰਣ ਵਿੱਚ ਵੀ ਅੰਤਰ ਆਏਗਾ। ਮੈਂਨੂੰ ਲੱਗਦਾ ਹੈ ਕਿ ਦੋ ਵਿਵਾਨ ਧਿਰਾਂ ਨੇ
ਆਪਣੀ-ਆਪਣੀ ਅਬਜ਼ਰਵੇਸ਼ਨ ਵਿੱਚ ਠੀਕ ਸਨ ਜਿਸ ਵਿੱਚ ਪਰਿਸਥਿਤੀ ਅਤੇ ਸਮੇਂ ਦਾ ਵੱਕਫ਼ਾ ਹੋਂਣ ਕਾਰਨ ਫ਼ਰਕ
ਆ ਗਿਆ। ਪੰਡਤ ਕਰਤਾਰ ਸਿੰਘ ਜੀ ਵਾਲੇ ਪ੍ਰਕਰਨ ਨੂੰ ਦੁਬਾਰਾ ਪੜਨ ਦੀ ਖੇਚਲ ਕਰਨਾ ਜਿਸ ਦੀ ਜਾਣਕਾਰੀ
ਗਿਆਨੀ ਗੁਰਦਿੱਤ ਸਿੰਘ ਜੀ ਨੇ ਪ੍ਰਕਰਣ ਦੇ ਵਾਪਰਣ ਤੋਂ ਲਗਭਗ ‘੫
ਦਹਾਕਿਆਂ ਬਾਦ` (? ? ?)
ਲਿਖੀ ਪੁਸਤਕ ‘ਮੁੰਦਾਵਣੀ` ਵਿੱਚ ਦਿੱਤੀ।
ਵੀਰ ਚਰਨਜੀਤ ਬਰੈਂਮਪਟਨ ਜੀ ਨੇ ਆਪਣੇ
ਕਲ ਵਾਲੇ ਪੱਤਰ ਵਿੱਚ ਇਸ ਨੂੰ ਛਾਪ ਵੀ ਦਿੱਤਾ ਹੈ। ਇਸ ਨੂੰ ਮੇਰੀ ਕਲ ਵਾਲੀ ਚਿੱਠੀ, ਮਿਤੀ
10.7.12 ਨਾਲ ਮਿਲਾ ਕੇ ਪੜ ਲੋ!
ਵੀਰ ਜੀ ਜੇ ਕਰ ਗਲ ਪਹਿਲੇ ਸਮੇਂ ਦੀ ਕਰਨੀ ਹੈ ਤਾਂ ਸਵੀਕਾਰ ਕਰੋ ਕਿ ਉਸ
ਵੇਲੇ ਮਤਾ ਰਾਗਮਾਲਾ ਬਾਹਰ ਕੱਡਣ ਦਾ ਕਦੇ ਨਹੀਂ ਸੀ ਹੋਇਆ ਨਾ ਹੀ ਵਿੱਚ ਸ਼ਾਮਲ ਕਰਨ ਦਾ। ਰਾਗਮਾਲਾ
ਪਹਿਲਾਂ ਤੋਂ ਪ੍ਰਚਲਤ ਸੀ ਅਤੇ ਪ੍ਰਮੁੱਖ ਬੀੜਾਂ ਵਿੱਚ ਦਰਜ ਸੀ। ਇਹ ਵੀ ਸਵੀਕਾਰ ਕਰੋ ਕਿ ਉਸ ਵੇਲੇ
ਇਸ ਬਾਰੇ ਮੁੱਖ ਮਤਭੇਦ ਰਾਗਮਾਲਾ ਪੜਨ ਜਾਂ ਨਾ ਪੜਨ ਬਾਰੇ ਹੋਇਆ ਸੀ। ਹਾਂ ਅੱਜ ਦੀ ਗਲ ਕਰੀਏ ਤਾਂ
ਤੁਸੀ ਆਖਦੇ ਹੋ ਕਿ ਜੇ ਕਰ ਮਤਾ ਪਾਸ ਹੋ ਜਾਂਦਾ ਤਾਂ ਅੱਜ ਮਤਭੇਦ ਨਾ ਹੁੰਦਾ। ਵੀਰ ਜੀ ਦੋ
ਵਿਚਾਰਧਾਰਵਾਂ ਦੇ ਰਹਿੰਦੇ ਮਤਭੇਦ ਕਦੇ ਖਤਮ ਨਹੀਂ ਹੁੰਦਾ। ਇਹ ਗਲਤ ਫ਼ਹਮੀ ਨਾ ਕਰੀਏ ਤਾਂ ਚੰਗਾ ਹੈ।
ਜੇ ਕਰ ਉਸ ਵੇਲੇ ਸਿੱਖ ਰਹਿਤ ਮਰਿਆਂਦਾ ਵਾਲਾ ਨਿਰਨਾ ਨਾ ਹੁੰਦਾ ਤਾਂ ਅੱਜ ਇਤਨੇ ਮਤਭੇਦ ਹੁੰਦੇ ਕਿ
ਸਾਨੂੰ ਸੰਸਾਰ ਵਿੱਚ ਕਈ ਪ੍ਰਕਾਰ ਦਿਆਂ ਬੀੜਾਂ ਗੁਰਦੁਆਰਿਆਂ ਵਿੱਚ ਪਈਆਂ ਮਿਲਦਿਆਂ ਜਿਵੇ ਕਿ, ਗੁਰੂ
ਗ੍ਰੰਥ ਰਾਗਮਾਲਾ ਸਮੇਤ, ਗੁਰੂ ਗ੍ਰੰਥ ਰਾਗਮਾਲਾ ਬਗ਼ੈਰ, ਗੁਰੂ ਗ੍ਰੰਥ ਭੱਟ ਬਾਣੀ ਬਗ਼ੈਰ, ਗੁਰੂ
ਗ੍ਰੰਥ ਭਗਤ-ਭੱਟ ਬਾਣੀ ਬਗ਼ੈਰ ਅਤੇ ਹੁਣ ਨਵੀਂ ਬੀੜ ਛੱਪ ਚੁਕੀ ਹੁੰਦੀ-ਗੁਰੂ ਗ੍ਰੰਥ ਮਹਲਾ ੨, ੩, ੪,
੫ ਬਗ਼ੈਰ! ! ! ਤੁਸੀ ਅੱਜ ਕਿਸ
–ਕਿਸ ਨਾਲ ਮਤਭੇਦ ਮਿਟਾਉਂਦੇ? ? ? ਕੀ ਤੁਸੀ ਚਾਹੁੰਦੇ ਹੋ ਕਿ ਐਸੇ ਮਤਭੇਦ ਖੜੇ ਕਰਕੇ ਫ਼ਿਰ ਮਤਭੇਦਾ
ਦਾ ਰੋਣਾਂ ਰੋਇਆ ਜਾਏ?
ਤੁਸੀ ਸਵਾਲ ਕੀਤਾ ਹੈ:- “ ਅਸਲ
ਸਵਾਲ ਤਾਂ ਇਹ ਹੈ ਕਿ ਜੇ ਭਾਈ ਕ੍ਹਾਨ ਸਿੰਘ ਨਾਭਾ ਜੀ ਨੇ ਕਿਸੇ ਕਾਰਨ ਇਹ ਨਹੀ ਵੀ ਲਿਖਿਆ ਕਿ
ਰਾਗਮਾਲਾ ਕੱਢ ਦੇਣੀ ਚਾਹੀਦੀ ਹੈ ਤਾਂ ਕੀ ਸਾਨੂੰ ਭਾਣਾ ਮੰਨ ਲੈਣਾ ਚਾਹੀਦਾ ਹੈ?
ਜਵਾਬ:- ਮੇਰਾ ਲੇਖ
ਅਤੇ ਆਪ ਜੀ ਦੇ ਸਵਾਲ ਗੁਰਮਤੇ ਬਾਰੇ ਸਨ ਅਤੇ ਇਹ ਸਾਬਤ ਹੋ ਗਿਆ ਲੱਗਦਾ ਹੈ ਕਿ ਰਾਗਮਾਲਾ ਪਾਉਂਣ
ਜਾਂ ਨਿਤਨੇਮ ਵਿੱਚ ਬਾਹਰੀ ਰਚਨਾਵਾਂ ਦੇ ਵਾਧੇ ਬਾਰੇ ਵਿਦਵਾਨਾਂ ਨੇ ਕੋਈ ਗੁਰਮਤਾ ਨਹੀਂ ਕੀਤਾ। ਪਰ
ਆਪ ਜੀ ਵੱਲੋਂ ਪੁੱਛੇ ਗਏ ਇਸ ਅਪ੍ਰਸੰਗਕ ਸਵਾਲ ਦਾ ਜਵਾਬ ਕੇਵਲ ਇਸ ਸਵਾਲ ਨਾਲ ਦੇਵਾਂਗਾ ਕਿ, ਕੀ ਆਪ
ਜੀ ਵਲੋਂ ਕਿਸੇ ਕਾਰਨ ਕਹਿਣ ਤੇ,
ਆਪ ਜੀ ਨੂੰ ਭਾਉਂਦਾ ਭਾਣਾ ਹੀ ਸਾਰੇ
ਪੰਥ ਨੂੰ ਮੰਨ ਲੇਣਾਂ ਚਾਹੀਦਾ ਹੈ? ਵੀਰ ਜੀ
ਗੁਰਮਤੇ ਬਾਰੇ ਵਿਚਾਰ ਤਾਂ ਠੀਕ ਸੀ ਪਰ ਮੈਂ ਰਾਗਮਾਲਾ ਬਾਰੇ ਕੋਈ ਤਾਨ ਨਹੀਂ ਛੇੜਨਾ ਚਾਹੁੰਦਾ! ਆਪ
ਜੀ ਦਾ ਆਪਣਾ ਦ੍ਰਿਸ਼ਟੀਕੋਂਣ ਹੈ ਕਿ ਤੁਸੀ ਕੀ ਮੰਨਦੇ ਹੋ ਅਤੇ ਕੀ ਨਹੀਂ ਮੰਨਦੇ! ਮੇਰੇ ਲੇਖ ਦਾ
ਉੱਦੇਸ਼ ਕੇਵਲ ਬਾਣੀ ਬਾਰੇ ਖਾਲਸੇ ਦੇ ਅਧਿਕਾਰ ਦੀ ਗਲ ਕਰਨ ਸੀ।
ਆਪ ਜੀ ਦੀ ਟਿੱਪਣੀ ਹੈ:-
“ਨਿਤਨੇਮ ਦਿਆ ਬਾਣਿਆਂ ਸਬੰਧੀ ਆਪ ਜੀ ਲਿਖਦੇ
ਹੋ,” ਇਹ ਗੁਰੂ ਕਾਲ ਤੋਂ ਹੀ ਗੁਰੂ ਦਾ ਆਦੇਸ਼ ਸੀ ਜਿਸ ਨੂੰ ਕਈਂ ਹੋਰ ਪ੍ਰਚਲਤ ਗਲਾਂ (ਖੰਡੇ ਦਾ
ਅੰਮ੍ਰਿਤ ਆਦਿ) ਦੀ ਤਰਾਂ ਪਰਵਾਨ ਕਰਕੇ ਹੀ ਤੁਰੀਆ ਗਿਆ”। ਵੀਰ ਜੀ, ਚੰਗਾ ਹੁੰਦਾ ਜੇ ਆਪ ਜੀ ਕੋਈ
ਮੰਨਣ ਯੋਗ ਸਬੂਤ ਵੀ ਪੇਸ਼ ਕਰਦੇ ਕਿ ਇਹ ਗੁਰੂ ਜੀ ਦਾ ਆਦੇਸ਼ ਸੀ”
ਜਵਾਬ:- ਵੀਰ ਜੀ ਜੇ
ਕਰ ਪੰਥ ਵਲੋਂ ਸਵੀਕਾਰ ਕੀਤੇ ਗਏ ਗੁਰੂਆਂ ਦੇ ਆਦੇਸ਼ ਆਪ ਜੀ ਦੀ ਮੰਨਣ ਯੋਗ ਕਸਵਟੀ ਵਰਤ ਕੇ ਪਰਖੇ
ਜਾਂਣ ਤਾਂ ਸਿੱਖ ‘ਸਭ ਸਿਖਣ ਕੋ ਹੁਕਮ ਹੈ ਗੁਰੂ ਮਾਨਿਯੋਂ ਗ੍ਰੰਥ ਦਾ ਮੰਨਣ ਯੋਗ ਗੁਰੂ ਆਦੇਸ਼` (ਜੋ
ਕਿ ਗੁਰੂ ਨੇ ਆਪਣੀ ਕਲਮੀ ਲਿਖਿਆ ਹੋਵੇ) ਲੱਭਦੇ-ਲੱਭਦੇ ਖਤਮ ਹੋ ਜਾਂਣ ਗੇ! ਉਹ ਇਹ ਵੀ ਲੱਭਦੇ-ਲਭਦੇ
ਖਤਮ ਹੋ ਜਾਂਣ ਗੇ ਕਿ ਬਾਣੀ ਦੇ ਕਿਸ ਸਬੂਤ ਅਨੁਸਾਰ ਛੇਵੇਂ, ਸੱਤਵੇਂ ਅੱਠਵੇਂ ਅਤੇ ਦੱਸਵੇਂ ਗੁਰੂ
ਸਿੱਖਾਂ ਦੇ ਗੁਰੂ ਸਨ? ਕੀ ਸਿੱਖਾਂ ਦਾ ਖਾਤਮਾ ਇੰਝ ਹੋਂਣਾ ਚਾਹੀਦਾ? ਵੀਰ ਜੀ ਸੁਚੇਤ ਬੰਦੇ ਕਦੇ ਉਹ
ਤਰਕ ਨਹੀਂ ਦਿੰਦੇ ਜਿਹੜੇ ਕਿ ਉਨ੍ਹਾਂ ਦੇ ਗਲੇ ਦੀ ਹੀ ਹੱਡੀ ਬਣ ਜਾਣ!
ਵੀਰ ਜੀ ਮੈਂ ਫ਼ੇਰ ਦੁਹਰਾ ਦੇਵਾਂ ਕਿ ਮੇਰੇ ਲੇਖ ਵਿਚਲਾ ਇੱਕ ਮੁੱਖ ਭਾਵ ਇਹੀ
ਸੀ ਕਿ ਖ਼ਾਲਸਾ ਕਦੇ ਵੀ ਗੁਰਬਾਣੀ ਨੂੰ ਬਦਲਣ ਗੁਰਮਤਾ ਨਹੀਂ ਕਰ ਸਕਦਾ! ਮੇਰਾ ਖਿਆਲ ਹੈ ਕਿ ਇਸ ਬਾਰੇ
ਅਸੀਂ ਆਪਣੇ ਵਿਚਾਰ ਸਾਂਝੇ ਕਰ ਚੁਕੇ ਹਾਂ ਅਤੇ ਪਾਠਕ ਵੀ ਪੜ ਚੁੱਕੇ ਹਨ।
ਕਿਸੇ ਹੋਈ ਭੁੱਲ ਚੂਕ ਲਈ ਛਿਮਾ ਦਾ ਜਾਚਕ ਸਮਝਣਾ!
ਹਰਦੇਵ ਸਿੰਘ, ਜੰਮੂ-੧੨. ੭. ੧੨
ਸਤਿਕਾਰ ਯੋਗ ਡਾ. ਗੁਰਮੀਤ ਸਿੰਘ ਬਰਸਾਲ ਜੀ,
ਸਤਿ ਸ਼ੀ ਅਕਾਲ!
ਗੁਰੂ ਗ੍ਰੰਥ ਸਾਹਿਬ ਅਤੇ ਗੁਰੂਆਂ ਦਾ ਜੀਵਨ ਸਾਨੂੰ ਹਰ ਪ੍ਰਕਾਰ ਦੀ ਦਲਦਲ
ਤੋਂ ਕੱਡਣ ਵਿੱਚ ਸਮਰਥ ਹੈ। ਜੋ ਕਰੇ ਕੋਈ ਪਾਖੰਡੀ ਬ੍ਰਾਹਮਣਵਾਦ ਵਿਚੋਂ ਕਿਸੇ ਨੂੰ ਕੱਡੇ ਤਾਂ ਬੜੀ
ਮੁਬਾਰਕ ਦੀ ਗਲ ਹੈ। ਪਰ ਜੋ ਕਰ ਕੋਈ ਬ੍ਰਾਹਮਣਵਾਦੀ ਦਲਦਲ ਦੀ ਗਲ ਕਰਦੇ ਗੁਰੂ ਗ੍ਰੰਥ ਅਤੇ ਗੁਰੂਆਂ
ਦੀ ਸਥਿਤੀ ਨੂੰ ਢਾਹ ਲਗਾਉਣ ਵਰਗੀ ਨਾਸਮਝੀ ਕਰੇ ਤਾਂ ਇਹ ਨਾਸਮਝੀ ਮੁਬਾਰਕ ਦੀ ਨਹੀਂ ਬਲਕਿ ਸ਼ਰਮ ਨਾਲ
ਸਿਰ ਨੀਵਾਂ ਕਰਨ ਵਾਲੀ ਹੈ। ਜੇ ਕਰ ਮਨਮਤ ਨਾਲ ਵਾਜਬ ਢੰਗ ਨਾਲ ਜੂਝਣਾ ਹੈ ਤਾਂ ਗੁਰੂਆਂ ਅਤੇ ਗੁਰੂ
ਗ੍ਰੰਥ ਸਾਹਿਬ ਜੀ ਨੂੰ ਵਿਵਾਦ ਤੋਂ ਪਰੇ ਰੱਖੀਏ! ਕਿਸੇ ਹੋਈ ਭੁੱਲ ਚੂਕ ਲਈ ਛਿਮਾ ਦਾ ਜਾਚਕ ਸਮਝਣਾ!
ਹਰਦੇਵ ਸਿੰਘ, ਜੰਮੂ-੧੨. ੭. ੧੨
ਸਤਿਕਾਰ ਯੋਗ ਵੀਰ ਸੁਖਵਿੰਦਰਜੀਤ ਸਿੰਘ ਜੀ,
ਸਤਿ ਸ਼੍ਰ ਅਕਾਲ!
ਲਗਭਗ ੧੫ ਸਾਲ ਪਹਿਲਾਂ ਮੈਂ ਆਵਾਗਮਨ ਬਾਰੇ ਲਿਖਿਆ ਸੀ। ਸਨ ੨੦੦੦ ਵਿੱਚ
ਮੇਰੇ ਵੱਡੇ ਭਾਈ ਸਾਹਿਬ ਜੀ ਦਾ ਅਕਾਲ ਚਲਾਣਾ ਹੋ ਗਿਆ ਸੀ ਅਤੇ ਮੈਂ ਬੜਾ ਮਾਯੂਸ ਸੀ। ਨੇੜੇ ਦੇ
ਗੁਰਦੂਆਰੇ ਤੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ ਲਿਆ ਕੇ ਪੜਨਾ ਸ਼ੁਰੂ ਕੀਤਾ ਅਤੇ ਕੁੱਝ ਨੋਟਸ ਲਏ।
ਆਵਾਗਮਨ ਆਦਿ ਬਾਰੇ ਲਿਖਿਆ ਜੋ ਕਿ ਸਨ ੨੦੦੪ ਵਿੱਚ ਮੇਰੀ ਹਿੰਦੀ ਭਾਸ਼ਾ ਵਿੱਚ ਛੱਪੀ ਪੁਸਤਕ ‘ਸਿੰਖ
ਫ਼ਿਲਾਸਫ਼ੀ` ਵਿੱਚ ਛੱਪਿਆ। ਸਨ ੨੦੦੯ ਵਿੱਚ ਇਹ ਪੁਸਤਕ ਪੰਜਾਬੀ ਵਿੱਚ ਛਪੀ ਜਿਸ ਦੇ ਲੇਖ ਸਿੱਖ ਮਾਰਗ.
ਕਾਮ ਵਿੱਚ ਛਪੇ। ਇਹ ਮੇਰੇ ਨਿਜੀ ਵਿਚਾਰ ਸਨ ਜਿਸਦੀ ਸੁਚਨਾ ਮੈਂ ਆਪਣੀ ਪੁਸਤਕ ਵਿੱਚ ਦਿੱਤੀ ਸੀ।
ਕਿਉਂਕਿ ਮੇਰਾ ਮੰਨਣਾ ਹੈ ਕਿ ਨਿਜੀ ਵਿਚਾਰ ਧੱਕੇ ਨਾਲ ਕਿਸੇ ਤੇ ਥੋਪਣੇ ਨਹੀਂ ਚਾਹੀਦੇ।
ਹੁਣ ਚਲੀ ਚਰਚਾ ਦੇ ਆਰੰਭ ਵਿੱਚ ਕੈਲਗਰੀ ਜੀ ਨੂੰ ਡਾ. ਬਰਸਾਲ ਜੀ ਨੇ ਮੇਰੇ
ਲੇਖਾਂ ਦਾ ਹਵਾਲਾ ਦੇ ਦਿਤਾ ਸੀ। ਪਹਿਲਾਂ ਇਸ ਬਾਰੇ ਮੇਰੀ ਕੈਲਗਰੀ ਜੀ ਨਾਲ ਲੰਭੀ ਵਿਚਾਰ ਚਲੀ ਸੀ
ਅਤੇ ਇਨ੍ਹਾਂ ਦੋਹਾਂ ਗਲਾਂ ਕਰਕੇ ਹੁਣ ਮੈਂ ਚਰਚਾ ਵਿੱਚ ਭਾਗ ਨਹੀਂ ਲਿਆ। ਇੱਧਰ ਮੇਰੀ ਕੁੱਝ ਵੀਰਾਂ
ਨਾਲ ਹੋਰ ਵਿਚਾਰ ਚਲ ਪਈ। ਕੈਲਗਰੀ ਜੀ ਕੁੱਝ ਵੀਰਾਂ ਨਾਲ ਵਿਚਾਰ ਵਟਾਂਦਰਾ ਕਰ ਰਹੇ ਹਨ ਅਤੇ ਮੇਰੇ
ਮਨ ਵਿੱਚ ਵੀ ਕੁੱਝ ਵਿਚਾਰ ਹਨ ਜਿਨ੍ਹਾਂ ਨੂੰ ਕੈਲਗਰੀ ਜੀ ਅਤੇ ਪਾਠਕਾਂ ਨਾਲ ਸਾਂਝੇ ਕਰਨ ਦਾ ਜਤਨ
ਕਰਾਂਗਾ!
ਕਿਸੇ ਭੁੱਲ ਚੂਕ ਲਈ ਛਿਮਾ ਦਾ ਜਾਚਕ ਸਮਝਣਾ!
ਹਰਦੇਵ ਸਿੰਘ, ਜੰਮੂ-੧੨. ੭. ੧੨
(12/07/12)
ਸਤਿਨਾਮ ਸਿੰਘ ਮੌਂਟਰੀਅਲ
ਵਾਹਿ ਗੁਰੂ ਜੀ ਕਾ ਖਾਲਸਾ, ਵਾਹਿ ਗੁਰੂ ਜੀ
ਕੀ ਫਤਹਿ
ਵੀਰ ਜਸਵੀਰ ਸਿੰਘ ਜੀ
ਮੈ ਆਪ ਜੀ ਨੂੰ ਇੱਕ ਸਵਾਲ ਪਾਇਆ ਸੀ ਕਿ, ਮਰਨ ਤੋਂ ਵਾਦ ਪ੍ਰਮਾਤਮਾਂ ਕਿਮੇ
ਅਤੇ ਕਿਸ ਰਿਦੇ ਵਿੱਚ ਵਸੇਗਾ,
ਆਪ ਜੀ ਨੇ ਜੋ ਜਵਾਬ ਦਿਤਾ ਉਸ ਦੇ ਸਬੰਧ ਵਿੱਚ ਕੁੱਝ ਵਿਚਾਰ ਹਨ, ਆਪ ਜੀ ਦੇ
ਇੱਕ ਪੁਰਾਣੇ ਲੇਖ ਦੇ ਵਿਚੋਂ ਕੋਪੀ ਪੇਸਟ ਕਰ ਰਿਹਾ ਹਾਂ ਜੀ ਆਪ ਜੀ ਜਰਾ ਧਿਆਨ ਨਾਲ ਵਿਚਾਰ ਦਿਉ
ਜੀ,
ਕੋਪੀ ਪੇਸਟ-
ਜੇ ਅੰਤ ਕਾਲ ਦਾ ਅਰਥ ਗਿਆਨ ਤੋਂ ਬਿਨਾ ਸੋਚਣਾ ਹੈ ਅਤੇ ‘ਮਰੈ’ ਦਾ ਅਰਥ
(ਸਿਰਫ਼) ਆਤਮਕ ਮੌਤ ਹੈ ਤਾਂ ਇੱਥੇ ਗੁਰਬਾਣੀ ਦਾ ਸਾਰਾ ਸਿਧਾਂਤ ਹੀ ਫ਼ੇਲ੍ਹ ਹੋ ਜਾਂਦਾ ਹੈ। ਕਿਉਂਕਿ
ਗੁਰਮਤ ਅਨੁਸਾਰ ਤਾਂ ਪ੍ਰਭੂ (ਨਾਰਾਇਣੁ) ਨੂੰ ਸਿਮਰਨ ਵਾਲੇ ਦੀ ਆਤਮਕ ਮੌਤ ਨਹੀਂ ਹੁੰਦੀ। ਬੇਸ਼ਕ ਆਮ
ਗੁਰਮਤ ਪ੍ਰੇਮੀਆਂ ਨੂੰ ਧੋਖੇ ਵਿੱਚ ਰੱਖਣ ਲਈ ਅਖੀਰਲੀ ਪੰਗਤੀ ਦੇ ਅਰਥ ਬਦਲ ਦਿੱਤੇ ਜਾਂਦੇ ਹਨ। ਪਰ
ਆਪਣੀ ਹੀ ਮਰਜ਼ੀ ਨਾਲ ਅਰਥ ਕਿਸ ਤਰ੍ਹਾਂ ਬਦਲੇ ਜਾ ਸਕਦੇ ਹਨ? ਸਾਰੇ ਸ਼ਬਦ ਦੀਆਂ ਪੰਗਤੀਆਂ ਜ਼ਰਾ ਧਿਆਨ
ਨਾਲ ਦੇਖੋ:
“ਅੰਤਿ ਕਾਲਿ ਜੋ ਲਛਮੀ
ਸਿਮਰੈ ਐਸੀ ਚਿੰਤਾ ਮਹਿ ਜੇ
ਮਰੇ॥”
“ਅੰਤਿ ਕਾਲਿ ਜੋ ਇਸਤ੍ਰੀ
ਸਿਮਰੈ ਐਸੀ ਚਿੰਤਾ ਮਹਿ ਜੇ
ਮਰੈ॥”
“ਅੰਤਿ ਕਾਲਿ ਜੋ ਲੜਿਕੇ
ਸਿਮਰੈ ਐਸੀ ਚਿੰਤਾ ਮਹਿ ਜੇ ਮਰੈ॥”
“ਅੰਤਿ ਕਾਲ ਜੋ ਮੰਦਰ
ਸਿਮਰੈ ਐਸੀ ਚਿੰਤਾ ਮਹਿ ਜੇ
ਮਰੈ॥”
“ਅੰਤਿ ਕਾਲਿ ਨਾਰਾਇਣੁ
ਸਿਮਰੈ ਐਸੀ ਚਿੰਤਾ ਮਹਿ ਜੇ
ਮਰੈ॥”
ਸਾਰੀਆਂ ਤੁਕਾਂ ਵਿੱਚ ਆਏ ਇੱਕੋ ਜਿਹੇ ਲਫ਼ਜ਼ਾਂ ਦੇ ਅਰਥ ਕਿਸੇ ਇੱਕ ਪੰਗਤੀ
ਵਿੱਚ ਆਪਣੀ ਹੀ ਮਰਜ਼ੀ ਨਾਲ ਕਿਸ ਤਰ੍ਹਾਂ ਬਦਲੇ ਜਾ ਸਕਦੇ ਹਨ?
ਵਿਚਾਰ –
ਹੁਣ ਆਪ ਜੀ ਵੀ ਸਾਰੀਆਂ ਪੰਗਤੀਆਂ ਨੂੰ ਜਰਾ ਧਿਆਨ ਨਾਲ ਦੇਖੋ ਅਤੇ ਪੜੋ ਜੀ,
ਕੀ ਆਪ ਜੀ ਨੂੰ ਹੱਕ ਹੈ ਕਿਸੇ ਇੱਕ ਪੰਗਤੀ ਦੇ ਅਰਥਾਂ ਨੂੰ ਅਪਣੀ ਮਰਜੀ ਨਾਲ ਬਦਲਣ ਦਾ? ?
ਹੁਣ ਜਰਾ ਆਪ ਜੀ ਆਪਣੇ 07/10/12 ਲੇਖ (ਜੋ ਮੇਰੇ ਸਵਾਲ ਦੇ ਜਵਾਬ ਵਿੱਚ
ਲਿਖਿਆ) ਦੀ ਕੋਪੀ ਪੇਸਟ ਪੜ੍ਹੋ ਜੀ,
ਕੋਪੀ ਪੇਸਟ-
ਸੋ ਅੰਤਿ ਕਾਲਿ (ਮਰਨ ਵੇਲੇ ਤੱਕ ਵੀ) ਨਾਰਾਇਣ ਸਿਮਰਨ ਵਾਲਾ ਬੰਦਾ ਧਨ
ਇਸਤ੍ਰੀ ਆਦਿ ਦੇ ਬੰਧਨਾਂ ਤੋਂ ਮੁਕਤ ਹੁੰਦਾ ਹੈ ਅਤੇ ਉਸ ਦੇ ਹਿਰਦੇ ਵਿੱਚ ਪਰਮਾਤਮਾ ਆਪ ਆ ਵਸਦਾ
ਹੈ। ਅਤੇ ਮਰਨ ਤੋਂ ਬਾਅਦ ਜੂਨਾਂ ਵਿੱਚ ਨਹੀਂ ਭਟਕਣਾ ਪੈਂਦਾ।
“ਮਰਨ ਤੋਂ ਬਾਅਦ ਨਹੀਂ, ਕੰਮ ਕਾਰ ਕਰਦਿਆਂ, ਗ੍ਰਹਸਤੀ ਦੀਆਂ ਜਿੰਮੇਵਾਰੀਆਂ
ਨਿਭਾਉਂਦਿਆਂ ਅੰਤ ਵੇਲੇ ਤੱਕ ਵੀ”।
ਵਿਚਾਰ – ਇਥੇ ਆਪ ਜੀ ਆਖਰੀ ਪੰਗਤੀ ਦੇ ਅਰਥ ਬਾਕੀ ਪੰਗਤੀਆਂ ਨਾਲ੍ਹੋ ਬਦਲ
ਰਹੇ ਹੋ, ਆਪ ਜੀ ਨੂੰ ਕਿਸ ਨੇ ਇਹ ਅਧਿਕਾਰ ਦਿਤਾ ਜੀ? ?
ਫਿਰ ਇੱਕ ਵਾਰ ਪੰਜਾਂ ਹੀ ਪੰਗਤੀਆਂ ਨੂੰ ਧਿਆਨ ਨਾਲ ਪੜ੍ਹੋ ਜੀ
“ਅੰਤਿ ਕਾਲਿ ਜੋ ਲਛਮੀ
ਸਿਮਰੈ ਐਸੀ ਚਿੰਤਾ ਮਹਿ ਜੇ
ਮਰੇ॥”
“ਅੰਤਿ ਕਾਲਿ ਜੋ ਇਸਤ੍ਰੀ
ਸਿਮਰੈ ਐਸੀ ਚਿੰਤਾ ਮਹਿ ਜੇ
ਮਰੈ॥”
“ਅੰਤਿ ਕਾਲਿ ਜੋ ਲੜਿਕੇ
ਸਿਮਰੈ ਐਸੀ ਚਿੰਤਾ ਮਹਿ ਜੇ ਮਰੈ॥”
“ਅੰਤਿ ਕਾਲ ਜੋ ਮੰਦਰ
ਸਿਮਰੈ ਐਸੀ ਚਿੰਤਾ ਮਹਿ ਜੇ
ਮਰੈ॥”
“ਅੰਤਿ ਕਾਲਿ ਨਾਰਾਇਣੁ
ਸਿਮਰੈ ਐਸੀ ਚਿੰਤਾ ਮਹਿ ਜੇ
ਮਰੈ॥
ਪੰਜਾਂ ਹੀ ਪੰਗਤੀਆਂ ਵਿੱਚ ਮਰਨ ਤੱਕ ਦੀ ਇਕੋ ਜਹੀ ਗੱਲ ਹੈ, ਅਗਲੀ ਗੱਲ ਜੋ
ਵੀ ਹੈ ਮਰਨ ਤੋਂ ਵਾਦ ਦੀ ਹੈ,
ਜੇ ਲਛਮੀ ਨੂੰ ਸਿਮਰ ਕੇ, ਸੱਪ ਦੀ ਜੂਨ ਵਿੱਚ ਪਵੇਗਾ- ਮਰਨ ਤੋਂ ਵਾਦ
ਜੇ ਇਸਤ੍ਰੀ ਨੂੰ ਸਿਮਰ ਕੇ, ਵੇਸਵਾ ਦੀ ਜੂਨ ਵਿੱਚ ਪਵੇਗਾ- ਮਰਨ ਤੋਂ ਵਾਦ
ਜੇ ਲੜਿਕੇਆਂ ਨੂੰ ਸਿਮਰ ਕੇ, ਸੂਕਰ ਦੀ ਜੂਨ ਪਵੇਗਾ- ਮਰਨ ਤੋਂ ਵਾਦ
ਜੇ ਮੰਦਰ ਨੂੰ ਸਿਮਰ ਕੇ, ਪਰੇਤ ਜੂਨ ਵਿੱਚ ਪਵੇਗਾ- ਮਰਨ ਤੋਂ ਵਾਦ
ਜੇ ਨਾਰਾਇਣੁ ਨੂੰ ਸਿਮਰ ਕੇ, ਮੁਕਤ ਅਤੇ ਪ੍ਰਮਾਤਮਾਂ ਰਿਦੇ ਵਿੱਚ ਵਸੇਗਾ-
ਮਰਨ ਤੋਂ ਵਾਦ
ਜਰਾ ਧਿਆਨ ਦਿਉ ਜੀ,
ਜੇ ਹੋਰ ਜੂਨਾ ਦੀ ਗੱਲ ਮਰਨ ਤੋਂ ਵਾਦ ਦੀ ਹੈ, ਫਿਰ ਮੁਕਤੀ ਤੇ ਰਿਦੇ ਦੀ
ਗੱਲ ਵੀ ਮਰਨ ਤੋਂ ਵਾਦ ਦੀ ਹੀ ਹੋਵੇਗੀ,
ਜੇ ਮੁਕਤੀ ਤੇ ਰਿਦੇ ਦੀ ਗੱਲ ਜਿਉਂਦੇ ਜੀ ਹੈ, ਫਿਰ ਹੋਰ ਜੂਨਾ ਦੀ ਗੱਲ ਵੀ
ਜਿਉਂਦੇ ਜੀ ਹੀ ਹੋਵੇਗੀ,
ਸਵਾਲ-
ਆਪ ਜੀ ਕਿਸ ਵਿਚਾਰ ਤੇ ਖੜੇ ਹੋ, ਜਿਉਂਦੇ ਜੀ
ਵਾਲ੍ਹੇ ਤੇ ਜਾ ਮਰਨ ਤੋਂ ਵਾਦ ਵਾਲ੍ਹੇ ਤੇ, ? ? ? ? ? ? ? ? ? ?
ਸਤਿਨਾਮ ਸਿੰਘ ਮੌਂਟਰੀਅਲ 514-219-2525
(12/07/12)
ਜਸਬੀਰ ਸਿੰਘ (ਕੈਲਗਰੀ)
ਸਿੱਖ ਮਾਰਗ ਦੇ ਪਾਠਕ ਸੱਜਣੋ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਹਿ॥
ਗੁਰਸ਼ਰਨ ਸਿੰਘ ਕਸੇਲ ਜੀ!
ਆਪ ਜੀ ਦੇ 11-07-12 ਦੇ ਪੱਤਰ ਦੇ ਸੰਬੰਧ ਵਿੱਚ-
ਤੁਸੀਂ ਲਿਖਿਆ ਹੈ - “ਇਸ
ਸ਼ਬਦ ਵਿੱਚ ਤੁਸੀਂ ਇਹ ਦੱਸ ਨਹੀਂ ਸਕੇ ਕਿ ਮੜੀਆਂ ਵਿੱਚ ਸੁੱਤੇ ਲੋਕ ਗੁਰਮੁਖ ਸਨ ਜਾਂ ਮਨਮੁਖ” ?
ਵੀਰ ਜੀ! “ਮੇਰੇ ਮੁਤਾਬਕ ਸੰਬੰਧਤ ਪੰਗਤੀਆਂ ਮਨਮੁਖ ਲਈ ਅਤੇ ਗੁਰਮੁਖ
ਸਾਰਿਆਂ ਲਈ ਹਨ”। ਸੋ ਮੜ੍ਹੀਆਂ/ ਕਬਰਾਂ ਵਿੱਚ ਜਾਣ ਵਾਲੇ ਲੋਕ ਗੁਰਮੁਖ ਅਤੇ ਮਨਮੁਖ ਸਾਰੇ ਹੀ ਹਨ
ਜੀ।
ਮੇਰੇ 05-07-12 ਦੇ ਪੱਤਰ ਦੀ ਕੋਪੀ-ਪੇਸਟ:
( ( ( “ਆਪ ਜੀ ਦੇ ਦੂਸਰੇ
ਸਵਾਲ ਬਾਰੇ- ਵੀਰ ਜੀ! ਅਖੀਰ ਕਬਰਿਸਤਾਨ/ਸ਼ਮਸ਼ਾਨ/ … ਸਾਰਿਆਂ ਨੇ ਹੀ ਜਾਣਾ ਹੈ ਸੋ ਇਹ ਸ਼ਬਦ ਸਾਰਿਆਂ
ਲਈ ਹੀ ਹੈ” )))
ਮੇਰੇ 10-07-12 ਦੇ ਪੱਤਰ ਵਿੱਚੋਂ ਕੋਪੀ-ਪੇਸਟ:
( ( ( “ਵੀਰ ਜੀ! ਕਬਰ
ਵਿੱਚ ਪੈਣ ਦਾ ਗੁਰਮੁਖ ਜਾਂ ਮਨਮੁਖ ਨਾਲ ਸੰਬੰਧ ਨਹੀਂ ਹੈ। ਤਾਂ ਮੈਂ ਇੱਥੇ ਕਿਸ ਤਰ੍ਹਾਂ ਦੱਸ ਸਕਦਾ
ਹਾਂ ਕਿ ਕਬਰ ਵਿੱਚ ਪੈਣ ਵਾਲਾ ਗੁਰਮੁਖ ਹੈ ਜਾਂ ਮਨਮੁਖ। ਕਬਰ ਵਿੱਚ ਪੈਣਾ/ਮਰਨਾ ਤਾਂ ਹਰ ਇੱਕ ਨੇ
ਹੈ)))”।
ਤੁਸੀਂ ਲਿਖਿਆ ਹੈ- “ਪਰ
ਵੀਰ ਜੀ! ਇੱਥੇ ਤੁਹਾਨੂੰ ਪ੍ਰੋ: ਸਾਹਿਬ ਸਿੰਘ ਜੀ ਦੇ ਅਰਥ ਪਸੰਦ ਨਹੀਂ. .”।
ਜਵਾਬ- ਮੇਰੇ 03-07-12 ਦੇ ਪੱਤਰ ਵਿੱਚ ਸੰਬੰਧਤ ਤੁਕਾਂ ਦੇ ਮੈਂ ਜੋ ਅਰਥ
ਪੇਸ਼ ਕੀਤੇ ਸਨ। ਪੇਸ਼ ਹੈ ਕੋਪੀ-ਪੇਸਟ:
( ( ( “ਮੇਰੇ ਪਿਆਰੇ
ਸੱਜਣ ਕਬਰਿਸਤਾਨ ਵਿੱਚ ਜਾ ਸੁੱਤੇ ਹਨ, (ਮੈਂ ਉਹਨਾਂ ਦੇ ਵਿਛੋੜੇ ਵਿੱਚ) ਧੀਮੀਂ ਆਵਾਜ ਨਾਲ ਰੋ ਰਹੀ
ਹਾਂ (ਪਰ ਮੈਨੂੰ ਇਹ ਸਮਝ ਨਹੀਂ ਆ ਰਹੀ ਕਿ) ਮੈਂ ਭੀ ਦੁਚਿੱਤੀ ਹੋ ਕੇ (ਉੱਧਰ ਨੂੰ ਹੀ)
ਚੱਲ ਪਵਾਂਗੀ” )))।
ਪ੍ਰੋ: ਸਾਹਿਬ ਸਿੰਘ ਜੀ ਦੇ ਕੀਤੇ ਅਰਥ- “ਮੇਰੇ ਪਿਆਰੇ ਸੱਜਣ ਕਬਰਿਸਤਾਨ
ਵਿੱਚ ਜਾ ਸੁੱਤੇ ਹਨ, (ਮੈਂ ਉਹਨਾਂ ਦੇ ਵਿਛੋੜੇ ਵਿੱਚ) ਧੀਮੀਂ ਆਵਾਜ ਨਾਲ ਰੋ ਰਹੀ ਹਾਂ (ਪਰ
ਮੈਨੂੰ ਇਹ ਸਮਝ ਨਹੀਂ ਆ ਰਹੀ ਕਿ) ਮੈਂ ਭੀ ਦੁਚਿੱਤੀ ਹੋ ਕੇ (ਉੱਧਰ ਨੂੰ ਹੀ) ਚੱਲ ਪਵਾਂਗੀ”।
ਵੀਰ ਜੀ! ਦੱਸੋਗੇ ਕਿ ਮੇਰੇ ਪੇਸ਼ ਕੀਤੇ ਅਰਥਾਂ ਵਿੱਚ ਅਤੇ ਪ੍ਰੋ: ਸਾਹਿਬ
ਸਿੰਘ ਜੀ ਦੇ ਕੀਤੇ ਅਰਥਾਂ ਵਿੱਚ ਕੀ ਫਰਕ ਹੈ?
ਤੁਸੀਂ ਲਿਖਿਆ ਹੈ- “ਬਾਕੀ
ਜੋ ਤੁਸੀਂ ਇਹ ਪੰਗਤੀਆਂ ਆਵਾਗਵਣ ਲਈ ਆਖ ਰਹੇ ਹੋ ਇਹ ਕਿਵੇਂ ਸਿੱਧ ਹੋ ਗਿਆ ਕਿ ਜਿਸਨੇ ਮਰਨਾ ਹੈ ਉਹ
ਆਵਾਗਵਣ ਵਿੱਚ ਹੀ ਜਾਵੇਗਾ?”
ਵੀਰ ਜੀ! ਮੇਰੀ ਲਿਖਤ ਦੀ ਕੋਪੀ-ਪੇਸਟ ਲਗਾ ਦੇਣੀ ਜੀ ਜਿਸ ਵਿੱਚ ਮੈਂ ਲਿਖਿਆ
ਹੈ ਕਿ “ਜਿਸਨੇ ਮਰਨਾ ਹੈ ਉਹ ਆਵਾਗਵਣ ਵਿੱਚ ਹੀ ਜਾਵੇਗਾ”
ਤੁਸੀਂ ਲਿਖਿਆ ਹੈ- “ਕੀ
ਇੱਥੇ ਗੁਰਬਾਣੀ ਦੀਆਂ ਪੰਗਤੀਆਂ ਇਹ ਨਹੀਂ ਦੱਸਦੀਆਂ ਕਿ ਹੇ ਬੰਦੇ ਤੂੰ ਸਦਾ
ਇਸ ਦੁਨੀਆਂ ਤੇ
ਜਿਉਂਦੇ ਨਹੀਂ ਰਹਿਣਾ ਇੱਕ ਦਿਨ ਤੇਰੀ ਮੌਤ ਹੋ ਜਾਣੀ
ਹੈ। (ਜੋ ਹਰ ਕੋਈ ਜਾਣਦਾ ਵੀ ਹੈ) ਜਿਹੜਾ ਇਨਸਾਨ ਚੰਗੇ ਕੰਮ ਕਰਦਾ ਹੈ ਦੁਨੀਆਂ ਉਸਦੀ ਮਰਨ
ਪਿੱਛੋਂ ਸਲਾਹਣਾ ਕਰਦੀ ਹੈ ਤੇ ਮਾੜੇ ਕੰਮ ਕਰਨ ਵਾਲਿਆਂ ਨੂੰ ਗਾਲ੍ਹਾਂ ਕੱਢਦੀ ਹੈ”।
ਵੀਰ ਜੀ! ਜਿਹੜੇ ਤੁਸੀਂ ਭਾਵਾਰਥ ਲਿਖੇ ਹਨ ਤੁਕਾਂ ਇਸ ਪ੍ਰਕਾਰ ਹਨ- “ਕੀ ਨ
ਸੁਣੇਹੀ ਗੋਰੀਏ ਆਪਣ ਕੰਨੀ ਸੋਇ॥ ਲਗੀ ਆਵਹਿ
ਸਾਹੁਰੈ
ਨਿਤ ਨ ਪੇਈਆ
ਹੋਇ॥ 3॥ ਨਾਨਕ ਸੁਤੀ ਪੇਈਐ ਜਾਣੁ ਵਿਰਤੀ ਸੰਨਿ॥ ਗੁਣਾ
ਗਵਾਈ ਗੰਠੜੀ ਅਵਗਣ ਚਲੀ ਬੰਨਿ॥
4॥
ਵੀਰ ਜੀ! ਤੁਕਾਂ ਵਿੱਚ ਲਫਜ਼ ਹਨ
“ਨਿਤ ਨ ਪੇਈਆ ਹੋਇ”
ਇਸ ਦੇ ਤੁਸੀਂ ਭਾਵਾਰਥ ਲਿਖੇ ਹਨ “ਤੂੰ ਸਦਾ
ਇਸ ਦੁਨੀਆਂ ਤੇ
ਜਿਉਂਦੇ ਨਹੀਂ ਰਹਿਣਾ” ਜੋ ਕਿ ਮੇਰੇ ਹਿਸਾਬ ਨਾਲ ਭਾਵਾਰਥ ਠੀਕ ਵੀ ਲੱਗਦੇ ਹਨ।
ਪਰ ਵੀਰ ਜੀ! ਇਸੇ ਬੰਦ ਵਿੱਚ
‘ਪੇਈਆ’
ਲਫਜ਼ ਦੇ ਮੁਕਾਬਲੇ ਵਿੱਚ ਲਫਜ਼ ਆਏ ਹਨ
“ਸਾਹੁਰੈ”
ਜਿਸ ਦੇ ਤੁਸੀਂ ਕੋਈ ਅਰਥ ਜਾਂ ਭਾਵਾਰਥ ਨਹੀਂ ਕੀਤੇ। ਸਦਾ
ਇਸ ਦੁਨੀਆਂ ਤੇ ਨਹੀਂ ਰਹਿਣਾ ਦੇ ਨਾਲ ਸਾਹੁਰੈ ਘਰ ਦੀ ਵੀ ਤਾਂ ਗੱਲ ਕੀਤੀ ਹੈ। ਸਦਾ ਪੇਕੇ ਨਹੀਂ
ਰਹਿਣਾ ਇੱਕ ਦਿਨ ਸਹੁਰੇ ਘਰ ਵੀ ਜਾਣਾ ਪੈਣਾ ਹੈ। ਜੇ ਪੇਕੇ ਘਰ ਸੁੱਤੀ ਰਹੀ, ਗੁਣਾਂ ਦੀ ਗੰਢੜੀ ਗਵਾ
ਚੱਲੀ, ਅਤੇ ਔਗੁਣਾਂ ਦੀ ਪੰਡ
ਬੰਨ੍ਹ ਕੇ ਲੈ ਚੱਲੀ। ਵੀਰ ਜੀ! ਜੇ ‘ਪੇਈਆ’
ਇਹ ਦੁਨੀਆ ਹੈ ਤਾਂ ‘ਸਾਹੁਰੈ’ ਕਿਹੜਾ ਘਰ ਹੋਇਆ?
ਤੁਸੀਂ ਲਿਖਿਆ ਹੈ-
“ਜਿਵੇਂ ਤੁਸੀਂ ਇੱਥੇ ਕਬਰ ਨੂੰ ਮੌਤ ਬਣਾਉਣ ਬਾਰੇ ਭਾਵਅਰਥ ਕਰਦੇ ਹੋ ਇਵੇਂ ਹੀ ਪੱਥਰ, ਰੁਖ,
ਬਨਸਪਤੀ, ਜਾਂ ਹੋਰ 84 ਲੱਖ ਆਵਾਗਵਣ ਵਾਲੀਆਂ ਜੂਨਾਂ ਬਾਰੇ ਵੀ ਭਾਵਅਰਥ ਕਰ ਸਕਦੇ ਹੋ”।
ਮੈਂ ਬਾਰ ਬਾਰ ਇਹ ਗੱਲ ਕਹਿ ਚੁੱਕਾ ਹਾਂ ਕਿ ਭਾਵਾਰਥ ਕਰਨ’ ਚ ਕੋਈ ਹਰਜ ਜਾਂ
ਗ਼ਲਤੀ ਨਹੀਂ ਹੈ, ਪਰ ਭਾਵਾਰਥ ਕਰਨ ਲਈ ਸ਼ਬਦ ਵਿੱਚੋਂ ਕੋਈ ਸੇਧ ਤਾਂ ਮਿਲਣੀ ਚਾਹੀਦੀ ਹੈ। ਜਿਸ
ਤਰ੍ਹਾਂ ਤੁਸੀਂ ਉਪਰਲੀਆਂ ਪੰਗਤੀਆਂ ਵਿੱਚ ‘ਪੇਈਆ’ ਦੇ ਭਾਵਾਰਥ ਤਾਂ ਕਰ ਦਿੱਤੇ ਪਰ ‘ਸਾਹੁਰੈ’ ਦੇ
ਅਰਥ/ਭਾਵਾਰਥ ਕਿਤੇ ਨਹੀਂ ਕੀਤੇ। ਅਤੇ
‘ਅਵਗਣ ਚਲੀ ਬੰਨਿ’
ਦੇ ਵੀ ਤੁਸੀਂ ਭਾਵਾਰਥ ਕੀਤੇ ਹਨ ਕਿ ‘ਮਾੜੇ ਕੰਮ ਕਰਨ
ਵਾਲਿਆਂ ਨੂੰ ਦੁਨੀਆਂ ਗਾਲ੍ਹਾਂ ਕੱਢਦੀ ਹੈ”। ਵੀਰ ਜੀ! ਅਵਗਣ ਚੱਲੀ ਬੰਨਿ’, ਵਿੱਚ ‘ਅਵਗਣ’ ਅਤੇ
`ਚੱਲੀ ਬੰਨਿ’ ਲਫਜਾਂ ਵੱਲ ਧਿਆਨ ਦੇਵੋ’ ਅਵਗੁਣ ਲੈ ਕੇ ਕਿਥੇ ਚੱਲੀ?
ਮੈਂ ਕਬਰ ਦੇ ਭਾਵਾਰਥ ਮੌਤ ਕੋਈ ਬੇ ਹਿਸਾਬੇ ਨਹੀਂ ਕੀਤੇ। ਦੇਖੋ ਗੁਰਬਾਣੀ
ਫੁਰਮਾਨ-
“ਇਹੁ ਤਨੁ ਹੋਸੀ ਖਾਕ ਨਿਮਾਣੀ ਗੋਰ ਘਰੇ॥” (488) ਵੀਰ ਜੀ! ਕਿਸੇ
ਤਰ੍ਹਾਂ ਵੀ ਲੱਗਦਾ ਹੈ ਕਿ ਇੱਥੇ ਗੋਰ ਲਫਜ ਮੌਤ ਨਾਲ ਸੰਬੰਧਤ ਨਹੀਂ? ਸੋ ਜਾਹਰ ਹੈ ਮੈਂ ਇਨ੍ਹਾਂ
ਤੁਕਾਂ ਵਿੱਚੋਂ ਹੀ ਸੇਧ ਲੈ ਕੇ ਭਾਵਾਰਥ ਕੀਤੇ ਹਨ ਕੋਈ ਬੇ ਹਿਸਾਬੇ ਨਹੀਂ ਕੀਤੇ।
“ਚਲੇ ਚਲਣਹਾਰ ਵਿਚਾਰਾ ਲੇਇ ਮਨੋ॥ …ਜਾਲਣ ਗੋਰਾਂ ਨਾਲਿ ਉਲਾਮੇ ਜੀਅ
ਸਹੇ॥ (488) ਵੀਰ ਜੀ! ਕਿਸੇ ਤਰ੍ਹਾਂ ਵੀ ਲੱਗਦਾ ਹੈ ਕਿ ਇੱਥੇ ਗੋਰ ਲਫਜ਼ ਮੌਤ ਨਾਲ ਸੰਬੰਧਤ ਨਹੀਂ?
“ਫਰੀਦਾ ਗੋਰ ਨਿਮਾਣੀ ਸਡੁ ਕਰੇ ਨਿਘਰਿਆ ਘਰਿ ਆਉ॥ ਸਰਪਰ ਮੈਥੈ ਆਵਣਾ
ਮਰਣਹੁ ਨ ਡਰੀਆਹੁ॥ (1382) ਵੀਰ ਜੀ! ਕਿਸੇ ਤਰ੍ਹਾਂ ਵੀ ਲੱਗਦਾ ਹੈ ਕਿ ਇੱਥੇ ਗੋਰ ਲਫਜ਼ ਮੌਤ
ਨਾਲ ਸੰਬੰਧਤ ਨਹੀਂ?
“ਸਜਣ ਮੇਰੇ ਰੰਗੁਲੇ ….॥” ਸ਼ਬਦ ਵਿੱਚ ਤਾਂ ਤੁਸੀਂ ਖੁਦ ਹੀ ਮੰਨਦੇ ਹੋ ਕਿ
ਇਥੇ ਗੋਰ ਲਫਜ਼ ਮੌਤ ਲਈ ਹੀ ਆਇਆ ਹੈ। ਅਤੇ ਇਸ ਦੀ ਵੀ ਸੇਧ ਸ਼ਬਦ ਵਿੱਚੋਂ ਹੀ ਮਿਲਦੀ ਹੈ।
ਤੁਸੀਂ ਜਿਹੜਾ ‘ਪੱਥਰ, ਰੁਖ ਵਨਸਪਤੀ ਆਦਿ ਦਾ ਜਿਕਰ ਕਰਦੇ ਹੋ, ਅਜੋਕੀਆਂ
ਵਿਆਖਿਆਵਾਂ ਵਿੱਚ ਇਨ੍ਹਾਂ ਦਾ ਮਾਨਸਿਕ ਸਥਿਤੀ ਨਾਲ ਸੰਬੰਧ ਦੱਸਿਆ ਜਾਂਦਾ ਹੈ। ਪਰ ਕੀ ਸ਼ਬਦ ਵਿੱਚੋਂ
ਕੋਈ ਸੇਧ ਮਿਲਦੀ ਹੈ ਕਿ ਇਨ੍ਹਾਂ ਦਾ ਮਾਨਸਿਕ ਸਥਿਤੀ ਨਾਲ ਸੰਬੰਧ ਹੈ? ਬਲਕਿ ਘੋੜੇ ਅਤੇ ਬਲਦ ਨੂੰ
ਜੋਇਓ (ਜੋਤਿਆ ਗਿਆ) ਦੀ ਗੱਲ ਕੀਤੀ ਗਈ ਹੈ।
ਲੱਖ ਚਉਰਾਸੀਹ ਜੋਨਿ ਭ੍ਰਮਾਇਆ (ਭਵਾਇਆ ਗਿਆ) ਦੀ ਗੱਲ ਕਹੀ ਗਈ ਹੈ।
ਚਿਰੰਕਾਲ ਇਹ ਦੇਹ ਸੰਜਰੀਆ, ਚਿਰ ਪਿੱਛੋਂ ਇਹ ਦੇਹ ਮਿਲਣ ਦੀ ਗੱਲ
ਕਹੀ ਗਈ ਹੈ।
ਸੈਲ ਗਿਰਿ ਕਰਿਆ (ਕੀਤਾ ਗਿਆ) ਦੀ ਗੱਲ ਕੀਤੀ ਗਈ ਹੈ।
ਪਰ ਮਾਨਸਿਕ ਅਵਸਥਾਵਾਂ ਦੀ ਗੱਲ ਕੀਤੀ ਗਈ ਹੋਵੇ ਇਸ ਦੀ ਸੇਧ ਕਿੱਥੋਂ ਮਿਲਦੀ
ਹੈ?
ਤੁਸੀਂ ਲਿਖਿਆ ਹੈ- “. .
ਇਸ ਤੋਂ ਇਹ ਕਿਵੇਂ ਸਿੱਧ ਹੋ ਗਿਆ ਕਿ ਮੰਨ ਲਵੋ ਸਰੀਰ ਦੇ ਵਿੱਚ ਦਿਮਾਗ ਨੂੰ ਹਦਾਇਤਾਂ ਕਰਨ ਵਾਲੀ
ਵੱਖਰੀ ਕੋਈ ਹੋਰ ਚੀਜ ਹੈ ਤਾਂ ਫਿਰ ਹਿੰਦੂ ਧਰਮ ਦਾ 84 ਲੱਖ ਜੂਨਾਂ ਵਾਲਾ ਆਵਾਗਵਣ ਸੱਚਾ ਕਿਵੇਂ ਹੋ
ਗਿਆ?”
ਵੀਰ ਜੀ! ਪਹਿਲੀ ਗੱਲ ਤਾਂ ਇਹ ਹੈ ਕਿ ਮੈਂ ਕਿੱਥੇ ਲਿਖਿਆ ਹੈ ‘ਹਿੰਦੂ
ਧਰਮ ਵਾਲਾ ਆਵਾਗਵਣ’ ? ਮੈਂ ਹਿੰਦੂ ਧਰਮ ਵਾਲੇ 84 ਲੱਖ ਜੂਨਾਂ ਵਾਲੇ ਆਵਾਗਵਣ ਨੂੰ ਕਦੇ ਮਾਨਤਾ
ਨਹੀਂ ਦਿੱਤੀ। ਹਿੰਦੂ ਧਰਮ ਅਤੇ ਗੁਰਮਤ ਦੇ ਆਵਾਗਵਣ ਵਿੱਚ ਫਰਕ ਹੈ, ਜੋ ਤੁਸੀਂ ਸਮਝਣਾ ਹੀ ਨਹੀਂ
ਚਾਹੁੰਦੇ। ਹਿੰਦੂ ਧਰਮ (ਸਾਂਖ) ਅਨੁਸਾਰ ਜੀਵ ਅਨਾਦੀ ਹੋਣ ਕਰਕੇ 84 ਲੱਖ ਜੂਨਾਂ ਵਾਲਾ ਆਵਾਗਵਣ ਕਦੇ
ਖਤਮ ਨਹੀਂ ਹੁੰਦਾ। ਗੁਰਮਤਿ ਅਦ੍ਵੈਤਵਾਦ ਦੀ ਧਾਰਣੀ ਹੈ। ਗੁਰਮਤਿ ਅਨੁਸਾਰ ਜੀਵ ਅਨਾਦੀ ਨਹੀਂ ਪ੍ਰਭੂ
ਦੀ ਹੀ ਅੰਸ਼ ਹੈ। ਜੀਵ ਪ੍ਰਭੂ ਦੀ ਅੰਸ਼ ਹੋਣ ਕਰਕੇ ਗੁਰਮਤਿ ਅਭੇਦਤਾ-ਵਾਦੀ ਹੈ। ਜਦਕਿ ਹਿੰਦੂ ਧਰਮ
ਅਨੁਸਾਰ ਜੀਵ ਅਨਾਦੀ ਹੈ ਇਸ ਲਈ ਇਹ ਭੇਦ-ਵਾਦੀ ਹੈ ਅਤੇ ਇਸੇ ਲਈ ਇਸ ਦਾ ਆਵਾਗਵਣ ਵੀ ਕਦੇ ਨਾ ਖ਼ਤਮ
ਹੋਣ ਵਾਲਾ ਹੈ। ਹਿੰਦੂ ਧਰਮ ਅਨੁਸਾਰ ਕਰਮ; ਮਰਮ-ਫਲ਼ ਪ੍ਰਧਾਨ ਹੋਣ ਕਰਕੇ ਬੰਦਾ ਕਦੇ ਵੀ ਆਵਾਗਵਣ ਤੋਂ
ਛੁੱਟ ਨਹੀਂ ਸਕਦਾ। ਚੰਗੇ ਮਾੜੇ ਕਰਮਾਂ ਅਨੁਸਾਰ ਇਸ ਨੂੰ ਚੰਗੇ ਮਾੜੇ ਥਾਂ ਜਨਮ ਲੈਣਾ ਪੈਂਦਾ ਹੈ।
ਅਤੇ ਚੰਗੇ ਮਾੜੇ ਥਾਂ ਚੰਗੇ ਮਾੜੇ ਕਰਮ ਜਰੂਰ ਕਰੇਗਾ ਹੀ ਸੋ ਫੇਰ ਤੋਂ ਫਲ ਭੁਗਤਣ ਦਾ ਸਿਲਸਿਲਾ
ਹਮੇਸ਼ਾਂ ਜਾਰੀ ਰਹਿੰਦਾ ਹੈ। ਪਰ ਗੁਰਮਤਿ ਵਿੱਚ ਹੁਕਮ ਪ੍ਰਧਾਨ ਹੋਣ ਕਰਕੇ ਪ੍ਰਭੂ ਨੂੰ ਜਿਵੇਂ
ਭਾਉਂਦਾ ਹੈ, ਕਰਮਾਂ ਦੇ ਆਧਾਰ ਤੇ ਉਸ ਦਾ ਉਸੇ ਤਰ੍ਹਾਂ ਹੁਕਮ ਚੱਲਦਾ ਹੈ। “ਹੁਕਮਿ ਚਲਾਏ ਆਪਣੈ
ਕਰਮੀ ਵਹੈ ਕਲਾਮ॥” (1241)
ਵੀਰ ਜੀ! ਇਹ ਅਗੇ ਬਹੁਤ ਵਾਰੀਂ ਉਦਾਹਰਣਾਂ ਦੇ ਕੇ ਸਿੱਧ ਕੀਤਾ ਜਾ ਚੁੱਕਾ
ਹੈ ਕਿ ਭੌਤਿਕ ਸਰੀਰ ਦੇ ਖ਼ਤਮ ਹੋ ਜਾਣ ਤੇ ਸਭ ਕੁੱਝ ਖ਼ਤਮ ਨਹੀਂ ਹੋ ਜਾਂਦਾ ਇਸ ਮਨ, ਆਤਮਾ, ਜੀਵਾਤਮਾ
ਨੂੰ ਅਗੇ ਲੇਖਾ ਦੇਣਾ ਪੈਂਦਾ ਹੈ। ਗੁਰਮੁਖ ਬੰਦੇ ਦਾ ਲੇਖਾ ਖਤਮ ਹੋ ਜਾਂਦਾ ਹੈ ਅਤੇ ਆਵਾਗਵਣ ਦੇ
ਗੇੜ ਇਚ ਨਹੀਂ ਪੈਂਦਾ। ਪਰ ਮਨਮੁਖ ਨੂੰ ਕੀਤੇ ਕਰਮਾਂ ਅਨੁਸਾਰ ਪ੍ਰਭੂ ਦੇ ਹੁਕਮ ਵਿੱਚ ਆਵਾਗਵਣ ਦੇ
ਗੇੜ ਵਿੱਚ ਪੈਣਾ ਪੈ ਸਕਦਾ ਹੈ।
“ਚਲੇ ਚਲਣਹਾਰ ਵਿਚਾਰਾ ਲੇਇ ਮਨੋ॥ ਗੰਢੇਦਿਆਂ ਛੀਅ ਮਾਹ ਤੁੜੰਦਿਆ ਹਿਕੁ
ਖਿਨੋ॥ ਜਿਮੀ ਪੁਛੈ ਅਸਮਾਨ ਫਰੀਦਾ ਖੇਵਟ ਕਿਨਿ ਗਏ॥ ਜਾਲਣ ਗੋਰਾਂ ਨਾਲਿ
ਉਲਾਮੇ ਜੀਅ
ਸਹੇ॥ (488)
“ਜਬ ਲਗੁ ਤੇਲੁ ਦੀਵੇ ਮੁਖਿ ਬਾਤੀ ਤਬ ਸੂਝੈ ਸਭੁ ਕੋਈ॥ ਤੇਲ ਜਲੇ ਬਾਤੀ
ਠਹਿਰਾਨੀ ਸੂੰਨਾ ਮੰਦਰੁ ਹੋਈ॥ 1॥ ਰੇ ਬਉਰੇ ਤੁਹਿ ਘਰੀ ਨ ਰਾਖੈ ਕੋਈ॥ ਤੂੰ ਰਾਮ ਨਾਮੁ ਜਪਿ ਸੋਈ॥
ਰਹਾਉ॥ ਕਾ ਕੀ ਮਾਤ ਪਿਤਾ ਕਹੁ ਕਾ ਕੋ ਕਵਨ ਪੁਰਖ ਕੀ ਜੋਈ॥ ਘਟ ਫੁਟੇ ਕੋਊ ਬਾਤ ਨ ਪੂਛੈ ਕਾਢਹੁ
ਕਾਢਹੁ ਹੋਈ॥ 2॥ ਦੇਹੁਰੀ ਬੈਠੀ ਮਾਤਾ ਰੋਵੈ ਖਟੀਆ ਲੇ ਗਏ ਭਾਈ॥ ਲਟ ਛਿਟਕਾਏ ਤਿਰੀਆ ਰੋਵੈ
ਹੰਸੁ ਇਕੇਲਾ ਜਾਈ॥
3॥ ਕਹਤ ਕਬੀਰ ਸੁਨਹੁ ਰੇ ਸੰਤਹੁ ਭੈ ਸਾਗਰ ਕੈ ਤਾਈ॥ ਇਸੁ ਬੰਦੇ ਸਿਰਿ ਜੁਲਮੁ ਹੋਤ ਹੈ ਜਮੁ ਨਹੀ
ਹਟੈ ਗੁਸਾਈ॥ 4॥ (478)
“ਕਹੈ ਫਰੀਦੁ ਸਹੇਲੀਹੋ ਸਹੁ ਅਲਾਇਸੀ॥
ਹੰਸੁ ਚਲਸੀ ਡੁੰਮਣਾ ਅਹਿ ਤਨੁ
ਢੇਰੀ ਥੀਸੀ॥” (794)
ਤੁਸੀਂ ਲਿਖਿਆ ਹੈ- “ਪੱਥਰ
ਵਾਲੀ ਆਤਮਾ ਨੂੰ ਤੁਸੀਂ ਜੀਵ ਸਮਝਦੇ ਹੋ ਜਾਂ ਨਿਰਜੀਵ?”
ਵੀਰ ਜੀ! ‘ਆਤਮਾ’ ਨਾ ਜੀਵ ਹੈ ਨਾ ਨਿਰਜੀਵ। ਇਹ ਪ੍ਰਭੂ ਦੀ ਹੀ ਅੰਸ਼ ਹੈ, ਇਸ
ਲਈ ਇਸ ਦੇ ਬੁਨਿਆਦੀ ਗੁਣ ਪ੍ਰਭੂ ਵਾਲੇ ਹੀ ਹਨ। “ਪਰਾਤਮਾ ਪਾਰਬ੍ਰਹਮ ਕਾ ਰੂਪ॥”
ਨਾ ਇਹ ਬੁਢਾ ਹੈ ਨਾ ਬਾਲਕ। ਨਾ ਇਸ ਨੂੰ ਕੋਈ ਦੁਖ ਹੈ ਨਾ ਸੁਖ। ਨਾ ਇਹ
ਜੰਮਦੀ ਹੈ, ਨਾ ਇਸ ਨੂੰ ਮੌਤ ਹੈ। ਨਾ ਇਸ ਨੂੰ ਗਰਮੀ ਲੱਗਦੀ ਹੈ ਨਾ ਇਸ ਨੂੰ ਠੰਢ ਪ੍ਰਤੀਤ ਹੁੰਦੀ
ਹੈ। ਜਿਵੇਂ ਪ੍ਰਭੂ ਵਣ, ਤਿਣ, ਪਰਬਤ ਸਭ ਥਾਂ ਵਿਆਪਕ ਹੈ, ਉਸੇ ਤਰ੍ਹਾਂ ਆਤਮਾ ਨੂੰ ਜਿਸ ਤਰ੍ਹਾਂ ਦਾ
ਚੋਲਾ ਮਿਲਦਾ ਹੈ ਇਹ ਉਹੀ ਹੁੰਦੀ ਹੈ। ਆਤਮਾ ਅਤੇ ਪਰਮਾਤਮਾ’ ਚ ਏਨਾ ਫਰਕ ਹੈ ਕਿ ਪਰਮਾਤਮਾ ਤੱਤ ਸੱਤ
ਹੈ ਅਤੇ ਆਤਮਾ ਇਸ ਤੱਤ ਸੱਤ ਤੇ ਆਧਾਰਿਤ ਸੱਤ ਹੈ। ਜਿਵੇਂ ਬੂੰਦ ਦੀ ਹੋਂਦ ਸਾਗਰ ਤੇ ਆਧਾਰਿਤ ਹੈ,
ਜਿਵੇਂ ਕਿਰਣ ਦੀ ਹੋਂਦ ਸੂਰਜ ਤੇ ਆਧਾਰਿਤ ਹੈ …।
ਤੁਸੀਂ ਲਿਖਿਆ ਹੈ- ਤੁਸੀਂ
ਗੁਰਬਾਣੀ ਦੇ ਜਿਨ੍ਹਾਂ ਹੇਠ ਲਿਖੇ ਸ਼ਬਦਾਂ ਦੇ ਅਰਥ ਸ੍ਰ: ਸਤਿਨਾਮ ਸਿੰਘ ਜੀ ਤੋਂ ਪੁੱਛ ਰਹੇ ਹੋ ਕੀ
ਤੁਸੀਂ ਖੁਦ ਇਨ੍ਹਾਂ ਸ਼ਬਦਾਂ ਤੇ ਆਪਣੇ ਜੀਵਨ ਵਿੱਚ ਪਹਿਰਾ ਵੀ ਦਿੰਦੇ ਹੋ ਜਾਂ ਸਿਰਫ ਵਿਚਾਰ ਤੀਕਰ
ਹੀ ਸੀਮਿਤ ਹੋ?
ਵੀਰ ਜੀ! ਸਵਾਲ ਮੇਰਾ, ਸਤਿਨਾਮ ਸਿੰਘ ਜੀ ਦਾ, ਤੁਹਾਡਾ ਜਾਂ ਕਿਸੇ ਹੋਰ ਦੇ
ਕਿਸੇ ਸੰਕਲਪ ਤੇ ਪਹਿਰਾ ਦੇਣ ਜਾਂ ਨਾ ਦੇਣ ਦਾ ਨਹੀਂ, ਇੱਥੇ ਗੁਰਮਤਿ ਸੰਬੰਧੀ ਪਏ ਭੁਲੇਖੇ ਦੂਰ ਕਰਨ
ਦਾ ਮਕਸਦ ਹੈ। ਅਤੇ ਇਹ ਸਿੱਖ ਮਾਰਗ ਮੰਚ ਗੁਰਮਤਿ ਪ੍ਰਚਾਰ ਅਤੇ ਇਸ ਵਿੱਚ ਪਏ ਜਾਂ ਪਾਏ ਜਾ ਰਹੇ
ਭੁਲੇਖਿਆਂ ਨੂੰ ਦੂਰ ਕਰਨ ਲਈ ਹੈ ਕਿਸੇ ਦੀ ਜ਼ਾਤੀ ਜਿੰਦਗ਼ੀ ਬਾਰੇ ਸਵਾਲ ਕਰਨ ਲਈ ਨਹੀਂ।
ਗੁਰਬਾਣੀ ਦੇ ਸਕੰਲਪ ਮੇਰੇ ਪਹਿਰਾ ਦੇਣ ਜਾਂ ਨਾ ਦੇਣ ਤੇ ਆਧਾਰਿਤ ਨਹੀਂ ਹਨ।
ਅਤੇ ਜੇ ਮੈਂ ਇਨ੍ਹਾਂ ਤੇ ਪਹਿਰਾ ਨਹੀਂ ਦਿੰਦਾ ਤਾਂ ਇਸ ਦਾ ਇਹ ਵੀ ਮਤਲਬ ਨਹੀਂ ਕਿ ਮੈਂ ਜੀਵਨ’ ਚ
ਜਿਨ੍ਹਾਂ ਸੰਕਲਪਾਂ ਤੇ ਪਹਿਰਾ ਦਿੰਦਾ ਹਾਂ ਉਹ ਗੁਰਬਾਣੀ ਦੇ ਸੰਕਲਪ ਕਹਿ ਕੇ ਪੇਸ਼ ਕਰਾਂ। ਧੰਨਵਾਦ।
ਜਸਬੀਰ ਸਿੰਘ (ਕੈਲਗਰੀ) 12-07-12
(12/07/12)
ਹਰਬਖਸ਼ ਸਿੰਘ
ਸਰਦਾਰ ਮਖਣ ਸਿੰਘ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫ਼ਤਹਿ ਵੀਰ ਜੀਓ
ਵੀਰ ਜੀਓ ਮੈ ਕੋਈ ਪਿਛਲੇ ੧੫ ਸਾਲਾਂ ਤੋਂ ਸਿਖ ਮਾਰਗ ਨੂੰ ਪੜਦਾ ਆ ਰਿਹਾਂ ਹਾਂ
ਜਿੰਦਗੀ ਦੇ ਬਹੂਤ ਸਾਰੇ ਪਹਿਲੂ ਗੁਰਮਤ ਦੇ ਰਾਹ ਤੇ ਚਲਣ ਲਈ ਇਸੇ ਥਾਂ ਤੋ ਆਪ ਸਿਖੇ ਅਤੇ ਹੋਰ ਵੀ
ਬਹੁਤ ਸਾਰੇ ਵੀਰ ਭੈਣਾ ਨੂੰ ਇਸ ਨੂੰ ਪੜਨ ਵਾਰੇ ਤਾਕੀਦ ਕਰਦਾ ਰਿਹਾ ਹਾਂ ਅਤੇ ਕਰਦਾ ਰਹਿਣਾ ਚਾਹੁੰਦਾ
ਹਾਂ ਜਿਸ ਦਾ ਬਹੂਤ ਹੀ ਸੋਹਣਾ ਨਤੀਜਾ ਮਿਲਦਾ ਰਿਹਾ ਹੈ , ਪਰ ਵੀਰ ਜੀਓ ਪਿਛਲੇ ਕੁਸ਼ ਸਮ੍ਹੇ ਤੋਂ
ਕੁਸ਼ ਇਸ ਤਰਾਂ ਦੀਆਂ ਗਲਾਂ ਬਾਤਾਂ ਵੀ ਪੜਨ ਨੂੰ ਮਿਲ ਰਹੀਆਂ ਹਨ ਜੋ ਕਿਸੇ ਹੋਰ ਪਾਸੇ ਹੀ ਲੇਕੇ ਜਾ
ਰਹੀਆਂ ਹਨ ਜਿਨਾ ਦੇ ਵਿਚੋਂ ਨਿਰੋਲ ਗੁਰਮਤ ਨਹੀ ਕੁਸ਼ ਹੋਰ ਮਿਠੇ ਵਿਚ ਲਪੇਟ ਕੇ ਦਿਤੇ ਜਾਣ ਦੀ ਹੀ
ਝਲਕ ਮਿਲਦੀ ਹੈ ਜੋ ਅਸੀਂ ਬਹੁਤ ਪਿਛੇ ਛਡ ਕੇ ਆ ਚੁਕੇ ਹਾਂ ........... ਸੋ ਇਸ ਤਰਾਂ ਦੀਆਂ
ਲਿਖਤਾਂ ਨੂ ਛਾਪਨ ਤੋਂ ਪਹਿਲਾਂ ਜਿਸ ਤਰਾਂ ਤੁਸੀਂ ਦਸਿਆ ਸੀ ਕੇ ਕੋਈ ਸੰਪਾਦਕੀ ਬੋਰਡ ਬਣਾਉਣਾ ਦੀ
ਸਲਹਾ ਕਰ ਰਹੇ ਹੋ ਓਹ ਜਰੂਰ ਬਣਾ ਕੇ ਕੋਈ ਵੀ ਲਿਖਤ ਛਾਪਣ ਤੋ ਪਹਿਲਾਂ ਚੰਗੀ ਤਰਾਂ ਘੋਖ ਕਰ ਕੇ ਹੀ
ਛਾਪਿਆ ਜਾਵੇ ਇਹੋ ਬੇਨਤੀ ਹੈ ਵੀਰ ਜੀਓ ..........
ਹਰਬਖਸ਼ ਸਿੰਘ
(12/07/12)
ਚਰਨਜੀਤ ਸਿੰਘ ਬਰੈਂਮਪਟਨ
ਅਕਾਲ
ਤਖਤ ਵਲੋਂ ਇੱਕ ਸ਼ਲਾਘਾਯੋਗ ਹੁਕਮਨਾਮਾ
http://jagopunjabjagoindia.com/approval-from-akal-takht-mandatory-for-new-gurdwaras-7593
ਨਵੇਂ ਗੁਰੂਦਵਾਰੇ ਉਸਾਰਣ ਲਈ ਅਕਾਲ ਤਖਤ ਤੋਂ
ਮੰਜੂਰੀ ਲੈਣੀ ਪਵੇਗੀ।
ਜਾਤ ਆਧਾਰਿਤ ਗੁਰੂਦਵਾਰੇ ਨਹੀਂ ਉਸਾਰਣ ਦਿੱਤੇ ਜਾਣਗੇ।
ਪੰਚਾਇਤਾਂ ਨੂੰ ਸਲਾਹ ਕਿ ਵਾਧੂ ਦੇ ਗੁਰੂਦਵਾਰਿਆਂ ਨੂ ਬੰਦ ਕਰੋ। ਇਹ ਬਿਲਡੀਂਗਾਂ ਨੂੰ ਹੋਰ ਕੌਮੀ
ਭਲੇ ਵਾਸਤੇ ਵਰਤੀਂਆਂ ਜਾਣ।
ਚਰਨਜੀਤ ਸਿੰਘ
ਬਰੈਂਮਪਟਨ
(12/07/12)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਉਸਨੇ ਕਿਹੜਾ ਖੇਡ ਖਿਡਾਉਣੈ, ਪਤਾ ਨਹੀਂ।
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਕੀ ਮੈਥੋਂ ਉਸ ਨੇ ਕਰਵਾਉਣਾ, ਪਤਾ ਨਹੀਂ।
ਕੀਕੂੰ ਉਸ ਹਾਲਾਤ ਬਣਾਉਣੈ, ਪਤਾ ਨਹੀਂ।
ਚਾਹੁਨਾ ਤਾਂ ਮੈਂ ਬੜਾ ਹੀ ਕੁੱਝ ਪਰ ਹੁੰਦਾ ਨਈਂ,
ਉਸ ਨੇ ਕਿਹੜੇ ਪਾਸੇ ਲਾਉਣਾ ਪਤਾ ਨਹੀਂ।
ਚਾਹੇ ਚਾਰਾ ਕਿਤਨਾ ਵੀ ਮੈ ਕਰਦਾ ਹਾਂ,
ਪੂਰਾ ਹੱਥ ਦਾ ਹੋ ਵੀ ਪਾਉਣੈ? , ਪਤਾ ਨਹੀਂ।
ਕਰਦੇ ਕਰਦੇ ਕੁੱਝ ਦਾ ਕੁੱਝ ਹੋ ਜਾਂਦਾ ਹੈ,
ਉਸ ਵੇਲੇ ਕੀ ਮਨ ਵਿੱਚ ਆਉਣੈ ਪਤਾ ਨਹੀਂ।
ਸੌ ਚਾਹਾਂ ਪਰ ਇਕੋ ਉਸ ਦੀ ਚਲਣੀ ਹੈ,
ਫਿਰ ਕਿਉਂ ਲਤਾਂ ਛੜਾਂ ਚਲਾਉਣਾਂ, ਪਤਾ ਨਹੀਂ।
ਜੋ ਵੀ ਉਹ ਕਰਵਾਉਂਦਾ ਹੁੰਦਾ ਚੰਗਾ ਹੈ,
ਫਿਰ ਕਿਊਂ ਅਪਣੀ ਟੰਗ ਅੜਾਉਣਾ ਪਤਾ ਨਹੀਂ।
ਉਸ ਦੇ ਹੁਕਮ `ਚ ਜਾਨ, ਜੀ, ਜ਼ੋਰ ਲਗਾਈ ਚੱਲ,
ਉਸਨੇ ਕਿਹੜਾ ਖੇਡ ਖਿਡਾਉਣੈ, ਪਤਾ ਨਹੀਂ।
(12/07/12)
ਪਰਸ਼ੋਤਮ ਲਾਲ ਸਰੋਏ
ਰੋਂਦੀ ਹੋਈ ਕਲਮ ਦੀ ਜ਼ੁਬਾਨੀ- ਇੱਕ ਕਾਵਿ ਰਚਨਾ
ਸਾਡੀ ਕਲਮ ਤਾਂ ਲਿਖ-ਲਿਖ ਰੋਂਦੀ ਕੁਰਲਾਂਉਂਦੀ ਰਹੀ,
ਪਰ ਉਹ ਲੋਕ ਸ਼ੋਹਲੇ ਗਾਉਂਦੇ ਰਹੇ।
ਦੁਨੀਆਂ ਦਾ ਦਰਦ ਇਹ ਲਿਖ-ਲਿਖ ਸੁਣਾਉਂਦੀ ਰਹੀ,
ਜ਼ਾਲਮ ਚਟਕਾਰੀਆਂ ਲਾਉਂਦੇ ਰਹੇ।
ਇਹ ਲਿਖਦੀ ਲਿਖਦੀ ਥੱਕ ਗਈ,
ਕਲਯੁੱਗ ਦੇ ਕੰਨੀਂ ਨਾ ਜ਼ੂੰਅ ਸਰਕੀ,
ਇਹਦੀ ਰਮਝ ਕੋਈ ਨਾ ਜਾਣ ਸਕਿਆ,
ਪਰ ਏਸ ਨਿਮਾਣੀ ਚੰਦਰੀ ਨੂੰ ਲੋਕੀ, ਸਗੋਂ ਹੋਰ ਸਤਾਉਂਦੇ ਰਹੇ।
ਸਾਡੀ ਕਲਮ --------------------------।
ਇਸ ਲਿਖਿਆ ਭ੍ਰਸ਼ਟਾਚਾਰੀ `ਤੇ
ਦੇਸ਼ `ਚ ਹੋ ਰਹੀ ਅੱਤਿਆਚਾਰੀ `ਤੇ,
ਦੇਸ਼ ਦੇ ਮੱਕਾਰਾਂ ਦੀ ਕੀਤੀ ਮੱਕਾਰੀ `ਤੇ,
ਦੇਸ਼ ਦੇ ਗੱਦਾਰਾਂ ਦੀ ਕੀਤੀ ਗੱਦਾਰੀ `ਤੇ,
ਲੋਕੀ ਕਲਮ ਨੂੰ ਸਮਝਦੇ ਕੱਖ ਰਹੇ,
ਦੇਸ਼ ਦੇ ਦੁਸ਼ਮਣਾਂ ਦਾ ਹੀ ਪੂਰਦੇ ਪੱਖ ਰਹੇ,
ਪਰ ਏਸ ਨਿਮਾਣੀ ਚੰਦਰੀ ਦਾ, ਸਮੋਂ ਮਜ਼ਾਕ ਉਡਾਉਂਦੇ ਰਹੇ।
ਸਾਡੀ ਕਲਮ ---------------------------।
ਇਹਤੋਂ ਭਰੂਣ ਹੱਤਿਆ ਦੀ ਜਦ ਗੱਲ ਹੋਈ,
ਇਹਦੇ ਨਾਲ ਤਾਂ ਉਸ ਵੇਲੇ ਵੀ ਛੱਲ ਹੋਈ,
ਦੁਨੀਆਂ ਫਿਰ ਵੀ ਨਾ ਇਸਦੇ ਵੱਲ ਹੋਈ,
ਇਸ ਕਰਮਾਂ ਮਾਰੀ ਕਲਮ ਉੱਤੇ ਤਾਂ,
ਲੋਕੀ ਜ਼ੁਲਮ ਹੀ ਢਾਉਂਦੇ ਰਹੇ।
ਸਾਡੀ ਕਲਮ ---------------------------।
ਇਹਨੇ ਰੋਣਾ ਰੋਇਆ ਜਦ ਗਰੀਬੀ ਦਾ
ਕੀ ਦੱਸਾਂ ਇਹਦੀ ਬਦਨਸ਼ੀਬੀ ਦਾ,
ਲੋਕਾਂ ਦੀ ਪੈਂਤੜਬਾਜ਼ੀ ਮੁੱਕੀ ਨਾ,
ਅਠਾਈ ਰੁਪਿਆਂ ਵਾਲਾ ਤਾਂ ਅਮੀਰ ਹੋਇਆ,
ਲੱਖਾਂ ਕਰੋੜਾਂ ਦੀ ਸੰਪਤੀ ਵਾਲੇ ਨੂੰ,
ਗਰੀਬੀ ਰੋਖਾ ਹੇਠ ਲਿਆਉਂਦੇ ਰਹੋ।
ਸਾਡੀ ਕਲਮ ---------------------------।
ਪਰਸ਼ੋਤਮ ਰਲ ਕਲਮ ਚਲਾ ਦੇਈਏ,
ਸਾਰੇ ਨਹੀਂ ਤਾਂ ਕੁੱਝ ਕੁ ਨੂੰ ਅਸੀਂ ਸਮਝਾ ਦੇਈਏ,
ਸਮਾਜ `ਚ ਇਨਕਲਾਬ ਲਿਆਉਣਾ ਏ,
ਉਹ ਪਹਿਲਾਂ ਈ ਕਾਰਾ ਕਰ ਜਾਦੇ,
ਅਸੀਂ ਠਾਹਰਾਂ ਈ ਲਾਉਂਦੇ ਰਹੇ।
ਸਾਡੀ ਕਲਮ ---------------------------।
ਪਰਸ਼ੋਤਮ ਲਾਲ ਸਰੋਏ, ਮੋਬਾਇਲ- 92175-44348
(11/07/12)
ਸਰਵਜੀਤ ਸਿੰਘ
ਸ.
ਹਰਦੇਵ ਸਿੰਘ ਜੰਮੂ ਜੀ,
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕਿ ਫਤਹਿ।
ਸਤਿਕਾਰ ਯੋਗ ਵੀਰ ਸ. ਹਰਦੇਵ ਸਿੰਘ ਜੀ, ਇਹ ਠੀਕ ਹੈ ਕਿ ਆਪ ਜੀ ਦੇ ਲੇਖ ਦਾ ਵਿਸਾਂ,
‘ਖਾਲਸੇ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਸੇ ਬਾਣੀ (ਗੁਰਬਾਣੀ) ਵਿੱਚ ਵਾਧਾ ਘਾਟਾ ਕਰਨ ਦਾ
ਅਧਿਕਾਰ ਨਹੀਂ’ ਹੀ ਸੀ। ਮੈਂ ਵੀ ਆਪਣੇ ਪੱਤਰ `ਚ ਹੋ ਚੁੱਕੇ ਅਣ ਅਧਿਕਾਰਤ ਵਾਧਿਆਂ-ਘਾਟਿਆਂ ਤੇ
ਵਿਚਾਰ ਕਰਨ ਲਈ ਹੀ ਰਾਗਮਾਲਾ ਅਤੇ ਨਿਤਨੇਮ ਦੀਆਂ ਬਾਣੀਆ ਦਾ ਜਿਕਰ ਕੀਤਾ ਸੀ। ਜਦੋਂ ਅਸੀਂ ਸਾਰੇ
ਇਥੇ ਤਾਈ ਸਹਿਮਤ ਹਾਂ ਕਿ ਗਮਾਲਾ ਗੁਰਬਾਣੀ ਨਹੀਂ ਹੈ। ਹੁਣ ਸਾਡੇ ਸਾਹਮਣੇ ਸਵਾਲ ਹੈ ਕਿ ਇਹ ਬੀੜ
ਵਿਚ ਕਿਵੇਂ ਸ਼ਾਮਲ ਹੋਈ? ਇਸ ਸਵਾਲ ਤੇ ਆਪ ਜੀ ਵੀ ਮੇਰੇ ਨਾਲ ਸਹਿਮਤ ਹੋ। ਆਪ ਦੇ ਬਚਨ, “ਦੂਜੇ ਸਵਾਲ
ਦੇ ਜਵਾਬ ਵਿੱਚ ਮੈਂ ਸਮਝਦਾ ਹਾਂ ਕਿ ਮੂਲ ਗ੍ਰੰਥ ਵਿੱਚ ਇਸਦਾ ਉੱਦੇਸ਼ ਅਤੇ ਹੋਰ ਕਈ ਅਹਿਮ ਬੀੜਾਂ
ਵਿੱਚ ਇਸ ਦੀ ਮੋਜੂਦਗੀ ਪੜਚੋਲ ਦਾ ਵਿਸ਼ਾ ਹੈ”। ਜਦੋਂ ਇਸ ਸਵਾਲ ਤੇ ਵਿਚਾਰ ਹੋਵੇਗੀ ਤਾਂ ਕਰਤਾਰਪੁਰੀ
ਬੀੜ ਦਾ ਜਿਕਰ ਹੋਣਾ ਲਾਜ਼ਮੀ ਹੈ। ਇਸ ਲਈ ਇਹ ਵਿਚਾਰ -ਚਰਚਾ ਤੁਹਾਡੇ ਲੇਖ ਨਾਲ ਹੀ ਸਬੰਧਿਤ ਹੋ
ਜਾਂਦੀ ਹੈ।
ਆਪ ਦਾ ਪੱਤਰ ਪੜ੍ਹ ਕੇ ਮੈਨੂੰ, ਵਾਕ ਬਣਤਰ `ਚ ਗਲਤੀ ਦਾ ਅਹਿਸਾਸ ਹੋਇਆ ਹੈ ਜਿਸ ਕਾਰਨ ਤੁਸੀਂ ਮੇਰਾ
ਸਵਾਲ ਨਹੀਂ ਸਮਝ ਸਕੇ। ਬੇਨਤੀ ਹੈ ਕਿ ‘ਕਰਤਾਰਪੁਰੀ ਬੀੜ ਦੇ ਦਰਸ਼ਨ’ (ਪੰਨਾ 4) ਤੇ ਤਤਕਰਾ ਦਰਜ ਹੈ
ਜਿਸ ਮੁਤਾਬਕ ੯੭੪ ਪੰਨੇ ਤੇ ‘ਰਾਗਮਾਲਾ ਤਥਾ ਸਿੰਘਲਦੀਪ ਕੀ ਸਿਵਨਾਭ ਰਾਜੇ ਕੀ ਬਿਧਿ’ ਦਰਜ ਹੈ। ਜੇ
ਰਾਗਮਾਲਾ ਭਾਈ ਗੁਰਦਾਸ ਜੀ ਨੇ ਹੀ ਦਰਜ ਕੀਤੀ ਹੈ ਤਾਂ ‘ਸਿੰਘਲਦੀਪ ਕੀ ਸਿਵਨਾਭ ਰਾਜੇ ਕੀ ਬਿਧਿ’ ਵੀ
ਭਾਈ ਗੁਰਦਾਸ ਜੀ ਨੇ ਹੀ ਦਰਜ ਕੀਤੀ ਹੋਵੇਗੀ। ਕਿਉਂਕਿ, ਭਾਈ ਜੋਧ ਸਿੰਘ ਜੀ ਮੁਤਾਬਕ ਤਤਕਰਾ ਭਾਈ
ਗੁਰਦਾਸ ਜੀ ਨੇ ਲਿਖਿਆ ਹੈ ਤਤਕਰੇ ਵਿੱਚ ਕੇਵਲ ‘ਰਾਗਮਾਲਾ’ ਨਹੀ ਸਗੋਂ ‘ਰਾਗਮਾਲਾ ਤਥਾ
ਸਿੰਘਲਦੀਪ ਕੀ ਸਿਵਨਾਭ ਰਾਜੇ ਕੀ ਬਿਧਿ’। ਮੇਰਾ ਸਵਾਲ ਹੈ ਕਿ ਬੀੜ `ਚ ‘ਸਿੰਘਲਦੀਪ ਕੀ ਸਿਵਨਾਭ
ਰਾਜੇ ਕੀ ਬਿਧਿ’ ਨਾ ਛਾਪਣ ਦਾ ਫੈਸਲਾ ਕਿਸ ਨੇ ਕਦੋਂ ਅਤੇ ਕਿਓ ਕੀਤਾ ਹੋਵੇਗਾ?
ਭਾਈ ਕਾਹਨ ਸਿੰਘ ਨਾਭਾ ਜੀ ਲਿਖਦੇ ਹਨ, “ਐਸੇ ਹੀ ਨੌਵੇਂ ਸਤਿਗੁਰਾਂ ਦੇ ਅਹਿਦ ਤੱਕ ਇਹ ਰੀਤੀ ਰਹੀ
ਹੈ ਕਿ ਜੋ ਕਾਪੀ ਗੁਰੂ ਗ੍ਰੰਥ ਸਾਹਿਬ ਦੀ ਹੁੰਦੀ, ਉਸ ਦੇ ਪਤਰਿਆਂ ਦੀ ਗਿਣਤੀ ਤਤਕਰੇ ਦੇ ਅੰਤ ਵਿਚ
ਦਰਜ ਕੀਤੀ ਜਾਂਦੀ। ਇਸ ਨਿਯਮ ਅਨੁਸਾਰ ਕਰਤਾਰ ਪੁਰ ਵਾਲੇ ਗੁਰੂ ਗ੍ਰੰਥ ਸਾਹਿਬ ਦੇ ਤਤਕਰੇ ਦੇ ਅੰਤ
ਇਹ ਲਿਖਿਆ ਗਿਆ ਹੈ- “ਸੰਮਤ ੧੬੬੧ ਮਿਤੀ ਭਾਦੋਂ ਵਦੀ ੧ ਪੋਥੀ ਲਿਖਿ ਪਹੁੰਚੇ। ਸਾਰੇ ਪਤਰੇ ਗੁਰੂ
ਬਾਬੇ ਦੇ ੯੭੪”। (ਕਰਤਾਰਪੁਰੀ ਬੀੜ ਦੇ ਦਰਸ਼ਨ’ ਪੰਨਾ ਅ)
ਭਾਈ ਜੋਧ ਸਿੰਘ ਜੀ ਲਿਖਦੇ ਹਨ, “ ਨੋਟ:- ਤਤਕਰੇ ਦੇ ਸ਼ੁਰੂ ਵਿਚ ਜਾਂ ਅੰਤ ਵਿਚ ਜਾਂ ਬੀੜ ਵਿਚ ਕਿਸੇ
ਹੋਰ ਥਾਂ ਇਹ ਕਿਤੇ ਨਹੀਂ ਲਿਖਿਆ ਹੋਇਆ ਗੁਰੂ ਬਾਬੇ ਦੇ ਪੱਤਰੇ ੯੭੪॥” ((ਕਰਤਾਰਪੁਰੀ ਬੀੜ ਦੇ
ਦਰਸ਼ਨ’ ਪੰਨਾ 46)
ਸ. ਹਰਦੇਵ ਸਿੰਘ ਜੀ, ਪਿਛਲੇ ਪੱਤਰ ਵਿਚ ਵੀ ਮੇਰਾ ਸਵਾਲ ਤਾ ਬੜਾ ਸਪੱਸ਼ਟ ਸੀ ਪਰ ਆਪ ਨੇ ਮੇਰੇ ਸਵਾਲ
ਦੇਣ ਦੀ ਬਜਾਏ, ਮੇਰੇ ਵੱਲੋਂ ਲਿਖੇ ਗਏ ਇਕ ਸ਼ਬਦ ‘ਝੂਠ ਕਿਸ ਨੇ ਲਿਖਿਆ ਹੈ’ ਤੇ ਹੀ ਇਤਰਾਜ਼ ਕਰਕੇ
ਗੱਲ ਗੋਲ਼-ਮੋਲ਼ ਕਰ ਗਏ। ਵੀਰ ਜੀ, ਬੇਨਤੀ ਹੈ ਕੇ ਕੀ ਆਪ ਜੀ ਮੇਰੇ ਨਾਲ ਸਹਿਮਤ ਹੋ ਕਿ
ਉਪ੍ਰੋਕਤ ਦੋਵੇਂ ਆਪਾ ਵਿਰੋਧੀ ਬਿਆਨ ਠੀਕ ਨਹੀ ਹੋ ਸਕਦੇ? ਜੇ ਆਪ ਮੇਰੇ ਨਾਲ ਸਹਿਮਤ ਨਹੀ ਤਾਂ ਆਪਣੀ
ਅਸਹਿਮਤੀ ਦਾ ਕਾਰਨ ਬਿਆਨ ਕਰਨ ਦੀ ਕ੍ਰਿਪਾਲਤਾ ਕਰਨੀ ਜੀ।
ਭਾਈ ਜੋਧ ਸਿੰਘ ਜੀ ਵੱਲੋਂ ਲਿਖੇ ਗਏ ਤਤਕਰੇ ਮੁਤਾਬਕ ੯੭੪ ਪੰਨੇ ਤੇ ‘ਰਾਗਮਾਲਾ ਤਥਾ ਸਿੰਘਲਦੀਪ ਕੀ
ਸਿਵਨਾਭ ਰਾਜੇ ਕੀ ਬਿਧਿ’ ਦਰਜ ਹੈ। (ਪੰਨਾ 4) ਸਬੰਧੀ ‘ਕਰਤਾਰਪੁਰੀ ਬੀੜ ਦੇ ਦਰਸ਼ਨ’ ਦੇ ਪੰਨਾ 122
ਤੇ ਉਪਰ ਵੇਰਵਾ ਹੇਠ ਲਿਖੇ ਅਨੁਸਾਰ ਦਰਜ ਹੈ;
੯੭੩/੧ “ਮੁੰਦਾਵਣੀ ਮਹਲਾ ੫॥ ਥਾਲ ਵਿਚਿ ਤਿਨ ਵਸਤੂ... ... ਤਨੁ ਮਨੁ ਥਿਵੇ ਹਰਿਆ॥੧॥”
(ਮੁੰਦਾਵਣੀ ਦੀਆਂ ਤੇ ਸਲੋਕ ਮ:੫ ਦੀਆਂ ੭ ਪਾਲਾਂ ਹਨ, ਬਾਕੀ ਖਾਲੀ ਹੈ। ਮੁੰਦਾਵਣੀ ਦੇ ਪਿਛੇ ਅੰਕ ੧
ਹੈ। ਸਲੋਕ ਮ: ੫ ਦੇ ਅੰਤ ਭੀ ਅੰਕ ੧ ਹੈ।)
੯੭੩/2 ਖਾਲੀ ਹਾਸ਼ੀਆ ਨਹੀਂ ਦੋਹੀ ਪਾਸੀਂ
੯੭੪/੧ ਖਾਲੀ ਹਾਸ਼ੀਆ ਨਹੀਂ ਦੋਹੀ ਪਾਸੀਂ
੯੭੪/੨ ਰਾਗਮਾਲਾ ੴਸਤਿਗੁਰ ਪ੍ਰਸਾਦਿ
“ਰਾਗ ਏਕ ਸੰਗ ਪੰਚ ਬਰੰਗਨ... ... ਅਠਾਰਿਹ ਦਸ ਬੀਸ॥੧॥੧॥
(ਰਾਗਮਾਲਾ ਸ਼ੁਰੂ ਹੈ , ਇਸੇ ਪੰਨੇ ਤੇ ਮੁਕ ਜਾਂਦੀ ਹੈ। ਇਸ ਤੋਂ ਪਿਛੋਂ ਚਾਰ ਪੱਤਰੇ ਖਾਲੀ
ਲੱਗੇ ਹੋਏ ਹਨ, ਦੋ ਹਾਸ਼ੀਏ ਵਾਲੇ ਜਿਨ੍ਹਾਂ ਦਾ ਹਾਸ਼ੀਆ ਹੋਰ ਕਿਸਮ ਦਾ ਹੈ। ਬਾਕੀ ਦੋਹਾਂ ਦਾ ਹਾਸ਼ੀਆ
ਸੀ ਤਾਂ ਸਹੀ ਪਰ ਚੇਪਿਆਂ ਥੱਲੇ ਆ ਗਿਆ ਹੈ) (ਕਰਤਾਰਪੁਰੀ ਬੀੜ ਦੇ ਦਰਸ਼ਨ’ ਦੇ ਪੰਨਾ 122)
ਉਪ੍ਰੋਕਤ ਲਿਖਤ ਤੋਂ ਸਪੱਸ਼ਟ ਹੈ ਕਿ ਪੰਨਾ ਨੰ: ੯੭੩/੧ ਤੇ ਸਿਰਫ 7 ਪੰਗਤੀਆਂ ਹਨ ਬਾਕੀ ਪੰਨਾ ਖਾਲੀ
ਹੈ। ਭਾਵ 2/3 ਪੰਨਾ ਖਾਲੀ ਹੈ। ਪੰਨਾ ੯੭੩/੨ ਅਤੇ ੯੭੪/੧ ਵੀ ਖਾਲੀ ਹਨ। ਰਾਗਮਾਲਾ ੯੭੪/੨ ਤੇ ਦਰਜ
ਹੈ।
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜਦੋਂ ਗੁਰੂ ਅਰਜਨ ਦੇਵ ਜੀ ਨੇ ਮੁੰਦਾਵਣੀ ਅਤੇ ਸਲੋਕ ਮ:੫ ਲਿਖਵਾ
ਦਿੱਤਾ ਸੀ ਤਾਂ ਲੱਗ-ਭੱਗ ਪੌਣੇ ਤਿੰਨ ਪੰਨੇ ਖਾਲੀ ਛਡਣ ਦਾ ਕੀ ਕਾਰਨ ਹੋ ਸਕਦਾ ਸੀ? ਬੀੜ ਦੇ
ਵਿਚਕਾਰ ਛੱਡੇ ਗਏ ਖਾਲੀ ਪੰਨਿਆਂ ਬਾਰੇ ਤਾਂ ਕਹਾਣੀ ਪ੍ਰਚਲਤ ਕਰ ਦਿੱਤੀ ਗਈ ਹੈ ਕਿ ਗੁਰੂ ਤੇਗ
ਬਹਾਦਰ ਜੀ ਦੀ ਬਾਣੀ ਲਈ ਛੱਡੇ ਗਏ ਸਨ। ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦਰ ਜੀ ਦੀ ਸਾਰੀ
ਬਾਣੀ ‘ਮੁੰਦਾਵਣੀ ਤੇ ਸਲੋਕ ਮ:੫’ ਤੋਂ ਪਹਿਲਾ ਹੀ ਦਰਜ ਕੀਤੀ ਹੈ।
ਮੁੰਦਾਵਣੀ ਤੇ ਸਲੋਕ ਮ:੫ ਅਤੇ ਰਾਗਮਾਲਾ ਦੇ ਦਰਮਿਆਨ ਲੱਗ-ਭੱਗ ਪੌਣੇ ਤਿੰਨ ਖਾਲੀ ਪੰਨੇ ਕਰਤਾਰਪੁਰੀ
ਬੀੜ ਦਾ ਭਾਈ ਗੁਰਦਾਸ ਜੀ ਦੀ ਹੱਥ ਲਿਖਤ ਹੋਣ ਤੇ ਸਵਾਲ ਖੜਾ ਕਰ ਦਿੰਦਾ ਹੈ।
ਭਾਈ ਜੋਧ ਸਿੰਘ ਜੀ ਦੀ ਲਿਖਤ ਮੁਤਾਬਕ ਕਰਤਾਰਪੁਰੀ ਬੀੜ `ਚ ਦਰਜ ਰਾਗਮਾਲਾ ਦੇ ਅੰਕ ॥੧॥,॥੧॥,॥੧॥
ਹੀ ਹਨ। “ਅਠਾਰਿਹ ਦਸ ਬੀਸ॥੧॥੧॥” (ਪੰਨਾ 122) ਅੱਜ ਦੀਆ ਛਾਪੇ ਦੀਆ ਬੀੜਾਂ ਵਿਚ ਵੀ ਅੰਕ
॥੧॥,॥੧॥,॥੧॥ ਹੀ ਹਨ। ਵੀਰ ਜੀ , ਰਾਗਮਾਲਾ ਦੇ ਅੰਕ ਲਿਖਣ ਦਾ ਇਹ ਢੰਗ ਬਾਕੀ ਸਾਰੀ ਬਾਣੀ ਦੇ
ਸਬਦਾਂ ਦੇ ਅੰਕ ਲਿਖਣ ਦੇ ਤਰੀਕੇ ਨਾਲੋਂ ਵੱਖਰਾ ਹੋਣ ਦਾ ਕੀ ਕਾਰਨ ਹੋ ਸਕਦਾ ਹੈ?
ਅੱਗੇ ਆਪ ਜੀ ਲਿਖਦੇ ਹੋ, “ਬਿਨਾ ਰਾਗਮਾਲਾ ਦੇ ਗ੍ਰੰਥ ਛਾਪਣ ਦਾ ਨਿਰਨਾ ਤਾਂ ਕਦੇ ਕਿਸੇ ਵੀ ਮੀਟੀਂਗ
ਵਿੱਚ ਹੋਇਆ ਨਹੀਂ ਮਿਲਦਾ। ਭਾਈ ਕ੍ਹਾਨ ਸਿੰਘ ਨਾਭਾ ਜੀ ਨੇ ਕਦੇ ਲਿਖਿਆ ਕਿ ਰਾਗਮਾਲਾ ਕੱਡ ਦੇਂਣੀ
ਚਾਹੀਦੀ ਹੈ? ਵੀਰ ਸਰਵਜੀਤ ਜੀ ਲਿਖਿਆ ਹੈ ਤਾਂ ਦੱਸਣਾ! ਨਾ ਹੀ ਰਾਗਾਮਾਲਾ ਨੂੰ ਨਾ ਪੜਨ ਵਾਲੇ
ਵਿਦਵਾਨਾਂ ਨੇ ਧਾਰਮਕ ਸਲਾਹਕਾਰ ਕਮੇਟੀ ਵਿੱਚ ਕਦੇ ਐਸਾ ਅਜੰਡਾ ਪਾਸ ਕੀਤਾ। ਹਾਂ ਰਾਗਮਾਲਾ ਨੂੰ ਨਾ
ਪੜਨ ਬਾਰੇ ਅਤੇ ਰਾਗਮਾਲਾ ਬਿਨਾ ਬੀੜ ਨਾ ਛਾਪਣ ਬਾਰੇ ਫ਼ੈਸਲਾ ਜ਼ਰੂਰ ਹੋਇਆ ਸੀ”
ਜੰਮੂ ਜੀ, ਤੁਹਾਡਾ ਇਹ ਲਿਖਣਾ ਤਾਂ ਠੀਕ ਹੈ ਕਿ ਰਾਗਮਾਲਾ ਨਾ ਛਾਪਣ ਦਾ ਮਤਾ ਕਦੇ ਪਾਸ ਨਹੀਂ ਹੋਇਆ
ਪਰ ਰਹਿਤ ਮਰਯਾਦਾ `ਚ ਇਹ ਲਿਖਣਾ , “ਇਸ ਗੱਲ ਬਾਬਤ ਪੰਥ ‘ਚ ਅਜੇ ਤਕ ਮਤਭੇਦ ਹੈ, ਇਸ ਲਈ ਰਾਗਮਾਲਾ
ਤੋਂ ਬਿਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਣ ਜਾਂ ਛਾਪਣ ਦਾ ਹੀਆ ਕੋਈ ਨਾ ਕਰੇ”। ਕੀ
ਇਸ ਗੱਲ ਦਾ ਸਬੂਤ ਨਹੀਂ ਕਿ ਇਸ ਬਾਰੇ ਚਰਚਾ ਹੁੰਦੀ ਰਹੀ ਹੈ। ਹਾਂ! ਮਤਾ ਪਾਸ ਨਹੀ ਹੋਇਆ। ਜੇ ਮਤਾ
ਪਾਸ ਹੋ ਜਾਂਦਾ ਤਾਂ ਅੱਜ ਆਪਾ ਨੂੰ ਇਹ ਵਿਚਾਰ ਚਰਚਾ ਕਰਨ ਦੀ ਲੋੜ ਨਹੀਂ ਸੀ ਪੈਣੀ।
ਅਸਲ ਸਵਾਲ ਤਾਂ ਇਹ ਹੈ ਕਿ ਜੇ ਭਾਈ ਕ੍ਹਾਨ ਸਿੰਘ ਨਾਭਾ ਜੀ ਨੇ ਕਿਸੇ ਕਾਰਨ ਇਹ ਨਹੀ ਵੀ ਲਿਖਿਆ
ਕਿ ਰਾਗਮਾਲਾ ਕੱਢ ਦੇਣੀ ਚਾਹੀਦੀ ਹੈ ਤਾਂ ਕੀ ਸਾਨੂੰ ਭਾਣਾ ਮੰਨ ਲੈਣਾ ਚਾਹੀਦਾ ਹੈ?
ਨਿਤਨੇਮ ਦਿਆ ਬਾਣਿਆਂ ਸਬੰਧੀ ਆਪ ਜੀ ਲਿਖਦੇ ਹੋ,” ਇਹ ਗੁਰੂ ਕਾਲ ਤੋਂ ਹੀ ਗੁਰੂ ਦਾ ਆਦੇਸ਼ ਸੀ
ਜਿਸ ਨੂੰ ਕਈਂ ਹੋਰ ਪ੍ਰਚਲਤ ਗਲਾਂ (ਖੰਡੇ ਦਾ ਅੰਮ੍ਰਿਤ ਆਦਿ) ਦੀ ਤਰਾਂ ਪਰਵਾਨ ਕਰਕੇ ਹੀ ਤੁਰੀਆ
ਗਿਆ”। ਵੀਰ ਜੀ, ਚੰਗਾ ਹੁੰਦਾ ਜੇ ਆਪ ਜੀ ਕੋਈ ਮੰਨਣ ਯੋਗ ਸਬੂਤ ਵੀ ਪੇਸ਼ ਕਰਦੇ ਕਿ ਇਹ ਗੁਰੂ ਜੀ ਦਾ
ਆਦੇਸ਼ ਸੀ।
ਸਤਿਕਾਰ ਸਹਿਤ
ਸਰਵਜੀਤ ਸਿੰਘ
(11/07/12)
ਡਾ: ਗੁਰਮੀਤ ਸਿੰਘ ਬਰਸਾਲ
ਹਰਦੇਵ ਸਿੰਘ ਜੰਮੂ ਜੀ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ!!
ਤੁਸੀਂ ਲਿਖਦੇ ਹੋ ਕਿ ਇਸ ਤੋਂ ਵੱਧ ਖਤਰਨਾਕ ਕੀ ਹੋ ਸਕਦਾ ਹੈ ਕਿ ਕੋਈ ਇਹ ਪਰਚਾਰ ਕਰੇ ਕਿ “ਗੁਰੂ
ਗ੍ਰੰਥ ਨੂੰ ਗੁਰੂ ਸਵੀਕਾਰ ਨਾ ਕਰਿਆ ਜਾਵੇ”। ਵੀਰ ਜੀ ਤੁਸੀਂ ਇਹ ਦੋਸ਼ ਕਿਸ ਤੇ ਲਾ ਰਹੇ ਹੋ ਇਹ
ਸਹਿਜੇ ਹੀ ਸਮਝ ਆ ਜਾਂਦਾ ਹੈ । ਤੁਸੀਂ ਲਿਖਦੇ ਕਿਸੇ ਨੂੰ ਹੋ ਨਿਸ਼ਾਨਾਂ ਕੋਈ ਹੋਰ ਹੁੰਦਾ ਹੈ ।
ਬ੍ਰਾਹਮਣਵਾਦ ਦੀ ਦਲਦਲ ਵਿੱਚ ਫਸੇ ਸਿਖ ਨੂੰ ਕੱਢਣ ਲਈ ਕੌਣ ਕੀ ਕਰ ਰਿਹਾ ਹੈ ਅਤੇ ਕੌਣ ਉਸ ਨੂੰ
ਦੁਬਾਰਾ ਦਲਦਲ ਵਿੱਚ ਧੱਕਣ ਦੀ ਕੋਸ਼ਿਸ਼ ਕਰ ਰਿਹਾ ਹੈ ਸਭ ਜਾਣਦੇ ਹਨ । ਤੁਹਾਡੇ ਚਾਰੇ ਸਵਾਲ ਕਿਸ ਨੂੰ
ਲਾਭ ਪੁਚਾਉਣ ਲਈ ਹਨ ਇਹ ਵੀ ਸਪੱਸ਼ਟ ਹੈ । ਸੋ ਅਜਿਹੀ ਵਿਚਾਰ ਬੰਦ ਕਰਦਾਂ ਹਾਂ । ਧੰਨਵਾਦ।
(11/07/12)
ਗੁਰਸ਼ਰਨ ਸਿੰਘ ਕਸੇਲ
ਸ੍ਰ. ਜਸਬੀਰ ਸਿੰਘ ਕੈਲਗਰੀ ਜੀ,
ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਹਿ ॥
ਵੀਰ ਜੀ, ਇਸ ਵਿਸ਼ੇ ਤੇ ਮੈਂ ਹੋਰ ਵਿਚਾਰ ਨਹੀਂ ਸੀ ਦੇਣਾ ਚਾਹੁੰਦਾ ਪਰ
ਤੁਹਾਡੀ ਚਿਠੀ ਦੇ ਆਉਣ ਕਰਕੇ ਦੇ ਰਿਹਾ ਹਾਂ । ਇਸ ਸ਼ਬਦ ਵਿਚ ਤੁਸੀਂ ਇਹ ਦੱਸ ਨਹੀਂ ਕਰ ਸਕੇ ਕਿ
ਮੜੀਆਂ ਵਿਚ ਸੁੱਤੇ ਲੋਕ ਗੁਰਮੁਖ ਸਨ ਕਿ ਮਨਮੁਖ ? “ਸਜਣ ਮੇਰੇ ਰੰਗੁਲੇ ਜਾਇ ਸੁਤੇ ਜੀਰਾਣਿ॥
ਹੰਭੀ ਵੰਞਾ ਡੁਮਣੀ ਰੋਵਾ ਝੀਣੀ ਬਾਣਿ”॥ (ਮ: ੧, ਪੰਨਾ ੨੩) ਮੇਰੇ ਪਿਆਰੇ ਸੱਜਣ ਕਬਰਿਸਤਾਨ
ਵਿੱਚ ਜਾ ਸੁੱਤੇ ਹਨ, (ਮੈਂ ਉਹਨਾਂ ਦੇ ਵਿਛੋੜੇ ਵਿੱਚ) ਧੀਮੀਂ ਆਵਾਜ ਨਾਲ ਰੋ ਰਹੀ ਹਾਂ (ਪਰ
ਮੈਨੂੰ ਇਹ ਸਮਝ ਨਹੀਂ ਆ ਰਹੀ ਕਿ) ਮੈਂ ਭੀ ਦੁਚਿੱਤੀ ਹੋ ਕੇ (ਉੱਧਰ ਨੂੰ ਹੀ) ਚੱਲ ਪਵਾਂਗੀ।
ਪਰ ਵੀਰ ਜੀ, ਇਥੇ ਤੁਹਾਨੂੰ ਪ੍ਰੋ ਸਾਹਿਬ ਸਿੰਘ ਦੇ ਕੀਤੇ ਅਰਥ ਪਸੰਦ ਨਹੀਂ ਹਨ । ਕੀ ਇਥੇ ਇਹ ਸਿਧੇ
ਅਰਥ ਇਸ ਕਰਕੇ ਠੀਕ ਨਹੀਂ ਕਿ ਤੁਹਾਡੇ ਮਨ ਪਸੰਦ ਦੇ ਨਹੀਂ ਹਨ ?
ਬਾਕੀ ਜੋ ਤੁਸੀਂ ਇਹ ਪੰਗਤੀਆਂ ਆਵਾਗਵਣ ਲਈ ਆਖ ਰਹੇ ਹੋ ਇਹ ਕਿਵੇਂ ਸਿਧ ਹੋ
ਗਿਆ ਕਿ ਜਿਸਨੇ ਮਰਨਾ ਹੈ ਉਹ ਆਵਾਗਵਣ ਵਿਚ ਹੀ ਜਾਵੇਗਾ । ਕੀ ਇਥੇ ਗੁਰਬਾਣੀ ਦੀਆਂ ਪੰਗਤੀਆਂ ਇਹ
ਨਹੀਂ ਦੱਸਦੀਆਂ ਕਿ, ਹੇ ਬੰਦੇ ਤੂੰ ਸਦਾ ਇਸ ਦੁਨੀਆਂ ਤੇ ਜਿੰਉਂਦੇ ਨਹੀਂ ਰਹਿਣਾ ਇਕ ਦਿਨ ਤੇਰੀ ਮੌਤ
ਹੋ ਜਾਣੀ ਹੈ । (ਜੋ ਹਰ ਕੋਈ ਜਾਣਦਾ ਵੀ ਹੈ) ਜਿਹੜਾ ਇਨਸਾਨ ਚੰਗੇ ਕੰਮ ਕਰਦਾ ਹੈ ਦੁਨੀਆਂ ਉਸਦੀ
ਮਰਨ ਤੋਂ ਪਿਛੋਂ ਸਲਾਹਣਾ ਕਰਦੀ ਹੈ ਤੇ ਮਾੜੇ ਕੰਮ ਕਰਨ ਵਾਲਿਆ ਨੂੰ ਗਾਲ੍ਹਾਂ ਕੱਢਦੀ ਹੈ । ਉਂਝ ਇਹ
ਗੱਲ ਵੱਖਰੀ ਹੈ ਕਿ ਤੁਹਾਡੀ ਸੂਈ ਆਵਾਗਣ ਤੇ ਟਿਕੀ ਹੋਈ ਹੈ, ਇਸ ਲਈ ਤੁਸੀਂ ਆਪਣੀ ਮਰਜੀ ਦੇ ਮਾਲਕ
ਹੋ ਤੁਹਾਨੂੰ ਜਿਵੇਂ ਠੀਕ ਲੱਗਦਾ ਹੈ ਸੋਚੀ ਚਲੋ ਤੇ ਪ੍ਰਚਾਰੀ ਚਲੋ । “ਕੀ ਨ ਸੁਣੇਹੀ ਗੋਰੀਏ ਆਪਣ
ਕੰਨੀ ਸੋਇ॥ ਲਗੀ ਆਵਹਿ ਸਾਹੁਰੈ ਨਿਤ ਨ ਪੇਈਆ ਹੋਇ॥ 3॥ ਨਾਨਕ ਸੁਤੀ ਪੇਈਐ ਜਾਣੁ ਵਿਰਤੀ
ਸੰਨਿ॥ ਗੁਣਾ ਗਵਾਈ ਗੰਠੜੀ ਅਵਗਣ ਚਲੀ ਬੰਨਿ”॥ 4॥ (23) ਅਰਥ (ਪ੍ਰੋ: ਸਾਹਿਬ ਸਿੰਘ ਜੀ) -
ਹੇ ਸੁੰਦਰ ਜੀਵ-ਇਸਤ੍ਰੀ! ਤੂੰ ਧਿਆਨ ਨਾਲ ਇਹ ਖਬਰ ਕਿਉਂ ਨਹੀਂ ਸੁਣਦੀ ਕਿ ਪੇਕਾ-ਘਰ (ਇਹ ਲੋਕ
ਵਸੇਬਾ) ਸਦਾ ਨਹੀਂ ਰਹਿ ਸਕਦਾ। ਸਹੁਰੇ ਘਰ (ਪਰਲੋਕ ਵਿੱਚ) ਜਰੂਰ ਜਾਣਾ ਪਵੇਗਾ॥ 3॥ਹੇ
ਨਾਨਕ! ਜੇਹੜੀ ਜੀਵ-ਇਸਤ੍ਰੀ ਪੇਕੇ ਘਰ (ਇਸ ਲੋਕ ਵਿੱਚ ਗ਼ਫ਼ਲਤ ਦੀ ਨੀਂਦ ਵਿੱਚ) ਸੁੱਤੀ ਰਹੀ, ਇਉਂ
ਜਾਣੋ ਕਿ (ਉਸ ਦੇ ਗੁਣਾਂ ਨੂੰ) ਦਿਨ-ਦਿਹਾੜੇ ਹੀ ਸੰਨ੍ਹ ਲੱਗੀ ਰਹੀ। ਉਸ ਨੇ ਗੁਣਾਂ ਦੀ ਗੰਢੜੀ ਗਵਾ
ਲਈ, ਉਹ (ਇੱਥੋਂ) ਔਗੁਣਾਂ ਦੀ ਪੰਡ ਬੰਨ੍ਹ ਕੇ ਲੈ ਤੁਰੀ॥ 4॥
ਤੁਸੀਂ ਲਿਖਿਆ ਹੈ, “ਕਬਰ ਨੂੰ ਮੌਤ ਬਨਾਉਣ ਬਾਰੇ- ਵੀਰ ਜੀ! ਮੈਂ ਕਿਤੇ
ਨਹੀਂ ਲਿਖਿਆ ਕਿ ਕਿਸੇ ਸ਼ਬਦ ਦੇ ਭਾਵਾਰਥ ਨਹੀਂ ਕਰਨੇ, ਸੋ ਕਬਰ ਲਫਜ਼ ਮੌਤ ਦਾ ਜ਼ਿਕਰ ਕਰਨ ਬਾਰੇ ਹੀ
ਹੈ, ਜੇ ਆਪ ਜੀ ਨੂੰ ਲੱਗੇ ਕਿ ਨਹੀਂ ਇਸ ਦਾ ਭਾਵ ਕੋਈ ਹੋਰ ਹੈ ਤਾਂ ਗੁਰਬਾਣੀ’ ਚੋਂ ਉਦਾਹਰਣਾਂ ਦੇ
ਕੇ ਸਾਬਤ ਕੀਤਾ ਜਾ ਸਕਦਾ ਹੈ ਕਿ ਇਹ ਮੌਤ ਦਾ ਜ਼ਿਕਰ ਕਰਨ ਲਈ ਹੀ ਸ਼ਬਦ ਵਰਤਿਆ ਗਿਆ ਹੈ” ।
ਵੀਰ ਜੀ, ਜਿਵੇਂ ਤੁਸੀਂ ਇਥੇ ਕਬਰ ਨੂੰ ਮੌਤ ਬਣਾਉਣ ਬਾਰੇ ਭਾਵਅਰਥ ਕਰਦੇ ਹੋ
ਇਵੇਂ ਹੀ ਪੱਥਰ, ਰੁੱਖ, ਬਨਾਸਪਤੀ ਜਾਂ ਹੋਰ 84 ਲੱਖ ਆਵਾਗਵਣ ਵਾਲੀਆਂ ਜੂਨਾ ਬਾਰੇ ਵੀ ਭਾਵਅਰਥ ਕਰ
ਸਕਦੇ ਹੋ ਪਰ ਤੁਹਾਡੀ ਆਪਣੀ ਸੋਚ ਹੈ ਮੇਰੇ ਖਿਆਲ ਵਿਚ ਜਿਸਨੂੰ ਕੋਈ ਬਦਲ ਨਹੀਂ ਸਕਦਾ ।
ਤੁਸੀਂ ਲਿਖਿਆ ਹੈ, “ਇਸ ਬਾਰੇ ਜਿੰਨੀਂਕੁ ਜਾਣਕਾਰੀ ਮੈਨੂੰ ਸੀ ਮੈਂ ਆਪ ਜੀ
ਨਾਲ ਸਾਂਝੀ ਕਰ ਚੁੱਕਾ ਹਾਂ ਫਿਲਹਾਲ ਇਸ ਤੋਂ ਵੱਧ ਇਸ ਬਾਰੇ ਮੇਰੀ ਜਾਣਕਾਰੀ ਨਹੀਂ ਹੈ। ਜਾਣਕਾਰੀ
ਮਿਲਣ ਤੇ ਆਪ ਜੀ ਨਾਲ ਵਿਚਾਰ ਸਾਂਝੇ ਕਰ ਲਏ ਜਾਣਗੇ। ਪਰ ਤੁਹਾਡੀ ਇਸ ਮਿਸਾਲ ਨਾਲ ਇਹ ਸਿੱਧ ਨਹੀਂ
ਹੁੰਦਾ ਕਿ ਗੁਰਮਤਿ ਅਨੁਸਾਰ ਆਵਾਗਵਣ (ਇਸ ਜਨਮ ਤੋਂ ਮਗਰੋਂ ਫੇਰ ਜਨਮ) ਨਹੀਂ ਹੁੰਦਾ। ਬੰਦੇ ਵਿੱਚ
ਸਰੀਰ ਅਤੇ ਦਿਮਾਗ਼ ਤੋਂ ਇਲਾਵਾ ਦਿਮਾਗ ਨੂੰ ਆਪਣੇ ਮੁਤਾਬਕ ਚੱਲਣ ਲਈ ਹਦਾਇਤਾਂ ਕਰਨ ਵਾਲੀ ਵੱਖਰੀ
ਕੋਈ ਚੀਜ ਹੈ ਉਸ ਨੂੰ ਤੁਸੀਂ ਸਵਿਕਾਰ ਕਰਦੇ ਹੋ ਪਰ ਮੰਨਣ ਨੂੰ ਜੀ ਨਹੀਂ ਕਰ ਰਿਹਾ। ਤੁਸੀਂ ਗੰਨੇ
ਦੀਆਂ ਪੋਰੀਆਂ ਵਾਲਾ ਸਵਾਲ ਫੇਰ ਕੀਤਾ ਹੈ”।
ਵੀਰ ਜੀ, ਇਸ ਤੋਂ ਇਹ ਕਿਵੇਂ ਸਿਧ ਹੋ ਗਿਆ ਕਿ ਮਨ ਲਓ ਸਰੀਰ ਦੇ ਵਿਚ ਦਿਮਾਗ
ਨੂੰ ਹਦਾਇਤਾਂ ਕਰਨ ਵਾਲੀ ਕੋਈ ਹੋਰ ਚੀਜ ਹੈ ਤਾਂ ਫਿਰ ਹਿੰਦੂ ਧਰਮ ਦਾ 84 ਲੱਖ ਜੂਨਾ ਵਾਲਾ ਆਵਾਗਵਣ
ਸੱਚਾ ਕਿਵੇਂ ਹੋ ਗਿਆ ? ਅੱਜੇ ਤਾਂ ਇਹ ਵੀ ਪੱਕਾ ਪਤਾ ਨਹੀਂ ਕਿ ਤੁਹਾਡੀ ਫਲਾਸਫੀ ਠੀਕ ਵੀ ਹੈ ਜਾਂ
ਨਹੀਂ ?
ਵੀਰ ਜੀ, ਇਹ ਦੱਸਣ ਦੀ ਖੇਚਲ ਕਰਨੀ ਕਿ ਪੱਥਰ ਵਾਲੀ ਆਤਮਾ ਨੂੰ ਤੁਸੀਂ ਜੀਵ
ਸਮਝਦੇ ਹੋ ਜਾਂ ਨਿਰਜੀਵ ?
ਵੀਰ ਜੀ! ਤੁਸੀਂ ਗੁਰਬਾਣੀਆਂ ਦੇ ਜਿੰਨਾਂ ਹੇਠ ਲਿਖੇ ਸ਼ਬਦਾਂ ਦੇ ਅਰਥ ਸ੍ਰ
ਸਤਨਾਮ ਸਿੰਘ ਜੀ ਤੋਂ ਪੁੱਛ ਰਹੇ ਹੋ ਕੀ ਤੁਸੀਂ ਖੁਦ ਇਹਨਾਂ ਸ਼ਬਦਾਂ ‘ਤੇ ਆਪਣੇ ਜੀਵਨ ਵਿਚ
ਪਹਿਰਾ ਵੀ ਦੇਂਦੇ ਹੋ ਜਾਂ ਸਿਰਫ ਵਿਚਾਰ ਤੀਕਰ ਹੀ ਸੀਮਤ ਹੋ ? ਦੱਸਣ ਦੀ ਖੇਚਲ ਕਰਨੀ ਜੀ ਜੇ ਪਹਿਰਾ
ਦੇਂਦੇ ਹੋ ਤਾਂ ਅੱਗੇ ਇਹਨਾਂ ਬਾਰੇ ਵਿਚਾਰ ਕਰਾਂਗੇ ।
ਗੁਰਬਾਣੀ ਤਾਂ ਕਹਿੰਦੀ ਹੈ ਜਿਹੜਾ ਕੋਈ ਕਰਮ ਕਰਦਾ ਹੈ ਉਹੀ ਉਸ ਦਾ ਫਲ਼
ਭੁਗਤਦਾ ਹੈ– “ਅਹਿ ਕਰੁ ਕਰੈ ਸੁ ਅਹਿ ਕਰੁ ਪਾਏ ਕੋਈ ਨ ਪਕੜੀਐ ਕਿਸੈ ਥਾਇ॥” (406) - “ਕਰਮੀ
ਕਰਮੀ ਹੋਇ ਵੀਚਾਰ॥” – “ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਢੀਐ॥ (473)
“ਸੁਖ ਦੁਖ ਪੂਰਬ ਜਨਮ ਕੇ ਕੀਏ॥ ਸੋ ਜਾਣੈ ਜਿਨਿ ਦਾਤੇ ਦੀਏ॥ ਕਿਸ ਕਉ ਦੋਸੁ
ਦੇਇ ਤੂ ਪ੍ਰਾਣੀ ਸਹੁ ਆਪਣਾ ਕੀਆ ਕਰਾਰਾ ਹੇ॥ (1030) ਇਸ ਦੇ ਅਰਥ ਕਰਨੇ ਜੀ।“ਕੋਈ ਜਾਨੈ
ਕਵਨੁ ਈਹਾ ਜਗਿ ਮੀਤੁ॥ ਜਿਸੁ ਹੋਇ ਕ੍ਰਿਪਾਲੁ ਸੋਈ ਬਿਧਿ ਬੂਝੈ ਤਾ ਕੀ ਨਿਰਮਲ ਰੀਤਿ॥ ਰਹਾਉ॥
ਮਾਤ ਪਿਤਾ ਬਨਿਤਾ ਸੁਤ ਬੰਧਪ ਇਸਟ ਮੀਤ ਅਰੁ ਭਾਈ॥ ਪੂਰਬ ਜਨਮ ਕੇ ਮਿਲੇ
ਸੰਜੋਗੀ ਅੰਤਹਿ ਕੋ ਨ ਸਹਾਈ॥” (700)
ਸਤਿਕਾਰ ਸਹਿਤ,
ਗੁਰਸ਼ਰਨ ਸਿੰਘ ਕਸੇਲ
(11/07/12)
ਚਰਨਜੀਤ ਸਿੰਘ ਬਰੈਂਮਪਟਨ
“ਮੁੰਦਾਵਣੀ” ਵਿਚੋਂ ਕਰਤਾਰਪੁਰੀ ਬੀੜ ਬਾਰੇ ਕੁੱਝ ਹੋਰ ਦਿਲਚਸਪ ਜਾਣਕਾਰੀ
ਪੰਨਾ 218
ਪ੍ਰਿੰ: ਜੋਧ ਸਿੰਘ ਨੇ ਕਿਹਾ: “ਮੈਂ ਕਰਤਾਰਪੁਰੀ ਵਾਲੀ ਬੀੜ ਵਿੱਚ ਜੋ ਇਸ ਵੇਲੇ ਹੈ, ਉਸ ਦੀ ਗੱਲ
ਕਰ ਰਿਹਾ ਹਾਂ ਤੇ ਇਹ ਕਿਵੇਂ ਹੋ ਸਕਦਾ ਹੈ ਕਿ ਉਹ ਲਿਖਤਾਂ ਕੱਡੀਆਂ ਗਈਆਂ ਹਨ।”
ਪੰਡਤ ਕਰਤਾਰ ਸਿੰਘ ਨੇ ਕਿਹਾ: “ਭਾਈ ਕਾਨ੍ਹ ਸਿੰਘ ਨਾਭਾ ਨੇ ਜੋ ਕੁੱਝ ਲਿਖਿਆ ਸੀ, ਕਿ ਉਹ ਸਾਰਾ
ਕੁੱਝ ਬੀੜ ਵਿੱਚ ਹੈ ਸੀ ਤੇ ਪਿਛੋਂ 1924 ਵਿੱਚ ਚੁੱਪ ਚਪੀਤੇ ਕੱਢਿਆ ਗਿਆ ਹੈ।”
ਪ੍ਰਿੰ: ਜੋਧ ਸਿੰਘ ਨੇ ਕਿਹਾ: “ਇਸ ਦੇ ਕੀ ਸਬੂਤ ਹਨ?”
ਪੰਡਤ ਜੀ ਨੇ ਉੱਤਰ ਦਿੱਤਾ: “ਸਬੂਤ ਹਨ, ਜਦੋਂ ਉਹ ਲਿਖਤਾਂ ਤਰਨਤਾਰਨੀ
ਕਮੇਟੀ ਵੱਲੋਂ ਕੱਢਿਆਂ ਗਈਆਂ, ਉਦੋਂ ਮੈਂ ਤਰਨਤਾਰਨ ਵਿਦਿਆਲੇ ਵਿੱਚ ਪੜਾਉਂਦਾ ਹੁੰਦਾ ਸੀ। ਜਿਨ੍ਹਾਂ
ਨੇ ਉਹ ਕਢਿਆਂ, ਉਹਨਾਂ ਵਿੱਚ ਮੈਂ ਵੀ ਇੱਕ ਪਾਪੀ ਸ਼ਾਮਲ ਸੀ।”
ਪ੍ਰਿੰ: ਜੋਧ ਸਿੰਘ ਨੇ ਕਿਹਾ: “ਮੈਂ ਹੋਰ ਕੁੱਝ ਨਹੀਂ ਜਾਣਦਾ, ਜੋ ਕੁੱਝ ਭਾਈ ਕਾਨ੍ਹ ਸਿੰਘ ਜੀ ਨੇ
ਦਸਿਆ, ਉਹ ਬੀੜ ਵਿੱਚ ਨਹੀਂ।”
ਪੰਡਤ ਕਰਤਾਰ ਸਿੰਘ ਨੇ ਕਿਹਾ: “ਖਾਲਸਾ ਸਮਾਚਾਰ ਦਿਆਂ ਲਿਖਤਾਂ ਗਵਾਹ ਹਨ ਕਿ ਸਫਿਆਂ ਦੀ ਭੱਨ ਤੋੜ
ਕੀਤੀ ਗਈ ਹੈ। ਪੁਰਾਣੇ ਸਮਾਚਾਰਾਂ ਵਿੱਚ ਲਿਖਿਆ ਹੋਇਆ ਹੈ ਕਿ ‘ਰਾਗਮਾਲਾ’ ਮੁੰਦਾਵਣੀ ਤੋਂ 4 ਸਫੇ
ਛਡ ਕੇ ਪਿੱਛੇ ਲਿਖੀ ਹੋਈ ਹੈ”
(ਹੂ ਬ ਹੂ ੳਤਾਰਾ ਸਿਰਫ ੳਪਰਲੀ ਪੰਕਤੀ ਤੱਕ ਹੈ)
ਇਸ ਤੋਂ ਇਲਾਵਾ ‘ਰਾਗਮਾਲਾ ਪੱਖੀ’ ਸੱਜਨਾਂ ਨੇ ‘ਗੁਰਬਿਲਾਸ ਪਾਤਸ਼ਾਹੀ 6ਵੀਂ’ ਵਿਚੋਂ ਇਹ ਦਲੀਲ
ਦਿੱਤੀ ਕਿ:
ਪਾਵਹੁ ਭੋਗ ਰਾਗਮਾਲਾ ਪੜ।
ਛਿਨ ਮਹਿ ਪਾਪ ਜਾਹਿ ਤਾ ਕੇ ਸੜ।
ਤਾ ‘ਰਾਗਮਾਲਾ ਵਿਰੋਧੀਆਂ ਨੇ ਕਿਹਾ ਕਿ ਇਸ ਗ੍ਰੰਥ ਵਿੱਚ ਤੇ ਇਹ ਵੀ ਲਿਖਿਆ ਹੈ ਕਿ:
ਰਾਗਮਾਲਾ ਪੜ ਪ੍ਰੇਮ ਸੇ ਭੋਗ ਜਪੁਜੀ ਤੇ ਪਾਏ।
ਪਰ ਇਹ ਤਾ ਉਹ ਹੈ ਜੋ ਸਿੱਖ ਕਰਦੇ ਹੋਣਗੇ। ਜਦੋਂ ਗੁਰੁ ਅਰਜਨ ਸਾਹਿਬ ਨੇ ਭੋਗ ਪਾਇਆ ਤੇ ਉਸ
ਬਾਬਤ ‘ਗੁਰਬਿਲਾਸ ਪਾਤਸ਼ਾਹੀ ਛੇਵੀਂ ਵਿੱਚ ਹੀ ਲਿਖਿਆ ਹੈ:
“ਵਾਰ ਵਧੀਕ ਸਲੋਕ ਲਿਖ ਮੁੰਦਾਵਣੀ ਔਰ ਲਿਖਾਇ।
ਤਤਕਰਾ ਲਿਖ ਗ੍ਰੰਥ ਕਾ ਭੋਗ ਗ੍ਰੰਥ ਜੀ ਪਾਇ।।”
ਇਸ ਤੋਂ ਇਲਾਵਾ ਗੁਰਪ੍ਰਤਾਪ ਸੂਰਜ ਵਿਚੋਂ ਸਬੂਤ ਦਿੱਤਾ ਗਿਆ।
“ਰਾਗਮਾਲਾ ਗੁਰ ਕੀ ਕ੍ਰਿਤ ਨਹਿ, ਹੈ ਮੰਦਾਵਣੀ ਲਗ ਗੁਰ ਬੈਨ।
ਇਸ ਮਹਿ ਸੰਸੈ ਨਹਿ ਕਿਛ ਕਰੀਅਹਿ, ਜੇ ਸੰਸੈ ਅਵਲੋਕਹੁ ਨੈਨ।”
ਚਰਨਜੀਤ ਸਿੰਘ
ਬਰੈਂਮਪਟਨ
(11/07/12)
ਸੁੱਖਵਿੰਦਰਜੀਤ ਸਿੰਘ ਆਸਟ੍ਰੇਲੀਆ
ਸਤਿਕਾਰ ਯੋਗ ਸੰਪਦਾਕ ਜੀ ਅਤੇ ਸਮੂਹ ਪਾਠਕ ਸੱਜਣੋ,
ਆਪ ਸੱਭ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ,
ਆਪ ਜੀ ਦੀ ਸਾਈਟ ਤੇ ਅਕਸਰ ਵਧੀਆ ਵਿਚਾਰਾਂ ਚਲਦੀਆਂ ਹਨ ਅਤੇ ਮੈਨੂੰ ਜਾਂ ਮੇਰੇ ਜਹੇ
ਕਈ ਸਧਾਰਨ ਪਾਠਕਾਂ ਨੂੰ ਸਿੱਖਣ ਨੂੰ ਮਿਲਦਾ ਹੈ, ਸਾਈਟ ਤੇ ਲਿੱਖਣ ਵਾਲੇ ਜਿਆਦਤਰ ਵਿਦਵਾਨ ਸੁਹਿਰਦ
ਨੇ ਤੇ ਕਾਫੀ ਜਾਣਕਾਰੀ ਰੱਖਣ ਵਾਲੇ ਨੇ, ਆਪ ਜੀ ਇਸ ਲਈ ਮੁਬਾਰਕਬਾਦ ਦੇ ਹੱਕਦਾਰ ਹੋ ਜੀ।
ਅੱਜ ਮੈ ਆਪ ਜੀ ਰਾਹੀਂ ਬੇਨਤੀ ਕਰਨਾ ਚਹੁੰਦਾਂ ਹਾਂ ਆਵਾਗਵਨ ਵਿਚਾਰ ਬਾਰੇ ਜੋ ਅਜਕੱਲ ਵਿਦਵਾਨ
ਸੱਜਣਾ ਵਿੱਚ ਚੱਲ ਰਹੀ ਹੈ, ਭਾਵੇਂ ਕਿ ਵਿਚਾਰ ਵਧੀਆ ਚੱਲ ਰਹੀ ਹੈ ਲੇਕਿਨ ਕਿਉਂਕਿ ਮੈਨੂੰ ਲਗਦਾ ਹੈ
ਕਿ ਇਹ ਵੀ ਹੋਰ ਮਸਲਿਆ ਵਾਂਗ ਸਜ਼ੀਦਾ ਮਸਲਾ ਹੈ ਸੋ ਇਸ ਤੇ ਹੋਰ ਖੁੱਲ ਕਿ ਵਿਚਾਰ ਹੋਵੇ ਤਾਂ ਠੀਕ
ਹੈ। ਕਿਉਂਕਿ ਆਮ ਪਾਠਕ ਲਈ ਨਿਰਣੇ ਲੈਣਾ ਸੌਖਾ ਹੋ ਸੱਕਦਾ ਹੈ ਅਗਰ ਹੋਰ ਵਿਦਵਾਨ ਜਿਹਨਾ ਨੇ ਇਸ
ਵਿਸ਼ੇ ਤੇ ਪਹਿਲਾਂ ਵੀ ਲਿੱਖਿਆ ਹੈ ਉਹ ਵੀ ਅਪਣੇ ਵਿਚਾਰ ਰੱਖਣ ਤਾਂ ਕਿ ਵਿਚਾਰ ਨਿਰਨਾਇਕ ਨਹੀ ਤੇ
ਕਰੀਬ ਹੋ ਸਕੇ, ਇਸ ਲਈ ਮੈ ਆਪ ਜੀ ਦੇ ਰਾਂਹੀ ਹੋਰ ਵਿਦਵਾਨਾ ਨੂੰ ਜਿਵੇਂ ਕਿ, ਅਮਰਜੀਤ ਸਿੰਘ ਚੰਦੀ
ਜੀ, ਇੰਦਰ ਸਿੰਘ ਘੱਗਾ ਜੀ, ਹਰਦੇਵ ਸਿੰਘ ਜੰਮੂ ਜੀ, ਤੱਤ ਗੁਰਮੱਤ ਪਰਿਵਾਰ, ਸਰਵਜੀਤ ਸਿੰਘ,
ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਤੇ ਹੋਰ ਪੰਤਵੰਤੇ ਸੱਜਣ ਜੋ ਵੀ ਇਸ ਵਿਸੇ ਤੇ ਜਾਣਕਾਰੀ ਰਖਦੇ
ਹਨ ਬੇਨਤੀ ਕਰਦਾ ਹਾਂ ਕਿ ਉਹ ਵੀ ਸਾਰੇ ਆਪਣੇ ਕੀਮਤੀ ਸਮੇ ਵਿਚੋ ਸਮਾਂ ਕੱਢ ਕਿ ਯੋਗਦਾਨ ਪਾਉਣ ਅਪਣੇ
ਵਿਚਾਰ ਦੇਣ ਤਾਂ ਕਿ ਵਿਚਾਰ ਹੋਰ ਵੀ ਖੁੱਲ ਕੇ ਹੋ ਸਕੇ ਤੇ ਆਵਾਗਵਨ ਬਾਰੇ ਸੱਭ ਕੁਛ ਸਾਹਮਣੇ ਆ
ਸਕੇ।
ਇਸ ਵਿਸ਼ੇ ਤੇ ਪਹਿਲਾਂ ਵੀ ਕਾਫੀ ਵਿਦਵਾਨਾ ਨੇ ਲਿਖਿਆ ਹੈ ਅਤੇ ਜਾਣਕਾਰੀ ਭਰਪੂਰ ਲਿਖਿਆ ਹੈ,
ਸਿੱਖਮਾਰਗ ਸਾਈਟ ਤੇ ਵੀਰ ਹਰਦੇਵ ਸਿੰਘ ਜੰਮੂ ਜੀ ਦੇ ਲੇਖ ਇਸ ਵਿਸ਼ੇ ਤੇ ਲਿਖੇ ਪੜੇ ਹਨ, ਉਹਨਾ ਕਾਫੀ
ਵਧੀਆਂ ਢੰਗ ਨਾਲ ਲਿਖਿਆ ਹੈ, ਮੈ ਉਹਨਾ ਨੂੰ ਨਿਜੀ ਤੌਰ ਤੇ ਵੀ ਬੇਨਤੀ ਕੀਤੀ ਸੀ ਕਿ ਉਹ ਇਸ ਵਿਚਾਰ
ਵਿੱਚ ਹਿੱਸਾ ਲੈਣ ਅਪਣੇ ਵਿਚਾਰ ਰੱਖਣ, ਉਹਨਾਂ ਮੈਨੂੰ ਭਰੋਸਾ ਦਿਵਾਇਆ ਸੀ ਕਿ ਉਹ ਅਪਣੇ ਵਿਚਾਰ
ਦੇਣਗੇ, ਲੇਕਿਨ ਸਾਇਦ ਅਪਣੇ ਕੰਮਾਂ ਵਿੱਚ ਮਹਿਫੂਜ਼ ਨੇ ਜੋ ਨਹੀ ਲਿੱਖ ਸਕੇ।
ਇੱਕ ਬੇਨਤੀ ਮੈ ਸੰਪਾਦਕ ਸਹਿਬ ਮੈ ਆਪ ਜੀ ਅਗੇ ਕਰਨਾ ਚਹੁੰਦਾ ਹਾਂ ਕਿ, ਕੀ ਮਾਸ ਦਾ ਮਸਲਾ ਅਜੇ ਵੀ
ਹੱਲ ਹੋਇਆ ਨਹੀ ਮੰਨਦੇ, ਕਿਉਂਕਿ ਹੁਣ ਸਾਈਟ ਤੇ ਮਾਸ ਨਾ ਖਾਣ ਦੀ ਵਕਾਲਤ ਵਿੱਚ ਲੜੀਵਾਰ ਲੇਖ ਛੱਪ
ਰਹੇ ਹਨ, ਮੈ ਨਹੀ ਕਹਿੰਦਾਂ ਕਿ ਬੰਦ ਕਰ ਦਿਓ ਕਿਉਂਕਿ ਨਾ ਹੀ ਮੈਨੂੰ ਹੱਕ ਹੈ ਨਾ ਹੀ ਮੇਰੇ ਕਹਿਣ
ਤੇ ਕੋਈ ਬੰਦ ਕਰਨ ਲੱਗਾ। ਲੇਕਿਨ ਫਿਰ ਵੀ ਬੇਨਤੀ ਕਰਦਾ ਹਾਂ ਕਿ ਕਿਉ ਨਾ ਜਿਸ ਮਸਲੇ ਤੇ ਜਿਆਦਤਰ
ਵਿਦਵਾਨ ਅਤੇ ਪਾਠਕ ਲੰਮੀਆਂ ਵਿਚਾਰਾਂ (ਕੁਛ ਇੱਸ ਸਾਈਟ ਤੇ ਹੋਈਆਂ ਜਾਂ ਹੋਰਾਂ ਸਾਈਟਾਂ ਤੇ ਜਾਂ
ਹੋਰ ਤਰੀਕਿਆ ਨਾਲ) ਤੋ ਬਾਅਦ ਇੱਕਮੱਤ ਹਨ ਉਹਨਾਂ ਨੂੰ ਫਿਰ ਵਾਰ ਵਾਰ ਸ਼ੁਰੂ ਕਰਨ ਦਾ ਕੀ ਫਾਇਦਾ ਹੈ,
ਭਾਵੇਂ ਕਿ ਇਸ ਸਮੇ ਮਾਸ ਉਤੇ ਸਿਰਫ ਲੇਖ ਹੀ ਲਿਖੇ ਜਾ ਰਹੇ ਹਨ ਪਰ ਫਿਰ ਵੀ ਆਮ ਪਾਠਕ ਨੂੰ
ਭੰਬਲਭੂਸੇ ਵਿੱਚ ਪਾਉਂਦੇ ਹਨ। ਇਸ ਲਈ ਮੇਰੀ ਬਨੇਤੀ ਸੀ ਕਿ ਜੋ ਮਸਲਿਆਂ ਤੇ ਜਿਆਦਾਤਰ ਜਾਗਰੂਕ
ਵਿਦਵਾਨ ਇੱਕ ਮੱਤ ਹਨ ਉਹਨਾ ਨੂੰ ਅਗਰ ਨਾ ਹੀ ਮੁੜ ਵਿਚਾਰ ਚਰਚਾ ਦਾ ਹਿਸਾ ਬਣਾਇਆ ਜਾਵੇ ਤਾਂ ਠੀਕ
ਰਹੇਗਾ।
ਭੁੱਲ ਚੁੱਕ ਦੀ ਖਿਮ੍ਹਾ
ਗੁਰੁ ਮਿਹਰ ਕਰੇ
ਸੁੱਖਵਿੰਦਰਜੀਤ ਸਿੰਘ ਆਸਟ੍ਰੇਲੀਆ
(ਸੰਪਾਦਕੀ
ਟਿੱਪਣੀ:- ਮਾਸ ਖਾਣ ਅਤੇ ਨਾ ਖਾਣ ਵਾਲੀਆਂ ਲਿਖਤਾਂ ਪਉਣ ਤੋਂ ਮੈਂ ਪਹਿਲਾਂ ਤੋਂ ਹੀ ਸੰਕੋਚ ਕਰਦਾ ਆ
ਰਿਹਾ ਹਾਂ। ਕਿਉਂਕਿ ਮਾਸ ਖਾਣ ਵਾਲਾ ਅਤੇ ਨਾ ਖਾਣ ਵਾਲਾ ਦੋਨੋਂ ਹੀ ਧਰਮੀਂ ਅਤੇ ਅਧਰਮੀ, ਸਿੱਖ ਅਤੇ
ਅਸਿੱਖ ਹੋ ਸਕਦੇ ਹਨ। ਇਸ ਲਈ ਮੇਰੇ ਲਈ ਇਹ ਵਿਸ਼ਾ ਕੋਈ ਖਾਸ ਮਹੱਤਤਾ ਨਹੀਂ ਰੱਖਦਾ। ਕਿਉਂਕਿ ਜਿਹਨਾ
ਨੇ ਇਸ ਵਿਸ਼ੇ ਬਾਰੇ ਲਿਖਿਆ ਹੈ ਉਹ ਕਾਫੀ ਦੇਰ ਤੋਂ ਇੱਥੇ ਲਿਖਦੇ ਆ ਰਹੇ ਹਨ। ਜੇ ਕਰ ਇੱਕ ਪਾਸੇ ਦੀ
ਜਾਣਕਾਰੀ ਪਾਠਕਾਂ ਨੂੰ ਹੈ ਤਾਂ ਦੂਸਰੇ ਪਾਸੇ ਦੀ ਵੀ ਹੋਣੀ ਚਾਹੀਦੀ ਹੈ। ਅਤੇ ਜੇ ਕਰ ਕਿਸੇ ਨੂੰ
ਕੋਈ ਗੱਲ ਬਿੱਲਕੁੱਲ ਗਲਤ ਲਗਦੀ ਹੈ ਤਾਂ ਉਹ ਲੇਖਕ ਨੂੰ ਸਵਾਲ ਕਰ ਸਕਦਾ ਹੈ। ਹਰ ਇੱਕ ਲੇਖਕ ਆਪਣੀਆਂ
ਲਿਖਤਾਂ ਪ੍ਰਤੀ ਜਵਾਬ-ਦੇਹ ਹੈ। ਜੇ ਕਰ ਉਹ ਜਵਾਬ ਨਹੀਂ ਦਿੰਦਾ ਤਾਂ ਅਗਾਂਹ ਵਾਸਤੇ ਉਸ ਦੀਆਂ
ਲਿਖਤਾਂ ਪਉਣੀਆਂ ਬੰਦ ਕੀਤੀਆਂ ਜਾ ਸਕਦੀਆਂ ਹਨ। ਕਿਸੇ ਖਾਸ ਕਾਰਣਾਂ ਕਰਕੇ ਹੀ ਲੇਖਕਾਂ ਨੂੰ ਇਸ ਤੋਂ
ਛੋਟ ਹੋ ਸਕਦੀ ਹੈ, ਉਂਜ ਨਹੀਂ)
(10/07/12)
ਹਰਦੇਵ ਸਿੰਘ, ਜੰਮੂ
ਸਤਿਕਾਰ ਯੋਗ ਸੰਪਾਦਕ ਜੀ
ਸਤਿ ਸ਼੍ਰੀ ਅਕਾਲ!
ਮੇਰੇ ਲੇਖ ‘ ਗੁਰਮਤਾ
ਅਤੇ ਖਾਲਸੇ ਦਾ ਅਧਿਕਾਰ ਖੇਤਰ`
ਵਿਚਲੇ ਇੱਕ ਮੁੱਖ ਵਿਚਾਰ ਦਾ ਭਾਵ ਇਹ ਸੀ ਕਿ
ਖਾਲਸੇ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਸੇ ਬਾਣੀ (ਗੁਰਬਾਣੀ) ਵਿੱਚ ਵਾਧਾ-ਘਾਟਾ ਕਰਨ ਦਾ
ਅਧਿਕਾਰ ਨਹੀਂ। ਪਰ ਸਰਵਜੀਤ ਜੀ ਵਲੋਂ ਪੁੱਛੋ ਸਵਾਲਾਂ ਕਾਰਨ ਰਾਗਮਾਲਾ ਅਤੇ ਨਿਤਨੇਮ ਤੇ ਚਰਚਾ ਹੋਈ
ਹੈ। ਮੈਂ ਸਿੱਖ ਮਾਰਗ ਦੇ ਅਨੁਸ਼ਾਸਨ ਪ੍ਰਤੀ ਆਪਣੀ ਜਿੰਮੇਵਾਰੀ ਸਮਝਦਾ ਹਾਂ। ਮੇਰੇ ਜਵਾਬਾਂ ਦਾ
ਤਾਤਪਰ ਕੇਵਲ ਸਵਾਲਾਂ ਦੇ ਜਵਾਬ ਦੇਂਣ ਦੀ ਜਿੰਮੇਵਾਰੀ ਨਿਭਾਉਂਣਾ ਹੈ ਨਾ ਕਿ ਰਾਗਮਾਲਾ ਨੂੰ
ਗੁਰੂਬਾਣੀ ਸਾਬਤ ਕਰਨਾ! ਕਿਉਂਕਿ ਮੈਂ ਖ਼ੁਦ ਐਸਾ ਨਹੀਂ ਮੰਨਦਾ!
ਭੁੱਲ ਚੂਕ ਲਈ ਛਿਮਾ ਦਾ ਜਾਚਕ ਸਮਝਣਾ!
ਹਰਦੇਵ ਸਿੰਘ, ਜੰਮੂ-੧੦. ੭. ੧੨
ਸਤਿਕਾਰ ਯੋਗ ਵੀਰ ਸਰਵਜੀਤ ਸਿੰਘ ਜੀ,
ਸਤਿ ਸ਼੍ਰੀ ਅਕਾਲ!
ਮੇਰੇ ਲੇਖ
‘ਗੁਰਮਤਾ ਅਤੇ ਖਾਲਸੇ ਦਾ ਅਧਿਕਾਰ
ਖੇਤਰ`
ਵਿਚਲੇ ਇੱਕ ਮੁੱਖ ਵਿਚਾਰ ਦਾ ਭਾਵ ਇਹ ਸੀ ਕਿ ਖਾਲਸੇ ਨੂੰ
ਗੁਰੂ ਗ੍ਰੰਥ ਸਾਹਿਬ ਜੀ ਦੀ ਕਿਸੇ ਬਾਣੀ (ਗੁਰਬਾਣੀ) ਵਿੱਚ ਵਾਧਾ ਘਾਟਾ ਕਰਨ ਦਾ ਅਧਿਕਾਰ ਨਹੀਂ। ਪਰ
ਆਪ ਜੀ ਵਲੋਂ ਪੁੱਛੋ ਸਵਾਲਾਂ ਕਾਰਨ ਰਾਗਮਾਲਾ ਅਤੇ ਨਿਤਨੇਮ ਬਾਰੇ ਚਰਚਾ ਚਲ ਪਈ। ਤੁਸੀ ਰਾਗਮਾਲਾ
ਬਾਰੇ ਸਵਾਲ ਕੀਤੇ ਹਨ।
ਵੀਰ ਜੀ ਮੈਂ ਰਾਗਮਾਲਾ ਵਿਸ਼ੇ ਨੂੰ ਦੋ ਸਵਾਲਾਂ ਦੇ ਪਰਿਪੇਖ ਵਿੱਚ ਵਿਚਾਰਦਾ
ਹਾਂ! ਕੀ ਰਾਗਮਾਲਾ ਬਾਣੀ
ਹੈ? ਅਤੇ
ਰਾਗਮਾਲਾ ਮੂਲ ਗ੍ਰੰਥ ਵਿੱਚ ਕਿਉਂ
ਹੈ?
ਪਹਿਲੇ ਸਵਾਲ ਦੇ ਜਵਾਬ ਦੇ ਵਿੱਚ ਮੇਰਾ ਵਿਚਾਰ ਹੈ ਕਿ ਰਾਗਮਾਲਾ ਗੁਰਬਾਣੀ
ਨਹੀਂ ਹੈ! ਸਿੱਖ ਰਹਿਤ ਮਰਿਆਦਾ ਇਸਦਾ ਫ਼ੈਸਲਾ ਕਰ
ਚੁੱਕੀ ਹੈ। ਅਤੇ ਦੂਜੇ ਸਵਾਲ ਦੇ ਜਵਾਬ ਵਿੱਚ ਮੈਂ ਸਮਝਦਾ ਹਾਂ ਕਿ ਮੂਲ ਗ੍ਰੰਥ ਵਿੱਚ ਇਸਦਾ ਉੱਦੇਸ਼
ਅਤੇ ਹੋਰ ਕਈ ਅਹਿਮ ਬੀੜਾਂ ਵਿੱਚ ਇਸ ਦੀ ਮੋਜੂਦਗੀ ਪੜਚੋਲ ਦਾ ਵਿਸ਼ਾ ਹੈ।
ਆਪ ਜੀ ਦਾ ਪਹਿਲਾ ਸਵਾਲ:-
“ ਜੇ ਰਾਗਮਾਲਾ ਭਾਈ
ਗੁਰਦਾਸ ਜੀ ਦੀ ਲਿਖਤ ਹੈ ਤਾਂ ‘ਸਿੰਘਲਦੀਪ ਕੀ ਸਿਵਨਾਭ ਰਾਜੇ ਕੀ ਬਿਧਿ’ ਦਾ ਲੇਖਕ ਕੌਣ ਹੈ? ਇਸ
ਨੂੰ ਬੀੜ `ਚ ਨਾ ਛਾਪਣ ਦਾ ਫੈਸਲਾ ਕਿਸ ਨੇ ਕਦੋਂ ਅਤੇ ਕਿਓ ਕੀਤਾ ਹੈ?
ਜਵਾਬ:- ਭਾਈ ਗੁਰਦਾਸ
ਜੀ ਰਾਗਮਾਲਾ ਦੇ ਲਿਖਾਰੀ (ਕਰਤਾ) ਨਹੀਂ ਸਨ ਬਲਕਿ ਕਮੇਟੀ ਦੀ ਸੂਚਨਾ ਮੁਤਾਬਕ ਉਸ ਨੂੰ ਦਰਜ ਕਰਨ
ਵਾਲੇ ਸਨ। ਰਾਗਮਾਲਾ ਤੋਂ ਛੁੱਟ ਕੋਈ ਬਿਧੀ ਰਾਗਮਾਲਾ ਨਾਲ ਦਰਜ ਨਹੀਂ ਸੀ ਮਿਲੀ ਇਸ ਕਰਕੇ ਕਿਸੇ
ਬਿਧੀ ਨੂੰ ਬੀੜ ਵਿੱਚ ਨਾ ਛਾਪਣ ਦੇ ਫ਼ੈਸਲੇ ਬਾਰੇ ਆਪ ਜੀ ਦੇ ਸਵਾਲ ਦਾ ਔਚਿੱਤ ਦਾਸ ਨੂੰ ਸਮਝ ਨਹੀਂ
ਆਇਆ। ਤਤਕਰੇ ਵਿੱਚ ਆਈ ਐਂਟਰੀ ਬੀੜ ਦੇ ਅੰਦਰ ਕੇਵਲ ਰਾਗਮਾਲਾ ਦੇ ਰੂਪ ਵਿੱਚ ਲਿਖੀ ਹੋਈ ਮਿਲੀ ਸੀ।
ਆਪ ਜੀ ਦਾ ਅਗਲਾ ਸਵਾਲ:-
“ਸਤਿਕਾਰ ਯੋਗ ਵਿਰ ਜੀ, ਤੁਹਾਡੀ ਖੋਜ ਮੁਤਾਬਕ ਭਾਈ ਕਾਹਨ ਸਿੰਘ ਨਾਭਾ ਜੀ
ਨੇ ਝੂਠ ਲਿਖਿਆ ਹੈ ਜਾਂ ਭਾਈ ਜੋਧ ਸਿੰਘ ਜੀ ਨੇ?
ਮੈਂ ਕੋਈ ਉਚੇਚੀ ਖੌਜ ਨਹੀਂ ਕੀਤੀ ਕੇਵਲ ਇਸ ਵਿਸ਼ੇ ਤੇ ਕੁੱਝ ਲਿਖਤਾਂ ਪੜੀਆਂ
ਹਨ ਜਿਨ੍ਹਾਂ ਨੂੰ ਕੇਵਲ ਵਿਚਾਰਨ ਦਾ ਜਤਨ ਕਰ ਸਕਦਾ ਹਾਂ। ਵੀਰ ਚਰਨਜੀਤ ਸਿੰਘ ਬਰੈਂਮਪਟਨ ਜੀ ਪੱਤਰ
ਮਿਤੀ ੯. ੭. ੧੨ ਤੋਂ ਵੀ ਵਿਚਾਰਨ ਲਈ ਪ੍ਰੇਰਤ ਹੋਇਆ ਹਾਂ।
ਕਿਧਰੇ ਭੁੱਲ ਹੋ ਜਾਏ ਤਾਂ ਸੇਧ ਜਰੂਰ
ਦੇਂਣਾਂ!
ਵੀਰ ਜੀ ਆਪ ਜੀ ਵਲੋਂ ਸਵਾਲ ਵਿੱਚ ਵਰਤੇ ਸ਼ਬਦ
“ਝੂਠ ਲਿਖਿਆ”
ਢੁੱਕਵੇਂ ਪ੍ਰਤੀਤ ਨਹੀਂ ਹੋਏ ਹਨ ਕਿਉਂਕਿ ਭਾਈ ਕ੍ਹਾਨ
ਸਿੰਘ ਨਾਭਾ ਅਤੇ ਭਾਈ ਜੋਧ ਸਿੰਘ, ਭਾਈ ਤੇਜਾ ਸਿੰਘ ਅਤੇ ਪ੍ਰਿ. ਗੰਗਾ ਸਿੰਘ ਜੀ ਵਰਗੇ ਵਿਦਵਾਨ ਇੰਝ
ਦੇ ਵਿਸ਼ੇ ਤੇ ਝੂਠ ਬੋਲਣ ਵਾਲਿਆਂ ਵਿਚੋਂ ਨਹੀਂ ਸਨ। ਮੈਂ ਇਸ ਵਿਸ਼ੇ ਬਾਰੇ ਸਵਾਲ ਨੂੰ ਇੰਝ ਵਿਚਾਰਨ
ਦਾ ਜਤਨ ਕਰਾਂਗਾ ਕਿ ਇਹ ਵਿਦਵਾਨ ਆਪਣੀ-ਆਪਣੀ ਔਬਜ਼ਰਵੇਸ਼ਨਸ
(Observations)
ਵਿਚ ਸਹੀ ਸਨ ਜਾਂ ਨਹੀਂ?
ਪਹਿਲੀ ਗਲ ਇਹ ਹੈ ਕਿ ਭਾਈ ਕ੍ਹਾਨ ਸਿੰਘ ਨਾਭਾ ਅਤੇ ਭਾਈ ਜੋਧ ਸਿੰਘ ਅਤੇ
ਸਾਥੀ ਇਸ ਗਲ ਤੇ ਪੁਰਨ ਸਹਿਮਤ ਸਨ ਕਿ ਕਰਤਾਰਪੁਰ ਵਾਲਾ ਗ੍ਰੰਥ ਹੀ ਭਾਈ ਗੁਰਦਾਸ ਵਲੋਂ ਲਿਖਿਆ ਉਹ
ਗ੍ਰੰਥ ਹੈ ਜਿਸ ਨੂੰ ਗੁਰੂ ਅਰਜਨ ਦੇਵ ਜੀ ਨੇ ਲਿਖਵਾਇਆ ਸੀ। ਉਨ੍ਹਾਂ ਰਾਗਮਾਲਾ ਬਾਰੇ ਆਪਣੀ–ਆਪਣੀ
ਗਲ ਕਹਿਣ ਲਈ ਕਰਤਾਪੁਰ ਵਾਲੇ ਗ੍ਰੰਥ ਨੂੰ ਹੀ ਟੇਕ ਬਨਾਇਆ ਸੀ। ਜੋ ਭਾਈ ਕ੍ਹਾਨ ਸਿੰਘ ਨਾਭਾ ਜੀ ਨੇ
ਦੇਖਿਆ ਉਹੀ ਲਿਖਿਆ ਹੋਵੇਗਾ ਅਤੇ ਜੋ ਭਾਈ ਜੋਧ ਸਿੰਘ ਅਤੇ ਸਾਥੀਆਂ ਨੇ ਦੇਖਿਆ ਉਹੀ ਲਿਖਿਆ ਹੋਂਣਾ
ਹੈ। ਬੀੜ ਵਾਚਣ ਵੇਲੇ ਭਾਈ ਜੋਧ ਸਿੰਘ ਜੀ ਨਾਲ ਤਾਂ ਪ੍ਰੋ. ਤੇਜਾ ਸਿੰਘ ਜੀ ਵਰਗੇ ਸਮਰਪਤ ਅਤੇ
ਸਿਆਣੇ ਵਿਦਵਾਨ ਵੀ ਸਨ।
ਪਰ ਵਿਚਾਰਨ ਵਾਲੀ ਗਲ ਹੈ ਕਿ ਉਹ ਆਪਣੇ ਵਲੋਂ ਪ੍ਰਵਾਣਤ ਮੂਲ ਗ੍ਰੰਥ ਦੇ
ਹਵਾਲੇ ਨਾਲ ਰਾਗਮਾਲਾ ਦੀ ਸਥਿਤੀ ਬਾਰੇ ਅਲਗ-ਅਲਗ ਆਬਜ਼ਰਵੇਸ਼ਨ ਕਿਵੇਂ ਦੇ ਗਏ? ਕੀ ਇਸਦਾ ਸਿੱਦਾ ਜਿਹਾ
ਜਵਾਬ ਇਹ ਹੈ ਕਿ ਦੋਹਾਂ ਧਿਰਾਂ ਨੇ ਕਰਤਾਰਪੁਰ ਵਿਖੇ ਵੱਖਰੀਆਂ-ਵੱਖਰੀਆਂ ਬੀੜਾਂ ਵੇਖੀਆ ਸਨ ਜਿਸ
ਕਾਰਨ ਉਹ ਵਿਦਵਾਨ ਆਪਣੀ-ਆਪਣੀ ਆਬਰਵੇਸ਼ਨ ਵਿੱਚ ਅਲਗ-ਅਲਗ ਤੱਥ ਪੇਸ਼ ਕਰ ਗਏ? ਕੋਈ ਕਹਿ ਸਕਦਾ ਹੈ ਕਿ,
ਹਾਂ ਐਸਾ ਹੀ ਲੱਗਦਾ ਹੈ!
ਪਰ ਜੇ ਕਰ ਇਸ ਸਥਿਤੀ ਨੂੰ ਸਵੀਕਾਰ ਕੀਤਾ ਜਾਏ ਕਿ ਕਰਤਾਰਪੁਰ ਵਿਖੇ ਇੱਕ
ਤੋਂ ਵੱਧ ਪ੍ਰਾਚੀਨ ਬੀੜਾਂ ਸਨ ਤਾਂ ਇਹ ਗਲ ਧਿਆਨ ਮੰਗਦੀ ਹੈ ਕਿ ਮੂਲ ਬੀੜ ਵਿੱਚ ਤਾਂ ਪੱਤਰੇ ਖਾਲੀ
ਛੱਡੇ ਗਏ ਸਨ ਜੋ ਕਿ ਬਾਦ ਦੇ ਉਤਾਰਿਆਂ ਵਿੱਚ ਠੀਕ ਉਂਝ ਹੀ ਨਹੀਂ ਸੀ ਛੱਡੇ ਜਾਂਦੇ। ਸਵਾਲ ਉੱਠਦਾ
ਹੈ ਕਿ ਫਿਰ ਇੱਕ ਹੋਰ ਉਤਾਰੇ ਵਿੱਚ ਖਾਲੀ ਪੱਤਰੇ ਠੀਕ ਉਂਝ ਹੀ ਕਿਉਂ ਛੱਡੇ ਗਏ ਜਿਵੇਂ ਕਿ ਮੂਲ
ਗ੍ਰੰਥ ਵਿੱਚ ਛੱਡੇ ਗਏ ਸੀ? ਧਿਆਨ ਦੇਂਣ ਯੋਗ ਗਲ ਹੈ ਕਿ ਭਾਈ ਕ੍ਹਾਨ ਸਿੰਘ ਜੀ ਵਲੋਂ ਵਾਚੀ ਬੀੜ ਦੇ
ਬਾਣੀ ਯੁਕਤ (ਜਿਸ ਗਿਣਤੀ ਤਕ
ਬਾਣੀ ਪਸਰੀ ਹੋਈ ਸੀ) ਕੁਲ ਪੱਤਰੇ
974 ਸਨ ਅਤੇ ਭਾਈ ਜੋਧ ਸਿੰਘ
ਅਤੇ ਸਾਥੀਆਂ ਵਲੋਂ ਵਾਚੀ ਗਈ ਬੀੜ ਦੇ ਬਾਣੀ ਯੁਕਤ ਪੱਤਰੇ ਵੀ 974
ਹੀ ਸਨ। ਭਾਈ ਕਾਨ ਸਿੰਘ ਜੀ ਨੇ ਮੁੰਦਾਵਣੀ ਪੱਤਰਾ
ਨੰ: 973 ਤੇ ਹੋਂਣ ਦੀ
ਗਲ ਲਿਖੀ ਸੀ ਅਤੇ ਜੋਧ ਸਿੰਘ ਜੀ ਵਾਲੀ ਕਮੇਟੀ ਨੇ ਵੀ ਇਹੀ ਗਲ ਲਿਖੀ ਸੀ। ਇਸ ਬਾਰੇ ਮਤਭੇਦ ਕੇਵਲ
ਇਤਨਾ ਸੀ ਕਿ ਭਾਈ ਕ੍ਹਾਨ ਸਿੰਘ ਜੀ ਮੁਤਾਬਕ ਪੱਤਰਾ ਨੰ: 973
ਤੇ ਮੁੰਦਾਵਣੀ ਸੀ ਅਤੇ 974
ਪੱਤਰਾ ਖਾਲੀ ਸੀ ਅਤੇ ਜੋਧ ਸਿੰਘ ਜੀ ਅਤੇ ਸਾਥੀਆਂ ਮੁਤਾਬਕ
ਪੱਤਰਾ ਨੰ: 973 ਤੇ
ਮੁੰਦਾਵਣੀ ਸੀ ਅਤੇ 974
ਨੰ ਪੱਤਰੇ ਤੇ ਰਾਗਮਾਲਾ ਦਰਜ ਸੀ।
ਭਾਈ ਕ੍ਹਾਨ ਸਿੰਘ ਜੀ ਅਨੁਸਾਰ ਬੀੜ ਦੇ ਤਤਕਰੇ ਹੇਠ ਵਿੱਚ ਇਹ ਸੁਚਨਾ ਸੀ:-
“ਸਾਰੇ ਪੱਤਰੇ ਗੁਰੂ ਬਾਬੇ ਦੇ
੯੭੪”! ਇਸ ਸੁਚਨਾ ਨੂੰ ਭਾਈ ਕ੍ਹਾਨ ਸਿੰਘ ਜੀ ਨੇ ਇੱਕ ਠੋਸ ਪ੍ਰਮਾਣ ਮੰਨਿਆਂ ਸੀ ਰਾਗਮਾਲਾ ਬਾਹਰ
ਹੋਂਣ ਦਾ!
ਇਸ ਨੁਕਤੇ ਤੇ ਇੱਕ ਸਵਾਲ ਬੜੀ ਤਿਬਰਤਾ ਨਾਲ ਉੱਠਦਾ ਹੈ ਕਿ ਜੇ ਕਰ
ਮੁੰਦਾਵਣੀ 973 ਪੰਨੇ
ਤੇ ਸੀ ਅਤੇ ਇਸੇ ਪੱਤਰੇ ਤੇ ਹੀ ਸਾਰੀ ਬਾਣੀ ਲਿਖਤ ਦਾ ਅੰਤ ਸੀ ਤਾਂ ਸਾਰੇ ਪੱਤਰਿਆਂ ਬਾਰੇ ਸੁਚਨਾ
“ਸਾਰੇ ਪੱਤਰੇ ਗੁਰ ਬਾਬੇ ਦੇ
੯੭੩ ਕਰਕੇ” ਕਿਉਂ ਨਾ ਦਰਜ ਸੀ? ਕਿੱਧਰੇ ਰਾਗਮਾਲਾ
ਦੀ ਸਥਿਤੀ ਬਾਰੇ ਵਿਦਵਾਨਾਂ ਵਲੋਂ ਮਿਲਿਆਂ ਸੂਚਨਾਵਾਂ ਵਿੱਚ ਪੱਤਰਾ ਸੰਖਿਆ ਨੂੰ ਲੇ ਕੇ ਕੋਈ
ਸੁਭਾਵਕ ਭੁਲੇੱਖਾ ਤਾਂ ਨਹੀਂ ਸੀ ਲੱਗਾ? ਕੋਈ ਨਾਮੁਮਕਿਨ ਗਲ ਨਹੀਂ!
ਕੁੱਝ ਚਿਰ ਵਾਸਤੇ ਇਸ ਪੱਤਰਾ ਸੰਖਿਆਂ ਵਾਲੇ ਤੱਥ ਭੇਦ ਨੂੰ ਇਥੇ ਹੀ ਛੋੜਦੇ
ਹਾਂ ਅਤੇ ਕੁੱਝ ਹੋਰ ਤੱਥ ਭੇਦ ਵਿਚਾਰ ਲੇਂਦੇ ਹਾਂ।
ਭਾਈ ਕ੍ਹਾਨ ਸਿੰਘ ਜੀ ਅਨੁਸਾਰ ਭਾਈ ਗੁਰਦਾਸ ਲਿਖਤ ਕਰਤਾਰਪੁਰ ਵਾਲੀ ਬੀੜ
ਵਿੱਚ 974 ਪੱਤਰੇ ਬਾਦ
ਵਾਧੂ ਪੱਤਰਿਆਂ ਵਿੱਚ ਕਈ ਹੋਰ ਐਟਰੀਆਂ ਵੀ ਸਨ ਜਿਵੇਂ ਕਿ ਰਾਗਮਾਲਾ, ਰਤਨਮਾਲ, ਰਾਹ ਮੁਕਾਮ ਕੀ
ਸਾਖੀ ਅਦਿ। ਜੇ ਕਰ ਪੱਤਰਾ ਸੰਖਿਆ ਵਿੱਚ ਲਗੇ ਕਿਸੇ ਸੁਭਾਵਕ ਜਿਹੇ ਫ਼ਰਕ/ਭੁੱਲੇਖੇ ਨੂੰ ਮੰਨ ਵੀ ਲਿਆ
ਜਾਏ ਤਾਂ ਸਵਾਲ ਉੱਠਦਾ ਹੈ ਕਿ ਬਾਕੀ ਐਂਟਰੀਆਂ ਬਾਰੇ ਤੱਥ ਭੇਦ ਕਿਵੇਂ ਹੋ ਗਿਆ? ਕਿਉਂਕਿ ਭਾਈ ਜੋਧ
ਸਿੰਘ ਅਤੇ ਸਾਥੀਆਂ ਮੁਤਾਬਕ ਕਰਤਾਰਪੁਰ ਵਾਲੇ ਗ੍ਰੰਥ ਵਿੱਚ ਰਾਗਮਾਲਾ ਤਾਂ ਮਿਲੀ ਪਰ ਰਤਨਮਾਲਾ
ਹਕੀਕਤ ਰਾਹ ਮੁਕਾਮ ਆਦਿ ਐਂਟਰੀਆਂ ਨਹੀਂ ਮਿਲੀਆਂ ਸੀ।
ਇਕ ਇੱਕ ਪੇਚੀਦਾ ਸਥਿਤੀ ਹੈ ਕਿ ਦੋਹੇਂ ਵਿਦਵਾਨ ਧਿਰਾਂ ਇੱਕ ਪੱਤਰੇ ਦੀ
ਸੰਖਿਆ ਬਾਰੇ ਤਾਂ ਸੁਭਾਵਕ ਭੁੱਲੇਖਾ ਤਾਂ ਖਾ ਸਕਦੀਆਂ ਹਨ ਪਰ ਇਤਨੀਆਂ ਐਂਟਰੀਆਂ ਬਾਰੇ ਤੱਥ ਭੇਦਾਂ
ਨੂੰ ਕਿਵੇਂ ਪੇਸ਼ ਕਰ ਗਈਆਂ? ਵੀਰ ਸਰਵਜੀਤ ਜੀ ਇਸ ਪੇਚੀਦਾ ਸਵਾਲ ਦੇ ਉੱਤਰ ਨੂੰ ਵਿਚਾਰਨ ਲਈ
ਪੰਡਤ ਕਰਤਾਰ ਸਿੰਘ ਜੀ
ਦੇ ਕਹੇ ਜਾਂਦੇ ਇੱਕ ਕਥਨ ਨੂੰ ਵਿਚਾਰਨਾ ਪਵੇਗਾ
ਜਿਸ ਵਿੱਚ ਉਨ੍ਹਾਂ ਸਵੀਕਾਰ ਕੀਤਾ ਸੀ ਕਿ ਭਾਈ ਕ੍ਹਾਨ ਸਿੰਘ ਜੀ ਨਾਭਾ ਵਲੋਂ ਪੱਤਰਾ ਨੰ:
974 ਤੋਂ ਬਾਦ ਵੇਖਿਆਂ ਗਈਆਂ
ਫ਼ਾਲਤੂ ਐਂਟਰੀਆਂ 1924
ਵਿੱਚ ਕੱਡ ਦਿੱਤੀਆਂ ਗਈਆਂ ਸਨ ਅਤੇ ਇਹ ‘ਪਾਪ` (ਬਾ-ਕੌਲ ਪੰਡਤ ਜੀ) ਕਰਨ ਵਾਲਿਆਂ ਵਿਚ, ਪੰਡਤ
ਕਰਤਾਰ ਸਿੰਘ ਜੀ ਆਪ ਵੀ ਸ਼ਾਮਲ ਹਨ ਜੋ ਕਿ 21
ਸਾਲਾਂ ਬਾਦ ਰਾਗਮਾਲਾ ਦੀ ਆਰੋਹੀ ਤਾਨ ਲਗਾ ਰਹੇ ਸੀ।
ਇਹ ਨੁੱਕਤਾ ਤਾਂ ਉੱਠਿਆ ਕਿ ਭਾਈ ਕ੍ਹਾਨ ਸਿੰਘ ਜੀ ਦੀ
1917 ਵਾਲੀ ਚਿੱਠੀ ਨੂੰ
ਪਹਿਲਾਂ ਹੀ ਕਿਉਂ ਨਾ ਚੋਨੌਤੀ ਦਿੱਤੀ ਗਈ? ਪਰ ਇਸ ਸਵਾਲ ਚੁੱਕਣ ਵਾਲੇ ਪੰਡਤ ਕਰਤਾਰ ਸਿੰਘ ਜੀ ਨੂੰ
ਕਿਸੇ ਨੇ ਇਹ ਨਾ ਪੁੱਛਿਆ ਕਿ 1924
ਵਿੱਚ ਕੀਤੇ ਪਾਪ ਬਾਰੇ ਉਹ ਖ਼ੂਦ 21
ਸਾਲ ਕਿਉਂ ਖਾਮੋਸ਼ ਰਹੇ? ਇੱਕ ਅਪਰਾਧ ਕਰਨ ਦੀ ਗਲ ਸਵੀਕਾਰਨ ਬਾਦ ਉਹ ਕਿਵੇਂ ਸਾਫ਼ ਭੂਮਿਕਾ ਨਾਲ ਬੈਠੇ
ਸਾਬਤ ਹੁੰਦੇ ਸਨ?
ਇਸ ਘਟਨਾ ਕ੍ਰਮ ਤੋਂ ਪੰਡਤ ਕਰਤਾਰ ਸਿੰਘ ਜੀ ਦੇ ਇਸ ਕਥਨ ਬਾਰੇ ਕੁੱਝ ਸਵਾਲ
ਉੱਠਦੇ ਸਨ ਜਿਸ ਦੇ ਜਵਾਬ ਹੁਣ ਖੁਦ ਸਾਨੂੰ ਵਿਚਾਰਨ ਦੀ ਲੋੜ ਹੈ। ਜੇ ਕਰ ਪੰਡਤ ਜੀ ਫ਼ਾਲਤੂ ਐਂਟਰੀਆਂ
ਕੱਡਣ ਵਾਲੀ ਟੀਮ ਵਿੱਚ ਸ਼ਾਮਲ ਸਨ ਤਾਂ ਉਸ ਟੀਮ ਨੇ ਬਾਕੀ ਐਂਟਰੀਆਂ ਦੇ ਨਾਲ-ਨਾਲ ਰਾਗਮਾਲਾ ਕਿਉਂ ਨਾ
ਕੱਡੀ? ਇਸਦਾ ਜਵਾਬ ਇਹੀ ਪ੍ਰਤੀਤ ਹੁੰਦਾ ਹੈ ਕਿ ਰਾਗਮਾਲਾ ਇਸ ਲਈ ਨਾ ਕੱਡੀ ਜਾ ਸਕੀ ਕਿਉਂਕਿ ਉਸ ਦਾ
ਜ਼ਿਕਰ ਤੱਤਕਰੇ ਵਿੱਚ ਵੀ ਸੀ ਅਤੇ ਮੂਲ ਕਾਤਬ ਦੇ ਹੱਥੀ ਹੀ ਸੀ। ਫ਼ਾਲਤੂ ਐਂਟਰੀ ਵਾਲਾ ਪੱਤਰਾ ਕੱਡਣਾ
ਸੋਖਾ ਸੀ ਪਰ ਸਦੀਆਂ ਪੁਰਾਣਾ ਲਿਖਤ ਤਤਕਰਾ ਬਦਲਨਾ ਨਾਮੁਮਕਿਨ ਸੀ।
ਇਸ ਤੋਂ ਪਹਿਲਾਂ ਮੈਂ ਅਗੇ ਵੱਧਾਂ ਇਹ ਸਪਸ਼ਟ ਹੋਂਣਾ ਜ਼ਰੂਰੀ ਹੈ ਕਿ ਉਸ ਵੇਲੇ
ਮੁੱਖ ਸਵਾਲ ਕੀ ਸੀ? ਮੁੱਖ ਸਵਾਲ ਇਹ ਸੀ ਕਿ ਰਾਗਮਾਲਾ ਪੜੀ ਜਾਏ ਜਾਂ ਨਹੀਂ! ਮੁੱਖ ਮੁੱਧਾ ਇਹ ਨਹੀਂ
ਸੀ ਕਿ ਰਾਗਮਾਲਾ ਬਿਨਾ ਗ੍ਰੰਥ ਛਾਪਿਆ ਜਾਏ ਜਾ ਨਹੀਂ? ਰਾਗਮਾਲਾ ਬਿਨਾ ਵੀ ਭੋਗ ਸੰਪੁਰਨ ਹੈ ਇਸਦੀ
ਸਹਿਮਤੀ ਤਾਂ ਸੀ ਹੀ। ਭਾਈ ਕ੍ਹਾਨ ਸਿੰਘ ਜੀ ਨਾਭਾ ਅਤੇ ਜੋਧ ਸਿੰਘ ਆਦਿ ਕਈ ਵਿਦਵਾਨ ਇਸ ਗਲ ਤੇ
ਸਹਿਮਤ ਰਹੇ ਸਨ ਕਿ ਪਾਠ ਦਾ ਭੋਗ ਮੁੰਦਾਵਣੀ ਤੇ ਹੀ ਪਾਇਆ ਜਾਏ ਜੋ ਕਿ ਅੱਜ ਵੀ ਸ਼੍ਰੀ ਅਕਾਲ ਤਖਤ
ਸਾਹਿਬ ਮੁੰਦਾਵਣੀ ਤੇ ਹੀ ਪੈਂਦਾ ਹੈ। ਬਿਨਾ ਰਾਗਮਾਲਾ ਦੇ ਗ੍ਰੰਥ ਛਾਪਣ ਦਾ ਨਿਰਨਾ ਤਾਂ ਕਦੇ ਕਿਸੇ
ਵੀ ਮੀਟੀਂਗ ਵਿੱਚ ਹੋਇਆ ਨਹੀਂ ਮਿਲਦਾ। ਭਾਈ ਕ੍ਹਾਨ ਸਿੰਘ ਨਾਭਾ ਜੀ ਨੇ ਕਦੇ ਲਿਖਿਆ ਕਿ ਰਾਗਮਾਲਾ
ਕੱਡ ਦੇਂਣੀ ਚਾਹੀਦੀ ਹੈ? ਵੀਰ ਸਰਵਜੀਤ ਜੀ ਲਿਖਿਆ ਹੈ ਤਾਂ ਦੱਸਣਾ! ਨਾ ਹੀ ਰਾਗਾਮਾਲਾ ਨੂੰ ਨਾ ਪੜਨ
ਵਾਲੇ ਵਿਦਵਾਨਾਂ ਨੇ ਧਾਰਮਕ ਸਲਾਹਕਾਰ ਕਮੇਟੀ ਵਿੱਚ ਕਦੇ ਐਸਾ ਅਜੰਡਾ ਪਾਸ ਕੀਤਾ। ਹਾਂ ਰਾਗਮਾਲਾ
ਨੂੰ ਨਾ ਪੜਨ ਬਾਰੇ ਅਤੇ ਰਾਗਮਾਲਾ ਬਿਨਾ ਬੀੜ ਨਾ ਛਾਪਣ ਬਾਰੇ ਫ਼ੈਸਲਾ ਜ਼ਰੂਰ ਹੋਇਆ ਸੀ।
ਹੁਣ ਪਰਤਦਾ ਹਾਂ ਆਪ ਜੀ ਦੇ ਸਵਾਲ ਦੇ ਉੱਤਰ ਵੱਲ ਜਿਸ ਵਿੱਚ ਆਪ ਜੀ ਨੇ
“ਝੂਠ ਬੋਲਿਆ” ਸ਼ਬਦ ਲਿਖੇ ਹਨ। ਵੀਰ ਜੀ ਅਗਰ ਪੰਡਤ ਕਰਤਾਰ ਸਿੰਘ ਜੀ ਦਾ ਕਹਿਣਾ ਸਹੀ ਸੀ ਤਾਂ ਲੱਗਦਾ
ਹੈ ਕਿ ਭਾਈ ਕ੍ਹਾਨ ਸਿੰਘ ਜੀ ਨਾਭਾ ਅਤੇ ਭਾਈ ਜੋਧ ਸਿੰਘ ਅਤੇ ਸਾਥੀਆਂ ਨੇ ਇੱਕੋ ਹੀ ਬੀੜ ਵੇਖੀ ਸੀ
ਅਤੇ ਉਹ ਆਪਣੀ-ਆਪਣੀ ਜਗ੍ਹਾ ਠੀਕ ਪ੍ਰਤੀਤ ਹੁੰਦੇ ਹਨ। ਭਾਈ ਕ੍ਹਾਨ ਸਿੰਘ ਜੀ ਨੇ ਬੀੜ ਪਹਿਲਾਂ ਵੇਖੀ
ਸੀ ਜਿਸ ਵੇਲੇ ਪੱਤਰਾ ਨੰ : 974
ਤੋਂ ਬਾਦ ਕੁੱਝ ਇਤਹਾਸਕ ਅਤੇ ਫ਼ਾਲਤੂ ਐਂਟਰੀਆਂ ਦਰਜ ਸਨ। ਅਤੇ ਭਾਈ ਜੋਧ ਸਿੰਘ ਅਤੇ ਸਾਥੀਆਂ ਨੇ ਉਹੀ
ਬੀੜ ਉਸ ਵੇਲੇ ਵੇਖੀ ਜਿਸ ਵੇਲੇ ਕੁੱਝ ਫ਼ਾਲਤੂ ਪੰਨੇ ਕੱਡ ਦਿੱਤੇ ਗਏ ਸਨ ਜਿਨ੍ਹਾਂ ਦਾ ਜ਼ਿਕਰ ਤਤਕਰੇ
ਵਿੱਚ ਨਹੀਂ ਸੀ।
ਹਾਂ ਪੰਨਾ ਸੰਖਿਆ ਬਾਰੇ ਤੱਥ ਭੇਦ ਜ਼ਰੂਰ ਉੱਤਪੰਨ ਹੋਇਆ ਜੋ ਕਿ ਸੁਭਾਵਕ ਵੀ
ਹੋ ਸਕਦਾ ਹੈ। ਬਾਕੀ ਤਤਕਰੇ ਹੇਠ ਦੀ ਇਹ ਐਂਟਰੀ ਕਿ
“ਸਾਰੇ ਪੱਤਰੇ ਗੁਰੂ ਬਾਬੇ ਦੇ ੯੭੪”
ਦੇ ਕਿੱਥੇ ਗਈ ਇਸਦਾ ਪਤਾ ਸ਼ਾਯਦ ਪੰਡਤ ਕਰਤਾਰ
ਸਿੰਘ ਜੀ ਅਤੇ ਉਨ੍ਹਾਂ ਦੇ ਸਾਥੀ “ਪਾਪੀਆਂ” ਨੂੰ ਹੋਵੇਗਾ। ਕਿਉਂਕਿ ਜੇ ਕਰ ਇਹ ਐਂਟਰੀ ਆਪਣੀ ਥਾਂ
ਹੁੰਦੀ ਤਾਂ ਸ਼ਾਯਦ ਇਹ ਭਾਈ ਜੋਧ ਸਿੰਘ ਜੀ ਅਤੇ ਸਾਥੀ ਕਮੇਟੀ ਸੱਜਣਾਂ ਦੀ ਰਿਪੋਰਟ ਦੇ ਹੱਕ ਵਿੱਚ ਹੀ
ਨਿਬੜਦੀ, ਕਿਉਂਕਿ ਉਨ੍ਹਾਂ ਵਲੋਂ ਦਿੱਤੀ ਰਿਪੋਰਟ ਵਿੱਚ ਰਾਗਮਾਲਾ ਦਾ ਪੱਤਰਾ ਅੰਕ ਵੀ
974 ਹੀ ਸੀ ਜੋ ਕਿ
“ਸਾਰੇ ਪੱਤਰੇ ਗੁਰ ਬਾਬੇ ਦੇ ੯੭੪”
ਐਂਟਰੀ ਨਾਲ ਬਿਲਕੁਲ ਮੇਲ ਖਾ ਜਾਣਾ ਸੀ।
ਆਪ ਜੀ ਦਾ ਅਗਲਾ ਸਵਾਲ:- “ ਵਿਦਵਾਨਾਂ
ਨੇ ਕਿਸ ਅਧਿਕਾਰ ਨਾਲ ਕੁਝ ਸ਼ਬਦ ਕੁਝ ਸ਼ਬਦ ਬੀੜ `ਚ ਬਾਹਰ ਕੱਢੇ ਸਨ ਅਤੇ ਉਹ ਕੋਣ ਵਿਦਵਾਨ ਸਨ?
ਜਵਾਬ:- ਵੀਰ ਜੀ ਮੈਂ
ਕਿੱਧਰੇ ਨਹੀਂ ਸੀ ਲਿਖਿਆ ਕਿ ਭਾਈ ਜੋਧ ਸਿੰਘ ਅਤੇ ਸਾਥੀਆਂ ਨੇ ਫ਼ਾਲਤੂ ਸ਼ਬਦ ਕਰਤਾਰਪੁਰੀ ਬੀੜ ਵਿੱਚ
ਦੇਖੇ ਅਤੇ ਛਾਪੇ ਦੀ ਬੀੜ ਵਿੱਚ ਕੱਡਣ ਦਾ ਫ਼ੈਸਲਾ ਕੀਤਾ। ਮੇਰੇ ਕਹਿਣ ਤੋਂ ਭਾਵ ਕੇਵਲ ਪੁੱਛਣਾ ਸੀ
ਕਿ ਕਈ ਬੀੜਾਂ ਵਿੱਚ ਪਾਏ ਗਏ ਫ਼ਾਲਤੂ ਸ਼ਬਦ ਜੇ ਕਰ ਪਰਵਾਨ ਨਹੀਂ ਕੀਤੇ ਗਏ ਤਾਂ ਰਾਗਮਾਲਾ ਕੱਡਣ ਵਿੱਚ
ਕੀ ਦਿੱਕਤ ਸੀ? ਕਰਤਾਰ ਪੁਰੀ ਬੀੜ ਵਿੱਚ ਜੇ ਕਰ ਫ਼ਾਲਤੂ ਸ਼ਬਦ ਦਰਜ ਵੀ ਸਨ ਤਾਂ ਉਹ ਤਤਕਰੇ ਤੋਂ ਬਾਹਰ
ਸਨ। ਬੀੜ ਅਨੁਸਾਰ ਸ਼ਬਦ ਰਹਿਣ ਦੇਂਣ ਜਾਂ ਕੱਡਣ ਦਾ ਅਧਾਰ ਤਤਕਰੇ ਤੋਂ ਬਿਨਾ ਨਹੀਂ ਸੀ ਤੈਅ ਹੋ
ਸਕਦਾ। ਰਾਗਮਾਲਾ ਤਤਕਰੇ ਵਿੱਚ ਸੀ ਜਦ ਕਿ ਬਾਕੀ ਫ਼ਾਲਤੂ ਸ਼ਬਦਾਂ ਦਾ ਤਸਕਰਾ ਤਤਕਰੇ ਵਿੱਚ ਨਹੀਂ ਸੀ।
ਵੀਰ ਸਰਵਜੀਤ ਜੀ
‘ਰਾਗਮਾਲਾ ਨਾ ਪੜਨਾ`
ਅਤੇ
‘ਰਾਗਮਾਲਾ ਬਾਹਰ ਕੱਡਣਾ`
ਵਿਸ਼ੇ ਦੋ ਅਲਗ-ਅਲਗ ਦ੍ਰਿਸ਼ਟੀਕੋਂਣਾ ਦੀ ਮੰਗ ਕਰਦੇ ਹਨ ਜਿਸ
ਦੀ ਪੁਰਤੀ ਸਿੱਖ ਰਹਿਤ ਮਰਿਆਦਾ ਕਰਦੀ ਹੈ। ਇਸੇ ਦ੍ਰਿਸ਼ਟੀਕੋਂਣ ਨਾਲ ਸਿੱਘ ਸਭਾ ਲਹਿਰ ਦੇ ਆਗੂਆਂ ਨੇ
ਰਾਗਮਾਲਾ ਨੂੰ ਤਕਨੀਕੀ ਅਧਾਰ ਤੇ ਪਾਠ ਦੇ ਭੋਗ ਅਨੁਸਾਰ ਪੜਨਾ ਲਾਜ਼ਮੀ ਨਹੀਂ ਕੀਤਾ ਪਰ ਇਸ ਗਲ ਨੂੰ
ਸੁਨਿਸ਼ਚਤ ਕੀਤਾ ਕਿ ਰਾਗਮਾਲਾ ਤੋਂ ਬਿਨਾਂ ਬੀੜ ਨਹੀਂ ਛਾਪੀ ਜਾਏ।
ਬਾਕੀ ਆਪ ਜੀ ਨੂੰ ਸ਼ਾਯਦ ਹੁਣ ਸਪਸ਼ਟ ਹੋ ਗਿਆ ਹੋਵੇਗਾ ਕਿ ਨਿਤਨੇਮ ਵਿੱਚ
ਵਾਧੇ ਲਈ ਕਦੇ ਗੁਰਮਤਾ ਨਹੀਂ ਸੀ ਹੋਇਆ ਬਲਕਿ ਇਹ ਗੁਰੂ ਕਾਲ ਤੋਂ ਹੀ ਗੁਰੂ ਦਾ ਆਦੇਸ਼ ਸੀ ਜਿਸ ਨੂੰ
ਕਈਂ ਹੋਰ ਪ੍ਰਚਲਤ ਗਲਾਂ (ਖੰਡੇ ਦਾ ਅੰਮ੍ਰਿਤ ਆਦਿ) ਦੀ ਤਰਾਂ ਪਰਵਾਨ ਕਰਕੇ ਹੀ ਤੁਰੀਆ ਗਿਆ।
ਕਿਸੇ ਭੁੱਲ ਚੂਕ ਅਤੇ ਪੱਤਰ ਲੰਭਾ ਹੋਂਣ ਲਈ ਛਿਮਾ ਦਾ ਜਾਚਕ ਸਮਝਣਾ!
ਹਰਦੇਵ ਸਿੰਘ, ਜੰਮੂ-੧੦. ੭. ੧੨
ਸਤਿਕਾਰ ਯੋਗ ਡਾ. ਗੁਰਮੀਤ ਸਿੰਘ ਬਰਸਾਲ ਜੀਉ
ਸਤਿ ਸ਼੍ਰੀ ਅਕਾਲ!
ਆਪ ਜੀ ਨੇ ਮੇਰੇ ਪੁੱਛੇ ੪ ਸਵਾਲਾਂ ਦਾ ਜਵਾਬ ਨਹੀਂ ਦਿੱਤਾ। ਪਰ ਇਸਦੇ ਉਲਟ
ਮੈਂਨੂੰ ਅਜੀਬ ਜਿਹਾ ਇਹ ਸਵਾਲ ਕੀਤਾ ਹੈ:-
“ਪਰ ਕਿਸੇ ਜਾਗਰੂਕ ਗਰੁੱਪ ਵਲੋਂ ਆਪਣੇ ਤੌਰ ਤੇ ਗੁਰੂ ਸ਼ਬਦ ਜਾਂ ਗੁਰੂ ਪਦਵੀ
ਤੇ ਕਰੀ ਵੀਚਾਰ ਹੀ ਆਪ ਨੂੰ ਸਭ ਤੋਂ ਜਿਆਦਾ ਖਤਰਨਾਕ ਕਿਓਂ ਲਗਦੀ ਹੈ?”
ਡਾ. ਸਾਹਿਬ ਆਪ ਜੀ ਦਾ ਸਵਾਲ ਇੰਝ ਹੈ ਜਿਵੇਂ ਕਿ ਕਿਸੇ ਮਰੀਜ਼ ਨੂੰ ਆਪ ਜੀ
ਇਹ ਪੁੱਛਦੇ ਹੋਵੋ ਕਿ ‘ਭਾਈ
ਜੇ ਤੁੰ ਮਰ ਜਾਵੇਂਗਾ ਤਾਂ ਤੇਰਾ ਕੀ ਜਾਏਗਾ?
ਡਾ. ਸਾਹਿਬ ਜੀ ਸਿੱਖ ਪੰਥ ਵਾਸਤੇ ਇਸ ਤੋਂ ਵੱਧ ਖਤਰਨਾਕ ਵਿਚਾਰ ਕੀ ਹੋ
ਸਕਦੀ ਹੈ ਕਿ ਉਸ ਵਿੱਚ ਇਹ ਪ੍ਰਚਾਰਿਆ ਜਾਏ ਕਿ ਉਹ ਉਹ ਗੁਰੂ ਗ੍ਰੰਥ ਨੂੰ ਗੁਰਤਾ ਦੀ ਪਦਵੀ ਤੇ
ਸਵੀਕਾਰ ਨਾ ਕਰੇ? ਸਿੱਖ ਪੰਥ ਲਈ ਇਸ ਤੋਂ ਵੱਧ ਖਤਰਨਾਕ ਵਿਚਾਰ ਕਿਹੜੀ ਹੋ ਸਕਦੀ ਹੈ ਕਿ ਉਸ ਨੂੰ
ਕਿਹਾ ਜਾਏ ਕਿ ਉਸਦੇ ਗੁਰੂ ਵਿਚਲੀ ਭਗਤਾਂ/ਭੱਟਾਂ ਦੀ ਬਾਣੀ ਬਾਹਰ ਕੱਡ ਦੇਂਣੀ ਚਾਹੀਦੀ ਹੈ? ਕੀ ਐਸੇ
ਮਨਮਤੀ ਹਲੁਣੇਆਂ ਨੂੰ ਤੁਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਅਨੁਸਾਰ ਜੀਵਨ ਬਤੀਤ ਕਰਨ ਦੀ ਜਾਚ
ਕਹਿੰਦੇ ਹੋ? ਜੇ ਕਰ ਅਸੀਂ ਗੁਰੂਆਂ ਅਤੇ ਗੁਰੂ ਗ੍ਰੰਥ ਦੀ ਗੁਰਤਾ ਦੇ ਹੱਕ ਵਿੱਚ ਨਹੀਂ ਬੋਲਣਾ ਤਾਂ
ਕੀ ਬੋਲਣਾ ਹੈ? ਕਿਸ ਵਾਸਤੇ ਬੋਲਣਾ ਹੈ?
ਜਿਨ੍ਹਾਂ ਸੱਜਣਾਂ ਵੱਲ ਸ਼ਾਯਦ ਆਪ ਜੀ ਦਾ ਕੁੱਝ ਇਸ਼ਾਰਾ ਹੈ ਉਨ੍ਹਾਂ ਨੇ ਵੀ
ਇਹ ਸਵਾਲ ਸਾਰੇ ਜਾਗਰੂਕਾਂ ਤੋਂ ਪੁੱਛਿਆ ਸੀ ਕਿ:-
“ਜ਼ਿਆਦਾ ਖਤਰਨਾਕ ਕੀ ਹੈ- ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਦਸਮ ਗ੍ਰੰਥ
ਦਾ ਪ੍ਰਕਾਸ਼ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਮਾਨਿਕਤਾ ਪ੍ਰਤੀ ਮੁੱਢੋ ਹੀ ਮੁਨਕਰ ਹੋਣਾ? ? ? ?
?”
ਕੀ ਆਪ ਜੀ ਨੇ ਉਨ੍ਹਾਂ ਦੇ ਇਸ ਸਵਾਲ ਦਾ ਜਵਾਬ ਦਿੱਤਾ ਹੈ? ਇਹ ਗਲ ਤਾਂ ਉਹ
ਵੀ ਨਹੀਂ ਸੀ ਬਰਦਾਸ਼ਤ ਕਰ ਸਕੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਮਾਣਿਕਤਾ ਪ੍ਰਤੀ ਹੀ ਮੁਨਕਰ
ਹੋਇਆ ਜਾਏ! ਵੀਰ ਜੀ ਇਹ ਵਿਚਾਰਾਂ ਕੇਵਲ ਆਪਣੇ ਤੌਰ ਤੇ ਨਹੀਂ ਹੋ ਰਹਿਆਂ ਬਲਕਿ ਵਿਚਾਰਾਂ ਨੂੰ ਅਮਲੀ
ਤੌਰ ਤੇ ਦੂਜਿਆਂ ਤਕ ਪਹੁੰਚਾਇਆ ਜਾ ਰਿਹਾ ਹੈ।
ਵੀਰ ਜੀ ਮੈਂ ਕਦੇ ਕਿਸੇ ਗਰੁੱਪ ਨੂੰ ਟਾਰਗਟ ਕਰਨ ਦੀ ਨਹੀਂ ਸੋਚੀ। ਮੈਂ
ਸਿੱਖ ਰਹਿਤ ਮਰਿਆਦਾ ਦੇ ਹੱਕ ਵਿੱਚ ਲਿਖਦਾ ਹਾਂ।
ਮੈ ਕਦੇ ਕਿਸੇ ਡੇਰੇਦਾਰ ਜਾਂ ਪਾਖਡੀ
ਦੇ ਹੱਕ ਵਿੱਚ ਨਹੀਂ ਲਿਖਿਆ। ਪਰ ਜੇ ਕਰ ਗੁਰੂ
ਗ੍ਰੰਥ ਸਾਹਿਬ ਜੀ ਦੀ ਬਾਣੀ/ਪਦਵੀ/ਪ੍ਰਕਾਸ਼ ਅਤੇ ਗੁਰੂਆਂ ਦੀ ਪੰਥਕ ਸਥਿਤੀ ਦੇ ਹੱਕ ਵਿੱਚ ਬੋਲਣਾ ਆਪ
ਜੀ ਨੂੰ ਕਿਸੇ ਡੇਰੇਦਾਰ ਦਾ ਪੱਖ ਪੁਰਨਾ ਜਾਂ ਸਾਰੇ ਜਾਗਰੂਕਾਂ ਦਾ ਵਿਰੌਧ ਲੱਗਦਾ ਹੈ ਤਾਂ ਬੇਨਤੀ
ਹੈ ਆਪ ਜੀ ਮੇਰੇ ਬਾਰੇ ਆਪਣੇ ਸੋਚਣ ਦੇ ਅੰਦਾਜ਼ ਦੀ ਪੁਨਰ ਸਮੀਖਿਆ ਕਰੋ। ਜੇ ਕਰ ਆਪ ਜੀ ਨੂੰ ਜਾਗਰੂਕ
ਵਰਗ ਦੀ ਲੋੜ ਅਤੇ ਅਹਮੀਅਤ ਦੀ ਚਿੰਤਾ ਹੈ ਤਾਂ ਆਪ ਜੀ ਵੀ ਇਹ ਕਿਉਂ ਨਹੀਂ ਕਹਿੰਦੇ ਕਿ ਕੁੱਝ ਸੱਜਣਾ
ਨੂੰ ਗੁਰੂਆਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਦਵੀ/ਬਾਣੀ/ਪ੍ਰਕਾਸ਼ ਦੇ ਵਿਰੁੱਧ ਪ੍ਰਚਾਰ ਨਹੀਂ
ਕਰਨਾ ਚਾਹੀਦਾ?
ਵੀਰ ਜੀ ਮੈਂ ਸਿੱਖ ਮਾਰਗ ਦੇ ਪਲੇਟ ਫ਼ਾਰਮ ਤੇ ਗੁਰੂ ਅਤੇ ਪੰਥ ਦੇ ਹੱਕ ਵਿੱਚ
ਲਿਖਦਾ ਹਾਂ ਅਤੇ ਤਦ ਤਕ ਲਿਖਦਾ ਰਹਾਂਗਾ ਜਦ ਤਕ ਕਿ ਸੰਪਾਦਕ ਜੀ ਇਸ ਦੀ ਇਜਾਜ਼ਤ ਦੇਂਣ ਗੇ।
ਕਿਸੇ ਭੁੱਲ ਚੌਕ ਲਈ ਛਿਮਾ ਦਾ ਜਾਚਕ ਸਮਝਣਾ!
ਹਰਦੇਵ ਸਿੰਘ, ਜੰਮੂ-੧੦. ੭. ੧੨
ਸ ਤਿਕਾਰ
ਯੋਗ ਵੀਰ ਚਰਨਜੀਤ ਸਿੰਘ ਬੈਰਂਪਟਨ ਜੀ,
ਸਤਿ ਸ਼੍ਰੀ ਅਕਾਲ!
ਆਪ ਜੀ ਦਾ ਧਨਵਾਦ! ਆਪ ਜੀ ਨੇ ਚਲ ਰਹੀ ਚਰਚਾ ਵਿੱਚ ਗਿਆਨੀ ਗੁਰਦਿੱਤ ਸਿੰਘ
ਜੀ ਦੀ ਲਿਖੀ ਪੁਸਤਕ ‘ਮੁੰਦਾਵਣੀ` ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਦਾ ਸਾਰਾ ਜੋਰ ਇਹ ਗਲ ਸਾਬਤ ਕਰਨ
ਸੀ ਕਿ ਰਾਗਮਾਲਾ ਬਾਣੀ ਨਹੀਂ ਅਤੇ ਭੋਗ ਮੁੰਦਾਵਣੀ ਤੇ ਸੰਪੁਰਨ ਹੈ। ਇਸ ਗਲ ਤੇ ਤਾਂ ਸਿੰਘ ਸਭਾ
ਲਹਿਰ ਦੇ ਕਈਂ ਉੱਗੇ ਆਗੂ ਸਹਿਮਤ ਹੀ ਸਨ ਅਤੇ ਇਸੇ ਲਈ ਸਿੱਖ ਰਹਿਤ ਮਰਿਆਦਾ ਵਿੱਚ ਇਸ ਬਾਬਤ ਨਿਰਨਾ
ਦਿੱਤਾ ਗਿਆ ਕਿ ਪਾਠ ਦਾ ਭੋਗ ਮੁੰਦਾਵਣੀ ਤੇ ਵੀ ਸੰਪੁਰਨ ਹੈ ਜੋ ਕਿ ਸ਼੍ਰੀ ਅਕਾਲ ਤਖ਼ਤ ਤੇ ਅੱਜ ਵੀ
ਉਂਝ ਹੀ ਹੁੰਦਾ ਦੱਸਿਆ ਜਾਂਦਾ ਹੈ।
ਇਕ ਸਮੇਂ ਆਇਆ, ਬੀੜਾਂ ਸੈਂਕੜੇ ਦੀ ਤਾਦਾਤ ਵਿੱਚ ਪ੍ਰਚਤਲ ਸਨ ਅਤੇ ਕੁੱਝ
ਬੀੜਾਂ ਵਿੱਚ ਰਾਗਮਾਲਾ ਬਿਨਾ ਭੋਗ ਮੁੰਦਾਵਣੀ ਤੇ ਹੀ ਸੀ ਇਹ ਗਲ ਵੀ ਵਿਦਵਾਨਾਂ ਨੂੰ ਚਿਰ ਤੋਂ ਪਤਾ
ਰਹੀ ਹੈ। ਇੰਝ ਪ੍ਰਤੀਤ ਹੁੰਦਾ ਹੈ ਕਿ ਮੂਲ ਗ੍ਰੰਥ ਵਿੱਚ ਇਸ ਦੀ ਮੌਜੂਦਗੀ ਕਿਸੇ ਉੱਦੇਸ਼ ਲਈ ਸੀ ਪਰ
ਫ਼ਾਲਤੂ ਸ਼ਬਦਾਂ ਦੇ ਪ੍ਰਚਲਨ ਕਾਰਨ ਜ਼ਿਆਦਤਰ ਬੀੜਾਂ ਵਿੱਚ ਰਾਗਮਾਲਾ ਨੂੰ ਵੀ ਮੂਲ ਬੀੜ ਦੇ ਅਨੁਸਰਨ
ਵਿੱਚ ਉਤਾਰ ਲਿਆ ਜਾਂਦਾ ਰਿਹਾ।
ਸਿੰਘ ਸਭਾ ਲਹਿਰ ਦੇ ਆਗੂ ਇਸ ਤੋਂ ਬਿਨਾ ਭੋਗ ਦੇ ਸਹਿਮਤ ਰਹੇ ਸਨ। ਪਰ ਇਸ
ਨੂੰ ਬਾਹਰ ਕੱਡ ਦੇਂਣ ਦਾ ਅਜੰਡਾ ਸ਼ਾਯਦ ਨਾ ਕਦੇ ਪੇਸ਼ ਹੋਇਆ ਅਤੇ ਨਾ ਹੀ ਪਾਸ। ਜਿਸ ਵੇਲੇ ਪੰਚ
ਖਾਲਸਾ ਦੀਵਾਨ ਨੇ ਸਥਿਤੀ ਦਾ ਫ਼ਾਇਦਾ ਚੁੱਕਦੇ ਵਿਚਾਰਕ ਅਤਿ ਕਰਦੇ ਹੋਏ ਰਾਗਮਾਲਾ ਦੇ ਨਾਲ-ਨਾਲ
ਭਗਤਾਂ ਅਤੇ ਭੱਟਾ ਦੀ ਬਾਣੀ ਬਾਹਰ ਕੱਡ ਦਿੱਤੀ। ਉਨ੍ਹਾਂ ਦਿਆਂ ਐਸੀਆਂ ਕੋਝੀਆਂ ਹਰਕਤਾਂ ਨੇ
ਦੁਰਅੰਦੇਸ਼ ਵਿਦਵਾਨਾ ਨੂੰ ਕਿਸੇ ਦਾ ਆਪਣੇ ਵਲੋਂ ਕੁੱਝ ਵੀ ਬਾਹਰ ਕੱਡਣਾ ਇੱਕ ਗਲਤ ਰਿਵਾਜ ਪਾਉਂਣ
ਵਾਲੀ ਗਲ ਪ੍ਰਤੀਤ ਹੋਈ। ਇਸ ਲਈ ਮੂਲ ਬੀੜ ਨੂੰ ਵਾਚਣ ਦਾ ਫ਼ੈਸਲਾ ਕੀਤਾ ਗਿਆ ਤਾਂ ਕਿ ਰਾਗਮਾਲਾ ਦੇ
ਪੜਨ ਜਾਂ ਨਾ ਪੜਨ ਬਾਰੇ ਸਮੀਖਿਆ ਹੋ ਸਕੇ ਨਾ ਕਿ ਰੱਖਣ ਜਾਂ ਕੱਡਣ ਬਾਰੇ। ਇਸ ਮੂਲ ਬੀੜ ਵਿੱਚ
ਰਾਗਮਾਲਾ ਦੀ ਸਥਿਤੀ ਵੇਖਦੇ ਹੋਏ ਇਸ ਬਾਰੇ ਉਚੇਚੀ ਤਾਕੀਦ ਕੀਤੀ ਗਈ ਕਿ ਬਿਨਾ ਰਾਗਮਾਲਾ ਤੋਂ ਸਵਰੂਪ
ਨਾ ਛਾਪਿਆ ਜਾਏ। ਗੁਰਦਿੱਤ ਸਿੰਘ ਜੀ ਦੀ ਪੁਸਤਕ ਵਿਚਲੇ ਕੁੱਝ ਘਟਨਾਕ੍ਰਮ ਵਿਸ਼ਲੇਸ਼ ਦੀ ਮੰਗ ਕਰਦੇ
ਹਨ। ਮੇਰੀ ਜਾਣਕਾਰੀ ਅਨੁਸਾਰ ਭਾਈ ਕ੍ਹਾਨ ਸਿੰਘ ਨਾਭਾ ਜੀ ਆਪ ਰਾਗਮਾਲਾ ਬਿਨਾਂ ਬੀੜ ਨਾ ਛਾਪਣ ਦੀ
ਗਲ ਲਿਖ ਚੁਕੇ ਸਨ। ਬਾਕੀ ਗੁਰਦਿੱਤ ਸਿੰਘ ਜੀ ਵਲੋਂ ਦਰਸਾਇਆਂ ਰਾਗਮਾਲਾ ਰਹਿਤ ਬੀੜਾਂ ਦੇ ਹੋਰ ਲੱਛਣ
ਕੀ-ਕੀ ਸਨ ਇਹ ਸਵਾਲ ਵੀ ਵਿਸ਼ਲੇਸ਼ਣ ਮੰਗਦਾ ਹੈ। ਪੁਸਤਕ ਬਾਰੇ ਜਿਗਿਆਸਾਪੁਰਨ ਸੇਧ ਦੇਂਣ ਲਈ ਆਪ ਜੀ
ਦਾ ਧਨਵਾਦ!
ਕਿਸੇ ਭੁੱਲ ਚੂਕ ਲਈ ਛਿਮਾ ਦਾ ਜਾਚਕ ਸਮਝਣਾ!
ਹਰਦੇਵ ਸਿੰਘ, ਜੰਮੂ- ੧੦. ੭. ੧੨
(10/07/12)
ਸਤਿਨਾਮ ਸਿੰਘ ਮੌਂਟਰੀਅਲ
ਦੁਨੀਆਂ ਦੇ ਸੱਭ ਤੋਂ ਵੱਡੇ ਸੱਚ ਦੀ ਹਜੂਰੀ ਵਿਚ ਬੈਠ ਕੇ ਸੱਭ ਤੋਂ ਵੱਡੀਆਂ ਗੱਪਾਂ
ਜਿਥੇ ਅੱਜ ਦੁਨੀਆਂ ਦੇ ਬੜੇ 2 ਧਰਮਾਂ ਦੀਆਂ ਗੱਪਾਂ ਵਗਿਆਂਨ ਦੀ ਤਰੱਕੀ ਨਾਲ ਸਾਮਣੇ ਆ
ਰਹੀਆਂ ਹਨ, ਉਥੇ ਸਿਖਾਂ ਲਈ ਇਸ ਗੱਲ ਦੀ ਖੁਸ਼ੀ ਹੈ ਕਿ ਧੰਨ ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਨੂੰ
ਅੱਜ ਤੱਕ ਕੋਈ ਚੈਲਿੰਜ ਨਹੀ ਕਰ ਸਕਿਆ ਅਤੇ ਨਾਂ ਹੀ ਕਦੇ ਕੋਈ ਕਰ ਸਕੇਗਾ,
ਪਰ ਉਥੇ ਅੱਜ ਸਿਖਾਂ ਲਈ ਦੁਖ ਦੀ ਗੱਲ ਇਹ ਹੈ ਕੇ ਇਨਾ ਅਖੌਤੀ ਸੰਤਾਂ ਬਾਬਿਆਂ ਵਲੋਂ ਲੱਬੇ 2
ਚੋਲ੍ਹੇ ਪਾਕੇ ਧੰਨ ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਹਜੂਰੀ ਵਿਚ ਬੈਠ ਕੇ ਕੀਰਤਨ ਦੇ ਨਾਂ ਤੇ
ਸੱਭ ਤੋਂ ਵੱਡਾ ਕੁਫਰ ਤੋਲਿਆ ਜਾਂਦਾ ਹੈ, ਸੱਭ ਤੋਂ ਵੱਡੇ ਗਪੌੜੇ ਮਾਰੇ ਜਾਂਦੇ ਹਨ,
ਪ੍ਹੜੋ ਜੀ ਇਨਾ ਅਖੌਤੀ ਸਾਧਾ ਵਲੋਂ ਸਟੇਜਾਂ ਤੇ ਮਾਰੇ ਜਾਂਦੇ ਗਪੌੜੇ,
1 ਇੰਗਲੈਂਡ ਦੀ ਰਾਣੀ ਵਿਕਟੋਰੀਆ ਪਿਛਲੇ ਜਨਮ ਵਿਚ ਇਕ ਸਾਧ ਹਰਨਾਮ ਸਿਉਂ ਭੁਚੋਂ ਵਾਲਿਆਂ ਦੇ ਡੇਰੇ
ਦੀ ਕੁੱਤੀ ਸੀ,
2 ਹਿਟਲਰ ਦੀ ਮੌਤ ਇਕ ਇਕ ਸਾਧ ਹਰਨਾਮ ਸਿਉਂ ਦੇ ਧਰਤੀ ਤੇ ਹੱਥ ਮਾਰਨ ਅਤੇ ਮੱਰਜਾ ਕਹਿਣ ਨਾਲ ਹੋਈ ,
3 ਗੁਰੂ ਗੋਬਿੰਦ ਸਿੰਘ ਜੀ ਨੇ ਇਕ ਰਾਜੇ ਨੂੰ ਇਹ ਪੁਛਿਆ ਕਿ ਪਿਛਲੇ ਸੱਤ ਦਿਨ ਤੋਂ ਕਿਸੀ ਰਾਣੀ ਦੀ
ਛੇਜ ਮਾਣੀ ਹੈ ਕਿ ਨਹੀਂ,
4 ਇਕ ਸਾਧ ਈਸ਼ਰ ਸਿਉਂ ਨੇ 3 ਅਪਰਾਧੀਆਂ ਦੀ ਸੰਪਟ ਪਾਠ ਨਾਲ ਫੰਸੀ ਦੀ ਸਜਾਂ ਅਤੇ ਉਮਰ ਕੈਦ ਕੱਟ
ਦਿਤੀ,
5 ਇਕ ਸਾਧ ਹਰਨਾਮ ਸਿਉ ਦੇ ਗੜਵਈ ਨੇ ਇਕ ਬੀਬੀ ਦੇ ਬੱਚਾ ਪੇਟ ਵਿਚ ਹੀ ਸ਼ਰਾਪ ਦੇ ਕੇ ਸੁਕਾ ਦਿਤਾ,
6 ਇਕ ਸਾਧ ਕਿਰਪਾਲ ਸਿਉਂ ਛੰਨਾਂ ਵਾਲੇ ਦੇ 18 ਮੀਟਰ ਦੇ ਕਛਿਹਰੇ ਦੇ ਅੱਜ ਵੀ ਦਰਸ਼ਨ ਕੀਤੇ ਜਾ ਸਕਦੇ
ਹਨ,
7 ਇਕ ਬੀਬੀ ਦਾ ਪਤੀ ਮੱਰ ਗਿਆ ਉਸ ਨੇ ਜੱਤਸੱਤ ਦੀ ਤਾਕਤ ਨਾਲ 7 ਦਿਨ ਸੂਰਜ ਹੀ ਨਹੀ ਚੜਨ ਦਿਤਾ,
8 ਗੁਰੂ ਨਾਨਕ ਜੀ ਨੇ 6 ਮਹੀਨੇ ਦੇ ਮਰੇ ਕੁੱਤੇ ਦਾ ਕਰੰਗ ਜਿਉਂਦਾ ਕਰ ਦਿਤਾ ਅਤੇ ਬੰਦੇ ਦੀ ਬੋਲੀ
ਬਲਵਾਈ,
9 ਪੰਜਾਂ ਪਿਆਰਿਆਂ ਦੇ ਸਿਰ ਗੁਰੂ ਗੋਬਿੰਦ ਸਿੰਘ ਜੀ ਨੇ(ਗਲਤੀ ਨਾਲ) ਇਕ ਦੂਜੇ ਦੇ ਸਿਰ ਨੂੰ ਜੋੜ
ਦਿਤੇ,
10 ਇਕ ਸਾਧ ਨੇ ਪਾਣੀ ਦਾ ਜੱਗ ਅਪਣੇ ਤੇ ਪਾਇਆ ਗੁਰੂ ਗਰੰਥ ਸਾਹਿਬ ਜੀ ਦੇ ਰੁਮਾਲੇ ਗਿੱਲੇ ਹੋ ਗਏ,
ਜੇ ਇਹ ਅਖੌਤੀ ਸਾਧ ਇਹੋ ਜਹੀਆਂ ਗਪੌੜਾਂ ਧੰਨ ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਹਜੂਰੀ ਵਿਚ
ਮਾਰਨੋ ਨਾਂ ਹਟੇ ਤਾਂ ਉਹ ਦਿਨ ਦੂਰ ਨਹੀ ਜਿਸ ਦਿਨ ਦੁਨੀਆਂ ਦੇ ਲੋਕ ਸਿਖ ਧਰਮ ਨੂੰ ਇਕ ਮਹਾਂ ਗਪੌੜੀ
ਧਰਮ ਦਾ ਖਿਤਾਬ ਦੇ ਦੇਣ ਗੇ,
ਸਤਿਨਾਮ ਸਿੰਘ ਮੌਂਟਰੀਅਲ 514-219-2525
(10/07/12)
ਜਸਬੀਰ ਸਿੰਘ (ਕੈਲਗਰੀ)
ਸਿੱਖ ਮਾਰਗ ਦੇ ਪਾਠਕ ਸੱਜਣੋਂ!
ਵਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਹਿ॥
ਸਤਨਾਮ ਸਿੰਘ ਜੀ! ਆਪ ਜੀ ਦੇ 05-07-12 ਦੇ ਪੱਤਰ ਦੇ ਸੰਬੰਧ ਵਿੱਚ-
1- ਤੁਸੀਂ ਲਿਖਿਆ ਹੈ
“ਗੁਰੂ ਨਾਨਕ ਜੀ ਨੇ ਇਹੀ ਮਨੁੱਖਤਾ ਨੂੰ ਸਮਝਾਇਆ ਹੈ ਕਿ ਦੁਨੀਆਂ ਵਿੱਚ ਸੁਖੀ ਵਸਣ ਲਈ ਸਿਸਟਮ
ਬਣਾਣਾ ਪਵੇਗਾ, ਜੇ ਕੋਈ ਜਾਣ ਬੁਝਕੇ ਗ਼ਲਤੀ ਕਰਕੇ ਬਚ ਜਾਂਦਾ ਹੈ, ਤਾਂ ਉਸ ਵਿੱਚ ਜੁੰਮੇਵਾਰ
ਅਸੀਂ ਸਾਰੇ ਹੀ ਹਾਂ, ਸਾਨੂੰ ਸਾਰਿਆਂ ਨੂੰ ਹੀ ਜਾਗਣਾ ਪਵੇਗਾ…. ।
ਵੀਰ ਜੀ! ਗੁਰਬਾਣੀ ਤਾਂ ਕਹਿੰਦੀ ਹੈ ਜਿਹੜਾ ਕੋਈ ਕਰਮ ਕਰਦਾ ਹੈ ਉਹੀ ਉਸ ਦਾ
ਫਲ਼ ਭੁਗਤਦਾ ਹੈ– “ਅਹਿ ਕਰੁ ਕਰੈ ਸੁ ਅਹਿ ਕਰੁ ਪਾਏ ਕੋਈ ਨ ਪਕੜੀਐ ਕਿਸੈ ਥਾਇ॥” (406) -
“ਕਰਮੀ ਕਰਮੀ ਹੋਇ ਵੀਚਾਰ॥” – “ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਢੀਐ॥ (473)
ਵੀਰ ਜੀ! ਗੁਰਬਾਣੀ ਦੀ ਕੋਈ ਉਦਾਹਰਣ ਪੇਸ਼ ਕਰੋਗੇ, ਜਿਸ ਵਿੱਚ ਲਿਖਿਆ ਹੋਵੇ
ਕਿ ‘ਜੇ ਕੋਈ ਜਾਣ ਬੁਝਕੇ ਗ਼ਲਤੀ ਕਰਕੇ ਬਚ ਜਾਂਦਾ ਹੈ, ਤਾਂ ਉਸ ਵਿੱਚ ਜੁੰਮੇਵਾਰ ਅਸੀਂ ਸਾਰੇ ਹੀ
ਹਾਂ, …. ।
2- ਤੁਸੀਂ ਲਿਖਿਆ ਹੈ-
ਕੁਚਲੇ ਜਾਣ ਵਾਲੇ ਵਿਅਕਤੀ ਦੀ ਜੇ ਅਸੀਂ ਆਪਣੇ ਸੁਖਾਂ ਲਈ ਕਾਰਾਂ ਟਰੱਕ … ਬਣਾਏ ਹਨ, ਉਨ੍ਹਾਂ ਨਾਲ
ਮਿਲਣ ਵਾਲਾ ਦੁਖ ਵੀ ਸਾਨੂੰ ਹੀ ਮਿਲੇਗਾ”।
ਵੀਰ ਜੀ! ਕਾਰਾਂ ਕਿਸੇ ਨੇ ਬਣਾਈਆਂ। ਸੁਖ ਕੋਈ ਭੋਗ ਰਿਹਾ ਹੈ, ਜੇ ਸੜਕ
ਕਿਨਾਰੇ ਤੁਰੇ ਜਾਂਦੇ, ਕੁਚਲੇ ਜਾਣ ਵਾਲੇ ਵਿਅਕਤੀ ਨੇ ਕਦੇ ਕਾਰ’ ਚ ਚੜ੍ਹ ਕੇ ਵੀ ਨਾ ਦੇਖਿਆ ਹੋਵੇ
ਤਾਂ ਉਸ ਨੂੰ ਦੁਖ ਕਿਉਂ? ਇਨ੍ਹਾਂ ਵਿਚਾਰਾਂ ਦੇ ਸੰਬੰਧ ਵਿੱਚ ਗੁਰਬਾਣੀ ਦੀ ਕੋਈ ਉਦਾਹਰਣ ਪੇਸ਼ ਕਰਨ
ਦੀ ਖੇਚਲ ਕਰਨੀ ਜੀ?
3- ਤੁਸੀਂ ਲਿਖਿਆ ਹੈ-
“ਦੁਖ-ਸੁਖ ਦਾ ਸੰਵੰਧ ਸਰੀਰ ਨਾਲ ਨਹੀਂ ਸੋਚ (ਦਿਮਾਗ) ਨਾਲ ਹੈ”. . ਜੇ ਕੋਈ ਬੱਚਾ ਅਪਾਹਜ ਜੰਮਦਾ
ਹੈ, ਉਹ ਨੌਰਮਲ ਨਹੀਂ ਹੋ ਸਕਦਾ, ਜੇ ਉਹ ਇਹ ਸੋਚ ਕੇ ਦੁਖੀ ਹੈ ਤਾਂ ਇਹ ਦੁਖ ਉਸ ਦੀ ਸੋਚ ਵਿੱਚ ਹੈ।
… ਦੁਨੀਆਂ ਉੱਤੇ ਜਿੰਨੇ ਵੀ ਦੁਖ ਹਨ ਉਹ ਸਭ ਅਗਿਆਨਤਾ ਕਰਕੇ ਹਨ”।
ਵੀਰ ਜੀ! ਤੁਹਾਡੇ ਮੁਤਾਬਕ ਦੁਖ ਸੁਖ ਦਾ ਸੰਬੰਧ ਅਗਿਆਨਤਾ ਅਤੇ ਆਪਣੀ ਸੋਚ
ਨਾਲ ਹੈ। ਪਰ ਗੁਰਬਾਣੀ ਕਹਿੰਦੀ ਹੈ- “ਮੀਨ ਨਿਵਾਸ ਉਪਜੈ ਜਲ ਹੀ ਤੇ ਸੁਖ ਦੁਖ ਪੁਰਬਿ ਕਮਾਈ॥”
(1273)
ਮੱਛੀ ਪਾਣੀ ਵਿੱਚ ਰਹਿੰਦੀ ਹੈ ਉਸ ਨੇ ਇਸੇ ਜਨਮ ਵਿੱਚ ਕਿਤੇ ਜਾ ਕੇ ਕੋਈ
ਚੰਗੇ ਮਾੜੇ ਕਰਮ ਵੀ ਨਹੀਂ ਕੀਤੇ ਤਾਂ ਫੇਰ ਉਸ ਨੂੰ ਸੁਖ ਦੁਖ ਕਿਉਂ? ਅਤੇ ਇਸ ਵਿੱਚ ਉਸ ਦੀ ਕਿਸ
ਅਗਿਆਨਤਾ ਅਤੇ ਸੋਚ ਦਾ ਕਸੂਰ ਹੈ?
4- ਤੁਸੀਂ ਲਿਖਿਆ ਹੈ-
“ਜੇ ਕੋਈ ਸੂਰਜ ਦੇ ਹੁੰਦਿਆਂ ਅੱਖਾਂ ਮੀਟ ਕੇ ਤੁਰੇ ਉਸ ਦਾ ਜੁੰਮੇਵਾਰ ਉਹ ਆਪ ਹੈ”।
ਵੀਰ ਜੀ! ਮੈਂ ਜੋ ਸਵਾਲ ਕੀਤਾ ਸੀ ਕਿ ਕੋਈ ਵਿਅਕਤੀ ਸੜਕ ਦੇ ਸਾਰੇ ਨਿਯਮਾਂ
ਦਾ ਪਾਲਣ ਕਰਦਾ ਹੋਇਆ ਜਾ ਰਿਹਾ ਹੈ, ਅਤੇ ਉਸ ਨਾਲ ਵਾਪਰਨ ਵਾਲੇ ਹਾਦਸੇ ਸੰਬੰਧੀ ਕਰਮਾਂ ਦਾ ਕੀ ਰੋਲ
ਹੈ? ਤਾਂ ਤੁਸੀਂ ਜਵਾਬ ਦਿੱਤਾ ਹੈ ਕਿ “. . ਜੇ ਅਸੀਂ ਆਪਣੇ ਸੁਖਾਂ ਲਈ ਕਾਰਾਂ ਟਰੱਕ … ਬਣਾਏ ਹਨ,
ਉਨ੍ਹਾਂ ਨਾਲ ਮਿਲਣ ਵਾਲਾ ਦੁਖ ਵੀ ਸਾਨੂੰ ਹੀ ਮਿਲੇਗਾ”। ਮੇਰੇ ਸਵਾਲ ਵਿੱਚ ਤਾਂ ਮੈਂ ਕਿਤੇ ਨਹੀਂ
ਲਿਖਿਆ ਕਿ ਸੜਕ ਦੇ ਸਾਰੇ ਕਾਨੂੰਨਾਂ ਦਾ ਪਾਲਣ ਕਰਦੇ ਹੋਏ ਤੁਰੇ ਜਾਣ ਵਾਲਾ ਵਿਅਕਤੀ ਅੱਖਾਂ ਮੀਟ ਕੇ
ਤੁਰਿਆ ਜਾਂਦਾ ਹੈ। ਤਾਂ ਫੇਰ ਅੱਖਾਂ ਖੋਲ੍ਹਕੇ ਤੁਰੇ ਜਾਣ ਵਾਲੇ ਵਿਅਕਤੀ ਨੂੰ ਦੁਖ ਕਿਉਂ ਭੋਗਣਾ
ਪਿਆ? ਇਕੋ ਗੱਲ ਦੇ ਤਿੰਨ ਵੱਖ ਵੱਖ ਜਵਾਬ ਕਿਉਂ?
1- “ਜੇ ਕੋਈ ਸੂਰਜ ਦੇ ਹੁੰਦਿਆਂ ਅੱਖਾਂ ਮੀਟ ਕੇ ਤੁਰੇ ਉਸ ਦਾ ਜੁੰਮੇਵਾਰ
ਉਹ ਆਪ ਹੈ”।
2- “ਜੇ ਅਸੀਂ ਆਪਣੇ ਸੁਖਾਂ ਲਈ ਕਾਰਾਂ ਟਰੱਕ … ਬਣਾਏ ਹਨ, ਉਨ੍ਹਾਂ ਨਾਲ
ਮਿਲਣ ਵਾਲਾ ਦੁਖ ਵੀ ਸਾਨੂੰ ਹੀ ਮਿਲੇਗਾ”।
3- “ਦੁਖ-ਸੁਖ ਦਾ ਸੰਵੰਧ ਸਰੀਰ ਨਾਲ ਨਹੀਂ ਸੋਚ (ਦਿਮਾਗ) ਨਾਲ ਹੈ”। ? ? ?
5-ਮੇਰਾ ਸਵਾਲ ਸੀ: “ਸੁਖ
ਦੁਖ ਪੂਰਬ ਜਨਮ ਕੇ ਕੀਏ॥ ਸੋ ਜਾਣੈ ਜਿਨਿ ਦਾਤੇ ਦੀਏ॥ ਕਿਸ ਕਉ ਦੋਸੁ ਦੇਇ ਤੂ ਪ੍ਰਾਣੀ ਸਹੁ ਆਪਣਾ
ਕੀਆ ਕਰਾਰਾ ਹੇ॥ (1030) ਇਸ ਦੇ ਅਰਥ ਕਰਨੇ ਜੀ।
ਇਸ ਦੇ ਅਰਥ ਤੁਸੀਂ ਲਿਖੇ ਹਨ-
“ਗੁਰਬਾਣੀ ਵਿੱਚ ਸਾਰੀ ਦੁਨੀਆਂ ਨੂੰ ਸ਼ਾਂਤੀ ਦੇਣ ਦੀ ਸਮਰੱਥਾ ਹੈ ਪਰ ਸ਼ਾਤੀ ਉਸ ਨੂੰ ਆਵੇਗੀ ਜਿਹੜਾ
ਇਸ ਨੂੰ ਵਿਚਾਰ ਕੇ ਆਪਣੇ ਜੀਵਨ ਤੇ ਲਾਗੂ ਕਰੇਗਾ। ਸੁਖ ਤੇ ਦੁਖ ਦਾ ਸੰਵੰਧ ਸੋਚ ਨਾਲ ਹੈ, ਮਿਸਾਲ
ਦੇ ਤੌਰ ਤੇ ਜਦੋਂ ਬੰਦਾ ਕਿਸੇ ਨਾਲ ਧੋਖਾ ਕਰਦਾ ਹੈ ਉਦੋਂ ਖੁਸ਼ ਹੁੰਦਾ ਹੈ, ਜਦੋਂ ਇਸ ਨਾਲ ਧੋਖਾ
ਹੁੰਦਾ ਹੈ ਫਿਰ ਦੁਖੀ ਹੁੰਦਾ ਹੈ। ਫਿਰ ਜਦੋਂ ਭਟਕਿਆ ਹੋਇਆ ਬੰਦਾ ਗੁਰੂ ਕੋਲ ਆਉਂਦਾ ਹੈ ਫਿਰ ਗੁਰੂ
ਸਮਝਾਂਦਾ ਹੈ ਕਿ ਦੁਖ ਸੁਖ ਤੇਰੀਆਂ ਅੱਜ ਤੋਂ ਪਹਿਲੀਆਂ ਸੋਚਾਂ ਕਰਕੇ ਹਨ”।
ਵੀਰ ਜੀ! ਤੁਹਾਡੇ ਜਵਾਬ/ਅਰਥ ਦਾ ਕੋਈ ਇੱਕ ਪ੍ਰਤੀਸ਼ਤ ਹਿੱਸਾ ਵੀ ਸ਼ਬਦ ਦੀਆਂ
ਤੁਕਾਂ ਨਾਲ ਮੇਲ ਹੈ? ਅਰਥ ਕਰਨ ਲਈ ਪੇਸ਼ ਕੀਤੀਆਂ ਪੰਗਤੀਆਂ ਅਤੇ ਇਸ ਦੇ ਤੁਹਾਡੇ ਕੀਤੇ ਅਰਥ ਨਾਲ
ਨਾਲ ਇੱਕ ਵਾਰੀਂ ਫੇਰ ਲਿਖ ਰਿਹਾ ਹਾਂ। ਜ਼ਰਾ ਦੁਬਾਰਾ ਤੋਂ ਵਿਚਾਰ ਕਰਨੀ ਜੀ।
ਪੰਗਤੀਆਂ-
ਸੁਖ ਦੁਖ ਪੂਰਬ ਜਨਮ ਕੇ ਕੀਏ॥ ਸੋ
ਜਾਣੈ ਜਿਨਿ ਦਾਤੇ ਦੀਏ॥ ਕਿਸ ਕਉ ਦੋਸੁ ਦੇਇ ਤੂ ਪ੍ਰਾਣੀ ਸਹੁ ਆਪਣਾ ਕੀਆ ਕਰਾਰਾ ਹੇ॥ (1030)
ਤੁਹਾਡੇ ਅਰਥ- “ਗੁਰਬਾਣੀ ਵਿੱਚ ਸਾਰੀ ਦੁਨੀਆਂ ਨੂੰ ਸ਼ਾਂਤੀ ਦੇਣ ਦੀ ਸਮਰੱਥਾ
ਹੈ ਪਰ ਸ਼ਾਤੀ ਉਸ ਨੂੰ ਆਵੇਗੀ ਜਿਹੜਾ ਇਸ ਨੂੰ ਵਿਚਾਰ ਕੇ ਆਪਣੇ ਜੀਵਨ ਤੇ ਲਾਗੂ ਕਰੇਗਾ। ਸੁਖ ਤੇ
ਦੁਖ ਦਾ ਸੰਵੰਧ ਸੋਚ ਨਾਲ ਹੈ …. । . . ਫਿਰ ਜਦੋਂ ਭਟਕਿਆ ਹੋਇਆ ਬੰਦਾ ਗੁਰੂ ਕੋਲ ਆਉਂਦਾ ਹੈ ਫਿਰ
ਗੁਰੂ ਸਮਝਾਂਦਾ ਹੈ ਕਿ ਦੁਖ ਸੁਖ ਤੇਰੀਆਂ ਅੱਜ ਤੋਂ ਪਹਿਲੀਆਂ
ਸੋਚਾਂ ਕਰਕੇ ਹਨ” … ਹੁਣ ਤੂੰ ਕਿਸੇ ਨੂੰ
ਦੋਸ਼ ਨਾ ਦੇਹ ਇਹ ਤੇਰੀਆਂ ਆਪਣੀਆਂ ਹੀ ਮਾੜੀਆਂ ਸੋਚਾਂ ਦਾ ਹੀ ਕਰਾਰਾ ਫਲ ਹੈ। ਵੀਰ ਜੀ!
ਤੁਹਾਡੇ ਅਰਥਾਂ/ ਭਾਵਾਰਥਾਂ ਦਾ ਪੇਸ਼ ਕੀਤੀਆਂ ਗਈਆਂ ਤੁਕਾਂ ਨਾਲ ਕੋਈ ਮੇਲ ਨਜ਼ਰ ਨਹੀਂ ਆ ਰਿਹਾ।
ਵੀਰ ਜੀ! ਦੁਖ ਸੁਖ ਸੋਚਣ ਨਾਲ ਹੀ ਹੋ ਜਾਂਦੇ ਹਨ ਜਾਂ ਕੁੱਝ ਗ਼ਲਤ ਕਰਨ ਨਾਲ?
ਸਿਰਫ ਸੋਚ ਨਾਲ ਹੀ ਦੁਖ ਸੁਖ ਕਿਸ ਤਰ੍ਹਾਂ ਹੋ ਗਏ? ਇਨ੍ਹਾਂ ਤੁਕਾਂ ਵਿੱਚ ਤਾਂ ਲਿਖਿਆ ਹੈ
“ਕੀਏ”। ਅਤੇ ਤੁਕ ਵਿੱਚ ਤਾਂ ਲਿਖਿਆ ਹੈ ਸੁਖ ਦੁਖ ਦਾਤੇ ਨੇ ਦਿੱਤੇ ਹਨ। ਤੁਸੀਂ
ਕਹਿੰਦੇ ਹੋ ਇਸੇ ਜਨਮ ਵਿੱਚ ਪਿਛਲੀ ਸੋਚ ਕਰਕੇ ਹੈ। ਤੁਕ ਵਿੱਚ ਤਾਂ ਸ਼ਬਦ ਹਨ ‘ਸੋ ਜਾਣੈ ਜਿਨਿ ਦਾਤੇ
ਦੀਏ” ਜੇ ਇਸੇ ਜਨਮ ਦੀ ਸੋਚ ਕਰਕੇ ਹੀ ਦੁਖ ਸੁਖ ਹਨ ਤਾਂ ਬੰਦੇ ਨੂੰ ਖੁਦ ਨੂੰ ਪਤਾ ਹੋਣਾ ਚਾਹੀਦਾ
ਹੈ ਕਿ ਉਸ ਦੀ ਕਿਸ ਮਾੜੀ ਸੋਚ ਕਰਕੇ ਦੁਖ ਸੁਖ ਹਨ? ਜੇ ਆਪਣੀ ਸੋਚ ਕਰਕੇ ਹੀ ਦੁਖ ਸੁਖ ਹਨ ਤਾਂ ਫੇਰ
ਇਸ ਦਾ ਕੀ ਮਤਲਬ ਹੋਇਆ ਕਿ ‘ਸੋ ਜਾਣੈ ਜਿਨਿ ਦਾਤੇ ਦੀਏ’ ?
6- ਮੇਰਾ ਅਗਲਾ ਸਵਾਲ ਸੀ-
“ਕੋਈ ਜਾਨੈ ਕਵਨੁ ਈਹਾ ਜਗਿ ਮੀਤੁ॥ ਜਿਸੁ ਹੋਇ ਕ੍ਰਿਪਾਲੁ ਸੋਈ ਬਿਧਿ ਬੂਝੈ
ਤਾ ਕੀ ਨਿਰਮਲ ਰੀਤਿ॥ ਰਹਾਉ॥ ਮਾਤ ਪਿਤਾ ਬਨਿਤਾ ਸੁਤ ਬੰਧਪ ਇਸਟ ਮੀਤ ਅਰੁ ਭਾਈ॥ ਪੂਰਬ ਜਨਮ ਕੇ
ਮਿਲੇ ਸੰਜੋਗੀ ਅੰਤਹਿ ਕੋ ਨ ਸਹਾਈ॥” (700) ਅਰਥ ਕਰਨੇ ਜੀ।
ਤੁਸੀਂ ਅਰਥ ਕੀਤੇ ਹਨ- “ …
(ਸੰਸਾਰ ਤੇ ਜਿੰਨੇ ਵੀ ਰਿਸ਼ਤੇ ਹਨ ਇਨ੍ਹਾਂ ਦਾ ਸਬੰਧ ਸੋਚ ਨਾਲ ਹੈ) … ਮਾਤਾ ਪਿਤਾ ਪਤੀ ਪਤਨੀ ਧੀਆਂ
ਪੁੱਤ ਪਿਆਰੇ ਮਿੱਤਰ ਭੈਣ ਭਾਈ ਇਨ੍ਹਾਂ ਦਾ ਸਬੰਧ ਸੋਚ ਨਾਲ ਹੈ, …ਗੁਰੂ ਜੀ ਕਹਿੰਦੇ, ਮਾਤਾ ਪਿਤਾ
ਇਸਤ੍ਰੀ ਜਾਂ ਪੁਰਸ਼ ਧੀਆਂ ਪੁਤ ਰਿਸ਼ਤੇਦਾਰ ਪਿਆਰੇ ਮਿੱਤਰ ਅਤੇ ਭੈਣ ਭਾਈ …, ਇਨ੍ਹਾਂ ਨਾਲ ਤੇਰਾ ਮੇਲ
ਮਿਲਾਪ ਤੇਰੀਆਂ ਸੋਚਾਂ ਕਰਕੇ ਹੀ ਹੈ, (ਗੁਰੂ ਦੀ ਸ਼ਰਣ ਵਿੱਚ ਜਾਣ ਨਾਲ ਨਵੀਂ ਸੋਚ (ਗੁਰਮਤ) ਦਾ ਜਨਮ
ਹੁੰਦਾ ਹੈ। ਗੁਰਮੁਖ ਦੀ ਸੋਚ ਜੰਮਦੀ ਮਰਦੀ ਨਹੀਂ (? ? ?)। ਅੰਤ ਨੂੰ ਇਨ੍ਹਾਂ ਵਿੱਚੋਂ ਵੀ
ਤੇਰਾ ਕੋਈ ਸਹਾਈ ਨਹੀਂ ਹੋਣਾ”।
ਵੀਰ ਜੀ! ਤੁਸੀਂ ਮੈਨੂੰ ਅਰਥ ਧਿਆਨ ਨਾਲ ਪੜ੍ਹਨ ਦੀ ਹਦਾਇਤ ਕਰ ਰਹੇ ਹੋ ਜ਼ਰਾ
ਖੁਦ ਵੀ ਆਪਣੇ ਅਰਥਾਂ ਨੂੰ ਧਿਆਨ ਨਾਲ ਪੜ੍ਹੋ ਜੀ। ਸ਼ਬਦ ਵਿੱਚ ਪੰਗਤੀਆਂ ਹਨ- “ਮਾਤ ਪਿਤਾ ਬਨਿਤਾ
ਸੁਤ ਬੰਧਪ ਇਸਟ ਮੀਤ ਅਰੁ ਭਾਈ ਪੂਰਬ ਜਨਮ ਕੇ
ਮਿਲੇ ਸੰਜੋਗੀ
ਅੰਤਹਿ ਕੋ ਨ ਸਹਾਈ॥”
ਤੁਸੀਂ ਅਰਥ ਕਰ ਰਹੇ ਹੋ “ਮਾਤਾ ਪਿਤਾ ਪਤੀ ਪਤਨੀ ਧੀਆਂ ਪੁੱਤ ਪਿਆਰੇ ਮਿੱਤਰ
ਭੈਣ ਭਾਈ ਇਨ੍ਹਾਂ ਦਾ ਸਬੰਧ
ਸੋਚ ਨਾਲ ਹੈ”। ਮਿਲੇ ਸੰਜੋਗੀ ਲਫਜ਼ਾਂ ਨੂੰ ਜ਼ਰਾ
ਧਿਆਨ ਨਾਲ ਪੜ੍ਹੋ ਜੀ। ਦੱਸ ਸਕਦੇ ਹੋ ਕਿ
ਮਿਲੇ ਸੰਜੋਗੀ
ਦੇ ਅਰਥ/ਭਾਵਾਰਥ “ਸਬੰਧ ਸੋਚ
ਨਾਲ ਹੈ” ਕਿਸ ਤਰ੍ਹਾਂ ਕਰ ਰਹੇ ਹੋ। ਮੈਂ ਭਾਵਾਰਥ
ਕਰਨ ਦੇ ਖਿਲਾਫ ਨਹੀਂ ਪਰ ਭਾਵਾਰਥ ਦਾ ਵੀ ਕੋਈ ਅਸੂਲ ਹੋਵੇਗਾ ਜਾਂ ਬੇ ਹਿਸਾਬਾ, ਜੋ ਮਨ’ ਚ ਵਿਚਾਰ
ਆ ਗਏ ਉਹੀ ਸ਼ਬਦ ਦੇ ਭਾਵਾਰਥ ਬਣ ਗਏ?
“ਗੁਰਮੁਖ ਦੀ ਸੋਚ ਜੰਮਦੀ ਮਰਦੀ ਨਹੀਂ” ਇਹ ਭਾਵਾਰਥ ਕਿਨ੍ਹਾਂ ਸ਼ਬਦਾਂ ਤੋਂ
ਆਏ ਹਨ?
ਤੁਸੀਂ ਲਿਖਿਆ ਹੈ -
“ਗੁਰਮੁਖ ਦੀ ਸੋਚ ਜੰਮਦੀ ਮਰਦੀ ਨਹੀਂ। (…) ਅੰਤ ਨੂੰ ਇਨ੍ਹਾਂ ਵਿੱਚੋਂ ਵੀ ਤੇਰਾ ਕੋਈ ਸਹਾਈ ਨਹੀਂ
ਹੋਣਾ”। ਇਨ੍ਹਾਂ ਪੰਗਤੀਆਂ ਦਾ ਕੋਈ ਅਰਥ ਵੀ ਬਣਾਦਾ ਹੈ?
7- ਇਸ ਤੋਂ ਅੱਗੇ ਮੇਰਾ ਸਵਾਲ ਸੀ-
“ਕੀ ਤੁਸੀਂ ਗੁਰਬਾਣੀ ਦੀ ਕੋਈ ਇੱਕ ਵੀ ਪੰਗਤੀ/ਸ਼ਬਦ ਪੇਸ਼ ਕਰ ਸਕਦੇ ਹੋ ਜਿਸ ਦਾ ਸਾਫ ਲਫਜ਼ਾਂ ਵਿੱਚ
ਅਰਥ ਹੋਵੇ ਕਿ ਚਾਹੇ ਕੋਈ ਗੁਰਮੁਖ ਹੋਵੇ ਜਾਂ ਮਨਮੁਖ ਇਸ ਜਨਮ ਤੋਂ ਬਾਅਦ ਕਿਸੇ ਦਾ ਫੇਰ ਕੋਈ ਜਨਮ
ਨਹੀਂ ਹੁੰਦਾ”।
ਇਸ ਦੇ ਜਵਾਬ ਵਿੱਚ ਤੁਸੀਂ ਇੱਕ ਸ਼ਬਦ ਪੇਸ਼ ਕੀਤਾ ਹੈ- “ਬਾਜੀਗਰ ਜੈਸੇ ਬਾਜੀ
ਪਾਈ….॥ …ਨਾਨਕ ਮੇਰੀ ਪਰਮਗਤਿ ਹੋਈ॥” (736)
ਵੀਰ ਜੀ! ਸ਼ਬਦ ਨੂੰ ਜ਼ਰਾ ਧਿਆਨ ਨਾਲ ਪੜ੍ਹੋ, ਸ਼ਬਦ ਵਿੱਚ ਆਵਾਗਵਣ ਬਾਰੇ ਨਹੀਂ
ਇਹ ਸੰਸਾਰ ਰਚਨਾ ਸ਼ੁਰੂ ਹੋਣ ਅਤੇ ਇਸ ਦੇ ਸਮੇਟੇ ਜਾਣ ਬਾਰੇ ਜ਼ਿਕਰ ਕੀਤਾ ਗਿਆ ਹੈ।
ਇਸ ਸ਼ਬਦ ਵਿੱਚ ਕਿਸੇ ਗੁਰਮੁਖ ਜਾਂ ਮਨਮੁਖ ਦੇ ਸੰਸਾਰ ਤੇ ਮੁੜ ਜਨਮ ਲੈ ਕੇ
ਆਉਣ ਜਾਂ ਨਾ ਆਉਣ ਦਾ ਜਿਕਰ ਹੀ ਨਹੀਂ ਹੈ, ਸੋ ਮੇਰੇ ਸਵਾਲ ਦਾ ਜਵਾਬ ਇਸ ਵਿੱਚ ਨਹੀਂ ਹੈ, ਲਿਹਾਜ਼ਾ
ਮੇਰਾ ਭਰਮ ਅਜੇ ਚੁਕ ਨਹੀਂ ਹੋਇਆ ਜੀ।
8- ਅਗੇ ਮੇਰਾ ਸਵਾਲ ਸੀ-
ਗੁਰਬਾਣੀ ਵਿੱਚ ਆਏ ਜਨਮ ਮਰਨ ਦੇ ਤੁਸੀਂ ਹਰ ਥਾਂ ‘ਬੁਰਾਈਆਂ ਦਾ ਜਨਮ ਮਰਨ, ਜਾਂ ਮਨ ਦੀਆਂ ਭਟਕਨਾ
ਅਰਥ ਕੀਤੇ ਹਨ। ਦੱਸ ਸਕਦੇ ਹੋ ਕਿਸ ਆਧਾਰ ਤੇ ਤੁਸੀਂ ਇਹ ਭਾਵਾਰਥ ਕੀਤੇ ਹਨ?
ਤੁਹਾਡਾ ਜਵਾਬ ਹੈ- “ਇਹ
ਗੁਰਬਾਣੀ ਨੂੰ ਵਿਚਾਰ ਕੇ ਹੀ ਸਮਝ ਲੱਗੀ ਹੈ”
ਵੀਰ ਜੀ! ਤੁਹਾਨੂੰ ਜਿਹੜੀ ਗੁਰਬਾਣੀ ਵਿਚਾਰ ਕੇ ਸਮਝ ਲੱਗੀ ਹੈ ਕਿ ਜਨਮ ਮਰਨ
ਦੇ ਅਰਥ’ ਬੁਰਾਈਆਂ ਦਾ ਜਨਮ ਮਰਨ, ਮਨ ਦੀਆਂ ਭਟਕਨਾ. . ਹੈ, ਇਸ ਸੰਬੰਧ ਵਿੱਚ ਮੈਂ ਆਪਣੇ 09-06-12
ਦੇ ਪੱਤਰ ਦੇ ਕੁੱਝ ਅੰਸ਼ ਪੇਸ਼ ਕਰ ਰਿਹਾ ਹਾਂ, ਇਨ੍ਹਾਂ ਬਾਰੇ ਆਪਣੇ ਵਿਚਾਰ ਦੇਣੇ ਜੀ। ਕੋਪੀ-ਪੇਸਟ-
( ( ( ( “2-
“ਕੋਟਿ ਜਨਮ ਭਰਮਿ ਆਇਆ ਪਿਆਰੇ ਅਨਿਕ ਜੋਨਿ ਦੁਖ ਪਾਇ॥ ਸਾਚਾ ਸਾਹਿਬ ਵਿਸਰਿਆ
ਪਿਆਰੇ ਬਹੁਤੀ ਮਿਲੇ ਸਜਾਇ॥ (ਪ-640)
ਆਪ ਜੀ ਦਾ ਜਵਾਬ- “ਜਦੋਂ
ਇਨਸਾਨ ਭਟਕਦਾ ਭਟਕਦਾ ਪੂਰੇ ਗੁਰੂ ਕੋਲ ਆਉਂਦਾ ਹੈ,
ਫਿਰ ਗੁਰੂ ਦੱਸਦਾ ਹੈ ਕਿ
ਪਿਆਰਿਆ ਕੋਟ (ਬਹੌਤ) ਜਨਮ ਤੇਰੇ ਅੰਦਰ ਬੁਰਾਈਆਂ
ਦੇ ਹੋਇ, ਬੱਖਰੇ-2 ਸੁਭਾ ਕਰਕੇ ਤੂੰ ਬਹੌਤ ਭਰਮਿਆ॥ ਜਿਸ ਨੂੰ ਸੱਚਾ ਸਾਹਿਬ ਬਿਸਰ ਜਾਂਦਾ ਹੈ ਇਹ
ਸਜਾ ਮਿਲਦੀ ਹੀ ਹੈ, ਉਸ ਨੂੰ ਬੁਰਾਈਆਂ ਦੇ ਜਨਮ ਮਰਣ (? ? ?) ਨਾਲ ਜੂਝਣਾ ਹੀ ਪੈਂਦਾ
ਹੈ”।
ਵਿਚਾਰ- ਵੀਰ ਜੀ! ਗੱਲ
ਸਾਫ ਨਹੀਂ ਹੋਈ। ਭਟਕਣਾ ਗੁਰੂ ਨੂੰ ਮਿਲਣ ਦੀ ਹੈ ਜਾਂ ਵਿਕਾਰਾਂ ਕਰਕੇ ਮਨ ਦੀ?
ਇਨਸਾਨ
ਖੁਦ ਮਨ ਦੀ ਭਟਕਣਾ ਨੂੰ ਮਹਿਸੂਸ ਕਰਕੇ
ਗੁਰੂ ਕੋਲ ਆਇਆ ਕਿ “ਬਹੁਤ ਜਨਮ ਉਸ ਦੇ ਅੰਦਰ ਬੁਰਾਈਆਂ ਦੇ ਹੋਏ, ਸੁਭਾਵ ਕਰਕੇ ਵੱਖ ਵੱਖ ਜੂਨਾਂ
ਕਰਕੇ ਬਹੁਤ ਭਰਮਿਆ ਹੈ” ਜਾਂ-
ਗੁਰੂ ਨੇ ਉਸ ਨੂੰ ਦੱਸਿਆ ਕਿ ਬਈ
ਤੇਰੇ ਅੰਦਰ ਤਾਂ ਇਸੇ ਜਨਮ ਵਿੱਚ ਹੀ ਬਹੁਤ ਜਨਮ ਬੁਰਾਈਆਂ ਦੇ ਹੋਏ। ਵੱਖ ਵੱਖ ਜੂਨਾਂ ਕਰਕੇ ਤੂੰ
ਬਹੁਤ ਭਰਮਿਆ ਹੈਂ (ਤੈਨੂੰ ਪਤਾ ਹੀ ਨਹੀਂ)?
ਇਸੇ ਜਨਮ ਵਿੱਚ ਬੁਰਾਈਆਂ ਦੇ ਬਹੁਤ ਜਨਮ ਮਹਿਸੂਸ ਕਰਕੇ “ਭਟਕਦਾ ਭਟਕਦਾ
ਗੁਰੂ ਕੋਲ ਆਇਆ” ਇਹ ਗੱਲ ਇੱਥੇ ਫਿਟ ਨਹੀਂ ਬੈਠਦੀ। ਜੇ ਇਹ ਗੱਲ ਇਨਸਾਨ ਨੇ ਖੁਦ ਹੀ ਮਹਿਸੂਸ ਕਰ ਲਈ
ਕਿ ਬਹੁਤ ਜਨਮ ਉਸ ਅੰਦਰ ਬੁਰਾਈਆਂ ਦੇ ਹੋਏ ਤਾਂ ਇਸ ਵਿੱਚ “ਭਟਕਦੇ ਭਟਕਦੇ ਗੁਰੂ ਕੋਲ ਆਉਣ ਵਾਲੀ
ਗੱਲ” ਫਿਟ ਨਹੀਂ ਬੈਠਦੀ। ਕਿਉਂਕਿ ਗੁਰੂ ਨੇ ਵੀ ਤਾਂ ਇਹੀ ਗੱਲ ਉਸ ਨੂੰ ਦੱਸਣੀ ਹੈ ਜਿਹੜੀ ਉਸ ਨੇ
ਖੁਦ ਪਹਿਲਾਂ ਹੀ ਮਹਿਸੂਸ ਕਰ ਲਈ ਸੀ। ਜੇ ਇਨਸਾਨ (ਅਚਾਨਕ) ਗੁਰੂ ਕੋਲ ਆਇਆ (ਜਿਵੇਂ ਕੋਈ ਬੰਦਾ
ਜਨਰਲ ਮੈਡੀਕਲ ਚੈਕ-ਅਪ ਵਾਸਤੇ ਡਾਕਟਰ ਕੋਲ ਜਾਂਦਾ ਹੈ, ਜਾਂ ਕੋਈ ਵਿਅਕਤੀ ਜੋਤਸ਼ੀ ਕੋਲ ਜਾਂਦਾ ਹੈ)
ਅਤੇ ਗੁਰੂ ਨੇ ਇਸ ਨੂੰ ਦੱਸਿਆ ਕਿ ‘ਇਸੇ ਜਨਮ ਵਿੱਚ ਹੀ ਤੇਰੇ ਅੰਦਰ ਬਹੁਤ ਜਨਮ ਬੁਰਾਈਆਂ ਦੇ ਹੋਏ’।
ਤਾਂ ਵੀ ਇਹ ਗੱਲ ਫਿੱਟ ਨਹੀਂ ਬੈਠਦੀ। ਕਿਉਂਕਿ ਬੰਦਾ ਨਾ ਗੁਰੂ ਕੋਲ ਜਾਵੇ, ਨਾ ਉਸ ਨੂੰ ਗੁਰੂ
ਅਹਿਸਾਸ ਦਿਵਾਵੇ ਕਿ ਉਸ ਅੰਦਰ ਬਹੁਤ ਜਨਮ ਬੁਰਾਈਆਂ ਦੇ ਹੋਏ। ਉਸ ਨੇ ਇਹ ਅਹਿਸਾਸ ਕਰਕੇ ਲੈਣਾ ਕੀ
ਹੈ? ਉਸ ਦੇ ਮੁਤਾਬਕ ਸਭ ਠੀਕ ਠਾਕ ਚੱਲ ਹੀ ਰਿਹਾ ਹੈ। ਉਸ ਨੂੰ ਆਪਣੀਆਂ ਬੁਰਾਈਆਂ ਦਾ ਅਹਿਸਾਸ ਹੋਵੇ
ਜਾਂ ਨਾ ਇਸ ਨਾਲ ਕੀ ਫਰਕ ਪੈਂਦਾ ਹੈ?
-- “ਇਕੁ ਪਲੁ ਖਿਨੁ
ਵਿਸਰਹਿ ਤੂ ਸੁਆਮੀ ਜਾਣਹੁ ਬਰਸ ਪਚਾਸਾ” ਜੇ ਇੱਕ ਪਲ ਖਿਨ ਵਿਸਰਨ ਨਾਲ 50 ਸਾਲ ਗਿਣੇ ਜਾ ਸਕਦੇ ਹਨ,
ਫੇਰ ਮਨ ਅੰਦਰ ਦੀਆਂ ਬੁਰਾਈਆਂ ਦੇ ਕੋਟ ਜਨਮ ਕਿਉਂ ਨਹੀਂ ਹੋ ਸਕਦੇ?
ਵੀਰ ਜੀ! ਪਤਾ ਨਹੀਂ ਗਿਣੇ ਜਾ ਸਕਦੇ ਹਨ ਕਿ ਨਹੀਂ। ਪਰ ਇੱਥੇ ਇਹ ਤਾਂ ਸਾਬਤ
ਕਰੋ ਕਿ ਇਸੇ ਜਨਮ ਵਿੱਚ ਅਨੇਕਾਂ ਬੁਰਾਈਆਂ ਦੇ ਜਨਮ ਦੀ ਗੱਲ ਕਹੀ ਗਈ ਹੈ, ਜਾਂ ਪਿਛਲੇ ਅਨੇਕਾਂ
ਜਨਮਾਂ ਦੀ? ਆਮ ਕਰਕੇ ‘ਜਨਮ’ ਦਾ ਅਰਥ ਤਾਂ ਮਾਂ ਦੇ ਪੇਟ ਤੋਂ ਪੈਦਾ ਹੋ ਕੇ ਜੀਵ ਦਾ ਦੁਨੀਆਂ ਤੇ
ਆਉਣਾ ਹੁੰਦਾ ਹੈ। ਹਾਂ ਇਹ ਜਰੂਰੀ ਨਹੀਂ ਕਿ ਸ਼ਬਦ ਦੇ ਹੂ-ਬ-ਹੂ ਅਰਥ ਹੀ ਕਰਨੇ ਹਨ ਕਈ ਵਾਰੀਂ ਸ਼ਬਦ
ਦੇ ਭਾਵਾਰਥ ਵੀ ਕਰਨੇ ਹੁੰਦੇ ਹਨ, ਇਸ ਵਿੱਚ ਕੋਈ ਛੱਕ ਨਹੀਂ। ਪਰ ਤੁਸੀਂ ‘ਜਨਮ’ ਦੇ ਅਸਲੀ ਅਰਥ ਨੂੰ
ਛੱਡ ਕੇ ਭਾਵਾਰਥ ਲੈ ਰਹੇ ਹੋ, ਕੋਈ ਕਾਰਣ ਤੇ ਦੱਸੋ ਕਿ ਅਸਲੀ ਅਰਥ ਛੱਡ ਕੇ ਭਾਵਾਰਥ ਕਿਸ ਆਧਾਰ ਤੇ
ਲੈ ਰਹੇ ਹੋ? ਅਤੇ ਜੋ ਭਾਵਾਰਥ ਲੈ ਰਹੇ ਹੋ ਉਹ ਕਿਸ ਆਧਾਰ ਤੇ ਲੈ ਰਹੇ ਹੋ? ਕੀ ਤੁਸੀਂ ਗੁਰਬਾਣੀ ਦੀ
ਕੋਈ ਇੱਕ ਵੀ ਉਦਾਹਰਣ ਪੇਸ਼ ਕਰ ਸਕਦੇ ਹੋ ਜਿਸ ਦਾ ਸਾਫ ਲਫਜ਼ਾਂ ਵਿੱਚ ਅਰਥ ਹੋਵੇ ਕਿ ਚਾਹੇ ਕੋਈ
ਗੁਰਮੁਖ ਹੋਵੇ ਜਾਂ ਮਨਮੁਖ ਇਸ ਜਨਮ ਤੋਂ ਬਾਅਦ ਕਿਸੇ ਦਾ ਕੋਈ ਜਨਮ ਨਹੀਂ ਹੁੰਦਾ। ਕਿਸ ਆਧਾਰ ਤੇ
ਤੁਸੀਂ ਗੁਰਬਾਣੀ ਦੀ ਹਰ ਤੁਕ ਦੇ ਅਰਥ ਇਸੇ ਜਨਮ ਵਿੱਚ ‘ਬੁਰਾਈਆਂ ਦੇ ਜਨਮ ਮਰਨ’ ਕਰਦੇ ਹੋ?
3- ਤਿਸੁ ਸਿਉ ਬੇਮੁਖੁ
ਜਿਨਿ ਜੀਉ ਪਿੰਡ ਦੀਨਾ ਕੋਟਿ ਜਨਮ ਭਰਮਹਿ ਬਹੁ ਜੂਨਾ॥ (ਪ-195)
ਆਪ ਜੀ ਦੇ ਅਰਥ- ਜਿਸ ਨੇ
ਇਹ ਸਰੀਰ ਦਿੱਤਾ ਹੈ ਉਸ ਤੋਂ ਹੀ ਬੇਮੁਖ ਹੈ, ਇਸ ਕਰਕੇ ਇਹ ਬੁਰਾਈਆਂ ਦੇ ਕੋਟ (ਬਿਅੰਤ) ਭ੍ਰਮ ਤੇਰੇ
ਅੰਦਰ ਜਨਮ ਲੈ ਰਹੇ ਹਨ, ਬਹੌਤ ਮਾੜੀਆਂ ਕਰਤੂਤਾਂ ਵਿੱਚ ਤੂੰ ਭਟਕ ਰਿਹਾ ਹੈਂ।
ਵਿਚਾਰ- “ ਜੂਨਾਂ” ਦਾ ਅਰਥ
‘ਮਾੜੀਆਂ ਕਰਤੂਤਾਂ’ ਕਿਸ ਡਿਕਸ਼ਨਰੀ ਅਨੁਸਾਰ ਹੈ? ਜਾਂ ਇਹ ਭਾਵਾਰਥ ਕਿਸ ਆਧਾਰ ਤੇ ਕੀਤੇ ਗਏ ਹਨ?
- ਚੰਗਿਆਈਆਂ ਦੇ ਭ੍ਰਮ ਵਾਲੀ ਗੱਲ ਤਾਂ ਮੰਨੀ ਜਾ ਸਕਦੀ ਹੈ ਕਿ ਕੋਈ ਵਿਆਕਤੀ
ਮਾੜੇ ਕੰਮ ਕਰਦਾ ਹੈ ਫੇਰ ਵੀ ਉਸ ਨੂੰ ਚੰਗੇ ਕੰਮ ਕਰਨ ਦਾ ਭ੍ਰਮ (ਭੁਲੇਖਾ) ਹੈ। ਪਰ ਕੋਈ ਚੰਗੇ ਕੰਮ
ਕਰਕੇ ਮਾੜੇ ਕੰਮ ਕਰਨ ਦਾ ਭ੍ਰਮ (ਭੁਲੇਖਾ) ਪਾਲ਼ੀ ਬੈਠਾ ਹੈ?
4- ਅਨਿਕ ਜਨਮ ਬਹੁ ਜੋਨੀ
ਭਰਮਿਓ ਹਾਰਿ ਪਰਿਓ ਦੁਆਰਿ॥ ਕਿਰਪਾ ਗੋਬਿੰਦ ਭਈ ਮਿਲਿਓ ਨਾਮ ਆਧਾਰ॥” (1307)
ਆਪ ਜੀ ਦੇ ਅਰਥ- ਬਹੁਤ
ਬੁਰਾਈਆਂ ਦੇ ਜਨਮ ਮੇਰੇ ਅੰਦਰ ਹੋਏ, ਅਕਾਲ ਪੁਰਖ ਦੀ ਕਿਰਪਾ ਨਾਲ ਮੇਰੀ ਜ਼ਿੰਦਗ਼ੀ ਦਾ ਆਧਾਰ ਨਾਮ
ਦਾ ਖਜਾਨਾ (ਗੁਰਮਤਿ) ਮੈਨੂੰ ਗੁਰੂ ਤੋਂ ਪਰਾਪਤ ਹੋ ਗਿਆ ਹੈ”।
ਵਿਚਾਰ-
‘ਬਹੁਤ ਬੁਰਾਈਆਂ’ ਕਿਸ ਲਫਜ਼ ਦੇ ਅਰਥ ਹਨ?
‘ਸੁਭਾਵ’ ਕਿਸ ਪਦ ਦੇ ਅਰਥ ਹਨ ਜੀ?
‘ਜੋਨੀ’ ਦੇ ਪਦ ਅਰਥ ਦੱਸਣੇ ਜੀ, ਅਤੇ ਨਾਲ ਇਹ ਵੀ ਦੱਸ ਦੇਣਾ ਕਿ ਕੀਤੇ ਜਾਣ
ਵਾਲੇ ਭਾਵਾਰਥ ਕਿਸ ਆਧਾਰ ਤੇ ਕਰ ਰਹੇ ਹੋ?
ਆਪਣੇ ਬਹੁਤ ਮਾੜੇ ਸੁਭਾਵ ਕਰਕੇ ਮੈਂ ਬਹੁਤ ਭਰਮਿਆ। ਥੱਕ ਹਾਰ ਕੇ
ਮੈਂ ਗੁਰੂ ਦੀ ਸ਼ਰਣ ਵਿੱਚ ਚਲਾ ਗਿਆ- ਵੀਰ ਜੀ! ਇੱਥੇ ਫਿਰ ਉਹੀ ਭੁਲੇਖੇ ਵਾਲ਼ੀ ਗੱਲ ਹੈ। ਬੰਦਾ ਥੱਕਣ
ਹਾਰਨ ਦੀ ਨੌਬਤ ਤੱਕ ਕੋਈ ਕੰਮ ਤਾਂ ਕਰਦਾ ਹੈ ਜੇ ਉਸ ਦੀ ਕੋਈ ਮਜਬੂਰੀ ਹੋਵੇ। ਜੇ ਬੰਦਾ ਮਾੜੇ
ਸੁਭਾਵ ਕਰਕੇ ਥੱਕਿਆ ਹਾਰਿਆ ਹੈ ਤਾਂ ਥੱਕਣ ਹਾਰਨ ਦੀ ਨੌਬਤ ਤੱਕ ਪਹੁੰਚਣ ਦੀ ਕੀ ਜਰੂਰਤ ਹੈ? ਥੱਕਣ
ਹਾਰਨ ਤੋਂ ਪਹਿਲਾਂ ਹੀ ਮਾੜਾ ਸੁਭਾਵ ਛੱਡ ਦੇਵੇ। ਜਾਂ ਫੇਰ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ
ਬਹੁਤ ਸਮੇਂ ਪਿੱਛੋਂ ਅਚਾਨਕ ਇਸ ਨੂੰ ਇੱਕ ਦਿਨ ਪਤਾ ਲੱਗਾ ਕਿ ਉਹ ਤਾਂ ਆਪਣੇ ਮਾੜੇ ਸੁਭਾਵ ਕਰਕੇ
ਬਹੁਤ ਥੱਕ ਹਾਰ ਗਿਆ ਹੈ, ਤਾਂ ਉਹ ਗੁਰੂ ਦੀ ਸ਼ਰਣ ਚਲਾ ਗਿਆ?
5- “ਏਤ ਜਨਮ ਹਰਿ ਨ
ਚੇਤਿਓ ਭਾਈ ਕਿਆ ਮੁਹੁ ਦੇਸੀ ਜਾਇ॥” (639)
ਆਪ ਜੀ ਦੇ ਅਰਥ- ਹੇ ਭਾਈ!
ਤੇਰੇ ਅੰਦਰ ਚੰਗੀ ਤੇ ਮਾੜੀ ਸੋਚ ਦੇ ਇਨੇ ਜਨਮ (ਬਦਲਾਓ) ਹੋਏ ਪਰ ਉਸ ਹਰੀ ਪਰਮਾਤਮਾ ਦਾ ਤੈਨੂੰ ਕਦੇ
ਚੇਤਾ ਹੀ ਨਹੀਂ ਆਇਆ, ਪਰ ਜਦੋਂ ਕਦੇ ਤੇਰਾ ਸੱਚਾਈ ਨਾਲ ਸਾਹਮਣਾ ਹੋਵੇਗਾ ਫਿਰ ਕੀ ਮੂੰਹ ਦਿਖਾਮੇਗਾ,
ਕਿਉਂਕਿ ਚੰਗੇ ਗੁਣਾ ਨੂੰ ਤੂੰ ਧਾਰਨ ਕੀਤਾ ਹੀ ਨਹੀਂ, , ,
ਵਿਚਾਰ- ‘ਹਰਿ ਨਾ ਚੇਤਿਓ
ਭਾਈ’ ਦੇ ਅਰਥ ਤੁਸੀਂ ਕੀਤੇ ਹਨ, “ਪਰ ਉਸ ਹਰੀ ਪਰਮਾਤਮਾ ਦਾ ਤੈਨੂੰ ਕਦੇ ਚੇਤਾ ਹੀ ਨਹੀਂ ਆਇਆ”।
ਇਸ ਹਿਸਾਬ ਨਾਲ ‘ਏਤ ਜਨਮ’ ਦੇ ਅਰਥ ਬਣੇ- `ਤੇਰੇ ਅੰਦਰ ਚੰਗੀ ਤੇ ਮਾੜੀ ਸੋਚ
ਦੇ ਕਈ ਜਨਮ (ਬਦਲਾਓ) ਹੋਏ’। ਵੀਰ ਜੀ! ਜ਼ਰਾ ਸਮਝਾਉਣ ਦੀ ਖੇਚਲ ਕਰੋਗੇ ਕਿ ਇਹ ਅਰਥ ਕਿਸ ਆਧਾਰ ਤੇ
ਕੀਤੇ ਗਏ ਹਨ?
ਕਿਆ ਮੁਹੁ ਦੇਸੀ ਜਾਇ ਦੇ ਅਰਥ ਤੁਸੀਂ ਕੀਤੇ ਹਨ- “ਪਰ ਜਦੋਂ ਕਦੇ
ਤੇਰਾ ਸੱਚਾਈ ਨਾਲ ਸਾਹਮਣਾ ਹੋਵੇਗਾ ਫਿਰ ਕੀ ਮੂੰਹ ਦਿਖਾਮੇਗਾ, ਕਿਉਂਕਿ ਚੰਗੇ
ਗੁਣਾ ਨੂੰ ਤੂੰ ਧਾਰਨ ਕੀਤਾ ਹੀ ਨਹੀਂ, , ,
ਵੀਰ ਜੀ! ਤੁਕ ਦੇ ਪਹਿਲੇ ਹਿੱਸੇ ਵਿੱਚ ਤੁਸੀਂ ਖੁਦ ਹੀ ਅਰਥ ਕੀਤੇ ਹਨ ਕਿ
`ਚੰਗੀ ਅਤੇ ਮਾੜੀ ਸੋਚ ਦੇ ਬਦਲਾਓ’, ਅਰਥਾਤ ਚੰਗੀ ਮਾੜੀ ਸੋਚ ਦੋਨੋਂ ਨਾਲ ਨਾਲ
ਚੱਲੀਆਂ ਹਨ। ਇੱਥੇ ਤੁਸੀਂ ਲਿਖ ਰਹੇ ਹੋ ਚੰਗੇ ਗੁਣਾਂ ਨੂੰ ਤੂੰ ਕਦੇ ਧਾਰਨ ਹੀ ਨਹੀਂ ਕੀਤਾ।
ਤੁਸੀਂ ਲਿਖਿਆ ਹੈ ‘ਜਦੋਂ ਕਦੇ ਤੇਰਾ ਸੱਚਾਈ ਨਾਲ ਸਾਹਮਣਾ ਹੋਵੇਗਾ’। ਵੀਰ ਜੀ! ਇਹ ਸੱਚਾਈ ਕੀ ਚੀਜ
ਹੈ ਜਿਸ ਨਾਲ ਕਦੇ ਸਾਹਮਣਾ ਹੋਣਾ ਹੈ। ਮੰਨ ਲਵੋ ਕੁੱਝ ਸਾਲ ਪਹਿਲਾਂ ਮੈਂ ਕਿਸੇ ਨਾਲ ਗ਼ਰੀਬ-ਮਾਰ
ਕੀਤੀ ਸੀ। ਅੱਜ ਮੈਨੂੰ ਅਹਿਸਾਸ ਹੋ ਗਿਆ ਕਿ ਮੈਨੂੰ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ (ਤੁਹਾਡੇ
ਹਿਸਾਬ ਨਾਲ ਸ਼ਾਇਦ ਇਹ ਸੱਚਾਈ ਨਾਲ ਸਾਹਮਣਾ ਹੈ)। ਪਰ ਵੀਰ ਜੀ! ਇੱਥੇ ਤਾਂ ਬੁਰਾਈ ਕਰਨ ਵਾਲਾ ਵੀ
ਮੈਂ ਹੀ ਹਾਂ ਅਤੇ ਇਸ ਦਾ ਪਛਤਾਵਾ ਕਰਨ ਵਾਲਾ ਵੀ ਮੈਂ ਹੀ ਹਾਂ। ਸਾਰੀ ਸਥਿਤੀ ਮੇਰੇ ਆਪਣੇ ਅੰਤਰ
ਆਤਮਾ ਨਾਲ ਸੰਬੰਧਤ ਹੈ। ਪਰ ਤੁਕ ਵਿੱਚ ਲਫਜ਼ ਆਏ ਹਨ ‘ਦੇਸੀ’ ‘ਜਾਇ’। ਦੇਸੀ ਦਾ ਤਾਂ ਸਿੱਧਾ
ਅਰਥ ਹੈ ਕਿਸੇ ਦੂਸਰੇ ਨੂੰ ‘ਦੇਣਾ/ਦੇਵੇਂਗਾ ਅਤੇ ‘ਜਾਇ’ ਦਾ ਸਿੱਧਾ ਅਰਥ ਹੈ ‘ਜਾ ਕੇ’। ਸਵਾਲ ਪੈਦਾ
ਹੁੰਦਾ ਹੈ, ‘ਕਿੱਥੇ ਜਾ ਕੇ ਅਤੇ ਕਿਸ ਨੂੰ’ ਮੂੰਹ ਦਿਖਾਉਣਾ ਹੈ?)) ))
9- ਮੇਰਾ ਸਵਾਲ ਸੀ- “ ਤੁਸੀਂ
ਆਪਣੇ 25-05-12 ਦੇ ਪੱਤਰ ਵਿੱਚ ਲਿਖਿਆ ਹੈ- “ਵੈਸੇ ਤਾਂ ਸਾਧ ਸੰਗਿ ਭਇਓ ਜਨਮ ਪਰਾਪਤਿ ਦੇ ਅਰਥ
ਇਹੀ ਬਣਦੇ ਹਨ ਕਿ ਸਾਧ (ਗੁਰੂ) ਦੀ ਸੰਗਤ ਕਰਕੇ ਮਨੁੱਖਾ ਜਨਮ ਪ੍ਰਾਪਤ ਹੋਇਆ ਹੈ। ਪਰ ਚਲੋ ਜੇ ਇਹ
ਮੰਨ ਵੀ ਲਈਏ ਕਿ …” ਵੀਰ ਜੀ! ਜੇ ਸਾਧ (ਗੁਰੂ) ਦੀ ਸੰਗਤ ਕਰਕੇ ਇਹ ਮਨੁੱਖਾ ਜਨਮ ਪਰਾਪਤ ਹੋਇਆ ਹੈ
ਤਾਂ ਦੱਸ ਸਕਦੇ ਹੋ ਕਿ ਫਿਰ ਕਿਹੜੀਆਂ ਜੂਨਾਂ ਨੇ ਸਾਧ ਸੰਗਿ (ਗੁਰੂ ਦਾ ਸੰਗ) ਕੀਤਾ ਫਿਰ
ਉਨ੍ਹਾਂਨੂੰ ਮਨੁੱਖਾ ਜਨਮ ਮਿਲਿਆ” ? ਇਸ ਦੇ ਜਵਾਬ ਵਿੱਚ ਤੁਸੀਂ ਲਿਖਿਆ ਹੈ “ਆਪ ਜੀ ਮਨੁਖ, ਸਰੀਰ
ਨੂੰ ਸਮਝ ਰਹੇ ਹੋ ਜਾਂ ਸੋਚ ਨੂੰ? ? ? ? ? ਪਹਿਲਾਂ ਇਹ ਜਵਾਬ ਦਿਉ, ਫਿਰ ਮੇਰੇ ਵੱਲੋਂ ਜਵਾਬ
ਮਿਲੇਗਾ ਜੀ”।
ਵੀਰ ਜੀ! ਮੈਂ ਸਰੀਰ ਨੂੰ ਮਨੁੱਖ ਸਮਝਾਂ ਜਾਂ ਸੋਚ ਨੂੰ ਜਾਂ ਕਿਸੇ ਹੋਰ ਚੀਜ
ਨੂੰ ਇਸ ਨਾਲ ਤੁਹਾਡੇ ਜਵਾਬ ਦੇਣ ਦਾ ਕੀ ਸੰਬੰਧ ਹੈ? ਤੁਸੀਂ ਜਿਹੜਾ ਲਿਖਿਆ ਹੈ “ਸਾਧ (ਗੁਰੂ) ਦੀ
ਸੰਗਤ ਕਰਕੇ ਮਨੁੱਖਾ
ਜਨਮ ਪ੍ਰਾਪਤ ਹੋਇਆ ਹੈ” ਇਸੇ
ਮਨੁੱਖਾ ਜਨਮ ਬਾਰੇ ਤੁਸੀਂ ਦੱਸ ਦਿਉ।
ਵੀਰ ਜੀ! ਇਸ ਸੰਬੰਧ ਵਿੱਚ ਆਪਣੇ ਵਿਚਾਰਾਂ ਦੇ ਨਾਲ ਤੁਸੀਂ ਜਿਹੜੀ ਗੁਰਬਾਣੀ
ਤੁਕ ਪੇਸ਼ ਕਰਨ ਵਾਲੇ ਹੋ “ਸਤਿਗੁਰ ਕੈ ਜਨਮੇ ਗਵਨੁ ਮਿਟਾਇਆ” (940) ਇਹ ਪੇਸ਼ ਕਰਨ ਦੀ ਜਰੂਰਤ ਨਹੀਂ
ਕਿਉਂ ਕਿ ਇਸ ਤੁਕ ਵਿੱਚ ਮਨੁੱਖਾ ਜਨਮ ਦਾ ਜ਼ਿਕਰ ਨਹੀਂ ਹੈ ਅਤੇ ਵਿਚਾਰ ਅਧੀਨ ਤੁਕ ਵਿੱਚ
‘ਮਨੁੱਖਾ ਜਨਮ’ ਦਾ ਜ਼ਿਕਰ ਹੈ।
10- ਮੇਰਾ ਸਵਾਲ ਸੀ-
ਫਿਰਤ ਫਿਰਤ ਭਇਆ ਖਿਨ ਭੰਗਨ ਦੇਹਾਦਿ॥ ਇਸ ਅਉਸਰ ਤੇ ਚੂਕਿਆ ਬਹੁ ਜੋਨੀ ਭਰਮਾਦਿ” (810) ਇਸ ਦੇ ਅਰਥ
ਕਰਨੇ ਜੀ।
ਤੁਸੀਂ ਇਸ ਦੇ ਅਰਥ ਕੀਤੇ ਹਨ -
“ਐ ਅਖੌਤੀ ਮਾਨੁਖੁ (?
? ?) ਤੇਰਾ
ਬੁਰਾਈਆਂ ਦੀਆਂ ਜੂਨਾਂ (? ? ?
?) (ਸੁਭਾ ਕਰਕੇ ਕਰਤੂਤ ਕਰਕੇ) ਵਿੱਚ
ਭਟਕਦੇ ਭਟਕਦੇ ਦਾ (ਇਸ ਜਨਮ ਦੀ ਗੱਲ ਹੈ, ਜੂਨਾਂ ਹਨ ਮਾੜਾ ਸੁਭਾ, ਮਾੜੀਆਂ ਕਰਤੂਤਾਂ) ਪੂਰੇ ਗੁਰੂ
ਦੀ ਕਿਰਪਾ ਦੇ ਨਾਲ ਤੇਰੇ ਅੰਦਰ ਮਨੁੱਖ (ਚੰਗੇ ਸੁਭਾ) ਦਾ ਜਨਮ ਹੋਇਆ ਹੈ, ਮਨੁੱਖ (ਚੰਗੀ ਸੋਚ) ਦਾ
ਜਨਮ ਹੋਇਆ ਹੈ, ਮਨੁੱਖ (ਚੰਗੀ ਕਰਤੂਤ) ਦਾ ਜਨਮ ਹੋਇਆ ਹੈ, ਸਰੀਰ ਤਾਂ ਫੁੱਟਣ ਵਾਲਾ ਭਾਂਡਾ ਹੀ ਹੈ।
ਪਰ ਹੁਣ ਜੇ ਇਹ ਮੌਕਾ ਵੀ ਲੰਘਾ ਲਿਆ, ਮੁੜਕੇ ਫਿਰ ਉਸੇ ਮਾੜੇ ਸੁਭਾ ਵਿੱਚ ਮਾੜੀ ਕਰਤੂਤ ਵਿੱਚ
ਮਾੜੀਆਂ ਸੋਚਾਂ ਵਿੱਚ ਭਟਕਦਾ ਫਿਰੇਂਗਾ”।
ਵੀਰ ਜੀ! “ਅਖੌਤੀ ਮਨੁੱਖ” ਕੀ ਹੁੰਦਾ ਹੈ ਜ਼ਰਾ ਵਿਸਥਾਰ ਨਾਲ
ਸਮਝਾਣਾ ਜੀ? ਬੁਰਾਈਆਂ ਦੀਆਂ ਜੂਨਾਂ ਕੀ ਹੁੰਦੀਆਂ ਹਨ? ਇਸ ਬਾਰੇ ਵੀ ਵਿਸਥਾਰ ਨਾਲ ਸਮਝਾਣਾ
ਜੀ। ਵੀਰ ਜੀ! ਤੁਹਾਡੇ ਮੁਤਾਬਕ ਗੁਰਮਤ ਜੂਨਾਂ, ਆਵਾਗਵਣ ਆਦਿ ਨੂੰ ਨਹੀਂ ਮੰਨਦੀ। ਪਰ ਕੀ ਵਜਹ ਹੈ
ਕਿ ਗੁਰਮਤਿ ਜਿਸ ਗੱਲ ਦਾ (ਤੁਹਾਡੇ ਮੁਤਾਬਕ) ਖੰਡਣ ਕਰਦੀ ਹੈ, ਗੁਰੂ ਸਾਹਿਬ/ ਭਗਤ ਜੀ ਹਰ ਜਗਹ ਤੇ
ਉਹੀ ਲਫਜ ਬਾਰ ਬਾਰ ਵਰਤਦੇ ਹਨ? ਜਿੱਥੇ ਜਰੂਰਤ ਵੀ ਨਹੀਂ ਉੱਥੇ ਵੀ ਜੂਨਾਂ, ਜਨਮ, ਆਦਿ ਵਰਤਦੇ ਗਏ
ਹਨ? ਮਾੜੀਆਂ ਕਰਤੂਤਾਂ, ਮਾੜਾ ਸੁਭਾ, ਬੁਰਾਈਆਂ ਆਦਿ ਵਿੱਚ ਜਨਮ, ਜੂਨਾਂ ਆਦਿ ਲਫਜਾਂ ਦਾ ਕੋਈ
ਸੰਬੰਧ ਵੀ ਨਹੀਂ ਪਰ ਫੇਰ ਵੀ ਇੱਥੇ ਜਨਮ, ਜੂਨਾਂ ਅਦਿ ਲਫਜ਼ ਵਰਤੇ ਗਏ ਹਨ। ਲਫਜ਼ ਵੀ ਉਹ ਜਿਨ੍ਹਾਂ ਦਾ
ਗੁਰਮਤਿ ਖੰਡਣ ਕਰਦੀ ਹੈ? ਇਸ ਨੁਕਤੇ ਨੂੰ ਜ਼ਰਾ ਵਿਸਥਾਰ ਨਾਲ ਸਮਝਾਉਣ ਦੀ ਖੇਚਲ ਕਰੋ ਜੀ?
11- ਤੁਸੀਂ ਲਿਖਿਆ ਹੈ-
ਪੂਰੇ ਗੁਰੂ ਦੀ ਕਿਰਪਾ ਦੇ ਨਾਲ ਤੇਰੇ ਅੰਦਰ ਮਨੁੱਖ (ਚੰਗੇ ਸੁਭਾ) ਦਾ ਜਨਮ ਹੋਇਆ ਹੈ, ਮਨੁੱਖ
(ਚੰਗੀ ਸੋਚ) ਦਾ ਜਨਮ ਹੋਇਆ ਹੈ, ਮਨੁੱਖ (ਚੰਗੀ ਕਰਤੂਤ) ਦਾ ਜਨਮ ਹੋਇਆ ਹੈ”
ਵੀਰ ਜੀ! ਇਸ ਦਾ ਮਤਲਬ ਇਹ ਸ਼ਬਦ ਚੰਗਾ ਸੁਭਾਵ ਪਹਿਲਾਂ ਹੀ ਗ੍ਰਹਿਣ ਕਰ
ਚੁੱਕੇ ਮਨੁੱਖ ਲਈ ਹੈ। ਜਿਹੜਾ ਬੁਰਾਈਆਂ, ਅਤੇ ਮਾੜੀਆਂ ਕਰਤੂਤਾਂ ਵਿੱਚ ਫਸਿਆ ਪਿਆ ਹੈ ਉਸ ਲਈ
ਨਹੀਂ? ਦੂਸਰੇ ਲਫਜ਼ਾਂ ਵਿੱਚ ਗੁਰਬਾਣੀ ਚੰਗੇ ਸੁਭਾ, ਚੰਗੀ ਸੋਚ ਵਾਲੇ ਵਿਅਕਤੀ ਨੂੰ ਸਿਖਿਆ ਦੇਣ ਲਈ
ਹੈ, ਮਾੜੀ ਸੋਚ, ਮਾੜੇ ਸੁਭਾ ਵਾਲੇ ਨੂੰ ਸਿਖਿਆ ਦੇਣ ਲਈ ਨਹੀਂ।
12- ਮੇਰਾ ਸਵਾਲ ਸੀ-
ਗੁਰਬਾਣੀ ਵਿੱਚ ਜਿੱਥੇ ਵੀ ਜੂਨਾਂ ਦਾ ਜ਼ਿਕਰ ਆਇਆ ਹੈ ਤੁਸੀਂ ਹਰ ਥਾਂ ਇਸ ਦੇ
ਅਰਥ ‘ਕਰਤੂਤਾਂ, ਬੁਰਾਈਆਂ ਜਾਂ ਸੁਭਾ ਕੀਤਾ ਹੈ, ਪਰ ਸਵਾਲ ਪੈਦਾ ਹੁੰਦਾ ਹੈ ਕਿ ਜੇ ਤੁਹਾਡੀ ਇਹ
ਗੱਲ ਮੰਨ ਵੀ ਲਈ ਜਾਵੇ ਤਾਂ ਕੀ ਤੁਸੀਂ ਦੱਸ ਸਕਦੇ ਹੋ ਕਿ ਅਸਲ ਵਿੱਚ ਜੋ ਤ੍ਰਿਗਦ ਜੂਨਾਂ ਹਨ, ਇਹ
ਰੱਬ ਨੇ ਕਿਉਂ ਬਣਾਈਆਂ? ਮਨੁੱਖ ਨੂੰ ਹੋਰ ਸਾਰੀਆਂ ਜੂਨਾਂ ਦਾ ਸਰਦਾਰ ਕਿਉਂ ਬਣਾਇਆ? ਹੋਰ ਸਾਰੀਆਂ
ਜੂਨਾਂ ਨੂੰ ਮਨੁੱਖ ਦੀ ਪਨਿਹਾਰੀ ਕਿਉਂ ਬਣਾਇਆ?
ਤੁਸੀਂ ਜਵਾਬ ਲਿਖਿਆ ਹੈ-
ਤ੍ਰਿਗਦ ਜੂਨਾਂ ਕਿਹੜੀਆਂ ਹਨ ਨਾਮ ਲਿਖੋ, ਫਿਰ ਜਵਾਬ ਮਿਲੇਗਾ”।
ਵੀਰ ਜੀ! ਗੁਰਬਾਣੀ ਵਿੱਚ ਲਿਖਿਆ ਹੈ-
“ਪਸੁ ਪੰਖੀ ਤ੍ਰਿਗਦ ਜੋਨਿ ਤੇ ਮੰਦਾ॥” (188)
“ਸੰਤ ਕੈ ਦੂਖਨਿ ਤ੍ਰਿਗਦ ਜੋਨਿ ਕਿਰਮਾਇ॥” (279)
“ਤ੍ਰਿਗਦ ਜੋਨਿ ਅਚੇਤ ਸੰਭਵ ਪੁੰਨ ਪਾਪ ਅਸੋਚ॥” (486)
ਭਾਈ ਕਾਨ੍ਹ ਸਿੰਘ ਨਾਭਾ ਨੇ ਤ੍ਰਿਗਦ ਜੋਨਿ ਦਾ ਅਰਥ ਲਿਖਿਆ ਹੈ- ਤਿਰਛਾ
ਚੱਲਣ ਵਾਲਾ, ਟੇਢੀ ਚਾਲ ਵਾਲਾ, ਜੋ ਸਿੱਧਾ ਖੜਾ ਹੋ ਕੇ ਨਾ ਚੱਲ ਸਕੇ। ਸੱਪ, ਮੇਂਡਕ ਆਦਿ ਜੋ ਸਿੱਧੇ
ਖੜੇ ਨਹੀਂ ਹੋ ਸਕਦੇ। ਵੀਰ ਜੀ! ਮੈਂ ਇਨ੍ਹਾਂ ਤ੍ਰਿਗਦ ਜੂਨਾਂ ਦਾ ਹੀ ਜ਼ਿਕਰ ਕੀਤਾ ਹੈ ਜਿਨ੍ਹਾਂ ਦਾ
ਗੁਰਬਾਣੀ ਵਿੱਚ ਅਤੇ ਮਹਾਨ ਕੋਸ਼ ਵਿੱਚ ਜ਼ਿਕਰ ਕੀਤਾ ਗਿਆ ਹੈ।
13- ਤੁਸੀਂ ਲਿਖਿਆ ਹੈ:
ਕਰਮਾਂ ਦਾ ਸੰਬੰਧ ਸੋਚ ਨਾਲ ਹੈ- ਵੀਰ ਜੀ! ਕਰਮਾਂ ਦਾ ਸੰਬੰਧ ਸੋਚ ਤੱਕ ਹੀ ਸੀਮਿਤ ਹੈ ਜਾਂ ਸੋਚ ਦੇ
ਕਿਰਿਆਨਵਿਤ ਹੋਣ ਨਾਲ ਹੈ? ਭਾਈ ਕਾਨ੍ਹ ਸਿੰਘ ਨਾਭਾ ਜੀ ‘ਕਰਮ’ ਦੇ ਅਰਥ ਲਿਖਦੇ ਹਨ- ਕੰਮ,
ਜੋ ਕਰਨ ਵਿੱਚ ਆਵੇ
ਸੋ ਕਰਮ।
ਵੀਰ ਜੀ! ਤੁਸੀਂ ਸ਼ਾਇਦ ਇਹ ਕਹਿਣਾ ਚਾਹੁੰਦੇ ਹੋ ਕਿ ‘ਸੋਚਣਾ ਕਰਮ’ ਹੈ ਅਤੇ
ਸੋਚੇ ਹੋਏ ਨੂੰ ਕਰਨ ਵਿੱਚ ਲਿਆਉਣਾ ਫਲ਼ ਹੈ? ਜੇ ਆਪ ਜੀ ਦਾ ਕਹਿਣ ਤੋ ਇਹੀ ਭਾਵ ਹੈ ਤਾਂ ਕਿਸੇ
ਵਿਅਕਤੀ ਨੇ ਕੁੱਝ ਬੁਰਾ ਸੋਚਿਆ ਪਰ ਉਸ ਸੋਚੇ ਹੋਏ ਨੂੰ ਕਰਨ ਵਿੱਚ ਨਹੀਂ ਲਿਆਂਦਾ ‘ਮਨਮੁਖ ਕਰਮ
ਕਮਾਵਣੇ ਦਰਗਹ ਮਿਲੈ ਸਜਾਇ’ ਅਨੁਸਾਰ ਕੀ ਬਿਨਾ ਕੁੱਝ ਕੀਤੇ ਹੀ ਉਸ ਨੂੰ ਸਜਾ ਮਿਲੇਗੀ?
14- ਤੁਸੀਂ ਲਿਖਿਆ ਹੈ-
‘ਜਿਨ੍ਹਾਂ ਦੇਸ਼ਾਂ ਨੇ ਚੰਗੇ ਸਿਸਟਮ (ਕਨੂੰਨ) ਬਣਾ ਲਏ ਹਨ ਉਨ੍ਹਾਂਨੇ ਮਨੁੱਖਤਾ ਦੇ ਕਰਮ ਬਦਲ ਦਿੱਤੇ
ਹਨ”।
ਵੀਰ ਜੀ! ਗੁਰਬਾਣੀ ਦੀ ਕੋਈ ਉਦਾਹਰਣ ਪੇਸ਼ ਕਰ ਸਕਦੇ ਹੋ ਕਿ ਗੁਰੂ ਸਾਹਿਬ
ਕਹਿ ਰਹੇ ਹਨ ਚੰਗੇ ਕਰਮ ਕਮਾਉਣ ਲਈ ਦੇਸ਼ ਦੇ ਕਨੂੰਨ ਵਿੱਚ ਸੁਧਾਰ ਲਿਆਉਣ ਦੀ ਜਰੂਰਤ ਹੈ?
15- ਤੁਸੀਂ ਲਿਖਿਆ ਹੈ-
“ਰਹੀ ਗੱਲ ਕੁੱਤਿਆਂ ਦੇ ਸੁਖ ਭੋਗਣ ਦੀ, ਇਸ ਤੋਂ ਸੰਸਾਰੀ ਲੋਕਾਂ ਨੂੰ ਇੱਕ ਸਿਖਿਆ ਲੈਣੀ ਚਾਹੀਦੀ
ਹੈ, ਜੇ ਇੱਕ ਜਾਨਵਰ (ਕੁੱਤਾ) ਚੰਗੇ ਗੁਣ ਸਿੱਖਕੇ ਸੁਖ ਭੋਗ ਸਕਦਾ ਹੈ, ਤਾਂ ਫਿਰ ਚੰਗੀ ਸਿੱਖਿਆ
(ਗੁਰਮਤਿ) ਨਾਲ ਇਨਸਾਨ ਕਿਉਂ ਨਹੀਂ ਸੁਖ ਭੋਗ ਸਕਦਾ?”
ਵੀਰ ਜੀ! ਇਸ ਦਾ ਮਤਲਬ ਹੋਇਆ, ਜਿਹੜੇ ਜਾਨਵਰ (ਕੁੱਤੇ) ਸੁਖ ਭੋਗਦੇ ਹਨ ਉਹ
ਗੁਰਮੁਖ ਹਨ ਅਤੇ ਜਿਹੜੇ ਬੰਦੇ ਸਾਰਾ ਸਾਰਾ ਦਿਨ ਇਮਾਨਦਾਰੀ ਨਾਲ ਮੁਸ਼ੱਕਤ ਦਾ ਕੰਮ ਕਰਕੇ ਬੜੀ
ਮੁਸ਼ਕਿਲ ਨਾਲ ਰੋਟੀ ਹੀ ਜੁਟਾ ਪਾਉਂਦੇ ਹਨ ਉਹ ਮਨਮੁਖ ਹਨ? ਜਾਣੀ ਕਿ ਜਿਹੜਾ ਬੰਦਾ ਜਿੰਨੇ ਜਿਆਦਾ
ਸੁਖ ਭੋਗ ਰਿਹਾ ਹੈ ਉਹ ਉਤਨਾ ਹੀ ਜਿਆਦਾ ਗੁਰਮੁਖ ਹੈ?
ਆਪ ਜੀ ਦਾ ਮੇਰੇ ਲਈ ਸਵਾਲ-
“ਮਰਨ ਤੋਂ ਵਾਦ ਪਰਮਾਤਮਾ ਕਿਸ ਰਿਦੇ ਵਿੱਚ ਵਸੇਗਾ” ? ? ? ?
ਮੇਰੀ ਲਿਖਤ ਦੀ ਕੋਪੀ ਪੇਸਟ- “ਵੀਰ ਜੀ! ਮੈਂ ਕਿੱਥੇ ਲਿਖਿਆ ਹੈ, ਮਰਨ ਤੋਂ
ਬਾਅਦ ਪਰਮਾਤਮਾ ਹਿਰਦੇ ਵਿੱਚ ਵਸੇਗਾ? (ਮੇਰੇ ਪੇਸ਼ ਕੀਤੇ ਗਏ ਅਰਥ-) “ਤ੍ਰਿਲੋਚਨ ਆਖਦਾ ਹੈ- ਜੇ
ਮਨੁੱਖ ਅੰਤ ਸਮੇਂ ਪਰਮਾਤਮਾ ਨੂੰ ਯਾਦ ਕਰਦਾ ਹੈ ਤੇ ਇਸ ਯਾਦ ਵਿੱਚ ਟਿਕਿਆ ਹੋਇਆ ਹੀ ਚੋਲਾ ਤਿਆਗਦਾ
ਹੈ, ਉਹ ਮਨੁੱਖ (ਧਨ ਇਸਤ੍ਰੀ, ਪੁੱਤਰ, ਤੇ ਘਰ ਆਦਿਕ ਦੇ ਮੋਹ ਤੋਂ) ਆਜ਼ਾਦ ਹੋ ਜਾਂਦਾ ਹੈ। ਉਸ ਦੇ
ਹਿਰਦੇ ਵਿੱਚ ਪਰਮਾਤਮਾ ਆਪ ਆ ਵਸਦਾ ਹੈ”।
ਜਵਾਬ- ਵੀਰ ਜੀ! ਇਸ ਦਾ
ਭਾਵ ਇਹ ਹੈ ਕਿ ਨਾਰਾਇਣ ਸਿਮਰਨ ਵਾਲਾ ਧਨ, ਇਸਤ੍ਰੀ, ਆਦਿਕ ਦੇ ਮੋਹ ਤੋਂ ਆਜ਼ਾਦ ਹੋ ਜਾਂਦਾ ਹੈ, ਅਤੇ
ਉਸ ਦੇ ਹਿਰਦੇ ਵਿੱਚ ਪਰਮਾਤਮਾ ਆਪ ਆ ਵਸਦਾ ਹੈ।
ਵੀਰ ਜੀ! ਅੰਤਿ ਕਾਲਿ ਦਾ ਭਾਵਾਰਥ ਹੈ ਅੰਤ ਸਮੇਂ ਤੱਕ ਵੀ।
ਪ੍ਰੋ: ਸਾਹਿਬ ਸਿੰਘ ਜੀ ਨੇ ਵੀ ਇਸ ਗੱਲ ਨੂੰ ਨੋਟ ਲਿਖ ਕੇ ਸਮਝਾ ਦਿੱਤਾ
ਹੈ। ਪ੍ਰੋ: ਸਾਹਿਬ ਸਿੰਘ ਜੀ- “…ਤਿਲੋਚਨ ਜੀ ਸਮਝਾ ਰਹੇ ਹਨ ਕਿ ਸਾਰੀ ਉਮਰ ਧਨ ਇਸਤ੍ਰੀ ਪੁੱਤਰ ਤੇ
ਮਹਲ-ਮਾੜੀਆਂ ਦੇ ਧੰਦਿਆਂ ਵਿੱਚ ਹੀ ਇਤਨਾ ਖੱਚਿਤ ਨਾ ਰਹੋ ਕਿ ਮਰਨ ਵੇਲੇ ਭੀ ਸੁਰਤਿ ਇਨ੍ਹਾਂ ਵਿੱਚ
ਹੀ ਟਿਕੀ ਰਹੇ। ਗ੍ਰਿਹਸਤ-ਜੀਵਨ ਦੀਆਂ ਜਿੰਮੇਵਾਰੀਆਂ ਇਸ ਤਰੀਕੇ ਨਾਲ ਨਿਭਾਵੋ ਕਿ ਕਿਰਤ ਕਾਰ
ਕਰਦਿਆਂ ਵੀ ‘ਅਰੀ ਬਾਈ ਗੋਬਿੰਦ ਨਾਮ ਮਤਿ ਵੀਸਰੇ॥” ਤਾਂ ਕਿ ਅੰਤ ਵੇਲੇ ਧਨ ਇਸਤ੍ਰੀ ਪੁੱਤਰ
ਮਹਲ ਮਾੜੀਆਂ ਵਿੱਚ ਸੁਰਤ ਭਟਕਣ ਦੇ ਥਾਂ ਮਨ ਪ੍ਰਭੂ ਚਰਨਾ ਵਿੱਚ ਜੁੜੇ”।
ਸੋ ਅੰਤਿ ਕਾਲਿ (ਮਰਨ ਵੇਲੇ ਤੱਕ ਵੀ) ਨਾਰਾਇਣ ਸਿਮਰਨ ਵਾਲਾ ਬੰਦਾ ਧਨ
ਇਸਤ੍ਰੀ ਆਦਿ ਦੇ ਬੰਧਨਾਂ ਤੋਂ ਮੁਕਤ ਹੁੰਦਾ ਹੈ ਅਤੇ ਉਸ ਦੇ ਹਿਰਦੇ ਵਿੱਚ ਪਰਮਾਤਮਾ ਆਪ ਆ ਵਸਦਾ
ਹੈ। ਅਤੇ ਮਰਨ ਤੋਂ ਬਾਅਦ ਜੂਨਾਂ ਵਿੱਚ ਨਹੀਂ ਭਟਕਣਾ ਪੈਂਦਾ।
“ਮਰਨ ਤੋਂ ਬਾਅਦ ਨਹੀਂ, ਕੰਮ ਕਾਰ ਕਰਦਿਆਂ, ਗ੍ਰਹਸਤੀ ਦੀਆਂ ਜਿੰਮੇਵਾਰੀਆਂ
ਨਿਭਾਉਂਦਿਆਂ ਅੰਤ ਵੇਲੇ ਤੱਕ ਵੀ”।
ਦਲਜੀਤ ਸਿੰਘ ਹੋਠੀ ਜੀ! ਆਪ ਜੀ ਦੇ 05-07-12 ਦੇ ਪੱਤਰ ਦੇ ਸੰਬੰਧ ਵਿੱਚ-
ਤੁਸੀਂ ਗੁਰਮਤਿ ਦੀਆਂ ਐਨਕਾਂ ਦੀ ਗੱਲ ਕੀਤੀ ਹੈ। ਵੀਰ ਜੀ! ਮੈਂ ਵੀ ਗੁਰਮਤਿ
ਦੀਆਂ ਐਨਕਾਂ ਦੀ ਹੀ ਗੱਲ ਕਰ ਰਿਹਾ ਹਾਂ। ਇਹ ਗੁਰਮਤਿ ਦੀਆਂ ਐਨਕਾਂ ਕੀ ਹਨ? ਅਤੇ ਕਿੱਥੋਂ ਆਣੀਆਂ
ਹਨ? ਇਹ ਗੁਰਬਾਣੀ ਤੋਂ ਸੇਧ ਲੈ ਕੇ ਹੀ ਮਿਲਣੀਆਂ ਹਨ ਕਿਤੋਂ ਬਾਹਰੋਂ ਨਹੀਂ। ਮੇਰਾ ਵੀ ਇਹ ਕਹਿਣਾ
ਹੈ ਕਿ ਗੁਰਬਾਣੀ ਦੀ ਕੋਈ ਇੱਕ ਵੀ ਉਦਾਹਰਣ ਪੇਸ਼ ਕੀਤੀ ਜਾ ਸਕਦੀ ਹੈ ਜਿਸ ਦਾ ਅਰਥ ਹੋਵੇ ਕਿ ਚਾਹੇ
ਕੋਈ ਗੁਰਮੁਖ ਹੋਵੇ ਜਾਂ ਮਨਮੁਖ ਮਰਨ ਪਿੱਛੋਂ ਕਿਸੇ ਦਾ ਫੇਰ ਜਨਮ ਮਰਨ ਅਰਥਾਤ ਆਵਾਗਵਣ ਨਹੀਂ
ਹੁੰਦਾ। ਜਿਸ ਇੱਕ ਉਦਾਹਰਣ ਨੂੰ ਗੁਰਮਤ ਦੀਆਂ ਐਨਕਾਂ ਸਮਝ ਕੇ ਬਾਕੀ ਦੀ ਸਾਰੀ ਬਾਣੀ ਦੇ ਅਰਥ/
ਭਾਵਾਰਥ ਇਸ ਆਧਾਰ ਤੇ ਕੀਤੇ ਜਾ ਰਹੇ ਹਨ?
ਤੁਸੀਂ ਲਿਖਿਆ ਹੈ ਕਿ ਗੁਰਬਾਣੀ ਵਿੱਚ 80% ਵਹਿਮਾਂ ਭਰਮਾਂ ਦਾ ਖੰਡਣ ਕੀਤਾ
ਗਿਆ ਹੈ। ਵੀਰ ਜੀ! ਇੱਥੇ ਤੁਸੀਂ ਭੁਲੇਖੇ ਵਿੱਚ ਲੱਗਦੇ ਹੋ। ਗੁਰੂ ਸਾਹਿਬਾਂ ਨੇ ਕੋਈ 1% ਵੀ ਵਹਿਮ
ਭਰਮ ਖੰਡਣ ਕਰਨ ਤੋਂ ਨਹੀਂ ਛੱਡੇ ਜਿਨ੍ਹਾਂ ਬਾਰੇ ਉਨ੍ਹਾਂ ਨੂੰ ਪਤਾ ਸੀ ਕਿ ਹੋ ਰਹੇ ਹਨ।
ਤੁਸੀਂ ਲਿਖਿਆ ਹੈ ਜੇ ਆਪਾਂ ਗੁਰਬਾਣੀ ਦੇ ਅਰਥ ਸਮਝਣ ਤੋਂ ਪਹਿਲਾਂ ਗੁਰੂ
ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਸਮਝਿਆ ਜਾਵੇ ਤਾਂ ਕੋਈ ਭਰਮ ਭੁਲੁਖਾ ਨਹੀਂ ਰਹਿੰਦਾ”।
ਵੀਰ ਜੀ! ਮੈਂ ਸਮਝਦਾ ਹਾਂ ਕਿ ਸਾਰੇ ਭਰਮ ਭੁਲੇਖੇ ਸ਼ੁਰੂ ਹੀ ਇੱਥੋਂ ਹੋ ਰਹੇ
ਹਨ। ਤੁਸੀਂ ਅਤੇ ਹੋਰ ਕਈ ਗੁਰਬਾਣੀ ਦੇ ਵਿਆਖਿਆਕਾਰ ਪ੍ਰਚਾਰਕਾਂ ਨੇ ਆਪਣੇ ਮਨ ਅੰਦਰ ਕੋਈ
ਵਿਚਾਰਧਾਰਾ ਕਾਇਮ ਕੀਤੀ ਹੋਈ ਹੈ। ਜਿਸ ਦੇ ਆਧਾਰ ਤੇ ਤੁਸੀਂ ਗੁਰਬਾਣੀ ਨੂੰ ਅਰਥਾ ਅਤੇ ਸਮਝ ਰਹੇ
ਹੋ। ਜਦਕਿ ਹੋਣਾ ਇਸ ਦੇ ਉਲਟ ਚਾਹੀਦਾ ਹੈ ਕਿ ਪਹਿਲਾਂ ਗੁਰਬਾਣੀ ਨੂੰ ਇਸ ਦੇ ਸਹੀ ਅਰਥਾਂ ਵਿੱਚ
ਸਮਝਿਆ ਜਾਵੇ, ਜਿਸ ਤੋਂ ਗੁਰਮਤ ਫਲੌਸਫੀ ਸਾਹਮਣੇ ਆ ਸਕੇ। ਹੁਣ ਇਹ ਹੋ ਰਿਹਾ ਹੈ ਕਿ ਤੁਹਾਡੇ ਅਤੇ
ਤੁਹਾਡੇ ਵਰਗੇ ਸੱਜਣਾਂ ਦੇ ਮਨ ਅੰਦਰ ਕੋਈ ਵਿਚਾਰਧਾਰਾ ਬੈਠੀ ਹੋਈ ਹੈ। ਜਿਸ ਦੇ ਹੁੰਦਿਆਂ ਗੁਰਬਾਣੀ
ਵਿੱਚ ਕੋਈ ਬ੍ਰਹਮਣੀ ਲਫਜ਼ ਆ ਜਾਂਦਾ ਹੈ ਤਾਂ ਉਸ ਨੂੰ ਸਮਝਣ ਦੀ ਬਜਾਏ ਤੁਰੰਤ ਖੰਡਣ ਕਰ ਦਿੰਦੇ ਹੋ।
ਇਹ ਵੀ ਵਿਚਾਰਨ ਦੀ ਜਰੂਰਤ ਨਹੀਂ ਸਮਝਦੇ ਕਿ ਹੋ ਸਕਦਾ ਹੈ ਬ੍ਰਹਮਣੀ ਵਿਚਾਰਧਾਰਾ ਦਾ ਕਿਸੇ ਨੁਕਤੇ
ਤੇ ਸੰਕਲਪ ਕਿਸੇ ਹੋਰ ਕਿਸਮ ਦਾ ਹੋਵੇ ਅਤੇ ਗੁਰਮਤਿ ਦਾ ਸੰਕਲਪ ਬ੍ਰਹਮਣੀ ਸੰਕਲਪ ਨਾਲੋਂ ਵੱਖਰੇ
ਕਿਸਮ ਦਾ ਹੋਵੇ। ਮਿਸਾਲ ਦੇ ਤੌਰ ਤੇ ਕਈ ਧਰਮਾਂ ਵਾਲੇ ਰੱਬ ਦੀ ਹੋਂਦ ਨੂੰ ਮੰਨਦੇ ਹਨ ਅਤੇ ਕਈ ਨਹੀਂ
ਮੰਨਦੇ। ਬ੍ਰਹਮਣੀ ਧਰਮ ਵਿੱਚ ਵੀ ਰੱਬ ਦੀ ਹੋਂਦ ਨੂੰ ਸਵਿਕਾਰ ਕੀਤਾ ਗਿਆ ਹੈ ਅਤੇ ਗੁਰਮਤਿ ਵਿੱਚ
ਵੀ। ਪਰ ਫੇਰ ਵੀ ਗੁਰਮਤਿ ਦੇ ਅਤੇ ਬ੍ਰਹਮਣੀ ਸੰਕਲਪ ਵਿੱਚ ਫਰਕ ਹੈ। ਇਹ ਸਮਝ ਕੇ ਕਿ ਬ੍ਰਹਮਣੀ
ਸੰਕਲਪ ਰੱਬ ਦੀ ਹੋਂਦ ਨੂੰ ਮੰਨਣਾ ਹੈ ਤਾਂ ਗੁਰਮਤਿ ਦਾ ਸੰਕਲਪ ਇਸ ਤੋਂ ਉਲਟ ਹੋਣਾ ਹੀ ਚਾਹੀਦਾ ਹੈ,
ਰੱਬ ਦੀ ਹੋਂਦ ਨੂੰ ਮੰਨਣਾ ਹੀ ਨਹੀਂ ਚਾਹੀਦਾ?
ਤੁਸੀਂ ਇੱਕ ਉਦਾਹਰਣ ਪੇਸ਼ ਕੀਤੀ ਹੈ- “ਏਕਾ ਮਾਈ ਜੁਗਤ ਵਿਆਈ ਤਿਨਿ ਚੇਲੇ
ਪਰਵਾਣੁ॥ ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣੁ॥”
ਵੀਰ ਜੀ! ਇੱਥੇ ਹੀ ਦੇਖ ਸਕਦੇ ਹੋ। ਗੁਰੂ ਸਾਹਿਬ ਨੇ ਬ੍ਰਹਮਣ ਦੇ ਇਸ ਸੰਕਲਪ
ਦਾ ਖੰਡਣ ਕੀਤਾ ਹੈ ਕਿ ਕੋਈ ਵੱਖ ਵੱਖ ਦੇਵਤੇ ਸੰਸਾਰ ਦੀ ਕਾਰ ਚਲਾ ਰਹੇ ਹਨ। ਪਰ ਪੂਰੀ ਤਰ੍ਹਾਂ ਇਸ
ਗੱਲ ਦਾ ਖੰਡਣ ਨਹੀਂ ਕੀਤਾ ਕਿ ਕੋਈ ਵੀ ਇਸ ਸੰਸਾਰ ਨੂੰ ਨਹੀਂ ਚਲਾ ਰਿਹਾ ਆਪੇ ਹੀ ਚੱਲੀ ਜਾਂਦਾ ਹੈ।
ਜਿਸ ਮਕਸਦ ਨਾਲ ਤੁਸੀਂ ਇਹ ਉਦਾਹਰਣ ਪੇਸ਼ ਕੀਤੀ ਹੈ, ਉਸ ਬਾਰੇ-
ਵੀਰ ਜੀ! ਗੁਰੂ ਸਾਹਿਬ ਨੇ ਬ੍ਰਹਮਣੀ ਵਿਚਾਰਧਾਰਾ ਦਾ ਖੰਡਣ ਕਰਕੇ ਨਾਲ ਆਪਣਾ
ਮੱਤ ਪੇਸ਼ ਕਰ ਦਿੱਤਾ ਹੈ ਕਿ ਜਿਸ ਤਰ੍ਹਾਂ ਉਸ ਇੱਕੋ ਇੱਕ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਉਹ ਆਪ ਹੀ
ਉਸੇ ਤਰ੍ਹਾਂ ਇਸ ਸੰਸਾਰ ਨੂੰ ਚਲਾ ਰਿਹਾ ਹੈ।
ਇਸ ਗੱਲ ਨੂੰ ਤੁਸੀਂ ਵੀ ਸਵਿਕਾਰ ਕਰਦੇ ਹੋ ਕਿ ਗੁਰੂ ਸਾਹਿਬ ਪਹਿਲਾਂ
ਅਨ-ਮਤਾਂ ਦੀਆਂ ਮਨਘੜਤ ਕਹਾਣੀਆਂ ਦਾ ਖੰਡਣ ਕਰਦੇ ਹਨ ਅਤੇ ਨਾਲ ਆਪਣੀ ਵਿਚਾਰਧਾਰਾ ਵੀ ਦੱਸਦੇ ਹਨ।
ਤੁਸੀਂ ਤਿਲੋਚਨ ਜੀ ਦਾ ਸ਼ਬਦ ਪੇਸ਼ ਕੀਤਾ ਹੈ ਇਹ ਦੱਸਣ ਲਈ ਕਿ ਇਸ ਵਿੱਚ
ਵੇਦਾਂ ਦੀਆਂ ਕਹਾਣੀਆਂ ਦਾ ਖੰਡਣ ਕਰਕੇ ਇਸ ਦੇ ਮੁਕਾਬਲੇ’ ਚ ਆਪਣਾ ਮੱਤ ਦੱਸ ਰਹੇ ਹਨ ਕਿ ਪਰਮਾਤਮਾ
ਦਾ ਨਾ ਨਹੀਂ ਭੁੱਲਣਾ ਚਾਹੀਦਾ।
ਪਰ ਵੀਰ ਜੀ! ਇਨ੍ਹਾਂ ਕਹਾਣੀਆਂ ਦਾ ਤਾਂ ਖੰਡਣ ਤਾਂ ਹੋਣਾ ਸੀ ਜੇ ਇਸ ਬਾਰੇ
ਤਿਲੋਚਨ ਜੀ ਕੁੱਝ ਦੱਸਦੇ ਕਿ ਧਨ, ਇਸਤ੍ਰੀ, ਪੁੱਤਰ ਆਦਿ ਨੂੰ ਸਿਮਰਨ ਵਾਲੇ ਦਾ ਗੁਰਮਤਿ ਅਨੁਸਾਰ ਕੀ
ਸਥਾਨ ਹੈ। ਜਿਸ ਤਰ੍ਹਾਂ ਏਕਾ ਮਾਈ ਜੁਗਤ ਵਿਆਈ ਵਾਲੀਆਂ ਪੰਗਤੀਆਂ ਵਿੱਚ ਬ੍ਰਹਮਣੀ ਮੱਤ ਦੱਸ ਕੇ ਨਾਲ
ਆਪਣਾ ਮੱਤ ਦੱਸ ਦਿੱਤਾ ਕਿ ਕੋਈ ਦੇਵਤੇ ਸੰਸਾਰ ਦੀ ਕਾਰ ਵਿਹਾਰ ਨਹੀਂ ਚਲਾ ਰਹੇ। ਪਰਮਾਤਮਾ ਨੂੰ ਖੁਦ
ਨੂੰ ਜਿਸਤਰ੍ਹਾਂ ਠੀਕ ਲੱਗਦਾ ਹੈ ਉਹ ਉਸੇ ਤਰ੍ਹਾਂ ਸੰਸਾਰ ਦੀ ਕਾਰ ਵਿਹਾਰ ਚਲਾ ਰਿਹਾ ਹੈ। ਪਰ ਅੰਤਿ
ਕਾਲਿ ਵਾਲੇ ਸ਼ਬਦ ਵਿੱਚ ਐਸਾ ਕੁੱਝ ਮਿਲਦਾ ਹੈ ਕਿ ਧਨ, ਇਸਤ੍ਰੀ ਪੁੱਤਰ ਆਦਿ ਨੂੰ ਸਿਮਰਨ ਵਾਲਾ ਮਰਨ
ਤੋਂ ਬਾਅਦ ਗੁਰਮਤਿ ਅਨੁਸਾਰ ਕਿਤੇ ਨਹੀਂ ਜਾਂਦਾ ਸਭ ਇੱਥੇ ਹੀ ਸਮਾਪਤ ਹੋ ਜਾਂਦਾ ਹੈ?
ਇਕ ਸ਼ਬਦ ਤੁਸੀਂ ਹੋਰ ਪੇਸ਼ ਕੀਤਾ ਹੈ “ਇਕ ਦਝਹਿ ਇੱਕ ਦਬੀਅਹਿ ….॥” ਵੀਰ ਜੀ
ਪਹਿਲਾਂ ਤਾਂ ਮੈਂ ਇਹ ਦੱਸ ਦਿਆਂ ਕਿ ਇਸ ਸ਼ਬਦ ਦਾ ਮੈਂ ਵਾਰ ਵਾਰ ਜ਼ਿਕਰ ਨਹੀਂ ਕਰਦਾ ਬਲਕਿ ਆਵਾਗਵਣ
ਨੂੰ ਨਾ ਮੰਨਣ ਵਾਲੇ ਵਾਰ ਵਾਰ ਇਸ ਸ਼ਬਦ ਦਾ ਹਵਾਲਾ ਦੇ ਕੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕਰਦੇ ਹਨ ਕਿ
ਮਰਨ ਤੋਂ ਬਾਅਦ ਸਭ ਕੁੱਝ ਖਤਮ ਹੋ ਜਾਂਦਾ ਹੈ ਆਵਾਗਵਣ ਲਈ ਕੁੱਝ ਵੀ ਬਾਕੀ ਨਹੀਂ ਰਹਿ ਜਾਂਦਾ।
ਇਸ ਸ਼ਬਦ ਬਾਰੇ ਸਮਝਾਉਂਦੇ ਹੋਏ ਤੁਸੀਂ ਆਪਣੀ ਆਦਤ ਤੋਂ ਮਜਬੂਰ ਉਨ੍ਹਾਂ ਹੀ
ਗੱਲਾਂ ਤੇ ਆ ਗਏ ਹੋ ਜਿਨ੍ਹਾਂ ਕਰਕੇ ਤੁਹਾਨੂੰ ਪਹਿਲਾਂ ਵੀ ਇਸ ਸਾਇਟ ਤੋਂ ਅਲਵਿਦਾ ਹੋਣਾ ਪਿਆ ਸੀ।
ਤੁਸੀਂ ਇਤਰਾਜ ਜੋਗ ਸ਼ਬਦਾਵਲੀ ਵਰਤੀ ਹੈ।
ਆਪਣੀ ਚੱਲ ਰਹੀ ਵਿਚਾਰ ਦਾ ਮੁਖ ਵਿਸ਼ਾ ਇਹ ਹੈ ਕਿ ਕੀ ਇਸ ਜਨਮ ਤੋਂ ਬਾਅਦ
ਫੇਰ ਜਨਮ ਹੈ ਕਿ ਨਹੀ। ਤੁਸੀਂ ਇਹ ਦੱਸੋ ਕਿ ਸ਼ਬਦ ਵਿੱਚ ਐਸਾ ਕਿਤੇ ਲਿਖਿਆ ਹੈ ਕਿ ਮਰਨ ਤੋਂ ਬਾਅਦ
ਸਰੀਰ ਖਤਮ ਹੋ ਜਾਣ ਤੇ ਬਾਕੀ ਕੁੱਝ ਵੀ ਨਹੀਂ ਬਚਦਾ ਕਿਤੇ ਹੋਰ ਸਮਾ ਜਾਣ ਲਈ।
ਤੁਸੀਂ ਲਿਖਿਆ ਹੈ ‘ਕਿਤੇ ਨਰਾਇਣ ਨਾ ਰੱਖ ਲਿਆ। ਵੀਰ ਜੀ! ਦੱਸਣ ਦੀ ਖੇਚਲ
ਕਰੋਗੇ ਕਿ ‘ਅੰਤਿ ਕਾਲਿ ਨਰਾਇਣੁ ਸਿਮਰੈ ਵਾਲੀ ਤੁਕ ਵਿੱਚ ‘ਨਾਰਾਇਣੁ’ ਲਫਜ਼ ਕਿਸ ਲਈ ਵਰਤਿਆ ਗਿਆ
ਹੈ? ਕੀ ਇਹ ਪਰਮਾਤਮਾ ਲਈ ਨਹੀਂ ਵਰਤਿਆ ਗਿਆ?
ਤੁਸੀਂ ‘ਕਈ ਜਨਮ ਭਏ ਕੀਟ ਪਤੰਗਾ…॥” ਵਾਲਾ ਸ਼ਬਦ ਪੇਸ਼ ਕਰਕੇ ਸਾਰੇ ਆਪਣੇ ਬਣ
ਚੁੱਕੇ ਵਿਚਾਰਾਂ ਦਾ ਇਜਹਾਰ ਹੀ ਕੀਤਾ ਹੈ, ਸ਼ਬਦ ਵਿਚਾਰ ਨਹੀਂ ਕੀਤੀ। ਜਿਹੜੀ ਗੱਲ ਤੁਹਾਨੂੰ ਪਸੰਦ
ਨਹੀਂ ਉਸ ਨੂੰ ਵੇਦਾਂ ਦੀ ਗੱਲ ਕਹਿ ਕੇ ਬਿਨਾ ਅਰਥ ਸਮਝੇ ਖੰਡਣ ਹੀ ਕਰ ਦੇਣਾ ਹੈ ਤਾਂ ਇੱਥੇ ਵਿਚਾਰ
ਵਟਾਂਦਰਾ ਕਰਨ ਦਾ ਕੀ ਮਤਲਬ ਰਹਿ ਜਾਂਦਾ ਹੈ?
ਤੁਸੀਂ ਲਿਖਿਆ ਹੈ- ਇਹ
ਜਿਹੜੀਆਂ ਹਨ ਘੜਤ ਗੱਲਾਂ ਕੀਟ ਪਤੰਗਾ ਗਜ, ਮੀਨ, ਕੁਰੰਗਾ, ਪੰਖੀ ਸਰਪ ਬ੍ਰਿਖ … ਇਹ ਗੱਲਾਂ ਲੋਕਾਂ
ਦੀਆਂ ਆਪਣੀਆਂ ਹਨ ਤੇ ਵੇਦਾਂ ਵਿੱਚ ਇਸ ਤਰ੍ਹਾਂ ਦੀਆਂ ਮਨਘੜਤ ਕਹਾਣੀਆਂ ਬਹੁਤ ਹਨ…।
ਵੀਰ ਜੀ! ਤਾਂ ਕੀ ਤੁਸੀਂ ਇਨ੍ਹਾਂ ਜੂਨਾਂ ਨੂੰ ਹੀ ਨਹੀਂ ਮੰਨਦੇ? ਕੀ ਆਪਾਂ
ਆਪਣੇ ਆਸ ਪਾਸ ਇਹ ਜੋ ਜੀਵ ਦੇਖਦੇ ਹਾਂ ਇਹ ਫਰਜੀ ਹਨ? ਵੇਦਾਂ ਦੀਆਂ ਮਨ ਘੜਤ ਕਹਾਣੀਆਂ ਹਨ?
ਤੁਸੀਂ ਲਿਖਿਆ ਹੈ- “…ਇਸ
ਤਰ੍ਹਾਂ ਦੇ ਵਹਿਮ ਪਹਿਲਾਂ ਵੀ ਸੀ ਅਤੇ ਹੁਣ ਤੁਸੀਂ (ਜਾਣੀ ਕਿ ਮੈਂ) ਪਾ ਰਹੇ ਹੋ…. ਪਰ ਗੁਰੂ
ਸਾਹਿਬ ਤੁਹਾਡੇ ਵਰਗੇ ਲੋਕਾਂ ਨੂੰ ਸਮਝਾਉਂਦੇ ਹਨ ਕਿ …. ਪਰ ਜਸਬੀਰ ਸਿੰਘ ਜੀ ਤੁਸੀਂ ਤੇ ਤੁਹਾਡੇ
ਵਰਗੇ ਸਾਧ ਲਾਣੇ ਨੇ ਗੁਰਮਤ ਨਹੀਂ ਸਮਝੀ ਲੋਕਾਂ ਤੇ ਵੇਦਾਂ ਦੀਆਂ ਮਨ ਘੜਤ ਕਹਾਣੀਆਂ ਦੇ ਅਰਥ ਤੇ
ਭਾਵ ਅਰਥ ਕਰਕੇ ਭੋਲੀ ਤੇ ਨਾ ਸਮਝ ਜਨਤਾ ਨੂੰ ਭੰਬਲਭੂਸੇ ਵਿੱਚ ਪਾਇਆ ਹੋਇਆ ਹੈ”।
ਵੀਰ ਜੀ! ਆਪਣੀ ਬੋਲ ਬਾਣੀ ਤੇ ਕਾਬੂ ਰੱਖ ਕੇ ਵਿਚਾਰ ਵਟਾਂਦਰਾ ਕਰੋ ਜੀ।
ਤੁਸੀਂ ਮੇਰੇ ਤੇ ਜੋ ਇਲਜਾਮ ਲਗਾਏ ਹਨ, ਇਹ ਇਲਜਾਮ ਲਗਾਣ ਦਾ ਤੁਹਾਨੂੰ ਕੋਈ ਹੱਕ ਪਰਾਪਤ ਨਹੀਂ ਹੈ।
ਤੁਹਾਡੀਆਂ ਇਨ੍ਹਾਂ ਗੱਲਾਂ ਦਾ ਮੇਰੇ ਤੇ ਕੋਈ ਅਸਰ ਨਹੀਂ ਹੈ, ਪਰ ਇਸ ਬੋਲ ਬਾਣੀ ਵਿੱਚ ਸੁਧਾਰ ਲੈ
ਆਵੋਗੇ ਤਾਂ ਇਹ ਤੁਹਾਡੇ ਲਈ ਹੀ ਭਲੇ ਦੀ ਗੱਲ ਹੋਵੇਗੀ।
ਤੁਸੀਂ ਲਿਖਿਆ ਹੈ “ਬਲਿਹਾਰੇ ਜਾਈਏ ਮੱਖਣ ਸਿੰਘ ਜੀ ਦੇ ਜਿਹੜੇ ਆਪਣਾ ਕੀਮਤੀ
ਸਮਾਂ ਕੱਢਕੇ ਤੁਹਾਡੀਆਂ ਲਿਖਤਾਂ ਸਿੱਖ ਮਾਰਗ ਤੇ ਪਾਉਂਦੇ ਹਨ”।
ਵੀਰ ਜੀ! ਇਹ ਉਨ੍ਹਾਂਦੀ ਫਰਾਖ-ਦਿਲੀ ਹੈ। ਦੋ ਵਿਰੋਧੀ ਸੋਚ ਵਾਲਿਆਂ ਦੇ
ਵਿਚਾਰ ਨਿਰਪੱਖ ਹੋ ਕੇ ਛਾਪਣੇ ਮਾਮੂਲੀ ਗੱਲ ਨਹੀਂ ਹੈ। ਇਨ੍ਹਾਂਦੀ ਇਸੇ ਨਿਪੱਖਤਾ ਕਾਰਣ ਹੀ ਇਹ ਵੈਬ
ਸਾਇਟ ਕਿੰਨੇ ਸਾਲਾਂ ਤੋਂ ਬੜੀ ਕਾਮਜਾਬੀ ਨਾਲ ਚੱਲ ਰਹੀ ਹੈ। ਸੋਚੋ ਜੇ ਸ: ਮੱਖਣ ਸਿੰਘ ਜੀ ਦੇ ਥਾਂ
ਤੁਸੀਂ ਹੁੰਦੇ ਤਾਂ ਕੀ ਹੁੰਦਾ, ਜੋ ਕਿ ਤੁਹਾਡੀ ਸੋਚ ਤੋਂ ਪ੍ਰਤੱਖ ਨਜ਼ਰ ਆ ਰਿਹਾ ਹੈ।
ਵੀਰ ਜੀ! ਇਹ ਨਾ ਭੁਲੋ ਕਿ ਸ: ਮੱਖਣ ਸਿੰਘ ਜੀ ਦਾ ਟੀਚਾ ਸਿਰਫ ਗੁਰਮਤਿ
ਪ੍ਰਚਾਰ ਹੀ ਨਹੀਂ ਬਲਕਿ ‘ਸਹੀ ਗੁਰਮਤਿ ਪ੍ਰਚਾਰ’ ਹੈ। ਅਤੇ ਦੋ ਵਿਰੋਧੀ ਵਿਚਾਰਾਂ ਵਾਲਿਆਂ ਦੀ ਗੱਲ
ਸੁਣਨ ਨਾਲ ਹੀ ਸਹੀ ਗ਼ਲਤ ਦਾ ਫੈਸਲਾ ਹੋ ਸਕਦਾ ਹੈ। ਸ: ਮੱਖਣ ਸਿੰਘ ਜੀ ਆਪਣੇ ਵਿਰੋਧੀ ਸੋਚ ਵਾਲੇ
ਵਿਅਕਤੀਆਂ ਦੇ (ਜਿਨ੍ਹਾਂ ਵਿੱਚ ਸ਼ਾਇਦ ਮੈਂ ਵੀ ਹਾਂ) ਵਿਚਾਰ ਨਿਰਪੱਖ ਹੋ ਕੇ ਛਾਪਦੇ ਹਨ ਇਸ ਲਈ
ਉਨ੍ਹਾਂਦਾ ਬਹੁਤ ਬਹੁਤ ਧੰਨਵਾਦ ਹੈ।
ਜੇ ਤੁਹਾਨੂੰ ਕਦੇ ਜੱਜ ਦੀ ਕੁਰਸੀ ਤੇ ਬਿਠਾ ਦਿੱਤਾ ਜਾਵੇ, ਤੁਸੀਂ ਤਾਂ ਇੱਕ
ਧਿਰ ਦੀ ਹੀ ਗੱਲ ਸੁਣੋਗੇ, ਦੂਸਰੀ ਧਿਰ ਨੂੰ ਤਾਂ ਸੁਣੇ ਬਿਨਾ ਹੀ ਕਹਿ ਦਿਉਗੇ ਕਿ ਤੂੰ ਤਾਂ ਮੈਨੂੰ
ਝੂਠਾ ਲੱਗਦਾ ਹੈਂ ਇਸ ਲਈ ਤੇਰੀ ਗੱਲ ਹੀ ਨਹੀਂ ਸੁਣੀ ਜਾ ਸਕਦੀ।
ਵੀਰ ਜੀ! ਇੱਕ ਗੱਲ ਹੋਰ ਯਾਦ ਰੱਖਿਓ ਕਿ ਤੁਸੀਂ ਅਸਿੱਧੇ ਤੌਰ ਤੇ ਅਤੇ ਤੰਨਜ਼
ਭਰੇ ਲਹਿਜੇ ਵਿੱਚ ਜਿਸ ਸ਼ਖਸ ਨੂੰ ਨਸੀਹਤ ਦੇ ਰਹੇ ਹੋ ਉਨ੍ਹਾਂ ਦੀਆਂ ਸ਼ਰਤਾਂ ਕਬੂਲ ਕਰਕੇ ਤੁਸੀਂ
ਦੁਬਾਰਾ ਸਾਇਟ ਤੇ ਲਿਖਣ ਲਈ ਐਂਟਰੀ ਕੀਤੀ ਹੈ, ਉਨ੍ਹਾਂ ਸ਼ਰਤਾਂ ਨੂੰ ਜ਼ਹਨ ਵਿੱਚ ਰੱਖਣਾ, ਇਹ ਤੁਹਾਡੇ
ਫਾਇਦੇ ਦੀ ਗੱਲ ਹੈ। ਤੁਸੀਂ ਮੇਰੇ ਪ੍ਰਤੀ ਜਿਹੜੇ ਨਿਜੀ ਕਮੈਂਟ ਲਿਖੇ ਹਨ ਇਹੋ ਜਿਹੇ ਕਮੈਂਟ ਲਿਖਣ
ਤੋਂ ਗੁਰੇਜ ਕਰੋ। ਧੰਨਵਾਦ
ਗੁਰਸ਼ਰਨ ਸਿੰਘ ਕਸੇਲ ਜੀ! ਆਪ ਜੀ ਦੇ 06-07-12 ਦੇ ਪੱਤਰ ਦੇ ਸੰਧ ਵਿੱਚ-
ਤੁਸੀਂ ਲਿਖਿਆ ਹੈ-
“ਜਿਵੇਂ ਤੁਸੀਂ ਸ੍ਰ: ਸਤਿਨਾਮ ਸਿੰਘ ਜੀ ਨੂੰ ਬਾਰ ਬਾਰ ਲਿਖਦੇ ਹੋ ਕਿ ਕੀ ਤੁਸੀਂ ਗੁਰਬਾਣੀ ਦੀ ਕੋਈ
ਇੱਕ ਵੀ ਪੰਗਤੀ/ ਸ਼ਬਦ ਪੇਸ਼ ਕਰ ਸਕਦੇ ਹੋ ਜਿਸ ਦਾ ਸਾਫ ਲਫ਼ਜ਼ਾਂ ਵਿੱਚ ਅਰਥ ਹੋਵੇ ਕਿ “ਚਾਹੇ ਕੋਈ
ਗੁਰਮੁਖ ਹੋਵੇ ਜਾਂ ਮਨਮੁਖ ਇਸ ਜਨਮ ਤੋਂ ਬਾਅਦ ਕਿਸੇ ਦਾ ਵੀ ਫੇਰ ਕੋਈ ਜਨਮ ਨਹੀਂ ਹੁੰਦਾ, ਇੰਝ ਹੀ
…”
ਵੀਰ ਜੀ! ਅਫਸੋਸ ਹੈ ਕਿ ਤੁਹਾਡੇ ਵਰਗੇ ਸੁਲਝੇ ਹੋਏ ਵਿਅਕਤੀ ਵੀ ਇੱਕ ਤਰਫਾ
ਸੋਚ ਦੇ ਸ਼ਿਕਾਰ ਹੋ। ਵੀਰ ਜੀ! ਚੰਗਾ ਹੁੰਦਾ ਜੇ ਤੁਸੀਂ ਮੇਰੀ ਲਿਖਤ ਨੂੰ ਧਿਆਨ ਨਾਲ ਵਿਚਾਰਿਆ
ਹੁੰਦਾ। ਮੇਰਾ ਕਹਿਣ ਤੋਂ ਭਾਵ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ 1430 ਪੰਨਿਆਂ ਵਿੱਚੋਂ
ਵਿਚਾਰ ਦੇਣ ਵਾਲਾ ਆਪਣੀ ਮਰਜੀ ਦਾ ਕੋਈ ਇੱਕ ਵੀ ਸ਼ਬਦ ਜਾਂ ਪੰਗਤੀ ਪੇਸ਼ ਕਰ ਸਕਦਾ ਹੈ, ਜਿਸ ਨੂੰ
ਆਧਾਰ ਮੰਨ ਕੇ ਇਹ ਕਿਹਾ ਜਾ ਸਕੇ ਕਿ ਅਜੋਕੀਆਂ ਆਵਾਗਵਣ ਨੂੰ ਨਾ ਮੰਨਣ ਵਾਲੇ ਭਾਵਾਰਥਾਂ ਵਾਲੀਆਂ
ਵਿਆਖਿਆਵਾਂ ਹੋ ਰਹੀਆਂ ਹਨ।
“1430 ਪੰਨਿਆਂ ਵਿੱਚੋਂ ਲਿਖਣ ਵਾਲੇ ਦੀ ਆਪਣੀ ਮਰਜੀ ਦਾ ਕੋਈ ਇੱਕ ਸ਼ਬਦ ਜਾਂ ਪੰਗਤੀ, ਜਿਸ ਨੂੰ
ਆਧਾਰ/ ਪੈਟਰਨ ਮੰਨਕੇ ਅਜੋਕੀਆਂ ਵਿਆਖਿਆਵਾਂ ਹੋ ਰਹੀਆਂ ਹਨ”।
ਵੀਰ ਜੀ! ਮੇਰੇ ਬਾਰ ਬਾਰ ਕਹਿਣ ਤੇ ਵੀ ਤੁਸੀਂ ਮੇਰੀ ਇੱਕ ਹੋਰ ਗੱਲ ਨੂੰ
ਨਜ਼ਰ-ਅੰਦਾਜ ਕਰਦੇ ਆ ਰਹੇ ਹੋ। ਮੈਂ ਬਾਰ ਬਾਰ ਕਹਿ ਰਿਹਾ ਹਾਂ ਕਿ ਇਹ ਜਰੂਰੀ ਨਹੀਂ ਕਿ ਹਰ ਸ਼ਬਦ ਦੇ
ਕੇਵਲ ਸਿੱਧੇ ਅਰਥ ਹੀ ਹੋਣੇ ਚਾਹੀਦੇ ਹਨ। ਬਲਕਿ ਕਈ ਸ਼ਬਦਾਂ ਦੇ ਭਾਵਾਰਥ ਵੀ ਕਰਨੇ ਪੈਂਦੇ ਹਨ, ਬਲਕਿ
ਕਈ ਸ਼ਬਦ ਤਾਂ ਐਸੇ ਹਨ ਕਿ ਉਨ੍ਹਾਂ ਦੇ ਸਿੱਧੇ ਅਰਥ ਹੋ ਹੀ ਨਹੀਂ ਸਕਦੇ ਕੇਵਲ ਭਾਵਾਰਥ ਹੀ ਹੋ ਸਕਦੇ
ਹਨ। ਪਰ ਮੇਰਾ ਇਹ ਕਹਿਣਾ ਹੈ ਕਿ ਜਿਹੜੇ ਭਾਵਾਰਥ ਕੀਤੇ ਜਾ ਰਹੇ ਹਨ ਉਨ੍ਹਾਂ ਦਾ ਗੁਰਬਾਣੀ ਵਿੱਚੋਂ
ਹੀ ਕੋਈ ਆਧਾਰ ਜਾਂ ਪੈਟਰਨ ਹੋਵੇ ਤਾਂ ਹੀ ਜਹੀ ਭਾਵਾਰਥ ਮੰਨੇ ਜਾ ਸਕਦੇ ਹਨ।
“ਸਿੱਧੇ ਅਰਥਾਂ ਵਿੱਚ ਕੋਈ ਇੱਕ ਉਦਾਹਰਣ” ਕਹਿਣ ਤੋਂ ਮੇਰਾ ਮਕਸਦ ਇਹ ਹੈ ਕਿ
ਉਦਾਹਰਣ ਵਜੋਂ ਪੇਸ਼ ਕੀਤੀ ਗਈ ਪੰਗਤੀ ਜਾਂ ਸ਼ਬਦ ਦੇ ਵੀ ਜੇ ਭਾਵਾਰਥ ਹੀ ਕੀਤੇ ਜਾਣਗੇ ਤਾਂ ਉਸ ਨੂੰ
ਪੈਟਰਨ ਜਾਂ ਆਧਾਰ ਕਿਵੇਂ ਕਹਿ ਸਕਾਂਗੇ।
ਤੁਸੀਂ ਲਿਖਿਆ ਹੈ! “ਤੁਸੀਂ ਆਪ ਵੀ ਸਿੱਧੇ ਅਰਥਾਂ ਵਿੱਚ ਨਹੀਂ ਸਿਧ ਕਰ ਸਕੇ
ਕਿ ਜਿਹੜੇ ਕਬਰਿਸਤਾਨ ਵਿੱਚ ਸੁੱਤੇ ਹਨ ਉਹ ਮਨਮੁਖ ਹਨ ਜਾਂ ਗੁਰਮੁਖ, ਅਤੇ ਫਿਰ ਉਨ੍ਹਾਂਦੇ ਆਵਾਗਵਣ
ਦਾ ਕੀ ਬਣਿਆ”।
ਵੀਰ ਜੀ! ਕਬਰ ਵਿੱਚ ਪੈਣ ਦਾ ਗੁਰਮੁਖ ਜਾਂ ਮਨਮੁਖ ਨਾਲ ਸੰਬੰਧ ਹੀ ਨਹੀਂ
ਹੈ। ਤਾਂ ਮੈਂ ਇੱਥੇ ਕਿਸ ਤਰ੍ਹਾਂ ਦੱਸ ਸਕਦਾ ਹਾਂ ਕਿ ਕਬਰ ਵਿੱਚ ਪੈਣ ਵਾਲਾ ਗੁਰਮੁਖ ਹੈ ਜਾਂ
ਮਨਮੁਖ। ਕਬਰ ਵਿੱਚ ਪੈਣਾ/ ਮਰਨਾ ਤਾਂ ਹਰ ਇੱਕ ਨੇ ਹੈ, ਇਸੇ ਪ੍ਰਥਾਏ ਹੀ ਧਨ ਜੋਬਨ ਅਰ ਫੁਲੜਾ ਆਦਿ
ਦੀ ਉਦਾਹਰਣ ਦਿੱਤੀ ਗਈ ਹੈ। ਜਿੱਥੋਂ ਤੱਕ ਆਵਾਗਵਣ ਦਾ ਸਵਾਲ ਹੈ, ਸ਼ਬਦ ਦੇ ਤੀਜੇ ਅਤੇ ਚੌਥੇ ਬੰਦ ਤੇ
ਵਿਚਾਰ ਕਰੋ।
“ਕੀ ਨ ਸੁਣੇਹੀ ਗੋਰੀਏ ਆਪਣ ਕੰਨੀ ਸੋਇ॥ ਲਗੀ ਆਵਹਿ ਸਾਹੁਰੈ ਨਿਤ ਨ
ਪੇਈਆ ਹੋਇ॥ 3॥ ਨਾਨਕ ਸੁਤੀ ਪੇਈਐ ਜਾਣੁ ਵਿਰਤੀ ਸੰਨਿ॥ ਗੁਣਾ ਗਵਾਈ ਗੰਠੜੀ ਅਵਗਣ ਚਲੀ
ਬੰਨਿ॥ 4॥ (23)
ਅਰਥ (ਪ੍ਰੋ: ਸਾਹਿਬ ਸਿੰਘ ਜੀ) - ਹੇ ਸੁੰਦਰ ਜੀਵ-ਇਸਤ੍ਰੀ! ਤੂੰ ਧਿਆਨ ਨਾਲ
ਇਹ ਖਬਰ ਕਿਉਂ ਨਹੀਂ ਸੁਣਦੀ ਕਿ ਪੇਕਾ-ਘਰ (ਇਹ ਲੋਕ ਵਸੇਬਾ) ਸਦਾ ਨਹੀਂ ਰਹਿ ਸਕਦਾ। ਸਹੁਰੇ ਘਰ
(ਪਰਲੋਕ ਵਿੱਚ) ਜਰੂਰ ਜਾਣਾ ਪਵੇਗਾ॥ 3॥
ਹੇ ਨਾਨਕ! ਜੇਹੜੀ ਜੀਵ-ਇਸਤ੍ਰੀ ਪੇਕੇ ਘਰ (ਇਸ ਲੋਕ ਵਿੱਚ ਗ਼ਫ਼ਲਤ ਦੀ ਨੀਂਦ
ਵਿੱਚ) ਸੁੱਤੀ ਰਹੀ, ਇਉਂ ਜਾਣੋ ਕਿ (ਉਸ ਦੇ ਗੁਣਾਂ ਨੂੰ) ਦਿਨ-ਦਿਹਾੜੇ ਹੀ ਸੰਨ੍ਹ ਲੱਗੀ ਰਹੀ। ਉਸ
ਨੇ ਗੁਣਾਂ ਦੀ ਗੰਢੜੀ ਗਵਾ ਲਈ, ਉਹ (ਇੱਥੋਂ) ਔਗੁਣਾਂ ਦੀ ਪੰਡ ਬੰਨ੍ਹ ਕੇ ਲੈ ਤੁਰੀ॥ 4॥
ਤੁਸੀਂ ਲਿਖਿਆ ਹੈ- “ਆਪ ਤੁਸੀਂ ਪਾਠਕਾਂ ਨੂੰ ਸਿੱਧੇ ਅਰਥ ਕਰਨ ਲਈ ਆਖਦੇ ਹੋ
ਪਰ ਆਪ ਜਿੱਥੇ ਤੁਹਾਡੀ ਗੱਲ ਨਹੀਂ ਬਣਦੀ ਜਾਪਦੀ ਉੱਥੇ ਤੁਸੀਂ ਭਾਵ ਅਰਥਾਂ ਦਾ ਸਹਾਰਾ ਲੈਂਦੇ ਹੋ,
ਕਿਵੇਂ ਕਬਰਾਂ ਨੂੰ “ਮੌਤ” ਵਿੱਚ ਬਦਲ ਦਿੱਤਾ ਹੈ”।
ਵੀਰ ਜੀ! ਇਹ ਮੈਂ ਉੱਪਰ ਦੱਸ ਚੁੱਕਾ ਹਾਂ ਕਿ 1430 ਪੰਨਿਆਂ ਵਿੱਚੋਂ ਮੈਨੂੰ
ਸਿਰਫ ਇੱਕ ਉਦਾਹਰਣ ਦਰਕਾਰ ਹੈ ਜਿਸ ਨੂੰ ਪੈਟਰਨ ਜਾਂ ਆਧਾਰ ਮੰਨ ਕੇ ਅਜੋਕੀਆਂ ਵਿਆਖਿਆਵਾਂ ਅਤੇ
ਭਾਵਾਰਥ ਕੀਤੇ ਜਾ ਰਹੇ ਹਨ।
ਕਬਰ ਨੂੰ ਮੌਤ ਬਨਾਉਣ ਬਾਰੇ- ਵੀਰ ਜੀ! ਮੈਂ ਕਿਤੇ ਨਹੀਂ ਲਿਖਿਆ ਕਿ ਕਿਸੇ
ਸ਼ਬਦ ਦੇ ਭਾਵਾਰਥ ਨਹੀਂ ਕਰਨੇ, ਸੋ ਕਬਰ ਲਫਜ਼ ਮੌਤ ਦਾ ਜ਼ਿਕਰ ਕਰਨ ਬਾਰੇ ਹੀ ਹੈ, ਜੇ ਆਪ ਜੀ ਨੂੰ
ਲੱਗੇ ਕਿ ਨਹੀਂ ਇਸ ਦਾ ਭਾਵ ਕੋਈ ਹੋਰ ਹੈ ਤਾਂ ਗੁਰਬਾਣੀ’ ਚੋਂ ਉਦਾਹਰਣਾਂ ਦੇ ਕੇ ਸਾਬਤ ਕੀਤਾ ਜਾ
ਸਕਦਾ ਹੈ ਕਿ ਇਹ ਮੌਤ ਦਾ ਜ਼ਿਕਰ ਕਰਨ ਲਈ ਹੀ ਸ਼ਬਦ ਵਰਤਿਆ ਗਿਆ ਹੈ।
ਤੁਸੀਂ ਗੰਨੇ ਦੀਆਂ ਪੋਰੀਆਂ ਵਾਲਾ ਸਵਾਲ ਫੇਰ ਕੀਤਾ ਹੈ।
ਵੀਰ ਜੀ! ਇਸ ਬਾਰੇ ਜਿੰਨੀਂਕੁ ਜਾਣਕਾਰੀ ਮੈਨੂੰ ਸੀ ਮੈਂ ਆਪ ਜੀ ਨਾਲ ਸਾਂਝੀ
ਕਰ ਚੁੱਕਾ ਹਾਂ ਫਿਲਹਾਲ ਇਸ ਤੋਂ ਵੱਧ ਇਸ ਬਾਰੇ ਮੇਰੀ ਜਾਣਕਾਰੀ ਨਹੀਂ ਹੈ। ਜਾਣਕਾਰੀ ਮਿਲਣ ਤੇ ਆਪ
ਜੀ ਨਾਲ ਵਿਚਾਰ ਸਾਂਝੇ ਕਰ ਲਏ ਜਾਣਗੇ। ਪਰ ਤੁਹਾਡੀ ਇਸ ਮਿਸਾਲ ਨਾਲ ਇਹ ਸਿੱਧ ਨਹੀਂ ਹੁੰਦਾ ਕਿ
ਗੁਰਮਤਿ ਅਨੁਸਾਰ ਆਵਾਗਵਣ (ਇਸ ਜਨਮ ਤੋਂ ਮਗਰੋਂ ਫੇਰ ਜਨਮ) ਨਹੀਂ ਹੁੰਦਾ। ਬੰਦੇ ਵਿੱਚ ਸਰੀਰ ਅਤੇ
ਦਿਮਾਗ਼ ਤੋਂ ਇਲਾਵਾ ਦਿਮਾਗ ਨੂੰ ਆਪਣੇ ਮੁਤਾਬਕ ਚੱਲਣ ਲਈ ਹਦਾਇਤਾਂ ਕਰਨ ਵਾਲੀ ਵੱਖਰੀ ਕੋਈ ਚੀਜ ਹੈ
ਉਸ ਨੂੰ ਤੁਸੀਂ ਸਵਿਕਾਰ ਕਰਦੇ ਹੋ ਪਰ ਮੰਨਣ ਨੂੰ ਜੀ ਨਹੀਂ ਕਰ ਰਿਹਾ।
ਤੁਸੀਂ ਲਿਖਿਆ ਹੈ- “ਵੀਰ ਜੀ! ਆਪਾਂ ਨੂੰ ਤਾਂ ਉਸ ਅਕਾਲ ਪੁਰਖ ਤੇ ਭਰੋਸਾ
ਹੈ ਨਾਂ ਤਾਂ ਇਹ ਪਤਾ ਹੈ ਕਿ ਕਿੱਥੋਂ ਆਏ ਸੀ ਤੇ ਨਾ ਹੀ ਇਹ ਸੋਚਿਆ ਹੈ ਕਿ ਕਿੱਥੇ ਜਾਣਾ ਹੈ।
ਜਿੱਥੇ ਉਹ ਮਾਲਕ ਲੈ ਜਾਵੇਗਾ ਠੀਕ ਹੈ”
ਵੀਰ ਜੀ! ਮੈਂ ਆਪ ਜੀ ਦੇ ਇਨ੍ਹਾਂ ਵਿਚਾਰਾਂ ਦੀ ਕਦਰ ਕਰਦਾ ਹਾਂ। ਸਭ ਕੁੱਝ
ਉਸੇ ਦੇ ਹੁਕਮ ਵਿੱਚ ਹੁੰਦਾ ਹੈ। ਬਲਕਿ ਆਪ ਜੀ ਨੇ ਅਖੀਰਲੇ ਪਹਰੇ ਵਿੱਚ ਜੋ ਵਿਚਾਰ ਦਿੱਤੇ ਹਨ
ਤਕਰੀਬਨ ਸਾਰੇ ਵਿਚਾਰਾਂ ਨਾਲ ਮੈਂ ਸਹਿਮਤ ਵੀ ਹਾਂ ਅਤੇ ਉਨ੍ਹਾਂ ਵਿਚਾਰਾਂ ਦੀ ਮੈਂ ਕਦਰ ਵੀ ਕਰਦਾ
ਹਾਂ।
ਪਾਠਕਾਂ ਅਗੇ ਬੇਨਤੀ- ਸਮੇਂ ਦੀ ਕਮੀਂ ਕਰਕੇ ਮੈਂ ਆਪਣੀ ਲਿਖਤ ਨੂੰ ਚੰਗੀ
ਤਰ੍ਹਾਂ ਫੇਰ ਤੋਂ ਨਹੀਂ ਪੜ੍ਹ ਸਕਿਆ ਇਸ ਲਈ ਕੁੱਝ ਗ਼ਲਤੀਆਂ ਰਹਿ ਗਈਆਂ ਹੋਣਗੀਆਂ। ਵਿਚਾਰ ਵੀ ਜਲਦੀ
ਜਲਦੀ ਵਿੱਚ ਲਿਖੇ ਹਨ ਹੋ ਸਕਦਾ ਹੈ ਵਿਚਾਰਾਂ ਵਿੱਚ ਵੀ ਕੁੱਝ ਗ਼ਲਤ ਲਿਖਿਆ ਗਿਆ ਹੋਵੇ ਸੋ ਪਾਠਕਾਂ
ਪਾਸੋਂ ਮੁਆਫੀ ਚਾਹੁੰਦਾ ਹਾਂ। ਧੰਨਵਾਦ
ਜਸਬੀਰ ਸਿੰਘ (ਕੈਲਗਰੀ)
(09/07/12)
ਸਰਵਜੀਤ ਸਿੰਘ
ਸ. ਹਰਦੇਵ ਸਿੰਘ ਜੰਮੂ ਜੀ,
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕਿ ਫਤਹਿ।
ਸ. ਹਰਦੇਵ ਸਿੰਘ ਜੰਮੂ ਜੀ, ਆਪ ਦੇ ਪੱਤਰ ਤੋਂ ਸਪੱਸ਼ਟ ਹੋਇਆਂ ਹੈ ਕਿ
ਮੌਜੂਦਾ ਕਰਤਾਰਪੁਰੀ ਬੀੜ ਭਾਈ ਗੁਰਦਾਸ ਜੀ ਦੀ ਲਿਖਤ ਹੈ। ਆਪ ਜੀ ਦੇ ਬਚਨ, “ਉਨ੍ਹਾਂ ਵਿਦਵਾਨਾਂ
ਅਨੁਸਾਰ ਇਹ ਐਂਟਰੀ ਉਸੇ ਕਾਤਬ (ਭਾਈ ਗੁਰਦਾਸ) ਦੇ ਹੱਥੀ ਹੈ ਜਿਸ ਨੇ ਗ੍ਰੰਥ ਲਿਖਿਆ ਹੈ” ।
ਅੱਗੇ ਆਪ ਜੀ ਲਿਖਦੇ ਹੋ, “ਵੀਰ ਜੀ ਇੱਕ ਗਲ ਹੋਰ ਧਿਆਨ ਦੇਣ ਵਾਲੀ ਹੈ। ਉਹ ਇਹ ਕਿ ਕਮੇਟੀ ਦੀ
ਰਿਪੋਰਟ ਅਨੁਸਾਰ ‘ਹਕੀਕਤ ਰਾਹ ਮੁਕਾਮ’, ‘ਰਤਨਮਾਲਾ’, ਸਲੋਕ ‘ਬਾਇ ਆਤਿਸ਼ ਆਬ’ ਅਤੇ ‘ਜਿਤ ਦਰ ਲਖ
ਮਮੁਹੰਦਾ’ ਆਦਿ ਫ਼ਾਲਤੂ ਸ਼ਬਦ ਕਰਤਾਰਪੁਰ ਵਾਲੇ ਗ੍ਰੰਥ ਵਿੱਚ ਨਹੀਂ ਸਨ ਜੋ ਕਿ ਹੋਰ ਕਈ ਉਤਾਰਿਆਂ
ਵਿੱਚ ਸ਼ੁਮਾਰ ਕੀਤੇ ਗਏ ਸਨ”।
ਵੀਰ ਜੀ, ਬੇਨਤੀ ਹੈ ਕਿ ‘ਕਰਤਾਰਪੁਰੀ ਬੀੜ ਦੇ ਦਰਸ਼ਨ’ (ਪੰਨਾ 4) ਤੇ ਤਤਕਰਾ
ਦਰਜ ਹੈ ਜਿਸ ਮੁਤਾਬਕ ੯੭੪ ਪੰਨੇ ਤੇ ‘ਰਾਗਮਾਲਾ ਤਥਾ ਸਿੰਘਲਦੀਪ ਕੀ ਸਿਵਨਾਭ ਰਾਜੇ ਕੀ ਬਿਧਿ’ ਦਰਜ
ਹੈ। ਜੇ ਰਾਗਮਾਲਾ ਭਾਈ ਗੁਰਦਾਸ ਜੀ ਦੀ ਲਿਖਤ ਹੈ ਤਾਂ ‘ਸਿੰਘਲਦੀਪ ਕੀ ਸਿਵਨਾਭ ਰਾਜੇ ਕੀ ਬਿਧਿ’ ਦਾ
ਲੇਖਕ ਕੌਣ ਹੈ? ਇਸ ਨੂੰ ਬੀੜ `ਚ ਨਾ ਛਾਪਣ ਦਾ ਫੈਸਲਾ ਕਿਸ ਨੇ ਕਦੋਂ ਅਤੇ ਕਿਓ ਕੀਤਾ ਹੈ?
ਭਾਈ ਕਾਹਨ ਸਿੰਘ ਨਾਭਾ ਜੀ ਦੇ ਪੱਤਰ ਮੁਤਾਬਕ (ਜੋ ਇਸੇ ਕਿਤਾਬ ਦੇ ਅਰੰਭ `ਚ
ਛਪਿਆ ਹੋਇਆ ਹੈ) “ਕਰਤਾਰਪੁਰ ਵਾਲੇ ੯੭੩ ਪਤਰੇ ਤੇ ਮੁੰਦਾਵਣੀ ਹੈ ਅਰ ੯੭੪ ਵਾਂ ਪਤ੍ਰਾ (ਜਿਸ ਪਰ
ਅੰਗ ੯੭੪ ਮੌਜੂਦ ਹੈ) ਕੋਰਾ ਪਿਆ ਹੈ”।
ਭਾਈ ਕਾਹਨ ਸਿੰਘ ਨਾਭਾ ਜੀ ਮੁਤਾਬਕ ਕਰਤਾਰਪੁਰੀ ਬੀੜ ਦਾ ਅੰਗ ੯੭੪ ਕੋਰਾ ਹੈ
ਪਰ ਭਾਈ ਜੋਧ ਸਿੰਘ ਮੁਤਾਬਕ ਅੰਗ ੯੭੪ ਤੇ ‘ਰਾਗਮਾਲਾ ਤਥਾ ਸਿੰਘਲਦੀਪ ਕੀ ਸਿਵਨਾਭ ਰਾਜੇ ਕੀ ਬਿਧਿ’
ਦਰਜ ਹੈ। ਇਹ ਦੋਵੇਂ ਆਪਾ ਵਿਰੋਧੀ ਗੱਲਾਂ ਸੱਚ ਨਹੀ ਹੋ ਸਕਦੀਆਂ।
ਸਤਿਕਾਰ ਯੋਗ ਵਿਰ ਜੀ, ਤੁਹਾਡੀ ਖੋਜ ਮੁਤਾਬਕ ਭਾਈ ਕਾਹਨ ਸਿੰਘ ਨਾਭਾ ਜੀ ਨੇ
ਝੂਠ ਲਿਖਿਆ ਹੈ ਜਾਂ ਭਾਈ ਜੋਧ ਸਿੰਘ ਜੀ ਨੇ?
ਆਪ ਜੀ ਦੇ ਸਵਾਲ, “ਕੀ ਤੁਸੀਂ ਇਸ ਬਾਰੇ ਕਦੇ ਵਿਚਾਰ ਕੀਤਾ ਹੈ ਕਿ ਜੋ
ਵਿਦਵਾਨ ਬਾਕੀ ਦੇ ਸ਼ਬਦ ਬਾਹਰ ਕੱਢਣ ਤੋਂ ਪਿੱਛੇ ਨਹੀਂ ਹੱਟੇ ਉਹ ਰਾਗਮਾਲਾ ਬਿਨਾ ਬੀੜ ਨਾ ਛਾਪਣ
ਬਾਰੇ ਕਿਵੇਂ ਸਹਿਮਤ ਹੋ ਗਏ ਸਨ”?
ਵੀਰ ਜੀ, ਤੁਸੀਂ ਲਿਖਦੇ ਹੋ, “ਜੋ ਵਿਦਵਾਨ ਬਾਕੀ ਦੇ ਸ਼ਬਦ ਬਾਹਰ ਕੱਢਣ ਤੋਂ
ਪਿੱਛੇ ਨਹੀਂ ਹੱਟੇ” ਇਸ ਦਾ ਤਾਂ ਸਪੱਸ਼ਟ ਅਰਥ ਇਹ ਬਣਦਾ ਹੈ ਕਿ ਤੁਸੀਂ ਖ਼ੁਦ ਵੀ ਮੰਨਦੇ ਹੋ ਕਿ
ਕਰਤਾਰਪੁਰੀ ਬੀੜ `ਚ ਵਾਧੂ ਰਚਨਾਵਾਂ ਦਰਜ ਸਨ। ਹੁਣ ਫੇਰ ਉਹੀ ਸਵਾਲ ਸਾਹਮਣੇ ਆ ਖੜਾ ਹੋਇਆ ਹੇ ਕਿ
ਜੇ ਇਹ ਬੀੜ ਭਾਈ ਗੁਰਦਾਸ ਜੀ ਦੀ ਲਿਖਤ ਹੈ ਤਾਂ ਇਹ ਵਾਧੂ ਰਚਨਾਵਾਂ ਕਿਸ ਨੇ ਦਰਜ ਕੀਤੀਆਂ?
ਵਿਦਵਾਨਾਂ ਨੇ ਕਿਸ ਅਧਿਕਾਰ ਨਾਲ ਕੁਝ ਸ਼ਬਦ ਕੁਝ ਸ਼ਬਦ ਬੀੜ `ਚ ਬਾਹਰ ਕੱਢੇ ਸਨ ਅਤੇ ਉਹ ਕੋਣ ਵਿਦਵਾਨ
ਸਨ?
ਭਾਈ ਜੋਧ ਸਿੰਘ ਜੀ ਦੇ ਘਰ 1918 ਵਿਚ ਪੁੱਤਰ ਪੈਦਾ ਹੋਇਆ ਸੀ ਤਾਂ ਉਨ੍ਹਾਂ
ਨੇ ਪਾਠ ਦਾ ਭੋਗ ਮੁੰਦਾਵਣੀ ਤੇ ਪਾਇਆ ਸੀ, (ਮੁੰਦਾਵਣੀ ਪੰਨਾ 207)
ਭਾਈ ਵੀਰ ਸਿੰਘ ਜੀ, ਰਣਜੀਤ ਸਿੰਘ ਸਾਹੁਕੇ ਦੇ ਪ੍ਰਸ਼ਨ ਦੇ ਉੱਤਰ `ਚ ਲਿਖਦੇ
ਹਨ, “ ਰਾਗਮਾਲਾ ਗੁਰੂ ਗ੍ਰੰਥ ਸਾਹਿਬ ਕੇ ਭੋਗ ਸਮੇਂ ਨਹੀਂ ਪੜਨੀ ਚਾਹੀਏ ਕਿਉਂਕਿ ਇਹ ਗੁਰੂ ਕ੍ਰਿਤ
ਨਹੀਂ। ਕਰਤਾਰਪੁਰ ਵਾਲੇ ਅਸਵਾਰਾ ਸਾਹਿਬ ਦੇ ਅੰਤ ਵਿੱਚ ਜੋ ਰਾਗਮਾਲਾ ਹੈ ਸੋ ਚਾਰ ਪੱਤਰੇ ਛੱਡ ਕੇ
ਲਿਖੀ ਹੋਈ ਹੈ, ਪਤ੍ਰੇ ਦਾ ਅੰਕ ਵੀ ਨਹੀਂ ਹੈ। ਦੂਜੇ ਉਸ ਲਿਖਤ ਤੋਂ ਸਿਧ ਹੁੰਦਾ ਹੈ ਕਿ ਪਿੱਛੋਂ
ਲਿਖੀ ਗਈ ਹੈ...” (ਮੁੰਦਾਵਣੀ ਪੰਨਾ 116)
ਉਪ੍ਰੋਕਤ ਹਵਾਲਿਆ ਤੋਂ ਸਪੱਸ਼ਟ ਹੈ ਕਿ ਇਹ ਦੋਵੇਂ ਵਿਦਵਾਨ ਪਹਿਲਾ (1917-18
ਵਿੱਚ) ਰਾਗਮਾਲਾ ਵਿਰੋਧੀ ਸਨ ਪਰ ਮਗਰੋਂ ਇਨ੍ਹਾਂ ਦੇ ਵਿਚਾਰ ਕਿਵੇਂ ਬਦਲ ਗਏ, ਇਹ ਖੋਜ ਦਾ ਵਿਸ਼ਾ
ਹੈ। ਜੇ ਆਪ ਨੂੰ ਇਸ ਸਬੰਧੀ ਕੋਈ ਜਾਣਕਾਰੀ ਹੋਵੇ ਤਾਂ ਸਾਂਝੀ ਕਰਨੀ ਜੀ।
ਆਪ ਜੀ ਦੇ ਸਵਾਲ, ਆਪ ਜੀ ਕਿਰਪਾ ਕਰਕੇ ਇਹ ਜਾਣਕਾਰੀ ਦੇਵੋ ਕਿ ਸਿੱਖ ਰਹਿਤ
ਮਰਿਆਦਾ ਬਣਨ ਤੋਂ ਪਹਿਲਾਂ ਨਿਤਨੇਮ ਵਿੱਚ ਬਾਹਰ ਦਿਆਂ ਰਚਨਾਵਾਂ ਪਾਉਂਣ ਦਾ ‘ਗੁਰਮਤਾ’ ਕਦੋਂ ਹੋਇਆ
ਸੀ?” ਸਬੰਧੀ ਬੇਨਤੀ ਹੈ ਕਿ ਮੇਰੀ ਜਾਣਕਾਰੀ ਮੁਤਾਬਕ ਅਜੇਹਾ ਮਤਾ 1936 ਤੋਂ ਪਹਿਲਾ ਕਦੇ ਵੀ ਨਹੀ
ਹੋਇਆ।
ਸਤਿਕਾਰ ਸਹਿਤ
ਸਰਵਜੀਤ ਸਿੰਘ
(09/07/12)
ਚਰਨਜੀਤ ਸਿੰਘ ਬਰੈਂਮਪਟਨ
ਵੀਰ ਹਰਦੇਵ ਸਿੰਘ ਜੰਮੂ ਜੀ, ਸਰਵਜੀਤ ਸਿੰਘ
ਜੀ, ਡਾ: ਗੁਰਮੀਤ ਸਿੰਘ ਬਰਸਾਲ ਜੀ
ਗਿਆਨੀ ਗੁਰਦਿੱਤ ਸਿੰਘ ਨੇ “ਮੁੰਦਾਵਣੀ” ਨਾਮਕ ਕਿਤਾਬ ਲਿਖੀ ਹੈ। ਮੈਂ
ਸਮਝਦਾ ਹਾਂ ਕਿ ਰਾਗਮਾਲਾ ਦੇ ਵਿਸ਼ੇ ਤੇ ਇਹ ਨਿਰਨਾਇਕ ਪੁਸਤਕ ਹੈ। ਗਿਆਨੀ ਗੁਰਦਿੱਤ ਸਿੰਘ ਦੀ ਇਹ
ਸਾਰੀ ਉਮਰ ਦੀ ਮੇਹਨਤ ਹੈ।
ਗਿਆਨੀ ਗੁਰਦਿੱਤ ਸਿੰਘ ਮੁਤਾਬਿਕ:
ਭਿੰਨ-ਭਿੰਨ ਲੇਖਕਾਂ ਵਲੋਂ ਵਰਤੀਆਂ ਮਨਮਤਾਂ ਕਰਕੇ ਬੀੜਾਂ ਕਈ ਸ਼ਾਖਾਂ ਵਿੱਚ
ਵੰਡੀਆਂ ਮਿਲਦੀਆਂ ਹਨ। (ਪੰਨਾ 55)
ਵੱਖ ਵੱਖ ਬੀੜਾਂ ਵਿੱਚ ਵੱਖ ਵੱਖ ਤਰਤੀਬ ਅਤੇ ਕੁੱਝ ਵਾਧੂ ਦੀਆਂ ਬਾਣੀਆਂ
ਮਿਲਦੀਆਂ ਹਨ। ਕਿਹੜੀ ਸ਼ਾਖਾ ਵਿੱਚ ਕਿਹੜੀਆਂ ਵਾਧੂ ਬਾਣੀਆਂ ਹਨ, ਇਸ ਦਾ ਚੰਗੀ ਤਰਾਂ ਬਿਆਨ ਕੀਤਾ
ਗਿਆ ਹੈ। ਗਿਆਨੀ ਗੁਰਦਿੱਤ ਸਿੰਘ ਨੇ ਇਹੀ ਨਤੀਜਾ ਕਡਿਆ ਹੈ ਕਿ ਆਦਿ ਬੀੜ ਦੀਆਂ ਜ੍ਹਿਨੀਆਂ ਵੀ
ਪ੍ਰਮੁਖ ਸ਼ਾਖਾਵਾਂ ਹਨ, ਉਹਨਾਂ ਵਿੱਚ ਕਿਸੇ ਵਿੱਚ ਵੀ ਰਾਗਮਾਲਾ ਨਹੀਂ ਹੈ।
ਗਿਆਨੀ ਗੁਰਦਿੱਤ ਸਿੰਘ ਨੇ ਜੱਥੇਦਾਰ ਮੋਹਨ ਸਿੰਘ ਦੀ ਮੌਜੂਦਗੀ ਵਿੱਚ ਭਾਈ
ਜੋਧ ਸਿੰਘ ਅਤੇ ਹੋਰ ਵਿਦਵਾਨਾਂ ਨਾਲ ਰਾਗਮਾਲਾ ਸੰਬਧੀ ਹੋਈ ਮੀਟੀਂਗ ਨੂੰ ਕਲਮਬੱਧ ਕੀਤਾ ਹੈ।
ਹੇਠਾਂ ਪੰਨਾ 221 ਤੋਂ:
ਭਾਈ ਜੋਧ ਸਿੰਘ ਨੇ ਕਿਹਾ: “ਮੇਰਾ ‘ਮੁੱਦਾ’ ਕਰਤਾਰਪੁਰੀ ਬੀੜ ਹੀ ਹੈ, ਉਸ
ਵਿਚ” ਰਾਗਮਾਲਾ” ਉਸੇ ਹੱਥ ਦੀ ਲਿਖੀ ਹੋਈ ਹੈ, ਜਿਸ ਦੀ ਕਿ ਬੀੜ।”
ਮੈਂ ਬੇਨਤੀ ਕੀਤੀ: “ਕੀ ਕਿਸੇ ਬੀੜ ਦਾ ਪਾਠ- ‘ ਤਨਨਾ’
-ਦੀ ਥਾਂ:
“ ਤਤਨਾ
ਬੁਨਨਾ ਸਭ ਤਜਿੳ ਕਬੀਰ”
ਕੀਤਾ ਜਾ ਸਕਦਾ ਹੈ ਤੇ:
“ਆਪਨੜੈ ਘੱਰ
ਖੜੀ
ਤਕਾਂ,”
ਕਿ: “ਆਪਨੜੈ ਘਰ
ਥਕੀ
ਤਕਾਂ,”
ਠੀਕ ਹੈ?
ਮੈਂ ਆਪਣੀ ਗੱਲ ਜਾਰੀ ਰੱਖਦੀਆਂ ਹੋਇਆ ਕਿਹਾ: “ਛੋਟਿਆਂ ਭੇਦਾਂ ਦੀ ਗੱਲ
ਛੱਡੋ। ਉਸ ਬੀੜ ਵਿੱਚ ਕਈ ਸਫਿਆਂ ਤੇ ਕਈ ਵਾਰ’ ਸਤਿਗੁਰ ਪ੍ਰਸਾਦਿ” ਲਿਖਿਆ ਹੋਇਆ ਹੈ, ਜੋ ਦੂਜੀਆਂ
ਬੀੜਾਂ ਵਿੱਚ ਨਹੀਂ। ਕੀ ਜਿੱਥੇ ਇਹ ਵਾਕ ਲਿਖਿਆ ਹੁੰਦਾ ਹੈ, ਉਹ ਵੀ ੳਵੇ ਜਿਵੇਂ ਛਾਪਿਆ ਜਾਵੇਗਾ?
ਨਾਲ ਹੀ ਮੈਂ ਕਿਹਾ “ਆਸਾ ਰਾਗ” ਦੇ ਕਬੀਰ ਜੀ ਦੇ ਸ਼ਬਦਾਂ ਵਿੱਚ 36ਵੇਂ ਪਦੇ:-
“ਕਰਵਤ ਭਲਾ ਨ ਕਰਵਟ ਤੇਰੀ”
ਤੋਂ ਪਹਿਲਾਂ ਜੋ 35ਵਾਂ ਪਦਾ ਹੈ, ਕੀ ਤੁਹਾਨੂੰ ਉਸਦਾ ਪਤਾ ਹੈ, ਜੋ ਉਸੇ
ਕਲਮ ਤੇ ਸਿਆਹੀ ਨਾਲ ਲਿਖਿਆ ਹੋਇਆ ਹੈ, ਜਿਸ ਨਾਲ ਬੀੜ ਲਿਖੀ ਹੋਈ ਹੈ? ਇੱਕ
ਬੀੜ ਮਹਾਰਾਜਾ ਨਰਿੰਦਰ ਸਿੰਘ ਜੀ
ਪਟਿਆਲਾ ਨੇ 1862 ਈ: ਵਿੱਚ ਕਰਤਾਰਪੁਰ ਤੋਂ ਬੜੀ ਸ਼ਾਨ ਨਾਲ ਮੰਗਵਾਈ ਅਤੇ ਇੱਕ ਸਾਲ ਬੀੜ ਪਟਿਆਲੇ
ਰੱਖ ਕੇ ਨਕਲ ਕਰਾਈ ਗਈ, ਜਿਸ ਤੇ ਭਾਰੀ ਖਰਚਾ ਕੀਤਾ। ਉਸ ਬੀੜ ਵਿੱਚ ਇੱਕ ਪਦਾ ਕਬੀਰ ਜੀ ਦੀ ਬਾਣੀ’
ਆਸਾ ਰਾਗ’ ਵਿੱਚ ਲਿਖਿਆ ਮਿਲਦਾ ਹੈ-ਉਹ ਇਹ ਹੈ:
“ਦੇਖੋ ਲੋਗਾ ਹਰਿ ਕੀ ਸਗਾਈ
ਮਾਂ ਧਰੀ ਪੂਤ ਧੀਆ ਸੰਗ ਜਾਈ।
ਹਮਹੋਂ ਬਾਪ, ਰਾਮ ਪੂਤ ਹਮਾਰਾ
ਮੈਂ ਬਹਿਨੋਈ ਰਾਮ ਮੇਰਾ ਸਾਲਾ।
ਅਬ ਮੇਰੀ ਰਾਮ ਕਹੇਗੀ ਬਲਈਆ
ਰ੍ਰਾਮ ਮੇਰੇ ਸਸੁਰ, ਮੈਂ ਰਾਮ ਜਵਈਆ।
ਕਹੈ ਕਬੀਰ ਸੁਨੋ ਰੇ ਪੂਤਾ
ਰਾਮ ਜਪਹਿ ਤੇਈ ਨਰ ਕੂਤਾ।। 35. ।
ਇਹ ਪਦਾ ਕਰਤਾਰਪੁਰੀ ਬੀੜ ਵਿਚੋਂ
ਲਿਖਿਆ ਹੋਇਆ ਹੈ ਜਿੱਥੋਂ ਨਕਲ ਕੀਤਾ ਗਿਆ
ਹੈ।
ਇਹ ਸੁਣਦਿਆਂ ਹੀ ਹੰਗਾਮਾ ਖੜਾ ਹੋ ਗਿਆ। ਪੰਡਤ ਕਰਤਾਰ ਸਿੰਘ ਨੇ ਮਹਾਨਭਾਵੀ
ਸੰਤਾ-ਮਹੰਤਾਂ ਨੂੰ ਕਿਹਾ: “ਕਿਸੇ ਸ਼ਰਧਾਲੂ ਦਾ ਇਹ ਸੰਪਟ ਪਾਠ ਵੀ ਲਗਾ ਦਿਆ ਕਰੋ?”
ਭਾਈ ਜੋਧ ਸਿੰਘ ਨੇ ਕਿਹਾ: “ਇਹ ਸ਼ਬਦ ਹੜਤਾਲਿਆ ਹੋਇਆ ਹੈ।”
ਮੈਂ ਕਿਹਾ:
ਜੇ ਹੜਤਾਲਿਆ ਹੋਵੇ ਤਾਂ ਬੇਸ਼ਕ, ਮੈਨੂੰ
ਕੋਈ ਵੀ ਸਜਾ ਦੇ ਦੇਵੋ, ਮਨਜੂਰ ਹੈ। ਇਸ ਉੱਤੇ ਇੱਕ ਨਿਬ ਦੀ ਪਤਲੀ ਜਿਹੀ ਲਕੀਰ ਖਿੱਚੀ ਹੋਈ ਹੈ। ਉਹ
ਉਸ ਸਮੇਂ ਤੋਂ ਬਹੁਤ ਪਿੱਛੋਂ ਦੀ ਹੋ ਸਕਦੀ ਹੈ, ਜਦੋਂ ਨਿਬਾਂ ਵਾਲੀਆਂ ਕਲਮਾਂ ਆਈਆਂ। ਸਾਡੇ ਤਾਂ
ਪ੍ਰਚਲਿਤ ਉਹੋ ਹੀ ਕਲਮਾਂ ਸਨ, ਜਿਨ੍ਹਾਂ ਨਾਲ ਬੀੜਾਂ ਲਿਖੀਆਂ ਜਾਂਦੀਆਂ ਰਹੀਆਂ। ਜੇਕਰ, ਹੜਤਾਲ
ਫੇਰੀ ਹੁੰਦੀ ਜਾਂ ਉਸ ਸਮੇਂ ਲੀਕ ਹੀ ਫੇਰੀ ਹੁੰਦੀ ਤਾਂ ਪਟਿਆਲੇ ਵਾਲੀ ਬੀੜ ਦਾ ਲਿਖਾਰੀ ਸ਼ਬਦ ਨੂੰ
ਨਕਲ ਨਾ ਕਰਦਾ, ਜਿਵੇਂ ਉਸ ਨੇ ਕਈ ਹੋਰ ਗਲਤੀਆਂ ਇਸ ਵਿੱਚ ਨਜਰ –ਅੰਦਾਜ ਕੀਤੀਆਂ ਹਨ। ਫੇਰ, ਇਹ ਵੀ
ਕਰ ਦਿੰਦਾ।
ਪਿੰ: ਜੋਧ ਸਿੰਘ ਨੇ ਕਿਹਾ: “ਹੋਰ ਗਲਤੀਆਂ ਨਜਰ ਅੰਦਾਜ ਕਰਨ ਤੋਂ ਕੀ ਭਾਵ
ਹੈ?”
ਮੈਂ ਕਿਹਾ:
“ਸੁਖਮਨੀ ਸਾਹਿਬ” ਦੇ ਸਲੋਕਾਂ ਨਾਲ
ਸਾਰੀਆਂ ਬੀੜਾਂ ਵਿੱਚ ਅੰਕ ਨਹੀਂ ਹੁੰਦੇ, ਅਸ਼ਟਪਦੀਆਂ ਦਾ ਅੰਕ ਦਿੱਤਾ ਹੁੰਦਾ ਹੈ। ਪਰ, ਇਸ ਬੀੜ
ਵਿੱਚ 6 ਸਲੋਕਾਂ ਤੱਕ ਸਲੋਕਾਂ ਦੇ ਅੰਕ ਵੀ ਦਿੱਤੇ ਹੋਏ ਹਨ ਅਤੇ ਅਗਲੇ ਸਲੋਕਾਂ ਦਾ ਕੋਈ ਅੰਕ ਨਹੀਂ
ਦਿੱਤਾ, ਨਾ ਹੀ ਇਨਹਾਂ ਅੰਕਾਂ ਤੇ ਕਿਸੇ ਨੇ ਹੜਤਾਲ ਫੇਰੀ ਹੈ।
ਇਸ ਤੋਂ ਕੀ ਸੇਧ ਮਿਲਦੀ ਹੈ ਕਿ ਅੰਕ ਲਿਖੇ ਜਾਣ ਕਿ ਛੱਡੇ ਜਾਣ? ਤੁਸੀ ਕਿਸ ਪੱਖੋਂ ਇਸ ਬੀੜ ਨੂੰ
ਇੱਥੇ ਆਧਾਰ ਬਣਾਉੰਦੇ ਹੋ? ਵਾਧੂ ਪਦਿਆਂ ਦੇ ਸਬੂਤ ਹੋਰ ਵੀ ਹਨ, ਆਗਿਆ ਹੋਵੇ ਤੇ ਬੇਨਤੀ ਕਰ ਸਕਦਾ
ਹਾਂ।
ਇਸ ਤੇ ਭਾਈ ਸਾਹਿਬ ਖਫਾ ਹੋ ਗਏ ਅਤੇ ਗੁੱਸੇ ਵਿੱਚ ਆ ਗਏ। ਉਨ੍ਹਾਂ ਜਥੇਦਾਰ
ਜੀ ਨੂੰ ਸੰਬੋਧਨ ਕਰਕੇ ਕਿਹਾ: “ਤੁਸੀ ਤਾਂ ਇਸ ਮੁੰਡੇ ਨੂੰ ਹੀ ਟਾਈਮ ਦੇਈ ਜਾਂਦੇ ਹੋ। ਅਸੀ ਏਹੋ
ਜਿਹੀਆਂ ਗੱਲਾਂ ਸੁਣਨ ਨਹੀਂ ਆਏ।”
ਜੱਥੇਦਾਰ ਨੇ ਕਿਹਾ: “ਇਹ ਚਰਚਾ ਹੈ, ਤੁਸੀ ਪਹਿਲਾਂ ਵੀ ਕਾਫੀ ਗੱਲਾਂ
ਕੀਤੀਆਂ ਹਨ, ਹੁਣ ਹੋਰ ਵੀ ਕਰ ਲਉ।” ਇਹਨਾਂ ਦਾ ਜਵਾਬ ਵੀ ਤਾਂ ਕੋਈ ਦਿਉ?
ਇਹ ਸੁਣ ਕੇ ਪ੍ਰਿੰ: ਜੋਧ ਸਿੰਘ ਜੀ ਉਠ ਕੇ ਚਲੇ ਗਏ ਕਿ ਅਸੀ ਤਾਂ ਵਾਕਆਉਟ
ਕਰਦੇ ਹਾਂ।
ਹੇਠਾਂ ਮੇਰੇ ਵਲੋਂ:
ਜਿੱਥੇ ਤੱਕ ਭਾਈ ਗੁਰਦਾਸ ਦੇ ਕਰਤਾਰਪੁਰੀ ਬੀੜ ਦਾ ਲਿਖਾੜੀ ਹੋਣ ਦਾ ਸਵਾਲ
ਹੈ ਤਾ ਬੰਸਾਵਲੀਨਾਮਾ ਵਿੱਚ ਗੁਰੁ ਅਰਜਨ ਸਾਹਿਬ ਦੇ ਜਿਨ੍ਹਾਂ ਲਿਖਾੜੀਆਂ ਦਾ ਨਾਮ ਮਿਲਦਾ ਹੈ,
ਉਹਨਾਂ ਵਿੱਚ ਭਾਈ ਗੁਰਦਾਸ ਦਾ ਨਾਮ ਨਹੀਂ ਹੈ।
ਭਾਈ ਸੰਤ ਦਾਸ ਤੇ ਹਰਿਆ ਸੁਖਾ ਮਨਸਾ ਰਾਮ ਲਿਖਦੇ ਜਾਨਿ।
ਚਾਰੇ ਲਿਖਾਰੀ, ਜੋ ਸਾਹਿਬ ਕਰਨ ਬਖਾਨੁ। (ਪੰਨਾ 76, ਪਿਆਰਾ ਸਿੰਘ ਪਦਮ
ਸੰਪਾਦਿਤ ਬੰਸਾਵਲੀਨਾਮਾ)
ਚਰਨਜੀਤ ਸਿੰਘ
ਬਰੈਂਮਪਟਨ
(09/07/12)
ਡਾ: ਗੁਰਮੀਤ ਸਿੰਘ ਬਰਸਾਲ
ਸਤਿਕਾਰਿਤ ਹਰਦੇਵ ਸਿੰਘ ਜੰਮੂ ਜੀ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ!!
ਵੀਰ ਜੀ ਮਾਫ ਕਰਨਾਂ ਕਿਸੇ ਤਕਨੀਕੀ ਗਲਤੀ ਕਾਰਣ ਪਿਛਲੇ ਖਤ ਦਾ ਸੰਬੋਧਨ ਵਾਲਾ ਹਿੱਸਾ ਪਿੱਛੇ ਰਹਿ
ਗਿਆ ਸੀ । ਵੀਰ ਜੀ ਸਾਰੇ ਜਾਣਦੇ ਹਨ ਕਿ ਡੇਰਾਦਾਰ, ਵਚਿਤਰਨਾਟਕੀ, ਸੰਪਰਦਾਈ, ਰਾਜਨੀਤਕ ਜਾਂ
ਸ਼ਰੋਮਣੀ ਕਮੇਟੀ ਦੇ ਅਹੁਦੇਦਾਰ ਕੀ ਕੀ ਕਰ ਰਹੇ ਹਨ । ਪਰ ਕਿਸੇ ਜਾਗਰੂਕ ਗਰੁੱਪ ਵਲੋਂ ਆਪਣੇ ਤੌਰ ਤੇ
ਗੁਰੂ ਸ਼ਬਦ ਜਾਂ ਗੁਰੂ ਪਦਵੀ ਤੇ ਕਰੀ ਵੀਚਾਰ ਹੀ ਆਪ ਨੂੰ ਸਭ ਤੋਂ ਜਿਆਦਾ ਖਤਰਨਾਕ ਕਿਓਂ ਲਗਦੀ ਹੈ?
ਜਾਗਰੁਕਾਂ ਦੇ ਇਸੇ ਗਰੁੱਪ ਨੇ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਅਨੁਸਾਰ ਜੀਵਨ
ਬਸਰ ਕਰਨ ਦੀ ਚਾਹਨਾਂ ਰੱਖਣ ਵਾਲਿਆਂ ਲਈ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਸਿੱਖਿਆ
ਤੇ ਅਧਾਰਿਤ ਜੀਵਨ ਜਾਂਚ ਤਿਆਰ ਕਰੀ ਸੀ। ਸਾਰੇ ਦੇਖ ਰਹੇ ਹਨ ਆਪ ਵਾਰ ਵਾਰ ਉਸੇ ਗਰੁੱਪ ਤੇ ਸਿੱਧੇ
ਜਾਂ ਅਸਿੱਧੇ ਵਾਰ ਕਰਦੇ ਰਹਿੰਦੇ ਹੋ । ਹਰ ਡੇਰੇਦਾਰ ਦੀ ਆਪਣੀ ਮਰਿਆਦਾ ਬਣਾਈ ਹੋਈ ਹੈ । ਸੰਤ ਸਮਾਜ
ਨੇ ਤਾਂ ਆਪਣੀ ਮਰਿਆਦਾ ਦਾ ਜਵੱਦੀ ਵਿਖੇ ਐਲਾਨ ਵੀ ਕੀਤਾ ਸੀ ਪਰ ਸ਼ਾਇਦ ਅਜਿਹੇ ਲੋਕ ਆਪ ਦਾ ਟਾਰਗਟ
ਹੀ ਨਹੀਂ ਹਨ । ਅਗਰ ਆਪ ਨੇ ਕੁਝ ਜਾਗਰੂਕ ਪੰਥ ਲਈ ਲਿਖਿਆ ਵੀ ਹੈ ਤਾਂ ਉਸਤੋਂ ਕਈ ਗੁਣਾਂ ਜਿਆਦਾ
ਪਰੰਪਰਾਵਾਂ ਦੀ ਆੜ ਵਿੱਚ ਸਥਾਪਤ ਹੋਏ ਮਜਹਬੀ-ਰਾਜਨੀਤਕ ਗੱਠਜੋੜ ਦੇ ਹਕ ਵਿੱਚ ਲਿਖਿਆ ਹੈ । ਹੁਣ ਇਹ
ਨਾਂ ਪੁਛਣਾ ਕਿ ਕੀ ਕੀ ਲਿਖਿਆ ਹੈ ਸਿਖ ਮਾਰਗ ਤੇ ਪਈਆਂ ਆਪਣੀਆਂ ਲਿਖਤਾਂ ਦੇਖਕੇ ਆਪ ਹੀ ਪਰਸੈਂਟੇਜ
ਕੱਢ ਲੈਣੀ ਜੀ ਤਾਂ ਕਿ ਬਾਕੀਆਂ ਵਾਂਗ ਖੁਦ ਵੀ ਅੰਦਾਜਾ ਲਾ ਸਕੋ ਕਿ ਤੁਸੀਂ ਸਿੱਖ ਮਾਰਗ ਦੇ
ਪਲੇਟਫਾਰਮ ਦੀ ਵਰਤੋਂ ਕਿਸ ਕੰਮ ਲਈ ਕੀਤੀ ਹੈ ।
(08/07/12)
ਹਰਦੇਵ ਸਿੰਘ, ਜੰਮੂ
ਸਤਿਕਾਰ ਯੋਗ ਵੀਰ ਸਰਵਜੀਤ ਸਿੰਘ ਜੀ,
ਸਤਿ ਸ਼੍ਰੀ ਅਕਾਲ!
ਧਾਰਮਕ ਸਲਾਹਕਾਰ ਕਮੇਟੀ ਵਲੋਂ ਨਿਯਤ ਕਮੇਟੀ ਦੇ ਤਿੰਨ ਮੈਂਬਰਾਂ
ਸ. ਗੰਗਾ ਸਿੰਘ
ਪ੍ਰਿ. ਸ਼ਹੀਦ ਸਿੱਖ ਮਿਸ਼ਨਰੀ ਕਾਲੇਜ ਅੰਮ੍ਰਿਤਸਰ,
ਪ੍ਰੋ. ਤੇਜਾ
ਸਿੰਘ ਖ਼ਾਲਸਾ ਕਾਲੇਜ ਅੰਮ੍ਰਿਤਸਰ ਅਤੇ
ਪ੍ਰੋ. ਜੋਧ
ਸਿੰਘ ਪ੍ਰਿ. ਖਾਲਸਾ ਕਾਲੇਜ ਅੰਮ੍ਰਿਤਸਰ ਨੇ
ਕਰਤਾਰਪੁਰ ਵਾਲੇ ਗ੍ਰੰਥ ਦੀ ਉਚੇਚੀ ਪੜਚੋਲ ਉਪਰੰਤ ਇਹ ਰਿਪੋਰਟ ਪੇਸ਼ ਕੀਤੀ ਸੀ ਕਿ ਮੂਲ ਬੀੜ ਵਿੱਚ
(ਹੋਰ ਮੁੱਖ ਇਤਹਾਸਕ ਬੀੜਾਂ ਵਾਂਗ) ਮੁੰਦਾਵਣੀ ਦੇ ਆਖਰੀ ਸਲੋਕਾਂ ਬਾਦ ਰਾਗਮਾਲਾ ਦਰਜ ਹੈ। ਉਨ੍ਹਾਂ
ਵਿਦਵਾਨਾਂ ਅਨੁਸਾਰ ਇਹ ਐਂਟਰੀ ਉਸੇ ਕਾਤਬ (ਭਾਈ ਗੁਰਦਾਸ) ਦੇ ਹੱਥੀ ਹੈ ਜਿਸ ਨੇ ਗ੍ਰੰਥ ਲਿਖਿਆ ਹੈ।
ਮੂਲ ਗ੍ਰੰਥ ਵਿੱਚ ਰਾਗਮਾਲਾ ਦੀ ਮੌਜੂਦਗੀ ਦਾ ਉੱਦੇਸ਼ ਪੜਚੋਲ ਦਾ ਵਿਸ਼ਾ ਹੈ।
ਵੀਰ ਜੀ ਇੱਕ ਗਲ ਹੋਰ ਧਿਆਨ ਦੇਂਣ ਵਾਲੀ ਹੈ। ਉਹ ਇਹ ਕਿ ਕਮੇਟੀ ਦੀ ਰਿਪੋਰਟ
ਅਨੁਸਾਰ ‘ਹਕੀਕਤ ਰਾਹ ਮੁਕਾਮ’, ‘ਰਤਨਮਾਲਾ’, ਸਲੋਕ ‘ਬਾਇ ਆਤਿਸ਼ ਆਬ’ ਅਤੇ ‘ਜਿਤ ਦਰ ਲਖ ਮਮੁਹੰਦਾ’
ਆਦਿ ਫ਼ਾਲਤੂ ਸ਼ਬਦ ਕਰਤਾਰਪੁਰ ਵਾਲੇ ਗ੍ਰੰਥ ਵਿੱਚ ਨਹੀਂ ਸਨ ਜੋ ਕਿ ਹੋਰ ਕਈ ਉਤਾਰਿਆਂ ਵਿੱਚ ਸ਼ੁਮਾਰ
ਕੀਤੇ ਗਏ ਸਨ। ਨਤੀਜਤਨ ਇਹ ਫ਼ਾਲਤੂ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਕੀਤੇ ਗਏ ਕਿਉਂਕਿ ਇਹ
ਸ਼ਬਦ ਕਰਤਾਰਪੁਰ ਵਾਲੇ ਗ੍ਰੰਥ ਦੇ ਤਤਕਰੇ ਅਤੇ ਅੰਦਰ ਨਹੀਂ ਸਨ। ਪਰ ਕਮੇਟੀ ਨੇ ਰਾਗਮਾਲਾ ਨੂੰ ਤਤਕਰੇ
ਅਤੇ ਅੰਦਰ ਵੇਖਿਆ ਸੀ। ਇਹ ਗਲ ਵਿਚਾਰਨ ਵਾਲੀ ਹੈ ਕਿ ਜਿਨ੍ਹਾਂ ਵਿਦਵਾਨਾਂ ਨੇ ਕਈ ਬੀੜਾਂ ਵਿੱਚ
ਵਾੜੇ ਗਏ ਹੋਰ ਫ਼ਾਲਤੂ ਸ਼ਬਦ ਗੁਰੂ ਗ੍ਰੰਥ ਵਿੱਚ ਸ਼ਾਮਲ ਨਹੀਂ ਕੀਤੇ ਉਨ੍ਹਾਂ ਨੂੰ ਸਿਰਫ਼ ਰਾਗਮਾਲਾ
ਬਿਨਾ ਬੀੜ ਨਾ ਛਾਪਣ ਦਾ ਨਿਰਨਾ ਕਿਉਂ ਲਿਆ? ਜਿੱਥੇ ਹੋਰ ਫ਼ਾਲਤੂ ਸ਼ਬਦ ਬਾਹਰ ਕੱਡ ਦਿੱਤੇ ਗਏ ਉੱਥੇ
ਰਾਗਮਾਲਾ ਬਾਹਰ ਕੱਡਣ ਦੀ ਗਲ ਪਰਵਾਨ ਨਹੀਂ ਕੀਤੀ ਗਈ।
ਹਾਂ ਇਤਨਾ ਜਰੂਰ
ਸਪਸ਼ਟ ਪਰਵਾਨ ਕੀਤਾ ਗਿਆ ਕਿ ਪਾਠ ਦਾ
ਭੇਗ ਮੁੰਦਾਵਣੀ ਤੇ ਵੀ ਸੰਪੁਰਣ ਹੈ।
ਕੀ ਤੁਸੀ ਇਸ ਬਾਰੇ ਕਦੇ ਵਿਚਾਰ ਕੀਤਾ ਹੈ ਕਿ ਜੋ
ਵਿਦਵਾਨ ਬਾਕੀ ਦੇ ਸ਼ਬਦ ਬਾਹਰ ਕੱਡਣ ਤੋਂ ਪਿੱਛੇ ਨਹੀਂ ਹੱਟੇ ਉਹ ਰਾਗਮਾਲਾ ਬਿਨਾ ਬੀੜ ਨਾ ਛਾਪਣ
ਬਾਰੇ ਕਿਵੇਂ ਸਹਿਮਤ ਹੋ ਗਏ ਸਨ? ਮੈਂ ਵੀ ਰਾਗਮਾਲਾ ਨੂੰ ਬਾਣੀ ਪਾਠ ਦਾ ਹਿੱਸਾ ਨਹੀਂ ਮੰਨਦਾ ਪਰ
ਮੈਂ ਦੁਹਰਾ ਦੇਵਾਂ ਕਿ ਮੂਲ ਗ੍ਰੰਥ ਵਿੱਚ ਰਾਗਮਾਲਾ ਦੀ ਮੌਜੂਦਗੀ ਦਾ ਉੱਦੇਸ਼ ਪੜਚੋਲ ਦਾ ਵਿਸ਼ਾ ਹੈ।
ਨਿਤਨੇਮ ਦਿਆਂ ਬਾਣੀਆਂ ਬਾਰੇ ਪਾਸ ਕੀਤੇ ਮਤੇ ਦੀ ਜਾਣਕਾਰੀ ਲਈ ਤੁਸੀ
ਮੈਂਨੂੰ ਸਿੱਖ ਰਹਿਤ ਮਰਿਆਦਾ ਦਾ ਪਹਿਲਾ ਪੰਨਾ ਪੜਨ ਲਈ ਕਿਹਾ ਹੈ। ਮੈਂ ਪੜੀਆ ਹੈ! ਉੱਥੇ
‘ਗੁਰਮਤਾ’
ਨਹੀਂ ‘ਮਤਾ’ ਹੋਇਆ ਹੈ ਉਹ ਵੀ ਪੁਰੇ ਦਸਤਾਵੇਜ਼ ਦੀ
ਪਰਵਾਨਗੀ ਬਾਰੇ ਨਾ ਕਿ ਨਿਤਨੇਮ ਵਿਚਲੀਆਂ ਬਾਹਰ ਦਿਆਂ ਰਚਨਾਵਾਂ ਵਰਗਾ ਵਾਧਾ ਕਰਨ ਬਾਰੇ।
ਬਾਹਰੀ ਰਚਨਾਵਾਂ ਯੁਕਤ ਨਿਤਨੇਮ ਪਹਿਲਾਂ ਤੋਂ ਪ੍ਰਚਲਤ ਸੀ ਜਿਸਦਾ ਜ਼ਿਕਰ ਭਾਈ
ਕਾਹਨ ਸਿੰਘ ਨਾਭਾ ਜੀ ਨੇ ਸਿੱਖ ਰਹਿਤ ਮਰਿਆਦਾ ਬਣਨ ਤੋਂ ਲਗਭਗ 50 ਸਾਲ ਪਹਿਲਾਂ ਆਪਣੀ
ਪੁਸਤਕ ਵਿੱਚ ‘ਗੁਰਮਤ
ਸੁਧਾਕਰ’ ਵਿੱਚ ਕੀਤਾ ਸੀ। ਇਹ
ਕਿਤਾਬ ਸਨ 1898 ਵਿੱਚ ਛਪੀ ਸੀ। ਆਪ ਜੀ ਕਿਰਪਾ ਕਰਕੇ ਇਹ ਜਾਣਕਾਰੀ ਦੇਵੋ ਕਿ ਸਿੱਖ ਰਹਿਤ
ਮਰਿਆਦਾ ਬਣਨ ਤੋਂ ਪਹਿਲਾਂ ਨਿਤਨੇਮ ਵਿੱਚ ਬਾਹਰ ਦਿਆਂ ਰਚਨਾਵਾਂ ਪਾਉਂਣ ਦਾ ‘ਗੁਰਮਤਾ’ ਕਦੋਂ ਹੋਇਆ
ਸੀ?
ਹਰਦੇਵ ਸਿੰਘ, ਜੰਮੂ-8. 7. 12
ਸਤਿਕਾਰ ਯੋਗ ਡਾ. ਗੁਰਮੀਤ ਸਿੰਘ ਬਰਸਾਲ ਜੀ,
ਸਤਿ ਸ਼੍ਰੀ ਅਕਾਲ!
ਆਪ ਜੀ ਦੇ ਪੱਤਰ ਮਿਤੀ 7. 7. 12 ਦੇ ਪਹਿਲੇ ਪੈਰੇ ਦੇ ਜਵਾਬ ਵਿੱਚ
ਮੈਂ ਆਪ ਜੀ ਦਾ ਧਿਆਨ ਆਪਣੇ ਵਲੋਂ ਲਿਖੀ ਇਸ ਟਿੱਪਣੀ ਵੱਲ ਦਵਾਉਂਣਾ ਚਾਹੁੰਦਾ ਹਾਂ:-
“ਸਿੱਖ ਸਿਧਾਂਤ ਤਾਂ ਇੱਕ ਐਸੀ ਚੱਕੀ ਵਿੱਚ ਫ਼ੱਸ ਗਏ ਹਨ ਜਿਸਦੇ ਦੋ ਪਾਟ (ਇਕ
ਪਾਟ ਮਨਮਤੀ ਡੇਰੇਦਾਰ, ਸੰਪਰਦਾਈ ਪਾਖੰਡੀ ਸਾਧ-ਸੰਤ ਆਦਿ ਅਤੇ ਦੂਜਾ ਪਾਟ ਜਾਗਰੂਕ ਅਖਵਾਉਂਦੇ ਕੁੱਝ
ਸੱਜਣ) ਮਿਲ ਕੇ ਆਪਣੇ ਆਪਣੇ ਢੰਗ ਨਾਲ ਸਿੱਖੀ ਦੇ ਮੁੱਢਲੇ ਅਸੂਲਾਂ ਨੂੰ ਪੀਸਣ ਵਿੱਚ ਲੱਗੇ ਹਨ”
ਇਸ ਸਬੰਧ ਵਿੱਚ ਮੇਰਾ ਇੱਕ ਪੁਰਾਣਾ ਲੇਖ
`ਚੱਕੀ’
ਆਪ ਜੀ ਖਾਲਸਾ ਨੀਯੂਸ ਅਤੇ ਸਿੰਘ ਸਭਾ ਯੂ. ਐਸ. ਏ ਤੇ ਪੜ
ਸਕਦੇ ਹੋ। ਮੈਂ ਡੇਰੇਦਾਰਾਂ/ਸੰਪਰਦਾਈਆਂ ਦਿਆਂ ਮਨਮਤਾਂ ਅਤੇ ਸਾਧ-ਸੰਤਾਂ ਦੇ ਪਾਖੰਡ ਦਾ ਵਿਰੌਧ
ਕਰਦਾ ਹਾਂ!
ਬਾਕੀ ਆਪ ਜੀ ਦੱਸੇ ਕਿ:-
(1) ਕਿਸ-ਕਿਸ ਡੇਰੇਦਾਰ ਆਦਿ ਜਾਂ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ ਨੇ
ਗੁਰੂਆਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਕਹਿਣ ਦਾ ਵਿਰੌਧ ਕੀਤਾ ਹੈ?
(2) ਕਿਸ-ਕਿਸ ਡੇਰੇਦਾਰ ਆਦਿ ਜਾਂ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ ਨੇ ਗੁਰੂ
ਗ੍ਰੰਥ ਸਾਹਿਬ ਦਾ ਪਦਵੀ/ਪ੍ਰਕਾਸ਼ ਹਟਾਉਂਣ ਦੀ ਗਲ ਕੀਤੀ ਹੈ?
(3) ਕਿਸ-ਕਿਸ ਡੇਰੇਦਾਰ ਆਦਿ ਜਾਂ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ ਨੇ ਬਾਣੀ
ਦੇ ਗਲਤ ਹੋਂਣ ਜਾਂ ਬਾਣੀ ਕੱਟਣ ਦੀ ਗਲ ਕੀਤੀ ਹੈ?
(4) ਕਿਹੜੇ ਡੇਰੇਦਾਰ ਆਦਿ ਜਾਂ ਸ਼੍ਰੋਮਣੀ ਕਮੇਟੀ ਦਾ ਅਹੁਦੇਦਾਰ ਇਹ ਕਿੰਤੂ
ਕਰਦਾ ਹੈ ਕਿ ਗੁਰੂ ਨਾਨਕ ਤੋਂ ਬਾਦ ਗੁਰੂਆਂ ਨੂੰ ਮਾਨਤਾ ਕਿਵੇਂ ਮਿਲੀ?
ਆਪ ਜੀ ਉਨ੍ਹਾਂ ਦੇ ਨਾਮ ਅਤੇ ਹਵਾਲਾ ਦੱਸੇ ਮੈਂ ਉਨ੍ਹਾਂ ਦਾ ਵੀ ਬਣਦਾ
ਵਿਰੌਧ ਕਰਾਂਗਾ। ਮੈਨੂੰ ਉਨ੍ਹਾਂ ਦੇ ਨਾਮ ਜਾਂ ਐਸੇ ਹਵਾਲਿਆਂ ਦਾ ਪਤਾ ਨਹੀਂ। ਇਸ ਲਈ ਤਿੰਨੇ ਸਵਾਲ
ਦਾ ਜਵਾਬ ਜਰੂਰ ਦੇਂਣਾ!
ਬਾਕੀ ਆਪ ਜੀ ਨੂੰ ਤਾਂ ਕੁੱਝ ਐਸੇ ਜਾਗਰੂਕਾਂ ਦਾ ਪਤਾ ਹੀ ਹੈ ਫਿਰ ਆਪ ਜੀ
ਦੀ ਕਲਮ ਇਸ ਪਾਸੇ ਕਿਉਂ ਨਹੀਂ ਚਲਦੀ? ਮੈਂ ਕੁੱਝ ਸੱਜਣਾ ਦੀ ਮਨਮਤ ਤੇ ਕਿੰਤੂ ਕਰਾਂ ਤਾਂ ਆਪ ਜੀ
ਨੂੰ ਮੇਰੀ ਗਲ ਜਾਗਰੂਕ ਵਿਰੌਧੀ ਲੱਗਦੀ ਹੈ ਹੈ ਪਰ ਜੇ ਕਰ ਉਹ ਵੀਰ ਗੁਰੂ ਗ੍ਰੰਥ ਦੀ ਪਦਵੀ/ਬਾਣੀ ਤੇ
ਹੀ ਕਿੰਤੂ ਕਰਦੇ ਹਨ ਤਾਂ ਆਪ ਜੀ ਨੂੰ ਉਨ੍ਹਾਂ ਦਿਆਂ ਐਸੀਆਂ ਗਲਾਂ ਜਾਗਰੂਕਤਾ ਲੱਗਦੀਆਂ ਹਨ? ਮੈਂ
ਤਾਂ ਕਦੇ ਇਤਰਾਜ਼ ਨਹੀਂ ਕੀਤਾ ਕਿ ਕਿਸੇ ਮਨਮਤੀ ਡੇਰੇਦਾਰ ਆਦਿ ਅਤੇ ਪਾਖੰਡੀ ਲੋਕਾਂ ਦਾ ਵਿਰੋਧ ਕਿਉਂ
ਕੀਤਾ ਜਾਂਦਾ ਹੈ!
ਵੀਰ ਜੀ ਡੇਰਦਾਰਾਂ ਜਾਂ ਪਾਖੰਡੀਆਂ ਦਾ ਭਾਂਡਾ ਦਾ ਰੋਜ਼ ਹੀ ਫ਼ੁੱਟਦਾ ਰਹਿੰਦਾ
ਹੈ। ਉਨ੍ਹਾਂ ਦੀ ਮਨਮਤ ਦਾ ਭਾਂਡਾ ਫ਼ੁੱਟਣਾ ਹੀ ਚਾਹੀਦਾ ਹੈ ਪਰ ਕੀ ਕੁੱਝ ਕਥਿਤ ਜਾਗਰੂਕਾਂ ਵੀਰਾਂ
ਦੇ ਦਿਮਾਗੀ ਭਾਂਡੇਆਂ ਨੂੰ ਆਪ ਜੀ ਵਲੋਂ ਸੱਤ ਖੁਨ ਮਾਫ਼ ਹਨ?
ਵੀਰ ਜੀ ਧਿਆਨ ਦੇਵੋ ਕਿ ਕੁੱਝ ਜਾਗਰੂਕਾਂ ਦੀ ਮਨਮਤ ਦੀ ਗਲ
ਆਪ ਜੀ ਨੂੰ ਵੀ ਸਾਰੇ ਜਾਗਰੂਕ ਵਰਗ ਤੇ ਆਉਂਦੀ ਲਗ ਰਹੀ ਹੈ! ਇਹੀ ਤਾਂ ਤ੍ਰਾਸਦੀ ਹੈ! ਇਹੀ ਤਾਂ
ਸਮੱਸਿਆ ਹੈ ਜਿਸਦਾ ਸ਼ਿਕਾਰ ਸਾਰਾ ਜਾਗਰੂਕ ਵਰਗ ਹੋ ਰਿਹਾ ਹੈ। ਆਪ ਜੀ ਸੁਚੇਤ ਹੋ, ਤਾਂ ਵੀ ਵਿਚਲਿਤ
ਹੋ ਉੱਠੇ ਹੋ ਪਰ ਜ਼ਰਾ ਸੋਚੋ ਕਿ ਆਮ ਸਿੱਖ ਕੁੱਝ ਜਾਗਰੂਕਾਂ ਦਿਆਂ ਗੁਰੂ ਵਿਰੋਧੀ ਗਲਾਂ ਸੁਣ ਕੇ
ਸਾਰੇ ਜਾਗਰੂਕ ਵਰਗ ਬਾਰੇ ਕੀ ਸੋਚੇ ਗਾ? ਸਾਨੂੰ ਇੱਕ ਮਤ ਹੋ ਕੇ ਐਸੀਆਂ ਬਜ਼ਰ ਕੋਤਾਹੀਆਂ ਤੋਂ
ਅਸਹਿਮਤੀ ਜਤਾਉਂਣ ਵਿੱਚ ਦੇਰ ਨਹੀਂ ਕਰਨੀ ਚਾਹੀਦੀ। ਗੁਰੂਆਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ
ਗੁਰਤਾ ਦੀ ਪਦਵੀ ਅਤੇ ਸਤਿਕਾਰ ਤੋਂ ਹੇਠਾਂ ਉਤਾਰਨ ਦੀ ਕੋਸ਼ਿਸ਼ ਕਰਦੇ ਕਿਸੇ ਸੱਜਣ ਨੂੰ ਇਨ੍ਹਾਂ
ਨੁੱਕਤਿਆਂ ਤੇ ਜਾਗਰੂਕਤਾ ਦੀ ਪਦਵੀ ਨਹੀਂ ਮਿਲ ਸਕਦੀ!
ਹੁਣ ਆਪ ਜੀ ਦੇ ਦੂਜੇ ਪੈਰੇ ਦਾ ਜਵਾਬ:-
ਵੀਰ ਜੀ ਭਸੋੜ ਵਾਲੀ ਗਲ ਪੁਰਾਨੀ ਹੈ ਪਰ ਕੁੱਝ ਪੁਰਾਣੀਆਂ ਗੱਲਾ ਦੀ ਗਵਾਹੀ
ਹੈ। ਬਾਕੀ ਨਵੀਂ ਗਲਾਂ ਦੀ ਝਲਕ ਤਾਂ ਵੀਰ ਗੁਰਸ਼ਰਨ ਸਿੰਘ ਜੀ ਕਸੇਲ ਨੂੰ ਲਿਖੀ ਚਿੱਠੀ ਮਿਤੀ 6. 7.
12 ਵਿੱਚ ਦਿੱਤੇ ਲਿੰਕ
http://www.sikhmarg.com/2010/0404-spokesman-bare-swaal.html
ਵਿਚ ਤੁਸੀ ਵੀ ਪੜ ਲੋ। ਜਾਗਰੂਕ ਲਹਿਰ ਤੇ ਅਟੈਕ
ਮੈਂ ਨਹੀਂ ਕਰ ਰਿਹਾ ਬਲਕਿ ਕੁੱਝ ਜਾਗਰੂਕ ਸਿੱਖੀ ਦੇ ਮੁੱਢਲੇ ਅਸੂਲਾਂ ਤੇ ਅਟੈਕ ਕਰਦੇ ਸਮੁੱਚੇ
ਸੁਚੇਤ ਵਰਗ ਦੇ ਪੱਲੇ ਬਦਨਾਮੀ/ਨਾਮੋਸ਼ੀ ਪਾ ਰਹੇ ਹਨ।
ਤੁਸੀ ਨਾਨਕਸ਼ਾਹੀ ਕੈਲੰਡਰ ਦੀ ਗਲ ਕੀਤੀ ਹੈ ਤਾਂ ਵੀਰ ਸਰਵਜੀਤ ਜੀ ਨਾਲ ਹੋਏ
ਸੰਵਾਦ ਵਿੱਚ ਮੇਰੀ ਇਹ ਟਿੱਪਣੀ ਵਿਚਾਰੋ:-
“ਜੇ ਕਰ ਹਰ ਕੈਲੰਡਰ ਪੱਧਤੀ ਵਿਗਿਆਨਕ ਅਤੇ ਕੁਦਰਤ ਦੀ ਗਤੀ ਅਨੁਸਾਰ
ਨਿਰਧਾਰਤ ਹੈ ਤਾਂ ਸਾਡੀ ਸਮੱਸਿਆ ਕੁਦਰਤ ਨਹੀਂ ਬਲਕਿ ਕੁੱਝ ਹੋਰ ਹੈ ਜਿਸ ਕਾਰਨ ਅਸੀਂ ਅਪਣੇ ਦਿਨ
ਨਿਰਧਾਰਤ ਕਰਨ ਦੀ ਜੁਗਤ ਵਿੱਚ ਸੰਵਾਦਹੀਨਤਾ, ਕੰਨਫ਼ੁਜ਼ਨ ਅਤੇ ਜੱਗ ਹਾਸਾਈ ਵਰਗੇ ਸੰਤਾਪ ਨੂੰ ਸਹਿ
ਰਹੇ ਹਾਂ। ਇਹ ਕੇਂਦਰੀ ਲੀਡਰਸ਼ਿਪ ਅਤੇ ਸੁਚੇਤ ਅਖਵਾਉਂਦੇ ਚਿੰਤਨ ਦੀ ਵੱਡੀ ਕਮਜ਼ੋਰੀ ਪ੍ਰਤੀਤ
ਹੁੰਦੀ ਹੈ”
ਤੁਸੀ ਆਵਾਗਮਨ ਅਤੇ ਕਰਮ ਸਿਧਾਂਤ ਬਾਰੇ ਲਿਖਿਆ ਹੈ ਤਾਂ ਇਸ ਵਿਸ਼ੇ ਤੇ ਮੇਰੇ
ਨਿਜੀ ਵਿਚਾਰ ਮੇਰੇ ਲੇਖਾਂ ਵਿੱਚ ਪਏ ਹਨ। ਇਸ ਬਾਬਤ ਮੇਰੇ ਸ. ਜਸਵੀਰ ਸਿੰਘ ਕੈਲਗਰੀ ਜੀ ਨਾਲ
ਵਿਸਤ੍ਰਤ ਵਿਚਾਰ ਚਰਚਾ ਹੋਈ ਸੀ। ਉਹ ਮੇਰੇ ਨਿਜੀ ਵਿਚਾਰਾਂ ਨਾਲ ਸਹਮਤਿ ਨਹੀਂ ਸਨ ਅਤੇ ਨਾ ਹੀ ਮੈਂ
ਉਨ੍ਹਾਂ ਨਾਲ ਸਹਿਮਤ ਹੋ ਪਾਇਆ। ਤੁਸੀ ਆਪਣੇ ਖਿਆਲ ਵਿੱਚ ਹੀ ‘ਯੂ ਟਰਨ’ ਉਸਾਰ ਲਿਆ ਹੈ। ਬੇਨਤੀ ਹੈ
ਕਿ ਇੰਝ ਨਾ ਕਰਿਆ ਕਰੋ। ਤੁਸੀ ਆਵਾਗਮਨ ਦੀ ਚਰਚਾ ਦੇ ਆਰੰਭ ਵਿੱਚ ਹੀ ਕੈਲਗਰੀ ਜੀ ਨੂੰ ਮੇਰੇ ਲੇਖਾਂ
ਦਾ ਲਿੰਕ ਦੇ ਦਿੱਤਾ ਸੀ ਇਸ ਕਰਕੇ ਮੈਂ ਹੋਰ ਲਿਖਣ ਦੀ ਲੋੜ ਨਹੀਂ ਸਮਝੀ। ਆਪ ਜੀ ਇਸ ਨੂੰ ਯੂ ਟਰਨ
ਨਾ ਸਮਝੋ।
ਹਰਦੇਵ ਸਿੰਘ, ਜੰਮੂ-8. 7. 12
(07/07/12)
ਸਰਵਜੀਤ ਸਿੰਘ
ਸ.
ਹਰਦੇਵ ਸਿੰਘ ਜੰਮੂ ਜੀ,
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕਿ ਫਤਹਿ।
ਸ. ਹਰਦੇਵ ਸਿੰਘ ਜੰਮੂ ਜੀ, ਆਪ ਜੀ ਲਿਖਦੇ ਹੋ, “ਰਾਗਮਾਲਾ ਨੂੰ ਸ਼ਾਮਲ ਕਰਨ ਬਾਰੇ
ਕੋਈ ਗੁਰਮਤਾ ਨਹੀਂ ਹੋਇਆ ਬਲਕਿ ਇਹ ਗੁਰਕਾਲ ਨਾਲ ਸਬੰਧਤ ਪਹਿਲਾਂ ਤੋਂ ਮੁੱਢਲੀਆਂ ਬੀੜਾ ਵਿੱਚ ਦਰਜ
ਸੀ”।
ਜੰਮੂ ਜੀ, ਮੇਰੀ ਜਾਣਕਾਰੀ ਮੁਤਾਬਕ ਪਹਿਲੀ ਬੀੜ (ਪੋਥੀ ਸਾਹਿਬ) ਗੁਰੂ ਅਰਜਨ ਦੇਵ ਜੀ ਨੇ ਲਿਖਵਾਈ
ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਰਜ ਕਰਕੇ, ਬੀੜ ਨੂੰ ਸੰਪੂਰਨ
ਕਰਨ ਉਪ੍ਰੰਤ ਗੁਰਗੱਦੀ ਬਖ਼ਸ਼ਿਸ਼ ਕੀਤੀ ਸੀ।
ਸ. ਹਰਦੇਵ ਸਿੰਘ ਜੀ, ਇਹ ਜਾਣਕਾਰੀ ਦੇਣ ਦੀ ਕ੍ਰਿਪਾਲਤਾ ਕਰੋ ਕਿ
ਰਾਗਮਾਲਾ ਨੂੰ ਕਿਸ ਗੁਰੂ ਸਾਹਿਬ ਨੇ ਬੀੜ ਵਿੱਚ ਦਰਜ ਕੀਤਾ ਸੀ?
ਨਿਤਨੇਮ ਦੀਆਂ ਬਾਣੀਆ ਬਾਰੇ ਪਾਸ ਕੀਤੇ ਗਏ ਮਤੇ ਦੀ ਜਾਣਕਾਰੀ ਲਈ ਸਿੱਖ ਰਹਿਤ ਮਰਯਾਦਾ
ਦਾ ਪਹਿਲਾ ਪੰਨਾ ਪੜ੍ਹੋ ਜੀ।
ਸਤਿਕਾਰ ਸਹਿਤ
ਸਰਵਜੀਤ ਸਿੰਘ
(07/07/12)
ਡਾ: ਗੁਰਮੀਤ ਸਿੰਘ ਬਰਸਾਲ
ਵੀਰ ਜੀ ਮੇਰੇ ਨੁੱਕਤੇ ਜਾਗਰੂਕ ਵਰਗ ਨੂੰ ਨਹੀਂ
ਬਲਕਿ ਉਨ੍ਹਾਂ ਕੁੱਝ ਕਥਿਤ ਜਾਗਰੂਕਾਂ ਦੀ ਨਾਸਮਝੀ/ਮਨਮਤਿ ਦਰਸਾਉਂਦੇ ਹਨ
ਵੀਰ ਜੀ ਤੁਹਾਨੂੰ ਉਹਨਾਂ ਕੁਝ ਅਜੋਕੇ ਕਥਿਤ ਜਾਗਰੂਕਾਂ ਦੀ ਜਿਆਦਾ ਫਿਕਰ ਹੈ ਪਰ ਜਿਨਾਂ ਨੇ ਕੌਮ ਦਾ
ਸਤਿਆਨਾਸ ਕਰਨ ਦੀ ਕੋਈ ਕਸਰ ਨਹੀਂ ਛੱਡੀ ਉਹਨਾਂ ਵਾਰੇ ਤੁਹਾਡੀ ਕਲਮ ਕਿਓਂ ਨਹੀਂ ਚਲਦੀ । ਸਿੱਖੀ
ਨੂੰ ਆਪਣੇ ਰਾਜਨੀਤਕ ਮੁਫਾਦਾਂ ਲਈ ਟੁਕੜਿਆਂ ਵਿੱਚ ਵੰਡਣ ਵਾਲੇ ਰਾਜਨੀਤਕ ਜੋ ਸਿਖਾਂ ਦੀ ਦੁਸ਼ਮਣ
ਜਮਾਤ ਨਾਲ ਕੇਵਲ ਰਾਜ ਕਰਨ ਦੀ ਚਾਹ ਨਾਲ ਹੀ ਯਾਰੀ ਪਾਉੰਦੇ ਹਨ, ਜੋ ਸਿਖਾਂ ਦੀਆਂ ਧਾਰਮਿਕ
ਸੰਸਥਾਵਾਂ ਨੂੰ ਲਗਾਤਾਰ ਭਗਵਾਂ ਕਰ ਰਹੇ ਹਨ , ਜੋ ਸਿੱਖਾਂ ਦੇ ਜੀਵਨ ਵਿੱਚ ਹਰ ਤਰਾਂ ਦੇ ਬ੍ਰਾਹਮਣੀ
ਕਰਮਕਾਂਢ ਭਰ ਰਹੇ ਹਨ, ਜੋ ਵਚਿਤਰਨਾਟਕ ਦੀ ਮਦਦ ਨਾਲ ਸਿਖਾਂ ਦੇ ਆਚਰਣ ਵਿੱਚ ਵਚਿਤਰਨਾਟਕੀ
ਸਿਖਿਆਵਾਂ ਭਰ ਰਹੇ ਹਨ ਜੋ ਸਿੱਖਾਂ ਨੂੰ ਕੇਵਲ ਬ੍ਰਾਹਮਣੀ ਸ਼ਿਕਾਰ ਵਰਗੇ ਪੁਜਾਰੀ ਬਣਾਕੇ ਰੱਖਣਾ
ਚਾਹੁੰਦੇ ਹਨ ਜੋ ਸਿੱਖਾਂ ਨੂੰ ਅੰਧਵਿਸ਼ਵਾਸਾਂ, ਕਰਮਕਾਂਢਾ, ਤਾਂਤਰਿਕਾਂ, ਆਵਾਗਵਣ ਦੇ ਭੈ ਨਾਲ
ਡਰਾਉਣ ਦੀਆਂ ਕੋਸ਼ਿਸ਼ਾ ਕਰ ਰਹੇ ਹਨ ਵਾਰੇ ਆਪਦੀ ਕਲਮ ਕਿਓਂ ਚੁੱਪ ਹੈ । ਆਪਦੀ ਕਲਮ ਦੇ ਤੁਹਾਡੇ ਕਹਿਣ
ਵਾਂਗ ਉਹੀ ਕੁਝ ਜਾਗਰੂਕ ਹੀ ਸ਼ਿਕਾਰ ਕਿਓਂ ਹੁੰਦੇ ਹਨ ।
ਤਹਾਡੇ ਬਚਨ ਜਾਗਰੂਕਤਾ ਨਿਜੀ ਸ਼ੋਹਰਤ, ਪ੍ਰਸ਼ੰਸਾਯੁਕਤ ਚੰਦ ਜੈਕਾਰੇ ਜਾਂ ਉਸਤਤ ਕਰਦੇ ਚੰਦ ਟੇਲੀਫ਼ੋਨ
ਪ੍ਰਾਪਤ ਕਰਨ ਦੀ ਗਲ ਨਹੀਂ ਤੁਹਾਡਾ ਅਜਿਹਾ ਕਹਿਣ ਦਾ ਕੀ ਭਾਵ ਹੈ ? ਇੱਥੇ ਵੀ ਫਿਰ ਉਹੀ
ਕੁਝ ਜਾਗਰੂਕਾਂ ਦੀ ਗਲ ਕਰੋਗੇ । ਹੁਣ ਆਪ ਹੀ ਦੱਸੋ ਤੁਹਾਡਾ ਟਾਰਗਟ ਕੀ ਹੈ । ਜਾਗਰੁਕਾਂ ਨੇ ਤਾਂ
ਪਿਛਲੇ ਕੁਝ ਸਾਲਾਂ ਤੋਂ ਕੰਮ ਅਰੰਭਿਆ ਹੈ ਪਰ ਤੁਸੀਂ 60 ਸਾਲ ਪੁਰਾਣੇ ਭਦੌੜੀਆਂ ਦੀ ਉਦਾਹਰਣ ਨਾਲ
ਸਮੁਚੀ ਜਾਗਰੁਕ ਲਹਿਰ ਤੇ ਅਟੈਕ ਕਰ ਰਹੇ ਹੋ। ਤੁਸੀਂ ਵੀ ਜਾਣਦੇ ਹੋ ਕਿ ਅਜੋਕੀ ਜਾਗਰੁਕ ਲਹਿਰ
ਮੁੰਦਾਵਣੀ ਤਕ ਗੁਰਬਾਣੀ ਨੂੰ ਪੂਰਨ ਗੁਰੂ ਆਖਦੀ ਹੈ । ਪੁਰਾਣੀਆਂ ਗਲਾਂ ਅਗਰ ਛੱਡ ਵੀ ਦੇਈਏ ਤਾਂ
ਆਪਣੇ ਦੇਖਦੇ ਦੇਖਦੇ ਜਿਨਾਂ ਮਜ਼ਹਬੀ ਅਤੇ ਰਾਜਨੀਤਕਾਂ ਦੀ ਜੁੰਡਲੀ ਨੇ ਨਾਨਕਸ਼ਾਹੀ ਕੈਲੰਡਰ ਨੂੰ
ਵਿਕਰਿਤ ਕਰ ਦਿੱਤਾ ਪਰ ਆਪ ਜੀ ਚੁੱਪ ਰਹੇ। ਹਾਂ ਕੁਝ ਜਾਨਣ ਦੀ ਇਛਾ ਦਿਖਾਕੇ ਨਾਨਕ ਸ਼ਾਹੀ ਕੈਲੰਡਰ
ਵਿੱਚ ਮਿਲਾਵਟ ਕਰਨ ਵਾਲਿਆਂ ਦਾ ਅਸਿੱਧਾ ਜਿਹਾ ਸਮਰਥਨ ਜਰੂਰ ਕੀਤਾ । ਹੁਣ ਆਪ ਹੀ ਦੱਸੋ ਤੁਸੀਂ ਅਜੇ
ਵੀ ਕਹੋਗੇ ਕਿ ਐਸੀ ਟਿੱਪਣੀ ਦੀ ਉਮੀਦ ਨਹੀਂ ਸੀ । ਵੀਰ ਜੀ ਹੁਣ ਤੇ ਅਜਿਹਾ ਜਾਪਦਾ ਹੈ ਆਪ ਨੇ
ਆਵਾਗਵਣ ਅਤੇ ਕਰਮ ਸਿਧਾਂਤ ਵਾਲੇ ਨੁਕਤੇ ਤੇ ਵੀ ਯੂ ਟਰਨ ਮਾਰ ਲਈ ਹੋਣੀ ਹੈ ਵਰਨਾਂ ਇਸ ਵਿਸ਼ੇ ਤੇ
ਆਪਦੇ ਪੁਰਾਣੇ ਲੇਖਾਂ ਦੇ ਸਪੱਸ਼ਟ ਵਿਚਾਰਾਂ ਦੇ ਹੁੰਦਿਆ ਚਲ ਰਹੀ ਵਿਚਾਰ ਵਿੱਚ ਆਪਨੇ ਕੋਈ ਸੇਧ ਨਹੀਂ
ਦਿੱਤੀ ਸ਼ਾਇਦ ਸ਼ੋਚਦੇ ਹੋਵੇਗੇ ਕਿ ਇਹ ਜਾਗਰੁਕਾਂ ਦੇ ਪੱਖ ਵਿੱਚ ਜਾਵੇਗੀ ।
(07/07/12)
ਚਰਨਜੀਤ ਸਿੰਘ ਬਰੈਂਮਪਟਨ
ਗੁਰਬਾਣੀ ਦੀ ਆਵਾਗਮਨ ਦੀ ਸਪਸ਼ਟ
ਪਰਿਭਾਸ਼ਾ (ਨੀਲੇ ਅਖਰਾਂ ਵਿਚ)
ਰਾਗੁ ਰਾਮਕਲੀ ਮਹਲਾ ੫ ਘਰੁ ੧
ੴ ਸਤਿਗੁਰ ਪ੍ਰਸਾਦਿ॥
ਕਿਰਪਾ ਕਰਹੁ ਦੀਨ ਕੇ ਦਾਤੇ ਮੇਰਾ ਗੁਣੁ ਅਵਗਣੁ ਨ ਬੀਚਾਰਹੁ ਕੋਈ॥
ਮਾਟੀ ਕਾ ਕਿਆ ਧੋਪੈ ਸੁਆਮੀ ਮਾਣਸ ਕੀ ਗਤਿ ਏਹੀ॥ ੧॥
ਮੇਰੇ ਮਨ ਸਤਿਗੁਰੁ ਸੇਵਿ ਸੁਖੁ ਹੋਈ॥
ਜੋ ਇਛਹੁ ਸੋਈ ਫਲੁ ਪਾਵਹੁ ਫਿਰਿ ਦੂਖੁ ਨ ਵਿਆਪੈ ਕੋਈ॥ ੧॥ ਰਹਾਉ॥
ਕਾਚੇ ਭਾਡੇ ਸਾਜਿ ਨਿਵਾਜੇ ਅੰਤਰਿ ਜੋਤਿ ਸਮਾਈ॥
ਜੈਸਾ ਲਿਖਤੁ ਲਿਖਿਆ ਧੁਰਿ ਕਰਤੈ ਹਮ ਤੈਸੀ ਕਿਰਤਿ ਕਮਾਈ॥ ੨॥
ਮਨੁ ਤਨੁ ਥਾਪਿ ਕੀਆ ਸਭੁ ਅਪਨਾ ਏਹੋ ਆਵਣ ਜਾਣਾ॥
ਜਿਨਿ ਦੀਆ ਸੋ ਚਿਤਿ ਨ ਆਵੈ ਮੋਹਿ ਅੰਧੁ ਲਪਟਾਣਾ॥ ੩॥
ਜਿਨਿ ਕੀਆ ਸੋਈ ਪ੍ਰਭੁ ਜਾਣੈ ਹਰਿ ਕਾ ਮਹਲੁ ਅਪਾਰਾ॥
ਭਗਤਿ ਕਰੀ ਹਰਿ ਕੇ ਗੁਣ ਗਾਵਾ ਨਾਨਕ ਦਾਸੁ ਤੁਮਾਰਾ॥ ੪॥ ੧॥ (੮੮੨)
ਜਿਸ ਪ੍ਰਭੂ ਨੇ ਇਹ ਮੰਨ ਤਨ ਸਾਜਿਆ ਹੈ, ਉਸ ਨੂ ਵਿਸਾਰ ਕੇ ਅਤੇ ਮੋਹ ਵਸ ਪੈ ਕਿ ਸਭ ਕੁੱਝ ਆਪਣਾ ਹੀ
ਸਮਝ ਲੈਣਾ ਹੀ ਆਉਣਾ ਜਾਣਾ ਹੈ।
ਚਰਨਜੀਤ ਸਿੰਘ
ਬਰੈਂਮਪਟਨ
(07/07/12)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਸਤਿਨਾਮ ਸਤਿਨਾਮ ਸਤਿਨਾਮ ਜੀ।
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਸਤਿਨਾਮ ਸਤਿਨਾਮ ਸਤਿਨਾਮ ਜੀ।
ਸਤਿਨਾਮ ਖਾਸ ਬਾਕੀ ਨਾਮ ਆਮ ਜੀ।
ਤੇਰਾ ਨਾਮ ਸੱਚਾ ਇੱਕੋ ਸੱਚੇ ਵਾਹਿਗੁਰੂ।
ਹੋਰ ਸਾਰੇ ਨਾਮ ਤਾਂ ਨੇ ਕੱਚੇ ਵਾਹਿਗੁਰੂ।
ਤੇਰੀ ਹੀ ਪਛਾਣ ਵਿਚੋਂ ਸਾਰੇ ਨਿਕਲੇ।
ਤੇਰੀ ਹੀ ਪਛਾਣ `ਚ ਅਖੀਰ ਜਾ ਮਿਲੇ।
ਜਗ ਦੇ ਨੇ ਥੋੜ-ਚਿਰੇ ਮਹਿਮਾਨ ਜੀ।
ਸਤਿਨਾਮ ਸਤਿਨਾਮ ਸਤਿਨਾਮ ਜੀ।
ਅਰਬਾਂ ਹੀ ਨਾਮ ਲੋਕਾਂ ਰੱਖੇ ਅਪਣੇ।
ਅਰਬਾਂ ਹੀ ਹੋਰ ਨਾਮ ਉਨ੍ਹਾਂ ਰੱਖਣੇ।
ਵੇਲਿਆਂ ਦੇ ਨਾਲ ਸਾਰੇ ਖੁਰ ਜਾਣਗੇ।
ਵਕਤਾਂ ਦੇ ਦੰਦਿਆਂ ਤੇ ਭੁਰ ਜਾਣਗੇ।
ਰੋਜ਼ ਦੀਆਂ ਲੋੜਾਂ ਦੇ ਨੇ ਗੁਲਾਮ ਜੀ।
ਸਤਿਨਾਮ ਸਤਿਨਾਮ ਸਤਿਨਾਮ ਜੀ।
“ਮੈਂ ਆਹ, ਮੈਂ ਅਹੁ” ਐਵੇਂ ਫੜਾਂ ਮਾਰੀ ਜਾਣਗੇ।
ਰੇਤੇ ਦੇ ਮਹਿਲ ਹੀ ਉਸਾਰੀ ਜਾਣਗੇ।
ਵਾਹਿਗੁਰੂ ਨਾਲ ਸੁਰਤੀ ਮਿਲਾਈ ਨਾ।
ਝੂਠ ਛੱਡ ਸੱਚ ਦੀ ਸਮਝ ਆਈ ਨਾ।
ਨਾਮ ਛੱਡ ਗੱਲ ਕਰਦੇ ਨੇ ਦਾਮ ਦੀ।
ਸਤਿਨਾਮ ਸਤਿਨਾਮ ਸਤਿਨਾਮ ਜੀ।
ਸਤਿਨਾਮ ਜਪਿਆਂ ਬੰਧਨ ਖੁਲ੍ਹਦੇ।
ਉਸ ਵਲ ਜਾਣ ਦੇ ਨੇ ਰਾਹ ਮਿਲਦੇ।
ਉਸ ਨਾਲ ਧਿਆਨ ਲਾ ਕੇ ਆਪਾ ਮਿਟਦਾ।
ਪਾਇਆ ਹੋਇਆ ਨਾਵਾਂ ਦਾ ਗਲਾਮਾਂ ਟੁਟਦਾ।
ਚਾਹੀਏ ਉਹਨੂੰ ਜਪਣਾ ਸਵੇਰੇ ਸ਼ਾਮ ਜੀ।
ਸਤਿਨਾਮ ਸਤਿਨਾਮ ਸਤਿਨਾਮ ਜੀ।
ਜਪ ਮਨ ਸਤਿਨਾਮੁ ਸਤਿਨਾਮੁ ਜੀ।
ਬਿਨਾ ਨਾਮ ਗਲਾਂ ਝੂਠ ਨੇ ਤਮਾਮ ਜੀ।
ਗੁਰਮੁਖ ਕੂੜ ਦਾ ਨਾ ਕਰੇ ਵਿਉਹਾਰ।
ਕਰਦਾ ਏ ਉਹ ਤਾਂ ਸੱਚੇ ਸੌਦੇ ਦਾ ਵਪਾਰ।
ਇਕੋ ਵਾਹਿਗੁਰੂ, ਅੱਲਾ, ਗਾਡ, ਰਾਮ ਜੀ।
ਸਤਿਨਾਮ ਸਤਿਨਾਮ ਸਤਿਨਾਮ ਜੀ।
(06/07/12)
ਹਰਦੇਵ ਸਿੰਘ, ਜੰਮੂ
ਸਤਿਕਾਰ ਯੋਗ ਵੀਰ ਸਰਵਜੀਤ ਸਿੰਘ ਜੀ,
ਸਤਿ ਸ਼੍ਰੀ ਅਕਾਲ!
ਆਪ ਜੀ ਨੇ ਲਿਖਿਆ ਹੈ:-
“ਸ. ਹਰਦੇਵ ਸਿੰਘ ਜੀ, ਸਿੱਖ ਰਹਿਤ
ਮਰਯਾਦਾ ‘ਚ ਦਰਜ ਉਪ੍ਰੋਕਤ ਦੋਵੇਂ ਮਦਾਂ, ਮੇਰੇ ਖਿਆਲ ਮੁਤਾਬਕ, ਸਿੱਖ ਰਹਿਤ ਮਰਯਾਦਾ ‘ਚ ਦਰਜ
ਗੁਰਮਤੇ ਦੀ ਪ੍ਰੀਭਾਸ਼ਾ ਮੁਤਾਬਕ ਸਹੀ ਨਹੀ ਹਨ”
ਵੀਰ ਜੀ ਆਪ ਜੀ ਨੇ ਆਪਣਾ ਖਿਆਲ ਪੇਸ਼ ਕੀਤਾ ਹੈ। ਪਰ ਧਿਆਨ ਦੇਂਣਾ ਕਿ ਇਸ
ਵਿਸ਼ੇ ਤੇ ਕੇਵਲ ਕਿਸੇ ਦਾ ਨਿਜੀ ਖਿਆਲ ਸਹੀ-ਗਲਤ ਜਾਂ ਉਸ ਪਿੱਛਲੀ ਵਾਸਤਵਿਕਤਾ ਦਾ ਮਾਪਦੰਡ ਨਹੀਂ ਹੋ
ਸਕਦਾ। ਕਈ ਵਾਰ ਨਿਜੀ ਖਿਆਲ ਖਿਆਲਾਂ ਵਿੱਚ ਹੀ ਰਾਈ ਦਾ ਪਹਾੜ ਖੜਾ ਕਰ ਦਿੰਦੇ ਹਨ!
ਨਿਤਨੇਮ ਵਿਚਲਿਆਂ ਬਾਹਰੀ ਰਚਨਾਵਾਂ ਨੂੰ ਕਿਸੇ ਧਿਰ ਨੇ ਗੁਰੂ ਗ੍ਰੰਥ ਸਾਹਿਬ
ਵਿੱਚ ਦਰਜ ਕਰਨ ਦਾ ਜਤਨ ਕੀਤਾ ਸੀ ਜਿਸ ਨੂੰ ਸਿੰਘ ਸਭਾ ਲਹਿਰ ਦੇ ਆਗੂਆ ਨੇ ਠੱਲ ਪਾਈ ਸੀ ਤਾਂ ਕਿ
ਬੀੜ ਦੀ ਨਿਰੋਲਤਾ ਕਾਯਮ ਰਹੇ ਅਤੇ ਕੋਈ ਵੀ ਧਿਰ ਕਿਸੇ ਬਹਾਨੇ ਸਿਰ ਗੁਰੂ ਗ੍ਰੰਥ ਸਾਹਿਬ ਦੀ ਬਣਤਰ
ਨਾਲ ਛੇੜ-ਛਾੜ ਕਰਦੇ ਕੋਈ ਵਾਧਾ-ਘਾਟਾ ਨਾ ਕਰੇ ਜਿਵੇਂ ਕਿ ਭਸੋੜ ਵਾਲੇ ਧਿਰ ਨੇ ਕੀਤਾ ਸੀ। ਆਸ ਹੈ
ਕਿ ਆਪ ਜੀ ਬੀੜ ਦੀ ਨਿਰੋਲਤਾ ਕਾਯਮ ਰਹਿਣ ਦੇ ਅਸਲ ਪਰਿਪੇਖ ਅਤੇ ਪ੍ਰਯੋਜਨ ਨੂੰ ਸਮਝਣ ਦਾ ਜਤਨ
ਕਰੋਗੇ।
ਆਪ ਜੀ ਨੇ ਰਾਗਮਾਲਾ ਬਾਰੇ ਗਲ ਕੀਤੀ ਹੈ ਅਤੇ ਸਿੱਖ ਰਹਿਤ ਮਰਿਆਦਾ ਵਿਚਲੀ
ਮਦ ਨੂੰ ਕੋਟ ਕੀਤਾ ਹੈ। ਸਿੱਖ
ਮਾਰਗ. ਕਾਮ ਦੇ ਅਨੁਸ਼ਾਸਨ ਨੂੰ ਮੁੱਖ
ਰੱਖਦੇ ਕੇਵਲ ਇਤਨਾ ਕਹਾਂਗਾ ਕਿ ਰਾਗਮਾਲਾ ਨੂੰ ਸ਼ਾਮਲ ਕਰਨ ਬਾਰੇ ਕੋਈ ਗੁਰਮਤਾ ਨਹੀਂ ਹੋਇਆ ਬਲਕਿ ਇਹ
ਗੁਰਕਾਲ ਨਾਲ ਸਬੰਧਤ ਪਹਿਲਾਂ ਤੋਂ ਮੁੱਢਲੀਆਂ ਬੀੜਾ ਵਿੱਚ ਦਰਜ ਸੀ। ਇਸ ਨਾਲ ਸਬੰਧਤ ਮਤਭੇਦ ਦਾ
ਜ਼ਿਕਰ ਰਹਿਤ ਮਰਿਆਦਾ ਵਿੱਚ ਪਾਰਦਰਸ਼ਤਾ ਨਾਲ ਦਰਜ ਹੈ ਅਤੇ ਇਸ ਤੋਂ ਸਿੱਧ ਹੁੰਦਾ ਹੈ ਕਿ ਮਤਭੇਦ ਰੱਖਣ
ਵਾਲੇ ਇਸ ਮੱਦ ਤੇ ਆ ਕੇ ਸਹਿਮਤ ਹੋਏ ਸਨ ਅਤੇ ਇਸ ਤੇ ਵੀ ਕਿ ਪਾਠ ਦੀ ਸਮਾਪਤੀ ਮੁੰਦਾਵਣੀ ਦੇ
ਸਲੋਕਾਂ ਤੇ ਵੀ ਸੰਪੂਰਣ ਹੈ।
ਇਹ ਵੀ ਧਿਆਨ ਦੇਂਣਾ ਕਿ ਇਸ ਮਾਮਲੇ ਬਾਰੇ ਨੀਯਤ ਕੀਤੀ ਗਈ ਉਚੇਚੀ ਕਮੇਟੀ
ਵਲੋਂ ਮਿਲੀ ਰਿਪੋਰਟ ਉਪਰੰਤ ਹੀ ਰਾਗਮਾਲਾ ਤੋਂ ਬਿਨਾ ਬੀੜ ਨਾ ਛਾਪਣ ਦਾ ਨਿਰਦੇਸ਼ ਦਿੱਤਾ ਗਿਆ ਸੀ
ਕਿਉਂਕਿ ਇੱਕ ਧਿਰ ਨੇ ਰਾਗਮਾਲਾ ਬਾਹਰ ਕੱਡਣ ਦੇ ਨਾਲ-ਨਾਲ ਭਗਤਾਂ ਅਤੇ ਭੱਟਾਂ ਦੀ ਬਾਣੀ ਬਾਹਰ ਕੱਡ
ਕੇ ਨਿਤਨੇਮ ਵਿਚਲਿਆਂ ਬਾਹਰੀ ਰਚਨਾਵਾਂ ਗ੍ਰੰਥ ਸਾਹਿਬ ਨਾਲ ਜੋੜਨ ਦਾ ਜਤਨ ਕੀਤਾ ਸੀ। ਕੋਈ ਇਹ ਨਹੀਂ
ਕਹਿ ਸਕਦਾ ਕਿ ਰਾਗਮਾਲਾ ਦੀ ਸ਼ਮੂਲਿਅਤ ਲਈ ਕੋਈ ਗੁਰਮਤਾ ਹੋਇਆ ਸੀ ਅਤੇ ਰਾਗਮਾਲਾ ਪਹਿਲਾਂ ਨਹੀਂ ਸੀ
ਹੁੰਦੀ ਅਤੇ ਬਾਦ ਵਿੱਚ ਪਾਈ ਗਈ। ਇਸਦੇ ਵਿਪਰੀਤ ਰਾਗਮਾਲਾ ਤਾਂ ਗੁਰੂਕਾਲ ਦਿਆਂ ਮੁੱਢਲਿਆਂ ਬੀੜਾਂ
ਵਿੱਚ ਵੀ ਦਰਜ ਅਤੇ ਪ੍ਰਚਲਤ ਸੀ ਅਤੇ ਮਤਭੇਦ ਦੇ ਚਲਦੇ ਇਸੇ ਪਾਰਿਪਾਟੀ ਦਾ ਅਨੁਸਰਨ ਕੀਤਾ ਗਿਆ ਨਾ
ਕਿ ਆਪਣੇ ਵਲੋਂ ਕਿਸੇ ਗੁਰਮਤੇ ਰਾਹੀਂ ਬੀੜ ਦੀ ਨਿਰੋਲਤਾ ਭੰਗ ਕੀਤੀ ਗਈ।
ਬਾਕੀ ਦਾਸ ਨੂੰ ਗੁਰੂ ਗ੍ਰੰਥ ਸਾਹਿਬ
ਜੀ ਦੀ ਨਿਰੋਲਤਾ ਤੇ ਕੋਈ ਸ਼ੰਕਾ ਨਹੀਂ। ਹੁੰਦੀ ਤਾਂ ਪਹਿਲਾਂ ਮਨ ਦਾ ਸ਼ੰਕਾ ਦੂਰ ਕਰਦਾ ਫ਼ਿਰ ਗੁਰੂ
ਨੂੰ ਗੁਰੂ ਕਹਿਣ ਦਾ ਦਮ ਭਰਦਾ!
ਨਿਤਨੇਮ ਬਾਰੇ ਵੀ ਕੇਵਲ ਇਤਨਾ ਹੀ ਕਹਾਂਗਾ ਕਿ ਇਹ ਵੀ ਸਿੱਖ ਰਹਿਤ ਮਰਿਆਦਾ
ਬਣਨ ਤੋਂ ਪਹਿਲਾਂ ਹੀ ਪ੍ਰਚਲਤ ਸੀ। ਇਸ ਬਾਰੇ ਵੀ ਵਾਧਾ ਕਰਦਾ ਕੋਈ ਉਚੇਚਾ ਗੁਰਮਤਾ ਨਹੀਂ ਹੋਇਆ। ਕੀ
ਆਪ ਜੀ ਪਾਸ ਇਸ ਦੀ ਸੂਚਨਾ ਹੈ ਕਿ ਨਿਤਨੇਮ ਵਿੱਚ ਵਾਧਾ ਕਰਨ ਲਈ ਕੋਈ ਗੁਰਮਤਾ ਹੋਇਆ ਹੋਵੇ? ਹਵਾਲਾ
ਸਰੋਤ ਦੱਸਣ ਦੀ ਕਿਰਪਾਲਤਾ ਕਰਨੀ।
ਕਿਸੇ ਭੁੱਲ ਚੂਕ ਲਈ ਛਿਮਾ ਦਾ ਜਾਚਕ ਸਮਝਣਾ!
ਹਰਦੇਵ ਸਿੰਘ, ਜੰਮੂ-6. 7. 12
ਸਤਿਕਾਰ ਯੋਗ ਡਾ. ਗੁਰਮੀਤ ਸਿੰਘ ਬਰਸਾਲ ਜੀ,
ਸਤਿ ਸ਼੍ਰੀ ਅਕਾਲ!
ਆਪ ਜੀ ਨੇ ਲਿਖਿਆ ਹੈ:- “ਵੀਰ ਜੀ ਆਪਦੇ ਲੇਖ ਗੁਰਮਤਾ ਅਤੇ ਖਾਲਸੇ ਦਾ
ਅਧਿਕਾਰ ਖੇਤਰ ਵਿੱਚ ਆਪਦੇ ਵਰਣਨ ਕੀਤੇ ਪੰਜੇ ਪੁਆਇਂਟ ਜਾਗਰੂਕ ਵਰਗ ਨੂੰ ਦੋਸ਼ੀ ਠਹਿਰਾਉਂਦੇ ਹਨ”
ਸਪਸ਼ਟੀਕਰਨ:- ਵੀਰ
ਜੀ ਮੇਰੇ ਨੁੱਕਤੇ ਜਾਗਰੂਕ ਵਰਗ ਨੂੰ ਨਹੀਂ ਬਲਕਿ ਉਨ੍ਹਾਂ ਕੁੱਝ ਕਥਿਤ ਜਾਗਰੂਕਾਂ ਦੀ
ਨਾਸਮਝੀ/ਮਨਮਤਿ ਦਰਸਾਉਂਦੇ ਹਨ ਜਿਨ੍ਹਾਂ ਕਾਰਨ ਸਾਰਾ ਜਾਗਰੂਕ ਵਰਗ ਬਦਨਾਮ ਹੁੰਦਾ ਹੈ।
ਆਪ ਜੀ ਕਿਵੇਂ ਉਨ੍ਹਾਂ ਨੂੰ ਸਾਰਾ
ਜਾਗਰੂਕ ਵਰਗ ਸਮਝ ਰਹੇ ਹੋ ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਪਦਵੀ/ਪ੍ਰਕਾਸ਼ ਤੇ ਹੀ ਕਿੰਤੂ ਕਰਦੇ
ਹਨ? ਕਿਸੇ ਵੀ ਕਾਲ ਵਿਚ, ਕਿਸੇ ਵੀ ਕੋਮ ਦੇ
ਜਾਗਰੂਕ ਵਰਗ ਦਾ ਬਦਨਾਮ ਹੋਂਣਾ ਇੱਕ ਵੱਡੀ ਤ੍ਰਾਸਦੀ ਹੁੰਦਾ ਹੈ ਜਿਸ ਪਾਸੇ ਜਾਗਰੂਕ ਵਰਗ ਨੂੰ ਛੇਤੀ
ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਜਾਗਰੂਕਤਾ ਵਰਗੀ ਵੱਡਮੁੱਲੀ ਚੀਜ਼ ਦੀ ਸੰਭਾਲ ਕੀਤੀ ਜਾ ਸਕੇ।
ਆਪ ਜੀ ਨੇ ਲਿਖਿਆ ਹੈ:-
“ਡੇਰੇਦਾਰ, ਸੰਪਰਦਾਈ, ਪਖੰਡੀ ਸਾਧ-ਸੰਤ, ਵਚਿਤਰਨਾਟਕੀ, ਰਾਜਨੀਤੀ ਨੂੰ ਸਿੱਖ ਧਰਮ ਤੇ ਹਾਵੀ ਕਰਨ
ਵਾਲੇ, ਸਿੱਖਾਂ ਨੂੰ ਟੁਕੜਿਆਂ ਵਿੱਚ ਵੰਡਣ ਵਾਲੇ ਲੋਕ, ਆਪਦੇ ਇਹਨਾਂ ਪੁਆਇਂਟਾ ਵਿੱਚੋਂ ਬਰੀ ਹਨ
ਅਰਥਾਤ ਆਪ ਅਨੁਸਾਰ ਦੋਸ਼ੀ ਨਹੀਂ ਹਨ”
ਸਪਸ਼ਟੀਕਰਨ:- ਵੀਰ
ਜੀ ਜੋ ਕਰ ਉਪੋਕਤ ਧਿਰਾਂ ਵਿਚੋਂ ਕੋਈ ਵੀ ਧਿਰ ਮੇਰੇ ਵਲੋਂ ਇੰਗਤ ਕੀਤੇ ਪੰਜੇ ਪੁਆਇਟਾਂ ਬਾਰੇ
ਸਿੱਖੀ ਦੇ ਮੁੱਢਲੇ ਅਸੂਲਾਂ ਨੂੰ ਬਦਲਣ ਦਾ ਜਤਨ ਕਰਦਾ ਹੈ ਤਾਂ ਉਸ ਦੀ ਨਿੰਦਾ ਕਰਨੀ ਬਣਦੀ ਹੈ। ਐਸੀ
ਸੂਰਤ ਵਿੱਚ ਉਹ ਵੀ ਦੋਸ਼ੀ ਹਨ।
ਕਿਰਪਾ ਕਰਕੇ ਜਾਣਕਾਰੀ ਦੇਂਣੀ ਕਿ ਜਾਗਰੂਕ ਅਖਵਾਉਂਦੇ ਕੁੱਝ ਸੱਜਣਾਂ ਤੋਂ
ਇਲਾਵਾ ਕਿਹੜੇ “ਡੇਰੇਦਾਰ, ਸੰਪਰਦਾਈ, ਪਖੰਡੀ ਸਾਧ-ਸੰਤ, ਵਚਿਤਰਨਾਟਕੀ, ਰਾਜਨੀਤੀ ਨੂੰ ਸਿੱਖ ਧਰਮ
ਤੇ ਹਾਵੀ ਕਰਨ ਵਾਲੇ ਨੇ ਇਨ੍ਹਾਂ ਪੰਜਾਂ ਪੁਆਇਟਾਂ ਵਿੱਚ ਹਿੱਸੇਦਾਰੀ ਪਾਈ ਹੈ?
ਆਪ ਜੀ ਨੇ ਲਿਖਿਆ ਹੈ:-
“ਜਾਗਰੂਕ ਸਿੱਖ ਇਕ ਦੂਜੇ ਨਾਲ ਛੋਟੇ ਛੋਟੇ ਮੱਤਭੇਦਾਂ ਦੇ ਬਾਵਜੂਦ ਕੇਵਲ ਗੁਰੂ ਗ੍ਰੰਥ ਸਾਹਿਬ ਜੀ
ਦੀ ਸਿਖਿਆ ਸੰਸਾਰ ਸਾਹਮਣੇ ਰੱਖਣ ਦੀ ਕੋਸ਼ਿਸ਼ ਵਿੱਚ ਹਨ ਅਗਰ ਆਪ ਉਹਨਾਂ ਨੂੰ ਕੁਝ ਸੁਝਾਅ ਦੇਣਾ
ਚਾਹੁੰਦੇ ਹੁੰਦੇ ਤਾਂ ਆਪ ਦੀ ਟੋਨ ਵੱਖ ਹੋਣੀ ਸੀ ਪਰ ਇਥੇ ਤਾਂ ਆਪਦਾ ਇਕ ਨੁਕਾਤੀ ਪਰੋਗਰਾਮ
ਜਾਗਰੂਕਾਂ ਵਿਰੋਧੀ ਹੀ ਜਾਪਦਾ ਹੈ, ਉਹ ਵੀ ਜਾਗਰੂਕਾਂ ਦੀ ਹੀ ਸਟੇਜ ਤੇ ਅਜਿਹਾ ਕਿਓ?
ਸਪਸ਼ਟੀ ਕਰਨ:-
ਬਹੁਤੇ ਜਾਗਰੂਕ ਦੱਸ ਗੁਰੂ ਸਾਹਿਬਾਨ ਅਤੇ ਸ਼੍ਰੀ ਗੁਰੂ
ਗ੍ਰੰਥ ਸਾਹਿਬ ਜੀ ਆਦਿ ਨੂੰ ਸਮਪਰਤ ਹਨ।
ਆਪ ਜੀ ਦਾ ਇਹ ਕਹਿਣਾ ਕਿ ਮੇਰਾ ਇੱਕ
ਨੁਕਾਤੀ ਪਰੋਗਰਾਮ ਜਾਗਰੂਕ ਵਿਰੌਧੀ ਹੀ ਜਾਪਦਾ ਹੈ ਸਾਰਾਸਰ ਗਲਤ ਹੈ। ਮੈ ਇਸ ਤੋਂ ਸਪਸ਼ਟ ਇਨਕਾਰ
ਕਰਦਾ ਹਾਂ! ਆਪ ਜੀ ਵਰਗੇ ਵਿਚਾਰਕ ਤੋਂ
ਐਸੀ ਟਿੱਪਣੀ ਦੀ ਆਸ ਨਹੀਂ ਸੀ।
ਪਰ ਵੀਰ ਜੀ ਕੁੱਝ ਸੱਜਣਾ ਦਾ ਇਹ ਕਹਿਣਾ ਅਤੇ ਪ੍ਰਚਾਰਨਾ ਕਿ ਗੁਰੂ ਗ੍ਰੰਥ
ਸਾਹਿਬ ਜੀ ਨੂੰ ਗੁਰੂ ਕਹਿਣਾ ਹੀ ਗਲਤ ਹੈ ਅਤੇ ਦੱਸ ਗੁਰੂ ਸਾਹਿਬਾਨ ਗੁਰੂ ਨਹੀਂ ਸਨ, ਕੀ
ਛੋਟੇ-ਛੇਟੇ ਮਤਭੇਦ ਦੀ ਗਲ ਹੈ? ਕੁੱਝ ਸੱਜਣਾ ਦਾ ਇਹ ਕਹਿਣਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ
ਬਦਲੀ ਗਈ ਹੈ ਛੋਟੇ-ਛੋਟੇ ਮਤਭੇਦ ਦੀ ਗਲ ਹੈ? ਕੁੱਝ ਸੱਜਣਾ ਦਾ ਇਹ ਕਹਿਣਾ ਕਿ ਖੰਡੇ-ਬਾਟੇ ਦਾ
ਅੰਮ੍ਰਿਤ ਬੰਦ ਕਰ ਦੇਣਾ ਚਾਹੀਦਾ ਹੈ ਛੋਟੇ ਛੋਟੇ ਮਤਭੇਦ ਦੀ ਗਲ ਹੈ? ਐਸੀ ਗਲਾਂ ਜੇ ਕਰ ਕੋਈ ਗ਼ੈਰ
ਸਿੱਖ ਨੇਤਾ ਕਰ ਦੇਵੇ ਤਾਂ ਜਾਗਰੂਕ ਬਵਾਲ ਖੜਾ ਕਰ ਦੇਂਣ! ਨਹੀਂ? ਮੈਂ ਐਸੇ ਨੁਕਤਿਆਂ ਤੇ ਉਨ੍ਹਾਂ
ਵੀਰਾਂ ਨੂੰ ਜਾਗਰੂਕਤਾ ਤੋਂ ਖੁੱਝਿਆ ਸਮਝਦਾ ਹਾਂ।
ਵੀਰ ਜੀ ਜਾਗਰੂਕਾਂ ਦੇ ਅੰਦਰ ਵੀ ਗਲਤੀ ਹੋ ਸਕਦੀ ਹੈ। ਡੇਰਦਾਰ ਜਾਂ ਕੋਈ
ਪਾਖੰਡੀ ਗਲਤੀ ਕਰੇ ਤਾਂ ਸਮਝ ਆਉਂਦੀ ਹੈ ਪਰ ਜਾਗਰੂਕ ਅਖਾਵਾਉਂਦੇ ਕੁੱਝ ਸੱਜਣ ਜੇ ਕਰ ਐਸੀਆਂ ਗੰਭੀਰ
ਮਨਮਤਾਂ ਤੇ ਉਤਰ ਆਉਂਣ ਤਾਂ ਜਾਗਰੂਕਤਾ ਦੀ ਜਿੰਮੇਵਾਰੀ ਕੋਂਣ ਨਿਭਾਏਗਾ? ਸਿੱਖ ਸਿਧਾਂਤ ਤਾਂ ਇੱਕ
ਐਸੀ ਚੱਕੀ ਵਿੱਚ ਫ਼ੱਸ ਗਏ ਹਨ ਜਿਸਦੇ ਦੋ ਪਾਟ (ਇਕ ਪਾਟ ਮਨਮਤੀ ਡੇਰੇਦਾਰ, ਸੰਪਰਦਾਈ ਪਾਖੰਡੀ
ਸਾਧ-ਸੰਤ ਆਦਿ ਅਤੇ ਦੂਜਾ ਪਾਟ ਜਾਗਰੂਕ ਅਖਵਾਉਂਦੇ ਕੁੱਝ ਸੱਜਣ) ਮਿਲ ਕੇ ਆਪਣੇ ਆਪਣੇ ਢੰਗ ਨਾਲ
ਸਿੱਖੀ ਦੇ ਮੁੱਢਲੇ ਅਸੂਲਾਂ ਨੂੰ ਪੀਸਣ ਵਿੱਚ ਲੱਗੇ ਹਨ।
ਵੀਰ ਜੀ ਬਹੁਤ ਬੇਨਤਿਆਂ ਕੀਤੀਆਂ ਹਨ, ਸੁਝਾਅ ਦਿੱਤੇ ਹਨ, ਸੰਵਾਦ ਕੀਤਾ ਹੈ
ਲੇਖ ਵੀ ਲਿਖੇ ਹਨ। ਪਰ ਗਲਾਂ ਇੱਥੋਂ ਤਕ ਪਹੁੰਚ ਗਈਆਂ ਹਨ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਸਵਰੂਪ
ਹੀ ਚੁੱਕ ਦਿੱਤਾ ਜਾਏ। ਮੈਂ ਆਪ ਜੀ ਤੋਂ ਜਾਣਨਾ ਚਾਹੁੰਦਾ ਹਾਂ ਕਿ ਕੀ ਐਸੀਆਂ ਗਲਾਂ ਜਾਗਰੂਕਤਾ ਦੀ
ਪਛਾਣ/ਕਸਵਟੀ ਹਨ? ਕੀ ਸਿੱਖ ਚਿੰਤਨ ਵਿੱਚ ਜਾਗਰੂਕਤਾ ਦਾ ਇਹੀ ਮਿਆਰ ਬੱਚਿਆ ਹੈ? ਵੀਰ ਜੀ ਪਾਖੰਡੀਆਂ
ਤੋਂ ਤਾਂ ਆਸ ਨਹੀਂ ਪਰ ਜੇ ਕਰ ਸਿੱਖ ਚਿੰਤਨ ਵਿੱਚ ਜਾਗਰੂਕਤਾ ਐਸਾ ਆਤਮਘਾਤੀ ਚਿੰਤਨ ਅਤੇ ਘੋਰ
ਨਿਰਾਸ਼ਾ ਉੱਤਪੰਨ ਕਰਨ ਲੱਗ ਪਈ ਹੈ ਤਾਂ ਕੋਈ ਵੀ ਆਸ ਬੱਚਗੀ ਕਿਵੇਂ? ਸਾਨੂੰ ਜਾਗਰੂਕ ਚਿੰਤਨ ਦੇ
ਮਿਆਰ ਨੂੰ ਭਰੋਸੇਮੰਦ ਬਨਾਉਂਣ ਦਾ ਜਤਨ ਕਰਨਾ ਚਾਹੀਦਾ ਹੈ ਤਾਂ ਕਿ ਜਾਗਰੂਕਤਾ ਤੋਂ ਸਿੱਖਾਂ ਦਾ
ਭਰੋਸਾ ਹੀ ਨਾ ਉੱਠ ਜਾਏ!
ਜਾਗਰੂਕਤਾ ਨਿਜੀ ਸ਼ੋਹਰਤ, ਪ੍ਰਸ਼ੰਸਾਯੁਕਤ ਚੰਦ ਜੈਕਾਰੇ ਜਾਂ ਉਸਤਤ ਕਰਦੇ ਚੰਦ ਟੇਲੀਫ਼ੋਨ ਪ੍ਰਾਪਤ ਕਰਨ
ਦੀ ਗਲ ਨਹੀਂ ਬਲਕਿ ਗੁਰੂ ਅਤੇ ਸਿੱਖੀ ਦੇ ਮੁੱਢਲੇ ਅਸੂਲਾਂ ਪ੍ਰਤੀ ਵਿਸ਼ਵਾਸ ਉੱਤਪੰਨ ਕਰਨ ਦੀ ਗਲ
ਹੈ। ਸਾਨੂੰ ਜਜ਼ਬਾਤਾਂ ਵਿੱਚ ਹੋਸ਼ ਨਹੀਂ ਗਵਾਣੇ
ਚਾਹੀਦੇ। ਘਰ ਨੂੰ ਘਰ ਦੇ ਚਰਾਗ ਨਾਲ ਅੱਗ ਨਹੀਂ ਲੱਗਣੀ ਚਾਹੀਦੀ!
ਕਿਸੇ ਭੁੱਲ ਚੂਕ ਲਈ ਛਿਮਾ ਦਾ ਜਾਚਕ ਸਮਝਣਾ!
ਹਰਦੇਵ ਸਿੰਘ, ਜੰਮੂ- 6. 7. 12
ਸਤਿਕਾਰ ਯੋਗ ਗੁਰਸ਼ਰਨ ਸਿੰਘ ਕਸੇਲ ਜੀ,
ਸਤਿ ਸ਼੍ਰੀ ਅਕਾਲ!
ਮਿਤੀ 3. 7. 12 ਨੂੰ ਆਪ ਜੀ ਦਾ ਸਵਾਲ ਸੀ:-
“ ਜੰਮੂ
ਜੀ, ਇਹ ਦੱਸਣ ਦੀ ਖੇਚਲ ਕਰਨੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਉਹ ਕਿਹੜੀਆਂ ਬਾਣੀਆਂ
(ਗੁਰਬਾਣੀ) ਹਨ ਜਿੰਨਾਂ ਤੇ ਜਾਗਰੂਕ ਕਰਕੇ ਪ੍ਰਚਾਰੇ ਜਾਂਦੇ ਸਿੱਖਾਂ ਵੱਲੋਂ ਕਿੰਤੂ ਕਰਨ ਦੇ ਜਤਨ
ਹੋ ਰਹੇ ਹਨ?
ਮੇਰਾ ਉੱਤਰ ਸੀ:-
“ਵੀਰ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚਲੀ
ਭਗਤਾਂ-ਭੱਟਾਂ ਦੀ ਬਾਣੀ ਤੇ ਕਿੰਤੂ ਖੜੇ ਕਰਨ ਦੇ ਜਤਨ ਹੋਏ ਹਨ। ਇਸਦੇ ਨਾਲ ਹੀ ਕੁੱਝ ਗੁਰੂਆਂ ਦੀ
ਬਾਣੀ ਬਾਰੇ ਵੀ ਸ਼ੰਕੇ ਉੱਤਪੰਨ ਕਰਨ ਦਿਆਂ ਕੁ-ਚੇਸ਼ਟਾਵਾਂ ਹੋਇਆਂ ਹਨ। ਇਸ ਵਿਸ਼ੇ ਬਾਰੇ ਕੇਵਲ ਇਤਨੇ
ਸ਼ਬਦ ਹੀ ਪਰਵਾਨ ਕਰਨੇ”
ਵੀਰ ਜੀ ਜੋ ਆਪ ਜੀ ਦਾ ਸਵਾਲ ਸੀ ਮੈਂ ਉਸਦਾ ਜਵਾਬ ਦੇ ਦਿੱਤਾ ਸੀ। ਇਸ ਵਿੱਚ
ਚਲਾਕੀ ਵਰਤਨ ਦੀ ਗਲ ਕਿੱਥੋਂ ਆ ਗਈ? ਕਿਰਪਾ ਕਰਕੇ ਆਪਣਾ ਸਵਾਲ ਤਾਂ ਪੜੋ ਕਿ ਤੁਸੀ ਪੁੱਛਿਆ ਕੀ ਸੀ?
ਹਾਂ ਹੁਣ ਮਿਤੀ 5. 7. 12 ਦੇ ਪੱਤਰ ਵਿੱਚ ਤੁਸੀ ਆਪਣਾ ਸਵਾਲ ਬਦਲਦੇ
ਪੁੱਛਿਆ ਹੈ ਕਿ:-
“ਜੰਮੂ ਜੀ, ਆਪ ਜੀ ਨੂੰ ਫਿਰ ਬੇਨਤੀ ਹੈ ਕਿ ਇਹ ਦੱਸਣ ਦੀ ਖੇਚਲ ਕਰਨੀ ਕਿ
ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਉਹ ਕਿਹੜੀਆਂ ਬਾਣੀਆਂ (ਗੁਰਬਾਣੀ) ਹਨ ਜਿੰਨਾਂ ਤੇ ਅੱਜ ਕੱਲ੍ਹ ਦੇ
ਜਾਗਰੂਕ ਕਰਕੇ ਪ੍ਰਚਾਰੇ ਜਾਂਦੇ ਸਿੱਖਾਂ ਵੱਲੋਂ ਕਿੰਤੂ ਕਰਨ ਦੇ ਜਤਨ ਹੋ ਰਹੇ ਹਨ ਅਤੇ ਉਹ ਕਿਹੜੇ
ਜਾਗਰੂਕ ਸਿੱਖ ਹਨ?
ਸਵਾਲ ਦੇ ਪਹਿਲੇ ਭਾਗ ਦਾ ਉੱਤਰ ਮੈਂ ਦੇ ਚੁੱਕਾ ਹਾਂ ਅਤੇ ਸਵਾਲ ਦੇ ਨਵੇਂ
ਭਾਗ; “ਅਤੇ ਉਹ ਕਿਹੜੇ
ਜਾਗਰੂਕ ਸਿੱਖ ਹਨ?” ਵੀਰ ਜੀ ਆਪ ਜੀ ਹੇਠ ਲਿਖੇ
ਲਿੰਕ ਤੇ ਆਪਣੇ ਸਵਾਲ ਦੇ ਜਵਾਬ ਬਾਰੇ ਕੁੱਝ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।
http://www.sikhmarg.com/2010/0404-spokesman-bare-swaal.html
ਕਿਸੇ ਭੁੱਲ ਚੂਕ ਲਈ ਛਿਮਾ ਦਾ ਜਾਚਕ ਸਮਝਣਾ!
ਹਰਦੇਵ ਸਿੰਘ, ਜੰਮੂ-6. 7. 12
(06/07/12)
ਗੁਰਸ਼ਰਨ ਸਿੰਘ ਕਸੇਲ
ਜਸਬੀਰ ਸਿੰਘ ਕੈਲਗਰੀ ਜੀ,
ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ
ਕੀ ਫਤਹਿ ॥
ਵੀਰ ਜੀ, ਪਹਿਲਾਂ ਤਾਂ ਆਪ ਦਾ ਬਹੁਤ ਧੰਨਵਾਦ ਜਿਹੜਾ ਤੁਸੀਂ ਇਹਨਾ ਪੰਗਤੀਆਂ
ਬਾਰੇ ਵਿਚਾਰ ਕੀਤੀ ਹੈ, “ਸਜਣ ਮੇਰੇ ਰੰਗੁਲੇ ਜਾਇ ਸੁਤੇ ਜੀਰਾਣਿ॥ ਹੰਭੀ ਵੰਞਾ ਡੁਮਣੀ ਰੋਵਾ
ਝੀਣੀ ਬਾਣਿ”॥ (ਮ: ੧, ਪੰਨਾ ੨੩) ਮੇਰੇ ਪਿਆਰੇ ਸੱਜਣ ਕਬਰਿਸਤਾਨ ਵਿੱਚ ਜਾ ਸੁੱਤੇ ਹਨ,
(ਮੈਂ ਉਹਨਾਂ ਦੇ ਵਿਛੋੜੇ ਵਿੱਚ) ਧੀਮੀਂ ਆਵਾਜ ਨਾਲ ਰੋ ਰਹੀ ਹਾਂ (ਪਰ ਮੈਨੂੰ ਇਹ ਸਮਝ ਨਹੀਂ ਆ
ਰਹੀ ਕਿ) ਮੈਂ ਭੀ ਦੁਚਿੱਤੀ ਹੋ ਕੇ (ਉੱਧਰ ਨੂੰ ਹੀ) ਚੱਲ ਪਵਾਂਗੀ।
ਵੀਰ ਜੀ, ਜਿਵੇਂ ਤੁਸੀਂ ਸ੍ਰ. ਸਤਿਨਾਮ ਸਿੰਘ ਜੀ ਨੂੰ ਬਾਰ-ਬਾਰ ਲਿਖਦੇ ਹੋ
ਕਿ, ਕੀ ਤੁਸੀਂ ਗੁਰਬਾਣੀ ਦੀ ਕੋਈ ਇੱਕ ਵੀ ਪੰਗਤੀ/ ਸ਼ਬਦ ਪੇਸ਼ ਕਰ ਸਕਦੇ ਹੋ ਜਿਸ ਦਾ ਸਾਫ ਲਫਜ਼ਾਂ
ਵਿੱਚ ਅਰਥ ਹੋਵੇ ਕਿ “ਚਾਹੇ ਕੋਈ ਗੁਰਮੁਖ ਹੋਵੇ ਜਾਂ ਮਨਮੁੱਖ ਇਸ ਜਨਮ ਤੋਂ ਬਾਅਦ ਕਿਸੇ
ਦਾ ਵੀ ਫੇਰ ਕੋਈ ਜਨਮ ਨਹੀਂ ਹੁੰਦਾ” । ਇੰਝ ਹੀ ਤੁਸੀਂ ਆਪ ਵੀ ਸਿਧੇ ਅਰਥਾਂ ਵਿਚ ਨਹੀਂ ਸਿਧ
ਕਰ ਸਕੇ ਕਿ ਜਿਹੜੇ ਕਬਰਿਸਤਾਨ ਵਿਚ ਸੁੱਤੇ ਹਨ ਉਹ ਮਨਮੁਖ ਹਨ ਜਾਂ ਗੁਰਮੁਖ ਅਤੇ ਫਿਰ ਉਹਨਾਂ ਦੇ
ਆਵਾਗਵਣ ਦਾ ਕੀ ਬਣਿਆ ? ਤੁਸੀਂ ਲਿਖਿਆ ਹੈ, “ਆਪ ਜੀ ਦੇ ਦੂਸਰੇ ਸਵਾਲ ਬਾਰੇ- ਵੀਰ ਜੀ! ਅਖੀਰ
ਕਬਰਿਸਤਾਨ/ਸ਼ਮਸ਼ਾਨ/ … ਸਾਰਿਆਂ ਨੇ ਹੀ ਜਾਣਾ ਹੈ ਸੋ ਇਹ ਸ਼ਬਦ ਸਾਰਿਆਂ ਲਈ ਹੀ ਹੈ। ਇਸ ਤੋਂ ਅਗਲੇ
ਸਵਾਲ ਬਾਰੇ- ਵੀਰ ਜੀ! ਜੀਰਾਣ/ਕਬਰਿਸਤਾਨ ਜਾਣ ਤੋਂ ‘ਭਾਵ’ ਮੌਤ ਹੈ। ਅਤੇ ਮੌਤ ਹੋਣ ਤੇ ਚਾਹੇ ਕੋਈ
ਗੁਰਮੁਖ ਹੋਵੇ ਜਾਂ ਮਨਮੁਖ ਸਭ ਨੇ ਕਬਰਿਸਤਾਨ ਜਾਂ ਸ਼ਮਸ਼ਾਨ ਜਾਂ …. ਚਲੇ ਜਾਣਾ ਹੈ”।
ਬੇਨਤੀ ਹੈ ਕਿ ਆਪ ਤੁਸੀਂ ਪਾਠਕਾਂ ਨੂੰ ਸਿਧੇ ਅਰਥ ਕਰਨ ਲਈ ਆਖਦੇ ਪਰ ਆਪ
ਜਿਥੇ ਤੁਹਾਡੀ ਗੱਲ ਨਹੀਂ ਬਣਦੀ ਜਾਪਦੀ ਉਥੇ ਤੁਸੀਂ ਭਾਵ ਅਰਥਾਂ ਦਾ ਸਹਾਰਾ ਲੈਂਦੇ ਹੋ, ਜਿਵੇਂ
ਕਬਰਾਂ ਨੂੰ “ਮੌਤ” ਵਿਚ ਬਦਲ ਦਿਤਾ ਹੈ ।
ਵੀਰ ਜੀ, ਇਹ ਤਾਂ ਤੁਸੀਂ ਜਾਣਦੇ ਹੋ ਕਿ ਸਿੱਖ ਧਰਮ ਕੋਈ ਸਿਰਫ ਗੱਲਾਂ
ਬਾਤਾਂ ਕਰਨ ਜਾਂ ਕਰਾਮਾਤੀ ਕਹਾਣੀਆਂ ਵਾਲਿਆਂ ਦਾ ਧਰਮ ਨਹੀਂ ਹੈ, ਇਹ ਇਕ ਜੀਵਨ ਜਾਚ ਹੈ। ਸੋ ਜਿਹੜੇ
ਸਵਾਲ ਤੁਸੀਂ ਸ੍ਰ. ਸਤਿਨਾਮ ਸਿੰਘ ਜੀ ਤੋਂ ਪੁੱਛੇ ਹਨ ਉਹਨਾਂ ਵਿਚੋਂ ਦੋ ਕੁ ਸਵਾਲ ਜੇ ਤੁਸੀਂ ਆਪਣੇ
ਜੀਵਨ ਵਿਚ ਆਪ ਪਹਿਰਾ ਦੇਂਦੇ ਹੋ ਤਾਂ ਮੈਂ ਆਪ ਜੀ ਨੂੰ ਉਹ ਸਵਾਲ ਪੁੱਛ ਲਵਾਂਗਾ ਜੇ ਹਾਂ ਕਰੋਗੇ
ਤਾਂ ? ਸ਼ਾਇਦ 2010 ਈ; ਵਿਚ ਪਹਿਲਾਂ ਵੀ ਪੁੱਛੇ ਸਨ ।
ਤੁਹਾਡੇ ਵੱਲੋਂ ਸ੍ਰ. ਸਤਿਨਾਮ ਸਿੰਘ ਜੀ ਨੂੰ ਕੀਤੇ ਸਵਾਲ :
2- ਵੀਰ ਜੀ! ਤੁਸੀਂ ਇਸ ਗੱਲ ਨੂੰ ਮੰਨਦੇ ਹੋ ਕਿ
ਸੁਖ ਦੁਖ ਪਿਛਲੇ ਜਨਮ ਦੇ ਕੀਤੇ ਕਰਮਾਂ ਕਰਕੇ ਹਨ ਜਾਂ ਨਹੀਂ? ਗੁਰਬਾਣੀ ਫੁਰਮਾਨ ਹੈ- “ਸੁਖੁ
ਦੁਖੁ ਪੁਰਬ ਜਨਮ ਕੇ ਕੀਏ॥ ਸੋ ਜਾਣੈ ਜਿਨਿ ਦਾਤੈ ਦੀਏ॥ ਕਿਸ ਕਉ ਦੋਸੁ ਦੇਇ ਤੂ ਪ੍ਰਾਣੀ ਸਹੁ
ਆਪਣਾ ਕੀਆ ਕਰਾਰਾ ਹੇ॥”
3- ਮਾਤਾ, ਪਿਤਾ, ਪਤਨੀ, ਪੁੱਤਰ, ਭਾਈ ਬੰਦ ਪਿਛਲੇ ਜਨਮਾਂ ਦੇ ਸੰਜੋਗਾਂ
ਕਰਕੇ ਮਿਲਦੇ ਹਨ। ਗੁਰਬਾਣੀ ਦਾ ਫੁਰਮਾਨ ਹੈ-“ਕੋਈ ਜਾਨੈ ਕਵਨੁ ਈਹਾ ਜਗਿ ਮੀਤੁ॥ ਜਿਸੁ ਹੋਇ
ਕ੍ਰਿਪਾਲੁ ਸੋਈ ਬਿਧਿ ਬੂਝੈ ਤਾ ਕੀ ਨਿਰਮਲ ਰੀਤਿ॥ ਰਹਾਉ॥ ਮਾਤ ਪਿਤਾ ਬਨਿਤਾ ਸੁਤ ਬੰਧਪ ਇਸਟ
ਮੀਤ ਅਰੁ ਭਾਈ॥ ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤਹਿ ਕੋ ਨ ਸਹਾਈ॥” (700)
ਵੀਰ ਜੀ, ਮੇਰੀ ਇਸ ਸਮੇਂ ਦੀ ਤੁੱਛ ਬੁਧੀ ਅਨੁਸਾਰ ਤਾਂ ਏਨੀ ਕੁ ਸਮਝ ਪਈ ਹੈ
ਕਿ ਗੁਰਬਾਣੀ ਦੇ ਕਈ ਸ਼ਬਦ ਹਿੰਦੂ ਧਰਮ ਅਤੇ ਮੁਸਲਮਾਨ ਧਰਮ ਦੀਆਂ ਪ੍ਰਚਲਤ ਰਵਾਇਤ ਅਨੁਸਾਰ ਲੋਕਾਈ
ਨੂੰ ਸਮਝਾਉਣ ਲਈ ਵਰਤੇ ਹਨ ਜਿਵੇਂ “ਸਜਣ ਮੇਰੇ ਰੰਗੁਲੇ ਜਾਇ ਸੁਤੇ ਜੀਰਾਣਿ”॥ ਵਾਲਾ ਸ਼ਬਦ ਗੁਰੂ
ਨਾਨਕ ਪਾਤਸ਼ਾਹ ਜੀ ਨੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੂੰ ਸੰਬੋਧਨ ਕਰਕੇ ਉਚਾਰਿਆ ਲੱਗਦਾ ਹੈ ।
ਜਿਵੇਂ ਸ੍ਰ ਦਲਜੀਤ ਸਿੰਘ ਹੋਠੀ ਹੋਰਾਂ ਨੇ ਕੁਝ ਸ਼ਬਦ ਲਿਖੇ ਹਨ: ਅੰਤਿ ਕਾਲਿ ਜੋ ਲਛਮੀ ਸਿਮਰੈ ਐਸੀ
ਚਿੰਤਾ ਮਹਿ ਜੇ ਮਰੈ ॥ ਅਤੇ ਕਈ ਜਨਮ ਗਜ ਮੀਨ ਕੁਰੰਗਾ ॥ ਆਦਿ ਬਹੁਤ ਸਾਰੇ ਸ਼ਬਦ ਹਨ ਜੋ ਹਿੰਦੂ ਧਰਮ
ਦੇ ਲੋਕਾਂ ਦੇ ਧਰਮ ਅਨੁਸਾਰ ਲੱਗਦੇ ਹਨ ਜਾਂ ਇੰਜ਼ ਕਹਿ ਲਈਏ ਕਿ ਲੋਕੀ ਉਸ ਤਰ੍ਹਾਂ ਸਮਝਦੇ ਸਨ ਤੇ
ਸ਼ਾਇਦ ਹਨ । ਬਾਕੀ ਜੇ ਕਦੀ ਤੁਹਾਨੂੰ ਪਤਾ ਲੱਗ ਜਾਵੇ ਕਿ ਗੰਨੇ ਵਾਲੀ ਆਤਮਾ ਹੀ ਗੰਨੇ ਦੀਆਂ ਕੱਟ
ਕੀਤੀਆਂ ਪੋਰੀਆਂ ਵਿਚ ਜਾਵੇਗੀ ਜਾਂ ਨਵੀਂ ਆਤਮਾਵਾਂ ਪ੍ਰਵੇਸ਼ ਕਰਨ ਗੀਆਂ, ਪੱਥਰ ਨੂੰ ਸ਼ੋਟੇ ਸ਼ੋਟੇ
ਟੁਕੜ ਕਰਨ ਤੇ ਹਰੇਕ ਟੁਕੜੇ ਵਿਚ ਨਵੀਆਂ ਆਤਮਾਵਾਂ ਪ੍ਰਵੇਸ ਕਰਨਗੀਆਂ ਜਾਂ ਇਕੋ ਆਤਮਾ; ਇਹਨਾਂ ਬਾਰੇ
ਜ਼ਰੂਰ ਦੱਸਣ ਦੀ ਖੇਚਲ ਕਰਨੀ ਜੀ ।
ਕਈ ਜਨਮ ਭਏ ਕੀਟ ਪਤੰਗਾ ॥ ਕਈ ਜਨਮ ਗਜ ਮੀਨ
ਕੁਰੰਗਾ ॥ ਕਈ ਜਨਮ ਪੰਖੀ ਸਰਪ ਹੋਇਓ ॥ ਕਈ ਜਨਮ ਹੈਵਰ ਬ੍ਰਿਖ ਜੋਇਓ ॥੧॥ ਮਿਲੁ ਜਗਦੀਸ ਮਿਲਨ ਕੀ
ਬਰੀਆ ॥ ਚਿਰੰਕਾਲ ਇਹ ਦੇਹ ਸੰਜਰੀਆ ॥੧॥ ਰਹਾਉ ॥ ਕਈ ਜਨਮ ਸੈਲ ਗਿਰਿ ਕਰਿਆ ॥(ਮ:5, ਪੰਨਾ 176)
ਤੁਸੀਂ ਗੁਰਬਾਣੀ ਦੇ ਇਸ ਸ਼ਬਦ ਬਾਰੇ ਵੀ ਵਿਚਾਰ ਕੀਤੀ ਹੋਵੇਗੀ ਜੋ ਪੱਥਰ
ਬਾਰੇ ਹੈ: ੴ ਸਤਿਗੁਰ ਪ੍ਰਸਾਦਿ ॥ ਪਾਤੀ ਤੋਰੈ ਮਾਲਿਨੀ, ਪਾਤੀ ਪਾਤੀ ਜੀਉ ॥ ਜਿਸੁ ਪਾਹਨ ਕਉ ਪਾਤੀ
ਤੋਰੈ, ਸੋ ਪਾਹਨ ਨਿਰਜੀਉ ॥੧॥ (ਭਗਤ ਕਬੀਰ ਜੀ, ਪੰਨਾ 479) ਅਰਥ :—(ਮੂਰਤੀ ਅੱਗੇ ਭੇਟ ਧਰਨ ਲਈ)
ਮਾਲਣ ਪੱਤਰ ਤੋੜਦੀ ਹੈ, (ਪਰ ਇਹ ਨਹੀਂ ਜਾਣਦੀ ਕਿ) ਹਰੇਕ ਪੱਤਰ ਵਿਚ ਜਿੰਦ ਹੈ । ਜਿਸ ਪੱਥਰ (ਦੀ
ਮੂਰਤੀ) ਦੇ ਖ਼ਾਤਰ (ਮਾਲਣ) ਪੱਤਰ ਤੋੜਦੀ ਹੈ, ਉਹ ਪੱਥਰ (ਦੀ ਮੂਰਤੀ) ਨਿਰਜਿੰਦ ਹੈ ।੧। ਵੀਰ ਜੀ,
ਆਪਾਂ ਨੂੰ ਤਾਂ ਉਸ ਅਕਾਲ ਪੁਰਖ ‘ਤੇ ਭਰੋਸਾ ਹੈ ਨਾਂ ਤਾਂ ਇਹ ਪਤਾ ਹੈ ਕਿ ਕਿਥੋਂ ਆਏ ਸੀ ਤੇ ਨਾਂ
ਹੀ ਇਹ ਸੋਚਿਆ ਹੈ ਕਿ ਕਿਥੇ ਜਾਣਾ ਹੈ । ਜਿਥੇ ਉਹ ਮਾਲਕ ਲੈ ਜਾਵੇਗਾ ਠੀਕ ਹੈ । ਗੁਰੂ ਗ੍ਰੰਥ
ਸਾਹਿਬ ਜੀ ਦੀ ਬਾਣੀ ਤੋਂ ਸਿਖਿਆ ਲੈ ਕੇ ਕੋਸ਼ਿਸ਼ ਤਾਂ ਇਹ ਹੈ ਕਿ ਕੁਝ ਨਾ ਕੁਝ ਆਪਣੇ ਸੁਭਾਅ ਨੂੰ
ਸੁਧਾਰਿਆ ਜਾਵੇ, ਇਸ ਵਿਚ ਕਿੰਨੀ ਕੁ ਸਫਲਤਾ ਮਿਲਦੀ ਹੈ ਜਾਂ ਨਹੀਂ ਇਹ ਵੱਖਰੀ ਗੱਲ ਹੈ । ਪਰ ਦਰ-ਦਰ
ਤੇ ਮੱਥੇ ਟੇਕਣ ਵੱਲੋਂ ਤਾਂ ਅਕਾਲ ਪੁਰਖ ਨੇ ਮੇਹਰ ਕੀਤੀ ਹੈ । ਅੱਗੇ ਵੀ ਜਿਵੇਂ ਹੋਵੇਗਾ ਉਸ ਦੀ
ਰਜਾ । ਜਿਵੇਂ ਗੁਰਬਾਣੀ ਦੇ ਫੁਰਮਾਨ ਹਨ: ਕਬੀਰ ਸੁਰਗ ਨਰਕ ਤੇ ਮੈ
ਰਹਿਓ, ਸਤਿਗੁਰ ਕੇ ਪਰਸਾਦਿ ॥ ਚਰਨ ਕਮਲ ਕੀ ਮਉਜ ਮਹਿ, ਰਹਉ ਅੰਤਿ ਅਰੁ ਆਦਿ ॥੧੨੦॥ (1370)
ਗਉੜੀ ਪੂਰਬੀ ॥ ਸੁਰਗ ਬਾਸੁ ਨ ਬਾਛੀਐ, ਡਰੀਐ ਨ ਨਰਕਿ ਨਿਵਾਸੁ ॥ ਹੋਨਾ ਹੈ ਸੋ ਹੋਈ ਹੈ, ਮਨਹਿ ਨ
ਕੀਜੈ ਆਸ ॥(ਭਗਤ ਕਬੀਰ ਜੀ,ਪੰਨਾ 337)
ਵੀਰ ਜੀ, ਅਜੇ ਤੀਕਰ ਆਪ ਵਰਗੇ ਵਿਦਵਾਨਾਂ ਤੋਂ ਸਮਝ ਕੇ ਇਹੀ ਵਿਚਾਰ ਬਣੇ ਹਨ
ਜੋ ਆਪ ਨਾਲ ਤੇ ਪਾਠਕਾਂ ਨਾਲ ਸਾਂਝੇ ਕੀਤੇ ਹਨ । ਇਸ ਵਿਸ਼ੇ ਬਾਰੇ ਇਹ ਆਖਰੀ ਚਿੱਠੀ ਹੈ ਜੇਕਰ ਤੁਸੀਂ
ਮੇਰੇ ਕੋਲੋ ਕੋਈ ਸਵਾਲ ਨਾਂ ਪੁੱਛਿਆ ਤਾਂ । ਬਾਕੀ ਜੋ ਤੁਹਾਨੂੰ ਠੀਕ ਲੱਗਦਾ ਹੈ ਮੰਨੀ ਚਲੋ । ਆਪਣੇ
ਵਿਚਾਰ ਦੇਣ ਲਈ ਧੰਨਵਾਦ ।
ਗੁਰਸ਼ਰਨ ਸਿੰਘ ਕਸੇਲ
(05/07/12)
ਸਰਵਜੀਤ ਸਿੰਘ
ਸ.
ਹਰਦੇਵ ਸਿੰਘ ਜੰਮੂ ਜੀ,
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕਿ ਫਤਹਿ।
ਸ. ਹਰਦੇਵ ਸਿੰਘ ਜੰਮੂ ਜੀ, ਆਪ ਜੀ ਆਪਣੇ ਲੇਖ, “ਗੁਰਮਤਾ ਅਤੇ ਖ਼ਾਲਸੇ ਦਾ ਅਧਿਕਾਰ
ਖੇਤਰ” ਵਿੱਚ ਗੁਰਮਤੇ ਦੀ ਸਬੰਧੀ ਸਿੱਖ ਰਹਿਤ ਮਰਿਆਦਾ ਦੇ ਹਵਾਲੇ ਨਾਲ ਲਿਖਿਆ ਹੈ, “ਗੁਰਮਤਾ
ਕੇਵਲ ਉਨ੍ਹਾਂ ਸਵਾਲਾਂ ‘ਤੇ ਹੀ ਹੋ ਸਕਦਾ ਹੈ, ਜੋ ਕਿ ਸਿੱਖ ਧਰਮ ਦੇ ਮੁੱਢਲੇ ਅਸੂਲਾਂ ਦੀ ਪੁਸ਼ਟੀ
ਲਈ ਹੋਂਣ, ਅਰਥਾਤ ਗੁਰੂ ਸਾਹਿਬਾਨ ਜਾਂ ਗੁਰੂ ਗ੍ਰੰਥ ਸਾਹਿਬ ਦੀ ਪਦਵੀ, ਬੀੜ ਦੀ ਨਿਰੋਲਤਾ,
ਅੰਮ੍ਰਿਤ, ਰਹਿਤ-ਬਹਿਤ, ਪੰਥ ਦੀ ਬਨਾਵਟ ਆਦਿ ਨੂੰ ਕਾਯਮ ਰੱਖਣ ਬਾਬਤ...”।
ਅੱਗੇ ਆਪ ਜੀ ਲਿਖਦੇ ਹੋ, “ਸਿੱਖ ਰਹਿਤ ਮਰਿਆਦਾ ਦੀ ਇਹ ਮੱਧ ਬੜੀ ਦੁਰਅੰਦੇਸ਼ ਅਤੇ ਗੁਰਮਤਿ ਸਿਧਾਤਾਂ
ਦੇ ਅਨੁਕੂਲ ਹੈ। ਇਸ ਤੋਂ ਇਹ ਵੀ ਸਿੱਧ ਹੁੰਦਾ ਹੈ ਕਿ ਸਿੰਘ ਸਭਾ ਲਹਿਰ ਦੇ ਵਿਦਵਾਨ ਆਗੂ ਸਿੱਖ ਦੇ
ਮੁੱਢਲੇ ਅਸੂਲਾਂ ਅਤੇ ਉਨ੍ਹਾਂ ਪ੍ਰਤੀ ਪੰਥ ਦੇ ਅਧਿਕਾਰ ਖੇਤਰ ਤੋਂ ਚੰਗੀ ਤਰਾਂ ਜਾਣੁ ਸਨ”।
ਜੰਮੂ ਜੀ, ਆਪ ਜੀ ਵੱਲੋਂ ਲਿਖੇ ਗਏ ਉਪ੍ਰੋਕਤ ਸ਼ਬਦਾਂ ਦੇ ਅਧਾਰ ਤੇ, ਆਪ ਵੱਲੋਂ ਦਿੱਤੀ ਗਈ ਸੂਚੀ ‘ਚ
ਮਦ ਨੰਬਰ ਦੋ ਦੀ ਪਰਖ ਕੀਤੀ ਤਾਂ ਮੇਰੇ ਸਾਹਮਣੇ ਪਹਾੜ ਜਿੱਡਾ ਸਵਾਲ ਖੜ੍ਹਾ ਹੋ ਗਿਆ।
ਸਿੱਖ ਰਹਿਤ ਮਰਯਾਦਾ ‘ਚ ਨਾਮ ਬਾਣੀ ਦਾ ਅਭਿਆਸ ਦੇ ਸਿਰਲੇਖ ਹੇਠ (ਪੰਨਾ 9) ਦਰਜ ਹੈ,
੨. “ਨਿਤਨੇਮ ਦਾ ਪਾਠ ਕਰੇ। ਨਿਤਨੇਮ ਦੀਆਂ ਬਾਣੀਆਂ ਇਹ ਹਨ:-
ਜਪੁ, ਜਾਪੁ ਅਤੇ ੧੦ ਸਵੱਯੇ (‘ਸ੍ਰਾਵਗ ਸੁਧ’ ਵਾਲੇ)- ਇਹ ਬਾਣੀਆਂ ਅੰਮ੍ਰਿਤ ਵੇਲੇ ਪੜ੍ਹਨੀਆਂ।
ਸੋ ਦਰੁ ਰਹਿਰਾਸ- ਸ਼ਾਮ ਵੇਲੇ ਸੂਰਜ ਡੁੱਬੇ ਪੜ੍ਹਨੀ। ਇਸ ਵਿਚ ਇਹ ਬਾਣੀਆਂ ਸ਼ਾਮਲ ਹਨ:-
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚ ਲਿਖੇ ਹੋਏ ਨੌ ਸ਼ਬਦ (‘ਸੋ ਦਰੁ’ ਤੋਂ ਲੈ ਕੇ ‘ਸਰਣਿ ਪਰੇ ਕੀ
ਰਾਖਹੁ ਸਰਮਾ’ ਤਕ), ਬੇਨਤੀ ਚੌਪਈ ਪਾਤਸ਼ਾਹੀ ੧੦ (‘ਹਮਰੀ ਕਰੋ ਹਾਥ ਦੇ ਰੱਛਾ’ ਤੋਂ ਲੈ ਕੇ ‘ਦੁਸਟ
ਦੋਖ ਤੇ ਲੇਹੁ ਬਚਾਈ’ ਤਕ, ਸ੍ਵੈਯਾ (‘ਪਾਇ ਗਹੈ ਜਬ ਤੇ ਤੁਮਰੇ’) ਅਤੇ ਦੋਹਰਾ (‘ਸਗਲ ਦੁਆਰ ਕਉ
ਛਾਡਿ ਕੈ’) ਅਨੰਦ ਦੀਆਂ ਪਹਿਲੀਆਂ ਪੰਜ ਪਉੜੀਆਂ ਤੇ ਅੰਤਲੀ ਇਕ ਪਉੜੀ’, ਮੁੰਦਾਵਣੀ ਤੇ ਸਲੋਕ ਮਹਲਾ
੫ ‘ਤੇਰਾ ਕੀਤਾ ਜਾਤੋ ਨਾਹੀ।‘
ਸੋਹਿਲਾ- ਇਹ ਬਾਣੀ ਰਾਤ ਨੂੰ ਸੌਣ ਵੇਲੇ ਪੜ੍ਹਨੀ।
ਅੰਮ੍ਰਿਤ ਵੇਲੇ ਅਤੇ ਸੋਦਰੁ ਵੇਲੇ ਦੇ ਨਿਤਨੇਮ ਤੋਂ ਉਪਰੰਤ ਅਰਦਾਸ ਕਰਨੀ ਜ਼ਰੂਰੀ ਹੈ”
ਇਸੇ ਤਰ੍ਹਾਂ ਹੀ ਭੋਗ ਦੇ ਸਿਰਲੇਖ ਹੇਠ (ਪੰਨਾ 18) ਦਰਜ ਹੈ,
ੳ) “ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ (ਸਾਧਾਰਨ ਜਾਂ ਅਖੰਡ) ਦਾ ਭੋਗ ਮੁੰਦਾਵਣੀ ਉਤੇ ਜਾਂ
ਰਾਗਮਾਲਾ ਪੜ੍ਹ ਕੇ ਚਲਦੀ ਸਥਾਨਕ ਰੀਤੀ ਅਨੁਸਾਰ ਪਾਇਆ ਜਾਵੇ। (ਇਸ ਗੱਲ ਬਾਬਤ ਪੰਥ ‘ਚ ਅਜੇ ਤਕ
ਮਤਭੇਦ ਹੈ, ਇਸ ਲਈ ਰਾਗਮਾਲਾ ਤੋਂ ਬਿਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਣ ਜਾਂ ਛਾਪਣ
ਦਾ ਹੀਆ ਕੋਈ ਨਾ ਕਰੇ)। ਇਸ ਤੋਂ ਉਪ੍ਰੰਤ ਅਨੰਦ ਸਾਹਿਬ ਦਾ ਪਾਠ ਕਰ ਕੇ ਭੋਗ ਦਾ ਅਰਦਾਸਾ ਕੀਤਾ
ਜਾਵੇ ਤੇ ਕੜਾਹ ਪ੍ਰਸ਼ਾਦਿ ਵਰਤਾਇਆ ਜਾਵੇ”।
ਸ. ਹਰਦੇਵ ਸਿੰਘ ਜੀ, ਸਿੱਖ ਰਹਿਤ ਮਰਯਾਦਾ ‘ਚ ਦਰਜ ਉਪ੍ਰੋਕਤ ਦੋਵੇਂ ਮਦਾਂ, ਮੇਰੇ ਖਿਆਲ ਮੁਤਾਬਕ,
ਸਿੱਖ ਰਹਿਤ ਮਰਯਾਦਾ ‘ਚ ਦਰਜ ਗੁਰਮਤੇ ਦੀ ਪ੍ਰੀਭਾਸ਼ਾ ਮੁਤਾਬਕ ਸਹੀ ਨਹੀ ਹਨ।
ਨਿਤਨੇਮ ਦੀਆਂ ਬਾਣੀਆਂ, ਜਦੋਂ ਗੁਰੂ ਸਾਹਿਬ ਜੀ ਨੇ ਆਪ ਗੁਰੂ ਗ੍ਰੰਥ
ਸਾਹਿਬ ਜੀ ਦੇ ਅਰੰਭ ‘ਚ ਦਰਜ ਕਰ ਦਿੱਤੀਆਂ ਸਨ ਤਾਂ ਉਨ੍ਹਾਂ ‘ਚ ਵਾਧਾ ਕਰਨ ਵਾਲੇ ਮਤੇ ਨੂੰ ਗੁਰਮਤਾ
ਕਿਵੇਂ ਕਿਹਾ ਜਾ ਸਕਦਾ ਹੈ? ਰਾਗਮਾਲਾ ਦੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮੌਜੂਦਗੀ, ਕੀ ਗੁਰੂ
ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਮਈ ਬਾਣੀ ਦੀ ਨਿਰੋਲਤਾ ਨੂੰ ਭੰਗ ਨਹੀ ਕਰਦੀ?
ਸਤਿਕਾਰ ਸਹਿਤ
ਸਰਵਜੀਤ ਸਿੰਘ
(05/07/12)
ਡਾ: ਗੁਰਮੀਤ ਸਿੰਘ ਬਰਸਾਲ
ਸਤਿਕਾਰਿਤ ਹਰਦੇਵ ਸਿੰਘ ਜੰਮੂ ਜੀ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ!!
ਵੀਰ ਜੀ ਆਪਦੇ ਲੇਖ ਗੁਰਮਤਾ ਅਤੇ ਖਾਲਸੇ ਦਾ ਅਧਿਕਾਰ ਖੇਤਰ ਵਿੱਚ ਆਪਦੇ ਵਰਣਨ ਕੀਤੇ ਪੰਜੇ ਪੁਆਇਂਟ
ਜਾਗਰੂਕ ਵਰਗ ਨੂੰ ਦੋਸ਼ੀ ਠਹਿਰਾਉਂਦੇ ਹਨ । ਡੇਰੇਦਾਰ, ਸੰਪਰਦਾਈ, ਪਖੰਡੀ ਸਾਧ-ਸੰਤ , ਵਚਿਤਰਨਾਟਕੀ,
ਰਾਜਨੀਤੀ ਨੂੰ ਸਿੱਖ ਧਰਮ ਤੇ ਹਾਵੀ ਕਰਨ ਵਾਲੇ, ਸਿੱਖਾਂ ਨੂੰ ਟੁਕੜਿਆਂ ਵਿੱਚ ਵੰਡਣ ਵਾਲੇ ਲੋਕ,
ਆਪਦੇ ਇਹਨਾਂ ਪੁਆਇਂਟਾ ਵਿੱਚੋਂ ਬਰੀ ਹਨ ਅਰਥਾਤ ਆਪ ਅਨੁਸਾਰ ਦੋਸ਼ੀ ਨਹੀਂ ਹਨ । ਜਾਗਰੂਕ ਸਿੱਖ ਇਕ
ਦੂਜੇ ਨਾਲ ਛੋਟੇ ਛੋਟੇ ਮੱਤਭੇਦਾਂ ਦੇ ਬਾਵਜੂਦ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਸੰਸਾਰ
ਸਾਹਮਣੇ ਰੱਖਣ ਦੀ ਕੋਸ਼ਿਸ਼ ਵਿੱਚ ਹਨ ਅਗਰ ਆਪ ਉਹਨਾਂ ਨੂੰ ਕੁਝ ਸੁਝਾਅ ਦੇਣਾ ਚਾਹੁੰਦੇ ਹੁੰਦੇ ਤਾਂ
ਆਪ ਦੀ ਟੋਨ ਵੱਖ ਹੋਣੀ ਸੀ ਪਰ ਇਥੇ ਤਾਂ ਆਪਦਾ ਇਕ ਨੁਕਾਤੀ ਪਰੋਗਰਾਮ ਜਾਗਰੂਕਾਂ ਵਿਰੋਧੀ ਹੀ
ਜਾਪਦਾ ਹੈ , ਉਹ ਵੀ ਜਾਗਰੂਕਾਂ ਦੀ ਹੀ ਸਟੇਜ ਤੇ ਅਜਿਹਾ ਕਿਓ?
(05/07/12)
ਗੁਰਸ਼ਰਨ ਸਿੰਘ ਕਸੇਲ
ਸੰਪਾਦਕ ਸ੍ਰ. ਮੱਖਣ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਹਿ ॥
ਵੀਰ ਜੀ, ਆਪ ਜੀ ਨੂੰ ਇਕ ਬੇਨਤੀ / ਸੁਝਾਵ ਹੈ ਕਿ ਜਿਹੜੇ ਲੇਖ ਲਿਖਦੇ ਹਨ ਜਾਂ ਪਾਠਕ
ਚਿੱਠੀਆਂ ਲਿਖਦੇ ਹਨ, ਉਹਨਾਂ ਵੱਚੋਂ ਜਿਹੜੇ ਲਿਖਣ ਵਾਲੇ ਆਪਣੀ ਲਿਖਤ ਦਾ ਸਵਾਲ ਪੁੱਛਣ ਤੇ ਤਸਲੀ
ਬਖ਼ਸ਼ ਜਵਾਬ ਨਹੀਂ ਦੇਂਦੇ, ਉਹਨਾਂ ਲੇਖਕਾਂ ਤੇ ਪਾਠਕਾਂ ਦੀਆਂ ਅੱਗੇ ਤੋਂ ਲਿਖਤਾਂ ਨਾ ਪਾਈਆਂ ਜਾਣ;
ਉਂਝ ਉਹ ਭਾਂਵੇਂ ਕਿੰਡਾ ਵੀ ਵੱਡਾ ਲੇਖਕ ਹੋਵੇ, ਖਾਸ ਕਰਕੇ ਸਿਧਾਂਤਕ ਲਿਖਤ ਹੋਣ ਕਰਕੇ । ਹਾਂ, ਜੇ
ਕਿਸੇ ਉਸ ਲੇਖਕ ਦੀ ਲਿਖਤ ਹੈ ਜੋ ਇਸ ਵੇਲੇ ਦੁਨੀਆਂ ਤੇ ਨਹੀਂ ਹੈ ਤਾਂ ਵੱਖਰੀ ਗੱਲ ਹੈ । ਜੇਕਰ ਕੋਈ
ਆਪਣੇ ਮਨੋਰੰਜਣ ਲਈ ਕਵਿਤਾ ਕਹਾਣੀ ਲਿਖਦਾ ਹੈ ਤਾਂ ਉਹ ਤੁਹਾਡੀ ਮਰਜੀ ਹੈ ਪਾਉਣੀ ਹੈ ਜਾਂ ਨਹੀਂ ।
ਇਹ ਨਹੀਂ ਹੋਣਾ ਚਾਹੀਦਾ ਕਿ ਜਿਹੜਾ ਮਰਜੀ ਇਹ ਲਿਖ ਦੇਵੇ, “ ਗੰਭੀਰ ਮਸਲਿਆਂ ਉਪਰ ਬਹਿਸ ਕੁੱਝ ਚੰਗੇ
ਪੱਧਰ ਦੀ ਨਹੀਂ ਜਾਪੀ ਵਾਦ ਵਿਵਾਦ ਹੀ ਲਗਦਾ ਹੈ”ਪਰ ਜਦੋਂ ਉਸ ਤੋਂ ਕੋਈ ਪਾਠਕ ਜਵਾਬ ਮੰਗੇ ਤਾਂ ਫਿਰ
ਸਪਸ਼ਟ ਜਵਾਬ ਦੇਣ ਦੀ ਬਜਾਏ ਸਗੋ ਚਲਾਕ ਬਣਨ ਦੀ ਕੋਸ਼ਿਸ਼ ਕਰੇ ।ਸੋ, ਬੇਨਤੀ ਹੈ ਕਿ ਜਿਸ ਕੋਲ ਜਵਾਬ
ਦੇਣ ਜਾਂ ਵਿਚਾਰ -ਵਿਟਾਂਦਰਾ ਕਰਨ ਦਾ ਸਮਾਂ ਨਹੀਂ ਹੈ, ਉਹ ਚਲ ਰਹੀ ਵਿਚਾਰ ਚਰਚਾ ਬਾਰੇ ਨੁਕਤਾਚੀਨੀ
ਕਰਨ ਦੀ ਵੀ ਖੇਚਲ ਨਾ ਕਰੇ ।
ਅੱਗੇ ਜਿਵੇਂ ਆਪ ਨੂੰ ਚੰਗਾ ਲੱਗੇ।
ਸਤਿਕਾਰ ਸਹਿਤ,
ਗੁਰਸ਼ਰਨ ਸਿੰਘ ਕਸੇਲ
ਸ੍ਰ ਹਰਦੇਵ ਸਿੰਘ ਜੰਮੂ ਜੀ,
ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਹਿ ॥
ਵੀਰ ਜੀ, ਆਪ ਤੋਂ ਤੁਹਾਡੇ ਹੀ ਲਿਖੇ ਇਸ ਲੇਖ ਬਾਰੇ ਜਾਣਕਾਰੀ ਮੰਗੀ ਸੀ, ਜਿਸ ਵਿਚ ਆਪ
ਵੱਲੋਂ ਲਿਖਿਆ ਹੈ, “ਗੁਰਮਤਾ ਅਤੇ ਖ਼ਾਲਸੇ ਦਾ ਅਧਿਕਾਰ ਖੇਤਰ” ਲੇਖ ਪੜ੍ਹਿਆ ਉਸ ਵਿਚ ਆਪਨੇ
ਲਿਖਿਆ ਹੈ ਕਿ, (2) “ਬੀੜ ਦੀ ਨਿਰੋਲਤਾ ਦੀ ਪੁਸ਼ਟੀ ਲਈ:- ਧਿਆਨ ਦੇਂਣ ਤੇ ਪਤਾ ਚਲਦਾ ਹੈ
ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਨਿਰੋਲਤਾ ਭੰਗ ਕਰਨ ਲਈ ਕੁੱਝ ਬਾਣੀਆ ਤੇ ਕਿੰਤੂ ਕਰਨ ਦੇ ਜਤਨ ਹੋ
ਰਹੇ ਹਨ। ਇਹ ਜਤਨ ਵੀ ਜਾਗਰੂਕ ਕਰਕੇ ਪ੍ਰਚਾਰੇ ਜਾਂਦੇ ਕੁੱਝ ਧਿਰਾਂ ਵਲੋਂ ਹੋ ਰਹੇ ਹਨ”।
ਪਰ ਤੁਸੀਂ ਇਕ ਪਾਸੇ ਜਾਗਰੂਕ ਸਿੱਖਾਂ ‘ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਨਿਰੋਲਤਾ ਭੰਗ ਕਰਨ ਦਾ ਦੋਸ਼
ਲਾ ਰਹੇ ਹੋ ਅਤੇ ਦੂਸਰੇ ਪਾਸੇ ਜਵਾਬ ਦੇਣ ਦੀ ਬਜਾਏ ਇਹ ਲਿਖ ਰਹੇ ਹੋ, “ਸ਼੍ਰੀ ਗੁਰੂ ਗ੍ਰੰਥ ਸਾਹਿਬ
ਵਿਚਲੀ ਭਗਤਾਂ-ਭੱਟਾਂ ਦੀ ਬਾਣੀ ਤੇ ਕਿੰਤੂ ਖੜੇ ਕਰਨ ਦੇ ਜਤਨ ਹੋਏ ਹਨ। ਇਸਦੇ ਨਾਲ ਹੀ ਕੁੱਝ
ਗੁਰੂਆਂ ਦੀ ਬਾਣੀ ਬਾਰੇ ਵੀ ਸ਼ੰਕੇ ਉੱਤਪੰਨ ਕਰਨ ਦਿਆਂ ਕੁ-ਚੇਸ਼ਟਾਵਾਂ ਹੋਇਆਂ ਹਨ। ਇਸ ਵਿਸ਼ੇ ਬਾਰੇ
ਕੇਵਲ ਇਤਨੇ ਸ਼ਬਦ ਹੀ ਪਰਵਾਨ ਕਰਨੇ” ।
ਮਾਫ਼ ਕਰਨਾ ! ਤੁਸੀਂ ਵੀ ਡਾਕਟਰ ਗ੍ਰੇਵਾਲ ਹੋਰਾਂ ਵਾਂਗੂ ਚਲਾਕੀ ਕਰ ਰਹੇ ਹੋ । ਇਸ ਸਾਈਟ ਤੇ ਕਿਸੇ
ਕੋਲ ਡਿਗਰੀ ਦਾ ਅਤੇ ਨਾਂ ਹੀ ਕਿਸੇ ਵੱਲੋਂ ਮਾਰੇ ਗਪੋੜਿਆਂ ਦਾ ਪਾਠਕਾਂ ਵੱਲੋਂ ਸਵਾਲ ਪੁੱਛਣ ਜਾਂ
ਨਾਂ ਪੁੱਛਣ ‘ਤੇ ਕੋਈ ਪ੍ਰਭਾਵ ਪੈਂਦਾ ਹੈ; ਹੋ ਸਕਦਾ ਹੈ ਕਿ ਡਾਕਟਰ ਗ੍ਰੇਵਾਲ ਹੋਰਾਂ ਨੂੰ ਤਾਂ ਇਸ
ਬਾਰੇ ਸ਼ੱਕ ਹੋਵੇ; ਪਰ ਤੁਸੀਂ ਤਾਂ ਖੁਦ “ਸਿੱਖ ਮਾਰਗ ਸਾਈਟ” ਦੇ ਵਿਦਵਾਨ ਲਿਖਾਰੀਆਂ ਵਿਚੋਂ ਹੋ ।
ਆਪ ਦੇ ਵਿਚਾਰ ਪੜ੍ਹਕੇ ਜੇ ਫਿਰ ਜਦ ਉਸ ਮੰਡਲੀ ਦਾ ਨਾਂਅ ਲਿਆ ਜਿੰਨਾਂ ਦੀ ਤੁਸੀਂ ਬੋਲੀ ਬੋਲਦੇ
ਰਹਿੰਦੇ ਹੋ ਤਾਂ ਤੁਸੀਂ ਫਿਰ ਆਖਣਾ ਹੈ, “ਅੱਜਕਲ ਕੁੱਝ ਸੱਜਣਾਂ ਨੇ ਪੋਰਾਣਕ ਕਥਾਵਾਂ ਦੇ ਪਾਤਰਾਂ
ਵਾਂਗ ਅਪਣੇ ਪਾਸ ਇੱਕ “ਬ੍ਰਹਮਅਸਤ੍ਰ” ਰੱਖਿਆ ਹੋਇਆ ਹੈ ਕਿ ਜਿਸ ਵੇਲੇ ਤਰਕ ਨਾ ਚਲੇ ਤਾਂ ਰਾਗਮਾਲਾ,
ਦਸ਼ਮਗ੍ਰੰਥ ਅਤੇ ਸਾਧ ਲਾਣੇ ਦਾ ਬ੍ਰਹਮਅਸਤ੍ਰ ਚਲਾ ਦਿਉ! ਆਪ ਜੀ ਨੇ ਵੀ ਚਰਚਾ ਵਿੱਚ ਧਿਆਨ ਵੰਡਾਉਣ
ਲਈ ਉਸੇ ਅਸਤ੍ਰ ਨੂੰ ਚਲਾਉਂਣ ਦਾ ਸ਼ੰਖ ਫ਼ੂਕਿਆ ਹੈ”।
ਉਂਝ ਤਾਂ ਇਹ ਹਰ ਸਿੱਖ ਦੀ ਆਪਣੀ ਮਰਜੀ ਹੈ ਕਿ ਉਸਨੇ ਸਿੱਖ ਧਰਮ / ਕੌਮ ਦੀ ਚੜ੍ਹਦੀ ਕਲਾ ਲਈ ਕੰਮ
ਕਰਨਾ ਹੈ ਜਾਂ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਸਿੱਧ ਕਰਨ ਲਈ ਕਰਨਾ ਹੈ । ਜਿਵੇਂ ਮਹਾਰਾਜੇ ਰਣਜੀਤ
ਸਿੰਘ ਜੀ ਦੇ ਰਾਜ ਦੇ ਆਖਰੀ ਦਿਨਾਂ ਵਿਚ ਡੋਗਰਿਆਂ ਨੇ ਬੁੱਕਲ ਦੇ ਸੱਪ ਬਣਕੇ ਗਦਾਰੀ ਕੀਤੀ ਸੀ ਤੇ
ਸਰਦਾਰ ਸ਼ਾਮ ਸਿੰਘ ਅਟਾਰੀ ਜੀ ਨੇ ਆਪਣੀ ਵਫਾਦਾਰੀ ਵਖਾਉਂਦੇ ਹੋਏ ਸਿੱਖ ਰਾਜ ਨੂੰ ਬਚਾਉਣ ਵਾਸਤੇ
ਆਪਣੀ ਜਾਨ ਦੀ ਕੁਰਬਾਨੀ ਦਿੱਤੀ ਸੀ ।
ਜੰਮੂ ਜੀ,ਆਪ ਜੀ ਨੂੰ ਫਿਰ ਬੇਨਤੀ ਹੈ ਕਿ ਇਹ ਦੱਸਣ ਦੀ ਖੇਚਲ ਕਰਨੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ
ਦੀਆਂ ਉਹ ਕਿਹੜੀਆਂ ਬਾਣੀਆਂ (ਗੁਰਬਾਣੀ) ਹਨ ਜਿੰਨਾਂ ਤੇ ਅੱਜ ਕੱਲ੍ਹ ਦੇ ਜਾਗਰੂਕ ਕਰਕੇ ਪ੍ਰਚਾਰੇ
ਜਾਂਦੇ ਸਿੱਖਾਂ ਵੱਲੋਂ ਕਿੰਤੂ ਕਰਨ ਦੇ ਜਤਨ ਹੋ ਰਹੇ ਹਨ ਅਤੇ ਉਹ ਕਿਹੜੇ ਜਾਗਰੂਕ ਸਿੱਖ ਹਨ ?
ਆਸ ਹੈ ਕਿ ਇਸ ਵਾਰੀ ਤੁਸੀਂ ਬਾਣੀਆਂ ਅਤੇ ਉਨ੍ਹਾਂ ‘ਤੇ ਕਿੰਤੂ ਕਰਨ ਵਾਲੇ ਸਿੱਖਾਂ ਦੇ ਨਾਂਅ
ਲਿਖਣ ਦੀ ਖੇਚਲ ਕਰੋਗੇ ।
ਜਾਣਕਾਰੀ ਦੇਣ ਲਈ ਧੰਨਵਾਦੀ ਹੋਵਾਂਗਾ ।
ਸਤਿਕਾਰ ਸਹਿਤ,
ਗੁਰਸ਼ਰਨ ਸਿੰਘ ਕਸੇਲ
ਸੰਪਾਦਕੀ ਨੋਟ
ਮੈਂ ਪਹਿਲਾਂ ਵੀ ਕਈ ਵਾਰੀ ਲਿਖ ਚੁੱਕੇ ਹਾਂ ਅਤੇ
ਹੁਣ ਫਿਰ ਦੁਹਰਾ ਦਿੰਦਾ ਹਾਂ ਕਿ ‘ਸਿੱਖ ਮਾਰਗ’ ਨਿਰੋਲ ਧਾਰਮਿਕ ਸਾਈਟ ਹੈ ਜੋ ਕਿ ਸਿਰਫ ਤੇ ਸਿਰਫ
ਗੁਰਬਾਣੀ ਦੇ ਸੱਚ ਨੂੰ ਹੀ ਸਮਰਪਤ ਹੈ। ਬਾਕੀ ਹੋਰ ਸਾਰੀਆਂ ਗੱਲਾਂ ਬਾਅਦ ਵਿੱਚ ਆਉਂਦੀਆਂ ਹਨ। ਇਸ
ਲਈ ਜੋ ਗੁਰਬਾਣੀ ਨੂੰ ਗੁਰੂ ਮੰਨਦਾ ਹੈ ਪਰ ਦਸਮ ਗ੍ਰੰਥ ਅਤੇ ਰਾਗ ਮਾਲਾ ਨੂੰ ਗੁਰੂ ਕ੍ਰਿਤ ਨਹੀਂ
ਮੰਨਦਾ, ਉਹ ਆਪਣੇ ਵਿਚਾਰ ਇੱਥੇ ਸਾਂਝੇ ਕਰ ਸਕਦਾ ਹੈ। ਹਰ ਇੱਕ ਵਿਆਕਤੀ ਆਪਣੀਆਂ ਲਿਖਤਾਂ ਪ੍ਰਤੀ
ਜਵਾਬ-ਦੇਹ ਹੈ। ਜਦੋਂ ਪਾਠਕ/ਲੇਖਕ ਦੂਸਰੇ ਵਿਆਕਤੀ ਨੂੰ ਬਦਨਾਮ ਕਰਨ ਲਈ ਜਾਂ ਉਂਜ ਹੀ ਹਉਮੇ ਦੇ
ਅਧੀਨ ਘਟੀਆ ਸ਼ਬਦਾਵਲੀ ਦੀ ਵਰਤੋਂ ਕਰਦੇ ਹਨ ਤਾਂ ਫਿਰ ਉਸ ਦੀਆਂ ਲਿਖਤਾਂ ਪਉਣੀਆਂ ਅਸੀਂ ਬੰਦ ਕਰ
ਦਿੰਦੇ ਹਾਂ ਅਤੇ ਕਈ ਵਾਰੀ ਵਿਚਾਰ ਚਰਚਾ ਵੀ ਬੰਦ ਕਰਨੀ ਪੈਂਦੀ ਹੈ। ਇਹ ਨਿਯਮ ਸਾਰਿਆਂ ਤੇ ਇਕੋ
ਜਿਹੇ ਲਾਗੂ ਹੁੰਦੇ ਹਨ ਅਤੇ ਹੋਏ ਹਨ। ਇੱਥੇ ਨਾ ਤਾਂ ਕਿਸੇ ਦਾ ਕੋਈ ਚਹੇਤਾ ਹੈ ਅਤੇ ਨਾ ਹੀ ਦੁਸ਼ਮਣ।
ਇਹਨਾ ਨਿਯਮਾ ਨੂੰ ਲਾਗੂ ਕਰਦੇ ਸਮੇ ਨਾ ਤਾਂ ਪਹਿਲਾਂ ਕਿਸੇ ਨਾਲ ਕੋਈ ਲਿਹਾਜ ਕੀਤਾ ਹੈ ਅਤੇ ਨਾ ਹੀ
ਅਗਾਂਹ ਕਰਨਾ ਹੈ। ਹੁਣ ਤੱਕ ਕੋਈ ਇੱਕ ਦਰਜਨ ਦੇ ਕਰੀਬ, ਪਾਠਕਾਂ/ਲੇਖਕਾਂ ਤੇ ਇਹ ਨਿਯਮ ਲਾਗੂ ਹੋ
ਚੁਕੇ ਸਨ। ਇਹਨਾ ਵਿੱਚ ਇੱਕ ਦਲਜੀਤ ਸਿੰਘ ਹੋਠੀ ਵੀ ਸੀ। ਕਾਫੀ ਦੇਰ ਬਾਅਦ ਕੱਲ ਉਸ ਦੀ ਇੱਕ ਚਿੱਠੀ
ਆਈ ਸੀ, ਜੋ ਕਿ ਨਹੀਂ ਸੀ ਪਾਈ ਗਈ। ਅੱਜ ਉਸ ਦਾ ਫੂਨ ਆਇਆ ਸੀ ਕਿ ਮੇਰੀ ਚਿੱਠੀ ਕਿਉਂ ਨਹੀਂ ਪਾਈ
ਗਈ। ਨਾ ਪਉਣ ਦਾ ਕਾਰਨ ਜੋ ਉਪਰ ਲਿਖਿਆ ਹੈ ਉਹ ਉਸ ਨੂੰ ਦੱਸ ਦਿੱਤਾ ਸੀ ਅਤੇ ਨਾਲ ਹੀ ਚਿਤਾਵਨੀ ਵੀ
ਦੇ ਦਿੱਤੀ ਸੀ ਕਿ ਜੇ ਕਰ ਫਿਰ ਉਸੇ ਤਰ੍ਹਾਂ ਦੀ ਸ਼ਬਦਾਵਲੀ ਵਰਤੀ ਜਿਸ ਤਰ੍ਹਾਂ ਦੀ ਪਹਿਲਾਂ ਵਰਤਦੇ
ਰਹੇ ਸੀ, ਤਾਂ ਫਿਰ ਉਹੀ ਨਿਯਮ ਤੁਹਾਡੇ ਤੇ ਦੁਬਾਰਾ ਲਾਗੂ ਹੋ ਜਾਣਗੇ। ਉਂਜ ਅਸੀਂ ਇੱਕ ਸੰਪਾਦਕੀ
ਸਲਾਹਕਾਰ ਬੋਰਡ ਬਣਾਉਣ ਜਾ ਰਹੇ ਹਾਂ ਇਸ ਬਾਰੇ ਕੁੱਝ ਇੱਕ ਨਾਲ ਗੱਲ-ਬਾਤ ਹੋ ਚੁੱਕੀ ਹੈ ਅਤੇ
ਹੋਰਨਾਂ ਨਾਲ ਵੀ ਛੇਤੀਂ ਹੀ ਕਰਨ ਦੀ ਕੋਸ਼ਿਸ਼ ਕਰਾਂਗਾ। ਇਸ ਵਿੱਚ ਤਕਰੀਬਨ ਅੱਧੀ ਦਰਜ਼ਨ ਦੇ ਕਰੀਬ,
ਸਿਰਫ ਕਨੇਡਾ-ਅਮਰੀਕਾ ਦੇ ਪਾਠਕ/ਲੇਖਕ ਸ਼ਾਮਲ ਕੀਤੇ ਜਾਣਗੇ (ਫੂਨ ਤੇ ਗੱਲਬਾਣ ਕਰਨ ਦੀ ਸਹੂਲਤ ਨੂੰ
ਮੁੱਖ ਰੱਖ ਕੇ) ਜੋ ਕਿ ਕਾਫੀ ਦੇਰ ਤੋਂ ‘ਸਿੱਖ ਮਾਰਗ’ ਨਾਲ ਜੁੜੇ ਹੋਏ ਹਨ ਅਤੇ ਇੱਥੇ ਰੈਗੂਲਰ ਲਿਖਣ
ਵਾਲੇ ਹਨ। ਲਿਖਤਾਂ ਸੰਬੰਧੀ ਫੈਸਲੇ ਉਹਨਾਂ ਦੀ ਸਹਿਮਤੀ ਨਾਲ ਲਿਆ ਜਾਏ ਕਰਨਗੇ। ਜੇ ਕਰ ਕਿਸੇ ਦੀ
ਕੋਈ ਲਿਖਤ, ਕੋਈ ਗਲਤ ਪ੍ਰਭਾਵ ਦੇਣ ਵਾਲੀ ਹੋਵੇ ਤਾਂ ਭਾਵੇਂ ਕਿ ਉਹ ਪੁਰਾਣੀ ਵੀ ਹੋਵੇ, ਜੇ ਕਰ ਉਹ
ਉਸ ਨੂੰ ਹਟਾਉਣ ਲਈ ਕਹਿਣਗੇ ਤਾਂ ਉਸ ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਅਉਣ ਵਾਲੇ ਸਮੇਂ ਵਿੱਚ ਜੇ
ਕਰ ਇਸ ਬਾਰੇ ਹੋਰ ਜਾਣਕਾਰੀ ਦੇਣ ਦੀ ਲੋੜ ਮਹਿਸੂਸ ਹੋਈ ਤਾਂ ਦੇ ਦਿੱਤੀ ਜਾਵੇਗੀ।
(05/07/12)
ਦਲਜੀਤ ਸਿੰਘ ਹੋਠੀ ਰਾਚੈਸਟਰ ਨਿਓਯਾਰਕ
ਸਰਦਾਰ ਜਸਵੀਰ ਸਿੰਘ ਤੇ ਸਿੱਖ ਮਾਰਗ ਦੇ ਪਾਠਕਾ ਨੂੰ ਗੁਰੂ ਫ਼ਤਹਿ
ਸਰਦਾਰ ਜਸਵੀਰ ਸਿੰਘ ਜੀ ਜੇ ਆਪਾ ਗੁਰਬਾਣੀ ਨੂੰ ਗੁਰਮੱਤ ਦੀਆ ਐਨਕਾ ਲਾ ਕੇ
ਦੇਖੀਏ ਤਾਂ ਸਾਰੇ ਭਰਮ ਭਲੇਖੇ ਦੂਰ ਹੋ ਜਾਂਦੇ ਹਨ। ਗੁਰੂ ਗ੍ਰੰਥ ਸਾਹਿਬ ਜੀ ਵਿੱਚ 80% ਵਹਿਮਾ
ਭਰਮਾ ਦਾ ਖੰਡਨ ਕੀਤਾ ਹੈ। ਬੜੇ ਸੋਖੇ ਤੇ ਸਰਲ ਤਰੀਕੇ ਨਾਲ ਸਮਝਾਇਆ ਗਿਆ ਹੈ। ਜੇ ਆਪਾ ਅਰਥ ਸਮਝਣ
ਤੋ ਪਹਿਲਾ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਸਮਝਿਆ ਜਾਵੇ ਤਾਂ ਕੋਈ ਭਰਮ ਭਲੇਖਾ ਨਹੀ
ਰਹਿੰਦਾ। ਆਪਾ ਇਥੇ ਸ਼ਬਦ ਲੈਂਦੇ ਹਾਂ!
ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ
ਪਰਵਾਣੁ ॥ ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣੁ ॥
(ਲੋਕਾਂ ਵਿੱਚ ਇਹ ਖ਼ਿਆਲ ਆਮ ਪ੍ਰਚੱਲਤ ਹੈ ਕਿ) ਇਕੱਲੀ ਮਾਇਆ (ਕਿਸੇ) ਜੁਗਤੀ
ਨਾਲ ਪ੍ਰਸੂਤ ਹੋਈ ਤੇ ਪਰਤੱਖ ਤੌਰ `ਤੇ ਉਸ ਦੇ ਤਿੰਨ ਪੁੱਤਰ ਜੰਮ ਪਏ। ਉਹਨਾਂ ਵਿਚੋਂ ਇੱਕ
(ਬ੍ਰਹਮਾ) ਘਰਬਾਰੀ ਬਣ ਗਿਆ (ਭਾਵ, ਜੀਵ-ਜੰਤਾਂ ਨੂੰ ਪੈਦਾ ਕਰਨ ਲੱਗ ਪਿਆ), ਇੱਕ (ਵਿਸ਼ਨੂੰ)
ਭੰਡਾਰੇ ਦਾ ਮਾਲਕ ਬਣ ਗਿਆ (ਭਾਵ, ਜੀਵਾਂ ਨੂੰ ਰਿਜ਼ਕ ਅਪੜਾਣ ਦਾ ਕੰਮ ਕਰਨ ਲੱਗਾ), ਅਤੇ ਇੱਕ (ਸ਼ਿਵ)
ਕਚਹਿਰੀ ਲਾਉਂਦਾ ਹੈ (ਭਾਵ, ਜੀਵਾਂ ਨੂੰ ਸੰਘਾਰਦਾ ਹੈ)।।
ਇਹ ਜਿਹੜੀਆ ਮਨ ਘੜਤ ਗੱਲਾ ਲੋਕਾ ਦੀਆਂ ਆਪਣੀਆਂ ਹਨ, ਤੇ ਵੇਦਾ ਵਿੱਚ ਇਸ ਤਰਾ ਦੀਆ ਮਨ ਘੜਤ ਕਹਾਣੀਆ
ਬਹੁਤ ਹਨ। ਪਹਿਲਾ ਗੁਰੁ ਸਾਹਿਬ ਉਹਨਾ ਲੋਕਾ ਦੀਆ ਗੱਲਾਂ ਲਿਖਦੇ ਹਨ ਤੇ ਗੁਰਮੱਤ ਦੀ ਲਾਇਨ ਥੱਲੇ ਹੈ
ਜਿਵ ਤਿਸੁ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣੁ ॥ ਓਹੁ ਵੇਖੈ ਓਨਾ ਨਦਰਿ
ਨ ਆਵੈ ਬਹੁਤਾ ਏਹੁ ਵਿਡਾਣੁ ॥
ਇਸ ਤਰਾ ਦੇ ਸ਼ਬਦਾ ਦੇ ਨਾਂ ਅਰਥ ਕਰਨੇ ਪੈਂਦੇ ਤੇ ਨਾਂ ਹੀ ਭਾਂਵ ਕਰਨੇ
ਪੈਂਦੇ ਹਨ। ਇੱਕ ਸ਼ਬਦ ਭਗਤ ਤਰਲੋਚਨ ਜੀ ਦਾ ਲੈਂਦੇ ਹਾਂ
ਗੂਜਰੀ ॥ ਅੰਤਿ ਕਾਲਿ ਜੋ ਲਛਮੀ ਸਿਮਰੈ
ਐਸੀ ਚਿੰਤਾ ਮਹਿ ਜੇ ਮਰੈ ॥ ਸਰਪ ਜੋਨਿ ਵਲਿ ਵਲਿ ਅਉਤਰੈ ॥੧॥ ਅਰੀ ਬਾਈ ਗੋਬਿਦ ਨਾਮੁ ਮਤਿ ਬੀਸਰੈ ॥
ਰਹਾਉ ॥ ਅੰਤਿ ਕਾਲਿ ਜੋ ਇਸਤ੍ਰੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਬੇਸਵਾ ਜੋਨਿ ਵਲਿ ਵਲਿ ਅਉਤਰੈ
॥੨॥ ਅੰਤਿ ਕਾਲਿ ਜੋ ਲੜਿਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਸੂਕਰ ਜੋਨਿ ਵਲਿ ਵਲਿ ਅਉਤਰੈ ॥੩॥
ਅੰਤਿ ਕਾਲਿ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਪ੍ਰੇਤ ਜੋਨਿ ਵਲਿ ਵਲਿ ਅਉਤਰੈ ॥੪॥ ਅੰਤਿ
ਕਾਲਿ ਨਾਰਾਇਣੁ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਬਦਤਿ ਤਿਲੋਚਨੁ ਤੇ ਨਰ ਮੁਕਤਾ ਪੀਤੰਬਰੁ ਵਾ ਕੇ
ਰਿਦੈ ਬਸੈ ॥੫॥੨॥ {ਪੰਨਾ 526} ਇਹ ਜਿਹੜੀਆ ਮਨ
ਘੜਤ ਗੱਲਾ ਲੋਕਾ ਦੀਆਂ ਆਪਣੀਆਂ ਹਨ, ਤੇ ਵੇਦਾ ਵਿੱਚ ਇਸ ਤਰਾ ਦੀਆ ਮਨ ਘੜਤ ਕਹਾਣੀਆ ਬਹੁਤ ਹਨ। ਭਗਤ
ਤਰਲੋਚਨ ਜੀ ਦੀ ਲਾਇਨ ਰਹਾਉ ਤੋ ਪਹਿਲਾ ਹੈ
ਅਰੀ ਬਾਈ ਗੋਬਿਦ ਨਾਮੁ ਮਤਿ ਬੀਸਰੈ ॥
ਇੱਕ ਪ੍ਰਮਾਤਮਾ ਦਾ ਨਾਂ ਭੁਲਣਾ ਨਹੀ ਚਾਹਿਦਾ ਬਾਕੀ ਸਭ ਮਨ ਘੜਤ ਹੈ। ਇਕ ਸ਼ਬਦ ਦਾ ਤੁਸੀ ਵਾਰ ਵਾਰ
ਜਿਕਰ ਕਰਦੇ ਹੋ ਦਝਹਿ
ਇੱਕ ਦਬੀਅਹਿ
ਇਕਨਾ ਕੁਤੇ ਖਾਹਿ॥ ਇਕਿ ਪਾਣੀ ਵਿਚਿ ਉਸਟੀਅਹਿਇਕਿ ਭੀ ਫਿਰ ਹਸਣਿ ਪਾਹਿ॥ਨਾਨਕ
ਏਵ ਨ ਜਾਪਈ ਕਿਥੈ ਜਾਇ ਸਮਾਹਿ॥” (648) ਇਹ ਗੱਲਾ ਲੋਕਾ ਦੀਆ ਆਪਣੀਆ ਹਨ ਇਸ ਤਰਾ ਕਰਨ ਨਾਲ
ਮੁਕਤੀ ਹੁੰਦੀ ਤੇ ਸਵੱਰਗਾ ਵਿੱਚ ਜਾਦਾ 84 ਲੱਖ ਜੂਨਾ ਤੋ ਬੱਚ ਜਾਂਦਾ ਇਸ ਤਰਾ ਦੇ ਬਹਿਮ ਉਸ ਵੇਲੇ
ਵੀ ਸੀ ਤੇ ਹੁਣ ਵੀ ਤੁਸੀ ਪਾ ਰਹੇ ਹੋ। ਪਰ ਗੁਰੂ ਸਾਹਿਬ ਤਾਂ ਤੁਹਾਡੇ ਵਰਗੇ ਲੋਕਾ ਨੂੰ ਸਮਝਾਉਦੇ
ਹਨ ਕਿ ਮਰਨ ਤੋ ਬਾਅਦ ਦੇ ਤੁੱਕੇ ਨਾਂ ਲਾਵੋ ਕੀ ਹੁੰਦਾ। ਕੀ ਜਿਓਦੇ ਬੰਦੇ ਤੋ ਰੱਬ ਡਰਦਾ ਹੈ? ਮਰੇ
ਤੋ ਬਾਅਦ ਹੀ ਸਭ ਕੁੱਝ ਹੋਣਾ। ਕਿਤੇ ਨਰਾੲਣ ਨਾਂ ਰੱਖ ਲਿਆ, ਕਰਿਸ਼ਨ ਨੇ ਰੰਗ ਕੀਤਾ, ਪਾਰਜਾਤ ਰੁੱਖ,
ਗਣਿਕਾ, 84 ਲੱਖ ਜੂਨਾ! ਇਹ ਜਿਹੜੀਆ ਮਨ ਘੜਤ ਗੱਲਾ ਲੋਕਾ ਦੀਆਂ ਆਪਣੀਆਂ ਹਨ, ਤੇ ਵੇਦਾ ਵਿੱਚ ਬਹੁਤ
ਹਨ। ਹੁਣ ਤੁਸੀ ਇਸ ਸ਼ਬਦ ਵਾਰੇ ਪੁਛਦੇ ਹੋ
ਗਉੜੀ ਗੁਆਰੇਰੀ ਮਹਲਾ ੫ ॥ ਕਈ ਜਨਮ ਭਏ
ਕੀਟ ਪਤੰਗਾ ॥ ਕਈ ਜਨਮ ਗਜ ਮੀਨ ਕੁਰੰਗਾ ॥ ਕਈ ਜਨਮ ਪੰਖੀ ਸਰਪ ਹੋਇਓ ॥ ਕਈ ਜਨਮ ਹੈਵਰ ਬ੍ਰਿਖ ਜੋਇਓ
॥੧॥ ਮਿਲੁ ਜਗਦੀਸ ਮਿਲਨ ਕੀ ਬਰੀਆ ॥ ਚਿਰੰਕਾਲ ਇਹ ਦੇਹ ਸੰਜਰੀਆ ॥੧॥ ਰਹਾਉ ॥ ਕਈ ਜਨਮ ਸੈਲ ਗਿਰਿ
ਕਰਿਆ ॥ ਕਈ ਜਨਮ ਗਰਭ ਹਿਰਿ ਖਰਿਆ ॥ ਕਈ ਜਨਮ ਸਾਖ ਕਰਿ ਉਪਾਇਆ ॥ ਲਖ ਚਉਰਾਸੀਹ ਜੋਨਿ ਭ੍ਰਮਾਇਆ ॥੨॥
ਸਾਧਸੰਗਿ ਭਇਓ ਜਨਮੁ ਪਰਾਪਤਿ ॥ ਕਰਿ ਸੇਵਾ ਭਜੁ ਹਰਿ ਹਰਿ ਗੁਰਮਤਿ ॥ ਤਿਆਗਿ ਮਾਨੁ ਝੂਠੁ ਅਭਿਮਾਨੁ
॥ ਜੀਵਤ ਮਰਹਿ ਦਰਗਹ ਪਰਵਾਨੁ ॥੩॥ ਜੋ ਕਿਛੁ ਹੋਆ ਸੁ ਤੁਝ ਤੇ ਹੋਗੁ ॥ ਅਵਰੁ ਨ ਦੂਜਾ ਕਰਣੈ ਜੋਗੁ ॥
ਤਾ ਮਿਲੀਐ ਜਾ ਲੈਹਿ ਮਿਲਾਇ ॥ ਕਹੁ ਨਾਨਕ ਹਰਿ ਹਰਿ ਗੁਣ ਗਾਇ ॥੪॥੩॥੭੨॥ {ਪੰਨਾ 176}
ਇਹ ਜਿਹੜੀਆ ਮਨ ਘੜਤ ਗੱਲਾ ਕੀਟ ਪਤੰਗਾਂ, ਗਜ ਮੀਨ
ਕੁਰੰਗਾ, ਪੰਖੀ ਸਰਪ, ਬ੍ਰਿਖ ਜੋਇਓ, ਲੱਖ ਚਉਰਾਸੀਹ, ਇਹ ਗੱਲਾ ਲੋਕਾ ਦੀਆਂ ਆਪਣੀਆਂ ਹਨ, ਤੇ ਵੇਦਾ
ਵਿੱਚ ਇਸ ਤਰਾ ਦੀਆ ਮਨ ਘੜਤ ਕਹਾਣੀਆਂ ਬਹੁਤ ਹਨ ਸਮਝਣ ਦੀ ਲੋੜ ਹੈ ਗੁਰਮੱਤ ਨੂੰ ਸਮਝੋ ਆਪਣੇ ਵਰਗੇ
ਲੋਕਾ ਦੀਆ ਗੱਲਾ ਦੇ ਨਾਂ ਅਰਥ ਕਰੋ ਤੇ ਨਾਂ ਹੀ ਭਾਵ ਅਰਥ ਕਰੋ ਇਸ ਸ਼ਬਦ ਵਿੱਚ ਗੁਰਮੱਤ ਦੀ ਲਾਇਨ
ਨੂੰ ਸਮਝੋ। ਗੁਰੁ ਸਾਹਿਬ ਮੌਕੇ ਦੀ ਗੱਲ ਕਰਦੇ ਹਨ ਇਹ ਉਹਨਾ ਦੇ ਸਮਝਾਉਣ ਦਾ ਤਰੀਕਾ ਸੀ (ਇਹ ਗੱਲਾ)
ਇਹ ਬ੍ਰਾਹਮਣੀ ਮੱਤ ਲੋਕਾ ਦੇ ਅੰਦਰ ਘਰ ਕਰ ਗਿਆ ਸੀ। ਇਹ ਕੀਟ ਪਤੰਗੇ ਪਹਿਲਾ ਲਿਖਣੇ ਪੈਂਦੇ ਸਨ ਤੇ
ਫਿਰ ਆਪਣੀ ਮੱਤ ਨਾਲ ਲੋਕਾ ਨੂੰ ਸਮਝਾਉਦੇ ਸਨ। ਪਰ ਸਰਦਾਰ ਜਸਵੀਰ ਸਿੰਘ ਜੀ ਤੁਸੀ ਤੇ ਤੁਹਾਡੇ ਵਰਗੇ
ਸਾਧ ਲਾਣੇ ਨੇ ਗੁਰਮੱਤ ਨਹੀ ਸਮਝੀ ਲੋਕਾ ਤੇ ਵੇਦਾ ਦੀਆ ਮਨ ਘੜਤ ਕਹਾਣੀਆ ਦੇ ਅਰਥ ਤੇ ਭਾਵ ਅਰਥ
ਕਰਕੇ ਭੋਲੀ ਤੇ ਨਾਂ ਸਮਝ ਜਨਤਾ ਨੂੰ ਭੰਬਲਭੂਸੇ ਵਿੱਚ ਪਾਇਆ ਹੋਇਆ ਹੈ। ਬਲਿਹਾਰੇ ਜਾਇਏ ਮੱਖਣ ਸਿੰਘ
ਜੀ ਦੇ ਜਿਹੜੇ ਆਪਣਾ ਕੀਮਤੀ ਸਮਾਂ ਕੱਢ ਕੇ ਤੁਹਾਡੀਆ ਲਿਖਤਾ ਸਿੱਖ ਮਾਂਰਗ ਤੇ ਪਾਉਦੇ ਹਨ। ਸਦਕੇ
ਜਾਵਾ ਸਿੱਖ ਮਾਰਗ ਦੇ ਪਾਠਕਾ ਦਾ ਜਿਹੜੇ ਸਮਾ ਕੱਢ ਕੇ ਤੁਹਾਨੂੰ ਪੜ੍ਹਦੇ ਹਨ।
ਧੰਨਵਾਦ, ਦਲਜੀਤ ਸਿੰਘ ਹੋਠੀ ਰਾਚੈਸਟਰ ਨਿਓਯਾਰਕ 585 698 0146
(05/07/12)
ਸਤਿਨਾਮ ਸਿੰਘ ਮੌਂਟਰੀਆਲ
ਵੀਰ
ਜਸਵੀਰ ਸਿੰਘ ਜੀ
ਵਾਹਿ ਗੁਰੂ ਜੀ ਕਾ ਖਾਲਸਾ, ਵਾਹਿ ਗੁਰੂ ਜੀ ਕੀ ਫਤਹਿ,
ਆਪ ਜੀ ਦੇ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਹੈ ਜੀ ਉਮੀਦ ਹੈ ਕਿ ਸਵੀਕਾਰ ਕਰੋਂਗੇ ਜੀ,
ਆਪ ਜੀ ਦੇ ਲੇਖ ਦੀ ਕੋਪੀ ਪੇਸਟ-
ਮੇਰੇ ਵੱਲੋਂ ਕੁੱਝ ਕੁ ਸਵਾਲ-
1-
ਗੁਰਬਾਣੀ ਕਹਿੰਦੀ ਹੈ ਇਸ ਜਨਮ ਤੋਂ ਬਾਅਦ ਜੀਵ ਨੂੰ ਕਰਮਾਂ ਦਾ ਲੇਖਾ ਦੇਣਾ ਪੈਂਦਾ ਹੈ ਅਤੇ ਲੇਖਾ
ਖੁਦ ਪਰਮਾਤਮਾ-ਧਰਮਰਾਜ ਕਰਦਾ ਹੈ? ਤੁਸੀਂ ਇਸ ਗੱਲ ਨੂੰ ਮੰਨਦੇ ਹੋ ਜਾਂ ਨਹੀਂ? ਕਰਮਾਂ ਦੇ ਲੇਖੇ
ਨੂੰ ਕਿਸ ਰੂਪ ਵਿੱਚ ਮੰਨਦੇ ਅਤੇ ਕਿਸ ਰੂਪ ਵਿੱਚ ਨਹੀਂ। ਮਿਸਾਲ ਦੇ ਤੌਰ ਤੇ ਕੋਈ ਸ਼ਰਾਬੀ ਟਰੱਕ
ਡਰਾਇਵਰ, ਕਿਸੇ ਵਿਅਕਤੀ ਨੂੰ ਜੋ ਕਿ ਸਾਰੇ ਨਿਯਮਾਂ ਦਾ ਪਾਲਣ ਕਰਦਾ ਹੋਇਆ ਜਾ ਰਿਹਾ ਹੈ, ਨੂੰ ਕੁਚਲ
ਜਾਂਦਾ ਹੈ ਜਿਸ ਨਾਲ ਉਸ ਦੀ ਆਉਣ ਵਾਲੀ ਆਪਣੀ ਅਤੇ ਪਰਿਵਾਰਕ ਸਾਰੀ ਜ਼ਿੰਦਗ਼ੀ ਪ੍ਰਭਾਵਿਤ ਹੋ ਜਾਂਦੀ
ਹੈ। ਸ਼ਰਾਬੀ ਟਰੱਕ ਡਰਾਇਵਰ ਕਾਨੂੰਨ ਦੀਆਂ ਨਜ਼ਰਾਂ ਤੋਂ ਕਿਸੇ ਤਰ੍ਹਾਂ ਬੱਚ ਜਾਂਦਾ ਹੈ ਜਾਂ ਇੰਡੀਆ
ਵਰਗੇ ਕਿਸੇ ਮੁਲਕ ਵਿੱਚ ਰਿਸ਼ਵਤ ਦੇ ਕੇ ਸਜਾ ਤੋਂ ਬਚ ਜਾਂਦਾ ਹੈ। ਇਸ ਸਭ ਕੁੱਝ ਵਾਪਰਨ ਵਿੱਚ ਤੁਸੀਂ
ਕਰਮ, ਕਰਮ-ਫਲ਼ ਸਿਧਾਂਤ ਨੂੰ ਕਿਸ ਤਰ੍ਹਾਂ ਲੈਂਦੇ ਹੋ? ਕੁਚਲੇ ਜਾਣ ਵਾਲੇ ਵਿਅਕਤੀ ਦੇ ਕਰਮਾਂ ਬਾਰੇ
ਤੁਸੀਂ ਕੀ ਸੋਚਦੇ ਹੋ? ਦੂਸਰੀ ਉਦਾਹਰਣ- ਹਸਪਤਾਲ ਵਿੱਚ ਕੋਈ ਬੱਚਾ ਅਪਾਹਜ ਜੰਮਦਾ ਹੈ। ਜੋ ਸਾਰੀ
ਉਮਰ ਨੌਰਮਲ ਜ਼ਿੰਦਗ਼ੀ ਨਹੀਂ ਜਿਉਂ ਸਕਦਾ। ਉਸ ਵਿੱਚ ਉਸ ਬੱਚੇ ਦੇ ਕਰਮਾਂ ਦੇ ਫਲ਼ ਨੂੰ ਤੁਸੀਂ ਕਿਸ
ਤਰ੍ਹਾਂ ਦੇਖਦੇ ਹੋ?
ਜਵਾਬ-
ਗੁਰੂ ਨਾਨਕ ਜੀ ਨੇ ਇਹੀ ਮਨੁਖਤਾ ਨੂੰ ਸਮਝਾਇਆ ਕਿ ਦੁਨੀਆਂ ਵਿਚ ਸੁਖੀ ਵਸਣ ਲਈ ਚੰਗਾ ਸਿਸਟਮ
ਬਣਾਣਾਂ ਪਵੇਗਾ, ਜੇ ਕੋਈ ਜਾਣਬੁਝ ਕੇ ਗਲਤੀ ਕਰਕੇ ਬੱਚ ਜਾਂਦਾ ਹੈ, ਤਾ ਉਸ ਵਿਚ ਜੁਮੇਵਾਰ ਅਸ਼ੀ
ਸਾਰੇ ਹੀ ਹਾਂ, ਸਾਨੂੰ ਸਾਰਿਆਂ ਨੂੰ ਹੀ ਜਾਗਣਾਂ ਪਵੇਗਾਂ, ਦੁਜੀ ਗਲ ਕੁਚਲੇ ਜਾਣ ਵਾਲੇ ਵਿਆਕਤੀ
ਦੀ, ਜੇ ਅਸ਼ੀ ਆਪਣੇ ਸਰੀਰਕ ਸੁਖਾਂ ਲਈ, ਕਾਰਾਂ ,ਟਰੱਕ ,ਬਿਜਲੀ, ਪਲੇਨ………ਬਣਾਏ ਹਨ , ਉਨਾ ਨਾਲ
ਮਿਲਣ ਵਾਲਾ ਦੁਖ ਵੀ ਸਾਨੂੰ ਹੀ ਮਿਲੇਗਾ, ਰਹੀ ਗੱਲ ਕਰਮਾਂ ਦੀ, ਰੋੜ ਤੇ ਚਲਣਾ ਵੀ ਇਕ ਕਰਮ ਹੀ ਹੈ
ਜਿਥੇ ਗਡੀਆਂ ਚਲਦੀਆਂ ਹਨ, ਅਗਰ ਰੋੜ ਤੇ ਚਲਦੀ ਗੱਡੀ ਉਵਰ ਕੰਟਰੌਲ ਹੋ ਜਾਵੇ ਤਾਂ ਕਿਸੇ ਰੋੜ ਤੇ
ਚਲਣ ਵਾਲੇ ਦਾ ਹੀ ਨੁਕਸਾਨ ਹੋਵੇਗਾ,
ਰਹੀ ਗੱਲ ਜਿੰਦਗੀ ਦੇ ਪ੍ਰਭਾਵਿਤ ਹੋਣ ਦੀ, ਜੇ ਉਹ ਪੂਰੇ ਗੁਰੂ (ਗੁਰੂ ਗਰੰਥ ਸਾਹਿਬ ਜੀ) ਦੀ ਸਰਣ
ਵਿਚ ਆ ਜਾਵੇ ਗੁਰੂ ਉਨਾ ਨੂੰ ਨੌਰਮਲ ਕਰ ਸਕਦਾ ਹੈ, ਉਨਾ ਦੀ ਸੋਚ ਵਿਚੋਂ ਦੁਖ ਨੂੰ ਕੱਡ ਸਕਦਾ ਹੈ,(
ਨੋਟ- ਦੁਖ ਸੁਖ ਦਾ ਸਵੰਧ ਸਰੀਰ ਨਾਲ ਨਹੀਂ ਹੈ, ਸੋਚ (ਦਿਮਾਗ) ਨਾਲ ਹੈ,
ਦੁਜੀ ਗੱਲ ਜੇ ਕੋਈ ਬੱਚਾ ਅਪਾਹਜ ਜਮਦਾ ਹੈ, ਉਹ ਕਦੇ ਨੌਰਮਲ ਨਹੀ ਹੋ ਸਕਦਾ , ਜੇ ਉਹ ਇਹ ਸੋਚ ਕੇ
ਦੁਖੀ ਹੈ ਤਾਂ ਇਹ ਦੁਖ ਉਸ ਦੀ ਸੋਚ ਵਿਚ ਹੈ, ਇਹ ਉਸ ਦੀ ਅਗਿਆਂਨਤਾ ਹੈ, ਕਿਉਂਕੇ ਇਹ ਕੁਦਰਤੀ
ਵਰਤਾਰਾ ਹੈ, ਉਸ ਦੇ ਕਰਮ ਉਸ ਦੀ ਸੋਚ ਹੈ, ਗੁਰੂ ਇਸ ਦੁਖੀ ਸੋਚ ਨੂੰ ਬਦਲ ਸਕਦਾ ਹੈ,
ਦੁਨੀਆਂ ਉਤੇ ਜਿਨੇ ਵੀ ਦੁਖ ਹਨ ਉਹ ਸੱਭ ਅਗਿਆਂਨਤਾ ਕਰਕੇ ਹਨ, ਸੱਭ ਤੋਂ ਮਾੜੇ ਕਰਮ ਅਗਿਆਂਨਤਾ ਵਿਚ
ਰਹਿਣਾ ਹੈ, ਜੇ ਕੋਈ ਸੂਰਜ ਦੇ ਹੁਦਿਆਂ ਅੱਖਾਂ ਮੀਟ ਕੇ ਤੁਰੇ ਉਸ ਦਾ ਜੁਮੇਵਾਰ ਉਹ ਆਪ ਹੈ,
2-
ਵੀਰ ਜੀ! ਤੁਸੀਂ ਇਸ ਗੱਲ ਨੂੰ ਮੰਨਦੇ ਹੋ ਕਿ ਸੁਖ ਦੁਖ ਪਿਛਲੇ ਜਨਮ ਦੇ ਕੀਤੇ ਕਰਮਾਂ ਕਰਕੇ ਹਨ ਜਾਂ
ਨਹੀਂ? ਗੁਰਬਾਣੀ ਫੁਰਮਾਨ ਹੈ-
“ਸੁਖੁ ਦੁਖੁ ਪੁਰਬ ਜਨਮ ਕੇ ਕੀਏ॥ ਸੋ ਜਾਣੈ ਜਿਨਿ ਦਾਤੈ ਦੀਏ॥ ਕਿਸ ਕਉ ਦੋਸੁ ਦੇਇ ਤੂ ਪ੍ਰਾਣੀ ਸਹੁ
ਆਪਣਾ ਕੀਆ ਕਰਾਰਾ ਹੇ॥” (1030) ਇਸ ਦੇ ਅਰਥ ਕਰਨੇ ਜੀ।
ਜਵਾਬ-
ਗੁਰਬਾਣੀ ਵਿਚ ਸਾਰੀ ਦੁਨੀਆਂ ਨੂੰ ਸ਼ਾਤੀ ਦੇਣ ਦੀ ਸਮਰਥਾ ਹੈ, ਪਰ ਸਾਂਤੀ ਉਸ ਨੂੰ ਆਵੇਗੀ ਜਿਹੜਾ ਇਸ
ਨੂੰ ਵਿਚਾਰ ਕੇ ਆਪਣੇ ਜੀਵਨ ਤੇ ਲਾਗੂ ਕਰੇਗਾ,
ਸੁਖ ਤੇ ਦੁਖ ਦਾ ਸਵੰਧ ਸੋਚ ਨਾਲ ਹੈ, ਮਿਸਾਲ ਦੇ ਤੌਰ ਤੇ, ਜਦੋਂ ਬੰਦਾ ਕਿਸੇ ਨਾਲ ਧੋਖਾ ਕਰਦਾ ਹੈ
ਉਦੋ ਖੁਸ਼ ਹੁੰਦਾ ਹੈ, ਜਦੋ ਇਸ ਨਾਲ ਧੋਖਾ ਹੁੰਦਾ ਹੈ ਫਿਰ ਦੁਖੀ ਹੁੰਦਾ ਹੈ,
ਫਿਰ ਜਦੋਂ ਭਟਕਿਆ ਹੋਇਆ ਬੰਦਾ ਗੁਰੂ ਕੋਲ ਆਉਦਾ ਹੈ ਫਿਰ ਗੁਰੂ ਸਮਝਾਦਾ ਹੈ, ਕਿ ਦੁਖ ਤੇ ਸੁਖ
ਤੇਰੀਆਂ ਅੱਜ ਤੋਂ ਪਹਿਲੀਆਂ ਸੋਚਾ ਕਰਕੇ ਹਨ, {॥ ਸਤਿਗੁਰ ਕੈ ਜਨਮੇ, ਗਵਨੁ ਮਿਟਾਇਆ ॥940॥},ਇਹ
ਮਾੜੀਆਂ ਸੋਚਾ, ਮਾੜੀਆਂ ਆਦਤਾਂ ਤੈਨੂੰ ਕਿਸ ਨੇ ਪਾਈਆਂ ਹਨ, ਇਹ ਤਾਂ ਉਹੀ ਜਾਣੇ ਜਿਸ ਨੇ ਤੈਨੂੰ ਇਹ
ਗਿਫਟ ਦਿਤਾ ਹੈ (ਦਾਤ-ਗਿਫਟ,ਦਾਤੈ-ਗਿਫਟ ਦੇਣ ਵਾਲਾ) ਕੇ ਕਿਉਂ ਤੈਨੂੰ ਇਹ ਮਾੜੀ ਸੋਚ ਦਿਤੀ ਹੈ,
(ਉਸ ਵਿਚ ਮਾਪੇ ਵੀ ਹੋ ਸਕਦੇ ਹਨ,ਮਿਤਰ ਦੋਸਤ ਵੀ ਹੋ ਸਕਦੇ ਹਨ, ਹੋਰ ਕੋਈ ਵੀ ਹੋ ਸਕਦਾ ਹੈ, ॥
ਕਬੀਰ ਮਨੁ ਪੰਖੀ ਭਇਓ, ਉਡਿ ਉਡਿ ਦਹ ਦਿਸ ਜਾਇ ॥ ਜੋ ਜੈਸੀ ਸੰਗਤਿ ਮਿਲੈ, ਸੋ ਤੈਸੋ ਫਲੁ ਖਾਇ ॥86॥
{ਪੰਨਾ 1369} ) ਹੁਣ ਤੂੰ ਕਿਸੇ ਨੂੰ ਦੋਸ਼ ਨਾ ਦੇਹ, ਇਹ ਤੇਰੀਆਂ ਆਪਣੀਆਂ ਹੀ ਮਾੜੀਆਂ ਸੋਚਾਂ ਦਾ
ਹੀ ਕਰਾਰਾ ਫਲ ਹੈ,( ਸਹੁ-ਫਲ)
3-
ਮਾਤਾ, ਪਿਤਾ, ਪਤਨੀ, ਪੁੱਤਰ, ਭਾਈ ਬੰਦ ਪਿਛਲੇ ਜਨਮਾਂ ਦੇ ਸੰਜੋਗਾਂ ਕਰਕੇ ਮਿਲਦੇ ਹਨ। ਗੁਰਬਾਣੀ
ਦਾ ਫੁਰਮਾਨ ਹੈ-
“ਕੋਈ ਜਾਨੈ ਕਵਨੁ ਈਹਾ ਜਗਿ ਮੀਤੁ॥ ਜਿਸੁ ਹੋਇ ਕ੍ਰਿਪਾਲੁ ਸੋਈ ਬਿਧਿ ਬੂਝੈ ਤਾ ਕੀ ਨਿਰਮਲ ਰੀਤਿ॥
ਰਹਾਉ॥ ਮਾਤ ਪਿਤਾ ਬਨਿਤਾ ਸੁਤ ਬੰਧਪ ਇਸਟ ਮੀਤ ਅਰੁ ਭਾਈ॥ ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤਹਿ ਕੋ
ਨ ਸਹਾਈ॥” (700) ਅਰਥ ਕਰਨੇ ਜੀ।
ਜਵਾਬ-
ਜਰਾ ਦਿਮਾਗ ਤੇ ਜੋਰ ਦੇਕੇ ਅਰਥਾਂ ਨੂੰ ਸਮਝਣਾ ਜੀ,
ਜਦੋ ਬੱਚਾ ਪੈਦਾ ਹੁੰਦਾ ਉਸ ਲਈ ਅਪਣਾ ਵਿਗਾਨਾਂ ਕੁਸ਼ ਨਹੀ ਹੁੰਦਾ , ਉਸ ਦੇ ਅੰਦਰ ਕੋਈ ਸੋਚ ਨਹੀ
ਹੁੰਦੀ ,ਉਸ ਲਈ ਸਬ ਕੁਝ ਇਕ ਹੀ ਹੁੰਦਾ ਹੈ, ਫਿਰ ਹੌਲੀ 2 ਉਸ ਦੇ ਅੰਦਰ ਸੋਚਾਂ ਜਨਮ ਲੈਂਦੀਆਂ ਹਨ,
ਉਨਾ ਸੋਚਾਂ ਵਿਚ ਫਿਰ ਰਿਸ਼ਤੇ ਵਸਦੇ ਹਨ ( ਨੋਟ- ਸੰਸਾਰ ਦੇ ਜਿਨੇ ਵੀ ਰਿਸ਼ਤੇ ਹਨ ਇਨਾ ਦਾ ਸਬੰਧ ਸੋਚ
ਨਾਲ ਹੈ,) ਮਾਤਾ ਪਿਤਾ ਪਤੀ ਪਤਨੀ ਧੀਆਂ ਪੁਤ ਪਿਆਰੇ ਮਿਤਰ ਭੈਣ ਭਾਈ, ਇਨਾ ਦਾ ਸਭੰਧ ਸੋਚ ਨਾਲ ਹੈ,
ਜੇ ਇਹ ਰਿਸ਼ਤੇ ਸੋਚ ਵਿਚੋ ਨਿਕਲ ਜਾਣ ਫਿਰ ਬਹੁਤ ਕੁਝ ਮਾੜਾ ਵਾਪਰ ਜਾਂਦਾ ਹੈ, ਜੋ ਅਕਸਰ ਹੀ ਸੰਸਾਰ
ਤੇ ਦੇਖਿਆ ਸੁਣਿਆ ਜਾਂਦਾ ਹੈ,
ਜਿਸ ਦੇ ਆਪਣੇ ਹੁੰਦੇ ਹਨ, ਉਸ ਦੇ ਵਿਗਾਨੇ ਵੀ ਹੁੰਦੇ ਹਨ, ਜਿਸ ਦੇ ਦੋਸਤ ਹੁੰਦੇ ਹਨ ਉਸ ਦੇ ਦੁਸ਼ਮਣ
ਵੀ ਹੁੰਦੇ ਹਨ, ਬੰਦਾ ਅਕਸਰ ਹੀ ਆਪਣਿਆਂ ਲਈ ਵਿਗਾਨੇਆਂ ਦਾ ਨੁਕਸਾਨ ਕਰ ਜਾਂਦਾ ਹੈ, ਦੋਸਤਾਂ ਲਈ
ਦੁਸ਼ਮਣਾਂ ਦਾ ਨੁਕਸਾਨ ਕਰ ਜਾਂਦਾ ਹੈ,
ਗੁਰੂ ਜੀ ਇਸ ਸ਼ਬਦ ਵਿਚ ਸਾਨੂੰ ਮੈਂ ਮੇਰੀ ਵਾਲੀ ਸੋਚ ਤੋਂ ਮੁਕਤ ਕਰਨਾ ਚਾਹੁਦੇ ਹਨ,
ਗੁਰੂ ਜੀ ਕਹਿੰਦੇ ,ਕੋਈ ਵਿਰਲਾ ਹੀ ਜਾਣਦਾ ਹੈ ਕਿ ਇਸ ਸੰਸਾਰ ਵਿਚ ਅਸਲੀ ਮਿਤਰ ਕੌਣ ਹੈ, ਪਰ ਇਸ
ਵਿਧੀ ਨੁੰ ਉਹੀ ਜਾਣਦਾ ਹੈ ਜਿਸ ਉਤੇ ਪ੍ਰਮਾਤਮਾਂ ਆਪ ਕ੍ਰਿਪਾ ਕਰਦਾ ਹੈ, ਜਿਸ ਉਤੇ ਇਹ ਕ੍ਰਿਪਾ
ਹੁੰਦੀ ਹੈ ਉਸ ਦੀ ਫਿਰ ਜੀਵਨ ਜਾਂਚ ਨਿਰਮਲ (ਨਿਆਰੀ) ਹੋ ਜਾਂਦੀ ਹੈ॥ ਰਹਾਉ॥( ਅਗਲੀਆਂ ਪੰਗਤੀਆਂ
ਵਿਚ ਗੁਰੂ ਜੀ ਵਿਸਥਾਰ ਨਾਲ ਸਮਝਾਦੇ ਹਨ)
ਗੁਰੂ ਜੀ ਕਹਿੰਦੇ , ਮਾਤਾ ਪਿਤਾ , ਇਸਤ੍ਰੀ ਜਾਂ ਪੁਰਸ਼, ਧੀਆਂ ਪੁਤ, ਰਿਸ਼ਤੇਦਾਰ, ਪਿਆਰੇ ਮਿਤਰ,
ਅਤੇ ਭੈਣ ਭਾਈ……,॥ ਇਨਾ ਨਾਲ ਤੇਰਾ ਮੇਲ ਮਿਲਾਪ ਤੇਰੀਆਂ ਪਹਿਲੀਆਂ ਸੋਚਾਂ ਕਰਕੇ ਹੀ ਹੈ, ( ਗੁਰੂ
ਦੀ ਸ਼ਰਣ ਵਿਚ ਜਾਣ ਨਾਲ ਨਵੀ ਸੋਚ (ਗੁਰਮੱਤ) ਦਾ ਜਨਮ ਹੁਦਾ ਹੈ, ਗੁਰਮੁਖ ਦੀ ਸੋਚ ਜਮਦੀ ਮਰਦੀ ਨਹੀ,
{॥ ਸਤਿਗੁਰ ਕੈ ਜਨਮੇ, ਗਵਨੁ ਮਿਟਾਇਆ ॥940॥},) ਅੰਤ ਨੂੰ ਇਨਾ ਵਿਚੋ ਵੀ ਤੇਰਾ ਕੋਈ ਸਹਾਈ ਨਹੀ
ਹੋਣਾ,
4-
ਵੀਰ ਜੀ! ਤੁਹਾਡੇ ਮੁਤਾਬਕ ਇਸ ਜਨਮ ਤੋਂ ਬਾਅਦ ਕੋਈ ਜਨਮ ਨਹੀਂ ਹੈ। “ਕੀ ਤੁਸੀਂ ਗੁਰਬਾਣੀ ਦੀ ਕੋਈ
ਇੱਕ ਵੀ ਪੰਗਤੀ/ ਸ਼ਬਦ ਪੇਸ਼ ਕਰ ਸਕਦੇ ਹੋ ਜਿਸ ਦਾ ਸਾਫ ਲਫਜ਼ਾਂ ਵਿੱਚ ਅਰਥ ਹੋਵੇ ਕਿ ਚਾਹੇ ਕੋਈ
ਗੁਰਮੁਖ ਹੋਵੇ ਜਾਂਮਨਮੁੱਖ ਇਸ ਜਨਮ ਤੋਂ ਬਾਅਦ ਕਿਸੇ ਦਾ ਵੀ ਫੇਰ ਕੋਈ ਜਨਮ ਨਹੀਂ ਹੁੰਦਾ”
ਜਵਾਬ-
ਜਿਸ ਨੂੰ ੴ (ਇਕ, 1) ਦੀ ਸਮਝ ਲੱਗ ਜਾਂਦੀ ਹੈ ਉਸ ਲਈ ਪੂਰਾ ਗੁਰੂ ਗਰੰਥ ਸਾਹਿਬ ਇਹੀ ਵਿਆਖਿਆ ਕਰਦਾ
ਹੈ, ਫਿਰ ਵੀ ਆਪਜੀ ਲਈ ਪੂਰਾ ਸ਼ਬਦ ਹਾਜਰ ਹੈ ਜੇ ਆਪ ਜੀ ਨੂੰ ਪਸੰਦ ਆ ਜਾਵੇ ਤਾਂ,
ਰਾਗੁ ਸੂਹੀ ਮਹਲਾ 5 ਘਰੁ 1
ੴ ਸਤਿਗੁਰ ਪ੍ਰਸਾਦਿ ॥ ਬਾਜੀਗਰਿ ਜੈਸੇ ਬਾਜੀ ਪਾਈ ॥ ਨਾਨਾ ਰੂਪ ਭੇਖ ਦਿਖਲਾਈ ॥ ਸਾਂਗੁ ਉਤਾਰਿ
ਥੰਮ੍ਓਿ ਪਾਸਾਰਾ ॥ ਤਬ ਏਕੋ ਏਕੰਕਾਰਾ ॥1॥ ਕਵਨ ਰੂਪ ਦ੍ਰਿਸਟਿਓ ਬਿਨਸਾਇਓ ॥ ਕਤਹਿ ਗਇਓ ਉਹੁ ਕਤ
ਤੇ ਆਇਓ ॥1॥ ਰਹਾਉ ॥ ਜਲ ਤੇ ਊਠਹਿ ਅਨਿਕ ਤਰੰਗਾ ॥ ਕਨਿਕ ਭੂਖਨ ਕੀਨੇ ਬਹੁ ਰੰਗਾ ॥ ਬੀਜੁ ਬੀਜਿ
ਦੇਖਿਓ ਬਹੁ ਪਰਕਾਰਾ ॥ ਫਲ ਪਾਕੇ ਤੇ ਏਕੰਕਾਰਾ ॥2॥ ਸਹਸ ਘਟਾ ਮਹਿ ਏਕੁ ਆਕਾਸੁ ॥ ਘਟ ਫੂਟੇ ਤੇ ਓਹੀ
ਪ੍ਰਗਾਸੁ ॥ ਭਰਮ ਲੋਭ ਮੋਹ ਮਾਇਆ ਵਿਕਾਰ ॥ ਭ੍ਰਮ ਛੂਟੇ ਤੇ ਏਕੰਕਾਰ ॥3॥ ਓਹੁ ਅਬਿਨਾਸੀ ਬਿਨਸਤ
ਨਾਹੀ ॥ ਨਾ ਕੋ ਆਵੈ ਨਾ ਕੋ ਜਾਹੀ ॥ ਗੁਰਿ ਪੂਰੈ ਹਉਮੈ ਮਲੁ ਧੋਈ ॥ ਕਹੁ ਨਾਨਕ ਮੇਰੀ ਪਰਮ ਗਤਿ ਹੋਈ
॥4॥1॥ {ਪੰਨਾ 736}
ਕੀ ਆਪ ਜੀ ਦਾ ਹਾਲੇ ਇਹ ਭਰਮ ਨਹੀ ਚੱਕ ਹੋਇਆ ????
5-
ਗੁਰਬਾਣੀ ਵਿੱਚ ਆਏ ‘ਜਨਮ ਮਰਨ’ ਦੇ ਤੁਸੀਂ ਹਰ ਥਾਂ ‘ਬੁਰਾਈਆਂ ਦਾ ਜਨਮ ਮਰਨ’ ਜਾਂ ‘ਮਨ ਦੀਆਂ
ਭਟਕਨਾ’ ਅਰਥ ਕੀਤੇ ਹਨ। ਦੱਸ ਸਕਦੇ ਹੋ ਕਿਸ ਆਧਾਰ ਤੇ ਤੁਸੀਂ ਇਹ ਭਾਵਾਰਥ ਕੀਤੇ ਹਨ?
ਜਵਾਬ-
ਇਹ ਗੁਰਬਾਣੀ ਨੂੰ ਵਿਚਾਰ ਕੇ ਹੀ ਸਮਝ ਲਗੀ ਹੈ,
6-
ਤੁਸੀਂ ਆਪਣੇ 25-05-12 ਦੇ ਪੱਤਰ ਵਿੱਚ ਲਿਖਿਆ ਹੈ- “ਵੈਸੇ ਤਾਂ ਸਾਧ ਸੰਗਿ ਭਇਓ ਜਨਮ ਪਰਾਪਤਿ ਦੇ
ਅਰਥ ਇਹੀ ਬਣਦੇ ਹਨ ਕਿ ਸਾਧ (ਗੁਰੂ) ਦੀ ਸੰਗਤ ਕਰਕੇ ਇਹ ਮਨੁੱਖਾ ਜਨਮ ਪਰਾਪਤਿ ਹੋਇਆ ਹੈ। ਪਰ ਚੱਲੋ
ਜੇ ਇਹ ਵੀ ਮੰਨ ਲਈਏ ਕਿ …. .” ਵੀਰ ਜੀ! ਜੇ ਸਾਧ (ਗੁਰੂ) ਦੀ ਸੰਗਤ ਕਰਕੇ ਇਹ ਮਨੁੱਖਾ ਜਨਮ ਪਰਾਪਤ
ਹੋਇਆ ਹੈ ਤਾਂ ਦੱਸ ਸਕਦੇ ਹੋ ਕਿ ਫਿਰ ਕਿਹੜੀਆਂ ਜੂਨਾਂ ਨੇ ਸਾਧ ਸੰਗਿ (ਗੁਰੂ ਦਾ ਸੰਗ) ਕੀਤਾ ਫਿਰ
ਉਨ੍ਹਾਂਨੂੰ ਮਨੁਖਾ ਜਨਮ ਮਿਲਿਆ?
ਜਵਾਬ –
ਆਪ ਜੀ ਮਨੁਖ ਸਰੀਰ ਨੂੰ ਸਮਝ ਰਹੇ ਹੋ ਜਾਂ ਸੋਚ ਨੂੰ????? ਪਹਿਲਾਂ ਇਹ ਜਵਾਬ ਦਿਓ, ਫਿਰ ਮੇਰੇ
ਵੱਲੋ ਜਵਾਬ ਮਿਲੇਗਾ ਜੀ,
7-
ਗੁਰਬਾਣੀ ਫੁਰਮਾਨ ਹੈ- “ਫਿਰਤ ਫਿਰਤ ਭਇਆ ਖਿਨ ਭੰਗਨ ਦੇਹਾਦਿ॥ ਇਹ ਅਉਸਰ ਤੇ ਚੂਕਿਆ ਬਹੁ ਜੋਨਿ
ਭਰਮਾਦਿ॥” (810) ਇਸ ਦੇ ਅਰਥ ਕਰਨੇ ਜੀ।
ਜਵਾਬ-
ਸਹੀ ਪੰਗਤੀ ਇਸ ਤਰਾਂ ਹੈ ॥ ਫਿਰਤ ਫਿਰਤ ਮਾਨੁਖੁ ਭਇਆ ਖਿਨ ਭੰਗਨ ਦੇਹਾਦਿ ॥ ਇਹ ਅਉਸਰ ਤੇ ਚੂਕਿਆ
ਬਹੁ ਜੋਨਿ ਭ੍ਰਮਾਦਿ ॥810॥,
ਕਬੀਰ ਜੀ ਸਾਨੂੰ ਸਮਝਾ ਰਹੇ ਹਨ, ਐ ਅਖੌਤੀ ਮਾਨੁਖੁ ਤੇਰਾ ਬੁਰਾਈਆਂ ਦੀਆਂ ਜੂਨਾ (ਸੁਭਾ ਕਰਕੇ,
ਕਰਤੂਤ ਕਰਕੇ) ਵਿਚ ਭਟਕਦੇ ਭਟਕਦੇ ਦਾ (ਇਸੇ ਜਨਮ ਦੀ ਗੱਲ ਹੈ, ਜੂਨਾ ਹਨ ਮਾੜਾ ਸੁਭਾ, ਮਾੜੀਆਂ
ਕਰਤੂਤਾਂ,) ਪੂਰੇ ਗੁਰੂ ਦੀ ਕ੍ਰਿਪਾ ਦੇ ਨਾਲ ਤੇਰੇ ਅੰਦਰ , ਮਨੁਖ (ਚੰਗੇ ਸੁਭਾ) ਦਾ ਜਨਮ ਹੋਇਆ
ਹੈ, ਮਨੁਖ (ਚੰਗੀ ਸੋਚ) ਦਾ ਜਨਮ ਹੋਇਆ ਹੈ, ਮਨੁਖ (ਚੰਗੀ ਕਰਤੂਤ) ਦਾ ਜਨਮ ਹੋਇਆ ਹੈ, ਸਰੀਰ ਤਾਂ
ਖਿਨ ਵਿਚ ਫੁਟਣ ਵਾਲਾ ਭਾਂਡਾ ਹੀ ਹੈ,
ਪਰ ਹੁਣ ਜੇ ਇਹ ਮੌਕਾ ਵੀ ਲਘਾ ਲਿਆ, ਮੁੜਕੇ ਫਿਰ ਉਸੇ ਮਾੜੇ ਸੁਭਾ ਵਿਚ, ਮਾੜੀ ਕਰਤੂਤ ਵਿਚ,
ਮਾੜੀਆਂ ਸੋਚਾ ਵਿਚ, ਭ੍ਰਮਦਾ (ਭਟਕਦਾ) ਫਿਰੇਂਗਾ.
8-
ਵੀਰ ਜੀ! ਗੁਰਬਾਣੀ ਵਿੱਚ ਜਿੱਥੇ ਵੀ ਜੂਨਾਂ ਦਾ ਜ਼ਿਕਰ ਆਇਆ ਹੈ ਤੁਸੀਂ ਹਰ ਥਾਂ ਇਸ ਦੇ ਅਰਥ
‘ਕਰਤੂਤਾਂ, ਬੁਰਾਈਆਂ ਜਾਂ ਸੁਭਾਵ ਕੀਤਾ ਹੈ ਪਰ ਸਵਾਲ ਪੈਦਾ ਹੁੰਦਾ ਹੈ ਕਿ ਜੇ ਤੁਹਾਡੀ ਇਹ ਗੱਲ
ਮੰਨ ਵੀ ਲਈ ਜਾਵੇ ਤਾਂ ਕੀ ਤੁਸੀਂ ਦੱਸ ਸਕਦੇ ਹੋ ਕਿ ਅਸਲ ਵਿੱਚ ਜੋ ਤ੍ਰਿਗਦ ਜੂਨਾਂ ਹਨ ਇਹ ਰੱਬ ਨੇ
ਕਿਉਂ ਬਣਾਈਆਂ? ਮਨੁੱਖ ਨੂੰ ਹੋਰ ਸਾਰੀਆਂ ਜੂਨਾਂ ਦਾ ਸਰਦਾਰ ਕਿਉਂ ਬਣਾਇਆ? ਹੋਰ ਸਾਰੀਆਂ ਜੂਨਾਂ
ਨੂੰ ਮਨੁੱਖ ਦੀ ਪਨਿਹਾਰੀ ਕਿਉਂ ਬਣਾਇਆ? ਹੋਰ ਜੂਨਾਂ ਨੇ ਇਸੇ ਜਨਮ ਵਿੱਚ ਕੀ ਮਾੜਾ ਕੀਤਾ ਹੈ?
ਜਵਾਬ-
ਤ੍ਰਿਗਦ ਜੂਨਾਂ ਕਿਹੜੀਆਂ ਹਨ ਨਾਮ ਲਿਖੋ, ਫਿਰ ਜਵਾਬ ਮਿਲੇਗਾ ਜੀ,
9-
ਤੁਸੀਂ ਇੱਕ ਜਗ੍ਹਾ ਲਿਖਿਆ ਹੈ- ਜਿੱਦਾਂ ਦੇ ਤੂੰ ਆਪਣੇ ਕਰਮਾਂ ਦੇ ਬੀਜ ਬੀਜੀ ਜਾ ਰਿਹਾ ਹੈਂ, ਉਸੇ
ਤਰ੍ਹਾਂ ਦਾ ਤੂੰ ਅੱਗੇ 2 ਪਾਈ ਜਾ ਰਿਹਾ ਹੈਂ”। ਵੀਰ ਜੀ ਹੋਰ ਜੂਨਾਂ ਕਿਹੜੇ ਕਰਮਾਂ ਦਾ ਬੀਜ ਬੀਜੀ
ਜਾ ਰਹੀਆਂ ਹਨ ਜਿਹੜਾ ਉਸੇ ਤਰ੍ਹਾਂ ਦਾ ਅੱਗੇ-2 ਪਾਈ ਜਾ ਰਹੀਆਂ ਹਨ? (ਯਾਦ ਰਹੇ ਕਿ ਇਹ ਦੱਸਣ ਦੀ
ਖੇਚਲ ਨਾ ਕਰਨੀ ਕਿ (ਇੰਡੀਆ ਵਿੱਚ ਪੁਲਾਂ ਦੇ ਥੱਲੇ ਸੜਕ ਦੇ ਕਿਨਾਰੇ ਰਹਿੰਦੇ ਹੋਏ) ਕਈ ਇਨਸਾਨ ਦੀ
ਜੂਨ
ਵਿੱਚ ਵੀ ਦੁਖ ਭੋਗ ਰਹੇ ਹਨ ਅਤੇ ਕਈ (ਅਮੀਰ ਘਰਾਂ ਦੇ) ਕੁੱਤਿਆਂ ਆਦਿ ਦੀ ਜੂਨ ਦੇ ਜਾਨਵਰ ਵੀ ਸੁਖ
ਭੋਗ ਰਹੇ ਹਨ। ਮੇਰਾ ਮੁਖ ਸਵਾਲ ਕਰਮਾਂ ਦੇ ਫਲ਼ ਬਾਰੇ ਹੈ, ‘ਇਸੇ ਜਨਮ ਵਿੱਚ ਨਾਲ ਦੀ ਨਾਲ ਕਰਮਾਂ ਦਾ
ਫਲ਼ ਭੁਗਤਿਆ ਜਾ ਰਿਹਾ ਹੈ’ ਬਾਰੇ।
ਜਵਾਬ-
ਕਰਮਾਂ ਦਾ ਸਬੰਧ ਸੋਚ ਨਾਲ ਹੈ, 1 ਨੰ: ਸਵਾਲ ਵਿਚ ਜਵਾਬ ਪੜੋ ਜੀ,
ਰਹੀ ਗੱਲ ਪੁਲਾਂ ਥੱਲੇ ਸੌੳਣ ਦੀ, ਗੁਰਮੱਤ ਉਨਸਾਰ ਇਡੀਆ ਵਿਚ ਚੰਗਾ ਸਿਸਟਮ (ਕਨੂਨ) ਘੜਿਆ ਜਾਵੇ
ਤਾਂ ਕਰਮ ਬਦਲੇ ਜਾ ਸਕਦੇ ਹਨ, ਜਿਨਾ ਦੇਸ਼ਾ ਨੇ ਚੰਗੇ ਸਿਸਟਮ (ਕਨੂਨ) ਬਣਾ ਲਏ ਹਨ ਉਨਾ ਨੇ ਮਨੁਖਤਾ
ਦੇ ਕਰਮ ਬਦਲ ਦਿਤੇ ਹਨ,
ਰਹੀ ਗੱਲ ਕੁਤਿਆਂ ਦੇ ਸੁਖ ਭੋਗਣ ਦੀ, ਇਸ ਤੋਂ ਸੰਸਾਰੀ ਲੋਕਾਂ ਨੂੰ ਇਕ ਸਿਖਿਆ ਲੈਣੀ ਚਾਹੀਦੀ ਹੈ,
ਜੇ ਇਕ ਜਾਨਵਰ (ਕੁਤਾ) ਚੰਗੇ ਗੁਣ ਸਿਖ ਕੇ ਸੁਖ ਭੋਗ ਸਕਦਾ ਹੈ, ਤਾਂ ਫਿਰ ਚੰਗੀ ਸਿਖਿਆ (ਗੁਰਮੱਤ)
ਨਾਲ ਇਨਸਾਨ ਕਿਉਂ ਨਹੀਂ ਸੁਖ ਭੋਗ ਸਕਦਾ????
ਵੀਰ ਜਸਵੀਰ ਸਿੰਘ ਜੀ
ਮੈ ਆਪ ਜੀ ਦੇ ਸਾਰੇ ਸਵਾਲਾਂ ਦੇ ਜਵਾਬ ਦੇਣ ਦੀ ਤੁਛ ਬੁਧੀ ਉਨਸਾਰ ਕੋਸ਼ਿਸ਼ ਕੀਤੀ ਹੈ ਜੀ,
ਮੈ ਆਪ ਜੀ ਨੂੰ ਆਪ ਜੀ ਦੇ ਲੇਖ 09/06/12 ਵਿਚੋ, ਮੇਰੇ ਸਵਾਲ ਦੇ ਆਪ ਜੀ ਵਲੋਂ ਦਿਤੇ ਹੋਏ ਜਵਾਬ
ਦੇ ਸਬੰਧ ਵਿਚ ਇਕ ਸਵਾਲ ਲਿਖ ਰਿਹਾ ਹਾਂ ਜੀ, ਇਸ ਜਵਾਬ ਤੋਂ ਵਾਦ ਸਾਡੀ ਵਿਚਾਰ ਅੱਗੇ ਚੱਲੇਗੀ ਜੀ,
ਆਪ ਜੀ ਦੇ ਦਿਤੇ ਹੋਏ ਜਵਾਬ ਦੀ ਕੋਪੀ ਪੇਸਟ-
ਸਵਾਲ 4-
ਮਰਨ ਤੋਂ ਵਾਦ ਪਰਮਾਤਮਾ ਕਿਸ ਰਿਦੇ ਵਿੱਚ ਵਸੇਗਾ? ? ? ? ?
ਜਵਾਬ-
ਵੀਰ ਜੀ! ਮੈਂ ਕਿੱਥੇ ਲਿਖਿਆ ਹੈ ਕਿ “ਮਰਨ ਤੋਂ ਬਾਅਦ ਪਰਮਾਤਮਾ ਹਿਰਦੇ ਵਿੱਚ ਵਸੇਗਾ? ਮੇਰੀ ਲਿਖਤ
ਦੀ ਕੋਪੀ ਪੇਸਟ ਲਗਾਵੋ ਜੀ।
ਆਪ ਜੀ ਦੀ ਇਕ ਪੁਰਾਣੀ ਲਿਖਤ ਦੀ ਕੋਪੀ ਪੇਸਟ-
ਤ੍ਰਿਲੋਚਨ ਆਖਦਾ ਹੈ- ਜੇ ਮਨੁੱਖ ਅੰਤ ਸਮੇਂ ਪਰਮਾਤਮਾ ਨੂੰ ਯਾਦ ਕਰਦਾ ਹੈ ਤੇ ਇਸ ਯਾਦ ਵਿੱਚ
ਟਿਕਿਆ ਹੋਇਆ ਹੀ ਚੋਲਾ ਤਿਆਗਦਾ ਹੈ, ਉਹ ਮਨੁੱਖ (ਧਨ, ਇਸਤ੍ਰੀ, ਪੁੱਤਰ ਤੇ ਘਰ ਆਦਿਕ ਦੇ ਮੋਹ ਤੋਂ)
ਆਜ਼ਾਦ ਹੋ ਜਾਂਦਾ ਹੈ, ਉਸ ਦੇ ਹਿਰਦੇ ਵਿੱਚ ਪਰਮਾਤਮਾ ਆਪ ਆ ਵੱਸਦਾ ਹੈ।
ਸਵਾਲ ਮੇਰਾ ਫਿਰ ਓਹੀ ਹੈ-
ਮਰਨ ਤੋਂ ( ਚੋਲਾ ਤਿਆਗਣ ) ਵਾਦ ਪ੍ਰਮਾਤਮਾਂ ਕਿਮੇ ਅਤੇ ਕਿਸ ਰਿਦੇ ਵਿਚ ਵਸੇਗਾ?????
ਸ਼ਤਿਨਾਮ ਸਿੰਘ ਮੌਂਟਰੀਆਲ 514-219-2525
(05/07/12)
ਜਸਬੀਰ ਸਿੰਘ (ਕੈਲਗਰੀ)
ਸਿੱਖ ਮਾਰਗ ਦੇ ਪਾਠਕ ਸੱਜਣੋ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਹਿ॥
ਗੁਰਸ਼ਰਨ ਸਿੰਘ ਕਸੇਲ ਜੀ!
ਇਕੱਲੀ ਇੱਕ ਪੰਗਤੀ ਨਾਲ ਜਰੂਰੀ ਨਹੀਂ ਕਿ ਕਿਸੇ ਸ਼ਬਦ ਦੇ ਭਾਵਾਰਥ ਸਹੀ ਸਮਝ
ਆ ਜਾਣ। ਇਸ ਲਈ ਕਈ ਵਾਰੀਂ ਸਾਰਾ ਸ਼ਬਦ ਹੀ ਵਾਚਣਾ ਜਰੂਰੀ ਹੋ ਜਾਂਦਾ ਹੈ। ਅਤੇ ਇਸ ਸੰਬੰਧਤ ਸ਼ਬਦ
ਵਿੱਚ ਵੀ ਸਾਰੇ ਸ਼ਬਦ ਨੂੰ ਵਾਚਣ ਨਾਲ ਹੀ ਭਾਵਾਰਥ ਸਹੀ ਪਤਾ ਲੱਗਦਾ ਹੈ। ਜੋ ਕਿ ਮੈਂ 03-07-12
ਵਾਲੇ ਪੱਤਰ ਵਿੱਚ ਦੱਸ ਚੁਕਾ ਹਾਂ ਅਤੇ ਮੈਂ ਜੋ ਭਾਵਾਰਥ ਲਿਖੇ ਹਨ ਪ੍ਰੋ: ਸਾਹਿਬ ਸਿੰਘ ਜੀ ਦੇ
ਅਰਥਾਂ/ਭਾਵਾਰਥਾਂ ਦੇ ਆਧਾਰ ਤੇ ਹੀ ਹਨ।
ਆਪ ਜੀ ਦੇ ਦੂਸਰੇ ਸਵਾਲ ਬਾਰੇ- ਵੀਰ ਜੀ! ਅਖੀਰ ਕਬਰਿਸਤਾਨ/ਸ਼ਮਸ਼ਾਨ/ …
ਸਾਰਿਆਂ ਨੇ ਹੀ ਜਾਣਾ ਹੈ ਸੋ ਇਹ ਸ਼ਬਦ ਸਾਰਿਆਂ ਲਈ ਹੀ ਹੈ।
ਇਸ ਤੋਂ ਅਗਲੇ ਸਵਾਲ ਬਾਰੇ- ਵੀਰ ਜੀ! ਜੀਰਾਣ/ਕਬਰਿਸਤਾਨ ਜਾਣ ਤੋਂ ‘ਭਾਵ’
ਮੌਤ ਹੈ। ਅਤੇ ਮੌਤ ਹੋਣ ਤੇ ਚਾਹੇ ਕੋਈ ਗੁਰਮੁਖ ਹੋਵੇ ਜਾਂ ਮਨਮੁਖ ਸਭ ਨੇ ਕਬਰਿਸਤਾਨ ਜਾਂ ਸ਼ਮਸ਼ਾਨ
ਜਾਂ …. ਚਲੇ ਜਾਣਾ ਹੈ।
ਵੀਰ ਜੀ! ਮੈਂ ਬਾਰ ਬਾਰ ਇਹ ਗੱਲ ਲਿਖ ਚੁੱਕਾ ਹਾਂ ਕਿ ਜਰੂਰੀ ਨਹੀਂ ਕਿ ਹਰ
ਸ਼ਬਦ ਦੇ ਸਿੱਧੇ ਅਰਥ ਹੀ ਕਰਨੇ ਹਨ। ਕਈ ਵਾਰੀਂ ਸ਼ਬਦ ਦੇ ਭਾਵਾਰਥ ਵੀ ਕਰਨੇ ਪੈਂਦੇ ਹਨ। ਅਤੇ ਭਾਵਾਰਥ
ਮੈਂ ਪੇਸ਼ ਕਰ ਚੁਕਾ ਹਾਂ। ਜੇ ਮੇਰੇ ਪੇਸ਼ ਕੀਤੇ ਭਾਵਾਰਥ ਤੁਹਾਨੂੰ ਗ਼ਲਤ ਲੱਗਦੇ ਹਨ ਜਾਂ ਅਜੇ ਵੀ
ਤੁਹਾਡਾ ਕੋਈ ਸਵਾਲ ਹੈ ਤਾਂ ਤੁਹਾਡੇ ਮੁਤਾਬਕ ਸਹੀ ਅਰਥ/ਭਾਵਾਰਥ ਕੀ ਹਨ ਕਰਕੇ ਦੱਸ ਦਿਉ ਜੀ।
ਧੰਨਵਾਦ।
ਚਰਨਜੀਤ ਸਿੰਘ ਬਰੈਂਪਟਨ ਜੀ!
ਗੁਰਮੀਤ ਸਿੰਘ ਬਰਸਾਲ ਜੀ ਪੰਜ/118 ਤੱਤਾਂ ਤੋਂ ਬਣੇ ਸਰੀਰ ਨੂੰ ਹੀ ਮਨੁੱਖ
ਸਮਝ ਰਹੇ ਹਨ। ਉਹ ਇਸ ਤੋਂ ਇਲਾਵਾ ‘ਹਰਿ ਤੁਮ ਮਹਿ
ਜੋਤਿ
ਰਖੀ’ ਵਾਲੀ ਗੱਲ ਨੂੰ ਨਜ਼ਰ-ਅੰਦਾਜ ਕਰ ਰਹੇ ਹਨ।
ਅਰਥਾਤ ਮਨ, ਜੋਤਿ ਵਾਲੀ ਗੱਲ ਨੂੰ ਨਹੀਂ ਮੰਨਦੇ। ਉਨ੍ਹਾਂ ਮੁਤਾਬਕ ਬੰਦਾ ਪੰਜ/ 118 ਤੱਤਾਂ ਦਾ ਮੇਲ
ਹੀ ਬੰਦਾ ਹੈ (ਅਰਥਾਤ ਹੱਡ, ਮਾਸ, ਲਹੂ ਦੀ ਬਣੀ ਮਸ਼ੀਨ)। ਜੇ ਸਿਰਫ ਭੌਤਿਕ (ਕੈਮੀਕਲ) ਤੱਤਾਂ ਦਾ
ਮੇਲ ਹੀ ਬੰਦਾ ਹੈ ਇਸ ਤੋਂ ਇਲਾਵਾ ਹੋਰ ਕੁੱਝ ਵੀ ਨਹੀਂ ਤਾਂ ਤੱਤਾਂ ਦੇ ਤੱਤਾਂ ਵਿੱਚ ਮਿਲਣ ਦੀ ਗੱਲ
ਤਾਂ ਗੁਰੂ ਸਾਹਿਬਾਂ ਨੇ ਵੀ ਕੀਤੀ ਹੈ। ਅਤੇ ਜਦੋਂ ਬੰਦਾ ਜਿੱਥੋਂ (ਤੱਤਾਂ ਦੇ ਮੇਲ ਤੋਂ) ਪੈਦਾ
ਹੋਇਆ ਹੈ/ ਆਇਆ ਹੈ ਅਤੇ ਅਖੀਰ ਤੱਤਾਂ ਵਿੱਚ ਹੀ ਮਿਲ ਜਾਣਾ ਹੈ ਤਾਂ ਇਸ ਸਵਾਲ ਦੀ ਗੁੰਜਾਇਸ਼ ਹੀ
ਨਹੀਂ ਰਹਿੰਦੀ ਕਿ ਪਤਾ ਨਹੀਂ ਕਿੱਥੋਂ ਆਇਆ ਕਿੱਥੇ ਚਲਾ ਜਾਂਦਾ ਹੈ। ਫੇਰ ਤਾਂ ਇਸ ਦਾ ਸਿੱਧਾ ਜਵਾਬ
ਹੈ ਕਿ ਬੰਦਾ ਤੱਤਾਂ ਵਿੱਚੋਂ ਪੈਦਾ ਹੋਇਆ ਅਖੀਰ ਤੱਤਾਂ ਵਿੱਚ ਸਮਾ ਗਿਆ।
ਵੀਰ ਜੀ! ਮਤਲਬ ਸਾਫ ਹੈ ਕਿ “ਇਹ ਨਹੀਂ ਕਿਹਾ ਜਾ ਸਕਦਾ ਕਿ ਕਿੱਥੇ ਜਾ
ਸਮਾਂਦਾ ਹੈ” ਇਸ ਭੌਤਿਕ ਸਰੀਰ ਤੋਂ ਕਿਸੇ ਵੱਖਰੀ ਸ਼ੈਅ ਲਈ ਕਿਹਾ ਗਿਆ ਹੈ। ਬੱਸ ਇਸੇ ਵੱਖਰੀ ਸ਼ੈਅ ਦੀ
ਹੋਂਦ ਨੂੰ ਮੰਨਣ, ਨਾ ਮੰਨਣ ਦਾ ਰੌਲਾ ਹੈ।
ਵੀਰ ਜੀ! ਤੁਸੀਂ ਜਿਹੜੀ ਉਦਾਹਰਣ ਪੇਸ਼ ਕੀਤੀ ਹੈ ਇਸ ਚੱਲਦੇ ਵਿਸ਼ੇ ਤੋਂ
ਬਿਲਕੁਲ ਵੱਖਰੀ ਹੈ। ਕਿਉਂਕਿ ਤੱਤ ਤੱਤਾਂ ਵਿੱਚ ਮਿਲ ਗਏ ਤਾਂ ਇਸ ਸਵਾਲ ਦਾ ਕੋਈ ਮਤਲਬ ਨਹੀਂ ਬਣਦਾ
ਕਿ ਪਤਾ ਨਹੀਂ ਕਿੱਥੇ ਜਾ ਕੇ ਸਮਾ ਜਾਂਦਾ ਹੈ। ਅਤੇ ਆਪ ਜੀ ਦੀ ਪੇਸ਼ ਕੀਤੀ ਉਦਾਹਰਣ ਵਿੱਚ ਐਸਾ ਕੁੱਝ
ਨਹੀਂ ਹੈ। ਗੁਰਬਾਣੀ ਵਿੱਚੋਂ ਕੋਈ ਸੇਧ ਨਹੀਂ ਮਿਲਦੀ ਕਿ ਗੁਰੂ ਸਾਹਿਬ ਦੱਸ ਰਹੇ ਹੋਣ ਕਿ, ਕਰਤੇ ਨੇ
ਸੰਸਾਰ ਰਚਨਾ ਐਸ ਐਸ ਸਮੇਂ ਕੀਤੀ ਅਤੇ ਨਾਲ ਹੀ ਇਹ ਵੀ ਕਹਿ ਰਹੇ ਹਨ ਕਿ ਇਹ ਉਸ ਕਰਤੇ ਨੂੰ ਹੀ ਪਤਾ
ਹੈ ਕਿ ਉਸ ਨੇ ਸ੍ਰਿਸ਼ਟੀ ਕਦੋਂ ਸਾਜੀ, ਪਤਾ ਨਹੀਂ।
ਪਾਠਕ ਸੱਜਣ ਜੀ! ਗੁਰਮੀਤ ਸਿੰਘ ਬਰਸਾਲ ਜੀ ਦੇ 04-07-12 ਦੇ ਪੱਤਰ ਦੇ
ਸੰਬੰਧ ਵਿੱਚ:-
ਗੁਰਬਾਣੀ ਦੇ ਫੁਰਮਾਨ ਸਾਰਿਆਂ ਲਈ ਸਾਂਝੇ ਹਨ। ਪਰ ਸਾਰੇ ਲੋਕ ਗੁਰਬਾਣੀ
ਫੁਰਮਾਨਾਂ ਅਨੁਸਾਰ ਨਹੀਂ ਚੱਲਦੇ। ਗੱਲ ਇੱਥੇ ਹੀ ਖ਼ਤਮ ਨਹੀਂ ਹੋ ਜਾਂਦੀ ਕਿ ਗੁਰਬਾਣੀ ਦਾ ਫੁਰਮਾਨ
ਹੈ, ਬਲਕਿ ਗੱਲ ਗੁਰਬਾਣੀ ਦਾ ਫੁਰਮਾਨ ਮੰਨਣ ਅਤੇ ਇਸ ਤੇ ਚੱਲਣ ਦੀ ਹੈ। ਜਿਹੜੇ ਗੁਰਬਾਣੀ ਫੁਰਮਾਨ
ਅਨੁਸਾਰ ਚੱਲਦੇ ਹਨ ਉਨ੍ਹਾਂ ਨੂੰ ਗੁਰਮੁਖ ਕਿਹਾ ਗਿਆ ਹੈ ਅਤੇ ਜਿਹੜੇ ਗੁਰਬਾਣੀ ਫੁਰਮਾਨਾਂ ਅਨੁਸਾਰ
ਨਹੀਂ ਚੱਲਦੇ ਉਨ੍ਹਾਂਨੂੰ ਮਨਮੁਖ ਕਿਹਾ ਗਿਆ ਹੈ। ਗੁਰਬਾਣੀ ਗੁਰਮੁਖ ਅਤੇ ਮਨਮੁਖ ਦੋਨਾਂ ਦੀ ਗੱਲ
ਕਰਦੀ ਹੈ। ਗੁਰਬਾਣੀ ਇਹ ਨਹੀਂ ਕਹਿੰਦੀ ਕਿ ਚਾਹੇ ਕੋਈ ਗੁਰਮੁਖ ਹੋਵੇ ਜਾਂ ਮਨਮੁਖ ਕਿਸੇ ਦਾ ਫੇਰ
ਜਨਮ ਨਹੀਂ ਹੁੰਦਾ। ਜਦਕਿ ਗੁਰਬਾਣੀ ਇਹ ਕਹਿੰਦੀ ਹੈ ਕਿ
“ਮਨਮੁਖਾ ਨੋ ਫਿਰਿ ਜਨਮ ਹੈ॥”।
ਗੁਰਬਾਣੀ ਇਸ ਮਿਲੇ ਹੋਏ ਜਨਮ ਨੂੰ ਸਫਲ ਕਰਨ ਦੀ
ਸਿਖਿਆ ਦਿੰਦੀ ਹੈ। ਪਰ ਗੁਰਬਾਣੀ ਦੇ ਫੁਰਮਾਨ ਕਰਨ ਨਾਲ ਹੀ ਸਾਰੀ ਦੁਨੀਆਂ ਦਾ ਜੀਵਨ ਸਫਲ ਨਹੀਂ ਹੋ
ਗਿਆ।
ਅਜੋਕੇ ਗੁਰਮਤਿ ਪ੍ਰਚਾਰਕ ਅਧੂਰੀ ਗੱਲ ਕਰ ਰਹੇ ਹਨ। ਉਹ ਇਹ ਕਹਿ ਕੇ ਹੀ ਗੱਲ
ਮੁਕਾ ਦਿੰਦੇ ਹਨ ਕਿ ਗੁਰਬਾਣੀ ਦਾ ਫੁਰਮਾਨ ਹੈ ਕਿ ਇਹ ਮੌਜੂਦਾ ਮਨੁੱਖਾ ਜਨਮ ਸਫਲ ਕਰਨਾ ਹੈ। ਪਰ ਉਹ
ਇਸ ਪਹਿਲੂ ਤੇ ਚਾਨਣਾ ਨਹੀਂ ਪਾਉਂਦੇ ਕਿ ਜੇ ਬੰਦੇ ਨੇ ਇਹ ਮਨੁੱਖਾ ਜਨਮ ਮਨਮੁਖਾਂ ਵਾਲਾ ਅਤੇ ਪਸ਼ੂ
ਬਿਰਤੀ ਵਾਲਾ ਜਿਉਂ ਕੇ ਹੀ ਬਿਤਾ ਦਿੱਤਾ, ਇਹ ਜਨਮ ਵਿਰਥਾ ਹੀ ਗਵਾ ਦਿੱਤਾ ਤਾਂ ਇਸ ਬਾਰੇ ਗੁਰਬਾਣੀ
ਕੀ ਕਹਿੰਦੀ ਹੈ? ਜੇ ਕੋਈ ਇਸ ਪਹਿਲੂ ਬਾਰੇ ਗੱਲ ਕਰਦਾ ਹੈ ਤਾਂ ਉਸ ਨੂੰ ਬ੍ਰਹਮਣਵਾਦੀ ਅਤੇ ਗਰੜ
ਪੁਰਾਣ ਦਾ ਪੁਜਾਰੀ ਆਦਿ ਕਹਿਕੇ ਭੰਡਿਆ ਜਾਂਦਾ ਹੈ। ਜਦਕਿ ਉਹ ਖੁਦ ਗੁਰਬਾਣੀ ਨੂੰ ਅਧੂਰੀ ਫਲੌਸਫੀ
ਸਾਬਤ ਕਰਨ ਤੇ ਤੁਲੇ ਹੋਏ ਹਨ।
ਮੇਰਾ ਕਹਿਣਾ ਇਹ ਹੈ ਕਿ ਅਜੋਕੀਆਂ ਨਵੇਂ ਕਿਸਮ ਦੀਆਂ ਜੋ ਵਿਆਖਿਆਵਾਂ ਹੋ
ਰਹੀਆਂ ਹਨ, ਉਹ ਅਜੋਕੇ ਪ੍ਰਚਾਰਕ ਆਤਮਾ, ਪਰਮਾਤਮਾ, ਕਰਮ ਸਿਧਾਂਤ ਦੇ ਭਾਵਾਰਥ ਆਪਣੇ ਹੀ ਕਰਕੇ
ਪ੍ਰਚਾਰ ਰਹੇ ਹਨ ਜਿਨ੍ਹਾਂ ਦਾ ਗੁਰਬਾਣੀ ਵਿੱਚੋਂ ਕੋਈ ਆਧਾਰ ਨਹੀਂ ਮਿਲਦਾ। ਇਹ ਵਿਆਖਿਆਵਾਂ ਆਪਣੀ
ਹੀ ਸੋਚ ਅਨੁਸਾਰ ਭਾਵਾਰਥ ਕਰਕੇ ਪੇਸ਼ ਕੀਤੀਆਂ ਜਾ ਰਹੀਆਂ ਹਨ। ਜੋ ਕਿ ਗੁਰਮਤਿ ਸਿਧਾਂਤ ਅਨੁਸਾਰ
ਨਹੀਂ ਹਨ। ਅਤੇ ਇਨ੍ਹਾਂ ਨਵੀਂ ਕਿਸ ਦੀਆਂ ਵਿਆਖਿਆਵਾਂ ਲਈ ਗੁਰਬਾਣੀ ਵਿੱਚੋਂ ਅੱਜ ਤੱਕ ਕੋਈ ਇੱਕ ਵੀ
ਉਦਾਹਰਣ ਪੇਸ਼ ਨਹੀਂ ਕੀਤੀ ਜਾ ਸਕੀ ਜਿਸ ਨੂੰ ਆਧਾਰ ਮੰਨ ਕੇ ਅਜੋਕੇ ਭਾਵਾਰਥ ਕੀਤੇ ਜਾ ਰਹੇ ਹਨ। ਮੈਂ
ਕਿਸੇ ਸ਼ਬਦ ਦੇ ਭਾਵਾਰਥ ਕਰਨ ਦੇ ਖਿਲਾਫ ਨਹੀਂ ਪਰ, ਇਹ ਜਰੂਰੀ ਹੈ ਕਿ ਭਾਵਾਰਥ ਗੁਰਬਾਣੀ ਵਿੱਚੋਂ ਹੀ
ਸੇਧ ਲੈ ਕੇ ਕੀਤੇ ਗਏ ਹੋਣ, ਜੋ ਕਿ ਅਜੋਕੀਆਂ ਵਿਆਖਿਆਵਾਂ ਵਿੱਚ ਨਹੀਂ ਕੀਤੇ ਜਾ ਰਹੇ।
ਪਾਠਕ ਸੱਜਣ ਜੀ! ਤਿੰਨ
ਚਾਰ ਦਿਨਾਂ ਲਈ ਮੈਂ ਸ਼ਹਿਰ ਤੋਂ ਬਾਹਰ ਜਾ ਰਿਹਾ ਹਾਂ, ਇਸ ਲਈ ਇਨ੍ਹਾਂ ਦਿਨਾਂ’ ਚ ਆਪ ਜੀ ਨਾਲ
ਵਿਚਾਰ ਸਾਂਝੇ ਨਹੀਂ ਕੀਤੇ ਜਾ ਸਕਣਗੇ। ਧੰਨਵਾਦ।
ਜਸਬੀਰ ਸਿੰਘ (ਕੈਲਗਰੀ) 05-07-12
(05/07/12)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਗੁਰਮੁੱਖ-ਮਨਮੁੱਖ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਮਨ ਦੀਆ ਮੰਨੇ ਮਨਮੁੱਖ ਹੋ ਜਾਏ, ਗੁਰੂ ਦੀ ਮੰਨੇ ਗੁਰਮੁੱਖ।
ਮਨਮੁੱਖ ਭੋਗੇ ਦੁੱਖ ਉਮਰ ਭਰ, ਗੁਰਮੁੱਖ ਮਾਣੇ ਸੁੱਖ।
ਮਨ ਦੀਆਂ ਮੰਨ ਕੇ ਤਨ ਨੂੰ ਪਿਆਰੇ, ਮੋਹ ਜੋੜੇ ਜੱਗ ਨਾਲ।
ਜੱਗ ਨਾਲ ਕੁੱਲੀ, ਗੁੱਲੀ, ਜੁੱਲੀ, ਪਾ ਰੱਖਣ ਭਰਮ ਜਾਲ।
ਜੀਣ ਮਰਨ ਵਿੱਚ ਭਟਕੀ ਜਾਵੇ, ਆਉਣ ਜਾਣ ਦਾ ਦੁੱਖ।
ਮਨਮੁੱਖ ਭੋਗੇ ਦੁੱਖ ਉਮਰ ਭਰ, ਗੁਰਮੁੱਖ ਮਾਣੇ ਸੁੱਖ।
ਗੁਰੂ ਜੁੜੇ ਨੂੰ ਸਿਖਿਆ ਮਿਲਦੀ, ਕਿੰਜ ਜੁੜਣਾ ਰੱਬ ਨਾਲ।
ਜੱਗ ਦੇ ਮੋਹ-ਮਾਇਆ ਤੋਂ ਟੁੱਟਕੇ, ਨਾਮ ਦੀ ਕਰਨੀ ਘਾਲ।
ਸੇਵਾ ਸਿਮਰਨ ਘਾਲ ਕਮਾਈ, ਕਰਨੀ ਬਿੰਦ ਚੁੱਖ ਚੁੱਖ।
ਮਨਮੁੱਖ ਭੋਗੇ ਦੁੱਖ ਉਮਰ ਭਰ, ਗੁਰਮੁੱਖ ਮਾਣੇ ਸੁੱਖ।
ਮਨਮੁੱਖ ਉਠਦਾ ਨਸ਼ੇ ਹੰਢਾਂਉਦਾ, ਰੋਗ ਹੱਡਾਂ ਨੂੰ ਲਾਉਂਦਾ।
ਕੰਮ ਨਾ ਹੋਵਣ ਰਾਸ ਤਾਂ ਰੱਬ ਸਿਰ, ਅਪਣੇ ਸਭ ਦੁਖ ਲਾਉਂਦਾ।
ਹੋਰ ਕਿਸੇ ਦੀ ਸਾਰ ਨਾ ਕੋਈ, ਆਪਾ ਰੱਖਿਆ ਮੁੱਖ।
ਮਨਮੁੱਖ ਭੋਗੇ ਦੁੱਖ ਉਮਰ ਭਰ, ਗੁਰਮੁੱਖ ਮਾਣੇ ਸੁੱਖ।
ਉੱਠਦਾ ਰੋਜ਼ ਸਵਖਤੇ ਗੁਰਮੁਖ, ਕਰ ਇਸ਼ਨਾਨ ਧਿਆਵੇ।
ਪਾਠ ਕਰੇ, ਸਤਿਸੰਗਤ ਜਾਵੇ, ਦਿਨ ਭਰ ਕਿਰਤ ਕਮਾਵੇ।
ਜੋ ਖੱਟਿਆ ਸੋ ਵੰਡ ਕੇ ਖਾਵੇ, ਹੋਰਾਂ ਦੇ ਸਨਮੁੱਖ।
ਮਨਮੁੱਖ ਭੋਗੇ ਦੁੱਖ ਉਮਰ ਭਰ, ਗੁਰਮੁੱਖ ਮਾਣੇ ਸੁੱਖ।
ਬਿਨ ਮੰਜ਼ਿਲ ਮਨਮੁੱਖ ਭਟਕਦਾ, ਦਿਸਦਾ ਨਹੀਂ ਨਿਸ਼ਾਨ।
ਲਭਦਾ ਨਾ ਰਾਹ ਦੱਸਣ ਵਾਲਾ, ਤੜਪੇ ਹੋ ਹਲਕਾਣ।
ਬਿਨਾ ਗੁਰੂ ਦੇ ਘੋਰ ਹਨੇਰਾ, ਹਰ ਕੋਈ ਤੁੱਖਣ-ਤੁੱਖ।
ਮਨਮੁੱਖ ਭੋਗੇ ਦੁੱਖ ਉਮਰ ਭਰ, ਗੁਰਮੁੱਖ ਮਾਣੇ ਸੁੱਖ।
ਗੁਰਮੁੱਖ ਦਿਲੋਂ ਪਵਿਤਰ ਹੁੰਦਾ, ਸੱਚੇ ਰੱਬ ਦਾ ਮੰਦਿਰ।
ਆਪ ਜਪੇ ਤੇ ਅਵਰ ਜਪਾਵੇ, ਨਾਮ ਦਾ ਲਾਵੇ ਲੰਗਰ।
ਜੀਵਨ ਮੁਕਤ ਤੇ ਮੁਕਤ ਰਾਹ ਪਾਵੇ, ਗੁਰੂ ਦੇ ਹੋ ਸਨਮੁੱਖ।
ਮਨਮੁੱਖ ਭੋਗੇ ਦੁੱਖ ਉਮਰ ਭਰ, ਗੁਰਮੁੱਖ ਮਾਣੇ ਸੁੱਖ।
ਮਨਮੁੱਖ ਦਾ ਨਾ ਮਿਤਰ ਕੋਈ, ਰੱਖੇ ਆਪੋ-ਧਾਪੀ।
ਮਾਇਆ ਦੀ ਉਲਝਣ ਨੇ ਉਸਦੀ, ਹੁੰਦੀ ਰੂਹ ਸਰਾਪੀ।
ਅੰਦਰ ਅਗਨੀ, ਬਾਹਰ ਅਗਨੀ, ਜਿਓਂ ਰੋਹੀ ਦਾ ਰੁੱਖ।
ਮਨਮੁੱਖ ਭੋਗੇ ਦੁੱਖ ਉਮਰ ਭਰ, ਗੁਰਮੁੱਖ ਮਾਣੇ ਸੁੱਖ।
ਗੁਰਮੁੱਖ ਮੰਨੇ ਜਗ ਸੱਭ ਉਸਦਾ, ਸਾਰੇ ਭਾਈ ਭਾਈ।
ਸੱਭ ਸੰਗ ਪ੍ਰੇਮ, ਸਹਾਇਤਾ ਸੱਭਦੀ, ਵੈਰ ਨਾ ਵਿਰੋਧ ਲੜਾਈ।
ਪਰਉਪਕਾਰ ਹੀ ਉਸ ਦਾ ਗਹਿਣਾ, ਸਰਵ-ਸੇਵ ਪਰਮੁੱਖ।
ਮਨਮੁੱਖ ਭੋਗੇ ਦੁੱਖ ਉਮਰ ਭਰ, ਗੁਰੱਮੁਖ ਮਾਣੇ ਸੁੱਖ।
ਘਾਟਾ ਪਾਕੇ ਵੀ ਮਨਮੁੱਖ ਤਾਂ, ਕਰਦਾ ਹੋਰ ਦਾ ਘਾਤ।
ਆਪ ਵੀ ਡੁੱਬੇ, ਹੋਰ ਵੀ ਡੋਬੇ, ਕੇਕੜਿਆਂ ਦੀ ਜਾਤ।
ਰਹਿੰਦਾ ਦੂਰ ਜੱਗ ਉਸਤੋਂ ਜਿਹੜਾ, ਗੁਰ ਤੋਂ ਹੈ ਬੇਮੁੱਖ।
ਮਨਮੁੱਖ ਭੋਗੇ ਦੁੱਖ ਉਮਰ ਭਰ, ਗੁਰਮੁੱਖ ਮਾਣੇ ਸੁੱਖ।
ਗੁਰਮੁੱਖ ਨੂੰ ਸੱਭ ਪਿਆਰਨ ਜੁੜ ਜੁੜ, ਬਹਿੰਦੇ ਉਸਦੇ ਪਾਸ।
ਉਧਰਨ ਸੰਗੀ ਸਾਥੀ ਵੀ ਸੰਗ, ਨੇਕ, ਨਾਮ, ਅਰਦਾਸ।
ਸੁਰਗ ਬਣੇ ਜਗ ਵਿਹੜਾ ਖੇੜਾ, ਸਭ ਜਾਪਣ ਹਸਮੁੱਖ।
ਮਨਮੁੱਖ ਭੋਗੇ ਦੁੱਖ ਉਮਰ ਭਰ, ਗੁਰਮੁੱਖ ਮਾਣੇ ਸੁੱਖ।
ਮਨ ਦੀਆ ਛੱਡੋ, ਗੁਰੂ ਦੀਆਂ ਮੰਨੋਂ, ਜੇਕਰ ਰਾਹ ਦੀ ਲੋੜ।
ਮਨਮੁੱਖਤਾ ਛੱਡ ਗੁਰਮੱਖ ਬਣ ਜਾਓ, ਰਹੇ ਨਾ ਕੋਈ ਥੋੜ।
ਦੁੱਖ ਵੀ ਟੱਟ ਜਾਊ, ਰੱਬ ਵੀ ਮਿਲ ਜਾਊ, ਮਾਰਗ ਇਹ ਪਰਮੁੱਖ।
ਮਨਮੁੱਖ ਭੋਗੇ ਦੁੱਖ ਉਮਰ ਭਰ, ਗੁਰਮੁੱਖ ਮਾਣੇ ਸੁੱਖ।
(05/07/12)
ਜਸਵੰਤ ਸਿੰਘ ‘ਅਜੀਤ’
ਸ਼ਹੀਦੀ ਯਾਦਗਾਰਾਂ: ਨੀਲਾਤਾਰਾ ਸਾਕਾ ਅਤੇ ਨਵੰਬਰ-84?
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਦਰਬਾਰ ਸਾਹਿਬ ਕੰਪਲੈਕਸ,
ਅੰਮ੍ਰਿਤਸਰ ਵਿੱਖੇ ਸਥਾਪਿਤ ਕੀਤੀ ਜਾ ਰਹੀ ‘ਨੀਲਾਤਾਰਾ ਸਾਕੇ ਦੇ ਸ਼ਹੀਦਾਂ ਦੀ ਯਾਦਗਾਰ’ ਨੂੰ ਲੈ ਕੇ
ਸ਼ੁਰੂ ਹੋਇਆ ਵਿਵਾਦ ਅਜੇ ਥੰਮਿਆ ਹੀ ਨਹੀਂ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ
ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਪਾਸੋਂ ਨਵੰਬਰ-84 ਵਿੱਚ ਹੋਏ
ਸ਼ਹੀਦਾਂ ਦੀ ਯਾਦਗਾਰ ਦਿੱਲੀ ਵਿੱਚ ਕਾਇਮ ਕੀਤੇ ਜਾਣ ਦਾ ਐਲਾਨ ਕਰਵਾ, ਉਸ ਵਿਵਾਦ ਦੇ ਨਾਲ ਹੀ ਇਸਨੂੰ
ਵੀ ਚਰਚਾ ਵਿੱਚ ਲੈ ਆਂਦਾ। ਜਿਥੋਂ ਤਕ ਨੀਲਾਤਾਰਾ ਸਾਕੇ ਦੇ ਸ਼ਹੀਦਾਂ ਦੀ ਯਾਦਗਾਰ ਕਾਇਮ ਕੀਤੇ ਜਾਣ
ਦਾ ਸੰਬੰਧ ਹੈ, ਉਸਦਾ ਵਿਰੋਧ ਕਾਂਗ੍ਰਸ ਅਤੇ ਕੁੱਝ ਹੋਰ ਪਾਰਟੀਆਂ ਦੇ ਨੇਤਾ ਇਸ ਆਧਾਰ ਤੇ ਕਰ ਰਹੇ
ਹਨ ਕਿ ਇਸ ਯਾਦਗਾਰ ਦੇ ਕਾਇਮ ਹੋ ਜਾਣ ਨਾਲ ਪੰਜਾਬ ਦੇ ਬੀਤੇ ਸੰਤਾਪ ਦੇ ਦਿਨਾਂ ਦੇ ਜ਼ਖਮ ਮੁੜ ਹਰੇ
ਹੋ ਜਾਣਗੇ, ਜਿਸਦੇ ਫਲਸਰੂਪ ਪੰਜਾਬ ਦੇ ਸ਼ਾਂਤ ਅਤੇ ਸਦਭਾਵਨਾਪੂਰਣ ਵਾਤਾਵਰਣ ਵਿੱਚ ਫਿਰ ਤੋਂ ਫਿਰਕੂ
ਤਨਾਉ ਪੈਦਾ ਹੋਣ ਦੀ ਸੰਭਾਵਨਾ ਬਣ ਜਾਇਗੀ, ਜੋ ਕਿਸੇ ਵੀ ਤਰ੍ਹਾਂ ਪੰਜਾਬ ਅਤੇ ਦੇਸ਼ ਦੇ ਹਿਤ ਵਿੱਚ
ਨਹੀਂ ਹੋਵੇਗੀ।
ਜੇ ਗੰਭੀਰਤਾ ਅਤੇ ਠੰਡੇ ਦਿਲੋ-ਦਿਮਾਗ ਨਾਲ ਵਿਚਾਰਿਆ ਜਾਏ ਤਾਂ ਇਹ ਸਵਾਲ ਉਭਰ ਕੇ ਸਾਹਮਣੇ ਆ ਜਾਂਦਾ
ਹੈ ਕਿ ਕੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਪ੍ਰਧਾਨ ਸ.
ਸੁਖਬੀਰ ਸਿੰਘ ਬਾਦਲ, ਆਪਣੀ ਸੱਤਾ-ਅਧੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸੋਂ ਕੋਈ ਅਜਿਹੀ
ਵਿਵਾਦ-ਪੂਰਣ ਯਾਦਗਾਰ ਕਾਇਮ ਕਰਵਾਉਣ ਲਈ ਤਿਆਰ ਹੋ ਸਕਦੇ ਹਨ, ਜਿਸ ਨਾਲ, ਉਸ ਭਾਜਪਾ ਦੀ ਲੀਡਰਸ਼ਿਪ
ਉਨ੍ਹਾਂ ਨਾਲ ਨਾਰਾਜ਼ ਹੋ ਜਾਏ, ਜਿਸ ਦੇ ਮੌਢਿਆਂ ਪੁਰ ਸਵਾਰ ਹੋ, ਉਹ ਪੰਜਾਬ ਦੀ ਸੱਤਾ ਦੀਆਂ
ਕੁਰਸੀਆਂ ਤਕ ਪੁਜਦੇ ਹਨ?
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬਣਾਈ ਜਾ ਰਹੀ ਨੀਲਾਤਾਰਾ ਸਾਕੇ ਦੇ ਸ਼ਹੀਦਾਂ ਦੀ
ਯਾਦਗਾਰ ਦੇ ਸੰਬੰਧ ਵਿੱਚ ਸ. ਪ੍ਰਕਾਸ਼ ਸਿੰਘ ਬਾਦਲ ਇਹ ਆਖ ਕੇ ਸਥਿਤੀ ਸਪਸ਼ਟ ਕਰ ਚੁਕੇ ਹੋਏ ਹਨ ਕਿ
ਇਹ ਯਾਦਗਾਰ ਇੱਕ ਗੁਰਦੁਆਰੇ ਦੇ ਰੂਪ ਵਿੱਚ ਹੋਵੇਗੀ। ਇਸ ਸਪਸ਼ਟੀਕਰਣ ਤੋਂ ਇਹ ਸਮਝਣਾ ਮੁਸ਼ਕਿਲ ਨਹੀਂ
ਕਿ ਇਸ ਯਾਦਗਾਰ, ਅਰਥਾਤ ਗੁਰਦੁਆਰੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇਗਾ, ਉਥੇ
ਇੱਕ ਗੋਲਕ ਰਖੀ ਜਾਇਗੀ ਅਤੇ ਇਸਦੇ ਨਾਲ ਹੀ ਉਥੇ ਅਖੰਡ ਪਾਠਾਂ ਦੀਆਂ ਲੜੀਆਂ ਵੀ ਸ਼ੁਰੂ ਕੀਤੀਆਂ
ਜਾਣਗੀਆਂ, ਜਿਨ੍ਹਾਂ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਮਦਨ ਵਿੱਚ ਵਾਧਾ ਕਰਨ ਵਿੱਚ
ਸਹਾਇਤਾ ਮਿਲੇਗੀ। ਸ਼ਾਇਦ ਇਸ ਯਾਦਗਾਰ ਵਿੱਚ ਕੋਈ ਅਜਿਹਾ ਚਿੰਨ੍ਹ ਜਾਂ ਦਸਤਾਵੇਜ਼ ਨਹੀਂ ਹੋਵੇਗਾ,
ਜਿਸਤੋਂ ਨੀਲਾਤਾਰਾ ਸਾਕੇ, ਇਹ ਕਿਵੇਂ ਤੇ ਕਿਉਂ ਵਾਪਰਿਆ, ਇਸਦੇ ਲਈ ਕੌਣ-ਕੌਣ ਜ਼ਿਮੇਂਦਾਰ ਹਨ, ਦੇ
ਬਾਰੇ ਜਾਣਕਾਰੀ ਪ੍ਰਾਪਤ ਹੋ ਸਕੇ ਜਾਂ ਉਸਦੀ ਯਾਦ ਤਾਜ਼ਾ ਹੋ ਸਕੇ। ਇਸਤਰ੍ਹਾਂ ਸੀਨੀਅਰ ਅਤੇ ਜੂਨੀਅਰ
ਬਾਦਲ ਨੇ ਇੱਕ ਪਾਸੇ ਉਨ੍ਹਾਂ ਲੋਕਾਂ ਦੇ ਮੂੰਹ ਬੰਦ ਕਰ ਦੇਣ ਦੀ ਕੌਸ਼ਿਸ਼ ਕੀਤੀ ਹੈ, ਜੋ ਲੰਮੇਂ ਸਮੇਂ
ਤੋਂ ਨੀਲਾਤਾਰਾ ਸਾਕੇ ਦੀ ਯਾਦਗਾਰ ਨਾ ਬਣਾਏ ਜਾਣ ਦਾ ਦੋਸ਼ ਲਾ ਉਨ੍ਹਾਂ ਨੂੰ ‘ਸਿੱਖ ਸੰਗਤ’ ਦੀ
ਕਚਹਿਰੀ ਵਿੱਚ ਖੜਿਆਂ ਕਰਦੇ ਚਲੇ ਆ ਰਹੇ ਸਨ, ਦੂਸਰੇ ਪਾਸੇ ਉਨ੍ਹਾਂ ਭਾਜਪਾ ਦੇ ਨਾਲ ਚਲੇ ਆ ਰਹੇ
ਸਦਭਾਵਨਾ-ਪੂਰਣ ਸਮਰਪਿਤ ਸੰਬੰਧਾਂ ਨੂੰ ਬਚਾਈ ਰਖਣ ਵਿੱਚ ਸਫਲਤਾ ਹਾਸਿਲ ਕਰ ਲਈ ਅਤੇ ਇਸਦੇ ਨਾਲ ਹੀ
ਉਨ੍ਹਾਂ ਆਪਣੀ ਸੱਤਾ-ਅਧੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਮਦਨ ਵਿੱਚ ਵੀ ਵਾਧਾ ਕਰਨ ਦਾ
ਪ੍ਰਬੰਧ ਕਰ ਲਿਆ।
ਗਲ ਨਵੰਬਰ-84 ਦੇ ਸ਼ਹੀਦਾਂ ਦੀ ਯਾਦਗਾਰ ਦੀ: ਜਿਥੋਂ ਤਕ ਨਵੰਬਰ-84 ਦੇ ਸ਼ਹੀਦਾਂ ਦੀ ਯਾਦਗਾਰ ਕਾਇਮ
ਕੀਤੇ ਜਾਣ ਦਾ ਸੰਬੰਧ ਹੈ, ਇਸਦੀ ਚਰਚਾ ਉਸ ਸਮੇਂ ਅਰੰਭ ਹੋਈ ਸੀ, ਜਦੋਂ ਦਿੱਲੀ ਵਿੱਚ ਭਾਜਪਾ ਦੀ
ਅਤੇ ਕੇਂਦ੍ਰ ਵਿੱਚ ਭਾਜਪਾ ਦੀ ਅਗਵਾਈ ਵਾਲੀ ਰਾਜਗ ਸਰਕਾਰ ਸੀ `ਤੇ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ
(ਬਾਦਲ) ਵੀ ਭਾਈਵਾਲ ਸੀ। ਉਸ ਸਮੇਂ ਇਹ ਯਾਦਗਾਰ ਬਣਾਉਣ ਲਈ ਿਦੱਲੀ ਸਿੱਖ ਗੁਰਦੁਆਰਾ ਪ੍ਰਬੰਧਕ
ਕਮੇਟੀ ਦੇ ਉਸ ਸਮੇਂ ਦੇ ਪ੍ਰਧਾਨ ਅਤੇ ਬਾਦਲ ਅਕਾਲੀ ਦਲ ਦੇ ਪ੍ਰਤੀਨਿਧੀ ਸ. ਮਹਿੰਦਰ ਸਿੰਘ ਮਥਾਰੂ
ਨੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਰਾਜਧਾਨੀ ਦੇ ਪ੍ਰਮੁੱਖ ਸਿੱਖਾਂ ਅਤੇ ਭਾਜਪਾ ਦੇ ਮੁੱਖੀਆਂ ਦੀ
ਇੱਕ ਬੈਠਕ ਬੁਲਾਈ ਸੀ। ਜਿਸ ਵਿੱਚ ਸਰਬ-ਸੰਮਤੀ ਨਾਲ ਨਵੰਬਰ-84 ਦੇ ਸ਼ਹੀਦਾਂ ਦੀ ਯਾਦਗਾਰ ਕਾਇਮ ਕੀਤੇ
ਜਾਣ ਦਾ ਫੈਸਲਾ ਕੀਤਾ ਗਿਆ। ਇਸ ਬੈਠਕ ਵਿੱਚ ਭਾਜਪਾ ਦੇ ਨੇਤਾ ਸ਼੍ਰੀ ਮਦਨ ਲਾਲ ਖੁਰਾਣਾ ਨੇ ਕੇਂਦ੍ਰ
ਦੀ, ਰਾਜਗ ਸਰਕਾਰ ਪਾਸੋਂ ਯਾਦਗਾਰ ਦੇ ਲਈ ਜ਼ਮੀਨ ਅਲਾਟ ਕਰਵਾਉਣ ਅਤੇ ਆਪਣੀ ਪਾਰਟੀ, ਭਾਜਪਾ ਤੋਂ
ਆਰਥਕ ਸਹਿਯੋਗ ਦੁਆਉਣ ਦਾ ਭਰੋਸਾ ਦੁਆਇਆ ਸੀ। ਉਸਤੋਂ ਬਾਅਦ ਇਹ ਮੁੱਦਾ ਠੰਡੇ ਬਸਤੇ ਵਿੱਚ ਪੈ ਗਿਆ।
ਫਿਰ ਇਹ ਸੰਨ-2002 ਵਿੱਚ ਉਸ ਸਮੇਂ ਠੰਡੇ ਬਸਤੇ ਵਿਚੋਂ ਨਿਕਲਿਆ, ਜਦੋਂ ਦਿੱਲੀ ਸਿੱਖ ਗੁਰਦੁਆਰਾ
ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਕਰਵਾਏ ਜਾਣ ਦੀ ਪ੍ਰਕ੍ਰਿਆ ਅਰੰਭ ਹੋਈ। ਉਨ੍ਹਾਂ ਚੋਣਾਂ ਲਈ ਸ਼ੁਰੂ
ਹੋਈ ਪ੍ਰਚਾਰ ਮੁਹਿੰਮ ਵਿੱਚ ਸ. ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਦਲ ਦੇ ਉਮੀਦਵਾਰਾਂ ਦੇ ਹਕ ਵਿੱਚ
ਚੋਣ ਪ੍ਰਚਾਰ ਕਰਦਿਆਂ, ਪੰਜਾਬੀ ਬਾਗ ਦੇ ਗੁਰਦੁਆਰਾ ਟਿਕਾਣਾ ਸਾਹਿਬ ਵਿੱਚ ਹੋਏ ਇੱਕ ਸਮਾਗਮ ਵਿੱਚ
ਜੁੜੀਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਨਵੰਬਰ-84 ਦੇ ਸ਼ਹੀਦਾਂ ਦੀ ਯਾਦਗਾਰ ਕਾਇਮ ਕਰਨ ਦੇ ਮੁੱਦੇ
ਨੂੰ ਉਭਾਰਦਿਆਂ, ਆਪਣੇ ਦਲ ਵਲੋਂ ਇਸਨੂੰ ਕਾਇਮ ਕਰਨ ਦਾ ਕੇਵਲ ਐਲਾਨ ਹੀ ਨਹੀਂ ਕੀਤਾ, ਸਗੋਂ ਇਸਦੇ
ਲਈ ਕੇਂਦ੍ਰ ਦੀ, ਰਾਜਗ ਸਰਕਾਰ, ਜਿਸ ਵਿੱਚ ਉਨ੍ਹਾਂ ਦਾ ਸ਼੍ਰੋਮਣੀ ਅਕਾਲੀ ਦਲ (ਬਾਦਲ) ਵੀ ਭਾਈਵਾਲ
ਸੀ, ਪਾਸੋਂ ਜ਼ਮੀਨ ਲੈ ਕੇ ਦੇਣ ਦਾ ਵਾਇਦਾ ਵੀ ਕੀਤਾ। ਉਸੇ ਸਮਾਗਮ ਵਿੱਚ ਸ਼੍ਰੋਮਣੀ ਗੁਰਦੁਆਰਾ
ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ, ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਦੇ ਉਸ ਸਮੇਂ
ਦੇ ਪ੍ਰਧਾਨ ਜ. ਅਵਤਾਰ ਸਿੰਘ ਹਿਤ ਨੇ ਇਸ ਯਾਦਗਾਰ ਲਈ ਪੰਜ-ਪੰਜ ਲੱਖ ਰੁਪਏ ਅਤੇ ਉਥੇ ਹਾਜ਼ਰ ਹੋਰ ਕਈ
ਸਿੱਖਾਂ ਨੇ ਵੀ ਆਪਣੇ ਵਲੋਂ ਹਜ਼ਾਰਾਂ ਰੁਪਏ ਦੇਣ ਦਾ ਐਲਾਨ ਕੀਤਾ ਸੀ।
ਉਸ ਸਮੇਂ ਕਿਸੇ ਪਾਸਿਉਂ ਵੀ ਇਹ ਯਾਦਗਾਰ ਕਾਇਮ ਕੀਤੇ ਜਾਣ ਦਾ ਵਿਰੋਧ ਨਹੀਂ ਸੀ ਹੋਇਆ। ਸ਼ਾਇਦ ਸਭ
ਜਾਣਦੇ ਸਨ ਸਨ ਕਿ ਇਹ ਐਲਾਨ ਹਵਾਈ ਕਿਲ੍ਹੇ ਹੀ ਹਨ, ਜਿਨ੍ਹਾਂ ਦਾ ਕੋਈ ਜ਼ਮੀਨੀ ਅਧਾਰ ਨਹੀਂ। ਹੁਣ
ਫਿਰ ਇਸ ਯਾਦਗਾਰ ਦੇ ਸੰਬੰਧ ਵਿੱਚ ਚਰਚਾ ਉਸ ਸਮੇਂ ਸ਼ੁਰੂ ਹੋਈ ਜਦੋਂ ਦਿੱਲੀ ਦੀ ਮੁੱਖ ਮੰਤਰੀ
ਸ਼੍ਰੀਮਤੀ ਸ਼ੀਲਾ ਦੀਕਸ਼ਿਤ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਥਾਪਿਤ ‘ਗੁਰੂ ਤੇਗ
ਬਹਾਦਰ ਨਿਵਾਸ’ ਦਾ ਉਦਾਘਟਨ ਕਰਨ ਅੰਮ੍ਰਿਤਸਰ ਪਹੁੰਚੀ। ਉਸ ਸਮੇਂ ਸ਼ਾਇਦ ਉਨ੍ਹਾਂ ਨੂੰ ਘੇਰਨੇ ਜਾਂ
ਉਨ੍ਹਾਂ ਵਲੋਂ ਦਿੱਤੇ ਜਾਣ ਵਾਲੇ ਜਵਾਬ ਦੇ ਆਧਾਰ ਤੇ ਕਾਂਗ੍ਰਸ ਅਤੇ ਸ. ਪਰਮਜੀਤ ਸਿੰਘ ਸਰਨਾ ਨੂੰ
ਨਿਸ਼ਾਨਾ ਬਣਾਉਣ ਦੇ ਉਦੇਸ਼ ਨਾਲ, ਕਿਸੀ ਸੋਚੀ-ਸਮਝੀ ਨੀਤੀ ਨੂੰ ਲੈ ਕੇ ਇੱਕ ਪਤ੍ਰਕਾਰ ਵਲੋਂ ਉਨ੍ਹਾਂ
ਪਾਸੋਂ ਦਿੱਲੀ ਵਿੱਚ ਨਵੰਬਰ-84 ਦੇ ਸ਼ਹੀਦਾਂ ਦੀ ਯਾਦਗਾਰ ਕਾਇਮ ਕਰਨ ਦੇ ਸੰਬੰਧ ਵਿੱਚ ਸੁਆਲ ਪੁਛਿਆ
ਗਿਆ, ਤਾਂ ਉਨ੍ਹਾਂ ਬਹੁਤ ਹੀ ਠਰ੍ਹਮੇਂ ਅਤੇ ਸੂਝ-ਬੂਝ ਨਾਲ ਨਪੇ-ਤੁਲੇ ਸ਼ਬਦਾਂ ਵਿੱਚ ਇਹ ਕਹਿ ਕਿ
‘ਇਸ ਸੰਬੰਧ ਵਿੱਚ ਅਜੇ ਤਕ ਕਿਸੇ ਨੇ ਵੀ ਉਨ੍ਹਾਂ ਤਕ ਪਹੁੰਚ ਨਹੀਂ ਕੀਤੀ, … ਜੇ ਇਨ੍ਹਾਂ ਸ਼ਹੀਦਾਂ
ਦੀ ਯਾਦਗਾਰ ਕਾਇਮ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ’, ਇਸ ਗਲ ਨੂੰ
ਵਿਵਾਦ ਦਾ ਮੁੱਦਾ ਬਣਨ ਤੋਂ ਬਚਾ ਲਿਆ। ਫਿਰ ਵੀ ਕੁਝ-ਇਕ ਨੇ ਇਸਨੂੰ ਵਿਵਾਦ ਤਕ ਪਹੁੰਚਾਣ ਲਈ ਅਜਿਹਾ
ਹੀ ਸਵਾਲ ਸ. ਪਰਮਜੀਤ ਸਿੰਘ ਸਰਨਾ ਵਲ ਦਾਗ਼ ਦਿੱਤਾ।
ਸ. ਪਰਮਜੀਤ ਸਿੰਘ ਸਰਨਾ ਨੇ ਵੀ ਬਹੁਤ ਹੀ ਚੇਤਨਤਾ ਨਾਲ ਇਸ ਸਵਾਲ ਦਾ ਜਵਾਬ ਦਿੰਦਿਆਂ, ਇਸ ਮੁੱਦੇ
ਨੂੰ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪਾਲੇ ਵਿੱਚ ਖਿਸਕਾ ਦਿੱਤਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ
ਅਕਾਲੀ ਦਲ (ਬਾਦਲ) ਦੇ ਮੁਖੀਆਂ ਵਲੋਂ ਕਈ ਵਰ੍ਹਿਆਂ ਤੋਂ ਦਿੱਲੀ ਦੇ ਸਿੱਖਾਂ ਨੂੰ ਇਹ ਦਿਲਾਸਾ
ਦਿੱਤਾ ਜਾਂਦਾ ਚਲਿਆ ਆ ਰਿਹਾ ਹੈ ਕਿ ਉਹ ਨਵੰਬਰ-84 ਦੇ ਸ਼ਹੀਦਾਂ ਦੀ ਯਾਦਗਾਰ ਬਣਾਏ ਜਾਣ ਪ੍ਰਤੀ
ਵਚਨਬੱਧ ਹਨ, ਜਦੋਂ ਉਹ ਹੱਥ ਖੜੇ ਕਰ, ਇਹ ਕਹਿ ਦੇਣਗੇ ਕਿ ਇਹ ਯਾਦਗਾਰ ਬਣਾਇਆ ਜਾਣਾ ਉਨ੍ਹਾਂ ਦੇ ਵਸ
ਵਿੱਚ ਨਹੀਂ, ਤਾਂ ਉਹ ਇਸ ਮੁੱਦੇ ਨੂੰ ਸ਼੍ਰੋਮਣੀ ਅਕਾਲੀ ਦਲ ਦਿੱਲੀ ਅਤੇ ਦਿੱਲੀ ਸਿੱਖ ਗੁਰਦੁਆਰਾ
ਪ੍ਰਬੰਧਕ ਕਮੇਟੀ ਵਲੋਂ ਆਪਣੇ ਹੱਥ ਵਿੱਚ ਲੈ ਲੈਣਗੇ।
… ਅਤੇ ਅੰਤ ਵਿੱਚ: ਖਬਰਾਂ ਅਨੁਸਾਰ ਸ. ਪਰਮਜੀਤ ਸਿੰਘ ਸਰਨਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ
ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਕੁੱਝ ਦਿਨ ਪਹਿਲਾਂ ਸ. ਪ੍ਰਕਾਸ਼ ਸਿੰਘ ਬਾਦਲ,
ਸਰਪ੍ਰਸਤ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਇੱਕ ਪਤ੍ਰ ਲਿਖ ਕੇ ਕਿਹਾ ਸੀ ਕਿ ਉਹ ਆਪਣੇ ਅਕਾਲੀ ਦਲ
ਦੇ ਦਿੱਲੀ ਪ੍ਰਦੇਸ਼ ਦੇ ਮੁਖੀਆਂ ਨੂੰ ਲਗਾਮ ਲਗਾਉਣ, ਤਾਂ ਜੋ ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ
ਕਮੇਟੀ ਵਲੋਂ ਪੰਥਕ-ਹਿਤ ਅਤੇ ਲੋਕ-ਹਿਤ ਵਿੱਚ ਕੀਤੇ ਜਾ ਰਹੇ ਕੰਮਾਂ ਵਿੱਚ ਰੋੜੇ ਅਟਕਾਉਣ ਤੋਂ ਬਾਜ਼
ਰਹਿਣ। ਕਹਿੰਦੇ ਹਨ ਕਿ ਸ. ਪ੍ਰਕਾਸ਼ ਸਿੰਘ ਬਾਦਲ ਨੇ ਸ. ਪਰਮਜੀਤ ਸਿੰਘ ਸਰਨਾ ਨੂੰ ਤਾਂ ਉਨ੍ਹਾਂ ਦੇ
ਪਤ੍ਰ ਦਾ ਕੋਈ ਜਵਾਬ ਨਹੀਂ ਦਿੱਤਾ, ਪਰ ਇਹ ਪਤ੍ਰ ਮਿਲਣ ਤੇ ਉਨ੍ਹਾਂ ਦਿੱਲੀ ਪ੍ਰਦੇਸ਼ ਅਕਾਲੀ ਦਲ
(ਬਾਦਲ) ਦੇ ਕੁੱਝ ਚੋਣਵੇਂ ਮੁਖੀਆਂ ਨੂੰ ਆਪਣੇ ਕੋਲ ਬੁਲਾਇਆ ਅਤੇ ਉਨ੍ਹਾਂ ਨੂੰ ‘ਆਦੇਸ਼’ ਦਿੱਤਾ ਕਿ
ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਮਾਂ ਵਿੱਚ ਰੋੜੇ ਅਟਕਾਉਣ ਦਾ ਕੰਮ ਜਾਰੀ ਰਖਣ।
ਕਹਿੰਦੇ ਹਨ ਕਿ ਸ. ਪ੍ਰਕਾਸ਼ ਸਿੰਘ ਬਾਦਲ ਨੇ ਉਨ੍ਹਾਂ ਨੂੰ ਇਹ ਵੀ ਕਿਹਾ ਕਿ ਜੇ ਅਜਿਹਾ ਕਰਦਿਆਂ
ਦਿੱਲੀ ਦੇ ਸਿੱਖ ਉਨ੍ਹਾਂ ਦਾ ਸਾਥ ਛੱਡਦੇ ਚਲੇ ਜਾਂਦੇ ਹਨ ਤਾਂ ਉਹ ਉਸਦੀ ਚਿੰਤਾ ਨਾ ਕਰਨ। ਉਨ੍ਹਾਂ
ਦੀ ਘਾਟ ਨੂੰ ਪੂਰਿਆਂ ਕਰਨ ਲਈ ਉਹ ਗੈਰ-ਸਿੱਖਾਂ ਨੂੰ ਆਪਣੇ ਨਾਲ ਜੋੜਦੇ ਰਹਿਣ। ਇਸ ਊਦੇਸ਼ ਲਈ ਉਹ
ਭਾਜਪਾ ਅਤੇ ਆਰ ਐਸ ਐਸ ਦਾ ਸਹਿਯੋਗ ਵੀ ਲੈ ਸਕਦੇ ਹਨ।
ਇਸ ਗਲ ਵਿੱਚ ਕਿਤਨੀ ਸੱਚਾਈ ਹੈ? ਇਹ ਤਾਂ ਕਿਹਾ ਨਹੀਂ ਜਾ ਸਕਦਾ, ਪ੍ਰੰਤੂ ਉਸ ਪਤ੍ਰ ਤੋਂ ਬਾਅਦ
ਜਿਸਤਰ੍ਹਾਂ ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਦੇ ਮੁਖੀਆਂ ਨੇ ਸ. ਸਰਨਾ ਵਿਰੁੱਧ ਆਪਣੀ ਮੁਹਿੰਮ
ਵਿੱਚ ਤੇਜ਼ੀ ਲੈ ਆਂਦੀ ਹੈ ਉਸਤੋਂ ਇਹ ਸ਼ੰਕਾ ਮਜ਼ਬੂਤ ਤਾਂ ਹੁੰਦੀ ਹੀ ਹੈ!
Mobile : +91 98 68 91 77 31
(04/07/12)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਵਿਸ਼ਵ ਦੇ ਤੱਤ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਕੁਝ ਦਿਨ ਪਹਿਲਾਂ ਸਿਖ ਮਾਰਗ ਦੇ ਖਤਾਂ ਵਿੱਚ ਸਵਾਲ ਉਠਾਇਆ ਗਿਆ ਸੀ ਕਿ ਤੱਤ ਪੰਜ ਹਨ
ਜਾਂ 108 ਤੇ ਇਸਤੋਂ ਵੀ ਜ਼ਿਆਦਾ। ਇਹ ਵੀ ਸਵਾਲ ਸੀ ਕਿ ਰੋਸ਼ਨੀ ਕਿਹੜਾ ਤੱਤ ਹੈ। ਅਪਣੀ ਬੁੱਧੀ ਤੇ
ਗਿਆਨ ਅਨੁਸਾਰ ਇਸ ਛੋਟੇ ਲੇਖ ਵਿੱਚ ਇਸ ਬਾਰੇ ਦੱਸਣ ਦੀ ਕੋਸ਼ਿਸ਼ ਹੈ ਜੋ ਸ਼ਾਇਦ ਪਾਠਕਾਂ ਦੇ ਫਾਇਦੇ
ਮੰਦ ਹੋਵੇ।
ਨਾਸਾ ਅਨੁਸਾਰ ਵਿਸ਼ਵ ਕਾਲੀ ਸ਼ਕਤੀ (ਡਾਰਕ ਐਨਰਜੀ) (74%) ਕਾਲਾ ਮਾਦਾ (ਡਾਰਕ ਮੈਟਰ) 22% ਤੇ ਦਿਸਦੀ
ਸ਼ਕਤੀ (ਵਿਜ਼ੀਬਲ ਐਨਰਜੀ) (4%) ਹੈ। ਗੁਰੂ ਨਾਨਕ ਦੇਵ ਜੀ ਸ਼ਬਦ ਅਰਬਦ ਨਰਬਦ ਧੁੰਧੂਕਾਰਾ (ਪੰਨਾ
1035) ਤੇ ਸੁੰਨ ਦੀ ਵਿਆਖਿਆ ਇਸੇ ਲਗਾਤਾਰ ਬਦਲਣਹਾਰ ਕਾਲੀ ਸ਼ਕਤੀ ਤੋਂ ਹੀ ਸ਼ੁਰੂ ਕੀਤੀ ਹੈ ਜਿਸ ਤੋਂ
ਅਗੇ ਬ੍ਰਹਿਮੰਡ ਦੇ ਮਾਦੇ ਦਾ ਪਸਾਰ ਹੋਇਆ। ਵਿਸ਼ਵ ਦਾ ਅਰੰਭ ਰੋਸ਼ਨੀ ਤੋਂ ਉਪਜੀ ਜ਼ਿੰਦਗੀ ਨਾਲ ਹੋਇਆ
ਦਸਿਆ ਹੈ। ਇਸ ਤਰਾਂ ਨਾਲ ਹਨੇਰਾ (ਡਾਰਕ ਐਨਰਜੀ) ਤੇ ਰੋਸ਼ਨੀ (ਲਾਈਫ ਐਨਰਜੀ) ਜੀਵਨ ਪੂਰਕ ਹਨ।
ਐਨਰਜੀ ਅਣੂਆਂ ਦਾ ਰੂਪ ਧਾਰਨ ਕਰਦੀ ਹੈ ਤੇ ਸਾਰਾ ਵਿਸ਼ਵ ਛੋਟੇ ਕਣਾਂ (ਪਾਰਟੀਕਲਜ਼) ਤੋਂ ਬਣਿਆ ਹੈ।
ਕਣ ਸਮੇਂ ਨਾਲ ਲਗਾਤਾਰ ਬਦਲਦੇ ਰਹਿੰਦੇ ਹਨ। ਇਹ ਕਣ ਠੋਸ ਰੂਪ ਵੀ ਧਾਰਨ ਕਰ ਲੈਂਦੇ ਹਨ ਤੇ ਤਰੰਗ
ਰੂਪ ਵੀ। ਇਹ ਸਾਰੇ ਕਣ ਐਨਰਜੀ ਤੋਂ ਬਣੇ ਹਨ। ਅਜ ਕਲ ਕਣਾਂ ਦੀ ਵਿਆਖਿਆ ਪ੍ਰਸਿਧ ਸਟੈਂਡਰਡ ਮਾਡਲ
ਵਿੱਚ ਕੀਤੀ ਜਾਂਦੀ ਹੈ:

ਵਿਸ਼ਵ ਦੇ ਸਾਰੇ ਤੱਤ ਇਨ੍ਹਾਂ ਹੀ ਕਣਾਂ ਤੋਂ ਬਣੇ ਹਨ। ਪੁਰਾਤਨ ਵਿਗਿਆਨੀ ਇਨ੍ਹਾਂ ਵਿਚੋਂ ਪੰਜ
(ਹਵਾ, ਪਾਣੀ, ਅੱਗ, ਧਰਤੀ ਤੇ ਆਕਾਸ਼) ਮੁੱਖ ਮੰਨਦੇ ਸਨ ਅਜੋਕੇ ਵਿਗਿਆਨੀਆ ਨੇ ਇਹ ਵੰਡ ਪਹਿਲਾਂ 92
ਫਿਰ 108 ਤੇ ਹੁਣ 118 ਤੱਤਾਂ ਵਿੱਚ ਕੀਤੀ ਜੋ ਹੋਰ ਵੀ ਵਧ ਸਕਦੀ ਹੈ।
ਕਣਾਂ ਵਿਚੋਂ ਹਿਗਜ਼ ਬੋਸੋਨ ਜਾਂ ਗਾਡ ਬੋਸੋਨ ਦੇ ਦੇਖੇ ਜਾ ਸਕਣ ਦੀ ਖਬਰ
ਅਜ ਹੀ ਸਾਰੇ ਵਿਸ਼ਵ ਵਿੱਚ ਘੁੰਮੀ ਸੀ ਜਿਸ ਦਾ ਤਜਰਬਾ ਕਾਫੀ ਸਮੇ ਤੋਂ ਸਰਨ ਨਾਮ ਦੇ ਰੀਐਕਟਰ ਵਿੱਚ
ਕੀਤਾ ਜਾ ਰਿਹਾ ਸੀ ਜੋ ਹੁਣ ਅਜ ਹੀ ਸਫਲ ਹੋਇਆ।
ਬਦਲਣਸ਼ੀਲਤਾ ਸਦਕਾ ਹੀ ਇਨ੍ਹਾਂ ਕਣਾਂ ਵਿੱਚ ਵੀ ਸ਼ਕਤੀ ਪੈਦਾ ਹੁੰਦੀ ਹੈ ਜਿਸ ਨੂੰ
ਬਿਜਲਈ-ਚੂੰਭਕੀ ਸ਼ਕਤੀ (ਅਲੈਕਟ੍ਰੋਮੋਟਿਵ ਫੋਰਸ), ਤੇਜ਼ ਨਿਊਕਲਿਆਈ ਸ਼ਕਤੀ (ਸਟ੍ਰਾਂਗ ਨਿਊਕਲ਼ੀਅਰ
ਫੋਰਸ), ਕਮਜ਼ੋਰ ਨਿਊਕਲਿਆਈ ਸ਼ਕਤੀ (ਵੀਕ ਨਿਊਕਲਿਆਈ ਸ਼ਕਤੀ) ਤੇ ਚੁੰਭਕੀ ਸ਼ਕਤੀ (ਗ੍ਰੈਵੀਟੇਸ਼ਨ ਫੋਰਸ)।
ਇਹ ਸਭ ਸ਼ਕਤੀਆਂ ਡਾਰਕ ਐਨਰਜੀ ਦਾ ਹੀ ਰੂਪ ਹਨ ਤੇ ਉਸੇ ਵਿਚੋਂ ਡਾਰਕ ਮੈਟਰ ਤੇ ਫਿਰ ਵਿਜ਼ੀਬਲ ਐਨਰਜੀ
ਦੇ ਰੂਪ ਵਿੱਚ ਬਦਲਦੀਆਂ ਰਹਿੰਦੀਆਂ ਹਨ।
(04/07/12)
ਡਾ: ਗੁਰਮੀਤ ਸਿੰਘ ਬਰਸਾਲ
ਸਤਿਕਾਰਿਤ ਜਸਵੀਰ ਸਿੰਘ ਕੈਲਗਰੀ ਜੀ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ!!
ਵੀਰ ਜੀ ਸਭ ਜਾਣਦੇ ਹਨ ਕਿ ਗੁਰਬਾਣੀ ਦੇ ਫੁਰਮਾਨ ਸਭ ਲਈ ਸਾਂਝੇ ਹਨ , ਪਰ ਤੁਸੀਂ ਇਸ ਗਲ ਲਈ ਬਜਿਦ
ਹੋ ਕਿ ਇਹ ਕਿੱਥੇ ਲਿਖਿਆ ਹੈ ਕਿ ਭਾਵੇਂ ਕੋਈ ਮਨਮੁਖ ਹੋਵੇ ਜਾਂ ਗੁਰਮੁਖ ਸਭ ਇਕ ਤਰਾਂ ਹੀ ਲੀਨ
ਹੁੰਦੇ ਹਨ । ਵੀਰ ਜੀ ਇਹ ਕਈ ਵਾਰ ਇਸ ਸਟੇਜ ਤੇ ਕਿਹਾ ਜਾ ਚੁੱਕਾ ਹੈ ਕਿ ਬੰਦੇ ਦੇ ਜਨਮ ਤੋਂ
ਪਹਿਲਾਂ ਜਾਂ ਬਾਅਦ ਦੀ ਗਲ ਕਰਨਾ ਗੁਰਬਾਣੀ ਦਾ ਵਿਸ਼ਾ ਹੀ ਨਹੀਂ ਹੈ । ਗੁਰਬਾਣੀ ਇਸ ਮਿਲੇ ਹੋਏ ਜੀਵਨ
ਨੂੰ ਗੁਰੂ ਸਿਖਿਆ ਨਾਲ ਸਫਲ ਕਰਨ ਦੀ ਗਲ ਕਰਦੀ ਹੈ । ਤੁਹਾਨੂੰ ਡਰ ਹੈ ਕਿ ਅਗਰ ਸਭ ਨੇ ਮਰਨ ਉਪਰੰਤ
ਇਕ ਹੀ ਜਗਹ ਜਾਣਾ ਹੈ ਤਾਂ ਕੋਈ ਗੁਰਮੁਖ ਬਣੇ ਹੀ ਕਿਓਂ । ਸ਼ਾਇਦ ਏਸੇ ਕਾਰਣ ਰੂਹਾਂ/ਆਤਮਾਵਾਂ ਰਾਹੀਂ
ਤੁਹਾਨੂੰ ਆਵਗਵਣ ਦੇ ਡਰ ਦੇਣ ਦੀ ਜਰੂਰਤ ਜਾਪਦੀ ਹੈ । ਇਹ ਵੀ ਕਈ ਵਾਰ ਕਿਹਾ ਜਾ ਚੁੱਕਾ ਹੈ ਕਿ
ਕਿਸੇ ਡਰ ਕਾਰਣ ਧਾਰਮਿਕ ਗੁਣਾ ਨੂੰ ਧਾਰਣ ਕਰਵਾਉਣ ਦੀ ਵਕਾਲਤ ਕਰਨੀ ਸਿੱਖੀ ਦਾ ਸਿਧਾਂਤ ਨਹੀਂ ਹੈ ।
ਸਿਖੀ ਦਾ ਸਿਧਾਂਤ ਤਾਂ ਬਿਨਾਂ ਕਿਸੇ ਡਰ ਜਾਂ ਲਾਲਚ ਦੇ ਮਨੁੱਖ ਨੂੰ ਉਸ ਅਕਾਲਪੁਰਖ ਦੀ ਹਰ ਪਾਸੇ
ਹੋਂਦ ਨੂੰ ਮਹਿਸੂਸ ਕਰਦਿਆਂ ਸਾਰੇ ਸੰਸਾਰ ਤੇ ਸਰਬ ਸਾਂਝੇ ਪਰਿਵਾਰ ਵਾਂਗ ਵਿਚਰਨਾਂ ਹੈ । ਸਿੱਖੀ ਦਾ
ਸਿਧਾਂਤ ਕੇਵਲ ਪਿਆਰ ਹੈ ਡਰ ਜਾਂ ਲਾਲਚ ਨਹੀਂ ।
ਵੀਰ ਜੀ ਤੁਹਾਡੀ ਸਮੱਸਿਆ ਦੀ ਜੜ ਕੇਵਲ ਬ੍ਰਹਮਣ ਅਨੁਸਾਰੀ ਆਤਮਾਂ ਜਾਂ ਰੂਹ ਹੈ । ਤੁਹਾਡੇ ਸਵਾਲ ਦੇ
ਜਵਾਬ ਲਈ ਹੀ ਤੁਹਾਡੀ ਪੱਥਰ ਨੂੰ ਜੀਵ ਸਮਝ ਉਸ ਅੰਦਰਲੀ ਆਤਮਾ ਦਾ ਭਾਵ ਗੁਰਬਾਣੀ ਅਨੁਸਾਰ ਸਾਂਝਾਂ
ਕਰਨ ਲਈ ਕਸੇਲ ਜੀ ਵਾਲਾ ਸਵਾਲ ਪੁਛਿਆ ਸੀ । ਬ੍ਰਾਹਮਣ ਨੇ ਹਜਾਰਾਂ ਸਾਲ ਇਸੇ ਆਤਮਾਂ ਨਾਮ ਦੀ ਸ਼ੈ
ਨਾਲ ਮਨੁੱਖਤਾ ਨੂੰ ਲੁਟਿਆ ਹੈ । ਪਰ ਜਾਪਦਾ ਹੈ ਤੁਹਾਡੀ ਵਿਚਾਰ ਕਿਸੇ ਸਿੱਟੇ ਤੇ ਪੁਜਣਾ ਨਹੀਂ
ਸਗੋਂ ਸ਼ਬਦਾਂ ਵਿੱਚ ਉਲਝਾਣਾ ਹੀ ਹੈ । ਆਪ ਜੀ ਪੱਥਰ ਵਿੱਚ ਆਤਮਾਂ ਕਿਵੇਂ ? ਵਾਰੇ ਪੁਛਣ ਤੇ ਪੂਰਾ
ਸ਼ਬਦ ਹੀ ਦੂਜੇ ਤੇ ਅਰਥ ਕਰਨ ਨੂੰ ਦੇ ਦਿੰਦੇ ਹੋ । ਮੈਨੂੰ ਨਹੀਂ ਜਾਪਦਾ ਤੁਹਾਡੇ ਨਾਲ ਵਿਚਾਰ ਕਿਸੇ
ਨਤੀਜੇ ਤੇ ਪੁੱਜੇਗੀ । ਤੁਹਾਡਾ ਹਰ ਹਾਲਤ ਵਿੱਚ ਆਵਾਗਵਣ ਦਾ ਅਰਥ ਇਕ ਹੀ ਮਨੁੱਖ ਅੰਦਰ ਆਤਮਾਂ ਮੰਨ
ਬ੍ਰਾਹਮਣ ਫਿਲੌਸਫੀ ਵਾਂਗ ਉਸੇ ਦੇ ਵਾਰ ਵਾਰ ਜਨਮਾਂ ਨਾਲ ਹੈ ਜਦ ਕਿ ਸਾਡਾ ਜਿਓਂਦੇ ਮਨੁੱਖ ਅੰਦਰ
ਪਸ਼ੂ ਬਿਰਤੀਆਂ ਦੇ ਜਨਮ ਮਰਨ ਨਾਲ ਹੈ ਜਾਂ ਮਨੁਖ ਨਾਮ ਦੇ ਜੀਵ ਦੀ ਹਵਾ, ਪਾਣੀ ਤੋਂ ਸ਼ੁਰੂ ਹੋਕੇ
ਜੀਵਾਂ ਦੇ ਵਿਕਾਸ ਰਾਹੀਂ ਅਜੋਕੇ ਸਰਵੋਤਮ ਜੀਵ ਮਨੁੱਖ ਤੱਕ ਦੀ ਜੂਨਾਂ ਵਿਚਲੇ ਸੰਘਰਸ਼ ਨਾਲ।
ਤੁਹਾਡਾ ਆਵਗਵਣ ਤੁਹਾਨੂੰ ਮੁਬਾਰਕ ਅਤੇ ਸਾਡਾ ਸਾਨੂੰ । ਇਸ ਵਿਸ਼ੇ ਤੇ ਦਾਸ ਨੂੰ ਸੰਬੋਧਤ ਹੋਰ ਪੱਤਰ
ਨਾ ਲਿਖਣਾ । ਧੰਨਵਾਦ ।
(04/07/12)
ਗੁਰਸ਼ਰਨ ਸਿੰਘ ਕਸੇਲ
ਸ੍ਰ. ਜਸਬੀਰ ਸਿੰਘ ਕੈਲਗਰੀ ਜੀ,
ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਹਿ ॥
ਵੀਰ ਜੀ, ਮੈਂ ਆਪ ਪਾਸੋਂ ਪ੍ਰੋ. ਸਾਹਿਬ ਸਿੰਘ ਜੀ ਵੱਲੋਂ ਕੀਤੇ ਹੇਠ ਲਿਖੇ ਅਰਥ ਪੁੱਛੇ ਸਨ ਕਿ ਠੀਕ
ਹਨ ਜਾਂ ਨਹੀ, ਨਾਂ ਕਿ ਇਸ ਸ਼ਬਦ ਦੇ ਭਾਵ ਅਰਥ । “ਇਹ ਦੱਸਣ ਦੀ ਖੇਚਲ ਕਰਨੀ ਕਿ, ਕੀ ਤੁਹਾਡੇ
ਮੁਤਾਬਕ ਇਹਨਾ ਪੰਗਤੀਆਂ ਦੇ ਅਰਥ ਜਿਹੜੇ ਪ੍ਰੋ. ਸਾਹਿਬ ਸਿੰਘ ਜੀ ਨੇ ਕੀਤੇ ਹਨ
ਕੀ ਇਹ ਠੀਕ ਹਨ ਜਾਂ ਨਹੀਂ ? “ਸਜਣ ਮੇਰੇ ਰੰਗੁਲੇ ਜਾਇ
ਸੁਤੇ ਜੀਰਾਣਿ॥ ਹੰਭੀ ਵੰਞਾ ਡੁਮਣੀ ਰੋਵਾ ਝੀਣੀ ਬਾਣਿ”॥ (ਮ: ੧, ਪੰਨਾ ੨੩) ਅਰਥ: ਮੇਰੇ
ਪਿਆਰੇ ਸੱਜਣ ਕਬਰਿਸਤਾਨ ਵਿਚ ਜਾ ਸੁੱਤੇ ਹਨ, (ਮੈਂ ਉਹਨਾਂ ਦੇ ਵਿਛੋੜੇ ਵਿਚ) ਧੀਮੀ ਆਵਾਜ਼ ਨਾਲ ਰੋ
ਰਹੀ ਹਾਂ (ਪਰ ਮੈਨੂੰ ਇਹ ਸਮਝ ਨਹੀਂ ਆ ਰਹੀ ਕਿ) ਮੈਂ ਭੀ ਦੁਚਿੱਤੀ ਹੋ ਕੇ (ਉਧਰ ਨੂੰ ਹੀ) ਚੱਲ
ਪਵਾਂਗੀ” ।
ਦੂਸਰੇ ਸਵਾਲ ਦਾ ਜਵਾਬ ਦੇਣਾ ਤੁਸੀਂ ਸ਼ਾਇਦ ਭੁੱਲ ਗਏ ਸੀ । ਚਲੋ ਫਿਰ ਯਾਦ ਕਰਵਾ ਦੇਂਦਾ ਹਾਂ ।
(ਕੀ ਤੁਹਾਡੇ ਮੁਤਾਬਕ ਉਪਰੋਕਤ ਗੁਰਬਾਣੀ ਦੀਆਂ ਪੰਗਤੀਆਂ ਮਨਮੁਖ ਲਈ ਹਨ ਜਾਂ ਗੁਰਮੁਖ ਲਈ ਹਨ ?)
ਜੇਕਰ ਤੁਸੀਂ ਮੰਨਦੇ ਹੋ ਕਿ ਪ੍ਰੋਫੈਸਰ ਹੋਰਾਂ ਦੇ ਉਪਰੋਤਕ ਦੋ ਪੰਗਤੀਆਂ ਦੇ ਕੀਤੇ ਅਰਥ ਠੀਕ ਹਨ
ਤਾਂ ਇਹ ਦੱਸਣ ਦੀ ਖੇਚਲ ਕਰਨੀ ਕਿ ਜਿਹੜੇ ਲੋਕ ਕਬਰਿਸਤਾਨ ਵਿਚ ਜਾ
ਸੁੱਤੇ ਹਨ ਉਹ ਗੁਰਮੁਖ ਹਨ ਜਾਂ ਮਨਮੁਖ ?
ਸਤਿਕਾਰ ਸਹਿਤ,
ਗੁਰਸ਼ਰਨ ਸਿੰਘ ਕਸੇਲ
(04/07/12)
ਚਰਨਜੀਤ ਸਿੰਘ ਬਰੈਂਮਪਟਨ
ਜਸਬੀਰ ਸਿੰਘ ਕੈਲਗਰੀ ਜੀ
ਤੁਸੀ ਆਪਣੇ 3/7/12 ਦੇ ਪੱਤਰ ਵਿੱਚ ਲਿਖਦੇ ਹੋ:
ਜੇ ਇੱਥੇ ਵਿਗਆਨਕ (ਕੈਮੀਕਲ) ਤੱਤਾਂ ਦੀ ਗੱਲ ਕੀਤੀ ਗਈ ਹੈ ਅਤੇ, ਜੇ ਹਰ ਕੋਈ ਮੁੜ
ਉੱਥੇ ਹੀ ਸਮਾਅ ਜਾਂਦਾ ਹੈ ਜਿਥੋਂ ਉਪਜਿਆ ਹੈ ਤਾਂ, ਇਹ ਕਹਿਣ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਕਿ
ਕੋਈ ਕਿਥੇ ਚਲਾ ਗਿਆ ਕੋਈ ਨਹੀਂ ਜਾਣਦਾ।
ਵੀਰ ਜੀ, ਇਹ ਦੋਵੇਂ ਗੱਲਾਂ ਦਾ ਇਕੋ ਹੀ ਅੱਰਥ ਹੈ।
ਉਦਾਹਰਣ ਲਈ ਵੇਖੋ।
ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ ॥
ਜਦੋਂ ਗੁਰੁ ਸਾਹਿਬ ਕਹਿ ਰਹੇ ਹਨ ਕਿ ਜਿਸ ਨੇ ਸ੍ਰਸ਼ਟੀ ਸਾਜੀ ਹੈ, ਉਸ ਨੂੰ ਹੀ ਪਤਾ ਹੈ ਕਿ
ਕਦੋਂ ਤੇ ਕਿਵੇਂ ਸਾਜੀ ਤੇ ਇਸ ਦਾ ਇਹੀ ਮਤਲਬ ਹੈ ਕਿ ਗੁਰੁ ਸਾਹਿਬ ਕਹਿ ਰਹੇ ਹਨ ਕਿ ਮੈਨੂੰ ਜਾਂ
ਕਿਸੇ ਨੂੰ ਵੀ ਨਹੀਂ ਪਤਾ ਕਿ ਸ੍ਰਿਸ਼ਟੀ ਕਦੋਂ ਤੇ ਕਿਵੇਂ ਸਾਜੀ ਗਈ।
ਉਸੇ ਤਰਾਂ “ਜਿੱਥੋਂ ਆਇਆ, ਉਥੇ ਸਮਾਇਆ” ਦਾ ਇਹੀ ਮਤਲਬ ਹੈ ਕਿ “ਪਤਾ ਨਹੀਂ ਕਿੱਥੋਂ ਆਇਆ
ਤੇ ਕਿੱਥੇ ਸਮਾਇਆ”
ਚਰਨਜੀਤ ਸਿੰਘ
ਬਰੈਂਮਪਟਨ
(04/07/12)
ਜਸਬੀਰ ਸਿੰਘ (ਕੈਲਗਰੀ)
ਸਿੱਖ ਮਾਰਗ ਦੇ ਪਾਠਕ ਸੱਜਣੋ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਹਿ॥
ਸੰਪਾਦਕ ਸ: ਮੱਖਣ ਸਿੰਘ ਜੀ!
ਸਤਿਨਾਮ ਸਿੰਘ ਜੀ ਲਿਖਦੇ ਹਨ- “…ਪਰ ਜੇ ਕਿਸੇ ਨੂੰ ਫਿਰ ਵੀ ਸਮਝ ਨਹੀਂ
ਲਗਦੀ ਉਸ ਨੂੰ ਫਿਰ
ਦਿਮਾਗੀ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ”।
ਵੀਰ ਮੱਖਣ ਸਿੰਘ ਜੀ! ਇੱਥੇ ਸਿੱਖ ਮਾਰਗ ਤੇ ਗੁਰਮਤਿ ਵਿਚਾਰ ਹੁੰਦੀ ਹੈ ਜੋ
ਕਿ ਸੁਖਾਵੇਂ ਮਾਹੌਲ ਵਿੱਚ ਹੀ ਹੋਣੀ ਚਾਹੀਦੀ ਹੈ। ਹਰ ਇੱਕ ਦੀ ਆਪਣੀ ਆਪਣੀ ਸਮਝ ਅਤੇ ਸੋਚ ਹੁੰਦੀ
ਹੈ। ਵੱਖ ਵੱਖ ਸੋਚ ਹੋਣ ਕਰਕੇ ਵਿਚਾਰਾਂ ਦਾ ਵਖਰੇਵਾਂ ਹੋਣਾ ਵੀ ਕੁਦਰਤੀ ਗੱਲ ਹੈ। ਇਹ ਇਨਸਾਨੀ
ਫਿਤਰਤ ਹੈ ਕਿ ਹਰ ਵਿਅਕਤੀ ਆਪਣੇ ਆਪ ਨੂੰ ਸਹੀ ਹੀ ਸਮਝਦਾ ਹੈ। ਪਰ ਕਿਸੇ ਵੀ ਹਾਲਤ ਵਿੱਚ ਕਿਸੇ ਦਾ
ਇਹ ਹੱਕ ਨਹੀਂ ਬਣਦਾ ਕਿ ਜਿਸ ਤਰ੍ਹਾਂ ਦੀ ਭਾਸ਼ਾ ਸਤਿਨਾਮ ਸਿੰਘ ਜੀ ਨੇ ਵਰਤੀ ਹੈ ਉਸ ਤਰ੍ਹਾਂ ਦੀ
ਭਾਸ਼ਾ ਇੱਥੇ ਵਿਚਾਰ ਵਟਾਂਦਰੇ ਦੌਰਾਨ ਵਰਤੀ ਜਾਵੇ। ਸੋ ਵੀਰ ਜੀ! ਆਪ ਜੀ ਅੱਗੇ ਬੇਨਤੀ ਹੈ ਕਿ ਇਹੋ
ਜਿਹੇ ਸੱਜਣਾਂ ਨੂੰ ਚੇਤਾਵਨੀਂ ਦਿੱਤੀ ਜਾਵੇ ਕਿ ਇਸ ਤਰ੍ਹਾਂ ਦੀ ਅਣ-ਸੁਖਾਵੀਂ ਭਾਸ਼ਾ ਦਾ ਇਸਤੇਮਾਲ
ਨਾ ਕਰਨ। ਇਹੋ ਜਿਹੀ ਭਾਸ਼ਾ ਦਾ ਇਸਤੇਮਾਲ ਕਰਕੇ ਮਾਹੌਲ ਖਰਾਬ ਕਰਨ ਵਾਲੇ ਵੀਰਾਂ ਦੇ ਖਿਲਾਫ ਆਪ ਜੀ
ਨੂੰ ਕੋਈ ਸਖਤ ਕਦਮ ਪੁੱਟਣਾ ਚਾਹੀਦਾ ਹੈ, ਇਹ ਮੇਰੀ ਬੇਨਤੀ ਹੈ ਜੀ। ਉਮੀਦ ਹੈ ਮੇਰੀ ਬੇਨਤੀ ਸਵਿਕਾਰ
ਕਰੋਗੇ। ਧੰਨਵਾਦ।
ਸਤਿਨਾਮ ਸਿੰਘ ਮੌਂਟਰੀਅਲ ਜੀ!
ਵੀਰ ਜੀ! ਕੋਈ ਵਿਅਕਤੀ ਕੁੱਝ ਵੀ ਲਿਖਦਾ ਹੈ ਉਸ ਨੂੰ ਆਪਣੀ ਲਿਖਤ ਤੇ ਭਰੋਸਾ
ਹੋਣਾ ਚਾਹੀਦਾ ਹੈ। ਜੇ ਤੁਹਾਨੂੰ ਆਪਣੀ ਲਿਖਤ ਤੇ ਭਰੋਸਾ ਹੁੰਦਾ, ਤਾਂ ਤੁਹਾਨੂੰ ਇਸ ਤਰ੍ਹਾਂ ਦੀ
ਭਾਸ਼ਾ ਦਾ ਸਹਾਰਾ ਲੈਣ ਦੀ ਜਰੂਰਤ ਨਹੀਂ ਸੀ ਪੈਣੀ। ਅਤੇ ਮੇਰੇ ਸਵਾਲਾਂ ਦੇ ਜਵਾਬ ਦਿੱਤੇ ਬਿਨਾਂ
ਆਪਣੇ ਵਿਚਾਰ ਪਾਠਕਾਂ ਅੱਗੇ ਨਾ ਰੱਖਦੇ। ਖੈਰ ਆਪ ਜੀ ਨੇ 03-07-12 ਦੇ ਪੱਤਰ ਵਿੱਚ ਜੋ ਵਿਚਾਰ
ਰੱਖੇ ਹਨ, ਉਸ ਸੰਬੰਧੀ ਮੇਰੇ ਵਿਚਾਰ-
ਪ੍ਰੋ: ਸਾਹਿਬ ਸਿੰਘ ਜੀ ਦੁਆਰਾ ਕੀਤੇ ਗਏ ਅਰਥ ਜੋ ਆਪ ਜੀ ਨੇ ਪੇਸ਼ ਕੀਤੇ
ਹਨ-
ਰਹਾਉ ਦੀ ਪੰਗਤੀ- ਅਨੇਕਾਂ ਹੀ ਰੂਪ ਦਿਸਦੇ ਰਹਿੰਦੇ ਹਨ, ਅਨੇਕਾਂ ਹੀ ਰੂਪ
ਨਾਸ ਹੁੰਦੇ ਰਹਿੰਦੇ ਹਨ।
(ਕੋਈ ਨਹੀਂ ਦੱਸ ਸਕਦਾ ਕਿ) ਜੀਵ ਕਿੱਥੋਂ ਆਇਆ
ਸੀ, ਤੇ ਕਿੱਥੇ ਚਲਾ ਜਾਂਦਾ ਹੈ”।
ਵਿਚਾਰ- ਇਸ ਰਹਾਉ ਦੀ
ਪੰਗਤੀ ਵਿੱਚ ਇਹ ਦੱਸਿਆ ਗਿਆ ਹੈ ਕਿ ਜੀਵ ਕਿੱਥੋਂ ਆਇਆ ਅਤੇ ਕਿੱਥੇ ਚਲਾ ਗਿਆ,
ਕੋਈ ਨਹੀਂ ਦੱਸ ਸਕਦਾ।
ਵੀਰ ਜੀ! ਇਹ ਵਿਚਾਰ ਬਿਲਕੁਲ ਉਹੀ ਹੈ ਜਿਹੜੀ ਪਹਿਲਾਂ ਵਿਚਾਰ ਵਟਾਂਦਰੇ ਦੌਰਾਨ ਚੱਲ ਰਹੀ ਹੈ
“ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ॥” ਅਤੇ ਇਸ ਵਿਚਾਰ ਨਾਲ ਇਹ ਸਿੱਧ ਨਹੀਂ
ਹੁੰਦਾ ਕਿ ਆਵਾਗਵਣ ਹੁੰਦਾ ਹੀ ਨਹੀਂ। ਬਲਕਿ ਇਸ ਨਾਲ ਇਹ ਸਿੱਧ ਹੁੰਦਾ ਹੈ ਕਿ ਆਵਾਗਵਣ ਹੁੰਦਾ ਹੈ।
ਜੇ ਐਸਾ ਨਾ ਹੁੰਦਾ ਤਾਂ ਸ਼ਬਦ ਕੁੱਝ ਇਸ ਤਰ੍ਹਾਂ ਹੋਣਾ ਸੀ, ਮਰਨ ਤੇ ਭੌਤਿਕ ਸਰੀਰ ਖਤਮ ਹੋ ਗਿਆ, ਇਸ
ਦੇ ਨਾਲ ਹੀ ਸਭ ਕੁੱਝ ਖ਼ਤਮ ਹੋ ਗਿਆ,
ਆਵਾਗਵਣ ਲਈ ਬਾਕੀ ਕੁੱਝ ਵੀ ਨਹੀਂ
ਬਚਿਆ।
ਪਹਿਲਾ ਬੰਦ- ਪਹਿਲੇ ਬੰਦ ਵਿੱਚ ਬਾਜੀਗਰ ਦੀ ਮਿਸਾਲ ਦੇ ਕੇ ਸਮਝਾਇਆ ਹੈ ਕਿ;
ਜਿਵੇਂ ਬਾਜੀਗਰ ਖੇਡ ਦਿਖਾਂਦਾ ਹੈ, ਕਿਸਮ ਕਿਸਮ ਦੇ ਸਵਾਂਗ ਬਣਾਂਦਾ ਹੈ, ਕਿਸਮ ਕਿਸਮ ਦੇ ਤਮਾਸ਼ੇ
ਦਿਖਾਂਦਾ ਹੈ, ਉਸੇ ਤਰ੍ਹਾਂ ਪਰਮਾਤਮਾ ਨੇ ਇਹ ਜਗਤ ਰੂਪੀ ਖੇਡ ਰਚੀ ਹੋਈ ਹੈ, ਇਹ ਜਗਤ ਪਸਾਰਾ ਸਭ
ਉਸੇ ਦਾ ਹੀ ਰੂਪ ਹੈ, ਜਗਤ ਤੇ ਉਸੇ ਦੀ ਖੇਡੀ ਜਾ ਰਹੀ ਖੇਡ ਦਾ ਵਰਤਾਰਾ ਹੋ ਰਿਹਾ ਹੈ। ਅਤੇ ਜਦੋਂ
ਸੰਸਾਰ ਰੂਪੀ ਖੇਡ ਉਹ ਰਚਣਹਾਰ ਸਮੇਟ ਲੈਂਦਾ ਹੈ ਤਾਂ ਸਿਰਫ ਉਹੀ (ਬਿਨਾ ਸਵਾਂਗ ਤੋਂ) ਨਿਰਗੁਣ ਰੂਪ
ਰਹਿ ਜਾਂਦਾ ਹੈ।
ਇੱਥੇ ਸੰਸਾਰ ਵਿੱਚ ਕੀ ਕੀ ਖੇਡ ਕਿਸ ਤਰ੍ਹਾਂ ਖੇਡੀ ਜਾ ਰਹੀ ਹੈ (ਅਰਥਾਤ
ਆਵਾਗਵਣ), ਬਾਰੇ ਕੋਈ ਵਿਚਾਰ ਨਹੀਂ ਦਿੱਤੀ ਗਈ। ਸਿਰਫ ਇਹ ਹੀ ਦੱਸਆ ਹੈ ਕਿ ਕਿਸਮ ਕਿਸਮ ਦਾ ਜੋ
ਸੰਸਾਰ ਨਜ਼ਰ ਆ ਰਿਹਾ ਹੈ ਇਹ ਉਸ ਦੀ ਖੇਡ ਹੈ। ਜਦੋਂ ਸੰਸਾਰ ਰੂਪੀ ਖੇਡ ਖ਼ਤਮ ਕਰ ਦਿੰਦਾ ਹੈ ਤਾਂ
ਸਿਰਫ ਉਹੀ ਨਿਰਗੁਣ ਰੂਪ ਪਰਮਾਤਮਾ ਹੀ ਰਹਿ ਜਾਂਦਾ ਹੈ। 1
ਦੂਸਰਾ ਬੰਦ- ਦੂਸਰੇ ਬੰਦ ਵਿੱਚ ਸੰਸਾਰ ਦੇ ਮੁੱਖ ਸੌਮੇ ਪਰਮਾਤਮਾ ਨੂੰ
ਸਮੁੰਦਰ, ਸੋਨੇ ਅਤੇ ਦਰਖਤ ਦੇ ਬੀਜ ਦੀ ਉਦਾਹਰਣ ਦੇ ਕੇ ਸਮਝਾਇਆ ਹੈ, ਕਿ ਉਸ ਪਰਮਾਤਮਾ ਤੋਂ ਸੰਸਾਰ
ਉਤਪੰਨ ਹੁੰਦਾ ਹੈ ਅਤੇ ਅਖੀਰ ਉਸੇ ਪਰਮਾਤਮਾ ਵਿੱਚ ਹੀ ਸਮਾ ਜਾਂਦਾ ਹੈ। ਇੱਥੇ ਕਿਤੇ ਆਵਾਗਵਣ
ਸਿਧਾਂਤ ਬਾਰੇ ਗੱਲ ਨਹੀਂ ਕੀਤੀ ਗਈ। ਪਸਾਰਾ ਖ਼ਤਮ ਹੋ ਜਾਣ ਤੇ ਅਖੀਰ ਸਿਰਫ ਏਕੰਕਾਰ ਪਰਮਾਤਮਾ ਹੀ
ਰਹਿ ਜਾਂਦਾ ਹੈ, ਸਾਰਾ ਪਸਾਰਾ ਉਸੇ ਇੱਕ ਵਿੱਚ ਹੀ ਸਮਾ ਜਾਂਦਾ ਹੈ। ਜਿਵੇਂ ਪਾਣੀ ਸਮੁੰਦਰ ਦੇ ਪਾਣੀ
ਵਿੱਚ, ਸੋਨੇ ਦੇ ਗਹਿਣੇ ਸੋਨੇ ਵਿੱਚ, ਦਰਖਤ ਦਾ ਬੀਜ ਆਪਣੇ ਮੂਲ ਰੂਪ ਵਿੱਚ ਆ ਜਾਂਦਾ ਹੈ। 2
ਤੀਸਰਾ ਬੰਦ- ਤੀਸਰੇ ਬੰਦ ਵਿੱਚ ਪਰਮਾਤਮਾ ਨੂੰ ਆਕਾਸ਼ ਦੀ ਤੁੱਲਣਾ ਦੇ ਕੇ
ਸਮਝਾਇਆ ਹੈ ਕਿ ਜਿਵੇਂ ਹਜਾਰਾਂ ਘੜਿਆਂ ਵਿੱਚ ਪਾਣੀ ਪਿਆ ਹੋਵੇ ਉਨ੍ਹਾਂ ਸਭਨਾਂ ਵਿੱਚ ਆਕਾਸ਼ ਦਾ
ਪਰਛਾਵਾਂ ਵੱਖ ਵੱਖ ਦਿਸਦਾ ਹੈ। ਪਰ ਜਦੋਂ ਸਾਰੇ ਘੜੇ ਟੁੱਟ ਜਾਣ ਤਾਂ ਇਕੱਲਾ ਆਕਾਸ਼ ਹੀ ਰਹਿ ਜਾਂਦਾ
ਹੈ। ਇਸੇ ਤਰ੍ਹਾਂ ਮਾਇਆ ਦੇ ਭ੍ਰਮ ਕਰਕੇ ਭਟਕਣਾ, ਲੋਭ, ਮੋਹ ਆਦਿਕ ਵਿਕਾਰ ਉੱਠਦੇ ਹਨ। ਪਰ ਜਦੋਂ
ਮਨੁੱਖ ਦੇ ਭਰਮ ਦਾ ਪਰਦਾ ਉੱਠਦਾ ਹੈ ਤਾਂ ਉਸ ਨੂੰ ਸਮਝ ਆ ਜਾਂਦੀ ਹੈ ਕਿ ਇਹ ਮਾਇਆ ਦਾ ਪਸਾਰਾ ਅਤੇ
ਇਸ ਮਾਇਆ ਦੇ ਕਾਰਣ ਉਪਜੇ ਵਿਕਾਰ ਸਭ ਉਸੇ ਦਾ ਪਸਾਰਾ ਹੈ। ਇੱਥੇ ਇਹ ਸਮਝਾਇਆ ਗਿਆ ਹੈ ਕਿ ਵੱਖ ਵੱਖ
ਕਿਸਮ ਦਾ ਦਿਸਦਾ ਸੰਸਾਰ ਅਤੇ ਵਿਕਾਰ ਆਦਿ ਸਭ ਉਸੇ ਦਾ ਪਸਾਰਾ ਹੈ। ਮਨੁੱਖ ਨੂੰ ਭ੍ਰਮ ਦੇ ਕਾਰਣ ਸਭ
ਵੱਖ ਵੱਖ ਦਿਸਦਾ ਹੈ ਪਰ ਜਦੋਂ ਭ੍ਰਮ ਮਿਟ ਜਾਂਦਾ ਹੈ ਤਾਂ ਸੋਝੀ ਆ ਜਾਂਦੀ ਹੈ ਕਿ ਸੰਸਾਰ ਤੇ ਸਭ
ਕੁੱਝ ਦਿਸਦਾ ਉਸੇ ਦਾ ਪਸਾਰਾ ਹੈ। ਆਵਾਗਵਣ ਦੀ ਗੱਲ ਹੀ ਨਹੀਂ ਕੀਤੀ ਗਈ।
ਚੌਥਾ ਬੰਦ- ਚੌਥੇ ਬੰਦ ਵਿੱਚ ਦੱਸਿਆ ਹੈ ਕਿ ਜਿਵੇਂ ਪਰਮਾਤਮਾ ਕਦੇ ਨਾਸ
ਨਹੀਂ ਹੁੰਦਾ ਉਸੇ ਤਰ੍ਹਾਂ ਜੀਵ /ਜੀਵਾਤਮਾ ਉਸ ਦੀ ਅੰਸ਼ ਹੋਣ ਕਰਕੇ, ਇਸ ਦਾ ਵੀ ਕਦੇ ਨਾਸ਼ ਨਹੀਂ
ਹੁੰਦਾ। ਜਿਸ ਤਰ੍ਹਾਂ ਪਰਮਾਤਮਾ ਜੰਮਦਾ ਮਰਦਾ ਨਹੀਂ ਉਸੇ ਤਰ੍ਹਾਂ ਜੀਵ ਵੀ ਕਦੇ ਜੰਮਦਾ ਮਰਦਾ ਨਹੀਂ।
ਜਦੋਂ ਬੰਦੇ ਦੀ ਆਤਮਕ ਅਵਸਥਾ ਉੱਚੀ ਬਣ ਜਾਂਦੀ ਹੈ, ਉਸ ਨੁੰ ਸੋਝੀ ਆ ਜਾਂਦੀ ਹੈ ਕਿ ਸਾਰਾ ਜਗਤ ਉਸੇ
ਪਰਮਾਤਮਾ ਦਾ ਆਪਣਾ ਹੀ ਰੂਪ ਹੈ। ਇਸ ਬੰਦ ਵਿੱਚ ਇਹੀ ਸਮਝਾਇਆ ਹੈ ਕਿ ਜੀਵਾਤਮਾ ਵੀ ਉਸੇ ਦੀ ਅੰਸ਼
ਹੈ। ਅਬਿਨਾਸੀ ਪਰਮਾਤਮਾ ਦੀ ਤਰ੍ਹਾਂ ਇਸ ਦਾ ਵੀ ਕਦੇ ਨਾਸ਼ ਨਹੀਂ ਹੁੰਦਾ। ਅਰਥਾਤ ਜੀਵਾਤਮਾ ਕਦੇ
ਜੰਮਦੀ ਮਰਦੀ ਨਹੀਂ ਕੇਵਲ ਸਰੀਰਕ-ਚੋਲਾ ਹੀ ਬਦਲਦਾ ਹੈ। ਜਿਵੇਂ ਸੋਨਾ ਉਹੀ ਹੈ ਪਰ ਸੁਨਿਆਰਾ ਉਸੇ ਦੇ
ਵੱਖ ਵੱਖ ਕਿਸਮ ਦੇ ਗਹਿਣੇ ਬਣਾ ਦਿੰਦਾ ਹੈ। ਜੀਵਾਤਮਾ ਉਹੀ ਹੈ, ਕਦੇ ਕਿਸੇ ਦੀ ਮਾਂ ਬਣ ਕੇ ਆ
ਜਾਂਦੀ ਹੈ ਕਦੇ ਕਿਸੇ ਦਾ ਬਾਪ, ਕਦੇ ਕਿਸੇ ਦਾ ਭਰਾ, ਕਦੇ ਕਿਸੇ ਦਾ ਸੰਗੀ ਸਾਥੀ।
“ਜੁੜਿ ਜੁੜਿ ਵਿਛੁੜੇ ਵਿਛੁੜੇ ਜੁੜੇ॥
ਜੀਵ ਜੀਵ ਮੁਏ ਮੁਏ ਜੀਵੇ॥ ਕੇਤਿਆ ਕੇ ਬਾਪ ਕੇਤਿਆ ਕੇ ਬੇਟੇ ਕੇਤੇ ਗੁਰ ਚੇਲੇ ਹੂਏ॥ ਆਗੈ ਪਾਛੈ ਗਣਤ
ਨ ਆਵੈ ਕਿਆ ਜਾਤੀ ਕਿਆ ਹੁਣਿ ਹੂਏ॥ ਸਭੁ ਕਰਣਾ ਕਿਰਤੁ ਕਰਿ ਲਿਖੀਐ ਕਰਿ ਕਰਿ ਕਰਤਾ ਕਰੇ ਕਰੇ॥
ਮਨਮੁਖਿ ਮਰੀਐ ਗੁਰਮੁਖਿ ਤਰੀਐ ਨਾਨਕ ਨਦਰੀ ਨਦਰਿ ਕਰੇ॥”
(1237)
ਬਦਲਦੇ ਸੰਸਾਰ ਦਾ ਰੂਪ ਹੀ ਬਦਲਦਾ ਹੈ। ਪਰਮਾਤਮਾ ਜਾਂ ਉਸ ਦੀ ਅੰਸ਼ ਜੀਵਾਤਮਾ
ਕਦੇ ਨਹੀਂ ਬਦਲਦੀ।
ਤੁਸੀਂ ਲਿਖਿਆ ਹੈ “ਪਾਠਕ ਵੀਰੋ ਧਿਆਨ ਨਾਲ ਪੜ੍ਹੋ ਇਸ ਰਹਾਉ ਵਾਲੀ ਤੁਕ
ਵਿੱਚ ਨਾ ਕੋਈ ਗੁਰਮੁਖ ਦਾ ਜ਼ਿਕਰ ਹੈ ਨਾ ਕੋਈ ਮਨਮੁਖ ਦਾ ਜਿਕਰ ਹੈ…”
ਵੀਰ ਜੀ! ਤੁਸੀਂ ਖੁਦ ਵੀ ਜ਼ਰਾ ਧਿਆਨ ਨਾਲ ਪੜ੍ਹ ਲਵੋ, ਰਹਾਉ ਵਾਲੀ ਪੰਗਤੀ
ਪ੍ਰੋ: ਸਾਹਿਬ ਸਿੰਘ ਜੀ ਦੇ ਅਰਥਾਂ ਸਮੇਤ ਇੱਕ ਵਾਰੀਂ ਇੱਥੇ ਫੇਰ ਲਿਖ ਰਿਹਾ ਹਾਂ- “ਹੇ ਭਾਈ
(ਪਰਮਾਤਮਾ ਦੇ) ਅਨੇਕਾਂ ਹੀ ਰੂਪ ਦਿਸਦੇ ਰਹਿੰਦੇ ਹਨ, ਅਨੇਕਾਂ ਹੀ ਰੂਪ ਨਾਸ ਹੁੰਦੇ ਰਹਿੰਦੇ ਹਨ।
(ਕੋਈ ਨਹੀਂ ਦੱਸ ਸਕਦਾ ਕਿ) ਜੀਵ ਕਿੱਥੋਂ ਆਇਆ ਸੀ, ਤੇ ਕਿੱਥੇ ਚਲਾ ਜਾਂਦਾ ਹੈ”।
ਵੀਰ ਜੀ ਜ਼ਰਾ ਧਿਆਨ ਦੇਵੋ, ਇੱਥੇ ਵੀ ਓਹੀ ਲਿਖਿਆ ਹੈ (ਜਿਹੜਾ ‘ਨਾਨਕ ਏਵ ਨ
ਜਾਪਈ ਕਿਥੇ ਜਾਇ ਸਮਾਇ ਵਾਲਾ ਖਿਆਲ ਹੈ) ਕਿ ਇਹ ਨਹੀਂ ਕਿਹਾ ਜਾ ਸਕਦਾ ਕਿ ਜੀਵ ਕਿੱਥੋਂ ਆਉਂਦਾ ਹੈ
ਅਤੇ ਕਿੱਥੇ ਚਲਾ ਜਾਂਦਾ ਹੈ। ਇਸੇ ਸੰਬੰਧ ਵਿੱਚ ਇੱਕ ਹੋਰ ਉਦਾਹਰਣ ਪੇਸ਼ ਕਰ ਦਿੱਤੀ ਗਈ ਹੈ
“ਜੁੜਿ ਜੁੜਿ ਵਿਛੁੜੇ …॥”
(1237) ਇਸ ਤੇ ਵੀ ਗ਼ੋਰ ਕਰ ਲੈਣੀ ਜੀ। ਤੁਹਾਡੇ ਵੱਲੋਂ
ਪੇਛ ਕੀਤੀ ਗਈ ਉਦਾਹਰਣ ਦਾ ਇਹ ਮਤਲਬ ਬਿਲਕੁਲ ਵੀ ਨਹੀਂ ਬਣਦਾ ਕਿ ਚਾਹੇ ਕੋਈ ਗੁਰਮੁਖ ਹੋਵੇ ਜਾਂ
ਮਨਮੁਖ ਕਿਸੇ ਦਾ ਆਵਾਗਵਣ ਨਹੀਂ ਹੁੰਦਾ।
ਆਵਾਗਵਣ ਵਾਲੀਆਂ ਹੋਰ ਅਨੇਕਾਂ ਉਦਾਹਰਣਾ ਆਪ ਜੀ ਦੇ ਸਾਹਮਣੇ ਬਹੁਤ ਵਾਰੀਂ
ਪਹਿਲਾਂ ਪੇਸ਼ ਕਰ ਚੁੱਕਾ ਹਾਂ ਜਿਹੜੀਆਂ ਤੁਸੀਂ ਪੜ੍ਹਨੀਆਂ ਹੀ ਨਹੀਂ ਚਾਹੁੰਦੇ।
ਵੀਰ ਜੀ! ਆਪਣੀ ਪਿਛਲੀ ਚੱਲ ਰਹੀ ਵਿਚਾਰ ਚਰਚਾ ਦੌਰਾਨ ਮੇਰੇ ਵੱਲੋਂ ਕੀਤੇ
ਗਏ ਕੁੱਝ ਸਵਾਲ ਸਨ। ਪੇਸ਼ ਹੈ ਮੇਰੇ 09-06-12 ਦੇ ਪੱਤਰ ਦੇ ਕੁੱਝ ਅੰਸ਼ਾਂ ਦੀ ਕੋਪੀ ਪੇਸਟ:-
** 1- ਗੁਰਬਾਣੀ ਕਹਿੰਦੀ
ਹੈ ਇਸ ਜਨਮ ਤੋਂ ਬਾਅਦ ਜੀਵ ਨੂੰ ਕਰਮਾਂ ਦਾ ਲੇਖਾ ਦੇਣਾ ਪੈਂਦਾ ਹੈ ਅਤੇ ਲੇਖਾ ਖੁਦ
ਪਰਮਾਤਮਾ-ਧਰਮਰਾਜ ਕਰਦਾ ਹੈ? ਤੁਸੀਂ ਇਸ ਗੱਲ ਨੂੰ ਮੰਨਦੇ ਹੋ ਜਾਂ ਨਹੀਂ? ਕਰਮਾਂ ਦੇ ਲੇਖੇ ਨੂੰ
ਕਿਸ ਰੂਪ ਵਿੱਚ ਮੰਨਦੇ ਅਤੇ ਕਿਸ ਰੂਪ ਵਿੱਚ ਨਹੀਂ। ਮਿਸਾਲ ਦੇ ਤੌਰ ਤੇ ਕੋਈ ਸ਼ਰਾਬੀ ਟਰੱਕ ਡਰਾਇਵਰ,
ਕਿਸੇ ਵਿਅਕਤੀ ਨੂੰ ਜੋ ਕਿ ਸਾਰੇ ਨਿਯਮਾਂ ਦਾ ਪਾਲਣ ਕਰਦਾ ਹੋਇਆ ਜਾ ਰਿਹਾ ਹੈ, ਨੂੰ ਕੁਚਲ ਜਾਂਦਾ
ਹੈ ਜਿਸ ਨਾਲ ਉਸ ਦੀ ਆਉਣ ਵਾਲੀ ਆਪਣੀ ਅਤੇ ਪਰਿਵਾਰਕ ਸਾਰੀ ਜ਼ਿੰਦਗ਼ੀ ਪ੍ਰਭਾਵਿਤ ਹੋ ਜਾਂਦੀ ਹੈ।
ਸ਼ਰਾਬੀ ਟਰੱਕ ਡਰਾਇਵਰ ਕਾਨੂੰਨ ਦੀਆਂ ਨਜ਼ਰਾਂ ਤੋਂ ਕਿਸੇ ਤਰ੍ਹਾਂ ਬੱਚ ਜਾਂਦਾ ਹੈ ਜਾਂ ਇੰਡੀਆ ਵਰਗੇ
ਕਿਸੇ ਮੁਲਕ ਵਿੱਚ ਰਿਸ਼ਵਤ ਦੇ ਕੇ ਸਜਾ ਤੋਂ ਬਚ ਜਾਂਦਾ ਹੈ। ਇਸ ਸਭ ਕੁੱਝ ਵਾਪਰਨ ਵਿੱਚ ਤੁਸੀਂ ਕਰਮ,
ਕਰਮ-ਫਲ਼ ਸਿਧਾਂਤ ਨੂੰ ਕਿਸ ਤਰ੍ਹਾਂ ਲੈਂਦੇ ਹੋ? ਕੁਚਲੇ ਜਾਣ ਵਾਲੇ ਵਿਅਕਤੀ ਦੇ ਕਰਮਾਂ ਬਾਰੇ ਤੁਸੀਂ
ਕੀ ਸੋਚਦੇ ਹੋ? ਦੂਸਰੀ ਉਦਾਹਰਣ- ਹਸਪਤਾਲ ਵਿੱਚ ਕੋਈ ਬੱਚਾ ਅਪਾਹਜ ਜੰਮਦਾ ਹੈ। ਜੋ ਸਾਰੀ ਉਮਰ
ਨੌਰਮਲ ਜ਼ਿੰਦਗ਼ੀ ਨਹੀਂ ਜਿਉਂ ਸਕਦਾ। ਉਸ ਵਿੱਚ ਉਸ ਬੱਚੇ ਦੇ ਕਰਮਾਂ ਦੇ ਫਲ਼ ਨੂੰ ਤੁਸੀਂ ਕਿਸ ਤਰ੍ਹਾਂ
ਦੇਖਦੇ ਹੋ?
2- ਵੀਰ ਜੀ! ਤੁਸੀਂ ਇਸ
ਗੱਲ ਨੂੰ ਮੰਨਦੇ ਹੋ ਕਿ ਸੁਖ ਦੁਖ ਪਿਛਲੇ ਜਨਮ ਦੇ ਕੀਤੇ ਕਰਮਾਂ ਕਰਕੇ ਹਨ ਜਾਂ ਨਹੀਂ? ਗੁਰਬਾਣੀ
ਫੁਰਮਾਨ ਹੈ-
“ਸੁਖੁ ਦੁਖੁ ਪੁਰਬ ਜਨਮ ਕੇ ਕੀਏ॥ ਸੋ ਜਾਣੈ ਜਿਨਿ ਦਾਤੈ ਦੀਏ॥ ਕਿਸ
ਕਉ ਦੋਸੁ ਦੇਇ ਤੂ ਪ੍ਰਾਣੀ ਸਹੁ ਆਪਣਾ ਕੀਆ ਕਰਾਰਾ ਹੇ॥” (1030) ਇਸ ਦੇ ਅਰਥ ਕਰਨੇ ਜੀ।
3- ਮਾਤਾ, ਪਿਤਾ, ਪਤਨੀ,
ਪੁੱਤਰ, ਭਾਈ ਬੰਦ ਪਿਛਲੇ ਜਨਮਾਂ ਦੇ ਸੰਜੋਗਾਂ ਕਰਕੇ ਮਿਲਦੇ ਹਨ। ਗੁਰਬਾਣੀ ਦਾ ਫੁਰਮਾਨ ਹੈ-
“ਕੋਈ ਜਾਨੈ ਕਵਨੁ ਈਹਾ ਜਗਿ ਮੀਤੁ॥ ਜਿਸੁ ਹੋਇ ਕ੍ਰਿਪਾਲੁ ਸੋਈ ਬਿਧਿ ਬੂਝੈ
ਤਾ ਕੀ ਨਿਰਮਲ ਰੀਤਿ॥ ਰਹਾਉ॥ ਮਾਤ ਪਿਤਾ ਬਨਿਤਾ ਸੁਤ ਬੰਧਪ ਇਸਟ ਮੀਤ ਅਰੁ ਭਾਈ॥ ਪੂਰਬ ਜਨਮ ਕੇ
ਮਿਲੇ ਸੰਜੋਗੀ ਅੰਤਹਿ ਕੋ ਨ ਸਹਾਈ॥” (700)
ਅਰਥ ਕਰਨੇ ਜੀ।
4- ਵੀਰ ਜੀ! ਤੁਹਾਡੇ
ਮੁਤਾਬਕ ਇਸ ਜਨਮ ਤੋਂ ਬਾਅਦ ਕੋਈ ਜਨਮ ਨਹੀਂ ਹੈ। “ਕੀ ਤੁਸੀਂ ਗੁਰਬਾਣੀ ਦੀ ਕੋਈ ਇੱਕ ਵੀ ਪੰਗਤੀ/
ਸ਼ਬਦ ਪੇਸ਼ ਕਰ ਸਕਦੇ ਹੋ ਜਿਸ ਦਾ ਸਾਫ ਲਫਜ਼ਾਂ ਵਿੱਚ ਅਰਥ ਹੋਵੇ ਕਿ `ਚਾਹੇ ਕੋਈ ਗੁਰਮੁਖ ਹੋਵੇ ਜਾਂ
ਮਨਮੁੱਖ ਇਸ ਜਨਮ ਤੋਂ ਬਾਅਦ ਕਿਸੇ ਦਾ ਵੀ ਫੇਰ ਕੋਈ ਜਨਮ ਨਹੀਂ ਹੁੰਦਾ”
5- ਗੁਰਬਾਣੀ ਵਿੱਚ ਆਏ
‘ਜਨਮ ਮਰਨ’ ਦੇ ਤੁਸੀਂ ਹਰ ਥਾਂ ‘ਬੁਰਾਈਆਂ ਦਾ ਜਨਮ ਮਰਨ’ ਜਾਂ ‘ਮਨ ਦੀਆਂ ਭਟਕਨਾ’ ਅਰਥ ਕੀਤੇ ਹਨ।
ਦੱਸ ਸਕਦੇ ਹੋ ਕਿਸ ਆਧਾਰ ਤੇ ਤੁਸੀਂ ਇਹ ਭਾਵਾਰਥ ਕੀਤੇ ਹਨ?
6- ਤੁਸੀਂ ਆਪਣੇ
25-05-12 ਦੇ ਪੱਤਰ ਵਿੱਚ ਲਿਖਿਆ ਹੈ- “ਵੈਸੇ ਤਾਂ ਸਾਧ ਸੰਗਿ ਭਇਓ ਜਨਮ ਪਰਾਪਤਿ ਦੇ ਅਰਥ ਇਹੀ
ਬਣਦੇ ਹਨ ਕਿ ਸਾਧ (ਗੁਰੂ) ਦੀ ਸੰਗਤ ਕਰਕੇ ਇਹ ਮਨੁੱਖਾ ਜਨਮ ਪਰਾਪਤਿ ਹੋਇਆ ਹੈ। ਪਰ ਚੱਲੋ ਜੇ
ਇਹ ਵੀ ਮੰਨ ਲਈਏ ਕਿ …. .”
ਵੀਰ ਜੀ! ਜੇ ਸਾਧ (ਗੁਰੂ) ਦੀ ਸੰਗਤ ਕਰਕੇ ਇਹ ਮਨੁੱਖਾ ਜਨਮ ਪਰਾਪਤ ਹੋਇਆ
ਹੈ ਤਾਂ ਦੱਸ ਸਕਦੇ ਹੋ ਕਿ ਫਿਰ ਕਿਹੜੀਆਂ ਜੂਨਾਂ ਨੇ ਸਾਧ ਸੰਗਿ (ਗੁਰੂ ਦਾ ਸੰਗ) ਕੀਤਾ ਫਿਰ
ਉਨ੍ਹਾਂਨੂੰ ਮਨੁਖਾ ਜਨਮ ਮਿਲਿਆ?
7- ਗੁਰਬਾਣੀ ਫੁਰਮਾਨ ਹੈ-
“ਫਿਰਤ ਫਿਰਤ ਭਇਆ ਖਿਨ ਭੰਗਨ
ਦੇਹਾਦਿ॥ ਇਹ ਅਉਸਰ ਤੇ ਚੂਕਿਆ ਬਹੁ ਜੋਨਿ ਭਰਮਾਦਿ॥”
(810) ਇਸ ਦੇ ਅਰਥ ਕਰਨੇ ਜੀ।
8- ਵੀਰ ਜੀ! ਗੁਰਬਾਣੀ
ਵਿੱਚ ਜਿੱਥੇ ਵੀ ਜੂਨਾਂ ਦਾ ਜ਼ਿਕਰ ਆਇਆ ਹੈ ਤੁਸੀਂ ਹਰ ਥਾਂ ਇਸ ਦੇ ਅਰਥ ‘ਕਰਤੂਤਾਂ, ਬੁਰਾਈਆਂ ਜਾਂ
ਸੁਭਾਵ ਕੀਤਾ ਹੈ ਪਰ ਸਵਾਲ ਪੈਦਾ ਹੁੰਦਾ ਹੈ ਕਿ ਜੇ ਤੁਹਾਡੀ ਇਹ ਗੱਲ ਮੰਨ ਵੀ ਲਈ ਜਾਵੇ ਤਾਂ ਕੀ
ਤੁਸੀਂ ਦੱਸ ਸਕਦੇ ਹੋ ਕਿ ਅਸਲ ਵਿੱਚ ਜੋ ਤ੍ਰਿਗਦ ਜੂਨਾਂ ਹਨ ਇਹ ਰੱਬ ਨੇ ਕਿਉਂ ਬਣਾਈਆਂ? ਮਨੁੱਖ
ਨੂੰ ਹੋਰ ਸਾਰੀਆਂ ਜੂਨਾਂ ਦਾ ਸਰਦਾਰ ਕਿਉਂ ਬਣਾਇਆ? ਹੋਰ ਸਾਰੀਆਂ ਜੂਨਾਂ ਨੂੰ ਮਨੁੱਖ ਦੀ ਪਨਿਹਾਰੀ
ਕਿਉਂ ਬਣਾਇਆ? ਹੋਰ ਜੂਨਾਂ ਨੇ ਇਸੇ ਜਨਮ ਵਿੱਚ ਕੀ ਮਾੜਾ ਕੀਤਾ ਹੈ?
9- ਤੁਸੀਂ ਇੱਕ ਜਗ੍ਹਾ
ਲਿਖਿਆ ਹੈ- ਜਿੱਦਾਂ ਦੇ ਤੂੰ ਆਪਣੇ ਕਰਮਾਂ ਦੇ ਬੀਜ ਬੀਜੀ ਜਾ ਰਿਹਾ ਹੈਂ, ਉਸੇ ਤਰ੍ਹਾਂ ਦਾ ਤੂੰ
ਅੱਗੇ 2 ਪਾਈ ਜਾ ਰਿਹਾ ਹੈਂ”। ਵੀਰ ਜੀ! ਹੋਰ ਜੂਨਾਂ ਕਿਹੜੇ ਕਰਮਾਂ ਦਾ ਬੀਜ ਬੀਜੀ ਜਾ ਰਹੀਆਂ ਹਨ
ਜਿਹੜਾ ਉਸੇ ਤਰ੍ਹਾਂ ਦਾ ਅੱਗੇ-2 ਪਾਈ ਜਾ ਰਹੀਆਂ ਹਨ? (ਯਾਦ ਰਹੇ ਕਿ ਇਹ ਦੱਸਣ ਦੀ ਖੇਚਲ ਨਾ ਕਰਨੀ
ਕਿ (ਇੰਡੀਆ ਵਿੱਚ ਪੁਲਾਂ ਦੇ ਥੱਲੇ ਸੜਕ ਦੇ ਕਿਨਾਰੇ ਰਹਿੰਦੇ ਹੋਏ) ਕਈ ਇਨਸਾਨ ਦੀ ਜੂਨ ਵਿੱਚ ਵੀ
ਦੁਖ ਭੋਗ ਰਹੇ ਹਨ ਅਤੇ ਕਈ (ਅਮੀਰ ਘਰਾਂ ਦੇ) ਕੁੱਤਿਆਂ ਆਦਿ ਦੀ ਜੂਨ ਦੇ ਜਾਨਵਰ ਵੀ ਸੁਖ ਭੋਗ ਰਹੇ
ਹਨ। ਮੇਰਾ ਮੁਖ ਸਵਾਲ ਕਰਮਾਂ ਦੇ ਫਲ਼ ਬਾਰੇ ਹੈ, ‘ਇਸੇ ਜਨਮ ਵਿੱਚ ਨਾਲ ਦੀ ਨਾਲ ਕਰਮਾਂ ਦਾ ਫਲ਼
ਭੁਗਤਿਆ ਜਾ ਰਿਹਾ ਹੈ’ ਬਾਰੇ।
**
ਵੀਰ ਜੀ! ਆਪ ਜੀ ਨਾਲ ਇੱਕ ਵਾਰੀਂ ਫੇਰ ਇਹ ਗੱਲ ਸਾਂਝੀ ਕਰਨੀ ਚਾਹੁੰਦਾ ਹਾਂ
ਕਿ ਜੇ ਤੁਹਾਨੂੰ ਆਪਣੀ ਲਿਖਤ ਤੇ ਭਰੋਸਾ ਹੈ ਤਾਂ ਮੈਨੂੰ ਸਿੱਖ ਮਾਰਗ ਤੋਂ ਚਲਤਾ ਕਰਨ ਲਈ ਤੁਹਾਨੂੰ
ਇਸ ਤਰ੍ਹਾਂ ਦੀ ਹੋਸ਼ੀ ਭਾਸ਼ਾਂ ਦਾ ਇਸਤੇਮਾਲ ਕਰਨ ਦੀ ਜਰੂਰਤ ਨਹੀਂ ਪੈਣੀ ਚਾਹੀਦੀ ਜਿਸ ਤਰ੍ਹਾਂ ਦੀ
ਤੁਸੀਂ ਆਪਣੇ 03-07-12 ਦੇ ਪੱਤਰ ਵਿੱਚ ਕੀਤੀ ਹੈ। (ਨੋਟ-03-07-12 ਵਾਲਾ ਪੱਤਰ ਬੇਸ਼ੱਕ ਸਿੱਧਾ
ਮੇਰੇ ਨਾਮ ਨਹੀਂ ਹੈ ਅਤੇ ਜਿਸ ਘਟੀਆਂ ਭਾਸ਼ਾ ਦਾ ਤੁਸੀਂ ਇਸਤੇਮਾਲ ਕੀਤਾ ਹੈ, ਸਿੱਧਾ ਮੇਰੇ ਲਈ ਨਹੀਂ
ਹੈ ਪਰ ਮਤਲਬ ਇਸ ਦਾ ਸਾਫ ਹੈ ਕਿ ਇਹ ਭਾਸ਼ਾ ਮੇਰੇ ਲਈ ਹੀ ਵਰਤੀ ਗਈ ਹੈ)। ਧੰਨਵਾਦ।
ਜਸਬੀਰ ਸਿੰਘ (ਕੈਲਗਰੀ)
(04/07/12)
ਹਰਦੇਵ ਸਿੰਘ, ਜੰਮੂ
ਸਤਿਕਾਰ ਯੋਗ ਗੁਰਸ਼ਰਨ ਸਿੰਘ ਕਸੇਲ ਜੀ,
ਸਤਿ ਸ਼੍ਰੀ ਅਕਾਲ!
ਵੀਰ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚਲੀ ਭਗਤਾਂ-ਭੱਟਾਂ ਦੀ ਬਾਣੀ ਤੇ ਕਿੰਤੂ ਖੜੇ
ਕਰਨ ਦੇ ਜਤਨ ਹੋਏ ਹਨ। ਇਸਦੇ ਨਾਲ ਹੀ ਕੁੱਝ ਗੁਰੂਆਂ ਦੀ ਬਾਣੀ ਬਾਰੇ ਵੀ ਸ਼ੰਕੇ ਉੱਤਪੰਨ ਕਰਨ ਦਿਆਂ
ਕੁ-ਚੇਸ਼ਟਾਵਾਂ ਹੋਇਆਂ ਹਨ। ਇਸ ਵਿਸ਼ੇ ਬਾਰੇ ਕੇਵਲ ਇਤਨੇ ਸ਼ਬਦ ਹੀ ਪਰਵਾਨ ਕਰਨੇ।
ਹਰਦੇਵ ਸਿੰਘ, ਜੰਮੂ-4. 7. 12
(03/07/12)
ਸਤਿਨਾਮ ਸਿੰਘ ਮੌਂਟਰੀਅਲ
ਸਿਖ
ਮਾਰਗ ਦੇ ਸਾਰੇ ਪਾਠਕ ਵੀਰੋ
ਵਾਹਿ ਗੁਰੂ ਜੀ ਕਾ ਖਾਲਸਾ
ਵਾਹਿ ਗੁਰੂ ਜੀ ਕੀ ਫਤਿਹ
ਰਾਗੁ ਸੂਹੀ ਮਹਲਾ ੫ ਘਰੁ ੧
ੴ ਸਤਿਗੁਰ ਪ੍ਰਸਾਦਿ॥ ਬਾਜੀਗਰਿ ਜੈਸੇ ਬਾਜੀ ਪਾਈ॥ ਨਾਨਾ ਰੂਪ ਭੇਖ ਦਿਖਲਾਈ॥ ਸਾਂਗੁ ਉਤਾਰਿ ਥੰਮਿੑਓ
ਪਾਸਾਰਾ॥ ਤਬ ਏਕੋ ਏਕੰਕਾਰਾ॥ ੧॥ ਕਵਨ ਰੂਪ ਦ੍ਰਿਸਟਿਓ ਬਿਨਸਾਇਓ॥ ਕਤਹਿ ਗਇਓ ਉਹੁ ਕਤ ਤੇ ਆਇਓ॥ ੧॥
ਰਹਾਉ॥ ਜਲ ਤੇ ਊਠਹਿ ਅਨਿਕ ਤਰੰਗਾ॥ ਕਨਿਕ ਭੂਖਨ ਕੀਨੇ ਬਹੁ ਰੰਗਾ॥ ਬੀਜੁ ਬੀਜਿ ਦੇਖਿਓ ਬਹੁ
ਪਰਕਾਰਾ॥ ਫਲ ਪਾਕੇ ਤੇ ਏਕੰਕਾਰਾ॥ ੨॥ ਸਹਸ ਘਟਾ ਮਹਿ ਏਕੁ ਆਕਾਸੁ॥ ਘਟ ਫੂਟੇ ਤੇ ਓਹੀ ਪ੍ਰਗਾਸੁ॥
ਭਰਮ ਲੋਭ ਮੋਹ ਮਾਇਆ ਵਿਕਾਰ॥ ਭ੍ਰਮ ਛੂਟੇ ਤੇ ਏਕੰਕਾਰ॥ ੩॥ ਓਹੁ ਅਬਿਨਾਸੀ ਬਿਨਸਤ ਨਾਹੀ॥ ਨਾ ਕੋ
ਆਵੈ ਨਾ ਕੋ ਜਾਹੀ॥ ਗੁਰਿ ਪੂਰੈ ਹਉਮੈ ਮਲੁ ਧੋਈ॥ ਕਹੁ ਨਾਨਕ ਮੇਰੀ ਪਰਮ ਗਤਿ ਹੋਈ॥ ੪॥ ੧॥ {ਪੰਨਾ
੭੩੬}
ਪਦ ਅਰਥ : —ਬਾਜੀਗਰਿ—ਬਾਜੀਗਰ ਨੇ। ਨਾਨਾ ਰੂਪ—ਅਨੇਕਾਂ ਰੂਪ। ਸਾਂਗੁ—ਨਕਲੀ ਸ਼ਕਲ।
ਉਤਾਰਿ—ਲਾਹ ਕੇ। ਥੰਮਿੑਓ—ਰੋਕ ਦਿੱਤਾ। ਪਾਸਾਰਾ—ਖੇਡ ਦਾ ਖਿਲਾਰ। ਏਕੰਕਾਰਾ—ਪਰਮਾਤਮਾ। ੧।
ਕਵਨ ਰੂਪ—ਕੇਹੜੇ ਕੇਹੜੇ ਰੂਪ ? ਅਨੇਕਾਂ ਰੂਪ। ਦ੍ਰਿਸਟਿਓ—ਦਿੱਸਿਆ। ਬਿਨਸਾਇਓ—ਬਿਨਸਿਓ, ਨਾਸ ਹੋਇਆ।
ਕਤਹਿ—ਕਿੱਥੇ ? ਉਹੁ—ਜੀਵ। ਕਤ ਤੇ—ਕਿੱਥੋਂ ? । ੧। ਰਹਾਉ।
ਤੇ—ਤੋਂ। ਊਠਹਿ—ਉੱਠਦੇ ਹਨ। ਤਰੰਗ—ਲਹਿਰਾਂ। ਕਨਿਕ—ਸੋਨਾ। ਭੂਖਨ—ਗਹਿਣੇ। ਕੀਨੇ—ਬਣਾਏ ਜਾਂਦੇ ਹਨ।
ਬੀਜਿ—ਬੀਜ ਕੇ। ਫਲ ਪਾਕੇ ਤੇ—ਫਲ ਪੱਕਣ ਨਾਲ। ੨।
ਸਹਸ—ਹਜ਼ਾਰਾਂ। ਘਟ—ਘੜਾ। ਘਟ ਫੂਟੇ ਤੇ—ਘੜੇ ਟੁੱਟਣ ਨਾਲ। ਭਰਮ—ਭਟਕਣਾ। ੩।
ਅਬਿਨਾਸੀ—ਨਾਸ-ਰਹਿਤ। ਕੋ—ਕੋਈ ਜੀਵ। ਆਵੈ—ਜੰਮਦਾ ਹੈ। ਜਾਹੀ—ਜਾਹਿ, ਜਾਂਦੇ ਹਨ, ਮਰਦੇ ਹਨ।
ਗੁਰਿ—ਗੁਰੂ ਨੇ। ਪਰਮ ਗਤਿ—ਉੱਚੀ ਆਤਮਕ ਅਵਸਥਾ। ੪।
ਅਰਥ : —ਹੇ ਭਾਈ ! (ਪਰਮਾਤਮਾ ਦੇ) ਅਨੇਕਾਂ ਹੀ ਰੂਪ ਦਿੱਸਦੇ ਰਹਿੰਦੇ ਹਨ, ਅਨੇਕਾਂ ਹੀ
ਰੂਪ ਨਾਸ ਹੁੰਦੇ ਰਹਿੰਦੇ ਹਨ। (ਕੋਈ ਨਹੀਂ ਦੱਸ ਸਕਦਾ ਕਿ) ਜੀਵ ਕਿੱਥੋਂ ਆਇਆ ਸੀ, ਤੇ, ਕਿੱਥੇ ਚਲਾ
ਜਾਂਦਾ ਹੈ। ੧। ਰਹਾਉ।
ਹੇ ਭਾਈ ! ਜਿਵੇਂ ਕਿਸੇ ਬਾਜ਼ੀਗਰ ਨੇ (ਕਦੇ) ਬਾਜ਼ੀ ਪਾ ਕੇ ਵਿਖਾਈ ਹੋਵੇ, ਉਹ ਕਈ ਕਿਸਮਾਂ ਦੇ ਰੂਪ
ਤੇ ਭੇਖ ਵਿਖਾਂਦਾ ਹੈ (ਇਸੇ ਤਰ੍ਹਾਂ ਪਰਮਾਤਮਾ ਨੇ ਇਹ ਜਗਤ-ਤਮਾਸ਼ਾ ਰਚਿਆ ਹੋਇਆ ਹੈ। ਇਸ ਵਿੱਚ
ਅਨੇਕਾਂ ਰੂਪ ਭੇਖ ਵਿਖਾ ਰਿਹਾ ਹੈ)। ਜਦੋਂ ਪ੍ਰਭੂ ਆਪਣੀ ਇਹ (ਜਗਤ-ਰੂਪ) ਨਕਲੀ ਸ਼ਕਲ ਲਾਹ ਕੇ ਖੇਡ
ਦਾ ਖਿਲਾਰਾ ਰੋਕ ਦੇਂਦਾ ਹੈ, ਤਦੋਂ ਇੱਕ ਆਪ ਹੀ ਆਪ ਰਹਿ ਜਾਂਦਾ ਹੈ। ੧।
ਹੇ ਭਾਈ ! ਪਾਣੀ ਤੋਂ ਅਨੇਕਾਂ ਲਹਿਰਾਂ ਉਠਦੀਆਂ ਹਨ (ਮੁੜ ਪਾਣੀ ਵਿੱਚ ਰਲ ਜਾਂਦੀਆਂ ਹਨ)। ਸੋਨੇ
ਤੋਂ ਕਈ ਕਿਸਮਾਂ ਦੇ ਗਹਿਣੇ ਘੜੇ ਜਾਂਦੇ ਹਨ (ਉਹ ਅਸਲ ਵਿੱਚ ਸੋਨਾ ਹੀ ਹੁੰਦੇ ਹਨ)। (ਕਿਸੇ ਰੁੱਖ
ਦਾ) ਬੀ ਬੀਜ ਕੇ (ਸ਼ਾਖ਼ਾਂ ਪੱਤੇ ਆਦਿਕ ਉਸ ਦਾ) ਕਈ ਕਿਸਮਾਂ ਦਾ ਸਰੂਪ ਵੇਖਣ ਵਿੱਚ ਆ ਜਾਂਦਾ ਹੈ।
(ਰੁੱਖ ਦੇ) ਫਲ ਪੱਕਣ ਤੇ (ਉਹੀ ਪਹਿਲੀ ਕਿਸਮ ਦੇ ਬੀਜ ਬਣ ਜਾਂਦੇ ਹਨ) (ਤਿਵੇਂ ਇਸ ਬਹੁ-ਰੰਗੀ
ਸੰਸਾਰ ਦਾ ਅਸਲਾ) ਇੱਕ ਪਰਮਾਤਮਾ ਹੀ ਹੈ। ੨।
ਹੇ ਭਾਈ ! ਇਕੋ ਆਕਾਸ਼ (ਪਾਣੀ ਨਾਲ ਭਰੇ ਹੋਏ) ਹਜ਼ਾਰਾਂ ਘੜਿਆਂ ਵਿੱਚ (ਵਖ ਵਖ ਦਿੱਸਦਾ ਹੈ)। ਜਦੋਂ
ਘੜੇ ਟੁੱਟ ਜਾਂਦੇ ਹਨ, ਤਾਂ ਉਹ (ਆਕਾਸ਼) ਹੀ ਦਿੱਸਦਾ ਰਹਿ ਜਾਂਦਾ ਹੈ। ਮਾਇਆ ਦੇ ਭ੍ਰਮ ਦੇ ਕਾਰਨ
(ਪਰਮਾਤਮਾ ਦੀ ਅੰਸ਼ ਜੀਵਾਤਮਾ ਵਿਚ) ਭਟਕਣਾ, ਲੋਭ ਮੋਹ ਆਦਿਕ ਵਿਕਾਰ ਉੱਠਦੇ ਹਨ। ਭ੍ਰਮ ਮਿਟ ਜਾਣ
ਨਾਲ ਇੱਕ ਪਰਮਾਤਮਾ ਦਾ ਹੀ ਰੂਪ ਹੋ ਜਾਂਦਾ ਹੈ। ੩।
ਹੇ ਭਾਈ ! ਉਹ ਪਰਮਾਤਮਾ ਨਾਸ-ਰਹਿਤ ਹੈ, ਉਸ ਕਦੇ ਨਾਸ ਨਹੀਂ ਹੁੰਦਾ। (ਉਹ ਪ੍ਰਭੂ ਜੀਵਾਤਮਾ ਰੂਪ ਹੋ
ਕੇ ਭੀ) ਨਾਹ ਕੋਈ ਆਤਮਾ ਜੰਮਦਾ ਹੈ, ਨਾਹ ਕੋਈ ਆਤਮਾ ਮਰਦਾ ਹੈ। ਹੇ ਨਾਨਕ ! ਆਖ—ਪੂਰੇ ਗੁਰੂ ਨੇ
(ਮੇਰੇ ਅੰਦਰੋਂ) ਹਉਮੈ ਦੀ ਮੈਲ ਧੋ ਦਿੱਤੀ ਹੈ, ਹੁਣ ਮੇਰੀ ਉੱਚੀ ਆਤਮਕ ਅਵਸਥਾ ਬਣ ਗਈ ਹੈ (ਤੇ,
ਮੈਨੂੰ ਇਹ ਜਗਤ ਉਸ ਪਰਮਾਤਮਾ ਦਾ ਆਪਣਾ ਹੀ ਰੂਪ ਦਿੱਸ ਰਿਹਾ ਹੈ)। ੪। ੧।
ਪ੍ਰੋਫੈਸਰ ਸਾਹਿਬ ਸਿੰਘ ਜੀ ਦੇ ਅਰਥਾਂ ਅਨੁਸਾਰ- ਪਾਠਕ ਵੀਰੋ ਰਹਾਉ ਵਾਲੀ ਤੁਕ ਇਸ ਸ਼ਬਦ ਦਾ ਮੂਲ
ਹੈ,
ਗੁਰੂ ਜੀ ਇੱਕ ਉਧਾਰਨ ਪਹਿਲਾਂ ਅਤੇ ਤਿਨ ਉਧਾਰਨਾਂ ਰਹਾਉ ਵਾਲੀ ਤੁਕ ਤੋਂ ਵਾਦ ਇਸ ਮੂਲ੍ਹ ਤੁਕ
ਨੂੰ ਸਮਝਾਂਣ ਲਈ ਵਰਤ ਦੇ ਹਨ।
ਪਾਠਕ ਵੀਰੋ ਧਿਆਨ ਨਾਲ ਪੜੋ ਇਸ ਰਹਾਉ ਵਾਲੀ ਤੁਕ ਵਿੱਚ ਨਾ ਕੋਈ ਗੁਰਮੁਖ ਦਾ ਜਿਕਰ ਹੈ ਨਾ ਕੋਈ
ਮਨਮੁਖ ਦਾ ਜਿਕਰ ਹੈ, ਪਰ ਜੇ ਕਿਸੇ ਨੂੰ ਫਿਰ ਵੀ ਸਮਝ ਨਹੀਂ ਲਗਦੀ, ਉਸਨੂੰ ਫਿਰ ਦਿਮਾਗੀ
ਡਾਕਟਰ ਦੀ ਸਲਾਹ ਲੈਣੀ ਚਾਹੀ ਦੀ ਹੈ।
ਅਤੇ ਅਖੀਰਲੀਆਂ ਤੁਕਾਂ ਵਿੱਚ ਗੁਰੂ ਜੀ ਇਹ ਦਸਦੇ ਹਨ ਕਿ ਸਾਨੂੰ ਇਨਾ ਗੱਲਾਂ ਦੀ ਸਮਝ ਇਸ ਕਰਕੇ ਨਹੀ
ਲੱਗ ਰਹੀ ਕਿਉਂਕੇ ਸਾਡੇ ਅੰਦਰ, ਭ੍ਰਮ, ਭਟਕਣਾ, ਲੋਭ, ਮੋਹ, ਆਦਿਕ ਵਿਕਾਰ ਉਠਦੇ ਰਹਿੰਦੇ ਹਨ, ਪਰ
ਜਿਸ ਦਾ ਭ੍ਰਮ ਮਿਟ ਜਾਂਦਾ ਹੈ ਉਸ ਨੂੰ ਸਮਝ ਲੱਗ ਜਾਂਦੀ ਹੈ ਕਿ ਇਹ ਸਾਰਾ ਕੁੱਝ ਇੱਕ ਹੀ ਹੈ।
ਹੇ ਭਾਈ……… ਇਸ ਪਹਿਰੇ ਦੇ ਅਰਥ ਪੜਕੇ ਤਾਂ ਪ੍ਰਮਾਤਮਾਂ ਦਾ ਸਾਰਾ ਖੇਡ ਸਮਝ ਲੱਗ ਜਾਂਦਾ ਹੈ।
ਪਾਠਕ ਵੀਰੋ, ਪਰ ਕੁੱਝ ਮੇਰੇ ਵਰਗੇ ਭੁਲੜ ਲੋਕ ਹਾਲੇ ਵੀ , ਭ੍ਰਮ, ਭਟਕਣਾਂ, ਵਿੱਚ ਫਸੇ ਹੋਏ ਹਨ,
ਉਹ ਕਿਸੇ ਪ੍ਰਚਾਰਕ ਦੀ ਤਾਂ ਕੀ ਗੁਰੂ ਜੀ ਦੀ ਗੱਲ ਵੀ ਨਹੀ ਸਮਝ ਰਹੇ।
ਪਾਠਕ ਵੀਰੋ ਇਸ ਸ਼ਬਦ ਲਈ ਆਪਣੇ ੨ ਵਿਚਾਰ ਜਰੂਰ ਦੇਵੋ ਜੀ, ਆਪ ਜੀ ਦਾ ਅਤੀ ਧੰਨਵਾਦ ਹੋਵੇਗਾ ਜੀ,
ਸਤਿਨਾਮ ਸਿੰਘ ਮੌਂਟਰੀਅਲ।
(03/07/12)
ਗੁਰਸ਼ਰਨ ਸਿੰਘ ਕਸੇਲ
ਸ੍ਰ
ਹਰਦੇਵ ਸਿੰਘ ਜੰਮੂ ਜੀ,
ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਹਿ ॥
ਵੀਰ ਜੀ, ਆਪ ਵੱਲੋਂ ਲਿਖਿਆ, “ਗੁਰਮਤਾ ਅਤੇ ਖ਼ਾਲਸੇ ਦਾ ਅਧਿਕਾਰ ਖੇਤਰ” ਲੇਖ ਪੜ੍ਹਿਆ ਉਸ
ਵਿਚ ਆਪਨੇ ਲਿਖਿਆ ਹੈ ਕਿ, (2) “ਬੀੜ ਦੀ ਨਿਰੋਲਤਾ ਦੀ ਪੁਸ਼ਟੀ ਲਈ:- ਧਿਆਨ ਦੇਂਣ ਤੇ ਪਤਾ ਚਲਦਾ
ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਨਿਰੋਲਤਾ ਭੰਗ ਕਰਨ ਲਈ ਕੁੱਝ ਬਾਣੀਆ ਤੇ ਕਿੰਤੂ ਕਰਨ ਦੇ ਜਤਨ
ਹੋ ਰਹੇ ਹਨ। ਇਹ ਜਤਨ ਵੀ ਜਾਗਰੂਕ ਕਰਕੇ ਪ੍ਰਚਾਰੇ ਜਾਂਦੇ ਕੁੱਝ ਧਿਰਾਂ ਵਲੋਂ ਹੋ ਰਹੇ ਹਨ।“
ਜੰਮੂ ਜੀ, ਇਹ ਦੱਸਣ ਦੀ ਖੇਚਲ ਕਰਨੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ
ਦੀਆਂ ਉਹ ਕਿਹੜੀਆਂ ਬਾਣੀਆਂ (ਗੁਰਬਾਣੀ) ਹਨ ਜਿੰਨਾਂ ਤੇ ਜਾਗਰੂਕ ਕਰਕੇ ਪ੍ਰਚਾਰੇ ਜਾਂਦੇ ਸਿੱਖਾਂ
ਵੱਲੋਂ ਕਿੰਤੂ ਕਰਨ ਦੇ ਜਤਨ ਹੋ ਰਹੇ ਹਨ ?
ਜਾਣਕਾਰੀ ਦੇਣ ਲਈ ਧੰਨਵਾਦੀ ਹੋਵਾਂਗਾ ।
ਗੁਰਸ਼ਰਨ ਸਿੰਘ ਕਸੇਲ
(03/07/12)
ਜਸਬੀਰ ਸਿੰਘ (ਕੈਲਗਰੀ)
ਸਿੱਖ ਮਾਰਗ ਦੇ ਪਾਠਕ ਸੱਜਣੋ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਹਿ॥
ਗੁਰਮੀਤ ਸਿੰਘ ਬਰਸਾਲ ਸੀ!
ਵੀਰ ਜੀ! 108 ਅਤੇ ਪੰਜ ਦਾ ਫਰਕ ਬਹੁਤ ਜਿਆਦਾ ਹੈ। ਇਹ ਫਰਕ ਤੁਹਾਡੇ ਸਮਝਾਏ
ਬਿਨਾ ਸਹਜੇ ਹੀ ਸਮਝ ਵਿੱਚ ਆਉਣ ਵਾਲਾ ਨਹੀਂ। ਗੁਰਬਾਣੀ ਦੀ ਤੁਕ ਹੈ “ਜੋਤੀ ਮਹਿ ਜੋਤਿ ਰਲਿ ਜਾਇਆ”
ਤੁਸੀਂ 108 ਤੱਤਾਂ ਦੀ ਗੱਲ ਕੀਤੀ ਹੈ, ਪਰ ਇਹ ਨਹੀਂ ਦੱਸਿਆ ਕਿ ‘ਜੋਤਿ’ 108 ਵਿੱਚੋਂ ਕਿਹੜਾ ਅਤੇ
ਕਿੰਨਵਾਂ ਵਿਗਿਆਨਿਕ (ਕੈਮੀਕਲ) ਤੱਤ ਹੈ?
ਪੱਥਰ, ਜੀਵਾਤਮਾ ਵਗੈਰਾ ਬਾਰੇ ਆਪਣੀ ਜਾਣਕਾਰੀ ਮੁਤਾਬਕ ਮੈਂ ਜਵਾਬ ਦੇ
ਚੁੱਕਾ ਹਾਂ। ਜੇ ਤੁਹਾਨੂੰ ਮੇਰੇ ਜਵਾਬ ਨਾਲ ਤਸੱਲੀ ਨਹੀਂ ਹੈ ਤਾਂ ਤੁਸੀਂ ਸੰਬੰਧਤ ਸ਼ਬਦ
“ਕਈ ਜਨਮ ਭਏ ਕੀਟ ਪਤੰਗਾ॥ ਕਈ ਜਨਮ ਗਜ
ਮੀਨ ਕੁਰੰਗਾ॥ ਕਈ ਜਨਮ ਪੰਖੀ ਸਰਪ ਹੋਇਓ॥ ਕਈ ਜਨਮ ਹੈਵਰ ਬਿਰਖ ਜੋਇਓ॥ ਮਿਲੁ ਜਗਦੀਸ ਮਿਲਨ
ਕੀ ਬਰੀਆ॥ ਚਿਰੰਕਾਲ ਇਹ ਦੇਹ ਸੰਜਰੀਆ॥ ਰਹਾਉ॥ ਕਈ ਜਨਮ ਸੈਲ ਗਿਰਿ ਕਰਿਆ॥ ਕਈ ਜਨਮ
ਗਰਭ ਹਿਰਿ ਖਿਰਿਆ॥ ਕਈ ਜਨਮ ਸਾਖ ਕਰਿ ਉਪਾਇਆ॥ ਲਖ ਚਉਰਾਸੀਹ ਜੋਨਿ ਭਰਮਾਇਆ॥
ਸਾਧ ਸੰਗ ਭਇਓ ਜਨਮ ਪ੍ਰਾਪਤਿ॥ ਕਰਿ ਸੇਵਾ ਭਜੁ ਹਰਿ ਹਰਿ ਗੁਰਮਤਿ॥ ਤਿਆਗਿ ਮਾਨੁ ਝੂਠੁ ਅਭਿਮਾਨ॥
ਜੀਵਤ ਮਰਹਿ ਦਰਗਹਿ ਪਰਵਾਨੁ॥ ਜੋ ਕਿਛੁ ਹੋਆ ਸੁ ਤੁਝ ਤੇ ਹੋਗੁ॥ ਅਵਰੁ ਨ ਦੂਜਾ ਕਰਣੈ ਜੋਗੁ॥ ਤਾ
ਮਿਲੀਐ ਜਾ ਲੇਹਿ ਮਿਲਾਇ॥ ਕਹੁ ਨਾਨਕ ਹਰਿ ਹਰਿ ਗੁਣ ਗਾਇ॥”
(176)
ਸ਼ਬਦ ਦੇ ਤੁਹਾਡੇ ਮੁਤਾਬਕ ਕੀ ਅਰਥ/ ਭਾਵਾਰਥ ਹਨ ਕਰ ਕੇ ਦੱਸ ਦਿਉ ਜੀ।
ਯਾਦ ਰਹੇ ਕਿ ਸ਼ਬਦ ਵਿੱਚ ਲਫਜ਼ ਆਏ ਹਨ- ‘ਹੈਵਰ ਬਿਰਖ ਜੋਇਓ’ - ਘੋੜੇ
ਤੇ ਬਲਦ ਬਣਾ ਕੇ ਜੋਤਿਆ ਗਿਆ। ‘ਸੈਲ ਗਿਰਿ ਕਰਿਆ-ਪੱਥਰ, ਚੱਟਾਕ ਕੀਤਾ ਗਿਆ।
‘ਸਾਖ ਕਰਿ ਉਪਾਇਆ’ -ਸ਼ਾਖਾ, ਦਰਖਤ ਕਰਕੇ ਪੈਦਾ ਕੀਤਾ ਗਿਆ। ਜੋਨਿ ਭਰਮਾਇਆ-
ਜੂਨਾਂ ਵਿੱਚ ਭਵਾਇਆ ਗਿਆ।
ਸ਼ਬਦ ਦੇ ਅਰਥ ਕਰਨ ਲੱਗੇ, ਜੋਇਓ, ਸੈਲ ਗਿਰਿ ਕਰਿਆ,
ਸਾਖ ਕਰਿ ਉਪਾਇਆ, ਜੋਨਿ ਭਵਾਇਆ ਆਦਿ ਲਫਜ਼ਾਂ ਨੂੰ ਧਿਆਨ ਵਿੱਚ ਰੱਖਣਾ ਜੀ।
(ਵੀਰ ਜੀ! ਮੈਂ ਭਾਵਾਰਥ ਕਰਨ ਦੇ ਖਿਲਾਫ ਨਹੀਂ ਪਰ ਜਿਹੜੇ ਸ਼ਬਦਾਂ ਦੇ ਆਮ ਅਰਥਾਂ ਤੋਂ ਹਟ ਕੇ
ਭਾਵਾਰਥ ਕਰੋਗੇ, ਉਨ੍ਹਾਂ ਬਾਰੇ ਜ਼ਰਾ ਵਿਸਥਾਰ ਨਾਲ ਸਮਝਾ ਦੇਣਾ ਕਿ ਇਹ ਭਾਵਾਰਥ ਕਿਸ ਆਧਾਰ ਤੇ ਕਰ
ਰਹੇ ਹੋ)
ਮੇਰੇ ਨਾਲ ਚੱਲ ਰਹੀ ਆਪਣੀ ਵਿਚਾਰ ਚਰਚਾ ਨੂੰ ਵਿੱਚੇ ਛੱਡ ਕੇ ਤੁਸੀਂ
ਗੁਰਸ਼ਰਨ ਸਿੰਘ ਕਸੇਲ ਜੀ ਦੇ ਹਵਾਲਿਆਂ ਦਾ ਜ਼ਿਕਰ ਛੇੜ ਦਿੱਤਾ ਹੈ।
ਆਪਣੀ ਚੱਲ ਰਹੀ ਵਿਚਾਰ ਚਰਚਾ, ਜਿਸ ਦਾ ਤੁਸੀਂ ਕੋਈ ਜਵਾਬ ਨਹੀਂ ਦਿੱਤਾ, ਦੀ
ਕੋਪੀ ਪੇਸਟ ਲਗਾ ਰਿਹਾ ਹਾਂ-
** “ਵੀਰ ਜੀ! ‘ਬ੍ਰਹਮਣ
ਦਾ ਸੰਕਲਪ ਤਾਂ ‘ਆਤਮਾ’ ਅਤੇ ਇਸ ਦੇ ‘ਆਵਾਗਵਣ’ ਦਾ ਹੈ। ਅਤੇ ਤੁਹਾਡੇ ਮੁਤਾਬਕ ਗੁਰੂ ਸਾਹਿਬ
ਬ੍ਰਹਮਣ ਦੇ ਉਸੇ ਸੰਕਲਪ ਦਾ ਹੀ ਖੰਡਣ ਕਰ ਰਹੇ ਹਨ। ਬ੍ਰਹਮਣ ਦਾ ਇਹ ਤਾਂ ਸੰਕਲਪ/ਸਵਾਲ ਹੈ ਨਹੀਂ ਕਿ
ਕਿਹੜਾ ਤੱਤ ਕਿੱਥੇ ਜਾ ਕੇ ਮਿਲ ਜਾਂਦਾ ਹੈ ਜਾਂ ਕਿੱਥੇ ਨਹੀਂ। ਤੁਹਾਡੇ ਮੁਤਾਬਕ ਗੁਰੂ ਸਾਹਿਬ ਨੇ
“ਇਕ ਦਝਹਿ ….” ਸ਼ਬਦ ਵਿੱਚ ਆਤਮਾ ਬਾਰੇ ਕੋਈ ਗੱਲ ਨਹੀਂ ਕੀਤੀ। ਇਸ ਦਾ ਮਤਲਬ ਬ੍ਰਹਮਣੀ ਸੰਕਲਪ ਕੁੱਝ
ਹੋਰ ਹੈ, ਅਤੇ ਗੁਰੂ ਸਾਹਿਬ ਖੰਡਣ ਕਿਸੇ ਹੋਰ ਸੰਕਲਪ ਦਾ ਕਰ ਰਹੇ ਹਨ। ਬ੍ਰਹਮਣੀ ਸੰਕਲਪ ‘ਆਤਮਾ’ ਦਾ
ਹੈ ਅਤੇ ਗੁਰੂ ਸਾਹਿਬ ਸਰੀਰ ਦੇ ਤੱਤਾਂ ਦੇ ਤੱਤਾਂ ਵਿੱਚ ਮਿਲਣ ਦੀ ਗੱਲ ਕਰ ਰਹੇ ਹਨ ਕਿ ਕਿਹੜਾ ਤੱਤ
ਕਿਹੜੇ ਤੱਤ ਵਿੱਚ ਮਿਲ ਜਾਂਦਾ ਹੈ ਕੁੱਝ ਕਿਹਾ ਨਹੀਂ ਜਾ ਸਕਦਾ’। ਤੁਹਾਡੇ ਮੁਤਾਬਕ ਕਿਥੇ ਜਾਏ
ਸਮਾਇ’ ਰੂਹ, ਆਤਮਾ ਲਈ ਨਹੀਂ ਕਿਹਾ। ਤਾਂ ਫੇਰ, ਆਤਮਾ ਕੋਈ ਨਹੀਂ ਹੁੰਦੀ, ਜਾਂ ਆਤਮਾ ਕਿਤੇ ਨਹੀਂ
ਜਾਂਦੀ ਐਸਾ ਸ਼ਬਦ ਵਿੱਚ ਕਿਤੇ ਲਿਖਿਆ ਹੈ? ਜੇ ਨਹੀਂ ਤਾਂ ਫੇਰ ਇਹ ਕਿਸ ਤਰ੍ਹਾਂ ਦਾ ਬ੍ਰਹਮਣੀ
(ਸੰਕਲਪ ਦਾ) ਖੰਡਣ ਹੈ?
ਵੀਰ ਜੀ! ਜੇ ਇੱਥੇ ਵਿਗਿਆਨਕ (ਕੈਮੀਕਲ) ਤੱਤਾਂ ਦੀ ਗੱਲ ਕੀਤੀ ਗਈ ਹੈ ਅਤੇ,
ਜੇ ਹਰ ਕੋਈ ਮੁੜ ਉੱਥੇ ਹੀ
ਸਮਾਅ ਜਾਂਦਾ ਹੈ
ਜਿੱਥੋਂ ਉਪਜਿਆ ਹੈ
ਤਾਂ, ਇਹ ਕਹਿਣ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਕਿ
ਕੋਈ ਕਿੱਥੇ ਚਲਾ ਗਿਆ ਕੋਈ ਨਹੀਂ
ਜਾਣਦਾ। ਵੈਸੇ ਵੀ ਕਿਸੇ ਸਿਖ ਦਾ ਜਾਂ ਬ੍ਰਹਮਣ ਦਾ
ਇਹ ਸਵਾਲ ਤਾਂ ਹੋ ਨਹੀਂ ਸਕਦਾ, ਕਿ ਕਿਹੜਾ ਵਿਗਿਆਨਕ (ਕੈਮੀਕਲ) ਤੱਤ ਕਿੱਥੇ ਜਾ ਕੇ ਸਮਾਂਦਾ ਹੈ?
ਅਤੇ ਨਾ ਹੀ ਇਸ ਗੱਲ ਦਾ ਕਿਸੇ ਧਾਰਮਿਕ ਵਿਸ਼ੇ ਨਾਲ ਸੰਬੰਧ ਹੈ।
ਵੀਰ ਜੀ! ਤੁਸੀਂ ਦੱਸ ਸਕਦੇ ਹੋ ਕਿ ਇਸ ਸੰਬੰਧਤ ਸ਼ਬਦ ਵਿੱਚ (ਜਾਂ ਕਿਸੇ ਹੋਰ
ਸ਼ਬਦ ਵਿੱਚ) ਕਿਤੇ ਇਹ ਲਿਖਿਆ ਹੋਵੇ ਕਿ
‘ਮੁਰਦਾ ਸਰੀਰ ਦੇ ਸਾੜਨ, ਦੱਬਣ ਜਾਂ
ਕਿਸੇ ਹੋਰ ਤਰੀਕੇ ਨਾਲ ਨਸ਼ਟ ਕਰ ਦੇਣ ਨਾਲ ਕੋਈ ਰੂਹ ਜਾਂ ਆਤਮਾ ਬਾਕੀ ਨਹੀਂ ਬਚਦੀ ਜਿਹੜੀ
ਕਿਤੇ ਹੋਰ ਜਾ ਕੇ ਸਮਾ ਜਾਂਦੀ ਹੋਵੇ ਅਤੇ ਵੱਖ ਵੱਖ ਰੂਹ ਆਤਮਾ ਵਾਲਾ ਸੰਕਲਪ ਕੇਵਲ ਬ੍ਰਹਮਣੀ
ਹੈ’ ?”
ਮੇਰੇ 28-06-12 ਵਾਲੇ ਪੱਤਰ ਦੇ ਕੁੱਝ ਅੰਸ਼ਾਂ ਦੀ ਕੋਪੀ-ਪੇਸਟ:
(ਮੈਂ ਲਿਖਿਆ ਸੀ) “…ਪਰ ਤੁਸੀਂ ਅਧੂਰੀ ਗੱਲ ਕਿਉਂ ਕਰਦੇ ਹੋ? ਕੀ ਗੁਰਬਾਣੀ
ਅਧੂਰੀ ਗੱਲ ਕਰਦੀ ਹੈ? ਗੁਰਬਾਣੀ ਗੁਰਮੁਖ ਅਤੇ ਮਨਮੁਖ ਦੋਹਾਂ ਦੀ ਗੱਲ ਕਰਦੀ ਹੈ। ‘ਜੇ ਕੋਈ ਵਧੀਆ
ਗੁਰਮੁਖਾਂ ਵਾਲਾ ਜੀਵਨ ਨਹੀਂ ਜੀਂਦਾ ਤਾਂ ਕੀ ਗੁਰਬਾਣੀ ਉਸ ਬਾਰੇ ਕੁੱਝ ਨਹੀਂ ਦੱਸਦੀ? ਕੀ ਗੁਰਬਾਣੀ
‘ਮਨਮੁਖਾ ਨੋ ਫਿਰਿ ਜਨਮ ਹੈ॥’ ਦੀ ਗੱਲ ਨਹੀਂ ਕਰਦੀ? ਕੀ ਇੱਥੇ ਭਾਵਾਰਥ ਇਹੀ ਹਨ ਕਿ ਵਧੀਆ ਜੀਵਨ
ਜੀਣਾ ਹੈ ਪਰ ਜੇ ਵਧੀਆ ਜੀਵਨ ਨਹੀਂ ਜੀਵਿਆ, ਮਨਮੁਖਾਂ ਵਾਲਾ ਜੀਵਨ ਜੀਵਿਆ ਹੈ ਤਾਂ ਵੀ ਕੋਈ ਗੱਲ
ਨਹੀਂ, ਸਭ ਇੱਕ ਬਰਾਬਰ ਹੈ ਕੋਈ ਫਰਕ ਨਹੀਂ ਪੈਂਦਾ?
ਵੀਰ ਜੀ! ਮੇਰਾ ਸਵਾਲ ਮੈਂ ਇੱਕ ਵਾਰੀਂ ਫੇਰ ਦੁਹਰਾ ਰਿਹਾ ਹਾਂ, ਜ਼ਰਾ ਧਿਆਨ
ਨਾਲ ਪੜ੍ਹੋ ਜੀ-
“ਗੁਰਬਾਣੀ ਦੀ ਕੋਈ ਇੱਕ ਵੀ ਉਦਾਹਰਣ ਪੇਸ਼ ਕਰ ਸਕਦੇ ਹੋ, ਜਿਸ ਦਾ ਅਰਥ ਹੋਵੇ
ਕਿ, ਚਾਹੇ ਕੋਈ ਗੁਰਮੁਖ ਹੋਵੇ
ਜਾਂ ਮਨਮੁਖ, ਮਰਨ ਪਿੱਛੋਂ ਕਿਸੇ ਦਾ ਵੀ ਮੁੜ ਜਨਮ-ਮਰਨ/ ਆਵਾਗਵਣ ਨਹੀਂ ਹੁੰਦਾ।
ਜਿਸ ਇੱਕ ਉਦਾਹਰਣ ਦੇ ਆਧਾਰ ਤੇ ਅਜੋਕੇ ਵਿਆਖਿਆਕਾਰ ਗੁਰਬਾਣੀ ਦੇ ਅਰਥ/ਭਾਵਾਰਥ ਕਰ ਰਹੇ ਹਨ?”
**
ਗੁਰਸ਼ਰਨ ਸਿੰਘ ਕਸੇਲ ਜੀ!
ਮੇਰੇ ਵਿਚਾਰ ਅਨੁਸਾਰ ਪ੍ਰੋ: ਸਾਹਿਬ ਸਿੰਘ ਜੀ ਨੇ ਜੋ ਅਰਥ/ਭਾਵਾਰਥ ਲਿਖੇ
ਹਨ, ਠੀਕ ਹਨ। ਸਾਰੇ ਸ਼ਬਦ ਦੇ ਅਰਥ/ਭਾਵਾਰਥ ਇਸ ਪ੍ਰਕਾਰ ਹਨ-
“ਧਨ, ਜੁਆਨੀ ਅਤੇ ਨਿੱਕਾ ਜਿਹਾ ਫੁੱਲ-ਇਹ ਸਭ ਚਾਰ ਦਿਨਾਂ ਦੇ ਹੀ
ਪਰਾਹੁਣੇ ਹੁੰਦੇ ਹਨ। ਜਿਵੇਂ ਚੌਪੱਤੀ ਦੇ ਪੱਤਰ (ਪਾਣੀ ਦੇ) ਘਟ ਜਾਣ ਨਾਲ ਸੁੱਕ ਕੇ ਨਾਸ ਹੋ
ਜਾਂਦੇ ਹਨ, ਤਿਵੇਂ ਇਹ ਭੀ ਨਾਸ ਹੋ ਜਾਂਦੇ ਹਨ।
ਹੇ ਪਿਆਰੇ! ਜਦ ਤੱਕ ਨਵੀਂ ਜੁਆਨੀ ਹੈ ਤਦ ਤੱਕ ਆਤਮਕ ਅਨੰਦ ਲੈ ਲੈ,
ਜਦੋਂ ਉਮਰ ਦੇ ਦਿਨ ਥੋੜ੍ਹੇ ਰਹਿ ਗਏ, ਸਰੀਰਕ ਚੋਲਾ ਪੁਰਾਣਾ ਹੋ ਜਾਇਗਾ (ਫਿਰ ਸਿਮਰਨ ਨਹੀਂ ਹੋ
ਸਕੇਗਾ) ਰਹਾਉ॥
ਮੇਰੇ ਪਿਆਰੇ ਸੱਜਣ ਕਬਰਿਸਤਾਨ ਵਿੱਚ ਜਾ ਸੁੱਤੇ ਹਨ, (ਮੈਂ ਉਹਨਾਂ ਦੇ
ਵਿਛੋੜੇ ਵਿੱਚ) ਧੀਮੀਂ ਆਵਾਜ ਨਾਲ ਰੋ ਰਹੀ ਹਾਂ (ਪਰ ਮੈਨੂੰ ਇਹ ਸਮਝ ਨਹੀਂ ਆ ਰਹੀ ਕਿ)
ਮੈਂ ਭੀ ਦੁਚਿੱਤੀ ਹੋ ਕੇ (ਉੱਧਰ ਨੂੰ ਹੀ) ਚੱਲ ਪਵਾਂਗੀ।
ਹੇ ਸੁੰਦਰ ਜੀਵ ਇਸਤ੍ਰੀ! ਤੂੰ ਧਿਆਨ ਨਾਲ ਇਹ ਖਬਰ ਕਿਉਂ ਨਹੀਂ ਸੁਣਦੀ ਕਿ
ਪੇਕਾ-ਘਰ (ਇਸ ਲੋਕ ਦਾ ਵਸੇਬਾ) ਸਦਾ ਨਹੀਂ ਰਹਿ ਸਕਦਾ, ਸਹੁਰੇ ਘਰ (ਪਰਲੋਕ ਵਿੱਚ) ਜ਼ਰੂਰ ਜਾਣਾ
ਪਵੇਗਾ?
ਹੇ ਨਾਨਕ! ਜੇਹੜੀ ਜੀਵ ਇਸਤ੍ਰੀ ਪੇਕੇ ਘਰ (ਇਸ ਲੋਕ ਵਿੱਚ ਗ਼ਫਲਤ ਦੀ ਨੀਂਦ
ਵਿੱਚ) ਸੁੱਤੀ ਰਹੀ, ਇਉਂ ਜਾਣੋ ਕਿ (ਉਸ ਦੇ ਗੁਣਾਂ ਨੂੰ) ਦਿਨ-ਦਿਹਾੜੇ ਹੀ ਸਨ੍ਹ ਲੱਗੀ ਰਹੀ। ਉਸ
ਨੇ ਗੁਣਾਂ ਦੀ ਗੰਢੜੀ ਗਵਾ ਲਈ, ਉਹ (ਇੱਥੋਂ) ਔਗੁਣਾਂ ਦੀ ਪੰਡ ਬੰਨ੍ਹ ਕੇ ਲੈ ਤੁਰੀ”।
ਵੀਰ ਜੀ! ਸ਼ਬਦ ਦਾ ਭਾਵ ਤਾਂ ਮੇਰੀ ਸਮਝ ਅਨੁਸਾਰ ਇਹੀ ਹੈ ਕਿ ਬੰਦਾ ਇੱਥੇ
ਚਾਰ ਕੁ ਦਿਨਾਂ ਦਾ ਮਹਿਮਾਨ ਹੈ। ਪਰ ਉਹ ਇਹ ਗੱਲ ਚੇਤੇ ਨਹੀਂ ਰੱਖਦਾ।
ਹੋਰ ਸੱਜਣਾਂ ਮਿੱਤਰਾਂ ਦੇ ਤੁਰ ਜਾਣ ਤੇ ਰੋਂਦਾ ਹੈ ਪਰ ਉਸ ਨੂੰ ਖੁਦ ਨੂੰ
ਇਹ ਸਮਝ ਹੀ ਨਹੀਂ ਆਉਂਦੀ ਕਿ (ਸਿਰਫ ਦੂਜਿਆਂ ਨੇ ਹੀ ਨਹੀਂ) ਉਸ ਨੇ ਖੁਦ ਨੇ ਵੀ ਉਸੇ ਰਸਤੇ
ਦੁਚਿੱਤੀ ਵਿੱਚ ਤੁਰ ਜਾਣਾ ਹੈ, ਜਿਹੜੇ ਰਸਤੇ ਉਸ ਦੇ ਹੋਰ ਸੰਗੀ ਸਾਥੀ ਤੁਰ ਗਏ ਹਨ। (ਦੁਚਿੱਤੀ-
ਜੀਵ ਦਾ ਇੱਥੋਂ ਮਾਇਆ ਦਾ ਮੋਹ ਛੱਡ ਕੇ ਜਾਣ ਨੂੰ ਜੀ ਨਹੀਂ ਕਰਦਾ, ਪਰ ਬੁਲਾਵਾ ਆਏ ਤੋਂ ਜਾਣਾ ਤਾਂ
ਪੈਣਾ ਹੈ)
ਵੀਰ ਜੀ! ਬੇਨਤੀ ਹੈ ਕਿ, ਜੇ ਆਪ ਜੀ ਨੂੰ ਇਹ ਅਰਥ/ ਭਾਵਾਰਥ ਗ਼ਲਤ ਲੱਗਦੇ ਹਨ
ਤਾਂ ਆਪ ਜੀ ਮੁਤਾਬਕ ਕੀ ਠੀਕ ਹਨ ਦੱਸਣੇ ਜੀ। ਧੰਨਵਾਦ।
ਜਸਬੀਰ ਸਿੰਘ (ਕੈਲਗਰੀ) 03-07-12
(03/07/12)
ਹਰਦੇਵ ਸਿੰਘ, ਜੰਮੂ
ਸਤਿਕਾਰ ਯੋਗ ਸਰਵਜੀਤ ਸਿੰਘ ਜੀ,
ਸਤਿ ਸ਼੍ਰੀ ਅਕਾਲ!
ਵੀਰ ਜੀ
“15 ਅਪ੍ਰੇਲ 1699”
ਦੇ ਨਾਲ ਲਿਖਿਆ ਹੋਇਆ ਸੀ
“ਦੀ ਵਿਸਾਖੀ ਵਾਲੇ ਦਿਨ ਲਈ”
ਜਿਸ ਤੋਂ ਭਾਵ ਸੀ ਉਹ ਵਿਸਾਖੀ ਜੋ ਕਿ ਸਨ 1699 ਵਿੱਚ ਆਈ
ਸੀ। 15 ਅਪ੍ਰੇਲ
ਕੱਟਣ ਤੋਂ ਬਾਦ “1699 ਦੀ
ਵਿਸਾਖੀ ਵਾਲੇ ਦਿਨ ਲਈ” ਤੋਂ ਜੋ ਭਾਵ ਬੱਚਦਾ ਹੈ
ਉਹ ਵੀ ਇਹੀ ਹੈ ਕਿ ਉਸ ਵਿਸਾਖੀ ਵਾਲੇ ਦਿਨ ਜੋ ਕਿ ਸਨ 1699 ਵਿੱਚ ਆਈ ਸੀ।
ਮੈਂ ਸਬੰਧਤ ਦੂਜੇ ਪੱਤਰ ਮਿਤੀ 1. 7. 12 ਵਿੱਚ ਲਿਖ ਚੁਕਾ ਹਾਂ ਕਿ
“ਖੰਡ-ਬਾਟੇ ਦੇ ਅੰਮ੍ਰਿਤ ਦਾ ਕਾਰਜ
ਪਹਿਲੀ ਵਸਾਖ 1699 ਨੂੰ ਹੋਇਆ ਸੀ ਜੋ ਕਿ ਉਸ ਵੇਲੇ ਸ਼ਾਯਦ 29 ਜਾਂ 30 ਮਾਰਚ ਸੀ”
(ਭਾਵ ਸ਼ਾਯਦ 29 ਜਾਂ 30 ਮਾਰਚ ਸਨ 1699 ਸੀ)
ਇਸ ਲਈ ਮੇਰੇ ਵਲੋਂ ਲਿਖੀ ਗਈ ਗਲ
‘ਪਹਿਲੀ ਵਸਾਖ 1699’
ਨੂੰ ੳਪੁਰੋਕਤ ਭਾਵ ਵਿੱਚ ਹੀ ਸਮਝਣ ਦੀ ਕਿਰਪਾਲਤਾ ਕਰਨੀ।
ਸੰਪਾਦਕ ਜੀ ਨੇ ਬੇਨਤੀ ਪਰਵਾਨ ਕਰਕੇ ਲੇਖ ਵਿੱਚ ਲੋੜੀਂਦੀ ਤਰਮੀਮ ਕਰ ਦਿੱਤੀ ਹੈ।
ਬਾਕੀ ਆਪ ਜੀ ਦੇਸੀ-ਅੰਗ੍ਰੇਜ਼ੀ ਤਾਰੀਖਾਂ ਦਾ ਕੰਮਪੇਰਟਿਵ ਲੇਖਾ-ਜੋਖਾ ਕਰਦੇ
ਰਹਿੰਦੇ ਹੋ। ਆਪਣੀ ਜੰਤਰੀ (ਕੈਲਕੁਲੇਸ਼ਨ ਮੈਥਡ) ਦੇ ਹਿਸਾਬ ਨਾਲ ਵੇਖ ਲੋ ਕਿ ਸਨ 1699 ਦੀ ਪਹਿਲੀ
ਵਸਾਖ ਨੂੰ ਯੁਲਿਅਨ/ਗ੍ਰਰੋਗੇਰਿਅਨ ਹਿਸਾਬ ਨਾਲ ਕਿਹੜਾ ਦਿਨ ਅਤੇ ਮਹੀਨਾ ਸੀ।
ਦੁਹਰਾ ਦੇਵਾਂ ਕਿ ਮੇਰੇ ਲੇਖ ਅਤੇ ਸਬੰਧਤ ਪੈਰੇ ਦਾ ਕੇਂਦਰੀ ਭਾਵ ਕੋਈ
ਤਾਰੀਖ ਤੈਅ ਕਰਨਾ ਨਹੀ ਸੀ।
ਹਰਦੇਵ ਸਿੰਘ, ਜੰਮੂ-3. 7. 12
(03/07/12)
ਅਵਤਾਰ ਸਿੰਘ ਮਿਸ਼ਨਰੀ
ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ ਐੱਸ ਏ ਵੱਲੋਂ ਬੀਬੀ ਮਨਦੀਪ ਕੌਰ ਵੈਕਾਵਿਲ ਕੈਲੇਫੋਰਨੀਆਂ ਦੇ
ਗ੍ਰਿਹ ਵਿਖੇ ਅਖੰਡ ਪਾਠ ਅਤੇ ਗੁਰਮਤਿ ਪ੍ਰਚਾਰ
(ਅਵਤਾਰ ਸਿੰਘ ਮਿਸ਼ਨਰੀ) ਪਿਛਲੇ ਹਫਤੇ ਜੂਨ 13, 14, 15, 2012 ਨੂੰ ਬੀਬੀ ਮਨਦੀਪ
ਕੌਰ ਵੈਕਾਵਿਲ ਦੇ ਗ੍ਰਿਹ ਵਖੇ ਉਨ੍ਹਾਂ ਦੇ ਵੱਡੇ ਸਪੁੱਤਰ ਕਾਕਾ ਯੋਗਦੀਪ ਸਿੰਘ ਦੇ ਜਨਮ ਦਿਨ ਦੀ
ਖੁਸ਼ੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅਖੰਡ ਜਾਪ ਕੀਤੇ ਗਏ। ਬੀਬੀ ਜੀ ਇਕੱਲੇ ਸਬ ਵੇ
ਸਟੋਰ ਚਲਾਉਂਦੇ ਹਨ। ਬੀਬੀ ਮਨਦੀਪ ਕੌਰ ਜੀ ਦੇ ਦੋ ਬੇਟੇ ਪੰਜਾਬ (ਭਾਰਤ) ਵਿਖੇ ਉੱਚ ਵਿਦਿਆ ਲੈ ਰਹੇ
ਹਨ। ਆਪਣੇ ਕਲਚਰ ਨਾਲ ਜੁੜੇ ਰਹਿਣ ਲਈ ਬੀਬੀ ਜੀ ਨੇ ਯੋਗ ਸਮਝਿਆ ਕਿ ਬੱਚਿਆਂ ਨੂੰ ਪੰਜਾਬ ਵਿਖੇ
ਪੜ੍ਹਾਇਆ ਜਾਵੇ। ਬੀਬੀ ਜੀ ਸੁਭਾਅ ਦੇ ਮਿੱਠੇ ਅਤੇ ਧੀਰਜਵਾਨ ਕਿਰਤੀ ਸਿੱਖ ਹਨ। ਬੱਚਿਆਂ ਨੂੰ
ਗੁਰਮਤਿ ਦੀ ਸੋਝੀ ਅਤੇ ਅਕਾਲ ਪੁਰਖ ਦਾ ਸ਼ੁਕਰਾਨਾਂ ਕਰਨ ਵਾਸਤੇ ਉਂਨ੍ਹਾਂ ਨੇ ਇਹ ਪਾਠ ਰਖਵਾਇਆ ਸੀ।
ਜਿਸ ਵਿੱਚ ਦਾਸ, ਬੀਬੀ ਹਰਸਿਮਰਤ ਕੌਰ ਖਾਲਸਾ, ਮਾਤਾ ਮੋਤੀਆ ਕੌਰ ਅਤੇ ਭਾਈ ਰਘਬੀਰ ਸਿੰਘ ਪਾਠੀ ਨੇ
ਭਾਗ ਲਿਆ। ਬੀਬੀ ਹਰਸਿਰਤ ਕੌਰ ਖਾਲਸਾ ਨੇ ਪਾਠ ਦੇ ਨਾਲ ਨਾਲ ਬੱਚਿਆਂ, ਪ੍ਰਵਾਰ ਅਤੇ ਸੰਗਤ ਨੂੰ
ਗੁਰਮਤਿ ਵੀ ਸਮਝਾਈ।
ਅਖੰਡ ਪਾਠ ਦੀ ਸਮਾਪਤੀ ਵਾਲੇ ਦਿਨ ਸ਼ੁਕਰਵਾਰ ਨੂੰ ਪਾਠ ਦੀ ਸਮਾਪਤੀ ਤੇ ਦਿਵਾਨ ਸਜਿਆ। ਜਿਸ ਵਿੱਚ
ਬੀਬੀ ਹਰਸਿਮਰਤ ਕੌਰ ਖਾਲਸਾ ਨੇ ਗੁਰਬਾਣੀ ਦਾ ਰਸਭਿੰਨਾ ਕੀਰਤਨ ਕਰਦੇ ਹੋਏ ਜਨਮ ਤੇ ਖੁਸ਼ੀਆਂ ਭਰਿਆ
ਵਖਿਆਨ ਵੀ ਕੀਤਾ, ਜਿਸ ਨੂੰ ਬੱਚਿਆਂ ਅਤੇ ਪ੍ਰਵਾਰ ਨੇ ਬੜੇ ਗਹੁ ਨਾਲ ਸੁਣਿਆਂ। ਹਰਸਿਮਰਤ ਕੌਰ
ਖਾਲਸਾ ਨੇ "ਮਾਤਾ ਕੀ ਅਸੀਸ" ਗੁਰਬਾਣੀ ਨੂੰ ਦਰਸਾਉਂਦੇ ਕਿਹਾ ਕਿ ਗੁਰਬਾਣੀ ਹੀ ਸਰਬ ਸ੍ਰੇਸ਼ਟ ਅਸੀਸ
ਹੈ ਜਿਸ ਨੂੰ ਧਾਰਨ ਕਰਕੇ ਬੱਚੇ ਅਤੇ ਅਸੀਂ ਸਾਰੇ ਜਿੰਦਗੀ ਸਫਲ ਕਰ ਸਕਦੇ ਹਾਂ। ਦਾਸ ਨੇ ਵੀ
ਗੁਰਬਾਣੀ ਵਿਚਾਰ ਕਰਦਿਆਂ ਦਰਸਾਇਆ ਕਿ ਜੇ ਇੱਕ ਗੈਰ ਸਿੱਖ ਬੀਬੀ ਹਰਸਿਮਰਤ ਕੌਰ ਜਿਸ ਦੀ ਬੋਲੀ ਤੇ
ਕਲਚਰ ਵੀ ਪੰਜਾਬੀ ਨਹੀਂ, ਗੁਰਮੁੱਖੀ ਸਿੱਖ ਕੇ ਪਾਠ, ਕੀਰਤਨ ਅਤੇ ਵਖਿਆਨ ਕਰ ਸਕਦੀ ਹੈ ਤਾਂ ਅਸੀਂ
ਕਿਉਂ ਨਹੀਂ? ਜਿਨ੍ਹਾਂ ਦੀ ਬੋਲੀ ਅਤੇ ਕਲਚਰ ਪੰਜਾਬੀ ਹੈ। ਬੀਬੀ ਮਨਦੀਪ ਕੌਰ ਨੇ ਬਾਅਦ ਵਿੱਚ ਗਲਬਾਤ
ਕਰਦੇ ਦੱਸਿਆ ਕਿ ਬੱਚੇ ਸਕੂਲ ਜਾਣ ਤੋਂ ਪਹਿਲਾਂ ਮੂਲ ਮੰਤਰ ਦਾ ਪਾਠ ਕਰਦੇ ਹਨ ਅਤੇ ਹੁਣ ਗੁਰਬਾਣੀ
ਦੇ ਅਰਥ ਭਾਵ ਵੀ ਸਿਖਣਾਂ ਚਾਹੁੰਦੇ ਹਨ। ਭਾਈ ਰਘਬੀਰ ਸਿੰਘ ਨੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ
ਜੀ ਦੇ ਜੀਵਨ ਤੇ ਕਵਿਤਾ ਵੀ ਸੁਣਾਈ। ਅਰਦਾਸ ਉਪ੍ਰੰਤ ਬੀਬੀ ਹਰਸਿਮਰਤ ਕੌਰ ਨੇ ਹੁਕਮਨਾਮਾ ਲਿਆ ਅਤੇ
ਸੰਖੇਪ ਵਿਆਖਿਆ ਵੀ ਕੀਤੀ। ਕੜਾਹ ਪ੍ਰਸ਼ਾਦ ਵਰਤਾਉਣ ਤੋਂ ਬਾਅਦ ਗੁਰੂ ਕਾ ਲੰਗਰ ਵਰਤਾਇਆ ਗਿਆ।
ਵਦਾਇਗੀ ਵੇਲੇ ਦਾਸ ਨੇ "ਕਰਮਕਾਂਡਾਂ ਦੀ ਛਾਤੀ ਵਿੱਚ ਗੁਰਮਤਿ ਦੇ ਤਿੱਖੇ ਤੀਰ" ਪੁਸਤਕ ਵੀ ਬੀਬੀ ਜੀ
ਨੂੰ ਪ੍ਰੇਮ ਭੇਟਾ ਕੀਤੀ ਜੋ ਦਾਸ ਨੇ ਪਿਛਲੇ ਸਾਲ ਲਿਖੀ ਅਤੇ ਜਨਵਰੀ 2012 ਵਿੱਚ ਰੀਲੀਜ ਹੋਈ ਸੀ।
ਇਹ ਪੁਸਤਕ ਜੇ ਕਿਸੇ ਹੋਰ ਵੀ ਮਾਈ-ਭਾਈ ਨੇ ਮੰਗਵਾਉਣੀ ਹੋਵੇ ਤਾਂ ਦਾਸ ਨਾਲ ਇਸ ਫੋਨ 5104325827
ਤੇ ਸੰਪ੍ਰਕ ਕਰ ਸਕਦਾ ਹੈ।
ਅਸੀਂ ਗੁਰਬਾਣੀ ਦਾ ਪਾਠ, ਕੀਰਤਨ ਅਤੇ ਸਿਖਿਆ ਵਖਿਆਨ ਗੁਰਮਤਿ ਪ੍ਰਚਾਰ ਨੂੰ ਮੁੱਖ ਰੱਖ ਕੇ ਕਰਦੇ
ਹਾਂ। ਜਿਸ ਵੀ ਮਾਈ-ਭਾਈ ਨੇ ਅਕਾਲ ਤਖਤ ਦੀ ਮਰਯਾਦਾ ਅਨੁਸਾਰ ਗੁਰਮਤਿ ਪਾਠ ਪ੍ਰਚਾਰ ਦੇ ਪ੍ਰੋਗ੍ਰਾਮ
ਕਰਵਾਉਣੇ ਹੋਣ ਗੁਰਮਤਿ ਸਿਖਣੀ ਜਾਂ ਗੁਰਮਤਿ ਬਾਰੇ ਸਵਾਲ ਜਵਾਬ ਪੁੱਛਣੇ ਹੋਣ ਤਾਂ, ਇਸ ਈਮੇਲ-[email protected]
ਜਾਂ 5104325827 ਅਤੇ ਡਾ. ਗੁਰਮੀਤ ਸਿੰਘ ਬਰਸਾਲ
ਨਾਲ 4082097072 ਨੰਬਰਾਂ ਤੇ ਸੰਪ੍ਰਕ ਕਰ ਸਕਦੇ ਹੋ। ਅਸੀਂ ਘਰਾਂ ਵਿਖੇ ਵਾੜ ਦਿੱਤੇ ਜਾਂ ਵੜ ਗਏ
ਭੂਤ ਪ੍ਰੇਤ ਵੀ ਗੁਰਮਤਿ ਦੀ ਜੁਗਤੀ ਨਾਲ ਕੱਢਦੇ ਹਾਂ। ਜੇ ਕੋਈ ਇਸ ਪ੍ਰੌਬਲਮ ਤੋਂ ਪੀੜਤ ਹੈ ਤਾਂ ਉਹ
ਵੀ ਸਾਡੇ ਨਾਲ ਸੰਪ੍ਰਕ ਕਰ ਸਕਦਾ ਹੈ। ਚਿੱਠੀ ਪੱਤਰ ਲਈ ਸਾਡਾ ਪਤਾ ਹੈ-
Guru Granth Parchar Mission of USA Inc.
PO BOX 2621, Fremont CA 94536
(02/07/12)
ਜਸਬੀਰ ਸਿੰਘ (ਕੈਲਗਰੀ)
ਸਿੱਖ ਮਾਰਗ ਦੇ ਪਾਠਕ ਸੱਜਣੋਂ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਹਿ॥
ਸਤਿਨਾਮ ਸਿੰਘ ਮੌਂਟਰੀਆਲ ਜੀ!
ਵੀਰ ਜੀ! ਸਮੇਂ ਦੀ ਕਮੀਂ ਕਰਕੇ ਤੁਸੀਂ ਮੇਰੇ ਸਵਾਲਾਂ ਦੇ ਜਵਾਬ ਨਹੀਂ ਸੀ ਦੇ ਸਕੇ। ਹੁਣ ਸਮਾਂ
ਮਿਲਣ ਤੇ ਤੁਸੀਂ ਮੇਰੇ ਤੇ ਹੀ ਸਵਾਲਾਂ ਦਾ ਸਿਲਸਿਲਾ ਛੁਰੂ ਕਰ ਦਿੱਤਾ ਹੈ। ਹੁਣ ਜੇ ਸਮਾਂ ਮਿਲਿਆ
ਹੈ ਤਾਂ ਮਿਹਰਬਾਨੀ ਕਰਕੇ ਜਿੱਥੇ ਆਪਣੀ ਵਿਚਾਰ ਲੜੀ ਛੁੱਟੀ ਸੀ, ਓਥੋਂ ਪਹਿਲਾਂ ਮੇਰੇ ਸਵਾਲਾਂ ਦੇ
ਜਵਾਬ ਦੇਣ ਤੋਂ ਫੇਰ ਤੋਂ ਸਿਲਸਿਲਾ ਛੁਰੂ ਕਰੋ ਜੀ। ਮੇਰੇ ਤੇ ਸਵਾਲਾਂ ਦਾ ਇਹ ਸਿਲਸਿਲਾ ਤੁਹਾਡੇ
ਵੱਲੋਂ ਪਹਿਲੀ ਵਾਰੀਂ ਨਹੀਂ ਛੁਰੂ ਕੀਤਾ ਗਿਆ। ਪਹਿਲਾਂ ਫੇਸ-ਬੁੱਕ ਤੇ ਤਿੰਨ-ਚਾਰ ਵਾਰੀਂ ਅਤੇ ਹੁਣ
ਸਿੱਖ ਮਾਰਗ ਤੇ ਦੂਜੀ ਵਾਰੀਂ ਛੁਰੂ ਕੀਤਾ ਗਿਆ ਹੈ; ਸ: ਸਤਿਨਾਮ ਸਿੰਘ ਰੰਧਾਵਾ ਜੀ! ਸ: ਸਤਿਨਾਮ
ਸਿੰਘ ਟਰੋਂਟੋ ਜੀ! ਸ: ਸਤਿਨਾਮ ਸਿੰਘ ਜੀ! ਸ: ਸਤਿਨਾਮ ਸਿੰਘ ਮੌਂਟਰੀਅਲ ਜੀ! ਜਿਹੜੇ ਸਟੇਸ਼ਨ ਤੋਂ
ਗੱਡੀ ਛੁੱਟੀ ਸੀ ਉਹ ਸਟੇਸ਼ਨ ਕਾਫੀ ਪਿੱਛੇ ਰਹਿ ਗਿਆ ਹੈ। ਮਿਹਰਬਾਨੀ ਕਰਕੇ ਪਿਛਲੇ ਛੁੱਟ ਚੁੱਕੇ
ਸਟੇਸ਼ਨ ਤੋਂ ਹੀ ਸਫਰ ਛੁਰੂ ਕਰੋ ਜੀ। ਉਸ ਤੋਂ ਬਾਅਦ ਚੱਲ ਰਹੀ ਵਿਚਾਰ ਚਰਚਾ ਵਿੱਚ ਜੋ ਸਵਾਲ ਉੱਠਿਆ
ਹੈ “ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ॥” ਇਹ ਕਿਸ ਬਾਰੇ ਕਿਹਾ ਗਿਆ ਹੈ, ਇਸ ਬਾਰੇ ਆਪਣੇ
ਵਿਚਾਰ ਦਿਉ ਜੀ। ਵੈਸੇ ਵੀ ਤੁਸੀਂ ਜਿਹੜਾ ਸ਼ਬਦ ਪੇਸ਼ ਕੀਤਾ ਹੈ ਇਸ ਵਿੱਚ ਸਾਫ ਲਫਜ਼ਾਂ ਵਿੱਚ ਕਿਤੇ
ਨਹੀਂ ਲਿਖਿਆ ਕਿ `ਚਾਹੇ ਕੋਈ ਗੁਰਮੁਖ ਹੋਵੇ ਜਾਂ ਮਨਮੁਖ ਕਿਸੇ ਦਾ ਆਵਾਗਵਣ ਨਹੀਂ ਹੁੰਦਾ’ ਅਤੇ
ਗੁਰਬਾਣੀ ਕਹਿੰਦੀ ਹੈ ‘ਮਨਮੁਖਾ ਨੋ ਫਿਰਿ ਜਨਮ ਹੈ’। ਜੇ ਤੁਹਾਡੀ ਪੇਸ਼ ਕੀਤੀ ਉਦਾਹਰਣ ਦੇ ਵੀ
ਅਰਥਾਂ/ਭਾਵਾਰਥਾਂ ਤੇ ਹੀ ਵਿਚਾਰ ਕਰਨੀ ਹੈ, ਸਾਫ ਲਫਜ਼ਾਂ ਵਿੱਚ ਕਿਤੇ ਨਹੀਂ ਲਿਖਿਆ ਕਿ ਚਾਹੇ ਕੋਈ
ਗੁਰਮੁਖ ਹੋਵੇ ਜਾਂ ਮਨਮੁਖ ਕਿਸੇ ਦਾ ਆਵਾਗਵਣ ਨਹੀਂ ਹੁੰਦਾ, ਤਾਂ ਜਿਹੜੀ ਵਿਚਾਰ ਚਰਚਾ ਚੱਲ ਰਹੀ ਹੈ
ਪਹਿਲੇ ਉਸ ਵਿੱਚ ਉੱਠੇ ਸਵਾਲ ਦਾ ਹੀ ਕਿਉਂ ਨਾ ਜਵਾਬ ਮਿਲੇ ਕਿ “ਨਾਨਕ ਏਵ ਨਾ ਜਾਪਈ ਕਿਥੇ ਜਾਏ
ਸਮਾਏ” ਦੇ ਤੁਹਾਡੇ ਮੁਤਾਬਕ ਕੀ ਅਰਥ ਹਨ? ਕਿੱਥੇ ਜਾਏ ਸਮਾਏ’ ਕਿਸ ਦੇ ਲਈ ਕਿਹਾ ਗਿਆ ਹੈ? ਤੁਸੀਂ
ਇੱਕ ਉਦਾਹਰਣ ਪੇਸ਼ ਕੀਤੀ ਹੈ, ਅਤੇ ਉਸ ਵਿੱਚ ਵੀ ਸਾਫ ਲਫਜ਼ਾਂ ਵਿੱਚ ਮੇਰੇ ਸਵਾਲ ਦਾ ਜਵਾਬ ਨਹੀਂ ਹੈ,
ਇਸ ਦੇ ਮੁਕਾਬਲੇ ਵਿੱਚ ਸੈਂਕੜੇ ਉਦਾਹਰਣਾਂ ਪੇਸ਼ ਕੀਤੀਆਂ ਜਾ ਸਕਦੀਆਂ ਹਨ ਜਿਨ੍ਹਾਂ ਵਿੱਚ ਮੇਰੇ
ਵੱਲੋਂ ਉਠਾਏ ਗਏ ਨੁਕਤੇ ਦੀ ਪਰੋੜਤਾ ਕੀਤੀ ਗਈ ਹੈ।
ਜੇ ਤੁਹਾਨੂੰ ਹੁਣ ਸਮਾਂ ਮਿਲ ਹੀ ਗਿਆ ਹੈ ਤਾਂ ਜਿਹੜਾ ਸ਼ਬਦ ਤੁਸੀਂ ਪੇਸ਼ ਕੀਤਾ ਹੈ ਉਸ ਸ਼ਬਦ ਦੇ
ਪ੍ਰੋ: ਸਾਹਿਬ ਸਿੰਘ ਜੀ ਦੇ ਕੀਤੇ ਅਰਥ ਪਹਿਲਾਂ ਵਿਚਾਰ ਲੈਣੇ ਜੀ।
ਵੀਰ ਜੀ! ਤੁਸੀਂ ਮੇਰੇ ਪਹਿਲਾਂ ਕੀਤੇ ਗਏ ਸਵਾਲਾਂ ਦੇ ਜਵਾਬ ਨਹੀਂ ਦੇ ਸਕੇ। ਪਹਿਲਾਂ ਮੇਰੇ ਸਵਾਲਾਂ
ਦੇ ਜਵਾਬ ਦਿੱਤੇ ਬਿਨਾਂ ਮੇਰੇ ਤੇ ਸਵਾਲ ਕਰਨ ਦਾ ਤੁਸੀਂ ਕੋਈ ਹੱਕ ਨਹੀਂ ਰੱਖਦੇ।
ਧੰਨਵਾਦ।
ਜਸਬੀਰ ਸਿੰਘ (ਕੈਲਗਰੀ) 02-07-12
(02/07/12)
ਡਾ: ਗੁਰਮੀਤ ਸਿੰਘ ਬਰਸਾਲ
ਸਤਿਕਾਰਿਤ ਜਸਵੀਰ ਸਿੰਘ ਕੈਲਗਰੀ ਜੀ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ!!
ਧਾਰਮਿਕ ਜਗਤ ਦੇ ਮਨੁੱਖੀ ਜੀਵ ਦੀ ਬਣਤਰ ਦੱਸਣ ਲਈ ਮੋਟੇ ਤੌਰ ਤੇ ਆਖੇ ਜਾਂਦੇ ਪੰਜ ਤੱਤ ਜਾਂ
ਵਗਿਆਨੀਆਂ ਦੇ ਬ੍ਰਹਿਮੰਡ ਵਿੱਚ ਹੁਣ ਤੱਕ ਖੋਜੇ 108 ਤੱਤਾਂ ਦਾ ਫਰਕ ਤਾਂ ਸਹਿਜੇ ਹੀ ਸਮਝ ਵਿੱਚ ਆ
ਜਾਂਦਾ ਹੈ ਪਰ ਵੀਰ ਜੀ ਆਪ ਦੁਆਰਾ ਪੱਥਰ ਨੂੰ ਜੀਵ ਮੰਨਣਾ ਜਦੋਂ ਕਿ ਤੁਹਾਡੀ ਸੋਚ ਅਨੁਸਾਰ ਹਰ ਜੀਵ
ਵਿੱਚ ਆਤਮਾਂ ਨਾਂ ਦੀ ਕੋਈ ਆਵਾਗਵਣ ਕਰਨ ਵਾਲੀ ਸ਼ੈ ਜਰੂਰ ਹੁੰਦੀ ਹੈ ਸਮਝ ਵਿੱਚ ਨਹੀਂ ਆਇਆ । ਇਹ
ਦੱਸਣਾ ਕਿ ਕੀ ਪੱਥਰ ਆਤਮਾਂ ਵਾਲਾ ਜੀਵ ਹੈ ਜਾਂ ਬਿਨਾਂ ਆਤਮਾਂ ਵਾਲਾ ਜੀਵ ਹੈ ਜਾਂ ਵੀਰ ਗੁਰਸ਼ਰਨ
ਸਿੰਘ ਕਸੇਲ ਦੇ ਪੁਛਣ ਵਾਂਗ ਕਿ ਪੱਥਰ ਤੋਂ ਟੁਟਕੇ ਬਣ ਰਹੇ ਛੋਟੇ ਪੱਥਰ ਜਾਂ ਬਜਰੀ ਦਾ ਹਰ ਟੁਕੜਾ
ਵੱਖਰੀ ਹੋਂਦ ਅਤੇ ਵੱਖਰੀ ਆਤਮਾਂ ਵਾਲਾ ਜੀਵ ਹੈ ਜਾਂ ਪੂਰੀ ਸਰਿਸ਼ਟੀ ਰੂਪੀ ਪੱਥਰ (ਸਮੁੱਚਾ ਧਰਾਤਲ)
ਹੀ ਇਕ ਜੀਵ ਹੈ ਜਾਂ ਫਿਰ ਪੱਥਰ ਨੂੰ ਜੀਵ ਕਹਿਣ ਦਾ ਕੋਈ ਭਾਵ ਅਰਥ ਹੈ ।
(02/07/12)
ਗੁਰਸ਼ਰਨ ਸਿੰਘ ਕਸੇਲ
ਸ੍ਰ. ਜਸਬੀਰ ਸਿੰਘ ਕੈਲਗਰੀ ਜੀ,
ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਹਿ ॥
ਵੀਰ ਜੀ, ਇਹ ਦੱਸਣ ਦੀ ਖੇਚਲ ਕਰਨੀ ਕਿ, ਕੀ ਤੁਹਾਡੇ ਮੁਤਾਬਕ ਇਹਨਾ ਪੰਗਤੀਆਂ ਦੇ ਅਰਥ ਜਿਹੜੇ
ਪ੍ਰੋ. ਸਾਹਿਬ ਸਿੰਘ ਜੀ ਨੇ ਕੀਤੇ ਹਨ ਕੀ ਇਹ ਠੀਕ ਹਨ ਜਾਂ ਨਹੀਂ ?
“ਸਜਣ ਮੇਰੇ ਰੰਗੁਲੇ ਜਾਇ ਸੁਤੇ ਜੀਰਾਣਿ॥ ਹੰਭੀ ਵੰਞਾ ਡੁਮਣੀ ਰੋਵਾ ਝੀਣੀ ਬਾਣਿ”॥ (ਮ: ੧,
ਪੰਨਾ ੨੩) ਅਰਥ: ਮੇਰੇ ਪਿਆਰੇ ਸੱਜਣ ਕਬਰਿਸਤਾਨ ਵਿਚ ਜਾ ਸੁੱਤੇ ਹਨ, (ਮੈਂ ਉਹਨਾਂ ਦੇ ਵਿਛੋੜੇ
ਵਿਚ) ਧੀਮੀ ਆਵਾਜ਼ ਨਾਲ ਰੋ ਰਹੀ ਹਾਂ (ਪਰ ਮੈਨੂੰ ਇਹ ਸਮਝ ਨਹੀਂ ਆ ਰਹੀ ਕਿ) ਮੈਂ ਭੀ ਦੁਚਿੱਤੀ ਹੋ
ਕੇ (ਉਧਰ ਨੂੰ ਹੀ) ਚੱਲ ਪਵਾਂਗੀ ।੨।
ਕੀ ਤੁਹਾਡੇ ਮੁਤਾਬਕ ਉਪਰੋਕਤ ਗੁਰਬਾਣੀ ਦੀਆਂ ਪੰਗਤੀਆਂ ਮਨਮੁਖ ਲਈ ਹਨ ਜਾਂ ਗੁਰਮੁਖ ਲਈ ਹਨ ?
ਜਵਾਬ ਦੇਣ ਲਈ ਧੰਨਵਾਦ ।
ਗੁਰਸ਼ਰਨ ਸਿੰਘ ਕਸੇਲ
(02/07/12)
ਸਰਵਜੀਤ ਸਿੰਘ
ਸ.
ਹਰਦੇਵ ਸਿੰਘ ਜੰਮੂ ਜੀ,
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕਿ ਫਤਹਿ।
ਹਰਦੇਵ ਸਿੰਘ ਜੀ, ਜਦੋਂ ਆਪ ਨੇ 15 ਅਪ੍ਰੈਲ 1699 ਲਿਖਿਆ ਸੀ ਤਾਂ ਇਸ ਦਾ ਭਾਵ ਸੀ 15 ਅਪ੍ਰੈਲ
1699 ਈ: (ਯੂਲੀਅਨ ਜਾਂ ਗਰੈਗੋਰੀਅਨ) । ਹੁਣ ਆਪ ਜੀ ਲਿਖਦੇ ਹੋ, “ਖੰਡ-ਬਾਟੇ ਦੇ ਅੰਮ੍ਰਿਤ ਦਾ
ਕਾਰਜ ਪਹਿਲੀ ਵਸਾਖ 1699 ਨੂੰ ਹੋਇਆ ਸੀ”। ਇਸ ਦਾ ਭਾਵ ਹੈ ਇਕ ਵੈਸਾਖ 1699 ਬਿਕ੍ਰਮੀ ਸੰਮਤ।
ਜੰਮੂ ਜੀ, ਕੀ ਆਪ ਜੀ ਵੱਲੋਂ, ਖੰਡੇ ਬਾਟੇ ਦੀ ਪਹੁਲ ਤਿਆਰ ਕਰਨ ਦੀ
ਲਿਖੀ ਗਈ ਤਾਰੀਖ, “ਪਹਿਲੀ ਵੈਸਾਖ 1699” ਠੀਕ ਹੈ?
ਸਤਿਕਾਰ ਸਹਿਤ
ਸਰਵਜੀਤ ਸਿੰਘ
(02/07/12)
ਅਜ੍ਰਾਵਤ ਸਿੰਘ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕਿ ਫਤਿਹ
ਇਹ ਵੀਡੀਓ ਮੈਂ ਸਿਖ ਮਾਰਗ ਨਾਲ ਸਾਂਝੀ ਕਰਨਾ ਚਾਹੁੰਦਾ ਹਾਂ ਜੋ ਮੈਂ ਫੇਸਬੁਕ ਤੋਂ ਪ੍ਰਾਪਤ ਕੀਤੀ
ਹੈ | ਹੋ ਸਕਦਾ ਹੈ ਸਿੱਖ ਮਾਰਗ ਦੇ ਪਾਠਕਾਂ ਨੂੰ ਇਸ ਦੀ ਜਾਣਕਾਰੀ ਹੋਵੇ ਪਰ ਵੀਡੀਓ ਵਿੱਚ ਜੋ ਆਰਿਆ
ਮਹਿੰਦਰ ਪਾਲ ਜੀ ਨੇ ਹਿੰਦੂ ਲਫਜ਼ ਦੇ ਅਰਥ (ਪੂਰੇ ਸਰੋਤ ਸਮੇਤ) ਦਸੇ ਹਨ, ਉਹ ਢੁਕਵੇਂ ਲਗ ਰਹੇ ਹਨ |
ਦਾਸ ਨੇ ਪਹਿਲਾਂ ਵੀ ਕਿਸੀ ਤੋਂ ਇਸ ਦੇ ਅਰਥ ਸੁਨੇ ਸਨ, ਪਰ ਉਨ੍ਹਾ ਨੇ ਸਰੋਤ ਨਹੀਂ ਦਿੱਤੇ ਸਨ | ਇਹ
ਆਰੀਆ ਮਹਿੰਦਰ ਪਾਲ ਜੀ ਨੇ ਜੋ ਸਰੋਤ ਦਿੱਤੇ ਹਨ ਇਹ ਪੂਰੀ ਇਕ ਕੋਮ ਤੇ ਧੱਬਾ ਹੈ |
http://www.youtube.com/watch?v=OHFj_Nw-8a4&feature=plcp
ਇਹ ਹਿੰਦੂ ਕਹਿਣਾ ਚਾਹੁੰਦੇ ਹਨ ਕਿ ਸਿੱਖ ਹਿੰਦੂ ਹੈ | ਅੱਜ ਜੋ ਪ੍ਰਚਾਰਿਆ ਜਾ ਰਿਹਾ ਹੈ ਉਸ
ਮੁਤਾਬਿਕ ਤਾਂ ਬਿਲਕੁਲ ਠੀਕ ਹੈ ਕਿ ਸਿੱਖ ਹਿੰਦੂ ਹੈ | ਲੇਕਿਨ ਸਿੱਖ ਮੱਤ ਦਾ ਇਸ ਅਖੋਤੀ ਮੱਤ ਨਾਲ
ਕੋਈ ਲੈਣਾ ਦੇਣਾ ਨਹੀਂ |
ਦਾਸ ਅਜ੍ਰਾਵਤ ਸਿੰਘ
ਨੋਟ : ਇਹ ਵੀਡੀਓ ਮੈਂ ਕਿਸੀ ਵਿਅਕਤੀ ਨੂੰ ਪ੍ਰਚਾਰਨ ਵਾਸਤੇ ਅੱਗੇ ਨਹੀਂ ਸੀ ਲਿਆਂਦੀ,
ਜੋ ਕੰਸੇਪਟ ਹੈ ਉਹ ਸਾਂਝਾ ਕਰਨਾ ਚਾਹੁੰਦਾ ਸੀ |
--
ਵਾਹਿਗੁਰੂ ਜੀ ਕਾ ਖਾਲਸਾ।।
ਵਾਹਿਗੁਰੂ ਜੀ ਕੀ ਫਤਹਿ।।
(02/07/12)
ਰਾਮ ਸਿੰਘ, ਗ੍ਰੇਵਜ਼ੈਂਡ
ਦੇਸ
ਦੀਆਂ ਜੇਲ੍ਹਾਂ ਵਿੱਚ ਬੰਦ ਨੌਜਵਾਨਾਂ ਤੇ ਵੀ ਤਰਸ ਕਰੋ।
ਇਹ ਖਬਰ ਸੁਣ ਕੇ ਬੜੀ ਖੁਸ਼ੀ ਹੋਈ ਕਿ ਪੰਜਾਬ ਐਸੰਬਲੀ ਨੇ ਪਾਕਿਸਤਾਨ ਦੀ ਲਖਪਤ ਰਾਏ
ਜੇਲ੍ਹ ਵਿੱਚ ਸਤਾਰਾਂ ਸਾਲਾਂ ਤੋਂ ਵੀ ਵੱਧ ਬੰਦ ਅਤੇ ਫਾਂਸੀ ਦੀ ਸਜ਼ਾ ਭੁਗਤ ਰਹੇ ਨੌਜਵਾਨ ਸਰਬਜੀਤ
ਸਿੰਘ ਦੀ ਜੇਲ੍ਹ ਵਿੱਚੋਂ ਰਿਹਾਈ ਲਈ ਮਤਾ ਪਾਸ ਕੀਤਾ ਹੈ। ਦੇਰ ਨਾਲ ਹੀ ਸਹੀ, ਪੰਜਾਬ ਵਿਧਾਨ ਸਭਾ
ਅਤੇ ਮੁੱਖ ਮੰਤਰੀ ਨੇ ਠੀਕ ਠੀਕ ਸਮਝ ਲਿਆ ਹੈ ਕਿ ਵਿਧਾਨ ਸਭਾ ਵਿੱਚ ਫਾਂਸੀ ਦੀ ਸਜ਼ਾ ਅਤੇ ਕੈਦੀਆਂ
ਨੂੰ ਰਿਹਾ ਕਰਨ, ਕਰਾਉਣ ਦਾ ਮਤਾ ਪਾਸ ਕੀਤਾ ਜਾ ਸਕਦਾ ਹੈ, ਜਿੱਸ ਦੀ ਦੇਸ ਦੇ ਹੋਰ ਕਈ ਰਾਜਾਂ ਵਿੱਚ
ਪਹਿਲਾਂ ਹੀ ਪਿਰਤ ਪੈ ਚੁੱਕੀ ਹੈ। ਇਸ ਬਾਰੇ ਕਈ ਕਾਨੂੰਨ-ਦਾਨਾਂ ਨੇ ਭਾਈ ਰਾਜੋਆਣਾ ਦੇ ਕੇਸ ਵਿੱਚ
ਕਿਹਾ ਵੀ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਕਿਸੇ ਕੋਲ ਜਾਣ ਦੀ ਲੋੜ ਨਹੀਂ, ਪੰਜਾਬ ਵਿਧਾਨ ਸਭਾ
ਵਿੱਚ ਹੀ ਇਹ ਮਤਾ ਪਾਸ ਕੀਤਾ ਜਾ ਸਕਦਾ ਹੈ। ਉੱਸ ਵੇਲੇ ਪਤਾ ਨਹੀਂ ਇਹ ਕਿਉਂ ਨਹੀਂ ਕੀਤਾ ਗਿਆ? ਪਰ
ਹੁਣ ਹੀ ਸਹੀ। ਬੜੀ ਹੀ ਖੁਸ਼ੀ ਦੀ ਗੱਲ ਹੈ, ਤੇ ਗੁਰੂ ਜੀ ਦੀ ਮਿਹਰ ਹੀ ਲੱਗਦੀ ਹੈ। ਪਰ ਇਹ ਮੰਗ
ਆਪਣੇ ਦੇਸ ਤੋਂ ਨਹੀਂ ਦੂਸਰੇ ਦੇਸ ਪਾਸੋਂ ਕਰਨ ਸੰਬੰਧੀ ਹੈ, ਉਹ ਮੰਨਣ ਜਾਂ ਨਾਂ, ਇਹ ਉਨ੍ਹਾਂ ਦੀ
ਮਰਜ਼ੀ ਹੈ, ਪਰ ਫਿਰ ਵੀ ਇਹ ਕਦਮ ਬਹੁਤ ਸ਼ਲਾਘਾਯੋਗ ਹੈ।
ਸੰਖੇਪ ਵਿੱਚ ਰਹਿੰਦਿਆਂ ਕਿਹਾ ਜਾਵੇ ਕਿ ਇਹ ਹੋਰ ਵੀ ਖੁਸ਼ੀ ਦੀ ਗੱਲ ਹੈ ਕਿ ਪੰਜਾਬ ਐਸੰਬਲੀ ਅਤੇ
ਖਾਸ ਕਰਕੇ ਮੁੱਖ ਮੰਤਰੀ ਐਸੇ ਕੰਮ ਐਸੰਬਲੀ ਦੁਆਰਾ ਕਰਨ ਲਈ ਆਖਰ ਸੰਗਣੋਂ ਹੱਟ ਗਏ ਹਨ। ਇਹ ਖੁਸ਼ੀ ਦਾ
ਕੰਮ ਭਾਵੇਂ ਬਦੇਸ਼ੀ ਜੇਲ੍ਹ ਵਿੱਚੋਂ ਇੱਕ ਉਮਰ ਕੈਦ ਭੋਗ ਚੁੱਕੇ ਦੀ ਰਿਹਾਈ ਲਈ ਹੀ ਸ਼ੁਰੂ ਕੀਤਾ ਹੈ।
ਹੁਣ ਪੰਜਾਬ ਐਸੰਬਲੀ ਤੇ ਖਾਸ ਕਰਕੇ ਮੁਖ ਮੰਤਰੀ ਜੀ ਪੰਜਾਬ ਦੀਆਂ ਅਤੇ ਦੇਸ ਦੀਆਂ ਹੋਰ ਜੇਲ੍ਹਾਂ
ਵਿੱਚ ਬੰਦ ਨੌਜਵਾਨਾਂ ਬਾਰੇ ਵੀ ਸੋਚਣ ਹੀ ਨਹੀਂ ਇਹੋ ਜਿਹਾ ਮਤਾ ਪਾਸ ਕਰਨ। ਖਾਸ ਕਰਕੇ ਉਨ੍ਹਾਂ
ਨੌਜਵਾਨਾਂ ਬਾਰੇ ਜਿਨ੍ਹਾਂ ਨੇ ਸਿੱਖਾਂ ਦੇ ਖੂਨ ਦੀ ਹੋਲੀ ਖੇਲਣ ਵਾਲੇ ਨੂੰ ਸੋਧ ਕੇ ਉਸ ਸਮੇਂ
ਤੁਹਾਨੂੰ ਰਾਜ ਗੱਦੀ ਤੇ ਬਠਾਲਿਆ ਸੀ। ਇਹ ਸੱਭ ਨੌਜਵਾਨ ਵੀ ਉਮਰ ਕੈਦ ਦੀ ਸਜ਼ਾ ਭੁਗਤ ਚੁੱਕੇ ਹਨ। ਇਸ
ਦੇ ਨਾਲ ਉਨ੍ਹਾਂ ਨੌਜਵਾਨਾਂ ਦੀ ਰਿਹਾਈ ਲਈ ਵੀ ਮਤਾ ਪਾਸ ਕਰਨਾ ਜ਼ਰੂਰੀ ਹੈ, ਜੋ ੧੯੮੪ ਤੋਂ ਲੈ ਕੇ
ਦੋਹਰੀ ਦੋਹਰੀ ਉਮਰ ਕੈਦ ਭੁਗਤ ਚੁੱਕੇ ਹਨ। ਇਨ੍ਹਾਂ ਸਭਨਾਂ ਦੀ ਰਿਹਾਈ ਕਿਸੇ ਤਰ੍ਹਾਂ ਦਾ ਖਤਰਾ
ਨਹੀਂ ਪੈਦਾ ਕਰੇਗੀ ਅਤੇ ਨਾ ਹੀ ਇਨ੍ਹਾਂ ਤੋਂ ਕਿਸੇ ਨੂੰ ਡਰਨਾ ਚਾਹੀਦਾ ਹੈ, ਕਿਉਂਕਿ ਸਿੱਖ ਆਪਣੇ
ਤੇ ਕੀਤੇ ਅਹਿਸਾਨ ਨੂੰ ਕਦੇ ਨਹੀਂ ਭੁਲਾਉਂਦਾ ਸਗੋਂ ਅਥਹਿਸਾਨ ਕਰਨ ਵਾਲੇ ਲਈ ਜਾਨ ਤੱਕ ਵੀ ਦੇ
ਦਿੰਦਾ ਹੈ। ਅਤੇ ਇਹ ਰਿਹਾ ਕਰਾਏ ਜਾਣ ਵਾਲੇ ਸਿੱਖ ਐਸੇ ਹੀ ਗੁਰੂ ਜੀ ਦੇ ਸਿੱਖ ਹਨ। ਕੀ ਪੰਜਾਬ
ਐਸੰਬਲੀ ਅਤੇ ਖਾਸ ਕਰਕੇ ਮੁੱਖ ਮੰਤਰੀ ਜੀ ਤੋਂ ਇਹ ਆਸ ਰੱਖੀ ਜਾਵੇ?
(02/07/12)
ਜਸਵੰਤ ਸਿੰਘ ‘ਅਜੀਤ’
ਸ੍ਰੀ ਅਕਾਲ ਤਖ਼ਤ ਦੀ ਸਥਾਪਨਾ: ਉਦੇਸ਼ ਅਤੇ ਵਰਤੋਂ
ਸਿੱਖ ਇਤਿਹਾਸ ਅਨੁਸਾਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਸ੍ਰੀ ਅਕਾਲ ਤਖਤ ਸਾਹਿਬ
ਦੀ ਸਿਰਜਣਾ ਆਪਣੇ ਕਰ-ਕਮਲਾਂ ਨਾਲ ਇਸ ਉਦੇਸ਼ ਨਾਲ ਕੀਤੀ ਸੀ ਕਿ ਇਥੋਂ ਮਿਲਣ ਵਾਲਾ ਸੰਦੇਸ਼,
ਦੇਸ-ਵਾਸੀਆਂ ਵਿੱਚ ਅਜਿਹਾ ਆਤਮ-ਵਿਸ਼ਵਾਸ ਪੈਦਾ ਕਰਨ ਵਿੱਚ ਸਫਲ ਹੋਵੇਗਾ, ਜਿਸ ਨਾਲ ਉਹ ਦ੍ਰਿੜ੍ਹਤਾ
ਨਾਲ ਆਤਮ-ਰਖਿਆ ਲਈ ਜ਼ਾਲਮ ਅਤੇ ਜਾਬਰ ਹਕੂਮਤ ਨਾਲ ਟਕਰ ਲੈਣ ਲਈ ਤਿਆਰ ਹੋ, ਉਸਦੇ ਜਬਰ-ਜ਼ੁਲਮ ਦਾ
ਖਾਤਮਾ ਕਰ ਸਕਣ ਦੇ ਸਮਰਥ ਹੋ ਸਕਣਗੇ।
ਸਿਖ ਇਤਿਹਾਸ ਵਿੱਚ ਇਹ ਵੀ ਆਉਂਦਾ ਹੈ ਕਿ ਜਿਸ ਸਮੇਂ ਮੁਗ਼ਲਾਂ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ
ਪੁਰ ਪਹਿਲਾ ਹਮਲਾ ਕੀਤਾ, ਤਾਂ ਉਸ ਸਮੇਂ ਉਹ ਸ੍ਰੀ ਅੰਮ੍ਰਿਤਸਰ ਵਿਖੇ ਹੀ ਸਨ। ਸ੍ਰੀ ਦਰਬਾਰ ਸਾਹਿਬ
(ਹਰਿਮੰਦਿਰ ਸਾਹਿਬ) ਵਿਖੇ ਪਾਠ ਤੇ ਕੀਰਤਨ ਸ੍ਰਵਣ ਕਰਨ ਉਪ੍ਰੰਤ ਉਹ ਸ੍ਰੀ ਅਕਾਲ (ਬੁੰਗੇ) ਤਖਤ
ਸਾਹਿਬ ਪੁਰ ਹਾਜ਼ਰ ਹੋ ਕੇ ਸੰਗਤਾਂ ਨੂੰ ਧਾਰਮਿਕ, ਸਮਾਜਿਕ ਅਤੇ ਰਾਜਨੈਤਿਕ ਸੇਧ ਦਿਤਾ ਕਰਦੇ ਸਨ।
ਜਦੋਂ ਮੁਗ਼ਲ ਫੌਜ ਦਾ ਹਮਲਾ ਹੋਇਆ ਤਾਂ ਉਸ ਸਮੇਂ ਕੁੱਝ ਮੁਖੀ ਸਿੱਖਾਂ ਨੇ ਗੁਰੂ ਸਾਹਿਬ ਨੂੰ ਸਲਾਹ
ਦਿਤੀ ਕਿ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰੋਂ ਹੀ ਹਮਲੇ ਦਾ ਸਾਹਮਣਾ ਕੀਤਾ ਜਾਏ। ਗੁਰ ਬਿਲਾਸ
ਛੇਵੀਂ ਪਾਤਸ਼ਾਹੀ ਦੇ ਹਵਾਲੇ ਅਨੁਸਾਰ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਕਿਹਾ ਕਿ-
ਸੁਰ ਸਰ ਹਮ ਜੁਧ ਨਾ ਚਾਹਿੰ, ਆਵਹਿ ਤੁਰਕ ਅਦਬ ਰਹ ਨਾਹਿੰ
ਅਸ ਇਹਾਂ ਸੇ ਨਿਕਸ ਕੇ, ਲਰੋਂ ਮੈਦਾਨ ਸੁ ਜਾਇ।
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਆਪਣੇ ਸਾਰੇ ਯੁੱਧ ਸ੍ਰੀ ਦਰਬਾਰ ਸਾਹਿਬ ਤੋਂ ਬਾਹਰ ਹੀ ਲੜੇ,
ਕਿਉਂਕਿ ਉਹ ਸਮਝਦੇ ਸਨ ਕਿ ਦੁਸ਼ਮਣ ਦੇ ਹਮਲਾ ਕਰਨ ਨਾਲ, ਸ੍ਰੀ ਦਰਬਾਰ ਸਾਹਿਬ ਦਾ ਅਦਬ ਤੇ
ਮਾਣ-ਸਤਿਕਾਰ ਕਾਇਮ ਨਹੀਂ ਰਹਿ ਸਕੇਗਾ, ਜਿਸ ਨਾਲ ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਹੋਵੇਗੀ।
ਇਤਿਹਾਸ ਵਿੱਚ ਇਹ ਵੀ ਆਉਂਦਾ ਹੈ ਕਿ ਮੁਗ਼ਲਾਂ ਨਾਲ ਯੁੱਧ ਪਿਛੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ
ਸ੍ਰੀ ਅੰਮ੍ਰਿਤਸਰ ਛੱਡ ਦਿਤਾ। ਉਨ੍ਹਾਂ ਤੋਂ ਪਿਛੋਂ ਕੇਵਲ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਹੀ ਸ੍ਰੀ
ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਸ੍ਰੀ ਅੰਮ੍ਰਿਤਸਰ ਪੁਜੇ, ਪਰ ਸ੍ਰੀ ਦਰਬਾਰ ਸਾਹਿਬ ਤੇ ਕਾਬਜ਼ ਮਹੰਤਾਂ
ਨੇ ਉਨ੍ਹਾਂ ਨੂੰ ਅੰਦਰ ਦਾਖਲ ਨਹੀਂ ਹੋਣ ਦਿਤਾ, ਜਿਸ ਕਾਰਣ ਉਹ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕੀਤੇ
ਬਿਨਾਂ ਹੀ ਮੁੜ ਗਏ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ-ਜੋਤ ਸਮਾ ਜਾਣ ਤੋਂ ਬਾਅਦ, ਸਮੇਂ-ਸਮੇਂ ਸਿੱਖਾਂ ਦੇ ਇਕੱਠ
ਸ੍ਰੀ ਅਕਾਲ ਤਖਤ ਸਾਹਿਬ `ਤੇ ਹੁੰਦੇ ਰਹਿੰਦੇ ਸਨ, ਜਿਨ੍ਹਾਂ ਵਿੱਚ ਪੰਥਕ ਹਿਤਾਂ ਦੀ ਰਖਿਆ,
ਗ਼ਰੀਬ-ਮਜ਼ਲੂਮਾਂ ਦੀ ਹਿਫਾਜ਼ਤ ਅਤੇ ਜਬਰ-ਜ਼ੁਲਮ ਦਾ ਨਾਸ਼ ਕਰਨ ਲਈ ਵਿਉਂਤਾਂ ਸੋਚੀਆਂ ਅਤੇ ਰਣਨੀਤੀਆਂ
ਬਣਾਈਆਂ ਜਾਂਦੀਆਂ ਸਨ। ਭਵਿਖ ਦੇ ਸਾਂਝੇ ਪ੍ਰੋਗਰਾਮਾਂ ਲਈ ਗੁਰਮਤੇ ਵੀ ਕੀਤੇ ਜਾਂਦੇ ਸਨ। ਦਸਵੇਂ
ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਕ ਅਤੇ ੳਨ੍ਹਾਂ ਤੋਂ ਬਾਅਦ ਗੁਰੂ ਮਹਿਲਾਂ ਵਲੋਂ ਜੋ
ਹੁਕਮਨਾਮੇ ਜਾਰੀ ਹੁੰਦੇ ਸਨ, ਉਨ੍ਹਾਂ ਵਿੱਚ ਮੁਖ ਰੂਪ ਵਿੱਚ ਗੁਰਸਿੱਖਾਂ ਅਤੇ ਸੰਗਤਾਂ ਲਈ
ਆਸ਼ੀਰਵਾਦ, ਸਿੱਖੀ ਦੇ ਪ੍ਰਚਾਰ ਲਈ ਪ੍ਰੇਰਣਾ, ਸਹਿਯੋਗ ਦੇਣ ਅਤੇ ਦਸਵੰਧ ਭੇਂਟ ਕਰਨ ਦਾ ਹੀ ਮੁੱਖ
ਰੂਪ ਵਿੱਚ ਜ਼ਿਕਰ ਹੁੰਦਾ ਸੀ ਜਾਂ ਫਿਰ ਕਿਸੇ ਲੋੜਵੰਦ ਦੀ ਸਹਾਇਤਾ ਕਰਨ ਲਈ ਆਦੇਸ਼ ਦਿਤਾ ਗਿਆ ਹੁੰਦਾ
ਸੀ। ਗੁਰੂ ਸਾਹਿਬਾਨ ਦੇ ਸਮੇਂ ਕੇਵਲ ਬਾਬਾ ਰਾਮਰਾਇ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਬਦਲਣ
ਦੇ ਦੋਸ਼ ਵਿੱਚ ਸ੍ਰੀ ਗੁਰੂ ਹਰਿਰਾਇ ਸਾਹਿਬ ਵਲੋਂ ਆਪਣੇ ਮੂੰਹ ਨਾ ਲਗਣ ਦੇ ਦਿਤੇ ਗਏ ਆਦੇਸ਼ ਦਾ ਜ਼ਿਕਰ
ਹੀ ਸਿੱਖ ਇਤਿਹਾਸ ਵਿੱਚ ਮਿਲਦਾ ਹੈ। ਸਿੱਖ ਇਤਿਹਾਸ ਵਿੱਚ ਹੀ ਬਾਬਾ ਰਾਮਰਾਇ ਵਲੋਂ ਸ੍ਰੀ ਗੁਰੂ
ਗੋਬਿੰਦ ਸਿੰਘ ਜੀ ਪਾਸੋਂ ਭੁਲ ਬਖਸ਼ਵਾ ਲੈਣ ਦਾ ਵਰਨਣ ਵੀ ਆਉਂਦਾ ਹੈ। ਇਸਤੋਂ ਬਿਨਾਂ ਹੋਰ ਕੋਈ
ਅਜਿਹਾ ਵਰਨਣ ਸਿੱਖ ਇਤਿਹਾਸ ਵਿੱਚ ਨਹੀਂ ਮਿਲਦਾ ਕਿ ਗੁਰੂ ਸਾਹਿਬ ਨੇ ਕਿਸੇ ਵਿਅਕਤੀ ਵਿਸ਼ੇਸ਼ ਦੇ
ਵਿਰੁਧ ਕੋਈ ਹੁਕਮਨਾਮਾ ਜਾਰੀ ਕੀਤਾ ਹੋਵੇ। ਗੁਰੂ ਘਰ ਬਖਸ਼ਸ਼ਾਂ ਦਾ ਦਰ ਮੰਨਿਆ ਗਿਆ ਹੈ। ਗੁਰੂ
ਸਾਹਿਬਾਂ ਤੋਂ ਬਾਅਦ ਪੰਜਾਬ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਵਿੱਚ ਖਾਲਸਾ ਰਾਜ ਦੀ ਸਥਾਪਨਾ
ਤਕ, ਜਿਵੇਂ ਕਿ ਪਹਿਲਾਂ ਜ਼ਿਕਰ ਕੀਤਾ ਗਿਆ ਹੈ, ਸ੍ਰੀ ਅਕਾਲ ਤਖਤ ਤੇ ਸਮੇਂ-ਸਮੇਂ ਸਿੱਖਾਂ ਦੇ ਇਕੱਠ
ਹੁੰਦੇ ਰਹਿੰਦੇ ਸਨ, ਪ੍ਰੰਤੂ ਇਸ ਸਮੇਂ ਦੌਰਾਨ ਕਿਸੇ ਵੀ ਵਿਅਕਤੀ ਦੇ ਵਿਰੁਧ ਕੋਈ ਹੁਕਮਨਾਮਾ ਜਾਰੀ
ਕੀਤੇ ਜਾਣ ਦਾ ਜ਼ਿਕਰ ਸਿੱਖ ਇਤਿਹਾਸ ਵਿੱਚ ਨਹੀਂ ਮਿਲਦਾ।
ਮਹਾਰਾਜਾ ਰਣਜੀਤ ਸਿੰਘ ਦੇ ਸੱਤਾ-ਕਾਲ ਸਮੇਂ ਪਹਿਲੀ ਵਾਰ ਅਕਾਲੀ ਬਾਬਾ ਫੂਲਾ ਸਿੰਘ ਨੇ ਸ੍ਰੀ ਅਕਾਲ
ਤਖਤ ਸਾਹਿਬ ਦੇ ਜਥੇਦਾਰ ਵਜੋਂ ਮਹਾਰਾਜਾ ਰਣਜੀਤ ਸਿੰਘ ਨੂੰ ਧਾਰਮਿਕ ਪਰੰਪਰਾ ਦੇ ਪਾਲਣ ਵਿੱਚ ਕੀਤੀ
ਗਈ ਕੁਤਾਹੀ ਕਾਰਣ ਤਨਖਾਹ ਲਾਈ ਸੀ। ਉਸਤੋਂ ਪਿਛੋਂ ਫਿਰ ਅੰਗ੍ਰੇਜ਼ੀ ਰਾਜ ਸਮੇਂ ਹੀ ਸ੍ਰੀ ਅਕਾਲ ਤਖਤ
ਤੋਂ ਜਾਰੀ ਕਈ ਅਜਿਹੇ ਹੁਕਮਨਾਮਿਆਂ ਦਾ ਜ਼ਿਕਰ ਮਿਲਦਾ ਹੈ, ਜਿਨ੍ਹਾਂ ਵਿਚੋਂ ਕਈ ਤਾਂ ਬਿਨਾਂ ਕਿਸੇ
ਕਿੰਤੂ-ਪ੍ਰੰਤੂ ਦੇ ਸਵੀਕਾਰ ਕਰ ਲਏ ਜਾਂਦੇ ਰਹੇ ਅਤੇ ਕਈਆਂ ਨੂੰ ਸਿੱਖ ਧਰਮ ਦੀਆਂ ਸਥਾਪਤ
ਮਰਿਆਦਾਵਾਂ ਤੇ ਪਰੰਪਰਾਵਾਂ ਦੇ ਵਿਰੁਧ ਕਰਾਰ ਦੇ ਕੇ, ਉਨ੍ਹਾਂ ਦਾ ਵਿਰੋਧ ਕੀਤਾ ਗਿਆ। ਇਸ ਵਿੱਚ
ਕੋਈ ਸ਼ਕ ਨਹੀਂ ਕਿ ਅੰਗ੍ਰੇਜ਼ੀ ਰਾਜ-ਕਾਲ ਦੌਰਾਨ, ਵਿਸ਼ੇਸ਼ ਕਰਕੇ ਸਿੰਘ ਸਭਾ ਲਹਿਰ ਸ਼ੁਰੂ ਹੋਣ ਤੋਂ
ਬਾਅਦ ਤੋਂ ਲੈ ਕੇ ਹੁਣ ਤਕ ਦੇ ਆਜ਼ਾਦੀ ਦੇ ਪੈਂਹਠ ਵਰ੍ਹਿਆਂ ਦੌਰਾਨ ਸ੍ਰੀ ਅਕਾਲ ਤਖਤ ਦੇ ਨਾਂ ਤੇ ਕਈ
ਫੈਸਲੇ ਕੀਤੇ ਗਏ, ਜਿਨ੍ਹਾਂ ਵਿਚੋਂ ਕਈ ਤਾਂ ਸਰਬ-ਪ੍ਰਵਾਨਤ ਮੰਨ ਲਏ ਗਏ, ਪ੍ਰੰਤੂ ਕੁੱਝ ਅਜਿਹੇ ਵੀ
ਸਨ, ਜਿਨ੍ਹਾਂ ਨੂੰ ਸਿੱਖਾਂ ਨੇ ਰਾਜਨੀਤੀ ਤੋਂ ਪ੍ਰੇਰਿਤ ਅਤੇ ਪਖਪਾਤ ਪੂਰਣ ਕਰਾਰ ਦੇ ਕੇ ਸਵੀਕਾਰ
ਕਰਨ ਤੋਂ ਇਨਕਾਰ ਕਰ ਦਿਤਾ। ਜਿਸ ਕਾਰਣ ਸਿੱਖ ਮਰਿਆਦਾਵਾਂ ਤੇ ਪਰੰਪਰਾਵਾਂ ਨੂੰ ਭਾਰੀ ਢਾਹ ਲਗੀ ਅਤੇ
ਸਿਖ ਜਗਤ ਦੀ ਸਥਿਤੀ ਵੀ ਹਾਸੋਹੀਣੀ ਹੋਈ।
ਮੁੱਖ ਰੂਪ ਵਿੱਚ ਇਸਦਾ ਕਾਰਣ ਇਹੀ ਹੈ ਕਿ ਬੀਤੇ ਲੰਮੇ ਸਮੇਂ ਤੋਂ ਇਹ ਗਲ ਪ੍ਰਤਖ ਹੋ ਕੇ ਸਾਹਮਣੇ ਆ
ਰਹੀ ਹੈ ਕਿ ਸ੍ਰੀ ਅਕਾਲ ਤਖ਼ਤ ਤੋਂ ਜਥੇਦਾਰ ਵਲੋਂ ਜਾਰੀ ਕੀਤੇ ਜਾਣ ਵਾਲੇ ਆਦੇਸ਼, ਜਿਨ੍ਹਾਂ ਨੂੰ
ਸਿੱਖੀ ਦੀਆਂ ਮਾਨਤਾਵਾਂ ਦੇ ਆਧਾਰ ਤੇ ‘ਹੁਕਮਨਾਮੇ’ ਕਿਹਾ ਜਾਂਦਾ ਹੈ, ਸੱਤਾਧਾਰੀਆਂ ਦੇ ਹਿਤਾਂ ਨੂੰ
ਮੁਖ ਰਖ ਕੇ ਅਤੇ ਉਨ੍ਹਾਂ ਦਾ ਪੱਖ ਪੂਰਨ ਵਾਲੇ ਹੀ ਜਾਰੀ ਕੀਤੇ ਜਾਂਦੇ ਹਨ। ਜਿਨ੍ਹਾਂ ਮੁੱਦਿਆਂ ਦੇ
ਸਬੰਧ ਵਿੱਚ ਆਦੇਸ਼ ਜਾਰੀ ਕਰਨ ਨਾਲ ਸੱਤਾਧਾਰੀਆਂ ਦੇ ਹਿਤ ਪ੍ਰਭਾਵਤ ਹੁੰਦੇ ਹੋਣ, ਉਹ ਠੰਡੇ ਬਸਤੇ
ਵਿੱਚ ਪਾ ਦਿਤੇ ਜਾਂਦੇ ਹਨ।
ਇਤਿਹਾਸ ਗੁਆਹ ਹੈ ਕਿ ਸੱਤਾਧਾਰੀਆਂ ਵਲੋਂ ਸਦਾ ਹੀ ਨਿਜ ਸੁਆਰਥ ਅਤੇ ਨਿਜ ਹਿਤਾਂ ਲਈ ਸ੍ਰੀ ਅਕਾਲ
ਤਖ਼ਤ ਅਤੇ ਉਥੋਂ ਦੇ ਜਥੇਦਾਰਾਂ ਨੂੰ ਵਰਤਿਆ ਜਾਂਦਾ ਚਲਿਆ ਆ ਰਿਹਾ ਹੈ। ਸਮੇਂ-ਸਮੇਂ ਸ੍ਰੀ ਅਕਾਲ ਤਖ਼ਤ
ਦੇ ਨਿਯੁਕਤ ਹੁੰਦੇ ਚਲੇ ਆ ਰਹੇ ਜਥੇਦਾਰ ਸੱਤਾਧਾਰੀਆਂ ਨੂੰ ਨਾਰਾਜ਼ ਕਰਨ ਦਾ ਹੀਆ ਨਹੀਂ ਕਰ ਪਾਂਦੇ,
ਕਿਉਂਕਿ ਉਨ੍ਹਾਂ ਨੂੰ ਸਦਾ ਇਹੀ ਧੁੜਖੂ ਲਗਾ ਰਹਿੰਦਾ ਹੈ ਕਿ ਜੇ ਸੱਤਾਧਾਰੀ ਨਾਰਾਜ਼ ਹੋ ਗਏ ਤਾਂ
ਉਨ੍ਹਾਂ ਨੂੰ ਲੈਣੇ ਦੇ ਦੇਣੇ ਪੈ ਸਕਦੇ ਹਨ।
ਵੀਹਵੀਂ ਸਦੀ ਦੇ ਦੂਜੇ ਦਹਾਕੇ ਦੇ ਅੰਤਲੇ ਵਰ੍ਹੇ ਵਿੱਚ ਜਲ੍ਹਿਆਂਵਾਲੇ ਬਾਗ਼ ਦੇ ਗੁਨਾਹਗਾਰ ਜਨਰਲ
ਡਾਇਰ ਦਾ ਸ੍ਰੀ ਅਕਾਲ ਤਖ਼ਤ ਤੇ ਸਨਮਾਨ ਕੀਤੇ ਜਾਣ ਦੀ ਮਿਸਾਲ ਸਾਡੇ ਸਾਹਮਣੇ ਹੈ। ਇਤਿਹਾਸ ਵਿੱਚ ਇਹ
ਵੀ ਆਉਂਦਾ ਹੈ ਕਿ ਉਨ੍ਹਾਂ ਦਿਨਾਂ ਵਿੱਚ ਹੀ ਸਿੱਖਾਂ ਵਲੋਂ ਗਾਤਰੇ ਕਿਰਪਾਨ ਦੇ ਮੁਦੇ ਤੇ ਅੰਗ੍ਰੇਜ਼ੀ
ਸਰਕਾਰ ਵਲੋ ਉਠਾਏ ਜਾ ਰਹੇ ਸੁਆਲ ਦੇ ਹਲ ਲਈ ਸ੍ਰੀ ਅਕਾਲ ਤਖ਼ਤ ਤੋਂ ਹੁਕਮਨਾਮਾ ਜਾਰੀ ਕਰਨ ਦੀ ਕੀਤੀ
ਜਾਂਦੀ ਰਹੀ ਬੇਨਤੀ ਨੂੰ ਸਮੇਂ ਦੇ ਜਥੇਦਾਰ ਵਲੋਂ ਸਵੀਕਾਰਨ ਤੋਂ ਇਨਕਾਰ ਕੀਤਾ ਜਾਂਦਾ ਰਿਹਾ। ਤਖ਼ਤ
ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਨੇ ਉਨ੍ਹਾਂ ਦੀ ਬੇਨਤੀ ਪ੍ਰਵਾਨ ਕਰ, ਗਾਤਰੇ ਕਿਰਪਾਨ ਦੀ
ਲੰਬਾਈ ਇੱਕ ਫੁਟ ਨਿਸ਼ਚਿਤ ਕਰਨ ਦਾ ਹੁਕਮਨਾਮਾ ਜਾਰੀ ਕੀਤਾ। ਜਿਸਨੂੰ ਸਮੁਚੇ ਪੰਥ ਅਤੇ ਸਮੇਂ ਦੀ
ਸਰਕਾਰ ਨੇ ਸਵੀਕਾਰ ਕਰ ਲਿਆ। ਦਸਿਆ ਜਾਂਦਾ ਹੈ ਕਿ 1920-1925 ਦੇ ਸਮੇਂ ਦੌਰਾਨ ਸ੍ਰੀ ਅਕਾਲ ਤਖ਼ਤ
ਤੋਂ ਕਈਆਂ ਨੂੰ ਪੰਥ-ਵਿਰੋਧੀ ਕਰਾਰ ਦੇ ਕੇ ਪੰਥ ਵਿਚੋਂ ਛੇਕਿਆ ਗਿਆ।
1947-1977 ਵਿਚਲੇ ਤੀਹ ਵਰ੍ਹੇ ਸ੍ਰੀ ਅਕਾਲ ਤਖ਼ਤ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਅੰਦਰੂਨੀ ਝਗੜੇ
ਨਿਬੇੜਨ ਲਈ ਵਰਤਿਆ ਜਾਂਦਾ ਰਿਹਾ। ਇਨ੍ਹਾਂ ਦਿਨਾਂ ਵਿੱਚ ਹੀ ਜਦੋਂ ਪੰਜਾਬੀ ਸੂਬੇ ਲਈ ਹੋ ਰਹੀ
ਜਦੋਜਹਿਦ ਦੌਰਾਨ ਮਾਸਟਰ ਤਾਰਾ ਸਿੰਘ ਨੂੰ ਦਿੱਲੀ ਜਾਂਦਿਆਂ ਰਸਤੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ
ਤਾਂ ਉਸ ਸਮੇਂ ਉਹ ਬੀਮਾਰ ਸਨ। ਸਿੱਖਾਂ ਨੇ ਉਨ੍ਹਾਂ ਦੀ ਸੇਹਤਯਾਬੀ ਲਈ ਸ੍ਰੀ ਅਕਾਲ ਤਖ਼ਤ ਤੇ ਅਰਦਾਸ
ਕਰਨੀ ਚਾਹੀ ਤਾਂ ਉਸ ਸਮੇਂ ਦੇ ਜਥੇਦਾਰ ਜ. ਮੋਹਨ ਸਿੰਘ ਨਾਗੋਕੇ, ਜੋ ਕਾਂਗ੍ਰਸੀ ਸੋਚ ਦੇ ਸਨ, ਨੇ
ਇਹ ਅਰਦਾਸ ਨਹੀਂ ਹੋਣ ਦਿਤੀ। 1960-1961 ਵਿੱਚ ਸੰਤ ਫ਼ਤਹ ਸਿੰਘ ਅਤੇ ਮਾਸਟਰ ਤਾਰਾ ਸਿੰਘ ਵਲੋਂ ਮਰਨ
ਵਰਤ ਰਖ ਕੇ ਬਿਨਾਂ ਕਿਸੇ ਪ੍ਰਾਪਤੀ ਦੇ ਤੋੜ ਦਿਤੇ ਜਾਣ ਕਾਰਣ, ਉਨ੍ਹਾਂ ਨੂੰ ਤਨਖ਼ਾਹ ਵਜੋਂ ਸੇਵਾ
ਲਾਈ ਗਈ।
1978 ਦੀ ਵਸਾਖੀ ਤੇ ਨਕਲੀ ਨਿਰੰਕਾਰੀਆਂ ਦੇ ਬਾਈਕਾਟ ਦਾ ਹੁਕਮਨਾਮਾ ਜਾਰੀ ਹੋਇਆ, ਜਿਸ ਪੁਰ ਅਰੰਭ
ਵਿੱਚ ਤਾਂ ਬੜੀ ਦ੍ਰਿੜ੍ਹਤਾ ਦੇ ਨਾਲ ਅਮਲ ਹੋਇਆ। ਪਰ ਰਾਜਸੀ ਸੁਆਰਥ ਨੇ ਆਹਿਸਤਾ-ਆਹਿਸਤਾ ਇਸਦਾ
ਪ੍ਰਭਾਵ ਲਗਭਗ ਖਤਮ ਕਰਕੇ ਹੀ ਰਖ ਦਿਤਾ। ਸਭ ਕੁੱਝ ਪਹਿਲਾਂ ਵਾਂਗ ਹੀ ਚਲਣ ਲਗਾ।
ਪ੍ਰੋਫੇਸਰ ਦਰਸ਼ਨ ਸਿੰਘ ਨੇ ਵੀ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਵਜੋਂ, ਸਮੇਂ ਦੇ ਹਾਕਮ, ਜਿਸਨੇ
ਉਨ੍ਹਾਂ ਨੂੰ ਇਸ ਪਦਵੀ ਤੇ ਨਿਯੁਕਤ ਕਰਵਾਇਆ ਤੇ ਜਿਸਨੇ ਕੀਤਾ, ਦੇ ਪਾਰਟੀ-ਹਿਤਾਂ ਲਈ ਕਈ ਹੁਕਮਨਾਮੇ
ਜਾਰੀ ਕੀਤੇ, ਜੋ ਉਸ ਸਮੇਂ ਚਰਚਾ ਦਾ ਵਿਸ਼ੇ ਬਣਦੇ ਰਹੇ। ਪ੍ਰੋਫੇਸਰ ਮਨਜੀਤ ਸਿੰਘ ਨੂੰ ਵੀ ਸ੍ਰੀ
ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਵਜੋਂ ਕਈ ਫੈਸਲੇ ਸੱਤਾਧਾਰੀਆਂ ਦੇ ਦਬਾਉ ਹੇਠ ਲੈਣੇ ਪਏ। ਇੱਕ
ਜਥੇਦਾਰ ਪੁਰ ਤਾਂ ਇਹ ਦੋਸ਼ ਖੁਲ੍ਹੇ ਆਮ ਲਾਏ ਗਏ ਕਿ ਉਸਨੇ ਅਕਾਲ ਤਖ਼ਤ ਨੁੰ ਪੁਲਿਸ ਚੋਕੀ ਬਣਾ ਕੇ ਰਖ
ਦਿਤਾ ਸੀ, ਜਿਥੇ ਸਨਮਾਨਤ ਸਿੱਖਾਂ ਦੀਆਂ ਪਗੜੀਆਂ ਉਤਾਰੀਆਂ ਜਾਂਦੀਆਂ ਰਹੀਆਂ ਅਤੇ ਕਈਆਂ ਨੂੰ
ਕੁਟਾਪਾ ਵੀ ਚਾੜ੍ਹਿਆ ਜਾਂਦਾ ਰਿਹਾ। ਕਿੜ ਕਢਣ ਲਈ ਕਈ ਸਿੱਖ ਮੁਖੀਆਂ ਨੂੰ ਸ੍ਰੀ ਅਕਾਲ ਤਖ਼ਤ ਤੇ ਤਲਬ
ਕਰਕੇ ਉਨ੍ਹਾਂ ਦਾ ਭਵਿਖ ਅੰਧਕਾਰਪੂਰਣ ਕਰ ਦਿਤਾ ਗਿਆ ਅਤੇ ਕਈ ਭਵਿਖ ਬਚਾਣ ਲਈੇ ਸੌਦੇ ਕਰਨ ਤੇ
ਮਜਬੂਰ ਹੋਏ। ਇਸਤਰ੍ਹਾਂ, ਜਿਥੇ ਸੱਤਾਧਾਰੀਆਂ ਨੇ ਸ੍ਰੀ ਅਕਾਲ ਤਖ਼ਤ ਨੂੰ ਆਪਣੇ ਹਿਤਾਂ ਲਈ ਵਰਤਿਆ,
ਉਥੇ ਹੀ ਕਈ ਜਥੇਦਾਰਾਂ ਨੇ ਵੀ ਆਪਣੀਆਂ ਚੰਮ ਦੀਆਂ ਚਲਾਉਣ ਵਿੱਚ ਕੋਈ ਘਟ ਨਹੀਂ ਗੁਜ਼ਾਰੀ। ਉਨ੍ਹਾਂ
ਦੇ ਇਸ ਕਾਰੇ ਨੂੰ ਸੱਤਾਧਾਰੀ ਸ਼ੁਰੂ ਵਿੱਚ ਚੁਪਚਾਪ ਵੇਖਦੇ ਰਹੇ, ਜਿਸ ਨਾਲ ਉਨ੍ਹਾਂ ਦੇ ਹੌਂਸਲੇ
ਇਤਨੇ ਵਧੇ ਕਿ ਉਨ੍ਹਾਂ ਆਪਣੇ ਮਾਲਕ, ਸੱਤਾਧਾਰੀਆਂ ਦੀ ਪੱਗ ਵਲ ਜਾ ਹਥ ਵਧਇਆ, ਜੋ ਸੱਤਾਧਾਰੀਆਂ ਲਈ
ਅਸਹਿ ਹੋ ਗਿਆ। ਫਲਸਰੂਪ ਉਨ੍ਹਾਂ ਅਜਿਹੇ ਜਥੇਦਾਰ ਨੂੰ ਦੁੱਧ ਵਿਚੋਂ ਮੱਖੀ ਵਾਂਗ ਬਾਹਰ ਕਢ ਮਾਰਨ
ਵਿੱਚ ਦੇਰ ਨਹੀਂ ਲਾਈ।
…ਅਤੇ ਅੰਤ ਵਿਚ: ਧਾਰਮਕ ਸਜਣਾ ਦਾ ਕਹਿਣਾ ਹੈ ਕਿ ਪੰਥ ਵਿਚੋਂ ਕਢਣ-ਕਢਾਣ ਦਾ ਸਿਲਸਿਲਾ
ਬਿਲਕੁਲ ਬੰਦ ਹੋਣਾ ਚਾਹੀਦਾ ਹੈ। ਗੁਰੂ ਬਖ਼ਸ਼ਣਹਾਰ ਹੈ। ਉਸਦੇ ਦਰ ਤੇ ਆ, ਜੋ ਨਿਮਾਣੇ ਸਿੱਖ ਵਜੋਂ
ਆਪਣੀ ਭੁਲ ਸਵੀਕਾਰ ਕਰ, ਬਖ਼ਸ਼ੇ ਜਾਣ ਦੀ ਬੇਨਤੀ ਕਰਦਾ ਹੈ, ਉਸਨੂੰ ਬਖ਼ਸ਼ਣ ਸਮੇਂ ਨਾ ਤਾਂ ਅੜੀ ਕਰਨੀ
ਚਾਹੀਦੀ ਹੈ ਅਤੇ ਨਾ ਹੀ ਦੇਰ ਲਾਣੀ ਚਾਹੀਦੀ ਹੈ। ਇਹ ਗਲ ਧਿਆਨ ਵਿੱਚ ਰਖਣ ਵਾਲੀ ਹੈ ਕਿ ਦਸਮੇਸ਼
ਪਿਤਾ ਨੇ ਬੇਦਾਵਾ ਲਿਖ ਕੇ ਦੇ ਗਏ ਚਾਲ੍ਹੀ ਸਿੱਖਾਂ ਨੂੰ, ਇਕੋ ਸਿੱਖ ਦੀ ਬੇਨਤੀ ਤੇ ਹੀ ਬਖ਼ਸ਼ ਦਿਤਾ
ਸੀ। ਇਹ ਵੀ ਨਿਸ਼ਚਿਤ ਕੀਤਾ ਜਾਣਾ ਚਾਹੀਦਾ ਹੈ ਕਿ ਕਿਸੇ ਨੂੰ ਵੀ ਰਾਜਨੈਤਿਕ ਮੁੱਦੇ ਅਕਾਲ ਤਖ਼ਤ ਤੇ
ਲਿਜਾਣ ਦਾ ਅਧਿਕਾਰ ਨਾ ਹੋਵੇ ਅਤੇ ਨਾ ਹੀ ਜਥੇਦਾਰ ਨੂੰ ਉਨ੍ਹਾਂ ਪੁਰ ਵਿਚਾਰ ਕਰਨ ਦਾ। ਕਿਉਂਕਿ ਮੁਖ
ਰੂਪ ਵਿੱਚ ਰਾਜਸੀ ਮੁੱਦੇ ਹੀ ਹਨ ਜੋ ਸ੍ਰੀ ਅਕਾਲ ਤਖ਼ਤ ਦੇ ਮਾਣ ਸਤਿਕਾਰ ਅਤੇ ਉਸਦੀ ਨਿਰਪੱਖਤਾ ਤੇ
ਸੁਆਲੀਆ ਨਿਸ਼ਾਨ ਲਾਉਣ ਦਾ ਕਾਰਣ ਬਣਦੇ ਹਨ।
Mobile: +91 98 68 91 77 31
(01/07/12)
ਸਤਿਨਾਮ ਸਿੰਘ ਮੌਂਟਰੀਅਲ
ਵੀਰ
ਜਸਵੀਰ ਸਿੰਘ ਜੀ
ਵਾਹਿ ਗੁਰੂ ਜੀ ਕਾ ਖਾਲਸਾ
ਵਾਹਿ ਗੁਰੂ ਜੀ ਕੀ ਫਤਹਿ
ਸੋਰੀ ਮੈ ਟਾਈਮ ਦੀ ਘਾਟ ਕਰਕੇ ਆਪ ਜੀ ਦੇ ਸਵਾਲਾਂ ਦੇ ਜਵਾਬ ਦੇਣ ਵਿੱਚ ਲੇਟ ਹਾਂ ਪਰ
ਜਲਦੀ ਦੇਵਾਂਗਾ ਜੀ,
ਤਾਜਾ ਭੱਖ ਰਹੇ ਮਸਲੇ ਤੇ ਆਪ ਜੀ ਦੇ ਸਵਾਲ ਦਾ ਜਵਾਬ ਦੇ ਰਿਹਾ ਹਾਂ, ਜੇ ਆਪ ਜੀ ਨੂੰ ਪਸੰਦ ਆ ਜਾਵੇ
ਤਾਂ, ਅਤੇ ਇੱਕ ਗੁਰਬਾਣੀ ਦੀ ਤੁਕ ਆਪ ਜੀ ਨੂੰ ਅਰਥ ਕਰਨ ਲਈ ਲਿਖ ਰਿਹਾ ਹਾਂ ਜੀ,
ਕਾਪੀ ਪੇਸਟ:
ਚਾਹੇ ਕੋਈ ਗੁਰਮੁਖ ਹੋਵੇ ਜਾਂ ਮਨਮੁਖ, ਮਰਨ ਪਿੱਛੋਂ ਕਿਸੇ ਦਾ ਵੀ ਮੁੜ ਜਨਮ-ਮਰਨ/ ਆਵਾਗਵਣ ਨਹੀਂ
ਹੁੰਦਾ।
ਰਾਗੁ ਸੂਹੀ ਮਹਲਾ ੫ ਘਰੁ ੧
ੴ ਸਤਿਗੁਰ ਪ੍ਰਸਾਦਿ॥ ਬਾਜੀਗਰਿ ਜੈਸੇ ਬਾਜੀ ਪਾਈ॥ ਨਾਨਾ ਰੂਪ ਭੇਖ ਦਿਖਲਾਈ॥ ਸਾਂਗੁ ਉਤਾਰਿ ਥੰਮਿੑਓ
ਪਾਸਾਰਾ॥ ਤਬ ਏਕੋ ਏਕੰਕਾਰਾ॥ ੧॥ ਕਵਨ ਰੂਪ ਦ੍ਰਿਸਟਿਓ ਬਿਨਸਾਇਓ॥ ਕਤਹਿ ਗਇਓ ਉਹੁ ਕਤ ਤੇ ਆਇਓ॥ ੧॥
ਰਹਾਉ॥ ਜਲ ਤੇ ਊਠਹਿ ਅਨਿਕ ਤਰੰਗਾ॥ ਕਨਿਕ ਭੂਖਨ ਕੀਨੇ ਬਹੁ ਰੰਗਾ॥ ਬੀਜੁ ਬੀਜਿ ਦੇਖਿਓ ਬਹੁ
ਪਰਕਾਰਾ॥ ਫਲ ਪਾਕੇ ਤੇ ਏਕੰਕਾਰਾ॥ ੨॥ ਸਹਸ ਘਟਾ ਮਹਿ ਏਕੁ ਆਕਾਸੁ॥ ਘਟ ਫੂਟੇ ਤੇ ਓਹੀ ਪ੍ਰਗਾਸੁ॥
ਭਰਮ ਲੋਭ ਮੋਹ ਮਾਇਆ ਵਿਕਾਰ॥ ਭ੍ਰਮ ਛੂਟੇ ਤੇ ਏਕੰਕਾਰ॥ ੩॥ ਓਹੁ ਅਬਿਨਾਸੀ ਬਿਨਸਤ ਨਾਹੀ॥ ਨਾ ਕੋ
ਆਵੈ ਨਾ ਕੋ ਜਾਹੀ॥ ਗੁਰਿ ਪੂਰੈ ਹਉਮੈ ਮਲੁ ਧੋਈ॥ ਕਹੁ ਨਾਨਕ ਮੇਰੀ ਪਰਮ ਗਤਿ ਹੋਈ॥ ੪॥ ੧॥ {ਪੰਨਾ
੭੩੬}
ਜਿਸ ਦੀ ਹਉਮੈ ਮਲੁ ਧੋਪ ਜਾਂਦੀ ਹੈ ਉਸ ਨੂੰ ਸਮਝ ਲਗ ਜਾਂਦੀ ਹੈ ਕਿ ਆਵਾਗਵਣ ਜਿਉਂਦੇ ਜੀ
ਹੀ ਹੈ, ਮਰਨ ਤੋਂ ਵਾਦ ਸੱਭ ਕੁੱਝ ੴ (ਇਕ, 1) ਵਿੱਚ ਸਮਾ ਜਾਂਦਾ ਹੈ,
ਇਸ ਤੁਕ ਦੇ ਅਰਥ ਕਰਨੇ ਜੀ- ਭਾਗਹੀਨ ਸਤਿਗੁਰੁ ਨਹੀ ਪਾਇਆ ਮਨਮੁਖ ਗਰਭ ਜੂਨੀ ਨਿਤਿ ਪਉਦਾ ਜੀਉ॥
ਸਤਿਨਾਮ ਸਿੰਘ ਮੌਂਟਰੀਅਲ 514-219-2525
(01/07/12)
ਹਰਦੇਵ ਸਿੰਘ, ਜੰਮੂ
ਸਤਿਕਾਰ ਯੋਗ ਸਰਵਜੀਤ ਸਿੰਘ ਜੀ,
ਸਤਿ ਸ਼੍ਰੀ ਅਕਾਲ!
ਪਿਛਲੇ ਹਫ਼ਤੇ ਸਿੱਖ ਮਾਰਗ. ਕਾਮ ਤੇ ਆਪਣੇ ਲੇਖ ‘ ਕੀ
ਗੁਰੂਆਂ ਦੇ ਵਿਵਹਾਰ ਵਿੱਚ ਨਾਮ ਅੰਮ੍ਰਿਤ ਨਹੀਂ ਸੀ?’ ਵਿੱਚ
ਮੈਂ ਲਿਖਿਆ ਸੀ:
“ਖੰਡੇ ਦਾ ਅੰਮ੍ਰਿਤ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦਾ ਇੱਕ ਮਹੱਤਵ
ਪੁਰਨ ਕਾਰਜ ਸੀ। ਪਰ ਵਿਵਹਾਰ
ਨੂੰ ਹੀ ਪ੍ਰਮੁੱਖਤਾ ਦੇਂਣ ਵਾਲੇ ਕੁੱਝ ਸੱਜਣਾ ਲਈ ਇਹ ਕਾਰਜ ਕੇਵਲ ਇੱਕ “ਨਾਟਕ” ਮਾਤਰ ਸੀ ਉਹ ਵੀ
ਕੇਵਲ ੧੫ ਅਪ੍ਰੇਲ ੧੬੯੯ ਦੀ ਵਸਾਖੀ ਵਾਲੇ ਦਿਨ ਲਈ!
ਸਿੱਖ ਗੁਰਮਤਿ ਅਨੁਸਾਰ ਵਿਵਹਾਰ ਨਾ ਕਰੇ ਤਾਂ ਮਨਮਤਿਆ ਅਤੇ
ਬ੍ਰਾਹਮਣ ਵਰਗੇ ਸੰਬੋਧਨਾਂ ਨਾਲ ਭੰਡਿਆ ਜਾਂਦਾ ਹੈ। ਪਰ ਨਾਲ ਹੀ ਦੂਜੇ ਪਾਸੇ ਗੁਰੂ ਦੇ ਵਿਵਹਾਰਕ
ਕਾਰਜਾਂ ਨੂੰ ਜਾਂ ਤਾਂ ਇਤਹਾਸ ਕਹਿ ਦੇ ਰੱਧ ਕੀਤਾ ਜਾਂਦਾ ਹੈ ਜਾਂ ਫ਼ਿਰ ਉਨ੍ਹਾਂ ਕਾਰਜਾਂ ਵਿਚਲੀ
ਪਵਿੱਤਰਤਾ ਨੂੰ ਵੀ ਬ੍ਰਾਹਮਣਵਾਦ ਕਹਿ ਕੇ ਉਸਦਾ ਅੰਨਾ ਵਿਰੌਧ ਕੀਤਾ ਜਾਂਦਾ ਹੈ”
ਲੇਖ ਦੇ ਵਿਸ਼ੇ ਦੀ ਰਵਾਨਗੀ ਅਨੁਸਾਰ ਇਸ ਪੈਰੇ ਵਿੱਚ ਉਸ ਵਿਚਾਰ ਦਾ ਖੰਡਨ ਹੈ
ਜਿਸ ਅਨੁਸਾਰ ਕੁੱਝ ਕੁ ਸੱਜਣ ਇਹ ਕਹਿੰਦੇ ਹਨ ਕਿ ਗੁਰੂਆਂ ਦੇ ਕੀਤੇ ਕਾਰਜ (ਖੰਡੇ ਬਾਟੇ ਦਾ
ਅੰਮ੍ਰਿਤ ਦਾ ਕੋਤਕ) ਕੇਵਲ ਇਤਹਾਸ ਹਨ ਅਤੇ ਉਨ੍ਹਾਂ ਕਾਰਜਾਂ ਵਿੱਚ ਗੁਰਮਤਿ ਨਹੀਂ। ਲੇਖ ਲਿਖਦੇਆਂ
ਦਾਸ ਨੇ 15 ਅਪ੍ਰੇਲ ਦੀ ਤਿਥੀ ਪਾਈ ਸੀ ਜਿਸ ਨੂੰ ਦਾਸ ਲੇਖ ਫ਼ੇਯਰ ਕਰਨ ਵੇਲੇ ਠੀਕ ਕਰਨ ਵੱਲ ਧਿਆਨ
ਨਹੀਂ ਦੇ ਸਕਿਆ ਕਿਉਂਕਿ ਇਸ ਲੇਖ/ਪੈਰੇ ਦਾ ਮੁੱਖ ਵਿਸ਼ਾ ਤਿਥੀ ਬਾਰੇ ਵਿਚਾਰ ਕਰਨਾ ਨਹੀਂ ਸੀ।
ਖੰਡ-ਬਾਟੇ ਦੇ ਅੰਮ੍ਰਿਤ ਦਾ ਕਾਰਜ ਪਹਿਲੀ ਵਸਾਖ 1699 ਨੂੰ ਹੋਇਆ ਸੀ ਜੋ ਕਿ
ਉਸ ਵੇਲੇ ਸ਼ਾਯਦ 29 ਜਾਂ 30 ਮਾਰਚ ਸੀ। ਇਸ ਲਈ ਆਪ ਜੀ ਅਤੇ ਪਾਠਕਾਂ ਪਾਸ ਬੇਨਤੀ ਹੈ ਕਿ ਉਹ ਵੀ
“15 ਅਪ੍ਰੇਲ 1699 ਦੀ ਵਸਾਖੀ
ਵਾਲੇ ਦਿਨ ਲਈ” ਨੂੰ
“1699 ਦੀ ਵਸਾਖੀ ਵਾਲੇ ਦਿਨ ਲਈ”
ਕਰਕੇ ਪੜਨ ਦੀ ਕਿਰਪਾਲਤਾ ਕਰਨ।
ਸੰਪਾਦਕ ਜੀ ਪਾਸ ਬੇਨਤੀ ਹੈ ਕਿ ਉਹ ਲੇਖ ਦੀ ਸਬੰਧਤ ਲਾਈਨ ਵਿਚੋਂ
“15 ਅਪ੍ਰੇਲ”
ਨੂੰ ਕਟ ਦੇਂਣ। ਮੈਂ ਬਹੁਤ ਧਨਵਾਦੀ ਹੋਵਾਂਗਾ!
ਵੀਰ ਸਰਵਜੀਤ ਸਿੰਘ ਜੀ ਆਪ ਜੀ ਨੇ ਅੱਗੇ ਲਿਖਿਆ ਹੈ;
“ਲੇਖ ਤਾ ਤੁਸੀਂ ਮੇਰੇ ਵਰਗਿਆਂ ਦੇ ਸਮਝ `ਚ ਆਉਣ ਵਾਲਾ ਲਿਖਦੇ ਹੀ ਨਹੀ ਪਰ
ਇਸ ਵਾਰ ਤਾ ਤੁਹਾਡੀ ਲਿਖੀ ਹੋਈ ਤਾਰੀਖ ਨੇ ਵੀ ਮੈਨੂੰ ਚੱਕਰਾਂ `ਚ ਪਾ ਦਿੱਤਾ ਹੈ”
ਵੀਰ ਸਰਵਜੀਤ ਜੀ ਆਸ ਹੈ ਕਿ ਤਾਰੀਖ ਨੂੰ ਲੈ ਕੇ ਆਪ ਜੀ ਨੂੰ ਪਿਆ ਚੱਕਰ ਠੀਕ
ਹੋ ਗਿਆ ਹੋਵੇਗਾ। ਬਾਕੀ ਉਸ
ਲੇਖ ਵਿੱਚ ਆਪ ਜੀ ਨੂੰ ਹੋਰ ਕੀ-ਕੀ ਸਮਝ ਨਹੀਂ ਆਇਆ?
ਦੱਸਣ ਦੀ ਕਿਰਪਾਲਤਾ ਕਰਨੀ ਤਾਂ ਕਿ ਦਾਸ ਆਪ ਜੀ ਨੂੰ
ਵਧੇਰੇ ਸਪਸ਼ਟ ਕਰਨ ਦਾ ਜਤਨ ਕਰ ਸਕੇ।
ਭੁੱਲ ਚੂਕ ਲਈ ਛਿਮਾ ਦਾ ਜਾਚਕ ਸਮਝਣਾ!
ਹਰਦੇਵ ਸਿੰਘ, ਜੰਮੂ-01. 07. 2012
(01/07/12)
ਡਾ ਦਲਵਿੰਦਰ ਸਿੰਘ ਗ੍ਰੇਵਾਲ
ਵਿਸ਼ਵ ਸਿਰਜਣਾ
ਡਾ ਦਲਵਿੰਦਰ ਸਿੰਘ ਗ੍ਰੇਵਾਲ
ਜੁਗਾਂ ਤੋਂ ਪਹਿਲਾਂ ਚਾਰੇ ਪਾਸੇ ਛਾਇਆ ਸੀ ਅੰਧਕਾਰ।
ਸੁੰਨ ਸਮਾਧੀ ਮਗਨ ਸੀ ਬੈਠਾ, ਉਸ ਵੇਲੇ ਕਰਤਾਰ।
ਖੇਡਾਂ ਖੇਡ ਇੱਕ ਵਿਸ਼ਵ ਸਿਰਜਣਾ, ਮਨ ਦੇ ਵਿੱਚ ਵਿਚਾਰ।
ਓੇਸ ਵਿਚਾਰੋਂ ਚਾਰੇ ਪਾਸੇ, ਗਈ ਰੋਸ਼ਨੀ ਫੈਲ,
ਓਅੰਕਾਰ ਦਾ ਬੋਲ ਗਰਜਿਆ, ਹਲਚਲ ਛਿੜੀ ਅਪਾਰ।
ਅੰਧਕਾਰ ਦੀ ਕਾਲੀ ਸ਼ਕਤੀ, ਬਣ ਗਈ ਅਣੂ ਚੁਫੇਰ
ਅਣੂਆਂ ਵਿੱਚ ਤਰੰਗਾਂ ਛਿੜੀਆਂ, ਵਧਦਾ ਗਿਆ ਪਾਸਾਰ।
ਅਣੂ ਜੁੜੇ ਤੇ ਪਵਨ ਬਣੀ, ਫਿਰ ਅਗਨੀ ਦਾ ਆਗਾਜ਼,
ਕਾਲੀ ਸ਼ਕਤੀ ਬਣ ਗਈ ਮਾਦਾ, ਧਰਤੀਆਂ ਦਾ ਆਧਾਰ।
ਸੰਘਣਾ ਹੋਇਆ ਕਾਲਾ ਮਾਦਾ ਲਾਵੇ ਦਾ ਦਰਿਆ,
ਲਾਵਾ ਜੰਮ ਅਕਾਸ਼-ਗੰਗਾਵਾਂ, ਵਿਛੀਆਂ ਖਲਾ ਵਿਚਕਾਰ।
ਤਾਰੇ ਜੰਮੇ ਅੰਬਰ ਦੇ ਵਿਚ, ਸੂਰਜ ਅਤੇ ਗ੍ਰਹਿ ਵੀ,
ਧਰਤੀ ਤੇ ਫਿਰ ਜਲ, ਜਲ ਤੋਂ ਜੀ, ਜੀਵਨ ਦਾ ਵਿਸਥਾਰ।
ਘੁਮਣ ਲਾਏ ਅਣੂ ਜੋ ਬਣਿਆ ਹਰ ਕੋਈ ਬਦਲਣਹਾਰ,
ਹਰ ਅਗਲੇ ਪਲ ਬਦਲੀ ਸਭ ਵਿੱਚ ਸਭ ਵਖਰੇ ਆਕਾਰ।
ਜੀਆਂ ਆਉਂਦੇ ਜਾਂਦੇ ਰਹਿਣਾ, ਧਰਤੀਆਂ ਬਦਲੀ ਜਾਣਾ,
ਉਸ ਦੇ ਹੁਕਮ ਹਰ ਕੋਈ ਚਲਣਾ, ਇਹ ਜੀਵਨ ਦਾ ਸਾਰ।
ਉਸਨੂੰ ਪਾਉਣਾ ਅਤੇ ਸਮਾਉਣਾ, ਮੰਜ਼ਿਲ ਹਰਿਕ ਅਣੂ ਦੀ,
ਉਸਦੀ ਅਚਰਜ ਕਿਰਤ ਸਲਾਹੁਣੀ, ਮਾਨਵ ਦਾ ਸੰਸਕਾਰ।
{ਨੋਟ:- ਪਿਛਲੇ ਹੋਰ ਪੱਤਰ ਪੜ੍ਹਨ ਲਈ ਐਰੋ (ਤੀਰ) ਨੂੰ ਕਲਿਕ ਕਰੋ ਜਾਂ ਉਪਰ ਪੰਨੇ ਦੀ ਚੋਣ ਕਰੋ ਜੀ}
 
|
. |