.


(31/08/12)
ਗੁਰਪ੍ਰੀਤ ਸਿੰਘ ਔਕਲੈਂਡ

ਗੁਰਬਾਣੀ ਵਿੱਚ ਆਏ ਪ੍ਰਤੀਕਾਂ, ਮੁਹਾਵਰਿਆਂ ਦੇ ਅਰਥ ਤੇ ਭਾਵ ਅਰਥ ਨੂੰ ਸਮਝਣ ਦੀ ਜ਼ਰੂਰਤ ਹੈ—ਪ੍ਰਿੰਸੀਪਲ ਗੁਰਬਚਨ ਸਿੰਘ ਪੰਨਵਾਂ, ਥਾਈ ਲੈਂਡ ਵਾਲੇ
ਪਿਛਲੇ ਗਿਆਰ੍ਹਾਂ ਸਾਲਾਂ ਤੋਂ ਨਿਊਜ਼ੀਲੈਂਡ ਦੀ ਧਰਤੀ `ਤੇ ਪ੍ਰਚਾਰ ਕਰਨ ਲਈ ਆ ਰਹੇ ਪ੍ਰਿੰਸੀਪਲ ਗੁਰਬਚਨ ਸਿੰਘ ਜੀ ਥਾਈਲੈਂਡ ਹੁਰਾਂ ਨੇ ਗੁਰਦੁਆਰਾ ਸਿਰੀ ਗੁਰੂ ਸਿੰਘ ਸਭਾ ਸ਼ਰਲੀ ਰੋਡ ਪਾਪਾਟੋਏਟੋਏ ਔਕਲੈਂਡ ਵਿਖੇ ਸੰਗਤ ਦੇ ਇੱਕ ਭਰਵੇਂ ਇਕੱਠ ਵਿੱਚ ਸ਼ਬਦ ਦੀ ਵਿਚਾਰ ਕਰਦਿਆ ਕਿਹਾ, ਕਿ “ਗੁਰਬਾਣੀ ਦੇ ਜਿੱਥੇ ਅਖਰੀਂ ਅਰਥ ਹਨ ਓੱਥੇ ਗੁਰਬਾਣੀ ਦਾ ਭਾਵ ਅਰਥ ਵੀ ਹੈ। ਭਾਵ ਕਰਦਿਆਂ ਨਾਨਕਈ ਫਲਸਫੇ ਦੀ ਸਿਰਮੋਰਤਾ ਕਾਇਮ ਰੱਖਦਿਆ ਹੋਇਆਂ ਬ੍ਰਮਹਮਣੀ ਵਿਚਾਰਧਾਰ ਤੋਂ ਨਿਰਲੇਪ ਹੋਣੀ ਚਾਹੀਦੀ ਹੈ। ਕੌਮੀ ਦੁਖਾਂਤ ਹੈ ਕਿ ਸ਼ਬਦ ਗੁਰਬਾਣੀ ਦਾ ਲਿਆ ਜਾਂਦਾ ਹੈ ਪਰ ਵਿਚਾਰ ਗਰੜ ਪੁਰਾਣ ਦੀ ਕੀਤੀ ਜਾਂਦੀ ਹੈ”। ਕਥਾ ਦੇ ਅਰੰਭ ਵਿੱਚ ਗੁਰਦੁਆਰੇ ਦੀ ਮਹਾਨਤਾ ਸਬੰਧੀ ਵਿਚਾਰ ਦੇਂਦਿਆ ਕਿਹਾ ਕਿ ਗੁਰਦੁਆਰੇ ਦਾ ਮਕਸਦ ਕੇਵਲ ਲੰਗਰ ਛੱਕਣਾ ਜਾਂ ਕੇਵਲ ਹਾਜ਼ਰੀ ਭਰਨਾ ਨਹੀਂ ਹੈ ਏੱਥੋਂ ਤਾਂ ਕੁੱਝ ਸਿੱਖ ਕੇ ਜਾਣ ਦੀ ਹੈ। ਭਾਈ ਨਾਨਕ ਸਿੰਘ ਜੀ ਨੇ ਆਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਰ ਰੋਜ਼ ਸ਼ਾਮ ਨੂੰ 7 ਤੋਂ 8 ਵਜੇ ਤੀਕ ਕਥਾ ਹੋਵੇਗੀ ਤੇ 8. 20 ਤੋਂ 9 ਵਜੇ ਤੀਕ ਸਵਾਲਾਂ ਦੇ ਜੁਆਬ ਪ੍ਰਿੰਸੀਪਲ ਜੀ ਦੇਣਗੇ।
ਗੁਰਪ੍ਰੀਤ ਸਿੰਘ ਔਕਲੈਂਡ
ਨੋਟ—ਪ੍ਰਿੰਸੀਪਲ ਗੁਰਬਚਨ ਸਿੰਘ ਜੀ ਦਾ ਟੈਲੀਫੂਨ ਨੰਬਰ 0064-221867005


(31/08/12)
ਦਲਜੀਤ ਸਿੰਘ ਹੋਠੀ ਰਾਚੈਸਟਰ ਨਿਓਯਾਰਕ

ਸਰਦਾਰ ਮੱਖਣ ਸਿੰਘ ਜੀ ਤੇ ਸਿੱਖ ਮਾਰਗ ਦੇ ਪਾਠਕਾ ਨੂੰ ਗੁਰੂ ਫ਼ਤਹਿ
ਜਦੋ ਅਸੀ ਛੋਟੇ ਹੁੰਦੇ ਸੀ ਤਾਂ ਸਾਨੂੰ ਇਹ ਨਹੀ ਸੀ ਪਤਾ ਹੁੰਦਾ ਗੁਰਦੁਵਾਰੇ ਕੀ ਕਰਨ ਜਾਈਦਾ ਹੈ? ਤੇ ਹੋਲੀ 2 ਪਤਾ ਲੱਗਾ ਕਿ ਗੁਰਦੁਵਾਰਾ ਇੱਕ ਧਾਰਮਿਕ ਸਿੱਖਿਆ ਕੇਂਦਰ ਹੈ। ਸਾਨੂੰ ਇਹ ਨਹੀ ਸੀ ਪਤਾ ਕਿ ਗੁਰੁ ਗ੍ਰੰਥ ਸਾਹਿਬ ਜੀ ਅੱਗੇ ਕਿਓ ਝੁੱਕਦੇ ਹਾਂ? ਤਾਂ ਪਤਾ ਲੱਗਾ ਕਿ ਜਿਹੜਾ ਇਸ ਦੇ ਸਿਧਾਂਤ ਨੂੰ ਮੰਨਦਾ ਹੈ ਤੇ ਸਾਰੀਆਂ ਮਨਮੱਤਾ ਛੱਡਦਾ ਹੈ! ਤਾਂ ਇੱਸ ਅੱਗੇ ਝੁੱਕਦਾ ਹੈ। 99% ਗੁਰੂ ਗ੍ਰੰਥ ਸਾਹਿਬ ਅੱਗੇ ਝੁੱਕਣ ਵਾਲਿਆ ਨੂੰ ਇਹ ਨਹੀ ਪਤਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਹੈ ਕੀ ਹੈ। ਜਿਹਨਾ ਨੂੰ ਇਹ ਨਹੀ ਪਤਾ ਇਸ ਵਿੱਚ ਲਿੱਖਿਆ ਕੀ ਹੈ! ਉਹ ਇਸ ਦੀ ਗੱਲ ਕਿਸ ਤਰਾ ਮੰਨਣਗੇ। ਸਿੱਖ ਮਾਰਗ ਤੇ ਸਰਦਾਰ ਇੱਕ ਵਾਕ ਸਿੰਘ ਜੀ ਦਾ ਇੱਕ ਲੇਖ ਹੈ ਸਿੱਖੋ! ਕੀ ਇਹ ਸੀ ਗੁਰੂ ਦਾ ਹੁਕਮ …? ? ਉਹ ਲਿਖਦੇ ਹਨ! ਸਿੱਖ ਕੁੜੀਆਂ ਵੱਲੋਂ ਪਤਿੱਤ ਮੁੰਡਿਆਂ ਨਾਲ ਵਿਆਹ ਕਰਵਾਉਣਾ, ਸਰਦਾਰ ਹੋ ਕੇ ਆਪਣੀਆਂ ਧੀਆਂ ਦੇ ਵਿਆਹ ਦਾੜ੍ਹੀ ਕੱਟੇ ਸਿੱਖੀ ਤੋਂ ਪਤਿੱਤ ਲੜਕਿਆਂ ਨਾਲ ਕਰਨੇ ਹੀ ਗੁਰਮਤਿ ਹੈ? ਕੀ ਇਹ ਗੁਰੂ ਦਾ ਹੁਕਮ ਹੈ?
ਸਰਦਾਰ ਇੱਕਵਾਕ ਸਿੰਘ ਜੀ ਕੀ ਤੁਸੀ ਦੱਸ ਸਕਦੇ ਹੋ ਸਿੱਖ ਕਿਸ ਨੂੰ ਕਹਿੰਦੇ ਹਨ? (1) ਕੀ ਡੇਰਾ ਸ਼ਰੋਮਣੀ ਕਮੇਟੀ, ਨਾਨਕਸਰੀਏ, ਨਾਮਧਾਰੀਏ, ਨਰੰਕਕਾਰਿਏ, ਬਾਦਲ ਦਲੀਏ, ਹੋਰ ਜਿਨੇ ਵੀ ਡੇਰੇਦਾਰ ਹਨ ਮਾਨ ਸਿੰਘ ਪਿਹੋਵੇ ਵਰਗੇ ਜੇ ਉਹ ਕੇਸ ਕੱਟਵਾ ਲੈਂਦੇ ਹਨ ਕੀ ਉਹ ਪਤਿੱਤ ਹੋ ਜਾਣਗੇ? (2) ਜੇ ਇਹ ਕੇਸ ਨਹੀ ਕਟਵਾਓਦੇ ਕੀ ਇਹ ਸਿੱਖ ਰਹਿਣਗੇ? (3) ਕੀ ਭਗਤ ਕਬੀਰ ਜੀ, ਬਾਬਾ ਫ਼ਰੀਦ ਜੀ, ਹੋਰ ਜਿਨੇ ਵੀ ਭਗਤ ਸਹਿਬਾਨ ਹਨ ਜਿਹਨਾ ਦੇ ਗਿਆਨ ਮੋਹਰੇ ਆਪਾ ਝੁੱਕਦੇ ਹਾਂ ਕੀ ਉਹ ਸਿੱਖ ਨਹੀ ਸਨ? (4) ਕੀ ਗੁਰੁ ਨਾਨਕ ਸਾਹਿਬ ਜੀ ਨੇ ਉਸ ਘਰ ਵਿਆਹ ਕਰਵਾਇਆ ਸੀ ਜਿਹਨਾ ਦੇ ਸਾਰਿਆ ਦੇ ਕੇਸ ਦਾੜ੍ਹੀ ਰੱਖੀ ਹੋਏ ਸੀ? (5) ਜੇ ਕੇਸ ਦਾੜ੍ਹੀ ਰੱਖਣ ਨਾਲ ਸਿੱਖ ਬਣ ਜਾਂਦਾ ਹੈ ਤਾਂ ਬਾਪੂ ਆਸਾ ਰਾਮ ਤੇ ਬਾਬਾ ਰਾਮਦੇਵ ਦੋਨਾ ਨੇ ਦਾੜ੍ਹੀ ਕੇਸ ਰੱਖੇ ਹੋਏ ਹਨ! ਦੋਨੋ ਅਪਰਾਧੀ ਵੀ ਹਨ ਕੀ ਇਹ ਦੋਨੋ ਸਿਖ ਹਨ? ਕੀ ਭਨਿਆਰੇ ਵਾਲਾ, ਨੂਰਮਹਿਲੀਆ, ਹੋਰ ਪਤਾ ਨਹੀ ਕਿੰਨੇ ਕੁ ਦਾੜ੍ਹੀ ਕੇਸਾ ਵਾਲੇ ਜਿਹਨਾ ਨੂੰ ਪਤਾ ਹੀ ਨਹੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਿਧਾਤ ਕੀ ਹੈ ਤੁਹਾਡੇ ਹਿਸਾਬ ਨਾਲ ਤਾਂ ੳਹ ਸਿੱਖ ਹਨ। ਬਾਕੀ 99% ਆਪਣੇ ਆਪ ਨੂੰ ਸਿੱਖ ਕਹਾਓਣ ਵਾਲੇ ਕੋਈ ਕਿਸੇ ਸਾਧ ਦਾ ਕੋਈ ਹੇਮਕੁੰਟੀਆਂ ਕੋਈ ਮਾਤਾ ਦਾ ਤੇ ਕਈ ਬਾਦਲ ਦਾ ਸਿੱਖ, ਤਕਰੀਬਨ ਲੋਕੀ ਗੁਰਦਵਾਰੇ ਵੀ ਕੁਛ ਮੰਗਣ ਹੀ ਜਾਂਦੇ ਹਨ ਨਾਂ ਕਿ ਕੁੱਝ ਸਿੱਖਣ। ਜੇ ਬਾਹਰੀ ਪਹਿਰਾਵੇ ਨੁੰ ਤੁਸੀ ਸਿੱਖ ਸਮਝਦੇ ਹੋ ਤਾਂ ਜਿਨੇ ਵੀ ਦਾੜ੍ਹੀ ਕੇਸਾ ਵਾਲੇ ਉਪਰ ਦਿੱਤੇ ਸਣੇ ਹਰਦੁਆਰੀਰੇ ਨੰਗੇ ਸਾਧਾ ਨੂੰ ਸਿੱਖ ਮੰਨਣਾ ਪਓਗਾਂ।

ਧੰਨਵਾਦ ਦਲਜੀਤ ਸਿੰਘ ਹੋਠੀ ਰਾਚੈਸਟਰ ਨਿਓਯਾਰਕ 585 698 0146


(31/08/12)
ਮਝੈਲ ਸਿੰਘ ਸਰਾਂ

ਨਾਨਕ ਦੀਆਂ ਗੁੱਝੀਆਂ ਰਮਜ਼ਾਂ ਨੂੰ ਬੇਸਮਝ ਜ਼ਮਾਨਾ ਕੀ ਜਾਣੇ…

ਮਝੈਲ ਸਿੰਘ ਸਰਾਂ

ਗੀਤ ਦੇ ਇਹ ਬੋਲ ਛੋਟੇ ਹੁੰਦਿਆਂ ਤਵੇ ਵਾਲੇ ਰਿਕਾਰਡਾਂ ਉਤੇ ਲਾਊਡ ਸਪੀਕਰਾਂ ‘ਤੇ ਸੁਣਦੇ ਸਾਂ। ਥੋੜ੍ਹਾ ਚਿਰ ਪਹਿਲਾਂ ਮੇਰੇ ਇਕ ਦੋਸਤ ਨੇ ਫੇਸਬੁੱਕ ‘ਤੇ ਇਹੋ ਗੀਤ ਮੇਰੇ ਨਾਲ ਸਾਂਝਾ ਕੀਤਾ। ਚਰਨ ਸਿੰਘ ਸਫਰੀ ਦਾ ਲਿਖਿਆ, ਸਰੂਪ ਸਿੰਘ ਸਰੂਪ ਦੀ ਆਵਾਜ਼ ਵਿਚ ਇਹ ਗੀਤ ਧੁਰ ਅੰਦਰ ਮਿਸ਼ਰੀ ਘੋਲਦਾ ਹੈ। ਬੱਸ, ਦੋ ਕੁ ਸਾਧਾਰਨ ਜਿਹੇ ਸਾਜ਼ਾਂ ਨਾਲ ਅਜਿਹੀ ਟੁਣਕਵੀਂ ਆਵਾਜ਼ ਹੈ ਕਿ ਮੁੜ-ਮੁੜ ਸੁਣਨ ਨੂੰ ਜੀਅ ਕਰਦਾ ਹੈ। ਇਕ ਦਿਨ ਇਹ ਗੀਤ ਸੁਣ ਕੇ ਹਟਿਆ ਹੀ ਸਾਂ ਕਿ ਇਹਦੇ ਇਨ੍ਹਾਂ ਬੋਲਾਂ ਵੱਲ ਵਧੇਰੇ ਧਿਆਨ ਚਲਾ ਗਿਆ ਕਿ ਬਾਬੇ ਨਾਨਕ ਦੀਆਂ ਉਹ ਕਿਹੜੀਆਂ ਗੁੱਝੀਆਂ ਰਮਜ਼ਾਂ ਹੋਈਆਂ, ਜਿਹੜੀਆਂ ਜ਼ਮਾਨੇ ਦੇ ਸਮਝ ਨਹੀਂ ਆਈਆਂ। ਬਾਬਾ ਤਾਂ ਲੋਕਾਈ ਤੋਂ ਕੁਝ ਵੀ ਗੁੱਝਾ ਨਹੀਂ ਸੀ ਰੱਖਦਾ। ਉਹ ਤਾਂ ਸਗੋਂ ਜ਼ਮਾਨੇ ਨੂੰ ਸਮਝਾਉਣ ਆਇਆ ਸੀ ਕਿ ਹੱਥੀਂ ਕਿਰਤ ਕਰਦਿਆਂ ਰੱਬ ਦਾ ਨਾਮ ਵੀ ਸੌਖਿਆਂ ਜਾਪਿਆ ਜਾ ਸਕਦਾ ਹੈ। ਵਿਹਲੜ ਬੰਦੇ ਬਾਬੇ ਨਾਨਕ ਨੂੰ ਭਾਉਂਦੇ ਹੀ ਨਹੀਂ ਸਨ। ਉਹ ਸਦਾ ਕਿਰਤੀਆਂ ਦੇ ਅੰਗ-ਸੰਗ ਆਪ ਵੀ ਕਿਰਤੀ ਬਣ ਕੇ ਰਹੇ। ਬਾਬੇ ਦਾ ਤਾਂ ਹਰ ਕਰਮ ਹੀ ਬੜਾ ਸਿੱਧਾ ਤੇ ਸਪੱਸ਼ਟ ਹੁੰਦਾ ਸੀ। ਮਾਪੇ ਜੰਞੂ ਪਾਉਣ ਲੱਗੇ ਤਾਂ ਬਾਲ ਉਮਰੇ ਹੀ ਨਾਨਕ ਨੇ ਜਨੇਊ ਸਬੰਧੀ ਉਹ ਕੁਝ ਦੱਸਿਆ ਜਿਹੜਾ ਪੰਡਿਤਾਂ, ਪੁਰੋਹਿਤਾਂ ਦੇ ਖੁਆਬ ਵਿਚ ਵੀ ਨਹੀਂ ਸੀ। ਮੌਲਵੀ ਤੇ ਪੰਡਿਤ ਕੋਲ ਪੜ੍ਹਨ ਭੇਜਿਆ ਤਾਂ ਜਿਹੜੀ ਪੜ੍ਹਾਈ ਬਾਬਾ ਪੜ੍ਹਨ ਨੂੰ ਕਹੇ, ਉਸ ਤੋਂ ਵਿਦਵਾਨ ਮੌਲਵੀ ਤੇ ਪੰਡਿਤ ਆਪ ਸੱਖਣੇ ਸੀ। ਬਾਪ ਨੇ ਰਕਮ ਦਿੱਤੀ ਕਿ ਪੁੱਤ ਵਪਾਰਕ ਕਿੱਤੇ ਵਿਚ ਪੈ ਜਾਵੇ ਤਾਂ ਕਹਿੰਦੇ ਨੇ.....ਨਾਨਕ ਭੁੱਖੇ ਸਾਧੂ-ਸੰਤਾਂ ਨੂੰ ਭੋਜਨ ਛਕਾਉਣ ‘ਤੇ ਖਰਚ ਆਏ। ਉਹਨੇ ਬਾਪ ਦਾ ਗੁੱਸੇ ਵਿਚ ਵੱਜਿਆ ਥੱਪੜ ਵੀ ਸਾਰੇ ਲੋਕਾਂ ਦੇ ਸਾਹਮਣੇ ਮੂੰਹ ‘ਤੇ ਜਰ ਲਿਆ, ਤੇ ਇਕੋ ਲਫ਼ਜ਼ ਕਿਹਾ ਕਿ ‘ਖਰਾ ਸੌਦਾ’ ਕਰ ਲਿਆ ਹੈ। ਪਿਛਲੀ ਉਮਰੇ ਖੇਤੀ ਕੀਤੀ ਤਾਂ ਇਸ ਵਿਚ ਵੀ ਹੱਥੀਂ ਕਿਰਤ ਕਰਨ ਦਾ ਸਪਸ਼ਟ ਸੁਨੇਹਾ ਸੀ। ਮੇਰੇ ਮਨ ਵਿਚ ਆਇਆ ਕਿ ਇਹ ਗੀਤ ਤਾਂ ਬੱਸ, ਬੋਲਾਂ ਤੋਂ ਸਿਵਾਏ ਹੋਰ ਕੁਝ ਨਹੀਂ। ਉਂਜ, ਦਿਮਾਗ ਦੇ ਕਿਸੇ ਕੋਨੇ ਵਿਚ ਬੂੜੀਆ ਅੜਿਆ ਜ਼ਰੂਰ ਪਿਆ ਸੀ ਕਿ ਚਰਨ ਸਿੰਘ ਸਫ਼ਰੀ ਵਰਗਾ ਸਿੱਖੀ ਨੂੰ ਸਮਰਪਿਤ ਗੀਤਕਾਰ ਐਵੇਂ ਤਾਂ ਗੀਤ ਲਿਖ ਨਹੀਂ ਗਿਆ। ਕੋਈ ਗੱਲ ਤਾਂ ਜ਼ਰੂਰ ਹੋਣੀ ਹੈ ਜਿਹੜੀ ਮੇਰੀ ਛੋਟੀ ਮਤ ਦੇ ਗੇੜ ‘ਚ ਨਹੀਂ ਆਈ।

.....ਤੇ ਹੁਣ ਇਕ ਸੰਤ ਮਹਾਂਪੁਰਸ਼ ਦੇ ਬਚਨ ਸੁਣਨ ਨੂੰ ਮਿਲੇ ਜਿਸ ਵਿਚ ਬਾਬੇ ਨਾਨਕ ਦੀ ਸਿਫ਼ਤ-ਸਲਾਹ ਕੀਤੀ ਗਈ ਸੀ। ਬਾਬੇ ਦੀ ਬਾਣੀ ਦੇ ਸ਼ਬਦ ਵੀ ਪੜ੍ਹ ਕੇ ਸੁਣਾਏ ਤੇ ਉਨ੍ਹਾਂ ਦੇ ਜੀਵਨ ਬਾਰੇ ਵੀ ਬੜਾ ਕੁਝ ਦੱਸਿਆ। ਕੰਨਾਂ ਨੂੰ ਸੁਣਨ ਨੂੰ ਬਹੁਤ ਚੰਗਾ ਲੱਗਾ। ਦਰਅਸਲ, ਗੁਰੂ ਨਾਨਕ ਨਾਮ ਹੈ ਹੀ ਅਜਿਹਾ ਕਿ ਜ਼ੁਬਾਨ ‘ਤੇ ਆਉਣ ਸਾਰ, ਤੇ ਕੰਨਾਂ ਵਿਚ ਪੈਣ ਸਾਰ ਇਨਸਾਨ ਹੌਲਾ ਫੁੱਲ ਹੋ ਜਾਂਦਾ ਹੈ। ਇਨ੍ਹਾਂ ਮਹਾਂਪੁਰਸ਼ਾਂ ਦੇ ਬਚਨ ਸੁਣਦਿਆਂ ਮੇਰੇ ਮਨ ਵਿਚ ਉਪਰ ਵਾਲੇ ਗੀਤ ਦੇ ਬੋਲ ਵੀ ਆ ਗਏ ਤੇ ਥੋੜ੍ਹੀਆਂ ਜਿਹੀਆਂ ਗੁੱਝੀਆਂ ਰਮਜ਼ਾਂ ਵੀ ਟਿਮਕਣ ਲੱਗੀਆਂ ਜਿਹੜੀਆਂ ਪਹਿਲਾਂ ਪਕੜ ਵਿਚ ਨਹੀਂ ਸਨ ਆ ਰਹੀਆਂ, ਜਾਂ ਇਹ ਕਹਿ ਲਈਏ ਕਿ ਅਸੀਂ ਉਹ ਸਮਝਣੀਆਂ ਚਾਹੁੰਦੇ ਹੀ ਨਹੀਂ; ਕਿਉਂਕਿ ਸਾਨੂੰ ਕਰਾਮਾਤੀ ਬਾਬਾ ਨਾਨਕ ਹੀ ਪਸੰਦ ਹੈ; ਜਿਹੜਾ ਕਹੇ ਕਿ ‘ਮਰਦਾਨਿਆ ਮੀਟ ਅੱਖਾਂ’ ਤੇ ਭਾਈ ਮਰਦਾਨਾ ਅੱਖਾਂ ਮੀਟ ਲਵੇ; ਤੇ ਅਗਲੇ ਪਲ ਬਾਬਾ ਨਾਨਕ ਕਹੇ ‘ਮਰਦਾਨਿਆਂ ਖੋਲ੍ਹ ਅੱਖਾਂ’ ਤੇ ਭਾਈ ਮਰਦਾਨਾ ਅੱਖਾਂ ਖੋਲ੍ਹਦੇ ਸਾਰ ਦੇਖੇ ਕਿ ਸੈਂਕੜੇ ਮੀਲ ਦਾ ਸਫ਼ਰ ਤੈਅ ਹੋ ਗਿਆ ਹੈ। ਅਸੀਂ ਕਦੇ ਨਹੀਂ ਚਾਹੁੰਦੇ ਕਿ ਬਾਬਾ ਨਾਨਕ ਸਾਲਾਂਬੱਧੀ ਪਾਟੇ ਕੱਪੜਿਆਂ ‘ਚ, ਟੁੱਟੀ ਜੁੱਤੀ ਤੇ ਕਦੇ ਨੰਗੇ ਪੈਰੀਂ ਵੀ ਕਈ-ਕਈ ਦਿਨ ਫਾਕੇ ਕੱਟਦਾ ਜੰਗਲਾਂ, ਮਾਰੂਥਲਾਂ, ਸਮੁੰਦਰਾਂ ਤੇ ਪਹਾੜਾਂ ਵਿਚ ਅਤਿ ਦੀ ਗਰਮੀ, ਲੋਹੜੇ ਦਾ ਕੱਕਰ, ਹਨ੍ਹੇਰੀਆਂ-ਝਾਂਜਿਆਂ ‘ਚ ਫਿਰਦਾ ਗਰੀਬੜੇ ਜਿਹੇ ਲਾਲੋ ਦੇ ਕੱਚੇ ਕੋਠੇ ‘ਚ ਭੁੰਜੇ ਬਹਿ ਕੇ ਹੱਥ ਤੇ ਰੱਖ ਕੇ ਸੁੱਕੀ ਰੋਟੀ ਖਾਂਦਾ ਹੋਵੇ। ਅਸੀਂ ਤਾਂ ਰਹਿਬਰੀ ਲੀੜਿਆਂ ਵਿਚ ਸਜੇ ਬਾਬੇ ਨਾਨਕ ਦੇ ਇਕ ਹੱਥ ਵਿਚੋਂ ਦੁੱਧ ਅਤੇ ਦੂਜੇ ਵਿਚੋਂ ਲਹੂ ਨਿਕਲਦਾ ਦੇਖ ਕੇ ਹੀ ਵਾਹਿਗੁਰੂ ਵਾਹਿਗੁਰੂ ਕਰਨਾ ਚਾਹੁੰਦੇ ਹਾਂ। ਬਾਬੇ ਨਾਨਕ ਦਾ ਕਿਰਤੀ ਨਾਲੋਂ ਸੰਤ ਰੂਪ ਸਾਡੀਆਂ ਅੱਖਾਂ ਨੂੰ ਜ਼ਿਆਦਾ ਪੋਂਹਦਾ ਹੈ। ਅਸਲ ਵਿਚ ਅਸੀਂ ਸ਼ਰਧਾਵਾਨ ਸਿੱਖ ਉਸੇ ਸੰਤ ਮਹਾਂਪੁਰਸ਼ ਜੋ ਕਥਾ ਜਾਂ ਸਾਖੀ ਸੁਣਾਉਂਦਾ ਹੁੰਦਾ ਹੈ, ਵਿਚੋਂ ਹੀ ਬਾਬੇ ਨਾਨਕ ਦਾ ਝਲਕਾਰਾ ਲੱਭਦੇ ਹਾਂ। ਉਸ ਦੀ ਪੇਸ਼ਕਾਰੀ ਇੰਨੀ ਮੋਹਿਤ ਕਰਨ ਵਾਲੀ ਹੁੰਦੀ ਹੈ ਕਿ ਅਸੀਂ ਕੀਲੇ ਜਾਂਦੇ ਹਾਂ, ਤੇ ਮੱਲੋਮੱਲੀ ਉਸ ਸੰਤ ਦੇ ਪੈਰ ਛੂਹ ਲੈਂਦੇ ਹਾਂ।

ਗੁਰੂ ਨਾਨਕ ਦੀ ਸੱਚਾ ਸੌਦਾ ਸਾਖੀ ਦਾ ਜ਼ਿਕਰ ਅਕਸਰ ਹੀ ਗੁਰਦੁਆਰਿਆਂ ਦੇ ਦੀਵਾਨਾਂ ਵਿਚ ਹੁੰਦਾ ਹੈ। ਸਾਖੀ ਮੁਤਾਬਕ ਜਦੋਂ ਬਾਬੇ ਨਾਨਕ ਨੇ ਕਈ ਦਿਨਾਂ ਤੋਂ ਭੁੱਖੇ ਸੰਤ-ਸਾਧੂ ਦੇਖੇ ਤਾਂ ਉਨ੍ਹਾਂ ਦਾ ਭੁੱਖ ਨਾਲ ਹੋਇਆ ਬੁਰਾ ਹਾਲ ਬਾਬੇ ਤੋਂ ਝੱਲਿਆ ਨਾ ਗਿਆ ਤੇ ਉਸ ਨੇ 20 ਰੁਪਏ ਦੀ ਸਾਰੀ ਰਕਮ ਦਾ ਰਾਸ਼ਨ ਉਨ੍ਹਾਂ ਭੁੱਖੇ ਸਾਧੂਆਂ ਨੂੰ ਖੁਆ ਦਿੱਤਾ। ਹੁਣ ਤਾਂ ਇਹ ਵੀ ਪ੍ਰਚਾਰਿਆ ਜਾਂਦਾ ਹੈ ਕਿ ਬਾਬਾ ਨਾਨਕ ਉਹ 20 ਰੁਪਏ ਸੰਤਾਂ ਨੂੰ ਖੁਆ ਕੇ ਸਿੱਖਾਂ ਲਈ ਐਫ਼ ਡੀ. ਕਰ ਗਏ ਜਿਸ ਦੇ ਵਿਆਜ ਵਿਚੋਂ ਸਿੱਖਾਂ ਦੇ ਲੰਗਰ ਹੁਣ ਤੱਕ ਚੱਲੀ ਜਾਂਦੇ ਹਨ।

ਉਂਜ, ਜਿਹੜੀ ਗੱਲ ਮੈਂ ਪਹਿਲੀ ਵਾਰੀ ਸੁਣੀ, ਉਹ ਮੈਨੂੰ ਪਹਿਲੀਆਂ ਨਾਲੋਂ ਕੁਝ ਹਟਵੀਂ ਲੱਗੀ। ਸੰਤ ਮਹਾਂਪੁਰਸ਼ ਨੇ ਦੱਸਿਆ ਕਿ ਉਹ ਸੰਤ ਮੰਡਲੀ ਆਮ ਨਹੀਂ ਸੀ, ਸਗੋਂ ਉਸ ਵਿਚ ਖੁਦ ਕਰਤਾਰ, ਭਾਵ ਰੱਬ ਆਇਆ ਸੀ ਤਾਂ ਕਿ ਗੁਰੂ ਨਾਨਕ ਸਾਹਿਬ ਨੂੰ ਪਰਖਿਆ ਜਾਵੇ ਕਿ ਜਿਸ ਮਕਸਦ ਲਈ ਉਹਨੂੰ ਦੁਨੀਆਂ ਵਿਚ ਭੇਜਿਆ ਸੀ, ਕੀ ਅਜੇ ਵੀ ਉਹ ਉਸ ‘ਤੇ ਕਾਇਮ ਹੈ? ਜਦ ਬਾਬੇ ਨਾਨਕ ਨੇ ਉਹ 20 ਰੁਪਏ ਦੀ ਰਕਮ ਉਨ੍ਹਾਂ ਨੂੰ ਖੁਆ ਦਿੱਤੀ ਤਾਂ ਉਸ ‘ਸੰਤ ਮੰਡਲੀ ਰੱਬ’ ਨੇ ਬਾਬੇ ਨਾਨਕ ਨੂੰ ਪਾਸ ਕਰ ਦਿੱਤਾ, ਭਾਵ ਉਨ੍ਹਾਂ ਭੁੱਖੇ ਤੇ ਵਿਹਲੜ ਸਾਧਾਂ ਦਾ ਦਰਜਾ ਗੁਰੂ ਨਾਨਕ ਸਾਹਿਬ ਤੋਂ ਉਪਰ ਦੱਸਿਆ ਗਿਆ ਹੈ।

ਅਸੀਂ ਸਾਰੇ ਜਾਣਦੇ ਹਾਂ ਕਿ ਗੁਰੂ ਨਾਨਕ ਨੇ ਸੁੱਚੀ ਕਿਰਤ ਦਾ ਸੁਨੇਹਾ ਇਸ ਜਗਤ ਨੂੰ ਦਿੱਤਾ। ਉਨ੍ਹਾਂ ਦੇ ਪਿਤਾ ਮਹਿਤਾ ਕਾਲੂ ਕਿੱਤੇ ਵਜੋਂ ਪਟਵਾਰੀ ਸਨ ਤੇ ਉਨ੍ਹਾਂ ਦੇ ਘਰ ਵਿਚ ਜ਼ਰੂਰਤ ਦੀ ਹਰ ਸ਼ੈ ਦੀ ਬਹੁਤਾਤ ਹੁੰਦੀ ਹੋਵੇਗੀ, ਜਦੋਂ ਕਿ ਇਲਾਕੇ ਦੇ ਆਮ ਕਿਸਾਨਾਂ ਦੀ ਆਰਥਿਕ ਹਾਲਤ ਪਤਲੀ ਸੀ ਤੇ ਨਿਆਣੀ ਉਮਰੇ ਨਾਨਕ ਨੇ ਇਹ ਆਪਣੀਆਂ ਅੱਖਾਂ ਨਾਲ ਦੇਖਿਆ ਹੋਣਾ ਕਿ ਬਾਪ ਦੀ ਪਟਵਾਰੀ ਦੀ ਹੈਸੀਅਤ ਹੋਣ ਸਦਕਾ ਤਲਵੰਡੀ ਦਾ ਹਰ ਕਿਸਾਨ ਕੁਝ ਨਾ ਕੁਝ ਉਨ੍ਹਾਂ ਦੇ ਘਰ ਭੇਜਦਾ ਹੈ, ਭਾਵੇਂ ਉਨ੍ਹਾਂ ਦੇ ਆਪਣੇ ਘਰ ਲੋੜੀਦੀਆਂ ਚੀਜ਼ਾਂ ਤੋਂ ਸੱਖਣੇ ਹੀ ਕਿਉਂ ਨਾ ਰਹਿੰਦੇ ਹੋਣ! ਮੈਂ ਨਹੀਂ ਕਹਿੰਦਾ ਕਿ ਮਹਿਤਾ ਕਾਲੂ ਜੀ ਰਿਸ਼ਵਤਖੋਰ ਸਨ, ਪਰ ਉਨ੍ਹਾਂ ਦਾ ਇਲਾਕੇ ਦਾ ਪਟਵਾਰੀ ਹੋਣਾ ਹੀ ਮਾਇਨੇ ਰੱਖਦਾ ਸੀ ਅਤੇ ਬਹੁਤ ਕੁਝ ਬਿਨਾਂ ਕੁਝ ਕੀਤੇ ਹੀ ਉਨ੍ਹਾਂ ਨੂੰ ਮਿਲ ਜਾਂਦਾ ਹੋਣਾ ਹੈ। ਫਿਰ ਬਾਬੇ ਨਾਨਕ ਦੀ ਇਲਾਹੀ ਨਜ਼ਰ ਇਸ ਨੂੰ ਸੱਚੀ ਕਿਰਤ ਕਦੋਂ ਮੰਨਦੀ ਹੋਣੀ ਹੈ?

ਜਦੋਂ ਬਾਪ ਨੇ ਪੁੱਤਰ ਨੂੰ ਵਪਾਰ ਵਿਚ ਪਾਉਣਾ ਚਾਹਿਆ ਤੇ 20 ਰੁਪਏ ਬਾਬੇ ਨਾਨਕ ਨੂੰ ਦਿੱਤੇ ਤਾਂ ਉਨ੍ਹਾਂ ਨੇ ਆਗਿਆਕਾਰੀ ਪੁੱਤਰ ਹੋਣ ਸਦਕਾ ਲੈ ਤਾਂ ਲਏ ਹੋਣੇ ਹਨ ਪਰ ਉਨ੍ਹਾਂ ਨੂੰ ਉਹ ਰਕਮ ਕਦੇ ਵੀ ਹੱਕ ਹਲਾਲ ਦੀ ਕਮਾਈ ਨਹੀਂ ਲੱਗੀ ਹੋਣੀ, ਜਿਸ ਨਾਲ ਬਾਬਾ ਕਦੇ ਵੀ ਵਪਾਰ ਕਰਨਾ ਨਹੀਂ ਚਾਹੁੰਦਾ ਹੋਣਾ। ਫਿਰ ਬਾਬੇ ਨੇ ਜੇ ਇਸ ਰਕਮ ਨਾਲ ਵਪਾਰ ਨਹੀਂ ਕਰਨਾ ਸੀ ਤਾਂ ਇਸ ਨੂੰ ਕਿਤੇ ਖਰਚਣ ਬਾਰੇ ਵੀ ਸੋਚਿਆ ਹੋਣਾ ਹੈ। ਬਾਬੇ ਨੇ ਤਾਂ ਇਸ ਰਕਮ ਨੂੰ ਕਿਸੇ ਲੋੜਵੰਦ ਟੱਬਰਦਾਰ ਨੂੰ ਵੀ ਦੇਣਾ ਮੁਨਾਸਬ ਨਹੀਂ ਸਮਝਿਆ, ਕਿਉਂਕਿ ਉਹਦੇ ਨਿਰਮਲ ਪੰਥ ਵਿਚ ਤਾਂ ਸਿਰਫ ਸੁੱਚੀ ਕਿਰਤ ਕਮਾਈ ਹੀ ਵੰਡ ਛਕਣ ਲਈ ਵਰਤੀ ਜਾਣੀ ਸੀ। ਫਿਰ ਚੂਹਣਕਾਣੇ ਸ਼ਹਿਰ ਦੇ ਬਾਹਰਵਾਰ ਇਹ (ਭੁੱਖੀ) ਸੰਤ ਮੰਡਲੀ ਮਿਲ ਗਈ ਤੇ ਉਨ੍ਹਾਂ ਨੇ ਫ਼ੈਸਲਾ ਕਰ ਲਿਆ ਹੋਣਾ ਹੈ ਕਿ ਇਸ ਰਕਮ ਦੇ ਸਹੀ ਹੱਕਦਾਰ ਇਹ ਵਿਹਲੜ ਸਾਧ ਹਨ। ਘਰ ਪਰਤ ਕੇ ਬਾਬੇ ਨਾਨਕ ਦਾ ਜਵਾਬ ਸੀ ਕਿ ਉਹ ਤਾਂ ‘ਖਰਾ ਸੌਦਾ’ ਕਰ ਆਏ ਹਨ। ਇਸ ‘ਖਰੇ ਸੌਦੇ’ ਵਿਚ ਹੀ ਬਾਬੇ ਦੀ ਗੁੱਝੀ ਰਮਜ਼ ਤਮਾਮ ਦੁਨੀਆਂ ਦੇ ਬਾਪਾਂ ਨੂੰ ਕਹਿ ਰਹੀ ਸੀ ਕਿ ਜੇ ਪੁੱਤਾਂ-ਧੀਆਂ ਨੂੰ ਨੇਕ ਇਨਸਾਨ ਬਣਾਉਣਾ ਹੈ, ਉਨ੍ਹਾਂ ਦਾ ਅੱਗਾ ਸੰਵਾਰਨਾ ਹੈ ਤਾਂ ਉਨ੍ਹਾਂ ਲਈ ਹੱਥੀਂ ਕੀਤੀ ਸੁੱਚੀ ਕਿਰਤ ਕਮਾਈ ਵਰਤੋ ਜਿਸ ਵਿਚ ਸਰਬਤ ਦਾ ਭਲਾ ਲੁਕਿਆ ਹੋਇਆ ਹੈ।

ਇਸ ਵਿਚੋਂ ਜਿਹੜੀ ਅਗਲੀ ਰਮਜ਼ ਸਾਡਾ ਬਾਬਾ ਨਾਨਕ ਦੱਸਣੀ ਚਾਹੁੰਦਾ ਹੋਣਾ ਹੈ, ਉਹ ਇਹ ਕਿ ਜਿਹੜਾ ਨਿਰਮਲ ਪੰਥ ਉਹਨੇ ਚਲਾਉਣਾ ਹੈ, ਉਸ ਮਾਰਗ ‘ਤੇ ਚੱਲਣ ਵਾਲੇ ਭਲੀਭਾਂਤ ਇਹ ਸਮਝ ਜਾਣ ਕਿ ਉਨ੍ਹਾਂ ਨੂੰ ਜ਼ਿੰਦਗੀ ਵਿਚ ਰੱਬ ਦੇ ਨਾਂ ‘ਤੇ ਠੱਗੀਆਂ ਮਾਰਨ ਵਾਲੇ ਸਾਧੂ ਸੰਤਾਂ ਦੇ ਵਿਹਲੜ ਵੱਗਾਂ ਨੇ ਬਹੁਤ ਟੱਕਰਨਾ ਹੈ ਤੇ ਧਰਮ ਦੀ ਆੜ ਵਿਚ ਲੁੱਟਣ ਦੀ ਵੀ ਬੜੀ ਕੋਸ਼ਿਸ਼ ਕਰਨੀ ਹੈ। ਉਹ ਆਪ ਸਾਰੀ ਰਕਮ ਜਿਸ ਨਾਲ ਬਾਪ ਨੇ ਵਪਾਰ ਕਰਾਉਣਾ ਸੀ, ਅਜਿਹੇ ਸੰਤਾਂ ਨੂੰ ਲੁਟਾ ਕੇ ਵੀ ‘ਖਰਾ ਸੌਦਾ’ ਇਸ ਕਰ ਕੇ ਕਹਿੰਦਾ ਸੀ ਕਿ ਉਹਨੇ ਆਪਣੇ ਸਿੱਖਾਂ ਨੂੰ ਪਾਖੰਡੀ ਸੰਤਾਂ ਦੀ ਲੁੱਟ ਤੋਂ ਬਚਾ ਲਿਆ। ਬਾਬਾ ਨਾਨਕ ਤਾਂ ਸਭ ਨੂੰ ਚੁਕੰਨਾ ਕਰ ਗਿਆ ਕਿ ਜਿਹੜੇ ਸਾਧਾਂ ਨੇ ਉਨ੍ਹਾਂ ਦੇ ਗੁਰੂ ਨੂੰ ਨਹੀਂ ਬਖ਼ਸ਼ਿਆ, ਉਹ ਆਮ ਸਿੱਖਾਂ ਨੂੰ ਕਦੋਂ ਬਖ਼ਸ਼ਣਗੇ?

ਕਾਸ਼! ਸਿੱਖ ਆਪਣੇ ਬਾਬੇ ਨਾਨਕ ਦੀ ਇਸ ਰਮਜ਼ ਨੂੰ ਸਮਝ ਜਾਂਦੇ ਤਾਂ ਉਨ੍ਹਾਂ ਦੀ ਕਿਰਤ ਕਮਾਈ ਅੱਜ ਵਿਹਲੜ ਸੰਤਾਂ ਕੋਲ ਨਾ ਜਾਂਦੀ ਜਿਨ੍ਹਾਂ ਦੇ ਦਿਮਾਗਾਂ ਨੂੰ ਐਨੀ ਫਿੱਟ ਤੇ ਫਤੂਰ ਚੜ੍ਹਿਆ ਹੋਇਆ ਹੈ ਕਿ ਉਹ ਆਪਣੇ ਹੀ ਉਨ੍ਹਾਂ ਸ਼ਰਧਾਲੂਆਂ, ਜਿਹੜੇ ਉਹਨੂੰ ਰੱਬ ਦਾ ਦਰਜਾ ਦਿੰਦੇ ਹਨ, ਦੀ ਇੱਜ਼ਤ-ਆਬਰੂ ਤਾਰ-ਤਾਰ ਕਰਨ ਲੱਗੇ ਰਤੀ ਭਰ ਵੀ ਖੌਫ ਨਹੀਂ ਖਾਂਦੇ! ਜਦੋਂ ਆਪਣੇ-ਆਪ ਨੂੰ ‘ਵਿਹੰਗਮ ਸੰਤ’ ਕਹਾਉਣ ਵਾਲੇ ਦੇ ਡੇਰੇ ਵਿਚ ਸ਼ਰਧਾਲੂ ਮੁਟਿਆਰ ਖੁਦਕੁਸ਼ੀ ਕਰਦੀ ਹੋਵੇ, ਜਿਹਦਾ ਸਬੱਬ ਸੰਤ ਮਹਾਂਪੁਰਖ ਵੱਲੋਂ ਉਸ ਲੜਕੀ ਨੂੰ ਆਪਣੇ ਫੋਨ ਤੋਂ ਭੇਜੇ ਇਤਰਾਜ਼ਯੋਗ ਮੈਸੇਜ਼ ਹੋਣ ਤੇ ਅਜਿਹੇ ਸੰਤਾਂ ਦੀਆਂ ਮੁਜਰਮਾਨਾ ਹਰਕਤਾਂ ਕਰ ਕੇ ਕਿਸੇ ਸ਼ਰੀਫ ਨੂੰ ਸਦਾ ਲਈ ਅੱਖਾਂ ਤੋਂ ਅੰਨਾ ਕੀਤਾ ਜਾਵੇ, ਕਿਉਂਕਿ ਉਸ ਨੇ ਬਾਬੇ ਦਾ ਕੁਕਰਮ ਆਪਣੀ ਅੱਖੀਂ ਦੇਖਿਆ ਸੀ ਤੇ ਗੁਰੂ ਦੀ ਮੋਹਰ ਕੇਸ ਕਿਸੇ ਸ਼ਰਧਾਲੂ ਦੇ ਇਸ ਕਰ ਕੇ ਕਤਲ ਕਰਵਾ ਦੇਵੇ ਕਿ ਉਹਨੇ ਉਹਦੇ ਡੇਰੇ ਵਿਚ ਹੁੰਦੀਆਂ ਗੁਰਮਤਿ ਵਿਰੋਧੀ ਕਾਰਵਾਈਆਂ ਦੀ ਗੱਲ ਕੀਤੀ ਸੀ; ਸਿਤਮਜ਼ਰੀਫੀ ਦੇਖੋ ਕਿ ਬਾਬੇ ਦੇ ‘ਖਰੇ ਸੌਦੇ’ ਨੂੰ ‘ਸੱਚੇ ਸੌਦੇ’ ਨਾਂ ਵਿਚ ਤਬਦੀਲ ਕਰ ਕੇ ਦੁਨੀਆਂ ਭਰ ਦਾ ‘ਕੁ-ਸੌਦਾ’ ਕਰੀ ਜਾਂਦੇ ਹਨ। ਇੰਨਾ ਕੁਝ ਹੋਣ ਦੇ ਬਾਵਜੂਦ ਸਿੱਖ ਅਜੇ ਵੀ ਬੇਸਮਝ ਬਣੇ ਬੈਠੇ ਹਨ।

ਬਾਬਾ ਤਾਂ ਗੁਰਬਾਣੀ ਵਿਚ ਵੀ ਸਪੱਸ਼ਟ ਕਰ ਗਿਆ ਕਿ ‘ਅਕਲੀ ਸਾਹਿਬੁ ਸੇਵੀਐ’। ਰੱਬ ਦਾ ਨਾਂ ਲੈਣ ਲਈ ਕਿਸੇ ਠੇਕੇਦਾਰ ਸਾਧ ਦੀ ਅਕਲ ਦੀ ਜ਼ਰੂਰਤ ਨਹੀਂ, ਖੁਦ ਆਪਣੀ ਅਕਲ ਵਰਤਣੀ ਹੈ। ਇਹੋ ਬਾਬੇ ਨਾਨਕ ਦਾ ਹਰ ਸਿੱਖ ਲਈ ਹੁਕਮ ਹੈ ਪਰ ਜੇ ਕੋਈ ਸਿੱਖ ਇੱਦਾਂ ਨਹੀਂ ਕਰਦਾ ਤਾਂ ਇਹ ਗੁਰੂ ਨਾਨਕ ਪਾਤਸ਼ਾਹ ਦੀ ਹੁਕਮ-ਅਦੂਲੀ ਹੈ।

ਅਸੀਂ ‘ਸੱਚਾ ਸੌਦਾ’ ਵਾਲੀ ਸਾਖੀ ਦਾ ਜ਼ਿਕਰ ਸਦਾ ਧਾਰਮਿਕ ਰੰਗਣ ਵਿਚ ਹੀ ਕਰਦੇ ਹਾਂ। ਇਸ ਕਰ ਕੇ ਇਸ ਪਿੱਛੇ ਲੁਕੇ ਰਹੱਸ ਜਾਂ ਰਮਜ਼ਾਂ ਜਿਹੜੀਆਂ ਬਾਬਾ ਨਾਨਕ ਸਾਨੂੰ ਦੱਸ ਗਿਆ, ਫੜਨ ਤੋਂ ਗੁਰੇਜ਼ ਕਰ ਜਾਈਦਾ ਹੈ ਕਿ ਕਿਤੇ ਸਾਡੇ ਵੱਡੇ ਧਰਮੀ (ਸੰਤ-ਮਹਾਂਪੁਰਸ਼) ਸਾਡੇ ‘ਤੇ ਅਧਰਮੀ ਹੋਣ ਦਾ ਠੱਪਾ ਹੀ ਨਾ ਲਾ ਦੇਣ; ਪਰ ਬਾਬੇ ਨਾਨਕ ਦੇ ਸਿੱਖ ਹੋਣ ਦੇ ਨਾਤੇ ਉਹਦੀਆਂ ਗੁੱਝੀਆਂ ਰਮਜ਼ਾਂ ਦੀ ਗੱਲ ਕਰਨੀ ਵੀ ਤਾਂ ਜ਼ਰੂਰੀ ਹੈ। ਹੁਣ ਜਦੋਂ ‘ਸੱਚਾ ਸੌਦਾ’ ਸਾਖੀ ਵਿਚ ਭੁੱਖੇ ਸਾਧੂ-ਸੰਤਾਂ ਦਾ ਜ਼ਿਕਰ ਵਾਰ-ਵਾਰ ਆਉਂਦਾ ਤਾਂ ਮੈਂ ਕੌਣ ਹੁੰਨਾ, ਉਨ੍ਹਾਂ ਨੂੰ ਰੱਜੇ ਹੋਏ ਕਹਿ ਸਕਾਂ; ਕਿਉਂਕਿ ਜਿਹੜੇ ਬਾਬੇ ਨਾਨਕ ਕੋਲੋਂ ਨਹੀਂ ਰੱਜੇ, ਸਾਡੇ ਕੋਲੋਂ ਭਲਾ ਕਿੱਥੇ ਰੱਜ ਜਾਣਗੇ? ਇਹ ਉਦੋਂ ਵੀ ਭੁੱਖੇ ਸੀ ਤੇ ਅੱਜ ਵੀ ਭੁੱਖੇ ਹੀ ਹਨ।

ਅੱਜਕੱਲ੍ਹ ਤਾਂ ਇਨ੍ਹਾਂ ਸੰਤਾਂ ਦੀ ਭੁੱਖ ਰਾਜ ਸਭਾ ‘ਤੇ ਕਾਬਜ਼ ਹੋਣ ਦੀ ਹੈ। ਇਸ ਮਕਸਦ ਲਈ ਇਹ ‘ਦਸ ਨੰਬਰੀਆਂ’ ਨਾਲ ਵੀ ਯਾਰੀ ਪਾ ਲੈਂਦੇ ਹਨ। ਕਈ ਖੁਦ ਦਸ ਨੰਬਰੀਏ ਆ। ਅਸੀਂ ਖੁਦ ਦੇਖਦੇ ਹਾਂ ਕਿ ਮਾਇਆ ਤੋਂ ਦੂਰ ਰਹਿਣ ਦਾ ਉਪਦੇਸ਼ ਦੇਣ ਵਾਲੇ ਕਿੱਦਾਂ ਗਰੀਬਾਂ ਦੀਆਂ ਜ਼ਮੀਨਾਂ ਉਤੇ ਕਬਜ਼ਾ ਕਰੀ ਜਾਂਦੇ ਹਨ। ਹਰ ਸੰਤ ਦਾ ਡੇਰਾ ਵ੍ਹਾਈਟ ਹਾਊਸ ਬਣਿਆ ਹੋਇਆ ਹੈ। ਮਹਿੰਗੀ ਤੋਂ ਮਹਿੰਗੀ ਕਾਰ ਇਨ੍ਹਾਂ ਲਿਸ਼ਕਦੇ ਚੋਲਿਆਂ ਵਾਲਿਆਂ ਕੋਲ ਹੈ। ਇਨ੍ਹਾਂ ਦੀ ਜ਼ਿੰਦਗੀ ਬਸਰ ਕਰਨ ਦੇ ਢੰਗ ਤੋਂ ਕੌਣ ਕਹਿ ਸਕਦਾ ਹੈ ਕਿ ਇਨ੍ਹਾਂ ਵਿਚ ਫਕੀਰੀ ਨਾਂ ਦੀ ਵੀ ਕੋਈ ਕਣੀ ਹੈ। ਸਰਕਾਰੇ ਦਰਬਾਰੇ ਪੂਰਾ ਦਬਦਬਾ ਹੈ।

ਇਥੇ ਇਕ ਗੱਲ ਦਾ ਜ਼ਿਕਰ ਰਤਾ ਕੁ ਉਚੇਚਾ ਕਰ ਲਵਾਂ। ਰਤਾ ਕੁ ਧਿਆਨ ਧਰ ਕੇ ਸੋਚੋ ਕਿ ਜੇ ਉਨ੍ਹਾਂ 15 ਜਾਂ 20 ਸਾਧੂਆਂ ਨੂੰ ਸੱਚੀਂ ਹੀ ਢਿੱਡ ਦੀ ਭੁੱਖ ਸੀ ਤਾਂ ਉਹ ਤਾਂ ਉਦੋਂ ਰੁਪਏ ਜਾਂ ਦੋ ਰੁਪਏ ਦੇ ਰਾਸ਼ਨ ਨਾਲ ਪੂਰੀ ਹੋ ਜਾਣੀ ਸੀ। ਉਦੋਂ ਇਕ ਟਕੇ ਦੇ ਕਈ ਮਣ ਦਾਣੇ ਮਿਲਦੇ ਸੀ ਤੇ 20 ਰੁਪਏ ਤਾਂ ਉਸ ਵਕਤ ਦੀ ਬਹੁਤ ਵੱਡੀ ਰਕਮ ਸੀ। ਇਥੇ ਉਨ੍ਹਾਂ ਭੁੱਖੇ ਸੰਤਾਂ ਦੇ ਇਖਲਾਕ ਦੀ ਗੱਲ ਵੀ ਹੈ! ਉਨ੍ਹਾਂ ਨੂੰ ਇਹ ਨਹੀਂ ਸੀ ਚਾਹੀਦਾ ਕਿ ਉਹ ਇੰਨੀ ਵੱਡੀ ਰਕਮ ਨਾ ਹਥਿਆਉਂਦੇ? ਪਰ ਨਹੀਂ! ਉਨ੍ਹਾਂ ਦੀ ਭੁੱਖ ਸਿਰਫ਼ ਰੋਟੀ ਨਹੀਂ ਸੀ, ਬਲਕਿ ਇਸ ਤੋਂ ਵੀ ਕਈ ਗੁਣਾ ਵੱਡੀ ਸੀ। ਇਨ੍ਹਾਂ ਨੇ ਸਾਰੀ ਰਕਮ ਹਥਿਆਉਣ ਲਈ ਬਾਬੇ ਨਾਨਕ ਕੋਲ ਕਈ ਝੂਠੇ ਸੱਚੇ ਫਫੜੇ ਵੀ ਕੀਤੇ ਹੋਣੇ ਹਨ। ਇਸੇ ਕਤਾਰ ਦੇ ਸੰਤਾਂ ਦੀਆਂ ਅੱਜ ਡਾਰਾਂ ਦੀਆਂ ਡਾਰਾਂ ਤੁਰੀਆਂ ਫਿਰਦੀਆਂ ਹਨ, ਤੇ ਇਨ੍ਹਾਂ ਦੇ ਫਫੜੇ ਵੀ ਲੋਕਾਂ ਦੀਆਂ ਭਾਵਨਾਵਾਂ ਮੁਤਾਬਕ ਬਦਲੀ ਜਾਂਦੇ ਹਨ।

ਬੜੀ ਚਤੁਰਾਈ ਨਾਲ ਜਹਾਜ਼ੇ ਚੜ੍ਹ ਕੇ ਆਉਂਦੇ ਹਨ; ਕੋਈ ਕਹਿੰਦਾ ਹੈ, ਮੈਂ ਹਸਪਤਾਲ ਬਣਾ ਰਿਹਾਂ; ਕੋਈ ਸਕੂਲ; ਕੋਈ ਨਸ਼ਾ ਛਡਾਊ ਸੈਂਟਰ; ਕੋਈ ਲੋੜਵੰਦ ਪਰਾਵਾਰਾਂ ਦੀਆਂ ਬੱਚੀਆਂ ਦੇ ਵਿਆਹ ਕਰਾਉਣ ਦੀਆਂ ਬੜੀਆਂ ਮਿੱਠੀਆਂ ਗੱਲਾਂ ਕਰ ਕੇ ਸਿੱਖਾਂ ਦੀ ਦਸਾਂ ਨਹੁੰਆਂ ਦੀ ਕਿਰਤ ਨੂੰ ਆਪਣਾ ਡੇਰਾ ਬਣਾਉਣ ‘ਤੇ ਲਾ ਰਹੇ ਹਨ। ਬੇਥਾਹ ਦੌਲਤ ਇਕੱਠੀ ਹੋ ਰਹੀ ਹੈ। ਮਾਇਆ ਤੋਂ ਪਰ੍ਹੇ ਰਹਿਣ ਦਾ ਪ੍ਰਚਾਰ ਕਰਨ ਵਾਲੇ ਇਨ੍ਹਾਂ ਸੰਤਾਂ ਨਾਲ ਜਦੋਂ ਹਸਪਤਾਲ ਤੇ ਸਕੂਲਾਂ ਦੀ ਗੱਲ ਕੀਤੀ ਗਈ ਹੈ ਤਾਂ ਕੋਈ ਕਹਿ ਸਕਦਾ ਹੈ ਕਿ ਅਜਿਹਾ ਕਰ ਕੇ ਕੀ ਮਾੜਾ ਕਰਦੇ ਆ ਸੰਤ; ਪਰ ਮਾਲਵੇ ਵਿਚ ਬਹੁਤ ਵੱਡੇ ਡੇਰੇ ਵੱਲੋਂ ਬੜਾ ਵੱਡਾ ਸਕੂਲ ਚਲਾਇਆ ਜਾ ਰਿਹਾ ਹੈ, ਇਸ ਕੋਲ ਜੋ ਜ਼ਮੀਨ ਹੈ, ਉਹ ਵੀ ਸੁਣਿਆ ਸੀ ਕਿ ਦੱਬ-ਦਬਾ ਕੇ ਕੌਡੀਆਂ ਦੇ ਭਾਅ ਖਰੀਦੀ ਹੋਈ ਹੈ। ਇਸ ਸਕੂਲ ਵਿਚ ਨਿਆਣਿਆਂ ਕੋਲੋਂ ਫੀਸਾਂ ਠੋਕ ਕੇ ਲਈਆਂ ਜਾਂਦੀਆਂ ਤੇ ਟੀਚਿੰਗ ਸਟਾਫ ਨੂੰ ਬੜੀ ਘੱਟ ਤਨਖਾਹ ਦੇ ਕੇ ਦਸਤਖਤ ਵੱਧ ਰਕਮ ਉਤੇ ਕਰਵਾਏ ਜਾਂਦੇ ਹਨ। ਇਹ ਲੁੱਟ ਨਹੀਂ ਤਾਂ ਹੋਰ ਕੀ ਹੈ? ਆਹ ਬੜੂ (ਸਾਹਿਬ) ਤਾਂ ਇਕ ਮਿਸਾਲ ਹੈ!

ਹੁਣ ਹਸਪਤਾਲਾਂ ਦੀ ਗੱਲ। ਜਿਹੜੇ ਹਸਪਤਾਲ ਡੇਰੇਦਾਰ ਸੰਤ ਚਲਾਉਂਦੇ ਨੇ, ਇਨ੍ਹਾਂ ਵਿਚੋਂ ਕਈ ਤਾਂ ਭਰੂਣ ਹੱਤਿਆ ਦੇ ਸੈਂਟਰ ਹੀ ਹਨ; ਕਿਉਂਕਿ ਬਾਬਿਆਂ ਨੇ ਆਪਣੇ ਸ਼ਰਧਾਲੂਆਂ ਨੂੰ ਵਰਦਾਨ ਪੁੱਤ ਦਾ ਹੀ ਦਿੱਤਾ ਹੁੰਦਾ ਹੈ ਤੇ ਨਾਲੇ ਹਦਾਇਤ ਕੀਤੀ ਹੁੰਦੀ ਕਿ ਹਰ ਪੁੰਨਿਆ ਜਾਂ ਸੰਗਰਾਂਦ ਨੂੰ ਡੇਰੇ ‘ਤੇ ਚੌਂਕੀ ਭਰੀ ਜਾਇਓ ਤੇ ਹਸਪਤਾਲ ਵਿਚੋਂ ਦਵਾ-ਦਾਰੂ ਵੀ ਲਈ ਜਾਇਓ। ਬੱਸ, ਇਸੇ ਬਹਾਨੇ ਉਨ੍ਹਾਂ ਦਾ ਭਰੂਣ ਚੈੱਕ ਕਰਵਾਇਆ ਜਾਂਦਾ ਹੈ। ਜੇ ਮੁੰਡਾ ਨਹੀਂ ਤਾਂ ਕਹਾਣੀ ਉਥੇ ਹੀ ਖ਼ਤਮ; ਤਾਂ ਕਿ ਸੰਤ ਦੇ ਵਰਦਾਨ ਸੱਚੇ ਸਾਬਤ ਹੋਣ। ਆਹ ਸ਼ਰਧਾਲੂ ਮਰਦਾਂ ਨੂੰ ਤਾਂ ਹੁਣ ਨਿਪੁੰਸਕ ਬਣਾਉਣਾ ਵੀ ਸ਼ੁਰੂ ਕਰ ਦਿੱਤਾ ਹੈ, ਇਨ੍ਹਾਂ ਡੇਰੇਦਾਰਾਂ ਨੇ। ਆਪਣੇ ਹਸਪਤਾਲਾਂ ਵਿਚ ਅਜਿਹੀ ਲੁੱਟ ਬਾਰੇ ਤਾਂ ਬਾਬੇ ਨਾਨਕ ਨੇ ਵੀ ਨਹੀਂ ਸੋਚਿਆ ਹੋਣਾ ਕਿ ਜਿਹੜੇ ਸਾਧਾਂ ਨੇ ਭੁੱਖ ਦਾ ਬਹਾਨਾ ਲਾ ਕੇ ਉਸ ਤੋਂ ਹੀ ਸਾਰੀ ਰਕਮ ਠੱਗ ਲਈ, ਉਨ੍ਹਾਂ ਦੀਆਂ ਆਉਣ ਵਾਲੀਆਂ ਸੰਤ ਨਸਲਾਂ ਉਹਦੇ ਸਿੱਖਾਂ ਨਾਲ ਅਜਿਹੇ ਕਾਰੇ ਕਰਨਗੀਆਂ। ਅਜਿਹਾ ਤਾਂ ਵਾਪਰਿਆ ਕਿਉਂਕਿ ਅਸੀਂ ਬਾਬੇ ਦੀਆਂ ਰਮਜ਼ਾਂ ਸਮਝਣ ‘ਚ ਢਿੱਲ ਵਰਤੀ।

ਸਿੱਖੀ ਸਿਧਾਂਤਾਂ ਵਿਚ ਸਰਾਪ ਜਾਂ ਵਰਦਾਨ ਵਰਗੀਆਂ ਗੱਲਾਂ ਨੂੰ ਕੋਈ ਮਾਨਤਾ ਨਹੀਂ ਅਤੇ ਨਾ ਹੀ ਗੁਰੂ ਨਾਨਕ ਨੇ ਕਿਸੇ ਨੂੰ ਕੋਈ ਵਰ ਜਾਂ ਸਰਾਪ ਦਿੱਤਾ; ਪਰ ਲੱਗਦਾ ਹੈ ਕਿ ਜਦੋਂ ਬਾਬੇ ਨਾਨਕ ਕੋਲੋਂ ਸਾਰੀ ਰਕਮ ਭੁੱਖੇ ਸੰਤਾਂ ਨੇ ਠੱਗ ਲਈ ਤਾਂ ਰੱਬ ਸਬੱਬ ਹੀ ਇਨ੍ਹਾਂ ਸੰਤਾਂ-ਸਾਧਾਂ ਨੂੰ ਵਰਦਾਨ ਤੇ ਸਰਾਪ ਨਾਲ ਦੀ ਨਾਲ ਹੀ ਮਿਲ ਗਿਆ। ਇਹ ਸਰਾਪ ਵੀ ਵਰਦਾਨ ਵਰਗਾ ਹੈ। ਵਰਦਾਨ ਇਨ੍ਹਾਂ ਸੰਤਾਂ ਨੂੰ ਇਹ ਮਿਲ ਗਿਆ ਕਿ ਤੁਹਾਨੂੰ ਕਦੇ ਵੀ ਹੱਥੀਂ ਕੋਈ ਕੰਮ ਨਹੀਂ ਕਰਨਾ ਪੈਣਾ, ਦੁਨੀਆਂ ਭਰ ਦੇ ਕਿਰਤੀਆਂ ਦੇ ਨਿਆਣਿਆਂ ਨੂੰ ਭਾਵੇਂ ਰੋਟੀ ਦਾ ਚੱਪਾ ਮਿਲੇ ਜਾਂ ਨਾ, ਛੇ ਮਹੀਨੇ ਮਿੱਟੀ ਨਾਲ ਮਿੱਟੀ ਹੋ ਕੇ ਕਮਾਈ ਕਰਨ ਵਾਲੇ ਕਿਸਾਨ ਦੇ ਘਰ ਭਾਵੇਂ ਭੰਗ ਭੁੱਜੇ, ਉਹ ਤੰਗੀ ਦਾ ਮਾਰਿਆ ਭਾਵੇਂ ਆਪਣੇ ਸਿਰ ਦਾ ਸਾਫਾ ਗੱਲ ‘ਚ ਪਾ ਕਿਤੇ ਦਰਖਤ ਨਾਲ ਲਟਕ ਜਾਵੇ, ਉਹਦੇ ਕੋਠੇ ਤਾਂ ਭਾਵੇਂ ਮੀਂਹ ਦੀ ਪਹਿਲੀ ਮਾਰ ਵੀ ਨਾ ਸਹਾਰ ਸਕਣ, ਪਰ ਸੰਤੋ! ਤੁਹਾਨੂੰ ਤਿੰਨੇ ਵੇਲੇ ‘ਭੋਜਨ’ ਛਕਣ ਨੂੰ ਮਿਲਿਆ ਕਰੂਗਾ ਤੇ ਤੁਹਾਡੀਆਂ ਕੁਟੀਆਨੁਮਾ ਬਿਲਡਿੰਗਾਂ ਜਿੰਨੀਆਂ ਅਸਮਾਨ ਵੱਲ ਉਚੀਆਂ ਹੋਣਗੀਆਂ, ਉਨੀਆਂ ਹੀ ਜ਼ਮੀਨ ਵਿਚ ਹੋਣਗੀਆਂ; ਜਿਥੇ ਸੁੱਖ ਸਹੂਲਤਾਂ ਕਿਸੇ ਸ਼ਹਿਨਸ਼ਾਹ ਤੋਂ ਘੱਟ ਨਹੀਂ ਹੁੰਦੀਆਂ। ਸ਼ਾਇਦ ਕੁਝ ਵੀਰਾਂ-ਭੈਣਾਂ ਨੂੰ ਰੋਟੀ ਅਤੇ ਭੋਜਨ ‘ਚ ਕੋਈ ਫਰਕ ਨਾ ਲਗਦਾ ਹੋਵੇ, ਪਰ ਜ਼ਮੀਨ ਅਸਮਾਨ ਜਿੰਨਾ ਫਰਕ ਹੈ। ਆਪਾਂ ਸਾਰੇ ਹੀ ਸਿਫ਼ਟਾਂ ‘ਤੇ ਕੰਮ ਕਰਨ ਵਾਲੇ, ਟਰੱਕ-ਟੈਕਸੀ ਚਲਾਉਣ ਵਾਲੇ, ਛੋਟੇ ਕਾਰੋਬਾਰੀਏ ਰੋਟੀ ਖਾਣੇ ਹੀ ਹਾਂ ਜਿਹੜੀ ਡੱਬੇ ‘ਚ ਪਾ ਕੇ ਕੰਮ ‘ਤੇ ਕੋਲ ਲੈ ਜਾਈਦੀ ਹੈ ਤੇ ਠੰਢੀ ਹੀ ਛਕ ਲਈਦੀ ਹੈ। ਸ਼ਾਇਦ ਬਾਬੇ ਨਾਨਕ ਨੇ ਵੀ ਸਾਰੀ ਜ਼ਿੰਦਗੀ ਭੋਜਨ ਨਾ ਛਕਿਆ ਹੋਵੇ, ਕਿਉਂਕਿ ਉਹ ਵੀ ਸਾਡੇ ਵਰਗਾ ਰੋਟੀ ਖਾਣ ਵਾਲਾ ਹੀ ਤਾਂ ਸੀ ਜਿਹੜਾ ਪਿਛਲੀ ਉਮਰੇ ਜਾ ਕੇ ਵੀ ਹੱਥ ‘ਚ ਹਲ ਦੀ ਹੱਥੀ ਫੜ ਕੇ ਮਿੱਟੀ ਨਾਲ ਮਿੱਟੀ ਹੁੰਦਾ ਰਿਹਾ। ਇਹ ਭੋਜਨ ਛਕਣ ਵਾਲੇ ਤਾਂ ਸੰਤ ਬਾਬੇ ਹੀ ਹਨ! ਕਿਤੇ ਇਨ੍ਹਾਂ ਦੇ ਭੋਜਨ ਦਾ ਜਲੌਅ ਦੇਖਣਾ.....ਕਿਆ ਬਾਤਾਂ! ਚਾਰ ਬੰਦੇ ਤਾਂ ਹੱਥ ਧੁਆਉਣ ‘ਤੇ ਹੀ ਖੜ੍ਹੇ ਹੁੰਦੇ ਨੇ। ਫਿਰ ਥਾਲ ਤੇ ਥਾਲ ਭਰਿਆ ਆਉਂਦਾ ਭੋਜਨ ਦਾ, ਸਾਰੇ ਸ਼ਰਧਾਲੂ ਹੱਥ ਜੋੜੀ ਖੜ੍ਹੇ ਹੁੰਦੇ ਆ ਖਿਦਮਤ ਵਿਚ। ਇਹ ਬਾਬੇ ਖਾਂਦੇ ਘੱਟ ਤੇ ਜੂਠ ਵੱਧ ਛੱਡਦੇ ਆ, ਕਿਉਂਕਿ ਇਨ੍ਹਾਂ ਦੇ ਸ਼ਰਧਾਲੂਆਂ ਨੇ ਪ੍ਰਸਾਦਿ ਸਮਝ ਕੇ ਉਹ ਜੂਠ ਆਪ ਖਾਣੀ ਹੁੰਦੀ ਹੈ।

ਇਸ ਵਰਦਾਨ ਨਾਲ ਜਿਹੜਾ ਸਰਾਪ ਇਨ੍ਹਾਂ ਨੂੰ ਮਿਲਿਆ, ਉਹ ਇਹ ਹੈ ਕਿ ਭਾਵੇਂ ਦੁਨੀਆਂ ਭਰ ਦੀ ਦੌਲਤ ਇਨ੍ਹਾਂ ਕੋਲ ਆ ਜਾਵੇ, ਇਨ੍ਹਾਂ ਦੀ ਭੁੱਖ ਕਦੇ ਵੀ ਪੂਰੀ ਨਹੀਂ ਹੋਣੀ। ਦਿਸ ਹੀ ਰਿਹਾ ਹੈ ਕਿ ਡੇਰਿਆਂ ਦੀਆਂ ਜਾਇਦਾਦਾਂ ਅਰਬਾਂ ਰੁਪਏ ਦੀਆਂ ਹੋ ਗਈਆਂ, ਫਿਰ ਵੀ ਸਿੱਖੀ ਦੇ ਪ੍ਰਚਾਰ ਦਾ ਬਹਾਨਾ ਬਣਾ ਕੇ ਛੈਣੇ ਚੁੱਕੀ ਆ ਵੜਦੇ ਨੇ ਬਾਹਰਲੇ ਮੁਲਕਾਂ ਵਿਚ ਦਸਵੰਧ ਦੇ ਨਾਂ ‘ਤੇ ਉਗਰਾਹੀ ਕਰਨ। ਇਸ ਸਰਾਪ ਨੂੰ ਵਰਦਾਨ ਇਸ ਕਰ ਕੇ ਕਿਹਾ ਹੈ ਕਿ ਇਨ੍ਹਾਂ ਕੋਲ ਲੁੱਟ ਹੋਣ ਵਾਲਿਆਂ ਦੀ ਗਿਣਤੀ ਵਿਚ ਕਦੇ ਵੀ ਕਮੀ ਨਹੀਂ ਆਉਂਦੀ। ਹੁਣ ਬਾਬਾ ਨਾਨਕ ਕਿਹਦਾ-ਕਿਹਦਾ ਹੱਥ ਫੜ ਕੇ ਕਹੂ ਕਿ ਅਜਿਹੇ ਸਾਧੂ-ਸੰਤਾਂ ਨੇ ਹੀ ਉਹਦੇ ਕੋਲੋਂ ਪੰਜ ਸਦੀਆਂ ਪਹਿਲਾਂ ਰਕਮ ਠੱਗੀ ਸੀ.....ਤੁਸੀਂ ਮੇਰੇ ਕਿਰਤ ਦੇ ਸਿਧਾਂਤ ‘ਤੇ ਤਾਂ ਪੂਰਾ ਪਹਿਰਾ ਦੇ ਕੇ ਦੁਨੀਆਂ ਭਰ ਵਿਚ ‘ਬਹਿ ਜਾ ਬਹਿ ਜਾ’ ਕਰਵਾ ਦਿੱਤੀ, ਪਰ ਆਹ ਵਿਹਲੜ ਬਾਬਿਆਂ ਕੋਲੋਂ ਕਿਉਂ ਠੱਗ ਹੋਈ ਜਾਂਦੇ ਓ?

ਹੁਣ ਥੋੜ੍ਹੀ ਜਿਹੀ ਝਾਤ ਇਨ੍ਹਾਂ ਸੰਤਾਂ ਦੇ ਧਰਮ ਪ੍ਰਚਾਰ ‘ਤੇ ਵੀ ਪਾ ਲਈਏ। ਅੱਜਕੱਲ੍ਹ ਸੰਤ ਬਾਬੇ ਵੀ ਬੜੇ ਹਾਈਟੈਕ ਹਨ, ਆਪਣੇ ਦੀਵਾਨਾਂ ਦੀਆਂ ਵੀਡੀਓ ਬਣਾ ਕੇ ਇੰਟਰਨੈੱਟ ‘ਤੇ ਪੁਆ ਕੇ ਸਾਰੀ ਦੁਨੀਆਂ ਵਿਚ ਆਪਣੇ ਸ਼ਰਧਾਲੂਆਂ ‘ਤੇ ਪੂਰੀ ਪੈਂਠ ਪਾ ਕੇ ਰੱਖਦੇ ਨੇ। ਅੱਜਕੱਲ੍ਹ ਇਕ ਵੀਡੀਓ ਇੰਟਰਨੈੱਟ ‘ਤੇ ਦੇਖੀ ਹੈ। 21ਵੀਂ ਸਦੀ ਦਾ ਵੱਡਾ ਸੰਤ ਕਹਾਉਣ ਵਾਲਾ ਬਾਬਾ ਕਿਸੇ ਸੰਤ ਦੀ ਬਰਸੀ ‘ਤੇ ਇੰਨੀਆਂ ਗੱਪਾਂ ਮਾਰ ਗਿਆ ਕਿ ਸੁਣਦਿਆਂ ਨੂੰ ਸ਼ਰਮ ਆਵੇ, ਤੇ ਉਹ ਸੰਗਤ ਕੋਲੋਂ ਨਿਰਲੱਜ ਹੋ ਕੇ ਪੈਸੇ ਵੀ ਮੰਗ ਰਿਹਾ ਸੀ। ਉੱਦਾਂ ਇਹ ਸ਼ਤਾਬਦੀਆਂ ‘ਤੇ 300 ਭਾਂਤ ਦੇ ਪਕਵਾਨ ਵਰਤਾਉਣ ਦਾ ਡਰਾਮਾ ਕਰਦਾ ਰਿਹਾ ਹੈ। ਗੁਜ਼ਰ ਚੁੱਕੇ ਸੰਤ ਦੀ ਵਡਿਆਈ ਵਿਚ ਇਹ ਕਹਿੰਦਾ ਹੈ ਕਿ ਉਹਦੀ ਨਿਗ੍ਹਾ ਜਿਸ ਜੀਵ ‘ਤੇ ਪੈ ਜਾਂਦੀ ਸੀ, ਉਹਦਾ ਅੱਗਾ ਸੌਰ ਜਾਂਦਾ ਸੀ। ਅਖੇ ਸੰਤ ਦੇ ਡੇਰੇ ਵਿਚ ਕੁੱਤੀ ਹੁੰਦੀ ਸੀ ਜਿਸ ‘ਤੇ ਬਾਬੇ ਦੀ ਮਿਹਰ ਦੀ ਨਜ਼ਰ ਸੀ। ਉਹ ਕੁੱਤੀ ਮਰਨ ਤੋਂ ਬਾਅਦ ਇੰਗਲੈਂਡ ਦੀ ਮਲਕਾ ਵਿਕਟੋਰੀਆ ਬਣੀ.....ਹਿਟਲਰ ਪਿਛਲੇ ਜਨਮ ਵਿਚ ਉਸ ਸੰਤ ਨਾਲ ਹੀ ਤਪ ਕਰਦਾ ਹੁੰਦਾ ਸੀ ਤਾਂ ਹੀ ਉਹਨੂੰ ਬਾਦਸ਼ਾਹਤ ਮਿਲੀ; ਪਰ ਜਦ ਸੰਤ ਨੂੰ ਪਤਾ ਲੱਗਾ ਕਿ ਇਸ ਬੰਦੇ ਨੇ ਤਾਂ ਸਾਰੀ ਦੁਨੀਆਂ ਨੂੰ ਮੋਹਰੇ ਲਾਇਆ ਹੋਇਆ ਹੈ ਤਾਂ ਉਹਨੇ ਆਪਣੇ ਡੇਰੇ (ਸ਼ਾਇਦ ਭੁੱਚੋ ਮੰਡੀ) ਵਿਚ ਗੁੱਸੇ ‘ਚ ਆ ਕੇ ਜ਼ਮੀਨ ‘ਤੇ ਹੱਥ ਮਾਰਿਆ ਤਾਂ ਉਧਰ ਉਸੇ ਵਕਤ ਜਰਮਨੀ ਵਿਚ ਹਿਟਲਰ ਦੀ ਮੌਤ ਹੋ ਗਈ। ਫਿਰ ਕਹਿੰਦਾ ਕਿ ਉਸ ਸੰਤ ਵਰਗਾ ਕੋਈ ਧਰਮ ਦਾ ਪ੍ਰਚਾਰ ਨਹੀਂ ਕਰ ਸਕਦਾ, ਆਸਾ ਜੀ ਦੀ ਵਾਰ ਦਾ ਕੀਰਤਨ ਇਕ ਕਿਲੋ ਦੇਸੀ ਘਿਓ ਪੀ ਕੇ ਕਰਨ ਬਹਿੰਦੇ ਸੀ ਤੇ ਤੇੜ 18 ਮੀਟਰ ਕੱਪੜੇ ਦਾ ਕਛਹਿਰਾ ਪਾਉਂਦੇ ਸੀ; ਜਿਹੜਾ ਹੁਣ ਸੰਗਤਾਂ ਦੇ ਦਰਸ਼ਨਾਂ ਲਈ ਰੱਖਿਆ ਹੋਇਆ ਹੈ। ਉਸ ਵੀਡੀਓ ਵਿਚ ਅੱਧਾ ਘੰਟਾ ਉਪਰ ਦੱਸਿਆ ਧਰਮ ਪ੍ਰਚਾਰ ਹੀ ਕੀਤਾ ਹੋਇਆ ਹੈ। ਦੀਵਾਨ ਦੇ ਅੰਤ ਵਿਚ ਸੰਗਤ ਨੂੰ ਕਹਿੰਦਾ ਕਿ ਕਰੋ ਆਪਣੀਆਂ ਜੇਬਾਂ ਢਿੱਲੀਆਂ! ਬੀਬੀਓ ਖੋਲ੍ਹੋ ਪਰਸ, ਦੋ ਮਹੀਨੇ ਸੁਰਖੀ-ਪਾਊਡਰ ਨਾ ਲਾਇਓ.....ਭਾਈ ਸਿੰਘੋ! ਤੁਸੀਂ ਵੀ ਕੱਢੋ ਬਟੂਏ, ਸਮਝ ਲਿਓ ਕਿ ਦੋ ਮਹੀਨੇ ਪੈਗ ਨਹੀਂ ਲਾਏ.....ਲਿਆਓ ਮਾਇਆ ਤੇ ਕਰੋ ਸੰਤਾਂ ਮਹਾਂਪੁਰਸ਼ਾਂ ਦੀਆਂ ਖੁਸ਼ੀਆਂ ਪ੍ਰਾਪਤ!......

ਆਹ ਸਭ ਸੁਣ ਕੇ ਇਸ ਸਾਧ ਨੂੰ ਠੱਗ ਨਹੀਂ ਤਾਂ ਹੋਰ ਕੀ ਕਹੋਗੇ? ਗੁਰੂ ਨਾਨਕ ਨੇ ‘ਖਰਾ ਸੌਦਾ’ ਕਰ ਕੇ ਤਾਂ ਸਾਨੂੰ ਇੱਦਾਂ ਦੇ ਸੰਤਾਂ ਕੋਲੋਂ ਬਚਣ ਦੀ ਰਮਜ਼ ਮਾਰੀ ਸੀ। ਗੁਰੂ ਗ੍ਰੰਥ ਸਾਹਿਬ ਵਿਚ ਇਹੋ ਜਿਹਿਆਂ ਨੂੰ ‘ਓਇ ਹਰਿ ਕੇ ਸੰਤਿ ਨਾ ਆਖੀਐ ਬਨਾਰਸਿ ਕੇ ਠੱਗ’ ਕਿਹਾ ਹੋਇਆ ਹੈ; ਪਰ ਇਹ ਡੇਰੇਦਾਰ ਸੰਤ ਬੜੇ ਵੱਡੇ ਕਲਾਕਾਰ ਹਨ। ਉਪਰੋਕਤ ਸ਼ਬਦ ਦੀ ਵਿਆਖਿਆ ਕਰਨਗੇ ਦੂਜੇ ਧਰਮ ਦੇ ਧੋਤੀਆਂ ਤਿਲਕਾਂ ਵਾਲੇ ਸਾਧਾਂ ਦੀ; ਸੁਣਨ ਵਾਲੇ ਸ਼ਰਧਾਵਾਨਾਂ ਨੂੰ ਪੂਰਾ ਜਚਾ ਦਿੰਦੇ ਨੇ ਕਿ ਗੁਰਬਾਣੀ ਨੇ ਦੂਜੇ ਧਰਮ ਦੇ ਸੰਤਾਂ ਨੂੰ ਠੱਗ ਕਿਹਾ, ਉਨ੍ਹਾਂ ਨੂੰ ਨਹੀਂ; ਕਿਉਂਕਿ ਉਹ ਕਿਹੜਾ ਬਨਾਰਸ ਵਿਚ ਰਹਿੰਦੇ ਆ!

ਸੱਚੀ ਗੱਲ ਤਾਂ ਇਹ ਹੈ ਕਿ ਅੱਜ ਸਿੱਖ ਧਰਮ ਵਿਚ ਜ਼ਿਆਦਾ ਗਿਣਤੀ ਉਨ੍ਹਾਂ ਸੰਤਾਂ ਦੀ ਹੋ ਗਈ ਹੈ ਜਿਨ੍ਹਾਂ ਨੂੰ ‘ਧਾਰਮਿਕ ਦਹਿਸ਼ਤਗਰਦ’ ਕਿਹਾ ਜਾਵੇ ਤਾਂ ਢੁੱਕਵਾਂ ਹੋਵੇਗਾ ਕਿਉਂਕਿ ਇਹ ਜਿਥੇ ਸਿੱਖ ਇਤਿਹਾਸ, ਫਲਸਫੇ ਤੇ ਰਿਵਾਇਤਾਂ ਦਾ ਘਾਣ ਕਰੀ ਜਾਂਦੇ ਹਨ, ਉਥੇ ਗੁਰੂ ਸਾਹਿਬਾਨ ਦੇ ਜੀਵਨ ਬਾਰੇ ਬਹੁਤ ਕੁਝ ਊਲ-ਜਲੂਲ ਬੋਲੀ ਜਾਂਦੇ ਹਨ। ਸਭ ਤੋਂ ਵੱਧ, ਇਹ ਸਿੱਖ ਸੰਗਤਾਂ ਨੂੰ ਰੱਬ ਦੇ ਨਾਂ, ਜਾਂ ਉਹਦੀ ਭਜਨ-ਬੰਦਗੀ ਕਰਨ ਦੇ ਹੋਰ ਤਰੀਕਿਆਂ ਅਤੇ ਸਵਰਗ ਨਰਕ ਦੇ ਨਾਂ ਤੋਂ ਖੌਫਜ਼ਦਾ ਕਰ ਕੇ ਉਨ੍ਹਾਂ ਦੀ ਲੁੱਟ ਕਰਦੇ ਹਨ।

ਹੁਣ ਇਹ ਸ਼ੱਕ ਵੀ ਦੂਰ ਕਰ ਲਈਏ ਕਿ ਸਿੱਖਾਂ ਦੇ ਲੰਗਰ ਗੁਰੂ ਨਾਨਕ ਸਾਹਿਬ ਵੱਲੋਂ ਕਿਹੜੀ ਐਫ਼ ਡੀ. ਵਿਚੋਂ ਚਲ ਰਹੇ ਹਨ। 20 ਰੁਪਇਆਂ ਵਾਲੀ ਐਫ਼ ਡੀ. ਵਿਚੋਂ ਤਾਂ ਕਦੇ ਹੋ ਨਹੀਂ ਸਕਦੇ, ਕਿਉਂਕਿ ਉਹ ਬਾਰੇ ਨਾਨਕ ਨੇ ਕਰਵਾਈ ਹੀ ਨਹੀਂ ਸੀ। ਗੁਰੂ ਜੀ ਦੀ ਐਫ਼ ਡੀ. ਜਿਸ ਵਿਚੋਂ ਸਾਡੇ ਲੰਗਰ ਅੱਜ ਤੱਕ ਚੱਲ ਰਹੇ ਹਨ, ਉਹ ਹੈ ਗੁਰੂ ਨਾਨਕ ਸਾਹਿਬ ਵੱਲੋਂ 18 ਸਾਲ ਕੀਤੀ ‘ਸੱਚੀ ਕਿਰਤ’; ਕਰਤਾਰਪੁਰ ਸਾਹਿਬ ਵਿਚ ਹੱਥੀਂ ਖੇਤੀ ਕਰ ਕੇ। ਬਾਬਾ ਨਾਨਕ ਕਦੇ ਕਿਲੋ ਦੇਸੀ ਘਿਓ ਪੀ ਕੇ ਹਲ ਦਾ ਜੋਤਾ ਲਾਉਣ ਨਹੀਂ ਜਾਂਦਾ ਹੋਣਾ। ਖੇਤਾਂ ਵਿਚ ਉਹਦਾ ਤਾਂ ਛਾਹ ਵੇਲਾ ਰੋਟੀ ਤੇ ਆਚਾਰ ਨਾਲ ਹੁੰਦਾ ਹੋਣਾ। ਗੁਰੂ ਨਾਨਕ ਨੇ ਜੇ ਵਿਹਲੀਆਂ ਹੀ ਖਾਣੀਆਂ ਹੁੰਦੀਆਂ ਤਾਂ ਰਾਇ ਬੁਲਾਰ ਨੇ 750 ਮੁਰੱਬਾ ਜ਼ਮੀਨ ਦਾ ਬਾਬੇ ਦੇ ਨਾਂ ਕਰਵਾ ਦਿੱਤੀ ਸੀ ਜਿਹੜਾ ਅੱਜ ਵੀ ਗੁਰਦੁਆਰਾ ਨਨਕਾਣਾ ਸਾਹਿਬ ਦੇ ਨਾਂ ਹੈ। ਸਾਡੇ ਅੱਜ ਦੇ ਡੇਰੇਦਾਰ ਸੰਤ ਜਿਹੜੇ ਕਹਿੰਦੇ ਹਨ ਕਿ ਉਹ ਤਾਂ ਗੁਰੂ ਨਾਨਕ ਦੇ ਧਰਮ ਦਾ ਪ੍ਰਚਾਰ ਕਰਦੇ ਹਨ, ਪਰ ਇਹ ਆਪ ਹੀ ਗਰੀਬ ਕਿਸਾਨਾਂ ਦੀਆਂ ਜ਼ਮੀਨਾਂ ਉਤੇ ਕਬਜ਼ਾ ਕਰੀ ਜਾਂਦੇ ਹਨ। ਇਹ ਸੰਤ ਕਹਾਉਂਦੇ ਠੱਗ ਹੁਣ ਸਿਰਫ ਪੈਸਾ ਹੀ ਨਹੀਂ ਠੱਗਦੇ, ਸਗੋਂ ਸਿੱਖ ਧਰਮ ਦੇ ਫਲਸਫੇ ਨੂੰ ਖੋਰਾ ਲਾ ਕੇ ਸਿੱਖਾਂ ਦੇ ਸਵੈਮਾਣ ਨੂੰ ਢਾਹ ਲਾਉਣ ‘ਤੇ ਉਤਰ ਆਏ ਹਨ। ਜੇ ਸਿੱਖ ਅਜੇ ਵੀ ਨਾ ਸੰਭਲੇ ਤਾਂ.....!


(31/08/12)
ਨਿਰਮਲ ਸਿੰਘ ਕੰਧਾਲਵੀ

ਬਾਰਿ ਪਰਾਇਐ ਬੈਸਣਾ
ਸਿੱਖਾਂ ਨਾਲ਼ ਹਰੇਕ ਪਾਸਿਉਂ ਵਿਤਕਰੇ ਦੀਆਂ ਪਿਛਲੀਆਂ ਘਟਨਾਵਾਂ ਦੀ ਅਜੇ ਸਿਆਹੀ ਵੀ ਨਹੀਂ ਸੁੱਕਦੀ ਕਿ ਸਿੱਖ ਕੌਮ ਦਾ ਕੋਈ ਹੋਰ ਦੋਖੀ ਨਵੀਂ ਘਟਨਾ ਨੂੰ ਅੰਜਾਮ ਦੇ ਦਿੰਦਾ ਹੈ ਜਿਸ ਨਾਲ਼ ਚਾਰ ਕੁ ਦਿਨ ਸਿੱਖ ਬੇਚਾਰਗੀ ਵਿੱਚ ਵਿਸ ਘੋਲ਼ਦੇ ਹਨ ਫਿਰ ਸਭ ਕੁੱਝ ਪਹਿਲੇ ਦੀ ਤਰ੍ਹਾਂ।
ਤਾਜ਼ਾ ਖ਼ਬਰ ਅਨੁਸਾਰ ਹੁਸ਼ਿਆਰ ਪੁਰ ਦੇ ਇੱਕ ਈਸਾਈ ਸਕੂਲ ਦੀ ਮੁੱਖ ਅਧਿਆਪਕਾ ਨੇ ਨਾਦਰਸ਼ਾਹੀ ਫ਼ੁਰਮਾਨ ਜਾਰੀ ਕਰਦਿਆਂ ਸਿੱਖ ਬੱਚਿਆਂ ਨੂੰ ਕੜਾ ਪਹਿਨਣ ਦੀ ਮਨਾਹੀ ਕਰ ਦਿੱਤੀ ਹੈ ਤੇ ਇਸ ਹੁਕਮ ਦੀ ਉਲੰਘਣਾ ਕਰਨ ਵਾਲ਼ੇ ਬੱਚੇ ਨੂੰ ਪੰਜ ਸੌ ਰੁਪਇਆ ਜ਼ੁਰਮਾਨਾ ਕੀਤਾ ਜਾਵੇਗਾ।
ਇਹ ਠੀਕ ਹੈ ਕਿ ਕੋਈ ਵੀ ਸੰਸਥਾ ਕੁੱਝ ਨਿਯਮਾਂ ਦੇ ਬਿਨਾਂ ਨਹੀਂ ਚਲ ਸਕਦੀ ਪਰ ਇਸ ਦੇ ਨਾਲ਼ ਹੀ ਸੰਸਥਾ ਦੇ ਪ੍ਰਬੰਧਕਾਂ ਨੂੰ ਇਹ ਵੀ ਖ਼ਿਆਲ ਰੱਖਣਾ ਚਾਹੀਦਾ ਹੈ ਕਿ ਸੰਸਥਾ ਦੇ ਨਿਯਮ ਵੀ ਕਿਸੇ ਮਰਯਾਦਾ ਵਿੱਚ ਬੱਝੇ ਹੋਏ ਹੋਣ।
ਅਖ਼ਬਾਰੀ ਰਿਪੋਰਟਾਂ ਅਨੁਸਾਰ ਇਸ ਸੰਸਥਾ ਉੱਪਰ ਇਹ ਵੀ ਇਲਜ਼ਾਮ ਲੱਗਾ ਹੈ ਕਿ ਬੱਚਿਆਂ ਨੂੰ ਭਾਰੀ ਜ਼ੁਰਮਾਨੇ ਕਰ ਕੇ ਇਕੱਤਰ ਹੋਈਆਂ ਰਕਮਾਂ ਧਰਮ ਤਬਦੀਲੀ ਦੇ ਕੰਮਾਂ ਵਿੱਚ ਵਰਤੀਆਂ ਜਾਂਦੀਆਂ ਹਨ। ਉਸ ਸਕੂਲ ਵਿੱਚ ਕੰਮ ਕਰਦੇ ਸਟਾਫ਼ ਨੇ ਵੀ ਆਪਣੇ ਨਾਲ਼ ਹੁੰਦੀਆਂ ਧੱਕੇਸ਼ਾਹੀਆਂ ਦਾ ਜ਼ਿਕਰ ਕੀਤਾ ਹੈ। ਕੁੱਝ ਧਰਮਾਂ ਵਿੱਚ ਆਪਣੇ ਅਨੁਯਾਈਆਂ ਨੂੰ ਵਿਸ਼ੇਸ਼ ਸਿੱਖਿਆ ਦਿੱਤੀ ਜਾਂਦੀ ਹੈ ਕਿ ਉਹ ਦੂਸਰੇ ਧਰਮਾਂ ਦੇ ਲੋਕਾਂ ਨੂੰ ਆਪਣੇ ਧਰਮ ਵਿੱਚ ਲਿਆਉਣ ਜਿਸ ਨੂੰ ਕਿ ਬਹੁਤ ਪੁੰਨ ਦਾ ਕਾਰਜ ਸਮਝਿਆ ਜਾਂਦਾ ਹੈ ਤੇ ਇਸ ਬਦਲੇ ਉਨ੍ਹਾਂ ਨੂੰ ਸਵਰਗ ਵਿੱਚ ਪੱਕੀਆਂ ਸੀਟਾਂ ਦਾ ਲਾਰਾ ਲਾਇਆ ਜਾਂਦਾ ਹੈ। ਸਿੱਖ ਧਰਮ ਕਿਸੇ ਨੂੰ ਜ਼ਬਰਦਸਤੀ ਜਾਂ ਹੋਛੇ ਹਥਕੰਡੇ ਵਰਤ ਕੇ ਆਪਣੇ ਧਰਮ ਵਿੱਚ ਲਿਆਉਣ ਦੀਆਂ ਕਾਰਵਾਈਆਂ ਨਹੀਂ ਕਰਦਾ ਤੇ ਨਾ ਇਸ ਵਿੱਚ ਯਕੀਨ ਰੱਖਦਾ ਹੈ। ਸਿੱਖ ਪ੍ਰਚਾਰਕ ਆਪਣੇ ਧਰਮ ਦੀ ਸਿਧਾਂਤਕ ਵਿਆਖਿਆ ਕਰਦੇ ਹਨ। ਸਿੱਖ ਧਰਮ ਦੇ ਸਿਧਾਂਤਾਂ ਨੂੰ ਮੰਨਦਿਆਂ ਅਗਰ ਕੋਈ ਵਿਅਕਤੀ ਸਿੱਖੀ ਨੂੰ ਅਪਨਾਉਣਾ ਚਾਹੁੰਦਾ ਹੈ ਤਾਂ ਉਸਨੂੰ ਜੀ ਆਇਆਂ ਆਖਿਆ ਜਾਂਦਾ ਹੈ।
ਦਾਸ ਨੇ ਪਹਿਲਾਂ ਵੀ ਵਿਭਿੰਨ ਪੱਤਰਾਂ ਤੇ ਵੈੱਬਸਾਈਟਾਂ ਉੱਪਰ ਇਸ ਵਿਸ਼ੇ ਬਾਰੇ ਕਈ ਵਾਰੀ ਲਿਖ਼ਿਆ ਹੈ।
ਬਾਬਾ ਫ਼ਰੀਦ ਜੀ ਨੇ ਆਪਣੀ ਬਾਣੀ ਵਿੱਚ ਲਿਖਿਆ ਹੈ:-
ਫਰੀਦਾ ਬਾਰਿ ਪਰਾਇਐ ਬੈਸਣਾ ਸਾਂਈ ਮੁਝੈ ਨਾ ਦੇਹਿ॥
ਜੇ ਤੂ ਏਵੈ ਰਖਸੀ ਜੀਉ ਸਰੀਰਹੁ ਲੇਹਿ॥

ਪਾਠਕ! ਇਹ ਸਲੋਕ ਪੜ੍ਹ ਕੇ ਸਮਝ ਹੀ ਹਏ ਹੋਣਗੇ ਕਿ ਦਾਸ ਕੀ ਕਹਿਣਾ ਚਾਹੁੰਦਾ ਹੈ। ਜੇ ਅਸੀਂ ਆਪਣੇ ਬੱਚਿਆਂ ਨੂੰ ‘ਪਰਾਏ ਬਾਰ’ ਪੜ੍ਹਨ ਲਈ ਭੇਜਾਂਗੇ ਤਾਂ ਇਹੋ ਜਿਹੇ ਵਿਤਕਰੇ ਸਾਡੇ ਬੱਚਿਆਂ ਨਾਲ਼ ਹੁੰਦੇ ਹੀ ਰਹਿਣਗੇ।
ਪੰਜਾਬ ਵਿੱਚ ਸਿੱਖ ਕੌਮ ਹਰੇਕ ਸਾਲ ਅਰਬਾਂ ਰੁਪਏ ਦੀ ਸ਼ਰਾਬ ਡਕਾਰ ਜਾਂਦੀ ਹੈ, ਅਰਬਾਂ ਰੁਪਇਆ ਵਿਆਹ ਸ਼ਾਦੀਆਂ ਦੀ ਫੋਕੀ ਸ਼ਾਨੋ-ਸ਼ੌਕਤ `ਤੇ ਰੋੜ੍ਹ ਦਿੰਦੀ ਹੈ ਪਰ ਆਪਣੇ ਬੱਚਿਆਂ ਨੂੰ ਸਿੱਖੀ ਮਾਹੌਲ ਵਿੱਚ ਪੜ੍ਹਾਉਣ ਦਾ ਪ੍ਰਬੰਧ ਨਹੀਂ ਕਰ ਸਕਦੀ। ਸਿੱਖ ਕੌਮ ਲਈ ਇਹ ਡੁੱਬ ਮਰਨ ਦੀ ਗੱਲ ਹੈ। ਪੰਜਾਬ ਸਰਕਾਰ ਪਹਿਲਾਂ ਹੀ ਸਰਕਾਰੀ ਸਕੂਲਾਂ ਨੂੰ ਤਿਲਾਂਜਲੀ ਦੇ ਚੁੱਕੀ ਹੈ ਕਿਉਂਕਿ ਵਿੱਦਿਆ ਨੂੰ ਪੂਰੇ ਵਿਉਪਾਰ ਵਿੱਚ ਬਦਲ ਦਿੱਤਾ ਗਿਆ ਹੈ ਉੱਪਰੋਂ ਨਸ਼ਿਆਂ ਨੇ ਨੌਜੁਆਨੀ ਨੂੰ ਸਿਉਂਕ ਦੀ ਤਰ੍ਹਾਂ ਖਾ ਲਿਆ ਹੈ।
ਪੰਜਾਬ ਵਿੱਚ ਲੱਖਾਂ ਸਿੱਖ ਨੌਜੁਆਨ ਬੇਰੁਜ਼ਗ਼ਾਰੀ ਨਾਲ਼ ਜੂਝ ਰਹੇ ਹਨ। ਲੱਖਾਂ ਕਰੋੜਾਂ ਰੁਪਏ ਖ਼ਰਚ ਕੇ ਤੇ ਏਜੰਟਾਂ ਦੇ ਢਹੇ ਚੜ੍ਹ ਕੇ ਬਾਹਰਲੇ ਦੇਸ਼ਾਂ ਵਿੱਚ ਰੁਲ਼ਦੇ ਫਿਰਦੇ ਹਨ, ਕਈ ਤਾਂ ਰਾਹ ਵਿੱਚ ਹੀ ਆਪਣੀ ਜਾਨ ਤੋਂ ਹੱਥ ਧੋ ਬੈਠਦੇ ਹਨ। ਯਾਦ ਕਰੋ ਮਾਲਟਾ ਕਿਸ਼ਤੀ ਕਾਂਡ ਜਿਸ ਵਿੱਚ ਤਕਰੀਬਨ ਤਿੰਨ ਸੌ ਨੌਜਵਾਨ ਮਨੁੱਖੀ ਸਮਗਲਰਾਂ ਨੇ ਸਮੁੰਦਰ ਵਿੱਚ ਡੋਬ ਦਿੱਤੇ ਸਨ ਜਿਨ੍ਹਾਂ ਵਿੱਚ ਇੱਕ ਸੌ ਸੱਤਰ ਨੌਜੁਆਨ ਪੰਜਾਬ ਦੇ ਪੇਂਡੂ ਖੇਤਰਾਂ ਨਾਲ਼ ਸਬੰਧ ਰੱਖਦੇ ਸਨ।
ਇਨ੍ਹਾਂ ਬੇਰੁਜ਼ਗ਼ਾਰ ਨੌਜੁਆਨਾਂ ਨੂੰ ਵਧੀਆ ਸਿੱਖਿਆ ਦੇ ਕੇ ਸੁਯੋਗ ਅਧਿਆਪਕ ਬਣਾਇਆ ਜਾ ਸਕਦਾ ਹੈ ਜਿਸ ਨਾਲ਼ ਉਹ ਆਪਣੀ ਰੋਜ਼ੀ-ਰੋਟੀ ਕਮਾਉਣ ਦੇ ਯੋਗ ਹੋਣਗੇ ਤੇ ਬੱਚਿਆਂ ਨੂੰ ਸਕੂਲੀ ਵਿਦਿਆ ਦੇ ਨਾਲ਼ ਨਾਲ਼ ਸਿੱਖ ਰਹਿਤਲ ਨਾਲ਼ ਵੀ ਜੋੜਨਗੇ ਜਿੱਥੇ ਬੱਚਿਆਂ ਦੇ ਕੇਸਾਂ, ਦਸਤਾਰਾਂ ਤੇ ਕੜਿਆਂ `ਤੇ ਕੋਈ ਉਂਗਲ ਨਹੀਂ ਉਠਾਏਗਾ।
ਪੰਜਾਬ ਵਿੱਚ ਥਾਂ ਥਾਂ `ਤੇ ਖੁੱਲ੍ਹੇ ਹੋਏ ਈਸਾਈ ਸਕੂਲ, ਜਿਨ੍ਹਾਂ ਵਿੱਚ ਬਹੁਤਾ ਕਰਕੇ ਸਿੱਖਾਂ ਦੇ ਬੱਚੇ ਹੀ ਪੜ੍ਹਦੇ ਹਨ, ਦਰਸਾਉਂਦੇ ਹਨ ਕਿ ਸਿੱਖ ਕੌਮ ਆਪਣੀ ਜ਼ਿੰਮੇਵਾਰੀ ਤੋਂ ਭੱਜ ਚੁੱਕੀ ਹੈ ਤੇ ਇਨ੍ਹਾਂ ਨੂੰ ਆਪਣੇ ਭਵਿੱਖ ਦੀ ਕੋਈ ਚਿੰਤਾ ਨਹੀਂ ਰਹੀ ਕਿ ਇਨ੍ਹਾਂ ਦਾ ਸਿੱਖ ਸਭਿਆਚਾਰ ਬਚੇਗਾ ਜਾਂ ਨਹੀਂ। ਸਿੱਖ ਕੌਮ ਸ਼ਾਇਦ ਹਰੇਕ ਗੱਲ ਨੂੰ ਸਿਰਫ਼ ਪੈਸੇ ਦੀ ਤੱਕੜੀ ਵਿੱਚ ਹੀ ਤੋਲਣ ਜੋਗੀ ਰਹਿ ਗਈ ਹੈ।
ਸਿੱਖੋ ਜਾਗੋ, ਨਹੀਂ ਤਾਂ ਬਹੁਤ ਦੇਰ ਹੋ ਜਾਵੇਗੀ। ਈਸਾਈ ਸਕੂਲਾਂ ਵਿੱਚ ਪੜ੍ਹਨ ਵਾਲ਼ੇ ਸਿੱਖ ਬੱਚੇ ਈਸਾਈਅਤ ਦਾ ਅਸਰ ਕਿਸੇ ਨਾ ਕਿਸੇ ਢੰਗ ਨਾਲ਼ ਕਬੂਲ ਹੀ ਲੈਂਦੇ ਹਨ। ਕੁੱਝ ਸਾਲ ਪਹਿਲਾਂ, ਗੁਰਦੁਆਰੇ ਦਾ ਜਨਰਲ ਸਕੱਤਰ ਹੁੰਦਿਆਂ ਕੁੱਝ ਮਾਪੇ ਦਾਸ ਪਾਸੋਂ ਆਪਣੇ ਬੱਚਿਆਂ ਲਈ ਰੋਮਨ ਕੈਥੋਲਿਕ ਸਕੂਲਾਂ ਵਿੱਚ ਦਾਖ਼ਲਾ ਦਿਵਾਉਣ ਲਈ ਚਿੱਠੀ ਲੈਣ ਆਉਂਦੇ ਸਨ ਕਿ ਬੱਚੇ ਦੇ ਮਾਪੇ ਧਾਰਮਿਕ ਹਨ ਤੇ ਗੁਰਦੁਆਰੇ ਆਉਂਦੇ ਹਨ। ਉਨ੍ਹਾਂ ਸਕੂਲਾਂ ਵਿੱਚ ਪੜ੍ਹਨ ਵਾਲ਼ੇ ਬੱਚੇ ਬੇਸ਼ੱਕ ਉੱਚ ਵਿਦਿਆ ਤਾਂ ਗ੍ਰਹਿਣ ਕਰ ਗਏ ਪਰ ਉਨ੍ਹਾਂ ਵਿਚੋਂ ਬਹੁਤੇ ਈਸਾਈਅਤ ਦੇ ਪ੍ਰਭਾਵ ਹੇਠ ਵੀ ਆਏ ਤੇ ਪਰਿਵਾਰਾਂ ਦਰਮਿਆਨ ਪਾੜਾ ਵਧਿਆ।
ਸਿੱਖ ਸੰਸਥਾਵਾਂ, ਸਿੱਖ ਬੁੱਧੀਜੀਵੀਆਂ ਤੇ ਵਿਦਵਾਨਾਂ ਨੂੰ ਇਸ ਪ੍ਰਤੀ ਗੰਭੀਰ ਚਿੰਤਨ ਕਰ ਕੇ ਉਪਰਾਲੇ ਕਰਨ ਦੀ ਲੋੜ ਹੈ ਕਿ ਅਸੀਂ ਆਪਣੀ ਪਨੀਰੀ ਨੂੰ ਆਪਣੇ ਸਕੂਲਾਂ ਵਿੱਚ ਸਿੱਖੀ ਮਾਹੌਲ ਵਿੱਚ ਵਿਦਿਆ ਦੇ ਕੇ ਆਪਣਾ ਭਵਿੱਖ ਬਚਾਈਏ ਨਹੀਂ ਤਾਂ ਬਹੁਤ ਦੇਰ ਹੋ ਚੁੱਕੀ ਹੋਵੇਗੀ।
ਕਿਤੇ ਹੇਠ ਲਿਖ਼ਿਆ ਸ਼ੇਅਰ ਸਿੱਖ ਕੌਮ `ਤੇ ਹੀ ਲਾਗੂ ਨਾ ਹੋ ਜਾਵੇ:-
ਬੇਇਲਮ ਭੀ ਹੈਂ ਯੇ ਲੋਗ ਔਰ ਗ਼ਫ਼ਲਤ ਭੀ ਹੈ ਤਾਰੀ,
ਅਫ਼ਸੋਸ ਕਿ ਅੰਧੇ ਭੀ ਹੈਂ ਔਰ ਸੋ ਭੀ ਰਹੇ ਹੈਂ।
ਨਿਰਮਲ ਸਿੰਘ ਕੰਧਾਲਵੀ
ਯੂ. ਕੇ.


(30/08/12)
ਡਾ: ਗੁਰਮੀਤ ਸਿੰਘ ਬਰਸਾਲ

ਸਤਿਕਾਰਿਤ ਵੀਰ ਸੇਵਕ ਸਿੰਘ ਮਚਾਕੀ ਜੀ,
ਵਾਹਿਗੁਰੂ ਜੀ ਕਾ ਖਾਂਲਸਾ
ਵਾਹਿਗੁਰੂ ਜੀ ਕੀ ਫਤਿਹ !!

ਵੀਰ ਜੀ ਕਵਿਤਾ ਨਾਲ ਲਗਾਈ ਤਸਵੀਰ ਵਿੱਚਲੀ ਗਲਤੀ ਵਲ ਧਿਆਨ ਦਵਾਉਣ ਲਈ ਆਪ ਜੀ ਦਾ ਧੰਨਵਾਦ ਹੈ । ਇਹ ਤਸਵੀਰ ਕਿਸੇ ਵੀਰ ਨੇ ਫੇਸਬੁਕ ਵਿੱਚ ਪਾਈ ਸੀ ਜੋ ਕਿ ਮੈ ਕਵਿਤਾ ਨਾਲ ਢੁਕਵੀਂ ਸ਼ਮਝਕੇ ਨਾਲ ਅਟੈਚ ਕਰ ਦਿੱਤੀ । ਉਸ ਤਸਵੀਰ ਵਿੱਚ ਮੈ ਆਪਣੇ ਵਲੋਂ ਕੋਈ ਤਬਦੀਲੀ ਨਹੀਂ ਕੀਤੀ ਜੀ । ਜੋ ਤੁਸਾਂ ਅਮਰੀਕਾ ਦੀ ਮੁਸਲਮਾਨ ਦੇਸ਼ਾਂ ਨਾਲ ਅਪਣਾਈ ਨੀਤੀ ਦੀ ਗਲ ਕੀਤੀ ਹੈ ਉੱਥੇ ਸਮੱਸਿਆ ਘੱਟ ਗਿਣਤੀ ਦੀ ਨਹੀਂ ਕੁਝ ਹੋਰ ਹੈ । ਫਿਰ ਵੀ ਗੁਰੂ ਦੀ ਬਖਸ਼ੀ ਸਮਰਥਾ ਅਨੁਸਾਰ ਮਨੁੱਖੀ ਅਧਿਕਾਰਾਂ ਪ੍ਰਤੀ ਲਿਖਣ ਦੀ ਕੋਸ਼ਿਸ ਕਰਦੇ ਰਹੀਦਾ ਹੈ ਜੀ ।

ਡਾ: ਗੁਰਮੀਤ ਸਿੰਘ ਬਰਸਾਲ


(30/08/12)
ਹਰਦੇਵ ਸਿੰਘ, ਜੰਮੂ

ਸਲਾਹਕਾਰ ਬੋਰਡ ਦੇ ਸਤਿਕਾਰਤ ਸੱਜਣੋਂ

ਸਤਿ ਸ਼੍ਰੀ ਅਕਾਲ!

ਆਪ ਸਾਰੇਆਂ ਦੀ ਮਹਿਨਤ ਦੇ ਸਦਕੇ ਸਿੱਖ ਮਾਰਗ. ਕਾਮ ਦੀ ਬੇਹਤਰੀ ਵਾਸਤੇ ਲਿਖਾਰੀਆਂ ਲਈ ਬੇਨਤੀ ਰੂਪ ਦਿਸ਼ਾ ਨਿਰਦੇਸ਼ ਅਤੇ ਵਿਚਾਰ ਪੜਨ ਨੂੰ ਮਿਲੇ ਹਨ। ਆਪ ਜੀ ਨੇ ਮੰਦੀ ਸ਼ਬਦਾਵਲੀ, ਦਸ਼ਮ ਗ੍ਰੰਥ ਅਤੇ ਹੋਰ ਪੁਸਤਕਾਂ ਆਦਿ ਬਾਰੇ ਵੀ ਲਿਖਾਰੀਆਂ ਨੂੰ ਸੁਚੇਤ ਕੀਤਾ ਹੈ। ਸਭ ਤੋਂ ਮਹੱਤਵਪੁਰਨ ਗਲ ਸਿੱਖ ਮਾਰਗ. ਕਾਮ ਦੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਸਮਰਪਣ ਅਤੇ ਪ੍ਰਤੀਬੱਧਤਾ ਦੀ ਹੈ ਜਿਸਦਾ ਜ਼ਿਕਰ ਆਪ ਜੀ ਵਲੋਂ ਲਿਖਾਰੀਆਂ ਲਈ ਲਿਖੀ ਪਲੇਠੀ ਬੇਨਤੀ ਵਿੱਚ ਵੀ ਪ੍ਰਗਟ ਹੋਇਆ ਹੈ। ਜਿਵੇਂ ਕਿ; “ਹਰ ਲੇਖ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਨੂੰ ਧਿਆਨ ਵਿਚ ਰੱਖੇ; … … ‘ਸਿੱਖ ਮਾਰਗ’ ਗੁਰੂ ਗ੍ਰੰਥ ਨੂੰ ਪੂਰੀ ਤਰ੍ਹਾਂ ਸਮਰਪਿਤ ਹੈ”

ਮੈਂ ਆਪ ਜੀ ਵਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਹੱਕ ਵਿੱਚ ਆਏ ਉਪਰੋਕਤ ਵਿਚਾਰਾਂ ਦਾ ਸਵਾਗਤ ਕਰਦਾ ਹਾਂ! ਇਸਦੇ ਨਾਲ ਹੀ ਆਪ ਜੀ ਨੇ 7 ਨੁਕਤਿਆਂ ਰਾਹੀਂ ਪਾਠਕਾਂ ਵਲੋਂ ਆਏ ਕੁੱਝ ਵਿਚਾਰਾਂ ਦਾ ਵੀ ਨੋਟਿਸ ਲਿਆ ਹੈ ਅਤੇ ਆਪਣੇ ਵਲੋਂ ਬੇਨਤੀ ਰੂਪ ਨਿਰਦੇਸ਼ ਵੀ ਜਾਰੀ ਕੀਤੇ ਹਨ। ਪਰ ਇਸਦੇ ਨਾਲ ਕੁੱਝ ਵਿਸ਼ੇਸ਼ ਨੁੱਕਤਿਆ ਵੱਲ ਵੀ ਆਪ ਜੀ ਦੀ ਤਵੱਜੋ ਜ਼ਰੂਰੀ ਹੈ। ਬੇਨਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਨੂੰ ਹੀ ਗੁਰੂ ਨਾ ਕਹਿਣ, ਗੁਰੂਆਂ ਵਲੋਂ ਨਿਰਦੇਸ਼ਤ ‘ਗੁਰੂ ਗ੍ਰੰਥ’ ਦੀ ਜੁਗਤ ਨੂੰ ਗੁਰਤਾ ਦੇ ਸਿੰਘਾਸਨ ਤੋਂ ਉਤਾਰਨ ਅਤੇ ਗੁਰੂ ਸਾਹਿਬਾਨਾਂ ਨੂੰ ਗੁਰੂ ਨਾ ਕਹਿਣ ਦੇ ਪ੍ਰਚਾਰ ਬਾਰੇ, ਲਿਖਾਰੀਆਂ ਵਾਸਤੇ ਸਲਾਹਕਾਰ ਬੋਰਡ ਦੇ ਵਿਚਾਰ ਅਤੇ ਨਿਰਦੇਸ਼ ਕੀ ਹਨ?

ਕਿਸੇ ਭੁੱਲ ਚੂਕ ਲਈ ਛਿਮਾ ਦਾ ਜਾਚਕ ਸਮਝਣਾ!

ਹਰਦੇਵ ਸਿੰਘ, ਜੰਮੂ-30. 8. 12


(30/08/12)
ਜਸਵੰਤ ਸਿੰਘ ‘ਅਜੀਤ’

ਸੁਆਲ ਸਿੱਖ ਰਹਿਤ ਮਰਿਆਦਾ ਦੀ ਉਲੰਘਣਾ ਦਾ?
ਇਨ੍ਹੀਂ ਦਿਨੀਂ ਇੱਕ ਸਮਾਚਾਰ ਪੜ੍ਹਨ ਨੂੰ ਮਿਲਿਆ, ਜਿਸ ਵਿੱਚ ਦਸਿਆ ਗਿਆ ਹੋਇਆ ਸੀ ਕਿ ਜੋਸ਼ੀਮਠ (ਉਤਰਾਂਚਲ) ਦੇ ਗੁਰਦੁਆਰਾ ਕੰਪਲੈਕਸ ਵਿੱਚ ਮੁਸਲਿਮ ਭਾਈਚਾਰੇ ਦੇ ਲਗਭਗ 800 ਵਿਅਕਤੀਆਂ ਨੇ ਈਦ ਦੀ ਨਮਾਜ਼ ਅਦਾ ਕੀਤੀ। ਇਸਦਾ ਕਾਰਣ ਇਹ ਦਸਿਆ ਗਿਆ ਕਿ ਜੋਸ਼ੀਮਠ ਵਿੱਚ ਨਾ ਤਾਂ ਕੋਈ ਮਸਜਿਦ ਹੈ ਅਤੇ ਨਾ ਕੋਈ ਈਦਗਾਹ। ਜਿਸ ਕਾਰਣ ਉਥੋਂ ਦੇ ਮੁਸਲਮਾਣ ਜੁੱਮੇ ਅਤੇ ਈਦ ਦੀ ਨਮਾਜ਼ ਖੁਲ੍ਹੇ ਗਾਂਧੀ ਮੈਦਾਨ ਵਿੱਚ ਹੀ ਅਦਾ ਕਰਦੇ ਚਲੇ ਆ ਰਹੇ ਹਨ। ਪ੍ਰੰਤੂ ਇਸ ਵਾਰ ਈਦ ਦੇ ਦਿਨ ਬਹੁਤ ਤੇਜ਼ ਬਾਰਿਸ਼ ਹੋ ਰਹੀ ਸੀ, ਜਿਸ ਕਾਰਣ ਮੁਸਲਮਾਣਾ ਲਈ ਉਥੇ ਖੁਲ੍ਹੇ ਵਿੱਚ ਈਦ ਦੀ ਨਮਾਜ਼ ਅਦਾ ਕਰਨਾ ਕਿਸੇ ਵੀ ਤਰ੍ਹਾਂ ਸੰਭਵ ਨਹੀਂ ਸੀ ਰਹਿ ਗਿਆ ਹੋਇਆ। ਇਸ ਸਥਿਤੀ ਵਿਚੋਂ ਉਭਰਨ ਦਾ ਉਨ੍ਹਾਂ ਨੂੰ ਕੋਈ ਰਸਤਾ ਵੀ ਵਿਖਾਈ ਨਹੀਂ ਸੀ ਦੇ ਰਿਹਾ। ਜਿਸ ਕਾਰਣ ਉਹ ਬਹੁਤ ਹੀ ਪ੍ਰੇਸ਼ਾਨ ਅਤੇ ਚਿੰਤਿਤ ਹੋ ਰਹੇ ਸਨ।
ਦਸਿਆ ਗਿਆ ਕਿ ਇਸ ਸਥਿਤੀ ਵਿਚੋਂ ਉਨ੍ਹਾਂ ਨੂੰ ਉਭਾਰਨ ਲਈ ਸਿੱਖ ਸਮਾਜ ਅਗੇ ਆਇਆ। ਸਥਾਨਕ ਗੁਰਦੁਆਰੇ ਦੇ ਪ੍ਰਧਾਨ ਸ. ਬੂਟਾ ਸਿੰਘ ਨੇ ਆਪਣੇ ਸਾਥੀ, ਗੁਰਦੁਆਰਾ ਪ੍ਰਬੰਧਕਾਂ ਨਾਲ ਸਲਾਹ-ਮਸ਼ਵਰਾ ਕਰ, ਚਿੰਤਿਤ ਮੁਸਲਮਾਣਾ ਨੂੰ ਪੇਸ਼ਕਸ਼ ਕੀਤੀ ਕਿ ਜੇ ਉਹ ਚਾਹੁਣ ਤਾਂ ਗੁਰਦੁਆਰਾ ਕੰਪਲੈਕਸ ਵਿੱਚ ਈਦ ਦੀ ਨਮਾਜ਼ ਅਦਾ ਕਰ ਸਕਦੇ ਹਨ। ਦਸਿਆ ਜਾਂਦਾ ਹੈ ਕਿ ਇਸ ਪੇਸ਼ਕਸ਼ ਨੂੰ ਉਨ੍ਹਾਂ ‘ਅਲ੍ਹਾ’ ਦੀ ਮੇਹਰ ਮੰਨ ਖੁਸ਼ੀ-ਖੁਸ਼ੀ ਸਵੀਕਾਰ ਕਰ ਲਿਆ। ਨਮਾਜ਼ ਦੀ ਅਦਾਇਗੀ ਤੋਂ ਬਾਅਦ ਉਥੇ ਪਾਰਟੀ ਦਾ ਪ੍ਰਬੰਧ ਵੀ ਕੀਤਾ ਗਿਆ। ਜਿਸ ਵਿੱਚ ਜੋਸ਼ੀਮਠ ਦੇ ਸਾਰੇ ਵਰਗਾਂ ਦੀਆਂ ਪ੍ਰਮੁਖ ਸ਼ਖਸੀਅਤਾਂ ਨੇ ਸ਼ਮੂਲੀਅਤ ਕੀਤੀ। ਮੁਸਲਿਮ ਭਾਈਚਾਰੇ ਦੇ ਮੁਖੀਆਂ ਸਹਿਤ ਸਾਰਿਆਂ ਨੇ ਸਿੱਖਾਂ ਦੇ ਇਸ ਪਿਆਰ ਤੇ ਸਦਭਾਵਨਾ ਪੂਰਣ ਵਿਹਾਰ ਦੀ ਭਰਪੂਰ ਪ੍ਰਸ਼ੰਸਾ ਕੀਤੀ। ਜਿਸ ਤੇ ਸਿੱਖ ਮੁਖੀਆਂ ਨੇ ਕਿਹਾ ਕਿ ਉਨ੍ਹਾਂ ਅਜਿਹਾ ਕਰ ਕਿਸੇ ਪੁਰ ਕਿਸੇ `ਤੇ ਕੋਈ ਅਹਿਸਾਨ ਨਹੀਂ ਕੀਤਾ। ਉਨ੍ਹਾਂ ਆਪਣੀ ਸਮਰਥਾ ਅਨੁਸਾਰ ਗੁਰੂ ਸਾਹਿਬਾਨ ਵਲੋਂ ਵਿਖਾਏ ਸਦਭਾਵਨਾ, ਸਰਬ-ਸਾਂਝੀਵਾਲਤਾ ਅਤੇ ਸਰਬਤ ਦੇ ਭਲੇ ਆਦਿ ਦੇ ਆਦਰਸ਼ਾਂ ਦੀ ਰਾਹ ਪੁਰ ਚਲਣ ਦਾ ਨਿਮਾਣਾ ਜਿਹਾ ਜਤਨ ਕੀਤਾ ਹੈ। ਉਨ੍ਹਾਂ ਦੇ ਇਸ ਵਿਹਾਰ ਦੀ ਉਤਰਾਂਚਲ-ਭਰ ਵਿੱਚ ਚਰਚਾ ਹੋਈ ਅਤੇ ਉਥੋਂ ਦੇ ਲੋਕਾਂ ਨੇ ਸਿੱਖਾਂ ਅਤੇ ਸਿੱਖ ਧਰਮ ਦੀ ਪ੍ਰਸ਼ੰਸਾ ਕਰ, ਉਨ੍ਹਾਂ ਪ੍ਰਤੀ ਆਪਣਾ ਸਨਮਾਨ-ਪੂਰਣ ਅਭਾਰ ਪ੍ਰਗਟ ਕੀਤਾ।
ਪ੍ਰੰਤੂ ਹੈਰਾਨੀ ਦੀ ਗਲ ਤਾਂ ਇਹ ਰਹੀ ਕਿ ਜਦੋਂ ਮੀਡੀਆ ਰਾਹੀਂ ਇਹ ਸਮਾਚਾਰ ਉਤਰਾਂਚਲ ਤੋਂ ਬਾਹਰ ਪੁਜਾ ਤਾਂ ਹੋਰਾਂ ਨੇ ਤਾਂ ਕੀ, ਸਿੱਖ ਹਲਕਿਆਂ ਵਲੋਂ ਵੀ ਇਸਦਾ ਸੁਆਗਤ ਬਹੁਤ ਹੀ ਠੰਡਾ ਰਿਹਾ। ਜੇ ਜੋਸ਼ੀਮਠ ਦੇ ਸਿੱਖਾਂ ਦੇ ਇਸ ਕਾਰਜ ਨੂੰ ਗੰਭੀਰਤਾ ਨਾਲ ਵੇਖਿਆ ਅਤੇ ਵਿਚਾਰਿਆ ਜਾਏ ਤਾਂ ਉਨ੍ਹਾਂ ਦਾ ਇਹ ਵਿਹਾਰ ਸਿੱਖ ਪਰੰਪਰਾਵਾਂ ਅਨੁਸਾਰ ਹੋਣ ਕਾਰਣ ਸਿੱਖਾਂ ਲਈ ਇੱਕ ਅਜਿਹਾ ਸੰਦੇਸ਼ ਹੈ, ਜਿਸਦੇ ਸਹਾਰੇ ਉਹ ਸੰਸਾਰ ਭਰ ਵਿੱਚ ਆਪਣੇ ਲਈ ਸਨਮਾਨ ਤੇ ਪਿਆਰ ਦਾ ਵਾਤਾਵਰਣ ਬਣਾਉਣ ਵਿੱਚ ਸਫਲ ਹੋ ਸਕਦੇ ਹਨ।
ਸ਼ਾਇਦ ਇੱਕ ਬੁੱਧੀਜੀਵੀ ਵਲੋਂ ਜੋਸ਼ੀਮਠ ਦੇ ਸਿੱਖਾਂ ਦੇ ਇਸ ਵਿਹਾਰ ਨੂੰ ਸਿੱਖ ਰਹਿਤ ਮਰਿਅਦਾ ਦੇ ਵਿਰੁਧ ‘ਅਨਮਤ’ ਕਰਾਰ ਦੇ ਦਿਤੇ ਜਾਣ ਨਾਲ ਸਿੱਖ ਮੁਖੀਆਂ ਦੇ ਦਿਲ ਵਿੱਚ ਇਹ ਡਰ ਪੈਦਾ ਹੋ ਗਿਆ ਕਿ ਜੇ ਉਨ੍ਹਾਂ ਇਸ ਕਥਤ ‘ਅਨਮਤ’ ਦੀ ਪ੍ਰਸ਼ੰਸਾ ਕੀਤੀ ਤਾਂ ਉਨ੍ਹਾਂ ਨੂੰ ਅਕਾਲ ਤਖਤ ਪੁਰ ਜਵਾਬ-ਤਲਬੀ ਲਈ ਤਲਬ ਕੀਤਾ ਜਾ ਸਕਦਾ ਹੈ। ਫਲਸਰੂਪ ਉਨ੍ਹਾਂ ਆਪਣੀ ਜ਼ਬਾਨ ਪੁਰ ਤਾਲਾ ਲਾਈ ਰਖਣ ਵਿੱਚ ਹੀ ਆਪਣੀ ਭਲਾਈ ਸਮਝੀ।
ਸੁਆਲ ਉਠਦਾ ਹੈ ਕਿ ਕੀ ਮੁਸਲਮਾਣਾ ਵਲੋਂ ਗੁਰਦੁਆਰਾ ਕੰਪਲੈਕਸ ਵਿੱਚ ‘ਖੁਦਾ ਦੀ ਇਬਾਦਤ’ ਕਰਨਾ ‘ਅਨਮਤ’ ਹੈ ਅਤੇ ਇਸ ਨਾਲ ਗੁਰਦੁਆਰਾ ‘ਭਿੱਟ’ ਗਿਆ ਹੈ ਤਾਂ ਇਹ ਇੱਕ ਬ੍ਰਾਹਮਣੀ ਸੋਚ ਦਾ ਉਹ ਬੰਦਨ ਹੈ, ਜਿਸ ਵਿੱਚੋਂ ਗੁਰੂ ਸਾਹਿਬ ਨੇ ਢਾਈ ਸਦੀਆਂ ਦੀ ਘਾਲਣਾ ਘਾਲ ਕੇ ਆਜ਼ਾਦ ਕੀਤਾ ਸੀ। ਫਿਰ ਕੀ ਇਸ ਗਲ ਤੋਂ ਇਨਕਾਰ ਕੀਤਾ ਜਾ ਸਕਦਾ ਹੈ ਕਿ ਹਰ ਇੱਕ ਗੁਰਦੁਆਰੇ ਵਿੱਚ ਸਥਾਪਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬੈਠੇ ਬਾਬਾ ਫਰੀਦ ਜੀ ਬੜੇ ਹੀ ਸਖਤ ਸ਼ਬਦਾਂ ਵਿੱਚ ਮੁਸਲਮਾਨ ਭਰਾਵਾਂ ਨੂੰ ਕਹਿ ਰਹੇ ਹਨ, ‘ਬੇਨਿਵਾਜਾ ਕੁਤਿਆ. . ਇਹ ਨਾ ਭਲੀ ਰੀਤ…’
ਜੇ ਰਹਿਤ ਮਰਿਆਦਾ ਦਾ ਸੁਆਲ ਉਠਾਇਆ ਜਾਂਦਾ ਹੈ ਤਾਂ ਜਿਥੋਂ ਤਕ ਇਸਦੇ ਪਾਲਣ ਦੀ ਗਲ ਹੈ ਤਾਂ ਸੱਚਾਈ ਬਹੁਤ ਹੀ ਕੌੜੀ ਹੈ। ਜੇ ਸੱਚ ਸਵੀਕਾਰ ਕਰਨ ਦੀ ਦਲੇਰੀ ਹੋਵੇ ਤਾਂ ਸੱਚਾਈ ਇਹੀ ਹੈ ਕਿ ਹਰ ਇਤਿਹਾਸਿਕ ਅਤੇ ਗ਼ੈਰ-ਇਤਿਹਾਸਿਕ ਗੁਰਦੁਆਰੇ ਵਿੱਚ ਰਹਿਤ ਮਰਿਆਦਾ ਦੀ ਖੁਲ੍ਹੇ ਆਮ ਉਲੰਘਣਾ ਹੋ ਰਹੀ ਹੈ, ਪਰ ਕੋਈ ਉਸ ਪੁਰ ਕਿੰਤੂ ਕਰਨ ਲਈ ਤਿਆਰ ਨਹੀਂ, ਕਿਉਂਕਿ ਇਸ ਹਮਾਮ ਵਿੱਚ ਸਾਰੇ ਹੀ ਨੰਗੇ ਹਨ।
ਕੀ ਇਹ ਸੱਚ ਨਹੀਂ ਕਿ ‘ਅਖੰਡ ਪਾਠ’ ਦੀ ਮਰਿਆਦਾ ਦੇ ਸਬੰਧ ਵਿੱਚ ਰਹਿਤ ਮਰਿਆਦਾ ਵਿੱਚ ਸਪਸ਼ਟ ਸ਼ਬਦਾਂ ਵਿੱਚ ਦਰਜ ਹੈ ਕਿ ‘ਜਿਸ ਪਰਿਵਾਰ ਜਾਂ ਸੰਗਤ ਨੇ ਅਖੰਡ ਪਾਠ ਕਰਨਾ ਹੈ, ਪਰਿਵਾਰ ਦੇ ਆਦਮੀ, ਰਿਸ਼ਤੇਦਾਰ, ਸਾਕ-ਸੰਬੰਧੀ, ਮਿਤ੍ਰ ਆਦਿ ਮਿਲ ਕੇ ਪਾਠ ਕਰਨ …. . ਅਜਿਹਾ ਨਾ ਹੋਵੇ ਕਿ ਪਾਠੀ ਆਪ ਇਕਲਾ ਬੈਠ ਪਾਠ ਕਰਦਾ ਰਹੇ ਅਤੇ ਸੰਗਤ ਜਾਂ ਪਰਿਵਾਰ ਦਾ ਕੋਈ ਮੈਂਬਰ ਸੁਣਨ ਲਈ ਉਥੇ ਨਾ ਹੋਵੇ’। ਪਰ ਕੀ ਸ੍ਰੀ ਅਕਾਲ ਤਖਤ, ਸ੍ਰੀ ਹਰਿਮੰਦਿਰ ਸਾਹਿਬ ਸਹਿਤ ਸੰਸਾਰ ਭਰ ਦੇ ਸਾਰੇ ਇਤਿਹਾਸਿਕ ਅਤੇ ਹੋਰ ਗੁਰਦੁਆਰਿਆਂ ਵਿੱਚ ਇਸ ਰਹਿਤ ਮਰਿਆਦਾ ਦਾ ਪੂਰੀ ਤਰ੍ਹਾਂ ਪਾਲਣ ਹੋ ਰਿਹਾ ਹੈ? ਹੋਰ ਗਲਾਂ ਨੂੰ ਛੱਡ, ਇਹ ਤਾਂ ਪੁਛਿਆ ਹੀ ਜਾ ਸਕਦਾ ਹੈ ਕਿ ਇਨ੍ਹਾਂ ਸਾਰੇ ਗੁਰਦੁਆਰਿਆਂ ਵਿੱਚ ਜੋ ਅਖੰਡ ਪਾਠ ਹੋ ਰਹੇ ਹਨ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼਼ੂਰੀ ਵਿੱਚ ਜਿਸਤਰ੍ਹਾਂ ਸਿਰੋਪਾਉ ਸੌ-ਸੌ ਰੁਪਏ ਦੇ ‘ਵੇਚੇ’ ਜਾ ਰਹੇ ਹਨ ਅਤੇ ਘਰ-ਘਰ ਜਾ ਸਿਰੋਪਾਉ ਦੇ ਨਾਲ ਤਲਵਾਰਾਂ ਅਤੇ ਗੁਰੂ ਸਾਹਿਬਾਨ ਦੇ ਚਿਤ੍ਰ ਵੰਡਦੇ ਰਹਿੰਦੇ ਹਨ, ਕੀ ਉਹ ਸਭ ਰਹਿਤ ਮਰਿਆਦਾ ਅਨੁਸਾਰ ਹੋ ਰਿਹਾ ਹੈ?
ਸਿੱਖ ਪਰੰਪਰਾ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼਼ੂਰੀ ਵਿੱਚ ਸਿਰੋਪਾਉ ਦੀ ਬਖਸ਼ਿਸ਼ (ਭੇਟ ਨਹੀਂ) ਕਰ, ਉਸੇ ਵਿਅਕਤੀ ਨੂੰ ਹੀ ਸਨਮਾਨਤ ਕੀਤਾ ਜਾਂਦਾ ਹੈ, ਜਿਸਨੇ ਦੇਸ਼, ਕੌਮ ਜਾਂ ਮਨੁਖਤਾ ਦੇ ਖੇਤ੍ਰ ਵਿੱਚ ਕੋਈ ਪ੍ਰਸ਼ੰਸਾ-ਯੋਗ ਕੰਮ ਕੀਤਾ ਹੋਵੇ, ਨਾ ਕਿ ਉਸਨੂੰ ਜੋ 100 ਜਾਂ ਇਸਤੋਂ ਵੱਧ ਰੁਪਏ ‘ਦੇ ਜਾਂ ਭੇਟ’ ਕਰ ਰਿਹਾ ਹੋਵੇ। ਸਿੱਖੀ ਵਿੱਚ ਇਹ ਪਰੰਪਰਾ ਵੀ ਨਹੀਂ ਕਿ ਰਾਜਸੀ ਸੁਆਰਥ ਲਈ ਇਨ੍ਹਾਂ ਨੂੰ ਗਡੀਆਂ ਵਿੱਚ ਭਰ ਘਰ-ਘਰ ਜਾ ਵੰਡਣਾ ਸ਼ੁਰੂ ਕਰ ਦਿੱਤਾ ਜਾਏ। ਰਾਜਸੀ ਵਿਅਕਤੀਆਂ ਨੂੰ ਤਲਵਾਰਾਂ ‘ਭੇਟ’ ਕਰਦਿਆਂ ਹੋਇਆਂ ਕਦੀ ਇਹ ਸੋਚਿਆ ਤਕ ਨਹੀਂ ਜਾਂਦਾ ਹੈ ਕਿ ਇਸਦੀ ਪਰੰਪਰਾ ਕੀ ਰਹੀ ਹੈ? ਇਤਿਹਾਸ ਗਵਾਹ ਹੈ ਕਿ ਜਦੋਂ ਲੋਕੀ ਸਾਹ-ਸਤਹੀਨ ਹੋ ਆਪਣੀ ਰਖਿਆ ਆਪ ਕਰਨ ਦੀ ਸਮਰਥਾ ਗੁਆ ਬੈਠਦੇ, ਤਾਂ ਉਹ ਜਿਸਨੂੰ ਆਪਣੀ ਰਖਿਆ ਕਰਨ ਦੇ ਯੋਗ ਸਮਝਦੇ, ਉਸ ਕੋਲ ਜਾ, ਉਸ ਸਾਹਮਣੇ ਆਤਮ-ਸਮਰਪਣ ਕਰਦੇ ਅਤੇ ਨਾਲ ਹੀ ਉਸਨੂੰ ਆਪਣੀ ਤਲਵਾਰ ਭੇਟ ਕਰ, ਆਪਣੀ ਰਖਿਆ ਕਰਨ ਦੀ ਜ਼ਿੰਮੇਂਦਾਰੀ ਸੌਂਪ ਦਿੰਦੇ। ਜੇ ਸਿੱਖ, ਜਿਨ੍ਹਾਂ ਨੂੰ ਗੁਰੂ ਸਾਹਿਬਾਨ ਨੇ ਦੂਸਰੇ ਲੋਕਾਂ, ਮਜ਼ਲੂਮਾਂ ਆਦਿ ਦੀ ਰਖਿਆ ਕਰਨ ਦੀ ਜ਼ਿੰਮੇਂਦਾਰੀ ਸੌਂਪੀ ਹੈ, ਹੀ ਆਪਣੇ-ਆਪਨੂੰ ਸਾਹ-ਸਤਹੀਨ ਮੰਨ ਘਰ-ਘਰ ਜਾ ਤਲਵਾਰਾਂ ‘ਭੇਟ’ ਕਰ, ਆਪਣੀ ਰਖਿਆ ਕਰਨ ਦੀ ਦੁਹਾਈ ਦੇਣ ਲਗ ਪੈਣ ਤਾਂ ਕੀ ਇਹ ਸਿੱਖ ਪਰੰਪਰਾਵਾਂ ਦੇ ਅਨੁਸਾਰ ਹੈ? ਜੇ ਨਹੀਂ ਤਾਂ ਸ੍ਰੀ ਅਕਾਲ ਤਖਤ ਦੇ ਜੱਥੇਦਾਰ ਸਾਹਿਬ ਵਲੋਂ ਉਨ੍ਹਾਂ ਸਿੱਖਾਂ ਦੇ ਵਿਰੁਧ ਧਾਰਮਕ ਮਰਿਆਦਾਵਾਂ ਅਤੇ ਪਰੰਪਰਾਵਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ, ਜੋ ਅਖੰਡ ਪਾਠਾਂ ਦੀਆਂ ਲੜੀਆਂ ਚਲਾ, ਸਿਰੋਪਾਉ ਵੇਚ ਤੇ ਉਨ੍ਹਾਂ ਨੂੰ ਤਲਵਾਰਾਂ ਅਤੇ ਗੁਰੂ ਸਾਹਿਬਾਨ ਦੀਆਂ ਫੋਟੋਆਂ ਦੇ ਨਾਲ ਲਿਜਾ ਐਰਿਆਂ-ਗੈਰਿਆਂ ਨੂੰ ਵੰਡ, ਸਿੱਖ ਮਰਿਆਦਾ ਤੇ ਪਰੰਪਰਾ ਦੀਆਂ ਖੁਲ੍ਹੇ-ਆਮ ਧੱਜੀਆਂ ਉਡਾ ਰਹੇ ਹਨ?
ਅਮਰੀਕਾ ਤੋਂ ਆਇਆ ਸੰਦੇਸ਼: ਬੀਤੇ ਦਿਨੀਂ ਵਿਸਕੋਂਸਿਨ (ਅਮਰੀਕਾ) ਦੇ ਗੁਰਦੁਆਰੇ ਵਿੱਚ ਹੋਏ ਗੋਲੀਕਾਂਡ, ਜਿਸ ਵਿੱਚ 6 ਸਿੱਖ ਸ਼ਹੀਦ ਅਤੇ ਕਈ ਜ਼ਖਮੀ ਹੋ ਗਏ ਸਨ, ਨੂੰ ਲੈ ਕੇ ਜਿਸਤਰ੍ਹਾਂ ਅਮਰੀਕੀ ਰਾਸ਼ਟਰਪਤੀ ਅਤੇ ਉਨ੍ਹਾਂ ਦੀ ਪਤਨੀ ਸਹਿਤ ਸਾਰਾ ਅਮਰੀਕੀ ਸਮਾਜ ਰਾਸ਼ਟਰੀ ਪੱਧਰ ਤੇ ਸਿੱਖਾਂ ਨਾਲ ਦੁੱਖ ਵਿੱਚ ਆ ਸ਼ਾਮਲ ਹੋਇਆ, ਉਹ ਇਸ ਗਲ ਦਾ ਪ੍ਰਤੀਕ ਹੈ ਕਿ ਅਮਰੀਕੀ ਸਮਾਜ ਵਿੱਚ ਸਿੱਖਾਂ ਨੂੰ ਵਿਸ਼ੇਸ਼ ਸਨਮਾਨ ਅਤੇ ਆਪਣਾਪਨ ਪ੍ਰਾਪਤ ਹੈ। ਆਖਿਰ ਉਨ੍ਹਾਂ ਇਹ ਸਭ ਕੁੱਝ ਕਿਵੇਂ ਹਾਸਲ ਕੀਤਾ? ਇਹ ਸਮਝਣਾ ਕੋਈ ਮੁਸ਼ਕਿਲ ਨਹੀਂ ਕਿ ਸਿੱਖਾਂ ਨੇ ਇਹ ਸਭ ਆਪਣੀ ਮੇਹਨਤ, ਲਗਨ, ਸਮਰਪਿਤ ਭਾਵਨਾ ਅਤੇ ਸਿੱਖੀ ਦੀਆਂ ਮਾਨਤਾਵਾਂ ਪੁਰ ਅਧਾਰਤ ਅਪਨਾਏ ਜੀਵਨ ਨਾਲ ਹੀ ਹਾਸਲ ਕੀਤਾ ਹੈ।
… ਅਤੇ ਅੰਤ ਵਿੱਚ: ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਆਗੂ ਸ. ਹਰਮਨਜੀਤ ਸਿੰਘ ਅਤੇ ਪ੍ਰਦੇਸ਼ ਮੁਖੀ ਸ. ਕੁਲਦੀਪ ਸਿੰਘ ਸਾਹਨੀ ਦਾ ਮੰਨਣਾ ਹੈ ਕਿ ਅਮਰੀਕਾ ਤੋਂ ਆਇਆ ਇਹ ਸੰਦੇਸ਼ ਇਸ ਗਲ ਦਾ ਸੰਕੇਤ ਹੈ ਕਿ ਜੇ ਦੇਸ਼ ਅਤੇ ਵਿਦੇਸ਼ਾਂ ਦੇ ਵੱਖ-ਵੱਖ ਹਿਸਿਆਂ ਵਿੱਚ ਵਸ ਰਹੇ ਸਿੱਖ ਆਪਣੇ-ਆਪਨੂੰ ਆਰਥਕ, ਸਮਾਜਕ, ਭਾਈਚਾਰਕ ਅਤੇ ਰਾਜਨੈਤਿਕ ਰੂਪ ਵਿੱਚ ਸ਼ਕਤੀਸ਼ਾਲੀ ਬਣਾਉਣ ਦੇ ਨਾਲ ਹੀ, ਸਿੱਖੀ-ਸਰੂਪ ਦੀ ਪਛਾਣ ਕਾਇਮ ਰਖਦਿਆਂ, ਸਥਾਨਕ ਲੋਕਾਂ ਨੂੰ ਸਿੱਖੀ ਦੇ ਸਮਾਨਤਾ, ਸਦਭਾਵਨਾ ਅਤੇ ਸੇਵਾ ਆਦਿ ਦੇ ਆਦਰਸ਼ਾਂ ਨਾਲ ਸੰਬੰਧਤ ਮਾਨਤਾਵਾਂ ਦੀ ਜਾਣਕਾਰੀ ਦਿੰਦੇ ਰਹਿਣ ਅਤੇ ਨਾਲ ਹੀ ਗੁਰੂ ਸਾਹਿਬਾਨ ਵਲੋਂ ਦੇਸ਼ ਵਿੱਚ ਫੈਲੇ ਊਚ-ਨੀਚ ਦੇ ਭੇਦ-ਭਾਵ ਅਤੇ ਜ਼ਾਲਮ ਹਾਕਮਾਂ ਵਲੋਂ ਮਜ਼ਲੂਮਾਂ ਪੁਰ ਢਾਹੇ ਜਾ ਰਹੇ ਜ਼ੁਲਮਾਂ ਵਿਰੁਧ ਸੰਘਰਸ਼ ਕਰ, ਦੇਸ਼-ਵਾਸੀਆਂ ਵਿੱਚ ਆਤਮ-ਵਿਸ਼ਵਾਸ ਦੀ ਭਾਵਨਾ ਦ੍ਰਿੜ੍ਹ ਕਰ ਉਨ੍ਹਾਂ ਨੂੰ ਜ਼ਾਲਮਾਂ ਦਾ ਸਾਹਮਣਾ ਕਰਨ ਦੇ ਯੋਗ ਬਣਾਏ ਜਾਣ ਅਤੇ ਇਸੇ ੳੁਦੇਸ਼ ਲਈ ਉਨ੍ਹਾਂ ਵਲੋਂ ਆਪਣੀਆਂ ਦਿਤੀਆਂ ਗਈਆਂ ਸ਼ਹਾਦਤਾਂ ਨਾਲ ਸੰਬੰਧਤ ਇਤਿਹਾਸ ਦੀ ਜਾਣਕਾਰੀ ਦਿੰਦੇ ਰਹਿਣ ਤਾਂ ਉਹ ਨਾ ਕੇਵਲ ਆਪਣੇ ਸਨਮਾਨ ਵਿੱਚ ਵਾਧਾ ਕਰ ਸਕਦੇ ਹਨ, ਸਗੋਂ ਉਨ੍ਹਾਂ ਦੇ ਦਿਲ ਵਿੱਚ ਸਿੱਖ ਧਰਮ ਪ੍ਰਤੀ ਵੀ ਸਨਮਾਨ ਦੀ ਭਾਵਨਾ ਪੈਦਾ ਕਰ ਸਕਦੇ ਹਨ। 000
Mobile : + 91 98 68 91 77 31

*************************************************************

ਪ੍ਰੈਸ-ਨੋਟ
ਗੁਰਸਿੱਖ ਫ਼ੈਮਲੀ ਕਲੱਬ, ਦਿੱਲੀ ਵਲੋਂ
ਦੂਜਾ ਮੇਲ-ਮਿਲਾਪ ਸਮਾਗਮ:
ਯਾਦਗਾਰੀ ਹੋ ਨਿਬੜਿਆ

ਉਹ ਗੁਰਸਿੱਖ ਪਰਿਵਾਰ ਜਿਹੜੇ ਆਪਣੇ ਬੱਚੇ-ਬੱਚੀਆਂ ਦੇ ਯੋਗ ਸਾਥੀ ਲੱਭਣ ਲਈ ਕਾਫ਼ੀ ਔਖਿਆਈ ਮਹਿਸੂਸ ਕਰਦੇ ਹਨ। ਉਨ੍ਹਾਂ ਲਈ ਗੁਰਸਿੱਖ ਫ਼ੈਮਲੀ ਕਲੱਬ ਦੀ ਔਫ਼ਸ਼ੂਟ ਸੰਸਥਾ
(Sister Association) ‘ਫ੍ਰੀ ਅਨੰਦ ਕਾਰਜ ਸੇਵਾ’ ਵਲੋਂ ਪਹਿਲਾ ਮੇਲ-ਮਿਲਾਪ ਸਮਾਗਮ ਅਪ੍ਰੈਲ, 2012 ਵਿੱਚ ਕਰਵਾਇਆ ਗਿਆ ਸੀ, ਜੋ ਕਿ ਆਪਣੇ-ਆਪ ਵਿੱਚ ਕਾਫ਼ੀ ਸਫ਼ਲ ਰਿਹਾ।
ਬਹੁਤ ਸਾਰੇ ਮਾਂ-ਪਿਓ ਦੇ ਕਹਿਣ `ਤੇ ਅਤੇ ਪਹਿਲੇ ਮੇਲ-ਮਿਲਾਪ ਦੀ ਸਫ਼ਲਤਾ ਨੂੰ ਵੇਖਦੇ ਹੋਏ ਦੂਜਾ ਸਮਾਗਮ ਅਗਸਤ, 2012 ਵਿੱਚ ਸਿੱਖ ਪੰਥ ਦੇ ਸਿਰਜਣਹਾਰ: ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੀ ਛੇਵੀਂ ਜੋਤ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਮਜਨੂੰ ਟਿੱਲਾ ਸਾਹਿਬ ਵਿਖੇ ਕਰਵਾਇਆ ਗਿਆ। ਜਿਸ ਵਿੱਚ 100 ਤੋਂ ਵੱਧ ਪਰਿਵਾਰਾਂ ਨੇ ਆਪਣੇ ਬੱਚੇ-ਬੱਚੀਆਂ ਸਮੇਤ ਸ਼ਮੂਲੀਅਤ ਕੀਤੀ। ਪ੍ਰੋ. ਹਰਮਿੰਦਰ ਸਿੰਘ ਕਨਵੀਨਰ, ਗੁਰਸਿੱਖ ਫ਼ੈਮਲੀ ਕਲੱਬ ਅਤੇ ਮੈਂਬਰ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਪ੍ਰੋਗਰਾਮ ਦਾ ਆਗਾਜ਼ ਕਰਦਿਆਂ ਸਾਰੇ ਪਰਿਵਾਰਾਂ ਨੂੰ ਬੇਨਤੀ ਕੀਤੀ ਕਿ ਉਹ ਗੁਰਮਤਿ ਤੇ ਗੁਰਬਾਣੀ ਤੋਂ ਸੇਧ ਲੈ ਕੇ ਯੋਗ ਸਾਥੀ ਦੀ ਤਲਾਸ਼ ਕਰਨ। ਉਨ੍ਹਾਂ ਨੇ ਗੁਰੂ ਨਾਨਕ ਦੀ ਇਸ ਬਾਣੀ, ‘ਸੋ ਕਿਉਂ ਮੰਦਾ ਆਖਿਐ ਜਿੱਤ ਜੰਮੈ ਰਾਜਾਨਿ’ ਬਾਰੇ ਜਾਗਰੂਕ ਕਰਾਉਂਦੇ ਹੋਏ, ਸਿੱਖ-ਸਮਾਜ ਵਿੱਚ ਵੱਧ ਰਹੀ ਤਲਾਕ ਦੀ ਗਿਣਤੀ ਅਤੇ ਭਰੂਣਹੱਤਿਆ ਤੋਂ ਵੀ ਸੰਗਤਾਂ ਨੂੰ ਚੇਤੰਨ ਕਰਵਾਇਆ।
ਇਸ ਤੋਂ ਬਾਅਦ ਮੇਲ-ਮਿਲਾਪ ਦੀ ਕਾਰਵਾਈ ਸ਼ੁਰੂ ਕਰਦੇ ਹੋਏ ਸ੍ਰ. ਸਰੂਪ ਸਿੰਘ ਮੱਕੜ ਨੇ ਸਾਰੇ ਮਾਂ-ਪਿਓ ਨੂੰ ਜੀ ਆਇਆਂ ਆਖਿਆ ਅਤੇ ਫ਼ਤਹਿ ਦੀ ਸਾਂਝ ਪਾਣ ਦੀ ਅਹਿਮੀਅਤ ਦੱਸੀ। ਸ੍ਰ. ਵਾਈ. ਵੀ. ਸਿੰਘ ਨੇ ਇਕਇਕ-ਕਰ ਕੇ ਸਾਰੇ ਮੁੰਡਿਆਂ ਨੂੰ ਬੁਲਾ ਗੁਰਫ਼ਤਹਿ ਕਹਿਣ ਲਈ ਕਿਹਾ ਅਤੇ ਨਾਲ ਹੀ ਉਨ੍ਹਾਂ ਬਾਰੇ ਜ਼ਰੂਰੀ ਜਾਣਕਾਰੀ ਵੀ ਦਿੱਤੀ। ਇਸ ਤੋਂ ਬਾਅਦ ਸ੍ਰ. ਪਰਮਜੀਤ ਸਿੰਘ ਸੇਠੀ ਨੇ ਵੀ ਇਸੇ ਤਰ੍ਹਾਂ ਇਕ-ਇਕ ਕਰ ਕੇ ਕੁੜੀਆਂ ਨੂੰ ਫ਼ਤਹਿ ਦੀ ਸਾਂਝ ਕਰਨ ਲਈ ਸਟੇਜ `ਤੇ ਸੱਦਿਆ। ਇਸ ਤਰ੍ਹਾਂ ਸਾਰੇ ਮਾਪਿਆਂ ਨੇ ਆਏ ਸਾਰੇ ਬੱਚਿਆਂ ਤੇ ਬੱਚੀਆਂ ਨੂੰ ਵੇਖਿਆ। ਇਸ ਤੋਂ ਬਾਅਦ ਸਾਰੇ ਮਾਪਿਆਂ ਨੇ ਆਪਣੇ ਬੱਚਿਆਂ ਲਈ ਜੋ ਵੀ ਯੋਗ ਸਾਥੀ ਲੱਗਿਆ ਉਨ੍ਹਾਂ ਨਾਲ ਆਪਸ ਵਿੱਚ ਬੈਠ ਕੇ ਗੱਲ-ਬਾਤ ਕੀਤੀ।
ਅੰਤ ਵਿੱਚ ਸਾਰੀਆਂ ਸੰਗਤਾਂ ਨੂੰ ਗੁਰੂ ਦਾ ਲੰਗਰ ਛਕਿਆ ਜੋ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਿਆਰ ਕੀਤਾ ਗਿਆ ਸੀ। ਪ੍ਰੋ. ਹਰਮਿੰਦਰ ਸਿੰਘ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਹਿਯੋਗ ਦੇਣ ਲਈ ਅਤੇ ਗੁਰਦੁਆਰਾ ਮਜਨੂੰ ਟਿੱਲਾ ਸਾਹਿਬ ਦੇ ਸਟਾਫ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਨੇ ਦਿਨਰਾਤ ਇੱਕ ਕਰਕੇ ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਵਾਈ. ਪੀ. ਸਿੰਘ, ਸਰੂਪ ਸਿੰਘ ਮੱਕੜ ਅਤੇ ਪਰਮਜੀਤ ਸਿੰਘ ਸੇਠੀ ਦਾ ਵੀ ਵਿਸ਼ੇਸ਼ ਤੌਰ `ਤੇ ਧੰਨਵਾਦ ਕੀਤਾ।


(29/08/12)
ਸਲਾਹਕਾਰ ਬੋਰਡ

‘ਸਿੱਖ ਮਾਰਗ’ `ਤੇ ਲਿਖਣ ਵਾਲਿਆਂ ਦੀ ਸੇਵਾ ਵਿੱਚ ਬੇਨਤੀ:-
ਸਿੱਖ ਮਾਰਗ ਇਕ ਇਹੋ ਜਿਹੀ ਸਾਈਟ ਹੈ ਜਿਸ ਤੋਂ ਕਿਸੇ ਵੀ ਸਿੱਖ ਨੂੰ ਜੋ ਗੁਰਬਾਣੀ ਸ਼ਬਦ ਦੀ ਵੀਚਾਰ ਬਾਰੇ ਜਾਂ ਸਮੁੱਚੇ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਬਾਰੇ ਕੁਝ ਸਿੱਖਣਾ ਚਾਹੁੰਦਾ ਹੈ, ਤਾਂ ਇਸ ਸਾਈਟ ‘ਤੇ ਲਿਖੇ ਲੇਖਾਂ ਤੋਂ ਸਿੱਖ ਸਕਦਾ ਹੈ। ਇਸ ਲਈ ਸਾਨੂੰ ਇਸ ਸਾਈਟ ਨੂੰ ਸ ਮੱਖਣ ਸਿੰਘ ਜੀ ਵਲੋਂ ਕੀਤੀ ਮੇਹਨਤ ਨੂੰ ਇਸੇ ਤਰਾਂ ਸਾਂਭ੍ਹੀ ਰੱਖਣ ਲਈ ਅਤੇ ਜੇ ਹੋ ਸਕੇ ਤਾਂ ਸੁਹਿਰਦਤਾ ਨਾਲ ਹੋਰ ਵੀ ਚੰਗਾ ਬਨਾਈ ਰੱਖਣ ਲਈ ਜਤਨਸ਼ੀਲ ਰਹਿਣਾ ਚਾਹੀਦਾ ਹੈ। ਹਾਂ! ਇਹ ਵੀ ਨਹੀਂ ਭੁਲਣਾ ਚਾਹੀਦਾ ਕਿ ਕਈ ਨਵੇਂ ਲੇਖਕ ਇਸ ਉਤੇ ਲਿਖੇ ਲੇਖਾਂ ਨੂੰ ਪੜ੍ਹ ਕੇ ਕੁਝ ਚੰਗਾ ਲਿਖਣ ਲਈ ਵੀ ਲੇਖ ਲਿਖ ਲੈਂਦੇ ਹੋਣਗੇ ਅਤੇ ਕਈ ਪਖਾਂ ਤੋਂ ਸ਼ਾਇਦ ਪੂਰੇ ਨਾ ਉਤਰਦੇ ਹੋਣ।
ਸਿੱਖ ਮਾਰਗ ਸਾਈਟ ਨੂੰ ਚੰਗਾ ਬਨਾਈ ਰੱਖਣ ਵਿਚ ਸ ਮੱਖਣ ਸਿੰਘ ਜੀ ਤੋਂ ਸਿਵਾ ਚੰਗੇ ਲੇਖਕਾਂ ਅਤੇ ਚੰਗੇ ਪਾਠਕਾਂ ਦੀ ਸੁਹਿਰਦਤਾ ਹੋਣੀ ਵੀ ਬਹੁਤ ਜ਼ਰੂਰੀ ਹੈ। ਇਸ ਸਾਰੇ ਕੁਝ ਦੇ ਨਾਲ ਨਾਲ ਇਹ ਵੀ ਜ਼ਰੂਰੀ ਨਹੀਂ ਕਿ ਹਰੇਕ ਲੇਖਕ ਦੀ ਲਿਖਤ ਨਾਲ ਹਰ ਕੋਈ ਸਹਿਮਤ ਹੀ ਹੋਵੇ ਪਰੰਤੂ ਆਪਣੀ ਅਸਹਿਮਤੀ ਦਰਸਾਉਣ ਲਈ ਵਰਤੀ ਸ਼ਬਦਾਵਲੀ ਕੋਝੀ ਨਹੀ ਹੋਣੀ ਚਾਹੀਦੀ। ਕੁਝ ਲੇਖਕ ਸਾਰੇ ਪੱਖਾਂ ਨੂੰ ਵੀਚਾਰਨ ਤੋਂ ਬਗੈਰ ਹੀ ਦੂਸਰੇ ਲੇਖਕਾਂ ਉਤੇ ਕਿਤੂੰ ਪ੍ਰੰਤੂ ਕਰ ਦੇਂਦੇ ਹਨ।
ਹਰ ਲੇਖਕ ਜਤਨਸ਼ੀਲ ਹੋਵੇ ਕਿ:-
ਹਰ ਲੇਖ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਨੂੰ ਧਿਆਨ ਵਿਚ ਰੱਖੇ;
ਕੋਈ ਲੇਖ ਵੀ ਅਖੌਤੀ ਦਸਮ ਗ੍ਰੰਥ ਅਤੇ ਇਸਦੀਆਂ ਲਿਖਤਾਂ ਉਤੇ ਅਧਾਰਤ ਲੇਖਾਂ ਦੀ ਪ੍ਰੋੜਤਾ ਨਾ ਕਰਦਾ ਹੋਵੇ;
ਲੇਖ ਗੁਰ ਬਿਲਾਸ ੬ ਜਾਂ ੧੦ ਆਦਿ ਦੀ ਪ੍ਰੋੜਤਾ ਵਿਚ ਨਾ ਹੋਵੇ;
ਲੇਖ ਗੁਰਬਾਣੀ ਦੀ ਕਸਵਟੀ (ਭਾਵ ਗੁਰਬਾਣੀ ਗੁਰਬਾਣੀ ਵਿਚ ਦ੍ਰਿੜ ਕਰਵਾਵੇ ਸਿਧਾਤਾਂ ਦੇ ਆਧਾਰਤ ਹੋਵੇ) ਉਤੇ ਪੂਰਾ ਉਤਰਦਾ ਹੋਵੇ, ਆਦਿ।

ਸਿੱਖ ਕਹਾਉਂਦੇ ਹੋਏ ਅਤੇ ਆਪਣੇ ਆਪ ਨੂੰ ਸਿੱਖ ਸਮਝਦੇ ਹੋਏ ਕਈ ਲੇਖਕ ਸਿੱਖ ਹੋਣ ਦੀ ਪਰਿਭਾਸ਼ਾ ਨੂੰ ਭੁਲ ਕੇ ਦੂਸਰੇ ਲੇਖਕਾਂ ਨੂੰ ਛੁਟਿਆਉਣਾ ਚਾਹੁੰਦੇ ਹਨ ਅਤੇ ਇਸੇ ਲਈ ਕਈ ਲੇਖਕ ਚਿੜ ਕੇ ਉੱਤਰ ਵਿਚ ਉਸੇ ਤਰਾਂ ਦੀ ਬੋਲੀ ਲਿਖਣ ਲੱਗ ਪੈਂਦੇ ਹਨ।
ਸਾਰੇ ਲੇਖਕਾਂ ਨੂੰ ਬੇਨਤੀ ਰੂਪ ਵਿਚ ਸੂਝਵਾਨ ਲੇਖਕਾਂ ਵਾਲੀ ਸ਼ਬਦਾਵਲੀ ਵਰਤਨੀ ਅਤੇ ਚੰਗੀ ਲਿਖਤੀ ਗੋਸ਼ਟੀ ਕਰਨ ਵਾਸਤੇ ਪ੍ਰੇਰਨਾ ਕਰਨੀ ਚਾਹੀਦੀ ਹੈ
(A writer has a tremendous responsibility and must remain committed to conduct good dialogue, written or verbal)। ਜੇ ਉਹ ਸਿੱਖ ਮਾਰਗ ਸਾਈਟ ਦੇ ਪ੍ਰਮੁਖ ਅਸੂਲਾਂ ਅਤੇ ਮੁੱਦਿਆਂ (Principles and objectives of the site) ਨੂੰ ਅਖੋਂ ਉਹਲੇ ਕਰੀ ਜਾਣਗੇ ਤਾਂ ਇਹ ਜ਼ਰੂਰੀ ਹੋ ਜਾਵੇਗਾ ਕਿ ਉਨ੍ਹਾਂ ਦੇ ਲੇਖ ਇਸ ਸਾਈਟ ‘ਤੇ ਨਾਂ ਪਾਏ ਜਾਣ।
‘ਸਿੱਖ ਮਾਰਗ’ ਦਾ ਉਦੇਸ਼ ਗੁਰਮਤਿ/ਗੁਰਬਾਣੀ ਦੇ ਸੱਚ ਨੂੰ ਸਰਲ ਤੇ ਸਪਸ਼ਟ ਸ਼ਬਦਾਂ ਵਿੱਚ ਮਨੁੱਖਤਾ ਤਕ ਪਹੁੰਚਾਉਣਾ ਹੈ। ਪਰੰਤੂ ਬਹੁਤ ਸਾਰੇ ਪਾਠਕਾਂ ਦਾ ਕਹਿਣਾ ਹੈ ਕਿ ‘ਸਿੱਖ ਮਾਰਗ’ ਆਪਣੇ ਇਸ ਉਦੇਸ਼ ਤੋਂ ਥਿੜਕਦਾ ਜਾ ਰਿਹਾ ਹੈ। ਇਸ ਦੇ ਜੋ ਕਾਰਣ ਉਹ ਦਿੰਦੇ ਹਨ:-
1. ਕੁੱਝ ਵਿਦਵਾਨ ਲੇਖਕਾਂ ਦੀਆਂ ਲਿਖਤਾਂ ਇਤਨੀਆਂ ਗੁੰਝਲਦਾਰ, ਲੰਬੇਰੀਆਂ, ਗੂੜ੍ਹ, ਔਖੀਆਂ ਤੇ ਨੀਰਸ ਹੁੰਦੀਆਂ ਹਨ ਕਿ ਉਨ੍ਹਾਂ ਨੂੰ ਪੜ੍ਹਨ ਨੂੰ ਚਿਤ ਨਹੀਂ ਕਰਦਾ।
2. ਕਈ ਲੇਖਕ, ਕਿਸੇ ਭਰਮ ਦੇ ਪ੍ਰਭਾਵ ਅਧੀਨ, ਅਜਿਹੇ ਵਿਸ਼ਿਆਂ ਨੂੰ ਛੋਹ ਲੈਂਦੇ ਹਨ ਜਿਨ੍ਹਾਂ ਦੀ ਉਨ੍ਹਾਂ ਆਪ ਨੂੰ ਵੀ ਪੂਰੀ ਸਮਝ ਨਹੀਂ ਹੁੰਦੀ।
3. ਕੁਛ ਲੇਖਕ ਲੇਖ ਲਿਖਣ ਜਾਂ ਵਿਚਾਰ-ਚਰਚਾ ਕਰਨ ਸਮੇਂ ਸਿੱਧੀ-ਸਪਸ਼ਟ ਤੇ ਸੰਖੇਪ ਗੱਲ ਕਰਨ ਦੀ ਬਜਾਏ ਪਾਣੀ ਵਿੱਚ ਮਧਾਣੀ ਪਾ ਕੇ ਅਜਿਹੀਆਂ ਗੋਲ-ਮੋਲ ਗੱਲਾਂ ਵਿੱਚ ਉਲਝੇ ਰਹਿੰਦੇ ਹਨ ਜਿਨ੍ਹਾਂ ਵਿੱਚ ਆਮ ਪਾਠਕ ਦੀ ਕੋਈ ਦਿਲਚਸਪੀ ਹੀ ਨਹੀਂ ਹੁੰਦੀ। ਕੁੱਝ ਪਾਠਕਾਂ/ਲੇਖਕਾਂ ਦੇ ਪੱਤਰ ਲੇਖਾਂ ਤੋਂ ਵੀ ਲੰਬੇਰੇ ਹੋਣ ਕਰਕੇ ਪਾਠਕਾਂ ਨੂੰ ਜਿੱਚ ਕਰਦੇ ਹਨ। ਇਸ ਲਈ ਸਵਾਲ ਜਾਂ ਜਵਾਬ ਨੂੰ ਇੱਕ ਪੰਨੇ ਤਕ ਹੀ ਸੀਮਿਤ ਰੱਖਿਆ ਜਾਵੇ ਤਾਂ ਚੰਗਾ ਹੈ।
4. ਕੁੱਝ ਲੇਖਕਾਂ ਦੀਆਂ ਲਿਖਤਾਂ, ਖਾਸ ਕਰਕੇ ਪਤ੍ਰਾਂ, ਤੋਂ ਇਉਂ ਲੱਗਦਾ ਹੈ ਜਿਵੇਂ ਉਹ ਸਵੈ-ਅਭਿਮਾਨ ਦੇ ਅਸਰ ਹੇਠ ਦੂਸਰੇ ਲੇਖਕਾਂ ਤੇ ਪਾਠਕਾਂ ਨੂੰ ਚਿੜਾ ਰਹੇ ਹੋਣ! ਪ੍ਰਤਿਕਰਮ ਵਜੋਂ, ਕਈ ਪਾਠਕ, ਨਾ ਚਾਹੁੰਦੇ ਹੋਏ ਵੀ, ਕੌੜੀ ਸ਼ਬਦਾਵਲੀ ਵਿੱਚ ਪਤ੍ਰ ਲਿਖਣ `ਤੇ ਮਜਬੂਰ ਹੋ ਜਾਂਦੇ ਹਨ।
5. ਕੁੱਝ ‘ਵਿਦਵਾਨ’ ਲੇਖਕਾਂ ਨੂੰ ਦੂਸਰੇ ਲੇਖਕਾਂ ਦੀਆਂ ਅਣਥੱਕ ਮਿਹਨਤ ਨਾਲ ਲਿਖੀਆਂ ਲਿਖਿਤਾਂ ਵਿੱਚ ਕੋਈ ਵੀ ਨੁਕਤਾ ਸਹੀ ਨਹੀਂ ਲੱਗਦਾ! ਦੂਸਰਿਆਂ ਦੇ ਲੇਖਾਂ ਵਿੱਚੋਂ ਕੇਵਲ ‘ਉਕਾਈਆਂ’ ਹੀ ਲੱਭ ਕੇ ਆਪਣੀ ‘ਵਿਦਵਤਾ’ ਦਾ ਝੰਡਾ ਗੱਡਣਾ ਹੀ ਉਨ੍ਹਾਂ ਦਾ ਪਰਮ ਧਰਮ ਹੈ।
6. ‘ਸਿੱਖ ਮਾਰਗ’ ਗੁਰੂ ਗ੍ਰੰਥ ਨੂੰ ਪੂਰੀ ਤਰ੍ਹਾਂ ਸਮਰਪਿਤ ਹੈ ਅਤੇ ਇਸ ਤੋਂ ਬਿਨਾਂ ਕਿਸੇ ਵੀ ਕੱਚੀ ਰਚਨਾ ਨੂੰ ਕੋਈ ਮਹੱਤਵ ਨਹੀਂ ਦਿੰਦਾ! ਇਸ ਅਸੂਲ ਦੇ ਸੈਂਕੜੇ ਵਾਰ ਲਿਖੇ ਜਾਣ ਦੇ ਬਾਵਜੂਦ ਵੀ ਕੁਛ ਲੇਖਕ ਗੁੰਮਰਾਹਕੁਨ ਕੱਚੀਆਂ ਮਿਥਿਹਾਸਿਕ ਮੰਦੀਆਂ ਰਚਨਾਵਾਂ (ਸਾਖੀਆਂ, ਅਖੌਤੀ ਦਸਮ ਗ੍ਰੰਥ, ਰਹਿਤਨਾਮੇ, ਨਸੀਹਤਨਾਮੇ, ਗੁਰਬਿਲਾਸ ਆਦਿ ਤੇ ਇਨ੍ਹਾਂ ਉੱਤੇ ਆਧਾਰਿਤ ਕਈ ਅਜੋਕੀਆਂ ਰਚਨਾਵਾਂ) ਨੂੰ ਆਨੇ-ਬਹਾਨੇ ਪਵਿਤ੍ਰ ਗੁਰੂ ਗ੍ਰੰਥ ਨਾਲ ਰਲਗਡ ਕਰਨ ਲਈ ਬਾਜ਼ਿਦ ਹਨ। ਉਨ੍ਹਾਂ ਦੀ ਇਹ ਜ਼ਿਦ ‘ਸਿੱਖ ਮਾਰਗ’ ਦੇ ਪਾਠਕਾਂ/ਲੇਖਕਾਂ ਵਾਸਤੇ ਇੱਕ ਕੋਝਾ ਮਜ਼ਾਕ ਹੈ, ਜਿਸ ਦੇ ਪ੍ਰਤਿਕਰਮ ਵਜੋਂ, ਗੁਰਮਤਿ ਨੂੰ ਸਮਰਪਿਤ, ਕੁੱਝ ਪਾਠਕ ਅਣਸੁਖਾਵੀਂ ਭਾਸ਼ਾ ਵਰਤਣ ਲੱਗ ਜਾਂਦੇ ਹਨ!
7. ਸੁਹਿਰਦਤਾ ਦੀ ਘਾਟ ਵਾਲੇ ਕੁਝਕੁ ਲੇਖਕ ਬੋਲੀ ਤਾਂ ਮਿੱਠੀ ਵਰਤਦੇ ਹਨ, ਪਰੰਤੂ ਉਨ੍ਹਾਂ ਦੀਆਂ ਲਿਖਤਾਂ ਵਿੱਚ ਦੂਸਰਿਆਂ ਵਾਸਤੇ ਗੁੱਝੀ ਕੁੜੱਤਣ ਹੁੰਦੀ ਹੈ! ਇਸ ਕੁੜੱਤਣ ਸਦਕਾ ਸੁਹਿਰਦ ਪਾਠਕ/ਲੇਖਕ ਵੀ ਕੌੜੀ ਬੋਲੀ ਬੋਲਣ `ਤੇ ਮਜਬੂਰ ਹੋ ਜਾਂਦੇ ਹਨ। ਫ਼ਲ-ਸ੍ਵਰੂਪ, ‘ਸਿੱਖ ਮਾਰਗ’ ਦਾ ਮਾਹੌਲ ਗੰਧਲਾ ਹੋ ਜਾਂਦਾ ਹੈ।
ਪਾਠਕਾਂ ਵੱਲੋਂ ਜਤਾਏ ਗਏ ਉਪਰੋਕਤ ਨੁਕਤਿਆਂ ਵਿੱਚ ਸੱਚਾਈ ਹੈ। ਇਸ ਸੱਚਾਈ ਵੱਲੋਂ ਅੱਖਾਂ ਮੀਚਣ ਦੀ ਬਜਾਏ ਸਾਨੂੰ ਸਾਡੀਆਂ ਇਨ੍ਹਾਂ ਊਣਤਾਈਆਂ ਨੂੰ ਦ੍ਰਿੜ੍ਹਤਾ ਨਾਲ ਨਿਜਿੱਠਣਾ ਹੋਵੇਗਾ। ਇਸ ਮੰਤਵ-ਪੂਰਤੀ ਲਈ ਸਾਡੀ ਸਾਰੇ ਲੇਖਕਾਂ ਨੂੰ ਇੱਕ ਆਖਰੀ ਬੇਨਤੀ ਹੈ ਕਿ ਉਹ ਆਪਣੀਆਂ ਲਿਖਿਤਾਂ ਨੂੰ ਉਪਰੋਕਤ ਖ਼ਾਮੀਆਂ ਤੋਂ ਪੂਰਨ ਤੌਰ `ਤੇ ਮੁਕਤ ਰੱਖਣ। ਜੇ ਕੋਈ ਵੀ ਲੇਖਕ ਇਸ ਬੇਨਤੀ ਨੂੰ ਨਜ਼ਰਅੰਦਾਜ਼ ਕਰੇਗਾ, ਉਸ ਦੀ ਲਿਖਤ ‘ਸਿੱਖ ਮਾਰਗ’ `ਤੇ ਨਹੀਂ ਪਾਈ ਜਾਵੇਗੀ! ਨਿਰਪੱਖਤਾ ‘ਸਿੱਖ ਮਾਰਗ’ ਦਾ ਅਹਿਮ ਅਸੂਲ ਹੈ! ਇਸ ਲਈ ਇਹ ਚੇਤਾਵਨੀ, ਸਲਾਹਕਾਰ ਬੋਰਡ ਦੇ ਮੈਂਬਰਾਂ ਸਮੇਤ, ਸਭ ਵਾਸਤੇ ਹੈ।
‘ਸਿੱਖ ਮਾਰਗ’ ਨਾਲ ਜੁੜੇ ਪਾਠਕਾਂ/ਲੇਖਕਾਂ ਦਾ ਇਹ ਨੈਤਿਕ ਫ਼ਰਜ਼ ਵੀ ਬਣਦਾ ਹੈ ਕਿ ਉਹ ਇਸ ਨਿਸ਼ਕਾਮ ਸਾਇਟ ਨੂੰ ਇਸ ਦੇ ਉੱਚੇ ਸੁੱਚੇ ਮਿਆਰ ਤੋਂ ਡਿੱਗਣ ਨਾ ਦੇਣ!

ਸਲਾਹਕਾਰ ਬੋਰਡ
29 ਅਗਸਤ, 2012.


(29/08/12)
ਸਰਵਜੀਤ ਸਿੰਘ

ਸ. ਰਘਬੀਰ ਸਿੰਘ ਢਿੱਲੋਂ ਜੀ,
ਵਾਹਿਗੁਰੂ ਜੀ ਕੀ ਖਾਲਸਾ।
ਵਾਹਿਗੁਰੂ ਜੀ ਕਿ ਫ਼ਤਿਹ।
ਆਪ ਜੀ ਦਾ ਪੱਤਰ (28/8/12)ਪੜ੍ਹ ਕੇ ਖੁਸ਼ੀ ਹੋਈ ਹੈ ਕਿ ਆਪ ਜੀ ਦੀ ਸਰੀਰਕ ਤਕਲੀਫ਼ ਹੁਣ ਠੀਕ ਹੋ ਗਈ ਹੈ ਅਤੇ ਆਪ ਜੀ ਨੇ ਪੜ੍ਹਨ, ਲਿਖਣ ਅਤੇ ਖੋਜ ਦਾ ਕਾਰਜ ਫੇਰ ਅਰੰਭ ਕਰ ਦਿੱਤਾ ਹੈ। ਆਪ ਦੇ ਪੱਤਰ ਦੇ ਪਹਿਲੇ ਭਾਗ ਪ੍ਰਤੀ ਬੇਨਤੀ ਹੈ ਕਿ ਮੈਨੂੰ ਆਪ ਜੀ ਤੋਂ ਏਹੀ ਆਸ ਕਿ ਆਪ ਜੀ ਬਾਦਲੀਲ ਜਵਾਬ ਦਿਓਗੇ ਇਸੇ ਲਈ ਹੀ ਆਪ ਜੀ ਨੂੰ ਪੱਤਰ (15/8/12) ਲਿਖਿਆ ਸੀ ਪਰ ਆਪ ਦੇ ਪੱਤਰ ਦਾ ਦੂਜਾ ਭਾਗ ਮੈਂ ਸਮਝ ਨਹੀ ਸਕਿਆ ਕਿ ਆਪ ਜੀ ਕੀ ਕਹਿਣਾ ਚਾਹੁੰਦੇ ਹੋ?
ਆਪ ਜੀ ਲਿਖਦੇ ਹੋ, “ਕਿ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾਵਾਂ ਦਾ ਮਸਲਾ ਪੰਥ ਦਾ ਮਸਲਾ ਹੈ ਜੋ ਹਾਲ ਦੀ ਘੜੀ ਪੰਥ ਦੇ ਆਪਣੇ ਆਪ ਨੂੰ ਸਮਝਦੇ ਰਖਵਾਲਿਆਂ ਨੇ ਕਰਨਾ ਹੈ ਜਿਨ੍ਹਾਂ ਦੇ ਹਥ ਵਿੱਚ ਅਜੇਹੇ ਫੈਸਲੇ ਲੈਣ ਦੀ ਸਮਰੱਥਾ ਅਸੀਂ ਦੇ ਰਖੀ ਹੈ ਅਤੇ ਉਨ੍ਹਾਂ ਦਾ ਕੀਤਾ ਗ਼ਲਤ ਜਾਂ ਸਹੀ ਫੈਸਲਾ ਲਾਗੂ ਵੀ ਹੋ ਜਾਂਦਾ ਹੈ…ਆਤਮਾ ਗ੍ਰੰਥ ਵਿੱਚ ਸਰੀਰ ਪੰਥ ਵਿਚ’ ਦੀ ਮਨੌਤ ਨਾਲ ਮੈਂ ਸਿਖ ਸਿਧਾਂਤ ਨੂੰ ਸਮਝਣ ਵਾਲੀ ਪੰਥ ਦੀ ਵਡੀ ਗਿਣਤੀ ਦੇ ਫੈਸਲੇ ਨੂੰ ਮੰਨਣ ਦੇ ਹਕ ਵਿੱਚ ਹਾਂ” । ਸ. ਰਘਬੀਰ ਸਿੰਘ ਢਿੱਲੋਂ ਜੀ, ਤੁਸੀਂ ਤਾਂ ਅਰਜਨ ਵਾਂਗੂ ਪਹਿਲਾ ਹੀ ਹਥਿਆਰ ਸੁੱਟ ਦਿੱਤੇ! ਪੰਥ ਦੇ ਆਪੂ ਬਣੇ ਰਖਵਾਲਿਆਂ ਦਾ ਗਲਤ ਫੈਸਲਾ ਵੀ ਮੰਨਣ ਲਈ ਤਿਆਰ ਹੋ ਗਏ। ਘੱਟੋ ਘੱਟ ਮੈਨੂੰ ਤਾਂ ਆਪ ਜੀ ਤੋਂ ਅਜੇਹੀ ਆਸ ਨਹੀਂ ਸੀ।
ਸ. ਰਘਬੀਰ ਸਿੰਘ ਜੀ, ਆਪ ਸਿੱਖ ਮਾਰਗ ਤੇ ਪੁਰਾਣੇ ਲੇਖਕ ਹੋ ਅਤੇ ਸਿੱਖ ਮਾਰਗ ਦੀ ਨੀਤੀ (“ਇਸ ਲਈ ਜੋ ਗੁਰਬਾਣੀ ਨੂੰ ਗੁਰੂ ਮੰਨਦਾ ਹੈ ਪਰ ਦਸਮ ਗ੍ਰੰਥ ਅਤੇ ਰਾਗ ਮਾਲਾ ਨੂੰ ਗੁਰੂ ਕ੍ਰਿਤ ਨਹੀਂ ਮੰਨਦਾ, ਉਹ ਆਪਣੇ ਵਿਚਾਰ ਇੱਥੇ ਸਾਂਝੇ ਕਰ ਸਕਦਾ ਹੈ। ਹਰ ਇੱਕ ਵਿਆਕਤੀ ਆਪਣੀਆਂ ਲਿਖਤਾਂ ਪ੍ਰਤੀ ਜਵਾਬ-ਦੇਹ ਹੈ”। ਸੰਪਾਦਕੀ ਨੋਟ 5/7/12) ਨੂੰ ਜਾਣਦੇ ਹੋਏ ਵੀ ਸਿੱਖ ਮਾਰਗ ਦੇ ਪਾਠਕਾਂ ਨੂੰ ਆਪਣੇ ਲੇਖ ਰਾਹੀ ਇਹ ਸੁਝਾਓ ਦਿੱਤਾ ਸੀ, “ਕਿਸੇ ਵਿਧੀ ਅਨੁਸਾਰ ਬਿਪਰਵਾਦੀ ਸਮਝੀਆਂ ਜਾਂਦੀਆਂ ਰਚਨਾਵਾਂ ਨੂੰ ਗੁਰਮਤ ਦੀ ਕਸਵੱਟੀ ਤੇ ਪਰਖ ਕੇ ਬਿਪਰਵਾਦ ਦਾ ਰੰਗ ਉਤਾਰ ਕੇ ਉਨ੍ਹਾਂ ਨੂੰ ਗੁਰੂ ਕ੍ਰਿਤ ਮੰਨ ਕੇ ਦਸਮ ਗ੍ਰੰਥ ਵਿਚਲੀਆਂ ਹੋਰ ਰਚਨਾਵਾਂ ਨੂੰ ਹਮੇਸ਼ਾ ਹਮੇਸ਼ਾ ਲਈ ਨਕਾਰ ਦਿੱਤਾ ਜਾਵੇ” । ਮੈਂ ਆਪ ਜੀ ਦਾ ਲੇਖ ਪੜ੍ਹ ਕੇ ਹੀ ਆਪ ਜੀ ਨੂੰ ਬੇਨਤੀ ਕੀਤੀ ਸੀ ਕਿ ਆਓ ਤੁਹਾਡੇ ਸੁਝਾਓ ਤੇ ਅਮਲ ਕਰੀਏ।
ਢਿੱਲੋਂ ਜੀ, ਜੇ ਆਪ ਜੀ ਸਮਝਦੇ ਹੋ ਕਿ ‘ਸਿੱਖ ਮਾਰਗ’ ਦਾ ਮੰਚ ਅਜੇਹੀ ਵਿਚਾਰ ਚਰਚਾ ਲਈ ਢੁੱਕਵਾਂ ਨਹੀ ਹੈ ਤਾਂ ਤੁਸੀਂ ਆਪਣਾ ਸੁਝਾਓ ਵਾਪਸ ਲੈ ਸਕਦੇ ਹੋ ਪਰ ਜੇ ਤੁਸੀਂ ਆਪਣੀ ਲਿਖਤ ਸਿੱਖ ਮਾਰਗ ਤੇ ਭੇਜੀ ਹੈ ਤਾਂ ਉਸ ਸਬੰਧੀ ਸਵਾਲਾਂ ਦਾ ਜਵਾਬ ਅਤੇ ਅੱਗੋ ਤੁਹਾਡੇ ਜਵਾਬਾਂ `ਚ ਪੈਦਾ ਹੋਏ ਨਵੇਂ ਸਵਾਲਾਂ ਦਾ ਜਵਾਬ ਦੇਣ ਦੀ ਜਿੰਮੇਵਾਰੀ ਵੀ ਆਪ ਦੀ ਹੈ। ਮੈਨੂੰ ਪੂਰੀ ਆਸ ਹੈ ਕਿ ਆਪ ਜੀ ਆਪਣੀ ਜਿੰਮੇਵਾਰੀ ਨਿਭਾਉਣ ਤੋਂ ਇਨਕਾਰੀ ਨਹੀਂ ਹੋਵੋਗੇ।
ਸਤਿਕਾਰ ਸਹਿਤ
ਸਰਵਜੀਤ ਸਿੰਘ


(29/08/12)
ਹਰਦੇਵ ਸਿੰਘ, ਜੰਮੂ

ਸਤਿਕਾਰ ਯੋਗ ਸ. ਰਘਬੀਰ ਸਿੰਘ ਢਿੱਲੋਂ ਜੀ,

ਸਤਿ ਸ਼੍ਰੀ ਅਕਾਲ!

ਆਪ ਜੀ ਨੇ ਆਪਣੇ ਪੱਤਰ, ਮਿਤੀ 28.8.12 ਸਿੱਖ ਮਾਰਗ. ਕਾਮ ਰਾਹੀਂ, ਆਪਣੇ ਵਲੋਂ ਅਰੰਭੇ ਪੜਚੋਲ ਕਾਰਜ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਅਤੇ ਮੰਗੀ ਵੀ ਹੈ। ਮੇਰੇ ਵਿਚਾਰ ਨਾਲ ਕਿਸੇ ਵਿਸ਼ੇ ਪੜਚੋਲ ਦਾ ਇਹ ਸਹੀ ਤਰੀਕਾ ਹੈ। ਵਿਸ਼ੇਸ਼ ਰੂਪ ਵਿੱਚ ਉਸ ਵੇਲੇ ਜਿਸ ਵੇਲੇ ਕਿ ਕਿਸੀ ਵਿਸ਼ੇਸ ਪੰਥਕ ਗਲ ਨੂੰ ਰੱਦ ਕਰਨ ਕਰਨ ਲਈ ਕੋਈ ਵਾਜਬ ਸਬੂਤ ਨਾ ਦਿੱਤਾ ਜਾਏ ਪਰ ਉਸੇ ਗਲ ਨੂੰ ਸਿੱਧ ਕਰਨ ਲਈ ਸਬੂਤ ਮੰਗੇ ਜਾਣ! ਜੇ ਕਰ ਸਿੱਧ ਕਰਨ ਲਈ ਸਬੂਤ ਦਰਕਾਰ ਹਨ ਤਾਂ ਰੱਦ ਕਰਨ ਲਈ ਸਬੂਤਾਂ ਦੀ ਲੋੜ ਜ਼ਿਆਦਾ ਹੈ।

ਖ਼ੈਰ, ਮੇਰੇ ਖਿਆਲ ਵਿੱਚ ਆਪ ਜੀ ਵਲੋਂ ਵਿਸ਼ਾ ਪੜਚੋਲ ਦਾ ਆਰੰਭ ਇਸ ਸੁਭਾਵਕ ਪ੍ਰਸ਼ਨ ਨਾਲ ਹੋਇਆ ਹੋਵੇਗਾ ਕਿ; ਕੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਲਗਭਗ ੩੪ ਸਾਲਾ ਗੁਰਤਾ ਕਾਲ ਵਿੱਚ ਕੁੱਝ ਲਿਖਿਆ ਸੀ? ਮੈਂ ਫਿਲਹਾਲ ਇਸ ਸੁਭਾਵਕ ਸਵਾਲ ਨਾਲ ਜੁੜੀ ਇੱਕ ਅਹਿਮ ਜਾਣਕਾਰੀ ਆਪ ਜੀ ਨਾਲ ਸਾਂਝੀ ਕਰਨਾ ਚਾਹੁੰਦਾ ਹਾਂ।

ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ 1706 ਵਿੱਚ ਇੱਕ ਪੱਤਰ ਲਿਖਿਆ ਸੀ ਜਿਸ ਨੂੰ ‘ਜ਼ਫਰਨਾਮਾ` ਕਿਹਾ ਜਾਂਦਾ ਹੈ। ਇਹ ਲਿਖਤ ਸਿੱਖ ਇਤਹਾਸ ਬਾਰੇ ‘ਪਰਸ਼ੀਅਨ ਭਾਸ਼ਾ` ਦੇ ਸਰੋਤਾਂ ਵਿਚੋਂ ਇੱਕ ਸਭ ਤੋਂ ਮਹੱਤਵਪੁਰਨ ਸਰੋਤ ਸਵੀਕਾਰ ਕੀਤੀ ਜਾਂਦੀ ਹੈ ਜਿਸ ਦੀ ਤਸਦੀਕ ਦੋ ਹੋਰ ਇਤਹਾਸਕ ਸਰੋਤਾਂ ਦੇ ਤੁਲਨਾਤਮਕ ਅਧਿਅਨ ਨਾਲ ਵਧੇਰੇ ਸਪਸ਼ਟ ਹੁੰਦੀ ਹੈ। ਇਨ੍ਹਾਂ ਦੋ ਸਰੋਤਾਂ ਵਿਚੋਂ ਪਹਿਲਾ ਸਰੋਤ ਹੈ ਅਹਿਕਾਮ-ਏ-ਆਲਮਗੀਰੀ`!

‘ਅਹਿਕਾਮ –ਏ-ਆਲਮਗੀਰੀ` ‘ਇਨਾਅਤ ਉੱਲਾ ਖ਼ਾਨ` ਵਲੋਂ ਲਿਖਿਆ ਮੁਗ਼ਲਿਆ ਸਰੋਤ ਹੈ ਜੋ ਕਿ ਔਰੰਗਜ਼ੇਬ ਦੇ ਰਾਜਕਾਲ ਵਿੱਚ ਖ਼ਬਰਨਵੀਸ ਸੀ। ਉਹ ਕਸ਼ਮੀਰ ਵਿੱਚ ਪੈਦਾ ਹੋਇਆ ਸੀ ਅਤੇ ਪਹਿਲਾਂ ਔਰੰਗਜ਼ੇਬ ਦੀ ਧੀ ਜ਼ੇਬੂ ਨਿਸ਼ਾ` ਦਾ ਉਸਤਾਦ ਸੀ ਜਿਸ ਨੇ ਬਾਦ ਵਿੱਚ ਬਾਦਸ਼ਾਹ ਪਾਸ ਉਸ ਦੀ ਨੌਕਰੀ ਲਈ ਸਿਫਾਰਸ਼ ਕੀਤੀ ਸੀ। ਇੱਕ ਨੀਵੇਂ ਔਹੁਦੇ ਤੇ ਭਰਤੀ ਹੋਇਆ ਇਨਾਅਤ ਉੱਲਾ ਖ਼ਾਨ ਬਾਦਸ਼ਾਹ ਦਾ ਚੰਗਾ ਵਿਸ਼ਵਾਸ ਪਾਤਰ ਹੋ ਉੱਚੇ ਅਹੁਦੇ ਤਕ ਪਹੁੰਚ ਗਿਆ ਸੀ। ਬਾਦ ਵਿੱਚ ਬਾਦਸ਼ਾਹ ਜਾਹਾਨਦਾਰ ਵਲੋਂ ਉਹ ਕਸ਼ਮੀਰ ਦਾ ਗਵਰਨਰ ਵੀ ਤੈਨਾਤ ਕੀਤਾ ਗਿਆ। ਲਗਭਗ 1726-27 ਵਿੱਚ ਉਸਦਾ ਅਕਾਲ ਚਲਾਣਾ ਹੋਇਆ ਸੀ।

ਅਹਿਕਾਮ- ਏ-ਆਲਮਗੀਰੀ ਉਨ੍ਹਾਂ ਸ਼ਾਹੀ ਅਹਿਕਾਮਾਂ (Orders) ਦਾ ਸੰਕਲਨ ਹੈ ਜੋ ਕਿ ਬਾਦਸ਼ਾਹ ਨੇ ਇਸਦੇ ਲਿਖਾਰੀ ਇਨਾਅਤ ਉੱਲਾ ਖ਼ਾਨ ਦੀ ਮਾਰਫਤ ਜਾਰੀ ਕੀਤੇ ਸੀ। ਇਸ ਵਿੱਚ ਇਨਾਅਤ ਉੱਲਾ ਖ਼ਾਨ ਨੇ ਇਸ ਗਲ ਦੀ ਠੋਸ ਤਸਦੀਕ ਕੀਤੀ ਹੈ ਕਿ ਬਾਦਸ਼ਾਹ ਔਰੰਗਜ਼ੇਬ ਨੂੰ ਗੁਰੂ ਗੋਬਿੰਦ ਸਿੰਘ ਜੀ ਵਲੋਂ ਇੱਕ ਪੱਤਰ ਪ੍ਰਾਪਤ ਹੋਇਆ ਜਿਸ ਉਪਰੰਤ ਬਾਦਸ਼ਾਹ ਨੇ ਵਜ਼ੀਰ ਮੂਨੀਮ ਖ਼ਾਨ ਨੂੰ ਅਹਿਕਾਮ ਜਾਰੀ ਕੀਤੇ ਕਿ ਉਹ ਗੁਰੂ ਗੋਬਿੰਦ ਸਿੰਘ ਜੀ ਨੂੰ ਬਾਦਸ਼ਾਹ ਨੂੰ ਮਿਲਣ ਲਈ ਰਾਜ਼ੀ ਕਰੇ! ਇਹ ਸਮਕਾਲੀ ਇਤਹਾਸਕ ਸਰੋਤ ਪੱਤਰ ਲਿਆਣ ਵਾਲੇ ਭਾਈ ਦਯਾ ਸਿੰਘ ਜੀ ਨੂੰ ਗੁਰੂ ਜੀ ਦਾ ‘ਵਕੀਲ` ਲਿਖਦਾ ਹੈ।

ਦਿਲਚਸਪ ਗਲ ਇਹ ਵੀ ਹੈ ਕਿ ਗੁਰਮੁੱਖੀ ਵਿੱਚ ਸੇਨਾਪਤ` ਦਾ ਲਿਖਿਆ ਸਮਕਾਲੀ ਇਤਹਾਸਕ ਸਰੋਤ ਗੁਰਸੋਭਾ` ਵੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਔਰੰਗਜ਼ੇਬ ਨੂੰ ਭਾਈ ਦਯਾ ਸਿੰਘ ਜੀ ਹੱਥੀ ਪੱਤਰ ਭੇਜਣ ਦੀ ਠੋਸ ਤਸਦੀਕ ਕਰਦਾ ਹੈ।

ਜ਼ਫਰਨਾਮਾ` ਅਤੇ ਉਸ ਨਾਲ ਜੁੜੇ ਇਤਹਾਸਕ ਸਰੋਤਾਂ ਦਾ ਤੁਲਨਾਤਮਕ ਅਧਿਅਨ ਇਸ ਗਲ ਦਾ ਅਕੱਟ ਸਬੂਤ ਉਪਲੱਭਦ ਕਰਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨਕਾਲ ਵਿੱਚ ਕੁੱਝ ਲਿਖਿਆ ਸੀ। ਜ਼ਫ਼ਰਨਾਮੇ ਦੀ ਲੇਖਨ ਸ਼ੈਲੀ ਇਸ ਗਲ ਵੱਲ ਪੁਖਤਾ ਇਸ਼ਾਰਾ ਕਰਦੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਬਾਦਸ਼ਾਹ ਨੂੰ ਲਿਖਿਆ ਪੱਤਰ, ਗੁਰੂ ਜੀ ਵਲੋਂ ਸਿੱਖਾਂ ਲਈ ਇੱਕ ਸਦੀਵੀਂ ਸੰਦੇਸ਼/ਸਿੱਖਿਆ ਵੀ ਸੀ ਜਿਸ ਰਾਹੀਂ ਉਹ ਸਮਝ ਸਕਦੇ ਸੀ ਕਿ ਕਿਸੇ ਅੰਨਿਆਂ ਪੁਰਨ ਬਾਦਸ਼ਾਹ ਨਾਲ ਟਕਰਾਉ ਵਿੱਚ ਖਾਲਸੇ ਦੀ ਜਿੱਤ ਦੇ ਅਸਲ ਤਕਾਜ਼ੇ/ਕਸਵਟੀ ਕੀ ਹੋ ਸਕਦੇ ਹਨ? ਇਹ ਇੱਕ ਬਾਦਸ਼ਾਹੀ ਨਿਜ਼ਾਮ ਲਈ ਹੀ ਨਹੀਂ ਬਲਕਿ ਖ਼ਾਲਸੇ ਦੇ ਪੜਨ-ਸੁਣਨ ਲਈ ਵੀ ਲਿਖਿਆ ਗਿਆ ਸੀ।

ਰਘਬੀਰ ਸਿੰਘ ਜੀ, ਜ਼ਫ਼ਰਨਾਮਾ` ਆਪ ਜੀ ਵਲੋਂ ਅਰੰਭੀ ਪੜਚੋਲ ਦੇ ਅਗ਼ਾਜ਼ ਵਿੱਚ ਉੱਠਣ ਵਾਲੇ ਪਹਿਲੇ ਸੁਭਾਵਕ ਸਵਾਲ ਦਾ ਜਵਾਬ ਹੈ ਜਿਸ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਅਕਾਲ ਚਲਾਣੇ ਤੋਂ ਬਾਦ ਵਿੱਚ ਸੰਕਲਤ ਕੀਤੇ ਗਏ ਇੱਕ ਗ੍ਰੰਥ (ਦਸ਼ਮ ਗ੍ਰੰਥ) ਵਿੱਚ ਸ਼ੂਮਾਰ ਕਰ ਦਿੱਤਾ ਗਿਆ! ਗੁਰੂ ਗੋਬਿੰਦ ਸਿੰਘ ਜੀ ਦੇ ਹੱਥਾਂ ਨੇ ਕਲਮ ਜ਼ਰੂਰ ਚੁੱਕੀ ਸੀ! ‘ਅਹਿਕਾਮ-ਏ-ਆਲਮਗੀਰੀ` ਅਤੇ ‘ਗੁਰਸੋਭਾ` ਇਸ ਤੱਥ ਦੇ ਗਵਾਹ ਹਨ! ਆਸ ਹੈ ਕਿ ਆਪ ਜੀ ਹੋਰ ਪੜਚੋਲ ਲਈ ਇਸ ਜਾਣਕਾਰੀ ਬਾਰੇ ਜਰੂਰ ਵਿਚਾਰ ਕਰੋਗੇ!

ਕਿਸੇ ਭੁੱਲ ਚੂਕ ਲਈ ਛਿਮਾ ਦਾ ਜਾਚਕ ਸਮਝਣਾ!

ਹਰਦੇਵ ਸਿੰਘ, ਜੰਮੂ-29.8.12


(29/08/12)
ਸੇਵਕ ਸਿੰਘ ਮਚਾਕੀ

ਡਾਕਟਰ ਗੁਰਮੀਤ ਸਿੰਘ ਬਰਸਾਲ ਜੀ,
ਤੁਹਾਡੀ ਕਵਿਤਾ ਬਹੁਤ ਵਧੀਆ ਹੈ। ਭਾਵਨਾਵਾਂ ਨੂੰ ਬੜੀ ਹੀ ਖ਼ੂਬਸੂਰਤੀ ਨਾਲ ਪੇਸ਼ ਕੀਤਾ ਹੈ। ਭਾਰਤ ਨੂੰ ਠੀਕ ਪੇਸ਼ ਕੀਤਾ ਹੈ। ਪਰ ਅਮਰੀਕਾ ਪ੍ਰਤੀ ਤੁਹਾਡੀ ਪਹੁੰਚ ਬਹੁਤੀ ਠੀਕ ਨਹੀਂ ਹੈ। ਜਦ ਅਮਰੀਕਾ ਅਜ਼ਾਦ ਮੁਲਕਾਂ `ਤੇ ਪਾਬੰਦੀਆਂ ਲਗਾਉਂਦਾ ਹੈ, ਦੂਸਰੇ ਮੁਲਕਾਂ ਦੀ ਅਜ਼ਾਦੀ ਭੰਗ ਕਰਦਾ ਹੈ ਅਤੇ ਇਸਲਾਮਿਕ ਮੁਲਕਾਂ ਵਿੱਚ ਅੰਨ੍ਹੇਵਾਹ ਤਸ਼ੱਦਦ ਕਰਦਾ ਹੈ ਤਦ ਇਸਦੇ ਝੰਡੇ ਕਿਉਂ ਬੁਲੰਦ ਰਹਿੰਦੇ ਹਨ ਅਤੇ ਤਦ ਤੁਸੀਂ ਕਵਿਤਾ ਕਿਉਂ ਨਹੀਂ ਲਿਖਦੇ? ਤੁਸੀਂ ਡਾਕਟਰ ਹੋ। ਅੰਗਰੇਜ਼ੀ ਠੀਕ ਲਿਖਿਆ ਕਰੋ। ਲੋਕੀ ਸਮਝਣਗੇ ਐਵੇਂ ---- ਡਿਗਰੀ ਲਈ ਹੋਣੀ ਹੈ। ਅੰਗਰੇਜ਼ੀ ਵਿਚ
“World’s the Greatest Democracy” ਨਹੀਂ ਲਿਖਿਆ ਜਾਂਦਾ। World’s greatest democracy
ਲਿਖਿਆ ਜਾਂਦਾ ਹੈ। ਇਸ ਵਿਚ
“the” ਲਿਖਣਾ ਗ਼ਲਤ ਹੈ।
ਦਾਸਰਾ,
ਸੇਵਕ ਸਿੰਘ ਮਚਾਕੀ


(29/08/12)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਪਾਉਣਾ ਅਤੇ ਸਮਾਉਣਾ।
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਉਹ ਕਿਸ ਥਾ ਹੈ?
ਉਹ ਹਰ ਥਾਂ ਹੈ।
ਅੰਦਰ ਜਾਂ ਬਾਹਰ?
ਹਰ ਥਾਂ ਹੈ ਠਾਹਰ।
ਨਿਰਗੁਣ ਜਾਂ ਸਰਗੁਣ ਹੈ ਉਹ?
ਸਰਗੁਣ ਵੀ ਨਿਰਗੁਣ ਹੈ ਜੋ।
ਕਿੱਥੇ ਹੈ ਨਿਰਗੁਣ ਸਰਗੁਣ?
ਅੰਦਰ ਉਹ ਵਸਦਾ ਨਿਰਗੁਣ।
ਬਾਹਰ ਉਹ ਦਿਸਦਾ ਸਰਗੁਣ।
ਉਸ ਨੂੰ ਅਸੀਂ ਕੀਕੂੰ ਪਾਈਏ?
ਉਸ ਸੰਗ ਮਿਲ ਮਿਟ ਜਾਈਏ।
ਉਸਦੇ ਸੰਗ ਮਿਲੀਏ ਕੀਕੂੰ?
ਜਲ ਵਿੱਚ ਜਲ ਮਿਲਦਾ ਜੀਕੂੰ?
ਉਸ ਜੇਹਾ ਕੀਕੂੰ ਹੋਈਏ?
ਉਸ ਦੇ ਸੰਗ ਧਿਆਨ ਪਰੋਈਏ।
ਕਿਸ ਥਾਂ ਤੇ ਧਿਆਨ ਲਗਾਈਏ?
ਨਿਰਗੁਣ ਤੇ ਧਿਆਨ ਟਿਕਾਈਏ।
ਅੰਦਰ ਹੀ ਬੈਠਾ ਪਾਓ।
ਐਵੇਂ ਨਾ ਲੱਭਣ ਜਾਓ।
ਦਿਲ ਤੋਂ ਇਉਂ ਉਸ ਨੂੰ ਚਾਹੋ।
ਉਸ ਦੇ ਹੋ ਕੇ ਰਹਿ ਜਾਓ।
ਜਦ ਵੀ ਖਿਚ ਪ੍ਰੇਮ ਕਰੇਗਾ।
ਆਪੂੰ ਹੀ ਅਪਣਾਏਗਾ।
ਸਰਗੁਣ ਵਲ ਪ੍ਰੇਮ ਵਧਾਓ।
ਕੁਦਰਤ ਵਿੱਚ ਉਸ ਨੂੰ ਪਾਓ।
ਸਰਗੁਣ ਹੈ ਕੁਦਰਤ ਸਾਰੀ।
ਜਾਣੋ ਉਹ ਉਸ ਦੀ ਪਿਆਰੀ।
ਕੁਦਰਤ ਨੂੰ ਪਿਆਰ ਕਰੋਗੇ।
ਉਸ ਦੇ ਵੀ ਪਿਆਰ ਬਣੋਗੇ।
ਅੰਦਰ ਤੋਂ ਬਾਹਰ ਤੋਂ ਵੀ।
ਉਸ ਦੇ ਹੋ ਜਾਓ ਸਦਾ ਹੀ।
ਉਸ ਦੇ ਸੰਗ ਇੱਕ ਮਿਕ ਹੋਵੋ।
ਅਪਣਾ ਇਹ ਆਪਾ ਖੋਵੋ।
ਰੱਖੋ ਦਿਲ ਵਿੱਚ ਉਸ ਨੂੰ ਹੀ।
ਹੋ ਜਾਏ ਤੂੰ ਹੀ ਤੂੰ ਹੀ।
ਉਸ ਨੂੰ ਬਸ ਏਦਾਂ ਪਾਓ।
ਤੂੰ ਤੇ ਮੈਂ ਭੇਦ ਮਿਟਾਓ।


(28/08/12)
ਰਘਬੀਰ ਸਿੰਘ ਢਿਲੋਂ

ਸਤਿਕਾਰਯੋਗ ਸਰਦਾਰ ਸਰਵਜੀਤ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਮੈਂ ਬੜੀ ਸੰਜੀਦਗੀ ਨਾਲ ਗੁਰੂ ਗੋਬਿੰਦ ਸਿੰਘ ਜੀ ਦੀ ਦਸਮ ਗ੍ਰੰਥ ਵਿੱਚ ਦਰਜ ਕੀਤੀ ਬਾਣੀ ਬਾਰੇ ਤੁਹਾਡੇ ਪ੍ਰਸ਼ਨਾਂ ਦਾ ਉਤਰ ਇਸ ਮਸਲੇ ਦੇ ਫੈਸਲੇ ਦਾ ਸਿਖ ਇਤਿਹਾਸ, ਪੰਥ ਦੀ ਮਾਣਸਿਕਤਾ, ਸਿਖ ਸਮੂਹ ਦੇ ਭਰੋਸੇ ਅਤੇ ਮੀਰੀ ਪੀਰੀ ਦੇ ਸਿਖ ਸਿਧਾਂਤ ਉਤੇ ਪੈਣ ਵਾਲੇ ਅਸਰ ਨੂੰ ਮੁਖ ਰਖ ਕੇ ਤਿਆਰ ਕਰ ਰਿਹਾ ਹਾਂ ਜੋ ਕਾਫੀ ਹਦ ਤਕ ਤਿਆਰ ਹੋ ਗਿਆ ਹੈ। ਇਤਿਹਾਸ ਸਬੰਧੀ ਜੋ ਤੱਥ ਮੇਰੇ ਧਿਆਨ ਵਿੱਚ ਆਇ ਹਨ ਜਿਨ੍ਹਾਂ ਵਿੱਚ ਉਨ੍ਹਾਂ ਕਲਮਾਂ ਦੀ ਫੋਟੋ ਵੀ ਹੈ ਜੋ ਪੌਂਟਾ ਸਾਹਿਬ ਵਰਤੀਆਂ ਦਸੀਆਂ ਜਾਂਦੀਆਂ ਹਨ, ਮੈਂ ਉਨ੍ਹਾਂ ਵਿਚੋਂ ਕੁੱਝ ਦੀ ਪੂਰੀ ਜਾਂਚ ਪੜਤਾਲ ਅਜੇ ਨਹੀਂ ਕਰ ਸਕਿਆ। ਮੈਨੂੰ ਪਤਾ ਲਗਿਆ ਹੈ ਕਿ ਆਸਾਮ ਦੌਰੇ ਤੋਂ ਵਾਪਿਸ ਆ ਕੇ ਇੱਕ ਬ੍ਰਾਹਮਣ ਟੱਬਰ ਬਾਬਾ ਬਕਾਲਾ ਤੋਂ ਲਿਆ ਕੇ ਗੁਰੂ ਤੇਗ਼ਬਹਾਦਰ ਜੀ ਨੇ ਅਨੰਦਪੁਰ ਸਾਹਿਬ ਵਸਾਇਆ ਸੀ ਜੋ ਗੁਰੂ ਸਾਹਿਬ ਦੇ ਲਿਖਣ ਪੜ੍ਹਨ ਵਿੱਚ ਉਨ੍ਹਾਂ ਦੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਸਹਾਇਤਾ ਕਰਿਆ ਕਰਦਾ ਸੀ। ਉਸ ਟੱਬਰ ਵਿਚੋਂ ਇੱਕ ਜੋ ਪ੍ਰੋਫੈਸਰ ਸੀ ਕੋਈ 20 ਸਾਲ ਹੋਇ ਚਲਾਣਾ ਕਰ ਗਿਆ। ਉਸਨੇ ਗੁਰੂ ਸਾਹਿਬ ਸਬੰਧੀ ਇੱਕ ਕਿਤਾਬ ਲਿਖੀ ਹੈ ਜੋ ਦਿਲੀ ਦੇ ਕਿਸੇ ਪਬਲਿਸ਼ਰ ਵਲੋਂ ਪਬਲਿਸ਼ ਕੀਤੀ ਗਈ ਸੀ। ਉਸਦੀ ਤਸਦੀਕ ਹੋ ਗਈ ਹੈ। ਉਸਨੂੰ ਲੈਣ ਲਈ ਮੈਂ ਕਿਸੇ ਦਿਨ ਜਾਵਾਂਗਾ। ਉਸ ਟੱਬਰ ਦੇ ਇੱਕ ਹੋਰ ਆਦਮੀ ਦਾ ਵੀ ਜਿਸ ਦੀ ਉਮਰ ਕੋਈ 60 ਸਾਲ ਦਸੀ ਜਾਂਦੀ ਹੈ ਮੈਨੂੰ ਨਾਂ ਅਤੇ ਟੈਲੀਫੋਨ ਮਿਲ ਗਿਆ ਹੈ। ਉਸਨੇ ਵੀ ਇਸ ਸਬੰਧੀ ਇੱਕ ਕਿਤਾਬ ਲਿਖੀ ਹੈ ਜੋ ਉਸ ਕੋਲੋਂ ਸ਼ਾਇਦ ਮਿਲ ਜਾਵੇ। ਉਸ ਆਦਮੀ ਤੋਂ ਅਤੇ ਇਨ੍ਹਾਂ ਕਿਤਾਬਾਂ ਤੋਂ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਾਹਿਤ ਸਬੰਧੀ ਰੁਚੀ ਅਤੇ ਉਨ੍ਹਾਂ ਦੀਆਂ ਰਚਨਾਵਾਂ ਬਾਰੇ ਕੁੱਝ ਸਬੂਤ ਮਿਲਣ ਦੀ ਆਸ ਹੈ। ਮੈਂ ਇਨ੍ਹਾਂ ਦਿਨਾਂ ਵਿੱਚ ਉਸਨੂੰ ਟੈਲੀਫੋਨ ਕੀਤੇ ਪਰ ਉਹ ਬੰਦ ਹੀ ਆਉਂਦਾ ਰਿਹਾ ਹੈ। ਮੈਂ ਉਸਦੀ ਰਹਾਇਸ਼ ਦਾ ਜੋ ਹਿਮਾਚਲ ਵਿੱਚ ਦਸੀ ਜਾਂਦੀ ਹੈ ਪਤਾ ਲਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ, ਜੇ ਪਤਾ ਲਗ ਗਿਆ ਮੈਂ ਉਸ ਪਾਸ ਜਾਵਾਂਗਾ ਅਤੇ ਜੋ ਵੀ ਸੂਚਨਾ ਮਿਲ ਸਕੀ ਬਾਕੀਆਂ ਨਾਲ ਸਾਂਝੀ ਕਰਾਂਗਾ। ਖਾਲਸਾ ਕਾਲਜ ਅੰਮ੍ਰਿਤਸਰ ਅਤੇ ਲਾਇਲਪੁਰ ਖਾਲਸਾ ਕਾਲਜ ਜਲੰਧਰ ਨੇ ਵੀ ਕੁੱਝ ਸਾਲ ਹੋਇ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਤ ਬਾਰੇ ਬਹੁਮੁਲੀ ਸੂਚਨਾ ਨਾਲ ਭਰੇ ਜਰਨਲ ਕਢੇ ਸਨ, ਉਹ ਵੀ ਮੇਰੇ ਪਾਸ ਜਲਦੀ ਆ ਰਹੇ ਹਨ। ਉਨ੍ਹਾਂ ਵਿਚੋਂ ਵੀ ਲਾਹੇਵੰਦ ਸੂਚਨਾ ਮਿਲਣ ਦੀ ਆਸ ਹੈ।
ਮੇਰੀਆਂ ਅਪਣੇ ਕੁੱਝ ਨਿਕਟਵਰਤੀ ਚੰਡੀਗੜ੍ਹ, ਮੁਹਾਲੀ ਅਤੇ ਹੋਰ ਸ਼ਹਿਰਾਂ ਦੇ ਬੁਧੀਜੀਵੀਆਂ ਨਾਲ ਜਿਨ੍ਹਾਂ ਵਿੱਚ ਇਤਿਹਾਸਕਾਰ, ਪਤਰਕਾਰ, ਸਿਖ ਚਿੰਤਕ, ਰਾਜਨੀਤਕ, ਸਿਖ ਸਿਧਾਂਤ ਦੀ ਸਮਝ ਰਖਣ ਵਾਲੇ ਹਨ, 18, 19, 22 ਅਤੇ 24 ਤਰੀਕਾਂ ਨੂੰ ਕੀਤੀਆਂ ਚਾਰ ਮਟਿੰਗਾਂ ਅਤੇ ਕੁੱਝ ਨਾਲ ਟੈਲੀਫੋਨ ਦੁਆਰਾ ਕੀਤੇ ਵਿਚਾਰ ਵਟਾਂਦਰੇ ਦਾ ਸਿਟਾ ਇਹੀ ਨਿਕਲਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾਵਾਂ ਦਾ ਮਸਲਾ ਪੰਥ ਦਾ ਮਸਲਾ ਹੈ ਜੋ ਹਾਲ ਦੀ ਘੜੀ ਪੰਥ ਦੇ ਅਪਣੇ ਆਪ ਨੂੰ ਸਮਝਦੇ ਰਖਵਾਲਿਆਂ ਨੇ ਕਰਨਾ ਹੈ ਜਿਨ੍ਹਾਂ ਦੇ ਹਥ ਵਿੱਚ ਅਜੇਹੇ ਫੈਸਲੇ ਲੈਣ ਦੀ ਸਮਰੱਥਾ ਅਸੀਂ ਦੇ ਰਖੀ ਹੈ ਅਤੇ ਉਨ੍ਹਾਂ ਦਾ ਕੀਤਾ ਗ਼ਲਤ ਜਾਂ ਸਹੀ ਫੈਸਲਾ ਲਾਗੂ ਵੀ ਹੋ ਜਾਂਦਾ ਹੈ। 100, 50 ਸਾਡੇ ਵਰਗੇ ਲੋਕਾਂ ਦੀ ਬਹਿਸ ਨਾਲ ਜਿਸ ਵਿੱਚ ਅਪਣੇ ਆਪ ਨੂੰ ਅਤਿ ਵਿਦਵਾਨ ਸਮਝਣ ਵਾਲੇ ਕੁੱਝ ਲੋਕ ਗਾਲੀ ਗਲੋਚ ਦੀ ਵਰਤੋਂ ਵੀ ਕਰ ਲੈਂਦੇ ਹਨ, ਇਸਦਾ ਹਲ ਨਹੀਂ ਨਿਕਲਨਾ। ਇਹ ਸ਼ਾਇਦ ਹੋਰ ਵੀ ਗੁੰਝਲਦਾਰ ਬਣ ਜਾਵੇ। ਅਸੀਂ ਲੋਗ ਤਾਂ ਕੇਵਲ ਬਹਿਸਾਂ ਹੀ ਕਰੀ ਜਾਂਦੇ ਹਾਂ ਜਿਨ੍ਹਾਂ ਦਾ ਕੋਈ ਸਿਟਾ ਨਹੀ ਨਿਕਲਿਆ ਕਰਦਾ ਕਿਉਂਕਿ ਕੋਈ ਵੀ ਅਪਣੇ ਖਿਆਲਾਂ ਤੋਂ ਪਿਛੇ ਹਟਣ ਨੂੰ ਤਿਆਰ ਨਹੀਂ। ‘ਆਤਮਾ ਗ੍ਰੰਥ ਵਿੱਚ ਸਰੀਰ ਪੰਥ ਵਿਚ’ ਦੀ ਮਨੌਤ ਨਾਲ ਮੈਂ ਸਿਖ ਸਿਧਾਂਤ ਨੂੰ ਸਮਝਣ ਵਾਲੀ ਪੰਥ ਦੀ ਵਡੀ ਗਿਣਤੀ ਦੇ ਫੈਸਲੇ ਨੂੰ ਮੰਨਣ ਦੇ ਹਕ ਵਿੱਚ ਹਾਂ।
ਇਨ੍ਹਾਂ ਗਲਾਂ ਨੂੰ ਮੁਖ ਰਖਦਿਆਂ ਮੈਨੂੰ ਸੁਝਾਅ ਦਿਤਾ ਗਿਆ ਹੈ ਕਿ ਮੈਂ ਅਜੇ ਅਪਣੇ ਲੇਖ ਨੂੰ ਕਿਸੇ ਵੈਬਸਾਈਟ ਤੇ ਨਾਂ ਪਾਵਾਂ ਤਾਕਿ ਇਹ ਬਹਿਸ ਵਿੱਚ ਹੀ ਉਲਝ ਕੇ ਨਾ ਰਹਿ ਜਾਵੇ। ਜਿਸ ਵੇਲੇ ਲੋੜੀਂਦੇ ਸਾਰੇ ਤੱਥ ਮਿਲ ਜਾਣ ਜੋ ਜਲਦੀ ਹੀ ਮਿਲਣ ਦੀ ਆਸ ਹੈ ਤਾਂ ਮੈਂ ਅਪਣਾ ਲੇਖ ਪੰਥ ਦੇ ਰਖਵਾਲਿਆਂ ਨੂੰ ਭੇਜ ਕੇ ਉਸਦੀ ਪੈਰਵੀ ਪੰਥ ਦੇ ਸਿਰ ਕਢਵੇਂ ਬੁਧੀਜੀਵੀਆਂ ਦੁਆਰਾ ਕਰਵਾਉਣ ਦੀ ਕੋਸ਼ਿਸ਼ ਕਰਾਂਗਾ ਅਤੇ ਵੈਬਸਾਈਟ ਤੇ ਵੀ ਉਸ ਵੇਲੇ ਹੀ ਪਾ ਦੇਵਾਂਗਾ। ਜਿਹੜੇ ਸਜਣ ਇਸ ਪੰਥਕ ਕੰਮ ਨੂੰ ਪੰਥ ਦੇ ਹਿਤ ਨੂੰ ਮੁਖ ਰਖਦਿਆਂ ਕੋਈ ਹਾਂ ਜਾਂ ਨਾਂਹ ਪੱਖੀ ਲਾਹੇਵੰਦ ਸੂਚਨਾ ਦੇ ਕੇ ਮੇਰੀ ਮਦਦ ਕਰਨਾ ਚਾਹੁਣ ਮੈਂ ਉਨ੍ਹਾਂ ਦਾ ਧੰਨਵਾਦੀ ਹੋਵਾਂਗਾ। ਬਹਿਸ ਲਈ ਕੋਈ ਮੇਰੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਨਾ ਕਰੇ ਕਿਉਂਕਿ ਇੱਕ ਤਾਂ ਮੈਂ ਵਿਵਾਦ ਕਰਨ ਵਾਲਿਆਂ ਜਿਨਾਂ ਸਮਝਦਾਰ ਨਹੀਂ ਅਤੇ ਦੂਜੇ ਇਸ ਵਿਚੋਂ ਨਿਕਲਣਾ ਕੁੱਝ ਨਹੀਂ ਜਿਸ ਕਰ ਕੇ ਮੈਂ ਜਵਾਬ ਨਹੀਂ ਦੇ ਸਕਾਂਗਾ।
ਰਘਬੀਰ ਸਿੰਘ ਢਿਲੋਂ
91 9814465012
28-8-2012


(28/08/12)
ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)

ਲੋਕ ਰਾਜ ਬਨਾਮ ਲੋਕ ਰਾਜ
ਅਮਰੀਕਾ ਦੇ ਵਿਸਕਾਂਨਸਨ ਸੂਬੇ,
ਦੇ ਮਿਲਵਾਉਕੀ ਸ਼ਹਿਰ ਦੇ ਅੰਦਰ।
ਜੁੜੀ ਸੀ ਸੰਗਤ ਵਾਂਗ ਹਮੇਸ਼ਾਂ,
ਗੁਰਦੁਆਰੇ ਦੁਪਿਹਰ ਦੇ ਅੰਦਰ।।
ਨਸਲਬਾਦ ਵਿੱਚ ਅੰਨ੍ਹਾਂ ਹੋਇਆ,
ਆਖਣ ਨੂੰ ਇੱਕ ਬੰਦਾ ਆਇਆ।
ਨੌ ਸਤੰਬਰ ਯਾਦ ਦਿਲਾਉਂਦਾ,
ਉਸਨੇ ਟੈਟੂ ਸੀ ਖੁਦਵਾਇਆ।।
ਜਾਣ ਬੁੱਝ ਜਾਂ ਸਿਰ ਫਿਰਨ ਤੇ
ਅੰਨ੍ਹੇ ਵਾਹ ਉਸ ਦਾਗੀ ਗੋਲੀ।
ਛੇ ਸਿੱਖਾਂ ਦੀ ਜਾਨ ਚਲੀ ਗਈ,
ਫੱਟੜ ਹੋ ਗਈ ਸੰਗਤ ਭੋਲੀ।।
ਮਿੰਟਾਂ ਵਿੱਚ ਪੁਲੀਸ ਪਹੁੰਚਕੇ,
ਗੁਰਦੁਆਰੇ ਨੂੰ ਘੇਰਾ ਪਾਇਆ।
ਭਾਵੇਂ ਪੁਲਿਸ ਵੀ ਫੱਟੜ ਹੋਈ,
ਹਮਲਾਵਰ ਸੀ ਮਾਰ ਮੁਕਾਇਆ।।
ਨਸਲਬਾਦ ਦੀ ਘਟਨਾ ਸੁਣਕੇ,
ਸੋਗੀ ਲਹਿਰ ਸੀ ਫੈਲੀ ਸਾਰੇ।
ਘੱਟ ਗਿਣਤੀ ਦੀ ਰੱਖਿਆ ਵਾਲੇ,
ਪਰਸਾਸ਼ਨ ਨੇ ਕਦਮ ਵਿਚਾਰੇ।।
ਵਾਸ਼ਿੰਗਟਨ ਦੇ ਝੰਡੇ ਝੁਕ ਗਏ,
ਸਭ ਪਾਸੇ ਸੀ ਹੁਕਮ ਪੁਚਾਏ।
ਕਿਸੇ ਅਦਾਰੇ ਦਫਤਰ ਸਾਹਵੇਂ,
ਪੂਰਾ ਝੰਡਾ ਨਾਂ ਲਹਿਰਾਏ।।
ਮਤਾ ਸੋਗ ਦਾ ਪਾ ਅਮਰੀਕਾ,
ਪਾਰਲੀਮੈਂਟ ਵਿੱਚ ਗੱਲ ਵਿਚਾਰੀ।
ਸਿੱਖ ਸਾਡੇ ਪਰਵਾਰ ਦਾ ਹਿੱਸਾ,
ਰੱਖਿਆ ਸਾਡੀ ਜਿਮੇਵਾਰੀ।।
ਹਰ ਸਮਾਜ ਹਰ ਖੇਤਰ ਅੰਦਰ,
ਚੰਗੇ-ਮੰਦੇ ਹੋ ਸਕਦੇ ਨੇ।
ਲੋਕ ਰਾਜ ਹਮਦਰਦੀ ਰਾਹੀਂ,
ਜਖ਼ਮ ਸਮੇਂ ਦੇ ਧੋ ਸਕਦੇ ਨੇ।
ਲੋਕੀਂ ਸ਼ੋਕ-ਸਭਾਵਾਂ ਅੰਦਰ,
ਮਾਨਵਤਾ ਦੀ ਪੌੜੀ ਚੜ੍ਹ ਗਏ।
ਗੋਰੇ, ਕਾਲੇ, ਮੀਗ੍ਹੇ, ਚੀਨੇ,
ਸੱਭੇ ਆਣ ਬਰੋਬਰ ਖੜ੍ਹ ਗਏ।।
ਦੂਜੇ ਪਾਸੇ ਅਗਰ ਦੇਖੀਏ,
ਜਿਸ ਭਾਰਤ ਅਸੀਂ ਜੰਮੇ ਜਾਏ।
ਆਖਣ ਨੂੰ ਤਾਂ ਦੁਨੀਆਂ ਵਿੱਚੋਂ,
ਵੱਡਾ ਲੋਕ ਰਾਜ ਅਖਵਾਏ।।
ਘੱਟ ਗਿਣਤੀ ਦੀ ਰੱਖਿਆ ਦੀ ਥਾਂ,
ਘੱਟ ਗਿਣਤੀ ਹੀ ਦੁਸ਼ਮਣ ਇਸਦਾ।
ਹੱਕ-ਇਨਸਾਫ ਨੂੰ ਮੰਗਣ ਵਾਲਾ,
ਹਰ ਬੰਦਾ ਹੀ ਦੁਸ਼ਮਣ ਦਿਸਦਾ।।
ਘੱਟ ਗਿਣਤੀ ਨੂੰ ਜਿੱਥੇ ਆਪਣੇ,
ਹੱਕਾਂ ਖਾਤਿਰ ਮਰਨਾਂ ਪੈਂਦਾ,
ਜੀਵਨ ਪੂਰੇ ਲੰਘ ਜਾਂਦੇ ਨੇ,
ਇੰਤਜਾਰ ਹੀ ਕਰਨਾਂ ਪੈਂਦਾ।।
ਲੋਕ ਭਾਵਨਾਂ ਦਰੜੀ ਜਾਂਦੀ,
ਲੋਕ ਰਾਜ ਦੀ ਆੜ ਦੇ ਅੰਦਰ।
ਘਾਣ ਮਨੁੱਖੀ ਅਧਿਕਾਰਾਂ ਦਾ,
ਹੈ ਸੰਵਿਧਾਨਿਕ ਵਾੜ ਦੇ ਅੰਦਰ।।
ਟੈਰ ਗਲਾਂ ਵਿੱਚ ਪਾਕੇ ਸਾੜੇ,
ਧਰਮ-ਸਥਾਨਾਂ ਨੂੰ ਤੁੜਵਾਵੇ।
ਘੱਟ ਗਿਣਤੀ ਦੀ ਕਰਨ ਜੋ ਰਾਖੀ,
ਉਹਨਾਂ ਦੇ ਝੰਡੇ ਸੜਵਾਵੇ।।
ਘੱਟ ਗਿਣਤੀਆਂ ਖਾਤਿਰ ਜਿੱਥੇ,
ਵੱਖਰੇ ਹੀ ਕਾਨੂੰਨ ਬਣੇ ਨੇ।
ਨਿਰਦੋਸ਼ਾਂ ਦੇ ਮਰਨੇ ਦੇ ਪਲ,
ਨੇਤਾ ਦਾ ਸਕੂਨ ਬਣੇ ਨੇ।।
ਇੱਕ ਰਾਜ ਘੱਟ ਗਿਣਤੀ ਖਾਤਿਰ,
ਝੰਡੇ ਤੱਕ ਝੁਕਾ ਦਿੰਦਾ ਹੈ ,
ਦੂਜਾ ਕਤਲੋ-ਗਾਰਤ ਕਰਕੇ,
ਝੰਡੇ ਹੋਰ ਉਠਾ ਦਿੰਦਾ ਹੈ ।।
ਦੋ ਦੇਸ਼ਾਂ ਦੇ ਲੋਕ ਰਾਜਾਂ ਦੀ,
ਵੱਖੋ ਵੱਖਰੀ ਇੰਝ ਕਹਾਣੀ।
ਬਦਲ ਰਹੇ ਹਾਲਾਤਾਂ ਕਾਰਣ,
ਹੁਣ ਤਾਂ ਸਭ ਲੋਕਾਂ ਨੇ ਜਾਣੀ।।
“ਲੋਕ ਰਾਜ ਹੈ ਭਾਰਤ ਵੱਡਾ”,
ਏਦਾਂ ਸੁਣਕੇ ਸਹਿ ਨਹੀਂ ਹੁੰਦਾ।
“ਸਾਰੇ ਜਹਾਂ ਸੇ ਅੱਛਾ” ਮੇਰਾ,
“ਦੇਸ਼ ਮਹਾਨ” ਇਹ ਕਹਿ ਨਹੀਂ ਹੁੰਦਾ।।
ਨਾਂ ਹੀ ਜਨਮ ਭੂਮੀ ਦਾ ਦੁਖੜਾ,
ਸਾਤੋਂ ਕਦੇ ਭੁਲਾਇਆ ਜਾਂਦਾ,
“ਝੰਡਾ ਊਚਾ ਰਹੇ ਹਮਾਰਾ”
ਇਹ ਵੀ ਹੁਣ ਨਹੀਂ ਗਾਇਆ ਜਾਂਦਾ।।
ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)


ਸੰਪਾਦਕੀ ਨੋਟ:

‘ਸਿੱਖ ਮਾਰਗ’ ਦੇ ਪਾਠਕਾਂ ਦੀ ਜਾਣਕਾਰੀ ਲਈ ਦੱਸਿਆ ਜਾਂਦਾ ਹੈ ਕਿ ਕੱਲ 26 ਅਗਸਤ ਵਾਲੇ ਹਫਤਾਵਾਰੀ ਮੁੱਖ ਪੰਨੇ ਦੇ ਲੇਖਾਂ ਵਿੱਚ ਭਾਈ ਜਸਬੀਰ ਸਿੰਘ ਵੈਨਕੂਵਰ ਵਾਲਿਆ ਦਾ ਜੋ ਲੇਖ ਛਪਿਆ ਸੀ ਉਹ ਅਧੂਰਾ ਹੀ ਉਹਨਾ ਤੋਂ ਗਲਤੀ ਨਾਲ ਭੇਜਿਆ ਗਿਆ ਛਪ ਗਿਆ ਸੀ। ਅੱਜ 27 ਤਾਰੀਖ ਨੂੰ ਉਸ ਨੂੰ ਬਦਲ ਦਿੱਤਾ ਗਿਆ ਹੈ। ਪਾਠਕ ਅੱਜ ਵਾਲਾ ਲੇਖ ਪੜ੍ਹਨ। ਜਿਹੜੇ ਪਾਠਕ/ਲੇਖਕ ਆਪਣੇ ਲੇਖ ‘ਸਿੱਖ ਮਾਰਗ’ ਤੋਂ ਬਿਨਾ ਹੋਰ ਥਾਵਾਂ ਤੇ ਛਪਣ ਲਈ ਵੀ ਭੇਜਦੇ ਹਨ ਉਹ ਲੇਖ ਭੇਜਣ ਵੇਲੇ ਇਹ ਜਰੂਰ ਦੱਸਣ ਕਿ ਇਸ ਨੂੰ ਹਫਤਾਵਾਰੀ ਮੁੱਖ ਪੰਨੇ ਦੇ ਲੇਖਾਂ ਵਿੱਚ ਪਾਇਆ ਜਾਵੇ ਅਤੇ ਇਹ ਅਜੇ ਹੋਰ ਥਾਵਾਂ ਤੇ ਛਪਣ ਲਈ ਨਹੀਂ ਭੇਜਿਆ। ਇਹ ਜਾਣਕਾਰੀ ਨਾ ਹੋਣ ਕਰਕੇ ਉਸ ਨੂੰ ਪਾਠਕਾਂ ਦੇ ਪੰਨੇ ਤੇ ਪਉਂਣਾ ਪੈਂਦਾ ਹੈ।
ਪਾਠਕਾਂ ਦੀ ਆਪਸੀ ਵਿਚਾਰ ਚਰਚਾ ਜਾਂ ਹੋਰ ਲਿਖਤਾਂ ਬਾਰੇ ਕੋਈ ਵੀ ਠੋਸ ਫੈਸਲਾ ਲੈਣਾ ਹੁਣ ਸਲਾਹਕਾਰ ਬੋਰਡ ਦੀ ਜ਼ਿਮੇਵਾਰੀ ਹੈ, ਮੇਰੀ (ਸੰਪਾਦਕ) ਦੀ ਨਹੀਂ। ਚਾਹੀਦਾ ਤਾਂ ਇਹ ਹੈ ਕਿ ਪਾਠਕ ਆਪ ਹੀ ਸੰਜਮ ਵਿੱਚ ਰਹਿ ਕੇ ਵਿਚਾਰ ਕਰਨ।


(27/08/12)
ਹਰਦੇਵ ਸਿੰਘ ਜੰਮੂ

ਸਤਿਕਾਰ ਯੋਗ ਸ. ਸਤਿਨਾਮ ਸਿੰਘ ਮੌਂਟਰੀਅਲ ਜੀ.

ਸਤਿ ਸ਼੍ਰੀ ਅਕਾਲ!

ਆਪ ਜੀ ਨੇ ਤਾਜ਼ਾ ਪੱਤਰ ਵਿੱਚ ਲਿਖਿਆ ਹੈ:-

“ਤੁਸੀਂ ਲਿਖਦੇ ਹੋ ਕਿ ਇਕ ਵਿਦਵਾਨ ਅਤੇ ਇਕ ਗਰੁੱਪ, ਗੁਰੂ ਸਾਹਿਬਾਨ ਅਤੇ ਗੁਰੂ ਗ੍ਰੰਥ ਸਾਹਿਬ ਦੇ ਖਿਲਾਫ ਲਿਖਦੇ ਰਹੇ ਉਦੋਂ ਮੇਰੀ ਕਲਮ ਕਿੱਥੇ ਸੀ, ਇਸਦਾ ਸਿੱਧਾ ਜਿਹਾ ਮਤਲਬ ਹੈ ਕਿ ਤੁਹਾਡੀ ਨਜਰ ਵਿੱਚ ਸਿੱਖ ਮਾਰਗ, ਸਿਖ ਮਾਰਗ ਦੇ ਲਿਖਾਰੀ, ਪਾਠਕ, ਅਤੇ ਸੰਪਾਦਕ ਸਭ ਗੁਰੂ ਸਾਹਿਬਾਨ ਅਤੇ ਗੁਰੂ ਗ੍ਰੰਥ ਸਾਹਿਬ ਦੇ ਵਰੁੱਧ ਬੋਲਣ ਵਾਲਿਆਂ ਦਾ ਸਾਥ ਦਿੰਦੇ ਰਹੇ ਅਤੇ ਦਿੰਦੇ ਹਨ ਇਸੇ ਲਈ ਸਭ ਚੁੱਪ ਰਹੇ । ਇਹ ਇਕ ਬਹੁਤ ਵੱਡਾ ਇਲਜਾਮ ਹੈ। ਕੀ ਸਿਖ ਮਾਰਗ ਦਾ ਸੰਪਾਦਕ ਅੱਖਾਂ ਮੀਚਕੇ ਗੁਰੂਆਂ ਜਾਂ ਗੁਰਮਤਿ ਵਰੁੱਧ ਲਿਖਤਾਂ ਛਾਪਦਾ ਹੈ ਜਾਂ ਤੁਹਾਡੀ ਹੀ ਸੋਚ ਅਜਿਹੀ ਹੈ ਕਿ ਹਰ ਵਿਪਰ ਵਰੋਧੀ ਨੂੰ ਗੁਰੂਆਂ ਵਰੋਧੀ ਸਾਬਤ ਕਰਨ ਤੁਲੇ ਹੋ”

ਟਿੱਪਣੀ:-ਵੀਰ ਜੀ ਆਪ ਜੀ ਦਾ ਉਪਰੋਕਤ ਬਿਆਨ ਅਪ੍ਰਸੰਗਕ ਅਤੇ ਗ਼ੈਰ ਜਿੰਮੇਦਾਰਾਨਾ ਹੈ। ਪੱਤਰ ਦੇ ਆਰੰਭ ਵਿੱਚ ਤੁਸੀ ਸ. ਜਸਬੀਰ ਸਿੰਘ ਕੈਲਗਰੀ ਜੀ ਦਾ ਨਾਮ ਨਾ ਵੀ ਲਿਖਦੇ ਤਾਂ ਠੀਕ ਸੀ ਕਿਉਂਕਿ, ਮੁੱਖ ਤੌਰ ਤੇ, ਆਪ ਜੀ ਦੇ ਤਾਜ਼ਾ ਪੱਤਰ ਦੀ ਸ਼ਬਦਾਵਲੀ ਤਾਂ ਮੇਰੇ ਨਾਲ ਹੀ ਸਬੰਧਤ ਹੈ। ਤੁਸੀ ਆਪਣੇ ਵੱਲ ਮੇਰੇ ਸਵਾਲ ਦਾ ਜੋ ਮਤਲਭ ਕੱਡੀਆ ਹੈ ਉਹ ਬੇਮਤਲਭ ਹੈ! ਤੁਸੀ ਆਪਣੇ ਆਪ ਨੂੰ ਸਿੱਖ ਮਾਰਗ, ਸਿੱਖ ਮਾਰਗ ਦ ਸਾਰੇ ਲਿਖਾਰਿਆਂ/ਪਾਠਕਾਂ ਅਤੇ ਸੰਪਾਦਕ ਜੀ ਦਾ ਸਵੰਯਭੂ (Self Style) ਨੁਮਾਈਦਾ ਕਿਵੇਂ ਸਮਝ ਲਿਆ?

ਪਹਿਲੀ ਗਲ ਇਹ ਕਿ ਮੈਂ ਕਿਸੇ ਇੱਕ ਵਿਸ਼ੇਸ਼ ਵਿਦਵਾਨ ਜਾਂ ਇੱਕ ਗਰੁੱਪ ਦੀ ਗਲ ਕਿੱਧਰੇ ਨਹੀਂ ਲਿਖੀ। ਲਿਖੀ ਹੈ?

ਦੂਜੀ ਗਲ ਇਹ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਵਿਰੁੱਧ ਅਤੇ ਗੁਰੂ ਗ੍ਰੰਥ ਸਾਹਿਬ ਅਤੇ ਗੁਰੂਆਂ ਨੂੰ ਗੁਰੂ ਨਾ ਕਹਿਣ ਦੇ ਬਾਰੇ ਗਲਾਂ ਨੇਟ ਤੇ ਹੋਰ ਥਾਵਾਂ, ਲਿਖਤਾਂ ਅਤੇ ਵਿਚਾਰ ਗੋਸ਼ਟੀਆਂ, ਰਾਹੀਂ ਪ੍ਰਗਟ ਹੋਈਆਂ ਹਨ!

ਤੀਜੀ ਗਲ ਇਹ ਕਿ ਮੈਂ ਚੰਗੀ ਤਰਾਂ ਜਾਣਦਾ ਹਾਂ ਕਿ ਸਿੱਖ ਮਾਰਗ ਦੇ ਸੰਪਾਦਕ ਜੀ ਵਲੋਂ ਲੇਖ ਲੜੀਆਂ ਦੇ ਆਰੰਭ ਵਿੱਚ ਇੱਕ ਵਿਸ਼ੇਸ਼ ਅਤੇ ਉਚੇਚੀ ਸੂਚਨਾ ਇਸ ਪ੍ਰਕਾਰ ਦਰਜ ਹੈ:-

ਇਹ ਜ਼ਰੂਰੀ ਨਹੀਂ ਕਿ ‘ਸਿੱਖ ਮਾਰਗ’ ਤੇ ਛਪੀ ਹੋਈ ਹਰ ਲਿਖਤ ਨਾਲ ਅਸੀਂ ਪੂਰੀ ਤਰ੍ਹਾਂ ਸਹਿਮਤ ਹੋਈਏ। ਕਿਸੇ ਨੁਕਤੇ ਬਾਰੇ ਸਾਡੇ ਖਿਆਲ ਲੇਖਕ ਨਾਲੋਂ ਵੱਖਰੇ ਵੀ ਹੋ ਸਕਦੇ ਹਨ” (ਵਲੋਂ ਸੰਪਾਦਕ ਸਿੱਖ ਮਾਰਗ. ਕਾਮ)

ਦਾਸ ਨੂੰ ਸਿੱਖ ਮਾਰਗ ਦੀ ਇਸ ਜ਼ਰੂਰੀ ਘੋਸ਼ਨਾ ਦਾ ਪਤਾ ਹੈ। ਇਹ ਤਰਕਸੰਗਤ ਅਤੇ ਵਾਜਬ ਹੈ। ਇਸ ਨੂੰ ਸ਼ਾਯਦ ਸਭ ਜਾਣਦੇ ਹਨ ਪਰ ਕੀ ਤੁਸੀ ਆਪ ਸਿੱਖ ਮਾਰਗ ਦੀ ਇਸ ਨੀਤੀ ਤੋਂ ਵਾਕਿਫ ਹੋ? ਕਦੇ ਤੁਸੀ ਇਸ ਘੋਸ਼ਨਾ ਦੀ ਗਹਰਾਈ ਨੂੰ ਵਿਚਾਰਿਆ ਹੈ?

ਸਿੱਖ ਮਾਰਗ ਦੀ ਨੀਤੀ ਸਪਸ਼ਟ ਹੈ ਕਿ ਲਿਖਾਰੀਆਂ ਦੇ ਖਿਆਲ ਨਿਜੀ ਹਨ ਅਤੇ ਜਿਸ ਨਾਲ ਸਿੱਖ ਮਾਰਗ. ਕਾਮ ਦੇ ਵਿਚਾਰ ਵੱਖਰੇ ਵੀ ਹੋ ਸਕਦੇ ਹਨ ਤਾਂ ਸਿੱਖ ਮਾਰਗ. ਕਾਮ/ਸੰਪਾਦਕ ਜਾਂ ਕਿਸੇ ਅਸਬੰਧਤ ਪਾਠਕ/ਵਿਦਵਾਨ ਤੇ ਕਿਸੇ ਦੇ ਲਿਖੇ ਦਾ ਇਲਜ਼ਾਮ ਨਹੀਂ ਲਗਾਈਆ ਜਾ ਸਕਦਾ! !

ਵੀਰ ਸਤਿਨਾਮ ਸਿੰਘ ਜੀ, ਇਸ ਲਈ ਆਪ ਜੀ ਦੇ ਇਹ ਸ਼ਬਦ ਕਿ; ਤੁਹਾਡੀ ਨਜ਼ਰ ਵਿੱਚ ਸਿੱਖ ਮਾਰਗ … ਅਤੇ ਸੰਪਾਦਕ …. ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਗ੍ਰੰਥ ਸਾਹਿਬ ਦੇ ਵਿਰੁੱਧ ਬੋਲਣ ਵਾਲਿਆਂ ਦਾ ਸਾਥ ਦਿੰਦੇ ਹਨ … ਇਹ ਇੱਕ ਬਹੁਤ ਵੱਡਾ ਇਲਜ਼ਾਮ ਹੈ” ਬੇਬਾਤ ਉਕਸਾਹਟ ਉੱਤਪੰਨ ਕਰਨ ਦਾ ਜਤਨ ਮਾਤਰ ਹਨ।

ਸੰਪਾਦਕ ਸਿੱਖ ਮਾਰਗ ਜੀ ਤੇ ਉਨ੍ਹਾਂ ਲਿਖਤਾਂ ਦੀ ਵੀ ਜਿੰਮੇਵਾਰੀ ਨਹੀਂ ਆਉਂਦੀ ਜੋ ਕਿ ਹੋਰ ਥਾਈਂ ਕਿਤਾਬਾਂ ਜਾਂ ਵਿਚਾਰ ਗੋਸ਼ਟੀਆਂ ਰਾਹੀ ਪ੍ਰਚਾਰੀਆਂ ਗਈਆਂ ਹਨ। ਬਿਨ੍ਹਾਂ ਮੇਰੇ ਸਵਾਲਾਂ ਦੀ ਪ੍ਰਸ਼ਟਭੂਮੀ ਸਮਝੇ, ਮੇਰੇ ਤੇ ਗੁਰੂਆਂ ਦੀ ਖਿਲਾਫਤ ਦਾ ਗਲਤ ਆਰੋਪ ਜਿਹਾ ਲਗਾ ਕੇ, ਤੁਸੀ ਜਿਸ ਵੇਲੇ ਗੁਰੂਆਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਆਪਣੀ ਪ੍ਰਤੀਬੱਧਤਾ ਜਤਾਉਂਦੇ ਘੋਸ਼ਨਾ ਰੂਪ ਸ਼ਬਦ ਲਿਖੇ ਕਿ “ਜੇ ਕਿਸੇ ਨੇ, ਗੁਰੂ ਗਰੰਥ ਸਾਹਿਬ ਜੀ ‘ਜਾਂ 10 ਗੁਰੂਆਂ ਦੇ ਖਿਲਾਫ ਕੋਈ ਘਟੀਆ ਟਿਪਣੀ ਕੀਤੀ ਤਾਂ ਉਸ ਦਾ ਜਵਾਬ ਹਰ ਹਾਲਤ ਵਿੱਚ ਦਿਤਾ ਜਾਵੇਗਾ” ਤਾਂ ਮੈਂ ਆਪ ਜੀ ਨੂੰ ਸਵਾਲ ਪੁੱਛਿਆ ਕਿ ਆਪ ਜੀ ਅੱਜ ਤਕ ਉਨ੍ਹਾਂ ਲਿਖਤਾਂ ਅਤੇ ਵਿਚਾਰਕਾਂ ਦੀਆਂ ਗਤਵਿਧੀਆਂ ਬਾਰੇ ਚੁੱਪ ਕਿਉਂ ਰਹੇ ਹੋ ਜਿਨ੍ਹਾਂ ਵਿੱਚ ਗੁਰੂ ਗ੍ਰੰਥ ਸਾਹਿਬ ਅਤੇ ਗੁਰੂਆਂ ਦੀ ਪੰਥਕ ਸਥਿਤੀ ਬਾਰੇ ਨਕਾਰਾਤਮਕ ਮਨਮਤਾਂ ਹਨ? ਤੁਸੀ ਝੇਂਪ ਵਿੱਚ ਆਪਣੀ ਕੀਤੀ ਘੋਸ਼ਨਾ ਤੋਂ ਬਚਣ ਲਈ ਚਰਚਾ ਦਾ ਰੁਖ ਸਿੱਖ ਮਾਰਗ/ਸੰਪਾਦਕ ਜੀ ਅਤੇ ਹੋਰ ਵਿਦਵਾਨ/ਪਾਠਕਾਂ ਵੱਲ ਮੋੜਨ ਤੇ ਲਗਾ ਦਿੱਤਾ! ਕਿਉਂ? ਕੀ ਤੁਸੀ ਹੁਣ ਇਸ ਜਤਨ ਵਿੱਚ ਹੋ ਕਿ ਦਾਸ ਨੂੰ ਸਿੱਖ ਮਾਰਗ. ਕਾਮ ਤੇ ਲਿਖਣ ਤੋਂ ਰੋਕਿਆ ਜਾਏ?

ਵੀਰ ਜੀ ਜੇ ਕਰ ਗੁਰੂਆਂ ਦੇ ਵਿਵਹਾਰ ਤੋਂ ਬਿਨਾਂ ਬਾਣੀ ਦੇ ਕੁੱਝ ਪੱਖਾਂ ਦੀ ਪੁਰੀ ਸਮਝ ਆਉਂਦੀ ਹੁੰਦੀ ਤਾਂ ਗੁਰੂ ਸਾਹਿਬਾਨ ਬਾਣੀ ਲਿਖ ਕੇ ਚੁੱਪ ਹੋ ਜਾਂਦੇ! ਕੀ ਲੋੜ ਸੀ ਤੱਤੀਆਂ ਤਵੀਆਂ ਤੇ ਬੈਠਣ ਦੀ? ਕੀ ਲੋੜ ਸੀ ਸਿਰ ਤੇਗ ਦੀ ਧਾਰ ਤੇ ਰੱਖਣ ਦੀ? ਜੋ ਇਤਹਾਸ ਬਾਣੀ ਦੀ ਰੋਸ਼ਨੀ ਰਾਹੀਂ ਸਮਝਿਆ ਜਾ ਸਕਦਾ ਹੈ ਉਸ ਇਤਹਾਸ ਦਾ ਕੀ ਮਹੱਤਵ ਹੈ? ਕੀ ਉਸ ਨੂੰ ਰੱਧ ਕਰ ਦੇਂਣਾ ਚਾਹੀਦਾ ਹੈ?

ਤੁਸੀ ਸਵਾਲ ਪੁੱਛਦੇ ਲਿਖਆ ਹੈ:- “ਜਿਹੜੇ ਇਹ ਕਹਿੰਦੇ ਹਨ ਕਿ ਇਤਿਹਾਸ ਬਿਨਾ ਗੁਰਬਾਣੀ ਦੀ ਸਮਝ ਨਹੀ ਲੱਗ ਸਕਦੀ ਕੀ ਉਹ ਦੱਸ ਸਕਦੇ ਹਨ ਕਿ ਗੁਰੂ ਨਾਨਕ ਵੇਲੇ ਕਿਹੜਾ ਇਤਿਹਾਸ ਸੀ? ਨਿਰੋਲ ਗੁਰਬਾਣੀ ਨੇ ਹੀ, ਸਜਣ' ਕੌਡੇ ਵਰਗੇ ਹਜਾਰਾਂ ਹੀ ਮਾੜੀ ਵਿਰਤੀ ਵਾਲੇ ਲੋਕਾਂ ਨੂੰ ਦੇਵਤੇ ਬਣਾਕੇ ਰੱਖ ਦਿਤਾ”

ਵੀਰ ਜੀ ਗੁਰੂ ਨਾਨਕ ਆਪ ਸਿੱਖ ਇਤਹਾਸ ਦਾ ਆਰੰਭਕ ਨੁੱਕਤਾ ਹਨ। ਸਿੱਖ ਇਤਹਾਸ ਦਾ ਆਰੰਭ ਹੀ ਗੁਰੂ ਨਾਨਕ ਤੋਂ ਹੈ ਜਿਸ ਨੂੰ ਸਮਝਣ ਲਈ ਉਸ ਪਿਛੋਕੜ ਤਕ ਨੂੰ ਵੀ ਪੜਨਾ ਪੈਂਦਾ ਹੈ ਜਿਸ ਤੋਂ ਸਿਰਜੇ ਹੋਏ ਵਾਤਾਵਰਨ ਵਿੱਚ ਗੁਰੂ ਨਾਨਕ ਪੈਦਾ ਹੋਏ ਸਨ ਅਤੇ ਇਲਾਹੀ ਬਾਣੀ ਦੇ ਸਰੋਤ ਬਣੇ ਸਨ। ਗੁਰੂ ਨਾਨਕ ਵੇਲੇ ‘ਜਪੁ` ਦੀ ਬਾਣੀ ਸੀ ਪਰ ਨਾ ਤਾਂ ‘ਸੁਖਮਨੀ` ਦੀ ਬਾਣੀ ਉਚਰੀ ਸੀ ਨਾ ਹੀ ‘ਨੋਵੇਂ ਮਹਲੇ ਦੇ ਸਲੋਕ`! ਗੁਰੂ ਨਾਨਕ ਵੇਲੇ ਨਾ ਤਾਂ ਤੱਤੀ ਤਵੀ ਦਾ ਸਾਕਾ ਵਾਪਰਿਆ ਸੀ ਅਤੇ ਨਾ ਹੀ ਚਾਂਦਨੀ ਚੌਕ ਦਿੱਲੀ ਦਾ! ! ਫਿਰ ਕੀ ਅਸੀਂ ਗੁਰੂ ਨਾਨਕ ਜੀ ਦੇ ਵੋਲੇ ਤੋਂ ਬਾਦ ਦੇ ਘਟਨਾਕ੍ਰਮ ਨੂੰ ਗੁਰੂ ਨਾਨਕ ਜੀ ਨਾਲੋਂ ਵੱਖ ਕਰਕੇ ਰੱਖ ਦੇਈਏ? ਕੀ ਗੁਰੂ ਨਾਨਕ ਜੀ ਨੂੰ ਹੀ ਗੁਰੂ ਕਹਿਣ ਤੋਂ ਮੁਨਕਰ ਹੋ ਜਾਈਏ? ਗੁਰੂ ਨਾਨਕ ਵੇਲੇ ਗੁਰੂ ਗ੍ਰੰਥ ਸਾਹਿਬ ਨਹੀਂ ਸੀ ਤਾਂ ਕੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਕਹਿਣ ਤੋਂ ਮੁਨਕਰ ਹੋ ਜਾਈਏ? ਕੀ ਤੁਸੀ ਵਿਚਾਰ ਕੀਤੀ ਹੈ ਕਿ ‘ਕੁੱਝ ਕਦਮ` ਕਿਸ ਦਿਸ਼ਾ ਵੱਲ ਵੱਦ ਰਹੇ ਹਨ?

ਤੁਸੀ ਸੱਜਣ ਠੱਗ ਦੀ ਗਲ ਕੀਤੀ ਹੈ। ਸੱਜਣ ਠੱਗ ਨਾਲ ਹੋਈ ਬੀਤੀ ਤੁਸੀ ਕਿੱਥੋਂ ਪੜੀ ਹੈ? ਜ਼ਰਾ ਇਹ ਦੱਸਣਾ ਕਿ ਇਸ ਘਟਨਾ ਦਾ ਜ਼ਿਕਰ ਬਾਣੀ ਦੇ ਕਿਸ ਪੰਨੇ ਤੇ ਦਰਜ ਹੈ? ਇਹ ਵੀ ਦੱਸਣਾ ਕੀ ਖੰਡੇ ਬਾਟੇ ਦੇ ਅੰਮ੍ਰਿਤ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਜੀ ਦੇ ਕਹਿੜੇ ਪੰਨੇ ਤੇ ਹੈ? ਕੁੱਝ ਸੱਜਣ ਤਾਂ ਨਿਜੀ ਬਾਤਚੀਤ ਅਤੇ ਨੇਟ ਤੇ ਖੰਡੇ ਬਾਟੇ ਦੇ ਅੰਮ੍ਰਿਤ ਦੀ ਘਟਨਾ ਅਤੇ ਗੁਰੂ ਨਿਰਦੇਸ਼ ਨੂੰ ਰੱਦ ਕਰਨ ਦਾ ਖਿਆਲ ਪੇਸ਼ ਕਰਦੇ ਹਨ! ਤੁਸੀ ਕਦੇ ਇਤਹਾਸ ਨੂੰ ਇੰਝ ਰੱਦ ਕਰਨ ਦੇ ਹੋ ਰਹੇ ਜਤਨਾਂ ਬਾਰੇ ਵਿਚਾਰ ਕੀਤੀ ਹੈ?

ਖੈਰ! ਇਹ ਚੰਗੀ ਗਲ ਹੈ ਕਿ ਤੁਸੀ ਲਿਖਆ ਹੈ ਕਿ ਇਤਹਾਸ ਨੂੰ ਬਾਣੀ ਰਾਹੀਂ ਇਮਾਨਦਾਰੀ ਨਾਲ ਸਮਝਣ ਦੀ ਲੋੜ ਹੈ। ਇਸਦਾ ਅਰਥ ਇਹ ਹੋਇਆ ਕਿ ਤੁਸੀ ਸਵੀਕਾਰ ਕਰਦੇ ਹੋ ਕਿ ਇਤਹਾਸ ਸਮਝਣ ਦੀ ਲੋੜ ਹੈ ਨਾ ਕਿ ਇਤਹਾਸ ਰੱਦ ਕਰਨ ਦੀ। ਵੀਰ ਜੀ ਇਮਾਨਦਾਰੀ ਦੇ ਨਾਲ ਸਮਝਦਾਰੀ ਜੋੜੇ ਬਿਨਾ ਇਤਹਾਸ ਨਹੀਂ ਸਮਝਿਆ ਜਾ ਸਕਦਾ! ਤ੍ਰਾਸਦੀ ਇਹ ਹੈ ਕਿ ਕੁੱਝ ਥਾਈ ਇਹ ਦੇਵੇਂ ਗਲਾਂ ਇੱਕਠੇ ਨਹੀਂ ਤੁਰ ਰਹਿਆਂ!

ਬਾਕੀ ਬੇਨਤੀ ਹੈ ਕਿ ਆਪਣੇ ਵੱਲ ਮੇਰੇ ਸਵਾਲ ਦੇ ਜਵਾਬ ਦੇ ਬਜਾਏ ਉਲਟਾ ਮਤਲਭ ਕੱਡਦੇ ਹੋਏ ਜਵਾਬ ਅਤੇ ਮੁੱਦੇ ਤੋਂ ਪਰੇ ਨਾ ਹਟੋ!

ਕਿਸੇ ਭੁੱਲ ਚੂਕ ਲਇ ਛਿਮਾ ਦਾ ਜਾਚਕ ਸਮਝਣਾ!

ਹਰਦੇਵ ਸਿੰਘ ਜੰਮੂ- ੨੭. ੮. ੧੨


(27/08/12)
ਜਸਬੀਰ ਸਿੰਘ (ਕੈਲਗਰੀ)

ਸਿੱਖ ਮਾਰਗ ਦੇ ਪਾਠਕ ਸੱਜਣੋ!

ਵਾਹਿਗੁਰੂ ਜੀ ਕਾ ਖਾਲਸਾ॥

ਵਾਹਿਗੁਰੂ ਜੀ ਕੀ ਫਤਹਿ॥

ਸਤਿਨਾਮ ਸਿੰਘ ਮੌਂਟਰੀਅਲ ਜੀ! ਆਪ ਜੀ ਦੇ 26-08-12 ਦੇ ਪੱਤਰ ਦੇ ਸੰਬੰਧ ਵਿੱਚ-

ਤੁਸੀਂ ਲਿਖਿਆ ਹੈ- “ਤੁਸੀਂ ਲਿਖਦੇ ਹੋ ਕਿ ਇੱਕ ਵਿਦਵਾਨ ਅਤੇ ਇੱਕ ਗਰੁੱਪ, ਗੁਰੂ ਸਾਹਿਬਾਨ ਅਤੇ ਗੁਰੂ ਗ੍ਰੰਥ ਸਾਹਿਬ ਦੇ ਖਿਲਾਫ ਲਿਖਦੇ ਰਹੇ ਓਦੋਂ ਮੇਰੀ ਕਲਮ ਕਿੱਥੇ ਸੀ।

ਇਸ ਦਾ ਮਤਲਬ ਹੈ ਕਿ ਤੁਹਾਡੀ ਨਜ਼ਰ ਵਿੱਚ ਸਿੱਖ ਮਾਰਗ, ਸਿੱਖ ਮਾਰਗ ਦੇ ਲਿਖਾਰੀ, ਪਾਠਕ, ਅਤੇ ਸੰਪਾਦਕ ਸਭ ਗੁਰੂ ਸਾਹਿਬਾਨ ਅਤੇ ਗੁਰੂ ਗ੍ਰੰਥ ਸਾਹਿਬ ਦੇ ਵਰੁੱਧ ਬੋਲਣ ਵਾਲਿਆਂ ਦਾ ਸਾਥ ਦਿੰਦੇ ਰਹੇ ਅਤੇ ਦਿੰਦੇ ਹਨ ਇਸੇ ਲਈ ਸਭ ਚੁੱਪ ਰਹੇ। ਇਹ ਇੱਕ ਬਹੁਤ ਵੱਡਾ ਇਲਜਾਮ ਹੈ। ਕੀ ਸਿਖ ਮਾਰਗ ਦਾ ਸੰਪਾਦਕ ਸਭ ਅੱਖਾਂ ਮੀਚਕੇ ਗੁਰੂਆਂ ਜਾਂ ਗੁਰਮਤਿ ਵਿਰੁੱਧ ਲਿਖਤਾਂ ਛਾਪਦਾ ਹੈ ਸਿੱਖ ਮਾਰਗ ਦੀ ਨੀਤੀ ਸਭ ਜਾਣਦੇ ਹਨ। ਸਿਖ ਮਾਰਗ ਦੇ ਫੈਸਲੇ ਰਾਗਮਾਲਾ ਅਤੇ ਵਚਿੱਤਰਨਾਟਕ ਨੂੰ ਗੁਰੂ ਕਰਿਤ ਨਹੀਂ ਮੰਨਦੇ”।

ਵਿਚਾਰ- ਵੀਰ ਜੀ! ਮੁੱਦੇ ਵਾਲੀ ਗੱਲ ਤੋਂ ਖੰਝਣ ਦੀ ਤੁਹਾਡੀ ਆਦਤ ਹੈ ਜਾਂ ਮਜਬੂਰੀ?

ਆਪਣੀ ਚੱਲਦੀ ਵਿਚਾਰ ਚਰਚਾ ਵਿੱਚ ਰਾਗਮਾਲਾ ਅਤੇ ਵਚਿੱਤਰਨਾਟਕ ਦੀ ਕਹਾਣੀ ਕਿੱਥੋਂ ਆ ਗਈ? ਰਾਗਮਾਲਾ ਜਾਂ ਵਚਿੱਤਰਨਾਟਕ ਦਾ ਚੱਲਦੀ ਵਿਚਾਰ ਚਰਚਾ ਵਿੱਚ ਕਿਤੇ ਜਰਾ ਜਿੰਨਾ ਵੀ ਜ਼ਿਕਰ ਹੈ?

ਤੁਹਾਡੀ ਹੀ ਲਿਖਤ ਦੇ ਆਧਾਰ ਤੇ ਮੈਂ ਤੁਹਾਨੂੰ ਪੁੱਛਿਆ ਸੀ ਕਿ ਗੁਰੂ ਸਾਹਿਬਾਂ ਦੇ ਖਿਲਾਫ ਲਿਖਣ ਵਾਲੀ ਤੁਹਾਡੀ ਕਲਮ ਓਦੋਂ ਕਿੱਥੇ ਗਈ ਹੋਈ ਸੀ? ਆਪਣੀ ਗੱਲ ਦਾ ਜਵਾਬ ਦੇਣ ਦੀ ਬਜਾਏ ਤੁਸੀਂ ਮੈਨੂੰ ਪਾਠਕਾਂ, ਲੇਖਕਾਂ ਅਤੇ ਸੰਪਾਦਕ ਜੀ ਬਾਰੇ ਸਵਾਲ ਪੁੱਛ ਰਹੇ ਹੋ। ਦੋ ਧਿਰਾਂ ਵਿਚਾਲੇ ਹੁੰਦੇ ਵਿਚਾਰ ਵਟਾਂਦਰੇ ਦੌਰਾਨ ਸੰਪਾਦਕ ਜੀ ਦੇ ਚੁੱਪ ਰਹਿਣ ਵਾਲੀ ਖਾਸੀਅਤ ਨੂੰ ਉਲਟਾ ਮੇਰੇ ਲਈ ਸਵਾਲ ਬਣਾ ਰਹੇ ਹੋ।

ਤੁਸੀਂ ਮੇਰੇ ਤੇ ਸਵਾਲ ਕੀਤਾ ਸੀ- “ਜਦੋਂ ਕੋਈ ਬੰਦਾ ਸਾਡੇ ਗੁਰੂਆਂ ਨੂੰ ਰੱਦ ਕਰਨ ਵਰਗੇ ਘਟੀਆ ਸਵਾਲ ਕਰਦਾ ਹੈ ਭੰਬਲਭੂਸੇ ਵਿੱਚ ਪਾਉਂਦਾ ਹੈ ਉਦੋਂ ਥੁਹਾਡੀ ਕਲਮ ਕਿੱਥੇ ਚਲੇ ਜਾਂਦੀ ਹੈ?”

ਇਸ ਦੇ ਜਵਾਬ ਵਿੱਚ ਮੈਂ ਲਿਖਿਆ ਸੀ- “ਗੁਰੂ ਸਾਹਿਬਾਂ ਦੇ ਖਿਲਾਫ ਪਹਿਲਾਂ ਵੀ ਇੱਕ ਵਿਦਵਾਨ ਸੱਜਣ ਜੀ ਨੇ ਅਤੇ ਇੱਕ ਗਰੁੱਪ ਦੇ ਸੱਜਣਾਂ ਨੇ ਬਹੁਤ ਕੁੱਝ ਲਿਖਿਆ ਸੀ ਅਤੇ ਇੱਥੇ ਬੜੇ ਲੰਬੇ ਚੌੜੇ ਵਿਚਾਰ ਵਟਾਂਦਰੇ ਵੀ ਹੋਏ ਹਨ। ਉਸ ਵੇਲੇ ਜਰੂਰ ਜਵਾਬ ਦੇਣ ਵਾਲੀ ਤੁਹਾਡੀ ਕਲਮ ਪਤਾ ਨਹੀਂ ਕਿੱਥੇ ਗਈ ਹੋਈ ਸੀ? ਜਿਹੜਾ ਤੁਸੀਂ ਲਿਖਿਆ ਹੈ ਨਾ ਕਿ – “…ਪਰ ਜਦੋਂ ਕੋਈ ਬੰਦਾ ਸਾਡੇ ਗੁਰਆਂ ਨੂੰ …”।

ਵੀਰ ਜੀ! ਇਸ ਦੇ ਜਵਾਬ ਵਿੱਚ ਤੁਸੀਂ ਆਪਣੇ ਕੋਈ ਵਿਚਾਰ ਦੇਣੇ ਸੀ। ਤੁਹਾਡੇ ਕੋਲ ਆਪਣੇ ਕੋਲ ਕੋਈ ਜਵਾਬ ਹੈ ਨਹੀਂ ਤੁਸੀਂ ਪਾਠਕਾਂ, ਲੇਖਕਾਂ ਅਤੇ ਸੰਪਾਦਕ ਜੀ ਨੂੰ ਵਿੱਚ ਖੁਆਮ-ਖਾਹ ਹੀ ਇਨਵੌਲਵ ਕਰੀ ਜਾ ਰਹੇ ਹੋ।

ਵੀਰ ਜੀ! ਧਿਆਨ ਦੇਵੋ ਕਿ ਮੈਂ ਤੁਹਾਡੀ ਲਿਖਤ ਦੇ ਸੰਬੰਧ ਵਿੱਚ ਮੁੱਦੇ ਮੁਤਾਬਕ ਗੱਲ ਕੀਤੀ ਸੀ, (ਤੁਹਾਡੀ ਅਤੇ ਆਪਣੀ ਲਿਖਤ ਦਾ ਉੱਪਰ ਹਵਾਲਾ ਵੀ ਦੇ ਦਿੱਤਾ ਗਿਆ ਹੈ)। ਤੁਸੀਂ ਹੋਰ ਹੋਰ ਗੱਲਾਂ ਕਰਕੇ ਵਿਸ਼ੇ ਨੂੰ ਹੋਰ ਹੀ ਰੰਗ ਦੇਣ ਦੀ ਕੋਸ਼ਿਸ਼ ਕਰ ਰਹੇ ਹੋ।

ਤੁਸੀਂ ਲਿਖਿਆ ਹੈ- “… ਜਾਂ ਤੁਹਾਡੀ ਹੀ ਸੋਚ ਅਜਿਹੀ ਹੈ ਕਿ ਹਰ ਵਿਪਰ ਵਰੋਧੀ ਨੂੰ ਗੁਰੂਆਂ ਵਰੋਧੀ ਸਾਬਤ ਕਰਨ ਤੇ ਤੁਲੇ ਹੋ”।

ਵੀਰ ਜੀ! ਇੱਥੇ ਇਹ ਨੁਕਤਾ ਸਾਫ ਕਰਨ ਦੀ ਖੇਚਲ ਕਰੋ ਕਿ- ਜਿਹੜੇ ਵਿਅਕਤੀ ਇਹ ਪ੍ਰਚਾਰ ਕਰਦੇ ਰਹੇ ਹਨ ਕਿ ਗੁਰੂ ਸਾਹਿਬਾਂ ਨੂੰ ‘ਗੁਰੂ’ ਸ਼ਬਦ ਨਾਲ ਸੰਬੋਧਨ ਨਹੀਂ ਕਰਨਾ ਚਾਹੀਦਾ’ ਉਨ੍ਹਾਂਦਾ ਇਹ ਪ੍ਰਚਾਰ ਗੁਰੂ ਸਾਹਿਬਾਂ/ ਸਿੱਖ ਵਿਰੋਧੀ ਸੀ ਜਾਂ ਨਹੀਂ? ਜੇ ਗੁਰੂ ਸਾਹਿਬਾਂ/ਸਿੱਖ ਵਿਰੋਧੀ ਨਹੀਂ ਸੀ ਤਾਂ ਤੁਸੀਂ ਲਫਜ ‘ਸਾਡੇ ਗੁਰੂਆਂ’ ਕਿਸ ਹਿਸਾਬ ਨਾਲ ਵਰਤ ਰਹੇ ਹੋ? ਜੇ ਇਹ ਪ੍ਰਚਾਰ ਗੁਰੂ ਸਾਹਿਬਾਂ/ਸਿੱਖ ਵਿਰੋਧੀ ਸੀ ਤਾਂ ਦੱਸਣ ਦੀ ਖੇਚਲ ਕਰੋ ਕਿ 1-ਜਦੋਂ ਇਸ ਵਿਸ਼ੇ ਸੰਬੰਧੀ ਵਿਚਾਰ ਵਟਾਂਦਰੇ ਚੱਲ ਰਹੇ ਸੀ ਉਦੋਂ ਤੁਹਾਡੀ ਕਲਮ ਕਿੱਥੇ ਗਈ ਸੀ2- ਜਾਂ ਫੇਰ ਤੁਹਾਡੀ ਆਪਣੀ ਸੋਚ ਵਾਲੇ ਵਿਪਰ ਵਿਰੋਧੀ ਪ੍ਰਚਾਰ ਕਰਨ ਵਾਲਿਆਂ ਨੂੰ ਹੋਰ ਸਭ ਕੁੱਝ ਮੁਆਫ ਹੈ। ਜੋ ਮਰਜੀ ਪ੍ਰਚਾਰ ਕਰੀ ਜਾਣ?

3- ਦੱਸਣ ਦੀ ਖੇਚਲ ਕਰੋਗੇ ਕਿ ‘ਗੁਰੂ’ ਪਦ ਬਾਰੇ ਜਦੋਂ ਵਿਚਾਰਾਂ ਚੱਲ ਰਹੀਆਂ ਸੀ ਤਾਂ ਉਨ੍ਹਾਂ ਵਿਚਾਰਾਂ ਵਿੱਚ ਮੇਰੀ ਕਿਹੜੀ ਗੱਲ ਵਿਪਰ ਵਿਰੋਧੀ ਪ੍ਰਚਾਰ ਦੇ ਖਿਲਾਫ ਸੀ?

ਤੁਸੀਂ ਲਿਖਿਆ ਹੈ- “ਇਸ ਦਾ ਮਤਲਬ ਹੈ ਕਿ ਤੁਹਾਡੀ ਨਜ਼ਰ ਵਿੱਚ ਸਿੱਖ ਮਾਰਗ, ਸਿੱਖ ਮਾਰਗ ਦੇ ਲਿਖਾਰੀ, ਪਾਠਕ, ਅਤੇ ਸੰਪਾਦਕ ਸਭ ਗੁਰੂ ਸਾਹਿਬਾਨ ਅਤੇ ਗੁਰੂ ਗ੍ਰੰਥ ਸਾਹਿਬ ਦੇ ਵਰੁੱਧ ਬੋਲਣ ਵਾਲਿਆਂ ਦਾ ਸਾਥ ਦਿੰਦੇ ਰਹੇ ਅਤੇ ਦਿੰਦੇ ਹਨ ਇਸੇ ਲਈ ਸਭ ਚੁੱਪ ਰਹੇ”।

ਵੀਰ ਜੀ! ਜਾਂ ਤਾਂ ਤੁਸੀਂ ਸਿੱਖ ਮਾਰਗ ਦੀ ਨੀਤੀ ਨੂੰ ਸਮਝ ਨਹੀਂ ਸਕੇ ਜਾਂ ਫੇਰ ਜਾਣ ਬੁਝ ਕੇ ਤੁਸੀ ਸੰਪਾਦਕ ਜੀ ਅਤੇ ਹੋਰ ਪਾਠਕਾਂ ਅਤੇ ਲੇਖਕਾਂ ਨੂੰ ਜਾਣ ਬੁੱਝ ਕੇ ਮੇਰੇ ਖਿਲਾਫ ਭੜਕਾਣ ਦੀ ਕੋਸ਼ਿਸ਼ ਕਰ ਰਹੇ ਹੋ। ਇੱਥੇ ਸੰਪਾਦਕ ਜੀ ਵੱਲੋਂ ਗੁਰੂ ਸਾਹਿਬਾਨ ਅਤੇ ਗੁਰੂ ਗ੍ਰੰਥ ਸਾਹਿਬ ਦੇ ਵਰੁੱਧ ਬੋਲਣ ਵਾਲਿਆਂ ਦਾ ਸਾਥ ਦੇਣ ਦੀ ਗੱਲ ਕਿਵੇਂ ਹੋ ਗਈ?

ਵੀਰ ਜੀ! ਸਿੱਖ ਮਾਰਗ ਦੀ ਪੋਲੀਸੀ ਇਹ ਹੈ ਕਿ ਗੁਰਮਤਿ ਸੰਬੰਧੀ ਪਏ ਭੁਲੇਖਿਆਂ ਨੂੰ ਦੂਰ ਕਰਨ ਲਈ ਹਰ ਇੱਕ ਦੇ ਵਿਚਾਰ ਸਭ ਦੇ ਸਾਹਮਣੇ ਰੱਖੇ ਜਾਣ। ਹਰ ਵਿਅਕਤੀ ਆਪਣੀ ਲਿਖਤ ਲਈ ਆਪ ਜਵਾਬ-ਦੇਹ ਵੀ ਹੈ। ਅਤੇ ਸੰਪਾਦਕ ਜੀ ਇਹ ਆਪਣੀ ਸੇਵਾ ਨਿਰਪੱਖਤਾ ਨਾਲ ਨਿਭਾਉਂਦੇ ਚਲੇ ਆ ਰਹੇ ਹਨ। ਮੇਰੀ ਲਿਖਤ ਦੀਆਂ ਇਨ੍ਹਾਂ ਲਾਇਨਾਂ ਵੱਲ ਵੀ ਜ਼ਰਾ ਧਿਆਨ ਦੇਵੋ- “. . ਅਤੇ ਇੱਥੇ ਬੜੇ ਲੰਬੇ ਚੌੜੇ ਵਿਚਾਰ ਵਟਾਂਦਰੇ ਵੀ ਹੋਏ ਹਨ”। ਵੀਰ ਜੀ! ਵਿਚਾਰ ਵਟਾਂਦਰੇ ਹੋਣ ਦਾ ਸਾਫ ਮਤਲਬ ਹੈ ਕਿ ਦੋਨਾਂ ਧਿਰਾਂ ਦੇ ਵਿਚਾਰ ਸਹੀ ਗ਼ਲਤ ਦਾ ਨਿਰਣਾ ਕਰਨ ਦੇ ਲਿਹਾਜ ਨਾਲ ਛਪਦੇ ਰਹੇ, ਅਤੇ ਛਪ ਰਹੇ ਹਨ। ਇਸ ਵਿੱਚ ਅੱਖਾਂ ਬੰਦ ਕਰਕੇ ਛਾਪਣ ਵਾਲੀ ਗੱਲ ਕਿੱਥੋਂ ਆ ਗਈ? ਜੇ ਇੱਥੇ ਵਿਚਾਰ ਵਟਾਂਦਰੇ ਨਾ ਹੋਏ ਹੁੰਦੇ ਕੇਵਲ ਇੱਕ ਧਿਰ ਦੀਆਂ ਹੀ ਗੱਲਾਂ ਸੁਣੀਆਂ ਜਾਂਦੀਆਂ ਫੇਰ ਇਹ ਇਜਾਮ ਸੰਪਾਦਕ ਜੀ ਸਿਰ ਬੇਸ਼ੱਕ ਕਿਹਾ ਜਾ ਸਕਦਾ ਸੀ। ਜਦੋਂ ਦੋਨਾਂ ਧਿਰਾਂ ਦੀਆਂ ਗੱਲਾਂ ਉਹ ਨਿਰਪੱਖ ਛਾਪਦੇ ਰਹੇ ਹਨ ਅਤੇ ਇਸ ਗੱਲ ਦਾ ਮੈਂ ਪਹਿਲਾਂ ਵੀ ਕਈ ਵਾਰੀਂ ਜ਼ਿਕਰ ਕਰ ਚੁੱਕਾ ਹਾਂ ਤਾਂ ਮੇਰੇ ਵੱਲੋਂ ਇਹ ਇਲਜਾਮ ਕਿਸ ਤਰ੍ਹਾਂ ਹੋ ਸਕਦਾ ਹੈ? ਹਾਂ ਤੁਹਾਡੀ 26-08-12 ਦੀ ਲਿਖਤ ਸੰਪਾਦਕ ਜੀ ਨੂੰ ਇੱਕ ਧਿਰ ਦਾ ਪੱਖ ਲੈਣ ਦਾ ਦੋਸ਼ੀ ਕਰਾਰ ਦੇਣ ਵਾਲੀ ਜਰੂਰ ਲੱਗ ਰਹੀ ਹੈ।

ਤੁਸੀਂ ਲਿਖਿਆ ਹੈ – “ਇਹ ਇੱਕ ਬਹੁਤ ਵੱਡਾ ਇਲਜਾਮ ਹੈ” … “ਅਗਰ ਤੁਹਾਨੂੰ ਸਿੱਖ ਮਾਰਗ ਦੀ ਨੀਤੀ ਪਸੰਦ ਨਹੀਂ ਹੈ ਤਾਂ ਸਿੱਖ ਮਾਰਗ ਤੇ ਲਿਖਦੇ ਕਿਉਂ ਹੋ?”

ਵੀਰ ਜੀ! ਖੁਆਮ ਖਾਹ ਹੀ ਤੁਸੀਂ ਇਹ ਇਲਜਾਮ ਵਾਲੀ ਗੱਲ ਘੜ ਲਈ ਅਤੇ ਮੇਰੇ ਸਿਰ ਥੋਪ ਦਿੱਤੀ? ਮੇਰੀ ਕਿਸ ਗੱਲ ਦੇ ਆਧਾਰ ਤੇ ਤੁਸੀਂ ਕਹਿ ਦਿੱਤਾ ਕਿ ਮੈਨੂੰ ਸਿੱਖ ਮਾਰਗ ਦੀ ਨੀਤੀ ਪਸੰਦ ਨਹੀਂ? ਇਹ ਤਾਂ ਤੁਸੀਂ ਆਪ ਆਪਣੀ ਗੱਲ ਦਾ ਜਵਾਬ ਦੇਣ ਤੋਂ ਖਿਸਕਣ ਲਈ ਸੰਪਾਦਕ ਜੀ ਨੂੰ ਬੇ ਮਤਲਬ ਉਕਸਾਉਣ ਵਾਲੀ ਗੱਲ ਕਰ ਰਹੇ ਹੋ।

ਤੁਸੀਂ ਲਿਖਿਆ ਹੈ- “ਪਰ ਸਭ ਨੇ ਪੜ੍ਹਿਆ ਹੈ ਕਿ ਤੁਹਾਡਾ ਸਾਰਾ ਜ਼ੋਰ ਇਹ ਵਿਪਰੀ ਕਿਰਤ ਦੇ ਹੱਕ ਵਿੱਚ ਭੁਗਤਿਆ ਹੈ। ਕਦੇ ਵੀ ਜਾਗਰੁਕਾਂ ਦੇ ਹੱਕ ਵਿੱਚ ਨਹੀਂ”।

1- ਵੀਰ ਜੀ! ਕੀ ਤੁਸੀਂ ਇੱਥੇ ਇਹ ਕਹਿਣਾ ਚਾਹੁੰਦੇ ਹੋ ਕਿ ਮੈਂ ਏਨੇ ਸਾਲਾਂ ਤੋਂ ਵਿਪਰਵਾਦ ਦੇ ਹੱਕ ਵਿੱਚ ਲਿਖਦਾ ਰਿਹਾ ਅਤੇ ਸੰਪਾਦਕ ਜੀ ਅੱਖਾਂ ਬੰਦ ਕਰਕੇ ਛਾਪਦੇ ਰਹੇ?

2- ਵੀਰ ਜੀ! ਤੁਸੀਂ ਜਾਗਰੁਕ ਹੋਣ ਦਾ ਕੋਈ ਸਰਟੀਫਿਕੇਟ ਹਾਸਲ ਕੀਤਾ ਹੋਇਆ ਹੈ ਜਿਹੜਾ ਮੇਰੇ ਕੋਲ ਨਹੀਂ ਹੈ? ਆਪਣੇ ਆਪ ਖੁਦ ਨੂੰ ਜਾਗਰੁਕ ਅਤੇ ਦੂਸਰਿਆਂ ਨੂੰ ਸੁੱਤੇ ਹੋਏ ਕਰਾਰ ਦੇਈ ਜਾ ਰਹੇ ਹੋ? ਮੈਂ ਆਮ ਤੌਰ ਤੇ ਹਰ ਗੱਲ ਬਾਰੇ ਵਿਚਾਰ ਗੁਰਬਾਣੀ ਉਦਾਹਰਣਾ ਸਮੇਤ ਦਿੰਦਾ ਚਲਾ ਆ ਰਿਹਾ ਹਾਂ। ਇਸ ਦੇ ਉਲਟ ਤੁਹਾਨੂੰ ਹੀ ਜਿਆਦਾਤਰ ਆਪਣੀ ਗੱਲ ਮਨਵਾਉਣ ਲਈ ਮੰਦੀ ਭਾਸ਼ਾ ਦਾ ਸਹਾਰਾ ਲੈਣਾ ਪੈਂਦਾ ਹੈ। ਜੇ ਤੁਸੀਂ ਜਿਆਦਾ ਹੀ ਜਾਗਰੁਕ ਹੋ ਅਤੇ ਮੈਂ ਸੁੱਤਾ ਹੋਇਆ ਤਾਂ ਤੁਸੀਂ ਵਿਚਾਰ ਨੂੰ ਸਹੀ ਲੀਹ ਤੇ ਚਲਾਉਣ ਦੀ ਬਜਾਏ ਹੋਰ ਹੋਰ ਕਹਾਣੀਆਂ ਘੜ ਕੇ ਵਿਸ਼ੇ ਤੋਂ ਖੁੰਝਾਉਣ ਦੀ ਕੋਸ਼ਿਸ਼ ਕਿਉਂ ਕਰਦੇ ਹੋ? ਗੱਲ ਨੂੰ ਸੁਚੱਜੇ ਢੰਗ ਨਾਲ ਇੱਕ ਲੀਹ ਤੇ ਕਿਉਂ ਨਹੀਂ ਚਹਾਉਂਦੇ। ਹੁਣ ਐਸ ਵੇਲੇ ਚੱਲਦੀ ਵਿਚਾਰ ਵਿੱਚ ਰਾਗਮਾਲਾ, ਵਚਿੱਤਰ ਨਾਟਕ, ਸੰਪਾਦਕ ਜੀ ਤੇ ਇਲਜਾਮ ਲਗਾਣਾ…. , ਇਹ ਗੱਲਾਂ ਵਿੱਚ ਕਿਉਂ ਅਤੇ ਕਿੱਥੋਂ ਆ ਵੜੀਆਂ?

ਤੁਸੀਂ ਲਿਖਿਆ ਹੈ- “ਉਲਟਾ ਆਪਣੀ ਮਿੱਠੀ ਬੋਲੀ ਦਾ ਸਹਾਰਾ ਲੈਕੇ ਵਿਰੋਧੀਆਂ ਤੇ ਕੌੜੀ ਬੋਲੀ ਦਾ ਦੋਸ਼ ਲਗਾਉਂਦੇ ਹੋ। ਅਸੀਂ ਆਪਣੀ ਕੌੜੀ ਬੋਲੀ ਰਾਹੀਂ ਵੀ ਗੁਰੂ ਜੀ ਦੀ ਮਿੱਠੀ ਬਾਣੀ ਨੂੰ ਵਿਪਰ ਤੋਂ ਦੂਰ ਰੱਖਣਾ ਚਾਹੁੰਦੇ ਹਾਂ, ਪਰ ਤੁਸੀਂ ਮਿੱਠੀ ਬੋਲੀ ਰਾਹੀਂ ਗੁਰੂ ਦੀ ਬਾਣੀ ਵਿੱਚ ਵਿਪਰ ਸਾਂਭਣਾ ਚਾਹੁੰਦੇ ਹੋ”।

ਵੀਰ ਜੀ!

1-ਇਕ ਗੱਲ ਸਾਫ ਕਰੋ, ਕਿ ਕੀ ਮਿੱਠੀ ਬੋਲੀ ਬੋਲਣਾ ਗੁਨਾਹ ਹੈ?

2- ਤੁਹਾਡੇ ਤੇ ਕੌੜੀ ਬੋਲੀ ਵਰਤਣ ਦਾ ਮੇਰਾ ਇਲਜਾਮ ਗ਼ਲਤ ਹੈ?

3- ਅੱਜ ਤੱਕ ਮੇਰੀ ਕਿਹੜੀ ਗੱਲ ਵਿਪਰਵਾਦ ਦੇ ਸਮਰਥਨ ਵਾਲੀ ਸਾਬਤ ਕਰ ਸਕੇ ਹੋ? ਕਿਸੇ ਇੱਕ ਅੱਧ ਦਾ ਹਵਾਲਾ ਪੇਸ਼ ਕਰੋ ਜੀ।

(ਇਸ ਤੋਂ ਅਗਲਾ ਸਾਰਾ ਪਹਿਰਾ ਹਰਦੇਵ ਸਿੰਘ ਜੰਮੂ ਜੀ ਦੀ ਲਿਖਤ ਦੇ ਸੰਬੰਧ ਵਿੱਚ ਹੈ)।

ਵੀਰ ਜੀ! ਮੈਂ ਤਾਂ ਸਿਰਫ ਏਨਾ ਹੀ ਕਿਹਾ ਸੀ ਕਿ ਗਾਲ਼ੀ ਗਲੋਚ ਵਾਲੀ ਮੰਦੀ ਭਾਸ਼ਾ ਦਾ ਇਸਤੇਮਾਲ ਬੰਦ ਕਰੋ”। ਇਸ ਨਾਲ ਸਿੱਖ ਮਾਰਗ ਦਾ ਮਹੌਲ ਖਰਾਬ ਹੁੰਦਾ ਹੈ ਅਤੇ ਸੰਪਾਦਕ ਜੀ ਨੂੰ ਵਿਚਾਰ ਚਰਚਾ ਵਿੱਚੇ ਹੀ ਬੰਦ ਕਰਨੀ ਪੈ ਜਾਂਦੀ ਹੈ। ਮੰਦੀ ਭਾਸ਼ਾ ਦਾ ਪ੍ਰਯੋਗ ਕਰਕੇ ਸਿੱਖ ਮਾਰਗ ਦਾ ਮਹੌਲ ਖਰਾਬ ਕਰਨ ਵਾਲੇ ਬੰਦੇ ਹੋਰ ਹਨ ਅਤੇ ਭੁਗਤਣਾ ਦੂਜਿਆਂ ਨੂੰ ਪੈਂਦਾ ਹੈ।

ਤੁਸੀਂ ਕਹਾਣੀ ਨੂੰ ਹੋਰ ਹੀ ਹੋਰ ਰੰਗਤ ਦੇਈ ਤੁਰੇ ਜਾ ਰਹੇ ਹੋ। ਮੈਂ ਤਾਂ ਤੁਹਾਨੂੰ ਤੁਹਾਡੀ ਗ਼ਲਤੀ ਦਾ ਅਹਿਸਾਸ ਦਿਵਾਇਆ ਸੀ। ਤੁਹਾਨੂੰ ਇਹ ਗ਼ਲਤੀ, ਗ਼ਲਤੀ ਨਹੀਂ ਲੱਗਦੀ ਤਾਂ ਤੁਹਾਨੂੰ ਤੁਹਾਡੀ ਬੋਲੀ ਮੁਬਾਰਕ ਪਰ ਇਸ ਤੋਂ ਅੱਗੇ ਸੰਪਾਦਕ ਜੀ ਅਤੇ ਸਿੱਖ ਮਾਰਗ ਦੀ ਸਲਾਹਕਾਰ ਕਮੇਟੀ ਦੇ ਸੋਚਣ ਵਿਚਾਰਨ ਦਾ ਵਿਸ਼ਾ ਹੈ।

ਸਿੱਖ ਮਾਰਗ ਦੀ ਸਲਾਹਕਾਰ ਕਮੇਟੀ ਅੱਗੇ ਬੇਨਤੀ ਹੈ ਕਿ- ਉਹ ਇਸ ਵਿਸ਼ੇ ਤੇ ਜਰੂਰ ਵਿਚਾਰ ਕਰਨ ਕਿ ਸਿੱਖ ਮਾਰਗ ਦਾ ਮਹੌਲ ਖਰਾਬ ਕਰਨ ਵਾਲੇ ਲੋਕ ਕੌਣ ਹਨ। ਕਿਹੜੇ ਲੋਕਾਂ ਦੀ ਵਜਹਾ ਕਰਕੇ ਸਿੱਖ ਮਾਰਗ ਤੇ ਚੱਲਦੀ ਵਿਚਾਰ ਚਰਚਾ ਨੂੰ ਵਿੱਚੇ ਹੀ ਬੰਦ ਕਰਨਾ ਪੈ ਜਾਂਦਾ ਹੈ। ਅਤੇ ਉਨ੍ਹਾਂ ਬਾਰੇ ਸੰਪਾਦਕ ਜੀ ਨੂੰ ਕੀ ਫੈਸਲਾ ਕਰਨਾ ਚਾਹੀਦਾ ਹੈ? ਮੈਨੂੰ ਸਲਾਹਕਾਰ ਕਮੇਟੀ ਦੇ ਮੈਂਬਰਾਂ ਦੀ ਇਮਾਨਦਾਰੀ ਤੇ ਸ਼ੱਕ ਨਹੀਂ ਪਰ ਇਸ ਪਾਸੇ ਧਿਆਨ ਦਵਾਉਣਾ ਮੇਰਾ ਫਰਜ ਅਤੇ ਹੱਕ ਹੈ। ਧੰਨਵਾਦ।

ਜਸਬੀਰ ਸਿੰਘ (ਕੈਲਗਰੀ) 27-08-12


(27/08/12)
ਜਾਚਕ ਜੀ

ਜਾਚਕ ਜੀ ਨੇ ਤਾਂਤਰਿਕ ਪਾਲੋ ਦੇ ਖੂਨੀ ਥੜੇ ਦੀ ਇੱਟ ਨਾਲ ਇੱਟ ਖੜਕਾਈ
ਕਿਸ਼ਨਪੁਰਾ ਕਲਾਂ 27 ਅਗਸਤ (ਨੀਲਮ) ਮਾਲਵੇ ਦੇ ਇਤਿਹਾਸਕ ਪਿੰਡ ਭਿੰਡਰ ਕਲਾਂ ਦੀ ਤਾਂਤਰਿਕ ਪਾਲੋ ਸਰਪੰਚਣੀ ਦੇ ਜਿਸ ਥਾਂ `ਤੇ ਪਿੰਡ ਮਨਾਵਾਂ ਦੀ ਮਸੂਮ ਲੜਕੀ ਵੀਰਪਾਲ ਕੌਰ ਨੂੰ ਭੂਤ-ਪ੍ਰੇਤ ਕੱਢਣ ਦੇ ਚੱਕਰ ਵਿੱਚ ਗਰਮ ਚਿਮਟਿਆਂ ਨਾਲ ਕੁਟ ਕੁਟ ਕੇ ਮਾਰ ਦਿੱਤਾ ਸੀ। ਅੱਜ ਪੰਥ ਪ੍ਰਸਿੱਧ ਕਥਾਵਾਚਕ ਤੇ ਸ੍ਰੀ ਦਰਬਾਰ ਦੇ ਸਾਬਕਾ ਹੈਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਜਾਚਕ ਵੱਲੋਂ ਉਸ ਖੂਨੀ ਥੜੇ ਦੀ ਧੂਣਿਆਂ ਸਮੇਤ ਇੱਟ ਨਾਲ ਇੱਟ ਵਜਾ ਦਿੱਤੀ ਗਈ। ਇਸ ਕਾਰਵਾਈ ਨੂੰ ਅੰਜਾਮ ਦੇਣ ਤੋਂ ਪਹਿਲਾਂ ਉਨ੍ਹਾਂ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭੂਤ-ਪ੍ਰੇਤ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ। ਸਗੋਂ ਜਿਊਂਦੀਆਂ ਭੂਤ-ਪ੍ਰੇਤਾਂ ਤਾਂ ਤਾਂਤਰਿਕ ਪਾਲੋ ਵਰਗੇ ਪਾਖੰਡੀ ਲੋਕ ਹਨ, ਜਿਹੜੇ ਤਹਾਨੂੰ ਵਹਿਮਾਂ ਭਰਮਾਂ ਵਿੱਚ ਫਸਾ ਕੇ ਆਪਣਾ ਤੋਰੀ ਫੁਲਕਾ ਚਲਾ ਰਹੇ ਹਨ। ਲੋੜ ਹੈ ਅਸੀਂ ਇਨ੍ਹਾ ਦੇ ਚੁੰਗਲ ਚੋਂ ਨਿਕਲਣ ਲਈ ਸੁਚੇਤ ਹੋਈਏ। ਉਨ੍ਹਾਂ ਅੱਗੇ ਕਿਹਾ ਕਿ ਸਾਨੂੰ ਵਹਿਮਾ ਭਰਮਾਂ ਵਿਚੋਂ ਨਿਕਲਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚਾਰਨ ਪੂਰਵਕ ਪੜ੍ਹਣੀ ਚਾਹੀਦੀ ਹੈ।
ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਭੂਤ ਪ੍ਰੇਤ ਕੱਢਣ ਵਾਲੇ ਲੋਕਾਂ ਨੂੰ ਨੱਥ ਪਾਉਣ ਲਈ ਤੁਹਾਡੇ ਪਿੰਡ ਤੋਂ ਸ਼ੁਰੂਆਤ ਕੀਤੀ ਜਾ ਰਹੀ ਹੈ, ਤੁਸੀਂ ਸਾਰੇ ਰਲ ਮਿਲ ਕੇ ਸਹਿਯੋਗ ਦਿਓ ਅਤੇ ਅਗਾਂਹ ਤੋਂ ਐਸੇ ਲੋਕਾਂ ਨੂੰ ਪੰਚਾਇਤਾਂ ਲਈ ਮੁਖੀਏ ਨਾ ਚੁਣੋ। ਉਨ੍ਹਾਂ ਭੂਤ-ਪ੍ਰੇਤ ਕੱਢਣ ਦੇ ਨਾਂ ਹੇਠ ਠੱਗੀ ਦੀਆਂ ਦੁਕਾਨਾਂ ਚਲਾਉਣ ਵਾਲਿਆਂ ਨੂੰ ਤਾੜਣਾ ਕਰਦਿਆਂ ਆਖਿਆ ਕਿ ਉਹ ਬਾਜ਼ ਆ ਜਾਣ, ਨਹੀਂ ਤਾਂ ਉਨ੍ਹਾਂ ਨੂੰ ਵੀ ਤਾਂਤਰਿਕ ਪਾਲੋ ਦੀ ਤਰ੍ਹਾਂ ਜੇਲਾਂ ਵਿੱਚ ਜਾਣਾ ਪਵੇਗਾ। ਉਨ੍ਹਾਂ ਪ੍ਰਸ਼ਾਸ਼ਨ ਨੂੰ ਅਪੀਲ ਕੀਤੀ ਕਿ ਉਹ ਪਾਲੋ ਨੂੰ ਸਰਪੰਚਣੀ ਦੇ ਅਹੁਦੇ ਤੋਂ ਬਰਖਾਸਤ ਕਰਨ। ਇਸ ਤੋਂ ਇਲਾਵਾ ਗਿਆਨੀ ਜੀ ਨੇ ਇਲਾਕੇ ਦੀ ਧਾਰਮਿਕ ਸੰਸਥਾਵਾਂ ਤੇ ਸੰਪਰਦਾਵਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਜ਼ਿਮੇਵਾਰੀ ਨਿਭਾਉਂਦਿਆਂ ਹੋਇਆਂ ਲੋਕਾਂ ਨੂੰ ਵਹਿਮਾ ਭਰਮਾਂ ਵਿਚੋਂ ਕੱਢ ਕੇ ਗੁਰੂ ਗ੍ਰੰਥ ਦੇ ਲੜ ਲਾਉਣ। ਇਸ ਮੌਕੇ ਉਨਾਂ ਨਾਲ ਫ਼ਤਹਿ ਮਲਟੀ ਮੀਡੀਆ ਟੀਮ ਦੇ ਸਤਪਾਲ ਸਿੰਘ, ਮਨਦੀਪ ਸਿੰਘ ਤੇ ਵਰਿਆਮ ਸਿੰਘ ਤੇ ਕੁਲਵੰਤ ਸਿੰਘ ਆਦਿਕ ਨੌਜਵਾਨ ਹਾਜ਼ਰ ਸਨ।








(27/08/12)
ਪਰਮਜੀਤ ਸਿੰਘ ਉਤਰਾਖੰਡ

ਮਸਲਾ ਧਰਮ ਪ੍ਰਚਾਰ ਕਮੇਟੀ (ਅੰਮ੍ਰਿਤਸਰ) ਵੱਲੋਂ ਫ੍ਰੀ ਲਿਟ੍ਰੇਚਰ ਛਾਪਣ ਦਾ - ਪਰਮਜੀਤ ਸਿੰਘ ਉਤਰਾਖੰਡ

ਖ਼ਾਲਸਾ ਪੰਥ ਦੇ ਵਿਹੜੇ ਅੰਦਰ ਆਏ ਦਿਨ ਕੋਈ ਨਾ ਕੋਈ ਆਪਣੀ ਗੰਦੀ ਸੋਚ ਦੇ ਟੋਕਰੇ ਰਾਹੀਂ ਮਨਮਤਿ ਦਾ ਕੂੜਾ ਸੁਟਦਾ ਨਜ਼ਰ ਆ ਹੀ ਜਾਂਦਾ ਹੈ। ਇਸ ਟੋਕਰੇ ਵਿੱਚੋਂ ਕਦੀ ਮਿਥਿਹਾਸਕ ਸਾਖੀਆਂ ਦੀ ਥੈਲੀ (ਸੂਰਜ ਪ੍ਰਕਾਸ਼) ਦਾ ਤੇ ਕਦੀ ਬਚਿੱਤਰ ਨਾਟਕ, ਗੁਰ-ਬਿਲਾਸ ਪਾ. 6 ਵਰਗੇ ਕੂੜ ਭਰੇ ਲਿਟ੍ਰੇਚਰ ਦਾ ਗੰਦ ਅਕਸਰ ਹੀ ਸੁਟਿਆ ਜਾਂਦਾ ਰਿਹਾ ਹੈ ਜਿਸਨੂੰ ਇਸ ਵਿਹੜੇ ਵਿੱਚੋਂ ਸਾਫ ਕਰਨ ਵਾਸਤੇ ਗੁਰਮਤਿ ਦਾ ਝਾੜੂ ਹੱਥ ਵਿੱਚ ਫੜਕੇ ਫੇਰਨਾ ਹੀ ਸਾਡੀ ਅਸਲ ਸੇਵਾ (ਜੁੰਮੇਵਾਰੀ) ਬਣਦੀ ਹੈ।

ਧਰਮ ਪ੍ਰਚਾਰ ਦਾ ਦਾਵਾ ਕਰਨ ਵਾਲੀ ਅੰਮ੍ਰਿਤਸਰ ਕਮੇਟੀ ਨੇ ਕੌਮ ਦਾ ਲੱਖਾਂ ਕਰੋੜਾਂ ਰੁਪਈਏ ਦਾ ਖਰਚਾ ਇਹ ਕਹਿਕੇ ਸ਼ੋ ਕਰਨਾ ਹੋਂਦਾ ਹੈ ਕਿ ਅਸੀਂ ਧਰਮ ਦਾ ਪ੍ਰਚਾਰ ਫ੍ਰੀ ਲਿਟ੍ਰੇਚਰ ਛਾਪ ਕੇ ਘਰ-ਘਰ ਪਹੁੰਚਾ ਰਹੇ ਹਾਂ। ਭਾਵੇਂ ਕਿ ਇਸ ਵਿੱਚ ਵੀ ਪੂਰੀ ਸਚਾਈ ਨਜ਼ਰ ਨਹੀਂ ਆਉਂਦੀ।

ਧਰਮ ਪ੍ਰਚਾਰ ਕਮੇਟੀ ਨੇ ਜਨਵਰੀ 2012 ਵਿੱਚ ਕੇਸ ਕਿਉਂ? ਇੱਕ ਉੱਤਰ ਨਾਮ ਦਾ ਭੇਟਾ ਰਹਿਤ ਲਿਟ੍ਰੇਚਰ (50, 000 ਕਾਪੀ) ਛਾਪਿਆ। ਜਿਸ ਦਾ ਲੇਖਕ ਡਾ. ਤੇਜਿੰਦਰ ਸਿੰਘ ਹੈ। ਇਤਰਾਜਯੋਗ ਤੱਥਾਂ ਤੋਂ ਅਲਾਵਾ ਇਸ ਲਿਟ੍ਰੇਚਰ ਵਿੱਚ ਭਾਵੇਂ ਲੇਖਕ ਨੇ ਕੇਸਾਂ ਬਾਰੇ ਬਹੁਤਾ ਕੁੱਛ ਅਜੇਹਾ ਵੀ ਨਹੀਂ ਲਿਖਿਆ ਕਿ ਇੱਕ ਕੇਸ ਰੱਖਣ ਵਾਲੇ ਜਗਿਆਸੂ ਜਾਂ ਕੇਸ ਨਾ ਰੱਖਣ ਵਾਲੇ ਦੀਆਂ ਬੇ-ਤੁਕੀਆਂ ਦਲੀਲਾਂ ਦਾ ਕੋਈ ਢੁਕਵਾਂ ਜਵਾਬ ਮਿਲ ਸਕੇ। ਸ਼ਾਇਦ ਧਰਮ ਪ੍ਰਚਾਰ ਕਮੇਟੀ ਕੋਲ ਸੁਲਝੇ ਵਿਦਵਾਨਾਂ ਦੀ ਅਜੇ ਬਹੁਤ ਘਾਟ ਹੈ। ਖ਼ੈਰ! ਇਸ ਕਿਤਾਬ ਵਿੱਚ ਅੱਧੇ ਤੋਂ ਵੱਧ ਹਿੱਸਾ ਗੁਰ ਮੰਤ੍ਰ ਦੀ ਵਿਆਖਿਆ ਤੇ ਵਰਤੋ ਨਾਲ ਹੀ ਭਰਿਆ ਪਿਆ ਹੈ। ਜੋ ਹੂ-ਬਹੂ ਹੇਠ ਲਿਖੇ ਅਨੁਸਾਰ ਹੀ ਹੈ-

1. ਗੁਰ-ਮੰਤਰ

ਗੁਰ ਮੰਤਰ ਉਹਨਾਂ ਸ਼ਬਦਾਂ ਨੂੰ ਕਿਹਾ ਜਾਂਦਾ ਹੈ ਜਿਹੜੇ ਗੁਰੂ ਵੱਲੋਂ ਸਿੱਖਾਂ ਨੂੰ ਗੁਪਤ ਤੌਰ ਤੇ ਕੰਨ ਵਿੱਚ ਦੱਸੇ ਜਾਂਦੇ ਸਨ ਤੇ ਮੰਤਰ ਬਾਰ ਬਾਰ ਜਪਣ ਲਈ ਹੁੰਦਾ ਸੀ। ਇਹ ਸ਼ਬਦ ਸਿੱਖ ਨੂੰ ਕੇਵਲ ਸਿੱਖ ਬਨਾਉਣ ਵੇਲੇ ਹੀ ਦੱਸੇ ਜਾਂਦੇ ਸਨ ਤੇ ਸਦਾ ‘ਅੰਧੁਲੇ ਕੀ ਟੇਕ’ ਦਾ ਕੰਮ ਦੇਂਦੇ ਸਨ। ਇਹ ਸਭ ਨੂੰ ਪਤਾ ਹੈ ਕਿ ਸਿੱਖ ਗੁਰੂ ਸਾਹਿਬਾਨ ਦਾ ਗੁਰ-ਮੰਤਰ ‘ਵਾਹਿਗੁਰੂ’ ਹੀ ਹੈ। ਗੁਰ-ਮੰਤਰ ਸ਼ਬਦ ਦੇ ਰੂਪ ਵਿੱਚ ਆਪਣੇ ਆਪ ਗੁਰੂ ਹੈ ਕਿਉਂਕਿ ਇਹ ਉਹ ਸਭ ਕੁੱਛ ਕਰਦਾ ਹੈ ਜੋ ਗੁਰੂ ਕਰਦਾ ਹੈ। ਗੁਰ-ਮੰਤਰ ਦੇ ਜਾਦੂ ਤੋਂ ਬਿਨਾ ਕੋਈ ਵੀ ਦੁਨਿਆਵੀ ਸ਼ਕਤੀ ਇਸ ਸੰਸਾਰ ਵਿੱਚ ਮਨੁੱਖ ਦੀ ਸਹਾਇਤਾ ਨਹੀਂ ਕਰ ਸਕਦੀ। (ਕੇਸ ਕਿਉਂ-ਪੰਨਾ ਨੰ. 12)

2. ਪਹਿਲਾਂ ਪਹਿਲਾਂ ਗੁਰ-ਮੰਤਰ ਗੁਪਤ ਬਣਿਆ ਰਿਹਾ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਸੰਕਲਿਤ ਹੋ ਜਾਣ ਉਪਰੰਤ ਇਸ ਦਾ ਗਿਆਨ ਆਮ ਲੋਕਾਂ ਨੂੰ ਹੋ ਗਿਆ। …

ਸਤਿਗੁਰੂ ਨਾਨਕ ਦੇਵ ਜੀ ਦਾ ਸਿੱਖ ਬਨਾਉਣ ਦਾ ਇਹ ਤਰੀਕਾ ਸੰਨ 1699 ਤੱਕ ਜਾਰੀ ਰਿਹਾ। (ਪੰਨਾ ਨੰ. 13)

3. ਸਿੱਖਾਂ ਵਿੱਚ ਗੁਰ ਫਤਿਹ ਦਾ ਤਰੀਕਾ ਚਾਲੂ ਕੀਤਾ ਗਿਆ ਅਤੇ ਇਹ ਗੁਰ-ਮੰਤਰ ਵਿੱਚੋਂ ਲਿਆ ਗਿਆ। (ਪੰਨਾ ਨੰ, 14)

4. ਕਿਸੇ ਵੀ ਗੁਰੂ ਸਾਹਿਬ ਨੇ ਆਪਣੀ ਬਾਣੀ ਵਿੱਚ ਪ੍ਰਮਾਤਮਾ ਨੂੰ ‘ਵਾਹਿਗੁਰੂ’ ਦੇ ਸ਼ਬਦ ਨਾਲ ਸੰਬੋਧਿਤ ਨਹੀਂ ਕੀਤਾ, ਹਾਲਾਂ ਕਿ ਗੁਰੂ ਸਾਹਿਬਾਨ ਵੱਲੋਂ ਇਸੇ ਹੀ ਮਹਾਨ ਸ਼ਬਦ ਨੂੰ ਗੁਰ-ਮੰਤਰ ਕਰਕੇ ਦਿੱਤਾ ਜਾਂਦਾ ਰਿਹਾ। …

ਹੋ ਸਕਦਾ ਹੈ ਕਿ ਗੁਰੂ ਸਾਹਿਬਾਨ ਵੱਲੋਂ ਇਉਂ ਗੁਰ-ਮੰਤਰ ਦੀ ਪਵਿਤ੍ਰਤਾ ਨੂੰ ਸੁਰਖਿਅਤ ਰਖਣਾ ਹੀ ਯੋਗ ਖਿਆਲ ਕੀਤਾ ਗਿਆ ਹੋਵੇ। ਇਸੇ ਵਾਸਤੇ ਦੀਖਿਆ ਜਾਂ ਗੁਰ-ਮੰਤਰ ਦੇਣ ਦੇ ਸਮੁਚੇ ਤਰੀਕੇ ਨੂੰ ਬਿਲਕੁਲ ਹੀ ਗੁਰੂ ਗ੍ਰੰਥ ਸਾਹਿਬ ਦੀ ਆਪ ਆਪਣੀ ਬਾਣੀ ਤੋਂ ਬਾਹਰ ਰੱਖਿਆ ਗਿਆ ਹੈ।। (ਪੰਨਾ ਨੰ, 18)

5. ਸ੍ਰੀ ਗੁਰੂ ਗ੍ਰੰਥ ਜੀ ਵਿੱਚ ਅੰਤਮ ਸਬਦ ਤੋਂ ਪਹਿਲਾਂ ‘ਮੁੰਦਾਵਣੀ ਮਹਲਾ 5’ ਹੈ। ਮੁੰਦਾਵਣੀ ਦਾ ਅਰਥ ਬੁਝਾਰਤ ਹੈ, ਅਰਥਾਤ ਇਸ ਸ਼ਬਦ ਵਿੱਚ ਇੱਕ ਬੁਝਾਰਤ ਪਾਈ ਹੈ ਜੋ ਕਿ ਗੁਰੂ ਸਿੱਖਾਂ ਨੇ ਲਭਣੀ ਹੈ। ਇਸ ਸ਼ਬਦ ਵਿੱਚ ਦਸਿਆ ਗਿਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਤਿੰਨ ਵਸਤਾਂ ਮਿਲਦੀਆਂ ਹਨ। ਅਰਥਾਤ ਸਤੁ, ਸੰਤੋਖ ਤੇ ਵੀਚਾਰ। ਪਰ ਇਸ ਤੋਂ ਅੱਗੇ ਚੌਥੀ ਵਸਤੂ ਭੀ ਹੈ। ‘ਅੰਮ੍ਰਿਤ ਨਾਮੁ ਠਾਕੁਰ ਕਾ ਹੋ ਸਕਦਾ ਹੈ ਕਿ ਉਪਰੋਕਤ ਬੁਝਾਰਤ ਦਾ ਅਰਥ ਇਹ ਹੋਵੇ ਕਿ ਉੱਪਰ ਦਰਸ਼ਾਈਆਂ ਤਿੰਨ ਵਸਤਾਂ ਹਰ ਇੱਕ ਪ੍ਰਾਣੀ ਲਈ ਹੀ ਹਨ ਪਰ ‘ਅੰਮ੍ਰਿਤ ਨਾਮੁ ਠਾਕੁਰ ਕਾ’ ਕੇਵਲ ਸਿੱਖ ਲਈ ਹੀ ਹੈ। ਉਸ ਦੀਖਿਅਤ ਅੰਮ੍ਰਿਤਧਾਰੀ ਲਈ ਜਿਸ ਨੇ ਕਿ ਪਾਹੁਲ ਲੈਣ ਕਰਕੇ ਕੇਸ ਰੱਖੇ (ਸੰਭਾਲੇ) ਹੋਏ ਹਨ। (ਪੰਨਾ ਨੰ, 19)

6. ਕੇਸ ਕਟਾਉਣਾ ਸਾਰੇ ਪਾਪਾਂ ਨਾਲੋਂ ਵੀ ਵੱਡਾ ਪਾਪ ਹੈ, ਜਿਸ ਲਈ ਕੀ ਆਦਮੀ ਨੂੰ ਸੁਰਗ ਤੋਂ ਸਦਾ ਲਈ ਧੱਕਾ ਦਿੱਤਾ ਗਿਆ ਸੀ। (ਪੰਨਾ ਨੰ, 27)

7. ਭਾਈ ਵੀਰ ਸਿੰਘ ਅਤੇ ਕੇਸ

ਡਾ. ਭਾਈ ਵੀਰ ਸਿੰਘ ਨੇ ਕਲਗੀਧਰ- ਚਮਤਕਾਰ ਵਿੱਚ ਲਿਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ 11 ਮਹੀਨੇ 11 ਦਿਨਾਂ ਦੇ ਇਕਾਗਰਤਾ ਵਾਸ ਪਿੱਛੋਂ ਧਰਤੀ ਦੇ ਭਾਰ ਨੂੰ ਹਰਨ ਲਈ ‘ਖਾਲਸਾ’ ਸਾਜਣ ਦੀ ਆਤਮ ਪਰੇਰਨਾ ਪ੍ਰਾਪਤ ਕੀਤੀ। (ਪੰਨਾ ਨੰ, 28)

8. ਉਹ ਜਿਨ੍ਹਾਂ ਨੂੰ ਪੰਜਾਂ ਪਿਆਰਿਆਂ ਦਾ ਅੱਟਲ ਰੁਤਬਾ ਬਖਸ਼ਿਆ ਗਿਆ, ਉਹ ਗੁਰਮੁਖ ਸਨ।

ਉਹ ਜੋ ਪਿਆਰ ਵਿੱਚ ਉਮਲਦੇ ਭੀ ਰਹੇ, ਡਰਦੇ ਭੀ ਰਹੇ, ਸਨਮੁਖ ਬੈਠੇ ਰਹੇ ਪਰ ਗਏ ਭੀ ਨਹੀਂ ਉਹ ਸਨਮੁਖ ਸਨ। ਜੋ ਹੁਜਤਾਂ- ਪੜਦੇ ਰਹੇ ਮਨਮੁਖ ਸਨ। ਜੋ ਭਜ ਗਏ ਸੋ ਬੇਮੁਖ ਸਨ। 1699 ਵਿੱਖੇ ਵਿਸਾਖੀ ਦੇ ਅਵਸਰ ਤੇ ਹੋਈ ਇਤਿਹਾਸਕ ਪਰੀਖਿਆ ਵਿੱਚ ਸ਼ਾਮਲ ਹੋਏ ਵਿਅਕਤੀਆਂ ਨੂੰ ਇਹ ਚਾਰ ਨਾਂ ਦਿਤੇ ਗਏ ਸਨ। (ਪੰਨਾ ਨੰ, 29)

ਇਹ ਸੋਚ ਵੀਚਾਰ ਹੈ ਡਾ. ਤੇਜਿੰਦਰ ਸਿੰਘ ਦੀ ਜੋ ਧਰਮ ਪ੍ਰਚਾਰ ਕਮੇਟੀ ਦੇ ਚੁਣਿੰਦੇ ਵਿਦਵਾਨਾ ਵਿੱਚੋਂ ਇੱਕ ਵਿਦਵਾਨ ਹਨ। ਸੁ ਆਓ! ਹੁਣ ਇਨ੍ਹਾਂ ਵੀਚਾਰਾਂ ਨੂੰ ਗੁਰਮਤਿ ਦੇ ਨਜ਼ਰੀਏ ਨਾਲ ਸੰਖੇਪ ਵਿੱਚ ਘੋਖਣ ਦਾ ਯਤਨ ਕਰੀਏ……!

ਨੰਬਰ 1. ਅਨੁਸਾਰ- ਕੀ ਗੁਰੂ ਸਾਹਿਬ ਸਿੱਖਾਂ ਨੂੰ ਆਪਣਾ ਚੇਲਾ ਬਨਾਉਣ ਵਾਸਤੇ ਕਿਸੇ ਬ੍ਰਾਮਹਣ ਵਾਂਗ ਸਿੱਖ ਦੇ ਕੰਨ ਵਿੱਚ ਗੁਪਤ ਤੌਰ ਤੇ ਮੰਤਰ ਫੂਕਦੇ ਸਨ? ਉਹ ਤਾਂ ਆਪ ਸਾਨੂੰ ਇਸ ਲੁੱਟ ਤੋਂ ਬਚਾਉਣ ਵਾਸਤੇ ਆਸਾ ਦੀ ਵਾਰ ਵਿੱਚ ਕਹਿ ਰਹੇ ਹਨ-

ਚਉਕੜਿ ਮੁਲਿ ਅਣਾਇਆ ਬਹਿ ਚਉਕੈ ਪਾਇਆ॥ ਸਿਖਾ ਕੰਨਿ ਚੜਾਈਆ ਗੁਰੁ ਬ੍ਰਾਹਮਣੁ ਥਿਆ{ਪੰਨਾ ੪੭੧} ਅਰਥ- (ਆਪਣੇ ਜਜਮਾਨ ਦੇ) ਚੌਕੇ ਵਿੱਚ ਬੈਠ ਕੇ (ਉਸ ਦੇ ਗਲ) ਜਨੇੳੇੁ ਪਾ ਦਿੱਤਾ, (ਫੇਰ ਉਸ ਦੇ) ਕੰਨ ਵਿੱਚ ਉਪਦੇਸ਼ ਦਿੱਤਾ (ਕਿ ਅੱਜ ਤੋਂ ਤੇਰਾ) ਗੁਰੂ ਬ੍ਰਾਹਮਣ ਹੋ ਗਿਆ।

ਤੇ ਲਿਖਿਆ ਗਿਆ ਹੈ ਕਿ ਦਿੱਤਾ ਗਿਆ ਮੰਤ੍ਰ ਬਾਰ-ਬਾਰ ਜਪਣ ਲਈ ਹੁੰਦਾ ਸੀ। ਇਸ ਪ੍ਰਥਾਏ ਗੁਰੂ ਸਾਹਿਬ ਜੀ ਦਾ ਆਪਣਾ ਫੈਸਲਾ ਤਾਂ ਇਹ ਹੈ –

ਰਾਮ ਰਾਮ ਸਭੁ ਕੋ ਕਹੈ ਕਹਿਐ ਰਾਮੁ ਨ ਹੋਇ॥ {ਪੰਨਾ ੭੩੨}

ਹਰਿ ਹਰਿ ਕਰਹਿ ਨਿਤ ਕਪਟੁ ਕਮਾਵਹਿ ਹਿਰਦਾ ਸੁਧੁ ਨ ਹੋਈ॥ ਅਨਦਿਨੁ ਕਰਮ ਕਰਹਿ ਬਹੁਤੇਰੇ ਸੁਪਨੈ ਸੁਖੁ ਨ ਹੋਈ॥ ੧॥ ਗਿਆਨੀ ਗੁਰ ਬਿਨੁ ਭਗਤਿ ਨ ਹੋਈ॥ ਕੋਰੈ ਰੰਗੁ ਕਦੇ ਨ ਚੜੈ ਜੇ ਲੋਚੈ ਸਭੁ ਕੋਈ॥ ੧॥ ਰਹਾਉ॥ {ਪੰਨਾ ੭੩੨} ਅਰਥ : — ਹੇ ਗਿਆਨਵਾਨ ! ਗੁਰੂ ਦੀ ਸਰਨ ਪੈਣ ਤੋਂ ਬਿਨਾ ਭਗਤੀ ਨਹੀਂ ਹੋ ਸਕਦੀ (ਮਨ ਉਤੇ ਪ੍ਰਭੂ ਦੀ ਭਗਤੀ ਦਾ ਰੰਗ ਨਹੀਂ ਚੜ੍ਹ ਸਕਦਾ, ਜਿਵੇਂ) ਭਾਵੇਂ ਹਰੇਕ ਮਨੁੱਖ ਪਿਆ ਤਰਲੇ ਲਏ, ਕਦੇ ਕੋਰੇ ਕੱਪੜੇ ਉੱਤੇ ਰੰਗ ਨਹੀਂ ਚੜ੍ਹਦਾ। ੧। ਰਹਾਉ। ਹੇ ਭਾਈ ! (ਜੇਹੜੇ ਮਨੁੱਖ ਗੁਰੂ ਦੀ ਸਰਨ ਨਹੀਂ ਆਉਂਦੇ ਉਂਞ) ਜ਼ਬਾਨੀ ਰਾਮ ਰਾਮ ਉਚਾਰਦੇ ਹਨ, ਸਦਾ ਧੋਖਾ-ਫਰੇਬ (ਭੀ) ਕਰਦੇ ਰਹਿੰਦੇ ਹਨ, ਉਹਨਾਂ ਦਾ ਦਿਲ ਪਵਿਤ੍ਰ ਨਹੀਂ ਹੋ ਸਕਦਾ। ਉਹ ਮਨੁੱਖ (ਤੀਰਥ-ਇਸ਼ਨਾਨ ਆਦਿਕ ਮਿਥੇ ਹੋਏ) ਅਨੇਕਾਂ ਧਾਰਮਿਕ ਕਰਮ ਹਰ ਵੇਲੇ ਕਰਦੇ ਰਹਿੰਦੇ ਹਨ, ਪਰ ਉਹਨਾਂ ਨੂੰ ਕਦੇ ਸੁਪਨੇ ਵਿੱਚ ਭੀ ਆਤਮਕ ਆਨੰਦ ਨਹੀਂ ਮਿਲਦਾ। ੧।

ਗੁਰਬਾਣੀ ਵਿੱਚ ਕਿਤੇ ਵੀ ਮੰਤਰ ਸ਼ਬਦ ਦਾ ਅਰਥ ਜਪਣ (ਰਟਣ) ਤੋਂ ਨਹੀਂ ਹੈ ਬਲਕਿ ਮੰਤਰ ਦਾ ਅਰਥ ਗੁਰੂ ਉਪਦੇਸ਼ ਤੋਂ ਹੈ ਜਿਵੇਂ-

ਦੁਖੁ ਕਲੇਸੁ ਨ ਭਉ ਬਿਆਪੈ ਗੁਰ ਮੰਤ੍ਰੁ ਹਿਰਦੈ ਹੋਇ॥ ਕੋਟਿ ਜਤਨਾ ਕਰਿ ਰਹੇ ਗੁਰ ਬਿਨੁ ਤਰਿਓ ਨਾ ਕੋਇ॥ ੨॥ {ਪੰਨਾ ੫੧} ਅਰਥ : —ਜਿਸ ਮਨੁੱਖ ਦੇ ਹਿਰਦੇ ਵਿੱਚ ਗੁਰੂ ਦਾ ਉਪਦੇਸ਼ (ਸਦਾ) ਵੱਸਦਾ ਹੈ, ਉਸ ਨੂੰ ਕੋਈ ਦੁੱਖ ਕੋਈ ਕਲੇਸ਼ ਕੋਈ ਡਰ ਪੋਹ ਨਹੀਂ ਸਕਦਾ।

ਗੁਰ ਮੰਤ੍ਰ ਹੀਣਸ੍ਯ੍ਯ ਜੋ ਪ੍ਰਾਣੀ, ਧ੍ਰਿਗੰਤ ਜਨਮ ਭ੍ਰਸਟਣਹ॥ ਕੂਕਰਹ ਸੂਕਰਹ ਗਰਧਭਹ, ਕਾਕਹ ਸਰਪਨਹ ਤੁਲਿ ਖਲਹ॥ ੩੩॥ (ਪੰਨਾ ੧੩੫੬) ਅਰਥ: — ਜਿਹੜਾ ਬੰਦਾ ਸਤਿਗੁਰੂ ਦੇ ਉਪਦੇਸ਼ ਤੋਂ ਸੱਖਣਾ ਹੈ, ਉਸ ਭੈੜੀ ਬੁਧਿ ਵਾਲੇ ਦਾ ਜੀਵਨ ਫਿਟਕਾਰ-ਯੋਗ ਹੈ। ਉਹ ਮੂਰਖ ਕੁੱਤੇ ਸੂਰ ਖੋਤੇ ਕਾਂ ਸੱਪ ਦੇ ਬਰਾਬਰ (ਜਾਣੋ)।

ਬੇਤੁਕੀਆਂ ਗੱਲਾਂ ਲਿਖਣ ਵਾਲਾ (ਕੇਸ ਕਿਉਂ) ਦਾ ਲੇਖਕ ਵੀ ਸ਼ਾਇਦ ਅਜੇ ਤੱਕ ਗੁਰੂ ਦੇ ਉਪਦੇਸ਼ ਤੋਂ ਹੀਣਾ ਹੀ ਜਾਪਦਾ ਹੈ ਜੋ ਵਾਹਿਗੁਰੂ ਅਖੱਰ ਨੂੰ ਧੱਕੇ ਨਾਲ ਹੀ ਸਿੱਖਾਂ ਨੂੰ ਰੱਟੇ ਲਵਾਉਣ ਦੀ ਪ੍ਰੇਰਨਾ ਦੇ ਰਿਹਾ ਹੈ। ਇਸਦੀ ਸੋਚ ਤੋਂ ਇਉਂ ਮਹਿਸੂਸ ਹੋਂਦਾ ਹੈ ਕਿ ਇਸਨੇ ਗੁਰਬਚਨ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਗੁਰਮਤ ਰਹਿਤ ਮਰਿਯਾਦਾ ਦਾ ਰੱਟਾ ਲਾਇਆ ਹੈ ਜਿਸ ਵਿੱਚ ਮੂਲ ਮੰਤ੍ਰ ਗੁਰ-ਮੰਤ੍ਰ ਤੇ ਮਹਾ-ਮੰਤਰ ਨੂੰ ਬਿਪਰ ਦੀ ਸੋਚ ਲੈ ਕੇ ਪੇਸ਼ ਕੀਤਾ ਗਿਆ ਹੈ।

ਨੰਬਰ 2 ਅਨੁਸਾਰ- ਕੀ ਗੁਰੂ ਸਾਹਿਬ ਨੇ ਕਿਸੇ ਰਾਧਾ ਸੁਆਮੀਆਂ ਦੇ ਬਾਬੇ ਵਾਂਗ ਕੋਈ ਖਾਸ ਮੰਤਰ ਲੋਕਾਂ ਕੋਲੋਂ ਲੁੱਕੋ ਕੇ (ਗੁਪਤ) ਰਖਿਆ ਸੀ ਜਿਸਨੂੰ ਵਰਤ ਕੇ ਉਹ ਆਪਣਾ ਰੋਟੀ ਫੁਲਕਾ ਚਲਾਉਂਦੇ ਸਨ। ਲਾਹਣਤ ਹੈ ਐਸਾ ਸੋਚਣ ਤੇ ਲਿਖਣ ਵਾਲਿਆਂ ਤੇ।

ਨੰਬਰ 3 ਅਨੁਸਾਰ- ਫਤਿਹ ਵੀ ਅਖੌਤੀ ਗੁਰ ਮੰਤਰ ਵਿੱਚੋਂ ਹੀ ਤਿਆਰ ਕੀਤੀ ਗਈ ਹੈ। ਇਸ ਦਾ ਮਤਲਬ ਲੇਖਕ ਅਨੁਸਾਰ ਜੇਕਰ ਪਹਿਲਾਂ ਇਹ ਗੁਰ ਮੰਤਰ ਨਾ ਹੋਂਦਾ ਤਾਂ ਫਤਿਹ ਵੀ ਹੋਂਦ ਵਿੱਚ ਨਹੀਂ ਸੀ ਆਉਣੀ।

ਨੰਬਰ 4 ਅਨੁਸਾਰ- ਅਖੌਤੀ ਗੁਰ ਮੰਤਰ ਇਤਨਾ ਪਵਿਤੱਰ ਸੀ ਕਿ ਉਸਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਪਾਉਣਾ ਵੀ ਗੁਰੂ ਸਾਹਿਬ ਜੀ ਨੂੰ ਵਾਜ਼ਿਬ ਨਹੀਂ ਲਗਾ। ਵਾਹ! ਅਖਰੀ ਸ਼ਬਦਾਂ ਦੇ ਰੱਟੇ ਲਾਉਣ ਵਾਲਿਓ ਤੁਹਾਡੀ ਨਿਗਾਹ ਵਿੱਚ ਤਾਂ ਗੁਰਬਾਣੀ ਦਾ ਗਿਆਨ ਵੀ ਅਪਵਿੱਤਰ ਹੀ ਹੈ- ਗਿਆਨ ਵਿਹੂਣਾ ਗਾਵੈ ਗੀਤ॥ (੧੨੪੫)

ਨੰਬਰ 5 ਅਨੁਸਾਰ- ਮੁੰਦਾਵਣੀ ਨੂੰ ਬੁਝਾਰਤ ਲਿਖ ਕੇ ਸ਼ਾਤਿਰ ਲੇਖਕ ‘ਅੰਮ੍ਰਿਤ ਨਾਮੁ ਠਾਕੁਰ ਕਾ. .’ ਨੂੰ ਅਖੌਤੀ ਗੁਰ ਮੰਤਰ ਨਾਲ ਜੋੜ ਕੇ ਗੁਰੂ ਦੀ ਸਾਂਝੀ ਵੀਚਾਰਧਾਰਾ ਵਿੱਚ ਵੀ ਵੱਖਵਾਦ ਪੇਸ਼ ਕਰ ਗਿਆ ਹੈ। ਇਸਨੇ ਸ਼ਾਇਦ ਗੁਰਬਾਣੀ ਦਾ ਇਹ ਅਸੂਲ ਵੀ ਨਹੀਂ ਪੜਿਆ ਕਿ- ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈ ॥ (੬੪੭)।

ਨੰਬਰ 6 ਅਨੁਸਾਰ- ਜੇ ਕੇਸ ਕਟਾਉਣਾ ਵਡਾ ਪਾਪ ਹੈ ਤਾਂ ਕੀ (ਡਾ. ਤੇਜਿੰਦਰ ਸਿੰਘ ਜੀ) ਨਾਂ ਗੁਰਮਤਿ ਦਾ ਵਰਤਕੇ ਆਪਣੀ ਹੋਛੀ ਮਤਿ ਨੂੰ ਅੱਗੇ ਰਖਣਾ ਕੋਈ ਵਡੇ ਪੁੰਨ ਦਾ ਕੰਮ ਹੈ? ਇਹ ਝੂਠੀ ਜਹੀ ਡਰਾਵੇ ਭਰੀ ਕਹਾਣੀ ਕੀ ਕੇਸ ਕਟਾਉਣ ਵਾਲੇ ਨੂੰ ਸੁਵਰਗ ਤੋਂ ਧੱਕੇ ਦਿੱਤੇ ਗਏ, ਇਹ ਗੱਪ-ਗਪੋੜ ਕਿਸ ਮਹਾਨ ਗ੍ਰੰਥ ਵਿੱਚੋਂ ਲਿਆ ਗਿਆ ਹੈ ਜ਼ਰਾ ਇਹ ਵੀ ਦਸਣ ਦੀ ਕ੍ਰਿਪਾਲਤਾ ਕਰੋ ਜੀ?

ਨੰਬਰ 7 ਅਨੁਸਾਰ – ਭਾਈ ਵੀਰ ਸਿੰਘ ਦੀ ਲਿਖਤ ਕੀ ਸਾਬਿਤ ਕਰਨਾ ਚਾਹੁੰਦੀ ਹੈ ਕਿ ਖਾਲਸਾ ਸਾਜਨਾ ਦੀ ਪਲਾਨਿੰਗ ਬੱਸ 11 ਮਹੀਨੇ ਤੇ 11 ਦਿਨ ਵਿੱਚ ਹੀ ਮੁੰਕਮਲ ਹੋ ਗਈ, ਗੁਰੂ ਨਾਨਕ ਸਹਿਬ ਜੀ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਤੱਕ ਦੀ ਘਾਲਣਾ ਕਿੱਥੇ ਗਈ? ਗੁਰੂ ਗੋਬਿੰਦ ਸਿੰਘ ਜੀ ਨੂੰ ਪਹਿਲੇ ਗੁਰੂ ਸਾਹਿਬਾਨਾ ਵੱਲੋਂ ਦਿੱਤੇ ਗਿਆਨ ਵਿੱਚੋਂ ਕੁੱਛ ਪ੍ਰਾਪਤ ਨਹੀਂ ਹੋਇਆ ਤਾਹੀਓਂ ਅਖੌਤੀ ਜਪ-ਤਪ ਕਰਕੇ ਪ੍ਰੇਰਨਾ ਲੈਣ ਦਾ ਹੱਠ ਕੀਤਾ। ਵਾਹ! ਲਗਦਾ ਹੈ ਸਾਡੀ ਬਿਬੇਕਤਾ ਕਿਤੇ ਪੰਖ ਲਾ ਕੇ ਉੱਡ ਗਈ ਹੈ।

ਨੰਬਰ 8 ਅਨੁਸਾਰ- ਲੇਖਕ ਇੱਥੇ ਵੀ ਭਲੇਖਾ ਖਾ ਗਿਆ ਹੈ ਕਿ 1699 ਨੂੰ ਹੀ ਗੁਰੂ ਸਾਹਿਬ ਜੀ ਨੇ ਪਰੀਖਿਆ ਵੇਲੇ ਹੀ ਇਹ ਚਾਰ ਨਾਂ ਗੁਰਮੁਖ, ਸਨਮੁਖ, ਮਨਮੁਖ ਤੇ ਬੇਮੁਖ ਵਰਤੇ ਸਨ। ਕੀ ਇਹ ਨਾਂ ਭਗਤ ਸਾਹਿਬਾਨਾ ਨੇ ਜਾਂ ਬਾਕੀ ਦੇ ਪਹਿਲਾਂ ਗੁਰੂ ਸਾਹਿਬ ਜੀ ਨੇ ਨਹੀਂ ਵਰਤੇ ਸਨ? ਰਹੀ ਗਲ ਸ਼ਬਦਾਂ ਦੇ ਚੋਣ ਦੀ, ਕੀ ਗੁਰੂ ਨਾਲ ਪਿਆਰ ਕਰਣ ਵਾਲੇ ਗੁਰੂ ਦੀ ਹੁਕਮ ਤੋਂ ਡਰਦੇ ਨੇ ਅਤੇ ਦੁੱਜੇ ਪਾਸੇ ਡਰ ਕੇ ਭਾਵੇਂ ਸਾਹਮਣੇ ਬੈਠੇ ਹੋਣ ਕੀ ਉਹ ਵੀ ਸਨਮੁਖ ਸਿੱਖ ਹੀ ਹਨ?

ਤਾਂ ਫਿਰ ਇਨ੍ਹਾਂ ਸ਼ਬਦਾਂ ਦਾ ਕੀ ਅਰਥ ਹੈ- ਜੇ ਕੋ ਸਿਖੁ ਗੁਰੂ ਸੇਤੀ ਸਨਮੁਖੁ ਹੋਵੈ॥
ਹੋਵੈ ਤ ਸਨਮੁਖੁ ਸਿਖੁ ਕੋਈ ਜੀਅਹੁ ਰਹੈ ਗੁਰ ਨਾਲੇ॥
ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ॥
ਆਪੁ ਛਡਿ ਸਦਾ ਰਹੈ ਪਰਣੈ ਗੁਰ ਬਿਨੁ ਅਵਰੁ ਨ ਜਾਣੈ ਕੋਏ॥
ਕਹੈ ਨਾਨਕੁ ਸੁਣਹੁ ਸੰਤਹੁ ਸੋ ਸਿਖੁ ਸਨਮੁਖੁ ਹੋਏ॥ ੨੧॥ (੯੧੯)

ਗੁਰੂ ਸਾਹਿਬ ਜੀ ਦਾ ਕੋਟਾਨ-ਕੋਟਿ ਸ਼ੁਕਰ ਹੈ ਕੀ ਇਸ ਲਿਟ੍ਰੇਚਰ ਦੀ ਇੱਕ ਕਾੱਪੀ ‘ਦਾ ਖ਼ਾਲਸਾ ਪਰੀਵਾਰ’ (ਰੁਦਰਪੁਰ) ਵੱਲੋਂ ਚੱਲ ਰਹੀ ਨੌਜਵਾਨ ਵੀਰਾਂ-ਭੈਣਾ ਦੀ ਹਫਤਾਵਾਰੀ ਗੁਰਮਤਿ ਕਲਾਸ ਵਿੱਚ ਇੱਕ ਸੁਲਝੀ ਨੌਜਵਾਨ ਭੈਣ ਅਮਨਦੀਪ ਕੌਰ ਦੇ ਹੱਥ ਲੱਗ ਗਈ ਅਤੇ ਦਾਸ ਨੇ ਇਸਨੂੰ ਪੜਨ ਤੋਂ ਬਾਦ ਜਲਦ ਹੀ ਪੰਥ ਦੀ ਕਚਹਿਰੀ (court) ਵਿੱਚ ਪੇਸ਼ ਕਰਣ ਦਾ ਯਤਨ ਕੀਤਾ ਹੈ ਤਾਂਕੀ ਬਾਕੀ ਦਾ ਧਰਮ ਪ੍ਰਚਾਰ ਕਮੇਟੀ ਵੱਲੋਂ ਛੱਪ ਚੁੱਕਾ ਲਿਟ੍ਰੇਚਰ ਵੀ ਵੀਚਾਰਿਆ ਜਾ ਸਕੇ।

ਪਰਮਜੀਤ ਸਿੰਘ ਉਤਰਾਖੰਡ

9690137080


(26/08/12)
ਸਤਿਨਾਮ ਸਿੰਘ ਮੌਂਟਰੀਅਲ

ਜਸਵੀਰ ਸਿੰਘ ਜੀ ਤੇ ਹਰਦੇਵ ਸਿੰਘ ਜੀ,
ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ,
ਤੁਸੀਂ ਲਿਖਦੇ ਹੋ ਕਿ ਇਕ ਵਿਦਵਾਨ ਅਤੇ ਇਕ ਗਰੁੱਪ, ਗੁਰੂ ਸਾਹਿਬਾਨ ਅਤੇ ਗੁਰੂ ਗ੍ਰੰਥ ਸਾਹਿਬ ਦੇ ਖਿਲਾਫ ਲਿਖਦੇ ਰਹੇ ਉਦੋਂ ਮੇਰੀ ਕਲਮ ਕਿੱਥੇ ਸੀ, ਇਸਦਾ ਸਿੱਧਾ ਜਿਹਾ ਮਤਲਬ ਹੈ ਕਿ ਤੁਹਾਡੀ ਨਜਰ ਵਿੱਚ ਸਿੱਖ ਮਾਰਗ, ਸਿਖ ਮਾਰਗ ਦੇ ਲਿਖਾਰੀ, ਪਾਠਕ, ਅਤੇ ਸੰਪਾਦਕ ਸਭ ਗੁਰੂ ਸਾਹਿਬਾਨ ਅਤੇ ਗੁਰੂ ਗ੍ਰੰਥ ਸਾਹਿਬ ਦੇ ਵਰੁੱਧ ਬੋਲਣ ਵਾਲਿਆਂ ਦਾ ਸਾਥ ਦਿੰਦੇ ਰਹੇ ਅਤੇ ਦਿੰਦੇ ਹਨ ਇਸੇ ਲਈ ਸਭ ਚੁੱਪ ਰਹੇ । ਇਹ ਇਕ ਬਹੁਤ ਵੱਡਾ ਇਲਜਾਮ ਹੈ। ਕੀ ਸਿਖ ਮਾਰਗ ਦਾ ਸੰਪਾਦਕ ਅੱਖਾਂ ਮੀਚਕੇ ਗੁਰੂਆਂ ਜਾਂ ਗੁਰਮਤਿ ਵਰੁੱਧ ਲਿਖਤਾਂ ਛਾਪਦਾ ਹੈ ਜਾਂ ਤੁਹਾਡੀ ਹੀ ਸੋਚ ਅਜਿਹੀ ਹੈ ਕਿ ਹਰ ਵਿਪਰ ਵਰੋਧੀ ਨੂੰ ਗੁਰੂਆਂ ਵਰੋਧੀ ਸਾਬਤ ਕਰਨ ਤੁਲੇ ਹੋ । ਸਿਖ ਮਾਰਗ ਦੀ ਨੀਤੀ ਸਭ ਜਾਣਦੇ ਹਨ। ਸਿਖ ਮਾਰਗ ਦੇ ਫੈਸਲੇ ਰਾਗਮਾਲਾ ਅਤੇ ਵਚਿਤਰਨਾਟਕ ਨੂੰ ਗੁਰੂ ਕਿਰਤ ਨਹੀਂ ਮੰਨਦੇ । ਪਰ ਸਭ ਨੇ ਪੜਿਆ ਹੈ ਕਿ ਤੁਹਾਡਾ ਸਾਰਾ ਜੋਰ ਇਹ ਵਿਪਰੀ ਕਿਰਤ ਦੇ ਹਕ ਵਿੱਚ ਭੁਗਤਿਆ ਹੈ। ਕਦੇ ਵੀ ਜਾਗਰੁਕਾਂ ਦੇ ਹੱਕ ਵਿੱਚ ਨਹੀਂ । ਅਗਰ ਤੁਹਾਨੂੰ ਸਿਖ ਮਾਰਗ ਦੀ ਨੀਤੀ ਪਸੰਦ ਨਹੀਂ ਹੈ ਤਾਂ ਸਿੱਖ ਮਾਰਗ ਤੇ ਲਿਖਦੇ ਕਿਓਂ ਹੋ? ਉਲਟਾ ਆਪਦੀ ਮਿੱਠੀ ਬੋਲੀ ਦਾ ਸਹਾਰਾ ਲੈਕੇ ਵਰੋਧੀਆਂ ਤੇ ਕੌੜੀ ਬੋਲੀ ਦਾ ਦੋਸ਼ ਲਗਾਉੰਦੇ ਹੋ। ਅਸੀ ਆਪਦੀ ਕੋੜੀ ਬੋਲੀ ਰਾਹੀਂ ਵੀ ਗੁਰੂ ਜੀ ਦੀ ਮਿੱਠੀ ਬਾਣੀ ਨੂੰ ਵਿਪਰ ਤੋਂ ਦੂਰ ਰੱਖਣਾ ਚਾਹੁੰਦੇ ਹਾਂ, ਪਰ ਤੁਸੀ ਮਿੱਠੀ ਬੋਲੀ ਰਾਹੀਂ ਗੁਰੂ ਦੀ ਬਾਣੀ ਵਿੱਚ ਵਿਪਰ ਸਾਂਭਣਾ ਚਾਹੁੰਦੇ ਹੋ ।
ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਅਪਣੇ ਆਪ ਵਿੱਚ ਸੰਪੂਰਨ ਹੈ, ਅਤੇ ਮਨੁਖਤਾ ਨੂੰ ਬਦਲਣ ਦੀ ਸਮਰੱਥਾ ਰਖਦੀ ਹੈ, ਜੇ ਦੁਨੀਆਂ ਤੋਂ ਸਾਰਾ ਇਤਿਹਾਸ ਵੀ ਰੱਦ ਹੋ ਜਾਵੇ, ਇਕੱਲੀ ਗੁਰਬਾਣੀ ਹੀ ਪਸ਼ੂ ਸੋਚ ਵਾਲੇ ਨੂੰ ਮਨੁਖ, ਮਨੁਖ ਤੋਂ ਦੇਵਤਾ (ਖਾਲਸਾ) ਬਣਾ ਸਕਦੀ ਹੈ, ਗੁਰਬਾਣੀ ਨੂੰ ਹੋਰ ਕਿਸੇ ਇਤਿਹਾਸਕ ਸਹਾਰੇ ਦੀ ਲੋੜ ਨਹੀ ਹੈ, ਜਿਹੜੇ ਇਹ ਕਹਿੰਦੇ ਹਨ ਕਿ ਇਤਿਹਾਸ ਬਿਨਾ ਗੁਰਬਾਣੀ ਦੀ ਸਮਝ ਨਹੀ ਲੱਗ ਸਕਦੀ ਕੀ ਉਹ ਦੱਸ ਸਕਦੇ ਹਨ ਕਿ ਗੁਰੂ ਨਾਨਕ ਵੇਲੇ ਕਿਹੜਾ ਇਤਿਹਾਸ ਸੀ? ਨਿਰੋਲ ਗੁਰਬਾਣੀ ਨੇ ਹੀ, ਸਜਣ' ਕੌਡੇ ਵਰਗੇ ਹਜਾਰਾਂ ਹੀ ਮਾੜੀ ਵਿਰਤੀ ਵਾਲੇ ਲੋਕਾਂ ਨੂੰ ਦੇਵਤੇ ਬਣਾਕੇ ਰੱਖ ਦਿਤਾ।
10 ਗੁਰੂਆਂ ਦਾ ਜੀਵਨ ਵੀ ਸਾਨੂੰ ਗੁਰਬਾਣੀ ਵਿਚੋਂ ਹੀ ਸਮਝ ਲੱਗ ਸਕਦਾ ਹੈ, ਗੁਰਬਾਣੀ ਨੂੰ ਸਮਝਣ ਲਈ ਇਤਿਹਾਸ ਦੀ ਲੋੜ ਨਹੀ ਹੈ, ਬਲਕੇ ਇਤਿਹਾਸ ਨੂੰ ਸਮਝਣ ਲਈ ਗੁਰਬਾਣੀ ਦੀ ਰੌਸ਼ਨੀ ਚਾਹੀਦੀ ਹੈ, ਤਾਹੀਂ ਅਸੀ ਇਤਿਹਾਸ ਨੂੰ ਇਮਾਨਦਾਰੀ ਨਾਲ ਸਮਝ ਸਕਦੇ ਹਾਂ।
ਸਤਿਨਾਮ ਸਿੰਘ ਮੌਂਟਰੀਅਲ


(26/08/12)
ਅਮਰੀਕ ਸਿੰਘ ਰਾਜਪੁਰਾ

ਇਕਵਾਕ ਸਿੰਘ ਪੱਟੀ ਜੀ ,
ਵਾਹਿਗੁਰੂ ਜੀ ਕਾ ਖਾਲਸਾ ,ਵਾਹਿਗੁਰੂ ਜੀ ਕੀ ਫਤਹਿ ॥

ਤੁਹਾਡੇ ਵਿਚਾਰ ਸਦਾ ਹੀ ਮਨ ਨੂੰ ਟੁੰਬਣ ਵਾਲੇ ਅਤੇ ਸਮਾਜ ਭਲਾਈ ਹਿੱਤ ਹੁੰਦੇ ਹਨ । ਬਹੁਤ ਹੀ ਚੰਗਾ ਲੱਗਾ ਕੇ ਕਿਸੇ ਨੇ ਤਾਂ ਸਕੂਲਾਂ ਦੁਆਰਾ ਹੋ ਰਹੇ ਵਿੱਤੀ -ਸ਼ੋਸ਼ਣ ਦਾ ਸਾਹਮਣਾ ਕਰਨ ਲਈ ਸੋਚਿਆ । ਇਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਅਤੇ ਇਸ ਵਿਚ ਜੋ ਵੀ ਸਹਿਯੋਗ ਚਾਹੀਦਾ ਹੋਵੇ ,ਦਾਸ ਹਾਜਰ ਹੈ ਅਤੇ ਆਸ ਕਰਦਾ ਹਾਂ ਕੇ ਇਸ ਲੋਕ -ਭਲਾਈ ਦੇ ਕੰਮ ਤੋਂ ਕੋਈ ਵੀ ਸਿਆਣਾ ਸੱਜਣ ਪਿਛੇ ਨਹੀਂ ਰਹੇਗਾ । ਸਮਾਜ ਵਿਚ ਹਰ ਕੋਈ ਕਿਸੇ ਕੰਮ ਦੀ ਸ਼ੁਰੁਆਤ ਤੋਂ ਹੀ ਝਿਜਕਦਾ ਹੈ ਪਰ ਬਾਅਦ ਵਿਚ ਸਭ , ਨਾਲ ਜੁੜ ਜਾਂਦੇ ਹਨ ।ਮੇਰੇ ਖਿਆਲ ਵਿਚ ਤਾਂ ਤੁਹਾਨੂੰ ਕਿਸੇ ਸਹਿਮਤੀਆਂ ਦੀ ਉਡੀਕ ਕਰਨ ਦੀ ਜਰੂਰਤ ਨਹੀ ਲਗਦੀ ।ਇਸ ਤਰਾਂ ਦੇ ਕੰਮ ਤੁਹਾਡੇ ਵਰਗੇ ਨੌਜਵਾਨ ਹੀ ਕਰ ਸਕਦੇ ਹਨ ।ਪ੍ਰਮਾਤਮਾ ਅੱਗੇ ਹਰ ਵਕਤ ਇਹੋ ਅਰਦਾਸ ਕਰੀਦੀ ਹੈ ਕੇ ਗੁਰਬਾਣੀ ਨਾਲ ਜੁੜੇ ਸਜਣਾਂ ਨੂੰ ਸਮਾਜ ਭਲਾਈ ਵੱਲ ਵੀ ਲਗਾ । ਸ਼ਾਬਾਸ਼ , ਬਹੁਤ ਅਛਾ ਕੰਮ ਹੈ ।

ਅਮਰੀਕ ਸਿੰਘ ਰਾਜਪੁਰਾ


(26/08/12)
ਗੁਰਸ਼ਰਨ ਸਿੰਘ ਕਸੇਲ

ਵੀਰ, ਇਕਵਾਕ ਸਿੰਘ ਪੱਟੀ ਜੀ,
ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਹਿ ॥


ਆਪ ਵੱਲੋਂ ਲਿਖਿਆ ਲੇਖ “ਸਿੱਖੋ! ਕੀ ਇਹ ਸੀ ਗੁਰੂ ਦਾ ਹੁਕਮ …?” ਚੰਗਾ ਲੱਗਾ ਪਰ ਦੋ ਕੁ ਗੱਲਾਂ ਬਾਰੇ ਹੋਰ ਵਿਸਥਾਰ ਨਾਲ ਜਾਣਨਾ ਚਾਹੁੰਦਾ ਹਾਂ । ਸੋ, ਇਸ ਲਈ ਆਪ ਨੂੰ ਜਵਾਬ ਦੇਣ ਦੀ ਖੇਚਲ ਦੇ ਰਿਹਾ ਹਾਂ ।
ਆਪਨੇ ਲਿਖਿਆ ਹੈ:
12) ਸਿੱਖ ਕੁੜੀਆਂ ਵੱਲੋਂ ਪਤਿੱਤ ਮੁੰਡਿਆਂ ਨਾਲ ਵਿਆਹ ਕਰਵਾਉਣਾ, ਸਰਦਾਰ ਹੋ ਕੇ ਆਪਣੀਆਂ ਧੀਆਂ ਦੇ ਵਿਆਹ ਦਾੜ੍ਹੀ ਕੱਟੇ ਸਿੱਖੀ ਤੋਂ ਪਤਿੱਤ ਲੜਕਿਆਂ ਨਾਲ ਕਰਨੇ ਹੀ ਗੁਰਮਤਿ ਹੈ? ਕੀ ਇਹ ਗੁਰੂ ਦਾ ਹੁਕਮ ਹੈ?
ਵੀਰ ਜੀ, ਮੈਂ ਇਹ ਨਹੀਂ ਕਹਿੰਦਾ ਕਿ ਸਿੱਖਾਂ ਨੂੰ ਵਾਲ ਕੱਟਣੇ ਚਾਹੀਦੇ ਹਨ; ਪਰ ਜਿਸ ਤਰ੍ਹਾਂ ਤੁਹਾਡੀ ਲਿਖਤ ਤੋਂ ਲੱਗਦਾ ਹੈ ਕਿ ਤੁਸੀਂ ਸਿਰਫ ਸਰਦਾਰ (ਸਿੱਖ) ਆਪਣੇ ਵਰਗਿਆਂ ਨੂੰ ਹੀ ਸਮਝਦੇ ਹੋ । ਕੀ ਦੱਸੋਂਗੇ, ਜਿੰਨਾਂ ਨੂੰ ਤੁਸੀਂ ਸਿੱਖ ਸਮਝਦੇ ਹੋ ਉਹਨਾਂ ਦੀ ਤਕਰੀਬਨ ਗਿਣਤੀ ਕਿੰਨੀ ਕੁ ਹੈ ? ਕੀ ਉਹਨਾਂ ਵਿੱਚ ਸਾਧ ਲਾਣਾ ਤੇ ਉਹ ਵੇਖਣ ਨੂੰ ਸਾਬਤ ਸੂਰਤ ਅਤੇ ਵਿਖਾਵੇ ਦੇ ਤੌਰ ਤੇ ਖੰਡੇ ਬਾਟੇ ਦੀ ਪਾਹੁਲ ਲਈ ਹੋਈ ਵਾਲੇ ਵੀ ਸ਼ਾਮਲ ਹਨ, ਜਿਹੜੇ ਸਿੱਖਾਂ ਵਿਚ ਹਿੰਦੂ ਮੱਤ ਦਾ ਪ੍ਰੀਚਾਰ ਕਰਦੇ ਹਨ ? ਤੁਸੀਂ ਤਾਂ ਵਾਲਾਂ ਕੱਟਿਆਂ ਵਾਲਿਆਂ ਸਿੱਖਾਂ ਨਾਲ ਆਪਣੀਆਂ ਧੀਆਂ ਭੈਣਾ ਨਾਂ ਵਿਆਹਾਉਣ ਦਾ ਪ੍ਰੀਚਾਰ ਕਰ ਰਹੇ ਹੋ, ਕਦੀ ਦੇਸ਼ੋਂ ਬਾਹਰ ਟੋਰਾਂਟੋ ਏਰੀਏ ਜਾਂ ਅਮਰੀਕਾ ਦੇ ਕਿਸੇ ਗੁਰਦੁਆਰੇ ਵਿਚ ਵਿਆਹ ਹੁੰਦੇ ਵੇਖਿਓ, ਕਿੰਨੀਆ ਸਿੱਖ ਪ੍ਰੀਵਾਰਾਂ ਦੀਆਂ ਲੜਕੀਆਂ ਹਿੰਦੂ, ਗੋਰੇ, ਚੀਨੇ, ਸ੍ਰੀ ਲੰਕਨ ਆਦਿ ਗੈਰ ਸਿੱਖ ਧਰਮਾ ਦੇ ਮੁੰਡਿਆਂ ਨਾਲ ਵਿਆਹ ਕਰ ਰਹੀਆਂ ਹਨ । ਕੀ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਵਾਲੇ ਭਾਂਵੇ ਕਿ ਉਹਨਾਂ ਨੇ ਵਾਲ ਕੱਟੇ ਹਨ, ਉਹ ਸਿੱਖ, ਦੂਸਰੇ ਧਰਮ ਵਾਲੇ ਲੋਕਾਂ ਨਾਲੋਂ ਮਾੜੇ ਹਨ ? ਕੀ ਪੰਜਾਬ ਵਿਚ ਕਈ ਸਿੱਖ ਲੜਕੀਆਂ ਹਿੰਦੂਆਂ ਨਾਲ ਵਿਆਹ ਨਹੀਂ ਕਰ ਰਹੀਆਂ ? ਕੀ ਸਾਨੂੰ ਪਹਿਲਾਂ ਇਸ ਗੱਲ ਦਾ ਪ੍ਰਚਾਰ ਨਹੀਂ ਕਰਨਾ ਚਾਹੀਦਾ ਕਿ ਸਿੱਖ ਲੜਕੀਆਂ ਤੇ ਲੜਕੇ ਆਪਣੇ ਧਰਮ ਵਾਲਿਆਂ ਨਾਲ ਹੀ ਵਿਆਹ ਕਰਨ ? ਵਾਲ ਕੱਟੇ ਵਾਲਾ ਤਾਂ ਸ਼ਾਇਦ ਕਦੀ ਵਾਲ ਰੱਖ ਲਵੇ ਪਰ ਜਿਹੜੀਆਂ ਵਿਆਹੀਆਂ ਹੀ ਹੋਰ ਧਰਮਾਂ ਵਾਲਿਆਂ ਨਾਲ ਗਈਆਂ ਉਹਨਾਂ ਦਾ ਤੇ ਉਸ ਸਿੱਖ ਪ੍ਰੀਵਾਰ ਦਾ ਕੀ ਬਣੂ ? ਪਰ ਤੁਸੀਂ ਤੇ ਹੋਰ ਕਈ ਤੁਹਾਡੀ ਸੋਚ ਵਾਲੇ ਵਾਲਾਂ ਕੱਟਿਆਂ ਵਾਲਿਆਂ ਨੂੰ ਤਾਂ ਸਿੱਖ ਹੀ ਨਹੀਂ ਸਮਝਦੇ । ਜਦੋਂ ਨਗਰ ਕੀਰਤਨ, ਕੋਈ ਸਿੱਖ ਕੌਮ ਦੇ ਹੱਕਾਂ ਲਈ ਮੋਰਚਾ ਲਾਉਣਾ ਜਾਂ ਉਗਰਾਹੀ ਕਰਨੀ ਹੁੰਦੀ ਹੈ ਫਿਰ ਸਾਧ ਲਾਣੇ ਸਣੇ ਸਾਰੇ ਅਜਿਹੀ ਸੋਚ ਵਾਲਿਆਂ ਨੂੰ ‘ਸਿੱਖ’ ਛੱਡਕੇ ਉਹੀ ਵਾਲਾਂ ਕੱਟਿਆਂ ਵਾਲੇ ‘ਗੁਰਮੁਖ’ ਲੱਗਦੇ ਹਨ ।

ਦੂਸਰੀ ਗੱਲ, ਤੁਹਾਡਾ ਇਸ ਗੱਲ ਤੋਂ ਕੀ ਭਾਵ ਹੈ ?

ਤੁਸੀਂ ਲਿਖਿਆ ਹੈ: (15) “ਗੁਰੂ ਗੰਥ ਸਾਹਿਬ ਜੀ ਦੇ ਸਰੂਪ ਤੇ ਸਿਰਫ ਆਪਣਾ ਏਕਾਧਿਕਾਰ ਕਾਇਮ ਰੱਖਣਾ ਕੀ ਇਹ ਗੁਰੂ ਦਾ ਹੁਕਮ ਹੈ ਜਦਕਿ ਗੁਰਬਾਣੀ ਤਾਂ ਸਮੁੱਚੀ ਮਾਨਵਤਾ ਦੇ ਲਈ ਸੀ ਨਾਕਿ ਸਿਰਫ ਸਿੱਖਾਂ ਲਈ”!

ਵੀਰ ਜੀ, ਕੀ ਕਦੀ ਕਿਸੇ ਸਿੱਖ ਨੇ ਕਿਸੇ ਹੋਰ ਧਰਮ ਵਾਲੇ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸੈਂਚੀਆਂ ਜਾਂ ਗੁੱਟਕੇ ਖਰੀਦਨ ਜਾਂ ਪੜ੍ਹਨ ਤੋਂ ਰੋਕਿਆ ਹੈ ? ਉਂਝ ਅੱਜ ਤਾਂ ਹਰ ਕੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੰਟਰਨੈਂਟ ਤੇ ਆਪਣੇ ਘਰ ਬੈਠਾ ਹੀ ਪੜ੍ਹ ਸਕਦਾ ਹੈ, ਕੋਈ ਕਿਸੇ ਨੂੰ ਰੋਕ ਵੀ ਨਹੀਂ ਸਕਦਾ । ਪਰ, ਤੁਹਾਡੀ ਸੋਚ ਸ਼ਾਇਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਰ ਐਸ ਐਸ ਵਾਲਿਆਂ ਦੇ ਕਹਿਣ ਵਾਂਗੂ ਹਿੰਦੂ ਮੰਦਰਾਂ ਵਿਚ ਪ੍ਰਕਾਸ਼ ਕਰਨ ਦੇਣਾ ਚਾਹੀਦਾ ਹੈ, ਵਾਲੀ ਹੋਵੇ ?

ਸਤਿਕਾਰ ਸਹਿਤ, ਗੁਰਸ਼ਰਨ ਸਿੰਘ ਕਸੇਲ


(26/08/12)
ਲਖਵਿੰਦਰ ਸਿੰਘ ਗੰਭੀਰ (ਕਥਾਵਾਚਕ)

ਬਿਪਰਵਾਦ ਦਾ ਡੰਗਿਆ ਬੰਦਾ ਪਾਣੀਂ ਵੀ ਨਾਂ ਮੰਗੇ

ਸੱਪ ਦਾ ਡੰਗਿਆ ਬਚ ਸਕਦਾ ਹੈ।

ਸੂਲੀ ਟੰਗਿਆ ਬਚ ਸਕਦਾ ਹੈ।

ਸ਼ੇਰ ਕੋ ਖੰਗਿਆ ਬਚ ਸਕਦਾ ਹੈ।

ਜਿਹੜ੍ਹਾ ਇਹਦੇ ਢਾਹੇ ਚੜ੍ਹ ਗਿਆ ਪਾਦੂ ਪੁੱਠੇ ਪੰਗੇ।

ਬਿਪਰਵਾਦ ਦਾ ਡੰਗਿਆ ਬੰਦਾ ਪਾਣੀਂ ਵੀ ਨਾਂ ਮੰਗੇ।

ਫਨੀਅਰ ਵਾਂਗੂੰ ਡੰਗ ਮਾਰਦਾ।

ਕਰਮਕਾਂਡਾ ਦਾ ਨਸ਼ਾ ਚਾੜ੍ਹਦਾ।

ਅੰਦਰੋਂ-ਅੰਦਰੀ ਜਾਂਦਾ ਸਾੜ੍ਹਦਾ।

ਛੱਡਦਾ ਨਾਂ ਇਹ ਕਿਸੇ ਨੂੰ ਯਾਰੋ ਫੜ੍ਹ ਤ੍ਰਿਸ਼ੂਲ ਤੇ ਟੰਗੇ।

ਬਿਪਰਵਾਦ ਦਾ ਡੰਗਿਆ ਬੰਦਾ ਪਾਣੀਂ ਵੀ ਨਾਂ ਮੰਗੇ।

ਨਾਂ ਇਹਦਾ ਕੋਈ ਧਰਮ ਹੈ ਯਾਰੋ।

ਨਾਂ ਇਹਨੂੰ ਕੋਈ ਸ਼ਰਮ ਹੈ ਯਾਰੋ।

ਨਾਂ ਕੋਈ ਚੰਗਾ ਕਰਮ ਹੈ ਯਾਰੋ।

ਅੱਜ ਤੱਕ ਇਸਨੇਂ ਕਈ ਸਿਆਣੇਂ ਕਰਤੇ ਲੂਲੇ ਲੰਗੇ।

ਬਿਪਰਵਾਦ ਦਾ ਡੰਗਿਆ ਬੰਦਾ ਪਾਣੀਂ ਵੀ ਨਾਂ ਮੰਗੇ।

ਪਹਿਲਾਂ ਇਸਨੇਂ ਜੈਨੀਂ ਮਾਰੇ।

ਬੋਦੀਓਂ ਫੜ੍ਹ-ਫੜ੍ਹ ਬੋਧੀ ਸਾੜ੍ਹੇ।

ਹੁਣ ਸਿੱਖਾਂ ਦੇ ਵੜ੍ਹ ਗਿਆ ਵਾੜ੍ਹੇ।

ਕਰੇਂ ਮਖੌਲਾਂ ਸਾਨੂੰ ਮਿੱਤਰੋ ਉਲਟਾ ਹੋ ਹੋ ਖੰਗੇ।

ਬਿਪਰਵਾਦ ਦਾ ਡੰਗਿਆ ਬੰਦਾ ਪਾਣੀਂ ਵੀ ਨਾਂ ਮੰਗੇ।

ਬੋਦੀ ਜੰਝੂ ਧੋਤੀ ਲਾਹਕੇ।

ਚੋਲਾ ਪਾ ਦਸਤਾਰ ਸਜਾਕੇ।

ਬਹਿ ਗਿਆ ਹੁਣ ਤਖਤਾਂ ਤੇ ਜਾਕੇ।

ਪੂਰੀਆਂ ਰੀਝਾਂ ਲਾਕੇ ਸਿੱਖੀ ਬ੍ਰਾਹਮਣਵਾਦ ਚ ਰੰਗੇ।

ਬਿਪਰਵਾਦ ਦਾ ਡੰਗਿਆ ਬੰਦਾ ਪਾਣੀਂ ਵੀ ਨਾਂ ਮੰਗੇ।

ਜੇ ਕੋਈ ਬੰਦਾ ਸੱਚ ਬੋਲਦਾ।

ਇਹਦੇ ਗੁੱਝੇ ਭੇਤ ਖੋਲਦਾ।

ਉਹਨੂੰ ਫੜ੍ਹ ਇਹ ਮਿੱਟੀ ਰੋਲਦਾ।

ਸਿੱਖਾਂ ਦੇ ਨਾਲ ਸਿੱਖਾਂ ਦੇ ਇਹ ਪਿਆ ਕਰਾਉਂਦਾ ਦੰਗੇ।

ਬਿਪਰਵਾਦ ਦਾ ਡੰਗਿਆ ਬੰਦਾ ਪਾਣੀਂ ਵੀ ਨਾਂ ਮੰਗੇ।

ਦਸਮ ਗ੍ਰੰਥ ਦਾ ਰੌਲਾ ਪਾਵੇ।

ਗੁਰਬਾਣੀਂ ਵੱਲ ਕਦੇ ਨਾਂ ਜਾਵੇ।

ਉਂਗਲਾਂ ਉਤੇ ਸਿੱਖ ਨਚਾਵੇ।

ਸਿੱਖਾਂ ਨੂੰ ਬਰਬਾਦ ਕਰਦਿਆਂ ਜਰਾ ਜਿਨ੍ਹਾਂ ਨਾਂ ਸੰਗੇ।

ਬਿਪਰਵਾਦ ਦਾ ਡੰਗਿਆ ਬੰਦਾ ਪਾਣੀਂ ਵੀ ਨਾਂ ਮੰਗੇ।

ਸਾਧਾਂ ਦੇ ਨਾਲ ਪਿਆਰ ਬਣਾਂਕੇ।

ਬਹਿ ਗਿਆ ਵਿੱਚ ਭੋਰਿਆਂ ਜਾਕੇ।

ਰੱਖਦਾ ਅਤਰ ਫੂਲੇਲਾਂ ਲਾਕੇ।

ਗੁਰਬਾਣੀਂ ਨੂੰ ਛੱਡ ਕੇ ਗਾਉਂਦਾ ਜੈ ਰਾਮਾਂ ਜੈ ਗੰਗੇ।

ਬਿਪਰਵਾਦ ਦਾ ਡੰਗਿਆ ਬੰਦਾ ਪਾਣੀਂ ਵੀ ਨਾਂ ਮੰਗੇ।

ਛੱਡਿਆਂ ਨਾਂ ਕੁੱਝ ਸਾਡੇ ਪੱਲੇ।

ਸਾਰੇ ਦਰ ਹੁਣ ਬਿਪਰ ਨੇਂ ਮੱਲੇ।

ਤੱਤ ਖਾਲਸਾ ਰਹਿ ਗਏ ਕੱਲੇ।

ਕੇਸ਼, ਕੜ੍ਹਾ, ਕ੍ਰਿਪਾਨ, ਕਛਹਿਰਾ, ਨਾਂ ਲੱਭਣਗੇ ਕੰਘੇ।

ਬਿਪਰਵਾਦ ਦਾ ਡੰਗਿਆ ਬੰਦਾ ਪਾਣੀਂ ਵੀ ਨਾਂ ਮੰਗੇ।

ਸਿੱਖ ਇਤਿਹਾਸ ਦਾ ਕਰਕੇ ਕਾੜ੍ਹਾ।

ਗਟ ਗਟ ਕਰਕੇ ਪੀ ਗਿਆ ਸਾਰਾ।

ਛੱਡਿਆ ਨਾਂ ਇਸ ਸਿੱਖ ਨਿਆਰਾ।

ਇਹਦਾ ਵੀ ਕੀ ਦੋਸ਼ ਗੰਭੀਰਾ ਸਾਡੇ ਲੋਕ ਨ੍ਹੀਂ ਚੰਗੇ।

ਬਿਪਰਵਾਦ ਦਾ ਡੰਗਿਆਂ ਬੰਦਾ ਪਾਣੀਂ ਵੀ ਨਾਂ ਮੰਗੇ।

ਲੇਖਕ-ਲਖਵਿੰਦਰ ਸਿੰਘ ਗੰਭੀਰ (ਕਥਾਵਾਚਕ)

098721-18848

094633-65150


(26/08/12)
ਅਵਤਾਰ ਸਿੰਘ ‘ਗਿਆਨੀ’

ਸਰਬ ਸ੍ਰੇਸ਼ਟ ਵਿਸ਼ਵ ਗ੍ਰੰਥ

‘ਸ੍ਰੀ ਗੁਰੂ ਗ੍ਰੰਥ ਸਾਹਿਬ’

ਹਰ ਸਾਲ ਪਹਿਲੀ ਸਤੰਬਰ ਨੂੰ ਸਿੱਖ ਸਮਾਜ ਆਪਣੇ ਗੁਰੂ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਜੀ ਦਾ ਪ੍ਰਕਾਸ਼ ਦਿਵਸ ਮਨਾਉਂਦਾ ਹੈ ਜਿਸ ਵਿੱਚ ਸਮਾਜ ਦੇ ਕਲਿਆਣ ਲਈ ਦਿੱਤੇ ਗਏ ਆਦੇਸ਼ਾਂ ਉੱਤੇ ਪੁਨਰ-ਵੀਚਾਰ ਕਰਦਾ ਹੈ ਅਤੇ ਸਮਾਜ ਦੇ ਹੋਰ ਜੀਵਾਂ ਨਾਲ ਉਹਨਾਂ ਆਦੇਸ਼ਾਂ ਬਾਰੇ ਆਪਣੇ ਵੀਚਾਰ ਸਾਂਝੇ ਕਰਦਾ ਆ ਰਿਹਾ ਹੈ। ਅੱਜ ਆਪਾਂ ਇਸੇ ਲੜੀ ਅਨੁਸਾਰ ਗੁਰੂ ਸ਼ਬਦ ਦੀ ਵੀਚਾਰ ਮੁੱਖ ਤੌਰ `ਤੇ ਤਿੰਨ ਭਾਗਾਂ ਵਿੱਚ ਵੰਡ ਕੇ ਕਰਾਂਗੇ: (1) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਪਹਿਲਾਂ ਦਾ ਸਮਾਜ (2) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ (ਭਾਵ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ) ਦੇ ਸਮੇਂ ਦਾ ਸਮਾਜ, ਅਤੇ (3) ਅਜੋਕਾ ਵਰਤਮਾਨ ਸਮਾਜ।

(1) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਪਹਿਲਾਂ ਦਾ ਸਮਾਜ: ਜਦ ਤੋਂ ਮਨੁੱਖਾ ਜੂਨੀ ਨੇ ਸਾਰੀਆਂ ਹੀ ਜੂਨਾਂ ਵਿਚੋਂ ਆਪਣੇ ਆਪ ਨੂੰ ਸਿਰਮੌਰ ਸਮਝਣਾ ਸ਼ੁਰੂ ਕੀਤਾ ਹੈ ਤਦ ਤੋਂ ਹੀ ਮਨੁੱਖ ਦੀ ਭਾਲ ਪਰਮਾਤਮਾ ਦੀ ਖੋਜ ਬਾਰੇ ਸ਼ੁਰੂ ਹੋ ਚੁੱਕੀ ਸੀ। ਆਰੰਭਕ ਦੌਰ ਵਿੱਚ ਜੀਵ ਨੇ ਕਿਸੇ ਚੰਗੇ ਵਿਅਕਤੀ ਦੇ ਗੁਣਾਂ ਤੋਂ ਪ੍ਰਭਾਵਿਤ ਹੋ ਕੇ ਉਸ ਨੂੰ ਰੱਬ ਦਾ ਰੂਪ ਕਰਕੇ ਮੰਨਣਾ ਸ਼ੁਰੂ ਕਰ ਦਿੱਤਾ ਸੀ ਪਰ ਇਸ ਲਈ ਕਿਸੇ ਵਿਅਕਤੀ ਦਾ ਉੱਚ ਪਦਾਂ `ਤੇ ਬਿਰਾਜਮਾਨ ਹੋਣਾ ਜੀਵ ਨੂੰ ਜਲਦੀ ਪ੍ਰਭਾਵਿਤ ਕਰਦਾ ਸੀ। ਇਸ ਸੋਚ ਦੀ ਉਪਜ ਤੋਂ ਹੀ ਜੀਵਾਂ ਨੇ ਰਾਜੇ-ਮਹਾਰਾਜਿਆਂ ਨੂੰ ਰੱਬ (ਦੇਵਤੇ) ਰੂਪ ਵਿੱਚ ਪੂਜਣਾ ਸ਼ੁਰੂ ਕਰ ਦਿੱਤਾ। “ਜੁਗਹ ਜੁਗਹ ਕੇ ਰਾਜੇ ਕੀਏ, ਗਾਵਹਿ ਕਰਿ ਅਵਤਾਰੀ॥ 423॥” ਆਮ ਦੁਨੀਆਵੀ ਰਾਜਿਆਂ ਨੂੰ ਪਰਮਾਤਮਾ ਦੇ ਪ੍ਰਤੀ ਬਹੁਤਾ ਬੋਧ ਨਾ ਹੋਣ ਦੇ ਕਾਰਨ ਉਹ ਰਾਜੇ (ਦੇਵਤੇ) ਸਮਾਜ ਅੱਗੇ ਪਰਮਾਤਮਾ ਦੇ ਵਿਧਾਨ (ਨਿਯਮ) ਬਾਰੇ ਬਹੁਤੀ ਉੱਤਮ ਦਲੀਲ ਪੇਸ਼ ਨਹੀਂ ਕਰ ਸਕੇ, ਜੀਵ ਨੂੰ ਕੁਦਰਤੀ ਆਫਤਾਂ ਜਿਵੇਂ ਕਿ ਤੂਫਾਨ, ਅਸਮਾਨੀ ਬਿਜਲੀ, ਭਿਆਨਕ ਵਰਖਾ, ਸਮੁੰਦਰੀ ਹੜ੍ਹ, ਅੱਗ ਦਾ ਕਹਿਰ ਆਦਿਕ ਪ੍ਰਕਿਰਤੀ ਦੇ ਬਝਵੇਂ ਨਿਯਮ ਦੀ ਸੋਝੀ ਨਾ ਮਿਲ ਸਕੀ। ਆਖਿਰ ਜੀਵ ਨੇ ਇਹਨਾਂ ਨੂੰ ਭੀ ਰੱਬ ਮੰਨ ਕੇ ਪੂਜਣਾ ਸ਼ੁਰੂ ਕਰ ਦਿੱਤਾ, “ਕੀਤੇ ਕਉ ਮੇਰੈ ਸੰਮਾਨੈ ਕਰਣਹਾਰੁ ਤ੍ਰਿਣੁ ਜਾਨੈ॥” 613॥ ਭਾਵ ਪਰਮਾਤਮਾ ਦੁਆਰਾ ਪੈਦਾ ਕੀਤੀ ਗਈ ਪ੍ਰਕਿਰਤੀ (ਆਕਾਰ) ਦੀ ਸ਼ਕਤੀ ਨੂੰ ਹੀ ਸਮਾਜ ਨੇ ਮੇਰੂ ਪਰਬਤ ਦੀ ਤਰ੍ਹਾਂ ਬਹੁ-ਆਕਾਰੀ ਮੰਨ ਲਿਆ ਜਿਸ ਦੇ ਪਰਦੇ (ਅਗਿਆਨਤਾ) ਪਿੱਛੇ ਅਸਲ ਪ੍ਰਭੂ ਜੀ ਦੀ ਸ਼ਕਤੀ ਘਾਹ ਦੀ ਤੀਲੀ ਵਾਂਗ ਮਾਮੂਲੀ ਪ੍ਰਤੀਤ ਹੋਣ ਲੱਗੀ (ਲੋਕਾਂ ਨੇ ਅਸਲੀ ਰੱਬ ਦੀ ਸ਼ਕਤੀ ਨੂੰ ਮੰਨਣਾ-ਸਮਝਣਾ ਹੀ ਬੰਦ ਕਰ ਦਿੱਤਾ) ਅਸਲ ਪ੍ਰਭੂ ਦੀ ਯਾਦ (ਭਗਤੀ) ਤੋਂ ਜੀਵਾਂ ਦੀ ਪਈ ਹੋਈ ਦੂਰੀ ਕਾਰਨ ਇਨਸਾਨ ਦੀ ਜ਼ਿੰਦਗੀ ਰੂਪ ਕਿਸ਼ਤੀ ਦੁੱਖਾਂ ਰੂਪ ਲਹਿਰਾਂ ਵਿੱਚ ਫਸੀ ਰਹੀ। ਬੋਧੀ, ਈਸਾਈ ਆਦਿਕ ਮਤਿ ਨੇ ਪ੍ਰਭੂ ਦੀ ਬੰਦਗੀ ਨਾਲੋਂ ਕੇਵਲ ਆਮ ਲੋਕਾਂ ਦੀ ਮਦਦ ਕਰਨ ਨੂੰ ਹੀ ਕੇਵਲ ‘ਸੱਚਾ ਧਰਮ’ ਕਬੂਲ ਲਿਆ। ਜੋਗੀ, ਜੈਨੀ, ਸਰੇਵੜੇ ਆਦਿਕ ਜੀਵਾਂ ਨੇ ਤਿਆਗੀ ਜੀਵਨ ਨੂੰ ਹੀ ਧਰਮ ਮੰਨ ਲਿਆ। ਮੁਸਲਿਮ ਸਮਾਜ ਅੱਲ੍ਹਾ ਦੀ ਸਰਬ ਵਿਆਪਕ ਸ਼ਕਤੀ ਤੋਂ ਮੁਨਕਰ ਹੋ ਅੱਲ੍ਹਾ ਦੀ ਹੋਂਦ ਸਤਵੇਂ ਆਕਾਸ਼ ਉੱਪਰ ਮੰਨ ਬੈਠਾ। ਹਿੰਦੂ ਵੀਰਾਂ ਨੇ ਆਪਣੀ ਸਨਾਤਨ (ਰੂੜ੍ਹੀਵਾਦੀ) ਵਿਚਾਰਧਾਰਾ (ਆਕਾਰ ਦੇਵ ਪੂਜਾ) ਨੂੰ ਜਾਰੀ ਹੀ ਨਹੀਂ ਰੱਖਿਆ ਸਗੋਂ ਇਸ ਸੋਚ ਵਿੱਚ ਹੋਰ ਵਾਧਾ ਕਰਦਿਆਂ ਧਰਮ ਦੇ ਨਾਂ `ਤੇ ਸਮਾਜ ਦੀ ਵਰਣ-ਵੰਡ, ਜਾਤ-ਪਾਤ, ਸੂਤਕ-ਪਾਤਕ, ਜੋਤਿਸ਼ ਕਰਮਕਾਂਡ, ਟੂਣੇ (ਜੰਤ੍ਰ, ਮੰਤ੍ਰ, ਤੰਤ੍ਰ) ਵਹਿਮ-ਭਰਮ, ਇਸਤ੍ਰੀ-ਮਰਦ ਦੀ ਕਰਮ-ਵੰਡ ਆਦਿਕ ਰੀਤੀ-ਰਿਵਾਜ ਬਣਾ ਸਮਾਜ ਨੂੰ ਅੰਧ-ਵਿਸ਼ਵਾਸ ਵਿੱਚ ਉਲਝਾ ਦਿੱਤਾ ਅਤੇ ਅਸਲ ਪਰਮਾਤਮਾ ਦੀ ਹੋਂਦ ਤੋਂ ਅੰਨ੍ਹਾ ਕਰ ਦੇਵ (ਪੱਥਰ) ਪੂਜਾ ਵੱਲ ਮੋੜ ਦਿੱਤਾ, “ਹਿੰਦੂ ਅੰਨਾ ਤੁਰਕੂ ਕਾਣਾ॥ ਦੁਹਾ ਤੇ ਗਿਆਨੀ ਸਿਆਣਾ॥” 875॥ ਇਸ ਅੰਨੇ ਅਤੇ ਕਾਣੇ ਸਮਾਜ ਨੇ ਜੀਵਾਂ ਦੀ ਜ਼ਿੰਦਗੀ ਵਿੱਚ ਖੁਸ਼ਹਾਲੀ ਲਿਆਉਣ ਦੀ ਥਾਂ ਸਮਾਜ ਵਿੱਚ ਅਨੇਕਤਾ ਦਾ ਪ੍ਰਚਾਰ ਕਰ ਸਮਾਜੀ ਜੀਵਾਂ ਨੂੰ ਆਪਸੀ ਕਲਹ-ਕਲੇਸ਼ਾਂ ਵੱਲ ਧਕੇਲ ਦਿੱਤਾ। ਜੀਵ ਪਰਮਾਤਮਾ ਦੀਆਂ ਦਾਤਾਂ ਪ੍ਰਾਪਤ ਕਰਦਿਆਂ ਵੀ ਪਰਮਾਤਮਾ ਪ੍ਰਤੀ ਨਾ-ਸ਼ੁਕਰਾ (ਅਕ੍ਰਿਤਘਨ) ਬਣਦਾ ਗਿਆ। ਭਾਈ ਗੁਰਦਾਸ ਜੀ ਅਨੁਸਾਰ ਪ੍ਰਿਥਵੀ ਇਸ ਅਕ੍ਰਿਤਘਨ ਸਮਾਜ ਦੇ ਭਾਰ ਨੂੰ ਨਾ ਸਹਾਰਦੀ ਹੋਈ ਪਰਮਾਤਮਾ ਅੱਗੇ ਪੁਕਾਰ ਕਰਦੀ ਹੈ ਕਿ ਹੇ ਪ੍ਰਭੂ ਜੀ! ਮੈਨੂੰ ਵੱਡੇ ਪਹਾੜਾਂ, ਵੱਡੇ ਕਿਲ੍ਹੇ-ਘਰ, ਸਮੁੰਦਰਾਂ, ਨਦੀ-ਨਾਲੇ, ਪੇੜ-ਪੌਦਿਆਂ, ਅਨੇਕਾਂ ਜੀਵ-ਜੰਤਾਂ ਦਾ ਭਾਰ ਨਹੀਂ ਲਗਦਾ। ਮੈਂ ਕੇਵਲ ਅਕ੍ਰਿਤਘਣਾਂ ਦੇ ਭਾਰ ਤੋਂ ਪਰੇਸ਼ਾਨ ਹਾਂ ਕਿਉਂਕਿ ਉਹ ਚੰਗੇ ਇਨਸਾਨ ਨਹੀਂ।

ਨਾ ਤਿਸੁ ਭਾਰੇ ਪਰਬਤਾਂ ਅਸਮਾਨ ਖਹੰਦੇ। ਨਾ ਤਿਸੁ ਭਾਰੇ ਕੋਟ ਗੜ੍ਹ ਘਰ ਬਾਰ ਦਿਸੰਦੇ।

ਨਾ ਤਿਸੁ ਭਾਰੇ ਸਾਇਰਾਂ ਨਦ ਵਾਹ ਵਹੰਦੇ। ਨਾ ਤਿਸੁ ਭਾਰੇ ਤਰਵਰਾਂ ਫਲ ਸੁਫਲ ਫਲੰਦੇ।

ਨਾ ਤਿਸੁ ਭਾਰੇ ਜੀਅ ਜੰਤ ਅਣਗਣਤ ਫਿਰੰਦੇ। ਭਾਰੇ ਭੁਈ ਅਕਿਰਤਘਣ ਮੰਦੀ ਹੂ ਮੰਦੇ॥ 8॥ 35॥

ਪ੍ਰਿਥਵੀ ਦੀ ਇਸ ਪੁਕਾਰ ਨੂੰ ਸੁਣ ਕੇ ਹੀ ਪਰਮਾਤਮਾ ਨੇ ਜਗਤ ਗੁਰੂ, ਗੁਰੂ ਨਾਨਕ ਦੇਵ ਜੀ ਨੂੰ ਸਮਾਜ ਦੇ ਕਲਿਆਣ ਲਈ ਭੇਜਿਆ।

(2) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ (ਭਾਵ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ) ਦੇ ਸਮੇਂ ਦਾ ਸਮਾਜ: ਗੁਰੂ ਜੀ ਨੇ ਇਸ ਅੰਨੇ-ਕਾਣੇ ਭਿਆਨਕ ਗੰਧਲੇ ਸਮਾਜ ਦੀ ਸਫਾਈ ਲਈ ਆਪਣੇ ਜੀਵਨ ਕਾਲ (10 ਜਾਮਿਆਂ) ਨੂੰ ਦੋ ਭਾਗਾਂ ਵਿੱਚ ਵੰਡ ਦਿੱਤਾ ਜਿਸ ਵਿਚੋਂ ਪਹਿਲੇ ਪੰਜ ਜਾਮੇ ਵਿੱਚ ਆਪਣੇ ਸ਼ਰਧਾਲੂ (ਸਿੱਖਾਂ) ਵਿੱਚ ਪੀਰੀ (ਅਧਿਆਤਮਕ ਗੁਣ) ਭਰੇ ਅਤੇ ਬਾਕੀ ਪੰਜ ਜਾਮਿਆਂ ਰਾਹੀਂ ਪੀਰੀ ਦੇ ਨਾਲ-ਨਾਲ ਮੀਰੀ (ਹੋਰ ਸਮਾਜ ਦੀ ਸਫਾਈ) ਵਾਲਾ ਦੂਜਾ ਪੱਖ ਮੁਕੰਮਲ ਕੀਤਾ।

ਪਹਿਲੇ ਪੜਾਉ (ਪੀਰੀ) ਦੀ ਅਰੰਭਤਾ ਵਿੱਚ ਗੁਰੂ ਨਾਨਕ ਦੇਵ ਜੀ ਨੇ 35 ਹਜ਼ਾਰ ਮੀਲ ਦਾ ਪੈਦਲ ਬਿਖੜਾ ਮਾਰਗ ਸ਼ੁਰੂ ਕਰ ਸਮਾਜ ਨੂੰ ‘ਏਕੁ ਪਿਤਾ ਏਕਸ ਕੇ ਹਮ ਬਾਰਿਕ”॥ 611. ਵਾਲੇ ਸਿਧਾਂਤ ਰਾਹੀਂ ਸੱਚੇ-ਧਰਮ ਦਾ ਮੁੱਢ ਬੰਨ੍ਹਿਆ। ਸਮਾਜ ਦੇ ਆਪਸੀ ਪ੍ਰੇਮ ਲਈ ਜ਼ਰੂਰੀ ਸੀ ਕਿ ਆਕਾਰ ਰੂਪ ਪੂਜਾ ਤੋਂ ਸਮਾਜ ਨੂੰ ਵਰਜ ਕੇ ਇੱਕ ਨਿਰਾਕਾਰ ਪ੍ਰਭੂ ਜੀ ਦੀ ਬੰਦਗੀ ਵਿੱਚ ਜੋੜਿਆ ਜਾਵੇ। “ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ॥’ (1139) ਕਿਉਂਕਿ ਆਕਾਰ ਪੂਜਾ ਰਾਹੀਂ ਇਨਸਾਨ ਤੋਂ ਇਨਸਾਨ ਦੀ ਦੂਰੀ ਵਧਦੀ ਜਾ ਰਹੀ ਸੀ। ਇਸ ਏਕੁ ਪਿਤਾ …॥ ਦੇ ਵਿਸ਼ੇ ਨੂੰ ਪ੍ਰਧਾਨ ਮੰਨਦਿਆਂ ਗੁਰੂ ਜੀ ਨੇ ਇੱਕ ਸ਼ਬਦ “ਸੋ ਦਰੁ ਤੇਰਾ ਕੇਹਾ ਸੋ ਘਰੁ ਕੇਹਾ, ਜਿਤੁ ਬਹਿ ਸਰਬ ਸਮਾਲੇ॥ ਮ: 1॥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਤਿੰਨ ਵਾਰੀ ਦਰਜ ਕੀਤਾ। ਸੁਭ੍ਹਾ ਅਤੇ ਸ਼ਾਮ ਦੀਆਂ ਨਿਤਨੇਮ ਬਾਣੀਆਂ ਦਾ ਭਾਗ ਬਣਾਇਆ ਕਿਉਂਕਿ ਇਸ ਪਾਵਨ ਸ਼ਬਦ ਵਿੱਚ ਸਾਰੇ ਹੀ ਦੇਵੀ-ਦੇਵਤੇ, ਅੱਗ, ਪਾਣੀ, ਹਵਾ ਆਦਿਕ ਸਮਾਜ ਦੀਆਂ ਪੂਜਨੀਕ ਸ਼ਕਤੀਆਂ ਪ੍ਰਭੂ ਨਿਰਾਕਾਰ ਦੀ ਉਸਤਤ ਕਰਦੀਆਂ ਦਰਸਾਈਆਂ ਗਈਆਂ ਸਨ/ਹਨ। ਇਹਨਾਂ ਸ਼ਬਦਾਂ ਵਿੱਚ ਅੰਕਿਤ ਕੀਤੇ ਪੀਰ, ਦੇਵਤਿਆਂ (ਪੁਰਾਤਨ ਰਾਜਿਆਂ) ਕਾਰਨ ਹੀ ਸਮਾਜ ਅੰਧਾ-ਕਾਣਾ ਹੋਇਆ ਸੀ। ਗੁਰੂ ਜੀ ਨੇ ਉਸ ਸੋਚ ਲਈ ਹੁਕਮ ਕੀਤਾ, “ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ॥ ਆਪਿ ਮੁਸੈ ਮਤਿ ਹੋਛੀਐ ਕਿਉ ਰਾਹੁ ਪਛਾਣੈ॥” (ਪੰਨਾ 767)

ਸਮਾਜ ਵਿੱਚ ਆਪਸੀ ਪ੍ਰੇਮ ਦੀ ਸ਼ੁਰੂਆਤ ਗ੍ਰਿਹਸਤੀ ਜੀਵਨ ਤੋਂ ਕਰਦਿਆਂ ਗੁਰੂ ਜੀ ਨੇ ਹੁਕਮ ਕੀਤਾ, “ਬਿੰਦੁ ਰਾਖਿ ਜੌ ਤਰੀਐ ਭਾਈ॥ ਖੁਸਰੈ ਕਿਉ ਨ ਪਰਮ ਗਤਿ ਪਾਈ॥” (324) ਗ੍ਰਿਹਸਤੀ ਲਈ ਜ਼ਰੂਰੀ ਸੀ ਕਿ ਕਿਰਤੀ ਹੋਣਾ ਅਤੇ ਆਪਣੀ ਮਿਹਨਤ ਦੀ ਕਮਾਈ ਨੂੰ ਸਮਾਜ ਦੇ ਭਲੇ ਲਈ ਵਰਤਨਾ “ਘਾਲਿ ਖਾਇ ਕਿਛੁ ਹਥਹੁ ਦੇਇ॥” (1245) ਪਰ ਹੱਥੀਂ ਸੇਵਾ ਪਰਉਪਕਾਰ ਕਰਦਿਆਂ ਸਾਹਮਣੇ ਵਾਲੇ ਦੀ ਜਾਤਿ, ਨਸਲ ਨਾ ਵੇਖੀ ਜਾਏ, “ਅਗੈ ਜਾਤਿ ਨ ਪੁਛੀਐ ਕਰਣੀ ਸਬਦੁ ਹੈ ਸਾਰੁ॥ (1094) ਭਾਵ ਜਾਤਿ ਨਾਲੋਂ ਕਿਰਤ ਸ੍ਰੇਸ਼ਟ ਹੈ। ਸਮਾਜ ਦੇ ਵਿਕਾਸ ਲਈ ਬਾਧਾ (ਰੁਕਾਵਟ) ਬਣੇ ਅਖੌਤੀ ਪੁਜਾਰੀ ਸ਼੍ਰੇਣੀ (ਬ੍ਰਾਹਮਣ) ਲਈ ਸਾਫ ਸੰਕੇਤ ਦਿੱਤੇ ਕਿ “ਜੌ ਤੂ ਬ੍ਰਾਹਮਣੁ ਬ੍ਰਹਮਣੀ ਜਾਇਆ॥ ਤਉ ਆਨ ਬਾਟ ਕਾਹੇ ਨਹੀ ਆਇਆ॥ (324) ਭਾਵ, ਜੇ ਤੇਰੀ ਪੈਦਾਇਸ਼ ਸਾਡੀ ਤਰ੍ਹਾਂ ਮਾਤਾ ਦੇ ਪੇਟ ਦੀ ਰਾਹੀਂ ਹੀ ਹੋ ਰਹੀ ਹੈ ਤਾਂ ਤੂੰ ਸਾਡੀ ਤਰ੍ਹਾਂ ਮਿਹਨਤ ਦੀ ਕਮਾਈ ਕਿਉਂ ਨਹੀਂ ਖਾ ਰਿਹਾ। ਪਰ ਜੇ ਤੂੰ ਸਾਡੇ ਕਲਿਆਣ ਲਈ ਹੀ ਪੈਦਾ ਹੋਇਆ ਹੈਂ ਤਾਂ ਕੀ ਕਾਰਨ ਹੈ ਕਿ ਸਾਨੂੰ ਕਦੇ ਮੰਜ਼ਿਲ ਪ੍ਰਭੂ-ਮਿਲਾਪ ਨਸੀਬ ਨਹੀਂ ਹੋਇਆ ਅਸੀਂ ਤਾਂ ਹਮੇਸ਼ਾ ਹੀ ਗਾਈਆਂ ਦੀ ਤਰ੍ਹਾਂ ਤੇਰੇ ਹੁਕਮ ਅੱਗੇ ਸਿਰ ਝੁਕਾਇਆ ਸੀ,” ਹਮ ਗੋਰੂ ਤੁਮ ਗੁਆਰ ਗੁਸਾਈ, ਜਨਮ ਜਨਮ ਰਖਵਾਰੇ॥ ਕਬਹੂੰ ਨ ਪਾਰਿ ਉਤਾਰਿ ਚਰਾਇਹੁ ਕੈਸੇ ਖਸਮ ਹਮਾਰੇ॥” (482) ਜੇ ਸਾਨੂੰ ਮੰਜ਼ਿਲ ਨਸੀਬ ਨਹੀਂ ਹੋਈ ਤਾਂ ਸਾਡਾ ਪੁੱਛਣਾ ਜਾਇਜ਼ ਹੈ ਕਿ “ਕਹੁ ਰੇ ਪੰਡਿਤ! ਬਾਮਨ ਕਬ ਕੇ ਹੋਏ॥” (324) ਭਾਵ ਪੈਦਾ ਹੋਣ ਦਾ ਤਰੀਕਾ (ਮਾਂ ਦਾ ਪੇਟ) ਤਾਂ ਇੱਕ ਸੀ ਫਿਰ ਤੁਸੀਂ ਬ੍ਰਾਹਮਣ ਅਸੀਂ ਤੇਰੇ ਸੇਵਕ ਕਿਵੇਂ?

ਅਖੌਤੀ ਪੁਜਾਰੀ ਦੁਆਰਾ ਸਮਾਜ ਵਿੱਚ ਫੈਲਾਈ ਕਰਮ ਕਾਂਡ ਰੂਪ ਅਮਰ ਵੇਲ ਨੂੰ ਇੱਕ ਇੱਕ ਕਰਕੇ ਨੰਗਾ ਕਰਦਿਆਂ ਗੁਰੂ ਜੀ ਨੇ ਤੀਰਥਾਂ ਦੇ ਇਸ਼ਨਾਨ ਦੀ ਤੁਲਨਾ ਡੱਡੂ ਨਾਲ ਕੀਤੀ ਜੋ ਹਮੇਸ਼ਾ ਪਾਣੀ ਵਿੱਚ ਰਹਿਣ ਦੇ ਬਾਵਜੂਦ ਵੀ ਆਪਣੀ ਮੰਜ਼ਿਲ (ਪ੍ਰਭੂ ਚਰਨਾਂ) ਤੱਕ ਕਦੇ ਨਹੀਂ ਪਹੁੰਚ ਸਕਿਆ,” ਜਲ ਕੈ ਮਜਨਿ ਜੇ ਗਤਿ ਹੋਵੈ, ਨਿਤ ਨਿਤ ਮੇਂਡੂਕ ਨਾਵਹਿ॥ ਜੈਸੇ ਮੇਂਡੂਕ ਤੈਸੇ ਓਇ ਨਰ, ਫਿਰਿ ਫਿਰਿ ਜੋਨੀ ਆਵਹਿ॥ (484) ਵਿਖਾਵੇ ਲਈ ਧਾਰਮਿਕ ਚਿੰਨ੍ਹਾਂ ਰੂਪ ਪਹਿਰਾਵੇ ਬਾਰੇ ਗੁਰੂ ਸਿਧਾਂਤ “ਮਾਥੇ ਤਿਲਕੁ, ਹਥਿ ਮਾਲਾ ਬਾਨਾ॥ ਲੋਗਨ ਰਾਮ ਖਿਲਉਨਾ ਜਾਨਾ॥” (1158) ਵਰਤ ਨੇਮ, ਬਾਹਰੀ ਸੁੱਚ ਆਦਿਕ ਪੂਜਾ ਰੱਖਣ ਨੂੰ ਗੁਰੂ ਜੀ ਨੇ ਪਾਖੰਡ ਦੀ ਸੰਗਿਆ ਦਿੱਤੀ, “ਵਰਤ ਨੇਮੁ ਸੁਚ ਸੰਜਮੁ ਪੂਜਾ, ਪਾਖੰਡਿ ਭਰਮ ਨ ਜਾਇ॥” (1423) ਕਿਉਂਕਿ ਗੁਰੂ ਜੀ ਅਨੁਸਾਰ ਪਰਮਾਤਮਾ ਇਨ੍ਹਾਂ ਕਰਮਾਂ ਦਾ ਅੱਧੀ ਕੌਡੀ ਮੁੱਲ ਵੀ ਨਹੀਂ ਪਾਉਂਦਾ, “ਬਰਤ ਨੇਮ ਸੰਜਮ ਮਹਿ ਰਹਤਾ, ਤਿਨ ਕਾ ਆਢੁ ਨ ਪਾਇਆ॥” (216) ਕੁੱਝ ਕੁ ਧਾਰਮਿਕ ਰਸਮਾਂ (ਕਰਮਕਾਂਡਾਂ) ਨੂੰ ਗੁਰੂ ਜੀ ਇੱਕ ਵਾਕ ਵਿੱਚ ਹੀ ਪੇਸ਼ ਕਰਕੇ ਸਮਾਜ ਨੂੰ ਇਹਨਾਂ ਬਾਰੇ ਸੁਚੇਤ ਕਰ ਰਹੇ ਹਨ, “ਤੀਰਥੁ ਤਪੁ ਦਇਆ ਦਤੁ ਦਾਨ॥ ਜੇ ਕੋ ਪਾਵੈ ਤਿਲ ਕਾ ਮਾਨੁ॥” (ਜਪੁ)

ਨਰੋਏ ਸਮਾਜ ਦੀ ਸਿਰਜਣਾ ਲਈ ਔਰਤ ਨੂੰ ਸਮਾਜ ਸੁਧਾਰ ਦੇ ਅਹਿਮ ਅੰਗ ਵਜੋਂ ਪੇਸ਼ ਕਰਦਿਆਂ ਗੁਰ-ਵਾਕ “ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ”॥ (473) ਰਾਹੀਂ ਸਮਾਜ ਨੂੰ ਆਪਣੀ ਭਲਾਈ ਲਈ ਔਰਤ ਨੂੰ ਬਰਾਬਰ ਦਾ ਦਰਜਾ ਦੇਣ ਨੂੰ ਤਰਜੀਹ ਦਿੱਤੀ। ਗੁਰੂ ਜੀ ਨੇ ਹੀ ਸਮਾਜ ਵਿਚੋਂ ਸਤੀ ਪ੍ਰਥਾ ਖਤਮ ਕਰਨ ਲਈ ਪਹਿਲ ਕਰਦਿਆਂ ਆਪਣੀ ਆਵਾਜ਼ ਬੁਲੰਦ ਕੀਤੀ, “ਸਤੀਆ ਏਹਿ ਨ ਆਖੀਅਨਿ, ਜੋ ਮੜਿਆ ਸੰਗਿ ਜਲੰੇਨਿ॥ ਨਾਨਕ ਸਤੀਆ ਜਾਣੀਅਨਿੇ ਜਿ ਬਿਰਹੇ ਚੋਟ ਮਰੰਨਿ॥” ਭਾਵ ਪਤੀ ਦੀ ਮੌਤ ਤੋਂ ਬਾਅਦ ਅੱਗ ਵਿੱਚ ਜਲਨ ਵਾਲੀ ਔਰਤ ਪ੍ਰਭੂ-ਮਿਲਾਪ ਪ੍ਰਾਪਤ ਨਹੀਂ ਕਰ ਸਕਦੀ ਸਗੋਂ ਜਿਊਂਦਿਆਂ ਹੀ ਪ੍ਰਭੂ ਜੀ ਤੋਂ ਪਏ ਵਿਛੋੜੇ ਦੇ ਗ਼ਮ ਵਿੱਚ ਜਲ ਕੇ ਹੀ ਪ੍ਰਭੂ ਦੀ ਭਗਤੀ ਵਿੱਚ ਲੀਨ ਹੁੰਦਿਆਂ ਪ੍ਰਭੂ-ਮਿਲਾਪ ਪ੍ਰਾਪਤ ਕਰੇਗੀ। ਇਸ ਸਤੀ ਹੋਣਾ (ਡਰ) ਰੂਪ ਮਾਨਸਿਕਤਾ ਤੋਂ ਉੱਪਰ ਉਠਣ ਲਈ ਹੀ ਔਰਤ ਨੇ ਕਰਵਾ ਚੌਥ (ਪਤੀ ਦੀ ਲੰਬੀ ਉਮਰ ਲਈ) ਵਰਤ ਰੱਖਣਾ ਅਰੰਭ ਕੀਤਾ ਸੀ ਕਿਉਂਕਿ ਪਤੀ ਦੀ ਲੰਬੀ ਉਮਰ ਹੀ ਔਰਤ ਦੀ ਲੰਬੀ ਉਮਰ ਕਰ ਸਕਦੀ ਸੀ, ਗੁਰੂ ਜੀ ਨੇ “ਛੋਟਹਿ ਅੰਨੁ ਕਰਹਿ ਪਾਖੰਡ॥ ਨਾ ਸੋਹਾਗਨਿ ਨਾ ਓਇ ਰੰਡ॥” (873) ਉਪਦੇਸ਼ ਦੇ ਕੇ ਸਿੱਖ ਸਮਾਜ ਨੂੰ ਹਮੇਸ਼ਾ ਲਈ ਇਸ ਬੀਮਾਰੀ ਤੋਂ ਬਚਾ ਲਿਆ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਸਮਾਜ ਦੀ ਭਲਾਈ ਲਈ ਅਨੇਕਾਂ ਅਧਿਆਤਮਕ, ਸਮਾਜਿਕ, ਰਾਜਨੀਤਿਕ, ਮਿਥਿਹਾਸਕ, ਵਿਗਿਆਨਕ ਆਦਿਕ ਵਿਸ਼ਿਆਂ ਨੂੰ ਲਿਆ ਗਿਆ ਹੈ। ਵਿਸਥਾਰ ਦੇ ਡਰ ਕਾਰਨ ਕੁੱਝ ਕੁ ਵਿਸ਼ਿਆਂ ਨੂੰ ਹੀ ਆਪਣੀ ਬੁੱਧੀ ਅਨੁਸਾਰ ਸਾਂਝਾ ਕੀਤਾ ਗਿਆ ਹੈ ਸਮਾਜ ਵਿੱਚ ਐਸਾ ਕੋਈ ਵੀ ਗ੍ਰੰਥ ਨਹੀਂ, ਜਿਸ ਨੇ ਇਤਨੇ ਵਿਸ਼ਿਆਂ ਨੂੰ ਇੱਕ ਗ੍ਰੰਥ ਵਿੱਚ ਸਾਂਭਿਆ ਹੋਵੇ। 35 ਮਹਾਂਪੁਰਖਾਂ ਦੀ ਰਚਨਾ ਜਿਨ੍ਹਾਂ ਵਿੱਚ ਸਮਾਜ ਵਿੱਚ ਨੀਚ ਕਹੇ ਜਾਂਦੇ ਸ਼ੂਦਰ ਰਵਿਦਾਸ ਤੋਂ ਪੰਡਿਤ ਰਾਮਾਨੰਦ ਤੱਕ, ਸੂਫੀ ਸੰਤ ਬਾਬਾ ਫਰੀਦ ਜੀ, ਗੁਰਸਿੱਖਾਂ, ਭੱਟਾਂ ਦੀ ਰਚਨਾ ਨੂੰ ਸ਼ਾਮਿਲ ਕੀਤਾ, ਫਿਲਮੀ ਤਰਜ ਦੀ ਰੰਗਤ ਤੋਂ ਇਸ “ਧੁਰ ਕੀ ਬਾਣੀ” ਨੂੰ ਨਿਰਲੇਪ ਰੱਖਣ ਲਈ ਰਾਗਾਂ ਦੀ ਵਰਤੋਂ ਕੀਤੀ ਗਈ। ਜ਼ਿੰਦਗੀ ਰੂਪੀ ਰਾਤ ਦੀ ਤਰ੍ਹਾਂ, ਰਾਗਾਂ ਦੀ ਤਰਤੀਬ ਸ੍ਰੀ ਰਾਗੁ ਤੋਂ ਸ਼ੁਰੂ ਕਰ 30ਵੇਂ ਰਾਗ ਪ੍ਰਭਾਤੀ (ਅੰਮ੍ਰਿਤ ਵੇਲਾ, ਰੌਸ਼ਨੀ) ਨੂੰ ਇਉਂ ਵਰਣਨ ਕੀਤਾ ਕਿ ਜਿਸ ਦੀ ਜ਼ਿੰਦਗੀ ਵਿੱਚ ਪ੍ਰਭਾਤ ਆ ਗਿਆ, ਉਸ ਦੀ ਲੋਕ-ਪਰਲੋਕ ਵਿੱਚ ਜੈ ਜੈਕਾਰ ਹੋ ਜਾਵੇਗੀ। ਇਸ ਲਈ 31ਵਾਂ ਰਾਜ ਜੈਜਾਵੰਤੀ ਰਾਗ ਦਰਜ ਕੀਤਾ ਗਿਆ ਹੈ।

(3) ਅਜੋਕਾ ਵਰਤਮਾਨ ਸਮਾਜ: ਅਜੋਕੇ ਵਿਗਿਆਨਕ ਯੁੱਗ ਵਿੱਚ ਗੁਰਬਾਣੀ ਨੂੰ ਸਮਝਣਾ ਅਤੇ ਹੋਰਾਂ ਨਾਲ ਇਹਨਾਂ ਵਿਸ਼ਿਆਂ ਨੂੰ ਸਾਂਝਾ ਕਰਨਾ ਦਿਨ-ਬ-ਦਿਨ ਮੁਸ਼ਕਿਲ ਹੁੰਦਾ ਜਾ ਰਿਹਾ ਹੈ ਕਿਉਂਕਿ ਸਾਡੇ ਘਰਾਂ ਵਿਚੋਂ ਪੰਜਾਬੀ ਭਾਸ਼ਾ ਅਲੋਪ ਹੁੰਦੀ ਜਾ ਰਹੀ ਹੈ। ਪੰਜਾਬੀ ਅਤੇ ਗੁਰਮੁਖੀ ਦੀ ਲਿਖਣ-ਸ਼ੈਲੀ ਵਿੱਚ ਕੁੱਝ ਭਿੰਨਤਾ ਵੀ ਹੈ ਜਿਸ ਨੂੰ ਸਮਝਣ ਲਈ ਗੁਰਮੁਖੀ ਲਿਪੀ (ਵਿਆਕਰਨ) ਨੇਮਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਗੁਰੂ ਦਾ ਵਜ਼ੀਰ (ਪਾਠੀ ਵਰਗ) ਗੁਰਮੁਖੀ ਵਿਆਕਰਨ ਦੇ ਗਿਆਨ ਤੋਂ ਸੱਖਣਾ ਹੈ ਜਿਸ ਵਜ਼ੀਰ (ਪਾਠੀ) ਨੂੰ ਸਮਝ ਹੈ। ਸਮਾਜ ਉਸ ਨੂੰ ਯੋਗ ਮਾਨ (ਦਰਜਾ) ਨਹੀਂ ਦੇ ਰਿਹਾ ਹੈ। ਸੰਗਤਿ ਗੁਰਬਾਣੀ ਦੀ ਸ਼ਬਦ-ਵੀਚਾਰ ਵੱਲ ਧਿਆਨ ਦੇਣ ਦੀ ਬਜਾਏ ਗਿਣਤੀ-ਮਿਣਤੀ ਦੇ ਪਾਠਾਂ ਨੂੰ ਤਰਜੀਹ ਦੇ ਰਹੀ ਹੈ। ਗੁਰੂ-ਘਰਾਂ ਵਿੱਚ ਕੀਰਤਨ, ਕਥਾ, ਹੁੰਦਿਆਂ ਵੀ ਸੰਗਤਿ ਗੁਟਕਾ ਸਾਹਿਬ ਲੈ ਕੇ ਚੌਪਈ, ਸੁਖਮਨੀ, ਦੁਖ ਭੰਜਨੀ ਆਦਿਕ ਪਾਠਾਂ ਵਿੱਚ ਮਗਨ ਦੇਖੀ ਜਾ ਸਕਦੀ ਹੈ। ਅਰਥ ਦਾ ਬੋਧ ਨਾ ਮਾਤ੍ਰ ਹੈ, ਸ਼ੁੱਧ ਪਾਠ ਦੀ ਸਮਝ ਨਹੀਂ, 40 ਸਾਲਾਂ ਬਾਅਦ ਵੀ ਨਿਤਨੇਮ ਦੀਆਂ ਬਾਣੀਆਂ ਦੇ ਅਰਥ ਨਹੀਂ ਆ ਰਹੇ, ਨਿਤਨੇਮ ਦੀਆਂ ਬਾਣੀਆਂ ਕੰਠ ਨਹੀਂ ਹੈ, ਮੂਲ-ਮੰਤਰ ਕਿੱਥੋਂ ਤੱਕ ਹੈ, ਸਮਝ ਨਹੀਂ। ਨਾਮ ਕੀ ਹੈ ਕਿਵੇਂ ਜਪੀਏ? ਪਤਾ ਨਹੀਂ। ਕੱਚੀ ਪੱਕੀ ਬਾਣੀ ਦੀ ਸਮਝ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੇ ਮਹਾਂਪੁਰਸ਼ਾਂ ਦੀ ਬਾਣੀ ਦਰਜ ਹੈ, ਪਤਾ ਨਹੀਂ। ਸੰਗਤ ਗੁਰੂ-ਘਰ ਲੰਗਰ ਤਿਆਰ ਹੋਣ ਤੋਂ ਕੁੱਝ ਸਮਾਂ ਪਹਿਲਾਂ ਹੀ ਪਹੁੰਚਦੀ ਹੈ। ਗੁਰੂ ਦੇ ਵਜ਼ੀਰਾਂ (ਪਾਠੀਆਂ) ਰਾਹੀਂ ਸਪੀਕਰਾਂ ਦੀ ਆਵਾਜ਼ ਉੱਚੀ-ਉੱਚੀ ਕਰਕੇ ਗੁਰਬਾਣੀ ਨਾ ਸੁਣਨ ਵਾਲੇ ਸਮਾਜ ਤੱਕ ਗੁਰਬਾਣੀ ਪਹੁੰਚਾਈ ਜਾ ਰਹੀ ਹੈ। ਜਾਤ-ਪਾਤ ਦੇ ਨਾਮ `ਤੇ ਗੁਰਦੁਆਰੇ ਬਣਦੇ ਜਾ ਰਹੇ ਹਨ। ਪ੍ਰਬੰਧਕ ਆਪਣੀ ਹਉਮੈ ਨੂੰ ਪਠੇ ਪਾ ਰਹੇ ਹਨ। ਕੁੱਝ ਪ੍ਰਬੰਧਕ ਨਸ਼ਾ ਵੀ ਕਰਦੇ ਹਨ ਜਿਸ ਦਾ ਗੁਰਬਾਣੀ ਵਿਰੋਧ ਕਰਦੀ ਹੈ।

ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ॥

ਆਪਣਾ ਪਰਾਇਆ ਨਾ ਪਛਾਣਈ ਖਸਮਹੁ ਧਕੇ ਖਾਇ॥

ਜਿਤੁ ਪੀਤੈ ਖਸਮੁ ਵਿਸਰੈ ਦਰਗਹ ਮਿਲੈ ਸਜਾਇ॥

ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ॥ 554॥

ਭਾਵ: ਸ਼ਰਾਬ ਬਿਲਵੁਲ ਵੀ ਨਹੀਂ ਪੀਣੀ ਚਾਹੀਦੀ ਕਿਉਂਕਿ ਸ਼ਰਾਬੀ ਪ੍ਰਭੂ ਮਿਲਾਪ ਤੋਂ ਦੂਰ ਚਲਾ ਜਾਂਦਾ ਹੈ। ਪ੍ਰਚਾਰਕਾਂ ਨੇ ਪ੍ਰਚਾਰ ਨੂੰ ਪੈਸਾ ਇਕੱਠਾ ਕਰਨ ਦਾ ਜ਼ਰੀਆ ਬਣਾ ਲਿਆ ਹੈ, ਪੰਜਾਬ ਵਿੱਚ ਇਤਨੀ ਅਗਿਆਨਤਾ ਹੋਣ ਦੇ ਬਾਵਜੂਦ ਪ੍ਰਚਾਰਕ ਵਿਦੇਸ਼ਾਂ ਵੱਲ ਕੂਚ ਕਰ ਰਹੇ ਹਨ, ਅਲੱਗ-ਅਲੱਗ ਸੰਸਥਾਵਾਂ ਇੱਕ ਗੁਰੂ, ਇੱਕ ਪ੍ਰਭੂ, ਇੱਕ ਨਿਸ਼ਾਨ ਸਾਹਿਬ ਚਿੰਨ੍ਹ, ਇੱਕ ਅਕਾਲ ਤਖਤ (ਸੁਪਰੀਮ ਕੋਰਟ) ਇੱਕ ਮਰਯਾਦਾ, ਇੱਕ ਸਿਧਾਂਤ ਦੇ ਹੁੰਦਿਆਂ ਗੁਰੂ ਨਾਲੋਂ ਆਪਣੀ ਸੰਸਥਾ ਦੇ ਵਡੇਰਿਆਂ ਦਾ ਪ੍ਰਚਾਰ ਕਰਨ ਵਿੱਚ ਜ਼ਿਆਦਾ ਦਿਲਚਸਪੀ ਲੈ ਰਹੇ ਹਨ, ਉਨ੍ਹਾਂ ਦੀਆਂ ਬਰਸੀਆਂ ਮਨਾਈਆਂ ਜਾ ਰਹੀਆਂ ਹਨ। ਗੁਰਪੁਰਬਾਂ ਨਾਲੋਂ ਸੰਗ੍ਰਾਂਦ, ਮੱਸਿਆ, ਪੂਰਨਮਾਸ਼ੀ ਆਦਿਕ ਦਿਨਾਂ ਨੂੰ ਜ਼ਿਆਦਾ ਤਰਜੀਹ ਦਿੱਤੀ ਜਾ ਰਹੀ ਹੈ, ਜਦਕਿ ਗੁਰੂ ਵਾਕ “ਚਉਦਸ ਅਮਾਵਸ ਰਚਿ ਰਚਿ ਮਾਂਗਹਿ, ਕਰ ਦੀਪਕੁ ਲੈ ਕੂਪਿ ਪਰਹਿ॥” (970) ਭਾਵ, ਹੇ ਪੰਡਿਤ! ਚੌਦੇ, ਮੱਸਿਆ, ਸੰਗਰਾਂਦਾਂ ਆਦਿ ਵਿਸ਼ੇਸ਼ ਦਿਨ ਮੁਕੱਰਰ ਕਰਨ ਕਾਰਨ ਤੂੰ ਗਿਆਨਵਾਨ ਹੋ ਕੇ ਵੀ ਅਗਿਆਨਤਾ ਦੇ ਖੂਹ ਵਿੱਚ ਡਿੱਗਿਆ ਪਿਆ ਹੈਂ। ਗੁਰੂ ਜੀ ਤਾਂ ਉਪਦੇਸ਼ ਦੇ ਰਹੇ ਹਨ ਕਿ “ਥਿਤੀ ਵਾਰ ਸੇਵਹਿ ਮੁਗਧ ਗਵਾਰ॥” (843) ਭਾਵ ਚੰਗੇ-ਮੰਦੇ ਦਿਨਾਂ ਦੀ ਵੀਚਾਰ, ਮੂਰਖ ਆਦਮੀ ਦੀ ਪਹਿਚਾਨ ਹੈ। ਇਤਨਾ ਸਭ ਕੁੱਝ ਗੁਰ-ਉਪਦੇਸ਼ ਹੋਣ ਦੇ ਬਾਵਜੂਦ ਵੀ ਨਾ ਸਮਝ ਪਾਠੀ (ਗੁਰੂ ਵਜ਼ੀਰ) ਸੰਗਤਿ ਨੂੰ ਬ੍ਰਾਹਮਣ ਬਣ ਕੇ ਗੁਰ ਉਪਦੇਸ਼ ਦੇ ਉਲਟ ਆਪਣੀ ਮਤਿ ਅਨੁਸਾਰ ਪ੍ਰੇਰਨਾ ਦੇ ਰਿਹਾ ਹੈ, ਮੱਧ ਦੀ ਅਰਦਾਸ ਜੈਸੀ ਮਰਯਾਦਾ ਸਿੱਖ ਸਮਾਜ ਵਿੱਚ ਲਿਆਉਣ ਵਾਲਾ ਵੀ ਗੁਰੂ-ਵਜ਼ੀਰ ਵਰਗ ਹੀ ਹੈ। ਅੱਜ ਜ਼ਰੂਰਤ ਹੈ “ਅਕਲੀ ਸਾਹਿਬੁ ਸੇਵੀਐ” (1245) ਦੀ, ਸੰਗਤ ਨੂੰ ਚੰਗੇ ਪੜ੍ਹੇ ਲਿਖੇ ਜੀਵਨ ਵਾਲੇ ਗੁਰੂ-ਵਜ਼ੀਰਾਂ ਦੀਆਂ ਸੇਵਾਵਾਂ ਲੈਣੀਆਂ ਚਾਹੀਦੀਆਂ ਹਨ। ਯੋਗ ਵਿਅਕਤੀ ਨੂੰ ਉਚਿਤ ਮਾਣ ਮਿਲਣਾ ਚਾਹੀਦਾ ਹੈ। ਘੱਟ ਗਿਆਨਵਾਨ ਨੂੰ ਗਿਆਨ ਰਾਹੀਂ ਯੋਗ ਬਣਾਉਣਾ ਚਾਹੀਦਾ ਹੈ। ਪੈਸਾ ਕੇਵਲ ਲੰਗਰਾਂ, ਗੁਰਦੁਆਰਿਆਂ `ਤੇ ਹੀ ਖਰਚ ਕਰੀ ਜਾਣਾ ਅਕਲ ਦੀ ਵਰਤੋਂ ਨਹੀਂ, ਗੁਰੂ ਜੀ ਵੀ ਦਾਨਾਂ ਵਿਚੋਂ ਸ੍ਰੇਸ਼ਟ ਦਾਨ ਗੁਰੂ-ਸ਼ਬਦ ਦੀ ਵੀਚਾਰ ਰੂਪੀ ਦਾਨ ਨੂੰ ਹੀ ਮੰਨਦੇ ਹਨ, “ਦਾਨਾ ਕੈ ਸਿਰਿ ਦਾਨੁ ਵੀਚਾਰਾ॥” (ਮ: 1, 1035)

ਪਰ ਸਿੱਖ ਸਮਾਜ ਗੁਰੂ ਸ਼ਬਦ ਗਿਆਨ ਵੰਡਣ ਲਈ ਅਵੇਸਲਾ ਬਣਿਆ ਰਹਿੰਦਾ ਹੈ ਅਤੇ ਚਾਹ, ਸਬਜ਼ੀ-ਪ੍ਰਸ਼ਾਦੇ ਦੇ ਲੰਗਰ ਜਾਂ ਗੁਰੂ-ਘਰ ਬਣਾਉਣ ਲਈ ਜ਼ਰੂਰਤ ਤੋਂ ਜ਼ਿਆਦਾ ਮਾਇਆ ਖ਼ਰਚ ਕਰ ਰਿਹਾ ਹੈ।

ਅਵਤਾਰ ਸਿੰਘ ‘ਗਿਆਨੀ’

ਠੂਠਿਆਂਵਾਲੀ, ਮਾਨਸਾ, ਮੋਬਾ: 98140-35202


(25/08/12)
ਹਰਦੇਵ ਸਿੰਘ, ਜੰਮੂ

ਸ. ਸਤਿਨਾਮ ਸਿੰਘ ਮੈਂਟਰੀਅਲ ਜੀ,

ਸਤਿ ਸ਼੍ਰੀ ਅਕਾਲ!

ਮੈਂ ਪਿਛਲੇ ਪੱਤਰ ਵਿੱਚ ਆਪਣੇ ਸਵਾਲਾਂ ਦਾ ਪਰਿਪੇਖ ਸਪਸ਼ਟ ਕਰ ਚੁੱਕਿਆ ਹਾਂ ਪਰ ਆਪ ਜੀ ਬਿਨ੍ਹਾਂ ਸਮਝੇ ਵਿਸ਼ੇ ਦੇ ਅਸਲ ਪਰਿਪੇਖ ਤੋਂ ਹੱਟ ਕੇ ਗਲਾਂ ਲਿਖ ਰਹੇ ਹੋ। ਖ਼ੈਰ!

ਆਪ ਜੀ ਦੇ ਪੱਤਰ ਮਿਤੀ 24. 8. 12, ਸਿੱਖ ਮਾਰਗ. ਕਾਮ ਵਿਚਲੇ ਤਿੰਨ ਭਾਗਾਂ ਬਾਰੇ ਦਾਸ ਦੀ ਟਿੱਪਣੀ ਇਸ ਪ੍ਰਕਾਰ ਹੈ:-

(1) ਆਪ ਜੀ ਲਿਖਦੇ ਹੋ:- ਉਹ ਚਾਹੁੰਦੇ ਹਨ ਕਿ ਪੁਰਾਣੇ ਵਿਪਰਵਾਦ ਨਾਲ ਗੜੁਚ (ਲਿਬੜੇ) ਹੋਏ ਸਰੋਤ ਹੀ ਅਸਲ ਸਰੋਤ ਮੰਨਕੇ ਵਿਪਰਵਾਦ ਨੂੰ ਗੁਰਮਤਿ ਵਿੱਚ ਘਸੋੜਿਆ ਜਾਵੇ। ਸੋ ਅਜਿਹੇ ਸੱਜਣਾ ਦੀ ਕੁਚਾਲ ਪ੍ਰਤੀ ਬੋਲੀ ਦਾ ਅਚਾਨਕ ਕੌੜਾ ਹੋ ਜਾਣਾ ਸੁਭਾਵਕ ਹੈ”

ਟਿੱਪਣੀ:- ਵੀਰ ਜੀ ਜਿਹੜੇ ਸੱਜਣ ਇਹ ਪ੍ਰਚਾਰ ਰਹੇ ਹਨ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਕਹਿਣਾ ਗਲਤ ਹੈ, ਜਿਹੜੇ ਸੱਜਣ ਇਹ ਪ੍ਰਚਾਰ ਰਹੇ ਹਨ ਕਿ ਗੁਰੂ ਸਾਹਿਬਾਨ ਨੂੰ ਗੁਰੂ ਕਹਿਣਾ ਗਲਤ ਹੈ, ਜਿਹੜੇ ਸੱਜਣ ਇਹ ਪ੍ਰਚਾਰ ਰਹੇ ਹਨ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦੀ ਥਾਂ ਲੈਪਟਾਪ ਅਤੇ ਸੀਡੀਆਂ ਵੀ ਚਲ ਸਕਦੀਆਂ ਹਨ ਅਤੇ ਕੀਰਤਨ ਆਦਿ ਵੀ ਬੰਦ ਹੋਂਣਾ ਚਾਹੀਦਾ ਹੈ, ਐਸੀਆਂ ਗਲਾਂ ਬਾਰੇ ਆਪ ਜੀ ਦੀ ਸੁਭਾਵਕ ਕੜਤਨ ਕਿੱਥੇ ਚਲੀ ਜਾਂਦੀ ਹੈ? ਇਹ ਸੱਜਣ ਵੀ ਤਰਕ ਦਿੰਦੇ ਹਨ ਕਿ ਇਹ ਸਾਰੀਆਂ ਇਤਹਾਸਕ ਗਲਾਂ ਰੱਧ ਕਰ ਦੇਂਣੀਆਂ ਚਾਹੀਦੀਆਂ ਹਨ ਕਿਉਂਕਿ ਇਨ੍ਹਾਂ ਦੀ ਪੁਸ਼ਟੀ ਬਾਣੀ ਨਹੀਂ ਕਰਦੀ। ਜੇਕਰ ਮੈਂ ਕੁਚਾਲੀ ਹਾਂ ਤਾਂ ਕੀ ਆਪ ਜੀ ਨੂੰ ਉਨ੍ਹਾਂ ਸੱਜਣਾਂ ਦਿਆਂ ਇਹ ਗਲਾਂ ਗੁਰਸਿੱਖਾਂ ਵਰਗੀ “ਨਿਰਾਲੀ ਚਾਲ” ਨਜ਼ਰ ਆਉਦਿਆਂ ਹਨ?

ਵਿਪਰਵਾਦ ਕੱਡਣ ਦੇ ਨਾਮ ਹੇਠ ‘ਗੁਰੂ ਗ੍ਰੰਥ ਸਾਹਿਬ’ ਅਤੇ ‘ਗੁਰੂਆਂ’ ਦੀ ਇਲਾਹੀ ਅਤੇ ਪੰਥਕ ਸਥਿਤੀ ਨੂੰ ਸਿੱਖ ਜੀਵਨ ਵਿਚੋਂ ਬਾਹਰ ਕੱਡਣਾ ਮਨਜ਼ੂਰ ਨਹੀਂ ਕੀਤਾ ਜਾ ਸਕਦਾ। ਇਹ ਸਹੀ ਹੈ ਸ਼ੋਸ਼ਣਪੁਰਨ ਵਿਪਰਵਾਦ ਦਾ ਵਿਰੌਧ ਗੁਰਮਤਿ ਹੈ ਪਰ ਕੀ ਵਿਪਰਵਾਦ ਦੇ ਨਾਮ ਤੇ ਗੁਰੂਆਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਥਕ ਸਥਿਤੀ ਦਾ ਵਿਰੌਧ ਵੀ ਗੁਰਮਤਿ ਹੈ? ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਸਵੀਕਾਰ ਕਰਨਾ ਅਤੇ ਬਾ-ਤੌਰ ਗੁਰੂ ਉਸਦਾ ਪ੍ਰਕਾਸ਼ ਦਸ਼ਮੇਸ਼ ਜੀ ਦਾ ਆਦੇਸ਼ ਹੈ ਜਾਂ ਵਿਪਰਵਾਦ?

ਵੀਰ ਜੀ ਇਤਹਾਸ ਰੱਧ ਨਹੀਂ ਕੀਤਾ ਜਾਂਦਾ ਬਲਕਿ ਉਸਦੀ ਸੰਤੁਲਤ ਪੜਚੋਲ ਹੁੰਦੀ ਹੈ। ਸਾਰਾ ਇਤਹਾਸ ਬਾਣੀ ਵਿਚੋਂ ਨਹੀਂ ਮਿਲਦਾ ਇਹ ਗਲ ਮੈਂਨੂੰ ਵੀ ਪਤਾ ਹੈ। ਨਾਲ ਹੀ ਮੈਨੂੰ ਇਹ ਵੀ ਪਤਾ ਹੈ ਕਿ ਗੁਰੂਆਂ ਦੇ ਕੀਤੇ (ਗੁਰੂ ਇਤਹਾਸ) ਬਿਨਾ ਗੁਰਬਾਣੀ ਦੀ ਸਹੀ ਸਮਝ ਨਹੀਂ ਪੈਂਦੀ। ਵੀਰ ਜੀ ਇਤਹਾਸ ਦੇ ਅਸਲ ਸਰੋਤ ਕਿਹੜੇ ਹਨ ਜ਼ਰਾ ਤੁਸੀ ਉਨ੍ਹਾਂ ਦੇ ਨਾਮ ਤਾਂ ਲਿਖੋ ਤਾਂ ਕਿ ਸਾਰੇ ਵਿਦਵਾਨ/ਪਾਠਕ ਕੇਵਲ ਉਹੀ ਸਰੋਤ ਪੜਨ/ਮਨਜ਼ੂਰ ਕਰਨ! ਲਿਖੋਗੇ?

(2) ਤੁਸੀ ਮੈਂਨੂੰ ਸੰਬੋਧਨ ਕਰਕੇ ਲਿਖਿਆ ਹੈ:- “ਥੁਹਾਨੂੰ ਮੇਰੀ ਆਖਰੀ ਲਾਈਨ ਬੁਰੀ ਲੱਗੀ, ਪਰ ਥੁਹਾਨੂੰ ਕਿਸ ਨੇ ਇਹ ਹੱਕ ਦਿਤਾ ਕਿ ਤੁਸੀ ਮੇਰੇ (ਸਿਖਾਂ ਦੇ) ਮਾਂ ਬਾਪ ਦੀ ਪਹਿਚਾਣ ਤੇ ਸਵਾਲ ਕਰ ਰਹੇ ਹੋ? ?”

ਟਿੱਪਣੀ:- ਵੀਰ ਜੀ ਆਪ ਜੀ ਦੇ ਪਹਿਲੇ ਪੱਤਰ ਦੀ ਆਖਰੀ ਲਾਈਨ ਮੇਰੇ ਲਈ ਬੁਰੀ ਨਹੀਂ ਸੀ ਉਹ ਬਲਕਿ ਆਪ ਜੀ ਦੇ ਆਪਣੇ ਲਈ ਚੰਗੀ ਪ੍ਰਤੀਤ ਨਹੀਂ ਹੁੰਦੀ!

ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ॥ (ਗੁਰੂ ਗ੍ਰੰਥ ਸਾਹਿਬ ਪੰਨਾ 473)

ਜੋ ਬੋਲ ਜਿਵੇਂ ਦੇ ਬੋਲੇ/ਲਿਖੇ ਜਾਂਦੇ ਹਨ ਉਹ ਉਵੇਂ ਦਾ ਹੀ ਪ੍ਰਭਾਵ ਉਤਪੰਨ ਕਰਦੇ ਹਨ ਜਿਸਦਾ ਅਸਰ ਬੁਲਾਰੇ/ਲਿਖਾਰੀ ਤੇ ਪੈਂਦਾ ਹੈ। ਮੈਂ ਤਾਂ ਗੁਰੂ ਗ੍ਰੰਥ ਸਾਹਿਬ ਅਤੇ ਗੁਰੂਆਂ ਨੂੰ ਗੁਰੂ ਕਹਿਣ ਵਿੱਚ ਪੁਰਨ ਨਿਸ਼ਚਾ, ਨਿਸ਼ਠਾ ਅਤੇ ਵਿਸ਼ਵਾਸ ਰੱਖਦਾ ਹਾਂ। ਮੈਂ ਸਿੱਖਾਂ ਦੇ ਮਾਂ-ਬਾਪ (ਸਾਰੇ ਗੁਰੂਆਂ) ਦੀ ਪਛਾਂਣ ਬਾਰੇ ਪਿੱਛਲੇ ਪੱਤਰ ਵਿੱਚ ਸਪਸ਼ਟ ਲਿਖਿਆ ਹੈ:-

“ਮੈਂ ਛੇਵੇਂ, ਸੱਤਵੇਂ, ਅੱਠਵੇਂ ਅਤੇ ਦੱਸਵੇਂ ਗੁਰੂ ਜੀ ਦੀ ਪਛਾਂਣ ਨੂੰ ਨਿਰਵਿਵਾਦਤ ਰੂਪ ਵਿੱਚ ਸਵੀਕਾਰ ਕਰਦਾ ਹਾਂ ਕਿਉਂਕਿ ਕੁੱਝ ਵਿਸ਼ੇਸ਼ ਤੱਥਾਂ ਬਾਰੇ ਮੈਨੂੰ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ ‘ਸਾਮੁਹਕ ਸਿੱਖ ਯਾਦਾਸ਼ਤ’ ‘ਇਤਹਾਸ’ ਅਤੇ ‘ਵਿਸ਼ਵਾਸ’ ਤੇ ਵੀ ਵਿਸ਼ਵਾਸ ਹੈ। ਮੁਸ਼ਕਲ ਤਾਂ ਉਨ੍ਹਾਂ ਲਈ ਹੋਵੇਗੀ ਜੋ ਕਿ ਇਹ ਕਹਿੰਦੇ ਹਨ ਕਿ ਜਿਸ ਤੱਥ ਦੀ ਪੁਸ਼ਟੀ ਗੁਰੂ ਗ੍ਰੰਥ ਵਿਚੋਂ ਨਾ ਹੋਵੇ ਉਹ ਤੱਥ ਵੀ ਰੱਧ ਹੈ”

ਵੀਰ ਜੀ ਕੀ ਆਪ ਜੀ ਨੇ ਉਪਰੋਕਤ ਪੈਰਾ ਪੜੀਆ ਹੀ ਨਹੀਂ ਜਾਂ ਫਿਰ ਪੜ ਕੇ ਵੀ ਆਪ ਜੀ ਨੂੰ ਸਮਝ ਨਹੀਂ ਆਇਆ? ਚਾਹੀਦਾ ਤਾਂ ਇਹ ਸੀ ਕਿ ਤੁਸੀ ਇਹ ਸਵਾਲ ਉਨ੍ਹਾਂ ਸੱਜਣਾ ਕੋਲੋਂ ਪੁੱਛਦੇ ਜੋ ਕਿ ਇਤਹਾਸਕ ਤੱਥਾਂ ਨੂੰ ਰੱਦ ਕਰਦੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਤੇ ਗੁਰੂਆਂ ਨੂੰ ਗੁਰੂ ਨਾ ਕਹਿਣ ਬਾਰੇ ਪ੍ਰਚਾਰ ਕਰਦੇ ਹਨ। ੳਨ੍ਹਾਂ ਵਿਚੋਂ ਕੁੱਝ ਚਾਹੁੰਦੇ ਹਨ ਕਿ ਮਰਿਆਦਤ ਅਰਦਾਸ ਵਿਚੋਂ ਵੀ ਗੁਰੂਆਂ ਦੇ ਨਾਮ ਬਾਹਰ ਕੱਡ ਦਿੱਤੇ ਜਾਣ! ਮੈਂ ਤਾਂ ਬਿਨਾਂ ਕਿਸੇ ਸ਼ੰਕਾ ਦੇ ਦਸ ਗੁਰੂ ਸਾਹਿਬਾਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਸਵੀਕਾਰ ਕਰਦਾ ਅਤੇ ਗੁਰੂ ਲਿਖਦਾ ਹਾਂ! ! ਕੁੱਝ ਸੱਜਣ ਤਾਂ ਹੁਣ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਤਕ ਹਟਾਉਣ ਬਾਰੇ ਵੀ ਜਤਨਸ਼ੀਲ ਹਨ। ਐਸੇ ਵਿਚਾਰਾਂ ਬਾਰੇ ਆਪ ਜੀ ਦਾ ਕੀ ਵਿਚਾਰ ਹੈ? ਕੀ ਐਸੇ ਵਿਚਾਰ ਮਿੱਠੇ ਹਨ?

(3) ਤੁਸੀ ਮੇਰੇ ਸਵਾਲਾਂ ਵਲ ਇਸ਼ਾਰਾ ਕਰਦੇ ਸ. ਜਸਬੀਰ ਸਿੰਘ ਕੈਲਗਰੀ ਜੀ ਨੂੰ ਲਿਖਿਆ ਹੈ:- “ਜਦੋਂ ਕੋਈ ਬੰਦਾ ਸਾਡੇ ਗੁਰੂਆਂ ਨੂੰ ਰੱਦ ਕਰਨ ਵੱਰਗੇ ਘਟੀਆ ਸਵਾਲ ਕਰਦਾ ਹੈ, ਭੰਬਲਭੂਸੇ ਵਿੱਚ ਪਾਉਂਦਾ ਹੈ, ਉਦੋਂ ਥੁਹਾਡੀ ਕਲਮ ਕਿਥੇ ਚਲੇ ਜਾਂਦੀ ਹੈ? ? , ਉਲਟ ਉਸ ਦਾ ਜਵਾਬ ਦੇਣ ਵਾਲਿਆਂ ਨੂੰ ਹੀ ਨਸੀਤਾਂ ਦੇਈ ਜਾਂਦੇ ਹੋ। ਆਣ ਵਾਲੇ ਸਮੇਂ ਵਿੱਚ ਜੇ ਕਿਸੇ ਨੇ, ਗੁਰੂ ਗਰੰਥ ਸਾਹਿਬ ਜੀ ‘ਜਾਂ 10 ਗੁਰੂਆਂ ਦੇ ਖਿਲਾਫ ਕੋਈ ਘਟੀਆ ਟਿਪਣੀ ਕੀਤੀ ਤਾਂ ਉਸ ਦਾ ਜਵਾਬ ਹਰ ਹਾਲਤ ਵਿੱਚ ਦਿਤਾ ਜਾਵੇਗਾ।

ਟਿੱਪਣੀ:-ਵੀਰ ਸਤਿਨਾਮ ਸਿੰਘ ਜੀ ਕੁੱਝ ਸੱਜਣ ਚਾਹੁੰਦੇ ਹਨ ਕਿ ਸਿੱਖ ਦਿਨਚਰੀਆ ਵਿੱਚ ਹੋਂਣ ਵਾਲੀ ਮਰਿਆਦਤ ਅਰਦਾਸ ਤਕ ਵਿਚੋਂ ਵੀ ਗੁਰੂਆਂ ਦੇ ਨਾਮ ਬਾਹਰ ਕੱਡ ਦਿੱਤੇ ਜਾਣ! ਤੁਸੀ ਐਸੇ ਮਨਮਤੀ ਵਿਚਾਰਾਂ ਦਾ ਜਵਾਬ ਕਦੇਂ ਦੇਵੋਗੇ? ਮੈਂ ਤਾਂ ਇਸ ਬਜਰ ਮਨਮਤ ਤੋਂ ਅਸਹਿਮਤੀ ਪ੍ਰਗਟ ਕਰਦਾ ਆ ਰਿਹਾ ਹਾਂ! ਕੀ ਆਪ ਜੀ ਨੂੰ ਇਹ ਮਨਮਤ ਦਸ ਗੁਰੂਆਂ ਦੇ ਹੱਕ ਵਿੱਚ ਇੱਕ ਵੱਧੀਆ ਗਲ ਲੱਗਦੀ ਹੈ?

ਵੀਰ ਜੀ ਮੇਰੇ ਸਵਾਲ ਘਟੀਆ ਨਹੀਂ ਸਨ ਬਲਕਿ ਕੁੱਝ ਸਮੇਂ ਤੋਂ ਚਲ ਰਹਿਆਂ ਨੁਕਸਾਨਦੇਹ, ਹਲਕਿਆਂ ਅਤੇ ਮਨਮਤੀ ਗਲਾਂ ਨੂੰ ਉਜਾਗਰ ਕਰਨ ਲਈ ਸਨ। ਆਪ ਜੀ ਨੂੰ ਮੇਰੇ ਵਲੋਂ ਲਿਖੇ ਦੂਜੇ ਪੱਤਰ ਦੇ ਬਾਦ ਵੀ ਇਹ ਗਲ ਸਮਝ ਵਿੱਚ ਨਹੀਂ ਆ ਰਹੀ। ਮੈਂ ਤਾਂ ਸਪਸ਼ਟ ਕਰ ਚੁਕਾ ਹਾਂ ਕਿ ਮੈਂ ਦਸ ਗੁਰੂ ਸਾਹਿਬਾਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਿਰਵਿਵਾਦਤ ਰੂਪ ਵਿੱਚ ਗੁਰੂ ਕਰਕੇ ਪਹਿਚਾਨਦਾ ਅਤੇ ਸਵੀਕਾਰ ਕਰਦਾ ਹਾਂ। ਬੇਹਤਰ ਹੋਵੇਗਾ ਕਿ ਆਪ ਜੀ ਮੋਕਾ ਬਣੇਂ ਤਾਂ ਸਾਰੇ ਇਤਹਾਸ ਨੂੰ ਰੱਦ ਕਰਨ ਵਾਲੇ ਉਨ੍ਹਾਂ ਮਨਮਤੀ ਵਿਚਾਰਾਂ ਦਾ ਜਵਾਬ ਦੇਵੋ ਜੋ ਕਿ ਗੁਰੂ ਗ੍ਰੰਥ ਸਾਹਿਬ ਜੀ/ ਗੁਰੂਆਂ ਨੂੰ ਗੁਰੂ ਨਾ ਕਹਿਣ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦੀ ਥਾਂ ਸੀਡੀਆਂ ਅਤੇ ਲੈਪਟਾਪ ਦਿਆਂ ਗਲਾਂ ਪ੍ਰਚਾਰਨ ਦਾ ਜਤਨ ਕਰਨ ਲਗੇ ਹਨ। ਕੀ ਐਸੇ ਵਿਚਾਰ ਆਪ ਜੀ ਨੂੰ ਵੱਧੀਆ ਲੱਗਦੇ ਹਨ? ਜ਼ਰਾ ਵਿਚਾਰ ਕਰਨਾ ਕਿ ਮੈਂ ਸਿਰਫ ਸਵਾਲ ਪੁੱਛੇ ਸਨ ਕੋਈ ਨਿਰਨਾ ਨਹੀਂ ਸੀ ਦਿੱਤਾ! ਦਸ ਗੁਰੂ ਸਾਹਿਬਾਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਨੂੰ ਕਦੇ ਰੱਦ ਨਹੀਂ ਕੀਤਾ ਜਾ ਸਕਦਾ! !

ਮੈ ਸੂਝਵਾਨ ਵੀਰ ਸਰਵਜੀਤ ਸਿੰਘ ਜੀ ਨਾਲ ਚਰਚਾ ਮਾਰਫਤ ਐਸੇ ਮਨਮਤੀ ਪ੍ਰਚਾਰ ਦੀ ਕਮਜ਼ੋਰੀ ਉਜਾਗਰ ਕਰਨਾ ਚਾਹੁੰਦਾ ਸੀ। ਆਸ ਹੈ ਕਿ ਵੀਰ ਸਰਵਜੀਤ ਸਿੰਘ ਜੀ ਅਤੇ ਸਰਦਾਰ ਅਮਰੀਕ ਸਿੰਘ ਜੀ ਰਾਜਪੁਰਾ ਮੇਰੇ ਸਵਾਲਾਂ ਦੇ ਅਸਲ ਪਰਿਪੇਖ ਨੂੰ ਸਮਝ ਗਏ ਹੋਂਣਗੇ।

ਕਿਸੇ ਭੁੱਲ ਚੂਕ ਲਈ ਛਿਮਾ ਦਾ ਜਾਚਕ,

ਹਰਦੇਵ ਸਿੰਘ, ਜੰਮੂ-25. 8. 12


(25/08/12)
ਜਸਬੀਰ ਸਿੰਘ (ਕੈਲਗਰੀ)

ਸਿੱਖ ਮਾਰਗ ਦੇ ਪਾਠਕ ਸੱਜਣੋ!

ਵਾਹਿਗੁਰੂ ਜੀ ਕਾ ਖਾਲਸਾ॥

ਵਾਹਿਗੁਰੂ ਜੀ ਕੀ ਫਤਹਿ॥

ਸਤਿਨਾਮ ਸਿੰਘ ਮੌਂਟਰੀਅਲ ਜੀ! ਆਪ ਜੀ ਦੇ 24-08-12 ਦੇ ਪੱਤਰ ਦੇ ਸੰਬੰਧ ਵਿੱਚ-

ਵੀਰ ਜੀ! ਜੇ ਕੋਈ ਬ੍ਰਹਮਣ ਦੇ ਬਣਾਏ ਕਰਮ-ਕਾਂਡ, ਧਰਮਰਾਜ, ਨਰਕ-ਸੁਰਗ, ਜੰਮਣ-ਮਰਨ ਨੂੰ ਸਵਿਕਾਰਨ ਦੀ ਜਾਂ ਰੱਦ ਕਰਨ ਦੀ ਗੱਲ ਕਰਦਾ ਹੈ ਤਾਂ ਉਹ ਆਪਣੀ ਲਿਖਤ ਲਈ ਖੁਦ ਜਵਾਬ-ਦੇਅ ਵੀ ਹੈ। ਜਦੋਂ ਕੋਈ ਗੁਰੂ ਸਾਹਿਬਾਂ ਦੇ ਖਿਲਾਫ ਲਿਖਦਾ ਹੈ ਤਾਂ ਤੁਸੀਂ ਉਸ ਤੋਂ ਜਵਾਬ-ਤਲਬੀ ਕਰ ਸਕਦੇ ਹੋ। ਜਵਾਬ ਨਾ ਮਿਲਣ ਦੀ ਹਾਲਤ ਵਿੱਚ ਤੁਸੀਂ ਉਸ ਦੇ ਖਿਲਾਫ਼ ਅਗਲਾ ਕਦਮ ਪੁੱਟ ਸਕਦੇ ਹੋ। ਪਰ ਕਿਸੇ ਵੀ ਹਾਲਤ ਵਿੱਚ ਗਾਲ਼ੀ ਗਲੋਚ ਵਾਲੀ ਭਾਸ਼ਾ ਦਾ ਇਸਤੇਮਾਲ ਕਰਕੇ ‘ਸਿੱਖ ਮਾਰਗ’ ਦਾ ਮਹੌਲ ਵਿਗਾੜਨ ਦੀ ਇਜਾਜਤ ਬਿਲਕੁਲ ਨਹੀਂ ਹੋਣੀ ਚਾਹੀਦੀ। ਜਿਹੜੀ ਗੱਲ ਤੁਹਾਨੂੰ ਭੰਬਲਭੂਸੇ ਵਿੱਚ ਪਾਉਣ ਵਾਲੀ ਲੱਗਦੀ ਹੈ ਉਸ ਦੇ ਖਿਲਾਫ ਤੁਸੀਂ ਆਪਣੀ ਕਲਮ ਚਲਾ ਸਕਦੇ ਹੋ। ਜਿਹੜੀ ਗੱਲ ਮੈਨੂੰ ਭੰਬਲਭੂਸੇ ਵਾਲੀ ਲੱਗਦੀ ਹੈ ਉਸ ਦੇ ਖਿਲਾਫ ਮੈਂ ਲੇਖ/ ਪੱਤਰ ਲਿਖ ਰਿਹਾ ਹਾਂ। ਜੇ ਮੇਰੀਆਂ ਲਿਖਤਾਂ ਤੁਹਾਨੂੰ ਭੰਬਲਭੂਸੇ ਵਿੱਚ ਪਾਉਣ ਵਾਲੀਆਂ ਲੱਗਦੀਆਂ ਹਨ ਉਨ੍ਹਾਂ ਬਾਰੇ ਤੁਸੀਂ ਮੇਰੇ ਕੋਲੋਂ ਜਵਾਬ-ਤਲਬੀ ਕਰ ਸਕਦੇ ਹੋ। ਜੇ ਮੈਂ ਜਵਾਬ ਨਾ ਦਿਆਂ ਤਾਂ ਤੁਸੀਂ ਮੇਰੇ ਖਿਲਾਫ ਅਗਲਾ ਕਦਮ ਪੁੱਟ ਸਕਦੇ ਹੋ। ਜਿਹੜੀਆਂ ਤੁਹਾਡੀਆਂ ਲਿਖਤਾਂ ਮੈਨੂੰ ਭੰਬਲਭੂਸੇ ਵਿੱਚ ਪਾਉਣ ਵਾਲੀਆਂ ਲੱਗਦੀਆਂ ਹਨ ਉਨ੍ਹਾਂ ਬਾਰੇ ਮੈਂ ਤੁਹਾਡੇ ਕੋਲੋਂ ਜਵਾਬ-ਤਲਬੀ ਕਰ ਲਵਾਂਗਾ। ਧਰਮਾਜ, ਨਰਕ-ਸੁਰਗ, ਜੰਮਣ-ਮਰਨ ਆਦਿ ਬਾਰੇ ਇੱਥੇ ਬਹੁਤ ਵਿਚਾਰ ਵਟਾਂਦਰਾ ਹੋ ਚੁੱਕਾ ਹੈ, ਚਲਦੇ ਵਿਚਾਰ ਵਟਾਂਦਰੇ ਵਿੱਚ ਤੁਸੀਂ ਕਿਹੜਾ ਆਪਣਾ ਪੱਖ ਸਹੀ ਸਾਹਤ ਕਰ ਸਕੇ ਹੋ? ਮੇਰਾ ਕਿਹੜਾ ਪੱਖ ਤੁਸੀਂ ਗ਼ਲਤ ਸਾਬਤ ਕਰ ਸਕੇ ਹੋ? ਜੇ ਤੁਸੀਂ ਗਾਲ਼ੀ ਗਲੋਚ ਵਾਲੀ ਭਾਸ਼ਾ ਵਰਤਣ ਨੂੰ ਸਹੀ ਹੋਣ ਦੀ ਨਿਸ਼ਾਨੀ ਮੰਨਦੇ ਹੋ ਤਾਂ ਬੇਸ਼ੱਕ ਮੈਂ ਤੁਹਾਡੇ ਨਾਲ ਪੂਰਾ ਨਹੀਂ ਮਿੱਕ ਸਕਦਾ ਪਰ ਗੁਰਬਾਣੀ ਆਧਾਰਿਤ ਵਿਚਾਰ ਵਟਾਂਦਰਾ ਮੇਰੇ ਨਾਲ ਜਦੋਂ ਮਰਜੀ ਕਰ ਸਕਦੇ ਹੋ। ਜੇ ਤੁਸੀਂ ਸੋਚਦੇ ਹੋ ਕਿ ਗਾਲ਼ੀ ਗਲੋਚ ਵਾਲੀ ਭਾਸ਼ਾ ਦਾ ਇਸਤੇਮਾਲ ਕਰਕੇ ਆਪਣਾ ਪੱਖ ਜਿਆਦਾ ਸਹੀ ਸਾਬਤ ਕੀਤਾ ਜਾ ਸਕਦਾ ਹੈ ਤਾਂ ਇਹ ਸ: ਮੱਖਣ ਸਿੰਘ ਜੀ ਜਾਂ ਸਿਖ ਮਾਰਗ ਦੀ ਸਲਾਹਕਾਰ ਕਮੇਟੀ ਦੇ ਸੋਚਣ ਦਾ ਵਿਸ਼ਾ ਹੈ, ਕਿ ਗਾਲੀ ਗਲੋਚ ਵਾਲੀ ਭਾਸ਼ਾ ਵਰਤਣ ਵਾਲਿਆਂ ਨੂੰ ਇੱਥੇ ਲਿਖਣ ਦੀ ਇਜਾਜਤ ਹੋਣੀ ਚਾਹੀਦੀ ਹੈ ਜਾਂ ਸੁਖਾਵੇਂ ਮਹੌਲ ਵਿੱਚ ਗੁਰਬਾਣੀ ਆਧਾਰਿਤ ਵਿਚਾਰ ਵਟਾਂਦਰਾ ਕਰਨ ਵਾਲਿਆਂ ਨੂੰ। ਪਰ ਜਿਹੜੇ ਲੋਕਾਂ ਦੀ ਵਜਹਾ ਕਰਕੇ ਸਿੱਖ ਮਾਰਗ ਦਾ ਮਹੌਲ ਖਰਾਬ ਹੁੰਦਾ ਹੈ, ਉਨ੍ਹਾਂ ਬਾਰੇ ਧਿਆਨ ਦਵੌਣਾ ਪਾਠਕਾਂ ਦਾ ਫ਼ਰਜ ਹੈ। ਜਦੋਂ ਤੱਕ ਮੈਨੂੰ ਇੱਥੇ ਲਿਖਣ ਦੀ ਇਜਾਜਤ ਰਹੀ, ਉਹ ਮੈਂ ਆਪਣਾ ਫ਼ਰਜ ਨਿਭਾਉਣ ਦੀ ਕੋਸ਼ਿਸ਼ ਜਰੂਰ ਕਰਦਾ ਰਹਾਂਗਾ। ਜੇ ਮੈਨੂੰ ਅੱਗੋਂ ਲਿਖਣ ਦੀ ਇਜਾਜਤ ਨਾ ਰਹੀ ਤਾਂ ਰੱਬ ਰਾਖਾ। ਇੱਥੋਂ ਦਾ ਮਹੌਲ ਖਰਾਬ ਕਰਨ ਵਾਲੇ ਕੁਝਕੁ ਬੰਦੇ ਹਨ ਅਤੇ ਚੱਲਦੇ ਵਿਸ਼ੇ ਤੇ ਵਿਚਾਰ ਵਟਾਂਦਰਾ ਬੰਦ ਹੋ ਜਾਣ ਨਾਲ ਮਾਯੂਸੀ ਸਾਰਿਆਂ ਨੂੰ ਹੁੰਦੀ ਹੈ।

ਆਉਣ ਵਾਲੇ ਸਮੇਂ ਵਿੱਚ ਗੁਰੂ ਸਾਹਿਬਾਂ ਦੇ ਖਿਲਾਫ ਜੇ ਕੋਈ ਘਟੀਆ ਟਿੱਪਣੀ ਕਰਦਾ ਹੈ ਤਾਂ ਉਸ ਦੇ ਖਿਲਾਫ ਤੁਸੀਂ ਜੋ ਮਰਜੀ ਕਦਮ ਪੁੱਟੋ ਅਤੇ ਜਰੂਰ ਪੁੱਟੋ ਅਤੇ ਪੁੱਟਣਾ ਵੀ ਚਾਹੀਦਾ ਹੈ। ਪਰ ਜੇ ਸ: ਮੱਖਣ ਸਿੰਘ ਜੀ ਦੀ ਮੈਨੂੰ ਇਜ਼ਾਜ਼ਤ ਰਹੀ ਤਾਂ, ਘਟੀਆ ਸ਼ਬਦਾਵਲੀ ਦਾ ਪ੍ਰਯੋਗ ਕਰਨ ਵਾਲਿਆਂ ਬਾਰੇ ਸਿੱਖ ਮਾਰਗ ਦੀ ਸਲਾਹਕਾਰ ਕਮੇਟੀ ਦਾ ਇਸ ਬਾਰੇ ਜਰੂਰ ਧਿਆਨ ਦਿਵਾਇਆ ਜਾਂਦਾ ਰਹੇਗਾ। ਸਿੱਖ ਮਾਰਗ ਦਾ ਮਿਆਰ ਕਿਨ੍ਹਾਂ ਲੋਕਾਂ ਦੇ ਕਾਰਣ ਡਿੱਗਦਾ ਹੈ ਇਸ ਬਾਰੇ ਜਰੂਰ ਧਿਆਨ ਦਿਵਾਇਆ ਜਾਂਦਾ ਰਹੇਗਾ।

ਗੁਰੂ ਸਾਹਿਬਾਂ ਦੇ ਖਿਲਾਫ ਪਹਿਲਾਂ ਵੀ ਇੱਕ ਵਿਦਵਾਨ ਸੱਜਣ ਜੀ ਨੇ ਅਤੇ ਇੱਕ ਗਰੁੱਪ ਦੇ ਸੱਜਣਾਂ ਨੇ ਬਹੁਤ ਕੁੱਝ ਲਿਖਿਆ ਹੈ, ਅਤੇ ਇੱਥੇ ਬੜੇ ਲੰਬੇ ਚੌੜੇ ਵਿਚਾਰ ਵਟਾਂਦਰੇ ਵੀ ਹੋਏ ਹਨ। ਉਸ ਵੇਲੇ ‘ਜਰੂਰ ਜਵਾਬ ਦੇਣ ਵਾਲੀ’ ਤੁਹਾਡੀ ਕਲਮ ਪਤਾ ਨਹੀਂ ਕਿੱਥੇ ਗਈ ਹੋਈ ਸੀ। ਜਿਹੜਾ ਤੁਸੀਂ ਲਿਖਿਆ ਹੈ ਨਾ ਕਿ- “…ਪਰ ਜਦੋਂ ਕੋਈ ਬੰਦਾ ਸਾਡੇ ਗੁਰੂਆਂ ਨੂੰ …”।

ਵੀਰ ਜੀ! ਸਿੱਖ ਮਾਰਗ ਤੇ ਪੁਰਾਣੀਆਂ ਲਿਖਤਾਂ ਪੜ੍ਹ ਕੇ ਦੇਖੋ ‘ਸਾਡੇ ਗੁਰੂਆਂ’ ਕਹਿਣ ਵਾਲਾ, ਉਸ ਗਰੁੱਪ ਦੇ ਸੱਜਣਾਂ ਦੀ ਘੜੀ ਹੋਈ ਸਿੱਖ ਦੀ ਪਰਿਭਾਸ਼ਾ ਅਨੁਸਾਰ ਸਿੱਖ ਹੀ ਨਹੀਂ ਹੈ।

ਵਿਪਰਵਾਦ, ਵਿਪਰਵਾਦ ਦਾ ਰੌਲਾ ਪਾ ਕੇ ਜਿੰਨਾ ਮਰਜੀ ਕਿਸੇ ਨੂੰ ਬਦਨਾਮ ਕਰ ਲਵੋ ਅਖੀਰ ਸੱਚ ਨੇ ਸੱਚ ਹੀ ਰਹਿਣਾ ਹੈ। ਬਿਪਰਵਾਦ ਦਾ ਰੌਲਾ ਪਾਉਣ ਤੋਂ ਪਹਿਲਾਂ ਬਿਪਰਵਾਦ ਅਤੇ ਗੁਰਬਾਣੀ ਵਿਚਲੇ ਫਰਕ ਨੂੰ ਸਮਝਣ ਦੀ ਜਰੂਰਤ ਹੈ। ਅਤੇ ਇਹ ਫਰਕ ਸਮਝਣ ਲਈ ਗੁਰਬਾਣੀ ਦੇ ਨਾਲ ਨਾਲ ਬਿਪਰਵਾਦ ਨੂੰ ਪੜ੍ਹਨਾ ਵੀ ਬਹੁਤ ਜਰੂਰੀ ਹੈ ਤਾਂ ਹੀ ਫਰਕ ਦਾ ਪਤਾ ਲੱਗ ਸਕਦਾ ਹੈ। ਬਿਪਰਵਾਦੀ ਲਫਜ ਵਰਤੇ ਹੋਣ ਨਾਲ ਹੀ ਬਿਪਰਵਾਦ ਨਹੀਂ ਹੋ ਜਾਂਦਾ। ਏਕੇ ਦੇ ਪਹਿਲਾਂ ਦਸ ਜ਼ੀਰੋਆਂ ਲਗਾ ਦਿਉ ਫੇਰ ਵੀ ਇਸ ਦਾ ਮਤਲਬ ਇੱਕ ਹੀ ਹੈ। ਪਰ ਇਹੀ ਦਸ ਜ਼ੀਰੋਆਂ ਇੱਕ ਦੇ ਬਾਅਦ ਲਗਾ ਦਿਉ ਤਾਂ ਇਸ ਦੀ ਕੀਮਤ ਬਦਲ ਜਾਂਦੀ ਹੈ। ਇਹ ਫਰਕ ਸਮਝਣ ਦੀ ਜਰੂਰਤ ਹੈ। ਬਿਪਰਵਾਦ ਦਾ ਰੌਲਾ ਪਾਉਣ ਤੋਂ ਪਹਿਲਾਂ ਬਿਪਰਵਾਦ ਅਤੇ ਗੁਰਮਤਿ ਵਿਚਲੇ ਫਰਕ ਨੂੰ ਸਮਝੋ ਫੇਰ ਕਿਸੇ ਤੇ ਟਿੱਪਣੀਆਂ ਕਰੋ। ਬਿਨਾ ਫਰਕ ਹੋਣ ਦੇ ਹੀ ਗੁਰੂ ਸਾਹਿਬਾਂ ਨੇ ਗੁਰਬਾਣੀ ਵਿੱਚ ਉਹ ਲਫਜ ਨਹੀਂ ਵਰਤ ਲਏ ਜਿਨ੍ਹਾਂ ਦਾ ਉਹ ਖੰਡਣ ਕਰਦੇ ਹਨ। ਧੰਨਵਾਦ।

ਜਸਬੀਰ ਸਿੰਘ (ਕੈਲਗਰੀ) 25-08-12


(25/08/12)
ਰਘਬੀਰ ਸਿੰਘ ਮਾਨਾਂਵਾਲੀ

ਸਾਧ ਪਾਖੰਡੀ ਸੀਸ ਸਿੰਘਾ ਦੇ…!

‘ਗੁਰਬਾਣੀ` ਹੁਕਮ ਜੋ ਸਾਨੂੰ ਕਰਦੀ,
ਸਿੱਖ ਉਹਨਾਂ ਨੂੰ ਪਿੱਠ ਦਿਖਾਈ ਜਾਂਦੇ।
ਮੋਹ, ਹੰਕਾਰ ਅਤੇ ਲਾਲਚ ਦੇ ਵਿੱਚ,
ਅਣਮੁੱਲਾ ਜੀਵਨ ਗਵਾਈ ਜਾਂਦੇ।

ਨਸ਼ਿਆਂ ਤੋਂ ਦੂਰ ਰਹਿਣ ਲਈ ਗੁਰੂਆਂ,
ਸਾਨੂੰ ਸਖ਼ਤ ਹੁਕਮ ਸੁਣਾਇਆ ਸੀ।
ਗੁਰੂ-ਹੁਕਮਾਂ ਨੂੰ ਸਿੱਖ ਛਿੱਕੇ ਟੰਗ ਕੇ,
ਵਿਆਹਾਂ `ਚ ਰੱਜ ਕੇ ਸ਼ਰਾਬ ਪਿਆਈ ਜਾਂਦੇ।

ਗੁਰਸਿੱਖੋ ਔਰਤ ਨੂੰ ਸਮਝੋ ਉੱਚਾ,
ਮਾਣ ਇਸਦਾ ਸਦਾ ਵਧਾਉਣਾ ਹੈ।
ਪਰ ਲੋਕਾਂ ਨੇ ਤਾਂ ਹੱਦ ਮੁਕਾਅ `ਤੀ,
ਏਹਨੂੰ ਕੁੱਖ ਵਿਚ ਮਾਰ-ਮੁਕਾਈ ਜਾਂਦੇ।

ਧੀਆਂ-ਭੈਣਾਂ ਹੈ ਸ਼ਰਮ ਦਾ ਗਹਿਣਾ,
ਤੁਸੀਂ ਇਹ ਗੱਲ ਪੱਲੇ ਬੰਨ ਛੱਡਿਓ।
ਪਰ ਪੈਲਸਾਂ ਦੇ ਵਿੱਚ ਡੀ. ਜੇ. ਅੱਗੇ,
ਧੀਆਂ-ਭੈਣਾਂ ਨੂੰ ਸਿੱਖ ਨਚਾਈ ਜਾਂਦੇ।

ਗੁਰੂ ਸਾਹਿਬਾਂ ਦੀ ਬਾਣੀ ਬਿਨ੍ਹਾਂ,
ਹੋਰ ਬਾਣੀ ਸਭ ਕੱਚੀ ਹੈ।
ਮੂਰਖ ਲੋਕ ਪਾਖੰਡੀ ਸਾਧਾਂ ਦੀ,
ਅੱਜ ਕੱਚੀ ਬਾਣੀ ਗਾਈ ਜਾਂਦੇ।

ਸੀਸ ਤਲੀਆਂ `ਤੇ ਰੱਖ ਕੇ ਸਿੰਘੋ,
ਜ਼ਬਰ-ਜ਼ੁਲਮ ਦਾ ਨਾਸ ਹੈ ਕਰਨਾ।
ਪਰ ਸਾਧ-ਪਾਖੰਡੀ ਸੀਸ ਸਿੰਘਾਂ ਦੇ,
ਅੱਜ ਆਪਣੇ ਪੈਰਾਂ `ਤੇ ਧਰਾਈ ਜਾਂਦੇ।

-ਰਘਬੀਰ ਸਿੰਘ ਮਾਨਾਂਵਾਲੀ
ਮੋਬਾਇਲ: 88728-54500


(24/08/12)
ਬਲਜੀਤ ਸਿੰਘ ਇਟਲੀ

ਇੱਕ ਪਾਸੇ ਤਾਂ ਅਸੀਂ ਕਹਿੰਦੇ ਹਾਂ ਕੇ ਗੁਰਬਾਣੀ ਕਿਸੇ ਸਾਖੀ ਤੇ ਅਧਾਰਿਤ ਨਹੀ ਹੈ ,ਫਿਰ ਸਾਨੂ ਕਿਸੇ ਵੀ ਸ਼ਬਦ ਦਾ ਅਧਾਰ ਕਿਸੇ ਸਾਖੀ ਨੂ ਇਤਿਹਾਸ ਬਣਾ ਕੇ ਪੇਸ਼ ਕਰਨ ਦੀ ਜਰੂਰਤ ਕਿਓਂ ਪੈਂਦੀ ਹੈ ??????
ਇਹ ਹੇਠ ਲਿਖਿਆ ਗੁਰਬਾਣੀ ਫੁਰਮਾਣ ਵੀ ਸਿਰਫ ਇੱਕ ਹਿੰਦੂ ਤੇ ਹੀ ਲਾਗੂ ਹੋਣ ਵਾਲੀ ਸਾਖੀ ਨਹੀ ਹੈ ਬਲਕੇ ਸਾਰੀ ਦੁਨੀਆਂ ਤੇ ਲਾਗੂ ਹੋਣ ਵਾਲੀ ਇੱਕ ਸਚਾਈ ਹੈ .

ਸਲੋਕੁ ਮਃ ੧ ॥. ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ ॥ ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ ॥ ਨਾ ਏਹੁ ਤੁਟੈ ਨ ਮਲੁ ਲਗੈ ਨਾ ਏਹੁ ਜਲੈ ਨ ਜਾਇ ॥ ਧੰਨੁ ਸੁ ਮਾਣਸ ਨਾਨਕਾ ਜੋ ਗਲਿ ਚਲੇ ਪਾਇ ॥ ਚਉਕੜਿ ਮੁਲਿ ਅਣਾਇਆ ਬਹਿ ਚਉਕੈ ਪਾਇਆ ॥ ਸਿਖਾ ਕੰਨਿ ਚੜਾਈਆ ਗੁਰੁ ਬ੍ਰਾਹਮਣੁ ਥਿਆ ॥ ਓਹੁ ਮੁਆ ਓਹੁ ਝੜਿ ਪਇਆ ਵੇਤਗਾ ਗਇਆ ॥੧॥ ਆਸਾ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ - ੪੭੧

ਸਲੋਕੁ ਮਃ ੧ ॥. ਦਇਆ ਕਪਾਹ (ਹੇ ਇਨਸਾਨ ਆਪਣੇ ਮਨ ਨੂ ਕਪਾਹ ਵਾਂਗ ਨਰਮ ਰਖਣਾ ਹੈ ਭਾਵ ਕਿਸੇ ਤੇ ਵਧੀਕੀ ਜਾਂ ਧੋਖਾ,ਜੁਲਮ ਨਹੀ ਕਰਨਾ )
--ਸੰਤੋਖੁ ਸੂਤੁ (ਆਪਣੇ ਸਬਰ ਸੰਤੋਖ ਨੂ (ਸੂਤਰ ਦੀ ਲੰਬਾਈ ਵਾਂਗ) ਇੰਨਾ ਲੰਬਾ ਕਰ ਕੇ ਤੇਰੇ ਵਿਚੋਂ ਸਹਿਜ ਖਤਮ ਹੀ ਨਾ ਹੋਵੇ ਤਾਂ ਕੇ ਦੁਨੀਆਂ ਵਿਚ ਹਰ ਵਸਤੁ ਪ੍ਰਾਪਤ ਕਰਨ ਦੀ ਤ੍ਰਿਸ਼ਨਾ ਤੇਰੇ ਉੱਤੇ ਹਾਵੀ ਨਾ ਹੋ ਸਕੇ,
--ਜਤੁ ਗੰਢੀ (ਆਪਣੇ ਇੰਦਰਿਆਂ ਨੂ ਕਾਮ,ਕ੍ਰੋਧ,ਲੋਭ ਮੋਹ ਹੰਕਾਰ ਵਲ ਜਾਣ ਤੋਂ ਗੰਢ ਭਾਵ ਰੋਕ ਲਗਾ ਦੇ )
--ਸਤੁ ਵਟੁ ॥ (ਸਚ ਅਤੇ ਇਮਾਨਦਾਰੀ ਨੂ ਆਪਣੇ ਆਪ ਨਾਲ ਵੱਟ ਮਾਰ ਦੇ ਭਾਵ ਉਸ ਨਾਲ ਇੱਕ ਮਿੱਕ ਹੋ ਜਾ )
--ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ ॥ (ਜਨੇਊ ਇੱਕ ਵਿਖਾਵਾ ਹੈ ਭਾਵ ਜੇ ਤੂੰ ਵਿਖਾਵਾ ਹੀ ਕਰਨਾ ਹੈ ਤਾਂ ਇਸ ਤਰਾਂ ਕਰ ਕੇ ਓਸ ਦਾ ਤੇਰੇ ਅੰਤਰ ਆਤਮੇ ਨੂ ਲਾਭ ਹੋਵੇ )
--- ਨਾ ਏਹੁ ਤੁਟੈ ਨ ਮਲੁ ਲਗੈ ਨਾ ਏਹੁ ਜਲੈ ਨ ਜਾਇ ॥ (ਇਹ ਕੁਝ ਕਰਕੇ ਜਦੋਂ ਤੂ ਇੱਕ ਸੱਚਾ ਅਤੇ ਗਿਆਨਵਾਨ ਇਨਸਾਨ ਬਣ ਜਾਵੇਗਾ .ਤਾਂ ਤੇਰੇ ਅੰਦਰ ਦਾ ਓਹ ਇਨਕਲਾਬ ਕਿਸੇ ਤਰੀਕੇ ਨਾਲ ਖਤਮ ਨਹੀ ਹੋ ਸਕੇਗਾ )
--ਧੰਨੁ ਸੁ ਮਾਣਸ ਨਾਨਕਾ ਜੋ ਗਲਿ ਚਲੇ ਪਾਇ ॥ (ਓਹੀ ਇਨਸਾਨ ਜਿੰਦਗੀ ਵਿਚ ਕਾਮਯਾਬ ਹੁੰਦਾ ਹੈ ,ਜੋ ਉੱਪਰ ਦਿੱਤੇ ਸਾਰੇ ਗੁਣ ਧਾਰਨ ਕਰਦਾ ਹੈ )
///ਚਉਕੜਿ ਮੁਲਿ ਅਣਾਇਆ ਬਹਿ ਚਉਕੈ ਪਾਇਆ ॥ ਸਿਖਾ ਕੰਨਿ ਚੜਾਈਆ ਗੁਰੁ ਬ੍ਰਾਹਮਣੁ ਥਿਆ ॥ ਓਹੁ ਮੁਆ ਓਹੁ ਝੜਿ ਪਇਆ ਵੇਤਗਾ ਗਇਆ ॥੧॥ (ਕੁਝ ਕੁ ਧੰਨ ਦੇ ਕੇ ਖਰੀਦਿਆ ਹੋਇਆ ਕੋਈ ਚਿੰਨ ਧਾਰਨ ਕਰ ਲੈਣਾ ਅਤੇ ਬ੍ਰਾਹਮਣ ਭਾਵ ਕਰਮਕਾਂਡ ਨੂ ਹੀ ਅਪਨਾ ਗੁਰੂ ਮੰਨ ਲੈਣਾ , ਪਰ ਸਿਰਫ ਬਾਹਰੀ ਚਿੰਨ ਧਾਰਨ ਕਰਨ ਨਾਲ ਕੋਈ ਸਿਆਣਪ ਜਾਂ ਸਮਝਦਾਰੀ ਨਹੀ ਆਓਂਦੀ ਜਿਸ ਨਾਲ ਮਨੁਖ ਆਤਮਿਕ ਤੌਰ ਤੇ ਸੂਝ ਸ਼ਕਤੀ ਵੱਲੋਂ ਮਰਿਆ ਹੀ ਰਹਿੰਦਾ ਹੈ, ਅਤੇ ਵਿਖਾਵੇ ਕਾਰਨ ਧਾਰਨ ਕੀਤੇ ਹੋਏ ਚਿੰਨ ਦੀ ਕੋਈ ਅਹਿਮੀਅਤ ਨਹੀ ਰਹਿੰਦੀ )

ਬਲਜੀਤ ਸਿੰਘ ਇਟਲੀ


(24/08/12)
ਸਤਿਨਾਮ ਸਿੰਘ ਮੌਂਟਰੀਅਲ

ਸਿਖ ਮਾਰਗ ਦੇ ਸਮੂਹ ਪਾਠਕ ਵੀਰੋ
ਵਾਹਿ ਗੁਰੂ ਜੀ ਕਾ ਖਾਲਸਾ, ਵਾਹਿ ਗੁਰੂ ਜੀ ਕੀ ਫਤਿਹ
ਸਭ ਜਾਣਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਿੱਖੀ ਸਿਧਾਂਤ ਦਰਜ ਹਨ ਕੋਈ ਗੁਰ ਇਤਿਹਾਸ ਨਹੀਂ । ਗੁਰ ਇਤਿਹਾਸ ਦੇ ਵੱਖਰੇ ਸੋਮੇ ਹੋ ਸਕਦੇ ਹਨ । ਪਰ ਸਿਖਾਂ ਵਿੱਚ ਧੁਸੀ ਬ੍ਰਾਹਮਣੀ ਬੁੱਧੀ ਕਾਰਣ ਇਹਨਾਂ ਸੋਮਿਆਂ ਦਾ ਇਹ ਹਾਲ ਹੋਇਆ ਪਿਆ ਹੈ ਕਿ ਦੱਸਣ ਜੋਗੇ ਨਹੀਂ ਹਾਂ। ਇਹਨਾਂ ਵਿਸ਼ਿਆਂ ਤੇ ਗੁਰਮਤਿ ਕਸਵੱਟੀ ਤੇ ਅੱਜ ਕਲ ਹੀ ਕੰਮ ਹੋਣ ਲੱਗਾ ਹੈ, ਪਰ ਕਈ ਬੰਦੇ ਨਹੀਂ ਚਾਹੁੰਦੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵੱਟੀ ਤੇ ਸਿੱਖ ਇਤਿਹਾਸ ਪਰਖਿਆ ਜਾਵੇ । ਉਹ ਚਾਹੁੰਦੇ ਹਨ ਕਿ ਪੁਰਾਣੇ ਵਿਪਰਵਾਦ ਨਾਲ ਗੜੁਚ (ਲਿਬੜੇ) ਹੋਏ ਸਰੋਤ ਹੀ ਅਸਲ ਸਰੋਤ ਮੰਨਕੇ ਵਿਪਰਵਾਦ ਨੂੰ ਗੁਰਮਤਿ ਵਿੱਚ ਘਸੋੜਿਆ ਜਾਵੇ ।ਸੋ ਅਜਿਹੇ ਸੱਜਣਾ ਦੀ ਕੁਚਾਲ ਪ੍ਰਤੀ ਬੋਲੀ ਦਾ ਅਚਾਨਕ ਕੌੜਾ ਹੋ ਜਾਣਾ ਸੁਭਾਵਕ ਹੈ । ਅਗਰ ਪਾਠਕਾਂ ਨੂੰ ਠੀਕ ਨਹੀਂ ਲੱਗਾ ਤਾਂ ਮਾਫੀ ਚਾਹੁੰਦਾ ਹਾਂ ਜੀ ।
ਹਰਦੇਵ ਸਿੰਘ ਜੰਮੂ ਜੀ
ਹੱਦ ਹੋ ਗਈ, ਹੁਣ ਜਦੋਂ ਗੁਰਬਾਣੀ ਵਿਚੋਂ ਹਵਾਲਾ ਲਿਖ ਦਿਤਾ ਹੈ, 6-7-8-10 ਗੁਰੂ ਜੀ ਬਾਰੇ, ਹੁਣ ਥੁਹਾਨੂੰ ਨਾਮ ਚਾਹੀਦੇ ਹਨ, ਕੱਲ ਨੂੰ ਇਹ ਲਿਖੋਗੇ ਕਿ ਨਾਨਕ ਦੀ ਜਗਾ ਕੱਲੇ 2 ਗੁਰੂ ਦੇ ਨਾਮ ਨਹੀ ਹਨ।
ਪੂਰੇ ਗੁਰੂ ਦੀ ਪਹਿਚਾਣ ਗੁਰੂ ਦੇ ਨਾਮ ਤੋਂ ਨਹੀ, ਗੁਰੂ ਦੀ ਕਰਨੀ ਤੋਂ ਹੁੰਦੀ ਹੈ।
ਸਾਡੇ ਗੁਰੂ ਸਾਡੇ ਮਾਂ ਬਾਪ ਹਨ, ਇੱਕ ਬੱਚੇ ਨੂੰ ਆਪਣੇ ਮਾਂ ਬਾਪ ਦਾ ਕਿਹੜੇ ਇਤਿਹਾਸਕ ਸੋਮੇ ਪੜ੍ਹਕੇ ਪਤਾ ਲਗਦਾ ਹੈ? ਹਾਂ ਨਜਾਇਜ ਉਲਾਦ ਨੂੰ ਆਪਣੇ ਮਾਂ ਬਾਪ ਬਾਰੇ ਜਰੂਰ ਬਾਹਰੋਂ ਪਤਾ ਕਰਨਾ ਪੈਂਦਾ ਹੈ। ਗੱਲ ਸਿਰਫ ਇਨੀ ਹੈ ਕਿ ਜੋ ਸਾਡੇ ਇਤਿਹਾਸ ਵਿੱਚ ਬ੍ਰਾਹਮਣੀ ਸੋਚ ਧੁਸੀ ਹੋਈ ਹੈ, ਉਸ ਨੂੰ ਗੁਰਬਾਣੀ ਦੀ ਕਸਵੱਟੀ ਤੇ ਪਰਖ ਕੇ ਬਾਹਰ ਕੱਡਣਾ ਹੈ।
ਸਮਝਦਾਰ (ਵਗਿਆਨੀਂ) ਲੋਕਾਂ ਨੇ ਹਜਾਰਾਂ ਸਾਲ ਪੁਰਾਣੀਆਂ ਗਪੌੜਾਂ ਨੂੰ ਇੱਕ ਪਾਸੇ ਕਰ ਦਿਤਾ ਹੈ, ਪਰ ਸਿਖਾਂ ਕੋਲ੍ਹ ਸੱਚ ਦਾ ਸਾਗਰ (ਸ੍ਰੀ ਗੁਰੂ ਗਰੰਥ ਸਾਹਿਬ) ਹੁਦਿਆਂ ਹੋਇਆਂ ਵੀ ਲਗਭਗ 175 ਸਾਲ (ਅੰਗਰੇਜਾਂ ਦੇ ਰਾਜ) ਤੋਂ ਐਂਟਰ ਹੋਈਆਂ ਬ੍ਰਾਹਮਣੀ ਗਪੌੜਾ ਨੂੰ ਬਾਹਰ ਕੱਡਣ ਲਈ ਤਿਆਰ ਨਹੀ, ਕਿਉਂ? ?
ਥੁਹਾਨੂੰ ਮੇਰੀ ਆਖਰੀ ਲਾਈਨ ਬੁਰੀ ਲੱਗੀ, ਪਰ ਥੁਹਾਨੂੰ ਕਿਸ ਨੇ ਇਹ ਹੱਕ ਦਿਤਾ ਕਿ ਤੁਸੀ ਮੇਰੇ (ਸਿਖਾਂ ਦੇ) ਮਾਂ ਬਾਪ ਦੀ ਪਹਿਚਾਣ ਤੇ ਸਵਾਲ ਕਰ ਰਹੇ ਹੋ? ?
ਐਹੋ ਜਿਹੀ ਗੱਲਾਂ ਤਾਂ ਨਿਰੰਕਾਰੀਆਂ ਨੇ ਅਤੇ ਸਰਸੇ ਵਾਲੇ ਝੂਠੇ ਸੌਦੇ ਵਾਲੇ ਨੇ ਵੀ ਨਹੀ ਕੀਤੀਆਂ।
ਜਸਵੀਰ ਸਿੰਘ ਕੈਲਗਿਰੀ ਜੀ
ਜਦੋਂ ਕੋਈ ਬ੍ਰਾਹਮਣ ਦੇ ਬਣਾਏ, ਕਰਮਕਾਂਡ’ ਧਰਮਰਾਜ’ ਨਰਕ ਸਵਰਗ’ ਜਮਣ ਮਰਣ’ ਰੱਦ ਕਰਨ ਦੀ ਗੱਲ ਕਰਦਾ ਹੈ, ਉਸ ਦੇ ਖਿਲਾਫ ਤੁਸੀ ਲੰਬੇ 2 ਲੇਖ ਲਿਖਦੇ ਹੋ, ਪਰ ਜਦੋਂ ਕੋਈ ਬੰਦਾ ਸਾਡੇ ਗੁਰੂਆਂ ਨੂੰ ਰੱਦ ਕਰਨ ਵੱਰਗੇ ਘਟੀਆ ਸਵਾਲ ਕਰਦਾ ਹੈ, ਭੰਬਲਭੂਸੇ ਵਿੱਚ ਪਾਉਂਦਾ ਹੈ, ਉਦੋਂ ਥੁਹਾਡੀ ਕਲਮ ਕਿਥੇ ਚਲੇ ਜਾਂਦੀ ਹੈ? ? , ਉਲਟ ਉਸ ਦਾ ਜਵਾਬ ਦੇਣ ਵਾਲਿਆਂ ਨੂੰ ਹੀ ਨਸੀਤਾਂ ਦੇਈ ਜਾਂਦੇ ਹੋ।
ਆਣ ਵਾਲੇ ਸਮੇਂ ਵਿੱਚ ਜੇ ਕਿਸੇ ਨੇ, ਗੁਰੂ ਗਰੰਥ ਸਾਹਿਬ ਜੀ ‘ਜਾਂ 10 ਗੁਰੂਆਂ ਦੇ ਖਿਲਾਫ ਕੋਈ ਘਟੀਆ ਟਿਪਣੀ ਕੀਤੀ ਤਾਂ ਉਸ ਦਾ ਜਵਾਬ ਹਰ ਹਾਲਤ ਵਿੱਚ ਦਿਤਾ ਜਾਵੇਗਾ।
ਸਤਿਨਾਮ ਸਿੰਘ ਮੌਂਟਰੀਅਲ 514-219-2525


(24/08/12)
ਇਕਵਾਕ ਸਿੰਘ ਪੱਟੀ

ਵਿੱਦਿਆ ਕੇਂਦਰਾਂ ਦਾ ਆਰਥਿਕ ਅੱਤਿਆਚਾਰ
ਮਾਪੇ ਬਹੁਤ ਮੁਸ਼ਕਿਲ ਨਾਲ ਆਪਣੇ ਬੱਚਿਆਂ ਨੂੰ ਵਧੀਆ ਮੰਨੇ ਜਾਂਦੇ ਸਕੂਲਾਂ ਵਿੱਚ ਪੜ੍ਹਾ ਰਹੇ ਹਨ। ਦਿਨ-ਬ-ਦਿਨ ਵੱਧ ਰਹੀ ਮਹਿੰਗਾਈ ਦੇ ਬਾਵਜੂਦ ਬੱਚਿਆਂ ਨੂੰ ਉੱਚ-ਸੰਸਕਾਰ ਦੇਣ ਲਈ ਅਤੇ ਚੰਗੇ ਨਾਗਰਿਕ ਬਨਾਉਣ ਲਈ ਤਾਂ ਕਿ ਉਹ ਦੇਸ਼, ਧਰਮ ਅਤੇ ਕੌਮ ਦਾ ਵਿਕਾਸ ਕਰ ਸਕਣ ਅਸੀਂ ਸਕੂਲਾਂ ਵਿੱਚ ਭੇਜਦੇ ਹਾਂ। ਸਕੂਲਾਂ ਵਾਲੇ ਵਿੱਦਿਆ ਦੇਣ ਦੀ ਥਾਂ ਸਾਡਾ ਆਰਥਿਕ ਸੋਸ਼ਣ ਕਰ ਰਹੇ ਹਨ। ਕਿਤਾਬਾਂ ਸਕੂਲ ਤੋਂ, ਕਾਪੀਆਂ-ਪੈੱਨ ਸਕੂਲ ਤੋਂ, ਵਰਦੀ ਸਕੂਲ ਤੋਂ, ਟਾਈ-ਬੈਲਟ ਸਕੂਲ ਤੋਂ, ਸਰਦੀਆਂ ਵਿੱਚ ਕੋਟੀਆਂ ਸਕੂਲ ਤੋਂ ਜਾਂ ਫਿਰ ਸਕੂਲ ਵੱਲੋਂ ਦੱਸੀ ਗਈ ਦੁਕਾਨ ਤੋਂ, ਬੂਟ ਵੀ ਸਕੂਲ ਤੋਂ, ਮਜਬੂਰੀ ਵੱਸ ਸੱਭ ਕੁੱਝ ਕਰਨਾ ਪੈਂਦਾ ਹੈ।
ਪਰ ਹੁਣ ਤਾਂ ਇੱਕ ਨਵਾਂ ਟਰੇਂਡ ਚਲਾ ਦਿੱਤਾ, ਅਖੇ! ਘਰੋਂ ਪ੍ਰੋਜੈਕਟ ਵਰਕ ਬਣਾ ਕੇ ਲਿਆਉ। ਇਹਨਾਂ ਵਿੱਚੋਂ ਬਹੁਤੇ ਪ੍ਰੋਜੇਕਟ ਵਰਕ ਸਿਲੇਬਸ ਤੋਂ ਬਾਹਰ ਦੇ ਹੁੰਦੇ ਹਨ। ਮਾਤਾ-ਪਿਤਾ ਪਹਿਲਾਂ ਹੀ ਨੈੱਟ ਤੋਂ ਅਨਜਾਣ ਹਨ, ਬੱਚੇ ਉਂਝ ਛੋਟੇ ਹੁੰਦੇ ਨੇ ਸਾਰਾ ਕੰਮ ਮਾਪਿਆਂ ਨੂੰ ਬਜ਼ਾਰਾਂ ਵਿੱਚ ਕੰਪਿਊਟਰ ਵਾਲੀਆਂ ਦੁਕਾਨਾਂ ਤੇ ਰੁਲਣਾ ਪੈਂਦਾ ਹੈ, 10 ਫੋਟੋਆਂ, 20 ਫੋਟੋਆਂ ਤੇ ਕਈ ਵਾਰ 50-50 ਫੋਟੋਆਂ ਰੰਗਦਾਰ ਪ੍ਰਿੰਟ ਕਰਵਾਉਣੀਆਂ ਪੈਂਦੀਆਂ ਨੇ, ਨਾਲ ਸਬੰਧਿਤ ਫੋਟੋਆਂ ਦਾ ਜਾਣਕਾਰੀ ਵੱਖਰੇ ਤੌਰ ਤੇ ਪ੍ਰਿੰਟ ਕਰਵਾਉਣੀਂ ਪੈਂਦੀ ਹੈ, ਬੱਚੇ ਹੂ-ਬ-ਹੂ, ਉਸਦੀ ਨਕਲ ਕਰਕੇ ਪ੍ਰੋਜੈਕਟ ਬਣਾ ਕੇ ਲੈ ਜਾਂਦੇ ਹਨ, ਅਧਿਆਪਕ, ਜਿਸਦੀ ਪੇਸ਼ਕਾਰੀ ਵਧੀਆ ਹੋਵੇ ਉਸਨੂੰ 10 ਵਿੱਚੋਂ 20 ਵਿੱਚੋਂ ਜਾਂ 50 ਵਿੱਚੋਂ ਨੰਬਰ ਦੇ ਦਿੰਦੇ ਹਨ, ਔਰ ਇਹਨਾਂ ਨੰਬਰਾਂ ਬਦਲੇ ਸਕੂਲ ਦੀਆਂ ਫੀਸਾਂ, ਫਾਲਤੂ ਖਰਚੇ ਤੋਂ ਇਲਾਵਾ ਇਹਨਾਂ ਪ੍ਰੋਜੈਕਟਾਂ ਤੇ ਘੱਟੋ ਘੱਟ 100 ਤੋਂ 500 ਰੁਪਏ ਤੱਕ ਦਾ ਖਰਚ ਆ ਜਾਂਦਾ ਹੈ।
ਜੇ ਸਾਰਾ ਕੰਮ ਗੂਗਲ ਤੋਂ ਨਕਲ ਮਾਰ ਕੇ ਹੀ ਕਰਨਾ ਹੈ, ਤਾਂ ਕਿਉਂ ਪਾਇਆ ਜਾਂਦਾ ਹੈ, ਮਹਿੰਗੀਆਂ ਅਤੇ ਭਾਰੀਆਂ ਕਿਤਾਬਾਂ ਦਾ ਬੋਝ ਬੱਚਿਆਂ ਦੇ ਸਿਰ? ਕਿਉਂ ਲਈਆਂ ਜਾਂਦੀਆਂ ਨੇ ਮੋਟੀਆਂ ਰਕਮਾਂ ਬੱਚਿਆਂ ਦੇ ਮਾਪਿਆਂ ਕੋਲੋਂ ਤੇ ਹੋਰ ਸਕੂਲੀ ਫੰਡ?
ਕੀ ਇਸ ਹੋ ਰਹੇ ਵਪਾਰੀਕਰਨ ਵਿਰੁੱਧ ਕੋਈ ਅਵਾਜ਼ ਉੱਠੇਗੀ, ਮਾਂ-ਬਾਪ ਕਦ ਤੱਕ ਸਕੂਲ ਵਾਲਿਆਂ ਦਾ ਇਹ ਆਰਥਿਕ ਅੱਤਿਆਚਾਰ ਸਹਿੰਦੇ ਰਹਿਣਗੇ? ਕਦੋਂ ਕੋਈ ਬੋਲੇਗਾ? ਮੈਨੂੰ ਨਹੀਂ ਪਤਾ।
ਪਰ ਗਰੀਬ ਮਾਪਿਆਂ ਵੱਲ ਦੇਖਕੇ, ਅਖੌਤੀ ਵਿੱਦਿਆ ਦੇ ਕੇਂਦਰ ਵੱਲੋਂ ਮਚਾਈ ਜਾ ਰਹੀ ਇਸ ਲੁੱਟ ਦੇ ਖਿਲਾਫ ਮੈਂ ਚੁੱਪ ਨਹੀਂ ਰਹਿ ਸਕਦਾ, ਮੇਰੀ ਕਲਮ ਚੁੱਪ ਨਹੀਂ ਰਹੇਗੀ ਤੇ ਨਾ ਹੀ ਮੇਰੀ ਜ਼ੁਬਾਨ।
ਜੋ ਸਹਿਮਤ ਹੈ ਆਪਣੇ ਵਿਚਾਰ ਭੇਜ ਕੇ ਧੰਨਵਾਦੀ ਬਣਾਵੇ ਤਾਂ ਕਿ ਅਗਲੀ ਕਾਰਵਾਈ ਸ਼ੁਰੂ ਕੀਤੀ ਜਾ ਸਕੇ। ਮੈਂ ਇਸ ਬਾਰੇ ਦਸਤਖਤੀ ਮੁਹਿੰਮ ਚਲਾਉਣਾ ਚਾਹੁੰਦਾ ਹਾਂ। ਜਿਸਦਾ ਪ੍ਰੋਫਾਰਮਾਂ ਤੁਹਾਡੀ ਰਾਏ ਜਾਨਣ ਤੋਂ ਬਾਅਦ ਤਿਆਰ ਕੀਤਾ ਜਾਵੇਗਾ।
-ਇਕਵਾਕ ਸਿੰਘ ਪੱਟੀ
ਗੁਰੂ ਨਾਨਕ ਮਿਸ਼ਨ ਯੂਥ ਕਲੱਬ
ਸੁਲਤਾਨਵਿੰਡ ਰੋਡ, ਅੰਮ੍ਰਿਤਸਰ।
+91-981-502-4920


(24/08/12)
ਇਕ ਪਾਠਕ

ਸਤਿਕਾਰਯੋਗ ਸੰਪਾਦਕ ਸਾਹਿਬ ਜੀ,
ਪਿਛਲੇ ਕੁੱਝ ਸਮੇਂ ਤੋਂ ਸਿੱਖ ਮਾਰਗ ਦੇ ਕੁੱਝ ਪੰਨਿਆਂ ਦੀ ਓਪਨਿੰਗ ਸਹੀ ਨਹੀਂ ਹੋ ਰਹੀ, ਕ੍ਰਿਪਾ ਕਰਕੇ ਦੱਸੋ ਕਿ ਇਹ ਮੇਰੇ ਕੰਪਿਊਟਰ ਦੀ ਪ੍ਰੋਬਲਮ ਹੋਵੇਗੀ ਜਾਂ ਫਿਰ ਵੈੱਬਸਾਈਟ ਦੀ? ਜਿਵੇਂ ‘ਸਾਡੇ ਕੁੱਝ ਆਪਣੇ ਲੇਖ’ ਕਾਲਮ ਵਿੱਚ ‘ਸੁਣਿ ਵੇਖਹੁ ਲੋਕਾ’ ਵਾਲੇ ਲੇਖ ਤੋਂ ਬਾਅਦ ਪੰਜਾਬੀ ਫੌਂਟ ਨਹੀਂ ਚੱਲਦਾ ਔਰ ਇੰਗਲਿਸ਼ ਹੀ ਸ਼ੋਅ ਹੁੰਦਾ ਹੈ। ਇਸੇ ਤਰ੍ਹਾਂ ਹੀ ਲਗਭਗ ਬਾਕੀ ਸਾਰੇ ਲੇਖਕਾਂ ਦੇ ਲੇਖਾਂ ਦੇ ਉਪਰਲੇ 8-10 ਲੇਖਾਂ ਤੋਂ ਬਾਅਦ ਥੱਲੇ ਵਾਲੇ ਸਾਰੇ ਲੇਖਾਂ ਦਾ ਇਹੀ ਹਾਲ ਹੈ, ਕ੍ਰਿਪਾ ਕਰਕੇ ਸੁਧਾਰ ਕੀਤਾ ਜਾਵੇ ਤਾਂ ਕਿ ਇਸ ਦਾ ਫਾਇਦਾ ਲੈ ਕੇ ਹੋਰ ਗਿਆਨ ਵੰਡਣ ਵਿੱਚ ਸਾਨੂੰ ਸਹਾਈ ਹੋਵੇ।
ਧੰਨਵਾਦ ਸਹਿਤ,
ਇਕ ਪਾਠਕ।
(ਸੰਪਾਦਕ ਵਲੋਂ- ਜਿਹੜੀਆਂ ਲਿਖਤਾਂ 2006 ਤੋਂ ਪਹਿਲਾਂ ਦੀਆਂ ਹਨ ਉਹ ਯੂਨੀਕੋਡ ਵਿੱਚ ਨਹੀਂ ਹਨ। ਉਹਨਾਂ ਨੂੰ ਪੜ੍ਹਨ ਲਈ ਵਿੰਡੋ ਨਾਲ ਆਏ ਮਾਈਕਰੋਸੌਫਟ ਦੇ ਵੈੱਬ ਬਰਾਉਸਰ ਇੰਟਰਨੈੱਟ ਐਕਸਪਲੋਰਰ ਦੀ ਵਰਤੋਂ ਹੀ ਕਰੋ। ਇਤਨੀਆਂ ਲਿਖਤਾਂ ਨੂੰ ਯੂਨੀਕੋਡ ਵਿੱਚ ਤਬਦੀਲ ਕਰਕੇ ਪਉਣ ਲਈ ਸਮਾ ਕੱਢਣਾ ਮੇਰੇ ਵਾਸਤੇ ਅਸੰਭਵ ਹੈ)


(24/08/12)
ਕਰਨਲ ਡਾ: ਦਲਵਿੰਦਰ ਸਿੰਘ ਗ੍ਰੇਵਾਲ

ਕੀ ਗੁਣ ਗਾਵਾਂ ਤੇਰੇ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਕੀ ਕੀ ਗਾਵਾਂ ਮਹਿਮਾ ਤੇਰੀ, ਕੀ ਗੁਣ ਗਾਵਾਂ ਤੇਰੇ।
ਮੈਂ ਤੁਛ ਬੁੱਧ ਉਤਨਾ ਹੀ ਜਾਣਾ, ਜੋ ਮਨ ਪਾਇਆ ਮੇਰੇ।
ਸਾਰੇ ਜੱਗ ਦਾ ਕਰਤਾ ਤੂੰ ਏਂ, ਸਭ ਦਾ ਪਾਲਣਹਾਰਾ।
ਜਿਸ ਥਾਂ ਰੱਖੇ ਜਿਸ ਨੂੰ ਉਸ ਥਾਂ, ਤੇਰਾ ਮਿਲੇ ਭੰਡਾਰਾ।
ਸਭ ਤਕਦੇ ਨੇ ਤੇਰੇ ਵਲ ਤੂੰ, ਸਭਨਾਂ ਦਾ ਦਾਤਾਰਾ।
ਕੀ ਔਕਾਤ ਏ ਇਸ ਬੰਦੇ ਦੀ, ਬੱਧਾ ਹੁਕਮ ਵਿਚਾਰਾ।
ਜੋ ਕਰਵਾਵੇਂ ਸੋਈ ਹੋਵੇ, ਹੋਰ ਨਾ ਚਲਦੇ ਜੇਰੇ।
ਕੀ ਕੀ ਗਾਵਾਂ ਮਹਿਮਾ ਤੇਰੀ, ਕੀ ਗੁਣ ਗਾਵਾਂ ਤੇਰੇ।
ਸਭ ਦਾ ਤੂੰ ਏਂ, ਸਭ ਨੇ ਤੇਰੇ, ਸਭਨਾਂ ਦੇ ਵਿੱਚ ਤੂੰ ਹੀ।
ਕੋਈ ਨਾ ਵੈਰੀ, ਅਪਣੇ ਜਾਣੇ, ਸਾਈਆਂ ਤੂੰ ਸਭ ਨੂੰ ਹੀ।
ਨਾ ਵੱਡਾ ਨਾ ਛੋਟਾ ਕੋਈ, ਜਿਉਂ ਹਾਥੀ ਤਿਉਂ ਜੂੰ ਹੀ।
ਮਿੱਟੀ ਦੇ ਵਿੱਚ ਹਵਾ ਰਚਾਵੇਂ, ਨਿਕਲੇ ਪਲ ਵਿੱਚ ਸ਼ੂੰ ਹੀ।
ਜੋ ਪਲ ਦਿਤੇ ਕੱਟਕੇ ਉਤਨੇ, ਚੁਕਣੇ ਡੰਡੇ ਡੇਰੇ।
ਕੀ ਕੀ ਗਾਵਾਂ ਮਹਿਮਾ ਤੇਰੀ, ਕੀ ਗੁਣ ਗਾਵਾਂ ਤੇਰੇ।
ਦਿਸਦਾ ਨਈਂ ਪਰ ਵਸਦਾ ਸਭ ਵਿਚ, ਤੇਰੀ ਖੇਲ ਨਿਰਾਲੀ।
ਖੇਡ ਰਹੇ ਸਭ ਹੁਕਮ ਦੇ ਬੱਧੇ, ਕੋਈ ਨਾ ਕਰਦਾ ਟਾਲੀ।
ਕੁਝ ਉੱਚੇ ਕੁੱਝ ਨੀਵੇਂ ਕੀਤੇ, ਦਾਨੀ ਕੁੱਝ ਸਵਾਲੀ।
ਬਹੁਤੇ ਉਸ ਨੂੰ ਦੇਖ ਨਾ ਸਕਦੇ, ਕੁੱਝ ਨੂੰ ਦਵੇਂ ਦਿਖਾਲੀ।
ਅੰਦਰ ਵੀ ਤੂੰ ਬਾਹਰ ਵੀ ਤੂੰ, ਰੱਖੇ ਬੜੇ ਬਸੇਰੇ।
ਕੀ ਕੀ ਗਾਵਾਂ ਮਹਿਮਾ ਤੇਰੀ, ਕੀ ਗੁਣ ਗਾਵਾਂ ਤੇਰੇ।
ਕੱਲ੍ਹ ਵੀ ਤੂੰ ਸੀ, ਅੱਜ ਵੀ ਤੂੰ ਏਂ, ਕੱਲ ਵੀ ਤੂੰ ਹੀ ਰਹਿਣਾ।
ਜੁੱਗੋ ਜੁੱਗ ਅਟੱਲ ਹੈਂ ਤੂੰ ਹੀ, ਬਾਕੀ ਜੱਗ ਟਟਹਿਣਾ।
ਪਲ ਭਰ ਜਗਿਆ ਬੁਝਿਆ ਬੰਦਾ, ਕੀ ਦੇਣਾ ਕੀ ਲੈਣਾ।
ਬਦਲਣ ਹਾਰੀ ਸਾਰੀ ਮਾਇਆ, ਖੇਡ ਤੇਰੀ ਕਿਆ ਕਹਿਣਾ।
ਸਾਰੇ ਜੱਗ ਨੂੰ ਤੋਰੀ ਜਾਵੇਂ, ਪਾਉਂਦੇ ਨੇ ਸਭ ਫੇਰੇ।
ਕੀ ਕੀ ਗਾਵਾਂ ਮਹਿਮਾ ਤੇਰੀ, ਕੀ ਗੁਣ ਗਾਵਾਂ ਤੇਰੇ।
ਕੋਲ ਹੈ ਭਾਵੇਂ, ਸਮਝ ਨਾ ਆਵੇ ਕੀਕਣ ਤੈਨੂੰ ਪਾਵਾਂ।
ਹੋਰ ਨੇ ਅੱਖਾਂ ਜਿਨ੍ਹਾਂ ਤਕਿਆ, ਕਿਥੋਂ ਭਾਲ ਲਿਆਵਾਂ
ਬਿਨ ਪਾਏ ਤਾਂ ਜੀਵਨ ਅਪਣਾ, ਭੰਗ ਦੇ ਭਾਅ ਗੁਆਵਾਂ।
ਮਿਹਰ ਕਰੀਂ ਦੇ ਦਰਸ ਹੇ ਸਾਈਆਂ, ਦੇਖਾਂ ਤੈਨੂੰ ਸਾਵਾਂ।
ਮਿਲਿਆਂ ਬਿਨ ਹੁਣ ਰਹਿ ਨਹੀ ਹੁੰਦਾ, ਭਾਗ ਖੁਲ੍ਹਣ ਕਦ ਮੇਰੇ।
ਕੀ ਕੀ ਗਾਵਾਂ ਮਹਿਮਾ ਤੇਰੀ, ਕੀ ਗੁਣ ਗਾਵਾਂ ਤੇਰੇ।


(22/08/12)
ਹਰਦੇਵ ਸਿੰਘ, ਜੰਮੂ

ਸਤਿਕਾਰ ਯੋਗ ਸਤਿਨਾਮ ਸਿੰਘ, ਮੌਂਟਰੀਅਲ ਜੀ

ਸਤਿ ਸ਼੍ਰੀ ਅਕਾਲ!

ਮੇਰੇ ਵਲ ਪੱਤਰ ਲਈ ਆਪ ਜੀ ਦਾ ਧਨਵਾਦ!

ਆਪ ਜੀ ਦੇ ਪੱਤਰ ਦੀ ਅੰਤਿਮ ਪੰਗਤੀ ਵਿਚੋਂ ਆਪ ਜੀ ਦੀ ਜ਼ਹਨੀ ਕੈਫ਼ਿਅਤ ਬਿਆਨ ਹੋਈ ਹੈ। ਆਸ ਕਰਦਾ ਹਾਂ ਕਿ ਆਪ ਜੀ ਮੇਰਾ ਇਹ ਜਵਾਬ ਪੜਨ ਉਪਰੰਤ ਆਪਣੀ ਸ਼ਬਦਾਵਲੀ ਤੇ ਪੁਨਰਵਿਚਾਰ ਕਰੋਗੇ ਅਤੇ ਮੇਰੇ ਸਵਾਲਾਂ ਦਾ ਅਸਲ ਪਰਿਪੇਖ ਸਮਝੋਗੇ।

ਪਹਿਲੇ ਇਹ ਸਪਸ਼ਟ ਕਰ ਦੇਵਾਂ ਕਿ ਮੈਂ ਛੇਵੇਂ, ਸੱਤਵੇਂ, ਅੱਠਵੇਂ ਅਤੇ ਦੱਸਵੇਂ ਗੁਰੂ ਜੀ ਦੀ ਪਛਾਂਣ ਨੂੰ ਨਿਰਵਿਵਾਦਤ ਰੂਪ ਵਿੱਚ ਸਵੀਕਾਰ ਕਰਦਾ ਹਾਂ ਕਿਉਂਕਿ ਕੁੱਝ ਵਿਸ਼ੇਸ਼ ਤੱਥਾਂ ਬਾਰੇ ਮੈਨੂੰ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ ‘ਸਾਮੁਹਕ ਸਿੱਖ ਯਾਦਾਸ਼ਤ’ ‘ਇਤਹਾਸ’ ਅਤੇ ‘ਵਿਸ਼ਵਾਸ’ ਤੇ ਵੀ ਵਿਸ਼ਵਾਸ ਹੈ। ਮੁਸ਼ਕਲ ਤਾਂ ਉਨ੍ਹਾਂ ਲਈ ਹੋਵੇਗੀ ਜੋ ਕਿ ਇਹ ਕਹਿੰਦੇ ਹਨ ਕਿ ਜਿਸ ਤੱਥ ਦੀ ਪੁਸ਼ਟੀ ਗੁਰੂ ਗ੍ਰੰਥ ਵਿਚੋਂ ਨਾ ਹੋਵੇ ਉਹ ਤੱਥ ਵੀ ਰੱਧ ਹੈ!

ਵੀਰ ਜੀ, ਇਹ ਮੈਂਨੂੰ ਵੀ ਪਹਿਲਾਂ ਤੋਂ ਹੀ ਪਤਾ ਹੈ ਕਿ ਬਾਣੀ ਵਿੱਚ ਪੰਜਵੇਂ ਤੋਂ ਬਾਦ ਨੋਵੇਂ ਮਹਲੇ ਦਾ ਸੰਕੇਤ ਇਸ ਗਲ ਦੀ ਤਾਕੀਦ ਕਰਦਾ ਹੈ ਕਿ ਪੰਜਵੇਂ ਅਤੇ ਨੋਵੇਂ ਦੇ ਦਰਮਿਆਨ ਛਵੇਂ, ਸੱਤਵੇਂ ਅੱਠਵੇਂ ਮਹਲੇ (ਗੁਰੂ) ਸਨ। ਪਰ ਇਹ ਗਲ ਉਨ੍ਹਾਂ ਦੀ ਪਛਾਂਣ ਅਤੇ ਦਸਵੇਂ ਗੁਰੂ ਬਾਰੇ ਕੋਈ ਸੰਕੇਤ ਨਹੀਂ ਦਿੰਦੀ! ਵੀਰ ਜੀ ਆਪ ਵੀ ਪੜੇ ਲਿਖੇ ਹੋ ਇਸ ਲਈ ਇਹ ਵੀ ਸਵੀਕਾਰ ਕਰੋ ਕਿ ਗਿਣਤੀ ਦੇ ਨਾਲ ਸੱਤਵੇਂ, ਅੱਠਵੇਂ ਅਤੇ ਦੱਸਵੇਂ ਗੁਰੂਆਂ ਦੇ ਨਾਮ ਦਾ ਕੋਈ ਸੰਕੇਤ ਨਹੀਂ ਮਿਲਦਾ। ਹਾਂ ਪੰਨਾ 500 ਤੇ ਸਿਰਫ ਹਰਗੋਬਿੰਦਨਾਮ ਦਾ ਸੰਕੇਤ ਬਾਣੀ ਦੇ ਅੰਦਰ ਮਿਲਦਾ ਕਿਹਾ ਜਾ ਸਕਦਾ ਹੈ ਬਾਸ਼ਰਤੇ ਕਿ ਕੋਈ ਸੱਜਣ ਉਸ ਸ਼ਬਦ ਦੇ ਕੁੱਝ ਹੋਰ ਅਰਥ ਨਾ ਕੱਡ ਲਏ।

ਵੀਰ ਜੀ ਸਿੱਖ, ਵਿਸ਼ਵਾਸ, ਇਤਹਾਸ ਅਤੇ ਪਰੰਪਰਾ ਤੋਂ ਅਣਜਾਣ ਬੰਦਾ, ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ ਕੇ ਇਹ ਜਾਣਕਾਰੀ ਪ੍ਰਾਪਤ ਨਹੀਂ ਕਰ ਸਕਦਾ ਕਿ ਪੰਜਵੇਂ ਤੋਂ ਬਾਦ ਨੋਵੇਂ ਗੁਰੂ ਤੋਂ ਇਲਾਵਾ ਹੋਰ ਗੁਰੂਆਂ ਦੇ ਨਾਮ ਕੀ ਸਨ ਅਤੇ ਨੋਵੇਂ ਤੋ ਬਾਦ ਕੋਈ ਹੋਰ ਗੁਰੂ ਵੀ ਸੀ ਜਾ ਨਹੀਂ? ਤੁਸੀ ਦੱਸੋ, ਕੀ ਕਰ ਸਕਦਾ ਹੈ? ਨਿਰਸੰਦੇਹ ਨਹੀਂ! ਗੁਰੂ ਗ੍ਰੰਥ ਸਾਹਿਬ ਵਿਚੋਂ ਨੌਂ ਗੁਰੂਆਂ ਦੀ ਸੰਖਿਆ ਦੀ ਪੁਸ਼ਟੀ ਹੁੰਦੀ ਹੈ ਦੱਸ ਦੀ ਨਹੀਂ ਅਤੇ ਨਾ ਹੀ ਸੱਤਵੇਂ, ਅੱਠਵੇਂ ਦੱਸਵੇਂ ਗੁਰੂਆਂ ਦੇ ਨਾਮ ਪੁਸ਼ਟ ਹੁੰਦੇ ਹਨ।

ਨਿਰਸੰਦੇਹ: ਸਾਡੇ ਵਾਸਤੇ ਐਸੀ ਜਾਣਕਾਰੀ ਲਈ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਸਿੱਖ ਵਿਸ਼ਵਾਸ, ਇਤਹਾਸ, ਅਤੇ ਸਭ ਤੋਂ ਵੱਧ ਸਾਮੁਹਕ ਯਾਦਾਸ਼ਤ(Collective/Group memory) ਤੇ ਵਿਸ਼ਵਾਸ ਕਰਨਾ ਲਾਜ਼ਮੀ ਹੈ ਕਿਉਂਕਿ ਕੁੱਝ ਗੁਰੂਆਂ ਦੇ ਨਾਮ ਅਤੇ ਦਸਵੇਂ ਗੁਰੂ ਜੀ ਬਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਕੋਈ ਜਾਣਕਾਰੀ ਨਹੀਂ ਹੈ। ਇਸ ਲਈ ਕੁੱਝ ਵਿਸ਼ੇਸ਼ ਪੱਖਾਂ ਬਾਰੇ ਸਿੱਖ ਵਿਸ਼ਵਾਸ, ਇਤਹਾਸ ਅਤੇ ਸਾਮੁਹਕ ਯਾਦਾਸ਼ਤ ਅਧਾਰਤ ਤੱਥਾਂ ਨੂੰ ਰੱਧ ਕਰਨਾ ਸੰਭਵ ਨਹੀਂ ਹੈ। ਮੈਂ ਇਸੇ ਅਧਾਰ ਤੇ ਛੇਵੇਂ, ਸੱਤਵੇਂ, ਅੱਠਵੇਂ ਅਤੇ ਦੱਸਵੇਂ ਗੁਰੂ ਜੀ ਦੀ ਪਛਾਂਣ/ਹੋਂਦ ਨੂੰ ਨਿਰਵਿਵਾਦਤ ਰੂਪ ਵਿੱਚ ਸਵੀਕਾਰ ਕਰਦਾ ਹਾਂ। ਆਪ ਜੀ ਪਾਸ ਵੀ ਇਸ ਤੋਂ ਸਿਵਾ ਹੋਰ ਕੋਈ ਅਧਾਰ ਨਹੀਂ ਬੱਚਦਾ!

ਦਸਵੇਂ ਗੁਰੂ ਜੀ ਨੇ ਗ੍ਰੰਥ ਸਾਹਿਬ ਨੂੰ ਗੁਰਤਾ ਦੀ ਗੱਦੀ ਤੇ ਵਿਰਾਜਮਾਨ ਕੀਤਾ ਇਸ ਗਲ ਦੀ ਪੁਸ਼ਟੀ ਵੀ ਸਾਮੁਹਕ ਸਿੱਖ ਯਾਦਾਸ਼ਤ, ਵਿਸ਼ਵਾਸ ਅਤੇ ਇਤਹਾਸ ਤੋਂ ਹੁੰਦੀ ਹੈ। ਜਿਸ ਲਈ ਸਾਨੂੰ ਗੁਰੂ ਦੇ ਆਪਣੇ ਹੱਥੀ ਲਿਖੇ ਆਦੇਸ਼ ਦੀ ਲੋੜ ਨਹੀਂ! ਦਸ਼ਮੇਸ਼ ਜੀ ਦੇ ਐਸੇ ਆਦੇਸ਼ ਸਿੱਖ ਮਾਨਸਿਕਤਾ ਦੇ ਪੱਟਲ ਤੇ ਲਿਖੇ ਗਏ ਹਨ ਜਿਨ੍ਹਾਂ ਨੂੰ ਰੱਧ ਕਰਨਾ ਸੰਭਵ ਹੀ ਨਹੀਂ!

ਇਸ ਕਰਕੇ ਕੁੱਝ ਸੱਜਣਾ ਦਾ ਇਹ ਤਰਕ ਕਿ ਜਿਸ ਗਲ (ਇਤਹਾਸਕ ਤੱਥ) ਦੀ ਪੁਸ਼ਟੀ ਗੁਰਬਾਣੀ ਵਿਚੋਂ ਨਾ ਹੋਵੇ ਉਹ ਗਲ ਸਵੀਕਾਰਨ ਯੋਗ ਨਹੀਂ ਹੋ ਸਕਦੀ ਇੱਕ ਖੌਖਲਾ ਤਰਕ ਹੀ ਸਿੱਧ ਹੁੰਦਾ ਹੈ!

ਹਰਦੇਵ ਸਿੰਘ, ਜੰਮੂ: 22. 8. 12


(22/08/12)
ਜਸਬੀਰ ਸਿੰਘ (ਕੈਲਗਰੀ)

ਸਿੱਖ ਮਾਰਗ ਦੇ ਪਾਠਕ ਸੱਜਣੋ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਹਿ॥
ਸਤਿਨਾਮ ਸਿੰਘ ਮੌਂਟਰੀਅਲ ਜੀ! ਆਪ ਜੀ ਦੇ 21-08-12 ਦੇ ਪੱਤਰ ਦੇ ਸੰਬੰਧ ਵਿੱਚ-
ਹਰਦੇਵ ਸਿੰਘ ਜਮੂੰ ਜੀ ਨੂੰ ਸੰਬੋਧਿਤ ਹੋ ਕੇ ਤੁਸੀਂ ਲਿਖਿਆ ਹੈ- “ਜਦੋਂ ਬੰਦੇ ਦੀ ਕੋਈ ਪੇਸ਼ ਨਾਂ ਜਾਵੇ, ਉਹ ਬੱਸ ਥੱਲੇ ਪਿਆ ਦੰਦੀਆਂ ਹੀ ਵੱਟਦਾ ਹੁੰਦਾ ਹੈ, ਤੁਹਾਡੀ ਹਾਲਤ ਵੀ ਅੱਜ ਕਲ੍ਹ ਉਹੋ ਜਿਹੀ ਹੀ ਲੱਗਦੀ ਹੈ”।
ਵੀਰ ਜੀ! ਗੁਰਮਤਿ ਵਿਚਾਰ ਨੂੰ ਥੱਲੇ-ਉੱਤੇ ਵਾਲਾ ਘੋਲ ਨਾ ਬਣਾਵੋ। ਕਿਸੇ ਦੀ ਹਾਲਤ ਕਿਹੋ ਜਿਹੀ ਲੱਗਦੀ ਹੈ ਕਿਹੋ ਜਿਹੀ ਨਹੀਂ ਇਸ ਤਰ੍ਹਾਂ ਦੇ ਕਮੈਂਟਸ ਲਿਖਣ ਤੋਂ ਗੁਰੇਜ ਕਰੋ। ਇਨ੍ਹਾਂ ਅੰਦਾਜਿਆਂ ਅਤੇ ਕਮੈਂਟਸ ਨਾਲ ਸਿੱਖ ਮਾਰਗ ਦਾ ਮਹੌਲ ਖਰਾਬ ਹੁੰਦਾ ਹੈ। ਅਤੇ ਚੱਲਦੀ ਵਿਚਾਰ ਨੂੰ ਵਿੱਚੇ ਹੀ ਬੰਦ ਕਰਨਾ ਪੈ ਜਾਂਦਾ ਹੈ। ਇਸ ਲਈ ਮਿਹਰਬਾਨੀ ਕਰਕੇ ਆਪਣੇ ਅੰਦਾਜੇ ਲਗਾਣੇ ਬੰਦ ਕਰਕੇ ਸਿਰਫ ਮੁੱਦੇ ਦੀ ਹੀ ਗੱਲ ਕਰੋ ਜੀ। ਧੰਨਵਾਦ।
ਜਸਬੀਰ ਸਿੰਘ (ਕੈਲਗਰੀ)


(22/08/12)
ਕਰਨਲ ਡਾ: ਦਲਵਿੰਦਰ ਸਿੰਘ ਗ੍ਰੇਵਾਲ

ਜਿਵ ਜਿਵ ਹੁਕਮੁ ਤਿਵੇ ਤਿਵ ਕਾਰ।
ਡਾ: ਦਲਵਿੰਦਰ ਸਿੰਘ ਗ੍ਰੇਵਾਲ।
ਜਿਵ ਜਿਵ ਹੁਕਮੁ ਤਿਵੈ ਤਿਵ ਕਾਰ।
ਛਡਦੇ ਬੰਦਿਆ ਹੋਰ ਵਿਚਾਰ।
ਹੁਕਮ `ਚ ਆਏ ਹੁਕਮ `ਚ ਜਾਣਾ।
ਜੋ ਵਰਤੇ ਸਭ ਉਸ ਦਾ ਭਾਣਾ।
ਹੁਕਮੋਂ ਕੌਣ ਕਰੇ ਇਨਕਾਰ।
ਜਿਵ ਜਿਵ ਹੁਕਮੁ ਤਿਵੈ ਤਿਵ ਕਾਰ।
ਦੁਨੀਆਂ ਤੇ ਜਦ ਬੰਦਾ ਆਉਂਦਾ।
ਕੰਮ ਲਿਖਾ ਕੇ ਨਾਲ ਲਿਆਉਂਦਾ।
ਧੰਦੇ ਲਾਇਆ ਕੁਲ ਸੰਸਾਰ।
ਜਿਵ ਜਿਵ ਹੁਕਮੁ ਤਿਵੈ ਤਿਵ ਕਾਰ।
ਕੰਮ ਕਰੋ ਤਾਂ ਸੁੱਚੇ ਸੱਚੇ।
ਕੱਚੇ ਹੀ ਕੰਮ ਕਰਦੇ ਕੱਚੇ।
ਕਿਰਤ ਦੀ ਅਪਣੀ ਹੀ ਗੁਲਜ਼ਾਰ।
ਜਿਵ ਜਿਵ ਹੁਕਮੁ ਤਿਵੈ ਤਿਵ ਕਾਰ।
ਨਾਮ ਜਪੋ, ਕੰਮ ਕਰੋ ਕਮਾਓ।
ਜੋ ਖਟਿਆ ਸੋ ਵੰਡ ਕੇ ਖਾਓ।
ਵੰਡ ਖਾਣਾਂ ਤਾਂ ਪ੍ਰੇਮ ਹੁਲਾਰ।
ਜਿਵ ਜਿਵ ਹੁਕਮੁ ਤਿਵੈ ਤਿਵ ਕਾਰ।
ਕੰਮ ਵਿੱਚ ਕਰਨੀ ਮਦਦ ਚੰਗੀ।
ਘਟਦੀ ਸਦਾ ਮੁਸੀਬਤ ਵੰਡੀ।
ਬਣੋ ਕਿਸੇ ਤੇ ਨਾ ਪਰ ਭਾਰ।
ਜਿਵ ਜਿਵ ਹੁਕਮੁ ਤਿਵੈ ਤਿਵ ਕਾਰ।
ਸੋਚਾਂ ਮਾਰੋ, ਧਿਆਨ ਲਗਾਓ।
ਮਨ ਨੂੰ ਸੱਚੇ ਦੇ ਸੰਗ ਲਾਓ।
ਉਸ ਸੰਗ ਜੋੜੀ ਰਖੌ ਤਾਰ।
ਜਿਵ ਜਿਵ ਹੁਕਮੁ ਤਿਵੈ ਤਿਵ ਕਾਰ।


(21/08/12)
ਸਤਿਨਾਮ ਸਿੰਘ ਮੌਂਟਰੀਅਲ

ਹਰਦੇਵ ਸਿੰਘ ਜੰਮੂ ਜੀ
ਸੱਤ ਸ੍ਰੀ ਅਕਾਲ ਜੀ,
ਆਪ ਜੀ ਦੇ ਇੱਕ ਲੇਖ ਦੀ ਕੌਪੀ ਪੇਸਟ:
ਅਕਸਰ ਕੁੱਝ ਸੱਜਣ ਆਪਣੇ ਵਿਚਾਰਾਂ ਦੀ ਪੋਢਤਾ ਵਾਸਤੇ ਇਹ ਤਰਕ ਦਿੰਦੇ ਰੰਹਿੰਦੇ ਹਨ ਕਿ ਜਿਸ ਗਲ ਦੀ ਪੁਸ਼ਟੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਨਾ ਹੋ ਸਕੇ ਉਸ ਨੂੰ ਸਵੀਕਾਰ ਕਰਨਾ ਗੁਰਮਤਿ ਨਹੀਂ। ਕਿਰਪਾ ਕਰਕੇ ਇਹ ਜਾਣਕਾਰੀ ਦੇਵੋ ਕਿ:- (1) ਛੇਵੇਂ, ਸਤਵੇਂ, ਅੱਠਵੇਂ ਅਤੇ ਦਸਵੇਂ ਗੁਰੂ ਪਾਤਿਸ਼ਾਹ ਜੀ ਦੇ ਗੁਰੂ ਹੋਂਣ ਦੀ ਪੁਸ਼ਟੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਿਹੜੇ ਹਵਾਲਿਆਂ ਵਿਚੋਂ ਹੋ ਸਕਦੀ ਹੈ? (2) ਜੇ ਕਰ ਇਨ੍ਹਾਂ ਚਾਰੇ ਗੁਰੂਆਂ ਦੇ ਹੋਂਣ ਦੀ ਪੁਸ਼ਟੀ ਗੁਰੂ ਗ੍ਰੰਥ ਸਾਹਿਬ ਵਿਚੋਂ ਦੀ ਨਹੀਂ ਹੁੰਦੀ ਤਾਂ ਇਸ ਵਾਸਤਵਿਕਤਾ ਦੀ ਪੁਸ਼ਟੀ ਦੇ ਮੂਲ ਇਤਹਾਸਕ ਸੋਮੇਂ ਕਿਹੜੇ ਹਨ? (3) ਦਸ਼ਮੇਸ਼ ਜੀ ਦਾ ਨਾਮ, ਗੁਰਤਾ ਅਤੇ ਜੀਵਨ ਸਭ ਤੋਂ ਪਹਿਲਾਂ ਕਿਹੜੇ ਇਤਹਾਸਕ ਸੋਮਿਆਂ
(Sources) ਵਿਚੋਂ ਪੁਸ਼ਟ (Authenticate)ਹੁੰਦਾ ਹੈ?
ਵੀਰ ਜੀ ਆਪ ਪੜ੍ਹੇ ਲਿਖੇ ਹੋ ਜਰਾ ਸੋਚੋ, ਪੰਜ ਤੋਂ ਬਾਦ ਨੌਂ ਨਹੀਂ ਹੁੰਦੇ, ਜੇ ਮ: ਪਹਿਲਾ, ਦੂਜਾ, ਤੀਜਾ, ਚੌਥਾ, ਪੰਜਵਾਂ, ਹਨ ਇਸ ਤੋਂ ਬਾਦ ਸਿਧਾ ਨੌਂ ਤੇ ਨਹੀ ਜਾਇਆ ਜਾ ਸਕਦਾ, ਮੇਰੇ ਵਰਗੇ ਆਮ ਇਨਸਾਨ ਨੂੰ ਵੀ ਸਮਝ ਲਗਦੀ ਹੈ ਕਿ, ਗੁਰੂ (ਮ: ) ਛੇਵਾਂ, ਸਤਵਾਂ, ਅੱਠਵਾਂ ਵੀ ਹੈ, ਪਰ ਉਨਾ ਨੇ ਬਾਣੀ ਨਹੀ ਲਿਖੀ ਇਹ ਅਲੱਗ ਗੱਲ ਹੈ, ਇਹ ਸਮਝ ਗੁਰਬਾਣੀ ਵਿਚੋਂ ਹੀ ਲਗਦੀ ਹੈ।
ਦਸ਼ਮੇਸ਼ ਜੀ ਦੀ ਸਾਰੀ ਪੁਸ਼ਟੀ, ਗੁਰੂ ਗਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਮਿਲਣ ਤੋਂ ਬਾਦ ਆਪਣੇ ਆਪ ਹੋ ਜਾਂਦੀ ਹੈ, ਜਾਂ ਇਹ ਕਹਿ ਲਈਏ ਕਿ ਗੁਰੂ ਗਰੰਥ ਸਾਹਿਬ ਜੀ ਆਪ ਕਰ ਦਿੰਦੇ ਹਨ।
ਜਦੋਂ ਬੰਦੇ ਦੀ ਕੋਈ ਪੇਸ਼ ਨਾਂ ਜਾਵੇ, ਉਹ ਬੱਸ ਥੱਲੇ ਪਿਆ ਦੰਦੀਆਂ ਹੀ ਵੱਢਦਾ ਹੁੰਦਾ ਹੈ, ਤੁਹਾਡੀ ਹਾਲਤ ਵੀ ਅੱਜ ਕੱਲ੍ਹ ਉਹੋ ਜਿਹੀ ਹੀ ਲਗਦੀ ਹੈ।
ਸਤਿਨਾਮ ਸਿੰਘ ਮੌਂਟਰੀਅਲ


(21/08/12)
ਕਰਨਲ ਡਾ: ਦਲਵਿੰਦਰ ਸਿੰਘ ਗ੍ਰੇਵਾਲ

ਸਿੱਖ ਵਿਦਿਅਕ ਸੰਸਥਾਵਾਂ: ਸੇਧਾਂ ਤੇ ਪ੍ਰਾਪਤੀਆਂ-ਇਕ ਵਿਸ਼ਲੇਸ਼ਣ
ਕਰਨਲ ਡਾ: ਦਲਵਿੰਦਰ ਸਿੰਘ ਗ੍ਰੇਵਾਲ

ਪਿਛੋਕੜ
ਸਿੱਖ-ਅੰਗ੍ਰੇਜ਼ ਯੁੱਧਾਂ ਪਿਛੋਂ ਅੰਗ੍ਰੇਜ਼ਾਂ ਦੇ ਪੰਜਾਬ ਰਾਜ ਆਇਆ ਤਾਂ ਉਨ੍ਹਾਂ ਨੇ ਸਭ ਤੋਂ ਪਹਿਲਾ ਕੰਮ ਬਾਲ ਮਹਾਰਾਜੇ ਦਲੀਪ ਸਿੰਘ ਦਾ ਧਰਮ ਪਰਿਵਰਤਨ ਦਾ ਕੀਤਾ ਤੇ ਫਿਰ ਈਸਾਈ ਮਿਸ਼ਨਰੀਆਂ ਰਾਹੀਂ ਅਪਣੀਆਂ ਧਾਰਮਿਕ ਸਰਗਰਮੀਆਂ ਤੇਜ਼ ਕਰ ਦਿਤੀਆਂ। ਸੰਨ 1853 ਵਿੱਚ ਅੰਮ੍ਰਿਤਸਰ ਵਿੱਚ ਤੇ ਫਿਰ ਲਾਹੌਰ, ਪੇਸ਼ਾਵਰ ਆਦਿ ਕਈ ਸਥਾਨਾਂ ਤੇ ਮਿਸ਼ਨਰੀ ਸਕੂਲ ਖੋਲ੍ਹੇ ਜਿਨ੍ਹਾਂ ਦਾ ਮੁੱਖ ਕਾਰਜ ਈਸਾਈ ਧਰਮ ਤੇ ਸਭਿਆਚਾਰ ਫੈਲਾਉਣਾ ਸੀ। ਸੰਨ 1873 ਦੇ ਅਰੰਭ ਵਿੱਚ ਅੰਮ੍ਰਿਤਸਰ ਦੇ ਮਿਸ਼ਨ ਸਕੂਲ ਦੇ ਚਾਰ ਵਿਦਿਆਰਥੀ ਜਿਨ੍ਹਾਂ ਦੇ ਨਾਂ ਆਇਆ ਸਿੰਘ, ਅਤਰ ਸਿੰਘ, ਸਾਧੂ ਸਿੰਘ, ਸੰਤੋਖ ਸਿੰਘ ਸਨ ਨੇ ਈਸਾਈ ਹੋਣ ਦੀ ਇਛਾ ਪ੍ਰਗਟ ਕੀਤੀ ਤਾਂ ਸਿੱਖ ਆਗੂਆਂ ਨੂੰ ਮਿਸ਼ਨਰੀ ਸਕੂਲਾਂ ਦੇ ਅਸਲ ਮਕਸਦ ਦਾ ਪਤਾ ਲੱਗਾ।
ਸਿਖ ਵਿਦਿਆਰਥੀਆਂ ਨੂੰ ਪਤਿਤ ਹੋਣ ਤੋ ਰੋਕਣ ਲਈ ਸਿਖਾਂ ਨੇ ਖਾਲਸਾ ਸਕੂਲਾਂ ਦੀ ਲੋੜ ਮਹਿਸੂਸ ਕੀਤੀ। ਇਸੇ ਆਸ਼ੇ ਨਾਲ ਸਿੱਖ ਆਗੂ ਸਰਦਾਰ ਠਾਕੁਰ ਸਿੰਘ ਸੰਧਾਵਾਲੀਏ, ਬਿਕਰਮ ਸਿੰਘ ਅਤੇ ਗਿਆਨੀ ਗਿਆਨ ਸਿੰਘ ਨੇ ਪਹਿਲੀ ਸਿੰਘ ਸਭਾ ਸਥਾਪਤ ਕੀਤੀ। 1880 ਵਿੱਚ ਖਾਲਸਾ ਦੀਵਾਨ ਹੋਂਦ ਵਿੱਚ ਆਇਆ। ਇਨ੍ਹਾਂ ਸੰਸਥਾਵਾਂ ਦਾ ਮੁਖ ਮੁੱਦਾ ਸਿਖੀ ਦਾ ਫੈਲਾਉ, ਸਿਖ ਵਿਦਿਅਕ ਸੰਸਥਾਵਾਂ ਦੀ ਸਥਾਪਨਾ ਤੇ ਈਸਾਈਆਂ ਦਾ ਪ੍ਹਭਾਵ ਰੋਕਣਾ ਸੀ। ਸੰਨ 1883 ਵਿੱਚ ਖਾਲਸਾ ਕਾਲਿਜ ਦੀ ਸਥਾਪਨਾ ਦੀ ਤਜਵੀਜ਼ ਹੋਈ ਜਿਸ ਵਿੱਚ ਸਾਰੇ ਪੰਜਾਬ ਦੇ ਮੁਖੀਏ ਸ਼ਾਮਿਲ ਹੋਏ।
ਮਿਸ਼ਨਰੀਆਂ ਦੇ ਵਧਦੇ ਪ੍ਰਭਾਵ ਨੂੰ ਵੇਖਕੇ ਆਰੀਆ ਸਮਾਜ ਨੇ ਪ੍ਰਾਈਵੇਟ ਸਕੂਲ ਖੋਲ੍ਹਣੇ ਸ਼ੁਰੂ ਕਰ ਦਿਤੇ ਤੇ ਫਿਰ ਦੇਖਾ-ਦੇਖੀ ਮੁਸਲਿਮ ਮਦਰਸੇ ਤੇ ਸਿਖ ਵਿਦਿਆਲੇ ਵੀ ਹੋਂਦ ਵਿੱਚ ਆਉਣ ਲੱਗੇ। ਆਰੀਆ ਸਮਾਜ ਨੇ 1887 ਵਿੱਚ ਡੀ ਏ ਵੀ ਕਾਲਿਜ ਲਾੌਹਰ ਦੀ ਸਥਾਪਨਾ ਕੀਤੀ।
ਸਿਖ ਵਿਦਿਅਕ ਸੰਸਥਾਵਾਂ ਦਾ ਅਰੰਭ
ਸਿੱਖਾਂ ਵਿੱਚ ਵਿਦਿਆ ਫੈਲਾਉਣ ਦਾ ਕੰਮ ਸਭ ਤੋਂ ਪਹਿਲਾਂ ਬਾਬਾ ਖੇਮ ਸਿੰਘ ਜੀ ਬੇਦੀ ਨੇ ਕੀਤਾ। ਇਨ੍ਹਾਂ ਦੀ ਪ੍ਰੇਰਣਾ ਨਾਲ ਪੋਠੋਹਾਰ ਦੇ ਇਲਾਕਾ ਵਿੱਚ ਤਿੰਨ ਸਕੂਲ ਖੋਹਲੇ ਗਏ। ਰਾਵਲਪਿੰਡੀ ਦੇ ਜ਼ਿਲੇ ਵਿੱਚ ਲੜਕੀਆਂ ਦੀਆਂ ਪਾਠਸ਼ਾਲਾਵਾਂ ਵੀ ਖੁਲ੍ਹੀਆਂ। ਪਰ ਉਸ ਸਮੇਂ ਸਿੱਖਾਂ ਦਾ ਇਸਤ੍ਰੀ ਵਿਦਿਆ ਲਈ ਕੋਈ ਅਜਿਹਾ ਕੇਂਦਰ ਨਹੀਂ ਸੀ ਜਿਸ ਵਿੱਚ ਲੜਕੀਆਂ ਬਾਹਰੋਂ ਆਕੇ ਵਿਦਿਆ ਪ੍ਰਾਪਤ ਕਰ ਸਕਦੀਆਂ। ਇਸ ਘਾਟ ਨੂੰ ਭਾਈ ਸਾਹਿਬ ਭਾਈ ਤਖਤ ਸਿੰਘ ਨੇ ਪੂਰਾ ਕੀਤਾ ਜਿਨ੍ਹਾਂ ਨੇ 1892 ਵਿੱਚ ਫਿਰੋਜ਼ਪੁਰ ਵਿਰ ਪਹਿਲਾ ਸਿਖ ਕੰਨਿਆਂ ਵਿਦਿਆਲਿਆ ਸ਼ੁਰੂ ਕਰਕੇ ਸਿਖ ਇਸਤਰੀਆਂ ਵਿੱਚ ਵਿਦਿਆ ਪ੍ਰਾਪਤੀ ਪ੍ਰਤੀ ਜਾਗ੍ਰਿਤੀ ਲਿਆ ਦਿਤੀ। 1892 ਵਿੱਚ ਖਾਲਸਾ ਕਾਲਿਜ ਅੰਮਿਤਸਰ, 1893 ਵਿੱਚ ਖਾਲਸਾ ਕਾਲਜੀਏਟ ਸਕੂਲ। , 1900 ਵਿੱਚ ਮਿਡਲ ਸਕੂਲ ਕਹੂਟਾ, 1902 ਵਿੱਚ ਅਨੰਦਪੁਰ ਖਾਲਸਾ ਪ੍ਰਾਇਮਰੀ ਸਕੂਲ ਤੇ 1907 ਵਿੱਚ ਖਾਲਸਾ ਮਿਡਲ ਸਕੂਲ ਸੰਘੋਈ ਖੁਲ੍ਹੇ। 1907 ਤਕ ਕੇਵਲ ਸੱਤ ਸਿੱਖ ਵਿਦਿਅਕ ਸੰਸਥਾਵਾਂ ਸਨ।
ਦਸੰਬਰ 1907 ਵਿੱਚ ਚੀਫ ਖਾਲਸਾ ਦੀਵਾਨ ਦੇ ਮੁਖੀਆਂ ਨੇ ਕਰਾਚੀ ਵਿੱਚ ਮੁਸਲਿਮ ਐਜੂਕੇਸ਼ਨਲ ਕਾਨਫਰੰਸ ਵੇਖੀ ਜਿਸ ਵਿੱਚ ਮੁਸਲਮਾਨਾਂ ਨੇ ਅਪਣੀ ਯੁਵਕ ਪੀੜ੍ਹੀ ਨੂੰ ਈਸਾਈਆਂ ਦੇ ਪ੍ਰਭਾਵ ਤੋਂ ਬਚਾਉਣ ਲਈ ਠੋਸ ਕਦਮ ਚੁੱਕੇ ਸਨ। ਇਹ ਵੇਖਕੇ ਸਿੱਖ ਆਗੂਆ ਨੇ 19 ਦਸੰਬਰ 1908 ਨੂੰ ਸਿੱਖ ਐਜੂਕੇਸ਼ਨਲ ਕਾਨਫਰੰਸ ਦੀ ਸਥਾਪਨਾ ਕੀਤੀ। ਜਿਸ ਦਾ ਮੁੱਖ ਕਾਰਜ ਖੇਤਰ ਸਿੱਖ ਕਦਰਾਂ-ਕੀਮਤਾਂ ਅਨੁਸਾਰ ਵਿਦਿਆ ਪ੍ਰਚਾਰ-ਪ੍ਰਸਾਰ ਸੀ ਤੇ ਇਸ ਲਈ ਧਾਰਮਿਕ ਸਕੀਮ ਬਣਾਈ ਗਈ ਜਿਸ ਵਿੱਚ ਧਾਰਮਿਕ ਪੋਥੀਆਂ ਬਣਾਉਣੀਆਂ, ਸਕੂਲਾਂ ਤੇ ਪਾਠਸ਼ਾਲਾਵਾਂ ਦੀ ਧਾਰਮਿਕ ਪੜ੍ਹਾਂਈ ਦਾ ਮੁਤਾਲਿਆ ਕਰਨਾ, ਪੰਜਾਬੀ ਦੀ ਪੜ੍ਹਾਈ ਨੂੰ ਪ੍ਰਾਥਮਿਕਤਾ, ਸਿਖ ਵਿਦਿਆਰਥੀਆਂ ਨੂੰ ਵਜ਼ੀਫੇ ਆਦਿ ਮੁਖ ਮੁੱਦੇ ਸਨ ਚੰਗੀ ਵਿਦਿਆ ਨਾਲ ਚੰਗੇ ਪਦਾਂ ਦੀ ਪ੍ਰਾਪਤੀ ਵੀ ਨਾਲ ਜੁਂੜੀ ਸੀ। ਸੰਨ 1908 ਵਿੱਚ ਗੁਜਰਾਂਵਾਲਾ ਵਿੱਚ ਹੋਈ ਪਹਿਲੀ ਵਿਦਿਅਕ ਕਾਨਫਰੰਸ ਦਾ ਮੁਖ ਭਾਸ਼ਣ ਸਰਦਾਰ ਬਘੇਲ ਸਿੰਘ ਜੀ ਨੇ ਦਿਤਾ ਜਿਸ ਦੇ ਮੁਖ ਅੰਸ਼ ਹਾਜ਼ਿਰ ਹਨ-
‘ਵਿਦਿਆ ਉਹ ਚਾਨਣ ਹੈ ਜਿਸ ਬਿਨਾ ਹੀਰੇ ਜਵਾਹਾਰਤ ਵਰਗੇ ਦਿਲ ਵੀ ਅਪਣੀ ਉਜਲਤਾ ਨੂੰ ਅਫਲ ਲੈ ਜਾਂਦੇ ਹਨ। ਕੈਸੀ ਦੁਰਦਸ਼ਾ ਹੈ ਸਾਡੀ ਅਜ ਕਿ ਕਿਸੇ ਟਾਪੂ ਵਿੱਚ ਚਲੇ ਜਾਓ ਸੁਹਣਾ ਸੁੰਦਰ ਖਾਲਸਾ ਨਜ਼ਰ ਪਵੇਗਾ। ਉਹ ਕੀ ਕਰ ਰਿਹਾ ਹੈ ਇੱਕ ਸੁਦਾਗਰ ਦਾ ਚਪੜਾਸੀ ਹੈ ਜਾਂ ਪੁਲਿਸ ਵਿੱਚ ਸਿਪਾਹੀ ਹੈ। ਸਰਕਾਰੀ ਸਕੂਲਾਂ ਵਿੱਚ ਕੀ ਹੋ ਰਿਹਾ ਹੈ ਸਿਖ ਲੜਕੇ ਸਿਖ ਧਰਮ ਦੀ ਸਿਖਿਆ ਨਾ ਹੋਣ ਕਰਕੇ ਅਨੁਮਤੀ ਖਿਆਲਾਂ ਦੇ ਹੋ ਜਾਂਦੇ ਹਨ। ਸੋ ਖਾਲਸਾ ਜੀ ਸਕੂਲ ਖੋਲੋ। ਖਾਲਸਾ ਕਾਲਜਾਂ ਦੀ ਸਥਾਪਨਾ ਕਰੋ। ਐਸਾ ਨਾ ਕੀਤਾ ਤਾਂ ਅਗੇ ਹੀ ਬੜੇ ਪਛਡੈ ਹਾਂ ਹੋਰ ਪਛੜ ਜਾਂਵਾਂਗੇ’।
1909 ਵਿੱਚ ਸਰ ਜੋਗਿੰਦਰ ਸਿੰਘ ਜੀ ਨੇ ਪ੍ਰਧਾਨਗੀ ਭਾਸ਼ਨ ਵਿੱਚ ਕਿਹਾ, ‘ਪੰਜਾਬੀ ਸਾਡੀ ਮਾਂ-ਬੋਲੀ ਹੈ ਜੋ ਇੱਕ ਧਾਰਮਿਕ ਖਜ਼ਾਨਾ ਹੈ। ਸਾਡੀ ਸਿਖਿਆ ਮਾਂ-ਬੋਲੀ ਵਿੱਚ ਹੀ ਮਨ, ਸਰੀਰ ਤੇ ਆਚਰਨ ਦੀ ਸਹੀ ਤੇ ਬਰਾਬਰ ਉੱਚਤਾ ਦੇ ਸਕਦੀ ਹੈ’।
1909-10-11-12 ਵਿੱਚ ਹੋਈਆਂ ਸਿੱਖ ਵਿਦਿਅਕ ਕਾਨਫਰੰਸਾਂ ਵਿੱਚ ਖਾਲਸਾ ਸਕੂਲ ਖੋਲ੍ਹਣ, ਸੁਕੂਲਾਂ ਵਿੱਚ ਧਾਰਮਿਕ ਵਿਦਿਆ ਰਾਹੀਂ ਸਿਖ ਵਿਦਿਆਰਥੀਆਂ ਦੀ ਸਮੁਚੀ ਸ਼ਖਸ਼ੀਅਤ ਉਭਾਰਨ ਤੇ ਮਨ, ਸਰੀਰ ਅਤੇ ਆਚਰਨ ਦੀ ਉਨਤੀ, ਸਿੱਖ ਧਰਮ ਦੀ ਪੰਜਾਬੀ ਵਿੱਚ ਸਿਖਿਆ, ਜਿਸ ਲਈ ਸਰਲ ਧਾਰਮਿਕ ਪਾਠ ਪੁਸਤਕਾਂ ਪੰਜਾਬੀ ਵਿੱਚ ਲਿਖਾਉਣ, ਲੜਕੀਆਂ ਦੀ ਵਿਦਿਆ, ਸਕੂਲਾਂ ਵਿੱਚ ਸਿੱਖੀ ਕਦਰਾਂ-ਕੀਮਤਾਂ ਦੇ ਰਹਿਬਰ ਅਧਿਆਪਕ ਲਾਉਣ ਅਤੇ ਵਿਦਿਆਰਥੀਆਂ ਨੂੰ ਉਚ-ਪਦਾਂ ਲਈ ਤਿਆਰ ਕਰਨ ਆਦਿ ਮੁਖ ਮੁੱਦੇ ਰਹੇ। ਬੇਰੁਜ਼ਗਾਰੀ, ਨਸ਼ੇ, ਪ੍ਰੋਫੇਸ਼ਨਲ ਸਿਖਿਆ ਆਦਿ ਮੁੱਦੇ ਬਾਦ ਦੀਆਂ ਕਾਨਫਰੰਸ ਵਿੱਚ ਂਅਪਣਾਏ ਗਏ।
ਇਸ ਸਭ ਦਾ ਅਸਰ ਇਹ ਹੌਇਆ ਕਿ ਖਾਲਸਾ ਸਕੂਲ ਵੱਡੀ ਗਿਣਤੀ ਵਿੱਚ ਖੁਲ੍ਹੇ, ਸਕੂਲਾਂ ਵਿੱਚ ਧਾਰਮਿਕ ਸਿੱਖਿਆ ਉਤੇ ਜ਼਼ੋਰ ਦਿਤਾ ਗਿਆ ਤੇ ਧਾਰਮਿਕ ਪੀਰੀਅਡ ਲਾਜ਼ਮੀ ਕਰਾਰ ਦਿਤਾ ਗਿਆ। ਧਾਰਮਿਕ ਸਿਖਿਆ ਪੰਜਾਬੀ ਵਿੱਚ ਦਿਤੀ ਜਾਣ ਲਗੀ ਜਿਸ ਖਾਤਰ ਬੜੀਆਂ ਸੁੰਦਰ ਪਾਠ ਪੁਸਤਕਾਂ ਤਿਆਰ ਕੀਤੀਆਂ ਗਈਆਂ।
ਖਾਲਸਾ ਕਾਲਿਜ ਅੰਮ੍ਰਿਤਸਰ ਤੇ ਫਿਰ ਥਾਂਉਂ ਥਾਈਂ ਹੋਰ ਖਾਲਸਾ ਕਾਲਿਜ ਖੁਲ੍ਹੇ। ਉਚੇਰੀ ਸਿਖਿਆ ਪ੍ਰਾਪਤ ਕਰਕੇ ਸਿੱਖ ਚੰਗੇ ਅਹੁਦਿਆਂ ਤੇ ਪਹੁੰਚ ਗਏ ਤੇ ਸਮਾਂ ਪਾਕੇ ਖੁਸ਼ਹਾਲ ਹੋ ਗਏ। ਖਾਲਸਾ ਕਾਲਿਜਾਂ ਦੀ ਗਿਣਤੀ ਵਧਕੇ ਸਾਢੇ ਤਿੰਨ ਸੌ ਤੋ ਉਪਰ ਹੋ ਗਈ ਤੇ ਖਾਲਸਾ ਸਕੂਲ ਪੈਰ ਪੈਰ ਤੇ ਹੋ ਗਏ।
ਮੁੱਢਲੇ ਦਿਨੀਂ ਵਿਦਿਆਰਥੀਆਂ ਨੂੰ ਧਾਰਮਿਕ ਸਿਖਿਆ ਰਾਹੀਂ ਸਿੱਖੀ ਰਹੁ-ਰੀਤਾਂ ਵਿੱਚ ਪ੍ਰਪੱਕ ਕੀਤਾ ਜਾਂਦਾ ਸੀ। ਇਨ੍ਹਾਂ ਸਕੂਲਾਂ ਦੇ ਹੈਡਮਾਸਟਰ ਬੜੇ ਉੇਚੇ ਜੀਵਨ ਵਾਲੇ ਹੁੰਦੇ ਸਨ। ਭਾਈ ਤਖਤ ਸਿੰਘ 18 ਘੰਟੇ ਰੋਜ਼ ਵਿਦਿਆਰਥਣਾਂ ਦਾ ਖਿਆਲ ਕਰਦੇ, ਝਾੜੂ ਫੇਰਨ, ਕਪੜੇ ਧੋਣ ਤੇ ਲੰਗਰ ਬਣਾਉਣ ਤਕ ਦੀ ਸੇਵਾ ਵੀ ਨਿਭਾ ਦਿੰਦੇ। ਸਕੂਲ ਦਾ ਬੋਰਡਿੰਗ ਬਣਾਉਣ ਲਈ ਦਾਨ ਪਾਤਰ ਹੱਥ ਲੈ ਵਰ੍ਹਿਆਂ ਬੱਧੀ ਬਦੇਸ਼ੀਂ ਭਟਕਦੇ ਰਹੇ। ਗਰੀਬ ਬਚਿਆਂ ਦਾ ਸਾਰਾ ਖਰਚਾ ਕੋਲੋਂ ਦਿੰਦੇ।
ਦਾਸ ਕੋਲ ਭਾਈ ਤਖਤ ਸਿੰਘ ਨੂੰ ਲਿਖੇ ਖਤਾਂ ਵਿੱਚ ਇੱਕ ਸਿੰਘ ਸਰਦਾਰ ਗਰੀਬ ਸਿੰਘ ਛੋਟੀ ਕੋਕਰੀ ਵਾਲਿਆਂ ਦਾ ਸੰਨ 1912 ਵਿੱਚ ਲਿਖਿਆ ਖੱਤ ਮੌਂਜੂਦ ਹੈ ਜੋ ਉਸ ‘ਸਮੇਂ ਦੇ ਅਧਿਆਪਕਾਂ ਤੇ ਵਿਦਿਆਲਿਆਂ ਦਾ ਚਿਤਰਣ ਪ਼ੇਸ਼ ਕਰਦਾ ਹੈ ‘ਸ੍ਰੀ ਮਾਨ ਸਰਬ ਉਪਮਾ ਜੋਗ ਕਿਰਪਾ ਸਾਗਰ ਜ਼ਿੰਦਾ ਸ਼ਹੀਦ ਭਾਈ ਤਖਤ ਸਿੰਘ ਜੀ। ਮੈਂ ਸਿਖ ਕੰਨਿਆਂ ਵਿਦਿਆਲਾ ਦੇਖਕੇ ਵਡਾ ਪ੍ਰਸੰਨ ਹੋਇਆ ਹਾਂ ਕਿ ਸਾਡੇ ਦੇਸ਼ ਵਿੱਚ ਵੀ ਕੋਈ ਅਜਿਹਾ ਆਸ਼ਰਮ ਹੈ ਜਿਥੇ ਪਹਿਲੀ ਤੋਂ ਲੈਕੇ ਅੰਤ ਦੀ ਜਮਾਤ ਤਾਈਂ ਪੜਾਈ ਦੇਖੀ ਜਿਹੜੀ ਵਡੀ ਹੀ ਸਲਾਹੁਤਾ ਯੋਗ ਹੈ। ਮੈਂ ਜਪਾਨ ਕੈਨੇਡਾ ਤੇ ਯੂਰਪ ਦੇ ਹੋਰ ਦੇਸਾਂ ਵਿੱਚ ਘੁੰਮਦਾ ਰਿਹਾ ਹਾਂ। ਮੈਂ ਨੇ ਖਾਣ-ਪਕਾਣ ਦਾ ਬੰਦੋਬਸਤ ਜੇੜ੍ਹਾ ਏਥੇ ਬੀਬੀਆਂ ਆਪ ਕਰਦੀਆਂ ਹਨ ਕਿਤੇ ਨਹੀਂ ਡਿਠਾ। ਜੇੜ੍ਹੀ ਜਗਾ ਬੀਬੀਆਂ ਰਹਿੰਦੀਆਂ ਹਨ ਵਡੀ ਸਾਫ ਤੇ ਸੁੰਦਰ ਹੈ। ਏਸ ਵਿੱਚ ਕੋਈ ਸ਼਼਼ਕ ਨਹੀਂ ਕਿ ਯੂਰਪ ਦੇ ਦੇਸ਼ ਇਸਤ੍ਰੀ ਸਿਖਿਆ ਵਿੱਚ ਅਗੇ ਲੰਘ ਗਏ ਹਨ ਪਰ ਬੀਬੀਆਂ ਵਿੱਚ ਐਸਾ ਪ੍ਰੇਮ, ਹਮਦਰਦੀ ਤੇ ਕੁਰਬਾਨੀਂ ਮੈਂ ਕਿਤੇ ਨਹੀਂ ਡਿਠੀ। ਦਰਜ਼ੀ ਤੇ ਦਸਤਕਾਰੀ ਦਾ ਬੰਦੋਬਸਤ ਵੀ ਚੰਗਾ ਹੇ। ‘
ਬਾਵਾ ਪ੍ਰੇਮ ਸਿੰਘ ਹੋਤੀ (ਮਰਦਾਨ) ਵਾਲਿਆਂ ਦਾ ਇਹ ਖੱਤ ਇਸੇ ਦੀ ਤਾਈਦ ਕਰਦਾ ਹੈ
ਸ੍ਰੀ ਵਾਹਿਗੁਰੂ ਜੀ ਕੀ ਫਤੇ ਹੈ।।
ਮੈ ਨੇ ਅਜ ਪੰਥ ਦਾ ਏਹ ਫਖਰ ਯੋਗ ਆਸ਼ਰਮ, ਸਿਖ ਕਨਿਯਾ ਮਹਾਂ ਵਿਦਿਯਾਲਾ ਫਿਰੋਜ਼ਪੁਰ, ਸਰਦਾਰ ਅਮਰ ਸਿੰਘ ਜੀ ਐਡੀਟਰ ਲਾਇਲ ਗਜ਼ਟ ਤੇ ਸਰਦਾਰ ਅਰਜਨ ਸਾਹ ਸਿੰਘ ਜੀ ਬੀ. ਏ ਨਾਲ ਮਿਲਕੇ ਡਿਠਾ ਇਸ ਬਾਬਤ ਰਾਏ ਲਿਖਦੇ ਹੋਇਆ ਹੈਰਾਨ ਹੋ ਜਾਈਦਾ ਹੈ ਕੇ ਆਇਆ ਇਨਾਂ ਬੀਬੀਆਂ ਦੀ ਆਲਾ ਧਾਰਮਕ ਤੇ ਵਿਵਹਾਰਕ ਪੜਾਈ ਦੀ ਸ਼ਲਾਗਾ ਕੀਤੀ ਜਾਏ ਕੇ ਜਬਰਦਸਤ ਡਸਿਪਲਨ ਦੀ ਤਾਰੀਫ ਲਿਖੀ ਜਾਏ ਯਾ ਬੋਰਡਿੰਗ ਹਾਊਸ ਦੀ ਸਫਾਈ ਤੇ ਕਰੀਨੇ ਨਾਲ ਹਰ ਇੱਕ ਬੀਬੀ ਦਾ ਆਪੋ ਆਪਣੀ ਥਾਂ ਪਰ ਧਰੇ ਹੋਏ ਸਮਾਨ ਦੀ ਉਪਮਾ ਕੀਤੀ ਜਾਏ ਯਾ ਲੰਗਰ ਦੇ ਆਲਾ ਪ੍ਰਬੰਧ ਸਬੰਧੀ ਕੁਜ ਲਿਖਿਆ ਜਾਏ ਗਰ ਚਿ ਜਿਸ ਕਮ ਨੂੰ ਦੇਖੋ ਓਹ ਆਪਣੇ ਆਪ ਵਿੱਚ ਹਰ ਇੱਕ ਪਹਲੂ ਤੋ ਮੁਕਮਲ ਹੋਰ ਪਰ ਹੋ ਗਿਆ ਹੈ ਇਸ ਆਸ਼ਰਮ ਵਿੱਚ ਆ ਕੇ ਸਭ ਤੋ ਵਧ ਕੇ ਅਸਰ ਜੋ ਕਿਸੇ ਯਾਤਰੂ ਦੇ ਦਿਲ ਤੇ ਪੈਦਾ ਹੈ ਓਹ ਏਹ ਹੈ ਕੇ ਇਥੇ ਹਰ ਇੱਕ ਜੀਵਨ ਦਾ ਜ਼ਰੂਰੀ ਕੰਮ ਬੀਬੀਆ ਆਪ ਹੀ ਕਰ ਦੀਆ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਆਪੇ ਹੀ ਰਖਦੀਆਂ ਤੇ ਸੰਪੂਰਨ ਕਰਦੀਆਂ ਹਨ ਕੀਰਤਨ ਤੇ ਅਰਦਾਸਾ ਆਦਿ ਆਪਣੇ ਆਪ ਹੀ ਨਿਭਾਂਦੀਆ ਹਨ, ਲੰਗਰ ਵਿੱਚ ਸੁਵਛ ਤੇ ਸਾਧਾਰਨ ਖਾਣਾ ਆਪਣੀ ਹਥੀ ਹੀ ਵਾਰੋ ਵਾਰੀ ਤਿਆਰ ਕਰਦੀਆਂ ਹਨ, ਸੀਣੇ ਪਰੋਣੇ ਦੇ ਸਾਰੇ ਕੰਮ ਤੋ ਚੰਗੀਆਂ ਵਾਕਫ ਹਨ।
ਅਸਲ ਵਿੱਚ ਏਹ ਰਾਏ ਤਦ ਹੀ ਮੁਕੰਮਲ ਹੋ ਸਕਦੀ ਹੈ ਜਦ ਕੇ ਏਹ ਸਤਰਾਂ ਇਸ ਨਾਲ ਵਧਾਈਆਂ ਜਾਣ ਅਰਥਾਤ ਏਹ ਸਭ ਕੁਜ ਫਖਰੇ ਕੌਮ ਸ੍ਰੀ ਮਾਨ ਭਾਈ ਸਾਹਿਬ ਭਾਈ ਤਖਤ ਸਿੰਘ ਜੀ ਸਿਦਕੀ ਸ਼ਹੀਦ ਤੇ ਉਨਾਂ ਦੇ ਨੇਕ ਦਿਲ ਸਟਾਫ ਦੀ ਦਿਨ ਰਾਤ ਦੀ ਅਥਕ ਮੇਹਨਤ ਦਾ ਫਲ ਹੈ। ਸੇਵਕ ਤਾਂ ਆਪਣਾ ਤਨ ਮਨ ਵਾਰਕੇ ਪੰਥ ਦੀ ਸੇਵਾ ਕਰ ਰਹੇ ਹਨ ਪਰ ਹੁਣ ਪੰਥ ਦਾ ਵੀ ਫਰਜ਼ ਹੈ ਕੇ ਓਹ ਆਪਣੇਆਂ ਸੇਵਕਾਂ ਦੀ ਬਾਂਹ ਫੜਕੇ ਉਨਾਂ ਦੀ ਸਹਾਇਤਾ ਕਰੇ ਤੇ ਓਨਾ ਦੀਆਂ ਲੋੜਾਂ ਪੂਰੀਆ ਕਰ ਦੇਵੇ।
ਦਾਸ
ਬਾਵਾ ਪ੍ਰੇਮ ਸਿੰਘ, ਮੈਨੇਜਰ ਖੁਵਾਜਾ ਗੰਜ, ਹੋਤੀ (ਮਰਦਾਨ)
ਇਸੇ ਤਰ੍ਹਾਂ ਹੀ ਮਾਸਟਰ ਤਾਰਾ ਸਿੰਘ ਜੀ ਨਾਂ ਮਾਤਰ ਤਨਖਾਹ ਲੈਕੇ ਮਾਸਟਰੀ ਦੀ ਸੇਵਾ ਮਿਸ਼ਨਰੀ ਸਪਿਰਿਟ ਨਾਲ ਕਰਦੇ ਸਨ। ਕਾਲਜਾਂ ਦੀ ਵਾਗਡੋਰ ਬੜੀਆਂ ਉਚ ਧਾਰਮਿਕ ਸ਼ਖਸ਼ੀਅਤਾਂ ਦੇ ਹੱਥ ਹੁੰਦੀ ਸੀ। ਇਨ੍ਹਾਂ ਵਿੱਚ ਪ੍ਰਿੰਸੀਪਲ ਤੇਜਾ ਸਿੰਘ, ਪ੍ਰਿੰ: ਜੋਧ ਸਿੰਘ, ਪ੍ਰਿੰ: ਨਰਿੰਜਨ ਸਿੰਘ, ਬਾਵਾ ਹਰਿਕਿਸ਼ਨ ਸਿੰਘ ਆਦਿ ਦੇ ਨਾਮ ਲਏ ਜਾ ਸਕਦੇ ਹਨ। ਇਹ ਮੰਨੀ ਹੋਈ ਗਲ ਹੈ ਕਿ ਸ਼ਕਤੀਸ਼ਾਲੀ ਸ਼ਖਸ਼ੀਅਤ ਹੀ ਵਿਦਿਆਰਥੀਆਂ ਦੀ ਸ਼ਖਸ਼ੀਅਤ ਨੂੰ ਉਸਾਰ ਸਕਦੀ ਹਨ ਜਿਵੇਂ ਇੱਕ ਜੋਤ ਤੋਂ ਦੂਜੀ ਜੋਤ ਜਗਦੀ ਹੈ।
ਬਦਲੇ ਹਾਲਾਤ
ਆਜ਼ਾਦੀ ਆਈ ਤੇ ਨਾਲ ਆਈ ਅਖੌਤੀ ਸੈਕੂਲਰ ਸਰਕਾਰ। ਅਖੌਤੀ ਸੈਕੂਲਰ ਸਰਕਾਰ ਨੇ ਪਾਠ ਪੁਸਤਕਾਂ ਇਹੋ ਜਿਹੀਆਂ ਤਿਆਰ ਕਰਵਾਈਆਂ ਜਿਨ੍ਹਾਂ ਵਿਚੋ ਸਿੱਖ ਅਤੇ ਸਿੱਖੀ ਦੋਨੋਂ ਨਾਮ ਗਾਇਬ ਹੋ ਗਏ। ਸਿਖ ਧਰਮ ਦੀਆਂ ਸਰਗਰਮੀਆਂ ਨੂੰ ਸੰਪਰਦਾਇਕ ਕਰਾਰ ਦੇਕੇ ਬੰਦਸ਼ਾਂ ਲਾ ਦਿਤੀਆਂ ਗਈਆਂ। ਕੇਂਦਰੀ ਸਰਕਾਰ ਵਿੱਚ ਉਚ ਨੌਕਰੀਆਂ ਦੇ ਮੁਕਾਬਲਿਆਂ ਦੇ ਨਾਂ ਤੇ ਅੰਗ੍ਰੇਜ਼ੀ ਤੇ ਹਿੰਦੀ ਨੂੰ ਲੋੜੋਂ ਵਧ ਮਹੱਤਵ ਦਿਤਾ ਗਿਆ ਤੇ ਪਾਠ ਪੁਸਤਕਾਂ ਵਿੱਚ ਕਾਂਗਰਸ ਤੇ ਹਿੰਦੂ ਵਿਚਾਰਧਾਰਾ ਭਰ ਦਿਤੀ ਗਈ। ਸਿੱਖ ਇਤਿਹਾਸ ਤੇ ਸਿਖ ਸਭਿਆਚਾਰ ਜਿਵੇਂ ਇਸ ਦੇਸ਼ ਲਈ ਬਿਗਾਨੇ ਹੋਣ। ਐਨ ਸੀ ਆਰ ਟੀ ਦੀਆਂ ਪਾਠ ਪੁਸਤਕਾਂ ਵਿੱਚ ਤਾਂ ਸਿਖ ਗੁਰੂਆਂ ਵਿਰੁਧ ਵੀ ਅਯੋਗ ਸ਼ਬਦ ਭਰ ਦਿਤੇ ਗਏ। ਆਜ਼ਾਦੀ ਵਿੱਚ ਸਿਖਾਂ ਦਾ ਯੋਗਦਾਨ ਭੁਲਾ ਹੀ ਨਹੀਂ ਦਿਤਾ ਗਿਆ ਸਗੋਂ ਉਤਰ ਪ੍ਰਦੇਸ਼ ਸਰਕਾਰ ਵਲੋਂ ਛਾਪੀ ਗਈ ਇੱਕ ਪੁਸਤਕ ਵਿੱਚ ਤਾਂ ਸਿਖਾਂ ਨੂੰ ਗਦਾਰ ਤਕ ਗਰਦਾਨਿਆਂ ਗਿਆ।
ਬਹੁਤੀਆਂ ਸੰਸਥਾਵਾਂ ਹੌਲੀ ਹੌਲੀ ਸਰਕਾਰੀ ਬੋਲੀ ਬੋਲਣ ਲਗ ਪਈਆਂ। ਮਾਇਕ ਤੇ ਵਿਦਿਅਕ ਢਾਂਚੇ ਤੇ ਪੂਰਾ ਕੰਟਰੋਲ ਹੋਣ ਕਰਕੇ ਸਾਰੀਆਂ ਵਿਦਿਅਕ ਸੰਸਥਾਵਾਂ ਸਰਕਾਰ ਦੇ ਸਿੱਧੇ ਪ੍ਰਭਾਵ ਥੱਲੇ ਆ ਗਈਆਂ। ਕਈ ਸਿੱਖ ਵਿਦਿਅਕ ਸੰਸਥਾਵਾਂ ਨੇ ਤਾਂ ਸੈਕੂਲਰਇਜ਼ਮ ਇਹੋ ਜਿਹਾ ਅਪਣਾਇਆ ਕਿ ਧਾਰਮਿਕ ਸਿਖਿਆ ਬਿਲਕੁਲ ਹਟਾ ਦਿਤੀ। ਬਹੁਤੀ ਗਿਣਤੀ ਕੇਸ ਕਤਲ ਕੀਤੇ ਯੁਵਕਾਂ ਦੀ ਬਣ ਗਈ। ਪੰਜਾਬੀ ਨਾਲ ਵੀ ਕੋਈ ਲਾਗਾ-ਤੇਗਾ ਨਾ ਰਿਹਾ। ਪਿਛੋਂ ਸਿੱਖ ਵਿਦਿਅਕ ਕਾਨਫਰੰਸਾਂ ਤਾਂ ਹੁੰਦੀਆਂ ਰਹੀਆਂ ਪਰ ਸੈਕੂਲਰਇਜ਼ਮ ਦੇ ਭੂਤ ਨੇ ਖੁਸ਼ਹਾਲ ਹੋਏ ਸਿਖਾਂ ਨੂੰ ਇਨ੍ਹਾਂ ਕਾਨਫਰੰਸਾਂ ਤੇ ਮੁਦਿਆਂ ਨਾਲੋਂ ਬੇਮੁਖ ਕਰ ਦਿਤਾ। ਨਤੀਜਾ ਇਹ ਹੋਇਆ ਕਿ ਪੰਜਾਬੀ, ਸਿਖ ਸਭਿਆਚਾਰ, ਧਾਰਮਿਕ ਪਾਠ ਪੁਸਤਕਾਂ, ਗਰੀਬ ਸਿਖ ਵਿਦਿਆਰਥੀਆਂ ਨੂੰ ਵਜ਼ੀਫਿਆਂ ਦੇ ਮੁਦੇ ਇਨ੍ਹਾਂ ਸੰਸਥਾਵਾਂ ਲਈ ਬੇਗਾਨੇ ਹੋ ਗਏ।
ਆਖਿਰ ਸਮਾਂ ਇਹ ਆਇਆ ਕਿ ਸਿੱਖ ਅਪਣੇ ਬੱਚੇ ਸਿੱਖ ਸਕੂਲਾਂ ਵਿਚੋਂ ਕਢਕੇ ਕਾਨਵੈਂਟਾਂ ਵਿੱਚ ਪਾਉਣ ਲੱਗ ਪਏ ਤੇ ਊਨ੍ਹਾਂ ਨੂੰ ਈਸਾਈ ਮਿਸ਼ਨਰੀ ਸਕੂਲਾਂ ਦਾ ਮੁੱਖ ਮਕਸਦ ਭੁੱਲ ਗਿਆ। ਜਿਨ੍ਹਾਂ ਨੂੰ ਯਾਦ ਰਿਹਾ ਉਨ੍ਹਾਂ ਨੇ ਈਸਾਈ ਮਿਸ਼ਨਰੀ ਲੀਹਾਂ ਤੇ ਖਾਲਸਾ ਪਬਲਿਕ ਸਕੂਲ ਚਲਾਉਣ ਵਲ ਧਿਆਨ ਦਿਤਾ ਪਰ ਬਹੁਤੇ ਖਾਲਸਾ ਪਬਲਿਕ ਸਕੂਲਾਂ ਨੇ ਈਸਾਈ ਮਿਸ਼ਨਰੀ ਸਭਿਆਚਾਰ ਹੀ ਅਪਣਾਇਆ ਤੇ ਸਿਖ ਧਰਮ ਤੇ ਪੰਜਾਬੀ ਦੀ ਸਿਖਿਆ ਨੂੰ ਤਲਾਂਜਲੀ ਹੀ ਦੇ ਦਿਤੀ। ਨਤੀਜਾ ਇਹ ਹੋਇਆ ਕਿ ‘ਮਝ ਵੇਚ ਕੇ ਘੋੜੀ ਲਈ, ਦੁਧ ਪੀਣੋਂ ਗਏ, ਲਿੱਦ ਚੁਕਣੀ ਪਈ’।
ਵਿਚੋ ਵਿੱਚ ਦੋ ਵਾਰ ਅਕਾਲੀ ਸਰਕਾਰ ਵੀ ਆਈ ਤੇ ਦੋ ਸਿੱਖ ਯੂਨੀਵਰਸਿਟੀਆਂ ਵੀ ਸਥਾਪਤ ਹੋ ਗਈਆਂ। ਪਰ ਯੂਨੀਵਰਸਿਟੀਆਂ ਤੇ ਪੰਜਾਬ ਸਕੂਲ ਸਿਖਿਆ ਬੋਰਡ ਕਮਿਊਨਿਸਟਾਂ ਦੇ ਪ੍ਰਭਾਵ ਥੱਲੇ ਆ ਗਏ ਜਿਸ ਕਰਕੇ ਸਿੱਖ ਇਤਿਹਾਸ ਤੇ ਸਭਿਆਚਾਰ ਪੰਜਾਬੀ ਦੀਆਂ ਪਾਠ ਪੁਸਤਕਾਂ ਵਿਚੋ ਵੀ ਹਟਾ ਦਿਤੇ ਗਏ। ਇਨ੍ਹਾਂ ਯੂਨੀਵਰਸਿਟੀਆਂ ਵਿੱਚ ਹੁਣ ਇਹੋ ਜਿਹੀਆਂ ਚੇਅਰਾਂ ਸਥਾਪਿਤ ਹੋ ਰਹੀਆਂ ਹਨ ਜੋ ਸਿੱਖੀ ਕਦਰਾਂ ਕੀਮਤਾਂ ਤੇ ਪੰਜਾਬੀ ਸਭਿਆਚਾਰ ਦੇ ਬਿਲਕੁਲ ਉਲਟ ਹਨ। ਸਿੱਖ ਧਰਮ ਬਾਰੇ ਕੀਤੀ ਜਾਂਦੀ ਖੋਜ ਦੀ ਦਿਸ਼ਾ ਵੀ ਸਿੱਖ ਕਦਰਾਂ ਕੀਮਤਾਂ ਤੋਂ ਦੂਰ ਹੈ।
ਸਖਤ ਸਰੀਰ ਹੋਣ ਕਰਕੇ ਸਿੱਖ ਨੌਕਰੀ ਲਈ ਸੈਨਾਵਾਂ ਨੂੰ ਬਹੁਤਾ ਪਸੰਦ ਕਰਦੇ ਸਨ। ਹੋਰ ਕੇਂਦਰੀ ਨੋਕਰੀਆਂ ਵਿੱਚ ਸਿਖਾਂ ਨੂੰ ਮੁਢੋਂ ਹੀ ਘੱਟ ਚੁਣਿਆ ਜਾਂਦਾ ਰਿਹਾ ਹੈ। ਇਸੇ ਕਰਕੇ ਸਿੱਖ ਕੇਂਦਰੀ ਫੈਸਲੇ-ਕਰੂ ਪਦਾਂ ਤੋ ਵਾਂਝੇ ਰਹੇ ਤੇ ਕੇਂਦਰੀ ਫੈਸਲਿਆਂ ਵਿੱਚ ਅਪਣਾ ਪ੍ਰਭਾਵ ਨਾ ਪਾ ਸਕੇ। ਪੰਜਾਬ ਨੂੰ ਵਡੀ ਇੰਡਸਟਰੀ ਤੋ ਵਾਂਝੇ ਰਖਣਾ, ਪੰਜਾਬ ਦਾ ਅੰਗ ਹੁੰਦੇ ਹੋਏ ਵੀ ਚੰਡੀਗੜ੍ਹ ਪੰਜਾਬ ਨੂੰ ਨਾ ਦਿਤੇ ਜਾਣਾ, ਦਰਿਆਵਾਂ ਦੇ ਬਣਦੇ ਪਾਣੀ ਦਾ ਪੰਜਾਬ ਨੂੰ ਹਿਸਾ ਨਾ ਦਿਤੇ ਜਾਣਾ, ਇਤਿਹਾਸ ਵਿੱਚ ਸਿੱਖਾਂ ਦੇ ਯੋਗਦਾਨ ਨੂੰ ਝੁਠਲਾਉਣਾ, ਕਿਸੇ ਵੀ ਸਿੱਖ ਨੂੰ ਸੈਨਾ ਮੁਖੀ ਨਾ ਬਣਾਏ ਜਾੁਣਾ, ਆਦਿ ਮੁੱਦਿਆਂ ਨੇ ਸਿਖਾਂ ਦਾ ਕੇਂਦਰ ਪ੍ਰਤੀ ਵਿਸ਼ਵਾਸ਼ ਉਠਾ ਦਿਤਾ। ਸਿੱਖ ਯੁਵਕ ਪੀੜ੍ਹੀ ਵਿੱਚ ਇਹ ਅਵਿਸ਼ਵਾਸ਼ ਤਲੱਖੀ ਵਿੱਚ ਬਦਲ ਗਿਆ। ਕੁੱਝ ਆਗੂਆਂ ਇਸ ਟੁੱਟੇ ਵਿਸ਼ਵਾਸ਼ ਨੂੰ ਵਖਰਾ ਰੰਗ ਦੇ ਕੇ ਅਪਣੇ ਮਤਲਬ ਲਈ ਵਰਤਣਾ ਚਾਹਿਆ ਤੇ ਗੱਲ ਬਿਗੜ ਗਈ।
ਹਰਿਮੰਦਿਰ ਸਾਹਿਬ ਉਪਰ ਹਮਲਾ, 1984 ਦਾ ਸਿਖਾਂ ਦਾ ਕਤਲੇਆਮ, ਅਖੌਤੀ ਮੁਕਾਬਲਿਆਂ ਵਿੱਚ ਹਜ਼ਾਰਾਂ ਸਿੱਖ-ਯੁਵਕਾਂ ਦੀ ਨਿਰਮਮ ਹਤਿਆ, ਹਜ਼ਾਰਾਂ ਨੂੰ ਜੇਲਾਂ ਵਿੱਚ ਡੱਕਕੇ ਅਸਹਿ ਤੇ ਅਕਹਿ ਤਸੀਹੇ ਦਿਤੇ ਜਾਣੇ ਸਿੱਖ ਇਤਿਹਾਸ ਦੇ ਘਲੂਘਾਰਿਆਂ ਦੇ ਨਵੇ ਦ੍ਰਿਸ਼ ਬਣ ਗਏ। ਫਿਰ ਲੀਡਰਾਂ ਦੀ ਗੱਦੀਆਂ ਲਈ ਖਿਚਾ-ਖੋਹ ਚਲ ਪਈ ਤੇ ਸਿੱਖੀ ਦੇ ਮਸਲੇ ਪਿਛੋਕੜ ਵਿੱਚ ਚਲੇ ਗਏ। ਅਪਣੀ ਵਜ਼ਾਰਤ ਹੁੰਦੇ ਹੋਏ ਵੀ ਬਿਨਾ ਮੁਕਦਮੇ ਚਲਾਈ ਹਜ਼ਾਰਾਂ ਯੁਵਕ ਜੇਲਾਂ ਵਿੱਚ ਹਨ, ਚੌਰਾਸੀ ਦੇ ਹਜ਼ਾਰਾਂ ਕਤਲਾਂ ਬਦਲੇ ਇੱਕ ਵੀ ਦੋਸ਼ੀ ਫਾਂਸੀ ਨਹੀਂ ਚੜ੍ਹਿਆ, ਦੰਗਾ ਪੀੜਿਤ ਔਰਤਾਂ ਬੱਚੇ ਹਾਲੇ ਵੀ ਬਿਨਾ ਮੁਆਵਜ਼ਾ ਸੜਕਾਂ ਤੇ ਹਨ। ਇਸ ਸਾਰੇ ਦਾ ਨਤੀਜਾ ਨਵੀਂ ਪੀੜ੍ਹੀ ਦਾ ਸਿੱਖ ਧਰਮ ਤੇ ਸਿਖ ਲੀਡਰੀ ਤੋਂ ਬੁਰੀ ਤਰ੍ਹਾਂ ਵਿਸ਼ਵਾਸ਼ ਦਾ ਉਠ ਜਾਣਾ ਹੈ। ਜਿਨਾਂ ਲੱਖਾਂ ਯੁਵਕਾਂ ਨੂੰ ਤੁਸੀਂ ਹਰਿਮਦਿਰ ਸਾਹਿਬ ਦੇ ਹਮਲੇ ਵੇਲੇ ਮੀਲਾਂ ਤਕ ਪੀਲੀਆਂ ਪੱਗਾਂ ਬੰਨ੍ਹੀ ਦੇਖਿਆ ਸੀ ਉਨ੍ਹਾਂ ਯੁਵਕਾਂ ਦੇ ਸਿਰਾਂ ਤੇ ਪੱਗਾਂ ਤਾਂ ਕੀ ਹੁਣ ਗੁਰੂ ਦੇ ਬਖਸ਼ੇ ਕੇਸ ਵੀ ਨਹੀਂ ਹਨ। ਨਾਮ ਦਾ ਨਸ਼ਾ ਛਡ ਉਹ ਸ਼ਰਾਬ ਤੇ ਗੋਲੀਆਂ ਦੇ ਨਸ਼ਿਆਂ ਵਿੱਚ ਗਲਤਾਨ ਹੋ ਗਏ ਹਨ।
ਇਸ ਵਿਸ਼ਵਾਸ਼ ਨੂੰ ਬਦਲਣ ਵਿੱਚ ਮੀਡੀਆ, ਫਿਲਮਾਂ, ਲੱਚਰ ਟੀ ਵੀ ਕਲਾਕਾਰਾਂ ਜਾਂ ਟੋਪੀਆਂ ਪਾਉਂਦੇ ਸਿੱਖ ਖਿਡਾਰੀਆਂ ਤੇ ਸਾਰਾ ਦੋਸ਼ ਮੜ੍ਹਣਾ ਸਰਾਸਰ ਗਲਤ ਹੋਵੇਗਾ। ਕੀ ਸਮੁਚੇ ਪੰਥ ਨੇ ਕਦੇ ਅਪਣੇ ਅੰਦਰ ਵੀ ਝਾਤ ਮਾਰੀ ਹੈ। ਉਹ ਕੌਮ ਜੋ ਕੇਸ ਕਟਵਾਉਣ ਦੀ ਥਾਂ ਸਿਰ ਲੁਹਾ ਸਕਦੀ ਹੈ, ਧਰਮ ਬਦਲਣ ਦੀ ਥਾਂ ਤੱਤੀਆਂ ਤਵੀਆਂ ਤੇ ਬੈਠ ਸਕਦੀ ਹੈ, ਦੇਗਿਆਂ ਵਿੱਚ ੳਬਲ ਸਕਦੀ ਹੈ, ਬੰਦ ਬੰਦ ਕਟਵਾ ਸਕਦੀ ਹੈ, ਚਰਖੜੀਆਂ ਕੇ ਚੜ੍ਹ ਸਕਦੀ ਹੈ ਉਹ ਦਿਖਾਵੇ ਦੇ ਖੇਲਂਾਂ ਨਾਲ ਆਪਾ ਨਹੀਂ ਬਦਲ ਸਕਦੀ। ਸੋ ਇਸ ਸਭ ਦਾ ਕਾਰਣ ਤੇ ਹੱਲ ਲੱਭਣਾ ਬਹੁਤ ਜ਼ਰੂਰੀ ਹੈ।
ਜੇ ਵਿਚਾਰਿਆ ਜਾਵੇ ਤਾਂ ਇਹ ਸਥਿਤੀ ਉਸ ਹਾਲਤ ਤੋਂ ਭਿੰਨ ਨਹੀਂ ਜਦੋਂ ਸਿੱਖਾਂ ਦਾ ਰਾਜ ਗਿਆ ਸੀ। ਉਦੋਂ ਵੀ ਸਿੱਖਾਂ ਰਲ ਜੁੜ ਕੇ ਕੁੱਝ ਫੈਸਲੇ ਲਏ ਤੇ ਹਾਲਾਤ ਨੇ ਮੋੜਾ ਲਿਆਂਦਾ। ਹੁਣ ਜੇ ਅਸੀਂ ਸਾਰਿਆਂ ਨੇ ਰਲਕੇ ਸਹੀ ਫੈਸਲੇ ਲਏ ਤਾਂ ਅਸੀਂ ਇਸ ਹਾਲਤ ਵਿੱਚ ਸੁਧਾਰ ਲਿਆ ਸਕਦੇ ਹਾਂ। ਦੇਖਣਾ ਕਿਤੇ ਦੇਰ ਨਾ ਹੋ ਜਾਵੇ। ਯਹੂਦੀਆਂ ਵਰਗੀ ਇੱਕ ਛੋਟੀ ਜਿਹੀ ਕੌਮ ਨੂੰ ਜਦ ਹਿਟਲਰ ਨੇ ਖਤਮ ਹੋਣ ਦੀ ਦਸ਼ਾ ਤਕ ਪਹੁੰਚਾ ਦਿਤਾ ਤਾਂ ਉਨ੍ਹਾਂ ਨੇ ਮਿਲ ਕੇ ਨਵੇਂ ਇਜ਼ਰਾਈਲ ਦਾ ਜੋ ਸੁਪਨਾ ਲਿਆ ਉਹ ਜਗ ਲਈ ਇੱਕ ਮਿਸਾਲ ਹੈ। ਉਨ੍ਹਾਂ ਦੇ ਨਵੇਂ ਇਜ਼ਰਾਈਲ ਨੂੰ ਸਾਜਣ ਸੰਵਾਰਨ ਵਿੱਚ ਸਭ ਤੋ ਵਧ ਪ੍ਰਭਾਵਸ਼ਾਲੀ ਮੁਦੇ ਵਿਦਿਆ ਨਾਲ ਸਬੰਧਤ ਸਨ। ਉਨ੍ਹਾਂ ਨੇ ਫੈਸਲਾ ਲਿਆ ਕਿ ਉਹ ਨਵੀਂ ਪੀੜ੍ਹੀ ਨੂੰ ਏਨਾਂ ਪੜ੍ਹਾਉਣਗੇ ਕਿ ਉਨ੍ਹਾਂ ਦਾ ਗਿਆਨ ਤੇ ਤਕਨੀਕੀ ਮੁਹਾਰਤਾ ਜੱਗ ਵਿੱਚ ਸਭ ਤੋਂ ਵੱਧ ਹੋਣਗੇ। ਗਿਆਨ-ਵਿਗਿਆਨ ਦਾ ਯੁਗ ਹੈ। ਉਨ੍ਹਾਂ ਨੇ ਸਹੀ ਫੈਸਲੇ ਲਏ ਤੇ ਅਜ ਉਹ ਜੱਗ ਦੇ ਮੋਹਰੀਆਂ ਵਿਚੋਂ ਹਨ। ਸਭ ਤੋਂ ਤਾਕਤਵਰ ਦੇਸ਼ ਅਮਰੀਕਾ ਦੀ ਰਾਜਨੀਤਿਕ ਡੋਰ ਵੀ ਇਨ੍ਹਾਂ ਦੇ ਗਿਆਨ ਤੋਂ ਸਿਧੀ ਪ੍ਰਭਾਵਿਤ ਹੈ।
ਅੱਜ ਦੀ ਸਿੱਖ ਅਧੋਗਤੀ ਦਾ ਮੁੱਖ ਮਸਲਾ ਸਿੱਖ ਯੁਵਕਾਂ ਵਿਚੋਂ ਗਾਇਬ ਹੁੰਦੀ ਸਿੱਖੀ ਹੈ ਜਿਸਨੂੰ ਸਾਡੀਆਂ ਸਿੱਖ ਵਿਦਿਅਕ ਸੰਸਥਾਵਾਂ ਹੀ ਸਾਂਭ ਸਕਦੀਆਂ ਹਨ। ਇਸ ਵੇਲੇ ਸਿੱਖਾਂ ਦਾ ਵਿਦਿਆ-ਮਿਆਰ ਕੀ ਹੈ ਇਸ ਦਾ ਜ਼ਾਇਜ਼ਾ ਲੈ ਲਿਆ ਜਾਵੇ ਤਾਂ ਠੀਕ ਰਹੇਗਾ। ਸਾਖਰਤਾ ਵਿੱਚ ਅਸੀਂ ਭਾਰਤ ਵਿੱਚ ਸਤਵੇਂ ਨੰਬਰ ਤੋਂ ਸਤਾਰਵੇਂ ਨੰਬਰ ਤੇ ਪਹੁੰਚ ਗਏ ਹਾਂ। ਇੱਕ ਰਿਪੋਰਟ ਅਨੁਸਾਰ ਪੰਜਾਬ ਦੀ ਵਰਤਮਾਨ ਸਵਾ ਦੋ ਕ੍ਰੋੜ ਵਸੋਂ ਵਿੱਚ 3-6 ਸਾਲ ਦੇ 22 ਲੱਖ ਦੇ ਕਰੀਬ ਬੱਚੇ ਹਨ ਜਿਨ੍ਹਾਂ ਖਾਤਰ ਸਿਰਫ ਦੋ ਨਰਸਰੀ ਸਕੂਲ ਹਨ, ਪ੍ਰਾਈਵੇਟ ਚਾਰ ਹਜ਼ਾਰ ਤੋ ਵੱਧ ਜਿਨ੍ਹਾਂ ਵਿਚੋ ਅੱਸੀ ਪ੍ਰਤੀਸ਼ਤ ਨਾਨ-ਸਿੱਖ ਆਰਗੇਨਾੲਜੇਸ਼ਨਾਂ ਵਲੋਂ ਚਲਾਏ ਜਾ ਰਹੇ ਹਨ। 6-11 ਸਾਲ ਦੇ ਤਕਰੀਬਨ 26 ਲੱਖ ਬੱਚੇ ਹਨ ਜਿਨ੍ਹਾਂ ਵਿਚੋਂ ਸਿਰਫ 10 ਲੱਖ ਬਚਿਆਂ ਲਈ ਹੀ ਸਰਕਾਰੀ ਸਕੂਲ ਹਨ। 60 ਫੀ ਸਦੀ ਸਕੂਲਾਂ ਵਿੱਚ ਇੱਕ ਕਮਰਾ ਹੈ ਜਾਂ ਜਮਾਤਾਂ ਖੁਲ੍ਹੇ ਅਸਮਾਨ ਵਿੱਚ ਲਗਦੀਆਂ ਹਨ। ਸਿਰਫ 6 ਫੀ ਸਦੀ ਕੋਲ ਲੋੜੀਂਦੀਆਂ ਇਮਾਰਤਾਂ ਹਨ। 1300 (11 ਫੀ ਸਦੀ) ਸਕੂਲਾਂ ਵਿੱਚ ਕੋਈ ਵੀ ਅਧਿਆਪਕ ਨਹੀਂ, 3500 (27 ਫੀ ਸਦੀ) ਸਕੂਲਾਂ ਵਿੱਚ ਇੱਕ ਅਧਿਆਪਕ ਹੈ। ਪੰਜਾਬ ਸਕੂਲ ਸਿਖਿਆ ਬੋਰਡ ਵਲੋਂ ਲਏ ਇਮਤਿਹਾਨਾਂ ਵਿੱਚ 81 ਫੀ ਸਦੀ ਬੱਚੇ ਪੰਜਬੀ ਵਿਚੋਂ 33 ਫੀ ਸਦੀ ਨੰਬਰ ਵੀ ਨਹੀਂ ਲੈ ਸਕੇ। ਅਸੀਂ ਕੇਰਲ ਵਰਗੇ ਸੂਬੇ ਦਾ ਮੁਕਾਬਲਾ ਵੀ ਨਹੀਂ ਕਰ ਸਕਦੇ ਜਿਸ ਵਿੱਚ ਸੌ ਫੀ ਸਦੀ ਸਾਖਰਤਾ ਹੈ। ਇਸ ਦਾ ਮੁਖ ਕਾਰਨ ਉਥੋਂ ਦੀ ਸਰਕਾਰ ਦੀ ਸਾਖਰਤਾ ਪ੍ਰਤੀ ਪ੍ਰਤੀਬੱਧਤਾ ਹੈ ਉਹ ਬਜਟ ਦਾ 27 ਪ੍ਰਤੀਸ਼ਤ ਵਿਦਿਆ ਲਈ ਖਰਚ ਕਰਦੀ ਹੈ ਜਦ ਕਿ ਪੰਜਾਬ ਸਰਕਾਰ ਸਿਰਫ 11 ਪ੍ਰਤੀਸ਼ਤ। ਦਾਸ ਨੇ ਪਿੰਡਾਂ ਦੇ ਸੈਕੰਡਰੀ ਸਕੂਲਾਂ ਦਾ ਹਾਲ ਵੀ ਵੇਖਿਆ ਹੈ ਜਿਥੇ ਸਾਇੰਸ ਵਰਗਾ ਮਹਤਵਪੂਰਨ ਸਬਜੈਕਟ ਤਾਂ ਹੈ ਪਰ ਸਾਇੰਸ ਦਾ ਅਧਿਆਪਕ ਨਹੀਂ। ਸਿਖਿਆ ਦੇ ਸਬੰਧ ਵਿੱਚ ਸਾਡੀਆਂ ਯੁਨੀਵਰਸਿਟੀਆਂ ਚੁੱਪ ਬਰਾਬਰ ਹਨ। ਇਨ੍ਹਾਂ ਨੇ ਨਾ ਕੋਈ ਖਾਸ ਸਰਵੇਖਣ, ਨਾ ਖੋਜ, ਨਾ ਰਿਪੋਰਟ ਤੇ ਨਾ ਕੋਈ ਦਿਸ਼ਾ-ਨਿਰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ।
ਵਿਦਿਆ ਦੇ ਘਟਦੇ ਮਿਆਰ ਸਦਕਾ ਸਾਡੀ ਨਵੀਂ ਪੀੜੀ ਦੇਸ਼ ਦੀਆਂ ਚੰਗੀਆਂ ਨੌਕਰੀਆਂ ਲਈ ਹੁੰਦੇ ਮੁਕਾਬਲਿਆਂ ਵਿੱਚ ਆਟੇ ਵਿੱਚ ਲੂਣ ਬਰਾਬਰ ਵੀ ਨਹੀਂ ਰਹੀ। ਆਈ ਏ ਐਸ, ਆਈ ਪੀ ਐਸ, ਆਦਿ ਮੁਕਾਬਲਿਆਂ ਦੇ ਨਤੀਜੇ ਦੀ ਲਿਸਟ ਪੜ੍ਹੀਦੀ ਹੈ ਤਾਂ ਦਿਲ ਕੰਬ ਜਾਂਦਾ ਹੈ: ਸਿੱਖ ਯੁਵਕਾਂ ਦਾ ਨਾਮ ਕਿਧਰੇ ਦੇਖਣ ਨੂੰ ਨਹੀਂ ਮਿਲਦਾ। ਅਗੇ ਸੈਨਾਵਾਂ ਵਿੱਚ ਚੁਣੇ ਅਫਸਰਾਂ ਵਿੱਚ ਸਿੱਖ ਯੁਵਕਾਂ ਦੇ ਨਾਮਾਂ ਦੀ ਲੜੀ ਹੁੰਦੀ ਸੀ ਹੁਣ ਉਹ ਵੀ ਦੇਖਣ ਨੂੰ ਨਹੀਂ ਮਿਲਦੀ। ਮੰਨਿਆ ਕਿ ਇਨ੍ਹਾਂ ਪੋਸਟਾਂ ਤੇ ਕੁੱਝ ਹੱਦ ਤਕ ‘ਅੰਨ੍ਹਾ ਵੰਡੇ ਸ਼ੀਰਨੀ ਮੁੜ ਮੁੜ ਆਪਣਿਆਂ ਨੂੰ ‘ਵਾਲੀ ਗਲ ਹੈ ਪਰ ਏਨੀ ਵੀ ਧਾਂਦਲੀ ਨਹੀਂ ਕਿ ਸਾਡੇ ਯੁਵਕ ਮੁਕਾਬਲਿਆਂ ਵਿੱਚ ਅਗੇ ਨਾ ਆ ਸਕਣ। ਸਿੱਖ ਯੁਵਕਾਂ ਦਾ ਸਿਖਿਆ-ਮਿਆਰ ਇਤਨਾ ਜ਼ਿਆਦਾ ਕਿਉਂ ਡਿਗ ਪਿਆ ਹੈ ਇਹ ਵਿਚਾਰਨ ਵਾਲੀ ਗੱਲ ਹੈ।
ਜੇ ਇਹ ਦੇਖੀਏ ਕਿ ਪੜ੍ਹਾਇਆ ਕੀ ਜਾਂਦਾ ਹੈ ਤਾਂ ਹੋਰ ਵੀ ਦੁੱਖ ਹੋਵੇਗਾ। ਹੋਰ ਵਿਸ਼ਿਆ ਵਿੱਚ ਤਾਂ ਕੀ ਪੰਜਾਬੀ ਦੀਆਂ ਪਾਠ ਪੁਸਤਕਾਂ ਵਿੱਚ ਵੀ ਸਿੱਖ ਧਰਮ ਦਾ ਕੋਈ ਵਿਧੀਵਤ ਪਾਠ ਨਹੀਂ। ਦਸਵੀਂ ਤੋਂ ਪਿਛੋਂ ਤਾਂ ਸਿਖ-ਧਰਮ ਬਾਰੇ ਕੁੱਝ ਖਾਸ ਹੈ ਹੀ ਨਹੀਂ। ਸਿੱਖ ਧਰਮ ਬਾਰੇ ਗਿਆਨ ਵੰਡਣ ਲਈ ਸਿੱਖ ਵਿਦਿਆਲੇ ਸ਼਼ੁਰੂ ਕੀਤੇ ਗਏ ਸਨ ਪਰ ਜਿਵੇਂ ਕਿ ਪਹਿਲਾਂ ਦਸਿਆ ਜਾ ਚੁਕਿਆ ਹੈ ਸਿਖ ਵਿਦਿਅਕ ਸੰਸਥਾਵਾਂ ਜ਼ਿਆਦਾਤਰ ਵਿਉਪਾਰੀ ਬਣ ਗਈਆਂ ਹਨ ਤੇ ਰਸਮੀ ਵਿਦਿਆ ਵਲ ਹੀ ਧਿਆਨ ਦਿੰਦੀਆਂ ਹਨ। ਪੁਸਤਕਾਂ ਸਰਕਾਰੀ ਸਲੇਬਸ ਦੀਆਂ ਹਨ ਜਿਨ੍ਹਾਂ ਵਿਚੋਂ ਸਿਖ ਧਰਮ ਬਾਰੇ ਗਿਆਨ ਨਹੀਂ ਮਿਲਦਾ। ਧਾਰਮਿਕ ਪੀਰਅਡ ਲਾਉਣ ਦੀ ਪ੍ਰਥਾ ਖਤਮ ਹੋ ਚੁਕੀ ਹੈ। ਸਿੱਖ ਸੰਸਥਾਵਾਂ ਦੇ ਪ੍ਰਬੰਧਕ ਪ੍ਰਿੰਸੀਪਲ, ਅਧਿਆਪਕ ਤੇ ਸਟਾਫ ਨਿਯੁਕਤ ਕਰਦੇ ਵੇਲੇ ਸਿੱਖੀ ਗੁਣਾਂ ਦੀ ਪੁੱਣ-ਛਾਣ ਨਹੀਂ ਕਰਦੇ।
ਕੁੱਝ ਸਿਖ ਸੰਸਥਾਵਾਂ ਵਿੱਚ ਤਾਂ ਪ੍ਰਿੰਸੀਪਲ ਤੇ ਅਧਿਆਪਕ ਗੈਰ ਸਿੱਖ ਜਾਂ ਪਤਿਤ ਸਿੱਖ ਹਨ। ਜਿੱਥੇ ਸਿੱਖ ਹਨ ਵੀ ਉਥੇ ਪਿੰੱ੍ਰਸੀਪਲ ਅਪਣੇ ਵਿਦਿਆਲਿਆਂ ਵਿੱਚ ਸਿੱਖੀ ਕਾਇਮ ਰੱਖਣ ਤੇ ਫੈਲਾਉਣ ਲਈ ਪ੍ਰਤੀਬੱਧ ਨਹੀਂ, ਅਧਿਆਪਕ ਹੁਣ ਸਿੱਖ ਕਦਰਾਂ-ਕੀਮਤਾਂ ਤੇ ਪਹਿਰਾ ਨਹੀਂ ਦਿੰਦੇ ਉਨ੍ਹਾਂ ਦੇ ਆਚਾਰ ਵਿਚਾਰਾਂ ਵਿੱਚ ਸਿੱਖੀ ਦੀ ਸੁਗੰਧ ਨਹੀਂ ਆਉਂਦੀ। ਉਹ ‘ਸਚਹੋਂ ਉਰਹੈ ਸਭ ਕੋ ਉਪਰ ਸਚ ਆਚਾਰ’ ਗੁਰਵਾਕ ਅਨੁਸਾਰ ਕਿਸੇ ਤਰ੍ਹਾਂ ਵੀ ਪੂਰੇ ਨਹੀਂ ਉਤਰਦੇ। ਨਾ ਹੁਣ ਅਧਿਆਪਕ ਸਿੱਖ ਹਨ ਤੇ ਨਾ ਵਿਦਿਆਰਥੀ ਜਿਨ੍ਹਾਂ ਉਪਰ ਸੱਚੇ ਸਿੱਖ ਦੀ ਉਦਾਹਰਣ ਦਿਤੀ ਜਾ ਸਕੇ:
ਗੁਰ ਸਤਿਗੁਰ ਕਾ ਜੋ ਸਿਖ ਅਖਾਏ,
ਸੁ ਭਲਕੇ ਉਠਿ ਹਰਿ ਨਾਮੁ ਧਿਆਵੈ।।
ਉਦਮੁ ਕਰੇ ਭਲਕੇ ਪਰਭਾਤੀ,
ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ।
ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ,
ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ।।
ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ,
ਬਹਿਦਿਆ ਉਠਦਿਆ ਹਰਿ ਨਾਮੁ ਧਿਆਵੈ।।
ਜੋ ਸਾਸਿ ਗਿਰਾਸਿ ਧਿਆਏ, ਮੇਰਾ ਹਰਿ ਹਰਿ,
ਸੋ ਗੁਰਸਿਖ ਗੁਰੂ ਮਨਿ ਭਾਵੈ।

ਸਿੱਖ ਸੰਸਥਾਵਾਂ ਕੋਲੋਂ ਇਹੋ ਜਿਹੇ ਗੁਰੂ ਨੂੰ ਭਾਉਂਦੇ ਸਿਖਾਂ ਦੀ ਆਸ ਹੈ। ਪਰ ਅਫਸੋਸ ਕਿ ਕਹਿਣ ਨੂੰ ਸਿਖ ਵਿਦਿਅਕ ਸੰਸਥਾਵਾਂ ਬਹੁਤ ਹਨ ਪਰ ਸਿੱਖੀ ਇਨ੍ਹਾਂ ਸੰਸਥਾਵਾਂ ਵਿੱਚ ਪਲਦੀ, ਵਧਦੀ ਤੇ ਜਵਾਨ ਨਹੀਂ ਹੁੰਦੀ, ਗੁਰੂ ਨੂੰ ਭਾਉਣ ਵਾਲੇ ਸਿਖ ਪੈਦਾ ਨਹੀਂ ਕਰਦੀ। ‘ਰਹਿਣੀ ਰਹੇ ਸੋਈ ਸਿਖ ਮੇਰਾ’। ਸੋ ਗੁਰੂ ਦੇ ਸਿੱਖ ਬਣਨ ਲਈ ਨਾਮ-ਦਾਨ-ਇਸ਼ਨਾਨ, ਰਹਿਤ-ਬਹਿਤ ਸਭ ਕੁੱਝ ਗੁਰੂ ਆਸ਼ੇ ਅਨੁਸਾਰ ਹੀ ਹੋਣੇ ਜ਼ਰੂਰੀ ਹਨ। ਇਸ ਕਾਰਜ ਵਿੱਚ ਲੱਗੀਆਂ ਕੁੱਝ ਮਿਸ਼ਨਰੀ ਸੰਸਥਾਵਾਂ ਜ਼ਰੂਰ ਹਨ ਜੋ ਸਿੱਖੀ ਸੰਭਾਲਣ ਦੀ ਕੋਸ਼ਿਸ਼ ਲਗਾਤਾਰ ਕਰਦੀਆਂ ਰਹੀਆਂ ਹਨ ਪਰ ਇਨ੍ਹਾਂ ਨੂੰ ਸਾਡੇ ਮਾਡਰਨ ਸਿਖ, ‘ਭਾਈ ਜੀ ਪੈਦਾ ਕਰਨ ਵਾਲੀਆਂ ਸੰਸਥਾਵਾਂ’ ਆਖ ਕੇ ਕਿਨਾਰਾ ਕਰ ਲੈਂਦੇ ਹਨ। ਬੜੂ ਸਾਹਿਬ ਵਰਗੀਆਂ ਸੰਸਥਾਵਾਂ ਵੀ ਨਾਮ ਮਾਤਰ ਹਨ ਜੋ ਸਿਖੀ ਕਦਰਾਂ ਕੀਮਤਾਂ ਤੇ ਸਖਤ ਪਹਿਰਾ ਦੇ ਕੇ ਨਵੀਂ ਸਿਖ ਪੀੜ੍ਹੀ ਤਿਆਰ ਕਰਨ ਵਿੱਚ ਲਗੀਆਂ ਹੋਈਆਂ ਹਨ।
ਨਤੀਜਾ ਇਹ ਕਿ ਅਜ ਕਲ ਦੇ ਸੱਤਰ ਫੀ-ਸਦੀ ਯੁਵਕ ਪਤਿਤ ਹੋ ਚੁਕੇ ਹਨ। ਇਸ ਦਾ ਬਹੁਤਾ ਅਸਰ ਪਿੰਡਾਂ ਵਿੱਚ ਹੈ ਜਿਥੇ ਸਿਖ ਵਿਦਿਅਕ ਸੰਸਥਾਵਾਂ ਦਾ ਹੋਦ ਗਿਣਤੀ ਦੀ ਹੀ ਹੈ।
ਸਿਖ ਰਾਜ ਜਾਣ ਪਿਛੋਂ ਚਾਰ-ਯੁਵਕਾਂ ਦੇ ਪਤਿਤ ਹੋਣ ਦੀ ਖਬਰ ਨੇ ਹੀ ਸਾਰੀ ਕੌਮ ਨੂੰ ਝੰਝੋੜ ਕੇ ਰੱਖ ਦਿਤਾ ਸੀ ਹੁਣ ਲੱਖਾਂ ਸਿਖ ਯੁਵਕ ਪਤਿਤ ਹੋ ਗਏ ਹਨ ਪਰ ਸਿਖ ਕੌਮ ਦੇ ਕੰਨਾਂ ਤੇ ਜੂੰ ਨਹੀਂ ਸਰਕੀ। ਸਿਖ ਪੰਥ ਏਨੀ ਗਹਿਰੀ ਨੀਂਦ ਕਿਉਂ ਸੌਂ ਗਿਆ ਹੈ, ਸਿੱਖ ਵਿਦਵਾਨ-ਵਿਚਾਰਵਾਨ ਕਿਉਂ ਏਨੀ ਘੇਸਲ ਮਾਰ ਗਏ ਹਨ ਕਿ ਖਾਈ ਵਿੱਚ ਡਿਗੇ ਵੀ ਉਠਣ ਦੀ ਨਹੀਂ ਸੋਚ ਰਹੇ ਜਦ ਕਿ ਪਿਛੋਂ ਵਿਦੇਸ਼ੀ ਸਭਿਆਚਾਰ ਦਾ ਹੜ੍ਹ ਰੁੜ੍ਹਾਉਣ ਲਈ ਠਾਠਾਂ ਮਾਰਦਾ ਵਧਦਾ ਅਗੇ ਵਧਦਾ ਆ ਰਿਹਾ ਹੈ।
ਖਾਲਸਾ ਜੀ ਉਠੋ, ਜਾਗੋ, ਸੰਭਲੋ ਤੇ ਅਗੇ ਵਧੋ ਨਹੀਂ ਤਾਂ ਗਿਆਨੀ ਦਿਤ ਸਿੱਘ ਦਾ ਠੀਕ ਸੌ ਵਰ੍ਹੇ ਪਹਿਲਾਂ ‘ਜਾਗਦਿਆਂ ਦੀਆਂ ਕੱਟੀਆਂ ਤੇ ਸੁੱਤਿਆਂ ਦੇ ਕੱਟੇ ‘ਵਾਲਾ ਂਲਿਖਿਆ ਇਹ ਟੋਟਕਾ ਸਾਡੇ ਤੇ ਸਹੀ ਢੁਕੇਗਾ। ਇਹ ਟੋਟਕਾ ਇਉਂ ਹੈ,” ‘ਦੋ ਆਦਮੀਆਂ ਨੇ ਅਪਣੀਆਂ ਮੱਝਾਂ ਇਕੋ ਵਾੜੇ ਵਿੱਚ ਰੱਖੀਆਂ ਹੋਈਆਂ ਸਨ ਜੋ ਸੂਣ ਵਾਲੀਆਂ ਸਨ। ਇੱਕ ਤਾਂ ਉਨ੍ਹਾਂ ਦੀਂ ਖਬਰ ਹਮੇਸ਼ਾਂ ਲੈਂਦਾ ਤੇ ਦੂਜਾ ਘੇਸਲ ਮਾਰੀ ਰਖਦਾ ਤੇ ਆਖ ਦਿੰਦਾ, ਜੋ ਹੋਣਾ ਹੈ ਅਗੇ ਆ ਜਾਣਾ ਹੈ ਅਗੇ ਪਿਛੇ ਫਿਰਨ ਦਾ ਕੀ ਫਾਇਦਾ ‘ਜਦ ਮਝਾਂ ਸੂਣੀਆਂ ਸ਼ੁਰੂ ਹੋਈਆਂ ਤਾਂ ਜੋ ਪਹਿਲਾ ਸੀ ਜਾਗਦਾ ਰਹਿੰਦਾ। ਜੇ ਉਸਦੀਆਂ ਮਝਾਂ ਕੱਟੇ ਵੀ ਜੰਮਦੀਆਂ ਤਾਂ ਦੂਜੇ ਦੀਆਂ ਕੱਟੀਆਂ ਨਾਲ ਬਦਲ ਲੈਂਦਾ ਤੇ ਦੂਜੇ ਨੂੰ ਜਗਾ ਕੇ ਆਖਦਾ ‘ਦੇਖ ਤੇਰੀ ਮੱਝ ਦੇ ਕੱਟਾ ਹੋਇਆ ਹੈ। ‘ਜਦ ਚਾਰ ਪੰਜ ਮਹੀਆਂ ਦਾ ਇਹੋ ਹਾਲ ਹੋਇਆ ਤਾਂ ਸੌਣ ਵਾਲੇ ਸੁਸਤ-ਆਲਸੀ ਨੇ ਸ਼ੰਕਾ ਪ੍ਰਗਟਾਈ, ‘ਕੀ ਗਲ ਭਾਈ ਤੇਰੀਆਂ ਸਾਰੀਆਂ ਕੱਟੀਆਂ ਤੇ ਮੇਰੇ ਕੱਟੇ ਕੁੱਝ ਸਮਝ ਨਹੀਂ ਪਈ। ‘ਦੂਜੇ ਨੇ ਉਤਰ ਦਿਤਾ, ‘ਭਾਈ ਜਾਗਦਿਆਂ ਦੀਆਂ ਕੱਟੀਆਂ ਅਤੇ ਸੁਤਿਆਂ ਦੇ ਕੱਟੇ। ਤੂੰ ਵੀ ਮੇਰੇ ਵਾਂਗ ਜਾਗਦਾ ਰਹਿੰਦਾ ਤਾਂ ਤੇਰੀਆਂ ਮੱਝਾਂ ਵੀ ਕੱਟੀਆਂ ਦੇਂਦੀਆਂ। ‘ਇਸ ਕਹਾਵਤ ਨੂੰ ਜਦ ਅਸੀਂ ਖਾਲਸਾ ਭਾਈਆਂ ਉਪਰ ਲਗਾਕੇ ਦੇਖਦੇ ਹਾਂ ਤਦ ਠੀਕ ਏਹੋ ਹਾਲ ਮਾਲੂਮ ਹੁੰਦਾ ਹੈ ਜਿਸ ਤੇ ਇਹ ਅਪਨੇ ਅਸੂਲਾਂ ਤੇ ਆਪ ਹੀ ਬੇਮੁਖ ਹੋ ਕੇ ਉਨ੍ਹਾਂ ਤੇ ਦੂਜਿਆਂ ਨੂੰ ਲਾਭ ਪਹੁੰਚਾ ਰਹੇ ਹਨ। ‘
ਂਸੋ ਖਾਲਸਾ ਜੀ ਜਾਗੋ। ਅਪਣੀ ਨਵੀਂ ਪੀੜ੍ਹੀ ਨੂੰ ਪਤਿਤ ਹੁੰਦੇ ਤੇ ਨਸ਼ਿਆਂ ਵਿੱਚ ਗਰਕ ਹੁੰਦੇ ਕਦੋਂ ਤਕ ਵੇਖਦੇ ਰਹੋਗੇ। ਇਸ ਰੁਝਾਣ ਨੂੰ ਰੋਕ’ ੋ ਮਤੇ ਕਿਤੇ ਬਹੁਤ ਦੇਰ ਹੋ ਜਾਵੇ। ਸਾਨੂੰ ਸਭ ਨੂੰ ਅਪਣੀ ਜ਼ਿਮੇਵਾਰੀ ਪਛਾਨਣੀ ਚਾਹੀਦੀ ਹੈ। ਸਾਨੂੰ ਇਹ ਜ਼ਿਮੇਵਾਰੀ ਅਪਣੀ ਸਿਖੀ ਦਾ ਨਮੂਨਾ ਦੇ ਕੇ ਤੇ ਫਿਰ ਨਵੀਂ ਪੀੜ੍ਹੀ ਨੂੰ ਚੰਗੀ ਸਿਖੀ ਦੀ ਸਿਖਿਆ ਦੇਕੇ ਹੀ ਨਿਭਾਉਣੀ ਹੈ। ਸਿੱਖ ਦਾ ਭਾਵ ਜਿਨ੍ਹਾਂ ਨੂੰ ਗੁਰੂ ਤੋਂ ਸਿਖਿਆ ਪ੍ਰਾਪਤ ਹੋਈ ਹੋਵੇ। ਸਾਡੇ ਗੁਰੂ ਸਾਹਿਬਾਨਾਂ ਨੇ ਜਮਾਂਦਰੂ ਹੀ ਸਾਡੇ ਨਾਲ ਸਿਖਿਆ ਨੂੰ ਜੋੜ ਦਿਤਾ ਹੈ। ਸੋ ਸਾਨੂੰ ਸਿਖਿਆ ਪ੍ਰਾਪਤੀ ਤੋਂ ਕਦੇ ਗੁਰੇਜ਼ ਨਹੀਂ ਕਰਨਾ ਚਾਹੀਦਾ। ਪਹਿਲਾਂ ਤਾਂ ਅਪਣੀਆਂ ਭੁਲਾਂ ਤੋ ਹੀ ਸਿਖਿਆ ਲਵੋ। ਗੁਰੂ ਜੀ ਨੇਂ ਸਾਨੂੰ ਸਿਖੀ ਬਖਸ਼ਕੇ ਆਖਿਆ,
‘ਜਬ ਲਗ ਖਾਲਸਾ ਰਹੇ ਨਿਆਰਾ।
ਤਬ ਲਗ ਤੇਜ ਦੀਓ ਮੈਂ ਸਾਰਾ।
ਜਬ ਇਹ ਗਹੈ ਬਿਪਰਨ ਕੀ ਰੀਤ।
ਮੈਂ ਨ ਕਰੋਂ ਇਨ ਕੀ ਪਰਤੀਤ। ‘
ਅਸੀਂ ਨਿਆਰੇ ਨਹੀਂ ਰਹੇ, ਅਸੀਂ ਪੂਰੇ ਸਿਖ ਨਹੀਂ ਰਹੇ, ਸਿਖੀ ਪ੍ਰਤੀ ਪੂਰੀ ਨਿਸ਼ਠਾ ਨਹੀਂ ਪਾਲੀ, ਸਿਖੀ ਦੀਆਂ ਕਦਰਾਂ ਕੀਮਤਾਂ ਨਹੀਂ ਪਾਲੀਆਂ। ਅਸੀਂ ਵੀ ਨਾਮ-ਨਿਹਾਦ ਸੈਕੂਲਰ ਸਬਕ ਅਪਣੇ ਮਨ ਵਿੱਚ ਵਸਾ ਲਿਆ ਤੇ ਭੁੱਲ ਗਏ ਸਰਬਤ ਦੇ ਭਲੇ ਵਾਲਾ ਸਬਕ। ਬਸ ਊਹੋ ਸਾਥੋਂ ਸਾਡੀ ਉਲਾਦ ਨੇ ਪ੍ਰਾਪਤ ਕੀਤਾ। ਅਸੀਂ ਨਹੀਂ ਸਿਖੇ। ਹੁਣ ਜਦ ਧਰਮ ਡੁਬਦਾ ਵੇਖਦੇ ਹਾਂ ਤਾਂ ਹਾਇ ਤੋਬਾ ਮਚਾ ਰਹੇ ਹਾਂ। ਹੁਣ ਵੀ ਸਿਖੋ। ਜਿਸਤਰਾਂ ਸਿੱਖ ਆਗੂਆ ਨੇ ਮੁਸਲਿਮ ਵਿਦਿਅਕ ਕਾਨਫਰੰਸ ਵੇਖਕੇ ਸਿਖ ਵਿਦਿਅਕ ਕਾਨਫਰੰਸ ਸ਼ੁਰੂ ਕੀਤੀ ਸੀ ਅਸੀਂ ਹੁਣ ਡੀ ਏ ਵੀ ਤੇ ਈਸਾਈ ਸੰਸਥਾਵਾਂ ਤੋਂ ਸਿਖ ਸਕਦੇ’ ਹਾਂ ਕਿ ਉਹ ਕਿਵੇਂ ਅਪਣਾ ਸਭਿਆਚਾਰ ਅਪਣੀਆਂ ਕਦਰਾਂ ਕੀਮਤਾਂ ਇਨ੍ਹਾਂ ਵਿਦਿਅਕ-ਸੰਸਥਾਵਾਂ ਰਾਹੀਂ ਪਾਲਦੀਆਂ ਤੇ ਅੱਗੇ ਵਧਾਉਂਦੀਆਂ ਹਨ।
ਸਮੇਂ ਦੀ ਲੋੜ
ਕੀ ਸਾਡਾ ਧਰਮ ਹੋਰ ਧਰਮਾਂ ਤੋਂ ਪਿਛੇ ਹੈ। ਸਿਖ ਧਰਮ ਤਾਂ ਇੱਕ ਅਜਿਹਾ ਧਰਮ ਹੈ ਜੋ ਵੈਰ-ਵਿਰੋਧ, ਊਚ-ਨੀਚ, ਛੋਟਾ-ਵਡਾ, ਗਰੀਬ-ਅਮੀਰ ਦੇ ਫਰਕਾਂ ਨੂੰ ਨਹੀ ਮੰਨਦਾ। ਇਹ ਸਿਧੇ-ਸਾਦੇ ਤਰੀਕੇ ਨਾਲ ਵਾਹਿਗੁਰੁ ਨਾਲ ਜੁੜਿਆ ਧਰਮ ਹੈ ਜਿਸ ਦਾ ਗਿਆਨ ਉਸ ਨੂੰ ਗੁਰਬਾਣੀ ਤੋਂ ਪ੍ਰਾਪਤ ਹੁੰਦਾ ਹੈ। ਪੰਜ ਕਕਾਰ ਹਰ ਸਿੱਖ ਦਾ ਸ਼ਿੰਗਾਰ ਹਨ ਸਿੱਖ ਦੀ ਵਖਰੀ ਪਹਿਚਾਣ ਹਨ। ਇਹ ਉਸ ਨੂੰ ਹਮੇਸ਼ਾਂ ਗਰੀਬ ਦੀ ਰੱਖਿਆ, ਜਰਵਾਣੇ ਦੀ ਭੱਖਿਆ ਦਾ ਸਬਕ ਯਾਦ ਕਰਵਾਉਂਦੇ ਹਨ। ਸੱਚੇ ਅਰਥਾਂ ਵਿੱਚ ਇਹ ਸਰਬ-ਧਰਮ ਹੈ। ਇਹ ਅੱਜ ਦਾ ਹੀ ਨਹੀਂ ਭਵਿਖ ਦਾ ਵੀ ਧਰਮ ਹੈ। ਸਭ ਨੂੰ ਅਪਣਾ ਜਾਣਦਾ ਹੈ, ਸਰਬਤ ਦਾ ਭਲਾ ਮੰਗਦਾ ਹੈ ਸੋ ਸਭ ਦਾ ਧਰਮ ਹੈ। ਇ’ ਸੇ ਧਰਮ ਦੀ ਸਿਖਿਆ ਸਾਡੀ ਨਵੀਂ ਪੀੜ੍ਹੀ ਕੋਲ ਪਹੁੰਚਣੀ ਚਾਹੀਦੀ ਹੈ ਪਰਿਵਾਰ ਰਾਹੀਂ, ਧਾਰਮਿਕ ਸੰਸਥਾਵਾਂ ਰਾਹੀਂ ਤੇ ਵਿਦਿਅਕ ਸੰਸਥਾਵਾਂ ਰਾਹੀਂ। ਇਸੇ ਸਿਖਿਆ ਰਾਹੀਂ ਅਸੀਂ ਗਤੀਸ਼ੀਲ ਸ਼ਖਸ਼ੀਅਤਾਂ ਦੀਆਂ ਉਸਾਰੀਆਂ ਕਰਨੀਆਂ ਹਨ ਤੇ ਨਸ਼ਿਆਂ ਵਿੱਚ ਗਲਤਾਨ ਯੁਵਕਾਂ ਨੂੰ ਰਾਹੇ ਪਾਉਣਾ ਹੈ। ਇਸ ਕਾਰਜ ਲਈ ਸਿੱਖ ਸਮਾਜ, ਸਿਖ ਪਰਿਵਾਰਾਂ ਤੇ ਸਿੱਖ ਵਿਦਿਅਕ ਸੰਸਥਾਵਾਂ ਦੇ ਅਪਣੇ ਅਪਣੇ ਫਰਜ਼ ਹਨ, ਜ਼ਿਮੇਵਾਰੀਆਂ ਹਨ।
ਸੁਝਾ
ਹੁਣ ਸਮਾਂ ਆ ਗਿਆ ਹੈ ਕਿ ਸਾਡੀਆਂ ਵਿਦਿਅਕ ਸੰਸਥਾਵਾਂ ਅਪਣਾ ਫਰਜ਼ ਪਛਾਨਣ। ਸਿਖ ਯੁਵਕਾਂ ਵਿੱਚ ਪਤਿਤਪੁਣਾ ਤੇ ਨਸ਼ਾ ਭਿਆਨਕ ਹਦ ਤਕ ਵਧ ਗਿਆ ਹੈ। ਉਹ ਸਿੱਖ ਕਦਰਾਂ ਕੀਮਤਾਂ ਤੋਂ ਕੋਹਾਂ ਦੂਰ ਹੋ ਗਏ ਹਨ। ਉਨ੍ਹਾਂ ਦੀ ਵਿਦਿਆ ਦਾ ਮਿਆਰ ਵੀ ਥੱਲੇ ਜਾ ਰਿਹਾ ਹੈ। ਉਹ ਆਪਸ ਵਿੱਚ ਲੜਦੇ ਜ਼ਿਆਦਾ ਹਨ ਪੜ੍ਹਦੇ ਘਟ ਹਨ। ਇਸ ਵਹਾ ਨੂੰ ਰੋਕਣਾ ਇਕੱਲੇ ਕਹਿਰੇ ਦਾ ਕੰਮਂ ਨਹੀਂ ਸਮੁਚੀ ਕੌਮ ਨੂੰ ਹੀ ਜਾਗਣਾ, ਜੁੜਣਾ ਤੇ ਜੂਝਣਾ ਪਵੇਗਾ। ਪੰਥਕ ਆਗੂ, ਪੰਥ ਸਰਕਾਰ, ਗੁਰਦਵਾਰਾ ਪ੍ਰਬੰਧਕ ਕਮੇਟੀਆਂ, ਸਿੱਖ ਵਿਦਿਅਕ ਕਾਨਫਰੰਸਾਂ ਤੇ ਹੋਰ ਸਿੱਖ ਸੰਸਥਾਵਾਂ, ਸਿੱਖ ਚਿੰਤਕ, ਸਿੱਖ ਪਰਿਵਾਰ, ਸਿੱਖ ਯੂਨੀਵਰਸਟੀਆਂ, ਸਿਖ ਵਿਦਿਅਕ ਤੇ ਪ੍ਰਚਾਰਕ ਸੰਸਥਾਵਾਂ ਦੇ ਪ੍ਰਬੰਧਕ, ਪ੍ਰਿੰਸੀਪਲ, ਅਧਿਆਪਕ ਤੇ ਸਟਾਫ ਇਨ੍ਹਾਂ ਸਭਨਾਂ ਨੂੰ ਮਿਲ ਬੈਠਕੇ ਸੋਚਣਾ ਵਿਚਾਰਨਾ ਤੇ ਹਲ ਲਭਣਾ ਹੋਵੇਗਾ ਤੇ ਸਾਂਝੇ ਲਭੇ ਹਲ ਤੇ ਅਮਲ ਕਰਨਾ ਹੋਵੇਗਾ। ਕੁੱਝ ਕੁ ਸੁਝਾ ਇਸ ਦਾਸਰੇ ਵਲੋਂ ਵੀ ਹਨ ਜਿਹਨਾਂ ਨੂੰ ਧਿਆਨ ਗੋਚਰੇ ਲਿਆਇਆ ਜਾ ਸਕਦਾ ਹੈ। ਸੁਝਾ ਪੇਸ਼ ਹਨ
ਪੰਥਕ ਆਗੂਆਂ ਪ੍ਰਤੀ: ਸਭ ਤੋਂ ਪਹਿਲਾਂ ਤਾਂ ਸਮੁਚੇ ਪੰਥ ਨੂੰ ਇਸ ਸਮੱਸਆ ਦੀ ਗੰਭੀਰਤਾ ਨੂੰ ਮੰਨਣਾ ਤੇ ਸਮਝਣਾ ਹੋਵੇਗਾ। ਫਿਰ ਇਕੱਠੇ ਬੈਠਕੇ ਹੱਲ ਲਭਣਾ ਹੋਵੇਗਾ ਤੇ ਹੱਲ ਨੂੰ ਅਮਲ ਵਿੱਚ ਲਿਆਉਣਾ ਤਾਂ ਸਭ ਤੋਂ ਜ਼ਰੂਰੀ ਹੈ। ਸਮੁਚੇ ਪੰਥ ਵਿੱਚ ਇਸ ਸਬੰਧੀ ਜਾਗਰੂਕਤਾ ਪੈਦਾ ਕਰਨ ਤੇ ਪੰਥ ਨੂੰ ਇੱਕ ਪਲੇਟਫਾਰਮ ਤੇ ਤਾਂ ਪੰਥਕ ਆਗੂ ਹੀ ਲਿਆ ਸਕਦੇ ਹਨ। ਉਹ ਹੀ ਸਰਕਾਰ, ਪ੍ਰਬੰਧਕ ਕਮੇਟੀਆਂ, ਵਿਚਾਰਵਾਨਾਂ ਤੇ ਪ੍ਰਬੰਧਕਾਂ ਨੂੰ ਇਕਠਾ ਕਰਕੇ ਇਸ ਮਸਲੇ ਤੇ ਲੋੜੀਦੇ ਵਿਚਾਰ-ਵਟਾਂਦਰੇ ਕਰਵਾਕੇ ਢੁਕਵੇਂ ਹੱਲ ਲਭ ਸਕਦੇ ਹਨ। ਲੋੜੀਂਦੇ ਮਾਇਕ ਪ੍ਰਬੰਧ ਵੀ ਉਨ੍ਹਾਂ ਦੀ ਜ਼ਿਮੇਵਾਰੀ ਹੋਣੀ ਚਾਹੀਦੀ ਹੈ ਜਿੱਥੋਂ ਲੋੜਕੂ ਸਿਖ ਵਿਦਿਅਕ ਸੰਸਥਾਵਾਂ ਦੀ ਮਦਦ ਕੀਤੀ ਜਾ ਸਕੇ। ਇਸ ਕਾਰਜ ਲਈ ਸਾਂਝੀ ਸੰਸਥਾ ਕਾਇਮ ਕੀਤੀ ਜਾਵੇ ਜੋ ਇਨ੍ਹਾਂ ਸੰਸਥਾਵਾਂ ਦੇ ਫੰਡਾਂ ਤੇ ਵੀ ਨਿਗਰਾਨੀ ਕਰੇ ਤੇ ਲੋੜੀਦੀ ਸਹਾਇਤਾ ਵੀ ਕਰੇ।
ਪੰਥਕ ਸਰਕਾਰ ਪ੍ਰਤੀ:: ਹੁਣ ਸਰਕਾਰ ਪੰਥਕ ਹੈ ਜਿਸ ਦਾ ਦਾਈਆ ਪੰਥ ਨੂੰ ਉਚਾ ਲੈ ਜਾਣ ਦਾ ਹੈ। ਪਰ ਕਾਸ਼ ਕਿ ਸਾਡੀ ਸਰਕਾਰ ਸਾਡੀ ਯੁਵਕ ਪੀੜ੍ਹੀ ਨੂੰ ਭਟਕਣੋਂ ਰੋਕਣ ਲਈ ਕੁੱਝ ਕਰਦੀ। ਅਜੇ ਵੀ ਸਮਾਂ ਹੈ ਕਿ ਸਥਿਤੀ ਨੂੰ ਸੰਭਾਲਿਆ ਜਾਵੇ। ਸਭ ਤੋਂ ਪਹਿਲਾਂ ਜ਼ਰੂਰੀ ਹੈ ਯੁਵਕਾਂ ਦਾ ਭਵਿਖ ਸੁਰਖਿਅਤ ਕਰਨਾ। ਇਸ ਲਈ, ਚੰਗੇ ਸਕੂਲ, ਯੋਗ ਅਧਿਆਪਕ ਤੇ ਢੁਕਵੀਂ ਵਿਦਿਆ ਹੋਵੇ। ਸਕੂਲਾਂ ਦੀਆਂ ਬਿਲਡਿੰਗਾਂ ਤੇ ਸਹੂਲਤਾਂ ਠੀਕ ਰਖਣੀਆਂ, ਸਕੂਲਾਂ ਵਿੱਚ ਅਧਿਆਪਕ ਪੂਰੇ ਕਰਨੇ ਤੇ ਸਹੀ ਪਾਠ ਪੁਸਤਕਾਂ ਤਿਆਰ ਕਰਵਾਉਣੀਆਂ ਸਰਕਾਰ ਦੀ ਜ਼ਿਮੇਵਾਰੀ ਹੈ। ਇਸ ਖਾਤਰ ਸਰਕਾਰ ਨੂੰ ਬਜਟ ਵਿੱਚ ਵਾਧਾ ਕਰਕੇ ਤੇ ਸਾਰਾ ਤਾਣ ਲਾਕੇ ਪੂਰਨ ਸਾਖਰਤਾ ਤਾਂ ਯਕੀਨੀ ਬਣਾਉਣੀ ਹੀ ਚਾਹੀਦੀ ਹੈ। ਦੂਸਰੇ, ਪੰਥਕ ਸਰਕਾਰ ਦਾ ਕਾਰਜ ਸਿੱਖ ਯੁਵਕਾਂ ਦਾ ਪੰਥ ਵਿੱਚ ਵਿਸ਼ਵਾਸ਼ ਬਹਾਲ ਕਰਨਾ ਤੇ ਸਿੱਖੀ ਦੇ ਰਾਹਾਂ ਤੇ ਦੁਬਾਰਾ ਪਾਉਣ ਲਈ ਕੁੱਝ ਕਰਨਾ। ਇਸ ਲਈ ਬਿਨ-ਮੁਕਦਮੇ ਚਲਾਏ ਕੈਦੀ ਸਿਖ ਯੁਵਕਾਂ ਨੂੰ ਛੁਡਵਾਉਣਾ, 1984 ਦੇ ਦੰਗਿਆਂ ਦੇ ਕਾਤਲਾਂ ਨੂੰ ਸਜ਼ਾਵਾਂ ਦਿਵਾਉਣੀਆਂ ਤੇ ਉਜੜੇ ਪਰਿਵਾਰਾਂ ਨੂੰ ਵਸਾਣਾ ਤੇ ਯੋਗ ਮੁਆਵਜ਼ੇ ਦੇਣੇ, ਸਿੱਖ ਯੁਵਕਾਂ ਨੂੰ ਅਖੌਤੀ ਮੁਕਾਬਲਿਆਂ ਵਿੱਚ ਸ਼ਹੀਦ ਕਰਨ ਵਾਲਿਆ ਨੂੰ ਸਜ਼ਾਵਾਂ, ਪਤਿਤਾਂ ਨੂੰ ਨੌਕਰੀਆਂ ਵਿੱਚ ਪਹਿਲ ਨਾ ਦਿਤੇ ਜਾਣਾ ਜਿਵੇਂ ਹੁਣ ਪੁਲਿਸ ਆਦਿ ਵਿੱਚ ਹੋ ਰਿਹਾ ਹੈ, ਸਿਖ ਸਰਕਾਰੀ ਕਰਮਚਾਰੀਆਂ ਨੂੰ ਸਿਖੀ ਪ੍ਰਤੀ ਜੋਂੜੇ ਰਖਣ ਲਈ ਯੋਗ ਕਦਮ ਚੁਕਣੇ, ਸਿਖ ਸੰਸਥਾਵਾਂ ਨੂੰ ਮਾਈਨੈਰਿਟੀ ਸੰਸਥਾਵਾਂ ਕਰਾਰ ਦੇਕੇ ਢੁਕਵੀਆ ਸਹੂਲਤਾਂ ਤੇ ਯੋਗ ਮਾਇਕ ਮਦਦ ਦੇਣੀ, ਯੂਨੀਵਰਸਿਟੀਆਂ ਵਿੱਚ ਸੱਚੇ ਗੁਰਸਿੱਖਾਂ ਨੂੰ ਯੋਗ ਸਥਾਨ, ਪਾਠ ਪੁਸਤਕਾਂ ਵਿੱਚ ਲੋੜੀਂਦੀਆਂ ਸੋਧਾਂ, ਅਖੌਤੀ ਸੈਕੂਲਰਇਜ਼ਮ ਤੇ ਕਮਿਊਨਿਸਟੀ ਵਿਚਾਰਧਾਰਾ ਦੀ ਥਾਂ ਉਚੇ-ਸੁੱਚੇ ਜੀਵਨ ਵਾਲੀਆਂ ਪੰਥਕ ਜੀਵਨੀਆਂ ਤੇ ਸੱਚੇ-ਸੁਚੇ ਰਾਹ ਪਾਊ ਪਾਠ ਪੁਸਤਕਾਂ, ਯੂਨੀਵਰਸਿਟੀਆਂ ਵਿੱਚ ਪੰਜਾਬੀ ਤੇ ਸਿੱਖ ਕਲਚਰ ਨਾਲ ਸਬੰਧਤ ਹਸਤੀਆਂ ਲਈ ਹੀ ਚੇਅਰਾਂ, ਉਨ੍ਹਾਂ ਚੇਅਰਾਂ ਦਾ ਸਮਾਪਤ ਕਰਨਾ ਜੋ ਸਿੱਖ ਕਦਰਾਂ ਕੀਮਤਾਂ ਦੇ ਵਿਰੋਧ ਵਿੱਚ ਹਨ। ਸਿੱਖ ਧਰਮ ਨਾਲ ਸਬੰਧਕ ਵਿਦਿਆ ਦੇਣ ਵਾਲੀਆਂ ਮਿਸ਼ਨਰੀ, ਸਟੱਡੀ ਸਰਕਲ, ਗੁਰਮਤਿ ਸੰਗੀਤ ਅਕਾਦਮੀਆਂ ਆਦਿ ਸੰਸਥਾਵਾਂ ਨੂੰ ਸਰਕਾਰੀ ਮਾਨਤਾ ਦੇਣੋ ਹੋਰ ਢਿਲ ਨਹੀਂ ਕਰਨੀ ਚਾਹੀਦੀ।
ਗੁਰਦਵਾਰਾ ਪ੍ਰਬੰਧਕ ਕਮੇਟੀਆਂ ਪ੍ਰਤੀ: ਗੁਰਦਵਾਰਾ ਪ੍ਰਬੰਧਕ ਕਮੇਟੀਆਂ ਸਿੱਖ ਧਰਮ ਦਾ ਧੁਰਾ ਹਨ। ਸਿੱਖ ਧਰਮ ਅਸਥਾਨਾਂ ਦੀ ਦੇਖ ਰੇਖ ਦੀਆਂ ਹੀ ਜ਼ਿਮੇਵਾਰ ਨਹੀਂ ਸਗੋਂ ਸਿੱਖ ਰਹੁ ਰੀਤਾਂ ਤੇ ਸਭਿਆਚਾਰ ਨੂੰ ਸੰਭਾਲਣ ਦੀਆਂ ਮੁਦਈ ਵੀ ਹਨ। ਇਨ੍ਹਾਂ ਵਲੋਂ ਧਰਮ ਪ੍ਰਤੀ ਤੇ ਵਿਦਿਆ ਪ੍ਰਤੀ ਕੀਤੇ ਕਾਰਜ ਸ਼ਲਾਘਾ ਯੋਗ ਹਨ ਪਰ ਹੁਣ ਇਨ੍ਹਾਂ ਅੰਦਰ ਜਾਗੀ ਵਿਦਿਅਕ ਸੰਸਥਾਵਾਂ ਉਪਰ ਚੌਧਰ ਦੀ ਭੁੱਖ ਨੇ ਧੜੇ ਬਣਾ ਦਿਤੇ ਹਨ ਜਿਸ ਕਾਰਣ ਸਿਖ ਪੰਥ ਦੇ ਮਾਨ ਯੋਗ ਆਗੂ ਛਿੱਤਰੋ-ਛਿੱਤਰੀ ਹੀ ਨਹੀਂ ਹੋਏ ਆਪਸ ਵਿਚੀ ਸ਼ਰੇ-ਆਮ ਇੱਕ ਦੂਜੇ ਦੀਆਂ ਪੱਗਾਂ ਵੀ ਉਛਾਲਣੋਂ ਨਹੀਂ ਝਿਜਕਦੇ। ਵਿਦਿਆਰਥੀਆਂ ਉਪਰ ਇਹੋ ਜਿਹੇ ਪ੍ਰਬੰਧਕਾਂ ਦਾ ਕੀ ਅਸਰ ਪੈਣਾ ਹੈ ਇਹ ਅੰਦਾਜ਼ਾ ਤੁਸੀਂ ਖੁਦ ਲਾ ਲਵੋ। ਇਸੇ ਤਰ੍ਹਾਂ ਅਧਿਆਪਕ ਤੇ ਸਟਾਫ ਭਰਤੀ ਕਰਦੇ ਵਕਤ ਜੋ ਸਿਫਾਰਸ਼-ਬਾਜ਼ੀ ਚਲਦੀ ਹੈ ਉਸ ਦਾ ਚਰਚਾ ਅਖਬਾਰਾਂ ਵਿੱਚ ਬੜਾ ਆਉਂਦਾ ਰਿਹਾ ਹੈ। ਸਿਖ ਧਰਮ ਦੇ ਅਸੂਲਾਂ ਦੀਆਂ ਧਾਰਨੀ, ਸਿਦਕੀ ਸਿਰੜੀ, ਯੋਗ, ਢੁਕਦੀਆਂ ਸਿਖ-ਸ਼ਖਸ਼ੀਅਤਾਂ, ਇਸ ਲਫੜੇਬਾਜ਼ੀ ਤੋਂ ਦੂਰ ਰਹਿਣਾ ਹੀ ਪਸੰਦ ਕਰਦੀਆਂ ਹਨ ਕਿਉਂਕਿ ਸੇਵਾ ਤਾਂ ਤੁਸੀਂ ਇੱਕ ਪਾਸੇ ਹੀ ਕਰ ਸਕਦੇ ਹੋ ਜਾਂ ਵਿਦਿਆ ਦੀ, ਜਾਂ ਪ੍ਰਬੰਧਕਾਂ ਦੀ। ਆਖਿਰ ਪ੍ਰਬੰਧਕਾਂ ਦੀ ਸੇਵਾ ਕਰਨ ਵਾਲੇ ਬਾਜ਼ੀ ਲੈ ਜਾਂਦੇ ਹਨ ਤੇ ਵਿਦਿਆ ਦੀ ਵਾਗਡੋਰ ਅਜਿਹੇ ਸਜਣਾਂ ਦੇ ਹੱਥ ਚਲੀ ਜਾਂਦੀ ਹੈ ਜਿਨ੍ਹਾਂ ਦਾ ਵਿਦਿਆ ਦੇਣਾ ਧਰਮ ਨਹੀਂ ਹੁੰਦਾ ਤੇ ਉਹ ਧਰਮ ਦੀ ਵਿਦਿਆ ਦੇ ਤਾਂ ਨੇੜੇ ਵੀ ਨਹੀਂ ਲਗਦੇ। ਇਸ ਸਭ ਦਾ ਨਤੀਜਾ ਤੁਸੀਂ ਵੇਖ ਸਕਦੋ ਹੋ। ਇਸ ਸਥਿਤੀ ਤੋਂ ਬਚਣ ਲਈ ਸਾਰੀਆਂ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਨੂੰ ਮਿਲ ਕੇ ਸਿੱਖ ਵਿਦਿਅਕ ਕਾਨਫਰੰਸ ਜਾਂ ਕਿਸੇ ਹੋਰ ਬੇਲਾਗ-ਬੇਦਾਗ ਸੰਸਥਾ ਨੂੰ ਵਿਦਿਆ-ਪ੍ਰਬੰਧ ਦਾ ਕੰਮ ਸੌਂਪ ਦੇਣਾ ਚਾਹੀਦਾ ਹੈ।
ਸਿੱਖ ਸੰਸਥਾਵਾਂ ਪ੍ਰਤੀ: ਸਿਖ ਰਾਜ ਜਾਣ ਪਿਛੋਂ ਸੰਨ 1872 ਵਿਖ ਮਜੀਠੀਆ ਬੰਗਾ ਅੰਮ੍ਰਤਿਸਰ ਵਿਖੇ ਸਿੰਘ ਸਭਾ ਹੋਂਦ ਵਿੱਚ ਆਈ ਤੇ ਪਹਿਲੇ ਪ੍ਰਧਾਨ ਸਰਦਾਰ ਠਾਕੁਰ ਸਿੰਘ ਸੰਧਾਵਾਲੀਆ ਸਨ। ਸਿੰਘ ਸਭਾ ਦੇ ਹੋਂਦ ਵਿੱਚ ਆਉਣ ਦੇ ਪ੍ਰਮੁਖ ਕਾਰਨ ਸਿੱਖ ਕੌਮ ਦੀ ਅਧੋਗਤੀ ਤੇ ਸਿੱਖ ਯੁਵਕਾਂ ਦਾ ਕੁਰਾਹੇ ਪੈਣਾ ਸੀ। ਇਨ੍ਹਾਂ ਸਭਾਵਾਂ ਨੇ ਬੀੜਾ ਚੁਕਿਆ ਕਿ ਉਹ ਸਿੱਖੀ ਸ਼ਾਨ ਨੂੰ ਬਰਕਰਾਰ ਰੱਖਣਗੀਆਂ ਤੇ ਸਿਖ ਧਰਮ ਨੂੰ ਉਨਤ ਬਨਾਉਣ ਵਿੱਚ ਟਿੱਲ ਲਾਉਣਗੀਆਂ। ਹਰ ਸਾਲ ਘੱਟੋ ਘੱਟ ਇੱਕ ਸਕੂਲ ਜ਼ਰੂਰ ਖੋਹਲਣਗੀਆਂ।
ਤੀਹ ਅਕਤੂਬਰ 1902 ਨੂੰ ਮਲਵਈ ਬੁੰਗਾ ਵਿੱਚ ਸਰ ਸੁੰਦਰ ਸਿੰਘ ਮਜੀਠੀਆ ਨੇ ਚੀਫ ਖਾਲਸਾ ਦੀਵਾਨ ਦੀ ਨੀਂਹ ਰਖੀ ਜਿਸ ਵਿੱਚ 29 ਸਿੰਘ ਸਭਾਵਾਂ ਲੀਨ ਹੋ ਗਈਆਂ। ਭਾਈ ਅਰਜਨ ਸਿੰਘ ਬਾਗੜੀਆਂ ਪ੍ਰਧਾਨ, ਸਰਦਾਰ ਸੁੰਦਰ ਸਿੰਘ ਮਜੀਠੀਆ ਸਕੱਤਰ ਚੁਣੇ ਗਏ। ਭਾਈ ਵੀਰ ਸਿੰਘ ਸਰਦਾਸ ਹਰਬੰਸ ਸਿੰਘ ਅਟਾਰੀ, ਸਰਦਾਰ ਤਰਲੋਚਨ ਸਿੰਘ ਤੇ ਸਰਦਾਰ ਬਹਾਦੁਰ ਜੋਧ ਸਿੰਘ ਆਦਿ ਮੁਖ ਮੈਂਬਰ ਸਨ। ਗੁਰਮਤਿ, ਗੁਰਬਾਣੀ ਤੇ ਸਿਖ ਇਤਿਹਾਸ ਦਾ ਪਰਚਾਰ-ਪ੍ਰਸਾਰ ਇਨ੍ਹਾਂ ਦਾ ਮੁਖ ਮੰਤਵ ਸੀ। ਇਨ੍ਹਾਂ ਸੰਸਥਾਵਾਂ ਨੇ ਅਪਣੇ ਸਮੇ ਸ਼ਲਾਘਾ-ਯੋਗ ਕੰਮ ਕੀਤਾ ਪਰ ਹੁਣ ਇਹ ਇਤਨੀਆਂ ਗਤੀ-ਸ਼ੀਲ ਨਹੀਂ ਰਹੀਆਂ। ਹੁਣ ਫਿਰ ਇਨ੍ਹਾਂ ਸੰਸਥਾਵਾਂ ਨੂੰ ਪੁਨਰਜੀਵਿਤ ਕਰਨ ਦੀ ਲੋੜ ਆ ਪਈ ਹੈ ਜਿਸ ਲਈ ਉਪਰਾਲੇ ਕਰਨੇ ਲੋੜੀਂਦੇ ਹਨ। ਨਵੀਆਂ ਸੰਸਥਾਵਾਂ ਸਿਖ ਮਿਸ਼ਨਰੀ ਸਕੂਲ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਤੇ ਕਈ ਟਰਸਟ ਵਿਦਿਆ ਵਲ ਚੰਗਾ ਧਿਆਨ ਦੇ ਰਹੇ ਹਨ ਪਰ ਇਸ ਸਭ ਦੇ ਬਾਵਜੂਦ ਵੀ ਅਸੀਂ ਪਤਿਤਪੁਣੇ ਦਾ ਤੇ ਨਸ਼ਿਆਂ ਦਾ ਵਹਾ ਠੱਲ ਨਹੀਂ ਸਕੇ ਇਸ ਖਾਤਰ ਇਨ੍ਹਾਂ ਸੰਸਥਾਵਾਂ ਨੂੰ ਅਪਣੀਆਂ ਗਤੀ ਵਿਧੀਆਂ ਹੋਰ ਤੇਜ਼ ਕਰਨ ਦੀ ਜ਼ਰੂਰਤ ਹੈ ਖਾਸ ਕਰਕੇ ਪਿੰਡਾਂ ਵਿਚ। ਸਿੱਖ ਪੰਥ ਨੂੰ ਵੀ ਇਨ੍ਹਾਂ ਸੰਸਥਾਵਾਂ ਪਿਛੇ ਪੱਕੇ ਪੈਰੀ ਖੜੋਣਾ ਚਾਹੀਦਾ ਹੈ ਤੇ ਲੋੜੀਂਦੀ ਮਾਇਕ ਤੇ ਸਰੀਰਿਕ ਸਹਾਇਤਾ ਕਰਨੀ ਚਾਹੀਦੀ ਹੈ।
ਸਿੱਖ ਵਿਦਿਅਕ ਕਾਨਫਰੰਸਾਂ ਪ੍ਰਤੀ: 9 ਜਨਵਰੀ 1908 ਨੂੰ ਸਿਖ ਐਂਜੂਕੇਸ਼ਨਲ ਕਾਨਫਰੰਸ ਹੋਂਦ ਵਿੱਚ ਆਈ ਜਿਸ ਦਾ ਮਨੋਰਥ ਸਿਖਾਂ ਵਿੱਚ ਵਿਦਿਆ ਪ੍ਰਚਾਰ-ਪ੍ਰਸਾਰ ਸੀ। ਇਹ ਇੱਕ ਕੇਂਦਰੀ ਸਿਖ ਸੰਸਥਾ ਹੈ ਜਿਸ ਦੀਆਂ ਹਣ ਤਕ 61 ਸਾਲਾਨਾ ਸਮਾਗਮ ਹੋ ਚੁੱਕੇ ਹਨ। ਪਹਿਲਾਂ-ਪਹਿਲ ਇਨ੍ਹਾਂ ਕਾਨਫਰੰਸਾਂ ਨੇ ਸਿਖ ਪੰਥ ਦੀ ਬੜੀ ਯੋਗ ਅਗਵਾਈ ਕੀਤੀ ਪਰ ਸਮਾਂ ਪਾਕੇ ਆਮ ਸਿਖਾਂ ਦਾ ਇਨ੍ਹਾਂ ਨਾਲੋ ਜਿਵੇਂ ਨਾਤਾ ਜਿਹਾ ਟੁੱਟ ਗਿਆ ਹੈ ਤੇ ਇਹ ਬਸ ਇੱਕ ਰਸਮ ਜਹੀ ਬਣ ਕੇ ਰਹਿ ਗਈਆਂ ਹਨ। ਇਹੋ ਸਾਡੀ ਤ੍ਰਾਸਦੀ ਹੈ। ਜਦੋਂ ਸਾਨੂੰ ਕਿਸੇ ਤੌਰ ਤਰੀਕੇ ਦੀ ਜਿਆਦਾ ਜ਼ਰੂਰਤ ਹੁੰਦੀ ਹੈ ਅਸੀਂ ਉਸ ਨੂੰ ਰਸਮ ਬਣਾ ਲੈਂਦੇ ਹਾਂ ਤੇ ਉਸਦੀ ਗੰਭੀਰਤਾ ਖਤਮ ਕਰ ਦੇਂਦੇ ਹਾਂ। ਹੁਣ ਲੋੜ ਹੈ ਕਿ ਇਨ੍ਹਾਂ ਸੰਸਥਾਗਤ ਕਾਨਫਰੰਸਾਂ ਨੂੰ ਅਸੀ ਂਗਤੀਸ਼ੀਲ ਕਰੀਏ ਤੇ ਇਸ ਸਿਸਟਮ ਨੂੰ ਸਾਡਾ ਸਾਂਝਾ ਮੁਹਾਜ਼ ਬਣਾ ਕੇ ਅੱਗੇ ਚਲੀਏ। ਕਾਨਫਰੰਸਾਂ ਰਾਹੀਂ ਅਸੀਂ ਸਾਂਝੇ ਫੈਸਲੇ ਲਈਏ ਤੇ ਇਸ ਨੂੰ ਕੇਂਦਰੀ ਵਿਦਿਅਕ ਸੰਸਥਾ ਦਾ ਰੂਪ ਦੇ ਦੇਈਏ ਜੋ ਸਾਰੀਆਂ ਸਿੱਖ ਵਿਦਿਅਕ ਸੰਸਥਾਵਾਂ ਦਾ ਕੇਂਦਰ ਬਿੰਦੂ ਹੋ ਜਾਵੇ ਤੇ ਸਾਰੇ ਘੁਲ ਮਿਲ ਕੇ ਚਲਣ। ਅਜੋਕੇ ਸਮੇਂ ਤੇ ਭਵਿਖ ਨੂੰ ਵੇਖਦੇ ਹੋਏ ਧਾਰਮਿਕ ਪਾਠ ਪੁਸਤਕਾਂ ਦੀ ਲੋੜੀਂਦੀ ਸੁਧਾਈ ਜਾਂ ਨਵੀਂ ਰਚਨਾ ਦੀ ਜ਼ਿਮੇਵਾਰੀ ਵੀ ਇਸਂ ਸੰਸ’ ਥਾ ਰਾਹੀਂ ਹੀ ਕੀਤੀ ਜਾਵੇ ਜਿਸ ਵਿੱਚ ਸਿੱਖ ਕਦਰਾਂ-ਕੀਮਤਾਂ ਤੇ ਸਭਿਆਚਾਰ, ਸੁਖੈਨ ਤੇ ਖਿੱਚ ਪਾਉਂਦੇ ਢੰਗ ਨਾਲ ਸਿਲਸਿਲੇਵਾਰ ਦਿਤੇ ਗਏ ਹੋਣ।
ਸਿੱਖ ਚਿੰਤਕਾਂ ਪ੍ਰਤੀ: ਸਿਖ ਵਿਦਵਾਨ-ਵਿਚਾਰਵਾਨ-ਚਿੰਤਕਾਂ ਪ੍ਰਤੀ ਬੇਨਤੀ ਹੈ ਕਿ ਉਹ ਮਿਲਕੇ ਸਿਖ ਕੌਮ ਦੀ ਅਧੋਗਤੀ ਤੇ ਸਿੱਖ ਵਿਦਿਅਕ ਸੰਸਥਾਵਾਂ ਨੂੰ ਨਿਘਾਰ ਵਿਚੋਂ ਕਢਕੇ ਉਚਾ ਚੁੱਕਣ ਦੇ ਰਾਹ ਲੱਭਣ। ਇਨ੍ਹਾਂ ਰਾਹਾਂ ਨੂੰ ਮੀਡੀਆ ਰਾਹੀਂ ਆਮ ਸਿਖਾਂ ਤਕ ਪਹੁੰਚਾਉਣ ਤੇ ਨਵੀਂ ਪੀੜ੍ਹੀ ਨੂੰ ਸਮਝਾਉਣ-ਬੁਝਾਉਣ ਦਾ ਕੰਮ ਕਰਨ। ਪਾਠ ਪੁਸਤਕਾਂ ਵਿਚੋਂ ਗੁਆਚੀ ਸਿਖੀ, ਸਿਖ ਕਦਰਾਂ-ਕੀਮਤਾਂ ਤੇ ਸਿਖ ਇਤਿਹਾਸ ਦੁਬਾਰਾ ਬਹਾਲ ਕਰਨ। ਸਿੱਖ ਸੰਸਥਾਵਾਂ ਵਿੱਚ ਜਾਂ ਜਿਥੇ ਸਿੱਖ ਵਿਦਿਆਰਥੀ ਪੜ੍ਹਦੇ ਹੋਣ ਸਿੱਖੀ ਪ੍ਰਤੀ ਵਿਆਖਿਆਨ ਦੇਣ ਜਿਸ ਤਰ੍ਹਾਂ ਦਾ ਕਾਰਜ ਸਿਖ ਮਿਸ਼ਨਰੀ ਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਆਦਿ ਕਰ ਰਹੇ ਹਨ।
ਸਿੱਖਾਂ ਨਾਲ ਸਬੰਧਤ ਯੂਨੀਵਰਸਿਟੀਆਂ ਪ੍ਰਤੀ: ਸਿਖਾਂ ਨਾਲ ਸਬੰਧਤ ਯੂਨੀਵਰਸਟੀਆਂ ਵਿੱਚ ਸਿੱਖੀ ਪ੍ਰਤੀ ਤੇ ਸਿੱਖੀ-ਸਿੱਖਿਆ ਪ੍ਰਤੀ ਗੰਭੀਰ ਮੁਲਾਂਕਣ, ਸਰਵੇ, ਖੋਜ ਤੇ ਲੋੜੀਂਦਾ ਪਥ-ਪ੍ਰਦਰਸ਼ਨ ਹੋਣਾ ਚਾਹੀਦਾ ਹੈ। ਇਨ੍ਹਾਂ ਯੂਨੀਵਰਸਿਟੀਆਂ ਵਿੱਚ ਯੋਗ ਤੇ ਸਿਖੀ ਕਦਰਾਂ-ਕੀਮਤਾਂ ਰਖਦੇ ਪ੍ਰਬੰਧਕਾਂ ਤੇ ਪ੍ਰੋਫੈਸਰਾਂ ਦੀ ਨਿਯੁਕਤੀ ਲਈ ਲਗਾਤਾਰ ਉਪਰਾਲੇ ਹੋਣੇ ਚਾਹੀਦੇ ਹਨ। ਸਿੱਖ ਵਿਦਿਆਰਥੀਆਂ ਦੇ ਅਜੋਕੇ ਹਾਲਾਤ ਉਤੇ ਵੀ ਗੰਭੀਰਤਾ ਨਾਲ ਖੋਜ ਕਰਵਾਉਣ ਦੀ ਜ਼ਰੂਰਤ ਹੈ ਤੇ ਇਸ ਦੇ ਸਥਾਈ ਹਲ ਲਭਣ ਦਾ ਉਪਰਾਲਾ ਹੋਣਾ ਚਾਹੀਦਾ ਹੈ। ਯੂਨੀਵਰਸਿਟੀਆਂ ਨੂੰ ਅਪਣੇ ਸਲੇਬਸ ਵਿੱਚ ਸਿੱਖ-ਕਦਰਾਂ ਕੀਮਤਾਂ ਵਾਲਾ ਸਾਹਿਤ ਤੇ ਪੰਜਾਬੀ ਨੂੰ ਲੋਂੜੀਂਦਾ ਸਥਾਨ ਦੇਣਾ ਚਾਹੀਦਾ ਹੈ। ਅਧੀਨ ਕਾਲਜਾਂ ਵਿੱਚ ਸਿਖ-ਪੰਥ ਪ੍ਰਤੀ ਲੋੜੀਂਦਾ ਪ੍ਰਚਾਰ-ਪ੍ਰਸਾਰ ਵੀ ਹੋਣਾ ਚਾਹੀਦਾ ਹੈ ਤੇ ਧਾਰਮਿਕ ਸਿਖਿਆ ਨੂੰ ਲੋਂੜੀਂਦਾ ਮਹੱਤਵ ਦੇਣਾ ਚਾਹੀਦਾ ਹੈ।
ਸਿੱਖ ਵਿਦਿਅਕ ਸੰਸਥਾਵਾਂ ਦੇ ਪ੍ਰਬੰਧਕਾਂ ਪ੍ਰਤੀ: ਸਿੱਖ ਵਿਦਿਅਕ ਸੰਸਥਾਵਾਂ ਦਾ ਪ੍ਰਬੰਧ ਉਨ੍ਹਾਂ ਪ੍ਰਬੰਧਕਾਂ ਦੇ ਹੱਥ ਹੋਵੇ ਜੋ ਸਿੱਖੀ ਵਿੱਚ ਪ੍ਰਪੱਕ ਹੋਣ। ਸਕੂਲਾਂ ਕਾਲਜਾਂ ਦੀਆਂ ਯੋਗ ਬਿਲਡਿੰਗਾਂ ਤੇ ਪੜ੍ਹਾਈ ਲਈ ਲੋੜੀਂਦਾ ਸਮਾਨ ਲਗਾਤਾਰ ਮਿਲਦੇ ਰਹਿਣ। ਪ੍ਰਬੰਧਕ ਪ੍ਰਿੰਸੀਪਲ ਅਧਿਆਪਕ ਤੇ ਸਟਾਫ ਇਹੋ ਜਿਹੇ ਚੁਨਣ ਜੋ ਖੁਦ ਸਿੱਖੀ ਕਦਰਾਂ-ਕੀਮਤਾਂ ਰਹੁ-ਰੀਤਾਂ ਦੇ ਧਾਰਨੀ ਹੋਣ ਤੇ ਸਿੱਖੀ ਫੈਲਾਉਣ ਲਈ ਪੂਰਨ ਪ੍ਰਤ੍ਵੀਬਧ ਹੋਣ ਤੇ ਸਿਰੜ ਸਿਦਕ ਤੇ ਲਗਨ ਨਾਲ ਸਿਖੀ ਆਦਰਸ਼ਾਂ, ਕਦਰਾਂ-ਕੀਮਤਾਂ ਨੂੰ ਪੜ੍ਹਾਉਣ ਫੈਲਾਉਣ। ਪ੍ਰਬੰਧਕ ਖੁਦ ਆਪ ਇਹ ਯਕੀਨ ਕਰਨ ਤੇ ਸਮੇਂ ਸਮੇਂ ਚੈਕ ਕਰਨ ਕਿ ਅਧਿਆਪਕ ਸਿੱਖੀ ਕਦਰਾਂ-ਕੀਮਤਾਂ ਦੇ ਆਪ ਵੀ ਧਾਰਨੀ ਹਨ ਤੇ ਵਿਦਿਆਰਥੀਆਂ ਨੂੰ ਵੀ ਇਨ੍ਹਾਂ ਕਦਰਾਂ ਕੀਮਤਾਂ ਵਿੱਚ ਢਾਲਣ ਦੀ ਦਿਲਚਸਪੀ ਲੈ ਰਹੇ ਹਨ। ਸਮੇਂ ਸਮੇਂ ਮੀਟਿੰਗਾਂ ਕਰਕੇ ਤੇ ਸਕੂਲ-ਕਾਲਿਜ ਜਾ ਕੇ ਮੁਸ਼ਕਲਾਂ ਸੁਣਦੇ ਤੇ ਦੂਰ ਕਰਨ ਵਿੱਚ ਲੱਗੇ ਰਹਿਣ। ਸਿੱਖ ਵਿਦਿਅਕ ਸੰਸਥਾਵਾਂ ਨੂੰ ਅਮੀਰ ਸਿੱਖ ਵਰਗ ਦੀ ਸਹਾਇਤਾ ਨਾਲ ਅਪਣੇ ਆਪ ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰਨਾ ਚਾਹੀਦਾ ਹੈ। ਆਰਥਿਕ ਫੰਡ ਪੈਦਾ ਕਰਕੇ ਵਿਦਿਆਰਥੀਆਂ ਨੂੰ ਪੜ੍ਹਣ ਤੋਂ ਬਾਦ ਅਪਣੇ ਪੈਰੀਂ ਆਪ ਖੜ੍ਹੇ ਹੋਣ ਵਿੱਚ ਮਦਦ ਕਰਨੀ ਚਾਹੀਦੀ ਹੈ। ਗਰੀਬ ਸਿਖ ਬਚਿੱਆਂ ਦੀਆਂ ਪੁਸਤਕਾਂ ਲਈ ਤੇ ਹੋਰ ਛੋਟੇ ਮੌਟੇ ਖਰਚਿਆਂ ਲਈ ਸਿਖ ਸੰਸਥਾਵਾਂ ਵਧਕੇ ਵਜ਼ੀਫੇ ਤੇ ਹੋਰ ਮਾਲੀ ਮਦਦ ਦੇਣ। ਕੇਂਦਰੀ ਸਰਕਾਰ ਵਿੱਚ ਉਚੇ ਪਦਾਂ ਲਈ ਤਿਆਰ ਕਰਨ ਵਿੱਚ ਸਭ ਸਿੱਖ ਸੰਸਥਾਵਾਂ ਨੂੰ ਲੋੜੀਦੀ ਮਦਦ ਕਰਨੀ ਚਾਹੀਦੀ ਹੈ।
ਪ੍ਰਿੰਸੀਪਲਾਂ ਪ੍ਰਤੀ: ਵਿਦਿਆਰਥੀਆਂ ਦੇ ਜੀਵਨ-ਅਮਲ ਵਿਚ, ਸਿੱਖ ਆਚਰਨ, ਸਿੱਖ ਜੀਵਨ ਜਾਚ, ਗੁਰ ਇਤਿਹਾਸ ਦਾ ਸੰਚਾਰ ਕਰਕੇ ਉਨ੍ਹਾਂ ਨੂੰ ਗਤੀਸ਼ੀਲ-ਸ਼ਖਸ਼ੀਅਤ ਦੇ ਧਾਰਨੀ ਬਣਾਉਣ ਦਾ ਮੁੱਖ ਜ਼ਿਮਾ ਪ੍ਰਿੰਸੀਪਲਾਂ ਤੇ ਹੈਡਮਾਸਟਰ ਸਾਹਿਬਾਨਾਂ ਉਪਰ ਹੈ। ਇਸ ਖਾਤਰ ਉਨ੍ਹਾਂ ਨੂੰ ਅਪਣਾ-ਆਪਾ ਅਜਿਹਾ ਬਣਾਉਣਾ ਹੋਵੇਗਾ ਕਿ ਉਹ ਵਿਦਿਆਰਥੀਆਂ ਲਈ ਆਦਰਸ਼ ਬਣ ਕੇ ਸਾਹਮਣੇ ਹੋਣ। ਗੁਰੂ ਦੇ ਪੂਰਨ ਗੁਰਸਿੱਖ ਬਣ ਕੇ ਕਹਿਣੀ-ਕਰਨੀ ਇੱਕ ਰੱਖਕੇ, ਵਿਦਿਆਲੇ ਨੂੰ ਅਪਣਾ ਇਸ਼ਟ ਜਾਣ ਕੇ ਹੀ ਇਹ ਸਭ ਕਰ ਸਕਣਗੇ। ਨਵੀਂ ਪੀੜੀ ਨੂੰ ਚੰਗੇ ਸਿੱਖ ਬਣਾਉਣ ਲਈ ਧਰਮ ਪ੍ਰਤੀ ਪੂਰਨ ਪ੍ਰਤੀਬੱਧਤਾ, ਅਨੁਸ਼ਾਸ਼ਨ, ਸ਼ਰਧਾ, ਸਿਦਕ, ਲਗਨ ਤੇ ਸਿਰੜ: ਘਟੋ ਘਟ ਇਹ ਲੱਛਣ ਤਾਂ ਅਪਣਾਉਣੇ ਹੀ ਪੈਣਗੇ। ਚੰਗੇ ਪ੍ਰਬੰਧਕ, ਚੰਗੇ ਸ਼ਾਸਕ, ਚੰਗੇ ਅਰਥਚਾਰੀ, ਚੰਗੇ ਅਧਿਆਪਕ ਤੇ ਉਤਮ ਗੁਰਸਿੱਖ ਵਾਲੇ ਸਾਰੇ ਹੀ ਲੱਛਣ ਇੱਕ ਚੰਗੇ ਪ੍ਰਿੰਸੀਪਲ ਵਿੱਚ ਹੋਣੇ ਚਾਹੀਦੇ ਹਨ। ਖਾਲਸਾ ਸਕੂਲਾਂ ਵਿੱਚ ਪੜ੍ਹਾਈ ਦਾ ਮਿਆਰ ਉਚੇਰਾ ਹੋਵੇ, ਪੰਜਾਬੀ ਮੀਡੀਅਮ ਤੇ ਧਾਰਮਿਕ ਵਿਦਿਆ ਲਾਜ਼ਮੀ ਹੋਵੇ ਜਿਸ ਲਈ ਹਰ ਕਲਾਸ ਲਈ ਘਟੋ ਘਟ ਇੱਕ ਪੀਰੀਅਡ ਧਾਰਮਿਕ ਸਿਖਿਆ ਦਾ ਜ੍ਰਰੂਰ ਹੋਵੇ। ਸਾਰੇ ਗੁਰਪੁਰਬ ਉਤਸ਼ਾਹ ਨਾਲ ਮਨਾਏ ਜਾਣ ਜਿਸ ਵਿੱਚ ਸਾਰੇ ਵਿਦਿਆਰਥੀਆਂ ਦਾ ਹਾਜ਼ਿਰ ਰਹਿਣਾ ਲਾਜ਼ਮੀ ਹੋਵੇ।
ਅਧਿਆਪਕਾਂ ਪ੍ਰਤੀ: ਵਿਦਿਆ ਦਾ ਅਸਲ ਮਨੋਰਥ ਹੈ ਸੱਚ ਨੂੰ ਗ੍ਰਹਿਣ ਕਰਕੇ ਅੰਤਮ ਸੱਚ ਤਕ ਪਹੁਚਾਉਣਾ। ਸਿੱਖ ਵਿਦਿਆਰਥੀਆਂ ਨੂੰ ਇਸ ਸੱਚ ਦੇ, ਇਸ ਸਿੱਖੀ ਦੇ ਸਹੀ ਰਸਤੇ ਪਾਉਣ ਦਾ ਬੀੜਾ ਤਾਂ ਸਿੱਖ ਅਧਿਆਪਕਾਂ ਨੂੰ ਹੀ ਮੁਖ ਤੌਰ ਤੇ ਚੁੱਕਣਾ ਪਵੇਗਾ। ਵਿਦਿਆਰਥੀ ਚੰਚਲ ਸੁਭਾ ਦੇ ਹੁੰਦੇ ਹਨ, ਉਨ੍ਹਾਂ ਦਾ ਮਨ ਮੋਮ ਵਰਗਾ ਹੁੰਦਾ ਹੈ ਜਿਸ ਸਾਚੇ ਵਿੱਚ ਪਾਏ ਢਲ ਗਏ। ਉਨ੍ਹਾਂ ਉਤੇ ਬਾਹਰੀ ਪ੍ਰਭਾਵ ਜਲਦੀ ਅਸਰ ਕਰਦੇ ਹਨ ਅੰਦਰੂਨੀ ਪ੍ਰਭਾਵ ਸਮਾਂ ਪਾਕੇ। ਉਨ੍ਹਾਂ ਦੇ ਆਦਰਸ਼ ਅਧਿਆਪਕ ਹੁੰਦੇ ਹਨ। ਇਸ ਲਈ ਅਧਿਆਪਕ ਨੂੰ ਮਿਸਾਲ ਬਣ ਕੇ ਸਾਹਮਣੇ ਆਉਣਾ ਚਾਹੀਦਾ ਹੈ। ਉਨ੍ਹਾਂ ਨੂੰ ਅਪਣੇ ਵਿਸ਼ੇ ਦੀ ਮਾਹਰਤਾ ਦੇ ਨਾਲ-ਨਾਲ ਅਪਣੇ ਆਪ ਨੂੰ ਸੱਚਾ ਗੁਰਸਿੱਖ ਤੇ ਪੰਜ ਕਕਾਰੀ ਰਹਿਤ ਧਾਰਨੀ ਹੋਣਾ ਚਾਹੀਦਾ ਹੈ। ਏਥੇ ਢਾਲਣ ਵਾਲੇ ਅਧਿਆਪਕ ਹਨ ਤੇ ਸਾਂਚਾ ਵਿਦਿਆ। ਅਸਲ ਵਿਦਿਆ ਅਪਣੇ ਅੰਤਿਮ ਅਰਥਾਂ ਵਿੱਚ ਮਨੁਖ ਦੇ ਸ਼ੈਤਾਨੀ ਆਪੇ ਨੂੰ ਵਸ ਵਿੱਚ ਕਰਨ ਤੇ ਅਪਣੀ ਹਸਤੀ ਵਿਚੋਂ ਇੱਕ ਨਵਾਂ ਮਨੁਖ ਉਤਪੰਨ ਕਰਨ ਨਾਲ ਸਬੰਧਤ ਹੈ। ਗੁਰਮਤਿ ਵਿਦਿਆ ਅੰਦਰੋਂ ਬਾਹਰੋਂ ਨਿਰਮਲ, ਬੰਧਨ ਮੁਕਤ, ਸਹਿਜ-ਸੰਤੁਲਿਤ ਸ਼ਖਸ਼ੀਅਤ ਬਣਾਉਂਦੀ ਹੈ। ਗੁਰਮਤਿ ਅਨੁਸਾਰ ਵਿਦਿਆ ਦਾ ਆਦਰਸ਼ ਸਚਿਆਰੇ ਜੀਵ ਪੈਦਾ ਕਰਨਾ ਹੈ, ਗੁਰਮੁਖ ਵਿਅਕਤੀ ਬਣਾਉਣਾ ਹੈ, ਜਾਗਦੀ ਜ਼ਮੀਰ ਵਾਲੇ ਇਨਸਾਨ ਪੈਦਾ ਕਰਨਾ ਹੈ, ਸੁਧਰਮੀ ਮਨੁਖ ਪੈਦਾ ਕਰਨਾ ਹ ੈਅਤੇ ਸਭ ਤੋਂ ਵੱਧਕੇ ਮਾਨਸਿਕ ਅਤੇ ਆਤਮਿਕ ਸੋਝੀ ਵਾਲੇ ਬੰਦੇ ਜੋ ‘ਵਿਦਿਆ ਵੀਚਾਰੀ ਪਰੳਪਕਾਰੀ ‘(ਪੰਨਾ 356) ਨੂੰ ਆਪਣੇ ਵਿਅਕਤੀਤਵ ਵਿੱਚ ਢਾਲਕੇ ਅਪਣੇ ਕ੍ਰਤਿਤਵ ਦਾ ਅੰਗ ਬਣ ਸਕਣ। ਗੁਰਮਤਿ ਅਨੁਸਾਰ ਢਾਲਿਆ ਵਿਦਿਆਰਥੀ ਸਹੀ ਮਾਨਿਆਂ ਵਿੱਚ ਗਤੀਸ਼ੀਲ-ਸ਼ਖਸ਼ੀਅਤ ਬਣ ਸਕਦਾ ਹੈ। ਘਾੜੇ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਉਸੇ ਲਗਨ ਨਾਲ ਘੜਣਾ ਹੈ ਜਿਸਤਰ੍ਹਾਂ ਮਾਹਿਰ ਕਾਰੀਗਰ ਲਾਜਵਾਬ ਗਹਿਣੇ ਘੜਦਾ ਹੈ। ਵਿਸ਼ੇ ਦੀ ਮੁਹਾਰਤਾ ਦੇ ਨਾਲ ਨਾਲ ਗੁਰਮਤਿ ਅਸੂਲਾਂ ਦੀ ਪਰਬੀਣਗੀ ਅਧਿਆਪਕਾਂ ਲਈ ਲਾਜ਼ਮੀ ਹੈ। ਸਿਰੜ, ਸਿਦਕ, ਮਿਹਨਤ ਤੇ ਲਗਨ ਨਾਲ ਉਨ੍ਹਾਂ ਨੂੰ ਅਪਣੀ ਕਾਰੀਗਰੀ ਦਾ ਕਮਾਲ ਲਗਾਤਾਰ ਵਿਖਾਉਣਾ ਪਵੇਗਾ ਤੇ ਅਕਾਣਾ-ਥਕਾਣਾ ਤੋਂ ਕੋਹਾਂ ਦੂਰ ਸਿਦਕੀ ਜੀ ਵਾਂਗ ਅਪਣੀ ਨਵੀਂ ਪਨੀਰੀ ਨੂੰ ਘੜਣਾ ਹੋਵੇਗਾ। ਅਪਣੇ ਮਸਲੇ ਬੜੇ ਹੋਣਗੇ ਕੁਲੀ-ਗੁਲੀ-ਜੁਂੱਲੀ ਦੇ ਪਰ ਜਿੱਥੇ ਧਰਮ ਦਾ ਮਸਲਾ ਪ੍ਰਮੁਖ ਹੋ ਜਾਏ ਤੇ ਸਮੁਚੀਆਂ ਪੀਹੜੀਆਂ ਦਾ ਭਵਿੱਖ ਹੀ ਮਤਰੇ ਵਿੱਚ ਪੈ ਜਾਏ ਉਥੇ ਦੁਨਿਆਬੀ ਲੋੜਾਂ ਨੂੰ ਪਹਿਲ ਨਹੀਂ ਦਿਤੀ ਜਾ ਸਕਦੀ।
ਜਿਨ੍ਹਾਂ ਹੱਥ ਸਿੱਖ ਕੌਮ ਦਾ ਭਵਿਖ ਹੈ ਆਸ਼ਾ ਹੈ ਉਹ ਸਾਡੀਆਂ ਅਗਲੀਆਂ ਪੀੜੀਆਂ ਨੂੰ ਹੋਰ ਬੇਮੁਖ ਨਹੀਂ ਹੋਣ ਦੇਣਗੇ ਤੇ ਭਟਕਣਾਂ ਵਿੱਚ ਲਟਕਦੇ ਨਹੀ ਛੱਡ ਦੇਣਗੇ ਇਹੋ ਦਾਸ ਦੀ ਪ੍ਰਾਥਨਾ ਹੈ। ਆਸ਼ਾ ਹੈ ਸਾਰੇ ਸਿੱਖ ਵੀਰ, ਸਾਰੀਆਂ ਸਿੱਖ ਜੱਥੇਬੰਦੀਆਂ ਇਸ ਨਾਜ਼ੁਕ ਸਥਿਤੀ ਨੂੰ ਸੰਭਾਲਣਗੀਆਂ ਤੇ ਨਵੀਂ ਪੀੜ੍ਹੀ ਇੱਕ ਸੁਚੱਜੀ ਸਿੱਖ ਪੀੜੀ ਹੋਵੇਗੀ।


(20/08/12)
ਹਰਦੇਵ ਸਿੰਘ ਜੰਮੂ

ਸਤਿਕਾਰ ਯੋਗ ਵੀਰ ਅਮਰੀਕ ਸਿੰਘ ਰਾਜਪੁਰਾ ਜੀ,
ਸਤਿ ਸ਼੍ਰੀ ਅਕਾਲ!
ਮੇਰੇ ਵਲ ਆਪ ਜੀ ਦੇ ਪੱਤਰ ਦਾ ਧਨਵਾਦ!

ਮੈਂ ਆਪ ਜੀ ਵਲੋਂ ਚੁੱਕ ਗਏ ਲਾਹੇਵੰਦ ਸਵਾਲ ਨੋਟ ਕਰ ਲਏ ਹਨ ਅਤੇ ਦੁਹਰਾੳ ਤੋਂ ਬੱਚਣ ਲਈ ਉਨ੍ਹਾਂ ਸਵਾਲਾਂ ਦਾ ਜਵਾਬ ਵੀਰ ਸਰਵਜੀਤ ਸਿੰਘ ਜੀ ਵਲੋਂ ਜਵਾਬ ਮਿਲਣ ਉਪਰੰਤ ਜਰੂਰ ਦੇਵਾਂ ਗਾ। ਵੀਰ ਸਰਵਜੀਤ ਜੀ ਕਿਸੇ ਰੁਝੇਵੇਂ ਵਿੱਚ ਹੋ ਸਕਦੇ ਹਨ ਇਸ ਲਈ ਕੁੱਝ ਇੰਤਜ਼ਾਰ ਕਰ ਲਈਏ ਤਾਂ ਚੰਗਾ ਹੈ। ਆਸ ਹੈ ਕਿ ਉਨ੍ਹਾਂ ਵਲੋਂ ਜਵਾਬ ਛੇਤੀ ਹੀ ਆ ਜਾਏਗਾ!
ਵੀਰ ਜੀ ਮੇਰੀ ਇਤਨੀ ਔਕਾਤ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਦੇ ਉਲਟ ਰਿਵਾਈਤਾਂ ਪਾਉਣ ਦੀ ਗਲ ਕਰਾਂ ਜਾਂ ਗੁਰੂਆਂ ਵਲੋਂ ਗੁਰਬਾਣੀ ਅਨੁਸਾਰ ਪਾਈਆਂ ਹਿਦਾਅਤੀ ਰਿਵਾਈਤਾਂ ਬਦਲਣ ਦਾ ਜਤਨ ਕਰਾਂ। ਵਿਦਵਤਾ ਦਾ ਐਸਾ ਭਰਮ ਮੈਂ ਕਦੇ ਵੀ ਨਹੀਂ ਪਾਲਿਆ।
ਬੇਨਤੀ ਹੈ ਕਿ ਪਹਿਲਾਂ ਵੀਰ ਸਰਵਜੀਤ ਸਿੰਘ ਜੀ ਵਲੋਂ ਜਵਾਬ ਦੀ ਉਡੀਕ ਕਰ ਲਈਏ ਤਾਂ ਕਿ ਮੈਂ ਆਪ ਜੀ ਨੂੰ ਵੀ ਆਪਣੇ ਸਵਾਲਾਂ ਦਾ ਮਹੱਤਵ ਸਪਸ਼ਟ ਕਰ ਸਕਾਂ!
ਹਰਦੇਵ ਸਿੰਘ ਜੰਮੂ-20. 8. 12


(20/08/12)
ਕਰਨਲ ਡਾ: ਦਲਵਿੰਦਰ ਸਿੰਘ ਗ੍ਰੇਵਾਲ

ਵੇਖਿ ਵਿਡਾਣੁ ਰਹਿਆ ਵਿਸਮਾਦੁ॥
ਕਰਨਲ ਡਾ: ਦਲਵਿੰਦਰ ਸਿੰਘ ਗ੍ਰੇਵਾਲ

ਵਿਸਮਾਦ-ਆਮ ਭਾਸ਼ਾ ਵਿੱਚ ਅਚੰਭਾ, ਹੈਰਾਨੀ, ਜੱਗੋਂ ਬਾਹਰੀ ਗੱਲ ਆਦਿ ਸਮਝਿਆ ਜਾਂਦਾ ਹੈ ਪਰ ਰੂਹਾਨੀ ਭਾਸ਼ਾ ਵਿੱਚ “ਵਿਸਮਾਦ ਇੱਕ ਐਸਾ ਉੱਚਾ ਰੰਗ ਹੈ, ਜੋ ਆਤਮਾ ਦਾ ਅਪਣਾ ਤ੍ਰੰਗ ਹੈ। ਇਹ ਮਨ ਜਾਂ ਸਰੀਰ ਦਾ ਖੇਲ੍ਹ ਨਹੀਂ, ਰੂਹ ਦਾ ਖੇਲ ਹੈ। ਜਦੋਂ ਕੋਈ ਸੁੰਦਰਤਾ ਲਿਸ਼ਕਾਰਾ ਮਾਰਦੀ ਹੈ ਮਨ ਦੀ ਗਤੀ ਗੁੰਮ ਹੋ ਜਾਂਦੀ ਹੈ ਤੇ ਆਤਮਾ ਵਿੱਚ ਅਪਣੇ ਸਹਿਜ ਸੁੱਖ ਦੀ ਇੱਕ ਰੰਗਤ ਪੈਦਾ ਹੁੰਦੀ ਹੈ। (ਉਹੀ) ਵਿਸਮਾਦ ਮਨ ਦਾ ਨਹੀਂ, ਰੂਹ ਦਾ ਖੇਲ੍ਹ ਹੈ”।
ਵਿਸਮਾਦ ਬਿਆਨ ਦੀ ਭਾਸ਼ਾ ਨਹੀਂ, ਵਿਸਮਾਦ ਚੁਪ ਚਾਪ ਮਾਨਣ ਦੀ ਅਵਸਥਾ ਹੈ। ਵਿਸਮਾਦ ਕਾਦਰ ਦੀ ਕੁਦਰਤ ਨੂੰ ਦੇਖਿਆਂ ਉਪਜਦਾ ਹੈ: ਬਿਸਮੁ ਭਏ ਬਿਸਮਾਦ ਦੇਖਿ ਕੁਦਰਤਿ ਤੇਰੀਆ॥ (ਪੰਨਾ ੫੨੧) ਵਿਸਮਾਦ ਸ਼ਬਦ ਮਨ ਦੀ ਉਪਜ ਹੈ ਰੂਹ ਦੀ ਨਹੀਂ। ਰੂਹ ਤਾਂ ਵਿਸਮਾਦੀ ਹੋਈ ਵਾਹ! ਵਾਹ! ਕਰਦੀ ਹੀ ਰਹਿ ਜਾਂਦੀ ਹੈ। ‘ਵਾਹੁ ਵਾਹੁ ਸਬਦੇ ਉਚਰੈ ਵਾਹੁ ਵਾਹੁ ਹਿਰਦੈ ਨਾਲਿ॥ (ਪੰਨਾ ੨੧੪) ‘ਸੱਚਾ ਸੁੱਚਾ ਵਿਸਮਾਦ ਉਸ ਪਰਮ ਪਿਤਾ ਪ੍ਰਮਾਤਮਾ ਤੇ ਉਸ ਦੀ ਕੁਦਰਤ ਦੇ ਅਦਭੁਤ ਨਜ਼ਾਰੇ ਨਾਲ ਜੁੜਿਆ ਹੈ: ‘ਬਿਸਮਨ ਬਿਸਮ ਭਏ ਜਉ ਪੇਖਿਓ ਕਹਨੁ ਨ ਜਾਇ ਵਡਿਆਈ॥ (ਪੰਨਾ ੮੨੧) ‘ਖਾਸ ਕਰਕੇ ਇਹ ਵਾਹ! ਵਾਹ! ਉਸ ਸੱਚੇ ਸੁੱਚੇ ਨਿਰਮਲ ਪਰਮਾਤਮਾ ਦੀ ਖਿੱਚ ਉਤਪੰਨ ਕਰਦਾ ਹੈ ਜੋ ਸਭਨਾਂ ਦੇ ਪ੍ਰਾਣਾ ਦਾ ਆਧਾਰ ਹੈ, ਜਿਸ ਦੀ ਸਾਰੀ ਇਹ ਕੁਦਰਤ ਹੈ: ‘ਏਕੰਕਾਰੁ ਏਕੁ ਪਾਸਾਰਾ ਏਕੈ ਅਪਰ ਅਪਾਰਾ॥ ਏਕੁ ਬਿਸਥੀਰਨੁ ਏਕੁ ਸੰਪੂਰਨੁ ਏਕੈ ਪ੍ਰਾਨ ਅਧਾਰਾ॥ ੩ ॥ ਨਿਰਮਲ ਨਿਰਮਲ ਸੂਚਾ ਸੂਚੋ ਸੂਚਾ ਸੂਚੋ ਸੂਚਾ॥ ਅੰਤ ਨ ਅੰਤਾ ਸਦਾ ਬੇਅੰਤਾ ਕਹੁ ਨਾਨਕ ਊਚੋ ਊਚਾ॥ ੪ ॥ (ਪੰਨਾ ੮੨੧) ‘ਜਿਸ ਦੇ ਗੁਣ ਬਿਆਨੋ ਬਾਹਰ ਹਨ: ‘ਬਿਸਮੁ ਪੇਖੈ ਬਿਸਮੁ ਸੁਣੀਐ ਬਿਸਮਾਦੁ ਨਦਰੀ ਆਇਆ॥ ਜਲਿ ਥਲਿ ਮਹੀਅਲਿ ਪੂਰਨ ਸੁਆਮੀ ਘਟਿ ਘਟਿ ਰਹਿਆ ਸਮਾਇਆ॥ ਜਿਸ ਤੇ ਉਪਜਿਆ ਤਿਸੁ ਮਾਹਿ ਸਮਾਇਆ ਕੀਮਤਿ ਕਹਣੁ ਨ ਜਾਏ॥ ਜਿਸ ਕੇ ਚਲਤ ਨ ਜਾਹੀ ਲਖਣੇ ਨਾਨਕ ਤਿਸਹਿ ਧਿਆਏ॥ ੪ ॥ (ਪੰਨਾ ੭੭੮) ‘
ਕਾਦਰ ਤੇ ਕੁਦਰਤ ਨੂੰ ਦੇਖਿਆਂ ਮਾਣਿਆਂ ਜੋ ਅਨੰਦ ਮਿਲਦਾ ਹੈ ਊਹੋ ਜਿਹਾ ਅਨੰਦ ਹੋਰ ਕੋਈ ਨਹੀਂ। ਵਾਹ! ਵਾਹ! ਕਰਦਿਆਂ ਹੀ ਰਹਿ ਜਾਈਦਾ ਹੈ। ਕਾਦਰ ਦੇ ਨਾਲ ਨਾਲ ਉਸ ਦੀ ਰਚੀ ਸਾਰੀ ਕੁਦਰਤ ਵੀ ਵਿਸਮਾਦ ਉਪਜਾਉਂਦੀ ਹੈ। ਕੁਦਰਤ ਦੇ ਪਦਾਰਥ, ਪੌਣ ਪਾਣੀ, ਬਿਜਲੀ, ਬੱਦਲ, ਅਗਨੀ, ਸੂਰਜ, ਚੰਦ, ਤਾਰੇ, ਹਵਾ, ਜੰਗਲਾਂ ਦੇ ਨਜ਼ਾਰੇ, ਸਭ ਵਿਸਮਾਦ ਪੈਦਾ ਕਰਦੇ ਹਨ: “ਕੁਦਰਤਿ ਪਉਣੁ ਪਾਣੀ ਬੈਸੰਤਰੁ ਕੁਦਰਤਿ ਧਰਤੀ ਖਾਕੁ॥ ਸਭ ਤੇਰੀ ਕੁਦਰਤਿ ਤੂੰ ਕਾਦਿਰੁ ਕਰਤਾ ਪਾਕੀ ਨਾਈ ਪਾਕੁ॥ ਨਾਨਕ ਹੁਕਮੈ ਅੰਦਰਿ ਵੇਖੈ ਵਰਤੈ ਤਾਕੋ ਤਾਕੁ।। (ਪੰਨਾ ੪੬੩-੪੬੪)
ਤ੍ਰਿਲੋਕੀ ਦੇ ਸਾਰੇ ਵਣ, ਤ੍ਰਿਣ ਹਰੇ ਹੋਏ ਵੇਖਕੇ ਮਨ ਮੋਹਿਆ ਜਾਂਦਾ ਹੈ। “ਵਣੁ ਤ੍ਰਿਣੁ ਤ੍ਰਿਭਵਣ ਭਏ ਹਰਿਆ ਦੇਖਿ ਦਰਸਨ ਮੋਹੀਆ॥ (ਪੰਨਾ ੯੨੯)”। ਤ੍ਰਿਲੋਕੀ ਦੇ ਸਾਰੇ ਵਣ, ਤ੍ਰਿਣ ਵਧਦੇ ਫੁਲਦੇ ਵੇਖਕੇ ਰੂਹ ਵਿੱਚ ਅੰਮ੍ਰਿਤ ਧਾਰਾ ਬਰਸਣ ਲੱਗ ਪੈਂਦੀ ਹੈ। “ਵਣੁ ਤ੍ਰਿਣੁ ਤ੍ਰਿਭਵਣੁ ਮਉਲਿਆ ਅੰਮ੍ਰਿਤ ਫਲੁ ਪਾਈ॥ (ਪੰਨਾ ੧੧੯੩) “ਧਰਤੀ ਆਕਾਸ਼ ਮੌਲਦੇ ਵੇਖਕੇ ਆਤਮਾ ਖਿੜ ਉਠਦੀ ਹੈ। ਅਪਣੀ ਕੁਦਰਤ ਨੂੰ ਮੌਲਿਆ ਵੇਖ ਤਾਂ ਪ੍ਰਮਾਤਮਾ ਵੀ ਖਿੜ ਉਠਦਾ ਹੈ। ਹਰ ਜੀ ਵਿੱਚ ਵਸਿਆ ਉਹ ਹਰ ਜੀ ਦੀ ਖੁਸ਼ਿ ਨਾਲ ਅਨੰਦਿਤ ਹੁੰਦਾ ਹੈ। ਮਉਲੀ ਧਰਤੀ ਮਉਲਿਆ ਅਕਾਸੁ॥ ਘਟਿ ਘਟਿ ਮਉਲਿਆ ਆਤਮ ਪ੍ਰਗਾਸੁ॥ ੧ ॥ ਰਾਜਾ ਰਾਮੁ ਮਉਲਿਆ ਅਨਤ ਭਾਇ॥ ਜਹ ਦੇਖਉ ਤਹ ਰਹਿਆ ਸਮਾਇ॥ (ਪੰਨਾ ੧੧੯੩) ਕਰਤੇ ਦੀ ਕਿਰਤ ਵੀ ਅਚਰਜ ਹੈ ਰੰਗੀ ਰੰਗੀ ਭਾਂਤੀ ਭਾਂਤੀ ਕਰ ਕਰ ਉਪਜਾਈ ਜਿਨਸੀ ਮਾਇਆ ਬਿਅੰਤ ਹੈ ਗਿਣਤੀ ਤੋਂ ਬਾਹਰ ਹੈ। “ਕਰਤੇ ਕੈ ਕਰਣੈ ਨਾਹੀ ਸੁਮਾਰੁ॥ (ਪੰਨਾ ੩) “ਕਿਤਨੀ ਅਸਚਰਜ ਭਰੀ ਕਿਰਤ ਹੈ ਇਹ ਜਿਸ ਨੂੰ ਬਿਆਨਿਆ ਨਹੀਂ ਜਾ ਸਕਦਾ। “ਅਚਰਜ ਕਿਛੁ ਕਹਣੁ ਨ ਜਾਈ। (ਪੰਨਾ ੮੮੩) “ਉਸ ਦਾ ਅਪਣਾ ਸਰੂਪ ਭਾਵੇਂ ਨਿਰਗੁਣ ਹੈ ਪਰ ਉਸ ਦੇ ਸਮੁਚੀ ਕਿਰਤ ਵਿੱਚ ਵਸਣਾ ਉਸ ਦਾ ਪੂਰੀ ਕਿਰਤ ਦਾ ਹਿਸਾ ਹੋਣਾ ਦਰਸਾਉਂਦਾ ਹੈ ਉਸ ਦਾ ਸਰਗੁਣ ਸਰੂਪ। ਜਿਵੇਂ ਉਸ ਦੀ ਕਿਰਤ ਅਚਰਜ ਹੈ ਤਿਵੇਂ ਉਸਦਾ ਇਹ ਰੂਪ ਵੀ ਅਸਚਰਜ ਹੈ ਜਿਸ ਦੀ ਜਿਤਨੀ ਵਿ ਵਡਿਆਈ ਕੀਤੀ ਜਾਵੇ ਥੋੜੀ ਹੈ। “ਅਚਰਜ ਰੂਪ ਵਡੀ ਵਡਿਆਈ”। (ਪੰਨਾ ੧੦੮੬)
ਉਸ ਪਰਮਾਤਮਾ ਦਾ ਵਿਡਾਣ, ਉਸ ਦੀ ਕਿਰਤ, ਉਸ ਦੀ ਉਪਜਾਈ ਸ਼੍ਰਿਸ਼ਟ ਵੀ ਤਾਂ ਘੱਟ ਵਿਸਮਾਦ ਪੈਦਾ ਨਹੀਂ ਕਰਦੀ ਉਸ ਪਰਮਾਤਮਾ ਨਾਲ ਰੂਹ ਨਾਲ ਜੁੜੇ ਹੋਏ ਲਈ: “ਵਿਸਮਾਦੁ ਨਾਦ ਵਿਸਮਾਦੁ ਵੇਦ॥ ਵਿਸਮਾਦੁ ਜੀਅ ਵਿਸਮਾਦੁ ਭੇਦ॥ ਵਿਸਮਾਦੁ ਰੂਪ ਵਿਸਮਾਦੁ ਰੰਗ॥ ਵਿਸਮਾਦੁ ਨਾਗੇ ਫਿਰਹਿ ਜੰਤ॥ ਵਿਸਮਾਦੁ ਪਉਣੁ ਵਿਸਮਾਦੁ ਪਾਣੀ॥ ਵਿਸਮਾਦੁ ਅਗਨੀ ਖੇਡਹਿ ਵਿਡਾਣੀ॥ ਵਿਸਮਾਦੁ ਧਰਤੀ ਵਿਸਮਾਦੁ ਖਾਣੀ॥ ਵਿਸਮਾਦੁ ਸਾਦਿ ਲਗਹਿ ਪਰਾਣੀ॥ ……. . ਵੇਖਿ ਵਿਡਾਣੁ ਰਹਿਆ ਵਿਸਮਾਦੁ॥ ਨਾਨਕ ਬੁਝਣੁ ਪੂਰੈ ਭਾਗਿ”॥ (ਪੰਨਾ ੪੬੪)
ਇਸ ਵਿਸਮਾਦ ਨੂੰ ਪ੍ਰਾਪਤ ਪੂਰੇ ਭਾਗਾਂ ਵਾਲੇ ਹੀ ਕਰ ਸਕਦੇ ਹਨ ਹਰ ਕੋਈ ਪ੍ਰਾਪਤ ਨਹੀਂ ਕਰ ਸਕਦਾ। ਵਿਸਮਾਦ ਪ੍ਰਾਪਤ ਕਰਨ ਲਈ ਉਸ ਪਰਮ ਪਿਤਾ ਨਾਲ ਨੇੜਾ ਤੇ ਉਸ ਦੀ ਕੁਦਰਤ ਨਾਲ ਪਿਆਰ ਪਾਉਣਾ ਜ਼ਰੂਰੀ ਹੁੰਦਾ ਹੈ। ਇਹ ਸਭ ਵਾਹਿਗੁਰੂ ਦੀ ਮਿਹਰ ਨਾਲ ਹੀ ਹੁੰਦਾ ਹੈ। ਵਾਹਿਗੁਰੂ ਦੀ ਮਿਹਰ ਤਾਂ ਹੀ ਹੁੰਦੀ ਹੈ ਜੇ ਅੰਦਰ ਉਸ ਵਲ ਖਿੱਚ ਉਪਜਦੀ ਹੈ, ਉਸ ਦੀ ਯਾਦ ਬਿਹਬਲ ਕਰਦੀ ਹੈ। ਉਸ ਦਾ ਨਾਮ ਹੋਠਾਂ ਤੇ, ਮਨ ਤੇ ਹੁੰਦਾ ਹੋਇਆ ਫਿਰ ਰੂਹ ਵਿੱਚ ਵਸ ਜਾਂਦਾ ਹੈ। ਚਾਰੇ ਪਾਸੇ ਵਾਹਿਗੁਰੂ ਤੇ ਉਸ ਦੀ ਕੁਦਰਤ ਹੀ ਨਜ਼ਰ ਆਉਂਦੀ ਹੈ ਤੇ ਕੁਦਰਤ ਵਿੱਚ ਵੀ ਉਹ ਹੀ ਨਜ਼ਰ ਆਉਂਦਾ ਹੈ। ਅੰਦਰ ਦੀ ਹਉਮੈ ਮਿਟ ਜਾਂਦੀ ਹੈ ਤੇ ਮਨ ਨਿਰਮਲ ਹੋ ਜਾਦਾ ਹੈ। “ਵਾਹੁ ਵਾਹੁ ਸੇ ਜਨ ਸਦਾ ਕਰਹਿ ਜਿਨੑ ਕਉ ਆਪੇ ਦੇਇ ਬੁਝਾਇ॥ ਵਾਹੁ ਵਾਹੁ ਕਰਤਿਆ ਮਨੁ ਨਿਰਮਲੁ ਹੋਵੈ ਹਉਮੈ ਵਿਚਹੁ ਜਾਇ॥ ਵਾਹੁ ਵਾਹੁ ਗੁਰਸਿਖੁ ਜੋ ਨਿਤ ਕਰੇ ਸੋ ਮਨ ਚਿੰਦਿਆ ਫਲੁ ਪਾਇ॥ ਵਾਹੁ ਵਾਹੁ ਕਰਹਿ ਸੇ ਜਨ ਸੋਹਣੇ ਹਰਿ ਤਿਨੑ ਕੈ ਸੰਗਿ ਮਿਲਾਇ॥ ਵਾਹੁ ਵਾਹੁ ਹਿਰਦੈ ਉਚਰਾ ਮੁਖਹੁ ਭੀ ਵਾਹੁ ਵਾਹੁ ਕਰੇਉ॥ ਨਾਨਕ ਵਾਹੁ ਵਾਹੁ ਜੋ ਕਰਹਿ ਹਉ ਤਨੁ ਮਨੁ ਤਿਨੑ ਕਉ ਦੇਉ॥॥ (ਪੰਨਾ ੫੧੫)
ਵਾਹ ਵਾਹ ਕਰਦਿਆਂ ਆਪਾ ਸਮਰਪਣ ਕਰਨ ਵਾਲਾ ਮਨ ਚਾਹੀ ਹਰ ਇਛਾ ਪ੍ਰਾਪਤ ਕਰਦਾ ਹੈ। ਪ੍ਰਾਣੀ ਦੀ ਪ੍ਰਮੁਖ ਇਛਾ ਪ੍ਰਭੂ ਨੂੰ ਪਾਉਣਾ ੳਤੇ ਸਮਾਉਣਾ ਹੈ। ਇਸ ਲਈ ਸਮਰਪਣ ਜ਼ਰੂਰੀ ਹੈ। ਜੋ ਅਪਣਾ ਆਪਾ ਸਮੁਚੇ ਤੌਰ ਤੇ ਉਸ ਈਸ਼ਰ ਨੂੰ ਸਮਰਪਿਤ ਕਰ ਦਿੰਦਾ ਹੈ ਪ੍ਰਮਾਤਮਾ ਉਸ ਨੂੰ ਸਦਾ ਲਈ ਅਪਣਾ ਬਣਾ ਲੈਂਦਾ ਹੈ। “ਵਾਹੁ ਵਾਹੁ ਸਾਹਿਬੁ ਸਚੁ ਹੈ ਅੰਮ੍ਰਿਤੁ ਜਾ ਕਾ ਨਾਉ॥ ਜਿਨਿ ਸੇਵਿਆ ਤਿਨਿ ਫਲੁ ਪਾਇਆ ਹਉ ਤਿਨ ਬਲਿਹਾਰੈ ਜਾਉ॥ ਵਾਹੁ ਵਾਹੁ ਗੁਣੀ ਨਿਧਾਨੁ ਹੈ ਜਿਸ ਨੋ ਦੇਇ ਸੁ ਖਾਇ॥ ਵਾਹੁ ਵਾਹੁ ਜਲਿ ਥਲਿ ਭਰਪੂਰੁ ਹੈ ਗੁਰਮੁਖਿ ਪਾਇਆ ਜਾਇ॥ ਵਾਹੁ ਵਾਹੁ ਗੁਰਸਿਖ ਨਿਤ ਸਭ ਕਰਹੁ ਗੁਰ ਪੂਰੇ ਵਾਹੁ ਵਾਹੁ ਭਾਵੈ॥ ਨਾਨਕ ਵਾਹੁ ਵਾਹੁ ਜੋ ਮਨਿ ਚਿਤਿ ਕਰੇ ਤਿਸੁ ਜਮ ਕੰਕਰੁ ਨੇੜਿ ਨ ਆਵੈ॥ (ਪੰਨਾ ੫੧੫)
ਜੋ ਪ੍ਰਮਾਤਮਾ, ਨਾਮ ਤੇ ਵਿਸਮਾਦ ਦਾ ਸਵਾਦ ਨਹੀਂ ਸਮਝਦਾ ਉਹ ਜ਼ਰੂਰ ਯੋਗ ਗੁਰੂ ਤੋਂ ਵਾਂਝਾ ਹੈ। ਉਹ ਦੁਨਿਆਬੀ ਖਿਚਾਂ ਵਿੱਚ ਉਲਝਿਆ ਅਪਣੇ ਜੀਵਣ ਦਾ ਅਸਲ ਮਕਸਦ “ਰਬ ਪਾਉਣਾ ਅਤੇ ਸਮਾਉਣਾ” ਭੁਲਕੇ “ਜੱਗ ਪਾਉਣ ਤੇ ਸਭ ਗੁਆਉਣ” ਵਿੱਚ ਫਸਿਆ ਰਹਿੰਦਾ ਹੈ। ਵੈਰ, ਭਉ, ਤ੍ਰਿਸ਼ਨਾ, ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਉਸ ਨੂੰ ਘੇਰ ਲੈਦੇ ਹਨ। ਕਾਦਰ ਤੇ ਕੁਦਰਤ ਦੀ ਸੁੰਦਰਤਾ ਦੇ ਝਲਕਾਰੇ ਤੋਂ ਵਾਂਝਾ ਰਹਿ ਜਾਂਦਾ ਹੈ। “ਵਾਹੁ ਵਾਹੁ ਗੁਰਮੁਖ ਸਦਾ ਕਰਹਿ ਮਨਮੁਖ ਮਰਹਿ ਬਿਖੁ ਖਾਇ॥ ਓਨਾ ਵਾਹੁ ਵਾਹੁ ਨ ਭਾਵਈ ਦੁਖੇ ਦੁਖਿ ਵਿਹਾਇ”॥ ਉਸ ਦੇ ਉਲਟ “ਗੁਰਮੁਖਿ ਅੰਮ੍ਰਿਤੁ ਪੀਵਣਾ ਵਾਹੁ ਵਾਹੁ ਕਰਹਿ ਲਿਵ ਲਾਇ॥ ਨਾਨਕ ਵਾਹੁ ਵਾਹੁ ਕਰਹਿ ਸੇ ਜਨ ਨਿਰਮਲੇ ਤ੍ਰਿਭਵਣ ਸੋਝੀ ਪਾਇ॥ (ਪੰਨਾ ੫੧੫) ਗੁਰਮੁਖ ਗੁਰੂ ਦੀ ਦਿਤੀ ਸਿਖਿਆ ਨਾਲ ਪਰਮਾਤਮਾ ਤੇ ਕੁਦਰਤ ਦਾ ਮਹਤਵ ਸਮਝਦੇ ਹਨ ਜਦ ਕਿ ਮਨਮੁਖ ਇਨ੍ਹਾਂ ਦੋਨਾਂ ਵਲ ਕੰਨੀ ਨਹੀਂ ਕਰਦੇ। “ਵਾਹੁ ਵਾਹੁ ਬਾਣੀ ਸਚੁ ਹੈ ਗੁਰਮੁਖਿ ਲਧੀ ਭਾਲਿ॥ ਵਾਹੁ ਵਾਹੁ ਸਬਦੇ ਉਚਰੈ ਵਾਹੁ ਵਾਹੁ ਹਿਰਦੈ ਨਾਲਿ॥ ਵਾਹੁ ਵਾਹੁ ਕਰਤਿਆ ਹਰਿ ਪਾਇਆ ਸਹਜੇ ਗੁਰਮੁਖਿ ਭਾਲਿ॥ ਸੇ ਵਡਭਾਗੀ ਨਾਨਕਾ ਹਰਿ ਹਰਿ ਰਿਦੈ ਸਮਾਲਿ”॥ (ਪੰਨਾ ੫੧੪)
ਵਾਹੁ ਵਾਹੁ ਕਰਦਿਆਂ ਮਨ ਵਿਚੋਂ ਵੈਰ, ਭਉ, ਤ੍ਰਿਸ਼ਨਾ ਆਦਿ ਨਹੀਂ ਰਹਿੰਦੇ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਨਾਲ ਕੋਈ ਸਰੋਕਾਰ ਨਹੀਂ ਰਹਿੰਦਾ। ਮਨ ਪ੍ਰਮੇਸ਼ਵਰ ਨਾਲ ਲਿਵਲੀਨ ਰਹਿੰਦਾ ਹੈ। ਉਸ ਵਾਹਿਗੁਰੂ ਨਾਲ, ਉਸ ਦੀ ਕੁਦਰਤ ਨਾਲ ਉਸ ਦੀ ਸਮੁਚੀ ਸੁੰਦਰਤਾ ਨਾਲ ਰਸ ਲੀਨ ਹੋ ਜਾਂਦਾ ਹੈ। ਛੋਟੀ ਤੋਂ ਛੋਟੀ ਸੁੰਦਰਤਾ ਵੀ ਉਸ ਲਈ ਵਿਸਮਾਦ ਪੈਦਾ ਕਰਦੀ ਹੈ। ਕੁਦਰਤ ਦੇ ਹਰ ਚਮਤਕਾਰ ਨੂੰ ਦੇਖਕੇ ਵਿਸਮਾਦੀ ਹੋ ਉਠਦਾ ਹੈ। ਇਹ ਵਿਸਮਾਦੀ ਰੂਪ ਅਚਰਜ ਰੂਪ ਹੋ ਦਿਸਦਾ ਹੈ। “ਅਚਰਜ ਸਾਦ ਤਾ ਕੇ ਬਰਨੇ ਨ ਜਾਹੀ”। (ਪੰਨਾ ੭੪੨) ਬਿਸਮ ਭਏ ਨਾਨਕ ਜਸੁ ਗਾਵਤ ਠਾਕੁਰ ਗੁਨੀ ਗਹੀਰ॥ (ਪੰਨਾ ੯੭੯) ਮਾਈ ਰੀ ਪੇਖਿ ਰਹੀ ਬਿਸਮਾਦ॥ ਅਨਹਦ ਧੁਨੀ ਮੇਰਾ ਮਨੁ ਮੋਹਿਓ ਅਚਰਜ ਤਾ ਕੇ ਸ੍ਵਾਦ॥ (ਪੰਨਾ ੧੨੨੯) ਉਸਦੀ ਅਸਚਰਜਤਾ ਤੋਂ ਵਿਸਮਾਦੀ ਹੋਇਆ ਜੀਵ ਵਾਹ ਵਾਹ ਕਰਦਾ ਆਖਰ ਉਸ ਜੇਹਾ ਹੀ ਹੋ ਜਾਦਾ ਹੈ: “ਅਚਰਜ ਭਇਆ ਜੀਵ ਤੇ ਸੀਉ। (ਪੰਨਾ ੩੪੪)
ਗੁਰੂ ਰਾਹੀਂ ਪ੍ਰਾਪਤ ਸਬਦ ਨਾਲ ਜੁੜਿਆ ਪ੍ਰਾਣੀ ਜਦ ਵਿਸਮਾਦ ਨਾਲ ਭਰ ਜਾਂਦਾ ਹੈ ਤਾਂ ਸੱਚ ਦਾ ਗਿਆਨ ਹੁੰਦਾ ਹੈ। ਸੱਚ ਨਾਲ ਮੇਲ ਦੀ ਅਵਸਥਾ ਹੀ ਅਸਲ ਪ੍ਰਭੂ ਪ੍ਰਾਪਤੀ ਦੀ ਅਵਸਥਾ ਹੈ। “ਵਾਹੁ ਵਾਹੁ ਆਪਿ ਅਖਾਇਦਾ ਗੁਰ ਸਬਦੀ ਸਚੁ ਸੋਇ॥ ਵਾਹੁ ਵਾਹੁ ਸਿਫਤਿ ਸਲਾਹ ਹੈ ਗੁਰਮੁਖਿ ਬੂਝੈ ਕੋਇ॥ ਵਾਹੁ ਵਾਹੁ ਬਾਣੀ ਸਚੁ ਹੈ ਸਚਿ ਮਿਲਾਵਾ ਹੋਇ॥ ਨਾਨਕ ਵਾਹੁ ਵਾਹੁ ਕਰਤਿਆ ਪ੍ਰਭੁ ਪਾਇਆ ਕਰਮਿ ਪਰਾਪਤਿ ਹੋਇ॥ ੧ ॥ ਮਃ ੩॥ ਵਾਹੁ ਵਾਹੁ ਕਰਤੀ ਰਸਨਾ ਸਬਦਿ ਸੁਹਾਈ॥ ਪੂਰੈ ਸਬਦਿ ਪ੍ਰਭੁ ਮਿਲਿਆ ਆਈ॥ ਵਡਭਾਗੀਆ ਵਾਹੁ ਵਾਹੁ ਮੁਹਹੁ ਕਢਾਈ॥ ਵਾਹੁ ਵਾਹੁ ਕਰਹਿ ਸੇਈ ਜਨ ਸੋਹਣੇ ਤਿਨੑ ਕਉ ਪਰਜਾ ਪੂਜਣ ਆਈ॥ ਵਾਹੁ ਵਾਹੁ ਕਰਮਿ ਪਰਾਪਤਿ ਹੋਵੈ ਨਾਨਕ ਦਰਿ ਸਚੈ ਸੋਭਾ ਪਾਈ॥ ੨ ॥ (ਪੰਨਾ ੫੧੫) ਗੁਰੂ ਰਾਹੀਂ ਸੱਚ ਦੀ ਭਾਲ ਵਿੱਚ ਵਿਸਮਾਦੀ ਅਵਸਥਾ ਵਿੱਚ ਜਾਣਾ ਪ੍ਰਭੂ ਪ੍ਰਾਪਤੀ ਦਾ ਪ੍ਰਮੁਖ ਪੜਾ ਹੈ।


(ਸੰਪਾਦਕੀ ਨੋਟ)

‘ਸਿੱਖ ਮਾਰਗ’ ਦੇ ਸਾਰੇ ਪਾਠਕਾਂ/ਲੇਖਕਾਂ ਦੀ ਜਾਣਕਾਰੀ ਲਈ ਦੱਸਿਆ ਜਾਂਦਾ ਹੈ ਕਿ ਜਿਸ ਸੰਪਾਦਕੀ ਸਲਾਹਕਾਰ ਬੋਰਡ ਦਾ ਗਠਨ ਕੀਤਾ ਗਿਆ ਸੀ, ਉਹ ਹਾਲੇ ਪੂਰੀ ਜ਼ਿੰਮੇਵਾਰੀ ਨਾਲ ਪੂਰਾ ਕੰਮ ਨਹੀਂ ਕਰਨ ਲੱਗਾ। ਉਸ ਦਾ ਕਾਰਨ ਇਹ ਹੈ ਕਿ ਮੈਂ ਪਿਛਲੇ ਕਾਫੀ ਸਮੇਂ ਤੋਂ ਆਪਣੇ ਘਰ ਦੇ ਬਾਹਰਲੇ ਕੰਮਾਂ ਵਿੱਚ ਰੁੱਝਾ ਹੋਇਆ ਹਾਂ। ਕੁੱਝ ਦਿਨਾ ਤੱਕ ਮੇਰੇ ਇਹ ਰੁਝੇਵੇਂ ਕਾਫੀ ਘਟ ਜਾਣਗੇ। ਫਿਰ ਸਾਰਿਆਂ ਨਾਲ ਸੰਪਰਕ ਕਰਕੇ, ਉਹਨਾ ਦੀ ਸਲਾਹ ਲੈ ਕੇ, ਅਤੇ ਸਾਰਿਆਂ ਨੂੰ ਇੱਕ ਦੂਸਰੇ ਦੀ ਸੋਚਣੀ ਬਾਰੇ ਜਾਣੂ ਕਰਵਾ ਕੇ, ਉਹਨਾ ਵਿਚੋਂ ਇੱਕ ਸੱਜਣ ਦੀ ਸਲਾਹ ਵਾਲੀ ਲਿਖਤ ਤਿਆਰ ਕਰਨ ਦੀ ਜ਼ਿਮੇਵਾਰੀ ਲਾਈ ਜਾਵੇਗੀ। ਉਹ ਸੱਜਣ ਆਪਣੀ ਲਿਖਤ ਤਿਆਰ ਕਰਕੇ ਫਿਰ ਸਾਰਿਆਂ ਤੋਂ ਫਾਈਨਲ ਕਰਵਾ ਕੇ ‘ਸਿੱਖ ਮਾਰਗ’ ਤੇ ਛਪਣ ਵਾਲੇ ਆਪਣੇ ਫੈਸਲੇ ਨੂੰ ਭੇਜੇਗਾ। ਉਹ ਲਿਖਤ ਮੈਂ ਛਾਪ ਦੇਵਾਂਗਾ ਅਤੇ ਉਸ ਅਨੁਸਾਰ ਮੈਂ ਸਾਰੀ ਕਾਰਵਾਈ ਕਰਾਂਗਾ। ਜੋ ਵੀ ਫੈਸਲਾ ਲਿਖਤਾਂ ਕੱਢਣ ਬਾਰੇ ਹੋਵੇਗਾ, ਉਸ ਲਈ ਇਹ ਸਾਰੇ ਜ਼ਿੰਮੇਵਾਰ ਅਤੇ ਜਵਾਬ-ਦੇਹ ਹੋਣਗੇ। ਇਸ ਸਾਰੀ ਕਾਰਵਾਈ ਬਾਰੇ ਪਾਠਕਾਂ ਦੀ ਤਸੱਲੀ ਕਰਵਾਉਣੀਂ ਇਹਨਾ ਦੀ ਜ਼ਿੰਮੇਵਾਰੀ ਹੋਵੇਗੀ, ਮੇਰੀ (ਸੰਪਾਦਕ) ਦੀ ਨਹੀਂ।


(19/08/12)
ਅਮਰੀਕ ਸਿੰਘ ਰਾਜਪੁਰਾ

ਵੀਰ ਹਰਦੇਵ ਸਿੰਘ ਜੀ , ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ ॥

ਤੁਸੀ ਲਿਖਿਆ ਹੈ ਕੇ:-

ਅਕਸਰ ਕੁੱਝ ਸੱਜਣ ਆਪਣੇ ਵਿਚਾਰਾਂ ਦੀ ਪੋਢਤਾ ਵਾਸਤੇ ਇਹ ਤਰਕ ਦਿੰਦੇ ਰੰਹਿੰਦੇ ਹਨ ਕਿ ਜਿਸ ਗਲ ਦੀ ਪੁਸ਼ਟੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਨਾ ਹੋ ਸਕੇ ਉਸ ਨੂੰ ਸਵੀਕਾਰ ਕਰਨਾ ਗੁਰਮਤਿ ਨਹੀਂ। ਕਿਰਪਾ ਕਰਕੇ ਇਹ ਜਾਣਕਾਰੀ ਦੇਵੋ ਕਿ:-
(1) ਛੇਵੇਂ, ਸਤਵੇਂ, ਅੱਠਵੇਂ ਅਤੇ ਦਸਵੇਂ ਗੁਰੂ ਪਾਤਿਸ਼ਾਹ ਜੀ ਦੇ ਗੁਰੂ ਹੋਂਣ ਦੀ ਪੁਸ਼ਟੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਿਹੜੇ ਹਵਾਲਿਆਂ ਵਿਚੋਂ ਹੋ ਸਕਦੀ ਹੈ?
(2) ਜੇ ਕਰ ਇਨ੍ਹਾਂ ਚਾਰੇ ਗੁਰੂਆਂ ਦੇ ਹੋਂਣ ਦੀ ਪੁਸ਼ਟੀ ਗੁਰੂ ਗ੍ਰੰਥ ਸਾਹਿਬ ਵਿਚੋਂ ਦੀ ਨਹੀਂ ਹੁੰਦੀ ਤਾਂ ਇਸ ਵਾਸਤਵਿਕਤਾ ਦੀ ਪੁਸ਼ਟੀ ਦੇ ਮੂਲ ਇਤਹਾਸਕ ਸੋਮੇਂ ਕਿਹੜੇ ਹਨ?
(3) ਦਸ਼ਮੇਸ਼ ਜੀ ਦਾ ਨਾਮ, ਗੁਰਤਾ ਅਤੇ ਜੀਵਨ ਸਭ ਤੋਂ ਪਹਿਲਾਂ ਕਿਹੜੇ ਇਤਹਾਸਕ ਸੋਮਿਆਂ
(Sources)ਵਿਚੋਂ ਪੁਸ਼ਟ (Authenticate)
ਹੁੰਦਾ ਹੈ?
ਵੀਰ ਜੀ ਤੁਸੀਂ ਆਪ ਹੀ ਲਿਖ ਰਹੇ ਹੋ ਕੇ ਜਿਸ 'ਗੱਲ' ਦੀ ਪੁਸ਼ਟੀ ਬਾਣੀ ਤੋਂ ਨਾ ਹੋ ਸਕੇ ---ਇਥੇ ਤੁਸੀਂ "ਗੱਲ" ਲਿਖਿਆ ਹੈ ਜਿਸਦਾ ਮਤਲਬ ਕੋਈ ਰਿਵਾਇਤ ,ਮਰਿਆਦਾ ਜਾਂ ਹਦਾਇਤ ਆਦਿ ਹੋ ਸਕਦਾ ਹੈ ਨਾ ਕੇ ਮਨੁਖ ਜਾਮੇ ਵਿਚ ਕਿਸੇ ਨਾਮ ਨਾਲ ਇਸਦਾ ਸਬੰਧ ਹੈ।ਸਾਡੇ ਦਾਦੇ ਪੜਦਾਦਿਆਂ ਦੀ ਪੁਸ਼ਟੀ ਸਾਡੇ ਮਾਂ-ਬਾਪ ਦੇ ਕਹਿਣ ਤੇ ਹੀ ਅਸੀਂ ਮੰਨ ਲੈਦੇ ਹਾਂ-ਕੀ ਕਦੇ ਤੁਸੀਂ ਆਪਣੇ ਮਾਂ ਬਾਪ ਤੋਂ ਕੋਈ ਇਤਿਹਾਸਕ ਸਰੋਤ ਪੁਛਿਆ ਹੈ? ਇਸੇ ਤਰਾਂ ਸਾਡੇ ਨੌਂਵੇ ਗੁਰੂ ਜੀ ਨੇ ਸਾਨੂੰ ਕੀ ੬ਵੇ, ੭ਵੇ ਅਤੇ ੮ਵੇ ਗੁਰੂ ਬਾਰੇ ਨਹੀਂ ਦਸਿਆ ਹੋਵੇਗਾ? ਇਸ ਸਬੰਧੀ ਤੁਸੀਂ ਕਿਹੜੇ ਸਰੋਤ ਭਾਲਦੇ ਹੋ? ਗੁਰੂ ਗਰੰਥ ਸਾਹਿਬ ਜਿਹੜੀਆਂ ਗੱਲਾਂ ਦੀ ਪੁਸ਼ਟੀ ਕਰਦਾ ਹੈ ਉਹ ਮਨੁਖ ਜਾਮੇ ਦੇ ਨਾਮ ਨਹੀਂ ਹਨ -ਉਹ ਰਿਵੈਤਾਂ ਅਤੇ ਜੀਵਨ ਜਾਂਚ ਸਬੰਧੀ ਹਦੈਤਾਂ ਤੇ ਮ੍ਰਿਆਦਾਂ ਹਨ ।

ਵੀਰ ਜੀ ਮੈਂ ਪਹਿਲਾਂ ਵੀ ਬਹੁਤ ਲਿਖਤਾਂ ਵਿਚ ਦੇਖਿਆ ਹੈ ਕੇ ਤੁਸੀਂ ਗੁਰਬਾਣੀ ਦਾ ਗਿਆਨ ਦੇਣ ਤੇ ਘੱਟ ਅਤੇ ਨੁਕਤਾਚੀਨੀ ਤੇ ਜਿਆਦਾ ਜੋਰ ਦਿੰਦੇ ਹੋ ਜੋ ਤੁਹਾਡੇ ਵਰਗੇ ਵਿਦਵਾਨ ਨੂੰ ਨਹੀਂ ਸੋਭਦਾ । ਕੀ ਤੁਸੀਂ ਇਹ ਚਾਹੁੰਦੇ ਹੋ ਕੇ ਸਿਖਾਂ ਵਿਚ ਗੁਰੂ ਗਰੰਥ ਸਾਹਿਬ ਦੀਆਂ ਹਦੈਤਾਂ ਤੋਂ ਉਲਟ ਰਵਾਇਤਾਂ ਪੈ ਜਾਣ ? ਜੇ ਨਹੀਂ ਤਾਂ ਕੀ ਤੁਸੀਂ ਸੋਚਦੇ ਹੋ ਕੇ ਤੁਹਾਡੇ ਉਪਰੋਕਤ ਤਿੰਨ ਸਵਾਲ ਕੋਈ ਮਹੱਤਵ ਰਖਦੇ ਹਨ ? ਗਲਤੀ ਲਈ ਮੁਆਫੀ ।

ਅਮਰੀਕ ਸਿੰਘ ਰਾਜਪੁਰਾ


(17/08/12)
ਰਘਬੀਰ ਸਿੰਘ ਢਿਲੋਂ

ਸਰਦਾਰ ਸਰਵਜੀਤ ਸਿੰਘ ਜੀ,
ਗੁਰ ਫਤਿਹ,
ਮੈਂ ਆਪਦਾ ਸਿਖਮਾਰਗ ਤੇ 15-8-2012 ਵਾਲਾ ਪਤਰ ਜੋ ਮੇਰੇ ਲੇਖ ‘ਬਿਪਰਵਾਦੀ ਜਾਲ ਵਿੱਚ ਫਸਦੇ ਜਾ ਰਹੇ ਸਿਖ’ ਸਬੰਧੀ ਹੈ ਬੜੇ ਧਿਆਨ ਨਾਲ ਪੜ੍ਹ ਲਿਆ ਹੈ ਅਤੇ ਮੈਂ ਆਪਦਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਇਸ ਸਬੰਧੀ ਅਪਣੀ ਰੁਚੀ ਪ੍ਰਗਟਾ ਕੇ ਮੇਰੀ ਹੌਸਲਾ ਅਫਜ਼ਾਈ ਕੀਤੀ ਹੈ। ਮੇਰੀ ਉਮਰ ਇਸ ਵੇਲੇ 87 ਵਰ੍ਹਿਆਂ ਨੂੰ ਢੁਕ ਰਹੀ ਹੈ ਪਰ ਮੈਂ ਅਪਣੇ ਆਪ ਨੂੰ ਕਦੇ ਵੀ 30 ਸਾਲ ਤੋਂ ਉਪਰਦਾ ਨਹੀਂ ਸਮਝਿਆ। ਫਰਕ ਸਿਰਫ ਏਨਾਂ ਹੈ ਕਿ ਮੈਂ ਸ: ਫੌਜਾ ਸਿੰਘ ਵਾਂਗ ਅਥਲੀਟਾਂ ਵਾਲੇ ਕੰਮ ਨਹੀਂ ਕਰ ਸਕਦਾ।
ਮੈਂ ਆਪਦੇ ਪਤਰ ਦਾ ਜਵਾਬ ਸਿਧਾ ਹੀ ਕੰਪੀਊਟਰ ਤੇ ਲਿਖਣ ਲਈ ਬੈਠ ਗਿਆ ਸੀ ਅਤੇ ਕਾਫੀ ਲਿਖ ਵੀ ਲਿਆ ਸੀ ਪਰ ਅਜ 17 ਨੂੰ ਤੜਕ ਸਾਰ ਕਿਸੇ ਨਾੜ ਦੇ ਦਬੇ ਜਾਣ ਕਾਰਨ ਮੈਨੂੰ ਉਠਦਿਆਂ ਹੀ ਚੱਕਰ ਆਉਣ ਲਗ ਗਏ ਜੋ ਸਾਰਾ ਦਿਨ ਆਉਂਦੇ ਹੀ ਰਹੇ। ਹੁਣ ਸ਼ਾਮ ਦੇ 8 ਵਜੇ ਉਠ ਕੇ ਆਪ ਨੂੰ ਇਹ ਪਤਰ ਲਿਖ ਰਿਹਾ ਹਾਂ ਕਿ ਅਗਲੇ ਹਫਤੇ ਕਿਸੇ ਦਿਨ ਵੀ ਤੁਸੀਂ ਮੇਰਾ ਜਵਾਬ ਪੜ੍ਹ ਸਕੋਗੇ। ਮੇਰਾ ਜਵਾਬ ਮੇਰੀ ਸਮਝ ਵਿੱਚ ਬਾਦਲੀਲ ਸਮੇਂ ਦੀ ਲੋੜ ਅਨੁਸਾਰ ਹੋਵੇਗਾ।
ਆਪਦਾ ਸ਼ੁਭਚਿੰਤਕ
ਰਘਬੀਰ ਸਿੰਘ ਢਿਲੋਂ
17-8-2012


(17/08/12)
ਹਰਦੇਵ ਸਿੰਘ ਜੰਮੂ

ਸਤਿਕਾਰ ਯੋਗ ਸਰਵਜੀਤ ਸਿੰਘ ਜੀ,
ਸਤਿ ਸ਼੍ਰੀ ਅਕਾਲ!
ਅਕਸਰ ਕੁੱਝ ਸੱਜਣ ਆਪਣੇ ਵਿਚਾਰਾਂ ਦੀ ਪੋਢਤਾ ਵਾਸਤੇ ਇਹ ਤਰਕ ਦਿੰਦੇ ਰੰਹਿੰਦੇ ਹਨ ਕਿ ਜਿਸ ਗਲ ਦੀ ਪੁਸ਼ਟੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਨਾ ਹੋ ਸਕੇ ਉਸ ਨੂੰ ਸਵੀਕਾਰ ਕਰਨਾ ਗੁਰਮਤਿ ਨਹੀਂ। ਕਿਰਪਾ ਕਰਕੇ ਇਹ ਜਾਣਕਾਰੀ ਦੇਵੋ ਕਿ:-
(1) ਛੇਵੇਂ, ਸਤਵੇਂ, ਅੱਠਵੇਂ ਅਤੇ ਦਸਵੇਂ ਗੁਰੂ ਪਾਤਿਸ਼ਾਹ ਜੀ ਦੇ ਗੁਰੂ ਹੋਂਣ ਦੀ ਪੁਸ਼ਟੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਿਹੜੇ ਹਵਾਲਿਆਂ ਵਿਚੋਂ ਹੋ ਸਕਦੀ ਹੈ?
(2) ਜੇ ਕਰ ਇਨ੍ਹਾਂ ਚਾਰੇ ਗੁਰੂਆਂ ਦੇ ਹੋਂਣ ਦੀ ਪੁਸ਼ਟੀ ਗੁਰੂ ਗ੍ਰੰਥ ਸਾਹਿਬ ਵਿਚੋਂ ਦੀ ਨਹੀਂ ਹੁੰਦੀ ਤਾਂ ਇਸ ਵਾਸਤਵਿਕਤਾ ਦੀ ਪੁਸ਼ਟੀ ਦੇ ਮੂਲ ਇਤਹਾਸਕ ਸੋਮੇਂ ਕਿਹੜੇ ਹਨ?
(3) ਦਸ਼ਮੇਸ਼ ਜੀ ਦਾ ਨਾਮ, ਗੁਰਤਾ ਅਤੇ ਜੀਵਨ ਸਭ ਤੋਂ ਪਹਿਲਾਂ ਕਿਹੜੇ ਇਤਹਾਸਕ ਸੋਮਿਆਂ
(Sources) ਵਿਚੋਂ ਪੁਸ਼ਟ (Authenticate) ਹੁੰਦਾ ਹੈ?
ਆਪ ਜੀ ਵਲੋਂ ਸੇਧ ਦੀ ਉਡੀਕ ਵਿਚ,
ਹਰਦੇਵ ਸਿੰਘ ਜੰਮੂ


(ਸੰਪਾਦਕੀ ਨੋਟ)

‘ਸਿੱਖ ਮਾਰਗ’ ਦੇ ਪਾਠਕਾਂ/ਲੇਖਕਾਂ ਦੀ ਜਾਣਕਾਰੀ ਲਈ ਦੱਸਿਆ ਜਾਂਦਾ ਹੈ ਕਿ ਪਾਠਕਾਂ ਦੇ ਪੰਨੇ ਤੇ ਜੋ ਵਿਚਾਰ ਆਵਾਗਵਨ/ਅਗਲੇ ਪਿਛਲੇ ਜਨਮ ਬਾਰੇ ਚਲਦੀ ਸੀ ਉਹ ‘ਸਿੱਖ ਮਾਰਗ’ ਦੇ ਸਲਾਹਕਾਰ ਬੋਰਡ ਦੀ ਸਲਾਹ ਅਨੁਸਾਰ ਹਾਲ ਦੀ ਘੜੀ ਬੰਦ ਕੀਤੀ ਜਾਂਦੀ ਹੈ। ਕਿਉਂਕਿ ਇਸ ਵਿਚਾਰ ਚਰਚਾ ਵਿੱਚ ਇੱਕ ਦੂਸਰੇ ਨੂੰ ਉਕਸਾਹਟ ਕਰਨਾ ਅਤੇ ਫਿਰ ਮਾੜੀ ਭਾਸ਼ਾ ਦਾ ਪ੍ਰਯੋਗ ਕਰਨਾ ਪਾਠਕਾਂ ਤੇ ਮਾੜਾ ਪ੍ਰਭਾਵ ਪਉਂਦਾ ਹੈ ਇਸ ਨਾਲ ਇਸ ਸਾਈਟ ਦਾ ਮਿਆਰ ਵੀ ਡਿਗਦਾ ਹੈ। ਇਸ ਸੰਬੰਧ ਵਿੱਚ ਕੁੱਝ ਚਿੱਠੀਆਂ ਜੋ ਆਈਆਂ ਹੋਈਆਂ ਸਨ ਨਹੀਂ ਪਾਈਆਂ ਜਾ ਰਹੀਆਂ। ਇਸ ਸਲਾਹਕਾਰ ਬੋਰਡ ਦੇ ਮੈਂਬਰ ਆਪਸ ਵਿੱਚ ਸਲਾਹ ਕਰਕੇ ਇਹ ਫੈਸਲਾ ਵੀ ਕਰਨਗੇ ਕਿ ਮੁੱਖ ਪੰਨੇ ਤੇ ਸਾਰੇ ਪਉਣ ਵਾਲੇ ਲੇਖਾਂ ਵਿੱਚ ਕੋਈ ਵੀ ਐਸਾ ਲੇਖ ਪਉਣ ਤੋਂ ਗੁਰੇਜ਼ ਕੀਤਾ ਜਾਵੇ ਜੋ ਕਿ ਸਿੱਖ ਸਿਧਾਂਤਾਂ ਅਤੇ ਮਿਆਰ ਤੇ ਪੂਰਾ ਨਾ ਉਤਰਦਾ ਹੋਵੇ। ਪਹਿਲਾਂ ਪਾਏ ਜਾ ਚੁੱਕੇ ਅਜਿਹੇ ਲੇਖਾਂ ਨੂੰ ਹਟਾਉਣ ਦਾ ਫੈਸਲਾ ਵੀ ਇਹ ਬੋਰਡ ਕਰੇਗਾ ਅਤੇ ਉਸ ਦਾ ਕਾਰਨ ਵੀ ਪਾਠਕਾਂ ਨੂੰ ਦੱਸਿਆ ਜਾਵੇਗਾ। ਹੋਰ ਜਾਣਕਾਰੀ ਲੋੜ ਅਤੇ ਸਮੇ ਅਨੁਸਾਰ ਪਾਠਕਾਂ/ਲੇਖਕਾਂ ਨਾਲ ਸਾਂਝੀ ਕੀਤੀ ਜਾਂਦੀ ਰਹੇਗੀ।


(14/08/12)
ਸਤਨਾਮ ਕੌਰ ਫਰੀਦਾਬਾਦ/ਸੁਰਿੰਦਰ ਸਿੰਘ ਫਰੀਦਾਬਾਦ

ਅਖੌਤੀ ਦਸਮ ਗ੍ਰੰਥ ਦੇ ਕ੍ਰਿਸ਼ਨਾਵਤਾਰ ਦਾ ਲਚਰਤਾ ਨਾਲ ਭਰਪੂਰ ਬਾਰਹਮਾਹਾ ਜਿਸ ਅੱਗੇ ਸਿੱਖਾਂ ਨੂੰ ਮੱਥੇ ਟਿਕਵਾਏ ਜਾਂਦੇ ਹਨ: ਸੁਰਿੰਦਰ ਸਿੰਘ ਫਰੀਦਾਬਾਦ

(੧੩ ਅਗਸਤ ੨੦੧੨; ਸਤਨਾਮ ਕੌਰ ਫਰੀਦਾਬਾਦ)

ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਕਾਲਾ ਦਿਵਸ ਮੌਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਰਵਉਚੱਤਾ ਨੂੰ ਸਮਰਪੱਤ ਜੱਥੇਬੰਦੀ ਦਸਮ ਗ੍ਰੰਥ (ਬਚਿੱਤਰ ਨਾਟਕ) ਵਿਚਾਰ ਮੰਚ ਇੰਟਰਨੈਸ਼ਨਲ ਦੇ ਕੋਆਰਡੀਨੇਟਰ ਸ. ਸੁਰਿੰਦਰ ਸਿੰਘ ਫਰੀਦਾਬਾਦ ਨੇ ਕੀਤਾ। ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕੀਤੇ ਜਾ ਰਹੇ ਅਖੌਤੀ ਦਸਮ ਗ੍ਰੰਥ/ਬਚਿੱਤਰ ਨਾਟਕ ਦੀ ਰਚਨਾ ੨੪ ਅਵਤਾਰ ਦੇ ਕ੍ਰਿਸ਼ਨਾਵਤਾਰ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਜੀ ਵਾਂਗ ਦੋ ਵਾਰੀ ਬਾਰਹ ਮਾਹ ਆਉਂਦਾ ਹੈ। ਜਿਥੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਬਾਰਹਮਾਹ ਨੂੰ ਪੜ੍ਹ ਕੇ ਪ੍ਰਭੂ ਪ੍ਰਾਪਤੀ ਲਈ ਇੱਕ ਖੇੜਾ ਤੇ ਅਨੰਦ ਮਹਿਸੂਸ ਹੁੰਦਾ ਹੈ ਉਥੇ ਬਚਿਤੱਰ ਨਾਟਕ ਦੇ ਬਾਰਹ ਮਾਹ ਵਿੱਚ ਕਾਮ ਉਤੇਜਕ ਸਿੱਖਿਆਵਾਂ ਮਿਲਦੀਆਂ ਹਨ। ਉਨ੍ਹਾਂ ਦਸਿਆ ਕਿ ਇਸ ਰਚਨਾ ਦੇ ਕਵੀ ਸਿਆਮ ਹਨ ਜੋ ਕਿ ਇਸ ਰਚਨਾ ਨੂੰ ਪੜ੍ਹਨ ਨਾਲ ਸਪਸ਼ਟ ਹੋ ਜਾਂਦਾ ਹੈ ਕਿਉਂਕਿ ਕਵੀ ਸਿਆਮ ਇਸ ਰਚਨਾ ਵਿੱਚ ਕਈ ਥਾਂ ਕਬਿ ਸਿਆਮ ਆਖ ਕੇ ਅਪਣੇ ਨਾਂ ਦਾ ਜ਼ਿਕਰ ਕਰਦਾ ਹੈ। ਸ. ਸੁਰਿੰਦਰ ਸਿੰਘ ਨੇ ਦਸਿਆ ਕਿ ਕਵੀ ਸਯਾਮ ਨੇ ਭਾਗਵਤ ਪੁਰਾਣ ਦੀਆਂ ਕਥਾ ਕਹਾਣੀਆਂ ਨੂੰ ਸੰਸਕ੍ਰਿਤ ਭਾਸ਼ਾ ਤੋਂ ਪੰਜਾਬੀ ਭਾਸ਼ਾ ਵਿੱਚ ਅਪਣੇ ਅੰਦਾਜ਼ ਅਤੇ ਸੋਚ ਦੇ ਅਧਾਰ `ਤੇ ਲਿਖਿਆ ਹੈ ਜਿਸ ਨੂੰ ਉਹ ਸੰਮਤ ੧੭੪੫ ਵਿੱਚ ਸੋਧ ਕੇ ਲਿਖਦਾ ਹੈ (ਸਤ੍ਰਹ ਸੋ ਪੈਤਾਲ ਮੈ ਕੀਨੀ ਕਥਾ ਸੁਧਾਰ)। ਕ੍ਰਿਸ਼ਨਾਵਤਾਰ ਦੇ ਅਰੰਭ ਵਿੱਚ ਕਵੀ ਸਿਆਮ ਜੋ ਅਸਲ ਵਿੱਚ ਦੇਵੀ ਦੁਰਗਾ ਦਾ ਭਗਤ ਹੈ ਇਸ ਰਚਨਾ ਨੂੰ ਆਰੰਭ ਕਰਣ ਤੋਂ ਪਹਿਲਾਂ ਚੰਡੀ ਅੱਗੇ ਅਰਦਾਸ ਕਰਦਾ ਹੈ। ਕਵੀ ਸਿਆਮ ਇਸ ਰਚਨਾ ਦੇ ੨੬੬ ਬੰਦ ਵਿੱਚ ਹਰਿ ਜੀ ਅਤੇ ਗੋਪੀਆਂ ਦੇ ਕਾਮ-ਕ੍ਰੀੜਾਵਾਂ ਦਾ ਚਟਕਾਰੇ ਲੈ ਕੇ ਵਰਣਨ ਕਰਦਾ ਹੈ ਉਹ ਲਿਖਦਾ ਹੈ ਕਾਨ੍ਹ ਜੀ ਭਾਵ ਹਰਿ ਜੀ ਗੋਪੀਆਂ ਦੇ ਕਪੜੇ ਚੁਰਾ ਕੇ ਉਨ੍ਹਾਂ ਨਾਲ ਮਨ ਭਾਉਂਦੀਆਂ ਕਾਮ-ਕ੍ਰੀੜਾਵਾਂ ਕਰਦਾ ਹੈ ਅਤੇ ਗੋਪੀਆਂ ਵੀ ਖੁਸ਼ੀ ਖੁਸ਼ੀ ਉਸ ਦੀ ਗੱਲ ਮੰਨ ਲੈਂਦੀਆਂ ਹਨ ਕਿਉਂਕਿ ਉਹ ਤਾਂ ਪਹਿਲਾਂ ਹੀ ਦੁਰਗਾ ਤੋਂ ਕ੍ਰਿਸ਼ਨ ਨੂੰ ਅਪਣਾ ਯਾਰ ਬਣਾਉਣ ਲਈ ਵਰਦਾਨ ਮੰਗ ਚੁੱਕੀਆਂ ਹਨ ਜੋ ਪੂਰਾ ਹੋਣ `ਤੇ ਗੋਪੀਆਂ ਦੁਰਗਾ ਨੂੰ ਜਗਮਾਤ ਤੇ ਚੰਡਕਾ ਕਹਿ ਕੇ ਧੰਨ ਆਖਦੀਆਂ ਹਨ। ਬਾਰਹਮਾਹ ਦੇ ੮੬੭ ਬੰਦ ਵਿੱਚ ਕ੍ਰਿਸ਼ਨ ਤੋਂ ਵਿਛੁੜੀਆਂ ਗੋਪੀਆਂ ਜਦ ਹਰਿ ਜੀ (ਕ੍ਰਿਸ਼ਨ) ਨਾਲ ਕਾਮ ਕ੍ਰੀੜਾਵਾਂ ਵਿੱਚ ਲਿਪਤ ਰਹਿੰਦੀਆਂ ਸਨ ਤਾਂ ਉਸ ਸਮੇਂ ਨੂੰ ਯਾਦ ਕਰਦੀਆਂ ਕਹਿੰਦੀਆਂ ਹਨ ਕਿ ਜਦੋਂ ਫਗਣ ਦਾ ਮਹੀਨਾ ਸੀ ਤਾਂ ਉਹ ਗੁਲਾਲ ਤੇ ਪਿਚਕਾਰੀਆਂ ਲੈ ਕੇ ਕਾਨ੍ਹ ਨਾਲ ਖੇਡਦੀਆਂ ਸਨ। ਮਘ੍ਰ ਦੇ ਮਹੀਨੇ ਨੂੰ ਯਾਦ ਕਰਦੀਆਂ ਕਹਿੰਦੀਆਂ ਹਨ ਕਿ ਜਦ ਸਾਨੂੰ ਸਰਦੀ ਲਗਦੀ ਤਾਂ ਹਰਿ ਜੀ ਅਪਣੇ ਅੰਗ ਨਾਲ ਸਾਡੇ ਅੰਗ ਮਿਲਾ ਕੇ ਸਰਦੀ ਦੂਰ ਕਰ ਦਿੰਦਾ ਜਿਸ ਨੂੰ ਤਕ ਕੇ ਚੰਬੇਲੀ ਦੇ ਫੁਲ ਖਿੜ ਉਠਦੇ ਤੇ ਜਮੁਨਾ ਦਾ ਪਾਣੀ ਸ਼ਾਂਤ ਹੋ ਜਾਂਦਾ ਤੇ ਹੁਣ ਰੁੱਤ ਬੜੀ ਦੁਖਦਾਈ ਲਗਦੀ ਹੈ। (੮੭੬) ਮਾਘ ਦਾ ਮਹੀਨਾ ਬੜਾ ਸੁਖਦਾਈ ਸੀ ਜਦ ਕ੍ਰਿਸ਼ਨ ਨੇ ਸਾਡੇ ਨਾਲ ਰਸ ਰਾਸ (ਕਾਮ ਕ੍ਰੀੜਾ) ਦੀ ਖੇਡ ਖੇਡੀ। (੮੭੮) ਸ. ਸੁਰਿੰਦਰ ਸਿੰਘ ਨੇ ਕਿਹਾ ਕਿ ਕ੍ਰਿਸ਼ਨਾਵਤਾਰ ਦੀ ਇਸ ਰਚਨਾ ਜਿਸ ਵਿੱਚ ਸੈਂਕੜੋ ਵਾਰੀ ਸਿਆਮ ਤਖਲਸ ਵਰਤਿਆ ਗਿਆ ਹੈ ਪਰ ਸਿੱਖ ਕੌਮ ਦੇ ਪੁਜਾਰੀ, ਅਖੌਤੀ ਵਿਦਵਾਨ, ਸੰਤ, ਬ੍ਰਹਮਗਿਆਨੀ ਇਹ ਜਿਦ ਕਰੀ ਬੈਠੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਨਾਂ ਹੀ ਸਿਆਮ ਹੈ। ਉਨ੍ਹਾਂ ਕਿਹਾ ਕਿ ਜੇ ਗੁਰੂ ਗੋਬਿੰਦ ਸਿੰਘ ਜੀ ਦਾ ਨਾਂ ਸਿਆਮ ਹੈ ਤਾਂ ਅਖੌਤੀ ਦਸਮ ਗ੍ਰੰਥ ਵਿੱਚ ਦਰਜ਼ ਅਸ਼ਲੀਲ ਰਚਨਾਵਾਂ ਅਤੇ ਦੇਵੀ ਭਗਤ ਕੀ ਗੁਰੂ ਗੋਬਿੰਦ ਸਿੰਘ ਜੀ ਸਨ? ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਰੋਸ਼ਨੀ ਵਿੱਚ ਸਿੱਖ ਸੰਗਤਾਂ ਨੇ ਫੈਸਲਾ ਆਪ ਕਰਨਾ ਹੈ ਅਤੇ ਗੁਰੂ ਸਾਹਿਬ ਦੀ ਸਖਸੀਅਤ’ ਤੇ ਲੱਗੇ ਇਸ ਦਾਗ ਨੂੰ ਹਟਾਉਣਾ ਹੈ। ਜਿਸ ਰਚਨਾ ਵਿੱਚ ਗੁਰਮਤਿ ਦੀ ਸਿੱਖਿਆ ਦੂਰ-ਦੂਰ ਤਕ ਨਹੀਂ ਦਿਸਦੀ। ਕੀ ਇਸ ਦੇ ਰਚੈਤਾ ਗੁਰੂ ਗੋਬਿੰਦ ਸਿੰਘ ਜੀ ਹੋ ਸਕਦੇ ਹਨ? ਜੇ ਨਹੀਂ ਤਾਂ ਇਸ ਗੁਰਮਤਿ ਵਿਰੋਧੀ ਗ੍ਰੰਥ ਦੀ ਸੱਚਾਈ ਸੰਗਤਾਂ ਸਾਹਮਣੇ ਲਿਆਉਣਾ ਸਾਡਾ ਸਭ ਦਾ ਫਰਜ਼ ਹੈ। ਇਸ ਮੌਕੇ ਹਰ ਮਹੀਨੇ ਦੀ ੧੩ ਨੂੰ ਛੱਪਣ ਵਾਲਾ ਅਖੌਤੀ ਦਸਮ ਗ੍ਰੰਥ ਦਾ ਪਾਜ਼ ਉਘੇੜਦਾ ਇਸ਼ਤਿਹਾਰ ਸੰਗਤਾਂ ਵਿੱਚ ਵੰਡਿਆ ਗਿਆ। ਇਸ ਵੇਲੇ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ, ਖਾਲਸਾ ਨਾਰੀ ਮੰਚ, ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉਚਤਾ ਨੂੰ ਸਮਰਪਤ ਜੱਥੇਬੰਦੀ ਦਸਮ ਗ੍ਰੰਥ (ਬਚਿੱਤਰ ਨਾਟਕ) ਵਿਚਾਰ ਮੰਚ ਇੰਟਰਨੈਸ਼ਨਲ, ਯੰਗ ਸਿੱਖ ਐਸੋਸਿਏਸ਼ਨ, ਦੁਰਮਤਿ ਸੋਧਕ ਗੁਰਮਤਿ ਲਹਿਰ, ਗੁਰਮਤਿ ਪ੍ਰਚਾਰ ਜੱਥਾ ਦਿੱਲੀ, ਗੁਰਸਿੱਖ ਫੈਮਿਲ਼ੀ ਕਲੱਬ ਫਰੀਦਾਬਾਦ ਆਦਿ ਜੱਥੇਬੰਦੀਆਂ ਦੇ ਨੁੰਮਾਇੰਦੇ ਵੀ ਹਾਜ਼ਰ ਸਨ।

******************************************

ਹਰ ਮਹੀਨੇ ਦੀ 13 ਤਾਰੀਖ ਨੂੰ ਕਾਲਾ ਦਿਵਸ ਕਿਉਂ ਅਤੇ ਜੁੰਮੇਵਾਰ ਕੌਣ? ਦਾ ਪੋਸਟਰ ਦੇਖਣ ਲਈ ਕਲਿਕ ਕਰੋ।


(14/08/12)
ਹਰਲਾਜ ਸਿੰਘ ਬਹਾਦਰਪੁਰ

ਬੀਬੀ ਹਰਸਿਮਰਤ ਕੌਰ ਬਾਦਲ ਨੇ ਅਮਰੀਕਾ ਵਿੱਚ ਬਲ ਰਹੇ ਸਿਵਿਆਂ ਤੇ 9 ਅਗਸਤ ਨੂੰ
ਲੋਕ ਸਭਾ ਵਿੱਚ ਸਿਆਸੀ ਰੋਟੀਆਂ ਸੇਕੀਆਂ।


ਛੇ ਅਗਸਤ ਨੂੰ ਅਮਰੀਕਾ ਦੇ ਗੁਰੂ ਘਰ ਵਿੱਚ ਇੱਕ ਸਿਰ ਫਿਰੇ ਸਾਬਕਾ ਫੌਜੀ ਨੇ ਗੋਲੀਆਂ ਚਲਾ ਕੇ 6 ਸਿੱਖਾਂ ਨੂੰ ਮਾਰ ਦਿੱਤਾ ਅਤੇ ਬਹੁਤ ਸਾਰਿਆਂ ਨੂੰ ਜਖਮੀ ਕਰ ਦਿੱਤਾ ਸੀ। ਅਮਰੀਕਾ ਦੀ ਪੁਲਿਸ ਨੇ ਤੇਜੀ ਨਾਲ ਕਾਰਵਾਈ ਕਰਦਿਆਂ ਦੋਸ਼ੀ ਨੂੰ ਤੁਰੰਤ ਗੋਲੀ ਨਾਲ ਉਡਾ ਦਿੱਤਾ ਸੀ। ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਸ ਘਟਨਾ ਤੇ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਅਮਰੀਕਾ ਦੇ ਗੁਰੂ ਘਰ ਦੇ ਪ੍ਰਧਾਨ ਨਾਲ ਫੋਨ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਨਾਲ ਸਿੱਖਾਂ ਦੇ ਯੋਗਦਾਨ ਦੀ ਪ੍ਰਸ਼ੰਸ਼ਾਂ ਵੀ ਕੀਤੀ ਅਤੇ ਆਪਣੇ ਦੇਸ਼ ਦੇ ਝੰਡੇ ਨੂੰ ਵੀ 7 ਤੋਂ 10 ਅਗਸਤ ਤੱਕ ਅੱਧਾ ਝੁਕਾ ਦਿੱਤਾ। ਇੱਕ ਦੇਸ਼ ਵੱਲੋਂ ਆਪਣੇ ਨਾਗਰਿਕਾਂ ਪ੍ਰਤੀ ਹਮਦਰਦੀ ਦਾ ਇਸ ਤੋਂ ਵੱਡਾ ਹੋਰ ਕੀ ਸਬੂਤ ਹੋ ਸਕਦਾ ਹੈ। ਜੋ ਹੋਇਆ ਉਹ ਬਹੁਤ ਮਾੜਾ ਹੋਇਆ। ਪਰ ਮਾੜਾ ਹੋਣ ਤੋਂ ਬਾਅਦ ਜੋ ਕੁੱਝ ਹੋਣਾ ਚਾਹੀਦਾ ਸੀ ਉਹ ਬਹੁਤ ਚੰਗਾ ਹੋਇਆ। ਇਹ ਕੁੱਝ ਅਮਰੀਕਾ ਨੇ ਕਿਸੇ ਦੇ ਦਬਾਅ ਹੇਠ ਜਾਂ ਕਹਿਣ ਤੇ ਨਹੀਂ ਸਗੋਂ ਆਪਣਾ ਫਰਜ਼ ਸਮਝ ਕੇ ਕੀਤਾ ਹੈ। ਹੋਣਾ ਵੀ ਇਹੋ ਚਾਹੀਦਾ ਸੀ। ਪਰ ਦੁੱਖ ਦੀ ਗੱਲ ਇਹ ਹੈ ਕਿ ਰਾਜਨੀਤਿਕ ਲੋਕ ਅਜਿਹੀਆਂ ਮਾੜੀਆਂ ਘਟਨਾਵਾਂ ਦੀ ਉਡੀਕ ਕਰ ਰਹੇ ਹੁੰਦੇ ਹਨ। ਇਸਦੀ ਪ੍ਰਤੱਖ ਉਡੀਕਵਾਨ ਸੀ ਬੀਬੀ ਹਰਸਿਮਰਤ ਕੌਰ ਬਾਦਲ। ਜਿਸਨੇ 9 ਅਗਸਤ ਨੂੰ ਲੋਕ ਸਭਾ ਵਿੱਚ ਅਮਰੀਕਾ ਵਿੱਚ ਬਲ ਰਹੇ ਸਿਵਿਆਂ ਤੇ ਆਪਣੀਆਂ ਸਿਆਸੀ ਰੋਟੀਆਂ ਸੇਕੀਆਂ। ਆਪਣੀ ਪਰਿਵਾਰਕ ਰਾਜਨੀਤੀ ਅਨੁਸਾਰ ਕਾਂਗਰਸੀ ਪ੍ਰਧਾਨ ਮੰਤਰੀ ਨੂੰ ਨਿਸ਼ਾਨਾ ਬਣਾਉਂਦਿਆਂ ਬੀਬੀ ਜੀ ਨੇ ਆਪਣਾ ਭਾਸ਼ਣ ਉੱਚੀ ਅਵਾਜ ਵਿੱਚ ਸ਼ੁਰੂ ਕਰ ਦਿੱਤਾ ਕਿ ਸਿੱਖਾਂ `ਤੇ ਵਿਦੇਸ਼ਾਂ ਵਿੱਚ ਹੋ ਰਹੇ ਵੱਖ-ਵੱਖ ਤਰ੍ਹਾਂ ਦੇ ਹਮਲਿਆਂ ਅਤੇ 1984 ਦੇ ਕਤਲੇਆਮ ਆਦਿ ਘਟਨਾਵਾਂ ਨੂੰ ਕੇਂਦਰ ਸਰਕਾਰ ਨੇ ਕਦੇ ਗੰਭੀਰਤਾ ਨਾਲ ਨਹੀਂ ਲਿਆ। ਬੀਬੀ ਜੀ ਦਾ ਭਾਸ਼ਣ ਸੁਣ ਕੇ ਬੜਾ ਦੁੱਖ ਹੋਇਆ ਕਿ ਮਾੜੀ ਘਟਨਾ ਦੀ ਨਿਖੇਧੀ ਕਰਨਾ ਤਾਂ ਹਰੇਕ ਦਾ ਫਰਜ਼ ਬਣਦਾ ਹੈ, ਪਰ ਬਲਦੇ ਸਿਵਿਆਂ `ਤੇ ਰੋਟੀਆਂ ਸੇਕਣਾ ਬਹੁਤ ਮਾੜੀ ਗੱਲ ਹੈ। ਪਰ ਜਿਸਦੇ ਮੂੰਹ ਨੂੰ ਖੂਨ ਲੱਗਿਆ ਹੋਵੇ ਉਹ ਹਟਿਆ ਨਹੀਂ ਕਰਦਾ। ਕਿਉਂਕਿ ਬਾਦਲ ਪਰਿਵਾਰ ਤਾਂ ਬਲਦੇ ਸਿਵਿਆਂ ਤੇ ਪੱਕੀਆਂ ਰਾਜਨੀਤਿਕ ਰੋਟੀਆਂ ਨਾਲ ਹੀ ਇਸ ਮੰਜਿਲ `ਤੇ ਪਹੁੰਚਿਆ ਹੋਇਆ ਹੈ। ਕਾਂਗਰਸ ਤਾਂ ਸਿੱਖਾਂ ਦੀ ਦੁਸ਼ਮਣ ਹੈ ਹੀ। ਫਿਰ ਕਾਂਗਰਸ ਸਰਕਾਰ ਨੂੰ ਕਹਿਣਾ ਕਿ ਉਹ ਸਿੱਖਾਂ ਨੂੰ ਇਨਸਾਫ ਦਵਾਵੇ ਜਾਂ ਦੇਵੇ ਇਹ ਗੱਲ ਹੀ ਬੇਤੁਕੀ ਹੈ। ਅਮਰੀਕਾ ਵਾਲਿਆਂ ਨੇ ਇਸ ਘਟਨਾ `ਤੇ ਜੋ ਕਾਰਵਾਈ ਕਰਨੀ ਬਣਦੀ ਉਹ ਪੰਜਾਬ ਜਾਂ ਕੇਂਦਰ ਸਰਕਾਰ ਦੇ ਬਿਨ੍ਹਾਂ ਕਹੇ ਹੀ ਕਰ ਦਿੱਤੀ। ਇਸ ਘਟਨਾ ਨੂੰ ਮੁੱਦਾ ਬਣਾ ਕੇ ਸਿਆਸੀ ਰੋਟੀਆਂ ਸੇਕਣਾ ਬਹੁਤ ਵੱਡਾ ਜ਼ੁਲਮ ਹੈ। ਪਰ ਦੁੱਖ ਦੀ ਗੱਲ ਹੈ ਕਿ ਬੀਬੀ ਹਰਸਿਮਰਤ ਕੌਰ ਬਾਦਲ ਦਾ ਪਰਿਵਾਰ ਤਾਂ ਇਸ ਜੁਰਮ ਦੀ ਖੱਟੀ ਹੀ ਖਾ ਰਿਹਾ ਹੈ। ਕਿਉਂਕਿ ਅਸਲ ਵਿੱਚ ਸਿੱਖ ਕੌਮ ਅਤੇ ਪੰਜਾਬ ਦਾ ਸਭ ਤੋਂ ਵੱਡਾ ਦੁਸ਼ਮਣ ਬਾਦਲ ਪਰਿਵਾਰ ਹੀ ਹੈ। ਪਰ ਇਹਨਾਂ ਨੇ ਕਾਂਗਰਸ ਸਿੱਖਾਂ ਦੀ ਦੁਸ਼ਮਣ ਹੈ ਦਾ ਇੰਨਾ ਰੌਲਾ ਪਾ ਦਿੱਤਾ ਕਿ ਆਮ ਬੰਦੇ ਦੇ ਗੱਲ ਸਮਝ ਵਿੱਚ ਹੀ ਨਹੀਂ ਆ ਸਕਦੀ ਕਿ ਬਾਦਲ ਪਰਿਵਾਰ ਵੀ ਸਿੱਖਾਂ ਦਾ ਦੁਸ਼ਮਣ ਹੈ। ਇਸੇ ਲਈ ਪੰਜਾਬ ਦੇ ਲੋਕ ਕਾਂਗਰਸ ਨੂੰ ਸਿੱਖਾਂ ਦੀ ਦੁਸ਼ਮਣ ਮੰਨ ਕੇ ਵੋਟ ਬਾਦਲ ਪਰਿਵਾਰ ਨੂੰ ਪਾ ਦਿੰਦੇ ਹਨ। ਕਾਂਗਰਸ ਨੇ ਜੂਨ 1984 ਵਿੱਚ ਅਕਾਲ ਤਖਤ ਸਾਹਿਬ ਤੇ ਹਮਲਾ ਕਰਕੇ ਸਿੱਖ ਕੌਮ ਦਾ ਘਾਣ ਕੀਤਾ। ਫਿਰ ਨਵੰਬਰ 1984 ਵਿੱਚ ਦਿੱਲੀ ਅਤੇ ਕਈ ਹੋਰ ਥਾਵਾਂ ਤੇ ਸਿੱਖਾਂ ਦਾ ਕਤਲੇਆਮ ਕੀਤਾ ਗਿਆ। ਕਾਂਗਰਸ ਨੂੰ ਇਸਦੀ ਕੀਮਤ ਵੀ ਦੇਣੀ ਪਈ ਹੈ। ਅੱਜ ਤੱਕ ਸਿੱਖਾਂ ਅੰਦਰ ਜਿੱਥੇ ਕਾਂਗਰਸ ਪ੍ਰਤੀ ਨਫਰਤ ਭਰੀ ਹੋਈ ਹੈ, ਉੱਥੇ ਕਾਂਗਰਸ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਮੁੱਖ ਮੰਤਰੀ ਬੇਅੰਤ ਸਿੰਘ ਆਦਿ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ ਹਨ। ਪਰ ਬਾਦਲ ਪਰਿਵਾਰ ਜੋ ਸਿੱਖਾਂ ਲਈ ਕਾਂਗਰਸ ਤੋਂ ਵੀ ਵੱਡਾ ਦੁਸ਼ਮਣ ਹੈ ਨੇ ਸਿੱਖਾਂ `ਤੇ ਅਣਗਿਣਤ ਹਮਲੇ ਕੀਤੇ ਹਨ। ਇਹਨਾਂ ਹਮਲਿਆਂ ਦੀ ਕੀਮਤ ਵਿੱਚ ਬਾਦਲ ਪਰਿਵਾਰ ਦੇ ਕਿਸੇ ਮੈਂਬਰ ਨੂੰ ਜਾਨ ਤੋਂ ਹੱਥ ਧੋਣ ਦੀ ਨੌਬਤ ਤਾਂ ਕੀ ਆਉਣੀ ਸੀ ਉਲਟਾ ਵਾਰ-ਵਾਰ ਮੁੱਖ ਮੰਤਰੀ ਦੀ ਕੁਰਸੀ ਮਿਲ ਰਹੀ ਹੈ। ਤਾਹੀਓਂ ਤਾਂ ਬੀਬੀ ਹਰਸਿਮਰਤ ਕੌਰ ਉੱਚੀ ਉੱਚੀ ਰੌਲਾ ਪਾ ਰਹੀ ਹੈ ਕਿ ਵੇਖਿਓ ਕਿਤੇ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਸਿੱਖਾਂ ਦੀ ਦੁਸ਼ਮਣ ਕਾਂਗਰਸ ਨੂੰ ਵੋਟ ਨਾ ਪਾ ਦਿਓ, ਅਸੀਂ (ਬਾਦਲ ਪਰਿਵਾਰ) ਹੀ ਤੁਹਾਡੇ ਹਮਦਰਦੀ ਹਾਂ ਜੋ ਤੁਹਾਡੇ ਨਾਲ ਹੁੰਦੀ ਬੇਇਨਸਾਫੀ ਦੇ ਵਿੱਰੁਧ ਬੋਲਦੇ ਹਾਂ। ਕਿੰਨਾ ਚੰਗਾ ਹੁੰਦਾ ਜੇਕਰ ਬੀਬੀ ਜੀ ਤੁਸੀਂ ਕਾਂਗਰਸ ਨੂੰ ਆਪਣਾ ਨਿਸ਼ਾਨਾ ਬਣਾਉਣ ਤੋਂ ਪਹਿਲਾਂ ਬਾਬਾ ਫਰੀਦ ਜੀ ਦੇ ਇਸ ਸਲੋਕ ਨੂੰ ਚੇਤੇ ਕਰਿਆ ਹੁੰਦਾ:- ‘ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨਾ ਲੇਖੁ॥ ਆਪਨੜੇ ਗਿਰੀਵਾਨ ਮਹਿ ਸਿਰੁ ਨੀਵਾ ਕਰਿ ਦੇਖੁ॥’ (ਪੰਨਾ ਨੰ: 1378) ਪ੍ਰੋ: ਸਾਹਿਬ ਸਿੰਘ ਜੀ ਨੇ ਇਸ ਸਲੋਕ ਦੇ ਅਰਥ ਕਰਦਿਆਂ ਲਿਖਿਆ ਹੈ ਕਿ:- ਹੇ ਫਰੀਦਾ, ਜੇ ਤੂੰ ਬਰੀਕ ਅਕਲ ਵਾਲਾ ਭਾਵ ਸਮਝਦਾਰ ਹੈਂ ਤਾਂ ਹੋਰ ਬੰਦਿਆਂ ਦੇ ਮੰਦੇ ਕਰਮਾਂ ਦੀ ਪੜਚੋਲ ਨਾ ਕਰ। ਆਪਣੀ ਬੁੱਕਲ ਵਿੱਚ ਮੂੰਹ ਪਾ ਕੇ ਵੇਖ (ਕਿ ਤੇਰੇ ਆਪਣੇ ਕਰਮ ਕੈਸੇ ਹਨ)।
ਕਾਂਗਰਸ ਨੂੰ ਸਿੱਖਾਂ ਦੀ ਦੁਸ਼ਮਣ ਅਤੇ ਆਪਣੇ ਆਪ ਨੂੰ ਸਿੱਖਾਂ ਦੀ ਹਮਦਰਦ ਕਹਾਉਣ ਵਾਲੀ ਅਤੇ ਸਿੱਖਾਂ ਨੂੰ ਇਨਸਾਫ ਦਵਾਉਣ ਦੀ ਵਕਾਲਤ ਕਰਨ ਵਾਲੀ ਬੀਬੀ ਹਰਸਿਮਰਤ ਕੌਰ ਜੀ ਮੈਂ ਆਪ ਜੀ ਨੂੰ ਕੁੱਝ ਬੇਨਤੀਆਂ ਕਰਨੀਆਂ ਚਾਹੁੰਦਾ ਹਾਂ ਕਿ ਬੀਬੀ ਜੀ ਮੈਂ ਬਹੁਤਾ ਕੁੱਝ ਤਾਂ ਜਾਣਦਾ ਨਹੀਂ ਪਰ ਜਿੰਨੀਆਂ ਕੁ ਬਾਦਲ ਪਰਿਵਾਰ ਵੱਲੋਂ ਸਿੱਖਾਂ ਨਾਲ ਕੀਤੀਆਂ ਬੇਇਨਸਾਫੀਆਂ ਦੀ ਅਖਬਾਰਾਂ, ਰਸਾਲਿਆਂ ਵਿੱਚੋਂ ਮੈਨੂੰ ਜਾਣਕਾਰੀ ਮਿਲੀ ਹੈ ਉਹ ਲਿਖਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕੀ ਇਸ ਬਾਰੇ ਵੀ ਕੁੱਝ ਬੋਲਣ ਦੀ ਕੋਸ਼ਿਸ਼ ਕਰੋਗੇ? ਨਹੀਂ, ਬੀਬੀ ਜੀ ਤੁਸੀਂ ਤਾਂ ਕੀ ਬੋਲਣਾ ਹੈ ਪਰ ਹੋ ਸਕਦੈ ਕਿਸੇ ਨੂੰ ਇਹ ਪੜ੍ਹ ਕੇ ਤੁਹਾਡੀ ਵਫਾਦਾਰੀ ਦੀ ਸਮਝ ਆ ਜਾਵੇ। ਇਸ ਲਈ ਹੀ ਇਹ ਲਿਖਣ ਦੀ ਖੇਚਲ ਕੀਤੀ ਹੈ। ਬੀਬੀ ਜੀ ਪਹਿਲੀ ਵਾਰ ਬਾਦਲ ਸਾਹਿਬ ਨੇ 1971-72 ਵਿੱਚ ਨਕਸਲੀ ਲਹਿਰ ਦੇ ਨੌਜੁਆਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਖਤਮ ਕਰਕੇ ਝੂਠੇ ਪੁਲਿਸ ਮੁਕਾਬਲਿਆਂ ਦੀ ਸ਼ੁਰੂਆਤ ਕੀਤੀ। ਫਰਵਰੀ 1978 ਵਿੱਚ ਸਤਲੁਜ ਯਮੁਨਾ ਲਿੰਕ ਨਹਿਰ ਦੀ ਉਸਾਰੀ ਕਰਨ ਦੀ ਇਜਾਜਤ ਦਿੱਤੀ ਤਾਂ ਕਿ ਪੰਜਾਬੀਆਂ ਖਾਸ ਕਰ ਸਿੱਖਾਂ ਨੂੰ ਪਾਣੀ ਤੋਂ ਵਾਂਝੇ ਰੱਖਿਆ ਜਾ ਸਕੇ ਅਤੇ ਪੰਜਾਬ ਦੀ ਉਪਜਾਊ ਧਰਤੀ ਨੂੰ ਵੰਜਰ ਬਣਾਇਆ ਜਾ ਸਕੇ। ਅਪ੍ਰੈਲ 1978 ਵਿੱਚ ਅੰਮ੍ਰਿਤਸਰ ਦੀ ਧਰਤੀ ਤੇ ਸਿੱਖ ਵਿਰੋਧੀ ਨਿਰੰਕਾਰੀਆਂ ਦਾ ਸਮਾਗਮ ਕਰਵਾਕੇ ਸਿੱਖ ਕੌਮ ਨੂੰ ਚਿੜਾਇਆ ਅਤੇ ਸਿੱਖਾਂ ਦੇ ਖੂਨ ਦੀ ਹੋਲੀ ਖੇਡੀ, ਦੋਸ਼ੀ ਨਿਰੰਕਾਰੀ ਨੂੰ ਉੱਥੋਂ ਸੁਰੱਖਿਅਤ ਕੱਢਿਆ। ਬਾਦਲ ਵੱਲੋਂ 1978 ਵਿੱਚ ਲਗਾਈ ਗਈ ਅੱਗ ਅੱਜ ਤੱਕ ਸੁਲਗ ਰਹੀ ਹੈ। ਇਸ ਅੱਗ ਨੇ ਅਣਗਿਣਤ ਸਿੰਘਾਂ ਨੂੰ ਭਸਮ ਕਰ ਦਿੱਤਾ ਅਤੇ ਅੱਜ ਵੀ ਕਰ ਰਹੀ ਹੈ। ਜੂਨ 1984 ਦਾ ਅਕਾਲ ਤਖਤ ਸਾਹਿਬ `ਤੇ ਹਮਲਾ ਅਤੇ ਦਿੱਲੀ ਦਾ ਸਿੱਖ ਕਤਲੇਆਮ ਇਸੇ ਕੜੀ ਦਾ ਹਿੱਸਾ ਸੀ। ਬਾਦਲ ਦੇ ਮਿੱਤਰ ਲਾਲ ਕ੍ਰਿਸ਼ਨ ਅਡਵਾਨੀ ਨੇ ਇੰਦਰਾ ਗਾਂਧੀ `ਤੇ ਦਬਾਅ ਪਾ ਕੇ ਅਕਾਲ ਤਖਤ ਸਾਹਿਬ ਉੱਪਰ ਹਮਲਾ ਕਰਵਾਇਆ। ਅਕਾਲੀ ਦਲ ਅਕਾਲ ਤਖਤ ਸਾਹਿਬ `ਤੇ ਛੇਤੀ ਹਮਲਾ ਕਰਨ ਲਈ ਇੰਦਰਾ ਗਾਂਧੀ ਨੂੰ ਚਿੱਠੀਆਂ ਲਿਖਦਾ ਰਿਹਾ ਹੈ। ਅਕਾਲ ਤਖਤ ਸਾਹਿਬ `ਤੇ ਹਮਲਾ ਕਰਨ ਲਈ ਬਾਦਲ ਦੇ ਰਿਸ਼ਤੇਦਾਰ ਰਮੇਸ਼ਇੰਦਰ ਸਿੰਘ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਇਜਾਜਤ ਦਿੱਤੀ ਸੀ। ਇਸੇ ਲਈ 1997 ਵਿੱਚ ਸਰਕਾਰ ਬਣਨ ਤੇ ਬਾਦਲ ਨੇ ਰਮੇਸ਼ਇੰਦਰ ਨੂੰ ਆਪਣਾ ਨਿੱਜੀ ਸਕੱਤਰ ਬਣਾਇਆ। ਕਾਲੇ ਦੌਰ ਸਮੇਂ ਪੁਲਿਸ ਅਫਸਰ ਇਜਹਾਰ ਆਲਮ ਨੇ ਅੰਮ੍ਰਿਤਸਰ ਵਿੱਚ ਨਿਰਦੋਸ਼ ਸਿੱਖ ਨੌਜੁਆਨਾਂ ਦੇ ਖ਼ੂਨ ਦੀ ਹੋਲੀ ਖੇਡੀ, ਬਾਦਲ ਨੇ ਇਸ ਦੋਸ਼ੀ ਸਾਬਕਾ ਪੁਲਿਸ ਅਫਸਰ ਨੂੰ ਮਲੇਰਕੋਟਲੇ ਤੋਂ ਆਪਣੇ ਦਲ ਦਾ ਆਗੂ ਥਾਪਿਆ ਅਤੇ ਇਸਦੇ ਘਰਵਾਲੀ ਨੂੰ ਆਪਣੀ ਪਾਰਟੀ ਦੀ ਵਿਧਾਨ ਸਭਾ ਦੀ ਟਿਕਟ ਦੇ ਕੇ ਨਿਵਾਜਿਆ ਤੇ ਚੀਫ ਪਾਰਲੀਮੈਂਟਰੀ ਸਕੱਤਰ ਦੇ ਚਿੱਟੇ ਹਾਥੀ ਵਾਲਾ ਅਹੁਦਾ ਬਖ਼ਸ਼ ਕੇ ਸਹੂਲਤਾਂ ਦੇ ਗੱਫ਼ੇ ਦਿੱਤੇ। ਪੱਛਮੀ ਬੰਗਾਲ ਦਾ ਪ੍ਰਸਿੱਧ ਕਾਂਗਰਸੀ ਸਿਧਾਰਥ ਸ਼ੰਕਰ ਰੇਅ ਜੋ ਬੰਗਾਲ ਵਿੱਚ ਹਥਿਆਰ ਬੰਦ ਨਕਸਲੀ ਲਹਿਰ ਨੂੰ ਕੁਚਲਣ ਦਾ ਮਾਹਿਰ ਸੀ, 1986 ਤੋਂ 1989 ਤੱਕ ਪੰਜਾਬ ਦਾ ਗਵਰਨਰ ਰਿਹਾ ਇਸਨੇ ਵੱਡੀ ਪੱਧਰ ਤੇ ਸਿੱਖ ਨੌਜੁਆਨਾਂ ਦਾ ਘਾਣ ਕਰਵਾਇਆ। ਇਸਦੀ ਮੌਤ 6-11-2010 ਨੂੰ ਪੱਛਮੀ ਬੰਗਾਲ ਵਿੱਚ ਹੋਈ ਤਾਂ ਬਾਦਲ ਸਰਕਾਰ ਨੇ ਇਸ ਦੀ ਮੌਤ ਤੇ ਪੰਜਾਬ ਵਿੱਚ ਦੋ ਦਿਨਾਂ ਦੇ ਸੋਗ ਦਾ ਐਲਾਨ ਕੀਤਾ। ਹਰਿਆਣੇ ਦੇ ਸਵ: ਮੁੱਖ ਮੰਤਰੀ ਦੇਵੀ ਲਾਲ ਦਾ ਬੁੱਤ ਲੱਖਾਂ ਰੁਪਏ ਖਰਚਕੇ ਪੰਜਾਬ ਦੇ ਲੰਬੀ ਹਲਕੇ ਵਿੱਚ ਲਾਇਆ। ਆਰ. ਐਸ. ਐਸ. ਸ਼ਰੇਆਮ ਸਿੱਖ ਧਰਮ ਵਿੱਚ ਦਖਲ ਅੰਦਾਜੀ ਕਰਦੀ ਰਹਿੰਦੀ ਹੈ, ਜਿਸ ਕਾਰਨ ਸਿੱਖਾਂ ਵਿੱਚ ਆਰ. ਐਸ. ਐਸ. ਵਿਰੁੱਧ ਰੋਸ ਫੈਲਦਾ ਰਹਿੰਦਾ ਹੈ। ਇਸ ਰੋਸ ਵਿਰੁੱਧ 9 ਦਸੰਬਰ 2000 ਦੇ ਪੰਜਾਬੀ ਟ੍ਰਿਬਿਊਨ `ਚ ਬਾਦਲ ਦਾ ਬਿਆਨ ਸੀ ਕਿ ਆਰ. ਐਸ. ਐਸ. ਵਿਰੁੱਧ ਬਿਆਨ ਦੇਣ ਵਾਲੇ ਪੰਜਾਬ ਦੇ ਦੁਸ਼ਮਣ ਅਤੇ ਅਮਨ ਨੂੰ ਅੱਗ ਲਾਉਣ ਵਾਲੇ ਹਨ। ਜਥੇਦਾਰਾਂ ਉੱਪਰ ਲੱਗੇ ਭ੍ਰਿਸ਼ਟਾਚਾਰਾਂ ਦੇ ਦੋਸ਼ਾਂ ਦੇ ਸਬੰਧ ਵਿੱਚ ਬਾਦਲ ਦੇ ਗੁਲਾਮ ਸ਼੍ਰੋ: ਗੁ: ਪ੍ਰ: ਕਮੇਟੀ ਦੇ ਪ੍ਰਧਾਨ ਨੂੰ 22 ਫਰਵਰੀ 2003 ਨੂੰ ਮੰਗ ਪੱਤਰ ਦੇਣ ਗਏ ਖਾਲਸਾ ਪੰਚਾਇਤ ਦੇ ਆਗੂਆਂ ਨੂੰ ਸ਼੍ਰੋ: ਗੁ: ਪ੍ਰ: ਕਮੇਟੀ ਦੀ ਟਾਸਕ ਨੇ ਫੋਰਸ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਕੁੱਟਿਆ ਤੇ ਉਨ੍ਹਾਂ ਦੀਆਂ ਪੱਗਾਂ ਲਾਹੀਆਂ। ਲੁਧਿਆਣੇ ਵਿੱਚ 5 ਦਸੰਬਰ 2009 ਨੂੰ ਆਸ਼ੂਤੋਸ਼ ਦੇ ਹੋ ਰਹੇ ਸਮਾਗਮ ਨੂੰ ਰੁਕਵਾਉਣ ਲਈ ਸ਼ਾਂਤਮਈ ਰੋਸ ਮਾਰਚ ਕਰ ਰਹੇ ਸਿੰਘਾਂ ਉੱਪਰ ਬਾਦਲ ਸਰਕਾਰ ਨੇ ਗੋਲੀਆਂ ਚਲਵਾਈਆਂ, ਜਿਸ ਵਿੱਚ ਇੱਕ ਸਿੱਖ ਦਰਸ਼ਨ ਸਿੰਘ ਲੁਹਾਰਾ ਸ਼ਹੀਦ ਹੋ ਗਿਆ ਤੇ ਦਰਜਨਾਂ ਸਿੰਘ ਜਖਮੀ ਹੋ ਗਏ ਸਨ। ਇਸ ਰੋਸ ਮਾਰਚ ਵਿੱਚ ਮੋਹਰੀ ਰੋਲ ਨਿਭਾਉਣ ਵਾਲੇ ਉਸ ਸਮੇਂ ਦੀ ਸ਼੍ਰੋਮਣੀ ਤੱਤ ਖਾਲਸਾ ਜਥੇਬੰਦੀ ਦੇ ਸਿੰਘਾਂ ਨੂੰ ਝੂਠੇ ਕੇਸਾਂ ਵਿੱਚ ਫਸਾ ਕੇ ਅੱਜ ਵੀ ਜੇਲ੍ਹ ਵਿੱਚ ਬੰਦ ਕੀਤਾ ਹੋਇਆ ਹੈ। ਕਿਉਂਕਿ ਬਾਦਲ ਪਰਿਵਾਰ ਆਸ਼ੂਤੋਸ਼ ਦਾ ਸੇਵਕ ਹੈ, ਬਾਦਲ ਦੀ ਪਤਨੀ ਸੁਰਿੰਦਰ ਕੌਰ ਆਸ਼ੂਤੋਸ਼ ਦੀਆਂ ਚੌਂਕੀਆਂ ਭਰਦੀ ਰਹੀ ਸੀ ਅਤੇ ਡੇਰੇ ਬਣਾਉਣ ਲਈ ਉਸਨੂੰ ਜਮੀਨ ਵੀ ਲੈ ਕੇ ਦਿੱਤੀ ਸੀ। ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਸ਼ਰੇਆਮ ਸਿਰਸੇ ਡੇਰੇ ਦੇ ਸੌਦਾ ਸਾਧ ਤੋਂ ਆਸ਼ੀਰਵਾਦ ਲੈਂਦੇ ਰਹੇ ਹਨ। ਬਾਦਲ ਹਵਨ ਕਰਦਾ ਰਿਹਾ ਹੈ, ਸਿਰ `ਤੇ ਮੁਕਟ ਸਜਾਉਂਦਾ ਰਿਹਾ ਹੈ, ਗੁਰਮਤਿ ਵਿਰੋਧੀ ਹਰ ਡੇਰੇ ਵਿੱਚ ਜਾਂਦਾ ਹੈ। ਮਈ 2009 ਵਿੱਚ ਆਸਟਰੀਆ ਦੇ ਬਿਆਨਾ ਕਾਂਡ ਦੇ ਪੀੜਤ ਸਿੱਖਾਂ ਦੇ ਵਿਰੁੱਧ ਬਾਦਲ ਦੇ ਗੁਲਾਮ ਅਵਤਾਰ ਸਿੰਘ ਮੱਕੜ ਨੇ ਅਖ਼ਬਾਰ ਵਿੱਚ ਇਸ਼ਤਿਹਾਰ ਦੇ ਕੇ ਗੁਰਮਤਿ ਦੀਆਂ ਧੱਜੀਆਂ ਉਡਾਉਣ ਵਾਲੇ ਸਾਧ ਦੀ ਪ੍ਰਸ਼ੰਸ਼ਾ ਕੀਤੀ ਅਤੇ ਮਨਮਤਿ ਨੂੰ ਰੋਕਣ ਵਾਲੇ ਸਿੰਘਾਂ ਨੂੰ ਸਖਤ ਤੋਂ ਸਖਤ ਸਜਾ ਦੇਣ ਦੀ ਮੰਗ ਕੀਤੀ। ਇਸੇ ਸਾਧ ਦੇ ਨਮਿੱਤ ਦਰਬਾਰ ਸਾਹਿਬ ਕੰਪਲੈਕਸ `ਚ ਅਖੰਡ ਪਾਠ ਪ੍ਰਕਾਸ਼ ਕਰਵਾਉਣ ਸਮੇਂ ਬਾਦਲ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਕੁਰਸੀ `ਤੇ ਬੈਠਿਆ ਪਰ ਬੱਲਾਂ ਦੇ ਡੇਰੇ ਵਿੱਚ ਜਾ ਕੇ ਭੂੰਜੇ (ਥੱਲੇ) ਬੈਠਿਆ। ਸਿੱਖ ਕੌਮ ਦੀ ਵੱਖਰੀ ਹੋਂਦ ਦੇ ਪ੍ਰਤੀਕ ਨਾਨਕ ਸ਼ਾਹੀ ਕੈਲੰਡਰ ਜੋ 2003 ਵਿੱਚ ਲਾਗੂ ਹੋਇਆ ਸੀ ਨੂੰ ਆਰ. ਐਸ. ਐਸ. + ਸੰਤ ਸਮਾਜ ਦੇ ਇਸ਼ਾਰੇ ਤੇ 2010 ਵਿੱਚ ਖਤਮ ਕੀਤਾ। ਮਹੰਤਾਂ ਤੋਂ ਗੁਰੂ ਘਰਾਂ ਨੂੰ ਅਜਾਦ ਕਰਵਾਉਣ ਲਈ ਸਿੰਘਾਂ ਨੇ ਬੇਅੰਤ ਕੁਰਬਾਨੀਆਂ ਕੀਤੀਆਂ ਸਨ ਫਿਰ ਸ਼੍ਰੋ: ਗੁ: ਪ੍ਰ: ਕਮੇਟੀ ਹੋਂਦ ਵਿੱਚ ਆਈ ਸੀ, ਪਰ ਬਾਦਲ ਨੇ ਅਜੋਕੇ ਮਹੰਤਾਂ (ਸੰਤ ਸਮਾਜ) ਨੂੰ ਗੁਰੂ ਘਰਾਂ ਉੱਪਰ ਦੁਬਾਰਾ ਕਾਬਜ ਕਰਨ ਲਈ ਟਿਕਟਾਂ ਦੇ ਕੇ ਨਿਵਾਜਿਆ। ਜਦਕਿ ਇੰਨ੍ਹਾਂ ਮਹੰਤਾਂ ਨੇ ਅੱਜ ਤੱਕ ਸ਼੍ਰੋ: ਗੁ: ਪ੍ਰ: ਕਮੇਟੀ ਵੱਲੋਂ ਪ੍ਰਕਾਸ਼ਿਤ ਸਿੱਖ ਰਹਿਤ ਮਰਯਾਦਾ ਨੂੰ ਮੰਨਣਾ ਤਾਂ ਦੂਰ ਰਿਹਾ ਉਲਟਾ ਇਸਦੇ ਬਰਾਬਰ ਆਪਣੀ (ਸੰਤ ਸਮਾਜ ਦੀ) ਵੱਖਰੀ ਮਰਯਾਦਾ ਪ੍ਰਕਾਸ਼ਿਤ ਕੀਤੀ ਹੋਈ ਹੈ ਅਤੇ ਨਾਲੇ ਆਪੋ ਆਪਣੇ ਡੇਰਿਆਂ ਦੀਆਂ ਵੱਖੋ-ਵੱਖਰੀਆਂ ਮਰਯਾਦਾ ਵੀ ਚਲਾਈਆਂ ਹੋਈਆਂ ਹਨ। ਸ਼੍ਰੋ: ਗੁ: ਪ੍ਰ: ਕਮੇਟੀ `ਤੇ ਲੰਮੇ ਸਮੇਂ ਤੋਂ ਕਾਬਜ਼ ਚੱਲੇ ਆ ਰਹੇ ਬਾਦਲ ਨੇ ਜਿੱਥੇ ਗੁਰੂ ਘਰਾਂ ਦੀ ਵੱਡੀ ਪੱਧਰ `ਤੇ ਆਰਥਿਕ ਲੁੱਟ ਕੀਤੀ ਹੈ, ਉੱਥੇ ਸਮਾਜਿਕ, ਧਾਰਮਿਕ ਅਤੇ ਮਾਨਸਿਕ ਤੌਰ `ਤੇ ਸਿੱਖੀ ਜ਼ਜ਼ਬੇ ਨੂੰ 99ਪ੍ਰਤੀਸ਼ਤ ਖਤਮ ਕਰਕੇ ਰੱਖ ਦਿੱਤਾ ਹੈ। ਹੁਣ ਆਪਣੀ ਮੌਤ ਨੂੰ ਨੇੜੇ ਵੇਖਦਿਆਂ ਪੰਜਾਬ ਅਤੇ ਸ਼੍ਰੋ: ਗੁ: ਪ੍ਰ: ਕਮੇਟੀ ਨੂੰ ਮੁੜ ਆਰ. ਐਸ. ਐਸ. (ਬੀ. ਜੇ. ਪੀ.) ਤੇ ਮਹੰਤਾਂ (ਸੰਤ ਸਮਾਜ) ਨੂੰ ਸੌਂਪ ਕੇ ਜਾਣ ਦੀ ਤਿਆਰੀ ਕਰ ਰਿਹਾ ਹੈ। ਬਾਦਲ ਨੇ ਪੰਜਾਬ ਵਿੱਚ ਸ਼ਰਾਬ ਦੀਆਂ ਹੋਰ ਫੈਕਟਰੀਆਂ ਖੋਲ੍ਹਣ ਦੀ ਮੰਨਜੂਰੀ ਦੇ ਕੇ ਪੰਜਾਬ ਨੂੰ ਸ਼ਰਾਬ ਅਤੇ ਸਮੈਕ ਦੀ ਮੰਡੀ ਬਣਾ ਕੇ ਪੂਰੇ ਪੰਜਾਬ ਨੂੰ ਨਸ਼ੇੜੀ ਬਣਾਇਆ, ਪੰਜਾਬੀਆਂ ਵਿੱਚੋਂ ਅਣਖ ਇੱਜਤ ਅਤੇ ਸਿੱਖੀ ਜ਼ਜ਼ਬਾ ਖਤਮ ਕੀਤਾ। ਪੰਜਾਬ ਹਰ ਪੱਖ ਤੋਂ ਖਤਮ ਹੋ ਰਿਹਾ ਹੈ, ਬਾਦਲ ਦੀ ਜਾਇਦਾਦ ਬੇਮਿਸਾਲ ਵੱਧ ਰਹੀ ਹੈ। ਬਾਦਲ ਨੇ ਪੰਜਾਬ ਵਿੱਚ ਡੇਰਾਵਾਦ ਨੂੰ ਉਤਸ਼ਾਹਿਤ ਕਰਕੇ ਸਿੱਖੀ ਕਦਰਾਂ ਕੀਮਤਾਂ ਦਾ ਘਾਣ ਕੀਤਾ। ਜਿਹੜੇ ਪੰਜਾਬੀ ਸਿਰਾਂ ਦੇ ਮੁੱਲ ਪੈਣ `ਤੇ ਵੀ ਸਿੱਖੀ ਵੱਲੋਂ ਮੁੱਖ ਨਹੀਂ ਸੀ ਮੋੜਦੇ ਉਨ੍ਹਾਂ ਦੇ ਸਿਰਾਂ ਤੋਂ ਦਸਤਾਰਾਂ, ਚੁੰਨੀਆਂ ਅਤੇ ਕੇਸ ਖਤਮ ਕੀਤੇ। ਅੱਜ ਰੋਜਗਾਰ ਮੰਗ ਰਹੇ ਪੰਜਾਬੀ ਲੜਕੇ, ਲੜਕੀਆਂ ਦੀਆਂ ਪੱਗਾਂ/ਚੁੰਨੀਆਂ ਪੈਰਾਂ ਹੇਠ ਰੋਲੀਆਂ ਜਾ ਰਹੀਆਂ ਹਨ ਤੇ ਉਨ੍ਹਾਂ ਨੂੰ ਕੇਸਾਂ ਤੋਂ ਫੜ ਕੇ ਘਸੀਟਿਆ ਜਾ ਰਿਹਾ ਹੈ। ਬਾਹਰਲੇ ਦੇਸ਼ਾਂ ਵਿੱਚ ਪੱਗ ਦੀ ਹੁੰਦੀ ਤਲਾਸ਼ੀ ਦੇ ਵਿਰੋਧ ਵਿੱਚ ਤੁਸੀਂ ਬਹੁਤ ਰੌਲਾ ਪਾਉਂਦੇ ਹੋ ਅਤੇ ਆਪ ਪੰਜਾਬ ਵਿੱਚ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਲੋਕਾਂ ਦੀਆਂ ਜਿੱਥੇ ਤੁਸੀਂ ਪੁਲਿਸ ਤੋਂ ਡਾਂਗਾਂ ਨਾਲ ਪੱਗਾਂ ਅਤੇ ਚੁੰਨੀਆਂ ਲਹਾਉਂਦੇ ਹੋ ਉੱਥੇ ਤੁਹਾਡੇ ਅਖੌਤੀ ਅਕਾਲੀ ਆਗੂ ਹੱਕ ਮੰਗਦੇ ਲੋਕਾਂ ਦੀ ਖੁਦ ਵੀ ਕੁੱਟ ਮਾਰ ਕਰਦੇ ਹਨ। ਜਦਕਿ ਪੰਜਾਬੀਆਂ ਲਈ ਪੱਗ, ਚੁੰਨੀ ਅਤੇ ਕੇਸ ਅਣਖ, ਇੱਜਤ ਦਾ ਪ੍ਰਤੀਕ ਹਨ। ਇਸ ਅਣਖ ਇੱਜਤ ਨੂੰ ਖਤਮ ਕਰਨ ਲਈ ਬਾਦਲ ਨੇ ਅੱਡੀ ਚੋਟੀ ਦਾ ਜੋਰ ਲਾਇਆ ਹੋਇਆ ਹੈ। ਗੁਰੂ ਗੋਬਿੰਦ ਸਿੰਘ ਜੀ ਦੀ ਬੇਇੱਜਤੀ ਕਰਨ ਵਾਲੀ ਗੰਦੀ ਕਿਤਾਬ ਦੇ ਤ੍ਰਿਆ ਚਰਿਤ੍ਰਾਂ ਬਾਰੇ ਸੱਚ ਬੋਲਣ ਵਾਲੇ ਪ੍ਰੋ: ਦਰਸ਼ਨ ਸਿੰਘ ਨੂੰ ਬਾਦਲ ਨੇ ਅਖੌਤੀ ਪੰਥ ਵਿੱਚੋਂ ਛਿਕਵਾਇਆ। ਅਕਾਲ ਤਖਤ ਵੱਲੋਂ ਪ੍ਰਮਾਣਿਤ ਸਿੱਖ ਰਹਿਤ ਮਰਯਾਦਾ ਦੇ ਵਿਰੁੱਧ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਅਸ਼ਲੀਲ ਕਵਿਤਾ ਨੂੰ ਪ੍ਰਕਾਸ਼ ਕਰਨ ਵਾਲੇ ਪੁਜਾਰੀਆਂ ਅਤੇ ਡੇਰੇਦਾਰਾਂ ਨੂੰ ਬਾਦਲ ਸਤਿਕਾਰ ਦਿੰਦਾ ਹੈ। ਸ਼੍ਰੋ: ਗੁ: ਪ੍ਰ: ਕਮੇਟੀ ਅਤੇ ਅਕਾਲ ਤਖਤ ਦੇ ਜਥੇਦਾਰ ਦੀਆਂ ਘਟਨਾਵਾਂ ਨੂੰ ਇਸ ਲੇਖ ਵਿੱਚ ਇਸ ਲਈ ਦਰਜ਼ ਕੀਤਾ ਹੈ ਕਿਉਂਕਿ ਇਹਨਾਂ ਸੰਸਥਾਵਾਂ `ਤੇ ਵੀ ਬਾਦਲ ਸਾਹਿਬ ਦਾ ਹੀ ਕਬਜ਼ਾ ਹੈ। ਸ਼੍ਰੋ: ਗੁ: ਪ੍ਰ: ਕਮੇਟੀ ਅਤੇ ਅਕਾਲ ਤਖਤ ਦਾ ਜਥੇਦਾਰ ਬਾਦਲ ਸਾਹਿਬ ਦੇ ਗੁਲਾਮ ਤੋਂ ਵੱਧ ਕੁੱਝ ਵੀ ਨਹੀਂ ਹੈ। ਇਹਨਾਂ ਸੰਸਥਾਵਾਂ ਵੱਲੋਂ ਸਿਰਫ ਬਾਦਲ ਸਾਹਿਬ ਦੇ ਹੁਕਮਾਂ ਦੀ ਹੀ ਪਾਲਣਾ ਕੀਤੀ ਜਾਂਦੀ ਹੈ। ਦੇਸ਼ ਵਿਦੇਸ਼ ਦੇ ਸਿੱਖ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜਾ ਖਤਮ ਕਰਨ ਦੀ ਮੰਗ ਕਰ ਰਹੇ ਹਨ। ਬਾਦਲ ਦਵਿੰਦਰਪਾਲ ਸਿੰਘ ਨੂੰ ਖ਼ਤਰਨਾਕ ਅਪਰਾਧੀ ਦੱਸ ਕੇ ਸਖਤ ਸਜਾ ਦੇਣ ਦੀ ਮੰਗ ਕਰ ਰਿਹਾ ਹੈ। ਪੰਜਾਬ ਵਿੱਚ ਹਜਾਰਾਂ ਸਿੰਘ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਗਏ, ਹਜਾਰਾਂ ਸਿੰਘਾਂ ਨੂੰ ਝੂਠੇ ਕੇਸਾਂ ਵਿੱਚ ਫਸਾ ਕੇ ਜੇਲ੍ਹਾਂ ਵਿੱਚ ਬੰਦ ਕੀਤਾ ਹੋਇਆ ਹੈ। ਸਿੰਘਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਨ ਵਾਲਿਆਂ ਅਤੇ ਸਿੰਘਾਂ ਉੱਪਰ ਝੂਠੇ ਕੇਸ ਪਾਉਣ ਵਾਲੇ ਦੋਸ਼ੀ ਪੁਲਿਸ ਅਫਸਰਾਂ ਨੂੰ ਬਾਦਲ ਤਰੱਕੀਆਂ ਦੇ ਕੇ ਨਿਵਾਜ ਰਿਹਾ ਹੈ। ਸਿੱਖਾਂ ਨੌਜਵਾਨਾਂ ਦੇ ਕਾਤਲ ਸੁਮੇਧ ਸੈਣੀ ਨੂੰ ਬਾਦਲ ਨੇ ਪੰਜਾਬ ਪੁਲਿਸ ਦਾ ਮੁਖੀ ਬਣਾਇਆ ਅਤੇ ਸਿੰਘਾਂ ਨੂੰ ਅੱਤਵਾਦੀ ਵਿਸ਼ੇਸ਼ਣਾਂ ਨਾਲ ਪੁਕਾਰਦਾ ਹੈ। ਘੱਟ ਗਿਣਤੀ ਮੁਸਲਮਾਨਾਂ ਦੇ ਖ਼ੂਨ ਦੀ ਹੋਲੀ ਖੇਡਣ ਵਾਲੇ ਭਗਵੇਂ ਅੱਤਵਾਦੀ ਨਰਿੰਦਰ ਮੋਦੀ ਦਾ ਬਾਦਲ ਪ੍ਰਸ਼ੰਸ਼ਕ ਹੈ। ਇਸੇ ਲਈ 16-9-2011 ਨੂੰ ਮੋਦੀ ਵੱਲੋਂ ਸਦਭਾਵਨਾ ਦੇ ਕੀਤੇ ਡਰਾਮੇ ਵਿੱਚ ਬਾਦਲ ਵਿਸ਼ੇਸ਼ ਤੌਰ `ਤੇ ਜਾ ਕੇ ਸ਼ਾਮਿਲ ਹੋਇਆ। ਇਹ ਉਹੀ ਮੋਦੀ ਹੈ ਜਿਸਨੂੰ ਅਮਰੀਕਾ ਦੀ ਸਰਕਾਰ ਆਪਣੇ ਦੇਸ਼ ਅੰਦਰ ਦਾਖਲ ਹੋਣ ਦੀ ਇਜਾਜਤ ਨਹੀਂ ਦਿੰਦੀ। ਬੀਬੀ ਜੀ ਤੇਰੇ ਸਹੁਰਾ ਬਾਦਲ ਸਾਹਿਬ ਵੱਲੋਂ ਪੰਜਾਬ ਵਿੱਚ ਕੀਤੀ ਜਾ ਰਹੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ, ਸਿੱਖ ਭਾਈਚਾਰੇ ਉੱਪਰ ਹੋ ਰਹੇ ਪੁਲਿਸ ਤਸ਼ੱਦਦ ਅਤੇ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਨ ਵਾਲੇ ਪੁਲਿਸ ਅਫਸਰ ਸੁਮੇਧ ਸੈਣੀ ਵਰਗਿਆਂ ਨੂੰ ਬਚਾਉਣ ਦੇ ਦੋਸ਼ਾਂ ਤਹਿਤ ਅਮਰੀਕਾ ਦੀ ਇੱਕ ਅਦਾਲਤ ਨੇ ਸੰਮਨ ਜਾਰੀ ਕੀਤੇ ਹੋਏ ਹਨ। ਬਾਦਲ ਸਾਹਿਬ `ਤੇ ਕੀ ਕਾਰਵਾਈ ਹੋਵੇਗੀ ਇਸਦਾ ਤਾਂ ਪਤਾ ਨਹੀਂ। ਪਰ ਮੁੱਕਦਮਾ ਦਰਜ ਕਰਵਾਉਣ ਵਾਲਿਆਂ ਦੇ ਘਰ ਪੰਜਾਬ ਪੁਲਿਸ ਨੇ ਗੇੜੇ ਮਾਰਨੇ ਸ਼ੁਰੂ ਵੀ ਕਰ ਦਿੱਤੇ ਹਨ ਤੇ ਉਮੀਦ ਹੈ ਇਹਨਾਂ ਨੂੰ ਸਜ਼ਾ ਜਰੂਰ ਮਿਲੇਗੀ। ਨਵੰਬਰ 1984 ਵਿੱਚ ਦਿੱਲੀ ਅਤੇ ਕਈ ਹੋਰ ਸ਼ਹਿਰਾਂ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ, ਇਸ ਦਾ ਇੰਨਸਾਫ ਤਾਂ ਕਿਸੇ ਨੂੰ ਕੀ ਮਿਲਣਾ ਹੈ। ਪਰ ਹਰ ਸਾਲ ਇੱਕ ਨੰਵਬਰ ਨੂੰ ਉਨ੍ਹਾਂ ਜਖਮਾਂ ਦੀ ਯਾਦ ਤਾਂ ਸਤਾਉਂਦੀ ਹੀ ਹੈ। ਇਸ ਦਿਨ ਪੀੜਤ ਕੁਰਲਾ ਰਹੇ ਹੁੰਦੇ ਹਨ। ਬਾਦਲ ਨੇ ਕਬੱਡੀ ਕੱਪ ਦੇ ਨਾਮ ਉੱਤੇ ਜਸ਼ਨ ਮਨਾਉਣ ਲਈ ਨਵੰਬਰ ਮਹੀਨੇ ਨੂੰ ਹੀ ਚੁਣਿਆ, ਜਦੋਂ ਦਿੱਲੀ ਵਿੱਚ ਪੀੜਤ ਵਿਧਵਾਵਾਂ ਰੋ ਰਹੀਆਂ ਸਨ ਤਾਂ ਬਾਦਲ 1-11-2011 ਨੂੰ ਬਠਿੰਡੇ ਵਿੱਚ ਜਸ਼ਨ ਮਨਾਉਂਦਿਆਂ ਪਰਿਵਾਰ ਸਮੇਤ ਅੱਧ ਨੰਗੀਆਂ ਕੁੜੀਆਂ ਦਾ ਨਾਚ ਵੇਖ ਰਿਹਾ ਸੀ। ਦਰਬਾਰ ਸਾਹਿਬ ਉੱਪਰ ਹਮਲਾ ਕਰਵਾਉਣ ਵਾਲੇ ਲਾਲ ਕ੍ਰਿਸ਼ਨ ਅਡਵਾਨੀ ਦੀ ਫਿਰਕੂ ਯਾਤਰਾ ਦਾ 13-11-2011 ਪੰਜਾਬ ਵਿੱਚ ਪਹੁੰਚਣ ਤੇ ਬੀਬੀ ਹਰਸਿਮਰਤ ਕੌਰ ਬਾਦਲ ਜੀ ਤੁਸੀਂ ਵਿਤੋਂ ਬਾਹਰ ਹੋ ਕੇ ਸਵਾਗਤ ਕੀਤਾ ਸੀ। ਇਹ ਉਹੀ ਅਡਵਾਨੀ ਹੈ ਜਿਸਨੇ ਇੰਦਰਾ ਗਾਂਧੀ ਤੇ ਦਬਾਅ ਪਾ ਕੇ ਅਕਾਲ ਤਖਤ ਸਾਹਿਬ `ਤੇ ਹਮਲਾ ਕਰਵਾਇਆ ਸੀ। ਇਹਨਾਂ ਹੀ ਭਾਜਪਾਈਆਂ ਨੇ ਅਕਾਲ ਤਖਤ ਸਾਹਿਬ `ਤੇ ਹੋਏ ਹਮਲੇ ਦੀ ਖੁਸ਼ੀ ਵਿੱਚ ਲੱਡੂ ਵੰਡੇ ਸਨ ਅਤੇ ਇੰਦਰਾ ਗਾਂਧੀ ਨੂੰ ਦੁਰਗਾ ਦਾ ਖਿਤਾਬ ਦਿੱਤਾ ਸੀ। 25 ਨਵੰਬਰ ਨੂੰ ਖ਼ਾਲਸਾ ਵਿਰਾਸਤ ਕੰਪਲੈਕਸ ਦੇ ਉਦਘਾਟਨ ਮੌਕੇ ਸਟੇਜ ਤੋਂ ਜਿਸ ਪਖੰਡੀ ਆਸਾ ਰਾਮ ਨੇ ਸਿੱਖਾਂ ਤੇ ਪੰਜਾਬ ਦਾ ਮਜਾਕ ਉਡਾਇਆ, ਉਸੇ ਪਖੰਡੀ ਨੂੰ ਬਾਦਲ ਨੇ ਵਾਰ-ਵਾਰ ਬਾਪੂ ਆਸਾ ਰਾਮ ਕਹਿ ਕੇ ਪੁਕਾਰਿਆ, ਕਿਉਂਕਿ ਬਾਦਲ ਆਸਾ ਰਾਮ ਦਾ ਹੀ ਪੁੱਤ ਹੈ। ਇਸੇ ਕਰਕੇ ਤਾਂ ਬਾਦਲ ਨੇ ਸਿੱਖ ਕੀਰਤਨੀਆਂ ਅਤੇ ਢਾਡੀਆਂ ਨੂੰ ਪਛਾੜ ਕੇ ਫਿਲਮੀ ਕਲਾਕਰਾਂ ਤੋਂ ਕੀਰਤਨ ਕਰਵਾਇਆ। ਖਾਲਸਾ ਵਿਰਾਸਤੀ ਕੰਪਲੈਕਸ ਵਿੱਚੋਂ ਸਿੱਖੀ ਦੇ ਨਿਸ਼ਾਨ ਖੰਡੇ ਨੂੰ ਹਟਾਇਆ ਅਤੇ ਇਸ ਵਿੱਚ ਗੂੱਗੇ ਦਾ ਚਿੱਤਰ ਸਥਾਪਿਤ ਕੀਤਾ।
ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੇ ਵਿਰੋਧ ਵਿੱਚ 28 ਮਾਰਚ 2012 ਨੂੰ ਰੋਸ ਮਾਰਚ ਕਰ ਰਹੇ ਸਿੱਖਾਂ ਦਾ ਗੁਰਦਾਸਪੁਰ ਵਿੱਚ ਤੇਰੇ ਸਹੁਰਾ ਸਾਹਿਬ ਦੀ ਮਿੱਤਰ ਪਾਰਟੀ ਭਾਜਪਾ ਦੇ ਆਗੂਆਂ ਨੇ ਵਿਰੋਧਤਾ ਕਰਦਿਆਂ ਸਿੱਖਾਂ ਨਾਲ ਬਦਸਲੂਕੀ ਕੀਤੀ। ਇਸ ਬਦਸਲੂਕੀ ਦੇ ਵਿਰੋਧ ਵਿੱਚ 29 ਮਾਰਚ ਨੂੰ ਰੋਸ ਮਾਰਚ ਕਰ ਰਹੇ ਸਿੱਖਾਂ `ਤੇ ਬਾਦਲ ਦੀ ਪੁਲਿਸ ਨੇ ਗੋਲੀ ਚਲਾ ਕੇ ਸਿੱਖ ਨੌਜਵਾਨ ਜਸਪਾਲ ਸਿੰਘ ਨੂੰ ਸ਼ਹੀਦ ਕਰ ਦਿੱਤਾ। ਹੁਣ 23 ਜੁਲਾਈ ਨੂੰ ਮਾਨਸਾ ਜਿਲ੍ਹੇ ਦੇ ਪਿੰਡ ਅਕਲੀਆ ਵਿਖੇ ਲੋਕਾਂ ਵੱਲੋਂ ਫੜੇ ਲੁਟੇਰੇ ਨੂੰ ਛੁੜਾਉਣ ਲਈ ਬਾਦਲ ਦੀ ਪੁਲਿਸ ਨੇ ਦੋ ਵਿਅਕਤੀਆਂ ਨੂੰ ਮਾਰ ਦਿੱਤਾ ਅਤੇ ਪੰਜ ਨੂੰ ਜਖਮੀ ਕਰ ਦਿੱਤਾ। ਬਿਆਸ ਦੇ ਰਾਧਾ-ਸੁਆਮੀ ਡੇਰੇ ਵੱਲੋਂ ਬਿਆਸ ਨੇੜਲੇ ਪਿੰਡ ਵੜੈਚ ਦੇ ਲੋਕਾਂ ਨੂੰ ਬਾਦਲ ਸਰਕਾਰ ਦੀ ਸ਼ਹਿ `ਤੇ ਸ਼ਰੇਆਮ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਰਾਧਾ-ਸੁਆਮੀਆਂ ਨੇ ਬਾਦਲ ਸਰਕਾਰ ਦੀ ਸ਼ਹਿ `ਤੇ ਹੀ ਪਿੰਡ ਵੜੈਚ ਦੇ ਗੁਰੂ ਘਰ ਨੂੰ ਵੀ ਢਾਹ ਦਿੱਤਾ ਹੈ। ਬਾਦਲ ਸਰਕਾਰ ਦੇ ਪ੍ਰਸ਼ਾਸ਼ਨ ਨੇ ਤਾਂ ਇਹਨਾਂ ਤੇ ਕੀ ਕਾਰਵਾਈ ਕਰਨੀ ਸੀ ਉਲਟਾ ਬਾਦਲ ਨੇ ਆਪਣੇ ਗੁਲਾਮ ਗੁਰਬਚਨ ਸਿੰਘ ਜਥੇਦਾਰ ਅਕਾਲ ਤਖਤ ਸਾਹਿਬ ਤੋਂ 28 ਜੁਲਾਈ 2012 ਨੂੰ ਇਹ ਬਿਆਨ ਦਵਾ ਦਿੱਤਾ ਕਿ ਰਾਧਾ-ਸੁਆਮੀਆਂ ਨੇ ਗੁਰੂਘਰ ਨਹੀਂ ਢਾਹਿਆ। ਜੋ ਇਸ ਮਸਲੇ ਦੀ ਅਵਾਜ ਉਠਾ ਰਹੇ ਹਨ ਉਹ ਸ਼ਰਾਰਤੀ ਅਨਸਰ ਹਨ। ਕਿਉਂਕਿ ਰਾਧਾ-ਸੁਆਮੀ ਵੋਟਾਂ ਵਿੱਚ ਬਾਦਲ ਦੀ ਮੱਦਦ ਕਰਦੇ ਹਨ। ਇਸ ਲਈ 1997 ਵਿੱਚ ਜਦੋਂ ਬਾਦਲ ਦੀ ਸਰਕਾਰ ਬਣੀ ਸੀ ਤਾਂ ਉਸ ਸਮੇਂ ਰਾਧਾ-ਸੁਆਮੀ ਡੇਰੇ ਦੀਆਂ ਸੜਕਾਂ ਲਈ 30 ਕਰੋੜ ਰੁਪਏ ਮਨਜੂਰ ਕੀਤੇ ਸਨ ਤੇ ਫਿਰ ਮੋਹਾਲੀ ਨੇੜੇ ਇਸ ਡੇਰੇ ਨੂੰ 100 ਏਕੜ ਜਮੀਨ ਵੀ ਦੇ ਦਿੱਤੀ ਸੀ। ਪਰ ਦੁੱਖ ਦੀ ਗੱਲ ਇਹ ਹੈ ਕਿ ਬੀਬੀ ਜੀ ਤੁਸੀਂ ਸਿੱਖ ਕੌਮ ਦਾ ਏਨਾ ਘਾਣ ਕਰਨ ਤੋਂ ਬਾਅਦ ਵੀ ਸਿੱਖਾਂ ਦੇ ਹਮਦਰਦ ਬਣੇ ਹੋਏ ਹੋ। ਕਿਉਂਕਿ ਅੱਜ ਦੇ ਸਮੇਂ ਸਿੱਖਾਂ ਦੀ ਹਾਲਤ ਉਸ ਜੇਬ ਕਟੇ ਮੁਸਾਫਰ ਵਰਗੀ ਹੈ ਜਿਸਦੀ ਇੱਕ ਬੱਸ ਅੱਡੇ ਵਿੱਚ ਜੇਬ ਕੱਟੀ ਜਾਂਦੀ ਹੈ। ਜਦੋਂ ਉਸ ਨੂੰ ਪਤਾ ਲੱਗਦਾ ਹੈ ਤਾਂ ਉਹ ਦੁੱਖ ਵਿੱਚ ਕਰਲਾਉਂਦਾ ਹੈ ਅਤੇ ਲੋਕਾਂ ਤੋਂ ਆਪਣੇ ਪਿੰਡ ਤੱਕ ਜਾਣ ਲਈ ਸਿਰਫ ਕਿਰਾਏ ਦੀ ਮੰਗ ਕਰਦਾ ਹੈ ਤਾਂ ਉਹੀ ਜੇਬ ਤਕਰਾ ਜਿਸਨੇ ਉਸਦੇ ਹਜ਼ਾਰਾਂ ਰੁਪਏ ਲੁੱਟੇ ਹੁੰਦੇ ਹਨ ਵੀਹ-ਪੰਜਾਹ ਰੁਪਏ ਉਸ ਮੁਸ਼ਾਫਿਰ ਨੂੰ ਦੇਕੇ ਆਪਣੇ ਆਪ ਨੂੰ ਦਾਨੀ ਸਾਬਿਤ ਕਰ ਦਿੰਦਾ ਹੈ ਤੇ ਮੁਸਾਫਿਰ ਵੀ ਉਸਨੂੰ ਲੁਟੇਰੇ ਦੀ ਥਾਂ ਦਾਨੀ ਹੀ ਸਮਝਦਾ ਹੈ। ਇਸੇ ਤਰ੍ਹਾਂ ਸਿੱਖ ਵੀ ਬਾਦਲ ਨੂੰ ਕਾਤਲ ਦੀ ਥਾਂ ਹਮਦਰਦ ਹੀ ਸਮਝ ਰਹੇ ਹਨ। ਬੀਬੀ ਜੀ ਮੇਰੀ ਸਮਝ ਅਨੁਸਾਰ ਤਾਂ ਸ੍ਰ: ਪ੍ਰਕਾਸ਼ ਸਿੰਘ ਬਾਦਲ ਸਿੱਖਾਂ ਲਈ ਇੰਦਰਾ ਗਾਂਧੀ, ਰਾਜੀਵ ਗਾਂਧੀ ਅਤੇ ਬੇਅੰਤ ਸਿੰਘ ਆਦਿ ਨਾਲੋਂ ਵੀ ਮਾੜਾ ਹੈ। ਪਰ ਸਿੱਖ ਕੌਮ ਦੇ ਸੁੱਤੇ ਹੋਣ ਕਾਰਨ ਅੱਜ ਪੰਥ ਰਤਨ ਅਤੇ ਫ਼ਖ਼ਰ-ਏ-ਕੌਮ ਬਣਿਆ ਬੈਠਾ ਹੈ। ਬੀਬੀ ਜੀ ਇਹ ਤਾਂ ਸਨ ਬਾਦਲ ਪਰਿਵਾਰ ਦੀਆਂ ਸਿੱਖਾਂ ਨਾਲ ਕੀਤੀਆਂ ਕੁੱਝ ਕੁ ਬੇਇਨਸਾਫੀਆਂ ਦੀਆਂ ਵੰਨਗੀਆਂ। ਹੋ ਸਕਦੈ ਬਾਦਲ ਪਰਿਵਾਰ ਨੇ ਗੁਪਤ ਰੂਪ ਵਿੱਚ ਸਿੱਖ ਕੌਮ ਦੀ ਕੋਈ ਮੱਦਦ ਕੀਤੀ ਹੋਵੇ। ਜਿਵੇਂਕਿ ਜੂਨ 1984 ਵਿੱਚ ਮਾਰੇ ਗਏ ਸਿੱਖਾਂ, ਧਰਮੀ ਫੌਜੀਆਂ, ਦਿੱਲੀ ਸਿੱਖ ਕਤਲੇਆਮ ਦੇ ਪੀੜਤਾਂ, ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਗਏ ਸਿੱਖ ਨੌਜਵਾਨਾਂ ਦੀ ਕੋਈ ਮੱਦਦ ਕੀਤੀ ਹੋਵੇ ਜਾਂ ਜੇਲ੍ਹਾਂ ਵਿੱਚ ਬੈਠੇ ਸਿੱਖ ਨੌਜਵਾਨਾਂ ਨੂੰ ਰਿਹਾਅ ਕੀਤਾ ਹੋਵੇ ਜਾਂ ਸਿੱਖਾਂ ਦੇ ਤਸ਼ੱਦਦ ਕਰਨ ਵਾਲੇ ਅਤੇ ਝੂਠੇ ਪੁਲਿਸ ਮੁਕਾਬਲੇ ਬਣਾਉਣ ਵਾਲੇ ਪੁਲਿਸ ਅਫਸਰਾਂ ਨੂੰ ਸਜ਼ਾਵਾਂ ਦਵਾਈਆਂ ਹੋਣ। ਇਸ ਬਾਰੇ ਜਰੂਰ ਦੱਸਣਾ ਤਾਂ ਕਿ ਮੈਨੂੰ ਅਤੇ ਮੇਰੇ ਵਰਗੇ ਹੋਰ ਲੋਕਾਂ ਨੂੰ ਤੁਹਾਡੀ ਹਮਦਰਦੀ ਦਾ ਪਤਾ ਲੱਗ ਜਾਵੇ।
ਹਰਲਾਜ ਸਿੰਘ ਬਹਾਦਰਪੁਰ
ਮੋ: 94170-23911


(14/08/12)
ਗੁਰਚਰਨ ਪੱਖੋਕਲਾਂ

ਖਜਾਨੇ ਭਰਨ ਵਾਲੇ ਕਿਸਾਨ ਦੇ ਨਾਲ ਬੇਇਨਸਾਫੀ ਕਿਉਂ?
ਦੇਸ ਵਿੱਚ ਟੈਕਸ ਕੱਟਣ ਦਾ ਸਿਸਟਮ ਦੇ ਦੋਹਰੇ ਮਾਪਦੰਡ ਹਨ | ਹਰ ਇੱਕ ਤੋਂ ਆਮਦਨ ਕਰਨ ਤੋਂ ਬਾਅਦ ਵਿੱਚ ਟੈਕਸ ਕੱਟਿਆ ਜਾਂਦਾ ਹੈ ਪਰ ਦੇਸ ਦੇ ਕਿਸਾਨ ਤੋਂ ਉਸਨੂੰ ਬਿਨਾਂ ਦੱਸੇ ਹੀ ਟੈਕਸ ਕੱਟ ਲਏ ਜਾਂਦੇ ਹਨ ਕਿਉਂ? | ਦੇਸ ਦਾ ਕਿਸਾਨ ਹੀ ਹੈ ਜੋ ਆਮਦਨ ਬਾਅਦ ਵਿੱਚ ਕਰਦਾ ਹੈ ਪਰ ਟੈਕਸ ਉਸ ਤੋਂ ਪਹਿਲਾਂ ਹੀ ਕੱਟ ਲਿਆ ਜਾਂਦਾ ਹੈ | ਇਸ ਤਰਾਂ ਕਿਸਾਨ ਤੇ ਭਰੋਸਾ ਨਾ ਕਰਕੇ ਉਸ ਦੀ ਤੌਹੀਨ ਕੀਤੀ ਜਾਂਦੀ ਹੈ| ਜਦ ਸੈਂਟਰ ਸਰਕਾਰ ਦੇ ਪਰਾਈਸ ਕਮਿਸਨ ਖੇਤੀ ਦੀਆਂ ਫਸਲਾਂ ਦੇ ਮੁੱਲ ਤੈਅ ਕਰਦਾ ਹੈ ਤਦ ਰਾਜ ਸਰਕਾਰਾਂ ਅਤੇ ਕੇਂਦਰ ਸਰਕਾਰ ਆਪਣੇ ਟੈਕਸਾਂ ਦੀ ਲਿਸਟ ਪਹਿਲਾਂ ਹੀ ਉਸਦੇ ਹਵਾਲੇ ਕਰ ਦਿੰਦੀਆਂ ਹਨ ਜਿਵੇਂ ਪੰਜਾਬ ਸਰਕਾਰ ਆਪਣੇ ਮੰਡੀਕਰਨ ਬੋਰਡ ਦੀ ਆਮਦਨ ਲਈ ਚਾਰ ਜਾਂ ਪੰਜ ਪਰਸੈਂਟ ਅਤੇ ਆੜਤੀਆਂ ਦੇ ਢਾਈ ਪਰਸੈਂਟ ਅਤੇ ਹੋਰ ਟੈਕਸਾਂ ਦੀ ਲਿਸਟ ਭੇਜ ਦਿੰਦੀ ਹੈ | ਸੈਂਟਰ ਸਰਕਾਰ ਆਪਣੇ ਟੈਕਸਾਂ ਦੀ ਲਿਸਟ ਭੇਜ ਦਿੰਦੀ ਹੈ| ਸੈਂਟਰ ਅਤੇ ਰਾਜ ਸਰਕਾਰ ਦੇ ਟੈਕਸ ਵਰਤਮਾਨ ਵਿੱਚ ਸਾਢੇ ਚੌਦਾਂ ਪਰਸੈਂਟ ਬਣ ਜਾਂਦੇ ਹਨ | ਮੁੱਲ ਨਿਰਧਾਰਣ ਕਮੇਟੀ ਇਹਨਾਂ ਟੈਕਸਾਂ ਨੂੰ ਵਿੱਚ ਜੋੜਨ ਤੋਂ ਬਾਅਦ ਹੀ ਫਸਲਾਂ ਦੇ ਮੁੱਲ ਤੈਅ ਕਰਦੀ ਹੈ | ਇਸ ਤਰਾਂ ਕਿਸਾਨਾਂ ਨੂੰ ਉਹਨਾਂ ਦੀ ਫਸਲਾਂ ਦਾ ਮੁੱਲ ਸਾਢੇ ਚੌਦਾਂ ਪਰਸੈਂਟ ਘੱਟ ਦਿੱਤਾ ਜਾਂਦਾਂ ਹੈ| ਸਰਕਾਰੀ ਜਾਂ ਗੈਰ ਸਰਕਾਰੀ ਖਰੀਦ ਏਜੰਸੀਆਂ ਇਹ ਟੈਕਸ ਦੀ ਰਕਮ ਕਿਸਾਨ ਨੂੰ ਬਿਨਾਂ ਦੱਸੇ ਹੀ ਆਪ ਹੀ ਸਿੱਧੇ ਤੌਰ ਤੇ ਸਰਕਾਰੀ ਖਜਾਨਿਆਂ ਵਿੱਚ ਜਮਾਂ ਕਰਵਾਉਂਦੀਆਂ ਹਨ | ਜਦ ਦੇਸ ਦਾ ਮੁਲਾਜਮ ਵਰਗ ਅਤੇ ਵਪਾਰੀ ਵਰਗ ਟੈਕਸ ਆਪਣੀ ਦੇਖਰੇਖ ਹੇਠ ਜਮਾਂ ਕਰਵਾਉਂਦਾਂ ਹੈ ਅਤੇ ਲੋੜੀਂਦੇ ਆਮਦਨ ਟੈਕਸ ਸਬੰਧੀ ਫਾਰਮ ਵੀ ਪਰਾਪਤ ਕਰਦਾ ਹੈ ਕਿਉਂਕਿ ਜੇ ਕਿਸੇ ਕਾਰਨ ਉਸਦੀ ਆਮਦਨ ਘੱਟ ਜਾਵੇ ਤਦ ਉਹ ਕੱਟੇ ਹੋਏ ਟੈਕਸ ਵਾਪਸ ਵੀ ਲੈ ਸਕਦਾ ਹੈ ਪਰ ਕਿਸਾਨ ਵਾਰੀ ਇਹ ਸਿਸਟਮ ਕਿਉਂ ਤੋੜ ਦਿੱਤਾ ਜਾਂਦਾ ਹੈ| ਟੀ ਡੀ ਐਸ ਨਾਂ ਦਾ ਟੈਕਸ ਆਮ ਹੀ ਵਾਪਸ ਲਿਆ ਜਾਂਦਾਂ ਹੈ|
ਕਿਸਾਨ ਬਾਰੇ ਆਮ ਹੀ ਇਹ ਭੁਲੇਖਾ ਪਾਇਆ ਜਾਂਦਾ ਹੈ ਕਿ ਕਿਸਾਨ ਉਪਰ ਟੈਕਸ ਹੈ ਹੀ ਨਹੀਂ ਜਦੋਂ ਕਿ ਅਸਲ ਵਿੱਚ ਕਿਸਾਨ ਵਰਗ ਸਭ ਨਾਲੋਂ ਵੱਧ ਟੈਕਸ ਦੇਸ ਅਤੇ ਸੂਬਾ ਸਰਕਾਰਾਂ ਦੇ ਖਜਾਨਿਆਂ ਵਿੱਚ ਪਾਉਂਦਾਂ ਹੈ| ਪੰਜਾਬ ਦਾ ਕਿਸਾਨ ਸਰਕਾਰੀ ਰਿਕਾਰਡ ਵਿੱਚ ਦਰਜ ਸਲਾਨਾ 90000 ਕਰੋੜ ਦੀ ਫਸਲ ਉੱਪਰ 12000 ਕਰੋੜ ਦੇ ਲੱਗ ਭੱਗ ਸਿੱਧਾ ਟੈਕਸ ਅਦਾ ਕਰਦਾ ਹੈ | 5000 ਹਜਾਰ ਕਰੋੜ ਦਾ ਟੈਕਸ ਅਸਿੱਧੇ ਤੌਰ ਤੇ ਪੰਜਾਬ ਸਰਕਾਰ ਦੇ ਖਜਾਨੇ ਵਿੱਚ ਜਮਾਂ ਕਰਵਾਉਂਦਾਂ ਹੈ| ਪੰਜਾਬ ਸਰਕਾਰ ਦੇ ਖਜਾਨੇ ਵਿੱਚ 50% ਦੇ ਕਰੀਬ ਟੈਕਸ ਕਿਸਾਨਾਂ ਰਾਂਹੀਂ ਹੀ ਆਉਂਦਾਂ ਹੈ | ਪਰਚਾਰ ਇਸ ਦੇ ਉਲਟ ਕੀਤਾ ਜਾਂਦਾਂ ਹੈ ਕਿ ਕਿਸਾਨ ਉਪਰ ਕੋਈ ਟੈਕਸ ਹੀ ਨਹੀਂ | ਦੇਸ ਦਾ ਕਿਸਾਨ ਵਰਗ ਹੀ ਇੱਕ ਇਹੋ ਜਿਹਾ ਵਰਗ ਹੈ ਜਿਸ ਤੋਂ ਸਭ ਤੋਂ ਵੱਧ ਟੈਕਸ ਲੈ ਕੇ ਵੀ ਦੇਸ ਦੀਆਂ ਸਰਕਾਰਾਂ ਕੋਈ ਸਾਬਾਸ ਦੇਣ ਦੀ ਬਜਾਇ ਟੈਕਸ ਲੈਣ ਤੋਂ ਹੀ ਮੁੱਕਰ ਜਾਂਦੀਆਂ ਹਨ| ਪੰਜਾਬ ਦੀ ਆਰਥਿਕਤਾ ਵਿੱਚ 4000 ਕਰੋੜ ਮੰਡੀਕਰਨ ਬੋਰਡ ਨੂੰ, 1000 ਕਰੋੜ ਦਾ ਟੈਕਸ ਤੇਲ ਉੱਪਰ, 2000 ਕਰੋੜ ਦਾ ਟੈਕਸ ਮਾਲ ਮਹਿਕਮੇ ਨੂੰ 1000 ਕਰੋੜ ਦਾ ਟੈਕਸ ਸਪਰੇਅ ਅਤੇ ਖਾਦਾਂ ਉੱਪਰ 2000 ਕਰੋੜ ਦਾ ਟੈੱਕਸ ਮਸੀਨਰੀ ਅਤੇ ਹੋਰ ਖੇਤੀਬਾੜੀ ਨਾਲ ਸਬੰਧਤ ਖਰੀਦਦਾਰੀ ਤੇ ਦੇ ਕੇ ਵੀ ਉਸ ਦੀ ਕੋਈ ਸਲਾਘਾ ਕਰਨ ਦੀ ਬਜਇ ਬੇਇੱਜਤੀ ਜਰੂਰ ਕੀਤੀ ਜਾਂਦੀ ਹੈ ਕਿ ਕਿਸਾਨ ਟੈਕਸ ਹੀ ਨਹੀਂ ਦਿੰਦਾਂ| ਕਿਸਾਨ ਤਾਂ ਗੁਰੂ ਨਾਨਕ ਦੇਵ ਜੀ ਦਾ ਉਹ ਧੌਲ ਹੈ ਜੋ ਧਰਮ ਅਤੇ ਦਇਆ ਦਾ ਪੁੱਤਰ ਬਣਕੇ ਅਤੇ ਜਿਸਦੀ ਨਿਸਾਨੀ ਗੁਰੂ ਜੀ ਅਨੁਸਾਰ ਸਬਰ ਸੰਤੋਖ ਹੈ ਬਣਕੇ ਦੇਸ ਦੇ ਲੋਕਾਂ ਦਾ ਢਿੱਡ ਭਰਨ ਦੀ ਸੇਵਾ ਕਰੀ ਜਾ ਰਿਹਾ ਹੈ ਸਰਕਾਰਾਂ ਅਤੇ ਅਮੀਰ ਲੋਕ ਅਤੇ ਬੁੱਧੀਜੀਵੀ ਲੋਕ ਉਸ ਦੀ ਕਦਰ ਕਰਨ ਭਾਵੇਂ ਨਾਂ ਕਰਨ | ਅਸਲ ਵਿੱਚ ਦੇਸ ਦੇ ਉਦਯੋਗਿਕ ਸੈਕਟਰ ਦੇ ਉਤਪੱਦਨ ਦਾ ਵੱਡਾ ਖਪਤਕਾਰ ਵੀ ਕਿਸਾਨ ਹੀ ਹੈ| ਇਕੱਲਾ ਪੰਜਾਬ ਦਾ ਕਿਸਾਨ ਹੀ 4000 ਕਰੋੜ ਦੀਆਂ ਖਾਦਾਂ 3000 ਕਰੋੜ ਦੀਆਂ ਸਪਰੇਹਾਂ ਅਤੇ 10000 ਕਰੋੜ ਦੀ ਸਾਲਾਨਾਂ ਮਸੀਨਰੀ ਦੀ ਖਰੀਦ ਕਰਦਾ ਹੈ|
ਸਰਕਾਰਾਂ ਵੱਲੋਂ ਦੇਸ ਵਾਸੀਆਂ ਨੂੰ ਇਹ ਜਰੂਰ ਦੱਸਿਆ ਜਾਣਾਂ ਚਾਹੀਦਾ ਹੈ ਕਿ ਕਿਸਾਨ ਉਪਰ ਆਮਦਨ ਟੈਕਸ ਕਿਉਂ ਨਹੀਂ ਲਿਆ ਜਾਂਦਾਂ ਕਿਉਂਕਿ ਉਹ ਤਾਂ ਬਿਨਾਂ ਆਮਦਨ ਤੋਂ ਹੀ ਦੇਸ ਨੂੰ ਸਭ ਤੋਂ ਵੱਧ ਟੈਕਸ ਦੇਈ ਜਾ ਰਿਹਾ ਹੈ| ਵਪਾਰੀ ਅਤੇ ਮੁਲਾਜਮ ਵਰਗ ਆਮਦਨ ਦੀ ਘੱਟੋ ਘੱਟ ਹੱਦ ਤੋਂ ਉਪਰਲੀ ਆਮਦਨ ਤੇ ਹੀ ਟੈਕਸ ਅਦਾ ਕਰਦੇ ਹਨ ਜਦੋਂ ਕਿ ਕਿਸਾਨ ਨੂੰ ਘੱਟੋ ਘੱਟ ਆਮਦਨ ਦੀ ਹੱਦ ਨੂੰ ਪਹੁੰਚਣਾਂ ਤਾਂ ਚੰਦ ਤੇ ਚੜਨ ਵਾਲੀ ਗੱਲ ਹੈ | ਦੇਸ ਦਾ ਦਸ ਕੁ ਪਰਸੈਂਟ ਕਿਸਾਨ (ਜੋ ਅਸਲ ਵਿੱਚ ਗੈਰਕਾਸਤਕਾਰ ਪਰ ਵੱਡੀਆਂ ਜਇਦਾਦਾਂ ਜਮੀਨਾਂ ਦਾ ਮਾਲਕ) ਹੀ ਹੈ ਜੋ ਘੱਟੋ ਘੱਟ ਆਮਦਨ ਹੱਦ ਨੂੰ ਪਾਰ ਕਰਦਾ ਹੈ ਉਹ ਰਾਜਨੀਤਕ ਅਤੇ ਵਪਾਰੀ ਵਰਗ ਦਾ ਹਿੱਸਾ ਹੀ ਹੈ | ਜਿਸਦੀ ਸਰਕਾਰ ਹਮੇਸਾਂ ਪੁਸਤ ਪਨਾਹੀ ਕਰਦੀ ਹੈ ਅਤੇ ਇਸਨੂੰ ਕਿਸਾਨੀ ਦੀ ਆੜ ਵਿੱਚ ਸਰਕਾਰਾਂ ਨੇ ਲੁਕੋਇਆ ਹੋਇਆ ਹੈ| ਵੱਡੀਆਂ ਸਬਸਿਡੀਆਂ ਵੀ ਇਸੇ ਵਰਗ ਨੂੰ ਦਿੱਤੀਆਂ ਜਾਂਦੀਆਂ ਹਨ| ਰਾਜਨੀਤਕਾਂ ਅਤੇ ਅਮੀਰ ਵਰਗ ਦੇ ਇਸ ਅਖੌਤੀ ਕਿਸਾਨ ਦੀ ਸਰਕਾਰਾਂ ਪਛਾਣ ਕਿਉਂ ਨਹੀਂ ਕਰਦੀਆਂ? ਸਹਿਰਾਂ ਅਤੇ ਰਾਜਧਾਨੀਆਂ ਵਿੱਚ ਰਹਿ ਕੇ ਕੰਟਰੈਕਟ ਤੇ ਜਮੀਨਾਂ ਦੇਣ ਵਾਲਾ ਇਹ ਅਮੀਰ ਵਰਗ ਕਿਸਾਨ ਨਹੀਂ ਵਪਾਰੀ ਹੁੰਦਾਂ ਹੈ| ਅੰਗਰੇਜਾਂ ਵਾਂਗ ਗੈਰ ਕਾਸਤਕਾਰਾਂ ਨੂੰ ਜਮੀਨਾਂ ਦੀ ਮਾਲਕੀ ਦਾ ਹੱਕ ਖੋਹਿਆ ਜਾਣਾਂ ਚਾਹੀਦਾ ਹੈ | ਖੇਤੀਬਾੜੀ ਵਾਲੀ ਜਮੀਨ ਦੀ ਮਾਲਕੀ ਦਾ ਹੱਕ ਸਿਰਫ ਕਾਸਤਕਾਰ ਕਿਸਾਨਾਂ ਨੂੰ ਹੀ ਦਿੱਤਾ ਜਾਣਾਂ ਚਾਹੀਦਾ ਹੈ| ਗੈਰ ਕਾਸਤਕਾਰ ਅਮੀਰ ਲੋਕ ਖੇਤੀ ਨੂੰ ਸਿਰਫ ਟੈਕਸ ਚੋਰੀ ਦਾ ਸਾਧਨ ਬਣਾਈ ਬੈਠੇ ਹਨ ਜੋ ਦੇਸ ਨਾਲ ਅਤੇ ਅਸਲੀ ਕਾਸਤਕਾਰ ਕਿਸਾਨਾਂ ਨਾਲ ਧੋਖਾ ਹੈ |
ਗੁਰਚਰਨ ਪੱਖੋਕਲਾਂ ਫੋਨ 9417727245


(14/08/12)
ਬੀ: ਐੱਸ: ਢਿੱਲੋਂ ਐਡਵੋਕੇਟ

ਸਿਖ ਨੇਤਾ ਲੋਗ ਕਹਿੰਦੇ ਹਨ ਕੇ ਭਾਰਤ ਦੀ ਅਜਾਦੀ ਵੇਲੇ ੭੫ % ਸਿਖ ਫਾਸੀ ਚੜ੍ਹੇ ,੮੦ % ਕਾਲੇ ਪਾਣੀ ਗਏ। ਪਰ ਖੱਟਿਆ ਕੀ ?ਅਜਾਦੀ ਵੇਲੇ ੫ ਲਖ ਮਾਰੇ ਗਏ ਅਤੇ ਕਰੋੜਾਂ ਉੱਜੜ ਗਏ। ਓਧਰ ਦਖਣ ਭਾਰਤ ਦੇ ਸਾਡੇ ਤੋਂ ਕਿਤੇ ਵੱਡੇ ਸੂਬੇ ਅਤੇ ਕਿਤੇ ਵਧ ਲੋਕਾਂ ਚੋਂ ਪੰਜ ਆਦਮੀ ਫਾਸੀ ਨਹੀਂ ਚੜ੍ਹੇ ਅਤੇ ਦਸ ਕਾਲੇ ਪਾਣੀ ਨਹੀਂ ਗਏ। ਹਾਲਾਂ ਕੇ ਓਹਨਾਂ ਨੂੰ ਕਾਲੇ ਪਾਣੀ ਨੇੜੇ ਪੈਂਦਾ ਸੀ। ਸਾਡੇ ਤੋਂ ਸੋ ਸਾਲ ਪਹਿਲਾਂ ਅੰਗਰੇਜਾਂ ਦੇ ਗੁਲਾਮ ਹੋਏ ਸਨ। ਪਰ ਓਹ ਵਗੈਰ ਮਰਿਆਂ ਅਤੇ ਵਗੈਰ ਉਜੜਿਆਂ, ਸਾਡੇ ਬਰਾਬਰ ਅਜਾਦ ਹੋਏ। ਸਿਆਣੇ ਕੌਣ ਸਨ ? ਸਿਖਾਂ ਨੂੰ ਸਿਰਫ ਡੇਢ ਫੀ ਸਦੀ ਹੁੰਦਿਆਂ ਇੰਜ ਮਰਨ ਦੀ ਸਲਾਹ ਕਿਸਨੇ ਦਿੱਤੀ ਸੀ ? ਸਿਆਣੇ ਦਖਣੀ ਭਾਰਤੀ ਸਨ ਜਾਂ ਸਿਖਾਂ ਦੇ ਨੇਤਾ ਜਿਨਾਂ ਨੇ ਗਰੀਬ ਲੋਕ ਮਰਵਾਏ ? ਆਪਣੀ ਗਲਤੀ ਨੂੰ ਬਹਾਦਰੀ ਕਹਣਾ ਵਡਿਆਈ ਨਹੀਂ ਹੁੰਦੀ। ਜੇ ਦਖਣੀ ਭਾਰਤੀ ਲੋਕਾਂ ਵਾਂਗ ਚੁਪ ਕਰਕੇ ਬੈਠੇ ਰਹਿੰਦੇ , ਅਜਾਦ ਫਿਰ ਵੀ ਬਾਕੀ ਦੇਸ਼ ਦੇ ਨਾਲ ਹੋ ਹੀ ਜਾਣਾ ਸੀ।


(12/08/12)
ਅਵਤਾਰ ਸਿੰਘ ਲੰਡਨ

ਸ. ਜਸਬੀਰ ਸਿੰਘ ਜੀ ਕੈਲਗਰੀ
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਇੱਕ ਪੁਰਾਣੀ ਕਹਾਵਤ ਹੈ “ਕਾਜ਼ੀ ਮਰਿਆ ਸ਼ਹਿਰ ਅੰਦੇਸ਼ੇ”। ਲਗਦਾ ਹੈ ਕਿਹ ਆਪ ਜੀ ਨੂੰ ਵੀ ਅਜਿਹਾ ਹੀ ਅੰਦੇਸ਼ਾ ਖਾਈ ਜਾ ਰਿਹਾ ਹੈ ਕਿ ਜੇ ਆਪ ਜੀ ਨਾਂ ਹੁੰਦੇ ਤਾਂ ਅਜ ਦੇ ਪ੍ਰਚਾਰਕਾਂ ਤੇ ਮਿਸ਼ਨਰੀ ਸਿੰਘਾਂ ਨੇਂ ਗੁਰਮਤਿ ਦਾ ਬਹੁਤ ਭਾਰੀ ਨੁਕਸਾਂਨ ਕਰ ਦੇਣਾਂ ਸੀ। ਮੈਂ ਆਪ ਜੀ ਨੂੰ ਬੇਨਤੀ ਕਰਾਂਗਾ ਕਿਹ ਆਪ ਹੇਠ ਲਿਖੇ ਸ਼ਬਦਾਂ ਦੀ ਵਿਚਾਰ ਕਰਨ ਖੇਚਲ ਜ਼ਰੂਰ ਕਰੋ।
“ਨਾਨਕ ਪਰਖੇ ਆਪ ਕਉ ਤਾ ਪਾਰਖ ਜਾਣੁ” ਪੰਨਾਂ ੧੪੮
“ਜਨ ਨਾਨਕ ਬਿਨੁ ਆਪਾ ਚੀਨੈ ਮਿਟੈ ਨਾ ਭ੍ਰਮ ਕੀ ਕਾਈ” ਪੰਨਾਂ ੬੮੪
ਸਤਿਕਾਰ ਸਹਿਤ,
ਅਵਤਾਰ ਸਿੰਘ ਲੰਡਨ।


(12/08/12)
ਦਲਜੀਤ ਸਿੰਘ ਹੋਠੀ ਰਾਚੈਸਟਰ ਨਿਓਯਾਰਕ

ਸਰਦਾਰ ਜਸਵੀਰ ਸਿੰਘ ਜੀ ਤੇ ਸਿੱਖ ਮਾਰਗ ਦੇ ਪਾਠਕਾ ਨੂੰ ਗੁਰੁ ਫ਼ਤਹਿ

ਜਸਵੀਰ ਸਿੰਘ ਜੀ ਤੁਸੀ ਬਾਰ ਬਾਰ ਕਹੀ ਜਾਂਦੇ ਹੋ “ਕੀ ਗੁਰਬਾਣੀ ਵਿੱਚੋਂ ਕੋਈ ਇੱਕ ਵੀ ਉਦਾਹਰਣ ਪੇਸ਼ ਕੀਤੀ ਜਾ ਸਕਦੀ ਹੈ, ਜਿਸ ਦਾ ਸਿੱਧੇ ਅਤੇ ਸਾਫ ਲਫਜ਼ਾਂ ਵਿੱਚ ਅਰਥ ਹੋਵੇ ਕਿ ਚਾਹੇ ਕੋਈ ਗੁਰਮੁਖ ਹੋਵੇ ਜਾਂ ਮਨਮੁਖ, ਮਰਨ ਤੋਂ ਬਾਅਦ ਕਿਸੇ ਦਾ ਵੀ ਮੁੜ ਜਨਮ ਨਹੀਂ ਹੁੰਦਾ ਅਰਥਾਤ ਆਵਾਗਵਣ ਨਹੀਂ ਹੁੰਦਾ”। ਸਰਦਾਰ ਜੀ ਜਿਹੜਾ ਬੰਦਾ ਉਲਝਿਆ ਹੋਵੇ ਉਸ ਨੂੰ ਉਲਝਾਓਣ ਦੀ ਲੋੜ ਨਹੀ ਪੈਂਦੀ। ਤੁਸੀ ਗੁਰਬਾਣੀ ਦੇ ਆਪਣੇ ਹਿਸਾਬ ਨਾਲ ਅਰਥ ਕਰਕੇ ਕੀ ਇਹ ਦੱਸਣਾ ਚਾਹੁੰਦੇ ਹੋ ਕਿ ਗੁਰੁ ਨਾਨਕ ਸਾਹਿਬ ਜੀ ਨੇ ਜਿਸ ਪੁਜਾਰੀ ਲਾਣੇ ਦੀ ਲੁੱਟ ਨੂੰ ਨੰਗਿਆ ਕੀਤਾ ਤੀਰਥਾਂ, ਨਰਕਾਂ, ਸੁਰਗਾਂ, ਸ੍ਰਾਧਾਂ, ਜਮਰਾਜ਼ਾਂ, ਧਰਮਰਾਜ਼ਾਂ ਚਓਰਾਸੀ ਲੱਖ ਜੂਨਾ ਆਵਾਗਵਣ ਨੂੰ ਰੱਦ ਕੀਤਾ ਤੇ ਇੱਕ ਪ੍ਰਮਾਤਮਾ ਤੇ ਭਰੋਸਾ ਰੱਖਣ ਲਈ ਕਿਹਾ। ਸਿੱਖਾ ਦਾ 95% ਧਾਰਮ ਪ੍ਰਚਾਰ ਲਾਣਾ ਡੇਰਿਆ ਟਕਸਾਲਾ ਤੋ ਪੜ੍ਹ ਕੇ ਆਇਆ ਹੈ। ਆਮ ਸਿੱਖ ਗੁਰਬਾਣੀ ਤੋ ਸੱਖਣਾ ਹੈ। ਆਮ ਸਿੱਖ ਮੋਹਰੇ ਕੇਸਾਧਾਰੀ ਬ੍ਰਾਹਮਣ ਜੋ ਮਰਜ਼ੀ ਕਹੀ ਜਾਵੇ ਉਸ ਨੂੰ ਪਰਵਾਨ ਹੈ। ਕਈ ਵਾਰੀ ਗੁਰਬਾਣੀ ਵਿੱਚ ਇਸ ਤਰਾ ਦੀਆਂ ਪੰਗਤੀਆ ਮਿਲ ਜਾਦੀਆਂ ਹਨ ਤਾਂ ਸਰਦਾਰ ਜਸਵੀਰ ਸਿੰਘ ਵਰਗਿਆ ਨੂੰ ਆਵਾਗਵਣ ਦਾ ਭਰਮ ਖੜਾ ਹੋ ਜਾਦਾਂ ਹੈ ਸਰਦਾਰ ਜੀ ਇੱਸ ਵਿੱਚ ਤੁਹਾਡਾ ਕੋਈ ਕਸੂਰ ਨਹੀ ਕਿਓਕਿ ਸਿੱਖਾ ਦੀ ਸਮਾਜਿਕ ਵਰਤੋ ਬ੍ਰਾਹਮਣੀ ਕਲਚਰ ਵਿੱਚ ਡੁੱਬੇ ਹਿੰਦੁ ਸਮਾਜ਼ ਨਾਲ ਪੈਂਦੀ ਹੈ। ਇਹ ਸਭ ਨੂੰ ਪਤਾ ਹੈ ਕਿ ਆਵਨ ਤੇ ਜਾਵਨ ਹੁੰਦਾ ਹੈ ਗੁਰਬਾਣੀ ਵੀ ਕਹਿੰਦੀ ਹੈ ਜੰਮਦਾ ਤੇ ਮਰਦਾ ਹੈ ਪਰ ਗੁਰਬਾਣੀ ਤੁਹਾਡੇ ਵਾਂਗ ਜੰਮਣ ਤੇ ਮਰਨ ਦੀ ਗੱਲ ਨਹੀ ਕਰਦੀ ਗੁਰਬਾਣੀ ਤਾਂ ਕਹਿੰਦੀ ਹੈ ਕਿ ਮਨੁੱਖ ਪਤਾ ਨਹੀ ਕਿੱਥੋ ਆਉਦਾਂ ਹੈਂ ਤੇ ਕਿੱਥੇ ਜਾਦਾਂ ਹੈ? ਗੁਰੂ ਸਾਹਿਬਾਨ ਨੂੰ ਤਾਂ ਪਤਾ ਨਹੀ ਲੱਗ ਸਕਿਆ। ਹੁਣ ਸਰਦਾਰ ਜਸਵੀਰ ਸਿੰਘ ਜੀ ਸਿੱਖ ਮਾਰਗ ਦੇ ਪਾਠਕਾ ਨੂੰ ਤੁਸੀ ਤਾਂ ਦੱਸ ਸਕਦੇ ਹੋ ਕਿ ਮਨੁੱਖ ਮਰਨ ਤੋ ਬਾਅਦ ਵਿੱਚ ਕਿੱਥੇ ਜਾਦਾਂ ਹੈ? ਸਰਦਾਰ ਜੀ ਤੁਸੀ ਹੁਣ ਇਹ ਨਾਂ ਕਹਿਓ ਕਿ ਮੈ ਕਿੱਥੇ ਲਿੱਖਿਆ ਕਾਪੀ ਪੇਸਟ ਕਰੋ। ਜੇ ਤਾਂ ਤੁਸੀ ਆਪਣੇ ਆਪ ਨੂੰ ਉਲਝਿਆ ਨਹੀ ਸਮਝਦੇ ਹੋ ਤਾਂ ਜਰੂਰ ਦੱਸਣਾ ਮਰਨ ਤੋ ਬਾਅਦ ਕਿੱਥੇ ਜਾਦਾਂ।

ਧੰਨਵਾਦ ਦਲਜੀਤ ਸਿੰਘ ਹੋਠੀ ਰਾਚੈਸਟਰ ਨਿਓਯਾਰਕ 585 698 0146


(12/08/12)
ਹਾਕਮ ਸਿੰਘ

ਸਿੱਖ ਮਾਰਗ ਦੇ ਸਤਿਕਾਰਯੋਗ ਪਾਠਕ ਸਜਨੋ,

ਸ. ਸਰਬਜੀਤ ਸਿੰਘ ਜੀ ਨੇ ਆਪਣੇ “ਰਾਗਮਾਲਾ ਦੇ ਸਰੋਤ” ਲੇਖ ਵਿਚ ਇਕ ਬਹੁਤ ਹੀ ਦਿਲਚਸਪ ਅਤੇ ਭਾਵਪੂਰਨ ਤੱਥ ਉਜਾਗਰ ਕੀਤਾ ਹੈ। ਉਹਨਾਂ ਲਿਖਿਆ ਹੈ, “ਰਾਗਮਾਲਾ ਦੀ ਕਹਾਣੀ ਜਿਵੇਂ ‘ਆਲਮ’ ਨੇ ਆਪਣੇ ਕਿੱਸੇ “ਮਾਧਵ ਨਲ ਕਾਮ ਕੰਦਲਾ” ਵਿਚ ਦਰਜ ਕੀਤੀ ਹੈ ਅਜੇਹੀ ਹੀ ਅਖੌਤੀ ਦਸਮ ਗ੍ਰੰਥ ਦੇ ਪੰਨਾ ੯੨੫ ਤੇ ਦਰਜ ਚਰਿਤ੍ਰ ਨੰ: ੯੧ ਜਿਸ ਦੇ ਕੁਲ ੬੫ ਛੰਦ ਹਨ, ‘ਚ ਦਰਜ ਹੈ”। ‘ਮਾਧਵ ਨਲ ਕਾਮ ਕੰਦਲਾ’ ਅਤੇ ਅਖੌਤੀ ਦਸਮ ਗ੍ਰੰਥ ਵਿਚ ਦਰਜ ਕਹਾਣੀਆਂ ਵਿਚ ਮਾਮੂਲੀ ਅੰਤਰ ਹੈ “ਪਰ ਵੱਡਾ ਫਰਕ ਇਹ ਹੈ ਕਿ ਅਖੌਤੀ ਦਸਮ ਗ੍ਰੰਥ ‘ਚ ਦਰਜ ਕਹਾਣੀ ਵਿਚ ਕਾਮ ਕੰਦਲਾ ਵੱਲੋਂ ਗਾਏ ਗਏ ਰਾਗਾਂ ਦਾ ਜ਼ਿਕਰ ਨਹੀਂ ਹੈ”। ‘ਮਾਧਵ ਨਲ ਕਾਮ ਕੰਦਲਾ’ ਦੀ ਰਾਗ ਮਾਲਾ ਕਰਤਾਰਪੁਰੀ ਬੀੜ ਵਿਚ ਦਰਜ ਹੈ ਅਤੇ ਰਾਗਮਾਲ ਤੋਂ ਬਿਨਾ ਕਹਾਣੀ ਅਖੌਤੀ ਦਸਮ ਗ੍ਰੰਥ ਵਿਚ ਦਿੱਤੀ ਹੋਈ ਹੈ। ਇਸ ਦਾ ਅਰਥ ਇਹ ਹੋਇਆ ਕਿ ਕਰਤਰਪੁਰੀ ਬੀੜ ਦੇ ਮਾਲਕ ਅਤੇ ਅਖੌਤੀ ਦਸਮ ਗ੍ਰੰਥ ਦੇ ਰਚੈਤਾ ਵਿਚ ਡੂੰਘਾ ਸਬੰਧ ਰਿਹਾ ਹੋਵੇਗਾ। ‘ਗੁਰਬਿਲਾਸ ਪਾਤਸ਼ਾਹੀ ੬’ ਵਿਚ ਰਾਗਮਾਲਾ ਦਾ ਜ਼ਿਕਰ ਵੀ ਉਸ ਗ੍ਰੰਥ ਦੇ ਰਚਨਹਾਰ ਨੂੰ ਇਹਨਾਂ ਵਿਅਕਤੀਆਂ ਨਾਲ ਜੋੜ ਦਿੰਦਾ ਹੈ। ਇੰਜ ਜਾਪਦਾ ਹੈ ਕਿ ਗੁਰਬਾਣੀ ਵਿਚ ਕੱਚੀ ਬਾਣੀ ਮਿਲਾਉਣ, ਝੂਠੇ ਗ੍ਰੰਥ ਰਚਣ, ਸਿੱਖ ਇਤਹਾਸ ਨੂੰ ਵਿਗਾੜ ਕੇ ਮਿਥਹਾਸਕ ਅਤੇ ਗੁਰਮਤਿ ਵਿਰੋਧੀ ਬਨਾਉਣ, ਅਤੇ ਇਤਹਾਸਕ ਗੁਰਦੁਆਰਿਆਂ ਵਿਚ ਕਰਮ ਕਾਂਡੀ ਰੀਤਾਂ ਲਾਗੂ ਕਰਨ ਵਾਲੇ ਵਿਅਕਤੀ ਸੰਗਠਤ ਰੂਪ ਵਿਚ ਇਕ ਯੋਜਨਾਬੱਧ ਢੰਗ ਨਾਲ ਇਹ ਸਾਰਾ ਕੁੱਝ ਕਰਦੇ ਰਹੇ ਹਨ। ਰਾਗਮਾਲਾ ਦਾ ਕਰਤਾਰਪੁਰੀ ਬੀੜ ਵਿਚ ਦਰਜ ਹੋਣਾ ਉਸ ਬੀੜ ਦੇ ਮਾਲਕਾਂ ਦੀ ਇਸ ਕਾਰਵਈ ਵਿਚ ਮਿਲੀ ਭੁਗਤ ਵਲ ਸੰਕੇਤ ਕਰਦਾ ਹੈ। ਵੈਸੇ ਵੀ ਜਿਸ ਤਰ੍ਹਾਂ ਦੇ ਵਿਦਵਤਾਪੂਰਨ ਕਾਵਿ ਗ੍ਰੰਥ ਅਤੇ ਇਤਹਾਸਕ ਤੱਥਾਂ ਦੀ ਡੂੰਘੀ ਜਾਣਕਾਰੀ ਤੇ ਆਧਾਰਤ ਮਿਥਹਾਸਕ ਗ੍ਰੰਥਾਂ ਦਾ ਉਤਪਾਦਨ ਸਿੱਖ ਧਰਮ ਵਿਚ ਭੁਲੇਖੇ ਪਾਉਣ ਲਈ ਕੀਤਾ ਗਿਆ ਹੈ ਉਸ ਲਈ ਯੋਗਤਾ ਅਤੇ ਸਾਧਨ ਕੇਵਲ ਗੁਰ ਪਰਵਾਰਾਂ ਦੇ ਸਦੱਸਾਂ ਨੂੰ ਹੀ ਉਪਲਬਧ ਸਨ। ਗੁਰੂ ਘਰ ਦੀਆਂ ਪਰੰਪਰਾਵਾਂ ਦੀ ਪੂਰੀ ਜਾਣਕਾਰੀ ਵੀ ਉਹਨਾਂ ਨੂੰ ਹੀਂ ਸੀ। ਗੁਰ ਪਰਵਾਰਾਂ ਵਿਚ ਗੁਰਗੱਦੀ ਅਤੇ ਗੁਰਬਾਣੀ ਦੀ ਪੋਥੀ ਸਾਹਿਬ ਨੂੰ ਲੈ ਕੇ ਜੋ ਵਿਵਾਦ ਹੋਏ ਹਨ ਅਤੇ ਜਿਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਸਮੇਂ ਗੁਰ ਪਰਵਾਰਾਂ ਦੇ ਗੁਰਗੱਦੀ ਅਬਲਾਸ਼ੀਆਂ ਦੀਆਂ ਗਦੀਆਂ ਖੁੰਬਾਂ ਵਾਂਗ ਉੱਗ ਪਈਆਂ ਸਨ, ਇਸ ਤੋਂ ਤੇ ਇਹੋ ਸਿੱਧ ਹੁੰਦਾ ਹੈ ਕਿ ਸਿੱਖ ਧਰਮ ਦਾ ਮੂੰਹ ਮੁਹਾਂਦਰਾ ਵਿਗਾੜਨ ਦੇ ਜਤਨਾਂ ਵਿਚ ਗੁਰ ਪਰਵਾਰਾਂ ਦੇ ਸਵਾਰਥੀ ਸਦੱਸਾਂ ਦਾ ਬਹੁਤ ਵੱਡਾ ਹੱਥ ਹੈ। ਬਹੁਤ ਸਾਰੇ ਵਿਦਵਾਨ ਗੁਰਮਤਿ ਬਾਰੇ ਭੁਲੇਖੈ ਪਾਉਣ ਲਈ ਬ੍ਰਾਹਮਣਾਂ, ਪੰਡਤਾਂ ਜਾਂ ਬਿਪਰਾਂ ਨੂੰ ਜ਼ਿਮੇਵਾਰ ਠਹਿਰਾਉਂਦੇ ਹਨ। ਸੋਚਿਆ ਜਾਵੇ ਤਾਂ ਬ੍ਰਾਹਮਣ ਵਿਦਵਾਨਾਂ ਨੂੰ ਏਨੀ ਖਜਾਲਤ ਕਰਨ ਨਾਲ ਕੀ ਲਾਭ ਹੋ ਸਕਦਾ ਸੀ? ਦਰ ਅਸਲ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮੀ ਬੀੜ ਦਾ ਸੰਕਲਣ ਅਤੇ ਉਸ ਬੀੜ ਨੂੰ ਰਸਮੀ ਤੌਰ ਤੇ ਗੁਰਗੱਦੀ ਦਾ ਵਾਰਸ ਥਾਪ ਕੇ ਗੁਰ ਪਰਵਾਰਾਂ ਵਿਚ ਗੁਰਗੱਦੀ ਪਰਾਪਤੀ ਦੀ ਦੌੜ ਵਿਚ ਸ਼ਾਮਲ ਅਨੇਕਾਂ ਅਭਿਲਾਸੀਆਂ ਦੀਆਂ ਆਸਾਂ ਤੇ ਪਾਣੀ ਫੇਰ ਦਿੱਤਾ ਸੀ। ਉਹ ਸਭ ਗੁਰੂ ਸਾਹਿਬ ਤੋਂ ਬਹੁਤ ਨਾਰਾਜ਼ ਸਨ ਅਤੇ ਉਹਨਾਂ ਵਲੋਂ ਗੁਰੂ ਥਾਪੇ ਗੁਰੂ ਗ੍ਰੰਥ ਸਾਹਿਬ ਦੇ ਵਿਰੋਧੀ ਸਨ। ਉਹਨਾਂ ਨੇ ਹੀ ਗੁਰੂ ਸਾਹਿਬ ਅਤੇ ਗੁਰਮਤਿ ਬਾਰੇ ਭੁਲੇਖੇ ਪਾਉਣ ਲਈ ਅਖੌਤੀ ਦਸਮ ਗ੍ਰੰਥ ਰਚਿਆ ਜਾਂ ਰਚਵਾਇਆ ਅਤੇ ਕਰਤਰਪੁਰੀ ਬੀੜ ਵਿਚ ਰਾਗਮਾਲਾ ਅਤੇ ਹੋਰ ਵਾਧੂ ਕਿਰਤਾਂ ਦਰਜ ਕਰ ਕੇ ਉਸ ਨੂੰ ਮੌਲਕ ਬੀੜ ਸਿੱਧ ਕਰਨ ਲਈ ਸਾਜ਼ਸ਼ਾਂ ਰਚੀਆਂ। ਗੁਰ ਇਤਹਾਸ ਬਾਰੇ ਭੁਲੇਖੈ ਪਾਉਣ ਲਈ ਵੀ ਗੁਰ ਪਰਵਾਰਾਂ ਦੇ ਸਵਾਰਥੀ ਅਨਸਰਾਂ ਨੇ ਮੁੱਖ ਭੂਮਕਾ ਨਿਭਾਈ। ਪਰ ਜਿਸ ਗੁਪਤ ਅਤੇ ਭਰਮਾਊ ਢੰਘ ਨਾਲ ਉਹਨਾਂ ਆਪਣੀਆਂ ਗੁਰਮਤਿ ਵਿਰੋਧੀ ਕਾਰਵਾਈਆਂ ਨੂੰ ਛੁਪਾ ਕੇ ਵਿਦਵਾਨਾਂ ਨੂੰ ਕਾਲਪਨਕ ਬਿਪ੍ਰ ਨੂੰ ਕਸੂਰਵਾਰ ਠਹਿਰਾਉਣ ਦਾ ਭਰਮ ਪਾ ਦਿੱਤਾ ਉਹ ਵੀ ਇਕ ਕਮਾਲ ਹੈ।

ਹਾਕਮ ਸਿੰਘ


(12/08/12)
ਰਾਜਿੰਦਰ ਸਿੰਘ (ਸ਼੍ਰੋਮਣੀ ਖਾਲਸਾ ਪੰਚਾਇਤ)

ੴਸਤਿਗੁਰਪ੍ਰਸਾਦਿ॥
‘ਪੰਥਕ ਜਥੇਬੰਦੀਆਂ’, ਕਿਧਰ ਨੂੰ?

ਛੇ ਅਗਸਤ ਨੂੰ ਕੁੱਝ ਆਪਣੇ ਆਪ ਨੂੰ ਪੰਥਕ ਅਖਵਾਉਣ ਵਾਲੀਆਂ ਜਥੇਬੰਦੀਆਂ ਨੇ ਅਕਾਲ ਤਖ਼ਤ ਸਾਹਿਬ ਦੇ ਮੌਜੂਦਾ ਮੁੱਖ ਪੁਜਾਰੀ, ਜਿਸ ਨੂੰ ਉਹ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਆਖਦੀਆਂ ਹਨ, ਦਾ ਬਾਈਕਾਟ ਕਰਨ ਦਾ ਫੈਸਲਾ ਅਤੇ ਐਲਾਨ ਕੀਤਾ ਹੈ। ਇਸ ਬਾਈਕਾਟ ਦਾ ਮਤਲਬ ਉਨ੍ਹਾਂ ਇਹ ਦੱਸਿਆ ਹੈ ਕਿ ਉਹ ਅਗੋਂ ਕੋਈ ਵੀ ਪੰਥਕ ਮੁੱਦਾ ਇਸ ਅਖੌਤੀ ਜਥੇਦਾਰ ਕੋਲ ਲੈ ਕੇ ਨਹੀਂ ਜਾਣਗੀਆਂ।
ਇਸ ਦੇ ਉਨ੍ਹਾਂ ਦੋ ਕਾਰਨ ਦਸੇ ਹਨ: ਪਹਿਲਾ, ਅਖੌਤੀ ਜਥੇਦਾਰ ਵਲੋਂ ਦਰਿਆ ਬਿਆਸ ਦੇ ਕੰਡੇ, ਰਾਧਾ ਸੁਆਮੀਆਂ ਦੇ ਡੇਰੇ ਨੇੜੇ ਵਸੇ ਪਿੰਡ ਵੜੈਚ ਦੇ ਗੁਰਦੁਆਰੇ ਨੂੰ ਰਾਧਾ ਸੁਆਮੀਆਂ ਵਲੋਂ ਢਾਉਣ ਦੇ ਮਾਮਲੇ ਵਿੱਚ ਡੇਰਾ ਬਿਆਸ (ਰਾਧਾ ਸੁਆਮੀਆਂ) ਨੂੰ ਕਲੀਨ ਚਿੱਟ ਦੇਣਾ ਹੈ ਅਤੇ ਦੂਸਰਾ, ਇਸੇ ਅਖੌਤੀ ਜਥੇਦਾਰ ਵਲੋਂ ਆਪਣੇ ਬਿਆਨ ਵਿੱਚ, ਉਨ੍ਹਾਂ ਪੰਥਕ ਜਥੇਬੰਦੀਆਂ ਨੂੰ ਸ਼ਰਾਰਤੀ ਅਨਸਰ ਆਖਣਾ।
ਵੈਸੇ ਉਨ੍ਹਾਂ ਨੂੰ ਵਧੇਰੇ ਤਕਲੀਫ ਕਿਸ ਗੱਲ ਤੋਂ ਹੋਈ ਹੈ, ਇਹ ਉਨ੍ਹਾਂ ਸਪੱਸ਼ਟ ਨਹੀਂ ਕੀਤਾ, ਪਰ ਮੇਰਾ ਆਪਣਾ ਖਿਆਲ ਹੈ ਕਿ ਉਨ੍ਹਾਂ ਨੂੰ ਵਧੇਰੇ ਤਕਲੀਫ ਅਖੌਤੀ ਜਥੇਦਾਰ ਵਲੋਂ ਸ਼ਰਾਰਤੀ ਅਨਸਰ ਗਰਦਾਨਣ ਕਰ ਕੇ ਹੋਈ ਹੋਵੇਗੀ, ਕਿਉਂਕਿ ਨਹੀਂ ਤਾਂ ਗੁਰਦੁਆਰਾ ਢਾਹੁਣ ਦੇ ਮੁੱਦੇ ਤੇ ਤਾਂ ਉਨ੍ਹਾਂ ਮੁੜ ਅਖੌਤੀ ਜਥੇਦਾਰ ਕੋਲ ਹੀ ਰੋਸ ਪ੍ਰਗਟ ਕਰਨ ਲਈ ਚਲੇ ਜਾਣਾ ਸੀ, ਜੈਸਾ ਕਿ ਪਹਿਲਾਂ ਵੀ ਅਕਸਰ ਕਈ ਵਾਰੀ ਹੋਇਆ ਹੈ। ਯਾ ਫਿਰ ਇਹ ਬਿਆਨ ਦੇ ਕੇ ਤਸੱਲੀ ਕਰ ਲੈਣੀ ਸੀ ਕਿ ਜਥੇਦਾਰ ਨੇ ਇਹ ਫੈਸਲਾ ਆਪਣੇ ਸਿਆਸੀ ਆਕਾਵਾਂ ਦੇ ਪ੍ਰਭਾਵ ਥਲੇ ਆ ਕੇ ਕੀਤਾ ਹੈ, ਅਸੀਂ ਇਸ ਦੀ ਨਿਖੇਧੀ ਕਰਦੇ ਹਾਂ।
ਇਕ ਗੱਲ ਐਤਕੀ ਹੋਰ ਹੈਰਾਨਗੀ ਦੀ ਹੋਈ ਕਿ ਅਖੌਤੀ ਜਥੇਦਾਰ ਦੇ ਇਸ ਫੈਸਲੇ ਖਿਲਾਫ, ਇਨ੍ਹਾਂ ਦੇ ਰੋਸ ਪਰਗਟ ਕਰਨ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਹੀ ਰੋਸ ਪ੍ਰਗਟ ਕਰ ਦਿੱਤਾ, ਹਾਲਾਂਕਿ ਉਸ ਦੇ ਰੋਸ ਦਾ ਕਾਰਨ ਇਹ ਨਹੀਂ ਸੀ ਕਿ ਉਹ ਇਸ ਫੈਸਲੇ ਨੂੰ ਗਲਤ ਮੰਨਦਾ ਸੀ, ਬਲਕਿ ਇਹ ਸੀ ਕਿ ਜਥੇਦਾਰ ਨੇ ਉਸ ਦੀ ਸਲਾਹ ਲਏ ਬਗੈਰ ਜਾਂਚ ਕਮੇਟੀ ਵਲੋਂ ਦਿੱਤੀ ਰਿਪੋਰਟ ਵਾਲਾ ਫੈਸਲਾ ਛੇਤੀ-ਛੇਤੀ ਇੰਨ ਬਿੰਨ ਕਿਉਂ ਸੁਣਾ ਦਿੱਤਾ। ਜੇ ਪਹਿਲਾਂ ਉਸ ਨਾਲ ਸਲਾਹ ਕਰ ਲਈ ਹੁੰਦੀ (ਜਾਂ ਇੰਝ ਕਹਿ ਲਓ ਕਿ ਆਗਿਆ ਲੈ ਲਈ ਹੁੰਦੀ) ਤਾਂ ਫੈਸਲਾ ਐਸੇ ਗੋਲਮੋਲ ਤਰੀਕੇ ਨਾਲ ਸੁਣਾਇਆ ਜਾਂਦਾ ਕਿ ਲੰਬਾ ਸਮਾਂ ਸੰਗਤਾਂ ਭਰਮ ਭੁਲੇਖੇ ਵਿੱਚ ਹੀ ਪਈਆਂ ਰਹਿੰਦੀਆਂ ਤੇ ਫੇਰ ਹੌਲੀ ਹੌਲੀ ਸਾਰੀ ਗੱਲ ਭੁੱਲ ਜਾਂਦੀਆਂ, ਜਿਵੇਂ ਕਿ ਸਦਾ ਹੀ ਹੁੰਦਾ ਆਇਆ ਹੈ। ਇਸੇ ਕਰਕੇ ਕੁੱਝ ਦਿਨ ਇਹ ਕਿਆਸਰਾਈਆਂ ਵੀ ਲਾਈਆਂ ਗਈਆਂ ਕਿ ਸ਼ਾਇਦ ਅਖੌਤੀ ਜਥੇਦਾਰ ਦੀ ਛੁੱਟੀ ਕਰ ਦਿੱਤੀ ਜਾਵੇ। ਇਹ ਸਾਡੇ ਸਰਵਉੱਚ ਜਥੇਦਾਰ ਸਾਹਿਬ ਦੀ ਅਸਲੀ ਔਕਾਤ ਹੈ।
ਖੈਰ! ਮੈਂ ਆਪਣੇ ਮੁੱਦੇ ਤੇ ਵਾਪਸ ਆਵਾਂ। ਪੰਥਕ ਜਥੇਬੰਦੀਆਂ ਦੇ ਇਸ ਫੈਸਲੇ ਦੀ ਕਈ ਪਾਸਿਓਂ ਸ਼ਲਾਘਾ ਹੋਈ ਹੈ ਤੇ ਕਈ ਪਾਸਿਓਂ ਨਿੰਦਾ। ਸੁਭਾਵਕ ਤੌਰ ਤੇ ਨਿੰਦਾ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਅਤੇ ਉਸ ਦੇ ਕੁੱਝ ਜੋੜੀਦਾਰਾਂ ਅਤੇ ਚਮਚਿਆਂ ਵਲੋਂ ਕੀਤੀ ਗਈ ਹੈ। ਉਹ ਆਪ ਭਾਵੇਂ ਜਥੇਦਾਰ ਨੂੰ ਕੁੱਝ ਵੀ ਸਮਝਦੇ ਹੋਣ ਅਤੇ ਅੰਦਰ ਵੜ ਕੇ ਉਸ ਨਾਲ ਜੋ ਮਰਜ਼ੀ ਕਰ ਲੈਣ ਪਰ ਇਹ ਤਾਂ ਨਹੀਂ ਬਰਦਾਸ਼ਤ ਕਰ ਸਕਦੇ ਕਿ ਸੰਗਤ ਵਿਚੋਂ ਕੋਈ ਜ਼ਾਹਰਾ ਤੌਰ ਤੇ ਉਸ ਤੋਂ ਬਾਗ਼ੀ ਹੋਣ ਦੀ ਕੋਸ਼ਿਸ਼ ਕਰੇ। ਕਿਉਂਕਿ ਆਪਣੇ ਵਿਰੋਧੀਆਂ ਨੂੰ ਆਪਣੇ ਪ੍ਰਾਧੀਨ ਰੱਖਣ ਲਈ ਅਖੌਤੀ ਜਥੇਦਾਰ ਹੀ ਉਨ੍ਹਾਂ ਕੋਲ ਸਭ ਤੋਂ ਵੱਡਾ ਮੋਹਰਾ ਹੈ। ਜੇ ਇਸ ਡਰਾਉਣੇ ਦਾ ਭੇਦ ਹੀ ਖੁਲ੍ਹ ਗਿਆ ਤੇ ਭੈ ਖਤਮ ਹੋ ਗਿਆ, ਫੇਰ ਤਾਂ ਚਿੜੀਆਂ, ਕਾਂ, ਕਬੂਤਰ ਹੀ ਉਨ੍ਹਾਂ ਦਾ ਖੇਤ ਚੁੱਗ ਜਾਣਗੇ। ਅਵਤਾਰ ਸਿੰਘ ਮੱਕੜ ਨੇ ਇਨ੍ਹਾਂ ਪੰਥਕ ਜਥੇਬੰਦੀਆਂ ਦਾ ਹੋਰ ਮਾਣ ਵਧਾਉਂਦੇ ਹੋਏ, ਇਨ੍ਹਾਂ ਦੇ ਐਲਾਨ ਨੂੰ ਕਾਵਾਂ ਦੀ ਕਾਵਾਂ-ਰੌਲੀ ਨਾਲ ਤੁਲਨਾ ਦਿੱਤੀ ਹੈ। ਖੈਰ! ਵਿਰੋਧੀਆਂ ਕੋਲੋਂ ਤਾਂ ਇਹੋ ਜਿਹੀ ਹੀ ਆਸ ਹੁੰਦੀ ਹੈ।
ਕੁਝ ਲੋਕ ਐਸੇ ਵੀ ਹਨ, ਜਿਨ੍ਹਾਂ ਇਸ ਫੈਸਲੇ ਦੀ ਸ਼ਲਾਘਾ ਕੀਤੀ ਹੈ, ਇਨ੍ਹਾਂ ਵਿੱਚ ਪ੍ਰਮੁੱਖ ਤੌਰ ਤੇ ਉਹ ਵਿਦਵਾਨ ਹਨ ਜੋ ਸਿਧਾਂਤਕ ਤੌਰ ਤੇ ਜਥੇਦਾਰ ਦੇ ਇਸ ਅਹੁਦੇ ਨੂੰ ਬਿਲਕੁਲ ਪ੍ਰਵਾਨ ਨਹੀਂ ਕਰਦੇ ਤੇ ਦੂਸਰੇ ਉਹ ਹਨ ਜੋ ਇਸ ਅਹੁਦੇ ਤੇ ਸੁਭਾਏਮਾਨ ਹੋਣ ਵਾਲੀਆਂ ਸ਼ਖਸੀਅਤਾਂ ਦੇ ਕਿਰਦਾਰ ਵਿੱਚ ਆਏ ਨਿਘਾਰ ਤੋਂ ਦੁੱਖੀ ਹਨ। ਇਨ੍ਹਾਂ ਵਿੱਚ ਕੁੱਝ ਐਸੇ ਵੀ ਹਨ ਜੋ ਇਸ ਪ੍ਰਨਾਲੀ ਨੂੰ ਅਤੇ ਜਥੇਦਾਰਾਂ ਨੂੰ ਮਾਨਤਾ ਦੇਂਦੇ ਹਨ ਪਰ ਇਨ੍ਹਾਂ ਵਲੋਂ ਕੀਤੇ ਕੁੱਝ ਫੈਸਲਿਆਂ ਨਾਲ ਅਸਹਿਮਤ ਹਨ। ਇਨ੍ਹਾਂ ਵਲੋਂ ਇਹ ਸ਼ਲਾਘਾ ਕਰਨਾ ਕੁੱਝ ਹੱਦ ਤੱਕ ਬਣਦਾ ਵੀ ਸੀ ਕਿਉਂਕਿ ਜੇ ਕੋਈ ਪਿੰਗਲਾ, ਜੋ ਤੁਰਨ ਤੋਂ ਬਿਲਕੁਲ ਅਸਮਰਥ ਹੋਵੇ, ਹਿੰਮਤ ਕਰ ਕੇ ਕੁੱਝ ਕਦਮ ਵੀ ਤੁਰ ਲਵੇ, ਤਾਂ ਉਸ ਦਾ ਹੌਸਲਾ ਵਧਾਉਣ ਲਈ ਆਖਣਾ ਬਣਦਾ ਹੈ, ਕਿ ਵਾਹ! ਪਿਆਰਿਆ ਤੂੰ ਤਾਂ ਪਰਬਤ ਸਰ ਕਰਨ ਵਾਲੀ ਹਿੰਮਤ ਵਿਖਾਈ ਹੈ।
ਵੈਸੇ ਇਨ੍ਹਾਂ ਪੰਥਕ ਜਥੇਬੰਦੀਆਂ ਨੂੰ ਆਪ ਹੀ ਆਪਣੀ ਸਵੈ ਪੜਚੋਲ ਕਰਨੀ ਬਣਦੀ ਹੈ ਕਿ ਇਨ੍ਹਾਂ ਦੇ ਇਸ ਫੈਸਲੇ ਨਾਲ ਇਨ੍ਹਾਂ ਨੂੰ ਆਪ ਨੂੰ ਅਤੇ ਕੌਮ ਨੂੰ ਕਿਤਨਾ ਕੁ ਫਰਕ ਪਵੇਗਾ?
ਪਹਿਲਾਂ ਤਾਂ ਇਨ੍ਹਾਂ ਦੇ ਜਥੇਦਾਰ ਨੂੰ ਮਾਨਤਾ ਦੇਣ ਦੇ ਪਿੱਛੇ ਇਨ੍ਹਾਂ ਦਾ ਇੱਕ ਆਪਣਾ ਵੱਡਾ ਸੁਆਰਥ ਹੁੰਦਾ ਹੈ। ਇਹ ਸਮਝਦੇ ਹਨ ਕਿ ਜਥੇਦਾਰ ਨੂੰ ਮਾਨਤਾ ਦੇਣ ਨਾਲ ਇਨ੍ਹਾਂ ਨੂੰ ਆਪ ਇੱਕ ਪੰਥਕ ਜਥੇਬੰਦੀ ਵਜੋਂ ਮਾਨਤਾ ਮਿਲ ਜਾਵੇਗੀ। ਇਹ ਮਾਨਤਾ ਪ੍ਰਾਪਤ ਕਰਨ ਲਈ, ਜਦੋਂ ਕੋਈ ਨਵਾਂ ਜਥੇਦਾਰ ਥਾਪਿਆ ਜਾਂਦਾ ਹੈ, ਇਹ ਉਸ ਨੂੰ ਆਪਣੀ ਜਥੇਬੰਦੀ ਵਲੋਂ ਸਰੋਪਾ ਦੇਣ ਚਲੇ ਜਾਂਦੇ ਹਨ ਅਤੇ ਅਖਬਾਰਾਂ ਵਿੱਚ ਸਰੋਪਾ ਦੇਣ ਵਾਲਿਆਂ ਦੀ ਲੜੀ ਵਿੱਚ ਆਪਣਾ ਨਾਂ ਪੜ੍ਹ ਕੇ ਆਪੇ ਖੁਸ਼ ਹੋ ਜਾਂਦੇ ਹਨ ਕਿ ਸਾਨੂੰ ਪੰਥਕ ਜਥੇਬੰਦੀ ਵਜੋਂ ਮਾਨਤਾ ਮਿਲ ਗਈ ਹੈ।
ਐਸਾ ਕਰਨ ਲੱਗਿਆਂ ਇਨ੍ਹਾਂ ਇਹ ਕਦੇ ਨਹੀਂ ਸੋਚਿਆ ਕਿ ਆਪਣੇ ਇਸ ਕਰਮ ਨਾਲ, ਉਹ ਆਪਣੇ ਸਭ ਤੋਂ ਵੱਡੇ ਸਿਆਸੀ ਵਿਰੋਧੀ ਬਾਦਲ ਦੱਲ ਨੂੰ ਪੰਥ ਦੇ ਤੌਰ ਤੇ ਮਾਨਤਾ ਦੇ ਰਹੇ ਹਨ। ਦੂਸਰਾ, ਇਨ੍ਹਾਂ ਇਹ ਵੀ ਕਦੇ ਨਹੀਂ ਸੋਚਿਆ ਕਿ ਆਪਣੇ ਇਸ ਕਰਮ ਨਾਲ ਇਹ ਸਾਰੀ ਕੌਮ ਨੂੰ ਇੱਕ ਗਲਤ ਵਿਵਸਥਾ ਵਿੱਚ ਜਕੜਨ ਵਿੱਚ ਸਹਾਈ ਹੋ ਰਹੇ ਹਨ। ਸ਼ਾਇਦ ਬਹੁਤਿਆਂ ਨੂੰ ਆਪ ਹੀ ਇਸ ਸਬੰਧ ਵਿੱਚ ਬਹੁਤੀ ਚੇਤਨਤਾ ਹੀ ਨਹੀਂ। ਸ਼ਾਇਦ ਕਦੇ ਮੁੱਦੇ ਨੂੰ ਗੰਭੀਰਤਾ ਅਤੇ ਗਹਿਰਾਈ ਨਾਲ ਵਿਚਾਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਇਸ ਸਬੰਧ ਵਿੱਚ ਇੱਕ ਵਾਰੀ ਮੇਰੀ ਸ਼੍ਰੋਮਣੀ ਅਕਾਲੀ ਦੱਲ (ਅੰਮ੍ਰਿਤਸਰ) ਦੇ ਪ੍ਰਧਾਨ ਸ੍ਰ. ਸਿਮਰਨ ਜੀਤ ਸਿੰਘ ਮਾਨ ਨਾਲ ਹੋਈ ਗੱਲ ਦਾ ਜ਼ਿਕਰ ਕਰਨਾ ਚਾਹੁੰਦਾ ਹਾਂ। ਹਾਲਾਂਕਿ ਮੈਂ ਆਪਣੇ ਲੇਖਾਂ ਵਿੱਚ ਕਿਸੇ ਦਾ ਨਾਂ ਲੈਣ ਤੋਂ ਗੁਰੇਜ ਕਰਦਾ ਹਾਂ ਅਤੇ ਨਾ ਹੀ ਮੇਰਾ ਕਿਸੇ ਨਾਲ ਕੋਈ ਨਿਜੀ ਵਿਰੋਧ ਹੈ, ਅਤੇ ਨਾ ਮੇਰਾ ਮਕਸੱਦ ਕਿਸੇ ਦਾ ਅਪਮਾਨ ਕਰਨਾ ਹੈ। ਪਰ ਇਥੇ ਮੁੱਦੇ ਨੂੰ ਸਪੱਸ਼ਟ ਕਰਨ ਲਈ ਨਾਂ ਲਿਖਣ ਦੀ ਮਜਬੂਰੀ ਬਣ ਗਈ ਹੈ।
ਸੰਨ 2004 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਦੀ ਗੱਲ ਹੈ, ਮੈਂ ਸ੍ਰ. ਸਿਮਰਨ ਜੀਤ ਸਿੰਘ ਮਾਨ ਜੀ ਨੂੰ ਮਿਲਣ ਵਾਸਤੇ ਗਿਆ। ਮਿਲਣ ਦਾ ਮਕਸਦ ਉਨ੍ਹਾਂ ਚੋਣਾਂ ਵਿੱਚ ਬਾਦਲ ਵਿਰੋਧੀ ਸਿੱਖ ਜਥੇਬੰਦੀਆਂ ਨੂੰ ਰੱਲ ਕੇ ਚੋਣ ਲੜਨ ਲਈ ਪ੍ਰੇਰਨਾ ਜਾਂ ਘੱਟੋ-ਘੱਟ ਇਸ ਗੱਲ ਲਈ ਤਿਆਰ ਕਰਨਾ ਸੀ ਕਿ ਉਹ ਆਪਸ ਵਿੱਚ ਇੱਕ ਦੂਜੇ ਦੇ ਮੁਕਾਬਲੇ ਉਮੀਦਵਾਰ ਖੜ੍ਹੇ ਨਾ ਕਰਨ। ਗੱਲਾਂ ਗੱਲਾਂ ਵਿੱਚ ਸ੍ਰ. ਮਾਨ ਨੇ ਮੇਰੇ ਨਾਲ ਇਹ ਗਿਲਾ ਕੀਤਾ ਕਿ ਅਸੀਂ ਖਾਲਸਾ ਪੰਚਾਇਤ ਵਾਲੇ ਅਕਸਰ ਅਕਾਲ ਤਖਤ ਸਾਹਿਬ ਦੇ ਖਿਲਾਫ ਲੜਾਈ ਛੇੜੀ ਰਖਦੇ ਹਾਂ। ਮੈਂ ਹੈਰਾਨ ਹੋ ਕੇ ਪੁੱਛਿਆ ਕਿ ਅਸੀਂ ਅਕਾਲ ਤਖਤ ਸਾਹਿਬ ਦੇ ਖਿਲਾਫ ਕਦੋਂ ਲੜਾਈ ਛੇੜੀ ਹੈ, ਨਾਲੇ ਕੀ ਦੁਨੀਆਂ ਦਾ ਕੋਈ ਸਿੱਖ ਅਕਾਲ ਤਖਤ ਸਾਹਿਬ ਖਿਲਾਫ ਲੜਾਈ ਛੇੜ ਸਕਦਾ ਹੈ? ਤਾਂ ਉਹ ਕਹਿਣ ਲੱਗੇ ਕਿ ਤੁਸੀਂ ਤਾਂ ਰੋਜ਼ ਜਥੇਦਾਰ ਦੇ ਖਿਲਾਫ ਕੋਈ ਮੋਰਚਾ ਲਾਈ ਰਖਦੇ ਹੋ।
ਮੈਂ ਸਪੱਸ਼ਟ ਕੀਤਾ ਕਿ ਫੇਰ ਅਕਾਲ-ਤਖਤ ਸਾਹਿਬ ਨਹੀਂ, ਜਥੇਦਾਰ ਕਹੋ। ਉਹ ਕਹਿਣ ਲੱਗੇ ਕਿ ਇਕੋ ਗੱਲ ਹੈ। ਮੈਂ ਦੱਸਿਆ ਕਿ ਬਿਲਕੁਲ ਇਕੋ ਗੱਲ ਨਹੀਂ, ਕਿਉਂਕਿ ਅਸੀਂ ਅਕਾਲ ਤਖਤ ਸਾਹਿਬ ਦਾ ਪੂਰਨ ਸਤਿਕਾਰ ਕਰਦੇ ਹਾਂ ਅਤੇ ਜਥੇਦਾਰ ਆਪਣੇ ਕੁਕਰਮਾਂ ਦੁਆਰਾ ਅਕਾਲ ਤਖਤ ਸਾਹਿਬ ਦੀ ਪਾਵਨ ਸੰਸਥਾ ਨੂੰ ਕਲੰਕਤ ਕਰ ਰਿਹਾ ਹੈ। ਅਸੀਂ ਅਕਾਲ ਤਖਤ ਸਾਹਿਬ ਦਾ ਸਤਿਕਾਰ ਬਹਾਲ ਕਰਾਉਣਾ ਚਾਹੁੰਦੇ ਹਾਂ। ਉਸ ਵਾਸਤੇ ਸੰਘਰਸ਼ ਕਰ ਰਹੇ ਹਾਂ। ਪਹਿਲਾਂ ਤਾਂ ਇਹੀ ਕੌਮ ਦੀ ਵੱਡੀ ਬਦਕਿਸਮਤੀ ਹੈ ਕਿ ਅਸੀਂ ਅਕਾਲ ਤਖਤ ਸਾਹਿਬ ਅਤੇ ਜਥੇਦਾਰ ਵਿੱਚ ਹੀ ਫਰਕ ਨਹੀਂ ਕਰ ਸਕੇ।
ਮੈਂ ਉਨ੍ਹਾਂ ਨੂੰ ਪੁੱਛਿਆ ਕਿ ਇਸ ਨੂੰ ਜਥੇਦਾਰ ਕਿਸ ਨੇ ਥਾਪਿਆ ਹੈ ਤਾਂ ਉਹ ਕਹਿਣ ਲੱਗੇ ਕਿ ਪੰਥ ਨੇ। ਮੈਂ ਪੁੱਛਿਆ ਕਿ ਕਿਹੜੇ ਪੰਥ ਨੇ, ਤਾਂ ਬਹੁਤ ਨਰਾਜ਼ ਹੋ ਕੇ ਕਹਿਣ ਲੱਗੇ ਕਿ ਕੀ ਹੁਣ ਤੁਹਾਨੂੰ ਇਹ ਵੀ ਦਸਣਾ ਪਵੇਗਾ ਕਿ ਪੰਥ ਕਿਹੜਾ ਹੈ। ਮੈਂ ਆਖਿਆ ਕਿ ਜ਼ਰੂਰ ਦਸਣਾ ਪਵੇਗਾ, ਕਿਉਂਕਿ ਇਸ ਨੂੰ ਬਾਦਲ ਨੇ ਨਿਯੁਕਤ ਕੀਤਾ ਹੈ। ਜੇ ਤੁਸੀਂ ਮੰਨਦੇ ਹੋ ਕਿ ਇਸ ਨੂੰ ਪੰਥ ਨੇ ਥਾਪਿਆ ਹੈ ਤਾਂ ਇਹ ਮੰਨਣਾ ਪਵੇਗਾ ਕਿ ਬਾਦਲ ਹੀ ਪੰਥ ਹੈ। ਫੇਰ ਤੁਸੀਂ ਲੜਾਈ ਕਿਸ ਗੱਲ ਦੀ ਕਰ ਰਹੇ ਹੋ? ਮੈਂ ਉਨ੍ਹਾਂ ਨੂੰ ਕਿਹਾ ਕਿ ਸਾਡੀ ਗੱਲ ਤਾਂ ਛੱਡ ਹੀ ਦਿਓ, ਅਸੀਂ ਤਾਂ ਕਿਸੇ ਗਿਣਤੀ ਵਿੱਚ ਹੀ ਨਹੀਂ ਆਉਂਦੇ, ਪਰ ਤੁਸੀਂ ਤਾਂ ਪੰਥ ਦੀ ਦੋ ਨੰਬਰ ਜਥੇਬੰਦੀ ਹੋ। ਮੈਂ ਇਸ ਇੱਕ ਵੇਦਾਂਤੀ ਜੀ ਦੀ ਗੱਲ ਨਹੀਂ ਕਰ ਰਿਹਾ, ਪਿਛਲੇ ਤਿੰਨ ਚਾਰ ਜਥੇਦਾਰ ਥਾਪਣ ਤੋਂ ਪਹਿਲਾਂ ਕਿਸੇ ਨੇ ਤੁਹਾਡੀ ਰਾਏ ਹੀ ਲਈ ਹੋਏ (ਮੰਨਣਾ ਜਾਂ ਨਾ ਮੰਨਣਾ ਤਾਂ ਬਾਅਦ ਦੀ ਗੱਲ ਹੈ) ਕਿ ਇਸ ਨੂੰ ਯਾ ਕਿਸ ਨੂੰ ਜਥੇਦਾਰ ਬਣਾ ਦੇਈਏ ਤਾਂ ਮੈਂ ਮੰਨ ਲੈਂਦਾ ਹਾਂ ਕਿ ਇਹ ਪੰਥ ਦਾ ਜਥੇਦਾਰ ਹੈ।
ਇਹ ਤਾਂ ਬਾਦਲ ਦੇ ਮਹਿਲ ਦਾ ਇੱਕ ਥੰਮ ਹੈ, ਜੋ ਉਸ ਦੀ ਰਾਜਸਤਾ ਦੇ ਮਹਿਲ ਨੂੰ ਅਡਿੱਗ ਰਖਣ ਲਦੀ ਵੱਡਾ ਯੋਗਦਾਨ ਪਾਉਂਦਾ ਹੈ। ਸਿੱਖ ਕੌਮ ਦਾ ਮਾਨਸਿਕ ਸੋਸ਼ਣ ਕਰਨ ਦੇ ਵਾਸਤੇ ਇਹ ਸਭ ਤੋਂ ਵਡਾ ਸਾਧਨ ਹੈ। ਬਾਦਲ ਸੌ ਧਾਰਮਿਕ ਗੁਣਾਹ ਕਰੇ, ਸਿੱਖੀ ਦਾ ਮਜ਼ਾਕ ਬਣਾ ਦੇਵੇ, ਤੁਸੀਂ ਸੌ ਸ਼ਿਕਾਇਤਾਂ ਕਰ ਲਵੋ, ਉਸ ਵਿੱਚ ਜੁਰਅਤ ਨਹੀਂ ਕਿ ਉਸ ਦੇ ਖਿਲਾਫ ਇੱਕ ਲਫਜ਼ ਵੀ ਬੋਲੇ। ਹਾਂ! ਇਹ ਅਲੱਗ ਗਲ ਹੈ ਕਿ ਉਸ ਨੂੰ ਆਪ ਜਾਪੇ ਕਿ ਅਕਾਲ ਤਖਤ ਤੇ ਜਾਣ ਨਾਲ ਉਸ ਨੂੰ ਕੋਈ ਰਾਜਨੀਤਕ ਲਾਭ ਹੁੰਦਾ ਹੈ, ਤਾਂ ਅਲੱਗ ਗੱਲ ਹੈ। ਤੁਹਾਡੇ ਕੋਲੋਂ ਅਣਭੋਲ ਕੋਈ ਭੁਲ ਹੋ ਜਾਵੇ, ਜਥੇਦਾਰ ਤੁਹਾਨੂੰ ਪੁੱਠਾ ਲਟਕਾ ਦੇਵੇਗਾ, ਹਰ ਉਹ ਕਰਮ ਕਰੇਗਾ ਜਿਸ ਨਾਲ ਤੁਹਾਨੂੰ ਰਾਜਨੀਤਿਕ ਤੌਰ ਤੇ ਵੱਧ ਤੋਂ ਵੱਧ ਨੁਕਸਾਨ ਪਹੁੰਚਾਇਆ ਜਾ ਸਕੇ, ਸਿੱਖ ਕੌਮ ਵਿੱਚ ਤੁਹਾਡੀ ਛਵੀ ਖਰਾਬ ਕੀਤੀ ਜਾ ਸਕੇ।
ਮਾਨ ਸਾਬ੍ਹ ਨੇ ਸਿਰ ਨੂੰ ਝਟਕਾ ਦੇ ਕੇ ਆਖਿਆ, “ਭਾਈ ਸਾਬ੍ਹ! ਮੈਨੂੰ ਇਹ ਗੱਲਾਂ ਦੱਸਿਆ ਕਰੋ ਜੀ।”
ਅੱਜ ਉਨ੍ਹਾਂ ਮਾਨ ਸਾਬ੍ਹ ਦੀ ਜਥੇਬੰਦੀ ਦੇ ਆਗੂਆਂ ਨੂੰ ਫੇਰ ਉਸੇ ਜਥੇਦਾਰ ਕੋਲ ਮੰਗ-ਪੱਤਰ ਆਦਿ ਲੈ ਕੇ ਜਾਂਦੇ ਅਕਸਰ ਵੇਖਿਆ ਜਾ ਸਕਦਾ ਹੈ। ਇਥੇ ਗੱਲ ਇੱਕ ਮਾਨ ਸਾਬ੍ਹ ਯਾ ਉਨ੍ਹਾਂ ਦੀ ਜਥੇਬੰਦੀ ਦੀ ਨਹੀਂ, ਸਾਰੀਆਂ ਪੰਥਕ ਕਹਾਉਣ ਵਾਲੀਆਂ ਜਥੇਬੰਦੀਆਂ ਦਾ ਇਹੀ ਹਾਲ ਹੈ। ਇਹ ਵਿਵਸਥਾ ਹੀ ਇਤਨੀ ਡਾਢੀ ਹੈ ਕਿ ਜੋ ਮਾਨ ਸਾਬ੍ਹ ਭਾਰਤ ਸਰਕਾਰ ਵਰਗੀ ਤਾਕਤ ਅੱਗੇ ਤਾਂ ਡੋਲੇ ਨਹੀਂ ਅੱਜ ਵੀ ਅਡਿੱਗ ਖੜ੍ਹੇ ਹਨ, ਪੁਜਾਰੀਆਂ ਸਾਹਮਣੇ ਖਲੋਣ ਦੀ ਜੁਰਅੱਤ ਨਹੀਂ ਵਿਖਾ ਸਕੇ। ਇਸ ਵੇਲੇ ਇਸ ਪੁਜਾਰੀਵਾਦੀ ਵਿਵਸਥਾ ਦਾ ਗ਼ਲਬਾ ਬਹੁਤੀ ਸਿੱਖ ਮਾਨਸਿਕਤਾ ਤੇ ਪੈ ਚੁੱਕਾ ਹੈ।
ਸਾਰੀਆਂ ਕੌਮਾਂ ਦੇ ਪੁਜਾਰੀਆਂ ਵਲੋਂ ਆਪਣੀਆਂ ਕੌਮਾਂ ਦਾ ਇਸੇ ਤਰ੍ਹਾਂ ਧਾਰਮਿਕ, ਮਾਨਸਿਕ, ਰਾਜਨੀਤਕ ਅਤੇ ਆਰਥਿਕ ਸੋਸ਼ਣ ਹੁੰਦੇ ਵੇਖ ਕੇ ਹੀ ਗੁਰੂ ਨਾਨਕ ਪਾਤਿਸ਼ਾਹ ਨੇ ਉਨ੍ਹਾਂ ਦੇ ਕਰਮਾਂ ਨੂੰ ਵੰਗਾਰਿਆ ਸੀ:
“ਕਾਦੀ ਕੂੜੁ ਬੋਲਿ ਮਲੁ ਖਾਇ॥ ਬ੍ਰਾਹਮਣੁ ਨਾਵੈ ਜੀਆ ਘਾਇ॥ ਜੋਗੀ ਜੁਗਤਿ ਨ ਜਾਣੈ ਅੰਧੁ॥ ਤੀਨੇ ਓਜਾੜੇ ਕਾ ਬੰਧੁ॥”
ਸਤਿਗੁਰੂ ਨੇ ਸਿੱਖੀ ਪੁਜਾਰੀ-ਮੁਕਤ ਵਿਵਸਥਾ ਬਣਾਈ ਸੀ। ਅੱਜ ਗੁਰੂ ਨਾਨਕ ਪਾਤਿਸ਼ਾਹ ਦੀ ਸਾਜੀ ਆਪਣੀ ਸਿੱਖ ਕੌਮ ਅੰਦਰ ਹੀ ਇਹ ਗਲਤ ਵਿਵਸਥਾ ਜਥੇਦਾਰ ਸਾਹਿਬ ਜਾਂ ਸਿੰਘ ਸਾਹਿਬ ਦੇ ਨਾਂ ਹੇਠ ਸਥਾਪਤ ਹੋ ਗਈ ਹੈ, ਹਾਲਾਂਕਿ ਸਿਰਫ ਨਾਂ ਹੀ ਬਦਲਿਆ ਹੈ, ਕਰਮ ਕੋਈ ਨਹੀਂ ਬਦਲਿਆ। ਵਧੇਰੇ ਦੁੱਖ ਦੀ ਗੱਲ ਇਹ ਹੈ ਕਿ ਗੁਰੂ ਨਾਨਕ ਸਾਹਿਬ ਦੇ ਸਿੱਖ ਅਖਵਾਉਣ ਵਾਲੇ ਹੀ, ਇਸ ਪੁਜਾਰੀ ਵਿਵਸਥਾ ਖਿਲਾਫ ਅਵਾਜ਼ ਉਠਾਉਣ ਦੀ ਜੁਰਅਤ ਨਹੀਂ ਰਖਦੇ, ਇਸ ਤੋਂ ਵਧ ਗਿਰਾਵਟ ਹੋਰ ਕੀ ਹੋ ਸਕਦੀ ਹੈ? ਇਨ੍ਹਾਂ ਪੰਥਕ ਜਥੇਬੰਦੀਆਂ ਦੇ ਕਈ ਆਗੂਆਂ ਨਾਲ ਮੇਰੀ ਨਿਜੀ ਤੌਰ ਤੇ ਕਈ ਵਾਰੀ ਗੱਲਬਾਤ ਹੋਈ ਹੈ। ਉਹ ਇਹ ਮੰਨਦੇ ਹਨ ਕਿ ਜੇ ਐਸਾ ਕੋਈ ਜਥੇਦਾਰ ਦਾ ਜਾਂ ਅਕਾਲ ਤਖ਼ਤ ਸਾਹਿਬ ਦੇ ਮੁੱਖ ਸੇਵਾਦਾਰ ਦਾ ਕੋਈ ਅਹੁਦਾ ਸਥਾਪਤ ਕਰਨਾ ਹੈ ਤਾਂ ਇਹ ਅਧਿਕਾਰ ਕੇਵਲ ਸਰਬੱਤ ਖਾਲਸਾ ਕੋਲ ਹੀ ਹੋ ਸਕਦਾ ਹੈ। ਉਸ ਦੇ ਬਾਵਜੂਦ ਇੱਕ ਵਿਅਕਤੀ ਵਲੋਂ ਥਾਪੇ ਵਿਅਕਤੀ ਅੱਗੇ ਝੁਕੀ ਜਾ ਰਹੇ ਹਨ। ਕੋਈ ਪੁੱਛੇ ਜਿਸ ਗਲਤ ਵਿਵਸਥਾ ਨੂੰ ਨਕਾਰ ਕੇ ਸਹੀ ਵਿਵਸਥਾ ਦੀ ਮੁੜ ਸਥਾਪਤੀ ਵਾਸਤੇ ਤੁਸੀਂ ਕੋਈ ਕੋਸ਼ਿਸ਼ ਹੀ ਨਹੀਂ ਸ਼ੁਰੂ ਕੀਤੀ, ਉਹ ਸਥਾਪਤ ਕਿਵੇਂ ਹੋ ਜਾਵੇਗੀ?
ਮੈਂ ਇਸ ਨੂੰ ਗਲਤ ਵਿਵਸਥਾ ਇਸ ਵਾਸਤੇ ਆਖ ਰਿਹਾ ਹਾਂ ਕਿਉਂਕਿ ਇਹ ਨਾਂ ਸਿਧਾਂਤਕ ਤੌਰ ਤੇ ਸਿੱਖ ਕੌਮ ਵਿੱਚ ਪ੍ਰਵਾਨਤ ਹੈ ਅਤੇ ਨਾ ਇਹ ਅਹੁਦਾ ਇਤਿਹਾਸਕ ਹੈ। ਕਿਉਂਕਿ ਮੈਂ ਪਹਿਲਾਂ ਇਸ ਵਿਸ਼ੇ ਤੇ ਕਾਫੀ ਵਿਸਤਾਰ ਵਿੱਚ ਲਿਖ ਚੁੱਕਾ ਹਾਂ ਇਸ ਵਾਸਤੇ ਦੁਬਾਰਾ ਦੁਹਰਾ ਕੇ ਸੂਝਵਾਨ ਪਾਠਕਾਂ ਦਾ ਕੀਮਤੀ ਸਮਾਂ ਬਰਬਾਦ ਨਹੀਂ ਕਰਨਾ ਚਾਹੁੰਦਾ ਪਰ ਇੱਕ ਇਤਿਹਾਸਕ ਪ੍ਰਪੇਖ ਨੂੰ ਦੁਹਰਾਉਣ ਦੀ ਆਗਿਆ ਜ਼ਰੂਰ ਮੰਗਦਾ ਹਾਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਦੀ ਆਪਣੀ ਛਾਪੀ ਲਿਸਟ ਵੀ ਸੰਨ 1920 ਤੋਂ ਸ਼ੁਰੂ ਹੁੰਦੀ ਹੈ। ਇਹ ਸ਼ੁਰੂਆਤ ਜਥੇਦਾਰ ਤੇਜਾ ਸਿੰਘ ਭੁੱਚਰ ਦੇ ਨਾਂ ਨਾਲ ਕੀਤੀ ਗਈ ਹੈ, ਹਾਲਾਂਕਿ ਉਹ ਇਸ ਸ਼੍ਰੇਣੀ ਵਿੱਚ ਬਿਲਕੁਲ ਨਹੀਂ ਆਉਂਦੇ, ਉਹ ਤਾਂ ਅਕਾਲ ਤਖ਼ਤ ਸਾਹਿਬ ਦੀ ਸੇਵਾ ਸੰਭਾਲ ਲਈ ਬਣਾਏ ਜਥੇ ਦੇ ਜਥੇਦਾਰ ਸਨ। ਪਰ ਇਸ ਤੋਂ ਇਹ ਗੱਲ ਬਿਲਕੁਲ ਸਪੱਸ਼ਟ ਹੈ ਕਿ ਇਹ ਅਹੁਦਾ 1920 ਤੋਂ ਬਾਅਦ ਹੀ ਹੋਂਦ ਵਿੱਚ ਆਇਆ।
ਇਸੇ ਭੁਲੇਖੇ ਵਿੱਚ ਹੀ ਅਕਸਰ ਇਹ ਆਖਿਆ ਜਾਂਦਾ ਹੈ ਕਿ ਜਥੇਦਾਰ ਅਕਾਲੀ ਫੂਲਾ ਸਿੰਘ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਨ। ਹਾਲਾਂਕਿ ਸਚਾਈ ਇਹ ਹੈ ਕਿ ਅਕਾਲੀ ਫੂਲਾ ਸਿੰਘ ਜੀ ਬੁੱਢਾ ਦੱਲ ਦੇ ਜਥੇਦਾਰ ਸਨ ਅਤੇ ਉਸ ਸਮੇਂ ਅਕਾਲ ਤਖ਼ਤ ਸਾਹਿਬ ਦੀ ਸੇਵਾ ਸੰਭਾਲ ਬੁੱਢਾ ਦੱਲ ਕੋਲ ਸੀ। ਜਿਥੋਂ ਤਕ ਉਸ ਕਹਾਣੀ ਦਾ ਸੁਆਲ ਹੈ, ਜੋ ਬੜੇ ਮਾਣ ਨਾਲ ਸੁਣਾਈ ਜਾਂਦੀ ਹੈ, ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਕੋੜੇ ਮਾਰਨ ਦੀ ਸਜਾ ਸੁਣਾਈ, ਅਤੇ ਮਹਾਰਾਜਾ ਰਣਜੀਤ ਸਿੰਘ ਪਿੱਠ ਨੰਗੀ ਕਰਕੇ ਖੜਾ ਹੋ ਗਿਆ, ਇਸ ਦੀ ਸਚਾਈ ਸਮਝਣ ਲਈ, ਇਤਨਾ ਜਾਣ ਲੈਣਾ ਹੀ ਕਾਫੀ ਹੈ ਕਿ ਮੋਰਾਂ ਨਾਂਅ ਦੀ ਮੁਸਲਮਾਨ ਵੇਸ਼ਵਾ, ਜਿਸ ਨਾਲ ਸੰਬਧ ਬਨਾਉਣ ਕਾਰਨ ਮਹਾਰਾਜਾ ਰਣਜੀਤ ਸਿੰਘ ਨੂੰ ਸਜ਼ਾ ਲਾਈ ਦਸੀ ਜਾਂਦੀ ਹੈ, ਆਖਿਰ ਤੱਕ ਮਹਾਰਾਜਾ ਰਣਜੀਤ ਸਿੰਘ ਨਾਲ ਰਹੀ, ਅਤੇ ਉਸ ਦੀ ਮੌਤ ਮਹਾਰਾਜਾ ਰਣਜੀਤ ਸਿੰਘ ਦੇ ਸਾਹਮਣੇ ਹੋਈ। ਉਸ ਦੀ ਮਸਜਿਦ ਲਾਹੌਰ ਦੇ ਕਿਲੇ ਵਿੱਚ ਬਣੀ ਹੋਈ, ਦਾਸ ਆਪਣੀਆਂ ਅੱਖਾਂ ਨਾਲ ਵੇਖ ਕੇ ਆਇਆ ਹੈ। ਇਥੋਂ ਤੱਕ ਕੇ ਮਹਾਰਾਜਾ ਰਣਜੀਤ ਸਿੰਘ ਨੇ ਉਸ ਦੇ ਨਾਂਅ ਤੇ ਸਿੱਕਾ ਵੀ ਜਾਰੀ ਕੀਤਾ।
ਫਿਰ, ਗੁਰੂ ਗੋਬਿੰਦ ਸਿੰਘ ਪਾਤਿਸ਼ਾਹ 1708 ਈ: ਵਿੱਚ ਅਕਾਲ ਪਾਇਆਣਾ ਕਰ ਗਏ ਸਨ, ਇਹ ਲਿਸਟ 1920 ਤੋਂ ਸ਼ੁਰੂ ਹੁੰਦੀ ਹੈ। ਕੀ ਦੋ ਸੌ ਸਾਲ ਤੋਂ ਵਧੇਰੇ ਸਮੇਂ ਵਿੱਚ ਕੇਵਲ ਇੱਕ ਹੀ ਜਥੇਦਾਰ ਰਿਹਾ? ਜੇ ਇਹ ਅਹੁਦਾ ਹੁੰਦਾ, ਤਾਂ ਭਾਵੇਂ ਚੰਗੇ ਜਾਂ ਮਾੜੇ, ਕੋਈ ਹੋਰ ਨਾਂ ਵੀ ਇਤਿਹਾਸ ਨੇ ਸੰਭਾਲੇ ਹੁੰਦੇ। 1920 ਤੋਂ ਲੈਕੇ 2012, ਜੋ ਕਿ ਸੌ ਸਾਲ ਤੋਂ ਵੀ ਘੱਟ ਸਮਾਂ ਬਣਦਾ ਹੈ ਵਿੱਚ ਤਾਂ 20 ਜਥੇਦਾਰ ਬਣ ਗਏ ਹਨ।
ਜੋ ਲੋਕ ਇਹ ਕਹਿੰਦੇ ਹਨ ਕਿ ਜੇ ਜਥੇਦਾਰ ਦਾ ਅਹੁਦਾ ਨਾ ਰਿਹਾ ਤਾਂ ਕੌਮ ਦੇ ਕੰਮ ਕਿਵੇਂ ਚਲਣਗੇ, ਨੂੰ ਇਹ ਸੋਚ ਲੈਣਾ ਚਾਹੀਦਾ ਹੈ ਕਿ 1920 ਤੋਂ ਪਹਿਲਾਂ ਕੌਮ ਦੇ ਕੰਮ ਕਿਵੇਂ ਚਲਦੇ ਸਨ? ਜੇ ਇਤਹਾਸ ਵਿੱਚ ਝਾਤੀ ਮਾਰੀਏ ਤਾਂ ਸਪੱਸ਼ਟ ਹੋ ਜਾਵੇਗਾ ਕਿ ਹੁਣ ਨਾਲੋਂ ਚੰਗੇ ਹੀ ਚਲਦੇ ਸਨ। ਵਧੇਰੇ ਨਿਘਾਰ ਤਾਂ ਇਸ ਤੋਂ ਬਾਅਦ ਹੀ ਆਇਆ ਹੈ।
ਕੁਝ ਲੋਕ ਜਥੇਦਾਰ ਦੇ ਅਹੁਦੇ ਨੂੰ ਸਿਆਸੀ ਪ੍ਰਭਾਵ ਤੋਂ ਮੁਕਤ ਕਰਾ ਕੇ ਕੌਮ ਲਈ ਲਾਹੇਵੰਦ ਬਨਾਉਣ ਲਈ ਇਸ ਦਾ ਵਿਧੀ ਵਿਧਾਨ ਬਨਾਉਣ ਦੀਆਂ ਗੱਲਾਂ ਕਰ ਰਹੇ ਹਨ। ਉਹ ਚਾਹੁੰਦੇ ਹਨ ਕਿ ਇਹੋ ਜਿਹਾ ਵਿਧੀ ਵਿਧਾਨ ਬਣਾਇਆ ਜਾਵੇ, ਜਿਸ ਨਾਲ ਜਥੇਦਾਰ ਸ਼੍ਰੋਮਣੀ ਕਮੇਟੀ ਦਾ ਤਨਖਾਹਦਾਰ ਮੁਲਾਜ਼ਮ ਨਾ ਰਹੇ ਅਤੇ ਪੂਰੀਆਂ ਤਾਕਤਾਂ ਨਾਲ ਲੈਸ ਆਤਮ-ਸਮਰੱਥ ਤਾਕਤ ਬਣ ਜਾਵੇ। ਪਹਿਲਾਂ ਤਾਂ ਇਹ ਵੀ ਮਜ਼ਾਕ ਵਾਲੀ ਗੱਲ ਹੈ ਕਿ ਸਾਡੇ ਸਭ ਤੋਂ ਉਚੇ ਅਹੁਦੇ ਦਾ ਅਜੇ ਤੱਕ ਕੋਈ ਵਿਧੀ ਵਿਧਾਨ ਹੀ ਨਹੀਂ। ਇਹ ਆਪਣੇ-ਆਪ ਵਿੱਚ ਇੱਕ ਵੱਡਾ ਪ੍ਰਮਾਣ ਹੈ ਕਿ ਇਹ ਅਹੁਦਾ ਸਿੱਖ ਕੌਮ ਦਾ ਪ੍ਰਵਾਣਤ ਨਹੀਂ ਹੈ। ਦੂਸਰਾ ਉਨ੍ਹਾਂ ਨੂੰ ਅੰਗਰੇਜ਼ੀ ਦੀ ਇਸ ਕਹਾਵਤ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ
‘absolute power corrupts’ ਭਾਵ ਇੱਕ ਵਿਅਕਤੀ ਕੋਲ ਅਥਾਹ ਤਾਕਤ, ਉਸ ਨੂੰ ਬੇਇਮਾਨ ਬਣਾਉਂਦੀ ਹੈ। ਇਸੇ ਕਰਕੇ ਸਤਿਗੁਰੂ ਨੇ ਸਿੱਖੀ ਵਿੱਚ ਸਮੂਹਿਕ ਅਗਵਾਈ ਦਾ ਵਿਧਾਨ ਬਣਾਇਆ ਹੈ। ਅੱਜ ਜਿਹੜੇ ਵੱਡੇ ਫੈਸਲੇ ਅਖੌਤੀ ਜਥੇਦਾਰ ਵਲੋਂ ਕੀਤੇ ਜਾ ਰਹੇ ਹਨ, ਅਸਲ ਵਿੱਚ ਇਹ ਫੈਸਲੇ ਲੈਣ ਦਾ ਹੱਕ ਸਰਬਤ ਖਾਲਸਾ ਦਾ ਹੈ। ਜੇ ਜਥੇਦਾਰ ਦੀ ਗਲਤ ਵਿਵਸਥਾ ਨੂੰ ਸਥਾਪਤ ਕਰ ਕੇ ਇਹ ਹੱਕ ਕਿਸੇ ਇੱਕ ਵਿਅਕਤੀ ਜਾਂ ਪੱਕੇ ਤੌਰ ਤੇ ਕਿਸੇ ਪੰਜ ਵਿਅਕਤੀਆਂ ਲਈ ਰਾਖਵਾਂ ਰੱਖ ਦਿੱਤਾ ਤਾਂ ਕੌਮ ਦਾ ਕੁੱਝ ਸਵਾਰਨ ਦੀ ਥਾਂ ਸਗੋਂ ਇਸ ਨੂੰ ਹੋਰ ਮਾਨਸਿਕ ਗੁਲਾਮੀ ਦੀ ਬੇੜੀਆਂ ਵਿੱਚ ਜਕੜ ਦਿਆਂਗੇ, ਜੋ ਬਾਕੀ ਹੋਰ ਸਾਰੀਆਂ ਗੁਲਾਮੀਆਂ ਦੀ ਜੜ੍ਹ ਹੈ।
ਇਸ ਸਭ ਤੋਂ ਉਪਰ, ਜਦੋਂ ਤੁਸੀਂ ਆਪਣਾ ਵਿਧੀ-ਵਿਧਾਨ ਬਣਾ ਲਵੋਗੇ ਅਤੇ ਲਾਗੂ ਕਰਵਾ ਲਵੋਗੇ ਤਾਂ ਆਪਣੇ ਉਸ ਜਥੇਦਾਰ ਨੂੰ ਮਾਨਤਾ ਦੇ ਲੈਣਾ। ਹੁਣ ਇੱਕ ਗਲਤ ਵਿਵਸਥਾ ਦੁਆਰਾ ਸਥਾਪਤ ਜਥੇਦਾਰ ਨੂੰ ਮਾਨਤਾ ਦੇ ਕੇ ਕੌਮ ਦੀ ਬਰਬਾਦੀ ਕਿਉਂ ਕਰਵਾ ਰਹੇ ਹੌ?
ਇਸ ਵਾਸਤੇ ਲੋੜ ਕੁੱਝ ਸਮੇਂ ਵਾਸਤੇ ਇੱਕ ਜਥੇਦਾਰ ਦਾ ਬਾਈਕਾਟ ਕਰਨ ਦੀ ਨਹੀਂ, ਇਸ ਵਿਵਸਥਾ ਨੂੰ ਪੂਰਨ ਰੂਪ ਵਿੱਚ ਰੱਦ ਕਰਨ ਦੀ ਹੈ। ਇਸ ਨਾਲ ਜਿੱਥੇ ਕੌਮ ਦਾ ਕੁੱਝ ਸੁਆਰਨ ਦੀ ਆਸ ਕਰ ਸਕਦੇ ਹਾਂ, ਉਥੇ ਸੁਚੇਤ ਸੰਗਤਾਂ ਵਲੋਂ ਵੀ ਵਧੇਰੇ ਹੁੰਗਾਰਾ ਮਿਲਣ ਦੀ ਆਸ ਕੀਤੀ ਜਾ ਸਕਦੀ ਹੈ। ਜਿਸ ਨਾਲ ਇੱਕ ਮਜ਼ਬੂਤ ਲਹਿਰ ਖੜੀ ਹੋ ਸਕਦੀ ਹੈ।
ਇਕ ਗੱਲ ਦੀ ਮੈਂ ਖਿਮਾਂ ਮੰਗਦਾ ਹਾਂ ਕਿ ਮੈਂ ਇਨ੍ਹਾਂ ਨੂੰ, ‘ਆਪਣੇ ਆਪ ਨੂੰ ਪੰਥਕ ਅਖਵਾਉਣ ਵਾਲੀਆਂ ਜਥੇਬੰਦੀਆਂ’ ਕਹਿ ਕੇ ਸੰਬੋਧਤ ਕੀਤਾ ਹੈ, ਪਰ ਇਸ ਦੇ ਵਾਸਤੇ ਕਸੂਰਵਾਰ ਮੈਂ ਨਹੀਂ, ਇਹ ਆਪ ਹਨ, ਕਿਉਂਕਿ ਇਹ ਆਪ ਹੀ ਬਾਦਲ ਨੂੰ ਪੂਰਨ ਪੰਥ ਮੰਨਦੇ ਹਨ, ਤਾਂ ਹੀ ਉਸ ਇਕਲੇ ਦੁਆਰਾ ਥਾਪੇ ਜਥੇਦਾਰ ਨੂੰ ਮਾਨਤਾ ਦੇਂਦੇ ਹਨ। ਹੁਣ ਪੰਥ ਤਾਂ ਇਕੋ ਹੋਣਾ ਹੈ, ਕਈ ਤਾਂ ਨਹੀਂ ਹੋ ਸਕਦੇ।
ਇਸ ਮੁੱਦੇ ਦਾ ਇੱਕ ਦੂਸਰਾ ਪੱਖ ਵੀ ਹੈ, ਜਿੱਥੋਂ ਇਸ ਮੁੱਦੇ ਦੀ ਉਪਜ ਹੋਈ ਹੈ – ‘ਡੇਰਾਵਾਦ’। ਜੇ ਅੱਜ ਚਰਚਾ ‘ਡੇਰਾ ਬਿਆਸ ਜਾਂ ਰਾਧਾ ਸੁਆਮੀਆਂ’ ਦੀ ਹੈ ਤਾਂ ਕੁੱਝ ਦਿਨ ਪਹਿਲੇ ‘ਸੱਚਾ-ਸੌਦਾ’ ਨਾਂ ਦਾ ਡੇਰਾ ਚਰਚਾ ਵਿੱਚ ਸੀ, ਉਸ ਤੋਂ ਪਹਿਲੇ ‘ਆਸ਼ੂਤੋਸ਼’ ਤੇ ਉਸ ਤੋਂ ਵੀ ਪਹਿਲੇ ‘ਨਿਰੰਕਾਰੀ’। ਇਨ੍ਹਾਂ ਡੇਰਿਆਂ ਦੀ ਚਰਚਾ ਇਸ ਕਰ ਕੇ ਹੋਈ ਜਾਂ ਹੋ ਰਹੀ ਹੈ ਕਿਉਂਕਿ ਇਨ੍ਹਾਂ ਦਾ ਕਿਸੇ ਨਾ ਕਿਸੇ ਕਾਰਨ ਸਿੱਖ ਕੌਮ ਨਾਲ ਸਿੱਧਾ ਟਕਰਾ ਹੋ ਗਿਆ। ਪਰ ਸਿੱਖ ਕੌਮ ਵਿੱਚ ਅੱਜ ਇਤਨੇ ਡੇਰੇ ਸਥਾਪਤ ਹੋ ਗਏ ਹਨ, ਜਿਨ੍ਹਾਂ ਦੀ ਗਿਣਤੀ ਦਸਣੀ ਵੀ ਔਖੀ ਹੈ। ਪੰਜਾਬ ਵਿੱਚ ਅੱਜ ਹਰ ਪਿੰਡ, ਨਗਰ, ਸ਼ਹਿਰ ਨੂੰ ਇਨ੍ਹਾਂ ਡੇਰਿਆਂ ਨੇ ਘੇਰਾ ਪਾਇਆ ਹੋਇਆ ਹੈ ਅਤੇ ਸਿੱਖ ਕੌਮ ਦਾ ਉਤਨਾ ਹੀ ਨੁਕਸਾਨ ਕਰ ਰਹੇ ਹਨ, ਜਿਤਨਾ ਇਨ੍ਹਾਂ ‘ਰਾਧਾ ਸੁਆਮੀਆਂ’, ‘ਸੱਚਾ-ਸੌਦਾ’, ‘ਆਸ਼ੂਤੋਸ਼ੀਆਂ’ ਜਾਂ ‘ਨਿਰੰਕਾਰੀਆਂ’ ਦੇ ਡੇਰਿਆਂ ਨੇ ਕੀਤਾ ਹੈ। ਸੋ ਸਿੱਖ ਕੌਮ ਦਾ ਅਸਲੀ ਦੁਸ਼ਮਨ ਕੋਈ ਇੱਕ ਡੇਰਾ ਨਹੀਂ, ਬਲਕਿ ਡੇਰਾਵਾਦ ਹੈ। ਸਭ ਤੋਂ ਵੱਧ ਹੈਰਾਨਗੀ ਇਸ ਗੱਲ ਦੀ ਹੈ ਕਿ ਇੱਕ ਪਾਸੇ ਜਿਥੇ ਸਿੱਖ ਕੌਮ ਇਸ ਡੇਰਾਵਾਦ ਨਾਲ ਸੰਘਰਸ਼ ਕਰ ਰਹੀ ਹੈ, ਉਥੇ ਅਨ-ਗਿਣਤ ਡੇਰਿਆਂ ਨੂੰ ਆਪਣੀ ਗੋਦ ਵਿੱਚ ਪਾਲ ਰਹੀ ਹੈ।
ਅਸਲ ਵਿੱਚ ਇਹ ਡੇਰੇਦਾਰ ਬਹੁਤ ਚੁਸਤ ਹਨ, ਜਿਸ ਵੇਲੇ ਇਨ੍ਹਾਂ ਪਛਾਣੇ ਜਾ ਚੁੱਕੇ ਡੇਰਿਆਂ ਦੇ ਨਾਲ ਕੋਈ ਟਕਰਾ ਹੁੰਦਾ ਹੈ, ਇਹ ਅੱਗੇ ਹੋ ਕੇ ਇਸ ਦੀ ਅਗਵਾਈ ਕਰਨ ਲਈ ਪਹਿਲੀ ਕਤਾਰ ਵਿੱਚ ਆ ਖਲੋਂਦੇ ਹਨ, ਅਤੇ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰਦੇ ਹਨ ਕਿ ਅਸੀਂ ਪੰਥਕ ਡੇਰੇ ਹਾਂ। ਇਸ ਦਾ ਇਹ ਸਭ ਤੋਂ ਵੱਡਾ ਪ੍ਰਮਾਣ ਇਹ ਦੇਂਦੇ ਹਨ ਕਿ ਉਹ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਕਰਦੇ ਤੇ ਅਸੀਂ ਕਰਦੇ ਹਾਂ।
ਇਹ ਸਾਰੇ ਡੇਰੇ ਵੀ ਪਹਿਲਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਦੇ ਸਨ, ਜਦੋਂ ਉਨ੍ਹਾਂ ਦੀ ਮਾਨਤਾ ਬਣ ਗਈ ਅਤੇ, ਉਨ੍ਹਾਂ ਮਹਿਸੂਸ ਕੀਤਾ ਕਿ ਹੁਣ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਲੋੜ ਨਹੀਂ ਰਹੀ, ਸਾਡੀ ਹੱਟੀ ਉਸ ਦੇ ਬਗੈਰ ਹੀ ਚੱਲ ਸਕਦੀ ਹੈ, ਉਨ੍ਹਾਂ ਪ੍ਰਕਾਸ਼ ਚੁੱਕ ਦਿੱਤਾ। ਅਸਲ ਵਿੱਚ ਇਨ੍ਹਾਂ ਸਾਰੇ ਡੇਰਿਆਂ ਦੁਆਰਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨਾ, ਉਨ੍ਹਾਂ ਦੀ ਦੁਕਾਨਦਾਰੀ ਲੋੜ ਹੈ। ਸਗੋਂ ਇਹ ਸਤਿਗੁਰੂ ਦਾ ਪ੍ਰਕਾਸ਼ ਕਰ ਕੇ, ਆਪਣੇ ਪੰਥਕ ਹੋਣ ਦਾ ਭੁਲੇਖਾ ਪਾਕੇ, ਭੋਲੇ ਭਾਲੇ ਸਿੱਖਾਂ ਨੂੰ ਗੁੰਮਰਾਹ ਕਰਕੇ, ਸਿੱਖ ਕੌਮ ਨੂੰ ਕਿਤੇ ਜ਼ਿਆਦਾ ਸਿਧਾਂਤਕ ਖੋਰਾ ਲਾ ਰਹੇ ਹਨ ਅਤੇ ਕੌਮ ਦੀ ਪੂਰਨ ਬਰਬਾਦੀ ਦਾ ਸਮਾਨ ਤਿਆਰ ਕਰ ਰਹੇ ਹਨ।
ਇਹ ਡੇਰੇਦਾਰ ਆਪਣੇ ਆਪ ਨੂੰ ਸੰਤ ਕਹਾਉਂਦੇ ਹਨ। ਵੈਸੇ ਤਾਂ ਮਹੰਤ, ਮਹਾਂਪੁਰਖ, ਬ੍ਰਹਮਗਿਆਨੀ, ਪੂਰਨ ਬ੍ਰਹਮਗਿਆਨੀ ਆਦਿ ਕਈ ਲਕਬ ਇਨ੍ਹਾਂ ਆਪਣੇ ਨਾਵਾਂ ਨਾਲ ਜੋੜੇ ਹੋਏ ਹਨ, ਪਰ ਅਸਲ ਅਧਾਰ ਸੰਤਗਿਰੀ ਹੈ। ਆਓ ਵੇਖੀਏ ਸਿੱਖ ਕੌਮ ਵਿੱਚ ਸੰਤ ਦੀ ਕੀ ਵਿਵਸਥਾ ਹੈ।
ਗੁਰੂ ਗ੍ਰੰਥ ਸਾਹਿਬ ਪਾਤਿਸ਼ਾਹ ਵਿੱਚ ਜਿਥੇ ਵੀ ਸੰਤ ਸ਼ਬਦ ‘ਇਕ ਵਚਨ’ ਆਉਂਦਾ ਹੈ, ਇਹ ਜਾਂ ਅਕਾਲ-ਪੁਰਖ ਵਾਸਤੇ ਆਉਂਦਾ ਹੈ ਜਾਂ ਬਹੁਤੀ ਜਗ੍ਹਾ ਗੁਰੂ ਵਾਸਤੇ ਆਉਂਦਾ ਹੈ। ਹੇਠਾਂ ਇਸ ਦੇ ਕੁੱਝ ਪ੍ਰਮਾਣ ਅੰਕਤ ਹਨ:
ਅਕਾਲ-ਪੁਰਖ
“ਮੇਰਾ ਪ੍ਰੀਤਮੁ ਮਿਤ੍ਰੁ ਹਰਿ ਪੁਰਖੁ ਸੁਜਾਣੁ ਜੀਉ॥ ਗੁਰੁ ਮੇਲੇ ਸੰਤ ਹਰਿ ਸੁਘੜੁ ਸੁਜਾਣੁ ਜੀਉ॥” {ਗਉੜੀ ਮਾਝ ਮਹਲਾ 4, ਪੰਨਾ 175}
ਭਾਵ: ਸੁਜਾਨ ਹਰੀ ਪੁਰਖ ਹੀ ਮੇਰਾ ਪ੍ਰੀਤਮ ਹੈ ਮੇਰਾ ਮਿੱਤਰ ਹੈ। ਗੁਰੂ ਹੀ ਉਸ ਸੰਤ ਸੁਜਾਨ ਸੁਘੜ ਹਰੀ ਨਾਲ ਮਿਲਾਂਦਾ ਹੈ।
“ਆਨੰਦ ਕਰਿ ਸੰਤ ਹਰਿ ਜਪਿ॥” {ਰਾਮਕਲੀ ਮਹਲਾ 5, ਪੰਨਾ 895}
ਭਾਵ: ਸੰਤ-ਹਰੀ ਦਾ ਨਾਮ ਜਪਿਆ ਕਰ ਤੇ (ਇਸ ਤਰ੍ਹਾਂ) ਆਤਮਕ ਆਨੰਦ (ਸਦਾ) ਮਾਣ ।
ਗੁਰੂ:
“ਹਰਿ ਕਾ ਸੰਤੁ ਸਤਗੁਰੁ ਸਤ ਪੁਰਖਾ ਜੋ ਬੋਲੈ ਹਰਿ ਹਰਿ ਬਾਨੀ॥ ਜੋ ਜੋ ਕਹੈ ਸੁਣੈ ਸੋ ਮੁਕਤਾ ਹਮ ਤਿਸ ਕੈ ਸਦ ਕੁਰਬਾਨੀ॥” {ਧਨਾਸਰੀ ਮਹਲਾ 4, ਪੰਨਾ 667}
ਭਾਵ: ਹੇ ਭਾਈ ! ਗੁਰੂ ਮਹਾਂ ਪੁਰਖ ਹੈ, ਗੁਰੂ ਪਰਮਾਤਮਾ ਦਾ ਸੰਤ ਹੈ, ਜੇਹੜਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਉਚਾਰਦਾ ਹੈ। ਜੇਹੜਾ ਜੇਹੜਾ ਮਨੁੱਖ ਇਸ ਬਾਣੀ ਨੂੰ ਪੜ੍ਹਦਾ ਸੁਣਦਾ ਹੈ, ਉਹ ਪਾਪਾਂ ਤੋਂ ਮੁਕਤ ਹੋ ਜਾਂਦਾ ਹੈ। ਹੇ ਭਾਈ ! ਮੈਂ ਉਸ ਗੁਰੂ ਤੋਂ ਸਦਾ ਸਦਕੇ ਹਾਂ।
“ਹਰਿ ਕਾ ਮਾਰਗੁ ਗੁਰ ਸੰਤਿ ਬਤਾਇਓ ਗੁਰਿ ਚਾਲ ਦਿਖਾਈ ਹਰਿ ਚਾਲ॥” {ਨਟ ਮਹਲਾ 4, ਪੰਨਾ 977}
ਭਾਵ: ਹੇ ਭਾਈ ! ਸੰਤ-ਗੁਰੂ ਨੇ ਪਰਮਾਤਮਾ ਨੂੰ ਮਿਲਣ ਦਾ ਰਸਤਾ ਦੱਸਿਆ ਹੈ, ਗੁਰੂ ਨੇ ਪਰਮਾਤਮਾ ਦੇ ਰਾਹ ਉਤੇ ਤੁਰਨ ਦੀ ਜਾਚ ਸਿਖਾਈ ਹੈ।
ਅਤੇ ਜਿਥੇ ਬਹੁ-ਵਚਨ ਆਉਂਦਾ ਹੈ ਸਤਿਸੰਗਤ ਵਾਸਤੇ ਆਉਂਦਾ ਹੈ। ਪ੍ਰਮਾਣ ਦੇ ਤੌਰ ਤੇ:
“ਤਾਹੂ ਸੰਗਿ ਨ ਧਨੁ ਚਲੈ ਗ੍ਰਿਹ ਜੋਬਨ ਨਹ ਰਾਜ॥ ਸੰਤ ਸੰਗਿ ਸਿਮਰਤ ਰਹਹੁ ਇਹੈ ਤੁਹਾਰੈ ਕਾਜ॥” {ਗਉੜੀ ਬਾਵਨ ਅਖਰੀ ਮਹਲਾ 5, ਪੰਨਾ 257}
ਭਾਵ: (ਮਾਇਆ ਵਾਲੀ) ਭਟਕਣਾ ਛੱਡ, ਧਨ, ਘਰ ਜੁਆਨੀ, ਰਾਜ ਕਿਸੇ ਚੀਜ਼ ਨੇ ਭੀ ਤੇਰੇ ਨਾਲ ਨਹੀਂ ਜਾਣਾ; ਸਤਸੰਗ ਵਿੱਚ ਰਹਿ ਕੇ ਪ੍ਰਭੂ ਦਾ ਨਾਮ ਸਿਮਰਿਆ ਕਰ, ਬੱਸ ! ਇਹੀ ਅੰਤ ਤੇਰੇ ਕੰਮ ਆਵੇਗਾ।
“ਸੰਤਾ ਕੀ ਹੋਇ ਦਾਸਰੀ ਏਹੁ ਅਚਾਰਾ ਸਿਖੁ ਰੀ॥ ਸਗਲ ਗੁਣਾ ਗੁਣ ਊਤਮੋ ਭਰਤਾ ਦੂਰਿ ਨ ਪਿਖੁ ਰੀ॥” {ਆਸਾ ਮਹਲਾ 5, ਪੰਨਾ 400}
ਭਾਵ: ਹੇ ਮੇਰੀ ਸੋਹਣੀ ਜਿੰਦੇ ! ਤੂੰ ਸਤਸੰਗੀਆਂ ਦੀ ਨਿਮਾਣੀ ਜਿਹੀ ਦਾਸੀ ਬਣੀ ਰਹੁ—ਬੱਸ ! ਇਹ ਕਰਤੱਬ ਸਿੱਖ, ਤੇ, ਹੇ ਜਿੰਦੇ ! ਉਸ ਖਸਮ-ਪ੍ਰਭੂ ਨੂੰ ਕਿਤੇ ਦੂਰ ਵੱਸਦਾ ਨਾਹ ਖ਼ਿਆਲ ਕਰ ਜੇਹੜਾ ਸਾਰੇ ਗੁਣਾਂ ਦਾ ਮਾਲਕ ਹੈ ਜੋ ਗੁਣਾਂ ਕਰਕੇ ਸਭ ਤੋਂ ਸ੍ਰੇਸ਼ਟ ਹੈ।
ਇਸ ਤਰ੍ਹਾਂ ਸਿਖ ਕੌਮ ਵਿੱਚ ਕਿਸੇ ਇੱਕ ਵਿਅਕਤੀ ਦੇ ਸੰਤ ਬਣਨ, ਹੋਣ ਜਾਂ ਕਹਾਉਣ ਦੀ ਕੋਈ ਵਿਵਸਥਾ ਨਹੀਂ। ਇਸ ਤਰ੍ਹਾਂ ਜਿਹੜਾ ਵੀ ਕੋਈ ਸੰਤ ਬਣਦਾ ਹੈ ਗੁਰਮਤਿ ਸਿਧਾਂਤਾਂ ਦੇ ਉਲਟ ਗੁਰੂ ਦਾ ਸ਼ਰੀਕ ਬਣਦਾ ਹੈ। ਪਰ ਕਿਉਂ ਕਿ ਇਨ੍ਹਾਂ ਦੀ ਕਿਰਪਾ ਦੁਆਰਾ ਸਿੱਖ ਕੌਮ ਵਿੱਚ ਗੁਰਬਾਣੀ ਨੂੰ ਵਿਚਾਰਨ ਸਮਝਣ ਦਾ ਰਿਵਾਜ਼ ਤਕਰੀਬਨ ਮੁੱਕ ਹੀ ਗਿਆ ਹੈ, ਸੋ ਅਗਿਆਨੀ ਸਿੱਖ ਵੀ ਇਨ੍ਹਾਂ ਨੂੰ ਮਾਨਤਾ ਦੇਈ ਜਾਂਦੇ ਹਨ, ਅਤੇ ਉਸੇ ਦਾ ਫਾਇਦਾ ਚੁੱਕ ਕੇ ਇਹ ਉਨ੍ਹਾਂ ਦਾ ਸਰਬਪੱਖੀ ਸੋਸ਼ਣ ਕਰੀ ਜਾ ਰਹੇ ਹਨ। ਪਰ ਸਿਧਾਂਤਕ ਤੌਰ ਤੇ ਸਪੱਸ਼ਟ ਹੈ ਕਿ ਜਿਹੜੇ ਵੀ ਸੰਤ ਬਣੇ ਬੈਠੇ ਹਨ, ਗੁਰੂ ਦੇ ਸ਼ਰੀਕ ਬਣੇ ਹੋਏ ਹਨ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਨ੍ਹਾਂ ਡੇਰਿਆਂ ਨੂੰ ਸਮੇਂ ਦੀ ਹਰ ਸਰਕਾਰ ਦੀ ਮਾਨਤਾ ਮਿਲਦੀ ਹੈ ਅਤੇ ਉਵੇਂ ਹੀ ਅੱਜ ਪੰਜਾਬ ਵਿੱਚ ਬਾਦਲ ਸਰਕਾਰ ਦੀ ਮਿਲ ਰਹੀ ਹੈ। ਇਸ ਦਾ ਮੂਲ ਕਾਰਨ ਇਕੋ ਹੈ ਕਿ ਸਿਆਸੀ ਆਗੂ ਵੋਟਾਂ ਵਾਸਤੇ ਕੋਈ ਵੀ ਸਮਝੌਤਾ ਕਰਨ ਲਈ ਤਿਆਰ ਹੋ ਜਾਂਦੇ ਹਨ। ਇਨ੍ਹਾਂ ਡੇਰੇਦਾਰਾਂ ਦੇ ਪ੍ਰੋਗਰਾਮਾਂ ਤੇ ਹੋਏ ਇਕੱਠਾਂ ਤੋਂ ਇਨ੍ਹਾਂ ਦੇ ਵੋਟਰਾਂ ਉਤੇ ਪ੍ਰਭਾਵ ਦਾ ਅੰਦਾਜ਼ਾ ਲਗਾ ਲਿਆ ਜਾਂਦਾ ਹੈ ਤੇ ਫਿਰ ਉਹ ਡੇਰੇਦਾਰ, ਉਨ੍ਹਾਂ ਸਿਆਸੀ ਆਗੂਆਂ ਵਾਸਤੇ ਸੰਤ ਮਹੰਤ, ਮਹਾਂਪੁਰਖ, … ਬਸ ਰੱਬ ਹੀ ਬਣ ਜਾਂਦੇ ਹਨ। ਇਨ੍ਹਾਂ ਡੇਰੇਦਾਰਾਂ ਦੀ ਵੀ ਇੱਕ ਮਜ਼ਬੂਰੀ ਹੈ ਕਿ ਤਕਰੀਬਨ ਹਰ ਡੇਰੇ ਤੇ ਕੋਈ ਨਾ ਕੋਈ ਗੈਰ ਕਨੂੰਨੀ ਅਤੇ ਅਨੈਤਿਕ ਕਰਮ ਹੋ ਰਹੇ ਹਨ, ਜਿਸ ਕਰ ਕੇ ਇਨ੍ਹਾਂ ਨੂੰ ਹਰ ਵੇਲੇ ਕਿਸੇ ਕਾਨੂੰਨੀ ਕਾਰਵਾਈ ਦਾ ਡਰ ਬਣਿਆ ਰਹਿੰਦਾ ਹੈ, ਜਿਸ ਵਾਸਤੇ ਉਨ੍ਹਾਂ ਨੂੰ ਸਰਕਾਰੀ ਸੁਰੱਖਿਆਂ ਦੀ ਲੋੜ ਹੁੰਦੀ ਹੈ। ਇਨ੍ਹਾਂ ਡੇਰਦਾਰਾਂ ਕੋਲ ਧਨ-ਦੌਲਤ ਦੀ ਤਾਂ ਕੋਈ ਕਮੀ ਹੀ ਨਹੀਂ, ਹਰ ਦਿਨ ਗਰੀਬ ਅੰਧ-ਵਿਸ਼ਵਾਸੀ ਸ਼ਰਧਾਲੂਆਂ ਦਾ ਰੱਜ ਕੇ ਲਹੂ ਨਿਚੋੜਦੇ ਹਨ, ਇਸ ਵਾਸਤੇ ਸਿਆਸੀ ਆਗੂਆਂ ਦੀ ਸਰਪ੍ਰਸਤੀ ਪਾਉਣ ਲਈ ਖੁਲ੍ਹ ਕੇ ਪੈਸਾ ਵੀ ਦੇਂਦੇ ਰਹਿੰਦੇ ਹਨ। (ਨਹੀਂ! ਰਿਸ਼ਵਤ ਨਹੀਂ, ਇਲੈਕਸ਼ਨ ਫੰਡ)।
ਇਸ ਤਰ੍ਹਾਂ ਇਹ ਦੋਵੇਂ ਹੀ ਇੱਕ ਦੂਸਰੇ ਨੂੰ ਪੂਰੀ ਤਰ੍ਹਾਂ ਮਾਫਕ ਹਨ। ਡੇਰਿਆਂ ਨੂੰ ਸਰਕਾਰੀ ਸੁਰੱਖਿਆਂ ਮਿਲ ਜਾਂਦੀ ਹੈ ਅਤੇ ਸਿਆਸੀ ਆਗੂਆਂ ਨੂੰ ਵੋਟ ਅਤੇ ਨੋਟ। ਹੁਣ ਸਾਰਿਆਂ ਦਾ ਤਾਲਮੇਲ ਤਾਂ ਨਹੀਂ ਬੈਠਦਾ, ਇੱਕ ਤਾਂ ਇਨ੍ਹਾਂ ਡੇਰੇਦਾਰਾਂ ਦੇ ਆਪਣੇ ਵਿਰੋਧੀ ਧੜੇ ਹਨ। ਦੂਸਰਾ ਚੋਣ ਵੇਲੇ ਹਿਸਾਬ ਲਗਾਉਣ ਵਿੱਚ ਗਲਤੀ ਵੀ ਹੋ ਜਾਂਦੀ ਹੈ, ਆਸ ਕਿਸੇ ਹੋਰ ਦੀ ਸਰਕਾਰ ਬਣਨ ਦੀ ਹੁੰਦੀ ਹੈ ਅਤੇ ਬਣ ਕਿਸੇ ਹੋਰ ਦੀ ਜਾਂਦੀ ਹੈ, ਸੋ ਇਸ ਤਰ੍ਹਾਂ ਕਈ ਵਿਰੋਧੀ ਪੱਖੀ ਵੀ ਹੁੰਦੇ ਹਨ।
ਹੈਰਾਨਗੀ ਦੀ ਗੱਲ ਹੈ ਕਿ ਜਦੋਂ ਡੇਰਾਵਾਦ ਵਿਰੋਧੀ ਕੋਈ ਵਿਉਂਤ ਬਣਦੀ ਹੈ ਤਾਂ ਉਸ ਵਿੱਚ ਵੀ ਸਭ ਤੋਂ ਅੱਗੇ ਡੇਰਾਦਾਰ ਹੀ ਹੁੰਦੇ ਹਨ। ਬਿਲਕੁਲ ਇਹੀ ਹਾਲ ਇਨ੍ਹਾਂ ਪੰਥਕ ਜਥੇਬੰਦੀਆਂ ਦਾ ਹੈ, ਇਨ੍ਹਾਂ ਵਿੱਚ ਵੀ ਵਧੇਰੇ ਬੋਲਬਾਲਾ ਡੇਰੇਦਾਰਾਂ ਦਾ ਹੀ ਹੈ। ਆਪਣੀ ਕੌਮੀ ਸਰਗਰਮੀਂ ਸਮੇਂ ਦਾਸ ਨੇ ਕਈ ਵਾਰੀ ਇਸ ਗੱਲ ਤੇ ਇਤਰਾਜ਼ ਜਤਾਇਆ ਤਾਂ ਦੂਸਰੀਆਂ ਜਥੇਬੰਦੀਆਂ ਦੇ ਆਗੂਆਂ ਵਲੋਂ ਇਹ ਕਹਿ ਕੇ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਨਹੀਂ ਇਸ ਸਮੇਂ ਆਪਸ ਵਿੱਚ ਪਾੜ ਨਹੀਂ ਪਾਉਣਾ। ਭਾਵ ਪਹਿਲਾਂ ਇੱਕ ਡੇਰੇਦਾਰ ਖਿਲਾਫ ਲੜੋ ਤੇ ਨਾਲ ਅੱਗੋਂ ਵਾਸਤੇ ਦੱਸ ਹੋਰ ਤਿਆਰ ਕਰ ਲਓ। ਦੁਖੀ ਹੋ ਕੇ ਦਾਸ ਨੇ ਇਨ੍ਹਾਂ ਦਾ ਖਹਿੜਾ ਹੀ ਛੱਡ ਦਿੱਤਾ।
ਜਿਹੜੇ ਆਪਣੇ ਆਪ ਨੂੰ ਸੱਚਮੁੱਚ ਪੰਥ ਹਿਤੂ ਸਮਝਦੇ ਹਨ, ਕੌਮ ਪ੍ਰਤੀ ਕੁੱਝ ਇਮਾਨਦਾਰੀ ਅਤੇ ਦਰਦ ਰਖਦੇ ਹਨ, ਉਨ੍ਹਾਂ ਨੂੰ ਚਾਹੀਦਾ ਹੈ ਕਿ ਫੌਰੀ ਤੌਰ ਤੇ ਆਪਣੇ ਨਾਂ ਨਾਲੋਂ ਇਹ ਸੰਤਵਾਦ ਦੇ ਲਕਬ ਉਤਾਰ ਕੇ ਗੁਰੂ ਦੇ ਸਿੱਖ ਬਣਨ। ਜੇ ਉਹ ਐਸਾ ਨਹੀਂ ਕਰਦੇ ਤਾਂ ਉਨ੍ਹਾਂ ਦੇ ਇਹ ਅਥਰੂ, ਮਗਰ ਮੱਛ ਦੇ ਅਥਰੂ ਅਤੇ ਵਿਖਾਵੇ ਦਾ ਪਖੰਡ ਹੀ ਸਮਝਿਆ ਜਾਵੇਗਾ। ਇਨ੍ਹਾਂ ਪੰਥਕ ਜਥੇਬੰਦੀਆਂ ਨੂੰ ਵੀ ਸਿਧਾਂਤਕ ਦ੍ਰਿੜਤਾ ਵਿਖਾਉਣ ਦੀ ਲੋੜ ਹੈ ਅਤੇ ਐਸੇ ਲੋਕਾਂ ਨਾਲੋਂ ਫੌਰੀ ਨਾਤਾ ਤੋੜ ਲੈਣਾ ਚਾਹੀਦਾ ਹੈ।
ਰਾਜਿੰਦਰ ਸਿੰਘ
(ਸ਼੍ਰੋਮਣੀ ਖਾਲਸਾ ਪੰਚਾਇਤ)
ਫੋਨ: +91 987610472


(12/08/12)
ਜਸਬੀਰ ਸਿੰਘ (ਕੈਲਗਰੀ)

ਸਿੱਖ ਮਾਰਗ ਦੇ ਪਾਠਕ ਸੱਜਣੋ!

ਵਾਹਿਗੁਰੂ ਜੀ ਕਾ ਖਾਲਸਾ॥

ਵਾਹਿਗੁਰੂ ਜੀ ਕੀ ਫਤਹਿ॥

ਗੁਰਸ਼ਰਨ ਸਿੰਘ ਕਸੇਲ ਜੀ! ਆਪ ਜੀ ਦੇ 08-08-12 ਦੇ ਪੱਤਰ ਦੇ ਸੰਬੰਧ ਵਿੱਚ-

ਆਪ ਜੀ ਦਾ ਸਵਾਲ- “ਵੀਰ ਜੀ! ਤੁਸੀਂ ਇਹ ਦੱਸਣ ਦੀ ਖੇਚਲ ਕਰਨੀ ਕਿ ਪਿਛਲੇ ਐਤਵਾਰ ਅਮਰੀਕਾ ਦੇ ਵਿਸਕਾਨਸਨ ਸ਼ਹਿਰ ਦੇ ਗੁਰਦੁਆਰੇ ਵਿੱਚ ਸਿੱਖ ਮਾਰੇ ਗਏ ਹਨ, ਕੀ ਇਹ ਉਹਨਾਂ ਮਰਨ ਵਾਲਿਆਂ ਦੇ ਪਿਛਲੇ ਜਨਮ ਦਾ ਫਲ ਸੀ?”

ਵਿਚਾਰ (ਗੁਰਸ਼ਰਨ ਸਿੰਘ ਕਸੇਲ ਅਤੇ ਸਤਿਨਾਮ ਸਿੰਘ ਮੌਂਟਰੀਅਲ ਦੋਨਾਂ ਲਈ) -

ਇਸ ਗੱਲ ਦਾ ਜਵਾਬ ਦੇਣ ਤੋਂ ਪਹਿਲਾਂ ਵਿਚਾਰਨ ਵਾਲੀਆਂ ਕੁੱਝ ਗੱਲਾਂ-

ਕੀ ਤੁਸੀਂ ਰੱਬ ਦੀ ਹੋਂਦ ਨੂੰ ਮੰਨਦੇ ਹੋ?

ਜੇ ਮੰਨਦੇ ਹੋ ਤਾਂ ਕੀ ਉਹ ਸਭ ਕੁੱਝ ਦੇਖਦਾ, ਬੁਝਦਾ, ਪਰਖਦਾ ਵੀ ਹੈ? ਜਾਂ ਉਸ ਵਿੱਚ ਦੇਖਣ ਬੁੱਝਣ ਪਰਖਣ ਦੀ ਕੋਈ ਸੋਝੀ ਨਹੀਂ?

ਜੇ ਉਸ ਵਿੱਚ ਦੇਖਣ ਪਰਖਣ ਦੀ ਸੋਝੀ ਹੈ ਤਾਂ ਕੀ ਉਸ ਦੇਖੇ ਪਰਖੇ ਹੋਏ ਤੇ ਕੋਈ ਪ੍ਰਤੀਕਰਮ ਵੀ ਕਰਦਾ ਹੈ ਜਾਂ ਮੂਕ ਦਰਸ਼ਕ ਬਣ ਕੇ ਸਿਰਫ ਦੇਖਦਾ ਹੀ ਹੈ, ਦੇਖੇ ਪਰਖੇ ਤੇ ਕੋਈ ਪ੍ਰਤੀਕਰਮ ਕਰਨ ਦੀ ਸਮਰੱਥਾ ਉਸ ਵਿੱਚ ਨਹੀਂ?

ਜੇ ਦੇਖ ਪਰਖ ਕੇ ਉਸ ਤੇ ਕੋਈ ਪ੍ਰਤੀਕਰਮ ਕਰਦਾ ਹੈ ਤਾਂ (ਉਸਦੇ ਕੋਈ ਸਰੀਰਕ ਅੰਗ ਤਾਂ ਹੈ ਨਹੀਂ ਫੇਰ) ਕਿਸ ਰੂਪ ਵਿੱਚ ਪ੍ਰਤੀਕਰਮ ਕਰਦਾ ਹੈ?

ਕੀ ਉਸ ਦਾ ਕੀਤਾ ਹੋਇਆ ਨਿਆਂ-ਪੂਰਵਕ ਹੈ ਜਾਂ ਬੇ-ਹਿਸਾਬਾ? ਆਦਿ

ਕਿਸੇ ਸਿਰ-ਫਿਰੇ ਨੇ ਜੋ ਕਾਰਾ ਕੀਤਾ ਅਤੇ ਸਿੱਖਾਂ ਤੇ ਜੋ ਵਾਪਰਿਆ ਇਹ ਸੰਸਾਰ ਦੇ ਭੌਤਿਕ ਵਰਤਾਰੇ ਦੀ ਗੱਲ ਹੈ ਅਤੇ ਗੁਰਮਤਿ ਭੌਤਿਕ ਵਰਤਾਰੇ ਵਿੱਚ ਕੋਈ ਦਖਲ ਨਹੀਂ ਦਿੰਦੀ। ਗੁਰਮਤਿ ਅਨੁਸਾਰ ਇਹ ਜੋ ਦਿਸਦਾ ਭੌਤਿਕ ਸੰਸਾਰ ਹੈ ਇਹੀ ਸਭ ਕੁੱਝ ਨਹੀਂ ਇਸ ਸਭ ਦੇ ਪਿੱਛੇ ਗੁਪਤ ਰੂਪ ਵਿੱਚ ਵੀ ਕੁੱਝ ਚੱਲ ਰਿਹਾ ਹੈ, ਜਿਸ ਨੂੰ ਸਮਝਣ ਬੁੱਝਣ ਦੀ ਜਰੂਰਤ ਹੈ। ਇਹ ਗੁਪਤ ਰੂਪ ਵਿੱਚ ਜੋ ਵਰਤ ਰਿਹਾ ਹੈ ਉਸ ਨੂੰ ਗੁਰਮਤਿ ਵਿੱਚ ਪ੍ਰਭੂ ਦਾ ਹੁਕਮ ਕਿਹਾ ਗਿਆ ਹੈ। ਫੁਰਮਾਨ ਹੈ-

“ਸਭ ਮਹਿ ਗੁਪਤੁ ਵਰਤਦਾ ਗੁਰਮੁਖਿ ਪ੍ਰਗਟਾਇਆ॥” (954)

“ਸਭੁ ਕੀਤਾ ਤੇਰਾ ਵਰਤਦਾ ਤੂੰ ਅੰਤਰਜਾਮੀ॥” (167)

“ਸਭੁ ਕੀਤਾ ਤੇਰਾ ਵਰਤਦਾ ਸਭ ਤੇਰੀ ਬਣਤੈ॥” (314)

“ਸਭੁ ਤੇਰਾ ਚੋਜੁ ਵਰਤਦਾ ਦੁਖੁ ਸੁਖੁ ਤੁਧੁ ਪਾਸਿ॥” (549)

“ਆਪੇ ਹੁਕਮਿ ਵਰਤਦਾ ਪਿਆਰਾ ਆਪੇ ਹੀ ਫੁਰਮਾਨ॥” (606)

“ਆਪੇ ਗੁਪਤੁ ਵਰਤਦਾ ਆਪੇ ਹੀ ਜਾਹਰਿ॥” (555)

“ਜਿਉ ਸੰਪੈ ਤਿਉ ਬਿਪਤਿ ਹੈ ਬਿਧ ਨੇ ਰਚਿਆ ਸੋ ਹੋਇ॥” (337)

ਸੋ ਗੁਰਮਤਿ ਅਨੁਸਾਰ ਇਸ ਦਿਸਦੇ ਭੌਤਿਕ ਸੰਸਾਰ ਤੇ, ਗੁਪਤ ਰੂਪ ਵਿੱਚ ਉਸ ਦਾ ਹੁਕਮ ਵਰਤ ਰਿਹਾ ਹੈ। ਜਿਸ ਤਰ੍ਹਾਂ ਉਸ ਨੇ ਬਿਧਿ ਬਣਾਈ ਹੈ ਉਸੇ ਤਰ੍ਹਾਂ ਹੋ ਰਿਹਾ ਹੈ।

ਜਿਸ ਤਰ੍ਹਾਂ ਦੇ ਧੁਰੋਂ ਲੇਖ ਲਿਖੇ ਹਨ ਉਸੇ ਤਰ੍ਹਾਂ ਜੀਵ ਕਰਮ ਕਮਾ ਰਹੇ ਹਨ।

“ਕਰਮੁ ਜਿਸ ਕਉ ਧੁਰਹੁ ਲਿਖਿਆ ਸੋਈ ਕਾਰ ਕਮਾਇ॥” (1002)

“ਹੁਕਮੀ ਲਿਖੈ ਸਿਰਿ ਲੇਖੁ ਵਿਣੁ ਕਲਮ ਮਸਵਾਣੀਐ॥” (1280)

ਉਸ ਦੇ ਲਿਖੇ ਲੇਖ ਬੇ-ਹਿਸਾਬੇ ਨਹੀਂ ਉਸ ਦਾ ਨਿਆਉਂ ਸੱਚਾ ਹੈ ਉਸ ਦਾ ਹੁਕਮ ਵੀ ਸੱਚਾ ਹੈ।

“ਸਚਾ ਤੇਰਾ ਹੁਕਮੁ ਗੁਰਮੁਖਿ ਜਾਣਿਆ॥” (144)

“ਸਚਾ ਤੇਰਾ ਅਮਰੁ ਸਚਾ ਦੀਬਾਣੁ॥ ਸਚਾ ਤੇਰਾ ਹੁਕਮੁ ਸਚਾ ਫੁਰਮਾਣੁ॥” (463)

ਅਤੇ ਉਹ ਬੰਦੇ ਦੇ ਕੀਤੇ ਕਰਮਾਂ ਅਨੁਸਾਰ ਹੀ ਲੇਖ ਲਿਖਦਾ ਹੈ।

“ਹੁਕਮਿ ਚਲਾਏ ਆਪਣੈ ਕਰਮੀ ਵਹੈ ਕਲਾਮ॥” (1241)

“ਨਾਨਕ ਹੁਕਮੀ ਲਿਖੀਐ ਲੇਖੁ॥” (466)

ਸੋ ਗੁਰਮਤਿ ਅਨੁਸਾਰ ਸਭ ਕੁੱਝ ਉਸ ਦੇ ਗੁਪਤ ਰੂਪ ਵਿੱਚ ਵਰਤ ਰਹੇ ਹੁਕਮ ਅਨੁਸਾਰ ਹੋ ਰਿਹਾ ਹੈ। ਅਤੇ ਉਸ ਦਾ ਹੁਕਮ ਅਨਿਆਂ ਵਾਲਾ ਨਹੀਂ ਹੈ। (ਨੋਟ- ਇੱਥੇ ਮੇਰੇ ਤੇ ਕੋਈ ਸਵਾਲ ਖੜਾ ਕਰਨ ਤੋਂ ਪਹਿਲਾਂ ਮੇਰੇ ਵੱਲੋਂ ਪੇਸ਼ ਗੁਰਬਾਣੀ ਉਦਾਹਰਣਾਂ ਤੇ ਵਿਚਾਰ ਕਰ ਲੈਣੀ। ਜੇ ਤੁਹਾਡਾ ਕੋਈ ਸਵਾਲ ਹੋਵੇ ਤਾਂ ਨਾਲ ਇਹ ਵੀ ਦੱਸ ਦੇਣਾ ਕਿ ਤੁਹਾਨੂੰ ਗੁਰਬਾਣੀ ਫੁਰਮਾਨ ਪ੍ਰਤੀ ਸ਼ੰਕਾ ਹੈ ਜਾਂ ਗੁਰਬਾਣੀ ਫੁਰਮਾਨ ਨੂੰ ਬਿਆਨ ਕਰਨ ਵਿੱਚ ਮੇਰੀ ਕੋਈ ਗ਼ਲਤੀ ਹੈ)।

ਗੁਪਤ ਰੂਪ ਵਿੱਚ ਵਰਤ ਰਹੇ ਉਸ ਦੇ ਹੁਕਮ ਤੇ ਇੱਕ ਵਿਗਿਆਨਿਕ ਝਾਤ-

ਕੁਦਰਤ ਦੇ ਨਿਯਮਾਂ ਵਿੱਚ ਕੋਈ ਸੋਝੀ ਨਹੀਂ ਹੈ। ਅਤੇ ਇਹ ਆਪਣੇ ਬਝਵੇਂ ਨਿਯਮਾਂ ਅਨੁਸਾਰ ਕੰਮ ਕਰ ਰਹੇ ਹਨ। ਡਾਰਵਿਨ ਦੇ ਜੀਵ-ਵਿਕਾਸ ਸਿਧਾਂਤ ਨੂੰ ਜੇ ਸਹੀ ਵੀ ਮੰਨ ਲਿਆ ਜਾਵੇ ਤਾਂ ਕਰੋੜਾਂ ਸਾਲਾਂ ਤੋਂ ਜੀਵਾਂ ਦਾ ਵਿਕਾਸ ਹੋ ਰਿਹਾ ਹੈ। ਹਰ ਜੀਵ ਦੇ ਉਸ ਦੀ ਜਰੂਰਤ ਮੁਤਾਬਕ ਅੰਦਰੂਨੀ ਅਤੇ ਬਾਹਰਲੇ ਅੰਗ ਵਿਕਸਿਤ ਹੋਈ ਚਲੇ ਆ ਰਹੇ ਹਨ। ਅਤੇ ਇਹ ਵਿਕਾਸ ਕਿਸੇ ਦਰਖਤ ਦੇ ਬੀਜ ਦੀ ਤਰ੍ਹਾਂ ਬਝਵਾਂ ਵੀ ਨਹੀਂ ਹੈ ਕਿ ਬੀਜ ਨੂੰ ਧਰਤੀ ਵਿੱਚ ਬੀਜ ਦਿੱਤਾ ਅਤੇ ਛੋਟੇ ਅੰਕੁਰ ਤੋਂ ਛੁਰੂ ਹੋ ਕੇ ਵਧਦੇ ਵਧਦੇ ਬਝਵੇਂ ਨਿਯਮਾਂ ਵਿੱਚ ਟਹਿਣੀਆਂ, ਪੱਤੇ ਉੱਗ ਆਏ, ਵੱਡਾ ਦਰਖਤ ਬਣ ਗਿਆ, ਫਲ਼ ਲੱਗ ਗਏ …। ਬਲਕਿ ਜੀਵ ਦਾ ਵਿਕਾਸ ਬਹੁ-ਪੱਖੀ ਹੋਇਆ ਹੈ। ਜਿਸ ਜਿਸ ਤਰ੍ਹਾਂ ਦੀ ਜੀਵਾਂ ਨੂੰ ਕਿਸੇ ਅੰਗ ਦੀ ਜਰੂਰਤ ਪੈਂਦੀ ਗਈ ਉਸੇ ਤਰ੍ਹਾਂ ਦੇ ਅੰਗ ਪੈਦਾ ਹੁੰਦੇ ਗਏ। ‘ਇਹ ਜਰੂਰਤ ਅਤੇ ਜਰੂਰਤ ਮੁਤਾਬਕ ਇਸ ਦੀ ਪੂਰਤੀ’ ਕੁਦਰਤ ਦੇ ਜ਼ਰੀਏ ਹੁੰਦੀ ਗਈ। ਪਰ ਕੁਦਰਤ ਨੂੰ ਕੀ ਪਤਾ ਕਿ ਕਿਸੇ ਜੀਵ ਦੀ ਕੀ ਜਰੂਰਤ ਹੈ, ਅਤੇ ਇਹ ਜਰੂਰਤ ਪੂਰੀ ਕੀਤੀ ਜਾਵੇ? ਇਸ ਦਾ ਮਤਲਬ ਸਾਫ ਹੈ ਕਿ ਸ਼ੁਰੂਆਤੀ ਜੀਵਨ ਦੇ ਵਿੱਚ ਹੀ ਬੀਜ ਰੂਪ ਵਿੱਚ ਇਹ ਗੁਣ ਵੀ ਸੀ ਕਿ ਜਰੂਰਤ ਮੁਤਾਬਕ ਇਸ ਦਾ ਵਿਕਾਸ ਹੋਵੇ। ਨਾ ਖੁਦ ਜੀਵ ਨੂੰ ਹੀ ਏਨੀਂ ਸੋਝੀ ਹੈ ਕਿ ਉਹ ਆਪਣੀ ਜਰੂਰਤ ਮੁਤਾਬਕ ਸਰੀਰਕ ਅੰਗ ਉਗਾ ਸਕੇ ਅਤੇ ਇਨ੍ਹਾਂਦਾ ਵਿਕਾਸ ਕਰ ਸਕੇ ਅਤੇ ਨਾ ਹੀ ਕੁਦਰਤ ਵਿੱਚ ਇਹ ਸੋਝੀ ਹੈ ਪਰ ਫੇਰ ਵੀ ਹਰ ਜੀਵ ਨੂੰ ਉਸ ਦੀ ਜਰੂਰਤ ਮੁਤਾਬਕ ਸਭ ਕੁੱਝ ਮੁਹਈਆ ਹੁੰਦਾ ਆ ਰਿਹਾ ਹੈ। ਮਿਸਾਲ ਦੇ ਤੌਰ ਤੇ ਜੀਵ ਦੀ ਅੱਖ ਹੀ ਲੈ ਲਵੋ। ਕੁਦਰਤ ਦੇ ਕਿਸੇ ਨਿਯਮ ਵਿੱਚ ਸੋਝੀ ਨਹੀਂ ਹੈ। ਫੇਰ ਅੱਖਾਂ ਦੀ ਏਨੀ ਵਧੀਆ ਅਤੇ ਪਰਫੈਕਟ ਡਿਜਾਇਨਿੰਗ ਕੀ ਜੀਵਾਂ ਨੇ ਖੁਦ ਹੀ ਕਰ ਲਈ? ਲੱਖਾਂ ਸਾਲਾਂ ਤੋਂ ਜੀਵਾਂ ਦੇ ਅੱਖਾਂ ਲੱਗੀਆਂ ਹਨ। ਇਹ ਗੱਲ ਮੰਨਣ ਵਾਲੀ ਨਹੀਂ ਕਿ ਜੀਵ ਦੀਆਂ ਅੱਖਾਂ ਲੱਗਣ ਵੇਲੇ ਪਹਿਲਾਂ ਕਿਸੇ ਇੱਕ ਨਸ ਤੋਂ ਅੱਖ ਬਣਨੀ ਛੁਰੂ ਹੋ ਗਈ ਅਤੇ ਹੌਲੀ ਹੌਲੀ ਕਈ ਹਜਾਰਾਂ ਜਾਂ ਲੱਖਾਂ ਸਾਲਾਂ ਵਿੱਚ ਪਰਫੈਕਟ ਅੱਖ ਬਣ ਕੇ ਹੋਂਦ ਵਿੱਚ ਆ ਗਈ। ਤਸੱਵੁਰ ਕਰ ਕੇ ਦੇਖੋ (ਡਾਰਵਿਨ ਸਿਧਾਂਤ ਅਨੁਸਾਰ) ਪਹਿਲਾਂ ਜੀਵ ਬਿਨਾਂ ਅੱਖਾਂ ਵਾਲਾ ਰਿਹਾ ਹੋਵੇਗਾ। ਫੇਰ ਉਸ ਦੇ ਅੱਖਾਂ ਉੱਗ ਆਈਆਂ। ਜਦੋਂ ਜੀਵ ਦੇ ਅੱਖਾਂ ਨਹੀਂ ਸਨ ਤਾਂ ਕੀ ਜੀਵ ਦੇ ਮਨ ਵਿੱਚ ਇੱਛਾ ਰਹੀ ਹੋਵੇਗੀ ਕਿ ਉਸ ਦੇ ਅੱਖਾਂ ਹੋਣੀਆਂ ਚਾਹੀਦੀਆਂ ਹਨ ਅਤੇ ਆਪਣੇ ਸਰੀਰ ਦੇ ਕਿਸੇ ਖਾਸ ਸਥਾਨ ਤੇ ਐਸੀਆਂ ਹਰਕਤਾਂ ਕਰਨ ਲੱਗ ਗਿਆ ਹੋਵੇਗਾ ਕਿ ਉਸ ਦੇ ਅੱਖਾਂ ਉੱਗ ਆਈਆਂ? (ਇੱਥੇ ਡਾਰਵਿਨ ਦੀ ਥਿਉਰੀ ਗ਼ਲਤ ਸਿੱਧ ਹੁੰਦੀ ਨਜ਼ਰ ਆ ਰਹੀ ਹੈ) ਪਰ ਇੱਥੇ ਡਾਰਵਿਨ ਸਿਧਾਂਤ ਨੂੰ ਸਹੀ ਜਾਂ ਗ਼ਲਤ ਸਾਬਤ ਕਰਨ ਦੀ ਗੱਲ ਨਹੀਂ ਬਲਕਿ ਇਹ ਸਿੱਧ ਕਰਨਾ ਹੈ ਕਿ ਇਸ ਸੰਸਾਰ ਦੇ ਭੌਤਿਕ ਵਰਤਾਰੇ ਦੇ ਪਿੱਛੇ ਕੋਈ ਅਦਿਖ ਅਤੇ ਅਤਿਅੰਤ ਸੂਝ ਵਾਲੀ ਸ਼ਕਤੀ ਕੰਮ ਕਰ ਰਹੀ ਹੈ। ਸੰਸਾਰ ਤੇ ਜੋ ਕੁੱਝ ਕੁਦਰਤ ਨੇ ਮੁਹਈਆ ਕਰ ਰੱਖਿਆ ਹੈ ਸਾਰੇ ਦੀ ਵਿਚਾਰ ਤਾਂ ਕਦੇ ਪੂਰੀ ਹੋ ਹੀ ਨਹੀਂ ਸਕਦੀ। ਕੇਵਲ ਅੱਖ ਬਾਰੇ ਹੀ ਵਿਚਾਰ ਕਰਨ ਲੱਗੀਏ ਤਾਂ ਪੂਰੀ ਕਿਤਾਬ ਹੀ ਤਿਆਰ ਹੋ ਜਾਵੇ। ਪਰ ਥੋੜ੍ਹੀ ਜਿਹੀ ਵਿਚਾਰ ਹੋਰ। ਆਪਾਂ ਬੇ-ਧਿਆਨੇ ਹੀ ਹਰ ਪਲ ਅੱਖਾਂ ਝਪਕਦੇ ਰਹਿੰਦੇ ਹਾਂ। ਕਾਰਣ- ਅੱਖਾਂ ਵਿੱਚ ਅੰਦਰੋਂ ਉਪਰਲੇ ਪਾਸਿਓ ਪਾਣੀ ਟਪਕਦਾ ਰਹਿੰਦਾ ਹੈ ਅਤੇ ਪਲਕਾਂ ਝਪਕਣ ਨਾਲ ਅੱਖਾਂ ਦੇ ਲੈਂਸ ਤੇ ਪੋਚਾ ਫਿਰਦਾ ਰਹਿੰਦਾ ਹੈ, ਜਿਸ ਨਾਲ ਇਨ੍ਹਾਂ ਦੀ ਸਫਾਈ ਨਾਲ ਦੀ ਨਾਲ ਹੁੰਦੀ ਰਹਿੰਦੀ ਹੈ। ਅੱਖਾਂ ਵਿੱਚ ਟਪਕਣ ਵਾਲਾ ਪਾਣੀ ਕੋਈ ਸਾਦਾ ਪਾਣੀ ਨਹੀਂ ਇਸ ਵਿੱਚ ਜਰਮ ਮਾਰਨ ਦੀ ਦਵਾਈ ਹੁੰਦੀ ਹੈ ਜਿਸ ਨਾਲ ਅੱਖਾਂ ਦੇ ਸੰਪਰਕ ਵਿੱਚ ਆਉਣ ਵਾਲੇ ਸੂਖਮ ਜੀਵ ਮਰਦੇ ਰਹਿੰਦੇ ਹਨ। ਸਾਰੇ ਜੀਵਾਂ ਦੇ ਆਮ ਤੌਰ ਤੇ ਦੋ ਅੱਖਾਂ ਹਨ। ਅੱਖਾਂ ਦੀ ਆਪਸੀ ਦੂਰੀ ਅਤੇ ਕਿਸੇ ਦੇਖੀ ਗਈ ਵਸਤੂ ਨੂੰ ਕਿੰਨੇ ਸਮੇਂ ਵਿੱਚ ਦੇਖਿਆ ਇਸ ਸਭ ਦਾ ਟਰਿਗਨੋਮੈਟਰੀ ਦੇ ਹਿਸਾਬ ਨਾਲ ਕੈਲਕੁਲੇਟ ਕਰ ਕੇ ਦਿਮਾਗ ਦੱਸਦਾ ਹੈ ਕਿ ਦੇਖੀ ਗਈ ਵਸਤੀ ਕਿੰਨੀਂਕੁ ਦੂਰੀ ਤੇ ਹੈ। ਦਿਮਾਗ਼ ਵਿੱਚ ਇਹ ਹਿਸਾਬ ਕਿਤਾਬ ਵਾਲਾ ਸਿਸਟਮ ਕਿਸੇ ਕੁਦਰਤੀ ਨਿਯਮ ਨੇ ਆਪਣੇ ਆਪ ਤੋਂ ਡਿਜ਼ਾਈਨ ਅਤੇ ਫੀਡ ਨਹੀਂ ਕੀਤਾ ਹੋ ਸਕਦਾ। ਮੇਰਾ ਇੱਥੇ ਏਨਾ ਲੰਮਾ ਵਿਖਿਆਨ ਕਰਨ ਦਾ ਮਕਸਦ ਇਹੀ ਹੈ ਕਿ ਕੁਦਰਤ ਦੇ ਪਿੱਛੇ ਵੀ ਕੋਈ ਹੋਰ ਅਤਿਅੰਤ ਸੂਝ ਵਾਲੀ ਸ਼ਕਤੀ ਕੰਮ ਕਰ ਰਹੀ ਹੈ। ਇਹ ਇੱਕ ਛੋਟੀ ਜਿਹੀ ਮਿਸਾਲ ਦਿੱਤੀ ਗਈ ਹੈ। ਜੇ ਸੰਸਾਰ ਤੇ ਏਨਾ ਸਭ ਕੁੱਝ ਬੜੇ ਸੁਚੱਜੇ ਢੰਗ ਨਾਲ ਉਹ ਮੁਹਈਆ ਕਰ ਰਿਹਾ ਹੈ ਤਾਂ ਉਸ ਦਾ ਕੋਈ ਹੁਕਮ ਵੀ ਅਨਿਆਂ ਵਾਲ਼ਾ ਨਹੀਂ ਹੋ ਸਕਦਾ। ਉਸ ਦਾ ਕੋਈ ਵਰਤਾਰਾ ਗ਼ਲਤ ਨਹੀਂ ਹੋ ਸਕਦਾ।

ਇਸ ਭੌਤਿਕ ਸੰਸਾਰ ਦੇ ਪਿੱਛੇ ਕੋਈ ਪਰਾ-ਭੌਤਿਕ ਸ਼ਕਤੀ/ਹਸਤੀ ਕੰਮ ਕਰ ਰਹੀ ਹੈ। ਜਾਂ ਸੰਸਾਰ ਤੇ ਪਰਾਭੌਤਿਕ ਕੁੱਝ ਵੀ ਨਹੀਂ ਹੁੰਦਾ ਇਨ੍ਹਾਂ ਦੋ ਗੱਲਾਂ ਵਿੱਚੋਂ ਇੱਕੋ ਹੀ ਗੱਲ ਸਹੀ ਹੋ ਸਕਦੀ ਹੈ। ਦੂਸਰੇ ਅਤੇ ਸਿੱਧੇ ਲਫਜ਼ਾਂ ਵਿੱਚ ਪਰਮਾਤਮਾ ਦੀ ਹੋਂਦ ਹੈ, ਜਾਂ ਉਸ ਦੀ ਹੋਂਦ ਨਹੀਂ ਹੈ। ਦੋਨਾਂ’ ਚੋਂ ਇੱਕੋ ਹੀ ਗੱਲ ਸਹੀ ਹੋ ਸਕਦੀ ਹੈ।

ਜੇ ਪਰਮਾਤਮਾ ਦੀ ਹੋਂਦ ਨੂੰ ਮੰਨਣਾ ਹੈ ਤਾਂ ਸਿਰਫ ਨਾਮ ਮਾਤਰ ਲਈ ਪਰਮਾਤਮਾ ਹੈ ਕਹਿਕੇ ਹੀ ਨਹੀਂ ਸਰਨਾ। ਇਹ ਕਹਿਕੇ ਨਹੀਂ ਸਰਨਾ ਕਿ ਉਹ ਹੈ ਤਾਂ ਸਹੀ ਪਰ ਕੁੱਝ ਦੇਖਦਾ ਪਰਖਦਾ ਨਹੀਂ ਅਤੇ ਕਿਸੇ ਗੁਪਤ ਰੂਪ ਵਿੱਚ ਉਸ ਦਾ ਕੋਈ ਹੁਕਮ ਨਹੀਂ ਚੱਲਦਾ।

ਬਲਕਿ ਇਹ ਵੀ ਮੰਨਣਾ ਪਏਗਾ ਕਿ ਉਹ ਨਿਰਾਕਾਰ ਹੈ ਅਤੇ ਉਸ ਦਾ ਹੁਕਮ ਵੀ ਗੁਪਤ ਰੂਪ ਵਿੱਚ ਵਰਤਦਾ ਹੈ। ਅਤੇ ਗੁਪਤ ਰੂਪ ਵਿੱਚ ਵਰਤਦੇ ਹੁਕਮ ਨੂੰ ਕਿਸੇ ਭੌਤਿਕ/ਵਿਗਿਆਨਿਕ ਜ਼ਰੀਏ ਨਾਲ ਦੇਖਿਆ ਪਰਖਿਆ ਨਹੀਂ ਜਾ ਸਕਦਾ।

ਜੇ ਕੋਈ ਸਮਝਦਾ ਹੈ ਕਿ ਸੰਸਾਰ ਤੇ ਨਿਰਾਕਾਰ ਕੁੱਝ ਨਹੀਂ। ਗੁਪਤ ਰੂਪ ਵਿੱਚ ਸੰਸਾਰ ਤੇ ਕੁੱਝ ਨਹੀਂ ਵਾਪਰਦਾ ਤਾਂ ਉੱਪਰੋਂ ਬੇਸ਼ੱਕ ਰੱਬ ਦੀ ਹੋਂਦ ਨੂੰ ਮੰਨਣ ਦੀ ਗੱਲ ਕਰੀ ਜਾਵੇ ਪਰ ਅਸਲ ਵਿੱਚ ਉਹ ਰੱਬ ਦੀ ਹੋਂਦ ਤੋਂ ਮੁਨਕਰ ਹੈ ਅਤੇ ਗੁਰਬਾਣੀ ਵਿਆਖਿਆਵਾਂ ਇਸੇ ਰੱਬ ਦੀ ਅਣ-ਹੋਂਦ ਦੇ ਪ੍ਰਭਾਵ ਥੱਲੇ ਹੀ ਕਰਦਾ ਹੈ।

ਗੁਰਸ਼ਰਨ ਸਿੰਘ ਕਸੇਲ ਅਤੇ ਸਤਿਨਾਮ ਸਿੰਘ ਮੌਂਟਰੀਅਲ ਜੀ!

ਜੇ ਮੇਰੀ ਇਸ ਉੱਪਰ ਲਿਖੀ ਲਿਖਤ ਸੰਬੰਧੀ ਤੁਹਾਨੂੰ ਕੁੱਝ ਗ਼ਲਤ ਲਗਦਾ ਹੈ, ਅਤੇ ਇਸ ਸੰਬੰਧੀ ਤੁਹਾਡੇ ਕੋਈ ਸਵਾਲ ਹਨ ਤਾਂ ਪਹਿਲਾਂ ਸਾਫ ਕਰੋ ਕਿ-

ਕੁਝ ਸਵਾਲ-

1-ਕੀ ਤੁਸੀਂ ਰੱਬ ਦੀ ਹੋਂਦ ਨੂੰ ਮੰਨਦੇ ਹੋ?

ਕੀ ਤੁਸੀਂ ਇਹ ਮੰਨਦੇ ਹੋ ਕਿ-

2- ਰੱਬ ਨਿਰਾਕਾਰ ਹੈ? ਉਹ ਸੂਖਮ ਵੀ ਹੈ ਅਤੇ ਸਥੂਲ ਵੀ ਹੈ-

ਆਪਹਿ ਸੂਖਮ ਆਪਹਿ ਅਸਥੂਲਾ॥” (250) ਅਤੇ ਉਸ ਦੀ ਸੂਖਮ ਹੋਂਦ ਕਿਸੇ ਭੌਤਿਕ ਤਰੀਕੇ ਨਾਲ ਦੇਖੀ ਪਰਖੀ ਨਹੀਂ ਜਾ ਸਕਦੀ, ਪਰ ਫੇਰ ਵੀ ਉਸ ਦੀ ਹੋਂਦ ਹੈ?

3- ਰੱਬ ਦਾ ਕੋਈ ਭੌਤਿਕ ਸਰੀਰ ਨਹੀਂ ਹੈ ਪਰ ਫੇਰ ਵੀ ਉਹ ਸਭ ਕੁੱਝ ਦੇਖਦਾ, ਪਰਖਦਾ, ਬੁਝਦਾ ਮਹਿਸੂਸ ਕਰਦਾ ਹੈ?

“ਦੇਖੈ ਸੁਣੈ ਹਦੂਰਿ ਸਦ ਘਟਿ ਘਟਿ ਬ੍ਰਹਮੁ ਰਵਿੰਦੁ॥” (47)

ਉਸ ਦੇਖੇ ਪਰਖੇ ਅਨੁਸਾਰ ਆਪਣਾ ਹੁਕਮ ਚਲਾਂਦਾ ਹੈ?

“ਸਚਾ ਸਾਹਿਬ ਸਚੁ ਪਰਖੈ ਸਾਚੈ ਹੁਕਮਿ ਚਲਾਈ ਹੈ॥” (942)

ਸਵਾਲ 4- ਕੀ ਤੁਹਾਡੇ ਮੁਤਾਬਕ ਕਰਮਾਂ ਦਾ ਫਲ ਮਿਲਦਾ ਹੈ, ਜਾਂ ਦੇਸ਼ ਸਮਾਜ ਦੇ ਕਨੂੰਨ ਦੀ ਨਜ਼ਰ ਬਚਾ ਕੇ ਜੋ ਮਰਜੀ ਕਰੀ ਜਾਵੋ, ਜੇ ਕਨੂੰਨ ਦੀ ਨਜ਼ਰ ਤੋਂ ਬਚ ਗਏ ਤਾਂ ਕੋਈ ਫਲ਼ ਨਹੀਂ? ਕੀ ਪਰਮਾਤਮਾ ਕਰਮਾਂ ਦਾ ਫਲ਼ ਪਰਦਾਤਾ ਹੈ ਜਾਂ ਨਹੀਂ? ਜੇ ਫਲ਼ ਪਰਦਾਤਾ ਹੈ ਤਾਂ ਫਲ਼ ਕਦੋਂ ਮਿਲਦਾ ਹੈ? ਅਮਰੀਕਾ ਦੇ ਗੁਰਦੁਆਰੇ ਵਿੱਚ ਮਾਰੇ ਗਏ ਸਿੱਖਾਂ ਦੇ ਮਾਰੇ ਜਾਣ ਨੂੰ ਕਿਸੇ ਕਰਮ ਦਾ ਫਲ਼ ਮੰਨਦੇ ਹੋ ਜਾਂ ਕੁੱਝ ਹੋਰ? ਜੇ ਫਲ਼ ਮੰਨਦੇ ਹੋ ਤਾਂ ਕਿਸ ਕਰਮ ਦਾ ਫਲ਼?

5- ਕੀ ਬੰਦਾ ਆਪਣੇ ਕੀਤੇ ਕਰਮਾਂ ਦਾ ਫਲ ਆਪ ਭੁਗਤਦਾ ਹੈ ਜਾਂ ਕਿਸੇ ਇੱਕ ਦੇ ਕੀਤੇ ਕਰਮਾਂ ਦਾ ਫਲ਼ ਕੋਈ ਦੂਸਰਾ ਵੀ ਭੁਗਤਦਾ ਹੈ?

“ਅਹਿ ਕਰੁ ਕਰੈ ਸੁ ਅਹਿ ਕਰੁ ਪਾਇ ਕੋਈ ਨ ਪਕੜੀਐ ਕਿਸੈ ਥਾਇ॥” (406)

-ਮੇਰੇ ਤੇ ਸਵਾਲ ਕੀਤਾ ਗਿਆ ਹੈ ਕਿ- “ਅਮਰੀਕਾ ਦੇ ਵਿਸਕਾਨਸਨ ਸ਼ਹਿਰ ਦੇ ਗੁਰਦੁਆਰੇ ਵਿੱਚ ਸਿੱਖ ਮਾਰੇ ਗਏ ਹਨ, ਕੀ ਇਹ ਉਹਨਾਂ ਮਰਨ ਵਾਲਿਆਂ ਦੇ ਪਿਛਲੇ ਜਨਮ ਦਾ ਫਲ ਸੀ?” ਮੇਰਾ ਸਵਾਲ-

6- ਅਮਰੀਕਾ ਦੇ ਵਿਸਕਾਨਸਨ ਸ਼ਹਿਰ ਦੇ ਗੁਰਦੁਆਰੇ ਵਿੱਚ ਸਿੱਖ ਮਾਰੇ ਗਏ ਹਨ, ਕੀ ਇਹ ਉਹਨਾਂ ਮਰਨ ਵਾਲਿਆਂ ਦੇ ਇਸੇ ਜਨਮ ਦਾ ਫਲ ਸੀ?” ਜੇ ਤੁਸੀਂ ਇੱਥੇ ਇਹ ਕਹਿਣਾ ਚਾਹੋ ਕਿ ਕਿਸੇ ਸਿਰ ਫਿਰੇ ਦਾ ਕੀਤਾ ਸਿੱਖਾਂ ਨੂੰ ਭੁਗਤਣਾ ਪਿਆ ਤਾਂ ਇੱਥੇ ਇਹ ਗੱਲ ਸਾਫ ਕਰਨੀ ਕਿ ਕੀ ਗੁਰਮਤਿ ਇਸ ਗੱਲ ਨੂੰ ਮੰਨਦੀ ਹੈ ਕਿ ਕਰੇ ਕੋਈ ਭਰੇ ਕੋਈ?

7- ਮੰਨਦੇ ਹੋ ਕਿ ਜਿਸ ਤਰ੍ਹਾਂ ਦੀ ਬਿਧਿ ਪ੍ਰਭੂ ਰਚਦਾ ਹੈ ਉਸੇ ਤਰ੍ਹਾਂ ਹੀ ਹੁੰਦਾ ਹੈ। ਸਭ ਉਸੇ ਦਾ ਕੀਤਾ ਵਰਤਦਾ ਹੈ?

“ਸਭੁ ਕੀਤਾ ਤੇਰਾ ਵਰਤਦਾ ਸਭ ਤੇਰੀ ਬਣਤੈ॥” (314)

“ਜਿਉ ਸੰਪੈ ਤਿਉ ਬਿਪਤਿ ਹੈ ਬਿਧ ਨੇ ਰਚਿਆ ਸੋ ਹੋਇ॥” (337)

8- ਮੰਨਦੇ ਹੋ ਕਿ ਦੁਖ ਸੁਖ ਉਸ ਦੇ ਭਾਣੇ ਵਿੱਚ ਹੁੰਦੇ ਹਨ?

“ਸਭੁ ਤੇਰਾ ਚੋਜੁ ਵਰਤਦਾ ਦੁਖੁ ਸੁਖੁ ਤੁਧੁ ਪਾਸਿ॥” (549)

“ਦੁਖ ਸੁਖ ਕਰਤੇ ਹੁਕਮੁ ਰਜਾਇ॥” (1270)

9- ਮੰਨਦੇ ਹੋ ਕਿ ਜਿਸ ਤਰ੍ਹਾਂ ਦੇ ਪ੍ਰਭੂ ਕਰਮ ਲਿਖਦਾ ਹੈ ਬੰਦਾ ਉਸੇ ਤਰ੍ਹਾਂ ਦੀ ਕਾਰ ਕਮਾਂਦਾ ਹੈ?

“ਕਰਮੁ ਜਿਸ ਕਉ ਧੁਰਹੁ ਲਿਖਿਆ ਸੋਈ ਕਾਰ ਕਮਾਇ॥” (1002)

“ਹੁਕਮੀ ਲਿਖੈ ਸਿਰਿ ਲੇਖੁ ਵਿਣੁ ਕਲਮ ਮਸਵਾਣੀਐ॥” (1280)

10- ਮੰਨਦੇ ਹੋ ਕਿ ਉਸ ਦੇ ਲਿਖੇ ਲੇਖ ਬੇ-ਹਿਸਾਬੇ ਨਹੀਂ ਉਸ ਦਾ ਨਿਆਉਂ ਸੱਚਾ ਹੈ ਉਸ ਦਾ ਹੁਕਮ ਵੀ ਸੱਚਾ ਹੈ?

“ਸਚਾ ਤੇਰਾ ਹੁਕਮੁ ਗੁਰਮੁਖਿ ਜਾਣਿਆ॥” (144)

“ਸਚਾ ਤੇਰਾ ਅਮਰੁ ਸਚਾ ਦੀਬਾਣੁ॥ ਸਚਾ ਤੇਰਾ ਹੁਕਮੁ ਸਚਾ ਫੁਰਮਾਣੁ॥” (463)

11- ਮੰਨਦੇ ਹੋ ਕਿ ਬੰਦੇ ਦੇ ਕੀਤੇ ਕਰਮਾਂ ਅਨੁਸਾਰ ਹੀ ਉਸ ਦਾ ਹੁਕਮ ਚੱਲਦਾ ਹੈ?

“ਹੁਕਮਿ ਚਲਾਏ ਆਪਣੈ ਕਰਮੀ ਵਹੈ ਕਲਾਮ॥” (1241)

ਵੀਰ ਜੀਓ- ਗੁਰਬਾਣੀ ਉਦਾਹਰਣਾਂ ਸਮੇਤ ਵਿਚਾਰ ਦਿੱਤੇ ਗਏ ਹਨ ਅਤੇ ਸਵਾਲਾਂ ਦੇ ਨਾਲ ਵੀ ਗੁਰਬਾਣੀ ਉਦਾਹਰਣਾਂ ਲਿਖ ਦਿੱਤੀਆਂ ਗਈਆਂ ਹਨ। ਤੁਹਾਡੇ ਕੋਈ ਸਵਾਲ ਹੋਣ ਤਾਂ ਗੁਰਬਾਣੀ ਉਦਾਹਰਣਾਂ ਸਮੇਤ ਹੀ ਪਹਿਲਾਂ ਮੇਰੇ ਵਿਚਾਰਾਂ ਨੂੰ ਰੱਦ ਕੀਤਾ ਜਾਵੇ ਅਤੇ ਫੇਰ ਆਪਣੇ ਸਵਾਲ ਰੱਖੇ ਜਾਣ। ਜੇ ਐਸਾ ਨਹੀਂ ਕੀਤਾ ਜਾਂਦਾ ਤਾਂ ਇਸ ਦਾ ਸਾਫ ਮਤਲਬ ਹੋਵੇਗਾ ਕਿ ਤੁਸੀਂ ਗੁਰਬਾਣੀ ਨੂੰ ਨਹੀਂ ਮੰਨਦੇ।

ਗੁਰਸ਼ਰਨ ਸਿੰਘ ਕਸੇਲ ਅਤੇ ਸਤਿਨਾਮ ਸਿੰਘ ਮੌਂਟਰੀਅਲ ਜੀ-

ਆਪ ਜੀ ਦੇ ਕੋਈ ਸਵਾਲ ਹੋਣ ਤਾਂ ਪਹਿਲਾਂ ਮੇਰੇ ਵੱਲੋਂ ਪੇਸ਼ ਕੀਤੇ ਵਿਚਾਰਾਂ ਤੇ ਆਪਣਾ ਪ੍ਰਤੀਕਰਮ ਦੇਣ ਦੀ ਖੇਚਲ ਕਰਨੀ ਅਤੇ ਉੱਪਰ ਲਿਖੇ ‘11’ ਸਵਾਲਾਂ ਦੇ ਜਵਾਬ ਦੇ ਦੇਣੇ ਫੇਰ ਆਪਣੇ ਸਵਾਲ ਰੱਖਣੇ ਜੀ।

ਆਪਣੇ ਵਿਚਾਰ ਅਤੇ ਸਵਾਲਾਂ ਦੇ ਜਵਾਬ ਸਿੱਧੇ ਅਤੇ ਸਪੱਸ਼ਟ ਲਫਜ਼ਾਂ ਵਿੱਚ ਦੇਣੇ, ਹੋਰ ਏਧਰਲੇ ਓਧਰਲੇ ਕਮੈਂਟ ਨਾ ਲਿਖਣੇ ਜੀ।

ਸੰਪਾਦਕ ਸ: ਮੱਖਣ ਸਿੰਘ ਪੁਰੇਵਾਲ ਜੀ!

ਆਪ ਜੀ ਨੇ 11-08-12 ਨੂੰ ਜੋ ਸੰਪਾਦਕੀ ਨੋਟ ਲਿਖਿਆ ਹੈ ਬਹੁਤ ਤਸੱਲੀ ਭਰਪੂਰ ਹੈ। ਆਪ ਜੀ ਦੇ ਫੈਸਲੇ ਦਾ ਸਵਾਗਤ ਹੈ। ਪਰ ਇੱਕ ਗੱਲ ਮੈਂ ਨਹੀਂ ਸਮਝ ਸਕਿਆ ਕਿ ਕਿਸੇ ਦੀ ਲਿਖਤ ਸੰਬੰਧੀ ਕੋਈ ਇਤਰਾਜ ਹੋਣ ਤੇ ਸੰਪਾਦਕੀ ਬੋਰਡ ਦੇ ਕਿਸੇ ਇੱਕ ਮੈਂਬਰ ਨਾਲ ਸਿੱਧਾ ਸੰਪਰਕ ਕਰਨਾ ਹੈ? ਜਾਂ ਸਾਰੇ ਮੈਂਬਰਾਂ ਨਾਲ? ਜਾਂ ਇੱਥੇ ਪੱਤਰਾਂ ਵਾਲੇ ਕਾਲਮ ਵਿੱਚ ਆਪਣਾ ਇਤਰਾਜ ਭੇਜਣਾ ਹੈ? ਧੰਨਵਾਦ।

ਧੰਨਵਾਦ।

ਜਸਬੀਰ ਸਿੰਘ (ਕੈਲਗਰੀ) 12-08-12

(ਜਸਬੀਰ ਸਿੰਘ ਜੀ ਤੁਸੀਂ ਜਾਂ ਕੋਈ ਵੀ ਹੋਰ ਪਾਠਕ/ਲੇਖਕ ਕਿਸੇ ਵੀ ਇੱਕ ਮੈਂਬਰ ਨਾਲ ਸੰਪਰਕ ਕਰ ਸਕਦਾ ਹੈ, ਫਿਰ ਉਹ ਆਪੇ ਹੀ ਬਾਕੀਆਂ ਨਾਲ ਕਰ ਲਵੇਗਾ ਜਾਂ ਪਾਠਕਾਂ ਦੇ ਪੰਨੇ ਤੇ ਸ਼ਿਕਾਇਤ ਦਰਜ਼ ਕਰਵਾਈ ਜਾ ਸਕਦੀ ਹੈ ਜਿਸ ਤੋਂ ਉਹ ਆਪੇ ਹੀ ਪੜ੍ਹ ਕੇ ਫੈਸਲਾ ਕਰ ਲੈਣਗੇ-ਸੰਪਾਦਕ)


(12/08/12)
ਅਵਤਾਰ ਸਿੰਘ ਮਿਸ਼ਨਰੀ

ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ ਐੱਸ ਏ, ਮਿਸ਼ਨਰੀ ਅਤੇ ਹੋਰ ਵਿਦੇਸ਼ੀ ਜਥੇਬੰਦੀਆਂ ਵੱਲੋਂ ਗੁਰਦੁਆਰਾ ਸਾਹਿਬ ਓਕ ਕਰੀਕ (ਵਿਨਕਾਂਸਨ) ਮਿਲਵਾਕੀ ਵਿਖੇ ਹੋਏ ਨਸਲੀ ਹਮਲੇ ਦੀ ਨਿੰਦਾ ਅਤੇ ਅਮਰੀਕਾ ਸਰਕਾਰ ਦੀ ਸ਼ਲਾਘਾ
(ਅਵਤਾਰ ਸਿੰਘ ਮਿਸ਼ਨਰੀ) ਅਗਸਤ 2012 ਦੇ ਬੀਤੇ ਹਫਤੇ ਗੁਰਦੁਆਰਾ ਸਾਹਿਬ ਓਕ ਕਰੀਕ (ਵਿਨਕਾਂਸਨ) ਮਿਲਵਾਕੀ ਵਿਖੇ ਨਸਲੀ ਜਨੂੰਨ ਦੇ ਸ਼ਿਕਾਰ ਨਾਜ਼ੀਵਾਦੀ ਗੋਰੇ (ਵਾਡੇ ਮਾਈਕਲ ਪੇਜ-40) ਨੇ ਐਤਵਾਰ ਵਾਲੇ ਦਿਨ ਸਵੇਰ ਦੇ 11 ਵਜੇ ਕਰੀਬ ਸਿੱਖ ਸੰਗਤ ਤੇ ਗੰਨ ਨਾਲ ਹਮਲਾ ਕਰਕੇ 7 ਬੇਕਸੂਰ ਸਿੱਖਾਂ ਨੂੰ ਮੌਤ ਦੇ ਘਾਟ ਉਤਾਰ ਅਤੇ ਇੱਕ ਪੁਲੀਸਮੈਨ ਮਿਸਟਰ ਬਰੇਨ ਮਰਫੀ ਸਮੇਤ ਦਰਜਨ ਹੋਰ ਸਿੱਖਾਂ ਨੂੰ ਜ਼ਖਮੀ ਕਰ ਦਿੱਤਾ। ਮਰਨ ਵਾਲਿਆਂ ਵਿੱਚ ਸ੍ਰ. ਸਤਵੰਤ ਸਿੰਘ ਕਾਲੇਕੇ ਪ੍ਰਧਾਨ (65), ਭਾਈ ਰਣਜੀਤ ਸਿੰਘ ਤਬਲਚੀ (49), ਭਾਈ ਸੀਤਾ ਸਿੰਘ ਰਾਗੀ (41), ਭਾਈ ਪ੍ਰਕਾਸ਼ ਸਿੰਘ ਗ੍ਰੰਥੀ (39) ਸਾਰੇ ਦਿੱਲੀ, ਸ੍ਰ. ਸ਼ਬੇਗ ਸਿੰਘ ਖਟੜਾ ਕਮੇਟੀ ਮੈਂਬਰ (84) ਅਤੇ ਬੀਬੀ ਪਰਮਜੀਤ ਕੌਰ ਸ਼ਰਧਾਲੂ (41) ਸ਼ਾਮਲ ਹਨ। ਫੇਸ ਬੁੱਕ ਦੀ ਖਬਰ ਅਨੁਸਾਰ ਉਘੇ ਕਥਾਵਾਚਕ ਪ੍ਰਚਾਰਕ ਭਾਈ ਪੰਜਾਬ ਸਿੰਘ ਜੋ ਗੰਭੀਰ ਜ਼ਖਮੀ ਹੋ ਗਏ ਸਨ ਵੀ ਨਹੀਂ ਰਹੇ। 9/11 ਦੇ ਤਾਲੇਬਾਨੀ ਹਮਲੇ ਤੋਂ ਬਾਅਦ ਸਿੱਖਾਂ ਤੇ ਕਈ ਥਾਈਂ ਅਜਿਹੇ ਹਮਲੇ ਹੋ ਚੁੱਕੇ ਹਨ।
ਇਸ ਹਮਲੇ ਵਿੱਚ ਸ੍ਰ. ਸਤਵੰਤ ਸਿੰਘ ਕਾਲੇਕੇ ਅਤੇ ਪੁਲੀਸ ਅਫੀਸਰ ਮਿਸਟਰ ਬਰੇਨ ਮਰਫੀ ਨੇ ਆਪਣੀ ਜਾਨ ਦੀ ਬਾਜੀ ਲਾ ਕੇ ਹੋਰਨਾਂ ਦੀਆਂ ਜਾਨਾਂ ਬਚਾ ਲਈਆਂ। ਸ੍ਰ ਸਤਵੰਤ ਸਿੰਘ ਕਾਲੇਕੇ ਨੇ ਹੱਟੇ ਕੱਟੇ ਹਮਲਾਰ ਗੋਰੇ ਨੂੰ ਜੱਫਾ ਪਾ ਲਿਆ ਪਰ ਹਮਲਾਵਰ ਜਿਸਮਾਨੀ ਤੌਰ ਤੇ ਤਕੜਾ ਦੂਜਾ ਉਸ ਕੋਲ ਗੰਨ ਹੋਣ ਕਰਕੇ ਉਸ ਨੇ ਪ੍ਰਧਾਨ ਨੂੰ ਗੰਨ ਨਾਲ ਸ਼ੂਟ ਕਰ ਦਿੱਤਾ ਬਾਅਦ ਚ` ਉਹ ਵੀ ਅਕਾਲ ਚਲਾਣਾ ਕਰ ਗਏ। ਪੁਲੀਸਮੈਨ ਮਿਸਟਰ ਮਰਫੀ ਨੇ ਜਦ ਦੇਖਿਆ ਕਿ ਹਮਲਾਵਰ ਹੋਰ ਲੋਕਾਂ ਨੂੰ ਮਾਰੀ ਜਾ ਰਿਹਾ ਹੈ ਤਾਂ ਉਸ ਨੇ ਸਾਹਮਣੇ ਹੋ ਕੇ ਰੋਕਿਆ ਪਰ ਹਮਲਾਵਰ ਨੇ ਉਸ ਨੂੰ ਵੀ ਗੋਲੀਆਂ ਮਾਰ ਕੇ ਸੁੱਟ ਦਿੱਤਾ। ਏਨੇਂ ਨੂੰ ਹੋਰ ਪੁਲੀਸ ਆ ਗਈ ਅਤੇ ਹਮਲਾਵਰ ਨੂੰ ਮਾਰ ਮੁਕਾਇਆ। ਹਰੇਕ ਕੌਮ ਵਿੱਚ ਮਾੜੇ ਅਨਸਰ ਵੀ ਹੁੰਦੇ ਹਨ ਜਿਨ੍ਹਾਂ ਵਿੱਚ ਕੋਈ ਇਨਸਾਨੀਅਤ ਨਹੀਂ ਹੁੰਦੀ ਜਾਂ ਉਹ ਹੱਦੋਂ ਵੱਧ ਕਟੜਵਾਦੀ ਹੁੰਦੇ ਹਨ।
ਯਾਦ ਰਹੇ ਕਿ ਇਹ ਗੁਰਦੁਆਰਾ ਸਾਬਕਾ ਸਿੰਘ ਸਾਹਿਬ ਅਕਾਲ ਤਖਤ ਪ੍ਰੋ. ਦਰਸ਼ਨ ਸਿੰਘ ਖਾਲਸਾ ਨੂੰ ਕਈ ਵਾਰ ਪ੍ਰਚਾਰ ਲਈ ਬੁਲਾ ਚੁੱਕਾ ਹੈ। ਸੰਗਤ ਪੜ੍ਹੀ ਲਿਖੀ ਹੈ। ਹਾਲੇ ਕੁੱਝ ਦਿਨ ਪਹਿਲੇ ਹੀ ਸ੍ਰ. ਸਤਵੰਤ ਸਿੰਘ ਕਾਲੇਕੇ ਗੁਰਦੁਆਰਾ ਪ੍ਰਧਾਨ ਨੇ ਆਪਣੇ ਸਾਥੀਆਂ ਸਮੇਤ ਸਿੰਘ ਸਾਹਿਬ ਪ੍ਰੋ. ਦਰਸ਼ਨ ਸਿੰਘ ਨੂੰ ਸਿਰੋਪਾ ਦੇ ਕੇ ਸਨਮਾਨਤ ਕੀਤਾ ਸੀ। ਹੁਣੇ ਹੀ ਖਬਰ ਆਈ ਹੈ ਕਿ ਜਿਹੜੇ ਲੋਕ ਪ੍ਰੋ. ਦਰਸ਼ਨ ਸਿੰਘ ਦਾ ਖਾਹ ਮਖਾਹ ਵਿਰੋਧ ਕਰਦੇ ਸੀ ਓਨ੍ਹਾਂ ਸਾਰਿਆਂ ਨੇ ਪੰਜਾਬ ਵਿਖੇ ਇਕੱਠੇ ਹੋ ਕੇ ਬਾਦਲੀ ਜਥੇਦਾਰ ਭਾਈ ਗੁਰਬਚਨ ਸਿੰਘ ਦਾ ਬਾਈਟਾਟ ਕਰ ਦਿੱਤਾ ਹੈ। ਜਿਕਰਯੋਗ ਹੈ ਕਿ ਅਮਰੀਕੀ ਮੀਡੀਏ ਅਤੇ ਸਰਕਾਰ ਨੇ ਸਿੱਖ ਕੌਮ ਨਾਲ ਹਮਦਰਦੀ ਦਿਖਾਉਂਦੇ ਹੋਏ 10 ਅਗਸਤ 2012 ਤੱਕ ਵਾਈਟ ਹਾਊਸ ਵਿੱਚ ਸ਼ੋਕ ਮਤਾ ਪਾ ਕੇ, ਅਮਰੀਕਾ ਦੇ ਝੰਡੇ ਨੀਵੇਂ ਰੱਖੇ ਅਤੇ ਸ਼ੋਕ ਸਭਾਵਾਂ ਵਿੱਚ ਹਿੱਸਾ ਲਿਆ। ਅਮਰੀਕਾ ਦੀ ਓਬਾਮਾਂ ਸਰਕਾਰ ਨੇ ਹਫਤੇ ਵਿੱਚ ਹੀ ਸਿੱਖ ਕੌਮ ਨੂੰ ਇਨਸਾਫ ਦੇ ਦਿੱਤਾ ਹੈ ਪਰ ਜਿਸ ਭਾਰਤ ਨੂੰ ਸਿੱਖ ਕੌਮ ਨੇ ਵੱਧ ਤੋਂ ਵੱਧ ਕੁਰਬਾਨੀਆਂ ਦੇ ਕੇ ਅਜ਼ਾਦ ਕਰਵਾਇਆ ਸੀ ਓਥੇ 1984 ਵਿੱਚ ਸਿੱਖਾਂ ਦੇ ਕੇਂਦਰੀ ਅਸਥਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਕਈ ਹੋਰ ਗੁਰੁਆਰਿਆਂ ਤੇ ਇੰਦਰਾ ਗਾਂਧੀ ਦੀ ਭਾਰਤ ਸਰਕਾਰ ਵੱਲੋਂ ਫੌਜੀ ਹਮਲਾ ਕਰਕੇ ਹਜਾਰਾਂ ਸਿੱਖਾਂ ਨੂੰ ਅੰਨ੍ਹੇਵਾਹ ਤੋਪਾਂ ਨਾਲ ਉਢਾ ਦਿੱਤਾ ਤੇ ਮਗਰੋਂ ਭਾਰਤ ਦੇ ਅਨੇਕਾਂ ਸੂਬਿਆਂ ਵਿੱਚ ਲੱਖਾਂ ਹੀ ਬੇਗੁਨਾਹ ਸਿੱਖ ਬੁਰੀ ਤਰ੍ਹਾਂ ਮਾਰੇ, ਘਰਘਾਟ ਸਾੜੇ ਅਤੇ ਬੀਬੀਆਂ ਦੀਆਂ ਇਜ਼ਤਾਂ ਲੁੱਟੀਆਂ ਪਰ ਅੱਜ ਤੱਕ ਭਾਰਤ ਦੀ ਪਾਰਲੀਮੈਂਟ ਵਿੱਚ ਦੋ ਮਿੰਟ ਦੀ ਵੀ ਸ਼ਰਧਾਂਜਲੀ ਨਹੀਂ ਦਿੱਤੀ ਅਤੇ ਕਿਸੇ ਵੀ ਕਾਤਲ ਨੂੰ ਸਜਾ ਨਹੀਂ ਮਿਲੀ। ਹੁਣ ਵਾਲੇ ਜਨੂੰਨੀ ਹਮਲੇ ਤੋਂ ਫੌਰਨ ਬਾਅਦ ਜਿਵੇਂ ਅਮਰੀਕਾ ਸਰਕਾਰ ਨੇ ਸਿੱਖ ਕੌਮ ਨਾਲ ਹਮਦਰਦੀ ਦਿਖਾਈ ਹੈ ਇਹ ਭਾਰਤ ਦੀ ਬੇਇਨਸਾਫ ਸਰਕਾਰ ਦੇ ਮੂੰਹ ਤੇ ਕਰਾਰੀ ਚਪੇੜ ਹੈ।
ਅਸੀਂ ਸਭ ਜਨੂੰਨੀ ਹਮਲੇ ਵਿੱਚ ਮਾਰੇ ਗਏ ਸਿੰਘ ਸਿੰਘਣੀਆਂ ਦੇ ਪ੍ਰੀਵਾਰਾਂ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਮਿਸਟਰ ਓਬਾਮਾਂ ਦੀ ਅਮਰੀਕਾ ਸਰਕਾਰ ਦੀ ਪੁਰਜੋਰ ਸ਼ਲਾਘਾ ਕਰਦੇ ਹਾਂ ਜਿਸ ਨੇ ਸਿੱਖ ਕੌਮ ਨਾਲ ਇਨਸਾਫ ਕੀਤਾ ਹੈ। ਇਸ ਮੰਦਭਾਗੀ ਘਟਨਾ ਤੇ ਭਾਰੀ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ-ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ ਐੱਸ ਏ ਦੇ ਭਾ. ਅਵਤਾਰ ਸਿੰਘ ਮਿਸ਼ਨਰੀ, ਬੀਬੀ ਹਰਸਿਮਰਤ ਕੌਰ ਖਾਲਸਾ ਅਤੇ ਸ੍ਰ. ਗੁਰਮੀਤ ਸਿੰਘ ਬਰਸਾਲ, ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਅਤੇ ਉਘੇ ਲਿਖਾਰੀ ਸ੍ਰ. ਤਰਲੋਚਨ ਸਿੰਘ ਦੁਪਾਲਪੁਰ, ਇੰਟ੍ਰਨੈਸ਼ਨਲ ਸਿੰਘ ਸਭਾ ਦੇ ਮੁਖੀ ਸ੍ਰ. ਗੁਰਚਰਨ ਸਿੰਘ ਜਿਉਣਵਾਲਾ, ਅਦਾਰਾ ਸਿੰਘ ਸਭਾ ਯੂ ਐੱਸ ਏ ਦੇ ਭਾਈ ਗੁਰਮੀਤ ਸਿੰਘ ਮਿਸ਼ਨਰੀ, ਮਿਸ਼ਨਰੀ ਸੇਧਾਂ ਦੇ ਸੰਪਾਦਕ ਸ੍ਰ. ਇਕਬਾਲ ਸਿੰਘ ਐਲ ਏ, ਇੰਟ੍ਰੇਸ਼ਨਲ ਸਿੰਘ ਸਭਾ ਅਮਰੀਕਾ ਦੇ ਪ੍ਰੋ ਮੱਖਨ ਸਿੰਘ, ਹਰਦੇਵ ਸਿੰਘ ਸ਼ੇਰਗਿੱਲ ਅਤੇ ਸ੍ਰ. ਸਰਬਜੀਤ ਸਿੰਘ ਸੈਕਰਾਮੈਂਟੋ, ਮਿਸ਼ਨਰੀ ਸਰਕਲ ਸੈਕਰਾਮੈਂਟੋ ਦੇ ਸ੍ਰ. ਗਿਆਨ ਸਿੰਘ ਅਤੇ ਸ੍ਰ. ਹਾਕਮ ਸਿੰਘ, ਗੁਰਦੁਆਰਾ ਦਕੋਟਾ ਰੋਡ ਫਰਿਜਨੋ ਦੇ ਡਾ. ਗੁਰਪ੍ਰੀਤ ਸਿੰਘ ਮਾਨ ਅਤੇ ਹੈੱਡ ਗ੍ਰੰਥੀ ਭਾ. ਜਸਵੰਤ ਸਿੰਘ ਬਠਿੰਡਾ, ਬਾਬਾ ਬੰਦਾ ਸਿੰਘ ਬਹਾਦਰ ਅਤੇ ਸਾਕਾ ਜਥੇਬੰਦੀ ਨਿਊਯਾਰਕ ਦੇ ਸ੍ਰ. ਜਸਮਿਤਰ ਸਿੰਘ ਅਤੇ ਇੰਦ੍ਰਜੀਤ ਸਿੰਘ ਓਮਪੁਰੀ, ਪ੍ਰਸਿੱਧ ਸਕਾਲਰ ਸ੍ਰ. ਜੋਰਾ ਸਿੰਘ ਰਾਜੋਆਣਾ, ਗੁਰਦੁਆਰਾ ਵੈਸਲੀ ਦੇ ਮੁੱਖ ਗ੍ਰੰਥੀ ਭਾ. ਬਲਵਿੰਦਰ ਸਿੰਘ ਮਿਸ਼ਨਰੀ, ਕੁਲਵੰਤ ਸਿੰਘ ਮਿਸ਼ਨਰੀ ਸੈਨਹੋਜੇ, ਮਿਸ਼ਨਰੀ ਕਾਲਜ ਰੋਪੜ ਦੇ ਸਾਬਕਾ ਪ੍ਰਿੰਸੀਪਲ ਸ੍ਰ. ਜਸਬੀਰ ਸਿੰਘ ਇੰਡਿਆਨਾ, ਪ੍ਰੋ ਪਿਆਰਾ ਸਿੰਘ ਮਿਸ਼ਨਰੀ ਮਿਸੀਸਿਪੀ, ਸਹਿਤ ਸਭਾ ਬੇ ਏਰੀਏ ਦੇ ਸ੍ਰ. ਪਰਮਿੰਦਰ ਸਿੰਘ ਪ੍ਰਵਾਨਾ ਅਤੇ ਚਰਨਜੀਤ ਸਿੰਘ ਪੰਨੂੰ, ਡਾ. ਗੁਰਦੀਪ ਸਿੰਘ ਸੈਨਹੋਜੇ, ਇੰਟ੍ਰਨੈਸ਼ਨਲ ਸਿੰਘ ਸਭਾ ਫਰਿਜ਼ਨੋ ਦੇ ਸ੍ਰ. ਚਮਕੌਰ ਸਿੰਘ ਜੀ, ਪ੍ਰਸਿੱਧ ਕਥਾਵਾਚਕ ਗਿ. ਅੰਮ੍ਰਿਤਪਾਲ ਸਿੰਘ ਅਨੰਦਪੁਰੀ।


(11/08/12)
ਜਸਬੀਰ ਸਿੰਘ (ਕੈਲਗਰੀ)

ਸਿੱਖ ਮਾਰਗ ਦੇ ਪਾਠਕ ਸੱਜਣੋ!

ਵਾਹਿਗੁਰੂ ਜੀ ਕਾ ਖਾਲਸਾ॥

ਵਾਹਿਗੁਰੂ ਜੀ ਕੀ ਫਤਹਿ॥

ਗੁਰਸ਼ਰਨ ਸਿੰਘ ਕਸੇਲ ਜੀ! ਆਪ ਜੀ ਦੇ 08-08-12 ਦੇ ਪੱਤਰ ਦੇ ਸੰਬੰਧ ਵਿੱਚ-

ਮੇਰੀ 14-07-12 ਦੀ ਲਿਖਤ ਵਿੱਚੋਂ ਕੁੱਝ ਅੰਸ਼- “ਬਹੁਤ ਸਾਰੇ ਲੋਕ ਇਸ ਗੱਲ ਦੇ ਵੀ ਧਾਰਣੀ ਹਨ ਕਿ “ਕਿਹੜਾ ਰੱਬ? ਰੱਬ ਕੀ ਹੁੰਦਾ ਹੈ? ਇਹ ਬ੍ਰਹਮੰਡ ਤਾਂ ਕੁਦਰਤੀ ਨਿਯਮਾਂ ਅਨੁਸਾਰ ਆਪੇ ਹੋਂਦ ਵਿੱਚ ਆਇਆ ਹੈ”। ਤਾਂ ਉਨ੍ਹਾਂ ਲੋਕਾਂ ਨੂੰ ਇਹ ਗੱਲ ਕਹਿਣ’ ਚ ਵੀ ਸ਼ਰਮ ਮਹਿਸੂਸ ਹੁੰਦੀ ਹੋਵੇਗੀ ਕਿ ‘ਇਹ ਬ੍ਰਹਮੰਡ /ਪਦਾਰਥ ਪਰਮਾਤਮਾ ਤੋਂ ਹੋਂਦ ਵਿੱਚ ਆਇਆ ਹੈ’ ?

ਵੀਰ ਜੀ! ਅੱਜ ਕਲ੍ਹ ਦੇ ਕੁੱਝ ਗੁਰਮਤਿ ਪ੍ਰਚਾਰਕ ਜਿਨ੍ਹਾਂ ਤੇ ਕੁੱਝ ਮਾਰਕਸਵਾਦ ਅਤੇ ਵਿਗਿਆਨਕ ਗੱਲਾਂ ਦਾ ਪ੍ਰਭਾਵ ਪਿਆ ਹੋਇਆ ਹੈ, ਰੱਬ ਦੀ ਹੋਂਦ ਤੋਂ ਮੁਨਕਰ ਹਨ ਅਤੇ ਗੁਰਬਾਣੀ ਦੇ ਅਰਥ ਹੀ ਬਦਲ ਕੇ ਪ੍ਰਚਾਰ ਰਹੇ ਹਨ।

ਅਜੋਕੀਆਂ ਕੁੱਝ ਗੁਰਬਾਣੀ ਵਿਆਖਿਆਵਾਂ-

“ਮਲਿਨ ਭਈ ਮਤਿ ਮਾਧਵਾ ਤੇਰੀ ਗਤਿ ਲਖੀ ਨ ਜਾਇ॥ ਕਰਹੁ ਕ੍ਰਿਪਾ ਭ੍ਰਮੁ ਚੂਕਈ ਮੈ ਸੁਮਤਿ ਦੇਹੁ ਸਮਝਾਇ॥”

ਅਰਥ: ਹੇ ਪ੍ਰਭੂ! ਮੇਰੀ ਅਕਲ (ਵਿਕਾਰਾਂ ਨਾਲ) ਮੈਲੀ ਹੋਈ ਪਈ ਹੈ, (ਇਸ ਵਾਸਤੇ) ਮੈਨੂੰ ਤੇਰੀ ਗਤਿ ਦੀ ਪਛਾਣ ਨਹੀਂ ਆਉਂਦੀ (ਭਾਵ ਮੈਨੂੰ ਸਮਝ ਨਹੀਂ ਪੈਂਦੀ ਕਿ ਤੂੰ ਕਿਹੋ ਜਿਹਾ ਹੈ)। ਹੇ ਪ੍ਰਭੂ! ਮੇਹਰ ਕਰ ਮੈਨੂੰ ਸੁਚੱਜੀ ਮੱਤ ਸਮਝਾ, ਤਾਂ ਕਿ ਮੇਰੀ ਭਟਕਣਾ ਮੁੱਕ ਜਾਏ।

ਭਾਵਾਰਥ- ਬੱਚਿਆਂ ਨੂੰ ਸਕੂਲ ਵਿੱਚ ਦਾਖਲਾ ਕਰਾਇਆ ਜਾਂਦਾ ਹੈ ਕਿ ਇਨ੍ਹਾਂ ਦੇ ਦਿਮਾਗ਼ ਦਾ ਵਿਕਾਸ ਹੋਵੇ। ਜਿਵੇਂ ਜਿਵੇਂ ਉਨ੍ਹਾਂ ਦਾ ਵਿਕਾਸ ਹੁੰਦਾ ਜਾਂਦਾ ਹੈ ਤਿਵੇਂ ਤਿਵੇਂ ਉਨ੍ਹਾਂ ਦਾ ਵਿਕਾਸ ਹੁੰਦਾ ਜਾਂਦਾ ਹੈ ਤਿਵੇਂ ਤਿਵੇਂ ਉਹ ਉਚੇਰੀ ਪੜ੍ਹਾਈ ਲਈ ਅਗਾਂਹ ਤੁਰੇ ਜਾਂਦੇ ਹਨ। ਜਦੋਂ ਬੰਦਾ ਆਪਣੀ ਅਕਲ ਨੂੰ ਤਾਲ਼ਾ ਮਾਰ ਲੈਂਦਾ ਹੈ ਤਾਂ ਉਹ ਦੂਜੇ ਦੀ ਸਹੀ ਗੱਲ ਨੂੰ ਆਪਣੀ ਹੀ ਸੋਚ ਦੇ ਅਨੁਸਾਰ ਗ਼ਲਤ ਹੀ ਕਹਿਣਗੇ। ਰਾਤ ਦੇ ਹਨੇਰੇ ਵਿੱਚ ਰੱਸੀ ਨੂੰ ਪੈਰ ਲੱਗ ਗਿਆ। ਉਸ ਨੇ ਸਮਝ ਲਿਆ ਕਿ ਸ਼ਾਇਦ ਮੇਰਾ ਪੈਰ ਸੱਪ ਉੱਤੇ ਰੱਖਿਆ ਗਿਆ ਹੈ। ਹਨੇਰੇ ਦੀ ਆਪਣੀ ਕੋਈ ਹੋਂਦ ਨਹੀਂ ਹੁੰਦੀ, ਬੱਸ ਚਾਨਣ ਹੋਣ ਦੀ ਦੇਰ ਹੈ, ਹਨੇਰਾ ਆਪਣੇ ਆਪ ਹੀ ਦੂਰ ਹੋ ਜਾਏਗਾ।

ਵੀਰ ਜੀ! ਉੱਪਰ ਲਿਖੇ ਅਰਥ ਅਤੇ ਭਾਵਾਰਥ ਇੱਕੋ ਹੀ ਵਿਦਵਾਨ ਜੀ ਦੇ ਹਨ। ਦੋਨਾਂ ਦਾ ਮਿਲਾਨ ਕਰਕੇ ਦੇਖੋ ਕਿਸੇ ਗੱਲ ਦਾ ਕੋਈ ਮੇਲ ਵੀ ਹੈ? ਅਰਥਾਂ ਵਿੱਚ ਵਿਦਵਾਨ ਸੱਜਣ ਜੀ ਨੇ ਸਾਫ ਲਫਜ਼ਾਂ ਵਿੱਚ ਪ੍ਰਭੂ ਅੱਗੇ ਅਰਦਾਸ ਕਰਨ ਦਾ ਜ਼ਿਕਰ ਕੀਤਾ ਹੈ। ਪਰ ਭਾਵਾਰਥਾਂ ਵਿੱਚ ਪ੍ਰਭੂ ਦਾ ਜ਼ਿਕਰ ਕਿੱਥੇ ਹੈ?

ਇਕ ਹੋਰ ਉਦਾਹਰਣ-

ਇਕਨਾ ਹੁਕਮਿ ਸਮਾਇ ਲਏ ਇਕਨਾ ਹੁਕਮੁ ਕਰੇ ਵਿਣਾਸੁ॥”

ਅਰਥ- ਕੁਦਰਤੀ ਕਾਨੂੰਨਾਂ ਅਨੁਸਾਰ ਆਦਮੀ ਜਨਮ ਲੈ ਰਿਹਾ ਹੈ ਤੇ ਕੁਦਰਤੀ ਕਨੂੰਨਾਂ ਅਨੁਸਾਰ ਹੀ ਸੰਸਾਰ ਵਿੱਚੋਂ ਜਾ ਰਿਹਾ ਹੈ। ਇਹ ਕੁਦਰਤੀ ਕਨੂੰਨ ਕਿਸੇ ਇੱਕ ਵਾਸਤੇ ਨਹੀਂ ਆਇਆ। ਇਹ ਤਾਂ ਸੰਸਾਰ ਲਈ ਸਾਂਝਾ ਕਾਨੂੰਨ ਹੈ

ਵੀਰ ਜੀ! ਸਾਫ ਲਿਖਿਆ ਹੈ ਕਿ ਉਹ ਕਈਆਂ ਨੂੰ ਆਪਣੇ ਹੁਕਮ ਨਾਲ ਸਮਾਅ ਲੈਂਦਾ ਹੈ ਅਤੇ ਕਈਆਂ ਨੂੰ ਆਪਣੇ ਹੁਕਮ ਵਿੱਚ ਖੁਆਰ ਕਰਦਾ ਹੈ। ਪਰ ਅਰਥਾਂ/ ਭਾਵਾਰਥਾਂ ਵਿੱਚ ਕਈਆਂ ਨੂੰ’ ਦਾ ਅਰਥ/ਭਾਵਾਰਥ ਬਣ ਗਿਆ ਸਾਰੇ ਸੰਸਾਰ ਲਈ ਇੱਕੋ ਜਿਹਾ ਸਾਂਝਾ’। ਹੁਕਮ ਕਰਨ ਵਾਲ਼ੇ ਪ੍ਰਭੂ ਵਾਲੀ ਗੱਲ ਕਿਤੇ ਨਜ਼ਰ ਨਹੀਂ ਆਉਂਦੀ।

ਇੱਕ ਉਦਾਹਰਣ ਹੋਰ-

“ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ॥”

ਅਰਥ/ ਭਾਵਾਰਥ- “ਕੋਈ ਡਾਕਟਰ ਆਪਣੀ ਕੀਤੀ ਹੋਈ ਪੜ੍ਹਾਈ ਦੇ ਜਰੀਏ, ਮਰੀਜ ਦੀ ਨਬਜ਼ ਫੜ ਕੇ ਉਸ ਦੀ ਬਿਮਾਰੀ ਬਾਰੇ ਦੱਸ ਦਿੰਦਾ ਹੈ, ਇਹ ਉਸ ਡਾਕਟਰ ਦੀ ਅੰਤਰਜਾਮਤਾ ਹੈ। ਕੋਈ ਅਧਿਆਪਕ ‘ਆਪਣੇ ਤਜਰਬੇ ਦੇ ਆਧਾਰ ਤੇ’ ਦੱਸ ਦਿੰਦਾ ਹੈ ਕਿ ਏਸ ਸਾਲ ਕਿੰਨੇ ਬੱਚੇ ਪਾਸ ਹੋਣਗੇ। ਇਹ ਉਸ ਅਧਿਆਪਕ ਦੀ ਅੰਤਰਜਾਮਤਾ ਹੈ”।

ਵੀਰ ਜੀ! ਨੋਟ ਕਰੋ ਇੱਥੇ ਵਿਅਕਤੀ ਜਿਹੜੀ ਪੜ੍ਹਾਈ ਕਰਕੇ ਉਸ ਦਾ ਮਾਹਰ ਹੋ ਜਾਂਦਾ ਹੈ ਇਹੀ ਉਸ “ਵਿਅਕਤੀ” ਦੀ ਅੰਤਰਜਾਮਤਾ ਹੈ, ਜਾਣੀ ਕਿ ਦੁਨਿਆਵੀ ਪੜ੍ਹਾਈਆਂ ਪੜ੍ਹਕੇ ਉਸ ਪੜ੍ਹਾਈ ਦੇ ਮਾਹਰ, ਅੰਤਰਜਾਮੀ ਬਣਨਾ ਹੈ। (ਕਿਸੇ) ਪਰਮਾਤਮਾ ਦੀ ਕੋਈ ਅੰਤਰਜਾਮਤਾ ਨਹੀਂ। ਜਦਕਿ ਤੁਕ ਵਿੱਚ ਪੁਰਖ ਬਿਧਾਤੇ ਲਈ ਅੰਤਰਜਾਮਤਾ ਦੀ ਗੱਲ ਕਹੀ ਗਈ ਹੈ।

ਗੁਰਮਤਿ ਅਨੁਸਾਰ ਪਰਮਾਤਮਾ-

ਕਰਤਾ ਹੈ, ਪੁਰਖ ਹੈ- “…. ਕਰਤਾ ਪੁਰਖੁ

ਉਹ, ਆਪਣੇ ਆਪ ਤੋਂ ਹੀ ਪਰਗਟ ਹੋਇਆ ਹੈ- “ਅਜੂਨੀ ਸੈਭੰ

ਉਹ, ਜਗ ਰਚਨਾ ਦੇ ਸ਼ੁਰੂ ਹੋਣ ਤੋਂ ਵੀ ਪਹਿਲਾਂ ਤੋਂ ਹੈ, ਹੁਣ ਭੀ ਹੈ, ਹਮੇਸ਼ਾਂ ਰਹੇਗਾ- “ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥”

ਉਹ, ਅੰਤਰਜਾਮੀ ਹੈ- “ਤੂ ਘਟਿ ਘਟਿ ਰਵਿਆ ਅੰਤਰਜਾਮੀ॥” (96)

ਕਰਮ/ ਰਹਿਮਤ/ ਮਿਹਰ ਕਰਨ ਵਾਲ਼ਾ ਹੈ-

“ਕ੍ਰਿਪਾ ਕਰੇ ਪ੍ਰਭ ਕਰਮ ਬਿਧਾਤਾ॥” (159)

“ਰਹਿਮ ਤੇਰੀ ਸੁਖੁ ਪਾਇਆ ਸਦਾ ਨਾਨਕ ਕੀ ਅਰਦਾਸਿ॥” (724)

“ਮਿਹਰ ਕਰੇ ਜਿਸੁ ਮਿਹਰਵਾਨੁ ਤਾਂ ਕਾਰਜ ਆਵੈ ਰਾਸ॥” (44)

ਦਾਤਾ ਹੈ- “ਸਭਨਾ ਦਾਤਾ ਏਕ ਹੈ ਦੂਜਾ ਨਾਹੀ ਕੋਇ॥” (45)

ਕੀਤੇ ਚੰਗੇ ਮਾੜੇ ਕਰਮਾਂ ਦਾ ਨਿਆਉਂ ਕਰਨ ਵਾਲਾ ਹੈ- “ਹਰਿ ਆਪਿ ਬਹਿ ਕਰੇ ਨਿਆਉ ਕੂੜਿਆਰ ਸਭ ਮਾਰਿ ਕਢੋਇ॥” (89)

ਬਖਸ਼ੰਦ ਹੈ- “ਕੰਠਿ ਲਾਇ ਅਵਗੁਣ ਸਭਿ ਮੇਟੇ ਦਇਆਲ ਪੁਰਖ ਬਖਸੰਦ॥ ਰਹਾਉ॥” (681)

ਸੂਖਮ ਵੀ ਹੈ ਅਤੇ ਸਥੂਲ ਵੀ ਹੈ- “ਆਪਹਿ ਸੂਖਮ ਆਪਹਿ ਅਸਥੂਲਾ॥” (250)

ਸੁਖ ਦੁਖ ਦੇਣ ਵਾਲਾ ਹੈ- “ਦੁਖ ਸੁਖ ਕਰਤੇ ਹੁਕਮੁ ਰਜਾਇ॥” (1270)

ਉਸ ਤੋਂ ਕੁੱਝ ਵੀ ਲੁਕਿਆ ਹੋਇਆ ਨਹੀਂ ਹੈ। ਉਹ ਸਭ ਕੁੱਝ ਦੇਖਦਾ ਹੈ ਸੁਣਦਾ ਹੈ- “ਸਭੁ ਕਿਛੁ ਸੁਣਦਾ ਵੇਖਦਾ ਕਿਉ ਮੁਕਰਿ ਪਇਆ ਜਾਇ॥” (36)

“ਲੂਕਿ ਕਮਾਵੈ ਕਿਸ ਤੇ ਜਾ ਵੇਖੈ ਸਦਾ ਹਦੂਰਿ॥” (48)

ਵੀਰ ਜੀ! ਅਜੋਕੇ ਗੁਰਮਤਿ ਪ੍ਰਚਾਰਕ ਪਰਮਾਤਮਾ ਦੇ ਇਨ੍ਹਾਂ ਉੱਪਰ ਦੱਸੇ ਗੁਣਾਂ ਨੂੰ ਨਹੀਂ ਮੰਨਦੇ। ਗੁਰਬਾਣੀ’ ਚ ਜਿੱਥੇ ਇਸ ਤਰ੍ਹਾਂ ਦੇ ਲਫਜ਼ ਆਉਂਦੇ ਹਨ ਉਨ੍ਹਾਂ ਦੇ ਅਰਥ ਬਦਲ ਦਿੱਤੇ ਜਾਂਦੇ ਹਨ। ਆਪ ਜੀ ਤੋਂ ਜਾਨਣਾ ਚਾਹਾਂਗਾ ਕਿ ਤੁਸੀਂ ਰੱਬ ਦੇ ਇਨ੍ਹਾਂ ਉੱਪਰ ਦੱਸੇ ਗੁਣਾਂ ਨੂੰ ਮੰਨਦੇ ਹੋ ਜਾਂ ਨਹੀਂ?

ਤੁਸੀਂ ਸਵਾਲ ਕੀਤਾ ਹੈ- “ਵੀਰ ਜੀ! ਤੁਸੀਂ ਇਹ ਦੱਸਣ ਦੀ ਖੇਚਲ ਕਰੋ ਕਿ ਪਿਛਲੇ ਐਤਵਾਰ ਅਮਰੀਕਾ ਦੇ ਵਿਸਕਾਸਨ ਸ਼ਹਿਰ ਦੇ ਗੁਰਦੁਆਰੇ ਵਿੱਚ ਸਿੱਖ ਮਾਰੇ ਗਏ ਸਨ, ਕੀ ਇਹ ਉਨ੍ਹਾਂ ਮਰਨ ਵਾਲਿਆਂ ਦੇ ਪਿਛਲੇ ਜਨਮ ਦਾ ਫਲ਼ ਸੀ?”

ਵੀਰ ਜੀ! ਮੇਰੀ ਜਿਸ ਲਿਖਤ ਦੇ ਆਧਾਰ ਤੇ ਤੁਸੀਂ ਮੇਰੇ ਤੇ ਇਹ ਸਵਾਲ ਕੀਤਾ ਹੈ, ਉਸ ਦੀ ਕੌਪੀ-ਪੇਸਟ ਲਗਾਵੋ ਜੀ ਤਾਂ ਕਿ ਮੈਨੂੰ ਪਤਾ ਲੱਗ ਸਕੇ ਕਿ ਮੈਂ ਕੀ ਕਿਹਾ ਸੀ ਅਤੇ ਤੁਸੀਂ ਕੀ ਸਮਝ ਰਹੇ ਹੋ। ਮੇਰੀ ਸੰਬੰਧਤ ਲਿਖਤ ਵਿੱਚ ਜੇ ਕੋਈ ਗੁਰਬਾਣੀ ਹਵਾਲਾ ਦਿੱਤਾ ਗਿਆ ਹੋਇਆ ਤਾਂ ਉਹ ਜ਼ਰੂਰ ਨਾਲ ਲਗਾ ਦੇਣਾ ਜੀ।

ਵੀਰ ਜੀ! ਆਪ ਜੀ ਦੇ ਸਾਰੇ ਸਵਾਲਾਂ ਦੇ ਜਵਾਬ ਦੇ ਦਿੱਤੇ ਗਏ ਹਨ, ਮੇਰੇ ਵੱਲੋਂ ਰੱਖੇ ਗਏ ਸਵਾਲਾਂ ਦੇ ਜਵਾਬ ਦੇ ਦੇਣੇ ਜੀ। ਤੁਸੀਂ ਲਿਖਿਆ ਹੈ ਕਿ ਤੁਸੀਂ ਮੇਰੇ ਸਵਾਲਾਂ ਦੇ ਪਹਿਲਾਂ ਜਵਾਬ ਦੇ ਚੁੱਕੇ ਹੋ। ਵੀਰ ਜੀ! ਜੇ ਤੁਸੀਂ ਜਵਾਬ ਦੇ ਚੁੱਕੇ ਹੋ ਤਾਂ ਮਿਹਰਬਾਨੀ ਕਰਕੇ ਆਪਣੇ ਦਿੱਤੇ ਹੋਏ ਜਵਾਬਾਂ ਦੀ ਤਰੀਕ ਪਾ ਕੇ ਕੌਪੀ-ਪੇਸਟ ਲਗਾ ਦੇਣੀ ਜੀ।

ਸਤਨਾਮ ਸਿੰਘ ਮੌਂਟਰੀਅਲ ਜੀ!

ਤੁਸੀਂ ਲਿਖਿਆ ਹੈ- “ਇੰਝ ਲੱਗਦਾ ਹੈ ਕਿ ਜਸਵੀਰ ਸਿੰਘ ਜੀ! ਆਪ ਜੀ ਨੂੰ ਨਾ ਰਾਗਾਂ ਦਾ ਗਿਆਨ ਹੈ ਅਤੇ ਨਾ ਕੋਈ ਤੁਕ ਬੰਦੀ ਦਾ ਗਿਆਨ ਹੈ, ਗੁਰਬਾਣੀ ਵਿੱਚ ਜੋ ਵੀ ਲਿਖਿਆ ਹੋਇਆ ਹੈ ਰਾਗਾਂ ਅਤੇ ਤੁਕ ਬੰਦੀ ਵਿੱਚ ਹੀ ਲਿਖਿਆ ਹੋਇਆ ਹੈ, ਸਿੱਧਾ ਸਿੱਧਾ ਕੁੱਝ ਵੀ ਨਹੀਂ ਲਿਖਿਆ ਹੋਇਆ, ਹਰ ਗੱਲ ਤੁਕ ਬੰਦੀ ਦੇ ਹਿਸਾਬ ਨਾਲ ਹੀ ਲਿਖੀ ਹੋਈ ਹੈ”।

ਵੀਰ ਜੀ! ਇਹ ਠੀਕ ਹੈ ਕਿ ਹਰ ਗੱਲ ਤੁਕ ਬੰਦੀ ਵਿੱਚ ਹੀ ਲਿਖੀ ਹੋਈ ਹੈ। ਤਾਂ ਕੀ ਤੁਕ ਬੰਦੀ ਵਿੱਚ ਲਿਖੀ ਹੋਈ ਗੱਲ ਦੇ ਅਰਥ ਆਪਣੀ ਮਰਜੀ ਨਾਲ ਜੋ ਮਰਜੀ ਕਰਨ ਦੀ ਛੂਟ ਮਿਲ ਜਾਂਦੀ ਹੈ? ਤੁਸੀਂ ਗੁਰਬਾਣੀ ਵਿੱਚੋਂ ਕੋਈ ਉਦਾਹਰਣ ਵੀ ਪੇਸ਼ ਨਹੀਂ ਕਰ ਰਹੇ ਜਿਸ ਦੇ ਆਧਾਰ ਤੇ ਤੁਸੀਂ ਗੁਰਬਾਣੀ ਵਿਚਲੀਆਂ ਉਦਾਹਰਣਾਂ ਦੇ ਅਰਥ ਕਰ ਰਹੇ ਹੋ ਜਾਂ ਅਜੋਕੇ ਗੁਰਬਾਣੀ ਵਿਆਖਿਆਕਾਰ ਗੁਰਬਾਣੀ ਦੇ ਅਰਥ/ਭਾਵਾਰਥ ਕਰ ਰਹੇ ਹਨ।

ਤੁਕ ਬੰਦੀ ਵਿੱਚ ਕੁੱਝ ਲਿਖੇ ਹੋਏ ਦੇ ਅਰਥ ਆਪਣੀ ਮਰਜੀ ਦੇ ਕੀਤੇ ਜਾ ਸਕਦੇ ਹਨ ਤਾਂ, ਹਰ ਕੋਈ ਗੁਰਬਾਣੀ ਦੇ ਆਪਣੀ ਹੀ ਮਰਜੀ ਦੇ ਅਰਥ ਕਰੀ ਜਾਵੇਗਾ ਤਾਂ ਸਵਾਲ- ਕਿਵੇਂ ਪਤਾ ਲੱਗੇਗਾ ਕਿ ਕੋਈ ਅਰਥ ਠੀਕ ਕਰ ਰਿਹਾ ਹੈ ਜਾਂ ਗ਼ਲਤ?

ਮੈਂ ਕਿਸੇ ਗੱਲ ਦਾ ਮਾਹਰ ਹਾਂ ਜਾਂ ਨਹੀਂ, ਮੈਂ ਜੋ ਲਿਖਿਆ ਹੈ ਗੁਰਬਾਣੀ ਉਦਾਹਰਣਾਂ ਸਮੇਤ ਲਿਖਿਆ ਹੈ। ਗੁਰਬਾਣੀ ਉਦਾਹਰਣਾਂ ਸਮੇਤ ਮੇਰੇ ਲਿਖੇ ਨੂੰ ਗ਼ਲਤ ਸਾਬਤ ਕਰੋ ਜਾਂ “ਸਵਿਕਾਰ ਕਰੋ ਕਿ ਤੁਸੀਂ ਗੁਰਬਾਣੀ ਨੂੰ ਨਹੀਂ ਮੰਨਦੇ”।

ਵੀਰ ਜੀ! ਹੋਰ ਏਧਰ ਓਧਰ ਦੀਆਂ ਭੜਕਾਊ ਗੱਲਾਂ ਕਰਨ ਦੀ ਬਜਾਏ ਪਹਿਲਾਂ ਮੇਰੇ ਵੱਲੋਂ ਲਿਖੇ ਗਏ 14-07-12 ਦੇ ਪੱਤਰ ਦਾ ਜਵਾਬ ਲਿਖ ਦਿਉ, ਫੇਰ ਹੋਰ ਗੱਲ ਕਰੋ। ਗੁਰਬਾਣੀ ਵਿਚਾਰ ਤੋਂ ਬਾਹਰਲੀ ਕਿਸੇ ਵੀ ਭੜਕਾਊ ਗੱਲ ਦਾ ਜਵਾਬ ਨਹੀਂ ਦਿੱਤਾ ਜਾਵੇਗਾ।

ਪਾਠਕਾਂ ਅੱਗੇ ਬੇਨਤੀ- ਮੈਂ ਆਪਣੇ ਵਿਰੋਧੀ ਵਿਚਾਰ ਵਾਲੇ ਸਾਰੇ ਸੱਜਣਾਂ ਦੇ ਆਪਣੀ ਸਮਝ ਮੁਤਾਬਕ ਜਵਾਬ ਦੇ ਚੁੱਕਾ ਹਾਂ। ਲੇਕਿਨ ਇਹ ਸੱਜਣ ਮੇਰੇ ਸਵਾਲਾਂ ਦੇ ਸਿੱਧੇ ਜਵਾਬ ਨਾ ਦੇ ਕੇ ਹੋਰ ਏਧਰ ਓਦਰ ਦੀਆਂ ਗੱਲਾਂ ਵਿੱਚ ਮਸਲੇ ਨੂੰ ਉਲਝਾਈ ਜਾ ਰਹੇ ਹਨ। ਇਨ੍ਹਾਂ ਸੱਜਣਾਂ ਕੋਲ ਗੁਰਬਾਣੀ ਅਧਾਰਤ ਮੇਰੀਆਂ ਗੱਲਾਂ ਦੇ ਕੋਈ ਜਵਾਬ ਨਹੀਂ ਹਨ, ਹੁਣ ਇਹ ਸੱਜਣ, ਖਾਸ ਕਰਕੇ ਸਤਨਾਮ ਸਿੰਘ ਮੌਂਟਰੀਅਲ ਜੀ, ਦੂਸਰੇ ਤਰੀਕੇ ਨਾਲ ਭੜਕਾਊ ਗੱਲਾਂ ਕਰਕੇ ਜ਼ਬਰਦਸਤੀ ਆਪਣੀ ਗੱਲ ਮਨਵਾਉਣ ਦੇ ਰਸਤੇ ਤੁਰ ਪਏ ਹਨ।

ਮੇਰੀ ਹੁਣ ਤੱਕ ਦੀ ਵਿਚਾਰ ਚਰਚਾ ਦਾ ਨਿਚੋੜ ਇਹ ਹੈ ਕਿ ਇਹ ਸੱਜਣ ਮੇਰੇ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਨਹੀਂ ਦੇ ਸਕੇ। ਖਾਸ ਕਰਕੇ ਜੋ ਇਸ ਮੌਜੂਦਾ ਵਿਚਾਰ ਚਰਚਾ ਦਾ ਮੁਖ ਵਿਸ਼ਾ ਸੀ ਕਿ-

“ਕੀ ਗੁਰਬਾਣੀ ਵਿੱਚੋਂ ਕੋਈ ਇੱਕ ਵੀ ਉਦਾਹਰਣ ਪੇਸ਼ ਕੀਤੀ ਜਾ ਸਕਦੀ ਹੈ, ਜਿਸ ਦਾ ਸਿੱਧੇ ਅਤੇ ਸਾਫ ਲਫਜ਼ਾਂ ਵਿੱਚ ਅਰਥ ਹੋਵੇ ਕਿ ਚਾਹੇ ਕੋਈ ਗੁਰਮੁਖ ਹੋਵੇ ਜਾਂ ਮਨਮੁਖ, ਮਰਨ ਤੋਂ ਬਾਅਦ ਕਿਸੇ ਦਾ ਵੀ ਮੁੜ ਜਨਮ ਨਹੀਂ ਹੁੰਦਾ ਅਰਥਾਤ ਆਵਾਗਵਣ ਨਹੀਂ ਹੁੰਦਾ। ਜਿਸ ਇੱਕ ਉਦਾਹਰਣ ਨੂੰ ਆਧਾਰ/ ਪੈਟਰਨ ਮੰਨਕੇ ਅਜੋਕੀਆਂ ਵਿਆਖਿਆਵਾਂ ਹੋ ਰਹੀਆਂ ਹਨ ਜਿਨ੍ਹਾਂ ਵਿੱਚ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਗੁਰਮਤਿ ਆਵਾਗਵਣ ਨੂੰ ਨਹੀਂ ਮੰਨਦੀ। ਜਿਸ ਇੱਕ ਉਦਾਹਰਣ ਨੂੰ ਮੁਖ ਰੱਖ ਕੇ ਬਾਕੀ ਚਾਹੇ ਸਾਰੀ ਗੁਰਬਾਣੀ ਦੇ ਭਾਵਾਰਥ ਕੀਤੇ ਗਏ ਹੋਣ”।

ਦਾ ਕੋਈ ਜਵਾਬ ਨਹੀਂ ਦੇ ਸਕੇ। ਇਸ ਲਈ ਜਾਹਰ ਹੈ ਕਿ ਅਜੋਕੀਆਂ ਜੋ ਗੁਰਬਾਣੀ ਵਿਆਖਿਆਵਾਂ ਹੋ ਰਹੀਆਂ ਹਨ ਗੁਰਮਤਿ ਅਨੁਸਾਰੀ ਨਹੀਂ ਹਨ।

ਹੁਣ ਜਿਸ ਤਰ੍ਹਾਂ ਕਿ ਮੇਰੇ ਵਿਰੋਧੀ ਵਿਚਾਰਾਂ ਵਾਲੇ ਸੱਜਣ ਗੁਰਬਾਣੀ ਆਧਾਰਿਤ ਵਿਚਾਰ ਚਰਚਾ ਨਾ ਕਰਕੇ ਮੈਨੂੰ ਜ਼ਲੀਲ ਕਰਨ ਵਾਲੇ ਪਾਸੇ ਤੁਰ ਪਏ ਹਨ, ਇਸ ਲਈ ਜਿੰਨੀਂ ਦੇਰ ਮੇਰੇ ਵੱਲੋਂ ਇਨ੍ਹਾਂ ਲੋਕਾਂ ਤੇ ਕੀਤੇ ਗਏ ਸਵਾਲਾਂ ਦੇ ਜਵਾਬ ਗੁਰਬਾਣੀ ਆਧਾਰਿਤ ਨਹੀਂ ਦਿੱਤੇ ਜਾਂਦੇ, ਇਨ੍ਹਾਂ ਦੀ ਕਿਸੇ ਗੱਲ ਦਾ ਜਵਾਬ ਨਹੀਂ ਦਿੱਤਾ ਜਾਵੇਗਾ।

ਨੋਟ- ਗੁਰਸ਼ਰਨ ਸਿੰਘ ਕਸੇਲ ਜੀ ਵੱਲੋਂ ‘ਪੱਥਰ, ਗੰਨੇ ਆਦਿ ਦੀ ਆਤਮਾ ਬਾਰੇ ਮੇਰੇ ਤੇ ਕੀਤੇ ਗਏ ਸਵਾਲਾਂ ਦੇ ਜਵਾਬ ਬਾਰੇ ਮੈਂ ਇਹ ਕਹਿਣਾ ਚਾਹਾਂਗਾ ਕਿ ਇਸ ਵਿਸ਼ੇ ਤੇ ਜਿੰਨੀ ਮੈਨੂੰ ਜਾਣਕਾਰੀ ਸੀ ਸਾਂਝੀ ਕਰ ਲਈ ਗਈ ਹੈ। ਇਸ ਤੋਂ ਵੱਧ ਜਾਣਕਾਰੀ ਮਿਲਣ ਤੇ ਫੇਰ ਸਾਂਝੀ ਕਰ ਲਈ ਜਾਵੇਗੀ। ਪਰ ਇਸ ਨੁਕਤੇ ਤੇ ਮੇਰੀ ਅਧੂਰੀ ਜਾਣਕਾਰੀ ਹੋਣ ਨਾਲ ਇਹ ਸਾਬਤ ਨਹੀਂ ਹੁੰਦਾ ਕਿ ਮੈਂ ਜਿੰਨੇ ਵੀ ਵਿਚਾਰ ਲਿਖੇ ਹਨ ਉਹ ਗ਼ਲਤ ਹਨ। ਕਿਉਂਕਿ ਮੈਂ ਅੱਜ ਤੱਕ ਜੋ ਵੀ ਲਿਖਿਆ ਹੈ ਗੁਰਬਾਣੀ ਉਦਾਹਰਣਾਂ ਸਮੇਤ ਹੀ ਲਿਖਿਆ ਹੈ। ਕਾਰ, ਡਰਾਇਵਰ ਅਤੇ ਮਾਲਕ ਦੀ ਉਦਾਹਰਣ ਦੇ ਕੇ ਮੈਂ ਸਾਬਤ ਕਰ ਚੁੱਕਾ ਹਾਂ ਕਿ ਮਨੁਖ ਦੇ ਭੌਤਿਕ ਸਰੀਰ ਤੋਂ ਇਲਾਵਾ ਵੀ ਕੋਈ ਚੀਜ ਹੈ ਜੋ ਸਰੀਰ ਅਤੇ ਦਿਮਾਗ਼ ਤੋਂ ਵੀ ਉੱਤੇ ਸਾਡੇ ਤੇ ਹੁਕਮ ਚਲਾਉਂਦੀ ਹੈ। ਜਿਸ ਨੂੰ ਮਨ, ਆਤਮਾ, ਅੰਤਹਕਰਣ ਆਦਿ ਕਿਹਾ ਜਾਂਦਾ ਹੈ, ਇਸ ਗੱਲ ਨੂੰ ਕੁੱਝ ਹੱਦ ਤੱਕ ਗੁਰਸ਼ਰਨ ਸਿੰਘ ਜੀ ਵੀ ਮੰਨਦੇ ਹਨ।

ਭੁਲ ਚੁਕ ਲਈ ਮੁਆਫੀ ਚਾਹੁੰਦਾ ਹਾਂ। ਧੰਨਵਾਦ

ਜਸਬੀਰ ਸਿੰਘ (ਕੈਲਗਰੀ)


(ਸੰਪਾਦਕੀ ਨੋਟ)

‘ਸਿੱਖ ਮਾਰਗ’ ਦੇ ਸਾਰੇ ਪਾਠਕਾਂ/ਲੇਖਕਾਂ ਦੀ ਜਾਣਕਾਰੀ ਲਈ ਇਹ ਦੱਸਿਆ ਜਾਂਦਾ ਹੈ ਕਿ ਹੁਣ ਕਿਸੇ ਵੀ ਲਿਖਤ ਅਤੇ ਕਿਸੇ ਵੀ ਲਿਖਤ ਵਿੱਚ ਵਰਤੀ ਹੋਈ ਸ਼ਬਦਵਲੀ ਨੂੰ ਕੱਢਣ, ਠੀਕ ਕਰਨ ਜਾਂ ਪੂਰੀ ਲਿਖਤ ਨੂੰ ਹਟਾਉਣ ਦੀ ਜ਼ੁੰਮੇਵਾਰੀ/ਹੱਕ ਸਲਾਹਕਾਰ ਬੋਰਡ ਦਾ ਹੈ। ਉਹ ਆਪਸ ਵਿੱਚ ਸਲਾਹ ਕਰਕੇ, ਸਭ ਨੂੰ ਦਲੀਲ ਨਾਲ ਕਾਇਲ ਕਰਨ ਵਾਲਾ ਅਤੇ ਸਭ ਦੀ ਤਸੱਲੀ ਕਰਵਾਉਣ ਵਾਲਾ ਨੋਟ ਲਿਖਤੀ ਰੂਪ ਵਿੱਚ ਸਭ ਦੇ ਸਾਹਮਣੇ ਰੱਖਣਗੇ ਤਾਂ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਕੋਈ ਵੀ ਕਾਰਵਾਈ ਸਭ ਦੇ ਸਾਹਮਣੇ ਵੱਧ ਤੋਂ ਵੱਧ ਪਾਠਕਾਂ/ਲੇਖਕਾਂ ਦੀ ਤਸੱਲੀ ਕਰਵਾਉਣ ਵਾਲੀ ਹੀ ਕੀਤੀ ਜਾਵੇਗੀ ਤਾਂ ਕਿ ਕਿਸੇ ਵੀ ਪਾਠਕ/ਲੇਖਕ ਨੂੰ ਕੋਈ ਵੀ ਸ਼ਿਕਵਾ/ਗਿਲਾ ਨਾ ਰਹੇ। ਜੇ ਕਰ ਕਿਸੇ ਵੀ ਪਾਠਕ/ਲੇਖਕ ਨੂੰ ਕਿਸੇ ਵੀ ਲਿਖਤ ਪ੍ਰਤੀ ਕੋਈ ਇਤਰਾਜ਼/ਸ਼ਿਕਾਇਤ ਹੋਵੇ ਤਾਂ ਉਹ ਇਹਨਾ ਵਿਚੋਂ ਕਿਸੇ ਨਾਲ ਵੀ ਸੰਪਰਕ ਕਰਕੇ ਆਪ ਦੱਸ ਸਕਦਾ ਹੈ।


(11/08/12)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਜਦ ਵੀ ਤੇਰੀ ਖਿੱਚ ਪੈਂਦੀ ਹੈ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਜਦ ਵੀ ਤੇਰੀ ਖਿੱਚ ਪੈਂਦੀ ਹੈ, ਤੇਰੀ ਗੋਦੀ ਆ ਬਹਿੰਦਾ ਹਾਂ।
ਹਰੀਆਂ ਭਰੀਆਂ ਵੇਲਾਂ ਥਲੇ, ਅਪਣਾ ਆਸਣ ਲਾ ਬਹਿੰਦਾ ਹਾਂ।
ਚਿੜੀਆ ਦੀ ਚੂੰ ਚੂੰ ਸੁਣਦਾ ਹਾਂ, ਕੋਇਲਾਂ ਦੀ ਕੂ ਕੂ ਸੁਣਦਾ ਹਾਂ।
ਟਿਰ ਟਿਰ ਕਰਦੇ ਤੋਤੇ ਸੁਣਦਾਂ, ਘੁੱਗੀ ਦੀ ਕੂ ਹੂ ਸੁਣਦਾ ਹਾਂ।
ਸੀਤਲ ਪਾਣੀ ਸਾਂ ਸਾਂ ਵਗਦਾ, ਪੈਰ ਉਸ ਵਿੱਚ ਲਮਕਾ ਬਹਿੰਦਾ ਹਾਂ।
ਜਦ ਵੀ ਤੇਰੀ ਖਿੱਚ ਪੈਂਦੀ ਹੈ, ਤੇਰੀ ਗੋਦੀ ਆ ਬਹਿੰਦਾ ਹਾਂ।
ਬਦਲਾਂ ਦਾ ਵਾਹ ਖੇਲ ਨਿਆਰਾ, ਅੰਬਰ ਦੇ ਵਿੱਚ ਰੰਗ ਦਿਖਾਉਂਦੇ।
ਚਿੱਟੇ, ਕਾਲੇ, ਭੂਰੇ, ਨੀਲੇ, ਨੱਚਦੇ, ਕੁਦ ਦੇ ਘੁੰਮਰਾਂ ਪਾਉਂਦੇ।
ਏਹਨਾਂ ਦੀਆਂ ਖੇਲਾਂ ਵਿੱਚ ਰਚਕੇ, ਜੱਗ ਦੀ ਹੋਸ਼ ਭੁਲਾ ਬਹਿੰਦਾ ਹਾਂ।
ਜਦ ਵੀ ਤੇਰੀ ਖਿੱਚ ਪੈਂਦੀ ਹੈ, ਤੇਰੀ ਗੋਦੀ ਆ ਬਹਿੰਦਾ ਹਾਂ।
ਅੰਬਰ ਛੂੰਹਦੇ ਰੁਖਾਂ ਦੇ ਗਲ ਲਗੀਆਂ ਵੇਲਾਂ, ਵਾਹ ਨਜ਼ਾਰਾ।
ਪਰਬਤ ਦੀ ਚੋਟੀ ਤੇ ਬਰਫਾਂ, ਦੁਧ ਚਿੱਟੀਆਂ ਦਾ ਕਿਆ ਲਿਸ਼ਕਾਰਾ।
ਰੁੱਖਾਂ, ਵੇਲਾਂ, ਬਦਲਾਂ, ਬਰਫਾਂ, ਦਿਲ ਦੇ ਵਿੱਚ ਵਸਾ ਬਹਿੰਦਾ ਹਾਂ।
ਜਦ ਵੀ ਤੇਰੀ ਖਿੱਚ ਪੈਂਦੀ ਹੈ, ਤੇਰੀ ਗੋਦੀ ਆ ਬਹਿੰਦਾ ਹਾਂ।
ਸੀਤ ਹਵਾ ਤੇ ਸੀਤਲ ਜਲ ਦਾ ਸਾਥ ਸੁਹਾਣਾ ਲਗਦਾ ਹੈ।
ਕੁਦਰਤ ਦੇ ਇਸ ਰੰਗਲੇ ਘਰ ਵਿਚ, ਚੰਗਾ ਆਣਾ ਲਗਦਾ ਹੈ।
ਕੁਦਰਤ ਦੇ ਇਸ ਖੇਲ੍ਹ ਨੂੰ ਮੈਂ ਵੀ ਅਪਣਾ ਜੀਣ ਬਣਾ ਬਹਿੰਦਾ ਹਾਂ।
ਜਦ ਵੀ ਤੇਰੀ ਖਿੱਚ ਪੈਂਦੀ ਹੈ, ਤੇਰੀ ਗੋਦੀ ਆ ਬਹਿੰਦਾ ਹਾਂ।
ਕੁਦਰਤ ਤੇਰੀ ਮੈਂ ਵੀ ਤੇਰਾ, ਤਾਹੀਓਂ ਬਰੋ-ਬਰਾਬਰ ਦੋਵੇਂ।
ਦੋਨੋਂ ਰਲ ਕੇ ਰਹੀਏ ਏਵੇਂ, ਪਿਆਰ ਤੇਰੇ ਦੇ ਸਾਬਰ ਦੋਵੇਂ।
ਤੇਰੀ ਗੋਦੀ ਤੇਰੀ ਕੁਦਰਤ, ਤਾਹੀਓਂ ਮੈਂ ਅਪਣਾ ਬਹਿੰਦਾ ਹਾਂ।
ਜਦ ਵੀ ਤੇਰੀ ਖਿੱਚ ਪੈਂਦੀ ਹੈ, ਤੇਰੀ ਗੋਦੀ ਆ ਬਹਿੰਦਾ ਹਾਂ।


(11/08/12)
ਗੁਰਸੇਵਕ ਸਿੰਘ ਧੌਲਾ

ਸਿੱਖਾਂ ਨੂੰ ਸਿੱਖਾਂ ਖਿਲਾਫ਼ ਵਰਤਣ ਦਾ ਪਰਦਾਫਾਸ ਹੋਇਆ
ਬਰਨਾਲਾ, 8 ਅਗਸਤ (ਗੁਰਸੇਵਕ ਸਿੰਘ ਧੌਲਾ) ਅਮਰੀਕਾ ਗੁਰਦੁਆਰਾ ਗੋਲੀ ਕਾਂਡ ਨੂੰ ਲੈ ਕੇ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਅਮਰੀਕੀ ਝੰਡਾ ਸਾੜਨ ਅਤੇ ਨਾਹਰੇਬਾਜ਼ੀ ਕਰਨ ਵਾਲੇ ਨੈਸ਼ਨਲ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਪੰਮਾ ਨੇ ਇੱਕ ਰੇਡੀਓ ਟਾਕ ਪ੍ਰੋਗਰਾਮ ਦੌਰਾਨ ਇਕਸਾਫ਼ ਕੀਤਾ ਕਿ ਅਮਰੀਕੀ ਝੰਡਾ ਸਾੜਨ ਪਿੱਛੇ ਦਿੱਲੀ ਦੇ ਮੀਡੀਆ ਦਾ ਹੱਥ ਹੈ।
ਰੇਡੀਓ `ਚੰਨ ਪ੍ਰਦੇਸ਼ੀ’ ਦੇ ਲਾਈਵ ਟਾਕ ਸ਼ੋਅ ਦੌਰਾਨ ਪਰਮਿੰਦਰ ਟਿਵਾਣਾ ਨਾਲ ਗੱਲਬਾਤ ਕਰਦਿਆਂ ਸ. ਪੰਮਾ ਨੇ ਮੰਨਿਆ ਕਿ ਦਿੱਲੀ ਮੀਡੀਆ ਦੇ ਝਾਂਸੇ `ਚ ਆ ਕੇ ਉਸ ਨੇ ਸਿੱਖ ਕੌਮ ਖਿਲਾਫ਼ ਹੀ ਕਾਰਵਾਈ ਕੀਤੀ ਹੈ। ਸ੍ਰੀ ਪੰਮਾ ਜਿਹੜੇ ਕਿ ਸਮੇਂ ਸਮੇਂ ਸਿਰ ਕਦੇ ਪਾਕਿਸਤਾਨ ਅਤੇ ਕਦੇ ਅਮਰੀਕਾ ਦਾ ਝੰਡਾ ਸਾੜ ਕੇ ਪਹਿਲਾਂ ਵੀ ਕਥਿਤ ਰੋਸ ਦਿਖਾਵੇ ਕਰਦੇ ਰਹੇ ਹਨ, ਨੇ ਕਿਹਾ ਕਿ ਅਮਰੀਕੀ ਝੰਡੇ ਸਾੜਨਾ ਉਹਨਾਂ ਦੇ ਪ੍ਰੋਗਰਾਮ ਵਿੱਚ ਸ਼ਾਮਲ ਨਹੀਂ ਸੀ ਪਰ ਸਥਾਨਕ ਮੀਡੀਆ ਨੇ ਹੀ ਉਹਨਾਂ ਤੋਂ ਅਜਿਹਾ ਕਰਵਾਇਆ ਹੈ। ਉਹਨਾਂ ਮੰਨਿਆ ਕਿ ਇਹ ਗਲਤੀ ਉਹਨਾਂ ਤੋਂ ਕਰਵਾਈ ਗਈ ਹੈ ਜਿਸ ਨਾਲ ਕੌਮ ਨੇ ਬੁਰਾ ਮਨਾਇਆ ਹੈ। ਸ. ਪੰਮਾ ਨੇ ਆਪਣੀ ਇਸ ਕਾਰਵਾਈ ਦੀ ਸਿੱਖ ਸੰਗਤ ਤੋਂ ਮਾਫ਼ੀ ਵੀ ਮੰਗੀ ਅਤੇ ਆਪਣਾ ਸਪੱਸ਼ਟੀਕਰਨ ਮੀਡੀਆ ਨੂੰ ਜਾਰੀ ਕਰਨ ਦਾ ਭਰੋਸਾ ਦਿੱਤਾ।
ਜ਼ਿਕਰਯੋਗ ਹੈ ਕਿ ਨੈਸ਼ਨਲ ਅਕਾਲੀ ਦਲ ਵੱਲੋਂ 6 ਅਗਸਤ ਨੂੰ ਦਿੱਲੀ ਵਿਖੇ ਅਮਰੀਕੀ ਝੰਡਾ ਸਾੜਨ ਅਤੇ ਅਮਰੀਕਾ ਖਿਲਾਫ਼ ਨਾਹਰੇਬਾਜ਼ੀ ਕਰਨ ਦੀਆਂ ਤਸਵੀਰਾਂ ਨੂੰ ਦੇਸ਼ ਵਿਦੇਸ਼ ਦੇ ਮੀਡੀਆ ਨੇ ਖਾਸ ਥਾਂ ਦੇ ਕੇ ਛਾਪਿਆ ਸੀ ਜਿਸ ਨਾਲ ਗੁਰਦੁਆਰਾ ਸਾਹਿਬ `ਤੇ ਹੋਏ ਗੋਲੀ ਕਾਂਡ ਲਈ ਅਮਰੀਕਾ ਦੇ ਯਤਨਾਂ `ਤੇ ਤਸੱਲੀ ਪ੍ਰਗਟ ਕਰ ਰਹੀ ਸਿੱਖ ਕੌਮ ਨੇ ਨੈਸ਼ਨਲ ਅਕਾਲੀ ਦਲ ਦੀ ਇਸ ਹਰਕਤ `ਤੇ ਨਰਾਜ਼ਗੀ ਪ੍ਰਗਟ ਕੀਤੀ ਸੀ। ਹੁਣ ਇਸ ਘਟਨਾ ਪਿੱਛੇ ਪ੍ਰਗਟ ਹੋਏ ਸੱਚ ਨੇ ਬਹੁਗਿਣਤੀ ਦੇਸ਼ੀ ਮੀਡੀਆ ਵੱਲੋਂ ਸਿੱਖ ਸ਼ਕਲ ਵਾਲੇ ਬੰਦਿਆਂ ਨੂੰ ਸਿੱਖਾਂ ਖਿਲਾਫ਼ ਵਰਤਣ ਦੀ ਕਰੂਰ ਨੀਤੀ ਦਾ ਪਰਦਾਫਾਸ ਹੋਇਆ ਹੈ।


(10/08/12)
ਡਾ: ਇਕਬਾਲ ਸਿੰਘ ਢਿੱਲੋਂ

ਸਤਿਕਾਰਯੋਗ ਸ. ਸਰਵਜੀਤ ਸਿੰਘ ਜੀ ਆਪ ਜੀ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ।
ਆਪ ਜੀ ਨੇ ਸਿਖਮਾਰਗ ਵੈਬਸਾਈਟ ਉੱਤੇ ਇਸ ਹਫਤੇ ਪਾਏ ਗਏ ਆਪ ਜੀ ਦੇ ਲੇਖ ਰਾਹੀਂ ‘ਰਾਗਮਾਲਾ’ ਦੇ ਸਰੋਤ ਬਾਰੇ ਲਾਹੇਵੰਦ ਜਾਣਕਾਰੀ ਪਾਠਕਾਂ ਦੇ ਅੱਗੇ ਰੱਖੀ ਹੈ। ਪਰੰਤੂ ਆਪ ਜੀ ਨੇ ‘ਰਾਗਮਾਲਾ’ ਦੇ ਹੱਕ ਵਿੱਚ ਬੋਲਣ ਵਾਲੀਆਂ ਧਿਰਾਂ ਦੀ ਧਾਰਨਾ ਨੂੰ ਪਾਠਕਾਂ ਦੇ ਅੱਗੇ ਪੇਸ਼ ਨਹੀਂ ਕੀਤਾ ਜੋ ਮੋਟੇ ਤੌਰ ਤੇ ਕਰਤਾਰਪੁਰੀ ਬੀੜ ਤੇ ਟਿਕੀ ਹੋਈ ਹੈ। ਇਸ ਧਾਰਨਾ ਦੇ ਪੈਰੋਕਾਰ ‘ਰਾਗਮਾਲਾ’ ਦੀ ਕਰਤਾਰਪੁਰੀ ਬੀੜ ਵਿਚਲੀ ਮੌਜੂਦਗੀ ਨੂੰ ਇਸ ਦੇ ਪਵਿੱਤਰ ਗ੍ਰੰਥ ਦੀ ਅਜੋਕੀ ਬੀੜ ਵਿੱਚ ਸ਼ਾਮਲ ਕਰੀ ਰੱਖਣ ਦਾ ਵੱਡਾ ਅਧਾਰ ਮੰਨਦੇ ਹਨ।
ਇੱਥੇ ਇਹ ਸਪਸ਼ਟ ਕਰਨ ਦੀ ਲੋੜ ਹੈ ਕਿ ਕਰਤਾਰਪੁਰੀ ਬੀੜ ਇੱਕ ਜਾਲ੍ਹੀ ਬੀੜ ਹੈ ਜੋ ਭਾਈ ਬੰਨੌਂ ਵਾਲੀ ਬੀੜ ਦੇ ਚੌਥੇ-ਪੰਜਵੀਂ ਜਗਹ ਤੇ ਹੋਏ ਉਤਾਰੇ ਦਾ ਵੀ ਅੱਗੋਂ ਵਿਗੜਿਆ ਹੋਇਆ ਰੂਪ ਹੈ। ਇਸ ਬੀੜ ਵਿੱਚ ਹੋਰ ਵੀ ਬਹੁਤ ਸਾਰੀ ਫਾਲਤੂ ਰਚਨਾ ਸ਼ਾਮਲ ਹੈ ਜੋ ਮੁੱਢਲੀ ਬੀੜ ‘ਆਦਿ ਗ੍ਰੰਥ’ ਦਾ ਹਿੱਸਾ ਨਹੀਂ ਸੀ। ਸੋ ‘ਰਾਗਮਾਲਾ’ ਨੂੰ ਅਜੋਕੀਆਂ ਬੀੜਾਂ ਵਿੱਚੋਂ ਬਾਹਰ ਰੱਖਣ ਦਾ ਫੈਸਲਾ ਕਰਵਾਉਣ ਦਾ ਇੱਕੋ-ਇਕ ਤਰੀਕਾ ਇਹ ਹੈ ਕਿ ਸਿਖ-ਕੌਮ ਪਹਿਲਾਂ ਕਰਤਾਰਪੁਰੀ ਬੀੜ ਦੀ ਅਸਲੀਅਤ ਨੂੰ ਨੰਗਿਆਂ ਕਰੇ ਅਤੇ ‘ਰਾਗਮਾਲਾ’ ਦੇ ਇੱਕ ਫਾਲਤੂ ਰਚਨਾ ਹੋਣ ਦਾ ਸਬੂਤ ਪੇਸ਼ ਕਰੇ। ਕਰਤਾਰਪੁਰ ਜਲੰਧਰ ਤੋਂ ਕੇਵਲ ਪੰਦਰਾਂ-ਵੀਹ ਕਿਲੋਮੀਟਰ ਦੇ ਫਾਸਲੇ ਤੇ ਪੈਂਦਾ ਹੈ ਅਤੇ ਕਰਤਾਰਪੁਰੀ ਬੀੜ ਦੇ ਮਾਲਕ ਬਣੇ ਬੈਠੇ ਸੋਢੀ ਪਰਿਵਾਰ ਦਾ ਸਿੱਧੇ ਜਾਂ ਕਾਨੂੰਨੀ ਢੰਗ ਨਾਲ ਸਹਿਯੋਗ ਪਰਾਪਤ ਕਰ ਲੈਣਾ ਕੋਈ ਅਸੰਭਵ ਕਾਰਜ ਨਹੀਂ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।


(10/08/12)
ਪ੍ਰਿਤਪਾਲ ਸਿੰਘ/“ਦਾ ਖਾਲਸਾ ਪਰਿਵਾਰ”

ਟਾਈਟਲ : ਗੁਰਸਿਖ ਬਚੇ ਬੱਚੀਆਂ ਦੇ ਸੰਜੋਗ ਲਈ ਉਪਰਾਲਾ -- ਦਾ ਖਾਲਸਾ ਪਰਿਵਾਰ,ਰੁਦਰਪੁਰ

ਗੁਰਸਿਖ ਬਚੇ ਬੱਚੀਆਂ ਦੇ ਅਨੰਦੁ ਕਾਰਜਾ ਵਾਸਤੇ ਰਿਸ਼ਤੇ ਲਭਣ ਵਿਚ ਆਉਂਦਿਯਾ ਪਰੇਸ਼ਾਨੀਆ ਦੇ ਹਲ ਲਈ “ਦਾ ਖਾਲਸਾ ਪਰਿਵਾਰ” ਵਲੋਂ ਪੂਰੇ ਭਾਰਤ ਵਿਚ ਵਸ ਰਹੇ ਸਿਖਾਂ ਲਈ ਇਕ
SMS ਗਰੁਪ ਬਨਾਯਾ ਗਿਆ ਹੈ ਜਿਸ ਵਿਚ ਪੂਰੇ ਭਾਰਤ ਦੇ ਸਿਖ ਆਪਣੇ ਮੋਬਾਇਲ ਤੋਂ ਇਕ SMS ਭੇਜ ਕੇ ਇਸ ਗਰੁਪ ਦਾ ਹਿੱਸਾ ਬਣ ਸਕਦੇ ਹਨ
ਇਸ ਸਰਵਿਸ ਰਾਹੀ ਕੋਈ ਵੀ ਸਿਖ ਰਿਸ਼ਤੇਯਾ ਦੀ ਜਾਣਕਾਰੀ ਫ੍ਰੀ ਵਿਚ ਹਾਸਿਲ ਕਰ ਸਕਦਾ ਹੈ ਪਰ ਰਿਸ਼ਤੇਯਾ ਦੀ ਜਾਣਕਾਰੀ ਭੇਜਣ ਵਾਲੇ ਨੂੰ ਨਾਮ ਮਾਤਰ ਖਰਚਾ ਦੇਣਾ ਪਵੇਗਾ
ਜੇ ਆਪਜੀ ਵੀ ਕਿਸੀ ਗੁਰਸਿਖ ਬਚੇ ਜਾਂ ਬੱਚੀ ਦੇ ਰਿਸ਼ਤੇ ਵਾਸਤੇ ਚਿੰਤਿਤ ਹੋ ਤਾਂ ਤੁਸੀਂ ਵੀ ਅੱਜ ਹੀ ਆਪਣੇ ਮੋਬਾਇਲ ਤੋਂ ਇਕ
SMS ਭੇਜੋ:
ਟਾਈਪ ਕਰੋ:
Join Sanjog
ਭੇਜ ਦੇਓ: 9220092200 ਤੇ
ਨਿਯਮ ਅਤੇ ਸ਼ਰਤਾਂ:
੧. ਕੇਵਲ ਓਹਨਾ ਬੱਚੇ ਬੱਚੀਆਂ ਦੇ ਰਿਸ਼ਤੇ ਭੇਜੇ ਜਾਣਗੇ ਜੋ ਕੇਸ਼ ਕਤਲ ਨਾ ਕਰਦੇ ਹੋਣ ਅਤੇ ਕਿਸੀ ਵੀ ਤਰਾਂ ਦਾ ਨਸ਼ਾ ਨਾ ਕਰਦੇ ਹੋਣ ਜਾ ਇਹ ਕੰਮ ਛਡਣ ਲਈ ਤਿਆਰ ਹੋਣ ਅਤੇ ਕੇਵਲ ਗੁਰੂ ਗਰੰਥ ਸਾਹਿਬ ਨੂੰ ਗੁਰੂ ਮਨਦੇ ਹੋਣ
੨. ਬੱਚੇ ਬੱਚੀਆਂ ਦੇ ਆਚਰਣ, ਜੀਵਨ, ਓਹਨਾ ਦੇ ਪਰਿਵਾਰ ਜਾਂ
SMS ਰਾਂਹੀ ਪੇਸ਼ ਕੀਤੀ ਜਾਣਕਾਰੀ ਬਾਰੇ ਸਾਡੀ ਕੋਈ ਗਾਰੰਟੀ ਨਹੀ ਹੋਵੇਗੀ, ਰਿਸ਼ਤਾ ਕਰਨ ਵਾਲੇ ਆਪ ਇਸ ਬਾਰੇ ਖੋਜ-ਪੜਤਾਲ ਕਰਨ
੩. ਜਾਤੀਵਾਦ ਨੂੰ ਇਸ ਗਰੁਪ ਰਾਹੀਂ ਵਧਾਵਾ ਨਹੀ ਦਿੱਤਾ ਜਾਵੇਗਾ
੪. ਤੁਹਾਡੇ ਬੱਚੇ ਬੱਚੀ ਦਾ ਰਿਸ਼ਤਾ ਹੋ ਜਾਣ ਤੋਂ ਬਾਅਦ ਇਸ
SMS ਗਰੁਪ ਨੂੰ ਛਡ ਦਿੱਤਾ ਜਾਵੇ ਜਿਸ ਦਾ ਤਰੀਕਾ ਇਹ ਹੈ :
ਟਾਈਪ ਕਰੋ:
Leave Sanjog
ਭੇਜ ਦੇਓ: 9220092200 ਤੇ
ਹੋਰ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ:
ਪ੍ਰਿਤਪਾਲ ਸਿੰਘ : 09927145522
“ਦਾ ਖਾਲਸਾ ਪਰਿਵਾਰ”, ਰੁਦਰਪੁਰ , ਉਤਰਾਖੰਡ


(10/08/12)
ਬਲਜੀਤ ਸਿੰਘ ਇਟਲੀ

ਸਲੋਕ ਮਃ ੫ ॥ ਤੈਡੀ ਬੰਦਸਿ ਮੈ ਕੋਇ ਨ ਡਿਠਾ ਤੂ ਨਾਨਕ ਮਨਿ ਭਾਣਾ ॥
ਘੋਲਿ ਘੁਮਾਈ ਤਿਸੁ ਮਿਤ੍ਰ ਵਿਚੋਲੇ ਜੈ ਮਿਲਿ ਕੰਤੁ ਪਛਾਣਾ ॥੧॥- ਰਾਮਕਲੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ - ਅੰਕ ੯੬੪
ਗੁਰਬਾਣੀ ਸਾਡੇ ਲਈ ਕੋਈ ਬੰਦਿਸ਼ ਨਹੀ ਬਨਾਓੰਦੀ , ਰਸਤਾ ਸਿਰਫ ਇਹੀ ਹੈ ਕੇ ਗੁਰਬਾਣੀ ਦੇ ਸਚ ਨੂ ਆਪਣੇ ਜੀਵਨ ਵਿਚ ਢਾਲ ਕੇ ਜਾਗਰੂਕ ਹੋਣਾ ਹੈ ਅਤੇ ਅਕਾਲਪੁਰਖ ਨਾਲ ਜੁੜਨਾ ਹੈ, ਪਰ ਸਾਡੇ ਗੁਰਬਾਣੀ ਤੋਂ ਦੁਰ ਹੋ ਚੁਕੇ ਸਮਾਜ ਨੇ ਸਾਨੂ ਬੰਦਿਸ਼ਾਂ ਵਿਚ ਬੰਨ ਕੇ ਰਖ ਦਿੱਤਾ ਹੈ, ਹੋਰ ਤਾਂ ਹੋਰ ਗੁਰਬਾਣੀ ਪੜਨ ਨੂੰ ਹੀ ਸਮੇ ਦੀ ਘੁਮਣਘੇਰੀ ਵਿਚ ਜਕੜ ਦਿੱਤਾ ਗਿਆ ਹੈ, ਜਿਵੇਂ ਸਾਡੇ ਵਿਚ ਬਾਣੀ ਦੇ ਕੁਝ ਹਿੱਸੇ ਨੂ ਸਵੇਰੇ ਤੇ ਕੁਝ ਹਿੱਸੇ ਨੂ ਸਿਰਫ ਸ਼ਾਮ ਨੂੰ ਪੜਨ ਤੇ ਹੀ ਜੋਰ ਦਿੱਤਾ ਜਾ ਰਿਹਾ ਹੈ, ਜਦਕਿ ਹਰ ਖੇਤਰ ਵਿਚ ਵਿਕਾਸ ਕਰਨ ਲਈ ਬਾਣੀ ਰੂਪੀ ਅਮ੍ਰਿਤ ਦੇ ਗੁਣਾਂ ਨੂੰ ਤਾਂ ਅਸੀਂ ਹਰ ਵੇਲੇ ਗ੍ਰਹਿਣ ਕਰਨਾ ਹੈ , ਨਾ ਕੇ ਕਿਸੇ ਇੱਕ ਨਿਸਚਿਤ ਸਮੇ ਨੂੰ ਹੀ ਅਮ੍ਰਿਤ ਵੇਲੇ ਦਾ ਨਾਮ ਦੇ ਦੇਣਾ ਹੈ , ਗੁਰਬਾਣੀ ਫੁਰਮਾਨ ਹੈ:
ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ ॥
ਭਾਵ ਜਦੋਂ ਵੀ ਓਸ ਸੱਚੇ ਦੀ ਵਡਿਆਈ ਦੀ ਵਿਚਾਰ ਕੀਤੀ ਜਾਵੇ ਓਹੀ ਅਮ੍ਰਿਤ ਵੇਲਾ ਹੈ , ਗੁਰਬਾਣੀ ਇੱਕ ਚੰਗੇ ਵਿਚਾਰਾਂ ਅਤੇ ਗੁਣਾ ਦਾ ਸੰਗ੍ਰਹਿ ਹੈ ਅਤੇ ਗੁਣਾ ਨੂ ਧਾਰਨ ਕਰਨ ਲਈ ਕਿਸੇ ਖਾਸ ਇੱਕ ਵੇਲੇ ਜਾਂ ਵਖਤ ਦੀ ਜਰੂਰਤ ਨਹੀ ਇਸ ਪਖ ਤੋਂ ਗੁਰਬਾਣੀ ਵੀ ਸਾਡੀ ਅਗਵਾਈ ਕਰਦੀ ਹੈ .
ਜੇ ਵੇਲਾ ਵਖਤੁ ਵੀਚਾਰੀਐ ਤਾ ਕਿਤੁ ਵੇਲਾ ਭਗਤਿ ਹੋਇ ॥
ਅਨਦਿਨੁ ਨਾਮੇ ਰਤਿਆ ਸਚੇ ਸਚੀ ਸੋਇ ॥
ਇਕੁ ਤਿਲੁ ਪਿਆਰਾ ਵਿਸਰੈ ਭਗਤਿ ਕਿਨੇਹੀ ਹੋਇ ॥
ਮਨੁ ਤਨੁ ਸੀਤਲੁ ਸਾਚ ਸਿਉ ਸਾਸੁ ਨ ਬਿਰਥਾ ਕੋਇ ॥੧॥- ਸਿਰੀਰਾਗੁ (ਮਃ ੩) ਗੁਰੂ ਗ੍ਰੰਥ ਸਾਹਿਬ - ਅੰਕ ੩੫
ਉਧਾਹਰਣ ਦੇ ਤੌਰ ਤੇ ਜੇਕਰ ਦੁਪਹਿਰ ਨੂੰ ਸਾਡੇ ਕੋਲ ਸਮਾ ਹੈ ਪਰ ਅਸੀਂ ਚਲਦੀ ਹੋਈ ਰੀਤ ਅਨੁਸਾਰ ਸ਼ਾਮ ਦਾ ਸਮਾ “ਰਹਿਰਾਸ” ਦਾ ਪਾਠ ਕਰਨ ਵਾਸਤੇ ਉਡੀਕ ਰਹੇ ਹਾਂ, ਪਰ ਸ਼ਾਮ ਨੂੰ ਸਾਨੂੰ ਕਿਸੇ ਜਰੂਰੀ ਕਮ ਵਾਸਤੇ ਬਾਹਰ ਜਾਣਾ ਪੈ ਜਾਂਦਾ ਹੈ , ਫਿਰ ਅਸੀਂ ਸੋਚਦੇ ਹਾਂ ਕੇ ਚਲੋ ਹੁਣ ਨਹੀ ਤਾਂ ਸਵੇਰੇ “ਜਪੁਜੀ ਸਾਹਿਬ” ਦਾ ਪਾਠ ਕਰ ਲਵਾਂਗੇ , ਤਾਂ ਗੁਰਬਾਣੀ ਨੇ ਸਾਨੂ ਇਸ ਉਡੀਕਾ ਉਡੀਕੀ ਤੋਂ ਸਪਸ਼ਟ ਤੌਰ ਤੇ ਵਰਜਿਆ ਗਿਆ ਹੈ ,ਅਤੇ ਗੁਰੂ ਸਾਹਿਬ ਇਥੇ ਕਿਸੇ ਖਾਸ ਸਵੇਰ ਜਾਂ ਸ਼ਾਮ ਦੇ ਸਮੇ ਨਹੀ ਬਲਕਿ ਕਿਸੇ ਵੀ ਸਮੇ ਗੁਰਬਾਣੀ ਦਾ ਸਚ ਗ੍ਰਹਿਣ ਕਰਨ ਦਾ ਉਪਦੇਸ਼ ਕਰ ਰਹੇ ਹਨ। ਸਾਡੇ ਵਿਚ ਇਹ ਵੀ ਵਿਚਾਰ ਹਨ ਕੇ ਗੁਰਬਾਣੀ ਵਿਚ ਬਾਬਾ ਫਰੀਦ ਜੀ ਪਿਛਲ ਰਾਤ ਦੀ ਭਾਵ ਸਵੇਰ ਦੇ ਵੇਲੇ ਬੰਦਗੀ ਕਰਨ ਦੀ ਗੱਲ ਕਰ ਰਹੇ ਹਨ ,ਜਦ ਕੀ ਗੁਰਬਾਣੀ ਅਨੁਸਾਰ ਕਿਸੇ ਸੂਰਜ ਛੁਪਣ ਵਾਲੀ ਰਾਤ ਨਹੀ ਬਲਕਿ ਸਾਡੀ ਜਿੰਦਗੀ ਰੂਪੀ ਰਾਤ ਦੀ ਹੀ ਗੱਲ ਕੀਤੀ ਗਈ ਹੈ। ਗੁਰਬਾਣੀ ਫੁਰਮਾਨ ਹੈ:
ਫਰੀਦਾ ਪਿਛਲ ਰਾਤਿ ਨ ਜਾਗਿਓਹਿ ਜੀਵਦੜੋ ਮੁਇਓਹਿ ॥
ਜੇ ਤੈ ਰਬੁ ਵਿਸਾਰਿਆ ਤ ਰਬਿ ਨ ਵਿਸਰਿਓਹਿ ॥੧੦੭॥ - ਸਲੋਕ (ਭ. ਫਰੀਦ) ਗੁਰੂ ਗ੍ਰੰਥ ਸਾਹਿਬ - ਅੰਕ ੧੩੮੩
ਬਾਬਾ ਫਰੀਦ ਜੀ ਸਮਝਾਅ ਰਹੇ ਹਨ ਕੇ ਜੇ ਕਰ ਇਨਸਾਨ (ਪਿਛਲ ਰਾਤ)ਭਾਵ ਆਪਣੀ ਜਿੰਦਗੀ ਰੂਪੀ ਰਾਤ ਦੇ ਆਖਿਰ ਤੱਕ ਸਚ ਤੇ ਇਮਾਨਦਾਰੀ ਦੇ ਰਾਹ ਤੇ ਚੱਲ ਹੀ ਨਹੀ ਸਕਿਆ , ਓਸ ਨੇ ਜਿਓਂਦੇ ਜੀ ਹੀ ਆਪਣੀ ਜਿੰਦਗੀ ਮਰੇ ਹੋਇਆ ਵਾਂਗ ਗੁਜਾਰੀ ਹੈ , ਜਦ ਕੇ ਰੱਬ (ਸਚ)ਤਾਂ ਹਮੇਸ਼ਾਂ ਉਸ ਦੇ ਅੰਦਰ ਹੀ ਸੀ ਪਰ ਓਹ ਇਨਸਾਨ ਓਸ ਦੇ ਗੁਣ ਵਰਤ ਹੀ ਨਹੀ ਸਕਿਆ। ਇਸ ਤੋਂ ਬਾਅਦ ਬਾਬਾ ਫਰੀਦ ਜੀ ਦੇ ਇੱਕ ਹੋਰ ਸਲੋਕ , ਪਹਿਲੈ ਪਹਰੈ ਫੁਲੜਾ ਫਲੁ ਭੀ ਪਛਾ ਰਾਤਿ ॥ ਨੂ ਵੀ ਸਮਝਣ ਵਿਚ ਅਸੀਂ ਉਕਾਈ ਖਾ ਜਾਂਦੇ ਹਾਂ , ਇਥੇ ਪਹਿਲੈ ਪਹਰੈ ਦਾ ਭਾਵ ਸਾਡੇ ਬਚਪਨ ਤੋਂ ਜਵਾਨੀ ਵੱਲ ਵਧਦਾ ਸਮਾ ਹੈ ਜਦਕਿ , ”ਪਛਾ ਰਾਤਿ” ਨੂੰ ਸਾਡੇ ਵਲੋਂ ਸਵੇਰੇ ਦਾ ਸਮਾ ਕਹਿ ਕੇ ਪ੍ਰਚਾਰਿਆ ਗਿਆ ਹੈ, ਪਰ ਅਸਲ ਵਿਚ ਬਾਬਾ ਫਰੀਦ ਜੀ “ਪਛਾ ਰਾਤਿ” ਗਿਆਂਨ ਅਤੇ ਗੁਣ ਭਰਭੂਰ ਜੀਵਨ ਨੂ ਕਹਿ ਰਹੇ ਹਨ ਜੋ ਕੇ ਸਾਡੀ ਉਮਰ ਦਾ ਪਿਛਲਾ ਸਮਾ ਹੈ . ਜਿਵੇਂ
ਪਹਿਲੈ ਪਹਰੈ ਫੁਲੜਾ ਫਲੁ ਭੀ ਪਛਾ ਰਾਤਿ ॥
ਜੋ ਜਾਗੰਨਿ ਲਹੰਨਿ ਸੇ ਸਾਈ ਕੰਨੋ ਦਾਤਿ ॥੧੧੨॥- ਸਲੋਕ (ਭ. ਫਰੀਦ) ਗੁਰੂ ਗ੍ਰੰਥ ਸਾਹਿਬ - ਅੰਕ ੧੩੮੪
ਜਿੰਦਗੀ ਦੇ ਪਹਿਲੇ ਪਹਿਰੇ ਭਾਵ ਜਵਾਨੀ ਵੱਲ ਨੂੰ ਵਧਦੇ ਸਮੇ ਹੀ ਜੇਕਰ ਅਸੀਂ ਗਿਆਂਨ ਅਤੇ ਗੁਣਾਂ ਰੂਪੀ ਫੁੱਲ ਨੂ ਅਪਨਾ ਲਵਾਂਗੇ ਤਾਂ ਓਨਾ ਫੁੱਲਾਂ ਵਿਚੋਂ ਸਾਨੂੰ ਜਿੰਦਗੀ ਦੇ ਆਓਣ ਵਾਲੇ ਸਮੇ( ਪਛਾ ਰਾਤਿ) ਦੇ ਹਰ ਖੇਤਰ ਵਿਚ ਕਾਮਯਾਬੀ ਰੂਪੀ ਫਲ ਪ੍ਰਾਪਤ ਹੋਵੇਗਾ, ਪ੍ਰਮਾਤਮਾ ਤਾਂ ਇਸ ਫਲ ਦੀ ਦਾਤ ਸਭ ਨੂੰ ਬਖਸ਼ ਰਿਹਾ ਹੈ ਪਰ ਇਹ ਫਲ ਓਹੀ ਪ੍ਰਾਪਤ ਕਰ ਸਕਦੇ ਹਨ, ਜੋ ਆਪਣੀ ਜਿੰਦਗੀ ਦਾ ਸਮਾ ਹਮੇਸ਼ਾਂ ਚੰਗੇ ਪਾਸੇ ਲਗਾਓੰਦੇ ਹਨ ,,
“ਪਹਿਲੈ ਪਹਰੈ ਫੁਲੜਾ ਫਲੁ ਭੀ ਪਛਾ ਰਾਤਿ” ਦੇ ਸਿਧਾਂਤ ਨੂ ਸਮਝਣ ਲਈ ਅਸੀਂ ਗੁਰੂ ਨਾਨਕ ਪਾਤਿਸ਼ਾਹ ਦੇ ਇਸ ਹੇਠ ਦਿੱਤੇ ਸ਼ਬਦ ਨੂ ਵਿਚਾਰਾਂਗੇ ਤਾਂ ਸਪਸ਼ਟ ਹੋ ਜਾਵੇਗਾ ਕੇ ਗੁਰਬਾਣੀ ਵਿਚ ਸਾਡੀ ਜਿੰਦਗੀ ਰੂਪੀ ਰਾਤ ਦੀ ਹੀ ਗੱਲੋ ਹੋ ਰਹੀ ਹੈ।
ੴ ਸਤਿਗੁਰ ਪ੍ਰਸਾਦਿ ॥ ਸਿਰੀਰਾਗੁ ਮਹਲਾ ੧ ਪਹਰੇ ਘਰੁ ੧ ॥ ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਹੁਕਮਿ ਪਇਆ ਗਰਭਾਸਿ ॥ ਉਰਧ ਤਪੁ ਅੰਤਰਿ ਕਰੇ ਵਣਜਾਰਿਆ ਮਿਤ੍ਰਾ ਖਸਮ ਸੇਤੀ ਅਰਦਾਸਿ ॥ ਖਸਮ ਸੇਤੀ ਅਰਦਾਸਿ ਵਖਾਣੈ ਉਰਧ ਧਿਆਨਿ ਲਿਵ ਲਾਗਾ ॥ ਨਾ ਮਰਜਾਦੁ ਆਇਆ ਕਲਿ ਭੀਤਰਿ ਬਾਹੁੜਿ ਜਾਸੀ ਨਾਗਾ ॥ ਜੈਸੀ ਕਲਮ ਵੁੜੀ ਹੈ ਮਸਤਕਿ ਤੈਸੀ ਜੀਅੜੇ ਪਾਸਿ ॥ ਕਹੁ ਨਾਨਕ ਪ੍ਰਾਣੀ ਪਹਿਲੈ ਪਹਰੈ ਹੁਕਮਿ ਪਇਆ ਗਰਭਾਸਿ ॥੧॥ ਦੂਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਵਿਸਰਿ ਗਇਆ ਧਿਆਨੁ ॥ ਹਥੋ ਹਥਿ ਨਚਾਈਐ ਵਣਜਾਰਿਆ ਮਿਤ੍ਰਾ ਜਿਉ ਜਸੁਦਾ ਘਰਿ ਕਾਨੁ ॥ ਹਥੋ ਹਥਿ ਨਚਾਈਐ ਪ੍ਰਾਣੀ ਮਾਤ ਕਹੈ ਸੁਤੁ ਮੇਰਾ ॥ ਚੇਤਿ ਅਚੇਤ ਮੂੜ ਮਨ ਮੇਰੇ ਅੰਤਿ ਨਹੀ ਕਛੁ ਤੇਰਾ ॥ ਜਿਨਿ ਰਚਿ ਰਚਿਆ ਤਿਸਹਿ ਨ ਜਾਣੈ ਮਨ ਭੀਤਰਿ ਧਰਿ ਗਿਆਨੁ ॥ ਕਹੁ ਨਾਨਕ ਪ੍ਰਾਣੀ ਦੂਜੈ ਪਹਰੈ ਵਿਸਰਿ ਗਇਆ ਧਿਆਨੁ ॥੨॥ ਤੀਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਧਨ ਜੋਬਨ ਸਿਉ ਚਿਤੁ ॥ ਹਰਿ ਕਾ ਨਾਮੁ ਨ ਚੇਤਹੀ ਵਣਜਾਰਿਆ ਮਿਤ੍ਰਾ ਬਧਾ ਛੁਟਹਿ ਜਿਤੁ ॥ ਹਰਿ ਕਾ ਨਾਮੁ ਨ ਚੇਤੈ ਪ੍ਰਾਣੀ ਬਿਕਲੁ ਭਇਆ ਸੰਗਿ ਮਾਇਆ ॥ ਧਨ ਸਿਉ ਰਤਾ ਜੋਬਨਿ ਮਤਾ ਅਹਿਲਾ ਜਨਮੁ ਗਵਾਇਆ ॥ ਧਰਮ ਸੇਤੀ ਵਾਪਾਰੁ ਨ ਕੀਤੋ ਕਰਮੁ ਨ ਕੀਤੋ ਮਿਤੁ ॥ ਕਹੁ ਨਾਨਕ ਤੀਜੈ ਪਹਰੈ ਪ੍ਰਾਣੀ ਧਨ ਜੋਬਨ ਸਿਉ ਚਿਤੁ ॥੩॥ ਚਉਥੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਲਾਵੀ ਆਇਆ ਖੇਤੁ ॥ ਜਾ ਜਮਿ ਪਕੜਿ ਚਲਾਇਆ ਵਣਜਾਰਿਆ ਮਿਤ੍ਰਾ ਕਿਸੈ ਨ ਮਿਲਿਆ ਭੇਤੁ ॥ ਭੇਤੁ ਚੇਤੁ ਹਰਿ ਕਿਸੈ ਨ ਮਿਲਿਓ ਜਾ ਜਮਿ ਪਕੜਿ ਚਲਾਇਆ ॥ ਝੂਠਾ ਰੁਦਨੁ ਹੋਆ ਦੋਆਲੈ ਖਿਨ ਮਹਿ ਭਇਆ ਪਰਾਇਆ ॥ ਸਾਈ ਵਸਤੁ ਪਰਾਪਤਿ ਹੋਈ ਜਿਸੁ ਸਿਉ ਲਾਇਆ ਹੇਤੁ ॥ ਕਹੁ ਨਾਨਕ ਪ੍ਰਾਣੀ ਚਉਥੈ ਪਹਰੈ ਲਾਵੀ ਲੁਣਿਆ ਖੇਤੁ ॥੪॥੧॥ - ਸਿਰੀਰਾਗੁ ਪਹਰੇ (ਮਃ ੧) ਗੁਰੂ ਗ੍ਰੰਥ ਸਾਹਿਬ - ਅੰਕ ੭੫
ਸਾਡੀ ਜਿੰਦਗੀ ਦਾ ਗੁਜਰਦਾ ਹੋਇਆ ਸਮਾ ਯਾਦ ਕਰਵਾਓੰਦੇ ਗੁਰਬਾਣੀ ਫੁਰਮਾਣ ਹੈ:
ਥਰਹਰ ਕੰਪੈ ਬਾਲਾ ਜੀਉ ॥
ਨਾ ਜਾਨਉ ਕਿਆ ਕਰਸੀ ਪੀਉ ॥੧॥
ਰੈਨਿ ਗਈ ਮਤ ਦਿਨੁ ਭੀ ਜਾਇ ॥
ਭਵਰ ਗਏ ਬਗ ਬੈਠੇ ਆਇ ॥੧॥ ਰਹਾਉ ॥
ਇਥੇ ਬਾਬਾ ਕਬੀਰ ਜੀ ਵੀ ਕਾਲੇ ਵਾਲਾਂ ਵਾਲੀ ਜਿੰਦਗੀ ਭਾਵ ਜਵਾਨੀ ਨੂੰ ਰਾਤ ਦੱਸ ਰਹੇ ਹਨ ਅਤੇ “ਬਗ ਬੈਠੇ ਆਇ” ਚਿੱਟੇ ਵਾਲਾਂ ਵਾਲੇ ਬੁਡੇਪੇ ਦੇ ਆਖਰੀ ਸਮੇ ਨੂੰ ਦਿਨ ਦਾ ਨਾਮ ਦੇ ਰਹੇ ਹਨ , ਅਤੇ ਯਾਦ ਕਰਵਾ ਰਹੇ ਹਨ ਕੇ ਹੇ ਇਨਸਾਨ ਤੂੰ ਜਵਾਨੀ ਦੇ ਅਹੰਕਾਰ ਵਿਚ ਕਾਫੀ ਸਮਾ ਵਿਅਰਥ ਗੁਜਾਰ ਦਿੱਤਾ , ਕਿਤੇ ਰਹਿੰਦੀ ਉਮਰ ਵੀ ਕਰਮਕਾਂਡੀ ਜੀਵਨ ਜਿਓਂਦੇ ਅਤੇ ਸਚ ਤੋਂ ਦੁਰ ਰਹਿੰਦਿਆਂ ਹੀ ਨਾ ਨਿਕਲ ਜਾਵੇ ,ਜਿਸ ਵਿਚ ਮਨ ਦੀ ਖੁਸ਼ੀ ਹੀ ਨਾ ਮਿਲ ਸਕੇ। ਸੋ ਉੱਪਰ ਦਿੱਤੀ ਵਿਚਾਰ ਅਤੇ ਗੁਰਬਾਣੀ ਫੁਰਮਾਨ ਤੋਂ ਸਪਸ਼ਟ ਹੋ ਜਾਣਾ ਚਾਹਿਦਾ ਹੈ ਕੇ ਗੁਰਬਾਣੀ ਸਾਡੀ ਜਿੰਦਗੀ ਰੂਪੀ ਰਾਤ ਵਿਚ ਹਰ ਪਲ ਸਚ ਨਾਲ ਜੁੜ ਕੇ ਰਹਿਣ ਦੀ ਗੱਲ ਕਰਦੀ ਹੈ , ਨਾ ਕੇ ਕਿਸੇ ਖਾਸ ਸਵੇਰ ਜਾਂ ਸ਼ਾਮ ਦੇ ਮਿਥੇ ਹੋਏ ਸਮੇ ਦੀ।
ਬਲਜੀਤ ਸਿੰਘ ਇਟਲੀ


(10/08/12)
ਜਸਵੰਤ ਸਿੰਘ 'ਅਜੀਤ'

ਅਮਰੀਕਾ ਦੇ ਵਿਸਕੋਂਸਿਨ ਸਥਿਤ ਹੋਏ ਗੋਲੀਕਾਂਡ, ਜਿਸ ਵਿੱਚ 6 ਸਿੱਖ ਮਾਰੇ ਗਏ ਅਤੇ ਕਈ ਜ਼ਖਮੀ ਹੋਏ, ਵਿਰੁਧ ਜਿਸ ਤਰ੍ਹਾਂ ਅਮ੍ਰੀਕਾ ਵਿੱਚ ਵਸਦੇ ਸਾਰੇ ਭਾਰਤੀਆਂ ਅਤੇ ਹੋਰ ਅਮ੍ਰੀਕੀਆਂ ਨੇ ਇੱਕ-ਜੁਟਤਾ ਦਾ ਪ੍ਰਦਰਸ਼ਨ ਕਰ, ਇਸ ਦੁਖ ਵਿੱਚ ਸਿੱਖਾਂ ਨਾਲ ਦਿੱਰੜ੍ਹਤਾ ਨਾਲ ਖੜਿਆਂ ਹੋਣ ਦਾ ਅਹਿਸਾਸ ਕਰਵਾਇਆ ਹੈ, ਜੇ ਇਸੇਤਰ੍ਹਾਂ ਨਵੰਬਰ-84 ਵਿੱਚ ਸਿੱਖਾਂ ਦੇ ਹੋਏ ਕਤਲੇ-ਆਮ ਸਮੇਂ ਭਾਰਤੀ ਸਮਾਜ ਨੇ ਸਿੱਖਾਂ ਨਾਲ ਹਮਦਰਦੀ ਪ੍ਰਗਟਾਈ ਅਤੇ ਉਨ੍ਹਾਂ ਦੇ ਦੁਖ ਵਿੱਚ ਸ਼ਾਮਲ ਹੋਇਆ ਹੁੰਦਾ ਤਾਂ ਉਸਤੋਂ ਬਾਅਦ ਪੰਜਾਬ ਨੇ ਜੋ ਲੰਮਾਂ ਸੰਤਾਪ ਭੋਗਿਆ ਹੈ, ਸ਼ਾਇਦ ਉਹ ਨਾ ਭੋਗਣਾ ਪੈਂਦਾ!
ਇਹ ਵਿਚਾਰ ਦਿੱਲੀ ਹਾਈਕੋਰਟ ਦੇ ਸਾਬਕਾ ਜੱਜ, ਜਸਟਿਸ ਆਰ ਐਸ ਸੋਢੀ ਨੇ ਆਪਣੇ ਬਿਆਨ ਵਿੱਚ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਅਮ੍ਰੀਕਾ ਦੇ ਇੱਕ ਗੁਰਦੁਆਰੇ ਵਿੱਚ ਵਾਪਰੀ ਇਸ ਹਿੰਸਕ ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਜਿਸਤਰ੍ਹਾਂ ਅਮ੍ਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਅਗੇ ਆ ਕੇ ਸਿੱਖਾਂ ਨਾਲ ਹਮਦਰਦੀ ਪ੍ਰਗਟ ਕੀਤੀ, ਬਿਨਾਂ ਕਿਸੇ ਦੇਰੀ ਦੇ ਅਮ੍ਰੀਕਾ ਵਿੱਚ ਵਸਦੇ ਸਿੱਖਾਂ ਅਤੇ ਉਨ੍ਹਾਂ ਦੇ ਗੁਰਦੁਆਰਿਆਂ ਦੀ ਸੁਰਖਿਆ ਦੇ ਪ੍ਰਬੰਧ ਕਰਵਾਏ ਤੇ ਸਿੱਖਾਂ ਨੂੰ ਅਮ੍ਰੀਕੀ ਸਮਾਜ ਦੇ ਅਨਿਖੜ ਅੰਗ ਕਰਾਰ ਦਿੰਦਿਆਂ, ਅਮ੍ਰੀਕਾ ਦੀ ਆਰਥਕਤਾ ਅਤੇ ਵਿਕਾਸ ਵਿੱਚ ਉਨ੍ਹਾਂ ਵਲੋਂ ਪਾਏ ਜਾ ਰਹੇ ਯੋਗਦਾਨ ਦੀ ਪ੍ਰਸ਼ੰਸਾ ਕੀਤੀ ਅਤੇ ਇਸਦੇ ਨਾਲ ਹੀ ਉਨ੍ਹਾਂ ਦੇ ਦੁੱਖ ਨੂੰ ਸਮੁਚੇ ਅਮ੍ਰੀਕੀ ਰਾਸ਼ਟਰ ਦਾ ਦੁੱਖ ਐਲਾਨਦਿਆਂ ਸੰਸਾਰ ਭਰ ਦੀਆਂ ਅਮ੍ਰੀਕਾ ਦੀਆਂ ਸਰਕਾਰੀ ਇਮਾਰਤਾਂ ਪੁਰ ਲਹਿਰਾਂਦੇ ਰਾਸ਼ਟਰੀ ਝੰਡੇ ਅਧੇ ਝੁਕਾ ਦਿੱਤੇ ਗਏ, ਉਸ ਨਾਲ ਸਿੱਖਾਂ ਤਕ ਹੀ ਨਹੀਂ, ਸਗੋਂ ਅਮ੍ਰੀਕਾ ਵਿੱਚ ਵਸਦੀਆਂ ਸਾਰੀਆਂ ਘਟ-ਗਿਣਤੀਆਂ ਤਕ ਇਹ ਸੁਨੇਹਾ ਚਲਿਆ ਗਿਆ, ਕਿ ਉਹ ਇਸ ਦੇਸ਼ ਵਿੱਚ ਬੇਗਾਨੇ ਨਹੀਂ, ਸਗੋਂ ਅਮ੍ਰੀਕੀ ਸਮਾਜ ਦਾ ਇੱਕ ਅਟੁੱਟ ਹਿਸਾ ਹਨ। ਸਾਰਾ ਅਮ੍ਰੀਕੀ ਸਮਾਜ ਹਰ ਸਮੇਂ ਉਨ੍ਹਾਂ ਦੇ ਦੁੱਖ ਵਿੱਚ ਸ਼ਾਮਲ ਹੋ ਉਸਨੂੰ ਵੰਡਾਉਣ ਲਈ ਉਨ੍ਹਾਂ ਨਾਲ ਖੜਾ ਹੈ।
ਜਸਟਿਸ ਸੋਢੀ ਨੇ ਕਿਹਾ ਕਿ ਉਨ੍ਹਾਂ ਨੂੰ ਦੁੱਖ ਹੈ ਕਿ ਭਾਰਤੀ ਸਿੱਖਾਂ ਦੇ ਇੱਕ ਵਰਗ ਨੇ ਅਮ੍ਰੀਕੀ ਲੋਕਾਂ ਅਤੇ ਸਰਕਾਰ ਵਲੋਂ ਸਿੱਖਾਂ ਪ੍ਰਤੀ ਪ੍ਰਗਟਾਈ ਗਈ ਇਸ ਸਦਭਾਵਨਾ ਦਾ ਹਾਰਦਿਕ ਸੁਆਗਤ ਕਰਨ ਦੀ ਬਜਾਏ, ਅਮ੍ਰੀਕਾ ਵਿਰੁਧ ਮੁਜ਼ਾਹਿਰੇ ਕਰਨੇ ਤੇ ਨਾਹਰੇ ਲਾਉਣੇ ਸ਼ੁਰੂ ਕਰ, ਸਿੱਖਾਂ ਦੀ ਸਰਬ-ਸਾਂਝੀਵਾਲਤਾ ਦੇ ਆਦਰਸ਼ ਪ੍ਰਤੀ ਆਸਥਾ ਅਤੇ ਦੁਜਿਆਂ ਵਲੋਂ ਪ੍ਰਗਟਾਈ ਅਪਣਤ ਦਾ ਸਨਮਾਨ ਕਰਨ ਦੀ ਭਾਵਨਾ ਦੀਆਂ ਜੜਾਂ ਹਿਲਾ ਕੇ ਰਖ ਦਿੱਤੀਆਂ ਹਨ।


(09/08/12)
ਸਤਿਨਾਮ ਸਿੰਘ ਮੌਂਟਰੀਅਲ

ਵੀਰ ਜਸਵੀਰ ਸਿੰਘ ਜੀ
ਵਾਹਿ ਗੁਰੂ ਜੀ ਕਾ ਖਾਲਸਾ, ਵਾਹਿ ਗੁਰੂ ਜੀ ਕੀ ਫਤਹਿ।
ਇੰਝ ਲਗਦਾ ਹੈ ਕਿ ਜਸਵੀਰ ਸਿੰਘ ਜੀ ਆਪ ਜੀ ਨੂੰ ਨਾਂ ਕੋਈ ਰਾਗਾਂ ਦਾ ਗਿਆਨ ਹੈ ਅਤੇ ਨਾ ਕੋਈ ਤੁਕ ਬੰਦੀ ਦਾ ਗਿਆਨ ਹੈ,
ਗੁਰਬਾਣੀ ਵਿੱਚ ਜੋ ਵੀ ਲਿਖਿਆ ਹੋਇਆ ਹੈ, ਰਾਗਾਂ ਅਤੇ ਤੁਕ ਬੰਦੀ ਵਿੱਚ ਹੀ ਲਿਖਿਆ ਹੋਇਆ ਹੈ, ਸਿਧਾ 2 ਕੁੱਝ ਵੀ ਨਹੀ ਲਿਖਿਆ ਹੋਇਆ, ਹਰ ਗਲ ਤੁਕ ਬੰਦੀ ਦੇ ਹਿਸਾਬ ਨਾਲ ਹੀ ਲਿਖੀ ਹੋਈ ਹੈ,
ਜਸਵੀਰ ਸਿੰਘ ਜੀ ਆਪ ਜੀ ਨੂੰ ਸ੍ਰ: ਗੁਰਸ਼ਰਨ ਸਿੰਘ ਕਸੇਲ ਜੀ ਨੇ ਕੁੱਝ ਸਵਾਲ ਪੁਛੇ ਸਨ, ਜਿਨਾ ਦਾ ਕੋਈ ਵੀ ਜਵਾਬ ਨਹੀ ਦਿਤਾ ਗਿਆ, ਸਿਰਫ ਗੱਲ ਨੂੰ ਇਧਰ ਉਧਰ ਹੀ ਘੁਮਾਕੇ ਸਾਰ ਦਿਤਾ ਗਿਆ,
ਉਹੀ ਸਵਾਲ ਮੈ ਦੁਵਾਰਾ ਆਪ ਜੀ ਨੂੰ ਜਾਦ ਕਰਾ ਰਿਹਾ ਹਾਂ ਜੀ, ਤਾਂ ਕਿ ਸ਼ਇਦ ਆਪ ਜੀ ਨੂੰ ਭੁਲ ਨਾ ਗਏ ਹੋਣ ਜੀ,
1 ਪਥਰ ਦੇ ਟੁਕੜੇ ਕਰਨ ਤੋਂ ਵਾਰ, ਪਥਰ ਨੂੰ ਮਰਿਆ ਕਿਹਾ ਜਾਵੇ ਜਾ ਜਿਉਂਦਾ, ਜੇ ਜਿਉਂਦਾ ਹੈ ਤਾਂ ਆਤਮਾਂ ਕਿਸ ਟੁਕੜੇ ਵਿੱਚ ਹੋਵੇਗੀ, ? ?
2 ਗੰਨੇ ਦੀ ਇੱਕ 2 ਪੋਰੀ ਕਰਕੇ ਬੀਜਿਆ ਜਾਂਦਾ ਹੈ, ਉਨਾ ਪੋਰੀਆਂ ਵਿੱਚ ਪਹਿਲਾਂ ਵਾਲੀ ਆਤਮਾਂ ਹੀ ਉਪਜਦੀ ਹੈ ਜਾਂ ਨਵੀ ਆਤਮਾਂ ਜਨਮ ਲੈਂਦੀ ਹੈ, ? ?
3 ਇਸੇ ਤਰਾਂ ਫੁਲ ਜਾਂ ਹੋਰ ਪੌਦਿਆਂ ਦੀਆਂ ਜ੍ਹੜਾਂ ਵਿਚੋ ਹੀ ਹੋਰ ਫੁਲ ਪੌਦੇ ਉਪਜ ਪੈਂਦੇ ਹਨ, ਕੀ ਉਨਾ ਵਿੱਚ ਹੋਰ ਆਤਮਾਂ ਆਕੇ ਜਨਮ ਲੈਦੀ ਹੈ, ਜਾ ਫਿਰ ਉਹੀ ਆਤਮਾਂ ਅੱਗੇ 2 ਵੱਧ ਜਾਂਦੀ ਹੈ, ? ?
ਜਸਵੀਰ ਸਿੰਘ ਜੀ, ਆਪ ਜੀ ਦਾ ਇਕੋ ਹੀ ਸਵਾਲ ਹੈ ਕਿ, ਸਿਧੇ 2 ਲਫਜਾਂ ਵਿੱਚ ਲਿਖਿਆ ਦਖਾਓ ਚਾਹੇ ਕੋਈ ਗੁਰੁਮੁਖ ਹੋਵੇ ਚਾਹੇ ਕੋਈ ਮਨਮੁਖ ਹੋਵੇ ਮਰਨ ਤੋਂ ਵਾਦ ਅੱਗੇ ਕੋਈ ਜਨਮ ਨਹੀ ਹੈ,
ਇਥੇ ਮੈਨੂੰ ਇੱਕ ਗੱਲ ਜਾਦ ਆ ਗਈ ਹੈ, ਸਾਡੇ ਪਿੰਡ ਦੀ ਸੱਥ ਵਿੱਚ ਜਦੋ ਵੀ ਕਦੇ ਲੋਕਾਂ ਨੇ ਕੱਠੇ ਹੋਕੇ ਪਿੰਡ ਦੇ ਵਿਕਾਸ ਦੀ ਗੱਲ ਕਰਣ ਲਗਣਾ, ਤਾਂ ਇੱਕ ਬੰਦੇ ਨੇ ਆਖ ਦੇਣਾ ਕਿ ਬਾਂਦਰ ਦੇ ਸਿਰ ਤੇ ਸਿੰਗ ਹੁਦੇ ਹਨ, ਸਾਰੇ ਲੋਕਾਂ ਦਾ ਧਿਆਨ ਉਸ ਵੱਲ੍ਹ ਚਲੇ ਜਾਣਾਂ, ਕੁੱਝ ਸਿਆਣੇ ਬੰਦਿਆਂ ਨੇ ਉਸ ਨੂੰ ਸਮਝਾਇਆ ਕਿ ਭਲਿਆ ਪੁਰਸ਼ਾ ਬਾਂਦਰਾਂ ਦੇ ਸਿਰ ਤੇ ਸਿੰਗ ਨਹੀ ਹੁੰਦੇ, ਪਰ ਕੁੱਝ ਚਿਰ ਬਾਦ ਉਸ ਨੇ ਫੇਰ ਕੈਹ ਦੇਣਾ ਕਿ ਬਾਂਦਰ ਦੇ ਸਿਰ ਤੇ ਸਿੰਗ ਹੁੰਦੇ ਹਨ, ਲੋਕਾਂ ਨੇ ਸੋਚਿਆ ਕਿ ਇਸ ਨੇ ਇਦਾਂ ਨਹੀ ਮਨਣਾ, ਇਸ ਨੂੰ ਬਾਂਦਰ ਦਿਖਾਣਾ ਹੀ ਪਊਗਾ, ਲੋਕਾਂ ਨੇ ਕਿਤੋਂ ਨਾਂ ਕਿਤੋਂ ਬਾਂਦਰ ਫੜ ਲਿਆਂਦਾ, ਅਤੇ ਉਸ ਬੰਦੇ ਦੇ ਸਾਮਣੇ ਲਿਆ ਕੇ ਖੜਾ ਕਰ ਦਿਤਾ, ਅਤੇ ਆਖਿਆ ਕਿ ਹੁਣ ਦਿਖਾ ਕਿਥੇ ਹਨ ਬਾਂਦਰ ਸਿਰ ਤੇ ਸਿੰਗ? ਪਤਾ ਉਸ ਨੇ ਕੀ ਕਿਹਾ ਕਹਿੰਦਾ ਕਿ ਇਹ ਤਾਂ ਬਾਂਦਰ ਹੀ ਨਹੀ ਹੈ। ਹੁਣ ਦੱਸੋ ਉਸ ਨੂੰ ਕਿਦਾਂ ਸਮਝਾਇਆ ਜਾਵੇ?
ਹੁਣੇ 2 ਇੱਕ ਸਾਨ੍ਹ ਸਿਓ ਭੇਵੇ ਵਾਲੇ ਦੀ ਕੀਤੀ ਹੋਈ ਅਖੌਤੀ ਕਥਾ ਦੀ ਬੜੀ ਚਰਚਾ ਹੋ ਕਿ ਹਟੀ ਹੈ, ਉਸ ਨੇ ਕਿਹਾ ਕਿ ਇੰਗਲੈਂਡ ਦੀ ਰਾਣੀ ਵਿਕਟੋਰੀਆ ਪਿਸ਼ਲੇ ਜਨਮ ਵਿੱਚ ਬਾਬਾ ਮਾਹਾ ਹਰਨਾਮ ਸਿਓ ਦੇ ਡੇਰੇ ਦੀ ਕੁਤੀ ਸੀ,
ਜਸਵੀਰ ਸਿੰਘ ਜੀ, ਤੁਸ਼ੀ ਤਾਂ ਅਗਲੇ ਪਿਸ਼ਲੇ ਜਨਮਾਂ ਦੇ ਸ਼ਪੈਸ਼ਲਿਸ਼ਟ ਹੋ, ਤੁਸ਼ੀ ਦੱਸੋ ਕੀ ਇਹ ਸੱਚ ਹੈ? ?
ਮੈ ਆਪ ਜੀ ਨੂੰ ਪੁਛਦਾ ਹਾਂ ਆਪ ਜੀ ਵੀ ਸਿਧੇ 2 ਲਫਜਾਂ ਵਿੱਚ ਲਿਖਿਆ ਦਖਾਓ ਕਿ, ਮਨਮੁਖ ਨੂੰ ਇਸ 5 ਤੱਤਾਂ ਦੇ ਸਰੀਰ ਦੇ ਖਤਮ (ਮਰਨ) ਹੋਣ ਤੋਂ ਵਾਦ, ਅੱਗੇ ਕਿਸੇ ਹੋਰ ਸਰੀਰ ਦਾ ਜਨਮ ਮਿਲੇਗਾ? ? ? ? ? ?
ਸਤਿਨਾਮ ਸਿੰਘ ਮੌਂਟਰੀਅਲ


(09/08/12)
ਗੁਰਸ਼ਰਨ ਸਿੰਘ ਕਸੇਲ

ਸਤਿਕਾਰ ਯੋਗ ਸੰਪਾਦਕ ਜੀ ਅਤੇ ਪਾਠਕੋ,
ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਹਿ ॥


ਸ੍ਰ. ਮੱਖਣ ਸਿੰਘ ਜੀ, ਤੁਹਾਡਾ ਇਹ ਸਵਾਲ ਚੰਗਾ ਲੱਗਾ ਕਿ “ਸਿੱਖ ਮਾਰਗ’ ਦੇ ਪਾਠਕ/ਲੇਖਕ ਸੋਚਣ, ਕਿ ਸਿੱਖ ਬਾਕੀ ਧਰਮਾਂ/ਕੌਮਾਂ ਦੇ ਮੁਕਾਬਲੇ ਤੇ ਇਤਨੇ ਬੇ-ਅਕਲੇ ਕਿਉਂ ਹਨ?”। ਸੰਪਾਦਕ ਜੀ, ਆਮ ਸਿੱਖ ਦੀ ਤਾਂ ਗੱਲ ਛੱਡੋ, ਮੇਰੀ ਤੁਛ ਬੁਧੀ ਅਨੁਸਾਰ ਸਾਡੇ ਅਜੋਕੇ ਲੀਡਰਾਂ ਦੀ ਸੋਚ ਵੀ ਦੂਰਅੰਦੇਸ਼ੀ ਵਾਲੀ ਨਹੀਂ ਲੱਗਦੀ । ਇਹ ਸੋਚਦੇ ਘੱਟ ਅਤੇ ਬਿਆਨ ਜਿਆਦਾ ਅਤੇ ਇਕ ਦੂਜੇ ਤੋਂ ਪਹਿਲਾਂ ਦੇਣ ਦੀ ਦੌੜ ਵਿਚ ਰਹਿੰਦੇ ਹਨ । ਬਾਕੀ ਸਾਡੇ ਲੀਡਰਾਂ ਦੇ ਚਾਪਲੂਸ ਬਹੁਤ ਹਨ ਉਹਨਾਂ ਨੂੰ “ਬਹੁਤ ਵਧੀਆ ਬਹੁਤ ਵਧੀਆ” ਹੀ ਆਖਦੇ ਹਨ ਜਿਸ ਕਰਕੇ ਸਾਡੇ ਲੀਡਰ ਆਪਣੇ ਬਿਆਨ ਦੇਣ ਬਾਰੇ ਸੋਚਦੇ ਨਹੀਂ ਹਨ ਬਾਕੀ ਹੋਰ ਵੀ ਕਾਰਨ ਹੋ ਸਕਦੇ ਹਨ ।

ਰਾਗਮਾਲਾ ਬਾਰੇ ਸ੍ਰ ਸਰਵਜੀਤ ਸਿੰਘ ਸੈਕਰਾਮੈਂਟੋ ਰੋਰਾਂ ਦਾ ਲੇਖ ”ਰਾਗਮਾਲਾ ਦਾ ਸਰੋਤ” ਪੜ੍ਹਿਆ, ਬਹੁਤ ਵਧੀਆ ਲੱਗਾ । ਇਸ ਲੇਖ ਨੂੰ ਪੜ੍ਹਕੇ ਜਿਹੜੇ ਸਿੱਖ ਅਜੇ ਵੀ ਰਾਗਮਾਲਾ ਨੂੰ ਗੁਰੂ ਜੀ ਦੀ ਲਿਖਤ ਆਖਦੇ ਹਨ ਉਹਨਾਂ ਦੀਆਂ ਅੱਖਾਂ ਜ਼ਰੂਰ ਖੁਲ੍ਹ ਗਈਆਂ ਹੋਣਗੀਆਂ । ਉਂਝ ਜਿੰਨਾਂ ਨੇ “ਟਿੰਡ ਵਿਚ ਕਾਨਾ” ਪਾਉਣ ਵਾਲੀ ਕਹਾਵਤ ਵਾਂਗੂ ਸਿੱਖਾਂ ਨੂੰ ਭੰਬਲਭੂਸੇ ਅਤੇ ਅੰਧਵਿਸ਼ਵਾਸਾਂ ਵਿਚ ਪਾਉਣ ਦੀ ਜੁਮੇਵਾਰੀ ਲਈ ਹੋਈ ਹੈ ਉਹ ਤਾਂ ਆਪਣੀ ਜੁਮੇਵਾਰੀ ਨਿਭਾਂਉਂਦੇ ਹੀ ਰਹਿਣਗੇ । ਮੈਂ ਸ੍ਰ. ਸਰਵਜੀਤ ਸਿੰਘ ਜੀ ਨੂੰ ਇਸ ਲੇਖ ਦੀ ਬਹੁਤ ਬਹੁਤ ਵਧਾਈ ਦੇਂਦਾ ਹਾਂ ।
ਇੱਕ ਪਾਠਕ,
ਗੁਰਸ਼ਰਨ ਸਿੰਘ ਕਸੇਲ


(09/08/12)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਹੇ ਮੇਰੇ ਪ੍ਰਮਾਤਮਾ ਤੇਰੀ ਮਿਹਰ ਹੈ।
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਹੇ ਮੇਰੇ ਪ੍ਰਮਾਤਮਾ ਤੇਰੀ ਮਿਹਰ ਹੈ।
ਨਾਮ ਸੰਗ ਮੈਂ ਜੁੜ ਗਿਆਂ, ਤੇਰੀ ਮਿਹਰ ਹੈ।
ਜਗ ਦੇ ਵਣ-ਬੇਲੇ `ਚ ਨਾ ਰੁਲਣਾ ਪਿਆ।
ਅੰਦਰੋਂ ਹੀ ਤੂੰ ਤਾਂ ਮੈਂਨੂੰ ਮਿਲ ਗਿਆ।
ਵਿਚ ਬੈਠਾ ਦੇਖਦਾਂ, ਤੇਰੀ ਮਿਹਰ ਹੈ।
ਹੇ ਮੇਰੇ ਪ੍ਰਮਾਤਮਾ ਤੇਰੀ ਮਿਹਰ ਹੈ।
ਨਾਮ ਤੇਰੇ ਬਿਨ ਤਾਂ ਕੇਝ ਸੁਝਦਾ ਨਹੀਂ।
ਮਾਇਆ ਪਿਛੇ ਮਨ ਤਾਂ ਹੁਣ ਲੁਝਦਾ ਨਹੀਂ।
ਅੰਦਰੋਂ ਵੀ ਸ਼ਾਂਤ ਹਾਂ, ਤੇਰੀ ਮਿਹਰ ਹੈ।
ਹੇ ਮੇਰੇ ਪ੍ਰਮਾਤਮਾ ਤੇਰੀ ਮਿਹਰ ਹੈ।
ਜੋ ਵੀ ਹੋਈ ਜਾ ਰਿਹੈ ਤੇਰਾ ਹੁਕਮ ਹੈ।
ਗੀਤ ਇਹ ਮਨ ਆ ਰਿਹੈ ਤੇਰਾ ਹੁਕਮ ਹੈ।
ਮੈਂ ਕੀ ਪਾਣੀਹਾਰ ਹਾਂ, ਤੇਰੀ ਮਿਹਰ ਹੈ।
ਹੇ ਮੇਰੇ ਪ੍ਰਮਾਤਮਾ ਤੇਰੀ ਮਿਹਰ ਹੈ।
ਜਦ ਤਰੰਗਾਂ ਉਠਦੀਆਂ, ਮਨ ਖਿਚਦੀਆਂ।
ਆਖ ਜੀ ਆਇਆਂ ਉਮੰਗਾਂ ਵਿਛਦੀਆਂ।
ਮੇਲ ਧੁਰ ਦਾ ਲੋਚਦਾਂ, ਤੇਰੀ ਮਿਹਰ ਹੈ।
ਮਿਲ ਗਿਐਂ ਤਾਂ ਚੈਨ ਹੈ ਹੁਣ ਸਬਰ ਹੈ।
ਤੁਧ ਬਿਨਾ ਨਾ ਜਗ ਦੀ ਰੱਖੀ ਖਬਰ ਹੈ।
ਹੋ ਕੇ ਤੇਰਾ ਰਹਿ ਗਿਆਂ, ਤੇਰੀ ਮਿਹਰ ਹੈ।
ਹੇ ਮੇਰੇ ਪ੍ਰਮਾਤਮਾ ਤੇਰੀ ਮਿਹਰ ਹੈ।
ਮਿਲਣ ਤੇਰੇ ਦਾ ਅਨੰਦ ਵਾਹ! ਕੀ ਕਹਾਂ?
ਮੂਕ ਮੰਤ੍ਰ-ਮੁਗਧ ਮਾਣੀ ਜਾ ਰਿਹਾਂ।
ਜੀ ਕਰੇ ਪਲ ਨਾਂ ਹਟਾਂ, ਤੇਰੀ ਮਿਹਰ ਹੈ।
ਹੇ ਮੇਰੇ ਪ੍ਰਮਾਤਮਾ ਤੇਰੀ ਮਿਹਰ ਹੈ।


(09/08/12)
ਜਸਵੰਤ ਸਿੰਘ 'ਅਜੀਤ'

ਅਮਰੀਕਾ ਦੇ ਵਿਸਕੋਨਸਿਨ ਰਾਜ ਦੇ ਗੁਰਦੁਆਰੇ ਵਿੱਚ ਵਾਪਰੀ ਦੁਖਦਾਈ ਘਟਨਾ ਨੂੰ ਲੈ ਕੇ ਸਿੱਖ ਜਗਤ ਵਿੱਚ ਭਾਰੀ ਰੋਸ਼ ਪੈਦਾ ਹੋਣਾ ਸੁਭਾਵਕ ਹੀ ਹੈ। ਜਿਸਨੂੰ ਪ੍ਰਗਟ ਕਰਨਾ ਕਿਸੇ ਵੀ ਤਰ੍ਹਾਂ ਗ਼ਲਤ ਨਹੀਂ ਮੰਨਿਆ ਜਾਇਗਾ। ਪ੍ਰੰਤੁ ਆਮ ਸਿੱਖਾਂ ਦਾ ਮੰਨਣਾ ਹੈ ਕਿ ਜਿਸਤਰ੍ਹਾਂ ਅਮਰੀਕੀ ਪੁਲਸ ਦੇ ਇੱਕ ਅਧਿਕਾਰੀ ਨੇ ਆਪਣੀ ਜਾਨ `ਤੇ ਖੇਡ, ਘਟਨਾ ਦੇ ਇੱਕ ਵੱਡੇ ਦੁਖਾਂਤ ਵਿੱਚ ਬਦਲੇ ਜਾਣ ਤੋਂ ਪਹਿਲਾਂ ਹੀ ਹਮਲਾਵਰ ਨੂੰ ਮਾਰ ਮੁਕਾਇਆ, ਉਸਦੀ ਖੁਲ੍ਹੇ ਮਨ ਨਾਲ ਪ੍ਰਸ਼ੰਸਾ ਕੀਤੀ ਜਾਣੀ ਚਾਹੀਦੀ ਹੈ। ਇਨ੍ਹਾਂ ਸਿੱਖਾਂ ਦਾ ਇਹ ਵੀ ਕਹਿਣਾ ਹੈ ਕਿ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਵਲੋਂ ਅਮਰੀਕਾ ਵਿੱਚ ਵਸ ਰਹੇ ਸਿੱਖਾਂ ਅਤੇ ਗੁਰਦੁਅਰਿਆਂ ਦੀ ਸੁਰਿਖਆ ਲਈ ਤੁਰੰਤ ਅਤੇ ਪ੍ਰਭਾਵੀ ਕਦਮਾਂ ਦਾ ਚੁਕਿਆ ਜਾਣਾ, ਘਟਨਾ ਦੀ ਜਾਂਚ ਐਫਬੀਆਈ ਨੂੰ ਸੌਂਪਿਆਂ ਜਾਣਾ, ਘਟਨਾ ਪ੍ਰਤੀ ਅਮਰੀਕੀ ਰਾਸ਼ਟਰ ਵਲੋਂ ਸਿੱਖਾਂ ਪ੍ਰਤੀ ਹਮਦਰਦੀ ਅਤੇ ਸੰਵੇਦਨਾ ਪ੍ਰਗਟ ਕਰਦਿਆਂ, ਸੰਸਾਰ ਭਰ ਵਿੱਚ ਲਹਿਰਾਏ ਜਾ ਰਹੇ ਅਮਰੀਕੀ ਰਾਸ਼ਟਰ ਦੇ ਝੰਡਿਆਂ ਨੂੰ ਅੱਧਾ ਝੁਕਾ ਦਿੱਤਾ ਜਾਣਾ ਅਤੇ ਬਿਨਾ ਕਿਸੇ ਦੇਰੀ ਦੇ ਭਾਰਤ ਸਥਿਤ ਅਮਰੀਕੀ ਰਾਜਦੂਤ ਮੈਡਮ ਨੈਨਸੀ ਪਾਵੇਲ ਦਾ ਨਵੀਂ ਦਿੱਲੀ ਸਥਿਤ ਗੁਰਦੁਆਰਾ ਬੰਗਲਾ ਸਾਹਿਬ ਪੁਜ ਸਿੱਖਾਂ ਦੇ ਦੁੱਖ ਵਿੱਚ ਸ਼ਾਮਲ ਹੋਣਾ ਆਦਿ ਅਜਿਹੀਆਂ ਗਲਾਂ ਹਨ ਜੋ ਇਹ ਸੰਕੇਤ ਦਿੰਦੀਆਂ ਹਨ ਕਿ ਅਮਰੀਕਾ ਦੇ ਰਾਸ਼ਟਰਪਤੀ ਹੀ ਨਹੀਂ, ਸਗੋਂ ਉਥੋਂ ਦੇ ਆਮ ਲੋਕੀ ਵੀ ਸਿੱਖਾਂ ਅਤੇ ਉਨ੍ਹਾਂ ਦੀਆਂ ਧਾਰਮਕ ਭਾਵਨਾਵਾਂ ਦਾ ਸਨਮਾਨ ਕਰਦੇ ਹਨ। ਅਜਿਹੇ ਹਾਲਾਤ ਵਿੱਚ ਕੁੱਝ ਲੋਕਾਂ ਵਲੋਂ ਇਸ ਘਟਨਾ ਨੂੰ ਲੈ ਕੇ ਅਮਰੀਕੀ ਦੂਤਾਵਾਸ `ਤੇ ਪ੍ਰਦਰਸ਼ਨ ਕਰਨਾ ਅਤੇ ਵਿਰੋਧੀ ਨਾਹਰੇ ਲਾਉਣਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਮੰਨਿਆ ਜਾ ਸਕਦਾ। ਅਜਿਹਾ ਕੀਤੇ ਜਾਣ ਨੂੰ ਵਿਦੇਸ਼ਾਂ, ਵਿਸ਼ੇਸ਼ ਕਰ ਅਮਰੀਕਾ ਵਿੱਚ ਵਸਦੇ ਸਿੱਖਾਂ ਦੇ ਹਿਤਾਂ ਦੇ ਵਿਰੁਧ ਅਤੇ ਉਨ੍ਹਾਂ ਦੀ ਕੀਮਤ ਤੇ ਸਸਤੀ ਸ਼ਹੁਰਤ ਹਾਸਲ ਕਰਨ ਦੀ ਕੋਝੀ ਹਰਕਤ ਹੀ ਸਵੀਕਾਰਿਆ ਜਾਇਗਾ। ਕੁੱਝ ਸਿੱਖ ਮੁੱਖੀਆਂ ਅਨੁਸਾਰ ਇਹ ਉਹ ਹੀ ਲੋਕੀ ਹਨ ਜਿਨ੍ਹਾਂ ਦਾ ਪੇਸ਼ਾ ਹੀ ਮੁਜ਼ਾਹਿਰੇ ਕਰ ਅਤੇ ਵਿਰੋਧੀ ਨਾਹਰੇ ਲਾ ਆਪਣੇ ਸੁਆਰਥ ਦੀਆਂ ਰੋਟੀਆਂ ਸੇਂਕਣਾ ਹੈ। ਇਨ੍ਹਾਂ ਦਾ ਇਸ ਗਲ ਨਾਲ ਕੋਈ ਲੈਣਾ-ਦੇਣਾ ਨਹੀਂ ਹੁੰਦਾ ਕਿ ਉਨ੍ਹਾਂ ਦੇ ਅਜਿਹਾ ਕਰਨ ਨਾਲ ਕੌਮ ਦਾ ਕਿਤਨਾ ਨੁਕਸਾਨ ਹੁੰਦਾ ਹੈ ਅਤੇ ਕੌਮ ਪ੍ਰਤੀ ਕੀ ਸੁਨੇਹਾ ਜਾਂਦਾ ਹੈ? ਦਸਿਆ ਜਾਂਦਾ ਹੈ ਕਿ ਅਮਰੀਕਾ ਵਿੱਚ ਵਾਪਰੀ ਘਟਨਾ ਦੇ ਵਿਰੁਧ ਕੁੱਝ ਲੋਕਾਂ ਵਲੋਂ ਕੀਤੇ ਗਏ ਪ੍ਰਦਰਸ਼ਨਾਂ ਪੁਰ ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਨੇ ਤਿੱਖੀ ਪ੍ਰਤੀਕ੍ਰਿਆ ਦਿੰਦਿਆ ਉਨ੍ਹਾਂ ਨੂੰ ਆਪਣੇ ਹਿਤਾਂ ਵਿਰੁਧ ਕਰਾਰ ਦਿੱਤਾ ਹੈ। 000
Mobile : +91 98 68 91 77 31


(08/08/12)
ਗੁਰਸ਼ਰਨ ਸਿੰਘ ਕਸੇਲ

ਸ੍ਰ. ਜਸਬੀਰ ਸਿੰਘ ਕੈਲਗਰੀ ਜੀ,
ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਹਿ ॥

ਤੁਸੀਂ ਲਿਖਿਆ ਹੈ, “ਵੈਸੇ ਸੱਚ ਪੁੱਛੋ ਤਾਂ ਮੈਨੂੰ ਅਜੇ ਵੀ ਇਸ ਵਿੱਚ ਕੁੱਝ ਗ਼ਲਤ ਨਹੀਂ ਲੱਗਿਆ। ਇਸ ਲਈ ਭਵਿੱਖ ਵਿੱਚ ਵੀ ਐਸੀਆਂ ਗ਼ੁਸਤਾਖੀਆਂ ਹੋਣੀਆਂ ਕੁਦਰਤੀ ਗੱਲ ਹੈ। ਮੇਰੇ ਕੋਲੋਂ ਐਸੀ ਗ਼ੁਸਤਾਖੀ ਫੇਰ ਜਦੋਂ ਵੀ ਹੋਵੇ ਮੈਨੂੰ ਅਹਿਸਾਸ ਕਰਵਾਂਦੇ ਰਹਿਣਾ” । ਵੀਰ ਜੀ, ਮੈਂ ਤੁਹਾਨੂੰ ਗਾਂਧੀਵਾਦੀ ਲੱਗਦਾ ਹਾਂ ?
ਵੀਰ ਜੀ, ਤੁਸੀਂ ਇਹ ਦੱਸਣ ਦੀ ਖੇਚਲ ਕਰਨੀ ਕਿ ਪਿੱਛਲੇ ਐਤਵਾਰ ਅਮਰੀਕਾ ਦੇ ਵਿਸਕਾਨਸਨ ਸ਼ਹਿਰ ਦੇ ਗੁਰਦੁਆਰੇ ਵਿਚ ਸਿੱਖ ਮਾਰੇ ਗਏ ਹਨ, ਕੀ ਇਹ ਉਹਨਾਂ ਮਰਨ ਵਾਲਿਆਂ ਦੇ ਪਿਛਲੇ ਜਨਮ ਦਾ ਫਲ ਸੀ ?
ਆਪਨੇ ਕੁਝ ਸਵਾਲ ਪੁੱਛੇ ਹਨ ਉਹਨਾਂ ਦਾ ਮੈਂ ਪਹਿਲਾਂ ਵੀ ਜਵਾਬ ਦਿਤਾ ਹੈ ਫਿਰ ਇਹ ਆ ਜਾਣ ਤੇ ਦੇ ਦੇਵਾਂਗਾ ਪਰ ਤੁਸੀਂ ਆਪਣੇ ਹੇਠ ਲਿਖੇ ਮੈਂਨੂੰ ਸਵਾਲ ਦਾ ਜਵਾਬ ਦੇਣਾ ਲੱਗਦਾ ਭੁੱਲ ਗਏ ਹੋ, ਫਿਰ ਯਾਦ ਦੇਂਦਾ ਹਾਂ । ਆਪ ਨੇ ਜਿਹੜਾ ਇਹ ਸਵਾਲ ਲਿਖਿਆ ਹੈ ਇਸ ਬਾਰੇ ਸਮਝ ਨਹੀਂ ਲੱਗੀ, ਫਿਰ ਦੁਬਾਰਾ ਲਿਖਣ ਦੀ ਖੇਚਲ ਕਰਨੀ ਤਾਂ ਜੋ ਆਪ ਦੀ ਮਨ ਪਸੰਦ ਬੋਲੀ ਵਿਚ ਆਪਦਾ ਮਨਭਾਉਂਦਾ ਜਵਾਬ ਦੇ ਸਕਣ ਦੀ ਕੋਸ਼ਿਸ਼ ਕਰਾਂਗਾ । ਆਪਨੇ ਲਿਖਿਆ ਹੈ, “ ਬਹੁਤ ਸਾਰੇ ਲੋਕ ਇਸ ਗੱਲ ਦੇ ਵੀ ਧਾਰਣੀ ਹਨ ਕਿ “ਕਿਹੜਾ ਰੱਬ? ਰੱਬ ਕੀ ਹੁੰਦਾ ਹੈ? ਇਹ ਬ੍ਰਹੰਮਡ ਤਾਂ ਕੁਦਰਤੀ ਨਿਯਮਾਂ ਅਨੁਸਾਰ ਆਪੇ ਹੋਂਦ ਵਿੱਚ ਆਇਆ ਹੈ”। ਤਾਂ ਉਨ੍ਹਾਂ ਲੋਕਾਂ ਨੂੰ ਇਹ ਗੱਲ ਕਹਿਣ’ ਚ ਵੀ ਤੁਸੀਂ ਸ਼ਰਮ ਮਹਿਸੂਸ ਕਰਦੇ ਹੋਵੋਗੇ ਕਿ ‘ਇਹ ਬ੍ਰਹਮੰਡ/ ਪਦਾਰਥ ਪਰਮਾਤਮਾ ਤੋਂ ਹੌਂਦ ਵਿੱਚ ਆਇਆ ਹੈ’ ?

ਗੁਰਸ਼ਰਨ ਸਿੰਘ ਕਸੇਲ


ਅਸੀਂ ਦੋ ਦਿਨ ਪਹਿਲਾਂ 6 ਅਗਸਤ ਨੂੰ ‘ਸਿੱਖ ਮਾਰਗ’ ਦੇ ਪਾਠਕਾਂ/ਲੇਖਕਾਂ ਦੇ ਸੋਚਣ ਲਈ ਇੱਕ ਸਵਾਲ ਪਾਇਆ ਸੀ ਕਿ, ‘ਸਿੱਖ ਮਾਰਗ’ ਦੇ ਪਾਠਕ/ਲੇਖਕ ਸੋਚਣ, ਕਿ ਸਿੱਖ ਬਾਕੀ ਧਰਮਾਂ/ਕੌਮਾਂ ਦੇ ਮੁਕਾਬਲੇ ਤੇ ਇਤਨੇ ਬੇ-ਅਕਲੇ ਕਿਉਂ ਹਨ?
ਇਹ ਤਾਂ ਪਤਾ ਨਹੀਂ ਕਿ ਕਿਸੇ ਪਾਠਕ/ਲੇਖਕ ਨੇ ਇਸ ਬਾਰੇ ਸੋਚਿਆ ਹੈ ਜਾਂ ਨਹੀਂ ਪਰ ਪਿਛਲੇ ਦੋ ਦਿਨਾਂ ਦੀਆਂ ਖਬਰਾਂ ਪੜ੍ਹ ਕੇ ਇਹ ਜ਼ਰੂਰ ਸਾਬਤ ਹੋ ਗਿਆ ਹੈ ਕਿ ਸਿੱਖ ਵਾਕਿਆ ਹੀ ਬੇ-ਅਕਲੇ ਹਨ। ਜੇ ਕਰ ਨੰਗੀਆਂ ਕਿਰਪਾਨਾਂ ਲਹਿਰਾਉਣ ਦੀ ਗੱਲ ਅਤੇ ਅਮਰੀਕਾ ਦੇ ਝੰਡੇ ਜਲਾਉਣ ਦੀ ਗੱਲ ਇੱਕ ਪਾਸੇ ਕਰ ਦਈਏ ਤਾਂ ਵੀ ਜੋ ਬਹੁਤੇ ਬਿਆਨ ਆ ਰਹੇ ਹਨ ਉਹਨਾਂ ਵਿਚੋਂ ਸ਼ਾਇਦ ਹੀ ਕੋਈ ਦੂਰ ਅੰਦੇਸ਼ੀ ਜਾਂ ਅਕਲ ਵਾਲੀ ਗੱਲ ਦਿਸਦੀ ਹੋਵੇ। ਤੁਹਾਡੀ ਜਾਣਕਾਰੀ ਲਈ ਇੱਥੇ ਸਿਰਫ ਇੱਕ ਖਬ਼ਰ ਦੀਆਂ ਕੁੱਝ ਲਾਈਨਾ ਕਾਪੀ ਪੇਸਟ ਕਰ ਰਿਹਾ ਹਾਂ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅਮਰੀਕਾ ਪਹੁੰਚ ਕੇ ਜੋ ਬਿਆਨ ਦਿੱਤਾ ਹੈ ਉਸ ਦੀਆਂ ਕੁੱਝ ਲਾਈਨਾ ਇਹ ਹਨ:
ਉਨ੍ਹਾਂ ਅਮਰੀਕਾ ਸਰਕਾਰ ਨੂੰ ਅਪੀਲ ਵੀ ਕੀਤੀ ਕਿ ਇਸ ਘਟਨਾ ਦੀ ਡੂੰਘਾਈ ਤੱਕ ਜਾਣ ਦੀ ਲੋੜ ਹੈ ਅਤੇ ਦੋਸ਼ੀਆਂ ਨੂੰ ਢੁਕਵੀਂ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਯਕੀਨੀ ਬਣਾਏ ਕਿ ਮੁੜ ਅਜਿਹੀ ਕੋਈ ਵੀ ਘਟਨਾ ਨਾ ਵਾਪਰੇ।
ਇਹ ਉਪਰ ਵਾਲੀਆਂ ਲਾਈਨਾ ਅਜੀਤ ਅਖਬਾਰ ਦੇ 9 ਅਗਸਤ ਦੇ ਅੰਕ ਵਿਚੋਂ ਲਈਆਂ ਹਨ। ਹੁਣ ਜੇ ਵਿਚਾਰਿਆ ਜਾਵੇ ਤਾਂ ਕੀ ਇਹਨਾ ਵਿੱਚ ਕੋਈ ਸਚਾਈ ਜਾਂ ਦੂਰ ਅੰਦੇਸ਼ੀ ਦਿਸਦੀ ਹੈ? ਇੱਕ ਦੋਸ਼ੀ ਸੀ ਉਸ ਨੂੰ ਮੌਤ ਦੀ ਸਜਾ ਮੌਕੇ ਤੇ ਹੀ ਮਿਲ ਗਈ। ਘਟਨਾ ਦੀ ਡੁੰਘਾਈ ਵਿੱਚ ਜਾਣ ਦੀ ਗੱਲ ਜੇ ਬਾਦਲ ਆਪਣੇ ਪੰਜਾਬ ਵਿੱਚ ਜੋ ਉਹਨਾ ਦੇ ਸਾਹਮਣੇ ਹਜ਼ਾਰਾਂ ਵਾਰੀ ਵਾਪਰ ਚੁੱਕਾ ਹੈ ਉਸ ਦੀ ਡੂੰਘਾਈ ਵਿੱਚ ਪੰਜਾਬ ਦੇ ਪੁਲੀਸ ਵਾਲੇ ਕਿਤਨੀ ਕੁ ਵਾਰੀ ਗਏ ਹਨ। ਅਮਰੀਕਾ ਕਨੇਡਾ ਵਿਚਲੇ ਕਨੂੰਨੀ ਸਿਸਟਮ ਨਾਲ ਆਪਣੇ ਕਾਨੂੰਨ ਦਾ ਕੰਪੇਅਰ ਕਰ ਕੇ ਦੇਖ ਲੈਣ, ਸਚਾਈ ਆਪੇ ਹੀ ਸਮਝ ਆ ਜਾਵੇਗੀ। ਇਹ ਹਾਲ ਹੈ ਸਾਡੇ ਲੀਡਰਾਂ ਦੀ ਸੋਚਣੀ ਦਾ। ਜਿਹਨਾਂ ਨੇ ਕਿ ਪੰਜਾਬ ਵਿੱਚ ਕਈ ਦਹਾਕੇ ਰਾਜ ਕੀਤਾ ਹੈ ਅਤੇ ਕਰ ਰਹੇ ਹਨ। ਸਾਰੀ ਸਿੱਖ ਕੌਮ ਦੀ ਅਕਲ ਇਹਨਾ ਨੇ ਅਕਾਲ ਤਖ਼ਤ ਅਤੇ ਅਖੌਤੀ ਜਥੇਦਾਰਾਂ ਦੇ ਨਾਮ ਤੇ ਆਪਣੀ ਮੁੱਠੀ ਵਿੱਚ ਬੰਦ ਕੀਤੀ ਹੋਈ ਹੈ। ਸ਼ਾਇਦ ਇਸੇ ਕਰਕੇ ਹੀ ਸਿੱਖ ਇਤਨੀ ਕੁ ਅਕਲ ਦੇ ਹੀ ਮਾਲਕ ਹੋਣ-ਸੰਪਾਦਕ।


(07/08/12)
ਜਸਬੀਰ ਸਿੰਘ (ਕੈਲਗਰੀ)

ਸਿੱਖ ਮਾਰਗ ਦੇ ਪਾਠਕ ਸੱਜਣੋ!

ਵਾਹਿਗੁਰੂ ਜੀ ਕਾ ਖਾਲਸਾ॥

ਵਾਹਿਗੁਰੂ ਜੀ ਕੀ ਫਤਹਿ॥

ਗੁਰਸ਼ਰਨ ਸਿੰਘ ਕਸੇਲ ਜੀ! ਆਪ ਜੀ ਦੇ 04-08-12 ਦੇ ਪੱਤਰ ਦੇ ਸੰਬੰਧ ਵਿੱਚ-

ਤੁਸੀਂ ਲਿਖਿਆ ਹੈ- “ਤੁਸੀਂ (ਜਾਣੀ ਕਿ ਮੈਂ) ਆਪਣੀ 13-07-12 ਵਾਲੀ ਚਿੱਠੀ ਵਿੱਚ ਜਿਸ ਤਰ੍ਹਾਂ ਦੀ ਬੋਲੀ ਦੀ ਸ਼ੁਰੂਆਤ ਕੀਤੀ ਹੈ, ‘ “ਤੁਹਾਨੂੰ ਮਹਿਸੂਸ ਹੋ ਰਹੀ ਹੈ” ‘ਮੈਨੂੰ ਤੁਹਾਡੇ ਵਰਗੇ ਸ਼ਰੀਫ ਲੱਗਦੇ ਬੰਦੇ ਤੋਂ ਆਸ ਨਹੀਂ ਸੀ। ਖ਼ੈਰ ਜਦੋਂ ਸ਼ੁਰੂਆਤ ਮਾੜੀ ਭਾਸ਼ਾ ਦੀ ਹੋ ਜਾਵੇ ਫਿਰ ਕੋਈ ਹੱਦ ਬੰਨਾ ਨਹੀਂ ਰਹਿ ਜਾਂਦਾ”।

ਵੀਰ ਜੀ! ਇਹ ਇਨਸਾਨੀ ਫ਼ਿਤਰਤ ਹੈ ਕਿ ਆਮ ਤੌਰ ਤੇ ਕਿਸੇ ਵੀ ਇਨਸਾਨ ਨੂੰ ਆਪਣੀ ਗ਼ਲਤੀ ਛੇਤੀ ਮਹਿਸੂਸ ਨਹੀਂ ਹੁੰਦੀ। ਮੇਰੇ ਵੱਲੋਂ ਏਨੀ ਸ਼ਰਾਫ਼ਤ ਤੋਂ ਗਿਰੀ ਹੋਈ ਬੋਲੀ “ਤੁਹਾਨੂੰ ਮਹਿਸੂਸ ਹੋ ਰਹੀ ਹੈ” ਦਾ ਇਸਤੇਮਾਲ ਹੋ ਗਿਆ ਇਸ ਲਈ ਆਪ ਜੀ ਪਾਸੋਂ ਮੁਆਫੀ ਚਾਹੁੰਦਾ ਹਾਂ। ਅਤੇ ਆਪ ਜੀ ਦਾ ਸ਼ੁਕਰ ਗੁਜ਼ਾਰ ਹਾਂ ਕਿ ਜਿਹੜੇ ਹੱਦ ਬੰਨੇ ਮੈਂ ਟੱਪ ਗਿਆ ਹਾਂ, ਤੁਸੀਂ ਉਨ੍ਹਾਂ ਦਾ ਖੁਲਾਸਾ ਪਾਠਕਾਂ ਸਾਹਮਣੇ ਨਾ ਕਰਕੇ ਮੇਰੇ ਸ਼ਰਾਫਤ ਦੇ ਓੜੇ ਹੋਏ ਨਕਾਬ ਨੂੰ ਲੀਰੋ ਲੀਰ ਹੋਣ ਤੋਂ ਬਚਾ ਲਿਆ, ਇਸ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਵੈਸੇ ਸੱਚ ਪੁੱਛੋ ਤਾਂ ਮੈਨੂੰ ਅਜੇ ਵੀ ਇਸ ਵਿੱਚ ਕੁੱਝ ਗ਼ਲਤ ਨਹੀਂ ਲੱਗਿਆ। ਇਸ ਲਈ ਭਵਿੱਖ ਵਿੱਚ ਵੀ ਐਸੀਆਂ ਗ਼ੁਸਤਾਖੀਆਂ ਹੋਣੀਆਂ ਕੁਦਰਤੀ ਗੱਲ ਹੈ। ਮੇਰੇ ਕੋਲੋਂ ਐਸੀ ਗ਼ੁਸਤਾਖੀ ਫੇਰ ਜਦੋਂ ਵੀ ਹੋਵੇ ਮੈਨੂੰ ਅਹਿਸਾਸ ਕਰਵਾਂਦੇ ਰਹਿਣਾ ਜੀ, ਮੁਆਫੀ ਮੰਗ ਲਈ ਜਾਵੇਗੀ। ਪਰ ਵੀਰ ਜੀ! ਜੇ ਤੁਸੀਂ ਮੇਰੇ ਇਨ੍ਹਾਂ ਲਫਜ਼ਾਂ “ਤੁਹਾਨੂੰ ਮਹਿਸੂਸ ਹੋ ਰਹੀ ਹੈ” ਨੂੰ ਸ਼ਰਾਫਤ ਤੋਂ ਗਿਰੀ ਹੋਈ ਭਾਸ਼ਾ ਘੋਸ਼ਿਤ ਕਰਕੇ ਚਾਹੁੰਦੇ ਹੋ ਕਿ ਉਨ੍ਹਾਂ ਸੱਜਣਾਂ ਨੂੰ ਖੁਲ੍ਹ ਮਿਲ ਜਾਵੇਗੀ ਜਿਹੜੇ ਗੁਰਬਾਣੀ ਆਧਾਰਤ ਵਿਚਾਰ ਵਟਾਂਦਰਾ ਕਰਨ ਨਾਲੋਂ ਕਿਸੇ ਨੂੰ ਜ਼ਲੀਲ ਕਰਕੇ, ਗਾਲੀ-ਗਲੋਚ ਵਾਲੀ ਭਾਸ਼ਾ ਦਾ ਇਸਤੇਮਾਲ ਕਰਕੇ ਆਪਣੀ ਗੱਲ ਮਨਵਾਉਣੀ ਚਾਹੁੰਦੇ ਹਨ। ਤਾਂ ਵੀਰ ਜੀ! ਜਦੋਂ ਮੈਂ ਏਨੀਂ ਸ਼ਰਾਫਤ ਤੋਂ ਗਿਰੀ (?) ਹੋਈ ਭਾਸ਼ਾ ਦਾ ਇਸਤੇਮਾਲ ਦੂਜਿਆਂ ਲਈ ਕਰ ਸਕਦਾ ਹਾਂ ਤਾਂ ਮੈਨੂੰ ਵੀ ਕੋਈ ਹੱਕ ਨਹੀਂ ਕਿ ਮੈਂ ਇਸ ਸੰਬੰਧੀ ਦੂਜਿਆਂ ਤੇ ਉਂਗਲੀ ਉਠਾਵਾਂ। ਸੋ ਅੱਗੋਂ ਤੋਂ ਕੋਸ਼ਿਸ਼ ਕੀਤੀ ਜਾਵੇਗੀ ਕਿ ਮੈਂ ਕਿਸੇ ਦੀ ਚੰਗੀ ਮੰਦੀ ਭਾਸ਼ਾ ਬਾਰੇ ਗਿਲਾ ਨਾ ਕਰਾਂ। ਜਿਸ ਤਰ੍ਹਾਂ ਦੀ ਭਾਸ਼ਾ ਦਾ ਇਸਤੇਮਾਲ ਮੇਰੇ ਲਈ ਕੋਈ ਕਰਨਾ ਚਾਹੇ ਕਰ ਸਕਦਾ ਹੈ, ਮੈਂ ਗਿਲਾ ਨਹੀਂ ਕਰਾਂਗਾ। ਇਹ ਸਰਦਾਰ ਮੱਖਣ ਸਿੰਘ ਜੀ ਨੇ ਫੈਸਲਾ ਕਰਨਾ ਹੈ ਕਿ ਕਿਸ ਦੀ ਮੰਦੀ ਭਾਸ਼ਾ ਕਰਕੇ ਸਿੱਖ ਮਾਰਗ ਦਾ ਮਾਹੌਲ ਖਰਾਬ ਹੁੰਦਾ ਹੈ ਅਤੇ ਇਸ ਬਾਰੇ ਉਹ ਕੀ ਫੈਸਲਾ ਕਰਦੇ ਹਨ।

ਤੁਸੀਂ ਲਿਖਿਆ ਹੈ-

“ਤੁਸੀਂ ਇਨ੍ਹਾਂ ਪੰਗਤੀਆਂ ਬਾਰੇ ਇਹ ਨਹੀਂ ਦੱਸ ਸਕੇ ਕਿ ਮੜ੍ਹੀਆਂ ਵਿੱਚ ਸੁੱਤੇ ਲੋਕ ਗੁਰਮੁਖ ਸਨ ਕਿ ਮਨਮੁਖ? “ਸੱਜਣ ਮੇਰੇ ਰੱੰਗੁਲੇ ਜਾਇ ਸੁਤੇ ਜੀਰਾਣਿ॥ ਹੰਭੀ ਵੰਞਾ ਡੂਮਣੀ ਰੋਵਾਂ ਝੀਣੀ ਬਾਣਿ॥” (23)

ਵੀਰ ਜੀ! ਮੜ੍ਹੀਆਂ’ ਚ ਸੁੱਤੇ ਲੋਕ ਗੁਰਮੁਖ ਵੀ ਅਤੇ ਮਨਮੁਖ ਵੀ ਸਾਰੇ ਹੀ ਸਨ/ਹਨ। ਕਬਰਾਂ’ ਚ ਸੌਣ ਦਾ ਭਾਵਾਰਥ ਮਰਨ ਤੋਂ ਹੈ। ਕਿਉਂਕਿ ਮਰਨਾ ਤਾਂ ਸਭਨੇ ਹੀ ਹੈ। ਇਸ ਲਈ ਕਬਰਾਂ’ ਚ ਸੌਣਾ ਅਰਥਾਤ ਮਰਨਾ ਗੁਰਮੁਖ ਅਤੇ ਮਨਮੁਖ ਸਾਰਿਆਂ ਲਈ ਹੀ ਕਿਹਾ ਗਿਆ ਹੈ।

ਪੇਸ਼ ਹੈ ਮੇਰੇ 12-07-12 ਦੇ ਪੱਤਰ ਵਿੱਚੋਂ ਕੌਪੀ ਪੇਸਟ-

( ((ਵੀਰ ਜੀ! “ਮੇਰੇ ਮੁਤਾਬਕ ਸੰਬੰਧਤ ਪੰਗਤੀਆਂ ਮਨਮੁਖ ਲਈ ਅਤੇ ਗੁਰਮੁਖ ਸਾਰਿਆਂ ਲਈ ਹਨ”। ਸੋ ਮੜ੍ਹੀਆਂ/ ਕਬਰਾਂ ਵਿੱਚ ਜਾਣ ਵਾਲੇ ਲੋਕ ਗੁਰਮੁਖ ਅਤੇ ਮਨਮੁਖ ਸਾਰੇ ਹੀ ਹਨ ਜੀ।

ਮੇਰੇ 05-07-12 ਦੇ ਪੱਤਰ ਦੀ ਕੋਪੀ-ਪੇਸਟ:

“ਆਪ ਜੀ ਦੇ ਦੂਸਰੇ ਸਵਾਲ ਬਾਰੇ- ਵੀਰ ਜੀ! ਅਖੀਰ ਕਬਰਿਸਤਾਨ/ਸ਼ਮਸ਼ਾਨ/ … ਸਾਰਿਆਂ ਨੇ ਹੀ ਜਾਣਾ ਹੈ ਸੋ ਇਹ ਸ਼ਬਦ ਸਾਰਿਆਂ ਲਈ ਹੀ ਹੈ”

ਮੇਰੇ 10-07-12 ਦੇ ਪੱਤਰ ਵਿੱਚੋਂ ਕੌਪੀ-ਪੇਸਟ:

“ਵੀਰ ਜੀ! ਕਬਰ ਵਿੱਚ ਪੈਣ ਦਾ ਗੁਰਮੁਖ ਜਾਂ ਮਨਮੁਖ ਨਾਲ ਸੰਬੰਧ ਨਹੀਂ ਹੈ। ਤਾਂ ਮੈਂ ਇੱਥੇ ਕਿਸ ਤਰ੍ਹਾਂ ਦੱਸ ਸਕਦਾ ਹਾਂ ਕਿ ਕਬਰ ਵਿੱਚ ਪੈਣ ਵਾਲਾ ਗੁਰਮੁਖ ਹੈ ਜਾਂ ਮਨਮੁਖ। ਕਬਰ ਵਿੱਚ ਪੈਣਾ/ਮਰਨਾ ਤਾਂ ਹਰ ਇੱਕ ਨੇ ਹੈ”।

ਮੇਰੇ 14-07-12 ਦੇ ਪੱਤਰ ਵਿੱਚੋਂ ਕੌਪੀ ਪੇਸਟ-

“ਵੀਰ ਜੀ! ਸੁੱਤੇ ਤੋਂ ਵੀ ਭਾਵ ਮੌਤ ਤੋਂ ਹੀ ਹੈ। ਸ਼ਬਦ ਵਿੱਚ ਦੱਸਿਆ ਹੈ ਧਨ, ਜੋਬਨੁ, ਅਰੁ ਫੁਲੜਾ, ਜਿਵੇਂ ਚਾਰ ਦਿਨ ਦੇ ਪਰਾਹੁਣੇ ਹਨ ਇੱਕ ਦਿਨ ਸਭ ਨੇ ਨਾਸ਼ ਹੋ ਜਾਣਾ ਹੈ, ਇਸੇ ਤਰ੍ਹਾਂ ਇੱਥੇ ਇਹ ਸਮਝਾਇਆ ਗਿਆ ਹੈ ਕਿ ਮੇਰੇ ਸੱਜਣ ਮੌਤ ਵਾਲੇ ਜਿਸ ਰਸਤੇ ਚਲੇ ਗਏ ਹਨ ਉਸੇ ਰਸਤੇ ਮੈਂ ਵੀ ਚਲੇ ਜਾਣਾ ਹੈ…. ।

ਵੀਰ ਜੀ! ਕਿਸੇ ਨਾ ਸਮਝ ਨੂੰ ਤਾਂ ਸਮਝਾਇਆ ਜਾ ਸਕਦਾ ਹੈ, ਪਰ ਜਿਹੜਾ ਬੰਦਾ ਜਾਣਬੁਝ ਕੇ ਨਾ ਸਮਝਣ ਦੀ ਐਕਟਿੰਗ ਕਰ ਰਿਹਾ ਹੋਵੇ ਉਸ ਨੂੰ ਕਿਵੇਂ ਸਮਝਾਇਆ ਜਾ ਸਕਦਾ ਹੈ। ਮੈਂ ਬਾਰ ਬਾਰ ਇਕੋ ਹੀ ਗੱਲ ਦਾ ਜਵਾਬ ਦੇਈ ਜਾ ਰਿਹਾ ਹਾਂ, ਪਰ ਫੇਰ ਤੁਸੀਂ ਬਾਰ ਬਾਰ ਉਹੀ ਗੱਲ ਦੁਹਰਾਈ ਜਾ ਰਹੇ ਹੋ। ਇੱਥੇ ਖਾਲੀ ਥਾਂ ਤੁਸੀਂ ਆਪ ਭਰ ਲੈਣੀ ਬਾਕੀ ਦੀ ਪੰਗਤੀ ਮੈਂ ਲਿਖ ਰਿਹਾ ਹਾਂ “………ਗੁਰਮੁਖ ਵੀ ਅਤੇ ਮਨਮੁਖ ਸਾਰੇ ਹੀ ਹਨ/ਸਨ” )))

ਵੀਰ ਜੀ! ਬੜੇ ਹੀ ਸਾਫ ਅਤੇ ਸਿੱਧੇ ਸਾਦੇ ਲਫਜ਼ਾਂ ਵਿੱਚ ਜਵਾਬ ਦੇ ਦਿੱਤਾ ਗਿਆ ਹੈ। ਜੇ ਤੁਹਾਡੀ ਅਜੇ ਵੀ ਤਸੱਲੀ ਨਹੀਂ ਹੋਈ ਹੈ ਤਾਂ ਮਿਹਰਬਾਨੀ ਕਰਕੇ ਤਸੱਲੀ ਨਾ ਹੋਣ ਦਾ ਕਾਰਣ ਦੱਸ ਦਿਉ ਜੀ ਤਾਂ ਕਿ ਫੇਰ ਤੋਂ ਤਸੱਲੀ-ਬਖਸ਼ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਜਾ ਸਕੇ।

ਵੀਰ ਜੀ! ਤੁਹਾਡੇ ਮੁਤਾਬਕ ਇਨ੍ਹਾਂ ਸੰਬੰਧਤ ਪੰਗਤੀਆਂ ਦੇ ਕੀ ਅਰਥ ਹਨ ਅਤੇ ਮੜ੍ਹੀਆਂ ਵਿੱਚ ਸੁੱਤੇ ਲੋਕ ਤੁਹਾਡੇ ਮੁਤਾਬਕ ਗੁਰਮੁਖ ਸਨ ਕਿ ਮਨਮੁਖ?

ਤੁਸੀਂ ਲਿਖਿਆ ਹੈ-

“…ਕੀ ਤੁਸੀਂ ਪੰਜਾਬ ਸਰਕਾਰ ਜਾਂ ਪੰਜਾਬ ਦੇ ਬਾਕੀ ਲੋਕਾਂ ਨੂੰ ਕਿਹਾ ਹੈ ਕਿ ਭਾਈ ਇਨ੍ਹਾਂ ਲੋਕਾਂ ਦੀ ਮਦਦ ਨਾ ਕਰੋ, ਇਨ੍ਹਾਂ ਨੂੰ ਮਰਨ ਦਿਓ, ਕਿਉਂਕਿ ਇਹ ਲੋਕ ਆਪਣੇ ਪਿਛਲੇ ਜਨਮ ਵਿੱਚ ਕੀਤੇ ਮਾੜੇ ਕਰਮਾਂ ਕਰਕੇ ਹੀ ਅੱਜ ਇਸ ਰੋਗ ਨਾਲ ਪੀੜਿਤ ਹਨ?”

ਵੀਰ ਜੀ! ਮੇਰੇ ਤੇ ਕੀਤੇ ਗਏ ਇਸ ਸਵਾਲ ਦੇ ਸੰਬੰਧ ਵਿੱਚ ਮੇਰੀ ਲਿਖਤ ਦੀ ਕੌਪੀ-ਪੇਸਟ ਲਗਾ ਦੇਣੀ ਜੀ, ਤਾਂ ਕਿ ਜਵਾਬ ਦੇਣ ਵਿੱਚ ਮੈਨੂੰ ਆਸਾਨੀ ਰਹੇ। ਵੀਰ ਜੀ! ਮਿਹਰਬਾਨੀ ਕਰਕੇ ਜੇ ਮੇਰੀ ਸੰਬੰਧਤ ਲਿਖਤ ਵਿੱਚ ਕੋਈ ਗੁਰਬਾਣੀ ਹਵਾਲੇ ਦਿੱਤੇ ਗਏ ਹੋਣ ਤਾਂ ਉਹ ਵੀ ਜਰੂਰ ਨਾਲ ਕੌਪੀ-ਪੇਸਟ ਕਰ ਦੇਣੇ ਜੀ। ਤਾਂ ਕਿ ਇਹ ਸਮਝਣ’ ਚ ਆਸਾਨੀ ਰਹੇ ਕਿ ਤੁਹਾਨੂੰ ਮੇਰੀ ਕਿਸੇ ਲਿਖਤ ਸੰਬੰਧੀ ਇਤਰਾਜ ਹੈ ਜਾਂ ਗੁਰਬਾਣੀ ਫੁਰਮਾਨ ਸੰਬੰਧੀ?

“ਮਾਤ ਪਿਤਾ ਬਨਿਤਾ ਸੁਤ ਬੰਧਪ ਇਸਟ ਮੀਤ ਅਰੁ ਭਾਈ॥ ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤਹਿ ਕੋ ਨ ਸਹਾਈ॥” (700)

ਇਨ੍ਹਾਂ ਪੰਗਤੀਆਂ ਦੇ ਮੇਰੇ ਵੱਲੋਂ ਪੇਸ਼, ਪ੍ਰੋ: ਸਾਹਿਬ ਸਿੰਘ ਜੀ ਦੇ ਕੀਤੇ ਅਰਥ- “ਹੇ ਭਾਈ! ਮਾਂ, ਪਿਉ, ਇਸਤ੍ਰੀ, ਪੁੱਤਰ, ਰਿਸ਼ਤੇਦਾਰ, ਪਿਆਰੇ ਮਿੱਤਰ ਅਤੇ ਭਰਾ- ਇਹ ਸਾਰੇ ਪਹਿਲੇ ਜਨਮਾਂ ਦੇ ਸੰਜੋਗਾਂ ਕਰਕੇ (ਇੱਥੇ) ਮਿਲ ਪਏ ਹਨ। ਅਖੀਰ ਵੇਲੇ ਇਹਨਾਂ ਵਿੱਚੋਂ ਕੋਈ ਭੀ ਸਾਥੀ ਨਹੀਂ ਬਣਦਾ॥”

ਇਹ ਅਰਥ ਤੁਹਾਨੂੰ ਮਨਜ਼ੂਰ ਨਹੀਂ ਪਰ ਨਾਲ ਹੀ ਇਹ ਵੀ ਲਿਖ ਰਹੇ ਹੋ-

“ਵੈਸੇ ਬਹੁਤ ਚੰਗੀ ਗੱਲ ਹੈ ਕਿ ਤੁਸੀਂ (ਜਾਣੀ ਕਿ ਮੈਂ) ਇਹਨਾਂ ਪੰਗਤੀਆਂ ਦੀ ਪ੍ਰੋ: ਸਾਹਿਬ ਸਿੰਘ ਜੀ ਵੱਲੋਂ ਕੀਤੀ ਵਿਆਖਿਆ ਨੂੰ ਮੰਨਦੇ ਹੋ. .”।

ਵੀਰ ਜੀ! ਮੈਂ ਇਨ੍ਹਾਂ ਦੋਨਾਂ ਆਪਾ ਵਿਰੋਧੀ ਲੱਗਦੀਆਂ ਗੱਲਾਂ ਦਾ ਮਤਲਬ ਨਹੀਂ ਸਮਝ ਸਕਿਆ। ਠੀਕ ਤਰ੍ਹਾਂ ਸਮਝਾਣ ਦੀ ਖੇਚਲ ਕਰਨੀ ਜੀ।

ਇਸੇ ਵਿਸ਼ੇ ਸੰਬੰਧੀ ਅੱਗੇ ਤੁਸੀਂ ਲਿਖਿਆ ਹੈ- “ਮੈਂ ਤਾਂ ਇਹਨਾਂ ਪੰਗਤੀਆਂ ਦੇ ਇਹ ਅਰਥ ਸਮਝੇ ਹਨ ਤਾਂ ਹੀ ਮੈਂ ਆਪ ਜੀ ਪਾਸੋਂ ਪੁੱਛਿਆ ਸੀ ਜੇ ਕੋਈ ਹੋਰ ਮਤਲਬ ਹੈ ਤਾਂ ਦੱਸ ਦੇਣਾ ਤਾਂ ਜੋ ਮੇਰੀ ਜਾਣਕਾਰੀ ਵਿੱਚ ਵਾਧਾ ਹੋ ਸਕੇ”।

ਵੀਰ ਜੀ! ਮੈਂ ਨਹੀਂ ਸਮਝ ਸਕਿਆ ਕਿ ਇਨ੍ਹਾਂ ਪੰਗਤੀਆਂ ਦੇ ਤੁਸੀਂ ਕੀ ਅਰਥ ਸਮਝੇ/ ਸਮਝਾਏ ਹਨ, ਦੁਬਾਰਾ ਤੋਂ ਠੀਕ ਤਰ੍ਹਾਂ ਇਹ ਗੱਲ/ ਅਰਥ ਸਮਝਾਣ ਦੀ ਖੇਚਲ ਕਰਨੀ ਜੀ, ਤਾਂ ਕਿ ਇਨ੍ਹਾਂ ਪੰਗਤੀਆਂ ਨਾਲ ਜੁੜੇ ਤੁਹਾਡੇ ਸਵਾਲਾਂ ਬਾਰੇ ਵਿਚਾਰ ਕੀਤੀ ਜਾ ਸਕੇ।

ਗੁਰਸ਼ਰਨ ਸਿੰਘ ਜੀ! ਮੇਰੇ 14-07-12 ਦੇ ਪੱਤਰ ਵਿੱਚੋਂ ਕੌਪੀ-ਪੇਸਟ:

( ((ਪਾਠਕ ਸੱਜਣੋਂ!

ਜਿਸ ਤਰ੍ਹਾਂ ਕਿ ਸਾਰੇ ਪਾਠਕਾਂ ਨੂੰ ਪਤਾ ਹੀ ਹੈ ਕਿ ਇਸ ਮੌਜੂਦਾ ਚੱਲ ਰਹੀ ਵਿਚਾਰ ਚਰਚਾ ਵਿੱਚ ਮੁੱਖ ਮੁੱਦਾ ਇਹ ਉੱਠਿਆ ਸੀ ਕਿ ‘ਕੀ ਗੁਰਬਾਣੀ ਵਿੱਚੋਂ ਕੋਈ ਇੱਕ ਵੀ ਉਦਾਹਰਣ ਪੇਸ਼ ਕੀਤੀ ਜਾ ਸਕਦੀ ਹੈ, ਜਿਸ ਦਾ ਸਿੱਧੇ ਅਤੇ ਸਾਫ ਲਫਜ਼ਾਂ ਵਿੱਚ ਅਰਥ ਹੋਵੇ ਕਿ ਚਾਹੇ ਕੋਈ ਗੁਰਮੁਖ ਹੋਵੇ ਜਾਂ ਮਨਮੁਖ, ਮਰਨ ਤੋਂ ਬਾਅਦ ਕਿਸੇ ਦਾ ਵੀ ਮੁੜ ਜਨਮ ਨਹੀਂ ਹੁੰਦਾ ਅਰਥਾਤ ਆਵਾਗਵਣ ਨਹੀਂ ਹੁੰਦਾ। ਜਿਸ ਇੱਕ ਉਦਾਹਰਣ ਨੂੰ ਆਧਾਰ/ ਪੈਟਰਨ ਮੰਨਕੇ ਅਜੋਕੀਆਂ ਵਿਆਖਿਆਵਾਂ ਹੋ ਰਹੀਆਂ ਹਨ ਜਿਨ੍ਹਾਂ ਵਿੱਚ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਗੁਰਮਤਿ ਆਵਾਗਵਣ ਨੂੰ ਨਹੀਂ ਮੰਨਦੀ। ਜਿਸ ਇੱਕ ਉਦਾਹਰਣ ਨੂੰ ਮੁਖ ਰੱਖ ਕੇ ਬਾਕੀ ਚਾਹੇ ਸਾਰੀ ਗੁਰਬਾਣੀ ਦੇ ਭਾਵਾਰਥ ਕੀਤੇ ਗਏ ਹੋਣ।

ਸੋ ਅੱਜ ਤੱਕ ਕੋਈ ਵੀ ਸੱਜਣ ਕੋਈ ਇੱਕ ਵੀ ਉਦਾਹਰਣ ਪੇਸ਼ ਨਹੀਂ ਕਰ ਸਕਿਆ। ਵਿਸ਼ੇ ਨੂੰ ਉਲਝਾਉਣ ਲਈ ਹੋਰ ਬਹੁਤ ਬਹਿਸਾਂ ਹੋ ਰਹੀਆਂ ਹਨ ਪਰ ਕੋਈ ਇੱਕ ਵੀ ਉਦਾਹਰਣ ਮੇਰੇ ਕਹੇ ਮੁਤਾਬਕ ਪੇਸ਼ ਨਹੀਂ ਕੀਤੀ ਜਾ ਸਕੀ।)))

ਗੁਰਸ਼ਰਨ ਸਿੰਘ ਜੀ! ਮੇਰਾ ਇਹ ਉੱਪਰ ਲਿਖਿਆ ਸਵਾਲ ਸਾਰੇ ਪਾਠਕਾਂ ਲਈ ਹੈ, ਇਸ ਲਈ ਚਾਹੋ ਤਾਂ ਤੁਸੀਂ ਵੀ ਕੋਈ ਗੁਰਬਾਣੀ ਉਦਾਹਰਣ ਪੇਸ਼ ਕਰ ਸਕਦੇ ਹੋ। ਜੇ ਨਾ ਕਰਨੀ ਚਾਹੋ ਤਾਂ ਮਿਹਰਬਾਨੀ ਕਰਕੇ ਦੱਸ ਜਰੂਰ ਦੇਣਾ ਕਿ ਤੁਸੀਂ ਉਦਾਹਰਣ ਪੇਸ਼ ਨਹੀਂ ‘ਕਰਨੀ ਚਾਹੁੰਦੇ/ਕਰ ਸਕਦੇ’।

ਧੰਨਵਾਦ।

ਜਸਬੀਰ ਸਿੰਘ (ਕੈਲਗਰੀ) 07-08-12


(07/08/12)
ਮਨਜੀਤ ਸਿੰਘ “ਚਕਰ”

ੴਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਹਾੜੀ ਦੇ ਦਿਨ ਨੇ ਅੱਜ ਗਿੰਦਰ ਮਿਸਤਰੀ ਨੇ ਸਵੇਰੇ ਸਵੇਰੇ ਸਾਣ ਚਲਾ ਲਿਆ ਬੰਤਾ, ਮੱਘਰ, ਤੇ ਪਾਲਾ ਮਿਸਤਰੀ ਦੇ ਕੋਲ ਬੇਠੇ ਨੇ ਦੰਦੇ ਕਡਾਣਲਈ ਸਾਡੀ ਕੰਧ ਨਾਲ ਲਗਦੀ ਸੀ ਪੰਜ ਫੁਟ ਕੰਧ ਤੋ ਮਿਸਤਰੀ ਦੇ ਘਰ ਆਇਆ ਗਿਆ ਸਾਰਾ ਪਤਾ ਲੱਗ ਜਾਂਦਾ ਸੀ । ਗਰਮੀ ਦੇ ਦਿਨ ਕਰਕੇ ਮੈ ਵਿਹੜੇ ਚ ਈ ਸ਼ੌਦਾ ਸੀ ਜਦੋ ਗਿਦਰ ਨੇ ਆਪਣੀ ਸ਼ਾਣ ਚਲਾਉਣੀ ਮੇਰੀ ਇਕਦੱਮ ਅੱਖ ਖੁੱਲ ਜਾਦੀ । ਪਰ ਰਾਤੀ ਮੱਛਰ ਨੇ ਸਾਉਣ ਨਾ ਦਿੱਤਾ ਮੈ ਘੇਸਲ ਜੀ ਮਾਰ ਕੇ ਪਿਆ ਰਹਾ ।
ਮਾਂ ਨੇ ਬੜੀਆ ਅਵਾਜਾਂ ਮਾਰੀਆ ਵੇ ਉਠ ਖੜ। ਸੂਰਜ ਗੋਡੇ ਗੋਡੇ ਚੜ ਆਇਆ ਈ । ਸੁਤੇ ਪਏ ਨੂ ਜਗਾਉਣਾ ਸੋਖਾ ਏ ਪਰ ਜੋ ਜਾਣ ਬੁਝ ਕੇ ਸੁਤਾ ਉਸਨੂੰ ਉਠਾਉਣਾ ਬੜਾ ਆਉਖਾ । ਗਿੰਦਰ ਮਿਸਤ੍ਰੀ ਨੇ ਸਾਣ ਦੇ ਰੌਲੇ ਵਿਚ ਮੱਘਰ ਨੂੰ ਪੁਛਿਆ ਬਾਈ ਅੱਜ ਸਵੇਰੇ ਸਵੇਰੇ ਦਾਤੀਆਂ ਚੁੱਕ ਲਿਆਇਆ । ਮੱਘਰ ਕਹਿੰਦਾ ਕੱਲ ਹੋਕਾ ਨੀ ਸੁਣਿਆ ਦੋ ਵਾਰੀ ਬਾਬੇ ਨੇ ਬੋਲਿਆ ਸਪੀਕਰ ਚ ਕੇ ਝਿੜੀ ਵਾਲੇ ਬਾਬਿਆ ਦੀ ਹਾੜੀ ਵੱਡਣ ਲਈ ਆਪੋ ਆਪਣੀਆਂ ਦਾਤੀਆਂ ਲੈ ਕੇ ਘਰ ਦਾ ਕੱਲਾ ਕੱਲਾ ਬੰਦਾ ਸਵੇਰੇ 10ਵਜੇ ਮੱਲੇ ਵਾਲੇ ਅੱਡੇ ਤੇ ਪਹੁੰਚਜਾਵੇ ਬਾਬਿਆਂ ਦੀਆਂ ਟਰਾਲੀਆ ਸੇਵਾਦਾਰਾਂ ਨੂੰ ਲੈ ਜਾਣਗੀਆ । ਪਾਲਾ ਬੋਲਿਆ ਹਾਂ ਬਾਈ ਵੱਡੇ ਬਾਬੇ ਤਾ ਬੜੀ ਕਰਣੀ ਵਾਲੇ ਸੀ ਪਰ ਉਨ੍ਹਾਂ ਦੇ ਸਰੀਰ ਛੱਡਣ ਤੋ ਬਾਅਦ ਤਾ ਡੇਰੇ ਵਿੱਚ ਉਹ ਗੱਲ ਜੀ ਨੀ ਰਹੀ । ਬੰਤਾ ਕਹਿੰਦਾ ਨਹੀ ਪਾਲਾ ਸਿੰਉ ਐਤਕੀ ਮੱਸਿਆ ਤੇ ਗੱਦੀ ਛੋਟੇ ਬਾਬਿਆ ਨੂੰ ਦੇਤੀ । ਪਾਲਿਆ ਕਿੱਥੇ ਰੈਨਾ ਏਨਾਂ ਇਕੱਠ ਸੀ ਡੇਰੇ ਅਕਾਲ ਤਖਤ ਦਾ ਜੱਥੇਦਾਰ ਆਪ ਪੱਗ ਬਾਬਾ ਜੀ ਨੂੰ ਬੰਨ ਕੇ ਗਿਆ । ਮੈਥੌ ਰਹਾ ਨਾ ਗਿਆ ਆਪਣਾ ਖੇਸ ਜਿਹਾ ਲਾਹ ਕੇ ਕੰਧ ਟੱਪ ਕੇ ਉਨ੍ਹਾ ਕੋਲ ਚਲਿਆ ਗਿਆ । ਮਿਸਤ੍ਰੀ ਨੇ ਵੀ ਦੰਦੇ ਕੱਡ ਲਏ ਤੇ ਸਾਣ ਬੰਦ ਕਰ ਦਿੱਤੀ ਸੀ ਮੈ ਪੁਛਿਆਂ ਬਾਬਾ ਪਾਲਾ ਸਿੰਉ ਤੇਰੇ ਤੇ ਗਾਤਰਾ ਪਾਇਆ ਨਾਲੇ ਰੋਜ ਗੁਰਦੁਆਰੇ ਜਾਨਾ ਕਦੀ ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਨੀ ਸੁਣਿਆ ਕੇ ਜਿਹੜੇ ਸੰਤ ਬਣਕੇ ਗੱਦੀਆ ਦੇਦੇ ਨੇ ਬਾਬਾ ਨਾਨਕ ਕਹਿੰਦਾ ਉਹ ਮੂਰਖ ਨੇ । ਤੇ ਲੈਣ ਵਾਲੇ ਬੇਸ਼ਰਮ ਅਸੀ ਤਾ ਫਿਰ ਝਿੜੀਆਂ ਵਾਲੇ, ਕਬਰ ਵਾਲੇ, ਤੇ ਲਾਲਾਂ ਵਾਲੇ ਨੂੰ ਮੰਨਣ ਵਾਲੇ ਮਹਾਮੂਰਖ ਹੋਏ ਜੋ ਪਠ ਵੀ ਕਰਦੇ ਹਾ ਕਥਾ ਵੀ ਸੁਣਦੇਹ ਪਰ ਮੰਨਦੇ ਅਸੀ ਆਪਣੇ ਬਾਬਿਆ ਦੀ ਬਾਬੇ ਨਾਨਕ ਦੀ ਨੀ ਬਾਬਾ ਨਾਨਕ ਤਾ ਕਹਿੰਦਾ ਈ.................................................................. ਸਲੋਕ
ਸਲੋਕ ਮਃ ੧ ॥ ਕੁਲਹਾਂ ਦੇਂਦੇ ਬਾਵਲੇ ਲੈਂਦੇ ਵਡੇ ਨਿਲਜ ॥ ਚੂਹਾ ਖਡ ਨ ਮਾਵਈ ਤਿਕਲਿ ਬੰਨ੍ਹ੍ਹੈ ਛਜ ॥ ਦੇਨ੍ਹ੍ਹਿ ਦੁਆਈ ਸੇ ਮਰਹਿ ਜਿਨ ਕਉ ਦੇਨਿ ਸਿ ਜਾਹਿ ॥ ਨਾਨਕ ਹੁਕਮੁ ਨ ਜਾਪਈ ਕਿਥੈ ਜਾਇ ਸਮਾਹਿ ॥ ਫਸਲਿ ਅਹਾੜੀ ਏਕੁ ਨਾਮੁ ਸਾਵਣੀ ਸਚੁ ਨਾਉ ॥ ਮੈ ਮਹਦੂਦੁ ਲਿਖਾਇਆ ਖਸਮੈ ਕੈ ਦਰਿ ਜਾਇ ॥ ਦੁਨੀਆ ਕੇ ਦਰ ਕੇਤੜੇ ਕੇਤੇ ਆਵਹਿ ਜਾਂਹਿ ॥ ਕੇਤੇ ਮੰਗਹਿ ਮੰਗਤੇ ਕੇਤੇ ਮੰਗਿ ਮੰਗਿ ਜਾਹਿ ॥੧॥ {ਪੰਨਾ 1286}
ਅਰਥ:- ਉਹ ਲੋਕ ਮੂਰਖ ਕਮਲੇ ਹਨ ਜੋ (ਚੇਲਿਆਂ ਨੂੰ) (ਸੇਹਲੀ-) ਟੋਪੀ ਦੇਂਦੇ ਹਨ (ਤੇ ਆਪਣੇ ਆਪ ਨੂੰ ਮਸ਼ਹੂਰ ਕਰਨ ਲਈ ਆਪਣੇ ਥਾਂ ਗੱਦੀ ਦੇਂਦੇ ਹਨ; ਇਹ ਸੇਹਲੀ-ਟੋਪੀ) ਲੈਣ ਵਾਲੇ ਭੀ ਬਦੀਦ ਹਨ (ਜੋ ਨਿਰੀ ਸੇਹਲੀ-ਟੋਪੀ ਨਾਲ ਆਪਣੇ ਆਪ ਨੂੰ ਬਰਕਤਿ ਦੇਣ ਦੇ ਸਮਰੱਥ ਸਮਝ ਲੈਂਦੇ ਹਨ) (ਇਹਨਾਂ ਦੀ ਹਾਲਤ ਤਾਂ ਇਉਂ ਹੀ ਹੈ ਜਿਵੇਂ) ਚੂਹਾ (ਆਪ ਹੀ) ਖੁੱਡ ਵਿਚ ਸਮਾ (ਵੜ) ਨਹੀਂ ਸਕਦਾ, (ਤੇ ਉਤੋਂ) ਲੱਕ ਨਾਲ ਛੱਜ ਬੰਨ੍ਹ ਲੈਂਦਾ ਹੈ ।
ਹੇ ਨਾਨਕ! (ਇਹੋ ਜਿਹੀਆਂ ਗੱਦੀਆਂ ਥਾਪ ਕੇ) ਜੋ ਹੋਰਨਾਂ ਨੂੰ ਅਸੀਸਾਂ ਦੇਂਦੇ ਹਨ ਉਹ ਭੀ ਮਰ ਜਾਂਦੇ ਹਨ ਤੇ ਅਸੀਸਾਂ ਲੈਣ ਵਾਲੇ ਭੀ ਮਰ ਜਾਂਦੇ ਹਨ, ਪਰ ਪਰਮਾਤਮਾ ਦੀ ਰਜ਼ਾ ਸਮਝੀ ਨਹੀਂ ਜਾ ਸਕਦੀ ਕਿ ਉਹ (ਮਰ ਕੇ) ਕਿਥੇ ਜਾ ਪੈਂਦੇ ਹਨ (ਭਾਵ, ਨਿਰੀਆਂ ਸੇਹਲੀ-ਟੋਪੀ ਤੇ ਅਸੀਸਾਂ ਪ੍ਰਭੂ ਦੀ ਹਜ਼ੂਰੀ ਵਿਚ ਕਬੂਲ ਪੈਣ ਲਈ ਕਾਫ਼ੀ ਨਹੀਂ ਹਨ; ਮੁਰਸ਼ਿਦ ਦੀ ਚੇਲੇ ਨੂੰ ਅਸੀਸ ਤੇ ਸੇਹਲੀ-ਟੋਪੀ ਜੀਵਨ ਦਾ ਸਹੀ ਰਸਤਾ ਨਹੀਂ ਹੈ) ।
ਮੈਂ ਤਾਂ ਸਿਰਫ਼ ‘ਨਾਮ’ ਹੀ ਹਾੜੀ ਦੀ ਫ਼ਸਲ ਬਣਾਇਆ ਹੈ ਤੇ ਸੱਚਾ ਨਾਮ ਹੀ ਸਾਉਣੀ ਦੀ ਫ਼ਸਲ, (ਭਾਵ, ‘ਨਾਮ’ ਹੀ ਮੇਰੇ ਜੀਵਨ-ਸਫ਼ਰ ਦੀ ਪੂੰਜੀ ਹੈ), ਇਹ ਮੈਂ ਇਕ ਐਸਾ ਪਟਾ ਲਿਖਾਇਆ ਹੈ ਜੋ ਖਸਮ-ਪ੍ਰਭੂ ਦੀ ਹਜ਼ੂਰੀ ਵਿਚ ਜਾ ਅੱਪੜਦਾ ਹੈ (ਨੋਟ:- ਪੀਰ ਆਪਣੇ ਚੇਲਿਆਂ ਤੋਂ ਹਾੜੀ ਤੇ ਸਾਵਣੀ ਦੇ ਫ਼ਸਲ ਸਮੇ ਜਾ ਕੇ ਕਾਰ-ਭੇਟ ਲੈਂਦੇ ਹਨ) ।
ਦੁਨੀਆ ਦੇ (ਪੀਰਾਂ ਮੁਰਸ਼ਿਦਾਂ ਦੇ ਤਾਂ) ਬੜੇ ਅੱਡੇ ਹਨ, ਕਈ ਇਥੇ ਆਉਂਦੇ ਤੇ ਜਾਂਦੇ ਹਨ; ਕਈ ਮੰਗਤੇ ਇਹਨਾਂ ਪਾਸੋਂ ਮੰਗਦੇ ਹਨ ਤੇ ਕਈ ਮੰਗ ਮੰਗ ਕੇ ਤੁਰ ਜਾਂਦੇ ਹਨ (ਪਰ ਪ੍ਰਭੂ ਦਾ ‘ਨਾਮ’-ਰੂਪ ਪਟਾ ਇਹਨਾਂ ਤੋਂ ਨਹੀਂ ਮਿਲ ਸਕਦਾ) ।1। ਮਿਸਤ੍ਰੀ ਤੇ ਪਾਲਾ ਤਾ ਮੰਨ ਗਏ ਅਸੀ ਤੇ ਕਦੀ ਏ ਸ਼ਬਦ ਸੁਣਿਆ ਈ ਨਹੀ । ਅੱਛਾ ਬਾਬਾ ਨਾਨਕ ਇਉ ਕਹਿੰਦਾ । ਪਰ ਮੱਘਰ ਕਹਿੰਦਾ ........... ਥੋਨੂੰ ਕੀ ਪਤਾ ਐਵੈ ਬਾਬਿਆ ਦੀ ਨਿੰਦਾ ਕਰੀ ਜਾਨੇ ਓ । ਮੇਰੇ ਅੰਦਰੋ ਇਕ ਆਂਹ ਜੀ ਨਿਕਲੀ ਕੇ ਭਾਵੇ ਕਿੰਨਾ ਪ੍ਰਚਾਰ ਹੋਈ ਜਾਵੇ ਜਿਹੜੇ ਮੇਰੇ ਵਾਂਗੂੰ ਘੇਸਲ ਜੀ ਮਾਰ ਕੇ ਪਏ ਨੇ ਉਨ੍ਹਾਂ ਨੂੰ ਸਮਜਾਉਣਾ ਬੜਾ ਆਉਖਾ ਈ , ਖੈਰ ਗੁਰੂ ਮੇਹਰ ਕਰੇ ,,,,, “ ਮਨਜੀਤ ਸਿੰਘ ਚਕਰ

********************************************************
ੴ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਇਕ ਦਿਨ ਮੈ ਕੁੰਢੇ ਅਮਲੀ ਦੇ ਮਰਗ ਦੇ ਭੋਗ ਤੇ ਗਿਆ ਹੈ ਬਲੈਕ ਕਰ ਕਰ ਕੇ ਉਸਨੇ ਚੰਗੀ ਜਮੀਨ ਬਣਾ ਲਈ ਸੀ। ਪਹਿਲਾ ਉਹ ਸਾਇਕਲ ਤੇ ਡੋਡੇ ਵੇਚਦਾ ਹੁੰਦਾ ਸੀ । ਉਹ ਕਹਿੰਦੇ ਨੇ ਨਾ ਜੀਦੇ ਘਰ ਦਾਣੇ ੳੇਹਦੇ ਕਮਲੇ ਵੀ ਸਿਆਣੇ।ਪਰ ਅੱਜ ਉਨੂੰ ਮੂਹ ਤੇ ਤਾ ਕੋਈ ਅਮਲੀ ਨਹੀ ਸੀ ਕਹਿੰਦਾ ਪਿਠ ਪਿਛੇ ਤਾ ...................॥ ਰਾਗੀ ਸਿੰਘਾ ਨੇ ਸਬਦ ਪੜਿਆ ਆਪਣੇ ਸੇਵਕ ਕੀ ਆਪੇ ਰਾਖੈ ..........॥ ਗੁਰਮੁਖਿ ਜਨਮ ਸਵਾਰਿ ਦਰਗਹ ਚਲਿਆ...............
....॥ ਸਾਕ ਸਕੀਰੀਆਂ ਵਾਲੇਆ ਦਾ ਤੇ ਪਿੰਡ ਵਾਲਿਆ ਦਾ ਇਕੱਠ ਚੋਖਾ ਸੀ ਰੁਪਈਆਂ ਨਾਲ ਵਾਜਾ ਭਰ ਗਿਆ ਪਰ ਮੇਰੇ ਮਨ ਵਿਚ ੳਹਦਾ ਨਕਸਾ ਬਣਿਆ ਪਿਆਾ ਸੀ ਸੇਵਕ ਕਾਹਦਾ ਕਦੀ ਗੁਰੂ ਘਰ ਦੇ ਪਿਛਲੇ ਪਾਸਿਉ ਵੀ ਨੀ ਸੀ ਲੰਗਿਆ ਬਸ ਪੱਠੇ ਲੈ ਕੇ ਜਾ ਤੇ ਪੈੜਾਂ ਤੇ ਬੈਠਾ ਰਹਿੰਦਾ ਸੀ ਨਹੀ ਜਾਂ ਫਿਰ ਘੋਗੇ ਹੋਣਾ ਨਾਲ ਮਸੀਤਵਾਲੇ ਸਕੂਲ ਚ ਚਿਲਮਾਂ ਪੀਦਾਂ ਮੈ ਕਈ ਵਾਰ ਦੇਖਿਆ ਸੀ । ਇਕ ਦਮ ਸੋਚਾਂ ਦੀ ਲੜੀ ਟੁੱਟ ਗਈ ਜਦੋ ਹੂਟਰ ਦੀ ਅਵਾਜ ਕੰਨਾਂ ਵਿੱਚ ਪਈ ਸਾਰਿਆਂ ਦੇ ਮੂੰਹ ਦਰਵਾਜੇ ਵੱਲ ਨੂੰ ਹੋ ਗਏ ਇਲਾਕੇ ਦੇ ਐਮ. ਐਲ. ਏ. ਜਦ ਗੱਡੀ ਚੋ ਨਿਕਲੇ ਤਾ ਪਾਰਟੀ ਵਾਲਿਆ ਨੇ ਸੁਆਗਤ ਕੀਤਾ ਫਿਰ ਮੱਥਾਟੇਕ ਕੇ ਸੰਗਤ ਵਿੱਚ ਬੈਠ ਗਿਆ। ਸੈਕਟਰੀ ਨੇ ਸਪੀਕਰ ਵਿੱਚ ਬੋਲਿਆ ਅਸੀ ਐਮ ਐਲ ਏ ਸਾਬ ਨੂੰ ਜੀ ਆਇਆਂ ਆਖਦੇ ਹਾ ਉਨਾਂ ਨੂੰ ਜਰੂਰੀ ਕੰਮ ਏ ਇਸ ਲਈ 10 ਮਿੰਟ ਕੁੰਢਾ ਸਿੰਘ ਨੂੰ ਸਰਧਾਜਲੀ ਦੇਣਗੇ। ਐਮ ਐਲ ਏ ਨੇ ਤਾਂ ਤਾਰੀਫਾਂ ਦੇ ਪੁਲ ਬੰਨ ਦਿੱਤੇ। ਮੈ ਗੋਡਿਆ ਵਿੱਚ ਮੂੰਹ ਦੇ ਕੇ ਮਸਾਂ ਹਾਸਾ ਰੋਕਿਆ।ਫਿਰ ਸਾਰੇ ਅੰਤਮ ਅਰਦਾਸ ਵਿਚ ਸਾਮਲ ਹੋਏ ਮੇਵਾ ਸਿੰਘ ਨੇ ਇਕ ਬਿਸਤਰਾ ਕੁਝ ਭਾਂਡੇ ਸਟੇਜ ਦੇ ਕੋਲ ਰੱਖ ਦਿੱਤੇ । ਫਿਰ ਮੈਨੂੰ ਬੜੀ ਹੈਰਾਨੀ ਹੋਈ ਜਦੋ ਗ੍ਰੰਥੀ ਸਿੰਘ ਨੇ ਅਰਦਾਸ ਕਰਦੇਆ ਇਹ ਬੋਲ ਆਖੇ ਕੇ ਸਤਿਗੁਰੂ ਜੀ ਆਪ ਜੀ ਦੇ ਚਰਣ ਸੇਵਕ ਕੁੰਢਾ ਸਿੰਘ ਨੂੰ ਚਰਣਾ ਵਿਚ ਨਿਵਾਸ ਬਕਸਣਾ, ਪਰਿਵਾਰ ਵੱਲੋ ਬਿਸਤਰਾ ਤੇ ਭਾਂਡੇ ਕੁੰਢਾ ਸਿੰਘ ਨਮਿੱਤ ਦਿਤੇ ਗਏ ਨੇ ਪ੍ਰਲੋਕ ਵਿਚ ਪਾਠ ਦਾ ਫਲ ਤੇ ਸਾਰਾ ਸਮਾਨ ਵਿਛੜੀ ਰੂਹ ਨੂੰ ਬਕਸ਼ਣਾ । ਫਿਰ ਮੈਨੂੰ ਨੀ ਪਤਾ ਲੱਗਿਆ ਦੋਹਰਾ ਕਦੋ ਪੜਿਆ ਗਿਆ। ਮੇਰਾ ਧਿਆਨ ਆਸਾ ਦੀ ਵਾਰ ਦੇ ਇਸ ਸ਼ਬਦ ਤੇ ਚਲਿਆ ਗਿਆ ਵਿਚਾਰ ਦਿਮਾਗ ਵਿਚ ਘੁੰਮਦੇ ਰਹੇ ਤੇ ਗ੍ਰੰਥੀ ਸਿੰਘ ਦੀ ਥਾ ਬ੍ਰਹਮਣ ਦਾ ਰੂਪ ਦਿਖਿਆ ।ਸਤਿਗੁਰੂ ਜੀ ਦਾ ਫੁਰਮਾਨ ਏ:-............
ਸਲੋਕੁ ਮਃ ੧ ॥ ਜੇ ਮੋਹਾਕਾ ਘਰੁ ਮੁਹੈ ਘਰੁ ਮੁਹਿ ਪਿਤਰੀ ਦੇਇ ॥ ਅਗੈ ਵਸਤੁ ਸਿਞਾਣੀਐ ਪਿਤਰੀ ਚੋਰ ਕਰੇਇ ॥ ਵਢੀਅਹਿ ਹਥ ਦਲਾਲ ਕੇ ਮੁਸਫੀ ਏਹ ਕਰੇਇ ॥ ਨਾਨਕ ਅਗੈ ਸੋ ਮਿਲੈ ਜਿ ਖਟੇ ਘਾਲੇ ਦੇਇ ॥੧॥
॥੧॥ਅਰਥ:- ਜੇ ਕੋਈ ਠੱਗ ਪਰਾਇਆ ਘਰ ਠੱਗੇ, ਪਰਾਏ ਘਰ ਨੂੰ ਠੱਗ ਕੇ (ਉਹ ਪਦਾਰਥ) ਆਪਣੇ ਪਿਤਰਾਂ ਦੇ ਨਮਿਤ ਦੇਵੇ, ਤਾਂ (ਜੇ ਸੱਚ-ਮੁੱਚ ਪਿਛਲਿਆਂ ਦਾ ਦਿੱਤਾ ਅੱਪੜਦਾ ਹੀ ਹੈ ਤਾਂ) ਪਰਲੋਕ ਵਿਚ ਉਹ ਪਦਾਰਥ ਸਿਞਾਣਿਆ ਜਾਂਦਾ ਹੈ । ਇਸ ਤਰ੍ਹਾਂ ਉਹ ਮਨੁੱਖ ਆਪਣੇ ਪਿਤਰਾਂ ਨੂੰ (ਭੀ) ਚੋਰ ਬਣਾਂਦਾ ਹੈ (ਕਿਉਂਕਿ ਉਹਨਾਂ ਪਾਸੋਂ ਚੋਰੀ ਦਾ ਮਾਲ ਨਿਕਲ ਆਉਂਦਾ ਹੈ) । (ਅਗੋਂ) ਪ੍ਰਭੂ ਇਹ ਨਿਆਂ ਕਰਦਾ ਹੈ ਕਿ (ਇਹ ਚੋਰੀ ਦਾ ਮਾਲ ਅਪੜਾਣ ਵਾਲੇ ਬ੍ਰਾਹਮਣ) ਦਲਾਲ ਦੇ ਹੱਥ ਵੱਢੇ ਜਾਂਦੇ ਹਨ । ਹੇ ਨਾਨਕ! (ਕਿਸੇ ਦਾ ਅਪੜਾਇਆ ਹੋਇਆ ਅੱਗੇ ਕੀਹ ਮਿਲਣਾ ਹੈ?) ਅਗਾਂਹ ਤਾਂ ਮਨੁੱਖ ਨੂੰ ਉਹੀ ਕੁਝ ਮਿਲਦਾ ਹੈ ਜੋ ਖੱਟਦਾ ਹੈ, ਕਮਾਂਦਾ ਹੈ ਤੇ (ਹੱਥੀਂ) ਦੇਂਦਾ ਹੈ ।1। ਹੁਣ ਜਦ ਲੰਗਰ ਛਕਣ ਲਈ ਥਾਲੀਆਂ ਪੰਗਤੀਆਂ ਬਣਾ ਕੇ ਰੱਖ ਦਿੱਤੀਆਂ ਤਾ ਕੁੰਢੇ ਅਮਲੀ ਦੇ ਯਾਰ ਝੰਡੇ ਅਮਲੀ ਦੇ ਕੰਨ ਵਿਚ ਕਾਕੇ ਨੇ ਆਖਿਆਂ ਬਾਈ ਸੂਏ ਤੇ ਜਹਾਜ ਉਤਰਿਆ ਬਸ ਸਾਰੇ ਅਮਲੀ ਜਲੇਬੀਆਂ ਛੱਡ ਕੇ ਸਾਈਕਲਾਂ ਦੀ ਲਾਈਨ ਬਣਾ ਕੇ ਸੂਏ ਵੱਲ ਨੂੰ ਭੱਜੇ । 10 ਕੁ ਮਿੰਟਾਂ ਬਾਅਦ ਮੈਨੂੰ ਕੁੰਢੇ ਅਮਲੀ ਦਾ ਭਲੇਖਾ ਪਿਆ ਜੋ ਡੋਡੇ ਵੇਚਕੇ ਹੱਸਦਾ ਘਰ ਨੂੰ ਆਉਦਾ ਸੀ।
ਮਨਜੀਤ ਸਿੰਘ “ਚਕਰ”+254752314304

***********************************************

ਅੱਗੋ ਦੇ ਜੇ ਚੇਤੀਐ, ਤਾ ਕਾਇਤ ਮਿਲੇ ਸਜਾਏ
ਅਮਰੀਕਾ ਦੇ ਵਿਸਕਾਂਸਨ ਚ ਮਾਰੇ ਗਏ ਸਿਖਾ ਦਾ ਸਾਰੇ ਸਿਖ ਜਗਤ ਵਿਚ ਰੋਸ ਹੈ , ਇਸ ਗੋਰੇ ਹਮਾਲਵਾਰ ਨੇ ਤਾ ਮੁਸਲਮਾਨਾ ਦੇ ਭੁਲੇਖੇ ਕਾਰਨ ਸਾਡੇ ਗੁਰਧਾਮ ਤੇ ਹਮਲਾ ਕਰ ਕੇ ਓਹਨਾ ਸਿਖਾ ਨੂ ਮਾਰੇਆ ਹੈ ਜਿਸਦਾ ਅਮਰੀਕਾ ਦੀ ਸਰਕਾਰ ਨੇ ਪੂਰਾ ਦੁਖ ਮਨਾਇਆ ਹੈ ਤੇ ਸਾਰੀਆ ਸਰਕਾਰੀ ਥਾਵਾ ਤੇ ਆਪਣੇ ਝੰਡੇਆ ਨੂ ਸੋਗ ਕਾਰਨ ਅਧਾ ਲੇਹਰਾ ਕੇ ਸਿਖਾ ਦੀਆ ਕੁਰਬਾਨੀਆ ਤੇ ਸਿਖ ਧਰਮ ਦਾ ਸਤਕਾਰ ਵੀ ਕੀਤਾ ਹੈ ਪਰ ਸਾਡੇ ਹਿੰਦੋਸਤਾਨ ਅੰਦਰ ਲਖਾ ਦੀ ਗਿਣਤੀ ਅੰਦਰ ਥੋੜੇ ਸਮੇ ਅੰਦਰ ਇਸ ਅਜ਼ਾਦ ਦੇਸ ਅੰਦਰ ਸਾਨੂ ਗੁਲਾਮੀ ਦਾ ਇਹਸਾਸ ਕਰਵਾ ਦੇਤਾ ਹੈ ,ਪਰ ਇਸ ਅਕ੍ਰਿਤਘਨ ਕੌਮ ਨੇ ਗੁਰੂ ਤੇਗ ਬਹਾਦਰ ਸਾਹਿਬ ਜੀਦੇ ਏਹਸਾਨ ਨੂ ਭੁਲਾ ਦੇਤਾ ਜਿਸਦਾ ਕਾਰਨ ਅੱਜ ਸਿਖੀ ਨੂ ਖਤਮ ਕਰਨ ਦੀਆ ਸਾਜਿਸਾ ਕੀਤੀਆ ਜਾ ਰਹੀਆ ਨੇ , ਗੁਰੂ ਨਾਨਕ ਸਾਹਿਬ ਜੀ ਨੇ ਏਮਨਾਬਾਦ ਦੇ ਲੋਕਾ ਨੂ ਸਮਜਾਇਆ ਸੀ ਕੇ ਬਾਬਰ ਹਮਲੇ ਦੀ ਤਿਆਰੀ ਕਰ ਰਹਾ ਹੈ ,ਪਰ ਓਹਨਾ ਅਨਗੋਲਇਆ ਕਰ ਦੇਤਾ ਤੇ ਜਿਸਦਾ ਖ੍ਮੇਆਜਾ ਓਹਨਾ ਨੂ ਭੁਗਤਣਾ ਪਇਆ ,,,, ਬੁਧ ਧਰਮ ਦਾ ਖਾਤਮਾ ਵੀ ਇਕ ਕੋਝੀ ਸਾਜਿਸ ਦਾ ਕਰਨ ਹੀ ਸੀ ਪਰ ਸਾਡੇ ਓਪਰ ਜੋ ਅੰਦਰੂਨੀ ਹਮਲੇ ਹੋ ਰਹੇ ਨੇ ????? ੧ .ਨਾਦਰ ਸਾਹ ਵਰਗੇ ਹਮਲਾਵਰਾਂ ਤੇ ਸਿਖਾ ਨੇ ਹਮਲੇ ਕੀਤੇ ,ਸਰਹੰਦ ਫਤਹਿ ਕੀਤੀ , ਦਿੱਲੀ ਤੇ ਰਾਜ ਕੀਤਾ , ਸਿਖ ਰਾਜ ਸਥਾਪਤ ਕਰਕੇ ਆਪਣੀ ਵਖਰੀ ਹੋਂਦ ਬਣਾਈ ਓਸ ਦਾ ਕਾਰਨ ਸੀ ਸਿਖ ਆਗੂਆ ਅੰਦਰ ਪੰਥ ਦਾ ਦਰਦ ਪਰ ਅੱਜ ਦੇ ਸਾਡੇ ਆਗੂ ਬਾਦਲ ਹੋਣੀ ਸਿਖੀ ਦੇ ਦੁਸਮਨਾ ਨਾਲ ਮਿਲ ਕੇ ਇਸ ਸਿਖੀ ਦੇ ਮੈਹਲ ਦੀਆ ਨੀਹਾਂ ਅੰਦਰ ਪਾਣੀ ਪਾ ਕੇ ਡੇਗਣ ਦਾ ਹਮਲਾ ਨਹੀ ,,, ??????????? ੨. ਨਿਰੰਕਾਰ ਜਿਸਦਾ ਅਖਰੀ ਅਰਥ ਹੀ ਇਹ ਹੈ ਜਿਸਦਾ ਕੋਈ ਅਕਾਰ ਨਹੀ ਫਿਰ ਜਿਸ ਬਾਰੇ ਬਾਬੇ ਨਾਨਕ ਨੇ ਜਗਨਨਾਥਪੁਰੀ ਅੰਦਰ ਪੰਡਤਾ ਨੂ ਸਮਜਾਇਆ ਸੀ ਆਰਤੀ ਵਾਲੇ ਸਬਦ ਅੰਦਰ ਪਰ ਓਹ ਤੇ ਸਮਝ ਗਏ ਸੀ ਹੁਣ ਹਰ ਰੋਜ਼ ਸੋਹਲਾ ਸਾਹਿਬ ਦੀ ਬਾਣੀ ਅੰਦਰਪੜ੍ਹਦੇ ਹਾ ਸਾਡੇ ਸਿਖਾ ਨੂ ਸਮਜ ਨੀ ਆਉਦੀ ਜੋ ਅੱਜ ਵੀ ਆਰਤੀਆਂ ਕਰਦੇ ਦੀਵੇ ਜਗੋਦੇ ਨੇ ਫੁੱਲ ਸੁਟਦੇ ਨੇ ਪਰ ਓਸ ਸਬਦ ਨੂ ਵੇਚਾਰਇਆ ਨੀ ਕੀ ਇਹ ਸਿਖੀ ਦੇ ਸਿੰਧਾਤਾ ਤੇ ਹਮਲਾ ਨਹੀ ,,,,,, ੩. ਨਿਰੰਕਾਰੀ, ਸਰਸੇ ਵਾਲੇ ਦਾ ਝੂਠਾ ਸੋਦਾ , ਨੂਰਮੇਹ੍ਲਿਆ, ਬਿਆਸ ਜਿਨਾ ਤੋ ਕੋਈ ਆਸ ਨਹੀ ਰਖੀ ਜਾ ਸਕਦੀ ਇਹਨਾ ਨਾਲ ਲਖਾ ਦੀ ਗਿਣਤੀ ਨਾਲ ਜੁੜੇ ਸਿਖ ਕੀ ਇਹ ਸਿਖੀ ਓੱਤੇ ਹਮਲਾ ਨਹੀ ,,,,,,,,,,,,,,,?????????? ੪ ਪੰਜਾਬ ਅੰਦਰ ਨਸੇ ਦੀ ਬੁਹਤਾਦ ਤੇ ਸਿਖਾ ਦੇ ਬਚੇਆ ਦਾ ਪਤਿਤ ਹੋਣਾ ,ਪੰਜਾਬੀ ਨਾਲੋ ਤੋੜ ਕੇ ਚੰਡੀਗੜ੍ਹ ਅੰਦਰ ੯੦ % ਹਿੰਦੀ ਦੀ ਵਰਤੋ ਕੀ ਇਹ ਸਿਖੀ ਤੇ ਹਮਲਾ ਨਹੀ ???????????? ੫ .ਪੰਜਾਬ ਅੰਦਰ ਖੁਲੇ ਡੇਰਇਆ ਅੰਦਰ ਸਿਖੀ ਸਿਦਾਂਤਾ ਤੋ ਓਲਟ ਪ੍ਰਚਾਰ , ਦੇਹਧਾਰੀਆ ਦੀ ਪੂਜਾ ਕਰੋੜਾ ਅਰਬਾ ਦੀ ਜਾਇਦਾਦ ਦੇ ਮਾਲਕ ਸਾਧ ਸਰੇਆਮ ਐਸਪ੍ਰਸਤੀ ਭੋਲੇ ਭਾਲੇ ਸਿਖਾ ਨਾਲ ਗੁਰੂ ਦੇ ਨਾਮ ਤੇ ਇਜਤਾ ਦਾ ਜਮੀਰਾਂ ਦਾ ਖੇਲ੍ਵਾੜ ਕੀ ਇਹ ਸਿਖੀ ਤੇ ਹਮਲਾ ਨਹੀ ??????????????? ਖੈਰ ਸਾਨੂ ਸਮਝ ਆ ਜਾਵੇ ਹੋਰ ਅਨੇਕਾ ਮਸਲੇ ਨੇ ਜਿਨਾ ਨਾਲ ਸਾਨੂ ਹਰ ਰੋਜ਼ ਸੇਓਕ ਦੀ ਤਰਾ ਖੋਖਲਾ ਕਰਨ ਦੀ ਕੋਸਿਸ ਕੀਤੀ ਜਾ ਰਹੀ ਹੈ , ਤਾਹੀ ਤਾ ਗੁਰੂ ਨਾਨਕ ਸਾਹਿਬ ਜੀ ਸਮਝਾ ਰਹੇ ਨੇ ਜੇਕਰ ਪਹਲਾ ਹੀ ਇਹਨਾ ਗੱਲਾ ਨੂ ਸਮਝ ਲਈਏ ਚੇਤੇ ਕਰ ਲਈ ਏ ਤਾ ਫਿਰ ਸਜਾ ਨਹੀ ਮਿਲ ਸਕਦੀ ਨੁਕਸਾਨ ਨਹੀ ਹੋ ਸਕਦਾ ਗੁਰੂ ਮੇਹਰ ਕਰੇ ਸਾਨੂ ਦੁਸਮਣ ਤੇ ਮਿਤਰ ਦੀ ਪਸਾ ਣ ਆ ਜਾਵੇ ਜਿਸ ਕਾਰਨ ਦੁਸ਼ਮਨ ਦੀ ਮਿਠੀ ਸੂਰੀ ਤੋ ਆਪਣਾ ਘਾਣ ਹੋਣ ਤੋ ਬਚਾ ਲਈ ਏ "ਮਨਜੀਤ ਸਿੰਘ ਚਕਰ +254752314304"


(06/08/12)
ਗੁਰਇੰਦਰ ਸਿੰਘ ਪਾਲ

‘ਸਿੱਖ ਮਾਰਗ’ ਦੇ ਪਾਠਕਾਂ ਤੇ ਲੇਖਕਾਂ ਦੀ ਸੇਵਾ ਵਿੱਚ:-
ਸ: ਸਰਵਜੀਤ ਸਿੰਘ ਜੀ ਦਾ ਸਰਲ, ਸਪਸ਼ਟ ਤੇ ਖੋਜ-ਭਰਪੂਰ ਲੇਖ ‘ਰਾਗ ਮਾਲਾ ਦਾ ਸਰੋਤ’ ਪੜ੍ਹ ਕੇ ਜੋ ਸ੍ਵੈ-ਜਾਤ
(spontaneous) ਵਿਚਾਰ ਮੇਰੇ ਮਨ ਵਿੱਚ ਉਮਡੇ, ਉਨ੍ਹਾਂ ਦਾ ਪ੍ਰਗਟਾਵਾ ਇਸ ਪਤ੍ਰ ਵਿੱਚ ਕੀਤਾ ਹੈ।
ਸਦੀਆਂ ਤੋਂ, ਗੁਰੂ ਗ੍ਰੰਥ ਵਿੱਚ ਰਾਗ ਮਾਲਾ ਦਾ ਸੰਮਿਲਨ ਝਗੜੇ ਦੀ ਜੜ੍ਹ ਬਣਿਆ ਹੋਇਆ ਹੈ। ਇਸ ਵਿਵਾਦੀ ਵਿਸ਼ੇ ਉੱਤੇ ਬਹੁਤ ਕੁੱਝ ਲਿਖਿਆ ਜਾ ਚੁੱਕਿਆ ਹੈ। ਕੁੱਝ ਸੁਹਿਰਦ ਤੇ ਤਰਕਸ਼ੀਲ ਵਿਚਾਰਕ, ਮਿਥਿਹਾਸਿਕ ਰਚਨਾਵਾਂ (ਕਿੱਸਾ ‘ਮਾਧਵ ਨਲ ਕਾਮ ਕੰਦਲਾ’ ਤੇ ‘ਅਖੌਤੀ ਦਸਮ ਗ੍ਰੰਥ’) ਵਿੱਚੋਂ ਲਈ ਗਈ, ਰਾਗ ਮਾਲਾ ਨੂੰ ਰੱਦ ਕਰਦੇ ਹੋਏ ਇਸ ਕੱਚੀ ਰਚਨਾ ਨੂੰ ਗੁਰੂ ਗ੍ਰੰਥ ਤੋਂ ਅਲਹਿਦਾ ਕਰਨ ਦਾ ਸੁਝਾਉ ਦਿੰਦੇ ਹਨ। ਗੁਰਮੁਖ ਹੋਣ ਦਾ ਝੂਠਾ ਦਾਅਵਾ ਕਰਨ ਵਾਲੇ, ਬਿਬੇਕ ਬੁੱਧਿ ਪਖੋਂ ਦੀਵਾਲੀਏ, ਬਹੁਤੇ ਰੂੜ੍ਹੀਵਾਦੀ ‘ਵਿਚਾਰਕ’, ਰਾਗ ਮਾਲਾ ਨੂੰ ਗੁਰੂ-ਕਿਰਤ ਮੰਨਦੇ ਹੋਏ, ਇਸ ਕੱਚੀ ਰਚਨਾ ਨੂੰ ਗੁਰੂ ਗ੍ਰੰਥ ਦਾ ਅਨਿਖੜਵਾਂ ਅੰਗ ਕਹਿੰਦੇ ਹਨ ਅਤੇ ਇਸ ਦੇ ਖੰਡਨ ਨੂੰ ਬਰਦਾਸ਼ਤ ਨਹੀਂ ਕਰਦੇ। ਤੀਜੇ, ਉਹ ਤਿਕੜਮਬਾਜ਼ ਲੋਕ ਹਨ ਜੋ ਕਿਸੇ ਸੁਆਰਥ ਦੇ ਪ੍ਰਭਾਵ ਅਧੀਨ ਦੋਗਲੀ ਨੀਤੀ ਅਪਣਾਉਂਦੇ ਹੋਏ ਪਾਠਕਾਂ ਵਿੱਚ ਦੁਬਿਧਾ ਪੈਦਾ ਕਰਨ ਦੀ ਘਿਣਾਉਣੀ ਕਰਤੂਤ ਕਰਦੇ ਰਹਿੰਦੇ ਹਨ। ਇਹ ਇੱਕ ਵੱਡਾ ਦੁਖਾਂਤ ਹੈ ਕਿ ਸਿੱਖਾਂ/ਸੇਵਕਾਂ ਦੀ ਬਹੁ-ਗਿਣਤੀ ਦੂਜੀ ਤੇ ਤੀਜੀ ਸ਼੍ਰੇਣੀ ਦੇ ‘ਵਿਚਾਰਕਾਂ’ ਦੇ ਪਿਛਲੱਗਾਂ ਦੀ ਹੀ ਹੈ!
ਸ: ਸਰਵਜੀਤ ਸਿੰਘ ਪਹਿਲੀ ਸ਼੍ਰੇਣੀ ਦੇ ਵਿਚਾਰਕਾਂ ਵਿੱਚੋਂ ਹੈ। ਉਸ ਨੇ ਠੋਸ ਸਬੂਤ ਦੇ ਕੇ ਬੜੇ ਦਲੀਲਮਈ ਢੰਗ ਨਾਲ ਸਾਬਤ ਕੀਤਾ ਹੈ ਕਿ ਰਾਗ ਮਾਲਾ ਗੁਰੂ-ਕ੍ਰਿਤ ਨਹੀਂ ਅਤੇ ਕਿਸੇ ਸਾਜ਼ਿਸ਼ ਅਧੀਨ ਗੁਰੂ ਗ੍ਰੰਥ ਵਿੱਚ ਸ਼ਾਮਿਲ ਕੀਤੀ ਗਈ ਇਹ ਕੱਚੀ ਰਚਨਾ ਗੁਰੂ ਦਾ ਘੋਰ ਅਪਮਾਨ ਹੈ। ਲੇਖਕ ਨੇ ਤੱਥਾਂ ਦੇ ਆਧਾਰ `ਤੇ ਇਹ ਸਪਸ਼ਟ ਕੀਤਾ ਹੈ ਕਿ ਲੱਚਰਤਾ-ਪੂਰਨ ਕਿੱਸੇ ‘ਮਾਧਵ ਨਲ ਕਾਮ ਕੰਦਲਾ’ ਵਿੱਚ ਕਾਮ-ਕ੍ਰੀੜਾ, ਅਤਿ-ਕਥਨੀ, ਝੂਠ/ਮਿਥਿਹਾਸ, ਹਾਸੋਹੀਣੀਆਂ ਕਰਾਮਾਤਾਂ ਆਦਿ ਦੀ ਭਰਮਾਰ ਹੈ; ਅਤੇ ਇਨ੍ਹਾਂ ਸਭ ਦਾ ਗੁਰਮਤਿ ਨਾਲ ਦੂਰ ਦਾ ਵੀ ਵਾਸਤਾ ਨਹੀਂ। ਸੋ, ਸਪਸ਼ਟ ਹੈ ਕਿ ਇਸ ਰੋਮਾਂਚਿਕ ਕਿੱਸੇ ਵਿੱਚੋਂ ਲੈ ਕੇ ਰਾਗ ਮਾਲਾ ਨੂੰ ਗੁਰੂ ਗ੍ਰੰਥ ਵਿੱਚ ਸ਼ਾਮਿਲ ਕੀਤੇ ਜਾਣਾ ਇੱਕ ਕੁਟਿਲ ਕਰਤੂਤ ਹੈ ਅਤੇ ਇਸ ਕਰਤੂਤ ਦਾ ਦਲੀਲ-ਰਹਿਤ ਸਮਰਥਨ ਕਰਨ ਵਾਲੇ ‘ਵਿਚਾਰਕ’ ਗੁਰੂ/ਗੁਰਮਤਿ ਦੇ ਦੋਖੀ ਹਨ!
ਸ: ਸਰਵਜੀਤ ਸਿੰਘ ਦੇ ਤਰਕ-ਪੂਰਨ ਸਪਸ਼ਟ ਵਿਚਾਰਾਂ ਦੀ ਪ੍ਰੋਢਤਾ ਤੇ ਪਾਠਕਾਂ/ਲੇਖਕਾਂ/ਵਿਚਾਰਕਾਂ ਦੇ ਵਿਚਾਰ ਹਿਤ ਸੰਪਾਦਕ ਨੇ ‘ਮਾਧਵ ਨਲ ਕਾਮ ਕੰਦਲਾ’ ਕਿੱਸੇ ਦੇ ਸਾਰੇ ਦੇ ਸਾਰੇ 179 ਬੰਦਾਂ ਦਾ ਲਿੰਕ ਪਾ ਕੇ ਬਹੁਤ ਚੰਗਾ ਕੀਤਾ ਹੈ। ਸਾਰੇ ਪਾਠਕਾਂ/ਲੇਖਕਾਂ ਨੂੰ ਬਿਨਤੀ ਹੈ ਕਿ ਉਹ ਸਰਵਜੀਤ ਸਿੰਘ ਜੀ ਦਾ ਗਹਿਰੀ ਖੋਜ ਕਰਕੇ ਲਿਖਿਆ ਲੇਖ ਅਤੇ ਰਾਗ ਮਾਲਾ ਦੇ ਸਰੋਤ ਕਿੱਸਾ ‘ਮਾਧਵ ਨਲ ਕਾਮ ਕੰਦਲਾ’ ਨੂੰ ਧਿਆਨ ਨਾਲ ਪੜ੍ਹ ਕੇ ਰਾਗ ਮਾਲਾ ਪ੍ਰਤਿ ਦੁਬਿਧਾ ਦੂਰ ਕਰਦੇ ਹੋਏ ਇਸ ਮਨਮਤੀ ਰਚਨਾ ਤੋਂ ਪਿੱਛਾ ਛੁੜਵਾਉਣ ਦਾ ਯਤਨ ਕਰਨ!
ਗੁਰਇੰਦਰ ਸਿੰਘ ਪਾਲ
ਅਗਸਤ 6, 2012.


(06/08/12)
ਚਰਨਜੀਤ ਸਿੰਘ ਬਰੈਂਮਪਟਨ

ਫਰੀਦਾ ਤਨੁ ਸੁਕਾ ਪਿੰਜਰੁ ਥੀਆ ਤਲੀਆਂ ਖੂੰਡਹਿ ਕਾਗ।।
ਅਜੈ ਸੁ ਰਬੁ ਨ ਬਾਹੁੜਿਓ ਦੇਖੁ ਬੰਦੇ ਕੇ ਭਾਗ।। ੯੦।।
ਕਾਗਾ ਕਰੰਗ ਢੰਢੋਲਿਆ ਸਗਲਾ ਖਾਇਆ ਮਾਸੁ।।
ਏ ਦੁਇ ਨੈਨਾ ਮਤਿ ਛੁਹਉ ਪਿਰ ਦੇਖਨ ਕੀ ਆਸ।। ੯੧।।
ਕਾਗਾ ਚੂੰਡਿ ਨ ਪਿੰਜਰਾ ਬਸੈ ਤ ਉਡਰਿ ਜਾਹਿ।।
ਜਿਤੁ ਪਿੰਜਰੈ ਮੇਰਾ ਸਹੁ ਵਸੈ ਮਾਸੁ ਨ ਤਿਦੂ ਖਾਹਿ।। ੯੨।। (੧੩੮੨)

ਗੁਰਬਾਣੀ ਵਿੱਚ ਘਟੋ ਘਟ ਤਿੰਨ ਪੰਛੀਆਂ ਦਾ ਨਾਮ ਮਿਲਦਾ ਹੈ ਜੋ ਕਿ ਮੰਨ ਦੇ ਪ੍ਰਤੀਕ ਵਜੋਂ ਵਰਤੇ ਗਏ ਹਨ। ਹੰਸ, ਕਾਂ ਅਤੇ ਬਗੁਲਾ।
ਹੰਸ, ਮੰਨ ਦੀ ੳੱਚੀ ਅਵਸਥਾ
ਬਗੁਲਾ, ਮੰਨ ਦੀ ਨੀਵੀਂ ਅਵਸਥਾ
ਅਤੇ ਕਾਂ, ਮੰਨ ਦੀ ਜਿਗਆਸੁ ਅਵਸਥਾ।

ਵੇਖੋ
ਉਡਹੁ ਨ ਕਾਗਾ ਕਾਰੇ।।
ਬੇਗਿ ਮਿਲੀਜੈ ਅਪੁਨੇ ਰਾਮ ਪਿਆਰੇ।। ੧।। ਰਹਾਉ।। (੩੩੮)
ਸਲੋਕ 90 ਵਿੱਚ ਫਰੀਦ ਸਾਹਿਬ ਉਹਨਾਂ ਜਿਆਸੁਆਂ ਨੂੰ ਮੁਖਾਤਿਬ ਹੋ ਰਹੇ ਹਨ ਜੋ ਪ੍ਰਭੂ ਨੂੰ ਖੋਜ ਤਾ ਰਹੇ ਹਨ ਪਰ ਬਾਹਰਲੇ ਕਰਮ ਕਾਂਡਾਂ ਨੂੰ ਵਰਤ ਰਹੇ ਹਨ। “ਤਲੀਆਂ” ਤੋਂ ਭਾਵ ਪੈਰਾਂ ਦਾ ਤਲਾ। ਪੈਰਾਂ ਦਾ ਤਲਾ ਦਿਮਾਗ ਦੇ ਬਿਲਕੁਲ ੳਲਟੀ ਦਿਸ਼ਾ ਵਿੱਚ ਹੁੰਦਾ ਹੈ।
ਇਕੋ ਹੀ ਗੱਲ ਨੂੰ ਕਬੀਰ ਸਾਹਿਬ ਅਤੇ ਫਰੀਦ ਸਾਹਿਬ ਵਖਰੇ ਵਖਰੇ ਅਂਦਾਜ ਵਿੱਚ ਕਹਿ ਰਹੇ ਹਨ। ਫਰੀਦ ਸਾਹਿਬ ਮੁਤਾਬਿਕ “ਤਲੀਆਂ ਖੂੰਡਿਹ ਕਾਗ” ਇੱਕ ਬੇਕਾਰ ਦੀ ਕ੍ਰੀਆ ਹੈ। ਸਾਰਥਕ ਕ੍ਰੀਆ ਕਬੀਰ ਸਾਹਿਬ ਦਸਦੇ ਹਨ ਜੋ ਕਿ ਉਹੀ ਹੈ ਜੋ ਫਰੀਦ ਸਾਹਿਬ 91 ਨੰਬਰ ਸਲੋਕ ਵਿੱਚ ਦਸਦੇ ਹਨ।।
ਕਹਿ ਕਬੀਰ ਭੋਗ ਭਲੇ ਕੀਨ।।
ਮਤਿ ਕੋਊ ਮਾਰੈ ਈਂਟ ਢੇਮ।। ੪।। ੧।। (੧੧੯੬)
ਜਿੱਥੇ ਫਰੀਦ ਸਾਹਿਬ ਕਹਿ ਰਹੇ ਹਨ ਕਿ ਤਲੀਆਂ ਨੂੰ ਨਾ ਖੂੰਡਿਹੋ। ਤੁਹਾਡੀ ਮਿਹਨਤ ਜਾਯਾ ਜਾਏਗੀ। ੳੱਥੇ ਕਬੀਰ ਸਾਹਿਬ ਕਹਿ ਰਹੇ ਹਨ ਕਿ ਮਤਿ ਨੂੰ ਇਟਾਂ ਢੇਮਾਂ ਮਾਰੋ ਭਾਵ ਆਪਣੀ ਮੱਤ ਨੂੰ ਘੜੋ। ਅਕਲ ਵਰਤ ਕੇ ਭੋਗ ਕੀਤਾ ਸਫਲ ਹੈ।
ਹੋਰ ਪ੍ਰਮਾਣ ਵੇਖੋ
ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ।। (੧੧੦੫)
ਭਾਵ ਜਦੋਂ ਸਿਰ ਵਿੱਚ ਗਿਆਨ ਦਾ ਡੰਡਾ ਵਜਿਆ ਤਾ ਉਸ ਦਾ ਸਹੀ ਅਸਰ ਹੋਇਆ।
ਸੋ ਸੁਰਤਾਨੁ ਜੁ ਦੁਇ ਸਰ ਤਾਨੈ।।
ਬਾਹਰਿ ਜਾਤਾ ਭੀਤਰਿ ਆਨੈ।।
ਗਗਨ ਮੰਡਲ ਮਹਿ ਲਸਕਰੁ ਕਰੈ।।
ਸੋ ਸੁਰਤਾਨੁ ਛਤ੍ਰੁ ਸਿਰਿ ਧਰੈ।। ੩।। (੧੧੬੦, ਭੈਰੳ ਕਬੀਰ ਜੀ)
ਫਰੀਦ ਸਾਹਿਬ ਕਹਿ ਰਹੇ ਹਨ ਕਿ ਪ੍ਰਭੂ ਨੂੰ ਭਾਲਨਾ ਤਾ ਮੁਬਾਰਕ ਹੈ ਪਰ ਨਾਸਮਝੀ ਦੇ ਕਾਰਣ ਗਲਤ ਦਿਸ਼ਾ ਵਿੱਚ ਭਾਲ ਕਰਦੇ ਕਰਦੇ ਜਦੋਂ ਪ੍ਰਭੂ ਨਹੀਂ ਮਿਲਦਾ ਤਾ (ਦੇਖੁ ਬੰਦੇ ਕੇ ਭਾਗ) ਨਿਰਾਸ਼ ਹੋ ਜਾਂਦੇ ਹਨ।
ਸਲੋਕ 91 ਦੀ ਪਹਿਲੀ ਪੰਕਤੀ ਦਾ ਉਹੀ ਭਾਵ ਅਰਥ ਬੰਨਦਾ ਹੈ ਜੋ ਸਲੋਕ 90 ਦਾ ਹੈ। ਦੂਜੀ ਪੰਕਤੀ ਵਿੱਚ ਫਰੀਦ ਸਾਹਿਬ ਵੀ ਕਬੀਰ ਸਾਹਿਬ ਵਾਲਾ ਤਰੀਕਾ ਦਸਦੇ ਹਨ।
ਆਮ ਤੌਰ ਤੇ ਇਹ ਸਮਝਿਆ ਜਾਂਦਾ ਹੈ ਕਿ ਫਰੀਦ ਸਾਹਿਬ ਕਾਂ ਨੂੰ ਕਹਿ ਰਹੇ ਹਨ ਕਿ ਇਹਨਾਂ ਦੋਵੇਂ ਅੱਖਾਂ ਨੂੰ ਨਾ ਛੂਂਈ ਕਿੳਂਕਿ ਇਹਨਾਂ ਨਾਲ ਮੈਂ ਰੱਬ ਨੂੰ ਵੇਖਣਾ ਹੈ। ਜੇ ਨੈਨਾਂ ਨੂੰ ਮਤ ਛੂਹਨ ਦੀ ਗੱਲ ਹੁੰਦੀ ਤਾ “ਮਤਿ” ਦੇ ਬਜਾਏ “ਮਤ” ਜਾਂ “ਮਤੁ” ਲਿਖਿਆ ਜਾਣਾ ਸੀ। ਫਰੀਦ ਸਾਹਿਬ ਦੇ ਸਲੋਕ ਨੰਬਰ 59 ਹੀ ਵੇਖੋ
ਫਰੀਦਾ ਜਿਨੀੑ ਕੰਮੀ ਨਾਹਿ ਗੁਣ ਤੇ ਕੰਮੜੇ ਵਿਸਾਰਿ।।
ਮਤੁ ਸਰਮਿੰਦਾ ਥੀਵਹੀ ਸਾਂਈ ਦੈ ਦਰਬਾਰਿ।। ੫੯।।
ਦੋਹਾਂ ਲਫਜਾਂ ਦੇ ਕੁੱਝ ਹੋਰ ਬੜੇ ਸਪਸ਼ਟ ਉਦਾਹਰਣ ਵੇਖੋ।
ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿਖ ਸੁਣੀ।। (੨)
ਮਤੁ ਜਾਣ ਸਹਿ ਗਲੀ ਪਾਇਆ।। (੨੪)
ਮਤਿ ਵਿਚਿ ਮਰਣੁ ਜੀਵਣੁ ਹੋਰੁ ਕੈਸਾ ਜਾ ਜੀਵਾ ਤਾਂ ਜੁਗਤਿ ਨਾਹੀ।। (੩੫੪)
(ਮਰਣ ਜੀਵਣ ਦੀ ਸਪਸ਼ਟ ਪਰਿਭਾਸ਼ਾ)
ਮਤ ਤੁਮ ਜਾਣਹੁ ਓਇ ਜੀਵਦੇ ਓਇ ਆਪਿ ਮਾਰੇ ਕਰਤਾਰਿ।। (੫੮੯)
ਮਤੁ ਜਾਣਹੁ ਜਗੁ ਜੀਵਦਾ ਦੂਜੈ ਭਾਇ ਮੁਇਆਸੁ।। (੬੪੩)
ਸੋ ਸਲੋਕ 91 ਵਿੱਚ “ਮਤਿ” ਦਾ ਅਰਥ “ਅਕਲ” ਬਨਦਾ ਹੈ।
ਹੁਣ ਅਸੀ ਵੇਖਣਾ ਹੈ ਕਿ “ਦੁਇ ਨੈਨਾ” ਕੀ ਹਨ?
ਭਗਤ ਭੀਖਨ ਜੀ ਦਾ ਰਾਗ ਸੋਰਠ ਦਾ ਦੋ ਸ਼ਬਦਾਂ ਦਾ ਸੈਟ ਵੇਖੋ
ਨੈਨਹੁ ਨੀਰੁ ਬਹੈ ਤਨੁ ਖੀਨਾ ਭਏ ਕੇਸ ਦੁਧ ਵਾਨੀ।।
ਰੂਧਾ ਕੰਠੁ ਸਬਦੁ ਨਹੀ ਉਚਰੈ ਅਬ ਕਿਆ ਕਰਹਿ ਪਰਾਨੀ।। ੧।।
ਰਾਮ ਰਾਇ ਹੋਹਿ ਬੈਦ ਬਨਵਾਰੀ।।
ਅਪਨੇ ਸੰਤਹ ਲੇਹੁ ਉਬਾਰੀ।। ੧।। ਰਹਾਉ।।
ਮਾਥੇ ਪੀਰ ਸਰੀਰਿ ਜਲਨਿ ਹੈ ਕਰਕ ਕਰੇਜੇ ਮਾਹੀ।।
ਐਸੀ ਬੇਦਨ ਉਪਜਿ ਖਰੀ ਭਈ ਵਾ ਕਾ ਅਉਖਧੁ ਨਾਹੀ।। ੨।।
ਹਰਿ ਕਾ ਨਾਮੁ ਅੰਮ੍ਰਿਤ ਜਲੁ ਨਿਰਮਲੁ ਇਹੁ ਅਉਖਧੁ ਜਗਿ ਸਾਰਾ।।
ਗੁਰ ਪਰਸਾਦਿ ਕਹੈ ਜਨੁ ਭੀਖਨੁ ਪਾਵਉ ਮੋਖ ਦੁਆਰਾ।। ੩।। ੧।।
ਐਸਾ ਨਾਮੁ ਰਤਨੁ ਨਿਰਮੋਲਕੁ ਪੁੰਨਿ ਪਦਾਰਥੁ ਪਾਇਆ।।
ਅਨਿਕ ਜਤਨ ਕਰਿ ਹਿਰਦੈ ਰਾਖਿਆ ਰਤਨੁ ਨ ਛਪੈ ਛਪਾਇਆ।। ੧।।
ਹਰਿ ਗੁਨ ਕਹਤੇ ਕਹਨੁ ਨ ਜਾਈ।।
ਜੈਸੇ ਗੂੰਗੇ ਕੀ ਮਿਠਿਆਈ।। ੧।। ਰਹਾਉ।।
ਰਸਨਾ ਰਮਤ ਸੁਨਤ ਸੁਖੁ ਸ੍ਰਵਨਾ ਚਿਤ ਚੇਤੇ ਸੁਖੁ ਹੋਈ।।
ਕਹੁ ਭੀਖਨ ਦੁਇ ਨੈਨ ਸੰਤੋਖੇ ਜਹ ਦੇਖਾਂ ਤਹ ਸੋਈ।। ੨।। ੨।।
ਪਹਿਲੇ ਸ਼ਬਦ ਵਿੱਚ ਭੀਖਨ ਜੀ ਰੋਗ ਦਸਦੇ ਹਨ।
ਮਾਥੇ ਪੀਰ ਸਰੀਰਿ ਜਲਨਿ ਹੈ ਕਰਕ ਕਰੇਜੇ ਮਾਹੀ।।
ਜਦੋਂ ਮਤ ਵਿੱਚ ਨੁਕਸ ਹੋਵੇ ਤਾ ਮੰਨ ਅਤੇ ਤਨ ਦੋਵੇਂ ਹੀ ਰੋਗੀ ਹੋ ਜਾਂਦੇ ਹਨ।
ਅਤੇ ਦੂਜੇ ਸ਼ਬਦ ਵਿੱਚ ਰੋਗ ਠੀਕ ਹੋਣ ਤੋਂ ਬਾਅਦ ਦੀ ਅਵਸਥਾ ਦਸਦੇ ਹਨ।
ਕਹੁ ਭੀਖਨ ਦੁਇ ਨੈਨ ਸੰਤੋਖੇ ਜਹ ਦੇਖਾਂ ਤਹ ਸੋਈ।। ੨।। ੨।।
ਭਾਵ ਜਦੋਂ ਗਿਆਨ ਦੇ ਲੜ ਲੱਗੇ ਤਾ ਇਹ ਦੋਵੇਂ ਨੈਨ ਭਾਵ “ਸਰੀਰਿ” (ਤਨ) ਅਤੇ “ਕਰੇਜੇ” (ਮੰਨ) ਸੰਤੋਖੇ ਗਏ।
ਫਰੀਦ ਸਾਹਿਬ ਵੀ ਇਹੋ ਦੱਸ ਰਹੇ ਹਨ ਕਿ ਜੇ ਤੂੰ ਪ੍ਰਭੂ ਨੂੰ ਮਿਲਨਾ ਚਾਹੁੰਦਾ ਹੈ ਤਾ ਆਪਣੇ ਮੰਨ ਅਤੇ ਸਰੀਰਕ ਇੰਦ੍ਰੀਆਂ ਨੂੰ ਗਿਆਨ ਦੇ ਅਧੀਨ ਕਰ। ਆਪਣੇ ਦੋਂਵੇ ਨੈਨਾਂ ਨੂੰ ਮਤਿ ਦੇ ਲੜ ਲਾ। ਇਸ ਨਾਲ ਤੇਰੀ ਅੰਦਰਲੀ ਅਤੇ ਬਾਹਰਲੀ ਭਟਕਨਾ ਖਤਮ ਹੋਵੇਗੀ।
ਸਲੋਕ 92 ਵਿੱਚ ਫਰੀਦ ਸਾਹਿਬ ਕਾਂ ਰੂਪੀ ਮੰਨ ਨੂੰ ਸਮਝਾਉੰਦੇ ਹਨ ਕਿ ਤੇਰੀ ਚੁੰਡਿ ਭਾਵ ਚੋਗਾ ਤੇਰੇ ਅੰਦਰ ਹੀ ਹੈ। ਬਾਹਰ ਉਡਣ ਦੀ ਲੋੜ ਕੋਈ ਨਹੀਂ।
ਕੋਠਰੇ ਮਹਿ ਕੋਠਰੀ ਪਰਮ ਕੋਠੀ ਬੀਚਾਰਿ।। (੯੭੦)
ਬਾਹਰਿ ਢੂੰਢਿ ਵਿਗੁਚੀਐ ਘਰ ਮਹਿ ਵਸਤੁ ਸੁਥਾਇ।। (੬੩)
ਸਭ ਕਿਛੁ ਘਰ ਮਹਿ ਬਾਹਰਿ ਨਾਹੀ।।
ਬਾਹਰਿ ਟੋਲੈ ਸੋ ਭਰਮਿ ਭੁਲਾਹੀ।।
ਅੰਤਰਿ ਵਸਤੁ ਮੂੜਾ ਬਾਹਰੁ ਭਾਲੇ।।
ਮਨਮੁਖ ਅੰਧੇ ਫਿਰਹਿ ਬੇਤਾਲੇ।।
ਜਿਥੈ ਵਥੁ ਹੋਵੈ ਤਿਥਹੁ ਕੋਇ ਨ ਪਾਵੈ ਮਨਮੁਖ ਭਰਮਿ ਭੁਲਾਵਣਿਆ।। ੭।।
(੧੧੭)
ਮਨ ਹੀ ਤੇ ਮਨੁ ਮਿਲਿਆ ਸੁਆਮੀ ਮਨ ਹੀ ਮੰਨੁ ਸਮਾਇਆ।। (੧੨੫੯)
ਸੋ ਇਹਨਾਂ ਤਿੰਨਾ ਸਲੋਕਾਂ ਵਿੱਚ ਫਰੀਦ ਸਾਹਿਬ ਇਹੀ ਦੱਸ ਰਹੇ ਹਨ ਕਿ ਬਾਹਰਲੇ ਕਰਮ ਕਾਂਡਾਂ ਦੇ ਬਜਾਏ ਮੰਨ ਨੂੰ ਗਿਆਨ ਦੇ ਅਧੀਨ ਕਰੋ। ਇਸ ਨੂੰ ਆਪਣਾ ਪ੍ਰਭੂ ਇਸ ਵਿਚੋਂ ਆਪ ਹੀ ਮਿਲ ਜਾਵੇਗਾ। ਫਿਰ ਇਸ ਦਾ ਅੰਤਰ ਬਾਹਰ ਦੋਵੇਂ ਹੀ ਸੁਹੇਲੇ ਹੋ ਜਾਣਗੇ। ਮੰਨ ਦਾ ਅੰਦਰ ਮੰਨ ਅਂਦਰ ਹੀ ਹੈ ਅਤੇ ਮੰਨ ਦਾ ਬਾਹਿਰ ਸਰੀਰ ਹੈ। ਜਦੋਂ ਮੰਨ ਨੂੰ ਆਪਣੇ ਅਂਦਰੋਂ ਹੀ ਰੱਬ ਮਿਲ ਗਿਆ ਤਾ ਫਿਰ ਇਸ ਦੇ ਬਾਹਿਰ ਦੇ ਭੋਗ ਭੋਗਣੇ ਵੀ ਸਫਲ ਹਨ।
ਗੁਰ ਪਰਸਾਦੀ ਜਿਨੀ ਅੰਤਰਿ ਪਾਇਆ ਸੋ ਅੰਤਰਿ ਬਾਹਰਿ ਸੁਹੇਲਾ ਜੀਉ।। ੧।। (੧੦੨)
ਚਰਨਜੀਤ ਸਿੰਘ
ਬਰੈਂਮਪਟਨ


‘ਸਿੱਖ ਮਾਰਗ’ ਦੇ ਪਾਠਕ/ਲੇਖਕ ਸੋਚਣ, ਕਿ ਸਿੱਖ ਬਾਕੀ ਧਰਮਾਂ/ਕੌਮਾਂ ਦੇ ਮੁਕਾਬਲੇ ਤੇ ਇਤਨੇ ਬੇ-ਅਕਲੇ ਕਿਉਂ ਹਨ?
ਕੱਲ, ਜਾਣੀ ਕਿ 5 ਅਗਸਤ ਨੂੰ ਅਮਰੀਕਾ ਵਿੱਚ ਵਿਸਕਾਨਸਨ ਦੇ ਇੱਕ ਗੁਰਦੁਆਰੇ ਵਿੱਚ ਜੋ ਦੁਖਦਾਈ ਘਟਨਾਂ ਵਾਪਰੀ ਹੈ। ਉਸ ਬਾਰੇ ਸਾਰਿਆਂ ਨੂੰ ਹੀ ਦੁਖ ਹੈ ਅਤੇ ਸਾਰਿਆਂ ਦੀ ਹਮਦਰਦੀ ਮਾਰੇ ਗਏ ਵਿਆਕਤੀਆਂ ਦੇ ਪਰਵਾਰਾਂ ਨਾਲ ਹੈ। ਪਰ ਸਿੱਖ ਫਟਾ-ਫਟ ਜੋ ਮੁਜਾਹਰੇ ਕਰਨ ਲੱਗ ਪਏ ਹਨ ਅਤੇ ਇੱਕ ਅਖਬਾਰ ਵਿੱਚ ਛਪੀ ਫੋਟੋ ਵਿੱਚ ਤਾਂ ਕਈ ਤਿੰਨ-ਤਿੰਨ ਫੁੱਟੀਆਂ ਲੰਮੀਆਂ ਨੰਗੀਆਂ ਕਿਰਪਾਨਾਂ ਵੀ ਚੁੱਕੀ ਫਿਰਦੇ ਸਨ। ਇਸ ਨਾਲ ਉਹ ਕੀ ਸਾਬਤ ਕਰਨਾ ਚਾਹੁੰਦੇ ਹਨ, ਸਿਵਾਏ ਇਸ ਦੇ ਕਿ ਆਪਣੇ ਆਪ ਨੂੰ ਉਜੱਡ ਸਾਬਤ ਕਰਨਾ। ਮੁਜ਼ਾਹਰੇ ਕਰਨ ਦੀ ਤਾਂ ਤੁਕ ਬਣਦੀ ਸੀ ਜੇ:
1- ਪੁਲੀਸ ਮੌਕੇ ਤੇ ਸਮੇ ਸਿਰ ਪਹੁੰਚ ਕੇ ਕੋਈ ਕਾਰਵਾਈ ਨਾ ਕਰਦੀ।
2- ਗੋਲੀ ਦਾ ਸ਼ਿਕਾਰ ਹੋਏ ਵਿਆਕਤੀਆਂ ਨੂੰ ਸਮੇਂ ਸਿਰ ਹਸਪਤਾਲ ਨਾ ਲਿਜਾਇਆ ਜਾਂਦਾ।
3- ਅਮਰੀਕਨ ਮੀਡੀਏ ਵਲੋਂ ਇਸ ਨੂੰ ਗਲਤ ਰੰਗਤ ਦੇ ਕੇ ਪੇਸ਼ ਕੀਤਾ ਜਾਂਦਾ।
4- ਅਮਰੀਕਨ ਪ੍ਰਸ਼ਾਸ਼ਨ ਵਲੋਂ ਕੋਈ ਹਮਦਰਦੀ ਨਾ ਦਿਖਾਈ ਜਾਂਦੀ।
5- ਸੰਬੰਧਿਤ ਗੁਰਦੁਆਰੇ ਅਤੇ ਸਿੱਖਾਂ ਨੂੰ ਜਾਣ ਬੁੱਝ ਕਿ ਮੀਡੀਏ ਵਿੱਚ ਬਦਨਾਮ ਕੀਤਾ ਜਾਂਦਾ।
6- ਪਿਛਲੀਆਂ ਹੋਈਆਂ ਨਸਲਵਾਦੀ ਘਟਨਾਵਾਂ ਦਾ ਕੋਈ ਕਾਨੂੰਨੀ ਇਨਸਾਫ ਨਾ ਮਿਲਿਆ ਹੁੰਦਾ।
ਹਾਲੇ ਤਾਂ ਇਹਨਾ ਉਪਰਲੀਆਂ ਗੱਲਾਂ ਵਿਚੋਂ ਕੋਈ ਗੱਲ ਸਾਬਤ ਹੁੰਦੀ ਨਹੀਂ ਦਿਸੀ ਤਾਂ ਫਿਰ ਮੁਜ਼ਾਹਰੇ ਕਿਸ ਗੱਲ ਦੇ-ਸੰਪਾਦਕ।


(06/08/12)
ਸਿੱਖ ਅਵੇਅਰਨੈੱਸ ਸੋਸਾਇਟੀ

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ

ਅਸੀਂ ਵਿਸਕਾਨਸਨ (ਅਮੈਰਿਕਾ) ਦੇ ਗੁਰਦਵਾਰਾ ਸਾਹਿਬ ਵਿਖੇ ਇੱਕ ਨਸਲੀ ਮਨੁਖ ਵਲੋਂ ਕੀਤੇ ਗਏ ਅਣਮਨੁੱਖੀ ਵਰਤਾਰੇ ਦੀ ਨਿਖੇਧੀ ਕਰਦੇ ਹਾਂ ਤੇ ਇਸ ਦੁਖ ਦੀ ਘੜੀ ਵਿਚ ਮਾਰੇ ਗਏ ਵੀਰਾਂ ਭੈਣਾਂ ਦੇ ਪਰਿਵਾਰਾਂ ਨਾਲ, ਇਸ ਦੁਖ ਵਿਚ ਸ਼ਾਮਿਲ ਹਾਂ| ਜਿਹੜੇ ਵੀਰ ਭੈਣ ਇਸ ਵਰਤਾਰੇ ਵਿਚ ਜਖਮੀ ਹੋਏ ਹਨ ਉਹਨਾਂ ਦੇ ਜਲਦੀ ਤੰਦਰੁਸਤ ਹੋਣ ਦੀ ਕਾਮਨਾ ਕਰਦੇ ਹਾਂ | ਇਸ ਤਰਾਂ ਦੇ ਕਾਰੇ ਕਰਨ ਵਾਲਿਆਂ ਦਾ ਕੋਈ ਧਰਮ ਨਹੀਂ ਹੁੰਦਾ ਇਹੋ ਜਿਹੇ ਵਹਿਸ਼ੀ ਲੋਕ ਕਿਸੇ ਵੀ ਧਰਮ ਜਾਂ ਕੌਮ ਅੰਦਰ ਹੋ ਸਕਦੇ ਨੇ ਤੇ ਇਹ ਲੋਕ ਮਨੁਖਤਾ ਦੇ ਕਾਤਿਲ ਹੀ ਹੁੰਦੇ ਹਨ ਜੋ ਸਮਾਜ ਵਿਚ ਕੇਵਲ ਨਫਰਤ ਫੈਲਾਉਂਦੇ ਹਨ | ਸਾਨੂੰ ਸਾਰਿਆਂ ਨੂੰ ਰਲ ਮਿਲਕੇ ਇਹੋ ਜਿਹੇ ਲੋਕਾਂ ਦੀ ਨਫਰਤ ਨੂੰ ਵੀ ਘਟਾਉਣ ਜਾਂ ਖਤਮ ਕਰਨ ਦੇ ਯਤਨ ਕਰਨੇ ਚਾਹੀਦੇ ਹਨ | ਸਾਨੂੰ ਆਪਣੇ ਆਪ ਨੂੰ ਅਮਰੀਕਾ ਦੇ ਨਿਵਾਸੀ ਹੋਣ ਤੇ ਮਾਣ ਹੈ ਅਤੇ ਅਸੀਂ ਇਥੋਂ ਦੀਆਂ ਲੋਕਲ ,ਫੈਡਰਲ ਤੇ ਹੋਰ ਏਜੰਸੀਆਂ ਦਾ ਧੰਨਵਾਦ ਕਰਦੇ ਹਾਂ ਜਿਹਨਾਂ ਨੇ ਆਪਣੀ ਸੂਝ ਬੂਝ ਅਤੇ ਤਜਰਬੇ ਨਾਲ ਇਸ ਸਾਰੇ ਵਰਤਾਰੇ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਸੰਭਾਲਿਆ ਹੈ | ਸਾਡੀ ਆਪਣੇ ਸਿਖ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਉਹ ਇੰਡੀਆ ਵਿਚ ਅਮੈਰੀਕਨ ਅੰਬੈਸੀ ਦੇ ਅੱਗੇ ਮੁਜਾਹਰੇ ਨਾਂ ਕਰਨ | ਅਕਸਰ ਇਸ ਤਰਾਂ ਦੇ ਕਾਰੇ ਭਾਰਤੀ ਏਜੰਸੀਆਂ ਵਲੋਂ ਸਿਖਾਂ ਨੂੰ ਭੜਕਾ ਕੇ ਕਰਵਾਏ ਜਾਂਦੇ ਹਨ ਤਾਂ ਕਿ ਸਿਖਾਂ ਦੇ ਅਕਸ ਨੂੰ ਦੁਨੀਆਂ ਦੇ ਅੰਦਰ ਖਰਾਬ ਕੀਤਾ ਜਾ ਸਕੇ |

ਹੁਣ ਗੱਲ ਕਰਦੇ ਹਾਂ ਉਸ ਭਾਰਤੀ ਸਿਸਟਮ ਦੀ ਜਿਥੇ ਸਾਡੇ ਵੀਰਾਂ ਭੈਣਾਂ ਨੂੰ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਸ਼ਹੀਦ ਕੀਤਾ ਗਿਆ| ਸਾਡੇ ਕੇਂਦਰੀ ਅਸਥਾਨ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ, ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ ਗਿਆ, ਦਿੱਲੀ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿਚ ਸਿਖਾਂ ਦਾ ਸ਼ਿਕਾਰ ਖੇਡਿਆ ਗਿਆ, ਸਿਖਾਂ ਦੀਆਂ ਧੀਆਂ ਭੈਣਾਂ ਦੀਆਂ ਇੱਜਤਾਂ ਨੂੰ ਸ਼ਰੇਆਮ ਰੋਲ ਦਿੱਤਾ ਗਿਆ |ਉਸ ਦੇਸ਼ ਅੰਦਰ ਤਾਂ ਸਿਖਾਂ ਨੂੰ ਅੱਜ ਤੱਕ ਇਨਸਾਫ਼ ਨਹੀਂ ਮਿਲਿਆ ਤਾਂ ਫਿਰ ਅਸੀਂ ਕਿਸ ਮੂੰਹ ਦੇ ਨਾਲ ਅਮਰੀਕਨ ਅੰਬੈਸੀਆਂ ਦੇ ਅੱਗੇ ਮੁਜਾਹਰੇ ਕਰ ਰਹੇ ਹਾਂ ? ਅਮਰੀਕਾ ਦਾ ਕਾਨੂੰਨ ਸਾਰਿਆਂ ਦੇ ਲਈ ਇੱਕ ਹੈ ਇਥੇ ਦੋ ਤਰਾਂ ਦੇ ਕਾਨੂੰਨ ਨਹੀਂ ਚੱਲਦੇ ਕਿ ਇੱਕ ਕੌਮ ਲਈ ਕੋਈ ਕਾਨੂੰਨ ਹੈ ਤੇ ਦੂਜੀ ਕੌਮ ਲਈ ਕੋਈ ਹੋਰ ਕਾਨੂੰਨ ਹੈ | ਇਥੇ ਯਾਦ ਕਰਨਾ ਬਣਦਾ ਹੈ ਉਸ ਬਹਾਦਰ ਪੁਲਿਸ ਵਾਲੇ ਨੂੰ ਜਿਸਨੇ ਆਪ ਖੁਦ ਜਖਮੀ ਹੋਣ ਦੇ ਬਾਵਯੂਦ ਆਪਣੇ ਫਰਜ ਪ੍ਰਤੀ ਵਫਾਦਾਰ ਹੁੰਦਿਆਂ ਉਸਦੀ ਪੂਰੀ ਪਾਲਣਾ ਕੀਤੀ | ਉਸਨੇ ਆਪਣੇ ਆਪ ਨੂੰ ਖੁਦ 8-9 ਗੋਲੀਆਂ ਲੱਗੀਆਂ ਹੋਈਆਂ ਹੋਣ ਦੇ ਬਾਵਯੂਦ ਆਪਣੇ ਨਾਲ ਦੇ ਪੁਲਿਸ ਵਾਲਿਆਂ ਨੂੰ ਗੁਰਦਵਾਰਾ ਸਾਹਿਬ ਦੇ ਅੰਦਰ ਬਾਕੀ ਜਖਮੀਆਂ ਦੀ ਮਦਦ ਕਰਨ ਦੀ ਹੀ ਬੇਨਤੀ ਕੀਤੀ ਜਦੋਂ ਕਿ ਉਹ ਆਪ ਖੁਦ ਬਹੁਤ ਜਖਮੀ ਹਾਲਤ ਵਿਚ ਸੀ ਤੇ ਮੌਤ ਦੇ ਨਾਲ ਜੂਝ ਰਿਹਾ ਸੀ, ਉਸਨੇ ਆਪਣੀ ਜਾਨ ਬਚਾਉਣ ਨੂੰ ਪਹਿਲ ਨਹੀਂ ਦਿੱਤੀ ਸਗੋਂ ਪਰਉਪਕਾਰੀ ਸੁਭਾਅ ਨੂੰ ਪਹਿਲ ਦਿੱਤੀ | ਇਹ ਹੈ ਇਥੋਂ ਦੇ ਸਿਸਟਮ ਦਾ ਕਮਾਲ ਸੋ ਇਥੇ ਰਹਿਣ ਵਾਲੇ ਸਿਖ ਪੂਰੀ ਤਰਾਂ ਸੁਰਖਿਅਤ ਹਨ| ਬਾਕੀ ਮਾੜੀ ਘਟਨਾ ਕਿਤੇ ਵੀ ਵਾਪਰ ਸਕਦੀ ਹੈ ਪਰ ਸਾਨੂੰ ਇਥੋਂ ਦੇ ਸਿਸਟਮ ਤੇ ਮਾਣ ਹੈ ਤੇ ਇਥੋਂ ਦੇ ਕਾਨੂੰਨ ਵਿਚ ਪੂਰਾ ਵਿਸ਼ਵਾਸ ਹੈ ਕਿ ਇਥੇ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਨੂੰ ਉਸਦੀ ਬਣਦੀ ਸਜਾ ਜਰੂਰ ਦਿੱਤੀ ਜਾਂਦੀ ਹੈ |
ਸਮੂੰਹ ਸੇਵਾਦਾਰ,

ਸਿੱਖ ਅਵੇਅਰਨੈੱਸ ਸੋਸਾਇਟੀ
(SAS)
ਬਚਿੱਤਰ ਨਾਟਕ (ਇੱਕ ਸਾਜਿਸ਼)


(05/08/12)
ਸਾਹਿਬ ਸਿੰਘ ਲੁਧਿਆਣਾ

ਕਿਉਂ ਪੁੱਤਰਾ! ਮੱਥਾ ਟੇਕਨ ਆਇਐਂ?
ਸਾਹਿਬ ਸਿੰਘ ਲੁਧਿਆਣਾ –ਮੋਬਾਇਲ -9815270101

ਰੋਜ਼ ਸਵੇਰੇ ਮੰਮੀ ਸਕੂਲ ਜਾਣ ਤੋਂ ਪਹਿਲਾ ਅਤੇ ਨਾਸ਼ਤਾ ਕਰਨ ਤੋਂ ਪਹਿਲਾਂ ਆਪਣੇ ਬੇਟੇ ਨੂੰ ਪੁੱਛਦੀ ਕਿ ਪੁੱਤਰ ਗੁਰੂ ਸਾਹਿਬ ਨੂੰ ਮੱਥਾ ਟੇਕ ਆਇਐ? ਅਤੇ ਮੈਂ ਵੀ ਰੋਜ਼ਾਨਾ ਦੀ ਤਰ੍ਹਾਂ ਹਾਂ ਵਿੱਚ ਜਵਾਬ ਦਿੰਦਾ, ਮੰਮੀ ਬੜੀ ਖ਼ੁਸ਼ ਹੋ ਕੇ ਪਿਆਰ ਕਰਦੀ ਅਤੇ ਮੈਨੂੰ ਪਲੋਸਦੀ ਹੋਈ ਨਾਸ਼ਤਾ ਦਿੰਦੀ। ਇਹ ਪ੍ਰੈਕਟਿਸ ਸਾਲਾਂ ਦਰ ਸਾਲ ਚਲਦੀ ਰਹੀ ਅਤੇ ਮੈਂ ਜਵਾਨ ਹੁੰਦਾ ਗਿਆ। ਕਦੀ ਕਦੀ ਗੁਰਪੁਰਬ, ਮੱਸਿਆ, ਸੰਗਰਾਦ ਜਾਂ ਕੀਰਤਨ ਦਰਬਾਰ ਤੇ ਵੀ ਮੈਨੂੰ ਪਰਿਵਾਰ ਵਾਲੇ ਨਾਲ ਲੈ ਕੇ ਜਾਂਦੇ ਅਤੇ ਕਹਿੰਦੇ ਕੀ ਗੁਰੂ ਸਾਹਿਬ ਜੀ ਨੂੰ ਮੱਥਾ ਟੇਕ ਕੇ ਸੰਗਤ ਵਿੱਚ ਬੈਠਨਾ ਹੈ, ਦੇਖੀਂ ਸ਼ੋਰ ਨਹੀਂ ਕਰਨਾ ਅਤੇ ਸ਼ਰਾਰਤਾਂ ਨਹੀਂ ਕਰਨੀਆਂ।
ਕਦੀ – ਕਦੀ ਮੰਮੀ ਮੈਨੂੰ ਪੰਜੀਰੀ ਦਾ ਪ੍ਰਸ਼ਾਦ ਦਿੰਦੀ ਅਤੇ ਕਹਿੰਦੀ ਕਿ ਅਪਣੇ ਪੜੋਸੀ ਹਜ਼ੂਰ ਸਾਹਿਬ ਮੱਥਾ ਟੇਕ ਕੇ ਆਏ ਹਨ ਅਤੇ ਕਦੀ ਪ੍ਰਸਾਦ ਦੇਨ ਤੋਂ ਪਹਿਲਾ ਦੱਸਦੀ ਕਿ ਸਾਡੀ ਗਲੀ ਦੇ ਮੋੜ ਵਾਲੇ ਸਰਦਾਰ ਜੀ ਪਟਨਾ ਸਾਹਿਬ ਮੱਥਾ ਟੇਕ ਕੇ ਆਏ ਨੇ। ਪਿਛਲੇ ਐਤਵਾਰ ਦੀ ਗੱਲ ਹੈ ਕਿ ਮੇਰੇ ਮਾਮਾ ਜੀ ਦਿੱਲੀ ਤੋਂ ਆਏ ਅਤੇ ਅਸੀਂ ਸਾਰੇ ਬਹੁਤ ਖ਼ੁਸ਼ ਹੋ ਗਏ ਕਿ ਤੁਸੀਂ ਅਚਾਨਕ ਕਿਵੇਂ? ਉਹਨਾਂ ਦੱਸਿਆ ਕਿ ਮੈਂ ਅੰਮ੍ਰਿਤਸਰ ਦਰਬਾਰ ਸਾਹਿਬ ਮੱਥਾ ਟੇਕਣ ਜਾ ਰਿਹਾ ਤਾਂ ਸੋਚਿਆ ਕਿ ਲੁਧਿਆਣੇ ਤੁਹਾਡੇ ਪਾਸ ਵੀ ਰਾਤ ਠਹਿਰ ਕੇ ਤੁਹਾਨੂੰ ਮਿਲਦਾ ਜਾਵਾਂ। ਮੇਰੀ ਮੰਮੀ ਕਹਿਣ ਲੱਗੀ ਕਿ ਚਲੋ ਅਸੀਂ ਵੀ ਇਸੇ ਬਹਾਨੇ ਦਰਬਾਰ ਸਾਹਿਬ ਮੱਥਾ ਟੇਕ ਆਉਂਦੇ ਹਾਂ। ਅਸੀਂ ਵੀ ਅਗਲੇ ਸਵੇਰੇ ਸਾਰੇ ਦਰਬਾਰ ਸਾਹਿਬ ਨੂੰ ਰਵਾਨਾ ਹੋ ਗਏ।
ਦਰਸ਼ਨੀ ਡਿਉੜੀ ਤੋਂ ਅੰਦਰ ਜਾਣ ਲੱਗਿਆਂ ਹੀ ਰਾਗੀ ਸਿੰਘਾਂ ਨੇ ਸ਼ਬਦ ਸ਼ੂਰੁ ਕਰ ਦਿੱਤਾ “ਗੁਰ ਮਿਲਿ ਚਜੁ ਅਚਾਰੁ ਸਿਖੁ ਤੁਧੁ ਕਦੇ ਨ ਲਗੈ ਦੁਖੁ”॥ (ਪੰਨਾ 50) ਜਿਵੇਂ – ਜਿਵੇਂ ਰਾਗੀ ਸਾਹਿਬਾਨ ਇਹ ਪੰਕਤੀ ਦੁਹਰਾਅ ਰਹੇ ਸਨ। ਤਿਵੇਂ ਤਿਵੇਂ ਇਹ ਪੰਕਤੀ ਮੇਰੇ ਦਿਮਾਗ ਵਿੱਚ ਕੁੱਝ ਹਲ ਚਲ ਮਚਾ ਰਹੀ ਸੀ। ਮੈਂ ਉਥੇ ਲਾਈਨ ਵਿੱਚ ਖੜ੍ਹਾ ਖੜ੍ਹਾ ਸੋਚ ਰਿਹਾ ਸੀ ਕਿ ਅਸੀਂ ਸਾਰੇ ਗੁਰੂ ਰਾਮਦਾਸ ਜੀ ਨੂੰ ਮਿਲਣ ਆਏ ਹਾਂ ਜਾਂ ਮੱਥਾ ਟੇਕਣ। ਮੈਨੂੰ ਯਾਦ ਹੈ ਕਿ ਗਰਮੀ ਦੀਆਂ ਛੁਟੀਆਂ ਵਿੱਚ ਮੰਮੀ ਕਹਿੰਦੀ ਸੀ ਕਿ ਆਉ ਨਾਨਾ - ਨਾਨੀ, ਮਾਮਾ, ਮਾਮੀ ਜੀ ਨੂੰ ਮਿਲ ਕੇ ਆਵਾਂਗੇ ਅਤੇ ਫਿਰ ਅਸੀਂ ਉਹਨਾਂ ਨੂੰ ਜੱਫੇ ਪਾ ਕੇ ਮਿਲਾਂਗੇ। ਸਾਰਾ ਦੁੱਖ ਸੁੱਖ ਸਾਂਝਾ ਕਰਾਂਗੇ ਜੀਅ ਭਰ ਕੇ ਗੱਲਾਂ ਕਰਾਂਗੇ। ਸਾਰੇ ਸਾਲ ਦੀਆਂ ਗੱਲਾਂ ਕਰਕੇ ਆਵਾਂਗੇ। ਉਹਨਾਂ ਵੀ ਸਾਨੂੰ ਬਜ਼ਾਰ ਤੋਂ ਮਿਠਾਈਆਂ ਕਪੜੇ ਲੈਕੇ ਦੇਣੇ। ਫਿਰ ਸਾਰਾ ਸਾਲ ਅਸੀਂ ਇੱਕ ਦੂਜੇ ਨੂੰ ਯਾਦ ਕਰਦੇ ਰਹਿਣਾ। ਕਿਆ ਕਮਾਲ ਦਾ ਮਿਲਣਾ ਸੀ ਜੋ ਅਜੇ ਤੱਕ ਸਾਡੀ ਯਾਦ ਨੂੰ ਤਾਜਾ ਕਰ ਦਿੰਦਾ ਹੈ। ਸਾਡੀ ਮੰਮੀ ਨੇ ਕਦੀ ਨਹੀ ਸੀ ਕਿਹਾ ਕਿ ਆਉ ਅਸੀਂ ਨਾਨਾ ਨਾਨੀ ਅਤੇ ਮਾਮਾ ਮਾਮੀ ਨੂੰ ਮਥਾ ਟੇਕ ਕੇ ਆਈਏ। ਮਥਾ ਟੇਕਣਾ ਕੋਈ ਮਾੜਾ ਕੰਮ ਨਹੀ ਪਰ ਕੇਵਲ ਇਕੋ ਆਸ਼ਾ ਕਿ ਗੁਰੂ ਨੂੰ ਮਥਾ ਟੇਕਣ ਜਾਣਾ ਹੈ। ਬਾਣੀ ਤਾਂ ਅਵਾਜਾ ਮਾਰ ਰਹੀ ਸੀ। ਗੁਰ ਮਿਲਿ****ਗੁਰ ਮਿਲਿ****ਗੁਰ ਮਿਲਿ ਕਿ ਆਉ ਸਾਨੂੰ ਮਿਲੋ। ਜਿਵੇਂ ਅਸੀਂ ਆਪਣੇ ਉਹ ਸਾਕ ਸਬੰਧੀਆਂ ਨੂੰ ਮਿਲਦੇ ਸੀ, ਦੁੱਖ - ਸੁੱਖ ਕਰਦੇ ਸੀ ਸਾਰੇ ਦਿਲ ਦੇ ਹਾਲ ਸਾਂਝੇ ਕਰਦੇ ਸੀ, ਫਿਰ ਇੱਕ ਦੂਜੇ ਨੂੰ ਠੰਡ ਪੈਂਦੀ ਸੀ। ਬਾਣੀ ਦੀ ਅਗਲੀ ਪੰਕਤੀ “ਚਜੁ ਆਚਾਰੁ ਸਿਖੁ”॥ ਹੁਣ ਮੈ ਗੁਰੂ ਜੀ ਨੂੰ ਮਿਲਿਆ ਤਾਂ ਹੈ ਹੀ ਨਹੀ ਮੈ ਤਾਂ ਕੇਵਲ ਮਥਾ ਟੇਕਿਆ ਹੈ। ਇਸ ਕਰਕੇ ਮੇਰੀ ਜ਼ਿਦੰਗੀ ਵਿੱਚ ਕੋਈ ਚਜ ਜਾਂ ਆਚਾਰ, ਚੰਗਾ ਕੰਮ, ਚੰਗੇ ਖਿਆਲ, ਚੰਗੀ ਸੋਚ ਆਈ ਹੀ ਨਹੀ, ਮੇਰੀ ਸੋਚ ਵਿੱਚ ਹੈ -: ਹਜ਼ੂਰ ਸਾਹਿਬ ਲੰਗਰ ਬਹੁਤ ਸੁਆਦ ਬਣਿਆ ਸੀ, ਦਰਬਾਰ ਸਾਹਿਬ ਪੈਪਸੀ ਪੰਜ ਰੁਪਏ ਦੀ ਮਿਲਦੀ ਹੈ, ਅਸੀ ਅੱਠ ਵਾਰੀ ਪੀਤੀ ਹੈ, ਸ਼ਹੀਦਾਂ ਵਾਲੇ ਗੁਰਦੁਆਰੇ ਬਰਫ਼ੀ ਦਾ ਪ੍ਰਸਾਦ ਮਿਲਦਾ ਹੈ, ਅਸੀ ਅਮ੍ਰਿੰਤਸਰ ਬਜ਼ਾਰ ਗਏ ਉਥੇ ਅਸੀ ਰੱਜ ਕੇ ਸ਼ਾਪਿੰਗ ਕੀਤੀ। ਅੱਜ ਚਾਨਣੀ ਉਪਰ ਦਸ ਤੋਲੇ ਸੋਨੇ ਦਾ ਛੱਬਾ ਦੇਖ ਕੇ ਮੈ ਖ਼ੁਸ਼ ਹੋ ਗਿਆ, ਅੱਜ ਰਾਗੀ ਸਿੰਘਾ ਦੀ ਆਵਾਜ਼ ਬੱਲੇ – ਬਲੇ ਸੀ, ਟਯੂਨ ਤੇ ਕਿਆ ਕਮਾਲ ਸੀ, ਸ਼ਬਦ ਕਿਹੜਾ ਪੜ੍ਹਿਆ ਗਿਆ ਕੋਈ ਯਾਦ ਨਹੀ ਹੈ, ਗੁਰੂ ਨੂੰ ਮਿਲਕੇ ਜੀਵਨ – ਜਾਚ ਵਿੱਚ ਫ਼ਰਕ ਪੈਣਾ ਸੀ ਕਿਉਂਕਿ ਮਥਾ ਟੇਕਣ ਗਏ ਸੀ ਜੀਵਨ – ਜਾਚ ਉਥੇ ਦੀ ਉਥੇ ਹੀ ਰਹੀ, ਸਗੋਂ ਲੋਕਾਂ ਵਿੱਚ ਪ੍ਰਸਾਦ ਵੰਡ ਕੇ ਦਸਿਆ ਕਿ ਅਸੀ ਫਲਾਨੇ ਅਸਥਾਨ ਤੇ ਮਥਾ ਟੇਕ ਕੇ ਆਏ ਹਾਂ।
ਮਥਾ ਟੇਕ ਕੇ ਆਉਣ ਤੋਂ ਬਾਦ ਵੀ ਸਾਡੇ ਦੁਖਾਂ ਵਿੱਚ ਕੋਈ ਬਹੁਤੀ ਕੰਮੀ ਨਹੀ ਆਉਂਦੀ, ਜਦੋਂ ਕਿ ਗੁਰੂ ਸਾਹਿਬ ਦੀ ਬਾਣੀ ਨੇ ਮੋਹਰ ਲਗਾਈ ਸੀ। “ਤੁਧੁ ਕਦੇ ਨ ਲਗੈ ਦੁਖੁ” ਕਿਉਂਕਿ ਮੈਂ ਗੁਰੂ ਜੀ ਨੂੰ ਮਿਲ ਕੇ ਦੁਖ – ਸੁਖ ਸਾਂਝਾ ਕੀਤਾ ਹੀ ਨਹੀ, ਜਿਹੜੇ ਵਿਕਾਰਾਂ – ਖਾਹਿਸ਼ਾ ਅਵਗੁਣਾਂ ਤੋਂ ਮੈ ਦੁੱਖੀ ਸੀ, ਉਸ ਨੂੰ ਦੂਰ ਕਰਨ ਦੀ ਜੁਗਤਿ ਮੈਂ ਗੁਰੂ ਕੋਲੋ ਸਮਝੀ ਹੀ ਨਹੀ ਅਤੇ ਨਾਹੀਂ ਮੈ ਸਮਝਨ ਆਇਆਂ ਹਾਂ। ਸਗੋਂ ਮੱਥਾ ਟੇਕ ਕੇ ਉਹ ਚੀਜ਼ਾਂ ਦੀ ਮੰਗ ਕੀਤੀ ਜਿਨ੍ਹੇ ਮੇਰੇ ਦੁੱਖਾਂ ਵਿੱਚ ਹੋਰ ਵਾਧਾ ਕਰ ਦਿੱਤਾ ਕਿਉਂਕਿ ਗੁਰਬਾਣੀ ਦਾ ਅਟੱਲ ਸਿਧਾਂਤ ਹੈ। “ਵਿਣੁ ਤੁਧੁ ਹੋਰੁ ਜਿ ਮੰਗਣਾ ਸਿਰਿ ਦੁਖਾ ਕੈ ਦੁਖ॥ ਦੇਹਿ ਨਾਮੁ ਸੰਤੋਖੀਆ ਉਤਰੈ ਮਨ ਕੀ ਭੁਖ॥” (ਪੰਨਾ 958) ਜਦ ਕਿ ਇਹ ਚੀਜ਼ਾਂ ਤਾਂ ਰੱਬ ਨੇ ਸੁਭਾਵਕ ਹੀ ਸਭ ਨੂੰ ਅਤੇ ਮੈਨੂੰ ਵੀ ਦਿਤੀਆਂ ਹੋਈਆਂ ਹਨ ਅਤੇ ਦੇ ਰਿਹਾ ਹੈ। ਜਦ ਕਿ ਰੱਬ ਜੀ ਤਾਂ ਉਨ੍ਹਾਂ ਨੂੰ ਵੀ ਪਾਲ ਰਹੇ ਹਨ ਜਿਹੜੇ ਰੱਬ ਜੀ ਦੀ ਹੌਂਦ ਤੋਂ ਮੁਨਕਰ ਹਨ। ਗੁਰੂ ਵਾਕ ਹੈ - “ਅਕਿਰਤਘਣਾ ਨੋ ਪਾਲਦਾ ਪ੍ਰਭ ਨਾਨਕ ਸਦ ਬਖਸਿੰਦੁ”॥ (ਪੰਨਾ-47)
ਅੱਜ ਅਸੀ ਮਥਾ ਟੇਕਣੇ ਨੂੰ ਕੇਵਲ ਰੱਬ ਕੋਲੋਂ ਦਾਤਾਂ ਮੰਗਣ ਦਾ ਤਰੀਕਾ ਬਣਾਕੇ ਰੱਖ ਦਿੱਤਾ ਹੈ। ਵੱਡੇ ਤੋਂ ਛੋਟੇ ਤੱਕ, ਗ੍ਰੰਥੀ ਸਾਹਿਬਾਨ ਤੋਂ ਲੈ ਕਰ ਕੇ ਜੱਥੇਦਾਰ ਸਾਹਿਬਾਨ ਤੱਕ, ਸੇਵਾਦਾਰ ਤੋਂ ਲੈ ਕਰ ਕੇ ਪ੍ਰਧਾਨ ਸਾਹਿਬ ਤੱਕ, ਗੱਡਵਈ ਤੋਂ ਲੈ ਕਰ ਕੇ ਵੱਡੇ – ਵੱਡੇ ਅਖੌਤੀ ਸਾਧ, ਬਾਬੇ, ਬ੍ਰਹਮ ਗਿਆਨੀ ਇਹੀ ਕਹਿੰਦੇ ਸੁਣੇ ਜਾਂਦੇ ਹਨ ਬਈ ਗੁਰੂਦੁਆਰੇ ਜ਼ਰੂਰ ਮੱਥਾ ਟੇਕਣ ਆਇਆ ਕਰੋ ਕਿਉਂਕਿ ਇਨ੍ਹਾਂ ਲਈ ਮੱਥਾ ਟੇਕਣ ਤੋਂ ਭਾਵ ਗੁਰੂਦੁਆਰੇ ਦੀ ਗੋਲਕ ਵਿੱਚ ਵਾਧਾ, ਗੁਰੂਦੁਆਰੇ ਦੇ ਬੈਂਕ ਬੈਲੇਂਸ ਵਿੱਚ ਵਾਧਾ, ਡੇਰੇਦਾਰਾਂ ਦੀਆਂ ਜੇਬ੍ਹਾਂ ਭਰਨੀਆਂ ਇਸ ਤੋਂ ਵੱਧ ਕੁੱਝ ਵੀ ਨਹੀ ਹੈ। ਇਨ੍ਹਾਂ ਸਾਰਿਆਂ ਦੀ ਜ਼ਮੀਰ ਤੇ ਕੀ ਅਸਰ ਹੈ ਕਿ ਮੇਰੀ ਜੀਵਨ – ਜਾਚ ਵਿੱਚ ਕੋਈ ਫ਼ਰਕ ਨਹੀਂ ਪੈ ਰਿਹਾ, ਸਿੱਖ ਨਾਲ ਸਿੱਖ ਆਪਸ ਵਿੱਚ ਲੜ੍ਹ ਰਿਹਾ ਹੈ, ਸਾਡੇ ਅਨੇਕਾਂ ਧੜ੍ਹੇ ਬਣ ਚੁੱਕੇ ਹਨ ਇਥੋਂ ਤੱਕ ਕਿ ਸਾਡੇ ਗੁਰੂਦੁਆਰੇ ਵੀ ਆਪਸ ਵਿੱਚ ਵੰਡੇ ਗਏ ਹਨ। ਸਾਡੀ ਨੌਜਵਾਨ ਪੀੜੀ ਨਸ਼ਿਆਂ ਵਿੱਚ ਡੁੱਬਦੀ ਜਾ ਰਹੀ ਹੈ। ਵੰਨ ਸੁਵੰਨੀ ਫੈਸ਼ਨ ਪ੍ਰਸਤੀ ਨੇ ਸਾਡੇ ਸਮਾਜ ਦੀ ਮਤ ਹੀ ਮਾਰ ਦਿੱਤੀ ਹੈ। ਨੌਜਵਾਨ ਵਰਗ ਗੁਰੂਦੁਆਰੇ ਆਉਣ ਅਤੇ ਧਰਮ ਦੀ ਗੱਲ ਸੁਣਨ ਤੋਂ ਮੁਨਕਰ ਹੋ ਰਿਹਾ ਹੈ। ਪਰ ਕਿਸੇ ਨੂੰ ਕੀ, ਸਭ ਨੂੰ ਦਾਤਾਂ ਨਾਲ ਮਤਲਬ ਹੈ ਤੇ ਇਨ੍ਹਾਂ ਸਾਰਿਆਂ ਨੂੰ ਮਾਇਆ ਨਾਲ। ਗੁਰੂ ਦੇ ਦਰ ਤੇ ਪੈਸੇ ਜਾਂ ਰੁੱਪਏ ਦਾ ਮੱਥਾ ਟੇਕ ਕੇ ਦਾਤਾਂ ਮੰਗਣ ਵਾਲਿਓ! ਕਾਸ਼ ਕਿਸੇ ਲੋੜਵੰਦ ਬੱਚੇ ਨੂੰ ਸਕੂਲ ਦੀ ਫੀਸ ਜਾਂ ਵਰਦੀ ਦਾ ਪਰਉਪਕਾਰ ਕੀਤਾ ਹੁੰਦਾ ਤਾਂ ਉਸਦਾ ਮੱਥਾ ਵੀ ਗਿਆਨ ਨਾਲ ਭਰ ਜਾਣਾ ਸੀ। ਕੀਮਤੀ ਅਤੇ ਬਹੁਤ ਮਹਿੰਗੇ ਰੁਮਾਲਿਆਂ ਦਾ ਮੱਥਾ ਟੇਕਣ ਵਾਲਿਓ! ਕਿਸੇ ਲੋੜਵੰਦ ਵੀਰ ਜਾਂ ਭੈਣ ਨੂੰ ਸੂਟ ਦਾ ਕੱਪੜਾ ਦੇ ਕੇ ਤਨ ਢੱਕਿਆ ਹੁੰਦਾ ਤਾਂ ਉਸਦੇ ਮੱਥੇ ਉੱਤੋਂ ਤੁਹਾਡੇ ਲਈ ਅਸੀਸ ਦੀਆਂ ਕਿਰਨਾਂ ਨਿਕਲਨੀਆਂ ਸਨ ਅਤੇ “ਗਰੀਬ ਦਾ ਮੂੰਹ ਗੁਰੂ ਦੀ ਗੋਲਕ” ਦਾ ਵਾਕ ਸੱਚ ਹੋਣਾਂ ਸੀ।
ਇਨ੍ਹੀਂ ਦੇਰ ਵਿੱਚ ਮੈਂ ਜਿਉਂ ਹੀ ਦਰਬਾਰ ਸਾਹਿਬ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਪਹੁੰਚਿਆ ਤਾਂ ਮੈਨੂੰ ਲੱਗਾ ਕਿ ਜਿਵੇਂ ਗੁਰੂ ਸਾਹਿਬ ਕਹਿ ਰਹੇ ਹਨ ਕਿਉਂ ਪੁੱਤਰਾ! ਮੱਥਾ ਟੇਕਣ ਆਇਐਂ? ਮੇਰੀਆਂ ਅੱਖਾਂ ਵਿਚੋਂ ਨੀਰ ਵਹਿ ਤੁਰਿਆ, ਨਹੀ ਪਿਤਾ ਜੀ! ਮੈਂ ਤੁਹਾਨੂੰ ਮਿਲਣ ਆਇਆ ਹਾਂ ਅਤੇ ਨਮਸਕਾਰ ਕਰਕੇ ਸਾਈਡ ਤੇ ਬੈਠ ਕੇ ਦਿਲ ਵਿੱਚ ਜੋ ਵੀ ਦਿਲ ਵਿੱਚ ਸਵਾਲ ਸਨ ਦੁੱਖ ਸੁੱਖ ਸਨ ਬੈਠ ਕੇ ਸਾਂਝੇ ਕੀਤੇ। ਇੰਝ ਲੱਗਦਾ ਸੀ ਕਿ ਕੁੱਝ ਅੱਜ ਹਲਕਾ ਫੁਲਕਾ ਹੋ ਗਿਆ ਹੋਵੇ। ਅੱਜ ਲੱਗ ਰਿਹਾ ਸੀ ਕਿ ਮੇਰਾ ਮੱਥਾ ਅੱਜ ਟਿੱਕ ਗਿਆ ਹੈ।
ਘਰ ਆ ਕੇ ਮੈਂ ਆਪਣੀ ਮੰਮੀ ਨੂੰ ਕਿਹਾ ਕਿ ਕਿਉਂ ਨਾ ਅਸੀਂ ਆਪਣੀ ਬੋਲਚਾਲ ਵਿੱਚ ਇਹ ਗੱਲ ਕਿ ਮੱਥਾ ਟੇਕਣ ਚੱਲੀਏ ਨੂੰ ਬਦਲ ਕੇ ਗੁਰੂ ਜੀ ਨੂੰ ਮਿਲਣ ਚੱਲੀਏ, ਜਾਉ ਬੱਚਿਓ ਜਾਉ, ਗੁਰੂ ਜੀ ਨੂੰ ਮਿਲ ਆਉ, ਅਸੀਂ ਛੁੱਟੀਆਂ ਵਿੱਚ ਗੁਰੂ ਜੀ ਨੂੰ ਮਿਲ ਕੇ ਆਵਾਗੇਂ। ਅਸੀਂ ਹਜ਼ੂਰ ਸਾਹਿਬ, ਦਰਬਾਰ ਸਾਹਿਬ, ਪਾਉਂਟਾ ਸਾਹਿਬ ਜਾਂ ਹੋਰ ਆਪਣੇ ਇਲਾਕੇ ਦੇ ਗੁਰਦੁਆਰਾ ਸਾਹਿਬ ਵਿਖੇ ਗੁਰੂ ਸਾਹਿਬ ਨੂੰ ਮਿਲਣ ਦੀ ਗੱਲ ਕਰੀਏ, ਕਿਉਂਕਿ ਗੁਰਬਾਣੀ ਵਾਰ – ਵਾਰ ਸਾਨੂੰ ਮਿਲਣ ਦੀ ਤਾਕੀਦ ਕਰ ਰਹੀ ਹੈ –
ਮਿਲਿ ਪ੍ਰੀਤਮ ਦੁਖੁ ਕਟਿਆ ਸਬਦਿ ਮਿਲਾਵਾ ਹੋਇ॥ (ਪੰਨਾ-37)
ਮਿਲੁ ਮੇਰੇ ਪਿਆਰੇ ਪ੍ਰਾਨ ਅਧਾਰੇ ਗੁਣ ਸਾਧਸੰਗਿ ਮਿਲਿ ਗਾਵਏ॥ (ਪੰਨਾ-80)
ਮਿਲੁ ਮੇਰੇ ਬੀਠੁਲਾ ਲੈ ਬਾਹੜੀ ਵਲਾਇ॥ ਮਿਲੁ ਮੇਰੇ ਰਮਈਆ ਮੈ ਲੇਹਿ ਛਡਾਇ॥ 1॥ ਰਹਾਉ॥ ਪੰਨਾ-92
ਮਿਲੁ ਜਗਦੀਸ ਮਿਲਨ ਕੀ ਬਰੀਆ॥ ਚਿਰੰਕਾਲ ਇਹ ਦੇਹ ਸੰਜਰੀਆ॥ 1॥ ਰਹਾਉ॥ ਪੰਨਾ-176
ਮਿਲਹੁ ਪਿਆਰੇ ਜੀਆ॥ ਪ੍ਰਭ ਕੀਆ ਤੁਮਾਰਾ ਥੀਆ॥ 1॥ ਰਹਾਉ॥ ਪੰਨਾ-207
ਮਿਲੁ ਮੇਰੇ ਗੋਬਿੰਦ ਅਪਨਾ ਨਾਮੁ ਦੇਹੁ॥ ਪੰਨਾ-240
ਮਿਲੁ ਮੇਰੇ ਪ੍ਰੀਤਮਾ ਜੀਉ ਤੁਧੁ ਬਿਨੁ ਖਰੀ ਨਿਮਾਣੀ॥ ਪੰਨਾ-244
ਮਿਲਿ ਸਤਿਗੁਰ ਧਨੁ ਪੂਰਾ ਪਾਇਆ॥ 1॥ ਪੰਨਾ-375
ਮਿਲੁ ਮੇਰੇ ਪ੍ਰੀਤਮ ਪਿਆਰਿਆ॥ ਰਹਾਉ॥ ਪੰਨਾ-1122
ਮਿਲਉ ਗੁਪਾਲ ਨੀਸਾਨੁ ਬਜਾਈ॥ 3॥ (ਪੰਨਾ-1164)
ਮਿਲੁ ਨਾਨਕ ਦੇਵ ਜਗਤ ਗੁਰ ਕੇਰੈ॥ 2॥ 1॥ 34॥ (ਪੰਨਾ-1304)
ਮਿਲਿ ਨਾਨਕ ਅੰਗਦ ਅਮਰ ਗੁਰ ਗੁਰੁ ਰਾਮਦਾਸੁ ਹਰਿ ਪਹਿ ਗਯਉ॥ (ਪੰਨਾ-1409)


ਹੁਣ ਅਸੀ ਸੋਚਨਾ ਹੈ ਕੀ ਅਸੀ ਗੁਰੂ ਜੀ ਮਥਾ ਟੇਕਣ ਜਾਣਾ ਹੈ ਜਾਂ ਮਿਲਣ ਜਾਣਾ ਹੈ। ਪਰ ਕੇਵਲ ਮਥਾ ਟੇਕਣ ਵਾਲਿਆਂ ਲਈ ਤਾਂ ਗੁਰੂ ਸਾਹਿਬ ਜੀ ਨੇ ਤਾੜਨਾ ਕੀਤੀ ਹੈ –

ਸੀਸਿ ਨਿਵਾਇਐ ਕਿਆ ਥੀਐ ਜਾ ਰਿਦੈ ਕੁਸੁਧੇ ਜਾਹਿ॥ 1॥ (ਪੰਨਾ-47)


(05/08/12)
ਸਤਿਨਾਮ ਸਿੰਘ ਮੌਂਟਰੀਅਲ

ਗੁਰਿ ਪੂਰੈ ਹਰਿ ਨਾਮ ਸਿਧਿ ਪਾਈ ਕੋ ਵਿਰਲਾ ਗੁਰਮਤਿ ਚਲੈ ਜੀਉ॥
ਇਹ ਲੇਖ ਉਨਾ ਲੰਬੇ ਚੋਲ੍ਹੇ ਵਾਲੇ ਸਾਧਾ ਅਤੇ ਉਨਾ ਦੇ ਚੇਲਿਆਂ ਲਈ ਹੈ ਜਿਹੜੇ ਅਕਸਰ ਹੀ, ਜਾਗੁਰਿਕ ਸਿਖਾਂ ਨੂੰ ਅਤੇ ਮਿਸ਼ਨਰੀ ਵੀਰਾ ਨੂੰ ਕਹਿੰਦੇ ਰਹਿੰਦੇ ਹਨ ਕਿ ਇਹ ਨਾਮ ਨਹੀ ਜਪਦੇ, ਇਹ ਬਾਣੀ ਦਾ ਸਤਕਾਰ ਨਹੀ ਕਰਦੇ……
ਸਵਾਲ ਸਾਧ ਲਾਣੇ ਦੇ ਹਨ, ਜਵਾਬ ਜਾਗੁਰਿਕ ਸਿਖ ਵੀਰਾਂ ਦੇ ਹਨ ਜੀ,
ਸਵਾਲ-
ਤੁਸੀਂ ਨਾਮ ਨਹੀ ਜਪਦੇ? ?
ਜਵਾਬ-

ਕਿਹੜਾ ਨਾਮ? ਅਸ਼ੀ ਭੋਰਿਆ ਵਿੱਚ ਵੱੜਕੇ ਨਾਮ ਜਪਣ ਦਾ ਪਖੰਡ ਨਹੀ ਕਰਦੇ, ਸਿਰ ਮਾਰ 2 ਕੇ ਕਿਸੇ ਇੱਕ ਅੱਖਰ ਦਾ ਰੱਟਣ ਅਸ਼ੀ ਨਹੀ ਕਰਦੇ, ਇਸ ਇੱਕ ਅੱਖਰ ਦੇ ਰੱਟਣ ਨੇ ਨਾ ਕਦੇ ਕੌਮ ਦਾ ਕੁੱਝ ਸਵਾਰਿਆ ਹੈ, ਨਾਹੀ ਕਦੇ ਕਿਸੇ ਮਨੁਖ ਦਾ, ਜਦੋ ਵੀ ਕੌਮ ਦਾ, ਜਾ ਮਨੁਖ ਦਾ, ਕੁੱਝ ਸਵਰਿਆ ਹੈ ਗੁਰਮੱਤ ਨੂੰ ਸਮਝ ਕੇ ਉਸ ਉਨਸਾਰ ਆਪਣਾ ਜੀਵਨ ਬਣਾ ਕੇ ਹੀ ਸਵਰਿਆ ਹੈ, ਇਹੀ ਸੱਚਾ ਨਾਮ ਜਪਣਾ ਹੈ,
ਅਸ਼ੀ ਵੀ ਨਾਮ ਜਪਦੇ ਹਾਂ, ਸਵਾਸ 2 ਨਾਮ ਜਪਦੇ ਹਾ, ਨਾਮ ਗੁਰਮੱਤ ਹੈ, ਗੁਰ ਜੀ ਦਾ ਦਿਤਾ ਹੋਇਆ ਉਪਦੇਸ਼ ਹੈ, ਗੁਰਵਾਣੀ ਦਾ ਗਿਆਨ ਹੈ, ਸਾਰੀ ਬਾਣੀ ਹੀ ਨਾਮ ਹੈ, {॥ ਗੁਰਮੁਖਿ ਬਾਣੀ ਨਾਮੁ ਹੈ ਨਾਮੁ ਰਿਦੈ ਵਸਾਈ॥ 1239॥ +॥ ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ॥ ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ॥ 687॥} ਜਪਣਾ ਹੈ ਗੁਰ ਉਪਦੇਸ਼ ਨੂੰ ਜਾਦ ਰਖਣਾ, ਅਸ਼ੀ ਇਸ ਗੁਰਮਤਿ ਨਾਮ ਨੂੰ ਕਦੇ ਵੀ ਨਹੀ ਭੁਲਦੇ ਸਵਾਸ 2 ਜਾਦ ਰਖਦੇ ਹਾਂ, ਇਹੀ ਸੱਚਾ ਨਾਮ ਜਪਣਾ ਹੈ।
ਸਵਾਲ-
ਤੁਸੀਂ ਬਾਣੀ ਦਾ ਸਤਕਾਰ ਨਹੀ ਕਰਦੇ? ?
ਜਵਾਬ-

ਕਿਹੜਾ ਸਤਕਾਰ? ਨੰਦਸਰੀਏ ਨੰਦ ਸਿੳਂ ਵਾਲ੍ਹਾ? ਸਾਰੀ ਜਿੰਦਗੀ ਗੁਰੂ ਗਰੰਥ ਸਾਹਿਬ ਜੀ ਨੂੰ ਸਿਰ ਤੇ ਚੁਕ ਕੇ ਧੁਪ ਲੁਵਾਣ ਦਾ ਪਖੰਡ ਕਰਦਾ ਰਿਹਾ, ਟੋਆ ਪੁਟਕੇ ਨੀਵੀ ਜਗਾ ਬੈਠਣ ਦਾ ਪਖੰਡ ਕਰਦਾ ਰਿਹਾ, ਪਰ ਕੰਮ ਸਾਰੀ ਜਿੰਦਗੀ ਗੁਰਮੱਤ ਤੋਂ ਉਲ੍ਹਟ ਕੀਤੇ, ਕੀ ਇਹ ਸਤਕਾਰ ਹੈ? ਇਹ ਸੱਭ ਲੋਕਾਂ ਦਾ ਧਿਆਨ ਆਪਣੇ ਵੱਲ ਖਿਚਣ ਦਾ ਇੱਕ ਪਖੰਡ ਸੀ, ਜੇ ਗੁਰੂ ਗਰੰਥ ਸਾਹਿਬ ਜੀ ਨੁੰ ਖ੍ਹੋਲ ਕੇ ਇੱਕ ਅੱਖਰ ਵੀ ਵਿਚਾਰਕੇ ਪੜ੍ਹਿਆ ਹੁੰਦਾ, ਪਤਾ ਲੱਗ ਜਾਣਾ ਸੀ ਕਿ ਸਤਕਾਰ ਕੀ ਹੁੰਦਾ ਹੈ,
ਹਾ ਅਸ਼ੀ ਸਤਕਾਰ ਕਰਦੇ ਹਾਂ, ਅਸ਼ੀ ਗੁਰੂ ਜੀ ਦੀ ਗੱਲ ਮੱਨਦੇ ਹਾਂ, {॥ ਗਾਵਿਆ ਸੁਣਿਆ ਤਿਨ ਕਾ ਹਰਿ ਥਾਇ ਪਾਵੈ ਜਿਨ ਸਤਿਗੁਰ ਕੀ ਆਗਿਆ ਸਤਿ ਸਤਿ ਕਰਿ ਮਾਨੀ॥ 669} ਸਤਗੁਰੂ ਜੀ ਦੀ ਆਗਿਆ ਤੇ ਚਲਣਾ, ਇਹੀ ਸੱਚਾ ਸਤਕਾਰ ਹੈ।
ਸਵਾਲ-
ਤੁਸੀਂ ਗੁਰੂ ਤੇ ਸ਼ਰਧਾ ਨਹੀ ਰਖਦੇ? ?
ਜਵਾਬ-

ਕਿਹੜੀ ਸ਼ਰਧਾ? ਇਨਾ ਅਖੌਤੀ ਸਾਧਾ ਵਾਲੀ ਸ਼ਰਧਾ? ਸ਼ਬਦ ਗੁਰੂ ਸ੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਚਾਹ ਰੋਟੀ ਦੇ ਭੋਗ ਲਗਵਾਣੇ, ਜੁੱਤੀਆਂ ਨੁੰ ਮੱਥੇ ਟੇਕਣੇ, ਫੋਟੋਆਂ ਨੂੰ ਮੱਥੇ ਟੇਕਣੇ………ਕੀ ਇਹ ਸ਼ਰਧਾ ਹੈ?
ਹਾਂ ਅਸ਼ੀ ਸਰਧਾ ਰੱਖਦੇ ਹਾਂ, ਕੇਵਲ ਇੱਕ ਗੁਰੂ, ਸ਼ਬਦ ਗੁਰੂ ਸ੍ਰੀ ਗੁਰੂ ਗਰੰਥ ਸਾਹਿਬ ਜੀ ਤੇ ਹੀ ਰੱਖਦੇ ਹਾਂ, {॥ ਜਿਨ ਸਰਧਾ ਰਾਮ ਨਾਮਿ ਲਗੀ ਤਿਨ ਦੂਜੈ ਚਿਤੁ ਨ ਲਾਇਆ ਰਾਮ॥ ਜੇ ਧਰਤੀ ਸਭ ਕੰਚਨੁ ਕਰਿ ਦੀਜੈ ਬਿਨੁ ਨਾਵੈ ਅਵਰੁ ਨ ਭਾਇਆ ਰਾਮ॥ 444॥} ਗੁਰੂ ਜੀ ਦੀ ਦੱਸੀ ਹੋਈ ਗੁਰਮੱਤ ਉਨਸਾਰ ਅਕਾਲ ਪੁਰਖ ਦੇ ਭਾਣੇ ਵਿੱਚ ਰਹਿਣਾ ਹੀ ਸੱਚੀ ਸ਼ਰਧਾ ਹੈ।
ਸਵਾਲ-
ਤੁਸੀਂ ਵਾਹਿਗੁਰੂ, ਗੁਰਮੰਤਰ ਨੂੰ ਨਹੀ ਮਨਦੇ? ?
ਜਵਾਬ-

ਗੁਰਮੰਤਰ ਕੀ ਹੈ? ਕੀ ਵਾਹਿਗੁਰੂ 2 ਵਾਰ 2 ਪ੍ਹੜੀ ਜਾਣਾ ਗੁਰਮੰਤਰ ਹੈ? ? ਵਾਹਿ ਗੁਰੂ ਲ਼ਫਜ ਭੱਟਾਂ ਨੇ ਸਵੱਈਆਂ ਵਿੱਚ ਉਚਾਰਨ ਕੀਤਾ ਹੋਇਆ ਹੈ, ਇਸ ਲ਼ਫਜ ਨੂੰ ਜਿਥੇ ਲਿਖਿਆ ਹੋਇਆ ਹੈ ਉਥੇ ਹੀ ਪੂਰੇ ਸ਼ਬਦ ਦੇ ਨਾਲ ਹੀ ਪੜਨਾ ਚਾਹੀਦਾ ਹੈ, ਤਾਂਹੀ ਇਸ ਵਾਹਿ ਗੁਰੂ ਲ਼ਫਜ ਦੇ ਅਰਥ ਸਮਝ ਲੱਗ ਸਕਦੇ ਹਨ, ਭੱਟਾਂ ਨੇ ਬਹੁਤ ਘੁਮ ਕੇ ਦੇਖਿਆ ਪਰ ਕਿਤੋਂ ਤਸੱਲੀ ਨਹੀ ਹੋਈ, {॥ ਰਹਿਓ ਸੰਤ ਹਉ ਟੋਲਿ, ਸਾਧ ਬਹੁਤੇਰੇ ਡਿਠੇ॥ ਸੰਨਿਆਸੀ ਤਪਸੀਅਹ, ਮੁਖਹੁ ਏ ਪੰਡਿਤ ਮਿਠੇ॥ ਬਰਸੁ ਏਕੁ ਹਉ ਫਿਰਿਓ, ਕਿਨੈ ਨਹੁ ਪਰਚਉ ਲਾਯਉ॥ ਕਹਤਿਅਹ ਕਹਤੀ ਸੁਣੀ, ਰਹਤ ਕੋ ਖੁਸੀ ਨ ਆਯਉ॥} ਆਖਰ ਗੁਰੂ ਨਾਨਕ ਜੀ ਦੇ ਘਰ ਦੇ ਗੁਣ ਦੇਖੇ ਫਿਰ ਹਰਾਂਨ ਹੋਕੇ ਕਿਹਾ ‘ਵਾਹਿ ਗੁਰੂ,
ਕੀ ਆਪ ਦੱਸ ਸਕਦੇ ਹੋ, ਪਹਿਲੇ ‘ਦੂਜੇ ‘ਤੀਜੇ, ਅਤੇ ਚੌਥੇ ਗੁਰੂ ਨੇ ਕਿਹੜਾ ਗੁਰ ਮੰਤਰ ਜਪਾਇਆ? ਵਾਹਿ ਗੁਰੂ ਲ਼ਫਜ ਪਹਿਲੇ 4 ਗੁਰੂਆਂ ਦੇ ਵੇਲੇ ਤਾਂ ਹੈ ਹੀ ਨਹੀ ਸੀ,
ਗੁਰੂ ਜੀ ਨੇ ਜੋ ਲ਼ਫਜ ਜਿਸ ਸ਼ਬਦ ਵਿੱਚ ਲਿਖਿਆ ਉਥੇ ਹੀ ਪ੍ਹੜਨਾ ਚਾਹੀਦਾ ਹੈ, ਕਿਸੇ ਨੂੰ ਕੋਈ ਹੱਕ ਨਹੀ ਹੈ ਕਿ ਸ਼ਬਦਾਂ ਵਿਚੋ ਲ਼ਫਜ ਕੱਡਕੇ ਮੰਤਰ ਕੈਹਕੇ ਪ੍ਹੜਨ ਦਾ, ਜੇ ਸਾਰੇ ਸਿਖ ਹੀ ਇਸ ਤਰਾਂ ਗੁਰੂ ਗਰੰਥ ਸਾਹਿਬ ਜੀ ਦੇ ਸ਼ਬਦਾਂ ਵਿਚੋ ਇੱਕ 2 ਲ਼ਫਜ ਕੱਡ ਕੇ ਪੜਨ ਲੱਗ ਪੈਣ ਫਿਰ ਕੀ ਗੁਰਮੱਤ ਦੀ ਸਮਝ ਲੱਗ ਸਕਦੀ ਹੈ? ? ਜੇ ਸਿਖ, ਸ਼ਬਦਾਂ ਵਿਚੋਂ ਇੱਕ 2 ਲ਼ਫਜ ਕੱਡਕੇ ਨਾਂ ਪ੍ਹੜਦੇ ਤਾਂ ਇਹ ‘ਰਾਧਾ ਸੁਆਮੀ ‘ਝੂਠੇ ਸੌਦੇ, ਵਰਗੇ ਨਕਲੀ ਗੁਰੂ ਨਹੀ ਸੀ ਹੋਣੇ, ਉਹਵੀ ਤਾਂ ਗੁਰਬਾਣੀ ਵਿਚੋਂ ਹੀ ਲ਼ਫਜ ਕੱਡਕੇ ਨਾਮ ਦਿੰਦੇ ਹਨ, ਫਿਰ ਸਿਖਾਂ ਦੇ ਨਾਮ ਵਿੱਚ ਅਤੇ ਉਨਾ ਦੇ ਨਾਮ ਵਿੱਚ ਕੀ ਫਰਕ ਹੈ? ਫਿਰ ਉਨਾ ਦਾ ਨਾਮ ਤਾਂ ਵੱਡਾ ਹੋਇਆ ਕਿਉਂਕੇ ਉਨਾ ਦਾ ਨਾਮ 5 ਅਖਰਾਂ ਦਾ ਹੈ,
(ਨੋਟ- ਸਾਨੂੰ ਵਾਹਿ ਗੁਰੂ ਲ਼ਫਜ ਉਨਾ ਹੀ ਪਿਆਰਾ ਹੈ ਜਿਨਾ ਗੁਰੂ ਗਰੰਥ ਸਾਹਿਬ ਜੀ ਦਾ ਇੱਕ 2 ਅਖਰ)
ਸਵਾਲ-
ਭਾਈ ਗੁਰਦਾਸ ਜੀ ਨੇ ਲਿਖਿਆ ਹੋਇਆ ਹੈ, ਵਾਹਿ ਗੁਰੂ, ਗੁਰ ਮੰਤਰ ਹੈ, ਜਪ ਹਉਮੈ ਖੋਈ, ਕੀ ਇਹ ਝੂਠ ਹੈ? ?
ਜਵਾਬ-

ਥੁਹਾਨੂੰ ਕਿਸ ਨੇ ਕਿਹਾ ਕਿ ਇਹ ਝੂਠ ਹੈ? ? ਜਰਾ ਧਿਆਨ ਨਾਲ ਪੜ੍ਹੋ ਕੀ ਭਾਈ ਗੁਰਦਾਸ ਜੀ ਇੱਕ ਲ਼ਫਜ ਨੂੰ ਗੁਰ ਮੰਤਰ ਕੈਹ ਰਹੇ ਹਨ? ? ਜਿਸ ਭਾਈ ਗੁਰਦਾਸ ਜੀ ਨੇ ਆਪ ਸਾਰੀ ਗੁਰਬਾਣੀ ਲਿਖੀ ਕੀ ਉਸ ਨੇ ਇਹ ਸ਼ਬਦ ਨਹੀ ਪੜ੍ਹਿਆ ਹੋਵੇਗਾ {॥ ਬਾਣੀ ਮੰਤ੍ਰੁ ਮਹਾ ਪੁਰਖਨ ਕੀ ਮਨਹਿ ਉਤਾਰਨ ਮਾਂਨ ਕਉ॥ 1208॥}? ? , ਜਿਨਾ ਭੱਟਾਂ ਨੇ ਵਾਹਿ ਗੁਰੂ ਲ਼ਫਜ ਉਚਾਰਨ ਕੀਤਾ ਹੈ, ਕੀ ਉਨਾ ਭੱਟਾਂ ਦਾ ਹੀ ਮੰਤਰ ਬਾਰੇ ਉਚਾਰਨ ਕੀਤਾ ਇਹ ਸ਼ਬਦ ਨਹੀ ਪੜ੍ਹਿਆ ਹੋਵੇਗਾ {॥ ਗੁਰ ਕਹਿਆ ਮਾਨੁ, ਨਿਜ ਨਿਧਾਨੁ, ਸਚੁ ਜਾਨੁ ਮੰਤ੍ਰੁ ਇਹੈ,॥ 1403॥}? ? , ਵਾਹਿ ਗੁਰੂ ਦਾ ਅਰਥ ਹੈ ‘ਅਚੱਰਜ ਗੁਰੂ (ਸ੍ਰੀ ਗੁਰੂ ਗਰੰਥ ਸਾਹਿਬ ਜੀ), ਗੁਰ ਮੰਤਰ ਦਾ ਅਰਥ ਹੈ ‘ਗੁਰੂ ਦਾ ਉਪਦੇਸ਼, ਜਪ ਹਉਮੈ ਖੋਈ ਦਾ ਅਰਥ ਹੈ ‘ਗੁਰੂ ਦੇ ਉਪਦੇਸ਼ ਨੂੰ ਜਾਦ ਰੱਖ ਤਾਂ ਕਿ ਤੇਰੇ ਅੰਦਰੋਂ ਹੰਕਾਰ ਮੱਰ ਸਕੇ,
ਭਾਈ ਗੁਰਦਾਸ ਜੀ ਨੇ ਦੁਨੀਆਂ ਦੇ ਹਲਾਤ ਦੇਖੇ, ਗੁਰ ਮੰਤਰ ਦੇ ਨਾਂ ਤੇ ਹਰ ਕੋਈ ਮਨੁਖਤਾ ਨੂੰ ਲੁਟ ਰਿਹਾ ਸੀ, ਕੋਈ ਕਿਸੇ ਨੂੰ ਕਾਗਜ ਤੇ ਲਿਖ ਕੇ ਗੱਲ੍ਹ ਵਿੱਚ ਪਾਉਣ ਨੂ ਗੁਰ ਮੰਤਰ ਦੇ ਰਿਹਾ ਸੀ, ਕੋਈ ਕਿਸੇ ਨੂੰ ਇੱਕ (1) ਅਖਰ ਜਪਣ ਲਈ ਗੁਰ ਮੰਤਰ ਦੇ ਰਿਹਾ ਸੀ, ਕੋਈ ਕਿਸੇ ਨੂੰ ਪੰਜ (5) ਅਖਰ ਲਿਖ ਕੇ ਦੇਕੇ ਕਹਿ ਰਿਹਾ ਸੀ ਕਿ ਇਹੀ ਅਸਲੀ ਗੁਰ ਮੰਤਰ ਹੈ, ਕਿਸੇ ਦਾ ਕੋਈ ਮੰਤਰ, ਸੀ ਕਿਸੇ ਦਾ ਕੋਈ……………ਪਰ ਅਸਲੀ ਜੀਵਨ ਜਾਂਚ ਦੀ ਗੱਲ ਕੋਈ ਨਹੀ ਸੀ ਕਰਦਾ, ਸੁਭ ਗੁਣਾ ਦੀ ਗੱਲ ਕੋਈ ਨਹੀ ਸੀ ਕਰਦਾ……………
ਇਸ ਕਰਕੇ ਭਾਈ ਸਾਹਿਬ ਜੀ ਨੇ ਗੁਰੂ ਉਪਦੇਸ਼ ਨੂੰ ਹੀ ਗੁਰ ਮੰਤਰ ਕਿਹਾ ਹੈ, ਭਾਈ ਸਾਹਿਬ ਜੀ ਕਹਿ ਰਹੇ ਹਨ, ‘ਵਾਹਿ ਗੁਰੂ, (ਅਚਰਜ ਗੁਰੂ, ਗੁਰੂ ਗਰੰਥ ਸਾਹਿਬ ਜੀ) ‘ਗੁਰ ਮੰਤਰ ਹੈ (ਗੁਰੂ ਦਾ ਉਪਦੇਸ਼) ‘ਗੁਰੂ ਦੀ ਦਿਤੀ ਹੋਈ ਸਿਖਿਆ ‘ਗੁਰੂ ਦੀ ਦਿਤੀ ਹੋਈ ਗੁਰਮਤਿ ‘ਗੁਰੂ ਦਾ ਦਿਤਾ ਹੋਇਆ ਗਿਆਨ, ਹੀ ਸਿਖਾਂ ਦਾ ਗੁਰ ਮੰਤਰ ਹੈ, ਇਸ ਨੂੰ ਜਾਦ ਰਖਣਾ ਹੀ ਗੁਰ ਮੰਤਰ ਦਾ ਜਾਪ ਹੈ,
ਸਵਾਲ-
ਤੁਸੀਂ ਨਾਸਤਿਕ ਹੋ? ?
ਜਵਾਬ-

ਨਾਸਤਿਕ ਕਿਸ ਨੂੰ ਕਹਿੰਦੇ ਹਨ? ? ਨਾਸਤਿਕ ਉਹ ਹੁੰਦਾ ਹੈ ਜੋ ਰੱਬ ਨੂੰ ਨਾ ਮੱਨੇਂ, ਜਾ ਉਹ ਹੁੰਦਾ ਹੈ ਜਿਹੜਾ ਰੱਬ ਨੂੰ ਇੱਕ (ੴ) ਨਾ ਮੱਨੇ, ਜਿੱਨਾ ਇਹ ਸਾਧ ਲਾਣਾ, ਇਹੀ ਅਸਲੀ ਨਾਸਤਿਕ ਹੈ, ਕਿਉਂਕੇ ਇਹ ਰੱਬ ਨੂੰ ਇੱਕ (ੴ) ਨਹੀ ਮਨਦੇ, ਇਹ ਮੱਰ ਚੁਕੇ ਸਾਧਾ ਨੂੰ ਪੂਜਦੇ ਹਨ, ਉਨਾ ਦੀਆਂ ਵਰਸੀਆਂ ਮਨਾਉਂਦੇ ਹਨ, ਸਿਖਾਂ ਨੂੰ ਬਹਿਮਾਂ ਭਰਮਾਂ ਵਿੱਚ ਪਾਉਂਦੇ ਹਨ, ਕਰਮਕਾਂਡੀ ਬਣਾਉਂਦੇ ਹਨ,
ਜਿਹੜਾ ਮਨੁਖ ਰੱਬ ਨੂੰ ਇੱਕ (ੴ) ਮੰਨੇਗਾ ਉਸ ਲਈ ਤਾਂ ਸਵਾਲ ਹੀ ਪੈਦਾ ਨਹੀ ਹੁੰਦਾ ਕਿ ਉਹ ਬ੍ਰਹਮਣ ਦੇ ਬਣਾਏ ‘ਨਰਕ ਸਵਰਗ,’ ਜਮਣ ਮਰਣ,’ ਕਰਮਾਂ ਦੀ ਸਜਾ,’ 84 ਲੱਖ ਜੂਨਾਂ,’ ਧਰਮਰਾਜ, ਜਮਦੂਤ, ‘ਭੂਤ ਪਰੇਤ,’ ਹੋਰ ਬਹਿਮਾਂ ਭਰਮਾਂ ਨੂੰ ਮਾਨਤਾ ਦੇਵੇ,
ਸੱਚੇ ਸਿਖ ਲਈ ਤਾਂ ਗੁਰਬਾਣੀ ਦਾ ਫੁਰਮਾਣ ਹੀ, {॥ ਨਹ ਕਿਛੁ ਜਨਮੈ ਨਹ ਕਿਛੁ ਮਰੈ॥ ਆਪਨ ਚਲਿਤੁ ਆਪ ਹੀ ਕਰੈ॥ 281॥ +॥ ਨਾ ਕਛੁ ਆਇਬੋ, ਨਾ ਕਛੁ ਜਾਇਬੋ, ਰਾਮ ਕੀ ਦੁਹਾਈ॥ 695॥} ਕੀ ਇੱਕ (ੴ) ਨੂੰ ਮੱਨਣ ਵਾਲ੍ਹਾ ਨਾਸਤਿਕ ਹੋ ਸਕਦਾ ਹੈ? ?
ਨਾਸਤਿਕ ਉਹੀ ਹਨ ਜੋ ਲੱਬੇ 2 ਚੋਲ੍ਹੇ ਪਾਕੇ ਮਨੁਖਤਾ ਦਾ ਖੁਨ ਚੂਸ ਰਹੇ ਹਨ, ਗੁਰਮਤਿ ਉਨਸਾਰ ਜਿੰਦਗੀ ਜਿਉਂਣ ਵਾਲਾ ਕਦੇ ਨਾਸਤਿਕ ਨਹੀ ਹੋ ਸਕਦਾ,
ਸਤਿਨਾਮ ਸਿੰਘ ਮੌਂਟਰੀਅਲ 514-219-2525


(05/08/12)
ਰਾਜਿੰਦਰ ਸਿੰਘ (ਸ਼੍ਰੋਮਣੀ ਖਾਲਸਾ ਪੰਚਾਇਤ)

ੴਸਤਿਗੁਰਪ੍ਰਸਾਦਿ॥
ਨੌਜੁਆਨ ਸਿੱਖ ਗਾਇਕ ਦੇਵੇਂਦਰ ਸਿੰਘ ਵਲੋਂ ਉੱਚੇ ਸੁੱਚੇ ਸਿਖ ਕਿਰਦਾਰ ਦਾ ਪ੍ਰਗਟਾਵਾ
ਸੋਨੀ ਟੀ ਵੀ ਉਤੇ ਅੱਜ ਕੱਲ ਚਲ ਰਹੇ ਰਿਐਲਟੀ ਪ੍ਰੋਗਰਾਮ ‘ਇੰਡੀਅਨ ਆਈਡਲ’ ਵਿੱਚ ਸਿੱਖ ਨੌਜੁਆਨ ਬੱਚੇ ਦੇਵੇਂਦਰ ਪਾਲ ਸਿੰਘ ਨੇ ਜਿੱਥੇ ਆਪਣੀ ਮਨ-ਮੋਹਣੀ ਮਿੱਠੀ ਅਵਾਜ਼ ਅਤੇ ਭੋਲੀ ਸੂਰਤ ਨਾਲ ਸ਼ੋਅ ਦੇ ਜੱਜਾਂ ਦਾ ਮਨ ਮੋਹ ਲਿਆ ਹੈ, ਉਥੇ ਇਸ ਸ਼ੋਅ ਦੇ ਵੇਖਣ ਵਾਲੇ ਦਰਸ਼ਕਾਂ ਦੇ ਮਨਾਂ ਤੇ ਵੀ ਛਾਅ ਗਿਆ ਹੈ। ਭਾਰਤ ਦੀਆਂ ਸਭ ਤੋਂ ਮਸ਼ਹੂਰ ਅਤੇ ਪ੍ਰਵਾਨਤ ਪਿੱਠ ਵਰਤੀ ਗਾਇਕਾ ਲਤਾ ਮੰਗੇਸ਼ਕਰ ਅਤੇ ਆਸ਼ਾ ਭੌਂਸਲੇ ਜੀ ਵੀ ਉਸ ਦੀ ਗਾਇਨ ਕਲਾ ਦੀ ਭਰਪੂਰ ਸ਼ਲਾਘਾ ਕਰਦੇ ਹਨ। ਆਸ਼ਾ ਭੌਸਲੇ ਜੀ ਤਾਂ ਹਰ ਪ੍ਰੋਗਰਾਮ ਵਿੱਚ ਜੱਜ ਦੇ ਤੌਰ ਤੇ ਉਸ ਦੇ ਗੀਤਾਂ ਤੇ ਝੂਮਦੇ ਵੇਖੇ ਜਾ ਸਕਦੇ ਹਨ।
ਪਿਛਲੇ ਹਫਤੇ ਆਏ ਪ੍ਰੋਗਰਾਮ ਵਿੱਚ, ਇਸ ਹੋਣਹਾਰ ਨੌਜੁਆਨ ਨੇ ਵਧੀਆ ਸਿੱਖ ਕਿਰਦਾਰ ਦਾ ਵਿਖਾਵਾ ਕਰ ਕੇ ਜਿਥੇ ਆਪਣੇ ਮਾਂ-ਬਾਪ ਦਾ ਸਤਿਕਾਰ ਵਧਾਇਆ, ਉਥੇ ਸਿੱਖ ਕੌਮ ਦਾ ਨਾਂ ਵੀ ਉੱਚਾ ਕੀਤਾ ਹੈ।
ਹੋਇਆ ਇੰਝ ਕਿ ਜਦ ਉਸਨੇ ਇੱਕ ਕਲਾਸੀਕਲ ਗੀਤ ਬੜੇ ਹੀ ਵਧੀਆ ਤਰੀਕੇ ਨਾਲ ਗਾਇਆ ਤਾਂ ਸ਼ੋਅ ਦੇ ਜੱਜਾਂ ਨੇ ਉਸ ਦੀ ਭਰਪੂਰ ਪ੍ਰਸ਼ੰਸਾ ਕੀਤੀ ਅਤੇ ਸਾਰੇ ਜੱਜ ਉਠ ਕੇ ਖੜ੍ਹੇ ਹੋ ਗਏ। ਉਸ ਤੋਂ ਬਾਅਦ ਜਦੋਂ ਸਾਰੇ ਜੱਜਾਂ ਨੇ ਵਾਰੀ ਵਾਰੀ ਉਸ ਦੀ ਗਾਇਨ ਕਲਾ ਦੀ ਭਰਪੂਰ ਤਾਰੀਫ ਕੀਤੀ, ਤਾਂ ਹਰ ਤਾਰੀਫ ਸੁਣ ਕੇ ਉਹ ਬੜੇ ਸਤਿਕਾਰ ਨਾਲ ਸਿਰ ਨਿਵਾਂ ਦੇਂਦਾ ਰਿਹਾ ਅਤੇ ਕਿਤੇ ਵੀ ਖੁਸ਼ੀ ਵਿੱਚ ਫ੍ਹਾਵਾ ਹੋਇਆ ਆਪੇ ਤੋਂ ਬਾਹਰ ਨਹੀਂ ਹੋਇਆ। ਜਦੋਂ ਆਪਣੀ ਪਿਕਚਰ ਦੀ ਮਸ਼ਹੂਰੀ ਲਈ ਆਏ ਫਿਲਮੀ ਕਲਾਕਾਰ ਰਿਤੇਸ਼ ਦੇਸ਼ਮੁੱਖ ਨੂੰ ਉਸ ਦੇ ਗੀਤ ਬਾਰੇ ਆਪਣੇ ਵਿਚਾਰ ਦੇਣ ਲਈ ਕਿਹਾ ਗਿਆ ਤਾਂ ਉਸ ਨੇ ਦੇਵੇਂਦਰ ਸਿੰਘ ਨੂੰ ਕਿਹਾ ਕਿ ਪਹਿਲਾਂ ਤਾਂ ਤੂੰ ਖੁਲ੍ਹ ਕੇ ਹੱਸ, ਇਨ੍ਹਾਂ ਸਾਰਿਆ ਨੇ ਤੇਰੇ ਗੀਤ ਦੀ ਭਰਪੂਰ ਤਾਰੀਫ ਕੀਤੀ ਹੈ ਤਾਂ ਤੂੰ ਕੇਵਲ ਹੱਥ ਬੰਨ੍ਹ ਕੇ ਸਿਰ ਨੀਵਾਂ ਕਰ ਦਿੱਤਾ ਜਦਕਿ ਤੈਨੂੰ ਖੁਲ੍ਹ ਕੇ ਹਸਣਾ, ਨਚਣਾ ਅਤੇ ਖੁਸ਼ੀ ਦਾ ਪ੍ਰਗਟਾਵਾ ਕਰਨਾ ਚਾਹੀਦਾ ਸੀ। ਇਸ ਤੇ ਦੇਵੇਂਦਰ ਸਿੰਘ ਨੇ ਆਪਣੀ ਖੂਬਸੂਰਤ ਮੁਸਕਰਾਹਟ ਨਾਲ ਫੁਲਾਂ ਦੀ ਬਾਰਸ਼ ਕਰ ਦਿੱਤੀ।
ਰਿਤੇਸ਼ ਦੇਸ਼ਮੁੱਖ ਨੇ ਵੀ ਉਸ ਦੇ ਗੀਤ ਦੀ ਤਾਰੀਫ ਕਰਦੇ ਹੋਏ ਪੁੱਛਿਆ ਕੇ ਕੀ ਤੂੰ ਕਿਸੇ ਲੜਕੀ ਨਾਲ ਪਿਆਰ ਕੀਤਾ ਹੈ? ਤਾਂ ਦੇਵੇਂਦਰ ਸਿੰਘ ਨੇ ਨਾਂਹ ਵਿੱਚ ਸਿਰ ਹਿਲਾ ਦਿੱਤਾ। ਜਦੋਂ ਉਸ ਨੇ ਪੁੱਛਿਆ ਕਿ ਫੇਰ ਤੂੰ ਗੀਤ ਗਾਣ ਵੇਲੇ ਕਿਸ ਦਾ ਧਿਆਨ ਮਨ ਵਿੱਚ ਲਿਆਉਂਦਾ ਹੈਂ, ਤਾਂ ਉਸ ਅਣਭੋਲ ਜੁਆਬ ਦਿੱਤਾ ਕਿ ਮੈਂ ਆਪਣੀਆਂ ਸੁਰਾਂ ਨਾਲ ਹੀ ਪਿਆਰ ਕਰਦਾ ਹਾਂ ਅਤੇ ਉਨ੍ਹਾਂ ਵਿੱਚ ਹੀ ਧਿਆਨ ਰਖਦਾ ਹਾਂ। ਇਹ ਜੁਆਬ ਸੁਣ ਕੇ ਸਾਰੇ ਹੈਰਾਨ ਰਹਿ ਗਏ।
ਪ੍ਰੋਗਰਾਮ ਦੇ ਸੰਜੋਜਕ ਹੁਸੈਨ ਨੇ ਰਿਤੇਸ਼ ਦੇਸ਼ਮੁੱਖ ਨੂੰ ਆਖਿਆ ਕੇ ਤੂੰ ਤਾਂ ਪਿਆਰ ਖੇਡਾਂ ਦਾ ਮਾਹਿਰ ਹੈ, ਤੂੰ ਇਸ ਨੂੰ ਕੁੱਝ ਜਾਚ ਸਿਖਾ ਤਾਂ ਰਿਤੇਸ਼ ਦੇਸ਼ਮੁੱਖ ਸਟੇਜ ਤੇ ਆ ਗਿਆ ਅਤੇ ਜੱਜਾਂ ਵਿੱਚ ਬੈਠੀ ਸੁਨੱਖੀ ਗਾਇਕਾ ਸੁਨਿਧੀ ਚੌਹਾਨ ਨੂੰ ਵੀ ਸਟੇਜ ਤੇ ਬੁਲਾ ਲਿਆ। ਉਸ ਨੇ ਦੇਵੇਂਦਰ ਸਿੰਘ ਨੂੰ ਆਖਿਆ ਕਿ ਤੂੰ ਸੁਨਿਧੀ ਚੌਹਾਨ ਦੀਆਂ ਅੱਖਾਂ ਵਿੱਚ ਵੇਖ ਕੇ ਇੱਕ ਖਾਸ ਅੰਦਾਜ਼ ਵਿੱਚ ਕਹਿ ਕਿ ਮੈਂ ਤੈਨੂੰ ਪਿਆਰ ਕਰਦਾ ਹਾਂ ਤਾਂ ਇਸ ਦੇ ਜੁਆਬ ਵਿੱਚ ਦੇਵੇਂਦਰ ਸਿੰਘ ਨੇ ਆਖਿਆ ਕਿ ਇਹ ਤਾਂ ਮੇਰੀ ਭੈਣਾਂ ਵਰਗੀ ਹੈ। ਰਿਤੇਸ਼ ਦੇਸ਼ਮੁੱਖ ਨੇ ਆਖਿਆ ਕਿ ਇੰਝ ਤਾਂ ਸਾਰੇ ਦੇਸ਼ ਦੀਆਂ ਨੌਜੁਆਨ ਲੜਕੀਆਂ ਤੇਰੀਆਂ ਭੈਣਾਂ ਬਣ ਜਾਣਗੀਆਂ ਤਾਂ ਉਸ ਨੇ ਕਿਹਾ, ਇਹ ਬਿਲਕੁਲ ਠੀਕ ਹੈ ਅਤੇ ਮੈਨੂੰ ਪੂਰੀ ਤਰ੍ਹਾਂ ਪ੍ਰਵਾਨ ਹੈ।
ਜਿਵੇਂ ਅਸੀਂ ਸਭ ਜਾਣਦੇ ਹਾਂ ਕਿ ਉਹ ਐਸੀਆਂ ਖੇਡਾਂ ਨਾਲ ਆਪਣੇ ਪ੍ਰੋਗਰਾਮ ਨੂੰ ਸੁਆਦਲਾ ਬਨਾਉਣ ਦੀ ਕੋਸ਼ਿਸ਼ ਕਰਦੇ ਹਨ, ਪ੍ਰੋਗਰਾਮ ਦੇ ਸੰਜੋਜਕ ਹੁਸੈਨ ਨੇ ਦੇਵੇਂਦਰ ਸਿੰਘ ਨੂੰ ਆਖਿਆ ਕਿ ਤੂੰ ਜਿਵੇਂ ਰਿਤੇਸ਼ ਦੇਸ਼ਮੁੱਖ ਕਰਦਾ ਹੈ, ਉਂਝ ਹੀ ਕਰ ਅਤੇ ਬੋਲ। ਰਿਤੇਸ਼ ਦੇਸ਼ਮੁੱਖ ਨੇ ਇੱਕ ਖਾਸ ਅੰਦਾਜ਼ ਵਿੱਚ ਸੁਨਿਧੀ ਵੱਲ ਵੇਖਦੇ ਹੋਏ ਕਿਹਾ ਕਿ ਮੈਂ ਤੈਨੂੰ ਪਿਆਰ ਕਰਦਾ ਹਾਂ। ਅਗੋਂ ਦੇਵੇਂਦਰ ਸਿੰਘ ਨੇ ਵੀ ਮਿਲਦਾ ਜੁਲਦਾ ਅੰਦਾਜ਼ ਬਣਾਕੇ ਕਿਹਾ ਮੈਂ ਤੈਨੂੰ ਪਿਆਰ ਨਹੀਂ ਕਰਦਾ। ਰਿਤੇਸ਼ ਦੇਸ਼ਮੁੱਖ ਨੇ ਪੁੱਛਿਆ ਕਿ ਤੇਰੀ ਉਮਰ ਕਿਤਨੀ ਹੈ ਤਾਂ ਦੇਵੇਂਦਰ ਸਿੰਘ ਨੇ ਕਿਹਾ ਕਿ ਸਤਾਰ੍ਹਾਂ ਸਾਲ। ਇਸ ਤੇ ਰਿਤੇਸ਼ ਦੇਸ਼ਮੁੱਖ ਨੇ ਆਪਣੀ ਝੇਂਪ ਮਿਟਾਉਣ ਵਾਸਤੇ ਕਹਿ ਦਿੱਤਾ ਕਿ ਅਜੇ ਇੱਕ ਸਾਲ ਦੀ ਕਸਰ ਹੈ ਫਿਰ ਆਪੇ ਸਭ ਕੁੱਝ ਠੀਕ ਹੋ ਜਾਵੇਗਾ ਅਤੇ ਸਟੇਜ ਤੋਂ ਉਤਰ ਗਿਆ ਅਤੇ ਸੁਨਿਧੀ ਚੌਹਾਨ ਵੀ ਉਸ ਨੂੰ ਭੈਣਾਂ ਵਾਲਾ ਲਾਡ ਦੇਕੇ ਆਪਣੀ ਜਗ੍ਹਾ ਤੇ ਵਾਪਸ ਆ ਗਈ।
ਅਸੀਂ ਅਕਾਲ-ਪੁਰਖ ਅਗੇ ਜੋਦੜੀ ਕਰਦੇ ਹਾਂ ਕਿ ਉਹ ਦੇਵੇਂਦਰ ਪਾਲ ਸਿੰਘ ਨੂੰ ਇੰਝ ਹੀ ਸੁਮਤਿ ਬਖਸ਼ੀ ਰੱਖੇ। ਜਿੱਥੇ ਉਹ ਆਪਣੀ ਗਾਇਨ ਕਲਾ ਵਿੱਚ ਬੁਲੰਦੀਆਂ ਛੂਹ ਕੇ ਆਪਣੇ ਮਾਤਾ ਪਿਤਾ ਅਤੇ ਕੌਮ ਦਾ ਨਾਂ ਰੌਸ਼ਨ ਕਰੇ ਉਥੇ ਗੁਰਮਤਿ ਸਿਧਾਂਤਾਂ ਅਤੇ ਸਿੱਖੀ ਸਰੂਪ ਤੇ ਪਹਿਰਾ ਦੇ ਕੇ ਗੁਰੂ ਬਖਸ਼ਿਸ਼ ਦਾ ਵੀ ਪਾਤਰ ਬਣਿਆ ਰਹੇ।
ਰਾਜਿੰਦਰ ਸਿੰਘ
(ਸ਼੍ਰੋਮਣੀ ਖਾਲਸਾ ਪੰਚਾਇਤ)
ਟੈਲੀਫੋਨ: +91 98761 04726


(05/08/12)
ਰੇਸ਼ਮ ਸਿੰਘ ਇੰਡਿਆਨਾ

ਜਾਗਰੂਕਤਾ ਜਾਂ ਅੰਧੇਰੇ ਵੱਲ ਵਧ ਰਹੇ ਕਦਮ - ਰੇਸ਼ਮ ਸਿੰਘ ਇੰਡਿਆਨਾ

ਅੱਜ ਜਿਉਂ ਜਿਉਂ ਦੁਨੀਆਂ ਨਵੀਂ ਨਵੀਂ ਟੈਕਨੋਲੋਜੀ ਅਪਣਾਉਂਦੀ ਜਾ ਰਹੀ ਹੈ ਇਸਦੇ ਨਾਲ ਜਿੰਦਗੀ ਦੇ ਬਹੁਤ ਸਾਰੇ ਰਾਹ ਵੀ ਸੁਖਾਲੇ ਹੁੰਦੇ ਜਾ ਰਹੇ ਹਨ| ਇਸਦੇ ਨਾਲ ਹਰ ਕੌਮ ਧਰਮ ਨੂੰ ਇੱਕ ਦੂਜੇ ਨੂੰ ਆਪਣੇ ਵਿਰਸੇ ਤੋਂ ਜਾਣੂ ਕਰਵਾਉਣ ਦਾ ਵੀ ਮੌਕਾ ਮਿਲਿਆ ਹੈ | ਅੱਜ ਦੁਨੀਆਂ ਅੰਦਰ ਚੱਲ ਰਹੀਆਂ ਅਨੇਕਾਂ ਵੈਬਸਾਈਟਾਂ, ਫੇਸਬੁੱਕ ਗਰੁੱਪ ਜਾਂ ਹੋਰ ਸੋਸ਼ਿਲ ਮੀਡੀਆ ਇਸਦੀ ਜਾਗਦੀ ਮਿਸਾਲ ਹਨ | ਜਿਥੇ ਧਰਮ ਦੀ ਦੁਨੀਆਂ ਅੰਦਰ ਇਸਦਾ ਫਾਇਦਾ ਹੋਇਆ ਹੈ ਉਥੇ ਸਾਡੇ ਕੁਝ ਵੀਰ ਧਰਮ ਦੇ ਕੁਝ ਅਸੂਲਾਂ ਨੂੰ ਵਿਗਾੜਨ ਦਾ ਰੋਲ ਵੀ ਨਿਭਾ ਰਹੇ ਹਨ |ਉਹਨਾਂ ਦੇ ਵਿਚੋਂ ਹੀ ਕੁਝ ਮਸਲੇ ਸਿਖ ਕੌਮ ਨਾਲ ਸਬੰਧਿਤ ਵੀ ਹਨ | ਗੁਰਬਾਣੀ ਅੰਦਰ ਗੁਰੂ ਨੂੰ ਵਖੋ ਵਖਰੇ ਰੂਪਾਂ ਅੰਦਰ ਰੂਪਮਾਨ ਕੀਤਾ ਗਿਆ ਹੈ ਗੁਰਬਾਣੀ ਦੇ ਮੁਤਾਬਿਕ ਗੁਰੂ ਸ਼ਬਦ ਹੈ ,ਗੁਰੂ ਗਿਆਨ ਹੈ ,ਗੁਰੂ ਜੋਤ ਹੈ |ਗੁਰੂ ਸਰੀਰ ਨਹੀਂ ਹੈ ਇਸਤੋਂ ਸ਼ਾਇਦ ਕੋਈ ਵੀ ਸਿਖ ਇਨਕਾਰੀ ਨਹੀਂ ਹੈ ਪਰ ਸਿਖ ਦੀ ਪਰਮਾਤਮਾ ਨਾਲ ਗੰਢ ਪਾਉਣ ਵਾਲਾ, ਸਿਖ ਨੂੰ ਪਰਮਾਤਮਾ ਦੇ ਰੰਗ ਵਿਚ ਰੰਗ ਦੇਣ ਵਾਲਾ ਕੌਣ ਸੀ ? ਇਹਨਾਂ ਸਭ ਸਵਾਲਾਂ ਦਾ ਜਵਾਬ ਮਿਲੇਗਾ ਕਿ ਉਹ ਹੋਰ ਕੋਈ ਨਹੀਂ ਗੁਰੂ ਨਾਨਕ ਹੀ ਸੀ ਜਿਸਨੇ ਸਾਰੀ ਦੁਨੀਆਂ ਦੇ ਉੱਤੇ ਇੱਕ ਨਿਰਮਲ ਪੰਥ ਨੂੰ ਜਨਮ ਦਿੱਤਾ, ਜਿਸਨੂੰ ਅੱਗੇ ਜਾ ਕੇ ਸਿਖ ਧਰਮ ਆਖਿਆ ਗਿਆ |

ਹੁਣ ਗੁਰੂ ਲਫਜ ਬਾਰੇ ਅੱਗੇ ਵਿਚਾਰ ਕਰਨ ਤੋਂ ਪਹਿਲਾਂ ਇਸ ਲਫਜ ਬਾਰੇ ਭਾਈ ਕਾਹਨ ਸਿੰਘ ਨਾਭਾ ਜੀ ਦੇ ਵਿਚਾਰ ਜਾਣ ਲਈਏ ਕਿ ਉਹਨਾਂ ਦਾ ਕੀ ਕਹਿਣਾ ਹੈ |ਭਾਈ ਕਾਹਨ ਸਿੰਘ ਨਾਭਾ ਜੀ ਨੇ ਗੁਰ ਦੇ ਅਰਥ ਇਸ ਤਰਾਂ ਕੀਤੇ ਹਨ :"ਗੁਰੂ . ਸੰਗ੍ਯਾ ਇਹ ਸ਼ਬਦ ਗ੍ਰੀ ਧਾਤੁ ਤੋਂ ਬਣਿਆ ਹੈ ਇਸਦੇ ਅਰਥ ਹਨ, ਨਿਗਲਨਾ ਅਤੇ ਸਮਝਾਉਣਾ, ਜੋ ਅਗ੍ਯਾਨ ਨੂੰ ਖਾ ਜਾਂਦਾ ਹੈ ਅਤੇ ਸਿਖ ਨੂੰ ਤਤ੍ਵਗਯਾਨ ਸਮਝਾਉਂਦਾ ਹੈ ਉਹ ਗੁਰੂ ਹੈ . ਗੁਰਬਾਣੀ ਵਿਚ ਗੁਰ ,ਗੁਰੁ ਅਤੇ ਗੁਰੂ ਇੱਕੋ ਹੀ ਅਰਥ ਵਿਚ ਆਏ ਹਨ|"

ਇਸਦੇ ਮੁਤਾਬਿਕ ਗੁਰੂ ਦੇ ਅਰਥ ਹੋਏ ਹਨੇਰੇ ਨੂੰ ਖਾ ਜਾਣ ਵਾਲਾ, ਦੂਜੇ ਅਰਥਾਂ ਵਿਚ ਮਨ ਦੇ ਅੰਧੇਰੇ ਨੂੰ ਗਿਆਨ ਦੇ ਰਾਹੀਂ ਖਤਮ ਕਰ ਦੇਣਾ ਵਾਲਾ | ਹੁਣ ਕੀ ਗੁਰੂ ਨਾਨਕ ਨੇ ਲੋਕਾਈ ਵਿਚੋਂ ਹਨੇਰੇ ਨੂੰ ਦੂਰ ਨਹੀਂ ਕੀਤਾ ? ਜਵਾਬ ਹਾਂ ਵਿਚ ਮਿਲੇਗਾ| ਕੀ ਦੁਨੀਆਂ ਨੂੰ ਅਸਲ ਧਰਮ (ਜਿਸਨੂੰ ਸਿਖ ਧਰਮ ਦਾ ਨਾਮ ਦਿੱਤਾ ਗਿਆ ਹੈ ) ਤੋਂ ਜਾਣੂ ਕਰਵਾਉਣ ਵਾਲੇ ਗੁਰੂ ਨਾਨਕ ਨਹੀਂ ਸਨ ? ਹੁਣ ਜਦੋਂ ਸ਼ਬਦ ਗੁਰੂ ਨਾਨਕ ਦੇ ਹਿਰਦੇ ਵਿਚ ਟਿਕਦਾ ਹੈ ਤਾਂ ਨਾਨਕ ਨੂੰ ਗੁਰੂ ਨਾਨਕ ਕਿਹਾ ਜਾਂਦਾ ਹੈ ਜਦੋਂ ਉਹ ਸ਼ਬਦ ਭਾਈ ਲਹਿਣਾ ਜੀ ਦੇ ਅੰਦਰ ਟਿਕ ਗਿਆ ਤਾਂ ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਕਰਕੇ ਯਾਦ ਕੀਤਾ ਗਿਆ | ਇਸੇ ਤਰਾਂ ਹੀ ਬਾਕੀ ਗੁਰੂ ਸਾਹਿਬਾਨਾਂ ਬਾਰੇ ਹੈ |ਇਹ ਠੀਕ ਹੈ ਕਿ ਗੁਰੂ ਸ਼ਬਦ ਹੀ ਸੀ ਪਰ ਜਦੋਂ ਉਹ ਹੀ ਸ਼ਬਦ ਗੁਰੂ ਸਾਹਿਬ ਜੀ ਦੇ ਸਰੀਰ ਵਿਚ ਹਿਰਦੇ ਵਿਚ ਪ੍ਰਗਟ ਹੋ ਗਿਆ ਤਾਂ ਉਸਨੂੰ ਵੀ ਗੁਰੂ ਆਖਿਆ ਗਿਆ | ਹੁਣ ਜਦੋਂ ਉਹ ਹੀ ਸ਼ਬਦ ਸਮੁਚੇ ਰੂਪ ਵਿਚ ਆਦਿ ਗਰੰਥ ਵਿਚ ਰਖ ਦਿੱਤਾ ਗਿਆ ਤਾਂ ਉਸਨੂੰ ਗੁਰੂ ਗਰੰਥ ਸਾਹਿਬ ਜੀ ਕਰਕੇ ਜਾਣਿਆ ਗਿਆ| ਹਾਂ ਗੁਰੂ ਇੱਕ ਹੀ ਹੈ ਕਿਉਂਕਿ ਵਿਚਾਰਧਾਰਾ ਇੱਕ ਹੈ ਜੋਤ ਇੱਕ ਹੈ | ਅੱਜ ਅਸੀਂ ਬਹੁਤ ਤਰਾਂ ਦੇ ਭੁਲੇਖਿਆਂ ਦੇ ਸ਼ਿਕਾਰ ਹੁੰਦੇ ਜਾ ਰਹੇ ਹਾਂ | ਕੋਈ ਸਿਖ ਜਾਂ ਦੁਨੀਆਂ ਦਾ ਕੋਈ ਮਨੁਖ ਪਿਆਰ ਦੇ ਨਾਲ, ਸਤਿਕਾਰ ਦੇ ਨਾਲ ਗੁਰੂ ਨਾਨਕ ਨੂੰ ਬਾਬਾ ਨਾਨਕ ਆਖੇ ਤਾਂ ਕੋਈ ਗਲਤ ਗੱਲ ਨਹੀਂ ਪਰ ਆਪਣੇ ਆਪ ਨੂੰ ਜਾਗਰੂਕ ਅਖਵਾਉਣ ਵਾਲੇ ਸਾਡੇ ਕੁਝ ਵੀਰ ਸ਼ਰਾਰਤ ਦੇ ਨਾਲ ਗੁਰੂ ਸਾਹਿਬਾਨਾਂ ਨੂੰ ਗੁਰੂ ਆਖਣ ਤੋਂ ਹੀ ਸੰਕੋਚ ਕਰਨ ਲੱਗ ਪੈਣ ਤਾਂ ਇਹ ਜਰੂਰ ਹੀ ਆਉਣ ਵਾਲੇ ਖਤਰੇ ਦੀ ਸੂਚਕ ਹੈ ਤੇ ਇਹੋ ਜਿਹੀ ਸੋਚ ਤੋਂ ਜਰੂਰ ਹੀ ਸਿਖ ਅਖਵਾਉਣ ਵਾਲਿਆਂ ਨੂੰ ਸੁਚੇਤ ਹੋਣ ਦੀ ਲੋੜ ਹੈ |

ਆਪਣੇ ਆਪ ਵਿਚ ਬਾਬਾ ਲਫਜ ਕੋਈ ਮਾੜਾ ਲਫਜ ਨਹੀਂ ਹੈ ਸਗੋਂ ਬਹੁਤ ਪਿਆਰ ਭਰਿਆ ਸ਼ਬਦ ਹੈ, ਅਸਲ ਵਿਚ ਬਾਬਾ ਲਫਜ ਜੇ ਇਵੇਂ ਕਹਿ ਲਿਆ ਜਾਵੇ ਤਾਂ ਇਹ ਗੁਰੂ ਨਾਨਕ ਦਾ ਹੀ ਦੂਜਾ ਰਿਜਰਵਡ ਨਾਮ ਹੈ ਬਹੁਤ ਥਾਵਾਂ ਤੇ ਭਾਈ ਗੁਰਦਾਸ ਜੀ ਨੇ ਕੇਵਲ ਬਾਬਾ ਲਫਜ ਵਰਤਿਆ ਹੈ ਉਹਨਾਂ ਨੇ ਨਾਨਕ ਵੀ ਨਹੀਂ ਆਖਿਆ ਉਹਨਾਂ ਦੇ ਬਾਬਾ ਕਹਿਣ ਤੋਂ ਭਾਵ ਗੁਰੂ ਨਾਨਕ ਹੀ ਹੈ |

ਬਾਬੇ ਡਿਠੀ ਪਿਰਥਮੀ ਨਵੇ ਖੰਡਿ ਜਿਥੈ ਤਕਿ ਆਹੀ॥
ਫਿਰਿ ਜਾਇ ਚੜਿਆ ਸੁਮੇਰ ਪਰ ਸਿਧ ਮੰਡਲੀ ਦ੍ਰਿਸਟੀ ਆਈ॥
ਚਉਰਾਸੀਹ ਸਿਧ ਗੋਰਖਾਦਿ ਮਨਿ ਅੰਦਰਿ ਗਣਤੀ ਵਰਤਾਈ॥
ਸਿਧ ਪੁਛਣਿ ਸੁਣਿ ਬਾਲਿਆ ਕਉਣ ਸਕਤਿ ਤੁਹਿ ਏਥੇ ਲਿਆਈ॥
ਹਉ ਜਪਿਆ ਪਰਮੇਸਰੋ ਭਾਉ ਭਗਤਿ ਸੰਗਿ ਤਾੜੀ ਲਾਈ॥
ਆਖਣਿ ਸਿਧ ਸੁਣਿ ਬਾਲਿਆ ਅਪਣਾ ਨਾਉ ਤੁਮ ਦੇਹੁ ਬਤਾਈ ॥
ਬਾਬਾ ਆਖੇ ਨਾਥ ਜੀ ਨਾਨਕ ਨਾਮ ਜਪੇ ਗਤਿ ਪਾਈ॥
ਨੀਚ ਕਹਾਇ ਊਚ ਘਰ ਆਈ ॥


ਭਾਈ ਗੁਰਦਾਸ ਜੀ ਦਾ ਇੱਕ ਹੋਰ ਬਚਨ :
ਫਿਰਿ ਬਾਬਾ ਗਿਆ ਬਗਦਾਦ ਨੋ ਬਾਹਰ ਜਾਇ ਕੀਆ ਅਸਥਾਨਾ॥
ਇਕ ਬਾਬਾ ਅਕਾਲ ਰੂਪੁ ਦੂਜਾ ਰਬਾਬੀ ਮਰਦਾਨਾ॥
ਦਿਤੀ ਬਾਂਗਿ ਨਿਵਾਜਿ ਕਰਿ ਸੁੰਨ ਸਮਾਨਿ ਹੋਆ ਜਹਾਨਾ॥
ਸੁੰਨ ਮੁੰਨਿ ਨਗਰੀ ਭਈ ਦੇਖਿ ਫਰਿ ਭਇਆ ਹੈਰਾਨਾ॥
ਵੇਖੈ ਧਿਆਨ ਲਗਾਇ ਕਰਿ ਇਕੁ ਫਕੀਰੁ ਵਡਾ ਮਸਤਾਨਾ॥
ਪੁਛਿਆ ਫਿਰਕੈ ਦਸਤਗੀਰ ਕਉਨ ਫਕੀਰੁ ਕਿਸਕਾ ਘਰਿਆਨਾ॥
ਨਾਨਕ ਕਲਿ ਵਿਚਿ ਆਇਆ ਰਬੁ ਫਕੀਰੁ ਇਕੋ ਪਹਿਚਾਨਾ॥
ਧਰਤ ਅਕਾਸ ਚਹੂ ਦਿਸ ਜਾਨਾ ॥35॥


ਕੁਝ ਸਾਡੇ ਵੀਰ ਬੜੀਆਂ ਕਚੀਆਂ ਦਲੀਲਾਂ ਪੇਸ਼ ਕਰਦੇ ਹਨ ਕਿ ਗੁਰਬਾਣੀ ਅੰਦਰ ਤਾਂ ਗੁਰੂ ਨਾਨਕ ਨੂੰ ਗੁਰੂ ਆਖਿਆ ਹੀ ਨਹੀਂ ਗਿਆ ਆਉ ਉਹਨਾਂ ਦੇ ਇਸ ਭੁਲੇਖੇ ਨੂੰ ਦੂਰ ਕਰਨ ਦਾ ਇੱਕ ਯਤਨ ਕਰੀਏ | ਹੁਣ ਗੁਰੂ ਸਾਹਿਬਾਨ ਨੇ ਕਰਤੇ ਦੇ ਹੁਕਮ ਵਿਚ ਜੋ ਸੁਨੇਹਾ ਮਨੁਖਤਾ ਨੂੰ ਦਿੱਤਾ ਉਹ ਕਰਤੇ ਦੇ ਰੱਬੀ ਗੁਣਾਂ ਦੀ ਅਟੱਲ ਸਚਾਈ ਸੀ| ਗੁਰੂ ਨੇ ਜੋ ਆਖਿਆ ਕਰਤੇ ਦੇ ਹੁਕਮ ਵਿਚ ਆਖਿਆ ਆਉ ਇਸਦੇ ਪ੍ਰਥਾਏ ਅਤੇ ਗੁਰੂ ਸਿਖ ਜਾਂ ਗੁਰਸਿਖ ਦੇ ਪ੍ਰਥਾਏ ਕੁਝ ਸ਼ਬਦਾਂ ਤੇ ਝਾਤ ਮਾਰੀਏ, ਗੁਰੂ ਅਰਜਨ ਪਾਤਸ਼ਾਹ ਜੀ ਫੁਰਮਾਉਂਦੇ ਹਨ :

ਜੋ ਦੀਸੈ ਗੁਰਸਿਖੜਾ ਤਿਸੁ ਨਿਵਿ ਨਿਵਿ ਲਾਗਉ ਪਾਇ ਜੀਉ ॥ ਆਖਾ ਬਿਰਥਾ ਜੀਅ ਕੀ ਗੁਰੁ ਸਜਣੁ ਦੇਹਿ ਮਿਲਾਇ ਜੀਉ ॥ ਸੋਈ ਦਸਿ ਉਪਦੇਸੜਾ ਮੇਰਾ ਮਨੁ ਅਨਤ ਨ ਕਾਹੂ ਜਾਇ ਜੀਉ ॥ ਇਹੁ ਮਨੁ ਤੈ ਕੂੰ ਡੇਵਸਾ ਮੈ ਮਾਰਗੁ ਦੇਹੁ ਬਤਾਇ ਜੀਉ ॥ ਹਉ ਆਇਆ ਦੂਰਹੁ ਚਲਿ ਕੈ ਮੈ ਤਕੀ ਤਉ ਸਰਣਾਇ ਜੀਉ ॥ ਮੈ ਆਸਾ ਰਖੀ ਚਿਤਿ ਮਹਿ ਮੇਰਾ ਸਭੋ ਦੁਖੁ ਗਵਾਇ ਜੀਉ ॥ ਇਤੁ ਮਾਰਗਿ ਚਲੇ ਭਾਈਅੜੇ ਗੁਰੁ ਕਹੈ ਸੁ ਕਾਰ ਕਮਾਇ ਜੀਉ ॥ ਤਿਆਗੇਂ ਮਨ ਕੀ ਮਤੜੀ ਵਿਸਾਰੇਂ ਦੂਜਾ ਭਾਉ ਜੀਉ ॥ ਇਉ ਪਾਵਹਿ ਹਰਿ ਦਰਸਾਵੜਾ ਨਹ ਲਗੈ ਤਤੀ ਵਾਉ ਜੀਉ ॥ ਹਉ ਆਪਹੁ ਬੋਲਿ ਨ ਜਾਣਦਾ ਮੈ ਕਹਿਆ ਸਭੁ ਹੁਕਮਾਉ ਜੀਉ ॥ ਹਰਿ ਭਗਤਿ ਖਜਾਨਾ ਬਖਸਿਆ ਗੁਰਿ ਨਾਨਕਿ ਕੀਆ ਪਸਾਉ ਜੀਉ ॥ ਮੈ ਬਹੁੜਿ ਨ ਤ੍ਰਿਸਨਾ ਭੁਖੜੀ ਹਉ ਰਜਾ ਤ੍ਰਿਪਤਿ ਅਘਾਇ ਜੀਉ ॥ ਜੋ ਗੁਰ ਦੀਸੈ ਸਿਖੜਾ ਤਿਸੁ ਨਿਵਿ ਨਿਵਿ ਲਾਗਉ ਪਾਇ ਜੀਉ ॥3॥ {ਪੰਨਾ 763}

ਨੋਟ: ਉਹ ਵੀਰ ਹੁਣ ਗੁਰਿ ਨਾਨਕਿ ਦੇ ਅਰਥ ਕੀ ਕਰਨਗੇ ?
ਅਰਥ :-ਮੈਨੂੰ ਜੇਹੜਾ ਭੀ ਕੋਈ ਗੁਰੂ ਦਾ ਪਿਆਰਾ ਸਿੱਖ ਮਿਲ ਪੈਂਦਾ ਹੈ, ਮੈਂ ਨੀਊਂ ਨੀਊਂ ਕੇ (ਭਾਵ, ਨਿਮ੍ਰਤਾ-ਅਧੀਨਗੀ ਨਾਲ) ਉਸ ਦੀ ਪੈਰੀਂ ਲੱਗਦਾ ਹਾਂ, ਤੇ ਉਸ ਨੂੰ ਆਪਣੇ ਦਿਲ ਦੀ ਪੀੜਾ (ਤਾਂਘ) ਦੱਸਦਾ ਹਾਂ (ਤੇ ਬੇਨਤੀ ਕਰਦਾ ਹਾਂ-ਹੇ ਗੁਰਸਿੱਖ !) ਮੈਨੂੰ ਸੱਜਣ-ਗੁਰੂ ਮਿਲਾ ਦੇ । ਮੈਨੂੰ ਕੋਈ ਅਜੇਹਾ ਸੋਹਣਾ ਉਪਦੇਸ਼ ਦੱਸ (ਜਿਸ ਦੀ ਬਰਕਤਿ ਨਾਲ) ਮੇਰਾ ਮਨ ਕਿਸੇ ਹੋਰ ਪਾਸੇ ਵਲ ਨਾਹ ਜਾਏ । ਮੈਂ ਆਪਣਾ ਇਹ ਮਨ ਤੇਰੇ ਹਵਾਲੇ ਕਰ ਦਿਆਂਗਾ, ਮੈਨੂੰ ਰਸਤਾ ਦੱਸ (ਜਿਸ ਰਾਹੇ ਪੈ ਕੇ ਪ੍ਰਭੂ ਦਾ ਦਰਸਨ ਕਰ ਸਕਾਂ) । ਮੈਂ (ਚੌਰਾਸੀ ਲੱਖ ਦੇ) ਦੂਰ ਦੇ ਪੈਂਡੇ ਤੋਂ ਤੁਰ ਕੇ ਆਇਆ ਹਾਂ, ਹੁਣ ਮੈਂ ਤੇਰਾ ਆਸਰਾ ਤੱਕਿਆ ਹੈ । ਮੈਂ ਆਪਣੇ ਚਿੱਤ ਵਿਚ ਇਹ ਆਸ ਰੱਖੀ ਹੋਈ ਹੈ ਕਿ ਤੂੰ ਮੇਰਾ ਸਾਰਾ ਦੁੱਖ ਦੂਰ ਕਰ ਦੇਵੇਂਗਾ ।

(ਅੱਗੋਂ ਉਂਤਰ ਮਿਲਦਾ ਹੈ-) ਇਸ ਰਸਤੇ ਉਤੇ ਜੇਹੜੇ ਗੁਰ-ਭਾਈ ਤੁਰਦੇ ਹਨ (ਉਹ ਗੁਰੂ ਦੀ ਦੱਸੀ ਕਾਰ ਕਰਦੇ ਹਨ) ਤੂੰ ਭੀ ਉਹੀ ਕਾਰ ਕਰ ਜੋ ਗੁਰੂ ਦੱਸਦਾ ਹੈ । ਜੇ ਤੂੰ ਆਪਣੇ ਮਨ ਦੀ ਕੋਝੀ ਮਤਿ ਛੱਡ ਦੇਵੇਂ, ਜੇ ਤੂੰ ਪ੍ਰਭੂ ਤੋਂ ਬਿਨਾ ਹੋਰ (ਮਾਇਆ ਆਦਿਕ) ਦਾ ਪਿਆਰ ਭੁਲਾ ਦੇਵੇਂ, ਤਾਂ ਇਸ ਤਰ੍ਹਾਂ ਤੂੰ ਪ੍ਰਭੂ ਦਾ ਸੋਹਣਾ ਦਰਸਨ ਕਰ ਲਵੇਂਗਾ, ਤੈਨੂੰ ਕੋਈ ਦੁੱਖ-ਕਲੇਸ਼ ਨਹੀਂ ਵਿਆਪੇਗਾ । ਮੈਂ ਜੋ ਕੁਝ ਤੈਨੂੰ ਦੱਸਿਆ ਹੈ ਗੁਰੂ ਦਾ ਹੁਕਮ ਹੀ ਦੱਸਿਆ ਹੈ, ਮੈਂ ਆਪਣੀ ਅਕਲ ਦਾ ਆਸਰਾ ਲੈ ਕੇ ਇਹ ਰਸਤਾ ਨਹੀਂ ਦੱਸ ਰਿਹਾ । ਜਿਸ (ਸੁਭਾਗ ਬੰਦੇ) ਉਤੇ ਨਾਨਕ ਨੇ ਕਿਰਪਾ ਕੀਤੀ ਹੈ, ਪਰਮਾਤਮਾ ਨੇ ਉਸ ਨੂੰ ਆਪਣੀ ਭਗਤੀ ਦਾ ਖ਼ਜ਼ਾਨਾ ਬਖ਼ਸ਼ ਦਿੱਤਾ ਹੈ । ਗੁਰੂ ਨਾਨਕ ਦੀ ਮੇਹਰ ਦਾ ਸਦਕਾ ਮੈਂ ਪੂਰਨ ਤੌਰ ਤੇ ਰੱਜ ਗਿਆ ਹਾਂ, ਮੈਨੂੰ ਹੁਣ ਮਾਇਆ ਦੀ ਕੋਈ ਭੁੱਖ ਨਹੀਂ ਸਤਾਂਦੀ । ਮੈਨੂੰ ਜੇਹੜਾ ਭੀ ਕੋਈ ਗੁਰੂ ਦਾ ਪਿਆਰਾ ਸਿੱਖ ਮਿਲ ਪੈਂਦਾ ਹੈ, ਮੈਂ ਨਿਮ੍ਰਤਾ-ਅਧੀਨਗੀ ਨਾਲ ਉਸ ਦੀ ਪੈਰੀਂ ਲੱਗਦਾ ਹਾਂ ।3।
( ਪ੍ਰੋ: ਸਾਹਿਬ ਸਿੰਘ ਦੇ ਟੀਕੇ ਵਿਚੋਂ )

ਹੁਣ ਜਦੋਂ ਸਿਖ, ਗੁਰੂ ਦੇ ਦੱਸੇ ਹੋਏ ਮਾਰਗ ਤੇ ਚੱਲਦਾ ਹੈ ਤੇ ਦੱਸੀ ਹੋਈ ਕਾਰ ਕਰਦਾ ਹੈ ਤਾਂ ਗੁਰੂ ਅਤੇ ਸਿਖ ਦੀ ਸੋਚ ਵਿਚ ਕੋਈ ਅੰਤਰ ਨਹੀਂ ਰਹਿ ਜਾਂਦਾ ਤਾਂ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਇਹ ਵਡਿਆਈ ਹੀ ਹੈ ਕਿ ਉਹ ਤਾਂ ਉਸ ਸਿਖ ਨੂੰ ਵੀ ਗੁਰੂ ਦਾ ਹੀ ਰੂਪ ਐਲਾਨ ਦਿੰਦੇ ਹਨ ਕਿਉਂਕਿ ਹੁਣ ਗੁਰੂ ਅਤੇ ਸਿਖ ਦੀ ਸੋਚ ਵਿਚ ਕੋਈ ਅੰਤਰ ਨਹੀਂ ਰਹਿ ਗਿਆ |
ਗੁਰੂ ਰਾਮਦਾਸ ਪਾਤਸ਼ਾਹ ਜੀ ਫੁਰਮਾਉਂਦੇ ਹਨ :

ਗੁਰੂ ਸਿਖੁ ਸਿਖੁ ਗੁਰੂ ਹੈ ਏਕੋ ਗੁਰ ਉਪਦੇਸੁ ਚਲਾਏ ॥
ਰਾਮ ਨਾਮ ਮੰਤੁ ਹਿਰਦੈ ਦੇਵੈ ਨਾਨਕ ਮਿਲਣੁ ਸੁਭਾਏ ॥ (ਪੰਨਾ 444)


ਭਗਤ ਕਬੀਰ ਜੀ ਤਾਂ ਸਗੋਂ ਮਨੁਖ ਨੂੰ ਪਰਮਾਤਮਾ ਵਰਗਾ ਹੀ ਬਣਾਉਣਾ ਚਾਹੁੰਦੇ ਹਨ ਤੇ ਚਾਹੁੰਦੇ ਹਨ ਕਿ ਮਨੁਖ ਪਰਮਾਤਮਾ ਦੇ ਗੁਣਾਂ ਨਾਲ ਇੰਨਾ ਭਰ ਜਾਵੇ ਤੇ ਪਰਮਾਤਮਾ ਦੇ ਰੰਗ ਵਿਚ ਇੰਨਾ ਰੰਗਿਆ ਜਾਵੇ ਕਿ ਆਖਿਰ ਉਹ ਹਰੀ ਦਾ ਹੀ ਰੂਪ ਹੋ ਜਾਵੇ | ਭਗਤ ਕਬੀਰ ਜੀ ਆਖਦੇ ਹਨ :

ਕਬੀਰ ਪਾਨੀ ਹੂਆ ਤ ਕਿਆ ਭਇਆ ਸੀਰਾ ਤਾਤਾ ਹੋਇ ॥
ਹਰਿ ਜਨੁ ਐਸਾ ਚਾਹੀਐ ਜੈਸਾ ਹਰਿ ਹੀ ਹੋਇ ॥ (ਪੰਨਾ 1372 )


ਹੁਣ ਇਸਦੇ ਉਲਟ ਜੋ ਮਨੁਖ ਗੁਰੂ ਵਲੋਂ ਦਰਸਾਏ, ਸਿਖੀ ਦੇ ਅਸਲ ਰਸਤੇ ਤੋਂ ਖੁੰਝ ਕੇ ਭਟਕਣਾ ਵਿਚ ਪੈ ਗਏ ਹਨ ਉਹ ਗੁਰੂ ਵਲੋਂ ਫਿਟਕਾਰੇ ਗਏ ਹਨ ਜੋ ਮਨੁਖ ਗੁਰੂ ਦੀ ਸ਼ਰਣ ਆਕੇ ਸੇਵਾ ਘਾਲਣਾ ਘਾਲਦੇ ਹਨ ਉਹ ਸਤਿਕਾਰੇ ਗਏ ਹਨ,ਗੁਰੂ ਰਾਮਦਾਸ ਪਾਤਸ਼ਾਹ ਜੀ ਐਸੇ ਹੀ ਦੋਵੇਂ ਤਰਾਂ ਦੇ ਮਨੁਖਾਂ ਦਾ ਜਿਕਰ ਕਰਦੇ ਹੋਏ ਆਖਦੇ ਹਨ:

ਸਤਿਗੁਰ ਕੀ ਸੇਵਾ ਨਿਰਮਲੀ ਨਿਰਮਲ ਜਨੁ ਹੋਇ ਸੁ ਸੇਵਾ ਘਾਲੇ ॥
ਜਿਨ ਅੰਦਰਿ ਕਪਟੁ ਵਿਕਾਰੁ ਝੂਠੁ ਓਇ ਆਪੇ ਸਚੈ ਵਖਿ ਕਢੇ ਜਜਮਾਲੇ ॥
ਸਚਿਆਰ ਸਿਖ ਬਹਿ ਸਤਿਗੁਰ ਪਾਸਿ ਘਾਲਨਿ ਕੂੜਿਆਰ ਨ ਲਭਨੀ ਕਿਤੈ ਥਾਇ ਭਾਲੇ ॥
ਜਿਨਾ ਸਤਿਗੁਰ ਕਾ ਆਖਿਆ ਸੁਖਾਵੈ ਨਾਹੀ ਤਿਨਾ ਮੁਹ ਭਲੇਰੇ ਫਿਰਹਿ ਦਯਿ ਗਾਲੇ ॥
ਜਿਨ ਅੰਦਰਿ ਪ੍ਰੀਤਿ ਨਹੀ ਹਰਿ ਕੇਰੀ ਸੇ ਕਿਚਰਕੁ ਵੇਰਾਈਅਨਿ ਮਨਮੁਖ ਬੇਤਾਲੇ ॥
ਸਤਿਗੁਰ ਨੋ ਮਿਲੈ ਸੁ ਆਪਣਾ ਮਨੁ ਥਾਇ ਰਖੈ ਓਹੁ ਆਪਿ ਵਰਤੈ ਆਪਣੀ ਵਥੁ ਨਾਲੇ ॥
ਜਨ ਨਾਨਕ ਇਕਨਾ ਗੁਰੁ ਮੇਲਿ ਸੁਖੁ ਦੇਵੈ ਇਕਿ ਆਪੇ ਵਖਿ ਕਢੈ ਠਗਵਾਲੇ ॥1॥ (ਪੰਨਾ 304)


ਰੱਬ ਨਾਂ ਕਰੇ ਸਿਖ ਦੀ ਜਿੰਦਗੀ ਵਿਚ ਉਹ ਦਿਨ ਨਾਂ ਆ ਜਾਵੇ ਜਿਥੇ ਉਸਦੀ ਹਾਲਤ ਇਹ ਹੋ ਜਾਵੇ ਕਿ ਉਹ ਗੁਰੂ ਨੂੰ ਵੀ ਗੁਰੂ ਜਾਨਣ ਤੋਂ ਇਨਕਾਰ ਕਰ ਦੇਵੇ ਗੁਰੂ ਅਰਜਨ ਪਾਤਸ਼ਾਹ ਜੀ ਹੇਠਲੇ ਸ਼ਬਦ ਵਿਚ ਇਹੋ ਜਿਹੇ ਮਨੁਖਾਂ ਦਾ ਹੀ ਜਿਕਰ ਕਰਦੇ ਹਨ ਜਿਹੜੇ ਕਿਸੇ ਲਾਲਚ ਜਾਂ ਲੋਭ ਵੱਸ ਹੋ ਕੇ ਅਨੇਕ ਤਰਾਂ ਦੇ ਵਿਕਾਰਾਂ ਵਿਚ ਫਸਕੇ ਭਟਕਦੇ ਤੇ ਡੋਲਦੇ ਫਿਰਦੇ ਹਨ | ਉਹਨਾਂ ਦਾ ਜੀਵਨ ਇਥੋਂ ਤੱਕ ਗਰਕ ਜਾਂਦਾ ਹੈ ਕਿ ਉਹਨਾਂ ਨੂੰ ਨਾਂਹ ਕਿਸੇ ਮਿੱਤਰ ਦੀ ਨਾਂ ਕਿਸੇ ਗੁਰੂ ਦੀ ,ਨਾਂਹ ਰਿਸ਼ਤੇਦਾਰ ਦੀ ਤੇ ਨਾਂਹ ਹੀ ਮਾਂ ਬਾਪ ਦੀ ਕੋਈ ਸ਼ਰਮ ਰਹਿੰਦੀ ਹੈ | ਫਿਰ ਇਹੋ ਜਿਹਾ ਮਨੁਖ ਉਹ ਕੁਝ ਕਰਨਾ ਸ਼ੁਰੂ ਕਰ ਦਿੰਦਾ ਹੈ ਜੋ ਨਹੀਂ ਕਰਨਾ ਚਾਹੀਦਾ |ਗੁਰੂ ਅਰਜਨ ਪਾਤਸ਼ਾਹ ਜੀ ਫੁਰਮਾਉਂਦੇ ਹਨ :

ਹੇ ਲੋਭਾ ਲੰਪਟ ਸੰਗ ਸਿਰਮੋਰਹ, ਅਨਿਕ ਲਹਰੀ ਕਲੋਲਤੇ ॥
ਧਾਵੰਤ ਜੀਆ ਬਹੁ ਪ੍ਰਕਾਰੰ, ਅਨਿਕ ਭਾਂਤਿ ਬਹੁ ਡੋਲਤੇ ॥
ਨਚ ਮਿਤ੍ਰੰ ਨਚ ਇਸਟੰ ਨਚ ਬਾਧਵ ਨਚ ਮਾਤ ਪਿਤਾ ਤਵ ਲਜਯਾ ॥
ਅਕਰਣੰ ਕਰੋਤਿ ਅਖਾਦ੍ਹਿ ਖਾਦ੍ਹੰ, ਅਸਾਜ੍ਹੰ ਸਾਜਿ ਸਮਜਯਾ ॥
ਤ੍ਰਾਹਿ ਤ੍ਰਾਹਿ ਸਰਣਿ ਸੁਆਮੀ ਬਿਗ੍ਹਾਪਿਤ, ਨਾਨਕ ਹਰਿ ਨਰਹਰਹ ॥ (ਪੰਨਾ 1358)

ਸੋ ਆਪਣੇ ਆਪ ਵਿਚ ਅੱਗੇ ਵਧਣ ਦਾ ਦਾਅਵਾ ਕਰਨ ਵਾਲੇ ਵੀਰੋ ਕੁਝ ਸੋਚੋ ਤੇ ਵਿਚਾਰੋ ਕਿ ਅੱਜ ਜੋ ਕੰਮ ਤੁਸੀਂ ਖੁਦ ਕਰਨ ਲੱਗ ਪਏ ਹੋ ਉਹ ਤਾਂ ਸ਼ਾਇਦ ਆਰ. ਐਸ. ਐਸ. ਬੜੀ ਦੇਰ ਤੋਂ ਚਾਹੁੰਦੀ ਸੀ | ਉਹ ਸਿਖ ਧਰਮ ਨੂੰ ਵਖਰੇ ਧਰਮ ਵਜੋਂ ਮਾਨਤਾ ਨਹੀਂ ਦਿੰਦੇ ਉਲਟਾ ਹਿੰਦੂ ਧਰਮ ਦਾ ਹੀ ਇੱਕ ਹਿੱਸਾ ਦੱਸਦੇ ਆ ਰਹੇ ਹਨ| ਉਹ ਸਿਖ ਕੌਮ ਦੀ ਵਖਰੀ ਹੋਂਦ ਮੰਨਣ ਤੋਂ ਇਨਕਾਰੀ ਹਨ ਤੇ ਉਹ ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਨੂੰ ਵੀ ਵੇਦਾਂ ਦਾ ਸਾਰ ਹੀ ਆਖ ਰਹੇ ਹਨ | ਗੁਰੂ ਨਾਨਕ ਦੀ ਸਿਖੀ ਇੱਕ ਵਿਚਾਰਧਾਰਾ ਹੈ, ਉਸ ਵਿਚਾਰਧਾਰਾ ਵਿਚਲੇ ਰੱਬੀ ਗੁਣਾਂ ਦੇ, ਅਸੂਲਾਂ, ਫਰਜਾਂ ਦੇ ਸਮੂੰਹ ਨੂੰ ਹੀ ਧਰਮ ਦਾ ਨਾਮ ਦਿੱਤਾ ਜਾਂਦਾ ਹੈ ਕਿਉਂਕਿ ਗੁਰੂ ਨਾਨਕ ਦੇ ਨਿਯਮ ਰੱਬੀ ਨਿਯਮ ਸਨ ਤੇ ਪੂਰੀ ਮਨੁਖਤਾ ਨੂੰ ਆਪਣੇ ਕਲਾਵੇ ਵਿਚ ਲੈਣ ਵਾਲੇ ਹਨ | ਹੁਣ ਗੁਰੂ ਨਾਨਕ ਦੀ ਵਿਚਾਰਧਾਰਾ ਨੂੰ ਕੋਈ ਨਾਮ ਤਾਂ ਦਿੱਤਾ ਜਾਣਾ ਹੀ ਸੀ ਸੋ ਇਸਨੂੰ ਸਿਖ ਧਰਮ ਦਾ ਨਾਮ ਦੇ ਦਿੱਤਾ ਗਿਆ, ਦੂਜੇ ਲਫਜਾਂ ਵਿਚ ਇਸਨੂੰ ਇਨਸਾਨੀਅਤ ਦਾ ਧਰਮ ਆਖਿਆ ਜਾ ਸਕਦਾ ਹੈ | ਹੁਣ ਜਦੋਂ ਉਸ ਵਿਚਾਰਧਾਰਾ (ਧਰਮ) ਨੂੰ ਅਪਨਾਉਣ ਵਾਲਿਆਂ ਦਾ ਇੱਕ ਕਾਫਿਲਾ ਬਣ ਜਾਂਦਾ ਹੈ ਤਾਂ ਉਹ ਕੌਮ ਅਖਵਾਉਂਦੀ ਹੈ ਤੇ ਇਸ ਕਾਫਿਲੇ, ਅਤੇ ਇਸ ਧਰਮ ਤੇ ਤੁਰਨ ਵਾਲਿਆਂ ਨੂੰ ਵੀ ਕੋਈ ਨਾਮ ਤਾਂ ਦਿੱਤਾ ਹੀ ਜਾਣਾ ਸੀ ਸੋ ਇਸਨੂੰ ਸਿਖ ਕੌਮ ਅਤੇ ਸਿਖ ਜਾਂ ਗੁਰੂ ਕੇ ਸਿਖਾਂ ਵਜੋਂ ਜਾਣਿਆ ਗਿਆ | ਗੁਰੂ ਵਲੋਂ ਦਰਸਾਏ ਗਏ ਰਸਤੇ ਨੂੰ ਪੰਧ ,ਪੰਥ ਜਾਂ ਗੁਰਮਤਿ ਦਾ ਨਾਮ ਦਿੱਤਾ ਗਿਆ | ਅੱਜ ਸਾਡੇ ਹੀ ਕੁਝ ਵੀਰ ਇਹਨਾਂ ਨਾਵਾਂ ਦੇ ਉੱਤੇ ਹੀ ਇਤਰਾਜ ਕਰਨ ਲੱਗ ਪਏ ਹਨ | ਸਿਖ ਧਰਮ ਦੇ ਮੁਢਲੇ ਅਸੂਲਾਂ ਕੇਸਾਂ ਨੂੰ ਹੀ ਮੰਨਣ ਤੋਂ ਇਨਕਾਰੀ ਹੋਣ ਲੱਗ ਪਏ ਹਨ ਹਾਂ ਇੱਕ ਗੱਲ ਸਪਸ਼ਟ ਕਰ ਦੇਵਾਂ ਕਿ ਅਸਲ ਵਿਚ ਗੁਣਾਂ ਤੋਂ ਸਖਣੇ ਸਿਰਫ ਕੇਸਾਂ ਵਾਲੇ ਨੂੰ ਸਿਖ ਨਹੀਂ ਮੰਨਿਆ ਜਾ ਸਕਦਾ , ਸਿਖ ਉਹ ਹੈ ਜੋ ਸਾਬਤ ਸੂਰਤ ਰਹਿੰਦਿਆਂ ਹੋਇਆਂ ਗੁਰੂ ਦੀ ਦਿੱਤੀ ਗਈ ਸਿਖਿਆ ਤੇ ਅਮਲ ਕਰਦਾ ਹੈ | ਹੁਣ ਅਸੀਂ ਕੱਲ ਨੂੰ ਇਹ ਆਖਣਾ ਸ਼ੁਰੂ ਕਰ ਦੇਈਏ ਕਿ ਜਿਹੜਾ ਗੁਰੂ ਦੀ ਦਿੱਤੀ ਗਈ ਸਿਖਿਆ ਤੇ ਅਮਲ ਕਰਦਾ ਹੈ ਉਸਨੂੰ ਸਿਖ ਕਿਉਂ ਆਖਿਆ ਜਾਂਦਾ ਹੈ ਇਨਸਾਨ ਕਿਉਂ ਨਹੀਂ ਕਿਹਾ ਜਾਂਦਾ ਤਾਂ ਫਿਰ ਅਸੀਂ ਐਵੇਂ ਬੇਲੋੜੇ ਵਿਵਾਦ ਖੜੇ ਕਰ ਰਹੇ ਹਾਂ ਕਿਉਂਕਿ ਸਿਖ ਤੇ ਇਨਸਾਨ ਇੱਕ ਹੀ ਗੱਲ ਹੈ |ਇਸ ਤਰਾਂ ਕਰਕੇ ਅਸੀਂ ਹੋਰ ਕੁਝ ਨਹੀਂ ਕੇਵਲ ਆਪਣੀਆਂ ਜੜਾਂ ਹੀ ਵੱਢ ਰਹੇ ਹਾਂ |ਸਿਖ ਕੌਮ ਕੇਵਲ ਸਿਖਾਂ ਦੀ ਗੱਲ ਨਹੀਂ ਕਰਦੀ ਸਾਰੀ ਮਨੁਖਤਾ ਦੇ ਭਲੇ ਦੀ ਗੱਲ ਕਰਦੀ ਹੈ| ਪਰ ਇਸਦੇ ਉਲਟ ਇਹ ਪ੍ਰਭਾਵ ਦੇਣਾ ਕਿ ਸਿਖ ਕੋਈ ਧਰਮ ਹੀ ਨਹੀਂ, ਸਿਖ ਇੱਕ ਵਖਰੀ ਕੌਮ ਹੀ ਨਹੀਂ ਤਾਂ ਇਹ ਫਿਰ ਪੈਰਾਂ ਤੇ ਕੁਹਾੜਾ ਮਾਰਨ ਵਾਲੀ ਗੱਲ ਹੈ |ਹੁਣ ਕੱਲ ਨੂੰ ਅਸੀਂ ਇਹ ਕਹਿਣਾ ਸ਼ੁਰੂ ਕਰ ਦੇਈਏ ਕਿ ਅਸੀਂ ਆਪਣੇ ਨਾਮ ਦੇ ਨਾਲ ਸਿੰਘ ਜਾਂ ਕੌਰ ਕਿਉਂ ਲਗਾਉਂਦੇ ਹਾਂ ਗੁਰੂ ਗਰੰਥ ਸਾਹਿਬ ਵਿਚ ਤਾਂ ਕਿਤੇ ਨਹੀਂ ਲਿਖਿਆ ਤਾਂ ਫਿਰ ਇਹ ਢੀਠਪੁਣੇ ਤੋਂ ਇਲਾਵਾ ਹੋਰ ਕੁਝ ਨਹੀਂ ਹੈ ਇਹੋ ਜਿਹੇ ਮਨੁਖਾਂ ਬਾਰੇ ਭਗਤ ਕਬੀਰ ਜੀ ਆਖਦੇ ਹਨ :

ਕਬੀਰ ਸਾਚਾ ਸਤਿਗੁਰੁ ਕਿਆ ਕਰੈ ਜਉ ਸਿਖਾ ਮਹਿ ਚੂਕ ॥
ਅੰਧੇ ਏਕ ਨ ਲਾਗਈ ਜਿਉ ਬਾਂਸੁ ਬਜਾਈਐ ਫੂਕ ॥ (ਪੰਨਾ 1372)


ਆਉ ਵੀਰੋ ਅਸੀਂ ਇਹੋ ਜਿਹੇ ਅਕਿਰਤਘਣ ਨਾਂ ਬਣੀਏ ਕਿ ਗੁਰੂ ਦੀਆਂ ਬਰਕਤਾਂ ਨੂੰ, ਰਹਿਮਤਾਂ ਨੂੰ ਹੀ ਭੁੱਲ ਜਾਈਏ ਬਲਕਿ ਉਹੋ ਜਿਹੇ ਗੁਰੂ ਕੇ ਸਿਖ ਬਣੀਏ ਜਿਹੜੇ ਗੁਰੂ ਦੇ ਇੱਕ ਹੁਕਮ ਉੱਤੇ ਕੁਰਬਾਨ ਹੋ ਜਾਣ ਲਈ ਤਿਆਰ ਹੋ ਜਾਂਦੇ ਸਨ ਆਉ ਸਿਖ ਇਤਿਹਾਸ ਦੇ ਉਹਨਾਂ ਸੁਨਹਿਰੀ ਪੰਨਿਆਂ ਤੋਂ ਕੁਝ ਸਿਖਣ ਦਾ ਯਤਨ ਕਰੀਏ ਜਦੋਂ ਗੁਰੂ ਸਾਹਿਬ ਦੇ ਦਰਬਾਰ ਵਿਚ ਬੰਦੂਕ ਭੇਂਟ ਕੀਤੀ ਗਈ ਤੇ ਉਦੋਂ ਭਾਈ ਡੱਲਾ ਜੀ ਵਲੋਂ ਆਪਣੇ ਸੂਰਬੀਰ ਯੋਧਿਆਂ ਦੇ ਬੜੇ ਗੁਣ ਗਾਏ ਜਾ ਰਹੇ ਸਨ ਪਰ ਜਦੋਂ ਗੁਰੂ ਨੇ ਬੰਦੂਕ ਦਾ ਨਿਸ਼ਾਨਾ ਪਰਖਣ ਦੀ ਗੱਲ ਕੀਤੀ ਤਾਂ ਭਾਈ ਡੱਲਾ ਦੇ ਉਹਨਾਂ ਛੇ - ਛੇ ਫੁੱਟ ਜਵਾਨਾਂ ਵਿਚੋਂ ਕੋਈ ਵੀ ਅੱਗੇ ਨਾਂ ਆਇਆ ਤਾਂ ਆਖਿਰ ਡੱਲਾ ਵੀ ਨਿਸ਼ਾਨਾ ਬਣਨ ਤੋਂ ਮੁਨਕਰ ਹੋ ਗਿਆ | ਬਾਅਦ ਵਿਚ ਗੁਰੂ ਸਾਹਿਬ ਵਲੋਂ ਇੱਕ ਚੋਬਦਾਰ ਦੇ ਰਾਹੀਂ ਸਿਖਾਂ ਨੂੰ ਆਵਾਜ ਮਾਰੀ ਗਈ ਤਾਂ ਦੋ ਯੋਧਿਆਂ ਜਿਹਨਾਂ ਦੇ ਨਾਮ ਸਿਖ ਇਤਿਹਾਸ ਨੇ ਬੀਰ ਸਿੰਘ ਤੇ ਧੀਰ ਸਿੰਘ ਲਿਖੇ ਹਨ (ਕੁਝ ਇਤਿਹਾਸਕਾਰਾਂ ਨੇ ਉਹਨਾਂ ਨੂੰ ਪਿਉ ਪੁੱਤਰ ਲਿਖਿਆ ਹੈ ਤੇ ਕੁਝ ਇਤਿਹਾਸਕਾਰਾਂ ਨੇ ਦੋਸਤ ਲਿਖਿਆ ਹੈ) ਨੇ ਜਦੋਂ ਇਹ ਆਵਾਜ ਸੁਣੀ ਤਾਂ ਉਹ ਇੱਕਦਮ ਇੱਕ ਦੂਜੇ ਤੋਂ ਮੂਹਰੇ ਭੱਜੇ ਆਏ ਕਿ ਗੁਰੂ ਦੀ ਗੋਲੀ ਦਾ ਨਿਸ਼ਾਨਾ ਮੈਂ ਬਣਨਾ ਹੈ ਕਿਉਂਕਿ ਇਸ ਹੁਕਮ ਨੂੰ ਪਹਿਲਾਂ ਮੈਂ ਸੁਣਿਆ ਹੈ ਦੂਜਾ ਆਖੇ ਪਹਿਲਾਂ ਮੈਂ ਸੁਣਿਆ ਹੈ ਤੇ ਇਸ ਗੋਲੀ ਦਾ ਨਿਸ਼ਾਨਾ ਮੈਂ ਬਣਨਾ ਹੈ ਆਖਿਰ ਗੁਰੂ ਨੇ ਗੋਲੀ ਦੋਨਾਂ ਦੇ ਉੱਪਰੋਂ ਦੀ ਲੰਘਾ ਦਿੱਤੀ ਤੇ ਦੋਨਾਂ ਸਿਖਾਂ ਨੂੰ ਗਲ ਨਾਲ ਲਾ ਕੇ ਪਿਆਰ ਦਿੱਤਾ ਤੇ ਦੁਨੀਆਂ ਵੇਖਦੀ ਰਹਿ ਗਈ ਕਿ ਧੰਨ ਗੁਰੂ ਕੇ ਸਿਖ ਹਨ ਇਹਨਾਂ ਸਿਖਾਂ ਨੂੰ ਜਿੱਤਿਆ ਨਹੀਂ ਜਾ ਸਕਦਾ | ਇਹ ਪ੍ਰਤਖ ਰੂਪ ਵਿਚ ਗੁਰੂ ਨਾਨਕ ਦੇ ਉਹਨਾਂ ਬਚਨਾਂ ਦਾ ਹੀ ਕਮਾਲ ਸੀ ਜੋ ਉਹਨਾਂ ਗੁਰਬਾਣੀ ਵਿਚ ਆਖੇ ਹਨ :

ਜਉ ਤਉ ਪ੍ਰੇਮ ਖੇਲਣ ਕਾ ਚਾਉ ॥
ਸਿਰੁ ਧਰਿ ਤਲੀ ਗਲੀ ਮੇਰੀ ਆਉ ॥
ਇਤੁ ਮਾਰਗਿ ਪੈਰੁ ਧਰੀਜੈ ॥
ਸਿਰੁ ਦੀਜੈ ਕਾਣਿ ਨ ਕੀਜੈ ॥ (ਪੰਨਾ 1412)


ਆਉ ਵੀਰੋ ਜੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰੇ ਵਾਪਿਸ ਆ ਜਾਵੇ ਤਾਂ ਸਿਆਣੇ ਉਸਨੂੰ ਭੁੱਲਿਆ ਨਹੀਂ ਆਖਦੇ ਆਉ ਸਾਰੇ ਰਲਕੇ ਗੁਰੂ ਨਾਨਕ ਦੀ ਵਿਚਾਰਧਾਰਾ ਨੂੰ ਦੁਨੀਆਂ ਦੇ ਅੰਦਰ ਰਲ ਮਿਲਕੇ ਫੈਲਾਈਏ ਜਿਸਤੇ ਗੁਰੂ ਅਰਜਨ ਜੀ ਨੇ ਵੀ ਇਹ ਕਹਿਕੇ ਮਾਣ ਕੀਤਾ ਹੈ ਕਿ :

ਸੁਣੀ ਅਰਦਾਸਿ ਸੁਆਮੀ ਮੇਰੈ ਸਰਬ ਕਲਾ ਬਣਿ ਆਈ ॥
ਪ੍ਰਗਟ ਭਈ ਸਗਲੇ ਜੁਗ ਅੰਤਰਿ ਗੁਰ ਨਾਨਕ ਕੀ ਵਡਿਆਈ ॥ ਪੰਨਾ 611


(04/08/12)
ਗੁਰਸ਼ਰਨ ਸਿੰਘ ਕਸੇਲ

ਸ੍ਰ. ਜਸਬੀਰ ਸਿੰਘ ਕੈਲਗਰੀ ਜੀ,
ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਹਿ ॥
ਵੀਰ ਜੀ,ਪਹਿਲਾਂ ਤਾਂ ਤੁਹਾਨੂੰ ਭਾਰਤ ਤੋਂ ਸਹੀ ਸਲਾਮਤ ਵਾਪਸ ਆਉਣ ਦੀ ਬਹੁਤ ਬਹੁਤ ਵਧਾਈ ਹੋਵੇ । ਤੁਸੀਂ ਆਪਣੀ 13-07-12 ਵਾਲੀ ਚਿੱਠੀ ਵਿਚ ਜਿਸ ਤਰ੍ਹਾਂ ਦੀ ਬੋਲੀ ਦੀ ਸ਼ੁਰੂਆਤ ਕੀਤੀ ਹੈ, “ਤੁਹਾਨੂੰ ਮਹਿਸੂਸ ਹੋ ਰਹੀ ਹੈ” ਮੈਂਨੂੰ ਤੁਹਾਡੇ ਵਰਗੇ ਸ਼ਰੀਫ ਲੱਗਦੇ ਬੰਦੇ ਤੋਂ ਆਸ ਨਹੀਂ ਸੀ । ਖੈਰ, ਜਦੋਂ ਸ਼ੁਰੂਆਤ ਮਾੜੀ ਭਾਸ਼ਾ ਦੀ ਹੋ ਜਾਵੇ ਫਿਰ ਕੋਈ ਹੱਦ ਬੰਨਾ ਨਹੀਂ ਰਹਿੰਦਾ । ਫਿਰ ਤੁਸੀਂ ਹੀ ਸ੍ਰ ਮੱਖਣ ਸਿੰਘ ਜੋ ਕੋਲ ਸ਼ਕਾਇਤਾਂ ਕਰਨੀਆਂ ਹਨ ਕਿ .... ਦੀ ਬੋਲੀ ਚੰਗੀ ਨਹੀਂ । ਗਾਲ੍ਹੀ ਗਲੋਚ ਵਾਲੀ ਬੋਲੀ ਤਾਂ ਅੰਮ੍ਰਿਤਸਰ, ਆਪਣੇ ਪਿੰਡ ਕਸੇਲ ਵਾਹੀ ਖੇਤੀ ਕਰਦਿਆਂ ਬਥੇਰੇ ਅਜਿਹੀ ਮਾੜੀ ਬੋਲੀ ਬੋਲਣ ਵਾਲਿਆਂ ਨਾਲ ਓਸੇ ਭਾਸ਼ਾ ਵਿਚ ਬੋਲਦੇ ਰਹੇ ਹਾਂ ਜਿਹੜੀ ਭਾਸ਼ਾ ਉਹ ਸੁਣਨੀ ਚਾਹੁੰਦੇ ਸਨ ਪਰ ਇਥੇ ਉਸ ਭਾਸ਼ਾ ਦੀ ਲੋੜ ਨਹੀਂ ਹੁੰਦੀ, ਅੱਗੇ ਜਿਵੇਂ ਤੁਹਾਡਾ ਮਨ ਖੁਸ਼ ਹੁੰਦਾ ਹੋਵੇਗਾ ਉਹ ਹੀ ਭਾਸ਼ਾ ਵਰਤ ਲਵਾਂਗੇ ।
ਤੁਸੀਂ ਲਿਖਿਆ ਹੈ, “ਮੈਂ ਕਿੱਥੇ ਲਿਖਿਆ ਹੈ ਕਿ ਮੈਂ ਇਨ੍ਹਾਂ ਸਿਧਾਂਤਾਂ ਨੂੰ ਨਹੀਂ ਮੰਨਦਾ। ਪਰ ਮੈਂ ਇਹ ਗੱਲ ਪਹਿਲਾਂ ਵੀ ਲਿਖ ਚੁੱਕਾ ਹਾਂ ਕਿ ਇਹ ਵਿਚਾਰ ਚਰਚਾ ਤੁਹਾਡੇ ਮੇਰੇ ਜਾਂ ਕਿਸੇ ਹੋਰ ਦੇ ਨਿਜੀ ਤੌਰ ਤੇ ਮੰਨਣ ਜਾਂ ਨਾ ਮੰਨਣ ਬਾਰੇ ਨਹੀਂ ਹੈ। ਬਲਕਿ ਗੁਰਮਤਿ ਸਿਧਾਂਤਾਂ ਪ੍ਰਤੀ ਪਏ ਮਤਭੇਦਾਂ ਨੂੰ ਦੂਰ ਕਰਨ ਲਈ ਹੈ। ਵੈਸੇ ਤੁਸੀਂ ਜਿਹੜਾ “ਮਾਤ ਪਿਤਾ ਬਨਿਤਾ …” ਸ਼ਬਦ ਦੇ ਸੰਬੰਧ ਵਿੱਚ ਸਵਾਲ ਕੀਤਾ ਸੀ। ਮੈਨੂੰ ਤਾਂ ਇਸ ਨੂੰ ਮੰਨਣ ਵਿੱਚ ਕੋਈ ਹੱਤਕ, ਹਰਜ ਜਾਂ ਸ਼ਰਮ ਮਹਿਸੂਸ ਨਹੀਂ ਹੋ ਰਹੀ। ਪਰ ਲੱਗਦਾ ਹੈ ਤੁਹਾਨੂੰ ਮਹਿਸੂਸ ਹੋ ਰਹੀ ਹੈ। ਵੀਰ ਜੀ! ਜੇ ਤੁਹਾਨੂੰ (ਇਸ ਵਿਗਿਆਨਕ ਯੁਗ ਵਿੱਚ) ਗੁਰਬਾਣੀ ਦੀ ਕੋਈ ਗੱਲ ਮੰਨਣ’ ਚ ਸ਼ਰਮ ਮਹਿਸੂਸ ਹੁੰਦੀ ਹੈ ਤਾਂ ਕੀ ਇਸ ਦੇ ਅਰਥ/ਭਾਵਾਰਥ ਹੀ ਬਦਲ ਦੇਣੇ ਚਾਹੀਦੇ ਹਨ?”
ਵੀਰ ਜੀ, ਮੈਂਨੂੰ ਤਾਂ ਸ਼ਰਮ ਮਹਿਸੂਸ ਤਾਂ ਹੋਵੇ ਜੇ ਮੈਂ ਲੋਕਾਂ ਨੂੰ “ਮਾਤ ਪਿਤਾ ਬਨਿਤਾ ਸੁਤ ਬੰਧਪ ਇਸਟ ਮੀਤ ਅਰੁ ਭਾਈ॥ ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤਹਿ ਕੋ ਨ ਸਹਾਈ॥” (700) ਵਾਲੀਆਂ ਪੰਗਤੀਆਂ ਦੇ ਇਹ ਅਰਥ ਦੱਸਦਾ ਹੋਵਾਂ, ਹੇ ਭਾਈ ! ਮਾਂ ਪਿਉ, ਇਸਤ੍ਰੀ, ਪੁੱਤਰ, ਰਿਸ਼ਤੇਦਾਰ, ਪਿਆਰੇ ਮਿੱਤਰ ਅਤੇ ਭਰਾ—ਇਹ ਸਾਰੇ ਪਹਿਲੇ ਜਨਮਾਂ ਦੇ ਸੰਜੋਗਾਂ ਕਰਕੇ (ਇਥੇ) ਮਿਲ ਪਏ ਹਨ । ਅਖ਼ੀਰ ਵੇਲੇ ਇਹਨਾਂ ਵਿਚੋਂ ਕੋਈ ਭੀ ਸਾਥੀ ਨਹੀਂ ਬਣਦਾ ।੧।(ਪ੍ਰੋ ਸਾਹਿਬ ਸਿੰਘ ਜੀ ) ਪਰ ਆਪ ਨਾਂ ਮੰਨਦਾ ਹੋਵਾਂ ਫਿਰ ਤਾਂ ਮੈਂਨੂੰ ਸ਼ਰਮ ਮਹਿਸੂਸ ਹੋਵੇਗੀ ਪਰ ਮੇਰਾ ਵਿਚਾਰ ਹੈ ਕਿ ਸਾਨੂੰ ਇਹਨਾਂ ਪੰਗਤੀਆਂ ਬਾਰੇ ਹੋਰ ਵਿਚਾਰ ਕਰਨੀ ਚਾਹੀਦੀ ਹੈ । ਵੇਸ਼ੇ ਬਹੁਤ ਚੰਗੀ ਗੱਲ ਹੈ ਕਿ ਤੁਸੀਂ ਇਹਨਾਂ ਪੰਗਤੀਆਂ ਦੀ ਪ੍ਰੋ ਸਾਹਿਬ ਸਿੰਘ ਜੀ ਵੱਲੋਂ ਕੀਤੀ ਵਿਆਖਿਆ ਨੂੰ ਮੰਨਦੇ ਹੋ, ਪਰ ਜੇ ਕੋਈ ਸਿੱਖ ਲੋਕਾਂ ਵਿਚ ਤਾਂ ਇਹ ਪ੍ਰਚਾਰ ਕਰੇ ਕਿ ਸਾਡੇ ਜੋ ਬੱਚੇ ਪੈਦਾ ਹੋ ਰਹੇ ਹਨ ਉਹ ਸਾਡੇ ਪਿਛਲੇ ਜਨਮਾਂ ਦੇ ਵਿਛੱੜੇ ਹੋਏ ਰਿਸ਼ਤੇਦਾਰ ਹਨ ਪਰ ਆਪ ਆਖੇ ਕਿ ਮੈਂ ਤਾਂ ਇਕ ਜਾਂ ਦੋ ਬੱਚੇ ਹੀ ਪੈਦਾ ਕਰਨੇ ਹਨ । ਹੋਰ ਬੱਚੇ ਪੈਦਾ ਨਾ ਹੋਣ ਦੇਣ ਨੂੰ ਰੋਕਣ ਵਾਸਤੇ ਆਪਣੇ ਢੰਗ ਤਰੀਕੇ ਜਾਂ ਦਵਾਈਆਂ ਵਰਤੇ । ਕੀ ਫਿਰ ਉਸ ਇਨਸਾਨ ਨੂੰ ਸ਼ਰਮ ਮਹਿਸੂਸ ਹੁੰਦੀ ਹੋਵੇਗੀ ਜਾਂ ਬੇਸ਼ਰਮੀ ਨਾਲ ਸਿਰਫ ਲੋਕਾਂ ਨੂੰ ਹੀ ਇਹ ਪੰਗਤੀਆਂ ਬੋਲ ਕੇ ਸਮਾ ਬਰਬਾਦ ਕਰਦਾ ਹੋਵੇਗਾ ? ਕੀ ਇਸ ਵਿਆਖਿਆ ਅਨੁਸਾਰ ਤਾਂ ਫਿਰ ਸਾਨੂੰ ਕੁਦਰਤੀ ਤੌਰ ਤੇ ਜਿਨੇ ਵੀ ਬੱਚੇ ਪੈਦਾ ਹੁੰਦੇ ਹਨ ਕਰਨੇ ਚਾਹੀਦੇ ਹਨ, ਕਿਉਂਕਿ ਉਹ ਸਾਰੇ ਸਾਡੇ ਪਿਛਲੇ ਜਨਮਾ ਦੇ ਵਿਛੜੇ ਰਿਸ਼ਤੇਦਾਰ ਹਨ । ਜੇ ਹੁਣ ਨਹੀਂ ਮਿਲਣਗੇ ਤੇ ਫਿਰ ਕਦੋਂ ਮਿਲਣਗੇ ।
ਮੈਂ ਤਾਂ ਇਹਨਾਂ ਪੰਗਤੀਆਂ ਦੇ ਇਹ ਅਰਥ ਸਮਝੇ ਹਨ ਤਾਂ ਹੀ ਮੈਂ ਆਪ ਜੀ ਪਾਸੋਂ ਪੁੱਛਿਆ ਸੀ ਜੇ ਕੋਈ ਹੋਰ ਮਤਲਬ ਹੈ ਤਾਂ ਦੱਸ ਦੇਣਾ ਤਾਂ ਜੋ ਮੇਰੀ ਜਾਣਕਾਰੀ ਵਿਚ ਵੀ ਵਾਧਾ ਹੋ ਸਕੇ ।
ਵੀਰ ਜੀ, ਤੁਸੀਂ ਇਹਨਾ ਪੰਗਤੀਆਂ ਬਾਰੇ ਇਹ ਨਹੀਂ ਦੱਸ ਸਕੇ ਕਿ ਮੜੀਆਂ ਵਿਚ ਸੁੱਤੇ ਲੋਕ ਗੁਰਮੁਖ ਸਨ ਕਿ ਮਨਮੁਖ ? “ਸਜਣ ਮੇਰੇ ਰੰਗੁਲੇ ਜਾਇ ਸੁਤੇ ਜੀਰਾਣਿ॥ ਹੰਭੀ ਵੰਞਾ ਡੁਮਣੀ ਰੋਵਾ ਝੀਣੀ ਬਾਣਿ”॥ (ਮ: ੧, ਪੰਨਾ ੨੩) ਹਾਂ, ਜਿਵੇਂ ਤੁਸੀਂ ਗੰਨੇ ਦੀਆਂ ਪੋਰੀਆਂ ਬਾਰੇ ਲਿਖਿਆ ਸੀ ਕਿ, “ਇਸ ਬਾਰੇ ਜਿੰਨੀਂਕੁ ਜਾਣਕਾਰੀ ਮੈਨੂੰ ਸੀ ਮੈਂ ਆਪ ਜੀ ਨਾਲ ਸਾਂਝੀ ਕਰ ਚੁੱਕਾ ਹਾਂ ਫਿਲਹਾਲ ਇਸ ਤੋਂ ਵੱਧ ਇਸ ਬਾਰੇ ਮੇਰੀ ਜਾਣਕਾਰੀ ਨਹੀਂ ਹੈ। ਜਾਣਕਾਰੀ ਮਿਲਣ ਤੇ ਆਪ ਜੀ ਨਾਲ ਵਿਚਾਰ ਸਾਂਝੇ ਕਰ ਲਏ ਜਾਣਗੇ।“ ਵੀਰ ਜੀ, ਇਸੇ ਤਰ੍ਹਾਂ ਜੇਕਰ ਕਦੀ ਇਹਨਾਂ ਪੰਗਤੀਆਂ ਬਾਰੇ ਮੇਰੇ ਵਿਚਾਰ ਬਦਲੇ ਜਾਂ ਹੋਰ ਜਾਣਕਾਰੀ ਮਿਲੀ ਤਾਂ ਆਪ ਨਾਲ ਸਾਂਝੀ ਕਰਾਂਗਾ ।
ਆਪ ਨੇ ਜਿਹੜਾ ਇਹ ਸਵਾਲ ਲਿਖਿਆ ਹੈ ਇਸ ਬਾਰੇ ਸਮਝ ਨਹੀਂ ਲੱਗੀ, ਫਿਰ ਦੁਬਾਰਾ ਲਿਖਣ ਦੀ ਖੇਚਲ ਕਰਨੀ ਤਾਂ ਜੋ ਆਪ ਦੀ ਮਨ ਪਸੰਦ ਬੋਲੀ ਵਿਚ ਆਪਦਾ ਮਨਭਾਉਂਦਾ ਜਵਾਬ ਦੇ ਸਕਣ ਦੀ ਕੋਸ਼ਿਸ਼ ਕਰਾਂਗਾ । ਆਪਨੇ ਲਿਖਿਆ ਹੈ, “ ਬਹੁਤ ਸਾਰੇ ਲੋਕ ਇਸ ਗੱਲ ਦੇ ਵੀ ਧਾਰਣੀ ਹਨ ਕਿ “ਕਿਹੜਾ ਰੱਬ? ਰੱਬ ਕੀ ਹੁੰਦਾ ਹੈ? ਇਹ ਬ੍ਰਹੰਮਡ ਤਾਂ ਕੁਦਰਤੀ ਨਿਯਮਾਂ ਅਨੁਸਾਰ ਆਪੇ ਹੋਂਦ ਵਿੱਚ ਆਇਆ ਹੈ”। ਤਾਂ ਉਨ੍ਹਾਂ ਲੋਕਾਂ ਨੂੰ ਇਹ ਗੱਲ ਕਹਿਣ’ ਚ ਵੀ ਤੁਸੀਂ ਸ਼ਰਮ ਮਹਿਸੂਸ ਕਰਦੇ ਹੋਵੋਗੇ ਕਿ ‘ਇਹ ਬ੍ਰਹਮੰਡ/ ਪਦਾਰਥ ਪਰਮਾਤਮਾ ਤੋਂ ਹੌਂਦ ਵਿੱਚ ਆਇਆ ਹੈ’ ?
ਵੀਰ ਜੀ, ਤੁਸੀਂ ਭਾਰਤ ਗਏ ਸੀ ਜੇਕਰ ਪੰਜਾਬ ਗਏ ਹੋ ਤਾਂ ਤੁਸੀਂ ਜਿਸ ਇਲਾਕੇ ਵਿਚ ਇਸ ਵੇਲੇ ਕੈਂਸਰ ਦੀ ਬੀਮਾਰੀ ਬਹੁਤ ਲੋਕਾਂ ਨੂੰ ਮਾਰ ਰਹੀ ਹੈ, ਕੀ ਤੁਸੀਂ ਪੰਜਾਬ ਸਰਕਾਰ ਜਾਂ ਪੰਜਾਬ ਦੇ ਬਾਕੀ ਲੋਕਾਂ ਨੂੰ ਕਿਹਾ ਹੈ ਕਿ ਭਾਈ ਇਹਨਾਂ ਲੋਕਾਂ ਦੀ ਮੱਦਦ ਨਾ ਕਰੋ, ਇਹਨਾਂ ਨੂੰ ਮਰਨ ਦਿਓ, ਕਿਉਂਕਿ ਇਹ ਲੋਕ ਆਪਣੇ ਪਿਛੱਲੇ ਜਨਮ ਵਿਚ ਕੀਤੇ ਮਾੜੇ ਕਰਮਾ ਕਰਕੇ ਹੀ ਅੱਜ ਇਸ ਰੋਗ ਨਾਲ ਪੀੜਤ ਹਨ ? ਧੰਨਵਾਦ ।
ਇੱਕ ਪਾਠਕ,
ਗੁਰਸ਼ਰਨ ਸਿੰਘ ਕਸੇਲ


(04/08/12)
ਪ੍ਰੋਫੈ਼ਸਰ ਕਵਲਦੀਪ ਸਿੰਘ ਕੰਵਲ

ਰੱਖੜੀ
ਕੀ ਭਰਾ ਹੀ ਭੈਣ ਦੀ ਰੱਖਿਆ ਕਰ ਸਕਦਾ ਹੈ, ਭੈਣ ਭਰਾ ਦੀ ਰੱਖਿਆ ਨਹੀਂ ਕਰ ਸਕਦੀ ਜਾਂ ਘੱਟੋ-ਘੱਟ ਆਪਣੀ ਰੱਖਿਆ ਕਰਨ ਦੇ ਆਪ ਕਾਬਲ ਨਹੀਂ ਹੋ ਸਕਦੀ ?
ਕੀ ਭਰਾ ਦੇ ਗੁੱਟ 'ਤੇ ਆਪਣੀ ਰੱਖਿਆ ਲਈ ਬੇਨਤੀ ਕਰਨ ਜਾਂ ਵਚਨ ਲੈਣ ਦੇ ਪ੍ਰਤੀਕ ਵਜੋਂ ਇੱਕ ਧਾਗਾ ਬੰਨ੍ਹਣਾ ਤਥਾਕਥਿਤ ਰਿਸ਼ਤਿਆਂ ਦੇ ਪਿਆਰ ਨੂੰ ਜਤਾਉਣ ਦਾ ਤਰੀਕਾ ਹੈ ਜਾਂ ਫੇਰ ਚਾਸ਼ਨੀ ਵਿੱਚ ਲਪੇਟਿਆ ਹੋਇਆ ਮਹੁਰਾ, ਇੱਕ ਔਰਤ ਨੂੰ ਉਸਦੀ ਗੁਲਾਮੀ ਦੇ ਅਹਿਸਾਸ ਕਰਵਾਉਣ ਦਾ ?
ਆਖ਼ਰ ਕਦ ਤਕ ਔਰਤ ਤਿਉਹਾਰਾਂ/ਵਰਤਾਂ ਇਤਿਆਦਿਕ ਦੇ ਨਾਮ 'ਤੇ ਮੱਧ-ਕਾਲੀਨ ਗੁਲਾਮੀ ਨੂੰ ਸਵੀਕਾਰ ਕਰ ਆਪਣੇ ਆਪ ਨੂੰ ਦੋਇਮ ਦਰਜੇ ਦਾ ਮਨੁੱਖ ਮੰਨ ਆਪਣੀ ਸ੍ਵੈ-ਨਿਰਭਰਤਾ ਅਤੇ ਸਵੈਮਾਣ ਦਾ ਧਰਮ/ਸਭਿਆਚਾਰ ਦੇ ਓਹਲੇ ਵਿੱਚ ਆਪਣੇ ਹੱਥੀਂ ਗਲਾ ਘੋਟ ਕੇ ਸਮਾਜ ਅਤੇ ਧਰਮ ਦੇ ਅਲੰਬਰਦਾਰਾਂ ਵਲੋਂ ਮਿਲੇ ਨੀਚ ਦੇ ਤਗਮੇ "ਢੋਰ ਪਸ਼ੂ ਸ਼ੂਦਰ ਔਰ ਨਾਰੀ, ਯੇਹ ਸਭ ਤਾੜਨ ਕੇ ਅਧਿਕਾਰੀ" ਨੂੰ ਚੁੰਮ੍ਹ-੨ ਕੇ ਗਲ ਵਿੱਚ ਸਜਾਈ ਘੁੰਮੇਗੀ ??
ਜੇ ਰੱਖੜੀ ਇੱਕ ਔਰਤ ਵਲੋਂ ਮਰਦ-ਪ੍ਰਧਾਨਤਾ ਨੂੰ ਪੱਠੇ ਪਾ ਕੇ, ਆਪਣੀ ਸਵੈਨਿਰਭਰਤਾ ਤੋਂ ਮੁਨਕਰ ਹੋ, ਉਸ ਅੱਗੇ (ਪ੍ਰ੍ਤੀਕਾਤਮਕ ਹੀ ਸਹੀ ਪਰ) ਝੁੱਕ ਕੇ ਕੀਤਾ ਜਾਣ ਵਾਲਾ "ਰੱਖਿਆ ਕਰਨ ਦਾ ਪ੍ਰਣ/ਬੇਨਤੀ" ਨਹੀਂ ਤਾਂ ਹੋਰ ਕੀ ਹੈ ??
ਜੇ ਪ੍ਰਤੀਕ ਪਿੱਛੇ ਛੁਪੀ ਭਾਵਨਾ ਦਾ ਸਵਾਲ ਹੈ ਤਾਂ ਇਸ ਹਿਸਾਬ ਨਾਲ ਰੱਖੜੀ ਦੇ ਤਿਉਹਾਰ ਦਾ ਪ੍ਰਤੀਕ ਵਜੋਂ ਵਿਰੋਧ ਬਿਲਕੁਲ ਜਾਇਜ਼ ਹੈ, ਕਿਉਂ ਕਰ ਇਸ ਪਿੱਛੇ ਭਾਵਨਾ ਸਿਰਫ਼ ਤੇ ਸਿਰਫ਼ ਔਰਤ ਵਲੋਂ ਮਰਦ ਪ੍ਰਧਾਨਤਾ ਅੱਗੇ ਆਪਣੀ ਸਵੈਨਿਰਭਰਤਾ ਦੀ ਬਲੀ ਦੇ ਕੇ ਆਪਣੀ ਰੱਖਿਆ ਲਈ ਲਿਲਕੜੀਆਂ ਕੱਢ ਮਰਦ-ਹਉ ਪੱਠੇ ਪਾਉਣਾ ਜਾਂ ਇੰਜ ਕਹਿ ਲਵੋ ਜਗੀਰੂ-ਵਿਵਸਥਾ ਨੂੰ ਅੰਗੀਕਾਰ ਕਰਨਾ ਹੈ ਜੋ ਇੱਕ ਵਰਗ ਵਿਸ਼ੇਸ਼ ਦੇ ਪਹਿਲੇ ਦਰਜੇ ਅਤੇ ਬਾਕੀ ਸਾਰੇ ਵਰਗਾਂ ਨੂੰ ਚਾਹੇ ਉਹ ਲਿੰਗ ਅਧਾਰਿਤ ਹੋਣ ਜਾਂ ਜਾਤ ਅਧਾਰਿਤ ਨੂੰ ਨਿਵਿਆਉਣ, ਝੁਕਾਉਣ ਅਤੇ ਸ਼ੋਸ਼ਿਤ ਕਰਨ ਵਿੱਚ ਹੀ ਯਕੀਨ ਰੱਖਦੀ ਹੈ ਨੂੰ ਸਿਰ ਝੁਕਾ ਕੇ ਪ੍ਰਵਾਨਗੀ ਦੇਣੀ ਹੈ !


(04/08/12)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਨਾਮ ਤੇਰਾ ਮੈਨੂੰ ਲੈਣਾ ਚਾਹੀਦਾ ਜ਼ਰੂਰ।
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਨਾਮ ਤੇਰਾ ਮੈਨੂੰ ਲੈਣਾ ਚਾਹੀਦਾ ਜ਼ਰੂਰ।
ਨਾਮ ਬਿਨਾ ਐਵੇਂ ਧੰਦ ਪਿਟੀਦੈ ਹਜ਼ੂਰ।
ਨਾਮ ਬਿਨਾ ਲਗਦੈ ਜਿਉਂ ਹੋਈਏ ਖੋਲੇ ਖੋਲੇ।
ਨਾਮ ਜਦੋਂ ਲਈਏ ਉਦੋਂ ਲੱਗੇ ਕੋਲੇ ਕੋਲੇ।
ਨਾਮ ਜਿਹੜਾ ਲੈਂਦਾ ਉਹ ਨਈਂ ਕਰਦਾ ਗ਼ਰੁਰ।
ਨਾਮ ਤੇਰਾ ਮੈਨੂੰ ਲੈਣਾ ਚਾਹੀਦਾ ਜ਼ਰੂਰ।
ਨਾਮ ਲਿਆਂ ਭੁੱਲ ਜਾਂਦੇ ਸਾਰੇ ਦੁੱਖ ਵੈਰ।
ਨਾਮ ਲਿਆਂ ਕੋਈ ਵੀ ਨਾ ਲਗਦਾ ਏ ਗ਼ੈਰ।
ਨਾਮ ਲਿਆਂ ਆਉਂਦਾ ਏ ਅਨੂਠਾ ਈ ਸਰੂਰ।
ਨਾਮ ਤੇਰਾ ਮੈਨੂੰ ਲੈਣਾ ਚਾਹੀਦਾ ਜ਼ਰੂਰ।
ਨਾਮ ਲਿਆਂ ਸੱਭ ਕੁਛ ਹੋਵੇ ਆਪੇ ਆਪ।
ਮਿਲਦਾ ਅਨੰਦ ਸਦਾ ਨਾ ਦੇ ਪਰਤਾਪ।
ਹੋਰ ਕੀ ਏ ਲੋੜ ਹਿਕੋਂ ਉਠੇ ਜਦੋਂ ਨੂਰ।
ਨਾਮ ਤੇਰਾ ਮੈਨੂੰ ਲੈਣਾ ਚਾਹੀਦਾ ਜ਼ਰੂਰ।
ਡੁਬਦੇ ਜ਼ਹਾਜ਼ ਤਾਰੇ ਨਾਮ ਦੀ ਕਮਾਈ।
ਕਾਰਜ ਸਵਾਰੇ ਹੋਵੇ ਜਦੋਂ ਲਿਵ ਲਾਈ।
ਨਾਮ ਦੀ ਤਾਂ ਮਹਿਮਾ ਕਦੇ ਮੁੱਕੇ ਨਾ ਹਜ਼ੂਰ।
ਨਾਮ ਤੇਰਾ ਮੈਨੂੰ ਲੈਣਾ ਚਾਹੀਦਾ ਜ਼ਰੂਰ।


(03/08/12)
ਜਸਬੀਰ ਸਿੰਘ (ਕੈਲਗਰੀ)

ਸਿੱਖ ਮਾਰਗ ਦੇ ਪਾਠਕ ਸੱਜਣੋਂ!

ਵਾਹਿਗੁਰੂ ਜੀ ਕਾ ਖਾਲਸਾ॥

ਵਾਹਿਗੁਰੂ ਜੀ ਕੀ ਫਤਹਿ॥

ਦਲਜੀਤ ਸਿੰਘ ਹੋਠੀ ਜੀ! ਆਪ ਜੀ ਦੇ 14-07-12 ਦੇ ਪੱਤਰ ਦੇ ਸੰਬੰਧ ਵਿੱਚ-

ਪਹਿਲਾ ਨੁਕਤਾ, ਵੀਰ ਜੀ! ਮੈਂ ਜਿੱਥੇ ਵੀ ਰਹਿ ਰਿਹਾ ਹਾਂ, ਇਸ ਨੂੰ ਉਸ ਦਾ ਭਾਣਾ ਮੰਨਦਾ ਹਾਂ। ਅਤੇ ਗੁਰਮਤਿ ਅਨੁਸਾਰ ਜੋ ਕੋਈ ਜਿੱਥੇ ਵੀ ਅਤੇ ਜਿਸ ਤਰ੍ਹਾਂ ਵੀ ਰਹਿੰਦਾ ਹੈ ਉਸ ਦੇ ਭਾਣੇ ਵਿੱਚ ਹੀ ਰਹਿੰਦਾ ਹੈ। ਗੁਰਬਾਣੀ ਫੁਰਮਾਨ ਹੈ-

ਭਾਣੈ ਤਖਤਿ ਵਡਾਈਆ ਭਾਣੈ ਭੀਖ ਉਦਾਸਿ ਜੀਉ॥” (762)

ਹਰਿ ਆਪਿ ਉਪਾਏ ਹਰਿ ਆਪੇ ਵੇਖੈ ਹਰਿ ਆਪੇ ਕਾਰੈ ਲਾਇਆ ਜੀਉ॥ ਇਕਿ ਖਾਵਹਿ ਬਖਸ ਤੋਟਿ ਨ ਆਵੈ ਇਕਨਾ ਫਕਾ ਪਾਇਆ ਜੀਉ॥ ਇਕਿ ਰਾਜੇ ਤਖਤਿ ਬਹਹਿ ਨਿਤ ਸੁਖੀਏ ਇਕਨਾ ਭਿਖ ਮੰਗਾਇਆ ਜੀਉ॥ ਸਭੁ ਇਕੋ ਸਬਦੁ ਵਰਤਦਾ ਮੇਰੇ ਗੋਵਿਦਾ ਜਨ ਨਾਨਕ ਨਾਮੁ ਧਿਆਇਆ ਜੀਉ॥” (173)

“ਇਕਿ ਦਾਤੇ ਇਕਿ ਭੇਖਾਰੀ ਜੀ ਸਭਿ ਤੇਰੇ ਚੋਜ ਵਿਡਾਣਾ॥” (348)

(ਸਵਾਲ 1) ਵੀਰ ਜੀ! ਗੁਰਬਾਣੀ ਉਦਾਹਰਣਾਂ ਸਮੇਤ ਜਵਾਬ ਦੇ ਦਿੱਤਾ ਗਿਆ ਹੈ, ਜੇ ਤੁਹਾਨੂੰ ਕੁੱਝ ਗ਼ਲਤ ਲੱਗਦਾ ਹੈ ਤਾਂ ਗੁਰਬਾਣੀ ਉਦਾਹਰਣਾਂ ਸਮੇਤ ਮੇਰਾ ਪੱਖ ਗ਼ਲਤ ਸਾਬਤ ਕਰ ਦੇਣਾ ਅਤੇ ਆਪਣਾ ਪੱਖ ਰੱਖ ਦਿਉ ਜੀ।

ਦੂਸਰਾ ਨੁਕਤਾ, ਤੁਸੀਂ ਜਿਹੜਾ ਦਲਿਤ ਲੋਕਾਂ ਤੇ ਹੋ ਰਹੇ ਜ਼ੁਲਮਾਂ ਸੰਬੰਧੀ ਹਵਾਲਾ ਦਿੱਤਾ ਹੈ- ਇਸ ਤਰ੍ਹਾਂ ਦੀ ਸਥਿਤੀ ਬਾਰੇ ਪੇਸ਼ ਹੈ ਗੁਰਬਾਣੀ ਉਦਾਹਰਣ- “…ਇਕ ਹਿੰਦਵਾਣੀ ਅਵਰ ਤੁਰਕਾਣੀ ਭਟਿਆਣੀ ਠਕੁਰਾਣੀ॥ ਇਕਨ੍ਹਾ ਪੇਰਣ ਸਿਰ ਖੁਰ ਪਾਟੇ ਇਕਨ੍ਹਾ ਵਾਸੁ ਮਸਾਣੀ॥ ਜਿਨ੍ਹ ਕੇ ਬੰਕੇ ਘਰੀ ਨ ਆਇਆ ਤਿਨ੍ਹ ਕਿਉ ਰੈਣਿ ਵਿਹਾਣੀ॥ 6॥ ਆਪੇ ਕਰੇ ਕਰਾਏ ਕਰਤਾ ਕਿਸ ਨੋ ਆਖਿ ਸੁਣਾਈਐ॥ ਦੁਖੁ ਸੁਖੁ ਤੇਰੈ ਭਾਣੈ ਹੋਵੈ ਕਿਸ ਥੈ ਜਾਇ ਰੂਆਈਐ॥ ਹੁਕਮੀ ਹੁਕਮਿ ਚਲਾਏ ਵਿਗਸੈ ਨਾਨਕ ਲਿਖਿਆ ਪਾਈਐ॥” (417-418) ਸ਼ਬਦ ਵਿੱਚ ਬਾਬਰ ਦੁਆਰਾ ਬੇ-ਕਸੂਰੇ ਲੋਕਾਂ ਦੀ ਕੀਤੀ ਗਈ ਦੁਰਗਤਿ ਦਾ ਹਾਲ ਬਿਆਨ ਕਰਕੇ ਅਖੀਰ’ ਚ ਦੱਸਿਆ ਗਿਆ ਹੈ ਕਿ ਦੁਖ ਸੁਖ ਸਭ ਉਸ ਦੇ ਭਾਣੇ ਵਿੱਚ ਹੀ ਹੁੰਦੇ ਹਨ। ਜਿਸ ਦੇ ਭਾਗਾਂ ਵਿੱਚ ਜੋ ਲਿਖਿਆ ਹੈ ਉਸ ਨੂੰ ਉਹੀ ਮਿਲਦਾ ਹੈ।

ਇਕ ਹੋਰ ਉਦਾਹਰਣ-

“ਜਿਨ ਸਿਰਿ ਸੋਹਨਿ ਪਟੀਆ ਮਾਂਗੀ ਪਾਇ ਸੰਧੂਰੁ॥ ਸੇ ਸਿਰਿ ਕਾਤੀ ਮੁੰਨੀਅਨ੍ਹਿ ਗਲ ਵਿਚਿ ਆਵੈ ਧੁੜਿ॥ ਮਹਲਾ ਅੰਦਰਿ ਹੋਦੀਆ ਹੁਣਿ ਬਹਨਿ ਨ ਮਿਲਨ੍ਹਿ ਹਦੂਰਿ॥ 1॥ ਆਦੇਸ ਬਾਬਾ ਆਦੇਸ॥ ਆਦਿ ਪੁਰਖ ਤੇਰਾ ਅੰਤੁ ਨ ਪਾਇਆ ਕਰਿ ਕਰਿ ਦੇਖਹਿ ਵੇਸ॥ ਰਹਾਉ॥ ਜਦਹੁ ਸੀਆ ਵੀਆਹੀਆ ਲਾੜੇ ਸੋਹਨਿ ਪਾਸਿ॥ ਹੀਡੋਲੀ ਚੜਿ ਆਈਆ ਦੰਦ ਖੰਡ ਕੀਤੇ ਰਾਸਿ॥ ਉਪਰਹੁ ਪਾਣੀ ਵਾਰੀਐ ਝਲੇ ਝਿਮਕਨਿ ਪਾਸਿ॥ 2॥ ਇਕੁ ਲਖੁ ਲਹਨ੍ਹਿ ਬਹਠੀਆ ਲਖੁ ਲਹਨ੍ਹਿ ਖੜੀਆ॥ ਗਰੀ ਛੁਹਾਰੇ ਖਾਦੀਆ ਮਾਣਨ੍ਹਿ ਸੇਜੜੀਆ॥ ਤਿਨ੍ਹ ਗਲਿ ਸਿਲਕਾ ਪਾਈਆ ਤੁਟਨ੍ਹਿ ਮੋਤਸਰੀਆ॥ 3॥ ਧਨੁ ਜੋਬਨੁ ਦੁਇ ਵੈਰੀ ਹੋਇ ਜਿਨ੍ਹੀ ਰਖੇ ਰੰਗੁ ਲਾਇ॥ ਦੂਤਾ ਨੋ ਫੁਰਮਾਇਆ ਲੈ ਚਲੇ ਪਤਿ ਗਵਾਇ॥ ਜੇ ਤਿਸੁ ਭਾਵੈ ਦੇ ਵਡਿਆਈ ਜੇ ਭਾਵੈ ਦੇਇ ਸਜਾਇ॥ 4॥ ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ॥ ਸਾਹਾਂ ਸੁਰਤਿ ਗਵਾਈਆ ਰੰਗਿ ਤਮਾਸੈ ਚਾਇ॥ ਬਾਬਰਵਾਣੀ ਫਿਰਿ ਗਈ ਕੁਇਰੁ ਨ ਰੋਟੀ ਖਾਇ॥ 5॥ ਇਕਨਾ ਵਖਤ ਖੁਆਈਅਹਿ ਇਕਨ੍ਹਾ ਪੂਜਾ ਜਾਇ॥ ਚਉਕੇ ਵਿਣੁ ਹਿੰਦਵਾਣੀਆ ਕਿਉ ਟਿਕੇ ਕਢਹਿ ਨਾਇ॥ ਰਾਮੁ ਨ ਕਬਹੂ ਚੇਤਿਓ ਹੁਣਿ ਕਹਣਿ ਨ ਮਿਲੈ ਖੁਦਾਇ॥ 6॥ ਇਕਿ ਘਰਿ ਆਵਹਿ ਆਪਣੈ ਇਕਿ ਮਿਲਿ ਮਿਲਿ ਪੁਛਹਿ ਸੁਖ॥ ਇਕਨ੍ਹਾ ਏਹੋ ਲਿਖਿਆ ਬਹਿ ਬਹਿ ਰੋਵਹਿ ਦੁਖ॥ ਜੋ ਤਿਸੁ ਭਾਵੈ ਸੋ ਥੀਐ ਨਾਨਕਾ ਕਿਆ ਮਾਨੁਖ॥” (417)

ਇੱਥੇ ਵੀ ਉਹੀ ਵਿਚਾਰ ਦਿੱਤੀ ਗਈ ਹੈ ਕਿ ਜੋ ਉਸ ਪ੍ਰਭੂ ਨੂੰ ਚੰਗਾ ਲੱਗਦਾ ਹੈ ਉਸੇ ਤਰ੍ਹਾਂ ਹੀ ਹੁੰਦਾ ਹੈ। ਇੱਥੇ ਇੱਕ ਗੱਲ ਹੋਰ ਧਿਆਨ ਦੇਣ ਵਾਲੀ ਹੈ ਕਿ ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ॥” ਅਗੋਂ ਚੇਤਣ ਤੇ, ਕੋਈ ਰੋਕ ਨਹੀਂ ਲਗਾਈ ਗਈ। ਅਰਥਾਤ ਭਲੇ ਲਈ, ਉਪਰਾਲਾ ਕਰਨਾ ਹੈ। ਇਨਸਾਨ ਨੇ ਆਪਣਾ ਇਨਸਾਨੀ ਫ਼ਰਜ਼ ਨਿਭਾਣਾ ਹੈ। ਅੱਗੋਂ ਜੋ ਉਸ ਦਾ ਭਾਣਾ ਉਹੀ ਹੋਣਾ ਹੈਕਰਮ ਇਨਸਾਨ ਨੇ ਕਰਨਾ ਹੈ, ਜੋ ਵਾਪਰਨਾ ਹੈ ਜਾਂ ਵਾਪਰਦਾ ਹੈ ਉਹ ਪ੍ਰਭੂ ਦੇ ਹੱਥ ਹੈ। ਦਲਿਤਾਂ ਤੇ (ਜਾਂ ਕਿਸੇ ਹੋਰ ਤੇ) ਹੁੰਦੇ ਜ਼ੁਲਮ ਪ੍ਰਤੀ ਸੁਚੇਤ ਹੋਣਾ ਅਤੇ ਇਸ ਤੋਂ ਨਿਜਾਤ ਪਾਣ ਲਈ ਉਪਰਾਲੇ ਕਰਨੇ ਇਨਸਾਨੀ ਫਰਜ ਹੈ। ਕਿਸੇ ਤੇ ਵੀ ਜੋ ਵਾਪਰਦਾ ਹੈ ਉਸ ਦਾ ਭਾਣਾ ਹੈ।

(ਸਵਾਲ 2) ਵੀਰ ਜੀ! ਗੁਰਬਾਣੀ ਉਦਾਹਰਣਾਂ ਸਮੇਤ ਜਵਾਬ ਦੇ ਦਿੱਤਾ ਗਿਆ ਹੈ, ਜੇ ਤੁਹਾਨੂੰ ਕੁੱਝ ਗ਼ਲਤ ਲੱਗਦਾ ਹੈ ਤਾਂ ਗੁਰਬਾਣੀ ਉਦਾਹਰਣਾਂ ਸਮੇਤ ਆਪਣਾ ਪੱਖ ਰੱਖ ਦਿਉ ਅਤੇ ਮੇਰਾ ਪੱਖ ਗ਼ਲਤ ਸਾਬਤ ਕਰ ਦਿਉ ਜੀ।

ਦਲਿਤ ਆਦਿ ਕਿਸੇ ਉੱਚੀ-ਨੀਵੀਂ ਜਾਤ-ਪਾਤ ਨੂੰ ਗੁਰਮਤਿ ਨਹੀਂ ਮੰਨਦੀ। ਇਹ ਬ੍ਰਹਮਣ ਦੁਆਰਾ ਕੀਤਾ ਜਾ ਰਿਹਾ ਸ਼ੋਸ਼ਣ ਹੈ। ਇਹ ਸਮਾਜ ਦੇ ਇੱਕ ਵਰਗ ਵੱਲੋਂ ਸਰਕਾਰੀ ਸ਼ਹਿ ਤੇ ਕੀਤਾ ਜਾ ਰਿਹਾ ਧੱਕਾ ਹੈ। ਇਹ ਕੋਈ ਧਾਰਮਿਕ ਮਸਲਾ ਨਹੀਂ, ਪਰ ਧਾਰਮਿਕਤਾ ਦੇ ਨਾਮ ਤੇ ਇਹ ਸਭ ਹੋ ਰਿਹਾ ਹੈ। ਜੇ ਇਹ ਧਾਰਮਿਕ ਮਸਲਾ ਹੁੰਦਾ ਤਾਂ ਭਗਤ ਰਵਿਦਾਸ, ਨਾਮਦੇਵ, ਕਬੀਰ, ਸੈਣ ਆਦਿ ਦੀ ਤਰ੍ਹਾਂ ਆਖੇ ਜਾਂਦੇ ਦਲਿਤ ਇਸ ਧਾਰਮਿਕ ਪਰਮਪਰਾ ਨੂੰ ਮੰਨਣ ਤੋਂ ਇਨਕਾਰ ਕਰ ਸਕਦੇ ਸਨ। ਇਸ ਜ਼ੁਲਮ ਤੋਂ ਛੁਟਕਾਰਾ ਪਾਉਣਾ (ਆਖੇ ਜਾਂਦੇ) ਦਲਿਤਾਂ ਦੇ ਆਪਣੇ ਹੱਥ-ਵੱਸ ਦੀ ਗੱਲ ਨਹੀਂ ਹੈ। ਗਰੀਬਾਂ ਤੇ ਇਹ ਧੱਕਾ ਰਾਜਸੀ ਸ਼ਹਿ ਨਾਲ ਹੋ ਰਿਹਾ ਹੈ। ਗੁਰਮਤਿ ਹੱਥ ਤੇ ਹੱਥ ਧਰ ਕੇ ਚੁਪ ਚਾਪ ਪਿਛਲੇ ਜਨਮ ਦੇ ਕਰਮਾਂ ਦਾ ਫਲ਼ ਮੰਨਕੇ ਜ਼ੁਲਮ ਸਹਾਰਨ ਦੀ ਵੀ ਹਾਮੀ ਨਹੀਂ ਅਤੇ ਨਾ ਹੀ ਗੁਰਮਤਿ ਇਸ ਦੇ ਸੁਧਾਰ ਵਿੱਚ ਕੋਈ ਰੁਕਾਵਟ ਪੈਦਾ ਕਰਦੀ ਹੈ। ਗੁਰਮਤਿ ਅਨੁਸਾਰ ਬੰਦੇ ਨੇ ਚੰਗੀ ਸੂਝ ਵਰਤਦਿਆਂ ਹੋਇਆਂ ਨੇਕੀ ਦੇ ਰਾਹ ਚੱਲਣਾ ਹੈ, ਪਰ ਨਾਲ ਹੀ ਗੁਰਮਤਿ ਵਿਚਾਰਧਾਰਾ ਇਹ ਹੈ ਕਿ ਸੰਸਾਰ ਤੇ ਦੁਖ ਸੁਖ ਉਸ ਦੇ ਭਾਣੇ ਵਿੱਚ ਹੋ ਰਹੇ ਹਨ। ਕੋਈ ਦਲਿਤ ਨਹੀਂ ਚਾਹੁੰਦਾ ਕਿ ਉਸ ਤੇ ਜ਼ੁਲਮ ਹੋਵੇ, ਤੁਸੀਂ ਵੀ ਨਹੀਂ ਚਾਹੁੰਦੇ, ਮੈਂ ਵੀ ਨਹੀਂ ਚਾਹੁੰਦਾ ਕਿ ਇਸ ਤਰ੍ਹਾਂ ਹੋਵੇ ਪਰ ਫੇਰ ਵੀ ਇਹ ਸਭ ਕੁੱਝ ਹੋ ਰਿਹਾ ਹੈ। ਇਹ ਸਮਾਜਕ ਮਸਲਾ ਹੈ, ਅਤੇ ਸਮਾਜਕ ਜਰੀਏ ਨਾਲ ਹੀ ਨਜਿੱਠਿਆ ਜਾ ਸਕਦਾ ਹੈ।

ਯਾਦ ਰਹੇ ਕਿ ਉੱਚੀ ਨੀਵੀਂ ਜਾਤ-ਪਾਤ ਅਤੇ ਦੁਖ-ਸੁਖ ਦੋ ਵੱਖ ਵੱਖ ਗੱਲਾਂ ਹਨ। ਜਾਤ-ਪਾਤ ਰੱਬ ਨੇ ਨਹੀਂ ਬਣਾਈ ਪਰ ਦੁਖ-ਸੁਖ ਉਸੇ ਦੇ ਬਣਾਏ ਹਨ ਅਤੇ ਉਸੇ ਦੇ ਹੱਥ ਵਿੱਚ ਹਨ।

“ਸੁੰਨਹੁ ਰਾਤਿ ਦਿਨਸੁ ਦੁਇ ਕੀਏ॥ ਓਪਤਿ ਖਪਤਿ ਸੁਖਾ ਦੁਖ ਦੀਏ॥ ਸੁਖ ਦੁਖ ਹੀ ਤੇ ਅਮਰੁ ਅਤੀਤਾ ਗੁਰਮੁਖਿ ਨਿਜ ਘਰੁ ਪਾਇਦਾ॥” (1037)

“ਦੁਖੁ ਸੁਖੁ ਤੇਰੈ ਭਾਣੈ ਹੋਵੈ” (417)

“ਦੁਖੁ ਸੁਖੁ ਕਰਤੇ ਹੁਕਮ ਰਜਇ॥” (1270)

ਗੁਰਬਾਣੀ ਕਹਿੰਦੀ ਹੈ- “ਕਰਮੀ ਕਰਮੀ ਹੋਇ ਵੀਚਾਰ”॥ (7)

ਅਹਿ ਕਰੁ ਕਰੈ ਸੁ ਅਹਿ ਕਰੁ ਪਾਏ ਕੋਈ ਨ ਪਕੜੀਐ ਕਿਸੈ ਥਾਇ॥” (406)।

ਸੋ ਜਾਹਿਰ ਹੈ ਕਿ ਗੁਰਮਤਿ ਅਨੁਸਾਰ ਕਿਸੇ ਬ੍ਰਹਮਣ ਦਾ ਕੀਤਾ ਕੋਈ ਦਲਿਤ ਨਹੀਂ ਭੁਗਤ ਸਕਦਾ। ਪਰ ਦਲਿਤਾਂ ਤੇ ਹੋ ਰਹੇ ਜ਼ੁਲਮਾਂ ਸੰਬੰਧੀ ਤੁਸੀਂ ਜੋ ਹਵਾਲਾ ਪੇਸ਼ ਕੀਤਾ ਹੈ ਇਸ ਅਨੁਸਾਰ ਬ੍ਰਹਮਣ ਜ਼ੁਲਮ ਕਰ ਰਿਹਾ ਹੈ ਅਤੇ ਦਲਿਤ ਭੁਗਤ ਰਿਹਾ ਹੈ। (ਸਵਾਲ 3) ਹਰ ਕੋਈ ਆਪਣੇ ਆਪਣੇ ਕੀਤੇ ਕਰਮਾਂ ਦਾ ਫਲ਼ ਭੁਗਤਦਾ ਹੈ ਜਾਂ ਕਿਸੇ ਦਾ ਕੀਤਾ ਕੋਈ ਹੋਰ ਵੀ ਭੁਗਤ ਸਕਦਾ ਹੈ? ਗੁਰਬਾਣੀ ਉਦਾਹਰਣਾਂ ਸਮੇਤ ਸਮਝਾਣ ਦੀ ਖੇਚਲ ਕਰਨੀ ਜੀ।

ਉੱਚੀ ਨੀਵੀਂ ਜਾਤ ਰੱਬ ਨੇ ਨਹੀਂ ਬਣਾਈ ਪਰ ਸੁਖ ਸੁਖ ਉਸ ਦੇ ਭਾਣੇ ਵਿੱਚ ਹੁੰਦੇ ਹਨ। ਜੇ ਐਸਾ ਨਹੀਂ ਤਾਂ (ਸਵਾਲ 4) ਰੱਬ ਨੇ ਇਨਸਾਨ ਨੂੰ ਹੋਰ ਜੂਨਾਂ ਦਾ ਸਰਦਾਰ ਕਿਉਂ ਬਣਾਇਆ? ਹੋਰ ਜੀਵਾਂ ਨੂੰ ਮਨੁੱਖ ਦੀ ਪਨਿਹਾਰੀ ਕਿਉਂ ਬਣਾਇਆ?

“ਅਵਰ ਜੋਨਿ ਤੇਰੀ ਪਨਿਹਾਰੀ॥ ਇਸੁ ਧਰਤੀ ਮਹਿ ਤੇਰੀ ਸਿਕਦਾਰੀ॥” (374)

“ਜੀਅ ਜੰਤ੍ਰ ਸਭਿ ਤਿਸ ਕੇ ਕੀਏ ਸੋਈ ਸੰਤ ਸਹਾਈ॥” (621)

“ਜੀਅ ਜੰਤ ਸਭ ਤੁਧੁ ਉਪਾਏ ਇਕਿ ਵੇਖ ਪਰਸਣਿ ਆਇਆ॥” (913)

ਤੁਸੀਂ ਲਿਖਿਆ ਹੈ- “…ਜਿਹੜੇ ਲੋਕਾਂ ਦੇ ਬਾਪ ਦਾਦਾ ਤੋਂ ਪਤਾ ਨਹੀਂ ਕਿੰਨੇ ਹਜਾਰ ਸਾਲ ਪਹਿਲਾਂ ਜ਼ੁਲਮ ਦੀ ਦਾਸਤਾਨ ਸ਼ੁਰੂ ਹੋਈ ਸੀ…”।

ਵੀਰ ਜੀ! ਦਲਿਤਾਂ ਤੇ ਜੁਲਮ ਦੀ ਦਾਸਤਾਂ ਹਜਾਰਾਂ ਸਾਲਾਂ ਤੋਂ ਚੱਲੀ ਆ ਰਹੀ ਹੈ। ਜਾਹਰ ਹੈ ਕਿ ਇਹ ਜੁਲਮ ਗੁਰੂ ਸਾਹਿਬਾਂ ਦੇ ਸਮੇਂ ਵੀ ਹੁੰਦਾ ਸੀ। (ਸਵਾਲ 5) ਤੁਸੀਂ ਗੁਰਬਾਣੀ ਉਦਾਹਰਣ ਦੇ ਕੇ ਦੱਸ ਸਕਦੇ ਹੋ ਕਿ ਗੁਰਬਾਣੀ ਇਸ ਵਿਸ਼ੇ ਬਾਰੇ ਕੀ ਸੇਧ ਦਿੰਦੀ ਹੈ? ਗੁਰਮਤਿ ਅਨੁਸਾਰ ਇਹ ਮਸਲਾ ਕਿਵੇਂ ਨਜਿੱਠਿਆ ਜਾਣਾ ਚਾਹੀਦਾ ਹੈ?

ਤੁਸੀਂ ਮੇਰੇ ਤੇ ਸਵਾਲ ਕੀਤਾ ਹੈ- “ਬੰਦਾ 84 ਲੱਖ ਜੂਨਾਂ ਭੁਗਤ ਕੇ ਬੰਦੇ ਦੀ ਜੂਨ ਵਿੱਚ ਆਉਂਦਾ ਹੈ ਜਾਂ ਪਿਛਲੇ ਜਨਮ ਵਿੱਚ ਚੰਗੇ ਕੰਮ ਕਰਕੇ?”

ਵੀਰ ਜੀ! ਪਿਛਲੇ ਤਕਰੀਬਨ ਚਾਰ ਸਾਲਾਂ ਤੋਂ ਮੈਂ ਇਸੇ ਵਿਸ਼ੇ ਤੇ ਹੀ ਵਿਚਾਰ ਦਿੰਦਾ ਆ ਰਿਹਾ ਹਾਂ। ਇਹੀ ਸਵਾਲ ਬਾਰ ਬਾਰ ਮੇਰੇ ਤੇ ਕੀਤਾ ਜਾਂਦਾ ਹੈ ਅਤੇ ਬਾਰ ਬਾਰ ਮੈਂ ਇਸ ਦਾ ਜਵਾਬ ਦਿੰਦਾ ਆ ਰਿਹਾ ਹਾਂ। ਜੇ ਤੁਹਾਨੂੰ ਅਜੇ ਵੀ ਇਸ ਬਾਰੇ ਮੇਰੇ ਵਿਚਾਰਾਂ ਦਾ ਪਤਾ ਨਹੀਂ ਲੱਗਿਆ ਤਾਂ ਮੇਰੀਆਂ ਪੁਰਾਣੀਆਂ ਲਿਖਤਾਂ ਦੁਬਾਰਾ ਪੜ੍ਹ ਲਵੋ, ਜਵਾਬ ਮਿਲ ਜਾਵੇਗਾ। ਵੀਰ ਜੀ! ਕਿਤੇ ਐਸਾ ਤਾਂ ਨਹੀਂ ਕਿ ਮੇਰੇ ਵੱਲੋਂ ਉਠਾਏ ਗਏ ਅਸਲੀ ਨੁਕਤੇ ਤੋਂ ਖੁੰਝਾਉਣ ਲਈ ਤੁਸੀਂ ਜਾਣ-ਬੁਝ ਕੇ ਹੋਰ ਏਧਰਲੀਆਂ ਓਧਰਲੀਆਂ ਗੱਲਾਂ ਵਿੱਚ ਮੈਨੂੰ ਉਲਝਾਈ ਰੱਖਣਾ ਚਾਹੁੰਦੇ ਹੋ? ਵੀਰ ਜੀ! ਜਵਾਬ ਇੱਕ ਵਾਰੀਂ ਫੇਰ ਲਿਖ ਰਿਹਾ ਹਾਂ ਧਿਆਨ ਨਾਲ ਪੜ੍ਹ ਲੈਣਾ ਜੀ- ਬੰਦਾ 84 ਲੱਖ ਜੂਨਾਂ ਭੁਗਤ ਕੇ ਜਾਂ ਪਿਛਲੇ ਜਨਮ ਵਿੱਚ ਚੰਗੇ ਕੰਮ ਕਰਕੇ ਬੰਦੇ ਦੀ ਜੂਨ ਵਿੱਚ ਨਹੀਂ ਆਉਂਦਾ। ਗੁਰਮਤਿ ਅਨੁਸਾਰ ਪ੍ਰਭੂ ਦੇ ਹੁਕਮ ਵਿੱਚ ਜਦੋਂ ਉਸ ਨੂੰ ਭਾਉਂਦਾ ਹੈ ਓਦੋਂ ਮਨੁੱਖਾ ਜਨਮ ਵਿੱਚ ਆਉਂਦਾ ਹੈ। ਘਲੇ ਆਵਹਿ ਨਾਨਕਾ ਸਦੇ ਉਠੀ ਜਾਹਿ॥” (1239) “ਕਹੁ ਨਾਨਕ ਪ੍ਰਾਣੀ ਪਹਿਲੈ ਪਹਿਰੈ ਹੁਕਮਿ ਭਇਆ ਗਰਭਾਸਿ॥” (74) ਹੁਕਮੇ ਆਇਆ ਹੁਕਮਿ ਸਮਾਇਆ॥” (1037)

ਵੀਰ ਜੀ! (ਸਵਾਲ 6) ਮੈਂ ਕਿੱਥੇ ਲਿਖਿਆ ਹੈ ਕਿ ਬੰਦਾ 84 ਲੱਖ ਜੂਨਾਂ ਭੁਗਤਣ ਤੋਂ ਬਾਅਦ ਬੰਦੇ ਦੀ ਜੂਨ ਵਿੱਚ ਪੈਂਦਾ ਹੈ? (ਸਵਾਲ 7) ਮੈਂ ਕਿੱਥੇ ਲਿਖਿਆ ਹੈ ਕਿ ਕੋਈ ਜੀਵ ਪਿਛਲੇ ਜਨਮ ਵਿੱਚ ਚੰਗੇ ਕੰਮ ਕਰਕੇ ਮਨੁੱਖਾ ਜੂਨ ਵਿੱਚ ਪੈਂਦਾ ਹੈ? ਇਸ ਸੰਬੰਧ ਵਿੱਚ ਮੇਰੀ ਲਿਖਤ ਦੇ ਹਵਾਲੇ /ਹਵਾਲਿਆਂ ਦੀ ਕੋਪੀ ਪੇਸਟ ਲਗਾ ਦੇਣੀ ਜੀ

ਤੁਸੀਂ ਮੇਰੇ ਹਵਾਲੇ ਦੇ ਨਾਲ ਲਿਖਿਆ ਹੈ- “ਜੇ ਬੰਦੇ ਨੂੰ ਪਤਾ ਹੈ 84 ਲੱਖ ਜੂਨਾਂ ਭੁਗਤਣ ਤੋਂ ਬਾਅਦ ਬੰਦੇ ਦੀ ਜੂਨ ਵਿੱਚ ਆਉਣਾ ਹੈ ਤਾਂ ਇਸ ਜਨਮ ਵਿੱਚ ਚੰਗਾ ਕੰਮ ਕਰਨ ਦੀ ਲੋੜ ਕੀ ਹੈ?”

ਵੀਰ ਜੀ!

1- ਪਹਿਲੀ ਗੱਲ, ਮੈਂ ਕਿੱਥੇ ਲਿਖਿਆ ਹੈ ਕਿ ਬੰਦਾ 84 ਲੱਖ ਜੂਨਾਂ ਭੁਗਤ ਕੇ ਫੇਰ ਬੰਦੇ ਦੀ ਜੂਨ ਵਿੱਚ ਆਉਂਦਾ ਹੈ?

2- ਦੂਸਰਾ, ‘ਤੁਸੀਂ 84 ਲੱਖ ਜੂਨਾਂ ਭੁਗਤ ਕੇ ਫੇਰ ਬੰਦੇ ਦੀ ਜੂਨ’ ਬੜਾ ਸੌਖਾ ਜਿਹਾ ਕਹਿ ਦਿੱਤਾ ਜਿਵੇਂ ਕਿ 84 ਲੱਖ ਜੂਨਾਂ ਅੱਖ ਝਪਕਦੇ ਹੀ ਪੂਰੀਆਂ ਹੋ ਜਾਂਦੀਆਂ ਹਨ ਅਤੇ ਅੱਖ ਝਪਕਦੇ ਹੀ ਬੰਦੇ ਦੀ ਜੂਨ ਫੇਰ ਨਾਲ ਹੀ ਤਿਆਰ ਪਈ ਹੈ। ਕਿਸੇ ਵੇਲੇ ਬੈਠ ਕੇ 84 ਲੱਖ ਜੂਨਾਂ ਦੀ ਗਿਣਤੀ ਕਰਕੇ ਦੇਖਣੀ ਗਿਣਨ ਨੂੰ ਕਿੰਨਾਂ ਸਮਾਂ ਲਗਦਾ ਹੈ। ਇਸ ਤੋਂ ਬਾਅਦ 84 ਲੱਖ ਜੂਨਾਂ ਭੁਗਤਣ ਦੇ ਸਮੇਂ ਬਾਰੇ ਹਿਸਾਬ ਕਿਤਾਬ ਲਗਾ ਲੈਣਾ ਅਤੇ ਸੋਚਣਾ, ਕੀ ਇਹ ਏਨਾ ਹੀ ਸੌਖਾ ਹੈ ਜਿੰਨੀਂ ਅਸਾਨੀ ਨਾਲ ਤੁਸੀਂ ਲਿਖ ਦਿੱਤਾ ਹੈ? ਵੀਰ ਜੀ! ਮੇਰੀ ਇਸ ਗੱਲ ਨੂੰ “84 ਲੱਖ ਜੂਨਾਂ ਤੋਂ ਬਾਅਦ ਮਨੁੱਖਾ ਜਨਮ ਮਿਲਦਾ ਹੈ” ਮੰਨਣ ਦਾ ਹਾਮੀ ਨਾ ਸਮਝ ਲੈਣਾ। ਤੁਸੀਂ ਜਿਹੜਾ ਸੌਖਾ ਜਿਹਾ ਲਿਖ ਦਿੱਤਾ ਕਿ 84 ਲੱਖ ਜੂਨਾਂ ਤੋਂ ਮਗਰੋਂ ਫੇਰ ਮਨੁੱਖਾ ਜਨਮ ਮਿਲ ਹੀ ਜਾਣਾ ਹੈ, ਤਾਂ ਇਸ ਜਨਮ ਵਿੱਚ ਚੰਗੇ ਕੰਮ ਕਰਨ ਦੀ ਕੀ ਲੋੜ ਹੈ, ਬਾਰੇ ਵਿਚਾਰ ਦਿੱਤੀ ਗਈ ਹੈ। ਵੀਰ ਜੀ! ਜੇ 84 ਲੱਖ ਜੂਨਾਂ ਕਈ ਸਦੀਆਂ ਨਹੀਂ ਬਲਕਿ ਕਈ ਜੁਗਾਂ ਵਿੱਚ ਪੂਰੀਆਂ ਹੁੰਦੀਆਂ ਹੋਣ ਅਤੇ ਜੂਨਾਂ ਵਿੱਚ ਸ਼ੇਰ, ਵਗਿਆੜ, ਸੂਰ, ਕੁੱਤੇ, ਨਾਲੀ ਦੇ ਕੀੜੇ ਆਦਿ ਵਾਲੀਆਂ ਜੂਨਾਂ ਵੀ ਹੋਣ ਤਾਂ ਫੇਰ ਵੀ ਤੁਹਾਡਾ ਸਵਾਲ ਇਸੇ ਤਰ੍ਹਾਂ ਹੀ ਰਹੇਗਾ ਕਿ “. . ਫੇਰ ਇਸ ਜਨਮ ਵਿੱਚ ਚੰਗੇ ਕੰਮ ਕਰਨ ਦੀ ਕੀ ਲੋੜ ਹੈ?” ਵੀਰ ਜੀ! ਇਸ ਦੇ ਉਲਟ ਜੇ ਬੰਦੇ ਨੂੰ ਪਤਾ ਹੋਵੇ ਕਿ ਇਸ ਜਨਮ ਵਿੱਚ ਮੰਦੇ ਕੰਮ ਕਰਨ ਕਰਕੇ, ਉਸ ਦੇ ਭਾਣੇ ਵਿੱਚ ਆਪਣੇ ਕੀਤੇ ਕਰਮਾਂ ਦਾ ਫਲ਼ ਭੁਗਤਣਾ ਹੀ ਪੈਣਾ ਹੈ ਅਤੇ ਪਤਾ ਨਹੀਂ ਕਿੰਨੀਆਂਕੁ ਜੂਨਾਂ ਭੁਗਤਣ ਤੋਂ ਬਾਅਦ ਜਦੋਂ ਕਦੇ ਉਸ ਪ੍ਰਭੂ ਦੀ ਮਿਹਰ ਹੋਵੇ ਅਤੇ ਉਸ ਦੇ ਹੁਕਮ ਨਾਲ ਫੇਰ ਕਿਤੇ ਬੰਦੇ ਦੀ ਜੂਨ ਮਿਲੇ, (ਸਵਾਲ 8) ਤਾਂ ਕੀ ਅਨੇਕਾਂ ਜਨਮਾਂ ਵਿੱਚ ਅਨੇਕਾਂ ਜੂਨਾਂ ਭੁਗਤਣ ਤੋਂ ਛੁਟਕਾਰਾ ਪਾਉਣ ਲਈ ਬੰਦਾ ਆਪਣਾ ਆਚਰਣ ਸਵਾਰਨ ਵੱਲ ਨਹੀਂ ਲੱਗ ਜਾਵੇਗਾ? (ਨੋਟ- ਮੈਂ ਇੱਥੇ ‘ਜੁਗਾਂ’ ਲਫਜ਼ ਸਿਰਫ ਅਨਗਿਣਤ ਸਾਲਾਂ ਲਈ ਲਿਖਿਆ ਹੈ। ‘ਜੁਗਾਂ’ ਸੰਬੰਧੀ ਕੋਈ ਸਵਾਲ ਨਾ ਕਰ ਦੇਣਾ ਜੀ)।

3- ਤੁਸੀਂ ਸਵਾਲ ਕੀਤਾ ਹੈ ਕਿ “ਜੇ ਬੰਦੇ ਨੂੰ ਪਤਾ ਹੈ 84 ਲੱਖ ਜੂਨਾਂ ਭੁਗਤਣ ਤੋਂ ਬਾਅਦ ਬੰਦੇ ਦੀ ਜੂਨ ਵਿੱਚ ਆਉਣਾ ਹੈ ‘ਤਾਂ ਇਸ ਜਨਮ ਵਿੱਚ ਚੰਗਾ ਕੰਮ ਕਰਨ ਦੀ ਲੋੜ ਕੀ ਹੈ?”

ਵੀਰ ਜੀ! ਇਸ ਦੇ ਉਲਟ, ਸਵਾਲ ਪੈਦਾ ਹੁੰਦਾ ਹੈ ਕਿ ਜੇ ਬੰਦੇ ਨੂੰ ਲੱਗੇ ਕਿ ਇਸ ਜਨਮ ਤੋਂ ਮਗ਼ਰੋਂ ਕੋਈ ਜਨਮ ਨਹੀਂ। ਇਸ ਜੀਵਨ ਵਿੱਚ ਕੀਤੇ ਕਰਮਾਂ ਦਾ ਕਿਤੇ ਕੋਈ ਲੇਖਾ ਨਹੀਂ ਦੇਣਾ ਪੈਂਦਾ, ਸਭ ਕੁੱਝ ਇੱਥੇ ਹੀ ਖ਼ਤਮ ਹੋ ਜਾਣਾ ਹੈ, (ਸਵਾਲ 9) ਤਾਂ ਇਸ ਜਨਮ ਵਿੱਚ ਚੰਗੇ ਕੰਮ ਕਰਨ ਦੀ ਕੀ ਲੋੜ ਹੈ?” ਬੰਦਾ ਗ਼ਰੀਬ-ਮਾਰ ਕਰਕੇ, ਠੱਗੀਆਂ ਮਾਰਕੇ ਦੌਲਤ ਇੱਕਠੀ ਕਰਕੇ ਆਪਣੀ ਐਸ਼ ਦੀ ਅਤੇ ਆਪਣੇ ਹੀ ਭਲੇ ਵਾਲ਼ੀ ਜ਼ਿੰਦਗੀ ਬਸਰ ਕਿਉਂ ਨਹੀਂ ਕਰੇਗਾ? ਉਸ ਨੂੰ ਕਿਸੇ ਦੇ ਭਲੇ ਜਾਂ ਪਰਉਪਕਾਰ ਬਾਰੇ ਸੋਚਣ ਦੀ ਕੀ ਲੋੜ?

ਤੁਸੀਂ ਸਵਾਲ ਕੀਤਾ ਹੈ- ‘ਸ਼ੇਰ, ਵਘਿਆੜ, ਨਾਲੀ ਦੇ ਕੀੜੇ ਕਿਹੜਾ ਚੰਗਾ ਕੰਮ ਕਰਦੇ ਹਨ ਕਿ ਅਗਲੇ ਜਨਮ ਵਿੱਚ ਮਨੁੱਖਾ ਜਨਮ ਵਿੱਚ ਆਉਣਗੇ’ ?

(ਸਵਾਲ 7) ਵੀਰ ਜੀ! ਮੈਂ ਕਿੱਥੇ ਲਿਖਿਆ ਹੈ ਕਿ ਕੋਈ ਚੰਗੇ ਕੰਮ ਕਰਕੇ ਮਨੁੱਖਾ ਜਨਮ ਵਿੱਚ ਆਉਂਦਾ ਹੈ? ਮੇਰੀ ਲਿਖਤ ਦਾ ਹਵਾਲਾ ਪੇਸ਼ ਕਰੋ ਜੀ।

“ਗੁਰੂ ਸਾਹਿਬ ਅਤੇ ਹੋਰ ਸਿੰਘਾਂ ਨੇ ਤਸੀਹੇ ਝੱਲੇ, ਸ਼ਹੀਦ ਹੋਏ….”

ਵੀਰ ਜੀ! ਇਹ ਸਵਾਲ ਪਹਿਲਾਂ ਵੀ ਤੁਹਾਡੇ ਇੱਕ ਸਾਥੀ ਨੇ ਕੀਤਾ ਸੀ ਅਤੇ ਉਸ ਦੇ ਜਵਾਬ ਵਿੱਚ ਮੈਂ ਇੱਕ ਲੇਖ ਲਿਖਿਆ ਸੀ ਤੁਸੀਂ ਪੜ੍ਹਿਆ ਤਾਂ ਜ਼ਰੂਰ ਹੋਣਾ ਹੈ, ਪਰ ਤੁਹਾਡੀ ਆਪਣੀ ਬਣੀ ਬਣਾਈ ਸੋਚ ਦੇ ਕਾਰਣ … ਹੋਣਾ ਹੈ। ਦੁਬਾਰਾ ਲੇਖ ਪੜ੍ਹ ਲੈਣਾ। ਲਿੰਕ ਹਾਜ਼ਰ ਹੈ-

http://www.sikhmarg.com/2011/0102-shahidi.html

ਸ਼ਹੀਦੀ ਅਤੇ ਸਜ਼ਾ ਵਿੱਚ ਫਰਕ ਹੁੰਦਾ ਹੈ। ਸ਼ਹੀਦੀ ਧਰਮ ਅਤੇ ਲੋਕ ਭਲਾਈ ਲੇਖੇ ਆਪਣੀ ਇੱਛਾ ਨਾਲ ਕੀਤਾ ਗਿਆ ‘ਸੁਕਰਮ ਹੈ’ ਅਤੇ ਸਜ਼ਾ ਸ਼ਹਾਦਤ ਦੀ ਤਰ੍ਹਾਂ ਆਪਣੀ ਮਰਜੀ ਨਾਲ ਭਲੇ ਕੰਮ ਲਈ ਕੀਤਾ ਗਿਆ ‘ਕਰਮ ਨਹੀਂ’ ਹੁੰਦੀ, ਬਲਕਿ ਸਜ਼ਾ ‘ਭੁਗਤੀ ਜਾਂਦੀ ਹੈ’।

ਤੁਸੀਂ ਲਿਖਿਆ ਹੈ ਕਿ ਤੁਹਾਡੀ ਸੋਚ ਮੁਤਾਬਕ ਧਰਮੀ ਬੰਦਾ ਉਹ ਹੈ ਜਿਹੜਾ ਸਮਾਜ ਵਿੱਚ ਆਈਆਂ ਕੁਰੀਤੀਆਂ ਨੂੰ ਉਜਾਗਰ ਕਰੇ, ਜ਼ੁਲਮ ਦੇ ਖਿਲਾਫ ਇਨਕਲਾਬੀ ਲਹਿਰ ਪੈਦਾ ਕਰੇ, ਮਾੜੇ ਦੀ ਹਮੇਸ਼ਾਂ ਹਰ ਤਰੀਕੇ ਨਾਲ ਮਦਦ ਕਰੇ, ਵਹਿਮਾਂ ਭਰਮਾਂ ਚੋਂ ਕਢੇ ….”।

ਵੀਰ ਜੀ! ਤੁਸੀਂ ਮੈਨੂੰ ਗੁਰਬਾਣੀ ਹਵਾਲੇ ਦੇ ਕੇ ਦੱਸੋ ਕਿ ਮੈਂ ਕਿਹੜੀ ਗੱਲ ਗੁਰਮਤਿ ਅਸੂਲਾਂ ਦੇ ਉਲਟ ਲਿਖੀ ਹੈ? ਅਤੇ ਮੇਰੀ ਕਿਹੜੀ ਗੱਲ ਤੁਹਾਡੇ ਦੱਸੇ ਹੋਏ ‘ਧਾਰਮਕ ਪਰੋਗ੍ਰਾਮਾਂ/ਧਰਮੀ ਬੰਦਾ ਬਣਨ’ ਦੇ ਉਲਟ ਹੈ ਜਾਂ ਇਸ ਵਿੱਚ ਰੁਕਾਵਟ ਪੈਦਾ ਕਰਦੀ ਹੈ? ਬਲਕਿ ਮੇਰੇ ਵਿਚਾਰ ਅਨੁਸਾਰ ਗੁਰਮਤਿ ਇਸ ਗੱਲ ਦੀ ਹਾਮੀ ਹੈ ਕਿ- ਬ੍ਰਹਮ ਗਿਆਨੀ ਨੂੰ ਦੂਸਰਿਆਂ ਦਾ ਭਲਾ ਕਰਨ ਦਾ ਚਾ ਚੜ੍ਹਿਆ ਰਹਿੰਦਾ ਹੈ। “ਬ੍ਰਹਮ ਗਿਆਨੀ ਪਰਉਪਕਾਰ ਉਮਾਹਾ॥” (273)।

(ਸਵਾਲ 10) ਦੱਸ ਸਕਦੇ ਹੋ ਕਿ (ਆਖੇ ਜਾਂਦੇ) ਦਲਿਤਾਂ ਦੀ ਭਲਾਈ ਲਈ ਤੁਸੀਂ ਐਸਾ ਕਿਹੜਾ ਕੰਮ ਕਰ ਰਹੇ ਹੋ ਜਿਹੜਾ ਮੈਂ ਨਹੀਂ ਕਰ ਰਿਹਾ ਅਤੇ ਮੈਨੂੰ ਵੀ ਕਰਨਾ ਚਾਹੀਦਾ ਹੈ?

ਤੁਸੀਂ ਧਰਮੀਂ ਬੰਦੇ ਦੇ ਲੱਛਣ ਦੱਸੇ ਹਨ, ਪਰ ਗੁਰਸਿੱਖ ਬੰਦੇ ਦੇ ਲੱਛਣ ਨਹੀਂ ਦੱਸੇ। ਮੇਰੇ ਵਿਚਾਰ ਅਨੁਸਾਰ ਗੁਰਸਿੱਖ ਬੰਦਾ ਉਹ ਹੈ ਜੋ (ਤੁਹਾਡੇ ਦੁਆਰਾ ਉੱਪਰ ਦੱਸੇ ਗਏ ਗੁਣਾਂ ਦੇ ਨਾਲ) ਸੰਸਾਰ ਨੂੰ ਚਲਾਣ ਵਾਲੀ ਇੱਕ ਸੁਪਰੀਮ ਹਸਤੀ ‘ਪਰਮਾਤਮਾ’ ਦੀ ਹੋਂਦ ਨੂੰ ਮੰਨਦਾ ਹੋਵੇ। ‘ਕੁਦਰਤੀ ਨਿਯਮਾਂ’ ਨੂੰ ਨਹੀਂ ਬਲਕਿ ਕੁਦਰਤ ਦੇ ਨਿਯਮ ‘ਬਨਾਉਣ ਵਾਲੇ ਨੂੰ’ ‘ਪਰਮਾਤਮਾ’ ਮੰਨਦਾ ਹੋਵੇ। ਜਿਹੜਾ ਲੋਕ ਭਲਾਈ ਦੇ ਕੰਮ ਤਾਂ ਕਰੇ ਪਰ ਇਹ ਵਿਸ਼ਵਾਸ਼ ਰੱਖੇ ਕਿ ਉਸ ਨੂੰ ਹਰ ਚੰਗੇ ਮਾੜੇ ਕੰਮ ਕਰਨ ਦੀ ਪਰੇਰਣਾ ਕਰਨ ਵਾਲਾ ਪਰਮਾਤਮਾ ਆਪ ਹੈ- “ਕਰਮ ਸੁਕਰਮ ਕਰਾਏ ਆਪੇ ਇਸੁ ਜੰਤੈ ਵਸਿ ਕਿਛੁ ਨਾਹੀ॥” (77) “ਹਉ ਆਪਹੁ ਬੋਲਿ ਨ ਜਾਣਦਾ ਮੈ ਕਹਿਆ ਸਭੁ ਹੁਕਮਾਉ ਜੀਉ॥” (673) ਅਤੇ ਜਿਹੜਾ ਪਰਮਾਤਮਾ ਅੱਗੇ ਅਰਦਾਸ ਕਰੇ ਕਿ ਉਹ ਉਸ ਤੋਂ ਭਲਾਈ ਅਤੇ ਨੇਕੀ ਦੇ ਹੀ ਕੰਮ ਕਰਵਾਏ, ਬੁਰਾਈ ਦੇ ਕੰਮਾਂ ਤੋਂ ਬਚਾਈ ਰੱਖੇ …। (ਸਵਾਲ 11) ਵੀਰ ਜੀ! ਕੀ ਤੁਸੀਂ ਮੰਨਦੇ ਹੋ ਕਿ ਕੁਰਦਤ ਦੇ ਉੱਪਰ ਵੀ ਕੁਦਰਤ ਨੂੰ ਬਨਾਉਣ ਵਾਲੀ ਕੋਈ ਸੁਪਰੀਮ ਹਸਤੀ /ਪਰਮਾਤਮਾ ਹੈ, ਉਹ ਚੇਤੰਨ ਹੈ, ਬੰਦੇ ਦੇ ਕੀਤੇ ਚੰਗੇ ਮਾੜੇ ਕਰਮਾਂ ਨੂੰ ਵਾਚਦਾ ਹੈ, ਕੀਤੇ ਕਰਮਾਂ ਅਨੁਸਾਰ ਬੰਦੇ ਦੇ ਲੇਖ ਲਿਖਦਾ ਹੈ। ਦੁਖ-ਸੁਖ ਉਸ ਦੇ ਭਾਣੇ ਵਿੱਚ ਹੁੰਦੇ ਹਨ?

‘ਸਾਧ ਲਾਣਾ ਲੋਕਾਂ ਨੂੰ ਲੁੱਟ ਕੇ ਖਾ ਰਿਹਾ ਹੈ’ ਤਾਂ- (ਸਵਾਲ-12) ਮੇਰੀ ਕੋਈ ਲਿਖਤ ਦਾ ਹਵਾਲਾ ਪੇਸ਼ ਕਰੋ ਜਿੱਥੇ ਮੈਂ ਕਿਸੇ ਸਾਧ ਦਾ ਸਮਰਥਨ ਕੀਤਾ ਹੋਵੇ?

ਤੁਸੀਂ ਲਿਖਿਆ ਹੈ- ‘ਮੈਂ ਗੁਰਬਾਣੀ ਦੀ ਕੋਈ ਉਦਾਹਰਣ ਨਹੀਂ ਦੇਣੀ’।

ਵੀਰ ਜੀ! ਮੈਂ ਹਮੇਸ਼ਾਂ ਗੁਰਬਾਣੀ ਉਦਾਹਰਣਾਂ ਸਮੇਤ ਹੀ ਵਿਚਾਰ ਦਿੰਦਾ ਆ ਰਿਹਾ ਹਾਂ। ਬਲਕਿ ਤੁਸੀਂ ਅਤੇ ਤੁਹਾਡੇ ਹਮ-ਖਿਆਲੀਆਂ’ ਚੋਂ ਕੋਈ ਵੀ ਮੇਰੇ ਵੱਲੋਂ ਉਠਾਏ ਗਏ ਇੱਕ ਸਵਾਲ ਬਾਰੇ ਅੱਜ ਤੱਕ ਕੋਈ ਇੱਕ ਵੀ ਉਦਾਹਰਣ ਪੇਸ਼ ਨਹੀਂ ਕਰ ਸਕੇ ਕਿ (ਸਵਾਲ-13) “ਕੀ ਗੁਰਬਾਣੀ ਵਿੱਚੋਂ ਕੋਈ ਇੱਕ ਵੀ ਉਦਾਹਰਣ ਪੇਸ਼ ਕੀਤੀ ਜਾ ਸਕਦੀ ਹੈ, ਜਿਸ ਵਿੱਚ ਲਿਖਿਆ ਹੋਵੇ ਕਿ ਚਾਹੇ ਕੋਈ ਗੁਰਮੁਖ ਹੋਵੇ ਜਾਂ ਮਨਮੁਖ, ਮਰਨ ਤੋਂ ਬਾਅਦ ਕਿਸੇ ਦਾ ਮੁੜ ਜਨਮ ਮਰਨ ਅਰਥਾਤ ਆਵਾਗਵਣ ਨਹੀਂ ਹੁੰਦਾ? ਹੋਠੀ ਜੀ! ਤੁਹਾਨੂੰ ਯਾਦ ਕਰਵਾ ਦਿਆਂ ਕਿ ਇਹ ਸਵਾਲ ਸਿੱਖ ਮਾਰਗ ਤੇ ਮੈਂ “06-11-08” ਤੋਂ ਕਰਦਾ ਆ ਰਿਹਾ ਹਾਂ ਅਤੇ ਇਸ ਬਾਰੇ ਤੁਹਾਨੂੰ ਵੀ ਦੋ ਵਾਰੀਂ ਯਾਦ ਕਰਵਾਇਆ ਗਿਆ ਸੀ। ਪਰ ਅੱਜ ਤੱਕ ਤੁਸੀਂ ਇਸ ਸਬੰਧੀ ਕੋਈ ਇੱਕ ਵੀ ਉਦਾਹਰਣ ਪੇਸ਼ ਨਹੀਂ ਕਰ ਸਕੇ।

ਵੀਰ ਜੀ! ਅਸਲੀਅਤ ਇਹ ਹੈ ਕਿ ਗੁਰਬਾਣੀ ਦੀ ਉਦਾਹਰਣ ਦੇਣ ਤੋਂ ਟਲਣ ਦੇ ਮਾਰੇ ਤੁਸੀਂ ਖੁਦ ਹੋਰ-ਹੋਰ ਗੱਲਾਂ ਵਿੱਚ ਮੈਨੂੰ ਉਲਝਾਈ ਰੱਖਣਾ ਚਾਹੁੰਦੇ ਹੋ, ਤੁਸੀਂ ਖੁਦ ਕੋਈ ਗੁਰਬਾਣੀ ਸ਼ਬਦ ਦੀ ਉਦਾਹਰਣ ਨਹੀਂ ਦੇਣੀ

ਵੀਰ ਜੀ! ਮੈਂ ਸਵਾਲਾਂ ਦੇ ‘13’ ਤੱਕ ਨੰਬਰ ਪਾ ਦਿੱਤੇ ਹਨ, ਨੰਬਰਾਂ ਦੇ ਹਿਸਾਬ ਨਾਲ ਜਵਾਬ ਦੇ ਦੇਣੇ ਜੀ। ਅਤੇ ਅੱਗੋਂ ਤੁਹਾਡੇ ਕੋਈ ਸਵਾਲ ਹੋਣ ਤਾਂ ਤੁਸੀਂ ਵੀ ਨੰਬਰ ਪਾ ਕੇ ਸਵਾਲ ਲਿਖ ਦੇਣੇ ਜੀ। ਸਮੇਂ ਦੀ ਕਮੀਂ ਹੋਣ ਕਰਕੇ ਜਵਾਬ ਦੇਣ ਵਿੱਚ ਦੇਰੀ ਹੋ ਸਕਦੀ ਹੈ, ਪਰ ਫੇਰ ਵੀ ਜਵਾਬ ਦੇਣ ਦੀ ਕੋਸ਼ਿਸ਼ ਜਰੂਰ ਕੀਤੀ ਜਾਵੇਗੀ। ਵੀਰ ਜੀ! ਮੇਰੇ ਸਵਾਲਾਂ ਦੇ ਜਵਾਬ ਦਿੱਤੇ ਬਿਨਾਂ ਤੁਸੀਂ ਆਪਣਾ ਕੋਈ ਸਵਾਲ ਰੱਖੋਗੇ ਤਾਂ ਜਵਾਬ ਨਹੀਂ ਦਿੱਤਾ ਜਾਵੇਗਾ। ਅਤੇ ਸਮਝ ਲਿਆ ਜਾਵੇਗਾ ਕਿ ਤੁਹਾਡੇ ਕੋਲ ਗੁਰਬਾਣੀ ਦੇ ਆਧਾਰ ਤੇ ਵਿਚਾਰ ਨਹੀਂ ਹਨ। ਅਤੇ ਆਪਣੀ ਕਿਸੇ ਬਣੀ ਬਣਾਈ ਸੋਚ ਦੇ ਆਧਾਰ ਤੇ ਹੋਰ ਹੋਰ ਗੱਲਾਂ ਵਿੱਚ ਮੈਨੂੰ ਉਲਝਾਈ ਰੱਖਣਾ ਚਾਹੁੰਦੇ ਹੋ।

ਬੇਨਤੀ- ਵੀਰ ਜੀ! ਬੇਨਤੀ ਹੈ ਕਿ ਮੇਰੇ ਤੇ ਕੋਈ ਜਾਤੀ ਕਮੈਂਟ ਨਾ ਕਰਕੇ ਸਿਰਫ ਗੁਰਬਾਣੀ ਹਵਾਲਿਆਂ ਸਮੇਤ ਵਿਚਾਰ ਵਟਾਂਦਰਾ ਕਰਨਾ। ਜਾਤੀ ਕਮੈਂਟ ਕਰਨ ਲਈ ਮੇਰੇ ਕੋਲ ਵੀ ਬਹੁਤ ਕੁੱਝ ਹੈ ਪਰ ਇੱਕ ਤਾਂ ਮੈਂ ਕਮੈਂਟ ਕਰਨ ਨਾਲੋਂ ‘ਸਾਬਤ’ ਕਰਨ ਵਿੱਚ ਜਿਆਦਾ ਵਿਸ਼ਵਾਸ਼ ਰੱਖਦਾ ਹਾਂ ਅਤੇ ਦੂਜਾ ਸਿੱਖ ਮਾਰਗ ਦਾ ਮਾਹੌਲ ਵਿਗੜਨ ਦੇ ਡਰੋਂ ਵੀ ਐਸਾ ਨਹੀਂ ਕੀਤਾ ਜਾਂਦਾ। ਉਮੀਦ ਹੈ ਤੁਸੀਂ ਵੀ ਇਸ ਗੱਲ ਦਾ ਧਿਆਨ ਰੱਖੋਗੇ।

ਧੰਨਵਾਦ।

ਜਸਬੀਰ ਸਿੰਘ (ਕੈਲਗਰੀ)


(03/08/12)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਆਪ ਮਿਟਾ ਲੈ, ਉਸ ਨੂੰ ਪਾ-ਲੈ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਮੰਦਿਰ ਗਿਆ ਮੈਂ, ਮਸਜਿਦ ਗਿਆਂ ਮੈਂ, ਜਾ ਵਿਛਿਆ ਗੁਰਦਵਾਰੇ।
ਪਰ ਉਸ ਕੋਲ ਗਿਆ ਨਾ ਜਿਹੜਾ, ਵਿਗੜੀ ਆਪ ਸਵਾਰੇ।
ਜੰਗਲ ਘੁੰਮਿਆਂ, ਪਰਬਤ ਘੁੰਮਿਆਂ, ਘੁੰਮਿਆਂ ਤੀਰਥ ਸਾਰੇ।
ਪਰ ਘੁੰਮਿਆਂ ਨਾ ਉਸਦੇ ਗਿਰਦੇ, ਕਰੇ ਜੋ ਕਾਰਜ ਸਾਰੇ।
ਲੱਭਿਆ ਕਬਰ ਪੀਰ ਦੀ ਵਿਚੋਂ, ਲਭਿਆ ਸਾਧ ਦੇ ਡੇਰੇ।
ਜੋ ਖੁਦ ਲੱਭ ਸਕੇ ਨਾ ਉਹਨਾਂ, ਪਤੇ ਕੀ ਦਸਣੇ ਤੇਰੇ।
ਅੰਬਰ ਵੱਲ ਉਠਾਕੇ ਬਾਹਾਂ, ਕਿਸ ਦੀਆਂ ਲਵੇਂ ਦੁਆਵਾਂ।
ਵਸਦਾ ਜਿਹੜਾ ਅੰਦਰ, ਉਹ ਤਾਂ ਮਿਲਣਾ ਅੰਦਰੋਂ ਸਾਵਾਂ।
ਬੋਲੇ ਜੋ ਅੰਦਰ ਤੋਂ ਉਹ ਨਾ ਸਮਝਣ ਦੀ ਗਲ ਕੀਤੀ।
ਲੋਕਾਂ ਪਿਛੇ ਪੈ ਕੇ ਜਗ ਦੀ ਪੁੱਠੀ ਏ ਮਤ ਲੀਤੀ।
ਜਿਸ ਨਾਲ ਪਿਆਰ ਸੀ ਪਾਉਣਾ, ਉਸ ਸੰਗ ਨਿਹੁੰ ਨਾ ਸੱਚਾ ਕੀਤਾ।
ਜਿਸ ਮਾਇਆ ਤੋਂ ਦੂਰ ਸੀ ਰਹਿਣਾ, ਉਸ ਸੰਗ ਮੋਹ ਪਾ ਲੀਤਾ।
ਉਹ ਕੀਤਾ ਜੋ ਨਾ ਸੀ ਕਰਨਾ, ਫਲ ਫਿਰ ਕਾਹਦਾ ਭਾਲੇਂ।
ਚੰਗੈ ਹੁਣ ਵੀ ਮਨ ਤੋਂ ਟੁੱਟ ਕੇ, ਗੁਰ ਸਿਖਿਆ ਦਿਲ ਲਾ ਲੇਂ।
ਇਕੋ ਇੱਕ ਧਿਆ ਲੈ, ਪਾਲੈ, ਛੱਡ ਸਭ ਝੂਠੇ ਦਾਹਵੇ।
ਆਪ ਮਿਟਾ ਲੈ, ਉਸ ਨੂੰ ਪਾਲੈ, ਜਿਉਂ ਜਲ ਜਲੇ ਸਮਾਵੇ।


(02/08/12)
ਅਮਰੀਕ ਸਿੰਘ ਰਾਜਪੁਰਾ

ਸਤਿਕਾਰਯੋਗ ਵੀਰ ਸਰਨਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ ॥

ਵੀਰ ਜੀ ਤੁਹਾਡੀ ਸ੍ਰੀ ਬਹੁਗੁਣਾ ਨਾਲ ਮੁਲਾਕਾਤ ਬਾਰੇ ਪੜਿਆ, ਪੜ ਕੇ ਮਨ ਵਿਚ ਬਹੁਤ ਹੀ ਬੇਚੈਨੀ ਜਹੀ ਹੋਈ । ਤੁਸੀਂ ਕਹਿੰਦੇ ਹੋ ਮੁਲਾਕਾਤ ਬਹੁਤ ਹੀ ਸਦਭਾਵਨਾਪੂਰਨ ਸੀ ਤੇ ਬਹੁਤ ਲਾਹੇਬੰਦ ਰਹੀ। ਵੀਰ ਜੀ ਤੁਸੀਂ ਕਿਸੇ ਸ਼ਾਜਿਸ਼ ਅਧੀਨ ਉਲਝ ਗਏ ਲਗਦੇ ਹੋ । ਜੇਕਰ ਐਸਾ ਨਾ ਹੁੰਦਾ ਤਾਂ ਤੁਸੀ ਗੁਰੂ ਗਰੰਥ ਸਾਹਿਬ ਉੱਤੇ ਭਰੋਸਾ ਰਖਣ ਵਾਲੇ ਉਸਦੀ ਮਤ ਤੋਂ ਦੂਰ ਨਾਂ ਜਾਂਦੇ । ਤੁਹਾਡੇ ਅਨੁਸਾਰ ਤੁਸੀਂ ਤਿਨ ਮੰਗਾਂ ਰਖੀਆਂ ਅਤੇ ਤਿੰਨੇ ਹੀ ਮੰਨ ਲਈਆਂ ਗਈਆਂ ਸਮਝੋ - ਤੁਹਾਨੂੰ ਪਤਾ ਹੈ ਕੇ ਇਹੋ ਤਾਂ ਉਹ ਚਾਹੁੰਦੇ ਹਨ ਜੋ ਤੁਸੀਂ ਆਪ ਜਾ ਕੇ ਮੰਨ ਆਏ ਹੋ !
ਵੀਰ ਜੀ ਕੀ ਤੁਸੀਂ ਇਹ ਸੋਚਦੇ ਹੋ ਕੇ ਹੇਮਕੁੰਟ-ਸਾਹਿਬ ਸਾਡੇ ਗੁਰੂ ਜੀ ਦਾ ਤਪੋ -ਸਥਾਨ ਹੈ ? ਪਹਿਲਾਂ ਹੀ ਕੌਮ ਭਲੇਖਿਆਂ ਵਿਚ ਫਸੀ ਹੋਈ ਹੈ ਤੇ ਤੁਸੀਂ ਇਸ ਖਬਰ ਨਾਲ ਇਹ ਪੱਕਾ ਕਰ ਦਿੱਤਾ ਹੈ ਕੇ ਹੇਮਕੁੰਟ ਸਾਹਿਬ ਸਾਡੇ ਗੁਰੂ ਦਾ ਤਪੋ ਸਥਾਨ ਹੈ । ਕੀ ਤੁਸੀਂ ਜਾਗਰੂਕ ਸਿਖਾਂ ਨਾਲ ਇਸ ਸਬੰਧੀ ਵਿਚਾਰ ਕਰਕੇ ਇਸਦਾ ਉੱਤਰ ਦਿਓਗੇ, ਤਾਂ ਕੇ ਸਾਨੂੰ ਵੀ ਸਚਾਈ ਦਾ ਪਤਾ ਲਗ ਸਕੇ ਜੀ ।
ਕੀ ਤੁਸੀਂ ਇਹ ਚਾਹੁੰਦੇ ਹੋ ਕੇ ਸਾਰਾ ਹਿੰਦੁਸਤਾਨ ਹਰਦੁਆਰ ਜਾਂਦਾ ਹੈ ਤੇ ਸਿਖ ਕਿਓਂ ਪਿਛੇ ਰਹਿ ਜਾਵੇ ? ਸਾਡੇ ਤੀਜੇ ਗੁਰੂ 63 ਸਾਲ ਦੀ ਉਮਰ ਤੱਕ ਹਰਿਦੁਆਰ ਗੰਗਾ ਇਸ਼ਨਾਨ ਕਰਨ ਜਾਂਦੇ ਰਹੇ -ਕੀ ਤੁਸੀਂ ਹੇਮਕੁੰਟ ਸਾਹਿਬ ਵਾਂਗ ਓਥੇ ਵੀ ਕੋਈ ਗੁਰਦਵਾਰਾ ਬਣਾਉਗੇ ?
ਵੀਰ ਜੀ ਪਹਿਲਾਂ ਵੀ ਕਈ ਬਾਰ ਗੁਰੂ ਆਸ਼ੇ ਵਿਰੁਧ ਬਿਆਨ ਤੁਹਾਡੇ ਦੁਆਰਾ ਦਿੱਤੇ ਜਾਂਦੇ ਰਹੇ । ਵੀਰ ਜੀ, ਸਿਖ ਸਮਾਜ ਵਿਚ ਆਪ ਜੀ ਦਾ ਰੁਤਬਾ ਬਹੁਤ ਉਚਾ ਸਮਝਿਆ ਜਾਂਦਾ ਹੈ ਤੇ ਸਿਖ ਸਮਾਜ ਨੂੰ ਬਹੁਤ ਦੇਣ ਹੈ -ਇਸ ਲਈ ਬੇਨਤੀ ਹੈ ਕੇ ਕੋਈ ਵੀ ਸਿਖੀ ਪ੍ਰਤੀ ਬਿਆਨ ਗੁਰਮਤਿ-ਅਨੁਸਾਰ ਰਾਇ ਲੈ ਕੇ ਦਿੱਤੇ ਜਾਣ ਜੀ ।

ਅਮਰੀਕ ਸਿੰਘ ਰਾਜਪੁਰਾ


(02/08/12)
ਰੇਸ਼ਮ ਸਿੰਘ

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ


ਸਤਿਕਾਰਯੋਗ ਵੀਰ ਮੱਖਣ ਸਿੰਘ ਜੀ ਸਿਖ ਮਾਰਗ ਦੀ ਸਮੁਚੀ ਟੀਮ ਵਧਾਈ ਦੀ ਪਾਤਰ ਹੈ ਜੋ ਇਹ ਨਰੋਈ ਸੇਧ ਕੌਮ ਨੂੰ ਦੇ ਰਹੀ ਹੈ | ਇਸ ਵੈਬਸਾਇਟ ਤੇ ਬਹੁਤ ਹੀ ਕੀਮਤੀ ਜਾਣਕਾਰੀ ਸਾਂਭੀ ਪਈ ਹੈ ਜੋ ਕਿ ਸਿਖ ਕੌਮ ਵਿਚ ਜਾਗਰਿਤੀ ਲਿਆਉਣ ਲਈ ਵਰਤੋਂ ਵਿਚ ਆ ਰਹੀ ਹੈ | ਅਨੇਕਾਂ ਹੀ ਵੈਬਸਾਇਟਾਂ ਅਤੇ ਫੇਸਬੁੱਕ ਗਰੁੱਪ ਇਥੋਂ ਖੋਜ ਭਰਪੂਰ ਜਾਣਕਾਰੀ ਲੈ ਕੇ ਅੱਗੇ ਕੌਮ ਵਿਚ ਵੰਡਣ ਦਾ ਉਪਰਾਲਾ ਕਰ ਰਹੇ ਹਨ | ਪਿਛਲੇ ਕੁਝ ਸਮੇਂ ਤੋਂ ਜਿਥੇ ਇਥੇ ਬਹੁਤ ਹੀ ਉਸਾਰੂ ਲੇਖ ਪਏ ਹਨ ਜੋ ਕਿ ਕੌਮ ਅੰਦਰ ਜਾਗਰਿਤੀ ਲਿਆਉਣ ਦਾ ਸਾਧਨ ਬਣ ਰਹੇ ਹਨ ਉਥੇ ਹੀ ਕੁਝ ਲੇਖਕਾਂ ਦੀਆਂ ਲਿਖਤਾਂ ਸਿਖਾਂ ਨੂੰ ਜਨਮ ਮਰਨ ਦੇ ਭਰਮ ਜਾਲ ਵਿਚ ਫਸਾਉਣ ਦਾ ਕਾਰਣ ਬਣ ਰਹੀਆਂ ਹਨ| ਵੀਰ ਜੀਉ ਇਸ ਪਾਸੇ ਨੂੰ ਧਿਆਨ ਦੇਣ ਦੀ ਕਿਰਪਾਲਤਾ ਕਰਨਾ ਤਾਂ ਕਿ ਸਿਖ ਮਾਰਗ ਹੋਰ ਤਰੱਕੀਆਂ ਕਰ ਸਕੇ ਤੇ ਆਪਣੇ ਪਾਠਕਾਂ ਨੂੰ ਗੁਰੂ ਵਲੋਂ ਦਰਸਾਏ ਮਾਰਗ ਦੀ ਸਹੀ ਸੇਧ ਦਿੰਦਾ ਰਹੇ| ਧੰਨਵਾਦ

ਤੁਹਾਡਾ ਵੀਰ,
ਰੇਸ਼ਮ ਸਿੰਘ |
317-538-7116


(02/08/12)
ਭਾਈ ਹਰਜੀਤ ਸਿੰਘ ਪੱਟੀ ਵਾਲੇ

ਗੁਰਦੁਆਰੇ ਦੀ ਅਸਲੀਅਤ

ਗੁਰਦੁਆਰੇ ਦਾ ਸਹੀ ਤੇ ਪੁਰਾਤਨ ਨਾਮ ਜੋ ਗੁਰੂ ਸਾਹਿਬ ਜੀ ਵੱਲੋਂ ਦਿਤਾ ਗਿਆ ਓਹ ਧਰਮਸ਼ਾਲਾ ਹੈ , ਜੋ ਬਹੁਤ ਢੁਕਵਾਂ ਹੈ , ਕੇ ਧਰਮ ਸਿਖਣ ਦੀ ਜਗ੍ਹਾ ਲੋਕ ਧਰਮ ਦੀ ਸੋਝੀ ਹਾਸਲ ਕਰਨ ਆਉਂਦੇ ਸਨ /ਦਸ ਪਾਤਸ਼ਾਹੀਆਂ ਤੋਂ ਬਾਅਦ ਸੁਆਰਥੀ ਮਹੰਤ ਤੇ ਪੁਜਾਰੀ ਸ਼੍ਰੇਣੀ ਨੇ ਧਰਮਸ਼ਾਲਾ ਨੂੰ ਦੁਕਾਨਦਾਰੀ ਬਣਾਉਣ ਵਾਸਤੇ ਧਰਮਸ਼ਾਲਾ ਦਾ ਨਾਮ ਬਦਲ ਕੇ ਗੁਰਦੁਆਰਾ ਰਖ ਦਿਤਾ ਇਹ ਪ੍ਰਚਾਰ ਕੀਤਾ ਗਿਆ ਗੁਰਦੁਆਰ ਹੀ ਗੁਰੂ ਦਾ ਘਰ ਹੈ ਇਹ ਬਹੁਤ ਸ਼ਕਤੀਸ਼ਾਲੀ ਹੈ ਇਥੇ ਮੰਨਤਾਂ ਪੂਰੀਆਂ ਹੁਦੀਆਂ ਹਨ ,ਇਥੇ ਜੋ ਵੀ ਸਚੇ ਦਿਲ ਤੋ ਸੁਖਨਾ ਸੁਖਦਾ ਹੈ ਓਹ ਪੂਰੀ ਹੁੰਦੀ ਹੈ ,ਪੈਸੇ ਇਕਠੇ ਕਰਨ ਵਾਸਤੇ ਗੋਲਕ ਰਖ ਦਿਤੀ ਗਈ ,ਗੁਰਦੁਆਰੇ ਨੂੰ ਆਮਦਨ ਦਾ ਵਸੀਲਾ ਬਣਾ ਦਿਤਾ ਗਿਆ ਹੈ ,ਗੁਰੂਦੁਆਰੇ ਦੇ ਬਹਾਨੇ ਥਾਵਾਂ ਦੀ ਪੂਜਾ ਕੀਤੀ ਕਰਾਈ ਜਾ ਰਹੀ ਹੈ , ਗੁਰਦੁਆਰੇ ਚੌਧਰ ਵਾਸਤੇ ਵਰਤੇ ਜਾ ਰਹੇ ਹਨ ,ਥਾਂ ਥਾਂ ਤੇ ਬੇਲੋੜੇ ਵਡੀ ਗਿਣਤੀ ਵਿਚ ਗੁਰਦੁਆਰੇ ਉਸਾਰੇ ਜਾ ਰਹੇ ਹਨ ਤਾਂ ਕੇ ਬੇਕਦਰੀ ਹੋਵੇ ਅਤੇ ਗੁਰੂ ਪ੍ਰਤੀ ਖਿਚ ਤੇ ਸ਼ਰਧਾ ਖਤਮ ਕੀਤੀ ਜਾ ਸਕੇ ,ਇਸੇ ਤਰਾਂ ਹੋ ਰਿਹਾ ਹੈ ,ਇਹ ਮੰਨਿਆ ਜਾ ਰਿਹਾ ਹੈ ਕੇ ਗੁਰਦੁਆਰੇ ਵਿਚ ਹੀ ਰੱਬ ਜੀ ਅਤੇ ਗੁਰੂ ਜੀ ਦਾ ਵਾਸਾ ਹੈ ,ਪਰ ਗੁਰੁਰੱਬ ਜੀ ਸਭ ਜਗ੍ਹਾ ਹੈ , [ਘਰਿ ਬਾਹਰਿ ਪ੍ਰਭੁ ਸਭਨੀ ਥਾਈ ] [ਗੁਰੁ ਮੇਰੇ ਸੰਗ ਸਦਾ ਹੈ ਨਾਲੇ ] ਇਹ ਜਰੂਰੀ ਨਹੀ ਕਿ ਹਰੇਕ ਇਤਹਾਸਕ ਥਾਂ ਤੇ ਗੁਰਦੁਆਰਾ ਹੀ ਬਣਾਇਆ ਜਾਵੇ ਸਗੋਂ ਚਪੜਚਿੜੀ ਦੀ ਯਾਦਗਾਰ ਵਾਂਗ ਲਾਇਬ੍ਰੇਰੀ, ਸਮਾਰਕ ,ਸਕੂਲ ,ਕਿਰਤ ਕਰਨ ਵਾਸਤੇ ਇਮਾਰਤ ਜਾਂ ਕੇਵਲ ਥੜਾ ਥੰਮ ਉਸਾਰ ਕੇ ਇਤਹਾਸਕ ਸਥਾਨ ਦਾ ਇਤਹਾਸ ਲਿਖਿਆ ਜਾ ਸਕਦਾ ਹੈ ਜਿਸ ਸੰਗਤਾਂ ਜਾ ਕੇ ਦੇਖਣ ਅਤੇ ਪ੍ਰੇਰਨਾ ਲੈਣ ਪਰ ਉਸ ਜਗ੍ਹਾ ਦੀ ਗੁਰਦੁਆਰਾ ਬਣਾ ਕੇ ਚੜ੍ਹਾਵਾ ਚਦਾ ਕੇ ਪੂਜਾ ਨਾ ਕੀਤੀ ਜਾਵੇ , ਜਿਸ ਜਗ੍ਹਾ ਦੀ ਪੂਜਾ ਸ਼ੁਰੂ ਹੋ ਜਾਵੇ ਉਸ ਦੇ ਇਤਹਾਸ ਦੀ ਅਸਲੀਅਤ ਖਤਮ ਹੋ ਜਾਂਦੀ ਹੈ , ਇਹ ਵੀ ਬਿਪਰ ਦੀ ਇਕ ਚਾਲ ਸੀ ਕਿ ਜੋ ਗੁਰੂ ਮਹਾਂਪੁਰਸ਼ ਸਚ ਬੋਲ ਕੇ ਲੋਕਾਂ ਨੂੰ ਵਹਿਮਾਂ ਭਰਮਾਂ ਕਰਮਕਾਂਡਾਂ ਤੋਂ ਮੁਕਤ ਕਰਦਾ ਹੈ, ਉਸਨੂੰ ਸਮੇਂ ਦੀ ਸਰਕਾਰ ਨਾਲ ਮਿਲ ਕੇ ਉਸ ਨੇ ਖਤਮ ਕੀਤਾ ,ਫਿਰ ਮਹਾਂਪੁਰਸ਼ ਦੀ ਸਿਖਿਆ, ਬਾਣੀ ਤੋਂ ਤੋੰੜਨ ਵਾਸਤੇ ਉਸਦੀ ਸਮਾਧ ਹੋਂਦ ਵਿਚ ਲਿਆਂਦੀ ਗਈ ਤਾਂ ਕੇ ਗੁਰੂਆਂ ਮਹਾਂਪੁਰਸ਼ਾਂ ਦੀ ਸਿਖਿਆ ਦਾ ਵੀ ਕਤਲ ਕੀਤਾ ਜਾ ਸਕੇ ,ਇਸ ਪ੍ਰਕਾਰ ਲੋਕ ਸਮਾਧ ਯਾਦ ਬਣਾਉਣ ਸਾਂਭਣ ਤੇ ਪੂਜਾ ਕਰਨ ਵਿਚ ਮਸਤ ਹੋ ਕੇ ਰੁਝ ਜਾਂਦੇ ਹਨ ਤੇ ਗੁਰੂ ਮਹਾਂਪੁਰਸ਼ ਦੀ ਸਿਖਿਆ ਬਾਣੀ ਤੋਂ ਟੁਟ ਜਾਂਦੇ ਹਨ , ਸਾਨੂੰ ਵੀ ਇਹ ਚਾਲ ਸਮਝ ਨਹੀ ਆਈ ਇਸੇ ਕਰਕੇ ਅਸੀਂ ਵੀ ਇਕ ਸਮਾਧ ਯਾਦ ਵਜੋਂ ਧਰਮਸ਼ਾਲਾ ਨੂੰ ਗੁਰਦੁਆਰਾ ਮੰਨ ਕੇ ਉਸਦੀ ਪੂਜਾ ਕਰਦੇ ਹਾਂ ਬਾਣੀ ਗੁਰੂ ਦੀ ਸਿਖਿਆ ਤੇ ਚਲ ਕੇ ਗੁਰੂ ਦਾ ਸਤਿਕਾਰ ਨਹੀ ਕਰਦੇ , ਸੋ ਗੁਰਮਤ ਅਨੁਸਾਰ ਗੁਰਦੁਆਰਾ ਇਕ ਧਰਮਸ਼ਾਲਾ (ਸਕੂਲ ) ਹੈ ਇਥੇ ਆ ਗੁਰੂ ਦਾ ਗਿਆਨ ਹਾਸਲ ਕਰਨਾ ਹੈ ,ਧਰ੍ਮਸ਼ਾਲ ਵਾਸਤੇ ਗੁਰਦੁਆਰ ਲਫਜ਼ ਹੁਣ ਪ੍ਰਚਲਤ ਹੋ ਚੁੱਕਾ ਹੈ , ਬੋਲਣਾ ਸਾਡੀ ਮਜਬੂਰੀ ਬਣ ਗਿਆ ਹੈ ਬਾਣੀ ਵਿਚ 'ਗੁਰਦੁਆਰੇ ਦਾ ਅਰਥ ਗੁਰੂ ਦੇ ਰਾਹੀਂ ; ਹਨ ,ਬਾਣੀ ਵਿਚ ਇਮਾਰਤ ਨੂੰ ਗੁਰਦੁਆਰਾ ਨਹੀ ਕਿਹਾ , ਸਾਰਾ ਸੰਸਾਰ ਹੀ ਗੁਰੂ ਦਾ ਘਰ ਹੈ ਸਭ ਜਗ੍ਹਾ ਗੁਰੂ ਦੇ ਹੁਕਮ ਵਿਚ ਚਲਣਾ ਚਾਹੀਦਾ ਹੈ ,ਆਓ ਧਰਮਸ਼ਾਲਾ (ਗੁਰਦੁਆਰਾ)ਦੇ ਮਨੋਰਥ ਨੂੰ ਸਮਝੀਏ।
ਭਾਈ ਹਰਜੀਤ ਸਿੰਘ
ਪੱਟੀ ਵਾਲੇ


ਲੋਕ ਜਾਗ੍ਰਤੀ ਮੰਚ ਵਲੋਂ ਨਸ਼ਿਆਂ ਪ੍ਰਤੀ ਜਾਣਕਾਰੀ ਮੁਕਾਬਲੇ
ਬਰੈਂਪਟਨ: (ਡਾ ਬਲਜਿੰਦਰ ਸਿੰਘ ਸੇਖੋਂ) ਪੰਜਾਬੀ ਭਾਈਚਾਰੇ ਵਿੱਚ ਨਸ਼ਿਆਂ ਦੀ ਵੱਧ ਰਹੀ ਸਮੱਸਿਆ ਅਤੇ ਉਭਰ ਰਹੇ ਲੱਚਰ ਸਭਿਆਚਾਰ ਪ੍ਰਤੀ ਜਾਗਰਤੀ ਲਿਆਉਣ ਦੇ ਮੰਤਵ ਲਈ ਬਣੀ ਸੰਸਥਾ ਲੋਕ ਜਾਗਰਤੀ ਮੰਚ ਵਲੋਂ 17 ਅਗਸਤ, 2012 ਦਿਨ ਸ਼ੁਕਰਵਾਰ ਨੂੰ ਸ਼ਾਮ 6 ਤੋਂ 9 ਵਜੇ ਤੱਕ ਖਾਲਸਾ ਕਮਿਉਨਿਟੀ ਸਕੂਲ, ਜੋ 69 ਮੇਟਲੈਂਡਸਟਰੀਟ, ਬਰੈਂਪਟਨ ਵਿਖੇ ਸਥਿਤ ਹੈ, ਲੜਕੇ ਤੇ ਲੜਕੀਆਂ ਦੇ “ਨਸ਼ਿਆਂ ਪ੍ਰਤੀ ਜਾਗਰਤੀ” ਵਿਸ਼ੇ ਤੇ ਪ੍ਰਦਰਸ਼ਨੀ ਮੁਕਾਬਲੇ ਕਰਵਾਏ ਜਾ ਰਹੇ ਹਨ।
ਮੰਚ ਦੇ ਸੰਚਾਲਕ, ਸੁਰਜੀਤ ਸਿੰਘ ਝਬੇਲਵਾਲੀ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ 12 ਤੋਂ 16 ਸਾਲ ਦੀ ਉਮਰ ਦੇ ਲੜਕੇ ਤੇ ਲੜਕੀਆਂ ਸ਼ਾਮਿਲ ਹੋ ਸਕਣਗੇ। ਭਾਈਚਾਰੇ ਵਿੱਚ ਇਨ੍ਹਾਂ ਸਮੱਸਿਆਵਾਂ ਪ੍ਰਤੀ ਸੁਚੇਤ ਕੁੱਝ ਵਿਅੱਕਤੀਆਂ ਦੇ ਸਹਿਯੋਗ ਨਾਲ ਇਸ ਮੁਕਾਬਲੇ ਵਿੱਚ ਪਹਿਲੇ ਨੰਬਰ ਤੇ ਆਉਣ ਵਾਲੇ ਪ੍ਰਤੀਯੋਗੀ ਨੂੰ ਲੈਪਟੌਪ, ਦੂਜੇ ਨੰਬਰ ਤੇ ਆਉਣ ਵਾਲੇ ਨੂੰ ਆਈ ਪੌਡ ਤੇ ਤੀਸਰੇ ਨੰਬਰ ਵਾਲੇ ਨੂੰ ਟੇਬਲੈਟ ਇਨਾਮ ਵਜੋਂ ਦਿਤੇ ਜਾਣਗੇ। ਇਸ ਸਮੇਂ ਚੰਗੇ ਵਿਚਾਰ ਸੁਣਨ ਦੇ ਨਾਲ ਨਾਲ ਇਸ ਸਮੇਂ ਆਏ ਸੁਰੋਤਿਆਂ ਲਈ ਡਿਨਰ ਦਾ ਇੰਤਜ਼ਾਮ ਵੀ ਕੀਤਾ ਜਾ ਰਿਹਾ ਹੈ। ਮੁਕਾਬਲੇ ਵਿੱਚ ਸ਼ਾਮਿਲ ਹੋਣ ਲਈ ਜਾਂ ਇਸ ਸਮੇਂ ਸਰੋਤੇ ਦੇ ਤੌਰ ਤੇ ਆਉਣ ਲਈ ਕਿਸੇ ਕਿਸਮ ਦੀ ਕੋਈ ਟਿਕਟ ਜਾਂ ਫੀਸ ਨਹੀਂ ਲਈ ਜਾ ਰਹੀ। ਉਮੀਦ ਕੀਤੀ ਜਾਂਦੀ ਹੈ ਕਿ ਇਸ ਮੁਕਾਬਲੇ ਵਿਚਲੇ ਵਿਦਿਆਰਥੀ ਬਹੁਤ ਮਹੱਤਵ ਪੂਰਨ ਤੱਥ ਇਕੱਠੇ ਕਰਕੇ ਅਪਣੇ ਵਲੋਂ ਵਧੀਆ ਪੇਸ਼ਕਾਰੀਆਂ ਕਰਨਗੇ, ਜਿਨ੍ਹਾਂ ਵਿੱਚ ਨਸ਼ਿਆਂ ਦੀ ਸਮੱਸਿਆ ਤੋਂ ਕਿਵੇਂ ਬਚਿਆ ਜਾ ਸਕਦਾ ਹੈ, ਬਾਰੇ ਵੀ ਜਾਣਕਾਰੀ ਹੋਵੇਗੀ।
ਆਪਣੀਆਂ ਪੇਸ਼ਕਾਰੀਆਂ ਵਿੱਚ ਬੁਲਾਰੇ ਨਸ਼ਿਆਂ ਬਾਰੇ ਪ੍ਰਚਲਤ ਮਨਘੜਤ ਗੱਲਾਂ ਤੇ ਤੱਥ, ਅਪਣੀ ਕਮਿਊਨਟੀ ਵਿਚਲੇ ਨਸ਼ੇੜੀ ਕਿਹੜੇ ਕਿਹੜੇ ਨਸ਼ੇ ਵਰਤਦੇ ਹਨ, ਨਸ਼ੇ ਕਰਦੇ ਵਿਅੱਕਤੀ, ਜੋ ਆਮ ਕਰਕੇ ਘਰਦਿਆਂ ਕੋਲੋਂ ਇਸ ਨੂੰ ਛੁਪਾਉਣ ਦੀ ਕੋਸ਼ਿਸ਼ ਕਰਦਾ ਹੈ, ਬਾਰੇ ਕਿਨ੍ਹਾਂ ਨਿਸ਼ਾਨੀਆਂ ਤੋਂ ਪਤਾ ਲਾਇਆ ਜਾ ਸਕਦਾ ਹੈ, ਨਸ਼ਿਆਂ ਨਾਲ ਕਿਸ ਤਰ੍ਹਾਂ ਦੇ ਸਰੀਰਕ ਤੇ ਮਾਨਸਿਕ ਨੁਕਸਾਨ ਹੋ ਸਕਦੇ ਹਨ ਅਤੇ ਪ੍ਰੀਵਾਰ ਦੇ ਮੈਂਬਰ ਅਪਣੇ ਬੱਚਿਆਂ ਨੂੰ ਇਸ ਇਲਾਮਤ ਤੋਂ ਕਿਸ ਤਰ੍ਹਾਂ ਦੂਰ ਰੱਖ ਸਕਦੇ ਹਨ, ਬਾਰੇ ਚਾਨਣਾ ਪਾਇਆ ਜਾਵੇਗਾ। ਸਭ ਨੂੰ ਅਪੀਲ ਕੀਤੀ ਜਾਂਦੀ ਹੈ ਕਿ 12 ਤੋਂ 16 ਸਾਲ ਦੇ ਅਪਣੇ ਬੱਚਿਆਂ ਨੂੰ ਇਸ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕਰਨ। ਇਸ ਮੁਕਾਬਲੇ ਬਾਰੇ ਜਾਂ ਇਸ ਮੰਚ ਬਾਰੇ ਹੋਰ ਜਾਣਕਾਰੀ ਲਈ ਧਰਮਪਾਲ ਸਿੰਘ (647 448 1232) ਜਾਂ ਸੁਰਜੀਤ ਸਿੰਘ ਝਬੇਲਵਾਲੀ ਨਾਲ (647 403 2305) ਸੰਪਕਰ ਕੀਤਾ ਜਾ ਸਕਦਾ ਹੈ।


(02/08/12)
ਬੀ. ਐੱਸ. ਢਿੱਲੋਂ ਐਡਵੋਕੇਟ

ਗੋਲੇ ਕਬੂਤਰਾਂ ਦਾ ਪਰਵਾਸ।
ਬੀ. ਐੱਸ. ਢਿੱਲੋਂ ਐਡਵੋਕੇਟ

ਕੈਨੇਡਾ ਵਿੱਚ ਘਰੋਂ ਨਿੱਕਲਣ ਵੇਲੇ ਲੋਕ ਅਕਸਰ, ਕੰਪਿਊਟਰ ਤੇ ਦੋ ਚੀਜਾਂ ਵੇਖਦੇ ਹਨ। ਪਹਿਲੀ, ਜਿਸ ਥਾਂ ਜਾਣਾ ਹੈ ਉੱਥੋਂ ਦਾ ਨਕਸ਼ਾ, ਦੂਜਾ ਮੌਸਮ। ਪਤਾ ਹੀ ਨਹੀਂ ਚੱਲਦਾ ਕਿ ਕਦੋਂ ਧੁੱਪ ਨਿੱਕਲੀ ਹੋਵੇ ਅਤੇ ਕਦੋਂ ਬਰਫ ਪੈਣ ਲੱਗ ਜਾਵੇ। ਕੱਲ੍ਹ ਤਾਪਮਾਣ ਇੱਕ ਡਿਗਰੀ ਸੀ ਪਰ ਅੱਜ ਮਨੱਫੀ ਪੰਦਰਾਂ ਡਿਗਰੀ ਹੋ ਗਿਆ। ਮੈਂ ਟੋਰਾਂਟੋ ਡਾਊਨ ਟਾਊਨ ਵਿੱਚ, ਜ਼ਮੀਨ ਦੋਜ਼ ਰੇਲ ਦੇ ਕਿੰਗ ਸਟੇਸ਼ਨ ਤੋਂ ਉੱਤਰਕੇ ਕਿੰਗ ਸਟਰੀਟ ਤੇ ਜਾ ਰਿਹਾ ਸੀ। ਜਨਵਰੀ ਦੇ ਪਹਿਲੇ ਹਫਤੇ ਰੂੰ ਦੇ ਫੰਬਿਆਂ ਵਾਂਗ ਬਰਫ ਡਿੱਗ ਰਹੀ ਸੀ। ਚਾਰੋਂ ਪਾਸੇ ਬਰਫ ਹੀ ਬਰਫ ਉੱਡ ਰਹੀ ਸੀ। ਇਮਾਰਤਾਂ, ਸੜਕਾਂ, ਖੰਭਿਆਂ ਉੱਤੇ ਬਰਫ ਜੰਮ ਰਹੀ ਸੀ। ਤੇਜ ਹਵਾ ਨਾਲ ਜਦੋਂ ਬਰਫ ਮੂੰਹ `ਤੇ ਵੱਜਦੀ ਤਾਂ ਸੂਈਆਂ ਵਾਂਗ ਚੁੱਭਦੀ। ਐਨਕ ਉੱਤੇ ਬਰਫ ਨਾਲ ਧੁੰਦ ਜੰਮਦੀ ਵੇਖਕੇ ਮੈਂ ਐਣਕ ਲਾਹ ਕੇ ਕੋਟ ਦੀ ਜੇਬ ਵਿੱਚ ਪਾ ਲਈ। ਮੈਨੂੰ ਕਦੀ ਕਦੀ ਕਾਂਬੇ ਦੀ ਧੁੱੜਤੜੀ ਆਉਂਦੀ। ਚਰਚ ਸਟਰੀਟ ਉੱਤੇ ਸੇਂਟ ਜ਼ੇਮਜ਼ ਪਾਰਕ ਵਿੱਚ ਸਰਦੀਆਂ ਵਿੱਚ ਸੁੱਕ ਚੁੱਕੇ ਦਰਖਤਾਂ ਦੀਆਂ ਟਾਹਣੀਆਂ ਬਰਫ ਨਾਲ ਸਫੈਦ ਹੋ ਗਈਆਂ ਸਨ। ਪਰ ਦਰਜ਼ਨ ਕੁ ਪੰਛੀ ਚੋਗਾ ਚੁਗ ਰਹੇ ਸਨ। ਮੈਂ ਸਧਾਰਣ ਜਿਹੀ ਨਿਗਾਹ ਮਾਰਦਾ ਤੁਰਿਆ ਗਿਆ। ਵਾਪਸੀ `ਤੇ ਜਦੋਂ ਫਿਰ ਮੈਂ ਉਸੇ ਪਾਰਕ ਕੋਲੋਂ ਲੰਘਿਆ ਤਾਂ ਮੈਂ ਗਹੁ ਨਾਲ ਵੇਖਿਆ ਕਿ ਚੋਗਾ ਚੁਗਣ ਵਾਲੇ ਪੰਛੀਆਂ ਵਿੱਚ ਬਹੁਤੇ ਕਬੂਤਰ ਸਨ। ਵੇਖਣ ਲਈ ਮੈਂ ਪਾਰਕ ਵਿੱਚ ਚਲਾ ਗਿਆ। ਮੈਨੂੰ ਇਹ ਵੇਖ ਕੇ ਹੈਰਾਂਨੀ ਹੋਈ ਕਿ ਇਨ੍ਹਾਂ ਕੈਨੇਡੀਅਨ ਪੰਛੀਆਂ ਵਿੱਚ ਦੋ ਗੋਲੇ ਕਬੂਤਰ ਵੀ ਸਨ। “ਬੱਲੇ ਓ ਥੋਡੇ, ਦੇਸੀ ਮਿੱਤਰੋ! ਤੁਸੀਂ ਕਦੋਂ ਪਹੁੰਚੇ?” ਮੇਰੇ ਪੁੱਛਣ ਤੇ ਉਨ੍ਹਾਂ ਕੋਈ ਪ੍ਰਤੀਕਰਮ ਨਾ ਕੀਤਾ। ਨਾ ਤਾਂ ਮੇਰੇ ਵੱਲ ਵੇਖਿਆ ਅਤੇ ਨਾ ਹੀ ਪੰਜਾਬ ਦੇ ਕਬੂਤਰਾਂ ਵਾਂਗ ਡਰ ਕੇ ਉੱਡੇ। ਦੋਨੋਂ ਕਬੂਤਰ ਕਿੱਲੋ-ਕਿੱਲੋ ਤੋਂ ਵੱਧ ਹੋਣਗੇ। ਗੋਲੇ ਕਬੂਤਰਾਂ ਦੀ ਤਾਂ ਉੱਡਾਰੀ ਵੀ ਤਿੱਤਰਾਂ ਜਿੰਨੀ ਹੀ ਹੁੰਦੀ ਹੈ। ਇੰਨਾ ਭਾਰਾ ਪੰਛੀ ਭਾਰਤ ਤੋਂ ਕੈਨੇਡਾ ਕਿਵੇਂ ਪਹੁੰਚ ਗਿਆ? ਸ਼ਾਇਦ ਇਨ੍ਹਾਂ ਦੇ ਵੱਡੇ ਵਡੇਰੇ ਸੌ ਸਾਲ ਪਹਿਲਾਂ ਕਾਮਾਂ ਗਾਟਾ ਮਾਰੂ ਸਮੁੰਦਰੀ ਜਹਾਜ ਵਾਲੇ ਬਾਬਿਆਂ ਨਾਲ ਆਏ ਹੋਣ। ਮੈਂ ਵੇਖਣ ਲਈ ਬੈਂਚ ਤੇ ਬੈਠ ਗਿਆ। ਤੇਜ ਬਰਫ ਹੁਣ ਰੁੱਕਦੀ ਜਾ ਰਹੀ ਸੀ। ਸਾਹਮਣੇ ਬੈਂਚ ਤੇ ਦੋ ਗੋਰੀਆਂ ਕੁੜੀਆਂ ਬੈਠੀਆਂ ਸਨ। ਉਹ ਪੈ ਰਹੀ ਬਰਫ ਵਿੱਚ ਵੀ ਅਈਸ ਕਰੀਂਮ ਖਾ ਰਹੀਆਂ ਸਨ। ਮੈਂ ਕਬੂਤਰਾਂ ਵੱਲ ਵੇਖ ਕੇ ਕਿਹਾ, “ਮਿੱਤਰੋ ਇੰਨੀ ਬਰਫ ਵਿੱਚ ਚੋਗਾ ਚੁਗਣ ਆਉਣ ਦੀ ਤੁਹਾਡੀ ਮਜਬੂਰੀ ਮੇਰੀ ਸਮਝ ਆਉੰਦੀ ਹੈ। ਜਦੋਂ ਆਪਣੇ ਮੁਲਕ ਵਿੱਚ ਕਾਂ ਅਤੇ ਘੋਗੜ ਸਾਰਾ ਆਸਮਾਂਨ ਮੱਲ ਲੈਣ, ਫਿਰ ਕਬੂਤਰਾਂ ਅਤੇ ਘੁੱਗੀਆਂ ਲਈ ਹੋਰ ਕੋਈ ਚਾਰਾ ਵੀ ਤਾਂ ਨਹੀਂ ਰਹਿ ਜਾਂਦਾ।” ਚੰਗੀ ਜਿੰਦਗੀ ਜੀਣ ਦੀ ਲਾਲਸਾ ਕਦੀ ਮਰਦੀ ਨਹੀਂ, ਬੇ ਮੌਸਮੀਂ ਧੁੱਪ ਨਾਲ ਮੁਰਝਾ ਜਰੂਰ ਜਾਂਦੀ ਹੈ। ‘ਸਭ ਕੀ ਨਜਰੋਂ ਮੇਂ ਹੋ ਸਾਕੀ, ਯਿਹ ਜਰੁਰੀ ਹੈ; ਮਗਰ ਸਭ ਪੇ ਸਾਕੀ ਕੀ ਨਜਰ ਹੋ, ਯਿਹ ਜਰੂਰੀ ਤੋ ਨਹੀਂ।’ ਤੁਹਾਡੇ ਨਾਲ ਵੀ ਇੰਜ ਹੀ ਹੋਈ ਹੈ। ਜਿਸ ਪੰਜਾਬ ਦੇ ਸਾਢੇ ਬਾਰਾਂ ਹਜਾਰ ਪਿੰਡਾਂ ਵਿੱਚ ਸਕੂਲਾਂ ਨਾਲੋਂ ਚੌਗੁਣੀ ਗਿਣਤੀ ਡੇਰਿਆਂ ਅਤੇ ਗੁਰੂਦਵਾਰਿਆਂ ਦੀ ਹੋਵੇ। ਉੱਥੇ ਨਿਊਟਨ, ਅਇਨਸਟਾਈਨ ਅਤੇ ਟਾਲਸਟਾਏ ਨਹੀਂ ਪੈਦਾ ਹੋਇਆ ਕਰਦੇ। ਕਾਲੇ ਪਾਣੀ ਜਾਣ ਵਾਲੀ ਨਰਸਰੀ ਹੀ ਤਿਆਰ ਹੁੰਦੀ ਹੈ। ਬਰਫ ਪੈਣੀ ਹੁਣ ਰੁੱਕ ਗਈ ਸੀ। ਮੈਂ ਮੁੱਛਾਂ ਤੇ ਜੰਮੀ ਬਰਫ ਝਾੜੀ। ਬਰੀਕ ਬਰਫ ਨੇ ਤਾਂ ਦਾੜ੍ਹੀ ਵੀ ਗਿੱਲੀ ਕਰ ਦਿੱਤੀ ਸੀ। ਬਰਫ ਨਾਲ ਚਿੱਟੀ ਹੋਈ ਧਰਤੀ `ਤੇ ਬੈਂਚ ਉੱਤੇ ਬੈਠਣਾ ਚੰਗਾ ਲੱਗਿਆ। ਦੋਨੋਂ ਗੋਲੇ ਕਬੂਤਰ ਬਾਕੀਆਂ ਨਾਲੋਂ ਕਾਹਲੀ ਕਾਹਲੀ ਚੁੱਗ ਰਹੇ ਸਨ। ਸਾਡੇ ਦੇਸ਼ ਦਾ ਪਾਣੀ ਹੀ ਅਜਿਹਾ ਹੈ ਕਿ ਕਾਹਲ ਅਤੇ ਹੱਫੜਾ ਦਫੜੀ ਸਾਡੇ ਖੂੰਨ ਵਿੱਚ ਰਚੀ ਹੋਈ ਹੈ। ਸਾਡੇ ਤਾਂ ਅਵਾਰਾ ਗਊਆਂ ਵੀ ਕਦੀ ਸਿੱਧੀਆਂ ਨਹੀਂ ਚੱਲਦੀਆਂ। ਤੁਰਦੇ ਹੋਏ ਆਸੇ ਪਾਸੇ ਮੂੰਹ ਮਾਰਦੀਆਂ ਜਾਂਦੀਆਂ ਹਨ। ਪਰ ਅਮਰੀਕਨ ਗਊਆਂ ਅਤੇ ਢੱਠੇ ਸਾਡੇ ਦੇਸ਼ ਵਿੱਚ ਆ ਕੇ ਵੀ, ਸਿਰ ਸੁੱਟੀ, ਸਿੱਧੇ ਤੁਰੇ ਜਾਂਦੇ ਹਨ। ਸਾਡੇ ਸਾਸ਼ਤਰਾਂ ਵਿਚਲੇ ਰਿਸ਼ੀ ਮੁਨੀਂ ਵੀ ਪਲ ਵਿੱਚ ਹੀ ਕ੍ਰੋਧਿਤ ਹੋ ਕੇ ਸਰਾਫ ਦੇਣ ਦੀ ਧਮਕੀ ਦੇ ਦਿੰਦੇ ਸਨ। ਪਰ ਗੋਰਿਆਂ ਵਿੱਚ ਠਰੰਮਾਂ ਹੈ। ਉਹ ਦੂਸਰਿਆਂ ਨੂੰ ਮੁਸਕਰਾਕੇ, “ਪਹਿਲੇ ਆਪ” ਕਹਿੰਦੇ ਹਨ।

ਕੁੱਝ ਦੇਰ ਪੰਛੀਆਂ ਨੂੰ ਚੋਗ ਚੁੱਗਦੇ ਵੇਖਕੇ ਮੈਂ ਸੱਬ-ਵੇਅ ਰੇਲ ਲਈ ਚੱਲ ਪਿਆ। ਗਿੱਲੇ ਹੋਏ ਫੁੱਟਪਾਥ ਤੇ ਹੌਲੇ ਕਦਮੀਂ ਟਹਿਲਦਾ, ਮੈਂ ਦਿੱਲੀ ਤੋਂ ਟੋਰੌਂਟੋ ਜਾ ਰਹੀ ਫਲਾਈਟ ਨੂੰ ਯਾਦ ਕਰਨ ਲੱਗਾ। ਉਸ ਸ਼ਾਂਮ ਡਰਾਇਵਰ ਨੂੰ ਵਾਪਸ ਚੰਡੀਗੜ੍ਹ ਮੋੜਕੇ ਮੈਂ ਦਸੰਬਰ ਮਹੀਨੇ ਦੀ ਸੱਭ ਤੋਂ ਲੰਮੀਂ ਰਾਤ ਦੇ ਗਿਆਰਾਂ ਵੱਜੇ ਇੰਦਰਾ ਗਾਂਧੀ ਅੰਤਰਰਾਜੀ ਹਵਾਈ ਅੱਡੇ `ਤੇ ਬੈਠਾ ਏਅਰ ਇੰਡੀਆ ਏਅਰਲਾਈਨ ਦੀ ਖਿੜਕੀ ਖੁੱਲ੍ਹਣ ਦੀ ਉੱਡੀਕ ਕਰ ਰਿਹਾ ਸੀ। ਹਵਾਈ ਜਹਾਜ ਨੇ ਤਿੰਨ ਘੰਟੇ ਬਾਅਦ ਉੱਡਣਾ ਸੀ। ਏਅਰ ਇੰਡੀਆ ਦੀ ਇਹ ਫਲਾਈਟ ਦਿੱਲੀ ਤੋਂ ਟੋਰਾਂਟੌ ਜਾ ਰਹੀ ਸੀ। ਥੋੜ੍ਹੀ ਦੇਰ ਬਾਅਦ ਹਾਲ ਵਿੱਚ ਲੱਗੇ ਵੱਡੇ ਸਕਰੀਂਨਾਂ `ਤੇ ਏਅਰ ਇੰਡੀਆ ਦਾ ਕਾਊਂਟਰ ਖੁੱਲ੍ਹਣ ਦਾ ਸਿਗਨਲ ਫਲੈਸ਼ ਹੋਇਆ। ਮੈਂ ਆਪਣਾ ਸੂਟਕੇਸ ਜਮ੍ਹਾਂ ਕਰਵਾਕੇ ਬੋਰਡਿੰਗ ਪਾਸ ਲੈ ਲਿਆ। ਪਾਸ ਦੇਣ ਵਾਲੀ ਕੁੜੀ ਨੂੰ ਮੈਂ ਬੇਨਤੀ ਕਰਕੇ ਵਿੰਡੋ ਸੀਟ ਦੇਣ ਲਈ ਕਿਹਾ ਤਾਂ ਉਸਨੇ ਤਾਕੀ ਨਾਲ ਦੀ ਸੀਟ ਦੇ ਦਿੱਤੀ। ਪਰ ਨਾਲ ਹੀ ਉਸ ਕਿਹਾ ਕਿ “ਜਹਾਜ ਨੇ ਤਾਂ ਸਾਰੇ ਰਾਹ ਰਾਤ ਨੂੰ ਹੀ ਉੱਡਣਾ ਹੈ। ਬਾਹਰ ਹਨੇਰੇ ਵਿੱਚ ਕੁੱਝ ਨਹੀਂ ਦਿੱਸੇਗਾ।” ਮੈਂ ਮੋੜਵੀਂ ਮੁਸਕਰਾਹਟ ਨਾਲ ਜਵਾਬ ਦਿੱਤਾ, “ਕੋਈ ਗੱਲ ਨਹੀਂ ਮੈਡਮ! ਬਾਹਰ ਦੇ ਹਨੇਰਿਆਂ ਨੂੰ ਵੇਖਣਾ ਵੀ ਚੰਗਾ ਲੱਗਦਾ ਹੈ।” ਇੰਮੀਗਰੇਸਨ਼ ਫਾਰਮ ਭਰਕੇ ਮੈਂ ਇੰਮੀਗਰੇਸ਼ਨ ਅਧਿਕਾਰੀ ਤੋਂ ਪਾਸਪੋਰਟ ਉਤੇ ਦੇਸ਼ ਛੱਡਣ ਦੀ ਮੋਹਰ ਲਗਵਾਈ ਅਤੇ ਸਕਿਉਰਿਟੀ ਚੈੱਕ ਵਿੱਚੋਂ ਲੰਘਕੇ ਵੱਡੇ ਹਾਲ ਵਿੱਚ ਜਾ ਬੈਠਾ। ਹੁਣ ਦਿੱਲੀ ਹਵਾਈ ਅੱਡਾ ਅੱਤਿ ਆਧੁਨਿਕ ਹੈ ਜੋ ਵਿਸ਼ਵ ਦੇ ਵੱਡੇ ਏਅਰਪੋਰਟਾਂ ਵਰਗਾ ਹੈ। ਇਸ ਤਰਾਂ ਦਾ ਹਵਾਈ ਅੱਡਾ ਮੈਂ ਸਾਂਨਫਰਾਂਸਿਸਕੋ ਦਾ ਵੇਖਿਆ ਸੀ। ਇਹ ਵੇਖਕੇ ਮੰਨਣਾ ਪੈਵੇਗਾ ਕਿ ਪਿਛਲੇ ਵੀਹ ਸਾਲਾਂ ਦੌਰਾਂਨ ਡਾ. ਮਨਮੋਹਨ ਸਿੰਘ ਦੀਆਂ ਨੀਤੀਆਂ ਕਾਰਣ ਬਹੁਤ ਵਿਕਾਸ ਹੋਇਆ ਹੈ। ਸਮਾਂ ਜਿਵੇਂ ਰੁੱਕ ਗਿਆ ਸੀ। ਕੁੱਝ ਦੇਰ ਬਾਅਦ ਜਹਾਜ ਦਾ ਦਰਵਾਜਾ ਖੁੱਲ੍ਹਿਆ ਅਤੇ ਸਵਾਰੀਆਂ ਵਾਰੀ ਵਾਰੀ ਸਰਕਦੀਆਂ ਹੋਈਆਂ ਅੰਦਰ ਜਾਣ ਲੱਗੀਆਂ। ਜਦੋਂ ਸਾਰੇ ਆਪੋ ਆਪਣੀਆਂ ਸੀਟਾਂ ਤੇ ਬੈਠ ਗਏ ਤਾਂ ਦਰਵਾਜਾ ਬੰਦ ਹੋ ਗਿਆ। ਇੱਕ ਏਅਰ ਹੋਸਟੈੱਸ ਸਵਾਰੀਆਂ ਨੂੰ ਦਿੱਲੀ ਵਾਲੀ ਬੋਲੀ `ਚ ਸੀਟ ਬੈੱਲਟ ਲਾਉਣੀ ਅਤੇ ਖੋਹਲਣੀ ਸਿਖਾਉਣ ਲੱਗੀ। ਉਸ ਦੱਸਿਆ ਕਿ, “ਜੇ ਜਹਾਜ ਨੂੰ ਐਂਮਰਜੈਂਸੀ ਸਮੇਂ ਸਮੁੰਦਰ ਪਰ ਉਤਾਰਣਾ ਪਵੇ ਤੋ ਸਵਾਰੀਆਂ ਆਪਣੀ ਸੀਟਾਂ ਕੇ ਨੀਚੇ ਪਈਆਂ ਪਾਣੀ ਪਰ ਤੈਰਣੇ ਵਾਲੀਆਂ ਜੈਕਟਾਂ ਪਹਿਣ ਲੈਣ। ਖਤਰਾ ਹੋਣ ਤੇ ਜਹਾਜ ਦੇ ਹੰਗਾਂਮੀਂ ਹਾਲਤ ਵਿੱਚ ਖੁੱਲ੍ਹਣ ਵਾਲੇ ਛੇ ਦਰਵਾਜੇ ਤਰੰਤ ਖੁੱਲ੍ਹ ਜਾਣਗੇ ਅਤੇ ਮੁਸਾਫਰਾਂ ਨੇ ਜਹਾਜ ਵਿੱਚੋਂ ਬਾਹਰ ਕੁੱਦਣਾ ਹੈ। ਬਾਹਰ ਛਲਾਂਗ ਲਗਾਉਣ ਵੇਲੇ ਕੋਈ ਸਮਾਂਨ ਵਗੈਰਾ ਨਹੀਂ ਚੁੱਕਣਾ। ਸਿਰਫ ਆਪਣੀ ਜਾਂਨ ਬਚਾਣੀ ਹੈ। ਆਪ ਕੀ ਸੀਟ ਕੇ ਉਪਰ ਲਗੀ ਹੂਈ ਅਕਸੀਜਨ ਕਿੱਟ ਨੀਚੇ ਆ ਜਾਏਗੀ। ਆਪ ਨੇ ਅਪਣੇ ਮੂੰਹ ਪਰ ਮਾਸਕ ਪਹਿਣ ਲੇਨਾ ਹੈ ਔਰ ਲੰਬੀ ਲੰਬੀ ਸਾਂਸ ਲੇਨੀ ਹੈ।” ਦੱਸਣ ਵਾਲੀ ਦਾ ਲਹਿਜਾ ਸਮਝਾਉਣ ਨਾਲੋਂ ਵੱਧ ਡਰਾਉਣ ਵਾਲਾ ਸੀ। ਇਹ ਸੁਣਦਿਆਂ ਹੀ ਪਹਿਲੀ ਵਾਰੀ ਜਹਾਜ ਚੜ੍ਹੇ ਇੱਕ ਜਵਾਕ ਦਾ ਮੂੰਹ ਨਿੱਕਾ ਜਿਹਾ ਹੋ ਗਿਆ। ਇੱਕ ਹੋਰ ਕੁੜੀ ਘਬਰਾ ਗਈ ਤੇ ਰੋਣ ਲੱਗੀ। ਅਖੀਰ ਰਾਤੀਂ ਦੋ ਵਜੇ ਦਿਉ ਜਿੱਡਾ ਜਹਾਜ ਹਿੱਲਿਆ। ਮੈਂ ਸੀਟ ਤੋਂ ਅਗਾਂਹ ਅਤੇ ਪਿਛਾਂਹ ਸਿਰ ਘੁਮਾ ਕੇ ਵੇਖਿਆ। ਜਹਾਜ ਮੈਂਨੂੰ ਕੋਟਫੱਤੇ ਦੇ ਸੇਂਮ ਨਾਲੇ ਦੇ ਪੁੱਲ ਜਿੱਡਾ ਲੱਗਿਆ। ਏਅਰ ਹੋਸਟੈੱਸ ਨੇ ਸਾਰੀਆਂ ਸਵਾਰੀਆਂ ਨੂੰ ਸੀਟ ਬੈੱਲਟਾਂ ਲਾਉਣ ਲਈ ਕਿਹਾ। ਪੁਰਾਣੇ ਫਰਗੂਸਨ ਟਰੈਕਟਰ ਵਰਗਾ ਇੱਕ ਪਿੱਦਾ ਜਿਹਾ ਟਰੈਕਟਰ ਇਸ ਭਾਰੀ ਭਰਕੰਮ ਜਹਾਜ ਨੂੰ ਪਿਛਾਂਹ ਨੂੰ ਧੱਕੀ ਜਾ ਰਿਹਾ ਸੀ। ਜਹਾਜ ਦੇ ਬੈਕ ਗੇਅਰ ਨਹੀਂ ਹੁੰਦਾ। ਇੱਕ ਮੁਲਾਜਮ ਜਹਾਜ ਦੇ ਨਾਲ ਨਾਲ ਤੁਰਦਾ ਉਸ ਪਿੱਦੇ ਟਰੈਕਟਰ ਨੂੰ ਹਰੀ ਝੰਡੀ ਦਿਖਾ ਰਿਹਾ ਸੀ। ਮੈਨੂੰ ਲੱਗਾ ਜਿਵੇਂ ਦੋ ਜਮੂਰੇ, ਹਾਥੀ ਨੂੰ ਧੱਕ ਕੇ ਪਿਛਾਂਹ ਕਰ ਰਹੇ ਹੋਣ। ਮਲਕੜੇ ਜਿਹੇ ਜਹਾਜ ਨੂੰ ਹਵਾਈ ਪੱਟੀ `ਤੇ ਛੱਡਕੇ ਟਰੈਕਟਰ ਹਨੇਰੇ ਵਿੱਚ ਭੰਬੀਰੀ ਬਣ ਗਿਆ। ਜਿਵੇਂ ਸਰਕਸ ਵਿੱਚ ਬੌਣਾਂ ਜੌਕਰ ਹਾਥੀ ਦੀ ਸੁੰਡ ਤੇ ਹੱਥ ਮਾਰ ਕੇ ਭੱਜ ਗਿਆ ਹੋਵੇ। ਹੁਣ ਜਹਾਜ ਹਲਕੀ ਜਿਹੀ ਸੀਟੀ ਮਾਰਦਾ, ਹੌਲੀ-ਹੌਲੀ ਹਵਾਈ ਪੱਟੀ `ਤੇ ਸਿੱਧਾ ਚੱਲਣ ਲੱਗਾ। ਦਸ ਕੁ ਮਿਨਟਾਂ ਵਿੱਚ ਇਹ ਮਿੰਨ੍ਹੀ ਬੱਸ ਦੇ, ਲਿੰਕ ਰੋਡ ਤੋਂ ਮੁੱਖ ਸੜਕ ਤੇ ਚੜ੍ਹਣ ਵਾਂਗ ਤਿੰਨ ਚਾਰ ਮੋੜ ਕੱਟਦਾ ਹੋਇਆ ਮੁੱਖ ਹਵਾਈ ਪੱਟੀ `ਤੇ ਚੜ੍ਹ ਗਿਆ। ਇੱਥੇ ਰੁੱਕ ਕੇ ਜਹਾਜ ਦੇ ਪਾਇਲਟ, ਕੰਟਰੋਲ ਟਾਵਰ ਤੋਂ ਸਿਗਨਲ ਦੀ ਉੱਡੀਕ ਕਰਨ ਲੱਗੇ। ਸਵਾਰੀਆਂ ਸਾਹ ਰੋਕੀ ਖਾਮੋਸ਼ ਝੁੱਲਣ ਵਾਲੇ ਝੱਖੜ ਨੂੰ ਉਡੀਕ ਰਹੀਆਂ ਸਨ। ਪਹਿਲੀ ਵਾਰੀ ਹਵਾਈ ਸਫਰ ਕਰਨ ਵਾਲੇ ਤਨਾਅ ਵਿੱਚ ਸਨ। ਦਸ ਕੁ ਮਿਨਟ ਦੀ ਉਡੀਕ ਪਿੱਛੋਂ ਅਚਾਣਕ ਇੰਜਣ ਦੀ ਆਵਾਜ ਤੇਜ ਹੋਈ ਅਤੇ ਜਹਾਜ ਨੇ ਬੱਬਰ ਸ਼ੇਰ ਵਾਗ ਦਹਾੜ ਮਾਰੀ। ਫਿਰ ਤਿੱਖੀ ਸੀਟੀ ਮਾਰਦਾ ਜਹਾਜ ਪੈਰ ਤੋਂ ਹੀ ਹਨੇਰੀ ਬਣ ਗਿਆ। ਮੈਂ ਤਾਕੀ ਵਿੱਚੋਂ ਬਾਹਰ ਵੇਖ ਰਿਹਾ ਸੀ। ਦਿੱਲੀ ਦੀਆਂ ਜਗਦੀਆਂ ਲਾਈਟਾਂ ਹਨੇਰੀ ਵਿੱਚ ਉੱਡਦੇ ਸੁੱਕੇ ਪੱਤਿਆਂ ਵਾਂਗ ਪਿਛਾਂਹ ਨੂੰ ਦੌੜ ਰਹੀਆਂ ਸਨ। ਮੈਂ ਸਾਹਮਣੇ ਟੀ. ਵੀ. ਸਕਰੀਂਨ ਤੇ ਪੜਿਆ, ਗਰਾਊਂਡ ਸਪੀਡ 350 ਕਿਲੋ ਮੀਟਰ। ਇੰਨਾ ਤੇਜ! ਫਿਰ ਮਲਕੜੇ ਜਿਹੇ ਜਹਾਜ ਨੇ ਪਹਿਲਾਂ ਅਗਲਾ ਪਹੀਆ ਚੁੱਕਿਆ ਫਿਰ ਪਿਛਲੇ ਪਹੀਏ ਚੁੱਕੇ ਅਤੇ ਧਰਤੀ ਤੋਂ ਉਤਾਂਹ ਉੱਠ ਗਿਆ। ਹੁਣ ਸਿੱਧਾ ਅਸਮਾਂਨ ਵੱਲ ਜਾਣ ਲੱਗਾ। ਉੱਪਰ ਚੜ੍ਹ ਰਹੇ ਜਹਾਜ ਦਾ ਅਗਲਾ ਹਿੱਸਾ ਉੱਚਾ ਸੀ। ਦਿੱਲੀ ਦੀਆਂ ਲਾਈਟਾਂ ਦੂਰ ਹੁੰਦੀਆਂ ਹੁੰਦੀਆਂ ਅਖੀਰ ਦਿੱਸਣੋ ਹਟ ਗਈਆਂ। ਥੋੜੀ ਦੇਰ ਬਾਅਦ ਜਹਾਜ ਆਪਣੀ ਗਿਆਰਾਂ ਹਜਾਰ ਮੀਟਰ ਦੀ ਨਿਰਧਾਰਤ ਉੱਚਾਈ ਤੇ ਪਹੁੰਚਕੇ ਸਿੱਧਾ ਉੱਡਣ ਲੱਗਾ। ਓਦੋਂ ਹੀ ਏਅਰ ਹੋਸਟੈੱਸਾਂ ਨੇ ਸਵਾਰੀਆਂ ਨੂਂ ਸੀਟ ਬੈੱਲਟਾਂ ਖੋਹਲਕੇ ਆਰਾਂਮ ਨਾਲ ਬੈਠਣ ਲਈ ਕਿਹਾ ਅਤੇ ਨਾਲ ਹੀ ਟਰਾਲੀਆਂ ਵਿੱਚ ਜੂਸ, ਕੋਕ, ਬੀਅਰ ਅਤੇ ਵਿੱਸਕੀ ਵਰਤਾਉਣ ਲੱਗੀਆਂ। ਅੰਦਰ ਬੈਠਿਆਂ ਨੂੰ ਜਹਾਜ ਖਲੋਤਾ ਹੋਇਆ ਲੱਗ ਰਿਹਾ ਸੀ। ਠੰਡਾ ਗਰਮ ਪੀਣ ਪਿੱਛੋਂ ਖਾਣੇ ਦੀਆਂ ਟਰਾਲੀਆਂ ਆ ਗਈਆਂ। ਸਵਾਰੀਆਂ ਖਾਣਾ ਖਾਂਦਿਆਂ ਹੀ ਸੌਣ ਦੀ ਤਿਆਰੀ ਕਰਨ ਲੱਗੀਆਂ। ਕਈ ਆਪਣੇ ਅੱਗੇ ਵਾਲੀਆਂ ਸੀਟਾਂ ਦੇ ਪਿੱਛੇ ਲੱਗੇ ਟੀ. ਵੀ. ਵੇਖ ਰਹੇ ਸਨ। ਕੋਈ ਕੋਈ ਲੈਪ ਟਾਪ ਤੇ ਉਂਗਲਾਂ ਮਾਰ ਰਿਹਾ ਸੀ। ਬਾਹਰ ਕਾਲੀ ਬੋਲੀ ਰਾਤ ਦਾ ਘੁੱਪ ਹਨੇਰਾ ਸੀ। ਬੱਸਾਂ ਵਿੱਚ ਪੈਂਦੇ ਰੌਲੇ ਤੋਂ ਉਲਟ ਇੱਥੇ ਕਬਰਾਂ ਵਰਗੀ ਖਾਮੋਸ਼ੀ ਸੀ। ਮੈਨੂੰ ਪਤਾ ਹੀ ਨਹੀਂ ਚੱਲਿਆ ਕਦੋਂ ਨੀਂਦ ਆ ਗਈ।

ਕਾਫੀ ਦੇਰ ਸੌਣ ਤੋਂ ਬਾਅਦ ਏਅਰ ਹੋਸਟੈੱਸ ਦੀ “ਚਾਏ, ਕੌਫੀ” ਦੀ ਕੋਇਲ ਵਰਗੀ ਆਵਾਜ ਨਾਲ ਮੈਂ ਜਾਗਿਆ। ਜਹਾਜ ਰੂਸ ਉੱਪਰੋਂ ਲੰਘਕੇ ਹੁਣ ਯੌਰਪ ਦੇ ਆਸਮਾਂਨ ਉਤੇ ਉੱਡ ਰਿਹਾ ਸੀ। ਮੈਂ ਪਹਿਲਾਂ ਅਲਾਇਚੀ ਦੇ ਜੂਸ ਦਾ ਇੱਕ ਗਲਾਸ ਪੀਤਾ। ਫਿਰ ਚਾਹ ਨਾਲ ਦੋ ਕੁ ਬਿਸਕੁੱਟ ਅਤੇ ਨਮਕੀਂਨ ਮੂੰਗਫਲੀ ਖਾਧੀ ਅਤੇ ਆਪਣੇ ਸਾਹਮਣੇ ਛੋਟੇ ਟੀ. ਵੀ. ਤੇ ‘ਟਾਇਟੈਨਿਕ’ ਫਿਲਮ ਲਗਾ ਲਈ। ਜਹਾਜ ਸਾਰਾ ਹੀ ਮੁੰਡੇ ਕੁੜੀਆਂ ਨਾਲ ਭਰਿਆ ਹੋਇਆ ਸੀ। ਮੁਸ਼ਕਿਲ ਨਾਲ ਪੰਜਾਹ ਸੱਠ ਆਦਮੀਂ ਅਤੇ ਔਰਤਾਂ ਸਨ। ਕੈਨੇਡਾ ਵਿੱਚ ਜਨਵਰੀ ਮਹੀਨੇ ਵਿੱਚ ਕਲਾਸਾਂ ਸ਼ੁਰੂ ਹੋ ਰਹੀਆਂ ਸਨ। ਇਸ ਲਈ ਪੜ੍ਹਾਈ ਵਾਲੇ ਵੀਜ਼ੇ ਤੇ ਇਹ ਪਾੜ੍ਹੇ ਜਾ ਰਹੇ ਸਨ। ਕਿਉਂਕੇ ਬਹੁਤੇ ਵਿਦਿਆਰਥੀ ਪੰਜਾਬ ਅਤੇ ਦਿੱਲੀ ਦੇ ਸਨ ਇਸ ਲਈ ਇਹ ਅਕਸਰ ਏਅਰ ਇੰਡੀਆ ਦੀ ਫਲਾਈਟ ਤੇ ਹੀ ਜਾਂਦੇ ਹਨ। ਕਹਿਣ ਨੂੰ ਇਹ ਪੜ੍ਹਣ ਜਾਦੇ ਹਨ, ਪਰ ਅਸਲ ਵਿੱਚ ਕੋਈ ਵਿਰਲੇ ਟਾਂਵੇਂ ਹੀ ਵਾਪਸ ਮੁੜਦੇ ਹਨ। ਬਾਕੀ ਸੱਭ ਕੈਨੇਡਾ ਪੱਕੇ ਹੋਣ ਨੂੰ ਹੀ ਤਰਜੀਹ ਦਿੰਦੇ ਹਨ। ਅੱਧ ਦਸੰਬਰ ਤੋਂ ਨਵੇਂ ਸਾਲ ਤੱਕ ਇੰਜ ਸਾਡੀ ਨੌਜਵਾਂਨ ਪੀਹੜੀ ਦੇ ਭਰੇ ਜਹਾਜ ਵਿਦੇਸ਼ਾਂ ਨੂੰ ਜਾਂਦੇ ਹਨ। ਇੰਜ ਲੱਗਦਾ ਸੀ ਜਿਵੇਂ ਸਾਰਾ ਪੰਜਾਬ ਹੀ ਵਿਦੇਸ਼ ਜਾ ਰਿਹਾ ਹੋਵੇ। ਬੇਸ਼ੱਕ ਪਰਵਾਸ ਕੁਦਰਤੀ ਵਰਤਾਰਾ ਹੈ»ਜਾਨਵਰ ਤੇ ਪੰਛੀ ਵੀ ਚੰਗੇਰੀਆਂ ਚਰਾਗਾਹਾਂ ਤੇ ਚੋਗ ਲਈ ਦ¨ਰ ਦੁਰਾਡੇ ਚੋਗ ਚੁਗਣ ਜਾਂਦੇ ਹਨ» ਪਰ ਅੱਜ ਦੇ ਪੰਜਾਬ ਵਿੱਚ ਤਾਂ ਕੋਈ ਰਹਿਣਾ ਹੀ ਨਹੀਂ ਚਾਹੁੰਦਾ»ਅਕਸਰ ਕਿਹਾ ਜਾਂਦਾ ਹੈ ਕਿ ਪੰਜਾਬੀ ਰੋਟੀ ਰੋਜ਼ੀ ਲਈ ਵਿਦੇਸ਼ਾਂ ਨੂੰ ਜਾਂਦੇ ਹਨ। ਪਰ ਇਹ ਸੱਚ ਨਹੀਂ ਹੈ। ਜਿਸ ਵਿਅਕਤੀ ਕੋਲ ਰੋਟੀ ਖਾਣ ਲਈ ਪੈਸੇ ਨਹੀਂ ਹਨ, ਉਹ ਤਾਂ ਦਿੱਲੀ ਲਾਲ ਕਿਲਾ ਵੇਖਣ ਨਹੀਂ ਜਾ ਸਕਦਾ। ਹਵਾਈ ਜਹਾਜ ਦਾ ਕਿਰਾਇਆ ਕਿੱਥੋਂ ਲਿਆਵੇਗਾ? ਇਹ ਸਾਰੇ ਮੁੰਡੇ ਕੁੜੀਆਂ ਖਾਂਦੇ ਪੀਂਦੇ ਘਰਾਂ ਦੇ ਹਨ। ਵਿਦਿਆਰਥੀ ਵੀਜੇ ਲਈ ਪਹਿਲਾਂ ਬੱਚਾ ਸ਼ਹਿਰੀ ਸਕੂਲਾਂ ਦਾ ਪੜ੍ਹਿਆ ਹੋਵੇ। ਯਾਨੀਂ ਖਰਚਾ ਕਰਨ ਦੇ ਸਮਰੱਥ ਹੋਵੇ। ਫਿਰ ਵੀਜ਼ੇ ਲਈ ਬਾਰਾਂ ਤੋਂ ਵੀਹ ਲੱਖ ਤੱਕ ਨਕਦ ਰੁਪਿਆ ਇਕੱਠਾ ਕਰ ਸਕਦਾ ਹੋਵੇ। ਇੰਨੀਆਂ ਤਾਂ ਗਰੀਬ ਆਦਮੀਂ ਠੀਕਰੀਆਂ ਨਹੀਂ ਇਕੱਠੀਆਂ ਕਰ ਸਕਦਾ। ਸੋ ਰੋਟੀ ਤੋਂ ਮੁਥਾਜ ਲੋਕਾਂ ਨੂੰ ਵਿਦੇਸ਼ ਕੌਣ ਲਿਜਾਂਦਾ ਹੈ? ੳਹ ਵਿਚਾਰੇ ਤਾਂ ਦਸ ਵੀਹ ਮੀਲ ਦੇ ਘੇਰੇ ਵਿੱਚ ਸਾਰੀ ਉਮਰ ਘੱਟਾ ਢੋਅ ਕੇ ਮਿੱਟੀ ਵਿੱਚ ਮਿੱਟੀ ਹੋ ਜਾਂਦੇ ਹਨ। ਸ਼ਾਇਦ ਕਿਸੇ ਵਿਰਲੇ ਟਾਂਵੇਂ ਦਾ ਭਾਵੇਂ ਦਾਅ ਲੱਗ ਜਾਵੇ। ਉਹ ਵੀ ਚੰਗਾ ਮਾੜਾ ਵਿਆਹ ਕਰਵਾਕੇ। ਜੇ ਸਿਰਫ ਰੋਜੀ- ਰੋਟੀ ਹੀ ਸਮੱਸਿਆ ਹੁੰਦੀ ਫਿਰ ਪੰਜਾਬ ਦੇ ਖਾਂਦੇ ਪੀਂਦੇ ਲੋਕਾਂ, ਇੰਜਨੀਅਰਾਂ, ਵਕੀਲਾਂ, ਡਾਕਟਰਾਂ, ਪ੍ਰਿੰਸੀਪਲਾਂ, ਅਫਸਰਾਂ ਨੇ ਇੰਜ ਦੇਸ਼ ਛੱਡਕੇ ਨਹੀਂ ਸੀ ਭੱਜਣਾ» ਜਿੰਦਗੀ ਦੀ ਸਮੱਸਿਆ ਨਿਰੀ ਆਰਥਕ ਹਾਲਤ ਨਹੀਂ ਹੈ। ਸੂਖਮ ਸਥੂਲ ਦਾ ਵਿਰੋਧ ਵੀ ਹੈ। ਸਮੱਸਿਆ ਮਾਨਸਿਕਤਾ ਦੀ ਵੀ ਹੈ»ਦਰਅਸਲ ਪੰਜਾਬੀਆਂ ਦੇ ਪਰਵਾਸ ਦੇ ਅਨੇਕਾਂ ਕਾਰਣ ਹਨ। ‘ਜਿਵੇਂ ਬੇਰੋਜਗਾਰੀ, ਗਰੀਬੀ, ਚੰਗੇ ਜੀਵਨ ਦੀ ਖਾਹਿਸ਼, ਰਿਸ਼ਤੇਦਾਰਾਂ ਅਤੇ ਸ਼ਰੀਕਾਂ ਨਾਲੋਂ ਵੱਡਾ ਦਿੱਸਣ ਦੀ ਭੁੱਖ, ਭਾਰਤ ਦੀ ਕੁਰਬਲ ਕੁਰਬਲ ਕਰਦੀ ਆਬਾਦੀ, ਵਿਦੇਸ਼ਾਂ ਤੋਂ ਪੰਜਾਬ ਆਉਂਦੇ ਪ੍ਰਵਾਸੀਆਂ ਦੇ ਵਿਦੇਸ਼ਾਂ ਬਾਰੇ ਮਾਰੇ ਗੱਪ, ਹਰ ਪਾਸੇ ਫੈਲਿਆ ਹੋਇਆ ਭ੍ਰਿਸ਼ਟਾਚਾਰ। ਰਿਸ਼ਵਤਖੋਰੀ, ਕਮਚੋਰੀ, ਭਾਈ ਭਤੀਜਾਵਾਦ, ਮਿਹਨਤ ਤੇ ਇਮਾਨਦਾਰੀ ਦਾ ਮੁੱਲ ਨਾ ਪੈਣਾ, ਜਿੰਦਗੀ ਦੀ ਦੌੜ ਵਿੱਚ ਅਕਸਰ ਗਧਿਆਂ ਤੋਂ ਘੋੜਿਆਂ ਦਾ ਪੱਛੜ ਜਾਣਾ। ਅਸੁਰੱਖਿਆ ਦੀ ਭਾਵਣਾ, ਧਾਰਮਿਕ, ਸਮਾਜਿਕ ਅਤੇ ਵਾਤਾਵਰਣ ਪਰਦੂਸ਼ਨ, ਨੌਜਵਾਨਾਂ ਦਾ ਧੁੰਦਲਾ ਭਵਿੱਖ ਅਤੇ ਵਿਦੇਸ਼ਾਂ ਦਾ ਚੰਗਾ ਪ੍ਰਬੰਧਕੀ ਢਾਂਚਾ, ਆਦਿ।’ ਮੈਂ ਅਜੇ ਸੋਚ ਹੀ ਰਿਹਾ ਸੀ ਕਿ ਅਚਾਣਕ ਜਹਾਜ ਕੰਬਿਆ। ਫਿਰ ਸੜਕ ਤੇ ਖਾਲੀ ਟਰਾਲੀ ਦੇ ਉੱਛਲਣ ਵਾਂਗ ਜਹਾਜ ਪੰਜ ਛੇ ਵਾਰ ਉੱਛਲਿਆ। ਨਾਲ ਹੀ ਏਅਰ ਹੋਸਟੈੱਸ ਦੀ ਮਾਇਕ ਵਿੱਚ ਤਿੱਖੀ ਆਵਾਜ ਗੂੰਜੀ, “ਸਭੀ ਯਾਤਰੀਓਂ ਕੋ ਨਿਵੇਦਣ ਹੈ ਕਿ ਅਪਨੀ ਅਪਨੀ ਸੀਟ ਬੈੱਲਟ ਲਗਾ ਲੇਂ।” ਇਹ ਇਸ ਲਈ ਸੀ ਕਿ ਜਹਾਜ ਦੇ ਟੇਢਾ ਜਾਂ ਵੱਖੀ ਪਰਨੇ ਹੋਣ ਤੇ ਸਵਾਰੀਆਂ ਸੀਟਾਂ ਤੋਂ ਭੁੰਜੇ ਨਾ ਡਿੱਗਣ। ਮੈਂ ਸੀਟ ਬੈੱਲਟ ਲਗਾ ਲਈ। ਜਹਾਜ ਅਜੇ ਵੀ ਜਖਮੀਂ ਹੋਏ ਸ਼ੇਰ ਵਾਂਗ ਗੁੱਸੇ ਵਿੱਚ ਕੰਬ ਰਿਹਾ ਸੀ। ਫਿਰ ਇੱਕ ਦੋ ਡਿੱਕ ਡੋਲੇ ਖਾਧੇ। ਇਸ ਵਾਰ ਤਾਂ ਜਹਾਜ ਅੱਧਾ ਮਿਨਟ ੳੱਛਲਦਾ ਰਿਹਾ। ਏਅਰ ਹੋਸਟੈੱਸ ਦੀ ਮਾਇਕ ਵਿੱਚ ਫਿਰ ਆਵਾਜ ਆਈ, “ਬਾਹਰ ਮੌਸਮ ਖਰਾਬ ਹੈ।” “ਕਿਤੇ ਡਿੱਗ ਹੀ ਨਾ ਪਵੇ?”, ਮੈਨੂੰ ਬੁਰੇ ਬੁਰੇ ਖਿਆਲ ਆਉਣ ਲੱਗੇ। ਮਨਾਂ ਪੰਗਾ ਈ ਲੈ ਲਿਆ। ਪੰਜਾਬ ਵਿੱਚ ਰੋਜਾਨਾਂ ਹੁੰਦੀਆਂ ਸੜਕ ਦੁਰਘਟਣਾਵਾਂ ਵਿੱਚ ਤਾਂ ਕਈ ਵਾਰੀ ਸਾਰੇ ਸਾਰੇ ਟੱਬਰਾਂ ਵਿੱਚੋਂ ਇੱਕ ਅੱਧਾ ਜੀਅ ਬਚ ਹੀ ਰਹਿੰਦਾ ਹੈ। ਇਹ ਤਾਂ ਇੱਟ ਵਾਂਗ ਡਿੱਗੂ। ਸਵੇਰੇ ਕਹੀਆਂ ਨਾਲ ਮਲਬਾ ਫਰੋਲਣਗੇ। ਮੈਨੂੰ ਟੀ. ਵੀ. ਉੱਤੇ ਵੇਖੇ ਹਵਾਈ ਹਾਦਸਿਆਂ ਵਿੱਚ ਲੱਟ ਲੱਟ ਬਲਦੇ ਜਹਾਜ ਦਿੱਸਣ ਲੱਗੇ। ਮੇਰੀ ਅੰਤਮ ਅਰਦਾਸ ਵੇਲੇ ਮੇਰੇ ਬਚਪਣ ਦੇ ਦੋਸਤ ਅਤੇ ਜਮਾਤੀ ਪਕੌੜਿਆਂ ਨਾਲ ਚਾਹ ਪੀਂਦੇ ਹੋਏ ਗੱਲਾਂ ਕਰ ਰਹੇ ਸਨ, “ਚੰਗਾ ਬੰਦਾ ਸੀ, ਯਾਰਾਂ ਦਾ ਯਾਰ ਸੀ। ਜਾਣ ਵੇਲੇ ਮਿਲਕੇ ਹੀ ਨਹੀਂ ਗਿਆ।” ਇੱਕ ਪ੍ਰੇਮੀ ਕਿਸਮ ਦਾ ਗਵਾਂਢੀ ਕਹਿ ਰਿਹਾ ਸੀ, “ਮੁਫਤ ਦੀ ਕਰਕੇ ਵੱਧ ਪੀਅ ਗਿਆ ਹੋਣਾ।” ਓਦੋਂ ਹੀ ਇੱਕ ਗਾਤਰਾ ਧਾਰੀ ਨੇ ਉਸ ਦੀ ਅਕਲ ਤੇ ਸ਼ੱਕ ਕਰਦਿਆਂ ਟੋਕਿਆ, “ਉਹ ਕਿਹੜਾ ਆਪ ਜਹਾਜ ਚਲਾਉਂਦਾ ਸੀ। ਉਹ ਤਾਂ ਪਿੱਛੇ ਬੈਠਾ ਸੀ, ਜਿਵੇਂ ਤੂੰ ਮੇਰੇ ਸਕੂਟਰ `ਤੇ ਪਿੱਛੇ ਬੈਠਾ ਹੋਵੇਂ।” ਮੈਨੂੰ ਕਿਲੇ ਵਾਲੇ ਗੁਰਦਵਾਰੇ ਦੇ ਬੁੱਢੇ ਭਾਈ ਜੀ ਦੀ ਵਰਾਗ ਮਈ ਆਵਾਜ ਸੁਣਾਈ ਦੇਣ ਲੱਗੀ, “ਘਲੇ ਆਵਹਿ ਨਾਨਕਾ ਸਦੇ ਉਠੀ ਜਾਹਿ॥”

ਮੇਰੀ ਲੇਖਕ ਵਾਲੀ ਕਲਪਣਾ ਭੂਤਕਾਲ ਦੇ ਸਿਵੇ ਫਰੋਲਣ ਲੱਗੀ। ਪੱਚਾਸੀ ਵਿੱਚ ਵੀ ਇੰਜ ਹੀ ਹਇਆ ਹੋਵੇਗਾ। ਇਹੀ ਏਅਰ ਇੰਡੀਆ ਦੀ ਫਲਾਈਟ ਸੀ। ਜੂਨ 1985 ਵਿੱਚ ਅੱਧ ਅਸਮਾਨੇ ਬੰਬ ਨਾਲ ਉੱਡਾਏ ਗਏ ਏਅਰ ਇੰਡੀਆ ਜੰਬੋ ਜੈੱਟ ਕਨਿਸ਼ਕ ਦੇ ਦਹਿਸ਼ਤਗਰਦ ਕਾਰੇ ਵਿੱਚ, ਅਮਲੇ ਸਮੇਤ 329 ਵਿਅਕਤੀ ਮਾਰੇ ਗਏ ਸਨ। ਇਸ ਬੰਬ ਧਮਾਕੇ ਕਾਰਨ ਏਅਰ ਇੰਡੀਆਂ ਦਾ ਕਨਿਸ਼ਕ ਨਾਮ ਦਾ ਜੰਬੋ ਜੈੱਟ ਖਖੜੀਆਂ ਹੋ ਕੇ 23 ਜੂਨ 1985 ਨੂੰ ਅਇਰਲੈਂਡ ਦੇ ਤੱਟ ਦੇ ਨਜ਼ਦੀਕ ਸਮੁੰਦਰ ਵਿੱਚ ਡਿੱਗ ਪਿਆ ਸੀ। ਇਸ ਬੰਬ ਕਾਂਡ ਵਿੱਚ ਇੱਕ ਕੈਨੇਡੀਅਨ ਸਿੱਖ ਨਾਗਰਿਕ ਨੂੰ ਮਾੜੀ ਮੋਟੀ ਸਜ਼ਾ ਹੋ ਸਕੀ ਹੈ। ਕਰੋੜਾਂ ਰੁਪਿਆ ਸਰਕਾਰਾਂ ਨੇ ਕੇਸ ਵਿੱਚ ਲਾ ਦਿੱਤਾ। ਜਿਸ ਆਦਮੀਂ ਨੂੰ ਏਅਰ ਇੰਡੀਆ ਬੰਬ ਕਾਂਡ ਵਿੱਚ 5 ਸਾਲ ਕੈਦ ਹੋਈ ਸੀ। ਉਸ ਨੇ ਏਅਰ ਇੰਡੀਆ ਕੇਸ ਦੌਰਾਨ ਬੰਬ ਬਣਾਉਣ ਦਾ ਇਕਬਾਲ ਕਰ ਲਿਆ ਸੀ। ਬੀ. ਸੀ. ਸੂਬੇ ਦੇ ਸੁਪਰੀਮ ਕੋਰਟ ਦੇ ਜਸਟਿਸ ਮਾਰਕ ਮਕਾਵ ਨੇ ਟਿੱਪਣੀ ਕੀਤੀ ਸੀ ਕੇ, “ਕੁਝ ਵਿਅਕਤੀਆਂ ਨੇ ਇਕੱਠੇ ਹੋ ਕੇ ਫੈਸਲਾ ਕੀਤਾ ਕਿ ਉਹਨਾਂ ਨੂੰ 329 ਵਿਅਕਤੀਆਂ ਨੂੰ ਮਾਰਨ ਦਾ ਹੱਕ ਹੈ।” ਇਸ ਅਣਮਨੁੱਖੀ ਕਾਰੇ ਨੇ ਸਾਰੀ ਸਿੱਖ ਕੌਂਮ ਨੂੰ ਦੁਨੀਆਂ ਦੀਆਂ ਨਜਰਾਂ ਵਿੱਚ ਅੱਤਵਾਦੀ ਬਣਾ ਦਿੱਤਾ ਸੀ। ਉਸ ਪਿੱਛੋਂ ਡੇਢ ਦਹਾਕਾ ਇਹ ਉੱਡਾਣ ਬੰਦ ਰਹੀ ਸੀ। ਦਿੱਲੀ ਤੋਂ ਕੈਨੇਡਾ ਨੂੰ, ਵਗੈਰ ਰਸਤੇ ਵਿੱਚ ਰੁਕਿਆਂ, ਜਾਣ ਵਾਲੀ ਇਹ ਸਿੱਧੀ ਫਲਾਈਟ ਹੈ। ਜਿਸ ਵਿੱਚ ਬਹੁਤੀਆਂ ਸਵਾਰੀਆਂ ਪੰਜਾਬ ਅਤੇ ਦਿੱਲੀ ਦੀਆਂ ਸਨ। ਰੋਜਾਨਾ ਜਾਣ ਵਾਲੀ ਇਹ ਇੱਕ ਅਜਿਹੀ ਫਲਾਈਟ ਹੈ ਜਿਸ ਵਿੱਚ ਮੁਸਾਫਰ ਦੋ ਸੂਟ ਕੇਸ ਲਿਜਾ ਸਕਦਾ ਹੈ। ਇਸ ਕਰਕੇ ਵੀ ਬਹੁਤਾ ਸਮਾਂਨ ਲਿਜਾਣ ਦੇ ਲਾਲਚ ਵਿੱਚ ਵਿਦਿਆਰਥੀ ਇਸ ਫਲਾਈਟ ਨੂੰ ਤਰਜੀਹ ਦਿੰਦੇ ਹਨ। ਮੈਂ ਅਜੇ ਉਸ ਹਾਦਸੇ ਦਾ ਦੁਖਾਂਤ ਯਾਦ ਕਰ ਹੀ ਰਿਹਾ ਸੀ ਕੇ ਏਅਰ ਹੋਸਟੈੱਸ ਨੇ ਸਵਾਰੀਆਂ ਨੂੰ ਸੀਟ ਬੈੱਲਟਾਂ ਖੌਹਲਣ ਲਈ ਕਿਹਾ। ਜਹਾਜ ਹੁਣ ਸ਼ਾਂਤ ਵਹਿੰਦੇ ਪਾਣੀ ਦੀ ਤਰਾਂ ਹਵਾ ਵਿੱਚ 900 ਕਿਲੋਮੀਟਰ ਦੀ ਸਪੀਡ ਤੇ ਤੈਰਦਾ ਜਾ ਰਿਹਾ ਸੀ। ਇੰਨੀ ਉੱਚਾਈ ਤੇ ਬਾਹਰ ਦਾ ਤਾਪਮਾਂਨ ਮੁਨੱਫੀ 40 ਦਰਜੇ ਸੀ। ਸਮਾਂ ਪਿਛਾਂਹ ਦੌੜ ਰਿਹਾ ਸੀ। ਧਰਤੀ ਸੱਚਮੁੱਚ ਹੀ ਗੋਲ ਹੈ। ਜਹਾਜ ਨੇ ਦਿੱਲੀਓਂ ਸਵੇਰ ਨੂੰ ਉੱਡਾਣ ਭਰੀ ਸੀ ਅਤੇ ਟੌਰਾਂਟੋ ਪਹੁੰਚਣ ਵੇਲੇ ਵੀ ਸਵੇਰ ਹੀ ਸੀ। ਆਖੀਰ ਜਹਾਜ ਦੀ ਸਪੀਡ ਘੱਟਣ ਲੱਗੀ, ਨਾਲ ਹੀ ਜਹਾਜ ਸਹਿਜੇ ਸਹਿਜੇ ਹੇਠਾਂ ਆਉਣ ਲੱਗਾ। ਪਹੁ ਫੁਟਾਲੇ ਵਿੱਚ ਟੌਰਾਂਟੋ ਦੀਆਂ ਚਮਕਦੀਆਂ ਰੰਗ ਬਰੰਗੀਆਂ ਰੌਸ਼ਨੀਆਂ ਅੰਮਰਤਸਰ ਦੀ ਦਿਵਾਲੀ ਯਾਦ ਕਰਾ ਰਹੀਆਂ ਸਨ। ਜਹਾਜ ਨੇ ਉੱਤਰਦਿਆਂ ਉੱਤਰਦਿਆਂ ਅੱਧਾ ਘੰਟਾ ਲਗਾ ਦਿੱਤਾ। ਸਵੇਰ ਦੇ ਸੱਤ ਵੱਜੇ ਸਨ ਜਦੋਂ ਧਰਤੀ ਤੇ ਜਹਾਜ ਦੇ ਟਾਇਰ ਲੱਗੇ। ਸਵਾਰੀਆਂ ਵਾਰੀ ਵਾਰੀ ਬਾਹਰ ਨਿੱਕਲਣ ਲੱਗੀਆਂ। ਲੈਡਿੰਗ ਫਾਰਮ ਭਰਕੇ ਮੈਂ ਇੰਮੀਗਰੇਸ਼ਨ ਦੀ ਖਿੜਕੀ ਅੱਗੇ ਲਾਇਨ ਵਿੱਚ ਜਾ ਲੱਗਾ। ਨੀਲੀਆਂ ਅੱਖਾਂ ਅਤੇ ਸੁਨਹਿਰੀ ਵਾਲਾਂ ਵਾਲੀ ਮਹਿਕਾਂ ਛੱਡਦੀ ਮੇਂਮ ਨੇ ਮੇਰੇ ਪਾਸਪੋਰਟ ਤੇ ਕੈਨੇਡਾ ਵਿੱਚ ਦਾਖਲੇ ਦੀ ਮੋਹਰ ਲਾਈ। ਉਸ ਪਾਸਪੋਰਟ ਮੇਰੇ ਹੱਥ ਫੜਾਉਂਦਿਆਂ ਕਿਹਾ, “ਕੈਨੇਡਾ ਤੁਹਾਡਾ ਸਵਾਗਤ ਕਰਦਾ ਹੈ।” ਹਰ ਰੋਜ ਸੈਂਕੜੇ ਲੋਕਾਂ ਨਾਲ ਵਾਹ ਪੈਂਦਾ ਹੋਣ ਕਰਕੇ ਇਹ ਬੰਦੇ ਦੇ ਚੇਹਰੇ ਤੋਂ ਹੀ ਪੜ੍ਹ ਲੈਂਦੇ ਹਨ ਕਿ ਕੌਣ ਸਾਧ ਹੈ ਤੇ ਕੌਣ ਚੋਰ? ਮੈਂ ਪੌੜੀਆਂ ਉੱਤਰ ਕੇ, ਘੁੰਮ ਰਹੇ ਪੱਟੇ ਉੱਤੇ ਸਾਮਾਂਨ ਵਿੱਚ ਆਪਣਾ ਸੂਟ ਕੇਸ ਲੱਭਣ ਲੱਗਾ। ਵਿਦਿਆਰਥੀ ਦੂਸਰੇ ਕਮਰੇ ਵਿੱਚ, ਸਟੱਡੀ ਪਰਮਿੱਟ ਲੈਣ ਲਈ ਲੰਮੀਂ ਕਤਾਰ ਵਿੱਚ ਲੱਗ ਰਹੇ ਸਨ। ਜਿੱਥੇ ਕੈਨੇਡੀਅਨ ਅਧਿਕਾਰੀਆਂ ਦੇ ਸਵਾਲਾਂ ਦੇ ਜਵਾਬ ਦੇ ਕੇ ਇਹ ਬੱਚੇ, ਆਪਣੇ ਪਿਆਰੇ ਵਤਣ ਨੂੰ ਹਮੇਸ਼ਾ ਲਈ ਅਲਵਿਦਾ ਕਹਿਣ ਵਾਸਤੇ ਕੈਨੇਡਾ ਦੀਆਂ ਮੋਹਰਾਂ ਲਵਾ ਰਹੇ ਸਨ। ਉਹੀ ਵਤਣ ਜਿਸ ਨੂੰ ਆਜਾਦ ਕਰਵਾਉਣ ਲਈ ਸੌ ਸਾਲ ਪਹਿਲਾਂ ਕੈਨੇਡਾ, ਅਮਰੀਕਾ ਗਏ ਪੰਜਾਬੀ ਜਾਨਾਂ ਵਾਰਣ ਲਈ ਵਾਪਸ ਪਰਤੇ ਸਨ ਤਾਂ ਜੋ ਉਨ੍ਹਾਂ ਦੀਆਂ ਆਉਣ ਵਾਲੀਆਂ ਪੀਹੜੀਆਂ ਆਪਣੇ ਦੇਸ਼ ਵਿੱਚ ਖੁਸ਼ ਰਹਿ ਸਕਣ। ਪਰ ਸੁਪਣੇ ਸਦਾ ਸੱਚ ਨਹੀਂ ਹੋਇਆ ਕਰਦੇ। ਇਸ ਇੱਕੋ ਸਦੀ ਵਿੱਚ ਹੀ ਕੀ ਦਾ ਕੀ ਹੋ ਗਿਆ ਸੀ। ਮਨੁੱਖ ਦਾ ਵੱਡੇ ਤੋਂ ਵੱਡਾ ਨਿਰਣਾ ਵੀ ਅੰਤਮ ਸੱਚ ਨਹੀਂ ਹੋ ਸਕਦਾ। ਹਾਲਾਤ ਮਹਾਂਨ ਹੁੰਦੇ ਹਨ। ਸੱਚਮੁੱਚ ਹੀ ਗੋਲੇ ਕਬੂਤਰ, ਕਾਵਾਂ ਹੱਥੋਂ ਮਾਤ ਖਾ ਗਏ ਸਨ। ਮੈਂ ਘੁੰਮ ਰਹੇ ਪਟੇ ਤੋਂ ਆਪਣਾ ਪਹੀਆਂ ਵਾਲਾ ਸੂਟਕੇਸ ਚੁੱਕਿਆ ਅਤੇ ਘਸੀਟਦਾ ਹੋਇਆ ਬਾਹਰ ਵੱਲ ਚੱਲ ਪਿਆ। ਸਹਾਮਣੇ ਚਮਕਦੀ ਧੁੱਪ ਵਿੱਚ ਵੀ ਮੁਨੱਫੀ ਸਤਾਰਾਂ ਡਿਗਰੀ ਤਾਪਮਾਂਨ ਸੀ।
ਬੀਰਿੰਦਰ ਸਿੰਘ ਢਿੱਲੋਂ
ਐਡਵੋਕੇਟ ਹਾਈ ਕੋਰਟ
# 146 ਸੈਕਟਰ 49-ਏ ਚੰਡੀਗੜ੍ਹ-160047
ਮੋਬਾਇਲ: 9988091463


(02/08/12)
ਪ੍ਰੋਫੈ਼ਸਰ ਕਵਲਦੀਪ ਸਿੰਘ ਕੰਵਲ

ਪ੍ਰੋਫੈ਼ਸਰ ਕਵਲਦੀਪ ਸਿੰਘ ਕੰਵਲ
ਕਿੰਝ ਵਤਨ ਉਸਨੂੰ, ਮੈਂ ਆਪਣਾ ਆਖਾਂ,
ਲ਼ਹੂ ਮੇਰਾ ਜਿੱਥੇ, ਫੱਬਤੀਆਂ ਝੱਲਦਾ ਏ |
ਠਹਾਕੇ ਲੱਗਣ ਜਿੱਥੇ, ਅੱਲ੍ਹੇ ਜ਼ਖਮਾਂ ‘ਤੇ,
ਉਸ ਆਬੋ-ਹਵਾ ਮੇਰਾ, ਖ਼ੂਨ ਖੱਲ੍ਹਦਾ ਏ |
ਬੁਲਬੁਲਾਂ ਨੂੰ ਮਾਰ, ਚੰਡਾਲ ਜਦੋਂ ਹੱਸੇ,
ਚਿਣਗ ਜਿਹੀ ਧੁੱਖਦੀ, ਸੀਨਾ ਬਲ਼ਦਾ ਏ |
ਮੁਨਸਿਫ਼ ਪੱਥਰ ਹੈ, ਰਾਖਾ ਜੋ ਕਾਤਿਲ,
ਕਲਮ ਹੈ ਗੋਲੀ, ਰੋਸਾ ਇਸੇ ਗੱਲ ਦਾ ਏ |
ਬਲਦੇ ਟਾਇਰਾਂ ਦੀ, ਅੱਗ ਬੁੱਝੀ ਨਾ ਹਾਲੀਂ,
ਟੀਸ ਉੱਠੇ ਜਦ ਵੀ, ਚਰਚਾ ਚੱਲਦਾ ਏ |
ਵਿੱਚ ਸੜ੍ਹ ਅੱਗ ਦੇ, ਮੈਂ ਅੱਗ ਹੋਇਆ ਹਾਂ,
ਹੈ ਤਪਸ਼ ਏਨੀ, ਫੌਲਾਦ ਪੰਘਲਦਾ ਏ |
ਜਾਬਰ ਹੈਂ ਬੇਸ਼ੱਕ, ਪਰ ਜਾਣ ਲੈ ਏਨਾ,
ਛੇੜੀਂ ਨਾ ਭੁੱਲ ਵੀ, ਲਾਵਾ ਜੋ ਉੱਬਲਦਾ ਏ |



{ਨੋਟ:- ਪਿਛਲੇ ਹੋਰ ਪੱਤਰ ਪੜ੍ਹਨ ਲਈ ਐਰੋ (ਤੀਰ) ਨੂੰ ਕਲਿਕ ਕਰੋ ਜਾਂ ਉਪਰ ਪੰਨੇ ਦੀ ਚੋਣ ਕਰੋ ਜੀ}


.