(30/09/12)
ਸਰਵਜੀਤ ਸਿੰਘ
ਸਤਿਕਾਰ ਯੋਗ ਸੰਪਾਦਕ ਜੀਉ,
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫ਼ਤਿਹ।
ਮੇਰੇ ਪੱਤਰ ਦੇ ਜਵਾਬ `ਚ ਸ. ਹਰਦੇਵ ਸਿੰਘ ਜੀ ਦਾ ਪੱਤਰ ਛਪਿਆ ਹੈ। ਉਨ੍ਹਾਂ ਦੇ ਲਿਖਣ
ਮੁਤਾਬਕ, “ਆਸ ਹੈ ਕਿ ਵੀਰ ਸਰਵਜੀਤ ਸਿੰਘ ਜੀ ਆਪਣੇ ਪੱਤਰ ਵਿੱਚ ਦਿੱਤੀ ਗਲਤ ਜਾਣਕਾਰੀ ਦੀ
ਸੁਧਾਈ ਕਰਨ ਗੇ” ਜੇ ਉਹ ਸਮਝਦੇ ਹਨ ਕਿ ਮੈਂ ਕੋਈ ਗਲਤ ਜਾਣਕਾਰੀ ਦਿੱਤੀ ਹੈ ਤਾਂ ਮੈਂ ਉਸ ਨੂੰ
ਵਾਪਸ ਲੈ ਲੈਂਦਾ ਹਾਂ। ਚਲੋ ਮੰਨ ਲਓ ਕਿ ‘ਤੱਤ ਗੁਰਮਤਿ ਪਰਿਵਾਰ’ ਨੇ ਉਨ੍ਹਾਂ ਦਾ “ਬਿਸਤਰਾ ਗੋਲ”
ਗੋਲ ਨਹੀ ਸੀ ਕੀਤਾ, ਸਗੋਂ ਉਨ੍ਹਾਂ ਆਪ ਹੀ ਅਸਤੀਫ਼ਾ ਦਿੱਤਾ ਸੀ ਤਾਂ ਵੀ ਉਨ੍ਹਾਂ ਦਾ ਵਾਰ-ਵਾਰ ਇਹ
ਲਿਖਣਾ ਕਿ ‘ਤੱਤ ਗੁਰਮਤਿ ਪਰਿਵਾਰ’ ਵਾਲੇ ਜਾਣਕਾਰੀ ਦੇਣ ਕੇ ਉਹ ਕੌਣ ਹਨ, ਉਸ ਦੀ ਬਦ ਨੀਤੀ ਹੀ
ਸਾਬਤ ਕਰਦਾ ਹੈ। ਉਸ ਸੱਜਣ ਵੱਲੋਂ ਦਿੱਤਾ ਗਿਆ ਇਕਬਾਲੀਆ ਬਿਆਨ ਕਾਬਲੇ ਤਰੀਫ਼ ਹੈ। ਸ਼ਾਇਦ ਇਹ ਪਹਿਲੀ
ਵਾਰ ਹੈ ਕਿ ਉਸ ਸੱਜਣ ਨੇ ਸੰਖੇਪ ਅਤੇ ਸਪੱਸ਼ਟ ਸ਼ਬਦਾਵਲੀ ਵਰਤੀ ਹੈ। ਇਸ ਲਈ ਉਨ੍ਹਾਂ ਦਾ ਬਹੁਤ-ਬਹੁਤ
ਧੰਨਵਾਦ।
“ਤੱਤ ਗੁਰਮਤਿ ਪਰਿਵਾਰ”
ਨਾਮ ਹੇਠ ਲਿਖਤਾਂ ਛਾਪਦੇ ਸੱਜਣਾਂ ਨੇ ਕਦੇ ਮੇਰਾ “ਬਿਸਤਰਾ ਗੋਲ” ਨਹੀਂ ਕੀਤਾ! ਹਾਂ ਸਾਲ ਤੋਂ ਵੱਧ
ਸਮਾਂ ਪਹਿਲਾਂ ਮੈਂ ਖੁਦ ਪਰਿਵਾਰ ਨੂੰ ਉਚੇਚੀ ਲਿਖਤੀ ਬੇਨਤੀ ਕਰਕੇ ਆਪਣਾ ਨਾਮ ਪਰਿਵਾਰ ਦੇ ਵਿਦਵਾਨ
ਪੈਨਲ ਤੋਂ ਹਟਵਾਈਆ ਸੀ। ਇਸ ਸਬੰਧੀ ਰਿਕਾਰਡ ਮੇਰੇ ਪਾਸ ਹੈ! ਪਰਿਵਾਰ ਨੇ ਮੇਰੀ ਬੇਨਤੀ ਨੂੰ ਸਵੀਕਾਰ
ਕਰਦੇ ਮੇਰਾ ਨਾਮ ਆਪਣੇ ਵਿਦਵਾਨ ਪੈਨਲ ਤੋਂ ਹਟਾ ਦਿੱਤਾ”।
ਉਪਰੋਕਤ ਇਕਬਾਲੀਆ ਬਿਆਨ ਤੋਂ ਸਪੱਸ਼ਟ ਹੈ ਕਿ ਉਸ ਸੱਜਣ ਵੱਲੋਂ ਵਾਰ-ਵਾਰ ‘ਤੱਤ ਗੁਰਮਤਿ
ਪਰਿਵਾਰ’ ਵਾਲਿਆਂ ਦਾ ਨਾਮ (ਪਤਾ ਨਹੀ) ਪੁੱਛਣ ਪਿਛੇ ਉਸ ਦੀ ਇਮਾਨਦਾਰੀ ਨਹੀ ਸਗੋਂ ਟਿੰਡ
`ਚ ਕਾਨਾ ਪਾਈ ਰੱਖਣ ਦੀ ਬਦ ਨੀਤੀ ਹੀ ਸਾਬਤ ਹੁੰਦੀ ਹੈ ਜਦੋਂ ਉਹ ਖ਼ੁਦ ਲਿਖਤੀ ਰੂਪ `ਚ ਮੰਨਦਾ ਹੈ
ਕਿ ‘ਤੱਤ ਗੁਰਮਤਿ ਪਰਿਵਾਰ’ ਨੇ ਉਸ ਦਾ “ਬਿਸਤਰਾ ਗੋਲ” ਨਹੀਂ ਸੀ ਕੀਤਾ ਸਗੋਂ ਆਪ ਅਸਤੀਫ਼ਾ ਦਿੱਤਾ
ਹੈ। ਇਹ ਗੱਲ ਕੋਈ ਮਹੱਤਵ ਨਹੀ ਰੱਖਦੀ ਕਿ ਉਸ ਦਾ ‘ਬਿਸਤਰਾ ਗੋਲ’ ਕੀਤਾ ਗਿਆ ਸੀ ਜਾਂ ਉਸ ਨੇ ਖ਼ੁਦ
ਅਸਤੀਫ਼ਾ ਦਿੱਤਾ ਸੀ। ਅਸਲ ਅਤੇ ਮਹੱਤਵਪੂਰਨ ਗੱਲ ਇਹ ਹੈ ਕਿ ਉਹ ਸੱਜਣ ‘ਤੱਤ ਗੁਰਮਤਿ ਪਰਿਵਾਰ’
ਦਾ ਮੈਂਬਰ ਰਿਹਾ ਹੈ ਜੋ ਉਸ ਨੇ ਖ਼ੁਦ ਲਿਖਤੀ ਰੂਪ `ਚ ਮੰਨ ਲਿਆ ਹੈ।
ਇਹ ਗੱਲ ਕਿਵੇਂ ਮੰਨੀ ਜਾ ਸਕਦੀ ਹੈ ਕਿ ਜਿਨ੍ਹਾਂ ਸੱਜਣਾ ਨਾਲ ਤੁਸੀਂ ਕੰਮ ਕੀਤਾ ਹੋਵੇ, ਉਨ੍ਹਾਂ
ਨਾਲ ਮਤਭੇਦ ਪੈਦਾ ਹੋਣ ਤੇ ਤੁਸੀਂ ਅਸਤੀਫ਼ਾ ਦਿੱਤਾ ਹੋਵੇ ਜਾਂ ਤੁਹਾਡਾ ਬਿਸਤਰਾ ਗੋਲ ਕੀਤਾ ਗਿਆ
ਹੋਵੇ, ਤੁਹਾਨੂੰ ਉਨ੍ਹਾਂ ਸੱਜਣਾ ਦੇ ਨਾਮ ਹੀ ਪਤਾ ਨਾ ਹੋਣ? ਸੱਜਣ ਨੂੰ ਬੇਨਤੀ ਹੈ ਕਿ ਹੁਣ
ਉਹ ਆਪਣੇ ਵਕੀਲਾਂ ਨੂੰ “ਤੱਤ ਗੁਰਮਤਿ ਪਰਿਵਾਰ” ਵਾਲਿਆਂ ਦੇ ਨਾਮ ਦੱਸਣ ਦੀ ਖੇਚਲ ਵੀ ਕਰਨ।
ਉਸ ਸੱਜਣ ਵੱਲੋਂ ਇਹ ਲਿਖਣਾ ਕਿ, “ਸੰਪਾਦਕੀ ਮੰਡਲ ਦੇ ਸੱਜਣਾਂ ਦੇ ਨਾਮ ਦੱਸਣ ਜਾਂ ਨਾ ਦੱਸਣ ਬਾਰੇ
ਜਵਾਬ ਪਰਿਵਾਰ ਨੇ ਦੇਣਾ ਹੈ ਵੀਰ ਸਰਵਜੀਤ ਸਿੰਘ ਜੀ ਨੇ ਨਹੀਂ। ਜੇ ਕਰ ਉਹ ਇਸ ਬਾਰੇ ਪਰਿਵਾਰ ਵੱਲੋਂ
ਨੁਮਾਇੰਦਾ ਅਧਿਕ੍ਰਤ ਕੀਤੇ ਗਏ ਹਨ ਤਾਂ ਸਪਸ਼ਟ ਕਰਨ। ਨਹੀਂ ਤਾਂ ਜਵਾਬ ਪਰਿਵਾਰ ਨੂੰ ਦੇਂਣ ਦੇਂਵਣ”।
ਇਸ ਸਬੰਧੀ ਬੇਨਤੀ ਹੈ ਕਿ ‘ਤੱਤ ਗੁਰਮਤਿ ਪਰਿਵਾਰ’ ਨੇ ਪੱਤਰ ‘ਸਿੰਘ ਸਭਾ ਇੰਟਰਨੈਸ਼ਨਲ’ ਵੱਲੋਂ ਕੀਤੇ
ਗਏ ਸਮਾਗਮ ਸਬੰਧੀ ਲਿਖਿਆ ਸੀ। ਮੇਰਾ ਖਿਆਲ ਹੈ ਕਿ ਇਸ `ਚ ਕਿਸੇ ਨੂੰ ਲਾੜੇ ਦੀ ਤਾਈ ਦਾ ਰੋਲ
ਨਿਭਾਉਣ ਦਾ ਕੋਈ ਅਧਿਕਾਰ ਨਹੀ ਹੈ। ਹਾਂ ਜੇ ਉਸ ਸੱਜਣ ਨੂੰ ‘ਸਿੰਘ ਸਭਾ ਇੰਟਰਨੈਸ਼ਨਲ’ ਨੇ ਆਪਣਾ
ਵਕੀਲ ਨਿਯੁਕਤ ਕੀਤਾ ਹੈ ਤਾਂ ਵੱਖਰੀ ਗੱਲ ਹੈ। ਜਿਥੋਂ ਤਾਈ ਮੇਰੇ ਪੱਤਰ ਦਾ ਸਬੰਧ ਹੈ ਇਹ ਕਿਸੇ ਦੀ
ਨੁਮਾਇੰਦਗੀ ਕਰਨਾ ਨਹੀ ਸਗੋਂ ਸਿੱਖ ਮਾਰਗ ਦੇ ਮਿਆਰ ਨੂੰ ਕਾਇਮ ਰੱਖਣ ਸਬੰਧੀ ਸੀ।
ਸਤਿਕਾਰ ਯੋਗ ਸੰਪਾਦਕ ਜੀਉ, ਬੇਨਤੀ ਹੈ ਕਿ ਕੀ ਅਜੇਹੇ ਪੱਤਰ ਜਿਨ੍ਹਾਂ `ਚ ਪੱਤਰ ਲਿਖਣ ਵਾਲੇ ਦੀ
ਮੱਕਾਰੀ ਡੁੱਲ-ਡੁੱਲ ਪੈਂਦੀ ਹੋਵੇ, ਸਿੱਖ ਮਾਗਰ ਤੇ ਛਪਣੇ ਜਰੂਰੀ ਹਨ?
ਧੰਨਵਾਦ ਸਹਿਤ
ਸਰਵਜੀਤ ਸਿੰਘ
(30/09/12)
ਪਰਮਜੀਤ ਸਿੰਘ ਉਤਰਾਖੰਡ
ਪ੍ਰਚਾਰਕਾਂ ਵਾਸਤੇ 2 ਵੱਡੀਆਂ ਪਰੇਸ਼ਾਨੀਆਂ ਤੇ ਤੀਜਾ ਅਜੇਹਾ ਹੱਲ - ਪਰਮਜੀਤ ਸਿੰਘ ਉਤਰਾਖੰਡ
ਅੱਜ ਅਸੀਂ ਦੁੱਜੇ ਧਰਮ ਦੇ ਪ੍ਰਚਾਰਕਾਂ ਨੂੰ ਅਤੇ ਉਨ੍ਹਾਂ ਵੱਲੋਂ ਮਿਹਨਤ ਦੇ ਨਤੀਜਿਆਂ
ਨੂੰ ਵੇਖ ਕੇ ਇਹ ਤਾਂ ਚਾਹੁੰਦੇ ਹੀ ਹਾਂ ਕਿ ਸਿੱਖ ਧਰਮ ਦੇ ਪ੍ਰਚਾਰਕ ਵੀ ਗੁਰਬਾਣੀ ਸਿਧਾਂਤ ਦੇ
ਚੰਗੇ ਗਿਆਤਾ ਹੋਣ ਦੇ ਨਾਲ-ਨਾਲ ਦੁਨਿਆਵੀ ਪੜਾਈ ਵਿੱਚ ਵੀ ਚੰਗੀ ਮੁਹਾਰਤ ਰਖਦੇ ਹੋਣ ਤਾਂ ਹੀ ਅਸਲ
ਸਿਧਾਂਤ ਦੀ ਗਲ ਦੁਨੀਆਂ ਭਰ ਵਿੱਚ ਪਹੁੰਚਾਈ ਜਾ ਸਕਦੀ ਹੈ, ਇਹ ਸੋਚ ਹੈ ਵੀ ਕਾਬਿਲੇ-ਤਾਰੀਫ। ਕੁੱਛ
ਮੁੱਖ ਕਾਰਣ ਤਾਂ ਜ਼ਰੂਰ ਹਨ ਕਿ ਅਸੀਂ ਪੂਰੇ ਸਫਲ ਨਹੀਂ ਹੋ ਪਾ ਰਹੇ।
ਪਿਛਲੇ 10-12 ਸਾਲਾਂ ਤੋਂ ਪ੍ਰਚਾਰਕ ਸ੍ਰੇਣੀ ਵਿੱਚ ਵਿਚਰਦਿਆਂ ਕੁੱਛ ਗਲਾਂ ਮਹਿਸੂਸ ਕੀਤੀਆਂ ਜੋ
ਸੁਰਹਿਦ ਸਿੱਖੀ ਨਾਲ ਦਿੱਲੋਂ ਪਿਆਰ ਕਰਨ ਵਾਲਿਆਂ ਸਾਮ੍ਹਣੇ ਰੱਖਣ ਦਾ ਨਿਮਾਣਾ ਯਤਨ ਹੈ।
ਇਸ ਗਲ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਬਹੁਤੇ ਪ੍ਰਚਾਰਕ ਆਪਣੀ ਬਣਦੀ ਜੁੰਮੇਵਾਰੀ ਨੂੰ ਨੇਕ ਨੀਯਤ ਨਾਲ
ਨਾ ਨਿਭਾ ਕੇ ਆਪਣੀ ਲੋੜਾਂ ਦੀ ਪੂਰਤੀ ਨੂੰ ਪੂਰਾ ਹੋਂਦਿਆਂ ਦੇਖ ਕੇ ਸਫਲ ਹੋਣ ਦਾ ਭਰਮ ਪਾਲ ਬੈਠਦੇ
ਹਨ। ਅਜਿਹਾਂ ਵਾਸਤੇ ਗੁਰਬਾਣੀ ਦਾ ਸਦੀਵੀ ਸੱਚ ਇਹੋ ਹੀ ਰਹੇਗਾ-
ਮੂਰਖ ਅੰਧੇ ਤ੍ਰੈ ਗੁਣ ਸੇਵਹਿ ਮਾਇਆ ਕੈ ਬਿਉਹਾਰੀ॥
ਅੰਦਰਿ ਕਪਟੁ ਉਦਰੁ ਭਰਣ ਕੈ ਤਾਈ ਪਾਠ ਪੜਹਿ ਗਾਵਾਰੀ॥ (ਪੰਨਾ. ੧੨੪੬)
ਅਜੇਹੇ ਬਣੇ ਅਖੌਤੀ ਪ੍ਰਚਾਰਕਾਂ ਨੂੰ ਬਹੁਤੀ ਪਰੇਸ਼ਾਨੀ ਵੀ ਨਹੀਂ ਆਉਂਦੀ, ਪਰੇਸ਼ਾਨੀਆਂ ਦਾ ਸਾਮ੍ਹਣਾ
ਕੇਵਲ ਉਨਾਂ ਨੂੰ ਹੀ ਕਰਨਾ ਪੈਂਦਾ ਹੈ ਜੋ ਪੰਥਕ ਅਤੇ ਪੰਥ ਦੇ ਇਰਦ-ਗਿਰਦ ਵਾਪਰ ਰਹੇ ਸਮੇਂ ਦੇ
ਹਾਲਾਤਾਂ ਨੂੰ ਵੇਖ ਕੇ ਗੁਰਮਤਿ ਵੱਲੋਂ ਬਖਸ਼ੇ ਸਿਧਾਂਤ ਉਪਰ ਪੈਹਰਾ ਦੇਂਦੇ ਹਨ। ਅਜੇਹੇ ਦ੍ਰਿੜਤੀ
ਪ੍ਰਚਾਰਕਾਂ ਸਾਮ੍ਹਣੇ 2 ਵੱਡੀਆਂ ਪਰੇਸ਼ਾਨੀਆਂ ਜਿਉਂ ਦੀਆਂ ਤਿਉਂ ਖੜੀਆਂ ਨਜਰ ਆਉਂਦੀਆਂ ਹਨ। ਇਹ ਹਨ-
1. ਭਰਮਾਂ ਵਿੱਚ ਪਾ ਰਹੇ ਲੋਕ ਅਤੇ ਪੈ ਰਹੇ ਲੋਕਾਂ ਨਾਲ ਦਿਨ-ਰਾਤ ਦੀ ਟੱਕਰ।
2. ਪ੍ਰਬੰਧਕੀ ਦਬਾ।
ਸੱਚ ਤੇ ਪਹਿਰਾ ਦੇਣ ਵਾਲਿਆਂ ਦੀ ਟੱਕਰ ਉਨਾਂ ਨਾਲ ਹੋਂਦੀ ਹੈ ਜੋ ਭੋਲੇ-ਭਾਲੇ ਲੋਕਾਂ ਨੂੰ ਧਰਮ
ਦੇ ਨਾਂ ਥੱਲੇ ਗੁਮਰਾਹ ਕਰ ਰਹੇ ਹੋਂਦੇ ਨੇ ਜਿਂਵੇ- ਡੇਰਾਵਾਦ, ਝਾੜ-ਫੂਕ ਵਾਲੇ, ਜੋਤਿਸ਼ ਆਦਿ। ਅਤੇ
ਇਨ੍ਹਾਂ ਨਾਲੋਂ ਵੀ ਖਤਨਾਕ ਉਹ ਲੋਕ ਜਿਨਾਂ ਨੂੰ ਗੁਰਮਤਿ ਦਾ ਗਿਆਨ ਦੇ ਕੇ ਇਨਾਂ ਦੀ ਚੁੰਗਲ ਵਿੱਚੋਂ
ਕੱਡਣ ਦਾ ਹੋਕਾ ਦਿਤਾ ਜਾ ਰਿਹਾ ਹੋਂਦ ਹੈ ਉਹੀ ਮਾਰਨ ਤੱਕ ਨੂੰ ਜਾਂਦੇ ਹਨ।
ਦੁੱਜੇ ਨੰਬਰ ਤੇ ਪ੍ਰਬੰਧਕੀ ਦਬਾ ਹੈ ਜਿਸ ਕਰਕੇ ਪ੍ਰਚਾਰਕ ਚਾਹੁੰਦਾ ਹੋਇਆ ਵੀ ਗੁਰਮਤਿ ਦੀ ਗਲ ਅਸਲ
ਰੂਪ ਵਿੱਚ ਪੇਸ਼ ਨਹੀਂ ਕਰ ਪਾਉਂਦਾ। ਉਸ ਦੇ ਸਾਮ੍ਹਣੇ ਲੋਕ ਗੁਰਦੁਆਰੇ ਵਿੱਚ ਕਰਵਾਚੋਥ ਦਾ ਵਰਤ,
ਸ਼ਰਾਧ, ਰਖੜੀ ਵਾਲੇ ਦਿਨ ਨਿਸ਼ਾਨ ਅਤੇ ਪੀੜੇ ਨੂੰ ਧਾਗੇ, ਦਵਾਲੀ ਵਾਲੇ ਦਿਨ ਦੀਵੇ ਬਾਲੇ ਜਾ ਰਹੇ
ਹੋਂਦੇ ਹਨ। ਹੋਰ ਤਾਂ ਹੋਰ ਦੇਹਧਾਰੀ ਬਾਬੇ ਗੁਰੂ ਪਾਤਸ਼ਾਹ ਜੀ ਦੇ ਸਾਮ੍ਹਣੇ (ਉੱਚੀ ਥਾਂ) ਤੇ ਬੈਠਕੇ
ਸੰਗਤਾਂ ਕੋਲੋ ਮੱਥਾ ਟਕਾ ਜਾਂਦੇ ਨੇ, ਅਜੇਹੀ ਸਥਿਤੀ ਵਿੱਚ ਪ੍ਰਚਾਰਕ ਸਾਮ੍ਹਣੇ ਦੋ ਰਸਤੇ ਹੋਂਦੇ ਹਨ
ਇੱਕ ਰਸਤਾ ਗੁਰਮਤਿ ਅਤੇ ਪੰਥਕ-ਮਰਿਯਾਦਾ ਤੇ ਪਹਿਰਾ ਦੇਂਦੇ ਹੋਏ ਸੰਗਤਾਂ ਨੂੰ ਸੱਚ-ਸੱਚ ਦਸਕੇ, ਹੋ
ਰਹੀ ਮਨਮਤਿ ਤੋਂ ਰੋਕਣਾ ਭਾਂਕਿ ਉਸਨੂੰ ਆਪਣੀ ਨੌਕਰੀ ਵੀ ਗਵਾਉਣੀ ਪੈ ਜਾਂਦੀ ਹੈ। ਦੁੱਜਾ ਰਾਹ ਉਸ
ਪ੍ਰਚਾਰਕ ਸਾਮ੍ਹਣੇ ਇਹ ਹੋਂਦਾ ਹੈ ਕਿ ਸਭ ਕੁੱਛ ਦੇਖਕੇ ਚੁੱਪ ਵੱਟ ਲਈ ਜਾਵੇ ਤਾਂਕਿ ਪਰਿਵਾਰ ਦਾ
ਨਿਰਬਾਹ ਚਲਦਾ ਜਾਵੇ, ਪੜ ਰਹੇ ਬੱਚਿਆਂ ਨੂੰ ਸਕੂਲ ਤੋਂ ਹੱਟਾਕੇ ਖੁਆਰੀ ਨਾਂ ਦੇਖਣੀ ਪਵੇ।
ਮਸਲਾ ਇਹ ਭੀ ਹੈ ਕਿ ਆਖ਼ਿਰ ਅਜੇਹਾ ਸਿਧਾਂਤ ਤੇ ਪਹਿਰਾ ਦੇਣ ਵਾਲਾ ਪ੍ਰਚਾਰਕ ਜਾਵੇ ਤਾਂ ਜਾਵੇ
ਕਿੱਥੇ? ਕਿਉਂਕੀ ਇਸ ਪਰੇਸ਼ਾਨੀ ਤੋਂ ਬਚਣ ਦੀ ਕੋਈ ਥਾਂ ਬਾਕੀ ਨਹੀਂ।
ਪ੍ਰਚਾਰ ਦਾ ਹੱਲ – ਗੁਰਮਤਿ ਤੇ ਪਹਿਰਾ ਦੇਣ ਵਾਲਾ ਪ੍ਰਚਾਰਕ ਨਾ ਹੀ ਚੁੱਪ ਰਵੇ ਤੇ ਨਾ ਹੀਂ
ਇੱਕੋ ਦੱਮ ਕੋਈ ਵੱਡਾ ਮਸਲਾ ਹੱਲ ਕਰਣ ਦੀ ਕੋਸ਼ਿਸ਼ ਕਰੇ। ਆਖ਼ਿਰ ਇਹ ਕਿੰਵੇ ਹੋ ਸਕਦਾ ਹੈ-
ਪੰਥ ਦਾ ਦਰਦ ਮਹਿਸੂਸ ਕਰਣ ਵਾਲੇ ਪ੍ਰਚਾਰਕ ਨੂੰ ਚਾਹੀਦਾ ਹੈ ਕਿ ਉਹ ਆਪਣਾ ਫ਼ਰਜ ਮਜਬੂਤ ਹੋ ਕੇ
ਨਿਭਾਵੇ। ਘੱਟੋ-ਘੱਟ ਉਹ ਆਪ ਕੀ ਕਰ ਸਕਦਾ ਹੈ ਇਸ ਦੀ ਵਿਉਂਤਬੰਧੀ ਬਣਾਵੇ। ਜਿਵੇਂ: ਛੋਟੇ ਬੱਚਿਆਂ
ਦੀ ਗੁਰਮਤਿ ਕਲਾਸ, ਨੌਜਵਾਨਾਂ ਨਾਲ ਸੰਪਰਕ ਤੇ ਅਵੇਅਰਨੈਸ ਬਾਰੇ ਵੀਚਾਰਾਂ ਕਰੇ ਅਤੇ ਖ਼ਾਸ ਨੁਕਤਾ ਕਿ
ਉਹ (Individual)
ਵਿਅਕਤੀਗਤ ਤੌਰ ਤੇ ਆਪਣੀ ਡਿਉਟੀ ਤੋਂ ਅਲਾਵਾ ਹਰ-ਰੋਜ਼ ਬਣਾਈ ਲਿਸ਼ਟ ਮੁਤਾਬਿਕ (ਨਜਦੀਕੀ ਸਿੱਖਾਂ ਦੀ
ਵੱਸੋਂ) ਵਿੱਚੋਂ ਇੱਕ ਪਰਿਵਾਰ ਜਾਂ ਇੱਕ ਮਨੁੱਖ-ਮਾਤਰ ਨਾਲ ਇੱਕ ਜਾਂ ਦੋ ਘੰਟੇ ਗੁਰਮਤਿ ਦੇ ਫਲਸਫੇ
ਬਾਰੇ ਖੋਲ ਕੇ ਵੀਚਾਰ ਪੇਸ਼ ਕਰਦ ਰਵੇ ਤੇ ਸੁਨਣ ਵਾਲੇ ਦੇ ਸਵਾਲਾਂ ਦੇ ਜਵਾਬ ਗੁਰਬਾਣੀ ਵਿੱਚੋਂ
ਸਾਂਝੇ ਕਰੇ। ਇਸ ਤਰਾਂ ਗੁਰਮਤਿ ਦੀ ਅਸਲ ਵੀਚਾਰ ਵੀ ਪਹੁੰਚਾਈ ਜਾ ਸਕਦੀ ਹੈ ਤੇ ਪ੍ਰਬੰਧਕੀ ਦਬਾ ਤੋਂ
ਵੀ ਮੁਕਤ ਹੋਇਆ ਜਾ ਸਕਦਾ ਹੈ। ਗੁਰੂ ਨਾਨਕ ਪਾਤਸ਼ਾਹ ਵੰਗ ਪਹਿਲਾਂ ਹੀ ਮਨ ਬਣਾ ਕੇ ਚਲਣਾ ਪਵੇਗਾ ਕਿ
ਮੈਂ ਜੇਕਰ 100 ਵਿਅਕਤੀਆਂ ਨਾਲ ਸੱਚ ਦੀ ਗਲ ਕਰ ਰਿਹਾ ਹਾਂ ਤਾਂ ਘੱਟੋ-ਘੱਟ 20-30 ਨੂੰ ਤਾਂ ਜ਼ਰੂਰ
ਸਮਝ ਵਿੱਚ ਆ ਜਾਵੇਗੀ। ਐਸੇ ਲੋਕ ਹੀ ਸਾਡੇ ਨਾਲ ਚਲ ਸਕਣਗੇ।
ਪਰਮਜੀਤ ਸਿੰਘ ਉਤਰਾਖੰਡ
9690137080
(30/09/12)
ਤੱਤ ਗੁਰਮਤਿ ਪਰਿਵਾਰ
ਉਦਾਸੀ ਸ੍ਰੀ
ਚੰਦ ਨੂੰ ਗੁਰਮਤਿ ਪ੍ਰਚਾਰਕ
ਵਜੋਂ ਸਥਾਪਿਤ ਕਰਨ ਦੀਆਂ ਕੋਸ਼ਿਸ਼ਾਂ: ਇੱਕ ਪੜਚੋਲ
ਪਿੱਛਲੇ ਦਿਨਾਂ ਵਿੱਚ ਕੌਮੀ
ਹਲਕਿਆਂ ਵਿੱਚ ਇੱਕ ਦਮ ਹੀ ਕੁੱਝ ਐਸੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ, ਜਿਹੜੀਆਂ ਗੰਭੀਰ ਪੜਚੋਲ
ਮੰਗਦੀਆਂ ਹਨ। ਇਨ੍ਹਾਂ ਘਟਨਾਵਾਂ ਦਾ ਸਾਂਝਾ ਧੂਰਾ ਕੌਮ ਦੀ ਮੁੱਖ ਧਾਰਾ ਤੋਂ ਵਿਛੜ ਕੇ ਗੁਰਮਤਿ
ਵਿਰੋਧੀ ਫਿਰਕਿਆਂ ਦਾ ਰੂਪ ਧਾਰ ਚੁਕੀਆਂ ਕੁੱਝ ਸੰਪਰਦਾਵਾਂ ਦੇ ਵਾਪਸੀ ਦੇ ਸੰਕੇਤ ਹਨ। ਮਿਸਾਲ ਲਈ
ਵਡਭਾਗ ਸਿੰਘ ਦੇ ਪੈਰੋਕਾਰਾਂ ਦੇ ਮੌਜੂਦਾ ਮੁੱਖੀ, ਨੀਲਧਾਰੀ ਸੰਪਰਦਾ ਦੇ ਮੁੱਖੀ ਵਲੋਂ ਪ੍ਰਚਲਿਤ
ਅਕਾਲ ਤਖਤੀ ਵਿਵਸਥਾ ਰਾਹੀਂ ਨੇੜੇ ਆਉਣ ਦੇ ਯਤਨ। ਕੁੱਝ ਦਿਨ ਪਹਿਲਾਂ ਰਾਧਾਸੁਆਮੀ ਡੇਰੇ ਦੇ ਮੁੱਖੀ
ਗੁਰਿੰਦਰ ਸਿੰਘ ਵਲੋਂ ‘ਦਰਬਾਰ ਸਾਹਿਬ’ ਮੱਥਾ ਟੇਕਣਾ ਅਤੇ ਉਸ ਉਪਰੰਤ ਅਕਾਲ ਤਖਤ ਦੇ ਨਾਮ ਹੇਠ
ਗਿਆਨੀ ਗੁਰਬਚਨ ਸਿੰਘ ਦੇ ਆਏ ਬਿਆਨ। ਇਸੇ ਸੰਬੰਧ ਵਿੱਚ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੀ ਅਨੰਦਪੁਰ
ਕਾਲਜ ਦੇ ਪ੍ਰਿੰਸੀਪਲ ਸੁਰਿੰਦਰ ਸਿੰਘ (ਮੌਜੂਦਾ ਸਮੇਂ ਸ਼੍ਰੋਮਣੀ ਕਮੇਟੀ ਮੈਂਬਰ ਵੀ) ਦਾ ਉਦਾਸੀ
ਸ੍ਰੀ ਚੰਦ (ਬਾਬਾ ਨਾਨਕ ਜੀ ਦੇ ਬਿੰਦੀ ਪੁਤਰ) ਬਾਰੇ ਆਇਆ ਬਿਆਨ ਵੀ ਧਿਆਨ ਮੰਗਦਾ ਹੈ। ਸਾਡੀ ਅੱਜ
ਦੀ ਪੜਚੋਲ ਇਸੇ ਬਿਆਨ ਦੇ ਆਧਾਰ ਤੇ ਕਰਨ ਦਾ ਯਤਨ ਹੈ।
ਪ੍ਰਿੰਸੀਪਲ ਸੁਰਿੰਦਰ ਸਿੰਘ, ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੇ ਸੰਸਥਾਪਕਾਂ ਵਿਚੋਂ ਇੱਕ ਹਨ। ਉਹ
ਇਸ ਸੰਸਥਾ ਦੇ ਅਨੰਦਪੁਰ ਵਿੱਚ ਚਲ ਰਹੇ ਰੈਗੁਲਰ ਕਾਲਿਜ ਦੇ ਪੁਰਾਣੇ ਸਮੇਂ ਤੋਂ ਹੀ ਪ੍ਰਿੰਸੀਪਲ ਹਨ
ਅਤੇ ਸੁਚੇਤ ਪੰਥਕ ਹਲਕਿਆਂ ਵਿੱਚ ਕਿਸੇ ਜਾਣ-ਪਛਾਣ ਦੇ ਮੁਹਤਾਜ ਨਹੀਂ। ਪਿਛਲੇ ਸਮੇਂ ਹੋਈਆਂ
ਸ਼੍ਰੋਮਣੀ ਕਮੇਟੀ ਚੌਣਾਂ ਵਿੱਚ ਉਹ ‘ਅਕਾਲੀ ਦਲ ਬਾਦਲ’ ਵਲੋਂ ਚੌਣ ਲੜ ਕੇ ਆਨੰਦਪੁਰ ਤੋਂ ਕਮੇਟੀ
ਮੈਂਬਰ ਬਣੇ ਹਨ। ਹਰ ਸੁਚੇਤ ਸਿੱਖ ਇਸ ਗੱਲ ਤੋਂ ਵਾਕਿਫ ਹੈ ਕਿ ਅਕਾਲੀ ਦਲ ਬਾਦਲ ਇੱਕ ਪੰਥ ਅਤੇ
ਪੰਜਾਬ ਵਿਰੋਧੀ ਦਲ ਦਾ ਰੂਪ ਧਾਰਨ ਕਰ ਚੁਕਿਆ ਹੈ। ਇਹ ਵੀ ਸੁਚੇਤ ਪੰਥ ਦਾ ਮੰਨਣਾ ਹੈ ਕਿ ਇਸ ਦਲ ਦੇ
ਤਾਰ ਪਿਛੋਂ ਪੰਥ ਵਿਰੋਧੀ ਤਾਕਤਾਂ ਨਾਲ ਜੁੜੇ ਹਨ। ਵਿਚਾਰਧਾਰਕ ਪੱਖੋ ਵੀ ਇਸ ਦੀ ਨੇੜਤਾ ਬ੍ਰਾਹਮਣੀ
ਸੋਚ ਹੇਠ ਵਿਚਰਦੀਆਂ ਸੰਪਰਦਾਈ ਧਿਰਾਂ ਨਾਲ ਹੈ। ਇਨ੍ਹਾਂ ਧਿਰਾਂ ਨੂੰ ਖੁਸ਼ ਕਰਨ ਖਾਤਿਰ ਹੀ ਬਾਦਲ ਦਲ
ਦੇ ਕਬਜ਼ੇ ਹੇਠਲੇ ਕੌਮੀ ਕੇਂਦਰੀ ਵਿਵਸਥਾ ਨੇ ‘ਨਾਨਕਸ਼ਾਹੀ ਕੈਲੰਡਰ’ ਦਾ ਕਤਲ ਕਰ ਦਿਤਾ ਅਤੇ ਇਸ ਨੂੰ
ਮਿਲਗੋਭਾ ਕੈਲੰਡਰ ਬਣਾ ਦਿਤਾ। ਇਸੇ ਸਿਲਸਿਲੇ ਵਿੱਚ ‘ਧੁੰਮਾ ਛਾਪ ਕੈਲੰਡਰ’ ਤੋਂ ਬਾਅਦ ‘ਧੂੰਮਾ ਛਾਪ
ਯਾਦਗਾਰ’ ਤੇ ਵੀ ਕੰਮ ਚਲ ਰਿਹਾ ਹੈ।
ਇਹ ਸੰਪਰਦਾਈ ਧਿਰਾਂ ਸਿੰਘ ਸਭਾ ਲਹਿਰ ਦੇ ਸਮੇਂ ਤੋਂ ਹੀ ਜਾਗਰੂਕਤਾ ਵਿਰੋਧੀ ਰਹੀਆਂ ਹਨ। ਮਿਸ਼ਨਰੀ
ਕਾਲਜ ਹਮੇਸ਼ਾਂ ਤੋਂ ਹੀ ਇਨ੍ਹਾਂ ਦੀ ਅੱਖ ਵਿੱਚ ਖਟਕਦੇ ਰਹੇ ਹਨ। ਜਿਸ ਸਮੇਂ ਇੱਕ ਮਿਸ਼ਨਰੀ (ਸੁਰਿੰਦਰ
ਸਿੰਘ ਜੀ) ਨੂੰ ਬਾਦਲ ਦਲ ਵਲੋਂ ਟਿਕਟ ਮਿਲਿਆ ਤਾਂ ਇਹ ਖਟਕਾ ਲਗ ਗਿਆ ਸੀ ਕਿ ਇਹ ਸ਼ਾਇਦ ਕੋਈ ‘ਡੀਲ’
ਹੀ ਹੈ। ਬਾਦਲ ਦਲ ਤੋਂ ਇਹ ਆਸ ਨਹੀਂ ਕੀਤੀ ਜਾ ਸਕਦੀ ਕਿ ਉਹ ਬਿਨਾਂ ਕਿਸੇ ਸਵਾਰਥ ਦੇ ਮਿਸ਼ਨਰੀ ਸੱਜਣ
ਨੂੰ ਟਿਕਟ ਦੇਵੇ। ਦੂਜੀ ਤਰਫ, ਕਿਸੇ ਸੁਚੇਤ, ਨਿਸੁਆਰਥ ਅਤੇ ਇਮਾਨਦਾਰ ਬੰਦੇ ਦਾ ਬਾਦਲ ਦਲ ਦਾ
ਮੈਂਬਰ ਬੰਨਣਾ ਵੀ ਠੀਕ ਨਹੀਂ ਲਗਦਾ, ਕਿਉਂਕਿ ਉਸ ਮਾਹੌਲ ਵਿੱਚ ਤਾਂ ਉਸ ਦਾ ਦਮ ਘੁੱਟ ਜਾਵੇਗਾ। ਉਸ
ਸਮੇਂ ਵੀ ਅਸੀਂ ਇਸ ਦੀ ਪੜਚੋਲ ਦਾ ਮਨ ਬਣਾਇਆ ਸੀ, ਪਰ ਬਹੁੱਤੀਆਂ ਸੁਚੇਤ ਧਿਰਾਂ ਵਲੋਂ ਕੀਤੇ ਜਾ
ਰਹੇ ਸਮਰਥਨ ਕਾਰਨ ਅਸੀਂ ਸਮਝਿਆ ਕਿ ਸ਼ਾਇਦ ਇਹ ਪੜਚੋਲ ਜਲਦੀ ਵਾਲਾ ਕੰਮ ਹੋਵੇਗੀ। ਸੋ ਉਸ ਸਮੇਂ
ਸਾਨੂੰ ਚੁੱਪ ਰਹਿਣਾ ਹੀ ਠੀਕ ਲੱਗਾ।
ਇਸ ਸਮੇਂ ਦੌਰਾਣ ਅਕਾਲ ਤਖਤ ਤੇ ਕਾਬਿਜ਼ ਪੁਜਾਰੀ ਲਾਣੇ ਨੇ, ਹਾਕਮ ਦੀ ਚਾਪਲੂਸੀ ਦਾ ਆਪਣਾ ਪ੍ਰਚਲਿਤ
ਰੂਪ ਵਿਖਾਉਂਦੇ ਹੋਏ, ਪ੍ਰਕਾਸ਼ ਸਿੰਘ ਬਾਦਲ ਨੂੰ ‘ਪੰਥ ਰਤਨ’ ਦੀ ਉਪਾਧੀ ਨਾਲ ਸਨਮਾਨਿਤ ਕੀਤਾ। ਹਰ
ਸੁਚੇਤ ਸਿੱਖ ਅਤੇ ਧਿਰ ਨੇ ਇਸ ਕੁ-ਕਰਮ ਦੀ ਆਲੋਚਣਾ ਕੀਤੀ। ਪਰ ‘ਬੇਬਾਕ ਮਿਸ਼ਨਰੀ’ ਮੰਨੇ ਜਾਂਦੇ
ਪ੍ਰਿੰਸੀਪਲ ਸੁਰਿੰਦਰ ਸਿੰਘ ਦਾ ਐਸਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਅਤੇ ਨਾ ਹੀ ਸ਼ਾਇਦ ਮਿਸ਼ਨਰੀ
ਕਾਲਜ ਲੁਧਿਆਣਾ ਦੀ ਮਾਸਿਕ ਪੱਤ੍ਰਕਾ ‘ਸਿੱਖ ਫੁਲਵਾੜੀ’ ਵਿੱਚ ਇਸਦੀ ਕੋਈ ਆਲੋਚਣਾ ਛਪੀ। ਸ਼ਾਇਦ ਡੀਲ
ਨੇ ਆਪਣਾ ਰੰਗ ਵਿਖਾਉਣਾ ਸ਼ੁਰੂ ਕਰ ਦਿਤਾ। ‘ਧੁੰਮਾ ਛਾਪ ਸ਼ਹੀਦੀ ਯਾਦਗਾਰ’ ਦਾ ਵਿਰੋਧ ਵੀ ਇਨ੍ਹਾਂ
ਵਲੋਂ ਨਹੀਂ ਕੀਤਾ ਗਿਆ, ਜਦਕਿ ਹਰੇਕ ਸੁਚੇਤ ਸਿੱਖ ਦਾ ਇਹ ਮੱਤ ਸੀ ਕਿ ਇਹ ਸੇਵਾ ਹਰਨਾਮ ਸਿੰਘ
ਧੁੰਮਾ ਨੂੰ ਨਹੀਂ ਦੇਣੀ ਚਾਹੀਦੀ।
ਕੁਝ ਦਿਨਾਂ ਪਹਿਲਾਂ ਸੁਰਿੰਦਰ ਸਿੰਘ ਜੀ ਦਾ ਇੱਕ ਬਿਆਨ ਅਖਬਾਰਾਂ ਵਿੱਚ ਆਇਆ ਜਿਸ ਵਿੱਚ ਉਨ੍ਹਾਂ ਨੇ
ਸ਼੍ਰੋਮਣੀ ਕਮੇਟੀ ਨੂੰ ਬੇਨਤੀ ਕੀਤੀ ਕਿ ਉਦਾਸੀ ਸ੍ਰੀ ਚੰਦ ਦੀ ਇੱਕ ਸਿੱਖ ਵਾਲੀ ਤਸਵੀਰ ਬਣਾ ਕੇ
ਪ੍ਰਚਾਰੀ ਜਾਵੇ। ਉਨ੍ਹਾਂ ਦਾ ਮੱਤ ਹੈ ਕਿ ਸ੍ਰੀ ਚੰਦ ਜੀ ਗੁਰਮਤਿ ਦੇ ਇੱਕ ਮਹਾਨ ਪ੍ਰਚਾਰਕ ਹੋਏ ਹਨ।
ਆਉ ਇਸ ਦਾਅਵੇ ਦੀ ਤੱਥਾਂ ਦੇ ਆਧਾਰ ਤੇ ਪੜਚੋਲ ਕਰ ਲੈਂਦੇ ਹਾਂ।
ਸ੍ਰੀ ਚੰਦ ਜੀ ਬਾਬਾ ਨਾਨਕ ਜੀ ਦੇ ਵੱਡੇ ਪੁੱਤਰ ਸਨ। ਸਿੱਖ ਇਤਿਹਾਸ ਵਿੱਚ ਇਹ ਦਰਜ ਹੈ ਕਿ ਉਨ੍ਹਾਂ
ਨੇ ਨਾਨਕ ਪਾਤਸ਼ਾਹ ਵਲੋਂ ਪ੍ਰਕਟ ਕੀਤੇ ਨਾਨਕ ਫਲਸਫੇ ਨੂੰ ਅਪਨਾਉਣ ਦੀ ਥਾਂ ਇਸ ਦੀ ਮੂਲੋਂ ਵਿਰੋਧੀ
ਬ੍ਰਾਹਮਣੀ ਵਿਚਾਰਧਾਰਾ ਅਪਣਾ ਲਈ ਅਤੇ ਉਦਾਸੀ ਮੱਤ ਦੇ ਧਾਰਨੀ ਬਣ ਗਏ। ਭਾਈ ਗੁਰਦਾਸ ਜੀ ਦੀਆਂ
ਵਾਰਾਂ ਅਤੇ ਸ਼ਾਇਦ ਗੁਰਬਾਣੀ ਵਿੱਚ ਵੀ ਇਸ ਤੱਥ ਦੇ ਗਵਾਹੀ ਭਰਦੇ ਹਵਾਲੇ ਮਿਲਦੇ ਹਨ। ਇਸ ਤੱਥ ਬਾਰੇ
ਲਗਭਗ ਸਾਰੇ ਇਤਿਹਾਸਕ ਸ੍ਰੋਤ ਵੀ ਸਹਿਮਤ ਹਨ। ਸ੍ਰੀ ਚੰਦ ਦੇ ਮੰਨਣ ਵਾਲੇ ‘ਉਦਾਸੀ ਮੱਤ’ ਦੇ ਧਾਰਨੀ
ਬਣਦੇ ਰਹੇ, ਜਿਨ੍ਹਾਂ ਦੀ ਮਨੋ-ਬਿਰਤੀ ਅਤੇ ਵਿਹਾਰ, ਗੁਰਮਤਿ ਤੋ ਉਲਟ, ਗ੍ਰਿਹਸਤ ਦੇ ਤਿਆਗੀਆਂ ਵਾਲਾ
ਸੀ।
ਇਸ ਹਕੀਕਤ ਤੋਂ ਹਰ ਸੁਚੇਤ ਸਿੱਖ ਵਾਕਿਫ ਹੈ ਕਿ ਬਹੁਤੇ ਮੰਨੇ ਜਾਂਦੇ ਸਿੱਖ ਸਾਹਿਤ ਦੀ ਰਚਨਾ
ਬ੍ਰਾਹਮਣੀ ਸੋਚ ਦੇ ਪ੍ਰਭਾਵ ਵਾਲੇ ਮਿਲਗੋਭਾ ਲੇਖਕਾਂ ਵਲੋਂ ਕੀਤੀ ਗਈ। ਇਹ ਵੀ ਅਤਿ-ਕਥਨੀ ਨਹੀਂ ਕਿ
ਐਸੀਆਂ ਬਹੁਤੀਆਂ ਲਿਖਤਾਂ, ਗੁਰਮਤਿ ਇਨਕਲਾਬ ਦਾ ਮੁੰਹ-ਮੁਹਾਂਦਰਾ ਵਿਗਾੜਣ ਦੇ ਮਕਸਦ ਨਾਲ, ਇੱਕ
ਸਾਜਸ਼ ਹੇਠ ਲਿਖੀਆਂ ਗਈਆਂ। ਐਸੀਆਂ ਲਿਖਤਾਂ ਵਿੱਚ ਹੀ ਇੱਕ ਸਾਖੀ ਇਹ ਵੀ ਹੈ ਕਿ ਛੇਵੇਂ ਪਾਤਸ਼ਾਹ ਜੀ
ਵੇਲੇ ਸ੍ਰੀ ਚੰਦ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਸੀ ਅਤੇ ਉਸਨੇ ਮਾਫੀ ਮੰਗ ਲਈ ਸੀ। ਇਸ
ਉਪਰੰਤ ਉਹ ਸਿੱਖੀ ਦਾ ਮਹਾਨ ਪ੍ਰਚਾਰਕ ਬਣ ਗਿਆ ਅਤੇ ਉਸ ਨੇ ਬਹੁਤ ਪ੍ਰਚਾਰ ਕੀਤਾ। ਇਸੇ ਸਾਖੀ
ਅਨੁਸਾਰ ਛੇਵੇਂ ਪਾਤਸ਼ਾਹ ਜੀ ਤੋਂ ਸ੍ਰੀ ਚੰਦ ਨੇ ਇੱਕ ਪੁੱਤਰ ਆਪਣੇ ਮੱਤ ਦੇ ਪ੍ਰਚਾਰ ਲਈ ਮੰਗਿਆ ਅਤੇ
ਉਨ੍ਹਾਂ ਨੇ ਆਪਣਾ ਇੱਕ ਪੁਤਰ ‘ਗੁਰਦਿੱਤਾ’ (ਜੀ) ਉਨ੍ਹਾਂ ਨੂੰ ਚੇਲੇ ਵਜੋਂ ਸੌਂਪ ਦਿਤਾ, ਜੋ ਸ੍ਰੀ
ਚੰਦ ਤੋਂ ਬਾਅਦ ਉਦਾਸੀ ਮੱਤ ਦਾ ਮੁੱਖੀ ਬਣਿਆ। ਇਸੇ ਸਾਖੀ ਨੂੰ ਆਧਾਰ ਬਣਾ ਕੇ ਪ੍ਰਿੰਸੀਪਲ ਸੁਰਿੰਦਰ
ਸਿੰਘ ਜੀ ਨੇ ਇਹ ਬਿਆਨ ਦਿਤਾ ਲਗਦਾ ਹੈ।
ਆਉ ਹੁਣ ਇਸ ਪ੍ਰਚਲਿਤ ਸਾਖੀ ਦੀ ਪ੍ਰਮਾਣਿਕਤਾ ਦੀ ਤੱਥ ਮਈ ਅਤੇ ਦਲੀਲ ਯੁਕਤ ਪੜਚੋਲ ਕਰ ਲੈਂਦੇ ਹਨ।
ਪੜਚੋਲ ਸਮੇਂ ਇਹ ਹਕੀਕਤ ਚੇਤੇ ਵਿੱਚ ਰਹੇ ਕਿ ‘ਗੁਰਮਤਿ ਇਨਕਲਾਬ’ ਨੂੰ ਗੰਧਲਾ/ਮਿਲਗੋਭਾ ਕਰਕੇ ਸਹੀ
ਰਾਹ ਤੋਂ ਭਟਕਾਉਣ ਲਈ ਰਚਿਆ ਸਾਹਿਤ ਕਾਫੀ ਮਾਤਰਾ ਵਿੱਚ ਸਿੱਖ ਸਮਾਜ ਵਿੱਚ ਪ੍ਰਚਲਿਤ ਕਰ ਦਿਤਾ ਗਿਆ।
ਇਸ ਸਾਖੀ ਦੇ ਇੱਕ ਮੁੱਖ ਅੰਸ਼ ਅਨੁਸਾਰ ਸ੍ਰੀ ਚੰਦ ਜੀ ਦੇ ਮਾਫੀ ਮੰਗ ਲੈਣ ਉਪਰੰਤ ਛੇਵੇਂ ਪਾਤਸ਼ਾਹ ਨੇ
ਆਪਣਾ ਇੱਕ ਬਿੰਦੀ ਪੁਤਰ ‘ਗਰਦਿੱਤਾ’ ਉਨ੍ਹਾਂ ਨੂੰ ਚੇਲੇ ਵਜੋਂ ਸੌਂਪ ਦਿਤਾ। ਪਰ ਇਹ ਗੱਲ ਉਸ ਸਮੇਂ
ਗਲਤ ਸਾਬਿਤ ਹੋ ਜਾਂਦੀ ਹੈ, ਜਦੋਂ ਇਸ ਸੰਬੰਧੀ ਤਾਰੀਖਾਂ ਦੀ ਪੜਚੋਲ ਕਰਦੇ ਹਾਂ। ਗੁਰਬਖਸ਼ ਸਿੰਘ ਜੀ
ਕਾਲਾ ਅਫਗਾਨਾ ਨੇ ਆਪਣੀ ਪੁਸਤਕ ਲੜੀ ‘ਬਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ’ ਦੇ ਇੱਕ ਹਿੱਸੇ ਵਿੱਚ
ਤਾਰੀਖਾਂ ਦਾ ਹਵਾਲਾ ਦੇ ਕੇ ਇਸ ਸਾਖੀ ਨੂੰ ਗਲਤ ਸਾਬਿਤ ਕਰ ਦਿਤਾ ਹੈ। ਉਨ੍ਹਾਂ ਦੀ ਪੜਚੋਲ ਅਨੁਸਾਰ
ਗੁਰਦਿਤਾ ਜੀ ਦਾ ਜਨਮ ਸ੍ਰੀ ਚੰਦ ਦੀ ਮ੍ਰਿਤੂ ਤੋਂ ਲਗਭਗ 14 ਮਹੀਨਿਆਂ ਬਾਅਦ ਹੋਇਆ। ਜਦਕਿ ਪ੍ਰਚਲਿਤ
ਕੀਤੇ ਅਨੁਸਾਰ ਇਸ ਘਟਨਾ ਤੋਂ ਬਾਅਦ ਵੀ (ਭਾਵ ਆਪਣੀ ਮ੍ਰਿਤੂ ਤੋਂ ਬਾਅਦ) ਵੀ ਸ੍ਰੀ ਚੰਦ ਜੀ ਨੇ
ਸਿੱਖੀ ਦਾ ਦੁਰ-ਦੁਰਾਡੇ ਪ੍ਰਚਾਰ ਕੀਤਾ। ਸਪਸ਼ਟ ਹੈ ਸ੍ਰੀ ਚੰਦ ਦੇ ਹੁੰਦੇ ਗੁਰਦਿਤਾ ਜੀ ਇਸ ਸੰਸਾਰ
ਵਿੱਚ ਆਏ ਹੀ ਨਹੀ ਸਨ ਅਤੇ ਇਹ ਸਾਖੀ ਰੂਪ ਘਟਨਾ ਇੱਕ ਕਲਪਨਾ ਹੈ, ਹਕੀਕਤ ਨਹੀਂ। ਇਸ ਸਾਖੀ ਨੂੰ
ਬਣਾਉਣ ਦਾ ਮਕਸਦ ਉਪਰ ਸਪਸ਼ਟ ਕਰ ਚੁੱਕੇ ਹਾਂ।
ਹੁਣ ਇਸ ਸਾਖੀ ਰਾਹੀਂ ਪੈਦਾ ਕੀਤੀ ਗਈ ਮਾਨਤਾ ਦੀ ਕੱਚਿਆਈ ਠੋਸ ਕੁੱਝ ਹੋਰ ਦਲੀਲਾਂ ਦੇ ਆਧਾਰ ਤੇ
ਸਪਸ਼ਟ ਕਰਨ ਦਾ ਯਤਨ ਕਰਦੇ ਹਾਂ।
1. ਇਸ ਤੱਥ ਨਾਲ ਹਰ ਕੋਈ ਸਹਿਮਤ ਹੈ ਕਿ ਸ੍ਰੀ ਚੰਦ ਜੀ ਨੇ ਬਾਬਾ ਨਾਨਕ ਵਲੋਂ ਪੇਸ਼ ਕੀਤੇ ਗੁਰਮਤਿ
ਫਲਸਫੇ ਨੂੰ ਸਹੀ ਨਾ ਜਾਣ ਕੇ ਉਦਾਸੀ ਮੱਤ ਅਪਣਾ ਲਿਆ/ਸ਼ੁਰੂ ਕੀਤਾ। ਇਸ ਉਦਾਸੀ ਮੱਤ ਦੇ ਅਸੂਲ
ਗੁਰਮਤਿ ਦੇ ਮੂਲ ਸਿਧਾਂਤਾਂ ਤੋਂ ਉਲਟ ਕਰਮਕਾਂਡੀ ਸਨ। ਜੇ ਉਨ੍ਹਾਂ ਨੇ ਛੇਵੇਂ ਪਾਤਸ਼ਾਹ ਜੀ ਦੇ ਸਮੇਂ
ਆਪਣੀ ਵਿਚਾਰਧਾਰਕ ਗਲਤੀ ਨੂੰ ਮੰਨ ਲਿਆ ਸੀ (ਸਾਖੀ ਅਨੁਸਾਰ)। ਤਾਂ ਕੀ ਉਹ ਉਸੇ ਵਕਤ ‘ਉਦਾਸੀ ਮੱਤ’
ਨੂੰ ਖਤਮ ਕਰਕੇ/ਛੱਡ ਕੇ ਗੁਰਮਤਿ ਦੀ ਮੁੱਖਧਾਰਾ ਵਿੱਚ ਸ਼ਾਮਿਲ ਹੋ ਗਏ ਸਨ? ਬਿਲਕੁਲ ਨਹੀਂ। ਬਲਕਿ
ਉਲਟਾ ਉਨ੍ਹਾਂ ਨੇ ਤਾਂ ਛੇਵੇਂ ਪਾਤਸ਼ਾਹ ਤੋਂ ਇੱਕ ਪੁੱਤਰ ਦੀ ਮੰਗ ਆਪਣੇ ਉਦਾਸੀ ਮੱਤ ਦੇ ਪ੍ਰਚਾਰ ਲਈ
ਕੀਤੀ (ਸਾਖੀ ਅਨੁਸਾਰ)। ਪ੍ਰਚਲਿਤ ਇਤਿਹਾਸ ਅਨੁਸਾਰ ਗੁਰਦਿਤਾ ਜੀ ਸ੍ਰੀ ਚੰਦ ਜੀ ਤੋਂ ਬਾਅਦ ਉਦਾਸੀ
ਮੱਤ ਦੇ ਮੁੱਖੀ ਬਣੇ ਅਤੇ ਉਨ੍ਹਾਂ ਨੇ ਅੱਗੇ ਚਾਰ ਪ੍ਰਚਾਰ ਕੇਂਦਰ ਸਥਾਪਿਤ ਕੀਤੇ। ਇਹ ਸੰਭਵ ਹੈ ਕਿ
ਸ੍ਰੀ ਚੰਦ, ਰਾਮਰਾਇ, ਪ੍ਰਿਥੀਚੰਦ ਆਦਿ ਵਾਂਗੂ ਗੁਰਦਿਤਾ ਜੀ ਵੀ ਗੁਰਮਤਿ ਇਨਕਲਾਬ ਤੋਂ ਅਸਹਿਮਤ ਹੋ
ਕੇ ਉਦਾਸੀ ਮੱਤ ਦੇ ਧਾਰਨੀ ਹੋ ਗਏ ਹੋਣ, ਜਿਸ ਤੱਥ ਤੋਂ ਮਗਰਲੇ ਉਦਾਸੀ ਪ੍ਰਚਾਰਕਾਂ ਨੇ ਪੰਥ ਵਿੱਚ
ਆਪਣੀ ਪਕੜ ਬਣਾਉਣ ਲਈ ਇਹ ਸਾਖੀ ਤਿਆਰ ਕਰ ਲਈ।
2. ਪ੍ਰਚਲਿਤ ਸਾਖੀ ਅਨੁਸਾਰ ਛੇਵੇਂ ਪਾਤਸ਼ਾਹ ਨੇ ਭਾਈ ਗੁਰਦਿਤਾ ਜੀ ਨੂੰ ਇੱਕ ਚੇਲੇ ਵਜੋਂ ਸ੍ਰੀ ਚੰਦ
ਨੂੰ ਸੌਂਪ (ਸਮਰਪਿਤ ਕਰ) ਦਿਤਾ। ਭਾਵ ਉਨ੍ਹਾਂ ਨੂੰ ਉਦਾਸੀ ਮੱਤ ਦਾ ਪੈਰੋਕਾਰ ਬਣਾ ਦਿਤਾ। ਜੇ ਗਲਤੀ
ਸ੍ਰੀ ਚੰਦ ਜੀ ਦੀ ਸੀ ਤਾਂ ਉਨ੍ਹਾਂ ਨੇ ਉਦਾਸੀ ਮੱਤ ਤਿਆਗ ਕੇ ਸਿੱਖੀ ਮੁੱਖਧਾਰਾ ਵਿੱਚ ਆਉਣਾ ਸੀ ਨਾ
ਕਿ ਉਨ੍ਹਾਂ ਦੀ ਵਿਰੋਧੀ ਮੱਤ ਵਾਲੀ ‘ਉਦਾਸੀ ਪ੍ਰੰਪਰਾ’ ਦੇ ਪ੍ਰਚਾਰ ਲਈ ਇੱਕ ਚੇਲਾ ਮੰਗਣਾ ਸੀ।
ਸਮਰਪਿਤ ਸ੍ਰੀ ਚੰਦ ਨੇ ਆਪਣੇ ਆਪ ਨੂੰ ਕਰਨਾ ਸੀ, ਨਾ ਕਿ ਉਨ੍ਹਾਂ ਨੂੰ ਖੁਸ਼ ਕਰਨ ਲਈ ਇੱਕ ਚੇਲਾ
ਉਨ੍ਹਾਂ ਨੂੰ ਦਿਤਾ ਜਾਣਾ ਸੀ।
3. ਇਹ ਇਤਿਹਾਸਿਕ ਅਤੇ ਪ੍ਰਵਾਨਿਤ ਸੱਚਾਈ ਹੈ ਕਿ ਸ੍ਰੀ ਚੰਦ ਦੇ ਸਮੇਂ ਤੋਂ ਹੀ ਉਦਾਸੀ ਮੱਤ
ਬ੍ਰਾਹਮਣੀ ਸੋਚ ਦੇ ਪ੍ਰਭਾਵ ਹੇਠ ਗੁਰਮਤਿ ਦਾ ਵਿਚਾਰਧਾਰਕ ਵਿਰੋਧੀ ਰਿਹਾ ਹੈ। ਇਹ ਵੀ ਹਕੀਕਤ ਹੈ ਕਿ
ਉਸ ਤੋਂ ਬਾਅਦ ਹਮੇਸ਼ਾਂ ਹੀ ਉਦਾਸੀ ਮੱਤ ਬ੍ਰਾਹਮਣੀ ਵਿਚਾਰਧਾਰਾ ਦਾ ਪਿੱਛ-ਲੱਗੂ ਹੀ ਰਿਹਾ ਹੈ। ਇਹ
ਤਲਖ ਸੱਚਾਈ ਅੱਜ ਵੀ ਉਦਾਸੀ ਮੱਤ ਦੇ ਸਥਾਨਾਂ ਤੇ ਕੀਤੇ ਜਾਂਦੇ ਕਰਮਕਾਂਡਾਂ ਵਿੱਚ ਸਪਸ਼ਟ ਵੇਖੀ ਜਾ
ਸਕਦੀ ਹੈ।
4. ਸਾਰੇ ਸੁਚੇਤ ਸਿੱਖ ਇਸ ਹਕੀਕਤ ਤੋਂ ਵਾਕਿਫ ਹਨ ਕਿ 1708 ਤੋਂ ਬਾਅਦ ਸਿੱਖ ਸਮਾਜ ਵਿੱਚ ਲਗਾਤਾਰ
ਵੱਧ ਰਹੇ ਬ੍ਰਾਹਮਣਵਾਦ ਦਾ ਮੁੱਖ ਕਾਰਨ ਗੁਰਦਵਾਰਿਆਂ ਉਪਰ ਉਦਾਸੀ ਅਤੇ ਨਿਰਮਲੇ ਪ੍ਰਚਾਰਕਾਂ ਦਾ
ਸਥਾਪਿਤ ਹੋ ਜਾਣਾ ਸੀ। ਇਨ੍ਹਾਂ ਦੀ ਸਥਾਪਨਾ ਦਾ ਇੱਕ ਮੁੱਖ ਆਧਾਰ ਇਹ ਸਾਖੀ ਹੀ ਬਣਾਈ ਗਈ, ਜਿਸ
ਅਨੁਸਾਰ ਸ੍ਰੀ ਚੰਦ ਗਲਤੀ ਮੰਨ ਕੇ ‘ਮੁੱਖ ਧਾਰਾ’ ਵਿੱਚ ਸ਼ਾਮਿਲ ਹੋ ਗਏ। ਪਰ ਜੇ ਇਮਾਨਦਾਰੀ ਨਾਲ ਐਸਾ
ਹੋਇਆ ਹੁੰਦਾ ਤਾਂ ਉਦਾਸੀ ਪ੍ਰਚਾਰਕਾਂ ਵਿਚੋਂ ਗੁਰਮਤਿ ਦੀ ਖੁਸ਼ਬੂ ਆਉਣੀ ਸੀ। ਪਰ ਹੋਇਆ ਉਲਟ। ਸਿੱਖ
ਸਮਾਜ ਵਿੱਚ ਪ੍ਰਚਾਰਕਾਂ ਵਜੋਂ ਕਾਇਮ ਹੋਣ ਤੋਂ ਬਾਅਦ ਇਨ੍ਹਾਂ ਨੇ ਹੋਲੀ ਹੋਲੀ ਕੌਮ ਵਿਚੋਂ ਹੀ
‘ਗੁਰਮਤਿ ਦੀ ਖੁਸ਼ਬੂ’ ਨੂੰ ਅਲੋਪ ਕਰਨਾ ਸ਼ੁਰੂ ਕਰ ਦਿਤਾ। ਆਪਣੇ ਵਲੋਂ ਰਚੇ ਸ਼ਾਤਿਰ ਸਾਹਿਤ ਦੀ
ਸਹਾਇਤਾ ਨਾਲ ਉਹ ਇਸ ਮਕਸਦ ਵਿੱਚ ਕਾਫੀ ਕਾਮਯਾਬ ਵੀ ਹੋਏ। ਇਹ ਸਾਖੀ ਵੀ ਵੈਸੇ ਹੀ ਸਾਹਿਤ ਦਾ ਇੱਕ
ਅੰਸ਼ ਹੈ। ਅੱਜ ਦੇ ਸਮੇਂ ਵਿੱਚ ਆਪਣੇ ਆਪ ਨੂੰ ਪੰਥ ਦਾ ਵੱਡਾ ਅਤੇ ਸੱਚਾ-ਸੁੱਚਾ ਹਿੱਸਾ ਮੰਨਣ
ਵਾਲੀਆਂ ਜਿਤਨੀਆਂ ਵੀ ਸੰਪਰਦਾਈ ਧਿਰਾਂ ਹਨ, ਉਹ ਵਿਚਾਰਧਾਰਕ ਪੱਖੋਂ ਅਸਲ ਵਿੱਚ ਇਨ੍ਹਾਂ
ਉਦਾਸੀ/ਨਿਰਮਲੇ ਪ੍ਰਚਾਰਕਾਂ ਦੀਆਂ ਵੰਸ਼ਜ ਹੀ ਹਨ।
ਉਪਰੋਕਤ ਤੱਥ ਮਈ ਪੜਚੋਲ ਤੋਂ ਇਹ ਸਪਸ਼ਟ ਹੈ ਕਿ ਇਹ ਸਾਖੀ ਮੂਲੋਂ ਹੀ ਗਲਤ ਹੈ ਅਤੇ ਸ੍ਰੀ ਚੰਦ ਜਾਂ
ਉਦਾਸੀ ਮੱਤ, ਮਨ ਕਰਕੇ ਕਦੇ ਵੀ ਗੁਰਮਤਿ ਦੀ ਮੁੱਖਧਾਰਾ ਦਾ ਹਿੱਸਾ ਨਹੀਂ ਬਣਿਆ। ਬਲਕਿ ਇਨ੍ਹਾਂ ਨੇ
ਮੌਕਾ ਮਿਲਦੇ ਹੀ ਆਪਣੇ ਆਪ ਨੂੰ ਗੁਰਮਤਿ ਦੇ ਸਹੀ ਪ੍ਰਚਾਰਕਾਂ ਦੀ ਥਾਂ ਸਥਾਪਿਤ ਕਰ ਲਿਆ ਅਤੇ ਇਸ
ਸਥਾਪਤੀ ਤੋਂ ਬਾਅਦ ‘ਗੁਰਮਤਿ ਇਨਕਲਾਬ’ ਦਾ ਮੁੰਹ-ਮੁਹਾਂਦਰਾ ਹੀ ਵਿਗਾੜ ਕੇ ਰੱਖ ਦਿਤਾ। ਇਨ੍ਹਾਂ
ਵਲੋਂ ਸਿੱਖ ਸਮਾਜ ਦੀ ਮਾਨਸਿਕਤਾ ਵਿੱਚ ‘ਸਲੋ-ਪਾਇਜ਼ਨ’ ਵਾਂਗ ਬ੍ਰਾਹਮਣਵਾਦ ਐਸਾ ਭਰ ਦਿਤਾ ਗਿਆ
ਜਿਸਨੂੰ ਪੂਰੀ ਤਰਾਂ ਖਤਮ ਕਰਨਾ ਲਗਭਗ ਨਾ-ਮੁਮਕਿਨ ਹੀ ਹੈ। ਕਿਉਂਕਿ ਪ੍ਰਚਲਿਤ ਸਿੱਖ ਸਮਾਜ ਦੀ
ਮੁੱਖਧਾਰਾ ਇਸ ‘ਪਾਇਜ਼ਨ’ ਦੀ ਅਮਲੀ ਹੋ ਗਈ ਹੈ ਅਤੇ ਇਸ ਦੀ ਪਛਾਣ ਕਰਵਾੳੇੁਣ ਦਾ ਯਤਨ ਕਰਨ ਵਾਲਿਆਂ
ਮਗਰ ਜਿਥੇ ਸੰਪਰਦਾਈ ਆਪਣੇ ਪੁਰਾਣੇ ਪੁਜਾਰੀਵਾਦੀ ਹਥਿਆਰ ਲੈ ਕੇ ਪੈ ਜਾਂਦੇ ਹਨ, ਉਥੇ ਸੁਚੇਤ ਮੰਨੇ
ਜਾਂਦੇ ਕਈਂ ਸੱਜਣ ਵੀ ‘ਕਲਮੀ ਡਾਂਗ’ ਚੁੱਕ ਲੈਂਦੇ ਹਨ।
ਵਾਪਿਸ ਅੱਜ ਦੇ ਸੰਦਰਭ ਵਿੱਚ ਪਰਤਦੇ ਹਾਂ। ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਵਲੋਂ ਜਾਣਦੇ ਬੁਝਦੇ
ਧੱਕੇ ਨਾਲ ਸ੍ਰੀ ਚੰਦ ਨੂੰ ਸਿੱਖੀ ਦੇ ਮਹਾਨ ਪ੍ਰਚਾਰਕ ਵਜੋਂ ਸਥਾਪਿਤ ਕਰਨ ਦੇ ਯਤਨਾਂ ਪਿਛਲੀ ਮੰਸ਼ਾ
ਹੁਣ ਸਪਸ਼ਟ ਹੋ ਜਾਣੀ ਚਾਹੀਦੀ ਹੈ। ਬਾਦਲ ਪ੍ਰਭਾਵ ਦੇ ਰਾਹੀਂ ਪੰਥ ਵਿਰੋਧੀ ਤਾਕਤਾਂ, ਕੇਂਦਰੀ ਤੌਰ
ਤੇ ਸਿੱਖ ਸਮਾਜ ਵਿੱਚ ਉਨ੍ਹਾਂ ਧਿਰਾਂ ਨੂੰ ਮਾਨਤਾ ਦਿਵਾਉਣ ਦਾ ਯਤਨ ਕਰ ਰਹੀਆਂ ਹਨ, ਜਿਨ੍ਹਾਂ ਨੇ
ਇਤਿਹਾਸ ਵਿੱਚ ‘ਗੁਰਮਤਿ ਇਨਕਲਾਬ’ ਦਾ ਵੱਡਾ ਨੁਕਸਾਨ ਕੀਤਾ ਹੈ। ਸੁਚੇਤ ਪੰਥ ਦੇ ਪਿਛਲੇ ਲੰਬੇ ਸਮੇਂ
ਦੇ ਨਿਸ਼ਕਾਮ ਯਤਨਾਂ ਨੇ ਇਨ੍ਹਾਂ ਧਿਰਾਂ ਵਲੋਂ ਗੁਰਮਤਿ ਇਨਕਲਾਬ ਤੇ ਪੈਦਾ ਕੀਤੇ ਬਨਾਵਟੀ
ਬ੍ਰਾਹਮਣਵਾਦੀ ਬੱਦਲਾਂ ਨੂੰ ਛਾਂਗਨ ਦਾ ਕਾਮਯਾਬੀ ਨਾਲ ਸੰਘਰਸ਼ ਕੀਤਾ ਹੈ ਅਤੇ ਕਰ ਰਹੀਆਂ ਹਨ। ਐਸੇ
ਵਿੱਚ ਜ਼ਰੂਰੀ ਹੈ ਕਿ ਉਨ੍ਹਾਂ ਗਲਤ ਮਾਨਤਾਵਾਂ ਨੂੰ ਇੱਕ ਵਾਰ ਫੇਰ ਸਿੱਖ ਸਮਾਜ ਵਿੱਚ ਕੇਂਦਰੀ ਤੌਰ
ਤੇ ਸਥਾਪਿਤ ਕੀਤਾ ਜਾਵੇ। ਇਸ ਨਾਪਾਕ ਯਤਨਾਂ ਵਿੱਚ ਜੇ ਸੁਚੇਤ ਮੰਨੇ ਜਾਂਦੀਆਂ ਕੁੱਝ ਧਿਰਾਂ ਜਾਂ
ਸ਼ਖਸੀਅਤਾਂ ਨੂੰ ਸ਼ਾਮਿਲ ਕਰ ਲਿਆ ਜਾਵੇ ਤਾਂ ਇਹ ਉਨ੍ਹਾਂ ਲਈ ‘ਸੋਨੇ ਤੇ ਸੁਹਾਗੇ’ ਦਾ ਕੰਮ ਹੋਵੇਗਾ।
ਪ੍ਰਿੰਸੀਪਲ ਸੁਰਿੰਦਰ ਸਿੰਘ ਦੇ ਬਿਆਨ ਰਾਹੀਂ ਸੁਚੇਤ ਪੰਥ ਦਾ ਅੰਗ ਮੰਨੇ ਜਾਂਦੇ ਮਿਸ਼ਨਰੀ ਕਾਲਜਾਂ
ਨੂੰ ਇਨ੍ਹਾਂ ਕੂੜ ਯਤਨਾਂ ਵਿੱਚ ਵਰਤੇ ਜਾਣ ਦੇ ਸੰਕੇਤ ਨਜ਼ਰ ਆ ਰਹੇ ਹਨ। ਪਿੱਛਲੇ ਸਮੇਂ ਪ੍ਰੋ.
ਧੂੰਦਾ ਵਲੋਂ ਪੁਜਾਰੀਆਂ ਅੱਗੇ ਗੋਡੇ ਟੇਕਣ ਅਤੇ ਉਸ ਤੋਂ ਬਾਅਦ ਇਨ੍ਹਾਂ ਪੁਜਾਰੀਆਂ (ਜਿਨ੍ਹਾਂ ਦੀ
ਆਪਣੀ ਗੁਰਮਤਿ ਸਮਝ ਸ਼ੱਕੀ ਹੈ) ਵਲੋਂ ਮਿਸ਼ਨਰੀ ਕਾਲਜਾਂ ਦਾ ਸਲੇਬਸ ਜਾਂਚ ਕੇ ਪ੍ਰਮਾਣਿਕ ਕਰਨ ਦੀਆਂ
ਖਬਰਾਂ ਇਨ੍ਹਾਂ ਸੰਕੇਤਾਂ ਦਾ ਹੀ ਹਿੱਸਾ ਹਨ।
ਰਾਧਾਸੁਆਮੀ ਅਤੇ ਹੋਰ ਅਨਮਤੀ ਡੇਰੇਦਾਰਾਂ ਨੂੰ ਸਿੱਖੀ ਦੀ ਮੁੱਖ ਧਾਰਾ ਵਿੱਚ ਸ਼ਾਮਿਲ ਕਰਨ ਦੇ
ਬਦ-ਨੀਅਤ ਯਤਨ ਵੀ ਸ੍ਰੀ ਚੰਦ ਨੂੰ ਮੁੱਖ ਧਾਰਾ ਵਿੱਚ ਸ਼ਾਮਿਲ ਯਤਨਾਂ ਦੀ ਤਰਜ਼ ਤੇ ਇਤਿਹਾਸ ਨੂੰ
ਦੁਹਰਾਉਣ ਦਾ ਇੱਕ ਯਤਨ ਹਨ ਅਤੇ ਇਸ ਪਿੱਛੇ ਸਿਆਸੀ ਸਵਾਰਥ ਵੀ ਛੁਪੇ ਹਨ।
ਸੁਚੇਤ ਪੰਥ ਦੇ ਸੁਹਿਰਦ ਸੱਜਣਾਂ ਨੂੰ ਇਸ ਘਟਨਾਕ੍ਰਮ ਤੋਂ ਸਿਖਿਆ ਲੈ ਕੇ ਹੋਰ ਸੁਚੇਤ ਅਤੇ ਇਕਮੁੱਠ
ਹੋਣ ਦੇ ਯਤਨ ਕਰਨੇ ਚਾਹੀਦੇ ਹਨ। ਨਾਲ ਹੀ ਇਹ ਵੀ ਦ੍ਰਿੜ ਕਰਨਾ ਜਰੂਰੀ ਹੈ ਕਿ ਗੁਰਮਤਿ ਨੂੰ ਇਸ ਦੇ
ਖਰੇ ਰੂਪ ਵਿੱਚ ਹੋਰ ਚੰਗੀ ਤਰਾਂ ਸਾਹਮਣੇ ਲਿਆਇਆ ਜਾਵੇ ਅਤੇ ਇਸ ਖਰੇ ਸੱਚ ਦੇ ਰਸਤੇ ਵਿੱਚ ਸਾਡੇ ਮਨ
ਵਿੱਚ ਅਨਭੋਲ ਛੁੱਪੀ ਬੈਠੀ ਸੰਪਰਦਾਇਕਤਾ ਅਤੇ ‘ਸੰਗਤ ਹਾਲੀਂ ਤਿਆਰ ਨਹੀਂ’ ਆਦਿ ਬਹਾਨੇ ਰੁਕਾਵਟ ਨਾ
ਬਣਨ।
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
30/09/12
(29/09/12)
ਜਸਬੀਰ ਸਿੰਘ (ਕੈਲਗਰੀ)
ਸਿੱਖ ਮਾਰਗ ਦੇ ਪਾਠਕ ਸੱਜਣੋਂ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ॥
‘ਤੱਤ ਗੁਰਮਤਿ ਪਰਿਵਾਰ’
ਦੇ ਮੁੱਖ ਸੰਪਾਦਕ ਦਾ ਨਾਮ ਇੱਕ ਮੁੱਦਤ ਤੋਂ ਪੁੱਛਿਆ ਜਾ ਰਿਹਾ ਹੈ। ਜਿਸ ਬਾਰੇ ਅੱਜ ਤੱਕ ਉਨ੍ਹਾਂ
ਨੇ ਕੋਈ ਜਾਣਕਾਰੀ ਨਹੀਂ ਦਿੱਤੀ। ਜਿੰਨੀਂ ਕੁ ਜਾਣਕਾਰੀ ਉਨ੍ਹਾਂ ਨੇ ਦਿੱਤੀ ਹੈ, ਉਹ ਕਾਫੀ ਨਹੀਂ
ਹੈ। ਮੁੱਖ ‘ਸੰਪਾਦਕ/ ਸੰਸਥਾ ਦੇ ਮੁਖੀ’ ਦਾ ਨਾਮ ਪੁੱਛੇ ਜਾਣ ਤੇ ਮੈਂਬਰਾਂ ਵਿੱਚੋਂ
ਇੱਕ ਮੈਂਬਰ
(ਨਰਿੰਦਰ ਸਿੰਘ ਜਮੂੰ) ਦਾ ਨਾਮ ਦੱਸ ਦਿੱਤਾ ਜਾਂਦਾ ਹੈ।
ਤੱਤ …ਪਰਿਵਾਰ ਵਾਲਿਆਂ ਨੇ ਗੁਰਮਤਿ ਸੁਧਾਰ ਦਾ ਬੀੜਾ ਆਪਣੇ ਮੋਢਿਆਂ ਤੇ
ਚੁੱਕਿਆ ਹੈ। ਬੜੀ ਚੰਗੀ ਗੱਲ ਹੈ। ਗੁਰਮਤਿ’ ਚ ਆ ਵੜੀਆਂ ਗਿਰਾਵਟਾਂ ਵਿੱਚ ਸੁਧਾਰ ਆਉਣਾ ਬਹੁਤ
ਜਰੂਰੀ ਵੀ ਹੈ। ਪਰ ਹਰ ਗਤੀ ਵਿਧੀ ਵਿੱਚ ਉਹ ਆਪਣੇ ਆਪ ਨੂੰ 100% ਸਹੀ ਮੰਨ ਕੇ ਹੀ ਕਿਉਂ ਚੱਲ ਰਹੇ
ਹਨ? ਹੋਰਨਾਂ ਧਿਰਾਂ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਵੀ ਕਰਦੇ ਹਨ ਪਰ ਅੰਤਮ ਫੈਸਲਾ ਇਨ੍ਹਾਂ ਦੀ
ਆਪਣੀ ਬਣੀ ਹੋਈ ਸੋਚ ਮੁਤਾਬਕ ਹੀ ਚੱਲਦਾ ਹੈ। ਮੁਖੀ ਦਾ ਨਾਮ ਦੱਸਣ ਬਾਰੇ ਇਨ੍ਹਾਂ ਦੀ ਦਲੀਲ ਇਹ ਹੈ
ਕਿ ਲਿਖਤਾਂ ਵਿੱਚ ਕਿਸੇ ਇੱਕ ਮੈਂਬਰ ਦਾ ਨਾਮ ਲਿਖਣ ਨਾਲ ਉਸ ਵਿੱਚ ਅਹੰਕਾਰ ਦੀ ਪ੍ਰਵਿਰਤੀ ਉਤਪੰਨ
ਹੋ ਸਕਦੀ ਹੈ। ਇਸ ਲਈ ਇਹ ਆਪਣੀ ਲਿਖਤ ਵਿੱਚ ਕਿਸੇ ਵਿਅਕਤੀ ਦਾ ਨਾਮ ਨਹੀਂ ਲਿਖਦੇ।
ਇਹ ਇਨ੍ਹਾਂ ਦੇ ਗਰੁੱਪ ਦਾ ਅੰਦਰੂਨੀ ਕੋਈ ਨਿਯਮ ਹੋ ਸਕਦਾ ਹੈ ਕਿ ਕਿਸੇ ਇੱਕ
ਵਿਅਕਤੀ ਦਾ ਨਾਮ ਨਾ ਲਿਖਿਆ ਜਾਵੇ। ਲੇਕਿਨ ਜਦੋਂ ਇਹ ਸਾਰੇ ਸਿੱਖ ਜਗਤ ਦੀ ਨੁਮਾਇੰਦਗ਼ੀ ਕਰਨ ਦੀਆਂ
ਗੱਲਾਂ ਕਰਦੇ ਹਨ। ਅਤੇ ਸਾਰੇ ਸਿੱਖ ਜਗਤ ਨਾਲ ਸੰਬੰਧਤ ਇੰਟਰਨੈੱਟ ਤੇ ਕੋਈ ਲਿਖਤ ਪਾਈ ਜਾਂਦੀ ਹੈ
ਜਾਂ ਕੋਈ ਗਤੀਵਿਧੀ ਹੁੰਦੀ ਹੈ ਤਾਂ ਇਹ ਮਸਲਾ ਨਿਜੀ ਨਾ ਹੋ ਕੇ ਸਾਰੇ ਸਿੱਖ ਜਗਤ ਦਾ ਹੋ ਜਾਂਦਾ ਹੈ।
ਉਸ ਹਾਲਤ ਵਿੱਚ ਉਸ ਲਿਖਤ ਜਾਂ ਕਾਰਵਾਈ ਤੋਂ ਉਤਪੰਨ ਚੰਗੇ ਜਾਂ ਮਾੜੇ ਦੀ ਜਿੰਮੇਂਵਾਰੀ ਸੰਸਥਾ ਜਾਂ
ਗਰੁੱਪ ਦੇ ਮੁਖੀ ਦੀ ਬਣ ਜਾਂਦੀ ਹੈ। ਮੈਂਬਰ ਬਦਲਦੇ ਰਹਿੰਦੇ ਹਨ, ਪਰ ਜਿੰਮੇਵਾਰ ਮੁਖੀ ਇੱਕ ਹੀ
ਰਹਿੰਦਾ ਹੈ।
ਬੜੀ ਅਜੀਬ ਜਿਹੀ ਦਲੀਲ ਹੈ ਇਨ੍ਹਾਂ ਦੀ ਕਿ ਅਹੰਕਾਰ ਦੀ ਪ੍ਰਵਿਰਤੀ ਪੈਦਾ ਨਾ
ਹੋਵੇ ਇਸ ਲਈ ਨਾਮ ਨਹੀਂ ਲਿਖਿਆ ਜਾਂਦਾ। ਗੁਰੂ ਗ੍ਰੰਥ ਸਾਹਿਬ ਵਿੱਚ ਭਗਤਾਂ ਅਤੇ ਗੁਰੂ ਸਾਹਿਬਾਂ ਦੀ
ਬਾਣੀ ਦਰਜ ਹੈ। ਕਿਸੇ ਵੀ ਲਿਖਤ ਦਾ ਸਹਿਜੇ ਹੀ ਪਤਾ ਲੱਗ ਜਾਂਦਾ ਹੈ ਕਿ ਇਹ ਬਾਣੀ ਕਿਸ ਗੁਰੂ ਸਾਹਿਬ
ਜੀ ਦੀ ਜਾਂ ਭਗਤ ਜੀ ਦੀ ਹੈ। ਹੋਰ ਤਾਂ ਹੋਰ ਭਗਤਾਂ ਦੀ ਬਾਣੀ (ਸਲੋਕਾਂ) ਵਿੱਚ ਵੀ ਜਿੱਥੇ ਗੁਰੂ
ਸਾਹਿਬਾਂ ਦੇ ਉਚਾਰੇ ਹੋਏ ਸਲੋਕ ਹਨ ਉਨ੍ਹਾਂ ਦਾ ਸਹਿਜੇ ਹੀ ਪਤਾ ਲੱਗ ਜਾਂਦਾ ਹੈ ਕਿ ਕਿਸ ਗੁਰੂ
ਸਾਹਿਬ ਦੀ ਬਾਣੀ ਹੈ। ਤਾਂ ਕੀ ਗੁਰੂ ਸਾਹਿਬਾਂ ਨੇ ਕਿਸੇ ਅਹੰਕਾਰ ਦੀ ਪ੍ਰਵਿਰਤੀ ਕਾਰਣ ਸਾਰੀ ਬਾਣੀ
ਵਿੱਚ ਜਾਂ ਉਨ੍ਹਾਂ ਸਲੋਕਾਂ ਵਿੱਚ ਆਪਣਾ ਰੈਫਰੈਂਸ ਦਿੱਤਾ ਹੈ?
ਦੂਸਰੀ ਗੱਲ ਕਿ ‘ਤੱਤ …ਪਰਿਵਾਰ’ ਵਾਲੇ ਆਪਣੇ ਆਪ ਹੀ ਇਹ ਫੈਸਲਾ ਕਰਕੇ ਕਿਉਂ
ਚੱਲਦੇ ਹਨ ਕਿ ਉਨ੍ਹਾਂ ਦੀ ਹਰ ਲਿਖਤ ਜਾਂ ਗਤੀਵਿਧੀ ਅਹੰਕਾਰ ਦੀ ਪਰਵਿਰਤੀ ਪੈਦਾ ਕਰਨ ਵਾਲੀ ਹੀ
ਹੁੰਦੀ ਹੈ ਜਾਂ ਹੋ ਸਕਦੀ ਹੈ (ਜਾਣੀ ਕਿ ਬਹੁਤ ਵਧੀਆ ਹੀ ਹੈ)? ਇਹ ਮੰਨ ਕੇ ਕਿਉਂ ਨਹੀਂ ਚੱਲਦੇ ਕਿ
ਉਨ੍ਹਾਂ ਦੀ ਕੋਈ ਲਿਖਤ ਜਾਂ ਗਤੀਵਿਧੀ ਸਿੱਖ ਜਗਤ ਨੂੰ ਨੁਕਸਾਨ ਪਹੁੰਚਾਣ ਵਾਲੀ ਵੀ ਹੋ ਸਕਦੀ ਹੈ?
ਇਰਾਦਾ ਨੇਕ ਹੋਣ ਦੇ ਬਾਵਜੂਦ ਵੀ ਕਿਸੇ ਦੀ ਵੀ ਸਮਝ ਸੰਪੂਰਣ ਨਹੀਂ ਹੋ ਸਕਦੀ। ਜਾਣੇ ਅਨਜਾਣੇ ਜੇ
ਉਨ੍ਹਾਂ ਵੱਲੋਂ ਕੀਤੀ ਗਈ ਕੋਈ ਗਤੀਵਿਧੀ ਜਾਂ ਲਿਖਤ ਸਿੱਖ ਜਗਤ ਨੂੰ ਨੁਕਸਾਨ ਪਹੁੰਚਾਣ ਵਾਲੀ ਸਾਬਤ
ਹੁੰਦੀ ਹੈ ਤਾਂ ਕੀ ਉਸ ਹਾਲਤ ਵਿੱਚ ਗਰੁੱਪ ਦਾ ਮੁਖੀ ਜਿੰਮੇਵਾਰ ਨਹੀਂ ਠਹਿਰਾਇਆ ਜਾਣਾ ਚਾਹੀਦਾ?
ਮੈਂਬਰ ਤਾਂ ਬਦਲਦੇ ਰਹਿੰਦੇ ਹਨ, ਘਟਦੇ ਵਧਦੇ ਰਹਿੰਦੇ ਹਨ। ਅਤੇ ਸਮੂਹਕ ਤੌਰ ਤੇ ਚੰਗਾ ਜਾਂ ਮਾੜਾ
ਅਸਰ ਪਾਉਣ ਵਾਲੀ ਕਿਸੇ ਗਤੀਵਿਧੀ ਲਈ ਜਿੰਮੇਵਾਰ ਵੀ ਨਹੀਂ ਹੁੰਦੇ। ਜਿੰਮੇਵਾਰ ਹਮੇਸ਼ਾਂ ਮੁਖੀ ਹੀ
ਹੁੰਦਾ ਹੈ। ਤਾਂ ਕੀ ਇਸ ਲਈ ਇਸ ਗਰੁੱਪ ਦੇ ਮੁਖੀ ਦਾ ਨਾਮ ਜਨਤਕ ਤੌਰ ਤੇ ਜ਼ਾਹਰ ਨਹੀਂ ਹੋਣਾ
ਚਾਹੀਦਾ?
ਇਸ ਗਰੁੱਪ ਦੇ ਮੈਂਬਰ ਦੁਨੀਆਂ ਦੇ ਵੱਖ ਵੱਖ ਕੋਨਿਆਂ ਤੇ ਬੈਠੇ ਹਨ। ਇਹ ਤਾਂ
ਹੋ ਨਹੀਂ ਸਕਦਾ ਕਿ ਕੋਈ ਵੀ ਮੈਂਬਰ ਆਪਣੀ ਹੀ ਮਰਜ਼ੀ ਨਾਲ ‘ਤੱਤ ਗੁਰਮਤਿ ਪਰਿਵਾਰ’ ਦੇ ਨਾਮ ਨਾਲ ਕੋਈ
ਲਿਖਤ ਲਿਖਕੇ ਨੈੱਟ ਤੇ ਛਾਪੀ ਜਾਂਦਾ ਹੈ। ਆਖਿਰ ਤਾਂ ਲਿਖੀ ਗਈ ਕੋਈ ਵੀ ਲਿਖਤ ਇਨ੍ਹਾਂ ਦੇ ਮੁਖ
ਦੱਫਤਰ ਪਹੁੰਚਦੀ ਹੋਵੇਗੀ। ਕੋਈ ਇੱਕ ਵਿਅਕਤੀ ਲਿਖਤ ਨੂੰ ਆਖਰੀ ਮਨਜ਼ੂਰੀ ਦੇ ਕੇ ਛਾਪਦਾ ਹੋਵੇਗਾ।
ਇਨ੍ਹਾਂ ਦੀ ਇੱਕ ਹੋਰ ਗੱਲ ਸਮਝ ਤੋਂ ਬਾਹਰ ਦੀ ਹੈ। ਇਨ੍ਹਾਂ ਦਾ ਕਹਿਣਾ ਹੈ
ਕਿ ਕਿਸੇ ਵੀ ਨੁਕਤੇ ਤੇ ਅੰਤਿਮ ਫੈਸਲਾ ਬਹੁ ਗਿਣਤੀ ਦੀ ਸਹਿਮਤੀ ਜਾਂ ਅਸਿਹਮਤੀ ਦੇ ਆਧਾਰ ਤੇ ਨਹੀਂ
ਬਲਕਿ ਗੁਰਬਾਣੀ ਦੇ ਆਧਾਰ ਤੇ ਕੀਤਾ ਜਾਵੇਗਾ। ਲੇਕਿਨ ਆਪਣੇ ਇਸ ਫੈਸਲੇ ਤੇ ਵੀ ਇਹ ਖਰੇ ਨਹੀਂ
ਉੱਤਰਦੇ। ਨਾ ਤਾਂ ਇਹ ਬਹੁ ਗਿਣਤੀ ਦੇ ਆਧਾਰ ਤੇ ਅਤੇ ਨਾ ਹੀ ਗੁਰਬਾਣੀ ਆਧਾਰਿਤ ਕੋਈ ਫੈਸਲਾ ਕਰਦੇ
ਹਨ। ਬਲਕਿ ਆਪਣੀ ਮਰਜੀ ਅਨੁਸਾਰ ਫੈਸਲਾ ਕਰਦੇ ਹਨ। ਮਿਸਾਲ ਦੇ ਤੌਰ ਤੇ ‘ਗੁਰੂ ਪਦ’ ਬਾਰੇ ਬਹੁ
ਗਿਣਤੀ ਵੀ ਅਤੇ ਗੁਰਬਾਣੀ ਹਵਾਲੇ ਵੀ ਅਤੇ ਇਤਿਹਾਸਕ ਗਵਾਹੀਆਂ ਦਿੱਤੀਆਂ ਜਾਣ ਦੇ ਬਾਵਜੂਦ ਵੀ ਅੰਤਮ
ਫੈਸਲਾ ਇਨ੍ਹਾਂ ਦਾ ਆਪਣਾ ਹੀ ਚੱਲਦਾ ਹੈ। ਹੋਰ ਕੋਈ ਦਲੀਲ ਕੋਈ ਅਪੀਲ ਕੰਮ ਨਹੀਂ ਕਰਦੀ।
ਹਰ ਫੈਸਲਾ ਗੁਰਬਾਣੀ ਆਧਾਰਿਤ ਕਰਨ ਦੀ ਗੱਲ ਕਰਦੇ ਹਨ ਪਰ ਇਹ ਨਹੀਂ ਦੱਸਦੇ
ਕਿ ਗੁਰਬਾਣੀ ਵਿੱਚ ਵਿਆਕਰਣ ਦਾ ਪ੍ਰਯੋਗ ਹੋਇਆ ਹੈ ਕਿ ਨਹੀਂ? ਜੇ ਵਿਆਕਰਣ ਦਾ ਪ੍ਰਯੋਗ ਹੋਇਆ ਹੈ
ਤਾਂ ਕੀ ਇਸ ਦੇ ਅਰਥ ਵਿਆਕਰਣ ਦੇ ਆਧਾਰ ਤੇ ਹੋਣੇ ਚਾਹੀਦੇ ਹਨ ਕਿ ਨਹੀਂ? ਪ੍ਰੋ: ਸਾਹਿਬ ਸਿੰਘ ਜੀ
ਦੇ ਵਿਆਕਰਣ ਆਧਾਰਿਤ ਕੀਤੇ ਅਰਥਾਂ ਦੀ ਪ੍ਰਸ਼ੰਸਾ ਵੀ ਕਰਦੇ ਹਨ। ਪ੍ਰੋ: ਸਾਹਿਬ ਵੱਲੋਂ ਵਿਆਕਰਣ
ਸੰਬੰਧੀ ਰਹੀ ਕਿਸੇ ਕਮੀਂ ਦੀ ਗੱਲ ਕਰਦੇ ਹਨ, ਪਰ ਜੇ ਇਨ੍ਹਾਂ ਦੀ ਨਜ਼ਰ ਵਿੱਚ ਪ੍ਰੋ: ਸਾਹਿਬ ਵੱਲੋਂ
ਵਿਆਕਰਣ ਸੰਬੰਧੀ ਕੋਈ ਕਮੀਂ ਹੈ ਤਾਂ ਉਸ ਕਮੀਂ ਨੂੰ ਸੁਧਾਰਨ ਦੀ ਬਜਾਏ ਸਾਰੀ ਦੀ ਸਾਰੀ ਵਿਆਕਰਣ ਨੂੰ
ਹੀ ਨਜ਼ਰ-ਅੰਦਾਜ ਕਰ ਜਾਂਦੇ ਹਨ। ਜੇ ਪ੍ਰੋ: ਸਾਹਿਬ ਦੀ ਵਿਆਕਰਣ ਸੰਬੰਧੀ ਇਨ੍ਹਾਂ ਨੂੰ ਕੋਈ ਕਮੀਂ
ਨਜ਼ਰ ਆਉਂਦੀ ਹੈ ਤਾਂ ਇਹ ਦੱਸਣਾ ਬਣਦਾ ਹੈ ਕਿ ਪ੍ਰੋ: ਸਾਹਿਬ ਦੁਆਰਾ ਵਿਆਕਰਣ ਸੰਬੰਧੀ ਇਹ ਕਮੀਂ ਇਸ
ਤਰ੍ਹਾਂ ਰਹਿ ਗਈ ਹੈ ਅਤੇ ਅਸਲ ਵਿੱਚ ਵਿਆਕਰਣ ਦਾ ਅਸੂਲ ਇਸ ਤਰ੍ਹਾਂ ਹੈ।
ਤੱਤ … ਪਰਿਵਾਰ ਵਾਲਿਆਂ ਨੂੰ-
1- ਸੰਸਥਾ/ ਗਰੁੱਪ ਦੇ ਮੁਖੀ ਅਤੇ ਸੰਪਾਦਕੀ ਬੋਰਡ ਦੇ ਮੈਂਬਰਾਂ ਦਾ ਨਾਮ
ਜ਼ਾਹਰ ਕਰਨਾ ਚਾਹੀਦਾ ਹੈ। ਅਤੇ ਹਰ ਲਿਖਤ ਨਾਲ ‘ਸੰਸਥਾ ਮੁਖੀ’ ਜਾਂ ‘ਮੁਖ ਸੰਪਾਦਕ’ ਆਦਿ ਲਿਖਣਾ
ਚਾਹੀਦਾ ਹੈ।
2- ਗੁਰੂ ਸਾਹਿਬਾਂ ਨੂੰ ਗੁਰੂ ਪਦ ਨਾਲ ਸੰਬੋਧਨ ਕਰਕੇ ਲਿਖਣ ਜਾਂ ਨਾ ਲਿਖਣ
ਬਾਰੇ ਇੱਕ ਫੈਸਲਾ ਦੇਣਾ ਚਾਹੀਦਾ ਹੈ। ਹੋਰਨਾਂ ਤੇ ਸਮਝੌਤਾਵਾਦੀ ਪਹੁੰਚ ਦਾ ਦੋਸ਼ ਲਗਾਂਦੇ ਹਨ, ਇਸ
ਲਈ ਇਨ੍ਹਾਂ ਦੇ ਖੁਦ ਲਈ ਵੀ ਇਹ ਸਮਝੌਤਾਵਾਦੀ ਪਹੁੰਚ ਉੱਚਿਤ ਨਹੀਂ ਕਿ ‘ਉਹ ਹੋਰਨਾਂ ਨੂੰ ਤਾਂ ਗੁਰੂ
ਸਾਹਿਬਾਂ ਨੂੰ ਗੁਰੂ ਪਦ ਨਾਲ ਸੰਬੋਧਨ ਕਰਨ ਤੋਂ ਨਹੀਂ ਵਰਜਦੇ’। ਇਸ ਗੱਲ ਦਾ ਅੰਤਮ ਫੈਸਲਾ ਹੋਣਾ
ਚਾਹੀਦਾ ਹੈ ਕਿ 1- ਗੁਰੂ ਸਾਹਿਬਾਂ ਨੂੰ ਗੁਰੂ ਪਦ ਨਾਲ ਸੰਬੋਧਨ ਕਰਨ ਨਾਲ ਗੁਰਮਤਿ ਦਾ ਕੋਈ ਅਸੂਲ
ਭੰਗ ਨਹੀਂ ਹੁੰਦਾ ਅਤੇ ਗੁਰੂ ਸਾਹਿਬਾਂ ਨੂੰ ‘ਗੁਰੂ’ ਪਦ ਨਾਲ ਸੰਬੋਧਨ ਕਰਨਾ ਚਾਹੀਦਾ ਹੈ। ਜਾਂ 2-
ਇਸ ਤਰ੍ਹਾਂ ਕਰਨ ਨਾਲ ਗੁਰਮਤਿ ਦਾ ਕੋਈ ਅਸੂਲ ਭੰਗ ਹੁੰਦਾ ਹੈ ਇਸ ਲਈ ਅੱਗੋਂ ਤੋਂ ਗੁਰੂ ਸਾਹਿਬਾਂ
ਨੂੰ ਗੁਰੂ ਪਦ ਨਾਲ ਸੰਬੋਧਨ ਕੀਤੀਆਂ ਹੋਈਆਂ ਲਿਖਤਾਂ ਉਨ੍ਹਾਂਦੀ ਸਾਇਟ ਨੇ ਨਹੀਂ ਪਾਈਆਂ ਜਾਣਗੀਆਂ।
3- ਗੁਰਮਤਿ ਆਧਾਰਿਤ ਕੋਈ ਫੈਸਲਾ ਕਰਨ ਜਾਂ ਸੇਧ ਲੈਣ ਲਈ ਗੁਰਬਾਣੀ ਅਰਥਾਂ
ਲਈ ਕਿਸ ਟੀਕੇ ਦਾ ਸਹਾਰਾ ਲਿਆ ਜਾਣਾ ਚਾਹੀਦਾ ਹੈ?
ਪਾਠਕਾਂ ਦੇ ਧਿਆਨ ਦੇਣ ਵਾਲੀ ਗੱਲ ਹੈ ਕਿ ਜਿੰਨੀਂ ਦੇਰ ‘ਤੱਤ …
ਪਰਿਵਾਰ’ ਵਾਲੇ ਸਿੱਖ ਜਗਤ ਦੀਆਂ ਹੋਰ ਸੂਝਵਾਨ ਮਹਾਨ ਹਸਤੀਆਂ ਨੂੰ ਨਾਲ ਲੈ ਕੇ ਨਹੀਂ ਚੱਲਦੇ ਅਤੇ
ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਹੀ ਕੋਈ ਗਤੀ ਵਿਧੀ ਕਰਦੇ ਹਨ ਓਨੀਂ ਦੇਰ ਇਹ ਸਿੱਖ ਜਗਤ ਤੋਂ
ਵੱਖਰਾ ਚੁਲ੍ਹਾ ਬਾਲਣ ਸਮਾਨ ਹੈ।
ਜੇ ‘ਤੱਤ …ਪਰਿਵਾਰ ਵਾਲੇ ਏਨੇ ਸਾਲਾਂ ਤੱਕ ਆਪਣੇ ‘ਮੁਖੀ /ਮੁਖ ਸੰਪਾਦਕ’ ਦਾ
ਨਾਮ ਦੱਸਣ ਤੋਂ ਕੰਨੀਂ ਕਤਰਾਉਂਦੇ ਆ ਰਹੇ ਹਨ ਤਾਂ ਕਿਸ ਤਰ੍ਹਾਂ ਇਨ੍ਹਾਂ ਤੇ ਭਰੋਸਾ ਕੀਤਾ ਜਾ ਸਕਦਾ
ਹੈ ਕਿ ਇਹ ਹਰ ਕਾਰਵਾਈ ਸਿੱਖ ਜਗਤ ਦੇ ਭਲੇ ਲਈ ਹੀ ਕਰਨਗੇ?
ਭੁੱਲ ਚੁਕ ਲਈ ਮੁਆਫੀ ਚਾਹੁੰਦਾ ਹਾਂ। ਧੰਨਵਾਦ।
ਜਸਬੀਰ ਸਿੰਘ (ਕੈਲਗਰੀ) 29-09-12
(29/09/12)
ਹਰਦੇਵ ਸਿੰਘ, ਜੰਮੂ
ਸਤਿਕਾਰ ਯੋਗ ਸੰਪਾਦਕ ਜੀਉ,
ਸਤਿ ਸ਼੍ਰੀ ਅਕਾਲ!
ਵੀਰ ਸਰਵਜੀਤ ਜੀ ਦੇ ਪੱਤਰ ਮਿਤੀ 28. 9. 12 ਦੇ ਪਰਿਪੇਖ ਵਿੱਚ ਆਪ ਜੀ ਦੇ ਮਾਧਿਅਮ ਪਾਠਕਾਂ ਦੀ
ਜਾਣਕਾਰੀ ਲਈ ਕੁੱਝ ਗਲਾਂ ਸਪਸ਼ਟ ਕਰਨਾਂ ਚਾਹੁੰਦਾ ਹਾਂ:-
(1) ਮੈਂ “ਤੱਤ ਗੁਰਮਤਿ ਪਰਿਵਾਰ” ਨਾਮ ਹੇਠ ਛੱਪਦਿਆਂ ਲਿਖਤਾਂ ਦੇ ਸੰਪਾਦਕ ਸੱਜਣਾਂ ਦੇ
‘ਨਾਮ’ ਪੁੱਛੇ ਹਨ ‘ਪਤੇ’ ਨਹੀਂ!
ਪਤਾ ਕਿਸੇ ਦਾ ਨਿਜੀ ਮਾਮਲਾ ਹੋ ਸਕਦਾ ਹੈ।
ਵੈਬਸਾਈਟ ਚਲਾਉਂਦੀ ਅਤੇ ਪੁਸਤਕਾਂ/ਲਿਖਤਾਂ ਲਿਖਦੇ ਧਿਰ ਨੂੰ ਸੰਪਾਦਕੀ ਸੱਜਣਾਂ ਦੇ ਨਾਮ ਜਾਹਰ ਕਰਨੇ
ਚਾਹੀਦੇ ਹਨ। ਇਸ ਵਿੱਚ ਲੂਕਾਅ ਕਾਹਦਾ? ਪਤਾ ਪੁਛਣ ਦੀ ਗਲ ਫਿਜ਼ੂਲ ਹੈ ਜਿਸ ਵਿੱਚ ਵੀਰ ਸਰਵਜੀਤ ਸਿੰਘ
ਜੀ ਨੂੰ ਗਲਤੀ ਲੱਗੀ ਹੈ। ਉਹ ਗਲਤ ਬਿਆਨੀ ਠੀਕ ਕਰ ਲੇਂਣ। ਮੈਂ ਕਿਸੇ ਦਾ ਪਤਾ ਨਹੀਂ ਪੁੱਛਿਆ ਕੇਵਲ
ਨਾਮ ਪੁੱਛੇ ਹਨ।
(2)
ਮੈਂ ਪਾਠਕਾਂ ਦਾ
ਨੁਮਾਇੰਦਾ ਨਹੀਂ। ਸਿੱਖ ਮਾਰਗ ਤੇ ਛੱਪਦਿਆਂ
ਲਿਖਤਾਂ ਸਾਰਵਜਨਕ ਅਤੇ ਸਾਰੇ ਪਾਠਕਾਂ ਦੇ ਪੜਨ ਲਈ ਹਨ। ਬਾਤੌਰ ਪਾਠਕ ਮੈਂਨੂੰ ਆਪਣੀ ਜਾਣਕਾਰੀ ਲਈ
ਲਿਖਤਾਂ ਦੇ ਲਿਖਾਰੀਆਂ ਤੋਂ ਉਨ੍ਹਾਂ ਦੇ ਨਾਮ ਬਾਰੇ ਸਵਾਲ ਕਰਨ ਦਾ ਹੱਕ ਹੈ। ਕੋਈ ਵੀ ਜਾਣਕਾਰੀ ਜੋ
ਕਿ ਸਿੱਖ ਮਾਰਗ ਤੇ ਛੱਪਦੀ ਹੈ ਉਹ ਖ਼ੁਦ ਬਾ ਖ਼ੁਦ ਸਾਰੇ ਪਾਠਕਾਂ ਦੇ ਪੜਨ ਲਈ ਹੋ ਜਾਂਦੀ ਹੈ।
(3) “ਤੱਤ ਗੁਰਮਤਿ ਪਰਿਵਾਰ” ਨਾਮ ਹੇਠ ਲਿਖਤਾਂ ਛਾਪਦੇ ਸੱਜਣਾਂ ਨੇ ਕਦੇ ਮੇਰਾ “ਬਿਸਤਰਾ ਗੋਲ”
ਨਹੀਂ ਕੀਤਾ! ਹਾਂ ਸਾਲ ਤੋਂ ਵੱਧ ਸਮਾਂ ਪਹਿਲਾਂ ਮੈਂ ਖੁਦ ਪਰਿਵਾਰ ਨੂੰ ਉਚੇਚੀ ਲਿਖਤੀ ਬੇਨਤੀ ਕਰਕੇ
ਆਪਣਾ ਨਾਮ ਪਰਿਵਾਰ ਦੇ ਵਿਦਵਾਨ ਪੈਨਲ ਤੋਂ ਹਟਵਾਈਆ ਸੀ। ਇਸ ਸਬੰਧੀ ਰਿਕਾਰਡ ਮੇਰੇ ਪਾਸ ਹੈ!
ਪਰਿਵਾਰ ਨੇ ਮੇਰੀ ਬੇਨਤੀ ਨੂੰ ਸਵੀਕਾਰ ਕਰਦੇ ਮੇਰਾ ਨਾਮ ਆਪਣੇ ਵਿਦਵਾਨ ਪੈਨਲ ਤੋਂ ਹਟਾ ਦਿੱਤਾ। ਉਸ
ਤੋਂ ਬਾਦ ਵੀ ਮੇਰੀਆਂ ਕੁੱਝ ਲਿਖਤਾਂ ਪਰਿਵਾਰ ਦੀ ਵੈਬ ਸਾਈਟ ਤੇ ਛੱਪਦੀਆਂ ਆਇਆਂ ਹਨ। ਵੀਰ ਸਰਵਜੀਤ
ਜੀ ਇਸ ਮਾਮਲੇ ਵਿੱਚ ਵੀ ਗਲਤ ਜਾਣਕਾਰੀ ਦੇ ਰਹੇ ਹਨ।
(4) ਸੰਪਾਦਕੀ ਮੰਡਲ ਦੇ ਸੱਜਣਾਂ ਦੇ ਨਾਮ ਦੱਸਣ ਜਾਂ ਨਾ ਦੱਸਣ ਬਾਰੇ ਜਵਾਬ ਪਰਿਵਾਰ ਨੇ ਦੇਂਣਾ
ਹੈ ਵੀਰ ਸਰਵਜੀਤ ਸਿੰਘ ਜੀ ਨੇ ਨਹੀਂ। ਜੇ ਕਰ ਉਹ ਇਸ ਬਾਰੇ ਪਰਿਵਾਰ ਵਲੋਂ ਨੁਮਾਇੰਦਾ ਅਧਿਕ੍ਰਤ
ਕੀਤੇ ਗਏ ਹਨ ਤਾਂ ਸਪਸ਼ਟ ਕਰਨ। ਨਹੀਂ ਤਾਂ ਜਵਾਬ ਪਰਿਵਾਰ ਨੂੰ ਦੇਂਣ ਦੇਂਵਣ।
(5) ਸਿੱਖ ਮਾਰਗ ਦੇ ਮਿਆਰ ਮੱਦੇਨਜ਼ਰ ਕਿਸੇ ਪੱਤਰ ਦੇ ਫਿਜੂਲ਼ ਹੋਂਣ ਬਾਰੇ ਨਿਰਨਾ ਸੰਪਾਦਕ ਜੀ ਨੇ
ਕਰਨਾ ਹੈ। ਵੀਰ ਸਰਵਜੀਤ ਸਿੰਘ ਜੀ ਨੇ ਨਹੀਂ। ਸੰਪਾਦਕ ਜੀ ਦੀ ਨਜ਼ਰ ਵਿੱਚ ਫਿਜ਼ੂਲ ਪੱਤਰ ਸਿੱਖ ਮਾਰਗ.
ਕਾਮ ਤੇ ਨਹੀਂ ਛੱਪਦਾ।
ਸਿੱਖ
ਮਾਰਗ. ਕਾਮ ਦਾ ਅਨੁਸ਼ਾਸਨ ਹੈ ਕਿ ਇਸ ਪੇਲਟ ਫਾਰਮ ਤੇ ਛੱਪਣ ਵਾਲੀਆਂ ਲਿਖਤਾਂ ਸਬੰਧੀ ਸਵਾਲ ਸਬੰਧਤ
ਧਿਰ ਕੋਲੋਂ ਪੁੱਛੇ ਜਾ ਸਕਦੇ ਹਨ। ਇਹ ਚੰਗੇ ਮਿਆਰ ਦੀ ਗਲ ਹੈ।
ਮੈ ਕੋਈ ਮਾੜਾ ਜਾਂ ਭੱਦਾ ਸਵਾਲ ਨਹੀਂ ਪੁੱਛਿਆ।
ਆਸ ਹੈ ਕਿ ਵੀਰ ਸਰਵਜੀਤ ਸਿੰਘ ਜੀ ਆਪਣੇ ਪੱਤਰ ਵਿੱਚ ਦਿੱਤੀ ਗਲਤ ਜਾਣਕਾਰੀ ਦੀ ਸੁਧਾਈ ਕਰਨ ਗੇ।
ਹਰਦੇਵ ਸਿੰਘ, ਜੰਮੂ-29. 9. 12
(29/09/12)
ਮਦਨ ਮੋਹਨ ਸਿੰਘ
ਸਤਿਕਾਰ ਯੋਗ ਸੰਪਾਦਕ ਜੀਓ,
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਹਿਤੇ
ਸਤਿਕਾਰ ਯੋਗ ਸੰਪਾਦਕ ਜੀਓ, 28 / 9 / 12 ਨੂੰ ਵੀਰ ਸਰਵਜੀਤ ਸਿੰਘ ਜੀ ਦਾ ਪੱਤਰ ਪੜ੍ਹਿਆ ਜੋ ਵੀਰ
ਜੀ ਨੇ ਤੱਤ ਗੁਰਮਤਿ ਪਰਿਵਾਰ’ ਵਾਲਿਆਂ ਨੂੰ ਸਿੱਖ ਮਾਰਗ ਦੇ ਪਾਠਕਾਂ ਵੱਲੋਂ, ਉਨ੍ਹਾਂ ਦਾ ਨਾਮ-ਪਤਾ
ਪੁਛਿਆ ਗਿਆ ਸੀ ਵਾਰੇ ਪੜਿਆ । ਮੁਆਫੀ ਚਾਉਦਾ ਇਸ ਵਿੱਚ ਹੱਰਜ ਕੀ ਹੈ, ਜੇ ਪਾਠਕ ਜਾਨਣਾ ਚਾਉਣ, ਕਈ
ਵਾਰ ਮੇਰੇ ਵਰਗੇ ਪਾਠਕ ਜੋ ਘੱਟ ਲਿਖੇ ਹਨ, ਪਰ ਕਈ,ਕਈ ਸਾਲਾਂ ਤੋਂ ਸਿੱਖ ਮਾਰਗ ਨੂੰ ਬਹੁਤ ਹੀ ਪ੍ਰੇਮ
ਸਹਿਤ ਪੜ੍ਹਦੇ ਆ ਰਹੇ ਹਨ । ਮੈ ਜਦੋ ਵੀ ਕੁਝ ਲਿਖਣ ਲਈ ਸੋਚਦਾ ਉਦਾ ਦੇ ਹੀ ਵਿਚਾਰ ਦੂਸਰੇ ਦਿਨ
ਸਿੱਖ ਮਾਰਗ ਉਤੇ,ਪੜ੍ਹਣ ਨੂੰ ਮਿਲ ਜਾਦੇ ਹਨ । ਉਹ ਵਿਚਾਰ ਬੇਸ਼ਕ ਵੀਰ ਸਰਵਜੀਤ ਸਿੰਘ ਦੇ ਜਾ ਵੀਰ
ਹਰਦੇਵ ਸਿੰਘ ਜੀ ਦੇ ਜਾਂ ਫਿਰ ਕਿਸੇ ਹੋਰ ਸਤਿਕਾਰ ਯੋਗ ਵੀਰ ਦੇ ਹੋਣ, ਗੱਲ ਪਸੰਦ ਜਾਂ ਨਾ ਪਸੰਦ ਦੀ
ਹੈ । ਵੀਰ ਸਰਵਜੀਤ ਸਿੰਘ ਜੀ, ਸਿੱਖ ਮਾਰਗ ਉਤੇ ਵੀ ਕਈ ਸਰਵਜੀਤ ਸਿੰਘ ਲਿਖਦੇ ਹਨ । ਪਾਠਕਾਂ ਦੀ
ਜਾਣਕਾਰੀ ਲਈ ਦੱਸਣਾ ਆਪ ਕਿਹੜੇ ਹੋ ਜੀ, (ਸਰਵਜੀਤ ਸਿੰਘ ਜੀ) ਇਸ ਪੱਤਰ ਵਾਲੇ ਜਾਂ ਸਰਵਜੀਤ ਸਿੰਘ
ਸੈਕਰਾਮੈਂਟੋ ਵਾਲੇ । ਮੈ ਬੜੇ ਆਦਬ ਸਹਿਤ ਪਹਿਲਾ ਹੀ ਵੀਰ ਸਰਵਜੀਤ ਸਿੰਘ ਸੈਕਰਾਮੈਂਟੋ ਵਾਲਿਆ ਤੋਂ
ਖਿਮਾ ਮੰਗਦਾ ਕਿ ਮੈ ਉਨਾ ਦਾ ਨਾਮ ਲਿਖਿਆ ਵੀਰ ਜੀ ਨੂੰ ਮੈ ਅੱਕਸਰ ਪੜ੍ਹਦਾ ਰਹਿਦਾ । ਵੀਰ ਜੀ ਮੁਆਫ
ਕਰਨਾ ਉਦਾ ਦਾਸ ਨੂੰ ਵੀ ਤੱਤਿਆਂ ਦੀ ਗੁਰਮਤਿ ਅਤੇ ਤੱਤ ਗੁਰਮਤਿ ਦੀ ਸਮਝ ਨਹੀ ਆਈ ਜੀ ਖਿਮਾ ਦਾ ਦਾ
ਜਾਚਕ ਹਾ ਜੀ ।
ਮਦਨ ਮੋਹਨ ਸਿੰਘ
(29/09/12)
ਪਰਮਜੀਤ ਸਿੰਘ ਸਮਰਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ॥
ਸਿੰਘ ਸਭਾ ਦਾ 140ਵਾਂ ਸੰਥਾਪਨਾ ਦਿਵਸ ਗੁਰਦੁਆਰਾ ਸਿੰਘ ਸਭਾ ਤਹਿਸੀਲ ਰੋਡ ਜਗਰਾਂਉ
ਜਿਲਾ ਲੁਧਿਆਂਣਾ ਪੰਜਾਬ ਭਾਰਤ ਵਿਖੇ ਇਕ ਅਕਤੂਬਰ 2012 ਦਿਨ ਸੋਮਵਾਰ ਨੂੰ ਠੀਕ ੧੧ ਵਜੇ ਤੋਂ 2ਵਜੇ
ਦੁਪਿਹਰ ਤਕ ਮਨਾਇਆ ਜਾਵੇਗਾ ।ਜਿਸ ਬੀਬੀ ਡਾਕਟਰ ਸੰਦੀਪ ਕੌਰ ਸੇਖੋਂ ਨੂੰ ਜਿੰਨਾ ਨੇ ਸਿੰਘ ਸਭਾ ਦੇ
ਸੰਸਥਾਪਕ ਮੈਂਬਰ ਭਾਈ ਗਿਆਨੀ ਦਿੱਤ ਸਿੰਘ ਜੀ ਬਾਰੇ ਪੀ ਐਚ ਡੀ ਕੀਤੀ ਹੈ ਸਮਾਨਤ ਕੀਤਾ ਜਾਵੇਗਾ।
ਪਜਾਬੀ ਅਖਬਾਰ ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸਰਦਾਰ ਜਸਪਾਲ ਸਿੰਘ ਹੇਰਾਂ ਨੂੰ ਵੀ ਸੰਮਾਨਤ
ਕੀਤਾ ਜਾਵੇਗਾ।
ਪਰਮਜੀਤ ਸਿੰਘ ਸਮਰਾ।
(29/09/12)
ਨਿਰਮਲ ਸਿੰਘ ਕੰਧਾਲਵੀ
ਬਦਲ
ਰਹੀ ਰੁੱਤ
ਪੰਜਾਬ ਵਿੱਚ ਇੱਕ ਪਿੰਡ ਦੇ ਗ਼ੈਰ-ਸਿੱਖ ਸਰਪੰਚ ਅਤੇ ਆਰ. ਐੱਸ. ਐੱਸ. ਦੇ ਇੱਕ ਸੀਨੀਅਰ ਏਜੰਟ
ਵਿਚਕਾਰ ਟੈਲੀਫੂਨ ਉੱਪਰ ਗੱਲਬਾਤ ਹੁੰਦੀ ਹੈ। ਪਹਿਲਾਂ ਇਹ ਏਜੰਟ ਇਸੇ ਪਿੰਡ ਵਿੱਚ ਹੀ ਰਹਿੰਦਾ ਸੀ
ਪਰ ਪਿਛਲੇ ਕੁੱਝ ਸਾਲਾਂ ਤੋਂ ਆਰ. ਐੱਸ. ਐੱਸ. ਨੇ ਇਸ ਨੂੰ ਸ਼ਹਿਰ ਲਿਜਾ ਕੇ ਵਸਾ ਦਿੱਤਾ ਹੈ ਤੇ ਇਹ
ਉੱਥੋਂ ਹੀ ਆਪਣੀਆਂ ਗਤੀ ਵਿਧੀਆਂ ਚਲਾਉਂਦਾ ਹੈ।
ਇਹ ਪਿੰਡ ਕਿਸੇ ਵੇਲੇ ਸਿੱਖੀ ਦਾ ਗੜ੍ਹ ਹੁੰਦਾ ਸੀ। ਖਾੜਕੂਵਾਦ ਵੇਲੇ ਸਰਕਾਰ ਤੇ ਪ੍ਰਸ਼ਾਸਨ ਨੂੰ
ਖ਼ਤਰਾ ਸੀ ਕਿ ਸਿੱਖੀ ਦੀ ਗੁੜ੍ਹਤੀ ਨਾਲ਼ ਜੁਝਾਰੂਆਂ ਦੇ ਹੌਸਲੇ ਹੋਰ ਬੁਲੰਦ ਹੋਣਗੇ ਸੋ ਉਨ੍ਹਾਂ ਨੇ
ਸਿੱਖ ਸਿਧਾਂਤਾਂ ਦੀਆਂ ਜੜ੍ਹਾਂ `ਚ ਤੇਲ ਦੇਣ ਲਈ ਇੱਕ ਚਾਲ ਚੱਲੀ। ਉਨ੍ਹਾ ਨੇ ਇੱਕ ਗ਼ੈਰ ਸਿੱਖ
ਪਰਿਵਾਰ ਬਾਹਰਲੇ ਕਿਸੇ ਸੂਬੇ `ਚੋਂ ਲਿਆ ਕੇ ਇਸ ਪਿੰਡ ਵਿੱਚ ਬਿਠਾ ਦਿੱਤਾ। ਪਿੰਡ ਦੇ ਭੋਲ਼ੇ ਲੋਕ ਇਸ
ਚਾਲ ਨੂੰ ਸਮਝ ਨਾ ਸਕੇ ਸਗੋਂ ਤਰਸ ਖਾ ਕੇ ਉਨ੍ਹਾਂ ਨੇ ਇਸ ਪਰਿਵਾਰ ਦੀ ਹਰੇਕ ਪ੍ਰਕਾਰ ਦੀ ਮਦਦ
ਕੀਤੀ। ਇਹ ਸਭ ਕੁੱਝ ਬੜੀ ਯੋਜਨਾ ਨਾਲ ਕੀਤਾ ਗਿਆ ਹੋਣ ਕਰ ਕੇ ਪ੍ਰਸ਼ਾਸਨ ਦੇ ਅਫ਼ਸਰ ਇਸ ਵਿਅਕਤੀ ਦੀ
ਸਿਫ਼ਾਰਸ਼ ਬਿਨਾਂ ਕਿਸੇ ਦਾ ਕੋਈ ਕੰਮ ਹੀ ਨਹੀਂ ਸਨ ਕਰਦੇ। ਸੋ ਲੋਕ ਆਪਣੀਆਂ ਗ਼ਰਜ਼ਾਂ ਲਈ ਇਸ ਦੇ ਆਲ਼ੇ
ਦੁਆਲੇ ਇਕੱਠੇ ਹੋਣੇ ਸ਼ੁਰੂ ਹੋ ਗਏ। ਉੱਪਰਲੇ ਅਫ਼ਸਰ ਵੀ ਉਤਨਾ ਚਿਰ ਕਿਸੇ ਦਾ ਕੰਮ ਨਹੀਂ ਕਰਦੇ ਸਨ
ਜਿਤਨੀ ਦੇਰ ਇਹ ਸਿਫ਼ਾਰਿਸ਼ ਨਹੀਂ ਸੀ ਕਰਦਾ। ਇੰਜ ਇਸ ਨੇ ਸਾਰਾ ਪਿੰਡ ਹੀ ਆਪਣੇ ਥੱਲੇ ਲਾ ਲਿਆ। ਆਪਣੀ
ਸਰਦਾਰੀ ਕਾਇਮ ਕਰਨ ਲਈ ਇਸ ਨੇ ਪਿੰਡ ਦੇ ਸਦੀਆਂ ਤੋਂ ਸ਼ਾਂਤਮਈ ਢੰਗ ਨਾਲ਼ ਰਹਿੰਦੇ ਭਾਈਚਾਰੇ ਵਿੱਚ
ਫੁੱਟ ਦੇ ਐਸੇ ਬੀਅ ਬੀਜੇ ਕਿ ਪਿੰਡ ਵਿੱਚ ਰੋਜ਼ ਹੀ ਲੋਕ ਜੁੰਡੋ-ਜੁੰਡੀ ਹੋਏ ਰਹਿੰਦੇ। ਲੜਾਈ ਝਗੜਾ
ਕਰਨ ਵਾਲ਼ੀਆਂ ਦੋਵਾਂ ਧਿਰਾਂ ਨੂੰ ਆਪਣੇ ਅਸਰ ਥੱਲੇ ਰੱਖਦਾ। ਹਰੇਕ ਧਿਰ ਇਹੀ ਸਮਝਦੀ ਕਿ ਸਰਪੰਚ ਬੱਸ
ਉਹਦੇ ਵਲ ਹੀ ਹੈ।
ਇਸੇ ਸਦਕਾ ਹੀ ਪੰਚਾਇਤ ਦੀਆਂ ਅਗਲੀਆਂ ਚੋਣਾਂ ਵਿੱਚ ਉਹ ਪਿੰਡ ਦੀ ਸਰਪੰਚੀ `ਤੇ ਕਾਬਜ਼ ਹੋ ਗਿਆ।
ਆਪਣੇ ਹੱਕਾਂ ਲਈ ਜੂਝਦੇ ਇਲਾਕੇ ਦੇ ਕਈ ਖਾੜਕੂ ਇਸ ਨੇ ਆਪਣੇ ਮੁਖ਼ਬਰਾਂ ਰਾਹੀਂ ਫੜਵਾ ਕੇ ਮਰਵਾਏ।
ਫੇਰ ਇਸ ਨੇ ਡਰੱਗ ਵੇਚਣ ਵਾਲ਼ਿਆਂ ਦੀ ਪੁਸ਼ਤ-ਪਨਾਹੀ ਕਰਨੀ ਸ਼ੁਰੂ ਕਰ ਦਿੱਤੀ। ਕੁਝ ਲੋਕ ਤਾਂ ਦੱਬੀ
ਜ਼ੁਬਾਨ ਵਿੱਚ ਇਹ ਵੀ ਕਹਿੰਦੇ ਹਨ ਕਿ ਡਰੱਗ ਮਾਫੀਆ ਵਿੱਚ ਇਸ ਦੇ ਹਿੱਸੇ ਹਨ ਤਾਂ ਹੀ ਇਹ ਰਾਜਸਥਾਨ
ਦੇ ਏਨੇ ਗੇੜੇ ਮਾਰਦਾ ਰਹਿੰਦਾ ਹੈ। ਸ਼ਹਿਰੋਂ ਦੋ ਚੁਲਬੁਲੀਆਂ ਜਿਹੀਆਂ ਕੁੜੀਆਂ ਲਿਆ ਕੇ ਇਸ ਨੇ ਪਿੰਡ
ਵਿੱਚ ਹੀ ਬਿਊਟੀ ਪਾਰਲਰ ਵੀ ਖੁਲ੍ਹਵਾ ਦਿੱਤਾ ਹੈ। ਇਹ ਵੀ ਚਰਚੇ ਨੇ ਕਿ ਇਸ ਬਿਊਟੀ ਪਾਰਲਰ ਦੀ ਓਟ
ਵਿੱਚ ਵਿਭਚਾਰ ਦਾ ਕਾਰੋਬਾਰ ਵੀ ਚਲਦਾ ਹੈ ਪਰ ਪ੍ਰਸ਼ਾਸਨ ਨਾਲ਼ ਇਸ ਦੇ ਸਬੰਧਾਂ ਕਰ ਕੇ ਕੋਈ ਮੂੰਹ
ਨਹੀਂ ਖੋਲ੍ਹਦਾ। ਪਿੰਡ ਦੇ ਦੋਵੇਂ ਪਾਸੇ ਹੀ ਸ਼ਰਾਬ ਦੇ ਠੇਕੇ ਖੁਲ੍ਹਵਾ ਦਿੱਤੇ ਹਨ।
ਪਿੰਡ ਦੇ ਗੁਰਦੁਆਰੇ ਦੀ ਇਮਾਰਤ ਕਾਫ਼ੀ ਖ਼ਸਤਾ ਹੋ ਚੁੱਕੀ ਸੀ ਸੋ ਪਿੰਡ ਵਾਲ਼ਿਆਂ ਨੇ ਪ੍ਰਦੇਸੀਂ ਵਸਦੇ
ਪੇਂਡੂੰਆਂ ਦੀ ਮਦਦ ਨਾਲ਼ ਗੁਰਦੁਆਰੇ ਦੀ ਇਮਾਰਤ ਬਣਾਉਣ ਦਾ ਬੀੜਾ ਚੁੱਕਿਆ।
ਆਰ. ਐੱਸ. ਐੱਸ. ਦੇ ਏਜੰਟ ਨੂੰ ਗੁਰਦੁਆਰੇ ਦੀ ਬਿਲਡਿੰਗ ਬਣਨ ਦੀ ਖ਼ਬਰ ਮਿਲ਼ੀ ਤਾਂ ਉਸ ਨੇ ਸਰਪੰਚ
ਨੂੰ ਫੋਨ ਕੀਤਾ ਤੇ ਜੋ ਗੱਲ ਬਾਤ ਉਨ੍ਹਾਂ ਵਿਚਕਾਰ ਹੋਈ ਉਹ ਇਸ ਪਰਕਾਰ ਹੈ:-
ਏਜੰਟ:- ਸਰਪੰਚ ਸਾਹਿਬ, ਆਹ ਕੀ ਹੋ ਰਿਹੈ ਬਈ। ਤੈਨੂੰ ਪਿੰਡ ਵਿੱਚ ਗੁਰਦੁਆਰੇ ਢਾਉਣ ਲਈ ਬਿਠਾਇਆ ਸੀ
ਕਿ ਬਣਾਉਣ ਲਈ। ਪਤਾ ਲੱਗਿਐ ਪਈ ਗੁਰਦੁਆਰੇ ਦੀ ਬੜੀ ਆਲੀਸ਼ਾਨ ਇਮਾਰਤ ਪਿੰਡ ਵਾਲ਼ੇ ਬਣਵਾ ਰਹੇ ਐ।
ਸਰਪੰਚ:- ਸਰ ਜੀ, ਚਿੰਤਾ ਨਾ ਕਰੋ, ਸਿੱਖੀ ਬਿਲਡਿੰਗਾਂ ਵਿੱਚ ਨਹੀਂ ਹੁੰਦੀ। ਸਿੱਖੀ ਲੋਕਾਂ ਦੇ
ਮਨਾਂ `ਚ ਹੁੰਦੀ ਹੈ ਤੇ ਮੈਂ ਲੋਕਾਂ ਦੇ ਮਨਾਂ `ਚੋਂ ਸਿੱਖੀ ਕੱਢ ਰਿਹਾਂ। ਹੁਣ ਤੁਸੀਂ ਕਦੇ ਪਿੰਡ ਆ
ਕੇ ਤਾਂ ਦੇਖੋ ਪਿੰਡ ਵਿੱਚ ਦਾਹੜੀ ਕੇਸਾਂ ਵਾਲ਼ਾ ਕੋਈ ਮੁੰਡਾ ਨਹੀਂ ਮਿਲਦਾ। ਪਿੰਡ ਵਿੱਚ ਜਗਰਾਤਾ
ਕਲੱਬ ਬਣਾ ਦਿੱਤੀ ਹੈ ਜਿਸ ਵਿੱਚ ਸਿੱਖ ਪਰਿਵਾਰਾਂ ਦੇ ਨੌਜੁਆਨ ਮੈਂਬਰ ਬਣਾਏ ਹਨ। ਤੁਸੀਂ ਤਾਂ
ਦੇਖਿਆ ਹੀ ਐ ਕਿ ਸ਼੍ਰੋਮਣੀ ਕਮੇਟੀ ਦਾ ਇੱਕ ਮੈਂਬਰ ਵੀ ਸਿਰ `ਤੇ ਚੁੰਨੀ ਲੈ ਕੇ ਕਿੰਨੀਆਂ ਸੋਹਣੀਆਂ
ਭੇਟਾਂ ਗਾਉਂਦਾ ਹੁੰਦੈ, ਇਹ ਨੌਜੁਆਨ ਵੀ ਗਾਉਣਗੇ ਜੀ। ਸਰ ਜੀ, ਜਿਨ੍ਹਾਂ ਜ਼ਨਾਨੀਆਂ ਨੇ ਆਪਣੇ
ਬੱਚਿਆਂ ਨੂੰ ਸਿੱਖ ਬਣਾਉਣੈ ਉਹ ਤਾਂ ਸਾਰਾ ਸਾਰਾ ਦਿਨ ਪਿੰਡ ਵਿਚਲੇ ਬਿਊਟੀ ਪਾਰਲਰ `ਚ ਬੈਠੀਆਂ
ਰਹਿੰਦੀਆਂ, ਤੁਸੀਂ ਚਿੰਤਾ ਨਾ ਕਰੋ ਕੋਈ। ਮੈਂ ਆਪਣੀ ਡਿਊਟੀ ਬੜੀ ਤਨ ਦੇਹੀ ਨਾਲ਼ ਨਿਭਾਈ ਜਾਨਾ ਜੀ।
ਹੋਰ ਖ਼ੁਸ਼ਖ਼ਬਰੀ ਸੁਣੋ, ਪਹਿਲੇ ਗ੍ਰੰਥੀ ਨੂੰ ਸਿੱਖੀ ਸਿਧਾਂਤਾਂ ਦਾ ਕੁੱਝ ਜ਼ਿਆਦਾ ਹੀ ਬੁਖ਼ਾਰ ਚੜ੍ਹਿਆ
ਹੋਇਆ ਸੀ, ਮੈਂ ਪਿੰਡ ਦੇ ਕੁੱਝ ਬੰਦੇ ਉਹਦੇ ਗਲ਼ ਪੁਆ ਕੇ ਉਹਦੀ ਛੁੱਟੀ ਕਰਵਾ ਦਿੱਤੀ ਹੈ ਤੇ ਹੁਣ
ਗੁਰਦੁਆਰੇ ਵਿੱਚ ਦਸਮ ਗ੍ਰੰਥੀਆ ਭਾਈ ਲਿਆ ਬਿਠਾਇਆ ਹੈ। ਨਵੇਂ ਭਾਈ ਨੇ ਗੁਰਦੁਆਰੇ ਵਿੱਚ ਵਿਚ ਸੁੱਖੇ
ਦਾ ਪ੍ਰਸ਼ਾਦ ਵੀ ਵਰਤਾਉਣਾ ਸ਼ੁਰੂ ਕਰ ਦਿੱਤਾ ਹੈ।
ਏਜੰਟ:- ਬਈ ਆਹ ਤਾਂ ਵਾਕਈ ਖ਼ੁਸ਼ਖ਼ਬਰੀ ਵਾਲ਼ੀ ਗੱਲ ਐ। ਅਗਲੀ ਵਾਰੀ ਤੈਨੂੰ ਹੁਣ ਪੰਚਾਇਤ ਸੰਮਤੀ ਦੀ
ਚੋਣ ਲੜਾਉਣੀ ਐ। ਕੀ ਪਤੈ ਹੋਰ ਪੰਜਾਂ ਸੱਤਾਂ ਸਾਲਾਂ ਤਾਈਂ ਐਮ. ਐਲ. ਏ. ਈ ਬਣ ਜਾਵੇਂ। ਹੋਰ ਮੇਰੇ
ਲਾਇਕ ਕੋਈ ਸੇਵਾ ਹੋਈ ਤਾਂ ਜ਼ਰੂਰ ਦੱਸਣੀਂ। ਤੇਰੀ ਸਿਫ਼ਾਰਿਸ਼ ਮੈਂ ਉੱਪਰ ਵੀ ਕਰਾਂਗਾ।
ਸਰਪੰਚ:- ਧੰਨਵਾਦ ਜੀ ਆਪ ਜੀ ਦਾ ਬਹੁਤ ਬਹੁਤ। ਬਸ ਆਪਣੀ ਨਿਗਾਹ ਸਵੱਲੀ ਰੱਖਿਉ। ਅੱਛਾ ਜੀ ਨਮਸਤੇ।
ਏਜੰਟ:- ਨਮਸਤੇ ਬਈ।
(28/09/12)
ਸੁਰਜਨ ਸਿੰਘ
ਸਤਿਕਾਰਯੋਗ ਸਰਵਜੀਤ ਸਿੰਘ ਜੀ,
“ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ” ਦੇ ਇਹੋ
ਅਰਥ ਠੀਕ ਹਨ ਜੋ ਆਪ ਜੀ ਨੇ ਮਿਤੀ 27-09-2012 ਨੂੰ ਡਾ. ਦਲਵਿੰਦਰ ਸਿੰਘ ਜੀ ਗਰੇਵਾਲ ਨੂੰ ਲਿਖੇ
ਆਪਣੇ ਪਤਰ ਵਿੱਚ ਕੀਤੇ ਹਨ। ਜੋ ਅਰਥ ਡਾ. ਸਾਹਿਬ ਕਰ ਰਿਹੇ ਹਨ ਉਹ ਠੀਕ ਨਹੀਂ ਹਨ।
ਸੁਰਜਨ ਸਿੰਘ---ਮੋਬਾਈਲ ਨੰ. +919041409041
(28/09/12)
ਸਰਵਜੀਤ ਸਿੰਘ
ਸਤਿਕਾਰ ਯੋਗ ਸੰਪਾਦਕ ਜੀਉ,
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫ਼ਤਿਹ।
ਸਤਿਕਾਰ ਯੋਗ ਸੰਪਾਦਕ ਜੀ, ਇਕ ਸੱਜਣ ਵੱਲੋਂ ਆਪਣੇ ਪੱਤਰ (24. 9. 12) ਰਾਹੀ ‘ਤੱਤ ਗੁਰਮਤਿ
ਪਰਿਵਾਰ’ ਵਾਲਿਆਂ ਨੂੰ ਸਿੱਖ ਮਾਰਗ ਦੇ ਪਾਠਕਾਂ ਵੱਲੋਂ, ਉਨ੍ਹਾਂ ਦਾ ਨਾਮ-ਪਤਾ ਪੁੱਛਿਆ ਜਾ ਰਿਹਾ
ਹੈ। (“ਸਿੱਖ ਮਾਰਗ ਅਤੇ ਆਪਣੇ ਪੱਤਰਾਂ ਦੇ ਮਾਧਿਅਮ ਨਾਲ ਆਪ ਜੀ ਤੋਂ ਪਾਠਕਾਂ ਦੀ ਜਾਣਕਾਰੀ ਲਈ
ਪਰਿਵਾਰ ਦੇ ਸੰਪਾਦਕੀ ਮੰਡਲ ਦੇ ਸੱਜਣਾਂ ਦੇ ਨਾਮ ਪੁੱਛੇ ਸੀ ਜੋ ਕਿ ਆਪ ਜੀ ਨੇ ਅੱਜ ਤਕ ਨਹੀਂ
ਦੱਸੇ”) ਇਸ ਸਬੰਧੀ ਬੇਨਤੀ ਹੈ ਕਿ ਇਹ ਉਸ ਸੱਜਣ ਦਾ ਨਿਜੀ ਮਾਮਲਾ ਹੈ। ਉਹ ਇਸ ਮਾਮਲੇ ਨੂੰ ਆਪਣੇ
ਤੱਕ ਹੀ ਸੀਮਤ ਰੱਖੇ । ਉਸ ਨੂੰ ਸਿੱਖ ਮਾਰਗ ਦੇ ਪਾਠਕਾਂ ਦੀ ਨੁਮਾਇੰਦਗੀ ਕਰਨ ਦਾ ਕੋਈ ਅਧਿਕਾਰ
ਨਹੀ।
ਰਹੀ ਗੱਲ ਉਸ ਵੱਲੋਂ ਵਾਰ-ਵਾਰ ਮੰਗੀ ਜਾਂ ਰਹੀ ਜਾਣਕਾਰੀ ਦੀ। ਉਸ ਸੱਜਣ ਦੀ ਜਾਣਕਾਰੀ ਲਈ ਬੇਨਤੀ ਹੈ
ਕਿ ਜੇ ਕਰ ਮੈਂ ਗਲਤ ਨਾ ਹੋਵਾਂ ਤਾਂ ‘ਤੱਤ ਗੁਰਮਤਿ ਪਰਿਵਾਰ’ ਵਾਲੇ ਉਹੀ ਸੱਜਣ ਹਨ ਜਿਨ੍ਹਾਂ ਨੇ ਉਸ
ਦੀ ਨੀਤੀ, “ਨਾ ਖੇਲਣਾ ਨਾ ਖੇਲਣ ਦੇਣਾ......” ਨੂੰ ਸਮਝਦੇ ਹੋਏ, ‘ਤੱਤ ਗੁਰਮਤਿ ਪਰਿਵਾਰ’
ਵਿੱਚੋਂ, ਉਸ ਦਾ ਬਿਸਤਰਾ ਗੋਲ ਕੀਤਾ ਸੀ।
ਸਤਿਕਾਰ ਯੋਗ ਸੰਪਾਦਕ ਜੀਉ, ਨਿਮਰਤਾ ਸਹਿਤ ਬੇਨਤੀ ਹੈ ਕਿ ਅਜੇਹੇ ਫ਼ਜ਼ੂਲ ਦੇ ਪੱਤਰ ਛਾਪਣ ਤੋਂ ਸੰਕੋਚ
ਹੀ ਕਰਿਆ ਕਰੋ ਤਾਂ ਜੋ ਸਿੱਖ ਮਾਰਗ ਦੇ ਮਿਆਰ ਨੂੰ ਕਾਇਮ ਰੱਖਿਆ ਜਾ ਸਕੇ।
ਭੁਲ ਚੁਕ ਲਈ ਖਿਮਾ,
ਸਰਵਜੀਤ ਸਿੰਘ।
(28/09/12)
ਹਰਦੇਵ ਸਿੰਘ, ਜੰਮੂ
‘ਆਬਿਦ ਅਤੇ ਆਲਿਮ’
ਹਰਦੇਵ ਸਿੰਘ ਜੰਮੂ
ਸਤਿਕਾਰ ਯੋਗ ਪਾਠਕ ਸੱਜਣੋਂ,
ਆਬਿਦ ਲੱਗਭਗ 29-30 ਸਾਲ ਦਾ ਖੁਸ਼ ਮਿਜਾਜ਼ ਅਤੇ ਹੱਸਮੁਖ ਨੋਜਵਾਨ ਹੈ ਅਤੇ
ਔਕਾਫ਼ ਬੋਰਡ ਵਿੱਚ ਮੁਲਾਜ਼ਮਤ ਕਰਦਾ ਹੈ। ਕਿਸੇ ਨਿਜੀ ਕੰਮ ਦੇ ਸਿਲਸਿਲੇ ਮੈਂ ਔਕਾਫ਼ ਬੋਰਡ ਦੇ ਦਫ਼ਤਰ
ਗਿਆ ਤਾਂ ਉਸ ਨਾਲ ਮੁਲਾਕਾਤ ਹੋ ਗਈ ਅਤੇ ਉਸ ਪਾਸ ਕੁੱਝ ਸਮਾਂ ਬੈਠਣ ਦਾ ਸਬਬ ਬਣਿਆ। ਆਮ ਗੁਫਤਗੂ
ਦੋਰਾਨ ਮੈਂ ਜਿਗਿਆਸਾ ਵੱਸ਼ ਉਸ ਨੂੰ ਇਸਲਾਮ ਬਾਰੇ ਇੱਕ ਸਵਾਲ ਪੁੱਛ ਲਿਆ। ਸਵਾਲ ਕਿਸੇ ਸੰਜੀਦਾ
ਨੁਕਤੇ ਦੀ ਜਾਣਕਾਰੀ ਬਾਰੇ ਸੀ। ਆਬਿਦ ਨੇ ਧਿਆਨ ਨਾਲ ਮੇਰਾ ਸਵਾਲ ਸੁਣਿਆ ਅਤੇ ਕੁੱਝ ਪਲ ਸੋਚਣ
ਉਪਰੰਤ ਕਹਿਣ ਲਗਾ ਕਿ ਇਸ ਸਵਾਲ ਦਾ ਜਵਾਬ ਤਾਂ ਉਹ ਜਾਣਦਾ ਹੈ ਪਰ ਫਿਰ ਵੀ ਫੈਸਲਾਕੁਨ ਜਵਾਬ ਲਈ ਉਹ
ਮੈਂਨੂੰ ਕਿਸੇ ਦਿਨ
‘ਆਲਿਮ’
(ਮਹਜ਼ਬੀ ਇਲਮ ਦੇ ਵੱਡੇ
ਜਾਣਕਾਰ) ਪਾਸ ਲੇ ਜਾਏਗਾ।
ਮੈਂ ਉਸ ਨੂੰ ਆਗ੍ਰਹ ਕੀਤਾ ਕਿ ਜੇ ਕਰ ਉਹ ਜਵਾਬ ਜਾਣਦਾ ਹੈ ਤਾਂ ਉਹ ਆਪ ਹੀ
ਮੇਰੇ ਨਾਲ ਸਬੰਧਤ ਜਾਣਕਾਰੀ ਸਾਂਝੀ ਕਰ ਲਵੇ ਤਾਂਕਿ ਮੈਂਨੂੰ ਉਚੇਚੇ ਨਾ ਆਉਂਣਾ ਪਵੇ। ਪਰ ਉਸ ਨੇ
ਫਿਰ ਇਨਕਾਰ ਕਰ ਦਿੱਤਾ ਅਤੇ ਮੈਂਨੂੰ ਕਿਸੇ ਦਿਨ ਆਲਿਮ ਨੂੰ ਮਿਲਣ ਲਈ ਆਉਂਣ ਦਾ ਸੱਦਾ ਦੂਹਰਾ
ਦਿੱਤਾ।
ਹੁਣ ਉਸਦੇ ਇਨਕਾਰ ਤੇ ਮੇਰੀ ਜਿਗਿਆਸਾ ਵੱਧ ਗਈ ਅਤੇ ਮੈਂ ਉਸ ਨੂੰ ਪੁੱਛਿਆ
ਕਿ ਆਖ਼ਰ ਉਹ ਆਪ ਜਵਾਬ ਕਿਉਂ ਨਹੀਂ ਦੇਂਣਾ ਚਾਹੁੰਦਾ? ਆਬਿਦ ਨੇ ਕੁੱਝ ਹਿਚਕਦੇ ਅਤੇ ਮੁਸਕੁਰਾਉਂਦੇ
ਹੋਏ ਮੈਂਨੂੰ ਜੋ ਜਵਾਬ ਦਿੱਤਾ ਉਹ ਸੱਚਮੁੱਚ ਲਾਹੇਵੰਧ ਅਤੇ ਵਿਚਾਰਨਯੋਗ ਸੀ।
ਆਬਿਦ ਨੇ ਦੱਸਿਆ ਸੀ ਕਿ ਮੇਰੇ ਵਲੋਂ ਪੁੱਛਿਆ ਸਵਾਲ ਮਹੱਤਵਪੁਰਨ ਅਤੇ ਖੌਜ
ਸਬੰਧਤ ਸੀ, ਜਿਸ ਦਾ ਉਹ ਇਸ ਲਈ ਜਵਾਬ ਨਹੀਂ ਦੇਂਣਾ ਚਾਹੁੰਦਾ ਕਿ ਉਹ ਇਸ ਵਿਸ਼ੇ ਬਾਰੇ ਲੋੜੀਂਦੀ
ਯੋਗਤਾ ਪ੍ਰਾਪਤ ਜਾਣਕਾਰ ਨਹੀਂ ਹੈ! ਇਸ ਲਈ ਉਸ ਵਲੋਂ ਐਸੇ ਸੰਜੀਦਾ ਵਿਸ਼ੇ ਬਾਰੇ ਕੀਤੀ ਕੋਈ ਗਲਤ ਗਲ
ਇਸਲਾਮ ਬਾਰੇ ਇੱਕ ਗਲਤ ਜਾਣਕਾਰੀ ਨੂੰ ਜਨਮ ਦੇਵੇਗੀ!
ਆਬਿਦ ਆਲਿਮ ਨਹੀਂ ਹੈ ਜਿਸ ਨੂੰ ਖਿੜੇ ਮੱਥੇ ਸਵੀਕਾਰ ਕਰਦੇ ਉਸਨੇ ਖ਼ੁਦ ਜਵਾਬ
ਦੇਂਣ ਤੋਂ ਪਰਹੇਜ਼ ਕੀਤਾ। ਪਰ ਮੈਂਨੂੰ ਮਹਸੂਸ ਹੋਇਆ ਕਿ ਆਪਣੀ ਇਸ ਸਵਕ੍ਰਿਤੀ ਦੇ ਪਲ ਵਿੱਚ ਆਬਿਦ
ਆਲਿਮ ਸੀ। ਉਸ ਨੂੰ ਮਹਜ਼ਬੀ ਇਲਮ ਦੀ ਜਾਣਕਾਰੀ ਬਾਰੇ ਆਪਣੀ ਹਦੂਦ ਦਾ ਪਤਾ ਸੀ। ਉਸਨੇ ਆਪਣੀ ਨਿਜੀ
ਜਾਣਕਾਰੀ ਨੂੰ ਇਸਲਾਮ ਬਾਰੇ ਇੱਕ ਦਾਵੇ/ਨਿਰਨੇ ਦੇ ਰੂਪ ਵਿੱਚ ਪੇਸ਼ ਕਰਨ ਤੋਂ ਸਪਸ਼ਟ ਇਨਕਾਰ ਕੀਤਾ।
ਸਾਡੇ ਤਾਂ ਮੇਰੇ ਵਰਗੇ ਆਬਿਦ ਆਲਿਮ ਬਣ ਬੈਠੇ ਹਨ!
ਹਰਦੇਵ ਸਿੰਘ, ਜੰਮੂ 28. 9. 12
(28/09/12)
ਗੁਰਚਰਨ ਪੱਖੋਕਲਾਂ
ਅਣਪੜ ਲੋਕਾਂ ਦੁਆਰਾ ਸਦਾ ਜਿਉਂਦੀ ਰਹੇਗੀ ਪੰਜਾਬੀ ਬੋਲੀ।
ਅੱਜ ਕਲ ਮੀਡੀਆ ਅਤੇ ਸੈਮੀਨਾਰਾਂ ਰਾਂਹੀ ਪੰਜਾਬੀ ਬੋਲੀ ਨੂੰ ਜਿਉਂਦੇ ਰੱਖਣ ਦੇ ਹੋਕੇ ਮਾਰੇ ਜਾ ਰਹੇ
ਹਨ ।ਇਹ ਹੋਕੇ ਵੀ ਓੁਹਨਾਂ ਲੋਕਾਂ ਦੁਆਰਾ ਹੀ ਮਾਰੇ ਜਾ ਰਹੇ ਹਨ ਜਿੰਹਨਾਂ ਨੇ ਪੰਜਾਬੀ ਦੀ ਥਾਂ ਹੋਰ
ਬੋਲੀਆਂ ਖਾਸ ਕਰ ਹਿੰਦੀ ਅਤੇ ਅੰਗਰੇਜੀ ਨੂੰ ਪਹਿਲ ਦਿੱਤੀ ਹੋਈ ਹੈ। ਸੋਚਣ ਵਾਲੀ ਗੱਲ ਇਹ ਹੈ ਕਿ
ਪੰਜਾਬੀ ਬੋਲੀ ਅਤੇ ਭਾਸਾਂ ਵਿੱਚੋਂ ਖਤਰਾ ਕਿਸ ਨੂੰ ਹੈ ਅਤੇ ਕਿੰਹਨਾਂ ਤੋਂ ਹੈ। ਪੰਜਾਬੀ ਬੋਲੀ ਨੂੰ
ਛੱਡਣ ਵਾਲੇ ਜਿਆਦਾਤਰ ਜਿਆਦਾ ਪੜਨ ਵਾਲੇ ਲੋਕ ਹਨ ਜੋ ਓੁਪਰਲੇ ਦਰਜੇ ਦੀ ਡਿਗਰੀਆਂ ਵਾਲੀ ਪੜਾਈ ਕਰਦੇ
ਹਨ ਅਤੇ ਫਿਰ ਇਹਨਾਂ ਨੂੰ ਪੰਜਾਬ ,ਪੰਜਾਬੀ , ਅਤੇ ਪੰਜਾਬੀਅਤ ਵਿੱਚੋਂ ਬੋਅ ਆਓੁਣ ਲੱਗ ਜਾਂਦੀ ਹੈ।
ਇਹਨਾਂ ਵਿੱਚ ਪੰਜਾਬ ਦੀ ਧਰਤੀ ਤੇ ਪੈਦਾ ਹੋਏ ਬਹੁਤ ਸਾਰੇ ਪੰਜਾਬੀ ਲੇਖਕ ਅਤੇ ਕਲਾਕਾਰ ਵੀ ਸਾਮਲ
ਹਨ। ਥੋੜਾ ਵੱਡੇ ਹੋਣ ਤੇ ਪਹਿਲਾਂ ਪੰਜਾਬੀਅਤ ਦੀ ਰੂਹ ਪੰਜਾਬੀ ਪਿੰਡਾਂ ਨੂੰ ਇਹ ਛੱਡਦੇ ਹਨ ਅਤੇ
ਓੁਸ ਤੋਂ ਬਾਅਦ ਪੰਜਾਬੀ ਬੋਲੀ ਦਾ ਤਿਆਗ ਕਰਦੇ ਹਨ । ਇਹਨਾਂ ਲੋਕਾਂ ਦੀ ਦੂਸਰੀ ਪੀਹੜੀ ਪੰਜਾਬੀ
ਭਾਸਾ ਦਾ ਤਿਆਗ ਕਰਦੀ ਹੈ ਜੋ ਅਮੀਰ ਲੋਕਾਂ ਦੇ ਘਰਾਂ ਭਾਵ ਅਮੀਰ ਪੰਜਾਬੀ ਕਲਾਕਾਰ ,ਲੇਖਕ ਅਤੇ
ਵਪਾਰੀ ਲੋਕ ਹੀ ਹਨ। ਅਤੇ ਇਹ ਅਮੀਰ ਤਬਕਾ ਹੀ ਚੋਰ ਦੀ ਦਾੜੀ ਵਿੱਚ ਤਿਨਕਾ ਵਾਲੀ ਗੱਲ ਵਾਂਗ ਹੀ
ਪੰਜਾਬੀ ਪੰਜਾਬੀ ਦਾ ਰੌਲਾ ਜਿਆਦਾ ਪਾਉਂਦਾਂ ਹੈ। ਇਸ ਦੇ ਓੁਲਟ ਆਮ ਗਰੀਬ ਅਤੇ ਆਣਪੜ ਲੋਕ ਜੋ
ਹਮੇਸਾਂ ਪੰਜਾਬੀ ਬੋਲੀ ਹੀ ਬੋਲਦੇ ਰਹਿੰਦੇ ਹਨ ਅਤੇ ਆਪਣੀਆਂ ਆਓੁਣ ਵਾਲੀਆਂ ਨਸਲਾਂ ਨੂੰ ਪੰਜਾਬੀ
ਭਾਸਾ ਅਤੇ ਬੋਲੀ ਹੀ ਸਿਖਾਉਂਦੇ ਹਨ ਕਦੇ ਵੀ ਅਮੀਰਾਂ ਵਾਂਗ ਪੰਜਾਬੀ ਪੰਜਾਬੀ ਦਾ ਰੌਲਾ ਨਹੀਂ
ਪਾਉਂਦੇ। ਪੰਜਾਬੀ ਦੀ ਅਸਲ ਰੱਖਿਆ ਕਰਨ ਦੇ ਅਲੰਬਰਦਾਰ ਗਰੀਬ ਅਤੇ ਅਣਪੜ ਲੋਕ ਹੀ ਹਨ । ਪੰਜਾਬੀ
ਲਿਪੀ ਨੂੰ ਜਰੂਰ ਖਤਰਾ ਹੈ ਪੰਜਾਬੀ ਭਾਵ ਗੁਰਮੁਖੀ ਲਿਪੀ ਸਰਕਾਰਾਂ ਦੀ ਪੁਸਤ ਪਨਾਹੀ ਨਾਲ ਹੀ ਬਚ
ਸਕਦੀ ਹੈ ਜਿਸ ਦੇ ਲਈ ਪੰਜਾਬ ਦੇ ਵਿੱਚ ਸਰਕਾਰਾਂ ਬਣਾਉਣ ਵਾਲੇ ਪੰਜਾਬੀ ਰਾਜਨੀਤਕ ਕਦੇ ਵੀ ਗੰਭੀਰ
ਨਹੀਂ ਹੋਏ। ਦਿੱਲੀ ਦੀਆਂ ਸਰਕਾਰਾਂ ਨੂੰ ਗੁਰਮੁਖੀ ਲਿਪੀ ਨੂੰ ਜਿਉਂਦਾਂ ਰੱਖਣ ਵਿੱਚ ਕੋਈ ਮੁਨਾਫਾ
ਨਹੀਂ ਨਜਰ ਆਉਂਦਾਂ ਸੋ ਉਹਨਾਂ ਨੂੰ ਤੋਂ ਕੋਈ ਯਤਨ ਕਰਨ ਦੀ ਆਸ ਰੱਖਣਾਂ ਹੀ ਫਜੂਲ ਹੈ। ਆਈ ਏ ਐੱਸ
ਲਾਬੀ ਜੋ ਪੰਜਾਬ ਦਾ ਪਰਬੰਧ ਚਲਾਉਂਦੀ ਹੈ ਪਹਿਲਾਂ ਹੀ ਪੰਜਾਬੀ ਨੂੰ ਛੱਡ ਚੁੱਕੀ ਹੈ ਸੋ ਉਹ ਕਿਉਂ
ਸਰਕਾਰ ਨੂੰ ਕੋਈ ਨੀਤੀ ਬਣਾ ਕੇ ਦੇਵੇਗੀ । ਕਿਸੇ ਪੰਜਾਬੀ ਰਾਜਨੀਤਕ ਵਿੱਚ ਤਾਂ ਪੰਜਾਬੀ ਦੇ ਵਿਕਾਸ
ਕਰਨ ਦੀ ਸੋਚ ਵੀ ਨਹੀਂ ਹੈ । ਹਾਂ ਕਦੇ ਕਦੇ ਰਾਜਨੀਤੀ ਅਧੀਨ ਬਿਆਨ ਦੇ ਦੇਣਾਂ ਜਾਂ ਕਿਸੇ ਕਨੂੰਨ
ਬਣਾ ਦੇਣ ਦਾ ਡਰਾਮਾ ਕਰਨਾਂ ਜਰੂਰ ਹੁੰਦਾਂ ਰਹਿੰਦਾਂ ਹੈ। ਲੱਗਭੱਗ ਹਰ ਮੁੱਖ ਮੰਤਰੀ ਕੋਈ ਨਾਂ ਕੋਈ
ਕਨੂੰਨ ਬਣਾਉਣ ਦਾ ਡਰਾਮਾ ਜਰੂਰ ਖੇਡਦਾ ਹੈ ਪਰ ਅਮਲ ਕਦੇ ਕਿਸੇ ਨੇ ਵੀ ਨਹੀਂ ਕਰਵਾਇਆ।
ਬਾਬਾ ਫਰੀਦ ਜੀ ਤੋਂ ਲੈਕੇ ਗੁਰੂਆਂ ਦੇ ਕਾਲ ਤੱਕ ਗੁਰਮੁੱਖੀ ਨੂੰ ਜੋ ਸਤਿਕਾਰ ਅਤੇ ਪਿਆਰ ਮਿਲਿਆ ।
ਇਹ ਸਿਰਫ ਮਹਾਨ ਲੋਕਾਂ ਵੱਲੋਂ ਜੋ ਮਹਾਨ ਧਾਰਮਿਕ ਸਾਹਿੱਤ ਰਚਿਆ ਅਤੇ ਪੰਜਾਬੀ ਬੋਲੀ ਵਿੱਚ ਬੋਲਿਆ
ਗਿਆ ਅਤੇ ਜਿਸਨੂੰ ਲਿਖਿਆ ਵੀ ਗੁਰਮੁੱਖੀ ਵਿੱਚ ਗਿਆ। ਇਹ ਹੀ ਪੰਜਾਬੀ ਲਿਪੀ ਦਾ ਸਤਿਕਾਰ ਸੀ ਜਿਸ
ਕਾਰਨ ਪੰਜਾਬੀ ਅੱਜ ਤੱਕ ਵਿਕਾਸ ਕਰਦੀ ਆਈ ਹੈ । ਅੰਗਰੇਜ ਰਾਜ ਦੇ ਸਮੇਂ ਵੀ ਪੰਜਾਬੀ ਦੀ ਚੜਤ ਰਹੀ ।
ਅੰਗਰੇਜਾਂ ਦੀਆਂ ਗੁਪਤ ਨੀਤੀਆਂ ਅਧੀਨ ਪੰਜਾਬੀ ਦਾ ਸਤਿਕਾਰ ਬਣਾਈ ਰੱਖਿਆ ਗਿਆਂ । ਪਰ ਦੇਸ ਅਜਾਦ
ਹੋਣ ਤੋਂ ਬਾਅਦ ਦੇਸ ਦੇ ਰਾਜ ਕਰਦੀ ਰਾਜਸੱਤਾਵਾਂ ਵੱਲੋਂ ਧਾਰਮਿਕ ਘੱਟ ਗਿਣਤੀਆਂ ਨੂੰ ਨਫਰਤ ਕਰਨ ਦੀ
ਅੰਤਰ ਭਾਵਨਾਂ ਤਹਿਤ ਘੱਟ ਗਿਣਤੀਆਂ ਦੀਆਂ ਭਾਸਾਵਾਂ ਦਾ ਵੀ ਦਮਨ ਕੀਤਾ ਗਿਆ ਹੈ ਜਿਸ ਦਾ ਸਿਕਾਰ
ਪੰਜਾਬੀ ਨੂੰ ਹੋਣਾਂ ਪਿਆ। ਪੰਜਾਬੀ ਦੇ ਦਾਅਵੇਦਾਰ ਪੰਜਾਬੀ ਨੇਤਾ ਵੀ ਆਪਣੀਆਂ ਰਾਜਸੀ ਲਾਲਸਾਵਾਂ
ਕਾਰਨ ਗੁਰਮੁੱਖੀ ਦਾ ਨਿਰਾਦਰ ਕਰਵਾਉਣ ਦੇ ਜੁੰਮੇਵਾਰ ਬਣੇ । ਇਹਨਾਂ ਨੇਤਾਵਾਂ ਨੈ ਆਪਣੀ ਕੁਰਸੀ
ਪੱਕੀ ਕਰਨ ਲਈ ਪੰਜਾਬ ਨੂੰ ਟੋਟੇ ਕਰਵਾ ਦਿੱਤਾ । ਪੰਜਾਬ ਤੋਂ ਜਨਮ ਲੈਣ ਵਾਲੀਆ ਸਟੇਟਾਂ ਨੇ ਹਿੰਦੀ
ਨੂੰ ਅਪਣਾ ਲਿਆ ਜਿਸ ਨਾਲ ਪੰਜਾਬੀ ਜਾਂ ਗੁਰਮੁੱਖੀ ਦਾ ਘੇਰਾਂ ਸੁੰਗੜ ਗਿਆ । ਇਹੋ ਕੁੱਝ ਪਾਕਿਸਤਾਨ
ਬਣਨ ਸਮੇਂ ਹੋਇਆ ਸੀ ਜਿਸ ਨਾਲ ਪਾਕਿਸਤਾਨ ਸਰਕਾਰ ਨੇ ਗੁਰਮੁੱਖੀ ਦੀ ਥਾਂ ਉਰਦੂ ਲਿਪੀ ਦੀ ਵਰਤੋਂ
ਪੰਜਾਬੀ ਬੋਲੀ ਦੇ ਲਿਖਣ ਲਈ ਵਰਤੀ । ਰਾਜਸੱਤਾ ਤੋਂ ਬਿਨਾਂ ਭਾਸਾ ਜਾਂ ਲਿਪੀ ਦਾ ਵਿਕਾਸ ਹੋ ਹੀ
ਨਹੀਂ ਸਕਦਾ ਕੀ ਪੰਜਾਬੀ ਨੇਤਾ ਇਸ ਗੱਲ ਨੂੰ ਸਮਝ ਪਾਉਣਗੇ ? ਜਿੰਨਾਂ ਚਿਰ ਪੰਜਾਬੀ ਰਾਜਨੀਤਕ
ਪੰਜਾਬੀ ਦਾ ਮਹੱਤਵ ਨਹੀਂ ਸਮਝਣਗੇ ਇਹ ਪਿਛੜਦੀ ਚਲੀ ਜਾਵੇਗੀ ਪਰ ਪੰਜਾਬੀ ਬੋਲੀ ਅਣਪੜ ਲੋਕਾਂ ਦੁਆਰਾ
ਸਦਾ ਜਿਉਂਦੀ ਰੱਖੀ ਜਾਵੇਗੀ । ਰਾਜਨੀਤੀ ਅਤੇ ਹਾਊਮੈਂ ਨੂੰ ਪੱਠੇ ਪਾਉਣ ਦੀ ਨੀਯਤ ਵਾਲਾ ਵਰਗ
ਪੰਜਾਬੀ ਦੇ ਨਾਂ ਤੇ ਵਪਾਰ ਚਲਾਉਂਦਾਂ ਰਹੇਗਾ ਅਤੇ ਪੰਜਾਬੀ ਨੂੰ ਛੱਡਦਾ ਵੀ ਜਾਵੇਗਾ । ਅਮੀਰ ਵਰਗ
ਨਾਂ ਭਾਸਾਂ ਦਾ ਸਤਿਕਾਰ ਕਰਦਾ ਹੈ ਨਾਂ ਬੋਲੀ ਦਾ ਉਸ ਲਈ ਤਾਂ ਪੰਜਾਬੀ ਦਾ ਖੇਤਰ ਹੀ ਘੱਟ ਹੈ ਕਹਿ
ਦੇਣਾਂ ਮੁੱਖ ਬਣ ਗਿਆ ਹੈ । ਇਹਨਾਂ ਲੋਕਾਂ ਦੇ ਬੱਚੇ ਬਿਗਾਨੀਆਂ ਭਾਸਾਵਾਂ ਵਾਲੇ ਸਕੂਲਾਂ ਵਿੱਚ
ਪੜਦੇ ਹਨ ਅਤੇ ਹਿੰਦੀ ਅੰਗਰੇਜੀ ਬੋਲਣਾਂ ਹੀ ਮੁੱਖ ਰੱਖਦੇ ਹਨ। ਆਮ ਲੋਕਾਂ ਦੇ ਬੱਬਰ ਸੇਰ ਬੱਚੇ
ਦੁਨਿਆਵੀ ਪਰਾਪਤੀਆਂ ਨੂੰ ਠੋਕਰ ਮਾਰਕੇ ਪੰਜਾਬੀ ਭਾਸਾ ਸਿੱਖਦੇ ਰਹਿੰਦੇ ਹਨ ਅਤੇ ਠੇਠ ਪੰਜਾਬੀ ਬੋਲੀ
ਬੋਲਦੇ ਹਨ। ਅਮੀਰਾਂ ਦੀਆਂ ਸੱਭਿਅਕ ਅਖਵਾਉਣ ਵਾਲੀਆਂ ਬਿਗਾਨੀਆਂ ਭਾਸਾਵਾਂ ਨਾਲੋ ਅਣਪੜ ਲੋਕਾਂ
ਦੁਆਰਾ ਠੇਠ ਪੰਜਾਬੀ ਵਿੱਚ ਕੱਢੀਆਂ ਗਾਲਾਂ ਵੀ ਮਹਾਨ ਹਨ ਜਿੰਹਨਾਂ ਵਿੱਚ ਹੀ ਪੰਜਾਬੀ ਬੋਲੀ ਦੀ
ਜਿੰਦ ਜਾਨ ਹੈ ।
ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ (ਬਰਨਾਲਾ)
(27/09/12)
ਸਰਵਜੀਤ ਸਿੰਘ
ਡਾ. ਦਲਵਿੰਦਰ ਸਿੰਘ ਗਰੇਵਾਲ ਜੀ,
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਿ ਫ਼ਤਿਹ।
ਆਪ ਜੀ ਵੱਲੋਂ ਸੰਪਾਦਕ ਨੂੰ ਸੰਬੋਧਨ ਕਰਕੇ ਲਿਖੇ ਪੱਤਰ ਲਈ ਧੰਨਵਾਦ।
ਤੁਹਾਡੇ ਲੇਖ ਸਬੰਧੀ ਪੱਤਰ ਮੈਂ ਲਿਖਿਆ ਸੀ ਅਤੇ ਤੁਸੀਂ ਮੇਰੇ ਸਵਾਲਾਂ ਦੇ ਹੀ ਜਵਾਬ ਦਿੱਤੇ ਹਨ ਇਹ
ਲਈ ਮੈਂ ਇਹ ਪੱਤਰ ਆਪ ਜੀ ਨੂੰ ਹੀ ਸੰਬੋਧਨ ਕਰਕੇ ਲਿਖ ਰਿਹਾ ਹਾਂ। ਬਾਣੀ ਦੀ ਪਾਵਨ ਪੰਗਤੀ ‘ਸੋਚੈ
ਸੋਚਿ ਨ ਹੋਵਈ ਜੇ ਸੋਚੀ ਲਖ ਵਾਰ’ ਸਬੰਧੀ ਬੇਨਤੀ ਹੈ ਕਿ ਅੰਗਰੇਜੀ ਵਿਚ ਕੀਤੇ ਅਰਥ ‘ਸੋਚ ਜਾਂ ਸਮਝ’
ਅਤੇ ਪੰਜਾਬੀ `ਚ ਕੀਤੇ ਅਰਥਾਂ’ ਸੁਚਿ ਰੱਖਣਾ ਜਾਂ ਪਵਿੱਤਰਤਾ ਕਾਇਮ ਰੱਖਣਾ’ ਵਿਚ ਕਾਫੀ ਫ਼ਰਕ ਹੈ।
ਪੋ: ਸਾਹਿਬ ਸਿੰਘ ਜੀ ਨੇ ‘ਸੋਚਿ’ ਦੇ ‘ਸੁੱਚ’ ਅਰਥ ਕਰਨ ਦੇ ਕਾਰਨ ਹੇਠ ਲਿਖੇ ਅਨੁਸਾਰ ਦੱਸਿਆ ਹੈ।
(ਪ੍ਰ:) ਲਫ਼ਜ਼ ‘ਸੋਚਿ’ ਦੇ ਅਰਥ ‘ਸੁੱਚ’ ਕਿਉਂ ਕੀਤੇ ਗਏ ਹਨ? (ਉ:) ਮਨ ਦੀਆਂ
ਸੋਚਾਂ ਤੇ ਸਿਆਣਪਾਂ ਨੂੰ ਤਾਂ ਚੌਥੀ ਤੁਕ ਵਿਚ ਵਰਣਨ ਕਰ ਦਿੱਤਾ ਗਿਆ ਹੈ, ਇਸ ਵਾਸਤੇ ਪਹਿਲੀ ਤੁਕ
ਵਿਚ ਕੁਝ ਹੋਰ ਖਿਆਲ ਹੈ, ਜੋ ਹੇਠਲੀਆਂ ਤੁਕਾਂ ਗਹੁ ਨਾਲ ਪੜ੍ਹਿਆਂ ਸਪੱਸ਼ਟ ਹੋ ਜਾਂਦਾ ਹੈ:- (1)
ਕਹੁ ਨਾਨਕ ਸਚੁ ਧਿਆਈਐ ॥ਸੁਚਿ ਹੋਵੈ ਤਾਂ ਸਚੁ ਪਾਈਐ ॥ (ਆਸਾ ਦੀ ਵਾਰ) (2) ਸੋਚ ਕਰੈ ਦਿਨਸੁ ਅਰੁ
ਰਾਤਿ ॥ਮਨ ਕੀ ਮੈਲ ਨ ਤਨ ਤੇ ਜਾਤਿ ॥ (ਸੁਖਮਨੀ) (3) ਨ ਸੁਚਿ ਸੰਜਮੁ ਤੁਲਸੀ ਮਾਲਾ ॥ਗੋਪੀ ਕਾਨੁ ਨ
ਗਊ ਗੋਆਲਾ ॥ ਤੰਤੁ ਮੰਤੁ ਪਾਖੰਡੁ ਨ ਕੋਈ ਨਾ ਕੋ ਵੰਸੁ ਵਜਾਇਦਾ ॥7॥ (ਮਾਰੂ ਮਹਲਾ 1)
‘ਸੋਚ’ ਦਾ ਅਰਥ ਹੈ ‘ਇਸ਼ਨਾਨ’, ਅਤੇ ‘ਸੁਚਿ’ ਦਾ ਅਰਥ ਹੈ ‘ਪਵਿੱਤਰਤਾ’ ।
ਇਹਨਾਂ ਹੀ ਦੋ ਸ਼ਬਦਾਂ ਦੀ ਮਿਲਾਵਟ ਦਾ ਸ਼ਬਦ ਹੈ ‘ਸੋਚਿ’, ਜਿਸ ਦਾ ਅਰਥ ਹੈ ਸੁੱਚ, ਪਵਿੱਤਰਤਾ,
ਇਸ਼ਨਾਨ । ਸ਼ਬਦ ‘ਸੁਚਿ’ ਇਸਤ੍ਰੀ ਲਿੰਗ ਹੈ । ਸੰਸਕ੍ਰਿਤ ਵਿਚ ਭੀ ਇਹ ਇਸੇ ਹੀ ਸ਼ਕਲ ਵਿਚ ਹੈ । ਜਿਵੇਂ
ਸ਼ਬਦ ‘ਮਨ’ ਤੋਂ ‘ਮਨਿ’ ਬਣਿਆ ਹੈ, ਜਿਸ ਦਾ ਅਰਥ ਹੈ ‘ਮਨ ਵਿਚ’, ਇਸ ਤਰ੍ਹਾਂ ‘ਸੋਚ’ ਤੋਂ ‘ਸੋਚਿ’
ਨਹੀਂ ਬਣ ਸਕਦਾ, ਕਿਉਂਕਿ ਲਫ਼ਜ਼ ‘ਮਨੁ’ ਪੁਲਿੰਗ ਹੈ ਤੇ ‘ਸੋਚ’ (ਜਿਸ ਦਾ ਅਰਥ ‘ਵਿਚਾਰ’ ਹੈ) ਇਸਤ੍ਰੀ
ਲਿੰਗ ਹੈ। ਸੋ, ਸ਼ਬਦ ‘ਸੋਚਿ’ ਅਧਿਕਰਨ ਕਾਰਕ ਦੀ ( ਿ) ਤੋਂ ਬਿਨਾ ਹੀ ਅਸਲ ਸਰੂਪ ਵਾਲਾ ਸੰਸਕ੍ਰਿਤ
ਦਾ ਹੀ ਲਫ਼ਜ਼ ‘ਸੁਚਿ’ ਹੈ, ਜਿਸ ਦਾ ਅਰਥ ਹੈ ਪਵਿੱਤਰਤਾ । ਅਰਥ:- ਜੇ ਮੈਂ ਲੱਖ ਵਾਰੀ (ਭੀ) (ਇਸ਼ਨਾਨ
ਆਦਿਕ ਨਾਲ ਸਰੀਰ ਦੀ) ਸੁੱਚ ਰੱਖਾਂ, (ਤਾਂ ਭੀ ਇਸ ਤਰ੍ਹਾਂ) ਸੁੱਚ ਰੱਖਣ ਨਾਲ (ਮਨ ਦੀ) ਸੁੱਚ ਨਹੀਂ
ਰਹਿ ਸਕਦੀ । ਜੇ ਮੈਂ (ਸਰੀਰ ਦੀ) ਇਕ-ਤਾਰ ਸਮਾਧੀ ਲਾਈ ਰੱਖਾਂ; (ਤਾਂ ਭੀ ਇਸ ਤਰ੍ਹਾਂ) ਚੁੱਪ ਕਰ
ਰਹਿਣ ਨਾਲ ਮਨ ਦੀ ਸ਼ਾਂਤੀ ਨਹੀਂ ਹੋ ਸਕਦੀ ।
(ਨੋਟ:- ਬਾਣੀ ਦੀ ਇਸ ਪੰਗਤੀ, ‘ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ’ ਦੇ
ਅਰਥਾਂ ਬਾਰੇ ਜੇ ਕਰ ਕੋਈ ਸੱਜਣ ਜਾਣਕਾਰੀ ਸਾਂਝੀ ਕਰੇ ਤਾ ਧੰਨਵਾਦੀ ਹੋਵਾਂਗਾ।)
ਡਾ. ਦਲਵਿੰਦਰ ਸਿੰਘ ਜੀ,
ਆਪ ਨੇ ਯੁਗਾਂ ਦੀ ਵਿਆਖਿਆ ਬੜੇ ਦਿਲਚਸਪ ਤਰੀਕੇ ਨਾਲ ਕੀਤੀ ਹੈ। “ਚਾਰ ਯੁਗਾਂ ਦਾ ਕੁਲ ਸਮਾਂ=
ਸਤਿਯੁਗ 17, 28, 000 ਸਾਲ + ਤ੍ਰੇਤਾ ਯੁਗ 12, 96, 000 ਸਾਲ+ਦੁਆਪਰ 8, 64, 000ਸਾਲ + ਕਲਯੁਗ
4, 32, 000 ਸਾਲ=43, 20, 000 ਸਾਲ 36 ਯੁਗ/4= ਚਾਰ ਚਾਰ ਯੁਗਾਂ ਦੇ 9 ਚੱਕਰ= 3, 88, 80, 000
ਸਾਲ। ਇਹ ਛੱਤੀ ਯੁਗ ਦੇਵ ਯੁਗ ਹਨ ਇੱਕ ਦੇਵਯੁਗ =3600 ਯੁਗਾਂ ਬਰਾਬਰ ਹੈ, ਸੋ ਛੱਤੀ ਦੇਵ ਯੁਗਾਂ
ਵਿੱਚ ਕੁਲ ਸਾਲ =3, 88, 80, 000 x 3600=1, 37, 96, 80, 00, 000 ਸਾਲ”।
(3, 88, 80, 000 x
3600=1,39,96,80,00,000)
ਇਸ ਸਬੰਧੀ ਬੇਨਤੀ ਹੈ ਕਿ ਜੇ ਅਸੀਂ ਯੁਗਾਂ ਦੇ ਚੱਕਰਾ `ਚ ਪੈ ਜਾਈਏ ਤਾਂ
ਅਸੀਂ ਸ੍ਰਿਸ਼ਟੀ ਦੀ ਉਮਰ ਜਾਂ ਅਰੰਭ ਦਾ ਪਤਾ ਕਰ ਸਕਦੇ ਹਾਂ ਜਦੋਂ ਸਾਨੂੰ ਅਰੰਭ ਦਾ ਪਤਾ ਲੱਗ ਗਿਆ
ਤਾਂ ਅਸੀਂ ਇਸ ਦੇ ਅੰਤ ਦਾ ਹਿਸਾਬ-ਕਿਤਾਬ ਵੀ ਲਾ ਸਕਦੇ ਹਾਂ।
ਇਕ ਹੋਰ ਵਿਧਾਨ ਮੁਤਾਬਕ;
ਚਾਰ ਯੁਗਾਂ ਦੀ ਇਕ ਚੌਕੜੀ ਨੂੰ ਮਹਾ ਯੁਗ ਕਿਹਾ
ਜਾਂਦਾ ਹੈ। ਇਕ ਹਾਜ਼ਰ ਮਹਾਂ ਯੁਗਾਂ ਦਾ ਇਕ ਕਲਪ (4320000000 ਸਾਲ) ਹੁੰਦਾ ਹੈ। ਬ੍ਰਹਮਾ ਦਾ ਇਕ
ਸਾਲ ਆਪਣੇ 360 ਸਾਲ ਦੇ ਬਰਾਬਰ ਹੁੰਦਾ ਹੈ। ਮੰਨੂ ਜਾਂ ਮਨਵੰਤਰ = 71 ਮਹਾਂ ਯੁਗ = 4320000*71=
306720000 ਸਾਲ ਦਾ
ਹੁੰਦਾ ਹੈ। ਸੰਧੀ= 1728000 ਸਾਲ ਦੀ ਹੁੰਦੀ ਹੈ।
ਸ੍ਰਿਸ਼ਟੀ ਦੇ ਅਰੰਭ ਦਾ ਕੁਲ ਸਮਾ, 6 ਮੰਨੂ +7 ਸੰਧੀਆਂ +27 ਮਹਾਂ ਯੁਗ
+ਸਤਯੁਗ + ਤ੍ਰੇਤਾ +ਦੁਆਪਰ +ਕਲਯੁਗ - ਬ੍ਰਹਮਾ ਦਾ ਸ੍ਰਿਸ਼ਟੀ ਸਾਜਣ ਦਾ ਕੁਲ ਸਮਾ। (ਸਤਯੁਗ +
ਤ੍ਰੇਤਾ +ਦੁਆਪਰ +ਕਲਯੁਗ= 1728000 +1296000 +864000+5112=3893112)
ਸ੍ਰਿਸ਼ਟੀ ਰਚਣ ਲਈ ਬ੍ਰਹਮਾ ਨੂੰ ਕੁਲ ਸਮਾ ਲੱਗਿਆ =47400 ਸਾਲ। ਭਾਵ
47400*360=17064000 ਸਾਲ
1840320000+12096000+116640000+3893112 -17064000=
1,95,58,85,112 ਸਾਲ ।
ਸ੍ਰਿਸ਼ਟੀ ਦੀ ਬਾਕੀ ਉਮਰ; 4320000000-1,95,58,85,112 =
2364114888
ਇਹ ਸਭ ਅੰਦਾਜ਼ੇ ਹੀ ਹਨ ਜਾਂ ਬਿਪਰ ਵੱਲੋਂ ਲੋਕਾਂ ਨੂੰ ਲੁੱਟਣ ਲਈ ਹੀ
ਅਜੇਹੀਆਂ ਘਾੜਤਾਂ ਘੜੀਆਂ ਗਈਆਂ ਸਨ। ਇਹ ਹਿੰਦੂ ਮਿਥਿਹਾਸ ਦੀ ਦੇਣ ਹੈ। ਇਹ ਸੱਚ ਨਹੀ ਹੋ ਸਕਦਾ।
ਡਾ. ਦਲਵਿੰਦਰ ਸਿੰਘ ਗਰੇਵਾਲ ਜੀ, ਮੈਂ ਆਪ ਜੀ ਨਾਲ ਪੁਰੀ ਤਰਾਂ ਸਹਿਮਤ ਹਾਂ
ਕਿ ਇਹ ਸਭ ਕਿਆਸ ਅਰਾਈਂਆਂ ਹੀ ਹਨ। ਇਹ ਸੱਚ ਨਹੀ ਹੈ। ਸੱਚ ਸਿਰਫ ਗੁਰਬਾਣੀ ਹੀ ਹੈ, “ਥਿਤਿ ਵਾਰੁ
ਨਾ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ॥ ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ॥
##########################
ਪਾਠਕਾਂ ਦੀ ਜਾਣਕਾਰੀ ਲਈ ਇਕ ਵਾਰਤਾ: ਗਿਆਨੀ ਇਕਬਾਲ ਸਿੰਘ ਜੀ, ਜਥੇਦਾਰ
ਤਖਤ ਸ੍ਰੀ ਪਟਨਾ ਸਾਹਿਬ (ਬਿਹਾਰ) , ਰੇਡੀਓ ਹਮਸਫ਼ਰ ਤੇ ਸਵਾਲਾਂ ਦੇ ਜਵਾਬ ਦੇ ਰਹੇ ਸਨ, ਮੈਂ
ਉਨ੍ਹਾਂ ਨੂੰ ਸਵਾਲ ਕੀਤਾ, ਕਿ ਤੁਸੀਂ ਆਪਣੀ ਕਿਤਾਬ ‘ਵਾਹਿਗੁਰੂ ਨਾਮ ਅਭਿਆਸ’ ਦੇ ਪੰਨਾ 98 ਉਪਰ
ਬਾਣੀ ਦੀਆਂ ਪੰਗਤੀਆਂ, ‘ਛਤੀਹ ਜੁਗ ਗੁਬਾਰੁ ਸਾ ਆਪੇ ਗਣਤ ਕੀਨੀ’ (ਪੰਨਾ 949) ਅਤੇ ‘ਜੁਗ ਛਤੀਹ
ਕੀਓ ਗੁਬਾਰਾ ਤੂ ਆਪੇ ਜਾਣਹਿ ਸਿਰਜਣਹਾਰਾ’ (ਪੰਨਾ 1061) ਦਾ ਹਵਾਲਾ ਦੇ ਲਿਖਦੇ ਹੋ, ਸ੍ਰੀ ਗੁਰੂ
ਅਰਜਨ ਦੇਵ ਜੀ ਨੇ ਸਿੱਖਾਂ ਨੂੰ ਦੱਸਿਆ ਕਿ ਗੁਰੂ ਨਾਨਕ ਅਕਾਲ ਪੁਰਖ ਨੇ ਇਕ-ਇਕ ਅੱਖਰ ਤੇ 9-9 ਯੁਗ
ਜਾਪ ਕੀਤਾ, ਛਤੀਹ ਯੁਗ ਵਾਹਿਗੁਰੂ ਮੰਤਰ ਦਾ ਜਾਪ ਕਰਕੇ ਸਿੱਧ ਕੀਤਾ ਅਤੇ ਇਸੇ ਪੰਨੇ ਤੇ ਹੀ ਗੁਰੂ
ਗੋਬਿੰਦ ਸਿੰਘ ਜੀ ਦੇ ਹਵਾਲੇ ਨਾਲ ਲਿਖਦੇ ਹੋ,
ਸਾਰ ਮੰਤ੍ਰ ਚਾਰੋ ਕਾ ਚਾਰ ਵਾਹਿਗੁਰੂ ਮੰਤਰ ਨਿਰਧਾਰ । ਕਲਪ ਕਲਪ ਪ੍ਰਭ
ਅਖਛਰ ਕਹੀ ਸ੍ਰੀ ਗੁਰ ਨਾਨਕ ਜਾਪਯੋ ਸਹੀ।
ਨਿਜ ਆਤਮ ਪਰਮਾਤਮ ਦਰਸਯੋ ਚਾਰ ਕਲਪ ਮਹਿ ਮਮਤ੍ਰ ਸਰਸਯੋ। ਸਾ ਮਮਤ੍ਰ ਪ੍ਰਭ
ਕਾਂਲਸਹ ਦੀਨਾ ਵਾਹਿਗੁਰੂ ਪਦ ਪਵਾਨ ਕਿਨਾ। (ਸਰਬ ਲੋਹ ਗ੍ਰੰਥ) 2 ਹਾਜ਼ਰ ਮਹਾ ਯੁਗ ਅਰਥਾਤ
8640000000 ਆਠ ਅਰਬ ਚੌਸਠ ਕਰੋੜ ਸਾਲ ਦਾ ਬ੍ਰਹਮਾ ਦਾ ਦਿਨ ਰਾਤ, ਅਰਥਾਤ ਇਕ ਕਲਪ ਦਾ ਸਮਾ ਹੁੰਦਾ
ਹੈ। ਇਕ-ਇਕ ਅੱਖਰ ਤੇ ਇਕ-ਇਕ ਕਲਪ ਗੁਰੂ ਨਾਨਕ ਦੇਵ ਜੀ ਨੇ ਜਾਪ ਕੀਤਾ।
ਗਿਆਨੀ ਜੀ, ਗੁਰੂ ਅਰਜਨ ਦੇਵ ਜੀ ਮੁਤਾਬਕ ਤਾਂ ਕੁਲ 36 ਯੁਗ ਅਤੇ ਗੁਰੂ
ਗੋਬਿੰਦ ਸਿੰਘ ਜੀ ਮੁਤਾਬਕ 8 ਹਾਜ਼ਰ ਮਹਾ ਯੁਗ (32000 ਯੁਗ) ਗੁਰੂ ਨਾਨਕ ਜੀ ਨੇ ਵਾਹਿਗੁਰੂ ਦਾ ਜਾਪ
ਕੀਤਾ, ਇਨ੍ਹਾਂ ਦੋਵਾਂ ਸਮਿਆਂ ਵਿਚ ਤਾ ਬਹੁਤ ਅੰਤਰ ਹੈ। ਇਹ ਦੋਵੇਂ ਗੱਲਾ ਠੀਕ ਨਹੀ ਹੋ ਸਕਦੀਆਂ।
ਇਸ ਬਾਰੇ ਤੁਸੀਂ ਕਿ ਕਹਿਣਾ ਚਾਹੁੰਦੇ ਹੋ ?
ਗਿਆਨੀ ਇਕਬਾਲ ਸਿੰਘ ਜੀ ਦਾ ਜਵਾਬ
ਸੀ, ‘ਗੁਰੂ ਦੀਆਂ ਗੁਰੂ ਜਾਣੇ’।
ਸਤਿਕਾਰ ਸਹਿਤ ਸਰਵਜੀਤ ਸਿੰਘ
(27/09/12)
ਹਰਦੇਵ ਸਿੰਘ, ਜੰਮੂ
ਸਤਿਕਾਰ ਯੋਗ ਸੰਪਾਦਕ ਜੀਉ,
ਸਤਿ ਸ਼੍ਰੀ ਅਕਾਲ!
ਮੈਂ ਸਪਸ਼ਟ ਕਰਦਾ ਹਾਂ ਕਿ
‘ਤ. ਪਰਿਵਾਰ’
ਤੋਂ ਮੇਰਾ ਭਾਵ ‘ਤਬਲਾ’ ਜਾਂ ‘ਤਕੜਾ ਪਰਿਵਾਰ’ ਨਹੀਂ ਬਲਕਿ
ਉਹੀ ਪਰਿਵਾਰ ਹੈ ਜਿਸ ਨੂੰ ਪਰਿਵਾਰ ਦੇ ਸੱਜਣ
“ਤੱਤ ਗੁਰਮਤਿ ਪਰਿਵਾਰ”
ਕਰਕੇ ਲਿਖਦੇ ਹਨ। ਪਰਿਵਾਰ ਨੂੰ ਇਹ ਗਲ ਪਹਿਲਾਂ
ਹੀ ਚੰਗੀ ਤਰਾਂ ਪਤਾ ਹੈ ਅਤੇ ਪਾਠਕਾਂ ਵੀ ਜਾਣਦੇ ਹਨ।
ਪਰਿਵਾਰ ਨੇ ਦਾਸ ਦੇ ਹਵਾਲੇ ਦੋ ਗਲਾਂ ਕੀਤੀਆਂ ਹਨ (੧) ਤ. ਪਰਿਵਾਰ ਸੰਬੋਧਨ
ਕਾਰਨ ਆਪਣੇ ਵੱਲ ਆਏ ਪੱਤਰਾਂ ਤੋਂ ਇਨਕਾਰ! (੨) ਆਪਣੇ ਲਈ ਤ. ਪਰਿਵਾਰ ਸੰਬੌਧਨ ਵਰਤੇ ਜਾਣ ਤੇ
ਗਿਲਾ! ਯਾਨੀ ਕਿ ਉਹ ਵਚਿੱਤਰ ਢੰਗ ਨਾਲ ਪੱਤਰਾਂ ਨੂੰ ਡਿੱਸਆਉਂਨ ਵੀ ਕਰ ਰਹੇ ਹਨ ਅਤੇ ਆਪਣੇ ਲਈ
ਸਵੀਕਾਰ ਵੀ।
ਮਿਤੀ
26.9.12,
ਆਪ ਜੀ ਨੂੰ ਸੰਬੋਧਤ ਛਪੇ ਪੱਤਰ ਵਿੱਚ ਪਰਿਵਾਰ ਵਲੋਂ ਇਹ ਸ਼ਰਤ ਰੱਖੀ ਗਈ ਹੈ ਕਿ ਉਨ੍ਹਾਂ ਵੱਲ ਲਿਖੇ
ਆਪਣੇ ਪੱਤਰਾਂ ਵਿੱਚ ਮੈਂ ਪਹਿਲਾ ‘ਤ. ਪਰਿਵਾਰ` ਦੀ ਥਾਂ “ਤੱਤ ਗੁਰਮਤਿ ਪਰਿਵਾਰ” ਲਿਖਾਂ ਤਾਂ ਹੀ
ਉਹ ਮੇਰੇ ਪੱਤਰਾਂ ਨੂੰ ਆਪਣੇ ਵੱਲ ਲਿਖਿਆ ਸਮਝਣ ਗੇ ਅਤੇ ਜਵਾਬ ਦੇਂਣ ਦਾ ਨਿਮਾਣਾ ਜਤਨ ਕਰਨਗੇ। ਸਮਝ
ਨਹੀਂ ਆਇਆ ਕਿ ‘ਨਿਮਾਣੇ ਜਤਨ ਕਰਨ ਵਾਲੇ ਸੱਜਣਾਂ` ਦਾ ‘ਮਾਣ` ‘ਤ. ਪਰਿਵਾਰ` ਸੰਖੇਪ
(Abbreviated)
ਪੜਨ ਨਾਲ ਹੀ ਕਿਵੇਂ ਟੁੱਟ ਸਕਦਾ ਹੈ?
ਪਿਛਲੇ ਸਮੇਂ ਵਿੱਚ ਮੈਂ ਪਰਿਵਾਰ ਲਈ ‘ਤ. ਪਰਿਵਾਰ` ਅਤੇ ਤ. ਗੁ. ਪਰਿਵਾਰ
ਕਰਕੇ ਪੱਤਰ ਲਿਖਦਾ ਆਇਆ ਹਾਂ ਅਤੇ ਪਰਿਵਾਰ ਦਾਸ ਦੇ ਐਸੇ ਪੱਤਰਾਂ ਨੂੰ ਆਪਣੇ ਵੱਲ ਨਿਸੰਕੋਚ ਸਵੀਕਾਰ
ਕਰਦੇ ਦਾਸ ਨਾਲ ਨਿਜੀ ਅਤੇ ਜਨਤਕ ਪੱਤਰਾਚਾਰ ਕਰਦਾ ਰਿਹਾ ਹੈ। ਇੱਥੋਂ ਤਕ ਕਿ ਹੋਰ ਪਾਠਕਾਂ ਵੱਲ ਦਾਸ
ਦੇ ਲਿਖੇ ਪੱਤਰਾਂ ਵਿੱਚ ਵਰਤੇ ‘ਤ. ਪਰਿਵਾਰ` ਸੰਖੇਪ ਦਾ ਨੋਟਿਸ ਲੇਂਦੇ ਪਰਿਵਾਰ ਦਾਸ ਲਈ ਮੰਦੀ
ਸ਼ਬਦਾਵਲੀ ਯੁੱਕਤ ਜਵਾਬੀ ਪੱਤਰ ਵੀ ਲਿਖਦਾ ਰਿਹਾ ਹੈ। ਇਸ ਲਈ ਅੱਜ ਪਰਿਵਾਰ ਦੇ ਲੇਖਕਾਂ ਦਾ ਇਹ
ਕਹਿਣਾ ਕਿ;
“ਪਰ ਜਦੋਂ ਅਸੀਂ
ਉਨ੍ਹਾਂ ਪੱਤਰਾਂ ਨੂੰ ਗੌਰ ਨਾਲ ਵੇਖਿਆ ਤਾਂ ਉਹ ਵੀ ਕਿਸੇ ‘ਤ. ਪਰਿਵਾਰ` ਦੇ ਨਾਮ ਤੇ ਸਨ। ਸੋ ਅਸੀਂ
ਅਣਗੌਲਿਆਂ ਕਰ ਦਿਤੇ” ਜਵਾਬਦੇਹੀ ਤੋਂ ਪਿੱਛੇ
ਹੱਟਣ ਦਾ ਜਤਨ ਮਾਤਰ ਹੈ। ਪਰਿਵਾਰ ਵਲੋਂ ਤ. ਪਰਿਵਾਰ ਸੰਖੇਪ ਤੋਂ ਅਣਜਾਣ ਹੋਂਣ ਦੀ ਗਲ ਅਧਾਰਹੀਨ
ਹੈ।
ਤਾਜ਼ਾ ਮਿਸਾਲ ਦੇ ਤੌਰ ਤੇ ਮਿਤੀ
10.9.12
ਨੂੰ ਪਰਿਵਾਰ ਵੱਲ ਲਿਖਿਆ ਮੇਰਾ ਪੱਤਰ ਇੰਝ ਆਰੰਭ ਹੁੰਦਾ ਹੈ:-
“ਸਤਿਕਾਰ ਯੋਗ ਤ. ਪਰਿਵਾਰ ਦੇ ਸੱਜਣੋਂ ਸਤਿ ਸ਼੍ਰੀ ਅਕਾਲ!
ਆਪ ਜੀ ਵਲੋਂ ਲਿਖਿਆਂ ਲਿਖਤਾਂ “ਤੱਤ
ਗੁਰਮਤਿ ਪਰਿਵਾਰ” ਦੀ ਸੰਸਥਾਂ ਦੇ ਨਾਮ ਹੇਠ ਛੱਪਦੀਆਂ ਹਨ! ਇਸ ਵਿੱਚ ਕੋਈ ਹਰਜ ਨਹੀਂ ਜੇ ਕਰ
ਘੱਟੋ-ਘੱਟ ਇੱਕ ਵਾਰ ਆਪ ਜੀ ਨੇ ਪਰਿਵਾਰ ਦੇ ਲਿਖਾਰੀ ਮੰਡਲ ਦੀ ਜਾਨਕਾਰੀ ਪਾਠਕਾਂ ਲਈ ਜਨਤਕ ਕੀਤੀ
ਹੋਵੇ……”
ਇਸ ਪੱਤਰ ਵਿੱਚ ਸਪਸ਼ਟ ਹੈ ਕਿ ਪਰਿਵਾਰ ਵਲੋਂ ‘ਤ. ਪਰਿਵਾਰ ਸੰਖੇਪ ਤੋਂ
ਂਅਨਜਾਣ ਹੋਣ ਦਾ ਜਤਨ ਕਰਦੇ “
ਕਿਸੇ
ਤ. ਪਰਿਵਾਰ ਦੇ ਨਾਮ ਸਨ” ਲਿਖਣਾ ਖਰਾ ਸੱਚ
ਨਹੀਂ। ਪਾਠਕ ਜਾਣਦੇ ਹਨ ਮੇਰੇ ਸਵਾਲ/ਸੱਦਾ ਪੱਤਰ ਉਨ੍ਹਾਂ ਵੱਲ ਹੀ ਹਨ।
ਦੂਜੀ ਗਲ ਕਿ ਨਿਰੋਲ ਨਾਨਕ ਫ਼ਲਸਫ਼ੇ ਦੀ ਰਾਹ ਤੇ ਤੁਰਨ ਦਾ ਦਾਵਾ ਕਰਨ ਵਾਲੇ
ਪਰਿਵਾਰ ਦੇ ਸ੍ਹਾਮਣੇ ਜਵਾਬਦੇਹੀ ਦਾ ਸਮਾਂ ਆਇਆ ਤਾਂ ਉਹ ਬਹਾਨੇ ਸਿਰ ਪਿੱਛੇ ਹੱਟ ਰਹੇ ਹਨ। ਉਨ੍ਹਾਂ
ਗਿਲੇ ਨਾਲ ਇਹ ਵੀ ਲਿਖਿਆ ਹੈ; “ਕਿਉਂਕਿ ਆਪਣੀ ਮਰਜ਼ੀ ਨਾਲ ਕਿਸੇ ਦਾ ਨਾਮ
ਬਦਲਣਾ ਜਾਂ ਵਿਗਾੜਣਾ ਵਿਕ੍ਰਤ ਮਾਨਸਿਕਤਾ ਦਾ ਹੀ ਪ੍ਰਗਟਾਵਾ ਲਗਦਾ ਹੈ”
ਇਸ ਬਾਰੇ ਦਾਸ ਦਾ ਸਪਸ਼ਟੀਕਰਨ ਹੈ ਕਿ ਦਾਸ ਨੇ ਉਨ੍ਹਾਂ ਦਾ ਨਾਮ ਵਿਗਾੜੇਆ
ਨਹੀਂ ਬਲਕਿ ਉਸ ਨੂੰ ਸੰਖੇਪ ਵਿੱਚ ‘ਤ. ਪਰਿਵਾਰ’ ਕਰਕੇ ਲਿਖਦਾ ਹੈ।
‘ਤ. ’
ਤੋਂ ਦਾਸ ਦਾ ਭਾਵ ਤਬਲਾ, ਤਕੜਾ ਆਦਿ ਨਹੀਂ ਹੈ। ਲੇਖਨ
ਵਿੱਚ ਸੰਸਥਾਵਾਂ ਆਦਿ ਲਈ ਅਕਸਰ ਸੰਖੇਪ ਵਰਤੇ ਜਾਂਦੇ ਹਨ ਜਿਵੇਂ ਕਿ ਯੁ. ਐਨ. ਔ. , ਯੂ. ਐਸ, ਪੀ.
ਟੀ. ਆਈ, ਆਦਿ। ਇਸ ਪ੍ਰਕ੍ਰਿਆ ਨੂੰ ਸੰਖੇਪਨ ਪ੍ਰਕ੍ਰਿਆ
(Abbreviation)
ਕਹਿੰਦੇ ਹਨ।
ਬਾਕੀ ਮੈਂ ਪਰਿਵਾਰ ਦੀ ਇਸ ਗਲ ਤੋਂ ਸਹਿਮਤ ਨਹੀਂ ਹਾਂ ਕਿ ‘ਗੁਰਮਤਿ’ ਸ਼ਬਦ
ਦੀ ਥਾਂ ਹੁਣ ‘ਤੱਤ ਗੁਰਮਤਿ’ ਸ਼ਬਦ ਵਰਤਨ ਦੀ ਲੋੜ ਹੈ। ਐਸੀ ਅਸਹਿਮਤੀ ਕੋਈ ਅਪਰਾਧ ਨਹੀਂ! ਮੇਰੇ ਲਈ
‘ਗੁਰਮਤਿ’ ਇੱਕ ਸੰਪੁਰਣ ਸ਼ਬਦ ਹੈ ਜਿਸ ਨੂੰ ਪਰਿਵਾਰ ਵਲੋਂ ਗੁਰੂ ਨਾਨਕ ਵਿਚਾਰਧਾਰਾ ਦੇ ਉਲਟੇ
ਮੁੰਹ-ਮੁਹਾਦਰੇ ਦਾ ਪ੍ਰਤੀਕ ਦਰਸਾਉਂਣਾ ਇੱਕ ਭਾਰੀ ਭੁੱਲ ਹੈ। ਸੰਪਾਦਕ ਜੀ ਮੈਂ ਆਪ ਜੀ ਦੇ ਮਾਰਫਤ
ਪੁੱਛਣਾ ਚਾਹੁੰਦਾ ਹਾਂ ਕਿ ਪਰਿਵਾਰ ਨੇ ਆਪਣੀ ਮੁੱਢਲੀ ਜਾਣਕਾਰੀ ਵਿੱਚ ਕਿਸ ਮਾਨਸਿਕਤਾ ਤਹਿਤ
‘ਗੁਰਮਤਿ’ ਸ਼ਬਦ ਬਾਰੇ ਨਾਨਕ ਵਿਚਾਰਧਾਰਾ ਦੇ ਵਿਗਾੜ ਦੇ ਪ੍ਰਤੀਕ ਦਾ ਪ੍ਰਭਾਵ ਉਤਪੰਨ ਕਰਨ ਦਾ ਜਤਨ
ਕੀਤਾ ਹੈ? ਸੁਭਾਵਕ ਚੂਕ ਵਜੋਂ ਜਾਂ ਕੇਵਲ ਆਪਣੇ ਵਿਚਾਰਾਂ ਨੂੰ ਅਸਲੀ (ਗੁਰਮਤਿ) ਦਿਖਾਉਂਣ ਲਈ? ਐਸਾ
ਵਿਚਾਰ ਅੱਜ ਤਕ ਕਿਸੇ ਨੇ ਪ੍ਰਗਟ ਨਹੀਂ ਕੀਤਾ ਕਿ ‘ਗੁਰਮਤਿ’ ਦੀ ਥਾਂ ‘ਤੱਤ ਗੁਰਮਤਿ’ ਸ਼ਬਦ ਵਰਤਨ ਦੀ
ਲੋੜ ਹੈ! ਪਰਿਵਾਰ ਨੂੰ ਸੋਭਦਾ ਨਹੀਂ ਕਿ ਉਹ ਆਪਣੀ ਮਰਜ਼ੀ ਨਾਲ ‘ਗੁਰਮਤਿ’ ਸ਼ਬਦ ਨੂੰ ਗੁਰੂ ਨਾਨਕ
ਵਿਚਾਰਧਾਰਾ ਦੇ ਉਲਟੇ ਹੋਏ ਮੁੰਹ ਮੁਹਾਂਦਰੇ ਦਾ ਪ੍ਰਤੀਕ ਕਰਕੇ ਦਰਸਾਏ। ਪਰਿਵਾਰ ਪਹਿਲਾਂ ਆਪ
ਗੁਰਮਤਿ ਸ਼ਬਦ ਦਾ ਅਕਸ ਵਿਗਾੜਦੀ ਆਪਣੀ ਮੁੱਢਲੀ ਜਾਣਕਾਰੀ ਬਾਰੇ ਵਿਚਾਰ ਕਰੇ ਜਿਸ ਵਿੱਚ ‘ਤੱਤ
ਗੁਰਮਤ’ ਨੂੰ “ਸਹੀ ਗੁਰਮਤਿ” ਕਰਾਰਦੇ ‘ਗੁਰਮਤਿ’ ਸ਼ਬਦ ਨਾਲੋਂ ਉੱਪਰ ਦਰਸਾਉਂਣ ਦਾ ਜਤਨ ਸਪਸ਼ਟ ਹੈ।
ਪਾਠਕ ਆਪ ਇਸ ਨੂੰ ਪਰਿਵਾਰ ਵਲੋਂ ਆਪਣੇ ਬਾਰੇ ਲਿਖੀ ਗਈ ਮੁੱਢਲੀ ਜਾਣਕਾਰੀ ਵਿੱਚ ਪੜ ਸਕਦੇ ਹਨ।
ਇਕ ਹੋਰ ਗਲ ਵਿਚਾਰਨੀ ਬਹੁਤ ਜ਼ਰੂਰੀ ਹੈ! ਕਲ ਤਕ ਆਪਣੇ ਨਿਜੀ ਵਿਚਾਰਾਂ ਨੂੰ
ਜਸਟੀਫਾਈ ਕਰਨ ਲਈ ਪਰਿਵਾਰ ਇਹ ਕਹਿੰਦਾ ਆਇਆ ਹੈ ਕਿ ਗੁਰੂ ਨਾਨਕ ਜੀ ਨੂੰ
‘ਭੂਤਨਾ’
ਅਤੇ
‘ਬੇਤਾਲਾ’
ਵੀ ਕਹਿਆ ਗਿਆ ਇਸ ਲਈ ਪਰਿਵਾਰ ਵੀ ਆਪਣੇ ਲਈ ਹੋਂਣ ਵਾਲੀ
ਆਲੋਚਨਾ ਨੂੰ ਗੁਰੂ ਨਾਨਕ ਜੀ ਦੀ ਸੇਧ ਵਿੱਚ ਹੀ ਸਵੀਕਾਰ ਕਰਦਾ ਹੈ। ਪਰ ਹੁਣ ਕੁੱਝ ਘੰਟਿਆਂ ਵਿੱਚ
ਹੀ ਪਰਿਵਾਰ ਨੂੰ ਗੁਰੂ ਨਾਨਕ ਦੀ ਉਹ ਸੇਧ ਭੁੱਲ ਗਈ ਲਗਦੀ ਹੈ। ਭੂਤਨਾ-ਬੇਤਾਲਾ ਤਾਂ ਦੂਰ ਉਹ ਆਪਣੇ
ਲਈ ਇੱਕ ‘ਤ. ਪਰਿਵਾਰ’ ਵਰਗੇ ਸੰਖੇਪ ਸੰਬੋਧਨ ਨੂੰ ਨਾ ਸਹਿੰਦੇ ਹੋਏ ਇੱਕ ਪਾਸੇ ਪੱਤਰਾਂ ਤੋਂ ਮੁਨਕਰ
ਹੋ ਰਹੇ ਹਨ ਅਤੇ ਦੂਜੇ ਪਾਸੇ ਦਾਸ ਨਾਲ ਨਾਮ ਬਦਲਣ/ਵਿਗਾੜਨ ਦਾ ਗਿਲਾ ਕਰ ਰਹੇ ਹਨ। ਜਵਾਬਦੇਹੀ ਇਤਨੀ
ਕੱਚੀ ਨਿਕਲੀ ਪ੍ਰਤੀਤ ਹੁੰਦੀ ਹੈ ਕਿ ਸਧਾਰਨ ਜਿਹੇ ਸਵਾਲ/ਸੱਦਾ ਪੱਤਰ ਸ੍ਹਾਮਣੇ ਆਉਂਦੇ ਹੀ
ਭੂਤਨਾ-ਬੇਤਾਲਾ ਪ੍ਰਸੰਗ ਵਿਚਲਾ ਸਬਕ ਭੁੱਲ ਗਈ? ਸਵਾਲ ਵੀ ਸਿਰਫ ਇਤਨਾ ਸੀ ਕਿ; ਪਰਿਵਾਰ ਦੇ
ਸੰਪਾਦਕੀ ਮੰਡਲ ਦੇ ਸੱਜਣਾਂ ਦੇ ਨਾਮ ਕੀ ਹਨ? ਅਤੇ ਨਾਲ ਹੀ ਇੱਕ ਨਿਰਪੱਖ ਬੁਧੀਜੀਵੀ ਪੈਨਲ ਸ੍ਹਾਮਣੇ
ਵਿਚਾਰ ਵਟਾਂਦਰੇ ਦਾ ਬੇਨਤੀ ਪੱਤਰ! ਇਸ ਬੇਨਤੀ ਪੱਤਰ ਦਾ ਜਵਾਬ ਦੇਂਣ ਲਈ ਤਾਂ ਪਰਿਵਾਰ ਨੇ ਦਾਸ ਨੂੰ
ਬਾਕਾਯਦਾ ਨਿਜੀ ਮੇਲ ਲਿਖ ਕੇ ਸਮਾਂ ਵੀ ਲਿਆ ਹੈ। ਪਰ ਹੁਣ ਆਪਣੇ ਵੱਲ ਆਏ ਪੱਤਰ ਤੋਂ ਮੁਨਕਰ ਹੋ ਰਹੇ
ਹਨ? ਉਹ ਮੁਨਕਰ ਨਾ ਹੋਂਣ ਮੇਰੇ ਪੱਤਰ ਉਨ੍ਹਾਂ ਵਲ ਹੀ ਹਨ!
ਪਰਿਵਾਰ ਸਿੱਖ ਮਾਰਗ. ਕਾਮ ਤੇ ਲਿਖਤਾਂ ਪਾਉਂਦਾ ਹੈ ਅਤੇ ਇਸ ਲਈ ਸਿੱਖ
ਮਾਰਗ. ਕਾਮ ਦੇ ਅਨੁਸ਼ਾਸਨ ਅਨੁਸਾਰ ਵੀ ਪਰਿਵਾਰ ਨੂੰ ਚਾਹੀਦਾ ਹੈ ਕਿ ਉਹ ਆਪਣੀਆਂ ਲਿਖਤਾਂ ਬਾਰੇ
ਮੇਰੇ ਇਸ ਸਧਾਰਨ ਜਿਹੇ ਸਵਾਲ ਦਾ ਜਵਾਬ ਦੇਵੇ ਕਿ ਪਰਿਵਾਰ ਦੇ ਸੰਪਾਦਕੀ ਮੰਡਲ ਦੇ ਸੱਜਣਾਂ ਦੇ ਨਾਮ
ਕੀ ਹਨ? ਮੈਂ ਸਿੱਖ ਰਹਿਤ ਮਰਿਆਦਾ ਬਾਰੇ ਪਰਿਵਾਰ ਵੱਲ ਘੱਲੇ ਆਪਣੇ ਬੇਨਤੀ ਰੂਪ ਸੱਦੇ ਬਾਰੇ ਵੀ
ਉਨ੍ਹਾਂ ਦੇ ਜਵਾਬ ਦੀ ਉਡੀਕ ਵਿੱਚ ਹਾਂ!
ਹਰਦੇਵ ਸਿੰਘ, ਜੰਮੂ-੨੭. ੯. ੧੨
(26/09/12)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਸਤਿਕਾਰ ਯੋਗ ਸੰਪਾਦਕ ਸਾਹਿਬ ਜੀਓ:
ਕੁਝ ਸਵਾਲ ਗੁਰੂ ਨਾਨਕ ਦੇਵ ਜੀ ਦੀ ਸਾਇੰਸ ਨੂੰ ਸੇਧ ਲੇਖ ਉਪਰ ਪਾਠਕ ਵੀਰਾਂ ਨੇ ਸਵਾਲ ਉਠਾਏ ਹਨ।
ਜਿਸ ਲਈ ਦਾਸ ਅਪਣੇ ਵਿਚਾਰ ਪੇਸ ਕਰ ਰਿਹਾ ਹੈ।
‘ਗੁਰੂ ਨਾਨਕ ਦੀ ਸਾਇੰਸ ਨੂੰ ਸੇਧ’ ਲੇਖ ਪਹਿਲਾਂ ਦਾਸ ਦੀ ਅੰਗ੍ਰੇਜ਼ੀ ਵਿੱਚ ਪੁਸਤਕ “ਸਾਇੰਟਿਫਿਕ
ਵਿਜ਼ਨ ਆਫ ਗੁਰੂ ਨਾਨਕ” ਵਿੱਚ 2008 ਵਿੱਚ ਛਪਿਆ ਸੀ ਤੇ ਫਿਰ ਇਹ ਸਿੱਖ ਰਿਵੀਓ, ਤੇ ‘ਐਬਸਟ੍ਰੈਕਟ ਆਫ
ਸਿੱਖ ਸਟੱਡੀਜ਼’ ਵਿੱਚ ਛਪਿਆ ਤੇ ਪਿਛੋਂ ਡਾ ਹਰਦੇਵ ਸਿੰਘ ਵਿਰਕ ਨੇ ਅਪਣੀ ਸੰਪਾਦਿਤ ਪੁਸਤਕ “ਸਾਇੰਸ
ਤੇ ਗੁਰਬਾਣੀ” ਵਿੱਚ ਛਾਪਿਆ ਸੀ। ਸੱਚ ਖੰਡ ਪਤਰ ਵਲੋਂ ਗੁਰੂ ਨਾਨਕ ਗੁਰਪੁਰਬ ਦਿਵਸ ਤੇ ਸਪੈਸ਼ਲ ਨੰਬਰ
ਕਢਣ ਲਈ ਇਸ ਨੂੰ ਪੰਜਾਬੀ ਵਿੱਚ ਕਰ ਕੇ ਭੇਜਣ ਦਾ ਸੁਨੇਹਾ ਮਿਲਿਆ ਤਾਂ ਇਸ ਲੇਖ ਨੂੰ ਪੰਜਾਬੀ ਵਿੱਚ
ਕੀਤਾ ਗਿਆ। ਕਿਉਂਕਿ ਸਿੱਖ ਮਾਰਗ ਦਾਸ ਦੀ ਹਰ ਰਚਨਾ ਨੂੰ ਪਹਿਲ ਦੇ ਆਧਾਰ ਤੇ ਛਾਪ ਕੇ ਮਾਣ ਦਿੰਦਾ
ਰਿਹਾ ਹੈ, ਇਸ ਲਈ ਦਾਸ ਨੇ ਇਹ ਰਚਨਾ ਪੂਰੀ ਹੁੰਦੇ ਹੀ ਸਿਖ ਮਾਰਗ ਨੂੰ ਭੇਜੀ ਤੇ ਉਨ੍ਹਾਂ ਨੇ ਮੇਰਾ
ਮਾਣ ਵਧਾਇਆ। ਕਿਉਂਕਿ ਇਹ ਰਚਨਾ ਅੰਗ੍ਰੇਜ਼ੀ ਵਿਚੋਂ ਪੰਜਾਬੀ ਵਿੱਚ ਥੋੜੇ ਸਮੇਂ ਵਿੱਚ ਕੀਤੀ ਗਈ ਤੇ
ਟਾਈਪ ਵੀ ਖੁਦ ਹੀ ਕੀਤੀ ਇਸ ਲਈ ਕੋਈ ਗਲਤੀ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਤੇ ਇਸ
ਨੂੰ ਅਗੋਂ ਸੋਧ ਕਰਨ ਦਾ ਇਛੁਕ ਰਹਾਂਗਾ।
ਜੋ ਸਵਾਲ ਉਠਾਏ ਹਨ ਉਨ੍ਹਾਂ ਦਾ ਜਵਾਬ ਵੀ ਹਾਜ਼ਰ ਹੈ: ਅੰਗ੍ਰੇਜ਼ੀ ਵਿੱਚ ਤਰਜਮੇ ਲਈ ਨੈਟ ਉਪਰ ਸ੍ਰੀ
ਗ੍ਰੰਥ ਦਾ ਹਵਾਲਾ ਵਰਤਿਆ ਗਿਆ ਸੀ ਜਿਸ ਅਨੁਸਾਰ:
“ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ” ਦਾ ਭਾਵ ਅਰਥ
“By thinking, He cannot be reduced to thought, even
by thinking hundreds of thousands of times”. SriGranth© SriGranth.org, a Sri
Guru Granth Sahib resource,(p.1)
ਹੋਰ ਸੋਧ ਲਈ ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੋਥੀ ਪਹਿਲੀ ਪ੍ਰਕਾਸ਼ਕ ਸ੍ਰੋਮਣੀ ਗੁਰਦਵਾਰਾ
ਪ੍ਰਬੰਧਕ ਕਮੇਟੀ, ਜੁਲਾਈ 1986, ਪੰਨਾ 1 ਦੀ ਵਰਤੋਂ ਹੋਈ ਜਿਸ ਵਿੱਚ ‘ਸੋਚਿ’ ਦਾ ਮਤਲਬ ਸੋਚ ਜਾਂ
ਸਮਝ ਵਿਚ: ਜੇ ਲਾਇ ਰਹਾ ਲਿਵ ਤਾਰ ਦਾ ਭਾਵ- ਇੱਕ ਟਕ ਧਿਆਨ ਜਮਾਈ ਰਖਣਾ ਲਿਆ ਗਿਆ ਹੈ। ਤੀਸਰੀ
ਪੁਸਤਕ ਮਨਮੋਹਨ ਸਿੰਘ ਲਿਖਿਤ ‘ਹਿਮਜ਼ ਆਫ ਗੁਰੂ ਨਾਨਕ’ ਭਾਸ਼ਾ ਵਿਭਾਗ ਪੰਜਾਬ ਨੇ 1972 ਵਿੱਚ ਛਾਪੀ
ਹੈ, ਦੇ ਪੰਨਾ 1 ਤੇ ਅੰਗ੍ਰੇਜ਼ੀ ਵਿਚ ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ ਪੰਜਾਬੀ ਵਿੱਚ ਭਾਵ
ਅਰਥ “ਭਾਵੇਂ ਬੰਦਾ ਚੁਪ ਰਹੇ ਅਤੇ ਪ੍ਰਭੂ ਦੀ ਲਗਾਤਾਰ ਪ੍ਰੀਤ ਅੰਦਰ ਲੀਨ ਰਹੇ ਉਸ ਨੂੰ ਮਨ ਦੀ
ਸ਼ਾਂਤੀ ਪ੍ਰਾਪਤ ਨਹੀਂ ਹੁੰਦੀ” [ Even though one be
silent and remain absorbed in the Lord’s constant love, he obtains not mind’s
silence.
ਭਾਵੇਂ ਕਿ ਫਰੀਦਕੋਟ ਵਾਲੇ ਟੀਕੇ, ਭਾਈ ਵੀਰ ਸਿੰਘ ਜੀ ਦੇ ਟੀਕੇ ਅਤੇ ਪ੍ਰੋ ਸਾਹਿਬ ਸਿੰਘ ਦੇ ਟੀਕੇ
ਵਿੱਚ ਸੋਚਿ ਨੂੰ ਸ਼ੌਚਿ ਦੇ ਤੌਰ ਤੇ ਲਿਆ ਗਿਆ ਹੈ ਪਰ ਜਦ ਗੁਰੂ ਕਾਲ ਦੀ ਪੁਰਾਤਨ ਪੰਜਾਬੀ ਅਨੁਸਾਰ
ਵਿਸ਼ਲੇਸ਼ਣ ਕੀਤਾ ਗਿਆ ਤਾਂ ਉਸ ਕਾਲ ਦੇ ਕਿਸੇ ਵੀ ਲਿਖਾਰੀ ਨੇ ਸੋਚਿ ਨੂੰ ਸ਼ੌਚਿ ਦੇ ਤੌਰ ਤੇ ਨਹੀਂ
ਲਿਆ ਜਾਂ ਇਸ ਤਰ੍ਹਾਂ ਦੇ ਕਿਸੇ ਹੋਰ ਸ਼ਬਦ ਦੀ ਬਣਤਰ ਨੂੰ ਇਸ ਤਰ੍ਹਾਂ ਨਹੀਂ ਵਰਤਿਆ। ਹੋਰ ਵੀ ਕਈ
ਕਾਰਣ ਸਨ ਜਿਵੇਂ ਕਿ 1ਓ ਤੋਂ ਜਪੁਜੀ ਦੇ ਅੰਤ ਤਕ ਦੀ ਕੜੀ ਦੇ ਭਾਵ ਅਰਥਾਂ ਵਿੱਚ ਇਸੇ ਭਾਵ ਅਰਥ ਦਾ
ਹੋਣਾ ਸਹੀ ਜਾਪਿਆ। ਬਾਕੀ ਆਪੋ ਅਪਣੀ ਸੂਝ ਹੈ ਸ਼ਾਇਦ ਮੇਰੀ ਸਮਝ ਨੇ ਇਹੋ ਭਾਵ ਅਰਥ ਕਢਿਆ ਜਿਸ ਨੂੰ
ਹੋਰ ਪਾਠਕ ਹੋਰ ਸ਼ਬਦਾਂ ਵਿੱਚ ਲੈ ਰਹੇ ਹੋਣ।
ਦੂਸਰਾ ਸਵਾਲ: ਛੱਤੀ ਯੁਗ ਦਾ ਸਮਾਂ 1, 37, 96, 80, 00, 000 ਸਾਲ ਬਣਦਾ ਹੈ ਜਿਸ ਦੀ ਗਿਣਤੀ ਇਸ
ਤਰ੍ਹਾਂ ਹੈ:
ਚਾਰ ਯੁਗਾਂ ਦਾ ਕੁਲ ਸਮਾਂ= ਸਤਿਯੁਗ 17, 28, 000 ਸਾਲ + ਤ੍ਰੇਤਾ ਯੁਗ 12, 96, 000 ਸਾਲ+ਦੁਆਪਰ
8, 64, 000ਸਾਲ + ਕਲਯੁਗ 4, 32, 000 ਸਾਲ=43, 20, 000 ਸਾਲ 36 ਯੁਗ/4= ਚਾਰ ਚਾਰ ਯੁਗਾਂ ਦੇ
9 ਚੱਕਰ= 3, 88, 80, 000 ਸਾਲ। ਇਹ ਛੱਤੀ ਯੁਗ ਦੇਵ ਯੁਗ ਹਨ ਇੱਕ ਦੇਵਯੁਗ =3600 ਯੁਗਾਂ ਬਰਾਬਰ
ਹੈ, ਸੋ ਛੱਤੀ ਦੇਵ ਯੁਗਾਂ ਵਿੱਚ ਕੁਲ ਸਾਲ =3, 88,
80, 000 x 3600=1, 37, 96, 80, 00, 000
ਸਾਲ। (ਅਰਬਦ ਨਰਬਦ) ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਸ਼੍ਰਿਸ਼ਟੀ ਰਚਣ ਦਾ ਸਮੇਂ ਬਾਰੇ “ਥਿਤਿ ਵਾਰੁ
ਨਾ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ॥ ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ॥ (ਸ੍ਰੀ. ਗੁ.
ਗ੍ਰੰ ਸਾ. ਪੰਨਾ 4) ਵੀ ਲਿਖਿਆ ਹੈ ਸੋ 1, 37, 96, 80, 00, 000 ਸਾਲ ਵੀ ਸਿਰਫ ਕਿਆਸ ਰਾਈ ਹੀ
ਮੰਨਿਆਂ ਜਾਣਾ ਚਾਹੀਦਾ ਹੈ।
ਬਾਕੀ ਦਾਸ ਇਹ ਕਹਿਣਾ ਚਾਹੇਗਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਇੱਕ ਸਾਗਰ ਹੈ ਜਿਸ ਦੀ ਥਾਹ ਕੋਈ ਵੀ
ਬੂੰਦ ਪੂਰੀ ਤਰ੍ਹਾਂ ਨਹੀਂ ਪਾ ਸਕਦੀ। ਸੋ ਦਾਸ ਨੂੰ ਵੀ ਅਜਿਹੀ ਹੀ ਬੂੰਦ ਸਮਝ ਲਿਆ ਜਾਵੇ।
(26/09/12)
ਤੱਤ ਗੁਰਮਤਿ ਪਰਿਵਾਰ
ਸਤਿਕਾਰਯੋਗ ਸੰਪਾਦਕ ਸਿੱਖ ਮਾਰਗ ਜੀ,
ਗੁਰ ਫਤਹਿ ਪ੍ਰਵਾਨ ਹੋਵੇ ਜੀ।
ਅੱਜ ਸਾਨੂੰ ਇੱਕ ਦੋ ਸੱਜਣਾਂ ਨੇ ਪੁੱਛਿਆ ਕਿ ਹਰਦੇਵ ਸਿੰਘ ਜੰਮੂ ਵਲੋਂ ਆਪ ਜੀ ਬਾਰੇ
ਲਿਖਿਆ ਗਿਆ ਹੈ, ਤੁਸੀ ਜਵਾਬ ਕਿਉਂ ਨਹੀਂ ਦੇਂਦੇ ਉਸ ਦੇ ਸਵਾਲਾਂ ਦਾ। ਅਸੀਂ ਜਦੋਂ ਸਿੱਖ ਮਾਰਗ ਤੇ
ਵੇਖਿਆ ਤਾਂ ਹਰਦੇਵ ਸਿੰਘ ਜੀ ਦੀ ਇੱਕ ਚਿੱਠੀ ਛਪੀ ਸੀ ਜੋ ਕਿਸੇ ‘ਤ. ਪਰਿਵਾਰ’ ਦੇ ਨਾਮ ਲਿਖੀ ਗਈ।
ਉਨ੍ਹਾਂ ਦੀਆਂ ਐਸੀਆਂ ਕੁੱਝ ਪੁੱਛਾਂ ਸਾਡੀ ਈ-ਮੇਲ ਵਿੱਚ ਵੀ ਆਈਆਂ ਸਨ, ਜਿਨ੍ਹਾਂ ਨੂੰ ਉਪਰੀ ਨਜ਼ਰੇ
ਵੇਖ ਕੇ ਅਸੀਂ ਇਹ ਜਵਾਬ ਦਿਤਾ ਕਿ ਸਮਾਂ ਮਿਲਦੇ ਹੀ ਆਪਣਾ ਪੱਖ ਰਖਾਂਗੇ, ਫਿਲਹਾਲ ਸਾਡੇ ਲਈ ਹੋਰ
ਕੰਮ ਜਰੂਰੀ ਹਨ। ਪਰ ਜਦੋਂ ਅਸੀਂ ਉਨ੍ਹਾਂ ਪੱਤਰਾਂ ਨੂੰ ਗੌਰ ਨਾਲ ਵੇਖਿਆ ਤਾਂ ਉਹ ਵੀ ਕਿਸੇ ‘ਤ.
ਪਰਿਵਾਰ' ਦੇ ਨਾਮ ਤੇ ਸਨ। ਸੋ ਅਸੀਂ ਅਣਗੌਲਿਆਂ ਕਰ ਦਿਤੇ।
ਸਾਡੇ ਮੰਚ ਦਾ ਨਾਮ ‘ਤੱਤ ਗੁਰਮਤਿ ਪਰਿਵਾਰ’
ਹੈ, ਸੋ ਇਸ ਨਾਮ ਤੇ ਆਈਆਂ ਪੁੱਛਾਂ ਬਾਰੇ ਹੀ ਅਸੀਂ ਆਪਣਾ ਪੱਖ ਰੱਖ ਸਕਦੇ ਹਾਂ। ਜੇ ਹਰਦੇਵ
ਸਿੰਘ ਜੀ ਦੀਆਂ ਉਹ ਪੁੱਛਾਂ/ਟਿੱਪਣੀਆਂ ਸਾਡੇ ਪ੍ਰਤੀ ਹੀ ਹਨ ਤਾਂ ਤਹਿਜ਼ੀਬ ਤਾਂ ਇਸ ਗੱਲ ਵਿੱਚ ਹੈ
ਕਿ ਉਹ ਸਹੀ ਨਾਮ ਤੇ ਲਿਖੀਆਂ ਜਾਣ। ਕਿਉਂਕਿ ਆਪਣੀ ਮਰਜ਼ੀ ਨਾਲ ਕਿਸੇ ਦਾ ਨਾਮ ਬਦਲਣਾ ਜਾਂ ਵਿਗਾੜਣਾ
ਵਿਕ੍ਰਤ ਮਾਨਸਿਕਤਾ ਦਾ ਹੀ ਪ੍ਰਗਟਾਵਾ ਲਗਦਾ ਹੈ। ਕੱਲ ਨੂੰ ਜੇ ਕੋਈ ਵੀਰ ਹਰਦੇਵ ਸਿੰਘ ਜੀ ਦੇ
‘ਭਗੌਤੀ ਪਿਆਰ’ ਨੂੰ ਵੇਖ ਕੇ ਉਨ੍ਹਾਂ ਨੂੰ ‘ਹਰ ਹਰ ਮਹਾਦੇਵ ਸਿੰਘ’ ਆਦਿਕ ਬਦਲੇ/ਵਿਗੜੇ ਨਾਮ ਨਾਲ
ਸੰਬੋਧਨ ਕਰਦਾ ਹੈ ਤਾਂ ਸਾਡੀ ਨਜ਼ਰ ਵਿੱਚ ਉਹ ਵੀ ਗਲਤ ਗੱਲ ਹੋਵੇਗੀ।
ਸੋ ਜੇ ਹਰਦੇਵ ਸਿੰਘ ਜੀ ਦੀਆਂ ਇਹ ਪੁੱਛਾਂ/ਟਿੱਪਣੀਆਂ ਸਾਡੇ ਪ੍ਰਤੀ ਹੀ ਹਨ ਤਾਂ ਉਹ ਸਾਡੇ ਸਹੀ ਨਾਮ
ਤੇ ਲਿਖ ਕੇ ਦਸ ਸਕਦੇ ਹਨ। ਅਸੀਂ ਸਮਾਂ ਮਿਲਦੇ ਹੀ ਉਸ ਬਾਰੇ ਆਪਣਾ ਪੱਖ ਰੱਖਣ ਦਾ ਨਿਮਾਣਾ ਯਤਨ
ਕਰਾਂਗੇ। ਕਿਸੇ ‘ਤ. (ਤਕੜਾ, ਤਬਲਾ ਆਦਿਕ ਕੁੱਝ ਵੀ ਹੋ ਸਕਦਾ ਹੈ) ਪਰਿਵਾਰ’ ਨਾਮ ਤੇ ਲਿਖੇ ਖੱਤ ਦਾ
ਨੋਟਿਸ ਅਸੀਂ ਕਿਵੇਂ ਲੈ ਸਕਦੇ ਹਾਂ?
ਨਿਸ਼ਕਾਮ ਨਿਰਮਤਾ ਸਹਿਤ
ਤੱਤ ਗੁਰਮਤਿ ਪਰਿਵਾਰ
26/09/12
(26/09/12)
ਡਾ: ਇਕਬਾਲ ਸਿੰਘ ਢਿੱਲੋਂ
ਸ.
ਹਾਕਮ ਸਿੰਘ ਜੀ, ਆਪ ਜੀ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ!
ਸਿਖਮਾਰਗ ਵੈਬਸਾਈਟ ਤੇ ਆਪ ਜੀ ਦੇ 25. 09. 2012 ਨੁੰ ਪਾਏ ਗਏ ਪੱਤਰ ਲਈ ਆਪ ਜੀ ਦਾ ਧੰਨਵਾਦ ਹੈ
ਜੀ।
ਆਪ ਜੀ ਲਿਖਦੇ ਹੋ ਕਿ ਆਪ ਜੀ ਦੇ ‘ਪੋਥੀ ਸਾਹਿਬ’ ਬਾਰੇ ਲੇਖ ਵਿਚਲੀਆਂ ਅਤਕਥਨੀਆਂ ਆਪ ਜੀ ਦੀ
ਗੁਰਮੱਤ ਅਤੇ ਗੁਰਬਾਣੀ ਬਾਰੇ ਸੋਚ ਅਤੇ ਆਪ ਜੀ ਦੀ ਗੁਰਮੱਤ ਅਤੇ ਗੁਰਬਾਣੀ ਦੀ ਸਮਝ ਦਾ ਪਰਿਣਾਮ ਹਨ।
ਜੇਕਰ ਆਪ ਜੀ ਦੀ ਗੁਰਮੱਤ ਅਤੇ ਗੁਰਬਾਣੀ ਬਾਰੇ ਸੋਚ ਅਤੇ ਸਮਝ ਸਿਖ ਇਤਹਾਸ ਨੂੰ ਵਿਗਾੜਨ ਦੀ ਇਜਾਜ਼ਤ
ਦਿੰਦੀਆਂ ਹਨ ਤਾਂ ਆਪ ਜੀ ਨੂੰ ਆਪ ਜੀ ਦੀ ‘ਸੋਚ’ ਅਤੇ ‘ਸਮਝ’ ਮੁਬਾਰਕ ਅਤੇ ‘ਅਤਕਥਨੀਆਂ’ ਵੀ
ਮੁਬਾਰਕ। ਆਪ ਜੀ ਦੇ ਵਿਚਾਰ-ਅਧੀਨ ਲੇਖ ਸਬੰਧੀ ਵਿਚਾਰ-ਚਰਚਾ ਇੱਥੇ ਸਮਾਪਤ ਹੁੰਦੀ ਹੈ ਜੀ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ
(25/09/12)
ਸਰਵਜੀਤ ਸਿੰਘ
ਡਾ.
ਦਲਵਿੰਦਰ ਸਿੰਘ ਗਰੇਵਾਲ ਜੀ,
(ਡੀਨ, ਦੇਸ਼ ਭਗਤ ਯੂਨੀਵਰਸਿਟੀ)
ਵਾਹਿਗੁਰੂ ਜੀ ਕਾ ਖਾਲਸਾ ।
ਵਾਹਿਗੁਰੂ ਜੀ ਕਿ ਫ਼ਤਿਹ।
ਆਪ ਜੀ ਦੇ ਖੋਜ ਭਰਪੂਰ ਲੇਖ, “ਗੁਰੂ ਨਾਨਕ ਦੇਵ ਜੀ ਦੀ ਸਾਇੰਸ ਨੂੰ ਸੇਧ’ ਲਈ ਆਪ ਜੀ ਦਾ ਬਹੁਤ
ਧੰਨਵਾਦ। ਆਪ ਜੀ ਨੇ ਉਨ੍ਹਾਂ ਸਾਰੇ ਸਵਾਲਾਂ ਦੇ ਜਵਾਬ, ਜੋ ਅੱਜ ਸਾਇੰਸ ਦੇ ਸਾਹਮਣੇ ਖੜੇ ਹਨ ਅਤੇ
ਵਿਗਿਆਨੀ ਉਨ੍ਹਾਂ ਦੇ ਜਵਾਬ ਲੱਭ ਹਰੇ ਹਨ, ਬਾਣੀ ਦੇ ਅਧਾਰ ਤੇ ਦੇਣ ਦਾ ਵਧੀਆ ਉਪਰਾਲਾ ਕੀਤਾ ਹੈ।
ਆਪ ਜੀ ਵੱਲੋਂ ਤਾਲਿਕਾ 2 ਦੇ ਨੁਕਤਾ ਨੰ: 7 ‘ਚ ਨੋਬਲ ਜੇਤੂ ਸਟੀਵਨ ਵੇਨਬਰਗ: ਦੇ ਸ਼ਬਦਾਂ, “ਜਿਤਨਾ
ਅਸੀਂ ਸ੍ਰਿਸ਼ਟੀ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਉਤਨਾ ਹੀ ਬੇਮਾਇਨਾ ਲਗਦਾ ਹੈ” ਦੀ ਤੁਲਨਾ ਬਾਣੀ
ਦੀ ਪੰਗਤੀ ‘ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ’ ਨਾਲ ਕੀਤੀ ਹੈ। ਇਸ ਸਬੰਧੀ ਬੇਨਤੀ ਹੈ ਕਿ ਇਹ
ਠੀਕ ਹੈ ਕਿ ਇਕ ਵਿਦਵਾਨ ਨੇ ਅੰਗਰੇਜੀ ‘ਚ ਇਸ ਪੰਗਤੀ ਦੇ ਅਰਥ,
“By thinking, He cannot be reduced to thought, even
by thinking hundreds of thousands of times”।
ਇਸ ਪੰਗਤੀ ਦੇ, ਪੋ: ਸਾਹਿਬ ਸਿੰਘ ਜੀ ਵੱਲੋਂ ਹੇਠ ਲਿਖੇ ਮੁਤਾਬਕ ਕੀਤੇ ਹਨ।
“ਪਦਅਰਥ:- ਸੋਚੈ-ਸੁਚਿ ਰੱਖਣ ਨਾਲ, ਪਵਿੱਤਰਤਾ ਕਾਇਮ ਰੱਖਣ ਨਾਲ। ਸੋਚਿ-ਸੁਚਿ, ਪਵਿੱਤਰਤਾ,
ਸੁੱਚ । ਨ ਹੋਵਈ-ਨਹੀਂ ਹੋ ਸਕਦੀ । ਸੋਚੀ-ਮੈਂ ਸੁੱਚ ਰੱਖਾਂ ।
ਨੋਟ:- ਇਸ ਪਉੜੀ ਦੀ ਪੰਜਵੀਂ ਤੁਕ ਪੜ੍ਹਿਆਂ ਇਹ ਪਤਾ ਲੱਗਦਾ ਹੈ ਕਿ ਇਸ ਪਉੜੀ ਵਿਚ ਗੁਰੂ ਨਾਨਕ
ਸਾਹਿਬ ਮਨ ਨੂੰ ‘ਸਚਿਆਰਾ’ ਕਰਨ ਦਾ ਤਰੀਕਾ ਦੱਸ ਰਹੇ ਹਨ। ਸਭ ਤੋਂ ਪਹਿਲਾਂ ਉਹਨਾਂ ਸਾਧਨਾਂ ਦਾ
ਜ਼ਿਕਰ ਕਰਦੇ ਹਨ ਜੋ ਹੋਰ ਲੋਕ ਵਰਤ ਰਹੇ ਹਨ । ਤੀਰਥਾਂ ਦਾ ਇਸ਼ਨਾਨ, ਜੰਗਲਾਂ ਵਿਚ ਜਾ ਕੇ ਸਮਾਧੀ
ਲਾਉਣੀ, ਮਨ ਨੂੰ ਮਾਇਆ ਵਿਚ ਪਹਿਲਾਂ ਰਜਾ ਲੈਣਾ, ਸ਼ਾਸਤ੍ਰਾਂ ਦੀ ਫਿਲਾਸਫ਼ੀ-ਇਹ ਆਮ ਪਰਚਲਤ ਤਰੀਕੇ ਸਨ
। ਪਰ ਸਤਿਗੁਰੂ ਜੀ ਇਹਨਾਂ ਤੋਂ ਵੱਖਰਾ ਉਹ ਸਾਧਨ ਦੱਸਦੇ ਹਨ, ਜਿਸ ਨੂੰ ਗੁਰਸਿੱਖੀ ਦਾ ਮੁੱਢਲਾ
ਨਿਯਮ ਸਮਝ ਲੈਣਾ ਚਾਹੀਦਾ ਹੈ, ਭਾਵ, ਅਕਾਲ ਪੁਰਖ ਦੀ ਰਜ਼ਾ ਵਿਚ ਤੁਰਨਾ । ਪਹਿਲੀਆਂ ਚੌਹਾਂ ਤੁਕਾਂ
ਦੇ ਠੀਕ ਅਰਥ ਸਮਝਣ ਲਈ ਪੰਜਵੀਂ ਤੁਕ ਵਲ ਖ਼ਾਸ ਧਿਆਨ ਦੇਣਾ ਜ਼ਰੂਰੀ ਹੈ। ‘ਕਿਵ ਸਚਿਆਰਾ ਹੋਈਐ ਕਿਵ
ਕੂੜੈ ਤੁਟੈ ਪਾਲਿ।’ ਇਸ ਤੁਕ ਨੂੰ ਪਹਿਲੀ ਹਰੇਕ ਤੁਕ ਦੇ ਨਾਲ ਪੜ੍ਹਿਆਂ ਸਪੱਸ਼ਟ ਹੋ ਜਾਂਦਾ ਹੈ ਕਿ
ਪਹਿਲੀ ਹਰੇਕ ਤੁਕ ਵਿਚ ‘ਮਨ’ ਦਾ ਹੀ ਜ਼ਿਕਰ ਹੈ। ਪਹਿਲੀ ਤੁਕ ਵਿਚ ‘ਮਨ ਦੀ ਸੁੱਚ’, ਦੂਜੀ ਵਿਚ ‘ਮਨ
ਦੀ ਚੁੱਪ’, ਤੀਜੀ ਵਿਚ ‘ਮਨ ਦੀ ਭੁੱਖ’ ਅਤੇ ਚੌਥੀ ਵਿਚ ‘ਮਨ ਦੀ ਸਿਆਣਪ’ ਦਾ ਹਾਲ ਦੱਸਿਆ ਹੈ”। ਇਸ
ਪੰਗਤੀ ਸਬੰਧੀ ਪੋ: ਸਾਹਿਬ ਸਿੰਘ ਜੀ ਵੱਲੋਂ ਕੀਤੇ ਅਰਥਾਂ ਤੇ ਵੀ ਵਿਚਾਰ ਕਰ ਲੈਣੀ ਜੀ।
ਦੂਜੀ ਬੇਨਤੀ ਹੈ ਕਿ ਆਪ ਜੀ ਨੇ ਤਾਲਿਕਾ ਨੰ:1 ਦੇ ਸਵਾਲ ਨੰ: 4, ਸ੍ਰਿਸ਼ਟੀ ਕਦੋਂ ਸਾਜੀ ਗਈ?
(ਹਾਕਿੰਗ ਪੰਨਾ 8) ਦੇ ਸਬੰਧ ‘ਚ ਲਿਖਿਆ ਹੈ “ਛੱਤੀ ਯੁਗ ਪਹਿਲਾ ਭਾਵ 1, 37, 96, 80, 00,
000 ਸਾਲ ਪਹਿਲਾ। ਅਤੇ ਤਾਲਿਕਾ ਨੰ; 3 ਦੇ ਸਵਾਲ 4, ਸ੍ਰਿਸ਼ਟੀ ਕਦੋਂ ਸਾਜੀ? ਦੇ ਜਵਾਬ ‘ਚ
ਲਿਖਿਆ ਹੈ “ਸ੍ਰਿਸ਼ਟੀ ਕਈ ਵਾਰੀ ਸਾਜੀ ਗਈ ਤੇ ਕਈ ਵਾਰ ਮਿਟਾਈ ਗਈ। ਤੁਧ ਆਪੇ ਸਿਸਟਿ ਸਿਰਜੀਆ ਆਪੇ
ਫੁਨਿ ਗੋਈ। (ਪੰਨ 654: 2) ਕਦੋਂ ਸਾਜੀ ਕਦੋਂ ਮਿਟੀ ਇਸ ਨੂੰ ਰੱਬ ਤੋਂ ਬਿਨਾ ਹੋਰ ਕੋਈ ਨਹੀਂ
ਜਾਣਦਾ। ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ॥ ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ
ਸੋਈ॥ (ਸ੍ਰੀ. ਗੁ. ਗ੍ਰੰ ਸਾ. ਪੰਨਾ 4) ਜੇ 36 ਯੁਗ ਦਾ ਸਮਾਂ ਗਿਣੀਏ ਤਾਂ ਇੱਕ ਖਰਬ 38 ਲੱਖ
ਸਾਲ ਬਣਦੇ ਹਨ ਜੋ ਸਾਇੰਸਦਾਨਾਂ ਦੇ ਕਿਆਸੇ ਸਮੇਂ ਦੇ ਨੇੜੇ ਹੀ ਬਣਦਾ ਹੈ”।
ਇਸ ਸਬੰਧੀ ਬੇਨਤੀ ਹੈ ਕਿ ਆਪ ਜੀ ਵੱਲੋਂ 36 ਯੁਗ ਭਾਵ 1, 37, 96, 80,
00, 000 ਸਾਲ (ਇੱਕ ਖਰਬ 38 ਲੱਖ ਸਾਲ ) ਲਿਖਣ ਤੋਂ ਕੀ ਭਾਵ ਹੈ? ਇਸ ਸਬੰਧੀ ਜਾਣਕਾਰੀ ਜਾਣ ਕਾਰੀ
ਦੇਣ ਦੀ ਕ੍ਰਿਪਾਲਤਾ ਕਰਨੀ ਜੀ।
ਸਤਿਕਾਰ ਸਹਿਤ
ਸਰਵਜੀਤ ਸਿੰਘ
(25/09/12)
ਹਾਕਮ ਸਿੰਘ
ਡਾ.
ਇਕਬਾਲ ਸਿੰਘ ਢਿੱਲੋਂ ਜੀ,
ਸਤਿ ਸ੍ਰੀ ਅਕਾਲ
ਆਪ ਜੀ ਨੇ ਆਪਣੇ 21 ਸਤੰਬਰ ਦੇ ਪੱਤਰ ਵਿਚ ਮੇਰੇ “ਪੋਥੀ ਸਾਹਿਬ” ਦੇ ਲੇਖ ਵਿਚ ਕੁੱਝ ਅਤਕਥਨੀਆਂ ਦਾ
ਜ਼ਿਕਰ ਕੀਤਾ ਹੈ। ਇਹ ਅਤਕਥਨੀਆਂ ਮੇਰੇ ਗੁਰਮਤਿ ਅਤੇ ਗੁਰਬਾਣੀ ਬਾਰੇ ਸੋਚ ਅਤੇ ਗੁਰਬਾਣੀ ਦੀ ਸਮਝ
ਦਾ ਪਰਿਣਾਮ ਹਨ।
ਮੇਰੀ ਸੋਚ ਅਤੇ ਸਮਝ ਅਨੁਸਾਰ ਗੁਰਮਤਿ ਨਿਰੋਲ ਅਧਿਆਤਮਿਕ ਵਿਚਾਰਧਾਰਾ ਹੈ ਅਤੇ ਗੁਰਬਾਣੀ ਇਸ
ਵਿਚਾਰਧਾਰਾ ਦਾ ਸੋਮਾ ਹੈ। ਗੁਰਮਤਿ ਦੀ ਮਨੁੱਖੀ ਸਮਾਜ, ਇਤਹਾਸ ਅਤੇ ਪਦਾਰਥਕ ਜਗਤ ਨਾਲ ਵਿਚਾਰਧਾਰਕ
ਸਾਂਝ ਨਹੀਂ ਹੈ। ਗੁਰਮਤਿ ਪ੍ਰਭੂ ਦੀ ਹੋਂਦ ਅਤੇ ਉਸਦੇ ਗੁਣਾਂ ਦਾ ਗਿਆਨ ਹੈ ਅਤੇ ਇਸ ਗਿਆਨ ਦਾ
ਮਨੋਰਥ ਮਨੁੱਖ ਨੂੰ ਆਪਣੇ ਕਰਤੇ ਪ੍ਰਭੂ ਨਾਲ ਮਿਲਣ ਲਈ ਆਪਣੇ ਮਨ ਨੂੰ ਸਾਧਣ ਲਈ ਪਰੇਰਤ ਕਰਨਾ ਹੈ।
ਗੁਰਮਤਿ ਅਨੁਸਾਰ ਸਮਾਜ ਅਤੇ ਪਦਾਰਥਕ ਜਗਤ ਤੇ ਹਉਮੈ ਅਤੇ ਮਾਇਆ ਦਾ ਪਰਭਾਵ ਹੈ। ਸਮਾਜ ਅਤੇ ਪਦਾਰਥ
ਪ੍ਰਭੂ ਦੀ ਕਿਰਤ ਜਾਂ ਖੇਡ ਹਨ। ਪ੍ਰਭੂ ਦੀ ਖੇਡ ਹੋਣ ਕਾਰਨ ਇਹ ਅਵਾਸਤਵਿਕ ਅਤੇ ਚਲਾਇਮਾਨ ਹਨ ਅਤੇ
ਨਿਰੰਤਰ ਬਦਲ ਰਹੇ ਹਨ। ਨਿਰੰਤਰ ਬਦਲਣ ਕਾਰਨ ਇਹਨਾਂ ਦੇ ਰੂਪ ਦੀ ਅਸਲੀਅਤ ਜਾਨਣੀ ਸੰਭਵ ਨਹੀਂ ਹੈ।
ਪ੍ਰਭੂ ਆਪਣੀ ਕਿਰਤ ਵਿਚ ਵਿਆਪਕ ਹੈ ਜਿਸ ਕਰ ਕੇ ਸਰਿਸ਼ਟੀ ਦੀ ਹੋਂਦ ਹੈ। ਪਰ ਜਗਤ ਵਿਚ ਮਾਇਆ ਅਤੇ
ਹਉਮੈ ਦੇ ਪਰਭਾਵ ਕਾਰਨ ਮਨੁੱਖ ਲਈ ਪ੍ਰਭੂ ਕਰਤੇ ਦਾ ਅਨੁਭਵ ਕਰਨਾ ਸੰਭਵ ਨਹੀਂ ਹੈ ਅਤੇ ਮਨੁੱਖ ਮਾਇਆ
ਰੂਪੀ ਭਰਮਾਊ ਨਿਰੰਤਰ ਬਦਲ ਰਹੀ ਸਰਿਸ਼ਟੀ ਨੂੰ ਹੀ ਪੂਰਨ ਸੱਚ ਮੰਨੀ ਜਾਂਦਾ ਹੈ। ਗੁਰਬਾਣੀ ਮਨੁੱਖ
ਨੂੰ ਹਉਮੈ ਅਤੇ ਮਾਇਆ ਦੇ ਪਰਭਾਵ ਤੋਂ ਮੁਕਤ ਹੋ ਕੇ ਸੱਚੇ ਪ੍ਰਭੂ ਦਾ ਅਨੁਭਵ ਕਰ ਕੇ ਉਸ ਨਾਲ ਇਕ
ਮਿਕ ਹੋਣ ਲਈ ਪਰੇਰਤ ਕਰਦੀ ਹੈ।
ਅਧਿਆਤਮਿਕ ਗਿਆਨ ਮਨੁੱਖਤਾ ਦੇ ਕਲਯਾਨ ਹਿੱਤ ਰਚਿਆ ਗਿਆ ਹੈ ਪਰ ਇਹ ਗਿਆਨ ਹਰ ਵਿਅਕਤੀ ਨੂੰ ਨਿਜੀ
ਤੌਰ ਤੇ ਜਾਨਣਾ, ਸਮਝਣਾ ਅਤੇ ਹੋ ਸਕੇ ਤਾਂ ਜੀਵਨ ਵਿਚ ਧਾਰਨ ਕਰਨਾ ਪੈਂਦਾ ਹੈ। ਇਸ ਗਿਆਨ ਦਾ ਮਨੋਰਥ
ਸੰਸਾਰਕ ਸਫਲਤਾ ਪਰਦਾਨ ਕਰਨਾ ਨਹੀਂ ਹੈ। ਇਹ ਤੇ ਸ਼ਬਦ ਵਿਚ ਸੁਰਤ ਜੋੜ ਕੇ ਮਨ ਨੂੰ ਮਾਰਨ ਅਤੇ
ਗੁਰਮਤਿ ਗਾਡੀ ਰਾਹ ਦੇ ਪਾਂਧੀ ਬਨਣ ਲਈ ਉੱਦਮ ਕਰਨ ਦੀ ਪਰੇਰਨਾ ਹੈ। ਗੁਰਮਤਿ ਵਿਚ ਸਤਿਸੰਗਤ ਦਾ ਐਹਮ
ਕਰਤਵ ਹੈ। ਸਤਿਸੰਗਤ ਸਾਧਾਰਣ ਸਮਾਜ ਨਹੀਂ ਹੁੰਦਾ, ਕਿਉਂਕਿ ਇਸ ਵਿਚ ਮਾਇਆ ਅਤੇ ਹਉਮੈ ਨਹੀਂ ਹੁੰਦੀ।
ਗੁਰਮਤਿ ਅਤੇ ਸਮਾਜਕ ਜੀਵਨ ਅਤੇ ਵਿਚਾਰਧਾਰਾ ਵਿਚ ਨਿਮਨ-ਲਿਖਤ ਅੰਤਰ ਹੁੰਦੇ ਹਨ:
ਪ੍ਰਭੂ ਏਕਤਾ ਦਾ ਪਰਤੀਕ ਹੈ ਸੰਸਾਰ ਵਿਚ ਅਨੇਕਤਾ ਹੈ। ਉਹ ਸੱਚਾ ਹੈ ਸੰਸਾਰ ਨਾਸਵਾਨ, ਚਲਾਇਮਾਨ ਅਤੇ
ਜੰਮਣ-ਮਰਨ ਦੇ ਗੇੜ ਵਿਚ ਪਿਆ ਹੋਣ ਕਾਰਨ ਝੂਠਾ ਹੈ। ਗੁਰਮਤਿ ਵਿਚ ਨਾਮ ਪਰਧਾਨ ਹੈ ਸੰਸਾਰ ਵਿਚ ਹਉਮੈ
ਪਰਧਾਨ ਹੈ। ਗੁਰਮਤਿ ਮਨ ਨੂੰ ਮਾਰ ਕੇ ਪ੍ਰਭੂ ਦਾ ਭਾਣਾ ਮੰਨਣ ਦਾ ਉਪਦੇਸ਼ ਕਰਦੀ ਹੈ ਸਮਾਜ ਮਨ
ਮਰਜ਼ੀ ਅਤੇ ਮਨ ਪਰਚਾਵੇ ਨੂੰ ਸੰਸਾਰਕ ਸੁਖ, ਸੁਤੰਤਰਤਾ ਅਤੇ ਸਫਲਤਾ ਦਾ ਆਧਾਰ ਮੰਨਦਾ ਹੈ। ਗੁਰਮਤਿ
ਮਨੁੱਖੀ ਬਰਾਬਰਤਾ ਅਤੇ ਏਕਤਾ ਦੀ ਮੁੱਦਈ ਹੈ ਜਦੋਂ ਕਿ ਮਨੁੱਖੀ ਸਮਾਜ ਊਚ-ਨੀਚ, ਮੇਰ-ਤੇਰਾ,
ਹੁਕਮ-ਅਧੀਨਗੀ ਅਤੇ ਭਿੰਨਤਾ ਤੇ ਟਿਕਿਆ ਹੋਇਆ ਹੈ।
ਸਿੱਖ ਜਗਤ ਵਿਚ ਬਹੁਗਿਣਤੀ ਦੀ ਇਹ ਧਾਰਨਾ ਬਣੀ ਹੋਈ ਹੈ ਕਿ ਸਿੱਖ ਧਰਮ ਦਾ ਮਨੋਰਥ ਸਮਾਜ ਵਿਚ ਸੁਧਾਰ
ਲਿਆਉਣਾ ਹੈ। ਧਾਰਮਕ ਵਿਚਾਰਧਾਰਾ ਅਤੇ ਧਾਰਮਕ ਕਰਮ ਸਮਾਜ ਵਿਚ ਬੁਰਾਈਆਂ ਦਾ ਟਾਕਰਾ ਕਰਨ ਲਈ ਹੁੰਦੇ
ਹਨ। ਇਸ ਵਿਚਾਰਧਾਰਾ ਦਾ ਆਧਾਰ ਪੱਛਮੀ ਸਿੱਖਿਆ ਅਤੇ ਸੋਚ ਹੈ। ਆਧੁਨਿਕ ਸਿੱਖਿਆ ਲਈ ਬਣੇ ਅਕਾਦਮਿਕ
ਅਦਾਰਿਆਂ ਵਿਚ ਧਰਮ ਦਾ ਅਧਿਐਨ ਅਤੇ ਖੋਜ ਸਮਾਜ ਸ਼ਾਸਤਰ, ਵਿਸ਼ੇਸ਼ ਕਰ ਕੇ ਇਤਹਾਸ ਅਤੇ ਸਾਹਿਤ ਨਾਲ ਜੋੜ
ਕੇ ਕੀਤਾ ਜਾਂਦਾ ਹੈ ਕਿਉਂਕਿ ਅਧਿਆਤਮਿਕ ਵਿਚਾਰਧਾਰਾ ਦੇ ਰਹੱਸਵਾਦ ਦਾ ਅਧਿਐਨ ਅਕਾਦਮਿਕ ਅਦਾਰਿਆਂ
ਵਿਚ ਸੰਭਵ ਨਹੀਂ। ਗੁਰਮਤਿ ਕੋਈ ਸਮਾਜ ਸ਼ਾਸਤਰ ਨਹੀਂ ਹੈ। ਅਕਾਦਮਿਕ ਅਦਾਰਿਆਂ ਵਿਚ ਅਧਿਆਤਮਿਕ ਗਿਆਨ
ਦੀ ਨਹੀਂ ਬਲਕਿ ਧਰਮ ਦੀ ਸਿੱਖਿਆ ਦਿੱਤੀ ਜਾਂਦੀ ਹੈ ਅਤੇ ਉਹ ਸਿੱਖਿਆ ਧਰਮ ਦੇ ਇਤਹਾਸ ਜਾਂ ਧਰਮ
ਗ੍ਰੰਥਾਂ ਦੀ ਵਿਆਖਿਆ ਅਤੇ ਟੀਕਿਆਂ ਦੇ ਅਧਿਐਨ ਤੱਕ ਸੀਮਤ ਹੁੰਦੀ ਹੈ। ਅਧਿਆਤਮਿਕ ਗਿਆਨ ਪਰਾਪਤੀ ਦੇ
ਚਾਹਵਾਨ ਹਜ਼ਾਰਾਂ ਸਾਲਾਂ ਤੋਂ ਜੋ ਢੰਗ ਵਰਤਦੇ ਆ ਰਹੇ ਸਨ ਉਹਨਾਂ ਵਿਚ ਸੰਸਾਰਕ ਜੀਵਨ ਦਾ ਤਿਆਗ, ਕਈ
ਪਰਕਾਰ ਦੇ ਕਰਮ ਕਾਂਡ, ਮੰਤਰ, ਮੂਰਤੀ ਪੂਜਾ ਪਾਠ, ਧਾਰਮਕ ਗ੍ਰੰਥਾਂ ਦਾ ਅਧਿਐਨ ਅਤੇ ਸਰੀਰਕ ਕਸ਼ਟਾਂ
ਰਾਹੀਂ ਮਨ ਨੂੰ ਕਾਬੂ ਕਰਨਾ, ਆਦਿ ਸ਼ਾਮਲ ਸਨ। ਗੁਰਮਤਿ ਇਹਨਾਂ ਢੰਗਾਂ ਨੂੰ ਅਯੋਗ ਕਰਾਰ ਦਿੰਦੀ ਹੈ,
ਅਤੇ ਗ੍ਰਿਹਸਤੀ ਜੀਵਨ ਵਿਚ ਰੋਜ਼ੀ ਰੋਟੀ ਕਮਾਉਂਦੇ ਹੋਏ ਨਾਮ ਸਿਮਰਨ ਦੁਆਰਾ ਸੁਰਤ ਨੂੰ ਸ਼ਬਦ ਨਾਲ
ਜੋੜ ਕੇ ਮਨ ਨੂੰ ਮਾਰਨ ਜਾਂ ਸਾਧਣ ਲਈ ਗੁਰੂ ਅੱਗੇ ਬੇਨਤੀ ਕਰਨ ਦਾ ਉਪਦੇਸ਼ ਕਰਦੀ ਹੈ। ਸਮਾਜ ਸ਼ਾਸਤਰ
ਵਿਚ ਇਤਹਾਸ ਇਕ ਵਚਿੱਤਰ ਵਿਸ਼ਾ ਮੰਨਿਆ ਜਾਂਦਾ ਹੈ, ਕਿਉਂਕਿ ਇਸ ਦਾ ਸਾਹਿਤ ਅਤੇ ਕਲਪਿਤ ਕਥਾਵਾਂ ਨਾਲ
ਡੂੰਘਾ ਸਬੰਧ ਹੈ। ਇਤਹਾਸ ਕਿਸੇ ਸਥਾਨ ਅਤੇ ਸਮੇਂ ਦੇ ਚੋਣਵੇਂ ਪਰਮਾਣਿਕ ਤੱਥਾਂ ਤੇ ਆਧਾਰਤ ਕਿਸੇ
ਵਿਸ਼ੇਸ਼਼ ਸਮਾਜਕ ਇਕਾਈ ਦੇ ਗੁਣਾਂ ਦੀ ਪਰਸੰਸਕ ਵਿਆਖਿਆ ਹੁੰਦੀ ਹੈ, ਜੋ ਸਮੇਂ-ਸਮੇਂ ਬਦਲਦੀ ਰਹਿੰਦੀ
ਹੈ। ਇਤਹਾਸ ਦਾ ਵਿਸ਼ਾ ਪੱਛਮੀ ਅਤੇ ਇਸਲਾਮੀ ਵਿਚਾਰਧਾਰਾ ਦੀ ਦੇਣ ਹੈ। ਭਾਰਤ ਦੀ ਹਿੰਦੂ ਸਭਿਅਤਾ ਵਿਚ
ਇਤਿਹਾਸਕ ਵਰਣਨ ਅਤੇ ਖੋਜ ਦੀ ਪਰੱਥਾ ਨਹੀਂ ਸੀ, ਕਿਉਂਕਿ ਰਾਜ-ਭਾਗ ਅਤੇ ਸਮਾਜ ਦੀ ਇਤਿਹਾਸਕ
ਜਾਣਕਾਰੀ ਬ੍ਰਾਹਮਣ ਦੇ ਭਰਮ ਜਾਲ ਨੂੰ ਖ਼ਤਰੇ ਵਿਚ ਪਾ ਦਿੰਦੀ ਸੀ। ਉਨੀਵੀਂ ਸੱਦੀ ਦੇ ਅੰਤ ਤੀਕਰ ਕੋਈ
ਵੀ ਹਿੰਦੂ ਇਤਿਹਾਸਕਾਰ ਨਹੀਂ ਹੋਇਆ ਹੈ। ਹਿੰਦੂ ਧਰਮ ਸ਼ਾਸਤਰੀ ਮਿਥਹਾਸ ਵਿਚ ਵਿਸ਼ਵਾਸ ਰੱਖਦੇ ਸਨ।
ਉਹਨਾਂ ਦੀਆਂ ਇਤਿਹਾਸਕ ਰਚਨਾਵਾਂ ਤੇ ਰਾਮਾਇਣ ਅਤੇ ਮਹਾਂਭਾਰਤ ਹਨ। ਹਿੰਦੂ ਧਰਮ ਵਿਚ ਸਥਾਨ ਅਤੇ
ਸਮੇਂ ਦੇ ਸੰਕਲਪਾਂ ਦੀ ਅਣਹੋਂਦ ਰਹੀ ਹੈ ਇਸੇ ਕਰ ਕੇ ਰਿਸ਼ੀ ਨਾਰਦ ਹਰ ਥਾਂ ਆ ਦਰਸ਼ਨ ਦਿੰਦੇ ਹਨ।
ਸਿੱਖ ਧਰਮ ਦਾ ਇਤਹਾਸ ਵੀ ਇਸੇ ਪਰੰਪਰਾ ਵਿਚ ਰਚਿਆ ਹੋਣ ਕਾਰਨ ਬਹੁਤ ਮਿਥਹਾਸਕ ਹੈ। ਮੁਸਲਮਾਨਾਂ
ਦੀਆਂ ਇਤਿਹਾਸਕ ਰਚਨਾਵਾਂ ਅਤੇ ਸਵੈ ਜੀਵਨੀਆਂ ਵਿਚ ਸਿੱਖ ਇਤਹਾਸ ਦੇ ਕਈ ਮਹੱਤਵਪੂਰਨ ਤੱਥਾਂ ਦਾ
ਵਰਣਨ ਮਿਲਦਾ ਹੈ ਜਿਹਨਾਂ ਤੋਂ ਅੰਗਰੇਜ਼ ਇਤਿਹਾਸਕਾਰਾਂ ਨੇ ਮਿਥਹਾਸਕ ਬਾਤਾਂ ਵਿਚੋਂ ਕੁਝ ਹੋਰ ਤੱਥ
ਲੱਭ ਕੇ ਸਿੱਖ ਇਤਹਾਸ ਰਚਣ ਦਾ ਉਪਰਾਲਾ ਕੀਤਾ ਸੀ। ਬਹੁਤੇ ਸਿੱਖ ਅੱਜ ਵੀ ਆਪਣੀ ਇਤਿਹਾਸਕ ਜਾਣਕਾਰੀ
ਮਿਥਹਾਸਕ ਰਵਾਇਤਾਂ ਤੋਂ ਲੈਂਦੇ ਆ ਰਹੇ ਹਨ।
ਡਾਕਟਰ ਸਾਹਿਬ ਜਿਹਨਾਂ ਚਾਰ ਅਤਕਥਨੀਆਂ ਦਾ ਆਪ ਜੀ ਨੇ ਜ਼ਿਕਰ ਕੀਤਾ ਹੈ ਉਹਨਾਂ ਬਾਰੇ ਮੇਰੇ ਵਿਚਾਰ
ਇਹ ਹਨ:
ਮੇਰੀ ਸਮਝ ਅਨੁਸਾਰ ਪੋਥੀ ਸਾਹਿਬ ਪਦਾਰਥਕ ਵਸਤੂ ਹੈ ਅਤੇ ਗੁਰਗੱਦੀ ਇਕ ਸਮਾਜਕ ਪਦਵੀ ਹੈ। ਗੁਰਮਤਿ
ਵਿਚ ਪੋਥੀ ਸਾਹਿਬ ਦੇ ਅਸਲ-ਨਕਲ ਦਾ ਵਿਵਾਦ ਬੇਅਰਥ ਹੈ। ਹਾਂ, ਸਿੱਖ ਧਰਮ ਵਿਚ ਜੋ ਗੁਰਮਤਿ ਨੂੰ
ਸਮਾਜ ਵਿਚ ਅਭਿਵਿਅਕਤ ਕਰਨ ਦਾ ਢੰਗ ਹੈ ਉਸ ਵਿਚ ਇਹ ਵਿਵਾਦ ਮਹੱਤਵਪੂਰਨ ਵਿਸ਼ਾ ਹੋ ਸਕਦਾ ਹੈ।
ਬਿਪਰਵਾਦੀ ਰੀਤਾਂ ਬਨਾਰਸ ਦੇ ਪੰਡਤਾਂ ਜਾਂ ਪੰਜਾਬ ਦੀ ਕਿਸੇ ਬ੍ਰਾਹਮਣ
ਸੰਸਥਾ ਨੇ ਨਹੀਂ ਚਾਲੂ ਕੀਤੀਆਂ ਸਨ। ਜਿਹਨਾਂ ਲੋਕਾਂ ਦੇ ਸ੍ਰੀ ਦਰਬਾਰ ਸਾਹਿਬ, ਅਕਾਲ ਬੁੰਗਾ ਅਤੇ
ਪੰਜਾਬ ਦੇ ਹੋਰ ਇਤਿਹਾਸਕ ਗੁਰਦੁਆਰਿਆਂ ਅਤੇ ਉਹਨਾਂ ਨਾਲ ਲਗੀਆਂ ਜਗੀਰਾਂ ਤੇ ਕਬਜ਼ੇ ਸਨ ਉਹਨਾਂ ਨੇ
ਹੀ ਉਦਾਸੀ ਅਤੇ ਨਿਰਮਲੇ ਪੈਦਾ ਕੀਤੇ ਸਨ ਅਤੇ ਗੁਰਦੁਆਰਿਆਂ ਵਿਚ ਕਰਮ ਕਾਂਡੀ ਰੀਤਾਂ ਲਾਗੂ ਕੀਤੀਆਂ
ਸਨ ਕਿਸੇ ਬ੍ਰਾਹਮਣ ਨੇ ਨਹੀਂ। ਇਹਨਾਂ ਲੋਕਾਂ ਨੇ ਹੀ ਨਕਲੀ ਗ੍ਰੰਥ ਅਤੇ ਗੁਰੂ ਸਾਹਿਬਾਨ ਦੀਆਂ
ਮਿਥਹਾਸਕ ਅਤੇ ਅਪਮਾਨਜਨਕ ਜੀਵਨੀਆਂ ਰਚੀਆਂ ਜਾਂ ਰਚਵਾਈਆਂ ਸਨ।
ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਨਾਲ ਸਬੰਧਿਤ ਤੱਥਾਂ ਦੀ ਕਾਫੀ ਘਟ ਜਾਣਕਾਰੀ ਉਪਲੱਬਧ ਹੈ। ਗੁਰੂ
ਸਾਹਿਬ ਦੀ ਸ਼ਹੀਦੀ ਨਾਲ ਜੁੜੇ ਚੰਦੂ ਬਾਰੇ ਅਤੇ ਤਜ਼ੁਕੇ ਜਹਾਂਗੀਰ ਦੇ ਬਿਰਤਾਂਤ ਦੀ ਜਾਣਕਾਰੀ ਤੇ ਹੈ
ਪਰ ਮੁਗਲ ਸ਼ਾਸਨ ਨੇ ਗੁਰੂ ਸਾਹਿਬ ਨੂੰ ਸ਼ਹੀਦ ਕਰਨ ਦਾ ਫੈਸਲਾ ਕਿਸ ਅਪਰਾਧ ਅਤੇ ਕਨੂੰਨ ਦੇ ਆਧਾਰ ਤੇ
ਲਿੱਤਾ ਸੀ ਇਸ ਬਾਰੇ ਕੋਈ ਭਰੋਸੇ ਯੋਗ ਜਾਣਕਾਰੀ ਉਪਲੱਬਧ ਨਹੀਂ ਹੈ। ਹਰ ਸ਼ਾਸਨ ਭਾਵੇਂ ਇਕ ਪੁਰਖਾ ਹੀ
ਕਿਉਂ ਨਾ ਹੋਵੇ ਕਾਇਦੇ ਕਨੂੰਨ ਨਾਲ ਚਲਾਇਆ ਜਾਂਦਾ ਹੈ ਮਨ ਮਰਜ਼ੀ ਨਾਲ ਨਹੀਂ। ਮੁਗ਼ਲ ਰਾਜ ਵਿਚ
ਸਜ਼ਾ ਜੁਰਮ ਦੀ ਹੁੰਦੀ ਸੀ। ਗੁਰਗੱਦੀ ਨਾਲ ਮੁਗ਼ਲਾਂ ਵੱਲੋਂ ਦਿੱਤੀ ਜਗੀਰ ਜੁੜੀ ਹੋਈ ਸੀ। ਜਗੀਰ ਦਾ
ਮਾਲਕ ਗੁਰਗੱਦੀ ਤੇ ਸੁਸ਼ੋਭਿਤ ਗੁਰੂ ਵਿਅਕਤੀ ਮੰਨਿਆ ਜਾਂਦਾ ਸੀ। ਪਰ ਕਨੂੰਨ ਅਨੁਸਾਰ ਜਗੀਰ ਦਾ ਮਾਲਕ
ਕੌਣ ਹੋ ਸਕਦਾ ਸੀ? ਹੋ ਸਕਦਾ ਹੈ ਛੋਟੇ ਪੁੱਤਰ ਨੂੰ ਗੁਰਗੱਦੀ ਦਾ ਵਾਰਸ ਥਾਪਣ ਨਾਲ ਜਗੀਰ ਦੀ
ਮਲਕੀਅਤ ਦਾ ਵਿਵਾਦ ਖੜ੍ਹਾ ਹੋ ਗਿਆ ਹੋਵੇ। ਪ੍ਰਿਥੀ ਚੰਦ ਨੇ ਗੁਰੂ ਅਰਜਨ ਸਾਹਿਬ ਤੋਂ ਬਦਲਾ ਲੈਣ ਲਈ
ਪੂਰਾ ਜ਼ੋਰ ਤੇ ਲਾਇਆ ਹੀ ਹੋਵੇਗਾ।
ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਬਾਰੇ ਵੀ ਪਰਮਾਣਿਕ ਤੱਥਾਂ ਦੀ ਅਤਿਅੰਤ ਘਾਟ ਹੈ। ਬਹੁਤ ਸਾਰੇ
ਪ੍ਰਸ਼ਨ ਹਨ ਜਿਹਨਾਂ ਦੇ ਭਰੋਸੇ ਯੋਗ ਉਤਰ ਨਹੀਂ ਮਿਲਦੇ। ਮੁਗਲ ਸਰਕਾਰ ਨੇ ਗੁਰੂ ਸਾਹਿਬ ਨੂੰ ਅਪਰਾਧੀ
ਘੋਸ਼ਿਤ ਕਰ ਦਿੱਤਾ ਸੀ ਅਤੇ ਉਹਨਾਂ ਤੇ ਇਕ ਹਜ਼ਾਰ ਰੁਪਈਏ ਦਾ ਇਨਾਮ ਰੱਖਿਆ ਦੱਸਿਆ ਜਾਂਦਾ ਹੈ। ਇਸ
ਦਾ ਕੀ ਕਾਰਨ ਹੋ ਸਕਦਾ ਹੈ? ਇਤਹਾਸ ਵਿਚ ਜ਼ਿਕਰ ਆਉਂਦਾ ਹੈ ਕਿ ਔਰੰਗਜੇਬ ਨੇ ਗੁਰੂ ਹਰਿਕ੍ਰਿਸਨ
ਸਾਹਿਬ ਜੀ ਦੀ ਦਿੱਲੀ ਫੇਰੀ ਸਮੇਂ ਰਾਜਾ ਜੈ ਸਿੰਘ ਨੂੰ ਵਿਸ਼ੇਸ਼਼ ਤੌਰ ਤੇ ਗੁਰੂ ਸਾਹਿਬ ਦੀ ਆਓ ਭਗਤ
ਲਈ ਬੁਲਾਇਆ ਸੀ ਅਤੇ ਆਪ ਵੀ ਗੁਰੂ ਸਾਹਿਬ ਦੇ ਦਰਸ਼ਨ ਕਰਨ ਦਾ ਇੱਛਕ ਸੀ। ਰਾਮ ਰਾਇ ਜੀ ਵੀ ਮੁਗਲ
ਦਰਬਾਰ ਵਿਚ ਗਏ ਸਨ। ਫਿਰ ਗੁਰੂ ਤੇਗ ਬਹਾਦਰ ਸਾਹਿਬ ਵਿਰੁਧ ਗਿਰਫਤਾਰੀ ਦਾ ਵਾਰੰਟ ਕਿਉਂ ਜਾਰੀ ਹੋ
ਗਿਆ ਸੀ? ਹੋ ਸਕਦਾ ਹੈ ਕਿ ਗੁਰੂ ਸਾਹਿਬ ਦੇ ਪੂਰਬੀ ਭਾਰਤ ਦੇ ਦੌਰਿਆਂ ਨੂੰ ਮਿਲੀ ਸਫਲਤਾ ਅਤੇ ਗੁਰੂ
ਗੋਬਿੰਦ ਸਿੰਘ ਜੀ ਦੇ ਜਨਮ ਨੇ ਗੁਰੂ ਸਾਹਿਬ ਦੇ ਪਰਵਾਰਿਕ ਵਿਰੋਧੀਆਂ ਨੂੰ ਗੁਰਗੱਦੀ ਨਾ ਮਿਲਣ ਦੀ
ਚਿੰਤਾ ਲਾ ਦਿੱਤੀ ਹੋਵੇ। ਗੁਰੂ ਗੋਬਿੰਦ ਸਿੰਘ ਜੀ ਦੀ ਬਾਲੀ ਉਮਰ ਸਮੇਂ ਹੀ ਗੁਰੂ ਤੇਗ ਬਹਾਦਰ
ਸਾਹਿਬ ਨੂੰ ਗੁਰਗੱਦੀ ਤੋਂ ਹਟਾਉਣ ਨਾਲ ਉਹਨਾਂ ਦੇ ਵਿਰੋਧੀ ਗੁਰਗੱਦੀ ਪ੍ਰਾਪਤ ਕਰ ਸਕਦੇ ਸਨ। ਗੁਰ
ਪਰਵਾਰ ਦੇ ਜਿਹਨਾਂ ਸਦੱਸਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਤੇ ਜਾਨ ਲੇਵਾ ਹਮਲਾ ਕਰਵਾਇਆ ਸੀ ਉਹਨਾਂ
ਦਾ ਰਸੂਖ਼ ਅਤੇ ਸ਼ਕਤੀ ਪੰਜਾਬ ਵਿਚ ਕਾਇਮ ਸੀ। ਇਹੋ ਲੋਕ ਸਨ ਜਿਹਨਾਂ ਗੁਰੂ ਸਾਹਿਬ ਨੂੰ ਦਰਬਾਰ
ਸਾਹਿਬ ਦੇ ਦਰਸ਼ਨ ਕਰਨ ਦੀ ਆਗਿਆ ਨਹੀ ਸੀ ਦਿੱਤੀ ਅਤੇ ਗੁਰੂ ਸਾਹਿਬ ਨੂੰ ਉਤਰੀ-ਪੂਰਬੀ ਪੰਜਾਬ ਵਿਚ
ਜ਼ਮੀਨ ਖਰੀਦ ਕੇ ਆਪਣਾ ਵਖਰਾ ਪਰਚਾਰ ਕੇਂਦਰ ਸਥਾਪਤ ਕਰਨਾ ਪਿਆ ਸੀ।
ਕਸ਼ਮੀਰੀ ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਸ਼ੇਰ ਅਫਗਾਨ ਖਾਨ ਬਣਾ ਰਿਹਾ ਸੀ ਔਰੰਗਜੇਬ ਨਹੀਂ।
ਉਹਨਾਂ ਕਸ਼ਮੀਰੀਆਂ ਦੀ ਸਹਾਇਤਾ ਕਰਨ ਲਈ ਗੁਰੂ ਸਾਹਿਬ ਨੂੰ ਸ਼ੇਰ ਅਫਗਾਨ ਖਾਨ ਨੂੰ ਮਿਲਣਾ ਚਾਹੀਦਾ
ਸੀ। ਪੰਡਤ ਕਿਰਪਾ ਰਾਮ ਬਾਰੇ ਜੋ ਮਿਥਹਾਸ ਰਚਿਆ ਮਿਲਦਾ ਹੈ ਉਹ ਵੀ ਕਾਫੀ ਦੁਬਿਧਾ ਖੜ੍ਹੀ ਕਰਨ ਵਾਲਾ
ਹੈ।
ਜੇਕਰ ਔਰੰਗਜ਼ੇਬ ਇਤਨਾ ਤਅੱਸਬੀ ਸੀ ਜਿਤਨਾ ਕਿ ਸਿੱਖ ਪਰਚਾਰਕ ਦੱਸਦੇ ਹਨ ਤਾਂ ਫਿਰ ਉਹ ਆਪਣੇ
ਰਾਜਪੂਤ ਅਤੇ ਦੂਜੇ ਹਿੰਦੂ ਅਫਸਰਾਂ, ਐਹਲਕਾਰਾਂ ਅਤੇ ਮਾਤਿਹਤਾਂ ਨੂੰ ਕਿਉਂ ਬਰਦਾਸ਼ਤ ਕਰੀ ਜਾਂਦਾ
ਸੀ? ਜੇਕਰ ਔਰੰਗਜ਼ੇਬ ਉਹਨਾਂ ਨੂੰ ਮੁਸਲਮਾਨ ਬਣਾ ਲੈਂਦਾ ਤਾਂ ਬਹੁਤ ਸਾਰੇ ਲੋਕ ਆਪੇ ਹੀ ਮੁਸਲਮਾਨ
ਬਣ ਜਾਣੇ ਸਨ ਅਤੇ ਇਹ ਤੇ ਕੰਮ ਵੀ ਸੌਖਾ ਸੀ। ਪਰ ਉਸ ਨੇ ਐਸਾ ਨਹੀਂ ਕੀਤਾ। ਇਹ ਤੇ ਸਭ ਜਾਣਦੇ ਹਨ
ਕਿ ਭਾਈ ਨੰਦ ਲਾਲ ਜੀ ਉਸਦੇ ਪੁੱਤਰ ਦੇ ਉਸਤਾਦ ਸਨ ਅਤੇ ਔਰੰਗਜ਼ੇਬ ਖ਼ੁਦ ਭਾਈ ਸਾਹਿਬ ਦੀ ਵਿਦਵਤਾ ਦਾ
ਕਾਇਲ ਸੀ। ਸਰ ਜਾਦੂ ਨਾਥ ਸਰਕਾਰ ਨੇ ਔਰੰਗਜ਼ੇਬ ਦਾ ਇਤਹਾਸ ਛੇ ਜਿਲਦਾ ਵਿਚ ਲਿਖਿਆ ਹੈ। ਬਹੁਤੇ
ਇਤਿਹਾਸਕਾਰਾਂ ਦੀ ਔਰੰਗਜ਼ੇਬ ਬਾਰੇ ਰਾਏ ਸਿੱਖ ਪਰਚਾਰਕਾਂ ਦੀ ਰਾਏ ਨਾਲ ਮੇਲ ਨਹੀਂ ਖਾਂਦੀ।
ਔਰੰਗਜ਼ੇਬ ਨੇ ਗੁਰੂ ਗੋਬਿੰਦ ਸਿੰਘ ਜੀ ਨਾਲ ਮਿਲਣ ਦੀ ਇੱਛਾ ਪਰਗਟ ਕੀਤੀ ਸੀ ਅਤੇ ਗੁਰੂ ਸਾਹਿਬ ਉਸ
ਨੂੰ ਐਹਮਦ ਨਗਰ ਮਿਲਣ ਲਈ ਵੀ ਗਏ ਸਨ।
ਕੁੱਝ ਲੋਕ ਗੁਰੂ ਗੋਬਿੰਦ ਸਿੰਘ ਜੀ ਦੀ ਤੁਲਣਾ ਸ਼ਿਵਾ ਜੀ ਨਾਲ ਕਰਦੇ ਹਨ। ਉਹਨਾਂ ਦਾ ਕਹਿਣਾ ਹੈ ਕਿ
ਗੁਰੂ ਤੇਗ ਬਹਾਦਰ ਸਾਹਿਬ ਨੇ ਕਸ਼ਮੀਰੀ ਪੰਡਤਾਂ ਦੀ ਬੇਨਤੀ ਪਰਵਾਨ ਕਰ ਕੇ ਹਿੰਦੂ ਧਰਮ ਦੀ ਰਖਿਆ ਲਈ
ਆਪਣਾ ਸੀਸ ਵਾਰ ਦਿੱਤਾ ਸੀ। ਅਤੇ ਆਪਣੇ ਪਿਤਾ ਦੇ ਨਕਸ਼ੇ ਕਦਮ ਤੇ ਚਲਦੇ ਹੋਏ ਉਹਨਾਂ ਦੇ ਪੁੱਤਰ ਗੁਰੂ
ਗੋਬਿੰਦ ਸਿੰਘ ਜੀ ਨੇ ਹਿੰਦੂ ਧਰਮ ਦੀ ਰਖਿਆ ਲਈ ਖਾਲਸੇ ਦੀ ਸਿਰਜਨਾ ਕੀਤੀ ਸੀ। ਭਾਰਤ ਦੀ ਆਜ਼ਾਦੀ
ਦੀ ਲੜਾਈ ਵਿਚ ਵੀ ਸਭ ਤੋਂ ਵੱਧ ਕੁਰਬਾਨੀਆਂ ਸਿੱਖਾਂ ਨੇ ਇਸ ਲਈ ਦਿੱਤੀਆਂ ਸਨ ਤਾਂ ਜੋ ਮੁਸਲਮਾਨਾਂ
ਨੂੰ ਕੱਢ ਕੇ ਪੂਰੇ ਭਾਰਤ ਵਿਚ ਹਿੰਦੂ ਰਾਜ ਸਥਾਪਤ ਕੀਤਾ ਜਾ ਸਕੇ। ਇਹ ਵਿਚਾਰਧਾਰਾ ਅਖੌਤੀ ਦਸਮ
ਗ੍ਰੰਥ ਦੇ ਉਪਦੇਸ਼ ਨਾਲ ਕਾਫੀ ਮੇਲ ਖਾਂਦੀ ਹੈ।
ਭਾਵਨਾਵਾਂ ਦੇ ਪਰਭਾਵ ਤੋਂ ਮੁਕਤ ਹੋ ਕੇ ਸਿੱਖ ਇਤਹਾਸ ਨੂੰ ਮਿਥਹਾਸ ਤੋਂ ਨਖੇੜ ਕੇ ਨਿਰਪੱਖ ਖੋਜਣ
ਅਤੇ ਸਮਝਣ ਦੀ ਲੋੜ ਹੈ।
ਹਾਕਮ ਸਿੰਘ
(25/09/12)
ਗੁਰਚਰਨ ਪੱਖੋਕਲਾਂ
ਟੀਵੀ ਅਤੇ ਇੰਨਟਰਨੈਟ ਖਾ ਗਿਆ ਕਿਤਾਬਾਂ ਪੜਨ ਦੀ ਰੁਚੀ
ਪਿੱਛਲੇ 30 ਕੁ ਸਾਲਾਂ ਵਿੱਚ ਤਕਨੀਕ ਨੇ ਏਨੀ ਤੇਜੀ ਨਾਲ ਤਰੱਕੀ ਕੀਤੀ ਹੈ ਕਿ ਹੈਰਾਨ
ਹੀ ਹੋ ਸਕਦੇ ਹਾਂ। ਤਰਕਸੀਲ ਵਿਅਕਤੀ ਜਿਹੜੀਆਂ ਗੱਲਾਂ ਅਤੇ ਕਹਾਣੀਆਂ ਨੂੰ ਚੈਲੰਜ ਕਰਦੇ ਸਨ ਕਿ
ਬਿਨਾਂ ਤਾਰ ਤੋ ਸੁਣਿਆ ਨਹੀਂ ਜਾ ਸਕਦਾ , ਬਿਨਾਂ ਕਿਸੇ ਸਾਧਨ ਦੇ ਕੋਈ ਸਮਾਨ ਤਸਵੀਰ ਕਿਤਾਬ ਆਦਿ
ਕੁੱਝ ਵੀ ਮੰਗਵਾਇਆ ਨਹੀ ਜਾ ਸਕਦਾ ਪਰ ਹੁਣ ਏਹ ਸਭ ਕੁੱਝ ਸੰਭਵ ਹੋ ਗਿਆ ਹੈ । ਕਾਗਜ ਉੱਪਰ ਛਪਣ
ਵਾਲੀਆਂ ਕਿਤਾਬਾਂ ਨੂੰ ਈ ਬੁੱਕ ਖਾਈ ਜਾ ਰਿਹਾ ਹੈ। ਤਸਵੀਰਾਂ ਸੰਭਾਲਣ ਵਾਲੀਆਂ ਐੱਲਬੰਮਾਂ ਦੀ ਥਾਂ
ਪੀਸੀ ਫਾਈਲਾਂ ਬਣ ਰਹੀਆਂ ਹਨ । ਵੀਡੀਉ ਕੈਸਟਾਂ ਦੀ ਥਾਂ ਵੀ ਪੀਸੀ ਫਾਈਲਾਂ ਹੀ ਤਿਆਰ ਹੋ ਰਹੀਆਂ
ਹਨ। ਕਾਰਖਾਨਿਆਂ ਦੇ ਕੰਟਰੋਲ ਵੀ ਕੰਪਿਊਟਰਾਂ ਦੇ ਹੱਥ ਦਿੱਤਾ ਜਾ ਰਿਹਾ ਹੈ। ਪੁਲਾੜ ਵਿੱਚ ਜਾਣ
ਵਾਲੇ ਰਾਕਟ ਵੀ ਬਿਨਾਂ ਪਾਇਲਟਾਂ ਤੋਂ ਸੰਕੇਤਾਂ ਰਾਂਹੀ ਕੰਟਰੋਲ ਹੋ ਰਹੇ ਹਨ। ਇਸ ਤਰਾਂ ਦੇ ਜਮਾਨੇ
ਵਿੱਚੋਂ ਪੜਨ ਦੇ ਸੌਕ ਦੀ ਥਾਂ ਹਰ ਤਰਾਂ ਦੀ ਕਿਰਤ ਨੂੰ ਦੇਖਣਾਂ ਹੀ ਮੁੱਖ ਹੋ ਗਿਆ ਹੈ। ਹੁਣ
ਕਿਤਾਬਾਂ ਪੜਨ ਦੀ ਥਾਂ ਉਹ ਸਭ ਕੁੱਝ ਵੇਖਿਆ ਜਾ ਰਿਹਾ ਹੈ। ਜਿਵੇਂ ਸਫਰਨਾਮੇ ਪੜਨ ਦੀ ਥਾਂ ਤੁਸੀ
ਉਹਨਾਂ ਇਲਾਕਿਆਂ ਨੂੰ ਆਧੁਨਿਕ ਸਾਧਨਾਂ ਇੰਟਰਨੈਟ ਸੀਡੀ ਫਿਲਮਾਂ ਆਦਿ ਰਾਂਹੀ ਦੇਖ ਸਕਦੇ ਹੋ । ਹਰ
ਵਧੀਆ ਕਿਤਾਬ ਤੇ ਫਿਲਮਾਂ ਬਣ ਚੁੱਕੀਆਂ ਹਨ ਜੋ ਸਿਰਫ ਦੇਖਣ ਲਈ ਹਨ। ਟੈਲੀਵਿਯਨ ਦਾ ਪਸਾਰ ਏਨਾ ਹੋ
ਗਿਆ ਹੈ ਕਿ ਘਰਾਂ ਵਿੱਚ ਬੈਠੇ ਲੋਕ ਹੋਣ ਜਾਂ ਦੁਕਾਨਾਂ ,ਹਸਪਤਾਲਾਂ ਤੱਕ ਦੇ ਮਰੀਜ ਵੀ ਟੈਲੀਵਿਯਨ
ਦੀ ਮੰਗ ਕਰਦੇ ਹਨ। ਅੱਗੇ ਕੇਬਲ ਅਤੇ ਡੀ ਟੀ ਐਚ ਨੇ ਹਜਾਰਾਂ ਚੈਨਲ ਪੇਸ ਕਰ ਦਿੱਤੇ ਹਨ। ਹਰ ਤਰਾਂ
ਦੇ ਮਨੋਰੰਜਨ ਚੈਨਲਾਂ ਦੀ ਹਨੇਰੀ ਆਈ ਹੋਈ ਹੈ। ਇਸ ਤਰਾਂ ਦੇ ਸਮੇਂ ਵਿੱਚ ਕਿਸੇ ਕੋਲ ਕਿਤਾਬ ਪੜਨ ਦਾ
ਸਮਾਂ ਹੀ ਕਿੱਥੇ ਰਹਿ ਗਿਆ ਹੈ। ਪੜਨ ਦੀ ਥਾਂ ਆਡੀਉ ਕਿਤਾਬਾਂ ਦਾ ਵਕਤ ਜਰੂਰ ਆਵੇਗਾ ਜੋ ਗੀਤਾਂ
ਵਾਂਗ ਕੰਮ ਕਰਦਿਆਂ ਸੁਣੀਆਂ ਜਾ ਸਕਿਆਂ ਕਰਨਗੀਆਂ
ਬਦਲਦੇ ਸਮੇਂ ਨਾਲ ਬਹੁਤ ਕੁੱਝ ਬਦਲ ਗਿਆ ਹੈ ਅਤੇ ਬਦਲ ਰਿਹਾ ਹੈ ਪਰ ਪੁਰਾਣੇ ਲੇਖਕ ਨਹੀਂ ਬਦਲ ਰਹੇ
ਇਸ ਲਈ ਹੀ ਤਾਂ ਉਹ ਪਾਠਕਾਂ ਦਾ ਰੋਣਾਂ ਰੋਂਦੇ ਹਨ। ਲੇਖਕਾਂ ਨੂੰ ਵੀ ਸਮੇਂ ਨਾਲ ਬਦਲਣਾਂ ਜਰੂਰੀ ਹੈ
ਇੰਟਰਨੈੱਟ ਦੇ ਜਮਾਨੇ ਵਿੱਚ ਕਿਤਾਬ ਛਪਵਾਉਣਾਂ ਹੀ ਘਾਟੇ ਦਾ ਸੌਦਾ ਹੈ ।ਕਾਗਜਾਂ ਦੇ ਬੰਡਲ ਕਾਲੇ
ਕਰਨ ਦੀ ਥਾਂ ਅਤੇ ਫਿਰ ਦੁਬਾਰਾ ਸੋਧ ਕੇ ਲਿਖਣ ਦਾ ਸਮਾਂ ਲੰਘ ਗਿਆ ਹੈ । ਇੱਕ ਵਾਰ ਕੰਪਿਊਟਰ ਤੇ
ਲਿਖੋ ਜਦ ਮਰਜੀ ਸੋਧ ਦੇ ਰਹੋ । ਡਾਕ ਰਾਂਹੀਂ ਭੇਜਣਾਂ ਪੈਸੇ ਦੀ ਬਰਬਾਦੀ ਹੈ ਅਤੇ ਸਮੇਂ ਦੀ ਵੀ ਜਦ
ਤੱਕ ਡਾਕ ਰਾਂਹੀ ਪਰੈਸ ਕੋਲ ਇਹ ਚਿੱਠੀਆਂ ਪਹੁੰਚਦੀਆਂ ਹਨ ਤਦ ਤੱਕ ਤਾਂ ਬਹੁਤ ਕੁੱਝ ਨਵਾਂ ਆ ਗਿਆ
ਹੁੰਦਾਂ ਹੈ । ਈਮੇਲ ਦਾ ਪਰਯੋਗ ਕਰੋ ਮਿੰਟੋ ਮਿੰਟ ਵਿੱਚ ਸਮੁੱਚੇ ਸੰਸਾਰ ਤੇ ਕਿਧਰੇ ਵੀ ਭੇਜੋ ।
ਪਿਛਲੇ ਸਮੇਂ ਦੀ ਪੜਾਈ ਨੂੰ ਜਿਹੜੇ ਕੰਪਿਊਟਰ ਦੀ ਭਾਸਾ ਸਿੱਖਣ ਤੱਕ ਲੈ ਗਏ ਉਹ ਪੜੇ ਲਿਖੇ ਹੋ ਗਏ
ਹਨ ਜੋ ਇਹ ਨਹੀਂ ਸਿੱਖ ਸਕੇ ਉਹ ਇੰਟਰਨੈਟ ਦੇ ਜਮਾਨੇ ਵਿੱਚ ਅਣਪੜ ਬਣ ਗਏ ਹਨ ਸਿਆਣੇ ਹੋਣ ਦੇ
ਬਾਵਜੂਦ । ਹੁਣ ਲੇਖਕਾਂ ਦੇ ਨਾਂ ਤੇ ਸਿਰਫ ਪਰਿੰਟ ਮੀਡੀਆ ਛਾਪਦਾ ਹੈ ਉਹ ਵੀ ਬਹੁਤ ਥੋੜਾ ਪਰ ਵੱਡਾ
ਹਿੱਸਾ ਤਾਂ ਉਹਨਾਂ ਲਿਖਤਾਂ ਨੂੰ ਛਾਪ ਰਿਹਾ ਹੈ ਜੋ ਕੁੱਝ ਕਹਿੰਦੀਆਂ ਹਨ ਹੋਣ ਭਾਵੇਂ ਨਵਿਆਂ ਦੀਆਂ
ਜਾਂ ਪੁਰਾਣੇ ਸਥਾਪਤ ਲੇਖਕਾਂ ਦੀਆਂ । ਇੰਟਰਨੈੱਟ ਉਪਰ ਤਾਂ ਛਪ ਹੀ ਸਾਰੇ ਨਵੇਂ ਲੇਖਕ ਰਹੇ ਹਨ
ਪੁਰਾਣੇ ਜਸਵੰਤ ਕੰਵਲ ਜਾਂ ਗੁਰਦਿਆਲ ਸਿੰਘ ਤਾਂ ਭਾਲੇ ਵੀ ਨਹੀਂ ਥਿਆਉਂਦੇ ਕਿਉਕਿ ਉਹ ਕੰਪਿਊਟਰ
ਭਾਸਾਂ ਸਿੱਖ ਨਹੀਂ ਸਕੇ । ਸੋ ਵਕਤ ਨਾਲ ਬੰਦਾਂ ਬਦਲੇ ਭਾਵੇਂ ਨਾਂ ਪਰ ਵਕਤ ਕਿਸੇ ਨਾਲ ਲਿਹਾਜ ਨਹੀਂ
ਕਰਦਾ । ਸੋ ਵਕਤ ਨਾਲ ਬਦਲਣਾਂ ਹੀ ਪੈਦਾਂ ਹੈ । ਖੁਸ ਨਸੀਬੀ ਹਾਲੇ ਤੱਕ ਇਹ ਹੈ ਕਿ ਰੋਜਾਨਾ ਅਖਬਾਰ
ਹਾਲੇ ਬਚੇ ਹੋਏ ਹਨ ਪਰ ਦੇਖੋ ਕਿੰਨਾਂ ਕੁ ਵਕਤ ਹੋਰ ਕੁਦਰਤ ਅਤੇ ਟਕਨੀਕ ਤੇ ਨਿਰਭਰ ਹੈ ਪਰ ਜਿਸ
ਤੇਜੀ ਨਾਲ ਇੰਟਰਨੈਟ ਸਸਤਾ ਅਤੇ ਆਮ ਲੋਕਾਂ ਦੀ ਪਹੁੰਚ ਵਿੱਚ ਹੋ ਰਿਹਾ ਹੈ ਕਿ ਅਖਬਾਰ ਵੀ ਕਿਧਰੇ
ਔਨਲਾਈਨ ਹੀ ਨਾਂ ਹੋ ਜਾਣ । ਆਉਣ ਵਾਲੇ ਸਮੇਂ ਵਿੱਚ ਨਵੀਂ ਤਰਾਂ ਦਾ ਪਾਠਕ ਪੈਦਾ ਹੋਵੇਗਾ ਜਿਸ ਲਈ
ਨਵੀਂ ਸੋਚ ਅਤੇ ਨਵੀਂ ਤਕਨੀਕ ਨਾਲ ਲੈਸ ਲੇਖਕ ਹੀ ਆਪਣੀ ਪਹੁੰਚ ਬਣਾ ਸਕਣਗੇ । ਪਾਠਕਾਂ ਦੀ ਭਾਵੇਂ
ਕੋਈ ਕਮੀ ਕਦੇ ਵੀ ਨਹੀਂ ਹੁੰਦੀ ਪਰ ਪਾਠਕ ਦੀ ਮੰਗ ਅਨੁਸਾਰ ਲਿਖਣ ਵਾਲੇ ਅਤੇ ਸਮਝਣ ਵਾਲੇ ਹੀ ਕਿਧਰੇ
ਵਕਤ ਤੋਂ ਪਿੱਛੇ ਰਹਿ ਜਾਂਦੇ ਹਨ । ਵਕਤ ਤੋਂ ਖੁੰਝਿਆਂ ਕੋਲ ਉਲਾਭਿਆਂ ਤੋਂ ਇਲਾਵਾ ਕੁੱਝ ਨਹੀਂ ਰਹਿ
ਜਾਂਦਾਂ । ਸਮੇ ਦੇ ਨਾਲ ਤੁਰਕੇ ਹੀ ਇਸ ਦਾ ਮੁਕਾਬਲਾ ਕੀਤਾ ਜਾ ਸਕਦਾ ਹੈ ।
ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ (ਬਰਨਾਲਾ)
(24/09/12)
ਹਰਦੇਵ ਸਿੰਘ, ਜੰਮੂ
ਸਤਿਕਾਰ ਯੋਗ ਤ. ਪਰਿਵਾਰ ਦੇ ਸੰਪਾਦਕ ਸੱਜਣੋਂ,
ਸਤਿ ਸ਼੍ਰੀ ਅਕਾਲ!
ਆਪ ਜੀ ਵਲੋਂ ਪਾਠਕਾਂ ਦੀ ਜਾਣਕਾਰੀ ਹੇਤੂ ਇੱਕ ਪੜਚੋਲ ਮਿਤੀ 23. 9. 12 ਸਿੱਖ ਮਾਰਗ
ਤੇ ਪੜਨ ਨੂੰ ਮਿਲੀ। ਇਸ ਪੜਚੋਲ ਬਾਰੇ ਵਿਚਾਰ ਪ੍ਰਗਟ ਕਰਨਾ ਤਾਂ ਸਬੰਧਤ ਧਿਰ ਦੇ ਨਾਲ ਜੁੜਿਆ ਮਾਮਲਾ
ਹੈ। ਕੁੱਝ ਅਲਗ ਪਰਿਪੇਖ ਵਿੱਚ ਮੈਂ ਕੇਵਲ ਦੋ ਬੇਨਤੀਆਂ ਕਰਨਾ ਚਾਹੁੰਦਾ ਹਾਂ:-
(1) ਪਹਿਲੀ ਬੇਨਤੀ:- ਆਪ ਸੱਜਣ ਅਕਸਰ ਹਰ ਲਿਖਤ ਵਿੱਚ ਗੁਰੂ
ਨਾਨਕ ਵਲੋਂ ਜਨੇਉ ਦੀ ਰਸਮ ਵੇਲੇ ਇਕਲੇ ਆਪਣੇ ਮਤ ਤੇ ਖੜੇ ਹੋਣ ਦੀ ਮਿਸਾਲ ਆਪਣੇ ਕੁੱਝ ਨਿਜੀ
ਵਿਚਾਰਾਂ ਨੂੰ ਗੁਰਮਤਿ ਕਰਕੇ ਜਸਟੀਫਾਈ ਕਰਨ ਲਈ ਦੁਹਰਾਉਂਦੇ ਹੋ। ਗੁਰੂ ਦੇ ਕੋਤਕਾਂ ਦੀ ਮਿਸਾਲ
ਵਰਤੋਂ ਦਾ ਪਰਿਪੇਖ ਵੱਖਰਾ ਹੁੰਦਾ ਹੈ। ਇਸ ਵਾਰ ਤਾਂ ਆਪ ਜੀ ਨੇ ਕਿਸੇ ਧਿਰ ਵਲੋਂ ਕੀਤੀ ਕਿਸੇ
ਕਾਨਫਰੇਂਸ ਬਾਰੇ ਆਪਣੀ ਆਲੋਚਨਾ ਨੂੰ ਗੁਰੂ ਨਾਨਕ ਵਲੋਂ ਕੀਤੇ ਜੀਵਨ ਕੋਤਕਾਂ ਨਾਲ ਢੁੱਕਾ ਲਿਆ ਹੈ।
ਹੋ ਸਕਦਾ ਹੈ ਕਿ ਉਹ ਧਿਰ ਜਨੇਉ/ਭੂਤਨਾ ਬੇਤਾਲਾ ਸ਼ਬਦਾਂ ਦੀ ਮਿਸਾਲ ਨੂੰ ਆਪਣੇ ਵਿਚਾਰਾਂ ਤੇ ਢੁੱਕਦਾ
ਮੰਨਦਾ ਹੋਵੇ। ਬੇਨਤੀ ਹੈ ਕਿ ਆਪ ਜੀ ਕੁੱਝ ਗਲਾਂ ਬਾਰੇ ਜ਼ਰੂਰ ਵਿਚਾਰ ਕਰਨਾ;
ਪਹਿਲੀ ਗਲ ਇਹ ਕਿ ਆਪਣੇ ਨਿਜੀ ਵਿਚਾਰਾਂ (ਜੋ ਕਿ ਆਪ ਜੀ ਦੇ ਮੁਤਾਬਕ ਗਲਤ ਵੀ ਹੋ ਸਕਦੇ ਹਨ)
ਨੂੰ ਲੇ ਕੇ ਆਪਣੇ ਆਪ ਨੂੰ ਗੁਰੂ ਨਾਨਕ ਦੀ ਸਥਿਤੀ ਦੇ ਤੁਲ ਖੜਾ ਸਮਝਣਾ, ਗੁਰੂ ਨਾਨਕ ਵਲੋਂ ਕੀਤੇ
ਕੌਤਕ ਨੂੰ ਅਢੁੱਕਵੇਂ ਢੰਗ ਨਾਲ ਵਰਤਨਾ ਹੈ। ਜਨੁਉ ਦੇ ਕੌਤਕ ਦੀ ਮਿਸਾਲ ਤੁਸੀ ਵਾਰ ਵਾਰ ਆਪਣੇ
ਵਿਚਾਰ ਦੀ ਪੋਢਤਾ ਲਈ ਵਰਤਦੇ ਰਹੇ ਹੋ ਪਰ ਤੁਸੀ ਖੂਦ ਵੇਖ ਸਕਦੇ ਹੋ ਕਿ ਆਪ ਜੀ ਨੇ ਪਿਛਲੇ ਦੋ-ਢਾਈ
ਸਾਲਾਂ ਵਿੱਚ ਹੀ ਕਈਂ ਵਾਰ ਕਈਂ ਨੁਕਤਿਆਂ ਤੇ ਆਪਣੇ ਨਿਜੀ ਮਤ (ਆਪ ਜੀ ਮੁਤਾਬਕ ਖਰਾ ਸੱਚ) ਨੂੰ
ਬਦਲਿਆ ਹੈ। ਇਸ ਲਈ ਆਪਣੀ ਨਿਜੀ ਸਥਿਤੀ ਦੀ ਤੁਲਨਾ ਵਿੱਚ ਗੁਰੂ ਨਾਨਕ ਜੀ ਦੋ ਕੋਤਕਾਂ ਦੀ ਮਿਸਾਲ
ਢੁੱਕਾਉਂਣਾ ਵਾਜਬ ਨਹੀਂ ਕਿਉਂਕਿ ਆਪ ਜੀ ਦੀ ਸਥਿਤੀ ਬਦਲਦੀ ਰਹਿੰਦੀ ਹੈ। ਗੁਰੂ ਨਾਨਕ ਵਲੋਂ ਜਨੇਉ
ਦੀ ਰਸਮ ਤੋਂ ਇਨਕਾਰੀ ਹੋਂਣਾ ਅਤੇ ਆਪ ਜੀ ਵਲੋਂ ਨਿਜੀ ਵਿਚਾਰ ਪ੍ਰਗਟ ਕਰਨਾ ਇਕੋ ਸ਼੍ਰੋਣੀ ਦੇ ਕੰਮ
ਨਹੀਂ ਹਨ! ਫਿਰ ਆਪ ਜੀ ਜਾਣਦੇ ਹੀ ਹੋ ਕਿ ਸਾਡੇ ਅਤੇ ਗੁਰੂ ਨਾਨਕ ਵਿੱਚ ਜ਼ਮੀਨ ਅਸਮਾਨ ਤੋਂ ਵੱਡਾ
ਫਰਕ ਵੀ ਹੈ!
ਦੂਜੀ ਗਲ ਕਿ ਸਿੱਖ ਵਿਰਸੇ ਵਿੱਚ ਘਟ ਗਿਣਤੀ ਪਾਤਰ ਐਸੇ ਵੀ ਹੋਏ ਹਨ ਜੋ ਗੁਰੂ ਘਰ ਦੇ ਉਲਟ ਸਨ ਪਰ
ਉਹ ਖੂਦ ਨੂੰ ਗੁਰੂ ਨਾਨਕ ਨਾਮਲੇਵਾ ਦਰਸਾਉਂਦੇ ਗੁਰੂ ਨਾਨਕ ਜੀ ਦੇ ਅਸਲ ਵਿਰਸੇ ਤੇ ਆਪਣਾ ਦਾਵਾ
ਜਤਾਉਂਦੇ ਸਨ। ਬਹੁਗਿਣਤੀ ਸਿੱਖਾਂ ਨੇ ਉਨ੍ਹਾਂ ਦਾ ਤਿਰਸਕਾਰ ਕੀਤਾ। ਹੁਣ ਆਪ ਜੀ ਵਲੋਂ ਵਰਤੀ ਜਾਂਦੀ
ਜਨੇਉ/ਭੂਤਨਾ ਬੇਤਾਲਾ ਦੀ ਮਿਸਾਲ ਐਸੇ ਇੱਕਾ ਦੁੱਕਾ ਪਾਤਰ ਆਪਣੇ ਤੇ ਨਹੀਂ ਢੁੱਕਾ ਸਕਦੇ ਸੀ। ਕਲ
ਨੂੰ ਕੋਈ ਇੱਕਲਾ ਬੰਦਾ ਗੁਰੂ ਨਾਨਕ ਜੀ ਨੂੰ ਹਿੰਦੂ ਸਾਬਤ ਕਰਨ ਦਾ ਦਾਵਾ ਪੇਸ਼ ਕਰਕੇ ਉਪਰੰਤ ਹੋਣ
ਵਾਲੀ ਆਲੋਚਨਾ ਦੇ ਜਵਾਬ ਵਿੱਚ ਆਪਣੇ ਆਪ ਲਈ ਜਨੇਉ/ਭੂਤਨਾ-ਬੇਤਾਲਾ ਵਾਲੀ ਮਿਸਾਲ ਢੁਕਾਏ ਤਾਂ ਗਲ
ਬਣਦੀ ਨਹੀਂ।
ਤੁਹਾਡੇ ਨਾਲੋਂ ਅਸਹਿਮਤ ਧਿਰ ਤੁਹਾਡੇ ਵਲੋਂ ਵਰਤੀ ਜਾਂਦੀ ਮਿਸਾਲ ਆਪਣੇ ਲਈ ਵਰਤੇ ਤਾਂ ਤੁਸੀ ਕੀ
ਕਹੋਗੇ? ਇਹ ਮਿਸਾਲ ਤਾਂ ਹਰ ਮਨਮਤੀਆ ਆਪਣੀ ਮਨਮਤ ਦੇ ਹੱਕ ਵਿੱਚ ਵੀ ਵਰਤ ਸਕਦਾ ਹੈ ਜੋ ਕਿ ਦਰਅਸਲ
ਕਿਸੇ ਨੂੰ ਐਸੇ ਪਰਿਪੇਖ ਵਿੱਚ ਨਹੀਂ ਵਰਤਨੀ ਚਾਹੀਦੀ। ਬਹੁਤੇ ਗਲਤ ਹੋ ਸਕਦੇ ਹਨ ਤਾਂ ਇੱਕਲਾ ਵੀ
ਗਲਤ ਹੋ ਸਕਦਾ ਹੈ। ਕਿਸੇ ਨੁਕਤੇ ਤੇ ਇੱਕਲੇ ਹੋਣਾਂ ਹੀ ਠੀਕ ਹੋਂਣ ਦੀ ਗਾਰੰਟੀ ਨਹੀਂ ਹੋ ਜਾਂਦਾ।
ਆਸ ਹੈ ਆਪ ਜੀ ਇਸ ਬਾਰੇ ਵਿਚਾਰ ਕਰੋਗੇ।
(2) ਦੂਜੀ ਬੇਨਤੀ:- ਸਿੱਖ ਮਾਰਗ ਅਤੇ ਆਪਣੇ ਪੱਤਰਾਂ ਦੇ
ਮਾਧਿਅਮ ਨਾਲ ਆਪ ਜੀ ਤੋਂ ਪਾਠਕਾਂ ਦੀ ਜਾਣਕਾਰੀ ਲਈ ਪਰਿਵਾਰ ਦੇ ਸੰਪਾਦਕੀ ਮੰਡਲ ਦੇ ਸੱਜਣਾਂ ਦੇ
ਨਾਮ ਪੁੱਛੇ ਸੀ ਜੋ ਕਿ ਆਪ ਜੀ ਨੇ ਅੱਜ ਤਕ ਨਹੀਂ ਦੱਸੇ। ਇਕ ਵਾਰ ਫਿਰ ਬੇਨਤੀ ਹੈ ਕਿ ਗੁਰਮਤਿ,
ਪਾਰਦਰਸ਼ਤਾ ਅਤੇ ਲੇਖਨ ਦੇ ਅਦਬੀ ਤਕਾਜ਼ੇ ਅਨੁਸਾਰ ਆਪ ਜੀ ਆਪਣੇ ਸੰਪਾਦਕੀ ਮੰਡਲ ਦੇ ਸੱਜਣਾਂ ਦੇ ਨਾਮ
ਬਾਰੇ ਦਾਸ ਅਤੇ ਸੁਚੇਤ ਵਰਗ ਨੂੰ ਸੂਚਿਤ ਕਰਨ ਦੀ ਕਿਰਪਾਲਤਾ ਕਰਨੀ।
ਹਰਦੇਵ ਸਿੰਘ, ਜੰਮੂ 24. 9. 12
(24/09/12)
ਗੁਰਪ੍ਰੀਤ ਸਿੰਘ
ਸਿੰਘ ਸਭਾ ਨਿਊਜ਼ੀਲੈਂਡ
ਅਨੰਦ ਕਾਰਜਾਂ ਦੇ ਪੈਸੇ ਇਕੱਠੇ ਕਰਨ ਵਾਲਿਆਂ ਨੂੰ, ਪੈਸੇ ਦੇਣ ਦੀ ਥਾਂ `ਤੇ ਆਪੋ ਆਪਣੇ ਪਿੰਡ
ਸੰਭਾਲੋ—ਪ੍ਰਿੰਸੀਪਲ ਗੁਰਬਚਨ ਸਿੰਘ ਪੰਨਵਾਂ ਥਾਈਲੈਂਡ ਵਾਲੇ
ਸਿਰੀ ਗੁਰੂ ਸਿੰਘ ਸਭਾ ਸ਼ੈਰਲੀ ਰੋਡ ਨਿਊਜ਼ੀਲੈਂਡ 23-09-2012 ਦਿਨ ਐਤਵਾਰ ਨੂੰ ਭਰੇ
ਦੀਵਾਨ ਵਿੱਚ ਪੰਥ ਦੇ ਨਿਧੱੜਕ ਪਰਚਾਰਕ ਪ੍ਰਿੰਸੀਪਲ ਗੁਰਬਚਨ ਸਿੰਘ ਜੀ ਪੰਨਵਾਂ ਨੇ ‘ਮਾਤਾ ਮਤ ਪਿਤਾ
ਸੰਤੋਖ’ ਦੇ ਸ਼ਬਦ ਦੀ ਵਿਆਖਿਆ ਕਰਦਿਆਂ ਕਿਹਾ ਕਿ ਰੱਬ ਪੱਥਰਾਂ ਦੀਆਂ ਮੂਰਤੀਆਂ ਵਿੱਚ ਨਹੀਂ ਹੈ ਤੇ
ਨਾ ਹੀ ਕਿਸੇ ਸਾਧ ਨੇ ਕਾਬੂ ਕਰਕੇ ਰੱਖਿਆ ਹੋਇਆ ਹੈ। ਰੱਬ ਜੀ ਤਾਂ ਗੁਣਾਂ ਦੇ ਰੂਪ ਵਿੱਚ ਸਾਡੇ
ਅੰਦਰ ਹੀ ਬੈਠੇ ਹਨ। ਇਹਨਾਂ ਗੁਣਾਂ ਦੀ ਵਰਤੋਂ ਕਰਦਿਆਂ ਅਸਾਂ ਰੱਬ ਜੀ ਦਾ ਰੂਪ ਬਣਨਾ ਹੈ। ਇਸ ਦੀ
ਸਮਝ ਸਾਨੂੰ ਗੁਰਬਾਣੀ ਵਿਚਾਰ ਵਿਚੋਂ ਹੀ ਆ ਸਕਦੀ ਹੈ। ਸ਼ਬਦ ਦੀ ਵਿਚਾਰ ਛੱਡ ਕੇ ਅਸੀਂ ਪ੍ਰੰਪਰਾ
ਨਿਭਹੁੰਣ ਨੂੰ ਰੱਬ ਜੀ ਦੀ ਪ੍ਰਾਪਤੀ ਸਮਝੀ ਬੈਠੈ ਹਾਂ। ਆਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਸਟੇਜ
ਸਕੱਤਰ ਭਾਈ ਨਾਨਕ ਸਿੰਘ ਜੀ ਨੇ ਕਿਹਾ ਸਿੱਖੀ ਦਾ ਮਾਰਗ ਬਹੁਤ ਹੀ ਸਹਿਜ, ਆਤਮ ਚਿੰਤਨ ਵਾਲਾ ਸੀ ਪਰ
ਇਸ ਸਦਾ ਬਹਾਰ ਧਰਮ ਦੀ ਵਿਆਖਿਆ ਗੁਰਬਾਣੀ ਅਨੁਸਾਰ ਨਾ ਹੋਣ ਕਰਕੇ ਹੀ ਸਾਡੇ ਵਿੱਚ ਭਰਮ ਭੁਲੇਖੇ ਪਏ
ਹੋਏ ਹਨ। ਇਹਨਾਂ ਭੁਲੇਖਿਆਂ ਨੂੰ ਪ੍ਰਿੰਸੀਪਲ ਜੀ ਹੁਰਾਂ ਨੇ ਬੁਹਤ ਸਰਲ ਤਰੀਕੇ ਨਾਲ ਸਾਨੂੰ ਸਮਝਾਇਆ
ਹੈ।
ਐਤਵਾਰ ਦਾ ਦਿਨ ਹੋਣ ਕਰਕੇ ਗੁਰਦੁਆਰਾ ਦਸਮੇਸ਼ ਦਰਬਾਰ ਕਾਲਮਾ ਰੋਡ ਵਿਖੇ ਪ੍ਰਿੰਸੀਪਲ ਜੀ ਹੁਰਾਂ
ਗੰਗਾ ਕੀ ਲਹਿਰ ਦੇ ਸ਼ਬਦ ਦੀ ਵਿਚਾਰ ਕਰਦਿਆਂ ਕਿਹਾ ਸਿੱਖ ਧਰਮ ਦੀ ਵਿਚਾਰ ਦੋ ਤਰ੍ਹਾਂ ਨਾਲ ਕੀਤੀ ਗਈ
ਹੈ। ਇੱਕ ਬ੍ਰਹਾਮਣੀ ਕਰਮ-ਕਾਂਡ ਤੇ ਦੂਸਰਾ ਕਰਾਮਾਤੀ ਗਪੌੜਿਆਂ ਵਾਲੀਆਂ ਕਹਾਣੀਆਂ ਨਾਲ, ਜਿਸ ਕਰਕੇ
ਸਾਡੇ ਜੀਵਨ ਵਿੱਚ ਗੁਰਬਾਣੀ ਸਿਧਾਂਤ ਆਉਣ ਦੀ ਥਾਂ `ਤੇ ਭਰਮਾਂ-ਵਹਿਮਾਂ ਨੇ ਜਗ੍ਹਾ ਬਣਾ ਲਈ ਹੋਈ
ਹੈ। ਸ਼ਬਦ ਦੀ ਵਿਚਾਰ ਕਰਦਿਆਂ ਪ੍ਰਿਸੀਪਲ ਜੀ ਹੁਰਾਂ ਕਿਹਾ ਕਿ ਸਾਧ ਲਾਣਾ ਇਹ ਗੱਲ ਸਮਝਾਉਣ ਵਿੱਚ
ਕਾਮਯਾਬ ਹੋਇਆ ਹੈ ਕਿ ਸੰਗਤ ਨੂੰ ਆਪ ਬਾਣੀ ਨਹੀਂ ਪੜ੍ਹਣੀ ਚਾਹੀਦੀ ਕਿਉਂਕਿ ਬਾਣੀ ਪੜ੍ਹਦਿਆਂ ਕਈ
ਗਲਤੀਆਂ ਹੋ ਜਾਂਦੀਆਂ ਹਨ। ਇਹਨਾਂ ਗਲਤੀਆਂ ਕਰਕੇ ਸਾਡਾ ਕੋਈ ਨੁਕਸਾਨ ਹੋ ਸਕਦਾ ਹੈ, ਕਿੰਨਾ ਚੰਗਾ
ਹੋਵੇ ਕਿ ਤੁਸੀਂ ਪੈਸੇ ਦੇ ਕੇ ਬਾਣੀ ਪੜ੍ਹਾਅ ਲਓ। ਅੱਜ ਨਤੀਜਾ ਸਭ ਦੇ ਸਾਹਮਣੇ ਹੈ ਸਿੱਖ ਪੈਸੇ ਦੇ
ਕੇ ਬਾਣੀ ਪੜ੍ਹਾਅ ਰਹੇ ਹਾਂ। ਹੁਣ ਤਾਂ ਹੋਰ ਵੀ ਗੱਲ ਦੂਰ ਚਲੇ ਗਈ ਹੈ ਕਿ ਅਖੇ ਅਖੰਡਪਾਠਾਂ ਦੀ
ਭੇਟਾ ਤੁਸੀਂ ਸਾਨੂੰ ਭੇਜ ਦਿਓ ਅਸੀਂ ਤੁਹਾਨੂੰ ਹੁਕਮ ਨਾਮਾ ਤੁਹਾਡੇ ਪਤੇ `ਤੇ ਡਾਕ ਰਾਂਹੀ ਭੇਜ
ਦਿਆਗੇ। ਏਸੇ ਤਰ੍ਹਾਂ ਹੁਣ ਕਈ ਸਾਧਾਂ ਜਾਂ ਰਾਗੀਆਂ ਨੇ ਨਵੀਂ ਜੁਗਤ ਲੱਭ ਲਈ ਹੈ ਪੈਸੇ ਬਟੋਰਨ ਦੀ,
ਕਿ ਅਖੇ ਤੁਸੀਂ ਸਾਨੂੰ ਪੈਸੇ ਦਿਓ ਅਸੀਂ ਕੁੜੀਆਂ ਦੇ ਵਿਆਹ ਕਰਨੇ ਹਨ ਤੇ ਉਹਨਾਂ ਨੂੰ ਤੁਹਾਡੇ
ਦਿੱਤੇ ਹੋਏ ਪੈਸਿਆਂ ਨਾਲ ਅਸੀਂ ਦਾਜ ਦੇਣਾ ਹੈ। ਪਿੰਸੀਪਲ ਗੁਰਬਚਨ ਸਿੰਘ ਜੀ ਪੰਨਵਾਂ ਨੇ ਸੰਗਤ
ਪਾਸੋਂ ਸਵਾਲ ਪੁੱਛਿਆ ਕੇ ਕੀ ਤੁਸੀਂ ਇਹ ਆਪ ਸੇਵਾ ਨਹੀਂ ਕਰ ਸਕਦੇ? ਪਹਿਲੀ ਗੱਲ ਤਾਂ ਇਹ ਸਿੱਖੀ
ਵਿੱਚ ਦਾਜ ਦੇਣਾ ਲੈਣਾ ਲਾਹਨਤ ਹੈ। ਦੂਜਾ ਜੇ ਇਹ ਨੌਜਵਾਨ ਬੱਚੀ ਬੱਚਾ ਅੱਜ ਆਪਣਾ ਬੋਝ ਨਹੀਂ ਚੁੱਕ
ਸਕਦੇ ਤਾਂ ਕੀ ਇਹਨਾਂ ਦੇ ਘਰ ਜਿਹੜੇ ਬੱਚੇ ਪੈਦਾ ਹੋਣਗੇ ਉਹ ਆਪਣਾ ਬੋਝ ਚੁੱਕ ਲੈਣਗੇ? ਕੀ ਜੇ ਕੋਈ
ਪਰਵਾਰ ਸੰਗਤ ਵਿੱਚ ਆ ਕੇ ਕਹਿਣ ਕੇ ਅਸਾਂ ਬੱਚਿਆਂ ਦਾ ਅਨੰਦ ਕਾਰਜ ਕਰਾਉਣਾ ਹੈ ਤਾਂ ਕੋਈ ਵੀ ਸੰਗਤ
ਨਾਂਹ ਕਰੇਗੀ? ਗੁਰਦੁਆਰੇ ਵਿੱਚ ਪਰਵਾਰ ਵਾਲੇ ਆਪ ਵੀ ਅਨੰਦ ਕਾਰਜ ਕਰ ਸਕਦੇ ਹਨ ਇਹ ਕੋਈ ਬਹੁਤੇ
ਵਹਿਮ ਵਾਲੀ ਗੱਲ ਨਹੀਂ ਹੈ। ਅਨੰਦ ਕਾਰਜਾਂ ਦੇ ਨਾਂ `ਤੇ ਮਾਇਆ ਦੇਣ ਦੀ ਥਾਂ `ਤੇ ਤੁਸੀਂ ਆਪਣੇ
ਹੱਥੀਂ ਸੇਵਾ ਕਰੋ। ਉਹਨਾਂ ਨੇ ਕਿਹਾ ਕਿ ਸਾਧ ਸੰਗਤ ਜੀ ਤੁਸੀਂ ਆਪੋ ਆਪਣੇ ਪਿੰਡਾਂ ਨੂੰ ਸੰਭਾਲੋ।
ਆਪਣੇ ਪਿੰਡ ਵਿੱਚ ਇੱਕ ਪੜ੍ਹਿਆ ਲਿਖਿਆ ਪਰਚਾਰ ਰੱਖ ਕੇ ਉਹਨੂੰ ਤਨਖਾਹ ਦਿਓ ਜਿਹੜੇ ਆਉਣ ਵਾਲੀ
ਪੀੜ੍ਹੀ ਨੂੰ ਗੁਰਬਾਣੀ ਪੜ੍ਹਾਵੇ। ਇੰਜ ਲੱਗਦਾ ਹੈ ਜਿਵੇਂ ਸਾਧ ਲਾਣੇ ਨੇ ਬਾਣੀ ਪੜ੍ਹਨ ਤੋਂ ਹਟਾ
ਦਿੱਤਾ ਹੈ ਏਸੇ ਤਰ੍ਹਾਂ ਸਾਨੂੰ ਸੇਵਾ ਵਰਗੇ ਉੱਤਮ ਗੁਣ ਤੋਂ ਵੀ ਵਿਹਲਾ ਕੀਤਾ ਜਾ ਰਿਹਾ ਹੈ। ਅਸਾਂ
ਵੀ ਸੋਚ ਲਿਆ ਹੈ ਚਲੋ ਦਿਓ ਪੈਸੇ ਸਾਡੀ ਸੇਵਾ ਥਾਏ ਪੈ ਜਾਏਗੀ। ਅੰਤ ਵਿੱਚ ਗੁਰਦੁਆਰਾ ਦੇ ਪ੍ਰਧਾਨ
ਜੀ ਨੇ ਪਿੰਸੀਪਲ ਜੀ ਧੰਨਵਾਦ ਕਰਦਿਆਂ ਕਿਹਾ ਕਿ ਅੱਗੋਂ ਤੋਂ ਸਾਡੇ ਪਾਸ ਪਰਚਾਰਕ ਭੇਜੋ। ਤਾਂ ਕਿ
ਸਾਨੂੰ ਗੁਰਬਾਣੀ ਵਿਚਾਰ ਦੀ ਸਮਝ ਆ ਸਕੇ। ਦੀਵਨ ਦੀ ਸਮਾਪਤੀ ੳਪਰੰਤ ਬਹੁਤ ਸਾਰੀ ਸੰਗਤ ਨੇ ਪਿੰਡ
ਸੰਭਾਲਣ ਦੀ ਜਾਣਕਾਰੀ ਲਈ।
ਗੁਰਪ੍ਰੀਤ ਸਿੰਘ
ਗੁਰਦੁਆਰਾ ਸ੍ਰਿੀ ਗੁਰੂ ਸਿੰਘ ਸਭਾ ਸ਼ਰਲੀ ਰੋਡ
ਪਾਪਾਟੋਏਟੋਏ
ਨਿਊਜ਼ੀਲੈਂਡ
(24/09/12)
ਸਨਦੀਪ ਸਿੰਘ ਖਾਲੜਾ
ਲਉਸੁਣੋ, ਅਖੌਤੀ ਜਥੇਦਾਰ ਗੁਰਬਚਨ ਸਿੰਘ ਦੇ ਵੀਚਾਰ ਅਤੇ ਧੰਨਤਾ ਦੇ ਯੋਗ ਬਣੋ ਸ੍ਰੀ
ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਵਸ ਪਿਛਲੇ ਦਿਨੀਂ 1 ਸਤੰਬਰ ਨੂੰ
ਦੇਸ਼ਾਂ-ਵਿਦੇਸ਼ਾਂ ਵਿੱਚ ਬੜੀ ਸ਼ਰਧਾ ਅਤੇ ਚੜ੍ਹਦੀ ਕਲ੍ਹਾ ਨਾਲ ਮਨਾਇਆ ਗਿਆ। ਇਸ ਦਿਨ ਸ਼੍ਰੋਮਣੀ
ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਅੰਮ੍ਰਿਤਸਰ ਵਿਖੇ ਮੰਜੀ ਸਾਹਿਬ ਹਾਲ ਵਿੱਚ ਵਿਸ਼ੇਸ਼
ਕਥਾ-ਕੀਰਤਨ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦਾ ਸਿੱਧਾ ਪ੍ਰਸਾਰਣ ਪੀ.ਟੀ.ਸੀ. ਪੰਜਾਬੀ ਚੈਨਲ ਤੇ
ਦਿਖਾਇਆ ਜਾ ਰਿਹਾ ਸੀ। ਸਮਾਗਮ ਵਿੱਚ ਕੀਰਤਨੀ ਜੱਥਿਆਂ ਤੋਂ ਇਲਾਵਾ ਪ੍ਰਚਾਰਕ ਭਾਈ ਪਿੰਦਰਪਾਲ ਸਿੰਘ
ਜੀ ਵੀ ਪਹੁੰਚੇ ਸਨ, ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨਤਾ ਨੂੰ ਇਤਿਹਾਸਿਕ
ਘਟਨਾਵਾਂ ਅਤੇ ਹਵਾਲਿਆਂ ਰਾਹੀਂ ਪੇਸ਼ ਕੀਤਾ। ਪਰ ਭਾਈ ਪਿੰਦਰਪਾਲ ਸਿੰਘ ਤੋਂ ਬਾਅਦ ਜਦੋਂ ਪੰਥ ਨੂੰ
ਸੰਬੋਧਨ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ “ਮਹਾਨ” ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਦੀ ਵਾਰੀ
ਆਈ, ਤਾਂ ਉਹਨਾਂ ਨੇ ਆਪਣੀ ਮੂਰਖਤਾ ਦਾ ਪ੍ਰਮਾਣ ਖੁੱਦ ਦੇ ਦਿੱਤਾ।
ਵੀਡੀਓ ਨਾਲ ਹੈ, ਆਪ ਸਭ ਦੇਖ-ਸੁਣ ਸਕਦੇ ਹੋ। ਸਭ ਤੋਂ ਪਹਿਲਾਂ ਇਨ੍ਹਾਂ ਨੇ ਆਪਣੀ ਫਤਿਹ ਬੁਲਾਉਣ ਦੀ
ਥਾਂ, ਚਾਪਲੂਸੀ ਕਰਦੇ ਹੋਏ ਮੱਕੜ ਵੱਲੋਂ ਫਤਿਹ ਸਾਂਝੀ ਕੀਤੀ। ਉਸ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ
ਸਾਹਿਬ ਜੀ ਦੀ ਸੰਪਾਦਨਾ ਬਾਰੇ ਆਪਣਾ ਚੂੰਝ ਗਿਆਨ ਬਿਆਨ ਕੀਤਾ। ਇਨ੍ਹਾਂ ਕਿਹਾ ਕਿ ਗੁਰੁ ਅਰਜੁਨ ਦੇਵ
ਜੀ ਬਾਣੀ ਇਕੱਤਰ ਕਰਨ ਲਈ ਸ੍ਰੀ ਗੁਰੂ ਅਮਰਦਾਸ ਜੀ ਦੇ ਸਪੁੱਤਰ ਮੋਹਨ ਜੀ ਕੋਲ ਗਏ ਅਤੇ ਮੋਹਨ ਜੀ ਦੀ
ਉਸਤਤ ਵਿੱਚ ਸ਼ਬਦ ਗਾਇਨ ਕੀਤੇ:-
ਮੋਹਨ ਤੇਰੇ ਊਚੇ ਮੰਦਰ ਮਹਲ ਅਪਾਰਾ ॥… (ਸ੍ਰੀ ਗੁਰੁ ਗ੍ਰੰਥ ਸਾਹਿਬ
ਪੰਨਾ-248 , ਮ:5)
ਪ੍ਰੰਤੂ ਵਿਦਵਾਨ ਜਾਣਦੇ ਹਨ ਕਿ ਇਸ ਸ਼ਬਦ ਵਿੱਚ “ਮੋਹਨ” ਦਾ ਅਰਥ ਹੈ, ਮਨ ਨੂੰ ਮੋਹ ਲੈਣ ਵਾਲਾ
ਪ੍ਰਮਾਤਮਾ ਨਾ ਕਿ ਕੋਈ ਦੇਹਧਾਰੀ ਵਿਅਕਤੀ। ਹੁਣ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਸਾਡੀ ਕੌਮ ਦੇ
ਜਥੇਦਾਰ ਕਿੰਨੇ ਵਿਦਵਾਨ ਹਨ।
1 ਸਤੰਬਰ ਤੋਂ ਦੋ ਦਿਨ ਪਹਿਲਾਂ ਮੰਜੀ ਸਾਹਿਬ ਹਾਲ ਤੋਂ ਹੁਕਮਨਾਮੇ ਦੀ ਕਥਾ ਗਿਆਨੀ ਮਾਨ ਸਿੰਘ ਜੀ
ਕਰ ਰਹੇ ਸਨ। ਉਹਨਾਂ ਨੇ ਬੜੇ ਹੀ ਵਧੀਆ ਢੰਗ ਨਾਲ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਅਤੇ
ਬਣਤਰ ਬਾਰੇ ਜਾਣਕਾਰੀ ਦਿੱਤੀ ਸੀ। ਉਹਨਾਂ ਨੇ ਇਹ ਵੀ ਦੱਸਿਆ ਸੀ ਕਿ ਸ੍ਰੀ ਗੁਰੂ ਅਰਜੁਨ ਦੇਵ ਜੀ ਨੇ
ਬਾਣੀ ਕਿਵੇਂ ਇਕੱਤਰ ਕੀਤੀ। ਵਿਚਾਰਨ ਵਾਲੀ ਗੱਲ ਹੈ, ਕਿ ਪਹਿਲੇ ਚਾਰ ਗੁਰੂ ਸਹਿਬਾਨ ਬਾਣੀ ਦੀ
ਸੰਭਾਲ ਲਈ ਜਾਗਰੂਕ ਨਹੀਂ ਸਨ? ਜਦੋਂ ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਗੁਰਗੱਦੀ ਤੇ ਬਿਰਾਜਮਾਨ
ਹੋਏ ਤਾਂ ਬਾਣੀ ਦਾ ਖ਼ਜ਼ਾਨਾ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਸੌਂਪ ਦਿੱਤਾ। ਏਸੇ
ਤਰ੍ਹਾਂ ਬਾਣੀ ਗੁਰੂ ਅੰਗਦ ਦੇਵ ਜੀ ਤੋਂ ਗੁਰੂ ਅਮਰਦਾਸ ਜੀ, ਗੁਰੁ ਅਮਰਦਾਸ ਜੀ ਤੋਂ ਗੁਰੂ ਰਾਮਦਾਸ
ਜੀ, ਅਤੇ ਗੁਰੂ ਰਾਮਦਾਸ ਜੀ ਤੋਂ ਗੁਰੂ ਅਰਜੁਨ ਦੇਵ ਜੀ ਤੱਕ ਪੋਥੀਆਂ ਦੇ ਰੂਪ ਵਿੱਚ ਪਹੁੰਚੀ। ਪਰ
ਅਫ਼ਸੋਸ ਅੱਜ ਸਾਡੇ ਅਖੌਤੀ ਪ੍ਰਚਾਰਕ ਅਤੇ ਜਥੇਦਾਰ ਸੰਗਤਾਂ ਨੂੰ ਮਨਘੜਤ ਕਹਾਣੀਆਂ ਸੁਣਾਂ ਕੇ
ਗੁੰਮਰਾਹ ਕਰ ਰਹੇ ਹਨ। ਇਨ੍ਹਾਂ ਪ੍ਰਤੀ ਕੌਮ ਸੁਚੇਤ ਹੋਵੇ ਅਤੇ ਇਹੋ ਜਿਹੇ ਬੁਲਾਰਿਆਂ ਨੂੰ ਸੰਬੋਧਨ
ਕਰਨ ਦਾ ਸਮਾਂ ਨਾ ਦਿੱਤਾ ਜਾਵੇ।
(23/09/12)
ਤੱਤ ਗੁਰਮਤਿ ਪਰਿਵਾਰ
ਸੱਚ ਨੂੰ
ਅਪਨਾਉਣ ਤੋਂ ਘੇਸਲ ਕਦੋਂ ਤੱਕ?
ਵਿਸ਼ਵ ਸਿੱਖ ਕਾਨਫਰਾਂਸ ਦੀ
ਸੁਧਾਰਮਈ ਪੜਚੋਲ
ਬਾਬਾ ਨਾਨਕ ਜੀ ‘ਗੁਰਮਤਿ ਇਨਕਲਾਬ’
ਦੇ ਮੋਢੀ ਸਨ। ਉਨ੍ਹਾਂ ਦੇ ਪ੍ਰਚਾਰ ਢੰਗ ਦੀ ਹੀ ਇੱਕ ਲਾਸਾਣੀ ਸੇਧ ਨੂੰ ਸਾਹਮਣੇ ਰੱਖਦੇ ਹੋਏ ਅੱਜ
ਦੇ ਵਿਚਾਰ ਦੀ ਸ਼ੁਰੂਆਤ ਕਰਦੇ ਹਾਂ। ਜਨੇਉ ਦੀ ਰਸਮ ਵੇਲੇ ਕੀਤੇ ਕੌਤਕ ਨੂੰ ਚੇਤੇ ਕਰਨ ਦਾ ਯਤਨ
ਕਰੀਏ। ਬਾਬਾ ਨਾਨਕ ਨੇ ਚਿਰ-ਪ੍ਰਚਲਿਤ ਅਤੇ ਸਮਾਜ ਦੀ ਮਾਨਸਿਕਤਾ ਵਿੱਚ ਗਹਿਰਾਈ ਨਾਲ ਘਰ ਕਰ ਚੁੱਕੀ
ਬ੍ਰਾਹਮਣੀ ਜਨੇਉ ਦੀ ਗਲਤ ਮਾਨਤਾ ਨੂੰ ਦ੍ਰਿੜਤਾ ਅਤੇ ਦਲੇਰੀ ਨਾਲ ਨਕਾਰਦੇ ਹੋਏ, ਖਰਾ ਸੱਚ ਪੇਸ਼
ਕੀਤਾ। ਇਹ ਗੱਲ ਚੇਤੇ ਵਿੱਚ ਰੱਖੀਏ ਕਿ ਉਸ ਇਕੱਠ ਵਿੱਚ ਸ਼ਾਇਦ ਹੀ ਕੋਈ ਸੱਜਣ ਹੋਵੇਗਾ ਜੋ ਬਾਬਾ
ਨਾਨਕ ਜੀ ਵਲੋਂ ਬਿਨਾ ਕਿਸੇ ਲਗ ਲਪੇਟ, ਨਿਡਰਤਾ ਨਾਲ ਪੇਸ਼ ਕੀਤੇ ਖਰੇ ਸੱਚ ਨੂੰ, ਪਹਿਲਾਂ ਤੋਂ
ਜਾਣਦਾ/ਸਮਝਦਾ ਹੋਵੇਗਾ। ਇਸੇ ਪ੍ਰਚਾਰ ਸੇਧ ਨੂੰ ਆਪਣੇ ਜ਼ਹਿਨ ਵਿੱਚ ਰੱਖਦੇ ਹੋਏ ਪਿਛਲੇ ਕੁੱਝ ਦਿਨਾਂ
ਵਿੱਚ ਸੁਚੇਤ ਪੰਥ ਵਿੱਚ ਹੋਈ ‘ਵਿਸ਼ਵ ਸਿੱਖ ਕਾਨਫਰਾਂਸ’ ਦੀ ਸੁਧਾਰਮਈ ਪੜਚੋਲ ਦਾ ਨਿਮਾਣਾ ਜਤਨ ਕਰਦੇ
ਹਾਂ। ਸਾਨੂੰ ਇਹ ਗੱਲ ਬਾਰੇ ਸਵੈ-ਪੜਚੋਲ ਕਰਨੀ ਬਣਦੀ ਹੈ ਕਿ ਜਦੋਂ ਬਾਬਾ ਨਾਨਕ ਨੀਮ ਵਿਰੋਧੀ ਮੱਤ
ਵਾਲੇ ਇਕੱਠ ਵਿੱਚ ਖਰਾ ਸੱਚ ਪੇਸ਼ ਕਰਨ ਤੋਂ ਨਹੀਂ ਝਿਝਕੇ ਤਾਂ ਕੀ ਸਾਨੂੰ ਵੀ ਸਿਰਫ ਇਸ ਬਹਾਨੇ ਨਾਲ
‘ਕਿ ਸੰਗਤ ਤਿਆਰ ਨਹੀਂ ਜਾਂ ਆਪਣੇ ਹੀ ਕੁੱਝ ਸੱਜਣ ਨਰਾਜ਼ ਹੋ ਕੇ ਬਦਤਮੀਜ਼ੀ ਦੀ ਹੱਦ ਤੱਕ ਗਾਲੀ-ਗਲੌਚ
ਦੀ ਭਾਸ਼ਾ ਤੇ ਉਤਰ ਆਉਣਗੇ’ ਦੇ ਡਰ ਤੋਂ ਪੜਚੋਲ ਨਹੀਂ ਕਰਨੀ ਚਾਹੀਦੀ? ਬਾਬੇ ਨੇ ਸੁਧਾਰਮਈ ਪੜਚੋਲ
ਵਾਲਾ ਸੱਚ ਪੇਸ਼ ਕਰਦੇ ਨਰਾਜ਼ ਪੁਜਾਰੀ ਸ਼੍ਰੇਣੀ ਵਲੋਂ ਭੂਤਨਾ, ਬੇਤਾਲਾ ਆਦਿ ਰਾਹੀਂ ਗੈਰ-ਇਖਲਾਕੀ
ਵਿਰੋਧ ਦੀ ਪ੍ਰਵਾਹ ਨਹੀਂ ਕੀਤੀ ਤਾਂ ਸਾਨੂੰ ਵੀ ਇਸ ਗੱਲ ਦੀ ਪ੍ਰਵਾਹ ਨਹੀਂ ਕਰਨੀ ਚਾਹੀਦੀ।
ਕੈਨੇਡਾ ਵਿਚਲੀ ‘ਵਿਸ਼ਵ ਸਿੱਖ ਕਾਨਫਰਾਂਸ’ ਕਰਾਉਣ ਦਾ ਉੱਦਮ ‘ਸਿੰਘ ਸਭਾ ਕੈਨੇਡਾ’ ਦੇ ਸੱਜਣਾਂ ਵਲੋਂ
ਕੀਤਾ ਗਿਆ, ਜੋ ਜਾਗਰੂਕ ਪੰਥ ਦਾ ਇੱਕ ਸਰਗਰਮ ਹਿੱਸਾ ਮੰਨੇ ਜਾਂਦੇ ਹਨ। ਐਸੇ ਉਪਰਾਲੇ ਸਮੇਂ ਦੀ ਲੋੜ
ਅਤੇ ਸੁਆਗਤਯੋਗ ਹਨ। ਇਸ ਉਪਰਾਲੇ ਦਾ ਸੁਆਗਤ ਕਰਦੇ ਹੋਏ ਇਸ ਵਿੱਚ ਰਹਿ ਗਈਆਂ ਕੁੱਝ ਕਮੀਆਂ ਦੀ
ਸੁਧਾਰਮਈ ਪੜਚੋਲ ਕਰਨ ਦਾ ਯਤਨ ਕਰਦੇ ਹਾਂ ਤਾਂ ਕਿ ਭਵਿੱਖ ਵਿੱਚ ਹੋਣ ਵਾਲੇ ਐਸੇ ਉਪਰਾਲਿਆਂ ਪ੍ਰਤੀ
ਸੁਚੇਤ ਹੋ ਸਕੀਏ।
1. ਸਮਾਗਮ ਦੀ ਸ਼ੁਰੂਆਤ ਦੇਵੀ ਭਗੌਤੀ ਦੇ ਸਿਮਰਨ (ਵਾਲੀ ਅਰਦਾਸ) ਨਾਲ ਕਰਨ ਦੀ ਬਜ਼ਰ ਗਲਤੀ।
2. ਸਮਾਗਮ ਦੇ ਸੱਦਾ ਪੱਤਰ ਵਿੱਚ ਕਿਸੇ ਸਪਸ਼ਟ ਏਜੰਡੇ ਦੀ ਘਾਟ
3. ਸਮਾਗਮ ਦੇ ਸੱਦਾ ਪੱਤਰ ਦੇਣ ਵੇਲੇ ਖੁੱਲਦਿਲੀ ਅਤੇ ਨਿਰਪੱਖਤਾ ਦੀ ਘਾਟ
4. ਸਮਾਗਮ ਦੀ ਆਲੋਚਣਾ ਤੋਂ ਚਿੜ੍ਹ ਕੇ ਬੌਖਲਾਹਟ ਦਾ ਪ੍ਰਗਟਾਵਾ
ਸਮਾਗਮ ਦੀ ਸ਼ੁਰੂਆਤ ਵੇਲੇ ਭਗੌਤੀ ਸਿਮਰਨ:
ਗੁਰਮਤਿ ਦਾ ਇੱਕ ਮੁੱਢਲਾ ਪੱਖ ਸੇਧਾਂ ਨੂੰ ਅਮਲੀ ਤੌਰ ਤੇ ਅਪਨਾਉਣਾ ਹੈ। ਅਮਲ ਤੋਂ ਬਿਨਾਂ ਗੁਰਬਾਣੀ
ਵਿਚਾਰ ‘ਫੋਕਾ ਗਿਆਨ’ ਬਣ ਜਾਂਦਾ ਹੈ। ਗੁਰਮਤਿ ਦੇਵੀ-ਦੇਵਤਿਆਂ ਦੀ ਪ੍ਰਚਲਿਤ ਹੋਂਦ ਨੂੰ ਮਾਨਤਾ ਨਾ
ਦੇਂਦੇ ਹੋਏ ਉਨ੍ਹਾਂ ਦੀ ਪੂਜਾ ਦਾ ਖੰਡਨ ਕਰਦੀ ਹੈ। ਇਸ ਇੱਕ ਮੂਲ ਗੁਰਮਤਿ ਸੇਧ ਨਾਲ ਘੱਟ-ਘੱਟ
ਸੁਚੇਤ ਪੰਥ ਤਾਂ ਪੂਰੀ ਤਰਾਂ ਸਹਿਮਤ ਹੈ। ਕੌਮੀ ਅਨਗਹਿਲੀਆਂ ਕਾਰਨ ਅਰਦਾਸ ਵਿੱਚ ਦੇਵੀ ਸਿਮਰਨ ਵਾਲਾ
ਬੰਦ ‘ਪ੍ਰਿਥਮ ਭਗੌਤੀ ਸਿਮਰ ਕੇ’ (ਚੰਡੀ ਚਰਿਤ੍ਰ, ਦਸਮ ਗ੍ਰੰਥ) ਪ੍ਰਚਲਿਤ ਪੰਥਕ ਅਰਦਾਸ ਦੀ ਸ਼ੁਰੂਆਤ
ਵਿੱਚ ਦਰਜ ਹੋ ਗਿਆ। ਸੁਚੇਤ ਪੰਥ ਦਾ ਹਰ ਇੱਕ ਸ਼ਖਸ ਇਸ ਸੱਚ ਨੂੰ ਸਮਝਦਾ ਹੈ। ਇਸ ਬਾਰੇ ਖੁੱਲੇ ਤੌਰ
ਤੇ ਪਹਿਲੀ ਵਾਰ ਜਨਤਕ ਪ੍ਰਚਾਰ ਕਰਨ ਦਾ ਸਿਹਰਾ ਗਿਆਨੀ ਭਾਗ ਸਿੰਘ ਜੀ ਮਿਸ਼ਨਰੀ (ਅੰਬਾਲਾ) ਨੂੰ
ਜਾਂਦਾ ਹੈ, ਜੋ ਕਿ ਉਨ੍ਹਾਂ ਨੇ ਲਗਭਗ 40 ਕੁ ਸਾਲ ਪਹਿਲਾਂ ਕੀਤਾ ਸੀ। ਉਸ ਉਪਰੰਤ ਪੰਥ ਵਿੱਚ ਹੋਰ
ਜਾਗਰੂਕਤਾ ਵੱਧਨ ਨਾਲ ਇਸ ਸੱਚਾਈ ਨੂੰ ਸਮਝਣ ਵਾਲੇ ਸੁਚੇਤ ਪੰਥ ਦਾ ਘੇਰਾ ਲਗਾਤਾਰ ਵੱਧਦਾ ਹੀ ਗਿਆ।
ਪ੍ਰਚਲਿਤ ਪੰਥ ਦਾ ਸੰਪਰਦਾਈ ਹਿੱਸਾ ਬ੍ਰਾਹਮਣੀ ਸੋਚ ਦੇ ਅਸਰ ਹੇਠ ਅਜੌਕੇ ਪੂਰੇ ਦਸਮ ਗ੍ਰੰਥ ਨੂੰ
‘ਦਸਵੇਂ ਪਾਤਸ਼ਾਹ’ ਜੀ ਦੀ ਬਾਣੀ ਮੰਨਦਾ ਹੈ, ਸੋ ‘ਭਗੌਤੀ ਸਿਮਰਨ’ ਨੂੰ ਵੀ ਸਹੀ ਮੰਨਦਾ ਹੈ। ਉਨ੍ਹਾਂ
ਦੀ ਸੋਚ ਹੀ ਗਲਤ ਹੈ, ਇਸ ਕਰਕੇ ਉਹ ਇਸ ਬੰਦ ਨੂੰ ਅਰਦਾਸ ਵਿੱਚ ਪੜਨ ਤਾਂ ਕੁੱਝ ਕਾਰਨ ਸਮਝ ਆਉਂਦਾ
ਹੈ। ਪਰ ਜੇ ਕੋਈ ਇਸ ਬੰਦ ਦੇ ਗਲਤ ਹੋਣ ਦੇ ਸੱਚ ਨੂੰ ਸਮਝਦਾ ਹੋਇਆ ਵੀ ਇਸ ਨੂੰ ਅਮਲੀ ਤੌਰ ਤੇ
ਤਿਆਗਨ ਤੋਂ ਘੇਸਲ ਵੱਟੀ ਰੱਖਦਾ ਹੈ ਤਾਂ ਉਸਨੂੰ ਗੰਭੀਰ ਸਵੈ-ਪੜਚੋਲ ਦੀ ਲੋੜ ਹੈ ਕਿ ਕੀ ਉਹ
ਨਾਨਕ-ਸੇਧ ਤੋਂ ਮੁਨਕਰ ਤਾਂ ਨਹੀਂ? ਮਿਸ਼ਨਰੀ ਕਾਲਜਾਂ ਸਮੇਤ ਇਸ ਕਾਨਫਰਾਂਸ ਦੇ ਆਯੋਜਕਾਂ ਵਿੱਚ ਵੀ
ਇਹ ਦੁਬਿਧਾ ਸਪਸ਼ਟ ਵੇਖੀ ਜਾ ਸਕਦੀ ਹੈ। ਜਿਸ ਸੱਚ ਦੇ ਜਨਤਕ ਪ੍ਰਚਾਰ ਦੀ ਸ਼ੁਰੂਆਤ ਹੋਇਆਂ ਚਾਲੀ ਸਾਲ
ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ, ਜੇ ਉਸ ਨੂੰ ਅਸੀਂ ਹੁਣ ਵੀ ਨਹੀਂ ਅਪਣਾ ਸਕਦੇ ਤਾਂ ਸਾਨੂੰ
ਆਪਣੀ ਗੁਰਮਤਿ ਸਮਝ ਅਤੇ ਦ੍ਰਿੜਤਾ ਦੀ ਫੌਰੀ ਅਤੇ ਸੁਹਿਰਦ ਸਵੈ-ਪੜਚੋਲ ਦੀ ਲੋੜ ਹੈ। ਜੇ ‘ਭਗੌਤੀ
ਸਿਮਰਨ’ ਵਾਲੀ ਅਰਦਾਸ ਨਾ ਕਰਨ ਦੀ ਦ੍ਰਿੜਤਾ ਨਹੀਂ ਸੀ ਤਾਂ ਜ਼ਰੂਰੀ ਨਹੀਂ ਸੀ ਕਿ ਸਮਾਗਮ ਦੀ ਸ਼ੁਰੂਆਤ
ਵਿੱਚ ਅਰਦਾਸ ਕੀਤੀ ਜਾਂਦੀ। ਅਨੇਕਾਂ ਗੁਰਮਤਿ ਸਮਾਗਮ ਬਿਨਾਂ ਅਰਦਾਸ ਤੋਂ ਵੀ ਹੋ ਰਹੇ ਹਨ। ਕੀ
‘ਭਗੌਤੀ ਸਿਮਰਨ’ ਨਾਲ ਸ਼ੁਰੂ ਕੀਤਾ ਸਮਾਗਮ ‘ਗੁਰਮਤਿ ਸਮਾਗਮ’ ਕਹਿਲਾ ਸਕਦਾ ਹੈ? ਗੰਭੀਰ ਸਵੈ-ਪੜਚੋਲ
ਦੀ ਲੋੜ ਹੈ।
ਅਸੀਂ ਇਹ ਟਿੱਪਚੀ ਇਹ ਮੰਨ ਕੇ ਕੀਤੀ ਹੈ ਕਿ ਇਸ ਉਪਰਾਲੇ ਦੇ ਆਯੋਜਕ ਦਸਮ ਗ੍ਰੰਥ ਅਤੇ ਉਸ ਦੇ ਇਸ
ਬੰਦ ਨੂੰ ਮੰਨ ਕਰਕੇ ਗਲਤ ਮੰਨਦੇ ਹਨ। ਇਨ੍ਹਾਂ ਆਯੋਜਕਾਂ ਵਿਚੋਂ ਇੱਕ ਮੁੱਖ ਸੱਜਣ ਤਾਂ ਦਸਮ ਗ੍ਰੰਥ
ਵਿਰੁਧ ਧੜੱਲੇਦਾਰ ਪ੍ਰਚਾਰ ਲਈ ਪ੍ਰਸਿੱਧ ਹਨ। ਜੇ ਅਸੀਂ ਗਲਤ ਹਾਂ ਤਾਂ ਇਸ ਉਪਰਾਲੇ ਦੇ ਆਯੋਜਕਾਂ
ਨੂੰ ਇੱਕ ਸਾਂਝਾ ਬਿਆਨ ਜਾਰੀ ਕਰਨਾ ਚਾਹੀਦਾ ਹੈ ਕਿ ਅਸੀਂ ਪੰਥਕ ਅਰਦਾਸ ਦੇ ਸ਼ੁਰੂਆਤੀ ਦਸਮ ਗ੍ਰੰਥੀ
ਬੰਦ ਨੂੰ ਗਲਤ ਨਹੀਂ ਮੰਨਦੇ ਅਤੇ ਉਥੇ ਭਗੌਤੀ ਦਾ ਅਰਥ ‘ਅਕਾਲ ਪੁਰਖ’ ਸਮਝਦੇ ਹਾਂ। ਜੇ ਕੋਈ ਐਸਾ
ਸਪਸ਼ਟੀਕਰਨ ਆ ਜਾਂਦਾ ਹੈ ਤਾਂ ਸਾਡੀ ਇਸ ਉਪਰਾਲੇ ਪ੍ਰਤੀ ਇਹ ਟਿੱਪਣੀ ਵਾਪਿਸ ਸਮਝੀ ਜਾਵੇ, ਕਿਉਂਕਿ
ਸਾਡੀ ਐਸੀ ਟਿੱਪਣੀ ਸਿਰਫ ਜਾਗਰੂਕ ਪੰਥ ਦੇ ਹਿੱਸੇ ਲਈ ਹੀ ਹੈ।
ਕਾਨਫਰਾਂਸ ਦੇ ਸੱਦਾ-ਪੱਤਰ ਵਿੱਚ ਸਪਸ਼ਟ ‘ਏਜੰਡੇ’ ਦੀ ਘਾਟ
ਕਿਸੇ ਵੀ ਕਾਨਫਰਾਂਸ ਜਾਂ ਸੈਮੀਨਾਰ ਦਾ ਇੱਕ ਨਿਸ਼ਚਿਤ ਏਜੰਡਾ ਹੁੰਦਾ ਹੈ, ਜਿਸ ਬਾਰੇ ਆਪਣੇ
ਵਿਚਾਰ ਦੇਣ ਲਈ ਵਕਤਾ ਤਿਆਰੀ ਕਰ ਕੇ ਆਉਂਦਾ ਹੈ। ਇਹ ਏਜੰਡਾ ਕਾਨਫਰਾਂਸ ਦੇ ਸੱਦਾ ਪੱਤਰ ਵਿੱਚ ਸਪਸ਼ਟ
ਤੌਰ ਤੇ ਲਿਖਿਆ ਹੁੰਦਾ ਹੈ। ਇਸ ਕਾਨਫਰਾਂਸ ਦੇ ਸੱਦਾ ਪੱਤਰ ਵਿੱਚ ਇਹ ਇੱਕ ਵੱਡੀ ਘਾਟ ਸੀ।
ਕਾਨਫਰਾਂਸ ਦੇ ਸੱਦਾ ਪੱਤਰ ਵਿੱਚ ਕਿਸੇ ਸਪਸ਼ਟ ਏਜੰਡੇ ਦਾ ਜ਼ਿਕਰ ਨਹੀਂ ਸੀ। ਸਾਨੂੰ ਕੁੱਝ ਸੱਜਣਾਂ ਨੇ
ਕਿਹਾ ਕਿ ਤੂਸੀ ਵੀ ਪਰਿਵਾਰ ਦਾ ਪੱਖ ਉਸ ਕਾਨਫਰਾਂਸ ਵਿੱਚ ਲਿਖਤੀ ਰੂਪ ਵਿੱਚ ਭੇਜ ਦੇਵੋ, ਕਿਉਂਕਿ
ਸੁਚੇਤ ਪੰਥ ਵਿਚੋਂ ਸੱਚ ਨੂੰ ਸਪਸ਼ਟ ਅਤੇ ਖਰੇ ਰੂਪ ਵਿੱਚ ਪੇਸ਼ ਕਰਨ ਦੀ ਹਿੰਮਤ ਕੋਈ ਘੱਟ ਹੀ ਕਰਦਾ
ਹੈ। ਪਰ ਕਿਸੇ ਸਪਸ਼ਟ ਵਿਸ਼ੇ ਦੀ ਅਨਹੋਂਦ ਕਾਰਨ ਸਾਡੇ ਲਈ ਲਿਖਤੀ ਵਿਚਾਰ ਪੇਸ਼ ਕਰਨਾ ਸੰਭਵ ਨਹੀਂ ਹੋ
ਪਾਇਆ। ਅੱਗੇ ਹੋਣ ਵਾਲੇ ਐਸੇ ਉਪਰਾਲਿਆਂ ਵਿੱਚ ਇਸ ਪੱਖ ਤੋਂ ਸੁਚੇਤ ਰਹਿਣਾ ਵੀ ਬਹੁਤ ਜ਼ਰੁਰੀ ਹੈ।
ਸਮਾਗਮ ਦੇ ਸੱਦਾ ਪੱਤਰ ਦੇਣ ਵੇਲੇ ਖੁੱਲ ਦਿਲੀ ਅਤੇ ਨਿਰਪੱਖਤਾ ਦੀ ਘਾਟ:
‘ਵਿਸ਼ਵ ਸਿੱਖ ਕਾਨਫਰਾਂਸ’ ਦਾ ਨਾਮ ਹੀ ਸਪਸ਼ਟ ਕਰਦਾ ਹੈ ਕਿ ਇਹ ਇੱਕ ਸਾਂਝਾ ਪੰਥਕ ਉਪਰਾਲਾ ਕਰਨ
ਦਾ ਯਤਨ ਸੀ। ਇਸ ਲਈ ਇਸ ਸਮਾਗਮ ਲਈ ਸੱਦਾ ਪੱਤਰ ਜਾਰੀ ਕਰਨ ਵੇਲੇ ਖੁੱਲਦਿਲੀ ਅਤੇ ਨਿਰਪੱਖਤਾ ਦੀ
ਭਾਵਨਾ ਅਤੇ ਸੁਹਿਰਦਤਾ ਦਾ ਹੋਣਾ ਜ਼ਰੂਰੀ ਸੀ। ਨਿੱਜੀ ਖੁੰਦਕ ਜਾਂ ਚਿੜ ਆਦਿ ਸੰਕੀਰਣ ਭਾਵਨਾਵਾਂ
ਆਯੋਜਕਾਂ ਦੀ ਸੁਹਿਰਦਤਾ ਤੇ ਹੀ ਪ੍ਰਸ਼ਨ-ਚਿੰਨ੍ਹ ਲਾ ਦਿੰਦੀਆਂ ਹਨ। ਇਸ ਸਮਾਗਮ ਵਿੱਚ ਵੀ ਐਸੀ ਚੂਕ
ਸਪਸ਼ਟ ਨਜ਼ਰ ਆਉਂਦੀ ਹੈ।
ਪ੍ਰੋ. ਦਰਸ਼ਨ ਸਿੰਘ ਜੀ ਸੁਚੇਤ ਪੰਥ ਦੀ ਇੱਕ ਅਹਿਮ ਸ਼ਖਸੀਅਤ ਨੇ, ਇਸ ਸੱਚਾਈ ਤੋਂ ਕੋਈ ਇਮਾਨਦਾਰ ਅਤੇ
ਸੁਚੇਤ ਸਿੱਖ ਇਨਕਾਰੀ ਨਹੀਂ ਹੋ ਸਕਦਾ। ਬੇਸ਼ਕ ਸਮੇਂ ਸਮੇਂ ਤੇ ਉਨ੍ਹਾਂ ਵਲੋਂ ਲਏ ਸਟੈਂਡ ਨਾਲ ਸਾਡੇ
ਸਮੇਤ ਕੋਈ ਪੂਰੀ ਤਰਾਂ ਸਹਿਮਤ ਨਾ ਵੀ ਹੋਵੇ, ਪਰ ਜਾਗਰੂਕਤਾ ਲਹਿਰ ਵਿੱਚ ਉਨ੍ਹਾਂ ਵਲੋਂ ਆਪਣੀ
ਵਿਗੜਦੀ ਸੇਹਤ ਅਤੇ ਭਰਪੂਰ ਸੰਪਰਦਾਈ ਵਿਰੋਧ ਦੇ ਬਾਵਜੂਦਾ ਦ੍ਰਿੜਤਾ ਅਤੇ ਦਲੇਰੀ ਨਾਲ ਪਾਏ ਯੋਗਦਾਨ
ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਸੋ ‘ਵਿਸ਼ਵ ਸਿੱਖ ਕਾਨਫਰਾਂਸ’ ਦੇ ਨਾਮ ਤੇ ਸੁਚੇਤ ਪੰਥ ਵਿੱਚ
ਕੀਤੀ ਜਾ ਰਹੇ ਉਪਰਾਲੇ ਵਿੱਚ ਉਨ੍ਹਾਂ ਨੂੰ ਜਾਨ-ਬੁਝ ਕੇ ਅਨਦੇਖਾ ਕਰਨਾ ਇਸ ਉਪਰਾਲੇ ਦੇ ਆਯੋਜਕਾਂ
ਦੀ ਸੁਹਿਰਦਤਾ ਤੇ ਇੱਕ ਸਪਸ਼ਟ ਪ੍ਰਸ਼ਨ-ਚਿੰਨ੍ਹ ਲਾਉਂਦਾ ਹੈ। ਦਿਲਚਸਪ ਗੱਲ ਇਹ ਵੀ ਹੈ ਕਿ ਉਸ ਸਮੇਂ
ਪ੍ਰੋ. ਜੀ ਉਸੇ ਸ਼ਹਿਰ ਵਿੱਚ ਸਨ, ਜਿਥੇ ਕਾਨਫਰਾਂਸ ਹੋ ਰਹੀ ਸੀ। ਅੰਦਰੂਣੀ ਸੂਤਰਾਂ ਤੋਂ ਇਹ ਗੱਲ
ਸਪਸ਼ਟ ਹੋ ਚੁੱਕੀ ਹੈ ਕਿ ਆਯੋਜਕਾਂ ਵਿਚੋਂ ਕਈਂ ਚਾਹੁੰਦੇ ਸਨ ਕਿ ਪ੍ਰੋ. ਜੀ ਨੂੰ ਵੀ ਸੱਦਾ ਦਿਤਾ
ਜਾਵੇ, ਪਰ ਇਸ ਉਪਰਾਲੇ ਦੇ ਇੱਕ ਖਾਸ ਕਰਤਾ ਧਰਤਾ ਸੱਜਣ ਦੇ ਮਨ ਵਿੱਚ ਭਰੀ ਖੁੰਦਕ ਤੇ ਜ਼ਿਦ ਨੇ
ਉਨ੍ਹਾਂ ਦੀ ਚਲਣ ਨਹੀਂ ਦਿਤੀ। ਖੈਰ! ਕਾਰਨ ਜੋ ਵੀ ਹੋਣ, ਇਹ ਆਯੋਜਕਾਂ ਦੀ ਇੱਕ ਸਾਂਝੀ ਕਮਜ਼ੋਰੀ ਹੀ
ਮੰਨੀ ਜਾਵੇਗੀ। ਐਸੀ ਸੰਕੀਰਨਤਾ ਅਤੇ ਨਜ਼ਾਇਜ਼ ਵਿਅਕਤੀਗਤ ਵਿਰੋਧ ਕਾਰਨ ਅੱਛੇ ਉਪਰਾਲਿਆਂ ਦੇ ਵੀ ਸਹੀ
ਨਤੀਜੇ ਨਹੀਂ ਨਿਕਲ ਪਾਉਂਦੇ।
ਅਸੀਂ ਇਹ ਵੀ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਪ੍ਰੋ. ਜੀ ਦੀ ਸ਼ਖਸੀਅਤ ਨਾਲ ਜੁੜੇ ਕੁੱਝ ਸੱਜਣਾਂ ਵਲੋਂ
ਕੀਤੇ ਇਸ ਉਪਰਾਲੇ ਦੇ ਅੰਨ੍ਹੇ ਵਿਰੋਧ ਨਾਲ ਅਸੀਂ ਪੂਰੀ ਤਰਾਂ ਸਹਿਮਤ ਨਹੀਂ। ਬੇਸ਼ਕ ਪ੍ਰੋ. ਜੀ ਨੂੰ
ਨਿੱਜੀ ਕਿੜ ਕਾਰਨ ਸੱਦਾ ਨਾ ਦੇਣਾ ਬਿਲਕੁਲ ਗਲਤ ਸੀ, ਪਰ ਇਸ ਕਾਰਨ ਨਰਾਜ਼ਗੀ ਪਾਲ ਕੇ ਕਾਨਫਰਾਂਸ ਦੇ
ਬੁਲਾਰਿਆਂ ਪ੍ਰਤੀ ‘ਕਾਮਰੇਡ, ਨਾਸਤਿਕ’ ਆਦਿਕ ਫਤਵੇਮਈ ਸ਼ੋਰ ਵੀ ਗਲਤ ਹੈ। ਲੋੜ ਨਰਾਜ਼ ਹੋਣ ਦੀ ਨਹੀਂ,
ਬਲਕਿ ਸਾਰਿਆਂ ਨੂੰ ਇਸ ਉਪਰਾਲੇ ਦੀ ਕਮੀਆਂ ਤੋਂ ਸਬਕ ਲੈ ਕੇ ਅੱਗੇ ਤੋਂ ਗਲਤੀਆਂ ਨਾ ਦੁਹਰਾਉਣ ਦੀ
ਪੜਚੋਲ ਕਰਨ ਦੀ ਹੈ। ਜਿਥੋਂ ਤੱਕ ਕੁੱਝ ਬੁਲਾਰਿਆਂ ਵਲੋਂ ‘ਕੇਸਾਂ ਦੀ ਲੋੜ’ ਤੋਂ ਮੁਨਕਰ ਹੋਣ
ਜਿਹੀਆਂ ਕੱਚ-ਘਰੜ ਗੱਲਾਂ ਦੀ ਗੱਲ ਹੈ, ਉਹ ਬੁਲਾਰਿਆਂ ਦਾ ਨਿੱਜੀ ਵਿਚਾਰ ਹੋ ਸਕਦਾ ਹੈ। ਕਿਸੇ
ਬੁਲਾਰੇ ਨੂੰ ਬੋਲਦੇ ਸਮੇਂ ਟੋਕਣਾ ਗਲਤ ਹੈ। ਹਾਂ ਉਸ ਉਪਰੰਤ ਸਟੇਜ ਸੈਕਟਰੀ ਨੂੰ ਉਸ ਗਲਤ ਗੱਲ ਦਾ
ਨੋਟਿਸ ਲੈ ਕੇ ਗੁਰਮਤਿ ਦਾ ਪੱਖ ਜ਼ਰੂਰ ਰੱਖਣਾ ਚਾਹੀਦਾ ਹੈ।
ਕਿਸੇ ਵੀ ਇਕੱਤਰਤਾ ਦਾ ਸਹੀ ਨਤੀਜਾ ਉਸ ਵਲੋਂ ਪਾਸ ਕੀਤੇ ਮਤੇ ਹੁੰਦੇ ਹਨ, ਨਾਕਿ ਉਸ ਵਿੱਚ ਕਿਸੇ
ਬੁਲਾਰੇ ਵਲੋਂ ਪੇਸ਼ ਕੀਤੇ ਗਏ ਨਿੱਜੀ ਵਿਚਾਰ। ਇਸ ਪੱਖੋਂ ਇਸ ਇਕੱਤਰਤਾ ਵਿੱਚ ਪਾਸ ਕੀਤੇ ਗਏ ਪਾਸ
ਮਤੇ ਸਪਸ਼ਟਤਾ ਦੀ ਘਾਟ ਅਤੇ ਆਪਾ ਵਿਰੋਧ ਦੇ ਬਾਵਜੂਦ ਕੁੱਝ ਹੱਦ ਤੱਕ ਠੀਕ ਮੰਨੇ ਜਾ ਸਕਦੇ ਹਨ।
ਪਹਿਲੇ ਮਤੇ ਦੇ ਇਹ ਅੰਸ਼ ਦਿਲਚਸਪ ਹਨ ਅਤੇ ਧਿਆਨ ਮੰਗਦੇ ਹਨ
‘ਇਸ ਲਈ ਅੱਜ ਦੀ ਇਹ ਸਭਾ
ਗੁਰਦੁਆਰਿਆਂ ਵਿੱਚ ਕੇਵਲ ‘ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ’ ਦੇ ਪ੍ਰਚਾਰ ਨੂੰ ਹੀ ਸਵੀਕਾਰਦੀ ਹੈ’
ਚੌਥੇ ਮਤੇ ਦੇ ਇਹ ਅੰਸ਼ ਵੀ ਕੁੱਝ ਇਹੀ ਭਾਵਨਾ ਪ੍ਰਕਟ ਕਰਦੇ ਹਨ
“ਕਿਉਂਕਿ ਅਸੀਂ ‘ਗੁਰੂ ਗ੍ਰੰਥ ਸਾਹਿਬ ਜੀ’ ਤੋਂ ਬਾਹਰ ਕਿਸੇ ਰਚਨਾ ਨੂੰ
ਸਵੀਕਾਰ ਨਹੀਂ ਕਰਦੇ ਇਸ ਲਈ ਅਗੇ ਲਿਖੇ ਕੁੱਝ ਸਲੋਕ ‘ਗੁਰੂ ਗ੍ਰੰਥ ਸਾਹਿਬ ਜੀ’ ਵਿਚੋਂ ਲੈਣ ਦਾ
ਸੁਝਾਅ ਦੇਂਦੇ ਹਾਂ।”
ਉਪਰੋਕਤ ਅੰਸ਼ਾਂ ਤੋਂ ਇਹ ਭਾਵਨਾ ਸਪਸ਼ਟ ਹੈ ਕਿ ਇਹ ਸਭਾ ‘ਗੁਰੂ ਗ੍ਰੰਥ ਸਾਹਿਬ ਜੀ’ ਤੋਂ
ਬਾਹਰ ਕਿਸੇ ਰਚਨਾ (ਗੁਰਬਾਣੀ) ਨੂੰ ਪ੍ਰਵਾਨ ਨਹੀਂ ਕਰਦੀ। ਪਰ ਇਸ ਸਭਾ ਦੀ ਸ਼ੁਰਆਤ ਹੀ ਚੰਡੀ ਚਰਿਤ੍ਰ
ਦੇ ‘ਦੇਵੀ ਪੂਜਾ’ ਵਾਲੇ ਬੰਦ ਨੂੰ ਮਾਨਤਾ ਦੇਣ ਵਾਲੀ ਅਰਦਾਸ ਤੋਂ ਕਰਨਾ ਸਭਾ ਦੀ ਦੁਬਿਧਾ ਅਤੇ
ਆਪਾਵਿਰੋਧ ਦਾ ਝਲਕਾਰਾ ਦਿੰਦਾ ਹੈ। ਅਰਦਾਸ ਵਿੱਚ ਇਸ ਬੰਦ ਦੇ ਕਰਤਾ ਵਜੋਂ ਸਪਸ਼ਟ ‘ਪਾ: 10’ ਉਚਾਰਣਾ
ਇਸ ਨੂੰ ਬਾਣੀ ਮੰਨਣਾ ਨਹੀਂ ਤਾਂ ਹੋਰ ਕੀ ਹੈ? ਇਸ ਦੁਬਿਧਾਮਈ ਪਹੁੰਚ ਇਨ੍ਹਾਂ ਗੁਰਵਾਕਾਂ ਦੀ ਰੋਸ਼ਨੀ
ਵਿੱਚ ਸਵੈ-ਪੜਚੋਲ ਮੰਗਦੀ ਹੈ।
ਰਹਤ ਅਵਰ ਕਛੁ ਅਵਰ ਕਮਾਵਤ॥
ਮਨਿ ਨਹੀ ਪ੍ਰੀਤਿ ਮੁਖਹੁ ਗਢ ਲਾਵਤ॥ (ਪੰਨਾ 269)
ਦਿਲਹੁ ਮੁਹਬਤਿ ਜਿਨ ਸੇਈ ਸਚਿਆ॥
ਜਿਨ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ॥ 1॥ (ਪੰਨਾ 488)
‘ਕੇਸਾਂ ਤੋਂ ਮੁਨਕਰੀ’ ਦੇ ਕਿਸੀ ਬੁਲਾਰੇ ਦੇ ਨਿੱਜੀ ਵਿਚਾਰ ਨੂੰ ਲੈ ਕੇ ਇਸ ਉਪਰਾਲੇ
ਵਿਰੁਧ ਪਾਇਆ ਜਾ ਰਿਹਾ ਸ਼ੋਰ ਗਲਤ ਹੈ, ਕਿਉਂਕਿ ਐਸੀ ਕੋਈ ਮੱਦ ਮਤਿਆਂ ਵਿੱਚ ਨਹੀਂ ਹੈ।
ਸਮਾਗਮ ਦੀ ਆਲੋਚਣਾ ਤੋਂ ਚਿੜ੍ਹ ਕੇ ਬੌਖਲਾਹਟ ਦਾ ਪ੍ਰਗਟਾਵਾ
ਸੁਚੇਤ ਪੰਥ ਦੀ ਬਹੁੱਤੀਆਂ ਧਿਰਾਂ ਦੀ ਇਹ ਮਾਨਸਿਕ ਕਮਜ਼ੋਰੀ ਹੈ ਕਿ ਆਪਣੇ ਬਾਰੇ ਕੀਤੀ ਆਲੋਚਣਾ
ਨੂੰ ਸਿਰ ਮੱਥੇ ਲੈਂਦੇ ਹੋਏ, ਸਹਿਜ ਵਿੱਚ ਸਵੈ-ਪੜਚੋਲ ਕਰਕੇ ਆਪਣਾ ਪੱਖ ਨਿਰਮਤਾ ਨਾਲ ਰੱਖਣ ਦੀ ਥਾਂ
ਬੌਖਲਾਹਟ ਵਿੱਚ ਆ ਜਾਂਦੇ ਹਨ ਅਤੇ ਆਲੋਚਕ ਧਿਰ ਪ੍ਰਤੀ ਬਦਤਮੀਜ਼ ਅਤੇ ਬਜ਼ਾਰੂ ਸ਼ਬਦਾਵਲੀ ਵਿੱਚ
ਲਾਹ-ਪਾਹ ਕਰਦੇ ਨਜ਼ਰ ਆਉਂਦੇ ਹਨ। ਇਸ ਉਪਰਾਲੇ ਪ੍ਰਤੀ ਪ੍ਰੋ. ਜੀ ਦੀ ਸ਼ਖਸੀਅਤ ਨਾਲ ਜੁੜੇ ਕੁੱਝ
ਸੱਜਣਾਂ ਨੇ ਨਰਾਜ਼ਗੀ ਦੇ ਆਲਮ ਵਿੱਚ ‘ਕਾਮਰੇਡ, ਕਾਮਰੇਡ’ ਦਾ ਸੰਪਰਦਾਈ ਸ਼ੋਰ ਮਚਾਉਂਦੇ ਹੋਏ ਨੀਂਵੇ
ਪੱਧਰ ਦੀ ਆਲੋਚਣਾ ਦਾ ਮੁਜ਼ਾਹਰਾ ਕੀਤਾ। ਦੂਜੀ ਤਰਫ ਐਸੀ ਆਲੋਚਣਾ ਤੋਂ ਚਿੜ੍ਹ ਕੇ ਇਸ ਉਪਰਾਲੇ ਦੇ
ਇੱਕ ਕਰਤਾ ਧਰਤਾ ਸੱਜਣ ਨੇ ਨਿਰੀ ਬੌਖਲਾਹਟ ਦਾ ਪ੍ਰਗਟਾਵਾ ਕਰਦੇ ਹੋਏ ਆਲੋਚਕਾਂ ਖਿਲਾਫ ਬਜ਼ਾਰੂ
ਸ਼ਬਦਾਵਲੀ ਵਰਤਦੇ ਹੋਏ ਪ੍ਰੋ. ਜੀ ਦੀ ਛਬੀ ਨੂੰ ਵੀ ਧੱਕੇ ਨਾਲ ਇਸ ਨੀਂਵੇ ਮਿਆਰ ਦੀ ਲੜਾਈ ਵਿੱਚ
ਘਸੀਟਣ ਦੇ ਨਾਪਾਕ ਯਤਨ ਕੀਤੇ।
ਨੀਂਵੇ ਪੱਧਰ ਦੀ ਇਸ ਆਪਸੀ ਸ਼ਬਦੀ ਜੰਗ ਦਾ ਵੱਡਾ ਕਾਰਨ ਇਹੀ ਹੈ ਕਿ ਅਸੀਂ ਗੁਰਮਤਿ ਦੀ ਸੇਧ ਭੁਲ ਕੇ,
ਸ਼ਖਸੀਅਤ-ਪ੍ਰਸਤੀ, ਨਿੱਜੀ ਕਿੜ, ਹੰਕਾਰ ਆਦਿਕ ਅਲਾਮਤਾਂ ਦੇ ਗੁਲਾਮ ਬਣ ਜਾਂਦੇ ਹਾਂ।
ਇਸ ਇਕੱਤਰਤਾ ਵਿੱਚ ਨਾਨਕਸ਼ਾਹੀ ਕੈਲੰਡਰ ਦੇ ਹੱਕ ਅਤੇ ‘ਦੇਹ ਸ਼ਿਵਾ ਬਰ ਮੋਹਿ’ ਨੂੰ ਕੌਮੀ ਗੀਤ ਵਜੋਂ
ਰੱਦ ਕਰਨ ਆਦਿ ਸੰਬੰਧੀ ਲਏ ਹਾਂ-ਪੱਖੀ ਫੈਸਲਿਆਂ ਦਾ ਸੁਆਗਤ ਕਰਦੇ ਹੋਏ ਅਸੀਂ ਸਾਰੇ ਉਪਰੋਕਤ ਵਿਚਾਰ
ਦੀ ਰੋਸ਼ਨੀ ਵਿੱਚ ਰਹਿ ਗਈਆਂ ਕਮੀਆਂ ਬਾਰੇ ਸੁਹਿਰਦ ਸਵੈ-ਪੜਚੋਲ ਕਰਨ ਦਾ ਯਤਨ ਕਰੀਏ ਤਾਂ ਕਿ ਭਵਿੱਖ
ਵਿੱਚ ਹੋਣ ਵਾਲੇ ਐਸੇ ਉਪਰਾਲਿਆਂ ਵਿੱਚ ਇਨ੍ਹਾਂ ਕਮਜ਼ੋਰੀਆਂ ਦਾ ਦੁਹਰਾਅ ਨਾ ਹੋਵੇ।
ਜੇ ਇਸ ਸੁਧਾਰਮਈ ਆਲੋਚਣਾ ਤੋਂ ਖਫਾ ਹੋ ਕੇ ਕੋਈ ਸੱਜਣ ਆਪਣੇ ਮਨ ਦੀ ਭੜਾਸ ਕੱਡਣਾ ਚਾਹੇ ਤਾਂ ਅਸੀਂ
ਬਾਬਾ ਨਾਨਕ ਜੀ ਦੀ ਜੀਵਨ ਕੌਤਕਾਂ ਦੀ ਸੇਧ ਵਿੱਚ ‘ਭੂਤਨਾ, ਬੇਤਾਲਾ’ ਕਹਿਣ ਵਾਲੇ ਸੱਜਣਾਂ ਨੂੰ
ਚੇਤੇ ਕਰਦੇ ਰਹਾਂਗੇ। ਐਸੇ ਕੌਤਕ ਵੈਸੇ ਵੀ ਸਾਡੇ ਲਈ ਹਮੇਸ਼ਾਂ ਚਾਨਣ ਮੁਨਾਰੇ ਦਾ ਕੰਮ ਕਰਦੇ ਰਹਿੰਦੇ
ਹਨ।
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
ਵਿਨੀਪੈਗ (ਕਨੇਡਾ) ਵਿੱਚ ਪ੍ਰੋ. ਇੰਦਰ ਸਿੰਘ ਘੱਗਾ ਨੇ ਤਕਰੀਬਨ 3 ਦਿਨ
ਗੁਰਦੁਵਾਰੇ ਅਤੇ ਵੱਖ-ਵੱਖ ਮੀਡੀਏ ਵਿੱਚ ਗੁਰਮਤਿ ਵਿਚਾਰ ਸਾਂਝੇ ਕੀਤੇ ਸਿੰਘ ਸਭਾ
ਇੰਟਰਨੈਸ਼ਨਲ ਦੀ ਵਿਨੀਪੈਗ ਇਕਾਈ ਵਲੋਂ ਇਹ ਪ੍ਰਬੰਧ ਕੀਤੇ ਗਏ । ਸਮਾਗਮਾਂ ਉਪਰੰਤ ਪ੍ਰੋ.
ਇੰਦਰ ਸਿੰਘ ਘੱਗਾ ਦਾ ਗੋਲਡ ਮੈਡਲ ਨਾਲ ਸਨਮਾਨ ਕੀਤਾ ਗਿਆ ।
(22/09/12)
ਹਰਦੇਵ ਸਿੰਘ, ਜੰਮੂ
ਸਤਿਕਾਰ ਯੋਗ ਸ. ਸੁਰਜਨ ਸਿੰਘ ਜੀ,
ਸਤਿ ਸ਼੍ਰੀ ਅਕਾਲ!
ਆਪ ਜੀ ਨੇ ਸਹੀ ਲਿਖਿਆ ਹੈ ਕਿ:-
“ਬਾਣੀ ਵਿਚਾਰਨ ਦਾ ਮਤਲਬ ਹੈ ਗੁਰਬਾਣੀ ਦੇ ਉਪਦੇਸ਼ ਮੁਤਾਬਿਕ ਆਪਣੇ ਜੀਵਨ ਨੂੰ ਢਾਲਣਾ ਨਾ ਕਿ
ਆਪਣੀ ਅਗਿਆਨਤਾ ਅਤੇ ਮਨਮੁਖਤਾ ਦੇ ਕਾਰਣ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਨੁਕਤਾਚੀਨੀ ਕਰਨਾ”
ਇਸ ਵਿਸ਼ੇ ਤੇ ਇਹ ਸਮਝਣਾ ਜ਼ਰੂਰੀ ਹੈ ਕਿ ਅੱਜ ਕਲ ਸ਼੍ਰੋਮਣੀ ਕਮੇਟੀ ਆਦਿ ਦੇ ਵਿਰੌਧ ਵਿੱਚ ਸਿੱਖ
ਰਹਿਤ ਮਰਿਆਦਾ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਮੋਜੂਦਾ ਬਾਣੀ ਸਵਰੂਪ ਤੇ ਕਿੰਤੂ ਨੂੰ ਇੱਕ ਟੂਲ
ਵਜੋਂ ਵਰਤਿਆ ਜਾ ਰਿਹਾ ਹੈ। ਕਿਸੇ ਵਲੋਂ ਸ਼੍ਰੋਮਣੀ ਕਮੇਟੀ ਆਦਿ ਦਾ ਬਣਦਾ ਵਿਰੌਧ ਹੋ ਸਕਦਾ ਹੈ ਅਤੇ
ਇਸ ਤੇ ਕੋਈ ਰੋਕ ਨਹੀਂ ਹੋ ਸਕਦੀ ਪਰ ਇਸ ਵਿਰੌਧ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਸਵਰੂਪ
ਨੂੰ ਮੁੱਧਾ ਬਨਾਉਂਣਾ ਸਿਆਣਪ ਨਹੀਂ ਜਾਪਦੀ। ਐਸੀ ਪੱਤਰਕਾਰਤਾ ਲਈ ਇਹ ਆਪਣੀ ਰਾਜਨੀਤੀ ਕਰਨ ਦਾ ਇੱਕ
ਢੰਗ ਹੈ।
ਬਾਕੀ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਸਰੀਰ ਦੇ ਹਰ ਅੰਗ ਦੇ ਇਲਾਜ ਦੇ ਵੱਖਰੇ-ਵੱਖਰੇ ਮਾਹਰ ਹੁੰਦੇ
ਹਨ। ਜਿਹੜਾ ਡਾਕਟਰ ਆਪਰੇਸ਼ਨ ਕਰਦਾ ਹੈ ਉਹ ਬੇਹੋਸ਼ ਨਹੀਂ ਕਰਦਾ। ਦਿਲ ਦਾ ਡਾਕਟਰ ਹੱਡੀਆਂ ਦਾ ਇਲਾਜ
ਨਹੀਂ ਕਰਦਾ ਅਤੇ ਦਿਮਾਗ ਦਾ ਡਾਕਟਰ ਅੱਖਾਂ ਦਾ ਇਲਾਜ ਨਹੀਂ ਕਰਦਾ। ਪਰ ਜੇ ਕਰ ਹੱਡੀਆਂ ਦਾ ਡਾਕਟਰ
ਦਿਲ ਅਤੇ ਦਿਮਾਗ ਦੇ ਆਪਰੇਸ਼ਨ ਨੂੰ ਹੱਖ ਪਾ ਲਵੇਂ ਤਾਂ ‘ਨੀਮ-ਹਕੀਮ ਖ਼ਤਰਾ ਏ ਜਾਨ’ ਵਾਲੀ ਕਹਾਵਤ ਹੀ
ਚਰਿਤਰਾਰਥ ਹੋਵੇਗੀ। ਪੱਤਰਕਾਰਤਾ ਲਈ ਆਪਣੇ ਕਿਆਸਾਂ ਤੇ ਗੁਰੂ ਨੂੰ ਪਰਖਣ ਦੀ “ਵਿਸ਼ੇਸ਼ਘਤਾ” ਵਿੱਚ
ਸਮਝਦਾਰੀ ਨਹੀਂ।
ਹਰਦੇਵ ਸਿੰਘ, ਜੰਮੂ 22. 9. 12
(22/09/12)
ਗੁਰਸੇਵਕ ਸਿੰਘ ਧੌਲਾ
ਕਿਸਾਨ ਯੂਨੀਅਨ (ਉਗਰਾਹਾਂ) ਕਿਸਾਨਾਂ ਨੂੰ ਬੁੱਢੇ ਲਲਾਰੀ ਦੇ ਲਾਲ ਰੰਗ ਵਿੱਚ ਰੰਗਣ ਤੋਂ ਗੁਰੇਜ਼
ਕਰੇ
- ਗੁਰਸੇਵਕ ਸਿੰਘ ਧੌਲਾ
94632-16267
ਦੁਨੀਆਂ ਭਰ ਵਿੱਚ ਮਨੁੱਖ ਜਾਤੀ ਵਿਚੋਂ ਕਿਸਾਨ ਹੀ ਅਜਿਹਾ ਹੈ ਜਿਹੜਾ ਕੁਦਰਤ ਦੇ ਸਭ
ਤੋਂ ਨੇੜੇ ਵਸਦਾ ਹੈ। ਇਸ ਨਾਲੋਂ ਵੀ ਵਧ ਕੇ ਪੰਜਾਬ ਦਾ ਕਿਸਾਨ ਪਰਮਾਤਮਾ ਦੇ ਹਮੇਸ਼ਾ ਅੰਗ-ਸੰਗ ਰਿਹਾ
ਹੈ। ਧਰਤੀ ਵਿੱਚ ਬੀਜ ਬੀਜਣ ਵੇਲੇ ਉਸ ਦੀ ਹਮੇਸ਼ਾ ਇਹ ਅਰਦਾਸ ਰਹੀ ਹੈ ਕਿ ‘ਹੇ ਪ੍ਰਮਾਤਮਾ ਤੂੰ ਇਹ
ਫਸਲ ਚੰਗੀ ਤਰ੍ਹਾਂ ਸਿਰੇ ਚਾੜ੍ਹ ਦੇਵੀਂ ਤਾਂ ਕਿ ਇਸ ਜੀਵਕਾ ਨਾਲ ਚਿੜੀ-ਜਨੌਰ, ਗਰੀਬ-ਗੁਰਬਾ,
ਹਾਲੀ-ਪਾਲੀ ਅਤੇ ਸੰਤ-ਫਕੀਰ ਆਪਣੇ ਢਿੱਡ ਭਰ ਸਕਣ।’ ਜੇ ਕਿਸੇ ਵੇਲੇ ਉਸ ਦੀ ਪੱਕੀ ਫਸਲ ਕੁਦਰਤ ਦੀ
ਕਰੋਪੀ ਦਾ ਸ਼ਿਕਾਰ ਵੀ ਹੋ ਜਾਵੇ ਤਾਂ ਵੀ ਉਹ ਭਾਵੇਂ ਰੱਬ ਨੂੰ ਆਪਣੇ ਸੁਭਾਅ ਅਨੁਸਾਰ ਗਾਲ੍ਹਾਂ ਵੀ
ਕੱਢੀ ਜਾਵੇ ਪਰ ਉਹ ਰੱਬ ਦੀ ਹੋਂਦ ਤੋਂ ਮੁਨਕਰ ਕਦੇ ਨਹੀਂ ਹੁੰਦਾ। ਘਰੋਂ ਟਰੈਕਟਰ ਤੋਰਨ, ਖੇਤ `ਚ
ਵਾੜਨ, ਛਿੱਕ-ਡਕਾਰ ਆਉਣ ਸਮੇਂ ਵੀ ਉਸ ਦੇ ਮੂੰਹੋਂ ‘ਵਾਹਿਗੁਰੂ’ ਸ਼ਬਦ ਆਪ ਮੁਹਾਰੇ ਹੀ ਨਿਕਲਦਾ ਹੈ।
ਜੇ ਕਿਸਾਨ ਦੀ ਪੱਕੀ ਫਸਲ `ਤੇ ਗੜੇ ਵੀ ਪੈ ਰਹੇ ਹੋਣ ਤਾਂ ਵੀ ਉਹ ਕਦੇ ਨਹੀਂ ਡੋਲਦਾ ਕਿਉਂਕਿ ਉਸ
ਨੂੰ ਰੱਬ `ਤੇ ਵਿਸ਼ਵਾਸ ਹੈ ਕਿ ਉਹ ਮੇਰੀ ਮਿਹਨਤ ਦਾ ਮੁੱਲ ਜ਼ਰੂਰ ਮੋੜੇਗਾ। ਇਸ ਨੂੰ ਕਿਸਾਨ ਦਾ ਰੱਬ
`ਤੇ ਭਰੋਸਾ ਹੀ ਆਖਿਆ ਜਾਵੇਗਾ ਕਿ ਪਿਛਲੇ ਕਈ ਦਹਾਕਿਆਂ ਤੋਂ ਕਦੇ ਅਜਿਹਾ ਸਮਾਂ ਨਹੀਂ ਆਇਆ ਜਦੋਂ ਉਸ
ਦੀ ਫਸਲ ਪੂਰੀ ਤਰ੍ਹਾਂ ਬਰਬਾਦ ਹੋਈ ਹੋਵੇ। ਇਸ ਦੇ ਉਲਟ ਸਰਕਾਰਾਂ ਨੇ ਕਦੇ ਵੀ ਕਿਸਾਨ ਨੂੰ ਉਸ ਦੀ
ਫਸਲ ਦਾ ਸੂਚਕ ਅੰਕਾਂ ਦੇ ਹਿਸਾਬ ਨਾਲ ਮੁੱਲ ਨਹੀਂ ਦਿੱਤਾ। ਦਿਨੋਂ-ਦਿਨ ਲਾਗਤ ਖਰਚੇ ਵਧਣ ਅਤੇ ਆਮਦਨ
ਘਟਨ ਦਾ ਨਤੀਜਾ ਇਹ ਨਿਕਲਿਆ ਕਿ ਪੰਜਾਬ ਦਾ ਕਿਸਾਨ ਆਰਥਿਕ ਪੱਖ ਤੋਂ ਕੰਗਾਲੀ ਦੀ ਹੱਦ ਵੀ ਟੱਪ ਗਿਆ।
ਪੈਦਾਵਾਰ ਕਰਨੀ ਉਸ ਦਾ ਪਿਤਾ-ਪੁਰਖੀ ਕੰਮ ਸੀ ਇਸ ਤੋਂ ਉਸ ਨੇ ਕਦੇ ਟਾਲਾ ਵੀ ਨਹੀਂ ਵੱਟਿਆ। ਕਿਸਾਨ
ਜਾਨ-ਤੋੜਵੀਂ ਮਿਹਨਤ ਕਰੀ ਗਿਆ ਪਰ ਸਰਕਾਰਾਂ ਦੀ ਨੀਤੀਆਂ ਨੇ ਉਸ ਨੂੰ ਅੱਗੇ ਨਾ ਵਧਣ ਦਿੱਤਾ।
ਪੜ੍ਹਾਈ ਸਦਕਾ ਪੈਦਾ ਹੋਏ ਥੋੜ੍ਹੇ-ਮੋਟੇ ਗਿਆਨ ਨੇ ਉਸ ਨੂੰ ਸੋਚਣ ਦੇ ਰਾਹ ਪਾਇਆ ਤਾਂ ਕਿਸਾਨ
ਯੂਨੀਅਨਾਂ ਦਾ ਜਨਮ ਹੋਇਆ। ਕਿਸਾਨ ਯੂਨੀਅਨਾਂ ਵਿੱਚ ਵੀ ਉਸ ਨੇ ਅਨੇਕਾਂ ਵਾਰੀ ਵਿਸ਼ਵਾਸਘਾਤ ਦਾ ਮੂੰਹ
ਦੇਖਿਆ ਪਰ ਹੋਰ ਕੋਈ ਚਾਰਾ ਨਾ ਚਲਦਾ ਦੇਖ ਕੇ ਉਸ ਦੀ ਸੰਗਠਤ ਸ਼ਕਤੀ ਕਿਸੇ ਨਾ ਕਿਸੇ ਰੂਪ ਵਿੱਚ
ਸਰਕਾਰ ਵਿਰੁੱਧ ਆਪਣੇ ਹੱਕਾਂ ਲਈ ਜੂਝਦੀ ਰਹੀ ਅਤੇ ਅੱਜ ਵੀ ਜੂਝ ਰਹੀ ਹੈ। ਹਜ਼ਾਰਾਂ ਦੀ ਗਿਣਤੀ ਵਿੱਚ
ਕਿਸਾਨਾਂ ਨੇ ਕਿਸਾਨ ਯੂਨੀਅਨ (ਉਗਰਾਹਾਂ) `ਤੇ ਵਿਸ਼ਵਾਸ ਕੀਤਾ ਹੈ ਕਿ ਉਹ ਕਿਸਾਨੀ ਦੀਆਂ ਮੁਸ਼ਕਲਾਂ
ਨੂੰ ਹੱਲ ਕਰਵਾਉਣ ਲਈ ਸਭ ਤੋਂ ਜ਼ਿਆਦਾ ਵਿਸ਼ਵਾਸ ਵਾਲੀ ਅਤੇ ਸੰਘਰਸ਼ਸ਼ੀਲ ਜਥੇਬੰਦੀ ਹੈ। ਬਿਨਾਂ ਸ਼ੱਕ
ਅਜੇ ਤੱਕ ਇਸ ਜਥੇਬੰਦੀ ਵਿੱਚ ਕੋਈ ਅਜਿਹੀ ਖੁਨਾਮੀ ਨਜ਼ਰ ਵੀ ਨਹੀਂ ਆਈ ਜਿਸ ਨਾਲ ਇਸ `ਤੇ ਸ਼ੱਕ ਕੀਤਾ
ਜਾਵੇ।
ਕਿਸਾਨ ਯੂਨੀਅਨਾਂ ਦੀ ਹੋਂਦ ਤੋਂ ਪਹਿਲਾਂ 20ਵੀਂ ਸਦੀ ਦੀ ਪਿਛਲੀ ਚੌਥਾਈ ਦੇ ਸ਼ੁਰੂ ਵਿੱਚ ਪੰਜਾਬ
ਵਿੱਚ ਚੱਲੀ ਕਾਮਰੇਡ ਖਿਆਲਾਂ ਦੀ ਲਹਿਰ ਨੇ ਪੰਜਾਬ ਦੀ ਲੋਕਧਾਰਾ ਨੂੰ ਪੁੱਠਾ-ਗੇੜ ਦੇਣ ਦੀ ਕੋਸ਼ਿਸ਼
ਕੀਤੀ। ਆਪਣੇ ਆਪ ਨੂੰ ‘ਸਹਿਸ ਸਿਆਣਪਾਂ’ ਨਾਲ ਲੈਸ ਸਮਝਣ ਵਾਲੀ ਇਸ ਲਹਿਰ ਨੇ ਸਰਕਾਰੀ ਨੀਤੀਆਂ ਦਾ
ਸ਼ਿਕਾਰ ਹੋਏ ਲੋਕਾਂ ਨੂੰ ਸਮਾਜਵਾਦ ਦਾ ‘ਖਿਆਲੀ ਸਵਰਗ’ ਦਿਖਾ ਕੇ ‘ਛਲਣ’ ਦੀ ਕੋਸ਼ਿਸ਼ ਕੀਤੀ। ਪੰਜਾਬ
ਦੇ ਲੋਕਾਂ ਨੂੰ ਇਸ ਦੀਆਂ ਰੱਬ ਅਤੇ ਪੰਜਾਬੀ ਸਭਿਅਤਾ ਖਿਲਾਫ਼ ਨੀਤੀਆਂ ਦੀ ਛੇਤੀ ਸਮਝ ਆ ਜਾਣ ਨਾਲ ਇਹ
ਲਹਿਰ ਛੇਤੀ ਹੀ ਲਕਵੇ ਦਾ ਸ਼ਿਕਾਰ ਹੋ ਗਈ। ਲੋਕਾਂ ਦੇ ਹੱਕਾਂ ਲਈ ਸਟੇਟ ਖਿਲਾਫ਼ ਲੜਨ ਵਾਲੀ ਇਹ ਲਹਿਰ
ਛੇਤੀ ਹੀ ਲੋਕਾਂ ਖਿਲਾਫ਼ ਸਰਕਾਰੀ ਹਥਿਆਰਾਂ ਨਾਲ ਸਟੇਟ ਦੇ ਪੱਖ ਵਿੱਚ ਜਾ ਖੜ੍ਹੀ ਹੋਈ। ਸ੍ਰ. ਅਜਮੇਰ
ਸਿੰਘ ਦੇ ਸ਼ਬਦਾਂ ਵਿੱਚ “ਇਹਨਾਂ ਲੋਕਾਂ ਨੂੰ ਪਤਾ ਹੀ ਨਾ ਲੱਗ ਸਕਿਆ ਕਿ ਕਦੋਂ ਇਹ ਸਰਕਾਰੀ ਕੁਹਾੜੇ
ਦਾ ਦਸਤਾ ਬਣ ਗਏ। ਕਾਮਰੇਡ ਖਿਆਲੀ ਲੋਕਾਂ ਨੂੰ ਆਪਣੇ ਪੱਖ ਵਿੱਚ ਕਰ ਲੈਣ ਤੋਂ ਬਾਅਦ ਸਰਕਾਰਾਂ ਨੇ
ਆਮ ਲੋਕਾਂ ਨੂੰ ਪੀੜਨ ਦੀ ਗਤੀ ਤੇਜ਼ ਕਰ ਦਿੱਤੀ ਇਸ ਪੀੜ ਵਿਚੋਂ ਜਿਹੜੀ ਨਵੀਂ ਸੰਘਰਸ਼ਮਈ ਵਿਚਾਰਧਾਰਾ
ਨੇ ਜਨਮ ਲਿਆ ਉਹ ਰੱਬ `ਤੇ ਵਿਸ਼ਵਾਸ ਨਾਲ ਸਰਕਾਰਾਂ ਨਾਲ ਟੱਕਰ ਲੈਣ ਵਾਲੀ ਸਿੱਖ ਕੌਮ ਸੀ ਜਿਸ ਦਾ
ਇਤਿਹਾਸ ਉਸ ਨੂੰ ਹੱਕਾਂ ਲਈ ਮਰ ਮਿਟਣ ਲਈ ਪ੍ਰੇਰਨਾ ਦੇਣ ਵਾਲਾ ਸੀ। ਇਸ ਲਹਿਰ ਨੇ ਪੰਜਾਬ ਦੀਆਂ
ਹੱਕੀ ਮੰਗਾਂ ਜਿਵੇਂ ਫਸਲਾਂ ਦਾ ਭਾਅ ਨੂੰ ਸੂਚਕ ਅੰਕਾਂ ਨਾਲ ਤਹਿ ਕਰਨਾ, ਪੰਜਾਬ ਦੇ ਪਾਣੀਆਂ ਦੀ
ਕਾਨੂੰਨੀ ਵੰਡ, ਪੰਜਾਬੀ ਬੋਲਦੇ ਇਲਾਕਿਆਂ ਦੀ ਪ੍ਰਾਪਤੀ ਅਤੇ ਪੰਜਾਬੀਆਂ ਨੂੰ ਨਸ਼ੇ ਦੀ ਵਰਤੋਂ ਤੋਂ
ਰੋਕ ਦੇ ਨਾਲ-ਨਾਲ ਫਜੂਲ ਖਰਚਿਆਂ ਤੋਂ ਬਚਣ ਲਈ ਪ੍ਰੇਰਿਤ ਕੀਤਾ। ਇਸ ‘ਸਿੱਖ ਵਿਚਾਰਧਾਰਕ ਲਹਿਰ’ ਨੇ
ਕਾਮਰੇਡਾਂ ਦੇ ਲੋਕਾਂ ਦੇ ਮਨਾਂ ਵਿੱਚ ਉਸਾਰੇ ਖਿਆਲੀ ਸਮਾਜਵਾਦ ਦਾ ਅਸਰ ਖਤਮ ਕਰ ਦਿੱਤਾ। ਇਸ ਗੱਲ
ਤੋਂ ਦੁਖੀ ਹੋ ਕੇ ਕਾਮਰੇਡਾਂ ਨੇ ਮਨ ਹੀ ਮਨ ਵਿੱਚ ਸਿੱਖ ਵਿਚਾਰਧਾਰਾ ਨੂੰ ਆਪਣੀ ਦੁਸ਼ਮਣ ਮੰਨ ਲਿਆ
ਅਤੇ ਅੱਜ ਤੱਕ ਉਹ ਇਸ ਆਸ ਵਿੱਚ ਹਨ ਕਿ ਸ਼ਾਇਦ ਕੋਈ ਅਜਿਹਾ ਸਮਾਂ ਆ ਜਾਵੇ ਜਦੋਂ ਉਹਨਾਂ ਦੀ
ਸਾਹ-ਸਤਹੀਣ ਹੋਈ ਲਹਿਰ `ਚ ਮੁੜ ਜਾਨ ਪੈ ਜਾਵੇ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਇਸ ਲਾਸ਼ ਦੀ
ਨਬਜ਼ ਇਹ ਸੋਚ ਕੇ ਗਤੀਸ਼ੀਲ ਹੋਣ ਲੱਗੀ ਕਿ ਸ਼੍ਰੋਮਣੀ ਅਕਾਲੀ ਦਲ ਵਿਚੋਂ ਬਗਾਵਤ ਕਰਕੇ ਆਏ ਮਨਪ੍ਰੀਤ
ਸਿੰਘ ਬਾਦਲ ਦੀ ਅਗਵਾਈ ਉਹਨਾਂ ਦੇ ‘ਲਕਵੇ ਦਾ ਤੋੜ’ ਬਣ ਜਾਵੇਗੀ। ਜਦੋਂ ਪੰਜਾਬ ਦੇ ਲੋਕਾਂ ਨੂੰ
ਮਨਪ੍ਰੀਤ ਬਾਦਲ ਦੇ ਕਾਮਰੇਡੀ ਵਿਚਾਰਾਂ ਦਾ ਚਾਨਣ ਹੋਇਆ ਤਾਂ ਉਸ ਦੀ ਪਾਰਟੀ ਗੱਠਜੋੜ ਸਮੇਤ ਖਾਰੇ
ਪਾਣੀ ਦੇ ਚਿੱਕੜ ਵਿੱਚ ਬੈਠ ਗਈ। ਮਨਪ੍ਰੀਤ ਬਾਦਲ ਨਾਲੋਂ ਜ਼ਿਆਦਾ ਬੁਰੀ ਕਾਮਰੇਡਾਂ ਨਾਲ ਹੋਈ।
‘ਮਰਦਾ ਕੀ ਨਹੀਂ ਕਰਦਾ?’ ਦੇ ਮੁਹਾਵਰੇ ਵਾਂਗੂ ਹੁਣ ਇਹਨਾਂ ਕਾਮਰੇਡਾਂ ਨੂੰ ਕਿਸਾਨ ਯੂਨੀਅਨਾਂ
ਵਿਚੋਂ ਆਪਣੇ ਸਾਹ ਚਲਦੇ ਨਜ਼ਰ ਆਉਣ ਲੱਗ ਪਏ ਹਨ ਉਹਨਾਂ ਨੇ ਪੂਰੀ ਕਿਸਾਨੀ ਦਾ ਹੀ ਕਮਿਊਨਿਸਟੀਕਰਨ,
ਕਰਨ ਦੀ ਨਵੀਂ ਚਾਲ ਖੇਡੀ ਹੈ। ਅਫਸੋਸ ਹੈ ਕਿ ਕਿਸਾਨ ਯੂਨੀਅਨ (ਉਗਰਾਹਾਂ) ਇਸ ਚਾਲ ਨੂੰ ਸਮਝ ਨਹੀਂ
ਸਕੀ ਜਾਂ ਫਿਰ ਕਿਸਾਨ ਇਹ ਸਮਝ ਨਹੀਂ ਸਕੇ ਕਿ ਉਹਨਾਂ ਦੇ ਆਗੂ ਅਸਲ ਵਿੱਚ ਆਗੂਪੁਣੇ ਦੇ ਲਿਬਾਸ ਹੇਠ
ਉਹੀ ਕਾਮਰੇਡ ਹਨ ਜਿਨਾਂ ਨੂੰ ਪਹਿਲਾਂ ਕਿਸਾਨਾਂ ਨੇ ਨਕਾਰ ਦਿੱਤਾ ਸੀ?
27 ਸਤੰਬਰ ਨੂੰ ਚੰਡੀਗੜ੍ਹ ਵਿਖੇ ਕਾਮਰੇਡ ਗੁਰਸ਼ਰਨ ਸਿੰਘ ਦੀ ਮਨਾਈ ਜਾ ਰਹੀ ਬਰਸੀ ਵਿੱਚ ਕਿਸਾਨ
ਯੂਨੀਅਨ (ਉਗਰਾਹਾਂ) ਦੀ ਸਮੂਲੀਅਤ ਕਈ ਸ਼ੰਕੇ ਪੈਦਾ ਕਰ ਰਹੀ ਹੈ। ਇਸ ਬਰਸੀ ਦੇ ਪ੍ਰਬੰਧ ਵਿੱਚ
ਹਿੱਸੇਦਾਰੀ ਤੋਂ ਇਲਾਵਾ ਇਹ ਕਿਸਾਨ ਯੂਨੀਅਨ ਉਹਨਾਂ ਕਾਮਰੇਡਾਂ ਲਈ ਜਲੇਬੀਆਂ ਛਕਾਉਣ ਦਾ ਪ੍ਰਬੰਧ ਵੀ
ਕਰੇਗੀ ਜਿਹੜੇ ਲੋਕ ਹੁਣ ਤੱਕ ਪੰਜਾਬ ਦੀਆਂ ਮੰਗਾਂ ਲਈ ਲੜ ਕੇ ਮਰਨ ਵਾਲੇ ਲੋਕਾਂ ਨੂੰ ‘ਅੱਤਵਾਦੀ’
ਆਖ ਰਹੇ ਹਨ। ਕਿਸਾਨ ਯੂਨੀਅਨ ਵੱਲੋਂ ਪਿੰਡਾਂ ਵਿੱਚ ਕੀਤੀਆਂ ਜਾਣ ਵਾਲੀਆਂ ਤਿਆਰੀ ਰੈਲੀਆਂ ਵਿੱਚ
ਬੜਾ ਕੁੱਝ ਬਦਲਿਆ ਹੋਇਆ ਦੇਖਣ ਨੂੰ ਮਿਲਿਆ ਹੈ। ਪਹਿਲੀ ਵਾਰ ਦੇਖਣ ਵਿੱਚ ਆਇਆ ਕਿ ਕਿਸਾਨਾਂ ਦੇ
ਇਕੱਠ ਵਿੱਚ ਫਿੱਟੇ ਹੋਏ ਲਾਲ ਰੰਗ ਵਾਲੀਆਂ ਪੱਗਾਂ ਬੰਨ ਕੇ ਕੁੱਝ ਲੋਕ ਮੰਗਵੀਆਂ ਸੋਟੀਆਂ ਦੇ ਸਹਾਰੇ
ਪੁੱਜੇ ਜਿਹੜੇ ਪਹਿਲਾਂ ਕਦੇ ਵੀ ਇਹਨਾਂ ਇਕੱਠਾਂ ਵਿੱਚ ਨਹੀਂ ਦੇਖੇ ਗਏ। ਜਿਥੇ ਕਿਸਾਨਾਂ ਨੂੰ
ਚੰਡੀਗੜ੍ਹ ਵਿੱਚ ਪੁੱਜਣ ਲਈ ਕਾਮਰੇਡੀ ਟਾਈਪ ਨਾਟਕ ਕੀਤੇ ਗਏ ਉਥੇ ਸਿੱਖ ਧਰਮ ਵਿੱਚ ਵਿਸ਼ਵਾਸ ਰੱਖਣ
ਵਾਲੇ ਜੱਟਾਂ ਦੇ ਹੱਥਾਂ ਵਿੱਚ ਕਾਮਰੇਡੀ ਸਾਹਿਤ ਵੀ ਫੜਾ ਦਿੱਤਾ ਗਿਆ ਜਿਸ ਵਿੱਚ ਪੰਜਾਬ ਦੇ ਹੱਕਾਂ
ਲਈ ਲੜਨ ਵਾਲੇ ਸਿੱਖ ਲੋਕਾਂ ਨੂੰ ‘ਦਹਿਸ਼ਤਗਰਦ’ ਤਸਲੀਮ ਕੀਤਾ ਗਿਆ ਹੈ। ਕਾਮਰੇਡ ਗੁਰਸ਼ਰਨ ਸਿੰਘ
‘ਸ਼ਰਧਾਂਜਲੀ ਸਮਾਗਮ ਕਮੇਟੀ’ ਵੱਲੋਂ ਕਿਸਾਨਾਂ ਨੂੰ ਮੁਫ਼ਤ ਵਿੱਚ ਵੰਡੀ ਗਈ `ਚੌਵਰਕੀ’ ਵਿੱਚ ਕਿਹਾ
ਗਿਆ ਹੈ ਕਿ “ਭਾਰਤ ਵਿੱਚ ਦੱਬੇ-ਕੁਚਲੇ ਲੋਕਾਂ ਦੀ ਮੁਕਤੀ ਕਮਿਊਨਿਸਟ ਵਿਚਾਰਧਾਰਾ ਅਤੇ ਸਿਆਸਤ ਨੂੰ
ਅਪਣਾਏ ਬਿਨਾਂ ਨਹੀਂ ਹੋ ਸਕਦੀ”। ਸੋਚਣਾ ਬਣਦਾ ਹੈ ਕਿ ਜੇ ਦੱਬੇ ਕੁਚਲੇ ਲੋਕਾਂ ਦੀ ਮੁਕਤੀ
ਕਮਿਊਨਿਸਟ ਵਿਚਾਰਧਾਰਾ ਅਪਣਾਏ ਬਿਨਾਂ ਨਹੀਂ ਹੋਣੀ ਤਾਂ ਕਿਸਾਨ ਯੂਨੀਅਨ (ਉਗਰਾਹਾਂ) ਕਿਸ ਮਰਜ਼ ਦੀ
ਦਵਾਈ ਹੈ? ਕੀ ਕਿਸਾਨ ਯੂਨੀਅਨ ਦਾ ਮਕਸਦ ਕਿਸਾਨਾਂ ਨੂੰ ‘ਰੱਬੀ ਵਿਚਾਰਧਾਰਾ’ ਨਾਲੋਂ ਤੋੜ ਕੇ
ਕਾਮਰੇਡੀ ਸੋਚ ਮਗਰ ਲਾਉਣਾ ਤਾਂ ਨਹੀਂ? ਕੀ ਕਿਸਾਨ ਯੂਨੀਅਨ ਨੂੰ ਇਸ ਗੱਲ ਦੀ ਸਮਝ ਨਹੀਂ ਕਿ ਲੋਕਾਂ
ਖਿਲਾਫ਼ ਸਟੇਟ ਦੇ ਹੱਕਾਂ ਵਿੱਚ ਲੜੇ ਇਹ ਲੋਕਾਂ ਦੀ ਸੋਚ ਕਿਸਾਨਾਂ ਨਾਲ ਮੇਲ ਨਹੀਂ ਖਾਂਦੀ? ਉਹਨਾਂ
ਸਿੱਖ ਕਿਸਾਨਾਂ ਦੇ ਘਰੋਂ ਕਾਮਰੇਡਾਂ ਨੂੰ ਲਿਜਾ ਕੇ ਖਵਾਇਆ ਗਿਆ ਅੰਨ-ਪਾਣੀ ਕਿਵੇਂ ਜਾਇਜ਼ ਹੈ
ਜਿਨ੍ਹਾਂ ਨੂੰ ਕਾਮਰੇਡ ‘ਦਹਿਸ਼ਤਗਰਦ’ ਆਖ ਰਹੇ ਹਨ? ਇਹਨਾਂ ਸਾਰੇ ਸਵਾਲਾਂ ਨਾਲੋਂ ਵੱਡਾ ਸਵਾਲ ਇਹ ਹੈ
ਕਿ ‘ਸਿੱਖ ਵਿਚਾਰਧਾਰਾ’ ਨੂੰ ਅਪਣਾਏ ਪੰਜਾਬ ਦੇ ਕਿਸਾਨਾਂ ਨੂੰ ਕਾਮਰੇਡੀ ਲਾਲ ਝੰਡਿਆਂ ਹੇਠ ਲਿਜਾ
ਕੇ ਭਾਸ਼ਣ ਸੁਣਵਾਉਣ ਵਾਲੇ ਕਿਸਾਨ ਆਗੂ ਇਹ ਕਿਵੇਂ ਯਕੀਨ ਦਵਾਉਣਗੇ ਕਿ ਕਿਸਾਨ ਆਪਣੇ ਧਰਮ ਤੇ
ਸਭਿਆਚਾਰ ਖਿਲਾਫ਼ ਕੀਤੇ ਜਾਣ ਵਾਲੇ ਪ੍ਰਚਾਰ ਦਾ ਪ੍ਰਭਾਵ ਨਹੀਂ ਕਬੂਲਣਗੇ?
ਕਿਸਾਨ ਯੂਨੀਅਨ ਦੇ ਪ੍ਰਮੁੱਖ ਆਗੂਆਂ ਨੂੰ ਇਹਨਾਂ ਸਵਾਲਾਂ ਦਾ ਜਵਾਬ ਜ਼ਰੂਰ ਦੇਣਾ ਬਣਦਾ ਹੈ।
ਕਿਸਾਨਾਂ ਨੂੰ ਵੰਡੀ ਗਈ ਚੌਵਰਕੀ ਦੇ ਆਧਾਰ `ਤੇ ਕੁੱਝ ਸਵਾਲ ਕਾਮਰੇਡਾਂ ਨੂੰ ਵੀ ਪੁੱਛਣੇ ਬਣਦੇ ਹਨ
ਕਿ ਜਿਨਾਂ ਖਾੜਕੂਆਂ ਨੂੰ ਉਹ ‘ਦਹਿਸ਼ਤਗਰਦ’ ਆਖ ਰਹੇ ਹਨ ਉਹਨਾਂ ਦੀ ਜੇ ਸਿੱਖ ਪ੍ਰਾਪਤੀ ਨੂੰ ਪਾਸੇ
ਵੀ ਰੱਖ ਦਿੱਤਾ ਜਾਵੇ ਤਾਂ ਵੀ ਪੰਜਾਬ ਦੀ ਕਿਸਾਨੀ ਨੂੰ ਬਚਾਉਣ ਲਈ ਇਤਿਹਾਸਕ ਪ੍ਰਾਪਤੀ ਇਹ ਹੈ ਕਿ
ਉਹਨਾਂ ਨੇ ਪੰਜਾਬ ਦੇ ਦਰਿਆਈ ਪਾਣੀ ਨੂੰ ਐਸ ਵਾਈ ਐਲ ਰਾਹੀਂ ਹਰਿਆਣਾ ਵਿੱਚ ਜਾਣ ਤੋਂ ਰੋਕ ਕੇ
ਕਿਸਾਨੀ ਨੂੰ ਛੇਤੀ ਡੁੱਬਣ ਤੋਂ ਬਚਾ ਲਿਆ ਹੈ। ਇਹਨਾਂ ਖਾੜਕੂਆਂ ਦੇ ਐਕਸ਼ਨ ਤੋਂ ਬਾਅਦ ਇਸ ਨਹਿਰ ਦੀ
ਉਸਾਰੀ ਅੱਧ ਵਿਚਾਲੇ ਹੀ ਰੁਕੀ ਪਈ ਹੈ। ਜੇ ਇਹ ਨਹਿਰ ਬਣ ਜਾਂਦੀ ਤਾਂ ਹੁਣ ਤੱਕ ਕਿਸਾਨਾਂ ਨੇ ਆਪਣੇ
ਖੇਤਾਂ ਨੂੰ ਪਾਣੀ ਦੇਣ ਲਈ ਤਿੰਨ ਸੌ ਫੁੱਟ ਡੂੰਘੇ ਬੋਰਾਂ ਦੀ ਥਾਂ ਬਾਰਾਂ ਸੌ ਫੁੱਟ ਡੂੰਘੇ ਬੋਰਾਂ
ਰਾਹੀਂ ਪਾਣੀ ਲੈਣਾ ਪੈਣਾ ਸੀ ਜਿਸ ਨਾਲ ਪੰਜ ਗੁਣਾ ਖਰਚੇ ਵਧ ਜਾਣੇ ਸਨ ਪੰਜ ਏਕੜ ਤੱਕ ਵਾਲੀ ਛੋਟੀ
ਕਿਸਾਨੀ ਹੁਣ ਤੱਕ ਤਬਾਹ ਹੋ ਚੁੱਕੀ ਹੋਣੀ ਸੀ। ਦੂਸਰੇ ਪਾਸੇ ਜਦੋਂ ਇਹੀ ਕਾਮਰੇਡ ਸੋਚ ਵਾਲੇ ਲੋਕਾਂ
ਨੇ ਗੈਰਕਾਨੂੰਨੀ ਹਥਿਆਰਾਂ ਦੀ ਵਰਤੋਂ ਕੀਤੀ ਸੀ ਤਾਂ ਉਸ ਵੇਲੇ ਉਹ ਅੱਤਵਾਦੀ ਦੀ ਥਾਂ ਸੱਤਵਾਦੀ
ਕਿਵੇਂ ਸਨ? ਇਸ ਲੜਾਈ ਪਿੱਛੋਂ ਹੁਣ ਤੱਕ ਉਹਨਾਂ ਦੀ ਕਿਸਾਨਾਂ ਲਈ ਕਿਹੜੀ ਇਤਿਹਾਸਕ ਪ੍ਰਾਪਤੀ ਹੈ?
(21/09/12)
ਸੁਰਜਨ ਸਿੰਘ
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਬਾਰੇ
ਲੇਖਕ:- ਸੁਰਜਨ ਸਿੰਘ,
Mobile No. +919041409041
ਮੈਂ, 27 ਅਗਸਤ 2012 ਦੀ ਰੋਜ਼ਾਨਾ ਸਪੋਕਸਮੈਨ ਵਿੱਚ ‘ਸ੍ਰੀ ਗੁਰੂ ਗ੍ਰੰਥ
ਸਾਹਿਬ ਦੀ ਛਪਾਈ ਵਿੱਚ ਬੇਧਿਆਨੀ’ ਸਿਰਲੇਖ ਹੇਠ ਰਣਜੀਤ ਸਿੰਘ ਜੀ, ਬਹਾਦਰਪੁਰ ਦਾ ਛਪਿਆ ਲੇਖ
ਪੜ੍ਹਿਆ ਹੈ। ਇਸ ਵਿਸ਼ੇ `ਤੇ ਰੋਸ਼ਨੀ ਪਾਉਣ ਦੀ ਲੋੜ ਹੈ ਤਾਕਿ ਰਣਜੀਤ ਸਿੰਘ ਦੀ ਸ੍ਰੀ ਗੁਰੂ ਗ੍ਰੰਥ
ਸਾਹਿਬ ਪ੍ਰਤੀ ਗੁਮਰਾਹ ਕਰਨ ਵਾਲੀ ਨੀਤੀ ਸਿੱਖ ਪੰਥ ਨੂੰ ਪਤਾ ਚਲ ਜਾਏ। ਜਪੁ ਜੀ ਸਾਹਿਬ ਵਿੱਚ
‘ਪਾਣੀ ਧੋਤੈ ਉਤਰਸੁ ਖੇਹ ‘ਛਪਿਆ ਹੈ, ਰਣਜੀਤ ਸਿੰਘ ਜੀ ਮੁਤਾਬਿਕ ਉਤਰਸੁ ਨਹੀਂ ਉਤਰਸਿ ਚਾਹੀਦਾ ਹੈ
ਕਿਉਂਕਿ ‘ਗੁਨ ਗਾਵਤਿ ਤੇਰੀ ਉਤਰਸਿ ਮੈਲੁ ‘ਵਿੱਚ ਉਤਰਸਿ ਲਿਖਿਆ ਹੈ। ਰਣਜੀਤ ਸਿੰਘ ਨੂੰ ਪਤਾ ਹੋਣਾ
ਚਾਹੀਦਾ ਕਿ ਉਤਰਸੁ ਅਤੇ ਉਤਰਸਿ, ਦੋਵੇਂ ਹੀ ਕ੍ਰਿਆ ਹਨ। ਪਰ ਰੂਪ ਅਲਗ ਅਲਗ ਹੈ। ਉਤਰਸੁ ਵਰਤਮਾਨ
ਕਾਰਦੰਤਕ ਕ੍ਰਿਆ ਹੈ, ਜਿਸ ਦੇ ਅਰਥ ਹਨ ‘ਉਤਰ ਜਾਂਦੀ ਹੈ’। ਉਤਰਸਿ ਭਵਿਖੱਤ ਕਾਲ ਕ੍ਰਿਆ ਹੈ, ਜਿਸ
ਦੇ ਅਰਥ ਹਨ ‘ਉਤਰ ਜਾਏਗੀ’। ਇਸ ਲਈ ਜਿਥੇ ਉਤਰਸੁ ਛਪਿਆ ਹੈ ਉਥੇ ਉਤਰਸੁ ਹੀ ਚਾਹੀਦਾ ਹੈ ਅਤੇ ਜਿਥੇ
ਉਤਰਸਿ ਛਪਿਆ ਹੈ ਉਥੇ ਉਤਰਸਿ ਹੀ ਚਾਹੀਦਾ ਹੈ। ਰਣਜੀਤ ਸਿੰਘ ਜੀ ਮੁਤਾਬਿਕ (-) ਅੰਤ ਵਾਲਾ ਲਫ਼ਜ਼
ਨਾਂਵ ਹੁੰਦਾ ਹੈ। ਪਰ (-) ਅੰਤ ਵਾਲੇ ਲਫ਼ਜ਼ ਨਾਂਵ ਵੀ ਹਨ ਅਤੇ ਕ੍ਰਿਆ ਵੀ। ‘ਰੇ ਮਨ ਮੂੜ ਤੂ ਤਾ
ਕਉ ਜਾਪੁ ‘ਵਿੱਚ ਜਾਪੁ ਹੀ ਚਾਹੀਦਾ ਹੈ ਨਾ ਕਿ ਰਣਜੀਤ ਸਿੰਘ ਮੁਤਾਬਿਕ ਜਾਪਿ। ਇਥੇ ਜਾਪੁ
ਹੁਕਮੀ ਭਵਿਖੱਤ ਕ੍ਰਿਆ ਹੈ, ਜਿਸ ਦੇ ਅਰਥ ਹਨ ‘ਜਪ’। ਇਸੇ ਤਰ੍ਹਾਂ ਜਿਥੇ ਰਾਚੁ, ਜਾਨੁ ਛਪਿਆ ਹੈ
ਉਥੇ ਰਾਚੁ, ਜਾਨੁ ਹੀ ਚਾਹੀਦਾ ਹੈ ਨਾ ਕਿ ਰਾਚਿ, ਜਾਨਿ। ਛਾਪੇ ਵਿੱਚ ਕੋਈ ਗਲਤੀ ਨਹੀਂ
ਹੈ। ਇਸੇ ਤਰ੍ਹਾਂ ਜਿਥੇ ਹੋਗੁ, ਰਾਖੁ, ਤਿਆਗੁ, ਛਾਡੁ ਆਦਿ ਲਿਖਿਆ ਹੈ ਉਥੇ ਇਹੋ ਹੀ ਚਾਹੀਦਾ
ਹੈ ਨਾਕਿ ਰਣਜੀਤ ਸਿੰਘ ਮੁਤਾਬਿਕ ਹੋਗਿ, ਰਾਖਿ, ਤਿਆਗਿ, ਛਾਡਿ ਆਦਿ। ‘ਇਕ ਦਝਹਿ ਇੱਕ ਦਬੀਅਹਿ
ਇਕਨਾ ਕੁਤੇ ਖਾਹਿ’ ਦੇ ਅਰਥ ਹਨ, (ਮਰਨ ਤੇ) ਕੋਈ ਸਾੜੇ ਜਾਂਦੇ ਹਨ, ਕੋਈ ਦੱਬੇ ਜਾਂਦੇ ਹਨ,
ਇਕਨਾਂ ਨੂੰ ਕੁੱਤੇ ਖਾਂਦੇ ਹਨ।। ਰਣਜੀਤ ਸਿੰਘ ਦਾ ਕਹਿਣਾ ਹੈ ਕਿ ਇਸ ਗੁਰਬਾਣੀ ਦੀ ਤੁਕ ਵਿੱਚ ਇੱਕ
ਦੀ ਥਾਂ ਇਕਿ ਹੋਣਾ ਚਾਹੀਦਾ। ਪਰ ਇਕਿ ਦੇ ਅਰਥ ਹਨ ਇੱਕ ਨੂੰ ਜੋ ਇੱਕ ਵਚਨ ਹੈ। ਤੁਕ ਵਿੱਚ ਕ੍ਰਿਆ
ਬਹੁ ਵਚਨ ਦੀ ਹੈ। ਇਸ ਲਈ ਏਥੇ ਇੱਕ ਹੀ ਚਾਹੀਦਾ ਹੈ ਜੋ ਕਿ ਬਹੁ ਵਚਨ ਹੈ। ਜਦ ਤਿਸੁ ਨਾਲ
ਸੰਬੰਧਕ ਲਿਖਿਆ ਹੁੰਦਾ ਤਾਂ ਤਿਸੁ ਦਾ (-) ਹਟ ਜਾਂਦਾ ਹੈ। ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ
ਵਿੱਚ ਤਿਸੁ ਲਿਖਿਆ ਹੈ ਉਥੇ ਤਿਸੁ ਹੀ ਚਾਹੀਦਾ ਹੈ ਅਤੇ ਜਿਥੇ ਤਿਸ ਲਿਖਿਆ ਹੈ ਉਥੇ ਤਿਸ ਹੀ ਚਾਹੀਦਾ
ਹੈ। ਰਣਜੀਤ ਸਿੰਘ ਦਾ ਕਹਿਣਾ ਗਲਤ ਹੈ ਕਿ ਜਿਥੇ ਤਿਸ (-) ਤੋਂ ਬਿਨਾ ਛਪਿਆ ਹੈ ਉਥੇ ਤਿਸ ਦੇ ‘ਸ
‘ਨੂੰ (-) ਲਾਉਣਾ ਚਾਹੀਦਾ ਹੈ। ਸਤਗੁਰ ਲਫ਼ਜ਼ ਪੰਜਾਬੀ ਵਿੱਚ ਵਰਤਿਆ ਜਾਂਦਾ ਹੈ। ਭਾਈ ਕਾਨ੍ਹ ਸਿੰਘ
ਜੀ ਨਾਭਾ ਨੇ ਮਹਾਨ ਕੋਸ਼ ਵਿੱਚ ਸਤਗੁਰ ਦੇ ਅਰਥ ਸਤਿਗੁਰ ਕੀਤੇ ਹਨ। ਇਸ ਲਈ ਜਿਥੇ ਸਤਗੁਰੁ ‘ਤ’ ਨੂੰ
(ਿ) ਤੋਂ ਬਿਨਾ ਲਿਖਿਆ ਹੈ, ਉਹ ਠੀਕ ਹੈ। ਇਹ ਗਲਤ ਹੋਵੇ ਗਾ ਜੇ ਰਣਜੀਤ ਸਿੰਘ ਮੁਤਾਬਿਕ ਇਹਨਾਂ
ਥਾਂਵੇ `ਤੇ (ਤ) ਨੂੰ (ਿ) ) ਲਗਾ ਦਿੱਤੀ ਜਾਵੇ। ਛਾਪੇ ਵਿੱਚ ਕੋਈ ਗਲਤੀ ਨਹੀਂ ਹੈ।
ਰਹਤ ‘ਬਿਨਾ
/
ਬਗੈਰ’ ਦੇ ਅਰਥ ਵਿੱਚ ਵੀ ਵਰਤਿਆ ਜਾਂਦਾ ਹੈ। ‘ਪਵਨ ਰਹਤ
ਗੁਡੀ ਉਡਿ ਨ ਸਕਤ ਹੈ’ ਕਬਿਤ ਨੰ: 95,
ਭਾਈ ਗੁਰਦਾਸ ਜੀ। ਅਰਥ:- ਹਵਾ ਤੋਂ ਬਿਨਾ ਗੁਡੀ ਉਡ ਨਹੀਂ ਸਕਦੀ। ਇਸ ਲਈ ਰਹਤ ‘ਤ’ ਨੂੰ (ਿ) ਤੋਂ
ਬਿਨਾ ਠੀਕ ਹੀ ਲਿਖਿਆ ਹੈ। ਰਣਜੀਤ ਸਿੰਘ ਗਲਤ ਕਹਿ ਰਹਿਆ ਹੈ ਕਿ ਰਹਤ ਕੇਵਲ ਮਰਯਾਦਾ ਦੇ ਅਰਥ ਵਿੱਚ
ਅਤੇ ਰਹਿਤ ਬਗੈਰ ਦੇ ਅਰਥ ਵਿੱਚ ਵਰਤਿਆ ਜਾਂਦਾ ਹੈ ਇਸ ਲਈ
‘
ਸੰਤ ਕਾ ਦੋਖੀ ਧਰਮ ਤੇ ਰਹਤ ‘ਤੁਕ ਵਿੱਚ ‘ਤ’
ਨੂੰ ‘ਿ ‘ਲਗਣੀ ਚਾਹੀਦੀ ਹੈ। ਛਾਪੇ `ਚ ਕੋਈ ਗਲਤੀ ਨਹੀਂ ਹੈ। ‘ਅਉਰ ਕਿਸ ਹੀ ਕੇ ਤੂ
ਮਤਿ ਹੀ ਜਾਹਿ ‘ਵਿੱਚ ਮਤਿ ਕ੍ਰਿਆ ਵਿਸ਼ੇਸ਼ਣ ਹੈ, ਇਸ ਲਈ ਮਤਿ ਦੇ ‘ਤ’ ਨੂੰ ‘ਿ ‘ਲਗੀ ਹੈ।
‘ਮਤੁ ਲਕਰੀ ਸੋਟਾ ਤੇਰੀ ਪਰੈ ਪੀਠ’ ਵਿੱਚ ਮਤੁ ਦਾ ਅਰਥ ਮਤਾਂ ਹੈ। ਸੋ ਮਤਿ ਅਤੇ ਮਤੁ ਠੀਕ ਹੀ
ਛਪਿਆ ਹੈ। ਰਣਜੀਤ ਸਿੰਘ ਦਾ ਕਹਿਣਾ ਗਲਤ ਹੈ ਕਿ ਮਤੁ ਦੇ ‘ਤ’ ਨੂੰ (-) ਨਹੀਂ ‘ਿ ‘ਲਗਣੀ ਚਾਹੀਦੀ
ਹੈ। ਰਣਜੀਤ ਸਿੰਘ ਦਾ ਇਹ ਸੋਚਣਾ ਕਿ ‘ਿ ‘ਅੰਤ ਵਾਲੇ ਲਫ਼ਜ਼ ਹੀ ਇਸਤ੍ਰੀ ਲਿੰਗ ਹੁੰਦੇ ਹਨ, ਗਲਤ
ਹੈ। ਮੁਕਤਾ, ‘ਾ’, ‘ੀ’ ‘-’ ਵਾਲੇ ਲਫ਼ਜ਼ ਵੀ ਇਸਤ੍ਰੀ ਲਿੰਗ ਹਨ, ਜਿਸ ਤਰ੍ਹਾਂ ਜੰਞ, ਰਸਨਾ,
ਅਗਨੀ ਖਾਕੁ ਆਦਿ। ਛਾਪੇ `ਚ ਕੋਈ ਗਲਤੀ ਨਹੀਂ ਹੈ। ਤੁਕ ਵਿੱਚ ਲਿੰਗ, ਪੁਰਖ, ਵਚਨ,
ਕਾਲ, ਕਾਰਕ ਆਦਿ ਬਦਲ ਜਾਣ ਨਾਲ ਨਾਂਵ ਅਤੇ ਕ੍ਰਿਆ ਦਾ ਰੂਪ ਵੀ ਤੁਕ ਵਿੱਚ ਬਦਲ ਜਾਂਦਾ ਹੈ।
ਬਾਣੀ ੩੧ ਰਾਗਾਂ ਵਿੱਚ ਦਰਜ ਹੈ। ਜਿਸ ਰਾਗ ਦਾ ਸ਼ਬਦ ਹੈ, ਉਸ ਰਾਗ ਦੀ ਚਾਲ ਠੀਕ ਰਖਣ ਵਾਸਤੇ ਉਸ
ਰਾਗ ਦੇ ਸ਼ਬਦ ਦੇ ਪਦ, ਅੱਖਰ, ਲਗ, ਮਾਤ੍ਰ ਉਸ ਰਾਗ ਦੇ ਮੁਤਾਬਿਕ ਹੁੰਦੇ ਹਨ। ਸੋਦਰੁ ਦਾ ਸ਼ਬਦ ਜਪੁਜੀ
ਸਾਹਿਬ ਵਿੱਚ ਵੀ ਹੈ, ਰਹਰਾਸਿ ਅਤੇ ਰਾਗੁ ਆਸਾ ਵਿੱਚ ਵੀ ਹੈ। ਤ੍ਰੈ ਹੀ ਥਾਂਈ ਪਦਾਂ, ਅੱਖਰਾਂ,
ਲਗਾਂ ਮਾਤ੍ਰਾਂ ਦਾ ਫਰਕ ਹੈ। ਇਹ ਕਿਉਂ? ਇਹ ਇਸ ਲਈ ਹੈ ਕਿ ਜਪੁਜੀ ਸਾਹਿਬ ਦੇ ਪਾਠ ਵਿੱਚ ਇਹ ਸ਼ਬਦ
ਰਾਗੁ ਆਸਾ ਕਰਕੇ
2 ਨਹੀਂ ਲਿਖਿਆ ਹੈ। ਜਪੁਜੀ ਸਾਹਿਬ ‘ਸ਼ਖਸੀ’ ਬਾਣੀ ਹੈ, ਪਾਠ ਕਰਦਿਆਂ ਰਾਗ
ਦੀ ਲੋੜ ਨਹੀਂ ਪੈਂਦੀ। ਰਹਰਾਸਿ ਵਿੱਚ ਇਹ ਸ਼ਬਦ ਸੋਦਰੁ ਰਾਗ ਆਸਾ ਮਹਲਾ ੧ ਕਰਕੇ ਲਿਖਿਆ ਹੈ, ਰਹਰਾਸਿ
‘ਸ਼ਖਸੀ’ ਬਾਣੀ ਵੀ ਹੈ ਅਤ ੇ’ ਸੰਗਤੀ’ ਵੀ, ਰਹਰਾਸਿ ਵੇਲੇ ਇਹ ਸ਼ਬਦ ਰਾਗੀ ਸਿੰਘ ਆਸਾ ਰਾਗ ਵਿੱਚ
ਗਾਉਂਦੇ ਹਨ। ਆਗਿਆ ਵੀ ਹੈ-ਸੰਝੈ ਸੋਦਰੁ ਗਾਵਣਾ-ਭਾਈ ਗੁਰਦਾਸ ਵਾਰ ੬-੩। ਰਾਗ ਆਸਾ ਵਿੱਚ ਇਹ ਸ਼ਬਦ
ਰਾਗੁ ਆਸਾ ਮਹਲਾ ੧ ਸੋਦਰੁ ਕਰਕੇ ਲਿਖਿਆ ਹੈ, ਇਹ ਸ਼ਬਦ ਰਾਗ ਆਸਾ ਘਰ ਪਹਿਲੇ ਦੇ ਤਾਲ ਸੁਰ ਵਿੱਚ
ਗਾਉਣ ਦੀ ਹਦਾਇਤ ਹੈ। ਇਸੇ ਕਰਕੇ ਤ੍ਰੈ ਹੀ ਥਾਂਈ ਪਦਾਂ, ਅੱਖਰਾਂ, ਲਗਾਂ ਮਾਤ੍ਰਾਂ ਦਾ ਫਰਕ ਹੈ।
ਇਹ ਮੂਰਖਤਾ ਹੋਵੇਗੀ ਜੇ ਰਣਜੀਤ ਸਿੰਘ ਜੀ ਦੀ ਮਤਿ ਲੈ ਕੇ ਕੋਈ ਆਖੇ ਕਿ ਇਹ ਸ਼ਬਦ ਰਹਰਾਸਿ ਅਤੇ ਰਾਗ
ਆਸਾ ਵਿੱਚ ਗਲਤ ਛਪਿਆ ਹੈ ਕਿਉਂਕਿ ਜਪੁਜੀ ਸਾਹਿਬ ਵਿੱਚ ਛਪੇ ਸ਼ਬਦ ਦੇ ਨਾਲ ਰਹਰਾਸਿ ਅਤੇ ਰਾਗ ਆਸਾ
ਵਿੱਚ ਛਪੇ ਸ਼ਬਦ ਦੇ ਪਦ, ਅੱਖਰ, ਲਗ, ਮਾਤ੍ਰ ਮੇਲ ਨਹੀਂ
ਖਾਂਦੇ।
ਗੁਰਬਾਣੀ ਦੇ ਅਰਥ ਕਰਨ ਲਈ ਗੁਰਬਾਣੀ ਵਿਆਕਰਣ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਇੱਕ ਤੁਕ ਦੇ ਅਰਥ
ਕਰਨ ਲਈ ਵੀ ਸਾਰੇ ਸ਼ਬਦ ਨੂੰ ਧਿਆਨ ਵਿੱਚ ਰੱਖਣ ਦੀ ਲੋੜ ਹੁੰਦੀ ਹੈ। ਕਈ ਵਾਰੀ ਸ਼ਬਦ ਦੇ ਅਗਲੇ ਪਿਛਲੇ
ਸ਼ਬਦਾਂ ਦੀ ਵੀ ਮਦਦ ਲੈਣੀ ਪੈਂਦੀ ਹੈ। ਕਈ ਬੰਦੇ ਅਜਿਹੇ ਹੁੰਦੇ ਹਨ ਕਿ ਉਨ੍ਹਾਂ ਨੂੰ ਕਿਸੇ ਵਿਸ਼ੇ
ਦਾ ਗਿਆਨ ਨਹੀਂ ਹੁੰਦਾ, ਪਰ ਉਨ੍ਹਾਂ ਨੂੰ ਇਹ ਸਮਝ ਹੁੰਦੀ ਹੈ ਕਿ ਉਹ ਇਸ ਵਿਸ਼ੇ ਬਾਰੇ ਕੁੱਝ ਨਹੀਂ
ਜਾਣਦੇ। ਅਜਿਹੇ ਬੰਦਿਆਂ ਨੂੰ ਸਮਝਾਇਆ ਜਾ ਸਕਦਾ ਹੈ। ਪਰ ਕਈ ਬੰਦੇ ਅਜਿਹੇ ਹੁੰਦੇ ਹਨ ਕਿ ਉਹ ਵਿਸ਼ੇ
ਬਾਰੇ ਤਾਂ ਪੂਰਾ ਨਹੀਂ ਜਾਣਦੇ ਪਰ ਸਮਝਦੇ ਹਨ ਕਿ ਉਹ ਸਭ ਕੁੱਝ ਜਾਣਦੇ ਹਨ। ਅਜਿਹੇ ਬੰਦਿਆਂ ਨੂੰ
ਸਮਝਾਣਾ ਮੁਸ਼ਕਿਲ ਹੁੰਦਾ ਹੈ। ਜੇ ਇਨ੍ਹਾਂ ਕੋਲੋਂ ਕੋਈ ਪੁੱਛੇ ਭਈ ਤੁਸੀਂ ਬਾਣੀ ਗਲਤ ਢੰਗ ਨਾਲ ਕਿਉਂ
ਪੇਸ਼ ਕਰਦੇ ਹੋ ਤਾਂ ਇਹ ਜਵਾਬ ਦੇਂਦੇ ਹਨ ਕਿ ਇਹ ਬਾਣੀ ਨੂੰ ਵਿਚਾਰਦੇ ਹਨ। ਬਾਣੀ ਜ਼ਰੂਰ ਵਿਚਾਰਨੀ
ਚਾਹੀਦੀ ਹੈ। ਬਾਣੀ ਵਿਚਾਰਨ ਦਾ ਮਤਲਬ ਹੈ ਗੁਰਬਾਣੀ ਦੇ ਉਪਦੇਸ਼ ਮੁਤਾਬਿਕ ਆਪਣੇ ਜੀਵਨ ਨੂੰ ਢਾਲਣਾ
ਨਾ ਕਿ ਆਪਣੀ ਅਗਿਆਨਤਾ ਅਤੇ ਮਨਮੁਖਤਾ ਦੇ ਕਾਰਣ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਨੁਕਤਾਚੀਨੀ ਕਰਨਾ।
(21/09/12)
ਡਾ: ਇਕਬਾਲ ਸਿੰਘ ਢਿੱਲੋਂ
ਸ.
ਹਾਕਮ ਸਿੰਘ ਜੀ, ਆਪ ਜੀ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ!
ਸਿਖਮਾਰਗ ਵੈਬਸਾਈਟ ਉੱਤੇ ਇਸ ਹਫਤੇ ਪਾਏ ਗਏ ਆਪ ਜੀ ਦੇ ਲੇਖ “ਪੋਥੀ ਸਾਹਿਬ ਬਾਰੇ
ਕੁੱਝ ਵਿਚਾਰ” ਵਿੱਚ ਕੁੱਝ ਅਤਕਥਨੀਆਂ ਨਜ਼ਰੀਂ ਪੈਂਦੀਆਂ ਹਨ।
1. ਆਪ ਜੀ ਕਹਿੰਦੇ ਹੋ ਕਿ “ਪੋਥੀ ਸਾਹਿਬ ਅਧਿਆਤਮਿਕ ਗੁਰਿਆਈ ਦਾ ਪਦਾਰਥਕ ਚਿੰਨ ਸਨ ਅਤੇ ਗੁਰਗੱਦੀ
ਗੁਰਿਆਈ ਦਾ ਸਮਾਜਿਕ ਚਿੰਨ”। ਆਪ ਜੀ ਦਾ ਇਹ ਕਥਨ ਅਸਪਸ਼ਟ ਹੈ ਅਤੇ ਭੰਬਲਭੂਸਾ ਖੜ੍ਹਾ ਕਰਦਾ ਹੈ।
ਆਪਾਂ ਇਹ ਕਿਉਂ ਨਹੀਂ ਕਹਿੰਦੇ ਕਿ ਪੋਥੀ ਸਾਹਿਬ ਅਤੇ ਗੁਰਿਆਈ ਦੋਵੇਂ ਅਧਿਆਤਮਿਕਤਾ ਨੂੰ ਸਮਰਪਿਤ
ਸਨ। ਆਪਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਗੁਰਮੱਤ ਸਪਸ਼ਟਤਾ ਨੂੰ ਅਪਣਾਉਣ ਤੇ ਜ਼ੋਰ ਦਿੰਦੀ ਹੈ ਅਤੇ
ਇਸ ਵਿੱਚ ‘ਚਿੰਨ੍ਹ’ ਦੀ ਕੋਈ ਵੀ ਮਹੱਤਤਾ ਨਹੀ।
2. ਆਪ ਜੀ ਕਹਿੰਦੇ ਹੋ ਕਿ “………. ਪਰਵਾਰਿਕ ਖਿਚੋਤਾਣ ਹੀ ਕਾਫੀ ਹੱਦ ਤੱਕ ਗੁਰੂ ਅਰਜਨ ਦੇਵ ਸਾਹਿਬ
ਦੀ ਸ਼ਹੀਦੀ ਦਾ ਕਾਰਨ ਬਣੀ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਦਾ ਵੱਡਾ ਕਾਰਨ ਵੀ ਪਰਵਾਰਿਕ ਈਰਖਾ
ਸੀ।” ਇਹ ਠੀਕ ਹੈ ਕਿ ਪਿਰਥੀ ਚੰਦ ਦੀ ਭੂਮਿਕਾ, ਚੰਦੂ ਦਾ ਵਿਰੋਧ ਅਤੇ ਜਹਾਂਗੀਰ ਨੂੰ ਗੁਰੂ ਅਰਜਨ
ਦੇਵ ਵੱਲੋਂ ਬਾਗੀ ਸਾਹਿਬਜ਼ਾਦੇ ਖੁਸਰੋ ਦੀ ਮਦਦ ਕਰਨ ਬਾਰੇ ਗਲਤਫਹਿਮੀ ਗੁਰੂ ਜੀ ਲਈ ਅਣਸੁਖਾਵਾਂ
ਮਾਹੌਲ ਸਿਰਜਣ ਵਿੱਚ ਸਹਾਈ ਹੋਏ ਪਰੰਤੂ ਪੰਜਵੇਂ ਗੁਰੂ ਜੀ ਦੀ ਸ਼ਹੀਦੀ ਦਾ ਅਸਲੀ ਕਾਰਨ ਗੁਰੂ ਘਰ ਦੀ
ਵਧੀ ਹੋਈ ਮਹਿਮਾ ਅਤੇ ਪੋਥੀ ਸਾਹਿਬ ਦੇ ਹੋਂਦ ਵਿੱਚ ਆਉਣ ਨਾਲ ਸਿਖ ਮੱਤ ਦੀ ਸਥਾਪਤੀ ਸਨ ਜਿਸ ਕਰਕੇ
ਦੂਸਰੇ ਧਰਮਾਂ ਵਿਸ਼ੇਸ਼ ਕਰ ਕੇ ਇਸਲਾਮ ਨੂੰ ਖਤਰਾ ਮਹਿਸੂਸ ਹੋਣ ਲੱਗਾ ਸੀ। ਜਹਾਂਗੀਰ ਨੇ ਖੁਦ ਹੀ
ਆਪਣੀ ਸਵੈ-ਜੀਵਨੀ ‘ਤੁਜ਼ਕਿਜਹਾਂਗੀਰੀ’ ਵਿੱਚ ਇਸ ਗੱਲ ਦਾ ਖੁਲਾਸਾ ਸਪਸ਼ਟ ਰੂਪ ਵਿੱਚ ਕੀਤਾ ਹੋਇਆ ਹੈ।
ਇੱਸੇ ਤਰ੍ਹਾਂ ਗੁਰੂ ਤੇਗ ਬਹਾਦਰ ਤਾਂ ਕਸ਼ਮੀਰ ਤੋਂ ਆਏ ਪੰਡਿਤ ਬਰਾਦਰੀ ਦੇ ਨੁਮਾਇੰਦਿਆਂ ਦਾ ਦੁਖ
ਸੁਣ ਕੇ ਖੁਦ ਹੀ ਮਨੁੱਖੀ ਹੱਕਾਂ ਦੀ ਬਹਾਲੀ ਵਾਸਤੇ ਬਲੀਦਾਨ ਦੇਣ ਲਈ ਦਿੱਲੀ ਵੱਲ ਚੱਲ ਪਏ ਸਨ।
ਨੌਵੇਂ ਗੁਰੂ ਦੀ ਸ਼ਹੀਦੀ ਵਿੱਚ ਪਰਿਵਾਰਿਕ ਈਰਖਾ ਦੀ ਤਾਂ ਮਾੜੀ-ਮੋਟੀ ਵੀ ਭੂਮਿਕਾ ਮੌਜੂਦ ਨਹੀਂ।
3. ਆਪ ਜੀ ਨੇ ਨੰਬਰ 1 ਤੋਂ ਲੈ ਨੰਬਰ 4 ਤੱਕ ਜੋ ਸਾਜ਼ਿਸ਼ੀ ਕਾਰਵਾਈਆਂ ਦਰਜ ਕੀਤੀਆਂ ਹਨ ਉਹ ਗੁਰੂ
ਪਰਿਵਾਰਾਂ ਦੇ ਲੋਕਾਂ ਵੱਲੋਂ ਨਹੀਂ ਸਨ ਕੀਤੀਆਂ ਗਈਆਂ ਸਗੋਂ ਉਹ ਬਿੱਪਰਵਾਦੀ ਅਤੇ ਹੋਰ ਦੋਖੀ ਧਿਰਾਂ
ਵੱਲੋਂ ਕੀਤੀਆਂ ਗਈਆਂ ਸਨ ਵਿਸ਼ੇਸ਼ ਕਰ ਕੇ ਉਦੋਂ ਜਦੋਂ ਸਿਖ ਯੋਧੇ ਅਠਾਰਵ੍ਹੀਂ ਸਦੀ ਦੇ ਜੰਗਾਂ-ਯੁਧਾਂ
ਵੇਲੇ ਸਿਖ-ਅਸਥਾਨਾਂ ਤੋਂ ਦੂਰ ਰਹੇ। ਮਹਾਂਰਾਜਾ ਰਣਜੀਤ ਸਿੰਘ ਦੇ ਅਤੇ ਅੰਗਰੇਜ਼ਾਂ ਦੇ ਰਾਜ ਸਮੇਂ ਵੀ
ਅਜਿਹੀਆਂ ਕਾਰਵਾਈਆਂ ਪੂਰੇ ਜੋਰ-ਸ਼ੋਰ ਨਾਲ ਚਾਲੂ ਰਹੀਆਂ। (ਧੀਰ ਮੱਲ ਨੇ ਪੋਥੀ ਸਾਹਿਬ ਨੂੰ ਚੋਰੀ
ਨਹੀਂ ਸੀ ਕੀਤਾ, ਬਲਕਿ ਗੁਰੂ ਹਰਗੋਬਿੰਦ ਨੇ 1630 ਈਸਵੀ ਵਿੱਚ ਅੰਮ੍ਰਿਤਸਰ ਛੱਡਣ ਵੇਲੇ ਆਪ ਹੀ ਇਸ
ਨੂੰ ਧੀਰ ਮੱਲ ਦੇ ਸਪੁਰਦ ਕੀਤਾ ਸੀ।)
4. ਸ. ਹਾਕਮ ਸਿੰਘ ਜੀ ਇੱਕ ਪਾਸੇ ਆਪ ਜੀ ਕਰਤਾਰਪੁਰੀ ਬੀੜ ਨੂੰ ਅਸਲੀ ਪੋਥੀ ਸਾਹਿਬ ਨਹੀਂ ਮੰਨਦੇ
ਅਤੇ ਇਸ ਨੂੰ ਇੱਕ ਨਕਲੀ ਬੀੜ ਕਰਾਰ ਦਿੰਦੇ ਹੋ। ਦੂਸਰੇ ਪਾਸੇ ਆਪ ਜੀ ਕਹਿੰਦੇ ਹੋ ਕਿ “ਗੁਰਮਤਿ ਦੇ
ਦ੍ਰਿਸ਼ਟੀਕੋਣ ਤੋਂ ਕਰਤਾਰਪੁਰੀ ਬੀੜ ਦੇ ਅਸਲ-ਨਕਲ ਦਾ ਵਿਵਾਦ ਵੀ ਬੇਅਰਥ ਹੈ।” ਸਿਖ ਇਤਹਾਸ ਦੀ ਇੱਕ
ਅਤੀ ਮਹੱਤਵਪੂਰਨ ਕੜੀ ਨਾਲ ਜੁੜੇ ਹੋਏ ਸੱਚ-ਝੂਠ ਦਾ ਨਿਤਾਰਾ ਕਰਨ ਦਾ ਯਤਨ ਗੁਰਮਤਿ ਦੇ ਦ੍ਰਿਸ਼ਟੀਕੋਣ
ਤੋਂ ਬੇਅਰਥ ਕਿਵੇਂ ਹੋ ਸਕਦਾ ਹੈ। ਕਰਤਾਰਪੁਰੀ ਬੀੜ ਦੇ ਅਸਲੀ ਜਾਂ ਨਕਲੀ ਹੋਣ ਦੇ ਵਿਵਾਦ ਦਾ ਖਾਤਮਾ
ਤਾਂ ਇਸ ਗੱਲ ਵਿੱਚ ਹੈ ਕਿ ਸਮੁੱਚੀ ਸਿਖ ਕੌਮ ਇਹ ਮੰਨ ਲਵੇ ਕਿ ਕਰਤਾਰਪੁਰੀ ਬੀੜ ਇੱਕ ਜਾਲ੍ਹੀ ਬੀੜ
ਹੈ ਜਾਂ ਫਿਰ ਸਿਖ ਕੌਮ ਦੇ ਕੁੱਝ ਸੁਹਿਰਦ ਨੁਮਾਇੰਦੇ ਕਰਤਾਰਪੁਰ (ਜਲੰਧਰ ਨੇੜੇ) ਜਾ ਕੇ ਬੀੜ ਦਾ
ਨਿਰੀਖਣ ਕਰ ਕੇ ਸਚਾਈ ਨੂੰ ਜੱਗ ਜਾਹਰ ਕਰਨ। ਜਿਤਨਾ ਚਿਰ ਅਜਿਹਾ ਨਹੀਂ ਹੋ ਜਾਂਦਾ, ਕਰਤਾਰਪੁਰੀ ਬੀੜ
ਬਾਰੇ ਵਿਵਾਦ ਦਾ ਖਤਮ ਹੋਣਾ ਸੰਭਵ ਨਹੀਂ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ
(21/09/12)
ਬਲਦੇਵ ਸਿੰਘ
ੴਸਤਿਨਾਮ
ਕਮਲਜੀਤ ਸਿੰਘ ਅਟਵਾਲ ਜੀ,
ਆਪ ਜੀ ਨੇਂ ਆਪਣੇਂ ਮਾਮਿਆਂ ਦੀ ਬਹੁਤ ਹੀ ਰੌਚਕ ਕਹਾਣੀਂ ਸੁਨਾਈ ਹੈ, ਮੈਂ ਵੀ ਆਪਣੇਂ
ਮਾਮੇਂ ਦੀ ਇੱਕ ਕਹਾਣੀਂ ਪਹਿਲੇ ਸੁਣਾ ਚੁੱਕਾ ਹਾਂ। ਤੁਹਾਡੀ ਅਤੇ ਪਾਠਕਾਂ ਦੀ ਸਹੂਲਤ ਵਾਸਤੇ ਅੱਗੇ
ਦੁਬਾਰਾ ਲਿਖ ਰਿਹਾ ਹਾਂ।
ਅਟਵਾਲ ਜੀ ਤੁਹਾਡੇ ਵਾਂਗ ਮੈਂ ਵੀ ਅਜੇ ਛੋਟਾ ਹੀ ਸੀ। ਪਿੰਡ ਵਿੱਚ ਮੇਰਾ ਵੀ ਇੱਕ ਮਾਮਾਂ ਰਹਿੰਦਾ
ਸੀ। ਉਸ ਨੂੰ ਮੁਰਗੀਆਂ ਪਾਲਣ ਅਤੇ ਖਾਣ ਦਾ ਬਹੁਤ ਸ਼ੌਕ ਸੀ। ਇੱਕ ਦਿਨ ਮੈਂ ਉਸ ਨੂੰ ਕਿਹਾ ਮਾਮਾਂ
ਜੀ, ਤੁਸੀਂ ਇਹ ਮੁਰਗੀਆਂ ਖਾਣਾਂ ਛੱਡ ਦੇਵੋ, ਇਹ ਪਾਪ ਹੈ। ਤਾਂ ਉਹ ਕਹਿਣ ਲੱਗਾ “ਪੁੱਤਰ ਜੀ, ਤੂੰ
ਅਜੇ ਬੱਚਾ ਹੈਂ, ਤੈਨੂੰ ਕੀ ਪਤਾ। ਮੁਰਗੀਆਂ ਖਾ ਕੇ ਤਾਂ ਅਸੀਂ ਸਗੋਂ ਪੁੰਨ ਦਾ ਕੰਮ ਕਰਦੇ ਹਾਂ। ਜੇ
ਅਸੀਂ ਮੁਰਗੀਆਂ ਨਾਂ ਖਾਈਏ, ਦੁਨੀਆਂ ਵਿੱਚ ਤਾਂ ਮੁਰਗੀਆਂ ਹੀ ਮੁਰਗੀਆਂ ਹੋ ਜਾਣ, ਬੰਦਿਆਂ ਵਾਸਤੇ
ਤਾਂ ਕੋਈ ਥਾਂ ਹੀ ਨਾਂ ਬਚੇ। ਅਸੀਂ ਤਾਂ ਸਗੋਂ ਭਲਾਈ ਦਾ ਕੰਮ ਕਰਦੇ ਹਾਂ”।
ਥੋਡੇ ਕਹਿਣ ਅਨੁੰਸਾਰ, ਹੁਣ ਤੁਹਾਡੇ ਮਾਂਮਿਆਂ ਨੇਂ ਦੂਜੇ ਹੀ ਗੇੜੇ ਤੂੜੀ ਦੀ ਥਾਂ ਘੁੰਡੀਆਂ ਪਾ
ਦਿੱਤੀਆਂ।
ਅਟਵਾਲ ਜੀ, ਪਹਿਲੇ ਤਾਂ ਤੁਸੀਂ ਇਹ ਦਸੋ, ਕਿ ਤੁਹਾਡੇ ਮਾਂਮਿਆਂ ਨੇਂ ਭਲਾ ਕੰਮ ਕੀਤਾ, ਜਾਂ ਮੇਰੇ
ਮਾਮੇਂ ਨੇਂ ਭਲਾਈ ਦਾ ਕੰਮ ਕੀਤਾ? ।
ਦੂਜੇ ਤੁਸੀਂ ਇਹ ਦੱਸੋ, ਕਿ ਮੈਂ ਤਾਂ ਆਪਣੇਂ ਮਾਮਾਂ ਜੀ ਨੂੰ ਮੁਰਗੀਆਂ ਖਾਣ ਤੋਂ ਵਰਜਿਆਂ ਸੀ, ਕੀ
ਤੁਸੀਂ ਆਪਣੇਂ ਮਾਂਮਿਆਂ ਨੂੰ ਘੁੰਡੀਆਂ ਪਾਉਣ ਤੋਂ ਰੋਕਿਆ ਨਹੀਂ ਸੀ? ।
ਦਾਸ
ਬਲਦੇਵ ਸਿੰਘ।
(20/09/12)
ਕਮਲਜੀਤ ਸਿੰਘ ਅਟਵਾਲ
ਸਿੱਖ ਮਾਰਗ ਦੇ ਪਾਠਕਾਂ ਨੂੰ ਮੇਰੇ ਵਲੋਂ ਸਤਿ ਸ੍ਰੀ ਅਕਾਲ ,
ਚਾਕਰ ਸਾਹਿਬ ੪ ਕ ਸਦੀਆਂ ਤੋਂ ਉਲਝਿਆ ਹੋਇਆ ਮਸਲਾ ਹੱਲ ਕਰਵਾਉਣ ਦੀ ਕੋਸ਼ਿਸ਼ ਕਰ ਰਹੇ
ਹਨ । ਮੈਂ ੧੫ ਕ ਸਾਲ ਦਾ ਸੀ ਆਮ ਸਕੂਲ ਦੀਆਂ ਛੁਟੀਆਂ ਨੂੰ ਨਾਨਕੀਂ ਚਲੀ ਜਾਈਦਾ ਸੀ ਤੇ ਖੇਤੀ ਵਿੱਚ ਮਾਮਿਆਂ ਦਾ ਬੜੇ ਚਾਂਈ ਹੱਥ ਵਟਾਈਦਾ ਸੀ । ਮਾਮਿਆਂ ਨੇਂ ਤੂੜੀ ਵੇਚੀ ਤੇ ਢੋਣੀ ਵੀ ਗੱਲ ਕਰ ਲਈ । ਕਰੀਬ ੩ ਗੇੜੇ ਸਨ ਦੂਜੇ ਗੇੜੇ ਮਾਮੇ ਨੇ ਘੁੰਡੀਆਂ ਪਾ ਦਿੱਤੀਆਂ ।
ਤੀਜੇ ਗੇੜੇ ਜਦੋਂ ਗਏ ਤੇ ਗਾਹਕ ਨੇ ਬੂਰੀ ਮੱਝ ਅੱਗੇ ਤੂੜੀ ਪਾ ਖੁਰਲੀ ਵਿੱਚ ਹੱਥ ਫੇਰੇ ਤੇ ਆਖੇ ਖਾਲੈ ਖਾਲੈ ਬਿੱਲੋ ਤੇਰੇ ਕਰਮਾਂ ਚ ਘੁੰਡੀਆਂ ਹੀ ਹਨ ।
ਚਾਕਰ ਸਾਹਿਬ ਸਿੱਖਾਂ ਨੂੰ ਇਹ ਕਹਿ ਰਹੇ ਹਨ "ਖਾਲੈ ਖਾਲੈ ਸਿੱਖਾ ਤੇਰੇ ਕਰਮਾਂ ਚ ਘਾਹ ਫੂਸ ਈ ਐ "।
ਕਮਲਜੀਤ ਸਿੰਘ ਅਟਵਾਲ
(20/09/12)
ਵਰਿੰਦਰ ਸਿੰਘ
ਕੀ
ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਗੁਰੂ ਅੰਗਦ ਸਾਹਿਬ ਜੀ ਕੋਲ ਸੀ ?
ਗੁਰਦਵਾਰਾ ਸਾਹਿਬ ਵਿੱਚ ਭਾਈ ਸਾਹਿਬ ਕਥਾ ਕਰ ਰਹੇ ਸਨ ਕੇ ਕਿਵੇਂ ਗੁਰੂ ਨਾਨਕ ਸਾਹਿਬ
ਜੀ ਦੀ ਬਾਣੀ ਵਾਲੀ ਪੋਥੀ ਸ੍ਰੀ ਚੰਦ ਕੋਲ ਰਹ ਗਈ ਅਤੇ ਉਸ ਦਾ ਓਹਨਾ ਦੀ ਦੇਹ ਦੇ ਨਾਲ ਹੀ ਸੰਸਕਾਰ
ਕਰ ਦਿੱਤਾ ਗਿਆ| ਇਸ ਗਲ ਤੋਂ ਬਹੁਤ ਪਰੇਸ਼ਾਨੀ ਹੋਈ ਅਤੇ ਭਾਈ ਸਾਹਿਬ ਜੀ ਨੂ ਪੁਛਿਆ ਤਾਂ ਕਹਨ ਲਗੇ
ਕੇ ਬਾਣੀ ਤਾਂ ਗੁਰੂ ਅਰਜਨ ਸਾਹਿਬ ਜੀ ਨੇ ਇੱਕਠੀ ਕੀਤੀ ਅਤੇ ਮੈਨੂ ਮੋਹਨ ਵਾਲੀ ਸਾਖੀ ਸੁਣਾਉਣ ਲੱਗ
ਪਏ| ਗੁਰੂ ਅੰਗਦ ਸਾਹਿਬ ੧੩ ਸਾਲ ਗੁਰਗੱਦੀ ਤੇ ਰਹੇ ਅਤੇ ਓਹਨਾ ਦੇ ਸਿਰਫ ੬੩ ਸਲੋਕ ਹਨ ਗੁਰੂ ਗਰੰਥ
ਸਾਹਿਬ ਜੀ ਵਿੱਚ| ਕੀ ਓਹ ੧੩ ਸਾਲ ਸਵੇਰੇ ਸ਼ਾਮ ਦਾ ਸਤਸੰਗ ਇਹਨਾ ੬੩ ਸਲੋਕਾਂ ਨਾਲ ਹੀ ਕਰਦੇ ਰਹੇ?
ਇਹ ਗਲ ਮਨੰਣ ਵਿਚ ਨਹੀਂ ਆਉਂਦੀ ਆਓ ਗੁਰੂ ਗਰੰਥ ਸਾਹਿਬ ਜੀ ਵਿਚੋਂ ਓਹਨਾ ਦੇ ਕੁਝ ਸਲੋਕ ਵੇਖੀਏ ;
ਭੁਖਿਆ ਭੁਖ ਨ ਉਤਰੈ ਗਲੀ ਭੁਖ ਨ ਜਾਇ ॥ ਨਾਨਕ ਭੁਖਾ ਤਾ ਰਜੈ ਜਾ ਗੁਣ
ਕਹਿ ਗੁਣੀ ਸਮਾਇ ॥੨॥ (ਮਾਝ ਕੀ ਵਾਰ ਗੁਰੂ ਅੰਗਦ ਸਾਹਿਬ)
ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ ॥ (ਜਪੁ ਗੁਰੂ ਨਾਨਕ ਸਾਹਿਬ)
ਦੁਹਾ ਸਿਰਿਆ ਆਪੇ ਖਸਮੁ ਵੇਖੈ ਕਰਿ ਵਿਉਪਾਇ ॥ ਨਾਨਕ ਏਵੈ ਜਾਣੀਐ ਸਭ ਕਿਛੁ ਤਿਸਹਿ ਰਜਾਇ ॥੧॥ (ਮਾਝ
ਕੀ ਵਾਰ ਗੁਰੂ ਅੰਗਦ)
ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ ॥ਨਕ ਏਵੈ ਜਾਣੀਐ
ਸਭੁ ਆਪੇ ਸਚਿਆਰੁ ॥੪॥ (ਜਪੁ ਗੁਰੂ ਨਾਨਕ)
ਚਾਕਰੁ ਲਗੈ ਚਾਕਰੀ ਨਾਲੇ ਗਾਰਬੁ ਵਾਦੁ ॥ ਗਲਾ ਕਰੇ ਘਣੇਰੀਆ ਖਸਮ ਨ ਪਾਏ ਸਾਦੁ ॥ (ਆਸਾ ਦੀ ਵਾਰ
ਗੁਰੂ ਅੰਗਦ)
ਚਾਕਰੁ ਲਗੈ ਚਾਕਰੀ ਜੇ ਚਲੈ ਖਸਮੈ ਭਾਇ ॥ ਹੁਰਮਤਿ ਤਿਸ ਨੋ ਅਗਲੀ ਓਹੁ ਵਜਹੁ ਭਿ ਦੂਣਾ ਖਾਇ ॥ (ਆਸਾ
ਦੀ ਵਾਰ ਗੁਰੂ ਨਾਨਕ)
ਪਹਿਲ ਬਸੰਤੈ ਆਗਮਨਿ ਤਿਸ ਕਾ ਕਰਹੁ ਬੀਚਾਰੁ ॥ ਨਾਨਕ ਸੋ ਸਾਲਾਹੀਐ ਜਿ ਸਭਸੈ ਦੇ ਆਧਾਰੁ ॥੨॥ (ਸੂਹੀ
ਕੀ ਵਾਰ ਗੁਰੂ ਅੰਗਦ)
ਪਹਿਲ ਬਸੰਤੈ ਆਗਮਨਿ ਪਹਿਲਾ ਮਉਲਿਓ ਸੋਇ ॥ ਜਿਤੁ ਮਉਲਿਐ ਸਭ ਮਉਲੀਐ ਤਿਸਹਿ ਨ ਮਉਲਿਹੁ ਕੋਇ
॥੧॥(ਸੂਹੀ ਕੀ ਵਾਰ ਗੁਰੂ ਨਾਨਕ)
ਆਪੇ ਜਾਣੈ ਕਰੇ ਆਪਿ ਆਪੇ ਆਣੈ ਰਾਸਿ ॥ ਤਿਸੈ ਅਗੈ ਨਾਨਕਾ ਖਲਿਇ ਕੀਚੈ ਅਰਦਾਸਿ ॥੧॥(ਮਾਰੂ ਕੀ ਵਾਰ
ਗੁਰੂ ਅੰਗਦ)
ਜਿਨਿ ਕੀਆ ਤਿਨਿ ਦੇਖਿਆ ਕਿਆ ਕਹੀਐ ਰੇ ਭਾਈ ॥ ਆਪੇ ਜਾਣੈ ਕਰੇ ਆਪਿ ਜਿਨਿ ਵਾੜੀ ਹੈ ਲਾਈ
॥੧॥(ਤਿਲੰਗ ਗੁਰੂ ਨਾਨਕ)
ਇਹਨਾ ਸਾਰਿਆਂ ਪ੍ਰਮਾਣਾ ਤੋਂ ਇਹ ਸਾਬਿਤ ਹੋ ਜਾਂਦਾ ਹੈ ਕੇ ਗੁਰੂ ਨਾਨਕ ਸਾਹਿਬ ਜੀ ਦੀ ਸਾਰੀ ਬਾਣੀ
ਗੁਰੂ ਅੰਗਦ ਸਾਹਿਬ ਜੀ ਕੋਲ ਸੀ| ਜੇ ਨਹੀਂ ਤਾਂ ਬਾਣੀ ਵਿਚ ਇਸ ਤਰਾਂ ਦੀ ਸਮਾਨਤਾ ਕਦੇ ਵੀ ਨਹੀਂ ਹੋ
ਸਕਦੀ| ਇਸ ਤੋਂ ਇਲਾਵਾ ਪੁਰਾਤਨ ਜਨਮ ਸਾਖੀਆਂ ਵਿਚ ਵੀ ਇਸ ਦਾ ਹਵਾਲਾ ਮਿਲਦਾ ਹੈ ਕੇ ਗੁਰੂ ਨਾਨਕ
ਸਾਹਿਬ ਜੀ ਨੇ ਗੁਰਆਈ ਦੇਂਦੇ ਸਮੇ ਭਾਈ ਲਹਣਾ ਜੀ ਨੂ ਗੁਰਬਾਣੀ ਦੀ ਪੋਥੀ ਦਿੱਤੀ ਸੀ| ਨਾ ਸਿਰਫ
ਗੁਰੂ ਨਾਨਕ ਸਾਹਿਬ ਜੀ ਦੀ ਬਣੀ ਸਗੋਂ ਭਗਤਾਂ ਦੀ ਬਾਣੀ ਜੋ ਗੁਰੂ ਨਾਨਕ ਸਾਹਿਬ ਜੀ ਨੇ ਇਕੱਠੀ ਕੀਤੀ
ਸੀ ਗੁਰੂ ਅੰਗਦ ਅਤੇ ਗੁਰੂ ਅਮਰਦਾਸ ਜੀ ਕੋਲ ਸੀ| ਇਸ ਉਤੇ ਫਿਰ ਵਿਚਾਰ ਕਰਾਂਗੇ|
--------------------------------------
ਗੁਰੂ ਨਾਨਕ ਸਾਹਿਬ ਜੀ ਦੀ ਸਾਰੀ ਬਾਣੀ ਗੁਰੂ ਅਮਰਦਾਸ ਜੀ ਕੋਲ ਮੌਜੂਦ ਸੀ |
ਅਸੀਂ ਪਿਛਲੇ ਲੇਖ ਵਿੱਚ ਇਹ ਨਿਰਣਾ ਕੀਤਾ ਕੇ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਗੁਰੂ ਅੰਗਦ ਸਾਹਿਬ
ਜੀ ਕੋਲ ਸੀ ਅਤੇ ਬਾਣੀ ਸ੍ਰੀ ਚੰਦ ਕੋਲ ਰਹਨ ਵਾਲੀ ਕਹਾਣੀ ਝੂਠੀ ਹੈ | ਆਓ ਦੇਖੀਏ ਕੇ ਗੁਰੂ ਅਮਰਦਸ
ਜੀ ਦੀ ਬਾਣੀ ਵਿਚੋਂ ਸਾਨੂ ਹੋਰ ਕੀ ਪ੍ਰਮਾਣ ਮਿਲਦੇ ਹਨ ?
ਗੁਰੂ ਗਰੰਥ ਸਾਹਿਬ ਜੀ ਵਿੱਚ ੩੧ ਰਾਗਾਂ ਵਿੱਚ ਬਾਣੀ ਲਿਖੀ ਹੋਈ ਹੈ ਜਿਨਾ ਵਿਚੋਂ ਗੁਰੂ ਨਾਨਕ
ਸਾਹਿਬ ਜੀ ਨੇ ੧੯ ਰਾਗਾਂ ਵਿੱਚ ਬਾਣੀ ਉਚਾਰਨ ਕੀਤੀ | ਗੁਰੂ ਅਮਰਦਾਸ ਜੀ ਨੇ ਰਾਗ ਤਿਲੰਗ ਅਤੇ
ਤੁਖਾਰੀ ਨੂ ਛੱਡ ਕੇ ਬਾਕੀ ਸਾਰੇ ਓਹੀ ਰਾਗ ਵਰਤੇ ਜਿਹੜੇ ਗੁਰੂ ਨਾਨਕ ਸਾਹਿਬ ਜੀ ਨੇ ਵਰਤੇ | ਇਹ
ਸਿਰਫ ਅਤੇ ਸਿਰਫ ਤਾਂ ਹੀ ਸੰਭਵ ਹੋ ਸਕਦਾ ਸੀ ਜੇ ਓਹਨਾ ਕੋਲ ਓਹ ੧੭ ਰਾਗਾਂ ਵਿੱਚ ਲਿਖੀ ਗੁਰੂ ਨਾਨਕ
ਸਾਹਿਬ ਜੀ ਦੀ ਬਾਣੀ ਹੁੰਦੀ | ਇਸ ਤੋਂ ਇਲਾਵਾ ਵੇਖੀਏ ਕੇ ਹੋਰ ਕੀ ਕੀ ਸਮਾਨਤਾਵਾਂ ਹਨ ;
ਸ੍ਰੀ ਰਾਗ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ੩੩ ਸ਼ਬਦ ਹਨ ਅਤੇ ਗੁਰੂ ਅਮਰਦਾਸ ਜੀ ਦੇ ੩੧ ਸ਼ਬਦ ਹਨ |
ਇਹਨਾ ੩੧ ਸ਼ਬਦਾ ਵਿਚੋਂ ੨੮ ਸ਼ਬਦ ਏਹੋ ਜਿਹੇ ਹਨ ਜੋ ਗੁਰੂ ਨਾਨਕ ਸਾਹਿਬ ਜੀ ਦੇ ਸ਼ਬਦਾਂ ਨਾਲ ਮਿਲਦੇ
ਜੁਲਦੇ ਹਨ|
ਗੁਰੂ ਨਾਨਕ ਸਾਹਿਬ ਜੀ ਨੇ ‘ਮਨ ਰੇ...੫ ਵਾਰੀ, ਭਾਈ ਰੇ ...੩ ਵਾਰੀ, ਮੇਰੇ ਮਨ...੧ ਵਾਰੀ, ਅਤੇ
ਮੁੰਧੇ...੧ ਵਾਰ’ ਵਰਤਿਆ ਹੈ|
ਗੁਰੂ ਅਮਰਦਾਸ ਜੀ ਨੇ ‘ਮਨ ਰੇ ...੫ ਵਾਰੀ, ਮੇਰੇ ਮਨ ਜਾਂ ਮਨ ਮੇਰੇ...੧੨ ਵਾਰ, ਭਾਈ ਰੇ...੯
ਵਾਰ, ਅਤੇ ਮੁੰਧੇ...੨ ਵਾਰ’ ਵਰਤਿਆ ਹੈ|
ਇਸ ਤੋਂ ਇਲਾਵਾ ਅਸ਼ਟਪਦੀਆਂ ਵਿਚ ਵੀ ਇਹ ‘ਭਾਈ ਰੇ’ ਅਤੇ ‘ਮਨ ਰੇ’ ਵਾਲੀ ਸਾਂਝ ਮਿਲਦੀ ਹੈ| ਇਹ ਕੋਈ
ਆਮ ਗਲ ਨਹੀਂ ਹੈ ਕਿਉਂਕੇ ਸਾਰੇ ਗੁਰੂ ਗਰੰਥ ਸਾਹਿਬ ਜੀ ਵਿਚ ਸਿਰਫ ੨੮ ਅਸ਼ਟਪਦੀਆਂ ਹਨ ਜਿਨਾ ਦੀ
ਰਹਾਉ ਵਾਲੀ ਤੁਕ ਇਹਨਾ ਸ਼ਬਦਾਂ ਨਾਲ ਸ਼ੁਰੂ ਹੁੰਦੀ ਹੈ ਅਤੇ ਇਕਲੇ ਸ੍ਰੀ ਰਾਗ ਵਿਚ ੨੫ ਅਸ਼ਟਪਦੀਆਂ ਏਹੋ
ਜਿਹੀਆਂ ਹਨ|
ਇਸ ਤੋਂ ਇਲਾਵਾ ‘ਰਾਗ ਮਾਝ’ਅਤੇ ‘ਰਾਗ ਗਉੜੀ’ ਵਿਚ ਵੀ ਤੁਕਾਂ ਦੀ ਲੰਬਾਈ ਨੂ ਧਿਆਨ ਨਾਲ ਵੇਖਿਆ
ਜਾਵੇ ਤਾਂ ਪਤਾ ਚੱਲ ਜਾਵੇਗਾ ਕੇ ਕਿਨੀ ਸਮਾਨਤਾ ਹੈ| ਇਸ ਤੋਂ ਬਾਅਦ ‘ਆਸਾ ਰਾਗ’ ਵਿਚ ਜਿਹੜੀ ‘ਪਟੀ’
ਆਉਂਦੀ ਹੈ ਉਸ ਨੂ ਧਿਆਨ ਨਾਲ ਵੇਖੋ ਤਾਂ ਪਤਾ ਲਗ ਜਾਵੇਗਾ ਕੇ ਗੁਰੂ ਨਾਨਕ ਸਾਹਿਬ ਜੀ ਦੀ ਪਟੀ ਗੁਰੂ
ਅਮਰਦਾਸ ਜੀ ਦੇ ਸਾਹਮਣੇ ਸੀ;
ਮਨ ਕਾਹੇ ਭੂਲੇ ਮੂੜ ਮਨਾ ॥ ਜਬ ਲੇਖਾ ਦੇਵਹਿ ਬੀਰਾ ਤਉ ਪੜਿਆ ॥੧॥ ਰਹਾਉ
॥(ਮਹਲਾ ੧)
ਮਨ ਐਸਾ ਲੇਖਾ ਤੂੰ ਕੀ ਪੜਿਆ ॥ ਲੇਖਾ ਦੇਣਾ ਤੇਰੈ ਸਿਰਿ ਰਹਿਆ ॥੧॥ ਰਹਾਉ ॥(ਮਹਲਾ ੩)
ਇਸ ਤੋਂ ਬਾਅਦ ਸ਼ਬਦਾਂ ਦੀ ਸਾਂਝ ਵੇਖੋ ;
ਹਮ ਘਰਿ ਸਾਚਾ ਸੋਹਿਲੜਾ ਪ੍ਰਭ ਆਇਅੜੇ ਮੀਤਾ ਰਾਮ ॥ (ਮਹਲਾ ੧)
ਹਮ ਘਰੇ ਸਾਚਾ ਸੋਹਿਲਾ ਸਾਚੈ ਸਬਦਿ ਸੁਹਾਇਆ ਰਾਮ ॥ (ਮਹਲਾ ੩)
ਧਨ ਪਿਰਹਿ ਮੇਲਾ ਹੋਇ ਸੁਆਮੀ ਆਪਿ ਪ੍ਰਭੁ ਕਿਰਪਾ ਕਰੇ ॥ (ਮਹਲਾ ੧)
ਧਨ ਪਿਰ ਮੇਲੁ ਭਇਆ ਪ੍ਰਭਿ ਆਪਿ ਮਿਲਾਇਆ ਰਾਮ ॥ (ਮਹਲਾ ੩)
ਸੇਜਾ ਸੁਹਾਵੀ ਸੰਗਿ ਪਿਰ ਕੈ ਸਾਤ ਸਰ ਅੰਮ੍ਰਿਤ ਭਰੇ ॥ (ਮਹਲਾ ੧)
ਸੇਜ ਸੁਹਾਵੀ ਜਾ ਪਿਰਿ ਰਾਵੀ ਮਿਲਿ ਪ੍ਰੀਤਮ ਅਵਗਣ ਨਸੇ ॥ (ਮਹਲਾ ੩)
ਇਸ ਤੋਂ ਬਾਅਦ ਤੁਹਾਨੂ ਬਾਕੀ ਰਾਗਾਂ ਵਿਚ ਵੀ ਬਹੁਤ ਸ਼ਬਦ ਮਿਲ ਜਾਣਗੇ ਜਿਨਾ ਨੂ ਵੇਖ ਕੇ ਕੋਈ ਵੀ
ਦੱਸ ਸਕਦਾ ਹੈ ਕੇ ਗੁਰੂ ਅਮਰਦਾਸ ਜੀ ਕੋਲ ਗੁਰੂ ਨਾਨਕ ਸਾਹਿਬ ਜੀ ਦੀ ਪੂਰੀ ਬਾਣੀ ਮਜੂਦ ਸੀ |
ਪੂਜਾ ਕੀਚੈ ਨਾਮੁ ਧਿਆਈਐ ਬਿਨੁ ਨਾਵੈ ਪੂਜ ਨ ਹੋਇ ॥੧॥(ਮਹਲਾ ੧ ਰਾਗ
ਗੁਜਰੀ)
ਹਰਿ ਕੀ ਤੁਮ ਸੇਵਾ ਕਰਹੁ ਦੂਜੀ ਸੇਵਾ ਕਰਹੁ ਨ ਕੋਇ ਜੀ ॥(ਮਹਲਾ ੩ ਰਾਗ ਗੁਜਰੀ)
ਸਚੁ ਸਿਰੰਦਾ ਸਚਾ ਜਾਣੀਐ ਸਚੜਾ ਪਰਵਦਗਾਰੋ ॥(ਮਹਲਾ ੧ ਰਾਗ ਵਡਹੰਸ)
ਸਚੜਾ ਸਾਹਿਬੁ ਸਬਦਿ ਪਛਾਣੀਐ ਆਪੇ ਲਏ ਮਿਲਾਏ ॥ (ਮਹਲਾ ੩ ਵਡਹੰਸ)
ਦੂਜੀ ਦੁਰਮਤਿ ਦਰਦੁ ਨ ਜਾਇ ॥ ਛੂਟੈ ਗੁਰਮੁਖਿ ਦਾਰੂ ਗੁਣ ਗਾਇ ॥੩॥ (ਮਹਲਾ ੧ ਬਿਲਾਵਲ)
ਸਤਿਗੁਰਿ ਸੇਵਿਐ ਦੂਜੀ ਦੁਰਮਤਿ ਜਾਈ ॥ (ਮਹਲਾ ੩ ਬਿਲਾਵਲ)
ਨਾਮ ਬਿਨਾ ਜਗੁ ਰੋਗਿ ਬਿਆਪਿਆ ਦੁਬਿਧਾ ਡੁਬਿ ਡੁਬਿ ਮਰੀਐ ॥੧॥ (ਮਹਲਾ ੧ ਭੈਰਉ)
ਦੁਬਿਧਾ ਮਨਮੁਖ ਰੋਗਿ ਵਿਆਪੇ ਤ੍ਰਿਸਨਾ ਜਲਹਿ ਅਧਿਕਾਈ ॥ (ਮਹਲਾ ੩ ਭੈਰਉ)
ਗੁਰ ਕੈ ਸਬਦਿ ਤਰੇ ਮੁਨਿ ਕੇਤੇ ਇੰਦ੍ਰਾਦਿਕ ਬ੍ਰਹਮਾਦਿ ਤਰੇ ॥ (ਮਹਲਾ ੧ ਭੈਰਉ)
ਸਿੰਮ੍ਰਿਤਿ ਸਾਸਤ੍ਰ ਪੜਹਿ ਮੁਨਿ ਕੇਤੇ ਬਿਨੁ ਸਬਦੈ ਸੁਰਤਿ ਨ ਪਾਈ ॥ (ਮਹਲਾ ੩ ਭੈਰਉ)
ਕੋਟਿ ਕਲਪ ਕੇ ਦੂਖ ਬਿਨਾਸਨ ਸਾਚੁ ਦ੍ਰਿੜਾਇ ਨਿਬੇਰਾ ॥੧॥ (ਮਹਲਾ ੧ ਸਾਰੰਗ)
ਕੋਟਿ ਕੋਟੰਤਰ ਕੇ ਪਾਪ ਬਿਨਾਸਨ ਹਰਿ ਸਾਚਾ ਮਨਿ ਭਾਇਆ ॥ (ਮਹਲਾ ੩ ਸਾਰੰਗ)
ਇਸ ਵਿਚਾਰ ਤੋਂ ਇਹ ਸਿਧ ਹੁੰਦਾ ਹੈ ਕੇ ਗੁਰੂ ਅਮਰਦਾਸ ਸਾਹਿਬ ਜੀ ਕੋਲ ਗੁਰੂ ਨਾਨਕ ਸਾਹਿਬ ਜੀ ਦੀ
ਪੂਰੀ ਬਾਣੀ ਮੋਜੂਦ ਸੀ| ਆਓ ਸਾਰੇ ਅਰਦਾਸ ਕਰੀਏ ਕੇ ਮੇਰੀ ਕੌਮ ਦੇ ਅਖੌਤੀ ਸੰਤਾਂ, ਮਹਾਂਪੁਰਸ਼ਾਂ ਨੂ
ਰਬ ਸਮੱਤ ਬਕਸ਼ੇ ਤਾਂ ਕੇ ਓਹ ਝੂਠੀਆਂ ਕਹਾਣੀਆਂ ਸੁਣਾ ਕੇ ਲੋਕਾਂ ਨੂ ਗੁਮਰਾਹ ਨਾ ਕਰ ਸਕਣ|
_______________________________
ਕੀ
ਗੁਰੂ ਰਾਮ ਦਾਸ ਜੀ ਕੋਲ ਪਹਲੇ ਤਿਨਾ ਗੁਰੂਆਂ ਦੀ ਬਾਣੀ ਸੀ ?
ਅਸੀਂ ਪਿਛਲੇ ਦੋ ਲੇਖਾਂ ਵਿਚ ਦੇਖਿਆ ਕੇ ਗੁਰੂ ਅੰਗਦ ਸਾਹਿਬ ਅਤੇ ਗੁਰੂ ਅਮਰਦਾਸ ਜੀ
ਕੋਲ ਗੁਰੂ ਨਾਨਕ ਸਾਹਿਬ ਜੀ ਦੀ ਪੂਰੀ ਬਾਣੀ ਮੌਜੂਦ ਸੀ | ਕੀ ਗੁਰੂ ਰਾਮਦਾਸ ਜੀ ਕੋਲ ਵੀ ਪਹਲੇ
ਤਿਨਾ ਗੁਰੂਆਂ ਦੀ ਬਾਣੀ ਮੌਜੂਦ ਸੀ ? ਬਹੁਤ ਵਾਰੀ ਕਥਾਕਾਰਾਂ ਕੋਲੋਂ ਇਹ ਕਥਾ ਸੁਣੀ ਕੇ ਕਿਵੇ ਗੁਰੂ
ਅਰਜਨ ਸਾਹਿਬ ਨੰਗੇ ਪੈਰੀਂ ਮੋਹਨ ਕੋਲੋਂ ਗੁਰਬਾਣੀ ਦੀ ਪੋਥੀ ਲੈਣ ਵਾਸਤੇ ਗਏ | ਸਿਖ ਧਰਮ ਵਿਚ ਨੰਗੇ
ਪੈਰੀਂ ਤੁਰਨ ਨੂ ਕੋਈ ਮਹਤਤਾ ਨਹੀਂ ਦਿੱਤੀ ਗਈ ਗੁਰੂ ਨਾਨਕ ਸਾਹਿਬ ਆਸਾ ਦੀ ਵਾਰ ਵਿਚ ਫਰਮਾਉਂਦੇ ਹਨ
‘ਪਗ ਉਪੇਤਾਣਾ॥ ਅਪਣਾ ਕੀਆ ਕਮਾਣਾ॥ ਅਲੁ ਮਲੁ ਖਾਈ ਸਿਰਿ ਛਾਈ ਪਾਈ॥ ਮੂਰਖਿ ਅੰਧੈ ਪਤਿ ਗਵਾਈ॥‘ ਪਰ
ਕਥਾਕਾਰਾਂ, ਲੇਖਕਾਂ ਨੇ ਫਿਰ ਵੀ ਗੁਰੂ ਅਰਜਨ ਸਾਹਿਬ ਜੀ ਨੂ ਨੰਗੇ ਪੈਰੀਂ ਮੋਹਨ ਦੇ ਘਰ ਭੇਜ ਦਿੱਤਾ
ਅਤੇ ਉਸ ਦੀ ਉਸਤਤ ਵੀ ਕਰਵਾ ਦਿੱਤੀ |
ਮੋਹਨ ਤੇਰੇ ਊਚੇ ਮੰਦਰ ਮਹਲ ਅਪਾਰਾ॥ ਮੋਹਨ ਤੇਰੇ ਸੋਹਨਿ ਦੁਆਰ ਜੀਉ ਸੰਤ ਧਰਮਸਾਲਾ॥
ਧਰਮਸਾਲ ਅਪਾਰ ਦੈਆਰ ਠਾਕੁਰ ਸਦਾ ਕੀਰਤਨੁ ਗਾਵਹੇ॥ ਜਹ ਸਾਧ ਸੰਤ ਇਕਤ੍ਰ ਹੋਵਹਿ ਤਹਾ ਤੁਝਹਿ
ਧਿਆਵਹੇ॥
ਕਰਿ ਦਇਆ ਮਇਆ ਦਇਆਲ ਸੁਆਮੀ ਹੋਹੁ ਦੀਨ ਕ੍ਰਿਪਾਰਾ॥ ਬਿਨਵੰਤਿ ਨਾਨਕ ਦਰਸ ਪਿਆਸੇ ਮਿਲਿ ਦਰਸਨ ਸੁਖੁ
ਸਾਰਾ॥
ਸਾਰੇ ਗੁਰੂ ਗਰੰਥ ਸਾਹਿਬ ਜੀ ਵਿਚ ਕਿਸੇ ਵਿਅਕਤੀ ਵਿਸ਼ੇਸ਼ ਦੀ ਕਿਤੇ ਵੀ ਉਸਤਤ ਨਹੀਂ ਕੀਤੀ ਗਈ,
‘ਮੋਹਨ’ ਸ਼ਬਦ ਤਾਂ ਉਸ ਅਕਾਲਪੁਰਖ ਵਾਹੇਗੁਰੂ ਵਾਸਤੇ ਗੁਰੂ ਗਰੰਥ ਸਾਹਿਬ ਜੀ ਵਿਚ ਬਹੁਤ ਵਾਰ ਵਰਤਿਆ
ਗਿਆ ਹੈ | ਆਓ ਗੁਰੂ ਗਰੰਥ ਸਾਹਿਬ ਜੀ ਵਿਚ ਗੁਰੂ ਰਾਮਦਾਸ ਜੀ ਦੀ ਬਾਣੀ ਦੀ ਪਹਲੇ ਗੁਰੂਆਂ ਦੀ ਬਾਣੀ
ਨਾਲ ਸਾਂਝ ਵੇਖੀਏ !
ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਹੁਕਮਿ ਪਇਆ ਗਰਭਾਸਿ ॥ ਉਰਧ ਤਪੁ ਅੰਤਰਿ ਕਰੇ ਵਣਜਾਰਿਆ
ਮਿਤ੍ਰਾ ਖਸਮ ਸੇਤੀ ਅਰਦਾਸਿ ॥ ਖਸਮ ਸੇਤੀ ਅਰਦਾਸਿ ਵਖਾਣੈ ਉਰਧ ਧਿਆਨਿ ਲਿਵ ਲਾਗਾ ॥ ਨਾ ਮਰਜਾਦੁ
ਆਇਆ ਕਲਿ ਭੀਤਰਿ ਬਾਹੁੜਿ ਜਾਸੀ ਨਾਗਾ ॥ ਜੈਸੀ ਕਲਮ ਵੁੜੀ ਹੈ ਮਸਤਕਿ ਤੈਸੀ ਜੀਅੜੇ ਪਾਸਿ ॥ ਕਹੁ
ਨਾਨਕ ਪ੍ਰਾਣੀ ਪਹਿਲੈ ਪਹਰੈ ਹੁਕਮਿ ਪਇਆ ਗਰਭਾਸਿ ॥੧॥(ਸਿਰੀਰਾਗੁ ਮਹਲਾ ੧)
ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਹਰਿ ਪਾਇਆ ਉਦਰ ਮੰਝਾਰਿ ॥ ਹਰਿ ਧਿਆਵੈ ਹਰਿ ਉਚਰੈ
ਵਣਜਾਰਿਆ ਮਿਤ੍ਰਾ ਹਰਿ ਹਰਿ ਨਾਮੁ ਸਮਾਰਿ ॥ ਹਰਿ ਹਰਿ ਨਾਮੁ ਜਪੇ ਆਰਾਧੇ ਵਿਚਿ ਅਗਨੀ ਹਰਿ ਜਪਿ
ਜੀਵਿਆ ॥ ਬਾਹਰਿ ਜਨਮੁ ਭਇਆ ਮੁਖਿ ਲਾਗਾ ਸਰਸੇ ਪਿਤਾ ਮਾਤ ਥੀਵਿਆ ॥ ਜਿਸ ਕੀ ਵਸਤੁ ਤਿਸੁ ਚੇਤਹੁ
ਪ੍ਰਾਣੀ ਕਰਿ ਹਿਰਦੈ ਗੁਰਮੁਖਿ ਬੀਚਾਰਿ ॥ ਕਹੁ ਨਾਨਕ ਪ੍ਰਾਣੀ ਪਹਿਲੈ ਪਹਰੈ ਹਰਿ ਜਪੀਐ ਕਿਰਪਾ ਧਾਰਿ
॥੧॥(ਸਿਰੀਰਾਗੁ ਮਹਲਾ ੪)
ਰਾਗ ਮਾਝ ਵਿਚ ਜੇ ਬੰਦਾਂ ਨੂ ਧਿਆਨ ਨਾਲ ਵੇਖੀਏ ਤਾਂ ਸਹਜੇ ਹੀ ਪਤਾ ਲਗ ਜਾਵੇਗਾ ਕੇ ਗੁਰੂ ਨਾਨਕ
ਸਾਹਿਬ ਅਤੇ ਗੁਰੂ ਅਮਰਦਾਸ ਜੀ ਦੀ ਬਾਣੀ ਗੁਰੂ ਰਾਮਦਾਸ ਜੀ ਕੋਲ ਮੌਜੂਦ ਸੀ |
ਸਬਦਿ ਰੰਗਾਏ ਹੁਕਮਿ ਸਬਾਏ ॥ ਸਚੀ ਦਰਗਹ ਮਹਲਿ ਬੁਲਾਏ ॥ ਸਚੇ ਦੀਨ ਦਇਆਲ ਮੇਰੇ ਸਾਹਿਬਾ ਸਚੇ ਮਨੁ
ਪਤੀਆਵਣਿਆ ॥੧॥ (ਮਹਲਾ ੧)
ਕਰਮੁ ਹੋਵੈ ਸਤਿਗੁਰੂ ਮਿਲਾਏ ॥ ਸੇਵਾ ਸੁਰਤਿ ਸਬਦਿ ਚਿਤੁ ਲਾਏ ॥ ਹਉਮੈ ਮਾਰਿ ਸਦਾ ਸੁਖੁ ਪਾਇਆ
ਮਾਇਆ ਮੋਹੁ ਚੁਕਾਵਣਿਆ ॥੧॥ (ਮਹਲਾ ੩)
ਆਦਿ ਪੁਰਖੁ ਅਪਰੰਪਰੁ ਆਪੇ ॥ਆਪੇ ਥਾਪੇ ਥਾਪਿ ਉਥਾਪੇ ॥ ਸਭ ਮਹਿ ਵਰਤੈ ਏਕੋ ਸੋਈ ਗੁਰਮੁਖਿ ਸੋਭਾ
ਪਾਵਣਿਆ ॥੧॥
(ਮਹਲਾ ੪)
ਇਸ ਤੋਂ ਇਲਾਵਾ ਹੋਰ ਬਹੁਤ ਜਗਾਹ ਤੇ ਗੁਰੂ ਰਾਮਦਾਸ ਜੀ ਦੀ ਬਣੀ ਦੀ
ਸਾਂਝ ਮਿਲਦੀ ਹੈ |
ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ ॥ (ਮਹਲਾ ੧)
ਸਭਿ ਆਏ ਹੁਕਮਿ ਖਸਮਾਹੁ ਹੁਕਮਿ ਸਭ ਵਰਤਨੀ ॥ ਸਚੁ ਸਾਹਿਬੁ ਸਾਚਾ ਖੇਲੁ ਸਭੁ ਹਰਿ ਧਨੀ ॥੧॥ (ਮਹਲਾ
੪)
ਸਾਫ਼ ਦਿਖਦਾ ਹੈ ਕੇ ਗੁਰੂ ਰਾਮ ਦਾਸ ਜੀ ਕੋਲ ਸੈਦਪੁਰ ਵਾਲਾ ਸ਼ਬਦ ਮੌਜੂਦ ਸੀ|
ਜਿਨਿ ਕੀਆ ਤਿਨਿ ਦੇਖਿਆ ਕਿਆ ਕਹੀਐ ਰੇ ਭਾਈ ॥ ਆਪੇ ਜਾਣੈ ਕਰੇ ਆਪਿ ਜਿਨਿ ਵਾੜੀ ਹੈ ਲਾਈ ॥੧॥
(ਮਹਲਾ ੧)
ਹਰਿ ਕੀਆ ਕਥਾ ਕਹਾਣੀਆ ਗੁਰਿ ਮੀਤਿ ਸੁਣਾਈਆ ॥ ਬਲਿਹਾਰੀ ਗੁਰ ਆਪਣੇ ਗੁਰ ਕਉ ਬਲਿ ਜਾਈਆ ॥੧॥ (ਮਹਲਾ
੪)
ਸਾਚਾ ਸਚੁ ਸੋਈ ਅਵਰੁ ਨ ਕੋਈ ॥ ਜਿਨਿ ਸਿਰਜੀ ਤਿਨ ਹੀ ਫੁਨਿ ਗੋਈ ॥ ਜਿਉ ਭਾਵੈ ਤਿਉ ਰਾਖਹੁ ਰਹਣਾ
ਤੁਮ ਸਿਉ ਕਿਆ ਮੁਕਰਾਈ ਹੇ ॥੧॥ (ਮਹਲਾ ੧)
ਹੁਕਮੀ ਸਹਜੇ ਸ੍ਰਿਸਟਿ ਉਪਾਈ ॥ ਕਰਿ ਕਰਿ ਵੇਖੈ ਅਪਣੀ ਵਡਿਆਈ ॥ ਆਪੇ ਕਰੇ ਕਰਾਏ ਆਪੇ ਹੁਕਮੇ ਰਹਿਆ
ਸਮਾਈ ਹੇ ॥੧॥(ਮਹਲਾ ੩)
ਸਚਾ ਆਪਿ ਸਵਾਰਣਹਾਰਾ ॥ ਅਵਰ ਨ ਸੂਝਸਿ ਬੀਜੀ ਕਾਰਾ ॥ ਗੁਰਮੁਖਿ ਸਚੁ ਵਸੈ ਘਟ ਅੰਤਰਿ ਸਹਜੇ ਸਚਿ
ਸਮਾਈ ਹੇ ॥੧॥ (ਮਹਲਾ ੪ )
ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਸ਼ਬਦ ਮਿਲ ਜਾਣਗੇ ਜਿਹੜੇ ਸਿੱਧ ਕਰਦੇ ਹਨ ਕੇ ਗੁਰੂ ਅਰਜਨ ਸਾਹਿਬ
ਜੀ ਜਿਸ ਨੂ ‘ਪਿਊ ਦਾਦੇ ਕਾ ਖੋਲਿ ਡਿਠਾ ਖਜਾਨਾ’ ਕਹ ਰਹੇ ਹਨ ਓਹ ਚਾਰਾਂ ਗੁਰੂਆਂ ਦੀ ਬਾਣੀ ਹੀ ਸੀ
ਜਿਹੜੀ ਓਹਨਾ ਨੂ ਗੁਰਆਈ ਦੇ ਨਾਲ ਮਿਲੀ ਸੀ ਅਤੇ ਮੋਹਨ ਕੋਲੋਂ ਪੋਥੀਆਂ ਲੈਣ ਜਾਣ ਵਾਲੀ ਕਹਾਣੀ ਇਕ
ਗੱਪ ਹੈ |
ਭੁੱਲ ਚੁੱਕ ਦੀ ਖਿਮਾ .....ਵਰਿੰਦਰ ਸਿੰਘ
(20/09/12)
ਜਸਵੰਤ ਸਿੰਘ ‘ਅਜੀਤ’
ਗੁਰਦੁਆਰਾ ਪ੍ਰਬੰਧ ਵਿੱਚ ਵੱਧ ਰਿਹਾ ਭਰਿਸ਼ਟਾਚਾਰ?
ਬੀਤੇ ਕਾਫੀ ਸਮੇਂ ਤੋਂ ਇਹ ਚਰਚਾ ਆਮ ਸੁਣਨ ਵਿੱਚ ਚਲੀ ਆ ਰਹੀ ਹੈ ਕਿ ਧਾਰਮਕ ਸੰਸਥਾਵਾਂ, ਵਿਸ਼ੇਸ਼
ਰੂਪ ਵਿੱਚ ਗੁਰਦੁਆਰਾ ਪ੍ਰਬੰਧ ਵਿੱਚ ਭਰਿਸ਼ਟਾਚਾਰ ਨੇ ਆਪਣੀਆਂ ਜੜਾਂ ਬਹੁਤ ਹੀ ਮਜ਼ਬੂਤੀ ਨਾਲ ਜਮਾ
ਲਈਆਂ ਹੋਈਆਂ ਹਨ। ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ ਤੇ ਭਾਵੇਂ ਦਿੱਲੀ ਸਿੱਖ
ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਫਿਰ ਕੋਈ ਹੋਰ ਛੋਟੀ ਜਾਂ ਵੱਡੀ ਸਿੰਘ ਸਭਾ, ਇਨ੍ਹਾਂ ਵਿਚੋਂ ਸ਼ਾਇਦ
ਹੀ ਕੋਈ ਅਜਿਹੀ ਸੰਸਥਾ ਬਚ ਰਹੀ ਹੋਵੇ, ਜਿਸ ਵਿੱਚ ਭਰਿਸ਼ਟਾਚਾਰ ਨਾ ਹੋ ਰਿਹਾ ਹੋਵੇ। ਕਿਸੇ ਵਿੱਚ ਘਟ
ਹੋ ਰਿਹਾ ਹੈ ਅਤੇ ਕਿਸੇ ਵਿੱਚ ਵੱਧ, ਪਰ ਹੋ ਸਾਰੀਆਂ ਸੰਸਥਾਵਾਂ ਵਿੱਚ ਹੀ ਰਿਹਾ ਹੈ। ਕਿਸੇ ਵੀ
ਸੰਸਥਾ ਵਿੱਚ ਭਰਿਸ਼ਟਾਚਾਰ ਦਾ ਘਟ ਜਾਂ ਵੱਧ ਹੋਣਾ, ਉਸਦੀ ਆਰਥਕ ਸਥਿਤੀ ਅਤੇ ਉਸਦੀ ਰਾਜਨੀਤੀ ਵਿੱਚ
ਪੈਠ ਪੁਰ ਅਧਾਰਤ ਹੁੰਦਾ ਹੈ।
ਜੇ ਇਤਿਹਾਸ ਵਲ ਝਾਤ ਮਾਰੀ ਜਾਏ ਤਾਂ ਇਹ ਸਮਝਣਾ ਮੁਸ਼ਕਲ ਨਹੀਂ ਕਿ ਸਿੱਖ ਧਾਰਮਕ ਸੰਸਥਾਵਾਂ, ਅਰਥਾਤ
ਗੁਰਦੁਆਰਾ ਪ੍ਰਬੰਧ ਵਿੱਚ ਭਰਿਸ਼ਟਾਚਾਰ ਦੀ ਨੀਂਹ, ਉਸੇ ਸਮੇਂ ਰੱਖ ਦਿੱਤੀ ਗਈ ਸੀ, ਜਦੋਂ (ਸੱਚਾਈ
ਬਹੁਤ ਕੌੜੀ ਹੈ ਅਤੇ ਸ਼ਾਇਦ ਗਲੇ ਵਿੱਚ ਵੀ ਨਾ ਉਤਰੇ) ਮਹਾਰਾਜਾ ਰਣਜੀਤ ਸਿੰਘ ਨੇ ਅਨਜਾਣੇ ਹੀ ਇਹ
ਸੋਚ ਕਿ ਸਿੱਖੀ ਦਾ ਪ੍ਰਚਾਰ-ਪਸਾਰ ਬਿਨਾਂ ਕਿਸੇ ਵਿਘਨ ਦੇ ਹੁੰਦਾ ਰਹਿ ਸਕੇ, ਇਤਿਹਾਸਿਕ
ਗੁਰਦੁਆਰਿਆਂ ਦੇ ਨਾਂ ਜਗੀਰਾਂ ਲੁਆ ਦਿੱਤੀਆਂ ਸਨ। ਸ਼ਾਇਦ ਉਸਨੂੰ ਵਿਸ਼ਵਾਸ ਸੀ ਕਿ ਇਨ੍ਹਾਂ ਜਗੀਰਾਂ
ਦੀ ਆਮਦਨ ਸਿੱਖੀ ਦੇ ਪ੍ਰਚਾਰ-ਪਸਾਰ ਵਿੱਚ ਕਿਸੇ ਤਰ੍ਹਾਂ ਦੀ ਆਰਥਕ ਤੋਟ ਨਹਂਿ ਆਉਣ ਦੇਵੇਗੀ। ਉਸਨੇ
ਕਦੀ ਸੁਪਨੇ ਵਿੱਚ ਵੀ ਇਹ ਨਹੀਂ ਸੋਚਿਆ ਹੋਣਾ ਕਿ ਜਗੀਰਾਂ ਦੀ ਆਮਦਨ, ਜਿਉਂ-ਜਿਉਂ ਵਦਦੀ ਜਾਇਗੀ
ਤਿਉਂ-ਤਿਉਂ ਗੁਰਦੁਆਰਿਆਂ ਦੀ ਸੱਤਾ ਪੁਰ ਕਾਬਜ਼ ਲੋਕਾਂ ਦੀ ਨੀਯਤ ਵਿੱਚ ਖੋਟ ਆਉਂਦਾ ਜਾਇਗਾ। ਇਸਦਾ
ਪ੍ਰਤੱਖ ਪ੍ਰਮਾਣ ਉਸੇ ਸਮੇਂ ਸਾਹਮਣੇ ਆਉਣ ਲਗ ਪਿਆ, ਜਦੋਂ ਜਗੀਰਾਂ ਦੀ ਆਮਦਨ ਦੀ ਚਕਾ-ਚੋਂਦ ਨਾਲ
ਅੰਨ੍ਹੇ ਹੋਏ, ਉਨ੍ਹਾਂ ਮਹੰਤਾਂ ਦੀ ਨੀਯਤ ਬਦਲ ਗਈ, ਜੋ ਸਿੱਖ ਸੰਘਰਸ਼ ਦੇ ਸਮੇਂ ਤੋਂ ਗੁਰਧਾਮਾਂ ਦੀ
ਸੇਵਾ-ਸੰਭਾਲ ਦੀ ਜ਼ਿਮੇਂਦਾਰੀ ਨਿਭਾਉਂਦੇ ਚਲੇ ਆ ਰਹੇ ਸਨ। ਉਨ੍ਹਾਂ ਪਾਸੋਂ ਗੁਰਦੁਆਰਿਆਂ ਨੂੰ ਕਿਵੇਂ
ਆਜ਼ਾਦ ਕਰਵਾਇਆ ਗਿਆ? ਇਸਦੀ ਇੱਕ ਵਖਰੀ ਅਤੇ ਬਹੁਤ ਹੀ ਕੌੜੀ ਦਾਸਤਾਨ ਹੈ।
ਇਸ ਭ੍ਰਿਸ਼ਟਾਚਾਰੀ ਸਥਿਤੀ ਨੂੰ ਉਸ ਸਮੇਂ ਬਲ ਮਿਲ ਗਿਆ, ਜਦੋਂ ਗੁਰਦੁਆਰਾ ਕਮੇਟੀਆਂ ਦੇ ਮੈਂਬਰਾਂ
ਅਤੇ ਪ੍ਰਬੰਧਕਾਂ ਦੀ ਚੋਣ ਰਾਜਸੀ ਲੋਕਤਾਂਤ੍ਰਿਕ ਢੰਗ ਨਾਲ ਕੀਤੇ ਜਾਣ ਦਾ ਪ੍ਰਾਵਧਾਨ ਨਿਸ਼ਚਿਤ ਕਰ
ਦਿੱਤਾ ਗਿਆ। ਹਰ ਕੋਈ ਜਾਣਦਾ ਹੈ ਕਿ ਲੋਕਤਾਂਤ੍ਰਿਕ ਦੇਸ਼ ਵਿੱਚ ਵੋਟਾਂ ਦੀ ਬਹੁਤ ਮਹਤੱਤਾ ਹੁੰਦੀ
ਹੈ, ਜਿਸ ਕਾਰਣ ਲੋਕਤਾਂਤਿਕ ਸੰਸਥਾਵਾਂ, ਜਿਵੇਂ ਨਗਰ ਨਿਗਮ, ਵਿਧਾਨ ਸਭਾ, ਲੋਕਸਭਾ ਆਦਿ ਦੇ ਮੈਂਬਰ
ਬਣਨ ਦੇ ਇਛੁੱਕ ਧਾਰਮਕ ਸੰਸਥਾਵਾਂ ਦੇ ਮੁੱਖੀਆਂ, ਜੋ ਕਿ ਇੱਕ ਵਿਸ਼ੇਸ਼ ਵੋਟ ਬੈਂਕ ਪੁਰ ਆਪਣਾ ਪ੍ਰਭਾਵ
ਰਖਦੇ ਹਨ, ਨਾਲ ਨੇੜਤਾ ਬਣਾਈ ਰਖਣ ਵਿੱਚ ਹੀ ਆਪਣੇ ਹਿਤ ਸੁਰਖਿਅਤ ਸਮਝਦੇ ਹਨ। ਜਿਤਨੀ ਵੱਡੀ ਸੰਸਥਾ
ਹੋਵੇ, ਉਸਦੇ ਮੁੱਖੀਆਂ ਦੀ ਉਤਨੀ ਹੀ ਵਧੇਰੇ ਰਾਜਨੀਤੀ ਵਿੱਚ ਪੈਠ ਮੰਨੀ ਜਾਂਦੀ ਹੈ। ਇਸੇ ਕਾਰਣ
ਸਮਰਥਾ-ਸ਼ਕਤੀ ਰਖਣ ਵਾਲੇ ਵਿਅਕਤੀ ਇਨ੍ਹਾਂ ਸੰਸਥਾਵਾਂ ਦੇ ਅਹੁਦੇਦਾਰ ਬਣਨ ਲਈ ਕੁੱਝ ਵੀ ਕਰ ਗੁਜ਼ਰਨ
ਲਈ ਤਿਆਰ ਰਹਿੰਦੇ ਹਨ। ਲੋਕਤਾਂਤ੍ਰਿਕ ਸੰਸਥਾਵਾਂ ਵਿੱਚ ਅਹੁਦੇਦਾਰ ਬਣਨ ਦੇ ਚਾਹਵਾਨਾਂ ਨੂੰ ਆਪਣੇ
ਉਦੇਸ਼ ਦੀ ਪੂਰਤੀ ਲਈ, ਮੈਂਬਰਾਂ ਦੇ ਸਹਿਯੋਗ ਦੀ ਲੋੜ ਹੁੰਦੀ ਹੈ ਅਤੇ ਮੈਂਬਰ ਉਨ੍ਹਾਂ ਨੂੰ ਆਪਣਾ
ਸਹਿਯੋਗ ਦੇਣ ਦਾ ਪੂਰਾ-ਪੂਰਾ ਮੁਲ ਵਸੂਲ ਕਰਨਾ ਚਾਹੁੰਦੇ ਹਨ। ਅਜਿਹਾ ਮੌਕਾ ਆਉਣ ਤੇ ਉਹ ਭੁਲ ਜਾਂਦੇ
ਹਨ ਕਿ ਉਹ ਇੱਕ ਅਜਿਹੀ ਧਾਰਮਕ ਸੰਸਥਾ ਵਿੱਚ ਕੌਮ ਦੇ ਪ੍ਰਤੀਨਿਧਤਾ ਕਰ ਰਹੇ ਹਨ, ਜਿਸਦੇ ਸਿਰ ਤੇ
ਕੌਮ ਦੀਆਂ ਧਾਰਮਕ ਮਾਨਤਾਵਾਂ, ਮਰਿਆਦਾਵਾਂ ਅਤੇ ਪਰੰਪਰਾਵਾਂ ਦੀ ਰਖਿਆ ਕਰਨ ਦੀ ਜ਼ਿਮੇਂਦਾਰੀ ਹੈ।
ਉਨ੍ਹਾਂ ਦਾ ਆਚਰਣ ਧਾਰਮਕ ਸੰਸਥਾ ਪ੍ਰਤੀ ਵਿਸ਼ਵਾਸ ਅਤੇ ਸ਼ਰਧਾ ਨੂੰ ਪ੍ਰਭਾਵਤ ਕਰ ਸਕਦਾ ਹੈ।
ਸਿੱਖੀ ਅਤੇ ਰਾਜਨੀਤੀ ਦਾ ਲੋਕਤੰਤਰ: ਆਮ ਤੌਰ ਤੇ ਸਿੱਖੀ ਵਿੱਚ ਪ੍ਰਵਾਨਤ ਲੋਕਤੰਤਰ ਅਤੇ ਰਾਜਨੀਤੀ
ਵਿੱਚ ਪ੍ਰਵਾਨਤ ਲੋਕਤੰਤਰ ਨੂੰ ਤਕੜੀ ਦੇ ਇਕੋ ਪਾਲੇ ਵਿੱਚ ਤੋਲਿਆ ਜਾਣ ਲਗਦਾ ਹੈ। ਜਦਕਿ ਸੱਚਾਈ ਇਹ
ਹੈ ਕਿ ਇਨ੍ਹਾਂ ਦੋਹਾਂ ਦੇ ਲੋਕਤੰਤਰ ਵਿੱਚ ਜ਼ਮੀਨ-ਅਸਮਾਨ ਦਾ ਫਰਕ ਹੈ। ਜਿਥੇ ਰਾਜਨੈਤਿਕ ਲੋਕਤੰਤਰ
ਵਿੱਚ ਬਹੁਮਤ ਅਧਾਰਤ ਫੈਸਲਿਆਂ ਨੂੰ ਮਾਨਤਾ ਪ੍ਰਾਪਤ ਹੈ, ਉਥੇ ਸਿੱਖੀ ਵਿੱਚ ਬਹੁਮਤ ਦੇ ਫੈਸਲਿਆਂ
ਨੂੰ ਨਹੀਂ, ਸਗੋਂ ਸਰਬ-ਸੰਮਤ ਫੈਸਲਿਆਂ ਨੂੰ ਹੀ ਮਾਨਤਾ ਦਿਤੀ ਜਾਂਦੀ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖੀ ਦੀ ਨੀਂਹ ‘ਪੰਚ ਪਰਵਾਣ ਪੰਚ ਪਰਧਾਨੁ’ ਦੇ ਆਦਰਸ਼ ਪੁਰ ਰਖੀ
ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਦੇ ਰੂਪ ਵਿੱਚ ਖ਼ਾਲਸੇ (ਸੰਤ-ਸਿਪਾਹੀ) ਦੀ
ਸਿਰਜਨਾ ਨੂੰ ਸੰਪੂਰਨਤਾ ਦੇ ਕੇ, ਉਸਨੂੰ ਮਜ਼ਬੂਤੀ ਬਖ਼ਸ਼ ਦਿਤੀ। ਫਿਰ ਪੰਜ ਪਿਆਰਿਆਂ ਨੇ ਗੁਰੂ
ਸਾਹਿਬਾਨ ਵਲੋਂ ਬਖ਼ਸ਼ੀ ਇਸ ਸ਼ਕਤੀ ਨੂੰ ਨਿਜੀ ਹਥਾਂ ਵਿੱਚ ਕੇਂਦ੍ਰਿਤ ਕਰੀ ਰਖਣ ਦੀ ਬਜਾਏ ‘ਸਰਬਤ
ਖਾਲਸੇ’ ਨੂੰ ਸੌਂਪ ਦਿਤਾ।
ਸਿੱਖ ਇਤਿਹਾਸ ਗੁਆਹ ਹੈ ਕਿ ਜਿਸ ਸਮੇਂ ਸਿੱਖ ਜੀਵਨ-ਸੰਘਰਸ਼ ਵਿੱਚ ਜੁਟੇ ਹੋਏ ਸਨ ਅਤੇ ਜਬਰ-ਜ਼ੁਲਮ ਦੇ
ਹਥੋਂ ਗ਼ਰੀਬ-ਮਜ਼ਲੂਮ ਅਤੇ ਆਤਮ-ਸਨਮਾਨ ਦੀ ਰਖਿਆ ਕਰਨ ਲਈ ਜੂਝ ਰਹੇ ਸਨ ਤਾਂ ‘ਸਰਬਤ ਖ਼ਾਲਸਾ’ ਹੀ
ਉਨ੍ਹਾਂ ਦਾ ਮਾਰਗ-ਦਰਸ਼ਨ ਕਰਿਆ ਕਰਦਾ ਸੀ। ਜਦੋਂ ਕਦੀ ਉਨ੍ਹਾਂ ਦੇ ਸਿਰ ਤੇ ਸੰਕਟ ਦੇ ਪਹਾੜ ਟੁੱਟਦੇ
ਜਾਂ ਕੋਈ ਗੰਭੀਰ ਸਮੱਸਿਆ ਉਨ੍ਹਾਂ ਨੂੰ ਘੇਰ ਲੈਂਦੀ ਤਾਂ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਤੇ ‘ਸਰਬਤ
ਖਾਲਸਾ’ ਸਦ ਲੈਂਦੇ। ਇਸ ‘ਸਰਬਤ ਖਾਲਸਾ’ ਵਿੱਚ ਸਾਰੀਆਂ ਧਿਰਾਂ ਨੂੰ ਸ਼ਾਮਲ ਹੋਣ ਲਈ ਸਦਾ ਦਿੱਤਾ
ਜਾਂਦਾ ਸੀ। ਪੈਦਾ ਹੋਈ ਸਮੱਸਿਆ ਬਾਰੇ ਹਰ ਕਿਸੇ ਨੂੰ ਆਪਣੇ ਵਿਚਾਰ ਖੁਲ੍ਹ ਕੇ ਪ੍ਰਗਟ ਕਰਨ ਦਾ ਮੌਕਾ
ਦਿਤਾ ਜਾਂਦਾ ਅਤੇ ਹਰ ਇੱਕ ਦੇ ਵਿਚਾਰ, ਭਾਵੇਂ ਉਹ ਕਿਸੇ ਦੇ ਕਿਤਨੇ ਹੀ ਵਿਰੁਧ ਕਿਉਂ ਨਾ ਹੋਣ, ਬੜੇ
ਹੀ ਠਰ੍ਹਮੇਂ ਨਾਲ ਸੁਣਿਆ ਜਾਂਦਾ। ਜਿਸ ਧਿਰ ਦੇ ਵਿਰੁਧ ਵਿਚਾਰ ਆਉਂਦੇ ਉਸ ਧਿਰ ਨੂੰ ਆਪਣਾ
ਸਪਸ਼ਟੀਕਰਨ ਦੇਣ ਦਾ ਪੂਰਾ ਮੌਕਾ ਦਿਤਾ ਜਾਂਦਾ। ਅੰਤਿਮ ਫੈਸਲਾ ਸਰਬ ਸੰਮਤੀ ਨਾਲ ਹੀ ਕੀਤਾ ਅਤੇ
ਪ੍ਰਵਾਨਿਆ ਜਾਂਦਾ ਸੀ।
ਅਜ ਸਿੱਖੀ ਵਿੱਚ ਪ੍ਰਵਾਨਤ ਰਹੇ ‘ਸਰਬਤ ਖ਼ਾਲਸਾ’ ਦੀ ਸਾਰਥਕਤਾ ਪੂਰੀ ਤਰ੍ਹਾਂ ਖ਼ਤਮ ਹੋ ਕੇ ਰਹਿ ਗਈ
ਹੈ। ਇਸਦਾ ਕਾਰਣ ਇਹ ਹੈ ਕਿ ਕੌਮ ਵਿਚੋਂ ਸਹਿਣਸ਼ੀਲਤਾ ਦਾ ਜਜ਼ਬਾ ਮੁੱਕ ਗਿਆ ਹੋਇਆ ਹੈ। ਆਪਣੀ ਅਲੋਚਨਾ
ਸੁਣਨ ਅਤੇ ਸਹਿਣ ਦੀ ਸਮਰਥਾ ਕਿਸੇ ਵਿੱਚ ਵੀ ਨਹੀਂ ਰਹਿ ਗਈ ਹੋਈ। ਹਰ ਕੋਈ ਆਪਣੀ ਹੀ ਸੋਚ ਦੂਜਿਆਂ
ਪੁਰ ਠੋਸਣਾ ਚਾਹੁੰਦਾ ਹੈ। ਅਜ ‘ਸਰਬਤ ਖ਼ਾਲਸਾ’ ਦੇ ਨਾਂ ਤੇ ਆਪਣੇ ਸਮਰਥਕਾਂ ਦੀ ਭੀੜ ਇਕੱਠੀ ਕਰ
ਜੈਕਾਰੇ ਲਵਾ ਮਰਜ਼ੀ ਦੇ ਫੈਸਲੇ ਕਰ ਅਤੇ ਕਰਵਾ ਲਏ ਜਾਂਦੇ ਹਨ ਅਤੇ ਉਨ੍ਹਾਂ ਨੂੰ ‘ਸਰਬਤ ਖ਼ਾਲਸਾ’ ਦੇ
ਫੈਸਲੇ ਕਰਾਰ ਦੇ ਕੇ ਦੂਜਿਆਂ ਤੇ ਠੋਸਣ ਦਾ ਜਤਨ ਕੀਤਾ ਜਾਂਦਾ ਹੈ। ਜਦਕਿ ਸੱਚਾਈ ਇਹ ਹੁੰਦੀ ਹੈ ਕਿ
ਕਥਤ ‘ਸਰਬਤ ਖ਼ਾਲਸਾ’ ਵਿੱਚ ਵਿਰੋਧੀਆਂ ਨੂੰ ਸਦਿਆ ਤੱਕ ਨਹੀਂ ਗਿਆ ਹੁੰਦਾ, ਜੇ ਕੋਈ ਭੁਲ-ਭੁਕੇਖੇ ਆ
ਵੀ ਗਿਆ ਹੋਵੇ ਤਾਂ ਉਸ ਨਾਲ ਅਜਿਹੀ ‘ਬਾਬ’ ਕੀਤੀ ਜਾਂਦੀ ਹੈ ਕਿ ਉਹ ਉਸਨੂੰ ਜੀਵਨ ਭਰ ਭੁਲਾ ਨਾ
ਸਕੇ।
ਅਪਨਾਇਆ ਲੋਕਤੰਤਰ: ਅਜ ਜਿਸ ਰਾਜਨੈਤਿਕ ਲੋਕਤੰਤਰ ਦੇ ਆਧਾਰ ਤੇ ਸਿੱਖ-ਧਾਰਮਕ ਸੰਸਥਾਵਾਂ ਦੇ
ਪ੍ਰਬੰਧਕਾਂ ਦੀ ਚੋਣ ਹੁੰਦੀ ਹੈ, ਉਸ ਵਿੱਚ ਭਰਿਸ਼ਟਾਚਾਰ ਦਾ ਬੋਲਬਾਲਾ ਹੋਣਾ ਸੁਭਾਵਕ ਹੈ। ਇਸਦਾ
ਕਾਰਣ, ਜਿਵੇਂ ਕਿ ਉਪਰ ਬਿਆਨ ਕੀਤਾ ਗਿਆ ਹੈ, ਰਾਜਨੈਤਿਕ ਖੇਤਰ ਵਿੱਚ ਆਪਣਾ ਪ੍ਰਭਾਵ ਕਾਇਮ ਕਰਨ ਲਈ
ਸਮਰਥਾਵਾਨ ਵਿਅਕਤੀ ਧਾਰਮਕ-ਜਥੇਬੰਦੀਆਂ ਦੇ ਅਹੁਦੇਦਾਰ ਬਣਨ ਲਈ ਹਰ ਹੱਥਕੰਡਾ ਅਪਨਾਉਣ ਲਈ ਤਿਆਰ
ਰਹਿੰਦੇ ਹਨ। ਇਸਦੇ ਲਈ ਉਨ੍ਹਾਂ ਨੂੰ ਮੈਂਬਰਾਂ ਦੀਆਂ ਵਫਾਦਾਰੀਆਂ ਵੀ ਖ੍ਰੀਦਣੀਆਂ ਪੈਂਦੀਆਂ ਹਨ ਅਤੇ
ਅਜਿਹੇ ਮੌਕੇ ਤੇ ਮੈਂਬਰ ਆਪਣੀ ਵਫਾਦਾਰੀ ਦੀ ਵੱਧ ਤੋਂ ਵੱਧ ਕੀਮਤ ਵਸੂਲ ਕਰਨ ਤੋਂ ਕੋਈ ਸੰਕੋਚ ਨਹੀਂ
ਕਰਦੇ!
ਇਸੇਤਰ੍ਹਾਂ ਦੀ ਇੱਕ ਘਟਨਾ ਸੰਨ 2000 ਵਿੱਚ ਵਾਪਰੀ ਸੀ। ਉਸ ਸਮੇਂ ਅਕਾਲੀਆਂ ਦੇ ਇੱਕ ਗੁਟ ਨੇ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੱਤਾ ਪੁਰ ਕਬਜ਼ਾ ਕਰਨ ਲਈ, ਮੈਂਬਰਾਂ ਦੀਆਂ
ਵਫਾਦਾਰੀਆਂ ਖ੍ਰੀਦਣ ਲਈ ਪ੍ਰਤੀ ਮੈਂਬਰ ਚਾਰ ਲੱਖ ਤੋਂ ਅੱਠ ਲੱਖ ਰੁਪਏ ਤਕ ਦੀ ਕੀਮਤ ਅਦਾ ਕੀਤੀ ਅਤੇ
ਇਸਦੇ ਨਾਲ ਹੀ ਜਦੋਂ ਤਕ ਉਹ ਉਸਦੇ ਹਕ ਵਿੱਚ ਨਹੀਂ ਭੁਗਤੇ, ਉਸਨੇ ਉਨ੍ਹਾਂ ਨੂੰ ਆਪਣਾ ‘ਬੰਦੀ’ ਬਣਾ
ਕੇ ਰਖੀ ਰਖਿਆ ਅਤੇ ਉਨ੍ਹਾਂ ਦੇ ‘ਮੰਨੋਰੰਜਨ’ ਦਾ ਪੂਰਾ-ਪੁਰਾ ਪ੍ਰਬੰਧ ਵੀ ਕਰਵਾਇਆ। ਇਤਨਾ ਹੀ
ਨਹੀਂ, ਉਨ੍ਹਾਂ ਦੀ ‘ਮਦਦ’ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪੁਰ ਕਬਜ਼ਾ ਕਰਨ ਤੋਂ
ਬਾਅਦ, ਸ੍ਰੀ ਅਕਾਲ ਤਖ਼ਤ ਤੇ ਬੁਲਾ, ਉਨ੍ਹਾਂ ਦੀਆਂ ‘ਇਮਾਨਦਾਰਾਨਾ’ ਸੇਵਾਵਾਂ ਲਈ, ਉਨ੍ਹਾਂ ਨੂੰ
ਸਿਰੋਪਾ ਦੀ ਬਖ਼ਸ਼ਸ਼ ਕਰਵਾ ਕੇ ਸਨਮਾਨਤ ਵੀ ਕਰਵਾਇਆ ਗਿਆ।
ਸਨਮਾਨ ਪ੍ਰਾਪਤ ਕਰਕੇ ਜਦੋਂ ਇਹ ਮੈਂਬਰ ਸ਼ਤਾਬਦੀ ਰਾਹੀਂ ਵਾਪਸ ਦਿੱਲੀ
ਪਰਤੇ ਤਾਂ ਰਸਤੇ ਵਿੱਚ ਇਨ੍ਹਾਂ ਨੇ ਸ਼ਰਾਬਾਂ ਪੀ, ਉਹ ਖਰੂਦ ਮਚਾਇਆ ਕਿ ਉਸ ਡੱਬੇ ਵਿੱਚ ਸਫਰ ਕਰ ਰਹੇ
ਗ਼ੈਰ-ਸਿੱਖ ਪਰਵਾਰ ਕੰਨਾਂ ਨੂੰ ਹੱਥ ਲਾ, ਇਹ ਕਹਿਣ ਤਕ ਲਈ ਮਜਬੂਰ ਹੋ ਗਏ ਕਿ ਜਿਸ ਕੌਮ ਦੇ ਇਹ
ਧਾਰਮਕ ਪ੍ਰਤੀਨਿਧੀ ਹਨ, ਉਸਦਾ ਤਾਂ ਰੱਬ ਹੀ ਰਾਖਾ ਹੋਵੇਗਾ। ਗਲ ਇਥੇ ਹੀ ਖਤਮ ਨਹੀਂ ਹੋਈ।
ਸਿੱਖਾਂ ਦੀ ਇੱਕ ਉੱਚ ਧਾਰਮਕ ਸੰਸਥਾ ਦੇ ਇਨ੍ਹਾਂ ਮੈਂਬਰਾਂ ਦੇ ਇਸ ਕਿਰਦਾਰ ਦਾ ਮੁੱਦਾ ਜਦੋਂ ਸਬੰਧਤ
ਦਲ ਦੀ ਰਾਜਨੈਤਿਕ ਮਾਮਲਿਆਂ ਦੀ ਕਮੇਟੀ ਵਿੱਚ ਉਠਿਆ ਤਾਂ ਗਲ ਹੱਸ ਕੇ ਟਾਲ ਦਿਤੀ ਗਈ। ਫਿਰ ਜਦੋਂ ਇਹ
ਮੁੱਦਾ ਸ੍ਰੀ ਅਕਾਲ ਤਖ਼ਤ ਤੇ ਗਿਆ ਤਾਂ ਉਥੇ ਵੀ ਇਸ ਨੂੰ ਠੰਡੇ ਬਸਤੇ ਵਿੱਚ ਪਾ ‘ਸੰਭਾਲ’ ਕੇ ਰੱਖ
ਦਿਤਾ ਗਿਆ। 0
Mobile : + 91 98 68 91 77
31
(19/09/12)
ਚਰਨਜੀਤ ਸਿੰਘ ਬਰੈਂਮਪਟਨ
ਕੀ
ਇਹ ਦੋ ਬੇੜੀਆਂ ਵਿੱਚ ਪੈਰ ਰੱਖਣ ਤੁਲ ਨਹੀਂ ਹੈ?
ਪਿਛਲੇ ਕੁੱਝ ਸਮਾਂ ਤੋਂ ਅਜਯ ਦੇਵਗਨ ਦੀ ਫਿਲਮ “ਸੱਨ ਆਫ ਸਰਦਾਰ” ਬਾਰੇ ਪੰਥਕ
ਜੱਥੇਬਂਦੀਆਂ ਵਲੋਂ ਇਤਰਾਜ ਕੀਤਾ ਜਾ ਰਿਹਾ ਹੈ ਕਿ ਇਸ ਵਿੱਚ ਸਿੱਖ ਦੀ ਛਾਤੀ ਤੇ ਸ਼ਿਵ ਦਾ ਟੈਟੂ
ਛਪਿਆ ਕਿੰਉ ਹੈ?
ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਜਿਹੜੇ ਸਿੱਖ “ਦੇਹਿ ਸ਼ਿਵਾ ਬਰ ਮੋਹਿ ਇਹ…” ਨੂੰ ਗੁਰੁ ਕ੍ਰਿਤ
ਮੰਨਦੇ ਹਨ, ਕੀ ਉਹਨਾਂ ਦਾ ਇਤਰਾਜ ਜਾਇਜ ਹੈ? ਸ਼ਿਵਾ ਤੋਂ ਬਰ ਤਾ ਮੰਗ ਸਕਦੇ ਹਨ ਪਰ ਸ਼ਿਵ ਦਾ ਟੈਟੂ
ਨਹੀਂ ਛਾਪ ਸਕਦੇ?
ਸਿਵ ਸਿਵ ਕਰਤੇ ਜੋ ਨਰੁ ਧਿਆਵੈ॥
ਬਰਦ ਚਢੇ ਡਉਰੂ ਢਮਕਾਵੈ॥ 2॥ (874)
ਭਗਤ ਨਾਮਦੇਵ ਜੀ ਕਹਿੰਦੇ ਹਨ ਕਿ ਇਹ ਕੈਸੀ ਪੂਜਾ ਹੈ ਕਿ ਲੋਕ ਜਿਸ ਨੂੰ ਧਿਆਉੰਦੇ ਹਨ, ਉਸ
ਵਰਗਾ ਬੰਣਨਾ ਨਹੀਂ ਚਾਹੁੰਦੇ। ਚਾਹੀਦਾ ਤੇ ਇਹ ਸੀ ਕਿ ਟੈਟੂ ਦੇ ਨਾਲ ਨਾਲ ਬਲਦ ਤੇ ਚੜ ਕੇ ਡਮਰੂ ਵੀ
ਹੱਥ ਵਿੱਚ ਫੜ ਲੈਂਦੇ। (ਇਹ ਸਾਰੇ ਸਿੱਖਾਂ ਤੇ ਲਾਗੁ ਨਹੀਂ ਹੁੰਦਾ)
ਹੋ ਸਕਦਾ ਹੈ ਕਿ ਅਜਯ ਦੇਵਗਨ ਨੇ ਇਹੀ ਪੰਕਤੀ ਨੂੰ ਆਧਾਰ ਮੰਨ ਕੇ ਟੈਟੂ ਲਾਇਆ ਹੋਵੇ।
ਜੇ ਹੁਣ ਵੀ ਪੰਥ ਨੇ ਇਸ ਬਾਰੇ ਫੈਸਲਾ ਨਹੀਂ ਲਿਆ ਤੇ ਫਿਰ “ਆਗੇ ਆਗੇ ਦੇਖੀਏ ਹੋਤਾ ਹੈ ਕਿਆ?”
ਭੁੱਲ ਚੁੱਕ ਮੁਆਫ
ਚਰਨਜੀਤ ਸਿੰਘ
ਬਰੈਂਮਪਟਨ
(19/09/12)
ਬਲਦੇਵ ਸਿੰਘ
ੴਸਤਿਨਾਮ
ਸਤਿਕਾਰਿਤ ਸੰਪਾਦਿਕ ਸਾਹਿਬ
ਸਰਦਾਰ ਮੱਖਣ ਸਿੰਘ ਪੁਰੇਵਾਲ ਜੀਉ।
ਸੰਪਾਦਕੀ ਬੋਰਡ ਦੇ ਮੈਂਬਰਾਨ ਜੀ, ਅਤੇ ਪਾਠਕ ਵੀਰੋ। ਗੁਰੂ ਫਤਿਹ ਪਰਵਾਨ ਕਰਨੀਂ ਜੀ।
(ਸੰਪਾਦਕੀ ਨੋਟ) ਕਈ ਪਾਠਕਾਂ ਅਤੇ ਸਲਾਹਕਾਰ ਬੋਰਡ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਇਤਨੇ ਲੰਮੇ
ਲੇਖਾਂ ਦੀਆਂ 12 ਕਿਸ਼ਤਾਂ ਪੜ੍ਹ ਕੇ ਉਹਨਾ ਦੇ ਪੱਲੇ ਬਹੁਤਾ ਕੁੱਝ ਨਹੀਂ ਪਿਆ ਕਿ ਉਹ ਕਹਿਣਾ ਕੀ
ਚਾਹੁੰਦੇ ਹਨ?
ਬੇਨਤੀ ਹੈ ਜੀ, ਕਿ ਬੇਸ਼ੱਕ ਸੰਪਾਦਕੀ ਨੋਟ, ਸਰਦਾਰ ਮੱਖਣ ਸਿੰਘ ਜੀ ਪੁਰੇਵਾਲ ਜੀ ਨੇਂ ਲਿਖਿਆ ਹੈ,
ਪਰ ਜਾਹਿਰ ਹੈ ਕਿ ਇਹ, ਕੁੱਝ ਪਾਠਕਾਂ ਅਤੇ ਸਲਾਹਕਾਰ ਦਾ ਕਹਿਣਾਂ ਹੈ। ਸੋ ਮੈਂ ਸਲਾਹਕਾਰ ਬੋਰਡ ਨੂੰ
ਬੇਨਤੀ ਕਰਨੀ ਚਾਹਾਂ ਗਾ।
ਸੱਭ ਨੂੰ ਬੇਨਤੀ ਹੈ ਜੀ:-ਕਿ ਮੈਂ ਜੋ ਕਹਿਣਾਂ ਚਾਹੁੰਦਾ ਹਾਂ, ਇਸ ਦਾ ਉੱਤਰ ਤਾਂ ਸਿਰਫ ਇੱਕ ਹੀ
ਲਾਈਨ ਵਿੱਚ ਹੈ ਜੀ।
“ਕਿ ਬਾਣੀਂ ਜੋ ਕਹਿ ਰਹੀ ਹੈ, ਉਸ ਦੀ ਗੱਲ ਨੂੰ ਸੁਣੋਂ,
ਅਤੇ ਜੋ ਮੈਂ ਅੱਜ ਤੱਕ ਲਿਖਿਆ ਹੈ, ਇਸ ਦਾ ਨਿਚੋੜ ਵੀ ਇਹੀ ਹੈ। “ਕਿ ਬਾਣੀਂ ਜੋ ਕਹਿ ਰਹੀ ਹੈ, ਉਸ
ਦੀ ਗੱਲ ਨੂੰ ਸੁਣੋਂ ਅਤੇ ਸਮਝੋ”
“ਪੱਲੇ ਬਹੁਤਾ ਕੁੱਝ ਨਹੀਂ ਪਿਆ” ਇਹ ਮੈਂ ਵੀ ਸਮਝ ਸੱਕਦਾ ਹਾਂ, ਇਸ ਵਿੱਚ ਕੋਈ ਵੀ, ਗਲਤ ਗੱਲ ਨਹੀਂ
ਹੈ। ਇਹ ਇਮਾਨਦਾਰੀ ਦੀ ਗੱਲ ਹੈ। ਜੇ ਬਹੁਤਾ ਨਹੀਂ, ਤਾਂ ਚਲੋ ਕੁੱਝ ਤਾਂ ਪੱਲੇ ਪਿਆ, ਇਸ ਬਦਲੇ
ਗੁਰੂ ਨਾਨਕ ਜੀ ਦਾ ਲੱਖ ਲੱਖ ਸ਼ੁਕਰ ਹੈ ਜੀ।
ਪਰ ਜੇ ਉਹ ਵੀਰ ਚਾਹੁੰਦੇ ਹਨ, ਕਿ ਉਹਨਾਂ ਦੇ ਪੱਲੇ ਹੋਰ ਵੀ ਪਵੇ।
ਤਾਂ ਇਸ ਬਾਰੇ ਦਾਸ ਅਗਲੇ ਲੇਖ ਵਿੱਚ ਦੱਸਣ ਦੀ ਕੋਸ਼ਿਸ਼ ਕਰੇ ਗਾ।
ਅਤੇ ਜੇ ਕਰ ਉਹ ਇਹ ਵੀ ਕਹਿਣ, ਕੇ ਗੁਰਬਾਣੀਂ ਵਿਚੋਂ, ਉਹ ਹੋਰ ਕੁੱਝ ਵੀ ਪੱਲੇ ਨਹੀਂ ਪਾਉਣਾਂ
ਚਾਹੁੰਦੇ, ਤਾਂ ਕਿਰਪਾ ਕਰ ਕੇ ਦੱਸ ਦੇਣ, ਦਾਸ ਅਗਲਾ ਇੱਕ ਲੇਖ ਵੀ ਨਹੀਂ ਲਿਖੇਗਾ।
ਨਾਂ ਤਾਂ ਮੈਂ ਸ਼ੌਕੀਆ ਲਿਖਦਾ ਹਾਂ। ਨਾਂ ਹੀ ਮੈਂ ਕਿਸੇ ਨਾਮਵਰੀ ਜਾਂ ਸ਼ੋਹਰਤ ਵਾਸਤੇ ਲਿਖਦਾ ਹਾਂ।
ਨਾਂ ਕਿਸੇ ਨੂੰ ਨੀਚਾ ਦਿਖਾਉਣ ਵਾਸਤੇ ਲਿਖਦਾ ਹਾਂ। ਨਾਂ ਹੀ ਆਪਣੇਂ ਆਪ ਨੂੰ ਵੱਡਾ ਗਿਆਨੀਂ ਸਾਬਤ
ਕਰਨ ਵਾਸਤੇ ਲਿਖਦਾ ਹਾਂ। ਨਾਂ ਹੀ ਮੈਂ ਝਗੜਾ ਕਰਨ ਵਾਸਤੇ ਲਿਖਦਾ ਹਾਂ। (ਹਾਂ ਝਗੜਾ ਮਿਟਾਉਣ ਵਾਸਤੇ
ਜਰੂਰ ਲਿਖਦਾ ਹਾਂ)
ਮੇਰੇ ਲਿਖਣ ਦਾ ਸਿਰਫ ਇਕੋ ਹੀ ਮਕਸਦ ਹੈ, ਕਿ ਗੁਰੂ ਨਾਨਕ ਦੇ ਉਪਦੇਸ਼ ਜਾਂ ਗੁਰੂ ਨਾਨਕ ਦੀ ਸਿਖਿਆ
ਦਾ ਸਰਲ ਸ਼ਬਦਾਂ ਵਿੱਚ ਖੁਲਾਸਾ ਕਰ ਕੇ ਮਾਨਵਤਾ ਤੱਕ ਪਹੁੰਚਾਇਆ ਜਾਵੇ। ਅਤੇ ਸੱਭ ਨੂੰ ਗੁਰਬਾਣੀਂ
ਨਾਲ ਜੋੜਿਆ ਜਾਵੇ।
ਮੈਂ ਕਦੇ ਵੀ ਕਿਸੇ ਨਾਲ, ਗਰੁਪ ਨਹੀਂ ਬਨਾਇਆ ਹੈ। (ਕਿਉਂ ਕੇ ਮੈਂ ਸਿਰਫ ਗੁਰੂ ਨਾਨਕ ਨਾਲ ਗਰੁੱਪ
ਬਨਾਉਣ ਵਿੱਚ ਵਿਸ਼ਵਾਸ ਰੱਖਦਾ ਹਾਂ, ਅਤੇ ਚਾਹੁੰਦਾ ਹਾਂ, ਕਿ ਤੁਸੀਂ ਸਾਰੇ ਵੀ ਗੁਰੂ ਨਾਨਕ ਨਾਲ
ਗਰੁੱਪ ਬਨਾਉ, ਬੱਸ ਮੈਂ ਇਹੀ ਕਹਿਣਾਂ ਚਾਹੁੰਦਾ ਹਾਂ) ਜੇ ਸਾਡਾ ਸਾਰਿਆਂ ਦਾ ਗੁਰੂ ਨਾਨਕ ਨਾਲ
ਗਰੁੱਪ ਬਣ ਜਵੇ ਗਾ, ਤਾਂ ਸਾਡੇ ਵਿੱਚ ਕੋਈ ਵੀ ਝਗੜਾ ਬਾਕੀ ਨਹੀ ਰਹੇ ਗਾ। ਫਿਰ ਕਿਸੇ ਨੂੰ ਵੀ ਕਿਸੇ
ਦੀ ਗੱਲ ਬੁਰੀ ਨਹੀਂ ਲੱਗੇ ਗੀ।
ਕਿਸੇ ਵਿੱਚ ਕੋਈ ਚੰਗਾ ਗੁਣ ਦਿਸੇ ਤਾਂ ਮੈਂ ਦੁਸ਼ਮਣ ਪਾਸੋਂ ਲੈਣ ਵਿੱਚ ਵੀ ਝਕਦਾ ਨਹੀਂ ਹਾਂ। ਸੱਚ
ਦੀ ਖਾਤਰ, ਮੈਂ ਆਪਣੇਂ ਵਿਰੋਧੀ ਦੀ ਵੀ ਪੂਰੀ ਹਮਾਇਤ ਕਰਦਾ ਹਾਂ, ਮੈਂ ਕਿਸੇ ਨੂੰ ਵੀ ਆਪਣਾਂ
ਵਿਰੋਧੀ ਨਹੀਂ ਸਮਝਦਾ। ਇਸ ਸੰਸਾਰ ਵਿੱਚ ਕੋਈ ਵੀ ਮੇਰਾ ਵਿਰੋਧੀ ਨਹੀਂ ਹੈ। ਸੱਭ ਮੇਰੇ ਮਿੱਤਰ ਹਨ।
ਇਸ ਸਾਰੇ ਸੰਸਾਰ ਵਿੱਚ ਆਪਣੇਂ ਤੋਂ ਬੁਰਾ ਮੈਨੂੰ ਕੋਈ ਵੀ ਨਹੀਂ ਦਿੱਸਦਾ। ਸੱਭ ਤੋਂ ਵੱਡਾ ਮੂਰਖ
ਮੈਂ ਹਾਂ, ਬਾਕੀ ਸਾਰੇ ਹੀ ਮੇਰੇ ਤੋਂ ਸਿਆਣੇਂ ਹਨ।
ਕਈ ਵਾਰ ਖੁਦ ਨੂੰ ਆਪਣੀਂ ਗਲਤੀ ਦਾ ਪਤਾ ਨਹੀਂ ਲੱਗਦਾ। ਅਗਰ ਕੋਈ ਸੱਜਣ ਮੈਨੂੰ ਮੇਰੀ ਗਲਤੀ ਦਾ
ਅਹਿਸਾਸ ਕਰਾਉਂਦਾ ਹੈ ਤਾਂ, ਦਾਸ ਉਸ ਦਾ ਸੇਵਕ ਹੈ। ਅਤੇ ਠੀਕ ਕੀ ਹੈ, , ਦਾਸ ਉਸ ਪਾਸੋਂ, ਠੀਕ ਰਾਹ
ਦੀ ਸਿਖਿਆ ਲੈਣ ਵਿੱਚ ਜਰਾ ਵੀ ਨਹੀ ਸ਼ਰਮਾਏ ਗਾ।
ਆਦਰ ਸਹਿਤ ਦਾਸ
ਬਲਦੇਵ ਸਿੰਘ
(19/09/12)
ਰਘਬੀਰ ਸਿੰਘ ਮਾਨਾਂਵਾਲੀ
ਜੇ
ਮੈਂ ਡੇਰਾ ਇੱਕ ਬਣਾਉਂਦਾ…!
ਦੁਨੀਆਦਾਰੀ ਦੇ ਛੱਡ ਝਮੇਲੇ, ਜੇ ਮੈਂ ਡੇਰਾ ਇੱਕ ਬਣਾਉਂਦਾ,
ਦਾਲ-ਫੁਲਕੇ ਦੀ ਚਿੰਤਾ ਮੁਕਦੀ, ਸਾਰੇ ਟੱਬਰ ਨੂੰ ਐਸ਼ ਕਰਾਉਂਦਾ।
ਹੱਡ ਭੰਨਵੀਂ ਕਾਰ ਤੋਂ ਛੁੱਟਦਾ, ਫਿਕਰ ਨਾ ਰਹਿੰਦਾ ਮਹਿੰਗਾਈ ਦਾ,
ਮਾਇਆ ਦੀ ਕੋਈ ਤੋਟ ਨਾ ਰਹਿੰਦੀ, ਸ਼ਾਮ-ਸਵੇਰੇ ਚੌਂਕੀ ਲਾਉਂਦਾ।
ਮੁਸ਼ਕ ਪਸੀਨੇ ਦਾ ਨਾ ਆਉਂਦਾ, ਨਾ ਗਰਮੀ ਵਿੱਚ ਮੁਸ਼ਕਲ ਹੁੰਦੀ,
ਭੋਰੇ ਦੇ ਵਿੱਚ ਏ: ਸੀ: ਲਾ ਕੇ, ਬੇਪ੍ਰਵਾਹੀ ਦੀ ਨੀਂਦ ਮੈਂ ਸੌਂਦਾ।
ਬੱਚਿਆਂ ਵਲੋਂ ਵੀ ਸੁਰਖਰੂ ਹੁੰਦਾ, ਪੜ੍ਹਦੇ ਭਾਂਵੇਂ ਨਾ ਉਹ ਪੜ੍ਹਦੇ,
ਆਪਣੇ ਮਰਨ ਤੋਂ ਬਾਅਦ ਉਹਨਾਂ ਨੂੰ, ਡੇਰੇ ਦੇ ਪੁਜੇ ਸੰਤ ਬਣਾਉਂਦਾ।
ਗੱਡੀ ਦੇ ਤਾਂ ਸੁਪਨੇ ਰਹਿ ਗਏ, ਸਕੂਟਰ `ਤੇ ਧੂੜ ਮੈਂ ਫਕਦਾ ਹਾਂ,
ਡੇਰੇਦਾਰ ਜੇ ਹੁੰਦਾ 'ਮਾਨਾਂਵਾਲੀ', ਫੇਰ ਮੈਂ ਗੱਡੀ ਏ: ਸੀ: ਚਲਾਉਂਦਾ।
-ਰਘਬੀਰ ਸਿੰਘ ਮਾਨਾਂਵਾਲੀ
88728-54500
(19/09/12)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਜੀਆਂ ਅੰਦਰ ਜੀਉ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਜੀਆਂ ਅੰਦਰ ਜੀਉ ਸਭੁ ਕਿਛੁ ਜਾਣਦਾ।
ਹਰ ਜੀਅ ਅੰਦਰ ਤੂੰ ਸਭ ਨੂੰ ਮਾਣਦਾ।
ਮਾਣਸ ਅੰਦਟ ਵਾਇਰਸ, ਵਾਇਰਸ ਵਿੱਚ ਜੀਨ।
ਜੀਨਾਂ ਦੇ ਵਿੱਚ ਜਾਨ, ਜੀਵੇ ਤੁਧ ਅਧੀਨ।
ਸਭ ਦਾ ਏ ਪ੍ਰਬੰਧ, ਪੀਣ ਤੇ ਖਾਣ ਦਾ।
ਜੀਆਂ ਅੰਦਰ ਜੀਉ ਸਭੁ ਕਿਛੁ ਜਾਣਦਾ।
ਕੀਟਾਂ ਅੰਦਰ ਕੀਟ ਕਰ, ਤੋਰੀ ਜਗ ਦੀ ਰੇਲ।
ਲੱਖਾਂ ਸੈਲ ਬੈਕਟੀਰੀਆ, ਕਰਦੇ ਤਨ ਵਿੱਚ ਖੇਲ੍ਹ।
ਵੱਡਾ ਹੋ ਕੇ ਵੀ ਤੂੰ ਏਂ ਸਭ ਦੇ ਹਾਣਦਾ।
ਜੀਆਂ ਅੰਦਰ ਜੀਉ ਸਭੁ ਕਿਛੁ ਜਾਣਦਾ।
ਪੱਥਰ ਵਿੱਚ ਵੀ ਜੀਅ ਕਰ, ਜੀਵਨ ਪਾਵੇਂ ਤੂੰ।
ਇਕੋ ਸੂਤ ਪਰੋਕੇ ਪਾਉਂਦਾ ਖਿੱਚਾਂ ਤੂੰ।
ਰਖਦੈਂ ਠੀਕ ਹਿਸਾਬ ਹਰ ਇੱਕ ਪ੍ਰਾਣ ਦਾ।
ਜੀਆਂ ਅੰਦਰ ਜੀਉ ਸਭੁ ਕਿਛੁ ਜਾਣਦਾ।
ਗੋਹੇ ਅਤੈ ਲਕੜੀ ਅੰਦਰਿ ਕੀੜਾ ਹੋਇ।
ਸਭ ਨੂੰ ਦਿੰਦਾ ਖਾਣ ਨੂੰ, ਭੁਖਾ ਨਾ ਕੋਇ।
ਭੁਲਿਆ ਤੈਥੋਂ ਕੌਣ, ਤੂੰ ਸਭ ਸਿਆਣਦਾ
ਜੀਆਂ ਅੰਦਰ ਜੀਉ ਸਭੁ ਕਿਛੁ ਜਾਣਦਾ।
ਜੀਅ ਨੂੰ ਦੇ ਜੁਗਤ ਫਿਰ, ਰਹੇ ਨਿਰਾਲਮ ਤੂੰ।
ਰੂਹ ਵਿੱਚ ਸਬਦ ਜਗਾ ਦਏਂ, ਜੋਤੀ ਮਿਲਣੇ ਨੂੰ।
ਆਪ ਵਿਛੋੜੇਂ ਆਪ ਦਏਂ, ਰਾਹ ਮਿਲਾਣ ਦਾ॥
ਜੀਆਂ ਅੰਦਰ ਜੀਉ ਸਭੁ ਕਿਛੁ ਜਾਣਦਾ।
(18/09/12)
ਜਗਤਾਰ ਸਿੰਘ ਜਾਚਕ
ਐਡੀਟਰ
ਸਾਹਿਬ, ਵਾਹਿਗੁਰੂ ਜੀ ਕਾ ਖ਼ਾਲਸਾ । ਵਾਹਿਗੁਰੂ ਜੀ ਕੀ ਫ਼ਤਹਿ ।
ਧੰਨਵਾਦੀ ਹਾਂ ਸ੍ਰ. ਹਾਕਮ ਸਿੰਘ
ਜੀ ਦੇ , ਜਿਨ੍ਹਾਂ ਨੇ 'ਪੋਥੀ ਸਾਹਿਬ ਬਾਰੇ ਕੁਝ ਵਿਚਾਰ' ਦੇ ਸਿਰਲੇਖ ਹੇਠ 'ਸਿੱਖ ਮਾਰਗ ਰਾਹੀਂ
ਗੁਰਮਤਿ ਦ੍ਰਿਸ਼ਟੀਕੋਨ ਤੋਂ ਬੜੀ ਕੀਮਤੀ ਇਤਿਹਾਸਕ ਜਾਚਕਾਰੀ ਨੂੰ ਇੱਕ ਥਾਂ ਇਕੱਤਰ ਕਰਕੇ ਸਿੱਖ ਜਗਤ
ਨੂੰ ਇਸ ਵਿਵਾਦ ਦੀ ਅਸਲੀਅਤ ਤੋਂ ਜਾਣੂ ਕਾਰਇਆ ਹੈ । ਇਹ ਲੇਖ ਇੱਕ ਇਤਿਹਾਸਕ ਦਸਤਾਵੇਜ ਹੈ । ਸ੍ਰੀ
ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੁਗਿੰਦਰ ਸਿੰਘ ਵੇਦਾਂਤੀ ਹੁਰਾਂ ਨੇ ਵੀ 2008 ਵਿੱਚ
ਨਿਊਯਾਰਕ ਵਿਖੇ ਇਸ ਪ੍ਰਕਾਰ ਦੀ ਜਾਣਕਾਰੀ ਦਾਸ ਨਾਲ ਸਾਂਝੀ ਕੀਤੀ ਸੀ । ਕਿਉਂਕਿ, ਉਨ੍ਹਾਂ ਨੇ ਭਾਈ
ਜੋਗਿੰਦਰ ਸਿੰਘ ਤਲਵਾੜਾ ਦੀ ਅਗਵਾਈ ਵਿੱਚ ਪੁਰਾਤਨ ਬੀੜਾਂ ਦੀ ਗਹਿਰੀ ਪੜਤਾਲ ਕੀਤੀ ਸੀ । ਤਖ਼ਤ ਸ੍ਰੀ
ਕੇਸਗੜ ਸਾਹਿਬ ਜੀ ਦੇ ਜਥੇਦਾਰ ਗਿਆਨੀ ਤ੍ਰਿਲੋਚਨ ਸਿੰਘ ਜੀ ਓਥੇ ਮਜੂਦ ਸਨ ।
ਸ੍ਰ.ਹਾਕਮ ਸਿੰਘ ਜੀ ਦੀ ਹੇਠ ਲਿਖੀ ਸਲਾਹ ਬਾਰੇ ਸਿੱਖ ਸੰਸਥਾਵਾਂ ਨੂੰ ਗੰਭੀਰਤਾ ਨਾਲ ਵਿਚਾਰਨ ਦੀ
ਲੋੜ ਹੈ । ਗੁਰਮਤਿ ਦੇ ਦ੍ਰਿਸ਼ਟੀਕੋਣ ਤੋਂ ਕਰਤਾਰਪੁਰੀ ਬੀੜ ਦੇ ਅਸਲ-ਨਕਲ ਦਾ ਵਿਵਾਦ ਵੀ ਬੇਅਰਥ
ਹੈ। ਬਾਣੀ ਗੁਰੂ ਹੈ ਅਤੇ ਪੋਥੀ ਗੁਰਬਾਣੀ ਗੁਰੂ ਦਾ ਨਿਵਾਸ ਸਥਾਨ ਹੈ। ਪਦਾਰਥ ਹੋਣ ਕਰ ਕੇ ਪੋਥੀ
ਕਾਲ ਅਤੇ ਵਿਨਾਸ਼ ਦੇ ਕੁਦਰਤੀ ਨੇਮਾਂ ਦੇ ਪਰਭਾਵ ਤੋਂ ਮੁਕਤ ਨਹੀਂ ਹੈ। ਪੋਥੀ ਵਿਚ ਅੰਕਿਤ ਗੁਰਬਾਣੀ
ਹੀ ਪਰਮ ਸਤਿ, ਸਦੀਵੀ ਕਾਇਮ ਰਹਿਣ ਵਾਲਾ ਅਧਿਆਤਮਿਕ ਗਿਆਨ ਹੈ ਜਿਸ ਨੂੰ ਗੁਰੂ ਪਦਵੀ ਪ੍ਰਾਪਤ ਹੈ।
ਕਰਤਾਰਪੁਰੀ ਬੀੜ ਦੀ ਅਸਲੀਅਤ ਦਾ ਵਿਵਾਦ ਹੁਣ ਪਾਣੀ ਰਿੜਕਣ ਤੁਲ ਬਣ ਗਿਆ ਹੈ। ਇਸ ਵੇਲੇ ਬਹੁਤੀ ਲੋੜ
ਗੁਰਬਾਣੀ ਵਿਚੋਂ ਕਾਤਬਾਂ, ਨਕਲਨਵੀਸਾਂ ਅਤੇ ਕੰਪੋਜ਼ੀਟਰਾਂ ਵਲੋਂ ਕੀਤੀਆਂ ਗਲਤੀਆਂ ਨੂੰ ਸੁਧਾਰਨ,
ਕਰਤਾਰਪੁਰੀ ਬੀੜ ਵਿਚੋਂ ਲਏ ਅਧੂਰੇ ਸ਼ਬਦਾਂ ਨੂੰ ਸੋਧਣ ਅਤੇ ਰਾਗਮਾਲਾ ਨੂੰ ਗੁਰਬਾਣੀ ਵਿਚੋਂ ਕੱਢਣ
ਦੀ ਹੈ।
ਗੁਣਵੰਤਿਆਂ ਪਾਛਾਰ : ਜਗਤਾਰ ਸਿੰਘ ਜਾਚਕ
(ਸਾਰੇ ਪਠਕਾਂ/ਲੇਖਕਾਂ ਦੀ ਜਾਣਕਾਰੀ ਲਈ ਸੰਪਾਦਕੀ
ਨੋਟ)
ਕੱਲ 17 ਸਤੰਬਰ ਨੂੰ ਛਪਣ ਵਾਲੀਆਂ ਸਾਰੀਆਂ
ਚਿੱਠੀਆਂ ਵਿਚੋਂ, ਸਲਾਹਕਾਰ ਬੋਰਡ ਦੀ ਸਲਾਹ ਨਾਲ ਸਿਰਫ ਇੱਕ ਚਿੱਠੀ ਦਾ ਕੁੱਝ ਭਾਗ ਹੀ ਪਾਇਆ ਜਾ
ਰਿਹਾ ਹੈ। ਇਸ ਚਿੱਠੀ ਦਾ ਬਾਕੀ ਹਿੱਸਾ ਅਤੇ ਹੋਰ ਚਿੱਠੀਆਂ ਪਉਣ ਨਾਲ ਹੋਰ ਬੇ-ਫਜੂਲੇ ਸਵਾਲ ਜਵਾਬਾਂ
ਵਿੱਚ ਉਲਝਣਾ ਸਮੇ ਦੀ ਬਰਬਾਦੀ ਹੈ। ਅਗਾਂਹ ਵਾਸਤੇ ਕੁੱਝ ਹੋਰ ਨਿਯਮ ਸਖਤੀ ਨਾਲ ਲਾਗੂ ਕਰ ਰਹੇ ਹਾਂ
ਅਤੇ ਇਹ ਗੱਲ ਇੱਥੇ ਹੀ ਖਤਮ ਸਮਝੀ ਜਾਵੇ। ਕੋਈ ਵੀ ਪਾਠਕ ਇਸ ਬਾਰੇ ਸਾਨੂੰ ਕੋਈ ਹੋਰ ਚਿੱਠੀ ਨਾ
ਲਿਖੇ।
1- ਕੋਈ ਵੀ ਨਵਾਂ ਪਾਠਕ ਜੇ ਕਰ ‘ਸਿੱਖ ਮਾਰਗ’ ਤੇ ਕੁੱਝ ਲਿਖਣਾ ਚਾਹੁੰਦਾ ਹੈ ਅਤੇ ਖਾਸ ਕਰਕੇ
ਪਾਠਕਾਂ ਦੇ ਪੰਨੇ ਤੇ ਕੋਈ ਵਿਚਾਰ ਕਰਨਾ ਚਾਹੁੰਦਾ ਹੈ, ਤਾਂ ਉਸ ਲਈ ਆਪਣਾ ਪੂਰਾ ਪਤਾ ਫੂਨ ਨੰ:
ਫੋਟੋ ਸਮੇਤ ‘ਸਿੱਖ ਮਾਰਗ’ ਨੂੰ ਭੇਜਣਾ ਜਰੂਰੀ ਹੈ। ਅਸੀਂ ਉਸ ਦੀ ਕੋਈ ਵੀ ਇਹ ਨਿੱਜੀ ਜਾਣਕਾਰੀ ਉਸ
ਦੀ ਸਲਾਹ ਤੋਂ ਬਿਨਾ ‘ਸਿੱਖ ਮਾਰਗ’ ਤੇ ਸਾਂਝੀ ਨਹੀਂ ਕਰਾਂਗੇ। ਜੇ ਕਰ ਉਹ ਕਿਸੇ ਛੋਟੇ ਜਿਹੇ ਪਿੰਡ
ਦਾ ਵਸਨੀਕ ਹੈ ਤਾਂ ਉਸ ਨੂੰ ਆਪਣੇ ਲਾਗਲੇ ਹੋਰ ਪਿੰਡਾਂ ਅਤੇ ਨਜ਼ਦੀਕ ਪੈਂਦੇ ਵੱਡੇ ਸ਼ਹਿਰ ਦੀ
ਜਾਣਕਾਰੀ ਦੇਣੀ ਹੋਵੇਗੀ। ਲੋੜ ਪੈਣ ਤੇ ਉਸ ਕੋਲੋਂ ਹੋਰ ਜਾਣਕਾਰੀ ਵੀ ਮੰਗੀ ਜਾ ਸਕਦੀ ਹੈ। ਜੇ ਕਰ
ਕਿਸੇ ਦੀਆਂ ਲਿਖਤਾਂ ਇੰਟਰਨੈੱਟ ਤੇ ਪਹਿਲਾਂ ਹੀ ਛਪ ਰਹੀਆਂ ਹਨ ਅਤੇ ‘ਸਿੱਖ ਮਾਰਗ’ ਦੇ ਪਾਠਕ ਉਸ
ਨੂੰ ਪਹਿਲਾਂ ਹੀ ਜਾਣਦੇ ਹਨ ਤਾਂ ਤਸੱਲੀ ਹੋਣ ਤੇ ਉਸ ਨੂੰ ਇਹਨਾ ਤੋਂ ਛੋਟ ਦਿੱਤੀ ਜਾ ਸਕਦੀ ਹੈ।
2- ਹਰ ਇੱਕ ਪਾਠਕ/ਲੇਖਕ ਆਪਣੀਆਂ ਲਿਖਤਾਂ ਪ੍ਰਤੀ ਜਵਾਬ-ਦੇਹ ਹੈ। ਅਤੇ ਇਹ ਜਵਾਬ ਤਲਬੀ ਇੱਕ ਸਾਲ ਦੇ
ਅੰਦਰ-ਅੰਦਰ ਹੀ ਹੋ ਸਕਦੀ ਹੈ। ਇੱਕ ਸਾਲ ਤੋਂ ਪੁਰਾਣੀਆਂ ਲਿਖਤਾਂ ਬਾਰੇ ਕੋਈ ਵੀ ਪੁਰਾਣਾ
ਪਾਠਕ/ਲੇਖਕ ਕੋਈ ਵੀ ਸਵਾਲ ਜਵਾਬ ਨਹੀਂ ਕਰ ਸਕਦਾ। ਹਾਂ, ਕੋਈ ਹਵਾਲਾ ਜਰੂਰ ਦੇ ਸਕਦਾ ਹੈ। ਜੇ ਕਰ
ਕੋਈ ਨਵਾਂ ਪਾਠਕ ਕਿਸੇ ਲੇਖਕ ਦੀਆਂ ਲਿਖਤਾਂ ਨਾਲ ਸਹਿਮਤ ਨਹੀਂ ਤਾਂ ਉਸ ਤੇ ਇਹ ਨਿਯਮ ਲਾਗੂ ਨਹੀਂ
ਹਨ। ਪਰ ਇਹ ਕਰਨ ਤੋਂ ਪਹਿਲਾਂ ਉਸ ਨੂੰ ਉਪਰ ਨੰ: ਇੱਕ ਵਾਲੀ ਸਾਰੀ ਜਾਣਕਾਰੀ ਦੇਣੀ ਹੋਵੇਗੀ ਅਤੇ
ਪਹਿਲਾਂ ਸਾਰੀ ਹੋ ਚੁੱਕੀ ਵਿਚਾਰ ਪੜ੍ਹਨੀ ਹੋਵੇਗੀ।
3- ਜੇ ਕਰ ਕੋਈ ਵੀ ਪਾਠਕ/ਲੇਖਕ ਇਹਨਾ ਉਪਰ ਵਾਲੀਆਂ ਗੱਲਾਂ ਨਾਲ ਸਹਿਮਤ ਨਹੀਂ ਤਾਂ ਉਸ ਨੂੰ ‘ਸਿੱਖ
ਮਾਰਗ’ ਨਹੀਂ ਪੜ੍ਹਨਾ ਚਾਹੀਦਾ ਅਤੇ ਨਾ ਹੀ ਆਪਣੀ ਕੋਈ ਲਿਖਤ ਇੱਥੇ ਛਪਣ ਲਈ ਭੇਜਣੀ ਚਾਹੀਦੀ ਹੈ। ਜੇ
ਕੋਈ ਵੀ ਲੇਖਕ ਆਪਣੀਆਂ ਲਿਖਤਾਂ (ਲੇਖ) ਇੱਥੋਂ ਹਟਾਉਣਾ ਚਾਹੁੰਦਾ ਹੋਵੇ ਤਾਂ ਉਹ ਕਿਸੇ ਵੀ ਟਾਈਮ
ਹਟਾ ਸਕਦਾ ਹੈ। ਪਰ ਅਸੀਂ ਆਪਣੇ ਆਪ ਕਿਸੇ ਦੇ ਲੇਖ ਨਹੀਂ ਹਟਾਉਂਦੇ। ਪਾਠਕਾਂ ਦੇ ਪੰਨੇ ਤੇ ਇਹ ਲਾਗੂ
ਨਹੀਂ ਅਤੇ ਇਹ ਅਸੂਲ ਪਹਿਲਾਂ ਤੋਂ ਹੀ ਸਾਰਿਆਂ ਤੇ ਇਕੋ ਜਿਹੇ ਲਾਗੂ ਹਨ।
4- ਜੇ ਕਰ ਕੋਈ ਪਾਠਕ ਇਹ ਸਮਝਦਾ ਹੈ ਕਿ ਉਸ ਨੂੰ ਕਿਸੇ ਦੇ ਜਵਾਬ ਵਿੱਚ ਆਪਣਾ ਪੱਖ ਰੱਖਣ ਦਾ ਮੌਕਾ
ਨਹੀਂ ਮਿਲਿਆ ਤਾਂ ਜਿਹਨਾ ਦੇ ਫੂਨ ਨੰ: ਛਪੇ ਹੋਏ ਹਨ ਤਾਂ ਉਹ ਉਹਨਾ ਨਾਲ ਫੂਨ ਤੇ ਗੱਲਬਾਤ ਕਰ ਸਕਦਾ
ਹੈ। ਜੇ ਕਰ ਫੂਨ ਨੰ: ਨਹੀਂ ਛਪੇ ਹੋਏ ਤਾਂ ਸਾਡੇ ਕੋਲੋਂ ਉਸ ਦਾ ਈ-ਮੇਲ ਲੈ ਸਕਦਾ ਹੈ।
5- ਬਲਦੇਵ ਸਿੰਘ ਚਾਕਰ ਦੇ ਮਾਸ ਬਾਰੇ ਲੇਖ ਦੀਆਂ ਹੁਣ ਤੱਕ 12 ਕਿਸ਼ਤਾਂ ਛਪ ਚੁੱਕੀਆਂ ਹਨ। ਕਈ
ਪਾਠਕਾਂ ਅਤੇ ਸਲਾਹਕਾਰ ਬੋਰਡ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਇਤਨੇ ਲੰਮੇ ਲੇਖਾਂ ਦੀਆਂ 12 ਕਿਸ਼ਤਾਂ
ਪੜ੍ਹ ਕੇ ਉਹਨਾ ਦੇ ਪੱਲੇ ਬਹੁਤਾ ਕੁੱਝ ਨਹੀਂ ਪਿਆ ਕਿ ਉਹ ਕਹਿਣਾ ਕੀ ਚਾਹੁੰਦੇ ਹਨ? ਇਸ ਲਈ ਉਹਨਾ
ਨੂੰ ਬੇਨਤੀ ਹੈ ਕਿ ਇਸ ਬਾਰੇ ਉਹਨਾ ਦੀ ਇੱਕ ਹੀ ਹੋਰ ਕਿਸ਼ਤ ਛਾਪੀ ਜਾਵੇਗੀ। ਉਸ ਵਿੱਚ ਉਹ ਜੋ ਨਿਚੋੜ
ਕੱਢਣਾ ਚਾਹੁੰਦੇ ਹਨ, ਕੱਢ ਕੇ ਪਾਠਕਾਂ ਨੂੰ ਦੱਸ ਦੇਣ। ਜੇ ਕਰ ਇਸ ਤੋਂ ਜ਼ਿਆਦਾ ਲਿਖਣਾ ਚਾਹੁੰਦੇ ਹਨ
ਤਾਂ ਕਿਸੇ ਵੀ ਹੋਰ ਆਪਣੀ ਮਨ ਭਉਂਦੀ ਸਾਈਟ ਜਾਂ ਅਖਬਾਰ ਰਸਾਲੇ ਵਿੱਚ ਲਿਖ ਸਕਦੇ ਹਨ। ਨਾ ਤਾਂ ਮਾਸ
ਨਾਂਹ ਖਾਣ ਵਾਲੇ ਸਾਰੇ ਚੰਗੇ ਅਤੇ ਧਰਮੀ ਹੋ ਸਕਦੇ ਹਨ ਅਤੇ ਨਾ ਹੀ ਖਾਣ ਵਾਲੇ ਸਾਰੇ ਮੰਦੇ ਅਤੇ
ਅਧਰਮੀ ਹੋ ਸਕਦੇ ਹਨ।
6- ਇਹਨਾ ਉਪਰ ਵਾਲੇ ਨਿਯਮਾ ਵਿੱਚ ਕੋਈ ਵੀ ਤਬਦੀਲੀ ਸਲਾਹਕਾਰ ਬੋਰਡ ਦੇ ਮੈਂਬਰਾਂ ਦੀ ਸਲਾਹ ਨਾਲ
ਅਤੇ ਪੁਰਾਣੇ ਪਾਠਕਾਂ ਦੀ ਸਲਾਹ ਨਾਲ ਹੋ ਸਕਦੀ ਹੈ। ਪੁਰਾਣੇ ਪਾਠਕ ਉਹ ਹਨ ਜੋ ਕਿ ‘ਸਿੱਖ ਮਾਰਗ’
ਨਾਲ ਸ਼ੁਰੂ ਤੋਂ ਹੀ ਜੁੜੇ ਹੋਏ ਹਨ।
(18/09/12)
ਅਵਤਾਰ ਸਿੰਘ ਲੰਡਨ
ਸਿੱਖ ਮਾਰਗ ਦੇ ਸੁਹਿਰਦ ਪਾਠੱਕ ਸਜਣੋਂ
ਸੰਪਾਦਕ ਸਿੱਖਮਾਰਗ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿੱਹ
ਸਿੱਖਮਾਰਗ ਸਲਾਹਕਾਰ ਬੋਰਡ ਦਾ ਮਿਤੀ ੧੬. ੦੯. ੨੦੧੨ ਦਾ ਫੈਸਲਾ ਅਤਿ ਸ਼ਲਾਘਾ ਯੋਗ ਹੈ।
ਸਿੱਖਮਾਰਗ ਦੀ ਗੁਰਮਤਿ ਪ੍ਰਤੀ ਸਮ੍ਰਪੱਤ ਹੋਂਦ ਨੂੰ ਬਚਾਉਣ ਲਈ ਅਜਿਹੇ ਕਰੜੇ ਫੈਸਲੇ ਲਏ ਜਾਣੇ ਅਤਿ
ਜ਼ਰੂਰੀ ਹਨ। ਸਿੱਖ ਵਿਚਾਧਾਰਾ ਨਾਲ ਸਬੰਧਤ ਕੋਈ ਭੀ ਵੈੱਬਸਾਈਟ ਅਜਿਹੇ ਲੇਖਕਾਂ ਤੋਂ ਨਹੀਂ ਬਚੀ ਜੋ
ਗੁਰਮਤਿ ਵਿਚਾਰ ਵਟਾਂਦਰੇ ਨਾਲ ਜੁੜੇ ਵਿਅਕਤੀਆਂ ਨੂੰ ਖਦੇੜਕੇ ਫਜ਼ੂਲ ਬਹਿਸ ਵਿੱਚ ਨਾਂ ਉਲਝਾਈ ਰਖਦੇ
ਹੋਣ। ਅਸੀਂ ਜਾਣਦੇ ਹਾਂ ਕਿ ਲੇਖਕਾਂ ਦੀ ਹਰ ਵਿਚਾਰਧਾਰਾ ਅਤੇ ਵਿਆਖਿੱਆ ਨਾਲ ਸਾਰੇ ਪਾਠਕਾਂ ਦਾ
ਸਹਿਮਤ ਹੋਣਾਂ ਸੰਭਵ ਨਹੀਂ। ਇਹ ਜ਼ਰੂਰੀ ਹੈ ਕਿ ਸਵਾਲ ਜਵਾਬ ਕਰਦੇ ਸਮੇਂ ਕੇਵਲ ਗੁਰਮਤਿ ਨੂੰ ਮੁੱਖ
ਰਖਿੱਆ ਜਾਣਾ ਚਾਹੀਦਾ ਹੈ ਨਾਂ ਕਿ ਨਿਜਤੱਵ ਨੂੰ। ਜੇ ਕਰ ਸਲਾਹਕਾਰ ਬੋਰਡ ਉਚਿੱਤ ਸਮਝੇ ਤਾਂ ਮੇਰੀ
ਇਸ ਬੇਨਤੀ ਵੱਲ ਵੀ ਧਿਆਨ ਦਿਤਾ ਜਾਵੇ ਕਿ ਕਿਸੇ ਵੀ ਵਿਅੱਕਤੀ ਦੇ ਨਿਰਆਧਾਰ ਸਵਾਲਾਂ ਨੂੰ ਸਿੱਖਮਾਰਗ
ਤੇ ਨਾਂ ਪਾਇਆ ਜਾਵੇ। ਪਰ ਹਾਂ ਗੁਰਮਤਿ ਦੀ ਵਿਆਖਿਆ ਦੇ ਸਬੰਧ ਵਿੱਚ ਲਿਖੇ ਲੇਖਾਂ ਬਾਰੇ ਪਾਠਕਾਂ
ਵਲੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਲੇਖਕਾਂ ਨੂੰ ਸਪੱਸ਼ਟ ਰੂਪ ਵਿੱਚ ਦੇਣ ਦੀ ਬੇਨਤੀ ਵੀ ਜ਼ਰੂਰ ਕੀਤੀ
ਜਾਣੀ ਚਾਹੀਦੀ ਹੈ। ਤਾਂ ਜੋ ਕਿਸੇ ਕਿਸਮ ਦੀ ਕੁੜੱਤਣ ਪੈਦਾ ਹੋਣ ਦੀ ਸੰਭਾਵਨਾਂ ਨਾਂ ਰਹੇ। ਅੱਜ
ਸਿੱਖਾਂ ਦੀ ਸਭ ਤੋਂ ਵਡੀ ਲੋੜ ਸਾਧਾਂ ਦੇ ਜੂਲੇ ਨੂੰ ਲਾਹ ਕੇ ਪਰ੍ਹੇ ਸੁੱਟਣਾਂ ਹੈ। ਆਪਾਂ
ਸਾਰੇ ਗੁਰਮਤਿ ਨਾਲ ਜੁੜੇ ਹੋਏ ਇੱਕ ਪ੍ਰਵਾਰ ਵਾਂਗ ਹਾਂ ਤੇ ਆਸ ਕਰਦਾ ਹਾਂ ਕਿ ਅਸੀਂ ਇਸੇ ਤਰ੍ਹਾਂ
ਵਿਚਾਰ ਵਟਾਂਦਰੇ ਵਿੱਚ ਅਪਣਾਂ ਯੋਗਦਾਂਨ ਪਾਉਂਦੇ ਰਹਾਂਗੇ।
ਸਤਿਕਾਰ ਸਹਿਤ ਅਵਤਾਰ ਸਿੰਘ ਲੰਡਨ
(ਸੰਪਾਦਕੀ ਨੋਟ)
ਕੱਲ 16 ਸਤੰਬਰ 2012 ਦੇ
ਸਲਾਹਕਾਰ ਬੋਰਡ ਦੇ ਸਲਾਹ ਵਾਲੇ ਫੈਸਲੇ ਨਾਲ ਸੰਬੰਧਿਤ ਕਈ ਚਿੱਠੀਆਂ ਸਹਿਮਤੀ ਅਤੇ ਅਸਹਿਮਤੀ ਵਾਲੀਆਂ
ਆਈਆਂ ਹਨ। ਉਹਨਾ ਨੂੰ ਸਲਾਹਕਾਰ ਬੋਰਡ ਦੀ ਸਲਾਹ ਲੈਣ ਉਪਰੰਤ ਪਉਣ ਜਾਂ ਨਾ ਪਉਣ ਦਾ ਫੈਸਲਾ ਕੀਤਾ
ਜਾਵੇਗਾ।
(17/09/12)
ਸਰਵਜੀਤ ਸਿੰਘ
ਸਿੱਖ ਮਾਰਗ ਦੇ ਸੁਹਿਰਦ ਪਾਠਕ
ਸੱਜਣੋ,
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫ਼ਤਿਹ।
ਨਿਮਰਤਾ ਸਹਿਤ ਬੇਨਤੀ ਹੈ ਕਿ ਮੇਰੇ ਲੇਖ ‘ਤੇਰਵਾਂ
ਮਹੀਨਾ’ ਵਿਚ ਇਕ ਪੰਗਤੀ, “ਹੁਣ ਸਵਾਲ ਪੈਦਾ ਹੁੰਦਾ ਹੈ ਕੇ ਜੇ 1 ਅੱਸੂ 16 ਸਤੰਬਰ ਦਿਨ ਐਤਵਾਰ
ਦੂਜੇ ਭਾਦੋਂ
ਦੇ ਪਹਿਲੇ ਅੱਧ ਦਾ ਪਹਿਲਾ ਦਿਨ ਹੋਣ ਕਾਰਨ ਸ਼ੁੱਧ ਦਿਨ ਹੈ
ਤਾਂ ਦੂਜੇ ਭਾਦੋਂ ਦੇ ਪਹਿਲੇ ਅੱਧ ਦਾ ਆਖਰੀ ਦਿਨ ਹੋਣ ਕਾਰਨ ਮਲ ਮਾਸ ਦਾ ਦਿਨ ਭਾਵ ਅਸ਼ੁੱਧ ਕਿਵੇਂ
ਹੋ ਗਿਆ? ਜੇ ਇਹ ਬਿਪਰਵਾਦ ਨਹੀ ਹੈ ਤਾਂ ਹੋਰ ਕੀ ਹੈ?” ਵਿਚ ਆਏ
‘ਦੂਜੇ
ਭਾਦੋਂ ਦੇ ਪਹਿਲੇ ਅੱਧ ਦਾ ਪਹਿਲਾ ਦਿਨ’
ਨੂੰ “ਦੂਜੇ
ਭਾਦੋਂ ਦੇ ਦੂਜੇ ਅੱਧ ਦਾ ਪਹਿਲਾ ਦਿਨ”
ਪੜ੍ਹਿਆ ਜਾਵੇ।
ਧੰਨਵਾਦ ਸਹਿਤ
ਸਰਵਜੀਤ ਸਿੰਘ।
ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਦੇ ਸੱਦੇ ਤੇ ਪੁੱਜੇ ਪ੍ਰੋ. ਇੰਦਰ ਸਿੰਘ ਘੱਗਾ ਨੇ 16 ਸਤੰਬਰ ਦਿਨ ਐਤਵਾਰ ਨੁੰ ਬ੍ਰਿਟਿਸ਼ ਕੋਲੰਬੀਆ ਦੇ ਰਮਣੀਕ ਸ਼ਹਿਰ ਵਰਨਨ ਦੇ ਗੁਰਦੁਵਾਰਾ ਸਾਹਿਬ ਵਿੱਚ ਗੁਰਮਤਿ ਵਿਚਾਰਾਂ ਕੀਤੀਆਂ । ਜੋਤਿਸ਼, ਕਰਮਕਾਂਡ ਅਤੇ ਸਾਧ ਪਖੰਡੀਆ ਦੀ ਅਸਲੀਅਤ ਤਕੜੇ ਢੰਗ ਨਾਲ ਸੰਗਤ ਦੇ ਸਾਹਮਣੇ ਰੱਖੀ ਉਪਰੰਤ ਇੰਦਰ ਸਿੰਘ ਘੱਗਾ ਨੂੰ ਸੰਗਤ ਵਲੋਂ ਸਨਮਾਨਿਤ ਵੀ ਕੀਤਾ ਗਿਆ ।
(16/09/12)
ਸਲਾਹਕਾਰ ਬੋਰਡ
ਸਲਾਹਕਾਰ ਬੋਰਡ ਵਲੋਂ ਸੰਪਾਦਕ ਨੂੰ ਸਲਾਹ,
ਸਿੱਖ ਮਾਰਗ `ਤੇ ਪੇਸਟ ਕੀਤੀਆਂ ਜਾ ਰਹੀਆਂ ਸ: ਸੇਵਕ ਸਿੰਘ ਮਚਾਕੀ ਦੀਆਂ
ਚਿੱਠੀਆਂ ਅਤਿਅੰਤ ਇਤਰਾਜ਼ਯੋਗ ਹੋਣ ਕਰਕੇ ਇਸ ਸਾਈਟ ਦੀ ਪ੍ਰਤਿਸ਼ਠਾ ਨੂੰ ਢਾਹ ਲਾਉਣ ਵਾਲੀਆਂ ਹਨ। ਉਸ
ਦੇ 13 ਸਤੰਬਰ ਵਾਲੇ ਪੱਤਰ ਵਿੱਚ ਉਹ ਲਿਖਦਾ ਹੈ:
“ਭਾਰਤੀ ਝੰਡੇ ਵਿੱਚ ਬਰਾਬਰ ਤਿੰਨ ਰੰਗ
ਹਨ। ਸਭ ਤੋਂ ਉਪਰ ਸਿੱਖਾਂ ਦਾ ਕੇਸਰੀ ਰੰਗ, ਵਿਚਕਾਰ ਸਫ਼ੈਦ ਹਿੰਦੂਆਂ ਦਾ ਤੇ ਹੇਠਾਂ ਹਰਾ ਇਸਲਾਮ ਦਾ
ਰੰਗ ਹੈ”। ਉਸ ਦਾ ਇਹ ਬਿਆਨ ਬਿਲਕੁਲ ਅਧਾਰ ਰਹਿਤ,
ਗ਼ਲਤ ਤੇ ਗੁਮਰਾਹਕੁਨ ਹੈ।
ਉਸੇ ਪੱਤਰ ਵਿੱਚ ਉਸ ਦੇ ਇੱਕ ਹੋਰ ਬਿਆਨ ਅਨੁਸਾਰ:
“ਅਮਰੀਕਾ ਨੂੰ ਸਿੱਖਾਂ ਦਾ ਹੇਜ ਇਸ
ਕਰਕੇ ਹੈ ਕਿ ਉਨ੍ਹਾਂ ਨੂੰ ਸਸਤੇ ਭਾ ਮਜਦੂਰ ਮਿਲੇ ਹੋਏ ਹਨ। ਜਿਵੇਂ ਪੰਜਾਬ ਵਿੱਚ ਭਈਏ। ਜਿਸ ਸਾਲ
ਭਈਏ ਨਾ ਆਉਣ ਤਾਂ ਕਿਸਾਨ ਨੂੰ ਭਾਜੜਾਂ ਪੈ ਜਾਂਦੀਆਂ ਹਨ। ਜ਼ਮੀਦਾਰ ਭਈਆਂ ਨੂੰ ਪੁਚਕਾਰ ਪੁਚਕਾਰ ਕੇ
ਰੱਖਦੇ ਹਨ”। ਕਿਰਤ ਕਰਨ ਵਾਲੇ ਭਈਆਂ ਨੂੰ ਹੀਣੇ
ਸਮਝ ਕੇ ਅਮਰੀਕਾ ਵਿੱਚ ਵਸਦੇ ਲੱਖਾਂ ਖ਼ੁਸ਼ਹਾਲ ਸਿਖਾਂ ਦੀ ਤੁਲਣਾ ਉਨ੍ਹਾਂ ਨਾਲ ਕਰਨਾ ਇਨਸਾਨੀਯਤ ਤੋਂ
ਗਿਰੇ ਹੋਏ ਮਨੁੱਖ ਦੀ ਹੀ ਸੋਚ ਹੋ ਸਕਦੀ ਹੈ। ਇਸ ਬਿਆਨ ਵਿਚੋਂ ਗੁਰੁ-ਸਿਧਾਂਤ ਕਿਰਤ ਦੇ ਅਪਮਾਨ,
ਕਿਰਤੀਆਂ ਪ੍ਰਤੀ ਘਿਰਣਾ ਅਤੇ ਹਉਮੈ ਤੇ ਈਰਖਾ ਦੇ ਮਾਨਸਿਕ ਰੋਗਾਂ ਦੀ ਨਾ ਬਰਦਾਸ਼ਤ ਕਰਨਯੋਗ ਬੋ
ਆਉਂਦੀ ਹੈ। ਇਹ ਲੱਛਣ ਗੁਰਮਤਿ-ਪ੍ਰੇਮੀ ਦੇ ਨਹੀਂ ਸਗੋਂ ਗੁਰਮਤਿ-ਧ੍ਰੋਹੀ ਦੇ ਹਨ। ਜਿਹੜਾ ਬੰਦਾ
ਵਾਰ-ਵਾਰ ਪੁੱਛਣ ਤੇ ਆਪਣੀ ਅਤੇ ਆਪਣੇ ਪਿੰਡ-ਸ਼ਹਿਰ ਬਾਰੇ ਕੋਈ ਜਾਣਕਾਰੀ ਨਹੀਂ ਦਿੰਦਾ ਉਸ ਦੇ ਅੰਦਰ
ਸਚਾਈ ਅਤੇ ਸੁਹਿਰਦਤਾ ਕਿਤਨੀ ਕੁ ਹੋ ਸਕਦੀ ਹੈ?
ਅਸੀਂ (ਸਲਾਹਕਾਰ ਬੋਰਡ) ਨਹੀਂ ਚਾਹੁੰਦੇ ਕਿ ਸ: ਸੇਵਕ ਸਿੰਘ ਮਚਾਕੀ ਦੀਆਂ
ਲਿਖਤਾਂ ‘ਭਈਆਂ’ ਦੀ ਸਾਈਟ ‘ਸਿੱਖ ਮਾਰਗ’ `ਤੇ ਪ੍ਰਕਾਸ਼ਤ ਕਰਕੇ ਮਚਾਕੀ ਜੀ ਦੀ ‘ਸਰਦਾਰੀ’ ਨੂੰ
ਕਲੰਕਿਤ ਕੀਤਾ ਜਾਵੇ! ਸੰਪਾਦਕ ਨੂੰ ਸਾਡੀ ਸਲਾਹ ਹੈ ਕਿ ਉਹ ਅਗੇ ਤੋਂ ਇਸ ਲੇਖਕ ਦੀਆਂ ਲਿਖਤਾਂ
‘ਸਿੱਖ ਮਾਰਗ’ `ਤੇ ਨਾ ਪਾਵੇ।
ਸੇਵਕ ਸਿੰਘ ਮਚਾਕੀ ਤੇ ਇਕਬਾਲ ਸਿੰਘ ਢਿੱਲੋਂ ਵਿੱਚ ਹੋ ਰਹੇ
ਵਿਚਾਰ-ਵਟਾਂਦਰੇ ਵਿੱਚ ਦਖਲ ਦਿੰਦਿਆਂ ਸ: ਹਰਦੇਵ ਸਿੰਘ ਜੰਮੂ ਨੇ ਪੱਖ-ਪਾਤੀ ਰਵਯੀਆ ਅਖ਼ਤਿਆਰ ਕੀਤਾ
ਹੈ। ਇਹ ਸੱਚਾਈ ਉਨ੍ਹਾਂ ਦੇ 15 ਸਤੰਬਰ ਦੇ ਪੱਤਰ ਵਿੱਚੋਂ ਸਾਫ਼ ਦਿਖਾਈ ਦੇ ਰਹੀ ਹੈ! ਸੇਵਕ ਸਿੰਘ
ਮਚਾਕੀ ਆਪਣੇ ਪੱਤਰਾਂ ਵਿੱਚ ‘ਸਿੱਖ ਮਾਰਗ’ ਦੇ ਸਮਮਰਥਕ ਸੁਹਿਰਦ ਲੇਖਕਾਂ ਉੱਤੇ, ਆਨੇ ਬਹਾਨੇ,
ਹੋਛੀਆਂ ਟਿੱਪਣੀਆਂ ਕਰਨੋ ਵੀ ਸੰਕੋਚ ਨਹੀਂ ਕਰਦਾ। ਲਗਦਾ ਹੈ ਕਿ ਇਹ ਦੋਨੋਂ (ਮਚਾਕੀ ਤੇ ਜੰਮੂ)
ਕਿਸੇ ਸਾਜ਼ਿਸ਼ ਅਧੀਨ ਸਿੱਖ ਮਾਰਗ ਨੂੰ ਢਾਹ ਲਾਉਣ ਅਤੇ ਸਿੱਖਾਂ ਵਿੱਚ ਇਸ ਦੇ ਅਕਸ਼ ਨੂੰ ਧੁੰਧਲਾ ਕਰਨ
ਦੀ ਕੋਸ਼ਿਸ਼ ਵਿੱਚ ਹਨ!
ਉਪਰੋਕਤ ਦੇ ਅਧਾਰ `ਤੇ ਸਾਡਾ ਮਸ਼ਵਰਾ ਹੈ ਕਿ ਸ: ਹਰਦੇਵ ਸਿੰਘ ਜੰਮੂ ਜੀ
ਨੈਤਿਕਤਾ ਦੇ ਅਧਾਰ ਤੇ ਆਪਣੇ ਆਪ ਹੀ ‘ਸਿੱਖ ਮਾਰਗ’ ਨੂੰ ਅਲਵਿਦਾ ਆਖ ਦੇਣ ਤਾਂ ਬਹੁਤ ਚੰਗੀ ਗੱਲ
ਹੋਵੇਗੀ।
ਸਲਾਹਕਾਰ ਬੋਰਡ
16 ਸਤੰਬਰ, 2012
(16/09/12)
ਹਰਮੀਤ ਸਿੰਘ ਖਾਲਸਾ
ਸਤਿਕਾਰਯੋਗ ਜਸਬੀਰ ਸਿੰਘ ਜੀ ਵੈਨਕੂਵਰ, ਆਪ ਜੀ ਅੱਗੇ ਦਾਸ ਦੀ ਇੱਕ ਬੇਨਤੀ ਹੈ ਜੇ ਹੋ
ਸਕੇ ਤਾਂ ਪ੍ਰਵਾਨ ਕਰਨੀ ਜੀ, ਵੀਰ ਜੀ ਦਾਸ ਇਹ ਚਾਹੁੰਦਾ ਹੈ ਕਿ ਆਪ ਜੀ ਦਾਸ ਵਾਸਤੇ, ਸ੍ਰੀ ਗੁਰੂ
ਗ੍ਰੰਥ ਸਾਹਿਬ ਜੀ ਵਿੱਚ ਪੰਨਾ ਨੰਬਰ ੯੨੩ ਉਤੇ ਦਰਜ ਸੁੰਦਰ ਜੀ ਦੇ ਸ਼ਬਦ ਦੀ ਵਿਆਖਿਆ ਕਰ ਕੇ ਸਮਝਾਓ
ਜੀ, ਕਿਉਂਕਿ ਦਾਸ ਨੂੰ ਇਹ ਸ਼ਬਦ ਪ੍ਰੋ. ਸਾਹਿਬ ਸਿੰਘ ਜੀ ਦੇ ਦਰਪਣ ਤੋਂ ਸਮੱਝ ਨਹੀ ਆ ਪਾਇਆ। ਅਤੇ
ਜੇ ਹੋ ਸਕੇ ਤਾਂ ਆਪ ਜੀ ਆਪਣਾ ਈਮੇਲ ਆਈਡੀ ਦਾਸ ਨੂੰ ਦੇਣ ਦੀ ਕਿਰਪਾਲਤਾ ਕਰੋ ਜੀ ਕਿਉਂਕਿ ਇਸ ਸ਼ਬਦ
ਬਾਰੇ ਦਾਸ ਆਪ ਜੀ ਕੋਲੋਂ ਕੁੱਝ ਪੁਛਣਾ ਚਾਹੁੰਦਾ ਹੈ ਜੋ ਕਿ ਜਨਤਕ ਤੌਰ ਤੇ ਨਹੀ ਪੁੱਛ ਸਕਦਾ।
ਧੰਨਵਾਦ ਸਹਿਤ,
ਦਾਸਰਾ
ਹਰਮੀਤ ਸਿੰਘ ਖਾਲਸਾ।
(ਹਰਮੀਤ ਸਿੰਘ ਜੀ, ਜਸਬੀਰ
ਸਿੰਘ ਜੀ ਕੁੱਝ ਹਫਤਿਆਂ ਲਈ ਕਿਸੇ ਖਾਸ ਰੁਝੇਵੇਂ ਵਿੱਚ ਹਨ। ਇਸ ਲਈ ਉਹਨਾਂ ਦੇ ਲੇਖ ਜੋ ਕਈ ਸਾਲਾਂ
ਤੋਂ ਹਰ ਹਫਤੇ ਲਗਾਤਾਰ ‘ਸਿੱਖ ਮਾਰਗ’ ਤੇ ਛਪ ਰਹੇ ਹਨ ਹੁਣ ਕੁੱਝ ਹਫਤੇ ਨਹੀਂ ਛਪਣਗੇ। ਮੇਰਾ ਖਿਆਲ
ਹੈ ਕਿ ਤੁਹਾਨੂੰ ਆਪਣੇ ਸਵਾਲਾਂ ਦੇ ਜਵਾਬ ਲਈ ਕੁੱਝ ਸਮਾ ਇੰਤਜ਼ਾਰ ਕਰਨਾ ਪਵੇਗਾ-ਸੰਪਾਦਕ)
(16/09/12)
ਜਸਬੀਰ ਸਿੰਘ (ਕੈਲਗਰੀ)
ਸਿੱਖ ਮਾਰਗ ਦੇ ਪਾਠਕ ਸੱਜਣੋ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਹਿ॥
ਅਵਤਾਰ ਸਿੰਘ ਲੰਡਨ ਜੀ! ਆਪ ਜੀ ਦੇ 15-09-12 ਦੇ ਪੱਤਰ ਦੇ ਸੰਬੰਧ
ਵਿੱਚ-
ਤੁਸੀਂ ਲਿਖਿਆ ਹੈ ਕਿ ਜਿਹੜੇ ਰਾਮਬਾਣ ਮੈਂ ਨਿਰੰਤਰ ਚਲਾਉਂਦਾ ਆ ਰਿਹਾ ਹਾਂ,
ਤੁਸੀਂ ਮੇਰੇ ਉਨ੍ਹਾਂ ਵਿਚਾਰਾਂ ਨਾਲ ਸਹਿਮਤ ਹੋਣ ਤੋਂ ਅਸਮਰਥ ਹੋ।
ਵੀਰ ਜੀ! ਪਹਿਲੀ ਗੱਲ- ਮੈਂ ਕਦੋਂ ਤੁਹਾਨੂੰ ਕਿਹਾ ਹੈ ਕਿ ਤੁਸੀਂ ਮੇਰੇ
‘ਰਾਮਬਾਣਾਂ (?) /ਵਿਚਾਰਾਂ’ ਨਾਲ ਸਹਿਮਤ ਹੋਵੋ?
ਦੂਸਰੀ ਗੱਲ- ਤੁਹਾਨੂੰ ਮੇਰੀ ਸੋਚ, ਮੇਰੇ ਵਿਚਾਰਾਂ ਬਾਰੇ ਜਾਣਕਾਰੀ ਮਿਲ ਗਈ
ਹੈ ਨਾਂ? ਜੇ ਮਿਲ ਗਈ ਹੈ ਤਾਂ ਹੁਣ ਮੁੜ ਕੇ ਕਿਸੇ ਵਿਸ਼ੇ ਬਾਰੇ ਤੁਹਾਨੂੰ ਮੇਰੇ ਵਿਚਾਰ ਜਾਨਣ ਦੀ
ਜਰੂਰਤ ਤਾਂ ਨਹੀਂ ਨਾਂ? ਜੇ ਨਹੀਂ ਜਰੂਰਤ ਤਾਂ, ਮਹੀਨੇ ਕੁ ਪਿੱਛੋਂ ਫੇਰ ਮੇਰੇ ਤੇ ਕੋਈ ਨਾ ਕੋਈ
ਹੋਰ ਸਵਾਲ ਖੜੇ ਕਰਕੇ ਮੇਰਾ, ਆਪਣਾ ਅਤੇ ਪਾਠਕਾਂ ਦਾ ਸਮਾਂ ਬਰਬਾਦ ਨਾ ਕਰਨਾ ਜੀ।
( ( (ਜੇ
ਮੇਰੇ ਤੇ ਸਵਾਲ ਕਰਨ ਦੀ ਇੱਛਾ ਮਹਿਸੂਸ ਹੋਵੇ ਤਾਂ ਮਿਹਰਬਾਨੀ ਕਰਕੇ ਮੇਰੇ ਵੱਲੋਂ 10-09-12 ਅਤੇ
11-09-12 ਨੂੰ ਪੇਸ਼ ਲਿੰਕਾਂ ਵਿੱਚ ਮੇਰੇ ਵੱਲੋਂ ਉਠਾਏ ਗਏ ਸਵਾਲਾਂ ਦੇ ਜਵਾਬ ਪਹਿਲਾਂ ਦੇ ਦੇਣੇ
ਜੀ। ਉਮੀਦ ਹੈ ਕਿ ਮੇਰੇ ਨਾਮ ਆਪ ਜੀ ਦੇ ਅਗਲੇ ਪੱਤਰ ਵਿੱਚ ਹਰੇ ਰੰਗ ਵਾਲੀ ਇਸ ਲਿਖਤ ਦੀ ਕੋਪੀ
ਪੇਸਟ ਲਗਾਣ ਦੀ ਜਰੂਰਤ ਨਹੀਂ ਪਵੇਗੀ। ਮੇਰੇ ਵੱਲੋਂ ਪੇਸ਼ ਲਿੰਕਾਂ ਵਿੱਚ ਕੀਤੇ ਗਏ ਸਵਾਲਾਂ ਦੇ ਜਵਾਬ
ਨਾ ਆਉਣ ਤੱਕ ਆਪ ਜੀ ਵੱਲੋਂ ਕੀਤੇ ਗਏ ਕਿਸੇ ਸਵਾਲ ਦਾ ਜਵਾਬ ਨਹੀਂ ਦਿੱਤਾ ਜਾਵੇਗਾ)))
ਤੁਸੀਂ ਲਿਖਿਆ ਹੈ- “ਇਸ ਵਿਸ਼ੇ ਤੇ ਗੁਰਮਤਿ ਸਿਧਾਂਤ ਦੀ ਵਿਆਖਿਆ ਤੁਸੀਂ ਅਤੇ
ਸ: ਹਰਦੇਵ ਸਿੰਘ ਜੰਮੂੰ ਨੇ ਹੀ ਕੀਤੀ ਹੈ ਤੇ ਇਸ ਬਾਰੇ ਉੱਠਣ ਵਾਲੇ ਪ੍ਰਸ਼ਨਾਂ ਦਾ ਜਵਾਬ ਵੀ ਤੁਸੀਂ
ਹੀ ਦੇ ਸਕਦੇ ਹੋ। ਹੋਰ ਕਿਸੇ ਤੋਂ ਇਸ ਬਾਰੇ ਪੁੱਛਣਾ ਬਚਪਣਾ ਹੈ। ਜੇ ਕਰ ਇਸ ਬਾਰੇ ਤੁਹਾਡੀ ਅਪਨੀ
ਕੋਈ ਖੋਜ ਅਤੇ ਜਾਣਕਾਰੀ ਨਹੀਂ ਹੈ ਤਾਂ ਕੁਦਰਤੀ ਗੱਲ ਹੈ ਕਿ ਤੁਸੀਂ ਇਸ ਬਾਰੇ ਟਾਲ ਮਟੋਲ ਹੀ
ਕਰੋਗੇ”।
ਵੀਰ ਜੀ! ਤੁਹਾਨੂੰ ਗ਼ਲਤ ਫ਼ਹਿਮੀ ਹੋ ਗਈ ਹੈ। ਮੈਂ ਜਿਹੜੇ ਸਵਾਲ ਕੀਤੇ ਹਨ
ਅਤੇ ਜਿਹੜੇ ਲਿੰਕ ਪੇਸ਼ ਕੀਤੇ ਹਨ ਉਹ ਮੇਰੀਆਂ ਅਤੇ ਹਰਦੇਵ ਸਿੰਘ ਜਮੂੰ ਜੀ ਦੀਆਂ ਲਿਖਤਾਂ ਵਿੱਚੋਂ
ਨਹੀਂ, ਸੁਖਜਿੰਦਰ ਸਿੰਘ ਦਦੇਹਰ, ਇੰਦਰ ਸਿੰਘ ਘੱਗਾ ਅਤੇ ਗੁਰਬਚਨ ਸਿੰਘ ਪੰਨਵਾਂ ਦੀਆਂ ਲਿਖਤਾਂ ਦੇ
ਸੰਬੰਧ ਵਿੱਚ ਹਨ। ਦਰਅਸਲ ਤੁਹਾਨੂੰ ਗ਼ਲਤ ਫ਼ਹਿਮੀਂ ਨਹੀਂ ਤੁਹਾਡੇ ਕੋਲ ਮੇਰੇ ਸਵਾਲਾਂ ਦੇ ਜਵਾਬ ਹੈ
ਨਹੀਂ, ਇਸ ਲਈ ਇਹ ਬਹਾਨਾ ਤੁਸੀਂ ਚੰਗਾ ਘੜ ਲਿਆ ਹੈ। ਜਵਾਬ ਤੁਹਾਡੇ ਕੋਲ ਨਹੀਂ ਉਲਟਾ ਮੇਰੇ ਸਿਰ
ਭਾਂਡਾ ਭੰਨ ਰਹੇ ਹੋ ਕਿ ਮੈਂ ਟਾਲ ਮਟੋਲ ਕਰਾਂਗਾ। ਧੰਨ ਹੋ ਤੁਸੀਂ ਵੀਰ ਜੀ!
ਵਿਚਾਰ ਦਾ ਨਿਚੋੜ; 1-ਮੇਰਾ ਕਹਿਣਾ ਹੈ ਕਿ ਜੋ ਅਜੋਕੀਆਂ ਗੁਰਬਾਣੀ
ਵਿਆਖਿਆਵਾਂ ਹੋ ਰਹੀਆਂ ਹਨ, ਉਹ ਡੇਰੇਦਾਰਾਂ ਦੇ ਕਰਮ-ਕਾਂਡਾਂ ਅਤੇ ਮਨਮਤਾਂ ਨਾਲੋਂ ਘੱਟ ਨਹੀਂ।
ਅਜੋਕੀਆਂ ਵਿਆਖਿਆਵਾਂ ਸਿੱਖਾਂ ਨੂੰ ਨਾਸਤਿਕਤਾ ਦੇ ਰਾਹ ਪਾਣ ਵਾਲੀਆਂ ਹਨ। ਇਨ੍ਹਾਂ ਪ੍ਰਤੀ ਵੀ
ਸੁਚੇਤ ਹੋਣ ਦੀ ਲੋੜ ਹੈ”।
ਇਸ ਚੱਲਦੀ ਵਿਚਾਰ ਚਰਚਾ ਵਿੱਚ ਤੁਹਾਡੇ ਬਹੁਤ ਪੱਤਰ ਆਏ ਪਰ ਮੇਰਾ ਪੱਖ
ਤੁਸੀਂ ਗ਼ਲਤ ਸਾਬਤ ਨਹੀਂ ਕਰ ਸਕੇ।
2- ਤੁਸੀਂ ਮੇਰੇ ਤੇ ਡੇਰਾਵਾਦ ਅਤੇ ਸਾਧ ਲਾਣੇ ਦਾ ਸਮਰਥਕ ਹੋਣ ਦਾ ਦੋਸ਼
ਲਗਾਇਆ ਹੈ (ਜੋ ਕਿ ਕਈ ਸਾਲਾਂ ਤੋਂ ਮੇਰੇ ਤੇ ਪਹਿਲਾਂ ਵੀ ਲੱਗਦਾ ਆ ਰਿਹਾ ਹੈ) ਪਰ ਇਹ ਗੱਲ ਰੱਤੀ
ਭਰ ਵੀ ਸਾਬਤ ਨਹੀਂ ਕਰ ਸਕੇ।
ਪਾਠਕ ਸੱਜਣੋ! ਸਿੱਖਾਂ ਨੂੰ ਡੇਰਾਵਾਦ, ਸਾਧ ਲਾਣਾ ਆਦਿ ਤੋਂ ਸੁਚੇਤ ਹੋਣ
ਦੀ ਜਿੰਨੀਂ ਲੋੜ ਹੈ ਓਨੀਂ ਹੀ ਅਜੋਕੀਆਂ ਹੋ ਰਹੀਆਂ ਗੁਰਬਾਣੀ ਵਿਆਖਿਆਵਾਂ ਪ੍ਰਤੀ ਵੀ ਸੁਚੇਤ ਹੋਣ
ਦੀ ਲੋੜ ਹੈ। ਹਰ ਗੁਰਸਿੱਖ ਨੂੰ ਖੁਦ ਗੁਰਬਾਣੀ ਪੜ੍ਹਕੇ ਅਰਥਾਂ ਸਮੇਤ ਸਮਝਣ ਦੀ ਲੋੜ ਹੈ। ਇਸ ਦੇ ਲਈ
ਪ੍ਰੋ: ਸਾਹਿਬ ਸਿੰਘ ਜੀ ਦੇ ਕੀਤੇ ਅਰਥਾਂ ਦੀ ਹੇਠ ਲਿਖੇ ਲਿੰਕ ਤੇ ਮਦਦ ਲਈ ਜਾ ਸਕਦੀ ਹੈ।
http://www.gurugranthdarpan.com
ਗੁਰਸਿੱਖ ਨੂੰ ਕਿਸੇ ਸਾਧ ਸੰਤ ਦੇ ਡੇਰੇ ਤੇ ਜਾਣ ਦੀ ਜਰੂਰਤ ਨਹੀਂ। ਅਜੋਕੇ
ਸਾਧ ਸੰਤਾਂ ਨੇ ਸਿੱਖਾਂ ਨੂੰ ਅੰਧ ਵਿਸ਼ਵਾਸ਼ ਅਤੇ ਭਰਮ ਭੁਲੇਖਿਆਂ ਵਿੱਚ ਹੀ ਪਾਈ ਰੱਖਣਾ ਹੈ। ਗੁਰਮਤਿ
ਦੀ ਸਹੀ ਸਮਝ ਨਹੀਂ ਲੱਗਣ ਦੇਣੀ।
ਦੂਸਰੇ ਪਾਸੇ ਡੇਰਾਵਾਦ ਤੋਂ ਸੁਚੇਤ ਹੋਣ ਦੇ ਨਾਲ ਨਾਲ ਅਜੋਕੀਆਂ ਹੋ ਰਹੀਆਂ
ਗੁਰਬਾਣੀ ਵਿਆਖਿਆਵਾਂ ਨੂੰ ਡੁੰਘਾਈ ਨਾਲ ਵਿਚਾਰਨ ਦੀ ਲੋੜ ਹੈ। ਇਨ੍ਹਾਂ ਭੌਤਿਕਵਾਦੀ ਸੋਚ (ਜਿਨ੍ਹਾਂ
ਮੁਤਾਬਕ ਇਹ ਜੋ ਦਿਸਦਾ ਸੰਸਾਰ ਹੈ ਇਹੀ ਸਭ ਕੁੱਝ ਹੈ। ‘ਪਰਮਾਤਮਾ’ ਸਮੇਤ ਜਿਹੜੀ ਕੋਈ ਵੀ ਗੱਲ
ਵਿਗਿਆਨਕ ਤਰੀਕੇ ਨਾਲ ਸਿੱਧ ਨਹੀਂ ਕੀਤੀ ਜਾ ਸਕਦੀ ਉਸ ਦੀ ਕੋਈ ਹੋਂਦ ਨਹੀਂ। ਪਰਮਾਤਮਾ ਦੀ ਹੋਂਦ
ਉੱਪਰੋਂ ਉੱਪਰੋਂ ਹੀ ਕਹਿੰਦੇ ਹਨ ਪਰ ਅਸਲ ਵਿੱਚ ਮੰਨਦੇ ਨਹੀਂ) ਵਾਲੇ ਅਜੋਕੇ ਪ੍ਰਚਾਰਕਾਂ ਨੇ ਵੀ
ਸਹੀ ਗੁਰਮਤਿ ਦੀ ਸਮਝ ਨਹੀਂ ਆਉਣ ਦੇਣੀ।
ਡੇਰੇਦਾਰ ਆਪਣੀ ਸਹੂਲਤ ਮੁਤਾਬਕ ਗੁਰਬਾਣੀ ਦੇ ਅਰਥ ਘੜ ਕੇ ਪੇਸ਼ ਕਰ
ਰਹੇ ਹਨ ਅਤੇ ਅਜੋਕੇ ਵਿਆਖਿਆਕਾਰ ਆਪਣੀ ਕਿਸੇ ਬਣੀ ਹੋਈ ਸੋਚ ਮੁਤਾਬਕ।
ਧੰਨਵਾਦ।
ਜਸਬੀਰ ਸਿੰਘ (ਕੈਲਗਰੀ) 16-09-12
(16/09/12)
ਦਲਜੀਤ ਸਿੰਘ ਹੋਠੀ
ਸਰਦਾਰ ਸੇਵਕ ਸਿੰਘ ਮਚਾਕੀ ਜੀ ਤੇ ਸਿੱਖ ਮਾਰਗ ਦੇ ਪਾਠਕਾ ਨੂੰ ਗੁਰੂ ਫ਼ਤਹਿ
ਮਚਾਕੀ ਜੀ ਮੇਹਨਤ ਮਜਦੂਰੀ ਕਰਨਾ ਤੁਹਾਡੀ ਨਿਗਾਹ ਵਿੱਚ ਬਹੁਤ ਮਾੜਾ ਕੰਮ
ਲੱਗਦਾ, ਪੰਜਾਬ ਤੋ ਬਾਹਰੋ ਜਿਹੜੇ ਮਜਦੂਰ ਮਿਹਨਤ ਕਰਨ ਆਉਦੇ ਤੁਹਾਡੀ ਨਿਗਾਹ ਵਿੱਚ ਅਛੂਤ ਲੱਗਦੇ
ਹਨ, ਜਿਹਨਾ ਨੂੰ ਤੁਸੀ ਬੰਦੇ ਨਹੀ ਸਮਝਦੇ। ਮੇਰਾ ਖਿਆਲ ਆ ਸਿੱਖ ਮਾਰਗ ਤੇ ਲਿੱਖਣ ਵਾਲੇ ਜਾਂ ਸਿੱਖ
ਮਾਰਗ ਨੂੰ ਪੜੂਨ ਵਾਲੇ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਮੰਨਦੇ ਹਨ। ਗੁਰੁ ਸਾਹਿਬ ਜੀ
ਦਾ ਖੰਡੇ ਦੀ ਪਾਹੁਲ ਦੇਣ ਦਾ ਮਕਸਦ ਵੀ ਇਹੀ ਸੀ ਕਿ ਨੀਵੀ ਜ਼ਾਤ
(ਅਖੌਤੀ ਜ਼ਾਤ)
ਦੇ ਪ੍ਰਛਾਵੇ ਤੋ ਵੀ ਨਫਰਤ ਕਰਨ ਵਾਲਿਆ ਨੂੰ ਇੱਕ ਹੀ ਬਾਟੇ
ਵਿੱਚ ਪਾਹੁਲ ਦੇ ਕੇ, ਕਮਜੋਰ ਤੇ ਗੁਲਾਮ ਸਮਾਜ਼ ਨੂੰ ਨਵੀ ਦਿੱਖ ਤੇ ਤਾਕਤ ਦਿੱਤੀ ਜਾਵੇ। ਕਮਜ਼ੋਰ
ਚਿੱੜੀਆਂ (ਭਾਰਤ ਦੇ ਲੋਕ)
ਤੋ ਬਾਜ਼ਾ
(ਬਾਹਰੀ ਹਮਲਾਵਰ)
ਨੂੰ ਘੇਰਨ ਦੀ ਤਾਕਤ ਪੈਦਾ ਕੀਤੀ ਜਾਵੇ, ਜੋ ਉਹਨਾ ਨੇ ਕਰ
ਕੇ ਦਿਖਾਈ। ਪਰ ਅਫਸੋਸ ਗੁਰੂ ਸਾਹਿਬ ਜੀ 300 ਸਾਲ ਪਹਿਲਾ ਏਨਾ ਕੁੱਛ ਕਰਨ ਦੇ ਬਾਵਜੂਦ ਮਚਾਕੀ ਜੀ
ਤੁਹਾਡੇ ਵਰਗੇ ਅੱਜ ਵੀ ਆਪਣੇ ਵਿੱਚ ਨਫ਼ਰਤ ਭਰੀ ਬੈਠੇ ਹਨ। ਸਿੱਖਾ ਦੇ ਕਿਰਦਾਰ ਨੂੰ ਦੇਖ ਕੇ ਕਦੀ
ਦੁਸ਼ਮਣ ਵੀ ਤਰੀਫ ਕਰਨ ਲਈ ਮਜਬੂਰ ਹੋ ਜਾਦੇ ਸਨ। ਪਰ ਮਚਾਕੀ ਜੀ ਜਿਹੜੀ ਨਫਰਤ ਤੁਹਾਡੇ ਵਿੱਚ ਹੈ ਉਹ
ਨਫਰਤ ਮੰਨੂੰ ਸਿਮ੍ਰਤੀ ਨੂੰ ਮੰਨਣ ਵਾਲਿਆ ਵਿੱਚ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲਿਆ
ਵਿੱਚ ਨਹੀ ਹੈ। ਜੇ ਤੁਸੀ ਆਪਣਾ ਲੁੱਕਿਆ ਚਿਹਰਾ ਦੇਖਣਾ ਚਾਹੁੰਦੇ ਹੋ ਤਾਂ ਯੂ ਟਿਓਬ ਤੇ ਅਨ ਟਚਡ
ਇੰਡਿਆਂ ਪਾ ਕੇ ਦੇਖ ਸਕਦੇ ਹੋ। ਰਹੀ ਝੰਡੇ ਦੇ ਰੰਗ ਵਾਲੀ ਗੱਲ ਮਚਾਕੀ ਜੀ ਤੁਹਾਨੂੰ ਭਗਵੇ ਤੇ
ਕੇਸਰੀ ਦੇ ਵਿੱਚ ਵੀ ਫਰਕ ਨਹੀ ਦਿਸਦਾ। ਜੇ ਕਿਸੇ ਨੂੰ ਇਸ ਤਰਾ ਹੋਵੇ ਤਾਂ ਉਸ ਨੂੰ ਅੱਖਾ ਵਾਲੇ
ਡਾਕਟਰ ਦੀ ਸਲਾਹ ਲੈ ਲੈਣੀ ਚਾਹਿਦੀ ਹੈ। ਮਚਾਕੀ ਜੀ ਤੁਸੀ ਗੱਲ ਅਮਰੀਕਾ ਦੀ ਅਜਾਦੀ ਦੀ ਤੇ ਦੂਸਰੇ
ਮੁਲਖਾ ਦੀ ਬਰਬਾਦੀ ਦੀ ਗੱਲ ਕਰਦੇ ਹੋ। ਤੁਹਾਨੂੰ ਅਜਾਦੀ ਤੇ ਗੁਲਾਮੀ ਦੇ ਫਰਕ ਦਾ ਨਹੀ ਪਤਾ।
ਅਮਰੀਕਾ ਨੇ ਉਹਨਾ ਮੁਲਖਾ ਦੇ ਬਸ਼ਿਦਿਆ ਨੂੰ ਅਜਾਦ ਕਰਵਾਉਣ ਵਿੱਚ ਮੱਦਦ ਕੀਤੀ ਜਿਹੜੇ ਸਦੀਆਂ ਤੋ
ਅਤਿਆਚਾਰ ਸਹਿੰਦੇ ਸਨ ਉਹਨਾ ਨੂੰ ਅਜਾਦ ਕਰਵਾਉਣ ਵਿੱਚ ਮੱਦਦ ਕੀਤੀ ਹੈ। ਜਿਹੜੇ ਲੋਕਾ ਨੂੰ ਗੁਲਾਮੀ
ਸਹਿਣ ਦੀ ਆਦਤ ਪੈ ਜਾਵੇ ਉਹਨਾ ਲੋਕਾ ਨੂੰ ਅਜਾਦੀ ਦੇ ਮਤਲਬ ਦਾ ਨਹੀ ਪਤਾ, ਝੰਡੇ ਉਚੇ ਕਰਨੇ ਤੇ
ਨੀਵੇ ਕਰਨ ਦਾ ਮਤਲਬ ਤਾਂ ਦੂਰ ਦੀ ਗੱਲ ਹੈ। ਰਹੀ ਗੱਲ ਪਿੰਡ ਦੇ ਨਾਂ ਦੀ ਇਥੇ ਤੁਸੀ ਸੱਚੇ ਲੱਗਦੇ
ਹੋ ਕਿਓਕਿ ਸਾਡੇ ਸਿਰਫ ਪਿੰਡ ਦਾ ਨਾਂ ਹੀ ਬਦਲਣ ਵਾਲਾ ਸੀ ਪਰ ਤੁਹਾਡੀ ਤਾਂ ਤਾਣੀ ਉੱਲਝੀ ਲੱਗਦੀ
ਹੈ। ਮਚਾਕੀ ਜੀ ਸਾਡਾ ਅਸਲ ਬਾਪ ਤਾਂ ਗੁਰੂ ਗ੍ਰੰਥ ਸਾਹਿਬ ਜੀ ਹਨ ਕਈਆਂ ਨੂੰ ਅਜੇ ਇਹ ਵੀ ਨਹੀ ਪਤਾ
ਉਹ ਦਸਮ ਗ੍ਰੰਥ (ਕੰਜ਼ਰ
ਕਵਿਤਾ) ਨੂੰ ਵੀ ਆਪਣਾ ਬਾਪ ਮੰਨੀ ਬੈਠੇ ਹਨ।
ਤੁਹਾਡੀਆ ਲਿਖਤਾ ਤੋ ਲੱਗਦਾ ਤੁਹਾਨੂੰ ਵੀ ਅਸਲ ਬਾਪ ਦਾ ਅਜੇ ਭੁਲੇਖਾ ਹੈ। ਧੰਨਵਾਦ
ਦਲਜੀਤ ਸਿੰਘ ਹੋਠੀ ਰਾਚੈਸਟਰ ਨਿਓਯਾਰਕ 585 698 0146
(16/09/12)
ਅਵਤਾਰ ਸਿੰਘ ਮਿਸ਼ਨਰੀ
ਸਤੰਬਰ 2012 ਨੂੰ ਸਿੰਘ ਸਭਾ ਇੰਟ੍ਰਨੈਸ਼ਨਲ ਵੱਲੋਂ ਸਿੱਖਾਂ ਦੀ ਨਿਗ੍ਹਾਰਤਾ
ਤੇ ਟੋਰਾਂਟੋ-ਕਨੇਡਾ ਵਿਖੇ ਹੋਈ ਵਿਸ਼ਵ ਕਾਨਫਰੰਸ
(ਅਵਤਾਰ ਸਿੰਘ ਮਿਸ਼ਨਰੀ)
ਸਿੱਖਾਂ ਦੀ ਨਿਗਾ੍ਰਤਾ ਦਾ ਮੁਤਾਲਿਆ ਕਰਨ ਅਤੇ ਉਸ ਦਾ ਹੱਲ ਲੱਭਣ ਲਈ 9 ਸਤੰਬਰ ਸੰਨ 2012 ਨੂੰ
ਟੋਰਾਂਟੋ (ਕਨੇਡਾ) ਵਿਖੇ ਭਾਰੀ ਕਾਨਫਰੰਸ ਹੋਈ, ਜਿਸ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਆਏ ਵਿਦਵਾਨ
ਬੁਲਾਰਿਆਂ ਅਤੇ ਪ੍ਰਬੰਧਕਾਂ ਨੇ ਹਿੱਸਾ ਲਿਆ। ਪਹਿਲੇ ਦੋ ਦਿਨ 7-8 ਸਤੰਬਰ ਨੂੰ ਸਿੰਘ ਸਭਾ
ਇੰਟ੍ਰਨੈਸ਼ਨਲ ਦੇ ਸਵਿਧਾਨ ਤੇ ਚਰਚਾ ਹੋਈ ਜੋ ਬਹੁ ਸੰਮਤੀ ਨਾਲ ਪਾਸ ਕੀਤਾ ਗਿਆ, ਦੇਸ਼ ਵਿਦੇਸ਼ ਤੋਂ ਆਏ
ਡੈਲੀਗੇਟਾਂ ਨੇ ਆਪੋ ਆਪਣੇ ਵਿਚਾਰ ਰੱਖੇ ਅਤੇ ਸੁਝਾਵ ਵੀ ਦਿੱਤੇ। ਦੋ ਦਿਨ ਵਿਚਾਰ ਗੋਸ਼ਟੀ ਚਲਦੀ
ਰਹੀ, ਐਤਵਾਰ 9 ਸਤੰਬਰ ਨੂੰ ਵਿਸ਼ਵ ਸਿੱਖ ਕਾਨਫਰੰਸ ਆਰੰਭ ਹੋਈ। ਸ੍ਰ ਮਨਜੀਤ ਸਿੰਘ ਸਹੋਤਾ ਨੇ
ਸੈਕਟਰੀ ਦੀ ਸੇਵਾ ਨਿਭਾਈ। ਸਭ ਤੋਂ ਪਹਿਲਾਂ ਕਾਨਫਰੰਸ ਦੀ ਸਫਲਤਾ ਲਈ ਕਨੇਡਾ ਨਿਵਾਸੀ ਗ਼ਿ ਕੇਵਲ
ਸਿੰਘ ਨੇ ਅਰਦਾਸ ਕੀਤੀ। ਭਾਈ ਮਨਦੀਪ ਸਿੰਘ ਵਰਨਨ ਤੇ ਉਸ ਦੇ ਸਾਥੀ ਨੇ ਡੇਰਾਵਾਦ ਅਤੇ ਪਾਖੰਡਵਾਦ ਤੇ
ਭਾਵ ਪੂਰਤ ਕਵਿਸ਼ਰੀ ਗਾਈ। ਸ੍ਰ. ਪਰਮਿੰਦਰ ਸਿੰਘ ਪ੍ਰਮਾਰ ਨੇ ਦੂਰੋਂ ਨੇੜਿਓਂ ਆਏ ਡੈਲੀਗੇਟਾਂ ਅਤੇ
ਸੰਗਤਾਂ ਨੂੰ ਜੀ ਆਇਆਂ ਕਿਹਾ।
ਸ੍ਰ. ਗੁਰਦੇਵ ਸਿੰਘ ਸੰਘਾ
ਨੇ ਬੜੇ ਵਿਸਥਾਰ ਨਾਲ ਸਿੱਖੀ ਨਿਗ੍ਹਾਰਤਾ ਤੇ
ਪਰਚਾ ਪੜ੍ਹਦੇ ਹੋਏ ਕਿਹਾ ਕਿ ਜਿਵੇਂ ਗੁਰੂ ਨਾਨਕ ਸਾਹਿਬ ਦੇ ਪ੍ਰਗਟ ਹੋਣ ਵੇਲੇ ਧਾਰਮਿਕ, ਰਾਜਨੀਤਨ
ਲੀਡਰ ਲੁਕਾਈ ਨੂੰ ਲੁਟਦੇ ਸਨ ਉਸ ਤੋਂ ਵੀ ਕਿਤੇ ਵੱਧ ਅਜੋਕੇ ਪ੍ਰਬੰਧਕ, ਪ੍ਰਚਾਰਕ ਅਤੇ ਚੋਲਾਧਾਰੀ
ਸੰਤ ਬਾਬੇ ਲੁੱਟ ਰਹੇ ਹਨ।
ਭਾਰਤ ਤੋਂ ਵਿਸ਼ੇਸ਼ ਸੱਦੇ ਤੇ ਆਏ ਵਿਦਵਾਨ
ਸ੍ਰ. ਇੰਦਰ ਸਿੰਘ ਘੱਗਾ
ਨੇ ਬੜੇ ਵਿਸਥਾਰ ਨਾਲ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਅਜੋਕੀ ਹਾਲਤ ਦਾ ਬਿਆਨ ਕਰਦੇ ਕਿਹਾ ਕਿ ਬਾਬੇ
ਨਾਨਕ ਨੇ ਅਜੋਕੇ ਸਾਧਨ ਨਾਂ ਹੁੰਦੇ ਵੀ ਜਿਸ ਤਨਦੇਹੀ ਅਤੇ ਦ੍ਰਿੜਤਾ ਨਾਲ ਸੱਚ ਦਾ ਪ੍ਰਚਾਰ ਕੀਤਾ
ਤੋਂ ਸਾਨੂੰ ਵੀ ਸੇਧ ਲੈਣੀ ਚਾਹੀਦੀ ਹੈ, ਨਿਰਾ ਖੋਤੇ ਬਣ ਕੇ ਅਖੌਤੀ ਸੰਤ ਬਾਬੇ ਅਤੇ ਗੁਰਮਤਿ ਹੀਨ
ਹੰਕਾਰੀ ਪ੍ਰਬੰਧਕਾਂ ਦਾ ਭਾਰ ਹੀ ਨਹੀਂ ਢੋਂਹਦੇ ਰਹਿਣਾ ਚਾਹੀਦਾ। ਉਨ੍ਹਾਂ ਬੜੇ ਵਿਅੰਗ ਨਾਲ ਕਿਹਾ
ਕਿ ਅੱਜ 21ਵੀਂ ਸਦੀ ਵਿੱਚ ਵੀ ਸਿੱਖਾਂ ਦਾ ਆਪਣਾ ਮਜਬੂਤ ਮੀਡੀਆ ਨਹੀਂ ਹੈ ਅਤੇ ਕੌਮੀ ਸਰਮਾਇਆ
ਕੋਟਾਂ, ਕਚਹਿਰੀਆਂ ਅਤੇ ਡੇਰਿਆਂ ਤੇ ਬਰਬਾਦ ਕੀਤਾ ਜਾ ਰਿਹਾ ਹੈ। ਰੋਜਵਿਲ ਕੈਲੇਫੋਰਨੀਆਂ ਤੋਂ ਆਏ
ਸ੍ਰ. ਹਰਦੇਵ ਸਿੰਘ
ਸ਼ੇਰਗਿੱਲ ਸਿੰਘ ਸਭਾ ਦੇ ਇਤਿਹਾਸ ਤੇ ਚਾਨਣਾ
ਪਾਂਦੇ ਕਿਹਾ ਕਿ ਪਹਿਲੀ ਸਿੰਘ ਸਭਾ ਸੰਨ 1873 ਅਤੇ ਦੂਜੀ 1879 ਵਿੱਚ ਪ੍ਰੋ. ਗੁਰਮੁਖ ਸਿੰਘ, ਗ਼ਿ
ਦਿੱਤ ਸਿੰਘ ਵਰਗੇ ਪੰਥਦਰਦੀਆਂ ਨੇ ਸਥਾਪਤ ਕਰਕੇ ਮਹੰਤਾਂ ਨੂੰ ਗੁਰਦੁਆਰਿਆਂ ਚੋਂ ਬਾਹਰ ਕੱਢਿਆ ਪਰ
ਬ੍ਰਾਹਮਣਵਾਦੀ ਸਿੱਖ ਲੀਡਰਾਂ ਨੇ ਉਨ੍ਹਾਂ ਨੂੰ ਪੰਥ ਚੋਂ ਛੇਕ ਦਿੱਤਾ ਫਿਰ ਕਾਫੀ ਸਮੇਂ ਬਾਅਦ ਸੰਨ
2000 ਵਿੱਚ ਵਿਸ਼ਵ ਸਿੱਖ ਕਾਨਫਰੰਸ ਰੋਜਵਿੱਲ ਅਤੇ 2003 ਵਿੱਚ ਚੰਡੀਗੜ੍ਹ ਵਿਖੇ ਹੋਈ ਜਿਸ ਵਿੱਚ
ਕਰੀਬ 5 ਹਜਾਰ ਸਿੱਖ ਪਹੁੰਚੇ, ਜਿਸ ਦੀ ਕਾਮਯਾਬੀ ਤੋਂ ਅਕਾਲੀ ਦਲ, ਸ਼੍ਰੋਮਣੀ ਕਮੇਟੀ ਅਤੇ ਡੇਰੇਦਾਰ
ਘਬਰਾਹ ਗਏ ਅਤੇ ਕਈ ਤਰਾਂ ਦੀਆਂ ਰੁਕਾਵਟਾਂ ਖੜੀਆਂ ਕੀਤੀਆਂ। ਇਸ ਤੋਂ ਬਾਅਦ
ਸਾਧ ਸਪੈਸ਼ਲਿਸਟ ਸ੍ਰ. ਕੁਲਦੀਪ
ਸਿੰਘ ਰੇਡੀਓ ਸ਼ੇਰੇ ਪੰਜਾਬ ਜਿਨ੍ਹਾਂ ਨੇ ਦੋ
ਵਾਰ ਫਤਿਹ ਬੁਲਾ ਕੇ ਡੈਲੀਗੇਟਾਂ ਦਾ ਧਿਆਨ ਖਿਚਦੇ ਕਿਹਾ ਕਿ ਸਿਆਣਿਆਂ ਦੀ ਵੱਡੀ ਭੀੜ ਨਹੀਂ ਹੁੰਦੀ
ਅਤੇ ਭੀੜ ਵਿੱਚ ਬਹੁਤੇ ਸਿਆਣੇ ਨਹੀਂ ਹੁੰਦੇ। ਪੁਰਾਤਨ ਸਮੇਂ ਗੁਰਦੁਆਰੇ ਕੱਚੇ ਅਤੇ ਸਿੱਖ ਪੱਕੇ ਸਨ
ਪਰ ਅੱਜ ਗੁਰਦੁਆਰੇ ਤਾਂ ਸੰਗਮਰ ਦੇ ਬਣ ਚੁੱਕੇ ਹਨ ਸਿੱਖ ਪੱਕੇ ਨਹੀਂ ਰਹੇ ਸਾਧਾਂ ਦੇ ਮਗਰ ਲੱਗੇ
ਫਿਰਦੇ ਹਨ। ਉਨ੍ਹਾਂ ਨੇ ਬੜੇ ਰੋਹ ਵਿੱਚ ਆ ਕੇ ਕਿਹਾ ਕਿ ਮੈਂ ਪ੍ਰਣ ਕਰਦਾ ਹਾਂ ਕਿ ਸਿੱਖੀ ਨੂੰ ਲੱਗ
ਚੁੱਕੀ ਇਹ ਸਾਧਾਂ ਰੂਪੀ
“ਚਿੱਟੀ ਸਿਉਂਕ” ਨੂੰ ਸਿੱਖੀ ਦੇ ਗਲੋਂ ਜਿਨ੍ਹਾਂ
ਚਿਰ ਲਾਹ ਨਹੀਂ ਲੈਂਦਾ ਕਦੇ ਚੈਨ ਨਾਲ ਨਹੀਂ ਬੈਠਾਂਗਾ, ਜਿਨੇ ਸਵਾਸ ਅਕਾਲ ਪੁਰਖ ਨੇ ਬਖਸ਼ੇ ਹਨ ਇਧਰ
ਹੀ ਸਫਲੇ ਕਰਾਂਗਾ। ਅੱਜ ਸਾਧ ਲਾਣਾ ਸ਼ੇਰੇ ਪੰਜਾਬ ਤੋਂ ਇਉਂ ਡਰਦਾ ਹੈ ਜਿਵੇਂ ਸ੍ਰ. ਹਰੀ ਸਿੰਘ ਨਲੂਏ
ਤੋਂ ਪਠਾਨ ਡਰਦੇ ਸਨ।
ਸ੍ਰ. ਦਲਜੀਤ ਸਿੰਘ ਇੰਡਿਆਨਾਂ ਨੇ ਸਾਧਾਂ ਤੇ
ਤਾਬੜਤੋੜ ਹਮਲਾ ਕਰਦਿਆਂ ਸਿੱਖ ਜਥੇਬੰਦੀਆਂ ਨੂੰ “ਸਿੱਖ ਯੂਥ” ਨੂੰ ਨਾਲ ਲੈ ਕੇ ਚੱਲਣ ਦੀ ਬੇਨਤੀ
ਕਰਦੇ ਕਿਹਾ ਕਿ “ਅਖੌਤੀ ਸੰਤਾਂ ਦੇ ਕੌਤਕ” ਫੇਸ ਬੁੱਕ ਤੇ ਸਾਡੇ
65000
ਮੈਂਬਰ ਬਣ ਚੁੱਕੇ ਹਨ ਜੋ ਜਾਗੇ ਸਿੱਖਾਂ ਦੀ ਨਿਸ਼ਾਨੀ ਹੈ, ਅਸੀਂ ਇੰਡਿਆਨਾਂ ਚੋਂ ਭਹੇਵੇਵਾਲਾ ਅਤੇ
ਢੱਡਰੀਆਂਵਾਲਾ ਆਦਿਕ ਰੰਗੀਲੇ ਸਾਧਾਂ ਨੂੰ ਭਜਾ ਚੁੱਕੇ ਹਾਂ।
ਸ੍ਰ. ਚਮਕੌਰ ਸਿੰਘ ਫਰਿਜ਼ਨੋ
ਨੇ ਦਸਮ ਗ੍ਰੰਥ ਬਾਰੇ ਬੋਲਦੇ ਕਿਹਾ ਕਿ ਜਿਵੇਂ ਇੱਕ ਟੋਕਰਾ ਰੋਟੀਆਂ ਦੇ ਵਿੱਚ ਇੱਕ ਰੋਟੀ ਗੰਦੀ
ਹੋਵੇ ਤਾਂ ਸਿਆਣੇ ਸਾਰਾ ਟੋਕਰਾ ਹੀ ਗਾਰਵੇਜ ਵਿੱਚ ਸੁੱਟ ਦਿੰਦੇ ਹਨ ਪਰ ਅਗਿਆਨੀ ਗੰਦ ਨਾਲ ਭਰੇ
ਟੋਕਰੇ ਚੋਂ ਜਿਸ ਵਿੱਚ 99 ਰੋਟੀਆਂ ਗੰਦੀਆਂ ਤੇ ਇੱਕ ਰੋਟੀ ਚੰਗੀ ਲੱਭਦੇ ਰਹਿੰਦੇ ਹਨ। ਇਹ ਹੀ ਹਾਲ
ਅੱਜ ਅਖੌਤੀ ਸਿੱਖਾਂ ਦਾ ਹੈ ਜੋ ਦਸਮ ਗ੍ਰੰਥ ਦੇ ਟੋਕਰੇ ਚੋ’ਚੰਗੀ ਰਚਨਾ ਭਾਲ ਰਹੇ ਹਨ ਜੋ 99%
ਗੰਦੀਆਂ ਅਤੇ ਬ੍ਰਾਹਮਣੀ ਰੰਗਤ ਰਚਨਾਵਾਂ ਨਾਲ ਭਰਿਆ ਪਿਆ ਹੈ।
ਸ੍ਰ. ਜੋਰਾ ਸਿੰਘ ਰਾਜੋਆਣਾ
ਨੇ ਬੋਲਦੇ ਕਿਹਾ ਕਿ ਸਿੱਖ
ਤੇਗਧਾਰਕ ਹੈ
ਤੇਗਪੂਜਕ
ਨਹੀਂ ਪਰ ਅੱਜ ਬਹੁਤੇ ਸਿੱਖ ਤੇਗਪੂਜਕ ਹੋ ਕੇ ਅਰਸ਼ ਤੋਂ ਫਰਸ਼ ਤੇ ਗਿਰ ਗਏ ਹਨ। ਇਸ ਤੋਂ ਬਾਅਦ ਭਰੇ
ਇਕੱਠ ਵਿੱਚ ਮਤੇ ਪਾਸ ਕੀਤੇ ਗਏ-
ਪਹਿਲਾ ਮਤਾ ਸ੍ਰ. ਮਲਕੀਤ ਸਿੰਘ ਜਰਮਨੀ ਨੇ ਪੜ੍ਹਿਆ ਕਿ
-ਸਿੱਖਾਂ
ਦੇ ਖਾਣ-ਪੀਣ, ਉੱਠਣ-ਬੈਠਣ, ਜੰਮਨ-ਮਰਨ, ਵਿਆਹ-ਸ਼ਾਦੀ ਆਦਿ ਸਭ ਕਾਜ ਗੁਰੂ ਗ੍ਰੰਥ ਸਾਹਿਬ ਜੀ ਦੇ
ਉਪਦੇਸ਼ਾਂ ਅਨੁਸਾਰ ਹੋਣੇ ਚਾਹੀਦੇ ਹਨ। ਗੁਰੂ ਗ੍ਰੰਥ ਤੋਂ ਬਿਨਾਂ ਹੋਰ ਕੋਈ ਗ੍ਰੰਥ ਸਾਡਾ ਸਿਖਿਆ
ਦਾਤਾ ਨਹੀਂ। ਅੱਜ ਦਾ ਇਕੱਠ ਅਖੌਤੀ ਦਸਮ ਗ੍ਰੰਥ ਨੂੰ ਰੱਦ ਕਰਦਾ ਹੈ। ਸੂਰਜ ਪ੍ਰਕਾਸ਼, ਭਗਤ ਮਾਲ,
ਗੁਰਬਿਲਾਸ ਪਾ:6ਵੀਂ ਆਦਿਕ ਗੁਰਮਤ ਵਿਰੋਧੀ ਗ੍ਰੰਥ ਹਨ। ਰਾਗਮਾਲਾ ਗੁਰਬਾਣੀ ਨਹੀਂ ਅਤੇ ਭਾਈ ਗੁਰਦਾਸ
ਦੀਆਂ 40 ਵਾਰਾਂ ਨੂੰ ਮਾਨਤਾ ਦਿੰਦਾ ਹੈ। ਦੂਜੇ ਭਾਈ ਗੁਰਦਾਸ ਦੀ 41 ਵੀਂ ਵਾਰ ਜੋ “ਗੁਰ ਪੂਜ ਮਨਾਈ
ਕਾਲਕਾਂ” ਨੂੰ ਅੱਜ ਦਾ ਇਕੱਠ ਰੱਦ ਕਰਦਾ ਹੈ।
ਦੂਜਾ ਮਤਾ ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ
USA
ਦੇ ਭਾਈ ਅਵਤਾਰ ਸਿੰਘ ਮਿਸ਼ਨਰੀ ਨੇ
ਪੜ੍ਹਿਆ ਕਿ-ਗੁਰੂ ਨਾਨਕ ਪਾਤਸ਼ਾਹ ਦਾ ਜਨਮ
ਪਹਿਲੀ ਵੈਸਾਖ, 14 ਅਪ੍ਰੈਲ, ਦਾ ਮਨਾਇਆ ਜਾਣਾ ਚਾਹੀਦਾ ਹੈ। ਇਹ ਫੈਸਲਾ ਸਿੱਖ ਧਰਮ ਦੇ ਪ੍ਰਸਿੱਧ
ਵਿਦਵਾਨਾਂ ਕਰਮ ਸਿੰਘ ਹਿਸਟੋਰੀਅਨ, ਡਾ. ਗੰਡਾ ਸਿੰਘ, ਭਾਈ ਕਾਹਨ ਸਿੰਘ ਨਾਭਾ, ਪ੍ਰੋ.ਸਾਹਿਬ ਸਿੰਘ,
ਹਰੀ ਰਾਮ ਗੁਪਤਾ, ਮੈਕਸ ਆਰਥਰ ਮੈਕਾਲਿਫ ਦੀ ਖੋਜ ਤੇ ਅਧਾਰਤ ਹੈ। ਨਾਲੇ ਜਨਮ ਸਾਖੀ ਮੇਹਰਬਾਨ ਵਾਲੀ,
ਬੀ-40, ਜਨਮ ਸਾਖੀ ਵਲੈਤ ਵਾਲੀ, ਪੁਰਾਤਨ ਜਨਮ ਸਾਖੀ ਅਤੇ ਪੱਥਰ ਦੇ ਛਾਪੇ ਵਾਲੀ ਜਨਮ ਸਾਖੀ (ਜੋ
ਖਾਲਸਾ ਕਾਲਜ਼ ਦੇ ਆਰਕਾਈਵਜ਼ ਵਿਭਾਗ ਵਿਚ ਸਾਂਭੀ ਪਈ ਹੈ) ਆਦਿ ਵਿਚ ਵੀ ਇਹੋ ਜਨਮ ਤਿੱਥੀ ਦਰਜ ਹੈ ਅਤੇ
ਗੁਰੂ ਗੋਬਿੰਦ ਸਿੰਘ ਜੀ ਦੇ ਖਾਲਸਾ ਪ੍ਰਗਟ ਕਰਨ ਦਾ ਦਿਨ ਵੈਸਾਖੀ ਚੁਨਣਾ ਵੀ ਆਪਣੇ ਆਪ ਵਿਚ ਇਕ
ਸਬੂਤ ਹੈ। “ਘਰਿ ਘਰਿ ਅੰਦਰਿ ਧਰਮਸਾਲ ਹੋਵੈ ਕੀਰਤਨ ਸਦਾ ਵਸੋਆ (1ਵੈਸਾਖ)” ਭਾਈ ਗੁਰਦਾਸ। ਹੋਰ
ਵਿਸਥਾਰ ਲਈ ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਦੇ ਸਤੰਬਰ, 2012 ਅਤੇ ਖਾਲਸਾ ਅਖ਼ਬਾਰ ਦੇ ਪੰਨਾ 11 ਤੇ
ਛਪੇ ਸ੍ਰ. ਪਾਲ ਸਿੰਘ ਪੁਰੇਵਾਲ ਦੇ ਲੇਖ ਨੂੰ ਪੜ੍ਹ ਕੇ ਤਸੱਲੀ ਕੀਤੀ ਜਾ ਸਕਦੀ ਹੈ। ਭਾਈ ਮਿਸ਼ਨਰੀ
ਨੇ ਸਿੱਖਾਂ ਨੂੰ ਸਵਾਲ ਕੀਤਾ ਕਿ ਗੁਰੂ ਸਾਹਿਬ ਨੇ ਨਿਰਮਲ ਪੰਥ (ਖਾਲਸਾ ਪੰਥ) ਚਲਾਇਆ ਸੀ ਜਾਂ
ਭਾਂਤ-ਸੁਭਾਂਤੇ ਡੇਰੇ ਅਤੇ ਟਕਸਾਲਾਂ?
ਤੀਜਾ ਮਤਾ ਕਨੇਡਾ ਨਿਵਾਸੀ ਸ੍ਰ. ਮਨਜੀਤ ਸਿੰਘ ਪਿਆਸਾ ਨੇ ਪੜ੍ਹਿਆ ਕਿ
-ਗੁਰਬਾਣੀ
ਮੁਤਾਬਕ ਨਵੇਂ ਸਾਲ ਦਾ ਅਰੰਭ ਚੇਤ ਦੇ ਮਹੀਨੇ ਤੋਂ ਹੁੰਦਾ ਹੈ ਤੇ ਗੁਰੂ ਨਾਨਕ ਪਿਤਾ ਦਾ ਜਨਮ ਵੈਸਾਖ
‘ਚ ਹੈ। ਹਰ ਕੌਮ ਦਾ ਆਪਣਾ ਆਪਣਾ ਕੈਲੰਡਰ ਹੈ ਜੋ ਉਨ੍ਹਾਂ ਦੇ ਬਾਨੀ ਦੇ ਜਨਮ ਤਿਥੀ ਵਾਲੇ ਸਾਲ ਤੋਂ
ਆਰੰਭ ਹੁੰਦਾ ਹੈ। ਜੇਕਰ ਸਿੱਖ ਵੀ ਇਕ ਕੌਮ ਹੈ ਤਾਂ ਇਸ ਦਾ ਵੀ ਆਪਣਾ ਕੈਲੰਡਰ ਹੋਣਾ ਚਾਹੀਦਾ ਹੈ।
ਸਾਡਾ ਕੈਲੰਡਰ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਪਾਤਸ਼ਾਹ ਦੇ ਜਨਮ ਦਿੱਨ ਵਾਲੇ ਸਾਲ ਤੋਂ ਸ਼ੁਰੂ ਹੋਣਾ
ਚਾਹੀਦਾ ਹੈ। ਇਸ ਕਰਕੇ ਸ੍ਰ. ਪਾਲ ਸਿੰਘ ਪੁਰੇਵਾਲ ਜੀ,ਐਡਮੋਨਟਨ ਕੈਨੇਡਾ ਵਾਲਿਆਂ ਵਲੋਂ ਤਿਆਰ ਕੀਤਾ
ਨਾਨਕਸ਼ਾਹੀ ਕੈਲੰਡਰ, ਜੋ ਸੰਨ 2003 ‘ਚ ਬਗੈਰ ਕਿਸੇ ਸਮਝੌਤੇ ਦੇ ਸ਼੍ਰੋ.ਗੁ.ਪ੍ਰ. ਕਮੇਟੀ ਅੰਮ੍ਰਿਤਸਰ
ਕੋਲ ਪਾਸ ਕਰਨ ਤੋਂ ਪਹਿਲਾਂ ਪੇਸ਼ ਕੀਤਾ ਸੀ, ਨੂੰ ਹੀ ਅੱਜ ਦਾ ਇਹ ਇਕੱਠ ਮਾਨਤਾ ਦਿੰਦਾ ਹੈ।
ਚੌਥਾ ਮਤਾ ਕਨੇਡਾ ਨਿਵਾਸੀ ਗ਼ਿ ਕੇਵਲ ਸਿੰਘ ਨੇ ਪੜ੍ਹਿਆ ਕਿ
-ਸਿੱਖਾਂ
ਦੇ ਧਿੰਗੋ-ਜੋਰੀ ਬਣਾਏ ਗਏ ਕੌਮੀ ਗੀਤ, “ਦੇਹਿ ਸ਼ਿਵਾ ਬਰ ਮੋਹਿ ਇਹੈ” ਜੋ ਬਚਿਤ੍ਰ ਨਾਟਿਕ ਪ੍ਰਚੱਲਤ
ਨਾਮ “ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੇ ਪੰਨਾ 99 ਤੇ ਦਰਜ਼ ਹੈ, ਨੂੰ ਅੱਜ ਦਾ ਇਕੱਠ ਰੱਦ
ਕਰਦਾ ਹੈ। ਜਦੋਂ ਪਿਆਰਾ ਸਿੰਘ ਪਦਮ ਹੀਰ ਲਿਖਣ ਵਾਲਿਆਂ ਦਾ ਜਿਕਰ ਕਰਦੇ ਹਨ ਤਾਂ ਉਹ ਗੁਰੂ ਗੋਬਿੰਦ
ਸਿੰਘ ਜੀ ਨੂੰ ਹੀਰ ਲਿਖਣ ਵਾਲਿਆਂ ਵਿਚ ਸ਼ਾਮਲ ਕਰਦੇ ਹੋਏ ਪ੍ਰਚੱਲਤ ਨਾਮ “ਦਸਮ ਸ੍ਰੀ ਗੁਰੂ ਗਰੰਥ
ਸਾਹਿਬ ਜੀ” ਦੇ ਪੰਨਾ 710 ਤੇ ਦਰਜ਼ ‘ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ’ ਗੀਤ ਦਾ ਵੇਰਵਾ
ਦਿੰਦੇ ਹਨ ਕਿਉਂਕਿ ਅਸੀਂ “ਗੁਰੂ ਗ੍ਰੰਥ ਸਾਹਿਬ ਜੀ” ਤੋਂ ਬਾਹਰ ਕਿਸੇ ਹੋਰ ਰਚਨਾ ਨੂੰ ਸਵੀਕਾਰ ਹੀ
ਨਹੀਂ ਕਰਦੇ ਇਸ ਕਰਕੇ ਅੱਗੇ ਲਿਖੇ ਕੁੱਝ ਸਲੋਕ “ਗੁਰੂ ਗ੍ਰੰਥ ਸਾਹਿਬ ਜੀ” ਵਿਚੋਂ ਲੈਂਣ ਦਾ ਸੁਝਾਓ
ਦਿੰਦੇ ਹਾਂ-
ੳ) ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥ ਏਕ ਨੂਰ ਤੇ ਸਭੁ ਜਗੁ
ਉਪਜਿਆ ਕਉਨ ਭਲੇ ਕੋ ਮੰਦੇ ॥੧॥ ਲੋਗਾ ਭਰਮਿ ਨ ਭੂਲਹੁ ਭਾਈ ॥ ਖਾਲਿਕੁ ਖਲਕ ਖਲਕ ਮਹਿ ਖਾਲਿਕੁ ਪੂਰਿ
ਰਹਿਓ ਸ੍ਰਬ ਠਾਂਈ ॥੧॥ 1349॥
ਅ) ਸੋ ਜੀਵਿਆ ਜਿਸੁ ਮਨਿ ਵਸਿਆ ਸੋਇ ॥ ਨਾਨਕ ਅਵਰੁ ਨ ਜੀਵੈ ਕੋਇ ॥ ਜੇ
ਜੀਵੈ ਪਤਿ ਲਥੀ ਜਾਇ ॥ ਸਭੁ ਹਰਾਮੁ ਜੇਤਾ ਕਿਛੁ
ੲ) ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ ॥ ਹੋਹੁ ਸਭਨਾ ਕੀ ਰੇਣੁਕਾ ਤਉ
ਆਉ ਹਮਾਰੈ ਪਾਸਿ ॥{ 1102}॥
ਸ) ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮੇਰੀ ਆਉ ॥ ਇਤੁ
ਮਾਰਗਿ ਪੈਰੁ ਧਰੀਜੈ ॥ ਸਿਰੁ ਦੀਜੈ ਕਾਣਿ ਨ ਕੀਜੈ ॥੨੦॥ { ਮ:1, ਪੰਨਾ 141}
ਹ) ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ ॥ ਖੇਤੁ ਜੁ ਮਾਂਡਿਓ ਸੂਰਮਾ ਅਬ
ਜੂਝਨ ਕੋ ਦਾਉ ॥੧॥ ਸੂਰਾ ਸੋ
ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ
ਖੇਤੁ ॥੨॥੨॥ {ਪੰਨਾ 1105}
ਸੋ “ਦੇਹਿ ਸ਼ਿਵਾ ਬਰ ਮੋਹਿ ਇਹੈ” ਬਾਰੇ ਜੇ ਕੋਈ ਹੋਰ ਜ਼ਿਆਦਾ ਜਾਣਕਾਰੀ ਲੈਣੀ
ਚਾਹੁੰਦਾ ਹੋਵੇ ਤਾਂ
www.singhsabhacanada.com ਤੇ ਕਿਤਾਬਾਂ
ਵਾਲੇ ਫੋਲਡਰ ਵਿੱਚ ਜਾ ਕੇ ਲੈ ਸਕਦਾ ਹੈ।
ਉਪ੍ਰੰਤ
ਸ੍ਰ. ਕੁਲਵੰਤ ਸਿੰਘ ਧਾਲੀਵਾਲ
ਇੰਗਲੈਂਡ ਨੇ ਆਪਣੀ ਦਰਦ ਭਰੀ ਤਕਰੀਰ ਵਿੱਚ
ਪੰਜਾਬ ਦੇ ਹਲਾਤਾਂ ਦਾ ਜਿਕਰ ਕਰਕੇ ਹਲੂਣਾ ਦਿੱਤਾ ਕਿ ਪੰਜਾਬ ਕੈਂਸਰ ਅਤੇ ਬਾਬਾਵਾਦ ਦੀ ਗ੍ਰਿਫਤ
ਵਿੱਚ ਆ ਚੁੱਕਾ ਹੈ। ਗੁਰੂ ਨਾਨਕ ਜਿਨ੍ਹਾਂ ਨੇ ਕਿਹਾ ਸੀ “ਸੋ ਕਿਉਂ ਮੰਦਾ ਆਖੀਐ ਜਿਤ ਜੰਮੈ
ਰਾਜਾਨ” ਓਥੇ ਹੀ ਧੀਆਂ ਦੀ ਭਰੂਣ ਹਤਿਆ ਹੋ ਰਹੀ ਹੈ। ਸਿੱਖ ਕੌਮ ਅਤੇ ਪੰਜਾਬੀਆਂ ਦਾ ਪੈਸਾ,
ਕਰੱਪਟ ਲੀਡਰ ਅਤੇ ਡੇਰੇ ਹਜਮ ਕਰੀ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਐਸ ਵੇਲੇ ਪੰਜਾਬ ਨੂੰ
ਤਿੰਨ ਚੀਜਾਂ ਦੀ ਲੋੜ
ਹੈ-ਵਿਦਿਆ, ਸਾਫ ਪਾਣੀ ਅਤੇ ਮੈਡੀਕਲ। ਉਹ
ਆਪਣੇ ਨਾਲ ਡਾਕਟਰਾਂ ਦੀ ਟੀਮ ਲੈ ਕੇ ਪੰਜਾਬ ਦੇ ਕੈਂਸਰ ਮਾਰੇ ਪਿੰਡਾਂ ਵਿੱਚ ਜਾ ਕੇ ਰੋਗੀਆਂ ਦੀ
ਸੇਵਾ ਕਰ ਰਹੇ ਹਨ। ਅਸਟ੍ਰੇਲੀਆ ਤੋਂ ਡਾ. ਬਾਵਾ ਸਿੰਘ ਜਗਦੇਵ ਨੇ ਕਿਹਾ ਕਿ ਗੁਰਬਾਣੀ ਹਰੇਕ ਨੂੰ
ਸਾਂਝਾ ਉਪਦੇਸ਼ ਦਿੰਦੀ ਹੈ ਪਰ ਕਟੜਵਾਦੀਆਂ ਦੀਆਂ ਪਾਬੰਦੀਆਂ ਅਤੇ ਬੇਫਜੂਲ ਕਰਮਕਾਂਡਾਂ ਕਰਕੇ ਲੋਕਾਂ
ਨੂੰ ਗੁਰੂ ਗ੍ਰੰਥ ਸਾਹਿਬ ਤੋਂ ਦੂਰ ਕੀਤਾ ਜਾ ਰਿਹਾ ਹੈ। ਅਜੋਕੇ ਸਿੱਖ ਸੰਤ ਬਾਬਿਆਂ ਦੇ ਮੱਗਰ ਲੱਗੇ
ਫਿਰਦੇ ਹਨ। ਸਿੱਖ ਘਰਾਂ ਚ’ ਮੂਰਤੀ ਪੂਜਾ ਹੋ ਰਹੀ ਹੈ। ਓਨ੍ਹਾਂ ਨੇ ਜੋਰ ਦੇ ਕੇ ਕਿਹਾ ਕਿ ਗੈਰ
ਕੇਸਾਧਾਰੀ ਸਿੱਖਾਂ ਨੂੰ ਵੀ ਗੁਰਬਾਣੀ ਪੜ੍ਹਨ ਵਿਚਾਰਨ ਅਤੇ ਧਾਰਨ ਦੀ ਖੁੱਲ੍ਹ ਹੋਣੀ ਚਾਹੀਦੀ ਹੈ।
ਕੈਲਗਰੀ ਤੋਂ ਸ੍ਰ. ਹਰਚਰਨ ਸਿੰਘ “ਸਿੱਖ ਵਿਰਸਾ”
ਵਾਲਿਆ ਨੇ ਸੰਸਾਰ ਦੇ ਧਰਮਾਂ ਬਾਰੇ ਪਰਚਾ ਪੜ੍ਹਦਿਆਂ ਦਰਸਾਇਆ ਕਿ ਬਹੁਤੇ ਧਰਮ ਅੰਧਵਿਸ਼ਵਾਸ਼ਾਂ ਅਤੇ
ਥੋਥੇ ਕਰਮਕਾਂਡਾਂ ਤੋਂ ਹੋਂਦ ਵਿੱਚ ਆਏ, ਹਰੇਕ ਨਵਾਂ ਧਰਮ ਪਹਿਲਿਆਂ ਦੀਆਂ ਕਮੀਆਂ ਦੱਸਕੇ ਸ਼ੁਰੂ
ਹੋਇਆ ਹੈ। ਹਰੇਕ ਪੈਗੰਬਰ ਨਵਾਂ ਧਰਮ ਚਲਾਉਂਦਾ ਹੈ। ਹਰੇਕ ਧਰਮ ਦੇ ਆਪਣੇ ਗ੍ਰੰਥ ਹਨ ਜੋ ਆਪਾ
ਵਿਰੋਧੀ ਵੀ ਹਨ ਪਰ ਗੁਰੂ ਗ੍ਰੰਥ ਸਾਹਿਬ ਸਿੱਖ ਗੁਰੂਆਂ ਦਾ ਆਪਣੇ ਹੱਥੀਂ ਲਿਖਿਆ ਸਰਬਸਾਂਝਾ ਗ੍ਰੰਥ
ਹੈ। ਉਨ੍ਹਾਂ ਅਸਲੀ ਧਰਮ ਦੀ ਪ੍ਰਭਾਸ਼ਾ ਦਿੰਦਿਆ ਕਿਹਾ ਕਿ ਸੱਚ, ਸਿਧਾਂਤ ਅਤੇ ਮਰਯਾਦਾ ਧਰਮ ਦੇ
ਪ੍ਰਮੁੱਖ ਅੰਗ ਹਨ।
ਇਸ ਵਿਸ਼ਵ ਸਿੱਖ ਕਾਨਫਰੰਸ ਵਿੱਚ ਵਿਸ਼ੇਸ਼ ਤੌਰ ਤੇ ਬੜੇ ਜੋਸ਼ੋ ਗਰੋਸ਼ ਨਾਲ ਪੰਥ
ਦੇ ਮਹਾਨ ਵਿਦਵਾਨ ਲਿਖਾਰੀ ਜਿਨ੍ਹਾਂ ਨੇ “ਬਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ” ਪੁਸਤਕ 10
ਭਾਗਾਂ ਵਿੱਚ ਲਿਖ ਕੇ ਸਿੱਖੀ ਦੇ ਵਿਹੜੇ ਵਿੱਚ ਆ ਵੜੇ ਬ੍ਰਾਹਮਣੀ ਕਰਮਕਾਂਡ ਅਤੇ ਵਿਗਾੜੇ ਗਏ ਸਿੱਖ
ਇਤਿਹਾਸ ਦਾ ਵਿਸ਼ਲੇਸ਼ਣ ਕੀਤਾ ਹੈ, ਪ੍ਰਵਾਰ ਸਮੇਤ ਪਹੁੰਚੇ
ਸ੍ਰ. ਗੁਰਬਖਸ਼ ਸਿੰਘ ਕਾਲਾ ਅਫਗਾਨਾ
ਅਤੇ ਉਨ੍ਹਾਂ ਦੀ ਧਰਮ ਪਤਨੀ ਮਾਤਾ ਪ੍ਰਕਾਸ਼ ਕੌਰ ਨੂੰ
“ਗੋਲਡ ਮੈਡਲ”
ਨਾਲ ਭਰੀ ਸਭਾ ਵਿੱਚ ਸਟੇਜ ਤੇ ਸਨਮਾਨਤ ਕੀਤਾ ਗਿਆ। ਉਹ ਬਜੁਰਗ ਅਵਸਥਾ ਅਤੇ ਸਿਹਤ ਨਾਂ ਠੀਕ ਹੋਣ
ਕਰਕੇ ਬਹੁਤਾ ਸਟੇਜ ਤੇ ਬੋਲ ਨਾਂ ਸੱਕੇ। ਇਨ੍ਹਾਂ ਦੇ ਨਾਲ ਹੀ ਕੌਮ ਦੇ ਨਿਧੜਕ ਲੇਖਕ ਅਤੇ ਬੁਲਾਰੇ
ਪ੍ਰੋ. ਇੰਦਰ ਸਿੰਘ ਘੱਗਾ
ਜਿਨ੍ਹਾਂ ਨੇ ਕਈ ਵਾਰ ਆਪਣੀ ਜਾਨ ਜੋਖਮ ਵਿੱਚ ਪਾ ਕੇ ਕਿਤਾਬਾਂ ਲਿਖੀਆਂ, ਗੋਸਟੀਆਂ, ਰੇਡੀਓ ਟਾਕ
ਸ਼ੋਅ ਅਤੇ ਕਥਾ ਕੀਤੀਆਂ ਜਿਨ੍ਹਾਂ ਤੇ ਅਗਿਆਨੀ ਅਤੇ ਕਟੜਵਾਦੀ ਸਿੱਖਾਂ ਵੱਲੋਂ ਹਮਲੇ ਵੀ ਹੋਏ ਪਰ ਉਹ
ਘਬਰਾਏ ਨਹੀਂ ਸਗੋਂ ਰਾਤ ਦਿਨ ਇੱਕ ਕਰਕੇ ਗਰਮਤਿ ਦਾ ਪ੍ਰਚਾਰ ਕਰ ਰਹੇ ਹਨ ਨੂੰ ਵੀ
“ਗੋਲਡ ਮੈਡਲ”
ਨਾਲ ਸਨਮਾਨਤ ਕੀਤਾ ਗਿਆ। ਸਿੱਖ ਕੌਮ ਦੀ ਨਿਧੜਕ ਅਵਾਜ਼, ਸੱਚ-ਹੱਕ ਤੇ ਪਹਿਰਾ ਦੇਣ ਅਤੇ ਰੇਡੀਓ ਸ਼ੇਰੇ
ਪੰਜਾਬ ਦੇ ਟਾਕਸ਼ੋਆਂ ਰਾਹੀਂ ਭੇਖੀ ਸਾਧਾਂ ਅਤੇ ਕੁਰੱਪਟ ਲੀਡਰਾਂ ਨੂੰ ਨੰਗਾ ਕਰਨ ਵਾਲੇ
ਸ੍ਰ. ਕੁਲਦੀਪ ਸਿੰਘ ਸ਼ੇਰੇ ਪੰਜਾਬ
ਨੂੰ ਵਿਸ਼ੇਸ਼
“ਗੋਲਡ ਮੈਡਲ”
ਦਿੱਤਾ ਗਿਆ। ਇਸ ਤੋਂ ਇਲਾਵਾ
ਸ੍ਰ. ਰਘਬੀਰ ਸਿੰਘ ਸਮੱਗ
ਜਿਨ੍ਹਾਂ ਨੇ ਦਸਮ ਗ੍ਰੰਥ ਬਾਰੇ ਬੀਬੀ ਜੁਗਰਾਜ ਕੌਰ ਨਾਲ ਇੰਟ੍ਰਵਿਊ ਕਰਕੇ ਵੀਡੀਓ ਸੀਡੀ ਬਣਾ ਕੇ
ਵੰਡੀ ਹੈ ਅਤੇ ਵੱਡੇ ਵੱਡੇ ਸਾਧਾਂ ਦੀਆਂ ਚਰਚਾ ਵਿੱਚ ਗੋਡਨੀਆਂ ਲਵਾਈਆਂ ਹਨ ਨੂੰ ਵੀ
“ਗੋਲਡ ਮੈਡਲ”
ਦਿੱਤਾ ਗਿਆ।
ਵਿਸ਼ਵ ਸਿੱਖ ਕਾਨਫਰੰਸ ਦੇ ਬਾਨੀ ਸ੍ਰ. ਹਰਦੇਵ ਸਿੰਘ ਸ਼ੇਰਗਿੱਲ, ਮਨਦੀਪ ਸਿੰਘ
ਵਰਣਨ, ਬਲਜੀਤ ਸਿੰਘ ਵਿਨੀਪੈਗ, ਸ੍ਰ ਹਰਚਰਨ ਸਿੰਘ ਐਡੀਟਰ ਸਿੱਖ ਵਿਰਸਾ, ਸਤਿੰਦ੍ਰਪਾਲ ਸਿੰਘ ਚੱਡਾ
ਇੰਗਲੈਂਡ, ਸਾਧਾਂ ਮੂਹਰੇ ਬੜਕਨ ਵਾਲੇ ਸ੍ਰ. ਸੁਰਿੰਦਰ ਸਿੰਘ ਸੇਰਗਿੱਲ ਅਤੇ ਸ੍ਰ.ਕੁਲਵੰਤ ਸਿੰਘ
ਧਾਲੀਵਾਲ ਇੰਗਲੈਂਡ ਨੂੰ ਵੀ ਵਿਸ਼ੇਸ਼ ਤੌਰ ਤੇ ਪਲੇਕਾਂ ਦੇ ਕੇ ਸਨਮਾਣਤ ਕੀਤਾ ਗਿਆ। ਸੰਗਤ ਅਤੇ
ਆਏ ਡੈਲੀਗੇਟਾਂ ਦੀ ਮੰਗ ਤੇ ਸ੍ਰ. ਇੰਦਰ ਸਿੰਘ ਘੱਗਾ ਜੀ ਨੂੰ ਦੁਬਾਰਾ ਬੋਲਣ ਦਾ ਸਮਾਂ ਦਿੱਤਾ ਗਿਆ
ਜਿਸ ਵਿੱਚ ਉਨਾਂ ਨੇ ਸੰਘਰਸ਼ ਕਰ ਰਹੀਆਂ ਕੌਮਾਂ ਅਤੇ ਕੌਮੀ ਲੀਡਰਾਂ ਦਾ ਜਿਕਰ ਕਰਦੇ ਕਿਹਾ ਕਿ ਬਹਾਦਰ
ਯਹੂਦੀ ਕੌਮ ਲੰਬਾ ਸਮਾਂ ਸੰਘਰਸ਼ ਕਰਕੇ ਅਜ਼ਾਦ ਹੋਈ, ਅੱਜ ਉਹ ਦੇਸ਼ ਦੇ ਮਾਲਕ ਹਨ। ਸਿਆਣੀਆਂ ਕੌਮਾਂ
ਨੁਕਸਾਨ ਘੱਟ ਅਤੇ ਪ੍ਰਪਤੀਆਂ ਵੱਧ ਕਰਦੀਆਂ ਹਨ ਪਰ ਸਿੱਖਾਂ ਨੇ ਦੂਜਿਆਂ ਦੀ ਭਲਾਈ ਖਾਤਰ ਅਨੇਕਾਂ
ਤਹੀਹੇ ਸਹਿੰਦੇ ਹੋਏ ਕਈ ਵਾਰ ਜਾਨਾਂ ਵਾਰੀਆਂ ਅਤੇ ਹੁਣ ਤੱਕ ਵਾਰਦੇ ਆ ਰਹੇ ਹਨ ਪਰ ਪ੍ਰਾਪਤੀ ਜੀਰੋ
ਬਰਾਬਰ ਹੈ। ਕਿਸੇ ਵੇਲੇ ਰਾਜ ਭਾਗ ਦੀ ਮਾਲਕ ਸਿੱਖ ਕੌਮ ਕੋਲ ਆਪਣਾ ਕੋਈ ਘਰ (ਦੇਸ਼) ਨਹੀਂ ਹੈ ਉਲਟਾ
ਕੌਮ ਫੁੱਟ ਅਤੇ ਭਰਾਮਾਰੂ ਜੰਗ ਦਾ ਸ਼ਿਕਾਰ ਹੈ। ਕੌਮ ਦੇ ਲੀਡਰਾਂ ਨੂੰ ਹੁਣ ਸੋਚਣਾ ਚਾਹੀਦਾ ਹੈ ਕਿ
ਅਜੇ ਵੀ ਮਰੀ ਜਾਣਾ ਹੈ ਜਾਂ ਸਿਰ ਨਾਲ ਸਿਰ ਜੋੜ ਕੇ ਭਾਵ ਇਕੱਠੇ ਹੋ ਕੇ ਕੁਝ ਹਾਸਲ ਕਰਨਾ ਹੈ।
ਸ੍ਰ. ਗੁਰਚਰਨ ਸਿੰਘ ਜਿਊਣਵਾਲਾ, ਸ੍ਰ. ਜਸਬੀਰ ਸਿੰਘ, ਸ੍ਰ. ਮਨਜੀਤ ਸਿੰਘ
ਪਿਆਸਾ, ਸ੍ਰ. ਮਨਜੀਤ ਸਿੰਘ ਸਹੋਤਾ, ਸ੍ਰ ਮਨਦੀਪ ਸਿੰਘ ਗਿੱਲ, ਸ੍ਰ ਸੁਖਦੇਵ ਸਿੰਘ, ਪਰਮਿੰਦਰ ਸਿੰਘ
ਪਰਮਾਰ ਅਤੇ ਸਮੁੱਚੀ ਸਿੰਘ ਸਭਾ ਕਨੇਡਾ ਖਾਸ ਕਰਕੇ
ਸ੍ਰ. ਗੁਰਚਰਨ ਸਿੰਘ ਜਿਊਣਵਾਲਾ
ਜਿਨ੍ਹਾਂ ਦੀ ਅਣਥੱਕ ਮਿਹਨਤ ਅਤੇ ਤਾਲਮੇਲ ਸਦਕਾ ਇਹ ਕਾਨਫਰੰਸ ਸਫਲ ਹੋਈ, ਜਿੰਨ੍ਹਾਂ ਦੇ ਸੱਦੇ ਅਤੇ
ਕੌਮੀ ਦਰਦ ਕਰਕੇ ਵੱਖ ਵੱਖ ਦੇਸ਼ਾਂ ਤੋਂ
60
ਡੈਲੀਗੇਟਾਂ ਸਮੇਤ ਕਰੀਬ
550
ਸਿੰਘ ਸਿੰਘਣੀਆਂ ਨੇ ਇਸ ਕਾਨਫਰੰਸ ਵਿੱਚ ਭਾਗ ਲਿਆ। ਸ੍ਰ.
ਮਨਦੀਪ ਸਿੰਘ ਗਿੱਲ ਅਤੇ ਸਾਥੀਆਂ ਨੇ ਦੂਰੋਂ ਆਏ ਸਿੰਘਾਂ ਨੂੰ ਏਅਰ ਪੋਰਟ ਤੋਂ ਚੱਕਣ ਅਤੇ ਛੱਡਣ ਦੀ
ਅਣਥੱਕ ਸੇਵਾ ਨਿਭਾਈ। ਵਿਅੰਗਮਈ ਕਹਾਣੀਆਂ ਦੇ ਨਿਧੜਕ ਲੇਖਕ
ਸ੍ਰ.ਗੁਰਦੇਵ ਸਿੰਘ ਸੱਦੇਵਾਲੀਆ
ਅਤੇ ਖਾਲਸਾ ਨਿਊਜ਼ ਦੇ
ਐਡੀਟਰ ਸ੍ਰ. ਬਖਸ਼ੀਸ਼ ਸਿੰਘ,
ਜਾਗੋ ਖਾਲਸਾ ਦੇ ਸ੍ਰ. ਕੁਲਦੀਪ
ਸਿੰਘ ਨਿਊਯਾਰਕ, ਪੀ.ਟੀ.ਸੀ. ਟੀਵੀ,
ਏ.ਟੀ.ਐਮ. ਟੀਵੀ, ਸੁਰਸਾਗਰ, ਰੰਗੁਲਾ ਪੰਜਾਬ ਰੇਡੀਓ ਅਤੇ ਬਲਬੀਰ ਸਿੰਘ ਮੋਮੀ ਆਦਿਕ ਮੀਡੀਏ ਵਾਲੇ
ਕਾਨਫਰੰਸ ਦੀ ਕਵਰੇਜ ਕਰਦੇ ਰਹੇ। ਫੋਨ ਰਾਹੀਂ ਗਲਬਾਤ ਕਰਨ ਵਾਲੇ ਲੇਖਕ, ਪਾਠਕ ਅਤੇ ਦੋਸਤ ਪਹਿਲੀ
ਵਾਰ ਮਿਲੇ ਅਤੇ ਗਰੁੱਪ ਫੋਟੋਆਂ ਖਿੱਚ ਕੇ ਖੁਸ਼ੀ ਦੇ ਪਲ ਸਾਂਝੇ ਕਰਦੇ ਰਹੇ। ਇੰਟ੍ਰਨੈਸ਼ਨਲ ਸਿੰਘ ਸਭਾ
ਕਨੇਡਾ ਦੇ ਪ੍ਰਬੰਧਕਾਂ ਨੇ ਬਾਹਰੋਂ ਆਏ ਡੈਲੀਗੇਟਾਂ ਲਈ ਰਹਿਣ ਲਈ ਵਧੀਆ ਹੋਟਲ ਦਾ ਪ੍ਰਬੰਧ ਕੀਤਾ
ਹੋਇਆ ਸੀ। ਕਾਨਫਰੰਸ ਵਾਲੇ ਦਿਨ ਵਿਦਵਾਨ ਲੇਖਕਾਂ ਦੀਆਂ ਪੁਸਤਕਾਂ ਖੂਬ ਵਿਕੀਆਂ, ਅਮਨ ਅਮਾਨ ਨਾਲ
ਕਾਨਸਫਰੰਸ ਨੇਪਰੇ ਚੜ੍ਹੀ, ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੁਲੀਸ ਦੇ ਪੁਖਤਾ ਪ੍ਰਬੰਧ ਕੀਤੇ
ਗਏ ਸਨ। ਪ੍ਰਬੰਧਕਾਂ ਨੇ $25 ਡਾਲਰ ਟਿਕਟ ਇਸ ਲਈ ਰੱਖੀ ਸੀ ਕਿਉਂਕਿ ਇਹ ਬੈਂਕੁਇਟ ਹਾਲ ਸੀ ਨਾਂ ਕਿ
ਗੁਰਦੁਆਰਾ, ਇੱਥੇ ਕੇਵਲ ਲੰਗਰ ਛੱਕਣ ਵਾਲੇ ਨਹੀਂ ਸਗੋਂ ਕੌਮੀ ਨਿਗ੍ਹਾਰਤਾ ਤੇ ਡੂੰਘੀਆਂ ਵਿਚਾਰਾਂ
ਕਰਨ ਵਾਲੇ ਪੰਥ ਦਰਦੀ ਬੜੇ ਉਤਸ਼ਾਹ ਨਾਲ ਪਹੁੰਚੇ ਸਨ, ਏਡਾ ਵੱਡਾ ਖਰਚਾ ਬਿਨਾ ਪੈਸੇ ਨਹੀਂ ਸੀ ਹੋ
ਸਕਦਾ।
ਵੱਖ ਵੱਖ ਦੇਸ਼ਾਂ ਤੋਂ ਆਏ ਪੰਥ ਦਰਦੀ ਅਤੇ ਸਹਿਯੋਗੀ-ਸਿੰਘ ਸਭਾ ਇੰਟ੍ਰਨੈਸ਼ਨਲ
ਦੇ ਵੱਖ ਵੱਖ ਦੇਸ਼ਾਂ ਦੇ ਯੂਨਿਟ ਅਤੇ ਮਿਸ਼ਨਰੀ ਸਰਕਲ ਵੀ ਸ਼ਾਮਲ ਹੋਏ। ਬਰੈਪਟਨ, ਮਾਂਟ੍ਰੀਅਲ,
ਵਿਨੀਪੈਗ, ਕੈਲਗਿਰੀ, ਵਰਨਨ ਬੀ. ਸੀ. ਕਲੋਨਾਂ ਬੀ. ਸੀ. ਅਤੇ ਵੈਨਕੁਵਰ, ਗੁਰਬਾਣੀ ਦੀ ਵਿਲੱਖਣ
ਵਿਆਖਿਆ ਕਰਨ ਵਾਲੇ ਸ੍ਰ. ਬਲਦੇਵ ਸਿੰਘ, ਸਤਨਾਮ ਸਿੰਘ ਮਾਂਟਰੀਅਲ (ਕਨੇਡਾ) ਨਿਊਯਾਰਕ ਤੋਂ ਸ੍ਰ
ਕੁਲਦੀਪ ਸਿੰਘ, ਸਾਕਾ ਜਥੇਬੰਦੀ ਦੇ ਸ੍ਰ ਜਸਮਿੱਤਰ ਸਿੰਘ ਮੁਜੱਫਰਪੁਰ ਅਤੇ ਸਾਥੀ, ਸ੍ਰ ਦਲਜੀਤ ਸਿੰਘ
ਭਲਵਾਨ। ਸਿਆਟਲ ਤੋਂ ਸ੍ਰ. ਅਜੈਬ ਸਿੰਘ ਵਰਲਡ ਸਿੱਖ ਫੈਡਰੇਸ਼ਨ, ਸ੍ਰ. ਬਲਰਾਜ ਸਿੰਘ ਸਪੋਕਨ,
ਕੈਲੇਫੋਰਨੀਆਂ (ਰੋਜਵਿਲ) ਤੋਂ ਸ੍ਰ ਹਰਦੇਵ ਸਿੰਘ ਸ਼ੇਰ ਗਿੱਲ, ਸ੍ਰ. ਚਮਕੌਰ ਸਿੰਘ ਫਰਿਜ਼ਨੋ, ਅਵਤਾਰ
ਸਿੰਘ ਮਿਸ਼ਨਰੀ ਫਰੀਮਾਂਟ, ਭਾਈ ਬਲਵਿੰਦਰ ਸਿੰਘ ਮਿਸ਼ਨਰੀ ਮੋਡਸਟੋ ਅਤੇ ਬੇਪੁਆਂਇੰਟ ਪਿਟਸਬਰਗ ਤੋਂ
ਸ੍ਰ. ਜੋਰਾ ਸਿੰਘ ਰਾਜੋਆਣਾ। ਵਰਜ਼ੀਨੀਆਂ ਸਾਊਥ ਕਾਰੋਲੀਨਾਂ ਤੋਂ ਸ੍ਰ ਗੁਰਸ਼ਰਨਜੀਤ ਸਿੰਘ, ਸ੍ਰ.
ਹਰਮੀਤ ਸਿੰਘ ਅਤੇ ਬਲਵਿੰਦਰ ਸਿੰਘ ਬਾਹੀਆ। ਇੰਗਲੈਂਡ ਤੋਂ ਸ੍ਰ. ਕੁਲਵੰਤ ਸਿੰਘ ਭੰਡਾਲ, ਸ੍ਰ ਹਰਨੀਤ
ਸਿੰਘ, ਸ੍ਰ. ਸਤਿੰਦਰਪਾਲ ਸਿੰਘ ਚੱਡਾ ਅਤੇ ਸਾਥੀ। ਜਰਮਨੀ ਸਟੁਟਗਾਰਡ ਤੋਂ ਸ੍ਰ. ਸੁਖਚੈਨ ਸਿੰਘ
ਸ੍ਰ. ਅਵਤਾਰ ਸਿੰਘ ਅਤੇ ਸਾਥੀ। ਸਵਿਟਜ਼ਰਲੈਂਡ (ਬਾਸਲ) ਤੋਂ ਸ੍ਰ. ਦਲਜੀਤ ਸਿੰਘ ਤੇ ਸਾਥੀ। ਫਿਨਲੈਂਡ
(ਹੈਲਸਿੰਕੀ) ਤੋਂ ਸ੍ਰ. ਮਨਜੀਤ ਸਿੰਘ। ਇਟਲੀ (ਰੋਮ) ਤੋਂ ਸ੍ਰ. ਹਰਭਜਨ ਸਿੰਘ। ਨਿਊਜ਼ੀਲੈਂਡ
(ਆਕਲੇਂਡ, ਵਲਿੰਗਡਨ) ਤੋਂ ਸ੍ਰ ਹਰਨੇਕ ਸਿੰਘ। ਆਸਟ੍ਰੇਲੀਆ ਤੋਂ ਸ੍ਰ. ਬਾਵਾ ਸਿੰਘ ਜਗਦੇਵ,
ਨੌਂਜਵਾਨ ਸ੍ਰ. ਕੁਲਜੀਤ ਸਿੰਘ ਚੱਡਾ ਅਤੇ ਸ੍ਰ. ਸੁਖਵਿੰਦਰ ਸਿੰਘ। ਭਾਰਤ (ਪੰਜਾਬ) ਤੋਂ ਪ੍ਰਸਿੱਧ
ਵਿਦਵਾਨ ਸ੍ਰ. ਇੰਦਰ ਸਿੰਘ ਘੱਗਾ। ਇਸ ਤੋਂ ਇਲਾਵਾ ਵੀ ਬਹੁਤ ਸਾਰੇ ਸੱਜਨ ਜਿਨ੍ਹਾਂ ਦੇ ਨਾਮ ਯਾਦ
ਨਹੀਂ ਵੀ ਹਾਜ਼ਰ ਸਨ। ਬਹੁਤ ਸਾਰੇ ਵੀਰ ਜੋ ਰੁਜੇਵਿਆਂ ਕਰਕੇ ਆ ਨਹੀਂ ਸੱਕੇ ਨੇ ਵੀ ਫੋਨਾਂ ਰਾਹੀਂ
ਸਹਿਮਤੀ ਪ੍ਰਗਟਾਈ ਜਿਨ੍ਹਾਂ ਵਿੱਚ ਡਾ. ਗੁਰਮੀਤ ਸਿੰਘ ਬਰਸਾਲ ਅਤੇ ਵਿਦਵਾਨ ਲੇਖਕ ਸ੍ਰ. ਮਝੈਲ ਸਿੰਘ
ਸੈਨਹੋਜੇ ਸ਼ਾਮਲ ਹਨ।
ਇਸ ਵਿਸ਼ਵ ਕਾਨਫਰੰਸ ਦੀ ਸਫਤਾ ਦਾ ਸਿਹਰਾ ਸਿੰਘ ਸਭਾ ਇੰਟ੍ਰਨੈਸ਼ਨਲ ਦੇ
ਸਮੁੱਚੇ ਪ੍ਰਬੰਧਕਾਂ ਦੇ ਨਾਲ ਵਿਸ਼ੇਸ਼ ਕਰਕੇ ਸ੍ਰ. ਗੁਰਚਰਨ ਸਿੰਘ ਜਿਉਣਵਾਲਾ ਨੂੰ ਜਾਂਦਾ ਹੈ ਜੋ ਉਹ
ਸੱਜਨ ਹਨ ਜਿਨ੍ਹਾਂ ਨੇ ਪੰਜਾਬ ਵਿੱਚ ਸੈਂਕੜੇ ਪਿੰਡਾਂ ਵਿੱਚ ਗੁਰਮਤਿ ਗਿਆਨ ਮਿਸ਼ਨਰੀ ਕਾਲਜ
ਲੁਧਿਆਨਾਂ ਦੇ ਸਹਿਯੋਗ ਨਾਲ ਪ੍ਰਚਾਰ ਸੈਂਟਰ ਖੋਲਣ ਦੀ ਅਤਿਅੰਤ ਉਤਮ ਸੇਵਾ ਕੀਤੀ ਅਤੇ ਕਰ ਰਹੇ ਹਨ।
ਉਹ ਸੁਭਾਅ ਦੇ ਗਰਮ ਪਰ ਲਗਨ ਨਾਲ ਕੰਮ ਕਰਨ ਨੂੰ ਸ਼ੇਰ ਮਰਦ ਹਨ। ਅਖੀਰ ਵਿੱਚ
“ਸ੍ਰ.ਜਿਉਣਵਾਲਾ”
ਨੇ ਵਿਅੰਗ ਅਤੇ ਹਾਸਰਸ ਨਾਲ ਭਰੀ ਕਵਿਤਾ ਪੜ੍ਹ ਕੇ
ਡੇਰੇਦਾਰਾਂ ਨੂੰ ਭਾਜੜਾਂ ਪਾਈਆਂ।
“ਇੰਟ੍ਰਨੈਸ਼ਨਲ ਸਿੰਘ ਸਭਾ ਕਨੇਡਾ”
ਦੇ ਪ੍ਰਬੰਧਕਾਂ ਨੇ ਆਏ ਹੋਏ ਵਿਦਵਾਨਾਂ,
ਡੈਲੀਗੇਟਾਂ ਅਤੇ ਸੰਗਤਾਂ ਦਾ ਤਹਿਦਿਲੋਂ ਧੰਨਵਾਦ ਕਰਦੇ ਹੋਏ ਅਜਿਹੀਆਂ ਕਾਨਫਰੰਸਾਂ ਜਾਰੀ ਰੱਖਣ ਦਾ
ਐਲਾਨ ਕੀਤਾ ਅਤੇ ਖਾਲਸਾ ਅਖਬਾਰ ਰਸਾਲਾ ਵੰਡਿਆ ਜਿਸ ਵਿੱਚ ਵੱਖ ਵੱਖ ਵਿਦਵਾਨਾਂ ਅਤੇ ਪੰਥ ਦਰਦੀਆਂ
ਦੇ ਲੇਖ ਸ਼ਾਮਲ ਹਨ।
(16/09/12)
ਹਰਜੀਤ ਸਿੰਘ ਸਡੌਰਾ/ਤੱਤ ਗੁਰਮਤਿ ਪਰਿਵਾਰ
ਜਾਗਰੂਕ ਪੰਥਕ ਵੈਬਸਾਈਟਾਂ ਦੇ ਪਾਠਕਾਂ ਨੇ ਕਾਇਮ ਕੀਤੀ ਇਕ ਨਵੀਂ ਮਿਸਾਲ
ਆਰਥਿਕ ਪੱਖੋ ਲਾਚਾਰ ਗੁਰਸਿੱਖ ਨੂੰ ਕੀਤਾ ਆਪਣੇ ਪੈਰਾਂ ਤੇ ਖੜਾ
ਗੁਰਮਤਿ ਦਾ ਇਕ ਮੂਲ ਪੱਖ ਪਰਉਪਕਾਰ ਹੈ। ਪਰਉਪਕਾਰ ਦਾ ਇਕ ਸੋਹਣਾ ਢੰਗ ਕਿਸੇ ਆਰਥਿਕ
ਪੱਖੋਂ ਮਜ਼ਬੂਰ ਸ਼ਖਸ ਨੂੰ ਆਪਣੇ ਪੈਰਾਂ ਤੇ ਖੜੇ ਕਰਨਾ ਹੈ। ਜਾਗਰੂਕ ਪੰਥਕ ਵੈਬਸਾਈਟਾਂ, ਜੋ ਪੰਥ ਨੂੰ
ਪੁਜਾਰੀਵਾਦ ਦੇ ਚੰਗੁਲ ਵਿਚੋਂ ਬਾਹਰ ਕੱਢਣ ਲਈ ਆਪਣੇ ਆਪਣੇ ਤਰੀਕੇ ਯੋਗਦਾਨ ਪਾ ਰਹੀਆਂ ਹਨ, ਦੇ
ਪਾਠਕਾਂ ਨੇ ਪਰਉਪਕਾਰ ਦੇ ਖੇਤਰ ਵਿਚ ਵੀ ਇਕ ਮਿਸਾਲ ਕਾਇਮ ਕੀਤੀ ਹੈ।
ਪਾਠਕਾਂ ਨੂੰ ਯਾਦ ਹੋਵੇਗਾ ਕਿ ਕੁਝ ਮਹੀਨੇ ਪਹਿਲਾਂ ਵੀਰ ਹਰਜੀਤ ਸਿੰਘ ਸਢੌਰਾ (ਹਰਿਆਣਾ) ਨੇ ਇਕ
ਗੁਰਸਿੱਖ ਵੀਰ ਅਮਰੀਕ ਸਿੰਘ ਜੀ ਜਮੁਨਾਨਗਰ (ਹਰਿਆਣਾ) ਦੇ ਵੱਡੇ ਪਰਿਵਾਰ, ਕਮਜ਼ੋਰ ਆਰਥਿਕ ਹਾਲਾਤ
ਅਤੇ ਬੇਰੋਜ਼ਗਾਰੀ ਦਾ ਵਾਸਤਾ ਦੇ ਕੇ ਮਨੁੱਖਤਾਵਾਦੀ ਪਾਠਕਾਂ ਨੂੰ ਉਨ੍ਹਾਂ ਦੀ ਆਪਣੇ ਪੈਰਾਂ ਤੇ ਖੜੇ
ਹੋਣ ਵਿਚ ਸਹਾਇਤਾ ਕਰਨ ਲਈ ਬੇਨਤੀ ਕੀਤੀ ਸੀ। ਵੀਰ ਹਰਜੀਤ ਸਿੰਘ ਜੀ ਦਾ ਇਹ ਬੇਨਤੀ ਪੱਤਰ ‘ਤੱਤ
ਗੁਰਮਤਿ ਪਰਿਵਾਰ’ ਨੇ ਪੰਥਕ ਵੈਬਸਾਈਟਾਂ ਤੱਕ ਪੁੱਜਦਾ ਕੀਤਾ ਸੀ। ਇਹ ਅਪੀਲ ਛੱਪਣ ਤੋਂ ਬਾਅਦ ਕਈਂ
ਸੁਹਿਰਦ ਪਾਠਕਾਂ ਨੇ ਅਮਰੀਕ ਸਿੰਘ ਜੀ ਨਾਲ ਸਿੱਧਾ ਸੰਪਰਕ ਕੀਤਾ ਅਤੇ ਉਨ੍ਹਾਂ ਦੀ ਆਰਥਿਕ ਮਦਦ
ਕੀਤੀ। ਅਮਰੀਕ ਸਿੰਘ ਜੀ ਨੂੰ ਲਗਭਗ ਇਕ ਲੱਖ ਸੱਠ ਹਜਾਰ ਦੀ ਮਦਦ ਪਹੁੰਚੀ, ਜਿਸ ਦੀ ਸਹਾਇਤਾ ਨਾਲ
ਉਨ੍ਹਾਂ ਨੇ ਸਵਾਰੀਆਂ ਢੋਣ ਵਾਲਾ ਆਪਣਾ ਟੈਂਪੂ (ਥ੍ਰੀ-ਵਿਲਰ) ਖਰੀਦ ਲਿਆ। ਇਸ ਰੋਜ਼ਗਾਰ ਦੀ ਮਦਦ ਨਾਲ
ਉਨ੍ਹਾਂ ਦੀ ਆਰਥਿਕ ਹਾਲਾਤ ਸੁਧਰਨ ਲਗ ਪਏ ਹਨ। ਦਿਲਚਸਪ ਗੱਲ ਇਹ ਹੈ ਕਿ ਅਮਰੀਕ ਸਿੰਘ ਜੀ ਇਕ
ਜਾਗਰੂਕ ਸਿੱਖ ਹਨ। ਪਰ ਕੋਈ ਰੋਜ਼ਗਾਰ ਨਾ ਹੋਣ ਕਰਕੇ ਉਨ੍ਹਾਂ ਨੂੰ ਮਜ਼ਬੂਰਨ ਅਖੰਡ ਪਾਠ ਦੀਆਂ ਰੋਲਾਂ
ਲਾਉਣੀਆਂ ਪੈਂਦੀਆ ਸਨ, ਜਿਸ ਨੂੰ ਉਹ ਚੰਗਾ ਨਹੀਂ ਸਮਝਦੇ ਸਨ। ਹੁਣ ਉਨ੍ਹਾਂ ਨੇ ਇਹ ਕੰਮ ਛੱਡ ਦਿਤਾ
ਹੈ। ਸਹਾਇਤਾ ਭੇਜਣ ਵਾਲੇ ਸੱਜਣਾਂ ਵਿਚ ਹੇਠ ਲਿਖੇ ਸੱਜਣ ਪ੍ਰਮੁੱਖ ਤੌਰ ਤੇ ਸ਼ਾਮਿਲ ਹਨ
ਸਿਮਰਨਪਾਲ ਸਿੰਘ, ਇਕਬਾਲ ਸਿੰਘ ਆਸਟਰੇਲਿਆ
ਹਰਮਿੰਦਰ ਸਿੰਘ ਡਰਾਈਵਰ ਯੂ ਐਸ ਏ
ਜਸਵਿੰਦਰ ਸਿੰਘ, ਜਸਮੀਨ ਕੌਰ (ਜਰਮਨ ਦੀ ਸੰਗਤ ਵਲੋਂ)
ਤਰਸੇਮ ਸਿੰਘ ਅਟਵਾਲ, ਪ੍ਰਧਾਨ, ਗੁਰਪ੍ਰੀਤ ਸਿੰਘ ਵਿਰਕ (ਗੁਰਦੁਆਰਾ ਮਿਉਚਨ, ਜਰਮਨ ਦੀ ਸੰਗਤ ਵਲੋਂ)
ਮਨਜੀਤ ਸਿੰਘ ਜੀ ਫਿਨਲੈਂਡ
ਗੁਰਮੀਤ ਸਿੰਘ ਲੁਧਿਆਣਾ (ਗੁਰਮੀਤ ਟਰੇਡਿੰਗ ਕੰਪਨੀ)
ਵੀਰ ਗੁਰਮੀਤ ਸਿੰਘ ਯਮੁਨਾਨਗਰ ਅਤੇ ਉਨ੍ਹਾਂ ਦਾ ਸਾਰਾ ਪਰਿਵਾਰ ਸਹਾਇਤਾ ਦੇਣ ਵਾਲੇ ਸਾਰੇ ਸੱਜਣਾਂ
ਦਾ ਤਹਿ ਦਿਲੋਂ ਧੰਨਵਾਦੀ ਅਤੇ ਰਿਣੀ ਹੈ।
ਸਿੱਖਾਂ ਬਾਰੇ ਮਸ਼ਹੂਰ ਹੈ ਕਿ ਉਹ ਬੇਲੋੜਾਂ ਕਾਰਜਾਂ ਤੇ ਤਾਂ ਬਥੇਰਾ ਖਰਚ ਕਰ ਦੇਂਦੇ ਹਨ ਪਰ ਚੱਜ ਦੇ
ਕੰਮਾਂ ਤੇ ਕੰਜੂਸੀ ਕਰਦੇ ਹਨ। ਇਸੇ ਪ੍ਰਵਿਰਤੀ ਕਾਰਨ ਸਿੱਖ ਸਮਾਜ ਦੇ ਪੀੜਿਤ ਵਰਗ ਸਹਾਇਤਾ ਤੋਂ
ਬਿਰਵਾ ਹੈ। ਪਰ ਸੁਚੇਤ ਪਾਠਕਾਂ ਨੇ ਇਹ ਸਾਬਿਤ ਕਰ ਦਿਤਾ ਹੈ ਕਿ ਉਹ ਗੁਰਮਤਿ ਗਿਆਨ ਕਰਕੇ ਹੀ ਸੁਚੇਤ
ਨਹੀਂ, ਬਲਕਿ ਇਸ ਗਿਆਨ ਨੂੰ ਵਿਵਹਾਰਿਕ ਤੌਰ ਤੇ ਅਪਨਾਉਣ ਵਿਚ ਵੀ ਪਿੱਛੇ ਨਹੀਂ ਹਨ। ਤੱਤ ਗੁਰਮਤਿ
ਪਰਿਵਾਰ ਇਸ ਕਾਰਜ ਲਈ ਸਾਰਿਆਂ ਨੂੰ ਹਾਰਦਿਕ ਵਧਾਈ ਦਿੰਦਾ ਹੋਇਆ ਆਸ ਕਰਦਾ ਹੈ ਕਿ ਭਵਿੱਖ ਵਿਚ ਵੀ
ਲੋੜਵੰਦਾਂ ਦੀ ਸਹਾਇਤਾ ਲਈ ਸਾਰੇ ਇਵੇਂ ਹੀ ਸਹਿਯੋਗ ਕਰਨਗੇ।
ਵਲੋਂ
ਹਰਜੀਤ ਸਿੰਘ ਸਡੌਰਾ
ਮਾਰਫਤ ਤੱਤ ਗੁਰਮਤਿ ਪਰਿਵਾਰ
(16/09/12)
ਲਖਵਿੰਦਰ ਸਿੰਘ ਗੰਭੀਰ (ਕਥਾਵਾਚਕ)
ਗੋਰਖ ਧੰਦਾ ਸਾਧਾਂ ਦਾ
ਗੋਰਖ ਧੰਦੇ ਨੇ
ਅੱਜ ਲੁੱਟ ਕੇ ਖਾ ਲਈ ਦੁਨੀਆਂ ਸਾਰੀ।
ਅੰਦਰੋਂ ਅੰਦਰੀਂ ਵੱਧਦੀ ਜਾਵੇ ਅਜਬੋ ਗਜਬ ਬਿਮਾਰੀ।
ਖਤਰਾ ਅੱਜ
ਪੰਜਾਬ ਦੀ ਧਰਤੀ ਦੇ ਸਿਰ ਤੇ ਮੰਡਰਾਵੇ।
ਗੋਰਖ
ਧੰਦਾ ਸਾਧਾਂ ਦਾ ਦਿਨ ਬਾ ਦਿਨ ਵਧਦਾ ਜਾਵੇ।
ਸੱਦਣ ਦੀ
ਹੁਣ ਲੋੜ੍ਹ ਨਾਂ ਪੈਂਦੀ ਬਾਬਾ ਜੀ ਆ ਜਾਂਦੇ।
ਗਲ ਵਿੱਚ
ਮਾਲਾ, ਸੱਤਰ ਚੇਲੇ ਗੁਣ ਬਾਬੇ ਦਾ ਗਾਂਦੇ।
ਪੁਠੀਆਂ
ਤਰਜਾਂ ਲਾ ਲਾ ਬਾਬਾ ਸਿਰ ਲੋਕਾਂ ਦਾ ਖਾਵੇ।
ਗੋਰਖ
ਧੰਦਾ ਸਾਧਾਂ ਦਾ……
ਸੋਲਾਂ ਸਾਲ ਦੇ
ਮੁੰਡੇ ਕੁੜ੍ਹੀਆਂ ਡੇਰੇ ਦੀ ਖੁਸ਼ਹਾਲੀ।
ਰੰਗ ਬਿਰੰਗੇ ਲਾ ਫੁੱਲ ਕਲੀਆਂ ਬਾਬਾ ਬਣਿਆਂ ਮਾਲੀ।
ਅੱਸੀਆਂ
ਨੂੰ ਆ ਚੜ੍ਹੀ ਜਵਾਨੀਂ ਮੁੱਛ ਨੂੰ ਵੱਟ ਚੜ੍ਹਾਵੇ।
ਗੋਰਖ
ਧੰਦਾ ਸਾਧਾਂ ਦਾ……
ਪੱਚੀ ਲੱਖ ਦੀ
ਗੱਡੀ ਉਤੇ ਜਾਂਦੇ ਚੜ੍ਹਕੇ ਬਾਬੇ।
ਧੀਆਂ ਪੁੱਤਰ
ਵੰਡਦੇ ਜਾਂਦੇ ਰੱਖੇ ਖੋਲਕੇ ਢਾਬੇ।
ਨੰਗੀਆਂ
ਲੱਤਾਂ ਲੰਮਾਂ ਚੋਲਾ ਪਾ ਪਾ ਕੇ ਭਰਮਾਵੇ।
ਗੋਰਖ ਧੰਦਾ ਸਾਧਾਂ ਦਾ……
ਕਹਿੰਦੇ ਸਾਡੇ
ਬਾਬਾ ਜੀ ਤਾਂ ਮੁੱਢ ਤੋਂ ਪਵਨ ਅਹਾਰੀ।
ਕਦੀਂ ਕਦਾਈਂ ਖਾ ਜਾਂਦੇ ਪਰ ਭਰੀ ਰਸੋਈ ਸਾਰੀ।
ਅੰਦਰ
ਖਾਤੇ ਬਾਬਾ ਫਿਰ ਮੁਰਗੀ ਨੂੰ ਤੜ੍ਹਕਾ ਲਾਵੇ।
ਗੋਰਖ
ਧੰਦਾ ਸਾਧਾਂ ਦਾ……
ਸੱਚ
ਤੋਂ ਕੋਹਾਂ ਦੂਰ ਹੀ ਰਹਿੰਦੇ ਝੂਠ ਨੂੰ ਗਲੇ ਲਗਾਉਂਦੇ।
ਭੰਗ ਅਫੀਮਾਂ ਚਰਸ ਤੰਬਾਕੂ ਖਾਂਦੇ ਤੇ ਵਰਤਾਉਂਦੇ।
ਧਰਮ ਦੇ
ਨਾਂ ਤੇ, , ਖਾ ਖਾ ਬਾਬਾ ਗੋਗੜ੍ਹ ਖੂਬ ਵਧਾਵੇ।
ਗੋਰਖ
ਧੰਦਾ ਸਾਧਾਂ ਦਾ……
ਮਕੜ੍ਹੀ ਵਾਂਗੂੰ ਬੁਣਕੇ ਜਾਲਾ ਵਿੱਚ ਫਸਾਉਂਦੇ ਚੇਲੇ।
ਪਾਗਲ ਖਾਨਿਉਂ ਭੱਜਿਆ ਬਾਬਾ ਲੁਕਣ ਮੀਚੀਆਂ ਖੇਲੇ।
ਲੋਕੀ ਆਖਣ
ਸੱਚੀ ਬਾਣੀਂ ਬਾਬਾ ਮਿਰਜਾ ਗਾਵੇ।
ਗੋਰਖ ਧੰਦਾ ਸਾਧਾਂ ਦਾ……
ਇੱਕ ਸੌ ਅੱਠ
ਤੇ ਇੱਕ ਸੌ ਪੰਦਰਾਂ ਬਾਬੇ ਬ੍ਰਹਮਗਿਆਨੀਂ।
ਬ੍ਰਹਮ ਨੂੰ ਪਹੁਚੇ ਬ੍ਰਹਮਚਾਰੀ ਇਹ ਕਹਿੰਦੇ ਮੂੜ੍ਹ ਗਿਆਨੀਂ।
ਨੌਂ ਨੌਂ ਚਲਦੇ ਕੇਸ ਨੇਂ ਫਿਰ ਵੀ ਦੋਸ਼ੀ ਸੰਤ ਕਹਾਵੇ।
ਗੋਰਖ ਧੰਦਾ ਸਾਧਾਂ ਦਾ……
ਚੇਲੇ ਗਲੀਆਂ ਵਿੱਚ ਨੇਂ ਰੁਲਦੇ ਬਾਬੇ ਮਹਿਲ ਬਣਾਂਉਦੇ।
ਸਾਗਵਾਨ ਦੀ ਲਾਕੇ ਲਕੜ੍ਹੀ ਸੰਗਮਰਮਰ ਜੜ੍ਹਵਾਉਂਦੇ।
ਗੁਰੂ ਨਾਨਕ ਦੀ ਗੋਲਕ ਉਤੇ ਬਾਬਾ ਪੈਲਾਂ ਪਾਵੇ।
ਗੋਰਖ ਧੰਦਾ ਸਾਧਾਂ ਦਾ……
ਨਾਂ ਮੰਨਣ ਗੁਰਬਾਣੀਂ ਬਾਬੇ ਨਾਂ ਮੰਨਦੇ ਮਰਿਆਦਾ।
ਕਹਿੰਦੇ ਸੰਗਤੋ ਹੁੰਦਾ ਜੇ ਇੱਕ ਸਾਧ ਬਚਨ ਅਟਲਾਧਾ।
ਖੁੰਬਾਂ ਵਾਂਗੂੰ ਕੱਢਦੇ ਸਿਰੀਆਂ ਦਿਲ ਮੇਰਾ ਘਬਰਾਵੇ।
ਗੋਰਖ ਧੰਦਾ ਸਾਧਾਂ ਦਾ……
ਅੰਮ੍ਰਿਤ ਵਿੱਚ ਵੀ ਪਾਉਂਦੇ ਵੰਡੀਆਂ ਇਹ ਮੇਰਾ ਇਹ ਤੇਰਾ।
ਇਹ ਉਚਾ ਇਹ ਨੀਵਾਂ ਕਹਿੰਦੇ ਜਾਣ ਬਿਠਾਈ ਬੇੜ੍ਹਾ।
ਨੌਂ ਸੌ ਚੂਹਾ ਖਾਕੇ ਬਿੱਲੀ ਰਾਮ ਦਾ ਨਾਮ ਧਿਆਵੇ।
ਗੋਰਖ ਧੰਦਾ ਸਾਧਾਂ ਦਾ……
ਆਦਮਖਾਣੇਂ ਚੋਰ ਲੁਟੇਰੇ ਬਣ ਗਏ ਨੇਂ ਰੱਬ ਤੇਰੇ।
ਫੜ੍ਹ ਲੈ ਗੁਰੂ ਨਾਨਕ ਦਾ ਪੱਲਾ ਜਾ ਨਾਂ ਇਹਨਾਂ ਨੇੜ੍ਹੇ।
ਫੜ੍ਹ ਗੰਭੀਰ ਕਲਮ ਲਿਖ ਕਵਿਤਾ ਗਾਵੇ ਤੇ ਸਮਝਾਵੇ।
ਗੋਰਖਧੰਦਾ ਸਾਧਾਂ ਦਾ ਦਿਨ-ਬਾ-ਦਿਨ ਵਧਦਾ ਜਾਵੇ।
ਲਖਵਿੰਦਰ
ਸਿੰਘ ਗੰਭੀਰ (ਕਥਾਵਾਚਕ)
ਮੋ: 098721-18848
095921-96002
(16/09/12)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਰੱਬਾ! ਇਹ ਕੀ ਤੇਰਾ ਖੇਲ੍ਹ!
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਰੱਬਾ! ਇਹ ਕੀ ਤੇਰਾ ਖੇਲ੍ਹ!
ਜੱਗ ਵਿੱਚ ਦਾਖਲ ਹੋਣ ਲਈ ਮਿਲਦੀ, ਨਉ ਮਹੀਨੇ ਜੇਲ੍ਹ।
ਜੇ ਜੱਗ ਛੱਡਕੇ ਜਾਣਾ ਹੋਵੇ, ਉਸਤੋਂ ਵੱਡਾ ਪੰਗਾ।
ਕਦੇ ਬਿਮਾਰੀ, ਕਦੇ ਲੜਾਈ, ਐਕਸੀਡੈਂਟ ਅੜੰਗਾ।
ਨੰਗਾ ਕਰਕੇ ਜੱਗ ਤੇ ਘੱਲੇਂ, ਜਾਣ ਵਕਤ ਵੀ ਨੰਗਾ।
ਗੱਡੀ ਤਦ ਤਕ ਚੱਲਣ ਦੇਵੇਂ, ਜਦ ਤਕ ਪਾਵੇਂ ਤੇਲ।
ਰੱਬਾ! ਇਹ ਕੀ ਤੇਰਾ ਖੇਲ੍ਹ!
ਜੱਗ ਤੇ ਬੰਦਾ ਘਲੇਂ ਕੱਲਾ, ਰਿਸ਼ਤੇ ਨਵੇਂ ਬਣਾਵੇਂ।
ਪਹਿਲਾਂ ਮਾਂ, ਫਿਰ ਬਾਪ ਪਿਆਰਾ, ਭਾਈ ਭੈਣ ਜੁੜਾਵੇਂ।
ਚਾਚੇ, ਤਾਏ, ਮਾਮੇ, ਫੁਫੜ, ਫਿਰ ਜੱਗ ਮੇਲਾ ਲਾਵੇਂ।
ਜਾਣ ਦੇ ਵੇਲੇ ਕੱਲਾ ਫਿਰ ਵੀ, ਟੁੱਟ ਜਾਂਦੇ ਸਭ ਮੇਲ।
ਰੱਬਾ! ਇਹ ਕੀ ਤੇਰਾ ਖੇਲ੍ਹ!
ਕੁਝ ਵੀ ਨਾਲ ਲਿਆਇਆ ਨਾ ਕੋਈ, ਜੱਗ ਤੇ ਦੇਈ ਜਾਵੇਂ।
ਪਹਿਲਾਂ ਦੁੱਧ, ਫਿਰ ਰੋਟੀ, ਕਪੜਾ, ਫਿਰ ਚਿੱਤ ਮਾਇਆ ਲਾਵੇਂ।
ਮਾਇਆ ਦਾ ਮੋਹ ਏਨਾ ਪਾਵੇਂ, ਜੀ ਨੂੰ ਅਸਲ ਭੁਲਾਵੇਂ।
ਜੋ ਉਸਦਾ ਨਾਂ, ਉਸਨੂੰ ਜੋੜੇਂ, ਫਿਰੇਂ ਬਣਾਈ ਰੇਲ।
ਰੱਬਾ! ਇਹ ਕੀ ਤੇਰਾ ਖੇਲ੍ਹ!
ਕਹਿ ਕੇ ਘਲਦੈਂ ‘ਯਾਦ ਕਰੀਂ ਤੂੰ’, ਫਿਰ ਵੀ ਯਾਦ ਨਾ ਆਉਂਦਾ।
ਰਹਿ ਜਾਂਦਾ ਹੈ ਇਹ ਜੱਗ ਚੇਤੇ, ਪਿਛਲੀ ਯਾਦ ਭੁਲਾਉਂਦਾ।
ਅੱਗਾ ਪਿੱਛਾ ਭੁਲਿਆ ਬੰਦਾ, ਭਟਕੀਂ ਉਮਰ ਲੰਘਾਉਂਦਾ।
ਸਮਝੇ ਇਸ ਦੁਨੀਆਂ ਤੇ ਲੱਗੀ, ਹਰ ਇੱਕ ਚੀਜ਼ ਦੀ ਸੇਲ।
ਰੱਬਾ! ਇਹ ਕੀ ਤੇਰਾ ਖੇਲ੍ਹ!
ਠੋਕਰ ਲਾਵੇਂ, ਹੋਸ਼ ਜਗਾਵੇਂ, ਮੁੱਢ ਦੀ ਯਾਦ ਦਿਵਾਵੇਂ।
ਜਿਉਂ ਭਾਵੇ, ਤਿਉਂ ਨਾਮ ਜਪਾਵੇਂ, ਜਦ ਅਪਣੇ ਲੜ ਲਾਵੇਂ।
ਮਿਹਰ ਕਰੇਂ ਜਿਸ ਤੇ ਦਿਲ ਕਰਦਾ, ੳਪਣੇ ਵਿੱਚ ਮਿਲਾਵੇਂ।
ਮੰਜ਼ਿਲ ਤੇ ਪਹੁੰਚੇ ਤਦ ਬੰਦਾ ਜਦ ਹੋ ਜਾਵੇ ਮੇਲ।
ਰੱਬਾ! ਇਹ ਕੀ ਤੇਰਾ ਖੇਲ੍ਹ!
ਤੇਰੀਆਂ ਤੂੰ ਹੀ ਜਾਣੇ ਰੱਬਾ, ਮੈਂ ਭੋਲਾ ਅਣਜਾਣਾ।
ਜੋ ਮੇਰਾ ਨਈਂ ਉਸਦਾ ਐਵੇਂ ਕਰਦਾ ਰਹਿਨਾਂ ਮਾਣਾ।
ਜੋ ਮੰਜ਼ਿਲ ਸੋ ਭੁਲ ਗਿਆ ਹਾਂ, ਮੈਂ ਤਾ ਉਸ ਨੂੰ ਪਾਣਾ।
ਜੱਗ ਦੇ ਧੰਦਿਆ ਵਿਚੋਂ ਮੈਨੂੰ, ਦੇ ਦੇ ਨਾਮ ਲਈ ਵੇਲ੍ਹ।
ਰੱਬਾ! ਇਹ ਕੀ ਤੇਰਾ ਖੇਲ੍ਹ!
ਸਮਝਾਂ ਦੀ ਤਾਂ ਲੋੜ ਨਾ ਮੈਨੂੰ, ਜੋ ਚਾਹੇਂ ਸਮਝਾ ਲੈ।
ਯੁਗਾਂ ਯੁਗਾਂ ਤੋਂ ਭਟਕੇ ਰਹੇ ਨੂੰ, ਹੁਣ ਅਪਣੇ ਗਲ ਲਾ ਲੈ।
ਨਾਮ ਜਪਾ ਲੈ, ਨਾਮ ਮਿਲਾ ਲੈ, ਦੂਰੀ ਆਪ ਮਿਟਾ ਲੈ।
ਪਾਉਣਾ ਅਤੇ ਸਮਾਉਣਾ ਤੁਧ ਵਿਚ, ਜਿਉਂ ਜਲ ਮਿਲੇ ਤ੍ਰੇਲ।
ਰੱਬਾ! ਇਹ ਕੀ ਤੇਰਾ ਖੇਲ੍ਹ!
(15/09/12)
ਗੁਰਸ਼ਰਨ ਸਿੰਘ ਕਸੇਲ
ਸੰਪਾਦਕ ਸ੍ਰ ਮੱਖਣ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਹਿ ॥
ਬੇਨਤੀ ਹੈ ਕਿ ਸ੍ਰ ਸੇਵਕ ਸਿੰਘ ਮਚਾਕੀ ਵੱਲੋਂ ਭੇਜੀ ਕੋਈ ਵੀ ਚਿੱਠੀ ਮੇਰੇ ਨਾਂਅ ਤੇ
ਅੱਗੇ ਤੋਂ ਸਾਈਟ ਤੇ ਨਾਂ ਪਾਈ ਜਾਵੇ । ਮੈਂਨੂੰ ਇਹ ਕੋਈ ਫਰਕ ਨਹੀਂ ਪੈਂਦਾ ਕਿ ਬਿੱਲੀ ਮਚਾਕੀ ਦੀ
ਹੋਵੇ ਭਾਂਵੇਂ ਫਗਵਾੜੇ ਦੀ ਜਾਂ ਕਿਸੇ ਹੋਰ ਥਾਂ ਦੀ ।
ਇਕ ਹੋਰ ਬੇਨਤੀ ਹੈ, ਕਿ ਪੁਰਾਣੇ ਲੇਖਕਾਂ ਤੋਂ ਬਗੈਰ ਜੇਕਰ ਕਿਸੇ ਨਵੇਂ ਲੇਖਕ ਦੀ ਚਿੱਠੀ ਜਾਂ ਮੇਰਾ
ਨਾਂਅ ਕਿਸੇ ਹੋਰ ਦੀ ਲਿਖਤ ਵਿਚ ਹੋਵੇ ਤਾਂ ਉਸ ਲੇਖਕ ਦੀ ਫੋਟੋ ਅਤੇ ਪੂਰਾ ਪਤਾ ਜਰੂਰ ਹੋਵੇ ਨਹੀਂ
ਤਾਂ ਮੇਰੇ ਨਾਲ ਸੰਬੰਧਤ ਲਿਖਤ ਕੱਟ ਦਿਤੀ ਜਾਵੇ । ਆਸ ਹੈ ਕਿ ਤੁਸੀਂ ਮੇਰੀ ਬੇਨਤੀ ਕਬੂਲ ਕਰੋਗੇ ।
ਮੈਂ ਐਵੇ ਕਿਸੇ ਸ਼ਰਾਰਤੀ ਅਨਸਰ ਨਾਲ ਸਿੱਖ ਮਾਰਗ ਤੇ ਵਾਦ-ਵਿਵਾਦ ਨਹੀਂ ਕਰਨਾ ਚਾਹੁੰਦਾ। ਜਿਸ
ਤਰ੍ਹਾਂ ਦਾ ਤੁਸੀਂ ਅੱਜ ਕੱਲ੍ਹ ਪੜ੍ਹ ਰਹੇ ਹੋ।
ਧਨਵਾਦ ਸਹਿਤ,
ਗੁਰਸ਼ਰਨ ਸਿੰਘ ਕਸੇਲ
(15/09/12)
ਅਵਤਾਰ ਸਿੰਘ ਲੰਡਨ
ਸਿੱਖ ਮਾਰਗ ਦੇ ਸੁਹਿਰਦ ਪਾਠੱਕ ਸਜਣੋਂ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿੱਹ
ਸ. ਜਸਬੀਰ ਸਿੰਘ ਜੀ ਕੈਲਗਰੀ
ਮੇਰੀ ਕੋਈ ਲਿਖਤ ਸਿੱਖਮਾਰਗ ਦੀ ਵੈੱਬਸਾਈਟ ਤੇ ਨਹੀਂ ਹੈ। ਕਿਉਂਕਿ ਮੈਂ ਤਾਂ ਇੱਕ ਗੁਰਮਤਿ ਗਿਆਨ
ਅਭਿਲਾਸ਼ੀ ਹਾਂ ਵਿਦਵਾਨ ਨਹੀਂ। ਮੈਂ ਇਸ ਗੱਲ ਵਿੱਚ ਯਕੀਨ ਰੱਖਦਾ ਹਾਂ ਕਿ ਗੁਰਬਾਣੀਂ ਮਨੁੱਖ ਨੂੰ ਇਸ
ਜੀਵਨ ਵਿੱਚ ਜਿਉਣ ਅਤੇ ਮਰਨ ਦੀ ਜਾਚ ਸਿਖਾਉਂਦੀ ਹੈ। ਜੀਵ ਨੂੰ ਇਸ ਜੀਵਨ ਵਿੱਚ ਹੀ ਵਿਕਾਰਾਂ ਤੋਂ
ਮੁਕਤ ਹੋਣ ਦਾ ਦਰਸ ਦਿੰਦੀ ਹੈ ਤੇ ਨਿਰਭੈ ਬਨਾਉਂਦੀ ਹੈ। ਮੈਂਨੂੰ ਇਹ ਗੁਰੂ ਸੰਦੇਸ਼ ਅਤਿ ਸੁੰਦਰ ਤੇ
ਅਤਿ ਪਿਆਰਾ ਲਗਦਾ ਹੈ। ਫਿਰ ਜੀਵ ਨਰਕ ਸੁਰਗ ਦੇ ਡਰਾਉਣੇਂ ਚਕਰਾਂ ਵਿੱਚ ਕਿਉਂ ਪਵੇ?
“ਕਵਨੁ ਨਰਕੁ ਕਵਨੁ ਸੁਰਗੁ ਬਿਚਾਰਾ ਸੰਤਨ ਦੋਊ ਰਾਦੇ। ਹਮ ਕਾਹੂੰ ਕੀ
ਕਾਣਿ ਨ ਕਢਤੇ ਅਪਨੇ ਗੁਰਪ੍ਰਸਾਦੇ” ਪੰਨਾਂ- ੯੬੯
ਡੇਰਿਆਂ ਵਾਲੇ ਤੇ ਸਾਧ ਲਾਣੇਂ ਦਾ ਐਸ਼ਾਂ ਭਰਿਆ ਜੀਵਨ ਚਲਦਾ ਹੀ ਇਸ ਸਦਕਾ ਹੈ ਕਿ ਉਹ ਜੀਵ
ਨੂੰ ਭਵਿੱਖ ਦਾ ਡਰਾਵਾ ਦਿਖਾ ਕੇ ਅਪਣੇ ਪੈਰਾਂ ਤੇ ਸਿਰ ਰੱਖਾਉਂਣ ਦਾ ਦਰਸ ਦਿੰਦੇ ਆ ਰਹੇ ਹਨ। ਸ.
ਜਸਬੀਰ ਸਿੰਘ ਜੀ ਤੁਸੀਂ ਵੀ ਨਿਰੰਤਰ ਇਹੀ ਰਾਮਬਾਣ ਚਲਾਉਂਦੇ ਆ ਰਹੇ ਹੋ। ਆਪ ਜੀ ਨੇ ਗੁਰਬਾਣੀ ਤੋਂ
ਜੋ ਸਿਖਿਆ ਹੈ ਉਸ ਤੇ ਸਾਧਾਂ ਤੇ ਡੇਰੇਵਾਲਿਆਂ ਦਾ ਪ੍ਰਭਾਵ ਪ੍ਰਤੱਖ ਦਿਖਾਈ ਦੇ ਰਿਹਾ ਹੈ। ਸੋ ਮੈਂ
ਆਪ ਜੀ ਨਾਲ ਸਹਿਮਤ ਹੋਣ ਤੋਂ ਅਸਮਰੱਥ ਹਾਂ। ਗੁਰੂ ਮੇਹਰ ਕਰੇ।
ਸ. ਹਰਦੇਵ ਸਿੰਘ ਜੰਮੂੰ ਦੁਆਰਾ ਕੀਤੇ ਗੁਰਬਾਂਣੀ ਦੇ ਅਰਥ, ਮੇਰੀ ਤੁੱਛ ਬਧੀ ਅਨੁਸਾਰ, ਗੁਰਮਤਿ ਦਾ
ਸੱਚਾ ਅਤੇ ਸੁੱਚਾ ਸੰਦੇਸ਼ ਦੇਕੇ ਜੀਵ ਨੂੰ ਆਤਮ ਵਿਸ਼ਵਾਸ਼ ਦਾ ਪਾਂਧੀ ਬਨਾਕੇ ਸਵੈਮਾਨ ਦੇ ਨਾਲ ਜਿਉਂਣ
ਦੀ ਰੂਪ ਰੇਖਾ ਦਰਸਾਉਂਦੇ ਹਨ। ਇਸ ਨਾਲ ਜੀਵ ਨੂੰ ਮਾਨਸਿਕ ਖੇੜਾ ਤੇ ਜੀਵਨ ਲਈ ਉਤਸ਼ਾਹ ਮਿਲਦਾ ਹੈ।
ਤਾਂ ਤੇ ਮਨੁੱਖ ਭਵਿੱਖ ਦੇ ਡਰ ਅਤੇ ਭੈ ਸਦਕਾ ਹੀ ਦੂਜੇ ਮਨੁੱਖ ਦੇ ਪੈਰਾਂ ਤੇ ਨਹੀਂ ਡਿਗਦਾ। ਸਿਰ
ਉੱਚਾ ਰੱਖਕੇ ਨਿਤਾ ਪ੍ਰਤੀ ਜੀਵਨ ਜਿਉਣ ਦੀ ਜਾਚ ਸਿੱਖਣ ਨੂੰ ਮਿਲਦੀ ਹੈ। ਜੀਵ ਦਾ ਸਿਰ ਸਤਿਕਾਰ ਨਾਲ
ਗੁਰਮਤਿ ਫਿਲਾਸਫੀ ਅਤੇ ਨਾਨਕ ਨਿਰੰਕਾਰੀ ਦੀ ਯਾਦ ਵਿੱਚ ਆਪ ਮੁਹਾਰੇ ਝੁਕ ਜਾਂਦਾ ਹੈ। ਮੈਂ ਸ.
ਹਰਦੇਵ ਸਿੰਘ ਜੰਮੂੰ ਜੀ ਦਾ ਅਤਿ ਧੰਨਵਾਦੀ ਹਾਂ।
ਇਸ ਵਿਸ਼ੇ ਤੇ ਗੁਰਮਤਿ ਸਿਧਾਂਤ ਦੀ ਵਿਆਖਿਆ ਤੁਸੀਂ ਅਤੇ ਸ. ਹਰਦੇਵ ਸਿੰਘ ਜੰਮੂੰ ਨੇ ਹੀ ਕੀਤੀ ਹੈ
ਤੇ ਇਸ ਬਾਰੇ ਉਠੱਣ ਵਾਲੇ ਪ੍ਰਸ਼ਨਾਂ ਦਾ ਜਵਾਬ ਵੀ ਤੁਸੀਂ ਹੀ ਦੇ ਸਕਦੇ ਹੋ। ਹੋਰ ਕਿਸੇ ਤੋਂ ਇਸ
ਬਾਰੇ ਪੁਛੱਣਾਂ ਬਚਪਨਾਂ ਹੈ। ਜੇ ਕਰ ਇਸ ਬਾਰੇ ਤੁਹਾਡੀ ਅਪਣੀ ਕੋਈ ਖੋਜ ਅਤੇ ਜਾਣਕਾਰੀ ਨਹੀਂ ਹੈ
ਤਾਂ ਕੁਦਰਤੀ ਗੱਲ ਹੈ ਕਿ ਤੁਸੀਂ ਇਸ ਬਾਰੇ ਟਾਲ ਮਟੋਲ ਹੀ ਕਰੋਗੇ। ਮੈਂ ਤੁਹਾਨੂੰ ਮਜਬੂਰ ਨਹੀਂ ਕਰ
ਸਕਦਾ। ਇਸ ਬਾਰੇ ਗੁਰੂ ਫੁਰਮਾਨ ਹੈ-
“ਉਘਰਿ ਗਇਆ ਜੈਸਾ ਖੋਟਾ ਢਬੂਆ ਨਦਰਿ ਸਰਾਫਾ ਆਇਆ” ਪੰਨਾਂ ੩੮੧
ਸਤਿਕਾਰ ਸਹਿਤ
ਅਵਤਾਰ ਸਿੰਘ ਲੰਡਨ
੧੫. ੦੯. ੨੦੧੨.
(15/09/12)
ਗੁਰਇੰਦਰ ਸਿੰਘ ਪਾਲ
‘ਕੀ
ਤੁਸੀਂ ਕਥਿਤ ਮਹਾਂਪੁਰਸ਼ਾਂ ਨੂੰ ਗੱਪੀ ਕਹਿਣ ਦੀ ਹਿੰਮਤ ਕਰ ਸਕਦੇ ਹੋ?’
ਸਤੰਬਰ 2 ਨੂੰ ‘ਸਿੱਖ ਮਾਰਗ’ `ਤੇ ਪ੍ਰਕਾਸ਼ਤ ਹੋਇਆ ਇਹ ਲੇਖ ਪੜ੍ਹਿਆ। ਲੇਖ ਦਾ ਸਿਰਲੇਖ
ਪਾਠਕਾਂ ਤੇ ਲੇਖਕਾਂ ਵਾਸਤੇ ਇੱਕ ਅਹਿਮ ਸਵਾਲ ਹੈ! ਇਹ ਸਵਾਲ ਸਿਰਫ਼ ਸਵਾਲ ਹੀ ਨਹੀਂ ਸਗੋਂ ਇੱਕ
ਚਣੌਤੀ ਹੈ ਜੋ ਸ਼ਾਇਦ! ਸਾਡੀਆਂ ਸੁੱਤੀਆਂ ਜ਼ਮੀਰਾਂ ਨੂੰ ਜਗਾ ਸਕੇ!
ਸ: ਮੱਖਣ ਸਿੰਘ ਜੀ ਤੇ ਪਾਠਕ ਸਜਨੋਂ! ਸੱਚ ਕਹਿਣ ਦੀ ਹਿੰਮਤ ਉਹੀ ਨਿਸ਼ਕਾਮ ਇਨਸਾਨ ਕਰ ਸਕਦਾ ਹੈ ਜਿਸ
ਦੀ ਜ਼ਮੀਰ ਜਿਉਂਦੀ ਹੋਵੇ! ਪਰੰਤੂ ਜਿਹੜੇ ਲੋਕ ਸੰਸਾਰਕ ਸੁਆਰਥ ਵਾਸਤੇ ਵਿਕ ਚੁੱਕੇ ਹਨ, ਆਪਣੀ ਜ਼ਮੀਰ
ਮਾਰ ਚੁੱਕੇ ਹਨ, ਉਨ੍ਹਾਂ ਵਾਸਤੇ ਇਹ ਵੰਗਾਰ ਮੁਰਦੇ ਵਿੱਚ ਜਾਨ ਪਾਉਣ ਦੇ ਯਤਨ ਸਮਾਨ ਹੈ। ਆਓ! ਇਸ
ਵਿਚਾਰ ਨੂੰ ਵਿਸਥਾਰ ਨਾਲ ਵਿਚਾਰੀਏ:
ਪਾਪ-ਕਰਮਾਂ ਦਾ ਕਾਰਣ ਹੈ ਅਗਿਆਨਤਾ; ਅਗਿਆਨ ਲੋਕ ਹੀ ਪਾਪੀਆਂ ਦੇ ਪਾਪ-ਕਰਮਾਂ ਦਾ ਸ਼ਿਕਾਰ ਹੁੰਦੇ
ਹਨ। ਗੁਰੂ (ਗ੍ਰੰਥ) ਗਿਆਨ ਦਾ ਸੂਰਜ ਹੈ। ਪਰ ਕੀ ਕਾਰਣ ਹੈ ਕਿ ਤਿੰਨ ਸੌ ਸਾਲ ਦੇ ਲੰਮੇ ਸਮੇਂ ਵਿੱਚ
ਵੀ ਇਹ ਗਿਆਨ-ਸੂਰਜ ਮਨੁੱਖਤਾ, ਵਿਸ਼ੇਸ਼ ਕਰਕੇ ਪੰਜਾਬ ਦੇ ਲੋਕਾਂ, ਨੂੰ ਗਿਆਨ ਦੀ ਰੌਸ਼ਨੀ ਦੇਣ ਤੋਂ
ਅਸਮਰੱਥ ਰਿਹਾ? ਇਸ ਦਾ ਜਵਾਬ ਇਹ ਹੈ ਕਿ ਜਿਨ੍ਹਾਂ (ਅਕਾਲੀ ਦਲ, ਸ਼ਰੋ: ਗੁ: ਪ੍ਰ: ਕਮੇਟੀਆਂ ਤੇ
ਸੰਸਾਰ ਭਰ ਦੀਆਂ ਕਮੇਟੀਆਂ ਦੇ ਅਹੁਦੇਦਾਰ, ਜਥੇਦਾਰ, ਰਾਗੀ, ਭਾਈ ਪ੍ਰਚਾਰਕ ਤੇ ਹੋਰ ਪੁਜਾਰੀ ਲਾਣਾ
ਆਦਿ) ਨੇ ਗੁਰੁ-ਗਿਆਨ ਦਾ ਪ੍ਰਸ਼ਾਦ ਵੰਡਣ ਦਾ ਠੇਕਾ ਲਿਆ ਹੋਇਆ ਹੈ, ਉਹ ਆਪ, ਮਾਇਆ ਤੇ ਵਿਕਾਰਾਂ ਦੇ
ਮਾਰੂ ਪ੍ਰਭਾਵ ਹੇਠ, ਗੁਰਮਤਿ ਤੋਂ ਨਾਵਾਕਫ਼ ਹੋਣ ਕਰਕੇ ਅਗਿਆਨਤਾ ਦੀ ਗ਼ਲੀਜ਼ ਧੂੜ ਨਾਲ ਲਥ-ਪਥ ਹਨ।
ਅਕਾਲੀ ਸਰਕਾਰ ਤੇ ਪ੍ਰਬੰਧਕ ਪਾਪ ਕਮਾਉਣ ਵਾਲਿਆਂ ਨੂੰ ਸਜ਼ਾ ਦੇਣ ਦੀ ਬਜਾਏ ਉਨ੍ਹਾਂ ਦਾ ਖਸਮਾਨਾ
ਕਰਦੇ ਹਨ। ਘਿਣਾਉਣੇ ਜੁਰਮ ਦੀ ਸਜ਼ਾ ਪਾ ਰਹੀ ਜਗੀਰ ਕੌਰ ਜੇਲ ਦੇ ਸਰਕਾਰੀ ਅਮਲੇ ਵਾਸਤੇ ਸ਼ਾਹੀ
ਮਹਿਮਾਨ ਹੈ! ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਜਿਸ ਵੀ ਸਿਆਸੀ ਪਾਰਟੀ ਨਾਲ ਪਾਪੀ ਪਾਲੋ ਸਰਪੰਚਨੀ
ਦਾ ਸੰਬੰਧ ਹੈ, ਉਸ ਪਾਰਟੀ ਦੇ ਨੇਤਾ ਵੀ ਉਸ (ਪਾਲੋ) ਦੇ ਸੁਖ-ਆਰਾਮ ਦਾ ਪੂਰਾ ਧਿਆਨ ਰੱਖਣ ਗੇ!
ਸੱਤਾਧਾਰੀਆਂ ਦੇ ਪਾਲੇ ਹੋਏ ਅਖੌਤੀ ਮਹਾਂਪੁਰਸ਼ਾਂ ਨੂੰ ਝੂਠੇ ਕਹਿਣ ਦੀ ਹਿੰਮਤ ਕਰਨੀ ਸੌਖੀ ਨਹੀਂ!
ਹੁਣ ਗੱਲ ਕਰੀਏ ਵਿਦਵਾਨ ਲੇਖਕਾਂ ਦੀ ਹਿੰਮਤ ਦੀ: ਇਹ ਸੱਚ ਸਾਰੇ ਜਾਣਦੇ ਹਨ ਕਿ ਅਧਿਕਤਰ ਵਿਦਵਾਨ
ਦੁਨਿਆਵੀ ਸੁਆਰਥ ਖ਼ਾਤਿਰ ਸਿਆਸੀ ਪਾਰਟੀਆਂ ਕੋਲ ਵਿਕੇ ਹੋਏ ਹਨ। ਸਿਆਸਤਦਾਨਾਂ ਨੂੰ ਮਨੁੱਖਤਾ ਨਾਲ
ਹਮਦਰਦੀ ਹੁੰਦੀ ਹੀ ਨਹੀਂ ਤੇ ਉਨ੍ਹਾਂ ਦੇ ਟੁੱਕੜਿਆਂ `ਤੇ ਪਲਣ ਵਾਲੇ ਵਿਦਵਾਨਾਂ ਨੇ ਵੀ ਦੁਖੀ ਜਨਤਾ
ਤੋਂ ਕੀ ਲੈਣਾ ਹੈ ਜੋ ਇਸ ਦੇ ਭਲੇ ਵਾਸਤੇ ਲਿਖਣ ਵਿੱਚ ਆਪਣਾ ਕੀਮਤੀ ਵਕਤ ਜ਼ਾਇਆ ਕਰਨ? ਇਨ੍ਹਾਂ
ਜ਼ਮੀਰ-ਰਹਿਤ ਲੋਕਾਂ ਤੋਂ ਸੱਚ ਕਹਿਣ ਦੀ ਹਿੰਮਤ ਦੀ ਉਮੀਦ ਕਰਨਾ ਵੀ ਵੱਡੀ ਭੁੱਲ ਹੈ!
ਬਹੁਤ ਸਾਰੇ ਲੇਖਕ ਧੜੇਬੰਦੀ ਦਾ ਸ਼ਿਕਾਰ ਹਨ। ਉਨ੍ਹਾਂ ਨੂੰ ਆਪਣੇ ਧੜੇ ਤੇ ਧੜੇ ਦੇ ਅਖੌਤੀ ਮਹਾਂਪੁਰਸ਼
ਮੋਹਰੀ ਦੀ ਝੂਠੀ ਪ੍ਰਸ਼ੰਸਾ ਕਰਨ ਤੇ ਉਨ੍ਹਾਂ ਦੇ ਕਿਰਦਾਰ ਦੀ ਕਾਣ ਨੂੰ ਕੱਜਣ ਅਤੇ ਵਿਰੋਧੀ ਧੜੇ
ਉੱਤੇ ਚਿੱਕੜ ਸਿੱਟਣ ਤੋਂ ਵਿਹਲ ਹੋਵੇ ਤਾਂ ਹੀ ਉਹ ਮਨੁੱਖਤਾ ਦੇ ਦਰਦ ਬਾਰੇ ਸੋਚਣ! ਧੜੇ ਦੇ ਗ਼ੁਲਾਮ
ਲੇਖਕਾਂ ਵਿੱਚ ਸੱਚ ਕਹਿਣ ਦੀ ਹਿੰਮਤ ਹੋ ਹੀ ਨਹੀਂ ਸਕਦੀ!
ਕਈ ‘ਉੱਚੀ ਸੋਚ’ ਵਾਲੇ ‘ਵਿਦਵਾਨ’ ਲੇਖਕਾਂ ਨੇ, ਜਨਸਾਧਾਰਨ ਵਾਸਤੇ ਲਿਖੀ, ਗੁਰਬਾਣੀ ਨੂੰ ਅਤਿਅੰਤ
ਗੁੰਝਲਦਾਰ ਸਾਬਤ ਕਰ ਕੇ ਆਪਣੇ ਆਪ ਨੂੰ ਇਸ ਦੇ ਵਾਹਦ ਤਰਜਮਾਨ ਨਿਯੁਕਤ ਕਰ ਲਿਆ ਹੈ; ਅਤੇ ਇਸ ਅਣਮੋਲ
ਗਿਆਨ-ਖ਼ਜ਼ਾਨੇ ਨੇੜੇ ਕਿਸੇ ਹਮਾਤੜ ਨੂੰ ਢੁੱਕਣ ਹੀ ਨਹੀਂ ਦਿੰਦੇ। ਅਜਿਹੇ ਲੇਖਕਾਂ ਕੋਲ ਸਮਾਂ ਹੀ
ਨਹੀਂ ਕਿ ਉਹ ਅਗਿਆਨਤਾ ਦੇ ਅੰਧੇਰੇ ਵਿੱਚ ਕੀਤੇ ਜਾ ਰਹੇ ਪਾਪਾਂ ਬਾਰੇ, ਲਿਖਣਾ ਤਾਂ ਇੱਕ ਪਾਸੇ
ਰਿਹਾ, ਸੋਚ ਵੀ ਸਕਣ! ‘ਦਿੱਬਦ੍ਰਿਸ਼ਟੀ’ ਵਾਲੇ ਇਨ੍ਹਾਂ ਲੇਖਕਾਂ ਨੂੰ ਦਿਸਦਾ (ਇਹ ਜੀਵਨ) ਤਾਂ ਨਜ਼ਰ
ਨਹੀਂ ਆਉਂਦਾ ਪਰੰਤੂ ਅਣਦਿਸਦੇ (ਆਵਾ ਗਉਣ) ਦੀ ਚਿੰਤਾ ਲੱਗੀ ਹੋਈ ਹੈ! ਸਦਕੇ ਜਾਈਏ ਅਜਿਹੀ ‘ਉੱਚੀ
ਸੋਚ’ ਤੋਂ! ਇਹ ‘ਉੱਚੀ ਸੋਚ’ ਵਾਲੇ, ਕਿਸੇ ਪ੍ਰਭਾਵ ਤੇ ਲਾਲਚ ਅਧੀਨ, ਪਾਪ ਕਮਾਉਣ ਵਾਲੇ ਸਾਧਾਂ
ਸੰਤਾਂ, ਡੇਰੇਦਾਰਾਂ ਤੇ ਤਾਂਤ੍ਰਿਕਾਂ ਆਦਿ ਦੇ ਸਮਰਥਕ ਹਨ। ‘ਉੱਚੀ ਸੋਚ’ ਵਾਲੇ ਇਹ ਵਿਦਵਾਨ ਪਾਪੀ
‘ਮਹਾਂਪੁਰਸ਼ਾਂ’ ਨੂੰ ਗੱਪੀ ਕਹਿਣ ਦੀ ਜੁਰੱਤ ਕਿਵੇਂ ਕਰ ਸਕਦੇ ਹਨ?
ਜਦੋਂ ਕੋਈ ਇੱਕਾ-ਦੁੱਕਾ ਸੁਹਿਰਦ ਮਾਨਵ-ਦਰਦੀ ਲੇਖਕ ਗੁਰਮਤਿ ਤੋਂ ਸੇਧ ਲੈ ਕੇ ਅਗਿਆਨਤਾ ਕਾਰਣ ਦੁਖੀ
ਮਨੁੱਖਤਾ ਵਾਸਤੇ ਹਮਦਰਦੀ ਜਤਾਉਂਦੇ ਹੋਏ ਅਖੌਤੀ ਮਹਾਂਪੁਰਸ਼ਾਂ ਵਿਰੁੱਧ ਲਿਖਦੇ ਹਨ, ਤਾਂ ਅਖੌਤੀ
ਮਹਾਂਪੁਰਸ਼ਾਂ ਦੇ ‘ਉੱਚੀ ਸੋਚ’ ਵਾਲੇ ਖ਼ੁਸ਼ਾਮਦੀ ਟੱਟੂ ‘ਵਿਦਵਾਨ’ ਲੇਖਕ ਉਨ੍ਹਾਂ ਨੂੰ ਠਿੱਬੀਆਂ ਦੇਣ
ਲੱਗ ਜਾਂਦੇ ਹਨ।
ਦਸ ਸਾਲ ਦੀ ਮਾਸੂਮ ਬੱਚੀ ਦੀ ਦੁੱਖਦਾਈ ਮੌਤ, ਜਿਸ ਨੂੰ ਤਸੀਹੇ ਦੇ ਦੇ ਕੇ ਕੀਤਾ ਗਿਆ ਕਤਲ ਕਹਿਣਾ
ਜ਼ਿਆਦੇ ਸਹੀ ਹੈ, ਦੀ ਦਿਲ-ਕੰਬਾਊ ਵੀਡੀਓ ਨੂੰ ਵੇਖ ਕੇ ਇਨਸਾਨ ਤਾਂ ਕੀ ਸ਼ੈਤਾਨ ਦਾ ਦਿਲ ਵੀ ਦ੍ਰਵ
ਜਾਣਾ ਚਾਹੀਦਾ ਹੈ! ਪਰੰਤੂ ਇਉਂ ਨਹੀਂ ਹੋਇਆ! ਕੀ ‘ਉੱਚੀ ਸੋਚ’ ਵਾਲੇ ‘ਉੱਚ ਕੋਟੀ’ ਦੇ ਲੇਖਕ ਸ਼ੈਤਾਨ
ਤੋਂ ਵੀ ਗਏ ਗੁਜ਼ਰੇ ਹਨ?
ਦਸ ਸਾਲ ਦੀ ਮਾਸੂਮ ਬੱਚੀ ਦਾ ਦੁੱਖ ਮਹਿਸੂਸ ਕਰਕੇ ਪਾਲੋ ਪਾਪਨ ਦਾ ਪਾਪ ਕਮਾਉਣ ਵਾਲਾ ਸਾਜ਼ ਓ ਸਾਮਾਨ
ਭੰਨ ਕੇ ਤੇ ਮਨਹੂਸ ਮੰਡਪ ਨੂੰ ਢਾਹ-ਢੇਰੀ ਕਰਕੇ ਸਾਰੇ ਤਾਂਤ੍ਰਿਕਾਂ ਨੂੰ ਸਖ਼ਤ ਚੇਤਾਵਨੀ ਦੇਣ ਦੇ
ਨਾਲ ਨਾਲ ਪਿੰਡ ਦੇ ਲੋਕਾਂ ਨੂੰ ਜਾਗ੍ਰਿਤ ਕਰਨ ਵਾਲੇ ‘ਫ਼ਤਹਿ ਮਲਟੀ ਮੀਡੀਆ’, ਸ: ਜਗਤਾਰ ਸਿੰਘ ਜਾਚਕ
ਜੀ ਅਤੇ ਉਨ੍ਹਾਂ ਦੇ ਸਾਥੀ ਸਾਡੇ ਸਤਿਕਾਰ ਦੇ ਸਹੀ ਹੱਕਦਾਰ ਹਨ। ਧੰਨ ਹਨ ਇਹ ਨਿਸ਼ਕਾਮ ਸਜਨ ਜਿਨ੍ਹਾਂ
ਨੇ ਇਸ ਸਾਹਸੀ ਸੁਕਰਮ ਨਾਲ ਭਿੰਡਰ ਕਲਾਂ ਦੇ ਅਗਿਆਨ ਤੇ ਡਰਪੋਕ ਲੋਕਾਂ ਨੂੰ ਜਾਗ੍ਰਿਤ ਕਰਨ ਦੇ ਨਾਲ
ਨਾਲ ਉਨ੍ਹਾਂ ਅੰਦਰ ਅਜਿਹੇ ਘਿਣਾਉਣੇ ਪਾਪੀਆਂ ਤੇ ਉਨ੍ਹਾਂ ਦੇ ਘੋਰ ਪਾਪਾਂ ਨਾਲ ਨਿਜਿੱਠਣ ਦਾ ਸਾਹਸ
ਵੀ ਜਗਾਇਆ! ਇਸ ਵੀਡੀਓ ਨੂੰ ਵੇਖ ਕੇ ਪਤਾ ਨਹੀਂ ਹੋਰ ਕਿਤਨੇ ਕੁ ਲੋਕ ਜਾਗ੍ਰਿਤ ਹੋਏ ਹੋਣਗੇ!
ਗੁਰਇੰਦਰ ਸਿੰਘ ਪਾਲ
ਸਤੰਬਰ 15, 2012.
(15/09/12)
ਹਰਦੇਵ ਸਿੰਘ, ਜੰਮੂ
ਸਤਿਕਾਰ ਯੋਗ ਸੰਪਾਦਕ ਸਾਹਿਬ ਜੀਉ,
ਸਤਿ ਸ਼੍ਰੀ ਅਕਾਲ!
ਡਾ. ਇਕਬਾਲ ਸਿੰਘ ਢਿੰਲੋਂ ਜੀ ਨੇ ਆਪਣੀ ਨਾਜ਼ੁਕਤਾ ਵਖਾਉਂਦੇ ਕੁੱਝ ਗਿਲੇ ਕੀਤੇ ਹਨ ਜੋ
ਕਿ ਉਨ੍ਹਾਂ ਦੇ ਸੰਧਰਭ ਵਿੱਚ ਸੇਵਕ ਸਿੰਘ ਮਚਾਕੀ ਜੀ ਵਲੋਂ ਲਿਖੇ ਪੱਤਰਾਂ ਵਿਚਲੇ ਸ਼ਬਦਾਂ ਨੂੰ ਲੇ
ਕੇ ਹਨ। ਮਸਲਨ ਸੇਵਕ ਸਿੰਘ ਮਚਾਕੀ ਜੀ ਨਾਲ ਡਾ. ਢਿੱਲੋਂ ਜੀ ਨੇ 10. 9. 12 ਨੂੰ ਭਾਰੀ ਗਿਲਾ ਕੀਤਾ
ਹੈ ਕਿ ਮਚਾਕੀ ਜੀ ਨੇ ਉਨ੍ਹਾਂ ਨੂੰ ‘ਜਿੱਦੀ’ ਕਹਿ ਕੇ ਜਾਤੀ
ਟਿੱਪਣੀ ਕੀਤੀ ਹੈ। ਪਰ ਸਮਝ ਨਹੀਂ ਆਉਂਦੀ ਕਿ ਜਿਸ ਢੰਗ ਨਾਲ ਹਵਾਲੇ ਦਿੰਦੇ ਡਾ. ਸਾਹਿਬ ਨੇ ਗਿਲੇ
ਕੀਤੇ ਹਨ ਉਸੇ ਢੰਗ ਨਾਲ ਉਹ ਆਪ ਆਪਣੀ ਸ਼ਬਦਾਵਲੀ ਨੂੰ ਕਿਉਂ ਨਹੀਂ ਪਰਖਦੇ?
ਡਾ. ਢਿੱਲੋਂ ਜੀ ਨੇ ਮਚਾਕੀ ਜੀ ਬਾਰੇ ਜੋ ਸ਼ਬਦ ਵਰਤੇ ਹਨ ਜਿਨ੍ਹਾਂ ਦਾ ਭਾਵ ਇੰਝ ਨਿਕਲਦਾ ਹੈ:-
ਝੂਠੇ/ ਘਿਨੋਉਨੇ ਦੋਸ਼ ਲਗਾਉਂਣ ਵਾਲਾ, ਬੇਤੁੱਕਿਆਂ ਟਿੱਪਣਿਆਂ ਕਰਨ ਵਾਲਾ, ਚਲਾਕੀ ਕਰਨ ਵਾਲਾ,
ਸੰਕੀਰਣ ਸੋਚ ਵਾਲਾ
ਮੰਦੀ ਸ਼ਬਦਾਵਲੀ ਦਾ ਸੱਭਿਯਕ ਵਿਚਾਰ ਵਟਾਂਦਰੇ ਵਿੱਚ ਕੋਈ ਸਥਾਨ ਨਹੀਂ ਅਤੇ ਨਾ ਹੀ ਹੋਂਣਾ ਚਾਹੀਦਾ
ਹੈ ਪਰ ਡਾ. ਸਾਹਿਬ ਦਾ ਫਾਰਮੂਲਾ ਅਜੀਬ ਜਿਹਾ ਹੈ। ਮਸਲਨ ਜੇ ਕਿਸੇ ਨੇ ਲਿਖ ਦਿੱਤਾ ਕਿ ਡਾ. ਢਿੱਲੋਂ
ਜੀ ਦੀ ਫਲਾਂ ਗਲ ਗਲਤ ਹੈ ਤਾਂ ਡਾ. ਸਾਹਿਬ ਝੱਟ ਦੁਹਾਈ ਪਾ ਛੱਡਦੇ ਹਨ ਕਿ ਵੇਖੋ ਮੈਂਨੂੰ ਗਲਤ ਗਲਾਂ
ਕਰਨ ਵਾਲਾ ਕਿਹਾ ਗਿਆ ਹੈ!
ਡਾ. ਢਿਲੋਂ ਜੀ ਜ਼ਰਾ ਵਿਚਾਰ ਕਰਨ ਕਿ ਉਨ੍ਹਾਂ ਆਪਣੇ ਲਈ ਅਤੇ ਦੂਜਿਆਂ ਲਈ ਚੰਗੀ ਸ਼ਬਦਾਵਲੀ ਦੇ ਇਕਸਾਰ
ਮਿਆਰ ਸਥਾਪਤ ਕਰਵਾਉਂਣੇ ਹਨ ਜਾਂ ਵੱਖਰੇ-ਵੱਖਰੇ?
ਡਾ. ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਨਾਲੋਂ ਗੁਰੂ ਸ਼ਬਦ ਹਟਾਉਂਣ ਦੇ ਝੰਡਾਬਰਦਾਰ ਹਨ ਅਤੇ ਵਿਚਾਰ
ਪੇਸ਼ ਕਰਦੇ ਹਨ ਕਿ ਜਿਲਦ, ਕਾਗਜ਼ ਆਦਿ ਦਾ ਬਣਿਆ ਗ੍ਰੰਥ ਗੁਰੂ ਨਹੀ ਕਹਿਆ ਜਾਣਾ ਚਾਹੀਦਾ ਬਲਕਿ ਕੇਵਲ
ਪਵਿੱਤਰ ਗ੍ਰੰਥ ਕਹਿਆ ਜਾਣਾ ਚਾਹੀਦਾ ਹੈ। ਪਰ ਉਹ ਇਹ ਸਮਝਣ ਵਿੱਚ ਬੂਰੀ ਤਰਾਂ ਅਸਫਲ ਹਨ ਕਿ
ਜਿਲਦ-ਕਾਗਜ਼ ਦੇ ਗ੍ਰੰਥ ਨੂੰ ਜੇ ਕਰ ਗੁਰੂ ਨਹੀਂ ਕਹਿਆ ਜਾ ਸਕਦਾ ਤਾਂ ਗ੍ਰੰਥ ਨੂੰ ਪਵਿੱਤਰ ਵੀ
ਕਿਵੇਂ ਕਹਿਆ ਜਾ ਸਕਦਾ ਹੈ? ਜੇ ਕਰ ਜਵਾਬ ਇਹ ਹੈ ਕਿ ਗ੍ਰੰਥ ਇਸ ਲਈ ਪਵਿੱਤਰ ਹੈ ਕਿ ਉਸ ਵਿੱਚ
ਗੁਰੂਬਾਣੀ ਹੈ ਤਾਂ ਸਵਾਲ ਉੱਠਦਾ ਹੈ ਕਿ ਜੇ ਕਰ ਗੁਰੂਬਾਣੀ ਕਾਰਨ ਗ੍ਰੰਥ ਪਵਿੱਤਰ ਹੋ ਸਕਦਾ ਹੈ ਤਾਂ
‘ਗੁਰੂ ਗ੍ਰੰਥ’ ਕਿਉਂ ਨਹੀਂ?
ਡਾ. ਦਿੱਲੋਂ ਜੀ ਆਪਣੇ ਪ੍ਰਤੀ ਇਤਨੇ ਨਾਜ਼ੁਕ ਹਨ ਕਿ ਸੁਭਾਵਕ ਸ਼ਬਦਾਂ ਵਿਚੋਂ ਗਿਲਾ ਉਸਾਰ ਲੇਂਦੇ ਹਨ
ਪਰ ‘ਗੁਰੂ ਗ੍ਰੰਥ ਸਾਹਿਬ’ ਨਾਲੋਂ ‘ਗੁਰੂ’ ਸ਼ਬਦ ਨਫ਼ੀ ਕਰਕੇ ਇਹ ਆਸ ਕਰਦੇ ਹਨ ਕਿ ਉਨ੍ਹਾਂ ਵਲੋ ਗੁਰੂ
ਗ੍ਰੰਥ ਪ੍ਰਤੀ ਪ੍ਰਗਟ ਬੇਅਦਬ ਵਿਚਾਰਾਂ ਦਾ ਕੋਈ ਵੀ ਗਿਲਾ ਨਾ ਕੀਤਾ ਜਾਏ! ਹੁਣ ਜੇ ਕਰ ਇਹ ਕਹਿਆ
ਜਾਏ ਕਿ ਡਾ. ਢਿੱਲੋਂ ਜੀ ਨੂੰ ਗੁਰੂ ਗ੍ਰੰਥ ਸਾਹਿਬ ਲਕਬ ਦੀ ਸਮਝ ਨਹੀਂ ਹੈ ਤਾਂ ਉਹ ਗਿਲਾ ਕਰਨ ਗੇ
ਕਿ ਵੇਖੋ ਮੈਨੂੰ ‘ਨਾਸਮਝ’ ਕਹਿਆ ਜਾ ਰਿਹਾ ਹੈ! ! ਆਸ ਹੈ ਕਿ
ਢਿੱਲੋਂ ਜੀ ਆਪਣੀ ਇਸ ਨਜ਼ਾਕਤ ਤੇ ਵਿਚਾਰ ਕਰਨਗੇ।
ਹਰਦੇਵ ਸਿੰਘ, ਜੰਮੂ-15. 9. 12
(15/09/12)
ਸੇਵਕ ਸਿੰਘ ਮਚਾਕੀ
ਸਿੱਖਮਾਰਗ ਦੇ ਵਿਦਵਾਨ ਸੱਜਣੋ,
ਡਾ ਢਿਲੋਂ ਜੀ ਨੇ ਹੁਣ ਇੱਕ ਨਵਾਂ ਜੁਮਲਾ ਦਾਗਿਆ ਹੈ ਕਿ “ਗੁਰਬਾਣੀ ਦਾ ਅਧਾਰ ਪੰਜਾਬੀ
ਹੈ, ਫ਼ਾਰਸੀ, ਅੰਗ੍ਰੇਜ਼ੀ ਜਾਂ ਸੰਸਕ੍ਰਿਤ ਨਹੀਂ”। ਵਿਦਵਾਨਾ ਅਨੁਸਾਰ ਗੁਰਬਾਣੀ ਵਿੱਚ ਅਨੇਕ ਭਾਸ਼ਾਵਾਂ
ਵਰਤੀਆਂ ਗਈਆਂ ਹਨ, ਪਰ ਲਿੱਪੀ ਕੇਵਲ ਗੁਰਮੁਖੀ ਵਰਤੀ ਗਈ ਹੈ। ਭਾਸ਼ਾ ਤੇ ਲਿਪੀ ਦੋ ਚੀਜ਼ਾਂ ਹਨ। ਸ੍ਰੀ
ਗੁਰੂ ਗ੍ਰੰਥ ਸਾਹਿਬ ਵਿੱਚ ਸੰਸਕ੍ਰਿਤ ਅਤੇ ਫ਼ਾਰਸੀ ਭਾਸ਼ਾਵਾਂ ਵੀ ਵਰਤੀਆਂ ਗਈਆਂ ਹਨ। ਸੰਸਕ੍ਰਿਤ
ਵਿੱਚ ਉਚਾਰੀ ਬਾਣੀ ਦਾ ਵਿਆਕਰਣ ਪੰਜਾਬੀ ਨਹੀਂ ਹੈ ਤੇ ਨਾ ਹੀ ਫ਼ਾਰਸੀ ਵਿੱਚ ਉਚਾਰੀ ਬਾਣੀ ਦਾ
ਵਿਆਕਰਣ ਪੰਜਾਬੀ ਹੈ। ਸੰਸਕ੍ਰਿਤ ਨੂੰ ਗੁਰਮੁਖੀ `ਚ ਲਿਖਿਆਂ ਉਹ ਪੰਜਾਬੀ ਨਹੀਂ ਬਣ ਜਾਂਦੀ ਤੇ ਨਾ
ਹੀ ਫ਼ਾਰਸੀ ਨੂੰ ਗੁਰਮੁਖੀ `ਚ ਲਿਖਿਆਂ ਪੰਜਾਬੀ ਹੋ ਜਾਂਦੀ ਹੈ।
ਡਾ ਢਿਲੋਂ ਨੇ ਕਿਹਾ ਕਿ ਗੁਰਬਾਣੀ ਆਤਮਾ ਨੂੰ ਨਹੀਂ ਮੰਨਦੀ। ਮੈਂ ਗੁਰਬਾਣੀ ਵਿਚੋਂ ਆਤਮਾ ਦਾ ਹਵਾਲਾ
ਪੇਸ਼ ਕੀਤਾ ਤਾਂ ਡਾ ਸਾਹਿਬ ਕਹਿਣ ਲਗੇ ਕਿ ਇਥੇ ਆਤਮਾ ਦਾ ਅਰਥ ਰੂਹ ਨਹੀਂ ਹੈ। ਫਿਰ ਮੈਂ ਗੁਰਬਾਣੀ
ਵਿਚੋ ਹੀ ਰੂਹ ਦਾ ਹਵਾਲਾ ਪੇਸ਼ ਕੀਤਾ ਤਾਂ ਹੁਣ ਕਹਿੰਦੇ ਹਨ ਕਿ ਇਥੇ ਰੂਹ ਦਾ ਅਰਥ ਆਤਮਾ ਨਹੀਂ ਹੈ।
ਤੋਬਾ! ਤੋਬਾ!
ਪਹਿਲਾਂ ਮੈਂ ਸਮਝਦਾ ਸੀ ਕਿ ਢੀਠਤਾ ਦੀ ਕੋਈ ਹੱਦ ਜ਼ਰੂਰ ਹੁੰਦੀ ਹੋਵੇਗੀ। ਪਰ ਹੁਣ ਪਤਾ ਲੱਗਾ ਕਿ
ਢੀਠਤਾ ਦਾ ਕੋਈ ਪਾਰਾਵਾਰ ਨਹੀਂ ਹੁੰਦਾ।
ਡਾ ਢਿਲੋਂ ਜੀ ਮੁਤਾਬਕ ਗੁਰਬਾਣੀ ਵਿੱਚ ਆਤਮਾ ਅਤੇ ਰੂਹ ਨੂੰ ਮਾਨਤਾ ਨਹੀਂ ਦਿਤੀ ਗਈ। ਪਰ ਆਪ ਹੀ
ਲਿਖਦੇ ਹਨ ਕਿ “ਸ਼ੇਖ਼ (ਬਾਬਾ) ਫ਼ਰੀਦ (ਜੀ) ਨੇ ‘ਗੋਰਾਂ’ ਵਾਲੇ ਸਲੋਕ ਵਿਚ, ਰੂਹ ਨੂੰ ਅੰਗਰੇਜ਼ੀ ਵਾਲੀ
ਸੋਲ ਦੇ ਤੌਰ `ਤੇ ਕਿਆਸਣ ਵੇਲੇ ਇਸ ਨੂੰ ਇਸਤਰੀ ਲਿੰਗ ਦੇ ਤੌਰ `ਤੇ ਹੀ ਕਿਆਸਿਆ ਹੈ”। ਇਸ ਦਾ ਸਪਸ਼ਟ
ਭਾਵ ਹੈ ਕਿ ਡਾ ਢਿਲੋਂ ਜੀ, ਕੰਮ ਅਜ਼ ਕੰਮ, ਇਹ ਤਾਂ ਮੰਨ ਗਏ ਹਨ ਕਿ ਬਾਬਾ ਫ਼ਰੀਦ ਜੀ ਨੇ ਰੂਹ ਦਾ
ਅਰਥ ਸੋਲ ਕਿਆਸਿਆ ਹੈ। ਇਸੇ ਸੋਲ ਨੂੰ ਸੰਸਕ੍ਰਿਤ ਵਿੱਚ ਆਤਮਨ, ਪੰਜਾਬੀ ਵਿੱਚ ਆਤਮਾ ਅਰਬੀ ਵਿੱਚ
ਰੂਹ ਅਤੇ ਫ਼ਾਰਸੀ ਵਿੱਚ ਵੀ ਰੂਹ ਹੀ ਕਹਿੰਦੇ ਹਨ। ਏਨੀ ਕੁ ਗੱਲ ਮੰਨ ਲੈਣ ਲਈ ਡਾ ਢਿਲੋਂ ਦਾ ਧੰਨਵਾਦ
ਕਰਨਾ ਬਣਦਾ ਹੈ।
ਅਸੀਂ ਸਭ ਜਾਣਦੇ ਹਾਂ ਕਿ ਗੁਰੂ ਅੰਗਦ ਦੇਵ ਜੀ ਨੇ ਬਾਣੀ ਦਾ ਸੰਗ੍ਰਹਿ ਤਿਆਰ ਕੀਤਾ ਸੀ, ਜਿਸ ਦਾ
ਜ਼ਿਕਰ ਸਿਰਦਾਰ ਕਪੂਰ ਸਿੰਘ ਨੇ ਪ੍ਰਾਸ਼ਰਪ੍ਰਸ਼ਨ ਵਿੱਚ ਕੀਤਾ ਹੈ। ਫਿਰ ਗੁਰੂ ਅਰਜਣ ਦੇਵ ਜੀ ਨੇ ਆਦਿ
ਬੀੜ ਤਿਆਰ ਕੀਤੀ। ਉਪਰੰਤ ਦਸਮ ਪਿਤਾ ਨੇ ਦਮਦਮੀ ਬੀੜ ਤਿਆਰ ਕੀਤੀ, ਜਿਸ ਨੂੰ ਉਨ੍ਹਾਂ ਹਜ਼ੂਰ ਸਾਹਿਬ
ਗੁਰਿਆਈ ਬਖ਼ਸ਼ਿਸ਼ ਕੀਤੀ। ਉਹ ਬੀੜ ਹੁਣ ਉਪਲਭਦ ਨਹੀਂ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮੌਜੂਦਾ ਸਰੂਪ ਨੂੰ ਪੰਥ ਮੁਕੰਮਲ ਮੰਨਦਾ ਹੈ। ਇਸ ਦੀ ਵਿਆਖਿਆ ਕਰਨ
ਦੀ ਰੀਤ ਸਿੱਖ ਪੰਥ ਵਿੱਚ ਹੈ। ਪਰ ਇਸ ਵਿੱਚ ਨੁਕਸ ਕੱਢਣਾ ਸਿੱਖ ਰੀਤ ਨਹੀਂ ਹੈ। ਜਿਸ ਕਿਸੇ ਨੂੰ
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮੌਜੂਦਾ ਸਰੂਪ ਵਿੱਚ ਕੋਈ ਨੁਕਸ ਦਿਖਦਾ ਹੈ ਉਹ ਦਮਦਮੀ ਬੀੜ ਦਾ ਹੀ
ਕੋਈ ਹਵਾਲਾ ਪੇਸ਼ ਕਰੇ ਤਾਂ ਉਸ ਦੀ ਗੱਲ ਸੁਣੀ ਜਾ ਸਕਦੀ ਹੈ। ਅਧਿਕਾਰਤ ਵਸਤੂ ਨਾਲ ਅਣਅਧਿਕਾਰਤ ਵਸਤੂ
ਵਿੱਚ ਨੁਕਸ ਕੱਢਿਆ ਜਾ ਸਕਦਾ ਹੈ। ਪਰ ਜਿਹੜਾ ਸ਼ਖ਼ਸ ਕਿਸੇ ਅਣਅਧਿਕਾਰਤ ਪੋਥੀ ਦੇ ਹਵਾਲੇ ਨਾਲ
ਅਧਿਕਾਰਤ ਸਰੂਪ ਵਿੱਚ ਨੁਕਸ ਕੱਢੇ ਉਸ ਸ਼ਖ਼ਸ ਦੀ ਨੀਯਤ ਸਾਫ਼ ਨਹੀਂ ਮੰਨੀ ਜਾ ਸਕਦੀ। ਕਰਤਾਰਪੁਰੀ ਬੀੜ
ਜੇ ਅਸਲ ਵੀ ਹੋਵੇ ਤਾਂ ਵੀ ਮੌਜੂਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਉਸ ਦਾ ਮੁਕਾਬਲਾ ਨਹੀਂ ਹੋ
ਸਕਦਾ।
ਸਰਦਾਰ ਸਰਵਜੀਤ ਸਿੰਘ ਸੈਕਰਾਮੈਂਟੋ ਜੀ ਨੇ ਸੂਰਦਾਸ ਜੀ ਦੀ ਜਿਸ ਤੁਕ ਦੇ ਸਹਾਰੇ ਮੌਜੂਦਾ ਸ੍ਰੀ
ਗੁਰੂ ਗ੍ਰੰਥ ਸਾਹਿਬ ਦੀ ਸੰਪੰਨਤਾ `ਤੇ ਪ੍ਰਸ਼ਨ ਚਿੰਨ੍ਹ ਲਗਾਉਣ ਦੀ ਕੋਸ਼ਿਸ਼ ਕੀਤੀ ਹੈ, ਉਸ ਦਾ
ਸਮਾਧਾਨ ਪ੍ਰੋ ਸਾਹਿਬ ਸਿੰਘ ਜੀ ਨੇ ਬਾਖ਼ੂਬੀ ਪੇਸ਼ ਕੀਤਾ ਹੋਇਆ ਹੈ। ਪਰ, ਜਿਹੜਾ ਬੰਦਾ ਕਹੇ ਕਿ ਮੈਂ
ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਨੁਕਸ ਕੱਢਣੇ ਹੀ ਕੱਢਣੇ ਹਨ ਉਸ ਦਾ ਕੋਈ ਇਲਾਜ਼ ਨਹੀਂ ਹੈ। ਪੜ੍ਹੋ
ਪ੍ਰੋ. ਸਾਹਿਬ ਸਿੰਘ ਜੀ ਦਾ ਨੋਟ:
“ਸ੍ਰੀ ਗ੍ਰੰਥ ਸਾਹਿਬ ਵਿੱਚ ਜਿਸ ਭੀ ਭਗਤ ਦੀ ਬਾਣੀ ਦਰਜ ਹੋਈ ਹੈ, ਆਮ ਤੌਰ `ਤੇ ਉਸ ਦਾ ਨਾਮ ਉਸ ਦੀ
ਬਾਣੀ ਲਿਖਣ ਤੋਂ ਪਹਿਲਾਂ ਲਿਖ ਦਿੱਤਾ ਗਿਆ ਹੈ। ਪਰ ਇਹ ਕਿਸੇ ਸ਼ਬਦ ਦੀ ਇਕੋ ਹੀ ਤੁਕ ਹੈ, ਇਸ ਦੇ
ਸ਼ੁਰੂ ਵਿੱਚ ਇਸ ਦੇ ਉਚਾਰਨ ਵਾਲੇ ਭਗਤ ਦਾ ਨਾਮ ਭੀ ਨਹੀਂ ਦਿੱਤਾ ਗਿਆ, ਤੇ ਨਾਹ ਹੀ ਸਾਰਾ ਸ਼ਬਦ ਹੈ,
ਜਿਥੋਂ ਉਸ ਦਾ ਨਾਮ ਪਤਾ ਲੱਗ ਸਕੇ। ਜੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰੋਂ ਹੋਰ ਕੋਈ ਗਵਾਹੀ ਨਾ
ਲਈ ਜਾਏ ਤਾਂ ਇਹ ਕਿਸ ਦੀ ਉਚਾਰੀ ਹੋਈ ਤੁਕ ਸਮਝੀ ਜਾਏ? ਇਸ ਦਾ ਉੱਤਰ ਅਗਲੇ ਸ਼ਬਦ ਦੇ ਸ਼ੁਰੂ ਵਿੱਚ
ਲਿਖੇ ਸਿਰ ਲੇਖ ਤੋਂ ਮਿਲਦਾ ਹੈ; ਭਾਵ, ਇਹ ਇੱਕ ਤੁਕ 'ਸੂਰਦਾਸ' ਜੀ ਦੀ ਹੈ। ਪਰ ਇਹ ਅਗਲਾ ਸਿਰ ਲੇਖ
ਭੀ ਰਤਾ ਗਹੁ ਨਾਲ ਵੇਖਣ ਵਾਲਾ ਹੈ; ਸਿਰ ਲੇਖ ਇਉਂ ਹੈ:- 'ਸਾਰੰਗ ਮਹਲਾ 5 ਸੂਰਦਾਸ' ਜੇ ਅਗਲਾ ਸ਼ਬਦ
ਭਗਤ ਸੂਰਦਾਸ ਜੀ ਦਾ ਹੁੰਦਾ, ਤਾਂ ਲਫ਼ਜ਼ 'ਮਹਲਾ 5' ਇਸ ਸਿਰ ਲੇਖ ਦੇ ਨਾਲ ਨਾਹ ਹੁੰਦੇ। ਲਫ਼ਜ਼ 'ਮਹਲਾ
5' ਦੱਸਦੇ ਹਨ ਕਿ ਇਹ ਅਗਲਾ ਸ਼ਬਦ ਗੁਰੂ ਅਰਜਨ ਸਾਹਿਬ ਜੀ ਦਾ ਆਪਣਾ ਉਚਾਰਿਆ ਹੋਇਆ ਹੈ। ਇਥੇ ਕਿਸ
ਸੰਬੰਧ ਵਿੱਚ ਇਸ ਸ਼ਬਦ ਦੀ ਲੋੜ ਪਈ? ਉਪਰ ਦਿੱਤੀ ਹੋਈ ਇੱਕ ਤੁਕ ਦੀ ਵਿਆਖਿਆ ਕਰਨ ਲਈ, ਕਿ ਹਰੀ ਤੋਂ
ਬੇਮੁਖਾਂ ਦਾ ਸੰਗ ਕਿਵੇਂ ਛੱਡਣਾ ਹੈ। ਸੋ, ਇਸ ਸਿਰ ਲੇਖ ਵਿੱਚ ਸੂਰਦਾਸ ਜੀ ਨੂੰ ਸੰਬੋਧਨ ਕਰ ਕੇ
ਗੁਰੂ ਅਰਜਨ ਦੇਵ ਜੀ ਅਗਲਾ ਸ਼ਬਦ ਉਚਾਰ ਕੇ ਫ਼ੁਰਮਾਂਦੇ ਹਨ ਕਿ ਜਿਉਂ ਜਿਉਂ 'ਹਰਿ ਕੇ ਸੰਗ ਬਸੇ ਹਰਿ
ਲੋਕ' ਤਿਉਂ ਤਿਉਂ 'ਆਨ ਬਸਤੁ ਸਿਉ ਕਾਜੁ ਨ ਕਛੂਐ'; ਇਸ ਤਰ੍ਹਾਂ ਸੁਤੇ ਹੀ ਹਰੀ ਤੋਂ ਬੇਮੁਖਾਂ
ਨਾਲੋਂ ਸਾਥ ਛੁੱਟ ਜਾਂਦਾ ਹੈ, ਕਿਸੇ ਤੋਂ ਨਫ਼ਰਤ ਕਰਨ ਦੀ ਲੋੜ ਨਹੀਂ ਪੈਂਦੀ”।
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸ੍ਰੇਸ਼ਟਤਾ ਤੇ ਸੰਪੰਨਤਾ ਬਾਣੀ ਵਿੱਚ ਹੈ ਨਾ ਕਿ ਉਸਦੀ ਟੈਕਨੀਕੈਲਟੀ
ਵਿਚ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਕਾਂ, ਅੰਕੜਿਆਂ ਜਾਂ ਵਰਤੇ ਗਏ ਸਿਰਲੇਖਾਂ ਨੂੰ ਗੁਰਮਤਿ
ਨਹੀਂ ਕਹਿੰਦੇ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਲਦ, ਸਿਆਹੀ, ਕਾਗ਼ਜ਼, ਧਾਗਾ, ਪੇਸਟ, ਵੇਲਾਂ,
ਪੰਨਾ, ਅੰਕ ਤੇ ਸਿਰਲੇਖ ਗੁਰਮਤਿ ਨੂੰ ਨਿਰਧਾਰਤ ਨਹੀਂ ਕਰਦੇ। ਇਨ੍ਹਾਂ ਦੇ ਬਹਾਨੇ ਸ੍ਰੀ ਗੁਰੂ
ਗ੍ਰੰਥ ਸਾਹਿਬ ਵਿੱਚ ਦਾਖਲ ਹੋ ਕੇ ਗੁਰਬਾਣੀ ਨੂੰ ਹਾਰਮ ਕਰਨ ਦੇ ਯਤਨ ਹੋ ਸਕਦੇ ਹਨ, ਜਿਨ੍ਹਾਂ ਤੋਂ
ਸੁਚੇਤ ਰਹਿਣ ਦੀ ਜ਼ਰੂਰਤ ਹੈ। ਕਈ ਸੱਜਣਾ ਦਾ ਵਿਚਾਰ ਹੈ ਕਿ ਕਲੀਨ ਸ਼ੇਵਨ ਸਰਦਾਰ ਸਰਵਜੀਤ ਸਿੰਘ
ਸੈਕਰਾਮੈਂਟੋ ਜੀ ਨੂੰ ਸਿੱਖਮਾਰਗ ਤੇ ਲਿਖਣਾ ਨਹੀਂ ਚਾਹੀਦਾ। ਪਰ ਉਹ ਇਹ ਨਹੀਂ ਦੇਖਦੇ ਕਿ ਕਲੀਨ
ਸ਼ੇਵਨ ਉਸ ਦੀ ਦੇਹ ਹੈ ਵਿਚਾਰ ਨਹੀਂ। ਆਪਾਂ ਤਾਂ ਵਿਚਾਰ ਕਰ ਰਹੇ ਹਾਂ। ਦੇਹ ਦਾ ਨੁਕਸ ਵਿਚਾਰਾਂ ਦਾ
ਨੁਕਸ ਨਹੀਂ ਮੰਨਿਆਂ ਜਾ ਸਕਦਾ।
ਖ਼ਿਦਮਤਦਾਰ,
ਸੇਵਕ ਸਿੰਘ ਮਚਾਕੀ
(15/09/12)
ਤੱਤ ਗੁਰਮਤਿ ਪਰਿਵਾਰ
ਸਿੱਖ ਰਹਿਤ ਮਰਿਯਾਦਾ ਸੁਧਾਰ ਉਪਰਾਲਾ
ਸੰਭਾਵੀ ਦਸਤਾਵੇਜ਼ ਅਤੇ ਵਿਆਖਿਆ
ਸੁਹਿਰਦ ਸੱਜਣਾਂ ਦੀ ਪੜਚੋਲ ਅਤੇ ਸੁਝਾਵਾਂ ਲਈ
ਭੂਮਿਕਾ
ਸਿੱਖ ਰਹਿਤ ਮਰਿਯਾਦਾ ਸੁਧਾਰ ਉਪਰਾਲੇ ਨੂੰ ਪੜਾਅਵਾਰ ਰੱਖਣ ਦਾ ਮੁੱਖ ਮਕਸਦ
ਇਸ ਨੂੰ ਵੱਧ ਤੋਂ ਵੱਧ ਸੁਹਿਰਦ ਲੋਕਾਂ ਤੱਕ ਪਹੁੰਚਾ ਕੇ ਪੜਚੋਲ ਕਰਾਉਣ ਦਾ ਹੈ ਤਾਂ ਕਿ ਨਵੇਂ ਰੂਪ
ਨੂੰ ਪੂਰਨ ਗੁਰਮਤਿ ਅਨੁਸਾਰੀ ਬਣਾਇਆ ਜਾ ਸਕੇ। ਕੁਝ ਸੱਜਣਾਂ ਵਲੋਂ ਇਸ ਸੁਹਿਰਦ ਉਪਰਾਲੇ ਨੂੰ ਗਲਤ
ਅਤੇ ਅਨ-ਅਧਿਕਾਰਤ ਕਹਿ ਕੇ ਭੰਡਣ ਦਾ ਯਤਨ ਕੀਤਾ ਜਾਂਦਾ ਰਿਹਾ ਹੈ ਅਤੇ ਕੀਤਾ ਵੀ ਜਾ ਰਿਹਾ ਹੈ।
ਅਸੀਂ ਇਕ ਵਾਰ ਫੇਰ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਅਸੀਂ ਇਸ ਉਪਰਾਲੇ ਨੂੰ ਪ੍ਰਚਲਿਤ ਸਿੱਖ ਪੰਥ ਦੀ
ਥਾਪੀ ‘ਸੁਧਾਰ ਕਮੇਟੀ’ ਦੇ ਤੌਰ ਤੇ ਨਹੀਂ ਕਰ ਰਹੇ। ਭ੍ਰਿਸ਼ਟ ਹਾਕਮ-ਪੁਜਾਰੀ ਗਠਜੋੜ ਦੀ ਜਕੜ ਵਿਚ
ਫਸੇ ਉਸ ਪੰਥ ਦੇ ਅਸੀਂ ਨੁਮਾਇੰਦੇ ਨਹੀਂ ਹਾਂ ਅਤੇ ਇਸ ਪੰਥ ਦੀ ਕਿਸੇ ਮਾਨਤਾ ਨੂੰ ਧੱਕੇ ਨਾਲ ਚੈਲੰਜ
ਕਰਨ ਜਾਂ ਉਸ ’ਤੇ ਥੋਪਣ ਦੀ ਸਾਡੀ ਕੋਈ ਮੰਸ਼ਾ ਨਹੀਂ ਹੈ। ਸਾਡਾ ਇਹ ਸੁਧਾਰ ਉਪਰਾਲਾ ਨਾ ਤਾਂ ਉਨਾਂ
ਦਾ ਵਿਰੋਧ ਹੈ ਅਤੇ ਨਾ ਹੀ ਉਨਾਂ ਨੂੰ ਜਵਾਬਦੇਹ।
ਅਸੀਂ ਬਾਬਾ ਨਾਨਕ ਜੀ ਵਲੋਂ ਸ਼ੁਰੂ ਕੀਤੇ ਗੁਰਮਤਿ ਇਨਕਲਾਬ ਦੇ ਕਾਫਲੇ ਵਿਚ
ਸ਼ਾਮਿਲ ਸੁਹਿਰਦ ਮਨੁੱਖਾਂ ਦਾ ਇਕ ਛੋਟਾ ਜਿਹਾ ਅੰਗ ਹਾਂ। ਬਾਬੇ ਨਾਨਕ ਜੀ ਦੇ ਬਖਸ਼ੇ ਗਿਆਨ, ਜੀਵਨ
ਅਤੇ ਪ੍ਰਚਾਰ ਤੋਂ ਸਾਨੂੰ ਇਹ ਸੇਧ ਮਿਲਦੀ ਹੈ ਕਿ ਧਰਮ ਹਰ ਮਨੁੱਖ ਦੀ ਸਵੈ-ਇੱਛਾ ਦਾ ਮਾਮਲਾ ਹੈ ਅਤੇ
ਧਰਮ ਦੇ ਨਾਮ ’ਤੇ ਕਿਸੇ ’ਤੇ ਕੁਝ ਧੱਕੇ ਨਾਲ ਥੋਪਣਾ ਸਹੀ ਨਹੀਂ ਹੈ। ਇਹੀ ਸੇਧ ਸਾਨੂੰ ਦਸਦੀ ਹੈ ਕਿ
ਮਨੁੱਖ ਨੂੰ ਪਹਿਲਾਂ ਸੱਚ ਨੂੰ ਸਮਝ ਕੇ ਉਸ ਅਨੁਸਾਰ ਆਪਣਾ ਸੁਧਾਰ ਕਰਨਾ ਚਾਹੀਦਾ ਹੈ। ਫੇਰ ਉਸ ਸੱਚ
ਨੂੰ ਬਿਨਾ ਲੱਗ ਲਪੇਟ ਅਤੇ ਸੁਆਰਥ ਦੇ ਨਿਸ਼ਕਾਮਤਾ ਨਾਲ ਹੋਰ ਲੋਕਾਂ ਸਾਹਮਣੇ ਰੱਖ ਦੇਣਾ ਚਾਹੀਦਾ ਹੈ।
ਜਿਸ ਨੂੰ ਚੰਗਾ ਲਗੇਗਾ, ਉਹ ਉਸ ਸੱਚ ਨੂੰ ਅਪਨਾ ਲਵੇਗਾ, ਜਿਸ ਨੂੰ ਚੰਗਾ ਨਾ ਲੱਗੇ, ਉਹ ਨਾ ਅਪਨਾਏ
ਜਾਂ ਭੂਤਨਾ ਬੇਤਾਲਾ ਆਦਿ ਕਹਿੰਦੇ ਹੋਏ ਵਿਰੋਧ ਕਰਨ ’ਤੇ ਉਤਰ ਆਏ, ਇਸ ਦੀ ਪ੍ਰਵਾਹ ਨਹੀਂ ਕਰਨੀ।
ਗੁਰਮਤਿ ਦੀ ਪੈਰੋਕਾਰ ਮੰਨੀ ਜਾਂਦੀ ਸਿੱਖ ਕੌਮ ਦਾ ਇਕ ਅਦਨਾ ਹਿੱਸਾ ਹੋਣ
ਕਰਕੇ ਮੌਜੂਦਾ ਸਿੱਖ ਰਹਿਤ ਮਰਿਯਾਦਾ ਨਾਲ ਆਪੇ ਹੀ ਸਾਡਾ ਸੰਬੰਧ ਬਣ ਗਿਆ। ਸਿੱਖ ਸਮਾਜ ਵਿਚ
ਪ੍ਰਚਲਿਤ ਹੋਰ ਮਾਨਤਾਵਾਂ ਵਾਂਗੂ, ਇਕ ਸਿੱਖ ਲਈ ਜੀਵਨ ਸੇਧ ਮੰਨੀ ਜਾਂਦੀ ਇਸ ਮਰਿਯਾਦਾ ਨੂੰ ਵੀ
ਗੁਰਮਤਿ ਦੀ ਕਸਵੱਟੀ ’ਤੇ ਪੜਚੋਲਣ ਦਾ ਯਤਨ ਕੀਤਾ ਤਾਂ ਮਹਿਸੂਸ ਹੋਇਆ ਕਿ ਇਸ ’ਤੇ ਵੀ ਅਨੇਕਾਂ ਥਾਂ,
ਹੋਰ ਮਾਨਤਾਵਾਂ ਵਾਂਗੂ, ਪੁਜਾਰੀਵਾਦ ਦਾ ਸਪਸ਼ਟ ਪ੍ਰਭਾਵ ਹੈ। ਪੰਥ ਵਿਚ ਚਲ ਰਹੇ ਪ੍ਰਚਾਰ ਤੋਂ ਇਹ
ਗੱਲ ਸਾਹਮਣੇ ਆਈ ਕਿ ਬਹੁਤੇ ਸੁਚੇਤ ਅਤੇ ਸੁਹਿਰਦ ਸਿੱਖਾਂ ਦਾ ਵੀ ਇਹੀ ਮੰਨਣਾ ਹੈ।
ਬਾਬਾ ਨਾਨਕ ਜੀ ਦੀ ਸੇਧ ਸਾਨੂੰ ਪ੍ਰਚਲਿਤ ਮਾਨਤਾਵਾਂ ਨੂੰ ਇੰਨ-ਬਿੰਨ ਮੰਨੀ
ਜਾਣ ਦੀ ਥਾਂ ਗੁਰਮਤਿ ਬਿਬੇਕ ਦੇ ਆਧਾਰ ’ਤੇ ਪੜਚੋਲ ਕਰਕੇ ਸੁਧਾਰ ਕਰਨ ਦੀ ਪ੍ਰੇਰਣਾ ਹਮੇਸ਼ਾਂ ਦਿੰਦੀ
ਰਹਿੰਦੀ ਹੈ। ਇਸੇ ਸੇਧ ਹੇਠ ਪਹਿਲਾਂ ਹੋਏ ਕੁਝ ਯਤਨਾਂ ਨੂੰ ਵਿਚਾਰ ਕੇ, ਸਿੱਖ ਰਹਿਤ ਮਰਿਯਾਦਾ ਦੇ
ਗੁਰਮਤਿ ਅਨੁਸਾਰੀ ਰੂਪ ਸਾਹਮਣੇ ਲਿਆਉਣ ਦੇ ਨਿਸ਼ਕਾਮ ਯਤਨ ਸ਼ੁਰੂ ਕਰ ਦਿਤੇ। ਇਸ ਕਾਰਜ ਨੂੰ ਗੁਰਮਤਿ
ਦੇ ਵੱਧ ਤੋਂ ਵੱਧ ਨੇੜੇ ਕਰਨ ਦੇ ਮਕਸਦ ਨਾਲ ਸੁਧਾਰ ਦੀ ਲੋੜ ਨੂੰ ਮਹਿਸੂਸ ਕਰਦੇ ਸਮੁੱਚੇ ਸੁਚੇਤ
ਪੰਥ ਦਾ ਸਾਥ ਅਤੇ ਸੁਝਾਵਾਂ ਲਈ ਲਗਾਤਾਰ ਕੋਸ਼ਿਸ਼ ਜਾਰੀ ਰੱਖੀ। ਇਸ ਨਾਲ ਇਸ ਉਪਰਾਲੇ ਦਾ ਖੇਤਰ ਵੀ
ਵੱਡਾ ਹੋਣ ਲੱਗ ਪਿਆ। ਸੁਹਿਰਦ ਸੁਝਾਵਾਂ ਦੀ ਲੋੜ ਨੂੰ ਮਹਿਸੂਸ ਕਰਦੇ ਹੋਏ ਇਸ ਨੂੰ ਵੱਧ ਤੋਂ ਵੱਧ
ਲੋਕਾਂ ਤੱਕ ਪਹੁੰਚਾਣ ਦਾ ਯਤਨ ਕੀਤਾ ਜਾਂਦਾ ਰਿਹਾ। ਪੜਾਅਵਾਰ ਇਹ ਉਪਰਾਲਾ ਆਪਣੀ ਮੰਜਿਲ ਵੱਲ ਵੱਧ
ਰਿਹਾ ਹੈ, ਜਿਸ ਨੂੰ ਸੁਹਿਰਦ, ਸੁਚੇਤ ਅਤੇ ਸਹਿਮਤ ਸੱਜਣਾਂ ਦੇ ਸਾਥ ਨਾਲ ਇਕ ਸਾਂਝਾ ਉਪਰਾਲਾ ਬਣਾਉਣ
ਦਾ ਨਿਸ਼ਕਾਮ ਯਤਨ ਹਮੇਸ਼ਾਂ ਰਹੇਗਾ।
‘ਬਿਬੇਕ ਗੁਰੂ’ ਦੀ ਸੇਧ ਅਨੁਸਾਰ ਮੌਜੂਦਾ ਸਿੱਖ ਰਹਿਤ ਮਰਿਯਾਦਾ ਨੂੰ
ਇੰਨ-ਬਿੰਨ ਮੰਨਦੇ ਰਹਿਣਾ ਸਾਨੂੰ ਬਾਬਾ ਨਾਨਕ ਜੀ ਦੇ ਦੱਸੇ ਸੱਚੇ ਰਾਹ ਨੂੰ ਪਿੱਠ ਵਿਖਾਉਣ ਤੁਲ
ਜਾਪਦਾ ਹੈ, ਜੋ ਅਸੀਂ ਕਤਈ ਨਹੀਂ ਕਰ ਸਕਦੇ। ਇਸ ਲਈ ਆਪਣੇ ਲਈ ਉਸ ਦਾ ਸੁਧਾਰ ਕਰਕੇ ਗੁਰਮਤਿ ਦੇ ਵੱਧ
ਤੋਂ ਵੱਧ ਨੇੜੇ ਇਕ ਬਦਲ ਬਣਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਇਸ ਨੂੰ ਤਿਆਰ ਹੋਣ ਉਪਰੰਤ ‘ਪਰਿਵਾਰ’
ਤਾਂ ਆਪਣੇ ਉਪਰ ਲਾਗੂ ਕਰਨ ਲਈ ਦ੍ਰਿੜ-ਸੰਕਲਪ ਹੈ। ਇਸ ਸੁਧਾਰ ਉਪਰਾਲੇ ਵਿਚ ਸਮੇਂ ਨਾਲ ਸਾਥ ਦੇਣ ਲਈ
ਜੁੜ ਬੈਠੀਆਂ ਸੁਚੇਤ ਧਿਰਾਂ ਦੇ ਅਸੀਂ ਸ਼ੁਕਰਗੁਜਾਰ ਹਾਂ ਅਤੇ ਆਸ ਕਰਦੇ ਹਾਂ ਆਪਣੀ ਮੰਜਿਲ ਲਈ
ਪਹੂੰਚਣ ਤੱਕ ਇਹ ਸੁਚੇਤ ਪੰਥ ਦਾ ਇਕ ਸਾਂਝਾ ਉਪਰਾਲਾ ਬਣ ਚੁੱਕਿਆ ਹੋਵੇਗਾ। ਪਹਿਲਾਂ ਤੋਂ ਹੀ ਇਸ
ਦਿਸ਼ਾ ਵਿਚ ਕਾਮਯਾਬ ਯਤਨ ਹੋਏ ਹਨ ਅਤੇ ਭਵਿੱਖ ਵਿਚ ਇਸ ਘੇਰੇ ਨੂੰ ਹੋਰ ਵਿਸ਼ਾਲ ਕਰਨ ਦੇ ਇਮਾਨਦਾਰਾਨਾ
ਯਤਨ ਅਸੀਂ ਕਰਦੇ ਰਹਾਂਗੇ। ਘੱਟੋ-ਘੱਟ ‘ਪਰਿਵਾਰ’ ਤਾਂ ਇਸ ਉਪਰਾਲੇ ਨੂੰ ਆਪਣੀ ਮੰਜਿਲ ਤੱਕ ਪਹੁੰਚਾਣ
ਲਈ ਦ੍ਰਿੜ-ਸੰਕਲਪ ਹੈ ਅਤੇ ਸਾਨੂੰ ਆਸ ਹੈ ਪ੍ਰਭੂ ਸਾਨੂੰ ਇਸ ਲਈ ਬਲ ਬਖਸ਼ਦਾ ਰਹੇਗਾ।
ਇਸ ਸੋਧੇ ਹੋਏ ਬਦਲ ਦੇ ਤਿਆਰ ਹੋਣ ਉਪਰੰਤ ਇਸ ਨੂੰ ਆਪਣੇ ਉਪਰ ਲਾਗੂ ਕੀਤਾ
ਜਾਵੇਗਾ ਅਤੇ ਆਪਣੇ ਪ੍ਰਚਾਰ ਹੱਕ ਦਾ ਇਸਤੇਮਾਲ ਕਰਦੇ ਹੋਏ ਸਮੁੱਚੀ ਮਾਨਵਤਾ ਤੱਕ ਪਹੁੰਚਾਉਣ ਦਾ ਯਤਨ
ਕੀਤਾ ਜਾਵੇਗਾ। ਜਿਸ ਨੂੰ ਚੰਗਾ ਲਗੇਗਾ, ਜਿਤਨਾ ਚੰਗਾ ਲਗੇ ਉਹ ਅਪਨਾ ਸਕਦਾ ਹੈ। ਇਸ ਨੂੰ ਅਪਨਾਉਣ
ਲਈ ਕੋਈ ‘ਪੁਜਾਰੀ-ਡੰਡਾ’ ਜਾਂ ਜੋਰ ਨਹੀਂ ਹੋਵੇਗਾ, ਕਿਉਂਕਿ ਧਾਰਮਿਕ ਸੇਧਾਂ ਸਵੈ-ਇੱਛਾ ਨਾਲ ਜੁੜਿਆ
ਮਸਲਾ ਹੈ। ਪ੍ਰਚਲਿਤ ਪੰਥ ਪਰਵਾਨਤ ਸਿੱਖ ਰਹਿਤ ਮਰਿਯਾਦਾ ਨੂੰ ਪ੍ਰਚਲਿਤ ਪੰਥ ਇਸੇ ਰੂਪ ਵਿਚ ਜਦੋਂ
ਤੱਕ ਮਰਜ਼ੀ ਅਪਨਾਈ ਰੱਖੇ ਸਾਨੂੰ ਇਸ ਨਾਲ ਕੋਈ ਗਿਲਾ ਜਾਂ ਰੋਸ ਨਹੀਂ। ਨਾ ਹੀ ਅਸੀਂ ਆਪਣੇ ਇਨ੍ਹਾਂ
ਸੁਧਾਰ ਯਤਨਾਂ ਲਈ ਆਪਣੇ ਆਪ ਨੂੰ ਪ੍ਰਚਲਿਤ ਪੰਥ ਜਾਂ ਅਕਾਲ ਤਖਤ ਦੇ ਨਾਮ ਤੇ ਚਲ ਰਹੀ
‘ਪੁਜਾਰੀ-ਵਿਵਸਥਾ’ ਨੂੰ ਜਵਾਬਦੇਹ ਮੰਨਦੇ ਹਾਂ। ਸੁਧਾਰ ਅਤੇ ਪ੍ਰਚਾਰ ਇਕ ਮੁੱਢਲਾ ਮਨੁੱਖੀ ਹੱਕ ਹੈ,
ਜਿਸ ਦਾ ਇਸਤੇਮਾਲ ਅਸੀਂ ਇਮਾਨਦਾਰੀ ਨਾਲ ਕਰ ਰਹੇ ਹਾਂ। ‘ਗੁਰੂ’ ਪ੍ਰਤੀ ਜਵਾਬਦੇਹ ਹੋਣ ਕਰਕੇ ਇਸ
ਯਤਨ ਵਿਚ ‘ਗੁਰਬਾਣੀ’ ਦੀ ਰੌਸ਼ਨੀ ਵਿਚ ਸਾਹਮਣੇ ਲਿਆਉਂਦੀਆਂ ਕਮੀਆਂ ਦਾ ਨੋਟਿਸ ਸੁਹਿਰਦਤਾ ਨਾਲ ਲਿਆ
ਜਾਵੇਗਾ।
ਸਾਰੇ ਸੁਹਿਰਦ ਸੱਜਣਾਂ ਨੂੰ ਬੇਨਤੀ ਹੈ ਕਿ ਇਸ ਸੰਭਾਵੀ ਦਸਤਾਵੇਜ਼ ਅਤੇ
ਵਿਆਖਿਆ ਨੂੰ ਮੱਦਵਾਰ ਸਹਿਜ ਵਿਚ ਰਹਿੰਦੇ ਹੋਏ ਗੁਰਬਾਣੀ ਦੀ ਰੌਸ਼ਨੀ ਵਿਚ ਪੜਚੋਲਿਆ ਜਾਵੇ। ਬੇਸ਼ਕ
ਹੁਣ ਤੱਕ ਤਿਆਰ ਦਸਤਾਵੇਜ਼ ਵਿਚ ਕਮੀਆਂ ਹੋ ਸਕਦੀਆਂ ਹਨ। ਇਸ ਲਈ ਇਨ੍ਹਾਂ ਕਮੀਆਂ ਬਾਰੇ, ਗੁਰਬਾਣੀ
ਦਲੀਲ ਦੀ ਰੌਸ਼ਨੀ ਵਿਚ, ਮੱਦਵਾਰ ਆਪਣੇ ਕੀਮਤੀ ਸੁਝਾਅ ਦੇ ਕੇ ਇਸ ਨੂੰ ਗੁਰਮਤਿ ਅਨੁਸਾਰੀ ਬਣਾਉਣ ਵਿਚ
ਸਹਾਇਤਾ ਕੀਤੀ ਜਾਵੇ। ਹਰ ਮੱਦ ਦੇ ਹੱਕ ਵਿਚ ਕੁਝ ਗੁਰਬਾਣੀ ਪੰਕਤੀਆਂ ਦਿੱਤੀਆਂ ਗਈਆਂ ਹਨ। ਇਨ੍ਹਾਂ
ਵਿਚ ਕੋਈ ਗਲਤੀ ਜਾਂ ਕਮੀ ਹੋ ਸਕਦੀ ਹੈ। ਸੋ ਖਾਸ ਬੇਨਤੀ ਹੈ ਕਿ ਇਨ੍ਹਾਂ ਪੰਕਤੀਆਂ ਨੂੰ ਵਿਚਾਰ ਕੇ
ਵੀ ਸੁਝਾਅ ਦਿਤੇ ਜਾਣ। ਜੇ ਕਿਸੇ ਮੱਦ ’ਤੇ ਕੋਈ ਪੰਕਤੀ ਨਹੀਂ ਢੁੱਕਦੀ ਤਾਂ ਦੱਸਿਆ ਜਾਵੇ। ਜੇ ਕੋਈ
ਹੋਰ ਢੁਕਵੀਂ ਪੰਕਤੀ ਆਪ ਜੀ ਦੀ ਨਜ਼ਰ ਵਿਚ ਹੈ ਤਾਂ ਉਸ ਨੂੰ ਮੱਦ ਨੰ. ਲਿਖ ਕੇ ਭੇਜਿਆ ਜਾਵੇ। ਕੁਝ
ਮੱਦਾਂ ਨਾਲ ਕੋਈ ਪੰਕਤੀ ਨਹੀਂ ਮਿਲ ਸਕੀ। ਉਨ੍ਹਾਂ ਦੇ ਹੱਕ ਵਿਚ ਕੋਈ ਢੁੱਕਵੀਂ ਪੰਕਤੀ ਸਾਹਮਣੇ ਆਵੇ
ਤਾਂ ਜ਼ਰੂਰ ਦੱਸੀ ਜਾਵੇ। ਇਸ ਸੰਭਾਵੀ ਦਸਤਾਵੇਜ਼, ਵਿਆਖਿਆ ਅਤੇ ਆਏ ਸੁਝਾਵਾਂ ਨੂੰ ਛੇਵੇਂ ਪੜਾਅ ’ਤੇ
ਹੋਣ ਵਾਲੀ ਸੁਚੇਤ ਪੰਥ ਦੇ ਸਹਿਮਤ ਅਤੇ ਇੱਛੁਕ ਨੁਮਾਇੰਦਆਂ ਅਤੇ ਵਿਦਵਾਨਾਂ ਦੀ ਇਕੱਤਰਤਾ ਵਿਚ
ਵਿਚਾਰ ਲਈ ਰੱਖਿਆ ਜਾਵੇਗਾ ਅਤੇ ਇਕ ਫਾਈਨਲ ਰੂਪ ਤੈਅ ਕੀਤਾ ਜਾਵੇਗਾ।
ਇਸ ਸੰਭਾਵੀ ਦਸਤਾਵੇਜ਼ ਨੂੰ ਪੜਚੋਲ ਲਈ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ
ਦੇ ਮਕਸਦ ਨਾਲ ਇਸ ਨੂੰ ਅਨੇਕਾਂ ਵੈਬਸਾਈਟਾਂ ਸਮੇਤ ਫੇਸਬੁਕ ’ਤੇ ਵੀ ਪਾਇਆ ਜਾ ਰਿਹਾ ਹੈ। ਪਰ ਇਤਨੇ
ਵੱਡੇ ਪੱਧਰ ’ਤੇ ਪਾਏ ਜਾਣ ਕਾਰਨ ਸਾਡੇ ਲਈ ਸੰਭਵ ਨਹੀਂ ਹੋ ਪਾਵੇਗਾ ਕਿ ਅਸੀਂ ਹਰ ਥਾਂ ’ਤੇ ਆ ਰਹੇ
ਸੁਝਾਵਾਂ ਨੂੰ ਇਕੱਠਾ ਕਰ ਸਕੀਏ।
ਇਸ ਲਈ ਬੇਨਤੀ ਹੈ ਕਿ ਆਪਣੇ ਵਿਚਾਰ ਹੇਠ ਲਿਖੀ ਈ-ਮੇਲ ਜਾਂ ਹੇਠ ਲਿਖੇ ਪਤੇ ’ਤੇ ਹੀ ਭੇਜਣ ਦੀ
ਕ੍ਰਿਪਾਲਤਾ ਕਰਨੀ ਜੀ:
T
att Gurmat Parivar,
C/O Future Pack Higher Secondry School,
Upper Gadigarh (Near Air Port),
Jammu (J&K) -- 181101
[email protected]
ਸਿਰਫ ਇਸੇ ਥਾਂ ’ਤੇ ਆਏ ਸੁਝਾਵਾਂ ਨੂੰ ਇਕੱਤਰਤਾ ਵਿਚ ਵਿਚਾਰ ਲਈ ਸ਼ਾਮਿਲ
ਕਰਨ ਲਈ ਅਸੀਂ ਮਜ਼ਬੂਰ ਹੋਵਾਂਗੇ। ਸਿਰਫ 15 ਅਕਤੂਬਰ 2012 ਤੱਕ ਆਏ ਸੁਝਾਵਾਂ/ਵਿਚਾਰਾਂ ਨੂੰ ਹੀ
ਸ਼ਾਮਿਲ ਕੀਤਾ ਜਾਵੇਗਾ
ਸੰਭਾਵੀ ਦਸਤਾਵੇਜ਼ ਨੂੰ ਸਮਝਣ ਲਈ ਕੁਝ ਨੋਟ
ਇਸ ਦਸਤਾਵੇਜ਼ ਅਤੇ ਵਿਆਖਿਆ ਨੂੰ ਇੰਟਰਨੈਟ ’ਤੇ ਪਾਉਣ ਵੇਲੇ ਵੱਖਰੇ-ਵੱਖਰੇ
ਰੰਗ ਦੇ ਫੋਂਟਸ ਵਰਤੇ ਗਏ ਹਨ।
ਹਰਾ ਰੰਗ - ਸਭ ਹੈਡਿੰਗ ਲਈ ਵਰਤਿਆ ਗਿਆ ਹੈ
ਲਾਲ ਰੰਗ - ਦਸਤਾਵੇਜ਼ ਦੀ ਮੱਦਾਂ ਲਈ
ਨੀਲਾ ਰੰਗ - ਹਵਾਲੇ ਵਜੋਂ ਵਰਤੀਆਂ ਗੁਰਬਾਣੀ ਪੰਕਤੀਆਂ ਲਈ
ਕਾਲਾ ਰੰਗ - ਮੱਦਾਂ ਦੀ ਵਿਆਖਿਆ ਲਈ।
ਆਪ ਸਭ ਦੇ ਬਹੁਮੁੱਲੇ ਸੁਝਾਵਾਂ/ਵਿਚਾਰਾਂ ਦੀ ਉਡੀਕ ਵਿਚ
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
15/09/12
(ਨੋਟ:- ਇਸ ਸਾਰੇ
ਦਸਤਾਵੇਜ਼ ਨੂੰ ਪੜ੍ਹਨ ਲਈ ਇੱਥੇ ਕਲਿਕ ਕਰੋ। ਇਹ ਪੀ. ਡੀ. ਐੱਫ. ਫੌਰਮੇਟ ਵਿੱਚ ਹੈ ਜੋ ਕਿ ਤੁਸੀਂ
ਡਾਉਨਲੋਡ ਕਰਕੇ ਵੀ ਰੱਖ ਸਕਦੇ ਹੋ ਅਤੇ ਜਦੋਂ ਸਮਾ ਮਿਲੇ ਤਾਂ ਪੜ੍ਹ ਸਕਦੇ ਹੋ। ਇਹ ਦਸਤਾਵੇਜ਼ ਫਾਈਲ
ਕਾਫੀ ਵੱਡੀ ਹੋਣ ਦੇ ਕਾਰਨ ਇਸ ਨੂੰ ਪੀ. ਡੀ. ਐੱਫ. ਫੌਰਮੇਟ ਵਿੱਚ ਪਾ ਰਹੇ ਹਾਂ। ਇਸ ਪਾਠਕਾਂ ਵਾਲੇ
ਪੰਨੇ ਤੇ ਅਸੀਂ ਬਹੁਤੀਆਂ ਵੱਡੀਆਂ ਫਾਈਲਾਂ, ਫੋਟੋਆਂ ਅਤੇ ਪੋਸਟਰ ਪਉਣ ਤੋਂ ਸੰਕੋਚ ਕਰਦੇ ਹਾਂ ਤਾਂ
ਕਿ ਇਸ ਪਾਠਕਾਂ ਵਾਲੇ ਪੰਨੇ ਨੂੰ ਲੋਡ ਹੋਣ ਵਿੱਚ ਬਹੁਤਾ ਸਮਾ ਨਾ ਲੱਗੇ। ਪਾਠਕਾਂ/ਲੇਖਕਾਂ ਨੂੰ
ਬੇਨਤੀ ਹੈ ਕਿ ਇਸ ਦਸਤਾਵੇਜ਼ ਬਾਰੇ ਆਪਣੇ ਸੁਝਾਓ ਜਾਂ ਨੁਕਤਾਚੀਨੀ ਸਿੱਧੀ ‘ਤੱਤ ਗੁਰਮਤਿ’ ਦੇ ਦਿੱਤੇ
ਹੋਏ ਪਤੇ ਤੇ ਹੀ ਭੇਜਣ ਦੀ ਖੇਚਲ ਕਰਨੀ-ਸੰਪਾਦਕ)
(15/09/12)
ਸਤਿੰਦਰਜੀਤ ਸਿੰਘ
‘ਪੰਥ ਦਰਦੀਓ’, ਦੇਖਿਉ ਕਿਤੇ ਏਕਤਾ ਨਾ ਹੋ ਜਾਵੇ...!
ਸਤਿੰਦਰਜੀਤ ਸਿੰਘ
ਸਿੱਖ ਕੌਮ, ਉਹ ਕੌਮ ਹੈ ਜਿਹੜੀ ਆਪਣੀ ਹੋਂਦ ਦਰਸੁਣ ਲਈ ਬੋਤਾ ਸਿੰਘ-ਗਰਜਾ
ਸਿੰਘ ਦੇ ਰੂਪ ਵਿੱਚ ਪਿੱਠ ਜੋੜ ਕੇ ਦੁਸ਼ਮਣ ਨਾਲ ਲੜੀ ‘ਤੇ ਦੁਨੀਆਂ ਨੂੰ ਸਿੱਖਾਂ ਦੇ ਹੋਣ ਦਾ
ਅਹਿਸਾਸ ਕਰਵਾਇਆ ਪਰ ਅੱਜ ਉਹਨਾਂ ਹੀ ਸ਼ਹੀਦਾਂ ਦੇ ਵਾਰਿਸ ‘ਪੰਥ ਦਰਦੀ’ ਵੀ ਅਖਵਾਉਂਦੇ ਹਨ ‘ਤੇ ਨਾਲ
ਹੀ ਇੱਕ-ਦੂਸਰੇ ਨਾਲ ਪਿੱਠ ਜੋੜਨ ਦੀ ਬਜਾਏ ਮਿਹਣੋ-ਮਿਹਣੀ ਹੁੰਦੇ ਹਨ, ‘ਲੱਤਾਂ ਖਿੱਚਣ’ ਵਿੱਚ ਵੀ
ਢਿੱਲ ਨਹੀਂ ਕਰਦੇ। ਵੈਸੇ ਇਹ ਗੱਲ ਕੋਈ ਨਵੀਂ ਨਹੀਂ ਕਿ ਸਿੱਖ ਪੰਥ ਦੇ ਹਮਦਰਦ ਆਪਸ ਵਿੱਚ ਭਿੜੇ ਹਨ,
ਇਹ ਵਰਤਾਰਾ ਹੁਣ ਆਮ ਹੈ। ਛੋਟੀਜਹੀ ਗੱਲ ਨੂੰ ਐਨਾ ਵੱਡਾ ਕਰਕੇ ਪੇਸ਼ ਕਰਦੇ ਹਾਂ ਕਿ, ਵਿਰੋਧ ਦੀ
ਲਹਿਰ ਬੁਲੰਦ ਹੋ ਉੱਠਦੀ ਹੈ। ਸਿੱਖਾਂ ਨੂੰ ਖਤਮ ਕਰਨ ਲਈ ਹੁਣ ਦੁਸ਼ਮਣ ਤਾਕਤਾਂ ਨੂੰ ਕੋਈ ਪ੍ਰੇਸ਼ਾਨੀ
ਨਹੀਂ ਕਿਉਂਕਿ ਉਹ ਜਾਣਦੇ ਹਨ ਕਿ ‘ਇਹਨਾਂ ਆਪਸ ਵਿੱਚ ਹੀ ਡਹਿ-ਡਹਿ ਮਰ ਜਾਣਾ ਹੈ...!’ ਸਿੱਖ ਕੌਮ
ਦੇ ਵਿਦਵਾਨਾਂ ਅਤੇ ਪੰਥ ਦਰਦੀਆਂ ਦਾ ਹਾਲ ‘ਸੰਤਰੇ’ ਵਰਗਾ ਹੈ ਜੋ ਦੇਖਣ ਨੂੰ ਇੱਕ ਲੱਗਦਾ ਹੈ ਪਰ
ਜਦੋਂ ਛਿੱਲੋ ਤਾਂ ਫਾੜੀਆਂ ਹੀ ਹੁੰਦੀਆਂ ਹਨ, ਦੁਸ਼ਮਣ ਬੱਸ ਛਿੱਲਣ ਦਾ ਕੰਮ ਕਰਦਾ ਹੈ ਬਾਕੀ ਕੰਮ
ਅਸੀਂ ਖੁਦ ਸਮਝ ਕੇ ਪੂਰਾ ਕਰ ਦਿੰਦੇ ਹਾਂ।
ਕੋਈ ਇੱਕ ਪੰਥਕ ਧਿਰ ਕੌਮ ਲਈ ਕੁਝ ਚੰਗਾ ਕਰਨ ਦਾ ਯਤਨ ਕਰੇ ਤਾਂ ਦੂਸਰੀ ਕੋਈ
ਨਾ ਕੋਈ ਕਮੀ ਲੱਭ ਕੇ ਭੰਢਣ ਲਈ ਤਿਆਰ ਬੈਠੀ ਹੁੰਦੀ ਹੈ। ਇਹ ਗੱਲ ਟੋਰਾਂਟੋ ਵਿੱਚ ਹੋਈ ‘ਵਿਸ਼ਵ ਸਿੱਖ
ਕਨਵੈਨਸ਼ਨ’ ਕਾਰਨ ਹੀ ਨਹੀਂ ਹੋਈ ਪਿਛਲੇ ਸਮੇਂ ‘ਤੇ ਝਾਤੀ ਮਾਰੋ, ਇਹੀ ਕੁਝ ਹੈ। ਨਵੀਂ ਪੀੜ੍ਹੀ ਨੇ
ਤਾਂ ‘ਸਰਬੱਤ ਖਾਲਸਾ’ ਸ਼ਬਦ ਹੀ ਸੁਣਿਆ ਹੈ, ‘ਤੇ ਉਮੀਦ ਹੈ ਕਿ ਇਸਦੀ ਜਾਣਕਾਰੀ ਸ਼ਬਦ ਤੱਕ ਹੀ ਸੀਮਤ
ਰਹੇਗੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇਹ ਸ਼ਬਦ ਵੀ ਇਤਿਹਾਸ ਵਿੱਚ ਗੁਆਚ ਜਾਵੇਗਾ। ਕੀ ਕਦੇ ਸਰਬੱਤ
ਖਾਲਸਾ ਇਕੱਠ ਹੋਇਆ ਕਰਦਾ ਸੀ...? ਇਹ ਗੱਲ ਅੱਜ ਦੇ ਪੰਥ ਦਰਦੀਆਂ ਨੂੰ ਦੇਖ ਕੇ ਤਾਂ ਅਣਹੋਣੀ ਲਗਦੀ
ਹੈ। ਪੰਥ ਦੇ ਦਰਦੀ ਇੱਕ ਦੂਸਰੇ ਨੂੰ ਮਿਹਣੇ ਦਿੰਦੇ ਹਨ ਜਿਵੇਂ ਔਰਤਾਂ ਲਈ ਮਸ਼ਹੂਰ ਹੈ ਕਿ
ਮਿਹਣੋ-ਮਿਹਣੀ ਹੁੰਦੀਆਂ ਹਨ, ਇਹ ਪੰਥ-ਦਰਦੀ ਘੱਟ ਪਰ ਸੌਂਕਣਾ ਵੱਧ ਲੱਗਦੇ ਹਨ। ਕਹਿਣ ਨੂੰ ‘ਟੀਚਾ
ਇੱਕ’, ‘ਮੰਜ਼ਿਲ ਇੱਕ’, ‘ਗੁਰੂ ਇੱਕ’ ਪਰ ਅਸਲੀਅਤ ਵਿੱਚ ਆਪੋ-ਧਾਪੀ ਪਈ ਆ ਸਭ ਨੂੰ। ਚੰਗੇ ਦੀ
ਪ੍ਰਸ਼ੰਸ਼ਾ ਕਰਨ ਦੀ ਬਜਾਏ ਕੋਈ ਕਮੀ ਲੱਭ ਕੇ ਭੰਡਣ ਨੂੰ ਵੱਧ ਤਰਜੀਹ ਦਿੰਦੇ ਹਨ ਅੱਜ ਦੇ ਕੌਮ
ਹਿਤੈਸ਼ੀ।
ਹਰ ਇੱਕ ਦੀ ਕੋਸ਼ਿਸ਼ ਹੈ ਆਪਣੇ-ਆਪ ਨੂੰ ਸਹੀ ਸਾਬਤ ਕਰਨ ਦੀ,
ਜਿਵੇਂ ਇਹ ਜ਼ਿੰਦਗੀ, ਜ਼ਿੰਦਗੀ ਨਹੀਂ ਕੋਈ ਇਲਜ਼ਾਮ ਹੋਵੇ।
ਇਹੀ ਹਾਲ ਹੈ ਅੱਜ ਕੌਮ ਦੇ ਵਿਦਵਾਨਾਂ ਅਤੇ ਦਰਦੀਆਂ ਦਾ, ਕੋਈ ਲਿਖ ਕੇ ‘ਤੇ
ਕੋਈ ਬੋਲ ਕੇ ਆਪਣੇ-ਆਪ ਨੂੰ ਸਹੀ ‘ਤੇ ਦੂਸਰੇ ਨੂੰ ਗਲਤ ਸਾਬਤ ਕਰਨ ਵਿੱਚ ਭੱਜਿਆ ਫਿਰਦਾ ਹੈ ਪਰ
ਉਸਦੀ ਇਸ ਦੌੜ ਵਿੱਚ ਪੰਥ ਦਾ ਭਲਾ ਵਰਗੇ ਟੀਚੇ ਤਾਂ ਬਹੁਤ ਪਿੱਛੇ ਰਹਿ ਗਏ ਹਨ। ਮੈਂ ਕੋਈ ਵਿਦਵਾਨ
ਜਾਂ ਆਗੂ ਨਹੀਂ, ਇਸ ਸੰਸਾਰ ਸਮੁੰਦਰ ਵਿੱਚ ਇੱਕ ਛੋਟਾ ਜਿਹਾ ਕਿਣਕਾ ਮਾਤਰ ਹਾਂ, ਮੇਰੀ ਪਹਿਚਾਣ ਤਾਂ
ਪਿੰਡ ਤੋਂ ਰਿਸ਼ਤੇਦਾਰਾਂ ਤੱਕ ਹੈ ਪਰ ਜਿਹੜੇ ਕੌਮ ਦੇ ਆਗੂ, ਵਿਦਵਾਨ, ਪੰਥ ਦਰਦੀ ਕਹਾਉਣ ਵਾਲੇ
ਸੰਸਾਰ ਪੱਧਰ ‘ਤੇ ਪਹਿਚਾਣ ਰੱਖਦੇ ਹਨ ਉਹਨਾਂ ਦਾ ਇਹ ਹਾਲ ਦੇਖ ਕੇ ਤਰਸ ਆਉਂਦਾ ਹੈ ਕੌਮ ‘ਤੇ ਕਿ
ਇਸਦਾ ਭਵਿੱਖ ਕੀ ਹੋਵੇਗਾ...? ਯਕੀਨਨ ਉਹੀ ਹੋਵੇਗਾ ਜੋ ਸਿੱਖ ਕੌਮ ਦੀਆਂ ਵਿਰੋਧੀ ਸ਼ਕਤੀਆਂ
ਚਾਹੁੰਦੀਆਂ ਹਨ। ਅਸੀਂ ਬੱਸ ‘
ੴ’
ਦਾ ਮਤਲਬ ਦੂਜਿਆਂ ਨੂੰ ਸਮਝਾਉਣ ਤੱਕ ਹੀ ਜ਼ੋਰ ਲਾਇਆ ਹੈ, ਖੁਦ ਨਹੀਂ ਸਮਝਦੇ। ਕਹਿੰਦੇ ਹਾਂ ਕਿ
‘ਸਾਡਾ ਗੁਰੂ ਇੱਕ ਹੈ’ ਪਰ ਕੀ ਉਸ ਗੁਰੂ ਦੀ ਸਿੱਖਿਆ ਹਰ ਇੱਕ ਲਈ ਅਲੱਗ ਹੈ...? ਜੇ ਨਹੀਂ ਤਾਂ ਫਿਰ
ਕਿਉਂ ਸਿੱਖ ਵੀ ਇੱਕ ਹੋ ਕੇ ਨਹੀਂ ਚੱਲ ਸਕਦੇ...? ਕਾਰਨ, ਸਾਨੂੰ ਹਊਮੈ ਨੇ ਜਕੜਿਆ ਹੋਇਆ ਹੈ ‘ਤੇ
ਅਸੀਂ ਵੀ ਇਹ ਜੱਫਾ ਛੱਡਣ ਨੂੰ ਤਿਆਰ ਨਹੀਂ। ਕਿਸੇ ਨਾਲ ਵੀ ਗੱਲ ਕਰ ਲਉ ਕਹੂ ‘ਮੈਂ ਹੀ ਸਹੀ ਆਂ’
ਦਲੀਲਾਂ ਦੇ-ਦੇ ਕੇ ਪੇਜ਼ ਭਰ ਦਿੰਦਾ ਪਰ ਵਿੱਚੋਂ ਕੀ ਨਿਕਲਦਾ...? ਇੱਕ ਹੋਰ ਧੜੇਬੰਦੀ।
ਕੌਮ ਵਿਰੋਧੀ ਤਾਕਤਾਂ ਤਾਂ ਬੱਸ ਹੁਣ ਪਿੱਛੇ ਬੈਠ ਕੇ ਸਿੱਖ ਬੁੱਧੀਜੀਵੀਆਂ
ਦਾ ‘ਮੈਚ’ ਦੇਖ ਰਹੀਆਂ ਨੇ ਕਿ ਕਿਹੜਾ ਦੂਸਰੇ ਦੀ ਪਿੱਠ ਲਵਾਉਂਦਾ। ਪਿੱਠ ਕਿਸੇ ਦੀ ਵੀ ਲੱਗੇ,
‘ਅਗਲਿਆਂ’ ਦੇ ਤਾਂ ਦੋਨੀ ਹੱਥੀਂ ਲੱਡੂ ਨੇ ‘ਤੇ ਇਹ ਲੱਡੂ ਫੜਾਏ ਕਿਸਨੇ...? ਆਪਾਂ ਹੀ ਫੜਾਏ ਨੇ
ਕੋਈ ਬਾਹਰੋਂ ਨਹੀਂ ਦੇ ਗਿਆ। ਸਿੱਖਾਂ ਦੀਆਂ ਕਿੰਨੀਆਂ ਪਾਰਟੀਆਂ ਨੇ...? ਗਿਣ ਕੇ ਦੇਖੋ ਥੱਕ
ਜਾਉਂਗੇ ਪਰ ਗਿਣਤੀ ਬਾਕੀ ਹੀ ਰਹੂ। ਮੇਰਾ ਕਿਸੇ ਸੰਸਥਾ ਜਾਂ ਜਥੇਬੰਦੀ ਨਾਲ ਸਿੱਧਾ ਸੰਬੰਧ ਨਹੀਂ
‘ਤੇ ਨਾ ਹੀ ਮੈਂ ਕਿਸੇ ਵਿਆਕਤੀ ਵਿਸ਼ੇਸ਼ ਪਿੱਛੇ ਹੀ ਘੁੰਮ ਰਿਹਾ ਹਾਂ। ਮੇਰੇ ਇਸ ਲੇਖ ਨੂੰ ਕਿਸੇ
ਗਰੁੱਪ, ਸੰਸਥਾ ਜਾਂ ਜਥੇਬੰਦੀ ਨਾਲ ਜੋੜ ਕੇ ਨਾ ਦੇਖਿਆ ਜਾਵੇ। ਇਹ ਸ਼ਬਦ ਮੇਰੇ ਆਪਣੇ ਨਿੱਜੀ ਹਨ ਜੋ
ਪਿਛਲੇ ਸਮੇਂ ਵਿੱਚ ਕੌਮ ਦਰਦੀਆਂ ਦੀ ਖਿੱਚ-ਧੂਹ ਕਾਰਨ ਜ਼ਿਹਨ ਵਿੱਚ ਆਏ। ਪ੍ਰੋ.ਦਰਸ਼ਨ ਸਿੰਘ ਬਹੁਤ
ਸਤਿਕਾਰਯੋਗ ਹਨ ਪਰ ਕੌਮੀ ਹਿੱਤਾਂ ਲਈ ਗੁਰਮਤਿ ਦਾ ਪ੍ਰਚਾਰ ਕਰਨ ਵਾਲੇ, ਗੁਰਮਤਿ ਦੀ ਗੱਲ ਕਰਨ ਵਾਲੇ
ਬਾਕੀ ਸੱਜਣ ਵੀ ਪਰ ਜਿਹੜੀ ਕਾਵਾਂ-ਰੌਲੀ ‘ਟੋਰਾਂਟੋ ਕਾਨਫਰੰਸ’ ਤੋਂ ਬਾਅਦ ਪਈ ਆ ਉਹ ਗਲਤ ਹੈ, ਇਹ
ਨਹੀਂ ਸੀ ਹੋਣਾ ਚਾਹੀਦਾ। ਜੇ ਉਹਨਾਂ ਪ੍ਰੋ.ਦਰਸ਼ਨ ਸਿੰਘ ਨੂੰ ਨਹੀਂ ਬੁਲਾਇਆ ਤਾਂ ਕੀ ਪ੍ਰੋ. ਦਰਸ਼ਨ
ਸਿੰਘ ਜੀ ਦਾ ਕੋਈ ਬਿਆਨ ਆਇਆ ਇਸ ਬਾਬਤ...? ਜੇ ਨਹੀਂ ਤਾਂ ਫਿਰ ਅਸੀਂ ਉਹਨਾਂ ਦੇ ਸਮਰਥਕ ਕਿਉਂ
‘ਲੀੜਿਉਂ ਬਾਹਰ’ ਹੋਏ ਫਿਰਦੇ ਹਾਂ...? ਕਾਨਫਰੰਸ ਲਈ ਉਹ ਬੁਲਾ ਲੈਂਦੇ ਤਾਂ ਕੋਈ ਗਲਤ ਗੱਲ ਨਹੀਂ
ਸੀ। ਇੱਕ ਪਾਸੇ ਕੋਈ ‘ਪਰਿੱਸ’ ਕਰਨ ਦੀ ਗੱਲ ਕਰਦਾ ‘ਤੇ ਦੂਸਰੇ ਪਾਸੇ ਉਸੇ ਗੱਲ ਨੂੰ ਵਧਾ-ਚੜ੍ਹਾ ਕੇ
ਪੇਸ਼ ਕੀਤਾ ਜਾਂਦਾ, ਕੀ ਇਹ ਸਿੱਖਾਂ ਦੇ ਵਿਦਵਾਨ ਵਰਗ ਨੂੰ ਸ਼ੋਭਾ ਦਿੰਦਾ...? ਕੀ ਇਹ ਕੌਮੀ ਹਿੱਤ
ਵਿੱਚ ਹੈ...? ਜੇ ਵਿਦਵਾਨ ਸਿੱਖਾਂ ਦਾ ਇਹ ਹਾਲ ਆ ਤਾਂ ਫਿਲਮਾਂ ਵਿੱਚ ਮਜ਼ਾਕ ਤਾਂ ਬਣਨਾ ਹੀ ਆ।
ਕੱਲ੍ਹ ਹੀ ਫੇਸਬੁੱਕ ‘ਤੇ ਕੁਝ ‘ਪੰਥ ਦਰਦੀਆਂ’ ਦੀ ਗੱਲਬਾਤ ਪੜ੍ਹੀ, ਉਸਨੂੰ
ਪੜ੍ਹ ਕੇ ਹਰ ਕੋਈ ਸਮਝੇਗਾ ਕਿ ਜਾਂ ਤਾਂ ਇਹ ਕੋਈ ਬੱਚੇ ਲੜ ਰਹੇ ਨੇ ਤਾਂ ਜਾਂ ਫਿਰ ਸਿੱਖ ਬੇ-ਅਕਲ
ਨੇ। ਇੱਕ ਪਾਸੇ ਤੋਂ ਲਿਖਿਆ ਆਉਂਦਾ ਕਿ “
ਤੁਹਾਡੇ
ਵਰਗੇ ਸਾਡੇ ਕੋਲ 30 ਡਰਾਈਵਰ ਕੰਮ ਕਰਦੇ ਹਨ”,
ਦੂਸਰੇ ਪਾਸੇ ਤੋਂ ਜਵਾਬੀ ਕਾਰਵਾਈ ਵਿੱਚ ਆਉਂਦਾ “’ਤੇ
ਸਾਡੇ ਕੋਲ 30 ਰਾਗੀ ਹਰ ਵਕਤ ਕੰਮ ਕਰਦੇ ਹਨ”।
ਹੁਣ ਕੀ ਇਹਨਾਂ ਗੱਲਾਂ ਵਿੱਚ
‘ਹਉਮੈ’ ਨਹੀਂ ਬੋਲਦੀ ਕਿ ‘ਤੁਹਾਡੇ ਵਰਗੇ ਤਾਂ
ਅਸੀਂ ਕੰਮ ‘ਤੇ ਰੱਖੇ ਹੋਏ ਹਨ ਤੂੰ ਕੀ ਚੀਜ਼ ਆਂ’।
ਮੈਂ ਫਿਰ ਸਪੱਸ਼ਟ ਕਰਦਾਂ ਕਿ ਮੈਂ ਇਹ ਸਭ ਕਿਸੇ ਖਾਸ ਦਾ ਪੱਖ ਪੂਰਨ ਜਾਂ ਦੋਸ਼ੀ ਕਹਿਣ ਲਈ ਨਹੀਂ
ਲਿਖਿਆ ਪਰ ਇਹ ਹਾਲ ਦੇਖ ਕੇ ਮਨ ਦੁਖੀ ਹੋਇਆ ਕਿ ਅੱਜ ਦਾ ਸਿੱਖ ਕਿੱਧਰ ਨੂੰ ਤੁਰ ਪਿਆ ਹੈ? ਪੰਥ
ਦਰਦੀਓ, ‘ਦੇਖਿਉ ਕਿਤੇ ਸਿੱਖਾਂ ਵਿੱਚ ਏਕਤਾ ਨਾ ਹੋ ਜਾਵੇ’ ਇਹ ਸੋਚ ਕਦੇ ਵਿਰੋਧੀਆਂ ਨੂੰ ਚੈਨ ਨਹੀਂ
ਸੀ ਲੈਣ ਦਿੰਦੀ ਪਰ ਅੱਜ ਉਹ ਬੇ-ਫਿਕਰ ਨੇ। ਅਖੌਤੀ ਸਾਧ ‘ਤੇ ਹੋਰ ਪੰਥ ਵਿਰੋਧੀ ਤਾਕਤਾਂ ਬੇਸ਼ੱਕ ਆਪ
ਵੱਖਰੀ-ਵੱਖਰੀ ਵੀਚਾਰਧਾਰਾ ਦੀਆਂ ਹੋਣ ਪਰ ਸਿੱਖਾਂ ਖਿਲਾਫ ਉਹ ‘ਇੱਕ’ ਨੇ, ਉਹਨਾਂ ਦਾ ਟੀਚਾ
‘ਸਿੱਖਾਂ ਦਾ ਸਰਬਨਾਸ਼’ ਹੈ, ਜਿਸਤੇ ਉਹ ਕੇਂਦਰਿਤ ਨੇ। ਉਹ ਇੱਕ-ਦੂਜੇ ਦੀ ਨੁਕਤਾਚੀਨੀ ਕਰਨ ਦੀ ਬਜਾਏ
ਸਿੱਖਾਂ ਵਿਰੁੱਧ ਕੀਤੇ ਹਰ ਛੋਟੇ-ਛੋਟੇ ਕੰਮ ਨੂੰ ਵੱਡੇ ਪੱਧਰ ‘ਤੇ ਵਡਿਆਉਂਦੀਆਂ ਹਨ, ਉਹ ਇੱਕ ਦੂਜੇ
ਦੀਆਂ ਲੱਤਾਂ ਨਹੀਂ ਖਿੱਚਦੇ ਸਗੋਂ ‘ਸਿੱਖੀ’ ਦੇ ਗਲ ‘ਚ ਹੱਥ ਪਾਉਣ ਲਈ ਇੱਕ-ਦੂਜੇ ਨੂੰ ਮੋਢਿਆਂ ‘ਤੇ
ਚੁੱਕਦੇ ਹਨ। ਆਮ ਸਿੱਖਾਂ ਨੂੰ ਕਿਵੇਂ ਅਤੇ ਕਿਸ ਗੱਲ ‘ਤੇ ਇੱਕ ਕਰੋਂਗੇ...? ਆਮ ਸਿੱਖ ਕਿਸਦੀ ਗੱਲ
ਨੂੰ ਸਹੀ ਮੰਨੇ...? ਗੁਰੂ ਗ੍ਰੰਥ ਸਾਹਿਬ ਦੀ ਬਾਣੀ ‘ਤੇ ਇੱਕ ਹੋਣ ਦੀ ਗੱਲ ਕਹੋ ਜਾਂ ਉਸਨੂੰ ਮੰਨਣ
ਦੀ ਤਾਂ ਇਹ ਸਭ ਨੂੰ ਚੰਗੀ ਤਰ੍ਹਾਂ ਪਤਾ ਕਿ ਡੇਰੇਦਾਰੀ ਪ੍ਰਥਾ ਨੇ ਕਿਵੇਂ ਸਿੱਖਾਂ ਨੂੰ ਗੁਰੂ
ਗ੍ਰੰਥ ਸਾਹਿਬ ਨਾਲੋਂ ਤੋੜ ਕੇ ਆਪਣੇ ਨਾਲ ਜੋੜਿਆ ‘ਤੇ ਜੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਹਰ ਸਿੱਖ
ਸਮਝ ਲੈਂਦਾ ਤਾਂ ਫਿਰ ਪੰਥ ਦਰਦੀਆਂ ਦਾ ਚੀਕ-ਚਿਹਾੜਾ ਕਦੇ ਨਾ ਪੈਂਦਾ। ਜੇ ਹਰ ਸਿੱਖ ਖੁਦ ਗੁਰੂ ਦੀ
ਗੱਲ ‘ਤੇ ਇੱਕ ਹੁੰਦਾ ਤਾਂ ਫਿਰ ਸਿੱਖ ਜਥੇਬੰਦੀਆਂ ਦਾ ਕੀ ਕੰਮ...? ਬੇਨਤੀ ਹੈ ਕਿ ਸਾਰੀਆਂ
ਜਥੇਬੰਦੀਆਂ, ਸਾਰੀਆਂ ਧਿਰਾਂ ਲੇਖਾਂ ਜ਼ਰੀਏ ਲੜਨ ਦੀ ਬਜਾਏ ਇੱਕਜੁੱਟ ਹੋਣ ਦਾ ਯਤਨ ਕਰੋ। ਆਪਸੀ
ਗਿਲੇ, ਆਪਸ ਵਿੱਚ ਨਿਪਟਾ ਲਵੋ ਪਰ ਸ਼ਰੇਆਮ ਕੌਮ ਦਾ ਜਲੂਸ ਨਾ ਕੱਢੋ। ਇੱਕ-ਦੂਸਰੇ ਦਾ ਸਹਾਰਾ ਬਣੋ ਨਾ
ਕਿ ਵਿਰੋਧੀਆਂ ਨੂੰ ਮਜ਼ਬੂਤ ਕਰਨ ਦਾ ਵਸੀਲਾ।
ਬਾਕੀ ਮਰਜ਼ੀ ਤੁਹਾਡੀ ਆ ਕਿਉਂਕਿ ਤੁਸੀਂ
‘ਵਿਦਵਾਨ’, ‘ਬੁੱਧੀਜੀਵੀ’ ਜੋ ਹੋਏ, ਮੇਰੇ ਵਰਗੇ ਆਮ ਜਿਹੇ ਬੰਦੇ ਦੀ ਕੀ ਔਕਾਤ ਕਿ ਤੁਹਾਨੂੰ ਕੁਝ
ਕਹੇ ਕਿਉਂਕਿ ਸਾਨੂੰ ਤਾਂ ਡਰ ਹੀ ਹੈ ਕਿ ‘ਕਿਤੇ ਕੱਲ੍ਹ ਨੂੰ ਛਪਣ ਵਾਲੇ ਲੇਖਾਂ ਦਾ ਕੇਂਦਰ
ਬਿੰਦੂ ਮੈਂ ਹੀ ਨਾ ਹੋਵਾਂ’। ਉਮੀਦ
ਹੈ ਕਿ ਇਸ ਲੇਖ ਤੋਂ ਬਾਅਦ ਜਵਾਬੀ ਕਾਰਵਾਈ ਕਰਕੇ ਮੈਨੂੰ ਪਸਤ ਕਰਨ ਲਈ ਕਲਮਾਂ ਜ਼ਰੂਰ ਚੱਲਣਗੀਆਂ।
ਕਲਮਾਂ ਜ਼ਰੂਰ ਚੱਲਣ ਪਰ ਕੌਮ ਦੇ ਭਲੇ ਲਈ, ਗੁਰਮਤਿ ਪ੍ਰਚਾਰ ਲਈ, ਕਰਮਕਾਂਡ, ਮਨਮਤਿ ‘ਤੇ ਡੇਰਾਵਾਦ
ਦੇ ਖਿਲਾਫ ਕੌਮ ਨੂੰ ਜਾਗਰੂਕ ਕਰਨ ਲਈ ਨਾ ਕਿ ਮੇਰੇ ਵਰਗੇ ਆਮ ਬੰਦੇ ਦਾ ‘ਮੂੰਹ ਬੰਦ’ ਕਰਨ ਲਈ।
ਪ੍ਰਮਾਤਮਾ ਸੁਮੱਤ ਬਖਸ਼ੇ ਸਾਨੂੰ ‘ਏਕਤਾ’ ਦੀ ਸਮਝ
ਆ ਜਾਵੇ ‘ਤੇ ਇਸਨੂੰ ਬਣਾਉਣ ਦੀ ਸੋਝੀ ਵੀ। ਜੇ ਸਾਰੇ ‘ਪੰਥ ਦਰਦੀ’ ਆਪਸੀ ਰੰਜ਼ਿਸ਼ ਅਤੇ ਗਿਲੇ-ਸ਼ਿਕਵੇ,
ਪੰਥਕ ਹਿੱਤਾਂ ਅੱਗੇ ਪਾਸੇ ਰੱਖ ਕੇ ਚੱਲਣਗੇ, ਇੱਕ ਹੋ ਕੇ ਚੱਲਣਗੇ ਤਾਂ ਕੌਮ ਦਾ ਭਵਿੱਖ ਗੁਰਮਤਿ
ਅਂਸਾਰ ਸੁਨਹਿਰੀ ਹੋਵੇਗਾ ਨਹੀਂ ਤਾਂ ਫਿਰ ਦਿਸਦਾ ਈ ਆ ਕਿ ਕੀ ਹੋਣਾਂ? ਉਮੀਦ ਹੈ ਸਾਰੇ ਪੰਥ ਦਰਦੀ
ਇਸਨੂੰ ਉਸਾਰੂ ਰੂਪ ਵਿੱਚ ਲੈਣਗੇ ਕੋਈ ਵੀ ਨਿੱਜੀ ਹਮਲੇ ਵਜੋਂ ਨਹੀਂ ਦੇਖੇਗਾ ਅਤੇ ਨਾ ਹੀ ਇਹ ਕਿਸੇ
‘ਤੇ ਨਿੱਜੀ ਹਮਲਾ ਹੈ।
ਭੁੱਲ-ਚੁੱਕ ਦੀ ਖਿਮਾਂ...!
(14/09/12)
ਜਸਬੀਰ ਸਿੰਘ (ਕੈਲਗਰੀ)
ਸਿੱਖ ਮਾਰਗ ਦੇ ਪਾਠਕ ਸੱਜਣੋਂ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਹਿ॥
ਅਵਤਾਰ ਸਿੰਘ ਲੰਡਨ ਜੀ! ਆਪ ਜੀ ਦੇ 13-09-12 ਦੇ ਪੱਤਰ ਦੇ ਸੰਬੰਧ
ਵਿੱਚ-
ਤੁਸੀਂ ਲਿਖਿਆ ਹੈ- “…ਮੈਂ ਆਪ ਜੀ ਦੇ ਵਿਚਾਰਾਂ ਨਾਲ ਬਿਲਕੁਲ ਸਹਿਮਤ ਨਹੀਂ
ਇਹ ਵਿਚਾਰ ਤਾਂ ਡੇਰੇ ਵਾਲਿਆਂ
ਅਤੇ ਸਾਧ ਲਾਣੇ ਦੇ ਹਨ”।
ਵੀਰ ਜੀ! ਤੁਸੀਂ ਮੇਰੇ ਵਿਚਾਰਾਂ ਨਾਲ ਬਿਲਕੁਲ ਸਹਿਮਤ ਨਹੀਂ, ਗੱਲ ਮੰਨੀਂ
ਜਾ ਸਕਦੀ ਹੈ। ਤੁਸੀਂ ਮੇਰੇ ਤੇ ਇਲਜ਼ਾਮ ਲਗਾ ਰਹੇ ਹੋ ਕਿ “ਇਹ ਵਿਚਾਰ ਤਾਂ ਡੇਰੇ ਵਾਲਿਆਂ ਅਤੇ ਸਾਧ
ਲਾਣੇ ਦੇ ਹਨ”। ਪਰ ਇਹ ਨਹੀਂ ਦੱਸਿਆ ਕਿ ਮੇਰੇ ਵਿਚਾਰ ਡੇਰੇ ਵਾਲਿਆਂ ਅਤੇ ਸਾਧ ਲਾਣੇ ਵਾਲੇ ਕਿਵੇਂ
ਹਨ?
ਤੁਸੀਂ ਹਰਦੇਵ ਸਿੰਘ ਜਮੂੰ ਜੀ ਦੇ ਲੇਖਾਂ ਦੇ ਲਿੰਕ ਭੇਜੇ ਹਨ। ਤੁਸੀਂ ਕਹਿ
ਰਹੇ ਹੋ ਕਿ ਤੁਸੀਂ ਉਨ੍ਹਾਂ ਦੀ ਲਿਖਤ ਨਾਲ ਸੌ ਫੀ ਸਦੀ ਸਹਿਮਤ ਹੋ।
ਵੀਰ ਜੀ! ਤੁਸੀਂ ਕਿਸੇ ਦੀ ਲਿਖਤ ਨਾਲ ਸੌ ਫੀ ਸਦੀ ਸਹਿਮਤ ਹੋ ਜਾਂ ਦੋ ਸੌ
ਫੀ ਸਦੀ ਸਹਿਮਤ ਹੋ ਜਾਂ ਜ਼ੀਰੋ ਫੀਸਦੀ ਸਹਿਮਤ ਹੋ ਇਸ ਨਾਲ ਮੇਰਾ ਕੀ ਲੈਣਾ ਦੇਣਾ ਹੈ?
ਤੁਸੀਂ ਮੇਰੀਆਂ ਲਿਖਤਾਂ ਨੂੰ ‘ਡੇਰੇ ਵਾਲਿਆਂ ਅਤੇ ਸਾਧ ਲਾਣੇ ਵਾਲੀ’
ਦੱਸ ਰਹੇ ਹੋ। ਜਦਕਿ ਚੱਲਦੀ ਵਿਚਾਰ ਚਰਚਾ ਦਾ ਮੁਖ ਵਿਸ਼ਾ ਵੀ ਇਹੀ ਸੀ ਅਤੇ ਤੁਸੀਂ ਮੈਨੂੰ
ਸੁਝਾਵ ਦਿੱਤਾ ਸੀ ਕਿ- “ਫਿਰ ਵੀ ਮੈਂ ਇਨ੍ਹਾਂ (ਮੇਰੇ) ਪਾਸ ਬੇਨਤੀ ਕਰਾਂਗਾ ਕਿ ਉਹ ਵਿਰੋਧ ਭਾਵਨਾ
ਤਿਆਗ ਕੇ ਡੇਰੇਦਾਰਾਂ ਅਤੇ ਅਜੋਕੇ ਪ੍ਰਚਾਰਕਾਂ ਦੇ ਅੰਤਰ ਨੂੰ ਪਰਖਣ ਤੇ ਪਹਿਚਾਨਣ ਦੀ ਖੇਚਲ
ਕਰਨ”।
ਮੈਂ ਲਿਖਿਆ ਸੀ ਕਿ ਜੇ ਤੁਹਾਨੂੰ ਅਜੋਕੀਆਂ ਵਿਆਖਿਆਵਾਂ ਠੀਕ ਲੱਗਦੀਆਂ ਹਨ
ਤਾਂ ਉਨ੍ਹਾਂ ਅਜੋਕੀਆਂ ਵਿਆਖਿਆਵਾਂ ਦੇ ਸੰਬੰਧ ਵਿੱਚ ਹੇਠ ਲਿਖੇ ਲਿੰਕ ਤੇ ਮੇਰੇ ਸਵਾਲ ਪਏ ਹਨ
ਉਨ੍ਹਾਂਦੇ ਜਵਾਬ ਦੇ ਦੇਵੋ ਜੀ”।
ਤੁਸੀਂ ਅਜੋਕੀਆਂ ਵਿਆਖਿਆਵਾਂ ਤੋਂ ਉਪਜੇ ਸਵਾਲਾਂ ਦੇ ਜਵਾਬ ਦੇਣ ਦੀ ਬਜਾਏ
ਵਿਚਾਰ ਚਰਚਾ ਨੂੰ ਹੋਰ ਹੀ ਮੋੜ ਦੇਣ ਦੀ ਕੋਸ਼ਿਸ਼ ਕਰ ਰਹੇ ਹੋ।
ਵੀਰ ਜੀ! ਜੇ ਤੁਸੀਂ ਮੇਰੇ ਵੱਲੋਂ ਪੇਸ਼ ਮੇਰੀਆਂ ਲਿਖਤਾਂ ਪੜ੍ਹ ਲਈਆਂ ਹਨ
ਤਾਂ ਉਨ੍ਹਾਂ ਵਿੱਚ ਦਰਜ ਸਵਾਲਾਂ ਦੇ ਜਵਾਬ ਵੀ ਦੇ ਦੇਵੋ। ਜੇ ਤੁਹਾਡੇ ਕੋਲ ਜਵਾਬ ਨਹੀਂ ਹਨ, ਤਾਂ
ਪਹਿਲਾਂ ਇਹ ਗੱਲ ਸਵਿਕਾਰ ਕਰੋ ਕਿ ਤੁਹਾਡੇ ਕੋਲ ਮੇਰੇ ਸਵਾਲਾਂ ਦੇ ਜਵਾਬ ਨਹੀਂ ਹਨ, ਫੇਰ
ਤੁਸੀਂ ਅੱਗੇ ਵਧੋ। ਮੇਰੇ ਤੇ ਜਿਹੜਾ ਡੇਰੇ ਵਾਲਿਆਂ ਅਤੇ ਸਾਧ ਲਾਣੇ ਵਾਲਾ ਇਲਜ਼ਾਮ ਤੁਸੀਂ ਲਗਾ ਰਹੇ
ਹੋ ਇਹ ਇਲਜ਼ਾਮ ਮੇਰੇ ਤੇ ਕੋਈ ਪਹਿਲੀ ਵਾਰੀਂ ਨਹੀਂ ਲੱਗ ਰਿਹਾ। ਕਈ ਸਾਲਾਂ ਤੋਂ ਲੱਗਦਾ ਆ ਰਿਹਾ ਹੈ।
ਪਰ ਅੱਜ ਤੱਕ ਕਿਸੇ ਨੇ ਇਹ ਇਲਜਾਮ ਸਹੀ ਸਾਬਤ ਨਹੀਂ ਕੀਤਾ। ਜਿਸ ਤਰ੍ਹਾਂ ਹੁਣ ਤੁਸੀਂ ਵੀ ਇਲਜਾਮ
ਤਾਂ ਲਗਾ ਦਿੱਤਾ ਪਰ ਇਸ ਨੂੰ ਸਹੀ ਸਾਬਤ ਕਰਨ ਦੀ ਬਜਾਏ ਮੈਨੂੰ ਹੋਰ ਹੋਰ ਪਾਸੇ ਉਲਝਾਉਣ ਦੀ ਕੋਸ਼ਿਸ਼
ਕਰ ਰਹੇ ਹੋ।
ਵੀਰ ਜੀ!
“ਮੇਰੇ ਤੇ ਲਗਾਇਆ ਇਲਜਾਮ ਸਹੀ
ਸਾਬਤ ਕਰੋ ਜਾਂ ਸਵਿਕਾਰ ਕਰੋ ਕਿ ਤੁਸੀਂ ਮੇਰੇ ਤੇ ਝੂਠਾ ਇਲਜਾਮ ਲਗਾਇਆ ਸੀ”।
ਤੁਸੀਂ ਮੈਨੂੰ ਹਰਦੇਵ ਸਿੰਘ ਜੰਮੂ ਜੀ ਦੀਆਂ ਲਿਖਤਾਂ ਗ਼ਲਤ ਸਾਬਤ ਕਰਨ ਲਈ
ਕਹਿ ਰਹੇ ਹੋ।
ਵੀਰ ਜੀ! ਤੁਹਾਨੂੰ ਕੀ ਹੱਕ ਹੈ ਕਿ ਤੁਸੀਂ ਕਿਸੇ ਦੂਸਰੇ ਦੀਆਂ ਲਿਖਤਾਂ ਪੇਸ਼
ਕਰਕੇ ਉਨ੍ਹਾਂ ਨੂੰ ਸਹੀ ਜਾਂ ਗ਼ਲਤ ਸਾਬਤ ਕਰਨ ਲਈ ਮੈਨੂੰ ਕਹੋ? ਤੁਹਾਡਾ ਕੋਈ ਹੱਕ ਨਹੀਂ ਬਣਦਾ ਕਿ
ਕਿਸੇ ਦੀਆਂ ਲਿਖਤਾਂ ਪੇਸ਼ ਕਰਕੇ ਕਿਸੇ ਦੂਸਰੇ ਨੂੰ ਉਹ ਲਿਖਤਾਂ ਗ਼ਲਤ ਸਾਬਤ ਕਰਨ ਲਈ ਕਹੋ। ਮੰਨ ਲਵੋ
ਕਿ ਮੈਂ ਕਿਸੇ ਦੀਆਂ ਸਾਰੀਆਂ ਲਿਖਤਾਂ ਗ਼ਲਤ ਸਾਬਤ ਕਰ ਦਿੰਦਾ ਹਾਂ ਜਾਂ ਕੋਈ ਮੇਰੀਆਂ ਸਾਰੀਆਂ
ਲਿਖਤਾਂ ਗ਼ਲਤ ਸਾਬਤ ਕਰ ਦਿੰਦਾ ਹੈ, ਇਸ ਨਾਲ ਤੁਹਾਡੀ ਅਤੇ ਮੇਰੀ ਚੱਲਦੀ ਵਿਚਾਰ ਚਰਚਾ ਦਾ ਕੀ ਸੰਬੰਧ
ਹੈ ਅਤੇ ਤੁਸੀਂ ਆਪਣੀ ਚੱਲਦੀ ਵਿਚਾਰ ਚਰਚਾ ਨੂੰ ਹੋਰ ਹੋਰ ਰੁਖ਼ ਕਿਉਂ ਦੇਣਾ ਚਾਹੁੰਦੇ ਹੋ?
ਤੁਸੀਂ ਮੇਰੇ ਗਿਆਨ ਤੋਂ ਲਾਭ ਉਠਾਉਣ ਦੀ ਗੱਲ ਕੀਤੀ ਹੈ।
ਵੀਰ ਜੀ! ਨਜ਼ਰ ਆ ਰਿਹਾ ਹੈ ਜਿਹੜਾ ਲਾਭ ਤੁਸੀਂ ਉਠਾਉਣਾ ਚਾਹੁੰਦੇ ਹੋ। ਕੀ
ਤੁਸੀਂ ਸੱਚ ਕਹਿ ਰਹੇ ਹੋ ਕਿ ਤੁਸੀਂ ਮੇਰੇ ਗਿਆਨ ਦਾ ਕੁੱਝ ਲਾਭ ਉਠਾਉਣਾ ਚਾਹੁੰਦੇ ਹੋ? ਪਰ ਮੇਰੇ
ਵਿਚਾਰ ਤਾਂ ਤੁਹਾਨੂੰ ਡੇਰੇ ਵਾਲੇ ਅਤੇ ਸਾਧ ਲਾਣੇ ਵਾਲੇ ਲੱਗਦੇ ਹਨ। ਫੇਰ ਤੁਸੀਂ ਡੇਰੇ ਵਾਲੇ ਅਤੇ
ਸਾਧ ਲਾਣੇ ਵਾਲੇ ਵਿਚਾਰਾਂ ਦਾ ਕੀ ਲਾਭ ਉਠਾਉਣਾ ਚਾਹੁੰਦੇ ਹੋ? ਦੂਸਰੀ ਗੱਲ ਜੇ ਤੁਸੀਂ ਸੱਚ ਮੁੱਚ
ਡੇਰੇ ਵਾਲੇ ਅਤੇ ਸਾਧ ਲਾਣੇ ਵਾਲੇ ਵਿਚਾਰਾਂ ਦਾ ਲਾਭ ਉਠਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਕਿਸੇ
ਡੇਰੇ ਜਾਂ ਸਾਧ ਲਾਣੇ ਕੋਲ ਜਾਣ ਦੀ ਜਰੂਰਤ ਹੈ। ਮੇਰੇ ਕੋਲੋਂ ਤੁਹਾਨੂੰ ਡੇਰੇ ਵਾਲੇ ਅਤੇ ਸਾਧ ਲਾਣੇ
ਵਾਲੇ ਵਿਚਾਰ ਨਹੀਂ ਮਿਲ ਸਕਦੇ।
ਤੁਸੀਂ ਲਿਖਿਆ ਹੈ ਕਿ “ਮੈਂ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਤੋਂ ਭੱਜਿਆ
ਨਹੀਂ ਆਸ ਕਰਦਾ ਹਾਂ ਤੁਸੀਂ ਵੀ ਨਹੀਂ ਭੱਜੋਗੇ”।
ਵੀਰ ਜੀ! ਤੁਸੀਂ ਮੇਰੇ ਵੱਲੋਂ ਪੇਸ਼ ਲਿੰਕਾਂ ਵਿੱਚ ਮੇਰੇ ਵੱਲੋਂ ਉਠਾਏ ਗਏ
ਕਿਹੜੇ ਇੱਕ ਵੀ ਸਵਾਲ ਦਾ ਜਵਾਬ ਦਿੱਤਾ ਹੈ? ਤੁਹਾਡੇ ਕਹਿਣ ਨਾਲ ਹੀ ਮੇਰੀਆਂ ਵਿਆਖਿਆਵਾਂ
ਡੇਰੇ ਵਾਲੀਆਂ ਅਤੇ ਸਾਧ ਲਾਣੇ ਵਾਲੀਆਂ ਨਹੀਂ ਹੋ ਜਾਂਦੀਆਂ। ਜੇ ਤੁਸੀਂ ਮੇਰੇ ਤੇ ਲਗਾਇਆ ਇਲਜਾਮ
ਸਹੀ ਸਾਬਤ ਨਹੀਂ ਕਰਦੇ ਤਾਂ ਮਤਲਬ ਸਾਫ ਹੈ ਕਿ ਤੁਸੀਂ ਮੈਨੂੰ ਖੁਆਮਖਾਹ ਬਦਨਾਮ ਕਰਨ ਲਈ ਮੇਰੇ
ਤੇ ਝੂਠਾ ਇਲਜਾਮ ਲਗਾਇਆ ਹੈ।
ਵੀਰ ਜੀ! ਤੁਹਾਡੇ ਲਈ ਇਹ ਗੱਲ ਮਾਮੂਲੀ ਜਿਹੀ ਹੋਵੇਗੀ ਕਿ ਮੇਰੇ ਤੇ
ਡੇਰਾਵਾਦੀ ਅਤੇ ਸਾਧਾਂ ਦਾ ਉਪਾਸ਼ਕ ਹੋਣ ਦਾ ਇਲਜਾਮ ਲਗਾਇਆ ਅਤੇ ਅੱਗੇ ਚੱਲ ਪਏ। ਲੇਕਿਨ ਮੇਰੇ ਲਈ ਇਹ
ਬਹੁਤ ਅਹਮ ਗੱਲ ਹੈ ਕਿ ਮੇਰੇ ਤੇ ਲਗਾਇਆ ਇਲਜ਼ਾਮ ਸਹੀ ਜਾਂ ਗ਼ਲਤ ਸਾਬਤ ਹੋਵੇ। ਇਸ ਨੂੰ ਤੁਸੀਂ ਜਾਂ
ਹੋਰ ਪਾਠਕ ਜਿੱਤ ਹਾਰ ਸਮਝਣ ਜਾਂ ਜੋ ਮਰਜ਼ੀ ਸਮਝਣ। ਪਰ ਮੇਰੇ ਲਈ ਬਹੁਤ ਜ਼ਰੂਰੀ ਹੈ ਕਿ ਗੱਲ ਕਿਸੇ
ਸਿਰੇ ਲੱਗੇ।
ਤੁਸੀਂ ਕਿਹਾ ਹੈ ਕਿ ਤੁਸੀਂ ਮੇਰੀਆਂ ਲਿਖਤਾਂ ਪੜ੍ਹੀਆਂ ਹਨ ਅਤੇ ਇਹ
ਡੇਰਾਵਾਦੀ ਵਿਆਖਿਆਵਾਂ ਹਨ। ਮੇਰੇ ਲਈ ਇਹ ਜਾਨਣਾ ਜਰੂਰੀ ਹੈ ਕਿ ਤੁਸੀਂ ਕਿਸ ਤਰ੍ਹਾਂ ਮੇਰੀਆਂ
ਲਿਖਤਾਂ ਨੂੰ ਡੇਰਾਵਾਦੀ ਕਰਾਰ ਦਿੱੰਦੇ ਹੋ?
(ਨੋਟ- ਸਮੇਂ ਦੀ ਕਮੀਂ ਕਰਕੇ ਪੱਤਰ ਨੂੰ ਦੁਬਾਰਾ ਨਹੀਂ ਪੜ੍ਹਿਆ ਜਾ ਸਕਿਆ।
ਹੋ ਸਕਦਾ ਹੈ ਕਈ ਗ਼ਲਤੀਆਂ ਹੋ ਗਈਆਂ ਹੋਣ। ਇਸ ਲਈ ਪਾਠਕਾਂ ਪਾਸੋਂ ਮੁਆਫੀ ਚਾਹੁੰਦਾ ਹਾਂ)
ਧੰਨਵਾਦ।
ਜਸਬੀਰ ਸਿੰਘ (ਕੈਲਗਰੀ) 14-09-12
(14/09/12)
ਡਾ: ਇਕਬਾਲ ਸਿੰਘ ਢਿੱਲੋਂ
ਸ.
ਸੇਵਕ ਸਿੰਘ ਮਚਾਕੀ ਜੀ, ਆਪ ਜੀ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਪਰਵਾਨ ਜੋਵੇ ਜੀ!
ਆਪ ਜੀ ਨੇ 13. 09. 2012 ਨੂੰ ਸਿਖਮਾਰਗ ਵੈਬਸਾਈਟ ਤੇ ਪਾਏ ਪੱਤਰ ਵਿੱਚ ਫਿਰ ਤੋਂ
ਮੈਂਨੂੰ ਸਿੱਧਾ ਸੰਬੋਧਿਤ ਹੋਏ ਬਗੈਰ ਮੇਰੇ 12. 09. 2012 ਦੇ ਪੱਤਰ ਦਾ ਹਵਾਲਾ ਦਿੱਤਾ ਹੋਇਆ ਹੈ।
ਇਸ ਦਾ ਮਤਲਬ ਸਾਫ ਹੈ ਕਿ ਆਪ ਜੀ ਜਾਣ-ਬੁੱਝ ਕੇ ਸ੍ਰਿਸ਼ਟਾਚਾਰ ਦੀ ਉੱਕਾ ਹੀ ਕੋਈ ਪਰਵਾਹ ਨਹੀਂ ਕਰਨਾ
ਚਾਹੁੰਦੇ। ਆਪ ਜੀ ਵੱਲੋਂ ਸ੍ਰਿਸ਼ਟਾਚਾਰ ਦੀ ਪਰਵਾਹ ਨਾ ਕਰਨਾ ਇਸ ਗੱਲ ਤੋਂ ਵੀ ਸਾਬਤ ਹੁੰਦਾ ਹੈ ਕਿ
ਆਪ ਜੀ ਨੇ ਆਪਣੇ ਵਿਚਾਰ-ਅਧੀਨ ਪੱਤਰ ਵਿੱਚ ਮੇਰੇ ਪ੍ਰਤੀ ਹੇਠਾਂ ਦਿੱਤੀਆਂ ਇਤਰਾਜ਼ਯੋਗ (ਜਿਹਨਾਂ
ਵਿੱਚੋਂ ਕੁੱਝ ਕੁ ਅਸ਼ਲੀਲ ਵੀ ਹਨ) ਟਿੱਪਣੀਆਂ ਕੀਤੀਆਂ ਹੋਈਆਂ ਹਨ:
1. ਖੁਦ ਨੂੰ ਖੁਦ ਹੀ ਨਿਰਵਿਵਾਦਤ ਘੋਸ਼ਿਤ ਕਰੀ ਬੈਠੇ, ਵਿਦਵਾਨ……. .
2. ………ਉਹ ਏਜੰਸੀ ਪੰਥ ਕੋਲੋਂ ਇਕੱਲੇ ਨੇ ਹੀ ਨਾ ਲੈ ਲਈ ਹੋਵੇ…….
3. …. ਇਹ ਵੀ ਕਹਿ ਸਕਦੇ ਹਨ ਕਿ ਬਾਬਾ ਫਰੀਦ ਨੂੰ ਰੂਹ ਦੇ ਅਰਥ ਪਤਾ ਨਹੀਂ ਸੀ। …….
4. …. . ਕੋਈ ਪਤਾ ਨਹੀਂ ਉਹ ਕਹਿਣ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਬਾ ਫਰੀਦ ਨੂੰ ਤਾਂ ਮਾਨਤਾ
ਦਿੰਦੇ ਹਨ, ਪਰ ਉਹਨਾਂ ਦੀ ਸੋਚ ਨੂੰ ਕੋਈ ਮਾਨਤਾ ਨਹੀਂ ਦਿੱਤੀ ਗਈ।
5. ……. ਕਿਸੇ ਨੇ ਉਹਨਾਂ ਦਾ ਮੂੰਹ ਨਹੀਂ ਫੜ੍ਹ ਲੈਣਾ………
6. …. . ਸ਼ਬਦਾਂ ਦੇ ਲਿੰਗ ਨਿਰਧਾਰਨ ਲਈ ਵੀ ਮਸ਼ੀਨ ਲਾਈ ਹੋਈ ਹੈ………. .
7. ……. . ਹਵਾਲੇ ਵਾਲੀਆਂ (ਗੁਰਬਾਣੀ ਦੀਆਂ ਤੁਕਾਂ ਵਿੱਚੋਂ ਦੋ ਨੂੰ) ……. . ਆਪਣੀ ਮਸ਼ੀਨ (ਨਾਲ)
ਚੈੱਕ ਕਰਵਾ ਲੈਣ……….
ਉਪਰੋਕਤ ਟਿੱਪਣੀਆਂ ਵਿੱਚੋਂ ਵੀ ਆਪ ਜੀ ਦੇ ਸ੍ਰਿਸ਼ਟਾਚਾਰ ਦੇ ਪੱਧਰ ਦਾ ਭਲੀ-ਭਾਂਤ ਅੰਦਾਜ਼ਾ
ਲਗਾਇਆ ਜਾ ਸਕਦਾ ਹੈ। ਇਸ ਸਾਰੀ ਸਥਿਤੀ ਵਿੱਚ ਇਹ ਸੋਚਣ ਵਾਲੀ ਗੱਲ ਬਣ ਜਾਂਦੀ ਹੈ ਕਿ ਆਪ ਜੀ ਕਿਸ
ਵੰਨਗੀ ਦੇ ਸਿਖ ਹੋ!
ਮਚਾਕੀ ਜੀ, ਆਪ ਜੀ ਨੇ ਸ਼ੇਖ ਫਰੀਦ ਦੀ ਰਚਨਾ ਵਿੱਚੋਂ ਦੋ ਟੂਕਾਂ ਪੇਸ਼ ਕੀਤੀਆਂ ਹਨ ਪਰੰਤੂ ਆਪ ਜੀ
ਵੱਲੋਂ ਦੋਵ੍ਹਾਂ ਟੂਕਾਂ ਵਿਚਲੇ ਸ਼ਬਦ-ਰੂਪ ‘ਰੂਹ’ ਦੇ ਕੀਤੇ ਗਏ ਅਰਥ ਸਹੀ ਨਹੀਂ ਹਨ। ਇੱਥੇ ਅਸੀਂ
ਵਾਰੀ-ਵਾਰੀ ਇਹ ਦੋਵੇਂ ਟੂਕਾਂ ਅਤੇ ਉਹਨਾਂ ਦੀ ਵਿਆਖਿਆ, ਸੰਦਰਭ ਸਹਿਤ, ਹੇਠਾਂ ਦਿੱਤੇ ਅਨੁਸਾਰ ਪੇਸ਼
ਕਰਦੇ ਹਾਂ:
ਗੋਰਾਂ ਸੇ ਨਿਮਾਣੀਆਂ ਬਹਸਨਿ ਰੂਹਾਂ ਮਲਿ॥
ਆਖੀਂ ਸੇਖਾ ਬੰਦਗੀ ਚਲਣੁ ਅਜੁ ਕਿ ਕਲਿ॥
ਭਾਵ-ਅਰਥ: ਸ਼ੇਖ ਫਰੀਦ ਆਪਣੇ ਕਿਸੇ ਮੁਸਲਮਾਨ ਸਾਥੀ ਦੇ ਰੂਹ
(soul) ਵਿਚਲੇ
ਵਿਸ਼ਵਾਸ ਨੂੰ ਝੁਠਲਾਉਣ ਹਿਤ ਉਸ ਸਾਥੀ ਨੂੰ ਇਹ ਸਮਝਾ ਰਹੇ ਹਨ ਕਿ ਜਿਸ ਰੂਹ
(soul) ਦੀ
ਤੂੰ ਗੱਲ ਕਰਦਾ ਹੈਂ ਉਸ ਨੇ ਤਾਂ ਤੇਰੇ ਮਰਨ ਬਾਦ ਆਪ ਹੀ ਗਰਕੀ ਹੋਈ ਕਬਰ ਦੀ ਗੰਦਗੀ ਵਿੱਚ ਨਿਵਾਸ
ਕਰੀ ਰੱਖਣਾ ਹੈ (ਅਤੇ ਤੈਂਨੂੰ ਉਸ ਰਾਹੀਂ ਬਹਿਸ਼ਤ ਵਿੱਚ ਪਹੁੰਚਣ ਦੀ ਆਸ ਨਹੀਂ ਰੱਖਣੀ ਚਾਹੀਦੀ)। ਇਸ
ਲਈ ਚੰਗਾ ਹੈ ਕਿ ਤੂੰ ਆਪਣੀ ਇਹ ਜ਼ਿੰਦਗੀ (ਜਿਤਨੀ ਕੁ ਇਹ ਬਚੀ ਹੋਈ ਹੈ) ਅੱਲਾਹ ਦੀ ਬੰਦਗੀ ਵਿੱਚ
ਲਗਾ ਰੱਖ (ਅਤੇ ਇੱਥੇ ਹੀ ਬਹਿਸ਼ਤ ਨੂੰ ਮਾਣਦਾ ਰਹਿ), ਕੀ ਪਤਾ ਇਸ ਜ਼ਿੰਦਗੀ ਨੇ ਅੱਜ ਮੁੱਕ ਜਾਣਾ ਹੈ
ਜਾਂ ਕੱਲ ਨੂੰ।
ਸਪਸ਼ਟ ਹੈ ਕਿ ਇੱਥੇ ਸ਼ੇਖ ਫਰੀਦ ਨੇ ਰੂਹ
(soul) ਦੇ ਸੰਕਲਪ ਨੂੰ ਮੂਲੋਂ ਹੀ ਰਦ
ਕਰ ਦਿੱਤਾ ਹੈ।
ਫਰੀਦਾ ਮੈਂ ਭੋਲਾਵਾ ਪਗ ਦਾ ਮਤੁ ਮੈਲੀ ਹੋ ਜਾਇ॥
ਗਹਿਲਾ ਰੂਹ ਨਾ ਜਾਣਈ ਸਿਰੁ ਭੀ ਮਿਟੀ ਖਾਇ॥
ਭਾਵ-ਅਰਥ: ਸ਼ੇਖ ਫਰੀਦ ਕਹਿ ਰਹੇ ਹਨ ਕਿ ਮੈਂ ਇਹ ਚਿੰਤਾ ਕਰਦਾ ਫਿਰ ਰਿਹਾ ਹਾਂ ਕਿ
ਕਿਤੇ ਮੇਰੀ ਪਗ (ਤੇ ਮਿੱਟੀ-ਘੱਟਾ ਪਏ ਜਾਣ ਤੇ ਇਹ) ਮੈਲੀ ਨਾ ਹੋ ਜਾਵੇ, ਪਰੰਤੂ ਮੈਂ ਤਾਂ ਭੁਲਿੱਆ
ਹੀ ਫਿਰਦਾ ਹਾਂ ਕਿਉਂਕਿ ਮੇਰੇ ਮਨ (ਮੇਰੇ ਆਪੇ) ਨੂੰ ਇਹ ਨਹੀਂ ਪਤਾ ਕਿ ਕਿਸੇ ਦਿਨ ਮਿੱਟੀ ਨੇ ਮੇਰੇ
ਸਿਰ (ਜਿਸ ਨੂੰ ਇਹ ਪਗ ਢੱਕਣ ਦਾ ਕੰਮ ਕਰਦੀ ਹੈ) ਨੂੰ ਹੀ ਖਾ ਜਾਣਾ ਹੈ (ਇੱਥੇ ‘ਰੂਹ’ ਨੂੰ ਪੁਲਿੰਗ
ਦੇ ਤੌਰ ਤੇ ਵਰਤਿਆ ਗਿਆ ਹੋਇਆ ਹੈ)।
ਸਪਸ਼ਟ ਹੈ ਕਿ ਇੱਥੇ ਸ਼ੇਖ ਫਰੀਦ ਰੂਹ ਦੇ ਅਰਥ ‘ਮਨੁੱਖ ਦੇ ਆਪੇ’
(self) ਤੋਂ
ਲਏ ਰਹੇ ਹਨ ਅੰਗਰੇਜ਼ੀ ਦੇ ਸੋਲ (soul)
ਤੋਂ ਨਹੀਂ।
ਮਚਾਕੀ ਜੀ, ਗੁਰਬਾਣੀ ਵਿੱਚ ਸ਼ਬਦ-ਰੂਪ ‘ਰੂਹ’ ਦੀ ਤੀਸਰੇ ਥਾਂ ਵਰਤੋਂ ਗੁਰੂ ਅਰਜਨ ਦੇਵ ਨੇ
ਹੇਠਾਂ ਦਿੱਤੇ ਸਲੋਕ ਵਿੱਚ ਕੀਤੀ ਹੈ:
ਭੋਰੇ ਭੋਰੇ ਰੂਹੜੇ ਸੇਵਦੇ ਆਲੁਕ॥
ਮੁਦਤਿ ਪਈ ਚਿਰਾਣੀਆਂ ਫਿਰਿ ਕਡੂ ਆਵੈ ਰੁਤਿ॥
ਭਾਵ-ਅਰਥ: ਗੁਰੂ ਅਰਜਨ ਦੇਵ ਕਹਿ ਰਹੇ ਹਨ ਕਿ ਮੇਰਾ ਭੋਲਾ-ਭਾਲਾ ਆਪਾ (ਰੂਹੜਾ)
ਪ੍ਰਭੂ-ਸੇਵਾ ਨੂੰ ਖੁਲ੍ਹ ਕੇ ਨਹੀਂ ਅਪਣਾ ਰਿਹਾ। (ਮੇਰਾ ਆਪਾ ਇਹ ਨਹੀਂ ਸਮਝਦਾ ਕਿ) ਜ਼ਿੰਦਗੀ ਦਾ
ਪਹਿਲਾਂ ਹੀ ਕਾਫੀ ਸਮਾਂ ਅਜਾਈਂ ਬੀਤ ਗਿਆ ਹੈ, (ਪ੍ਰਭੂ-ਸੇਵਾ ਦਾ) ਅਜਿਹਾ ਮੌਕਾ (ਮਨੁੱਖੀ ਜੀਵਨ)
ਫਿਰ ਕਦੀ ਵੀ ਨਹੀਂ ਮਿਲਣਾ। (ਨੋਟ: ਇੱਥੇ ਰੂਹ ਨੂੰ ‘ਰੂਹੜਾ’ ਕਹਿੰਦੇ ਹੋਏ ਇਸ ਦਾ ਪੁਲਿੰਗ ਰੂਪ
ਚੰਗੀ ਤਰ੍ਹਾਂ ਵਿਅਕਤ ਕਰ ਦਿੱਤਾ ਗਿਆ ਹੋਇਆ ਹੈ।)
ਸਪਸ਼ਟ ਹੈ ਕਿ ਇੱਥੇ ਗੁਰੂ ਅਰਜਨ ਦੇਵ ਰੂਹ ਦੇ ਅਰਥ ‘ਮਨੁੱਖ ਦੇ ਆਪੇ’
(self) ਤੋਂ ਲਏ ਰਹੇ ਹਨ ਅੰਗਰੇਜ਼ੀ ਦੇ ਸੋਲ
(soul)
ਤੋਂ ਨਹੀਂ।
ਮਚਾਕੀ ਜੀ, ਸੰਸਾਰ ਦੀ ਕਿਸੇ ਭਾਸ਼ਾ ਵਿੱਚ ਵੀ ਕਵਿਤਾਕਾਰੀ ਦਾ ਅਜਿਹਾ ਨਿਯਮ ਜਾਂ ਖੁਲ੍ਹ/ਛੋਟ
(poetic licence)
ਮੌਜੂਦ ਨਹੀਂ ਜਿਸ ਅਨੁਸਾਰ ਸ਼ਬਦਾਂ ਦੇ ਲਿੰਗ-ਭਾਵ ਨੂੰ ਮਾਨਤਾ ਦੇਣਾ ਜ਼ਰੂਰੀ ਨਾ ਸਮਝਿਆ ਗਿਆ ਹੋਵੇ,
ਜਿਹਾ ਕਿ ਆਪ ਜੀ ਦਾਵਾ ਕਰਦੇ ਹੋ। ਆਪ ਜੀ ਲਿਖਦੇ ਹੋ ਕਿ ਸੰਸਕ੍ਰਿਤ ਭਾਸ਼ਾ ਵਿੱਚ ‘ਆਤਮਾ’ (ਅੰਗਰੇਜ਼ੀ
ਸੋਲ ਦੇ ਅਰਥਾਂ ਵਿਚ) ਨਿਰਪਕਸ਼ (neutral)
ਹੈ। ਇਹ ਸਥਿਤੀ ਤਾਂ ਅਰਬੀ, ਫਾਰਸੀ ਅਤੇ ਅੰਗਰੇਜ਼ੀ ਵਿੱਚ ਵੀ ਮੌਜੂਦ ਹੈ। ਪਰੰਤੂ ਗੁਰਬਾਣੀ ਦਾ ਅਧਾਰ
ਪੰਜਾਬੀ ਹੈ ਅਰਬੀ, ਫਾਰਸੀ ਅੰਗਰੇਜ਼ੀ ਜਾਂ ਸੰਸਕ੍ਰਿਤ ਨਹੀਂ। ਪੰਜਾਬੀ ਭਾਸ਼ਾ ਵਿੱਚ ਰੂਹ
(soul) ਤਾਂ
ਸਦਾ ਹੀ ਇਸਤਰੀਲਿੰਗ ਰਿਹਾ ਹੈ ਅਤੇ ਅੱਜ ਵੀ ਹੈ। ਸ਼ੇਖ ਫਰੀਦ ਨੇ ( ‘ਗੋਰਾਂ’ ਵਾਲੇ ਸਲੋਕ ਵਿਚ) ਰੂਹ
ਨੂੰ ਅੰਗਰੇਜ਼ੀ ਵਾਲੀ ਸੋਲ (soul)
ਦੇ ਤੌਰ ਤੇ ਕਿਆਸਣ ਵੇਲੇ ਇਸ ਨੂੰ ਇਸਤਰੀਲਿੰਗ ਦੇ ਤੌਰ ਤੇ ਹੀ ਕਿਆਸਿਆ ਹੈ। ਬੇਸ਼ਕ ਅੰਗਰੇਜ਼ੀ ਵਿੱਚ
ਖੁਦ (self)
ਅਤੇ ਰੂਹ (soul)
ਪਰਿਆਇਵਾਚੀ ਨਹੀਂ ਪਰੰਤੂ ਗੁਰਬਾਣੀ ਵਿੱਚ ‘ਆਤਮਾ’ ਅਤੇ ‘ਖੁਦ’ ਪਰਿਆਇਵਾਚੀ ਹਨ।
ਮਚਾਕੀ ਜੀ, ਆਪ ਜੀ ਇਹ ਜ਼ਰੂਰ ਦੱਸਣ ਦੀ ਖੇਚਲ ਕਰਨਾ ਕਿ ਗੁਰਬਾਣੀ ਦੀਆਂ ਕਿਹੜੀਆਂ ਦੋ ਸਤਰਾਂ ਵਿੱਚ
‘ਆਤਮਾ’ ਇਸਤਰੀਲਿੰਗ ਹੈ (ਜਿਹਾ ਕਿ ਆਪ ਜੀ ਨੇ ਦਾਵਾ ਕੀਤਾ ਹੈ) ਅਤੇ ਸਬੰਧਤ ਸਤਰਾਂ ਦੀ ਸੰਦਰਭ
ਅਨੁਸਾਰ ਵਿਆਖਿਆ ਵੀ ਜ਼ਰੂਰ ਪੇਸ਼ ਕਰਨਾ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।
(14/09/12)
ਸੇਵਕ ਸਿੰਘ ਮਚਾਕੀ
ਸ.
ਹਰਮੀਤ ਸਿੰਘ ਖ਼ਾਲਸਾ ਜੀ, ਆਪ ਜੀ ਦੀ ਜਗਿਆਸਾ ਅੱਛੀ ਲਗੀ ਹੈ। ਖ਼ੁਲਾਸਾ ਹੁੰਦਾ ਹੈ
ਕਿਸੇ ਗੱਲ ਨੂੰ ਸੌਖਿਆਂ ਸਮਝਾਉਣਾ। ਸਟੀਕ ਜਾਂ ਟੀਕਾ ਹੁੰਦਾ ਹੈ ਅੱਖਰ ਬਾ ਅੱਖਰ ਅਰਥ ਕਰਨੇ,
ਅਨੁਵਾਦ ਹੁੰਦਾ ਹੈ ਉਹੀ ਗੱਲ ਕਿਸੇ ਹੋਰ ਭਾਸ਼ਾ ਵਿੱਚ ਕਰਨੀ। ਲਿਪੀਅੰਤਰ ਹੁੰਦਾ ਹੈ ਉਹੀ ਗੱਲ ਉਸੇ
ਭਾਸ਼ਾ ਵਿੱਚ ਪਰ ਕਿਸੇ ਹੋਰ ਲਿਪੀ ਵਿੱਚ ਲਿਖਣੀ।
ਅਰਥ ਦੀਆਂ ਤਹਿਆਂ ਹੁੰਦੀਆਂ ਹਨ, ਜਿਹੜੀਆਂ ਕਿ ਸੱਤ ਤੱਕ ਮੰਨੀਆਂ ਗਈਆਂ ਹਨ। ਸ਼ਾਸਤਰ ਨੂੰ ਸੰਸਕ੍ਰਿਤ
ਵਾਲੇ ਮੀਮਾਂਸਾ ਕਹਿੰਦੇ ਹਨ। ਜਿਵੇਂ ਚਾਰੇ ਵੇਦਾਂ ਦੇ ਭਾਗ ਉਪਨਿਸ਼ਦਾਂ ਦਾ ਮੀਮਾਂਸਾ ਤਿਆਰ ਕੀਤਾ
ਗਿਆ ਹੈ, ਜਿਸ ਨੂੰ ਬ੍ਰਹਮਸੂਤ੍ਰ ਕਹਿੰਦੇ ਹਨ, ਜੋ ਬਦਰਾਇਣ ਰਿਸ਼ੀ ਨੇ ਤਿਆਰ ਕੀਤਾ ਸੀ।
ਕਿਸੇ ਵੀ ਰਚਨਾ ਦੇ ਕੋਸ਼ਗਤ ਅਰਥ ਪਹਿਲੀ ਤਹਿ ਹੁੰਦੀ ਹੈ। ਅਸੀਂ ਹਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ
ਕੋਸ਼ਗਤ ਅਰਥਾਂ ਦਾ ਹੀ ਝਗੜਾ ਪਾਈ ਬੈਠੇ ਹਾਂ।
ਧਰਮ ਨਿਪਟ ਫ਼ਲਸਫ਼ਾ ਜਾਂ ਸਿਧਾਂਤ ਨਹੀਂ ਹੈ। ਫ਼ਲਸਫ਼ੇ ਦੇ ਬੁਨਿਆਦੀ ਮਸਲੇ ਕੀ ਹਨ ਅਤੇ ਧਰਮ ਦੇ
ਬੁਨਿਆਦੀ ਮਸਲੇ ਕੀ ਹਨ। ਹਿੰਦੂ ਧਰਮ ਉਨ੍ਹਾਂ ਮਸਲਿਆਂ ਨੂੰ ਕਿਵੇਂ ਨਜਿਠਦਾ ਹੈ ਇਸ ਬਾਰੇ ਬੇਥਾਹ
ਕਿਤਾਬਾਂ ਉਪਲਭਦ ਹਨ। ਇਸਲਾਮਕ ਵਿਦਵਾਨਾ ਨੇ ਇਸ ਖੇਤਰ ਵਿੱਚ ਇਤਨਾ ਕੰਮ ਕੀਤਾ ਹੋਇਆ ਹੈ ਜਿਸ ਦਾ
ਅੰਤ ਨਹੀਂ। ਇਸਾਈਆਂ ਦਾ ਵੀ ਅੰਤ ਨਹੀਂ ਹੈ। ਸਾਨੂੰ ਹਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਮਝ ਨਹੀਂ
ਲੱਗਿਆ, ਜਿਸ ਨੂੰ ਸਮਝ ਕੇ ਹੀ ਸਿੱਖ ਇਤਿਹਾਸ ਅਤੇ ਦਸਮ ਗ੍ਰੰਥ ਦਾ ਨਿਰਣਾ ਹੋ ਸਕਦਾ ਹੈ।
ਪਾਰਟ ਦਾ ਅਰਥ ਹੋਲ ਦੇ ਅਨੁਸਾਰ ਹੁੰਦਾ ਹੈ ਨਾ ਕਿ ਹੋਲ ਦੀ ਵਿਆਖਿਆ ਪਾਰਟ ਦੇ ਹਿਸਾਬ ਨਾਲ ਹੁੰਦੀ
ਹੈ। ਸੰਸਲੇਸ਼ਣ ਤੇ ਵਿਸ਼ਲੇਸ਼ਣ ਦੋ ਵਿਧੀਆ ਵੀ ਹਨ।
ਇੱਕ ਅੰਗਰੇਜ਼ ਵਿਦਵਾਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਬੰਡਲ ਔਫ਼ ਕੰਟਰਾਡਿਕਸ਼ਨਸ ਕਿਹਾ ਸੀ।
ਕੋਸ਼ਗਤ ਪੱਧਰ ਤੇ ਸੱਚਮੁਚ ਉਹ ਕੰਟਰਾਡਿਕਸ਼ਨਜ਼ ਹਨ ਵੀ, ਜੋ ਹਰ ਥਾਂ ਹੁੰਦੀਆਂ ਹਨ। ਇਨ੍ਹਾਂ ਦੇ ਹੇਠਾਂ
ਉਤਰ ਕੇ, ਤਹਿ ਵਿੱਚ ਜਾਕੇ ਇਨ੍ਹਾਂ ਨੂੰ ਰਿਜ਼ੌਲਵ ਕਰਨਾ ਹੀ ਸ਼ਾਸਤਰ ਕਹਾਉਂਦਾ ਹੈ। ਸ਼ਾਇਦ!
ਸਾਡੀ ਬਹਿਸ ਵਿੱਚ ਹਾਲੇ ਬਾਣੀ ਦੀਆਂ ਤੁਕਾਂ ਭਿੜਦੀਆਂ ਹਨ। ਤੁਸੀਂ ਦੇਖਿਆ ਹੋਵੇਗਾ ਕਿ ਸਿੱਖਮਾਰਗ
ਦੇ ਜਿਹੜੇ ਲਿਖਾਰੀ ਇੱਕ ਦੂਜੇ ਖ਼ਿਲਾਫ਼ ਹਨ ਉਹ ਸਾਰੇ ਬਾਣੀ ਦੀਆਂ ਤੁਕਾਂ ਪੇਸ਼ ਕਰਦੇ ਹਨ, ਜੋ ਗ਼ਲਤ ਵੀ
ਨਹੀਂ ਹੁੰਦੀਆਂ। ਇਸ ਦਾ ਅਰਥ ਇਹੀ ਹੋਇਆ ਕਿ ਅਸੀਂ ਸਵੈਵਿਰੋਧੀ ਜਾਪਦੀਆਂ ਤੁਕਾਂ ਵਿੱਚ ਸਮਭਾਵ ਨਹੀਂ
ਪਹਿਚਾਣਦੇ। ਹਾਲੇ ਤੱਕ ਅਸੀਂ ਜ਼ਿੱਦ ਕਰਦੇ ਹਾਂ ਕਿ ਮੈਂ ਠੀਕ ਹਾਂ ਤੇ ਕੇਵਲ ਮੈਂ ਹੀ ਠੀਕ ਹਾਂ। ਜਦ
ਅਸੀਂ ਸ਼ਾਸਤਰ ਸਮਝਾਂਗੇ ਤਾਂ ਸਭ ਤੋਂ ਪਹਿਲਾਂ ਮੈਂ ਠੀਕ ਹਾਂ ਦੀ ਜ਼ਿੱਦ ਛੁੱਟੇਗੀ। ਵੱਡੇ ਵਿਦਵਾਨ
ਇਸੇ ਲਈ ਬਹਿਸ ਮੁਬਹਿਸੇ ਵਿੱਚ ਨਹੀਂ ਪੈਂਦੇ ਪਰ ਜਿਹੜੇ ਵਿਦਵਾਨ ਹਮੇਸ਼ਾ ਹੀ ਬਹਿਸ ਮੁਬਹਿਸੇ ਵਿੱਚ
ਰਹਿੰਦੇ ਹਨ ਉਹਨਾਂ ਬਾਬਤ ਮੈਂ ਕੁੱਝ ਨਹੀਂ ਕਹਿਣਾ, ਕਿਉਂਕਿ ਮੈਂ ਖ਼ੁਦ ਉਨ੍ਹਾਂ ਵਿਚੋਂ ਹਾਂ।
ਤੁਹਾਡੇ ਈਮੇਲ ਤੇ ਅਗਲੀ ਜਾਣਕਾਰੀ ਭੇਜਾਂਗਾ।
ਸ. ਗੁਰਸ਼ਰਨ ਸਿੰਘ ਕਸੇਲ ਜੀ, ਤੁਹਾਡੀ ਸਮੱਸਿਆ ਦਾ
ਸਮਾਧਾਨ ਮੇਰੇ ਕੋਲ ਨਹੀਂ ਹੇ। ਮੈਂ ਤੁਹਾਡੇ ਵਾਂਗ ਸਮਾਰਟ ਅਤੇ ਸੋਹਣਾ ਨਹੀਂ ਹਾਂ। ਇਸ ਕਰਕੇ ਮੈਂ
ਆਪਣੀ ਫ਼ੋਟੋ ਉਥੇ ਹੀ ਲਗਾਉਂਦਾ ਹਾਂ ਜਿਥੇ ਕੋਈ ਚਾਰਾ ਨਾ ਹੋਵੇ। ਮੇਰਾ ਫ਼ੋਟੋ ਵਿੱਚ ਵਿਸ਼ਵਾਸ ਵੀ
ਨਹੀਂ ਹੈ। ਸਿੱਖਮਾਰਗ ਵਿਚਾਰ ਦੀ ਥਾਂ ਹੈ। ਇਹ ਕੋਈ ਕੈਟਵਾਕ ਨਹੀਂ, ਜਿਥੇ ਕੋਈ ਫ਼ੈਸ਼ਨ ਸ਼ੋ ਹੋਣਾ ਹੈ।
ਆਪ ਜੀ ਸੋਹਣੇ ਵੀ ਹੋ ਤੇ ਸਮਾਰਟ ਵੀ, ਇਸ ਲਈ ਆਪਣੀ ਫ਼ੋਟੋ ਬੜੀ ਕਰਾ ਕੇ ਜਿਥੇ ਮਰਜ਼ੀ ਚਿਪਕਾ ਲਉ।
ਦੂਸਰਿਆਂ ਤੋਂ ਇਹ ਉਮੀਦ ਨਾ ਰੱਖੋ। ਗੱਲ ਵਿਚਾਰਾਂ ਦੀ ਹੈ ਨਾ ਕਿ ਫ਼ੋਟੋਆਂ ਦੀ। ਸਿੱਖਮਾਰਗ ਦੇ ਇੱਕ
ਵਿਦਵਾਨ ਸ. ਸਰਵਜੀਤ ਸਿੰਘ ਦੀ ਫ਼ੋਟੋ ਮੈਂ ਅੱਜ ਤੱਕ ਨਹੀਂ ਦੇਖੀ, ਨਾ ਦੇਖਣ ਦੀ ਇਛਾ ਅਤੇ ਜ਼ਰੂਰਤ
ਹੈ। ਉਸ ਨਾਲ ਸਾਰੇ ਵਿਚਾਰ ਕਰਦੇ ਹਨ। ਆਪ ਜੀ ਫ਼ੋਟੋ `ਚੋਂ ਕੀ ਕੱਢਣਾ ਚਾਹੁੰਦੇ ਹੋ?
ਆਪ ਜੀ ਅੰਮ੍ਰਿਤ ਵੇਲੇ ਉੱਠ ਕੇ, ਇਸ਼ਨਾਨ ਕਰਕੇ, ਸਮਾਧੀ ਲਗਾ ਕੇ, ਸਾਹਮਣੇ ਦਸ ਵੀਹ ਸਾਧਾਂ ਦੀਆਂ
ਫ਼ੋਟੋਆਂ ਟੰਗ ਕੇ ਉਨ੍ਹਾਂ ਨੂੰ ਦੋ ਚਾਰ ਘੰਟੇ ਖ਼ੂਬ ਗਾਲਾਂ ਕੱਢ ਲਿਆ ਕਰੋ। ਸਿੱਖਮਾਰਗ ਦੇ ਪਾਠਕਾ
ਨੂੰ ਗਾਲ਼ਾਂ ਪੜਨ ਲਈ ਮਜਬੂਰ ਨਾ ਕਰੋ। ਕਿਉਂਕਿ ਇਹ ਵਿਚਾਰ ਦੀ ਥਾਂ ਹੈ, ਝਗੜੇ ਜਾਂ ਗਾਲ਼ੀਗਲੋਚ ਦੀ
ਨਹੀਂ ਹੈ। ਜੇ ਗੁਰੂ ਸਾਹਿਬਾਨ ਨੇ ਕਿਸੇ ਨੂੰ ਸਖ਼ਤ ਲਿਖਿਆ ਹੈ ਤਾਂ ਅਸੀਂ ਗੁਰੂ ਨਹੀਂ ਹਾਂ। ਸਾਡੇ
ਲਈ ਉਪਦੇਸ਼ ਹੈ: ਇੱਕ ਫਿਕਾ ਨਾ ਗਾਲਾਇ ਸਭਨਾ ਮਹਿ ਸਚਾ ਧਣੀ।
ਜੇ ਸਿੱਖਮਾਰਗ ਦੇ ਵਿਦਵਾਨਾ ਨੂੰ ਸ. ਗੁਰਸ਼ਰਨ ਸਿੰਘ ਕਸੇਲ ਦੀ ਕੋਈ ਗੱਲ ਸਮਝ ਆਈ ਹੈ ਤਾਂ ਜ਼ਰੂਰ
ਪਾਠਕਾਂ ਨਾਲ ਸਾਂਝੀ ਕਰਨ। ਸ. ਕਸੇਲ ਜੀ ਨੇ ਮੈਨੂੰ “ਨੀਚ” ਲਿਖਿਆ ਹੈ। “ ਨੀਚਹ ਊਚ ਕਰੈ ਮੇਰਾ
ਗੋਬਿੰਦੁ ਕਾਹੂ ਤੇ ਨ ਡਰੈ”। ਉਨ੍ਹਾਂ ਨੂੰ ਉਨ੍ਹਾਂ ਦਾ ਵਡਪਣਾ ਮੁਬਾਰਕ ਹੋਵੇ। “ਵਡੇ ਵਡੇ ਜੋ
ਦੀਸਹਿ ਲੋਗ॥ ਤਿਨ ਕਉ ਬਿਆਪੈ ਚਿੰਤਾ ਰੋਗ”। ਕਸੇਲ ਜੀ ਨੂੰ ਬੇਨਤੀ ਹੈ ਕਿ ਆਪਣੀ ਪਾਲਤੂ ਬਿੱਲੀ ਨੂੰ
ਰਤਾ ਪਰਦੇ ਵਿੱਚ ਰਹਿਣ ਦੀ ਜਾਂਚ ਸਿਖਾਉਣ। ਐਵੇਂ ਸਾਰਾ ਦਿਨ ਖਿੱਲਰੀ ਰਹਿੰਦੀ ਹੈ।
ਖ਼ਿਦਮਤਦਾਰ,
ਸੇਵਕ ਸਿੰਘ ਮਚਾਕੀ
(14/09/12)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਜੀਵਨ-ਮੁਕਤ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਇੰਦਰੀਆਂ ਤੋਂ ਮਨ ਹੈ ਉਤਮ, ਮਨ ਤੋਂ ਉਤਮ ਬੁੱਧੀ।
ਬੁੱਧੀ ਤੋਂ ਰੂਹ ਉਤਮ ਹੁੰਦੀ, ਰੂਹ ਤੋਂ ਸ਼ਕਤੀ ਸ਼ੁੱਧੀ।
ਸ਼ਕਤੀ ਰਚੇ ਸੋ ਸਭ ਤੋਂ ਉਤਮ, ਉਸ ਸੰਗ ਜੋੜੋ ਨਾਤਾ।
ਰੂਹ ਹੋ ਜਾਂਦੀ ਸਭ ਤੋਂ ਉਤਮ, ਜੋ ਉਸ ਦੇ ਵਿੱਚ ਰੁੱਧੀ।
ਇੰਦਰੀਆਂ ਨੂੰ ਵੱਸ ਕਰ, ਮਨ ਤੇ ਕਾਬੂ ਪਾ।
ਹੁੰਦੀ ਉਦੋਂ ਵਿਵੇਕ ਬੁੱਧ, ਸ਼ੁਧ ਹੁੰਦਾ ਹਿਰਦਾ।
ਚਿੰਤਨ-ਮਨਨ ਤੇ ਸਮਝਿਆ, ਨਾਮ ਮਨ ਸ਼ੁਧ ਕਰਦਾ।
ਨਾਮ ਜਪੋ ਉਸ ਸੰਗ ਜੁੜੋ, ਮਿਲਣ ਦਾ ਸੱਚ ਰਸਤਾ।
ਇੰਦਰੀਆਂ ਵਸ, ਮਨ ਸਥਿਰ, ਬੁੱਧ ਵਿਕਾਰੋਂ ਦੂਰ।
ਰੂਹ ਰਹਿੰਦੀ ਉਸ ਵਿੱਚ ਰਮੀ, ਰਹਿੰਦਾ ਸਦਾ ਸਰੂਰ।
ਮੈਂ ਤੂੰ ਦਾ ਨਾ ਭੇਦ ਫਿਰ, ਸਭ ਕੁੱਝ ਤੂੰ ਹੀ ਤੂੰ।
ਜੀਵਨ-ਮੁਕਤ ਹੈ ਇਸ ਤਰ੍ਹਾਂ, ਮਨ ਸੀਤਲ, ਤਨ ਤੂਰ।
ਅਸਲੀ ਯੋਗ ਇਸੇ ਨੂੰ ਕਹੀਏ, ਤਪ ਉਸ ਸੰਗ ਜੁੜਵਾਵੇ।
ਸਾਸ ਸਾਸ ਉਸ ਨੂੰ ਹੀ ਜਪਣਾ, ਤਨ ਤੋਂ ਮਨ ਵਿਛੜਾਵੇ।
ਬੁੱਧੀ ਸ਼ੁਧ ਨਾਮ ਸੰਗ ਕਰਕੇ, ਵਿਸ਼ੇ ਵਿਕਾਰ ਮਿਟਾਵੇ।
ਉਹ ਹੀ ਉਹ ਸੰਗ ਰੂਹ ਵਿੱਚ ਹੋਵੇ, ਜੀਵਨ-ਮੁਕਤ ਕਹਾਵੇ।
(13/09/12)
ਅਵਤਾਰ ਸਿੰਘ ਲੰਡਨ
ਸਿੱਖ ਮਾਰਗ ਦੇ ਸੁਹਿਰਦ ਪਾਠੱਕ ਸਜਣੋਂ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿੱਹ
ਸ. ਜਸਬੀਰ ਸਿੰਘ ਜੀ ਕੈਲਗਰੀ
ਆਪ ਜੀ ਦੇ ਹੁਕਮ ਦੀ ਪਾਲਨਾਂ ਕਰਦਾ ਹੋਇਆ ਮੈਂ ਆਪ ਜੀ ਦੇ ਮਿਤੀ ੧੦. ੦੯. ੨੦੧੨ ਨੂੰ
ਦਿਤੇ ਜਵਾਬ ਤੋਂ ਹੀ ਸ਼ੁਰੂ (ਛੁਰੂ ਨਹੀਂ) ਕਰਦਾ ਹਾਂ। ਮੈਂ ਆਪ ਜੀ ਦੇ ਭੇਜੇ ਹੋਏ ਲਿੰਕ ਪੜ੍ਹ ਲਏ
ਹਨ ਪਰ ਮੈਂ ਆਪ ਜੀ ਦੇ ਵਿਚਾਰਾਂ ਨਾਲ ਬਿਲਕੁਲ ਸਹਿਮਤ ਨਹੀਂ ਹਾਂ ਇਹ ਵਿਚਾਰ ਤਾਂ ਡੇਰੇ ਵਾਲਿਆਂ
ਅਤੇ ਸਾਧ ਲਾਣੇ ਦੇ ਹਨ। ਮੈਂ ਸ. ਹਰਦੇਵ ਸਿੰਘ ਜੰਮੂਂ ਜੀ ਦੇ ਨਿਮਨ ਲਿੱਖਤ ਲਿੰਕ ਵਾਲੇ ਲੇਖਾਂ ਨਾਲ
ਸੌ ਫੀ ਸਦੀ ਸਹਿਮਤ ਹਾਂ। ਆਪ ਜੀ ਕ੍ਰਿਪਾ ਕਰਕੇ ਇਹ ਸਮਝਾਉਣ ਦੀ ਖੇਚਲ ਕਰੋ ਕਿ ਸ. ਹਰਦੇਵ ਸਿੰਘ
ਜੰਮੂਂ ਕਿਸ ਤਰ੍ਹਾਂ ਗ਼ਲਤ ਹਨ ਤੇ ਆਪ ਕਿਸ ਤਰ੍ਹਾਂ ਸਹੀ ਹੋ। ਗੋਲ ਮੋਲ ਜਵਾਬ ਨਾਲ ਟਰਕਾਉਣ ਦੀ
ਕੋਸ਼ਿਸ਼ ਨਾਂ ਕਰਿਓ। ਜੇ ਕਰ ਗੁਰੂ ਵਿੱਚ ਵਿਸ਼ਵਾਸ਼ ਹੈ ਤੇ ਤੁਹਾਨੂੰ ਗੁਰੂ ਕੇ ਸਿੱਖ ਹੋਣ ਦਾ ਮਾਣ ਹੈ
ਤਾਂ ਗਲ ਸਪੱਸ਼ਟ ਕਰਿਓ। ਕੁੱਝ ਕਹਿਨ ਦਾ ਹੌਸਲਾ ਵੀ ਦਿਖਾਓ। ਸਾਨੂੰ ਵੀ ਤੁਹਾਡੇ ਗਿਆਨ ਦਾ ਕੁੱਝ ਲਾਭ
ਹੋਵੇ। ਐਂਵੇ ਪੱਤਰੇ ਕਾਲੇ ਕਰੀ ਜਾਂਣ ਦਾ ਕੀ ਲਾਭ? ਮੈਂ ਤੁਹਾਡੇ ਸਵਾਲਾਂ ਦਾ ਜਵਾਬ ਦੇਣ ਤੋਂ ਭਜਿਆ
ਨਹੀਂ। ਆਸ ਕਰਦਾ ਹਾਂ ਤੁਸੀਂ ਵੀ ਨਹੀਂ ਭਜੋਗੇ।
ਸ਼ਤਿਕਾਰ ਸਹਿਤ ਅਵਤਾਰ ਸਿੰਘ ਲੰਡਨ
੧੩. ੦੯. ੨੦੧੨.
http://www.sikhmarg.com/2010/0411-karam-sidhant.html
http://www.sikhmarg.com/2010/0530-avagavan-sidhant.html
(13/09/12)
ਜਸਬੀਰ ਸਿੰਘ (ਕੈਲਗਰੀ)
ਸਿਖ ਮਾਰਗ ਦੇ ਪਾਠਕ ਸੱਜਣੋ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਹਿ॥
ਦਲਜੀਤ ਸਿੰਘ ਹੋਠੀ ਜੀ! ਆਪ ਜੀ ਦੇ 12-09-12 ਦੇ ਪੱਤਰ ਦੇ ਸੰਬੰਧ
ਵਿੱਚ-
ਇਹ ਜਿਹੜੀਆਂ ਗੁਰਬਾਣੀ ਉਦਾਹਰਣਾ ਤੁਸੀਂ ਮੈਨੂੰ ਸੰਬੋਧਿਤ ਹੋ ਕੇ ਪੇਸ਼
ਕੀਤੀਆਂ ਹਨ, ਇਹ ਮੇਰੇ ਨਾਮ ਨਹੀਂ ਸੰਪਾਦਕ ਜੀ ਦੇ ਨਾਮ ਲਿਖੋ, ਜਿਨ੍ਹਾਂ ਨੂੰ ਸਿੱਖ ਮਾਰਗ ਦਾ ਮਹੌਲ
ਖਰਾਬ ਹੋਣ ਕਰਕੇ ਵਿਚਾਰ ਚਰਚਾ ਵਿੱਚੇ ਹੀ ਬੰਦ ਕਰਨੀ ਪੈ ਜਾਂਦੀ ਹੈ। ਜਾਂ ਫੇਰ ਸਿੱਖ ਮਾਰਗ ਦੇ
ਸਲਾਹਕਾਰ ਬੋਰਡ ਦੇ ਨਾਮ ਆਪਣੀ ਗੱਲ ਲਿਖੋ, ਤਾਂ ਕਿ ਉਹ ਇਸ ਬਾਰੇ ਆਪਣੀ ਸਲਾਹ ਦੇਣ ਕਿ ਕਿਸ ਤਰ੍ਹਾਂ
ਦੀ ਬੋਲੀ ਵਿੱਚ ਵਿਚਾਰ ਵਟਾਂਦਰਾ ਕੀਤਾ ਜਾਵੇ।
ਤੁਸੀਂ ਲਿਖਿਆ ਹੈ “…ਤਾਂ ਬ੍ਰਾਹਮਣ ਨੇ ਵੀ ਕਿਹਾ ਹੋਣਾ ਭਗਤ
ਕਬੀਰ ਜੀ
ਗਾਲ਼ਾਂ ਕੱਢਦੇ ਹਨ”
“…ਮੁਸਲਮਾਨਾ ਨੇ ਵੀ ਕਿਹਾ ਹੋਣਾ ਕਿ
ਭਗਤ ਜੀ ਗਾਲ਼ਾਂ ਕੱਢਦੇ
ਹਨ
ਸਰਦਾਰ ਜੀ ਲੋਕੀਂ ਹੁਣ ਜਾਗਣੇ ਸ਼ੁਰੂ ਹੋ ਗਏ ਹਨ …”
ਵੀਰ ਜੀ! ਇਹ ਗੱਲ ਸਿੱਖ ਮਾਰਗ ਦੇ ਸਲਾਹਕਾਰ ਬੋਰਡ ਅੱਗੇ ਰੱਖੋ ਅਤੇ
ਉਨ੍ਹਾਂਨੂੰ ਦੱਸੋ ਕਿ ਤੁਸੀਂ ਹੁਣ ਕੁੱਝ ਜਿਆਦਾ ਹੀ ਜਾਗ ਗਏ ਹੋ, ਤੁਹਾਡਾ ਗਾਲ੍ਹਾਂ ਕੱਢੇ ਬਗੈਰ
ਸਰਦਾ ਨਹੀਂ ਅਤੇ ਤੁਹਾਨੂੰ ਗੁਰਬਾਣੀ ਤੋਂ ਵੀ ਇਹੀ ‘ਗਾਲ਼ਾਂ ਕੱਢਣ ਵਾਲੀ’ ਸੇਧ ਮਿਲਦੀ। ਇਹ
ਤੁਹਾਡਾ ਅਤੇ ਸਿਖ ਮਾਰਗ ਦੇ ਸਲਾਹਕਾਰ ਬੋਰਡ ਦਾ ਮਸਲਾ ਹੈ। ਇਸ ਬਾਰੇ ਤੁਸੀਂ ਜਾਣੋਂ ਜਾਂ ਸਲਾਹਕਾਰ
ਬੋਰਡ। ਮੈਨੂੰ ਜੋ ਮਹਿਸੂਸ ਹੋਵੇਗਾ ਮੈਂ ਆਪਣੀ ਗੱਲ ਸਲਾਹਕਾਰ ਬੋਰਡ ਅੱਗੇ ਰੱਖ ਦਿਆਂਗਾ।
ਆਪ ਜੀ ਦੇ ਪੱਤਰ ਦੇ ਬਾਕੀ ਹਿੱਸੇ ਵਿੱਚ ਵੀ ਗੁਰਬਾਣੀ/ ਗੁਰਮਤਿ ਵਿਚਾਰ
ਵਟਾਂਦਰੇ ਵਾਲ਼ੀ ਕੋਈ ਗੱਲ ਨਹੀਂ, ਭੜਕਾਊ ਮਹੌਲ ਬਨਾਣ ਵਾਲੀਆਂ ਗੱਲਾਂ ਹਨ ਅਤੇ ਮੇਰੀ ਕਿਸੇ ਲਿਖਤ
ਨਾਲ ਵੀ ਸੰਬੰਧਤ ਨਹੀਂ। ਇਸ ਲਈ ਬਾਕੀ ਸਾਰੀਆਂ ਗੱਲਾਂ ਨਜ਼ਰ-ਅੰਦਾਜ ਕੀਤੀਆਂ ਜਾ ਰਹੀਆਂ ਹਨ।
ਧੰਨਵਾਦ।
ਜਸਬੀਰ ਸਿੰਘ (ਕੈਲਗਰੀ) 13-09-12
*******************************************************************
ਸਿੱਖ ਮਾਰਗ ਦੇ ਸਲਾਹਕਾਰ ਮੈਂਬਰਾਨ ਜੀ!
ਬੇਨਤੀ ਹੈ ਕਿ ਜਿਸ ਤਰ੍ਹਾਂ ਲਿਖਤਾਂ ਵਿੱਚ ‘ਕਾਮਰੇਡ’ ਆਦਿ ਲਫਜ਼ ਲਿਖਣ ਤੇ ਰੋਕ ਲਗਾਈ
ਗਈ ਹੈ, ਉਸੇ ਤਰ੍ਹਾਂ ਕਿਸੇ ਦੀਆਂ ਲਿਖਤਾਂ ਨਾਲ ‘ਸਾਧ ਲਾਣਾ, ਬ੍ਰਹਮਣਵਾਦ, ਗਰੁੜਪੁਰਾਣੀ
ਵਿਆਖਿਆਵਾਂ, ਡੇਰਾਵਾਦੀ, ਮੱਕੜ, ਧੁਮਾ, ਪਿਹੋਵੇ ਵਾਲਾ ਸਾਧ ……’ ਆਦਿ ਲਕਬ ਜੋੜਨ ਤੇ ਵੀ ਰੋਕ ਲਗਾਈ
ਜਾਵੇ। ਸਿਰਫ ਅਤੇ ਸਿਰਫ ਗੁਰਬਾਣੀ ਆਧਾਰਿਤ ਵਿਚਾਰ ਵਟਾਂਦਰਾ ਹੋਵੇ, ਤਾਂ ਕਿ ਗੁਰਮਤਿ/ ਗੁਰਬਾਣੀ
ਸੰਬੰਧੀ ਪਏ ਭੁਲੇਖੇ ਦੂਰ ਹੋ ਸਕਣ। ਧੰਨਵਾਦ।
ਜਸਬੀਰ ਸਿੰਘ (ਕੈਲਗਰੀ)
(13/09/12)
ਹਰਮੀਤ ਸਿੰਘ ਖਾਲਸਾ
ਵੀਰ
ਸੇਵਕ ਸਿੰਘ ਜੀ ਮਚਾਕੀ,
ਸਤਿ ਸ੍ਰੀ ਅਕਾਲ, ਆਪ ਜੀ ਦੀ 10/09/2012 ਦੀ ਚਿਠੀ ਪੜ੍ਹੀ ਉਸ ਵਿੱਚ ਆਪ ਜੀ ਨੇ
ਲਿਖਿਆ ਹੈ ਕਿ “ਅਸੀ ਹਾਲੇ ਤੱਕ ਬਾਣੀ ਦਾ ਸ਼ਾਸਤਰ ਤਿਆਰ ਨਹੀ ਕੀਤਾ, ਸਿਰਫ ਖੁਲਾਸੇ ਹੀ ਬਣਾਏ
ਹਨ……. ਡਾ ਓਬਰੌਇ ਦੀ ਔਕਸਫੋਰਡ ਵਲੋਂ ਛਪੀ ਕਿਤਾਬ ਵੀ ਇਸ ਪਾਸੇ ਦਾ ਯਤਨ ਹੈ।” ਵੀਰ ਜੀ ਇਹ
ਗੱਲ ਦਾਸ ਵਾਸਤੇ ਬਿਲਕੁਲ ਨਵੀਂ ਹੈ ਅਤੇ ਇਸ ਲਈ ਦਾਸ ਨੂੰ ਇਸ ਦੀ ਸਮਝ ਵੀ ਨਹੀ ਆਈ ਕਿ ਆਪ ਜੀ ਕੀ
ਕਿਹਣਾ ਚਾਹੁੰਦੇ ਹੋ? “ਬਾਣੀ ਦਾ ਸ਼ਾਸਤਰ” ਤਿਆਰ ਕਰਨ ਤੋਂ ਕੀ ਭਾਵ ਹੈ? ਸ਼ਾਸਤਰ ਅਤੇ ਖੁਲਾਸਿਆਂ
(ਇੰਟਰਪਟੇਸ਼ਨਸ) ਵਿੱਚ ਕੀ ਅੰਤਰ ਹੁੰਦਾ ਹੈ? ਸ. ਕਪੂਰ ਸਿੰਘ ਜੀ ਅਤੇ ਪ੍ਰੋ ਪੂਰਨ ਸਿੰਘ ਜੀ ਨੇ ਇਸ
ਬਾਬਤ ਕੀ ਸੁਝਾ ਦਿਤੇ ਹਨ? ਡਾ ਓਬਰਾਇ ਦੀ ਕਿਤਾਬ ਦਾ ਕੀ ਨਾਮ ਹੈ ਅਤੇ ਕਿਥੋਂ ਮਿਲ ਸਕਦੀ ਹੈ? ਵੀਰ
ਜੀ ਕਿਰਪਾ ਕਰਕੇ ਇਸ ਬਾਬਤ ਦਾਸ ਨੂੰ ਜਰੂਰ ਜਾਨਕਾਰੀ ਦੇਣੀ ਜੀ। ਜੇ ਹੋ ਸਕੇ ਤਾਂ ਆਪ ਜੀ ਆਪਣਾ
ਮੋਬਾਈਲ ਨੰਬਰ ਦਾਸ ਨੂੰ ਦੇਣ ਦੀ ਕਿਰਪਾਲਤਾ ਕਰਨੀ ਜੀ। ਦਾਸ ਦਾ ਮੋਬਾਈਲ ਨੰਬਰ ਹੈ 09977450337
ਅਤੇ ਈਮੇਲ ਆਈਡੀ ਹੈ
[email protected]
ਦਾਸ ਆਪਣੇ ਸ਼ਹਿਰ ਤੋਂ ਕੁੱਝ ਦਿਨ੍ਹਾ ਲਈ ਬਾਹਰ ਸੀ
ਇਸ ਲਈ ਆਪ ਜੀ ਦੀ ਚਿਠੀ ਤਿਨ ਦਿਨ ਲੇਟ ਪੜ੍ਹ ਪਾਇਆ ਹੈ ਇਸ ਲਈ ਤਿਨ ਦਿਨ੍ਹ ਬਾਦ ਆਪ ਜੀ ਨੂੰ ਇਹ
ਪੁੱਛ ਰਿਹਾਂ ਹਾਂ ਜੀ। ਜਵਾਬ ਦੀ ਆਸ ਵਿਚ।
ਦਾਸਰਾ
ਹਰਮੀਤ ਸਿੰਘ ਖਾਲਸਾ
(13/09/12)
ਗੁਰਸ਼ਰਨ ਸਿੰਘ ਕਸੇਲ
ਸ੍ਰ
ਸੇਵਕ ਸਿੰਘ ਮਚਾਕੀ ਜੀ,
ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਹਿ ॥
ਵੀਰ ਜੀ, ਆਖਰ ਬਿੱਲੀ ਥੈਲੇ ਵਿਚੋਂ ਬਾਹਰ ਆ ਹੀ ਗਈ ਹੈ । ਜੇ ਤੁਹਾਨੂੰ ਧਰਮ ਦੇ ਨਾਂਅ
ਤੇ ਠੱਗਣ ਵਾਲਿਆਂ ਨੂੰ “ਸਾਧ ਲਾਣਾ” ਲਫਜ ਆਖਣਾ ਚੰਗਾ ਨਹੀਂ ਲੱਗਦਾ ਤਾਂ ਮੈਂ ਸ੍ਰ ਕੁਲਦੀਪ ਸਿੰਘ
‘ਸ਼ੇਰੇ ਪੰਜਾਬ ਰੇਡੀਓ’ ਚਲਾਉਣ ਵਾਲਿਆਂ ਵੱਲੋਂ ਦਿਤਾ ਨਵਾਂ ਨਾਂਅ “ਚਿੱਟੀ ਸਿਉਂਕ” ਅਜਿਹੇ ਲੋਕਾਂ
ਲਈ ਲਿਖ ਦਿਆ ਕਰਾਂਗਾ, ਸ਼ਾਇਦ ਤੁਹਾਡਾ ਕੁਝ ਗੁੱਸਾ ਠੱਡਾ ਹੋ ਜਾਵੇ ।
ਚਲੋ ਇੰਜ਼ ਕਰ ਲੈਂਦੇ ਹਾਂ, ਤੁਸੀਂ ਅਜੋਕੇ ਸਾਧਾਂ, ਬਾਬਿਆਂ ਦੇ ਨਾਂਅ ਦੱਸ ਦੇਵੋ, ਜਿਹੜੇ ਗੁਰਮਤਿ
ਅਨੁਸਾਰ ਪਰਚਾਰ ਕਰਦੇ ਹਨ । ਉਹਨਾਂ ਦੇ ਨਾਂਅ ਨਾਲ ਸਾਧ ਲਾਣਾ ਜਾਂ ‘ਸਿੱਖ ਧਰਮ ਨੂੰ ਲੱਗੀ ਚਿੱਟੀ
ਸਿਉਂਕ’ ਨਹੀਂ ਲਿਖਾਂਗਾ ।
ਵੀਰ ਜੀ, ਤੁਸੀਂ ਆਪਣੀ ਲਿਸਟ ਵਿੱਚ “ਹੱਡੋ ਰੋੜੀ” ਵਾਲਾ ਲਫਜ ਪੇਸਟ ਕਰਨਾ ਕਿਵੇਂ ਭੁੱਲ ਗਏ ਹੋ ।
ਮੈਂ ਤਾਂ ਤੁਹਾਨੂੰ ਪਹਿਲਾਂ ਹੀ ਬੇਨਤੀ ਕੀਤੀ ਸੀ ਕਿ ਜਿਸ ਲਿਖਤ ਵਿਚ ਮੇਰੇ ਵੱਲੋਂ ਗੰਦੀ ਜਾਂ ਭੱਦੀ
ਸ਼ਬਦਾਵਲੀ ਲਿਖੀ ਗਈ ਹੈ ਉਹ ਕਾਪੀ ਪੇਸਟ ਕਰ ਦਿਓ । ਪਰ ਤੁਸੀਂ ਤਾਂ ਐਵੇ ਹੀ ਸ਼ਬਦਾਂ ਨੂੰ “ਕਿੱਲ੍ਹਣ”
ਦੀ ਕੋਸ਼ਿਸ਼ ਕਰਦੇ ਹੋ ।
ਤੁਸੀਂ ਲਿਖਿਆ ਹੈ, “ਮੈਨੂੰ ਦੇਖ ਕੇ ਹੀ ਨਿਸ਼ਚਿੰਤ ਹੋ ਸਕਦੇ ਹੋ ਤਾਂ ਆਪ ਜੀਂ ਨੂੰ ਮੇਰੇ
ਗ਼ਰੀਬਖ਼ਾਨੇ ਆਉਣ ਦੀ ਜ਼ਹਿਮਤ ਉਠਾਉਣੀ ਪਵੇਗੀ” ।
ਵੀਰ ਜੀ, ਤੁਹਾਡੇ ਦਰਸ਼ਨ ਵੀ ਕਰਾਂਗੇ ਅਜੇ ਤੁਸੀਂ ਏਨੀ ਹੀ ਖੇਚਲ ਕਰੋ ਆਪਣੀ ਫੋਟੋ ਆਪਣੀ ਚਿੱਠੀ ਦੇ
ਨਾਲ ਸ੍ਰ ਮੱਖਣ ਸਿੰਘ ਜੀ ਨੂੰ ਭੇਜ ਦੇਣੀ ਅਤੇ ਇਹ ਵੀ ਦੱਸਣਾ ਕਿ ਤੁਹਾਡਾ ਪਿੰਡ ਮਚਾਕੀ ਕਿਸ ਕਸਬੇ
ਜਾਂ ਮਸ਼ਹੂਰ ਪਿੰਡ ਦੇ ਲਾਗੇ ਹੈ, ਧੰਨਵਾਦ ਹੋਵੇਗਾ ।
ਵੀਰ ਜੀ, ਇਹ ਤਾਂ ਤੁਸੀਂ ਦੱਸਿਆ ਹੀ ਨਹੀਂ ਕਿ ਤੁਹਾਡੇ ਸੰਤ ਰੰਧਾਵੇ ਵਾਲਿਆਂ ਦੀ ਸੀਡੀ ਵਿਚੋਂ
ਲਿਖੀ ਗੁਰੂ ਨਾਨਕ ਪਾਤਸ਼ਾਹ ਬਾਰੇ ਗੱਲ ਕਿਵੇਂ ਲੱਗੀ ?
ਤੁਸੀਂ ਲਿਖਿਆ ਹੈ, “ਅਖ਼ੀਰ ਸ. ਕਸੇਲ ਜੀ ਨੇ ਇੱਕ ਬ੍ਰਹਮ ਅਸਤਰ ਛੱਡਿਆ ਹੈ ਜਿਨ ਪ੍ਰੇਮ ਕੀਓ ਦਾ
ਸਵਾਲ ਪੁਛ ਕੇ। ਤਾਂ ਜੋ ਇਸ ਮਚਾਕੀ ਨੂੰ ਸਿੱਖਮਾਰਗ ਤੋਂ ਬੇਦਖ਼ਲ ਕਰਵਾਇਆ ਜਾਵੇ”।
ਵੀਰ ਜੀ, ਕੀ ਅਖੌਤੀ ਦਸਮ ਗ੍ਰੰਥ ਦਾ ਹਵਾਲਾਂ ਦੇਣ ਬਾਰੇ ਮੈਂ ਆਪ ਨੂੰ ਆਖਿਆ ਸੀ ? ਇਸ ਸਈਟ ਤੋਂ
ਕਿਸ ਨੂੰ ਹਟਾਉਣਾ ਹੈ ਤੇ ਕਿਸ ਨੂੰ ਲਿਖਣ ਦੇਣਾ ਹੈ ਇਹ ਫੈਸਲਾ ਸ੍ਰ ਮੱਖਣ ਸਿੰਘ ਜੀ ਦਾ ਹੈ ।
ਤੁਸੀਂ ਸ੍ਰ ਮੱਖਣ ਸਿੰਘ ਜੀ ਵੱਲੋਂ ਲਿਖਿਆ ਇਹ ਨੋਟ ਨਹੀਂ ਪੜ੍ਹਿਆ ? 1-
ਕੀ ਉਹ ਦਸਮ ਗ੍ਰੰਥ ਅਤੇ ਰਾਗਮਾਲਾ ਨੂੰ ਰੱਦ ਕਰਦੇ ਹਨ? ਭਾਵ ਕਿ ਉਹ ਇਹਨਾ ਨੂੰ ਗੁਰੂ ਕਿਰਤ ਤਾਂ
ਨਹੀਂ ਮੰਨਦੇ?
ਵੀਰ ਜੀ, ਆਪ ਨੂੰ ”ਅਖੌਤੀ” ਦਸਮ ਗ੍ਰੰਥ ਲਿਖਣ ਨੂੰ ਗੰਦੀ ਭਾਸ਼ਾ ਆਖਦੇ ਹੋ ਪਰ ਜਦੋਂ ਤੁਹਾਡੇ ਸੰਤ
ਇਸੇ ਗ੍ਰੰਥ ਵਿਚੋਂ “ਚਰਿਤ੍ਰ ਪਖਯਾਨੇ” ਦੇ ਨਾਮ ਹੇਠ ਲਿਖੀਆਂ ਅਸ਼ਲੀਲ ਰਚਨਾ ਨੂੰ ਗੁਰੂ ਗੋਬਿੰਦ
ਸਿੰਘ ਜੀ ਦੀਆਂ ਆਪ ਬੀਤੀਆਂ ਕਹਿ ਕੇ ਗੁਰੂ ਸਾਹਿਬ ਦਾ ਅਪਮਾਨ ਕਰਦੇ ਹਨ ਅਤੇ ਕਈ ਡੇਰਿਆਂ ਵਿਚ ਸ੍ਰੀ
ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਇਸ ਦਾ ਪ੍ਰਕਾਸ਼ ਵੀ ਕਰਦੇ ਹਨ । ਇਸ ਲਈ ਆਪਦੇ ਹਿਰਦੇ ਦੀ ਨੀਚਤਾ
ਦਾ ਕੋਈ ਦੋਸ਼ ਨਹੀਂ ਹੈ ਕਿਉਂਕਿ ਆਪ ਦੀ ਜ਼ਮੀਰ ਸਾਧ ਲਾਣੇ ਕੋਲ ਵਿੱਕ ਚੁੱਕੀ ਜਾਪਦੀ ਹੈ । ਇਸ ਲਈ
ਤੁਹਾਡੀ ਜ਼ਮੀਰ ਨੂੰ ਸਾਧਾਂ ਤੋਂ ਅਜਾਦ ਕਰਵਾਉਣ ਲਈ ਸਿੱਖ ਮਾਰਗ ਦੇ ਪਾਠਕਾਂ ਤੇ ਲਿਖਾਰੀਆਂ ਨੂੰ ਆਪ
ਵਰਗਿਆਂ ਨੂੰ ਸ਼ੀਸ਼ਾ ਵਖਾਉਣਾ ਜਰੂਰੀ ਹੋ ਗਿਆ ਹੈ । ਜੇ “ਮੈਂ ਨਾਂ ਮਾਨੂੰ” ਵਾਲੀ ਬਿਰਤੀ ਤੋਂ ਬਾਹਰ
ਨਿਕਲੇ ਹੋ ਤਾਂ ਇਸੇ ਗ੍ਰੰਥ ਦਾ ਪੰਨਾ 1082, 832, 1280 ਤੇ ਅਤੇ ਕੁਝ ਹੋਰ ਵੀ ਪੰਨੇ ਪੜ੍ਹ ਲੈਣੇ
ਤੇ ਸਮਝ ਵੀ ਲੈਣਾ ਕਿ ਗੰਦੀ ਭਾਸ਼ਾ ਕਿਸਨੂੰ ਆਖਦੇ ਹਨ ।
ਇਕ ਗੱਲ ਹੋਰ, ਸਿੱਖ ਮਾਰਗ ਤੇ ਇਕ ਲੇਖ ਹੈ, “ਕੀ ਤੁਸੀਂ ਕਥਿਤ ਮਹਾਂਪੁਰਸ਼ਾਂ ਨੂੰ ਗੱਪੀ ਕਹਿਣ ਦੀ
ਹਿੰਮਤ ਕਰ ਸਕਦੇ ਹੋ” । ਇਸ ਬਾਰੇ ਵੀ ਆਪਣੇ ਵਿਚਾਰ ਦੇਣੇ । ਬਾਕੀ ਫੇਰ ਸਹੀ ।
ਨੋਟ: ਸ੍ਰ ਮੱਖਣ ਸਿੰਘ ਜੀ ਨੂੰ ਬੇਨਤੀ ਹੈ ਕਿ ਸ੍ਰ ਸੇਵਕ ਸਿੰਘ ਮਚਾਕੀ ਜੀ ਆਪਣੇ ਫੋਟੋ ਤੁਹਾਨੂੰ
ਭੇਜਣਗੇ ਉਹ ਤੁਸੀਂ ਪਾਠਕਾਂ ਦੇ ਪੰਨੇ ਤੇ ਮਚਾਕੀ ਜੀ ਦੀ ਚਿੱਠੀ ਦੇ ਨਾਲ ਪਾ ਦੇਣੀ ਜੀ: ਧੰਨਵਾਦੀ
ਹੋਵਾਂਗਾ ।
ਆਦਰ ਸਹਿਤ,
ਗੁਰਸ਼ਰਨ ਸਿੰਘ ਕਸੇਲ
(13/09/12)
ਸੇਵਕ ਸਿੰਘ ਮਚਾਕੀ
ਸਿੱਖਮਾਰਗ ਦੇ ਵਿਦਵਾਨ ਸੱਜਣੋ,
ਪੰਥਕ ਅਰਦਾਸ ਅਤੇ ਰਹਿਤ ਮਰਿਯਾਦਾ ਨੂੰ ਵਿਵਾਦਤ ਕਹਿਣ ਵਾਲੇ, ਖ਼ੁਦ ਨੂੰ ਖ਼ੁਦ ਹੀ
ਨਿਰਵਿਵਾਦਤ ਘੋਸ਼ਿਤ ਕਰੀ ਬੈਠੇ, ਵਿਦਵਾਨ ਡਾ ਢਿਲੋਂ ਲਿਖਦੇ ਹਨ ਕਿ “ਇੱਕ ਅਟੱਲ ਸਚਾਈ ਹੈ ਕਿ
ਗੁਰਬਾਣੀ ਵਿੱਚ ਆਤਮਾ ਨੂੰ ਰੂਹ (ਸੋਲ) ਦੇ ਅਰਥਾਂ ਵਿੱਚ ਕੋਈ ਮਾਨਤਾ ਨਹੀਂ”।
ਮੈਂ ਆਪ ਜੀ ਤੋਂ ਨਿਮਰਤਾ ਸਹਿਤ ਇਹ ਜਾਣਕਾਰੀ ਹਾਸਲ ਕਰਨੀ ਚਾਹੁੰਦਾ ਹਾਂ ਕਿ ਅਜਿਹੀ ਕਿਹੜੀ ਏਜੰਸੀ
ਹੈ, ਜੋ ਅਟੱਲ ਸਚਾਈਆਂ ਦੇ ਖ਼ਜ਼ਾਨੇ ਦੀ ਮਾਲਿਕ ਹੈ ਅਤੇ ਗੁਰਬਾਣੀ ਦੇ ਅਰਥਾਂ ਨੂੰ ਮਾਨਤਾ ਦਿੰਦੀ ਹੈ।
ਮੈਨੂੰ ਸ਼ੱਕ ਹੈ ਕਿ ਕਿਤੇ ਡਾ ਢਿਲੋਂ ਨੇ ਉਹ ਏਜੰਸੀ ਪੰਥ ਕੋਲੋਂ ਇਕੱਲੇ ਨੇ ਹੀ ਨਾ ਲੈ ਲਈ ਹੋਵੇ।
ਤਾਹੀਂ ਉਹ ਕਿਸੇ ਵੀ ਅਥੌਰਟੀ ਨੂੰ ਨਹੀਂ ਮੰਨ ਰਹੇ।
ਮੈਂ ਅੱਜ ਤੱਕ ਗੁਰਬਾਣੀ ਦੇ ਅਰਥ ਦੇਖਣ ਲਈ ਫ਼ਰੀਦਕੋਟੀ ਅਤੇ ਸਾਹਿਬ ਸਿੰਘ ਦੇ ਟੀਕੇ ਦੇਖਦਾ ਹਾਂ।
ਫਿਰ ਤਾਲਿਬ ਤੇ ਦਰਦੀ ਦਾ ਅੰਗਰੇਜ਼ੀ ਅਨੁਵਾਦ ਦੇਖਦਾ ਹਾਂ। ਫਿਰ ਗੁਰਮਤਿ ਮਾਰਤੰਡ ਜਾਂ ਮਹਾਨਕੋਸ਼
ਦੇਖਦਾ ਹਾਂ।
ਮਹਾਨਕੋਸ਼ ਮੁਤਾਬਕ ਜਿਸ ਨੂੰ ਸੰਸਕ੍ਰਿਤ ਭਾਸ਼ਾ ਵਿੱਚ ਆਤਮਾ ਕਹਿੰਦੇ ਹਨ ਉਸੇ ਨੂੰ ਅਰਬੀ ਵਿੱਚ ਰੂਹ
ਕਹਿੰਦੇ ਹਨ। ਆਤਮਾ ਅਤੇ ਰੂਹ ਵਿੱਚ ਕੇਵਲ ਭਾਸ਼ਾ ਦਾ ਅੰਤਰ ਹੈ ਅਰਥ ਦਾ ਨਹੀਂ।
ਮੈਂ ਡਾ ਢਿਲੋਂ ਜੀ ਦੀ ਖ਼ਿਦਮਤ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਆਤਮਾ ਦੇ ਹਵਾਲੇ ਪੇਸ਼ ਕਰ
ਚੁੱਕਾ ਹਾਂ। ਪਰ ਉਹ ਮੰਨੇ ਨਹੀਂ। ਅਖੇ ਇਸ ਦਾ ਅਰਥ ਰੂਹ ਨਹੀਂ ਹੈ। ਪੇਸ਼ ਹਨ ਰੂਹ ਦੇ ਹਵਾਲੇ:
“ਗਹਿਲਾ ਰੂਹੁ ਨ ਜਾਣਈ ਸਿਰੁ ਭੀ ਮਿਟੀ ਖਾਇ” ਅਤੇ “ਗੋਰਾਂ ਸੇ ਨਿਮਾਣੀਆ ਬਹਸਨਿ ਰੂਹਾਂ ਮਲਿ”।
ਰੂਹ ਅਰਬੀ ਭਾਸ਼ਾ ਦਾ ਸ਼ਬਦ ਹੈ ਅਤੇ ਬਾਬਾ ਫ਼ਰੀਦ ਜੀ ਅਰਬੀ ਪ੍ਰੰਪਰਾ ਨਾਲ ਵਾਬਸਤਾ ਸਨ। ਉਨ੍ਹਾਂ ਨੂੰ
ਅਰਬੀ ਭਾਸ਼ਾ ਵਿੱਚ ਰੂਹ ਦੇ ਅਰਥ ‘ਤੋਂ ਅਣਜਾਣ ਨਹੀਂ ਮੰਨਿਆ ਜਾ ਸਕਦਾ। ਜੇ ਹੁਣ ਵੀ ਡਾ ਢਿਲੋਂ ਕਹਿਣ
ਕਿ ਇਥੇ ਰੂਹ ਦਾ ਅਰਥ ਰੂਹ ਨਹੀਂ ਹੈ ਤਾਂ ਰੱਬ ਹੀ ਰਾਖਾ ਹੈ। ਹਾਂ ਉਹ ਇਹ ਵੀ ਕਹਿ ਸਕਦੇ ਹਨ ਕਿ
ਇਥੇ ਰੂਹ ਦਾ ਅਰਥ ਅੰਗਰੇਜ਼ੀ ਦੇ ਸ਼ਬਦ ਸੋਲ ਵਾਲੇ ਨਹੀਂ ਹਨ। ਫਿਰ ਮੇਰੀ ਤੋਬਾ ਹੈ। ਗੁਰਬਾਣੀ ਵਿਚੋਂ
ਅੰਗਰੇਜ਼ੀ ਦਾ ਹਵਾਲਾ ਪੇਸ਼ ਕਰਨ ਤੋਂ ਮੈਂ ਅਸਮਰੱਥ ਹਾਂ।
ਡਾ ਢਿਲੋਂ ਇਹ ਵੀ ਕਹਿ ਸਕਦੇ ਹਨ ਕਿ ਬਾਬਾ ਫ਼ਰੀਦ ਜੀ ਨੂੰ ਰੂਹ ਦਾ ਅਰਥ ਪਤਾ ਨਹੀਂ ਸੀ। ਇਸ ਗੱਲ ਦਾ
ਵੀ ਮੇਰੇ ਕੋਲ ਕੋਈ ਤੋੜ ਨਹੀਂ ਹੈ। ਡਾ ਢਿਲੋਂ ਜੀ ਦਾ ਇਹ ਵੀ ਕੋਈ ਪਤਾ ਨਹੀਂ ਕਿ ਉਹ ਕਹਿਣ ਕਿ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਬਾ ਫ਼ਰੀਦ ਜੀ ਨੂੰ ਤਾਂ ਮਾਨਤਾ ਦਿੰਦੇ ਹਨ, ਪਰ ਉਨ੍ਹਾਂ ਦੀ ਸੋਚ
ਨੂੰ ਕੋਈ ਮਾਨਤਾ ਨਹੀਂ ਦਿੱਤੀ ਗਈ। ਜੇ ਉਹ ਅਜਿਹਾ ਵੀ ਕਹਿ ਦੇਣ ਤਾਂ ਕਿਸੇ ਨੇ ਉਨ੍ਹਾਂ ਦਾ ਮੂੰਹ
ਨਹੀਂ ਫੜ ਲੈਣਾ ਤੇ ਨਾ ਕਲਮ। ਕਿਉਂਕਿ ਸਿੱਖਾਂ ਵਿੱਚ ਹੁਣ ਪ੍ਰਚੱਲਤ ਹੈ ਕਿ ਜਿਹੜਾ ਮਰਜ਼ੀ ਜੋ ਮਰਜ਼ੀ
ਲਿਖੀ ਜਾਵੇ।
ਬੜੀ ਖ਼ੁਸ਼ੀ ਹੋਈ ਕਿ ਡਾ ਢਿਲੋਂ ਜੀ ਨੇ ਸ਼ਬਦਾਂ ਦੇ ਲਿੰਗ ਨਿਰਧਾਰਣ ਲਈ ਵੀ ਮਸ਼ੀਨ ਲਾਈ ਹੋਈ ਹੈ। ਪਰ
ਉਹ ਭੁੱਲ ਗਏ ਕਿ ਕਵਿਤਾ ਨੂੰ ਸ਼ਬਦਾਂ ਦੇ ਲਿੰਗ ਪੁਲਿੰਗ ਦੇ ਖ਼ਿਆਲ ਤੋਂ ਛੋਟ ਹੁੰਦੀ ਹੈ। ਆਤਮਾ ਦੇ
ਹਵਾਲੇ ਵਾਲੀਆਂ ਤੁਕਾਂ ਵਿੱਚ ਦੋ ਥਾਂ ਬਿਲਾ ਸ਼ੱਕ ਆਤਮਾ ਇਸਤਰੀ ਲਿੰਗ ਹੈ। ਢਿਲੋਂ ਜੀ ਆਪਣੀ ਮਸ਼ੀਨ
ਚੈਕ ਕਰਵਾ ਲੈਣ। ਸੰਸਕ੍ਰਿਤ ਵਿੱਚ ਲਿੰਗ ਪੁਲਿੰਗ ਤੋਂ ਇਲਾਵਾ ਤੀਸਰਾ ਨਿਰਪਕਸ਼ ਲਿੰਗ ਵੀ ਹੁੰਦਾ ਹੈ,
ਜੋ ਲਿੰਗ ਪੁਲਿੰਗ ਦੋਹੇ ਤਰਾਂ ਵਰਤਿਆ ਜਾ ਸਕਦਾ ਹੈ। ਸੰਸਕ੍ਰਿਤ ਵਿੱਚ ਆਤਮਾ ਸ਼ਬਦ ਨਿਰਪਕਸ਼
(ਨਿਊਟਰਲ) ਲਿੰਗ ਹੈ।
ਅੰਗਰੇਜ਼ੀ ਵਿੱਚ ਸੈਲਫ਼ ਤੇ ਸੋਲ ਦੋ ਸ਼ਬਦ ਹਨ। ਸੈਲਫ਼ ਦਾ ਅਰਥ ਸਵੈ ਜਾਂ ਖ਼ੁਦ ਹੈ ਜਦਕਿ ਸੋਲ ਦਾ ਅਰਥ
ਆਤਮਾ ਜਾਂ ਰੂਹ ਹੈ।
ਸ. ਦਲਜੀਤ ਸਿੰਘ ਹੋਠੀ ਜੀ ਮਸ਼ਗੂਲੇ ਸੋਹਣੇ ਮਾਰ ਲੈਂਦੇ
ਹਨ ਅਤੇ ਕੌਮੇਡੀ ਸ਼ੋ ਅੱਛਾ ਕਰਦੇ ਹਨ। ਚੰਗਾ ਹੋਇਆ ਉਨ੍ਹਾਂ ਆਪਣੇ ਪਿੰਡ ਦਾ ਸਿਰਖੁਥੀ ਨਾਂ ਬਦਲਵਾ
ਲਿਆ ਹੈ। ਪਰ ਜੇ ਕਿਸੇ ਦੇ ਬਾਪ ਦਾ ਨਾਂ ਬੂਝਾ ਸਿੰਘ ਹੋਵੇ ਤਾਂ ਉਹ ਕੀ ਕਰੇ। ਬਾਪ ਤਾਂ ਬੱਚੇ ਦਾ
ਨਾਂ ਬਦਲ ਸਕਦਾ ਹੈ। ਪਰ ਬੱਚੇ ਬਾਪ ਦਾ ਨਾਂ ਨਹੀਂ ਬਦਲ ਸਕਦੇ।
ਭਾਰਤੀ ਝੰਡੇ ਵਿੱਚ ਬਰਾਬਰ ਤਿੰਨ ਰੰਗ ਹਨ। ਸਭ ਤੋਂ ਉਪਰ ਸਿੱਖਾਂ ਦਾ ਕੇਸਰੀ ਰੰਗ, ਵਿਚਕਾਰ ਸਫ਼ੈਦ
ਹਿੰਦੂਆਂ ਦਾ ਤੇ ਹੇਠਾਂ ਹਰਾ ਇਸਲਾਮ ਦਾ ਰੰਗ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਿੱਖ ਗੁਰੂ
ਸਾਹਿਬਾਨ ਦੇ ਹਿੰਦੂਆਂ ਅਤੇ ਮੁਸਲਿਮ ਫ਼ਕੀਰ ਦੀ ਬਾਣੀ ਦਰਜ ਹੈ। ਸਾਨੂੰ ਝੰਡੇ ਨਾਲ ਕੋਈ ਆਪੱਤੀ ਨਹੀਂ
ਹੈ। ਅਸੀਂ ਪਰਾਈ ਛਾਹ `ਤੇ ਆਪਣਾ ਹੁਲੀਆ ਬਿਗਾੜਨਾ ਵੀ ਨਹੀਂ ਚਾਹੁੰਦੇ। ਅਮਰੀਕਾ ਦੀ ਅਜ਼ਾਦੀ ਜਦ
ਦੂਸਰੇ ਮੁਲਕਾਂ ਦੀ ਬਰਬਾਦੀ ਦਾ ਕਾਰਣ ਬਣਦੀ ਹੈ ਉਦੋਂ ਅਮਰੀਕਾ ਦੇ ਝੰਡੇ ਨੀਵੇਂ ਨਹੀਂ ਹੁੰਦੇ।
ਅਮਰੀਕਾ ਨੂੰ ਸਿੱਖਾਂ ਦਾ ਹੇਜ ਇਸ ਕਰਕੇ ਹੈ ਕਿ ਉਨ੍ਹਾਂ ਨੂੰ ਸਸਤੇ ਭਾ ਮਜਦੂਰ ਮਿਲੇ ਹੋਏ ਹਨ।
ਜਿਵੇਂ ਪੰਜਾਬ ਵਿੱਚ ਭਈਏ। ਜਿਸ ਸਾਲ ਭਈਏ ਨਾ ਆਉਣ ਤਾਂ ਕਿਸਾਨ ਨੂੰ ਭਾਜੜਾਂ ਪੈ ਜਾਂਦੀਆਂ ਹਨ।
ਜ਼ਿਮੀਦਾਰ ਭਈਆਂ ਨੂੰ ਪੁਚਕਾਰ ਪੁਚਕਾਰ ਕੇ ਰੱਖਦੇ ਹਨ।
ਸ. ਦਲਜੀਤ ਸਿੰਘ ਹੋਠੀ ਜੀ ਦੇ ਖ਼ਤ ਵਿੱਚ ਜੇ ਕੋਈ ਕੰਮ ਦੀ ਗੱਲ ਹੈ ਤਾਂ ਸਿਆਣੇ ਲੋਕ ਜ਼ਰੂਰ ਸਾਂਝੀ
ਕਰਨ।
ਸਭ ਦੇ ਭਲੇ ਦੀ ਲੋਚਾ ਵਿਚ,
ਸੇਵਕ ਸਿੰਘ ਮਚਾਕੀ
(13/09/12)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਜੱਗ
ਦੀ ਕੀ ਮਾਣਾ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਨਾ ਕਰ ਜੱਗ ਦਾ ਮਾਣ ਨੀ ਜਿੰਦੇ ਜਾਣਾ ਹੈ।
ਪਤਾ ਨਹੀਂ ਕਿਸ ਪਲ ਕਿਸ ਬਿੰਦੇ ਜਾਣਾ ਹੈ।
ਦੁਨੀਆਂ ਬਦਲਣਹਾਰ ਹੈ ਸਭ ਨੇ ਬਦਲ ਰਹੇ।
ਜੋ ਕੱਲ੍ਹ ਸੀ, ਨਾਂ ਅੱਜ, ਜੋ ਅੱਜ, ਨਾ ਕੱਲ੍ਹ ਰਹੇ।
ਹਰ ਬੰਦੇ, ਹਰ ਪਸ਼ੂ ਪਰਿੰਦੇ ਜਾਣਾ ਹੈ।
ਨਾ ਕਰ ਜੱਗ ਦਾ ਮਾਣ ਨੀ ਜਿੰਦੇ ਜਾਣਾ ਹੈ।
ਜੋ ਘੜਿਆ ਸੋ ਫੁੱਟਣਾ, ਰਚਿਆ ਮਿਟਣਾ ਹੈ।
ਪਾਉਂਦਾ ਸਮਾਂ ਤ੍ਰੇੜਾਂ, ਰੂਹ ਕਦ ਰੁਕਣਾ ਹੈ।
ਹਰ ਇੱਕ ਮਾਲਕ, ਖਲਕ, ਕਰਿੰਦੇ ਜਾਣਾ ਹੈ।
ਨਾ ਕਰ ਜੱਗ ਦਾ ਮਾਣ ਨੀ ਜਿੰਦੇ ਜਾਣਾ ਹੈ।
ਖਾਲੀ ਹੱਥੀਂ ਆਏ, ਖਾਲੀ ਜਾਣਾ ਹੈ।
ਨਹੀਂ ਤੁਹਾਡਾ ਜੋ ਕੀ ਉਸ ਦਾ ਮਾਣਾ ਹੈ।
ਜੱਗ ਤੋਂ ਜੋ ਵੀ ਲਿਆ ਉਹ ਦਿੰਦੇ ਜਾਣਾ ਹੈ।
ਨਾ ਕਰ ਜੱਗ ਦਾ ਮਾਣ ਨੀ ਜਿੰਦੇ ਜਾਣਾ ਹੈ।
‘ਮੇਰੀ ਮੇਰੀ’ ਕਾਹਦੀ ਤੇਰਾ ਕੁੱਝ ਵੀ ਨਹੀਂ।
ਖੇਡਣ ਆਇਆ ਖੇਡ ਖੇਡ ਕੇ ਤੁਰਦਾ ਰਹੀਂ।
ਹਰ ਭਲਮਾਣਸ, ਸ਼ੋਖ, ਦਰਿੰਦੇ ਜਾਣਾ ਹੈ।
ਨਾ ਕਰ ਜੱਗ ਦਾ ਮਾਣ ਨੀ ਜਿੰਦੇ ਜਾਣਾ ਹੈ।
ਮਾਂ, ਪਿਉ, ਪਤਨੀ, ਭਾਈ, ਚਾਚੇ ਤਾਏ ਨੇ।
ਇਹ ਸਾਰੇ ਸੰਬੰਧ ਇਸ ਜੱਗ ਬਣਾਏ ਨੇ।
ਨਾਤੇ, ਰਿਸ਼ਤੇ, ਦੋਸਤ, ਛਿੰਦੇ, ਜਾਣਾ ਹੈ।
ਨਾ ਕਰ ਜੱਗ ਦਾ ਮਾਣ ਨੀ ਜਿੰਦੇ ਜਾਣਾ ਹੈ।
ਨਚਦੇ, ਗਾਉਂਦੇ, ਛਾਲਾਂ ਲਾਉਂਦੇ ਰੁਕ ਜਾਣੇ।
ਜੋ ਅੱਜ ਕਰਦੇ ‘ਫੂੰ ਫੂੰ’ ਵਾ ਗਈ ਮੁੱਕ ਜਾਣੇ।
ਖਾਣ ਮਲਾਈਆਂ, ਦੁੱਧ, ਘਿਉ, ਥਿੰਧੇ, ਜਾਣਾ ਹੈ।
ਨਾ ਕਰ ਜੱਗ ਦਾ ਮਾਣ ਨੀ ਜਿੰਦੇ ਜਾਣਾ ਹੈ।
ਹੁਕਮ ਹੈ ਉਸਦਾ ਹਰ ਭਾਣੇ ਵਿੱਚ ਚਲਦਾ ਹੈ।
ਜੰਮਦਾ, ਵੱਧਦਾ ਹੋ ਪਰਫੁੱਲਤ ਢਲਦਾ ਹੈ।
ਉਮਰ ਨੇ ਏਵੇਂ ਵਾਜਾਂ ਦਿੰਦੇ ਜਾਣਾ ਹੈ।
ਨਾ ਕਰ ਜੱਗ ਦਾ ਮਾਣ ਨੀ ਜਿੰਦੇ ਜਾਣਾ ਹੈ।
ਜੋ ਅੱਜ ਮੂੱਖ ਤੇ ਲਾਲੀ ਕੱਲ੍ਹ ਨੂੰ ਲਹਿ ਜਾਣੀ।
ਮਹਿਲ ਮਾੜੀਆਂ ਮਾਇਆ ਪਿੱਛੇ ਰਹਿ ਜਾਣੀ।
ਰਿਸ਼ੀਆਂ ਮੁਨੀਆਂ, ਪਾਤ ਨਰਿੰਦੇ ਜਾਣਾ ਹੈ।
ਨਾ ਕਰ ਜੱਗ ਦਾ ਮਾਣ ਨੀ ਜਿੰਦੇ ਜਾਣਾ ਹੈ।
ਤਨ ਖੁਰਣਾ, ਹੱਢ ਭੁਰਨੇ, ਝੜਣੇ ਵਾਲ ਤਿਰੇ।
ਨਾਮ ਬਿਨਾ ਨਾ ਕੁੱਝ ਵੀ ਜਾਣਾ ਨਾਲ ਤਿਰੇ।
ਭਵਜਲ, ਲੈਂਦੇ ਨਾਮ, ਤਰਿੰਦੇ ਜਾਣਾ ਹੈ।
ਨਾ ਕਰ ਜੱਗ ਦਾ ਮਾਣ ਨੀ ਜਿੰਦੇ ਜਾਣਾ ਹੈ।
ਜਿਸ ਨੇ ਘਲਿਆ ਮਿਲਣਾ ਉਸਨੂੰ, ਰਾਹ ਤੇਰਾ।
ਉਸਦਾ ਨਾਮ ਜਪੇ ਹਰ ਪਲ ਹਰ ਸਾਹ ਤੇਰਾ।
ਨਾਮ ਸਹਾਰੇ ਸਫਰ ਸੁਖਿੰਦੇ ਜਾਣਾ ਹੈ।
ਨਾ ਕਰ ਜੱਗ ਦਾ ਮਾਣ ਨੀ ਜਿੰਦੇ ਜਾਣਾ ਹੈ।
(12/09/12)
ਡਾ: ਇਕਬਾਲ ਸਿੰਘ ਢਿੱਲੋਂ
ਸ.
ਸੇਵਕ ਸਿੰਘ ਮਚਾਕੀ ਜੀ, ਆਪ ਜੀ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਪਰਵਾਨ ਜੋਵੇ ਜੀ!
ਆਪ ਜੀ ਦਾ 10. 09. 2012 ਨੂੰ ਸਿਖਮਾਰਗ ਵੈਬਸਾਈਟ ਤੇ ਪਾਇਆ ਗਿਆ ਪੱਤਰ ਮੇਰੇ 09.
09. 2012 ਦੇ ਪੱਤਰ ਦੇ ਹਵਾਲੇ ਨਾਲ ਲਿਖਿਆ ਗਿਆ ਹੈ ਪਰੰਤੂ ਆਪ ਜੀ ਨੇ ਆਪਣਾ ਇਹ ਪੱਤਰ ਮੈਂਨੂੰ
ਸਿੱਧਾ ਸੰਬੋਧਿਤ ਹੋ ਕੇ ਨਹੀਂ ਲਿਖਿਆ। ਮੈਂ ਇਹ ਸਮਝ ਸਕਦਾ ਹਾਂ ਕਿ ਕਿ ਆਪ ਜੀ ਨੇ ਅਜਿਹਾ ਇਸ ਕਰਕੇ
ਕੀਤਾ ਹੈ ਕਿਉਂਕਿ ਹਾਲੇ ਆਪ ਜੀ ਵਿੱਚ ਸ੍ਰਿਸ਼ਟਾਚਾਰ ਦੀ ਭਾਰੀ ਕਮੀ ਹੈ। ਇਹ ਕਮੀ ਆਪ ਜੀ ਦੇ ਪਹਿਲੇ
ਪੱਤਰਾਂ ਵਿੱਚ ਵੀ ਪਰਤੱਖ ਹੈ ਜਿਸ ਦੀਆਂ ਕੁੱਝ ਉਦਾਹਰਨਾਂ ਮੈਂ ਦੇ ਵੀ ਚੁੱਕਾ ਹੋਇਆ ਹਾਂ। ਇਸ
ਵਿਚਾਰ-ਅਧੀਨ ਪੱਤਰ ਵਿੱਚ ਅਜਿਹੀਆਂ ਕੁੱਝ ਹੋਰ ਉਦਾਹਰਨਾਂ ਵੀ ਸ਼ਾਮਲ ਹਨ ਜਿਵੇਂ ਆਪ ਜੀ ਵੱਲੋਂ ਮੇਰਾ
‘ਫੱਫਾ’ ਬੋਲਣ ਵਾਲੇ ਮਰੀਜ਼ ਨਾਲ ਮੁਕਾਬਲਾ ਕਰਨਾਂ ਅਤੇ ਮੈਂਨੂੰ ਮੇਰਾ ਨਾਮ ਲਏ ਬਗੈਰ ਵਿਅੰਗ ਨਾਲ
“ਮਹਾਂ ਵਿਦਵਾਨ” ਅਤੇ “ਟੀਸੀ ਦਾ ਵਿਦਵਾਨ” ਦੇ ਲਕਬ ਦੇਣੇ। ਆਪ ਜੀ ਵੱਲੋਂ ਵਾਰ-ਵਾਰ ਦੂਸਰੇ ਨੂੰ
“ਸਮਝਾਉਣ” ਦੀ ਗੱਲ ਕਰਨਾ ਵੀ ਆਪ ਜੀ ਦੀ ਇੱਸੇ ਕਮੀ ਦੇ ਕਾਰਨ ਹੀ ਹੈ। ਮੈਂਨੂੰ ਆਪ ਜੀ ਦੀਆਂ
ਟਿੱਪਣੀਆਂ ਦਾ ਕੋਈ ਗੁੱਸਾ ਨਹੀਂ ਕਿਉਂਕਿ ਮੈਂ ਆਪ ਜੀ ਦੀ ਹਾਲਤ ਨੂੰ ਭਲੀ-ਭਾਂਤ ਸਮਝਦਾ ਹਾਂ। ਮੈਂ
ਪ੍ਰਭੂ ਅੱਗੇ ਇਹ ਪ੍ਰਾਰਥਨਾਂ ਜ਼ਰੂਰ ਕਰਦਾ ਹਾਂ ਕਿ ਉਹ ਆਪ ਜੀ ਦੀ ਮਦਦ ਤੇ ਆਵੇ। ਮੈਂ ਸਮਝਦਾ ਹਾਂ
ਕਿ ਕਿਸੇ ਸੁਹਿਰਦ ਸਿਖ ਹੋਣ ਦੀ ਵੱਡੀ ਨਿਸ਼ਾਨੀ ਇਹ ਹੁੰਦੀ ਹੈ ਕਿ ਉਹ ਕਦੀ ਵੀ ਸ੍ਰਿਸ਼ਟਾਚਾਰ ਦਾ
ਪੱਲਾ ਨਹੀਂ ਛੱਡਦਾ।
ਸ. ਮਚਾਕੀ ਜੀ, ਹਰ ਕਾਰਡੀਨਲ (ਇਹ ਸ਼ਬਦ ‘ਕੌਰਡੀਨਲ’ ਨਹੀਂ ਜਿਵੇਂ ਕਿ ਆਪ ਜੀ ਲਿਖਦੇ ਹੋ) ਅੰਕ ਦਾ
ਲੋੜ ਪੈਣ ਤੇ ਔਰਡੀਨਲ ਅੰਕ ਬਣਦਾ ਹੀ ਹੈ। ਜੇਕਰ ਦਸਵੇਂ ਗੁਰੂ ਜੀ ਨੇ ਅੱਗੇ ਕੋਈ ਹੋਰ ਗੁਰੂ ਥਾਪਿਆ
ਸੀ ਤਾਂ ਸਿਖ ਗੁਰੂਆਂ ਦੀ ਗਿਣਤੀ ਗਿਆਰਾਂ ਹੋ ਜਾਂਦੀ ਹੈ (10+1=11) ਅਤੇ ਉਸ ਗੁਰੂ ਨੂੰ
ਗਿਆਰ੍ਹਵਾਂ ਗੁਰੂ ਕਹਿਣਾ ਹੀ ਪਵੇਗਾ। ਹੁਣ ਇਹ ਤੁਸੀਂ ਖੁਦ ਹੀ ਵੇਖ ਲੈਣਾ ਕਿ ਇਤਹਾਸ ਕੀ ਕਹਿੰਦਾ
ਹੈ। ਜੇਕਰ ਉਹ (ਜਿਸ ਨੂੰ ਆਪ ਜੀ ‘ਸ਼ਬਦ ਰੂਪ’ ਕਹਿੰਦੇ ਹੋ) ਪਹਿਲੇ ਗੁਰੂ ਦੇ ਵਕਤ ਹੀ ਮੌਜੂਦ ਸੀ
ਤਾਂ ਗੁਰੂ ਨਾਨਕ ਦੇਵ ਨੂੰ ਕੀ ਲੋੜ ਪਏ ਗਈ ਸੀ ਕਿ ਉਹਨਾਂ ਨੇ ਪਹਿਲਾਂ ਆਪਣੇ ਨੂੰ ਗੁਰੂ ਕਿਆਸ ਲਿਆ
ਅਤੇ ਫਿਰ ਆਪ ਪਿੱਛੇ ਹੱਟ ਕੇ ਭਾਈ ਲਹਿਣੇ ਨੂੰ ਗੁਰੂ ਥਾਪ ਦਿੱਤਾ ਅਤੇ ਉਸ ਤੋਂ ਪਿੱਛੋਂ ਅੱਠ ਹੋਰ
ਗੁਰੂ ਵੀ ਬਣ ਗਏ। ਆਪ ਜੀ ਆਪਣੇ ਇਸ ਪੱਤਰ ਵਿੱਚ ਦਿੱਤੇ ‘ਸ਼ਬਦ’ ਵਾਲੇ ਆਪਣੇ ਪੂਰੇ ਕਥਨ ਦੀ ਪ੍ਰੋੜਤਾ
ਹਿਤ ਗੁਰਬਾਣੀ ਵਿੱਚੋਂ ਜਾਂ ਬਾਹਰੋਂ ਕੋਈ ਠੋਸ ਹਵਾਲਾ ਵੀ ਨਹੀਂ ਦੇ ਸਕਦੇ।
ਸ. ਮਚਾਕੀ ਜੀ, ਆਪ ਜੀ ਨੇ ਗੁਟਕੇ ਵਿੱਚੋਂ ਟੂਕ ਤਾਂ ਦੇ ਦਿੱਤੀ ਹੈ ਪਰੰਤੂ ਸ਼ਾਇਦ ਆਪ ਜੀ ਦੇ ਧਿਆਨ
ਵਿੱਚ ਇਹ ਨਹੀਂ ਆਇਆ ਕਿ ਉੱਥੇ ਸ਼ਬਦ ‘ਜੋਤ’ ਵਰਤਿਆ ਹੋਇਆ ਹੈ ‘ਆਤਮਕ ਜੋਤ’ ਨਹੀਂ (ਉਂਜ
ਰਹਿਤ-ਮਰਿਆਦਾ ਅਤੇ ਅਰਦਾਸ ਤਾਂ ਪਹਿਲਾਂ ਹੀ ਵਿਵਾਦਤ ਹਨ)। ਬਾਕੀ ਇਹ ‘ਸ਼ਿਗੂਫਾ’ ਨਹੀਂ ਸਗੋਂ ਇੱਕ
ਅਟੱਲ ਸਚਾਈ ਹੈ ਕਿ ਗੁਰਬਾਣੀ ਵਿੱਚ ਆਤਮਾ ਨੂੰ ਰੂਹ
(soul) ਦੇ ਅਰਥਾਂ ਵਿੱਚ ਕੋਈ ਮਾਨਤਾ ਪਰਾਪਤ
ਨਹੀਂ। ਆਪ ਜੀ ਨੇ ਜੋ ਸਤਰਾਂ ਪੇਸ਼ ਕੀਤੀਆ ਹਨ ਉਹਨਾਂ ਵਿੱਚ ‘ਆਤਮਾ’ ਦਾ ਅਰਥ “ਮਨੁੱਖ ਦਾ ਆਪਾ” ਹੈ
ਰੂਹ ਨਹੀਂ। ਇਹ ਵੀ ਧਿਆਨ ਦੇਣ ਯੋਗ ਗੱਲ ਹੈ ਕਿ ਸਾਰੀ ਗੁਰਬਾਣੀ ਵਿੱਚ ‘ਆਤਮਾ’ ਪੁਲਿੰਗ ਹੈ
ਇਸਤਰੀਲਿੰਗ ਨਹੀਂ। ਵਿਸਥਾਰ ਲਈ ਆਪ ਜੀ ਮੇਰਾ ਸਿਖਮਾਰਗ ਵੈਬਸਾਈਟ ਤੇ ਆ ਚੁੱਕਾ ਲੇਖ ‘ਸਿਖ ਮੱਤ ਦੀ
ਅਧਿਆਤਮਿਕਤਾ’ ਪੜ੍ਹ ਸਕਦੇ ਹੋ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।
(12/09/12)
ਸੇਵਕ ਸਿੰਘ ਮਚਾਕੀ
ਪਾਠਕ ਸੱਜਣੋ,
ਭਾਈ ਗੁਰਸ਼ਰਨ ਸਿੰਘ ਕਸੇਲ ਜੀ ਦੇ ਵਾਰ ਵਾਰ ਮੰਗ ਕਰਨ `ਤੇ ਉਨ੍ਹਾਂ ਦੇ ਹਿਰਦੇ ਦਾ ਸੱਚ ਉਨ੍ਹਾਂ
ਨੂੰ ਦਿਖਾਇਆ ਜਾ ਰਿਹਾ ਹੈ। ਉਨ੍ਹਾਂ ਦਾ ਕੋਈ ਦੋਸ਼ ਨਹੀਂ ਹੈ। ਜਦ ਤੱਕ ਕੋਈ ਸ਼ੀਸ਼ੇ ਮੂਹਰੇ ਹੀ ਨਾ
ਖਲੋਵੇ ਉਦੋਂ ਤੱਕ ਚਿਹਰੇ ਦੀ ਕਰੂਪਤਾ ਨਜ਼ਰ ਨਹੀਂ ਪੈਂਦੀ। ਪਰ, ਹਿਰਦੇ ਦੀ ਮੈਲ਼ ਦਿਖਾਉਣ ਲਈ ਕੋਈ
ਸ਼ੀਸ਼ਾ ਨਹੀਂ ਬਣਿਆ। ਇਸ ਲਈ ਇਹ ਸੇਵਾ ਕਿਸੇ ਨੂੰ ਹੀ ਕਰਨੀ ਪੈਂਦੀ ਹੈ।
ਵਿਚਾਰ ਹੋਰ ਹੁੰਦੀ ਹੈ, ਵਿਉਹਾਰ ਹੋਰ ਹੁੰਦਾ ਹੈ। ਅਕਸਰ ਅਸੀਂ ਵਿਚਾਰ ਕਰਦੇ ਹੋਏ ਕਿਸੇ ਦੇ
ਵਿਉਹਾਰ `ਤੇ ਕਟਾਕਸ਼ ਕਰਨ ਲੱਗ ਪੈਂਦੇ ਹਾਂ। ਇੱਕ ਸਭਿਅਕ ਭਾਸ਼ਾ ਹੁੰਦੀ ਹੈ, ਜਿਸ ਨੂੰ ਸ਼ਾਲੀਨਤਾ
ਕਹਿੰਦੇ ਹਾਂ। ਅਸਭਿਅਕ ਭਾਸ਼ਾ ਨੂੰ ਅਸੀਂ ਮੈਲ਼ੀ ਮੰਨਦੇ ਹਾਂ, ਕਿਉਂਕਿ ਇਸ ਵਿੱਚ ਸ਼ਿਸ਼ਟਾਚਾਰ ਦਾ ਖ਼ਿਆਲ
ਨਹੀਂ ਰੱਖਿਆ ਗਿਆ ਹੁੰਦਾ।
ਇੱਕ ਪੰਥ ਹੈ, ਜਿਸ ਦਾ ਅੰਗ ਬਹੁਤ ਸਾਰੀਆਂ ਸੰਪਰਦਾਵਾਂ ਹਨ। ਕੋਈ ਵੀ ਸੰਪਰਦਾ ਵਿਚਾਰ ਦੀ ਕਿਸੇ
ਵੱਖਰਤਾ ਤੋਂ ਆਰੰਭ ਹੁੰਦੀ ਹੈ। ਹਰ ਇੱਕ ਸੰਪਰਦਾ ਤਾਂ ਕੀ ਹਰ ਬੰਦੇ ਦੀ ਸੋਚ ਵਿਚਾਰ ਦੂਸਰਿਆਂ ਤੋਂ
ਅਲੱਗ ਹੁੰਦੀ ਹੈ। ਸਾਹਿਬ ਸਿੰਘ ਦੀ ਵਿਚਾਰ ਤੋਂ ਮਿਸ਼ਨਰੀ ਸੰਪਰਦਾ ਬਣੀ ਸੀ, ਜੋ ਅੱਗੋਂ ਹੋਰ
ਟੁਕੜਿਆਂ ਵਿੱਚ ਵੰਡੀ ਗਈ ਹੈ। ਹਰ ਟੁਕੜਾ ਆਪਣੇ ਆਪ ਨੂੰ ਪਰਿਪੂਰਣ ਮੰਨਦਾ ਹੈ।
ਕਾਲੇ ਅਫ਼ਗਾਨੀਏ ਤੱਤਗੁਰਮਤੀਆਂ ਨੂੰ ਨਹੀਂ ਮੰਨਦੇ। ਤੱਤਗੁਰਮਤੀਏ ਪ੍ਰੋ ਦਰਸ਼ਣ ਸਿੰਘ ਨੂੰ ਨਹੀਂ
ਮੰਨਦੇ। ਪ੍ਰੋ ਦਰਸ਼ਣ ਸਿੰਘੀਏ ਸਪੋਕਸਮੈਨੀਆਂ ਨੂੰ ਨਹੀਂ ਮੰਨਦੇ। ਸਪੋਕਸਮੈਨੀਆਂ ਕਿਸੇ ਨੂੰ ਵੀ ਨਹੀਂ
ਮੰਨਦਾ। ਸਿੱਖਮਾਰਗ ਹੀ ਹੈ ਜੋ ਸਭ ਦੀ ਗੱਲ ਸੁਣ ਲੈਂਦਾ ਹੈ ਤੇ ਕੋਈ ਸੁਨਿਸ਼ਚਿਤ ਰਾਹ ਭਾਲ ਰਿਹਾ ਹੈ।
ਤੱਤ ਗੁਰਮਤਿ ਇੱਕ ਅਜਿਹੀ ਸੰਪਰਦਾ ਹੈ ਜੋ ਆਪਣੇ ਆਪ ਨੂੰ ਬਾਕੀ ਸਾਰੇ ਸੰਸਾਰ ਨਾਲੋਂ ਵਧੇਰੇ
ਪਰਿਪੂਰਣ ਮੰਨਦੇ ਹਨ।
ਪੰਥ ਦੇ ਕਈ ਸੁਹਿਰਦ ਸੱਜਣ ਜੋ ਆਪਣੇ ਆਪ ਨੂੰ ਪਰਿਪੂਰਣ ਨਹੀਂ ਮੰਨਦੇ, ਪਰ ਉਹ ਪੰਥ ਵਿੱਚ
ਵਿਚਾਰਧਾਰਾਈ ਏਕਾ ਚਾਹੁੰਦੇ ਹਨ। ਕਦੀ ਵੀ ਇਸ ਤਰਾਂ ਨਹੀਂ ਹੋਵੇਗਾ ਕਿ ਸਾਰੀਆਂ ਸੰਪਰਦਾਵਾਂ, ਧਿਰਾਂ
ਜਾਂ ਟੁਕੜਿਆਂ ਵਿਚੋਂ ਕੇਵਲ ਕੋਈ ਇੱਕ ਟੁਕੜਾ ਪਰਿਪੂਰਣ ਹੋਵੇਗਾ। ਬਲਕਿ ਸਾਰਿਆਂ ਨੂੰ ਸਭ ਤੋਂ
ਪਹਿਲਾਂ ਆਪਣਾ ਪਰਿਪੂਰਣ ਹੋਣ ਦਾ ਹੱਠ ਜਾਂ ਜ਼ਿੱਦ ਤਿਆਗਣੀ ਪਏਗੀ। ਫਿਰ ਇੱਕ ਦੂਸਰੇ ਦੇ ਨੇੜੇ ਹੋ ਕੇ
ਸੁਹਿਰਦਤਾ ਨਾਲ ਸ਼ਾਲੀਨ ਸ਼ਬਦਾਵਲੀ ਵਿੱਚ ਵਿਚਾਰ ਕਰਨੀ ਹੋਵੇਗੀ।
ਭਾਈ ਗੁਰਸ਼ਰਨ ਸਿੰਘ ਕਸੇਲ ਜੀ ਦੇ ਅਲਫ਼ਾਜ਼ ਪੇਸ਼ ਕਰ ਰਿਹਾ ਹਾਂ। ਮੇਰੇ ਵਿਚਾਰ ਵਿੱਚ ਇਹ ਸ਼ਾਲੀਨ
ਨਹੀਂ ਹਨ। ਕਿਉਂਕਿ ਇਹ ਪੰਥਕ ਧਿਰਾਂ ਵਿਚਕਾਰ ਦੂਰੀਆਂ ਵਧਾਉਂਣ ਵਾਲੇ ਹਨ. ਘਟਾਉਣ ਵਾਲੇ ਨਹੀਂ।
“ਸਾਧ
ਲਾਣੇ
ਕੋਲ ਸਵਾਏ ਗੱਪੋੜਿਆਂ
ਦੇ ਹੈ ਹੀ ਕੀ ? ਹਲਵਾ ਪੂੜੀ
ਚਲਾਈ ਫਿਰਦੇ ਹਨ ।
ਚੇਲੀਆਂ ਦੀਆਂ[
ਵੋਟਾਂ[ ਹੇਮਕੁੰਟ ਵੱਲ ਨੂੰ
ਭਜਾਈ ਫਿਰਦੇ ਹਨ, ਸਾਧ ਬਣੇ ਰਹੀ ਸਿੰਘ[
ਸ਼ਤਾਨ ਲੋਕ
। ਅਖੌਤੀ
ਦਸ਼ਮ ਗ੍ਰੰਥ[ ਆਪਣੇ
ਆਪਨੂੰ ਵਿਦਵਾਨ ਸਮਝਣ ਵਾਲੇ[ ਸਾਧ ਲਾਣੇ ਦੀ ਬੋਲੀ
ਬੋਲਣ ਵਾਲਿਆਂ ਨੂੰ ਇਸ ਸਾਈਟ
ਤੋਂ ਦੂਰ ਰੱਖਿਆ ਜਾਵੇ[ ਚਤਰ ਚਲਾਕ ਵੀ ਬਣਦੇ ਹੋ[
ਤੁਹਾਡੇ ਬਾਰੇ ਇਹ ਵੀ ਸ਼ੱਕ ਹੋ ਰਿਹਾ ਹੈ ਕਿ ਜਿਸ ਪਛਾਣ ਪੱਤਰ ਤੇ ਲਿਖਦੇ ਹੋ ਉਹ ਵੀ ਸਹੀ ਹੈ ਕਿ
ਨਹੀਂ! ਗੱਲ ਦੀਆਂ ਮਿਰਚਾਂ
ਲੱਗੀਆਂ ਹਨ[ ਹਾਂ ਸੱਚ ਵੀਰ ਜੀ, ਇਹ ਤਾਂ
ਦੱਸਣਾ ਕਿ “ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ”। ਇਹ ਗੁਰਬਾਣੀ ਹੈ?” ਇਸ ਸ਼ਬਦਾਵਲੀ ਬਾਰੇ
ਵਰਤਿਆ ਸ਼ਬਦ ਮੈਂ ਵਾਪਸ ਲੈਂਦਾ ਹਾਂ ਤੇ ਮੁਆਫ਼ੀ ਵੀ ਮੰਗਦਾ ਹਾਂ। ਪਰ ਨਾਲ ਹੀ ਵਿਦਵਾਨਾ ਦੇ ਦਰਬਾਰ
ਵਿੱਚ ਬੇਨਤੀ ਵੀ ਕਰਦਾ ਹਾਂ ਕਿ ਇਸ ਸ਼ਬਦਾਵਲੀ ਵਿੱਚ ਜੇ ਕਿਤੇ ਸ਼ਾਲੀਨਤਾ ਹੈ ਤਾ ਉਸ ਦੇ ਦੀਦਾਰ
ਕਰਵਾਏ ਜਾਣ ਤੇ ਨਾਲ ਸ਼ਾਲੀਨਤਾ ਦਾ ਅਰਥ ਵੀ ਦੱਸ ਦਿਤਾ ਜਾਵੇ।
ਅਖ਼ੀਰ ਸ. ਕਸੇਲ ਜੀ ਨੇ ਇੱਕ ਬ੍ਰਹਮ ਅਸਤਰ ਛੱਡਿਆ ਹੈ ਜਿਨ ਪ੍ਰੇਮ ਕੀਓ ਦਾ ਸਵਾਲ ਪੁਛ ਕੇ। ਤਾਂ
ਜੋ ਇਸ ਮਚਾਕੀ ਨੂੰ ਸਿੱਖਮਾਰਗ ਤੋਂ ਬੇਦਖ਼ਲ ਕਰਵਾਇਆ ਜਾਵੇ। ਮੇਰਾ ਜਵਾਬ ਹੈ ਕਿ ਮੈਂ ਇਹ ਪੰਗਤੀ
ਬਾਬਤ ਕਿਤੇ ਨਹੀਂ ਲਿਖਿਆ ਕਿ ਇਹ ਗੁਰਬਾਣੀ ਹੈ। ਸਵਾਲ ਨਿਰਮੂਲ ਹੈ। ਇਹ ਪੰਗਤੀ ਜਿਸ ਦੀ ਵੀ ਹੈ ਉਸ
ਵਿੱਚ ਇੱਕ ਸੱਚ ਬਿਆਨ ਕੀਤਾ ਗਿਆ ਹੈ ਕਿ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਭੂ ਲਈ ਪ੍ਰੇਮ ਹੈ ਉਹੀ ਉਸ
ਨੂੰ ਮਿਲ ਸਕਦੇ ਹਨ।
ਹਿੰਦੂ ਵਿਦਾਂਤ ਸਿਰਫ਼ ਗਿਆਨ ਨੂੰ ਹੀ ਪ੍ਰਭੂ ਮਿਲਾਪ ਦਾ ਸਾਧਨ ਮੰਨਦਾ ਹੈ। ਪਰ ਸਿੱਖੀ ਗਿਆਨ ਦੇ
ਨਾਲ ਪ੍ਰੇਮ ਨੂੰ ਵੀ ਸ਼ਾਮਿਲ ਕਰਦੀ ਹੈ। ਗਿਆਨ ਬਗ਼ੈਰ ਪ੍ਰੇਮ ਕਿਸੇ ਕੰਮ ਨਹੀਂ ਤੇ ਪ੍ਰੇਮ ਬਗ਼ੈਰ ਗਿਆਨ
ਕਿਸੇ ਕੰਮ ਨਹੀਂ। ਮੇਰੇ ਮੁਤਾਬਕ ਇਹੀ ਗੁਰਮਤਿ ਅਤੇ ਵਿਦਾਂਤ ਵਿੱਚ ਅੰਤਰ ਹੈ। ਗਿਆਨ ਮਸਤਕ ਦੀ ਵਸਤ
ਹੈ ਤੇ ਪ੍ਰੇਮ ਹਿਰਦੇ ਦੀ। ਸਿੱਖੀ ਵਿੱਚ ਮਸਤਕ ਤੇ ਹਿਰਦੇ ਨੂੰ ਇੱਕ ਕੀਤਾ ਗਿਆ ਹੈ। ਸਸ ਘਰ ਸੂਰ
ਸਮਾਵੈ ਦਾ ਇਹੀ ਮਤਲਬ ਹੈ। ਜੇ ਇਹ ਖ਼ਿਆਲ ਜਾਂ ਵਿਚਾਰ ਕਿਸੇ ਗ੍ਰੰਥ ਵਿਚ, ਕਿਸੇ ਕਿਤਾਬ ਵਿਚ, ਕਿਸੇ
ਵੀ ਲੇਖਕ ਵਲੋਂ ਲਿਖਿਆ ਗਿਆ ਹੋਵੇ ਤਾਂ ਮੈਂ ਉਸ ਦਾ ਸਤਿਕਾਰ ਕਰਦਾ ਹਾਂ।
ਸਾਡੇ ਪੁਰਖੇ ਇਸ ਤੁਕ ਨੂੰ ਦਸਮ ਪਾਤਸ਼ਾਹ ਦੀ ਮੰਨਦੇ ਆ ਰਹੇ ਹਨ। ਮੈਨੂੰ ਹਾਲੇ ਤੱਕ ਇਸ ਵਿੱਚ
ਕੋਈ ਆਪੱਤੀ ਨਜ਼ਰ ਨਹੀਂ ਆਈ। ਜੇ ਆਪ ਜੀ ਇਸ ਤੁਕ ਵਿੱਚ ਕੋਈ ਆਪੱਤੀਜਨਕ ਗੱਲ ਦਰਸਾ ਦਿਉ ਤਾਂ ਮੈਂ ਵੀ
ਇਸ ਬਾਰੇ ਵਿਚਾਰ ਬਦਲ ਲਵਾਂਗਾ।
ਜਿਹੜਾ ਵੀ ਕੋਈ ਭਾਈ ਗੁਰਸ਼ਰਨ ਸਿੰਘ ਕਸੇਲ ਦੇ ਨਾਂ ਹੇਠ ਚਿਠੀਆਂ ਲਿਖਦਾ ਹੈ ਮੈਂ ਉਸੇ ਨੂੰ ਹੀ
ਗੁਰਸ਼ਰਨ ਸਿੰਘ ਕਸੇਲ ਮੰਨਦਾ ਹਾਂ। ਉਹ ਅਸਲ ਵਿੱਚ ਕੌਣ ਹੈ ਮੈਨੂੰ ਅਜਿਹੇ ਪਛਾਣ ਪੱਤਰ ਦੀ ਕੋਈ
ਜ਼ਰੂਰਤ ਨਹੀਂ ਹੈ। ਲੇਕਿਨ ਜੇ ਆਪ ਜੀ ਮੇਰਾ ਪਛਾਣ ਪੱਤਰ ਦੇਖਣਾ ਚਾਹੁੰਦੇ ਹੋ ਤਾਂ ਮੈਂ ਆਪ ਜੀ ਦੀ
ਸੇਵਾ ਕਰ ਸਕਦਾ ਹਾਂ। ਜੇ ਆਪ ਜੀ ਮੈਨੂੰ ਦੇਖ ਕੇ ਹੀ ਨਿਸ਼ਚਿੰਤ ਹੋ ਸਕਦੇ ਹੋ ਤਾਂ ਆਪ ਜੀਂ ਨੂੰ
ਮੇਰੇ ਗ਼ਰੀਬਖ਼ਾਨੇ ਆਉਣ ਦੀ ਜ਼ਹਿਮਤ ਉਠਾਉਣੀ ਪਵੇਗੀ। ਜੀ ਆਇਆਂ ਨੂੰ!
ਆਪ ਸਭ ਦਾ ਖ਼ਿਦਮਤਦਾਰ,
ਸੇਵਕ ਸਿੰਘ ਮਚਾਕੀ।
(12/09/12)
ਦਲਜੀਤ ਸਿੰਘ ਹੋਠੀ
ਸਰਦਾਰ ਜਸਵੀਰ ਸਿੰਘ ਕੈਲਗਿਰੀ ਤੇ ਸਿੱਖ
ਮਾਰਗ ਦੇ ਪਾਠਕਾ ਨੂੰ ਗੁਰੂ ਫ਼ਤਹਿ
ਮੇਲੇ ਦੀ ਭੀੜ ਵਿੱਚੋ ਲੰਘਦੇ ਸਮੇਂ ਇਹ ਨਾਂ ਆਸ ਰੱਖਿਏ ਕਿ ਨਾਂ ਕਿਸੇ ਦਾ
ਮੋਢਾ ਸਾਡੇ ਵਿੱਚ ਵੱਜੇ ਤਾਂ ਨਾ ਹੀ ਕਿਸੇ ਨੂੰ ਮਾਰਿਏ। ਸਰਦਾਰ ਜਸਵੀਰ ਸਿੰਘ ਜੀ ਤੁਸੀ ਸਿੱਖ ਮਾਰਗ
ਦੇ ਪਾਠਕਾਂ ਨੂੰ ਜਿੰਨੇ ਮਰਜੀ ਮੋਢੇ ਮਾਰੀ ਜਾਵੋ, ਪਰ ਜਦੋ ਕੋਈ ਤੁਹਾਡੇ ਕੋਲ ਦੀ ਵੀ ਲੰਘ ਜਾਂਦਾ
ਤਾਂ ਤੁਸੀ ਕਹਿਣ ਲੱਗ ਜਾਂਦੇ ਬੋਲੀ ਬਹੁਤ ਸਖਤ ਹੈ। ਗੁਰੁ ਗ੍ਰੰਥ ਸਾਹਿਬ ਜੀ ਦਾ ਸਿਧਾਤ ਇੰਨਕਲਾਬੀ
ਹੈ, ਜਦੋ ਭਗਤ ਕਬੀਰ ਜੀ ਨੇ ਉਸ ਸਮੇਂ ਦੇ ਬ੍ਰਾਹਮਣ ਨੂੰ ਇਹ ਸ਼ਬਦ ਉਚਾਰਿਆ ਹੋਣਾ
ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ।।
ਤਉ ਆਨ ਬਾਟ ਕਾਹੇ ਨਹੀ ਆਇਆ। ਤਾਂ ਬ੍ਰਾਹਮਣ ਕੋਲ
ਸੱਚ ਸੁਣਨ ਦੀ ਹਿੰਮਤ ਨਹੀ ਸੀ, ਤਾਂ ਬ੍ਰਾਹਮਣ ਨੇ ਵੀ ਕਿਹਾ ਹੋਣਾ ਭਗਤ ਕਬੀਰ ਜੀ ਗਾਂਲਾ ਕੱਢਦੇ
ਹਨ। ਜਦੋ ਮੁਸਲਮਾਨਾ ਨੂੰ ਭਗਤ ਜੀ ਨੇ ਸ਼ਬਦ ਕਿਹਾ ਤਾਂ
ਸਕਤਿ ਸਨੇਹੁ ਕਰਿ ਸੁਂਨਤਿ ਕਰੀਐ, ਮੈ
ਨ ਬਦਉਗਾ ਭਾਈ।। ਜਉ ਰੇ ਖੁਦਾਇ ਮੋਹਿ ਤੁਰਕੁ ਕਰੇਗਾ, ਆਪਨ ਹੀ ਕਟਿ ਜਾਈ।। ਸੁੰਨਤਿ ਕੀਏ ਤੁਰਕੁ ਜੇ
ਹੋਇਗਾ, ਅਉਰਤ ਕਾ ਕਿਆ ਕਰੀਐ।। ਅਰਧ ਸਰੀਰੀ ਨਾਰਿ ਨ ਛੋਡੈ, ਤਾ ਤੇ ਹਿੰਦੂ ਹੀ ਰਹੀਐ।।
ਮੁਸਲਮਾਨਾ ਨੇ ਵੀ ਕਿਹਾ ਹੋਣਾ ਕਿ ਭਗਤ ਜੀ ਗਾਂਲਾ ਕੱਢਦੇ
ਹਨ ਸਰਦਾਰ ਜੀ ਲੋਕੀ ਹੁਣ ਜਾਗਣੇ ਸ਼ੁਰੂ ਹੋ ਗਏ ਹਨ ਟਾਇਮ ਹੁਣ ਕੋਈ ਜਿਆਦਾ ਨਹੀ ਲੱਗਣਾ। ਜਿਸ ਤਰਾ
ਦੇ ਗੁਰਬਾਣੀ ਦੇ ਤੁਸੀ ਅਰਥ ਕਰਦੇ ਹੋ ਸਾਧ ਲਾਣਾ ਤੁਹਾਡੀਆ ਲਿੱਖਤਾ ਪੜ੍ਹ ਕੇ ਬਹੁਤ ਖੁਸ਼ ਹੁੰਦਾ
ਹੋਣਾ, ਪਰ ਸਾਧ ਲਾਣੇ ਨੂੰ ਦੁੱਖ ਤਾਂ ਹੀ ਲੱਗਦਾ ਜਦੋ 21ਵੀ ਸਦੀ ਦਾ ਜਾਗਿਆ ਹੋੲਆ ਸਿੱਖ ਗੁਰੂ
ਗ੍ਰੰਥ ਸਾਹਿਬ ਜੀ ਦੇ ਸਿਧਾਂਤ ਨੂੰ ਸਮਝ ਕੇ ਲਿੱਖਦਾ ਹੈ। ਸਰਦਾਰ ਜਸਵੀਰ ਸਿੰਘ ਜੀ ਜਿਹੜੇ ਆਪਣੇ
ਤਰੀਕੇ ਨਾਲ ਤੁਸੀ ਸਿੱਖ ਮਾਰਗ ਦੇ ਪਾਠਕਾ ਨੂੰ ਅਰਥ ਕਰ ਕੇ ਸਮਝਾਓਣਾ ਚਾਹੁੰਦੇ ਹੋ ਤੁਹਾਡੀ ਗੱਲ
ਸਿੱਖ ਮਾਰਗ ਦੇ ਪਾਠਕਾ ਨੇ ਮੰਨਣੀ ਨਹੀ, ਹਾਂ ਇਹ ਦੋਸ਼ ਤੁਸੀ ਮੱਕੜ ਤੇ ਧੁਮਾ ਐਂਡ ਪਾਰਟੀ ਕੋਲ
ਲਾਵੋ, ਉਹਨਾ ਨੂੰ ਕਹੋ ਕਿ ਸਿੱਖ ਮਾਰਗ ਤੇ ਮੈਂ ਲੋਕਾ ਨੂੰ ਪਤਾ ਨਹੀ ਕਿੰਨੇ ਸਾਲ ਉਲਝਾਈ ਰੱਖਿਆ
ਮੇਰੀ ਨਜ਼ਰ ਵੀ ਹੁਣ ਘੱਟ ਗਈ ਹੈ ਇਹ ਕੰਮ ਹੁਣ ਮੇਰੇ ਕੋਲੋ ਨਹੀ ਹੋਣਾ। ਧੰਨਵਾਦ
ਸਰਦਾਰ ਸੇਵਕ ਸਿੰਘ ਮਚਾਂਕੀ ਜੀ
ਮਚਾਂਕੀ ਜੀ ਤੁਸੀ ਸਿੱਖ ਮਾਰਗ ਤੇ ਆਪਣੇ ਪਿੰਡ ਦੀ ਗੱਲ ਕਰਕੇ ਲਿਖਦੇ ਹੋ ਕਿ
ਸਾਡੇ ਪਿੰਡ ਕਿਸੇ ਦੇ ਘਰ ਮੋਹਰੇ ਕਨੇਡਾ ਦਾ ਝੰਡਾ ਲੱਗਾ ਹੋਇਆ ਹੈ। ਤੇ ਜੇ ਕੋਈ ਕਿਸੇ ਹੋਰ ਕੰਟਰੀ
ਵਿੱਚ ਰਹਿੰਦਾ ਹੋਵੇ ਤਾਂ ਤੁਸੀ ਕਹਿੰਦੇ ਹੋ ਕਿ ਬਦੇਸ਼ੀ ਹੋਣ ਦਾ ਰੋਹਬ ਪਾਉਣਾ ਚੰਗੀ ਗੱਲ ਨਹੀ।
ਮਚਾਕੀ ਜੀ ਤੁਹਾਨੂੰ ਕਿਸੇ ਦੇ ਘਰ ਮੋਹਰੇ ਲੱਗਾ ਝੰਡਾ ਤਾ ਦਿਸਦਾ ਹੈ, ਪਰ ਤੁਹਾਨੂੰ ਕਦੇ ਕਿਸੇ ਸਾਧ
ਦੇ ਡੇਰੇ ਤੇ ਲੱਗਾ ਝੰਡਾ ਨਹੀ ਦਿਸਿਆ, ਕਿਸੇ ਮਸੀਤ ਤੇ ਲੱਗਾ ਹਰੇ ਰੰਗ ਦਾ ਝੰਡਾ ਨਹੀ ਦਿਸਿਆ। ਕੀ
ਤੁਸੀ ਉਹਨਾ ਝੰਡਿਆ ਖਿਲਾਫ ਅਵਾਜ਼ ਉਠਾਈ? ਕੀ ਕਨੇਡਾ ਦਾ ਝੰਡਾ ਤੁਹਾਨੂੰ ਪ੍ਰੇਸ਼ਾਨ ਤਾਂ ਨਹੀ ਕਰਦਾ?
ਝੰਡੇ ਦੀ ਗੱਲ ਇੱਕ ਵਾਰ ਸਾਡੇ ਪਿੰਡ ਵੀ ਹੋਈ ਸੀ। ਕਿਸੇ ਨੇ ਆਪਣੇ ਚੁਬਾਰੇ ਤੇ ਕਾਲੀਆ (ਅਕਾਲੀਆ)
ਦਾ ਝੰਡਾ ਲਾਇਆ ਹੋਇਆ ਸੀ। ਚੰਨ ਦੀ ਚਾਨਣੀ ਵਿੱਚ ਝੰਡੇ ਦਾ ਪ੍ਰਛਾਵਾ ਗਲੀ ਵਿੱਚ ਪੈਦਾਂ ਸੀ। ਹਵਾ
ਵਗਣ ਕਰਕੇ ਉਹ ਹਿਲਦਾ ਸੀ। ਰਾਤ ਨੂੰ ਪਿੰਡ ਵਿੱਚ ਪਹਿਰਾ ਦੇਣ ਵਾਲਾ ਜਦੋ ਉਥੋ ਦੀ ਲੰਘਿਆਂ ਤਾਂ
ਝੰਡੇ ਦੇ ਪ੍ਰਛਾਵੇ ਤੋ ਡਰਦਾ ਲੁੱਕ ਗਿਆ। ਜਦੋ ਅੱਗਲੇ ਦਿਨ ਉਸ ਨੂੰ ਪਤਾ ਲੱਗਾ ਕਿ ਝੰਡੇ ਦਾ
ਪ੍ਰਛਾਵਾਂ ਸੀ ਚੋਰ ਨਹੀ ਸੀ ਤਾਂ ਉਸ ਨੂੰ ਗੁੱਸਾ ਬਹੁਤ ਆਇਆ ਕਿ ਸਾਰੀ ਰਾਤ ਉਹ ਝੰਡੇ ਦੇ ਪ੍ਰਛਾਵੇ
ਤੋ ਹੀ ਡਰਦਾ ਰਿਹਾ। ਇਹ ਸਾਡੇ ਪਿੰਡ ਦੀ ਗੱਲ ਹੈ ਕਿਤੇ ਆਪਣੀ ਨਾਂ ਸਮਝ ਲੈਣਾ। ਜਿਸ ਕੰਟਰੀ ਦੇ
ਝੰਡੇ ਦੀ ਤੁਸੀ ਗੱਲ ਕਰਦੇ ਹੋ ਉਸ ਝੰਡੇ ਥੱਲੇ ਹਰੇਕ ਬੰਦਾ ਅਜਾਦੀ ਦਾ ਨਿੱਘ ਮਾਣਦਾ ਹੈ ਜਿਹੜੇ
ਤਿਰੰਗੇ ਥੱਲੇ ਤੁਸੀ ਰਹਿੰਦੇ ਹੋ ਉਸ ਤਿਰੰਗੇ ਥੱਲੇ ਮਨੁੱਖਤਾ ਦਾ ਏਨਾ ਘਾਣ ਹੋਇਆ ਸ਼ਰਮ ਆਉਦੀ ਉਸ
ਝੰਡੇ ਨੂੰ ਆਪਣਾ ਕਹਿੰਦੇ ਸੰਨ 1984 ਤੋ ਲੈ ਕੇ ਹੁਣ ਤੱਕ ਇਹ ਝੰਡਾ ਮਚਾਕੀ ਜੀ ਸਾਨੂੰ ਮਚਾਕ ਕਰਦਾ
ਹੈ। ਥੋੜਾ ਚਿਰ ਪਹਿਲਾ ਅਮਰੀਕਾ ਵਿੱਚ ਇੱਕ ਸਿਰ ਫਿਰੇ ਨੇ ਗੁਰਦੁਵਾਰੇ ਵਿੱਚ ਜਾ ਕੇ ਕਇਆ ਜਣਿਆ ਨੂੰ
ਮੌਤ ਦੇ ਘਾਟ ਓਤਾਰ ਦਿੱਤਾ ਪਰ ਅਮਰੀਕਾ ਨੇ ਸੋਗ ਵਜੋ ਆਪਣਾ ਝੰਡਾ ਹੀ ਨੀਵਾ ਕਰ ਦਿੱਤਾ, ਇਹ ਹੈ
ਮਨੁੱਖਤਾ ਦੀ ਨਿਸ਼ਾਨੀ। ਜਿਹਨਾਂ ਕੰਟਰੀਆਂ ਵਿੱਚ ਅਸੀ ਰਹਿੰਦੇ ਹਾਂ ਸਾਨੂੰ ਉਹਨਾ ਕੰਟਰੀਆ ਤੇ ਮਾਣ
ਹੈ, ਅਸੀ ਮਾਣ ਨਾਲ ਉਸ ਕੰਟਰੀ ਦੇ ਸ਼ਹਿਰ ਦਾ ਨਾਂ ਲਿਖਦੇ ਹਾਂ। ਰਹੀ ਗੱਲ ਪਿੰਡ ਦਾ ਨਾਂ ਲਿੱਖਣ ਦੀ,
ਮੇਰੇ ਪਿੰਡ ਦਾ ਨਾਂ
ਸਿੱਰਖੁਥੀ ਸੀ, ਲੋਕ ਪਿੰਡ ਦਾ ਨਾਂ ਲੈ ਕੇ ਛੇੜਦੇ
ਹੁੰਦੇ ਸਨ। ਜਦੋ ਸਾਡੇ ਪਿੰਡ ਦਿਆ ਨੂੰ ਅਕਲ ਆਈ ਉਹਨਾ ਨੇ ਪਹਿਲਾ ਆਪਣੇ ਪਿੰਡ ਦਾ ਨਾਂ ਬਦਲੀਆ, ਬਦਲ
ਕੇ ਰਾਏਪੁਰ ਰੱਖਿਆ। ਹੁਣ ਵੀ ਕਈ ਪਿੰਡਾ ਨੇ ਆਪਣੇ ਪਿੰਡਾ ਦਾ ਨਾਂ ਬਦਲੀਆ ਜਿਹਨਾ ਪਿੰਡਾ ਦੇ ਨਾਂ
ਬਹੁਤ ਹੀ ਕਸੂਤੇ ਰੱਖੇ ਹੋਏ ਸਨ। ਮਚਾਂਕੀ ਜੀ ਇਹ ਮੈਂ ਆਪਣੇ ਪਿੰਡ ਦੀ ਗੱਲ ਕਰਦਾ ਹਾਂ ਤੁਹਾਡੇ ਦੀ
ਨਹੀ।
ਧੰਨਵਾਦ ਦਲਜੀਤ ਸਿੰਘ ਹੋਠੀ ਰਾਚੈਸਟਰ
ਨਿਓਯਾਰਕ 585 698 0146
(12/09/12)
ਜਸਬੀਰ ਸਿੰਘ (ਕੈਲਗਰੀ)
ਸਿੱਖ ਮਾਰਗ ਦੇ ਪਾਠਕ ਸੱਜਣੋ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਹਿ॥
ਅਵਤਾਰ ਸਿੰਘ ਲੰਡਣ ਜੀ! ਆਪ ਜੀ ਦੇ 11-09-12 ਦੇ ਪੱਤਰ ਦੇ ਸੰਬੰਧ ਵਿੱਚ-
ਵੀਰ ਜੀ! ਆਪ ਜੀ ਦੇ ਸਵਾਲ ਨੂੰ ਮੁੱਖ ਰੱਖਦੇ ਹੋਏ, ਮੈਂ ਅਜੋਕੇ ਵਿਦਵਾਨਾਂ ਦੀਆਂ
ਵਿਆਖਿਆਵਾਂ ਦੇ ਸਬੂਤਾਂ ਸਹਿਤ ਆਪਣੇ ਵਿਚਾਰ ਦੇ ਦਿੱਤੇ ਹਨ। ਜੇ ਆਪ ਜੀ ਕੋਲ ਸਮੇਂ ਦੀ ਕਮੀਂ ਹੈ
ਤਾਂ ਕੋਈ ਗੱਲ ਨਹੀਂ ਜਦੋਂ ਤੁਹਾਡੇ ਕੋਲ ਸਮਾਂ ਹੋਵੇ ਓਦੋਂ ਪੜ੍ਹ ਲੈਣੇ। ਪਰ ਮਿਹਰਬਾਨੀ ਕਰਕੇ ਆਪਣੀ
ਹੀ ਛੁਰੂ ਕੀਤੀ ਹੋਈ ਇਸ ਵਿਚਾਰ ਚਰਚਾ ਨੂੰ ਵਿੱਚੇ ਹੀ ਛੱਡ ਕੇ ਮੇਰੇ ਤੇ ਹੋਰ ਹੋਰ ਸਵਾਲ ਨਾ ਕਰਨੇ
ਜੀ। ਜਦੋਂ ਵੀ ਤੁਹਾਡੇ ਕੋਲ ਸਮਾਂ ਹੋਵੇ ਅਤੇ ਮੇਰੇ ਨਾਲ ਵਿਚਾਰ ਵਟਾਂਦਰਾ ਕਰਨਾ ਚਾਹੋ, ਮੇਰੇ
10-09-12 ਦੇ ਆਪ ਜੀ ਨੂੰ ਦਿੱਤੇ ਜਵਾਬ ਤੋਂ ਛੁਰੂ ਕਰਨਾ ਜੀ। ਮਿਹਰਬਾਨੀ ਹੋਵੇਗੀ।
ਰਹੀ ਗੱਲ ਲੰਮੀਆਂ ਲਿਖਤਾਂ ਦੀ; ਵੀਰ ਜੀ! ਜਿਸ ਵਿਅਕਤੀ ਦੀ ਕਿਸੇ ਵਿਸ਼ੇ ਵਿੱਚ ਦਿਲਚਸਪੀ ਨਾ ਹੋਵੇ,
ਉਸ ਲਈ ਉਹ ਲਿਖਤ ਲੰਮੀਂ ਹੋ ਸਕਦੀ ਹੈ। ਪਰ ਜਿਹੜਾ ਵਿਅਕਤੀ ਖਾਸ ਉਸ ਵਿਸ਼ੇ ਬਾਰੇ ਹੀ ਵਿਚਾਰ
ਪੜ੍ਹਨੇ, ਸੁਣਨੇ, ਜਾਨਣੇ ਚਾਹੁੰਦਾ ਹੋਵੇ ਉਸ ਦੇ ਲਈ (ਉਸ ਵਿਸ਼ੇ ਤੇ) ਕੋਈ ਵੀ ਲਿਖਤ ਲੰਮੀਂ ਨਹੀਂ
ਹੋ ਸਕਦੀ।
ਮੈਂ ਆਪਣੇ ਵਿਚਾਰ ਦੇ ਦਿੱਤੇ ਹਨ, ਅੱਗੋਂ ਤੁਹਾਡੀ ਮਰਜ਼ੀ ਅਤੇ ਤੁਹਾਡੇ ਕੋਲ ਸਮੇਂ ਤੇ ਨਿਰਭਰ ਹੈ।
ਧੰਨਵਾਦ।
ਜਸਬੀਰ ਸਿੰਘ (ਕੈਲਗਰੀ) 12-09-12
ਹਰ ਮਹੀਨੇ ਦੀ 13 ਤਾਰੀਖ ਨੂੰ ਕਾਲਾ
ਦਿਵਸ ਕਿਉਂ ਅਤੇ ਜੁੰਮੇਵਾਰ ਕੌਣ? ਦਾ ਪੋਸਟਰ ਦੇਖਣ ਲਈ ਕਲਿਕ ਕਰੋ।
(12/09/12)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਜਪ
ਨਿਰੰਕਾਰ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਜਪ ਨਿਰੰਕਾਰ, ਜਪ ਓਅੰਕਾਰ, ਜਪ ਮਨ ਸਤਿਨਾਮ ਕਰਤਾਰ।
ਜਪ ਨਿਰਭਉ ਨਿਰਵੈਰ ਵਾਹਿਗੁਰੂ, ਜੇ ਹੋਣਾ ਹੈ ਭਵਜਲ ਪਾਰ।
ਜਪਿਆਂ ਮਨ ਮਾਇਆ ਤੋਂ ਟੁਟਦਾ, ਜਪਿਆਂ ਭਰਮ ਭਉ ਭਾਂਡਾ ਫੁਟਦਾ।
ਜਪਿਆਂ ਜਾਲ ਝੂਠ ਦਾ ਟੁਟਦਾ, ਜਪਿਆਂ ਜੁੜਦੀ ਉਸ ਸੰਗ ਤਾਰ।
ਜਪ ਨਿਰੰਕਾਰ, ਜਪ ਓਅੰਕਾਰ, ਜਪ ਮਨ ਸਤਿਨਾਮ ਕਰਤਾਰ।
ਜਪਿਆਂ ਤੇ ਸੁਧਰਨ ਬਦਫੈਲ, ਜਪਿਆਂ ਹਟਦੇ ਜਗ ਦੇ ਵੈਲ,
ਜਪਿਆਂ ਮਨ ਦੀ ਉਤਰੇ ਮੈਲ, ਜਪਿਆਂ ਜਮ ਦੀ ਪਵੇ ਨਾ ਮਾਰ।
ਜਪ ਨਿਰੰਕਾਰ, ਜਪ ਓਅੰਕਾਰ, ਜਪ ਮਨ ਸਤਿਨਾਮ ਕਰਤਾਰ।
ਜਪਿਆਂ ਉਸ ਦੀ ਸੋਝੀ ਹੋਵੇ, ਮਿਲਦਾ ਮੱਖਣ ਦੁੱਧ ਵਿਲੋਵੇ,
ਬੰਦਾ ਸਾਰੀ ਦੁਰਮਤ ਖੋਵੇ, ਰੋਸ਼ਨ ਰੂਹ ਹੁੰਦੀ ਸ਼ਰਸ਼ਾਰ।
ਜਪ ਨਿਰੰਕਾਰ, ਜਪ ਓਅੰਕਾਰ, ਜਪ ਮਨ ਸਤਿਨਾਮ ਕਰਤਾਰ।
ਜਪਿਆਂ ਮਾੜਾ ਬੋਲ ਨਾ ਬੋਲੇ, ਹਰ ਗਲ ਸੱਚ ਦੀ ਤਕੜੀ ਤੋਲੇ,
ਜਪਿਆਂ ਪਹੁੰਚੇ ਸੱਚੇ ਕੋਲੇ, ਹਰ ਇੱਕ ਸੱਚੋ ਸੱਚ ਵਿਉਹਾਰ।
ਜਪ ਨਿਰੰਕਾਰ, ਜਪ ਓਅੰਕਾਰ, ਜਪ ਮਨ ਸਤਿਨਾਮ ਕਰਤਾਰ।
ਜਪਿਆਂ ਆਪਾ ਏ ਭੁਲ ਜਾਂਦਾ, ਉਹ ਹੀ ਹਰ ਥਾਂ ਨਜ਼ਰੀਂ ਆਂਦਾ,
ਬੋਲੇ ਮਿਠੜਾ ਪਿਆਰ ਵੰਡਾਂਦਾ, ਕਰਦਾ ਏ ਸਭ ਦਾ ਸਤਿਕਾਰ।
ਜਪ ਨਿਰੰਕਾਰ, ਜਪ ਓਅੰਕਾਰ, ਜਪ ਮਨ ਸਤਿਨਾਮ ਕਰਤਾਰ।
ਜਪਿਆਂ ਉਸ ਸੰਗ ਲਗਦੀ ਟੇਕ, ਜਪਿਆਂ ਹੁੰਦਾ ਹਰ ਕੰਮ ਨੇਕ,
ਜਪਿਆਂ ਸਭ ਵਿੱਚ ਏਕਮ ਏਕ, ਕੁਦਰਤ ਉਸਦਾ ਦਿਸੇ ਆਕਾਰ।
ਜਪ ਨਿਰੰਕਾਰ, ਜਪ ਓਅੰਕਾਰ, ਜਪ ਮਨ ਸਤਿਨਾਮ ਕਰਤਾਰ।
ਜਪਿਆਂ ਮਿਲਦਾ ਵਾਹ! ਨਜ਼ਾਰਾ, ਜਪਿਆਂ ਵਰ੍ਹਦੀ ਅੰਮ੍ਰਿਤ ਧਾਰਾ,
ਜਪਿਆਂ ਹੋਵੇ ਪਾਰ ਉਤਾਰਾ, ਅੰਦਰ ਬਾਹਰ ਸਭ ਗੁਲਜ਼ਾਰ।
ਜਪ ਨਿਰੰਕਾਰ, ਜਪ ਓਅੰਕਾਰ, ਜਪ ਮਨ ਸਤਿਨਾਮ ਕਰਤਾਰ।
(11/09/12)
ਅਵਤਾਰ ਸਿੰਘ ਲੰਡਨ
ਸਿੱਖ ਮਾਰਗ ਦੇ ਸੁਹਿਰਦ ਪਾਠੱਕ ਸੱਜਣੋਂ
ਵਾਹਿਗੁਰੁ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਸ. ਜਸਬੀਰ ਸਿੰਘ ਜੀ ਕੈਲਗਰੀ
ਮੈਨੂੰ ਆਪ ਇਸ ਗੱਲ ਲਈ ਖਿਮਾਂ ਕਰੋਗੇ ਕਿ ਆਪ ਵਲੋਂ ਭੇਜੀ ਹੋਈ ਆਵਾ ਗਵਨ ਸਬੰਧੀ
ਅਟੈਚਮੈਂਟ ਮੈਂ ਖੋਲ੍ਹੀ ਨਹੀਂ। ਸਿੱਖ ਮਾਰਗ ਦੇ ਸਲਾਹਕਾਰ ਬੋਰਡ ਦਾ ਸਤਿਕਾਰ ਕਰਦੇ ਹੋਏ ਮੈਂ ਇਸ
ਵਿਸ਼ੇ ਤੇ ਕੁੱਝ ਨਹੀਂ ਲਿਖਣਾ ਚਾਹੁੰਦਾ। ਆਪ ਜੀ ਦੀਆਂ ਲਿਖਤਾਂ ਬਹੁਤ ਲੰਬੀਆਂ ਹੋਣ ਕਰਕੇ ਮੇਰੇ ਲਈ
ਪੜ੍ਹਣੀਆਂ ਬਹੁਤ ਕਠਨ ਅਤੇ ਬੇਰੱਸ ਕੰਮ ਹੋ ਜਾਂਦਾ ਹੈ। ਥੋੜ੍ਹੇ ਸ਼ਬਦਾਂ ਵਿੱਚ ਵੀ ਬਹੁਤ ਕੁੱਝ ਕਿਹਾ
ਜਾ ਸਕਦਾ ਹੈ। ਤੁਸੀਂ ਅਪਣੀ ਹੀ ਲਿਖੀ ਹੋਈ ਗੱਲ ਦਾ ਜਵਾਬ ਘੱਟ ਦਿੰਦੇ ਹੋ ਤੇ ਜਿੱਤ ਹਾਰ ਦਾ ਸਵਾਲ
ਬਨਾਕੇ ਦੂਸਰਿਆਂ ਤੇ ਬੇਲੋੜੇ ਸਵਾਲਾਂ ਦੀ ਝੱੜੀ ਲਾ ਦਿੰਦੇ ਹੋ। ਗੁਰਮਤਿ ਦੀ ਵਿਚਾਰ ਵਟਾਂਦਰਾ ਕਰਦੇ
ਸਮੇਂ ਜਿੱਤਣ ਦੀ ਭਾਵਨਾ ਰੱਖਣਾਂ ਮਨਮੱਤ ਹੈ ਤੇ ਇਸ ਨਾਲ ਕੁੜੱਣ ਪੈਦਾ ਹੋਣ ਦੀ ਸੰਭਾਵਨਾਂ ਵਧਦੀ
ਹੈ। ਮੇਰੇ ਲਈ ਉਹ ਵਿਅੱਕਤੀ ਸਤਿਕਾਰ ਦੇ ਅਧਿਕਾਰੀ ਹਨ ਜੋ ਹਾਰਨ (ਸਿੱਖਣ) ਦੀ ਭਾਵਨਾਂ ਨਾਲ ਇਸ
ਵਿਚਾਰ ਵਟਾਂਦਰੇ ਵਿੱਚ ਸ਼ਾਮਲ ਹੁੰਦੇ ਹਨ। ਡੇਰੇਦਾਰਾਂ ਤੇ ਸਾਧਾਂ ਦਾ ਗੁਰਮਤਿ ਨਾਲ ਕੋਈ ਵਾਸਤਾ
ਨਹੀਂ ਉਹ ਤਾਂ ਰੋਟੀਆਂ ਕਾਰਨ ਪੂਰੇ ਤਾਲ ਵਾਲੀ ਜੁਗਤ ਰਚਾਉਂਦੇ ਹਨ।
ਦਾਸ ਅਵਤਾਰ ਸਿੰਘ ਲੰਡਨ
੧੧. ੦੯. ੨੦੧੨.
(11/09/12)
ਗੁਰਸ਼ਰਨ ਸਿੰਘ ਕਸੇਲ
ਸ੍ਰ
ਸੇਵਕ ਸਿੰਘ ਮਚਾਕੀ ਜੀ,
ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਹਿ ॥
ਵੀਰ ਜੀ, ਮੈਂ ਆਪ ਜੀ ਨੂੰ ਬੇਨਤੀ ਕੀਤੀ ਸੀ, ਕਿ ਜਿਸ ਲਿਖਤ ਵਿਚ ਮੇਰੇ ਵੱਲੋਂ ਗੰਦੀ
ਜਾਂ ਭੱਦੀ ਸ਼ਬਦਾਵਲੀ ਲਿਖੀ ਗਈ ਹੈ ਉਹ ਕਾਪੀ ਪੇਸਰ ਕਰ ਦਿਓ । ਪਰ ਤੁਸੀਂ ਲਿਖਿਆ ਹੈ : “ਗੰਦੀ
ਜਾ ਭੱਦੀ ਸ਼ਬਦਾਵਲੀ ਜਾਣਨ ਲਈ ਆਪਣੀ ਹੀ ਲਿਖਤ ਦੁਬਾਰਾ ਪੜ੍ਹੋ। ਕਾਪੀ ਪੇਸਟ ਕਰਨ ਦੀ ਜ਼ਰੂਰਤ ਨਹੀਂ।
ਸਮਝ ਲੱਗ ਜਾਵੇਗੀ। ਜੇ ਫਿਰ ਵੀ ਸਮਝ ਨਾ ਲੱਗੀ ਤਾਂ ਦੁਨੀਆਂ ਦੀ ਕੋਈ ਤਾਕਤ ਤੁਹਾਨੂੰ ਸਮਝਾ ਨਹੀਂ
ਸਕਦੀ। ਮੇਰੀ ਕੀ ਔਕਾਤ ਹੈ”!
ਵੀਰ ਜੀ, ਤੁਹਾਡੇ ਕੋਲ ਚਿੱਠੀ ਲਿਖਣ ਦਾ ਸਮਾਂ ਤਾਂ ਹੈ ਪਰ ਮੇਰੀ ਗਲਤ ਭਾਸ਼ਾ ਨੂੰ ਕਾਪੀ ਪੇਸਟ ਕਰਨ
ਵਾਸਤੇ ਸਮਾਂ ਨਹੀਂ ਹੈ । ਇਕ ਪਾਸੇ ਝੂਠਾ ਇਲਜਾਮ ਲੱਗਾ ਰਹੇ ਹੋ ਨਾਲੇ ਚਤਰ ਚਲਾਕ ਵੀ ਬਣਦੇ ਹੋ ਤੇ
ਧਾਰਮਿਕ ਵੀ ? ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਝੂਠੇ ਇਲਜ਼ਮ ਲਾਉਣ ਵਾਲੇ ਨੂੰ ਪੰਜਾਬੀ ਵਿਚ
ਕੀ ਆਖਦੇ ਹਨ, ਸ਼ਬਦ ਤੁਸੀਂ ਆਪ ਪਸੰਦ ਕਰ ਲੈਣੇ ।
ਵੀਰ ਜੀ, ਹੁਣ ਤਾਂ ਤੁਹਾਡੇ ਬਾਰੇ ਇਹ ਵੀ ਸ਼ੱਕ ਹੋ ਰਿਹਾ ਹੈ ਕਿ ਜਿਸ ਪਛਾਣ ਪੱਤਰ ਤੇ ਲਿਖਦੇ ਹੋ ਉਹ
ਵੀ ਸਹੀ ਹੈ ਕਿ ਨਹੀਂ !
ਮੈਂਨੂੰ ਲੱਗਦਾ ਹੈ ਕਿ ਸ਼ਾਇਦ ਤੁਹਾਨੂੰ ਸਾਧ ਲਾਣੇ ਬਾਰੇ ਲਿਖੀ ਗੱਲ ਦੀਆਂ ਮਿਰਚਾਂ ਲੱਗੀਆਂ ਹਨ ,
ਜਿਸਦਾ ਮੈਂ ਕੁਝ ਨਹੀਂ ਕਰ ਸਕਦਾ । ਹਾਂ, ਅੱਗੇ ਤੋਂ ਜੇਕਰ ਮੇਰੇ ਨਾਂਅ ਤੇ ਕੁਝ ਲਿਖਣਾ ਹੋਇਆਂ ਤਾਂ
ਮੇਹਰਬਾਨੀ ਕਰਕੇ ਮੇਰੀ ਉਸ ਲਿਖਤ ਦੀ ਕਾਪੀ ਪੇਸਟ ਜ਼ਰੂਰ ਕਰਨੀ ਜੀ ।
ਹਾਂ ਸੱਚ ਵੀਰ ਜੀ, ਇਹ ਤਾਂ ਦੱਸਣਾ ਕਿ “ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ”। ਇਹ ਗੁਰਬਾਣੀ
ਹੈ ?
ਨੋਟ: ਸੰਪਾਦਕ ਜੀ, ਬੇਨਤੀ ਹੈ ਕਿ ਅੱਗੇ ਤੋਂ ਜੇਕਰ ਮੇਰੇ ਨਾਂਅ ਤੇ ਸ੍ਰ ਸੇਵਕ ਸਿੰਘ ਮਚਾਕੀ
ਜੀ ਦੀ ਚਿੱਠੀ ਬਗੈਰ ਮੇਰੀ ਲਿਖਤ ਦੀ ਕਾਪੀ ਪੇਸਟ ਕਰਨ ਤੋਂ ਆਵੇ ਤਾਂ ਮੇਹਰਬਾਨੀ ਕਰਕੇ ਸਾਈਟ ‘ਤੇ
ਨਾਂ ਪਾਈ ਜਾਵੇ; ਧੰਨਵਾਦ ।
ਸਤਿਕਾਰ ਸਹਿਤ,
ਗੁਰਸ਼ਰਨ ਸਿੰਘ ਕਸੇਲ
(11/09/12)
ਸੇਵਕ ਸਿੰਘ ਮਚਾਕੀ
ਸਿੱਖ ਮਾਰਗ ਦੇ ਪਾਠਕ ਸਜਣੋ,
ਇੱਕ ਬੰਦਾ ਕਿਸੇ ਡਾਕਟਰ ਕੋਲ ਗਿਆ। ਡਾਕਟਰ ਨੇ ਪੁੱਛਿਆ ਕਿ ਹਾਂ ਭਾਈ ਕੀ ਹੋਇਆ? ਉਹ
ਕਹਿੰਦਾ, “ਜੀ ਮੇਰੇ ਕੋਲੋਂ ਫੱਫੇ ਨੂੰ ਫੱਫਾ ਕਹਿ ਹੁੰਦਾ”। ਡਾਕਟਰ ਕਹਿਣ ਲੱਗਾ ਕਿ ਇਸ ਵਿੱਚ ਕੀ
ਗ਼ਲਤ ਹੈ, ਫੱਫੇ ਨੂੰ ਫੱਫਾ ਹੀ ਕਹਿੰਦੇ ਹਨ ਸਾਰੇ? ਬੰਦਾ ਕਹਿੰਦਾ, “ਨਹੀਂ ਜੀ, ਮੇਰੇ ਕੋਲੋਂ ਤਾਂ
ਫੱਫੇ ਨੂੰ ਹੀ ਫੱਫਾ ਕਹਿ ਹੁੰਦਾ”। ਡਾਕਟਰ ਨੇ ਫਿਰ ਸੋਚਿਆ ਤੇ ਕਿਹਾ, “ਮੈਂ ਵੀ ਇਹੀ ਕਹਿੰਨਾ ਕਿ
ਇਹ ਕੋਈ ਬਿਮਾਰੀ ਨਹੀਂ ਹੈ, ਸਾਰੇ ਲੋਕ ਹੀ ਫੱਫੇ ਨੂੰ ਫੱਫਾ ਕਹਿੰਦੇ ਹਨ”। ਬੰਦਾ ਪਰੇਸ਼ਾਨ ਹੋ ਕੇ
ਕਹਿਣ ਲੱਗਾ, “ਡਾਕਟਰ ਸਾਹਿਬ ਆਪ ਫਮਝੇ ਨਹੀਂ”। ਡਾਕਟਰ ਨੂੰ ਫਿਰ ਪਤਾ ਲੱਗਾ ਕਿ ਇਹ ਸੱਸੇ ਨੂੰ
ਫੱਫਾ ਕਹਿੰਦਾ ਹੈ। ਕਿਸੇ ਬੰਦੇ ਨੂੰ ਆਦਤ, ਮਜਬੂਰੀ ਜਾਂ ਮਰਜ਼ ਹੋ ਸਕਦੀ ਹੈ ਸੱਸੇ ਨੂੰ ਫੱਫਾ ਕਹਿਣ
ਦੀ, ਜਿਸ ਦਾ ਕੋਈ ਇਲਾਜ਼ ਨਹੀਂ ਹੈ।
ਸਿੱਖ ਪ੍ਰੰਪਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ “ਦਸਾਂ ਪਾਤਸ਼ਾਹੀਆਂ ਦੀ ਜੋਤ” ਤਸਲੀਮ ਕਰਦੀ ਹੈ।
ਗਿਆਰਵਾਂ ਗੁਰੂ ਕਹਿਣ ਦੀ ਕੋਈ ਪ੍ਰੰਪਰਾ ਨਹੀਂ ਹੈ ਤੇ ਨਾ ਹੀ ਕਿਸੇ ਕਵੀ, ਲੇਖ ਜਾਂ ਵਿਦਵਾਨ ਨੇ
ਕਦੀ ਕਿਹਾ ਜਾਂ ਲਿਖਿਆ ਹੈ। ਗਿਆਰਵੇਂ ਗੁਰੂ ਦੀ ਕਾਢ ਕੱਢਣ ਵਾਲੇ ਮਹਾਂ ਵਿਦਵਾਨ ਨੂੰ ਸੱਸੇ ਨੂੰ
ਫੱਫਾ ਕਹਿਣ ਤੋਂ ਕੋਈ ਨਹੀਂ ਹਟਾ ਸਕਦਾ।
ਗਿਆਰਾਂ ਕੌਰਡੀਨਲ ਨੰਬਰ ਹੈ ਜਦਕਿ ਗਿਆਰਵਾਂ ਔਰਡੀਨਲ ਨੰਬਰ ਹੈ। ਔਰਡੀਨਲ ਨੰਬਰਾਂ ਵਿੱਚ ਜਦ ਪਹਿਲਾ
ਸੀ ਤਦ ਦੂਜਾ ਨਹੀਂ ਸੀ, ਜਦ ਦੂਜਾ ਸੀ ਤਾਂ ਤੀਜਾ ਨਹੀਂ ਸੀ। ਇਸੇ ਤਰਾਂ ਅੱਗੇ। ਜਿਸ ਨੂੰ ਆਪ ਜੀ
ਗਿਆਰਵਾਂ ਗੁਰੂ ਕਹਿਣ ਦੀ ਜ਼ਿੱਦ ਕੀਤੀ ਜਾ ਰਹੀ ਹੈ, ਉਹ ਸ਼ਬਦ ਰੂਪ ਵਿੱਚ ਪਹਿਲੇ ਵੇਲੇ ਵੀ ਮੌਜੂਦ
ਸੀ, ਦੂਜੇ ਵੇਲੇ ਵੀ ਅਤੇ ਤੀਜੇ ਵੇਲੇ ਵੀ। ਗੁਰੂ ਸਾਹਿਬਾਂ ਨੇ ਸ਼ਬਦ ਕਰੀਏਟ ਨਹੀ ਕੀਤਾ, (ਪੈਦਾ
ਕਰਕੇ ਨਹੀ) ਖੋਜ ਕੇ ਪਰਗਟ ਕੀਤਾ ਹੈ। ਅਸਲ ਵਿੱਚ ਸ਼ਬਦ ਕਦੀ ਗ਼ੈਰਮੌਜੂਦ ਹੈ ਹੀ ਨਹੀਂ ਸੀ। ਕਿਸੇ
ਵਾਹਿਦ ਹਸਤੀ ਨੂੰ ਕੇਵਲ ਇੱਕ ਕਿਹਾ ਜਾ ਸਕਦਾ ਹੈ, ਪਹਿਲੀ, ਦੂਜੀ ਜਾਂ ਤੀਜੀ ਨਹੀਂ। ਪਰ ਟੀਸੀ ਦੇ
ਵਿਦਵਾਨ ਨੂੰ ਇਹ ਗੱਲ ਸਮਝਾਉਣੀ ਮੁਸ਼ਕਲ ਹੈ।
ਸਿੱਖਮਾਰਗ ਦਾ ਕੋਈ ਹੋਰ ਵਿਦਵਾਨ, ਜੇ ਜ਼ਰੂਰੀ ਸਮਝੇ, ਤਾਂ ਸਮਝਾਉਣ ਦੀ ਕੋਸ਼ਿਸ਼ ਕਰ ਸਕਦਾ ਹੈ। ਮੇਰੀ
ਤੋਬਾ ਹੈ! ਲ਼ੇਕਿਨ ਮੈਨੂੰ ਸੱਸੇ ਨੂੰ ਫੱਫਾ ਕਹਿਣ ਦੀ ਨਾ ਆਦਤ ਹੈ, ਨਾ ਮਜਬੂਰੀ ਤੇ ਨਾ ਬਿਮਾਰੀ।
ਸ਼ਿਰੋਮਣੀ ਕਮੇਟੀ ਵਲੋਂ ਛਾਪੇ ਸੁੰਦਰ ਗੁਟਕੇ ਦੇ ਪੰਨਾ 165 ਅਤੇ ਸਿੱਖ ਰਹਿਤ ਮਰਯਾਦਾ ਦੇ ਪੰਨਾ 10
`ਤੇ ਇਹ ਸਤਰਾਂ ਅੰਕਤ ਹਨ:
“ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ! ਸਭ ਥਾਈਂ ਹੋਇ ਸਹਾਇ॥ ਦਸਾਂ ਪਾਤਸ਼ਾਹੀਆਂ
ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ!”
ਕੋਈ ਵਿਦਵਾਨ ਦੱਸੇ ਕਿ ਇਨ੍ਹਾਂ ਸਤਰਾਂ ਵਿੱਚ ਸਿੱਖੀ ਦੇ ਕਿਹੜੇ ਸਿਧਾਂਤ ਦੀ ਹਾਨੀ ਹੁੰਦੀ ਹੈ ਅਤੇ
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਿਸ ਫ਼ੁਰਮਾਨ ਦੀ ਉਲੰਘਣਾ ਹੁੰਦੀ ਹੈ?
ਕਿਸੇ ਦੀ ਬੇਜ਼ਬਤ ਸ਼ੈਲੀ ਬਾਬਤ ਦਾਸ ਕੁੱਝ ਨਹੀਂ ਕਹਿਣਾ ਚਾਹੁੰਦਾ। ਇਹ ਸਿੱਖਮਾਰਗ ਦੇ ਸੰਪਾਦਕ ਸਾਹਿਬ
ਦੀ ਜ਼ਿੰਮੇਵਾਰੀ ਹੈ।
ਵਿਦਵਾਨ ਨੇ ਇੱਕ ਹੋਰ ਸ਼ਿਗੂਫ਼ਾ ਛੱਡਿਆ ਹੈ ਕਿ ਗੁਰਬਾਣੀ ਆਤਮਾ ਨੂੰ ਨਹੀਂ ਮੰਨਦੀ। ਵਿਦਵਾਨ ਲੋਕ ਹੇਠ
ਲਿਖੀਆਂ ਬਾਣੀ ਦੀਆਂ ਤੁਕਾਂ ਦੇਖ ਸਕਦੇ ਹਨ:
“ਆਤਮਾ ਪਰਾਤਮਾ ਏਕੋ ਕਰੈ”।
“ਆਤਮ ਦੇਉ ਪੂਜੀਐ ਬਿਨੁ ਸਤਿਗੁਰ ਬੂਝ ਨ ਪਾਇ”।
“ਆਤਮਾ ਦੇਉ ਪੂਜੀਐ ਗੁਰ ਕੈ ਸਹਜਿ ਸੁਭਾਇ”।
“ਆਤਮੇ ਨੋ ਆਤਮੇ ਦੀ ਪ੍ਰਤੀਤਿ ਹੋਇ ਤਾ ਘਰ ਹੀ ਪਰਚਾ ਪਾਇ”।
“ਆਤਮਾ ਅਡੋਲੁ ਨ ਡੋਲਈ ਗੁਰ ਕੈ ਭਾਇ ਸੁਭਾਇ”।
ਸ਼੍ਰੀ ਕਾਲ਼ਾ ਅਫ਼ਗਾਨਾ ਜੀ ਵੀ ਕਿਸੇ ਗੱਲ ਦੀ ਪ੍ਰੋੜਤਾ ਲਈ ਬਾਣੀ ਦੀਆਂ ਪੰਜ ਪੰਕਤੀਆਂ ਦਾ ਹਵਾਲਾ
ਦਿੰਦੇ ਹਨ। ਸੋ ਮੈਂ ਵੀ ਆਤਮਾ ਦੇ ਸਬੂਤ ਵਜੋਂ ਪੰਜ ਤੁਕਾਂ ਹਾਜ਼ਰ ਕੀਤੀਆਂ ਹਨ।
ਜੇ ਕੋਈ ਵਿਦਵਾਨ ਬੰਦਾ, ਉਹ ਵੀ ਡਾਕਟਰ, ਜ਼ਮੀਨ `ਤੇ ਖਲੋ ਕੇ ਕਹੇ ਕਿ ਮੈਂ ਜ਼ਮੀਨ ਨੂੰ ਨਹੀਂ ਮੰਨਦਾ
ਤਾਂ ਉਸ ਨੂੰ ਸਿੱਖ ਮਾਰਗ ਦੇ ਹੋਰ ਵਿਦਵਾਨ ਲੇਖਕ ਸਮਝਾਉਣਾ ਚਾਹੁਣ ਤਾਂ ਦੇਖ ਲੈਣ। ਮੇਰੇ ਵਿੱਚ
ਇਤਨੀ ਸਮਰੱਥਾ ਨਹੀਂ ਹੈ।
ਪੰਥ ਦਾ ਖ਼ਿਦਮਤਦਾਰ,
ਸੇਵਕ ਸਿੰਘ ਮਚਾਕੀ
(11/09/12)
ਜਸਬੀਰ ਸਿੰਘ (ਕੈਲਗਰੀ)
ਸਿੱਖ ਮਾਰਗ ਦੇ ਪਾਠਕ ਸੱਜਣੋ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਹਿ॥
ਪਾਠਕ ਸੱਜਣੋ! ਕਲ੍ਹ 10-09-12 ਦੇ ਪੱਤਰ ਵਿੱਚ ਗ਼ਲਤੀ ਨਾਲ ਇੱਕੋ ਹੀ ਲਿੰਕ ਦੋ ਵਾਰੀਂ
ਲਿਖਿਆ ਗਿਆ ਸੀ। ਇੱਕ ਦੁਬਾਰਾ ਲਿਖੇ ਗਏ ਲਿੰਕ ਨੂੰ ਹੇਠਾਂ ਲਿਖੇ ਮੁਤਾਬਕ ਪੜ੍ਹਿਆ ਜਾਵੇ ਜੀ-
http://www.sikhmarg.com/2009/0726-anant-kaal-naraian.html
ਹੋਈ ਭੁੱਲ ਲਈ ਮੁਆਫੀ ਚਾਹੁੰਦਾ ਹਾਂ। ਧੰਨਵਾਦ।
ਜਸਬੀਰ ਸਿੰਘ (ਕੈਲਗਰੀ) 11-09-12
(11/09/12)
ਹਰਮਿੰਦਰ ਸਿੰਘ ਲੁਧਿਆਣਾ
ਬਾਬੇ
ਨਾਨਕ ਦੀ ਵਿਚਾਰਧਾਰਾ / ਤਰਕਸ਼ੀਲ ਵਿਚਾਰਧਾਰਾ
ਬਾਬੇ ਨਾਨਕ ਦੀ ਵਿਚਾਰਧਾਰਾ
(ਭਾਵ.....ਬਾਬੇ ਨਾਨਕ ਦੇ ਸਿਧਾਂਤਾਂ ਦੀ ਪ੍ਰੋੜਤਾ ਕਰਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਮੋਜੂਦ
ਸਾਰੇ ਮਹਾਂਪੁਰਖ ) ਅਤੇ ਤਰਕਸ਼ੀਲ ਵਿਚਾਰਧਾਰਾ ਵਿਚ ਕਦੇ ਵੀ ਟਕਰਾਅ ਨਹੀ ਰਿਹਾ ਕਿਉਂਕੀ ਬਾਬੇ ਨਾਨਕ
ਵੱਲੋਂ ਮਨੁਖਤਾ ਨੂ ਸਚ ਦੇ ਗਿਆਨ ਤੋਂ ਅਵਗਤ ਕਰਾਓੰਨ ਲਈ ਜਿੰਨਾ ਅੱਲਗ ਅੱਲਗ ਵਿਸ਼ਿਆ (ਰਾਜਨੀਤਿਕ ,
ਸਮਾਜਿਕ, ਪਰਿਵਾਰਿਕ, ਵਿਦਿਆ , ਇਤਿਹਾਸ, ਸਾਇੰਸ , ਅਰਥ ਸ਼ਾਸਤਰ , ਮਨੋਵਿਗਿਆਨ ਆਦਿ ) ਨੂ ਛੁਹਿਆ
ਗਿਆ ਓਥੇ ਦਲੀਲਾਂ ਦੇ ਅਧਾਰ ਤੇ ਸਮਾਜ ਵਿਚ ਫੇਲੇ ਅੰਧਵਿਸ਼ਵਾਸ ਅਤੇ ਕਰਮਕਾਂਡਾ ਉੱਪਰ ਗਹਿਰੀ ਸੱਟ
ਮਾਰਦਿਆਂ ਲੋਕਾਈ ਨੂ ਸੁਚੇਤ ਵੀ ਕੀਤਾ । ਇਹੀ ਵਿਸ਼ਾ ਤਰਕਸ਼ੀਲ ਵੀਰਾਂ ਦਾ ਵੀ ਹੈ । ਬਲਕਿ ਇਹ ਕਹਿਣ
ਵਿਚ ਵੀ ਕੋਈ ਹਿਚਕ ਨਹੀ ਕਿ ਸਚੇ ਤਰਕਸ਼ੀਲ ਬਾਬੇ ਨਾਨਕ ਦੇ ਹਮੇਸ਼ਾ ਤੋ ਹੀ ਦੀਵਾਨੇ ਰਹੇ ਹਨ । ਬੇਸ਼ਕ
ਨਾਨਕ ਜੀ ਦੀ ਵਿਚਾਰਧਾਰਾ ਤਰਕ ਤੋਂ ਬਾਅਦ ਹੀ ਨਿਸਚਿਤ ਹੋਈ । ਅਸੀਂ ਸਮਝਦੇ ਹਾਂ ਕਿ ਧਰਮ ਤੇ ਤਰਕ
ਹੋਣਾ ਚਾਹੀਦਾ ਹੈ ਤਾਂ ਹੀ ਧਰਮ ਵਿਚਲਾ ਸ਼ੁਧ ਤਤ ਸਾਡੇ ਤੱਕ ਪਹੁੰਚੇਗਾ । ਦੁਨੀਆਂ ਦੇ ਜਿਆਦਾਤਰ ਧਰਮ
ਮਨੁਖ ਵਿਚਲੇ ਡਰ ਅਤੇ ਲਾਲਚ ਦੀ ਉਪਜ ਹਨ ਪਰ ਨਾਨਕ ਵਿਚਾਰਧਾਰਾ ਤੇ ਸਚ ਦੇ ਗਿਆਨ ਤੇ ਅਧਾਰਤ ਹੈ ।
ਜਿਹੜੇ ਸਾਂਝੇ ਵਿਸ਼ੇ ਹਨ ਓਹਨਾ ਵਿਚ (ਜਾਤ ਪਾਤ, ਅਗਲਾ ਪਿਛਲਾ ਜਨਮ, ਜਾਦੂ -ਟੂਣਾ, 84 ਲਖ
ਜੂਨਾ, ਗੈਬੀ ਸਕਤੀਆਂ , ਜੋਤਿਸ਼ , ਪੁਨਰ ਜਨਮ , ਮਾਸ ਖਾਣਾ ਜਾਂ ਨਾ ਖਾਣਾ , ਵਾਸਤੁ ਸ਼ਾਸਤਰ,
ਕਰਾਮਾਤਾਂ , ਭੂਤ- ਪ੍ਰੇਤ , ਭਵਿਖ ਬਾਣੀ, ਨਰਕ ਸ੍ਵਰਗ ਆਦਿ ਆਦਿ ) ਇਥੇ ਦੋਵੇਂ ਹੀ ਜਮੀਨੀ
ਪੱਧਰ ਤੇ ਇਕ ਦੂਜੇ ਦੇ ਚੰਗੇ ਸਹਾਈ ਹੋ ਸਕਦੇ ਹਨ ।...ਫੇਰ ਫਰਕ ਕਿਥ੍ਹੇ ਹੈ .....ਫਰਕ ਸਿਰਫ ਇਹੀ
ਹੈ ਕੀ ਜਿਥੇ ਤਰਕਸ਼ੀਲ ਵੀਰ ਆਪਣੀ ਗੱਲ ਕੁਦਰਤ ਤੋਂ ਸ਼ੁਰੂ ਕਰੇ ਹਨ ਓਥੇ ਨਾਨਕ ਵਿਚਾਰਧਾਰਾ ਓਸ ਕੁਦਰਤ
ਨੂੰ ਸਾਜਣ ਵਾਲੇ ਕਾਦਰ ਤੋਂ ਸ਼ੁਰੂ ਹੁੰਦੀ ਹੈ । ਕਿਉਂਕੀ ਕਾਦਰ ਨੰਗੀ ਅਖ ਨਾਲ ਨਹੀ ਦੇਖਿਆ ਜਾ ਸਕਦਾ
(ਬਹੁਤ ਸਾਰੀਆਂ ਹੋਰ ਵੀ ਅਜੇਹੀਆਂ ਚੀਜਾ ਹਨ ਜੋ ਕਿ ਨਹੀ ਦੇਖੀਆਂ ਜਾ ਸਕਦੀਆਂ ਪਰ ਸਾਡੇ ਤਰਕਸ਼ੀਲ
ਵੀਰ ਓਹ ਮਨਦੇ ਹਨ..ਖੈਰ ) ਇਥੇ ਕਿਸੇ ਨੂ ਜਬਰਦਸਤੀ ਨਹੀ ਮਨਾਇਆ ਜਾ ਸਕਦਾ ਜਾਂ ਇੱਦਾਂ ਕਹਿ ਲਵੋ ਕਿ
ਇਥੇ ਦੋਵੇਂ ਆਪਣੇ-ਆਪਣੇ ਘਰ ਰਾਜੀ ਰਹਿਣ । ਪਰ ਅੱਜ ਕੱਲ ਦੇਖਣ ਵਿਚ ਆ ਰਿਹਾ ਕਿ ਤਰਕਸ਼ੀਲ ਮੁਹਿਮ
ਵਿਚ ਕੁਝ ਭਰਤੀ ਹੋਏ ਜੋਸ਼ੀਲੇ ਰੰਗਰੂਟ ਆਪਣੇ ਅੰਦਰਲੇ ਮੁਤ੍ਸ੍ਬੀਪੁਣੇ ਨੂ ਤਰਕਸ਼ੀਲਤਾ ਦੀ ਆੜ ਵਿਚ
ਵਰਤ ਕੇ ਨਾਨਕ ਵਿਚਾਰਧਾਰਾ ਦੇ ਸਿਧਾਂਤਾਂ ਤੇ ਹੀ ਵਾਰ ਕਰ ਰਹੇ ਹਨ। ਓਹ ਬੜੀ ਚਲਾਕੀ ਅਤੇ ਖਚਰੇ
ਪੁਣੇ ਨਾਲ ਸਿਖ ਧਰਮ ਅੰਦਰ ਵੜ ਆਈਆਂ ਕੁਰੀਤੀਆਂ ਨੂ ਅਧਾਰ ਬਣਾ ਕੇ ਆਪ ਹੀ ਸਵਾਲ ਖੜਾ ਕਰਕੇ ਆਪ ਹੀ
ਜਵਾਬ ਦੇ ਰਹੇ ਹਨ । ਕੋਈ ਸ਼ੱਕ ਨਹੀ ਕਿ ਬਿਪਰਵਾਦੀ ਆਲੇ ਦਵਾਲੇ ਚ ਰਹਿੰਦੀਆਂ ਸਿਖ ਸੋਚ ਕਰਮਕਾਂਡੀ
ਅਤੇ ਅੰਧਵਿਸ਼ਵਾਸੀ ਹੋ ਚੁੱਕੀ ਹੈ ਪਰ ਏਸ ਕਾਰਨ ਲਈ ਸਿਧਾਂਤ ਪੇਸ਼ ਕਰਨ ਵਾਲੇ ਮੋਢੀਆਂ ਨੂ ਦੋਸ਼ੀ ਨਹੀ
ਠਹਿਰਾਇਆ ਜਾ ਸਕਦਾ । ਤਰਕਸ਼ੀਲ ਵੀਰਾਂ ਦੀ ਸੋਚ ਮੁਤਾਬਿਕ ਹਰ ਧਰਮ ਨੇ ਦੂਜੇ ਧਰਮ ਨੂ ਨਿੰਦ-ਭੰਡ ਕੇ
ਆਪਣਾ ਵਜੂਦ ਕਾਇਮ ਕੀਤਾ ਹੈ ਤਾਂ ਇਥੇ ਓਹ ਆਪ ਵੀ ਏਸੇ ਬੀਮਾਰੀ ਨਾਲ ਗ੍ਰਸਤ ਨਜਰ ਆਓਂਦੇ ਹਨ ਜਦੋਂ
ਕੁਝ ਰੰਗਰੂਟ ਆਪਣੀ ਜ਼ਹਿਨ ਅੰਦਰਲੇ ਮੁਤ੍ਸ੍ਬੀਪੁਨੇ ਨੂੰ ਜਾਹਰ ਕਰਦੇ ਅਤੇ ਆਪਣੀ ਮੰਦਬੁਧੀ ਦਾ
ਪ੍ਰਗਟਾਵਾ ਕਰਦੇ ਹੋਏ ਬੇਤੁੱਕੇ ਸਵਾਲ ਕਰਦੇ ਹਨ ...ਜਿਵੇਂ ...
(੧.ਬਾਬੇ ਨਾਨਕ ਇਹ ਤੇ ਦੱਸਿਆ ਕਿ ਏਸ ਬ੍ਰੇਹਿਮੰਡ ਤੇ ਅਨੇਕਾਂ ਗ੍ਰਹਿ ,ਆਕਾਸ਼ ਅਤੇ ਪਾਤਾਲ ਹਨ ਪਰ
ਗਿਣਤੀ ਕਿਉਂ ਨਹੀ ਦਸੀ ? ਤੁੱਕਾ ਕਿਉਂ ਮਾਰਿਆ ?
੨.ਬਾਬੇ ਨਾਨਕ ਨੇ ਤੇ ਗ੍ਰਿਹਸਤ ਦਾ ਪਾਠ ਪੜਾਇਆ ਪਰ ਆਪ ਓਹ ਗ੍ਰਿਹਸਤ ਚ ਕਾਮਯਾਬ ਕਿਉਂ ਨਾ ਹੋਏ ?
ਕਿਉਂਕੀ ਓਹਨਾ ਦੇ ਬੱਚੇ ਓਹਨਾ ਤੋਂ ਬਾਗੀ ਸਨ ।
੩..ਸਵਾਲ ਇਹ ਹੈ ਕੇ ਸਾਰੇ ਸਿਖ ਧਰਮ ਵਾਲੇ ਮਨਦੇ ਨੇ ਕੇ ਇਹ ਬਾਣੀ ਧੁਰ ਕੀ ਬਾਣੀ ਹੈ ! ਪਰ ਇਹ
ਬਾਣੀ ਧੁਰ ਕੀ ਬਾਣੀ ਕਿਵੇ ਹੋ ਸਕਦੀ ਹੈ ? ਗਰੰਥ ਸਾਹਿਬ ਵਿਚ ਕਿਤੇ ਵੀ ਬਾਈਬਲ ਦਾ ਅਤੇ ਈਸਾ ਮਸੀਹ
ਦਾ ਜਿਕਰ ਨਹੀ ਹੈ !
੪. ਜੇ ਇਹ ਗ੍ਰੰਥ ਸਚਾ ਹੈ ਤਾਂ ਕਿਉਂ ਨਹੀ ਏਸ ਵਿਚ ਡਾਇਨਾਸੋਰ ਬਾਰੇ ਦੱਸਿਆ ।
੫. ਅਮਰੀਕਾ ਦੇ ਸਿਖ ਗੁਰਦਵਾਰੇ ਚੋ ਨਿਰਦੋਸ਼ ਸਿਖਾਂ ਦਾ ਕਾਤਿਲ ਇਕ ਗੋਰਾ ਸਨਕੀ ਸੀ....ਮੈਨੂੰ ਏਸ
ਗਲ ਦੀ ਬੜੀ ਖੁਸ਼ੀ ਹੈ ਕੇ ਇਹ ਪਾਗਲ ਕਾਤਿਲ ਗੋਰੇ ਦਾ ਅੰਤ ਹੋ ਗਿਆ ਹੈ......ਪਹਿਲਾਂ ਇਹ ਖਬਰ ਆਈ
ਸੀ ਕੇ ਇਕ ਅਮਰੀਕੀ ਪੁਲਸੀਏ ਦੀ ਗੋਲੀ ਨਾਲ ਇਹ ਮਾਰਿਆ ਗਿਆ ਸੀ.......ਬਾਅਦ ਚੋ ਖਬਰ ਆਈ ਕੇ ਏਸ
ਕਾਤਿਲ ਨੇ ਆਪਣੇ ਆਪ ਨੂੰ ਗੋਲੀ ਮਾਰ ਖੁਦਕਸ਼ੀ ਕਰ ਲਈ ਸੀ......ਚਲੋ ਚਾਹੇ ਕਿਸੇ ਨੇ ਮਾਰਿਆ ਜਾਂ ਆਪ
ਮਾਰਿਆ ਇਕ ਸਨਕੀ ਕਾਤਿਲ ਦਾ ਅੰਤ ਹੋ ਗਿਆ......ਮੈਨੂ ਇਕ ਗਲ ਦਾ ਅਫ਼ਸੋਸ ਜਰੂਰ ਰਹੇਗਾ........ਕਾਸ਼
ਇਹ ਕਾਤਿਲ ਕਿਸੇ ਸਿਖ ਵੀਰ ਦੀ ਤਲਵਾਰ ਨਾਲ ਕਟ ਹੋ ਕੇ ਮਰਦਾ ....ਥੋੜਾ ਜਿਹਾ ਸ੍ਰੀ ਸਾਹਿਬ ਪਹਨਨ
ਦਾ ਮਾਣ ਵਧ ਜਾਣਾ ਸੀ.........ਨਾਲੇ ਸਾਰੇ ਅਮਰੀਕਾ ਵਾਲਿਆ ਨੂੰ ਪਤਾ ਲਗ ਜਾਣਾ ਸੀ ਕੀ ਸਿਖ ਵੀਰ
...ਪੰਜ ਕੱਕੇ ਐਵੇਂ ਨਹੀ ਪਹਨਦੇ ........ ਤਲਵਾਰ ਆਪਣੀ ਰਖਿਆ ਕਰਨ ਲਈ , ਜੁਲਮ ਦਾ ਅਤੇ ਜਾਲਿਮ
ਦਾ ਖਾਤਮਾਂ ਕਰਨ ਲਈ ਪਹਿਨੀ ਜਾਂਦੀ ਹੈ.......
੬.ਦੁਨੀਆਂ ਚ ਲੜ੍ਹਾਈਆਂ ਤਿੰਨ ਕਾਰਨਾ ਕਰਕੇ ਹੁੰਦੀਆਂ ਹਨ , ਜਿਸ ਨੂੰ ਚਾਣਕਯਾ ਲਿਖਦਾ ਹੈ ,,,,
ਜ਼ਰ, ਜੋਰ, ਜਮੀਨ
ਏਸ ਵਿਚ ਇਕ ਕਮੀ ਹੈ ਓਹ ਇਹ ਕੇ ਦੁਨੀਆ ਵਿਚ ਅੱਜ ਤੱਕ ਜਿਨੀਆਂ ਲੜਾਈਆਂ ਧਰਮਾਂ ਦੇ ਨਾ ਤੇ ਹੋਈਆਂ
ਓਨ੍ਹੀਆਂ ਕਿਸੇ ਹੋਰ ਦੇ ਕਾਰਣ ਨਹੀ ਹੋਈਆਂ , ਜਿਨਾ ਖੂਨ ਧਰਮਾਂ ਦੇ ਮੁੱਦੇ ਤੇ ਵਾਹਿਆ ਗਿਆ ਓਹਨਾ
ਕਿਸੇ ਹੋਰ ਮੁੱਦੇ ਤੇ ਨਹੀ..ਮੈ ਸਾਬਿਤ ਕਰ ਸਕਦਾ ਹਾਂ.. ਗੋਬਿੰਦ ਸਿੰਘ ਵੀ ਆਪਣੇ ਆਪ ਨੂੰ ਸਵੈ ਦੇ
ਮਾਲਕ , ਇਕ ਰਿਆਸਤ ਦੇ ਮਾਲਕ ਸਮਝਦੇ ਸੀ ,, ਪਰ ਔਰੰਗਜੇਬ ਇਕ ਰਾਜਾ , ਮਾਲਕ ਹੋਣ ਦੇ ਨਾਂ ਤੇ ਏਸ
ਨੂੰ ਇਕ ਬਗਾਵਤ ਵਜੋਂ ਲੈਂਦੇ ਸੀ ,ਜੋ ਕੇ ਸਮੇਂ ਦੀ ਮੰਗ ਮੁਤਾਬਿਕ , ਮੌਜੂਦਾ ਰਾਜਾ ਹੋਣ ਕਾਰਣ
ਬਿਲਕੁਲ ਸਹੀ ਸੀ ..ਯਾਨੀ ਦੋਨੋ ਆਪਣੇ-ਆਪਣੇ ਜਗਹ ਸਹੀ ਸੀ..ਰਾਜਾ ਤਾਕਤਵਾਰ ਸੀ..ਗੋਬਿੰਦ ਸਿੰਘ ਜੀ
ਇਕ ਚੰਗੇ ਸੰਗਠਿਤ ਕਰਤਾ, ਇਕ ਚੰਗੇ ਗੈਰਤਮੰਦ ਇਨਸਾਨ ਸਨ..ਜਿਸ ਨੇ ਗੁਲਾਮੀ ਕਾਰਣ ਦੀ ਬਜਾਏ ਆਪਣੀ
ਅਜਾਦ ਹਸਤੀ ਵਜੋਂ ਸਥਾਪਤ ਹੋਣਾ ਚਾਉਂਦੇ ਸਨ..ਜੋ ਅੱਜ ਵੀ ਸਭ ਦਾ ਹੱਕ ਹੈ..ਪਰ ਜੋਰਾਵਰ ਅੱਗੇ
ਕਾਹਦਾ ਜੋਰ.. ਗੋਬਿੰਦ ਸਿੰਘ ਜੋ ਇਕ ਬਾਹਦਰ ਇਨਸਾਨ ਸੀ..ਕੋਈ ਅਵਤਾਰ ਨਹੀ ..ਮੁਸਲਮਾਨ ਰਾਜਾ ਅਤੇ
ਸੈਨਾਵਾ ਅੱਗੇ ਬੇਬਸ ਸੀ ..ਸੋ ਧਾਰਮਿਕ ਜਨੂਨ ਹੋਣ ਕਾਰਣ ਈਨ ਨਹੀ ਮੰਨੀ..ਤ੍ਸਿਈਹੇ ਚੱਲੇ..ਏਸ ਵਿਚ
ਕੋਈ ਸ਼ੱਕ ਨਹੀ ,ਕੋਈ ਕਿੰਤੂ ਪ੍ਰੰਤੂ ਨਹੀ..ਪਰ ਇਹਨੀ ਤਾਕਤ ਦੇ ਮਾਲਕ ਨਹੀ ਸਨ ਕੇ ਰਾਜ ਕਰ ਸਕਦੇ
..ਅੱਜ "ਰਾਜ ਕਰੇਗਾ ਖਾਲਸਾ" ਦੀਆਂ ਨਿੱਤ ਅਰਦਾਸਾ ਕਰ ਕਰਕੇ ਗੁਰੂ ਗੋਬਿੰਦ ਸਿੰਘ ਜੀ ਤੋਂ ਵੀ
ਤਾਕਤਵਰ ਬਣਨ ਦੀ ਕਾਲ੍ਪਾਨਾ ਕੀਤੀ ਜਾ ਰਹੀ ਹੈ ।
੭.. ਗ੍ਲੇਲਿਓ ਅਤੇ ਕਾਪ੍ਰ੍ਨੀਕਸ ਬਾਬੇ ਨਾਨਕ ਤੋਂ ਸਿਆਣੇ ਸੀ ਜਿਨਾ ਨੇ ਦਸ ਦਿੱਤਾ ਸੀ ਕਿ ਧਰਤੀ ਕੀ
ਹੈ ।
੮ . ਸਿਖ ਧਰਮ ਦਾ ਕੁਝ ਵੀ ਵਖਰਾ ਨਹੀ ਜੇ ਹਿੰਦੂ ਧਰਮ ਤੋਂ ਮੁਸਲਿਮ ਧਰਮ ਤੋਂ ! ਸਾਰੇ ਧਰਮਾਂ ਦਾ
ਮਕਸਦ ਲੋਕਾਂ ਨੂੰ ਬੇਵਕੂਫ਼ ਬਣਾਕੇ ਪੈਸਾ ਭੋਟਨਾ ਜੇ ! ਜੋ ਕਮ ਜਨੇਊ ਪਾਕੇ ਬ੍ਰਾਹਮਣ ਕਰਦੇ ਸੀ ਕਦੇ
, ਓਹੀ ਲੁਟਣ ਦਾ ਕਮ ਹੁਣ ਗਾਤਰੇ ਪਹਿਨ ਕੇ ਪਾਠੀ ਸਜਣ ਕਰ ਰਹੇ ਜੇ ! ਪਹਿਲੇ ਸੰਸਕ੍ਰਿਤ ਦੇ ਸ਼੍ਲੋਕ
ਚਲਦੇ ਸੀ ਹੁਣ ਗਰੰਥ ਸਾਹਿਬ ਦਾ ਘੋਟਾ ਚਲਦਾ ਜੇ !
੯ ਜਤੁ ਗੰਢੀ (ਆਪਣੇ ਇੰਦਰਿਆਂ ਨੂ ਕਾਮ, ਕ੍ਰੋਧ,ਲੋਭ ਮੋਹ ਹੰਕਾਰ ਵਲ ਜਾਣ ਤੋਂ ਗੰਢ ਭਾਵ ਰੋਕ ਲਗਾ
ਦੇ ) ਜਤੁ ਗੰਢੀਕੀ ਗੋਬਿੰਦ ਸਿੰਘ ਇਨ੍ਹਾ ਦਾ ਪਾਲਣ ਕਰਦਾ ਸੀ ? ਉਨ੍ਹਾਂ ਨੇ ਕਿੰਨੇ ਵਿਆਹ ਕੀਤੇ ਸੀ
?
੧੦. ਦੁਜੀ ਗੱਲ .......ਜੇ ਗੁਰੂ ਨਾਨਾਕ ਪਾਤਸ਼ਾਹ ..ਜਨੇਉ ਪਾਉਨ ਤੌਂ ਇਨਕਾਰ ਕਰ ਸਕਦੇ ਹਨ ,,ਤਾਂ
ਫਿਰ ਉਹ ਗਾਤਰਾ ਕੀਵੇਂ ਪਾ ਸਕਦੇ ਹਨ ..ਜੌ ਹੈ ਹੀ ਹਿੰਸਾ ਦੀ ਨਿਸ਼ਾਨੀ...ਪਰ ਸਿੱਖਾਂ ਨੂਂ ਇਹ ਗੱਲ
ਹਜ਼ਮ ਹੀ ਨਹੀ ਹੂੰਦੀ ।
੧੧. ਗਰੰਥ ਵਿਚ ਟਰ੍ਕ ਬਣਾਉਨਾ , ਫੋਨ, ਏਕਸ ਰੇ ਆਦਿ ਬਾਰੇ ਕਿਥੇ ਦੱਸਿਆ ??
ਇਹ ਕੁਝ ਕੁ ਟੂਕ ਮਾਤਰ ਏਧਰੋਂ -ਓਧਰੋਂ ਕ੍ਠ੍ਹੇ ਕੀਤੇ ਇੱਟਾਂ ਰੋੜੇ ਹਨ ਜਿਸ ਨੂ ਅਧਾਰ ਬਣਾ ਕੇ
ਭਾਨੁਮਤੀ ਨੇ ਕੁਨਬਾ ਜੋੜਨ ਦੀ ਕੋਸ਼ਿਸ਼ ਕੀਤੀ ਹੈ । ਹਨ ਅਸੀਂ ਏਹਨਾ ਨੂ ਦੋ ਪਖਾਂ ਵਿਚ ਵਿਚਾਰਾਂਗੇ
.........
੧.ਪਹਿਲਾਂ ਸਵਾਲ/ਜਵਾਬ ਤਰਕਸ਼ੀਲ ਲਹਿਰ ਦੇ ਮੋਢੀਆਂ ਨਾਲ ਹੈ ਕਿ ......
( ੳ) ਕੀ ਹੁਣ ਤਰਕ ਦਾ ਪੱਧਰ ਏਸ ਹੱਦ ਤੱਕ ਡਿਗ ਚੁੱਕਾ ਹੈ ਕਿ ਇਹ ਹੁਣ ਕਿਸੇ ਪਛੜੇ
ਪਿੰਡ ਵਿਚਲੀਆਂ ਇਕ ਦੂਜੇ ਵੱਲ ਹਥ ਕਰ ਕੇ ਤਾਹਨੇ ਮਿਹਣੇ ਦੇ ਕੇ ਲੜ ਰਹੀਆਂ ਗਵਾਂਢਨਾ ਵਾਂਕਰ ਪੁਜ
ਚੁੱਕਾ ਹੈ ? ਕੀ ਇਹ ਪੱਧਰ ਓਹਨਾ ਦੀ ਜਾਣਕਾਰੀ ਵਿਚ ਹੈ ?
(ਅ) ਮਨੁਖ ਇਕ ਸਮਾਜਿਕ ਜੀਵ ਹੈ ! ਅਸੀਂ ਸਾਰੇ ਇਹ ਜਾਣਦੇ ਹਾਂ ਕਿ ਮਨੁਖ ਜਿਸ ਸਮਾਜ ਵਿਚ ਰਹਿੰਦਾ
ਹੈ ਓਹ ਹੋਲੀ ਹੋਲੀ ਓਸ ਵਿਚਲੀਆਂ ਹੋ ਰਹੀਆਂ ਕਿਰਿਆਵਾਂ , ਰਿਵਾਜ਼, ਭਾਸ਼ਾ, ਦਿਨ- ਤਿਓਹਾਰ ,
ਮਾਨਸਿਕਤਾ ਆਦਿ ਕਬੂਲਦਾ ਜਾਂਦਾ ਹੈ । ਫੇਰ ਆਪਣੇ- ਆਪਣੇ ਧਰਮ ਦੇ ਸਿਧਾਂਤ ਦੂਜੇ ਸਥਾਨ ਤੇ ਰਹਿ
ਜਾਂਦੇ ਹਨ ਅਤੇ ਸਿਰਫ ਤੇ ਸਿਰਫ ਓਹੀ ਸਿਧਾਂਤ ਜਾ ਕਰਮਕਾਂਡ ਓਸ ਦੀ ਮਾਨਸਿਕਤਾ ਤੇ ਭਾਰੂ ਹੋਣ ਲਗ
ਜਾਂਦੇ ਹਨ ਜਿਥੋਂ ਦਾ ਸਮਾਜ ਜਿਸ ਧਰਮ ਤੋਂ ਦਿਸ਼ਾ ਨਿਰਦੇਸ਼ ਲੈ ਰਿਹਾ ਹੁੰਦਾ ਹੈ ! ਜਿਸ ਤਰਾ ਭਾਰਤ
ਦਾ ਸਮਾਜ ਬਿਪਰ ਤੋਂ ਦਿਸ਼ਾ ਨਿਰਦੇਸ਼ ਲੈ ਰਿਹਾ/ਪ੍ਰਚਾਰ ਰਿਹਾ ਹੈ ਏਸੇ ਕਰਕੇ ਸਮਾਜ ਵਿਚ ਰਹਿਣ ਵਾਲੇ
ਮਨੁਖਾਂ ਦੀ ਬਿਪਰਵਾਦ ਅਧੀਨ ਪ੍ਰੋੜ ਹੋ ਚੁੱਕੀ ਮਾਨਸਿਕਤਾ ਨੇ ਵੀ ਆਪਣੇ ਆਪਣੇ ਧਰਮ ਦੀ ਵਿਆਖਿਆ ਓਸ
ਅਨੁਸਾਰ ਕਰਨੀ ਸ਼ੁਰੂ ਕਰ ਦਿੱਤੀ ਹੈ !
(ੲ) ਤਰਕਸ਼ੀਲ ਲਹਿਰ ਨੇ ਸਮਾਜ ਵਿਚ ਵੜ ਚੁੱਕੀਆਂ ਬੁਰਾਇਆ (ਅੰਧਵਿਸ਼੍ਵਾਸ , ਕਰਮਕਾਂਡ ਆਦਿ ) ਵੱਲੋਂ
ਧਿਆਨ ਹਟਾ ਕੇ ਧਰਮ ਨੂ ਕਦੋਂ ਤੋਂ ਵਿਸ਼ਾ ਬਣਾ ਲਿਆ ਹੈ ?
(ਸ) ਹਰ ਚੰਗੀ ਲਹਿਰ ਵਿਚ ਸਮੇ ਸਮੇ ਤੇ ਕਿਸੇ ਅਦਿਖ ਸ਼ਕਤੀਆਂ ਰਾਹੀਂ ਕੁਝ ਜੋਸ਼ੀਲਿਆਂ ਵੱਲੋਂ ਘੁਸਭੈਠ
ਹੁੰਦੀ ਰਹਿੰਦੀ ਹੈ ਜੋ ਕਿ ਲਹਿਰ ਨੂ ਗੁਮਰਾਹ ਕਰਨ , ਨਿਸ਼ਾਨੇ ਤੋ ਖੁਨ੍ਝਾਂਨ / ਭਟਕਾਂਨ ਲਈ ਕਮ
ਕਰਦੀਆਂ ਹਨ !ਸਿਆਣੇ ਆਗੂ ਹਮੇਸ਼ਾ ਏਸ ਤੋਂ ਸੁਚੇਤ ਰਹਿੰਦੇ ਹਨ ਅਤੇ ਏਹਨਾ ਦੀ ਸਮੇ ਸਮੇ ਤੇ ਮੁਲਾਂਕਣ
ਹੁੰਦਾ ਰਹਿੰਦਾ ਹੈ !ਕੀ ਆਪ ਜੀ ਸੁਚੇਤ ਹੋ ?
(ਹ) ਹਰ ਲਹਿਰ ਵਿਚ ਚੰਗੇ ਮਾੜੇ ਅਨਸਰ ਹੁੰਦੇ ਹਨ !ਕਿਸੇ ਮਾੜੇ ਅਨਸਰਾ ਵੱਲੋਂ ਕੀਤੀਆ ਗਲਤੀਆਂ ਲਈ
ਲਹਿਰ ਖੜੀ ਕਰਨ ਵਾਲੇ ਮੋਢੀਆਂ ਦੀ ਇਮਾਨਦਾਰੀ /ਸੋਚ ਤੇ ਸ਼ਕ ਨਹੀ ਕੀਤਾ ਜਾ ਸਕਦਾ ! ਘੱਟੋ ਘੱਟ
ਤਰਕਸ਼ੀਲ ਵੀਰਾਂ ਨੂ ਤੇ ਪਤਾ ਹੋਣਾ ਹੀ ਚਾਹੀਦਾ ਹੈ !
(ਕ). ਅੱਜ ਕਲ ਬਾਬੇ ਨਾਨਕ ਅਤੇ ਵਿਗਿਆਨੀਆਂ ਦਾ ਤੁਲਨਾਤਮਕ ਅਧਿਆਨ ਕਿਉਂ ਕੀਤਾ ਜਾ ਰਿਹਾ ? ਜਦ ਕਿ
ਗੁਰੂ ਸਾਹਿਬਾਂ ਦਾ ਮੰਤਵ ਪਦਾਰਥ ਸਬੰਦੀ ਵਿਗਿਆਨ ਸਮਝਾਉਣ ਦਾ ਨਹੀਂ ਸੀ। ਉਨ੍ਹਾਂ ਦਾ ਮੰਤਵ ਤਾਂ
ਜੀਵਨ ਜਾਚ ਸਿਖਾਉਣਾਂ ਸੀ। ਜੇ ਕਰ ਕਿਤੇ ਕੋਈ ਵਿਸ਼ਾ ਆਇਆ ਤਾਂ ਉਸ ਸਬੰਧੀ ਗਿਆਨ ਦੇਣ ਲਈ ਪਦਾਰਥਾਂ
ਦੇ ਵਿਗਿਆਨ ਰਾਹੀਂ ਉਦਾਹਰਣ ਦੇ ਕੇ ਸਮਝਾਇਆ। ਗੁਰੂ ਸਾਹਿਬਾਂ ਨੇ ਚਲ ਰਹੇ ਅੰਧ ਵਿਸ਼ਵਾਸ ਨੂੰ ਖਤਮ
ਕਰਨ ਲਈ ਵਿਗਿਆਨ ਦੀਆਂ ਬਹੁਤ ਸਾਰੀਆਂ ਅਸਲੀਅਤਾਂ ਵੀ ਦੱਸ ਦਿਤੀਆਂ ਸਨ। ਕੀ ਇਥੇ ਇਹ ਸਵਾਲ ਚੁਕਣਾ
ਬੇਵਕੂਫੀ ਨਹੀ ਹੈ ਕਿ ਕਾਪੇਰ੍ਨੀਕਸ ਜਾ ਗ੍ਲੇਲਿਓ ਨੇ ਕਾਮ , ਕ੍ਰੋਧ ਜਾ ਸਮਾਜ ਵਿਚ ਫੈਲੇ
ਅੰਧਵਿਸ਼ਵਾਸਾਂ / ਕਰਮਕਾਂਡਾਂ ਬਾਰੇ ਵਿਚਾਰ ਕਿਉਂ ਨਹੀ ਦਿੱਤੇ ??
(ਖ) ਤਰਕਸ਼ੀਲ ਵੀਰ ਰੱਬ ਅਤੇ ਧਰਮ ਦੇ ਨਾਮ ਤੋਂ ਏਸ ਤਰਹ ਤ੍ਰਭਕਦੇ ਹਨ ਜਿਸ ਤਰਹ ਪੁਰਾਤਨ ਸਮੇ ਵਿਚ
ਅਖੌਤੀ ਬ੍ਰਾਹਮਣ ਕਿਸੇ ਅਖੌਤੀ ਸ਼ੂਦਰ ਨੂ ਦੂਰੋਂ ਆਓਂਦੀਆਂ ਦੇਖ ਕੇ ਭਿਟੈ ਜਾਣ ਦੇ ਡਰੋ ਤ੍ਰਭਕ
ਜਾਂਦਾ ਸੀ । ਜੇ ਸਾਡੀਆਂ ਜ੍ੜਾਹ ਆਪਨੇ ਗਿਆਨ ਅਤੇ ਵਿਸ਼ਵਾਸ ਚ ਇਨੀਆਂ ਮਜਬੂਤ ਹਨ ਤਾਂ ਫੇਰ ਇਹ ਡਰ
ਕਿਉਂ ?
ਹੁਣ ਗੱਲ ਕਰਾਂਗੇ ਦੂਜੇ ਪਖ ਦੀ …….
ਸਮਾਜਵਾਦ ਦਾ ਹਾਮੀ ਕਾਰਲ ਮਾਰਕਸ ਜਿਸ ਤੋਂ ਸਾਡੇ ਤਰਕਸ਼ੀਲ ਵੀਰ ਪ੍ਰੇਰਿਤ ਹਨ ਧਰਮ ਨੂੰ ਅਫੀਮ
ਕਹਿੰਦਾ ਹੈ । ਆਓ ਪਹਿਲਾਂ ਜਾਣੀਏ ਕਿ ਕੀ ਓਸ ਨੇ ਸਚ ਕਿਹਾ ? ਇਕ ਪਖ ਦੇਖਣ ਤੋਂ ਕਿਤੇ ਨਾ ਕਿਤੇ ਇਹ
ਗੱਲ ਸਚੀ ਜਾਪਦੀ ਹੈ ਕਿਉਂਕੀ ਅਫੀਮ ਖਾਣ ਨਾਲ ਮਨੁਖ ਨਸ਼ਿਆਇਆ ਜਾਂਦਾ ਹੈ । ਓਸ ਦੀ ਮੱਤ ਸੁਨ ਹੋ
ਜਾਂਦੀ ਹੈ । ਓਹ ਆਪਣੀ ਹੀ ਮਸਤ ਧੁਨ /ਸਰੂਰ ਚ ਗਵਾਚਿਆ ਰਹਿੰਦਾ ਹੈ । ਓਸ ਦੀ ਸੋਚਣ ਦੀ ਸ਼ਕਤੀ ਘੱਟ
ਜਾਂਦੀ ਹੈ । ਓਹ ਚੰਗੇ ਮਾੜੇ ਦੀ ਪਰਖ ਨਹੀ ਕਰ ਸਕਦਾ ।ਪਿਛਲੇ ਸਮੇ ਜਿੰਨੇ ਵੀ ਧਰਮ (ਵਿਚਾਰਧਾਰਾ )
ਪੈਦਾ ਹੋਏ ਓਹਨਾ ਨੇ ਮਨੁਖ ਦੀ ਸੋਚਣ ਸ਼ਕਤੀ ਚ ਰੋਕ ਲਗਾ ਦਿੱਤੀ । ਮਨੁਖ ਜਿਸ ਵੀ ਧਰਮ ਚ ਪੈਦਾ ਅਤੇ
ਵੱਡਾ ਹੁੰਦਾ ਓਹ ਓਸੇ ਧਰਮ ਦੇ ਅੰਧਵਿਸ਼ਵਾਸਾਂ ਅਤੇ ਕਰਮਕਾਂਡਾਂ ਵਿਚ ਫੱਸ ਕੇ ਰਹਿ ਜਾਂਦਾ । ਫੇਰ
ਕੋਈ ਅਪੀਲ ਕੋਈ ਦਲੀਲ ਓਸ ਤੇ ਕਮ ਨਾ ਕਰਦੀ। ਓਸ ਦੀ ਸੋਚ ਸ਼ਕਤੀ ਓਸੇ ਕਰਮਕਾਂਡਾ ਦੇ ਆਲੇ ਦਵਾਲੇ
ਘੁਮਦੇ ਰਹਿੰਦੀ ਅਤੇ ਅੰਤ ਓਸ ਵਿਚ ਹੀ ਦਮ ਤੋੜ ਦਿੰਦੀ । .......ਪਰ ਬਾਬੇ ਨਾਨਕ ਦਾ ਧਰਮ ਤੇ
ਅਜਿਹਾ ਨਹੀ ਹੈ । ਇਹ ਤੇ ਸੁਚੇਤਤਾ ਬ੍ਕ੍ਸ਼੍ਦਾ ਹੈ , ਆਪਨੇ ਹੱਕਾਂ ਪ੍ਰਤੀ ਲੜਨਾ ਸਿਖਾਓੰਦਾ ਹੈ ,
ਹਰ ਕਮ ਅਕਲ /ਬਿਬੇਕ੍ਤਾ ਤੋਂ ਕਰਨ ਨੂ ਕਹਿੰਦਾ ਹੈ , ਵਿਗਿਆਨ ਦਾ ਹਾਮੀ ਹੈ ,ਅਗਾਹਵਧੂ ਹੈ , ਖੋਜੀ
ਬਿਰਤੀ ਨੂ ਉਤਸ਼ਾਹਤ ਕਰਨ ਵਾਲਾ ਹੈ, ਸਚ ਨੂ ਪ੍ਰਗਟ ਕਰਨ ਲਈ ਪ੍ਰੇਕ੍ਟੀਕੱਲ ਕਰ ਕੇ ਦਿਖਾਓਨ੍ਦਾ ਹੈ,
ਦਿਮਾਗੀ ਪਧਰ ਨੂ ਉਚਾ ਚੁੱਕਣ ਲਈ ਦਿਸ਼ਾ ਨਿਰਦੇਸ਼ ਦਿੰਦਾ ਹੈ ,ਚੰਗੇ ਸਮਾਜ ਦੀ ਸਿਰਜਨਾ ਕਰਨ ਲਈ
ਪ੍ਰੇਰਿਤ ਕਰਦਾ ਹੈ ।
ਏਨੀਆਂ ਖੂਬੀਆਂ ਹੋਣ ਦੇ ਬਾਵਜੂਦ ਬਾਬੇ ਨਾਨਕ ਦੀ ਵਿਚਾਰਧਾਰਾ ਬਾਰੇ ਅਜਿਹਾ ਕਿਉਂ ਕਿਹਾ ਜਾਂਦਾ ?
.............ਸਾਡੇ ਵਾਸਤੇ ਹੁਣ ਸੋਚਣ ਦਾ ਸਮਾ ਹੈ .......ਕਿ .......ਕਿਤੇ ਅਸੀ ਵੀ ਤੇ ਬਾਬੇ
ਨਾਨਕ ਦੀ ਵਿਚਾਰਧਾਰਾ ਨੂੰ ਅਫੀਮ ਤੇ ਨਹੀ ਬਣਾ ਦਿਤਾ ??? ....... ਇਥੇ ਜਵਾਬ ਹਾ ਵਿਚ ਹੈ
..........। ਬਿਪਰੀ ਸਮਾਜ ਵਿਚ ਰਹਿੰਦਿਆਂ ਸਾਡੀ ਮਾਨਸਿਕਤਾ ਏਸ ਹੱਦ ਤੱਕ ਏਸ ਵਿਚ ਗ੍ਰਸਤ ਹੋ
ਚੁੱਕੀ ਹੈ ਕਿ ਅਸੀ ਇਹ ਵਿਚਾਰਧਾਰਾ ਜੋ ਕਿ ਪੂਰੀ ਮਾਨਵਤਾ ਨੂੰ ਹਰ ਖੇਤਰ ਵਿਚ ਅਗਵਾਈ ਦੇਣ ਦੇ ਸਮਰਥ
ਹੈ ਨੂੰ ਵੀ ਬਿਪਰ ਦੀ ਨਜਰ ਨਾਲ ਪਰੀਭਾਸ਼ਿਤ ਕਰਨਾ ਸ਼ੁਰੂ ਕਰ ਦਿੱਤਾ । ਓਹੀ ਅੰਧ ਵਿਸ਼ਵਾਸ, ਓਹੀ ਪੂਜਾ
, ਓਹੀ ਕਰਮਕਾਂਡ , ਓਹੀ ਡਰ ਅਤੇ ਲਾਲਚ ਨੂੰ ਧਰਮ ਦਾ ਅਧਾਰ ਬ੍ਨਾਓਨਾ , ਗੱਲ ਕੀ ਸਿਰਫ ਬੋਦੀ ਤੋਂ
ਜੂੜੇਵਾਲੇ ਬ੍ਰਾਹਮਣ ਵਿਚ ਤਬਦੀਲ ਹੋਣਾ ਸਾਡੀ ਪ੍ਰਾਪਤੀ ਰਹੀ ਹੈ । ਬੇਸ਼ਕ ਪਹਿਲਾਂ ਸਿੰਘ ਸਭਾ ਅਤੇ
ਹੁਣ ਮਿਸ਼ਨਰੀ ਲਹਿਰ ਤੋਂ ਬਾਅਦ ਏਸ ਦਾ ਫੇਰ ਤੋਂ ਗੁਰਮਤਿ ਦੀ ਕਸਵੱਟੀ ਤੇ ਪਰਖ ਕੇ ਪਰੀਭਾਸ਼ਿਤ ਹੋਣਾ
ਸ਼ੁਰੂ ਹੋ ਚੁੱਕਾ ਹੈ ਪਰ ਏਸ ਨੂੰ ਅਮਲੀ ਰੂਪ ਚ ਜਮੀਨੀ ਪਧਰ ਤੇ ਲੈ ਕੇ ਜਾਣ ਲਈ ਅਜੇ ਕਾਫੀ ਕਮ ਕਰਨਾ
ਬਾਕੀ ਹੈ ।ਲੋੜ ਹੈ ਇਕ ਚੰਗੀ ਵਿਓਂਤਬੰਦੀ ਦੀ ।
ਹੁਣ ਵਾਪਿਸ ਆਈਏ ਤਰਕਸ਼ੀਲ ਵੀਰਾਂ ਵੱਲ .....
ਬਾਬੇ ਨਾਨਕ ਦੀ ਵਿਚਾਰਧਾਰਾ (ਧਰਮ) ਵਿਗਿਆਨ ਨੂ ਰੋਕਦੀ /ਟੋਕਦੀ ਨਹੀ ਸਗੋਂ ਉਤਸ਼ਾਹਿਤ ਕਰਦੇ ਹੋਏ
ਦਿਸ਼ਾ ਨਿਰਦੇਸ਼ ਦਿੰਦੀ ਹੈ । ਤਰਕਸ਼ੀਲ ਵੀਰ ਵਿਗਿਆਨ ਨੂੰ ਧਰਮ ਤੋਂ ਉੱਪਰ ਸਮਝਦੇ ਹਨ ਪਰ ਇਥੇ ਓਹ
ਟਪਲਾ ਖਾ ਜਾਂਦੇ ਹਨ ਕਿਉਂਕੀ ਸਾਇੰਸ ਮਨੁੱਖਾ ਸੁਭਾ, ਇਮਾਨਦਾਰੀ, ਮਨ ਦੀ ਸ਼ਾਂਤੀ, ਦੋਸਤੀ, ਸਹਿਣ
ਸ਼ਕਤੀ, ਸਬਰ, ਦੂਸਰਿਆਂ ਦਾ ਦੁੱਖ ਦਰਦ ਸਮਝਣਾਂ, ਸੋਚਣ ਸ਼ਕਤੀ, ਮਾਣ, ਲਾਲਚ, ਗੁਸਾ, ਕੱਟੜਪੁਣਾਂ,
ਲੁਟਮਾਰ ਆਦਿ ਬਾਰੇ ਕੁੱਝ ਨਹੀਂ ਦੱਸ ਸਕਦੀ ਹੈ। ਵਿਗਿਆਨ ਮਨੁੱਖ ਦਾ ਸੁਭਾਅ ਨਹੀਂ ਬਦਲ ਸਕਦੀ, ਕਾਮ
ਕ੍ਰੋਧ ਲੋਭ ਮੋਹ ਤੇ ਹੰਕਾਰ ਤੇ ਕਾਬੂ ਪਾਉਂਣਾਂ ਨਹੀਂ ਸਿਖਾ ਸਕਦੀ। ਸਾਇੰਸ ਦੀ ਪਹੁੰਚ ਪਦਾਰਥ ਤੱਕ
ਹੈ, ਆਤਮਿਕ ਆਧਾਰ ਤੇ ਕਿਹੜੇ ਨਿਯਮ ਲਾਗੂ ਹੁੰਦੇ ਹਨ, ਅੱਜ ਦੀ ਸਾਇੰਸ ਦੀ ਪਹੁੰਚ ਤੋਂ ਦੂਰ ਹਨ।
ਵਿਗਿਆਨ ਨਵੀਆਂ ਨਵੀਆਂ ਖੋਜਾਂ ਕਰਨ ਵਿੱਚ ਸਹਾਇਤਾ ਕਰ ਸਕਦਾ ਹੈ, ਪਰ ਮੱਤ ਦੇਣ ਲਈ ਨਹੀਂ। ਵਿਗਿਆਨ
ਕਾਢ ਤੇ ਕਢ ਸਕਦਾ ਹੈ ਪਰ ਏਸ ਦਾ ਸਦ- ਉਪਯੋਗ ਜਾ ਦੁਰ- ਉਪਯੋਗ ਬਾਰੇ ਨਹੀ ਦਸ ਸਕਦਾ । ਇਥੇ ਓਸ ਨੂ
ਧਰਮ ਦੀ ਅਗਵਾਈ ਦੀ ਜਰੂਰਤ ਹੈ । ਵਿਗਿਆਨ ਦੁਆਰਾ ਐਟਮ ਬੰਬ ਦੀ ਕਾਢ ਜਪਾਨ ਵਿੱਚ ਤਬਾਹੀ ਦਾ ਕਾਰਨ
ਬਣੀ। ਜੇ ਕਰ ਵਿਗਿਆਨ ਦੇ ਨਾਲ ਨਾਲ ਧਰਮ ਦੀ ਮਤ ਆ ਜਾਂਦੀ ਹੈ ਤਾਂ ਉਹ ਤਬਾਹੀ ਮਚਾਉਂਣ ਦੀ ਬਜਾਏ
ਨਿਊਕਲੀਅਰ ਰਿਐਕਟਰ ਵਿੱਚ ਪਾ ਕੇ ਦੁਨੀਆਂ ਨੂੰ ਬਿਜਲੀ ਦੇਣ ਕਈ ਵਰਤਦੇ ਹਨ ।
……………ਅਤੇ ਅੰਤ ਵਿਚ ........
.ਤਰਕ ਦਲੀਲਾਂ ਦੇ ਅਧਾਰ ਤੇ ਕਿਸੇ ਵੀ ਝੂਠ ਨੂੰ ਸਚ ਬਣਾ ਸਕਦਾ ਪਰ ਬਾਬੇ ਨਾਨਕ ਦਾ ਧਰਮ ਸਿਰਫ ਤੇ
ਸਿਰਫ ਸਚ ਨੂੰ ਸਾਹਮਣੇ ਲਿਆਓਨ ਲਈ ਦਲੀਲਾਂ ਲਭਦਾ /ਦਿੰਦਾ ਹੈ।
ਹਰਮਿੰਦਰ ਸਿੰਘ
ਲੁਧਿਆਣਾ ।
(10/09/12)
ਡਾ: ਇਕਬਾਲ ਸਿੰਘ ਢਿੱਲੋਂ
ਸ.
ਸੇਵਕ ਸਿੰਘ ਮਚਾਕੀ ਜੀ, ਆਪ ਜੀ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਪਰਵਾਨ ਜੋਵੇ ਜੀ!
ਆਪ ਜੀ ਦੇ 09. 09. 2012 ਨੂੰ ਸਿਖਮਾਰਗ ਵੈਬਸਾਈਟ ਤੇ ਪਾਏ ਗਏ ਪੱਤਰ ਵਿੱਚ ਜੋ ਆਪ
ਜੀ ਨੇ ਮੇਰੇ 08. 09. 2012 ਦੇ ਪੱਤਰ ਦਾ ਹਵਾਲਾ ਦਿੰਦੇ ਹੋਏ ਟਿੱਪਣੀਆਂ ਕੀਤੀਆਂ ਹਨ ਉਹ
ਬੇਤੁੱਕੀਆਂ ਵੀ ਹਨ ਅਤੇ ਗੈਰਜ਼ਿੰਮੇਵਾਰਾਨਾ ਵੀ। ਪਹਿਲਾਂ ਤਾਂ ਆਪ ਜੀ
ਨੇ ਆਪ ਜੀ ਦੇ 07. 09. 2012 ਵਾਲੇ ਪੱਤਰ ਵਿੱਚ ਮੇਰੇ ਉੱਤੇ ਝੂਠਾ ਇਲਜ਼ਾਮ ਲਗਾਉਂਦੇ ਹੋਏ ਇਹ
ਲਿਖਿਆ ਕਿ ਮੈਂ ਸਿੱਖਾਂ ਨੂੰ ਇਸ ਗੱਲ ਲਈ ਭੰਡਦਾ ਹਾਂ ਕਿ “ਉਹ ……. . ਗ੍ਰੰਥ ਅੱਗੇ ਮੱਥੇ ਟੇਕਦੇ
ਹਨ।” ਜਦੋਂ ਮੈਂ ਆਪਣੇ 08. 09. 2012 ਦੇ ਪੱਤਰ ਵਿੱਚ ਇਸ ਘਿਨਾਉਣੇ ਦੋਸ਼ ਦਾ ਜ਼ੋਰਦਾਰ
ਖੰਡਨ ਕੀਤਾ ਤਾਂ ਆਪ ਜੀ ਨੂੰ ਜਾਂ ਤਾਂ ਆਪ ਜੀ ਵੱਲੋਂ ਲਗਾਏ ਗਏ ਉਪਰੋਕਤ ਦੋਸ਼ ਸਬੰਧੀ ਸਬੂਤ ਪੇਸ਼
ਕਰਨਾ ਚਾਹੀਦਾ ਸੀ ਜਾਂ ਫਿਰ ਸ੍ਰਿਸ਼ਟਾਚਾਰ ਦੇ ਨਾਤੇ ਮੁਆਫੀ ਮੰਗਣੀ ਚਾਹੀਦੀ ਸੀ। ਇਹਨਾਂ ਵਿੱਚੋਂ
ਕੁੱਝ ਵੀ ਨਾਂ ਕਰਕੇ ਆਪ ਜੀ ਕਿਹੜੀ ਧਿਰ ਵਿੱਚ ਸ਼ਾਮਲ ਹੋਣ ਦਾ ਸਬੂਤ ਦੇ ਰਹੇ ਹੋ?
ਸ. ਮਚਾਕੀ ਜੀ, ਆਪ ਜੀ ਜੋ ਆਪ ਜੀ ਦੇ 09. 09. 2012 ਦੇ ਪੱਤਰ ਵਿੱਚ ਕਹਿ ਰਹੇ ਹੋ ਕਿ ਮੈਂ
ਸਲਾਹਕਾਰ ਬੋਰਡ ਪ੍ਰਤੀ ਉਸਦੇ ਗੁਰੂ ਗ੍ਰੰਥ ਦੇ ਸੂਚਕ
(signifier) ਹੋਣ ਕਰ ਕੇ ਸਤਿਕਾਰ ਪਰਗਟ ਕੀਤਾ
ਹੈ ਇਹ ਆਪ ਜੀ ਦੀ ਭੁੱਲ਼ ਹੈ (ਜਾਂ ਚਲਾਕੀ ਹੈ!)। ਮੈਂ ਤਾਂ ਸਲਾਹਕਾਰ ਬੋਰਡ ਦੇ ਮੈਂਬਰਾਂ ਵੱਲੋਂ
ਭਾਰੀ ਸੰਕਟ ਦੇ ਸਮਿਆਂ ਵਿੱਚ ਸਿੱਖ ਕੌਮ ਦੀ ਸੇਵਾ ਹਿਤ ਨਿਭਾਈ ਜਾ ਰਹੀ ਉਹਨਾਂ ਦੀ ਸੁਹਿਰਦ ਭੂਮਿਕਾ
ਦੇ ਕਰਕੇ ਉਹਨਾਂ ਪ੍ਰਤੀ ਆਪਣੇ ਸਤਿਕਾਰ ਦੀ ਪ੍ਰਬਲ ਭਾਵਨਾ ਦਾ ਆਮ ਸ੍ਰਿਸ਼ਟਾਚਾਰੀ ਅਦਬ ਦੇ ਸੰਕੇਤ
ਰਾਹੀਂ ਪ੍ਰਗਟਾਵਾ ਕਰਨ ਦਾ ਯਤਨ ਕੀਤਾ ਸੀ। ਆਪ ਜੀ ਫਿਰ ਇਸ ਕਾਰਵਾਈ ਨੂੰ ਧਾਰਮਿਕ ਰੰਗਤ ਦਿੰਦੇ ਹੋਏ
ਆਪਣੀ ਸੰਕੀਰਣ ਸੋਚ ਦਾ ਪ੍ਰਗਟਾਵਾ ਕਰਨ ਵਿੱਚ ਲੱਗੇ ਹੋਏ ਹੋ।
ਸ. ਮਚਾਕੀ ਜੀ, ਆਪ ਜੀ ਦਾ ਇਹ ਕਹਿਣਾ ਸਹੀ ਨਹੀਂ ਗੁਰੂ ਗ੍ਰੰਥ ਦਸ ਸਿਖ ਗੁਰੂਆਂ ਦੀ ‘ਆਤਮਕ ਜੋਤ’
ਹਨ। ਆਪ ਜੀ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਗੁਰਮੱਤ ‘ਆਤਮਾ’ ਭਾਵ ਰੂਹ
(soul) ਨੂੰ
ਮਾਨਤਾ ਹੀ ਨਹੀਂ ਦਿੰਦੀ। ਫਿਰ ਦਸ ਗੁਰੂਆਂ ਦੀ ‘ਆਤਮਕ ਜੋਤ’ ਦੇ ਸੰਕਲਪ ਦੀ ਕੀ ਸਾਰਥਕਤਾ ਰਹਿ
ਜਾਂਦੀ ਹੈ? ਅਸੀਂ ਇਹ ਕਿਉਂ ਨਹੀਂ ਮੰਨਣਾਂ ਚਾਹੁੰਦੇ ਕਿ ਸਿੱਖਾਂ ਦਾ ਇੱਕ ਪਵਿੱਤਰ ਗ੍ਰੰਥ
(Holy Scripture)
ਹੈ ਜਿਵੇਂ ਕਿ ਬਾਕੀ ਸਭ ਧਰਮਾਂ ਦੀ ਪਰੰਪਰਾ ਹੈ। ਇਹ ਅਗਲੀ
ਗੱਲ ਹੈ ਕਿ ਗੁਰੂ ਗੋਬਿੰਦ ਸਿੰਘ ਨੇ ਦਮਦਮੀ ਬੀੜ ਨੂੰ ਸਾਹਮਣੇ ਰੱਖ ਕੇ ਆਪਣੇ ਤੋਂ ਅਗਲਾ
(ਗਿਆਰ੍ਹਵਾਂ) ਗੁਰੂ ਥਾਪ ਦਿੱਤਾ ਸੀ। ਪਰੰਤੂ ਅੱਜ ਉਹ ਦਮਦਮੀ ਬੀੜ ਤਾਂ ਕਿਧਰੇ ਉਪਲਭਦ ਹੀ ਨਹੀਂ
(ਆਦਿ ਗ੍ਰੰਥ ਵਾਂਗ)। ਇਸ ਸਥਿਤੀ ਤੋਂ ਇਹ ਤਾਂ ਨਹੀਂ ਮੰਨ ਲਿਆ ਜਾ ਸਕਦਾ ਕਿ ਗੁਰੂ ਗੋਬਿੰਦ ਸਿੰਘ
ਤੋਂ ਬਾਦ ਸਿੱਖਾਂ ਦਾ ਕੋਈ ਗੁਰੂ ਹੀ ਮੌਜੂਦ ਨਹੀਂ। ਸਿੱਖਾਂ ਦਾ ਗਿਆਰ੍ਹਵਾਂ ਗੁਰੂ ਮੌਜੂਦ ਹੈ
ਪਰੰਤੂ ਗੁਰਬਾਣੀ ਦੇ ਸੰਦੇਸ਼/ਉਪਦੇਸ਼ ਦੇ ਰੂਪ ਵਿਚ। ਆਦਿ ਗ੍ਰੰਥ ਅਤੇ ਦਮਦਮੀ ਬੀੜ ਦੀ ਗੈਰਮੌਜੂਦਗੀ
ਵਿੱਚ ਪਵਿੱਤਰ ਗ੍ਰੰਥ ਦੀਆਂ ਜਿਹਨਾਂ ਬੀੜਾਂ ਨੂੰ ਜਿਵੇਂ-ਤਿਵੇਂ ਕਰ ਕੇ ਤਿਆਰ ਕਰਨ ਦਾ ਪਰਉਪਕਾਰ
ਉਨ੍ਹੀਵੀਂ ਸਦੀ ਵਿੱਚ ਲਿਖਾਰੀਆਂ ਨੇ ਕੀਤਾ ਉਹਨਾਂ ਦੇ ਪਾਠ
(text) ਸਬੰਧੀ
ਵਿਸ਼ਾ (ਵਿਸਤ੍ਰਿਤ ਹੋਣ ਕਰ ਕੇ) ਇੱਥੇ ਵਿਚਾਰਿਆ ਨਹੀਂ ਜਾ ਸਕਦਾ।
ਸ. ਮਚਾਕੀ ਜੀ, ਆਪ ਜੀ ਨੇ ‘ਦਸ ਦੇਹੀਆਂ’ ਵਾਲੇ ਅਖਾਣ ਦਾ ਹਵਾਲਾ ਆਪਣੇ ਵਿਚਾਰ-ਅਧੀਨ ਪੱਤਰ ਵਿੱਚ
ਦਿੱਤਾ ਹੈ। ਜੇਕਰ ਮੇਰਾ ਅੰਦਾਜ਼ਾ ਗਲਤ ਨਹੀਂ ਤਾਂ ਆਪ ਜੀ ਦਾ ਅਟਕਲਪੱਚੂ ਇਹ ਹੈ ਕਿ ਗੁਰੂ ਗੋਬਿੰਦ
ਸਿਘ ਨੇ ਇਸ ਅਖਾਣ ਦੇ ਭਾਵ ਨੂੰ ਸਾਹਮਣੇ ਰੱਖ ਕੇ ਹੀ ਦੇਹਧਾਰੀ ਗੁਰੂ-ਪ੍ਰਥਾ ਦੀ ਸਮਾਪਤੀ ‘ਦਸ’ ਦੇ
ਅੰਕ ਤੇ ਕੀਤੀ ਸੀ। ਪਰੰਤੂ ਗੁਰਮੱਤ ਅੰਕ-ਵਿਗਿਆਨ ਦੇ ਕਿਸੇ ਗੂੜ੍ਹ-ਭਾਵ ਜਾਂ ਰਹੱਸਮਈ ਪਰਭਾਵ,
ਪਾਇਥਾਗੋਰਾਸ ਦੇ ਪੁਨਰ-ਜਨਮ ਦੇ ਸਿਧਾਂਤ ਜਾਂ ਲੋਕਧਾਰਾ ਦੀਆਂ ਮਿਥਾਂ ਨੂੰ ਕੋਈ ਮਾਨਤਾ ਨਹੀਂ
ਦਿੰਦੀ। ਇਸ ਲਈ ਮੈਂ ਸਮਝਦਾ ਹਾਂ ਕਿ ਕਿਸੇ ਵੀ ਸੁਹਿਰਦ ਸਿਖ ਨੂੰ ਇਹਨਾਂ ਫਜ਼ੂਲ ਦੇ ਅਤੇ ਅਨਮੱਤੀ
ਵਿਸ਼ਿਆਂ ਸਬੰਧੀ ਜਾਣਕਾਰੀ ਪਰਾਪਤ ਕਰਨ ਦੀ ਕੋਈ ਲੋੜ ਨਹੀਂ। ਪਰੰਤੂ ਆਪ ਜੀ ਨੇ ਇਹਨਾਂ ਧਾਰਨਾਵਾਂ
ਵਿੱਚ ਆਪਣਾ ਵਿਸ਼ਵਾਸ ਜ਼ਾਹਰ ਕਰਦੇ ਹੋਏ ਉਹਨਾਂ ਦੀ ਗੁਰਮੱਤ ਦੇ ਸੰਦਰਭ ਵਿੱਚ ਗੱਲ ਕਰ ਕੇ ਆਪਣਾ ਅਸਲੀ
ਚਿਹਰਾ ਤਾਂ ਵਿਖਾ ਹੀ ਦਿੱਤਾ ਹੈ। ਆਪ ਜੀ ਵੱਲੋਂ ਮੇਰੇ ਪ੍ਰਤੀ ‘ਜ਼ਿੱਦੀ’ ਹੋਣ ਦੀ ਜਾਤੀ ਟਿੱਪਣੀ
ਕੀਤੇ ਜਾਣਾ ਵੀ ਇੱਕ ਵਿਸ਼ੇਸ਼ ਪੱਧਰ ਦੀ ਮਾਨਸਿਕਤਾ ਦਾ ਸੂਚਕ ਹੈ ਜੋ ਨਿਰੁੱਤਰ ਹੋ ਜਾਣ ਤੇ ਕੁੱਝ
ਅਨਮੱਤੀ ਧਿਰਾਂ ਵੱਲੋਂ ਆਮ ਹੀ ਪ੍ਰਗਟਾਈ ਜਾਂਦੀ ਹੈ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।
(10/09/12)
ਜਸਬੀਰ ਸਿੰਘ (ਕੈਲਗਰੀ)
ਸਿੱਖ ਮਾਰਗ ਦੇ ਪੱਠਕ ਸੱਜਣੋ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਹਿ॥
ਅਵਤਾਰ ਸਿੰਘ ਲੰਡਣ ਜੀ! ਆਪ ਜੀ ਦੇ 09-09-12 ਦੇ ਪੱਤਰ ਦੇ ਸੰਬੰਧ
ਵਿੱਚ-
ਤੁਸੀਂ ਲਿਖਿਆ ਹੈ- “ਫਿਰ ਵੀ ਮੈਂ ਇਨ੍ਹਾਂ ਪਾਸ ਬੇਨਤੀ ਕਰਾਂਗਾ ਕਿ ਉਹ
ਵਿਰੋਧ ਭਾਵਨਾ ਤਿਆਗ ਕੇ ਡੇਰੇਦਾਰਾਂ ਅਤੇ ਅਜੋਕੇ ਪ੍ਰਚਾਰਕਾਂ ਦੇ ਅੰਤਰ ਨੂੰ ਪਰਖਣ ਤੇ ਪਹਿਚਾਨਣ ਦੀ
ਖੇਚਲ ਕਰਨ”।
ਵੀਰ ਜੀ! ਪਹਿਲੀ ਗੱਲ, ਮੈਂ ਡੇਰੇਦਾਰਾਂ ਦੇ ਪ੍ਰਚਾਰ ਜਾਂ ਵਿਆਖਿਆਵਾਂ ਨੂੰ
ਕਦੇ ਵੀ ਠੀਕ ਕਰਾਰ ਨਹੀਂ ਦਿੱਤਾ।
ਦੂਸਰੀ ਗੱਲ ਜੇ ਤੁਹਾਨੂੰ ਅਜੋਕੀਆਂ ਵਿਆਖਿਆਵਾਂ ਠੀਕ ਲੱਗਦੀਆਂ ਹਨ ਤਾਂ
ਉਨ੍ਹਾਂ ਅਜੋਕੀਆਂ ਵਿਆਖਿਆਵਾਂ ਦੇ ਸੰਬੰਧ ਵਿੱਚ ਹੇਠ ਲਿਖੇ ਲਿੰਕ ਤੇ ਮੇਰੇ ਸਵਾਲ ਪਏ ਹਨ ਉਨ੍ਹਾਂ
ਦੇ ਜਵਾਬ ਦੇ ਦੇਵੋ ਜੀ।
http://www.sikhmarg.com/2009/1101-bayal-birane.html
http://www.sikhmarg.com/2008/1005-awagaun-ate-84lakh-junah.html
http://www.sikhmarg.com/2008/1005-awagaun-ate-84lakh-junah.html
ਧੰਨਵਾਦ।
ਜਸਬੀਰ ਸਿੰਘ (ਕੈਲਗਰੀ) 10-09-12
(10/09/12)
ਹਰਦੇਵ ਸਿੰਘ, ਜੰਮੂ
ਸਤਿਕਾਰ ਯੋਗ ਤ. ਪਰਿਵਾਰ ਦੇ ਸੱਜਣੋਂ
ਸਤਿ ਸ਼੍ਰੀ ਅਕਾਲ!
ਆਪ ਜੀ ਵਲੋਂ ਲਿਖਿਆਂ ਲਿਖਤਾਂ “ਤੱਤ ਗੁਰਮਤਿ ਪਰਿਵਾਰ” ਦੀ ਸੰਸਥਾਂ ਦੇ ਨਾਮ ਹੇਠ
ਛੱਪਦੀਆਂ ਹਨ! ਇਸ ਵਿੱਚ ਕੋਈ ਹਰਜ ਨਹੀਂ ਜੇ ਕਰ ਘੱਟੋ-ਘੱਟ ਇੱਕ ਵਾਰ ਆਪ ਜੀ ਨੇ ਪਰਿਵਾਰ ਦੇ
ਲਿਖਾਰੀ ਮੰਡਲ ਦੀ ਜਾਨਕਾਰੀ ਪਾਠਕਾਂ ਲਈ ਜਨਤਕ ਕੀਤੀ ਹੋਵੇ। ਜਿਵੇਂ ਕਿ ਕਈ ਵੱਡੀਆਂ ਅਖ਼ਬਾਰਾਂ ਦੇ
ਸੰਪਾਦਕੀ ਹੇਠ ਸੰਪਾਦਕ ਦਾ ਨਾਮ ਨਹੀਂ ਹੁੰਦਾ ਪਰ ਅਖ਼ਬਾਰ ਆਪਣੇ ਮੁੱਖ ਅਤੇ ਸਹ-ਸੰਪਾਦਕਾਂ ਦੀ ਉਚੇਚੀ
ਜਾਣਕਾਰੀ ਪਾਠਕਾਂ ਨੂੰ ਦੇ ਕੇ ਰੱਖਦਾ ਹੈ। ਇੱਥੇਂ ਤਕ ਕਿ ਸੰਪਾਦਕ-ਸਹ ਸੰਪਾਦਕ ਬਦਲਣ ਦੀ ਜਾਨਕਾਰੀ
ਵੀ ਫੌਰੀ ਤੋਰ ਤੇ ਜਨਤਕ ਕੀਤੀ ਜਾਂਦੀ ਹੈ।
ਅੱਜ ਤੋਂ ਕੁੱਝ ਮਹੀਨੇ ਪਹਿਲਾਂ ਆਪ ਜੀ ਪਾਸ ਇਹ ਜਾਨਕਾਰੀ ਪ੍ਰਾਪਤ ਕਰਨ ਲਈ ਬੇਨਤੀ ਕੀਤੀ ਸੀ ਪਰ
ਅੱਜ ਤਕ ਆਪ ਜੀ ਵਲੋਂ ਜਵਾਬ ਪ੍ਰਾਪਤ ਨਹੀਂ ਹੋਇਆ। ਆਪ ਜੀ ਦੇ ਪਰਿਵਾਰ ਦੀ ਮੁੱਢਲੀ ਜਾਣਕਾਰੀ ਵਿੱਚ
ਪ੍ਰਬੰਧਕੀ ਮੰਡਲ ਦੇ ਸੱਜਣਾਂ ਦੀ ਜਾਨਕਾਰੀ ਹੈ ਪਰ ਸੰਪਾਦਕੀ ਮੰਡਲ ਬਾਰੇ ਕੋਈ ਜਾਨਕਾਰੀ ਨਹੀਂ।
ਪਾਠਕਾਂ ਨੂੰ ਪਤਾ ਹੋਂਣਾ ਚਾਹੀਦਾ ਹੈ ਕਿ ਆਪ ਜੀ ਦੇ ਪਰਿਵਾਰ ਵਲੋਂ ਆਉਂਦੀਆਂ ਲਿਖਤਾਂ ਨੂੰ ਲਿਖਣ
ਵਾਲੇ ਸੰਪਾਦਕੀ ਮੰਡਲ ਦੇ ਮੈਂਬਰ ਕੋਂਣ ਹਨ।
ਆਸ ਹੈ ਕਿ ਆਪ ਜੀ ਪਾਰਦਰਸ਼ਤਾ ਦੇ ਅਦਬੀ ਤਕਾਜ਼ੇ ਮੁਤਾਬਕ ਇਸ ਪੱਤਰ ਦੇ ਜਵਾਬ ਵਿੱਚ ਇਹ ਜਾਣਕਾਰੀ
ਪਾਠਕਾਂ ਨਾਲ ਸਾਂਝੀ ਕਰੋਗੇ। ਜੇ ਕਰ ਆਪ ਜੀ ਨੇ ਸੰਪਾਦਕੀ ਸੱਜਣਾਂ ਦੀ ਜਾਣਕਾਰੀ ਦੇ ਰੱਖੀ ਹੈ ਤਾਂ
ਦੁਹਰਾਉਂਣ ਦੀ ਕਿਰਪਾਲਤਾ ਕਰਨੀ।
ਆਪ ਜੀ ਵਲੋਂ ਜਾਣਕਾਰੀ ਦੀ ਉਡੀਕ ਵਿਚ,
ਹਰਦੇਵ ਸਿੰਘ, ਜੰਮੂ-10. 9. 12
(10/09/12)
ਸੇਵਕ ਸਿੰਘ ਮਚਾਕੀ
ਤੱਤ
ਗੁਰਮਤਿ ਦੇ ਵਿਦਵਾਨ ਸੱਜਣੋ,
ਕੋਈ ਵੀ ਸੁਧਾਰ ਲਈ ਉਪਰਾਲੇ ਕਰ ਰਿਹਾ ਹੋਵੇ ਤਾਂ ਉਸ ਦੀ ਸ਼ਲਾਘਾ ਕਰਨੀ ਬਣਦੀ ਹੈ।
ਸ਼ਲਾਘਾ ਦੇ ਨਾਲ ਨਾਲ ਧਿਆਨ ਵੀ ਰੱਖਣਾ ਪੈਂਦਾ ਹੈ, ਕਿ ਜੋ ਹਸਤੀ ਸੁਧਾਰ ਕਰ ਰਹੀ ਹੈ, ਉਹ ਸੁਧਾਰ ਲਈ
ਅਧਿਕਾਰਤ ਹਸਤੀ ਵੀ ਹੈ? ਪਹਿਲਾਂ ਵੀ ਸਿੱਖ ਇਤਿਹਾਸ ਵਿੱਚ ਸੁਧਾਰ ਹੋਏ ਹਨ। ਜਿਨ੍ਹਾਂ ਲੋਕਾਂ ਨੇ
ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਮੂਰਤੀਆਂ ਸਥਾਪਤ ਕੀਤੀਆਂ ਹੋਣਗੀਆਂ ਉਨ੍ਹਾਂ ਨੇ ਵੀ ਸੁਧਾਰ
ਦਾ ਲਫ਼ਜ਼ ਵਰਤਿਆ ਹੋਵੇਗਾ ਤੇ ਭੋਲੇ ਭਾਲੇ ਲੋਕ ਸੁਧਾਰ ਦੇ ਨਾਂ ਹੈਠ ਮੂਰਤੀਆਂ ਦੇ ਉਪਾਸ਼ਕ ਹੋ ਗਏ।
ਫਿਰ ਕਿਸੇ ਨੇ ਸੁਧਾਰ ਦੇ ਨਾਂ ਹੇਠ ਮੂਰਤੀਆਂ ਚੁਕਵਾ ਦਿਤੀਆਂ ਤੇ ਸਿੱਖਾਂ ਨੂੰ ਗੁਰੂ ਸਾਹਿਬਾਨ ਦੀ
ਹਸਤੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਹਿਮੀਅਤ ਦਰਸਾਈ। ਤੁਹਾਡੇ ਮੁਤਾਬਕ ਦੂਜੀ ਵਾਰ ਸੁਧਾਰ ਕਰਨ
ਵਾਲੇ ਵੀ ਸਮਝੌਤਾਵਾਦੀ ਸਨ। ਸਮਝੋਤਾਵਾਦੀ ਦਾ ਅਰਥ ਹੈ ਕਿ ਉਨ੍ਹਾਂ ਨੇ ਅੱਧ ਪਚੱਧ ਸੁਧਾਰ ਕੀਤਾ। ਆਪ
ਜੀ ਸਮਝੌਤੇ ਦੀ ਰੀਤ ਨੂੰ ਪਸੰਦ ਨਹੀਂ ਕਰਦੇ। ਸਮਝੌਤਾ ਉਹ ਕਰਦਾ ਹੈ ਜੋ ਸਮਝਦਾ ਹੈ ਕਿ ਉਸ ਦੇ
ਇਲਾਵਾ ਦੂਸਰੇ ਦੀ ਗੱਲ ਵਿੱਚ ਵੀ ਕੁੱਝ ਸੱਚ ਹੋ ਸਕਦਾ ਹੈ। ਜਿਹੜਾ ਬੰਦਾ ਇਹ ਸੋਚੇ ਪਈ ਸਿਰਫ਼ ਉਹ ਹੀ
ਸੱਚਾ ਹੈ, ਬਾਕੀ ਸਭ ਝੂਠੇ ਹਨ, ਉਹ ਕਦੀ ਵੀ ਸਮਝੌਤਾ ਨਹੀਂ ਕਰਦਾ। ਅਜਿਹੀ ਸੋਚ ਨੂੰ ਇੱਕ ਪਾਸੜ ਸੋਚ
ਕਹਿੰਦੇ ਹਨ, ਜੋ ਸੰਤੁਲਿਤ ਨਹੀਂ ਹੁੰਦੀ।
ਤੁਹਾਡੇ ਖੇਮੇ ਵਿੱਚ ਜਿਹੜੇ ਬੰਦੇ ਤੁਹਾਡੇ ਸੁਧਾਰ ਨਾਲ ਸਹਿਮਤ ਨਹੀਂ, ਤੁਸੀਂ ਉਨ੍ਹਾਂ ਦੀ ਗੱਲ ਇਸ
ਕਰਕੇ ਨਹੀਂ ਸੁਣ ਅਤੇ ਮੰਨ ਰਹੇ, ਕਿਉਂਕਿ ਉਹ ਸਿਰਫ਼ “ਇੱਕਾ ਦੁੱਕਾ” ਹਨ। ਤੁਹਾਡੇ ਮੁਤਾਬਕ ਕਿਸੇ ਵੀ
“ਇੱਕਾ ਦੁੱਕਾ” ਦੀ ਗੱਲ ਸੁਣੀ ਹੀ ਨਹੀਂ ਜਾਣੀ ਚਾਹੀਦੀ।
ਆਪ ਜੀ ਇਹ ਭੁੱਲ ਰਹੇ ਹੋ ਕਿ ਆਪ ਜੀ ਨੇ ਬਿਆਨ ਕੀਤਾ ਹੈ ਕਿ ਆਪ ਜੀ ਜਿਹੜੀ ਰਹਿਤ ਮਰਿਆਦਾ ਬਣਾ ਰਹੇ
ਹੋ ਉਹ ਸਿਰਫ਼ ਸਿੱਖਾਂ ਲਈ ਨਹੀਂ ਹੈ, ਕੁੱਲ ਖ਼ਲਕਤ ਲਈ ਹੈ, ਜਿਨ੍ਹਾਂ ਵਿੱਚ ਬੋਧੀ, ਜੈਨੀ, ਮੁਸਲਿਮ,
ਹਿੰਦੂ, ਇਸਾਈ, ਯਹੂਦੀ, ਵਿਗਿਆਨੀ, ਕਾਮਰੇਡ ਅਤੇ ਸਿੱਖ ਸ਼ਾਮਲ ਹਨ।
ਗੁਰੂ ਨਾਨਕ ਸਾਹਿਬ ਨੇ ਧਰਮ ਵਿੱਚ ਆਈ ਗਿਲਾਨੀ ਨੂੰ ਦੂਰ ਕਰਨ ਲਈ ਸੁਧਾਰ ਦੀ ਲਹਿਰ ਤੋਰੀ। ਦਸ
ਜਾਮਿਆਂ ਤੱਕ ਸੁਧਾਰ ਦੇ ਕੌਤਕ ਨੂੰ ਲਹਿਰ ਬਣਾਇਆ। ਕੁੱਲ ਖ਼ਲਕਤ ਨਾਲ ਸੰਪਰਕ ਕੀਤਾ ਅਤੇ ਲਹਿਰ ਵਿੱਚ
ਸ਼ਾਮਲ ਕੀਤਾ। ਉਸ ਲਹਿਰ ਦਾ ਮਹਾਨ ਪਰਿਣਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਗੁਰੂ ਸਾਹਿਬ ਨੇ
ਕੁੱਲ ਖ਼ਲਕਤ ਦੀ ਨੁਮਾਇੰਦਗੀ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਘੇਰਾ ਵਸੀਹ ਕੀਤਾ। ਨਾਮਦੇਵ,
ਰਵਿਦਾਸ, ਕਬੀਰ, ਭੱਟ, ਫ਼ਰੀਦ ਜੀ ਅਤੇ ਗੁਰੂ ਘਰ ਦੇ ਸਿੱਖਾਂ ਨੂੰ ਇਸ ਦਾ ਹਿੱਸਾ ਬਣਾਇਆ।
ਭੋਲੇ ਪਾਤਸ਼ਾਹੋ, ਜਦ ਰਹਿਤ ਮਰਿਆਦਾ ਬਣਾਉਣੀ ਹੁੰਦੀ ਹੈ ਤਾਂ ਉਸ ਵਿੱਚ ਇਲਾਕੇ, ਵਾਤਾਵਰਣ ਅਤੇ
ਸਭਿਆਚਾਰਕ ਭੇਦ ਵੀ ਸਾਹਮਣੇ ਰੱਖੇ ਜਾਂਦੇ ਹਨ। ਰਹਿਤ ਮਰਿਆਦਾ ਦਾ ਸਬੰਧ ਮਨੁੱਖੀ ਰਹਿਤਲ ਨਾਲ ਹੈ।
ਭਾਵ ਕੀ ਕਰੀਏ, ਕੀ ਨਾ ਕਰੀਏ, ਕੀ ਖਾਈਏ, ਕੀ ਨਾ ਖਾਈਏ, ਕੀ ਪਹਿਨੀਏ, ਕੀ ਨਾ ਪਹਿਨੀਏ, ਕਿਥੇ
ਬੋਲੀਏ, ਕਿਥੇ ਚੁੱਪ ਰਹੀਏ, ਕੀ ਪੜ੍ਹੀਏ, ਕੀ ਨਾ ਪੜ੍ਹੀਏ?
ਪ੍ਰਤੀਤ ਹੁੰਦਾ ਹੈ ਕਿ ਤੁਸੀਂ ਰਹਿਤ ਮਰਿਆਦਾ ਨਹੀਂ ਬਣਾ ਰਹੇ, ਬਲਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ
ਖ਼ੁਲਾਸਾ ਤਿਆਰ ਕਰ ਰਹੇ। ਰਹਿਤ ਮਰਿਆਦਾ ਤੇ ਖ਼ੁਲਾਸੇ ਵਿੱਚ ਜ਼ਮੀਨ ਅਸਮਾਨ ਦਾ ਫ਼ਰਕ ਹੈ। ਜਿਤਨੇ ਵੀ
ਸਟੀਕ ਜਾਂ ਟੀਕੇ ਹਨ ਇਹ ਸਭ ਖ਼ੁਲਾਸੇ ਹੀ ਹਨ। ਖ਼ੁਲਾਸਾ ਕੋਈ ਵੀ ਲਿਖ ਸਕਦਾ ਹੈ, ਜਿਸ ਨੂੰ ਪੜ੍ਹਨਾ
ਜਾ ਨਾ ਪੜ੍ਹਨਾ, ਮੰਨਣਾ ਜਾ ਨਾ ਮੰਨਣਾ ਕਿਸੇ ਦੀ ਮਜਬੂਰੀ ਨਹੀਂ ਹੁੰਦੀ।
ਬਦਰਾਇਣ ਰਿਸ਼ੀ ਨੇ ਵੇਦਾਂ ਦਾ ਖ਼ੁਲਾਸਾ ਕੀਤਾ ਸੀ, ਜਿਸ ਨੂੰ ਬ੍ਰਹਮਸੂਤ੍ਰ ਕਹਿੰਦੇ ਹਨ, ਜਿਸ ਦਾ
ਅਗਾਹਾਂ ਖ਼ੁਲਾਸਾ ਸ਼ੰਕਰਾਚਾਰੀਆ ਨੇ ਕੀਤਾ, ਫਿਰ ਰਾਮਾਨੁਜ ਨੇ ਕੀਤਾ, ਫਿਰ ਕਿਸੇ ਹੋਰ ਨੇ ਕੀਤਾ।
ਹਿੰਦੂ ਧਰਮ ਦੀ ਸੋਚ ਅਤੇ ਵਿਹਾਰ ਵਿੱਚ ਜਿਹੜੀਆਂ ਵੱਖਰਤਵਾਂ ਹਨ ਉਹ ਇਨ੍ਹਾਂ ਖ਼ੁਲਾਸਿਆਂ ਦੀ
ਮਿਹਰਬਾਨੀਆਂ ਹਨ। ਸਾਡੇ ਗੁਰੂ ਸਾਹਿਬਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਖ਼ੁਲਾਸਿਆਂ ਦੇ ਹੱਕ ਵਿੱਚ
ਨਹੀਂ ਸਨ। ਪਰ ਖ਼ੁਲਾਸੇ ਬਣੇ, ਜਿਸ ਕਰਕੇ ਸਿੱਖਾਂ ਦੀਆਂ ਸੰਪਰਦਾਵਾਂ ਬਣੀਆ। ਸਾਹਿਬ ਸਿੰਘ ਨੇ
ਖ਼ੁਲਾਸਾ ਕੀਤਾ, ਜਿਸ ਕਰਕੇ ਮਿਸ਼ਨਰੀ ਸੰਪਰਦਾ ਬਣ ਗਈ।
ਸੰਪਰਦਾ ਉਦੋ ਬਣਦੀ ਹੈ, ਜਦ ਖ਼ੁਲਾਸਾ ਆਮ ਬੰਦਿਆਂ ਤੱਕ ਪੁਜਦਾ ਹੈ। ਆਮ ਬੰਦੇ ਉਹੀ ਹੁੰਦੇ ਹਨ ਜੋ
ਖ਼ਾਸ ਗੱਲ ਦਾ ਖ਼ਿਆਲ ਨਹੀਂ ਰੱਖਦੇ ਜਾਂ ਸਮਝ ਨਹੀਂ ਸਕਦੇ। ਇਸੇ ਕਰਕੇ ਪੰਜਾਬੀ ਵਿੱਚ ਹੋਏ ਖ਼ੁਲਾਸਿਆਂ
ਦੇ ਅਧਾਰਤ ਹੀ ਸੰਪਰਦਾਵਾਂ ਬਣੀਆਂ। ਗੁਪਾਲ ਸਿੰਘ ਦਰਦੀ ਅਤੇ ਤਾਲਿਬ ਸਾਹਿਬ ਦੇ ਖ਼ੁਲਾਸੇ ਅੰਗਰੇਜ਼ੀ
ਵਿੱਚ ਸਨ, ਜੋ ਆਮ ਬੰਦਿਆਂ ਦੀ ਪਹੁੰਚ ਵਿੱਚ ਨਹੀਂ ਸਨ, ਇਸੇ ਲਈ ਉਨ੍ਹਾਂ ਅਧਾਰਤ ਸੰਪਰਦਾਵਾਂ ਨਹੀਂ
ਬਣੀਆਂ।
ਗੁਰੂ ਸਾਹਿਬ ਖ਼ੁਲਾਸਿਆਂ ਦੇ ਹੱਕ ਵਿੱਚ ਨਹੀਂ ਸਨ, ਇਸੇ ਲਈ ਉਨ੍ਹਾਂ ਵੇਲੇ ਗੁਰਬਾਣੀ ਦੀ ਕਥਾ ਹੁੰਦੀ
ਸੀ, ਟੀਕੇ ਨਹੀਂ ਲਿਖੇ ਗਏ। ਸਾਡੇ ਛੋਟੇ ਹੁੰਦਿਆਂ ਸਕੂਲਾਂ ਵਿੱਚ ਖ਼ੁਲਾਸਿਆਂ ਦੀ ਪੂਰਨ ਮਨਾਹੀ
ਹੁੰਦੀ ਸੀ। ਜੇ ਕਿਸੇ ਕੋਲ ਖ਼ੁਲਾਸਾ ਹੋਣਾ ਤਾਂ ਅਧਿਆਪਕਾਂ ਵਲੋਂ ਸਖ਼ਤ ਸਜ਼ਾਵਾਂ ਮਿਲ਼ਦੀਆਂ ਸਨ। ਪਰ
ਅੱਜ ਕਲ ਅਧਿਆਪਕ ਖ਼ੁਦ ਖ਼ੁਲਾਸਿਆਂ ਤੋਂ ਪੜ੍ਹਦੇ ਅਤੇ ਪੜ੍ਹਾਉਂਦੇ ਹਨ ਅਤੇ ਆਪ ਬੱਚਿਆਂ ਨੂੰ
ਖ਼ੁਲਾਸਿਆਂ ਦੀ ਸਿਫ਼ਾਰਿਸ਼ ਕਰਦੇ ਹਨ।
ਅਸੀਂ ਹਾਲੇ ਤੱਕ ਬਾਣੀ ਦਾ ਸ਼ਾਸਤਰ ਤਿਆਰ ਨਹੀਂ ਕੀਤਾ, ਸਿਰਫ਼ ਖ਼ੁਲਾਸੇ ਹੀ ਬਣਾਏ ਹਨ। ਸ਼ਾਸਤਰ ਬਣਾਉਣ
ਲਈ ਸ. ਕਪੂਰ ਸਿੰਘ ਅਤੇ ਪ੍ਰੋ. ਪੂਰਨ ਸਿੰਘ ਨੇ ਕੁੱਝ ਸੁਝਾ ਹੀ ਦਿਤੇ ਹਨ। ਡਾ. ਗੁਰਭਗਤ ਸਿੰਘ ਵੀ
ਇਸ ਦਿਸ਼ਾ ਵਿੱਚ ਕੰਮ ਕਰ ਰਹੇ ਹਨ। ਡਾ ਓਬਰੌਇ ਦੀ ਔਕਸਫ਼ੋਰਡ ਵਲੋਂ ਛਪੀ ਕਿਤਾਬ ਵੀ ਇਸ ਪਾਸੇ ਦਾ ਯਤਨ
ਹੈ।
ਜੇ ਆਪ ਜੀ ਰਹਿਤ ਮਰਿਆਦਾ ਬਣਾਉਣ ਦੀ ਗੱਲ ਕਰਦੇ ਹੋ ਅਤੇ ਉਹ ਵੀ ਕੇਵਲ ਸਿੱਖਾਂ ਲਈ ਨਹੀਂ, ਬਲਕਿ
ਸਾਰੇ ਜਹਾਨ ਵਾਸਤੇ। ਤੁਹਾਡੇ ਮੁਤਾਬਕ “ਗੁਰਮਤਿ ਦੀਆਂ ਸੇਧਾਂ ਸਮੁੱਚੀ ਮਨੁੱਖਤਾ ਦੀ ਲੋੜ ਹਨ ਸਿਰਫ
ਕਿਸੇ ਇੱਕ ਖਾਸ ਫਿਰਕੇ, ਖਿੱਤੇ ਜਾਂ ਸਮਾਜ ਦੀਆਂ ਨਹੀਂ। ਪਰ ਤੁਸੀਂ ਇਹ ਨਹੀਂ ਸੋਚਿਆ ਕਿ ਸਿੱਖਾਂ
ਦੀਆਂ ਅਨੇਕ ਸੰਪਰਦਾਵਾਂ ਹਨ, ਅਨੇਕ ਜਥੇ ਅਤੇ ਸਭਾਵਾਂ ਹਨ। ਇਨ੍ਹਾਂ ਵਿਚੋਂ ਤੁਹਾਡੇ ਇਸ ਮਹਾਨ ਕਾਰਜ
ਨਾਲ ਕੌਣ ਕੌਣ ਸਹਿਮਤ ਹੈ? ਤੁਸੀਂ ਦੱਸਿਆ ਨਹੀਂ। ਇੱਕ ਹੋਰ ਗੱਲ ਹੈ ਕਿ ਤੁਸੀਂ ਸਿੱਖਾਂ ਦੇ ਇਲਾਵਾ
ਇਸ ਕਾਰਜ ਵਿੱਚ ਹੋਰ ਕਿਸ ਕਿਸ ਨੂੰ ਸ਼ਾਮਿਲ ਕੀਤਾ ਹੈ। ਕਿਸੇ ਮੁਸਲਮਾਨ, ਬੋਧੀ, ਜੈਨੀ, ਇਸਾਈ,
ਹਿੰਦੂ, ਵਿਗਿਆਨੀ ਅਤੇ ਤਰਕਵਾਦੀ ਦੀ ਸਲਾਹ ਮਸ਼ਵਰਾ ਲਿਆ ਹੈ? ਜੇ ਤੁਸੀਂ ਇਨ੍ਹਾਂ `ਚੋਂ ਕਿਸੇ ਨੂੰ
ਵੀ ਸ਼ਾਮਿਲ ਨਹੀਂ ਕੀਤਾ ਤਾਂ ਆਪ ਜੀ ਕਿਵੇਂ ਕਹਿ ਸਕਦੇ ਹੋ ਕਿ ਆਪ ਜੀ ਸਾਰੇ ਜਹਾਨ ਲਈ ਰਹਿਤ ਮਰਿਆਦਾ
ਬਣਾ ਰਹੇ ਹੋ।
ਜੇ ਤੁਸੀਂ ਕਿਸੇ ਇੱਕਾ ਦੁੱਕਾ ਬੰਦੇ ਦੀ ਗੱਲ ਸੁਣ ਕੇ ਰਾਜ਼ੀ ਨਹੀਂ ਹੋ ਤਾਂ ਸਮੂਹ ਧਰਮਾਂ ਅਤੇ ਸਿੱਖ
ਸਭਾਵਾਂ ਵਾਲੇ ਕਿਸੇ ਇੱਕਾ ਦੁੱਕਾ ਤੱਤ ਗੁਰਮਤ ਦੀ ਗੱਲ ਕਿਉਂ ਸੁਣਨਗੇ? ਤੁਸੀਂ ਇਹ ਵੀ ਨਹੀਂ ਸੋਚਿਆ
ਕਿ ਸਾਰੀ ਧਰਤੀ ਦਾ ਵਾਤਾਵਰਣ, ਰਹਿਣ ਸਹਿਣ ਤੇ ਸਭਿਆਚਾਰ ਇੱਕੋ ਜਿਹਾ ਨਹੀਂ ਹੈ। ਇਸ ਲਈ ਸਾਰੀ ਧਰਤੀ
`ਤੇ ਇੱਕ ਰਹਿਤ ਮਰਿਆਦਾ ਲਾਗੂ ਨਹੀਂ ਹੋ ਸਕਦੀ। ਇਹ ਦੱਸਣਾ ਕਿ ਤੁਸੀਂ ਮਨ ਦੀ ਭੜਾਸ ਕਿਸ ਸ਼ੈ ਨੂੰ
ਸਮਝਦੇ ਹੋ। ਪੰਥ ਸਮਝਦਾ ਹੈ ਕਿ ਤੱਤ ਗੁਰਮਤਿ ਵਾਲੇ ਰਹਿਤ ਮਰਿਆਦਾ ਦੇ ਬਹਾਨੇ ਮਨ ਦੀ ਭੜਾਸ ਬਾਹਰ
ਕੱਢ ਰਹੇ ਹਨ। ਇਸ ਬਾਰੇ ਆਪ ਜੀ ਦਾ ਕੀ ਖ਼ਿਆਲ ਹੈ? ਜਦ ਕੋਈ ਆਪਣੇ ਮਨ ਦੀ ਭੜਾਸ ਨੂੰ ਹੀ ਕਸਵੱਟੀ
ਸਮਝ ਬੈਠੇ ਤਾਂ ਉਸ ਦਾ ਕੋਈ ਇਲਾਜ਼ ਨਹੀਂ ਹੈ।
ਖ਼ਿਦਮਤਦਾਰ,
ਸੇਵਕ ਸਿੰਘ ਮਚਾਕੀ
(09/09/12)
ਅਵਤਾਰ ਸਿੰਘ ਲੰਡਨ
ਸਿੱਖ ਮਾਰਗ ਦੇ ਸੁਹਿਰਦ ਪਾਠਕ ਸਜਣੋਂ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਸ. ਜਸਬੀਰ ਸਿੰਘ ਜੀ ਕੈਲਗਰੀ ਲਿਖਦੇ ਹਨ
“ਵੀਰ ਜੀਓ ਮੇਰੀ ਨਜ਼ਰ ਵਿੱਚ ਅੱਜ ਕਲ੍ਹ ਦੀਆਂ ਜੋ ਗੁਰਬਾਣੀ ਵਿਆਖਿਆਵਾਂ ਹੋ ਰਹੀਆਂ ਹਨ, ਉਹ
ਡੇਰੇਦਾਰਾਂ ਦੇ ਕਰਮ ਕਾਂਡਾਂ ਅਤੇ ਮਨਮਤਾਂ ਨਾਲੋਂ ਜ਼ਿਆਦਾ ਖਤਰਨਾਕ ਹਨ। ਅਜੋਕੀਆਂ ਵਿਆਖਿਆਵਾਂ
ਸਿਖਾਂ ਨੂੰ ਨਾਸਤਿਕਤਾ ਦੇ ਰਾਹ ਪਾਣ ਵਾਲੀਆਂ ਹਨ। ਪਹਿਲਾਂ ਇਸ ਪ੍ਰਤੀ ਸੁਚੇਤ ਹੋਣ ਦੀ ਜ਼ਰੂਰਤ ਹੈ”
੦੬-੦੯-੧੨
ਫਿਰ ਲਿਖਦੇ ਹਨ
“ਵੀਰ ਜੀਓ! ਮੇਰੀ ਨਜ਼ਰ ਵਿੱਚ ਅੱਜ ਕਲ ਦੀਆਂ ਜੋ ਗੁਰਬਾਣੀ ਵਿਆਖਿਆਵਾਂ ਜੋ ਰਹੀਆਂ ਹਨ, ਉਹ
ਡੇਰੇਦਾਰਾਂਦੇ ਕਰਮ-ਕਾਂਡਾਂ ਨਾਲੋਂ ਘੱਟ ਨਹੀਂ। ਅਜੋਕੀਆਂ ਵਿਅਖਿਆਵਾਂ ਸਿੱਖਾਂ ਨੂੰ ਨਾਸਤਿਕਤਾ ਦੇ
ਰਾਹ ਪਾਣ ਵਾਲੀਆਂ ਹਨ। ਇਨ੍ਹਾਂ ਪ੍ਰਤੀ ਸੁਚੇਤ ਹੋਣ ਦੀ ਲੋੜ ਹੈ”। ੦੭. ੦੯. ੧੨
ਸ. ਜਸਬੀਰ ਸਿੰਘ ਜੀ ਨੇ ਅਪਣੀ ਨਜ਼ਰ (ਨਿਗ੍ਹਾ) ਦੀ ਗਲ ਕੀਤੀ ਹੈ ਜਦ ਕਿ ਅਸਲ ਵਿੱਚ ਉਹ ਅਪਣੀ ਸੋਚ
ਦੀ ਗਲ ਕਰ ਰਹੇ ਹਨ। ਕਿਉਂਕਿ ਨਜ਼ਰ (ਨਿਗ੍ਹਾ) ਤਾਂ ਐਨਕ ਨਾਲ ਵੀ ਠੀਕ ਹੋ ਸਕਦੀ ਹੈ ਪਰ ਸੋਚ ਐਨਕ
ਨਾਲ ਠੀਕ ਨਹੀਂ ਹੋ ਸਕਦੀ। ਦੁਨੀਆਂ ਭਰ ਦੇ ਸਿੱਖ ਡੇਰੇਦਾਰਾਂ ਦੇ ਗੁਰਮਤਿ ਵਿਰੋਧੀ ਪ੍ਰਚਾਰ ਤੇ
ਕਾਲੇ ਕਾਰਨਾਮਿਆਂ ਬਾਰੇ ਰੌਲਾ ਪਾ ਰਹੇ ਹਨ। ਸ. ਜਸਬੀਰ ਸਿੰਘ ਜੀ ਦੀ ਮਾਨਸਿਕਤਾ ਵਿੱਚ ਡੇਰੇਦਾਰਾਂ
ਪ੍ਰਤੀ ਤਾਂ ਪਿਆਰ ਸਤਿਕਾਰ ਹੈ ਪ੍ਰੰਤੂ ਅਜੋਕੇ ਵਿਆਖਿਆ ਕਾਰਾਂ ਪ੍ਰਤੀ ਨਫਰਤ ਨਕੋ ਨਕ ਭਰੀ ਪਈ ਹੈ।
ਉਨ੍ਹਾਂ ਨੂੰ ਇਸ ਨਫਰਤ ਨੇ ਮਾਨਸਿਕ ਪੀੜਤ ਬਨਾ ਦਿਤਾ ਹੈ। ਗੁਰਬਾਣੀ ਤਾਂ ਨਿਮ੍ਰਤਾ ਅਤੇ ਸੰਜਮ ਦਾ
ਉਪਦੇਸ਼ ਦਿੰਦੀ ਹੈ ਪਰ ਇਨ੍ਹਾਂ ਦੀ ਬੇਚੈਨੀ ਮੁਕਣ ਵਿੱਚ ਨਹੀਂ ਆ ਰਹੀ। ਆਖ਼ਿਰ ਇਹ ਭਾਣਾਂ ਹੈ ਕੀ?
ਮੈਂ ਤਾਂ ਇਸ ਨੂੰ ਪ੍ਰਭੂ ਦੀ ਲੀਲ੍ਹਾ ਹੀ ਮੰਨਦਾਂ ਹਾਂ। ਇਨ੍ਹਾਂ ਨੂੰ ਅਪਣੀ ਯੋਗਤਾ/ਵਿਦਵਤਾ ਬਾਰੇ
ਬਹੁਤ ਵਡ੍ਹਾ ਭਰਮ/ਭੁਲੇਖਾ ਹੈ ਜੋ ਗੁਰਬਾਣੀ ਦੁਆਰਾ ਦੂਰ ਤਾਂ ਹੋ ਸਕਦਾ ਹੈ ਪਰ ਇਹ ਸਿਰਫ
ਡੇਰੇਦਾਰਾਂ ਦੇ ਕੀਤੇ ਹੋਏ ਅਰਥਾਂ ਨੂੰ ਹੀ ਪ੍ਰਵਾਨ ਕਰਦੇ ਜਿਨ੍ਹਾਂ ਪਾਸ ਕਰਮ ਕਾਂਡ, ਵਹਿਮਾਂ ਅਤੇ
ਭਰਮਾਂ ਤੋਂ ਬਿਨਾਂ ਹੈ ਕੁੱਝ ਨਹੀਂ। ਫਿਰ ਵੀ ਮੈਂ ਇਨ੍ਹਾਂ ਪਾਸ ਬੇਨਤੀ ਕਰਾਂਗਾ ਕਿ ਉਹ ਵਿਰੋਧ
ਭਾਵਨਾਂ ਤਿਆਗ ਕੇ ਡੇਰੇਦਾਰਾਂ ਅਤੇ ਅਜੋਕੇ ਪ੍ਰਚਾਰਕਾਂ ਦੇ ਅੰਤਰ ਨੂੰ ਪਰਖਣ ਤੇ ਪਹਿਚਾਨਣ ਦੀ ਖੇਚਲ
ਕਰਨ। ਗੁਰਮਤਿ ਸਿਧਾਂਤ ਸਭ ਤੋਂ ਉਪਰ ਹੈ। ਪ੍ਰੰਪਰਾ ਦੀ ਅਪਣੇ ਆਪ ਵਿੱਚ ਕੋਈ ਮਹੱਤਤਾ ਨਹੀਂ ਹੁੰਦੀ
ਜੇ ਕਰ ਇਹ ਸਿਧਾਂਤ ਤੇ ਪੂਰੀ ਨਹੀਂ ਉਤਰਦੀ। ਪ੍ਰੰਪਰਾ ਸਮੇਂ ਅਤੇ ਅਸਥਾੱਨ ਅਨੁਸਾਰ ਬਦਲਦੀ ਰਹਿੰਦੀ
ਹੈ। ਕੋਈ ਵੀ ਵਿਦਵਾਨ ਦਾਅਵਾ ਨਹੀਂ ਕਰ ਸਕਦਾ ਕਿ ਉਸ ਦੇ ਕੀਤੇ ਹੋਏ ਅਰਥ ਹੀ ਸਹੀ ਤੇ ਅੰਤਮ ਹਨ।
“ਜਨ ਨਾਨਕ ਬਿਨੁ ਆਪਾ ਚੀਨੈ ਮਿਟੈ ਨਾ ਭ੍ਰਮ ਕੀ ਕਾਈ” (ਪੰਨਾਂ ੬੮੪)
ਦਾਸ ਅਵਤਾਰ ਸਿੰਘ ਲੰਡਨ
੦੯. ੦੯. ੧੨
(09/09/12)
ਸੇਵਕ ਸਿੰਘ ਮਚਾਕੀ
ਸ.
ਮੱਖਣ ਸਿੰਘ ਜੀਓ,
ਸਲਾਹਕਾਰ ਬੋਰਡ ਜੀ ਦੀ ਨਿਸ਼ਕਾਮਤਾ ਤੇ ਨਿਰਮਾਣਤਾ ਦੀ ਦਾਦ ਦੇਣੀ ਬਣਦੀ ਹੈ, ਜਿਸਨੇ
ਇੱਕ ਨਾਚੀਜ਼ ਪੱਤਰ ਲੇਖਕ ਦੀ ਸਲਾਹ ਅਪਣਾਉਂਦੇ ਹੋਏ ਆਪਣੇ ਅਧਿਕਾਰ ਅਤੇ ਕਾਰਜ ਖੇਤਰ ਦੀ ਪਹਿਚਾਣ ਕਰ
ਲਈ ਹੈ। ਜੇ ਆਪ ਜੀ ਸਮੇਂ ਸਿਰ ਨਾ ਸੰਭਲ਼ਦੇ ਤਾਂ ਪਤਾ ਨਹੀਂ ਹਾਲੇ ਹੋਰ ਕੀ ਉਪੱਦਰ ਹੋ ਜਾਣਾ ਸੀ।
ਡਾ ਇਕਬਾਲ ਸਿੰਘ ਢਿਲੋਂ ਜੀ,
ਗੁਰਮਤਿ ਦੇ ਪ੍ਰਥਮ ਵਿਆਖਿਆਕਾਰ ਭਾਈ ਗੁਰਦਾਸ ਜੀ ਨੇ ਲਿਖਿਆ ਹੈ: “ਜਿਥੇ ਬਾਬਾ ਪੈਰ
ਧਰੇ ਪੂਜਾ ਆਸਣ ਥਾਪਣ ਸੋਆ”। ਸਿੱਖ ਪ੍ਰੰਪਰਾ ਹੈ ਕਿ ਜਿਥੇ ਕਿਤੇ ਗੁਰੂ ਸਾਹਿਬਾਨ ਰੁਕੇ (ਪੈਰ
ਧਰਿਆ) ਅਤੇ ਸੰਦੇਸ਼ਮਈ ਕੌਤਕ ਰਚਾਇਆ ਉਹ ਥਾਂ ਸਥਾਨ ਬਣ ਗਿਆ। ਗੁਰਸਿੱਖਾਂ ਨੇ ਉਸ ਦੀ ਭਾਲ਼ ਕਰਕੇ ਉਸ
ਨੂੰ ਪੂਜਾ ਦਾ ਆਸਣ ਥਾਪ ਲਿਆ: “ਜਿਥੈ ਜਾਇ ਬਹੈ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੇ॥
ਗੁਰਸਿਖੀਂ ਸੋ ਥਾਨੁ ਭਾਲਿਆ ਲੈ ਧੂਰਿ ਮੁਖਿ ਲਾਵਾ॥” ਇਸ ਤੋਂ ਇਲਾਵਾ ਗੁਰੂ ਨਾਲ ਸਬੰਧਤ ਅਤੇ ਗੁਰੂ
ਦੀ ਯਾਦ ਕਰਾਉਂਦੀਆਂ ਵਸਤਾਂ ਅਤੇ ਨਿਸ਼ਾਨੀਆਂ ਨੂੰ ਨਤਮਸਤਕ ਹੋਣ ਦੀ ਵੀ ਸਿੱਖ ਪ੍ਰੰਪਰਾ ਹੈ। ਇਹ
ਪਿਆਰ ਸਤਿਕਾਰ ਦੀ ਖੇਡ ਹੈ: “ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ”। ਮਾਂ ਆਪਣੇ ਬੱਚੇ ਦੇ
ਖਿਡਾਉਣਿਆਂ ਨੂੰ ਵੀ ਚੁੰਮਦੀ ਰਹਿੰਦੀ ਹੈ। ਪਤਨੀ ਪ੍ਰੇਮ ਵਿੱਚ ਆਪਣੇ ਪਤੀ ਦੀ ਹਰ ਸ਼ੈ ਨੂੰ ਸਾਂਭ
ਸਾਂਭ ਰੱਖਦੀ ਹੈ।
ਤੁਸੀਂ ਵਿਦਵਾਨ ਹੋ। ਸਿਗਨੀਫ਼ਾਇਰ ਤੇ ਸਿਗਨੀਫ਼ਾਡਿੲ ਦੋ ਗੱਲਾਂ ਹਨ। ਪਿਆਰੇ ਦੀਆਂ ਨਿਸ਼ਾਨੀਆਂ ਪਿਆਰੇ
ਦਾ ਥਾਂ ਨਹੀਂ ਲੈ ਸਕਦੀਆਂ। ਸਿੱਖ ਦਾ ਇਸ਼ਟ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ
ਸਾਹਿਬ ਜੀ ਹੈ। ਜਿਹੜੀ ਵੀ ਸ਼ੈ ਸਾਡੇ ਇਸ ਪਵਿਤਰ ਇਸ਼ਟ ਨੂੰ ਸਿਗਨੀਫ਼ਾਈ ਕਰਦੀ ਹੈ ਉਸ ਦਾ ਅਸੀਂ
ਸਤਿਕਾਰ ਕਰਦੇ ਹਾਂ। ਸਾਡੇ ਸਤਿਕਾਰ ਦਾ ਪ੍ਰਗਟਾਵਾ ਸਿਰ ਝੁਕਾ ਕੇ ਹੀ ਹੁੰਦਾ ਹੈ। ਇਸ਼ਟ ਅੱਗੇ ਸਿਰ
ਝੁਕਾਉਣ ਦੇ ਨਾਲ ਅਸੀਂ ਤਿਲ ਫੁਲ ਵੀ ਅਰਪਣ ਕਰਦੇ ਹਾਂ। ਆਪ ਜੀ ਗੁਰੂ ਦੀ ਯਾਦ ਕਰਾਉਣ ਵਾਲੇ
ਦੇਹਧਾਰੀ ਬੋਰਡ ਅੱਗੇ ਸਿਰ ਝੁਕਾਉਂਦੇ ਹੋ ਇਸ ਨਾਲ ਕਿਸੇ ਨੂੰ ਕੋਈ ਆਪੱਤੀ ਨਹੀਂ ਹੈ।
ਤੁਸੀਂ ਹੋਲੀ ਅਤੇ ਪਵਿੱਤਰ ਦੇ ਅਰਥ ਜ਼ਰੂਰ ਦੇਖ ਲੈਣਾ ਕਿ ਕੋਈ ਵਸਤ ਵਰਤਾਰਾ ਪਵਿਤਰ ਕਦੋਂ ਹੁੰਦਾ
ਹੈ। ਇਹ ਵੀ ਦੇਖ ਲੈਣਾ ਕਿ ਸ਼ੁੱਧ (ਪਿਉਰ) ਅਤੇ ਪਵਿੱਤਰ (ਹੋਲੀ) ਵਿੱਚ ਕੀ ਅੰਤਰ ਹੈ। ਮੇਰੇ ਖ਼ਿਆਲ
ਵਿੱਚ ਪਿਉਰ ਉਹ ਸ਼ੈ ਹੈ ਜਿਸ ਵਿੱਚ ਕੋਈ ਵਾਧੂ ਚੀਸ਼ ਰਲਾਈ ਨਾ ਗਈ ਹੋਵੇ। ਜਿਵੇਂ ਦੁੱਧ ਵਿੱਚ ਪਾਣੀ
ਰਲਾਇਆਂ ਉਹ ਪਿਉਰ ਨਹੀਂ ਰਹਿੰਦਾ। ਕਿਸੇ ਸ਼ੈ ਵਿਚੋਂ ਕੋਈ ਤੱਤ ਘਟ ਜਾਏ ਤਾਂ ਉਹ ਹੋਲੀ ਨਹੀਂ
ਰਹਿੰਦੀ। ਹੋਲੀ ਦਾ ਅਰਥ ਹੋਲ੍ਹ (ਸਮੱਗਰ) ਹੈ। ਹੈਲਥ ਦਾ ਅਰਥ ਵੀ ਸਮੱਗਰ ਹੈ। ਸਰੀਰ ਵਿਚੋਂ ਕੋਈ
ਤੱਤ ਘਟ ਜਾਏ ਤਾਂ ਅਸੀਂ ਕਹਿੰਦੇ ਹਾਂ ਸਿਹਤ ਠੀਕ ਨਹੀਂ। ਕਿਸੇ ਸ਼ੈ ਦਾ ਆਪਣੇ ਅਸਲ ਵਿੱਚ ਹੋਣਾ ਹੀ
ਹੋਲੀ ਅਤੇ ਪਿਉਰ ਹੋਣਾ ਹੈ। ਆਪ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੋਲੀ ਮੰਨਦੇ ਹੋ। ਇਸ ਦਾ ਭਾਵ
ਹੈ ਕਿ ਉਸ ਵਿੱਚ ਕੋਈ ਵਾਧੂ ਜਾਂ ਬੇਲੋੜੀ ਸ਼ੈ ਨਹੀਂ ਹੈ। ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੋਲੀ
ਕਹਿਣ ਦਾ ਤੁਹਾਡਾ ਇਹੀ ਭਾਵ ਹੈ?
ਸੇਕਰਡ ਉਹ ਸ਼ੈ ਹੁੰਦੀ ਹੈ, ਜਿਸ ਨੂੰ ਮੁਕੰਮਲ ਕਰਕੇ, ਉਸ ਵਿੱਚ ਵਾਧਾ ਘਾਟਾ ਕਰਨ ਦੀ ਪੂਰਨ ਪਾਬੰਦੀ
ਲਗਾ ਦਿੱਤੀ ਜਾਂਦੀ ਹੈ। ਇਹ ਪਾਬੰਦੀ ਕਸਮ (ਓਥ) ਅਤੇ ਸਰਾਪ (ਕਰਸ) ਨਾਲ ਸਬੰਧ ਰਖਦੀ ਹੈ, ਜਿਸ ਨੂੰ
ਬੱਜਰ ਪਾਪ (ਟੱਬੂ) ਕਹਿੰਦੇ ਹਨ। ਦਸਮ ਪਾਤਸ਼ਾਹ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਨੌਵੇਂ
ਸਤਿਗੁਰਾਂ ਦੀ ਬਾਣੀ ਸ਼ਾਮਲ ਕਰਕੇ, ਸ੍ਰੀ ਹਜ਼ੂਰ ਸਾਹਿਬ ਵਿਖੇ, ਇਸ ਨੂੰ ਗੁਰਿਆਈ ਬਖ਼ਸ਼ ਦਿਤੀ ਸੀ ਅਤੇ
ਇਸ ਵਿੱਚ ਕਿਸੇ ਪ੍ਰਕਾਰ ਦੀ ਛੇੜ ਛਾੜ ਜਾਂ ਲਗ, ਮਾਤਰ ਤੇ ਅੱਖਰ ਦੀ ਵਾਧ ਘਾਟ ਦੀ ਪੂਰਨ ਪਾਬੰਦੀ
ਲਗਾ ਦਿਤੀ ਸੀ। ਉਸ ਟੱਬੂ, ਓਥ ਜਾਂ ਕਰਸ ਨੂੰ ਸਿੱਖਾਂ ਨੇ ਆਪਣੀ ਸਿਮਰਤੀ `ਚ ਵਿਸ਼ੇਸ਼ ਥਾਂ ਦਿਤੀ ਹੋਈ
ਹੈ।
ਪੰਚਮ ਪਾਤਸ਼ਾਹ ਨੇ ਬੀੜ ਤਿਆਰ ਕੀਤੀ ਸੀ, ਜਿਸ ਨੂੰ ਉਨ੍ਹਾਂ ਪ੍ਰਕਾਸ਼ ਵੀ ਕੀਤਾ, ਸਤਿਕਾਰ ਵੀ ਦਿਤਾ।
ਪਰ ਉਹ ਬੀੜ ਨੌਵੇਂ ਪਾਤਸ਼ਾਹ ਦੀ ਬਾਣੀ ਚੜ੍ਹਨ ਉਪਰੰਤ ਦਸਮ ਪਾਤਸ਼ਾਹ ਵਲੋਂ ਗੁਰਿਆਈ ਦੇਣ ਤੇ ਹੀ ਸ੍ਰੀ
ਗੁਰੂ ਗ੍ਰੰਥ ਸਾਹਿਬ ਕਹੀ ਗਈ। ਸਾਡਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਕਰਤਾਰਪੁਰੀ ਬੀੜ ਨਹੀਂ ਹੈ,
ਬਲਕਿ ਦਮਦਮੀ ਬੀੜ ਹੈ।
ਤੁਹਾਡੀ ਲਿਖਤ ਤੋਂ ਜਾਪਦਾ ਹੈ ਤੇ ਤੁਹਾਡੇ ਵਾਕਿਫ਼ਕਾਰ ਦੱਸਦੇ ਹਨ ਕਿ ਤੁਸੀਂ ਰਤਾ ਜ਼ਿੱਦੀ ਹੋ। ਜ਼ਿੱਦ
ਕਿਸੇ ਵਿਦਵਾਨ ਦਾ ਅੱਛਾ ਗੁਣ ਨਹੀਂ। ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪ੍ਰੰਪਰਾ ਤੋਂ ਹੱਟ ਕੇ
“ਗਿਆਰਵਾਂ ਗੁਰੂ” ਕਹਿਣ ਦੀ ਜ਼ਿੱਦ ਕਰਦੇ ਹੋ। ਤੁਹਾਡੀ ਜ਼ਿੱਦ ਕੋਈ ਨਹੀਂ ਤੋੜ ਸਕਦਾ। ਜਦ ਕਿਤੇ ਆਪ
ਜੀ ਨਮਰੌਲੋਜੀ ਦੇ ਗੂੜ੍ਹ ਭਾਵ ਪੜ੍ਹੋ ਜਾਂ ਸਮਝੋਗੇ ਇਹ ਗੱਲ ਉਦੋਂ ਆਪ ਜੀ ਨੂੰ ਆਪ ਹੀ ਪਤਾ ਲੱਗੇਗੀ
ਕਿ ਇੱਕ, ਚਾਰ, ਪੰਜ, ਦਸ ਅਤੇ ਗਿਆਰਾਂ ਦਾ ਕੀ ਰਹੱਸ ਹੈ। ਆਪ ਜੀ ਪਾਇਥਾਗੋਰਸ ਦੀ ਮਦਦ ਲੈ ਸਕਦੇ
ਹੋ।
ਦਸੇ ਪਾਤਸ਼ਾਹੀਆਂ ਇੱਕ ਜੋਤ ਦੀ ਦਸ ਦੇਹੀਆਂ ਤੱਕ ਕੰਟੀਨਿਊਟੀ ਹੈ। ਪੰਜਾਬੀ ਕਹਾਣ ਹੈ “ਬੰਦਿਆ
ਤੇਰੀਆਂ ਦਸ ਦੇਹੀਆਂ, ਇਕੋ ਗਈ ਵਿਹਾ ਨੌ ਕਿਧਰ ਗਈਆਂ”। ਗੁਰਦਿਆਲ ਸਿੰਘ ਨੇ ਆਪਣੇ ਕਲਾਸਿਕ ਨਾਵਲ
ਮੜ੍ਹੀ ਦੇ ਦੀਵੇ ਵਿੱਚ ਇਸ ਮੋਟਿਫ਼ ਦੀ ਭਰਪੂਰ ਵਰਤੋਂ ਕੀਤੀ ਹੈ। ਤੁਸੀਂ ਪੜ੍ਹ ਸਕਦੇ ਹੋ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਿਆਈ ਦੇ ਦੇਹ ਰੂਪ ਨੂੰ ਡਿਸਕੰਟੀਨਿਊ ਕਰਕੇ ਦਸਾਂ ਪਾਤਸ਼ਾਹੀਆਂ
ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਅਰਪਣ ਕੀਤੀ। ਇਸ ਕਰਕੇ ਇਸ ਨੂੰ ਗਿਆਰਵਾਂ
ਗੁਰੂ ਕਹਿਣਾ ਵੱਡੀ ਸਿਧਾਂਤਕ ਭੁੱਲ ਹੈ। ਸਾਡਾ ਗੁਰੂ (ਅੱਨਕਾਊਂਟੇਬਲ) ਸ਼ਬਦ ਹੈ। ਮਹਲਾ ਪਹਿਲਾ ਦੂਜਾ
ਤੀਜਾ ਆਦਿ ਦੇਹਾਂ ਕਾਊਂਟੇਬਲ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਸ਼ਬਦ ਦੀ ਦੇਹ ਜ਼ਰੂਰ ਹੈ। ਪਰ ਇਹ ਦੇਹ
ਪਹਿਲੀਆਂ ਦਸ ਦੇਹੀਆਂ ਦੀ ਕੰਟੀਨਿਊਟੀ ਵਿੱਚ ਗਿਆਰਵੀਂ ਦੇਹ ਨਹੀਂ ਹੈ। ਗੁਰੂ ਸਾਹਿਬਾਨ ਦੀਆਂ ਜੀਵੰਤ
(ਬਾਇਓਲੌਜੀਕਲ) ਪਵਿਤਰ ਦੇਹਾਂ ਦੀ ਡਿਸਕੰਟੀਨਿਊਟੀ ਉਪਰੰਤ, ਸ੍ਰੀ ਗੁਰੂ ਗ੍ਰੰਥ ਸਾਹਿਬ
(ਨੌਨਬਾਇਓਲੌਜੀਕਲ) ਪ੍ਰਥਮ ਅਤੇ ਆਖ਼ਰੀ ਦੇਹ ਹੈ। ਇਹ ਤੱਥ ਇਸ ਤੋਂ ਵਧੇਰੇ ਸਪਸ਼ਟ ਕਰਨ ਦੀ ਮੇਰੀ
ਸਮਰੱਥਾ ਨਹੀਂ ਹੈ। ਤੁਹਾਡੀ ਜ਼ਿੱਦ ਆਪ ਜੀ ਨੂੰ ਮੁਬਾਰਕ ਹੋਵੇ।
ਸ. ਗੁਰਸ਼ਰਨ ਸਿੰਘ ਕਸੇਲ ਜੀ,
ਮੇਰੇ ਕੋਲ ਸਮਾਂ ਨਹੀਂ ਕਿ ਗਿਣਤੀ ਕਰਾਂ, ਕਿੰਨੇ ਗੁਰਦੁਆਰਿਆ ਵਿੱਚ ਰਹਿਤ ਮਰਿਆਦਾ
ਲਾਗੂ ਹੋਈ ਹੈ। ਆਪ ਜੀ ਇਹ ਤੱਥ ਕਮੇਟੀ ਨੂੰ ਪੁਛੋ। ਦਾਸ ਤਾਂ ਇਸ `ਤੇ ਵਿਚਾਰ ਕਰ ਸਕਦਾ ਹੈ। ਗੰਦੀ
ਜਾ ਭੱਦੀ ਸ਼ਬਦਾਵਲੀ ਜਾਣਨ ਲਈ ਆਪਣੀ ਹੀ ਲਿਖਤ ਦੁਬਾਰਾ ਪੜ੍ਹੋ। ਕਾਪੀ ਪੇਸਟ ਕਰਨ ਦੀ ਜ਼ਰੂਰਤ ਨਹੀਂ।
ਸਮਝ ਲੱਗ ਜਾਵੇਗੀ। ਜੇ ਫਿਰ ਵੀ ਸਮਝ ਨਾ ਲੱਗੀ ਤਾਂ ਦੁਨੀਆਂ ਦੀ ਕੋਈ ਤਾਕਤ ਤੁਹਾਨੂੰ ਸਮਝਾ ਨਹੀਂ
ਸਕਦੀ। ਮੇਰੀ ਕੀ ਔਕਾਤ ਹੈ!
ਮੇਰੇ ਇੱਕ ਹਮਜਮਾਤੀ ਦਾ ਭਰਾ ਕੈਨੇਡਾ ਚਲਾ ਗਿਆ ਸੀ ਉਨ੍ਹਾਂ ਨੇ ਆਪਣੇ ਨਵੇਂ ਘਰ ਅੱਗੇ ਕੈਨੇਡਾ ਦਾ
ਝੰਡਾ ਲਗਾ ਲਿਆ ਸੀ ਤੇ ਚੁਬਾਰੇ `ਤੇ ਘਰ ਦੇ ਮੁਖੀ ਦਾ ਨਾਂ ਲਿਖਿਆ: “ਬਲਵੀਰ ਸਿੰਘ ਕੈਨੇਡੀਅਨ”।
ਮੇਰਾ ਸਿਰਫ਼ ਇਹੀ ਵਿਚਾਰ ਹੈ ਕਿ ਬੰਦੇ ਦੀ ਪਹਿਚਾਣ ਉਸ ਦੀ ਜੰਮਣ ਭੋਂਇ ਹੁੰਦੀ ਹੈ। ਜਨਮ ਭੂਮੀ ਤੇ
ਰਿਹਾਇਸ਼ਗਾਹ ਵਿੱਚ ਫ਼ਰਕ ਹੁੰਦਾ ਹੈ। ਰਿਹਾਇਸ਼ਗਾਹਾਂ ਵੀਹ ਹੋ ਸਕਦੀਆਂ ਹਨ ਪਰ ਜਨਮ ਭੂਮੀ ਇੱਕ ਹੀ
ਹੁੰਦੀ ਹੈ। ਆਪਣੇ ਨਿਸ਼ਾਨ ਦੀ ਥਾਂ, ਬਨੇਰਿਆਂ `ਤੇ ਬਦੇਸ਼ੀ ਝੰਡੇ ਗੱਡਣ ਦੀ ਮਾਨਸਿਕਤਾ ਅਤੇ ਨਾਵਾਂ
ਅੱਗੇ, ਜਨਮ ਭੂਮੀ ਨੂੰ ਵਿਸਾਰ ਕੇ, ਬਦੇਸ਼ੀ ਸ਼ਹਿਰਾਂ ਦੇ ਨਾਂ ਲਿਖਣ ਦੀ ਮਨੋਬਿਰਤੀ ਦਾ ਕੋਈ ਤਾਂ ਰਾਜ਼
ਹੋਵੇਗਾ। ਇਹ ਸਵਾਲ ਵੀ ਤੁਸੀਂ ਉਨ੍ਹਾਂ ਨੂੰ ਕਰ ਸਕਦੇ ਹੋ, ਜੋ ਅਜਿਹਾ ਕਰਦੇ ਹਨ। ਸ਼ਾਇਦ ਕੋਈ ਸੁਰਾਗ
ਮਿਲੇ।
ਆਪ ਜਹੇ ਵਿਦਵਾਨਾ ਦਾ ਖ਼ਿਦਮਤਦਾਰ,
ਸੇਵਕ ਸਿੰਘ ਮਚਾਕੀ
(09/09/12)
ਤੱਤ ਗੁਰਮਤਿ ਪਰਿਵਾਰ
ਸਿੱਖ ਰਹਿਤ
ਮਰਿਯਾਦਾ ਸੁਧਾਰ ਉਪਰਾਲਾ: ਪੰਜਵਾਂ ਪੜਾਅ
ਤਿਆਰ ਦਸਤਾਵੇਜ਼ ਅਤੇ ਉਸ ਦੀ ਵਿਆਖਿਆ ਦੀ ਪੜਚੋਲ
ਅਕਾਲ ਤਖਤ ਤੋਂ ਲਾਗੂ ਅਤੇ ਪੰਥ
ਪ੍ਰਵਾਨਿਤ ਮੰਨੀ ਜਾਂਦੀ ਸਿੱਖ ਰਹਿਤ ਮਰਿਯਾਦਾ ਵਿੱਚ ਅਨੇਕਾਂ ਨੁਕਤੇ ਐਸੇ ਹਨ ਜੋ ਸ਼ਬਦ ਗੁਰੂ ਗ੍ਰੰਥ
ਸਾਹਿਬ ਜੀ ਦੀ ਸੇਧ ਅਤੇ ਕਸਵੱਟੀ ਤੇ ਖਰੇ ਨਹੀਂ ਉਤਰਦੇ। ਇਸ ਰਹਿਤ ਮਰਿਯਾਦਾ ਨੂੰ ਬਣਾਉਣ ਦਾ ਕੰਮ
1930 ਦੇ ਆਸ ਪਾਸ ਸ਼ੁਰੂ ਹੋਇਆ। ਉਸ ਸਮੇਂ ਕੌਮ ਵਿੱਚ ਵਿਚਾਰਧਾਰਾ ਪੱਖੋਂ ਅਨੇਕਾਂ ਧੜੇ ਸਨ। ਐਸੇ
ਮਾਹੌਲ ਵਿੱਚ ਇਸ ਮਰਿਯਾਦਾ ਨੂੰ ਤਿਆਰ ਕਰਨ ਵੇਲੇ ਕਈਂ ਸਮਝੌਤੇ ਵੀ ਕਰਨੇ ਪਏ। ਇਸ ਲੈਣ-ਦੇਣ ਦੀ ਇੱਕ
ਝਲਕ ਪੰਥਕ ਨਿਤਨੇਮ ਵਿੱਚ ਆਉਂਦੀ ਬਚਿਤ੍ਰ ਨਾਟਕ (ਅਖੌਤੀ ਦਸਮ ਗ੍ਰੰਥ) ਦੀ ਕੱਚੀ ਰਚਨਾ ‘ਬੇਨਤੀ
ਚੌਪਈ' ਵਿੱਚ ਸਪਸ਼ਟ ਵੇਖੀ ਜਾ ਸਕਦੀ ਹੈ।
ਇਸ ਮਰਿਯਾਦਾ ਦੇ ਲਾਗੂ ਹੋਣ ਦੇ ਕੁੱਝ ਸਮਾਂ ਬਾਅਦ ਹੀ 1945 ਵਿੱਚ ਸੋਧਾਂ ਦਾ ਦੌਰ ਸ਼ੁਰੂ ਹੋ ਗਿਆ।
1945 ਵਾਲੀ ਸੋਧਾਂ ਦਾ ਮੁੱਖ ਕਾਰਨ ਨਾਂਹ-ਪੱਖੀ ਬਦਲਾਅ ਕਰਦੇ ਹੋਏ, ਕੌਮ ਤੇ ‘ਰਾਗਮਾਲਾ’ ਦਾ
ਸ਼ਿਕੰਜਾ ਹੋਰ ਕਸਣਾ ਸੀ। ਇਸ ਸੋਧ ਮੀਟਿੰਗ ਵਿੱਚ ਰਾਗਮਾਲਾ ਪੱਖੀ ਵਿਦਵਾਨ ਡਾ. ਜੋਧ ਸਿੰਘ ਵਲੋਂ
ਵਿਖਾਈ ਜ਼ਿੱਦ ਅਤੇ ਧੌਂਸ ਦਾ ਬਿਆਨ ਮਰਹੂਮ ਗਿਆਨੀ ਗੁਰਦਿਤ ਸਿੰਘ ਜੀ ਨੇ ਆਪਣੀ ਬਹੁ-ਚਰਚਿਤ ਪੁਸਤਕ
‘ਮੁੰਦਾਵਣੀ’ ਵਿੱਚ ਕੀਤਾ ਹੈ।
ਸਿੱਖ ਰਹਿਤ ਮਰਿਯਾਦਾ ਵਿਚਲੀਆਂ ਬਜਰ ਗੁਰਮਤਿ ਵਿਰੋਧੀ ਗੱਲਾਂ ਦੀ ਪਛਾਣ ਕਰਦੇ ਹੋਏ, ਇਸ ਵਿੱਚ
ਹਾਂ-ਪੱਖੀ ਸੋਧਾਂ ਦਾ ਹੋਕਾ ਪਹਿਲੀ ਵਾਰ ਖੁੱਲ ਕੇ ਦੇਣ ਦਾ ਸਿਹਰਾ ਗਿਆਨੀ ਭਾਗ ਸਿੰਘ ਜੀ ਅੰਬਾਲਾ
ਨੂੰ ਜਾਂਦਾ ਹੈ। ਆਪਣੇ ਇਸ ਖਰੇ ਸੱਚ ਕਾਰਨ ਜਿਥੇ ਉਨ੍ਹਾਂ ਨੂੰ ਪੁਜਾਰੀਆਂ ਦਾ ਛੇਕੂ ਨਜ਼ਲਾ ਸਹਿਣਾ
ਪਿਆ। ਉਥੇ ਹੀ ਸੁਚੇਤ ਮੰਨੇ ਜਾਂਦੇ ਮਿਸ਼ਨਰੀ ਕਾਲਜਾਂ ਨੇ ਵੀ ਆਪਣੇ ਇਸ ਸਾਥੀ ਤੋਂ ਕਿਨਾਰਾ ਕਰ ਲਿਆ।
ਉਸ ਉਪਰੰਤ ਇਸ ਮਰਿਯਾਦਾ ਵਿੱਚ ਸੋਧਾਂ ਦੀ ਲੋੜ ਨੂੰ ਮਹਿਸੂਸ ਕਰਨ ਵਾਲਿਆਂ ਦਾ ਕਾਫਲਾ ਨਿਰੰਤਰ
ਵੱਧਦਾ ਗਿਆ। ਗੁਰਬਖਸ਼ ਸਿੰਘ ਜੀ ਕਾਲਾ ਅਫਗਾਨਾ ਦੀ ਪੁਸਤਕ ਲੜੀ ‘ਬਿਪਰਨ ਦੀ ਰੀਤ ਤੋਂ ਸੱਚ ਦਾ
ਮਾਰਗ’ ਚਰਚਾ ਵਿੱਚ ਆਉਣ ਨੇ ਸੱਚ ਦੇ ਚਾਹਵਾਨ ਸਿੱਖਾਂ ਨੂੰ ਝੰਝੋੜਣ ਦਾ ਕੰਮ ਕੀਤਾ। ਇਸ ਕਾਰਨ ਵੱਧ
ਰਹੀ ਜਾਗਰੂਕਤਾ ਦੇ ਪ੍ਰਭਾਵ ਹੇਠ ਸੁਚੇਤ ਸਿੱਖਾਂ ਨੇ ਮਰਿਯਾਦਾ ਵਿਚਲੀਆਂ ਕਮੀਆਂ ਨੂੰ ਖੁੱਲ ਕੇ
ਮਹਿਸੂਸ ਕਰਨਾ ਸ਼ੁਰੂ ਕੀਤਾ ਅਤੇ ਇਸ ਵਿੱਚ ਸੋਧਾਂ ਦੀ ਲੋੜ ਨੂੰ ਮਹਿਸੂਸ ਕੀਤਾ ਜਾਣ ਲੱਗ ਪਿਆ।
ਵਿਵਹਾਰਿਕ ਰੂਪ ਵਿੱਚ ਇਸ ਸੋਚ ਨੂੰ ਅੰਜਾਮ ਦੇਣ ਲਈ 2007 ਦੇ ਆਸ ਪਾਸ ਮੋਹਾ ਡਾ. ਹਰਜਿੰਦਰ ਸਿੰਘ
ਦਿਲਗੀਰ ਦੇ ਗ੍ਰਿਹ ਮੋਹਾਲੀ ਵਿਖੇ ਕੁੱਝ ਸੁਚੇਤ ਵਿਦਵਾਨਾਂ ਅਤੇ ਪੰਥਦਰਦੀਆਂ ਨੇ ਇੱਕ ਇਕੱਤਰਤਾ ਲੜੀ
ਸ਼ੁਰੂ ਕੀਤੀ ਤਾਂ ਕਿ ਇਸ ਦੇ ਸੁਧਰੇ ਰੂਪ ਦਾ ਇੱਕ ਸੰਭਾਵੀ ਖਰੜਾ ਤਿਆਰ ਕੀਤਾ ਜਾ ਸਕੇ। ਇਨ੍ਹਾਂ
ਇਕੱਤਰਤਾਵਾਂ ਵਿੱਚ ਮਰਹੂਮ ਮਹਿੰਦਰ ਸਿੰਘ ਜੋਸ਼ ਜੀ ਸਮੇਤ ਹੋਰ ਕਈ ਵਿਦਵਾਨਾਂ ਅਤੇ ਸੱਜਣਾਂ ਨੇ
ਹਿੱਸਾ ਲਿਆ ਜਿਸ ਵਿੱਚ ਤੱਤ ਗਰਮਤਿ ਪਰਿਵਾਰ ਦੇ ਕੁੱਝ ਮੌਜੂਦਾ ਮੁੱਢਲੇ ਮੈਬਰ ਵੀ ਸ਼ਾਮਿਲ ਸਨ। ਪਰ
ਇੱਕ ਸਮੇਂ ਬਾਅਦ ਇਸ ਉਪਰਾਲੇ ਦਾ ਪ੍ਰਭਾਵ, ਤੋੜ ਚੜ੍ਹਣ ਤੋਂ ਪਹਿਲਾਂ ਹੀ, ਫਿੱਕਾ ਪੈਣ ਲਗ ਪਿਆ।
ਪ੍ਰੋ. ਦਰਸ਼ਨ ਸਿੰਘ ਜੀ ਖਿਲਾਫ ਪੁਜਾਰੀਆਂ ਦਾ ਛੇਕੂ ਕੂੜਨਾਮਾ ਸਾਹਮਣੇ ਆਉਣ ਤੋਂ ਬਾਅਦ ਸੁਚੇਤ ਪੰਥ
ਵਿੱਚ ਰਹਿਤ ਮਰਿਯਾਦਾ ਦੀ ਅਨਿਸ਼ਚਿਤ ਸਮੇਂ ਲਈ ਇੰਨ-ਬਿੰਨ ਪ੍ਰੋੜਤਾ ਅਤੇ ਇਸ ਬਾਰੇ ਜਨਤਕ ਕਿੰਤੂ ਨਾ
ਕਰਨ ਦੀ ਗੱਲ ਜ਼ੋਰ ਫੜਣ ਲਗ ਪਈ। ਇਸ ਮਾਹੌਲ ਵਿੱਚ ਮੋਹਾਲੀ ਵਿਖੇ ਸਿੱਖ ਰਹਿਤ ਮਰਿਯਾਦਾ ਸੁਧਾਰ ਦਾ
ਉਪਰਾਲਾ ਕਰਨ ਵਾਲੇ ਬਹੁੱਤੇ ਸੱਜਣ ਚੁੱਪ ਬੈਠ ਗਏ ਜਾਂ ਰਹਿਤ ਮਰਿਯਾਦਾ ਦੀ ਪ੍ਰੋੜਤਾ ਦੀ ਹਿਮਾਇਤ
ਕਰਨ ਲਗ ਪਏ। ਇਸ ਕਾਰਨ ਇੱਕ ਚੰਗੀ ਨੀਯਤ ਨਾਲ ਸ਼ੁਰੂ ਕੀਤਾ ਉਹ ਸੁਧਾਰ ਉਪਰਾਲਾ ਲਗਭਗ ਠੱਪ ਹੋ ਗਿਆ।
ਤੱਤ ਗੁਰਮਤਿ ਪਰਿਵਾਰ ਨੇ ਹਮੇਸ਼ਾਂ ਤੋਂ ਹੀ ਸੱਚ ਨੂੰ ਇਸ ਦੇ ਖਰੇ ਅਤੇ ਸਪਸ਼ਟ ਰੂਪ ਵਿੱਚ ਸਾਹਮਣੇ
ਰੱਖਣ ਦਾ ਹੋਕਾ ਦਿਤਾ ਹੈ। ਸੋ ਜਦੋਂ ਪ੍ਰੋ. ਦਰਸ਼ਨ ਸਿੰਘ ਜੀ ਦੇ ਪ੍ਰਭਾਵ ਹੇਠ ਬਹੁੱਤੀਆਂ ਧਿਰਾਂ ਨੇ
ਰਹਿਤ ਮਰਿਯਾਦਾ ਦੀ ਪ੍ਰੋੜਤਾ ਦਾ ਸਟੈਂਡ ਲੈਣ ਦੀ ਹਿਮਾਇਤ ਸ਼ੁਰੂ ਕਰ ਦਿਤੀ ਤਾਂ ਪਰਿਵਾਰ ਨੇ ਆਪਣਾ
ਫਰਜ਼ ਪਛਾਣਦਿਆਂ, ਇਸ ਸਮਝੌਤਾਵਾਦੀ ਨੀਤੀ ਦਾ ਵਿਰੋਧ ਕਰਦੇ ਹੋਏ ਪ੍ਰੋ. ਦਰਸ਼ਨ ਸਿੰਘ ਜੀ ਸਮੇਤ
ਸਾਰੀਆਂ ਸੁਚੇਤ ਧਿਰਾਂ ਨੂੰ ਸਪਸ਼ਟ ਸਟੈਂਡ ਲੈਣ ਦਾ ਹੋਕਾ ਵਾਰ ਵਾਰ ਦਿਤਾ। ਇਸ ਕਾਰਨ ਪਰਿਵਾਰ ਨੂੰ
ਕਈਂ ਸੱਜਣਾਂ ਦਾ ਨਕਾਰਾਤਮਕ ਵਿਰੋਧ ਵੀ ਸਹਿਣਾ ਪਿਆ।
ਜਦੋਂ ਵਾਰ ਵਾਰ ਦਿਤੇ ਹੋਕਿਆਂ ਤੇ ਵੀ ਜਾਗਰੂਕ ਧਿਰਾਂ ਦੇ ਜਿੰਮੇਵਾਰ ਲੋਕਾਂ ਨੇ ਕੋਈ ਹੁੰਗਾਰਾ ਨਾ
ਭਰਿਆ ਤਾਂ ਆਖਿਰ ਪਰਿਵਾਰ ਨੇ ਰਹਿਤ ਮਰਿਯਾਦਾ ਸੁਧਾਰ ਉਪਰਾਲੇ ਨੂੰ ਆਪਣੇ ਆਪ ਅੱਗੇ ਵਧਾਉਣ ਦਾ
ਫੈਸਲਾ ਕੀਤਾ। ਇਸ ਫੈਸਲੇ ਤੋਂ ਬਾਅਦ ਪਰਿਵਾਰ ਵਲੋਂ ਲੱਗਭਗ 2 ਸਾਲ ਤੱਕ ਕਈਂ ਮੀਟਿੰਗਾਂ ਕੀਤੀਆਂ
ਜਿਸ ਵਿੱਚ 2007 ਵਿੱਚ ਹੋਈਆਂ ਵਿਚਾਰਾਂ ਤੋਂ ਅੱਗੇ ਗੱਲ ਤੋਰੀ ਗਈ। ਇਨ੍ਹਾਂ ਮੀਟਿੰਗਾਂ ਵਿੱਚ
ਪਰਿਵਾਰ ਦੇ ਮੁੱਢਲੇ ਮੈਂਬਰਾਂ ਤੋਂ ਇਲਾਵਾ ਸਮੇਂ ਸਮੇਂ ਕੁੱਝ ਹੋਰ ਸੱਜਣ ਵੀ ਸ਼ਾਮਿਲ ਹੁੰਦੇ ਰਹੇ।
ਪਹਿਲੇ ਪੜਾਅ ਤੇ ਇਨ੍ਹਾਂ ਮੀਟਿੰਗਾਂ ਦੇ ਨਤੀਜੇ ਵਜੋਂ ‘ਗੁਰਮਤਿ ਜੀਵਨ ਜਾਚ’ ਦੇ ਨਾਮ ਹੇਠ ਸਿੱਖ
ਰਹਿਤ ਮਰਿਯਾਦਾ ਦੇ ਸੁਧਰੇ ਰੂਪ ਦਾ ਇੱਕ ਸੰਭਾਵੀ ਖਰੜਾ ਤਿਆਰ ਕੀਤਾ ਗਿਆ। ਦੂਜੇ ਪੜਾਅ ਵਜੋਂ ਇਸ
ਸੰਭਾਵੀ ਖਰੜੇ ਨੂੰ ਜਨਤਕ ਤੌਰ ਤੇ ਪੇਸ਼ ਕਰਦੇ ਹੋਏ ਸਮੁੱਚੇ ਪੰਥ ਦੇ ਵਿਚਾਰ ਮੰਗੇ ਗਏ। ਤੀਜੇ ਪੜਾਅ
ਵਿੱਚ ਮਾਰਚ 2012 ਵਿੱਚ ਜੰਮੂ ਵਿਖੇ ਸਮੁੱਚੇ ਸੁਚੇਤ ਪੰਥ ਦੇ ਇੱਛੁਕ ਨੁਮਾਇੰਦਿਆਂ ਅਤੇ ਵਿਦਵਾਨਾਂ
ਦੀ ਇੱਕ ਦੋ ਦਿਨਾਂ ਇਕੱਤਰਤਾ ਸੱਦੀ ਗਈ। ਇਸ ਇਕੱਤਰਤਾ ਸਾਹਮਣੇ ਸੰਭਾਵੀ ਖਰੜਾ ਅਤੇ ਉਸ ਬਾਰੇ ਆਏ
ਸੁਝਾਅ ਮੱਦ ਵਾਰ ਵਿਚਾਰ ਵਾਸਤੇ ਰੱਖੇ ਗਏ। ਖਰੜੇ ਦੀ ਲਗਭਗ ਹਰ ਇੱਕ ਮੱਦ ਉੱਪਰ ਖੁੱਲੀ ਵਿਚਾਰ
ਉਪਰੰਤ ਉਸ ਨੂੰ ਫਾਈਨਲ ਰੂਪ ਦਿਤਾ ਗਿਆ। ਲਗਭਗ ਹਰ ਮੱਦ ਦੇ ਤਿਆਰ ਹੋਣ ਤੋਂ ਬਾਅਦ ਸਾਰਿਆਂ ਨੇ ਹੱਥ
ਖੜੇ ਕਰ ਕੇ ਉਸ ਨੂੰ ਪ੍ਰਵਾਨਗੀ ਦਿਤੀ।
ਇਸ ਇਕੱਤਰਤਾ ਵਿੱਚ ਮੌਜੂਦਾ ਸਿੱਖ ਰਹਿਤ ਮਰਿਯਾਦਾ ਦੇ ਸੋਧੇ ਹੋਏ ਰੂਪ ਨੂੰ ‘ਗੁਰਮਤਿ ਜੀਵਨ ਸੇਧਾਂ
ਦੇ ਮੁੱਖ ਨੁਕੱਤੇ’ ਦੇ ਨਾਮ ਹੇਠਾਂ ਇੱਕ ਦਸਤਾਵੇਜ਼ ਦੇ ਰੂਪ ਵਿੱਚ ਤਿਆਰ ਕੀਤਾ ਗਿਆ। ਨਾਲ ਹੀ ਇਸ
ਦਸਤਾਵੇਜ਼ ਦੀ ਇੱਕ ਵਿਆਖਿਆ ਤਿਆਰ ਕਰਨ ਦਾ ਵੀ ਫੈਸਲਾ ਕੀਤਾ ਗਿਆ। ਇਸ ਦੀ ਜਿੰਮੇਵਾਰੀ ਇਕੱਤਰਤਾ
ਵਲੋਂ ਪਰਿਵਾਰ ਦੇ ਦੋ ਮੁੱਢਲੇ ਮੈਂਬਰਾਂ ਦੀ ਲਾਈ ਗਈ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸੁਚੇਤ ਪੰਥ ਦੀਆਂ ਬਹੁਤਾਤ ਧਿਰਾਂ ਵਲੋਂ ਇਸ ਸੁਧਾਰ ਉਪਰਾਲੇ ਬਾਰੇ
ਸੰਜੀਦਾ ਨਾ ਹੋਣ ਕਾਰਨ, ਇਸ ਦੀ ਸ਼ੁਰੂਆਤ ਦੀ ਜਿੰਮੇਵਾਰੀ ਪਰਿਵਾਰ ਨੂੰ ਆਪਣੇ ਸਿਰ ਲੈਣੀ ਪਈ। ਪਰ
ਪਿਛਲੇ ਕੁੱਝ ਸਮੇਂ ਦੌਰਾਣ ਚੰਗੀ ਗੱਲ ਇਹ ਹੋਈ ਕਿ ਪ੍ਰੋ. ਦਰਸ਼ਨ ਸਿੰਘ ਜੀ ਸਮੇਤ ਬਹੁੱਤੀਆਂ ਸੁਚੇਤ
ਧਿਰਾਂ ਨੂੰ ਮੌਜੂਦਾ ਸਿੱਖ ਰਹਿਤ ਮਰਿਯਾਦਾ ਦੀ ਅਨਿਸ਼ਚਿਤ ਸਮੇਂ ਤੱਕ ਪ੍ਰੌੜਤਾ ਦੇ ਸਟੈਂਡ ਦੇ ਗਲਤ
ਹੋਣ ਦਾ ਇਹਸਾਸ ਹੋ ਗਿਆ ਅਤੇ ਉਨ੍ਹਾਂ ਨੇ ਖੁੱਲ ਕਿ ਇਸ ਦੀਆਂ ਕੁੱਝ ਕਮੀਆਂ ਬਾਰੇ ਜਨਤਕ ਵੀਚਾਰ ਪੇਸ਼
ਕਰਦੇ ਹੋਏ, ਇਸ ਵਿੱਚ ਸੁਧਾਰ ਦੀ ਲੋੜ ਨੂੰ ਮਹਿਸੂਸ ਕਰਨਾ ਅਤੇ ਪ੍ਰਚਾਰਨਾ ਸ਼ੁਰੂ ਕਰ ਦਿਤਾ। ਇਸ
ਹਾਂ-ਪੱਖੀ ਬਦਲਾਅ ਦਾ ਖਿੜੇ ਮੱਥੇ ਸੁਆਗਤ ਕਰਦੇ ਹੋਏ ਪਰਿਵਾਰ ਨੇ ਇਸ ਉਪਰਾਲੇ ਨੂੰ ਸੁਚੇਤ ਪੰਥ ਦਾ
ਸਾਂਝਾ ਉਪਰਾਲਾ ਬਣਾਉਣ ਵਿੱਚ ਨਿਸ਼ਕਾਮਤਾ ਨਾਲ ਯਤਨ ਕਰਨੇ ਸ਼ੁਰੂ ਕਰ ਦਿਤੇ। ਇਸੇ ਭਾਵਨਾ ਹੇਠ ਸੁਚੇਤ
ਪੰਥ ਦੀਆਂ ਸਾਰੀਆਂ ਧਿਰਾਂ ਦੇ ਨੁਮਾਇੰਦਆਂ ਅਤੇ ਵਿਦਵਾਨਾਂ ਨੂੰ ਸੰਭਾਵੀ ਖਰੜੇ ਤੇ ਵੀਚਾਰ ਉਪਰੰਤ
ਫਾਈਨਲ ਕਰਨ ਲਈ ਸੱਦੀ ਇਕੱਤਰਤਾ ਲਈ ਸੱਦਾ ਖੁੱਲੇ ਦਿਲ ਨਾਲ ਦਿਤਾ ਗਿਆ। ਕੋਈ ਇੱਕ ਵੀ ਸੱਜਣ ਐਸਾ
ਨਹੀਂ ਸੀ ਜਿਸ ਨੂੰ ਸੱਦਾ ਦੇਣ ਤੋਂ ਮਨਾ ਕੀਤਾ ਗਿਆ ਹੋਵੇ। ਪਰ ਅਫਸੋਸ! ਕੁੱਝ ਧਿਰਾਂ ਨੇ ਗੁਰਮਤਿ
ਤੋਂ ਉਲਟ ਸ਼ਰਤਾਂ ਨੂੰ ਬਹਾਨਾ ਬਣਾਉਂਦੇ ਹੋਏ ਇਸ ਵਿਚਾਰ ਚਰਚਾ ਤੋਂ ਕਿਨਾਰਾ ਕਰ ਲਿਆ। ਇਨ੍ਹਾਂ
ਧਿਰਾਂ ਦੇ ਇਕਾ-ਦੁੱਕਾ ਸੱਜਣਾਂ ਵਲੋਂ ਇਸ ਉਪਰਾਲੇ ਪ੍ਰਤੀ ਬੇਲੋੜਾ ਦੁਸ਼-ਪ੍ਰਚਾਰ ਵੀ ਕੀਤਾ ਜਾ ਰਿਹਾ
ਹੈ। ਐਸੇ ਸੱਜਣਾਂ ਦਾ ਇੱਕ ਇਤਰਾਜ਼ ਇਹ ਹਨ
1. ਸਿਰਫ ਕੁੱਝ ਮੱਦਾਂ ਦਾ ਸੁਧਾਰ ਹੀ ਜ਼ਰੂਰੀ ਹੈ, ਬਾਕੀ ਮਰਿਯਾਦਾ ਉਂਵੇ ਹੀ ਰੱਖੀ ਜਾਵੇ।
ਸਾਡਾ ਪੱਖ: ਸੁਧਾਰ ਦੀ ਕੋਈ ਸੀਮਾ ਨਹੀਂ ਹੋ ਸਕਦੀ। ਸੁਧਾਰ ਲਈ ਸਿਰਫ ਇੱਕ ਕਸਵੱਟੀ ਹੋ ਸਕਦੀ ਹੈ,
ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਧ। ਐਸਾ ਪ੍ਰਚਾਰ ਕਰਨ ਵਾਲੇ ਕਿਸੇ ਸੱਜਣ ਨੇ ਪਹਿਲੇ ਖਰੜੇ ਦਾ
ਕੋਈ ਐਸਾ ਅੰਸ਼ ਨਹੀਂ ਦੱਸਿਆ ਜੋ ਗੁਰਮਤਿ ਤੋਂ ਉਲਟ ਹੋਵੇ। ਹੁਣ ਵੀ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ
ਹਾਂ ਕਿ ਉਹ ਗੁਰਬਾਣੀ ਦੀ ਰੋਸ਼ਨੀ ਵਿੱਚ ਮੌਜੂਦਾ ਰਹਿਤ ਮਰਿਯਾਦਾ ਦਾ ਐਸਾ ਕੋਈ ਹਾਂ-ਪੱਖੀ ਅੰਸ਼
ਦੱਸਣ, ਜੋ ਸੋਧੇ ਹੋਏ ਖਰੜੇ ਵਿੱਚ ਸ਼ਾਮਿਲ ਨਹੀਂ ਹੈ। ਜੇ ਐਸਾ ਕੋਈ ਅੰਸ਼ ਸਾਹਮਣੇ ਆ ਜਾਂਦਾ ਹੈ ਤਾਂ
ਉਸ ਨੂੰ ਇਕੱਤਰਤਾ ਵਿੱਚ ਵਿਚਾਰ ਲਈ ਰੱਖਿਆ ਜਾਵੇਗਾ।
ਅੱਗੇ ਵੱਧਣ ਤੋਂ ਪਹਿਲਾਂ ਇਹ ਸਪਸ਼ਟ ਕਰ ਦੇਈਏ ਕਿ ਅਸੀਂ ਸਿੱਖ ਰਹਿਤ ਮਰਿਯਾਦਾ ਦੀ ਲੋੜ ਤੋਂ ਮੁਨਕਰ
ਨਹੀਂ ਹਾਂ ਅਤੇ ਨਾ ਹੀ ਕਦੇ ਹੋਏ ਹਾਂ। ਜੇ ਐਸਾ ਹੁੰਦਾ ਤਾਂ ਇਸ ਉਪਰਾਲੇ ਦਾ ਨਾਮ ‘ਸਿੱਖ ਰਹਿਤ
ਮਰਿਯਾਦਾ ਸੁਧਾਰ ਉਪਰਾਲਾ’ ਨਾ ਰੱਖਦੇ। ਸਾਡੀ ਸਮਝ ਅਨੁਸਾਰ ਗੁਰਮਤਿ ਦੀ ਰੋਸ਼ਨੀ ਵਿੱਚ ਸਰਲ ਅਤੇ
ਸਾਦੇ ਲਫਜ਼ਾਂ ਵਿੱਚ ਗੁਰਮਤਿ ਰਾਹ ਨੂੰ ਜਾਨਣ ਦੇ ਚਾਹਵਾਨਾਂ ਲਈ ਸੰਖੇਪ ਸੇਧਾਂ ਦਾ ਹੋਣਾ ਜ਼ਰੁਰੀ ਹੈ,
ਕਿਉਂਕਿ ਹਰ ਕਿਸੇ ਲਈ, ਹਰ ਵੇਲੇ ਇਹ ਸੰਭਵ ਨਹੀਂ ਹੈ ਕਿ ਉਹ ਆਪ ਗੁਰਬਾਣੀ ਨੂੰ ਪੜ੍ਹ ਕੇ ਸਮਝ ਸਕੇ।
ਪਰ ਇਨ੍ਹਾਂ ਸੇਧਾਂ ਲਈ ਜ਼ਰੂਰੀ ਹੈ ਕਿ ਆਧਾਰ ਮੂਲ ਰੂਪ ਵਿੱਚ ਗੁਰਬਾਣੀ ਹੀ ਹੋਵੇ। ਸਿੱਖ ਰਹਿਤ
ਮਰਿਯਾਦਾ ਤਿਆਰ ਕਰਨ ਵਾਲਿਆਂ ਦੀ ਮੰਸ਼ਾ, ਹੋ ਸਕਦਾ ਹੈ ਐਸੀ ਰਹੀ ਹੋਵੇ। ਪਰ ਹੁਣ ਸਾਰੇ ਸੁਚੇਤ ਸਿੱਖ
ਇਸ ਗੱਲ ਨਾਲ ਸਹਿਮਤ ਹਨ ਕਿ ਇਸ ਵਿੱਚ ਅਨੇਕਾਂ ਨੁਕਤੇ ਗੁਰਮਤਿ ਤੋਂ ਉਲਟ ਹਨ ਅਤੇ ਫੌਰੀ ਸੁਧਾਰ ਦੀ
ਮੰਗ ਕਰਦੇ ਹਨ। ਸਾਡਾ ਇਹ ਉਪਰਾਲਾ ਉਸੇ ਦਿਸ਼ਾ ਵਿੱਚ ਇੱਕ ਨਿਸ਼ਕਾਮ ਯਤਨ ਹੈ।
ਅਸੀਂ ਹਮੇਸ਼ਾਂ ਤੋਂ ਚਾਹਿਆ ਅਤੇ ਠੋਸ ਯਤਨ ਕੀਤਾ ਹੈ ਕਿ ਇਸ ਉਪਰਾਲੇ ਨੂੰ ਸਾਂਝੇ ਤੌਰ ਤੇ ਸੁਚੇਤ
ਪੰਥ ਅਪਣਾ ਲਵੇ। ਇਸ ਉਪਰਾਲੇ ਦੇ ਦੂਜੇ ਅਤੇ ਤੀਜੇ ਪੜਾਅ ਤੇ ਵੀ ਇਹ ਯਤਨ ਕੀਤਾ ਗਿਆ। ਪਰ ਕੁੱਝ
ਧਿਰਾਂ ਅਤੇ ਸੱਜਣ ਵਿਚਾਰ ਵਿੱਚ ਸ਼ਾਮਿਲ ਹੋਣ ਲਈ ਸ਼ਰਤਾਂ ਲਾਉਣ ਲਗ ਪਏ, ਜਿਨ੍ਹਾਂ ਨੂੰ ਮਨਜ਼ੂਰ ਕਰਨਾ
ਗੁਰਮਤਿ ਨੂੰ ਪਿੱਠ ਵਿਖਾਉਣ ਦੇ ਤੁਲ ਹੁੰਦਾ। ਇਸ ਵਾਰ ਫੇਰ ਅਸੀਂ ਸਮੁੱਚੇ ਸੁਚੇਤ ਪੰਥ ਨੂੰ ਆਪਣੇ
ਵਿਚਾਰ/ਸੁਝਾਵ ਦੇਣ ਦੀ ਬੇਨਤੀ ਕਰਦੇ ਹਾਂ। ਇਸ ਸੁਧਾਰ ਉਪਰਾਲੇ ਦੇ ਚੌਥੇ ਪੜਾਅ ਵਿੱਚ ਤਿਆਰ
ਦਸਤਾਵੇਜ਼ ਦੀ ਇੱਕ ਸੰਭਾਵੀ ਵਿਆਖਿਆ ਤਿਆਰ ਕਰ ਲਈ ਗਈ ਹੈ। ਅਗਲੇ ਹਫਤੇ (15-16 ਸਿਤੰਬਰ 12) ਨੂੰ
ਇਹ ਸੰਭਾਵੀ ਦਸਤਾਵੇਜ਼ ਅਤੇ ਉਸ ਦੀ ਵਿਆਖਿਆ ਜਨਤਕ ਤੌਰ ਤੇ ਇੰਟਰਨੈਟ ਉਤੇ ਪਾ ਦਿਤੀ ਜਾਵੇਗੀ। ਇਸ
ਬਾਰੇ ਸਾਰਿਆਂ ਨੂੰ ਆਪਣੇ ਕੀਮਤੀ ਵੀਚਾਰ/ਸੁਝਾਅ 15 ਅਕਤੂਬਰ ਤੱਕ ਲਿਖਤੀ ਰੂਪ ਵਿੱਚ ਭੇਜਣ ਦੀ
ਬੇਨਤੀ ਕੀਤੀ ਜਾਂਦੀ ਹੈ।
ਸਾਡੀ ਬੇਨਤੀ ਹੈ ਕਿ ਸੁਝਾਅ/ਵਿਚਾਰ ਦੇਣ ਵੇਲੇ ਹੇਠ ਲਿਖੇ ਨੁਕਤਿਆਂ
ਦਾ ਧਿਆਨ ਰੱਖਿਆ ਜਾਵੇ
1. ਗੁਰਮਤਿ ਦੀਆਂ ਸੇਧਾਂ ਸਮੁੱਚੀ ਮਨੁੱਖਤਾ ਦੀ ਲੋੜ ਹਨ ਸਿਰਫ ਕਿਸੇ ਇੱਕ ਖਾਸ ਫਿਰਕੇ,
ਖਿੱਤੇ ਜਾਂ ਸਮਾਜ ਦੀਆਂ ਨਹੀਂ।
2. ਸੁਝਾਅ/ਵਿਚਾਰ ਦਾ ਆਧਾਰ ਗੁਰਬਾਣੀ ਦਲੀਲ ਹੋਵੇ। ਪੰਥ ਪ੍ਰਵਾਨਿਕਤਾ, ਸੰਗਤ ਦਾ ਖਿਆਲ, ਪਰੰਪਰਾ,
ਵਿਰੋਧ ਦਾ ਡਰ ਆਦਿ ਨੂੰ ਆਧਾਰ ਬਣਾ ਕੇ ਗੁਰਬਾਣੀ ਸੇਧਾਂ ਤੋਂ ਕਿਨਾਰਾ ਕਰਨ ਤੋਂ ਪਰਹੇਜ਼ ਕੀਤਾ
ਜਾਵੇ।
3. ਸੁਝਾਅ ਮੂਲ ਰੂਪ ਵਿੱਚ ਇਸ ਦਸਤਾਵੇਜ਼ ਦੀਆਂ ਮੱਦਾਂ ਅਤੇ ਉਸ ਦੀ ਵਿਆਖਿਆ ਬਾਰੇ ਹੀ ਦਿਤੇ ਜਾਣ।
ਸੁਝਾਅ ਲਿਖਤੀ ਰੂਪ ਵਿੱਚ ਈ-ਮੇਲ ਰਾਹੀਂ ਜਾਂ ਡਾਕ ਰਾਹੀਂ ਹੀ ਭੇਜੇ ਜਾਣ। ਸੁਧਾਰ ਉਪਰਾਲੇ ਦੀ ਲੋੜ
ਜਾਂ ਉਸ ਨੂੰ ਕਰਨ ਦਾ ਹੱਕ, ਇਜ਼ਾਜ਼ਤ ਆਦਿ ਬਾਰੇ ਬੇਲੋੜੀ ਨੁਕਤਾਚੀਨੀ ਦਾ ਅਸੀਂ ਨੋਟਿਸ ਲੈਣ ਤੋਂ
ਅਸਮਰਥ ਹੋਵਾਂਗੇ।
4. ਵਿਚਾਰ ਦੇਣ ਲਈ ਕੋਈ ਸ਼ਰਤ ਜਾਂ ਸੀਮਾ ਨਾ ਰੱਖੀ ਜਾਵੇ। ਮਿਸਾਲ ਲਈ ਕਈਂ ਸੱਜਣਾਂ ਦਾ ਵਿਚਾਰ ਹੈ
ਕਿ ਪੰਥਕ ਅਰਦਾਸ ਵਿੱਚ ਸਿਰਫ ਭਗੌਤੀ ਦੀ ਥਾਂ ‘ਵਾਹਿਗੁਰੂ’ ਲਫਜ਼ ਬਦਲ ਲਿਆ ਜਾਵੇ, ਬਾਕੀ ਸਭ ਠੀਕ
ਹੈ। ਵਿਰੋਧ ਜਾਂ ਕਿਸੇ ਹੋਰ ਡਰ ਕਾਰਨ ਸੁਧਾਰ ਦੀ ਸੀਮਾ ਨਹੀਂ ਬੰਨ੍ਹੀ ਜਾ ਸਕਦੀ। ਸੁਧਾਰ ਤਾਂ ਪੂਰਾ
ਹੋਣਾ ਚਾਹੀਦਾ ਹੈ, ਸਿਰਫ ਕਸਵੱਟੀ ਗੁਰਮਤਿ (ਸ਼ਬਦ ਗੁਰੂ ਗ੍ਰੰਥ ਸਾਹਿਬ ਜੀ) ਹੋਣੀ ਚਾਹੀਦੀ ਹੈ।
ਆਸ ਹੈ ਸਭ ਸੱਜਣ ਇਨ੍ਹਾਂ ਨੁਕਤਿਆਂ ਦਾ ਖਿਆਲ ਰੱਖਣਗੇ। ਬਾਕੀ ਜੇ ਕੋਈ ਇਸ ਉਪਰਾਲੇ ਨੂੰ ਲੈ ਕੇ
ਆਪਣੇ ਮਨ ਦੀ ਭੜਾਸ ਹੀ ਕੱਢਣਾ ਚਾਹੁੰਦਾ ਹੈ ਤਾਂ ਉਸ ਨੂੰ ਰੋਕਿਆ ਨਹੀਂ ਜਾ ਸਕਦਾ। ਪਰ ਸਾਡੇ ਲਈ
ਸ਼ਾਇਦ ਉਸ ਦਾ ਨੋਟਿਸ ਲੈਣਾ ਸੰਭਵ ਨਾ ਹੋਵੇ।
ਇਸ ਉਪਰਾਲੇ ਦੇ ਛੇਵੇਂ ਪੜਾਅ ਵਜੋਂ ਸੁਚੇਤ ਪੰਥ ਦੀਆਂ ਸਾਰੀਆਂ ਸੁਧਾਰ ਦੀਆਂ ਇੱਛੁਕ ਧਿਰਾਂ ਦੇ
ਨੁਮਾਇੰਦਿਆਂ ਅਤੇ ਵਿਦਵਾਨਾਂ ਦੀ ਇੱਕ 2-3 ਦਿਨਾਂ ਇਕੱਤਰਤਾ ਸੱਦੀ ਜਾਵੇਗੀ, ਜਿਸ ਵਿੱਚ ਇਸ
ਦਸਤਾਵੇਜ਼ ਅਤੇ ਵਿਆਖਿਆ ਅਤੇ ਉਸ ਬਾਰੇ ਆਏ ਸੁਝਾਵਾਂ ਨੂੰ ਮੱਦਵਾਰ ਵਿਚਾਰ ਲਈ ਪੇਸ਼ ਕੀਤਾ ਜਾਵੇਗਾ।
ਖੁੱਲੀ ਵਿਚਾਰ ਉਪਰੰਤ ਇਸ ਦਸਤਾਵੇਜ਼ ਅਤੇ ਉਸ ਦੀ ਵਿਆਖਿਆ ਦਾ ਫਾਈਨਲ ਰੂਪ ਤਿਆਰ ਕੀਤਾ ਜਾਵੇਗਾ। ਇਸ
ਤੋਂ ਅਗਲੇ ਪੜਾਅ ਦੀ ਗੱਲ ਸਮਾਂ ਆਉਣ ਤੇ ਕੀਤੀ ਜਾਵੇਗੀ।
ਛੇਵੇਂ ਪੜਾਅ ਦੀ ਇਸ ਇਕਤੱਰਤਾ ਵਿੱਚ ਵੀ ਦਾਖਲਾ ਸਿਰਫ ਸੱਦਾ ਪੱਤਰ ਰਾਹੀਂ ਹੀ ਹੋਵੇਗਾ ਤਾਂ ਕਿ ਇਸ
ਦੇ ਸੁਚੱਜੇ ਪ੍ਰਬੰਧ ਕੀਤੇ ਜਾ ਸਕਣ। ਆਪਣੀ ਜਾਨਕਾਰੀ ਅਨੁਸਾਰ ਸੁਚੇਤ ਪੰਥ ਦੀਆਂ ਸਾਰੀਆਂ ਧਿਰਾਂ
ਅਤੇ ਵਿਦਵਾਨਾਂ ਨੂੰ ਇਸ ਇਕੱਤਰਤਾ ਬਾਰੇ ਸੱਦਾ ਪੱਤਰ ਅਕਤੂਬਰ ਦੇ ਪਹਿਲੇ ਹਫਤੇ ਤੱਕ ਭੇਜ ਦਿਤੇ
ਜਾਣਗੇ। ਇਕੱਤਰਤਾ ਦਾ ਸਮਾਂ ਅਤੇ ਥਾਂ ਸਿਰਫ ਸੱਦਾ ਪੱਤਰ ਰਾਹੀਂ ਹੀ ਦੱਸਿਆ ਜਾਵੇਗਾ। ਇਸ ਸੁਧਾਰ
ਉਪਰਾਲੇ ਨਾਲ ਸਹਿਮਤ ਕਿਸੇ ਸੱਜਣ ਨੂੰ ਜੇ ਇਹ ਜਾਪਦਾ ਹੈ ਕਿ ਉਹ ਇਸ ਚਰਚਾ ਵਿੱਚ ਹਾਂ-ਪੱਖੀ ਨਿੱਘਰ
ਯੋਗਦਾਨ ਪਾ ਸਕਦਾ ਹੈ ਤਾਂ ਉਹ ਸਾਨੂੰ ਸੱਦਾ ਪੱਤਰ ਭੇਜਣ ਲਈ ਲਿਖ ਸਕਦਾ ਹੈ। ਵਿਦੇਸ਼ਾਂ ਵਿੱਚ ਰਹਿਣ
ਵਾਲੇ ਐਸੇ ਸੱਜਣ ਅਗਰ ਵੀਡੀਉ ਕਾਨਫਰਾਂਸ ਰਾਹੀਂ ਇਸ ਵਿੱਚ ਸ਼ਾਮਿਲ ਹੋਣਾ ਚਾਹੁਣ ਤਾਂ ਉਹ ਸਾਨੂੰ ਲਿਖ
ਸਕਦੇ ਹਨ ਤਾਂ ਕਿ ਸਮਾਂ ਰਹਿੰਦੇ ਇਸ ਦੇ ਇੰਤਜ਼ਾਮ ਕੀਤੇ ਜਾ ਸਕਣ। ਇਕੱਤਰਤਾ ਦੇ ਰਿਕਾਰਡ ਲਈ ਵੀਡੀਉ
ਰਿਕਾਰਡਿੰਗ ਦਾ ਵੀ ਪੂਰਾ ਪ੍ਰਬੰਧ ਕੀਤਾ ਜਾਵੇਗਾ ਤਾਂ ਕਿ ਪਾਰਦਰਸ਼ਤਾ ਬਣੀ ਰਹੇ।
ਆਸ ਹੈ ਸੁਧਾਰ ਦੀ ਲੋੜ ਨੂੰ ਮਹਿਸੂਸ ਕਰਨ ਵਾਲੀਆਂ ਸਾਰੀਆਂ ਸੁਚੇਤ ਅਤੇ ਸੁਹਿਰਦ ਧਿਰਾਂ ਇਸ ਵਾਰ ਇਸ
ਉਪਰਾਲੇ ਨੂੰ ਇੱਕ ਸਾਂਝੇ ਉਪਰਾਲੇ ਵਜੋਂ ਲੈਣਗੀਆਂ ਅਤੇ ਨਿਸ਼ਕਾਮਤਾ ਨਾਲ ਸਹਿਯੋਗ ਕਰਨਗੀਆਂ। ਇਸ
ਤਰੀਕੇ ਗੁਰਮਤਿ ਇਨਕਲਾਬ ਦੇ ਸਫਰ ਵਿੱਚ ਇੱਕ ਠੋਸ ਪ੍ਰਾਪਤੀ ਦਾ ਪੱਕਾ ਆਧਾਰ ਪੈਦਾ ਹੋ ਸਕਦਾ ਹੈ।
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
09/09/12
(09/09/12)
ਵਰਿੰਦਰ ਸਿੰਘ (ਗੋਲਡੀ)
ਗੁਰੂ ਦੀ ਸੇਵਾ ਕੀ ਹੈ ?
ਸਿੱਖੀ ਵਿੱਚ ਸੇਵਾ ਨੂ ਬਹੁਤ ਹੀ ਅਹਮ ਗਿਣਿਆ ਗਿਆ ਹੈ ਜੋ ਹੋਰਾਂ ਧਰਮਾ
ਵਿੱਚ ਦੇਖਣ ਨੂ ਨਹੀਂ ਮਿਲਦਾ| ਗੁਰੂ ਗਰੰਥ ਸਾਹਿਬ ਜੀ ਵਿੱਚ ਬਹੁਤ ਵਾਰ ਸੇਵਾ ਦਾ ਜਿਕਰ ਆਇਆ ਹੈ ਪਰ
ਕੀ ਅੱਜ ਜੋ ਅਸੀਂ ਕਰ ਰਹੇ ਹਾਂ ਉਸ ਨੂ ਸੇਵਾ ਦਾ ਨਾਮ ਦਿੱਤਾ ਜਾ ਸਕਦਾ ਹੈ| ਸੇਵਾ ਦੇ ਨਾਮ ਤੇ
ਗੁਰਦਵਾਰਾ ਸਾਹਿਬ ਜਾ ਕੇ ਲੰਗਰ ਬਣਾਉਣੇ, ਜੋੜੇ ਸਾਫ਼ ਕਰਨੇ, ਝਾੜੂ ਲਾਉਣੇ, ਲੰਗਰ ਵਰਤਾਉਣੇ| ਕੀ
ਇਹ ਹੀ ਸੇਵਾ ਹੈ ਜਿਸ ਬਾਰੇ ਗੁਰੂ ਜੀ ਸਾਨੂੰ ਦੱਸ ਰਹੇ ਹਨ| ਗੁਰਦਵਾਰੇ ਸਾਹਿਬ ਜਾ ਕੇ ਭੱਜ ਭੱਜ ਕੇ
ਕਮ ਕਰਨ ਵਾਲਾ ਬੰਦਾ ਆਪਣੇ ਘਰ ਵੜਦੇ ਸਾਰ ਹੀ ਆਪਣੇ ਬਜੁਰਗ ਮਾਂ ਪਿਓ ਨੂ ਪਾਣੀ ਤੱਕ ਨਹੀਂ ਫੜਾ
ਸਕਦਾ| ਰਸੋਈ ਵਿੱਚ ਆਪਣੀ ਪਤਨੀ ਦੀ ਮਦਦ ਨਹੀਂ ਕਰ ਸਕਦਾ, ਫਿਰ ਓਹ ਜਿਹੜੀ ਗੁਰਦਵਾਰਾ ਸਾਹਿਬ ਸੇਵਾ
ਕੀਤੀ ਉਸਦਾ ਕੀ ਫਾਇਦਾ? ਸ਼ਾਇਦ ਸਾਨੂ ਸੇਵਾ ਦਾ ਮਤਲਬ ਹੀ ਸਮਝ ਨਹੀਂ ਆਇਆ| ਅੱਜ ਦਸਵੰਦ ਜਾਂ ਸੇਵਾ
ਦੇ ਨਾਮ ਤੇ ਡੇਰੇਦਾਰ ਸਿਖਾਂ ਨੂ ਦੋਵਾਂ ਹੱਥਾਂ ਨਾਲ ਲੁੱਟ ਰਹੇ ਹਨ, ਲੋਕਾਂ ਕੋਲੋਂ ਡਾਲਰਾਂ,
ਪੌਡਾਂ ਦੇ ਢੇਰ ਇਹ ਲੋਕ ਲੈ ਜਾਂਦੇ ਹਨ| ਐਥੋਂ ਤੱਕ ਕੇ ਕਈ ਲੋਕ ਸੇਵਾ ਸਮਝ ਕੇ ਇਹਨਾ ਨੂ ਕਾਰਾਂ
ਅਤੇ ਜਮੀਨਾ ਤੱਕ ਦੇ ਦੇਂਦੇ ਹਨ| ਆਓ ਗੁਰੂ ਨੂ ਪੁਛੀਏ ਸੇਵਾ ਦੇ ਬਾਰੇ...
ਸਤਗੁਰ ਕੀ ਸੇਵਾ ਗਾਖੜੀ ਸਿਰੁ ਦੀਜੈ ਆਪੁ ਗਵਾਇ ॥
ਸਤਗੁਰ ਕੀ ਸੇਵਾ ਅਤਿ ਸੁਖਾਲੀ ਜੋ ਇਛੇ ਸੋ ਫਲੁ ਪਾਏ ॥
ਗੁਰ ਸੇਵਾ ਸੁਖੁ ਪਾਈਐ ਹਰਿ ਵਰੁ ਸਹਜਿ ਸੀਗਾਰੁ ॥
ਹਰਿ ਕੀ ਸੇਵਾ ਸਫਲ ਹੈ ਗੁਰਮੁਖਿ ਪਾਵੈ ਥਾਇ ॥
ਗੁਰ ਸੇਵਾ ਤੇ ਹਰਿ ਪਾਈਐ ਜਾ ਕਉ ਨਦਰਿ ਕਰੇਇ ॥
ਗੁਰ ਸੇਵਾ ਤੇ ਸਦਾ ਸੁਖੁ ਪਾਇਆ ॥
ਗੁਰ ਸੇਵਾ ਤੇ ਹਰਿ ਨਾਮੁ ਪਾਇਆ ਬਿਨੁ ਸਤਿਗੁਰ ਕੋਇ ਨ ਪਾਵਣਿਆ ॥
ਕਰਿ ਸੇਵਾ ਸਤਿਗੁਰ ਅਪੁਨੇ ਕੀ ਗੁਰ ਤੇ ਪਾਈਐ ਪਾਲੈ ॥
ਕੀ ਹੈ ਗੁਰੂ ਕੀ ਸੇਵਾ ? ਓਹ ਅਸੀਂ ਕਿਵੇਂ ਕਰ ਸਕਦੇ ਹਾਂ ? ਸਾਡਾ ਗੁਰੂ
ਤਾਂ ਸ਼ਬਦ ਗੁਰੂ ਹੈ ਕੋਈ ਦੇਹਧਾਰੀ ਨਹੀਂ ਅਸੀਂ ਗੁਰੂ ਨੂ ਲੰਗਰ ਨਹੀਂ ਛਕਾ ਸਕਦੇ, ਗੁਰੂ ਦੀਆਂ
ਲੱਤਾਂ ਨਹੀਂ ਘੁੱਟ ਸਕਦੇ, ਗੁਰੂ ਨੂ ਨਵੇਂ ਕਪੜੇ ਨਹੀ ਲੈ ਕੇ ਦੇ ਸਕਦੇ, ਗੁਰੂ ਨੂ ਮਕਾਨ ਜਾਂ ਕਾਰ
ਨਹੀਂ ਦੇ ਸਕਦੇ ? ਫਿਰ ਅਸੀਂ ਕਿਸ ਤਰਾਂ ਗੁਰੂ ਦੀ ਸੇਵਾ ਕਰ ਸਕਦੇ ਹਾਂ ? ਆਓ ਇਹ ਵੀ ਗੁਰੂ ਨੂ ਹੀ
ਪੁਛੀਏ ...
ਗੁਰ ਕੀ ਸੇਵਾ ਸਬਦੁ ਵੀਚਾਰੁ ॥ ਹਉਮੈ ਮਾਰੇ ਕਰਣੀ ਸਾਰੁ ॥
ਜਪ ਤਪ ਸੰਜਮ ਪਾਠ ਪੁਰਾਣੁ ॥ ਕਹੁ ਨਾਨਕ ਅਪਰੰਪਰ ਮਾਨੁ ॥
(ਅਸਲ ਜੋਗੀ) ਗੁਰੂ ਦੀ ਦੱਸੀ ਸੇਵਾ ਕਰਦਾ ਹੈ, ਗੁਰੂ ਦੇ ਸ਼ਬਦ ਨੂੰ ਆਪਣੀ
ਵਿਚਾਰ ਬਣਾਂਦਾ ਹੈ। ਹਉਮੈ ਨੂੰ (ਆਪਣੇ ਅੰਦਰੋਂ) ਮਾਰਦਾ ਹੈ-ਇਹ ਹੈ ਉਸ ਜੋਗੀ ਦੀ ਸ੍ਰੇਸ਼ਟ ਕਰਣੀ ॥
ਉਸ ਜੋਗੀ ਦੇ ਜਪ, ਤਪ, ਸੰਜਮ ਤੇ ਪਾਠ, ਪੁਰਾਣ ਆਦਿਕ ਧਰਮ-ਪੁਸਤਕ ਇਹੀ ਹੈ, ਹੇ ਨਾਨਕ! ਉਸ ਬੇਅੰਤ
ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ ਆਪਣੇ ਆਪ ਨੂੰ ਗਿਝਾਣਾ ॥
ਗੁਰ ਕੀ ਟਹਲ ਗੁਰੂ ਕੀ ਸੇਵਾ ਗੁਰ ਕੀ ਆਗਿਆ ਭਾਣੀ ॥ ਕਹੁ ਨਾਨਕ ਜਿਨਿ ਜਮ
ਤੇ ਕਾਢੇ ਤਿਸੁ ਗੁਰ ਕੈ ਕੁਰਬਾਣੀ ॥
ਹੇ ਭਾਈ! ਹੁਣ ਮੈਨੂੰ ਗੁਰੂ ਦੀ ਟਹਲ-ਸੇਵਾ, ਗੁਰੂ ਦੀ ਰਜ਼ਾ ਹੀ ਪਿਆਰੀ
ਲੱਗਦੀ ਹੈ। ਨਾਨਕ ਆਖਦਾ ਹੈ ਕਿ (ਮੈਂ ਉਸ ਗੁਰੂ ਤੋਂ ਸਦਕੇ ਜਾਂਦਾ ਹਾਂ, ਜਿਸ ਨੇ ਮੈਨੂੰ ਜਮਾਂ ਤੋਂ
ਬਚਾ ਲਿਆ ਹੈ ॥
ਗੁਰੂ ਦੇ ਸ਼ਬਦ ਸਮਝ ਕੇ ਉਸ ਦੱਸੇ ਗੁਣਾ ਨੂ ਆਪਣੇ ਅੰਦਰ ਧਾਰਨਾ ਹੀ ਉਸ ਦੀ
ਅਸਲੀ ਸੇਵਾ ਕਰਨੀ ਹੈ| ਉਸ ਦੀ ਰਜਾ ਵਿਚ ਚਲਣਾ ਹੀ ਉਸ ਦੀ ਅਸਲੀ ਸੇਵਾ ਕਰਨੀ ਹੈ| ਇਸ ਵਾਸਤੇ ਜੇ
ਗੁਰੂ ਦੀ ਅਸਲੀ ਸੇਵਾ ਕਰਨੀ ਹੈ ਤਾਂ ਗੁਰੂ ਸ਼ਬਦ ਨੂ ਪੜੋ ਵਿਚਾਰੋ ਅਤੇ ਆਪਣੇ ਜੀਵਨ ਵਿਚ ਲੈ ਕੇ ਆਓ|
ਗੁਰੂ ਦੀ ਦਿੱਤੀ ਮੱਤ ਅਨੁਸਾਰ ਚੱਲ ਕੇ ਕਿਸੇ ਲੋੜਵੰਦ ਦੀ ਮੱਦਦ ਕਰਨੀ ਅਸਲੀ ਸੇਵਾ ਹੈ ਨਾ ਕੇ
ਪਹਲਾਂ ਹੀ ਕੱਚੀ ਲੱਸੀ ਪੀ ਪੀ ਕੇ ਰਜੇ ਲੋਕਾਂ ਨੂ ਧੱਕੇ ਨਾਲ ਰੋਕ ਰੋਕ ਕੇ ਹੋਰ ਪਿਆਉਣੀ| ਆਪਣਾ
ਦਸਵੰਦ ਕੱਡ ਕੇ ਕਿਸੇ ਗਰੀਬ ਦੀ ਮੱਦਦ ਕਰਨੀ ਅਸਲੀ ਸੇਵਾ ਹੈ ਨਾ ਕੇ ਪਾਖੰਡੀਆਂ ਦੇ ਡੇਰਿਆਂ ਤੇ
ਮਾਇਆ ਦੇਣੀ| ਅੱਜ ਬਹੁਤ ਸਾਰੀਆਂ ਏਹੋ ਜਿਹੀਆਂ ਜਥੇਬੰਦੀਆਂ ਹਨ ਜੋ ਗਰੀਬਾਂ ਦੀ ਮੱਦਦ ਕਰਨ ਵਾਸਤੇ
ਜਾਂ ਧਰਮ ਦਾ ਪ੍ਰਚਾਰ ਕਰਨ ਵਾਸਤੇ ਅਗੇ ਆ ਰਹੀਆਂ ਹਨ ਓਹਨਾ ਦੀ ਹੈਲਪ ਕਰਨੀ ਅਸਲੀ ਸੇਵਾ ਹੈ ਨਾ ਕੇ
ਪਖੰਡੀਆਂ ਨੂ ਪੈਸੇ ਭੇਜਣੇ| ਕਿਸੇ ਨੰਗੇ ਨੂ ਕਪੜੇ ਲੈ ਕੇ ਦੇਣੇ ਅਸਲੀ ਸੇਵਾ ਹੈ ਨਾ ਕੇ ਗੁਰਦਵਾਰੇ
ਜਾ ਕੇ ਰੁਮਾਲੇ ਚੜਾਉਣੇ|
ਕੋਮ ਵਾਸਤੇ ਕੁਰਬਾਨੀਆਂ ਕਰਨੀਆਂ, ਲੋਕਾਂ ਨੂ ਜਾਗਰੁਕ ਕਰਨਾ, ਪਾਖੰਡੀ
ਸੰਤਾਂ ਨੂ ਨੰਗਾਂ ਕਰਕੇ ਡੇਰਾਵਾਦ ਦਾ ਖਾਤਮਾ ਕਰਨਾ , ਦਸਮ ਗਰੰਥ ਨਾਮ ਦੀ ਕੂੜ ਕਿਤਾਬ ਦੀ ਅਸਲੀਅਤ
ਤੋਂ ਲੋਕਾਂ ਨੂ ਜਾਣੁ ਕਰਵਾਉਣਾ, ਅਖੌਤੀ ਜਥੇਦਾਰਾਂ ਨੂ ਪੰਥ ਦੇ ਖਿਲਾਫ਼ ਕੰਮ ਕਰਨ ਤੋਂ ਰੋਕਣਾ,
ਪੰਥਕ ਕਹਾਉਂਦੀ ਸਰਕਾਰ ਅਤੇ ਉਸ ਦੇ ਟੁਕੜਬੋਚ ਬੰਦਿਆਂ ਨੂੰ ਹਮੇਸ਼ਾਂ ਵਾਸਤੇ ਤਿਆਗਣਾ, ਗੁਰਦਆਰਾ
ਕਮੇਟੀ ਦੇ ਅਰਬਾਂ ਦੇ ਬੱਜਟ ਦਾ ਹਿਸਾਬ ਮੰਗਣਾ ਕੁਝ ਇਕ ਸੇਵਾ ਹਨ ਜੋ ਕੀਤੀਆਂ ਜਾ ਸਕਦੀਆਂ ਹਨ|
ਵਿਚਿ ਦੁਨੀਆ ਸੇਵ ਕਮਾਈਐ ॥ ਤਾ ਦਰਗਹ ਬੈਸਣੁ ਪਾਈਐ ॥
ਆਓ ਸਾਰੇ ਰਲ ਮਿਲ ਕੇ ਗੁਰੂ ਦੀ ਅਸਲੀ ਸੇਵਾ ਕਰੀਏ| ਭੁੱਲ ਚੁੱਕ ਦੀ
ਖਿਮਾ|............ਵਰਿੰਦਰ ਸਿੰਘ (ਗੋਲਡੀ)
(08/09/12)
ਸਲਾਹਕਾਰ ਬੋਰਡ
‘ਸਿੱਖ ਮਾਰਗ’ ਦੇ ਸਮੂਹ ਪਾਠਕਾਂ ਤੇ ਲੇਖਕਾਂ ਦੀ ਜਾਣਕਾਰੀ ਲਈ
ਸ: ਹਰਦੇਵ ਸਿੰਘ ਜੰਮੂ ਜੀ, ਤੁਸੀਂ ਆਪਣੇ 30 ਅਗਸਤ ਵਾਲੇ ਪੱਤਰ ਵਿੱਚ
‘ਭਵਿਖ’ ਸ਼ਬਦ ਦੀ ਵਰਤੋਂ ਨਹੀਂ ਕੀਤੀ!
ਤੁਸੀਂ ਆਪਣੇ 6 ਸਤੰਬਰ ਵਾਲੇ ਪੱਤਰ ਦੇ ਅੰਤ ਵਿੱਚ ਲਿਖਿਆ ਹੈ: ‘ਸਤਿਕਾਰਤ
ਸੱਜਣੋਂ ਮੈਂ ਕਿਸੇ ਪੁਰਾਣੇ ਲੇਖ ਨੂੰ ਕੋਟ ਨਾ ਕਰਦੇ ਹੋਏ ਸਿਰਫ ਇਤਨੀ ਸਵਾਲ ਨੁਮਾਂ ਬੇਨਤੀ ਕਰਦਾ
ਹਾਂ ਕਿ;
ਕੀ ਭਵਿੱਖ ਵਿੱਚ,
‘ਬੋਰਡ ਵਲੋਂ’,
ਲੇਖਕਾਂ ਨੂੰ ਗੁਰੂ ਗ੍ਰੰਥ ਸਹਿਬ ਨੂੰ ਗੁਰੂ ਨਾ ਕਹਿਣ, ਗੁਰੂਆਂ ਵਲੋ ਨਿਰਦੇਸਤ ‘ਗੁਰੂ ਗ੍ਰੰਥ’ ਦੀ
ਜੁਗਤ ਨੂੰ ਗੁਰੂ ਗੁਰਤਾ ਦੇ ਸਿੰਘਾਸਨ ਤੋਂ ਉਤਾਰਨ ਅਤੇ ਗੁਰੂ ਸਹਿਬਾਨਾਂ ਬਾਰੇ “ਗੁਰੂ ਨਹੀ ਸਨ”
ਪ੍ਰਚਾਰਨ ਦੇ ਜਤਨ ਸਿੱਖ ਮਾਰਗ ਤੇ ਕਰਨ ਦੀ ਇਜਾਜ਼ਤ ਹੋਵੇਗੀ ਜਾਂ ਨਹੀ?’
ਹਰਦੇਵ ਸਿੰਘ ਜੀ, ਤੁਸੀਂ ਕਹਿ ਰਹੇ ਹੋ, ‘ਪੁਰਾਣੇ ਲੇਖ ਨੂੰ ਕੋਟ ਨਾਂ ਕਰਦੇ
ਹੋਏ’। ਜੰਮੂ ਜੀ, ਇਨਵਰਟਡ ਕੌਮਿਆਂ ਵਿੱਚ ਕੋਟ ਹੀ ਹੁੰਦੇ ਹਨ! ਦੂਸਰਾ, ਜੇ ਆਪ ਪੁਰਾਣੇ ਲੇਖ ਨੂੰ
ਕੋਟ ਨਹੀਂ ਕਰ ਰਹੇ ਤਾਂ ਪਰਤੱਖ ਹੈ ਕਿ ਆਪ ਦਾ ਸਵਾਲ ਫ਼ਰਜ਼ੀ
(presumed)
ਹੈ। ਫ਼ਰਜ਼ੀ ਸਵਾਲ ਵਿਵੇਕ-ਹੀਣ ਹੋਣ ਕਰਕੇ ਬੇ-ਤੁਕੇ ਹੀ ਹੁੰਦੇ ਹਨ, ਅਤੇ ਉਨ੍ਹਾਂ ਦੇ ਜਵਾਬ ਵੀ ਨਹੀਂ
ਹੁੰਦੇ।
ਜਸਬੀਰ ਸਿੰਘ ਕੈਲਗਰੀ ਜੀ, ਤੁਸੀਂ ਵੀ ਦੋ ਸਾਲ ਪਹਿਲਾਂ ਪ੍ਰਕਾਸ਼ਤ ਹੋਏ ਇੱਕ
ਲੇਖ ਦੀ ‘ਉਦ੍ਹਾਰਣ’ ਦੇ ਕੇ ਭਵਿਖ ਵਿੱਚ ਉਸ ਲੇਖ ਦੇ ਵਿਸ਼ੇ ਬਾਰੇ ਸਾਡੀ ਸਲਾਹ ਮੰਗੀ ਹੈ। ਜਿਵੇਂ ਕਿ
ਪਹਿਲਾਂ ਦੱਸਿਆ ਜਾ ਚੁੱਕਿਆ ਹੈ, ਇਹ ਸਲਾਹਕਾਰ ਬੋਰਡ ਦੀ ਜ਼ਿੱਮੇਦਾਰੀ ਦੇ ਘੇਰੇ ਵਿੱਚ ਨਹੀਂ ਹੈ।
6
ਸਤੰਬਰ ਵਾਲੇ ਪੱਤਰ
ਵਿੱਚ ਤੁਹਾਡਾ ਸਵਾਲ ਹੈ: “ਪਰ ਕਿਸ ਤਰ੍ਹਾਂ ਦੀਆਂ ਲਿਖਤਾਂ ਸਿੱਖ ਮਾਰਗ ਤੇ
ਛਪਣੀਆਂ ਚਾਹੀਦੀਆਂ ਹਨ
ਕਿਸ ਤਰ੍ਹਾਂ ਦੀਆਂ ਨਹੀਂ…। ”
ਇਸ ਸਵਾਲ ਦਾ ਸਹੀ ਜਵਾਬ ਸੰਪਾਦਕ ਦੇ ਲੇਖਾਂ
‘ਸਿੱਖ ਮਾਰਗ’ ਤੇ ਛਪਣ ਯੋਗ ਸਮੱਗਰੀ
ਤੇ ਹੋਰ ਜਾਣਕਾਰੀ’ ਅਤੇ
‘ਸਿੱਖ ਮਾਰਗ ਦਾ ਮਨੋਰਥ’
ਵਿੱਚ ਹੈ। ਇਹ ਲੇਖ ਤੁਸੀਂ ‘ਲੇਖ ਲੜੀ ਦੂਜੀ’ ਵਿੱਚ ਪੜ੍ਹ
ਸਕਦੇ ਹੋ। ਇਸ ਸੰਬੰਧ ਵਿੱਚ ਸੰਪਾਦਕ ਨੇ ਸੈਂਕੜੇ ਟਿੱਪਣੀਆਂ ਵੀ ਲਿਖੀਆਂ ਹਨ, ਜੋ ਤੁਸੀਂ ਜ਼ਰੂਰ
ਪੜ੍ਹੀਆਂ ਹੋਣਗੀਆਂ!
ਪਰਮਜੀਤ ਸਿੰਘ ਜੀ, ਤੁਹਾਡਾ ਪੱਤਰ ਜੰਮੂ ਜੀ ਦੇ ਪੱਤਰ ਦਾ ਹੀ ਪਰਛਾਵਾਂ ਹੈ!
ਇਸ ਲਈ, ਜੰਮੂ ਜੀ ਨੂੰ ਦਿੱਤਾ ਸਾਡਾ ਜਵਾਬ ਆਪ ਦੋਨਾਂ ਲਈ ਸਾਂਝਾ ਹੈ!
‘ਸਿੱਖ ਮਾਰਗ’ ਦੇ ਸਾਰੇ ਪਾਠਕਾਂ ਤੇ ਲੇਖਕਾਂ ਦੀ ਜਾਣਕਾਰੀ ਵਾਸਤੇ:-
ਸਲਾਹਕਾਰ ਬੋਰਡ ਦਾ ਕਰਤੱਵ ਸੰਪਾਦਕ ਨੂੰ ਸਲਾਹ ਦੇਣਾ ਹੈ ਨਾ ਕਿ ਲੇਖਕਾਂ
ਨਾਲ ਕਿਸੇ ਵਿਚਾਰ ਚਰਚਾ ਵਿੱਚ ਉਲਝਣਾ ਜਾਂ ਫ਼ਰਜ਼ੀ ਸਵਾਲਾਂ ਦੇ ਜਵਾਬ ਦੇਣਾ। ਇਸ ਲਈ ਪਾਠਕ ਤੇ ਲੇਖਕ
ਆਪਣੇ ਸ਼ੰਕੇ ਸਵਾਲ ਸੰਪਾਦਕ ਨੂੰ ਕਰਨ, ਸੰਪਾਦਕ, ਲੋੜ ਪੈਣ ਤੇ, ਬੋਰਡ ਮੈਂਬਰਾਂ ਦੀ ਸਲਾਹ ਨਾਲ ਜਵਾਬ
ਦੇਵੇਗਾ। ਸਲਾਹਕਾਰ ਬੋਰਡ ਨੂੰ ਸਿੱਧੇ ਸਵਾਲ ਨਾ ਕੀਤੇ ਜਾਣ।
ਪਰਿਕਲਪਤ ਅਥਵਾ ਫ਼ਰਜ਼ੀ
(presumed) ਮੁੱਦਿਆਂ ਪ੍ਰਤਿ ਸਵਾਲ ਨਾ ਕੀਤੇ
ਜਾਣ।
ਅਖੌਤੀ ਦਸਮ ਗ੍ਰੰਥ ਤੇ ਰਾਗਮਾਲਾ ਨੂੰ ‘ਸਿੱਖ ਮਾਰਗ’ ਪੂਰਨ ਤੌਰ `ਤੇ ਰੱਦ
ਕਰ ਚੁੱਕਿਆ ਹੈ। ਇਸ ਲਈ ਇਨ੍ਹਾਂ ਕੱਚੀਆਂ ਰਚਨਾਵਾਂ ਦੇ ਹੱਕ ਵਿੱਚ ਲਿਖਿਆ ਕੋਈ ਵੀ ਲੇਖ ਜਾਂ ਪੱਤਰ
‘ਸਿੱਖ ਮਾਰਗ’ ਉੱਤੇ ਨਹੀਂ ਪਾਇਆ ਜਾਵੇਗਾ।
‘ਸਿੱਖ ਮਾਰਗ’ ਨੇ ਹੋਰ ਕਿਸੇ ਵੀ ਵਿਸ਼ੇ ਵਾਸਤੇ ਕੋਈ ਅੰਤਿਮ ਨਿਰਣਾ ਨਹੀਂ
ਲਿਆ; ਇਸ ਲਈ ਕੋਈ ਵੀ ਲੇਖਕ ਗੁਰਮਤਿ ਜਾਂ ਗੁਰਮਤਿ ਜੀਵਨ ਨਾਲ ਸੰਬੰਧਿਤ ਕਿਸੇ ਵੀ ਵਿਸ਼ੇ `ਤੇ ਲੇਖ,
ਵਿਚਾਰ ਜਾਂ ਪੱਤਰ ਲਿਖ ਕੇ ‘ਸਿੱਖ ਮਾਰਗ’ `ਤੇ ਪ੍ਰਕਾਸ਼ਤ ਹੋਣ ਵਾਸਤੇ ਭੇਜ ਸਕਦਾ ਹੈ। ਦੂਸਰੇ ਲੇਖਕ
ਜਾਂ ਪਾਠਕ ਉਨ੍ਹਾਂ ਵਿਚਾਰਾਂ ਪ੍ਰਤਿ ਆਪਣੇ ਸ਼ੰਕੇ ਜਾਂ ਸਵਾਲ ਕਰ ਸਕਦੇ ਹਨ। ਇਨ੍ਹਾਂ ਸਵਾਲਾਂ ਦਾ
ਜਵਾਬ ਲੇਖਕ ਨੂੰ ਖ਼ੁਦ ਦੇਣਾ ਹੋਵੇਗਾ।
ਕਿਸੇ ਵੀ ਵਿਚਾਰ-ਚਰਚਾ ਜਾਂ ਲਿਖਤ
ਬਾਰੇ, ਸੰਪਾਦਕ ਦੇ ਕਹਿਣ ਤੇ, ਸਲਾਹਕਾਰ ਬੋਰਡ ਆਪਣੀ ਰਾਏ ਸੰਪਾਦਕ ਨੂੰ ਦੇਵੇਗਾ। ਅੱਗੋਂ ਸੰਪਾਦਕ
ਆਪਣਾ ਅੰਤਿਮ ਫ਼ੈਸਲਾ ਪਾਠਕਾਂ ਤੀਕ ਪਹੁੰਚਾਏਗਾ।
ਸਲਾਹਕਾਰ ਬੋਰਡ,
8 ਸਤੰਬਰ, 2012
(ਸਾਰੇ ਪਠਕਾਂ/ਲੇਖਕਾਂ ਦੀ ਜਾਣਕਾਰੀ ਲਈ ਸੰਪਾਦਕੀ
ਨੋਟ)
ਅਸੀਂ ਕੋਈ 16 -17 ਸਾਲ
ਪਹਿਲਾਂ ਜਦੋਂ ਵੈਬ ਸਾਈਟ ਸ਼ੁਰੂ ਕੀਤੀ ਸੀ ਤਾਂ ਉਸ ਵੇਲੇ ਹੀ ਇਹ ਫੈਸਲਾ ਕਰ ਲਿਆ ਸੀ ਕਿ ਜਿੱਥੋਂ
ਤੱਕ ਹੋ ਸਕੇ ਅਤੇ ਜਿਤਨੀ ਕੁ ਗੁਰਬਾਣੀ ਦੀ ਸੋਝੀ ਆ ਚੁੱਕੀ ਹੈ ਉਸ ਨੂੰ ਮੁੱਖ ਰੱਖ ਕੇ ਹੀ ਸਚਾਈ
ਅਤੇ ਨਿਰਪੱਖਤਾ ਨਾਲ ਚੱਲਣ ਦੀ ਕੋਸ਼ਿਸ਼ ਕਰਨੀ ਹੈ। ਅਤੇ ਹੁਣ ਤੱਕ ਇਸ ਤੇ ਪੂਰੀ ਤਰ੍ਹਾਂ ਅਮਲ ਕਰਨ ਦੀ
ਕੋਸ਼ਿਸ਼ ਕੀਤੀ ਹੈ। ਭਾਵੇਂ ਕੋਈ ਵੀ ਨਿਰਾਜ਼ ਹੋ ਜਾਵੇ ਅਸੀਂ ਇਸ ਦੀ ਕਦੀ ਵੀ ਪ੍ਰਵਾਹ ਨਹੀਂ ਕੀਤੀ ਅਤੇ
ਨਾ ਹੀ ਅਗਾਂਹ ਨੂੰ ਕਰਨੀ ਹੈ। ਇਹ ਸਾਈਟ ਸਿਰਫ ਤੇ ਸਿਰਫ ਗੁਰਬਾਣੀ ਦੇ ਸੱਚ ਨੂੰ ਹੀ ਸਮਰਪਿਤ ਹੈ
ਬਾਕੀ ਸਭ ਗੱਲਾਂ ਇਸ ਤੋਂ ਹੇਠਾਂ ਆਉਂਦੀਆਂ ਹਨ। ਉਹ ਭਾਵੇਂ ਕੋਈ ਤਖ਼ਤ ਹੋਵੇ, ਕੋਈ ਅਖੌਤੀ ਜਥੇਦਾਰ
ਹੋਵੇ, ਕਿਸੇ ਅਖੌਤੀ ਜਥੇਦਾਰ ਦਾ ਕੋਈ ਹੁਕਮਨਾਮਾ/ਪਖੰਡਨਾਮਾ ਹੋਵੇ, ਕੋਈ ਅਖੋਤੀ ਸਾਧ ਸੰਤ ਹੋਵੇ,
ਕੋਈ ਹੋਰ ਪੁਸਤਕ ਜਾਂ ਗ੍ਰੰਥ ਹੋਵੇ।
ਜਦੋਂ ਕਦੀ ਵੀ ਕੋਈ ਵਿਚਾਰ ਚਰਚਾ ਜਾਂ ਕੋਈ ਹੋਰ ਪੁੱਛ-ਗਿੱਛ ਅਸਲੀ ਮਕਸਦ ਤੋਂ ਭਟਕ ਜਾਂਦੀ ਹੈ ਤਾਂ
ਗੱਲ ਤਾਹਨੇ ਮੇਹਣਿਆਂ ਜਾਂ ਮਾੜੀ ਸ਼ਬਦਾਵਲੀ ਵੱਲ ਨੂੰ ਹੋ ਤੁਰਦੀ ਹੈ। ਫਿਰ ਉਹ ਸਾਨੂੰ ਉਹ ਉਥੇ ਹੀ
ਬੰਦ ਕਰਨੀ ਪੈਂਦੀ ਹੈ। ਕਈ ਵਾਰੀ ਇਸ ਵਿੱਚ ਕਈ ਨਵੇਂ ਪਾਠਕ ਸ਼ਾਮਲ ਹੋ ਜਾਂਦੇ ਹਨ। ਜਿਹਨਾ ਬਾਰੇ
ਸਾਨੂੰ ਕੋਈ ਬਹੁਤੀ ਜਾਣਕਾਰੀ ਨਹੀਂ ਹੁੰਦੀ ਅਤੇ ਕਈ ਪਾਠਕ ਵੀ ਉਹਨਾ ਤੇ ਸ਼ੱਕ ਕਰਨ ਲੱਗ ਜਾਂਦੇ ਹਨ।
ਹੁਣ ਵੀ ਕਈ ਨਵੇਂ ਪਾਠਕ ਆਏ ਹਨ। ਜੇ ਕਰ ਅਗਾਂਹ ਨੂੰ ਉਹ ਕੋਈ ਲਿਖਤ ਜਾਂ ਚਿੱਠੀ ਲਿਖਣਾ ਚਾਹੁੰਦੇ
ਹਨ ਤਾਂ ਉਹਨਾ ਨੂੰ ਹੇਠ ਲਿਖੀਆਂ ਕੁੱਝ ਗੱਲਾਂ ਸਪਸ਼ਟ ਕਰਨੀਆਂ ਪੈਣਗੀਆਂ।
1- ਕੀ ਉਹ ਦਸਮ ਗ੍ਰੰਥ ਅਤੇ ਰਾਗਮਾਲਾ ਨੂੰ ਰੱਦ ਕਰਦੇ ਹਨ? ਭਾਵ ਕਿ ਉਹ ਇਹਨਾ ਨੂੰ ਗੁਰੂ ਕਿਰਤ ਤਾਂ
ਨਹੀਂ ਮੰਨਦੇ?
2- ਉਹ ਆਪਣਾ ਪੂਰਾ ਪਤਾ ਅਤੇ ਫੂਨ ਨੰ: ਦੱਸਣ ਤਾਂ ਕਿ ਲੋੜ ਪੈਣ ਤੇ ਤਜ਼ਦੀਕ ਕੀਤਾ ਜਾ ਸਕੇ। ਇਹ
ਜਾਣਕਾਰੀ ਅਸੀਂ ਕਿਸੇ ਦੀ ਸਹਿਮਤੀ ਤੋਂ ਬਿਨਾ ‘ਸਿੱਖ ਮਾਰਗ’ ਤੇ ਨਹੀਂ ਦਿੰਦੇ।
3- ਕੀ ਉਹਨਾ ਦੇ ਘਰ ਆਪਣੇ ਕੋਲ, ਆਪਣਾ ਕੰਪਿਊਟਰ ਅਤੇ ਇੰਟਰਨੈੱਟ ਹੈ?
4- ਕੀ ਉਹ ਆਪ ਕੰਪਿਊਟਰ ਦੇ ਉਪਰ ਪੰਜਾਬੀ ਟਾਈਪ ਕਰਨਾ ਜਾਣਦੇ ਹਨ?
ਕਈਆਂ ਦੀਆਂ ਲਿਖਤਾਂ ਵਿਚੋਂ ਇਹ ਉਪਰ ਵਾਲੀਆਂ ਗੱਲਾਂ ਦੀ ਜਾਣਕਾਰੀ ਸਾਨੂੰ ਮਿਲ ਜਾਂਦੀ ਹੈ ਇਸ ਲਈ
ਉਹਨਾ ਤੋਂ ਇਸ ਬਾਰੇ ਹੋਰ ਬਹੁਤਾ ਕੁੱਝ ਪੁੱਛਣ ਦੀ ਲੋੜ ਮਹਿਸੂਸ ਨਹੀਂ ਹੁੰਦੀ।
ਸਲਾਹਕਾਰ ਬੋਰਡ ਨੂੰ ਪੁੱਛੀਆਂ ਗਈਆਂ ਗੱਲਾਂ ਦਾ ਜਵਾਬ ਉਹਨਾ ਨੇ ਦੇ ਦਿੱਤਾ ਹੈ ਅਤੇ ਜੇ ਕਰ ਕਿਸੇ
ਦੀ ਤਸੱਲੀ ਨਹੀਂ ਹੋਈ ਤਾਂ ਆਉਣ ਵਾਲੇ ਸਮੇਂ ਵਿੱਚ ਢੁਕਮੇਂ ਸਮੇਂ ਤੇ ਫਿਰ ਪੁੱਛਿਆ ਜਾ ਸਕਦਾ ਹੈ ਪਰ
ਹੁਣ ਇਸ ਸੰਬੰਧ ਵਿੱਚ ਅਸੀਂ ਹੋਰ ਕੋਈ ਵੀ ਚਿੱਠੀ ਨਹੀਂ ਪਉਣੀਂ।
ਸਲਾਹਕਾਰ ਬੋਰਡ ਦੇ ਮੈਂਬਰਾਂ ਵਿਚੋਂ ਜਿਹੜਾ ਵੀ ਕੋਈ ਜਵਾਬ ਲਿਖਦਾ ਹੈ ਉਹ ਸਾਰਿਆਂ ਨੂੰ ਭੇਜਦਾ ਹੈ।
ਫਿਰ ਬਾਕੀ ਦੇ ਜਿਸ ਤਰ੍ਹਾਂ ਚਾਹੁਣ ਕਰ ਲੈਂਦੇ ਹਨ। ਕਈ ਫੂਨ ਤੇ ਦੱਸ ਦਿੰਦੇ ਹਨ, ਕਈ ਨਾਲ ਹੋਰ ਐਡ
ਕਰ ਦਿੰਦੇ ਹਨ। ਕਈਆਂ ਕੋਲ ਰੁਝੇਵੇਂ ਕਾਰਨ ਲਿਖਤ ਨਾਲ ਸਹਿਮਤੀ ਜਾਂ ਅਸਹਿਮਤੀ ਲਈ ਸਮਾਂ ਨਹੀਂ
ਹੁੰਦਾ। ਪਰ ਲਿਖੀ ਹੋਈ ਲਿਖਤ ਪਹੁੰਚਦੀ ਹਰ ਇੱਕ ਕੋਲ ਹੈ। ਕਈ ਵਾਰੀ ਦੋ ਤਿੰਨਾਂ ਦੀ ਲਿਖਤ ਨੂੰ
ਇਕੱਠੀ ਕਰਕੇ ਪਉਣਾ ਪੈਂਦਾ ਹੈ। ਇਸ ਤਰ੍ਹਾਂ ਇਹਨਾ ਨੂੰ ਕਰਨ ਵਿੱਚ ਫਿਰ ਵੀ ਦੋ ਕੁ ਦਿਨ ਲੱਗ ਹੀ
ਜਾਂਦੇ ਹਨ।
ਹਰ ਇੱਕ ਲੇਖਕ/ਪਾਠਕ ਆਪਣੀ ਲਿਖਤਾਂ ਪ੍ਰਤੀ ਜਵਾਬ ਦੇਹ ਹੈ ਪਰ ਇਸ ਨੂੰ ਕੁੱਝ ਹੱਦ ਤੱਕ ਹੀ ਸੀਮਤ
ਰੱਖਣਾ ਚਾਹੀਦਾ ਹੈ। ਮਿਸਾਲ ਦੇ ਤੌਰ ਤੇ ਇਸ ਹਫਤੇ ਦੇ ਰਘਬੀਰ ਸਿੰਘ ਢਿਲੋਂ ਦੇ ਲੇਖ ਵਿੱਚ ਕੁੱਝ
ਗਲਤੀਆਂ ਸਨ ਜੋ ਕਿ ਸੰਤੋਖ ਸਿੰਘ ਆਸਟ੍ਰੇਲੀਆਂ ਨੇ ਨੋਟ ਕਰ ਕੇ ਚਿੱਠੀ ਲਿਖੀ ਸੀ। ਦੂਸਰੇ ਦਿਨ ਉਸ
ਨੇ ਮੰਨ ਲਈ ਤੇ ਗੱਲ ਮੁੱਕ ਗਈ। ਇਸ ਤਰ੍ਹਾਂ ਹਰ ਇੱਕ ਲਿਖਤ ਅਤੇ ਲੇਖਕ ਤੇ ਤਾਂ ਨਹੀਂ ਹੋ ਸਕਦਾ ਪਰ
ਫਿਰ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਕਈ ਸਾਲਾਂ ਤੋਂ ਅਗਲੇ ਪਿਛਲੇ ਜਨਮਾ ਬਾਰੇ ਵਿਚਾਰ ਹੋ ਚੁੱਕੀ ਹੈ। ਅਸੀਂ ਇਸ ਬਾਰੇ ਹੁਣ ਹੋਰ ਕੋਈ ਵੀ
ਵਿਚਾਰ ਨਹੀਂ ਕਰਨਾ ਚਾਹੁੰਦੇ। ਇਸ ਲਈ ਜਿਹੜੇ ਪਾਠਕ/ਲੇਖਕ ਆਵਾਗਉਣ ਨੂੰ ਮੰਨਦੇ ਹਨ ਉਹ ਦੂਜਿਆਂ ਲਈ
ਨਾਸਤਕ, ਕਾਮਰੇਡ ਆਦਿਕ ਸ਼ਬਦ ਨਾ ਵਰਤਣ। ਖਾਸ ਕਰਕੇ ਪ੍ਰਿੰ: ਸੁਰਜੀਤ ਸਿੰਘ ਜੀ ਅਤੇ ਜਸਬੀਰ ਸਿੰਘ
ਕੈਲਗਿਰੀ ਜੀ। ਅਤੇ ਨਾ ਹੀ ਕਿਸੇ ਨੂੰ ਟਾਰਗਟ ਕਰਕੇ ਕੋਈ ਲੇਖ ਲਿਖਣ ਜਿਵੇਂ ਕੀ ਜਸਬੀਰ ਸਿੰਘ ਜੀ
ਕੈਲਗਿਰੀ ਕਰਦੇ ਹਨ। ਇਹ ਆਵਾਗਉਣ ਵਾਲਾ ਵਿਸ਼ਾ ਐਸਾ ਹੈ ਕਿ ਇਸ ਬਾਰੇ ਹਾਲ ਦੀ ਘੜੀ ਮੈਂ ਕੋਈ ਦੋ ਟੁਕ
ਫੈਸਲਾ ਨਹੀਂ ਕਰ ਸਕਦਾ। ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਪਾਠਕਾਂ/ਲੇਖਕਾਂ ਅਤੇ ਸਲਾਹਕਾਰ
ਬੋਰਡ ਦੀ ਸਹਿਮਤੀ ਨਾਲ ਕੋਈ ਫੈਸਲਾ ਹੋ ਜਾਵੇ। ਅਗਲੇ ਪਿਛਲੇ ਜਨਮ ਨਾਲੋਂ ਸਾਨੂੰ ਇਸ ਜਨਮ ਨੂੰ ਚੰਗਾ
ਬਣਾਉਣ ਦੀ ਕੋਸ਼ਸ਼ ਕਰਨੀ ਚਾਹੀਦੀ ਹੈ, ਫਿਰ ਅਗਲੇ ਦਾ ਕੋਈ ਬਹੁਤਾ ਫਿਕਰ ਨਹੀਂ ਰਹਿੰਦਾ। ਉਂਜ ਵੀ ਜੇ
ਦੇਖਿਆ ਜਾਵੇ ਤਾਂ ਇੰਡੀਆ ਵਿੱਚ ਲੱਖਾਂ ਹੀ ਸਾਧ ਸੰਤ ਅਤੇ ਹੋਰ ਇਹ ਅਗਲੇ ਪਿਛਲੇ ਜਨਮਾ ਦਾ ਰੋਣਾ
ਰੋਈ ਜਾਂਦੇ ਹਨ ਪਰ ਸਭ ਤੋਂ ਵੱਧ ਬੇਈਮਾਨੀ ਅਤੇ ਹਰ ਤਰ੍ਹਾਂ ਦਾ ਭਰਿਸ਼ਟਾਚਾਰ ਉਥੇ ਹੀ ਹੈ। ਇਹ ਡਰ
ਉਹਨਾ ਨੂੰ ਕੋਈ ਧਾਰਮਕਿ ਨਹੀਂ ਬਣਾ ਸਕਿਆ।
ਇੱਥੇ ਲਿਖਤਾਂ ਸੰਬੰਧੀ ਪਬੰਦੀ ਉਦੋਂ ਹੀ ਲਗਦੀ ਹੈ ਜਦੋਂ ਕਿ ਕੋਈ ਹੱਦ ਪਾਰ ਕਰ ਜਾਵੇ। ਇਸ ਲਈ ਤੀਰ
ਤੁੱਕੇ ਛੱਡ ਕੇ ਬਣਾਏ ਹੋਏ ਨਿਯਮਾ ਨੂੰ ਫੋਲੋ ਕਰਨ ਦੀ ਕੋਸ਼ਿਸ਼ ਕਰੋ।
ਇਸ ਹਫਤੇ ਮੈਂ ਇੱਕ ਲੇਖ ਵੀ ਲਿਖਿਆ ਸੀ। ਉਸ ਦੇ ਅਧਾਰ ਤੇ ਸਾਰੇ ਪਾਠਕਾਂ/ਲੇਖਕਾਂ ਨੂੰ ਸਵਾਲ ਹੈ ਕਿ
ਤੁਸੀਂ ਭੁਤਾਂ-ਪ੍ਰੇਤਾਂ ਦੀ ਹੋਂਦ ਨੂੰ ਮੰਨਦੇ ਹੋ। ਜੇ ਨਹੀਂ ਮੰਨਦੇ ਤਾਂ ਦੱਸੋ ਕਿ ਇਹ ਸਾਰੇ ਸਾਧ
ਸੰਤ ਅਤੇ ਕਥਿਤ ਮਹਾਂਪੁਰਸ਼ ਧਰਮ ਦੇ ਨਾਮ ਤੇ ਝੂਠ ਕਿਉਂ ਬੋਲਦੇ ਹਨ? ਇਸ ਬਾਰੇ ਜੇ ਕਰ ਕੋਈ ਵਿਚਾਰ
ਕਰਨੀ ਚਾਹੇ ਤਾਂ ਕਰ ਸਕਦਾ ਹੈ।
(08/09/12)
ਡਾ: ਇਕਬਾਲ ਸਿੰਘ ਢਿੱਲੋਂ
ਸ.
ਸੇਵਕ ਸਿੰਘ ਮਚਾਕੀ ਜੀ, ਆਪ ਜੀ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਪਰਵਾਨ ਜੋਵੇ ਜੀ!
ਆਪ ਜੀ ਦੇ 07. 09. 2012 ਨੂੰ ਸਿਖਮਾਰਗ ਵੈਬਸਾਈਟ ਤੇ ਪਾਏ ਗਏ ਪੱਤਰ ਵਿੱਚ ਜੋ ਆਪ
ਜੀ ਨੇ ਮੇਰੇ 06. 09. 2012 ਦੇ ਪੱਤਰ ਦਾ ਹਵਾਲਾ ਦਿੱਤਾ ਹੈ ਉਸ ਦੇ ਸਬੰਧ ਵਿੱਚ ਮੈਂ ਆਪ ਜੀ ਨੂੰ
ਦੱਸਣਾ ਚਾਹੁੰਦਾ ਹਾਂ ਕਿ ਆਪਣੇ ਸਬੰਧਤ ਪੱਤਰ ਵਿੱਚ ਮੈਂ “ਮੇਰਾ ਸਿਰ ਸਲਾਹਕਾਰ ਬੋਰਡ ਦੇ ਅੱਗੇ
ਝੁਕਣ ਲਈ ਮਜਬੂਰ ਹੈ” ਸ਼ਬਦ ਵਰਤੇ ਹਨ ਨਾ ਕਿ “ਮੈਂ ਮੱਥਾ ਟੇਕਣ/ਨਤਮਸਤਕ ਹੋਣ ਲਈ ਮਜਬੂਰ ਹਾਂ”।
ਦੂਸਰਾ, ਮੈਂ ਅਜਿਹਾ ਲਿਖਦੇ ਹੋਏ ਸਲਾਹਕਾਰ ਬੋਰਡ ਨੂੰ ਕਿਸੇ ਇਸ਼ਟ ਜਾਂ ਧਾਰਮਿਕ ਹਸਤੀ ਦੇ ਤੌਰ ਤੇ
ਨਹੀਂ ਕਿਆਸਿਆ ਸਗੋਂ ਮੈਂ ਉਸ ਵਿੱਚ ਸ਼ਾਮਲ ਵੀਰਾਂ ਨੂੰ ਗੁਰਮੱਤ ਪੱਖੋਂ ਜਾਗਰੂਕ ਅਤੇ ਸੁਹਿਰਦ
ਸਿੱਖਾਂ ਦੇ ਤੌਰ ਤੇ ਕਿਆਸਦੇ ਹੋਏ ਸ੍ਰਿਸ਼ਟਾਚਾਰ ਦੇ ਵਜੋਂ ਆਪਣਾ ਸਤਿਕਾਰ ਭੇਂਟ ਕੀਤਾ ਹੈ। ਸੱਤ
ਸਮੁੰਦਰੋਂ ਪਾਰ ਬੈਠੇ ਆਪਣੇ ਹੀ ਮੱਤ ਨਾਲ ਸਬੰਧਤ ਸਤਿਕਾਰਿਤ ਵੀਰਾਂ ਪ੍ਰਤੀ ਆਪਣੀਆਂ ਭਾਵਨਾਵਾਂ
ਪਰਗਟ ਕਰਨ ਲਈ ਸਿਰ ਝੁਕਾਉਣ ਦੇ ਆਮ ਸ੍ਰਿਸ਼ਟਾਚਾਰਕ ਅਦਬ
(gesture of normal social courtesy) ਦੇ
ਸੰਕੇਤ ਨੂੰ ਧਾਰਮਿਕ ਰੰਗਤ ਦੇ ਕੇ ਆਪ ਜੀ ਨੇ ਆਪਣੀ ਸੋਚ ਦੀ ਸੰਕੀਰਣਤਾ ਦਾ ਹੀ ਵਿਖਾਵਾ ਕੀਤਾ ਹੈ।
ਨਾ ਹੀ ਮੈਂ ਸਲਾਹਕਾਰ ਬੋਰਡ ਵੱਲੋਂ ਮੇਰੇ ਲੇਖ ਦੇ ਸਬੰਧ ਵਿੱਚ ਕੀਤੀ ਗਈ ਟਿੱਪਣੀ ਨੂੰ ਆਪਣੀ
ਪ੍ਰਸ਼ੰਸਾ ਦੇ ਤੌਰ ਤੇ ਲਿਆ ਹੈ। ਮੈਂ ਤਾਂ ਖੁਸ਼ੀ ਇਸ ਗੱਲ ਦੀ ਜ਼ਾਹਰ ਕੀਤੀ ਹੈ ਕਿ ਸਿਖ ਕੌਮ ਦੇ ਇਤਨੇ
ਮਾੜੇ ਦਿਨਾਂ ਵਿੱਚ ਵੀ ਗੁਰਮੱਤ ਪੱਖੋਂ ਜਾਗਰੂਕ ਅਤੇ ਸੁਹਿਰਦ ਮੁੱਠੀ-ਭਰ ਸਿੱਖ ਵੀਰਾਂ ਦੇ ਕਰ ਕੇ
ਸਿਖ ਕੌਮ ਦੇ ਚੰਗੇ ਭਵਿਖ ਦੀ ਆਸ ਬੱਝਦੀ ਹੈ। ਕਿਊਂ ਨਹੀਂ ਆਪ ਜੀ ਵੀ ਇੱਸੇ ਤਰਜ਼ ਤੇ ਸਿਖ ਕੌਮ ਦੇ
ਭਵਿਖ ਸਬੰਧੀ ਸੋਚਣ ਲੱਗ ਪੈਂਦੇ!
ਬਾਕੀ, ਸ. ਸੇਵਕ ਸਿੰਘ ਮਚਾਕੀ ਜੀ, ਮੈਂ ਤਾਂ ਇਹ ਕਦੀ ਵੀ ਨਹੀਂ ਕਿਹਾ ਕਿ ਸਾਨੂੰ ਆਪਣੇ ਪਵਿੱਤਰ
ਗ੍ਰੰਥ ਦੇ ਅੱਗੇ ਮੱਥਾ ਨਹੀਂ ਟੇਕਣਾ ਚਾਹੀਦਾ। ਸਿਖ ਗੁਰੂ ਵੀ ਆਪਣੇ ਪਵਿੱਤਰ ਗ੍ਰੰਥ ਨੂੰ ਆਪਣੇ ਤੋਂ
ਉਚੇਰਾ ਦਰਜਾ ਦਿੰਦੇ ਰਹੇ ਹਨ (ਉਹਨਾਂ ਦਿਨਾਂ ਵਿੱਚ ਜਦੋਂ ਹਾਲੇ ਪਵਿੱਤਰ ਗ੍ਰੰਥ ਦੇ ਸੰਦੇਸ਼/ਉਪਦੇਸ਼
ਨੂੰ ਸਿੱਖਾਂ ਦੇ ਗਿਆਰ੍ਹਵੇਂ ਗੁਰੂ ਦੇ ਤੌਰ ਤੇ ਗੁਰਗੱਦੀ ਨਹੀਂ ਸੀ ਪਰਦਾਨ ਕੀਤੀ ਗਈ) ਸਿੱਖਾਂ ਨੂੰ
ਤਾਂ ਆਪਣੇ ਪਵਿੱਤਰ ਗ੍ਰੰਥ ਦੇ ਅੱਗੇ ਨਤਮਸਤਕ ਹੋਣਾ ਹੀ ਚਾਹੀਦਾ ਹੈ। ਮੇਰੇ ਉੱਤੇ ਅਜਿਹਾ ਘਿਨਾਉਣਾ
ਦੋਸ਼ ਕੁੱਝ ਅਨਮੱਤੀ ਧਿਰਾਂ ਵੱਲੋਂ ਮੇਰੇ ਖਿਲਾਫ ਝੂਠਾ ਪਰਚਾਰ ਕਰਨ ਹਿਤ ਜਾਣ-ਬੁੱਝ ਕੇ ਮੜ੍ਹਿਆ ਜਾ
ਰਿਹਾ ਹੈ। ਮੇਰੀ ਧਾਰਨਾ ਇਹ ਹੈ ਸਾਨੂੰ ਆਪਣੇ ਪਵਿੱਤਰ ਗ੍ਰੰਥ
(Holy Scripture)
ਦੀ ਹਸਤੀ ਨੂੰ ਅਲੱਗ ਤੌਰ ਤੇ ਮਾਨਤਾ ਦੇਣੀ ਚਾਹੀਦੀ ਹੈ (ਜਿਵੇਂ ਕਿ ਸੰਸਾਰ ਦੇ ਬਾਕੀ ਮੱਤਾਂ ਵਿੱਚ
ਪਰਚਲਤ ਹੈ) ਅਤੇ ਆਪਣੇ ਗਿਆਰ੍ਹਵੇਂ ਗੁਰੂ, ਗੁਰਬਾਣੀ ਵਿਚਲੇ ਸੰਦੇਸ਼/ਉਪਦੇਸ਼ ਦੀ ਹਸਤੀ ਨੂੰ ਅਲੱਗ
ਤੌਰ ਤੇ (ਇਹ ਸਿਖ ਮੱਤ ਦਾ ਨਿਵੇਕਲਾ ਪੱਖ ਹੈ) ਅਤੇ ਸਾਨੂੰ ਦੋਵਾਂ ਹਸਤੀਆਂ ਲਈ ਉੱਚ ਦਰਜੇ ਦਾ
ਸਤਿਕਾਰ ਵੀ ਪਰਗਟ ਕਰਨਾ ਚਾਹੀਦਾ ਹੈ। ਮੈਂ ਇਸ ਵਿਸ਼ੇ ਤੇ ਕਿਸੇ ਨਾਲ ਵੀ ਵਿਚਾਰ-ਚਰਚਾ ਕਰਨ ਲਈ ਤਿਆਰ
ਹਾਂ ਉਹਨਾਂ ਸੱਜਣਾਂ ਨੂੰ ਛੱਡ ਕੇ ਜਿਹਨਾਂ ਬਾਰੇ ਵਿਚਾਰ-ਚਰਚਾ ਵਿੱਚ ਨਾ ਪੈਣ ਦੀ ਆਪਣੀ ਅਸਮਰੱਥਤਾ
ਮੈਂ ਸਿਖਮਾਰਗ ਵੈਬਸਾਈਟ ਤੇ ਪਹਿਲਾਂ ਹੀ ਜ਼ਾਹਰ ਕਰ ਚੁੱਕਾ ਹੋਇਆ ਹਾਂ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।
(08/09/12)
ਗੁਰਸ਼ਰਨ ਸਿੰਘ ਕਸੇਲ
ਸ੍ਰ
ਸੇਵਕ ਸਿੰਘ ਮਚਾਕੀ ਜੀ,
ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਹਿ ॥
ਵੀਰ ਜੀ, ਆਪ ਨੂੰ ਮੇਰੀ ਤੁੱਛ ਬੁੱਧੀ ਨਾਲ ਲਿਖੇ ਵਿਚਾਰ ਚੰਗੇ ਲੱਗੇ ਇਸ ਲਈ ਆਪ ਦਾ ਧੰਨਵਾਦ । ਵੀਰ
ਜੀ, ਮੇਰੇ ਜਿਹਨਾਂ “ਗੰਦੀ ਅਤੇ ਭੱਦੀ ਸ਼ਬਦਾਵਲੀ” ਵਾਲੇ ਸ਼ਬਦਾਂ ਨੇ ਆਪ ਦੇ ਪੱਵਿਤਰ ਹਿਰਦੇ
ਨੂੰ ਦੁੱਖੀ ਕੀਤਾ ਹੈ, ਮੇਹਰਬਾਨੀ ਕਰਕੇ ਮੇਰੀ ਜਿਸ ਲਿਖਤ ਵਿਚ ਵੀ ਅਜਿਹੀ ਭਾਸ਼ਾ ਵਾਲੀਆਂ ਪੰਗਤੀਆਂ
ਹਨ, ਪੇਸਟ ਕਰ ਦਿਓ ਤਾਂ ਜੋ ਮੈਂ ਅੱਗੇ ਤੋਂ ਉਹ ਸ਼ਬਦ ਵਰਤਣ ਤੋਂ ਸੰਕੋਚ ਕਰਾਂ ।
ਆਪ ਦੀ ਚਿੱਠੀ ਤੋਂ ਆਪ ਧਾਰਮਿਕ ਵਿਦਵਾਨ ਲੱਗਦੇ ਹੋ, ਸੋ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋਵੋਗੇ ਕਿ
‘ਗੰਦੇ ਸ਼ਬਦ’ ਕਿਸਨੂੰ ਆਖਦੇ ਹਨ ? ਜਿਹਨਾਂ ਨਾਲ ਜ਼ਬਾਨ ਗੰਦੀ ਹੁੰਦੀ ਹੈ । ਤੁਸੀਂ ਤਾਂ ਪੰਜਾਬ ਦੇ
ਪਿੰਡ ਵਿਚ ਰਹਿੰਦੇ ਹੋ ।
ਵੀਰ ਜੀ, ਸਾਰੇ ਪੰਥ ਦੀ ਏਕਤਾ ਵਾਸਤੇ ਹੀ ਤਾਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਪ੍ਰਵਾਨਿਤ ਸਿੱਖ
ਰਹਿਤ ਮਰਯਾਦਾ ਬਣੀ ਸੀ । ਤੁਸੀ ਦੱਸੋਗੇ ਕਿ ਅੱਜ ਕਿੰਨੇ ਕੁ ਗੁਰਦੁਆਰਿਆਂ ਤੇ ਡੇਰਿਆਂ ਵਿਚ ਇਹ
ਲਾਗੂ ਹੈ ?
ਤੁਸੀਂ ਲਿਖਿਆ, “ਆਪਣੇ ਨਾਂ ਅੱਗੇ ਆਪਣੀ ਜੰਮਣ ਭੋਂ ਦਾ ਨਾਂ ਪਹਿਚਾਣ ਵਜੋਂ ਲਾਉਣ ਦੀ ਰਵਾਇਤ ਹੈ।
ਸ. ਪਰਕਾਸ਼ ਸਿੰਘ ਬਾਦਲ ਚੰਡੀਗੜ੍ਹ `ਚ ਰਹਿ ਕੇ ਪਰਕਾਸ਼ ਸਿੰਘ ਚੰਡੀਗੜ੍ਹ ਨਹੀਂ ਬਣ ਜਾਂਦੇ। ਦਿੱਲੀ
ਵਿਖੇ ਰਹਿਣ ਕਰਕੇ ਸ. ਮਨਮੋਹਣ ਸਿੰਘ ਦਿੱਲੀ ਨਹੀਂ ਹੋ ਜਾਂਦਾ। ਜੇ ਸ. ਤਰਲੋਚਨ ਸਿੰਘ ਸੈਨਹੋਜ਼ੇ
ਵਿੱਚ ਵੀ ਦੁਪਾਲਪੁਰੀ ਰਹਿ ਸਕਦਾ ਹੈ ਤਾਂ ਬੋਰਡ ਦੇ ਸਤਿਕਾਰਯੋਗ ਮੈਂਬਰ ਇਸ ਗੱਲ ਵੱਲ ਧਿਆਨ ਦੇ
ਸਕਦੇ ਹਨ। ਬਦੇਸ਼ੀ ਹੋਣ ਦਾ ਰੋਹਬ ਪਾਉਣਾ ਵੀ ਚੰਗੀ ਗੱਲ ਨਹੀਂ ਹੈ”।
ਵੀਰ ਜੀ, ਕੀ ਆਪਣੇ ਨਾਂਅ ਨਾਲ ਪ੍ਰੀਵਾਰਕ ਨਾਂਅ ਲਿਖਣਾ ਠੀਕ ਹੈ ? ਕਈ ਲੋਕ ਤਾਂ ਇਸ ਤੇ ਵੀ ਇਤਰਾਜ
ਕਰਦੇ ਹਨ ? ਜਿਥੇ ਕੋਈ ਰਹਿੰਦਾ ਹੈ ਜੇ ਉਸ ਸ਼ਹਿਰ ਦਾ ਨਾਂਅ ਲਿਖ ਦੇਂਦਾ ਹੈ ਤਾਂ ਇਸ ਵਿਚ ਰੋਹਬ
ਪਾਉਣ ਵਾਲੀ ਕਿਹੜੀ ਗੱਲ ਹੈ ? ਹਾਂ, ਹੋ ਸਕਦਾ ਹੈ ਕਿ ਤੁਹਾਡੀ ਸੋਚ ਤੇ ਇਹ ਗੱਲ ਲਾਗੂ ਹੁੰਦੀ ਹੋਵੇ
। ਤੁਸੀਂ ਵੀ ਤਾਂ ਆਪਣੇ ਪਿੰਡ ਦਾ ਨਾਂਅ ਲਿਖਿਆ ਹੈ ਜੋ ਮੇਰੇ ਖਿਆਲ ਨਾਲ ਚੰਗੀ ਗੱਲ ਹੈ । ਇਸ ਤੋਂ
ਪਤਾ ਲੱਗ ਸਕਦਾ ਹੈ ਕਿ ਚਿੱਠੀ ਲਿਖਣ ਵਾਲਾ ਗਲਤ ਨਾਂਅ ਤੇ ਤਾਂ ਇਵੇਂ ਨੁਕਤਾਚੀਨੀ ਨਹੀਂ ਕਰ ਰਿਹਾ ।
ਜਿਵੇਂ ਉਂਝ ਤਾਂ ਮੇਰੇ ਨਾਂਅ ਗੁਰਸ਼ਰਨ ਸਿੰਘ ਵਾਲੇ ਬਹੁਤ ਜਾਣੇ ਹੋਣਗੇ । ਸੋ, ਤੁਸੀਂ ਆਪਣੀ ਸੋਚ ਤੇ
ਕਿਸੇ ਦਾ ਵਿਦੇਸ਼ੀ ਹੋਣ ਦਾ ‘ਰੋਹਬ’ ਕਿਉਂ ਪੈਣ ਦੇਂਦੇ ਹੋ । ਜਿਵੇਂ ਕਈ ਵਿਦਵਾਨ ਧਾਰਮਿਕ ਲੇਖ
ਲਿਖਦੇ ਸਮੇਂ ਆਪਣੇ ਨਾਂਅ ਨਾਲ ਡਾਕਟਰ ਜਾਂ ਪ੍ਰੋਫੈਸਰ ਲਿਖਦੇ ਹਨ ਭਾਂਵੇ ਕਿ ਉਹ ਧਾਰਮਿਕ ਵਿਸ਼ੇ ਦੇ
ਡਾਕਟਰ (ਪੀ. ਐਚ. ਡੀ.) ਜਾਂ ਪ੍ਰੋਫਸਰ ਨਹੀਂ ਵੀ ਹੁੰਦੇ ਅਤੇ ਕੋਈ ਭਾਂਵੇ ਕਰਨਲ ਜਾਂ ਡੀ.ਸੀ. ਲਿਖੀ
ਜਾਵੇ ਮੇਰੇ ਤੇ ਉਹਨਾਂ ਦੀ ਡਿਗਰੀ ਜਾਂ ਰੁਤਬੇ ਦਾ ਕੋਈ ਰੋਹਬ ਨਹੀਂ ਪੈਂਦਾ; ਆਪਾਂ ਤਾਂ ਲਿਖਤ
ਵੇਖਣੀ ਹੁੰਦੀ ਹੈ । ਬਾਕੀ ਤੁਹਾਡੇ ਆਪਣੇ ਵਿਚਾਰ ਹਨ, ਜਿਵੇਂ ਤੁਹਾਡੇ ਮਨ ਨੂੰ ਸ਼ਾਂਤੀ ਮਿਲਦੀ ਹੈ ।
ਸਤਿਕਾਰ ਸਹਿਤ,
ਗੁਰਸ਼ਰਨ ਸਿੰਘ ਕਸੇਲ
(08/09/12)
ਜਸਬੀਰ ਸਿੰਘ (ਕੈਲਗਰੀ)
ਸਿੱਖ ਮਾਰਗ ਦੇ ਪਾਠਕ ਸੱਜਣੋ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਹਿ॥
ਵੀਰ ਹਰਮੀਤ ਸਿੰਘ ਖਾਲਸਾ ਜੀ!
ਆਪ ਜੀ ਨੇ ਮੇਰੀਆਂ ਲਿਖਤਾਂ ਦੀ ਸ਼ਲਾਂਘਾ ਕੀਤੀ ਬਹੁਤ ਧੰਨਵਾਦ ਹੈ। ਇਸ ਤੋਂ ਵੀ ਵੱਧ
ਆਪ ਜੀ ਨੇ ਮੇਰੇ ਦਿਲ ਦੇ ਜਜ਼ਬਾਤਾਂ ਨੂੰ ਮਹਿਸੂਸ ਕੀਤਾ, ਇਸ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ।
ਵੀਰ ਜੀ! ਇਹ ਦਰਦ ਉਹੀ ਮਹਿਸੂਸ ਕਰ ਸਕਦਾ ਹੈ ਜਿਹੜਾ ਆਪ ਇਸ ਦਰਦ’ ਚੋਂ ਗੁਜ਼ਰ ਰਿਹਾ ਹੋਵੇ। ਰਹੀ
ਕੁੱਝ ਸਿੱਖਣ ਦੀ ਗੱਲ; ਵੀਰ ਜੀ! ਕੋਈ ਵੀ ਵਿਅਕਤੀ ਸੰਪੂਰਨ ਸੋਝੀਵਾਨ ਨਹੀਂ ਹੋ ਸਕਦਾ, ਆਪਾਂ ਸਾਰੇ
ਹੀ ਇੱਕ ਦੂਜੇ ਤੋਂ ਕੁੱਝ ਨਾ ਕੁੱਝ ਸਿੱਖਦੇ ਹਾਂ। ਮੈਂ ਤਾਂ ਸਮਝਦਾ ਹਾਂ ਜਿਨ੍ਹਾਂ ਸੱਜਣਾਂ ਨਾਲ
ਆਪਣੇ ਵਿਚਾਰ ਨਹੀਂ ਮਿਲਦੇ ਉਨ੍ਹਾਂ ਤੋਂ ਆਪਾਂ ਕੁੱਝ ਜਿਆਦਾ ਸਿਖਦੇ ਹਾਂ, ਉਹ ਇਸ ਤਰ੍ਹਾਂ ਕਿ ਜਿਸ
ਗੱਲ ਬਾਰੇ ਆਪਣੇ ਵਿਚਾਰਾਂ ਦਾ ਕਿਸੇ ਨਾਲ ਵਖਰੇਵਾਂ ਖੜਾ ਹੋ ਜਾਵੇ ਉਸ ਗੱਲ ਨੂੰ ਆਪਾਂ ਹੋਰ ਬਰੀਕੀ
ਨਾਲ ਸਮਝਣ ਵਿਚਾਰਨ ਲਈ ਪ੍ਰੇਰਿਤ ਹੁੰਦੇ ਹਾਂ ਅਤੇ ਇਸ ਤਰ੍ਹਾਂ ਆਪਣਾ ਗਿਆਨ ਹੋਰ ਵੀ ਵਧਦਾ ਹਾਂ। ਸੋ
ਜਿਹੜੇ ਸੱਜਣਾਂ ਨਾਲ ਆਪਣੇ ਵਿਚਾਰ ਮਿਲਦੇ ਹਨ ਉਨ੍ਹਾਂਦਾ ਤਾਂ ਧੰਨਵਾਦ ਹੈ ਹੀ, ਜਿਨ੍ਹਾਂ ਨਾਲ
ਵਿਚਾਰ ਨਹੀਂ ਮਿਲਦੇ ਉਨ੍ਹਾਂ ਦਾ ਵੀ ਧੰਨਵਾਦ ਹੈ।
ਜਸਬੀਰ ਸਿੰਘ (ਕੈਲਗਰੀ) 08-09-12
(07/09/12)
ਸੇਵਕ ਸਿੰਘ ਮਚਾਕੀ
ਸਤਿਕਾਰਯੋਗ ਸਿੰਘ ਸਾਹਿਬਾਨ ਭਾਈ ਬਲਦੇਵ ਸਿੰਘ ਟੋਰਾਂਟੋ, ਭਾਈ ਜਸਵੀਰ ਸਿੰਘ ਵੈਨਕੂਵਰ, ਡਾ: ਪੂਰਨ
ਸਿੰਘ ਵੈਨਕੂਵਰ, ਸ. ਪ੍ਰੀਤਮ ਸਿੰਘ ਵੈਨਕੂਵਰ, ਡਾ: ਗੁਰਮੀਤ ਸਿੰਘ ਬਰਸਾਲ ਅਤੇ ਸ. ਗੁਰਿੰਦਰ ਪਾਲ
ਸਿੰਘ ਜੀਓ,
ਆਦਰ ਸਹਿਤ ਫ਼ਤਿਹ ਅਰਜ਼ ਹੈ!
ਆਪ ਜੀ ਧੰਨਤਾ ਦੇ ਯੋਗ ਹੋ, ਜੋ ਇੱਕ ਮਹਾਨ ਵੈਬ ਸਾਇਟ ਦੇ ਮਾਲਕ, ਸੰਚਾਲਕ ਅਤੇ
ਸੰਪਾਦਕ ਨੇ ਆਪ ਸਭ ਦੀ ਲਿਆਕਤ, ਸ਼ਖ਼ਸੀਅਤ ਅਤੇ ਮਨੋਬਿਰਤੀ ਦੇਖਦਿਆਂ ਆਪ ਜੀ ਨੂੰ ਇੱਕ ਵੱਡੀ
ਜ਼ਿੰਮੇਵਾਰੀ ਸੌਂਪੀ ਹੈ। ਆਪ ਸਭ ਵਧਾਈ ਦੇ ਪਾਤਰ ਹੋ। ਆਪ ਜੀ ਨੂੰ ਖ਼ਿਆਲ ਰੱਖਣਾ ਬਣਦਾ ਹੈ ਕਿ ਆਪ ਜੀ
ਨੂੰ ਸਲਾਹਕਾਰ ਬੋਰਡ ਵਿੱਚ ਲਿਆ ਗਿਆ ਹੈ, ਸੰਪਾਦਕੀ ਬੋਰਡ ਵਿੱਚ ਨਹੀਂ। ਆਪ ਜੀ ਨੂੰ ਪਤਾ ਕਰਨਾ
ਚਾਹੀਦਾ ਹੈ ਕਿ ਆਪ ਜੀ ਸਲਾਹਕਾਰ ਕਿਸਦੇ ਹੋ। ਸੰਪਾਦਕ ਦੇ, ਲੇਖਕਾਂ ਦੇ ਜਾਂ ਪਾਠਕਾਂ ਦੇ? ਮੇਰੇ
ਖ਼ਿਆਲ ਵਿੱਚ ਸਲਾਹਕਾਰ ਉਸੇ ਨੂੰ ਸਲਾਹ ਦੇਣ ਦਾ ਅਧਿਕਾਰੀ ਹੈ, ਜਿਸ ਨੇ ਉਸ ਦੀ ਸਲਾਹ ਮੰਗੀ ਹੋਵੇ
ਜਾਂ ਉਸਨੂੰ ਨਿਯੁਕਤ ਕੀਤਾ ਹੋਵੇ। ਆਪ ਜੀ ਦੀ ਨਿਯੁਕਤੀ ਇਸ ਵੈਬ ਸਾਇਟ ਦੇ ਮਾਲਕ, ਸੰਚਾਲਕ ਅਤੇ
ਸੰਪਾਦਕ ਸ. ਮੱਖਣ ਸਿੰਘ ਪੁਰੇਵਾਲ ਜੀ ਨੇ ਕੀਤੀ ਹੈ। ਆਪ ਜੀ ਦਾ ਉਨ੍ਹਾਂ ਨੂੰ ਹੀ ਸਲਾਹ ਦੇਣ ਦਾ
ਅਧਿਕਾਰ ਹੈ। ਲੇਖਕਾਂ ਜਾਂ ਪਾਠਕਾਂ ਨੂੰ ਨਹੀਂ। ਆਪ ਜੀ ਨੂੰ ਬੇਨਤੀ ਹੈ ਕਿ ਆਪਣੀ ਲਿਖਤ ਨੂੰ ਧਿਆਨ
ਨਾਲ ਪੜ੍ਹ ਕੇ ਦੇਖਿਆ ਜੇ, ਕਿ ਉਹ ਸਲਾਹ ਹੈ ਜਾਂ ਹਿਦਾਇਤ ਹੈ। ਸਲਾਹ ਤੇ ਹਿਦਾਇਤ ਵਿੱਚ ਜ਼ਮੀਨ
ਅਸਮਾਨ ਦਾ ਅੰਤਰ ਹੈ। ਤੁਸੀਂ ਇਹ ਉਲੰਘਣਾ ਕੀਤੀ ਹੈ:
1. ਸਲਾਹਕਾਰ ਹੁੰਦੇ ਹੋਏ ਹਿਦਾਇਤ ਕੀਤੀ ਹੈ। 2. ਸੰਪਾਦਕ ਦੀ ਥਾਂ ਲੇਖਕਾਂ ਨੂੰ ਹਿਦਾਇਤ ਕੀਤੀ ਹੈ।
ਆਪਣੇ ਅਧਿਕਾਰ ਖੇਤਰ ਨੂੰ ਨਾ ਪਛਾਣਨਾ ਅਤੇ ਉਸ ਤੋਂ ਬਾਹਰ ਜਾਣਾ ਇਹ ਦੋ ਭੁੱਲਾਂ ਹਨ, ਜੋ ਆਪ ਜਹੇ
ਸਿਆਣੇ ਮਹਾਂਪੁਰਸ਼ਾਂ ਨੂੰ ਸੋਭਦੀਆਂ ਨਹੀਂ ਹਨ।
ਇੱਕ ਹੋਰ ਬੇਨਤੀ ਹੈ ਕਿ ਜੇ ਆਪ ਜੀ ਸੱਚਮੁਚ ਦੇ ਮੁਨਸਫ਼ਦਾਰ ਜਾਂ ਹਿਦਾਇਤਕਾਰ ਹੁੰਦੇ ਤਾਂ ਆਪ ਜੀ ਦੀ
ਭਾਸ਼ਾ ਗ਼ੈਰਜ਼ਿੰਮੇਵਾਰਾਨਾ ਨਹੀਂ ਸੀ ਹੋਣੀ ਚਾਹੀਦੀ। ਇੱਕ ਪਾਸੜ ਸੋਚ ਅਤੇ ਭੱਦੀ ਸ਼ਬਦਾਵਲੀ ਨੇ ਆਪ ਜੀ
ਦੀ ਲਿਆਕਤ, ਸ਼ਖ਼ਸੀਅਤ ਅਤੇ ਮਨੋਬਿਰਤੀ ‘ਤੇ ਪ੍ਰਸ਼ਨ ਚਿੰਨ੍ਹ ਲਗਾਏ ਹਨ। ਗ਼ੌਰ ਕਰਨਾ ਜੀ।
ਇਹ ਵੀ ਸੱਚ ਹੈ ਕਿ ਛੇ ਮੈਂਬਰਾਂ ਦਾ ਵਿਚਾਰ ਕਿਸੇ ਇੱਕ ਨੇ ਹੀ ਲਿਖਣਾ ਹੁੰਦਾ ਹੈ। ਇੱਕ ਜਣੇ ਦੀ
ਲਿਖਤ ਦੀ ਜ਼ਿੰਮੇਦਾਰੀ ਬਾਕੀਆਂ ਦੀ ਵੀ ਓਨੀ ਹੀ ਬਣਦੀ ਹੈ। ਉਹ ਵੀ ਜਵਾਬਦੇਹ ਹਨ। ਇਸ ਕਰਕੇ ਮੈਂਬਰਾਂ
ਨੂੰ ਲਿਖਣ ਦੀ ਜ਼ਿੰਮੇਵਾਰੀ ਉਸੇ ਨੂੰ ਸੌਂਪਣੀ ਚਾਹੀਦੀ ਹੈ, ਜਿਸ ਦੀ ਸੋਚ ਅਤੇ ਭਾਸ਼ਾ ਵਿੱਚ
ਸ਼ਾਲੀਨਤਾ, ਸ਼ਖ਼ਸੀਅਤ ਵਿੱਚ ਸਮਤੋਲ ਅਤੇ ਮਨੋਬਿਰਤੀ ਵਿੱਚ ਸੁਚੱਜ ਹੋਵੇ। ਅਵੈੜਪੁਣਾ ਇਹੋ ਜਹੀਆਂ
ਥਾਵਾਂ ‘ਤੇ ਨਹੀਂ ਚੱਲਦਾ।
ਇੱਕ ਗੱਲ ਨਿਮਰਤਾ ਸਹਿਤ ਸ. ਮੱਖਣ ਸਿੰਘ ਜੀ ਵੀ ਨੋਟ ਕਰਨ ਕਿ ਕਿਸੇ ਵੀ ਬੋਰਡ ਦੇ ਮੈਂਬਰ ਔਡ ਨੰਬਰ
ਵਿੱਚ ਹੋਣੇ ਜ਼ਰੂਰੀ ਹਨ। ਜੇ ਛੇਆਂ ਵਿਚੋਂ ਤਿੰਨ ਕੁੱਝ ਹੋਰ ਚਾਹੁਣ ਤਾਂ ਫ਼ੈਸਲਾ ਕਿਵੇਂ ਹੋਵੇਗਾ।
ਡਾ. ਇਕਬਾਲ ਸਿੰਘ ਢਿਲੋਂ ਜੀ ਸਿੱਖਾਂ ਨੂੰ ਇਸ ਗੱਲੋ ਭੰਢਦੇ ਹਨ ਕਿ ਉਹ ਗੁਰਬਾਣੀ ਦਾ ਸਤਿਕਾਰ ਨਹੀਂ
ਕਰਦੇ, ਬਲਕਿ ਗ੍ਰੰਥ ਅੱਗੇ ਮੱਥੇ ਟੇਕਦੇ ਹਨ। ਪਰ “ਵਿਚਾਰ” ਦੀ ਬਜ਼ਾਇ, ਉਸਦਾ ਆਪਣਾ “ਸਿਰ ਸਲਾਹਕਾਰ
ਬੋਰਡ ਦੇ ਅੱਗੇ ਝੁਕਣ ਲਈ ਮਜਬੂਰ ਹੈ”। ਸ੍ਰੀ ਗੁਰੁ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੋਣ ਦੀ ਸਿੱਖ
ਕੌਮ ਦੀ ਮਜਬੂਰੀ ਨਾਲੋਂ ਇੱਕ ਦੇਹਧਾਰੀ ਬੋਰਡ ਅੱਗੇ ਸਿਰ ਝੁਕਾਉਣ ਦੀ ਡਾ. ਇਕਬਾਲ ਸਿੰਘ ਢਿਲੋਂ ਦੀ
ਮਜਬੂਰੀ ਕਿਵੇਂ ਮਹਾਨ ਹੈ, ਇਹ ਸਮਝ ਤੋਂ ਬਾਹਰ ਦੀ ਗੱਲ ਨਹੀਂ ਹੈ।
ਡਾ ਢਿਲੋਂ ਜੀ ਮੁਤਾਬਕ ਸ੍ਰੀ ਗੁਰੁ ਗ੍ਰੰਥ ਸਾਹਿਬ ਅੱਗੇ ਇਸ ਕਰਕੇ ਸਿਰ ਨਹੀਂ ਝੁਕਾਉਣਾ ਚਾਹੀਦਾ,
ਕਿਉਂਕਿ ਉਸ ਵਿੱਚ ਤਾਂ ਸਿਰਫ਼ ਗੁਰਬਾਣੀ ਹੀ ਹੈ। ਦੇਹਧਾਰੀ ਸਲਾਹਕਾਰ ਬੋਰਡ ਅੱਗੇ ਮੱਥਾ ਟੇਕਣਾ ਡਾ.
ਢਿਲੋਂ ਜੀ ਲਈ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਉਨ੍ਹਾਂ ਦਾ “ਵਿਚਾਰ” ਡਾ. ਢਿਲੋਂ ਜੀ ਦੀ ਸਿਫ਼ਤ ਸ਼ਲਾਘਾ
ਨਾਲ ਓਤਪੋਤ ਹੈ।
ਗੁਰਸ਼ਰਨ ਸਿੰਘ ਕਸੇਲ ਜੀਓ,
ਆਪ ਜੀ ਦੇ ਵਿਚਾਰ ਪੜ੍ਹੇ ਹਨ। ਬਹੁਤ ਅੱਛੇ ਲੱਗੇ ਹਨ। ਪਰ ਇੱਕ ਗੱਲ ਦਾ ਖ਼ਿਆਲ ਰੱਖਿਆ
ਕਰੋ ਕਿ ਜਦ ਤੁਹਾਡੀ ਦਲੀਲ ਵਿੱਚ ਦੰਮ ਹੁੰਦਾ ਹੈ ਤਾਂ ਸ਼ਬਦਾਂ ਨੂੰ ਕਿੱਲ੍ਹਣ ਦੀ ਜ਼ਰੂਰਤ ਨਹੀਂ
ਪੈਂਦੀ। ਜੇ ਕਰ ਅਸੀਂ ਪੰਥ ਦੀਆਂ ਸਮੂਹ ਧਿਰਾਂ ਵਿੱਚ ਏਕਤਾ ਚਾਹੁੰਦੇ ਹਾਂ ਤਾਂ ਫਿਰ ਸਾਨੂੰ ਕਸੈਲ਼ੇ
ਸ਼ਬਦ ਵਰਤਣ ਤੋਂ ਗ਼ੁਰੇਜ਼ ਕਰਨਾ ਚਾਹੀਦਾ ਹੈ। ਇਹੋ ਜਹੀ ਭੱਦੀ ਸ਼ਬਦਾਵਲੀ ਆਪਸੀ ਦੂਰੀਆਂ ਵਿੱਚ ਵਾਧਾ
ਕਰਦੀ ਹੈ। ਵੈਸੇ ਵੀ ਤੁਹਾਡੇ ਜਹੇ ਗੁਰਸਿੱਖਾਂ ਨੂੰ ਆਪਣੀ ਜ਼ੁਬਾਨ ਗੰਦੀ ਨਹੀਂ ਕਰਨੀ ਸੋਭਦੀ।
ਇਕ ਵਿਚਾਰ: ਸਿੱਖਾਂ ਵਿੱਚ ਆਪਣੇ ਨਾਂ ਅੱਗੇ ਆਪਣੀ ਜੰਮਣ ਭੋਂ ਦਾ ਨਾਂ ਪਹਿਚਾਣ ਵਜੋਂ ਲਾਉਣ ਦੀ
ਰਵਾਇਤ ਹੈ। ਸ. ਪਰਕਾਸ਼ ਸਿੰਘ ਬਾਦਲ ਚੰਡੀਗੜ੍ਹ `ਚ ਰਹਿ ਕੇ ਪਰਕਾਸ਼ ਸਿੰਘ ਚੰਡੀਗੜ੍ਹ ਨਹੀਂ ਬਣ
ਜਾਂਦੇ। ਦਿੱਲੀ ਵਿਖੇ ਰਹਿਣ ਕਰਕੇ ਸ. ਮਨਮੋਹਣ ਸਿੰਘ ਦਿੱਲੀ ਨਹੀਂ ਹੋ ਜਾਂਦਾ। ਜੇ ਸ. ਤਰਲੋਚਨ
ਸਿੰਘ ਸੈਨਹੋਜ਼ੇ ਵਿੱਚ ਵੀ ਦੁਪਾਲਪੁਰੀ ਰਹਿ ਸਕਦਾ ਹੈ ਤਾਂ ਬੋਰਡ ਦੇ ਸਤਿਕਾਰਯੋਗ ਮੈਂਬਰ ਇਸ ਗੱਲ
ਵੱਲ ਧਿਆਨ ਦੇ ਸਕਦੇ ਹਨ। ਬਦੇਸ਼ੀ ਹੋਣ ਦਾ ਰੋਹਬ ਪਾਉਣਾ ਵੀ ਚੰਗੀ ਗੱਲ ਨਹੀਂ ਹੈ।
ਸੇਵਕ ਸਿੰਘ ਮਚਾਕੀ
ਪਿੰਡ ਤੇ ਡਾਕ ਖ਼ਾਨਾ ਮਚਾਕੀ (ਜਲੰਧਰ)
(07/09/12)
ਜਸਬੀਰ ਸਿੰਘ (ਕੈਲਗਰੀ)
ਸਿੱਖ ਮਾਰਗ ਦੇ ਪਾਠਕ ਸੱਜਣੋ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਹਿ॥
ਮੇਰੇ 06-09-12 ਦੇ ਪੱਤਰ ਵਿੱਚ ਹੋਈ ਭੁੱਲ ਦੀ ਸੋਧ ਬਾਰੇ-
ਮੈਂ ਕਲ੍ਹ 06-09-12 ਦੇ ਪੱਤਰ ਵਿੱਚ ਲਿਖਿਆ ਸੀ-
ਵੀਰ ਜੀਓ! ਮੇਰੀ ਨਜ਼ਰ ਵਿੱਚ ਅੱਜ ਕਲ੍ਹ ਦੀਆਂ ਜੋ ਗੁਰਬਾਣੀ ਵਿਆਖਿਆਵਾਂ ਹੋ ਰਹੀਆਂ ਹਨ, ਉਹ
ਡੇਰੇਦਾਰਾਂ ਦੇ ਕਰਮਕਾਂਡਾਂ ਅਤੇ ਮਨਮਤਾਂ ਨਾਲੋਂ ਜਿਆਦਾ ਖਤਰਨਾਕ ਹਨ। ਅਜੋਕੀਆਂ ਵਿਆਖਿਆਵਾਂ ਸਿਖਾਂ
ਨੂੰ ਨਾਸਤਿਕਤਾ ਦੇ ਰਾਹ ਪਾਣ ਵਾਲੀਆਂ ਹਨ। ਪਹਿਲਾਂ ਇਸ ਪ੍ਰਤੀ ਸੁਚੇਤ ਹੋਣ ਦੀ ਜਿਆਦਾ ਜਰੂਰਤ ਹੈ,
ਫੇਰ ਹੋਰ ਕੰਮ”
ਇਸ ਨੂੰ ਹੇਠ ਲਿਖੇ ਮੁਤਾਬਕ ਪੜ੍ਹਿਆ ਜਾਵੇ ਜੀ-
“ਵੀਰ ਜੀਓ! ਮੇਰੀ ਨਜ਼ਰ ਵਿੱਚ ਅੱਜ ਕਲ੍ਹ ਦੀਆਂ ਜੋ ਗੁਰਬਾਣੀ ਵਿਆਖਿਆਵਾਂ ਹੋ ਰਹੀਆਂ ਹਨ, ਉਹ
ਡੇਰੇਦਾਰਾਂ ਦੇ ਕਰਮ-ਕਾਂਡਾਂ ਅਤੇ ਮਨਮਤਾਂ ਨਾਲੋਂ ਘੱਟ ਨਹੀਂ। ਅਜੋਕੀਆਂ ਵਿਆਖਿਆਵਾਂ ਸਿੱਖਾਂ ਨੂੰ
ਨਾਸਤਿਕਤਾ ਦੇ ਰਾਹ ਪਾਣ ਵਾਲੀਆਂ ਹਨ। ਇਨ੍ਹਾਂ ਪ੍ਰਤੀ ਵੀ ਸੁਚੇਤ ਹੋਣ ਦੀ ਲੋੜ ਹੈ”।
ਹੋਈ ਭੁੱਲ ਲਈ ਪਾਠਕਾਂ ਪਾਸੋਂ ਮੁਆਫੀ ਚਾਹੁੰਦਾ ਹਾਂ। ਧੰਨਵਾਦ।
ਜਸਬੀਰ ਸਿੰਘ (ਕੈਲਗਰੀ) 07-09-12
(07/09/12)
ਕਮਲਜੀਤ ਸਿੰਘ ਅਟਵਾਲ
ਸਤਿ ਸ੍ਰੀ ਅਕਾਲ ।
ਮੇਰੇ ਵਲੋ ਸਲਾਹਕਾਰ ਬੋਰਡ ਨੂੰ ਬੇਨਤੀ ਐ ਕਿ ਲਫ਼ਜ "ਢੀਠ" ਦੇ ਕਿ੍ਆ ਤੇ ਵਿਸ਼ੇਸ਼ਣ ਦੋਨੋਂ ਹੀ
ਅਰਥ ਵਿਸਥਾਰ ਨਾਲ ਪੇਸ਼ ਕੀਤੇ ਜਾਣ ਜੋ ਪਾਠਕਾਂ ਲਈ ਲਾਹੇਬੰਦ ਸਾਬਤ ਹੋਣ ਚ ਸਹਾਈ ਹੋਣ।
ਕਮਲਜੀਤ ਸਿੰਘ ਅਟਵਾਲ
(07/09/12)
ਹਰਮੀਤ ਸਿੰਘ ਖਾਲਸਾ
ਸਤਿਕਾਰਯੋਗ ਜਸਬੀਰ ਸਿੰਘ ਕੈਲਗਿਰੀ ਜੀ, ਦਾਸ ਨੇ ਆਪ ਜੀ ਦੀਆਂ ਲਿਖਤਾਂ ਤੋਂ ਬਹੁਤ
ਕੁੱਝ ਸਿਖਿਆ ਹੈ, ਆਪ ਜੀ ਦੀਆਂ ਲਿਖਤਾਂ ਵਿੱਚ ਆਪ ਜੀ ਦਾ ਪੰਥ ਪ੍ਰਤੀ ਦਰਦ ਮਹਿਸੂਸ ਹੁੰਦਾ ਹੈ।
ਸਲਾਹਕਾਰ ਬੋਰਡ ਦੇ ਮੈਂਬਰਾਨ ਜੀੳ, ਦਾਸ ਆਪ ਜੀ ਤੋਂ
ਪੁਛਣਾ ਚਾਹੁੰਦਾ ਹੈ ਕਿ,
1. ਆਪ ਜੀ ਨੇ ਆਪਣੀ ੫/੯/੨੦੧੨ ਦੀ ਚਿਠੀ ਵਿੱਚ ਲਿਖਿਆ ਹੈ ਕਿ “ਜੇ ਕਿਸੇ ਵੀ ਪਾਠਕ/ਲੇਖਕ ਨੂੰ
ਸਾਡੀ ਸਲਾਹ/ਫੈਸਲੇ ਪ੍ਰਤਿ ਕੋਈ ਸ਼ੰਕਾ ਹੋਵੇ ਤਾਂ ਉਹ ਬਾ-ਖੁਸ਼ੀ ਸਵਾਲ ਕਰ ਸਕਦਾ ਹੈ; ਸਲਾਹਕਾਰ ਬੋਰਡ
ਉਸ ਦਾ ਜਵਾਬ ਦੇਵੇਗਾ।” ਵੀਰ ਜੀ ਦਾਸ ਇਹ ਪੁਛਨਾ ਚਾਹੁੰਦਾ ਹੈ ਕਿ, ਕੀ ਸਲਾਹਕਾਰ ਬੋਰਡ ਉਸੇ ਤਰ੍ਹਾ
ਦੀ ਹੀ ਸ਼ਬਦਾਵਲੀ ਵਿੱਚ ਪੁਛਣ ਵਾਲੇ ਨੂੰ ਜਵਾਬ ਦੇਵੇਗਾ ਜਿਸ ਤਰ੍ਹਾ ਦੀ ਸ਼ਬਦਾਵਲੀ ਵਿੱਚ ਜਸਬੀਰ
ਸਿੰਘ ਜੀ ਕੈਲਗਿਰੀ ਅਤੇ ਹਰਦੇਵ ਸਿੰਘ ਜੀ ਜੰਮੂ ਨੂੰ ਦਿਤਾ ਹੈ ਜਾਂ ਸ਼ਬਦਾਵਲੀ ਇਸ ਤੋਂ ਥੋੜੀ ਮਿਠੀ
ਹੋਵੇਗੀ?
2. ਜੇ ਕਿਸੇ ਲਿਖਤ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਨ/ਪਦਵੀ ਨੂੰ ਘਟਾਉਂਦੇ ਇਹ ਕਿਹਾ ਜਾਏ ਕਿ
“ਗੁਰੂ ਗ੍ਰੰਥ ਸਾਹਿਬ” ਟਰਮ/ਲਕਬ ਵਰਤਨਾ ਹੀ ਗਲਤ ਹੈ ਤਾਂ ਐਸੀਆਂ ਲਿਖਤਾਂ ਪ੍ਰਤੀ ਸਲਾਹਕਾਰ ਬੋਰਡ
ਦੇ ਮੈਬਰਾਂ ਦੀ ਕੀ ਸਲਾਹ ਹੋਵੇਗੀ, ਕੀ ਐਸੀਆਂ ਲਿਖਤਾਂ ਨੂੰ ਛਾਪਣ ਦੀ ਸਲਾਹਕਾਰ ਬੋਰਡ ਸਲਾਹ
ਦੇਵੇਗਾ ਜਾਂ ਨਹੀ?
3. ਕਿ ਸਲਾਹਕਾਰ ਬੋਰਡ ਦੇ ਸਾਰੇ ਮੈੰਬਰ ਆਪ “ਗੁਰੂ ਗ੍ਰੰਥ ਸਾਹਿਬ ਜੀ” ਨੂੰ “ਗੁਰੂ ਗ੍ਰੰਥ” ਕਹਿ
ਕੇ ਠੀਕ ਕਰਦੇ ਹਨ ਜਾਂ ਗਲਤ ਕਰਦੇ ਹਨ?
4. ਜਸਵੀਰ ਸਿੰਘ ਜੀ ਵੈਨਕੂਵਰ ਦੇ “ਸਿੱਖ ਮਾਰਗ” ਉਪਰ ਬਹੁਤ ਲੇਖ ਹਨ, ਦਾਸ ਉਨ੍ਹਾ ਦੇ ਲੇਖ “ਸਿੱਖ
ਮਾਰਗ” ਉਪਰ ਬਹੁਤ ਸਾਲਾਂ ਤੋਂ ਪੜ੍ਹ ਰਿਹਾ ਹੈ ਅਤੇ ਉਨ੍ਹਾ ਤੋਂ ਬਹੁਤ ਕੁੱਝ ਸਿੱਖ ਰਿਹਾ ਹੈ ਅਤੇ
ਦਾਸ ਉਨ੍ਹਾ ਦਾ ਬਹੁਤ ਪ੍ਰਸ਼ੰਸਕ ਹੈ, ਉਨ੍ਹਾ ਦੇ ਲੇਖਾਂ ਵਿੱਚ ਸ਼ਬਦਾਵਲੀ ਬਹੁਤ ਹੀ ਮਿਠੀ ਅਤੇ
ਸੰਤੁਲਿਤ ਹੁੰਦੀ ਹੈ ਪਰ ਸਲਾਹਕਾਰ ਬੋਰਡ ਦੀ ੫/੯/੨੦੧੨ ਦੀ ਚਿਠੀ ਵਿੱਚ ਸ਼ਬਦਾਵਲੀ ਕੌੜੀ ਅਤੇ ਗੁੱਸੇ
ਵਾਲੀ ਹੈ ਇਸ ਲਈ ਦਾਸ ਇਹ ਜਾਨਣਾ ਚਾਹੁੰਦਾ ਹੈ ਕਿ, ੫/੯/੨੦੧੨ ਵਾਲੀ ਸਲਾਹਕਾਰ ਬੋਰਡ ਦੀ ਚਿਠੀ ਨੂੰ
ਜਸਵੀਰ ਸਿੰਘ ਜੀ ਵੈਨਕੂਵਰ ਦੀ ਪੂਰਨ ਸਹਿਮਤੀ ਪ੍ਰਾਪਤ ਸੀ?
ਧਨਵਾਦ ਸਹਿਤ।
ਦਾਸਰਾ
ਹਰਮੀਤ ਸਿੰਘ ਖਾਲਸਾ
(07/09/12)
ਤਰਲੋਕ ਸਿੰਘ
ਸਲਾਹਕਾਰ ਮੈਂਬਰਾਨ ਜੀਉ
ਗੁਰੂ ਬਖਸ਼ੀ ਫਤਿਹ ਪਰਵਾਨ ਕਰਨੀ!
ਥੁਹਾਡੇ ਬਚਨ "ਜੇ ਕਸੇ ਵੀ ਪਾਠਕ/ਲੇਖਕ ਨੂੰ ਸਾਡੀ ਸਲਾਹ/ਫ਼ੈਸਲੇ ਪ੍ਰਤੀ ਕੋਈ
ਸ਼ੰਕਾ ਹੋਵੇ ਤਾਂ ਉਹ ਬਾ-ਖ਼ੁਸ਼ੀ ਸਵਾਲ ਕਰ ਸਕਦਾ ਹੈ; ਸਲਾਹਕਰ ਬੋਰਡ ਉਸ ਦਾ ਜਵਾਬ ਦੇਵੇ ਗਾ।
ਪੁਰਾਣੀਆਂ ਲਖਿਤਾਂ ਨੂੰ ਮੁਖ ਰੱਖ ਕੇ ਸਲਾਹਕਾਰ ਬੋਰਡ ਨੂੰ ਸਵਾਲ ਨਾ ਕੀਤੇ ਜਾਣ" ਪੜਨੋ
ਸੁਖਾਵੇਂ ਹਨ!
ਕੁੱਝ ਕੁ ਵੀਰਾਂ ਨੇ ਸਵਾਲ ਪੁੱਛ ਕੇ ਖੁਸ਼ੀਆਂ ਪਰਾਪਤ ਕਰ ਲਈਆਂ ਹਨ।ਪਰ ਇਸ ਪਾਠਕ ਨੂੰ ਕੋਈ ਸ਼ੰਕਾ
ਨਹੀਂ ਬਸ ਦਿਨ ਦੇ ਚਾਨਣ ਵਾਂਗੂ ਸਪਸ਼ਟ ਹੈ ਕਿ ਆਪ ਦੀ ਚਿੱਠੀ ਦੇ ਭਾਵ ਅਤੇ ਸ਼ਬਦਾਵਲੀ ਚੰਗੇ ਮਿਆਰ ਦੇ
ਨਹੀਂ ਸਨ।ਸਬਰ ਸੰਤੋਖ ਨਾਲ ਵਿਚਾਰ ਕਰੋ, ਸ.ਹਰਦੇਵ ਸਿੰਘ ਦੇ ਸਵਾਲ ਅੱਗੇ ਤੋਂ ਆਉਂਣ ਵਾਲੀਆਂ
ਲਿਖਤਾਂ ਬਾਰੇ ਆਪ ਜੀ ਦੇ ਵਿਚਾਰ ਜਾਣਨ ਲਈ ਸਨ।ਤੁਸੀ ਹੋਰ ਪਾਸੇ ਲੰਗ ਗਏ।
ਸਾਡਾ ਗੁਰੂ ਤਾਂ ਗੁਰੂ ਗ੍ਰੰਥ ਸਾਹਿਬ ਹੈ ਅਤੇ ਉਸ ਨੂੰ ਮਾਤਰ ਪੁਸਤਕ ਕਹਿਣ ਦੇ ਜਤਨ ਦੀ ਵਕਾਲਤ
ਕਿਸੇ ਨੂੰ ਸੋਭਦੀ ਨਹੀਂ।
ਆਦਰ ਸਹਿਤ
ਤਰਲੋਕ ਸਿੰਘ
(07/09/12)
ਕਰਨਲ ਡਾ: ਦਲਵਿੰਦਰ ਸਿੰਘ ਗ੍ਰੇਵਾਲ
ਤੇਰੀ
ਕਿਰਤ ਮਹਾਨ
ਕਰਨਲ ਡਾ: ਦਲਵਿੰਦਰ ਸਿੰਘ ਗ੍ਰੇਵਾਲ
ਤਕ ਤਕ ਤੇਰੀਆਂ ਕਿਰਤਾਂ ਦਾਤਾ, ਹੁੰਦਾ ਹਾਂ ਹੈਰਾਨ।
ਅਰਬਾਂ ਖਰਬਾਂ ਜੀਵ ਬਣਾਏ, ਸਭ ਦਾ ਰਖਦਾ ਧਿਆਨ।
ਹਰ ਇੱਕ ਕਿਰਤ ਏ ਵੰਨ ਸੁਵੰਨੀ, ਢਾਂਚੇ ਕਿਵੇਂ ਬਣਾਵੇਂ?
ਕਣ ਕਿੰਜ ਜੋੜੇਂ, ਰੰਗ ਕਿੰਜ ਭਰਦੈਂ, ਵਿੱਚ ਜੀਵਨ ਕਿੰਜ ਪਾਵੇਂ?
ਵਧਦੇ, ਰੂਪ ਧਾਰਦੇ ਵੱਖ ਵੱਖ, ਰੋਲ ਨਿਭਾ ਤੁਰ ਜਾਣ।
ਤਕ ਤਕ ਤੇਰੀਆਂ ਕਿਰਤਾਂ ਦਾਤਾ, ਹੁੰਦਾ ਹਾਂ ਹੈਰਾਨ।
ਕੋਈ ਅੰਡਜ, ਜੇਰਜ ਕੋਈ, ਸੇਤਜ, ਉਤਭੁਜ ਕੋਈ।
ਸਾਰੀ ਰਚਨਾ ਇੱਕ ਸੂਤ ਵਿੱਚ ਦਾਤਾ ਕਿੰਜ ਪਰੋਈ?
ਤੇਰੇ ਹੁਕਮ `ਚ ਹਰ ਕੋਈ ਚਲਦਾ, ਤੇਰੇ ਹੱਥ ਪ੍ਰਾਣ।
ਤਕ ਤਕ ਤੇਰੀਆਂ ਕਿਰਤਾਂ ਦਾਤਾ, ਹੁੰਦਾ ਹਾਂ ਹੈਰਾਨ।
ਕੋਈ ਚਲਦਾ, ਕੋਈ ਤਰਦਾ, ਹਵਾ `ਚ ਉਡਦਾ ਕੋਈ।
ਚਹੁੰ ਪਾਇਆ, ਦੋ ਪਾਇਆ ਕੋਈ, ਭੋਂ ਤੇ ਰਿੜਦਾ ਕੋਈ।
ਕੀੜ ਮਕੌੜੇ, ਮੱਛ ਰਿੱਛ ਕਿਤਨੇ, ਪਸ਼ੂ ਪੰਛੀ ਇਨਸਾਨ।
ਤਕ ਤਕ ਤੇਰੀਆਂ ਕਿਰਤਾਂ ਦਾਤਾ, ਹੁੰਦਾ ਹਾਂ ਹੈਰਾਨ।
ਅੰਬਰ ਛੂੰਹਦੇ ਰੁੱਖ ਨੇ ਕਿਧਰੇ, ਗਲ ਉਹਨੇ ਦੇ ਵੇਲਾਂ।
ਭੋਂ ਤੇ ਵਿਛਿਆ ਘਾਹ ਕੀ ਸੋਹਣਾ, ਲਿਟਾਂ, ਮੈਂ ਖੇਲਾਂ ਮੇਲ੍ਹਾਂ।
ਉੱਚੇ ਪਰਬਤ, ਡੂੰਘੀਆਂ ਖੱਡਾਂ, ਖੁਲ੍ਹੇ ਨੇ ਮੈਦਾਨ।
ਤਕ ਤਕ ਤੇਰੀਆਂ ਕਿਰਤਾਂ ਦਾਤਾ, ਹੁੰਦਾ ਹਾਂ ਹੈਰਾਨ।
ਏਨੀ ਅਦਭੁਤ ਕੁਦਰਤ ਤੇਰੀ, ਮੇਰੀ ਸਮਝ ਨਾ ਆਵੇ।
ਕੋਇਲ ਕੀਕੂੰ ਮਿਠਾ ਬੋਲੇ, ਮੱਝ ਕਿਉਂ ਮੋਟਾ ਗਾਵੇ?
ਮੋਰਾਂ ਦਾ ਡਿਜ਼ਾਈਨ ਅਚੰਭਾ, ਸੂਰ ਕਿਉਂ ਗੰਦ ਖਾਣ?
ਤਕ ਤਕ ਤੇਰੀਆਂ ਕਿਰਤਾਂ ਦਾਤਾ, ਹੁੰਦਾ ਹਾਂ ਹੈਰਾਨ।
ਹਰ ਅਗਲੇ ਪਲ ਹਰ ਕੋਈ ਬਦਲੇ, ਇੱਕ ਜਿਹਾ ਨਾ ਰਹਿੰਦਾ।
ਬਾਲ, ਜਵਾਨੀ, ਬਿਰਧ ਅਵਸਥਾ, ਢਲਦਾ ਤੇ ਮੁੱਕ ਜਾਂਦਾ।
ਬਦਲਣਹਾਰੇ ਜੱਗ ਵਿੱਚ ਤੇਰੀ ਖੇਡ ਹੈ ਕੀ ਭਗਵਾਨ?
ਤਕ ਤਕ ਤੇਰੀਆਂ ਕਿਰਤਾਂ ਦਾਤਾ, ਹੁੰਦਾ ਹਾਂ ਹੈਰਾਨ।
ਜੱਗ ਵਿੱਚ ਆਉਂਦਾ ‘ਮੇਰੈ ਮੇਰੈ’, ਕਰਦਾ ਹੀ ਖੋ ਜਾਂਦਾ।
ਜਿਸ ਨੇ ਰਚਿਆ ਉਸ ਦੀਆਂ ਸਿਫਤਾਂ, ਕਦੇ ਨਾ ਚਿੱਤ ਲਿਆਂਦਾ।
ਜਾਣਦਿਆਂ ਕਿ ਮਾਰਾ ਕੁੱਝ ਨਈਂ, ਫਿਰ ਵੀ ਬੜਾ ਰੁਝਾਣ।
ਤਕ ਤਕ ਤੇਰੀਆਂ ਕਿਰਤਾਂ ਦਾਤਾ, ਹੁੰਦਾ ਹਾਂ ਹੈਰਾਨ।
ਏਨਾਂ ਕੁੱਝ ਤੂ ਘੜਿਆ ਦਾਤਾ, ਮੈਥੋਂ ਗਿਣ ਨਾ ਹੋਇਆ।
ਮੈਂ ਤਾਂ ਤੇਰੀ ਰਚਨਾ ਦੀ ਬਸ ਇੱਕ ਪੂਣੀ ਨੂੰ ਛੋਹਿਆ।
ਐਡ ਐਡੰਬਰ ਵਾਹ! ਵਾਹ! ਦਾਤਾ, ਤੇਰੀ ਕਿਰਤ ਮਹਾਨ।
ਤਕ ਤਕ ਤੇਰੀਆਂ ਕਿਰਤਾਂ ਦਾਤਾ, ਹੁੰਦਾ ਹਾਂ ਹੈਰਾਨ।
ਮੈਂ ਤਾਂ ਖੁਦ ਇੱਕ ਛੋਟਾ ਕਿਣਕਾ, ਤੇਰੀ ਕਿਰਤ ਵਿਸ਼ਾਲ।
ਜਾਣ ਸਕਾਂਗਾ ਕਕਿੁਰ ਤੇਰੀ ਹਰ ਇੱਕ ਕਿਰਤ ਕਮਾਲ?
ਅਪਣੇ ਵਲ ਰੱਖ ਜੋੜ ਦਾਤਿਆ, ਦੇ ਦੇ ਏਹੋ ਦਾਨ।
ਤਕ ਤਕ ਤੇਰੀਆਂ ਕਿਰਤਾਂ ਦਾਤਾ, ਹੁੰਦਾ ਹਾਂ ਹੈਰਾਨ।
ਘਾਹ ਤੇ ਤ੍ਰੇਲ
ਘਾਹ ਤੇ ਟਿਕੀ ਤ੍ਰੇਲ, ਤ੍ਰੇਲ ਤੇ ਸੂਰਜ ਕਿਰਨਾਂ।
ਵਾਹ! ਰੰਗਾਂ ਦੀ ਮਹਿਫਿਲ, ਦਿੰਦੀ ਏਹੋ ਨਿਰਨਾ।
ਰਬ ਦਾ ਨੂਰ ਤਾਂ ਹਰ ਇੱਕ ਛੋਟੀ ਸ਼ੈ ਵਿੱਚ ਵੀ ਹੈ,
ਜੁੜੋ ਨਾ ਜਦ ਤਕ, ਸਮਝ ਰਮਜ਼ ਦੀ, ਓਨਾ ਚਿਰ ਨਾ।
(06/09/12)
ਰਘਬੀਰ ਸਿੰਘ ਢਿਲੋਂ
ਸਰਦਾਰ ਸੰਤੋਖ ਸਿੰਘ ਜੀ,
ਸਤਿ ਸ੍ਰੀ ਅਕਾਲ
ਮੇਰੇ ਲੇਖ ਵਿੱਚ ਬਿਨ ਕਾਸਮ ਦੇ ਹਮਲੇ ਦੀ ਸਦੀ ਅਤੇ ‘ਸ਼ਾਹਜਹਾਂ ਦੇ ਪੁਤਰ ਔਰੰਗਜ਼ੇਬ’ ਲਿਖਣ
ਦੀ ਬਜਾਇ ਬਾਪ ਲਿਖੇ ਜਾਣ ਦੀਆਂ ਗ਼ਲਤੀਆਂ ਨੂੰ ਦਸਣ ਬਾਰੇ ਆਪ ਦਾ ਸ਼ੁਕਰੀਆ। ਪੁਤਰ ਦੀ ਬਜਾਇ ਬਾਪ ਲਿਖਣ
ਵਾਲੀ ਗ਼ਲਤੀ ਸਹਿਵਨ ਹੋ ਗਈ।
ਰਘਬੀਰ ਸਿੰਘ ਢਿਲੋਂ
(06/09/12)
ਡਾ: ਇਕਬਾਲ ਸਿੰਘ ਢਿੱਲੋਂ
ਸਿਖਮਾਰਗ ਵੈਬਸਾਈਟ ਦੇ ਸ਼ਤਿਕਾਰ ਯੋਗ ਸੰਪਾਦਕ ਜੀ, ਆਪ ਜੀ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ
ਪਰਵਾਨ ਜੋਵੇ ਜੀ!
ਸਿਖਮਾਰਗ ਵੈਬਸਾਈਟ ਦੇ ਸਲਾਹਕਾਰ ਬੋਰਡ ਨੇ ਆਪਣੇ 05. 09. 2012 ਦੇ ਸਪਸ਼ਟੀਕਰਨ ਵਿੱਚ
ਮੇਰੇ ਇੱਸੇ ਵੈਬਸਾਈਟ ਤੇ 2010 ਵਿੱਚ ਪਾਏ ਗਏ ਲੇਖ ‘ਸਿੱਖਾਂ ਦੇ ਗਿਆਰ੍ਹਵੇਂ ਗੁਰੂ ਸਾਹਿਬ’ ਦੇ
ਨਿਚੋੜ ਬਾਰੇ ਜਿੰਨੇਂ ਸੁਚੱਜੇ ਢੰਗ ਨਾਲ ਆਪਣਾ ਵਿਚਾਰ ਦਿੱਤਾ ਹੈ ਉਸ ਨੂੰ ਪੜ੍ਹ ਕੇ ਮੇਰਾ ਸਿਰ
ਸਲਾਹਕਾਰ ਬੋਰਡ ਦੇ ਅੱਗੇ ਝੁਕਣ ਲਈ ਮਜਬੂਰ ਹੈ। ਇਹ ਵਿਚਾਰ ਪੜ੍ਹ ਕੇ ਇੱਕ ਤਾਂ ਮੈਂਨੂੰ ਇਸ ਗੱਲ ਦੀ
ਅਤਿਅੰਤ ਖੁਸ਼ੀ ਹੈ ਕਿ ਮੇਰਾ ਯਤਨ ਅਕਾਰਥ ਨਹੀਂ ਗਿਆ। ਦੂਸਰਾ, ਮੈਂਨੂੰ ਇਸ ਗੱਲ ਦੀ ਵੀ ਬੇਹੱਦ
ਤਸੱਲੀ ਹੋਈ ਹੈ ਕਿ ਸਿਖਮਾਰਗ ਵੈਬਸਾਈਟ ਗੁਰਮੱਤ ਪਰਚਾਰ ਦੇ ਖੇਤਰ ਵਿੱਚ ਕਿੰਨੀਂ ਸੁਹਿਰਦਤਾ ਨਾਲ
ਅਤੇ ਕਿੰਨਾਂ ਵੱਡਾ ਯੋਗਦਾਨ ਪਾ ਰਿਹਾ ਹੈ। ਪ੍ਰਭੂ ਸਿਖਮਾਰਗ ਵੈਬਸਾਈਟ ਦੀ ਸਮਰੱਥਾ ਵਿੱਚ ਹੋਰ ਵਾਧਾ
ਕਰੇ ਤਾਂ ਜੋ ਇਹ ਵੈਬਸਾਈਟ ਸਿਖ ਕੌੰਮ ਦੀ ਸੇਵਾ ਦੇ ਕਾਰਜ ਨੂੰ ਹੋਰ ਵੀ ਵਧ-ਚੜ੍ਹ ਕੇ ਨਿਭਾ ਸਕੇ।
ਇਕਬਾਲ ਸਿੰਘ ਢਿੱਲੋਂ
ਚੰਡਗਿੜ੍ਹ
(06/09/12)
ਹਰਦੇਵ ਸਿੰਘ, ਜੰਮੂ
ਸਲਾਹਕਾਰ ਬੋਰਡ ਦੇ ਸਤਿਕਾਰਤ ਭਾਈ ਬਲਦੇਵ ਸਿੰਘ ਟੋਰਾਂਟੋ, ਭਾਈ ਜਸਵੀਰ
ਸਿੰਘ ਵੈਨਕੂਵਰ, ਡਾ: ਪੂਰਨ ਸਿੰਘ ਵੈਨਕੂਵਰ, ਪ੍ਰੀਤਮ ਸਿੰਘ ਵੈਨਕੂਵਰ, ਡਾ: ਗੁਰਮੀਤ ਸਿੰਘ ਬਰਸਾਲ
ਅਤੇ ਗੁਰਇੰਦਰ ਸਿੰਘ ਪਾਲ ਜੀਉ,
ਆਪ ਜੀ ਸਾਰੇਆਂ ਨੂੰ ਮੇਰੇ ਵਲੋਂ ਸਤਿ ਸ਼੍ਰੀ ਅਕਾਲ!
ਪੱਤਰ ਮਿਤੀ 5. 9. 12 ਵਿੱਚ ਫਿਲਹਾਲ ਆਪ ਜੀ ਵਲੋਂ ਵਰਤੀ ਗਈ ਸ਼ਬਦਾਵਲੀ ਤੇ
ਬਿਨ੍ਹਾਂ ਕੋਈ ਟਿੱਪਣੀ ਕੀਤੇ ਗਲ ਸੰਖੇਪ ਵਿੱਚ ਕਰਾਂਗਾ! ਕਿਉਂਕਿ ਭੱਟਕਦੀ ਸ਼ਬਦਾਵਲੀ ਨੂੰ ਅਨੁਸ਼ਾਸਤ
ਕਰਨ ਦੀ ਜਿੰਮੇਵਾਰੀ ਸੰਪਾਦਕ ਜੀ ਨੇ ਆਪ ਸੱਜਣਾਂ ਸਿਰ ਲਾਈ ਹੈ। ਸੁਭਾਵਕ ਹੈ ਵੱਡੀ ਜਿੰਮੇਵਾਰੀ ਨੂੰ
ਚੁੱਕਦੇ ਕੁੱਝ ਸਮਾਂ ਲਗ ਸਕਦਾ ਹੈ।
ਆਪ ਜੀ ਨੇ ਮੇਰੇ ਅਤੇ ਜਸਬੀਰ ਸਿੰਘ ਜੀ ਦੇ ਨਾਮ ਲਿਖੇ ਪੱਤਰ ਵਿੱਚ ਲਿਖਿਆ
ਹੈ:-
“ਆਪ ਨੇ ਆਪਣੇ 3 ਸਤੰਬਰ ਦੇ ਪੱਤਰਾਂ ਵਿੱਚ ਦੂਸਰੇ ਲੇਖਕਾਂ ਦੇ ਪੁਰਾਣੇ
ਲੇਖਾਂ ਜਾਂ ਪਹਿਲਾਂ ਹੋ ਚੁੱਕੀਆਂ ਵਿਚਾਰਾਂ ਵਿੱਚੋਂ ਕੁੱਝ ਲਾਈਨਾਂ ਚੁਣ ਕੇ ਉਨ੍ਹਾਂ ਦੇ ਅਧਾਰ `ਤੇ
ਉਨ੍ਹਾਂ ਲੇਖਕਾਂ/ਲਿਖਤਾਂ ਨਾਲ ਅਸਹਿਮਤੀ ਪ੍ਰਗਟਾਉਂਦਿਆਂ ਸਲਾਹਕਾਰ ਬੋਰਡ ਦੀ ਕਾਰਗੁਜ਼ਾਰੀ `ਤੇ ਸ਼ੰਕਾ
ਕੀਤਾ ਹੈ”
ਦਾਸ ਦੀ ਟਿੱਪਣੀ:-
ਆਪ ਜੀ
ਦੇ ਉਪਰੋਕਤ ਸ਼ਬਦ ਮੇਰੇ ਸੰਧਰਭ ਵਿੱਚ ਬਿਲਕੁਲ ਗਲਤ ਹਨ! ਨਾ ਤਾਂ ਮੈਂ ਕਿਸੇ ਪੁਰਾਣੇ ਲੇਖ ਦੀ ਲਾਈਨ
ਨੂੰ ਲਿਖਿਆ ਹੈ ਅਤੇ ਨਾ ਹੀ ਆਪ ਜੀ ਤੇ ਸ਼ੰਕਾ ਕੀਤਾ ਹੈ। ਆਪ ਜੀ ਨੇ ਮੇਰੇ ਅਤੇ ਜਸਬੀਰ ਸਿੰਘ ਜੀ ਦੇ
ਵੱਖਰੇ ਪੱਤਰਾਂ ਦੇ ਵੱਖਰੇ ਜਵਾਬ ਦੇਂਣ ਦੀ ਥਾਂ ਦੋ ਪੱਤਰਾਂ ਲਈ ਇੱਕ ਜਵਾਬ ਲਿਖ ਕੇ ਆਪਣੇ ਹੀ ਕਈਂ
ਸ਼ਬਦਾਂ ਨੂੰ ਬੇਮਾਨੀ ਅਤੇ ਮੁੱਦੇ ਤੋਂ ਦੂਰ ਕੀਤਾ ਹੈ। ਸ਼ੰਕਾ ਆਪ ਜੀ ਕਰ ਰਹੇ ਹੋ! ਮੈਂਨੂੰ ਆਪ ਜੀ
ਤੇ ਸ਼ੰਕਾ ਹੁੰਦਾ ਤਾਂ ਇਹ ਨਾ ਲਿਖਦਾ ਕਿ
“ਆਪ ਜੀ ਨੇ ਚੰਗਾ ਕੀਤਾ ਕਿ ਮੰਦੀ
ਸ਼ਬਦਾਵਲੀ, ਦਸ਼ਮ ਗ੍ਰੰਥ, ਰਾਗਮਾਲਾ ਅਤੇ ਲੰਬੀਆਂ-ਛੋਟੀਆਂ ਲਿਖਤਾਂ ਅਦਿ ਬਾਰੇ ਲੋੜੀਂਦੀਆਂ
ਹਿਦਾਇਅਤਾਂ ਜਾਰੀ ਕੀਤੀਆਂ”। ਮੈ ਆਪ ਜੀ ਤੇ ਸ਼ੰਕਾ
ਨਹੀਂ ਕੀਤਾ ਸਿਰਫ ਇੱਕ ਸਵਾਲ ਕੀਤਾ ਹੈ।
ਤੁਸੀ ਅੱਗੇ ਸਵਾਲ-ਜਵਾਬ ਲਿਖਿਆ ਹੈ:-
ਸੰਪਾਦਕ ਦੀ ਟਿੱਪਣੀ ਮੁਤਾਬਿਕ:
“ਵਿਚਾਰ ਚਰਚਾ ਜਾਂ ਹੋਰ ਲਿਖਤਾਂ ਬਾਰੇ
ਕੋਈ ਵੀ ਠੋਸ ਫ਼ੈਸਲਾ ਲੈਣਾ ਹੁਣ (ਅੱਗੇ ਤੋਂ) ਸਲਾਹਕਾਰ ਬੋਰਡ ਦੀ ਜ਼ਿਮੇਵਾਰੀ ਹੈ……” ।
ਤਾਂ ਫਿਰ ਤੁਸੀਂ ਕਿਸ ਆਧਾਰ `ਤੇ
‘ਹੁਣ’ (ਅੱਗੇ ਤੋਂ) ਨੂੰ ਨਜ਼ਰਅੰਦਾਜ਼ ਕਰਕੇ ‘ਪਿੱਛੇ ਤੋਂ’ ਅਰਥਾਤ ਦੋ ਸਾਲ ਪਹਿਲਾਂ ਪ੍ਰਕਾਸ਼ਿਤ ਹੋਏ
ਲੇਖ ਅਤੇ ਹੋਈ ਚਰਚਾ ਲਈ ਸਲਾਹਕਾਰ ਬੋਰਡ ਨੂੰ ਸਵਾਲ ਕਰ ਰਹੇ ਹੋ? ਤੁਸੀਂ ਇਹੀ ਚਾਹੁੰਦੇ ਹੋ ਕਿ
ਸਲਾਹਕਾਰ ਬੋਰਡ ‘ਸਿੱਖ ਮਾਰਗ’ ਦੇ ਸਾਲਾਂ ਪੁਰਾਣੇ ਦਫ਼ਤਰ ਫ਼ਰੋਲ ਕੇ ਤੁਹਾਡੇ ਬੇ-ਤੁਕੇ ਸਵਾਲਾਂ ਦਾ
ਜਵਾਬ ਲੱਭਣ ਵਿੱਚ ਉਲਝਿਆ ਰਹੇ! ਇਹ ਚਤੁਰਾਈਆਂ ਸ਼ੋਭਾ ਨਹੀਂ ਦਿੰਦੀਆਂ! ਇਨ੍ਹਾਂ ਤੋਂ ਬਾਜ ਆਉਣਾ
ਚਾਹੀਦਾ ਹੈ”
ਟਿੱਪਣੀ:-
ਸੰਪਾਦਕ ਜੀ ਨੇ
ਕੁੱਝ ਜਿੰਮੇਵਾਰੀਆਂ ਆਪ ਜੀ ਨੂੰ ਸੋਂਪੀਆਂ ਸਨ ਪਰ
ਵਿਦਨਾਨ ਸੱਜਣੋਂ ਜ਼ਰਾ ਧਿਆਨ ਨਾਲ ਮੇਰੇ ਪਹਿਲੇ
ਵਾਲੇ ਪੱਤਰ ਨੂੰ ਪੜੋ! ਮੇਰਾ ਸਵਾਲ ਮੂਲ ਰੂਪ ਵਿੱਚ ਭਵਿੱਖ ਲਈ ਹੀ ਸੀ। ਮੈਂ ਸੰਪਾਦਕ ਜੀ ਦੇ ਆਸ਼ੇ
(“ਅੱਗੇ ਤੋਂ”)
ਨੂੰ ਨਾਜ਼ਰਅੰਦਾਜ਼ ਨਾ ਕਰਦੇ ਹੋਏ 3 ਤਾਰੀਖ ਵਾਲੇ ਪੱਤਰ
ਵਿੱਚ ਸਵਾਲ ਇੰਝ ਸਪਸ਼ਟ ਕੀਤਾ ਸੀ:-
“ਭਵਿੱਖ ਵਿੱਚ ਬੋਰਡ ਵਲੋਂ ਲੇਖਕਾਂ ਨੂੰ ਇਹ ਤਿੰਨੇ ਜਤਨ ਸਿੱਖ ਮਾਰਗ ਤੇ
ਕਰਨ ਦੀ ਇਜਾਜ਼ਤ ਹੋਵੇਗੀ ਜਾਂ ਨਹੀ?”
ਕੀ ਤੁਸੀ ਜਾਣਦੇ ਨਹੀਂ ਕਿ ‘ਭਵਿੱਖ ਵਿਚ’
( In Future)
ਦਾ ਅਰਥ ਕੀ ਹੁੰਦਾ ਹੈ? ਸਤਿਕਾਰਤ ਸੱਜਣੋਂ ਭਵਿਖ ਦਾ ਅਰਥਭਾਵ ਵੀ “ਅੱਗੇ ਤੋਂ” ਹੀ ਹੁੰਦਾ ਹੈ। ਹੁਣ
ਜ਼ਰਾ ਵੇਖੋ ਕਿ ਆਪ ਜੀ ਬਾਤੌਰ ਜਿੰਮੇਵਾਰ ਸਲਾਹਕਾਰ ਕਿਸ ਸੋਚ ਨਾਲ ਮੇਰੇ ਪੱਤਰਾਂ ਨੂੰ ਵਿਚਾਰ ਰਹੇ
ਹੋ। ਬਾਕੀ ਪਿੱਛੋਕੜ ਵਿੱਚ ਕਿਸੇ ਨੇ ਕੀ ਲਿਖਿਆ ਹੈ ਕੀ ਨਹੀਂ, ਜੇ ਕਰ ਇਹ ਲਿਖਣ ਵਾਲੇ ਜਾਣਦੇ ਹਨ
ਤਾਂ ਕੁੱਝ ਪੜਨ ਵਾਲੇ ਵੀ ਜਾਣਦੇ ਹਨ!
ਸਤਿਕਾਰਤ ਸੱਜਣੋਂ ਮੈਂ ਕਿਸੇ ਪੁਰਾਣੇ ਲੇਖ ਨੂੰ ਕੋਟ ਨਾ ਕਰਦੇ ਹੋਏ ਸਿਰਫ
ਇਤਨੀ ਸਵਾਲ ਨੁਮਾਂ ਬੇਨਤੀ ਕਰਦਾ ਹਾਂ ਕਿ;
ਕੀ ਭਵਿੱਖ ਵਿੱਚ,
‘ਬੋਰਡ ਵਲੋਂ’,
ਲੇਖਕਾਂ ਨੂੰ ਗੁਰੂ ਗ੍ਰੰਥ ਸਹਿਬ ਨੂੰ ਗੁਰੂ ਨਾ ਕਹਿਣ, ਗੁਰੂਆਂ ਵਲੋ ਨਿਰਦੇਸਤ ‘ਗੁਰੂ ਗ੍ਰੰਥ’ ਦੀ
ਜੁਗਤ ਨੂੰ ਗੁਰੂ ਗੁਰਤਾ ਦੇ ਸਿੰਘਾਸਨ ਤੋਂ ਉਤਾਰਨ ਅਤੇ ਗੁਰੂ ਸਹਿਬਾਨਾਂ ਬਾਰੇ “ਗੁਰੂ ਨਹੀ ਸਨ”
ਪ੍ਰਚਾਰਨ ਦੇ ਜਤਨ ਸਿੱਖ ਮਾਰਗ ਤੇ ਕਰਨ ਦੀ ਇਜਾਜ਼ਤ ਹੋਵੇਗੀ ਜਾਂ ਨਹੀ?
ਆਪ ਜੀ ਕੇਵਲ ਭਵਿੱਖ ਵਾਸਤੇ ਇਸ ਬਾਰੇ ਆਪਣੀ ਨੀਤੀ ਅਤੇ ਨਿਰਦੇਸ਼ਾਂ ਨੂੰ
ਸਪਸ਼ਟ ਕਰੋ ਜੀ! ਹਾਂ ਪੱਖੀ ਜਾਂ ਨਾ ਪੱਖੀ ਜਵਾਬ ਦੇ ਕੇ ਗਲ ਸਪਸ਼ਟ ਕਰ ਦੇਵੋ ਤਾਂ ਕਿ ਚਰਚਾ ਬੰਨੇ
ਲੱਗੇ।
ਹਰਦੇਵ ਸਿੰਘ, ਜੰਮੂ 6. 9. 12
(06/09/12)
ਪਰਮਜੀਤ ਸਿੰਘ
ਸਲਾਹਕਾਰ ਬੋਰਡ ਦੇ ਮੈਂਬਰਾਨ ਜੀਉ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ॥
ਤੁਸੀ ਤਾਂ ਉੱਤੇਜਤ ਹੋ ਗਏ। ਪਿਛਲਿਆਂ ਗਲਾਂ ਛਡੋ।ਨਾ ਹੀ ਪਿੱਛੇ ਤੁਸੀ ਕਿਸੇ ਦੇ ਲਿਖੇ
ਦੇ ਜਿੰਮੇਵਾਰ ਸੀ।
ਕੇਵਲ ਇਹ ਦੱਸੇ ਕਿ ਆਉਂਣ ਵਾਲੇ ਸਮੇਂ ਵਿਚ ਅਗਰ ਗੁਰੂਆਂ ਅਤੇ ਗੁਰੂ
ਗ੍ਰੰਥ ਸਾਹਬਿ ਜੀ ਨੂੰ ਗੁਰਤਾ ਦੀ ਪਦਵੀ ਤੋਂ ਉਤਾਰ ਦੇਂਣ ਦੀ ਪ੍ਰਚਾਰ ਕੋਈ ਲੇਖਕ ਕਰਦਾ ਹੈ ਤਾਂ
ਤੁਹਾਡੀ ਰਾਏ ਅਨੁਸਾਰ ਐਸੇ ਲੇਖ ਸਿੱਖ ਮਾਰਗ ਤੇ ਛਾਪੇ ਜਾਣੇ ਚਾਹੀਦੇ ਹਨ?
ਬੇਨਤੀ ਹੈ ਕਿ ਅਗਰ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਆਪਣੇ ਫਰਜ਼ ਦਾ ਇਹਸਾਸ ਹੈ ਤਾਂ
ਮੈਂਨੂੰ ਮੇਰੇ ਸਵਾਲ ਦਾ ਜਵਾਬ ਦੇਂਣਾ।
ਪਰਮਜੀਤ ਸਿੰਘ
(06/09/12)
ਜਸਬੀਰ ਸਿੰਘ (ਕੈਲਗਰੀ)
ਸਿੱਖ ਮਾਰਗ ਦੇ ਪਾਠਕ ਸੱਜਣੋ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਹਿ॥
ਸਿੱਖ ਮਾਰਗ ਦੇ ਸਲਾਹਕਾਰ ਬੋਰਡ ਦੇ ਮੈਂਬਰਾਨ ਜੀ! ਆਪ ਜੀ ਦੇ 05-09-12
ਦੇ ਪੱਤਰ ਦੇ ਸੰਬੰਧ ਵਿੱਚ-
ਵੀਰ ਜੀਓ! ਆਪ ਜੀ ਨੂੰ ਸੰਪਾਦਕ ਜੀ ਨੇ ਕੀ ਜਿੰਮੇਵਾਰੀ ਸੌਂਪੀ ਹੈ ਅਤੇ ਇਸ
ਨੂੰ ਆਪ ਜੀ ਕਿਸ ਤਰ੍ਹਾਂ ਨਿਭਾ ਰਹੇ ਹੋ, ਇਸ ਬਾਰੇ ਗੱਲ ਨਾ ਕਰਕੇ ਸਿਰਫ ਮੇਰੇ ਨਾਲ ਸੰਬੰਧਤ ਗੱਲਾਂ
ਬਾਰੇ ਹੀ ਵਿਚਾਰ ਦੇ ਰਿਹਾ ਹਾਂ-
ਆਪ ਜੀ ਨੇ ਲਿਖਿਆ ਹੈ- “ਜਸਬੀਰ ਸਿੰਘ ਜੀ ਤੇ ਜੰਮੂ ਜੀ,
ਆਪ ਆਪਣੀ ਆਦਤ ਤੋਂ ਮਜਬੂਰ ਹੋ,
ਜੇ ਤੁਸੀਂ ਕੁੱਝ ਸਿੱਖਣ ਲਈ ਪੜ੍ਹਦੇ ਹੁੰਦੇ
ਤਾਂ …”
ਵੀਰ ਜੀਓ! ਇਸ ਤਰ੍ਹਾਂ ਦੀ ਭਾਸ਼ਾ ਤਾਂ ਹੋਰ ਬਹੁਤ ਸਾਰੇ ਲੇਖਕ ਪਹਿਲਾਂ ਹੀ
ਬਹੁਤ ਵਰਤਦੇ ਆ ਰਹੇ ਹਨ। ਇਸ ਤਰ੍ਹਾਂ ਦੀ ਭਾਸ਼ਾ ਦੀ ਆਪ ਜੀ ਤੋਂ ਉਮੀਦ ਨਹੀਂ ਸੀ। ਆਪ ਜੀ ਨੇ ਆਪਣੇ
ਸੁਝਾਵਾਂ ਵਿੱਚ ਇੱਕ ਨੁਕਤਾ ਇਹ ਵੀ ਰੱਖਿਆ ਹੈ ਕਿ “ਸੁਹਿਰਦਤਾ ਦੀ ਘਾਟ ਵਾਲੇ ਕੁਝਕੁ ਲੇਖਕ ਬੋਲੀ
ਤਾਂ ਮਿੱਠੀ ਵਰਤਦੇ ਹਨ, ਪਰੰਤੂ ਉਨ੍ਹਾਂ ਦੀਆਂ ਲਿਖਤਾਂ ਵਿੱਚ ਦੂਸਰਿਆਂ ਵਾਸਤੇ ਗੁੱਝੀ ਕੁੜੱਤਣ
ਹੁੰਦੀ ਹੈ। ਇਸ ਕੁੜੱਤਣ ਸਦਕਾ ਸੁਹਿਰਦ ਪਾਠਕ/ਲੇਖਕ ਵੀ ਕੌੜੀ ਬੋਲੀ ਬੋਲਣ ਤੇ ਮਜਬੂਰ ਹੋ ਜਾਂਦੇ
ਹਨ। ਫਲ਼-ਸਰੂਪ ਸਿੱਖ ਮਾਰਗ ਦਾ ਮਾਹੌਲ ਗੰਧਲਾ ਹੋ ਜਾਂਦਾ ਹੈ”।
ਵੀਰ ਜੀਓ! ਗੁੱਝੀ ਕੁੜੱਤਣ ਕਿੱਥੋਂ ਆਉਂਦੀ ਹੈ?
“ਆਪ ਆਪਣੀ ਆਦਤ ਤੋਂ ਮਜਬੂਰ ਹੋ. .
, ਇਹੋ ਜਿਹੀਆਂ ਗੱਲਾਂ ਤੋਂ। ਜੇ ਕੋਈ
ਕੁੜੱਤਣ ਪੈਦਾ ਕਰਨ ਵਾਲੀਆਂ ਗੱਲਾਂ ਬਰਦਾਸ਼ਤ ਕਰਕੇ ਵੀ ਸਿੱਖ ਮਾਰਗ ਦਾ ਮਹੌਲ ਠੀਕ ਬਣਾਈ ਰੱਖਣ ਦੀ
ਕੋਸ਼ਿਸ਼ ਕਰਦਾ ਹੈ ਤਾਂ ਕੀ ਇਹ ਉਸ ਦਾ ਦੋਸ਼ ਹੈ? ਤੁਸੀਂ ਇਹ ਗੱਲ ਕਹਿਕੇ ਕੌੜੀ ਬੋਲੀ ਬੋਲਣ ਵਾਲਿਆਂ
ਦਾ ਦੋਸ਼ ਸਿੱਖ ਮਾਰਗ ਦਾ ਮਹੌਲ ਠੀਕ ਰੱਖਣ ਵਾਲਿਆਂ ਦੇ ਸਿਰ ਮੜ੍ਹਨਾ ਚਾਹੁੰਦੇ ਹੋ।
ਤੁਸੀਂ ਲਿਖਿਆ ਹੈ- “ਕੈਲਗਰੀ ਜੀ! ਤੁਹਾਡੇ ਪੱਤਰ ਦੇ ਆਧਾਰ ਵਾਲੀਆਂ ਲਾਇਨਾਂ
ਨੂੰ ਜੇ ਉਨ੍ਹਾਂ ਦੇ ਪ੍ਰਸੰਗ ਵਿੱਚ ਵਿਚਾਰੀਏ ਤਾਂ ਤੁਹਾਡਾ ਪੱਤਰ ਮੂਲੋਂ ਹੀ ਬੇ-ਬੁਨਿਆਦ ਸਾਬਤ
ਹੁੰਦਾ ਹੈ, ਅਤੇ ਇਸ ਪੱਤਰ ਵਿੱਚੋਂ ਤੁਹਾਡੇ ਉੱਪਰ ਦੱਸੇ ਸੁਭਾ ਦੀ ਪ੍ਰੋੜਤਾ ਵੀ ਹੁੰਦੀ ਹੈ। ਡਾ:
ਢਿੱਲੋਂ ਦੇ ਲੇਖ (ਸਿੱਖਾਂ ਦੇ ਗਿਆਰ੍ਹਵੇਂ ਗੁਰੂ ਸਾਹਿਬ) ਦਾ
ਨਚੋੜ ਹੈ:
ਗ੍ਰੰਥ ਜਿਸ ਨੂੰ ਅਸੀਂ ਸਤਿਕਾਰ ਨਾਲ ਗੁਰੂ ਗ੍ਰੰਥ ਕਹਿੰਦੇ
ਹਾਂ ਗੁਰਮਤਿ ਵਿੱਚ ਵਿਸ਼ਵਾਸ਼ ਰੱਖਣ ਵਾਲਿਆਂ ਵਾਸਤੇ ਧਰਮ-ਗ੍ਰੰਥ, ਪਵਿੱਤਰ ਪੁਸਤਕ
(Holy book)
ਹੈ, ਇਸ ਵਿੱਚ ਸੰਕਲਿਤ ਬਾਣੀ (ਗੁਰੂ-ਸ਼ਬਦ/ਗੁਰੁ-ਗਿਆਨ) ਹੀ ਸਾਡਾ ਗੁਰੂ ਹੈ, ਇਸ ਧਰਮ ਗ੍ਰੰਥ ਨੂੰ
ਮੂਰਤੀਆਂ ਵਾਂਗ ਪੂਜਣ ਦੀ ਬਜਾਏ ਸਾਨੂੰ ਸ਼ਬਦ ਗੁਰੂ ਦਾ ਸਤਿਕਾਰ ਕਰਦਿਆਂ ਇਸ ਦੇ ਆਦੇਸ਼ ਅਨੁਸਾਰ ਜੀਵਨ
ਜੀਉਣਾ ਚਾਹੀਦਾ ਹੈ। ਧਰਮ ਗ੍ਰੰਥ ਨੂੰ ਦੇਹਧਾਰੀ ਗੁਰੂ ਮੰਨ ਕੇ ਉਸ ਦੀ ਮੂਰਤੀਆਂ ਵਾਂਗ ਪੂਜਾ ਕਰਨ
ਕਰਕੇ ਹੀ ਅਸੀਂ ਅਸਲੀ ਸੱਚੇ ਗੁਰੂ “ਸ਼ਬਦ ਗੁਰੂ” ਤੋਂ ਪੂਰੀ ਤਰ੍ਹਾਂ ਟੁੱਟ ਚੁੱਕੇ ਹਾਂ। ਸਾਨੂੰ
ਗਿਆਨ ਰੂਪੀ ਸੱਚੇ ਗੁਰੂ ਨਾਲ ਜੁੜਣਾ ਚਾਹੀਦਾ ਹੈ। ਜਸਬੀਰ ਸਿੰਘ ਜੀ ਤੁਹਾਡੀ ਪਾਰਖੂ ਅੱਖ ਨੂੰ ਇਹ
ਸਾਰ ਦਿਖਾਈ ਨਹੀਂ ਦਿੱਤਾ” ! !
ਵੀਰ ਜੀਓ! ਮੇਰੀ ਪਾਰਖੂ ਅੱਖ ਨੂੰ ਇਹ ਸੱਭ ਕੁੱਝ ਦਿਖਾਈ ਦਿੱਤਾ ਹੈ ਤਾਂ ਹੀ
ਮੈਂ ਹਵਾਲਾ ਦਿੱਤਾ ਸੀ। ਇਕਬਾਲ ਸਿੰਘ ਜੀ ਨੇ ਖੁਦ ਵੀ ਇਸ ਨੂੰ
ਨਚੋੜ
ਦੱਸਿਆ ਹੈ ਅਤੇ ਤੁਸੀਂ ਵੀ ਉਸ ਨੂੰ
ਨਚੋੜ
ਦੱਸਦੇ ਹੋ। ਇਕਬਾਲ ਸਿੰਘ ਜੀ ਦੀ ਲਿਖਤ ਦਾ ਅਖੀਰ ਨਚੋੜ ਕੀ ਨਿਕਲਦਾ ਹੈ, ਅਤੇ ਉਹ ਸਿੱਖਾਂ ਨੂੰ ਕੀ
ਸਮਝਾਉਣਾ ਚਾਹੁੰਦੇ ਹਨ ਉਹੀ ਮੈਂ ਵੀ ਬਿਆਨ ਕੀਤਾ ਹੈ। ਇਕਬਾਲ ਸਿੰਘ ਜੀ ਨੇ ਲੇਖ ਦੇ ਹੈਡਿੰਗ ਦਾ
ਨਾਮ “ਸਿੱਖਾਂ ਦੇ ਗਿਆਰ੍ਹਵੇਂ ਗੁਰੂ ਸਾਹਿਬ” ਲਿਖਿਆ ਹੈ। ਅਰਥਾਤ ਉਹ ਗ੍ਰੰਥ ਸਾਹਿਬ ਦੀ ਫਲੌਸਫੀ ਦੀ
ਗੱਲ ਕਰ ਰਹੇ ਹਨ। ਕੋਈ ਉਸ ਨੂੰ ਮੂਰਤੀ ਵਾਂਙੂੰ ਪੂਜਦਾ ਹੈ ਜਾਂ ਉਸ ਵਿਚਲੇ ਗਿਆਨ ਨੂੰ ਗੁਰੂ ਮੰਨਦਾ
ਹੈ ਜਾਂ …, ਇਹ ਵੱਖਰੇ ਨੁਕਤੇ ਹਨ। ਇਕਬਾਲ ਸਿੰਘ ਜੀ ਨੇ “ਸਿੱਖਾਂ ਦੇ ਗਿਆਰ੍ਹਵੇਂ ਗੁਰੂ ਸਾਹਿਬ”
ਦਾ ਨਚੋੜ ਇਹ ਦੱਸਿਆ ਹੈ ਕਿ ਗ੍ਰੰਥ ਸਾਹਿਬ ਪ੍ਰੈਸ ਵਿੱਚ ਛਪੀਆਂ ਹੋਰ ਕਿਤਾਬਾਂ ਦੀ ਤਰ੍ਹਾਂ ਇੱਕ
(ਧਾਰਮਿਕ) ਕਿਤਾਬ ਹੀ ਹੈ। “ਸ਼ਬਦ ਗੁਰੂ” ਬਾਰੇ ਅਤੇ ਇਸ ਸੰਬੰਧ ਵਿੱਚ ਉੱਪਰ ਦਿੱਤੇ ਤੁਹਾਡੇ ਸਾਰੇ
ਨੁਕਤਿਆਂ ਬਾਰੇ ਬਹੁਤ ਵਿਚਾਰਾਂ ਪਹਿਲਾਂ ਹੋ ਚੁੱਕੀਆਂ ਹਨ। ਮੈਂ ਇਨ੍ਹਾਂ ਸਾਰੇ ਨੁਕਤਿਆਂ ਬਾਰੇ
ਆਪਣੇ ਵਿਚਾਰ ਦੇ ਚੁੱਕਾ ਹਾਂ, ਇੱਥੇ ਦੁਬਾਰਾ ਸਾਰੀਆਂ ਗੱਲਾਂ ਦੁਹਰਾਣੀਆਂ ਵਾਜਬ ਨਹੀਂ। ਤੁਸੀਂ ਜਾਂ
ਇਕਬਾਲ ਸਿੰਘ ਜੀ ਚਾਹੋ ਤਾਂ ਦੁਬਾਰਾ ਫੇਰ ਵਿਚਾਰ ਵਟਾਂਦਰਾ ਕੀਤਾ ਜਾ ਸਕਦਾ ਹੈ।
ਅਗਲਾ ਨੁਕਤਾ-
ਵੀਰ ਜੀਓ! ਨਿਰਪੱਖਤਾ ਅਤੇ ਇਮਾਨਦਾਰਾਨਾ ਸੋਚ ਤੋਂ ਕੰਮ ਲਵੋ। ਮੈਂ ਤੁਹਾਡੇ
ਤੇ ਪਿਛਲੀਆਂ ਲਿਖਤਾਂ ਬਾਰੇ ਕੋਈ ਸਵਾਲ ਨਹੀਂ ਕੀਤਾ। ਮੈਂ ਉਦਾਹਰਣ ਵਜੋਂ ਇਕਬਾਲ ਸਿੰਘ ਜੀ ਦੇ ਲੇਖ
ਵਿੱਚੋਂ ਸਿਰਫ ਉਦਾਹਰਣਾ ਪੇਸ਼ ਕੀਤੀਆਂ ਹਨ। ਮੈਂ ਜੋ ਲਿਖਿਆ ਹੈ ਉਹ ਇਸ ਪ੍ਰਕਾਰ ਹੈ- “ਪਰ ਕਿਸ
ਤਰ੍ਹਾਂ ਦੀਆਂ ਲਿਖਤਾਂ ਸਿੱਖ ਮਾਰਗ ਤੇ
ਛਪਣੀਆਂ ਚਾਹੀਦੀਆਂ ਹਨ
ਕਿਸ ਤਰ੍ਹਾਂ ਦੀਆਂ ਨਹੀਂ ਇਸ ਬਾਰੇ ਸਿਖ ਮਾਰਗ ਦੇ
ਸੰਪਾਦਕ ਜੀ ਨੂੰ ਦਿਸ਼ਾ
ਨਿਰਦੇਸ਼ ਜਰੂਰ ਦੇ ਸਕਦੇ ਹੋ ਅਤੇ ਇਹ ਅਥਾਰਟੀ ਆਪ
ਜੀ ਕੋਲ ਜਰੂਰ ਹੈ”।
“ਇਸ ਤਰ੍ਹਾਂ ਦੀਆਂ ਲਿਖਤਾਂ ਸਿੱਖ ਮਾਰਗ ਤੇ
ਛਪਣੀਆਂ ਚਾਹੀਦੀਆਂ ਹਨ ਜਾਂ ਨਹੀਂ
ਇਸ ਬਾਰੇ ਸੰਪਾਦਕ ਜੀ ਨੂੰ ਸਲਾਹ ਦੇਣ ਦੀ ਅਥੌਰਟੀ ਸਲਾਹਕਾਰ ਮੈਂਬਰਾਂ ਕੋਲ ਜਰੂਰ ਹੈ”।
ਵੀਰ ਜੀਓ! ਮੈਂ ਇਕਬਾਲ ਸਿੰਘ ਜੀ ਦੀਆਂ
ਦੋ ਸਾਲ ਪੁਰਾਣੀਆਂ ਲਿਖਤਾਂ ਬਾਰੇ
ਕੁੱਝ ਕਰਨ ਲਈ ਕਿੱਥੇ ਕੁੱਝ ਲਿਖਿਆ ਹੈ? ?
ਤੁਸੀਂ ਲਿਖਿਆ ਹੈ- “ਕੈਲਗਰੀ ਤੇ ਜੰਮੂ ਜੀ, ਆਪ ਵੀ ਦੂਸਰੇ ਲੇਖਕਾਂ ਤੇ
ਕੁੱਝ ਸੰਸਥਾਵਾਂ ਵਿਰੁੱਧ ਬਿਨਾ ਵਜ੍ਹਾ ਕਲਮ ਚੱਕੀ ਰੱਖਦੇ ਹੋ। ਪਰ ਇਸ ਸੱਚ ਦੀ ਸਮਝ ਨਹੀਂ ਆਉਂਦੀ
ਕਿ ਤੁਹਾਡੀ ਕਲਮ ਕਿਸੇ ਲਿਖਤ ਦੀ ਜਾਇਜ਼ ਪ੍ਰਸ਼ੰਸਾ ਕਰਨ ਤੋਂ ਕਿਉਂ ਸੰਕੋਚ ਕਰਦੀ ਹੈ!”
ਵੀਰ ਜੀਓ! ਮੈਂ ਜ਼ਾਤੀ ਤੌਰ ਤੇ ਕਿਸੇ ਲੇਖਕ ਜਾਂ ਸੰਸਥਾ ਦਾ ਕਦੇ ਵਿਰੋਧ
ਨਹੀਂ ਕੀਤਾ। ਕਿਸੇ ਇੱਕ ਨੁਕਤੇ ਤੇ ਜੇ ਕਿਸੇ ਨਾਲ ਮੇਰੇ ਵਿਚਾਰ ਨਹੀਂ ਮਿਲਦੇ ਤਾਂ ਕਿਸੇ ਹੋਰ
ਨੁਕਤੇ ਤੇ ਮਿਲ ਵੀ ਸਕਦੇ ਹਨ। ਰਹੀ ਗੱਲ ਕਿਸੇ ਜਾਇਜ਼ ਲਿਖਤ ਦੀ ਪ੍ਰਸ਼ੰਸਾ ਕਰਨ ਦੀ। ਵੀਰ ਜੀਓ! ਕਈ
ਲੇਖਕਾਂ ਜਾਂ ਸੰਸਥਾਵਾਂ ਦੀ ਆਪਣੀ ਇੱਕ ਸੋਚ ਬਣੀ ਹੁੰਦੀ ਹੈ। ਉਨ੍ਹਾਂ ਦੀ ਹਰ ਲਿਖਤ ਇਸੇ ਸੋਚ ਤੇ
ਆਧਾਰਿਤ ਹੀ ਹੁੰਦੀ ਹੈ। ਤੁਸੀਂ ਇਕਬਾਲ ਸਿੰਘ ਜੀ ਦੀਆਂ ਜਿਹੜੀਆਂ ਲਿਖਤਾਂ ਦੀ ਪ੍ਰਸ਼ੰਸਾ ਭਾਲਦੇ ਹੋ,
ਜਦੋਂ ਉਸ ਸਾਰੀ ਲਿਖਤ ਦਾ ਨਿਚੋੜ ਹੀ ਮੇਰੇ ਮੁਤਾਬਕ ਗੁਰਮਤਿ ਅਨੁਕੂਲ ਨਹੀਂ ਹੈ ਤਾਂ ਪ੍ਰਸ਼ੰਸਾ ਕਿਸ
ਗੱਲ ਦੀ? ਗੁਰਬਚਨ ਸਿੰਘ ਪੰਨਵਾਂ (ਥਾਈਲੈਂਡ ਵਾਲੇ) ਕਰਮ-ਕਾਂਡਾਂ, ਮਨਮਤਾਂ ਅਤੇ ਮਿਥਿਹਾਸਕ
ਕਹਾਣੀਆਂ ਪ੍ਰਤੀ ਸਿੱਖ ਜਗਤ ਨੂੰ ਸੁਚੇਤ ਕਰ ਰਹੇ ਹਨ। ਉਨ੍ਹਾਂ ਦਾ ਇਹ ਉੱਦਮ ਪ੍ਰਸ਼ੰਸਾ ਜੋਗ ਹੈ।
ਉਨ੍ਹਾਂ ਦੇ ਇਸ ਉੱਦਮ ਦੀ ਮੈਂ ਹਮੇਸ਼ਾਂ ਪ੍ਰਸ਼ੰਸਾ ਕੀਤੀ ਹੈ ਅਤੇ ਹੁਣ ਵੀ ਇਸ ਬਾਰੇ ਉਨ੍ਹਾਂ ਦੀ
ਪ੍ਰਸ਼ੰਸਾ ਕਰਦਾ ਹਾਂ। ਪਰ ਆਤਮਾ, ਪਰਮਾਤਮਾ, ਆਵਾਗਵਣ, ਕਰਮ-ਹੁਕਮ ਸਿਧਾਂਤ, ਆਦਿ ਵਿਸ਼ਿਆਂ ਤੇ
ਉਨ੍ਹਾਂ ਦੇ ਵਿਚਾਰ ਮੇਰੇ ਨਾਲ ਮੇਲ ਨਹੀਂ ਖਾਂਦੇ। ਕਰਮ-ਕਾਂਡਾਂ ਪ੍ਰਤੀ ਸਿਖ ਜਗਤ ਨੂੰ ਉਹ ਸੁਚੇਤ
ਕਰ ਰਹੇ ਹਨ ਅਤੇ ਇਸ ਬਾਰੇ ਮੈਂ ਉਨ੍ਹਾਂ ਦੀ ਪ੍ਰਸ਼ੰਸਾ ਹਮੇਸ਼ਾ ਤੋਂ ਕਰਦਾ ਆ ਰਿਹਾ ਹਾਂ ਅਤੇ ਹੁਣ ਵੀ
ਕਰਦਾ ਹਾਂ ਤਾਂ ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਹੋ ਕਿ ਮੈਂ ਕਿਸੇ ਜਾਇਜ਼ ਲਿਖਤ ਦੀ ਪ੍ਰਸ਼ੰਸਾ ਨਹੀਂ
ਕਰਦਾ? ਰਹੀ ਗੱਲ ਹੋਰ ਲਿਖਤਾਂ ਦੀ ਪ੍ਰਸ਼ੰਸਾ ਕਰਨ ਦੀ; ਵੀਰ ਜੀਓ ਜਦੋਂ ਘਰ ਨੂੰ ਅੱਗ ਲੱਗੀ ਹੋਵੇ
ਤਾਂ ਘਰ ਵਿਚਲੀਆਂ ਚੰਗੀਆਂ ਤੇ ਵਧੀਆਂ ਚੀਜਾਂ ਦੀ ਪ੍ਰਸ਼ੰਸਾ ਨਹੀਂ ਕੀਤੀ ਜਾ ਸਕਦੀ। ਬਲਕਿ ਅੱਗ
ਬੁਝਾਉਣ’ ਚ ਮਦਦ ਕਰਨ ਵਾਲਿਆਂ ਦੀ ਪ੍ਰਸ਼ੰਸਾ ਕਰਨ ਦੀ ਵੀ ਸੁਰਤ ਨਹੀਂ ਹੁੰਦੀ। ਸਿਰਫ ਅੱਗ ਬੁਝਾਉਣ
ਵੱਲ ਹੀ ਧਿਆਨ ਕੇਂਦ੍ਰਿਤ ਹੁੰਦਾ ਹੈ। ਜਿਨ੍ਹਾਂ ਲਿਖਤਾਂ ਨਾਲ ਗੁਰਮਤਿ ਵਿੱਚ ਗੰਧਲਾਪਨ ਪੈਦਾ ਹੋ
ਰਿਹਾ ਹੈ ਅਤੇ ਗੁਰਮਤਿ ਦਾ ਅਸਲੀ ਰੁਖ ਹੀ ਬਦਲਿਆ ਜਾ ਰਿਹਾ ਹੈ, ਪਹਿਲਾਂ ਉਸ ਵੱਲ ਧਿਆਨ ਦੇਣ ਦੀ
ਜਰੂਰਤ ਮੈਂ ਜਿਆਦਾ ਸਮਝਦਾ ਹਾਂ।
ਰਹੀ ਗੱਲ ਬਿਨਾ ਵਜ੍ਹਾ ਕਿਸੇ ਲੇਖਕ ਅਤੇ ਸੰਸਥਾ ਵਿਰੁਧ ਕਲਮ ਚੁੱਕਣ ਦੀ;
ਵੀਰ ਜੀਓ! ਬਿਨਾ ਵਜ੍ਹਾ ਵਾਲਾ ਇਲਜਾਮ ਤੁਸੀਂ ਮੇਰੇ ਤੇ ਤਾਂ ਲਗਾ ਸਕਦੇ ਹੋ ਜੇ ਮੈਂ ਕਿਸੇ ਵਿਰੁੱਧ
ਲਿਖ ਕੇ ਕਿਤੇ ਭੱਜ ਗਿਆ ਹੋਵਾਂ। ਮੈਂ ਆਪਣੀ ਹਰ ਇੱਕ ਲਿਖਤ ਲਈ ਜਿੰਮੇਵਾਰ ਹਾਂ ਅਤੇ ਹਰ ਗੱਲ ਦਾ
ਜਵਾਬ ਦੇਣ ਲਈ ਤਿਆਰ ਹਾਂ। ਪਰ ਬ-ਸ਼ਰਤ ਹੈ ਕਿ ਸਵਾਲ ਕਰਤਾ ਨੂੰ ਮੇਰੇ ਸਵਾਲਾਂ ਦੇ ਵੀ ਜਵਾਬ ਦੇਣੇ
ਹੋਣਗੇ। ਅਤੇ ਮੈਂ ਕਦੇ ਵੀ ਕਿਸੇ ਦੇ ਵੀ ਖਿਲਾਫ ਜ਼ਾਤੀ ਕਮੈਂਟ ਨਹੀਂ ਲਿਖੇ। ਹਮੇਸ਼ਾਂ ਲਿਖਤਾਂ ਦੇ
ਹਵਾਲੇ ਦੇ ਕੇ ਗੱਲ ਕੀਤੀ ਹੈ।
ਤੁਹਾਡਾ ਸਵਾਲ ਹੈ ਕਿ “ਡੇਰਿਆਂ ਵਿੱਚ ਮਨਮਤਾਂ ਅਤੇ ਕਰਮ-ਕਾਂਡ ਹੋ ਰਹੇ ਹਨ
ਉਨ੍ਹਾਂ ਦੇ ਖਿਲਾਫ ਲਿਖਣ ਵੇਲੇ ਸਾਡੀ ਕਲਮ ਦੀ ਸਿਆਹੀ ਕਿਉਂ ਮੁੱਕ ਜਾਂਦੀ ਹੈ?”
ਵੀਰ ਜੀਓ! ਮੇਰੀ ਨਜ਼ਰ ਵਿੱਚ ਅੱਜ ਕਲ੍ਹ ਦੀਆਂ ਜੋ ਗੁਰਬਾਣੀ ਵਿਆਖਿਆਵਾਂ ਹੋ
ਰਹੀਆਂ ਹਨ, ਉਹ ਡੇਰੇਦਾਰਾਂ ਦੇ ਕਰਮਕਾਂਡਾਂ ਅਤੇ ਮਨਮਤਾਂ ਨਾਲੋਂ ਜਿਆਦਾ ਖਤਰਨਾਕ ਹਨ। ਅਜੋਕੀਆਂ
ਵਿਆਖਿਆਵਾਂ ਸਿਖਾਂ ਨੂੰ ਨਾਸਤਿਕਤਾ ਦੇ ਰਾਹ ਪਾਣ ਵਾਲੀਆਂ ਹਨ। ਪਹਿਲਾਂ ਇਸ ਪ੍ਰਤੀ ਸੁਚੇਤ ਹੋਣ ਦੀ
ਜਿਆਦਾ ਜਰੂਰਤ ਹੈ, ਫੇਰ ਹੋਰ ਕੰਮ।
ਤੁਸੀਂ ਲਿਖਿਆ ਹੈ- “ਦਸਮ ਗ੍ਰੰਥ ਬਾਰੇ ਚੁੱਪ ਕਿਉਂ ਸਾਧੀ ਹੋਈ ਹੈ?”
ਵੀਰ ਜੀਓ! ਮੈਂ ਦਸਮ ਗ੍ਰੰਥ ਬਾਰੇ ਕੁੱਝ ਜਿਆਦਾ ਲਿਖਿਆ ਨਹੀਂ ਉਸ ਦਾ ਕਾਰਣ
ਇਹ ਹੈ ਕਿ ਜਿੰਨਾਂ ਕੁੱਝ ਦਸਮ ਗ੍ਰੰਥ ਬਾਰੇ ਇੰਟਰਨੈਟ ਤੇ ਲਿਖਿਆ ਪਿਆ ਹੈ ਇਸ ਤੋਂ ਵਧ ਮੇਰੇ ਕੋਲ
ਲਿਖਣ ਲਈ ਕੁੱਝ ਹੈ ਨਹੀਂ। ਕਿਉਂਕਿ ਦਸਮ ਗ੍ਰੰਥ ਬਾਰੇ ਮੈਂ ਏਨਾ ਨਹੀਂ ਪੜ੍ਹਿਆ ਕਿ ਮੈਂ ਕੁੱਝ ਲਿਖ
ਸਕਾਂ। ਪਰ ਇੰਟਰਨੈਟ ਤੋਂ ਪੜ੍ਹਕੇ ਜਿੰਨਾ ਵੀ ਮੈਂ ਲਿਖਿਆ ਹੈ ਹਮੇਸ਼ਾਂ ਇਸ ਦੇ ਖਿਲਾਫ ਹੀ ਲਿਖਿਆ
ਹੈ। ਦਸਮ ਗ੍ਰੰਥ ਦੇ ਖਿਲਾਫ ਤਾਂ ਮਾਮਲਾ ਹੁਣ ਕੁੱਝ ਕੁ ਸਾਲਾਂ ਤੋਂ ਹੀ ਭਖਿਆ ਹੈ, ਪਰ ਮੈਂ ਤਾਂ
ਅੱਜ ਤੋਂ ਤੀਹ ਪੈਂਤੀ ਸਾਲ ਪਹਿਲਾਂ ਜਦੋਂ ਗਿਆਨੀ ਭਾਗ ਸਿੰਘ ਜੀ ਅੰਬਾਲੇ ਵਾਲਿਆਂ ਦੀ ਦਸਮ ਗ੍ਰੰਥ
ਨਿਰਣੈ ਪੜ੍ਹੀ ਸੀ ਓਦੋਂ ਤੋਂ ਇਸ ਦੇ ਖਿਲਾਫ ਹਾਂ। ਨਿਤਨੇਮ ਨਾਲ ਰਹਿਰਾਸ ਦਾ ਪਾਠ ਕਰਦਿਆਂ ਮੈਂ
‘ਕਬਿਓ ਵਾਚ…’ ਵਾਲਾ ਸ਼ਬਦ ਪੜ੍ਹਨਾ ਮੈਂ ਉਸ ਵਕਤ ਹੀ ਛੱਡ ਦਿੱਤਾ ਸੀ। ਹਰ ਕੋਈ ਬੰਦਾ ਹਰ ਫੀਲਡ ਵਿੱਚ
ਮਾਹਰ ਨਹੀਂ ਹੋ ਸਕਦਾ। ਗੁਰਚਰਨ ਸਿੰਘ ਜਿਉਣਵਾਲੇ ਨੂੰ ਇਸ ਵਿਸ਼ੇ ਤੇ ਬਹੁਤ ਜਾਣਕਾਰੀ ਹੈ, ਅਤੇ
ਉਨ੍ਹਾਂ ਦੇ ਪੱਖ ਵਿੱਚ ਵੀ ਮੈਂ ਸਿੱਖ ਮਾਰਗ ਤੇ ਲਿਖ ਚੁੱਕਾ ਹਾਂ। ਪਰ ਵੀਰ ਜੀਓ! ਦਸਮ ਗ੍ਰੰਥ ਦੇ
ਖਿਲਾਫ ਲਿਖਣ ਜਾਂ ਨਾ ਲਿਖਣ ਨਾਲ ਗੁਰੂ ਗ੍ਰੰਥ ਸਾਹਿਬ ਬਾਰੇ ਲਿਖਤਾਂ ਦਾ ਕੀ ਸੰਬੰਧ ਹੈ? ਦੋਨੋਂ
ਆਪੋ ਆਪਣੀ ਜਗ੍ਹਾ ਤੇ ਵੱਖ ਵੱਖ ਮਸਲੇ ਹਨ। ਵੈਸੇ ਮੈਂ ਆਪ ਜੀ ਤੋਂ ਜਨਣਾ ਚਾਹਾਂਗਾ ਕਿ (ਆਪ ਜੀ
ਵਿੱਚੋਂ ਮੇਰੇ ਮੁਤਾਬਕ ਮੁਖੀ ਮੈਂਬਰ) ਸ: ਬਲਦੇਵ ਸਿੰਘ ਟਰੋਂਟੋ ਜੀ! ਸਿਖ ਮਾਰਗ ਤੇ ਆਪ ਜੀ ਦੇ ਵੀ
ਪੰਜਾਹ ਤੋਂ ਵੱਧ ਲੇਖ ਪਏ ਹਨ, ਪਰ ਦਸਮ ਗ੍ਰੰਥ ਬਾਰੇ ਕੋਈ ਇੱਕ ਵੀ ਲੇਖ ਨਹੀਂ ਹੈ, ਕੀ ਦਸਮ ਗ੍ਰੰਥ
ਬਾਰੇ ਲਿਖਣ ਲੱਗਿਆਂ ਤੁਹਾਡੀ ਕਲਮ ਦੀ ਸਿਆਹੀ ਮੁੱਕ ਗਈ ਸੀ?
ਤੁਸੀਂ ਲਿਖਿਆ ਹੈ- “ਜਸਬੀਰ ਸਿੰਘ ਜੀ ਤੇ ਹਰਦੇਵ ਸਿੰਘ ਜੀ! ਸਿੱਖ ਮਾਰਗ ਦਾ
ਉਦੇਸ਼ ਗੁਰਮਤਿ ਦਾ ਸੁਖੈਣ ਤੇ ਸਪੱਸ਼ਟ ਸ਼ਬਦਾਂ ਵਿੱਚ ਪ੍ਰਚਾਰ ਕਰਨਾ, ਅਤੇ ਭੇਖੀਆਂ ਦੁਆਰਾ ਮਾਇਕ
ਸੁਆਰਥ ਵਾਸਤੇ ਫੈਲਾਈਆਂ ਮਨਮਤਾਂ, ਕਰਮਕਾਂਡਾਂ ਤੇ ਧਰਮ-ਸਥਾਨਾਂ ਤੇ ਵਿਆਪਕ ਕੀਤੇ ਭ੍ਰਸ਼ਟਾਚਾਰ ਦਾ
ਖੰਡਣ ਕਰਨਾ ਹੈ। ਪਰੰਤੂ ਆਪ ਦੇ ਗੂਹੜ ਗਿਆਨ ਭਰਪੂਰ ਲੇਖ ਗਿਆਨ ਦੇਣ ਤੇ ਭ੍ਰਸ਼ਟਾਚਾਰ
ਵਿਰੁੱਧ ਆਵਾਜ ਉਠਾਉਣ ਦੀ ਬਜਾਏ ਪਾਠਕਾਂ ਨੂੰ ਅਜਿਹੇ ਚੱਕਰਾਂ ਵਿੱਚ ਪਾਉਂਦੇ ਹਨ ਕਿ ਉਹ ਗੁਰਬਾਣੀ
ਨਾਲ ਜੁੜਨ ਦੀ ਬਜਾਏ ਇਸ ਤੋਂ ਦੂਰ ਭੱਜਦੇ ਹਨ। ਸੋ, ਕਿਰਪਾ ਕਰਕੇ ਆਪ ਆਪਣੇ ਵਿਦਵਤਾ-ਪੂਰਨ ਗੂਹੜ
ਗਿਆਨ ਵਾਲੇ ਸੇਧ-ਹੀਣੇ ਗੁੰਝਲਦਾਰ ਲੇਖਾਂ ਨਾਲ ਪਾਠਕਾਂ ਨੂੰ ਗੁਰਮਤਿ ਵੱਲੋਂ ਨਿਰਉਤਸਾਹਿਤ ਕਰਨ ਦਾ
ਯਤਨ ਨਾ ਕਰੋ”।
ਵੀਰ ਜੀ! ਇਹੀ ਤਰਾਸਦੀ ਹੈ ਕਿ ਅਜੋਕੇ ਪ੍ਰਚਾਰਕਾਂ ਨੇ ਬ੍ਰਹਮਣ ਮੱਤ ਨੂੰ
ਪੜਿਆ ਨਹੀਂ। ਗੁਰਮਤਿ ਅਤੇ ਬ੍ਰਹਮਣ ਮੱਤ ਦੇ ਫਰਕ ਨੂੰ ਸਮਝਿਆ ਨਹੀਂ। ਜਿਹੜੀ ਗੱਲ ਇਨ੍ਹਾਂਨੂੰ
ਇਨ੍ਹਾਂ ਦੀ ਸਮਝ ਮੁਤਾਬਕ ਠੀਕ ਨਹੀਂ ਬੈਠਦੀ ਉਸ ਨੂੰ ਬ੍ਰਹਮਣੀ ਵਿਚਾਰਧਾਰਾ ਕਹਿਕੇ ਭੰਡ ਦਿੱਤਾ
ਜਾਂਦਾ ਹੈ। ਪਿਛੇ ਜਿਹੇ ਇਕਬਾਲ ਸਿੰਘ ਢਿੱਲੋਂ ਨੇ “ਸਿਖ ਮੱਤ ਦੀ ਅਧਿਆਤਮਕਤਾ” ਲੇਖ ਲਿਖ ਕੇ ਉਸ
ਵਿੱਚ ਜਿਆਦਾਤਰ
ਗੂਹੜ
ਗਿਆਨ ਦੀਆਂ ਗੱਲਾਂ ਦਾ ਹੀ ਜ਼ਿਕਰ ਕੀਤਾ ਹੈ।
ਜਿਸ ਵਿੱਚ ਉਨ੍ਹਾਂਨੇ ਆਪਣਾ ਹੀ
“ਅਦ੍ਵੈਤਵਾਦ ਸਿਧਾਂਤ”
ਘੜ ਕੇ ਪੇਸ਼ ਕੀਤਾ ਹੈ। ਉਨ੍ਹਾਂ ਦੀਆਂ “ਗੂਹੜ
ਗਿਆਨ” ਦੀਆਂ ਗੱਲਾਂ ਸ਼ਾਇਦ ਤੁਹਾਨੂੰ ਬਹੁਤ ਵਧੀਆ ਲੱਗੀਆਂ ਹੋਣਗੀਆਂ। ਇਸ ਦੇ ਜਵਾਬ ਵਿੱਚ ਮੈਂ
ਪੱਤਰ ਲਿਖਿਆ ਸੀ (ਜੋ ਕਿ ਇਕਬਾਲ ਸਿੰਘ ਦੀ ਹਰ ਗੱਲ ਨੂੰ ਵਿਸਥਾਰ ਨਾਲ ਸਮਝਾਣ, ਦ੍ਰਿਸ਼ਟਾਂਤ ਅਤੇ
ਹਵਾਲੇ ਦੇਣ ਦੀ ਮਜਬੂਰੀ ਕਾਰਣ ਲੇਖ ਤੋਂ ਵੀ ਵੱਡਾ ਹੋ ਗਿਆ ਸੀ)। ਮੇਰੀਆਂ ਤੱਥਾਂ ਤੇ ਆਧਾਰਿਤ
ਗੱਲਾਂ ਤੁਹਾਨੂੰ ਗੁਰਮਤਿ ਵੱਲੋਂ ਨਿਰਉਤਸਾਹਿਤ ਕਰਨ ਵਾਲੀਆਂ ਲੱਗਦੀਆਂ ਹਨ? ਵੀਰ ਜੀਓ ਜੇ ‘ਗੂਹੜ
ਗਿਆਨ’ ਦੀਆਂ ਗੱਲਾਂ ਤੁਹਾਡੇ ਪੱਲੇ ਨਹੀਂ ਪੈਂਦੀਆਂ ਜਾਂ ਇਨ੍ਹਾਂ ਦੀ ਸਮਝ ਤੁਹਾਨੂੰ ਨਹੀਂ ਲੱਗਦੀ
ਤਾਂ ਇਸ ਵਿੱਚ ਲਿਖਣ ਵਾਲੇ ਦਾ ਕੀ ਦੋਸ਼ ਹੈ? ਗੁਰਮਤਿ ਦੀ ਜਿਹੜੀ ਗੱਲ ਤੁਹਾਡੇ ਵਰਗੇ ਵਿਦਵਾਨਾਂ ਨੂੰ
ਮਾਫਕ ਨਹੀਂ ਬੈਠਦੀ ਉਸ ਨੂੰ ਗਰੁੜ ਪੁਰਾਣ ਜਾਂ ਬ੍ਰਹਮਣਵਾਦ ਕਹਿਕੇ ਭੰਡਿਆ ਜਾਂਦਾ ਹੈ। ਜੇ ਕੋਈ
ਅਸਲੀਅਤ ਤੋਂ ਵਾਕਫ ਕਰਾਏ ਉਹ ਗੁਰਮਤਿ ਤੋਂ ਬੇਰੁਖੀ ਪੈਦਾ ਕਰਨ ਵਾਲਾ ਹੈ? ਨਾਲੇ ਵੀਰ ਜੀਓ! ਤੁਸੀਂ
ਇੱਕ ਤਰਫਾ ਆਪਣਾ ਹੀ ਫੈਸਲਾ ਕਿਉਂ ਸੁਣਾਈ ਜਾ ਰਹੇ ਹੋ? ਜਿਸ ਪਾਠਕ ਨੂੰ ਮੇਰੀ ਕਿਸੇ ਲਿਖਤ ਨਾਲ ਜੋ
ਦਿੱਕਤ ਹੋਵੇਗੀ ਉਹ ਖੁਦ ਇੱਥੇ ਬਿਆਨ ਕਰ ਦੇਵੇਗਾ। ਤੁਸੀਂ ਮੇਰੀਆਂ
ਪੁਰਾਣੀਆਂ
ਲਿਖਤਾਂ ਬਾਰੇ ਫੈਸਲਾ ਕਿਸ ਤਰ੍ਹਾਂ ਸੁਣਾ ਸਕਦੇ ਹੋ? ਮੇਰੀਆਂ ਗੂਹੜ ਗੱਲਾਂ ਤੁਹਾਡੀ ਸਮਝ ਤੋਂ ਬਾਹਰ
ਤਾਂ ਹੋ ਸਕਦੀਆਂ ਹਨ, ਇਨ੍ਹਾਂ ਨਾਲ ਗੁਰਮਤਿ ਤੋਂ ਬੇਰੁਖੀ ਪੈਦਾ ਹੋਣ ਵਾਲੀ ਗੱਲ ਕਿਵੇਂ ਹੋ ਗਈ?
ਵੀਰ ਜੀਓ ਇੱਕ ਗੱਲ ਦੱਸਣ ਦੀ ਖੇਚਲ ਕਰੋਗੇ ਕਿ “ਸਿੱਖ ਮਾਰਗ ਦਾ ਉਦੇਸ਼
ਗੁਰਮਤਿ ਦਾ ਸੁਖੈਣ ਤੇ ਸਪੱਸ਼ਟ ਸ਼ਬਦਾਂ ਵਿੱਚ ਪ੍ਰਚਾਰ ਕਰਨਾ, ਅਤੇ ਭੇਖੀਆਂ ਦੁਆਰਾ ਮਾਇਕ ਸੁਆਰਥ
ਵਾਸਤੇ ਫੈਲਾਈਆਂ ਮਨਮਤਾਂ, ਕਰਮਕਾਂਡਾਂ ਤੇ ਧਰਮ-ਸਥਾਨਾਂ ਤੇ ਵਿਆਪਕ ਕੀਤੇ ਭ੍ਰਸ਼ਟਾਚਾਰ ਦਾ ਖੰਡਣ
ਕਰਨਾ ਹੈ”। ਸਿੱਖ ਮਾਰਗ ਦੇ ਇਸ ਉਦੇਸ਼ ਦਾ ਮੈਂ ਕਦੋਂ ਅਤੇ ਕਿਸ ਤਰ੍ਹਾਂ ਖੰਡਣ ਕੀਤਾ ਹੈ?
ਸਿੱਖ ਮਾਰਗ ਦੇ ਸਲਾਹਕਾਰ ਮੈਂਬਰਾਨ ਜੀ! ਆਪ ਜੀ ਦੀ ਨਿਰਪੱਖਤਾ, ਅਤੇ ਸੂਝ
ਆਪ ਜੀ ਦੇ ਪਹਿਲੇ ਹੀ ਪੱਤਰ ਤੋਂ ਝਲਕਾਂ ਮਾਰ ਰਹੀ ਹੈ। ਆਪ ਜੀ ਦੀ ਇਸ ਤਰ੍ਹਾਂ ਦੀ ਨਿਰਪੱਖਤਾ ਅਤੇ
ਸੂਝ ਮੇਰੇ ਲਈ ਕੀ ਰੰਗ ਲਿਆਉਣ ਵਾਲੀ ਹੈ ਇਸ ਦਾ ਵੀ ਅੰਦਾਜਾ ਲਗਾਇਆ ਜਾ ਸਕਦਾ ਹੈ। ਮੇਰਾ ਸਿਖ ਮਾਰਗ
ਤੇ ਲਿਖਣਾ ਬੰਦ ਕਰਨ ਦੀਆਂ ਘਾੜਤਾਂ ਘੜਨ ਦੀ ਅਤੇ ਬਹਾਨੇ ਘੜਨ ਦੀ ਜਰੂਰਤ ਨਹੀਂ। ਮੈਨੂੰ ਸਿੱਖ ਮਾਰਗ
ਤੇ ਹੁਣ ਅੱਗੋਂ ਹੋਰ ਲਿਖਣ ਦੀ ਇਜਾਜਤ ਰਹਿੰਦੀ ਹੈ ਜਾਂ ਨਹੀਂ। ਮੇਰੀਆਂ ਪਹਿਲੀਆਂ ਲਿਖਤਾਂ ਇੱਥੇ
ਰਹਿੰਦੀਆਂ ਹਨ ਜਾਂ ਨਹੀਂ। ਮੈਨੂੰ ਕਿਸੇ ਗੱਲ ਦਾ ਦੁਖ ਜਾਂ ਅਫਸੋਸ ਨਹੀਂ। ਬਲਕਿ ਮੈਨੂੰ ਖੁਸ਼ੀ ਹੈ
ਕਿ ਮੇਰੇ ਗੁਰੂ ਦੀ ਪ੍ਰੇਰਣਾ ਅਤੇ ਉਸ ਦੀ ਬਖਸ਼ੀ ਹੋਈ ਸੋਝੀ ਨਾਲ
“ਗੁਰਬਾਣੀ ਆਧਾਰਿਤ”
ਵਿਚਾਰਾਂ ਵਿੱਚ ਮੇਰੀ ਕੋਈ ਲਿਖਤ ਕਦੇ ਗ਼ਲਤ ਸਾਬਤ ਨਹੀਂ ਹੋ
ਸਕੀ। ਹੋਰ ਏਧਰ ਓਦਰ ਦੀਆਂ ਗੱਲਾਂ ਵਿੱਚ ਉਲਝਾ ਕੇ ਮੈਨੂੰ ਅਸਲੀ ਗੁਰਮਤਿ ਵਿਚਾਰ ਤੋਂ ਪਥ-ਭ੍ਰਸ਼ਟ
ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਗਈ ਪਰ ਮੈਂ ਉਨ੍ਹਾਂ ਸਾਰੀਆਂ ਫਾਲਤੂ ਦੀਆਂ ਗੱਲਾਂ ਵਿੱਚ ਉਲਝਣੋਂ ਬਚਦਾ
ਰਿਹਾ ਹਾਂ। ਅਤੇ ਸੰਪਾਦਕ ਸ: ਮੱਖਣ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਉਨ੍ਹਾਂ ਨੇ ਏਨੇ
ਸਾਲਾਂ ਤੱਕ ਸਿਖ ਮਾਰਗ ਤੇ ਲਿਖਣ ਦਾ ਮੈਨੂੰ ਮੌਕਾ ਦਿੱਤਾ। (ਹੁਣ ਆਪਣਾ ਹਰ ਪੱਤਰ ਆਖਰੀ ਪੱਤਰ ਸਮਝ
ਕੇ ਹੀ ਲਿਖਦਾ ਹਾਂ, ਕਿਉਂਕਿ ਸੰਪਾਦਕ ਜੀ ਨੂੰ ਆਪ ਜੀ ਦੀਆਂ ਦਿੱਤੀਆਂ ਸਲਾਹਾਂ ਸਦਕਾ ਕਦੋਂ ਮੇਰੇ
ਖਿਲਾਫ ਫੁਰਮਾਨ ਜਾਰੀ ਹੋ ਜਾਵੇ ਪਤਾ ਨਹੀਂ)।
ਪ੍ਰਭੂ ਹੀ ਜਾਣਦਾ ਹੈ ਕਿ ਸੰਪਾਦਕ ਜੀ ਦੇ ਆਪ ਜੀ ਵਰਗੇ ਸਲਾਹਕਾਰ ਹੋਣ ਨਾਲ
ਅੱਗੋਂ ਸਿੱਖ ਮਾਰਗ ਦਾ ਕੀ ਰੁਖ ਅਖਤਿਆਰ ਹੁੰਦਾ ਹੈ। ਪਰ ਇਸ ਦੀ ਚੜ੍ਹਦੀ ਕਲਾ ਦੀ ਇੱਛਾ ਸਹਿਤ ਅਤੇ
ਭੁੱਲ ਚੁੱਕ ਲਈ ਮੁਆਫੀ ਚਾਹੁੰਦਾ ਹੋਇਆ।
ਜਸਬੀਰ ਸਿੰਘ (ਕੈਲਗਰੀ) 06-09-12
(06/09/12)
ਵਰਿੰਦਰ ਸਿੰਘ (ਗੋਲਡੀ)
ਸਿਮਰਨ ਕੀ ਹੈ ?
ਭਾਈ ਕਾਨ ਸਿੰਘ ਨਾਭਾ ਸਿਮਰਨ ਦੇ ਅਰਥ ਮਹਾਨ ਕੋਸ਼ ਵਿਚ ਇਸ ਤਰਾਂ ਕਰਦੇ ਹਨ ;
੧ ਚੇਤਾ ,ਯਾਦਦਾਸ਼ਤ ੨ ਚਿੰਤਨ , ਸੋਚਣਾ ੩ ਇਸ਼ਟ ਦਾ ਨਾਮ ਜਾਂ ਗੁਣ ਇਕਾਗਰ ਹੋ ਕੇ ਯਾਦ ਕਰਨਾ|
ਸਿੱਖ ਧਰਮ ਵਿਚ ਸਿਮਰਨ ਬਾਰੇ ਬਹੁਤ ਸਾਰੇ ਭੁਲੇਖੇ ਪਾਏ ਜਾਂਦੇ ਹਨ| ਕਿਸੇ
ਇਕ ਸ਼ਬਦ ਨੂ ਤੋਤੇ ਵਾਂਗੂੰ ਰੱਟਣਾ, ਸਿਰ ਘੁਮਾ ਘੁਮਾ ਕੇ ਇਕੋ ਸ਼ਬਦ ਨੂ ਬਾਰ ਬਾਰ ਬੋਲਣਾ, ਸਵਾਸਾਂ
ਨੂ ਪੁਠੇ ਸਿਧੇ ਚੜਾਉਣਾ ਅਤੇ ਉਸੇ ਸ਼ਬਦ ਜਾਂ ਅੱਖਰ ਨੂ ਬਾਰ ਬਾਰ ਪੜਨਾ| ਬ੍ਰਹਾਮਿਨ ਰਾਮ ਰਾਮ, ਜਾਂ
ਹਰੇ ਕ੍ਰਿਸ਼ਨ, ਜਾਂ ਓਮ ਓਮ ਦਾ ਜਾਪ ਕਰਦਾ ਸੀ ਫਿਰ ਅਸੀਂ ਕਿਵੇਂ ਪਿਛੇ ਹੱਟਦੇ| ਅਸੀਂ ਵੀ ਵਾਹੇਗੁਰੂ
ਵਾਹੇਗੁਰੂ ,ਜਾਂ ਮੂਲਮੰਤ੍ਰ, ਜਾਂ ਇਕਓਨ੍ਗ੍ਕਾਰ ਦਾ ਜਾਪ ਸ਼ੁਰੂ ਕਰ ਦਿੱਤਾ| ਵਾਹੇਗੁਰੂ ਵਾਹੇਗੁਰੂ
ਕਹਨ ਵਿਚ ਕੋਈ ਹਰਜ਼ ਨਹੀਂ ਹੈ ਬੇਸ਼ਰਤੇ ਕੇ ਓਹ ਵਾਹੇ-ਗੁਰੂ (ਗੁਰੂ ਦੀ ਵਾਹ ) ਆਪਣੇ ਆਪ ਮੁੰਹ ਵਿਚੋਂ
ਨਿਕਲੇ ਉਸ ਵਾਹੇਗੁਰੂ ਦੀ ਕੁਦਰਤ ਵੱਲ ਵੇਖ ਕੇ| ਜਦੋਂ ਮੰਨ ਵਿਸਮਾਦ ਹੋਵੇ ਤਾਂ ਓਹ ਵਾਹੇਗੁਰੂ ਆਪਣੇ
ਆਪ ਤੁਹਾਡੇ ਮੁੰਹ ਵਿਚੋਂ ਨਿਕਲੇਗਾ ਅਤੇ ਇਸ ਵਾਹੇਗੁਰੂ ਅਤੇ ਮਕੈਨੀਕਲ ਰੈਪੂਟੇਸ਼ਨ ਵਾਲੇ ਵਾਹੇਗੁਰੂ
ਵਿਚ ਬਹੁਤ ਫਰਕ ਹੈ|
ਵਾਹੁ ਵਾਹੁ ਤਿਸੁ ਨੋ ਆਖੀਐ ਜਿ ਸਚਾ ਗਹਿਰ ਗੰਭੀਰ॥
ਵਾਹੁ ਵਾਹੁ ਤਿਸੁ ਨੋ ਆਖੀਐ ਜਿ ਸਭ ਮਹਿ ਰਹਿਆ ਸਮਾਇ॥
ਵਾਹੁ ਵਾਹੁ ਹਿਰਦੈ ਉਚਰਾ ਮੁਖਹੁ ਭੀ ਵਾਹੁ ਵਾਹੁ ਕਰੇਉ॥
ਵਾਹੁ ਵਾਹੁ ਸਾਹਿਬ ਸਚ ਹੈ ਅਮ੍ਰਿਤ ਜਾ ਕਾ ਨਾਉ॥
ਵਾਹੁ ਵਾਹੁ ਕਰਤਿਆ ਹਰਿ ਸਿਉ ਲਿਵ ਲਾਇ॥
ਵਾਹੁ ਵਾਹੁ ਕਰਮੀ ਬੋਲੈ ਬੋਲਾਇ॥
ਵਾਹੁ ਵਾਹੁ ਹਿਰਦੈ ਉਚਰਾ ਮੁਖਹੁ ਭੀ ਵਾਹੁ ਵਾਹੁ ਕਰੇਉ॥
ਵਾਹੁ ਵਾਹੁ ਸਾਹਿਬ ਸਚ ਹੈ ਅਮ੍ਰਿਤ ਜਾ ਕਾ ਨਾਉ॥
ਸਹਜ ਵਿਚ ਕਹੇ ਗਏ ਵਾਹੇ-ਗੁਰੂ ਅਤੇ ਅਖਾਂ ਬੰਦ ਕਰ ਕੇ ਧੱਕੇ ਨਾਲ ਕਹੇ ਗਏ
ਵਾਹੇਗੁਰੂ (ਜਾਂ ਵਾਗਰੂ ਵਾਗਰੂ ) ਵਿਚ ਬਹੁਤ ਫਰਕ ਹੈ|
ਨਾਮੁ ਤੇਰਾ ਸਭੁ ਕੋਈ ਲੇਤੁ ਹੈ ਜੇਤੀ ਆਵਣ ਜਾਣੀ ॥ ਜਾ ਤੁਧੁ ਭਾਵੈ ਤਾ
ਗੁਰਮੁਖਿ ਬੂਝੈ ਹੋਰ ਮਨਮੁਖਿ ਫਿਰੈ ਇਆਣੀ ॥੫॥
ਹੇ ਪ੍ਰਭੂ! ਜਿਤਨੀ ਭੀ ਆਵਾਗਵਨ ਵਿਚ ਪਈ ਹੋਈ ਸ੍ਰਿਸ਼ਟੀ ਹੈ ਇਸ ਵਿਚ ਹਰੇਕ
ਜੀਵ (ਆਪਣੇ ਵਲੋਂ) ਤੇਰਾ ਹੀ ਨਾਮ ਜਪਦਾ ਹੈ, ਪਰ ਜਦੋਂ ਤੈਨੂੰ ਚੰਗਾ ਲੱਗਦਾ ਤਾਂ ਗੁਰੂ ਦੀ ਸਰਨ
ਪਿਆ ਹੋਇਆ ਜੀਵ (ਇਸ ਭੇਦ ਨੂੰ) ਸਮਝਦਾ ਹੈ, ਆਪਣੇ ਮਨ ਦੇ ਪਿਛੇ ਤੁਰਨ ਵਾਲੀ ਹੋਰ ਮੂਰਖ ਲੁਕਾਈ ਤਾਂ
ਭਟਕਦੀ ਹੀ ਫਿਰਦੀ ਹੈ ॥੫॥
ਮਨੁ ਤਨੁ ਧਨੁ ਜਿਨਿ ਪ੍ਰਭਿ ਦੀਆ ਰਖਿਆ ਸਹਜਿ ਸਵਾਰਿ ॥ ਸਰਬ ਕਲਾ ਕਰਿ
ਥਾਪਿਆ ਅੰਤਰਿ ਜੋਤਿ ਅਪਾਰ ॥ ਸਦਾ ਸਦਾ ਪ੍ਰਭੁ ਸਿਮਰੀਐ ਅੰਤਰਿ ਰਖੁ ਉਰ ਧਾਰਿ ॥੧॥
ਜਿਸ ਪ੍ਰਭੂ ਨੇ ਇਹ ਮਨ ਦਿੱਤਾ ਹੈ, (ਵਰਤਣ ਲਈ) ਧਨ ਦਿੱਤਾ ਹੈ, ਜਿਸ ਪ੍ਰਭੂ
ਨੇ ਮਨੁੱਖ ਦੇ ਸਰੀਰ ਨੂੰ ਸਵਾਰ ਬਣਾ ਕੇ ਰੱਖਿਆ ਹੈ, ਜਿਸ ਨੇ (ਸਰੀਰ ਵਿਚ) ਸਾਰੀਆਂ (ਸਰੀਰਕ)
ਤਾਕਤਾਂ ਪੈਦਾ ਕਰ ਕੇ ਸਰੀਰ ਰਚਿਆ ਹੈ, ਤੇ ਸਰੀਰ ਵਿਚ ਆਪਣੀ ਬੇਅੰਤ ਜੋਤਿ ਟਿਕਾ ਦਿੱਤੀ ਹੈ, ਉਸ
ਪ੍ਰਭੂ ਨੂੰ ਸਦਾ ਹੀ ਸਿਮਰਦੇ ਰਹਿਣਾ ਚਾਹੀਦਾ ਹੈ। ਆਪਣੇ ਹਿਰਦੇ ਵਿਚ ਉਸ ਦੀ ਯਾਦ ਟਿਕਾ ਰੱਖ ॥੧॥
ਸਾਨੂ ਇਹ ਤਾਂ ਪਤਾ ਲੱਗ ਗਿਆ ਕੇ ਗੁਰੂ ਨਾਮ ਸਿਮਰਨ ਦੀ ਗਲ ਕਰ ਰਹੇ ਹਨ ਪਰ
ਓਹ ਨਾਮ ਸਿਮਰਨਾ ਕਿਸ ਤਰਾਂ ਹੈ ਆਓ ਇਹ ਵੀ ਗੁਰੂ ਨੂ ਹੀ ਪੁਛੀਏ ;
ਮੁਖਹੁ ਹਰਿ ਹਰਿ ਸਭੁ ਕੋ ਕਰੈ ਵਿਰਲੈ ਹਿਰਦੈ ਵਸਾਇਆ ॥ ਨਾਨਕ ਜਿਨ ਕੈ
ਹਿਰਦੈ ਵਸਿਆ ਮੋਖ ਮੁਕਤਿ ਤਿਨ੍ਹ੍ਹ ਪਾਇਆ ॥੮॥੨॥
ਮੂੰਹ ਨਾਲ (ਬਾਹਰੋਂ ਬਾਹਰੋਂ) ਤਾਂ ਹਰੇਕ ਪਰਮਾਤਮਾ ਦਾ ਨਾਮ ਉਚਾਰ ਦੇਂਦਾ
ਹੈ, ਪਰ ਕਿਸੇ ਵਿਰਲੇ ਨੇ ਹਰਿ-ਨਾਮ ਆਪਣੇ ਹਿਰਦੇ ਵਿਚ ਵਸਾਇਆ ਹੈ। ਹੇ ਨਾਨਕ! ਜਿਨ੍ਹਾਂ ਮਨੁੱਖਾਂ
ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ ਉਹ ਮਨੁੱਖ ਵਿਕਾਰਾਂ ਤੋਂ ਖ਼ਲਾਸੀ ਪ੍ਰਾਪਤ ਕਰ
ਲੈਂਦੇ ਹਨ ॥੮॥੨॥
ਅਸਲ ਗਲ ਹੈ ਉਸ ਦੇ ਨਾਮ ਨੂ ਆਪਣੇ ਹਿਰਦੇ ਵਿਚ ਵਸਾਉਣਾ ਮੁੰਹ ਵਿਚੋਂ ਭਾਵੇ
ਕਰੋੜਾਂ ਵਾਰ ਵਾਹੇਗੁਰੂ ਵਾਹੇਗੁਰੂ ਕਹੀ ਜਾਵੋ ਕੋਈ ਫਰਕ ਨਹੀਂ ਪਵੇਗਾ ਜਿਨਾ ਚਿਰ ਤੁਹਾਡੇ ਹਿਰਦੇ
ਵਿਚੋਂ ਵਾਹੇਗੁਰੂ ਸਹਜਸੁਭਾ ਨਹੀਂ ਨਿਕਲਦਾ ਗੁਰੂ ਨਾਨਕ ਸਾਹਿਬ ਜਪੁਜੀ ਵਿਚ ਫਰਮਾਉਂਦੇ ਹਨ ;
ਇਕ ਦੂ ਜੀਭੌ ਲਖ ਹੋਹਿ ਲਖ ਹੋਵਹਿ ਲਖ ਵੀਸ ॥ ਲਖੁ ਲਖੁ ਗੇੜਾ ਆਖੀਅਹਿ ਏਕੁ
ਨਾਮੁ ਜਗਦੀਸ ॥
ਜੇ ਇੱਕ ਜੀਭ ਤੋਂ ਲੱਖ ਜੀਭਾਂ ਹੋ ਜਾਣ, ਅਤੇ ਲੱਖ ਜੀਭਾਂ ਤੋਂ ਵੀਹ ਲੱਖ ਬਣ
ਜਾਣ, (ਇਹਨਾਂ ਵੀਹ ਲੱਖ ਜੀਭਾਂ ਨਾਲ ਜੇ) ਅਕਾਲ ਪੁਰਖ ਦੇ ਇਕ ਨਾਮ ਨੂੰ ਇਕ ਇਕ ਲੱਖ ਵਾਰੀ ਆਖੀਏ
(ਤਾਂ ਭੀ ਕੂੜੇ ਮਨੁੱਖ ਦੀ ਇਹ ਕੂੜੀ ਹੀ ਠੀਸ ਹੈ, ਭਾਵ, ਜੇ ਮਨੁੱਖ ਇਹ ਖ਼ਿਆਲ ਕਰੇ ਕਿ ਮੈਂ ਆਪਣੇ
ਉੱਦਮ ਦੇ ਆਸਰੇ ਇਸ ਤਰ੍ਹਾਂ ਨਾਮ ਸਿਮਰ ਕੇ ਅਕਾਲ ਪੁਰਖ ਨੂੰ ਪਾ ਸਕਦਾ ਹਾਂ, ਤਾਂ ਇਹ ਝੂਠਾ ਅਹੰਕਾਰ
ਹੈ)।
ਇਹਨਾ ਤੁਕਾਂ ਨਾਲ ਇਹ ਵੀ ਸਾਬਤ ਹੋ ਗਿਆ ਕੇ ਬਾਰ ਬਾਰ ਇਕੋ ਸ਼ਬਦ ਦਾ ਰਟਣ
ਕਰਨਾ ਸਿਮਰਨ ਨਹੀਂ ਹੋ ਸਕਦੇ ਫਿਰ ਕੀ ਹੈ ਨਾਮ ਜਪਣਾ ?
ਸਿਮਰੈ ਧਰਤੀ ਅਰੁ ਆਕਾਸਾ ॥ ਸਿਮਰਹਿ ਚੰਦ ਸੂਰਜ ਗੁਣਤਾਸਾ ॥ ਪਉਣ ਪਾਣੀ
ਬੈਸੰਤਰ ਸਿਮਰਹਿ ਸਿਮਰੈ ਸਗਲ ਉਪਾਰਜਨਾ ॥੧॥ ਸਿਮਰਹਿ ਖੰਡ ਦੀਪ ਸਭਿ ਲੋਆ ॥ ਸਿਮਰਹਿ ਪਾਤਾਲ ਪੁਰੀਆ
ਸਚੁ ਸੋਆ ॥ ਸਿਮਰਹਿ ਖਾਣੀ ਸਿਮਰਹਿ ਬਾਣੀ ਸਿਮਰਹਿ ਸਗਲੇ ਹਰਿ ਜਨਾ ॥੨॥
ਧਰਤੀ ਪਰਮਾਤਮਾ ਦੀ ਰਜ਼ਾ ਵਿਚ ਤੁਰ ਰਹੀ ਹੈ ਆਕਾਸ਼ ਉਸ ਦੀ ਰਜ਼ਾ ਵਿਚ ਹੈ।ਚੰਦ
ਅਤੇ ਸੂਰਜ ਉਸ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦੀ ਰਜ਼ਾ ਵਿਚ ਤੁਰ ਰਹੇ ਹਨ। ਹਵਾ ਪਾਣੀ ਅੱਗ (ਆਦਿਕ ਤੱਤ)
ਪ੍ਰਭੂ ਦੀ ਰਜ਼ਾ ਵਿਚ ਕੰਮ ਕਰ ਰਹੇ ਹਨ। ਸਾਰੀ ਸ੍ਰਿਸ਼ਟੀ ਉਸ ਦੀ ਰਜ਼ਾ ਵਿਚ ਕੰਮ ਕਰ ਰਹੀ ਹੈ ॥੧॥
ਸਾਰੇ ਖੰਡਾਂ ਦੀਪਾਂ ਮੰਡਲਾਂ (ਦੇ ਜੀਵ) ਉਸ ਸਦਾ-ਥਿਰ ਪ੍ਰਭੂ ਨੂੰ ਸਿਮਰ ਰਹੇ ਹਨ। ਪਾਤਾਲ ਅਤੇ
ਸਾਰੀਆਂ ਪੁਰੀਆਂ (ਦੇ ਵਾਸੀ) ਉਸ ਸਦਾ-ਥਿਰ ਪ੍ਰਭੂ ਨੂੰ ਸਿਮਰਦੇ ਹਨ। ਸਾਰੀਆਂ ਖਾਣੀਆਂ ਅਤੇ ਬਾਣੀਆਂ
(ਦੇ ਜੀਵ), ਸਾਰੇ ਪ੍ਰਭੂ ਦੇ ਸੇਵਕ ਸਦਾ-ਥਿਰ ਪ੍ਰਭੂ ਦੀ ਰਜ਼ਾ ਵਿਚ ਵਰਤ ਰਹੇ ਹਨ ॥੨॥
ਉਸ ਦੀ ਰਜਾ ਵਿਚ ਚਲਣਾ ਹੀ ਉਸ ਦਾ ਅਸਲੀ ਸਿਮਰਨ ਕਰਨਾ ਹੈ| ਗੁਰੂ ਦਾ ਉਪਦੇਸ਼
ਸੁਣਨਾ, ਮੰਨਣਾ, ਅਤੇ ਉਸ ਤੇ ਅਮਲ ਕਰਨਾ ਹੀ ਅਸਲੀ ਨਾਮ ਸਿਮਰਨ ਹੈ| ਕਿਸੇ ਇਕ ਖਾਸ ਸ਼ਬਦ ਨੂ ਖਾਸ
ਤਰੀਕੇ ਨਾਲ ਅਤੇ ਖਾਸ ਸਮੇ ਤੇ ਕਰਨਾ ਕਦੇ ਵੀ “ਹੁਕਮ ਰਜਾਈ ਚਲਣਾ” ਕਿਸੇ ਵੀ ਹਾਲਤ ਵਿੱਚ ਨਹੀਂ ਹੋ
ਸਕਦਾ| ਉਸ ਦੀ ਯਾਦ ਨੂ ਹਮੇਸ਼ਾਂ ਆਪਣੇ ਦਿਲ ਵਿੱਚ ਰਖਣਾ ਅਤੇ ਉਸ ਦੀ ਹੋਂਦ ਦੇ ਵਿਸਮਾਦ ਵਿਚ
ਵਾਹੇ-ਗੁਰੂ ਕਹਣਾ ਹੀ ਅਸਲੀ ਨਾਮ ਸਿਮਰਨ ਹੈ|
ਗੁਰਬਾਣੀ ਸੁਣਿ ਮੈਲੁ ਗਵਾਏ ॥ ਸਹਜੇ ਹਰਿ ਨਾਮੁ ਮੰਨਿ ਵਸਾਏ ॥
ਤਿਨਾ ਅਨੰਦੁ ਸਦਾ ਸੁਖੁ ਹੈ ਜਿਨਾ ਸਚੁ ਨਾਮੁ ਆਧਾਰੁ ॥ ਗੁਰ ਸਬਦੀ ਸਚੁ
ਪਾਇਆ ਦੂਖ ਨਿਵਾਰਣਹਾਰੁ ॥
ਗੁਰਬਾਣੀ ਪੜੋ, ਸਮਝੋ ਅਤੇ ਉਸ ਅਨੁਸਾਰ ਆਪਣਾ ਜੀਵਨ ਬਦਲੋ, ਡੇਰਾਵਾਦੀਆਂ ਦੀ
ਸੋਚ ਤੇ ਚੱਲ ਕੇ ਵਾਹੇਗੁਰੂ ਵਾਹੇਗੁਰੂ ਕਰਨ ਨਾਲ ਨਾ ਕੁਛ ਹੋਇਆ ਤੇ ਨਾ ਕੁਛ ਹੋਵੇਗਾ|
ਰਾਮੁ ਰਾਮੁ ਕਰਤਾ ਸਭੁ ਜਗੁ ਫਿਰੈ ਰਾਮੁ ਨ ਪਾਇਆ ਜਾਇ ॥ ਅਗਮੁ ਅਗੋਚਰੁ ਅਤਿ
ਵਡਾ ਅਤੁਲੁ ਨ ਤੁਲਿਆ ਜਾਇ ॥
ਅੰਮ੍ਰਿਤੁ ਹਰਿ ਹਰਿ ਨਾਮੁ ਹੈ ਮੇਰੀ ਜਿੰਦੁੜੀਏ ਅੰਮ੍ਰਿਤੁ ਗੁਰਮਤਿ ਪਾਏ
ਰਾਮ ॥
ਆਓ ਗੁਰੂ ਦੀ ਮੱਤ ਤੇ ਚਲੀਏ ਤੇ ਅਸਲੀ ਨਾਮ ਸਿਮਰਨ ਕਰੀਏ|
ਭੁੱਲ ਚੁੱਕ ਦੀ ਖਿਮਾ|...........ਵਰਿੰਦਰ ਸਿੰਘ (ਗੋਲਡੀ)
(06/09/12)
ਜਸਵੰਤ ਸਿੰਘ ‘ਅਜੀਤ’
ਅਖੰਡ ਪਾਠ ਦੀ ਮਰਿਆਦਾ ਕਦੋਂ ਤੋਂ ਅਰੰਭ ਹੋਈ?
ਬੀਤੇ ਦਿਨੀਂ ਅਖੰਡ ਪਾਠ ਦੀ ਮਰਿਆਦਾ, ਸਿਰਪਾਉ ਦੀ ਪਰੰਪਰਾ ਅਤੇ ਉਨ੍ਹਾਂ ਨੂੰ ਗੁਰੂ
ਸਾਹਿਬ ਦੇ ਚਿਤ੍ਰਾਂ ਤੇ ਕਿਰਪਾਨਾਂ ਨਾਲ ਗੱਡੀਆਂ ਵਿੱਚ ਭਰ ਘਰ-ਘਰ ਜਾ ਵੰਡਣ ਦੀ ਅਪਨਾ ਲਈ ਗਈ ਹੋਈ
ਪਿਰਤ ਦੀ ਚਰਚਾ ਕੀਤੀ ਗਈ ਸੀ। ਇਸ ਚਰਚਾ ਦੇ ਛਪਣ ਤੋਂ ਬਾਅਦ ਪੰਜਾਬ ਸਹਿਤ ਦੇਸ਼ ਅਤੇ ਵਿਦੇਸ਼ ਦੇ
ਵੱਖ-ਵੱਖ ਹਿਸਿਆਂ ਤੋਂ ਅਨੇਕਾਂ ਫੋਨ ਆਏ, ਫੋਨ ਕਰਨ ਵਾਲਿਆਂ ਨੇ ਸਵੀਕਾਰ ਕੀਤਾ ਕਿ ਉਹ ਇਹ ਸਭ-ਕੁਝ
ਅਰੰਭ ਤੋਂ ਹੀ ਸੁਣਦੇ, ਦੇਖਦੇ ਅਤੇ ਕਰਦੇ ਚਲੇ ਆ ਰਹੇ ਹਨ, ਪ੍ਰੰਤੂ ਉਨ੍ਹਾਂ ਕਦੀ ਵੀ ਇਨ੍ਹਾਂ ਬਾਰੇ
ਸੋਚਣ-ਵਿਚਾਰਨ ਦੀ ਲੋੜ ਨਹੀਂ ਸੀ ਸਮਝੀ। ਇਹ ਖੁਸ਼ੀ ਦੀ ਗਲ ਹੈ ਕਿ ਇਨ੍ਹਾਂ ਮੁੱਦਿਆਂ ਨੂੰ ਲੈ ਕੇ
ਚਰਚਾ ਸ਼ੁਰੂ ਹੋ ਗਈ ਹੈ। ਪ੍ਰੰਤੂ ਇਹ ਅਨੁਮਾਨ ਲਾਉਣਾ ਸਹਿਜ ਨਹੀਂ ਕਿ ਇਹ ਚਰਚਾ ਕਿਸੇ ਨਤੀਜੇ ਤਕ
ਪੁਜ ਵੀ ਪਾਇਗੀ ਜਾਂ ਅੱਧਵਾਟੇ ਹੀ ਦੰਮ ਤੋੜ ਦੇਵੇਗੀ, ਕਿਉਂਕਿ ਪੰਥ ਵਿੱਚ ਕੁੱਝ ਅਜਿਹੇ ‘ਵਿਦਵਾਨ’
ਸਜਣ ਹਨ, ਜੋ ਕਿਸੇ ਵੀ ਚਰਚਾ ਨੂੰ ਮੂਲ ਮੁੱਦੇ ਵਲੋਂ ਭਟਕਾ, ਹੋਰ ਪਾਸੇ ਮੋੜਾ ਦੇ ਦੇਣ ਦੀ ਸਮਰਥਾ
ਰਖਦੇ ਹਨ। ਫਿਰ ਵੀ ਇਹ ਆਸ ਤਾਂ ਕੀਤੀ ਹੀ ਜਾ ਸਕਦੀ ਹੈ ਕਿ ਸ਼ਾਇਦ ਕੋਈ ਨਵੀਂ ਸੋਚ ਉਭਰ ਕੇ ਸਾਹਮਣੇ
ਆ ਹੀ ਜਾਏ।
ਪਿਛਲੇ ਮਜ਼ਮੂਨ ਵਿੱਚ ਕੀਤੀ ਗਈ ਚਰਚਾ ਪੁਰ ਪ੍ਰਤਕਿਰਿਆ ਦਿੰਦਿਆਂ ਕੁੱਝ ਸਜਣਾਂ ਨੇ ਇਹ ਸੁਆਲ ਵੀ
ਉਠਾਇਆ ਕਿ ‘ਅਖੰਡ ਪਾਠ ਦੀ ਮਰਿਆਦਾ’, ਸਿਰੋਪਾ ਦੇਣ ਅਤੇ ਗੁਰੂ ਸਾਹਿਬ ਦੇ ਚਿਤ੍ਰਾਂ ਨਾਲ ਕਿਰਪਾਨਾਂ
ਵੰਡਣ ਦੀ ਪਿਰਤ ਕਦੋਂ ਤੋਂ ਅਰੰਭ ਹੋਈ? ਸੱਚਾਈ ਤਾਂ ਇਹ ਹੈ ਕਿ ਇਸ ਸੁਆਲ ਦਾ ਜਵਾਬ ਨਾ ਤਾਂ ਕਿਸੇ
ਇਤਿਹਾਸਕ ਪੁਸਤਕ ਵਿਚੋਂ ਮਿਲ ਸਕਿਆ ਹੈ ਅਤੇ ਨਾ ਹੀ ਕਿਸੇ ਧਾਰਮਕ ਪੁਸਤਕ ਵਿਚੋਂ। ਕਿਸੇ ਸਮੇਂ ਕੁੱਝ
ਵਿਦਵਾਨਾਂ ਨੇ ਦਸਿਆ ਸੀ ਕਿ ਅਖੰਡ ਪਾਠ ਦੀ ਮਰਿਆਦਾ ਸ਼ਾਇਦ ਉਸ ਸਮੇਂ ਸ਼ੁਰੂ ਹੋਈ ਹੋਵੇਗੀ, ਜਦੋਂ
ਸਿੱਖ ਆਪਣੀ ਹੋਂਦ ਕਾਇਮ ਰਖਣ, ਮਜ਼ਲੂਮਾਂ ਦੀ ਰਖਿਆ ਅਤੇ ਗਰੀਬਾਂ ਦੀ ਮਦਦ ਲਈ ਜੂਝਦੇ
ਜੰਗਲਾਂ-ਬੇਲਿਆਂ ਵਿੱਚ ਵਿਚਰਣ ਤੇ ਮਜਬੂਰ ਹੋ ਗਏ ਹੋਏ ਸਨ। ਉਸ ਸਮੇਂ ਦੁਸ਼ਮਣ ਦਾ ਹਮਲਾ ਕਿਸ ਸਮੇਂ
ਹੋ ਜਾਏ ਤੇ ਕਦੋਂ ਆਪਣੇ ਆਦਰਸ਼ ਦੀ ਪੂਰਤੀ ਲਈ ਉਨ੍ਹਾਂ ਨੂੰ ਦੁਸ਼ਮਣ ਤੇ ਹੱਲਾ ਬੋਲਣਾ ਪੈ ਜਾਏ, ਇਸ
ਸੋਚ ਨੂੰ ਮੁੱਖ ਰਖਦਿਆਂ ਉਨ੍ਹਾਂ ਆਪੋ ਵਿੱਚ ਮਿਲ ‘ਅਖੰਡ ਪਾਠ’ ਕਰਨਾ ਅਰੰਭ ਕਰ ਦਿੱਤਾ ਹੋਵੇਗਾ ਤਾਂ
ਜੋ ਹਮਲਾ ਹੋਣ ਤੋਂ ਪਹਿਲਾਂ-ਪਹਿਲਾਂ ਹੀ ਪਾਠ ਦੀ ਸੰਪੂਰਨਤਾ ਹੋ ਜਾਇਆ ਕਰੇ। ਕੁੱਝ ਸਮੇਂ ਤਕ ਤਾਂ
ਇਹੀ ਵਿਸ਼ਵਾਸ ਬਣਿਆ ਰਿਹਾ, ਫਿਰ ਅਚਾਨਕ ਇਹ ਸੁਆਲ ਉਭਰ ਸਾਹਮਣੇ ਆ ਗਿਆ ਕਿ ਸੰਘਰਸ਼ ਦੇ ਸਮੇਂ ਦੌਰਾਨ
ਜਦਕਿ ਦੁਸ਼ਮਣ ਦਾ ਹਮਲਾ ਕਿਸੇ ਵੀ ਸਮੇਂ ਹੋ ਸਕਦਾ ਸੀ, ਕਿਵੇਂ ਸੰਭਵ ਹੋ ਸਕਦਾ ਸੀ ਕਿ ਇਹ ਮੰਨ ਲਿਆ
ਜਾਂਦਾ ਕਿ ਬਿਨਾਂ ਖੰਡਤ ਹੋਇਆਂ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੀ ਸੰਪੂਰਨਤਾ ਹੋ ਜਾਇਗੀ? ਇਸ
ਕਰਕੇ ਇਹ ਅਨੁਮਾਨ ਲਾਉਣਾ ਸਹਿਜ ਨਹੀਂ ਕਿ ਅਖੰਡ ਪਾਠ ਕਰਨ ਅਤੇ ਕਰਵਾਉਣ ਦੀ ਮਰਿਆਦਾ ਕਦੋਂ ਅਰੰਭ
ਹੋਈ ਹੋਵੇਗੀ? ਇਸ ਕਾਰਣ ਇਹੀ ਮੰਨਿਆ ਜਾ ਸਕਦਾ ਹੈ ਕਿ ‘ਸਿੱਖ ਰਹਿਤ ਮਰਿਆਦਾ’ ਨਿਸ਼ਚਿਤ ਕਰਨ ਦੇ
ਸਮੇਂ ਤੋਂ ਪਹਿਲਾਂ ਇਹ ਪਰੰਪਰਾ ਅਰੰਭ ਹੋ ਚੁਕੀ ਹੋਈ ਸੀ, ਇਸੇ ਕਾਰਣ ਇਸਨੂੰ ਮਰਿਆਦਾ ਵਿੱਚ ਸ਼ਾਮਲ
ਕਰਨ ਦੀ ਜ਼ਰੂਰਤ ਮਹਿਸੂਸ ਕੀਤੀ ਗਈ ਅਤੇ ਇਸਨੂੰ ਰਹਿਤ ਮਰਿਆਦਾ ਵਿੱਚ ਇਨ੍ਹਾਂ ਸ਼ਬਦਾਂ ਨਾਲ ਸ਼ਾਮਲ ਕਰ
ਲਿਆ ਗਿਆ:
‘ਪੰਥ ਪ੍ਰਵਾਨਤ ‘ਸਿੱਖ ਰਹਿਤ ਮਰਿਆਦਾ ਅਨੁਸਾਰ ਅਖੰਡ ਪਾਠ ਕਿਸੇ ਭੀੜਾ ਜਾਂ ਉਤਸਾਹ ਵੇਲੇ ਕੀਤਾ
ਜਾਂਦਾ ਹੈ। ਇਹ ਤਕਰੀਬਨ 48 ਘੰਟਿਆਂ ਵਿੱਚ ਸੰਪੂਰਨ ਕੀਤਾ ਜਾਂਦਾ ਹੈ। ਇਸ ਵਿੱਚ ਪਾਠ ਲਗਾਤਾਰ
ਬਿਨਾਂ ਰੋਕ ਦੇ ਕੀਤਾ ਜਾਂਦਾ ਹੈ। ਪਾਠ ਸਾਫ ਅਤੇ ਸ਼ੁਧ ਹੋਵੇ। ਬਹੁਤ ਤੇਜ਼ ਪੜ੍ਹਨਾ, ਜਿਸਤੋਂ ਸੁਣਨ
ਵਾਲਾ ਕੁੱਝ ਸਮਝ ਨਾ ਸਕੇ, ਗੁਰਬਾਣੀ ਦੀ ਨਿਰਾਦਰੀ ਹੈ। …ਅਖੰਡ ਪਾਠ ਜਿਸ ਪਰਿਵਾਰ ਜਾਂ ਸੰਗਤ ਨੇ
ਕਰਨਾ ਹੈ, ਉਹ ਆਪ ਕਰੇ। ਟੱਬਰ ਦੇ ਕਿਸੇ ਆਦਮੀ, ਸਾਕ-ਸਬੰਧੀ ਮਿਤ੍ਰ ਆਦਿ ਮਿਲ ਕੇ ਕਰਨ। ਪਾਠੀਆਂ ਦੀ
ਗਿਣਤੀ ਕੋਈ ਮੁਕਰੱਰ ਨਹੀਂ। ਜੇ ਕੋਈ ਆਦਮੀ ਆਪ ਪਾਠ ਨਹੀਂ ਕਰ ਸਕਦਾ ਤਾਂ ਕਿਸੇ ਚੰਗੇ ਪਾਠੀ ਕੋਲੋਂ
ਸੁਣ ਲਵੇ, ਪਰ ਇਹ ਨਾ ਹੋਵੇ ਕਿ ਪਾਠੀ ਆਪੇ ਇਕਲਾ ਬੈਠ ਪਾਠ ਕਰਦਾ ਰਹੇ ਤੇ ਸੰਗਤ ਜਾਂ ਟੱਬਰ ਦਾ ਕੋਈ
ਆਦਮੀ ਸੁਣਦਾ ਨਾ ਹੋਵੇ’।
ਇਹ ਮਰਿਆਦਾ ਤਾਂ ਨਿਸ਼ਚਿਤ ਕਰ ਲਈ ਗਈ ਲਈ ਪ੍ਰੰਤੂ ਸੁਆਲ ਉਠਦਾ ਹੈ ਕਿ ਕੀ ਸ੍ਰੀ ਅਕਾਲ ਤਖ਼ਤ ਅਤੇ
ਸ੍ਰੀ ਦਰਬਾਰ ਸਾਹਿਬ ਸਹਿਤ ਕਿਸੇ ਵੀ ਇਤਿਹਾਸਕ ਜਾਂ ਆਮ ਗੁਰਦੁਆਰਿਆਂ ਵਿੱਚ ਅਖੰਡ ਪਾਠ ਦੀ ਇਸ
ਨਿਸ਼ਚਿਤ ਮਰਿਆਦਾ ਦਾ ਪਾਲਣ ਕੀਤਾ ਜਾਂਦਾ ਹੈ? ਜਾਂ ਫਿਰ ਅਖੰਡ ਪਾਠਾਂ ਨੂੰ ਆਮਦਨ ਦਾ ਇੱਕ ਸਾਧਨ ਮਿਥ
ਕੇ ਦਰਜਨਾਂ ਦੇ ਹਿਸਾਬ ਨਾਲ, ਇਨ੍ਹਾਂ ਦੀਆਂ ਲੜੀਆਂ ਚਲਦੀਆਂ ਰੱਖੀਆਂ ਜਾਂਦੀਆਂ ਹਨ। ਕਈ ਇਤਿਹਾਸਕ
ਗੁਰਦੁਆਰਿਆਂ ਵਿੱਚ ਤਾਂ ਅਖੰਡ ਪਾਠ ਰਖਵਾਉਣ ਲਈ ਵਰ੍ਹਿਆਂ ਬੱਧੀ ਇੰਤਜ਼ਾਰ ਕਰਨ ਲਈ ਵੀ ਕਿਹਾ ਜਾਂਦਾ
ਹੈ। ਅਖੰਡ ਪਾਠਾਂ ਦੀ ਵਧਦੀ ਮੰਗ ਨੂੰ ਮੁੱਖ ਰਖ ਕੇ ਕਈ ਗੁਰ-ਅਸਥਾਨਾਂ ਵਿੱਚ ਪਾਠਾਂ ਲਈ ਕਮਰਿਆਂ
ਅਤੇ ਕੇਬਿਨਾਂ ਦੀਆਂ ਨਵੀਆਂ ਤੋਂ ਨਵੀਆਂ ਉਸਾਰੀਆਂ ਕੀਤੀਆਂ ਜਾਂਦੀਆਂ ਰਹਿੰਦੀਆਂ ਹਨ, ਤਾਂ ਜੋ ਘਟ
ਸਮੇਂ ਵਿੱਚ ਜਿਤਨੇ ਵਧੇਰੇ ਪਾਠ ਹੋ ਸਕਣਗੇ, ਉਤਨੀ ਹੀ ਵੱਧੇਰੇ ਆਮਦਨ ਹੋਵੇਗੀ। ਕੀ ਇਹ ਅਖੰਡ ਪਾਠ
ਕਰਵਾਉਣ ਵਾਲੇ ਜਾਂ ਇਨ੍ਹਾਂ ਦੀਆਂ ਲੜੀਆਂ ਚਲਵਾਉਣ ਵਾਲੇ, ਪੂਰਾ ਸਮਾਂ ਤਾਂ ਦੂਰ ਦੀ ਗਲ ਰਹੀ, ਅਖੰਡ
ਪਾਠ ਦੀ ਅਰੰਭਤਾ ਜਾਂ ਸਮਾਪਤੀ ਸਮੇਂ ਵੀ ਹਾਜ਼ਰੀ ਭਰਦੇ ਹਨ?
ਇਹੀ ਕਾਰਣ ਹੈ ਕਿ ਅਖੰਡ ਪਾਠਾਂ ਦੇ ਸਬੰਧ ਵਿੱਚ ਕਾਫੀ ਕੁੱਝ ਸੁਣਨ ਨੂੰ ਮਿਲਦਾ ਰਹਿੰਦਾ ਹੈ। ਕੋਈ
ਕਹਿੰਦਾ ਹੈ ਕਿ ਪਾਠੀ ਮੌਕਾ ਵੇਖ ਕੇ ‘ਥੱਬਾ’ ਪਾਠ ਕਰਨ ਤੋਂ ਵੀ ਸੰਕੋਚ ਨਹੀਂ ਕਰਦੇ। ਅਰਥਾਤ ਮੌਕਾ
ਮਿਲਦਿਆਂ ਹੀ ਬਿਨਾਂ ਪਾਠ ਕੀਤੇ, ਮੁੱਠੀ ਭਰ, ਪੰਨੇ ਪਰਤਾ ਦਿੰਦੇ ਹਨ। ਕੁੱਝ ਸਜਣ ਦਸਦੇ ਹਨ ਕਿ
ਜਿਨ੍ਹਾਂ ਨੂੰ ਅਖੰਡ ਪਾਠ ਕਰਵਾਉਣ ਲਈ ਇੱਛਾ ਅਨੁਸਾਰ ਤਰੀਖ਼ ਨਹੀਂ ਮਿਲਦੀ, ਉਨ੍ਹਾਂ ਨੂੰ ਕਿਹਾ
ਜਾਂਦਾ ਹੈ ਕਿ ਉਹ ‘ਕੀਤਾ ਕਰਾਇਆ’ ਪਾਠ ਲੈ ਲੈਣ। ਇਸਦਾ ਮਤਲਬ ਪੁਛਿਆ ਜਾਂਦਾ ਹੈ ਤਾਂ ਦਸਿਆ ਜਾਂਦਾ
ਹੈ ਕਿ ਜਦੋਂ ਪਾਠੀਆਂ ਨੂੰ ਅਖੰਡ ਪਾਠ ਦੀ ਡਿਊਟੀ ਨਹੀਂ ਮਿਲਦੀ ਤਾਂ ਉਹ ਆਪਣੇ ਤੋਰ ਤੇ ਪਾਠ ਕਰ
ਲੈਂਦੇ ਹਨ ਅਤੇ ਜਿਨ੍ਹਾਂ ਵਿਅਕਤੀਆਂ ਨੂੰ ਇੱਛਾ ਅਨੁਸਾਰ ਪਾਠ ਕਰਾਉਣ ਦੀ ਤਾਰੀਖ਼ ਨਹੀਂ ਮਿਲਦੀ, ਉਹ
‘ਕੀਤਾ-ਕਰਾਇਆ’ ਪਾਠ ਉਨ੍ਹਾਂ ਨੂੰ ‘ਵੇਚ’ ਦਿੰਦੇ ਹਨ। ਦੂਰ-ਦੁਰਾਡੇ ਤੋਂ ਜਿਨ੍ਹਾਂ ਅਖੰਡ ਪਾਠ ਬੁਕ
ਕਰਵਾਇਆ ਹੁੰਦਾ ਹੈ, ਉਨ੍ਹਾਂ ਨੂੰ ਪਾਠ ਦੀ ਅਰੰਭਤਾ ਅਤੇ ਸਮਾਪਤੀ ਸਮੇਂ ਦੇ ਹੁਕਮਨਾਮੇ ਭੇਜ ਦਿਤੇ
ਜਾਂਦੇ ਹਨ ਅਤੇ ਉਹ ਉਨ੍ਹਾਂ ਨੂੰ ਸਿਰ-ਮੱਥੇ ਨਾਲ ਛੁਹਾ ਤੇ ਪੜ੍ਹ, ਸੰਤੁਸ਼ਟ ਹੋ ਜਾਂਦੇ ਹਨ ਕਿ
ਉਨ੍ਹਾਂ ਦੀ ਮੰਨਤ ਪੂਰੀ ਹੋ ਗਈ। ਇਹ ਕੇਵਲ ਉਨ੍ਹਾਂ ਦਾ ਵਿਸ਼ਵਾਸ ਹੀ ਹੁੰਦਾ ਹੈ। ਸੱਚਾਈ ਤਾਂ ਕੇਵਲ
ਪਾਠ ਕਰਨ ਵਾਲੇ ਹੀ ਜਾਣਦੇ ਹਨ।
ਸਿਰੋਪਾਉ ਦੀ ਗਲ: ਇਸੇ ਤਰ੍ਹਾਂ ਸਿਰੋਪਾਉ ਦੀ ਪਰੰਪਰਾ ਦੇ ਅਰੰਭ ਹੋਣ ਦੇ ਸਮੇਂ ਦਾ ਵੀ
ਅਨੁਮਾਨ ਲਾਇਆ ਜਾ ਸਕਣਾ ਸੰਭਵ ਨਹੀਂ। ਪ੍ਰੰਤੂ ਸਿੱਖੀ ਵਿੱਚ ਪ੍ਰਚਲਤ ਪਰੰਪਰਾ ਅਨੁਸਾਰ ਮੰਨਿਆ
ਜਾਂਦਾ ਹੈ ਕਿ
‘ਸਿੱਖ ਧਰਮ ਵਿੱਚ ਸਿਰੋਪਾਉ ਦੀ ਇੱਕ ਵਿਸ਼ੇਸ ਮਹਤੱਤਾ ਹੈ। ਇਹ ਗਲ ਧਿਆਨ ਵਿੱਚ ਰਖਣ ਵਾਲੀ ਹੈ ਕਿ
ਸਿਰੋਪਾਉ ਦਿੱਤਾ ਨਹੀਂ ਜਾਂਦਾ, ਸਗੋਂ ਸਤਿਗੁਰਾਂ ਦੇ ਨਾਂ ਤੇ ਇਸਦੀ ਬਖ਼ਸ਼ਸ਼ ਕੀਤੀ ਜਾਂਦੀ ਹੈ ਅਤੇ ਇਹ
ਬਖ਼ਸ਼ਸ਼ ਕੇਵਲ ਉਸ ਸ਼ਖਸੀਅਤ ਪੁਰ ਹੀ ਹੋ ਸਕਦੀ ਹੈ, ਜਿਸਨੇ ਦੇਸ਼, ਕੌਮ ਜਾਂ ਪੰਥ ਲਈ ਕੋਈ ਅਦੁਤੀ ਤੇ
ਪ੍ਰਸ਼ੰਸਾਯੋਗ ਕੰਮ ਕੀਤਾ ਹੋਵੇ ਜਾਂ ਸੇਵਾ ਕੀਤੀ ਹੋਵੇ। ਇਸੇ ਤਰ੍ਹਾਂ ਕਿਰਪਾਨ, ਜੋ ਕਿ ਸਿੱਖੀ ਵਿੱਚ
‘ਕਿਰਪਾ’ ਅਤੇ ‘ਆਨ’ ਦਾ ਸੰਗਮ ਮੰਨੀ ਜਾਂਦੀ ਹੈ, ਨੂੰ ਮਜ਼ਲੂਮ ਦੀ ਅਤੇ ਆਤਮ-ਰਖਿਆ ਲਈ ਹੀ ਵਰਤਿਆ
ਜਾਂਦਾ ਹੈ। ਪ੍ਰਿੰ. ਸਤਿਬੀਰ ਸਿੰਘ ਦੇ ਕਥਨ ਅਨੁਸਾਰ ਇਹ (ਕਿਰਪਾਨ) ਆਤਮ-ਸਨਮਾਨ ਦੀ ਰਖਿਆ ਲਈ,
ਸਤਿਗੁਰਾਂ ਨੇ ਬਖ਼ਸ਼ੀ ਹੈ, ਜੇ ਇਹ ਕਿਸੇ ਹੋਰ ਦੇ ਹਵਾਲੇ ਕੀਤੀ ਜਾਂਦੀ ਹੈ ਤਾਂ ਇਸਦਾ ਮਤਲਬ ਇਹ
ਹੁੰਦਾ ਹੈ ਕਿ ਦੇਣ ਵਾਲੇ ਨੇ ਉਸਦੀ ਅਧੀਨਤਾ ਸਵੀਕਾਰ ਕਰ ਲਈ ਹੈ’।
ਅਜ ਸਿੱਖ-ਧਰਮ ਦੀ ਸੁਤੰਤਰ ਹੋਂਦ ਅਤੇ ਸਿੱਖਾਂ ਦੀ ਅੱਡਰੀ ਪਛਾਣ ਦੀ ਰਖਿਆ ਕਰਨ ਦੇ
ਕਹਿੰਦੇ-ਕਹਾਉਂਦੇ ਜ਼ਿਮੇਂਦਾਰ ਸਿੱਖ ਆਗੂ, ਸਿਰੋਪਾਉ, ਗੁਰੂ ਸਾਹਿਬਾਨ ਦੇ ਫੋਟੌ ਅਤੇ ਕਿਰਪਾਨ, (ਇਹ
ਸਵੀਕਾਰ ਕਰ ਕਿ ਹੁਣ ਉਹ ਆਪ ਆਪਣੀ ਰਖਿਆ ਕਰਨ ਦੇ ਸਮਰਥ ਨਹੀਂ ਰਹਿ ਗਏ) ਲੈ, ਘਰ-ਘਰ ਵੰਡਣ ਤੁਰ
ਪੈਂਦੇ ਹਨ। ਤਾਂ ਜੋ ਉਹ ਉਨ੍ਹਾਂ ਦੀ ਰਖਿਆ ਦੀ ਜ਼ਿਮੇਂਦਾਰੀ ਸੰਭਾਲ ਲੈਣ।
ਹੋਰ ਤਾਂ ਹੋਰ ਸਤਿਗੁਰਾਂ ਦੀ ਬਖ਼ਸ਼ਸ਼ ‘ਸਿਰੋਪਾਉ’, ਸ੍ਰੀ ਦਰਬਾਰ ਸਾਹਿਬ ਸਮੇਤ ਦੇਸ਼ ਦੇ ਲਗਭਗ ਹਰ
ਇਤਿਹਾਸਕ ਗੁਰਦੁਆਰੇ ਵਿੱਚ, ਵੇਚੇ ਜਾਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੋਇਆ ਹੈ। ਇਸ ਗਲ ਦਾ ਕੋਈ
ਧਿਆਨ ਨਹੀਂ ਰਖਿਆ ਜਾਂਦਾ ਕਿ ਸੌ ਰੁਪਏ ਦੇ ਕੇ ਸਿਰੋਪਾਉ ਪ੍ਰਾਪਤ ਕਰ ਰਿਹਾ ਵਿਅਕਤੀ, ਇਸ ਬਖ਼ਸ਼ਸ਼ ਦਾ
ਯੋਗ ਪਾਤਰ ਹੈ ਵੀ ਜਾਂ ਨਹੀਂ। ਸ੍ਰੀ ਦਰਬਾਰ ਸਾਹਿਬ ਤੋਂ ਸਿਰੋਪਾਉ ਵੇਚਣ ਦਾ ਸਿਲਸਿਲਾ ਸ਼ੁਰੂ
ਕਰਵਾਉਣ ਵਾਲੀ ‘ਸ਼ਖਸੀਅਤ’ ਦਾ ਕਹਿਣਾ ਹੈ ਕਿ ਅਜਿਹਾ ਕਰਨਾ ਉਸ ਸਮੇਂ ਦੀ ਮਜਬੂਰੀ ਬਣ ਗਈ ਸੀ, ਜਦੋਂ
ਨੀਲਾ ਤਾਰਾ ਸਾਕੇ ਤੋਂ ਬਾਅਦ ਗੁਰੂ ਘਰ ਦਾ ਖ਼ਜ਼ਾਨਾ ਖਾਲੀ ਹੋ ਗਿਆ ਸੀ ਅਤੇ ਆਮਦਨ ਘਟ ਗਈ ਸੀ।
ਹੈਰਾਨੀ ਦੀ ਗਲ ਇਹ ਹੈ ਕਿ ਇਹ ‘ਸੌਦਾਗਰੀ’ ਉਨ੍ਹਾਂ ਸਤਿਗੁਰਾਂ ਦੇ ਦਰਬਾਰ ਤੋਂ ਸ਼ੁਰੂ ਕੀਤੀ ਗਈ,
ਜਿਨ੍ਹਾਂ ਦੇ ਸਮੇਂ ਦੀ ਮਰਿਆਦਾ-ਪਰੰਪਰਾ ਇਹ ਰਹੀ ਸੀ ਕਿ ਰਾਤ ਨੂੰ, ਇਸ ਵਿਸ਼ਵਾਸ ਨਾਲ ਲੰਗਰ ਦੇ
ਭਾਂਡੇ ਮੂਧੇ ਮਾਰ ਦਿਤੇ ਜਾਂਦੇ ਸਨ ਕਿ ਸਵੇਰੇ ਅਕਾਲ ਪੁਰਖ ਆਪ ਇਨ੍ਹਾਂ ਨੂੰ ਭਰੇਗਾ। ਇਤਿਹਾਸ ਗੁਆਹ
ਹੈ ਕਿ ਇਹ ਵਿਸ਼ਵਾਸ ਕਦੀ ਵੀ ਨਹੀਂ ਟੁੱਟਾ, ਗੁਰੂ ਦੇ ਲੰਗਰ ਵਿੱਚ ਕਦੀ ਵੀ ਤੋਟ ਨਹੀਂ ਆਈ। ਅਜ ਤਾਂ
ਹਾਲਤ ਇਹ ਹੋ ਗਈ ਹੈ ਕਿ ‘ਸਿਰੋਪਾਉ’ ਵੇਚਣ ਨੂੰ ਲਾਹੇਵੰਦਾ ਸੌਦਾ ਮੰਨ, ਹਰ ਇਤਿਹਾਸਕ ਗੁਰਦੁਆਰੇ
ਵਿੱਚ ਇਸਨੂੰ ਇੱਕ ‘ਬਾਜ਼ਾਰੀ ਵਸਤ’ ਦੇ ਰੂਪ ਵਿੱਚ ਵੇਚਿਆ ਜਾਣਾ, ਜ਼ਰੂਰੀ ਕਰ ਦਿਤਾ ਗਿਆ ਹੋਇਆ ਹੈ।
ਸੋਚਣ ਵਾਲੀ ਗਲ ਇਹ ਹੈ ਕਿ ਕੀ ਇਹ ਸਭ ਕੁੱਝ ਸਿੱਖ ਮਰਿਆਦਾ, ਪਰੰਪਰਾ ਅਤੇ ਮਾਨਤਾ ਅਨੁਸਾਰ ਹੋ ਰਿਹਾ
ਹੈ ਜਾਂ ਫਿਰ ਚਿੱਟੇ ਦਿਨ ਉਨ੍ਹਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ?
…ਅਤੇ ਅੰਤ ਵਿੱਚ: ਕੁੱਝ ਦਿਨ ਹੋਏ ਦਿੱਲੀ ਵਿੱਚ ਹੋਏ ਇੱਕ ਸਮਾਗਮ ਦੌਰਾਨ ਕੁੱਝ ਸਜਣਾਂ,
ਜਿਨ੍ਹਾਂ ਵਿੱਚ ਪੰਜਾਬ ਦੇ ਇੱਕ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਵੀ ਸ਼ਾਮਲ ਸਨ, ਵਿੱਚ ਪੰਜਾਬ ਵਿੱਚ
ਵਧ ਰਹੇ ਪਤੱਤਪੁਣੇ ਅਤੇ ਸਿੱਖੀ ਨੂੰ ਲਗ ਰਹੀ ਢਾਹ ਪੁਰ ਚਰਚਾ ਛਿੜ ਪਈ। ਇੱਕ ਸਜਣ ਨੇ ਕਿਹਾ ਕਿ
ਪੰਜਾਬ ਵਿੱਚ ਲਗਭਗ ਬਾਰਾਂ ਹਜ਼ਾਰ ਪਿੰਡ ਹਨ ਅਤੇ ਸਿੱਖ ਪੰਥ ਦੇ ਤਿੰਨ ਉੱਚ ਤਖ਼ਤ। ਜੇ ਤਿੰਨਾਂ ਤਖ਼ਤਾਂ
ਦੇ ਜਥੇਦਾਰ ਸਾਹਿਬਾਨ ਚਾਰ-ਚਾਰ ਹਜ਼ਾਰ ਪਿੰਡਾਂ ਵਿੱਚ ਸਿੱਖੀ ਦਾ ਪ੍ਰਚਾਰ ਕਰ, ਪਤੱਤਪੁਣੇ ਨੂੰ ਠਲ੍ਹ
ਪਾਣ ਦੀ ਮੁਹਿੰਮ ਚਲਾਉਣ ਦੀ ਜ਼ਿਮੇਂਦਾਰੀ ਸੰਭਾਲ ਲੈਣ ਤਾਂ ਕੁੱਝ ਹੀ ਸਮੇਂ ਵਿੱਚ ਉਤਸਾਹਜਨਕ ਨਤੀਜੇ
ਸਾਹਮਣੇ ਆਉਣੇ ਸ਼ੁਰੂ ਹੋ ਸਕਦੇ ਹਨ। ਇਸ ਤੇ ਉਥੇ ਹਾਜ਼ਰ ਸਿੰਘ ਸਾਹਿਬ ਬੋਲੇ ਜੇ ਉਹ ਪਿੰਡਾਂ ਵੱਲ ਤੁਰ
ਪੈਣਗੇ ਤਾਂ ਫਿਰ ਪੰਜਾਬ ਤੋਂ ਬਾਹਰ, ਵਿਦੇਸ਼ਾਂ ਵਿੱਚ ਜਾ ਸਿੱਖੀ ਦਾ ਪ੍ਰਚਾਰ ਕੌਣ ਕਰੇਗਾ? ਇਹ ਸੁਣ
ਉਥੇ ਮੌਜੂਦ ਕਿਸੇ ਸਜਣ ਨੇ ਦਬੀ ਜ਼ਬਾਨ ਵਿੱਚ ਟਿੱਪਣੀ ਕਰਦਿਆਂ ਕਿਹਾ ਕਿ ਪੌਂਡਾਂ ਤੇ ਡਾਲਰਾਂ ਦੀ
ਲਲਕ ਛੱਡ, ਕੌਣ ਪਿੰਡਾਂ ਦੀ ਮਿੱਟੀ ਫਕਣ ਲਈ ਤਿਆਰ ਹੋਵੇਗਾ? 0000
Mobile : + 91 98 68 91 77 31
(05/09/12)
ਗਿ: ਸੰਤੋਖ ਸਿੰਘ ਅਸਟ੍ਰੇਲੀਆ
ਪਿਆਰੇ ਸ. ਮੱਖਣ ਸਿੰਘ ਜੀ
ਹੁਣੇ ਹੀ ਸ. ਰਘਬੀਰ ਸਿੰਘ ਢਿੱਲੋਂ ਜੀ ਦਾ ਦਿਲ ਹਿਲਾਊ ਲੇਖ ਪੜ੍ਹਿਆ। ਸਰਦਾਰ ਜੀ ਨੇ ਸੋਹਣੀ
ਤਰ੍ਹਾਂ ਸਾਡੇ ਇਤਿਹਾਸ ਅਤੇ ਵਰਤਮਾਨ ਦੀ ਹਾਲਤ ਬਿਆਨ ਕੀਤੀ ਹੈ। ਦੋ ਗੱਲਾਂ ਨਿੱਕੀਆਂ ਜਿਹੀਆਂ
ਵਿਚਾਰਨ ਯੋਗ ਹਨ:
1. ਮੇਰੇ ਖਿਆਲ ਵਿੱਚ ਮੁਹੰਮਦ ਬਿਨ ਕਾਸਮ ਨੇ 720 ਵਿੱਚ ਸਿੰਧ ਦੇ ਰਾਜੇ ਦਾਹਰ ਤੇ ਹਮਲਾ ਕੀਤਾ ਸੀ,
620 ਵਿੱਚ ਨਹੀਂ।
2. ਸ਼ਾਹ ਜਹਾਨ ਔਰੰਗਜ਼ੇਬ ਦਾ ਪਿਉ ਸੀ, ਪੁੱਤਰ ਨਹੀਂ।
ਸ਼ੁਭਚਿੰਤਕ
ਗਿ: ਸੰਤੋਖ ਸਿੰਘ ਅਸਟ੍ਰੇਲੀਆ
(05/09/12)
ਗੁਰਸ਼ਰਨ ਸਿੰਘ ਕਸੇਲ
ਸੰਪਾਦਕ ਸ੍ਰ. ਮੱਖਣ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਹਿ ॥
ਆਪ ਜੀ ਵੱਲੋਂ ਲਿਖਿਆ ਲੇਖ, “ਕੀ ਤੁਸੀਂ ਕਥਿਤ ਮਹਾਂਪੁਰਸ਼ਾਂ ਨੂੰ ਗੱਪੀ ਕਹਿਣ ਦੀ
ਹਿੰਮਤ ਕਰ ਸਕਦੇ ਹੋ?” ਚੰਗਾ ਲੱਗਾ । ਸੰਪਾਦਕ ਜੀ, ਅਜੋਕੇ ਸਾਧ ਲਾਣੇ ਕੋਲ ਸਵਾਏ
ਗੱਪੋੜਿਆਂ ਦੇ ਹੈ ਹੀ ਕੀ ? ਇਸੇ ਆਸਰੇ ਤਾਂ ਇਹ ਲੋਕ ਆਪਣਾ ਹਲਵਾ ਪੂੜੀ ਚਲਾਈ ਫਿਰਦੇ ਹਨ । ਗੁਰਮਤਿ
ਤੋਂ ਅਨਜਾਣ ਲੋਕ ਇਹਨਾਂ ਨੂੰ ਮੱਥੇ ਟੇਕਦੇ ਫਿਰਦੇ ਹਨ ਅਤੇ ਇਹ ਸਾਧ ਆਪਣਿਆਂ ਚੇਲੀਆਂ ਦੀਆਂ ਵੋਟਾਂ
ਵਿਖਾਕੇ ਸਿਆਸੀ ਲੀਡਰਾਂ ਨੂੰ ਪਿੱਛੇ ਲਾਈ ਫਿਰਦੇ ਹਨ । ਕਿਵੇਂ ਗੁਰਮਤਿ ਤੋਂ ਅਨਜਾਣ ਲੋਕਾਂ ਨੂੰ
ਹੇਮਕੁੰਟ ਵੱਲ ਨੂੰ ਭਜਾਈ ਫਿਰਦੇ ਹਨ, ਕੁੰਭ, ਨਾਰੀਅਲ, ਮੌਲੀ ਆਦਿ ਦੀ ਪੂਜਾ ਕਰਵਾਈ ਜਾਂਦੇ ਹਨ ।
ਇਹ ਇਹਨਾਂ ਦੀ ਕਰਾਮਤ ਹੀ ਤਾਂ ਹੈ !
ਕੁਝ ਸਾਲ ਪਹਿਲਾਂ ਮੈਂ ਇਕ ਸੀਡੀ ਕਿਸੇ ਦੁਕਾਨਦਾਰ ਦੇ ਕਹਿਣ ਤੇ ਮੁੱਲ ਲੈ ਲਈ ਸੀ । ਉਸ ਵਿਚ
ਸਾਧ ਬਣੇ ਰਹੀ ਸਿੰਘ ਰੰਧਾਵੇਵਾਲੇ ਨੇ ਕਥਾ ਕੀਤੀ ਹੈ ਜਿਸ ਵਿਚ ਗੁਰੂ ਨਾਨਕ ਪਾਤਸ਼ਾਹ ਬਾਰੇ ਇੰਝ
ਆਖਿਆ ਹੈ: “ਜਿਥੇ ਕਿਤੇ ਆਪ ਅੰਮ੍ਰਿਤ ਰੂਪ ਹੋ ਕੇ ਇਕ, ਉਸ ਥਾਂ ਤੇ ਛੱਪੜ ਦੇ ਕਿਨਾਰੇ ਤੇ
ਗੁਰੂ ਨਾਨਕ ਨੇ ਸ਼ਬਦ ਗਾਵਿਆ ਸੀ, ਭਾਈ ਮਰਦਾਨਾ ਰਬਾਬ ਵਜਾਉਂਦਾ ਹੈ। ਇੱਕ ਸੁਕੇ ਛੱਪੜ ਦੇ ਕਿਨਾਰੇ,
ਸ਼ਬਦ ਦਾ ਕੀਰਤਨ ਕਰਦਿਆਂ ਕਰਦਿਆਂ ਗੁਰੂ ਨਾਨਕ ਸਾਹਿਬ ਦਾ ਸਰੀਰ ਢੱਲ੍ਹਣਾ ਸ਼ੁਰੂ ਹੋ ਗਿਆ ਤੇ ਸਰੀਰ
ਢੱਲਕੇ ਸੁਕੇ ਛੱਪੜ ਦੇ ਅੰਦਰ “ਅੰਮ੍ਰਿਤ” ਰੂਪ ਹੋ ਕਰਕੇ, ਸੁੱਕੀ ਛੱਪੜ੍ਹ ਦੇ ਅੰਦਰ ਅੰਮ੍ਰਿਤ
ਪ੍ਰਗਟ ਹੋ ਗਿਆ। ਗੁਰੂ ਨਾਨਕ ਅਲੋਪ ਹੋ ਗਏ; ਭਾਈ ਬਾਲਾ ਜੀ ਬੇਚੈਨ ਹਨ, ਮਰਦਾਨੇ ਨੇ ਰਬਾਬ ਰੱਖ
ਦਿੱਤੀ, ਕਿਹਾ ਬਾਲਿਆ, ਗੁਰੂ ਨਾਨਕ ਨਜ਼ਰ ਨਹੀਂ ਆਉਦੇ, ਕਹਿਣ ਲੱਗੇ ਪਤਾ ਨਹੀਂ ਕੀ ਖੇਡ ਵਰਤ ਗਈ; ਪਰ
ਭਾਈ ਸਾਹਿਬ ਇਹ ਛੱਪੜ ਸੁਕਾ ਪਿਆ ਸੀ, ਇਹ ਜਲ ਕਿਥੋਂ ਆਇਆ ਹੈ, ‘ਅੰਮ੍ਰਿਤ’। ਕਹਿੰਦੇ ਇਹ ਵੀ ਬੜੀ
ਹੈਰਾਨੀ ਕੀ ਬਾਤ ਹੈ। ਮਰਦਾਨਾ ਬੋਲਿਆ, “ਭਾਈ ਤੈਂਨੂੰ ਵਰ ਹੈ ਗੁਰੂ ਨਾਨਕ ਦਾ ਕਿ “ਮੈਂ ਜਿਥੇ ਵੀ
ਹੋਵਾਂਗਾ, ਤੇਰੀ ਅਰਦਾਸ ਕਰੀ ਤੋਂ ਫੋਰੀ ਤੌਰ ਤੇ ਪ੍ਰਗਟ ਹੋ ਜਾਵਾਂਗਾ”। ਇਹ ਅਧਿਕਾਰ ਭੈਣ ਨਾਨਕੀ
ਤੇ ਕੇਵਲ ਤੈਨੂੰ ਹੈ, ਜਦੋਂ ਭੈਣ ਯਾਦ ਕਰਦੀ ਹੈ ਗੁਰੂ ਨਾਨਕ ਆ ਜਾਦੇ ਹਨ, ਜਦੋ ਤੂੰ ਅਰਦਾਸ ਕਰਦਾ
ਹੈ ਗੁਰੂ ਨਾਨਕ ਪ੍ਰਗਟ ਹੋ ਜਾਂਦੇ ਹਨ। ਕਰ ਅਰਦਾਸ! ਭਾਈ ਬਾਲੇ ਨੇ ਅਰਦਾਸ ਕੀਤੀ, ਗੁਰੂ ਨਾਨਕ
ਪ੍ਰਗਟ ਹੋ ਗਏ ਤੇ ਅੰਮ੍ਰਿਤ ਅਲੋਪ ਹੋ ਗਿਆ”।
ਸਵਾਲ ਇਹ ਹੈ ਕਿ ਕੀ ਗੁਰੂ ਨਾਨਕ ਸਾਹਿਬ ਅਜਿਹੇ ਕੋਤਕ ਕਰਦੇ ਸਨ ? ਕੀ ਅਜਿਹੇ ਕਰਾਮਾਤੀ ਕੋਤਕ
ਗੁਰਮਤਿ ਅਨੁਸਾਰ ਹਨ ?
ਸੰਪਾਦਕ ਜੀ, ਤੁਹਾਨੂੰ ਯਾਦ ਹੋਵੇਗਾ ਕਿ ਕੁਝ ਸਾਲ ਪਹਿਲਾਂ ਕਈ ਸ਼ਤਾਨ ਲੋਕ ਗਲਤ ਨਾਵਾਂ ਤੇ ਚਿੱਠੀਆਂ
ਪਾ ਕੇ ਇਸ ਸਾਈਟ ਤੇ ਵਾਦ-ਵਿਵਾਦ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਰਹੇ ਹਨ । ਉਹਨਾਂ ਵਿਚੋਂ ਕਈਆਂ ਦਾ
ਮਕਸਦ ਅਖੌਤੀ ਦਸ਼ਮ ਗ੍ਰੰਥ ਦਾ ਪ੍ਰਚਾਰ, ਰਾਗ ਮਾਲਾ ਨੂੰ ਗੁਰੂ ਜੀ ਵੱਲੋਂ ਲਿਖਾਈ ਹੋਈ ਸਿਧ ਕਰਨਾ ਹੈ
। ਉਹ ਲੋਕ ਕਿਸੇ ਨਾ ਕਿਸੇ ਬਹਾਨੇ ‘ਸਿੱਖ ਮਾਰਗ’ ਸਾਈਟ ਤੇ ਰਾਗਮਾਲਾ ਅਤੇ ਅਖੌਤੀ ਦਸਮ ਗ੍ਰੰਥ ਬਾਰੇ
ਲਿਖਦੇ ਰਹਿਣਾ ਚਾਹੁੰਦੇ ਹਨ ਤਾਂ ਕਿ ਇਹਨਾਂ ਬਾਰੇ ਪ੍ਰਚਾਰ ਜਾਰੀ ਰੱਖ ਸਕਣ । ਇਕ ਆਪਣੇ ਆਪਨੂੰ
ਵਿਦਵਾਨ ਸਮਝਣ ਵਾਲੇ ਨੇ ਤਾਂ ਇਸ ਸਾਈਟ ਨੂੰ “ਹੱਡਾ ਰੋੜੀ” ਦਾ ਖਿਤਾਬ ਵੀ ਦੇ ਦਿਤਾ ਸੀ । ਸੋ,
ਬੇਨਤੀ ਹੈ ਕਿ ਸਾਧ ਲਾਣੇ ਦੀ ਬੋਲੀ ਬੋਲਣ ਵਾਲਿਆਂ ਨੂੰ ਇਸ ਸਾਈਟ ਤੋਂ ਦੂਰ ਰੱਖਿਆ ਜਾਵੇ, ਤਾਂ ਜੋ
‘ਸਿੱਖ ਮਾਰਗ ਸਾਈਟ’ ਤੇ ਸਿਰਫ ਗੁਰਮਤਿ ਦਾ ਪ੍ਰਚਾਰ ਹੋ ਸਕੇ; ਧੰਨਵਾਦ ।
ਸਤਿਕਾਰ ਸਹਿਤ,
ਗੁਰਸ਼ਰਨ ਸਿੰਘ ਕਸੇਲ
(05/09/12)
ਸਲਾਹਕਾਰ ਬੋਰਡ
ਸ: ਜਸਬੀਰ ਸਿੰਘ ਕੈਲਗਰੀ ਜੀ ਅਤੇ ਸ: ਹਰਦੇਵ ਸਿੰਘ ਜੰਮੂ ਜੀ,
ਆਪ ਨੇ ਆਪਣੇ
3
ਸਤੰਬਰ ਦੇ ਪੱਤਰਾਂ ਵਿੱਚ ਦੂਸਰੇ ਲੇਖਕਾਂ ਦੇ ਪੁਰਾਣੇ
ਲੇਖਾਂ ਜਾਂ ਪਹਿਲਾਂ ਹੋ ਚੁੱਕੀਆਂ ਵਿਚਾਰਾਂ ਵਿੱਚੋਂ ਕੁੱਝ ਲਾਈਨਾਂ ਚੁਣ ਕੇ ਉਨ੍ਹਾਂ ਦੇ ਅਧਾਰ `ਤੇ
ਉਨ੍ਹਾਂ ਲੇਖਕਾਂ/ਲਿਖਤਾਂ ਨਾਲ ਅਸਹਿਮਤੀ ਪ੍ਰਗਟਾਉਂਦਿਆਂ ਸਲਾਹਕਾਰ ਬੋਰਡ ਦੀ ਕਾਰਗੁਜ਼ਾਰੀ `ਤੇ ਸ਼ੰਕਾ
ਕੀਤਾ ਹੈ। ਤੁਹਾਡੀ ਸੋਚ ਮੁਤਾਬਿਕ, ਇਨ੍ਹਾਂ ਲਾਈਨਾਂ ਵਿੱਚ ਗੁਰੁ/ਗੁਰੂ ਗ੍ਰੰਥ ਦਾ ਅਪਮਾਨ ਹੈ!
ਜਸਬੀਰ ਸਿੰਘ ਜੀ ਤੇ ਜੰਮੂ ਜੀ, ਆਪ ਆਪਣੀ ਆਦਤ ਤੋਂ ਮਜਬੂਰ ਹੋ! ਜੇ ਤੁਸੀਂ ਕੁੱਝ ਸਿੱਖਣ ਲਈ
ਪੜ੍ਹਦੇ ਹੁੰਦੇ ਤਾਂ ਇਹ ਪਤ੍ਰ ਨਾ ਲਿਖਦੇ! ਪਰ ਤੁਸੀਂ ਆਪਣੇ ਆਪ ਨੂੰ ਸੰਪੂਰਨ ਵਿਦਵਾਨ ਸਮਝਣ ਦਾ
ਭਰਮ ਪਾਲੀ ਬੈਠੇ ਹੋ, ਇਸ ਲਈ ਤੁਸੀਂ ਸਮਝਦੇ ਹੋ ਕਿ ਤੁਹਾਨੂੰ ਕੁੱਝ ਸਿੱਖਣ ਦੀ ਲੋੜ ਹੀ ਨਹੀਂ!
ਤੁਹਾਡਾ ਪੱਤਰ ਲਿਖਣ ਦਾ ਮੰਤਵ ਤਾਂ ਦੂਸਰੇ ਲੇਖਕਾਂ ਤੇ ਉਨ੍ਹਾਂ ਦੀਆਂ ਲਿਖਤਾਂ ਵਿੱਚ (ਜ਼ਿਆਦਾਤਰ
ਨਾਜਾਇਜ਼) ਨੁਕਸ ਕੱਢ ਕੇ ਆਪਣੀ ‘ਵਿਦਵਤਾ’ ਦੇ ਝੰਡੇ ਗੱਡਣਾ, ਦੂਸਰੇ ਲੇਖਕਾਂ ਨੂੰ ਨੀਵਾਂ ਸਾਬਤ
ਕਰਨਾ ਅਤੇ ਪਾਠਕਾਂ ਨੂੰ ਭੜਕਾਉਣਾ ਤੇ ਭੰਬਲਭੂਸਿਆਂ ਵਿੱਚ ਪਾਉਣਾ ਹੈ। ਆਪ ਆਪਣੇ ਇਸ ਮੰਤਵ ਦੀ
ਪੂਰਤੀ ਲਈ ਹਮੇਸ਼ਾ ਯਤਨਸ਼ੀਲ ਰਹਿੰਦੇ ਹੋ! ਤੁਹਾਡੇ ਅੱਜ ਦੇ ਪੱਤਰਾਂ ਦੇ ਸੰਬੰਧ ਵਿੱਚ ਸਾਡੇ ਵਿਚਾਰ
ਨਿਮਨ ਲਿਖਿਤ ਹਨ:-
ਕੈਲਗਰੀ ਜੀ, ਤੁਹਾਡੇ ਪੱਤਰ ਦੇ ਆਧਾਰ ਵਾਲੀਆਂ ਲਾਈਨਾਂ ਨੂੰ ਜੇ ਉਨ੍ਹਾਂ
ਦੇ ਪ੍ਰਸੰਗ ਵਿੱਚ ਵਿਚਾਰੀਏ ਤਾਂ ਤੁਹਾਡਾ ਪੱਤਰ ਮੂਲੋਂ ਹੀ ਬੇ-ਬੁਨਿਆਦ ਸਾਬਤ ਹੁੰਦਾ ਹੈ, ਅਤੇ ਇਸ
ਪੱਤਰ ਵਿੱਚੋਂ ਤੁਹਾਡੇ, ਉਪਰ ਦੱਸੇ, ਸੁਭਾ ਦੀ ਪ੍ਰੋਢਤਾ ਵੀ ਹੁੰਦੀ ਹੈ। ਡਾ: ਢਿੱਲੋਂ ਦੇ ਲੇਖ
(ਸਿੱਖਾਂ ਦੇ ਗਿਆਰਵੇਂ ਗੁਰੂ ਸਾਹਿਬ) ਦਾ ਨਚੋੜ ਹੈ: ‘ਗ੍ਰੰਥ, ਜਿਸ ਨੂੰ ਅਸੀਂ ਸਤਿਕਾਰ ਨਾਲ ਗੁਰੂ
ਗ੍ਰੰਥ ਕਹਿੰਦੇ ਹਾਂ, ਗੁਰਮਤਿ ਵਿੱਚ ਵਿਸ਼ਵਾਸ ਰੱਖਣ ਵਾਲਿਆਂ ਵਾਸਤੇ ਧਰਮ-ਗ੍ਰੰਥ, ਪਵਿਤ੍ਰ-ਪੁਸਤਕ
(Holy Book)
ਹੈ, ਇਸ ਵਿੱਚ ਸੰਕਲਿਤ ਬਾਣੀ (ਗੁਰੁ-ਸ਼ਬਦ/ਗੁਰੁ-ਗਿਆਨ) ਹੀ ਸਾਡਾ ਗੁਰੂ ਹੈ, ਇਸ ਧਰਮ-ਗ੍ਰੰਥ ਨੂੰ
ਮੂਰਤੀਆਂ ਵਾਂਗ ਪੂਜਣ ਦੀ ਬਜਾਏ, ਸਾਨੂੰ
ਸ਼ਬਦ ਗੁਰੂ
ਦਾ ਸਤਿਕਾਰ ਕਰਦਿਆਂ ਇਸ ਦੇ ਆਦੇਸ਼ ਅਨੁਸਾਰ ਜੀਵਨ ਜੀਉਣਾ ਚਾਹੀਦਾ ਹੈ। ਧਰਮ-ਗ੍ਰੰਥ ਨੂੰ ਦੇਹਧਾਰੀ
ਗੁਰੂ ਮੰਨ ਕੇ ਉਸ ਦੀ ਮੂਰਤੀਆਂ ਵਾਂਗ ਪੂਜਾ ਕਰਨ ਕਰਕੇ ਹੀ ਅਸੀਂ ਅਸਲੀ ਸੱਚੇ ਗੁਰੂ,
‘ਸਬਦ ਗੁਰੂ’,
ਤੋਂ ਪੂਰੀ ਤਰ੍ਹਾਂ ਟੁੱਟ ਚੁੱਕੇ ਹਾਂ! ਸਾਨੂੰ ਗਿਆਨ
ਰੂਪੀ ਸੱਚੇ ਗੁਰੂ ਨਾਲ ਜੁੜਣਾ ਚਾਹੀਦਾ ਹੈ’। ਜਸਬੀਰ ਸਿੰਘ ਜੀ, ਤੁਹਾਡੀ ਪਾਰਖੂ ਅੱਖ ਨੂੰ ਇਹ ਸਾਰ
ਦਿਖਾਈ ਨਹੀਂ ਦਿੱਤਾ! !
ਇਹ ਬਿਲਕੁਲ ਸਹੀ ਹੈ ਕਿ ਤੁਹਾਡੇ ਸਵਾਲਾਂ ਦੀ ਕੋਈ ਤੁਕ ਨਹੀਂ ਬਣਦੀ!
ਸਲਾਹਕਾਰ ਬੋਰਡ ਕੁੱਝ ਕੁ ਹਫ਼ਤੇ ਪਹਿਲਾਂ ਹੀ ਹੋਂਦ ਵਿੱਚ ਆਇਆ ਹੈ! ‘ਸਿੱਖਾਂ ਦੇ ਗਿਆਰਵੇਂ ਗੁਰੂ
ਸਾਹਿਬ’ ਲੇਖ 2010 ਵਿੱਚ ਪ੍ਰਕਾਸ਼ਤ ਹੋਇਆ ਸੀ, ਅਤੇ ਜੰਮੂ ਜੀ ਦੇ ਹਵਾਲੇ ਵਾਲੀ ਚਰਚਾ ਵੀ ਕਾਫ਼ੀ
ਪੁਰਾਣੀ ਹੈ! ਸੰਪਾਦਕ ਦੀ ਟਿੱਪਣੀ ਮੁਤਾਬਿਕ:
“ਵਿਚਾਰ ਚਰਚਾ ਜਾਂ ਹੋਰ ਲਿਖਤਾਂ ਬਾਰੇ
ਕੋਈ ਵੀ ਠੋਸ ਫ਼ੈਸਲਾ ਲੈਣਾ ਹੁਣ (ਅੱਗੇ ਤੋਂ) ਸਲਾਹਕਾਰ ਬੋਰਡ ਦੀ ਜ਼ਿਮੇਵਾਰੀ ਹੈ……”।
ਤਾਂ ਫਿਰ ਤੁਸੀਂ ਕਿਸ ਆਧਾਰ `ਤੇ ‘ਹੁਣ’ (ਅੱਗੇ ਤੋਂ) ਨੂੰ
ਨਜ਼ਰਅੰਦਾਜ਼ ਕਰਕੇ ‘ਪਿੱਛੇ ਤੋਂ’ ਅਰਥਾਤ ਦੋ ਸਾਲ ਪਹਿਲਾਂ ਪ੍ਰਕਾਸ਼ਿਤ ਹੋਏ ਲੇਖ ਅਤੇ ਹੋਈ ਚਰਚਾ ਲਈ
ਸਲਾਹਕਾਰ ਬੋਰਡ ਨੂੰ ਸਵਾਲ ਕਰ ਰਹੇ ਹੋ? ਤੁਸੀਂ ਇਹੀ ਚਾਹੁੰਦੇ ਹੋ ਕਿ ਸਲਾਹਕਾਰ ਬੋਰਡ ‘ਸਿੱਖ
ਮਾਰਗ’ ਦੇ ਸਾਲਾਂ ਪੁਰਾਣੇ ਦਫ਼ਤਰ ਫ਼ਰੋਲ ਕੇ ਤੁਹਾਡੇ ਬੇ-ਤੁਕੇ ਸਵਾਲਾਂ ਦਾ ਜਵਾਬ ਲੱਭਣ ਵਿੱਚ ਉਲਝਿਆ
ਰਹੇ! ਇਹ ਚਤੁਰਾਈਆਂ ਸ਼ੋਭਾ ਨਹੀਂ ਦਿੰਦੀਆਂ! ਇਨ੍ਹਾਂ ਤੋਂ ਬਾਜ ਆਉਣਾ ਚਾਹੀਦਾ ਹੈ।
ਹਰਦੇਵ ਸਿੰਘ ਜੀ, ਜਿਸ ਵਿਚਾਰ ਚਰਚਾ ਦਾ ਤੁਸੀਂ ਜ਼ਿਕਰ ਕੀਤਾ ਹੈ, ਉਸ ਬਾਰੇ
‘ਸਿੱਖ ਮਾਰਗ’ ਨੇ ਕੋਈ ਸੰਪੂਰਨ ਨਿਰਣਾ ਨਹੀਂ ਸੀ ਲਿਆ ਕਿ ਕੌਣ ਠੀਕ ਹੈ ਤੇ ਕੌਣ ਗ਼ਲਤ। ਪਰੰਤੂ
ਅਖੌਤੀ ਦਸਮ ਗ੍ਰੰਥ ਅਤੇ ਰਾਗਮਾਲਾ ਨੂੰ ਰੱਦ ਕਰਨ ਦਾ ਅੰਤਿਮ ਫ਼ੈਸਲਾ ਸੰਪਾਦਕ ਦੁਆਰਾ ਕੀਤਾ ਜਾ
ਚੁੱਕਾ ਹੈ।
ਦੁੱਧ ਵਿੱਚ ਕਾਂਜੀ ਘੋਲਣਾ ਕਈ ਲੇਖਕਾਂ ਦਾ ਸ਼ੁਗ਼ਲ ਹੈ। ਅਜਿਹੇ ਲੇਖਕਾਂ ਨੂੰ
ਦੂਸਰੇ ਲੇਖਕਾਂ ਦੀਆਂ ਲਿਖਤਾਂ ਵਿੱਚ ਕੁੱਝ ਵੀ ਚੰਗਾ ਨਜ਼ਰ ਨਹੀਂ ਆਉਂਦਾ! ਇਸ ਲਈ ਉਹ ਪੂਰੀ ਲਿਖਤ
ਵਿੱਚੋਂ ਇੱਕ ਦੋ ਅੱਧੀਆਂ-ਪਚੱਧੀਆਂ ਲਾਈਨਾਂ ਲੈ, ਉਨ੍ਹਾਂ ਦੇ ਆਧਾਰ ਤੇ ਸਾਰੀ ਲਿਖਤ ਤੇ ਲੇਖਕ ਦਾ
ਤਰਕ-ਰਹਿਤ ਵਿਰੋਧ ਕਰਨ ਲਗ ਜਾਂਦੇ ਹਨ। ਇਸ ਸੱਚ ਦੀਆਂ ਕਈ ਉਦ੍ਹਾਰਣਾਂ ਹਨ, ਮਿਸਾਲ ਦੇ ਤੌਰ `ਤੇ ਸ:
ਗੁਰਬਖ਼ਸ਼ ਸਿੰਘ ਕਾਲਾ ਅਫ਼ਗ਼ਾਨਾ ਦੀ ਗੁਰਮਤਿ ਪ੍ਰਤਿ ਸ਼੍ਰੱਧਾ, ਸੁਹਿਰਦਤਾ ਤੇ ਮਿਹਨਤ ਨੂੰ ਨਜ਼ਰਅੰਦਾਜ਼
ਕਰ ਕੇ ਉਨ੍ਹਾਂ ਦੀਆਂ ਰਚਨਾਵਾਂ ਵਿੱਚੋਂ ਕੁੱਝ ਲਾਈਨਾਂ ਦੇ ਆਧਾਰ `ਤੇ ਬੇਲੋੜਾ ਕਿੰਤੂ ਪ੍ਰੰਤੂ
ਕੀਤਾ ਗਿਆ ਅਤੇ ਅਖੋਤੀ ਤੌਰ ਤੇ ਪੰਥ ਤੋਂ ਛੇਕਿਆ ਗਿਆ ਸੀ। ਇਸੇ ਤਰ੍ਹਾਂ ਪ੍ਰੋ: /ਰਾਗੀ ਦਰਸ਼ਨ ਸਿੰਘ
ਦੇ ਕੀਰਤਨ ਵਿਚੋਂ ਕੱਟ-ਵੱਢ ਕਰਕੇ ਲਾਂਬੇ ਨੇ ਲਾਬੂ ਲਾ ਕੇ ਇਸ ਨੂੰ ਵੀ ਅਖੌਤੀ ਤੌਰ ਤੇ ਆਪਣੇ
ਕਾਲਕਾ ਪੰਥੀਆਂ ਵਿਚੋਂ ਬਾਹਰ ਕਢਵਾਇਆ ਸੀ। ਕੈਲਗਰੀ ਤੇ ਜੰਮੂ ਜੀ, ਆਪ ਵੀ ਦੂਸਰੇ ਲੇਖਕਾਂ ਤੇ ਕੁੱਝ
ਸੰਸਥਾਵਾਂ ਵਿਰੁੱਧ ਬਿਨਾਂ ਵਜ੍ਹਾ ਕਲਮ ਚੱਕੀ ਰੱਖਦੇ ਹੋ। ਪਰ ਇਸ ਸੱਚ ਦੀ ਸਮਝ ਨਹੀਂ ਆਉਂਦੀ ਕਿ
ਤੁਹਾਡੀ ਕਲਮ ਕਿਸੇ ਲਿਖਤ ਦੀ ਜਾਇਜ਼ ਪ੍ਰਸ਼ੰਸਾ ਕਰਨ ਤੋਂ ਸੰਕੋਚ ਕਿਉਂ ਕਰਦੀ ਹੈ!
ਸ: ਜਸਬੀਰ ਸਿੰਘ ਜੀ ਤੇ ਹਰਦੇਵ ਸਿੰਘ ਜੀ, ਤੁਸੀਂ ਹੱਥ ਪੈਰ ਧੋ ਕੇ ਉਨ੍ਹਾਂ
ਲੇਖਕਾਂ ਮਗਰ ਪਏ ਰਹਿੰਦੇ ਹੋ ਜੋ ਗੁਰਮਤਿ ਦੇ ਦੀਵਾਨੇ ਹਨ ਅਤੇ ਗੁਰੂਦਵਾਰਿਆਂ ਤੇ ਡੇਰਿਆਂ ਵਿੱਚ
ਵਿਆਪਕ ਮਨਮਤਿ, ਕਰਮਕਾਂਡ ਤੇ ਭ੍ਰਸ਼ਟਾਚਾਰ ਵਿਰੁੱਧ ਲਿਖਦੇ ਹਨ। ਤੁਹਾਨੂੰ ਇਨ੍ਹਾਂ ਦੇ ਮਿਹਨਤ ਨਾਲ
ਲਿਖੇ ਲੇਖਾਂ ਵਿੱਚ ਕੁੱਝ ਵੀ ਸਹੀ ਦਿਖਾਈ ਨਹੀਂ ਦਿੰਦਾ! ਪਰ ਹੈਰਾਨੀ ਇਸ ਗੱਲ ਦੀ ਹੈ ਕਿ ਇਨ੍ਹਾਂ
ਵਿਸ਼ਿਆਂ ਉੱਤੇ ਲਿਖਣ ਸਮੇਂ ਤੁਹਾਡੀ ਆਪਣੀ ਕਲਮ ਦੀ ਸਿਆਹੀ ਕਿਵੇਂ ਸੁੱਕ ਜਾਂਦੀ ਹੈ! ਗੁਰੂ ਗ੍ਰੰਥ
ਨੂੰ ਤਖ਼ਤ/ਸਿੰਘਾਸਨ ਤੋਂ ਉਤਾਰਨ ਦੀਆਂ ਤੁਸੀਂ ਆਮ ਚਰਚਾ ਵਿੱਚ ਕੀਤੀਆਂ ਵਿਚਾਰਾਂ ਨੂੰ ਅਧਾਰ
ਬਣਾਉਂਦੇ ਹੋ ਪਰ ਜੋ ਲੋਕ ਗੁਰੂ ਗ੍ਰੰਥ ਦੇ ਸਿੰਘਾਸਨ ਦੇ ਬਰਾਬਰ ਇੱਕ ਗੰਦੇ ਜਿਹੇ ਗ੍ਰੰਥ ਅਥਵਾ ਗੰਦ
ਦੇ ਟੋਕਰੇ ਨੂੰ ਬਿਠਾਉਂਦੇ ਹਨ, ਜਿਵੇਂ ਕਿ ਕਈ ਤਖ਼ਤਾਂ ਤੇ ਹੋ ਰਿਹਾ ਹੈ ਅਤੇ ਹੋ ਸਕਦਾ ਹੈ ਕਿ ਕਈ
ਡੇਰਿਆਂ ਵਿੱਚ ਵੀ ਹੁੰਦਾ ਹੋਵੇ, ਉਸ ਬਾਰੇ ਤੁਸੀਂ ਚੁੱਪ ਸਾਧੀ ਹੋਈ ਹੈ, ਇਸ ਦਾ ਕੀ ਕਾਰਨ ਹੋ ਸਕਦਾ
ਹੈ ਇਹ ਤਾਂ ਤੁਸੀਂ ਖੁਦ ਹੀ ਚੰਗੀ ਤਰ੍ਹਾਂ ਜਾਣਦੇ ਹੋਵੋਂਗੇ?
ਜਸਬੀਰ ਸਿੰਘ ਜੀ ਤੇ ਹਰਦੇਵ ਸਿੰਘ ਜੀ, ‘ਸਿੱਖ ਮਾਰਗ’ ਦਾ ਉਦੇਸ਼ ਗੁਰਮਤਿ ਦਾ
ਸੁਖੈਣ ਤੇ ਸਪਸ਼ਟ ਸ਼ਬਦਾਂ ਵਿੱਚ ਪ੍ਰਚਾਰ ਕਰਨਾ, ਅਤੇ ਭੇਖੀਆਂ ਦੁਆਰਾ ਮਾਇਕ ਸੁਆਰਥ ਵਾਸਤੇ ਫੈਲਾਈਆਂ
ਮਨਮਤਾਂ, ਕਰਮਕਾਂਡਾਂ ਤੇ ਧਰਮ-ਸਥਾਨਾਂ `ਤੇ ਵਿਆਪਕ ਕੀਤੇ ਭ੍ਰਸ਼ਟਾਚਾਰ ਦਾ ਖੰਡਨ ਕਰਨਾ ਹੈ। ਪਰੰਤੂ
ਆਪ ਦੇ ਗੂੜ੍ਹ ਗਿਆਨ ਭਰਪੂਰ ਲੇਖ ਗਿਆਨ ਦੇਣ ਤੇ ਭ੍ਰਸ਼ਟਾਚਾਰ ਵਿਰੁੱਧ ਆਵਾਜ਼ ਉਠਾਉਣ ਦੀ ਬਜਾਏ
ਪਾਠਕਾਂ ਨੂੰ ਅਜਿਹੇ ਚੱਕਰਾਂ ਵਿੱਚ ਪਾਉਂਦੇ ਹਨ ਕਿ ਉਹ ਗੁਰਬਾਣੀ ਨਾਲ ਜੁੜਣ ਦੀ ਬਜਾਏ ਇਸ ਤੋਂ ਦੂਰ
ਭੱਜਦੇ ਹਨ। ਸੋ, ਕਿਰਪਾ ਕਰਕੇ ਆਪ ਆਪਣੇ ‘ਵਿਦਵਤਾ-ਪੂਰਨ’ ਗੂੜ੍ਹ ਗਿਆਨ ਵਾਲੇ ਸੇਧ-ਹੀਣੇ ਗੁੰਝਲਦਾਰ
ਲੇਖਾਂ ਨਾਲ ਪਾਠਕਾਂ ਨੂੰ ਗੁਰਮਤਿ ਵੱਲੋਂ ਨਿਰਉਤਸਾਹਿਤ ਕਰਨ ਦਾ ਯਤਨ ਨਾ ਕਰੋ!
ਪਰਮਜੀਤ ਸਿੰਘ ਜੀ,
ਆਪ ਦੇ ਪੱਤਰ ਦਾ ਜਵਾਬ ਉਪਰ ਲਿਖੇ ਵਿੱਚ ਹੈ, ਇਸ ਨੂੰ ਧਿਆਨ ਨਾਲ ਪੜ੍ਹ ਲੈਣਾ! ਬਾਕੀ, ਸਾਨੂੰ ਸਾਡੇ
ਫ਼ਰਜ਼ ਦਾ ਇਹਸਾਸ ਹੈ; ਆਪ ਨੂੰ ਸਾਨੂੰ ਸਾਡੀ ਜ਼ਿੱਮੇਵਾਰੀ ਜਤਾਉਣ ਦਾ ਕਸ਼ਟ ਕਰਨ ਦੀ ਜ਼ਰੂਰਤ ਨਹੀਂ।
ਪਾਠਕ/ਲੇਖਕ ਸਜਨੋਂ! ਭਵਿਖ ਵਿੱਚ ‘ਸਿੱਖ ਮਾਰਗ’ `ਤੇ ਪ੍ਰਕਾਸ਼ਤ ਹੋਣ ਵਾਲੇ
ਲੇਖ/ਪੱਤਰ ਜਾਂ ਹੋਣ ਵਾਲੀ ਚਰਚਾ ਦੇ ਸੰਬੰਧ ਵਿੱਚ ਸਲਾਹਕਾਰ ਬੋਰਡ, ਸੰਪਾਦਕ ਦੁਆਰਾ ਪੁੱਛੇ ਜਾਣ
`ਤੇ, ਗੁਰਮਤਿ ਅਨੁਸਾਰ ਆਪਣੀ ਨਿਰਪੱਖ ਸਲਾਹ ਸੰਪਾਦਕ ਨੂੰ ਦਿਆ ਕਰੇ ਗਾ, ਜੋ ‘ਸਿੱਖ ਮਾਰਗ’ ਰਾਹੀਂ
ਪਾਠਕਾਂ/ਲੇਖਕਾਂ ਤੀਕ ਪਹੁੰਚ ਜਾਇਆ ਕਰੇਗੀ। ਜੇ ਕਿਸੇ ਵੀ ਪਾਠਕ/ਲੇਖਕ ਨੂੰ ਸਾਡੀ ਸਲਾਹ/ਫ਼ੈਸਲੇ
ਪ੍ਰਤਿ ਕੋਈ ਸ਼ੰਕਾ ਹੋਵੇ ਤਾਂ ਉਹ ਬਾ-ਖ਼ੁਸ਼ੀ ਸਵਾਲ ਕਰ ਸਕਦਾ ਹੈ; ਸਲਾਹਕਰ ਬੋਰਡ ਉਸ ਦਾ ਜਵਾਬ ਦੇਵੇ
ਗਾ। ਪੁਰਾਣੀਆਂ ਲਿਖਤਾਂ ਨੂੰ ਮੁਖ ਰੱਖ ਕੇ ਸਲਾਹਕਾਰ ਬੋਰਡ ਨੂੰ ਸਵਾਲ ਨਾ ਕੀਤੇ ਜਾਣ!
ਸਲਾਹਕਾਰ ਬੋਰਡ
5 ਸਤੰਬਰ, 2012.
(05/09/12)
ਤੱਤ ਗੁਰਮਤਿ ਪਰਿਵਾਰ
ਗੁਰਮਤਿ ਇਨਕਲਾਬ ਦੇ ਪਾਂਧੀਆਂ (ਸੁਚੇਤ ਪੰਥ) ਦਾ ਸੰਖੇਪ ਲੇਖਾ-ਜੋਖਾ ਅਤੇ ਮੌਜੂਦਾ ਸਥਿਤੀ
ਪਿਛਲੇ ਕੁੱਝ ਮਹੀਨਿਆਂ ਤੋਂ ਸਿੱਖ
ਰਹਿਤ ਮਰਿਯਾਦਾ ਸੁਧਾਰ ਉਪਰਾਲੇ ਅਤੇ ਕੁੱਝ ਹੋਰ ਕਾਰਨਾਂ ਕਰਕੇ ਪੈਦਾ ਹੋਈ ਮਸ਼ਰੂਫੀਅਤ ਕਾਰਨ ਅਸੀਂ
ਪਾਠਕਾਂ ਸਾਹਮਣੇ ਪਰਿਵਾਰ ਦਾ ਪੱਖ ਨਿਰੰਤਰ ਨਹੀਂ ਰੱਖ ਪਾਏ, ਇਸ ਲਈ ਖਿਮਾਂ ਦੇ ਜਾਚਕ ਹਾਂ। ਅਨੇਕਾਂ
ਐਸੇ ਪੰਥਕ ਮਸਲੇ ਵੀ ਸਨ ਜਿਨ੍ਹਾਂ ਬਾਰੇ ਅਸੀਂ ਆਪਣੇ ਵਿਚਾਰ ਦੇਣਾ ਚਾਹੁੰਦੇ ਸਾਂ, ਪਰ ਸਾਡੀ
ਪ੍ਰਾਥਮਿਕਤਾ ਇੱਕ ਖਾਸ ਪੰਥਕ ਜਿੰਮੇਵਾਰੀ ਨੂੰ ਸਿਰੇ ਚੜਾਉਣਾ ਸੀ। ਹੁਣ ਉਸ ਜਿੰਮੇਵਾਰੀ ਤੋਂ ਕੁੱਝ
ਵਹਿਲ ਮਿਲੀ ਹੈ ਤਾਂ ਸੁਚੇਤ ਪੰਥ ਦੀ ਮੌਜੂਦਾ ਸਥਿਤੀ ਦਾ ਸੁਝਾਅਮਈ ਲੇਖਾ-ਜੋਖਾ ਕਰਦਿਆਂ ਮੌਜੂਦਾ
ਸਥਿਤੀ ਦੀ ਸੁਹਿਰਦ ਪੜਚੋਲ ਦਾ ਇੱਕ ਯਤਨ ਕਰ ਰਹੇ ਹਾਂ ਤਾਂ ਕਿ ਸ਼ਾਇਦ ਇਸ ਲਹਿਰ ਵਿੱਚ ਆ ਰਹੀ ਖੜੋਤ
ਨੂੰ ਤੋੜਣ ਦਾ ਕੋਈ ਬਾਣਨੂੰ ਬੰਣ੍ਹਿਆ ਜਾ ਸਕੇ।
ਬਾਬਾ ਨਾਨਕ ਜੀ ਵਲੋਂ ਸ਼ੁਰੂ ਕੀਤੇ ਗੁਰਮਤਿ ਇਨਕਲਾਬ ਨੇ 1708 ਤੱਕ ਤਾਂ ਬਹੁਤ ਵਿਕਾਸ ਕੀਤਾ ਪਰ ਉਸ
ਉਪਰੰਤ ਬਿਖੜੇ ਹਾਲਾਤਾਂ ਅਤੇ ਪੰਥਕ ਅਨਗਹਿਲੀਆਂ ਆਦਿ ਕਾਰਨ ਇਹ ਇਨਕਲਾਬ ਨਿਰੰਤਰ ਨਿਘਾਰ ਵਾਲ ਜਾਣ
ਲਗ ਪਿਆ। ਮਹਾਰਾਜਾ ਰਣਜੀਤ ਸਿੰਘ ਕਾਲ ਦੇ ਕਹਾਉਂਦੇ ‘ਸਿੱਖ ਰਾਜ’ ਵੇਲੇ ਇਹ ਲਹਿਰ ਨਿਵਾਣ ਦੀ ਸਿਖਰ
ਤੇ ਸੀ। ਜਿਸ ਨੂੰ ਵਾਪਿਸ ਸਹੀ ਰਾਹ ਪਾਉਣ ਦਾ ਸਿਹਰਾ ਸਿੰਘ ਸਭਾ ਲਹਿਰ ਦੇ ਮਰਜੀਵੜਿਆਂ ਨੂੰ ਜਾਂਦਾ
ਹੈ। ਸਿੰਘ ਸਭਾ ਲਹਿਰ ਦੇ ਪ੍ਰਭਾਵ ਕਾਰਨ ਬਣੇ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੇ ਭ੍ਰਿਸ਼ਟ
ਰਾਜਨੀਤੀ ਦੀ ਦਲਦਲ ਵਿੱਚ ਫਸ ਜਾਣ ਕਰਕੇ ਪੁਜਾਰੀ-ਹਾਕਮ ਗਠਜੋੜ ਫੇਰ ਭਾਰੂ ਹੋ ਗਿਆ ਅਤੇ ਇਹ ਇਨਕਲਾਬ
ਮੁੜ ਨੀਵਾਣ ਵੱਲ ਜਾਣ ਲੱਗ ਪਿਆ।
ਐਸੇ ਦੌਰ ਵਿੱਚ ਮਿਸ਼ਨਰੀ ਲਹਿਰ ਦੀ ਸ਼ੁਰੂਆਤ ਇੱਕ ਆਸ ਦੀ ਕਿਰਨ ਬਣ ਕੇ ਉਭਰੀ। ਇਸ ਲਹਿਰ ਨੇ ਗੁਰਮਤਿ
ਇਨਕਲਾਬ ਤੇ ਪੈ ਚੁੱਕੀ ਸੰਪਰਦਾਇਕਤਾ ਦੀ ਧੁੰਧ ਨੂੰ ਛਾਂਗਨ ਦੇ ਯਤਨ ਸੁਹਿਰਦਤਾ ਨਾਲ ਸ਼ੁਰੂ ਕੀਤੇ।
ਪਰ ਸਮੇਂ ਨਾਲ ਇਸ ਵਿੱਚ ਵੀ ਖੜੋਤ ਆਉਣੀ ਸ਼ੁਰੂ ਹੋ ਗਈ, ਕਿਉਂਕਿ ਇਨ੍ਹਾਂ ਨੇ ‘ਪੰਥ ਪ੍ਰਵਾਨਿਕਤਾ’
ਨੂੰ ‘ਗੁਰਮਤਿ’ ਤੋਂ ਵੀ ਵੱਧ ਮਾਨਤਾ ਦੇਣੀ ਸ਼ੁਰੂ ਕਰ ਦਿਤੀ। ਇਸ ਲਹਿਰ ਦੇ ਇੱਕ ਯੋਧੇ ਗਿਆਨੀ ਭਾਗ
ਸਿੰਘ ਅੰਬਾਲਾ ਜੀ ਨੇ ‘ਪੰਥ ਪ੍ਰਵਾਨਿਕਤਾ’ ਦੇ ਛਲਾਵੇ ਵਿਚੋਂ ਬਾਹਰ ਨਿਕਲ ਕੇ, ਨਿਰੋਲ ਗੁਰਮਤਿ ਦੀ
ਸਮਝ ਅਨੁਸਾਰ, ਖਰਾ ਪ੍ਰਚਾਰ ਸ਼ੁਰੂ ਕੀਤਾ ਤਾਂ ਇਸ ਲਹਿਰ ਨੇ ਆਪਣੇ ਇਸ ਮਰਜੀਵੜੇ ਤੋਂ ਕਿਨਾਰਾ ਕਰਦੇ
ਹੋਏ, ਗੁਰਮਤਿ ਸਿਧਾਂਤ ਨੂੰ ਪਿੱਠ ਵਿਖਾ ਕੇ, ਸਿੱਖ ਰਹਿਤ ਮਰਿਯਾਦਾ ਦਾ ਇੰਨ-ਬਿੰਨ ਪੱਲਾ ਫੜੀ ਰੱਖਣ
ਦਾ ਸਟੈਂਡ ਲਿਆ। ਠੋਸ ਸੁਧਾਰ ਦੀ ਲੋੜ ਤੋਂ ਮੁਨਕਰ ਮਿਸ਼ਨਰੀ ਧਿਰਾਂ ਦੀ ਇਸ ਗੈਰ-ਸਿਧਾਂਤਕ ਪਹੁੰਚ
ਕਾਰਨ ਗੁਰਮਤਿ ਇਨਕਲਾਬ ਦੇ ਸਫਰ ਵਿੱਚ ਰੁਕਾਵਟ ਆਉਣੀ ਸ਼ੁਰੂ ਹੋ ਗਈ। ਕਿਸੇ ਧੁੰਦ ਵਿੱਚ ਗੁਆਚ ਰਹੀ,
ਇਸ ਲਹਿਰ ਨੂੰ ਗਿਆਨੀ ਭਾਗ ਸਿੰਘ ਜੀ ਅੰਬਾਲਾ ਤੋਂ ਬਾਅਦ ਵੱਡਾ ਹੁੰਗਾਰਾ ਦੇਣ ਦਾ ਸਿਹਰਾ ਗੁਰਬਖਸ਼
ਸਿੰਘ ਜੀ ਕਾਲਾ ਅਫਗਾਨਾ ਦੀਆਂ ਲਿਖਤਾਂ ਨੂੰ ਜਾਂਦਾ ਹੈ।
ਕਾਲਾ ਅਫਗਾਨਾ ਜੀ ਦੀ ਪੁਸਤਕ ਲੜੀ ‘ਬਿਪਰਨ ਦੀ ਰੀਤ ਤੋਂ ਸੱਚ ਦਾ ਮਾਰਗ’ ਨੇ ਇਸ ਲਹਿਰ ਨੂੰ ਮਜ਼ਬੂਤ
ਆਧਾਰ ਦਿਤਾ ਅਤੇ ਜਾਗਰੂਕ ਪੰਥ ਨੇ ਮਿਸ਼ਨਰੀ ਕਾਲਜਾਂ ਦੇ ਖੇਤਰ ਤੋਂ ਬਾਹਰ, ਸਿਰਫ ਸ਼ਬਦ ਗੁਰੂ ਗ੍ਰੰਥ
ਸਾਹਿਬ ਜੀ ਨੂੰ ਕਸਵੱਟੀ ਬਣਾਉਂਦੇ ਹੋਏ, ਗੁਰਮਤਿ ਦਾ ਖਰਾ ਪ੍ਰਚਾਰ ਕਰਨ ਦਾ ਮਨ ਬਣਾ ਲਿਆ। ਹੋਲੀ
ਹੋਲੀ ਇਹ ਕਾਫਲਾ ਵੱਧਣ ਲਗਾ। ਇਸ ਕਾਫਲੇ ਨੂੰ ਵਧਾਉਣ ਵਿੱਚ ਕਾਲਾ ਅਫਗਾਨਾ ਦੀਆਂ ਲਿਖਤਾਂ ਤੋਂ
ਇਲਾਵਾ ਵੱਡਾ ਯੋਗਦਾਨ ਮਾਸਿਕ ਮੈਗਜ਼ੀਨ ਸਪੋਕਸਮੈਨ (ਜੋ ਬਾਅਦ ਵਿੱਚ ਰੋਜ਼ਾਨਾ ਸਪੋਕਸਮੈਨ ਬਣ ਗਿਆ) ਨੇ
ਪਾਇਆ। ਇਸ ਕਾਫਲੇ ਦਾ ਜਲੌ ਅਕਤੂਬਰ 2003 ਦੀ ਮੋਹਾਲੀ ਵਿਖੇ ਹੋਈ ‘ਵਰਲਡ ਸਿੱਖ ਕਨਵੈਨਸ਼ਨ’ ਵਿੱਚ
ਵੇਖਿਆ ਜਾ ਸਕਦਾ ਸੀ। ਸੁਚੇਤ ਪੰਥ ਦੇ ਇਸ ਸ਼ਕਤੀ-ਪ੍ਰਦਰਸ਼ਨ ਨੇ ਕੌਮੀ ਕੇਂਦਰ ਤੇ ਕਾਬਜ਼ ਭ੍ਰਿਸ਼ਟ
ਪੁਜਾਰੀ-ਹਾਕਮ ਗਠਜੋੜ ਦੀਆਂ ਨੀਂਦਰਾਂ ਹਰਾਮ ਕਰ ਦਿਤੀਆਂ। ਪਰ ਕਈਂ ਕਾਰਨਾਂ ਕਰਕੇ ਉਸ ਤੋਂ ਬਾਅਦ
ਸੁਚੇਤ ਪੰਥ ਦੀ ਇਹ ਏਕਤਾ ਕਾਇਮ ਨਾ ਰਹਿ ਸਕੀ, ਜਿਸ ਵਜਹ ਨਾਲ ਇਸ ਦੇ ਵਿਕਾਸ ਦੀ ਗਤੀ ਨੂੰ ਖੋਰਾ
ਲੱਗਿਆ।
ਪ੍ਰੋ. ਦਰਸ਼ਨ ਸਿੰਘ ਜੀ ਦੇ ‘ਦਸਮ ਗ੍ਰੰਥ’ ਦੇ ਕੂੜ ਦਾ ਸੱਚ ਪ੍ਰਕਟ ਕਰਨ ਲਈ ਚਲ ਰਹੀ ਪ੍ਰਚਾਰ ਪਿੜ
ਵਿੱਚ ਖੁੱਲ ਕੇ ਆਉਣ ਕਾਰਨ ਗੁਰਮਤਿ ਇਨਕਲਾਬ ਦੀ ਇਸ ਲਹਿਰ ਨੂੰ ਵੱਡਾ ਬਲ ਅਤੇ ਆਸ ਮਿਲੀ। ਪੁਜਾਰੀਆਂ
ਵਲੋਂ ਪ੍ਰੋ. ਦਰਸ਼ਨ ਸਿੰਘ ਜੀ ਦੇ ਖਿਲਾਫ ਆਏ ‘ਕੂੜਨਾਮੇ’ ਤੋਂ ਬਾਅਦ ਸੁਚੇਤ ਪੰਥ ਵਿੱਚ ਏਕਤਾ ਦੇ
ਆਸਾਰ ਮਜ਼ਬੂਤ ਹੋਣ ਲਗ ਪਏ ਅਤੇ ਇੱਕ ਸਾਂਝੀ ਅਵਾਜ਼ ਪੈਦਾ ਹੋਣ ਦੀ ਆਸ ਬੱਝ ਗਈ। ਪ੍ਰੋ. ਜੀ ਵਿੱਚ
ਸੁਚੇਤ ਪੰਥ ਨੂੰ ਇੱਕ ਚੰਗਾ ਅਤੇ ਯੋਗ ਆਗੂ ਨਜ਼ਰ ਆਉਣ ਲਗ ਪਿਆ। ਪਰ ਅਫਸੋਸ! ਸੁਚੇਤ ਪੰਥ ਵਿਚਲੀਆਂ
ਨਾਮੀ ਸ਼ਖਸੀਅਤਾਂ ਦੀ ਆਪਸੀ ਇਗੋ, ਸ਼ਖਸੀਅਤ ਪ੍ਰਸਤੀ ਅਤੇ ਸਪਸ਼ਟ ਸਟੈਂਡ ਦੀ ਘਾਟ ਆਦਿ ਅਲਾਮਤਾਂ ਨੇ
ਇਨ੍ਹਾਂ ਆਸਾਂ ਨੂੰ ਬੂਰ ਨਹੀਂ ਪੈਣ ਦਿਤਾ। ਇਸ ਸਮੇਂ ਵੀ ਗੁਰਮਤਿ ਇਨਕਲਾਬ ਦੀ ਲਹਿਰ ਆਪਣੀ ਚਾਲ ਚਲ
ਰਹੀ ਹੈ, ਪਰ ਇੱਕ ਸਾਂਝੇ ਮੰਚ, ਸਾਂਝੇ ਆਗੂ ਅਤੇ ਗੁਰਮਤਿ ਦੀ ਰੋਸ਼ਨੀ ਵਿੱਚ ਅਪਨਾਏ ਇੱਕ ਸਪਸ਼ਟ
ਸਾਂਝੇ ਏਜੰਡੇ ਦੀ ਘਾਟ ਕਾਰਨ ਹਾਲੀਂ ਉਹ ਫਲ ਨਹੀਂ ਮਿਲਿਆ, ਜੋ ਮਿਲਣਾ ਚਾਹੀਦਾ ਸੀ।
ਇਹ ਤਾਂ ਹੋਈ ਗੁਰਮਤਿ ਇਨਕਲਾਬ ਦੇ ਸਫਰ ਤੇ ਇੱਕ ਸੁਹਿਰਦ ਪੰਛੀ ਝਾਤ। ਹੁਣ ਨਿਰਪੱਖਤਾ ਨਾਲ ਇਸ ਲਹਿਰ
ਦੀ ਮੌਜੂਦਾ ਸਥਿਤੀ ਦੀ ਪੜਚੋਲ ਇਸ ਨਜ਼ਰੀਏ ਤੋਂ ਕਰਦੇ ਹਾਂ ਕਿ ਸ਼ਾਇਦ ਸੁਚੇਤ ਪੰਥ ਨੂੰ ਹਰਕਾਰੇ ਦਾ
ਹੋਕਾ ਟੁੰਬ ਜਾਵੇ ਅਤੇ ਏਕਤਾ ਦੇ ਚੰਗੇ ਆਸਾਰ ਬਣ ਸਕਣ।
ਅੱਜ ਸੁਚੇਤ ਪੰਥ ਦਾ ਕਾਫਲਾ ਪਹਿਲਾਂ ਨਾਲੋਂ ਕਾਫੀ ਵੱਡਾ ਹੈ। ਪਰ ਕਮੀ ਹੈ ਤਾਂ ਇੱਕ ਸਾਂਝੇ ਮੰਚ,
ਇੱਕ ਸਾਂਝੇ ਆਗੂ ਅਤੇ ਨਿਰੋਲ ਗੁਰਮਤਿ ਦੀ ਸੇਧ ਵਿੱਚ ਅਪਨਾਏ ਇੱਕ ਸਾਂਝੇ ਏਜੰਡੇ ਦੀ। ਸੁਚੇਤ ਪੰਥ
ਵਿੱਚ ਅਨੇਕਾਂ ਧਿਰਾਂ ਹਨ ਪਰ ਮੁੱਖ ਤੌਰ ਤੇ ਦੋ-ਤਿੰਨ ਧਿਰਾਂ ਹਨ- ਪ੍ਰੋ. ਦਰਸ਼ਨ ਸਿੰਘ ਜੀ ਅਗਵਾਈ
ਹੇਠਲੀ ਧਿਰ ਅਤੇ ਸਪੋਕਸਮੈਨ (ਜੋਗਿੰਦਰ ਸਿੰਘ ਜੀ) ਦੀ ਅਗਵਾਈ ਹੇਠਲੀ ਧਿਰ। ਇੱਕ ਧਿਰ ਮਿਸ਼ਨਰੀ
ਕਾਲਜਾਂ ਦੀ ਵੀ ਨਜ਼ਰ ਆਉਂਦੀ ਹੈ। ਉਹ ਜਬਾਨੀ ਕਲਾਮੀ ਤਾਂ ਗੁਰਮਤਿ ਇਨਕਲਾਬ ਦਾ ਸਾਥ ਦੇਣ ਦਾ ਦਾਅਵਾ
ਕਰਦੇ ਹਨ ਪਰ ਕੌਮ ਦੇ ਕੇਂਦਰ ਤੇ ਕਾਬਜ਼ ਭ੍ਰਿਸ਼ਟ ਹਾਕਮ-ਪੁਜਾਰੀ ਗਠਜੋੜ ਦਾ ਜੂਲਾ ਲਾਹੁਣ ਲਈ
ਦ੍ਰਿੜਤਾ ਨਾਲ ਸਟੈਂਡ ਲੈਣ ਵੇਲੇ ਇਨ੍ਹਾਂ ਦੀ ‘ਟਾਂਏ ਟਾਂਏ ਫਿਸ਼’ ਹੋ ਜਾਂਦੀ ਹੈ ਅਤੇ ਇਹ ਆਪਣੀਆਂ
ਮਜ਼ਬੂਰੀਆਂ ਦਾ ਵਾਸਤਾ ਪਾਉਂਦੇ ਹੋਏ, ਦ੍ਰਿੜ ਸਟੈਂਡ ਤੋਂ ਪਾਸਾ ਵੱਟ ਲੈਂਦੇ ਹਨ। ‘ਸਿੱਖ ਰਹਿਤ
ਮਰਿਯਾਦਾ’ ਦੀ ਇੰਨ-ਬਿੰਨ ਪ੍ਰੋੜਤਾ ਅਤੇ ਪੰਥ ਪ੍ਰਵਾਨਿਕਤਾ ਦੀਆਂ ਬੇੜੀਆਂ ਨਿਰੋਲ ਸੱਚ (ਗੁਰਮਤਿ)
ਨੂੰ ਅਪਨਾਉਣ ਦੇ ਰਾਹ ਵਿੱਚ ਇਨ੍ਹਾਂ ਲਈ ਰੁਕਾਵਟ ਬਣ ਜਾਂਦੀਆਂ ਹਨ। ਇਸ ਵਿੱਚ ਕੋਈ ਸ਼ੱਕ ਅਤੇ ਦੋ
ਰਾਇ ਨਹੀਂ ਇਨ੍ਹਾਂ ਮੁੱਖ ਧਿਰਾਂ ਸਮੇਤ ਸਮੁੱਚੇ ਸੁਚੇਤ ਪੰਥ ਵਿੱਚ ਵਿਚਰ ਰਹੇ ਲਗਭਗ ਸਾਰੇ ਹੀ ਸੱਜਣ
ਸੱਚੇ ਅਤੇ ਸੁਹਿਰਦ ਪੰਥਦਰਦੀ ਹਨ।
ਇਸ ਵਿੱਚ ਵੀ ਕੋਈ ਦੋ ਰਾਇ ਨਹੀਂ ਕਿ ਸੁਚੇਤ ਪੰਥ ਦੇ ਲਗਭਗ ਸਾਰੇ ਸੱਜਣ ਦਿਲੋਂ ਏਕਤਾ ਚਾਹੁੰਦੇ ਹਨ।
ਤੱਤ ਗੁਰਮਤਿ ਪਰਿਵਾਰ ਆਪਣੀ ਕਾਇਮੀ ਦੇ ਸਮੇਂ (2008) ਤੋਂ ਹੀ ਨਿਸ਼ਕਾਮਤਾ ਅਤੇ ਨਿਰਪੱਖਤਾ ਨਾਲ
ਸਮੁੱਚੇ ਸੁਚੇਤ ਪੰਥ ਨੂੰ ਇੱਕ ਸਾਂਝਾ ਮੰਚ ਬਣਾਉਣ ਦਾ ਵਾਰ ਵਾਰ ਹੋਕਾ ਹੀ ਨਹੀਂ ਦੇ ਰਿਹਾ ਹੈ ਬਲਕਿ
ਏਕਤਾ ਦੀ ਸੰਭਾਵੀ ਰੂਪ-ਰੇਖਾ ਅਤੇ ਸਾਂਝਾ ਏਜੰਡਾ ਵੀ ਪੇਸ਼ ਕਰਦਾ ਰਿਹਾ ਹੈ। ਪਿਛਲੇ ਸਮੇਂ ਵਿੱਚ
‘ਸਿੱਖ ਰਹਿਤ ਮਰਿਯਾਦਾ ਸੁਧਾਰ ਉਪਰਾਲੇ’ ਨੂੰ ਲੈ ਕੇ ਪਰਿਵਾਰ ਨੇ ਸਮੁੱਚੇ ਸੁਚੇਤ ਪੰਥ ਦੇ
ਨੁਮਾਇੰਦਿਆਂ ਨੂੰ ਜੰਮੂ ਵਿਖੇ ਇੱਕ ਮੰਚ ਤੇ ਇਕੱਠੇ ਹੋਣ ਦਾ ਸੁਨਹਿਰੀ ਮੌਕਾ ਵੀ ਪ੍ਰਦਾਨ ਕੀਤਾ। ਪਰ
ਅਫਸੋਸ! ਪ੍ਰੋ. ਦਰਸ਼ਨ ਸਿੰਘ ਜੀ ਦੀ ਅਗਵਾਈ ਹੇਠਲੀ ਧਿਰ ਨੇ ਗੁਰਮਤਿ ਵਿਰੋਧੀ ਸ਼ਰਤਾਂ ਦੀ ਆੜ ਲੈ ਕੇ
ਇਨ੍ਹਾਂ ਏਕਤਾ ਯਤਨਾਂ ਤੋਂ ਕਿਨਾਰਾ ਕਰੀ ਰੱਖਿਆ। ਸਾਡੀ ਸਮਝ ਅਨੁਸਾਰ ਹੇਠ ਲਿਖੀਆਂ ਕੁੱਝ ਅਲਾਮਤਾਂ
ਇਨ੍ਹਾਂ ਏਕਤਾ ਯਤਨਾਂ ਦੇ ਕਾਮਯਾਬ ਹੋਣ ਵਿੱਚ ਰੁਕਾਵਟ ਬਣ ਰਹੀਆਂ ਹਨ।
1. ਈਗੋ
2. ਕੁੱਝ ਮੁੱਦਿਆਂ ਤੇ ਵਿਚਾਰਕ ਅਸਹਿਮਤੀ ਨੂੰ ਆਪਸੀ ਵਿਰੋਧ ਅਤੇ ਨਫਰਤ ਦਾ ਰੂਪ ਦੇ ਦੇਣਾ
3. ਸਿਧਾਂਤ ਪ੍ਰਸਤੀ ਦੀ ਥਾਂ ਬੇਲੋੜੀ ਸ਼ਖਸੀਅਤ ਪ੍ਰਸਤੀ
4. ਜਵਾਬਦੇਹੀ ਦੀ ਘਾਟ ਜਾਂ ਉਸ ਤੋਂ ਮੁਨਕਰ ਹੋਣਾ।
5. ਆਪਸੀ ਵਿਚਾਰ ਅਤੇ ਸਾਂਝ ਲਈ ਬੇਲੋੜੀਆਂ ਸ਼ਰਤਾਂ ਲਾਉਣੀਆਂ
6. ਬੇਲੋੜੇ ਜ਼ਜ਼ਬਾਤਾਂ ਦੇ ਪ੍ਰਭਾਵ ਹੇਠ ਦੂਜੀਆਂ ਧਿਰਾਂ ਖਿਲਾਫ ਫਤਵੇਬਾਜ਼ੀ ਤੇ ਉਤਰ ਆਉਣਾ।
ਨੁਕਤੇ ਨੂੰ ਜਿਆਦਾ ਸਪਸ਼ਟ ਕਰਨ ਲਈ ਸਿਰਫ ਬੇਲੋੜੀ ਸ਼ਖਸੀਅਤ ਪ੍ਰਸਤੀ ਬਾਰੇ ਇੱਕ ਦਿਲਚਸਪ ਮਿਸਾਲ
ਸਾਂਝੀ ਕਰਦੇ ਹਾਂ। ਜਦੋਂ ਪੁਜਾਰੀਆਂ ਨੇ ਪ੍ਰੋ. ਦਰਸ਼ਨ ਸਿੰਘ ਜੀ ਖਿਲਾਫ ਕੂੜਨਾਮਾ ਜਾਰੀ ਕੀਤਾ ਤਾਂ
ਸੁਚੇਤ ਪੰਥ ਵਿੱਚ ਸਾਂਝੇ ਵਿਰੋਧ ਦੀ ਸੁਰ ਉਭਰੀ ਅਤੇ ਸਮੁੱਚੇ ਸੁਚੇਤ ਪੰਥ ਨੇ ਇੱਕ ਅਵਾਜ਼ ਨਾਲ ਇਸ
‘ਕੂੜ ਨਾਮੇ’ ਨੂੰ ਰੱਦ ਕਰ ਦਿਤਾ। ਇਸ ਉਪਰੰਤ ਸੁਚੇਤ ਪੰਥ ਵਿੱਚ ਇੱਕ ਸਾਂਝਾ ਮੰਚ ਬਣਾ ਕੇ, ਸਾਂਝਾ
ਏਜੰਡਾ ਬਣਾਉਣ ਦੇ ਯਤਨ ਸ਼ੁਰੂ ਹੋਏ। ਪ੍ਰੋ. ਦਰਸ਼ਨ ਸਿੰਘ ਜੀ ਅਤੇ ਉਨ੍ਹਾਂ ਦੇ ਸਹਿਯੋਗੀਆਂ ਸਮੇਤ
ਲਗਭਗ ਸਾਰੀਆਂ ਧਿਰਾਂ ਦਾ ਮੰਨਣਾ ਸੀ ਕਿ ਇਸ ਸਾਂਝੇ ਏਜੰਡੇ ਵਿੱਚ ਹੋਰ ਮੱਦਾਂ ਨੇ ਨਾਲ ਨਾਲ ‘ਸਿੱਖ
ਰਹਿਤ ਮਰਿਯਾਦਾ’ ਦੀ ਇੰਨ-ਬਿੰਨ ਪ੍ਰੋੜਤਾ ਦੀ ਮੱਦ ਵੀ ਹੋਵੇ। ਇੱਕ ਪੜਾਅਵਾਰ ਨੀਤੀ ਅਧੀਨ ਸਮੁੱਚੇ
ਪੰਥ ਵਿੱਚ ਜਾਗਰੂਕਤਾ ਆ ਜਾਉਣ ਤੱਕ, ਰਹਿਤ ਮਰਿਯਾਦਾ ਤੇ ਕੋਈ ਜਨਤਕ ਕਿੰਤੂ ਨਾ ਕੀਤਾ ਜਾਵੇ। ਉਸ
ਸਮੇਂ ਸ਼ਾਇਦ ਪਰਿਵਾਰ ਹੀ ਇੱਕ ਐਸੀ ਧਿਰ ਸੀ, ਜਿਸਨੇ ਇਸ ਸ਼ਰਤ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਸਾਂਝੇ
ਏਜੰਡੇ ਦਾ ਆਧਾਰ ਗੁਰਮਤਿ ਸਿਧਾਂਤ ਹੋਣਾ ਚਾਹੀਦਾ ਹੈ, ਕੋਈ ਸਮਝੌਤਾਵਾਦੀ ਸੁਰ ਨਹੀਂ। ਅਸੀਂ ਵਾਰ
ਵਾਰ ਸੁਧਾਰਮਈ ਅਤੇ ਸੁਝਾਅਮਈ ਆਲੋਚਣਾ ਕਰਦੇ ਹੋਏ ਪ੍ਰੋ. ਦਰਸ਼ਨ ਸਿੰਘ ਜੀ ਨੂੰ ਰਹਿਤ ਮਰਿਯਾਦਾ
ਸੁਧਾਰ ਪ੍ਰਤੀ ਸਪਸ਼ਟ ਅਤੇ ਜਨਤਕ ਸਟੈਂਡ ਲੈਣ ਦੀ ਬੇਨਤੀ ਕੀਤੀ। ਸਾਡੀ ਇਸ ‘ਗੁਸਤਾਖੀ’ ਕਾਰਨ ਸਾਨੂੰ
ਪ੍ਰੋ. ਜੀ ਦੇ ਜ਼ਜ਼ਬਾਤੀ ਸਮਰਥਕਾਂ ਦਾ ਨਜ਼ਲਾ ਵੀ ਸਹਿਣਾ ਪਿਆ। ਐਸਾ ਹੀ ਨਜ਼ਲਾ ਪਰਿਵਾਰ ਨੂੰ ਜੋਗਿੰਦਰ
ਸਿੰਘ ਜੀ ਸਪੋਕਸਮੈਨ ਅਤੇ ਪ੍ਰੋ. ਸਰਬਜੀਤ ਸਿੰਘ ਜੀ ਧੁੰਦਾ ਦੀ ਸੁਧਾਰਮਈ ਆਲੋਚਣਾ ਕਾਰਨ ਉਨ੍ਹਾਂ ਦੇ
ਸਮਰਥਕਾਂ ਕੋਲੋਂ ਵੀ ਸਹਿਣਾ ਪਿਆ। ਪਰ ਅਸੀਂ ਇਸ ਗੱਲ ਦੀ ਕਦੇ ਪਰਵਾਹ ਨਹੀਂ ਕੀਤੀ, ਕਿਉਂਕਿ ‘ਤੱਤ
ਗੁਰਮਤਿ ਪਰਿਵਾਰ’ ਦੀ ਕਾਇਮੀ ਦਾ ਇੱਕ ਮੁੱਖ ਮਕਸਦ ਹੀ ਧੜੇ ਅਤੇ ਸ਼ਖਸੀਅਤ ਦੇ ਪ੍ਰਭਾਵ ਤੋਂ ਉੱਤੇ
ਉਠ ਕੇ, ਗੁਰਮਤਿ ਦੀ ਰੋਸ਼ਨੀ ਵਿੱਚ ਖਰਾ ਸੱਚ ਪੇਸ਼ ਕਰਨਾ ਸੀ।
ਖੈਰ! ਉਸ ਸਮੇਂ ਪ੍ਰੋ. ਦਰਸ਼ਨ ਸਿੰਘ ਜੀ ਨੇ ਰਹਿਤ ਮਰਿਯਾਦਾ ਸੁਧਾਰ ਬਾਰੇ ਸਪਸ਼ਟ ਸਟੈਂਡ ਲੈਣ ਦੀ
ਸਾਡੀ ਬੇਨਤੀ ਨੁੰ ਕੋਈ ਹੁੰਗਾਰਾ ਨਹੀਂ ਦਿਤਾ। ਪਰਿਵਾਰ ਨੇ ਬੜੀ ਦ੍ਰਿੜਤਾ ਨਾਲ ਇਸ ਸੇਧ ਵਿੱਚ ਕੰਮ
ਕਰਨਾ ਜਾਰੀ ਰੱਖਿਆ ਅਤੇ ਇਹ ਉਪਰਾਲਾ ਨਿਕਟ ਭਵਿੱਖ ਵਿੱਚ ਸੁਚੇਤ ਪੰਥ ਦੇ ਸਹਿਯੋਗ ਨਾਲ ਸਿਰੇ ਚੜਾਉਣ
ਲਈ ਦ੍ਰਿੜ-ਸੰਕਲਪ ਹੈ।
ਇਸ ਦੌਰਾਣ ਚੰਗੀ ਗੱਲ ਇਹ ਹੋਈ ਕਿ ਪ੍ਰੋ. ਦਰਸ਼ਨ ਸਿੰਘ ਜੀ ਨੇ ‘ਪੜਾਅ ਵਾਰ ਸਮਝੌਤਾਵਾਦੀ’ ਨੀਤੀ ਦਾ
ਤਿਆਗ ਕਰਕੇ ਮਨੋਂ ਸਿੱਖ ਰਹਿਤ ਮਰਿਯਾਦਾ ਸੁਧਾਰ ਦੀ ਲੋੜ ਨੂੰ ਮਹਿਸੂਸ ਕਰਨਾ ਸ਼ੁਰੂ ਕੀਤਾ। ਇਸ ਦਿਸ਼ਾ
ਵਿੱਚ ਅੱਗੇ ਵੱਧਦੇ ਹੋਏ ਪਿਛਲੇ ਸਮੇਂ ਉਨ੍ਹਾਂ ਨੇ ਮਰਿਯਾਦਾ ਵਿਚਲੀਆਂ ਕੁੱਝ ਕਮੀਆਂ ਬਾਰੇ ਜਨਤਕ
ਤੌਰ ਤੇ ਗੱਲ ਕਰਨੀ ਵੀ ਸ਼ੁਰੂ ਕਰ ਦਿਤੀ ਹੈ। ਉਨ੍ਹਾਂ ਦੇ ਸਟੈਂਡ ਵਿੱਚ ਆਏ ਇਸ ਹਾਂ-ਪੱਖੀ ਬਦਲਾਅ ਦਾ
ਤਹਿ ਦਿਲੋਂ ਸੁਆਗਤ ਕਰਦੇ ਹਾਂ। ਪ੍ਰੋ. ਦਰਸ਼ਨ ਸਿੰਘ ਜੀ ਦੀ ਖੂਬੀ ਇਹ ਹੈ ਕਿ ਜਦੋਂ ਉਨ੍ਹਾਂ ਨੂੰ
ਕੋਈ ਗਲਤੀ ਸਮਝ ਆ ਜਾਂਦੀ ਹੈ ਤਾਂ ਉਹ ਸੁਧਾਰ ਕਰਨ ਵਿੱਚ ਹਿਚਕਿਚਾਹਟ ਨਹੀਂ ਕਰਦੇ। ਇਹ ਸੁਹਿਰਦ
ਗੁਰਸਿੱਖ ਦੀ ਇੱਕ ਨਿਸ਼ਾਨੀ ਵੀ ਹੈ। ਪਰ ਸਾਡੀ ਨਿਰਪੱਖ ਰਾਏ ਇਹ ਹੈ ਕਿ ਪ੍ਰੋ. ਦਰਸ਼ਨ ਸਿੰਘ ਜੀ ਦੇ
ਇਰਦ-ਗਿਰਦ ਵਿਚਰਦੇ ਕੁੱਝ ਸੱਜਣ ਅਤੇ ਸਲਾਹਕਾਰ ਉਨ੍ਹਾਂ ਨੂੰ ਗੁੰਮਰਾਹ ਕਰਨ ਜਾਂ ਗਲਤ ਸਟੈਂਡ
ਅਪਨਾਉਣ ਵਿੱਚ ਕਾਮਯਾਬ ਹੋ ਜਾਂਦੇ ਹਨ। ਸਿੱਖ ਰਹਿਤ ਮਰਿਯਾਦਾ ਸੁਧਾਰ ਉਪਰਾਲੇ ਦੇ ਤੀਜੇ ਪੜਾਅ ਦੀ
ਵਿਚਾਰ ਚਰਚਾ ਵਿਚੋਂ ਆਨੇ-ਬਹਾਨੇ ਕਿਨਾਰਾ ਕਰ ਜਾਣ ਦੇ ਉਨ੍ਹਾਂ ਦੇ ਸਟੈਂਡ ਪਿੱਛੇ ਵੀ ਸ਼ਾਇਦ ਐਸੇ
ਸੱਜਣਾਂ ਦਾ ਪ੍ਰਭਾਵ ਹੀ ਸੀ। ਖੈਰ! ਸਾਨੂੰ ਆਸ ਹੈ ਪ੍ਰੋ. ਜੀ ਨੂੰ ਜਦੋਂ ਇਸ ਗੱਲ ਦਾ ਇਹਸਾਸ ਹੋ
ਗਿਆ ਉਹ ਆਪਣਾ ਸਟੈਂਡ ਸੁਧਾਰ ਲੈਣ ਵਿੱਚ ਬਿਲਕੁਲ ਢਿੱਲ ਨਹੀਂ ਕਰਨਗੇ।
ਇਸ ਧਿਰ ਦੇ ਜਿਹੜੇ ਸੱਜਣ
ਕੂੜਨਾਮੇ ਤੋਂ ਬਾਅਦ ਪੈਦਾ ਹੋਈ ਸਥਿਤੀ ਤੋਂ ਬਾਅਦ ਰਹਿਤ ਮਰਿਯਾਦਾ ਦੀ ਇੰਨ ਬਿੰਨ ਪ੍ਰੋੜਤਾ ਅਤੇ
ਜਨਤਕ ਕਿੰਤੂ ਨਾ ਕਰਨ ਵਾਲੀ ਪੜਾਅਵਾਰ ਸਮਝੌਤਾਵਾਦੀ ਨੀਤੀ ਨੂੰ ਹੀ ਸਹੀ ਮੰਨਦੇ ਸਨ, ਹੁਣ ਉਨ੍ਹਾਂ
ਨੇ ਵੀ ਇਸ ਵਿੱਚ ਸੁਧਾਰ ਦੀ ਲੋੜ ਨੂੰ ਜਨਤਕ ਤੌਰ ਤੇ ਮਨ ਅਤੇ ਪ੍ਰਚਾਰ ਰਹੇ ਹਨ, ਕਿਉਂਕਿ ਹੁਣ
ਪ੍ਰੋ. ਜੀ ਦਾ ਸਟੈਂਡ ਜੋ ਹੋ ਗਿਆ ਹੈ। ਕਹਿਣ ਦਾ ਭਾਵ ਕਿ ਇਨ੍ਹਾਂ ਸੱਜਣਾਂ ਦਾ ਸਟੈਂਡ ਗੁਰਮਤਿ ਦੀ
ਥਾਂ ਆਪਣੀ ਧਿਰ ਦੇ ਆਗੂ-ਵਿਸ਼ੇਸ਼ ਤੇ ਨਿਰਭਰ ਕਰਦਾ ਹੈ।
ਵਾਪਿਸ ਮੁੱਖ ਵਿਸ਼ੇ ਵੱਲ ਮੁੜਦੇ ਹਾਂ। ਜੇ ਸੁਚੇਤ ਪੰਥ ਨੇ ਇੱਕ ਮੰਚ
ਤੇ ਇਕੱਠਾ ਹੋਣਾ ਹੈ ਤਾਂ ਕੁੱਝ ਹੇਠ ਲਿਖੇ ਨੁਕਤਿਆਂ ਦਾ ਧਿਆਨ ਰੱਖਣਾ ਜ਼ਰੂਰੀ ਹੈ।
1. ਆਪਸੀ ਇਗੋ ਨੂੰ ਸਾਂਝ ਵਿੱਚ ਰੁਕਾਵਟ ਨਾ ਬਨਣ ਦਿਤਾ ਜਾਵੇ।
2. ਸਾਂਝੇ ਏਜੰਡੇ ਦਾ ਆਧਾਰ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਹੋਣ, ਕੋਈ ਸਮਝੌਤਵਾਦੀ ਨੀਤੀ ਨਹੀਂ।
3. ਇਹ ਚੇਤੇ ਰੱਖਿਆ ਜਾਵੇ ਕਿ ਗੁਰਮਤਿ ਫਿਲਾਸਫੀ ਸਾਰੀ ਮਨੁੱਖਤਾ ਦੀ ਧਰੋਹਰ ਹੈ, ਇੱਕ ਖਾਸ ਕੌਮ
ਜਾਂ ਫਿਰਕੇ ਦੀ ਨਹੀਂ। ਸੋ ਪ੍ਰਚਾਰ ਏਜੰਡਾ ਸਮੁੱਚੀ ਮਨੁੱਖਤਾ ਨੂੰ ਸਾਹਮਣੇ ਰੱਖ ਕੇ ਬਣਾਇਆ ਜਾਵੇ,
ਨਾ ਕਿ ਸਿਰਫ ਮੌਜੂਦਾ ਸਮੇਂ ਮੰਨੇ ਜਾਂਦੇ ਸਿੱਖਾਂ ਨੂੰ। ਐਸੀ ਦੂਰ-ਦ੍ਰਿਸ਼ਟੀ ਨਾਲ ਹੀ ਅਸੀਂ ਨਿਰੋਲ
ਗੁਰਮਤਿ ਦੀ ਰੋਸ਼ਨੀ ਵਿੱਚ ਫੈਸਲੇ ਲੈ ਸਕਣ ਦੇ ਕਾਬਿਲ ਹੋ ਸਕਾਂਗੇ। ਵਰਨਾ ਅੱਜ ਸਥਿਤੀ ਇਹ ਹੈ ਕਿ
ਅਸੀਂ ਫੈਸਲੇ/ਏਜੰਡਾ ਗੁਰਮਤਿ ਵੱਲ ਵੇਖ ਨਹੀਂ, ਬਲਕਿ 2 ਕਰੋੜ ਕਹੇ ਜਾਂਦੇ ਸਿੱਖਾਂ ਦੇ
ਹਾਜ਼ਮੇ/ਪ੍ਰਵਾਨਿਕਤਾ ਵੱਲ ਵੇਖ ਕੇ ਬਣਾਉਂਦੇ।
4. ਪ੍ਰਚਾਰ ਕਰਨ ਦੀ ਸੇਧ ਅਸੀਂ ਬਾਬਾ ਨਾਨਕ ਜੀ ਕੋਲੋਂ ਲੈਣੀ ਹੈ, ਆਪਣੇ ਮਨ ਕੋਲੋਂ ਨਹੀਂ। ਬਾਬਾ
ਨਾਨਕ ਜੀ ਦਾ ਰਸਤਾ ਸੀ ਕਿ ਖਰਾ ਸੱਚ ਪੇਸ਼ ਕਰਦੇ ਰਹੋ ਜਿਨ੍ਹਾਂ ਨੂੰ ਚੰਗਾ ਲਗੇਗਾ, ਅਪਣਾ ਲਵੇਗਾ।
ਖਰਾ ਸੱਚ ਪੇਸ਼ ਕਰਨ ਵੇਲੇ ਇਹ ਨਾ ਸੋਚੋ ਕਿ ਇਸ ਨਾਲ ਲੋਕ ਮੇਰੇ ਨਾਲੋਂ ਟੁੱਟ ਜਾਣਗੇ ਜਾਂ ਨਰਾਜ਼ ਹੋ
ਜਾਣਗੇ।
5. ਕਿਸੇ ਨਾਲ ਵੀ ਵਿਚਾਰ ਕਰਨ ਲਈ ਬੇਲੋੜੀਆਂ ਅਗਾਉਂ ਸ਼ਰਤਾਂ ਨਾ ਰੱਖੋ। ਕਿਸੇ ਵੀ ਤਰਾਂ ਦੀ
ਕਿੰਤੂ/ਪ੍ਰੰਤੂ ਦਾ ਡਰ ਨਾ ਪਾਲੋ, ਬਲਕਿ ਹਰ ਕਿੰਤੂ/ਪ੍ਰੰਤੂ ਦਾ ਯੋਗ ਜਵਾਬ ਦੇਣ ਦਾ ਮਾਦਾ ਆਪਣੇ
ਵਿੱਚ ਪੈਦਾ ਕਰੋ।
6. ਜ਼ਜ਼ਬਾਤਾਂ ਅਤੇ ਸ਼ਰਧਾ ਉਤੇ ਗਿਆਨ ਦਾ ਕੁੰਡਾ ਰੱਖੋ। ਜਿਹੜਾ ਉਸ ਕੁੰਡੇ ਨੂੰ ਭੁੱਲ ਗਿਆ ਉਹ
ਪੁਜਾਰੀਵਾਦੀ ਸੋਚ ਆਪਣਾ ਕੇ ਵਿਰੋਧੀ ਵਿਚਾਰਾਂ ਵਾਲੇ ਨੂੰ ਕਾਮਰੇਡ/ਨਾਸਤਿਕ ਆਦਿ ਦੇ ਫਤਵੇ ਦੇਣਾ
ਸ਼ੁਰੂ ਕਰ ਦਿੰਦਾ ਹੈ।
7. ਵਿਰੋਧੀ ਵਿਚਾਰ ਨੂੰ ਸਹਿਜ ਅਤੇ ਠਰੰਮੇ ਨਾਲ ਸੁਨਣ ਦਾ ਮਾਦਾ ਰੱਖੋ। ਨਰਾਜ਼ ਹੋ ਕੇ ਤੈਸ਼ ਵਿੱਚ ਆ
ਕੇ ਫਤਵੇਬਾਜ਼ੀ ਨਾ ਕਰੋ।
8 ਵਿਚਾਰਧਾਰਕ ਅਸਹਿਮਤੀ ਨੂੰ ਆਪਸੀ ਵਿਰੋਧ ਅਤੇ ਨਫਰਤ ਦਾ ਕਾਰਨ ਨਾ ਬਨਣ ਦਿਉ।
9. ਸੁਧਾਰ ਦੀ ਕੋਈ ਸੀਮਾ ਜਾਂ ਬੰਦਿਸ਼ਾਂ ਨਹੀਂ ਹੋਣੀਆਂ ਚਾਹੀਦੀਆਂ, ਬਸ ‘ਸ਼ਬਦ ਗੁਰੂ ਗ੍ਰੰਥ ਸਾਹਿਬ
ਜੀ’ ਦੀ ਕਸਵੱਟੀ ਹੋਣੀ ਚਾਹੀਦੀ ਹੈ।
10. ਪੰਥਕ ਮਾਨਤਾਵਾਂ ਪ੍ਰਤੀ ਆਪਣੇ ਜ਼ਜ਼ਬਾਤਾਂ ਅਤੇ ਸ਼ਰਧਾ ਉਪਰ ਗਿਆਨ ਦਾ ਡੰਡਾ ਹੋਣਾ ਜ਼ਰੂਰੀ ਹੈ।
ਜੇ ਅਸੀਂ ਸਾਰੇ ਆਪਣੇ ਆਪ ਨੂੰ ਇਨ੍ਹਾਂ ਅਲਾਮਤਾਂ ਤੋਂ ਬਚਾ ਕੇ, ਏਕਤਾ ਲਈ ਸੁਹਿਰਦਤਾ ਨਾਲ ਜਤਨ
ਕਰਾਂਗੇ ਤਾਂ ਸਾਨੂੰ ਇਕੱਠੇ ਹੋਣ ਤੋਂ ਕੋਈ ਤਾਕਤ ਨਹੀਂ ਰੋਕ ਸਕਦੀ। ਕੁੱਝ ਦਿਨਾਂ ਵਿੱਚ ਪਰਿਵਾਰ
ਸਮੁੱਚੀਆਂ ਸੁਚੇਤ ਪੰਥਕ ਧਿਰਾਂ ਦੇ ਨੁਮਾਇੰਦਿਆਂ ਨੂੰ ਇੱਕ ਮੰਚ ਤੇ ਇਕੱਠੇ ਕਰਕੇ ਵਿਚਾਰਾਂ ਕਰਨ ਦਾ
ਇੱਕ ਹੋਰ ਨਿਰਪੱਖ ਅਤੇ ਨਿਸ਼ਕਾਮ ਯਤਨ ਕਰੇਗਾ। ਆਸ ਹੈ ਕਿ ਇਸ ਵਾਰ ਸਾਰੇ, ਉਪਰੋਕਤ ਅਲਾਮਤਾਂ ਨੂੰ
ਚੇਤੇ ਵਿੱਚ ਰੱਖਦੇ, ਇਸ ਸੁਹਿਰਦ ਯਤਨ ਨੂੰ ਹਾਂ-ਪੱਖੀ ਹੁੰਗਾਰਾ ਜ਼ਰੂਰ ਭਰਣਗੇ।
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
05 ਸਿਤੰਬਰ 12
(05/09/12)
ਕਰਨਲ ਡਾ: ਦਲਵਿੰਦਰ ਸਿੰਘ ਗ੍ਰੇਵਾਲ
ਅੰਮ੍ਰਿਤ ਵੇਲਾ- ਨਾਮ ਦਾ ਵੇਲਾ।
ਕਰਨਲ ਡਾ: ਦਲਵਿੰਦਰ ਸਿੰਘ ਗ੍ਰੇਵਾਲ
ਵਾਹਵਾ ਅੰਮ੍ਰਿਤ ਵੇਲਾ ਤੇਰੇ ਨਾਮ ਲੈਣ ਦਾ ਵੇਲਾ।
ਨਾ ਕੋਈ ਰੌਲਾ ਰੱਪਾ ਕਿਧਰੇ, ਨਾ ਕੋਈ ਹੋਰ ਝਮੇਲਾ।
ਚੁਪ ਚਾਂ ਸਾਰੇ ਪਸਰੀ ਹੋਈ, ਜੱਗ ਦੀ ਹੋਂਦ ਨਾ ਦਿਸਦੀ।
ਤੂੰ ਹੀ ਤੂੰ ਹੀ ਚਾਰੇ ਪਾਸੇ, ਲੋੜ ਹੋਰ ਹੈ ਕਿਸਦੀ?
ਨੇੜਾ ਤੇਰਾ ਮਾਣਾ, ਹੋ ਜਾਏ, ਹੁਣ ਤੇਰੇ ਸੰਗ ਮੇਲਾ।
ਵਾਹਵਾ ਅੰਮ੍ਰਿਤ ਵੇਲਾ ਤੇਰੇ ਨਾਮ ਲੈਣ ਦਾ ਵੇਲਾ।
ਹੋਰ ਕਿਸੇ ਦੀ ਸੋਚ ਨਾ ਕੋਈ, ਤੇਰਾ ਨਾਮ ਧਿਆਵਾਂ।
ਏਸ ਖਲਾ ਵਿੱਚ ਅੰਦਰ ਬਾਹਰ, ਤੂਨੂੰ ਦਾਤਾ ਪਾਵਾਂ।
ਰਿਸ਼ਤੇ ਨਾਤੇ ਹੋਰ ਨਾ ਕੋਈ, ਤੂੰ ਹੀ ਬਸ ਅਕੇਲਾ।
ਵਾਹਵਾ ਅੰਮ੍ਰਿਤ ਵੇਲਾ ਤੇਰੇ ਨਾਮ ਲੈਣ ਦਾ ਵੇਲਾ।
ਨਾਮ ਲਵਾਂ ਆਨੰਦ ਬੜਾ ਹੈ ਅੰਮ੍ਰਿਤ ਵਰ੍ਹੇ ਚੌਫੇਰੇ।
ਵਾਤਾਵਰਨ ਸੁਗੰਧਿਤ ਹੋਇਆ ਭਾਗ ਖੁਲ੍ਹ ਗਏ ਮੇਰੇ।
ਤੇਰੀ ਹੋਂਦ ਜੋ ਪ੍ਰਗਟ ਹੋਈ, ਚਾਹੀਦਾ ਕਿਉਂ ਧੇਲਾ।
ਵਾਹਵਾ ਅੰਮ੍ਰਿਤ ਵੇਲਾ ਤੇਰੇ ਨਾਮ ਲੈਣ ਦਾ ਵੇਲਾ।
ਅਪਣੇ ਸੰਗ ਇਉਂ ਜੋੜੀ ਰੱਖੀਂ, ਮਿਹਰ ਕਰੀਂ ਮੇਰੇ ਸਾਈਂ।
ਤੁੱਧ ਬਿਨ ਕੁੱਝ ਚੰਗਾ ਨਾ ਲੱਗਦਾ, ਅਪਣੇ ਨਾਮ ਰਸਾਈਂ।
ਤੁੱਧ ਮਿਲਕੇ ਮਿਟ ਜਾਣਾ ਚੰਗਾ, ਏਹੋ ਵਕਤ ਸੁਹੇਲਾ।
ਵਾਹਵਾ ਅੰਮ੍ਰਿਤ ਵੇਲਾ ਤੇਰੇ ਨਾਮ ਲੈਣ ਦਾ ਵੇਲਾ।
(04/09/12)
ਹਰਮੀਤ ਸਿੰਘ ਖਾਲਸਾ
ਸਤਿਕਾਰਯੋਗ ਸੰਪਾਦਕ ਮੱਖਣ ਸਿੰਘ ਜੀ,
ਦਾਸ ਪਿਛਲੇ ਕੁੱਝ ਦਿਨਾ ਤੋਂ ਇੰਟਰਨੈੱਟ ਨਹੀ ਚਲਾ ਪਾਇਆ ਇਸ ਲਈ “ਸਿੱਖ ਮਾਰਗ” ਵੀ
ਨਹੀ ਪੜ੍ਹ ਪਾਇਆ ਅੱਜ “ਸਿੱਖ ਮਾਰਗ” ਦੀਆਂ ਕੁੱਝ ਨਵੀਆਂ ਅਤੇ ਪੁਰਾਨੀਆਂ ਚਿਠੀਆਂ ਪੜ੍ਹਨ ਤੇ ਪਤਾ
ਚਲਿਆ ਕਿ ਆਪ ਜੀ ਨੇ ਇੱਕ ਸਲਾਹ ਕਾਰ ਬੋਰਡ ਗਠਿਤ ਕੀਤਾ ਹੈ, ਦਾਸ ਇਹ ਜਾਨਣਾ ਚਾਹੁੰਦਾ ਹੈ ਕਿ ਇਸ
ਸਲਾਹ ਕਾਰ ਬੋਰਡ ਦੇ ਮੈਂਬਰ ਕਿਹੜੇ ਕਿਹੜੇ ਹਨ?
ਧੰਨਵਾਦ ਸਹਿਤ।
ਦਾਸਰਾ
ਹਰਮੀਤ ਸਿੰਘ ਖਾਲਸਾ
(ਹਰਮੀਤ ਸਿੰਘ
ਜੀ, ਤੁਸੀਂ ਪੁਰਾਣੀਆਂ ਚਿੱਠੀਆਂ ਧਿਆਨ ਨਾਲ ਨਹੀਂ ਪੜ੍ਹੀਆਂ। ਉਹਨਾ ਵਿੱਚ ਸਾਰੀ ਜਾਣਕਾਰੀ ਮੌਜੂਦ
ਹੈ। ਇਹ ਬੋਰਡ ਦੇ ਮੈਂਬਰ, ਆਪਸੀ ਫੂਨ ਤੇ ਗੱਲਬਾਤ ਕਰਨ ਦੀ ਸੁਵਿਧਾ ਨੂੰ ਮੁੱਖ ਰੱਖ ਕੇ ਸਿਰਫ
ਕਨੇਡਾ ਅਮਰੀਕਾ ਤੋਂ ਲਏ ਗਏ ਹਨ। ਇਹ ਹਾਲ ਦੀ ਘੜੀ ਗਿਣਤੀ ਵਿੱਚ 6 ਹਨ। ਅਗਾਂਹ ਨੂੰ ਵੱਧ ਘੱਟ ਵੀ
ਸਕਦੇ ਹਨ। ਇਹਨਾ ਦੇ ਨਾਮ ਤੁਸੀਂ 22 ਜੁਲਾਈ ਦੀ ਐਂਟਰੀ ਵਾਲੇ ਪਾਠਕਾਂ ਦੇ ਪੰਨੇ ਤੇ ਪੜ੍ਹ ਸਕਦੇ
ਹੋ। ਉਂਜ ਪਾਠਕਾਂ ਦੀ ਅਤੇ ਸਲਾਹਕਾਰ ਬੋਰਡ ਦੀ ਸੁਵਿਧਾ ਨੂੰ ਮੁੱਖ ਰੱਖ ਕੇ ਇਹਨਾ ਵਲੋਂ ਲਏ ਗਏ
ਫੈਸਲੇ, ਸਲਾਹ ਅਤੇ ਜਾਣਕਾਰੀ ਵਾਲੀਆਂ ਲਿਖਤਾਂ ਲਈ ਇੱਕ ਵੱਖਰੀ ਫਾਈਲ ਬਣ ਦਿੱਤੀ ਗਈ ਹੈ। ਇਹਨਾ
ਵਲੋਂ ਲਿਖਿਆ ਗਿਆ ਸਾਰਾ ਕੁੱਝ ਪਾਠਕਾਂ ਦੇ ਪੰਨੇ ਤੇ ਵੀ ਛਪੇਗਾ ਅਤੇ ਨਾਲ ਹੀ ਇਸ ਵੱਖਰੀ ਫਾਈਲ
ਵਾਲੇ ਪੰਨੇ ਤੇ ਵੀ। ਇਹ ਫਾਈਲ ਵਾਲਾ ਪੰਨਾ ਤੁਸੀਂ ‘ਲੇਖ ਲੜੀ ਚੌਥੀ’ ਦੇ ਹੇਠਾਂ, ਹੋਰ ਲਿੰਕ ਤੇ,
ਸਲਾਹਕਾਰ ਬੋਰਡ ਤੇ ਕਲਿਕ ਕਰਕੇ ਪੜ੍ਹ ਸਕਦੇ ਹੋ-ਸੰਪਾਦਕ)
(04/09/12)
ਕਰਨਲ ਡਾ: ਦਲਵਿੰਦਰ ਸਿੰਘ ਗ੍ਰੇਵਾਲ
ਬ੍ਰਹਿਮੰਡੀ
ਏਕਤਾ ਵਿੱਚ ਅਨੇਕਤਾ
ਕਰਨਲ ਡਾ: ਦਲਵਿੰਦਰ ਸਿੰਘ ਗ੍ਰੇਵਾਲ
ਸਾਰੇ ਵਿਸ਼ਵ ਦਾ ਕਰਤਾ ਇਕੋ ਇੱਕ
ਪ੍ਰਮਾਤਮਾ ਹੈ ਜੋ ਹਰ ਇੱਕ ਜੀ ਵਿੱਚ ਆਤਮਾ ਰੂਪੀ ਹੋ ਸਮਾਇਆ ਹੋਇਆ ਹੈ। ਪਰ ਉਸ ਦੀ ਸਾਰੀ ਰਚਨਾ ਦੇ
ਵਿਸ਼ੇਸ਼ ਗੁਣ ਹੈ ਕਿ ਕੋਈ ਵੀ ਇੱਕ ਜੀਵ ਦੂਸਰੇ ਨਾਲ ਸੌ ਫੀ ਸਦੀ ਨਹੀਂ ਮਿਲਦਾ। ਸਾਰੇ ਜੀਅ ਭਿੰਨ
ਭਿੰਨ ਰੂਪ ਨਾਲ ਉਪਜਾਏ ਹਨ ਕੋਈ ਵੀ ਕਿਸੇ ਵਰਗਾ ਨਹੀਂ। (ਕੋਇ ਨ ਕਿਸ ਹੀ ਜੇਹਾ ਉਪਾਇਆ। (ਪੰਨਾ
1056) ਸਾਰਾ ਵਿਸ਼ਵ ਬਦਲਣਹਾਰ ਹੈ (ਸਭੁ ਜਗੁ ਚਲਣਹਾਰੁ; ਪੰਨਾ 468) ਇਸ ਲਗਾਤਾਰ, ਨਿਰੰਤਰ
ਬਦਲਣਸ਼ੀਲਤਾ ਸਦਕਾ ਹਰ ਨਵਾਂ ਜੀਵ ਭਿੰਨ ਅਣੂਆਂ ਦੇ ਸੁਮੇਲ ਨਾਲ ਪੈਦਾ ਹੁੰਦਾ ਹੈ ਜਿਸ ਕਰਕੇ ਭਿੰਨਤਾ
ਆਉਣੀ ਜ਼ਰੂਰੀ ਹੈ। ਦੂਸਰੇ ਪ੍ਰਮਾਤਮਾ ਨੇ ਸਾਰਾ ਵਿਸ਼ਵ ਵੱਖ ਵੱਖ ਰੰਗ ਵਿੱਚ ਵੱਖ ਵੱਖ ਭਾਂਤ ਨਾਲ
ਬਣਾਇਆ ਹੈ। (ਰੰਗੀ ਰੰਗੀ ਭਾਂਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉਪਾਈ। ਕਰਿ ਕਰਿ ਵੇਖੈ ਕੀਤਾ ਅਪਣਾ
ਜਿਵ ਤਿਸ ਦੀ ਵਡਿਆਈ। (ਪੰਨਾ 6, 9)) ਕਿਸੇ ਮਸ਼ੀਨ ਵਾਂਗ ਨਹੀਂ ਕਿ ਸਭ ਇਕੋ ਜਿਹੇ ਬਣਾ ਦਿਤੇ। ਉਹ
ਅਪਣੀ ਹਰ ਕਿਰਤ ਨੂੰ ਬੜੇ ਪਿਆਰ ਨਾਲ ਵੇਖ ਮਾਣ ਰਿਹਾ ਹੈ। ਚਾਹੇ ਕੋਈ ਜੀਵ ਚਾਰੇ ਖਾਣੀਆਂ ਵਿਚੋਂ
ਕਿਸੇ ਰਾਹੀਂ ਵੀ ਪੈਦਾ ਹੋਇਆ ਹੈ ਉਹ ਸਭ ਉਸ ਪ੍ਰਮਾਤਮਾ ਦਾ ਹੀ ਰੂਪ ਹਨ। ਬ੍ਰਹਿਮੰਡ ਦੇ ਹਰ ਹਿਸੇ
ਵਿੱਚ ਹਰ ਰੋਸ਼ਨੀ ਵਿੱਚ ਊਹੋ ਪ੍ਰਮਾਤਮਾ ਹੀ ਹੈ। ਉਸਨੇ ਸਾਰੇ ਜਗਤ ਦੇ ਜੀਵਾਂ ਰੂਪੀ ਮਣੀਆਂ ਨੂੰ ਇੱਕ
ਲੜੀ ਵਿੱਚ ਨੂਰ ਦੀ ਸ਼ਕਤੀ ਰਾਹੀਂ ਪਰੋਇਆ ਹੋਇਆ ਹੈ। ਇਸ ਲੜੀ ਨੂੰ ਉਸ ਨੇ ਇਸ ਤਰ੍ਹਾਂ ਜੋੜਿਆ ਹੈ ਕਿ
ਇੱਕ ਕੰਨੀ ਤੋਂ ਸੂਤ ਖਿਚੇ ਤਾਂ ਸਾਰੀ ਵਿਸ਼ਵ ਬਣਤਰ ਢਹਿ ਢੇਰੀ ਹੋ ਜਾਂਦੀ ਹੈ। (ਆਪੇ ਅੰਡਜ ਜੇਰਜ
ਸੇਤਜ ਉਤਭੁਜ ਆਪੇ ਖੰਡ ਆਪੇ ਸਭ ਲੋਇ॥ ਆਪੇ ਸੂਤੁ ਆਪੇ ਬਹੁ ਮਣੀਆ ਕਰਿ ਸਕਤੀ ਜਗਤੁ ਪਰੋਇ॥ ਆਪੇ ਹੀ
ਸੂਤਧਾਰੁ ਹੈ ਪਿਆਰਾ ਸੂਤੁ ਖਿੰਚੇ ਢਹਿ ਢੇਰੀ ਹੋਇ॥ (ਪੰਨਾ 605)) ਵਿਸ਼ਵ ਦੇ ਮੁੱਖ ਕਣ ਉਸੇ ਇੱਕ ਦੇ
ਹਨ ਭਾਵੇਂ ਕਿ ਪ੍ਰਮਾਤਮਾ ਨੇ ਰਚਨਾ ਬੜੇ ਤਰੀਕਿਆ ਨਾਲ ਸਜਾਈ ਹੈ। (ਏਕੈ ਕਨਿਕ ਅਨਿਕ ਭਾਤਿ ਸਾਜੀ
ਬਹੁ ਪਰਕਾਰ ਰਚਾਇਓ। (ਪੰਨਾ 205) ਪਰਮਾਤਮਾ ਹੈ ਤਾਂ ਇੱਕ ਪਰ ਉਸ ਨੇ ਰਚਨਾ ਅਨੇਕਾਂ ਭਾਤ ਦੀ ਬਣਾਈ
ਹੈ। (ਏਕ ਹਿ ਆਪਿ ਅਨੇਕਹਿ ਭਾਤਿ (ਪੰਨਾ 238)) ਉਸ ਦੀ ਇਸ ਅਨੇਕਤਾ ਵਿੱਚ ਏਕਤਾ ਵਿਆਪਕ ਹੈ ਜੋ ਹਰ
ਖਲਾ ਨੂੰ ਇਸ ਤਰ੍ਹਾਂ ਪੂਰਨ ਕਰਦੀ ਹੈ ਕਿ ਦੇਖਿਆਂ ਤੇ ਬਸ ਉਹ ਹੀ ਉਹ ਸਭ ਥਾਂ ਜਾਪਦਾ ਹੈ। (ਏਕ
ਅਨੇਕ ਬਿਆਪਕ ਪੂਰਕ ਜਤ ਦੇਖਉ ਤਤ ਸੋਈ (ਪੰਨਾ 485)) ਸਭਨਾਂ ਵਿੱਚ ਉਸ ਦੀ ਹੀ ਜੋਤ ਵਸਦੀ ਹੈ ਜੋ
ਇੱਕ ਦੂਜੇ ਨਾਲ ਰਲਾਈ ਨਹੀਂ ਰਲਦੀ। (ਸਭਿ ਇਕਾ ਜੋਤਿ ਵਰਤੈ ਭਿਨ ਭਿਨ ਨ ਰਲਈ ਕਿਸੈ ਦੀ ਰਲਾਈਆ।
(ਪੰਨਾ 96)) ਉਸ ਨੇ ਕੋਈ ਇੱਕ ਦੂਜੇ ਜਿਹਾ ਨਹੀਂ ਬਣਾਇਆ ਭਾਵੇ ਕਿ ਸਾਰੇ ਇਕੋ ਰੂਪ ਤੇ ਇਕੋ ਧਰਤੀ
ਤੇ ਪੈਦਾ ਹੋਏ ਹਨ। (ਕੋਈ ਨਾ ਕਿਸ ਜੇਹਾ ਉਪਾਇਆ। (ਪੰਨਾ 1056)) ਏਕ ਰੂਪ ਜਾ ਕੇ ਰੰਗ ਅਨੇਕ।
(ਪੰਨਾ 295) ਏਕ ਮਹਿ ਸਰਬ ਮਹਿ ਏਕਾ (ਪੰਨਾ 907) ਏਕਾ ਮਾਟੀ ਏਕਾ ਜੋਤਿ (ਪੰਨਾ 188)
ਭਾਵੇਂ ਕਿ ਆਕਾਰਾਂ ਦੇ ਰੂਪ ਵੱਖ ਵੱਖ ਹਨ ਪਰ ਇਹਨਾਂ ਦਾ ਜਮਾਂ ਜੋੜ ਇਕੋ ਇੱਕ ਪਰਮਾਤਮਾ ਹੈ। ਸਾਰੇ
ਸਰੀਰਾਂ ਦੀ ਜੋਤ ਤਾਂ ਇਕੋ ਹੀ ਹੈ। (ਏਕਾ ਜੋਤਿ ਹੈ ਸਰੀਰਾ ਪੰਨਾ 125) ਉਸਨੇ ਸਾਰਾ ਵਿਸ਼ਵ ਸ਼ਕਤੀ
ਤੋਂ ਪੈਦਾ ਕੀਤਾ ਤੇ ਇਹੋ ਸ਼ਕਤੀ ਵੱਖ ਵੱਖ ਰੂਪਾਂ ਵਿੱਚ ਸਾਰੇ ਵਿਸ਼ਵ ਵਿੱਚ ਫੈਲ ਰਹੀ ਹੈ। (ਸਭੇ ਏਕਾ
ਜੋਤਿ ਜਾਣੈ ਜੇ ਕੋਈ॥ (ਪੰਨਾ 120)) ਪਰਮਾਤਮਾ ਨੇ ਅਪਣੇ ਆਪ ਨੂੰ ਆਤਮਾਵਾਂ ਵਿੱਚ ਵੰਡ ਲਿਆ ਹੈ ਤੇ
ਹਰ ਵਸਤ ਵਿੱਚ ਇਸ ਤਰ੍ਹਾਂ ਸਥਾਪਿਤ ਹੋ ਗਿਆ ਹੈ ਕਿ ਉਸ ਬਿਨਾਂ ਕੁੱਝ ਵੀ ਨਹੀਂ। (ਆਤਮ ਪਾਸਾਰਾ
ਕਰਨਹਾਰਾ ਪ੍ਰਭ ਬਿਨਾ ਨਹੀ ਜਾਨੀਐ (ਪੰਨਾ 846)) ਹਰ ਆਤਮਾ ਵਿੱਚ ਪਰਮਾਤਮਾ ਹੈ ਤੇ ਸਾਰੀਆਂ
ਆਤਮਾਵਾਂ ਪਰਮਾਤਮਾ ਦਾ ਹੀ ਰੂਪ ਹਨ। (ਆਤਮ ਮਹਿ ਰਾਮ ਰਾਮ ਮਹਿ ਆਤਮ) (ਪੰਨਾ: 1153) ਇਸ ਤਰ੍ਹਾਂ
ਆਤਮਾ ਤੇ ਪਰਮਾਤਮਾ ਇੱਕ ਹੀ ਹਨ। (ਆਤਮ ਪਰਮਾਤਮ ਏਕੋ (ਪੰਨਾ 661) ਜਿਸ ਤਰ੍ਹਾਂ ਸੂਰਜ ਤਾਂ ਇਕੋ ਹੀ
ਹੈ ਪਰ ਉਸ ਨਾਲ ਸਬੰਧਤ ਰੁਤਾਂ ਕਈ ਹਨ। ਏਸ ਤਰ੍ਹਾਂ ਸਾਰੇ ਆਕਾਰ ਕਰਤੇ ਦੇ ਕਿਤਨੇ ਹੀ ਵੇਸ ਹਨ।
(ਸੂਰਜ ਏਕੋ ਰੁਤ ਅਨੇਕ। ਨਾਨਕ ਕਰਤੇ ਕੇ ਕੇਤੇ ਵੇਸ। (ਪੰਨਾ) ਆਮ ਕਿਆਸ ਅਨੁਸਾਰ ਪਰਮਾਤਮਾ ਦੀਆਂ
ਉਪਾਈਆਂ ਜੂਨਾਂ ਨੂੰ 84 ਲੱਖ ਕਿਹਾ ਜਾਂਦਾ ਹੈ ਲਖ ਚਉਰਾਸੀ ਜੋਨਿ ਸਬਾਈ। (ਪੰਨਾ 1075) ਜੰਤ ਵੀ
(ਲਖ ਚਉਰਾਸੀ ਜੰਤ ਉਪਾਏ: ਪੰਨਾ 1190) ਤੇ ਧਰਤੀਆਂ ਵੀ (ਲਖ ਚਉਰਾਸੀ ਮੇਦਨੀ ਤੁਝ ਹੀ ਤੇ ਹੋਈ:
1283) ਪਰ ਅਸਲ ਵਿੱਚ ਕੋਈ ਨਹੀਂ ਜਾਣਦਾ ਕਿ ਪਰਮਾਤਮਾ ਦੀ ਵਿਸ਼ਾਲਤਾ ਕਿਤਨੀ ਹੈ। (ਕੋਇ ਨ ਜਾਨੈ
ਤੇਰਾ ਕੇਤਾ ਕੇਵਡੁ ਚੀਰਾ। (ਪੰਨਾ 9)) ਪਰ ਜਿਤਨੇ ਵੀ ਜੀਵ ਹਨ ਸਾਰਿਆਂ ਦੀ ਸੁਰਤ ਬਸ ਇੱਕ ਪਰਮਾਤਮਾ
ਵਿੱਚ ਹੈ (ਏਕਾ ਸੁਰਤਿ ਜੇਤੇ ਹੈ ਜੀ। (ਪੰਨਾ 24)
(04/09/12)
ਪਰਮਜੀਤ ਸਿੰਘ
ਸਲਾਹਕਾਰ ਬੋਰਡ ਦੇ ਸਤਕਾਰਤ ਮੈਂਬਰਾਨ ਜੀਉ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ॥
ਸ.ਜਸਵੀਰ ਸਿੰਘ ਜੀ ਦਾ ਕਹਿਣਾ ਠੀਕ ਹੈ।ਸਲਾਹਕਾਰ ਬੋਰਡ ਨੂੰ ਸੰਪਾਦਕ ਜੀ ਨੇ ਸਿੱਖ ਮਾਰਗ ਸਾਈਟ ਤੇ
ਗੁਰੂ ਗ੍ਰੰਥ ਸਾਹਿਬ ਦੇ ਅਦਬ ਸਤਿਕਾਰ ਬਾਰੇ ਵੀ ਸਲਾਹ ਦੇਂਣ ਦੀ ਅਥਾਰਟੀ ਦਿੱਤੀ। ਵੈਸੇ ਅਥਾਰਟੀ ਨਾ
ਵੀ ਹੋਵੇ ਤਾਂ ਵੀ ਆਪ ਸਾਰੇਆਂ ਨੂੰ ਗੁਰੂਆਂ ਅਤੇ ਗੁਰੂ ਗ੍ਰੰਥ ਸਾਹਿਬ ਦੇ ਤੋੜੇ ਜਾ ਰਹੇ ਅਦਬ
ਸਤਿਕਾਰ ਬਾਰੇ ਆਪਣੀ ਜਿੰਮੇਵਾਰੀ ਤਾਂ ਨਿਭਾਉਂਣੀ ਹੀ ਚਾਹੀਦੀ ਹੈ।
ਇਕ ਦੂਜੇ ਦੇ ਸਤਿਕਾਰ ਨੂੰ ਮੰਦੀ ਸ਼ਬਦਾਵਲੀ ਰਾਹੀਂ ਸੱਟ ਮਾਰਨਾ ਚੰਗਾ ਨਹੀਂ ਤਾਂ ਕੀ ਗੁਰੂਆਂ ਅਤੇ
ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਅਤੇ ਪਦਵੀ ਤੇ ਸੱਟ ਮਾਰਨਾ ਕੀ ਸਲਾਹਕਾਰ ਬੋਰਡ ਦੀ ਅਨੁਸ਼ਾਸਨ
ਨੀਤੀ ਨੂੰ ਪਰਵਾਨ ਹੋਵੇਗਾ? ਸਾਨੂੰ ਇੱਕ ਦੂਜੇ ਦੇ ਸਤਿਕਾਰ ਦੀ ਚਿੰਤਾ ਹੈ ਪਰ ਗੁਰੂਆਂ ਅਤੇ ਗੁਰੂ
ਗ੍ਰੰਥ ਸਾਹਿਬ ਦੇ ਸਤਿਕਾਰ ਦੀ ਕੋਈ ਚਿੰਤਾ ਨਹੀਂ? ਕੀ ਇਹ ਗੁਰਮਤਿ ਹੈ ਕਿ ਗੁਰੂਆਂ ਅਤੇ ਗੁਰੂ
ਗ੍ਰੰਥ ਸਾਹਿਬ ਜੀ ਨੂੰ ਗੁਰਤਾ ਦੀ ਪਦਵੀ ਤੋਂ ਉਤਾਰੀਆ ਜਾਏ?
ਆਪ ਸਭ ਨੂੰ ਗੁਰੂਆਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਪਦਵੀ ਦੇ ਹੱਕ ਵਿਚ ਆਪਣੀ ਅਨੁਸ਼ਾਸਨ
ਨੀਤੀ ਸਪਸ਼ਟ ਕਰਨੀ ਚਾਹੀਦੀ ਹੈ।
ਭੁੱਲ ਚੂਕ ਲਈ ਮਾਫੀ ਦੇਂਣਾਂ।
ਪਰਮਜੀਤ ਸਿੰਘ
(03/09/12)
ਹਰਦੇਵ ਸਿੰਘ, ਜੰਮੂ
ਸਤਿਕਾਰ ਯੋਗ ਸਲਾਹਕਾਰ ਬੋਰਡ ਦੇ ਸੱਜਣੋਂ
ਸਤਿ ਸ਼੍ਰੀ ਅਕਾਲ!
ਸੰਪਾਦਕ ਜੀ ਨੇ ਸਲਾਹਕਾਰ ਬੋਰਡ ਦੇ ਗਠਨ ਵੇਲੇ ਦੁਰਦਰਸ਼ਤਾ ਅਤੇ ਸੁਹਿਰਦਤਾ
ਨਾਲ ਬੜੀ ਮਹੱਤਵਪੁਰਨ ਜਿੰਮੇਵਾਰੀ ਆਪ ਜੀ ਦੇ ਸਿਰ ਪਾਈ ਹੈ। ਜਿਸ ਲਈ ਉਹ ਧਨਵਾਦ ਦੇ ਹੱਕਦਾਰ ਹਨ।
ਉਨ੍ਹਾਂ ਲਿਖਿਆ ਸੀ:-
ਪਾਠਕਾਂ ਦੀ ਆਪਸੀ ਵਿਚਾਰ ਚਰਚਾ ਜਾਂ ਹੋਰ
ਲਿਖਤਾਂ ਬਾਰੇ ਕੋਈ ਵੀ ਠੋਸ ਫੈਸਲਾ ਲੈਣਾ ਹੁਣ ਸਲਾਹਕਾਰ ਬੋਰਡ ਦੀ ਜ਼ਿਮੇਵਾਰੀ ਹੈ, ਮੇਰੀ (ਸੰਪਾਦਕ)
ਦੀ ਨਹੀਂ। (28. 8. 12)
ਗੁਰੂ ਗ੍ਰੰਥ ਸਾਹਿਬ ਪ੍ਰਤੀ ਆਪ ਜੀ ਦੀ ਪ੍ਰਤੀਬੱਧਤਾ ਦਾ ਸੁਆਗਤ ਕਰਦੇ ਹੋਏ
ਮੈਂ ਆਪ ਜੀ ਵਲੋਂ ਪੁੱਛਿਆ ਕਿ:-
“ਬੇਨਤੀ ਹੈ ਕਿ ਗੁਰੂ ਗ੍ਰੰਥ ਸਹਿਬ ਨੂੰ ਹੀ ਗੁਰੂ ਨਾ ਕਹਿਣ, ਗੁਰੂਆਂ ਵਲੋ
ਨਿਰਦੇਸਤ ‘ਗੁਰੂ ਗ੍ਰੰਥ’ ਦੀ ਜੁਗਤ ਨੂੰ ਗੁਰੂ ਗੁਰਤਾ ਦੇ ਸਿੰਘਾਸਨ ਤੋਂ ਉਤਾਰਨ ਅਤੇ ਗੁਰੂ
ਸਹਿਬਾਨਾਂ ਨੂੰ ਗੁਰੂ ਨਾ ਕਹਿਣ ਦੇ ਪ੍ਰਚਾਰ ਬਾਰੇ
ਲਿਖਾਰੀਆ ਵਾਸਤੇ
ਸਲਾਹਕਾਰ ਬੋਰਡ ਦੇ ਵਿਚਾਰ ਅਤੇ ਕੀ ਦਿਸਾ ਨਿਰਦੇਸ ਹਨ?” ਆਪਣੀ ਪਲੇਠੀ ਚਿੱਠੀ ਵਿੱਚ ਆਪ ਜੀ ਨੇ
ਇਨਾਂ ਮਨਮਤਾਂ ਬਾਰੇ ਕੋਈ ਨੋਟਿਸ ਨਹੀਂ ਲਿਆ ਇਸ ਲਈ ਮੈਂ ਸਵਾਲ ਪੁੱਛ ਲਿਆ!
ਪਰ ਉਪਰੋਕਤ ਸਵਾਲ ਦੇ ਜਵਾਬ ਵਿੱਚ ਆਪ ਜੀ ਦਾ ਪ੍ਰਤੀਕਰਨ;
“ਵੀਰ ਜੀ ਸਵਾਲ ਉਹ ਕਰਿਆ ਕਰੋ ਜਿਸਦੀ
ਕੋਈ ਤੁਕ ਬਣਦੀ ਹੋਵੇ ਸਲਾਹਕਾਰ ਬੋਰਡ ਕੋਈ ਅਥਾਰਟੀ ਨਹੀ ਹੈ ਕਿ ਅਸੀ ਕੋਈ ਗੁਰੂ ਕਹਿਣ ਜਾ ਨਾ ਕਹਿਣ
ਬਾਰੇ ਕੋਈ ਕੌਮੀ ਪੱਧਰ ਦਾ ਕਿਸੇ ਨੂੰ ਦਿਸਾ ਨਿਰਦੇਸ ਕਰੀਏ”
ਪੜ ਕੇ ਅਤਿ ਦਾ ਅਚਰਜ ਹੋਇਆ ਹੈ!
ਸੱਜਣੋਂ, ਮੈਂ ਕੇਵਲ ਸਿੱਖ ਮਾਰਗ ਤੇ ਲਿਖਾਰੀਆਂ ਵਾਸਤੇ
ਆਪ ਜੀ ਦੇ ‘ਵਿਚਾਰ’ ਅਤੇ ‘ਨਿਰਦੇਸ਼’ ਪੁੱਛੇ ਸਨ
ਨਾ ਕਿ ਕੋਮ ਵਾਸਤੇ! ਮੈਂ ਤਾਂ
ਕਿੱਧਰੇ ਨਹੀਂ ਲਿਖਿਆ ਕਿ ਸਲਾਹਕਾਰ ਬੋਰਡ ਕੋਮੀ ਪੱਧਰ ਦਾ ਦਿਸ਼ਾ ਨਿਰਦੇਸ਼ ਜਾਰੀ ਕਰੇ!
ਬੇਨਤੀ ਹੈ ਕਿ ਮੇਰਾ ਸਵਾਲ ਧਿਆਨ ਨਾਲ ਪੜੀਆ ਜਾਏ!
ਆਪ ਜੀ ਨੇ ਚੰਗਾ ਕੀਤਾ ਕਿ ਮੰਦੀ ਸ਼ਬਦਾਵਲੀ, ਦਸ਼ਮ ਗ੍ਰੰਥ, ਰਾਗਮਾਲਾ ਅਤੇ
ਲੰਬੀਆਂ-ਛੋਟੀਆਂ ਲਿਖਤਾਂ ਅਦਿ ਬਾਰੇ ਲੋੜੀਂਦੀਆਂ ਹਿਦਾਇਅਤਾਂ ਜਾਰੀ ਕੀਤੀਆਂ।
ਕਿਰਪਾ ਕਰਕੇ ਇਹ ਵੀ ਸਪਸ਼ਟ ਕਰੋ ਕਿ ਕੀ ਗੁਰੂ ਗ੍ਰੰਥ ਸਹਿਬ
ਨੂੰ ਗੁਰੂ ਨਾ ਕਹਿਣ, ਗੁਰੂਆਂ ਵਲੋ ਨਿਰਦੇਸਤ ‘ਗੁਰੂ ਗ੍ਰੰਥ’ ਦੀ ਜੁਗਤ ਨੂੰ ਗੁਰੂ ਗੁਰਤਾ ਦੇ
ਸਿੰਘਾਸਨ ਤੋਂ ਉਤਾਰਨ ਅਤੇ ਗੁਰੂ ਸਹਿਬਾਨਾਂ ਬਾਰੇ “ਗੁਰੂ ਨਹੀ ਸਨ” ਪ੍ਰਚਾਰਨ ਦੇ ਜਤਨ ਗੁਰਮਤ ਦੇ
ਦਾਈਰੇ ਵਿੱਚ ਹਨ? ਭਵਿੱਖ ਵਿੱਚ ਬੋਰਡ ਵਲੋਂ ਲੇਖਕਾਂ ਨੂੰ ਇਹ ਤਿੰਨੇ ਜਤਨ ਸਿੱਖ ਮਾਰਗ ਤੇ ਕਰਨ ਦੀ
ਇਜਾਜ਼ਤ ਹੋਵੇਗੀ ਜਾਂ ਨਹੀ?
ਆਪ ਜੀ ਨੇ ਲਿਖਿਆ ਹੈ:
“ਸਲਾਹਕਾਰ ਬੋਰਡ ਸਿਰਫ ਅਤੇ ਸਿਰਫ
ਗੁਰੂ ਗ੍ਰੰਥ ਸਾਹਿਬ ਦੇ ਦਿਸਾ ਨਿਰਦੇਸ ਵਿੱਚ ਯਕੀਨ ਰੱਖਦਾ ਹੈ ਅਤੇ ਇਹ ਹੀ ਪ੍ਰੇਰਣਾ ਕਰਦਾ ਹੈ”
ਤਾਂ ਆਪ ਜੀ ਹੀ ਦੱਸੇ ਕਿ ਕੀ
ਗੁਰੂ ਗ੍ਰੰਥ ਸਾਹਿਬ ਆਪਣੀ ਹੀ ‘ਗੁਰਤਾ’ ਅਤੇ ਗੁਰੂਆਂ ਨੂੰ ਗੁਰੂ ਕਹਿਣ ਬਾਰੇ ਕੋਈ ਰੋਕ ਲਗਾਉਂਦਾ
ਹੈ? ਜੇਕਰ ਨਹੀਂ ਤਾਂ ਸਿੱਖ ਮਾਰਗ. ਕਾਮ ਦੇ
ਅਨੁਸ਼ਾਸਨਾਤਮਕ ਮਿਆਰ ਲਈ, ਗੁਰੂ ਗ੍ਰੰਥ ਸਾਹਿਬ ਦੇ ਇਨ੍ਹਾਂ ਨਿਰਦੇਸ਼ਾਂ ਦਾ ਪਾਲਨ ਕਰਨ-ਕਰਾਉਂਣ ਬਾਰੇ
ਬੋਰਡ ਦੇ ਆਪਣੇ ਵਿਚਾਰ ਕੀ ਹਨ?
ਕਿਸੇ ਭੁੱਲ ਚੂਕ ਲਈ ਛਿਮਾ ਦਾ ਜਾਚਕ!
ਹਰਦੇਵ ਸਿੰਘ, ਜੰਮੂ-3. 9. 12
(03/09/12)
ਜਸਬੀਰ ਸਿੰਘ (ਕੈਲਗਰੀ)
ਸਿੱਖ ਮਾਰਗ ਦੇ ਪਾਠਕ ਸੱਜਣੋ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਹਿ॥
ਸਿੱਖ ਮਾਰਗ ਦੇ ਸਲਾਹਕਾਰ ਬੋਰਡ ਦੇ ਮੈਂਬਰਾਨ ਜੀ! ਆਪ ਜੀ ਦੇ 02-09-12
ਦੇ ਪੱਤਰ ਦੇ ਸੰਬੰਧ ਵਿੱਚ-
ਤੁਸੀਂ ਲਿਖਿਆ ਹੈ- “…ਸਲਾਹਕਾਰ ਬੋਰਡ ਕੋਈ ਅਥਾਰਟੀ ਨਹੀਂ ਹੈ ਕਿ ਅਸੀਂ ਕੋਈ
ਗੁਰੂ ਕਹਿਣ ਜਾਂ ਨਾ ਕਹਿਣ ਬਾਰੇ ਕੋਈ ਕੌਮੀ ਪੱਧਰ ਦਾ ਕਿਸੇ ਨੂੰ ਦਿਸ਼ਾ ਨਿਰਦੇਸ਼ ਕਰੀਏ…”।
ਵੀਰ ਜੀਓ! ਆਪ ਜੀ ਨੂੰ ਕੌਮੀ ਪੱਧਰ ਤੇ ਫੈਸਲੇ ਕਰਨ ਦੀ ਕੋਈ ਅਥੌਰਟੀ ਨਹੀਂ
ਹੈ। ਪਰ ਕਿਸ ਤਰ੍ਹਾਂ ਦੀਆਂ ਲਿਖਤਾਂ ਸਿੱਖ ਮਾਰਗ ਤੇ ਛਪਣੀਆਂ ਚਾਹੀਦੀਆਂ ਹਨ ਕਿਸ ਤਰ੍ਹਾਂ ਦੀਆਂ
ਨਹੀਂ ਇਸ ਬਾਰੇ ਸਿਖ ਮਾਰਗ ਦੇ ਸੰਪਾਦਕ ਜੀ ਨੂੰ ਦਿਸ਼ਾ ਨਿਰਦੇਸ਼ ਜਰੂਰ ਦੇ ਸਕਦੇ ਹੋ ਅਤੇ ਇਹ ਅਥਾਰਟੀ
ਆਪ ਜੀ ਕੋਲ ਜਰੂਰ ਹੈ।
ਗੁਰੂ ਸਾਹਿਬਾਂ ਨੂੰ ‘ਗੁਰੂ’ ਪਦ ਨਾਲ ਸੰਬੋਧਨ ਕਰਨ ਦਾ ਸਿੱਖ ਜਗਤ ਸਾਹਮਣੇ
ਕਦੇ ਕੋਈ ਮਸਲਾ ਹੈ ਹੀ ਨਹੀਂ ਸੀ ਜਿਸ ਨੂੰ ਕਿ ਇੱਕ ਗਰੁੱਪ ਵਲੋਂ ਮਸਲਾ ਬਨਾਉਣ ਤੇ ਪੂਰਾ ਜ਼ੋਰ
ਲਗਾਇਆ ਗਿਆ। ਸਾਰੇ ਵਿਚਾਰ ਵਟਾਂਦਰੇ ਇੱਥੇ ਸਭ ਦੇ ਸਾਹਮਣੇ ਹੋਏ ਹਨ। ਸਾਰੇ ਵਿਚਾਰ ਵਟਾਂਦਰਿਆਂ ਨੂੰ
ਮੱਦੇ ਨਜ਼ਰ ਰੱਖਦੇ ਹੋਏ ਸਲਾਹਕਾਰ ਬੋਰਡ, ਸੰਪਾਦਕ ਜੀ ਨੂੰ ਇਹ ਸਲਾਹ ਜਰੂਰ ਦੇ ਸਕਦਾ ਹੈ ਅਤੇ ਇਸ
ਗੱਲ ਦੀ ਸਲਾਹਕਾਰ ਬੋਰਡ ਨੂੰ ਅਥੌਰਟੀ ਹੈ ਕਿ ਉਹ ਸਿੱਖ ਮਾਰਗ ਦੇ ਸੰਪਾਦਕ ਜੀ ਨੂੰ ਸਲਾਹ ਦੇਵੇ ਕਿ
ਇਸ ਤਰ੍ਹਾਂ ਦੀਆਂ ਲਿਖਤਾਂ ਇੱਥੇ ਛਪਣੀਆਂ ਚਾਹੀਦੀਆਂ ਹਨ ਕਿ ਨਹੀਂ।
ਇਕ ਲੇਖਕ ਜੀ ਦੀਆਂ ਲਿਖਤਾਂ ਦੇ ਕੁੱਝ ਅੰਸ਼ ਪੇਸ਼ ਹਨ-
“ਪ੍ਰੈਸ ਵਿੱਚ ਛਪ ਰਹੇ ਗ੍ਰੰਥ ਸਾਹਿਬ ਦੇ ਪੰਨੇ ਪੁਸਤਕ ਦੇ ਹੀ ਪੰਨੇ ਹੁੰਦੇ
ਹਨ ਅਤੇ ਇਹਨਾਂ ਨੂੰ ਜੋੜ ਕੇ ਬਣੀਆਂ ਜਿਲਦਾਂ ਹੋਰਨਾਂ ਪੁਸਤਕਾਂ ਦੀਆਂ ਕਾਪੀਆਂ ਵਾਂਗ ਕਾਪੀਆਂ ਹੀ
ਹੁੰਦੀਆਂ ਹਨ। ਕਿਸੇ ਗੁਰੂ ਦੀਆਂ ਕਾਪੀਆਂ ਨਹੀਂ ਬਣਦੀਆਂ। ਨਾ ਹੀ ਗੁਰੂ ਦੀਆਂ ਕਾਪੀਆਂ ਵੇਚੀਆਂ
ਜਾਂਦੀਆਂ ਹਨ। ਕਲੋਨਿੰਗ ਤਾਂ ਹਾਲੇ ਆਮ ਆਦਮੀ ਦੀ ਨਹੀਂ ਹੋਈ, ਗੁਰੂ ਦੀ ਕਿਵੇਂ ਸੰਭਵ ਹੈ”।
“ਗੁਰੂ ਕਾਲ ਤੱਕ ਕੇਵਲ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਹੀ ਗ੍ਰੰਥ ਸਾਹਿਬ
ਦਾ ਪਰਕਾਸ਼ ਸੀ। ਬਾਦ ਵਿੱਚ ਮੂਰਤੀਆਂ ਵਾਂਗ ਗ੍ਰੰਥ ਸਾਹਿਬ ਦੇ ਪੁਸਤਕ ਸਰੂਪ ਥਾਂ ਥਾਂ ਸਜਾ ਦਿੱਤੇ
ਗਏ”।
“ਗ੍ਰੰਥ ਸਾਹਿਬ ਦੀ ਪੁਸਤਕ ਦੇ ਤੌਰ ਤੇ ਗੱਲ ਕਰਦਿਆਂ “ਗੁਰੂ” ਸ਼ਬਦ ਨਾ
ਵਰਤਿਆ ਜਾਵੇ”। …
ਸਿੱਖ ਮਾਰਗ ਦੇ ਸਲਾਹਕਾਰ ਬੋਰਡ ਦੇ ਮੈਂਬਰ ਜੀਓ! ਇਹ ਲਿਖਤਾਂ ਪੰਥ ਵਿਚੋਂ
ਭੁਲੇਖੇ ਦੂਰ ਕਰਨ ਵਾਲੀਆਂ ਨਹੀਂ ਬਲਕਿ ਹੋਰ ਭੁਲੇਖੇ ਖੜ੍ਹੇ ਕਰਨ ਵਾਲੀਆਂ ਹਨ।
ਇਕ ਲਿਖਤ ਹੋਰ ਦੇਖੋ-
“ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਸਾਰ ਤਿਆਗਣ ਤੋਂ
ਪਹਿਲਾਂ ਹੀ ਸਿੱਖ ਧਰਮ ਵਿੱਚ ਚਲੀ ਆ ਰਹੀ ਦੇਹਧਾਰੀ ਗੁਰੂਆਂ ਦੀ ਪ੍ਰਥਾ ਨੂੰ ਸਮਾਪਤ ਕਰਦੇ ਹੋਏ
ਨੰਦੇੜ ਵਿਖੇ ਗੁਰਗੱਦੀ ‘ਸ਼ਬਦ-ਗੁਰੂ’ ਭਾਵ ਸਿੱਖਾਂ ਦੀ ਧਾਰਮਿਕ ਪੁਸਤਕ (? ? ?) ਗ੍ਰੰਥ
ਸਾਹਿਬ ਵਿੱਚ ਸ਼ਾਮਲ ‘ਗੁਰਬਾਣੀ (? ? ?) ‘ ਨੂੰ ਸੌਂਪ ਦਿੱਤੀ ਸੀ। ਇਸ ਤਰ੍ਹਾਂ ਗ੍ਰੰਥ ਸਾਹਿਬ
ਵਿੱਚ ਸ਼ਾਮਲ ਗੁਰਬਾਣੀ ਦੇ ਰੂਪ ਵਿੱਚ ਸ਼ਬਦ-ਗੁਰੂ ਸਿੱਖਾਂ ਦੇ ਗਿਆਰ੍ਹਵੇਂ ਆਖਰੀ ਪਰ ਸਦੀਵੀ ਗੁਰੂ ਦੇ
ਤੌਰ ਤੇ ਪਰਗਟ ਹੋਏ। …ਸ਼ਬਦ-ਗੁਰੂ ਨੂੰ ਸਰਵਉੱਚ ਪਦਵੀ ਦੁਨੀਆਂ ਦੇ ਕਿਸੇ ਧਰਮ ਵਿੱਚ ਨਹੀਂ ਦਿੱਤੀ
ਗਈ। ਦੁਨੀਆਂ ਦੇ ਕੁੱਲ ਧਰਮਾਂ ਦੇ ਇਤਹਾਸ ਵਿੱਚ ਇਹ ਇੱਕ ਬਹੁਤ ਹੀ ਵਚਿੱਤਰ ਘਟਨਾ ਹੈ।
ਪਰੰਤੂ ਸਿੱਖਾਂ ਵੱਲੋਂ ਹਾਲੇ ਤੱਕ
ਆਪਣੇ ਧਰਮ ਦੇ ਇਸ ਵਿਸ਼ੇਸ਼ ਪੱਖ ਦੀ ਮਹੱਤਤਾ ਨੂੰ ਸੰਸਾਰ ਪੱਧਰ ਤੇ ਸਹੀ ਢੰਗ ਨਾਲ ਪਰਚਾਰਿਆ ਨਹੀਂ
ਗਿਆ। ਅੱਜ ਦੇ ਵਿਗਿਆਨਕ ਯੁਗ ਵਿੱਚ ਦੁਨੀਆਂ ਦੇ ਸਾਹਮਣੇ ਇਹ ਤਰਕ-ਪੂਰਵਕ ਸਪੱਸ਼ਟ ਕਰਨਾ ਅਤਿਅੰਤ
ਜ਼ਰੂਰੀ ਹੈ ਕਿ ਇੱਕ ਧਾਰਮਿਕ ਪੁਸਤਕ ਵਿਚਲੀ ਰਚਨਾ ਸ਼ਬਦ ਗੁਰੂ ਕਿੰਜ ਹੋ ਸਕਦੀ ਹੈ
ਅਤੇ ਸਿਖ ਧਰਮ ਦੇ ਅਨੁਯਾਈ ਪਿਛਲੇ 300 ਸਾਲਾਂ ਦੇ
ਅਰਸੇ ਵਿੱਚ ਇਸ ਵਿਵਸਥਾ ਨਾਲ ਕਿਸ ਤਰ੍ਹਾਂ ਸੰਤੁਸ਼ਟ ਰਹੇ ਹਨ”।
ਸਲਾਹਕਾਰ ਮੈਂਬਰਾਨ ਜੀ! ਇਹ ਉੱਪਰ ਲਿਖੀ ਲਿਖਤ ਸਵਾਲੀਆ ਨਿਸ਼ਾਨ ਨਾਲ ਨਹੀਂ
ਹੈ (ਹਾਲਾਂਕਿ ਅਖੀਰਲੀ ਲਾਇਨ ਸਾਫ ਦੱਸਦੀ ਹੈ ਕਿ ਇਹ ਸਵਾਲੀਆ ਹੀ ਹੈ) ਪਰ ਫੇਰ ਵੀ ਕੀ ਇਸ ਤਰ੍ਹਾਂ
ਦੀਆਂ ਲਿਖਤਾਂ ਸਿੱਖ ਜਗਤ ਵਿੱਚ ਭੁਲੇਖੇ, ਸਵਾਲ ਅਤੇ ਵਿਵਾਦ ਖੜੇ ਕਰਨ ਵਾਲੀਆਂ ਨਹੀਂ?
ਇਸ ਤਰ੍ਹਾਂ ਦੀਆਂ ਲਿਖਤਾਂ ਸਿੱਖ ਮਾਰਗ ਤੇ ਛਪਣੀਆਂ ਚਾਹੀਦੀਆਂ ਹਨ ਜਾਂ
ਨਹੀਂ ਇਸ ਬਾਰੇ ਸੰਪਾਦਕ ਜੀ ਨੂੰ ਸਲਾਹ ਦੇਣ ਦੀ ਅਥੌਰਟੀ ਸਲਾਹਕਾਰ ਮੈਂਬਰਾਂ ਕੋਲ ਜਰੂਰ ਹੈ।
ਭੁਲ ਚੁਕ ਲਈ ਮੁਆਫੀ ਚਾਹੁੰਦਾ ਹਾਂ। ਧੰਨਵਾਦ।
ਜਸਬੀਰ ਸਿੰਘ (ਕੈਲਗਰੀ) 03-09-12
(03/09/12)
ਚਰਨਜੀਤ ਸਿੰਘ ਬਰੈਂਮਪਟਨ
ਬਲਜੀਤ ਸਿੰਘ ਇਟਲੀ ਜੀ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ
ਤੁਸੀ ਆਪਣੇ 2/9/12 ਦੇ ਪੱਤਰ ਵਿੱਚ ਸ੍ਰਿਸ਼ਟੀ ਦੀ ਸ਼ੁਰੂਆਤ ਬਾਰੇ ਹੇਠ ਲਿਖੇ ਸ਼ਬਦ ਦਾ ਹਵਾਲਾ ਦਿੰਦੇ
ਹੋ।
ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ।।
ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ।। (੨੦)
ਮੈਂ ਅੱਜ ਤੱਕ ਕਦੇ ਨਹੀਂ ਸੁਣਿਆ ਕਿ ਕੋਈ ਵਿਗਿਆਨ ਦੀ ਥਿਉਰੀ ਐਸੀ ਵੀ ਹੈ ਜੋ ਕਹਿੰਦੀ ਹੋਵੇ ਕਿ
ਸ੍ਰਿਸ਼ਟੀ ਦੀ ਰਚਨਾ ਜਲ ਨਾਲ ਹੋਈ ਹੈ। ਜੇ ਐਸਾ ਹੁੰਦਾ ਤਾ ਫਿਰ ਮੰਗਲ ਗ੍ਰਹ ਤੇ ਪਾਣੀ ਦੀ ਤਲਾਸ਼
ਵਾਸਤੇ ਇਤਨੇ ੳਪਕਰਣ ਨਾ ਛਡੇ ਜਾਂਦੇ। ਜਦੋਂ ਅਸੀ ਪੂਰਾ ਸ਼ਬਦ ਪੜਦੇ ਹਾਂ ਤਾ ਮਤਲਬ ਬਿਲਕੁਲ ਵੱਖਰਾ
ਨਿਕਲਦਾ ਹੈ। ਪੂਰਾ ਸ਼ਬਦ ਇਸ ਪ੍ਰਕਾਰ ਹੈ।
ਸਿਰੀਰਾਗੁ ਮਹਲ ੧।।
ਤਨੁ ਜਲਿ ਬਲਿ ਮਾਟੀ ਭਇਆ ਮਨੁ ਮਾਇਆ ਮੋਹਿ ਮਨੂਰੁ।।
ਅਉਗਣ ਫਿਰਿ ਲਾਗੂ ਭਏ ਕੂਰਿ ਵਜਾਵੈ ਤੂਰੁ।।
ਬਿਨੁ ਸਬਦੈ ਭਰਮਾਈਐ ਦੁਬਿਧਾ ਡੋਬੇ ਪੂਰੁ।। ੧।।
ਮਨ ਰੇ ਸਬਦਿ ਤਰਹੁ ਚਿਤੁ ਲਾਇ।।
ਜਿਨਿ ਗੁਰਮੁਖਿ ਨਾਮੁ ਨ ਬੂਝਿਆ ਮਰਿ ਜਨਮੈ ਆਵੈ ਜਾਇ।। ੧।। ਰਹਾਉ।।
ਤਨੁ ਸੂਚਾ ਸੋ ਆਖੀਐ ਜਿਸੁ ਮਹਿ ਸਾਚਾ ਨਾਉ।।
ਭੈ ਸਚਿ ਰਾਤੀ ਦੇਹੁਰੀ ਜਿਹਵਾ ਸਚੁ ਸੁਆਉ।।
ਸਚੀ ਨਦਰਿ ਨਿਹਾਲੀਐ ਬਹੁੜਿ ਨ ਪਾਵੈ ਤਾਉ।। ੨।।
ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ।।
ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ।।
ਨਿਰਮਲੁ ਮੈਲਾ ਨਾ ਥੀਐ ਸਬਦਿ ਰਤੇ ਪਤਿ ਹੋਇ।। ੩।।
ਇਹੁ ਮਨੁ ਸਾਚਿ ਸੰਤੋਖਿਆ ਨਦਰਿ ਕਰੇ ਤਿਸੁ ਮਾਹਿ।।
ਪੰਚ ਭੂਤ ਸਚਿ ਭੈ ਰਤੇ ਜੋਤਿ ਸਚੀ ਮਨ ਮਾਹਿ।।
ਨਾਨਕ ਅਉਗਣ ਵੀਸਰੇ ਗੁਰਿ ਰਾਖੇ ਪਤਿ ਤਾਹਿ।। ੪।। ੧੫।। (੨੦)
ਸਪਸ਼ਟ ਰੂਪ ਵਿੱਚ ਇਸ ਤਨ ਨੂੰ ਤ੍ਰਿਭਵਣ ਕਿਹਾ ਗਿਆ ਹੈ। ਗੁਰੁ ਸਾਹਿਬ
ਕਹਿ ਰਹੇ ਹਨ ਕਿ ਸਚ ਦੇ ਲੜ ਲਗਿਆਂ ਇਹ ਸ਼ਰੀਰ (ਪਵਨਾ) ਪਵਿਤ੍ਰ
ਹੰਦਾ ਹੈ। ਭਾਵ ਇਸ ਜੋਗ ਬੰਨਦਾ ਹੈ ਇਸ ਵਿੱਚ (ਜਲ) ਗੁਣ ਸਮੋਏ ਜਾ
ਸਕਣ ਜਿਸ ਨਾਲ ਇਹ ਮੰਨੁਖੀ ਦੇਹ ਸਜਦੀ ਹੈ।
ਇਸੇ ਤਰਾਂ ਕੁੱਝ ਹੋਰ ਸ਼ਬਦ ਵੀ ਹਨ ਜੋ ਪ੍ਰਤੀਤ ਹੁੰਦੇ ਹਨ ਜਿਵੇਂ ਸ੍ਰਸ਼ਟੀ ਬਾਰੇ
ਹੋਣ ਪਰ ਧਿਆਨ ਨਾਲ ਵਿਚਾਰਣ ਤੇ ਹੋਰ ਕੁੱਝ ਨਿਕਲਦਾ ਹੈ।
ਪਿੱਛੇ ਜਿਹੀ “ਪਾਤਾਲਾ ਪਾਤਾਲ ਲਖ ਆਗਾਸਾ ਆਗਾਸ।। “ਬਾਰੇ ਵੀ ਵਿਚਾਰ ਹੋ ਚੁਕੀ ਹੈ। ਦੋਹਰਾ ਦੀ ਲੋੜ
ਨਹੀਂ। ਤੁਸੀ 4/5/12 ਦਾ ਪੱਤਰ ਪੜ ਸਕਦੇ ਹੋ।
ਇਸੇ ਤਰਾਂ “ਆਰਤੀ” ਵਾਲਾ ਸ਼ਬਦ ਹੈ। ਪ੍ਰਚਲਿਤ ਧਾਰਣਾ ਇਹ ਹੈ ਕਿ ਗੁਰੁ ਸਾਹਿਬ ਕਹਿ ਰਹੇ ਹਨ ਕਿ
ਕਿਸੇ ਮੂਰਤੀ ਅੱਗੇ ਥਾਲੀ ਲੈ ਕੇ ਆਰਤੀ ਕਰਣ ਦੀ ਲੋੜ ਨਹੀਂ ਕਿਉਂਕਿ ਵੱਡੀ ਆਰਤੀ ਤੇ ਹਰ ਵਕਤ
ਬ੍ਰਹਮੰਡ ਵਿੱਚ ਹੋ ਰਹੀ ਹੈ।
ਆਉ, ਜਰਾ ਇਸ ਸ਼ਬਦ ਤੇ ਵਿਚਾਰ ਕਰੀਏ।
ਇਹ ਸ਼ਬਦ ਧਨਾਸਰੀ ਰਾਗ ਵਿੱਚ ਗੁਰੁ ਨਾਨਕ ਸਾਹਿਬ ਦਾ ਚੌਪਦਿਆਂ ਵਿੱਚ 9ਵਾਂ ਅਤੇ ਅਖੀਰਲਾ ਸ਼ਬਦ ਹੈ।
ਇਸ ਤੋਂ ਬਾਅਦ ਤੀਜੇ ਪਾਤਸ਼ਾਹ ਦੇ ਸ਼ਬਦ ਸ਼ੁਰੂ ਹੋ ਜਾਂਦੇ ਹਨ। ਗੁਰੁ ਨਾਨਕ ਸਾਹਿਬ ਦੇ ਪਹਿਲੇ ਘਰ
ਵਿੱਚ 2 ਸ਼ਬਦ, ਦੂਜੇ ਘਰ ਵਿੱਚ 5 ਸ਼ਬਦ ਅਤੇ ਤੀਜੇ ਘਰ ਵਿੱਚ 1 ਸ਼ਬਦ ਹੈ। ਇੱਥੇ ਤੱਕ 8 ਸ਼ਬਦ ਹੋ ਗਏ।
9ਵਾਂ ਸ਼ਬਦ ਆਰਤੀ ਵਾਲਾ ਹੈ। ਇੱਥੇ ਇੱਕ ਸਵਾਲ ਪੈਦਾ ਹੁੰਦਾ ਹੈ ਕਿ ਜਦੋਂ ਪਹਿਲੇ 8 ਸ਼ਬਦਾਂ ਨੂੰ
ਘਰਾਂ ਵਿੱਚ ਕਲਮਬੱਧ ਕੀਤਾ ਹੈ ਤਾ ਫਿਰ 9ਵੇਂ ਸ਼ਬਦ ਨੂੰ ਘਰ ਦੇ ਬਜਾਏ “ਆਰਤੀ” ਦਾ ਸਿਰਲੇਖ ਕਿਉ
ਦਿੱਤਾ? ਜਰੂਰ ਇਸ ਸ਼ਬਦ ਵਿੱਚ ਪਿਛਲੇ 8 ਸ਼ਬਦਾਂ ਦਾ ਨਿਚੌੜ ਹੋਵੇਗਾ? ਪਰ ਪਿਛਲੇ 8 ਸ਼ਬਦਾਂ ਵਿੱਚ ਤੇ
ਕਿਤੇ ਵੀ ਬ੍ਰਹਮੰਡ ਦੀ ਗੱਲ ਨਜਰ ਨਹੀਂ ਆਉੰਦੀ। ਘਰ ਪਹਿਲੇ ਦੇ ਦੋਵੇਂ ਸ਼ਬਦਾਂ ਵਿੱਚ ਹੀ ਪ੍ਰਤਖ ਰੂਪ
ਵਿੱਚ ਸੇਵਾ ਦਾ ਜਿਕਰ ਹੈ।
ਜੀਉ ਡਰਤੁ ਹੈ ਆਪਣਾ ਕੈ ਸਿਉ ਕਰੀ ਪੁਕਾਰ।।
ਦੂਖ ਵਿਸਾਰਣੁ ਸੇਵਿਆ ਸਦਾ ਸਦਾ ਦਾਤਾਰੁ।। ੧।। (੬੬੦, ਪਹਿਲਾ ਸ਼ਬਦ)
ਸਰਬੰ ਸਾਚਾ ਏਕੁ ਹੈ ਦੂਜਾ ਨਾਹੀ ਕੋਇ।।
ਤਾ ਕੀ ਸੇਵਾ ਸੋ ਕਰੇ ਜਾ ਕਉ ਨਦਰਿ ਕਰੇ।। ੩।। (੬੬੦, ਪਹਿਲਾ ਸ਼ਬਦ)
ਸੇਵੀ ਸਾਹਿਬੁ ਆਪਣਾ ਅਵਰੁ ਨ ਜਾਚੰਉ ਕੋਇ।।
ਨਾਨਕੁ ਤਾ ਕਾ ਦਾਸੁ ਹੈ ਬਿੰਦ ਬਿੰਦ ਚੁਖ ਚੁਖ ਹੋਇ।। ੪।। (੬੬੦, ਪਹਿਲਾ ਸ਼ਬਦ)
ਹਮ ਆਦਮੀ ਹਾਂ ਇੱਕ ਦਮੀ ਮੁਹਲਤਿ ਮੁਹਤੁ ਨ ਜਾਣਾ।।
ਨਾਨਕੁ ਬਿਨਵੈ ਤਿਸੈ ਸਰੇਵਹੁ ਜਾ ਕੇ ਜੀਅ ਪਰਾਣਾ।। ੧।। (੬੬੦, ਦੂਜਾ ਸ਼ਬਦ)
ਦੂਜੇ ਘਰ ਵਿੱਚ ਸੇਵਾ ਲਫਜ ਨੂੰ ਮਿਰਨ ਨਾਲ ਬਦਲ ਦਿੱਤਾ ਗਿਆ ਹੈ।
ਕਿਉ ਸਿਮਰੀ ਸਿਵਰਿਆ ਨਹੀ ਜਾਇ।।
ਤਪੈ ਹਿਆਉ ਜੀਅੜਾ ਬਿਲਲਾਇ।। (੬੬੧, ਘਰ ਦੂਜਾ, ਪਹਿਲਾ ਸ਼ਬਦ)
ਇਸ ਤੋਂ ਅਗਲੇ ਸ਼ਬਦ (ਘਰ ਦੂਜਾ, ਦੂਜਾ ਸ਼ਬਦ) ਵਿੱਚ ਹੋਰ ਸਪਸ਼ਟ ਰੂਪ ਵਿੱਚ ਸੇਵਕ ਅਤੇ ਸੇਵਕ ਦੀ ਸੇਵਾ
(ਸਿਮਰਨ) ਦਾ ਜਿਕਰ ਹੈ।
ਨਦਰਿ ਕਰੇ ਤਾ ਸਿਮਰਿਆ ਜਾਇ।।
ਆਤਮਾ ਦ੍ਰਵੈ ਰਹੈ ਲਿਵ ਲਾਇ।।
ਆਤਮਾ ਪਰਾਤਮਾ ਏਕੋ ਕਰੈ।।
ਅੰਤਰ ਕੀ ਦੁਬਿਧਾ ਅੰਤਰਿ ਮਰੈ।। (ਘਰ ਦੂਜਾ, ਦੂਜਾ ਸ਼ਬਦ)
ਐਸੀ ਸੇਵਕੁ ਸੇਵਾ ਕਰੈ
ਜਿਸ ਕਾ ਜੀਉ ਤਿਸੁ ਆਗੈ ਧਰੈ।।
ਸਾਹਿਬ ਭਾਵੈ ਸੋ ਪਰਵਾਣੁ।।
ਸੋ ਸੇਵਕੁ ਦਰਗਹ ਪਾਵੈ ਮਾਣੁ।। ੩।। (ਘਰ ਦੂਜਾ, ਦੂਜਾ ਸ਼ਬਦ)
ਇਥੇ ਸਾਡਾ ਇੱਕ ਭਰਮ ਹੋਰ ਟੁਟਦਾ ਹੈ। ਅਸੀ ਬਚਪਣ ਤੋਂ ਹੀ ਇਹ ਪ੍ਰਚਾਰ ਸੁਣਦੇ ਆ ਰਹੇ ਹਾਂ ਕਿ
ਸਿੱਖੀ ਦੇ ਥੰਮ ਹਨ। ਸੇਵਾ ਅਤੇ ਸਿਮਰਣ। ਪਰ ਧਨਾਸਰੀ ਰਾਗ ਦੇ ਇਹਨਾਂ ਸ਼ਬਦਾਂ ਤੋਂ ਸਪਸ਼ਟ ਹੁੰਦਾ ਹੈ
ਕਿ ਸੇਵਾ ਅਤੇ ਸਿਮਰਣ ਅੱਡ ਅੱਡ ਨਹੀਂ ਸਗੋਂ ਸੇਵਾ ਹੀ ਸਿਮਰਣ ਹੈ।
ਇੱਥੇ ਹੀ ਬਸ ਨਹੀਂ। ਧਨਾਸਰੀ ਰਾਗ ਵਿੱਚ ਹੀ ਸਬ ਤੋਂ ਅਖੀਰ ਵਿੱਚ ਭਗਤ ਧੰਨਾ ਜੀ ਦਾ “ਆਰਤਾ” ਵਾਲਾ
ਸ਼ਬਦ ਹੈ।
ਗੋਪਾਲ ਤੇਰਾ ਆਰਤਾ।।
ਜੋ ਜਨ ਤੁਮਰੀ ਭਗਤਿ ਕਰੰਤੇ ਤਿਨ ਕੇ ਕਾਜ ਸਵਾਰਤਾ।। ੧।।
(੬੯੫)
ਆਰਤਾ ਦਾ ਅਰਥ “ਸੇਵਕ” ਹੁੰਦਾ ਹੈ। ਦੂਜੀ ਪੰਕਤੀ ਵਿੱਚ ਧੰਨਾ ਜੀ ਨੇ ਸੇਵਕ ਦੀ ਸੇਵਾ ਦੀ ਥਾਂ ਲਫਜ
“ਭਗਤਿ” ਵਰਤਿਆ ਹੈ।
ਸੋ ੳਪਰਲਿਆਂ ਸ਼ਬਦਾਂ ਨੂੰ ਵਿਚਾਰ ਕੇ ਇਹ ਸਪਸ਼ਟ ਹੁੰਦਾ ਹੈ ਕਿ
ਸਿਮਰਣ, ਸੇਵਾ, ਭਗਤੀ ਅਤੇ ਆਰਤੀ ਪ੍ਰਾਯਵਾਚੀ ਸ਼ਬਦ ਹਨ। ਜਿਵੇ
ਭਗਤ ਧੰਨਾ ਜੀ ਦੇ ਸ਼ਬਦ ਵਿੱਚ ਆਰਤਾ ਦਾ ਅਰਥ ਸੇਵਕ ਹੈ,
ਉਸੀ ਤਰਾਂ ਗੁਰੁ ਨਾਨਕ ਸਾਹਿਬ ਦੇ ਆਰਤੀ ਵਾਲੇ ਸ਼ਬਦ ਵਿਚ
ਆਰਤੀ ਦਾ ਅਰਥ ਸੇਵਾ ਹੈ।
ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ।।
ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ।। ੧।।
ਕੈਸੀ ਆਰਤੀ ਹੋਇ ਭਵ ਖੰਡਨਾ ਤੇਰੀ ਆਰਤੀ।।
ਅਨਹਤਾ ਸਬਦ ਵਾਜੰਤ ਭੇਰੀ।। ੧।। ਰਹਾਉ
ਜਦੋਂ ਗਗਨ (ਸਿਰ) ਵਿੱਚ ਰਵਿ (ਗਿਆਨ) ਅਤੇ ਚੰਦ (ਸੰਤੋਖ) ਦੇ ਦੀਵੇ ਬਲਦੇ ਹਨ। ਗੁਣਾਂ ਦੇ ਨਾਲ
ਸਾਰਾ ਮੰਡਲ (ਤਨ, ਮੰਨ) ਸਜਿਆ ਹੋਵੇ। ਤਨ ਮੰਨ ਸੁਗੰਧਿਤ ਅਤੇ ਖਿੜਿਆ ਹੋਵੇ, ਉਹਦੋਂ ਜੋ ਕੁੱਝ ਵੀ
ਕੀਤਾ ਜਾਵੇ, ਉਹੀ ਆਰਤੀ ਹੈ। ੳਪਰਲੀਆਂ ਪੰਕਤੀਆਂ ਦਾ ਬਿੰਬ ਪਹਿਲੇ 8 ਸ਼ਬਦਾਂ ਵਿੱਚ ਵੇਖਿਆ ਜਾ ਸਕਦਾ
ਹੈ।
ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ।।
(੬੬੧)
ਜਿਨਿ ਕਨ ਕੀਤੇ ਅਖੀ ਨਾਕੁ।।
ਜਿਨਿ ਜਿਹਵਾ ਦਿਤੀ ਬੋਲੇ ਤਾਤੁ
ਜਿਨਿ ਮਨੁ ਰਾਖਿਆ ਅਗਨੀ ਪਾਇ।।
ਵਾਜੈ ਪਵਣੁ ਆਖੈ ਸਭ ਜਾਇ।। ੨।। (੬੬੨)
ਸੋ ਆਰਤੀ ਸ਼ਬਦ ਵਿੱਚ ਵੀ ਬ੍ਰਹਮੰਡ ਦੀ ਕੋਈ ਗੱਲ ਨਹੀਂ ਹੈ।
ਇਕ ਹੋਰ ਸ਼ਬਦ ਮਾਰੂ ਸੋਹਲੇ ਵਿੱਚ ਹੈ ਜਿਸ ਨੂੰ ਸ੍ਰਸ਼ਟੀ ਦੇ ਉਤਪੰਨ
ਹੋਣ ਤੋਂ ਪਹਿਲਾ ਦੀ ਦਸ਼ਾ ਸਮਝਿਆ ਜਾਂਦਾ ਹੈ।
ਅਰਬਦ ਨਰਬਦ ਧੁੰਧੂਕਾਰਾ।।
ਧਰਣਿ ਨ ਗਗਨਾ ਹੁਕਮੁ ਅਪਾਰਾ।।
ਨਾ ਦਿਨੁ ਰੈਨਿ ਨ ਚੰਦੁ ਨ ਸੂਰਜੁ ਸੁੰਨ ਸਮਾਧਿ ਲਗਾਇਦਾ।। ੧।।
(੧੦੩੫)
ਪਰ ਇਸੇ ਸ਼ਬਦ ਦੇ ਅਗਲੇ ਪਿਛਲੇ ਸ਼ਬਦ ਵਿਚਾਰੀਏ ਤਾ ਪਤਾ ਲਗਦਾ ਹੈ ਕਿ ਇੱਥੇ ਵੀ ਮੰਨੁਖੀ ਸ਼ਰੀਰ ਦੀ
ਗੱਲ ਹੋ ਰਹੀ ਹੈ।
ਇਸ ਤੋਂ ਅਗਲਾ ਸ਼ਬਦ ਇਸ ਪ੍ਰਕਾਰ ਹੈ।
ਆਪੇ ਆਪੁ ਉਪਾਇ ਨਿਰਾਲਾ।।
ਸਾਚਾ ਥਾਨੁ ਕੀਓ ਦਇਆਲਾ।।
ਪਉਣ ਪਾਣੀ ਅਗਨੀ ਕਾ ਬੰਧਨੁ ਕਾਇਆ ਕੋਟੁ ਰਚਾਇਦਾ।। ੧।।
(੧੦੩੬)
ਦੋਵੇਂ ਸ਼ਬਦਾਂ ਵਿੱਚ ਅਧਿਆਤਮ ਦੇ ਮਾਰਗ ਦੀਆਂ ਵੱਖ ਵੱਖ ਅਵਸਥਾਵਾਂ ਦਾ ਜਿਕਰ ਹੈ ਨਾ ਕਿ ਸ੍ਰਸ਼ਟੀ ਦੇ
ੳਤਪੰਨ ਹੋਣ ਦੀ ਪ੍ਰਕ੍ਰੀਆ ਦਾ।
ਸ੍ਰਸ਼ਟੀ ਦੀ ਉਤਪੰਨਤਾ ਦੀ ਪ੍ਰਕ੍ਰੀਆ, ਗੁਰਬਾਣੀ ਦਾ ਵਿਸ਼ਾ ਨਹੀਂ ਹੈ।
ਅਧਿਆਤਮ, ਜੋ ਕਦੇ ਰਹੱਸ ਨਾਲ ਜੋੜਿਆ ਜਾਂਦਾ ਸੀ, ਉਸ ਨੂੰ ਗੁਰਬਾਣੀ ਵਿੱਚ ਰੱਹਸ ਨਾਲੋਂ ਤੋੜ ਕੇ
ਬਿਬੇਕ ਨਾਲ ਜੋੜਿਆ ਗਿਆ ਹੈ। ਜਦੋਂ ਅਸੀ ਗੁਰੂ ਨਾਨਕ ਦੇ ਸ਼ਬਦਾ ਦਾ ਹਵਾਲਾ ਦੇ ਕੇ ਇਹ ਦੱਸਣ ਦੀ
ਕੋਸ਼ਿਸ਼ ਕਰਦੇ ਹਾਂ ਕਿ ਗੁਰੁ ਨਾਨਕ ਨੂੰ ਤਾ ਸ੍ਰਸ਼ਟੀ ਦਾ ਆਦਿ ਅੰਤ ਪਤਾ ਸੀ ਤਾ ਅਸੀ ਇਹ ਦਸਣ ਦੀ
ਕੋਸ਼ਿਸ਼ ਕਰ ਰਹੇ ਹੁੰਦੇ ਹਾਂ ਕਿ ਸਾਡਾ ਗੁਰੁ ਵੀ ਰਹਸੱਵਾਦੀ ਸੀ ਜੋ ਕਿ ਮੈਂ ਸਮਝਦਾ ਹਾਂ ਕਿ ਇਹ
ਸਾਡੇ ਗੁਰੁ ਦੀ ਤੌਹੀਣ ਹੈ। ਗੁਰਬਾਣੀ ਵਿੱਚ ਜਿੱਥੇ ਕਿਤੇ ਵੀ ਰਹੱਸ ਦੀ ਗੱਲ ਕੀਤੀ ਗਈ ਹੈ, ਉਹ ਵੀ
ਬਿਬੇਕ ਦੇ ਲੜ ਲਗ ਕੇ ਕੀਤੀ ਗਈ ਹੈ।
ਭੁਲ ਚੁਕ ਮੁਆਫ
ਚਰਨਜੀਤ ਸਿੰਘ
ਬਰੈਂਮਪਟਨ
(03/09/12)
ਅਵਤਾਰ ਸਿੰਘ ‘ਗਿਆਨੀ’ ਠੂਠਿਆਂਵਾਲੀ
ਨਾਮ ਕੀ ਹੈ ਤੇ ਕਿਵੇਂ ਜਪੀਏ?
ਗੁਰੂ ਕਿਰਪਾ ਨਾਲ ਮੈਂ ਪਿਛਲੇ ਲਗਭਗ 15 ਕੁ ਸਾਲਾਂ ਤੋਂ ਗੁਰਬਾਣੀ ਵਿਆਕਰਣ
ਅਤੇ ਸ਼ੁੱਧ ਉਚਾਰਨ ਵਿਸ਼ਿਆਂ ਰਾਹੀਂ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕਰਦਾ ਆ ਰਿਹਾ ਹਾਂ। ਮੈਨੂੰ
ਆਪਣੀਆਂ ਕਲਾਸਾਂ ਵਿੱਚ ਵਿਚਾਰ-ਵਟਾਂਦਰਾ ਕਰਦਿਆਂ ਸਭ ਤੋਂ ਵੱਧ ਨਾਮ ਕੀ ਹੈ ਤੇ ਕਿਵੇਂ ਜਪੀਏ?
ਪ੍ਰਸ਼ਨਾਂ ਦਾ ਹੀ ਸਾਹਮਣਾ ਕਰਨਾ ਪੈ ਰਿਹਾ ਸੀ, ਹੁਣ ਵੀ ਸੰਗਤਾਂ ਵਾਰ-ਵਾਰ ਇਸ ਵਿਸ਼ੇ ਨੂੰ
ਵਿਸਥਾਰ ਦੇਣ ਵਾਸਤੇ ਮੈਨੂੰ ਕੁੱਝ ਸੁਝਾਅ ਦੇ ਰਹੀਆਂ ਹਨ। ਬੇਸ਼ੱਕ ਸਿੱਖ ਸਮਾਜ ਵਿੱਚ ਉਪਰੋਕਤ ਪ੍ਰਸ਼ਨ
ਬਹੁਤ ਹੀ ਵੱਡਾ ਹੈ ਪ੍ਰੰਤੂ ਮੇਰੇ ਮਨ ਵਿੱਚ ਆਪਣੇ ਲਈ ਇਸ ਵਿਸ਼ੇ `ਤੇ ਕੋਈ ਪ੍ਰਸ਼ਨ ਕਦੇ ਖੜ੍ਹਾ ਨਹੀਂ
ਹੋਇਆ। ਅੱਜ ਦੇ ਵਿਸ਼ੇ ਵਿੱਚ ਮੈਂ ਪਾਠਕਾਂ ਨਾਲ ਆਪਣੀ ਸੀਮਿਤ ਬੁੱਧੀ ਰਾਹੀਂ ਇਸ ਵਿਸ਼ੇ ਉੱਤੇ ਹੀ
ਆਪਣੇ ਵਿਚਾਰ ਰੱਖਾਂਗਾ। ਸਬੰਧਤ ਵਿਸ਼ੇ ਬਾਰੇ ਮੈਂ ਕੁੱਝ ਕੁ ਵੀਰਾਂ ਦੇ ਵਿਚਾਰ ਉਹਨਾਂ ਦੁਆਰਾ
ਲਿਖੀਆਂ ਕਿਤਾਬਾਂ ਰਾਹੀਂ ਪੜ੍ਹੇ ਸਨ। ਹਰੇਕ ਵੀਰ ਦਾ ਇਸ ਵਿਸ਼ੇ ਬਾਰੇ ਆਪਣਾ ਇੱਕ ਅਲੱਗ ਹੀ ਨਜ਼ਰੀਆ
ਹੈ ਮੈਂ ਕਿਸੇ ਨੂੰ ਗਲਤ ਜਾਂ ਠੀਕ ਨਹੀਂ ਕਹਿਣਾ ਚਾਹਾਂਗਾ ਪਰ ਇੱਕ ਸਿਧਾਂਤ ਜੋ ਕੁੱਝ ਵੀਰਾਂ ਨੇ
ਆਪਣੇ ਵੀਚਾਰਾਂ ਰਾਹੀਂ ਰੱਖਿਆ ਉਹ ਪਾਠਕਾਂ ਅੱਗੇ ਰੱਖਣਾ ਚਾਹਾਂਗਾ। “ਰਾਮ ਜਪਉ ਜੀਅ ਐਸੇ ਐਸੇ॥
ਧ੍ਰੂ ਪ੍ਰਹਿਲਾਦ ਜਪਿਓ ਹਰਿ ਜੈਸੈ”॥ 337॥ ਕਬੀਰ ਜੀ ਦੇ ਇਸ ਸ਼ਬਦ ਨੂੰ ਵੀ ਆਧਾਰ ਬਣਾਇਆ ਗਿਆ
ਹੈ। ਹੁਣ ਇਹ ਸਿਧਾਂਤ ਪਾਠਕਾਂ ਸਾਹਮਣੇ ਰੱਖਣ ਤੋਂ ਬਾਅਦ ਵੀ ਉਪਰੋਕਤ ਸਬੰਧਤ ਸਵਾਲ ਦਾ ਉੱਤਰ ਨਹੀਂ
ਮਿਲਦਾ ਕਿਉਂਕਿ ਧ੍ਰੂ ਭਗਤ ਅਤੇ ਪ੍ਰਹਲਾਦ ਜੀ ਦੀ ਹੋਂਦ ਸਤਿਯੁਗ ਨਾਲ ਸਬੰਧਤ ਮੰਨੀ ਜਾਂਦੀ ਹੈ
ਉਹਨਾਂ ਨੇ ਕਿਵੇਂ ਨਾਮ ਜਪਿਆ ਸੀ? ਇਤਨਾ ਕੁ ਸ਼ਬਦ ਵੀਚਾਰ ਗੋਚਰੇ ਰੱਖਣ ਨਾਲ ਪ੍ਰਸ਼ਨ ਦਾ ਉੱਤਰ ਨਹੀਂ
ਮਿਲ ਸਕਦਾ, ਇਸ ਲਈ ਸੰਗਤਿ ਵਿੱਚ ਇਹ ਪ੍ਰਸ਼ਨ ਵਾਰ-ਵਾਰ ਉਠਦਾ ਰਹਿੰਦਾ ਹੈ। ਇਸ ਵਿਸ਼ੇ ਨੂੰ ਪਾਠਕਾਂ
ਨਾਲ ਸਾਂਝਾ ਕਰਨ ਲਈ ਮੈਂ ਇੱਕ ਬਹੁਤ ਹੀ ਆਸਾਨ ਜਿਹਾ ਤਰੀਕਾ (ਫਾਰਮੂਲਾ) ਪਾਠਕਾਂ ਸਾਹਮਣੇ ਰੱਖਣਾ
ਚਾਹਾਂਗਾ। ਕੋਈ ਪਾਠਕ ਅੰਕਾਂ ਦੀ ਵੰਡ ਨੂੰ ਆਧਾਰ ਨਾ ਬਣਾਏ, ਕੇਵਲ ਅੰਕਾਂ ਵਿੱਚ ਦਰਸਾਈ ਰਮਜ਼ ਨੂੰ
ਧਿਆਨ ਗੋਚਰੇ ਰੱਖੇ ਕਿਉਂਕਿ ਅੰਕ-ਵੰਡ ਵਿੱਚ ਹਰੇਕ ਗੁਰਸਿੱਖ ਦਾ ਆਪਣਾ ਨਜ਼ਰੀਆ ਅਲੱਗ ਹੋ ਸਕਦਾ ਹੈ।
ਹੁਣ ਇਸ ਵਿਸ਼ੇ ਨੂੰ ਅੱਗੇ ਵਿਚਾਰ ਕਰਨ ਤੋਂ ਪਹਿਲਾਂ ਮੈਂ ਇੱਕ ਸਾਖੀ ਪਾਠਕਾਂ ਸਾਹਮਣੇ ਰੱਖਣਾ
ਚਾਹਾਂਗਾ।
ਅਗਰ ਦੋ ਬਰਾਬਰ ਦੇ ਬਹੁਤ ਹੀ ਅਮੀਰ ਆਦਮੀਆਂ ਬਾਰੇ ਸਾਨੂੰ ਖਬਰ ਮਿਲੇ, ਜੋ
ਕਿ ਪੂੰਜੀ ਵਿੱਚ ਦੋਵੇਂ ਹੀ ਬਰਾਬਰ ਦੇ ਅਰਥ-ਖਰਬ ਪਤੀ ਹੋਣ। ਉਹਨਾਂ ਦੋਵਾਂ ਵਿਚੋਂ ਸਾਨੂੰ ਇੱਕ ਦੇ
ਘਰ ਜਾਣ ਅਤੇ ਉਸ ਨਾਲ ਉਸਦੇ ਵਡੱਪਣ ਬਾਰੇ ਵੀਚਾਰਾਂ ਕਰਨ ਦਾ ਮੌਕਾ ਪ੍ਰਾਪਤ ਹੋ ਜਾਵੇ ਅਸੀਂ ਕੁੱਝ
ਦਿਨ ਉਸ ਕੋਲ ਰਹਿ ਕਰ ਉਸਦੇ ਨੌਕਰ, ਗੱਡੀਆਂ, ਹੋਰ ਬੰਗਲੇ ਆਦਿਕ ਪ੍ਰਾਪਰਟੀ ਦੀ ਬਾਰੀਕੀ ਨਾਲ ਹੋਰ
ਸਮਝ ਪ੍ਰਾਪਤ ਕਰ ਲਈਏ। ਵਾਪਸ ਆਪਣੇ ਘਰ ਆਉਣ ਤੋਂ ਬਾਅਦ ਅਸੀਂ ਉਹਨਾਂ ਦੋਵਾਂ ਅਮੀਰਾਂ ਵਿਚੋਂ ਉਸ
ਤੋਂ ਜ਼ਿਆਦਾ ਪ੍ਰਭਾਵਤ ਹੋਵਾਂਗੇ ਜਿਸ ਦਾ ਵਿਸਥਾਰ ਅਸੀਂ ਆਪਣੀਆਂ ਅੱਖਾਂ ਨਾਲ ਵੇਖ ਕੇ ਆਏ ਹਾਂ।
ਬੇਸ਼ੱਕ ਦੂਸਰਾ ਵਿਅਕਤੀ ਵੀ ਉਤਨਾ ਹੀ ਅਮੀਰ ਅਤੇ ਮਾਇਕ ਖਿਲਾਰੇ ਦਾ ਮਾਲਕ ਸੀ। ਫਿਰ ਵੀ ਅਸੀਂ ਉਸ
ਤੋਂ ਉਤਨਾ ਪ੍ਰਭਾਵਿਤ ਨਹੀਂ ਹੋ ਸਕਦੇ ਜਿਤਨਾ ਪ੍ਰਭਾਵਿਤ ਅਸੀਂ ਪਹਿਲੇ ਵਾਲੇ ਦੇ ਸਨਮੁਖ ਰਹਿ ਕੇ
ਹੋਏ ਹਾਂ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1430 ਅੰਗ ਹਨ। ਇਹਨਾਂ ਵਿੱਚ ਦਰਸਾਏ ਗਏ
ਸਿਧਾਂਤ ਨੂੰ ਮੈਂ ਮੁੱਖ ਤੌਰ `ਤੇ ਤਿੰਨ ਭਾਗਾਂ ਵਿੱਚ ਵੰਡ ਰਿਹਾ ਹਾਂ। (1) ਪਰਮਾਤਮਾ ਨਾਲ ਸਬੰਧਤ
ਗਿਆਨ, (2) ਗੁਰੂ ਨਾਲ ਸਬੰਧਤ ਗਿਆਨ, (3) ਸਮਾਜ ਨਾਲ ਸਬੰਧਤ ਗਿਆਨ। ਤੀਸਰਾ ਭਾਗ ਕਿਰਤ ਨਾਲ ਸਬੰਧਤ
ਹੈ, ਸਮੇਂ ਨਾਲ ਸਬੰਧਤ ਹੈ ਇਸ ਲਈ ਇਸ ਕਿਰਤ ਨੂੰ ਵੀ ਅੱਗੇ ਦੋ ਭਾਗਾਂ ਵਿੱਚ ਵੰਡ ਰਿਹਾ ਹਾਂ, (ੳ)
ਘਰੇਲੂ ਸਮਾਜਿਕ ਜ਼ਿੰਮੇਵਾਰੀਆਂ ਨਿਭਾਉਣ ਦਾ ਗਿਆਨ ਅਤੇ (ਅ) ਗੁਰੂ ਅਤੇ ਪਰਮੇਸ਼ਰ ਬਾਰੇ ਵੀ ਕੁੱਝ
ਸਮਾਂ ਕੱਢਣਾ ਜ਼ਰੂਰੀ ਹੈ, ਦਾ ਗਿਆਨ। ਹੁਣ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਪੂਰਨ ਗਿਆਨ (1430
ਅੰਗ) ਨੂੰ 100% ਵਿੱਚ ਵੰਡ ਲੈਂਦੇ ਹਾਂ। ਇਹਨਾਂ ਦੀ ਵੰਡ ਆਪਾਂ ਉਪਰੋਕਤ ਦੱਸੀ ਵਿਧੀ ਰਾਹੀਂ ਮੁੱਖ
ਤੌਰ ਤੇ ਤਿੰਨ ਭਾਗਾਂ ਵਿੱਚ ਵੰਡ ਲੈਂਦੇ ਹਾਂ ਜਿਨ੍ਹਾਂ ਵਿਚੋਂ ਕ੍ਰਮਵਾਰ ਨੰ. 1. 10% ਉਹ ਗਿਆਨ ਹੈ
ਜਿਸ ਨੂੰ ਪੜ੍ਹਨ ਨਾਲ ਸੁਰਤ ਸਿੱਧੀ ਪਰਮਾਤਮਾ ਨਾਲ ਜੁੜਦੀ ਹੈ। ਨੰ: 2: 1% ਉਹ ਗਿਆਨ ਹੈ ਜਿਸ ਨੂੰ
ਪੜ੍ਹਨ ਨਾਲ ਸੁਰਤ ਗੁਰੂ ਨਾਲ ਜੁੜਦੀ ਹੈ (ਇਹਨਾਂ ਵਿੱਚ ਸੱਤੇ ਬਲਵੰਡ ਦੀ ਵਾਰ 2 ਅੰਗ+ਭੱਟਾਂ ਦੇ
ਸਵੱਈਏ ਅੰਗ 1389 ਤੋਂ 1409 ਤੱਕ। ਅੰਗ ਕੁੱਲ 2+11=13) ਬਾਕੀ ਬਚੇ 89% ਗਿਆਨ ਵਿਚੋਂ ਲਗਭਗ
19% ਗਿਆਨ ਸਾਨੂੰ ਸਮਾਜਿਕ ਜ਼ਿੰਮੇਵਾਰੀਆਂ ਦੀ ਸੋਝੀ ਦਿੰਦਾ ਹੈ (ਜਿਸ ਰਾਹੀਂ ਪੈਸਾ ਕਮਾਉਣ ਦੇ ਤਿੰਨ
ਤਰੀਕੇ, ਨੌਕਰੀ ਕਿਵੇਂ ਕਰਨੀ ਹੈ, ਖੇਤੀ ਕਿਵੇਂ ਕਰਨੀ ਹੈ, ਵਪਾਰ ਕਿਵੇਂ ਕਰਨਾ ਹੈ, ਕਾਮ, ਕ੍ਰੋਧ,
ਲੋਭ, ਮੋਹ, ਅਹੰਕਾਰ ਨੂੰ ਕਿਵੇਂ ਸੀਮਾ ਵਿੱਚ ਰੱਖਣਾ ਹੈ, ਵਹਿਮਾਂ-ਭਰਮਾਂ, ਕਰਮ-ਕਾਂਡਾਂ, ਪਾਖੰਡਾਂ
ਆਦਿਕ ਤੋਂ ਕਿਵੇਂ ਸੁਚੇਤ ਰਹਿਣਾ ਹੈ, ਪਰਉਪਕਾਰ ਕਿਵੇਂ ਕਰਨਾ ਹੈ, ਆਪਸੀ ਪ੍ਰੇਮ ਕਿਵੇਂ ਰੱਖਣਾ ਹੈ,
ਨਸ਼ਿਆਂ ਤੋਂ ਕਿਵੇਂ ਬਚ ਕੇ ਰਹਿਣਾ ਹੈ ਆਦਿਕ) ਬਾਕੀ ਬਚਿਆ 70% ਗਿਆਨ ਜੋ ਪਰਮਾਤਮਾ ਬਾਰੇ ਨੰ. 1
ਵਿੱਚ (2) ਦਰਸਾਏ 10% ਗਿਆਨ ਦੀ ਉਪਮਾ ਨਾਲ ਸਬੰਧਤ ਹੈ ਜਿਸ ਕਾਰਨ ਮੈਂ ਇਸ 70% ਗਿਆਨ ਨੂੰ
ਉਪਰੋਕਤ ਬਿਆਨ ਕੀਤੇ ਨੰ. 3 ਦੇ ਭਾਗ ‘ਅ’ ਵਿੱਚ ਰੱਖ ਰਿਹਾ ਹਾਂ। ਹੁਣ ਇਸ ਵਿਸ਼ੇ ਨਾਲ ਸਬੰਧਤ ਪ੍ਰਸ਼ਨ
ਵੱਲ ਆਉਂਦੇ ਹਾਂ ਜਿਵੇਂ ਇੱਕ ਅਮੀਰ ਦੇ ਸਨਮੁਖ ਹੋ ਕੇ ਅਸੀਂ ਦੂਸਰੇ ਅਮੀਰ ਨਾਲੋਂ ਜ਼ਿਆਦਾ ਪ੍ਰਭਾਵਤ
ਹੋ ਗਏ ਸੀ, ਇਉਂ ਪਰਮਾਤਮਾ ਦੇ ਸਨਮੁਖ ਹੋ ਕੇ ਉਚਾਰਨ ਕੀਤੀ 10% ਬਾਣੀ ਨਾਲ ਅਸੀਂ ਪਰਮਾਤਮਾ ਤੋਂ
ਜ਼ਿਆਦਾ ਪ੍ਰਭਾਵਿਤ ਹੋਵਾਂਗੇ। ਇਹੀ 10% ਬਾਣੀ ਜੋ ਕਿ ਗੁਰੂ ਜੀ ਨੇ ਨਿਤਨੇਮ ਦੀਆਂ ਬਾਣੀਆਂ ਰਾਹੀਂ
ਸਾਡੇ ਸਨਮੁਖ ਰੱਖੀ ਸੀ ਤਾਂ ਕਿ ਜੀਵ ਪਰਮਾਤਮਾ ਦੇ ਵਡੱਪਣ ਤੋਂ ਵੱਧ ਤੋਂ ਵੱਧ ਪ੍ਰਭਾਵਿਤ ਹੋ ਸਕਣ,
ਨਾਮ ਹੈ। ਅਸੀਂ ਆਮ ਤੌਰ ਤੇ ਇਹ ਵਿਚਾਰ ਵੀ ਰੱਖਦੇ ਹਾਂ ਕਿ ਜਪੁ ਜੀ ਸਾਹਿਬ ‘ਸ੍ਰੀ ਗੁਰੂ ਗ੍ਰੰਥ
ਸਾਹਿਬ ਜੀ’ ਦਾ ਸਾਰ ਹੈ, ਭਾਵ ਪੂਰਾ ਗੁਰੂ ਗ੍ਰੰਥ ਸਾਹਿਬ ‘ਜਪੁ’ ਬਾਣੀ ਦਾ ਹੀ ਵਿਸਥਾਰ ਹੈ ਇਸ
ਦਾ ਇਹੀ ਮਤਲਬ ਹੈ ਕਿ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ‘ਜਪੁ ਜੀ ਸਾਹਿਬ’ ਪੜ੍ਹਨ ਲਈ
ਪ੍ਰੇਰਨਾ ਦੇ ਰਹੀ ਹੈ। ਮੈਂ ਇੱਕ ਉਦਾਹਰਨ ਦੇਣਾ ਉਚਿਤ ਸਮਝਾਂਗਾ ‘ਸੁਖਮਨੀ ਸਾਹਿਬ’ ਜੀ ਦੀ ਪਹਿਲੀ
ਅਸ਼ਟਪਦੀ ਵਿੱਚ ਹੀ ਨਾਮ ਸਿਮਰਨ ਦੀ ਮਹਿਮਾ ਹੈ “ਪ੍ਰਭ ਕੈ ਸਿਮਰਨਿ ਗਰਭਿ ਨ ਬਸੈ”॥ ਭਾਵ
ਪ੍ਰਭੂ ਜੀ ਦਾ ਸਿਮਰਨ (ਜਾਪੁ, ਜਪੁ) ਕੀਤਿਆਂ ਜੀਵ ਜੂਨਾਂ ਵਿੱਚ ਨਹੀਂ ਪੈਂਦਾ, ਪ੍ਰਭੂ ਵਿੱਚ ਲੀਨ
ਹੋ ਜਾਂਦਾ ਹੈ। ਹੁਣ ‘ਜਪੁ’ ਜੀ ਸਾਹਿਬ ਦਾ ਅਰਥ ਹੈ ਸਿਮਰਨ, ‘ਜਾਪੁ’ ਸਾਹਿਬ ਦਾ ਅਰਥ ਹੈ ਸਿਮਰਨ
‘ਸੁਖਮਨੀ ਸਾਹਿਬ’ ਬਾਣੀ ਦੀ ਦੂਜੀ ਅਸਟਪਦੀ ਵਿੱਚ ਪਾਵਨ-ਵਾਕ ਹੈ ‘ਜਹ ਮਾਤ ਪਿਤਾ ਸੁਤ ਮੀਤ ਨ
ਭਾਈ॥ ਉਹਾ ਨਾਮੁ ਤੇਰੈ ਸੰਗਿ ਸਹਾਈ॥ ਭਾਵ, ਹੇ ਮਨ! ਲੋਕ-ਪਰਲੋਕ ਦੇ ਬਿਖੜੇ ਮਾਰਗ ਵਿੱਚ ਤੇਰਾ
ਅਸਲੀ ਮਦਦਗਾਰ ਪ੍ਰਭੂ-ਨਾਮ ਹੈ ਇਹੀ ਰਾਹ ਦੀ ਅਸਲ ਪੂੰਜੀ ਹੈ। ਹੁਣ ‘ਰਹਿਰਾਸ’ ਸਾਹਿਬ ਦਾ ਅਰਥ ਵੀ
ਰਾਹ ਦੀ ਪੂੰਜੀ (ਸਿਮਰਨ) ਹੈ। ਹੁਣ ਵੇਖਣਾ ਇਹ ਹੈ ਕਿ ਜੋ ਪੰਜਵੇਂ ਪਾਤਸ਼ਾਹ ਜੀ ਸੁਖਮਨੀ ਸਾਹਿਬ ਜੀ
ਦੀ ਬਾਣੀ ਰਾਹੀਂ ਭਗਤਾਂ ਅੱਗੇ ਜੋ ਆਪਣੇ ਵੀਚਾਰ ਪੇਸ਼ ਕਰ ਰਹੇ ਹਨ, ਉਹਨਾਂ ਉੱਤੇ ਅਸੀਂ ਕਿੰਨਾ ਕੁ
ਅਮਲ ਕਰਦੇ ਹਾਂ ਇਸ ਸਵਾਲ ਦਾ ਜਵਾਬ ਮੈਂ ਪਾਠਕਾਂ `ਤੇ ਛੱਡਣਾ ਉਚਿਤ ਸਮਝਦਾ ਹਾਂ। ਕਿਉਂਕਿ ਪ੍ਰਭੂ
ਜੀ ਦੇ ਸਨਮੁਖ ਹੋ ਕੇ ਆਪਣੇ ਮਨ ਦੀ ਵੇਦਨਾ (ਪੀੜਾ) ਰੱਖਣ ਨਾਲ ਪਰਮਾਤਮਾ ਜੀ ਅੱਗਿਓਂ ਆਖਦੇ ਹਨ
‘ਤੂੰ ਕੁਨ ਰੇ’॥ 694॥ ਭਾਵ: ਮੇਰੇ ਦਰ `ਤੇ ਪੁਕਾਰ ਕਰਨ ਵਾਲਾ ਤੂੰ ਕੌਣ ਹੈਂ? ਤਾਂ ਸੇਵਕ
ਅੱਗੋਂ ਨਿਮਰਤਾ ਵਿੱਚ ਬੇਨਤੀ ਕਰਦਾ ਹੈ “ਮੈ ਜੀ ਨਾਮਾ”॥ 694॥ ਭਾਵ ਆਪ ਜੀ ਦਾ ਦਾਸ ਹਾਂ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੂਰੀ ਬਾਣੀ ਹੀ ਪਰਮਾਤਮਾ ਦੀ ਉਸਤਤਿ ਬਾਰੇ
ਰਚੀ ਗਈ ਹੈ ਪਰ 10% ਬਾਣੀ ਉਸ ਅਮੀਰ ਦੀ ਤਰ੍ਹਾਂ ਹੈ ਜਿਸ ਦੇ ਘਰ ਅਸੀਂ ਗਏ ਸੀ। 70% ਬਾਣੀ ਉਸ
ਅਮੀਰ ਦੀ ਤਰ੍ਹਾਂ ਹੈ ਜਿਸ ਦੇ ਘਰ ਅਸੀਂ ਨਹੀਂ ਗਏ ਸੀ। ਅਮੀਰ ਦੋਵੇਂ ਹੀ ਬਰਾਬਰ ਸਨ। ਇਸ ਤਰ੍ਹਾਂ
ਬਾਣੀ ਸਾਰੀ ਹੀ ਇੱਕ ਬਰਾਬਰ ਹੈ ਪਰ ਇੱਕ ਉਹ ਹੈ ਜਿਸ ਨੂੰ ਪੜ੍ਹਨ ਨਾਲ ਅਸੀਂ ਆਪਣੇ ਆਪ ਨੂੰ
ਪਰਮਾਤਮਾ ਦੇ ਸਨਮੁਖ ਰੱਖਦੇ ਹਾਂ। ਇਸ ਭਾਵਨਾ ਨੂੰ ਅਸੀਂ ਵਿਆਕਰਣ ਨੇਮਾਂ ਅਨੁਸਾਰ ਇਉਂ ਆਖ ਸਕਦੇ
ਹਾਂ ਕਿ 10% ਬਾਣੀ ਰਾਹੀਂ ਅਸੀਂ ਪ੍ਰਭੂ ਨੂੰ ਸੰਬੰਧਨ ਦੂਜਾ ਪੁਰਖ
(Second Person)
ਵਿੱਚ ਰੱਖ ਕੇ ਉਚਾਰਨ ਕਰਦੇ ਹਾਂ ਅਤੇ 70% ਬਾਣੀ ਵਿੱਚ ਪਰਮਾਤਮਾ ਨੂੰ ਅਨਯ ਪੁਰਖ
(Third Person)
ਵਿੱਚ ਰੱਖਦੇ ਹਾਂ ਜਾਂ ਇਉਂ ਵੀ ਆਖ ਸਕਦੇ ਹਾਂ ਕਿ 10% ਬਾਣੀ ਰਾਹੀਂ ਅਸੀਂ ਪ੍ਰਭੂ ਨਾਲ ਸਨਮੁਖ ਹੋ
ਕੇ ਗੱਲਾਂ ਕਰਦੇ ਹਾਂ ਪਰ 70% ਬਾਣੀ ਰਾਹੀਂ ਅਸੀਂ ਪ੍ਰਭੂ ਜੀ ਬਾਰੇ ਗੱਲਾਂ ਕਰਦੇ ਹਾਂ। ਹੁਣ ਤੱਕ
ਦੀ ਵੀਚਾਰ ਦਾ ਸਾਰੰਸ਼ ਇਹ ਹੈ ਕਿ ਉਹ ਬਾਣੀ ਜਿਸ ਦੇ ਪੜ੍ਹਨ ਨਾਲ ਜੀਵ ਦੀ ਸੁਰਤਿ ਪ੍ਰਭੂ ਨਾਲ ਜੁੜ
ਜਾਏ, ਨਾਮ ਹੈ। ਉੱਚੇ ਪ੍ਰਭੂ ਜੀ ਨਾਲ ਸੁਰਤਿ ਜੁੜਨ ਕਾਰਨ ਹੀ ਜੀਵ ਦੀ ਅਵਸਥਾ ‘ਮਨ ਨੀਵਾ ਮਤਿ
ਉਚੀ’ ਵਾਲੀ ਬਣੇਗੀ। ਗੁਰੂ ਸਾਹਿਬਾਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀਆਂ ਵਿਚੋਂ
ਉਸ ਬਾਣੀ ਨੂੰ ਹੀ ਨਿਤਨੇਮ ਦਾ ਵੱਧ ਤੋਂ ਵੱਧ ਭਾਗ ਬਣਾਇਆ ਗਿਆ ਸੀ/ਹੈ। ਪਰ ਅੱਜ ਅਸੀਂ 10% ਅਤੇ
70% ਗਿਆਨ ਨੂੰ ਮਿਲਾ ਕੇ ਨਿਤਨੇਮ ਆਪਣੀ ਮਰਜ਼ੀ ਨਾਲ ਬਣਾ ਲਿਆ ਹੈ ਜਿਸ ਕਾਰਨ ਅਸਾਂ ਨੂੰ ਉਸ 10%
ਬਾਣੀ ਦੀ ਵਿਸ਼ੇਸ਼ਤਾ ਦਾ ਬੋਧ ਨਾ ਰਿਹਾ। ਹੁਣ ਦੂਸਰਾ ਪ੍ਰਸ਼ਨ ਉਠਦਾ ਹੈ ਕਿ ਨਾਮ ਕਿਵੇਂ ਜਪੀਏ? ਇਸ
ਵਿਸ਼ੇ ਨੂੰ ਕ੍ਰਮਵਾਰ ਇਉਂ ਲੈਣਾ ਉਚਿਤ ਰਹੇਗਾ। ਗੁਰਬਾਣੀ ਪੜ੍ਹਨੀ, ਗੁਰਬਾਣੀ ਸ਼ੁੱਧ ਪੜ੍ਹਨੀ,
ਗੁਰਬਾਣੀ ਦੇ ਅਰਥ ਯਾਦ ਕਰਨੇ, ਗੁਰਬਾਣੀ ਕੰਠ ਕਰਨੀ, ਗੁਰਬਾਣੀ ਦਾ ਅੰਤਰੀਵ ਭਾਵ ਸਮਝਣਾ, ਧਿਆਨ ਦੀ
ਇਕਾਗਰਤਾ (ਭਾਵ ਜੋ ਰਸਨਾ ਆਖ ਰਹੀ ਹੈ, ਕੰਨਾਂ ਰਾਹੀਂ ਉਸ ਨੂੰ ਸੁਣਨਾ) ਜਿਸ ਸ਼ਬਦ ਤੋਂ ਧਿਆਨ ਦੀ
ਇਕਾਗਰਤਾ ਟੁੱਟੇ, ਉਸ ਬਾਣੀ ਦਾ ਉਚਾਰਨ ਦੁਬਾਰਾ ਕਰਨਾ ਚਾਹੀਦਾ ਹੈ (ਪਰ ਇਹ ਵੀ ਜ਼ਰੂਰੀ ਹੈ ਕਿ ਇਹ
ਨਿਯਮ ਸੰਗਤੀ ਤੌਰ `ਤੇ ਕੀਤੇ ਗਏ ਪਾਠ `ਤੇ ਲਾਗੂ ਨਹੀਂ ਹੁੰਦੇ ਕਿਉਂਕਿ ਸੰਗਤ ਵਿੱਚ ਧਿਆਨ ਸਭ ਦਾ
ਇੱਕ ਸ਼ਬਦ `ਤੇ ਨਹੀਂ ਟੁੱਟਦਾ ਹੈ), ਸ਼ਾਂਤ ਵਾਤਾਵਰਣ ਦਾ ਹੋਣਾ, ਮੱਧਮ ਰੌਸ਼ਨੀ ਦਾ ਇਸਤੇਮਾਲਾ ਕਰਨਾ,
ਰਸਨਾ ਤੋਂ ਉਤਨੀ ਹੀ ਆਵਾਜ਼ ਕੱਢਣੀ ਜਿਸ ਨੂੰ ਕੰਨ ਸੁਣ ਸਕਣ, ਅੱਖਾਂ ਦਾ ਬੰਦ ਰੱਖਣਾ (ਕਿਉਂਕਿ ਗੁਣ
ਉਸ ਦੇ ਗਾਏ ਜਾ ਰਹੇ ਹਨ ਜੋ ਇਹਨਾਂ ਅੱਖਾਂ ਨਾਲ ਵਿਖਾਈ ਨਹੀਂ ਦੇ ਰਿਹਾ, “ਬਿਨੁ ਦੇਖੇ ਉਪਜੈ
ਨਹੀ ਆਸਾ॥ ਜੋ ਦੀਸੈ, ਸੋ ਹੋਇ ਬਿਨਾਸਾ॥” ਭਾਵ ਅੱਖਾਂ ਨਾਲ ਦਿਖਾਈ ਦੇਣ ਵਾਲੀ ਹਰੇਕ ਵਸਤੂ
ਨਾਸ਼ਵਾਨ ਹੈ, ਸੁਰਤ ਉਸ `ਤੇ ਟਿਕਾਉ ਜੋ ਇਹਨਾਂ ਅੱਖਾਂ ਨਾਲ ਦਿਖਾਈ ਨਹੀਂ ਦੇਂਦਾ ‘ਸੇ ਅਖੜੀਆਂ
ਬਿਅੰਨਿ ਜਿਨੇੀ ਡਿਸੰਦੋ ਮਾ ਪਿਰੀ”॥ (ਮ: 5) ਭਾਵ ਉਹਨਾਂ ਅੱਖਾਂ ਨੂੰ ਹਰਕਤ ਵਿੱਚ ਲੈ ਕੇ ਆਉ
ਜਿਨ੍ਹਾਂ ਅੱਖਾਂ (ਤੀਸਰੇ ਨੇਤ੍ਰ) ਨਾਲ ਅਦ੍ਰਿਸ਼ਟ ਪ੍ਰਭੂ ਜੀ ਨਾਲ ਗੱਲਾਂ ਕਰਨ ਦਾ ਅਹਿਸਾਸ ਅਨੁਭਵ
ਹੋਵੇ। (3) ਪਾਠਕਾਂ ਦੇ ਦੋਵੇਂ ਪ੍ਰਸ਼ਨਾਂ ਦਾ ਉੱਤਰ ਮੈਂ ਆਪਣੀ ਤੁੱਛ ਅਤੇ ਭੁੱਲਣਹਾਰ
ਬੁੱਧੀ ਰਾਹੀਂ ਦੇ ਚੁੱਕਾ ਹਾਂ ਪਰ ਇੱਕ ਸਵਾਲ ਦਾ ਜਵਾਬ ਜੋ ਆਮ ਤੌਰ `ਤੇ ਪਾਠਕ ਨਹੀਂ ਪੁੱਛਦੇ ਅਤੇ
ਹੈ ਵੀ ਬੜਾ ਜ਼ਰੂਰੀ, ਉਹ ਇਸ ਪ੍ਰਸ਼ਨ ਦੇ ਨਾਲ ਤੀਸਰਾ ਪ੍ਰਸ਼ਨ ਇਹ ਵੀ ਹੋਣਾ ਚਾਹੀਦਾ ਹੈ ਕਿ ਨਾਮ
ਕਿਉਂ ਜਪੀਏ? ਉੱਤਰ: ਨਾਮ ਇਸ ਲਈ ਜਪਣਾ ਚਾਹੀਦਾ ਹੈ ਕਿ ਇਨਸਾਨ ਭੂਤਕਾਲ ਦੀਆਂ ਯਾਦਾਂ ਅਤੇ
ਭਵਿੱਖਕਾਲ ਦੀਆਂ ਚਿੰਤਾਵਾਂ ਤੋਂ ਮੁਕਤ ਹੋ ਕੇ ਵਰਤਮਾਨ ਵਿੱਚ ਰਹਿਣਾ ਸਿੱਖ ਜਾਵੇ ਕਿਉਂਕਿ ਵਰਤਮਾਨ
ਵਿੱਚ ਵਿਚਰਨ ਵਾਲੇ ਜੀਵ ਲਈ ਹੀ ਪਰਮਾਤਮਾ ਦੇ ਭਾਣੇ (ਰਜ਼ਾ) ਵਿੱਚ ਚੱਲਣਾ ਆਸਾਨ ਹੋ ਜਾਂਦਾ ਹੈ। ਭਾਈ
ਗੁਰਦਾਸ ਜੀ ਇਸ ਰਮਜ਼ ਨੂੰ ਇਉਂ ਖੋਲ੍ਹਦੇ ਹਨ,” ਵਰਤਮਾਨ ਵਿਚਿ ਵਰਤਦਾ ਹੋਵਣਹਾਰ ਸੋਈ ਪਰਵਾਣਾ”
(ਵਾਰ 18: ਪਾ: 1) ਭਾਵ, ਜੋ ਜੀਵ ਵਰਤਮਾਨ ਵਿੱਚ ਰਹਿ ਕੇ ਜ਼ਿੰਦਗੀ ਬਤੀਤ ਕਰਦਾ ਹੈ, ਉਹ ਪ੍ਰਭੂ
ਦੇ ਭਾਣੇ (ਹੁਕਮ) ਨੂੰ ਚੰਗੀ ਤਰ੍ਹਾਂ ਸਮਝ ਲੈਂਦਾ ਹੈ ਅਤੇ ਉਸ ਦੇ ਹੁਕਮ ਵਿੱਚ ਚੱਲਦਾ ਹੈ। ਗੁਰੂ
ਨਾਨਕ ਦੇਵ ਜੀ ‘ਜਪੁ’ ਜੀ ਸਾਹਿਬ ਦੀ ਪਹਿਲੀ ਪਉੜੀ ਵਿੱਚ ਹੀ ਜੀਵ ਵਲੋਂ ਪੁੱਛੇ ਸਵਾਲ “ਕਿਵ
ਸਚਿਆਰਾ ਹੋਈਐ” ਦਾ ਉੱਤਰ ਵੀ ਗੁਰੂ ਜੀ ਨੇ ਇਹੀ ਦਿੱਤਾ ਹੈ ਕਿ “ਹੁਕਮਿ ਰਜਾਈ ਚਲਣਾ”
ਭਾਵ, ਹੁਕਮ ਵਿੱਚ ਚੱਲਣਾ ਹੀ ਸਭ ਤੋਂ ਉੱਚੀ ਆਤਮਿਕ ਅਵਸਥਾ ਹੈ। ਵਰਤਮਾਨ ਵਿੱਚ ਰਹਿਣ ਵਾਲਾ ਵਿਅਕਤੀ
ਦੁਨੀਆਦਾਰੀ ਹਾਦਸਿਆਂ ਤੋਂ ਵੀ ਬਚਿਆ ਰਹਿੰਦਾ ਹੈ। ਕਿਰਤਿ ਵਿਰਤਿ ਜਗ ਵਰਤਮਾਨ, ਸਭ ਸਨਬੰਧਨ
ਮੁਕਤਿ ਕਰਾਏ॥ (ਵਾਰ-17 ਪਾ: 6, ਭਾਈ ਗੁਰਦਾਸ) ਆਪ ਜੀ ਦੇ ਸੁਝਾਵਾਂ ਦੀ ਉਡੀਕ ਵਿਚ:
ਅਵਤਾਰ ਸਿੰਘ ‘ਗਿਆਨੀ’ ਠੂਠਿਆਂਵਾਲੀ,
ਮਾਨਸਾ, ਮੋਬਾ: 98140-35202
(03/09/12)
ਕਰਨਲ ਡਾ: ਦਲਵਿੰਦਰ ਸਿੰਘ ਗ੍ਰੇਵਾਲ
ਲਾਸਾਨੀ
ਮਿਸ਼ਨਰੀ
ਭਾਈ ਸਾਹਿਬ ਭਾਈ ਤਖਤ ਸਿੰਘ ਜੀ
ਜ਼ਿੰਦਾ ਸ਼ਹੀਦ
ਭਾਈ ਤਖ਼ਤ ਸਿੰਘ ਜੀ ਇੱਕ ਲਾਸਾਨੀ ਸਿਖ ਮਿਸ਼ਨਰੀ ਤੇ ਪੰਥ ਦੇ ਉਹ ਨਾਯਾਬ ਰਤਨ ਸਨ ਜਿਨ੍ਹਾਂ ਨੇ
ਸਿਖ-ਅੰਗ੍ਰੇਜ਼ ਯੁੱਧਾਂ ਬਾਦ ਹਾਰੀ ਦਰਦਾਂ-ਮਾਰੀ ਭਟਕਦੀ ਸਿਖ ਕੌਮ ਨੂੰੰ ਸੇਧ ਦਿਤੀ ਤੇ ਕੌਮ ਦੇ
ਸਾਰੇ ਦਰਦ ਅਪਣੀ ਝੋਲੀ ਪਾ, ਖੁਦ ਜ਼ਿੰਦਾ-ਸ਼ਹੀਦ ਬਣ, ਸਿਖ ਪੰਥ ਦੀ ਸੇਵਾ ਵਿੱਚ ਸਮੁਚਾ ਆਪਾ ਅਰਪਣ ਕਰ
ਦਿਤਾ। ਉਹ ਅਜਿਹੇ ਗੁਰਮੁਖ-ਗੁਰਸਿੱਖ ਸਨ ਜਿਨ੍ਹਾਂ ਨੇ ਸਿੱਖੀ ਦੇ ਅਸੂਲਾਂ ਅਨੁਸਾਰ ਮਨੁੱਖ-ਮਾਤ੍ਰ
ਦੀ ਭਲਾਈ ਤੇ ਗੁਰਸਿੱਖਾਂ ਦੀ ਸੇਵਾ ਤੇ ਪਰਾਏ ਦੁਖਾਂ ਨੂੰ ਦੇਖਕੇ ਉਨ੍ਹਾਂ ਨੂੰ ਮਿਟਾਣ ਲਈ ਆਪਾ
ਵਾਰਨ ਦੀ ਉਚੱੀ ਸ਼ਕਤੀ ਦੀ ਆਦਤ ਆਪਣੇ ਜੀਵਨ ਦੇ ਅਸੂਲ ਅਤੇ ਮਰਯਾਦਾ ਬਣਾ ਲਏ ਸਨ। ਸੇਵਾ ਲਈ ਜੋ
ਪ੍ਰਮੁਖ ਮਾਰਗ ਉਨ੍ਹਾਂ ਨੇ ਚੁਣਿਆ ੳਹ ਸੀ ਨਾਰੀ ਵਿਦਿਆ ਜੋ ਉਸ ਸਮੇਂ ਤੇ ਹਾਲਾਤਾਂ ਵਿੱਚ ਸਭ ਤੋਂ
ਮੁਸ਼ਕਿਲ ਮਾਰਗ ਸੀ ਪਰ ਆਪ ਨੇ ਅਪਣਾ ਮਿਸ਼ਨ-ਮਨੋਰਥ ਅਪਣੇ ਸਵਾਸਾਂ ਸੰਗ ਨਿਭਾਇਆ ਤੇ ਜ਼ਿੰਦਗੀ, ਇਜ਼ਤ,
ਸੁੱਖ ਚੈਨ ਸਭ ਦਾਅ ਤੇ ਲਾ ਦਿਤੇ ਜਿਸ ਲਈ ਸਮੁਚਾ ਸਮਾਜ ਉਨ੍ਹਾਂ ਦਾ ਹਮੇਸ਼ਾ ਲਈ ਰਿਣੀ ਰਹੇਗਾ।
ਭਾਈ ਦੇਵਾ ਸਿੰਘ ਜੀ ਦੇ ਪਰਿਵਾਰ ਵਿੱਚ ਮਾਤਾ ਚੰਦ ਕੌਰ ਦੀ ਕੁੱਖੋਂ ਸਨੰ 1862 ਈ: ਨੂੰ ਭਾਈ ਤਖ਼ਤ
ਸਿੰਘ ਫਿਰੋਜ਼ਪੁਰ ਵਿੱਚ ਪੈਦਾ ਹੋਏ। ਬਚਪਨ ਤੋਂ ਹੀ ਉਹ ਮਾਤਾ-ਪਿਤਾ ਦੀ ਸਿੱਖੀ ਘਾਲ ਕਮਾਈ ਅਖੀਂ
ਵੇਖਿਆ ਕਰਦੇ ਸਨ। ਪਰਿਵਾਰ ਦਾ ਰੋਜ਼ਾਨਾ ਦਾ ਗੁਰਸਿਖੀ ਜੀਵਨ ਉਨ੍ਹਾਂ ਦੇ ਜੀਵਨ ਵਿੱਚ ਸਹਿਜੇ ਹੀ ਉਤਰ
ਗਿਆ। ਉਹ ਵੇਖਿਆ ਕਰਦੇ ਸਨ ਕਿ ਉਨਾਂ ਦੇ ਮਾਤਾ ਪਿਤਾ ਧਰਮਸ਼ਾਲਾ ਵਿੱਚ ਜਾ ਕੇ ਸੇਵਾ ਕਰਦੇ ਹਨ। ਪਿਤਾ
ਭਾਈ ਦੇਵਾ ਸਿੰਘ ਪ੍ਰਸ਼ਾਦ ਵੰਡਦੇ, ਮਾਤਾ ਜੀ ਲੰਗਰ ਦੇ ਪਰਸ਼ਾਦੇ ਪਕਾਉਂਦੇ। ਦੋਹਾਂ ਦੀ ਸੇਵਾ ਵਿੱਚ
ਬਹੁਤ ਬਰਕਤ ਸੀ। ਬਾਲਕ ਤਖ਼ਤ ਸਿੰਘ ਦੇ ਮਨ ਦੀ ਤਖ਼ਤੀ ਤੇ ਲੋਕ ਸੇਵਾ ਦੇ ਪੂਰਨੇ ਬਚਪਨ ਵਿੱਚ ਅਜਿਹੇ
ਪਏ ਕਿ ਅੰਤਮ ਸਵਾਸਾਂ ਤਕ ਆਪਾ ਵਾਰ ਕੇ ਵੀ ਸਮਾਜ ਦੇ ਇੱਕ ਵੱਡੇ ਅੰਗ, ਇਸਤ੍ਰੀ ਜਾਤੀ, ਨੂੰ
ਸੁਸਿਖਿਅਤ ਕਰਨ ਲਈ ਸਮਰਪਤ ਕਰ ਦਿਤਾ ਸੀ। ਉਹ ਬਾਲ ਵਰੇਸ ਵਿੱਚ ਹੀ ਪਿਤਾ ਵਾਂਗ ਸੇਵਾ ਦੇ ਚਾਅ ਵਿੱਚ
ਹਰ ਵਕਤ ਰੁੱਝੇ ਰਹਿੰਦੇ।
ਸੰਨ1887 ਈ: ਵਿੱਚ ਪ੍ਰੋਫੈਸਰ ਗੁਰਮੁਖ ਸਿੰਘ ਨੇ ਭਾਈ ਤਖ਼ਤ ਸਿੰਘ ਨੂੰ ਨਾਲ ਲੈ ਜਾ ਕੇ ਓਰੀਐਟਲ
ਕਾਲਜ ਵਿੱਚ ਦਾਖਲ ਕਰਵਾ ਦਿੱਤਾ। ਭਾਈ ਤਖ਼ਤ ਸਿੰਘ ਜੀ ਦੇ ਅੰਦਰ ਸੇਵਾ ਦੀ ਉਮੰਗ ਸੀ। ਉਸ ਸਦਕਾ ਆਪ
ਨੇ ਲਾਹੌਰ ਵਿੱਚ ਹੋ ਰਹੀ ਸਿਖੀ ਪ੍ਰਚਾਰ ਦੀ ਲਹਿਰ ਨੂੰ ਬੜੇ ਧਿਆਨ ਨਾਲ ਵਾਚਿਆ। ਖਾਲਸਾ ਦੀਵਾਨ
ਲਾਹੌਰ ਦੇ ਹਰ ਇਕੱਠ ਵਿੱਚ ਸ਼ਾਮਲ ਹੋਣਾ ਇਨ੍ਹਾਂ ਦੀ ਆਪਣੀ ਪੜ੍ਹਾਈ ਦਾ ਇੱਕ ਜ਼ਰੂਰੀ ਹਿਸਾ ਬਣ ਚੁਕਾ
ਸੀ। ਇਸ ਲਈ ਉਸ ਵੇਲੇ ਦੇ ਆਗੂਆਂ ਤੇ ਉਘੇ ਪੰਥ ਸੇਵਕਾਂ ਨੂੰ ਮਿਲਣ ਦਾ ਅਵਸਰ ਜੋ ਆਪ ਨੂੰ ਮਿਲਦਾ
ਰਿਹਾ, ਉਸਤੋਂ ਆਪ ਦੇ ਦਿਲ ਵਿੱਚ ਸੇਵਾ ਦੀ ਜੋ ਅਗ ਸੁਲਗ ਰਹੀ ਸੀ ਉਸ ਨੂੰ ਭਾਂਬੜ ਬਣਨ ਲਈ ਬਾਲਣ
ਮਿਲ ਗਿਆ। ਭਾਈ ਤਖ਼ਤ ਸਿੰਘ ਨੇ ਸੰਨ 1888 ਵਿੱਚ ਵਿਦਵਾਨੀ ਪ੍ਰੀਖਿਆ ਪਾਸ ਕੀਤੀ ਅਤੇ ਇਸ ਪ੍ਰੀਖਿਆ
ਵਿੱਚ ਪੰਜਾਬ ਭਰ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ
ਪੂਰਨ ਗੁਰਸਿਖ ਮਾਤਾ ਪਿਤਾ ਤੋਂ ਇਲਾਵਾ ਪਹੁੰਚੇ ਹੋਏ ਅਧਿਆਪਕ ਗਿਆਨੀ ਦਿੱਤ ਸਿੰਘ, ਪ੍ਰੋ: ਗੁਰਮੁਖ
ਸਿੰਘ, ਭਾਈ ਜਵਾਹਰ ਸਿੰਘ ਆਦਿ ਨੇ ਆਪ ਜੀ ਨੂੰ ਸਿਖੀ ਦੇ ਹਰ ਪਹਿਲੂ ਤੋ ਹੀ ਜਾਣਕਾਰੀ ਨਹੀਂ ਦਿਤੀ
ਸਗੋ ਇੱਕ ਚੰਗੇ ਗੁਰਸਿੱਖ ਦੀ ਕਹਿਣੀ-ਕਰਨੀ ਦੀਆਂ ਜਿਉਂਦੀਆਂ-ਜਾਗਦੀਆਂ ਮਿਸਾਲਾਂ ਸਨ ਜਿਨ੍ਹਾਂ ਦੀ
ਸੰਗਤ ਸਦਕਾ ਸਿਖੀ ਭਾਈ ਸਾਹਿਬ ਦੇ ਅੰਗ ਅੰਗ ਵਿੱਚ ਵਸ ਗਈ। ਅਗੋਂ ਜ਼ਿੰਦਗੀ ਦਾ ਸਾਥ ਤੇ ਵਾਹ ਵੀ
ਚੰਗੇ ਗੁਰਸਿਖਾਂ ਨਾਲ ਪਿਆ। ਬੀਬੀ ਹਰਨਾਮ ਕੌਰ ਤੇ ਫਿਰ ਬੀਬੀ ਆਗਿਆ ਕੌਰ ਸਿਖੀ ਦੇ ਉਹ ਆਦਰਸ਼ਕ ਜੀਵਨ
ਸਨ ਜੋਂ ਹਜ਼ਾਰਾਂ ਬੀਬੀਆਂ ਦੇ ਰਾਹਨੁਮਾ ਬਣੇ। ਭਾਈ ਕਾਨ ਸਿੰਘ ਨਾਭਾ, ਸਰਦਾਰ ਕਰਮ ਸਿੰਘ
ਹਿਸਟੋਰੀਅਨ, ਸਰਦਾਰ ਤੇਜਾ ਸਿੰਘ ਪੰਚਖੰਡ ਭਸੌੜ, ਸੰਤ ਅਤਰ ਸਿੰਘ ਮਸਤੂਆਣਾ, ਮਹਾਰਾਜਾ ਰਿਪੁਦਮਨ
ਸਿੰਘ, ਭਾਈ ਅਰਜਨ ਸਿੰਘ ਬਾਗੜੀਆਂ, ਭਾਈ ਵੀਰ ਸਿੰਘ, ਸ: ਹਰਬੰਸ ਸਿੰਘ, ਸ: ਸੁੰਦਰ ਸਿੰਘ ਮਜੀਠੀਆ,
ਮਜੀਠੀਆ, ਸਰਦਾਰ ਚੰਦਾ ਸਿੰਘ ਤੇ ਬਿਸ਼ਨ ਸਿੰਘ ਵਕੀਲ ਆਦਿ ਅਨੇਕਾਂ ਅਜੇਹੇ ਸਾਥੀ ਸਨ ਜੋਂ ਭਾਈ ਸਾਹਿਬ
ਦਾ ਸਿਖੀ ਦੀਆਂ ਉਚਾਈਆਂ ਵਲ ਦਾ ਸਫਰ ਕਰਨ ਦੇ ਸਾਥੀ, ਸਲਾਹਕਾਰ ਤੇ ਸਿੱਖਿਅਕ ਬਣੇ।
ਭਾਈ ਸਾਹਿਬ ਦਾ ਉਪਨਾਮ ਜ਼ਿੰਦਾ ਸ਼ਹੀਦ, ਪੰਥ ਰਤਨ ਤੇ ਪੰਥ ਭੂਸ਼ਣ ਦਾ ਖਿਤਾਬ ਦੇਣ ਵਾਲੀ ਕੋਈ ਸਰਕਾਰੀ
ਸੰਸਥਾ ਨਹੀਂ ਸੀ। ਇਹ ਤਾਂ ਪੰਥ ਦੀਆਂ ਉਸ ਸਮੇਂ ਦੀਆਂ ਉਘੀਆਂ ਹਸਤੀਆਂ ਅਤੇ ਆਮ ਸਿੱਖ ਸੰਗਤਾਂ ਦੇ
ਹਿਰਦਿਆਂ ਚੋਂ ਉਮਡ ਉਮਡ ਪੈਂਦੇ ਸਤਿਕਾਰ ਦੀ ਉਪਜ ਸੀ। ‘ਜ਼ਿੰਦਾ ਸ਼ਹੀਦ’ ਉਪਨਾਮ ਉਦੋਂ ਪਿਆ ਜਦ ਆਪ ਜੀ
ਨੇ ਸਿੱਖ ਲੜਕੀਆਂ ਨੂੰ ਵਿਦਿਆ ਦੇਣ ਖਾਤਰ ਬਣਾਈ-ਚਲਾਈ ਸੰਸਥਾ ਸਿਖ ਕੰਨਿਆਂ ਵਿਦਿਆਲਾ ਨੂੰ ਜਾਰੀ
ਰਖਣ ਲਈ ਵਿਦੇਸ਼ਾਂ ਵਿਚੋਂ ਮਾਇਆ ਇਕਠੀ ਕਰਨ ਲਈ ਆਪ ਜਾਨ ਵੀ ਤਲੀ ਤੇ ਧਰ ਲਈ ਤੇ ਉਦੋਂ ਤਕ ਵਾਪਸ ਨਾ
ਮੁੜਣ ਦਾ ਫੈਸਲਾ ਕਰ ਲਿਆ ਜਦ ਤਕ ਲੋੜੀਂਦੀ ਮਾਇਆ ਇੱਕਤਰ ਨਹੀਂ ਹੋ ਜਾਂਦੀ। ਜਦ ਵਿਦਿਆਲੇ ਵਿੱਚ
ਲੜਕੀਆਂ ਦੀ ਗਿਣਤੀ ਇੰਨੀ ਵਧ ਗਈ ਕਿ ਬੋਰਡਿੰਗ ਵਿੱਚ ਜਗ੍ਹਾ ਨਾ ਰਹੀ ਤਾਂ ਇਸ ਲਈ ਹੋਰ ਥਾਂ ਦੀ ਲੋੜ
ਮਹਿਸੂਸ ਕੀਤੀ ਗਈ। ਇਸ ਲੋੜ ਨੂੰ ਪੂਰਾ ਕਰਨ ਲਈ ਭਾਈ ਸਾਹਿਬ ਤੇ ਬੀਬੀ ਆਗਿਆ ਕੋਰ 16 ਫਰਵਰੀ, 1911
ਨੂੰ ਟਾਪੂਆਂ ਤੇ ਚਲੇ ਗਏ।
ਘਰ ਬਾਰ ਬਚਿਆਂ ਦਾ ਸਾਰਾ ਮੋਹ ਛਡਕੇ ਪ੍ਰਦੇਸਾਂ ਦੀ ਖਾਕ ਛਾਣਦੇ, ਥਾਂ ਥਾਂ ਤੇ ਮੌਤ ਦਾ ਸਾਹਮਣਾ
ਕਰਦੇ ਉਹ ਅਪਣੇ ਅਕੀਦੇ ਵਲ ਵਧਦੇ ਗਏ। ਕਈ ਵਾਰ ਤਾਂ ਇਹੋ ਜਿਹੇ ਹਾਲਾਤ ਹੁੰਦੇ ਕਿ ਅਗਲੇ ਪਲ ਦਾ ਵੀ
ਭਰੋਸਾ ਨਾ ਹੁੰਦਾ ਪਰ ਉਨ੍ਹਾਂ ਨੂੰ ਤਾਂ ਅਪਣੇ ਦਾਈਏ ਉਤੇ ਅਪਣੀ ਜਿੰਦੜੀ ਲਾਉਣ ਦਾ ਜਿਵੇਂ ਸ਼ੌਕ ਸੀ।
ਉਨ੍ਹਾ ਦੇ ਪਰਿਵਾਰ ਨੂੰ ਤੇ ਹੋਰ ਨੇੜਲਿਆਂ ਨੂੰ ਲਿਖੇ ਪਤਰ ਇਸ ਦੀ ਸ਼ਾਹਦੀ ਭਰਦੇ ਹਨ। ਬਾਲ-ਬੱਚੇ ਰਬ
ਆਸਰੇ ਛਡ ਉਹ ਤੂਫਾਨੀ ਸਮੁੰਦਰਾਂ ਵਿੱਚ ਜੀਵਣ ਦੀ ਆਸ ਛਡ, ਬਿਨਾ ਕਿਸੇ ਆਸਰੇ-ਸਹਾਰੇ, ਜੇਬ ਖਾਲੀ
ਲੈ, ਵਿਦਿਆਲੇ ਦੀ ਇਮਾਰਤ ਲਈ ਪੰਜਾਹ ਹਜ਼ਾਰ ਰੁਪਏ ਇਕੱਠੇ ਕਰਨ ਲਈ ਉਦੋਂ ਠਿਲ ਪਏ ਜਦ ਇੱਕ ਰੁਪਏ
ਵਿੱਚ ਮਣ ਪੱਕਾ ਅਨਾਜ ਆ ਜਾਂਦਾ ਸੀ ਤੇ ਹਿੰਦੁਸਤਾਨੀਆਂ ਦੀਆਂ ਵੱਧ ਤੋਂ ਵੱਧ ਤਨਖਾਹਾਂ 10 ਰਪਏ
ਮਾਹਵਾਰੀ ਹੁੰਦੀਆਂ ਸਨ ਤੇ ਕੋਈ ਜੇਭ ਵਿਚੋਂ ਇੱਕ ਪੈਸਾ ਕੱਢਣ ਲਈ ਤਿਆਰ ਨਹੀਂ ਸੀ ਹੁੰਦਾ। ਪੰਜਾਹ
ਹਜ਼ਾਰ ਰੁਪਏ ਤਾਂ ਊਨ੍ਹੀਂ ਦਿਨੀਂ ਵੱਡੇ ਤੋਂ ਵੱਡੇ ਅਮੀਰ ਕੋਲ ਵੀ ਨਹੀਂ ਸਨ ਹੁੰਦੇ। ਪਰ ਭਾਈ ਸਾਹਿਬ
ਨੇ ਸਹੁੰ ਲੈ ਲਈ ਕਿ ਮੁੜਾਂਗਾ ਤਾਂ ਜੇ ਪੈਸਾ ਪੂਰਾ ਇਕੱਠਾ ਹੋਵੇਗਾ ਨਹੀਂ ਤਾਂ ਬਾਹਰ ਹੀ ਮਰ ਖਪ
ਜਾਵਾਂਗਾ। ਆਮ ਲੋਕਾਂ ਦਾ ਵਿਸ਼ਵਾਸ਼ ਸੀ ਕਿ ਇਤਨਾ ਪੈਸਾ ਤਾਂ ਇਕਠਾ ਹੋਣ ਦਾ ਤਾਂ ਸਵਾਲ ਪੈਦਾ ਹੁੰਦਾ
ਨਹੀਂ ਸੋ ਉਹ ਭਾਈ ਸਾਹਿਬ ਨੂੰ ਜ਼ਿੰਦਾ ਸ਼ਹੀਦ ਮੰਨਣ ਲਗ ਪਏ ਤੇ ਇਹ ਉਪਨਾਮ ਉਨ੍ਹਾਂ ਦੇ ਨਾਮ ਨਾਲ ਸਦਾ
ਲਈ ਜੁੜ ਗਿਆ। ਪੰਥ ਲਈ ਕੁੱਝ ਕਰਨ ਮਰਨ ਦਾ ਤਾਂ ਉਨ੍ਹਾਂ ਨੂੰ ਅਨੂਠਾ ਜਨੂਨ ਸੀ। ਉਹ ਤਾਂ ਇਨ੍ਹਾਂ
ਸੰਬੋਧਨੀ ਉਪਨਾਮਾਂ ਤੋਂ ਕਿਤੇ ਉਪਰ ਸਨ।
ਜੇ ਪੱਕੀ ਧਾਰੀ ਜਾਵੇ ਤੇ ਦਾਈਏ ਉਤੇ ਭਰਪੂਰ ਹਿੰਮਤ ਲਾਈ ਜਾਵੇ ਤਾਂ ਕੀ ਸੰਭਵ ਨਹੀਂ। ਇਸ ਸੰਸਥਾ
ਨੂੰ ਚਾਲੂ ਰਖਣ ਲਈ ਭਾਈ ਸਾਹਿਬ ਨੇ ਜੋ ਜੋ ਜਫਰ ਜਾਲੇ ਉਹ ਇੱਕ ਅਦਭੁਤ ਇਤਿਹਾਸ ਹੈ। ਭਾਈ ਸਾਹਿਬ ਨੇ
ਅਸੰਭਵ ਨੂੰ ਸੰਭਵ ਕਰ ਵਿਖਾਇਆ ਤੇ ਬਦੇਸ਼ਾਂ ਤੋਂ ਪੰਜਾਹ ਹਜ਼ਾਰ ਰੁਪੈ ਦੀ ਰਕਮ ਇਕੱਠੀ ਕਰਕੇ ਲਿਆਏ।
ਇਸ ਨਾਲ ਸਕੂਲ ਦੀ ਇਹ ਆਲੀਸ਼ਾਨ ਇਮਾਰਤ ਤਿਆਰ ਕਰਵਾਈ ਗਈ ਜਿਸ ਦਾ ਸਬੂਤ ਸਿਖ ਕੰਨਿਆਂ ਵਿਦਿਆਲਿਆ ਦਾ
ਵਿਸ਼ਾਲ ਭਵਨ ਹੈ ਜਿਸ ਦਾ ਨਮੂਨਾ ਆਸੇ ਪਾਸੇ ਕਿਤੇ ਨਹੀਂ ਮਿਲਦਾ ਸੀ। ਇਸ ਵਿਦਿਆਲੇ ਦੀ ਪੰਥਕ ਸੇਵਾ
ਦਾ ਅੰਦਾਜ਼ਾ ਉਹੀ ਸ਼ਖਸ਼ ਲਗਾ ਸਕਦੇ ਹਨ, ਜੋ ਇਹ ਸਮਝਣ ਦੀ ਸੂਝ ਰਖਦੇ ਹੋਣ, ਕਿ ਮਾਵਾਂ ਕੌਮ ਦੀ ਆਉਣ
ਵਾਲੀਆਂ ਨਸਲਾਂ ਤੇ ਕਿਨਾਂ ਕੁ ਅਸਰ ਪਾ ਸਕਦੀਆਂ ਹਨ ਅਤੇ ਪਾਂਦੀਆਂ ਹਨ। ਭਾਈ ਸਾਹਿਬ ਦੇ ਇਸ
ਕੁਰਬਾਨੀ ਭਰੇ ਦੋਰੇ ਕਰਕੇ ਆਪ ਨੂੰ ਪੰਥ ਵਲੌਂ “ਜਿੰਦਾ ਸ਼ਹੀਦ” ਦਾ ਖ਼ਿਤਾਬ ਦਿੱਤਾ ਗਿਆ। ਭਾਈ ਸਾਹਿਬ
ਦੀ ਘਾਲਣਾ ਸਮੁਚੇ ਵਿਸ਼ਵ ਵਿੱਚ ਸਲਾਹੀ ਗਈ ਜਦ ਆਪ ਨੂੰ ਬਰਿਟਿਸ਼ ਸਰਕਾਰ ਨੇ ਸ਼ਹਿਨਸ਼ਾਹ ਦੇ ਜਨਮ ਦਿਵਸ
ਤੇ ‘ਕੈਸਰੇ ਹਿੰਦ’ ਦੇ ਖਿਤਾਬ ਨਾਲ ਸਨਮਾਨਿਆ।
ਭਾਈ ਸਾਹਿਬ ਜੀ ਸਿੱਖਾਂ ਦੇ ਸਮਾਜ ਸੁਧਾਰ ਲਈ ਵੀ ਯਤਨ ਕਰਦੇ ਰਹੇ। ਭਾਈ ਤਖਤ ਸਿੰਘ ਜੀ ਨੇ ਸਰਦਾਰ
ਸੁੰਦਰ ਸਿੰਘ ਮਜੀਠੀਆ ਤੇ ਕੰਵਰ ਦਲਜੀਤ ਸਿੰਘ ਜੀ ਨਾਲ ਮਿਲਕੇ ਜਲੰਧਰ ਵਿੱਚ ਹੀ ਵੱਡੀ ਭਾਰੀ
ਕਾਨਫਰੰਸ ਦੀ ਰਚਨਾ ਕੀਤੀ। ਇਸ ਕਾਨਫਰੰਸ ਵਿੱਚ ਵੱਡੇ ਵੱਡੇ ਸਿਖ ਸਰਦਾਰਾਂ ਨੇ ਨੀਵੀਂ ਜਾਤ ਵਾਲੇ
ਸਿੱਖਾਂ ਨਾਲ ਬੈਠਕੇ ਪ੍ਰਸਾਦਾ ਛਕਿਆ ਅਤੇ ਨੰਬਰਦਾਰਾਂ ਤੇ ਜ਼ੈਲਦਾਰਾਂ ਦੀ ਸਹਾਇਤਾ ਨਾਲ ਇਹ ਲਹਿਰ
ਪਿੰਡੋ ਪਿੰਡ ਫੈਲਾ ਦਿਤੀ। ਇਸ ਦੇ ਨਤੀਜੇ ਵਜੋਂ ਨੀਵੀਂ ਜਾਤ ਦੇ ਸਿੱਖਾਂ ਲਈ ਪਿੰਡਾਂ ਦੇ ਸਾਰੇ
ਗੁਰਦਵਾਰੇ ਖੌਲ ਦਿਤੇ ਗਏ, ਖੂਹਾਂ ਤੇ ਪਾਣੀ ਭਰਨ ਦੀ ਆਗਿਆ ਦਿਤੀ ਗਈ।
ਭਾਈ ਸਾਹਿਬ ਸਿਖਾਂ ਦੀ ਰਾਜਨੀਤਿਕ ਹਾਲਤ ਸੁਧਾਰਨ ਲਈ ਵੀ ਯਤਨਸ਼ੀਲ ਰਹੇ। ਉਨ੍ਹਾਂ ਦੀਆਂ ਅੰਦਰਖਾਤੇ
ਗਤੀਵਿਧੀਆਂ ਨੂੰ ਅੰਗ੍ਰੇਜ਼ਾਂ ਦੀ ਫੁਟਪਾਊ ਨੀਤੀ ਲਈ ਰੋੜਾ ਸਮਝਿਆ ਜਾਣ ਲਗ ਪਿਆ ਗਿਆ ਤੇ ਅੰਗ੍ਰੇਜ਼ੀ
ਸਰਕਾਰ ਦੇ ਸਰਵ ਭਾਰਤੀ ਖੁਫੀਆ ਵਿਭਾਗ ਦੀਆਂ ਖੁਫੀਆਂ ਰਿਪੋਰਟਾਂ ਵਿੱਚ ਉਨ੍ਹਾਂ ਦਾ ਨਾਮ ਖਾਸ ਤੌਰ
ਤੇ ਆਉਂਦਾ ਰਿਹਾ।
ਆਪ ਨੇ ਸਿੱਖ ਇਤਿਹਾਸ ਪ੍ਰਤੀ ਬੇਮਿਸਾਲ ਕੰਮ ਕੀਤਾ ਪਰ ਇਸ ਨੂੰ ਜਾਨਣ ਵਾਲੇ ਨਾਂਮਾਤਰ ਹੀ ਹਨ। ਆਪ
ਨ੍ਵੰ ਪਤਾ ਸੀ ਕਿ ਇਤਿਹਾਸ ਕੌਮਾਂ ਦੀ ਜਿੰਦ ਜਾਨ ਹੁੰਦਾ ਹੈ। ਇਤਿਹਾਸ ਆਖ਼ਰੀ ਦਮ ਤੇ ਪੁਜ ਚੁਕੀਆਂ
ਕੌਮਾਂ ਵਿੱਚ ਨਵਾਂ ਜੀਵਨ ਸੰਚਾਰ ਕਰਦਾ ਹੈ। ਕੌਮ ਦੀਆਂ ਰਗਾਂ ਵਿੱਚ ਤਾਜਾ ਖੂਨ ਭਰਦਾ ਹੈ ਅਤੇ ਉਸ
ਨੂੰ ਸੰਸਾਰ ਦੇ ਸਿੰਘਾਸਨ ਤੇ ਪੁਚਾ ਦੇਂਦਾ ਹੈ। ਪਰ ਸਿੱਖ ਕੌਮ ਕੋਲ ਆਪਣਾ ਪੂਰਾ ਇਤਿਹਾਸ ਨਹੀਂ ਸੀ।
ਕੌਮ ਤੇ ਦੇਸ਼ ਲਈ ਨਿਛਾਵਰ ਹੋ ਜਾਣ ਵਾਲੇ ਜਿੰਨੇ ਜੀਉੜੇ ਇਸ ਕੌਮ ਵਲੋਂ ਕਰਮ-ਖੇਤਰ ਵਿੱਚ ਆਏ ਹਨ ਇਨੇ
ਕਿਸੇ ਹੋਰ ਕੌਮ ਵਿੱਚ ਨਹੀ ਆਏ। ਇਸੇ ਗਲ ਨੂੰ ਮਨ ਵਿੱਚ ਰਖ ਕੇ ਭਾਈ ਸਾਹਿਬ ਨੇ ਹਿੰਦੂ, ਮੁਸਲਮਾਨਾਂ
ਤੇ ਯੂਰਪੀਨਾਂ ਦੀਆਂ ਲਿਖਤਾਂ ਛਪੀਆਂ ਤੇ ਅਣਛਪੀਆਂ ਇਕੱਠੀਆਂ ਕੀਤੀਆਂ ਜਿਨ੍ਹਾਂ ਵਿੱਚ ਕਿ ਸਿੱਖ ਕੌਮ
ਬਾਰੇ ਕੁੱਝ ਨਾ ਕੁੱਝ ਜ਼ਿਕਰ ਸੀ। ਆਪ ਨੇ ਪੂਰੀ ਲਗਨ ਨਾਲ ਪੁਸਤਕਾਂ ਇਕੱਤਰ ਕਰਨੀਆਂ ਸ਼ੁਰੂ ਕੀਤੀਆਂ।
ਬਟਾਲਾ, ਜ਼ਿਲਾ ਗੁਰਦਾਸਪੁਰ ਪਿਛਲੇ ਸਮੇਂ ਇਤਿਹਾਸਕਾਰਾਂ ਦੀ ਜਨਮੁਭੂਮੀ ਬਣਿਆ ਰਿਹਾ ਹੈ। ਬੂਟੇ ਸ਼ਾਹ,
ਸੁਜਾਨ ਰਾਏ, ਸੋਹਨ ਲਾਲ ਤੇ ਸ਼ਾਹ ਮੁਹੰਮਦ ਆਦਿਕ ਨੂੰ ਜਨਮ ਦੇਣ ਦਾ ਮਾਣ ਇਸੇ ਧਰਤੀ ਨੂੰ ਹੈ। ਇਥੋਂ
ਦੇ ਭੰਡਾਰੀ ਮੁਗਲੀਆ ਖਾਨਦਾਨ ਦੇ ਵੇਲੇ ਤੇ ਸਿੱਖ ਰਾਜ ਦੇ ਸਮੇਂ ਚੰਗੇ ਕਿਰਦਾਰ ਰਹੇ ਹਨ। ਆਪ ਜੀ
ਨੂੰ ਜਦ ਪਤਾ ਲਗਾ ਕਿ ਸਿੱਖ ਰਾਜ ਦੇ ਸਮੇਂ ਦੇ ਕਾਗਜ਼ਾਤ ਉਹਨਾਂ ਪਾਸ ਮੌਜੂਦ ਹਨ ਤਾਂ ਝਟਪਟ ਬਟਾਲੇ
ਜਾਣ ਦੀ ਤਿਆਰੀ ਕਰ ਲਈ। ਉਥੇ ਪੁੱਜ ਕੇ ਘਰ ਘਰ ਜਾ ਕੇ ਬੜੀ ਲਗਨ ਤੇ ਮਿਹਨਤ ਨਾਲ ਜ਼ਰੂਰੀ ਰਿਕਾਰਡ
ਇਕੱਤਰ ਕੀਤਾ। ਆਪ ਕਰਮ ਸਿੰਘ ਹਿਸਟੋਰੀਅਨ ਦੇ ਨਾਲ ਵੀ ਪੋਠੋਹਾਰ ਦੇ ਇਲਾਕੇ ਵਿੱਚ ਇਸ ਕੰਮ ਲਈ
ਜਾਂਦੇ ਰਹੇ। ਇਸ ਕਰੜੀ ਮਿਹਨਤ ਦੇ ਸਦਕੇ ਵਿਦਿਆਲੇ ਦੀ ਗਿਆਨੀ ਦਿਤ ਸਿੰਘ ਲਾਇਬ੍ਰੇਰੀ ਵਿੱਚ ਪੰਜ
ਹਜ਼ਾਰ ਦੁਰਲੱਭ ਪੁਸਤਕਾਂ ਸਨ, ਜਿਹੜੀ ਕਿ ਆਪ ਨੇ ਗਿਆਨੀ ਦਿਤ ਸਿੰਘ ਦੀ ਯਾਦ ਵਿੱਚ 16 ਰੁਪਏ ਦੀਆਂ
ਕਿਤਾਬਾਂ ਖਰੀਦ ਕੇ 1901 ਵਿੱਚ ਸ਼ੁਰੂ ਕੀਤੀ ਸੀ। ਇਸ ਉਪਰੰਤ ਆਪ ਨੇ ਪੰਜਾਬੀ ਤੇ ਉਰਦੂ ਛਪ ਰਹੇ ਸਭ
ਅਖਬਾਰਾਂ ਤੇ ਰਸਾਲਿਆ ਦੀਆਂ ਜਿਲਦਾਂ ਬੰਨ੍ਹਵਾ ਕੇ ਰਖੀਆਂ ਸਨ। ਇਸ ਲਾਇਬਰੇਰੀ ਦਾ ਅਜੇਹਾ ਨਾਮ ਸੀ
ਦੂਰੋਂ ਦੂਰੋਂ ਖੋਜਅਰਥੀ ਇਸ ਲਾਇਬਰੇਰੀ ਕਿੰਨਾ ਵਡਾ ਉਪਕਾਰ ਹੈ ਉਸ ਜਿੰਦਾ ਸ਼ਹੀਦ ਦਾ ਜਿਸ ਨੇ ਆਪਣੀ
ਕੌਮ ਦੇ ਇਤਿਹਾਸ ਦੇ ਖਜਾਨੇ ਸਾਂਭ ਕੇ ਰਖਿਆ।
ਅਪਣੇ ਅਕੀਦੇ ਪੂਰਨ ਲਈ ਉਨ੍ਹਾਂ ਨੇ ਸਾਰਾ ਜੀਵਨ ਲਾ ਦਿਤਾ। ਆਖਰੀ ਸਾਹਾਂ ਤਕ ਉਹ ਅਪੈ ਸਰੀਰ ਦਾ ਘਟ
ਅਪਣੇ ਕਾਰਜ ਦਾ ਜ਼ਿਆਦਾ ਖਿਆਲ ਰਖਦੇ ਰਹੇ। ਤਨ ਦੀ ਕਮਜ਼ੋਰੀ ਤੇ ਕੰਮ ਦੇ ਵਧਦੇ ਬੋਝ ਨੇ ਆਖਿਰ ਆਪ ਨੂੰ
ਸਿੱਖ ਕੌਮ ਕੋਲੋਂ 17 ਦਿਸੰਬਰ 1937 ਨੂੰ ਸਦਾ ਲਈ ਵਿਛੋੜ ਦਿਤਾ। ਸਾਰੀ ਕੌਮ ਲਹੂ ਦੇ ਹੰਝੂ ਰੋਈ।
ਉਨ੍ਹਾਂ ਦੇ ਆਖਰੀ ਰਸਮਾਂ ਵੇਲੇ ਜੋ ਇਕੱਠ ਸੀ ਜਾਂ ਜੋ ਸ਼ੋਕ ਭਰੇ ਤੇ ਹਮਦਰਦੀ ਦੇ ਖੱਤ ਉਨ੍ਹਾਂ ਦੇ
ਪਰਿਵਾਰ ਨੂੰ ਮਿਲੇ ਉਹ ਉਨ੍ਹਾਂ ਦੀ ਮਕਬੂਲੀਅਤ ਦੇ ਗਵਾਹ ਹਨ।
ਉਹਨਾਂ ਦੀ ਮਹਾਨਤਾ ਦਾ ਨਿਚੋੜ ਇੱਕ ਵਿਦਿਆਰਥਣ ਦੇ ਇਹ ਖੱਤ ਬਖੂਬੀ ਦਰਸਾਂਦਾ ਹੈ:-
‘ਉਹ ਕੋਈ ਆਮ ਇਨਸਾਨ ਨਹੀਂ ਸਨ। ਉਚੱੀਆਂ ਹਸਤੀਆਂ ਹਮੇਸ਼ਾ ਨਾਲ ਰਹਿੰਦੀਆਂ ਹਨ। ਕੀ ਹੋਇਆ ਜੇ ਅੱਜ
ਪਿਤਾ ਜੀ ਦੁਨੀਆਂ ਵਿੱਚ ਨਹੀਂ ਹਨ। ਉਹ ਹਮੇਸ਼ਾਂ ਸਾਡੇ ਨਾਲ ਰਹਿਨਗੇ। ਭਾਵੇਂ ਉਨ੍ਹਾਂ ਤੋਂ ਬਗੈਰ
ਦੁਨੀਆਂ ਸੁੰਨੀ ਹੋ ਗਈ ਹੈ ਪਰ ਉਨ੍ਹਾਂ ਦਾ ਵਿਦਿਯਾਲਾ ਹਮੇਸ਼ਾਂ ਸਾਡੀਆਂ ਅਖੀਆਂ ਅੱਗੇ ਰਹੇਗਾ।
ਹਮੇਸ਼ਾਂ ਉਹ ਆਪਨਾ ਖਦਰ ਦਾ ਕਮੀਜ਼ ਪਾਈ ਨਜ਼ਰ ਔਣਗੇ। ਕਦੇ ਸਾਡੇ ਨਾਲ ਸਵੱਈਏ ਪੜ੍ਹਨਗੇ ਤੇ ਕਦੇ ਬਾਰਾਂ
ਮਾਹਾਂ ਦਾ ਪਾਠ ਕਰਕੇ ਸੁਨਾਣਗੇ। ਉਹ ਸੰਤ ਸਨ, ਬ੍ਰਹਮ ਗਿਆਨੀ ਸਨ ਉਹ ਆਪਨੇ ਪਿਆਰੇ ਪਾਸ ਪੁੱਜ ਗਏ
ਹਨ। ਵਾਹਿਗੁਰੂ ਉਨ੍ਹਾਂ ਦੇ ਅੰਗ ਸੰਗ ਹੈ। ਗੁਰੂ ਕਰੇ ਉਨ੍ਹਾਂ ਜੇਹੀਆਂ ਹੋਰ ਹਸਤੀਆਂ ਪੈਦਾ ਹੋਣ ਤੇ
ਸਾਡੀ ਕੌਮ ਦਾ ਨਾਮ ਉਘਾ ਹੋਵੇ’।
(03/09/12)
ਅਵਤਾਰ ਸਿੰਘ ਮਿਸ਼ਨਰੀ
ਕੀ ਭਾਰਤ
ਸਰਕਾਰ ਨੇ ਜਾਦੂ ਟੂਣਿਆਂ, ਭੂਤਾਂ-ਪ੍ਰੇਤਾਂ ਅਤੇ ਵਹਿਮਾਂ-ਭਰਮਾਂ ਰਾਹੀਂ ਮਸੂਮਾਂ ਨੂੰ ਮਾਰਨ ਦੇ
ਪੰਚਾਂ-ਸਰਪੰਚਾਂ ਅਤੇ ਸਾਧਾਂ-ਸੰਤਾਂ ਨੂੰ ਪ੍ਰਮਟ ਦਿੱਤੇ ਹੋਏ ਹਨ?
ਅਵਤਾਰ ਸਿੰਘ ਮਿਸ਼ਨਰੀ (510-432-5827)
ਭਾਰਤ ਸਰਕਾਰ ਪਸ਼ੂ-ਪੰਛੀਆਂ ਆਦਿਕ
ਦੇ ਕਾਤਲਾਂ ਨੂੰ ਤਾਂ ਸਜਾ ਦਿੰਦੀ ਹੈ ਪਰ ਧਰਮ ਦੇ ਨਾਂ ਤੇ ਪਾਖੰਡ ਕਰਨ ਵਾਲੇ, ਥੋਥੇ ਕਰਮਕਾਂਡਾਂ
ਰਾਹੀਂ, ਭੂਤਾਂ ਪ੍ਰੇਤਾਂ ਦਾ ਹਊਆਂ ਖੜਾ ਕਰਨ ਵਾਲੇ ਜਿੱਥੇ ਲੋਕਾਂ ਨੂੰ ਲੁਟਦੇ ਹਨ ਓਥੇ ਮਸੂਮਾਂ
ਅਤੇ ਗਰੀਬਾਂ ਨੂੰ ਕੁੱਟ-ਕੁੱਟ ਕੇ ਉਨ੍ਹਾਂ ਦੀਆਂ ਬਲੀਆਂ ਵੀ ਲੈਂਦੇ ਹਨ। ਸਰਕਾਰ ਦੇ ਪਰਮੋਟਰ ਅਤੇ
ਸਪੋਟਰ ਸਾਧਾਂ ਅਤੇ ਤਾਂਤ੍ਰਿਕਾਂ ਦੇ ਡੇਰਿਆਂ ਬੇਗਾਨੇ ਬੱਚਿਆਂ ਦੀਆਂ ਬਲੀਆਂ ਦੇ ਕੇ ਖੂਨ ਨਾਲ ਨਾਹ
ਕੇ ਪੁੱਤਰ ਹੋਣ ਦੇ ਵਰ ਦੇਣ ਅਤੇ ਔਰਤਾਂ ਨੂੰ ਦੂਜਿਆਂ ਦੇ ਬੱਚੇ ਮਾਰਨ ਲਈ ਉਕਸੌਣ ਵਾਲਿਆਂ ਨੂੰ ਸਜਾ
ਕਿਉਂ ਨਹੀਂ ਦਿੰਦੀ ਜਾਂ ਰੋਕਦੀ?
ਅਗਸਤ ਮਹੀਨੇ ਦੇ ਆਖਰੀ ਹਫਤੇ
ਪੰਜਾਬ ਦੇ ਇਤਿਹਾਸਕ ਪਿੰਡ ਭਿੰਡਰ ਕਲਾਂ ਵਿਖੇ ਅਜਿਹੀ ਹੀ ਇੱਕ ਤਾਂਤ੍ਰਿਕ ਔਰਤ ਪਾਲੋ ਜੋ ਪਿੰਡ ਦੀ
ਸਰਪੰਚਣੀ ਹੈ, ਨੇ ਪਿੰਡ ਮਨਾਵਾਂ ਦੀ 10 ਸਾਲ ਦੀ ਮਸੂਮ ਬੱਚੀ ਵੀਰਪਾਲ ਕੌਰ ਨੂੰ ਭੂਤ ਕੱਢਣ ਦੇ
ਬਹਾਨੇ ਗਰਮ ਚਮਟਿਆਂ ਨਾਲ ਕੁੱਟ-ਕੁੱਟ ਅਤੇ ਪਿਆਸੀ ਨੂੰ ਤੜਫਾ-ਤੜਫਾ ਕੇ ਮਾਰ ਦਿੱਤਾ। ਪਿੰਡ ਦੇ ਲੋਕ
ਤਮਾਸ਼ਬੀਨ ਬਣ ਕੇ ਦੇਖਦੇ ਰਹੇ ਅਤੇ ਜ਼ਾਲਮ ਸਰਪੰਚਣੀ ਪਾਲੋ ਤਾਂਡਵ ਨਾਚ ਨਚਦੀ ਰਹੀ। ਇੱਥੋਂ ਹੀ ਪਤਾ
ਚਲਦਾ ਹੈ ਕਿ ਭਾਰਤ ਸਰਕਾਰ ਖਾਸ ਕਰਕੇ ਪੰਜਾਬ ਦੀ ਅਕਾਲੀ ਅਤੇ ਭਾਜਪਾ ਸਰਕਾਰ ਜੋ ਆਪਣੇ ਆਪ ਨੂੰ
ਧਰਮੀ ਵੀ ਅਖਵਾਂਦੀ ਹੈ ਜਨਤਾ ਲਈ ਕਿਨੀਕੁ ਸੁਹਿਰਦ ਹੈ ਜਿਸ ਨੂੰ ਪੰਚਾਂ-ਸਰਪੰਚਾਂ ਦੀ ਵੀ ਸਹੀ ਚੋਣ
ਨਹੀਂ ਕਰਨੀ ਆਉਂਦੀ, ਜਿਸ ਦੇ ਰਾਜ ਵਿੱਚ "ਲੋਟੂ ਦੁਕਾਨਾਂ" ਖੋਲ੍ਹੀ ਬੈਠੇ ਸੰਤ ਬਾਬੇ, ਤਾਂਤ੍ਰਕਿ,
ਪੰਚ ਸਰਪੰਚ ਅਤੇ ਹੰਕਾਰੀ ਤੇ ਮਕਾਰੀ ਲੀਡਰ ਆਏ ਦਿਨ ਜਨਤਾ ਦਾ ਖੂਨ ਪੀਂਦੇ ਵਹਿਮਾਂ ਭਰਮਾਂ ਅਤੇ ਧਰਮ
ਦੇ ਨਾਂ ਤੇ ਮਸੂਮਾਂ ਦੇ ਕਤਲ ਕਰ ਰਹੇ ਹਨ। ਹਨੇਰ ਸਾਂਈ ਦਾ! ਪੰਥ ਦੀਆਂ ਸਿਰਮੌਰ ਸਦਾਉਣ ਵਾਲੀਆਂ
ਜਥੇਬੰਦੀਆਂ ਵੀ ਡੇਰੇਦਾਰ ਸਾਧਾਂ ਸੰਤਾਂ ਨੂੰ ਮਾਨਤਾ ਦਿੰਦੀਆਂ ਹਨ। ਇਨ੍ਹਾਂ ਦੇ ਪ੍ਰਚਾਰਕ ਵੀ ਕਥਾ
ਪ੍ਰਚਾਰ ਸਮੇਂ ਅਖੌਤੀ ਭੂਤਾਂ ਪ੍ਰੇਤਾਂ ਦੀਆਂ ਮਨਘੜਤ ਕਥਾ ਕਹਾਣੀਆਂ ਸੁਣਾ ਕੇ ਸੰਗਤ ਵਿੱਚ ਵਹਿਮ
ਭਰਮ ਅਤੇ ਡਰ ਪੈਦਾ ਕਰਦੇ ਹਨ। ਹੋਰ ਤਾਂ ਹੋਰ ਹੁਣ ਤਾਂ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਵੀ
ਇਨ੍ਹਾਂ ਡੇਰੇਦਾਰਾਂ ਦੀਆਂ ਚੌਂਕੀਆਂ ਭਰਦੇ ਹਨ। ਵੋਟਾਂ ਖਾਤਰ ਸ੍ਰੋਮਣੀ ਕਮੇਟੀ ਵਿੱਚ ਬਾਦਲ ਦਲ
ਰਾਹੀਂ ਡੇਰੇਦਾਰ ਵੀ ਸ਼ਮਲ ਕਰ ਲਏ ਗਏ ਹਨ ਜੋ ਆਏ ਦਿਨ ਅਖੌਤੀ ਦਸਮ ਗ੍ਰੰਥ ਚੋਂ ਖੂਨ ਪੀਣੀ
ਮਹਾਂਕਾਲੀ, ਕਾਲਕਾ ਦੁਰਗਾ ਆਦਿਕ ਦੀਆਂ ਦੈਂਤਾਂ ਨਾਲ ਲੜਾਈ ਦੀਆਂ ਬਾਤਾਂ ਪਾਉਂਦੇ ਨਹੀਂ ਥੱਕਦੇ।
ਪੁਲੀਟੀਕਲ ਅਤੇ ਗਰਮ ਖਿਆਲੀ ਜਥੇਬੰਦੀਆਂ ਵੀ ਧੜੇਬੰਦੀ ਅਤੇ ਪੰਜਾਬ ਜੋ ਗੁਰਾਂ ਦੇ ਨਾਂ ਤੇ ਵਸਦਾ ਸੀ
ਅੱਜ ਡੇਰੇਦਾਰ ਸਾਧਾਂ, ਤਾਂਤਰਿਕਾਂ, ਲਚਰ ਗਾਇਕਾਂ, ਲਾਲਚੀ ਵਿਦਵਾਨ ਪ੍ਰਚਾਰਕਾਂ, ਅਤੇ ਹੰਕਾਰੀ ਤੇ
ਮਾਇਆਧਾਰੀ ਲੀਡਰਾਂ ਦੇ ਨਾਂ ਵਸਾਇਆ ਜਾ ਰਿਹਾ ਹੈ। ਸਿਆਣੇ ਕਹਿੰਦੇ ਹਨ ਕਿ ਬੀ ਨਾਸ ਨਹੀਂ ਹੁੰਦਾ
ਫਿਰ ਵੀ ਕੁਝ ਸਿੱਖ ਸੰਸਥਾਵਾਂ ਅਤੇ ਮਿਸ਼ਨਰੀ ਪ੍ਰਚਾਰਕ ਗੁਰਬਾਣੀ ਦਾ ਸਿਧਾਂਤਕ ਪ੍ਰਚਾਰ ਕਰ ਰਹੇ ਹਨ।
ਜਿਨ੍ਹਾਂ ਵਿੱਚੋਂ ਭਾਈ ਸਤਪਾਲ ਸਿੰਘ ਫਤਹਿ ਮੀਡੀਏ ਵਾਲੇ ਵੀਰ ਇਕੱਲੇ ਵਿਅਕਤੀਗਤ ਤੌਰ ਤੇ ਸਿੱਖ
ਸੰਗਤਾਂ ਨੂੰ ਜਾਗ੍ਰਿਤ ਕਰ ਰਹੇ ਹਨ। ਕੌਮਾਂਤਰੀ ਪ੍ਰਚਰਕਾਂ ਅਤੇ ਪ੍ਰਮੁੱਖ ਗ੍ਰੰਥੀਆਂ ਵਿੱਚੋਂ
ਇੰਟ੍ਰਨੈਸ਼ਲ ਪ੍ਰਚਾਰਕ ਗ਼ਿ ਜਗਤਾਰ ਸਿੰਘ ਜਾਚਕ ਜੋ ਵਿਦੇਸ਼ ਵਿੱਚੋਂ ਜਾ ਕੇ ਪਿੰਡਾਂ ਵਿੱਚ ਬਣਾ
ਦਿੱਤੀਆਂ ਗਈਆਂ ਮੜ੍ਹੀਆਂ ਮੱਠਾਂ ਦੀ ਅਗਿਆਨ ਪੂਜਾ ਵੱਲੋਂ ਸੰਗਤਾਂ ਨੂੰ ਜਾਗ੍ਰਿਤ ਕਰ ਰਹੇ ਹਨ। ਜੋ
ਹੌਂਸਲਾ ਅਤੇ ਦਲੇਰੀ ਨਾਲ ਪਿੰਡ ਭਿੰਡਰ ਕਲਾਂ ਵਿਖੇ ਪਿੰਡ ਵਾਸੀਆਂ ਨੂੰ ਗੁਰਮਤਿ ਦਾ ਹਲੂਣਾ ਦੇ ਕੇ
ਭੂਤਾਂ ਅਤੇ ਖੂਨ ਪੀਣੀ ਕਾਲੀ ਦੇਵੀ ਦੀਆਂ ਮੜ੍ਹੀਆਂ ਢਾਈਆਂ ਅਤੇ ਇੱਟਾਂ ਪੁੱਟ ਕੇ ਲੋਕਾਂ ਦਾ ਡਰ
ਦੂਰ ਕੀਤਾ ਹੈ ਉਹ ਆਪਣੀ ਮਿਸਾਲ ਆਪ ਹੈ। ਅਜਿਹੀਆਂ ਅੰਧ ਵਿਸ਼ਵਾਸ਼ੀ ਘਟਨਾਵਾਂ ਪੰਜਾਬ ਬਲਕਿ ਸਮੁੱਚੇ
ਭਾਰਤ ਵਿੱਚ ਬਹੁਤ ਹੋ ਰਹੀਆਂ ਹਨ ਜੋ ਮੀਡੀਏ ਵਿੱਚ ਨਹੀਂ ਆ ਰਹੀਆਂ। ਸਰਕਾਰ ਦੇ ਝੋਲੀ ਚੁੱਕ ਲੋਕ
ਪਰਦੇ ਪਿੱਛੇ ਕੁਕਰਮ ਕਰਕੇ ਛੁਪਵਾਈ ਜਾ ਰਹੇ ਹਨ। ਸੰਸਾਰ ਐਸ ਵੇਲੇ ਇਕਵੀਂ ਸਦੀਂ ਪਾਰ ਕਰਦਾ ਅਗਾਂਹ
ਵੱਧ ਰਿਹਾ ਹੈ ਪਰ ਭਾਰਤ ਤਾਂਤਰਿਕਾਂ, ਯੋਤਸ਼ੀਆਂ ਅਤੇ ਅੰਧ ਵਿਸ਼ਵਾਸ਼ੀ ਸਾਧਾਂ ਮਗਰ ਲੱਗ ਕੇ ਰਸਾਤਲ
ਵੱਲ ਜਾ ਰਿਹਾ ਹੈ।
ਭੁਤ ਦਾ ਅਰਥ ਹੈ ਬੀਤ ਗਿਆ, ਜੋ
ਬੀਤ ਚੁੱਕਾ ਹੈ ਤੋਂ ਡਰਨਾਂ ਵਹਿਮ ਨਹੀਂ ਤਾਂ ਹੋਰ ਕੀ ਹੈ? ਜਿਨ ਭੂਤ ਪ੍ਰੇਤ ਕਲਪਿਤ ਕਹਾਣੀਆਂ
ਹਨ ਜੋ ਇਸਲਾਮ ਚੋਂ ਹਿੰਦੂਆਂ ਅਤੇ ਹਿੰਦੂਆਂ ਚੋਂ ਭਗਵੇ ਸਾਧਾਂ-ਸੰਪ੍ਰਦਾਈਆਂ ਰਾਹੀਂ ਸਿੱਖਾਂ ਵਿੱਚ
ਵੀ ਘਸੋੜ ਦਿੱਤੀਆਂ ਗਈਆਂ ਹਨ। ਗੁਰਬਾਣੀ ਤਾਂ ਪੁਕਾਰ-ਪੁਕਾਰ ਕੇ ਕਹਿ ਰਹੀ ਹੈ ਕਿ-ਕਲਿ ਮਹਿ ਪ੍ਰੇਤ
ਜਿਨ੍ਹੀ ਰਾਮ ਨਾ ਪਛਾਤਾ॥ ਭਾਵ ਪ੍ਰੇਤ ਉਹ ਹਨ ਜੋ ਸਰੀਰਕ ਤੌਰ ਤੇ ਜੀਂਦੇ ਹੋਏ ਰਮੇ ਹੋਏ ਸਰਬਨਿਵਾਸੀ
ਰਾਮ ਨੂੰ ਪਛਾਣ (ਜਾਣ) ਨਹੀਂ ਰਹੇ ਸਗੋਂ ਠੱਗ ਅਤੇ ਕਾਤਲ ਤਾਂਤ੍ਰਿਕਾਂ ਦੇ ਢਹੇ ਚੜ੍ਹ ਕੇ ਆਪਣਾਂ
ਅਤੇ ਹੋਰਨਾਂ ਦਾ ਅਮੋਲਕ ਜੀਵਨ ਬਰਬਾਦ ਕਰ ਰਹੇ ਹਨ। ਗੁਰਬਾਣੀ ਨੇ ਭੂਤਾਂ ਬਾਰੇ ਵੀ ਬੜਾ ਸ਼ਪੱਸ਼ਟ
ਚਾਨਣਾ ਪਾਇਆ ਹੈ-ਕਬੀਰ ਜਾ ਘਰ ਸਾਧ ਨ ਸੇਵੀਅਹਿ ਹਰਿ ਕੀ ਸੇਵਾ ਨਾਹਿ॥
ਤੇ ਘਰ ਮਰਹਟ ਸਾਰਖੇ ਭੂਤ ਬਸਹਿ ਤਿਨ ਮਾਹਿ॥192॥ (1374) ਭਾਵ ਜਿਨ੍ਹਾਂ ਘਰਾਂ ਵਿੱਚ ਸਾਧ
ਗੁਰੂ ਨੂੰ ਲੋਕ ਨਹੀਂ ਸੇਂਵਦੇ ਅਤੇ ਹਰੀ ਪ੍ਰਮਾਤਮਾਂ ਸੇਵਾ ਸਿਮਰਤੀ ਭਾਵ ਯਾਦ ਨਹੀਂ ਹੈ ਉਹ ਘਰ
ਮੜ੍ਹੀਆਂ ਸਮਾਨ ਹਨ ਅਤੇ ਉਨ੍ਹਾਂ ਵਿੱਚ ਵੱਸਣ ਵਾਲੇ ਅਖੌਤੀ ਭੂਤ ਹਨ। ਭਾਵ ਪ੍ਰਮਾਤਮਾਂ ਨੂੰ ਭੁੱਲ
ਕੇ, ਕੁਰਾਹੇ ਪਏ ਹੋਏ ਲੋਕ ਹੀ ਭੂਤ ਹਨ। ਸੋ ਭਿੰਡਰ ਕਲਾਂ ਪਿੰਡ ਦੀ ਸਰਪੰਚਨੀ ਪਾਲੋ ਅਤੇ ਉਸ ਦੇ
ਸਾਥੀ ਅਤੇ ਪਿਛਲੱਗ ਲੋਕ ਜ਼ਾਹਰਾ ਭੂਤ ਹਨ ਜਿਨ੍ਹਾਂ ਨੇ ਮਸੂਮ ਬੱਚੀ ਵੀਰਪਾਲ ਕੌਰ ਨੂੰ ਬੜੀ ਬੇਦਰਦੀ
ਨਾਲ ਕੁੱਟ-ਕੁੱਟ ਅਤੇ ਕੋਹ-ਕੋਹ ਕੇ ਮਾਰਿਆ ਹੈ। ਅਜਿਹੀਆਂ ਅਨੇਕਾਂ ਘਟਨਾਵਾਂ ਭਾਰਤ ਵਿੱਚ ਆਏ ਦਿਨ
ਹੁੰਦੀਆਂ ਹਨ ਅਤੇ ਸਰਕਾਰ ਇਨ੍ਹਾਂ ਨੂੰ ਰੋਕਦੀ ਨਹੀਂ ਇਸ ਕਰਕੇ ਛੱਕ ਪੈਦਾ ਹੁੰਦਾ ਹੈ ਕਿ ਕੀ ਭਾਰਤ
ਸਰਕਾਰ ਨੇ ਜਾਦੂ ਟੂਣਿਆਂ, ਭੂਤਾਂ-ਪ੍ਰੇਤਾਂ ਅਤੇ ਵਹਿਮਾਂ-ਭਰਮਾਂ ਰਾਹੀਂ ਮਸੂਮਾਂ ਨੂੰ ਮਾਰਨ ਦੇ
ਪੰਚਾਂ-ਸਰਪੰਚਾਂ ਅਤੇ ਸਾਧਾਂ-ਸੰਤਾਂ ਨੂੰ ਪ੍ਰਮਟ ਦਿੱਤੇ ਹੋਏ ਹਨ?
ਆਓ ਪ੍ਰਣ ਕਰੀਏ ਕਿ ਗਿ. ਜਗਤਾਰ
ਸਿੰਘ ਜਾਚਕ ਅਤੇ ਵੀਰ ਸਤਪਾਲ ਸਿੰਘ ਵਾਂਗ ਘੱਟ ਤੋਂ ਘੱਟ ਪੰਜਾਬ ਦੇ ਪਿੰਡਾਂ ਵਿੱਚੋਂ ਜਿੱਥੇ ਵੀ
ਕਿਤੇ ਮੜ੍ਹੀਆਂ ਮੱਟਾਂ ਅਤੇ ਖੂਣ ਪੀਣੀ ਮੰਨੀ ਗਈ ਕਾਲੀ ਦੇ ਪਖੰਡੀਆਂ ਨੇ ਥੜੇ ਡੇਰੇ ਆਦਿਕ ਕਤਲਗਾਹ
ਅਸਥਾਂਨ ਬਣਾਏ ਹੋਏ ਹਨ ਉਨ੍ਹਾਂ ਨੂੰ ਪਿੰਡਾਂ ਦੀਆਂ ਸੰਗਤਾਂ ਨੂੰ ਜਾਗ੍ਰਿਤ ਕਰਕੇ ਉਨ੍ਹਾਂ ਦੇ ਹੀ
ਸਹਿਯੋਗ ਨਾਲ ਪੁੱਟ ਕੇ ਗੁਰੂਆਂ-ਭਗਤਾਂ ਅਤੇ ਸੂਰਬੀਰ ਬਹਾਦਰ ਸ਼ਹੀਦਾਂ ਦੇ ਸੁਪਨੇ ਸਾਕਾਰ ਕਰਨ ਲਈ
ਹਰਵੇਲੇ ਤਤਪਰ ਹੁੰਦੇ ਹੋਏ ਮੜ੍ਹੀਆਂ ਮੱਟਾਂ ਕਾਲੀ ਦੇ ਥੜੇ ਆਦਿਕ ਅਖੌਤੀ ਭੂਤਾਂ ਪ੍ਰੇਤਾਂ ਦੇ ਅੱਡੇ
ਨਹੀਂ ਬਣਨ ਦਿਆਂਗੇ! ਭਾਰਤ ਸਰਕਾਰ ਨੂੰ ਵੀ ਅਰਜ ਹੈ ਕਿ ਜਨਤਾ ਅਤੇ ਦੇਸ਼ ਭਲਾਈ ਖਾਤਰ ਅਜਿਹੇ
ਸਾਧਾਂ-ਸੰਤਾਂ ਸੰਪ੍ਰਦਾਈਆਂ, ਮਕਾਰ ਲੀਡਰਾਂ ਭੂਤ ਕੱਢਣੇ ਪਿੰਡ ਭਿੰਡਰ ਕਲਾਂ ਦੀ ਪਾਲੋ ਵਰਗੇ
ਪੰਚਾਂ-ਸਰਪੰਚਾਂ ਨੂੰ ਫੌਰੀ ਨੱਥ ਪਾਈ ਜਾਵੇ ਅਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜਾਵਾਂ ਦਿੱਤੀਆਂ
ਜਾਣ। ਇਨਸਾਫ ਲਈ ਗੁਰਸਿੱਖ ਪ੍ਰਚਾਰਕ ਹੋਣ ਦੇ ਨਾਤੇ "ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਤ
ਦਾ ਭਲਾ" ਦਾ ਹੋਕਾ ਤੇ ਸੰਦੇਸ਼ ਦਿੰਦੇ ਰਹਿਣਾ ਸਾਡਾ ਫਰਜ਼ ਹੈ।
(02/09/12)
ਸਲਾਹਕਾਰ ਬੋਰਡ
ਸਰਦਾਰ ਹਰਦੇਵ ਸਿੰਘ ਜੰਮੂ ਜੀ।
ਗੁਰ ਫਤਿਹ ਪ੍ਰਵਾਨ ਹੋਵੇ ਜੀ।
ਆਪ ਜੀ ਦਾ ਸਵਾਲ
ਬੇਨਤੀ ਹੈ ਕਿ ਗੁਰੂ ਗ੍ਰੰਥ ਸਹਿਬ ਨੂੰ ਹੀ ਗੁਰੂ ਨਾ ਕਹਿਣ, ਗੁਰੂਆਂ ਵਲੋ ਨਿਰਦੇਸਤ
‘ਗੁਰੂ ਗ੍ਰੰਥ’ ਦੀ ਜੁਗਤ ਨੂੰ ਗੁਰੂ ਗੁਰਤਾ ਦੇ ਸਿੰਘਾਸਨ ਤੋਂ ਉਤਾਰਨ ਅਤੇ ਗੁਰੂ ਸਹਿਬਾਨਾਂ ਨੂੰ
ਗੁਰੂ ਨਾ ਕਹਿਣ ਦੇ ਪ੍ਰਚਾਰ ਬਾਰੇ ਲਿਖਾਰੀਆ ਵਾਸਤੇ ਸਲਾਹਕਾਰ ਬੋਰਡ ਦੇ ਵਿਚਾਰ ਅਤੇ ਕੀ ਦਿਸਾ
ਨਿਰਦੇਸ ਹਨ?
ਅਸੀ ਆਪ ਜੀ ਨੂੰ ਸਤਿਕਾਰ ਸਾਹਿਤ ਬੇਨਤੀ ਕਰਦੇ ਹਾਂ ਕਿ ਵੀਰ ਜੀ ਸਵਾਲ ਉਹ ਕਰਿਆ ਕਰੋ ਜਿਸਦੀ
ਕੋਈ ਤੁਕ ਬਣਦੀ ਹੋਵੇ ਸਲਾਹਕਾਰ ਬੋਰਡ ਕੋਈ ਅਥਾਰਟੀ ਨਹੀ ਹੈ ਕਿ ਅਸੀ ਕੋਈ ਗੁਰੂ ਕਹਿਣ ਜਾ ਨਾ ਕਹਿਣ
ਬਾਰੇ ਕੋਈ ਕੌਮੀ ਪੱਧਰ ਦਾ ਕਿਸੇ ਨੂੰ ਦਿਸਾ ਨਿਰਦੇਸ ਕਰੀਏ ਅਤੇ ਨਾ ਹੀ ਹਾਲ ਦੀ ਘੜੀ ਕੋਈ ਅਜਿਹੀ
ਕਿਸਮ ਦੀ ਕੋਈ ਵਿਚਾਰ ਚਰਚਾ ਹੀ ਸਿੱਖ ਮਾਰਗ ਉੱਪਰ ਚਲ ਰਹੀ ਹੈ ਜਿਸ ਲਈ ਸਲਾਹਕਾਰ ਬੋਰਡ ਨੂੰ ਤੁਸੀ
ਜਵਾਬਦੇਹ ਬਣਾ ਰਹੇ ਹੋ।
ਸਲਾਹਕਾਰ ਬੋਰਡ ਸਿਰਫ ਤੇ ਸਿਰਫ ਕਿਸੇ ਚਲ ਰਹੀ ਵੀਚਾਰ ਚਰਚਾ ਵਿੱਚ ਕਿਸੇ ਲੇਖਕ ਵਲੋ ਗੁਰਮਤਿ ਦੇ
ਦਾਇਰੇ ਤੋਂ ਬਾਹਰ ਜਾ ਕਰਕੇ ਆਪਣੀ ਲਿਖਤ ਅੰਦਰ ਬਦੋ ਬਦੀ ਥੋਪੀ ਜਾ ਰਹੀ ਕਰਮਕਾਂਡੀ ਵੀਚਾਰਧਾਰਾ
ਸਿੱਖ ਮਾਰਗ ਦੇ ਪਾਠਕਾਂ ਤੱਕ ਨਾ ਪਹੁੰਚਾਣ ਅਤੇ ਵੀਚਾਰ ਚਰਚਾ ਵਿੱਚ ਨਿਜੀ ਹਮਲੇ ਕਰਨ ਆਦ ਮਸਲਿਆ
ਬਾਰੇ ਸਲਾਹ ਮਸਵਰਾ ਕਰਨਾ ਹੈ ਨਾ ਕਿ ਕੋਈ ਕੌਮੀ ਪੱਧਰ ਦਾ ਦਿਸਾ ਨਿਰਦੇਸ ਜਾਰੀ ਕਰਨਾ। ਸਲਾਹਕਾਰ
ਬੋਰਡ ਸਿਰਫ ਅਤੇ ਸਿਰਫ ਗੁਰੂ ਗ੍ਰੰਥ ਸਾਹਿਬ ਦੇ ਦਿਸਾ ਨਿਰਦੇਸ ਵਿੱਚ ਯਕੀਨ ਰੱਖਦਾ ਹੈ ਅਤੇ ਇਹ ਹੀ
ਪ੍ਰੇਰਣਾ ਕਰਦਾ ਹੈ।
ਵਲੋ ਸਲਾਹਕਾਰ ਬੋਰਡ।
(02/09/12)
ਕਰਨਲ ਡਾ: ਦਲਵਿੰਦਰ ਸਿੰਘ ਗ੍ਰੇਵਾਲ
ਬ੍ਰਹਿਮੰਡੀ
ਏਕਤਾ ਦਾ ਧੁਰਾ
ਕਰਨਲ ਡਾ: ਦਲਵਿੰਦਰ ਸਿੰਘ ਗ੍ਰੇਵਾਲ
ਡੀਨ ਦੇਸ਼ ਭਗਤ ਯੂਨੀਵਰਸਿਟੀ
ਸਾਰੇ ਬ੍ਰਹਿਮੰਡ ਦਾ ਉਪਜਣ, ਵਧਣ,
ਰਖਿਆ, ਸੰਭਾਲ, ਕੰਟ੍ਰੋਲ ਤੇ ਅੰਤ ਦਾ ਕੇਂਦਰੀ ਧੁਰਾ ਇਕੋ ਇੱਕ ਪ੍ਰਮਾਤਮਾ ਹੈ। ਇਕ ਓਅੰਕਾਰ (1ਓ)
ਹੀ ਸਾਰੇ ਵਿਸ਼ਵ ਦਾ ‘ਕਰਤਾ ਪੁਰਖੁ’ ਹੈ। (ਪੰਨਾ 1) ਸਾਰਾ ਬ੍ਰਹਿਮੰਡ ਇਕੋ-ਇਕ ਸਿਰਜਣਹਾਰ ਦਾ ਰਚਿਆ
ਹੋਇਆ ਹੈ। (ਏਕਸ ਤੇ ਸਭ ਓਪਤਿ ਹੋਈ (ਪੰਨਾ 223))। ਸਿਰਜਣਹਾਰ ਨੇ ਹੀ ਸਾਰੇ ਜੀਅ ਪੈਦਾ ਕੀਤੇ। ਉਸ
ਨੇ ਇਕੋ ਹੁਕਮ ਨਾਲ ਸਾਰੇ ਬ੍ਰਹਿਮੰਡ ਦੀ ਰਚਨਾ ਕੀਤੀ। (ਏਕ ਕਵਾਵੈ ਤੇ ਸਭਿ ਹੋਆ: ਪੰਨਾ 1003) ਉਸ
ਨੇ ਸਾਰਾ ਵਿਸ਼ਵ ਵੱਖ ਵੱਖ ਰੰਗਾਂ ਤੇ ਤਰੀਕਿਆਂ ਨਾਲ ਬਣਾਇਆ ਹੈ ਉਹ ਅਪਣੀ ਹਰ ਕਿਰਤ ਨੂੰ ਬੜੇ ਪਿਆਰ
ਨਾਲ ਵੇਖ ਮਾਣ ਰਿਹਾ ਹੈ (ਰੰਗੀ ਰੰਗੀ ਭਾਂਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉੋਪਾਈ। ਕਰਿ ਕਰਿ ਵੇਖੈ
ਕੀਤਾ ਅਪਣਾ ਜਿਵ ਤਿਸ ਦੀ ਵਡਿਆਈ। (ਪੰਨਾ 6, 9) ਚਾਹੇ ਕੋਈ ਜੀਵ ਚਾਰੇ ਖਾਣੀਆਂ ਵਿਚੋਂ ਕਿਸੇ
ਰਾਹੀਂ ਵੀ ਪੈਦਾ ਹੋਇਆ ਹੈ ਉਹ ਸਭ ਉਸ ਪ੍ਰਮਾਤਮਾ ਦਾ ਹੀ ਰੂਪ ਹਨ। ਬ੍ਰਹਿਮੰਡ ਦੇ ਹਰ ਹਿਸੇ ਵਿੱਚ
ਹਰ ਰੋਸ਼ਨੀ ਵਿੱਚ ਊਹੋ ਪ੍ਰਮਾਤਮਾ ਹੀ ਹੈ। ਉਸਨੇ ਸਾਰੇ ਜਗਤ ਦੇ ਜੀਵਾਂ ਰੂਪੀ ਮਣੀਆਂ ਨੂੰ ਇੱਕ ਲੜੀ
ਵਿੱਚ ਨੂਰ ਦੀ ਸ਼ਕਤੀ ਰਾਹੀਂ ਪਰੋਇਆ ਹੋਇਆ ਹੈ। ਇਸ ਲੜੀ ਨੂੰ ਉਸ ਨੇ ਇਸ ਤਰ੍ਹਾਂ ਜੋੜਿਆ ਹੈ ਕਿ ਇੱਕ
ਕੰਨੀ ਤੋਂ ਸੂਤ ਖਿਚੇ ਤਾਂ ਸਾਰੀ ਵਿਸ਼ਵ ਬਣਤਰ ਢਹਿ ਢੇਰੀ ਹੋ ਜਾਂਦੀ ਹੈ। (ਆਪੇ ਅੰਡਜ ਜੇਰਜ ਸੇਤਜ
ਉਤਭੁਜ ਆਪੇ ਖੰਡ ਆਪੇ ਸਭ ਲੋਇ॥ ਆਪੇ ਸੂਤੁ ਆਪੇ ਬਹੁ ਮਣੀਆ ਕਰਿ ਸਕਤੀ ਜਗਤੁ ਪਰੋਇ॥ ਆਪੇ ਹੀ
ਸੂਤਧਾਰੁ ਹੈ ਪਿਆਰਾ ਸੂਤੁ ਖਿੰਚੇ ਢਹਿ ਢੇਰੀ ਹੋਇ॥ (ਪੰਨਾ 605))
ਸਾਰੀਆਂ ਜਗ-ਜੋਤਾਂ ਉਸ ਕਰਤੇ ਦੀ ਜੋਤ ਦਾ ਹੀ ਹਿਸਾ ਹਨ ਜੋ ਉਸ ਸੱਚੇ ਸਤਿਗੁਰੂ ਦਾ ਹੀ ਪਸਾਰਾ ਹਨ।
(ਸਭਿ ਜੋਤਿ ਤੇਰੀ ਜੋਤੀ ਵਿਚਿ ਕਰਤੇ ਸਭੁ ਸਚੂ ਤੇਰਾ ਪਾਸਾਰਾ। (ਪੰਨਾ 1314) ਸਾਰਾ ਬ੍ਰਹਿਮੰਡ ਉਸ
ਨੇ ਇਕੋ ਜੋਤ ਤੋਂ, ਇਕੋ ਸ਼ਕਤੀ ਤੋਂ ਪੈਦਾ ਕੀਤਾ। (ਏਕੋ ਪਵਣੁ ਮਾਟੀ ਸਭੁ ਏਕਾ ਸਭਿ ਏਕਾ ਜੋਤਿ
ਸਬਾਈਆ। (ਪੰਨਾ 96)) ਸਾਰਾ ਵਿਸ਼ਵ ਉਸ ਦੇ ਨੂਰ ਤੋਂ ਹੀ ਪੈਦਾ ਹੋਇਆ ਹੈ ਇਸ ਲਈ ਕੋਈ ਵੀ ਚੰਗਾ ਜਾਂ
ਬੁਰਾ ਨਹੀਂ। (ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ (ਕਬੀਰ ਪੰਨਾ 1349)) ਪਰਮਾਤਮਾ ਸਭ
ਨੂੰ ਇਕੋ ਦ੍ਰਿਸਟੀ ਨਾਲ ਵੇਖਦਾ ਹੈ ਕਿਸੇ ਨੂੰ ਚੰਗਾ ਬੁਰਾ ਨਹੀਂ ਸਮਝਦਾ। (ਏਕ ਜੋਤਿ ਏਕੋ ਮਨਿ
ਵਸਿਆ ਸਭ ਬ੍ਰਹਮ ਦ੍ਰਿਸਟਿ ਇਕੁ ਕੀਜੈ। (ਪੰਨਾ 1325) ਜੇ ਕਿਸੇ ਨੇ ਉਸ ਨੂੰ ਜਾਨਣਾ ਹੈ ਤਾਂ ਸਾਰੇ
ਵਿਸ਼ਵ ਨੂੰ ਇੱਕ ਜੋਤ ਹੀ ਸਮਝਣਾ ਚਾਹੀਦਾ ਹੈ। (ਸਭੇ ਏਕਾ ਜੋਤਿ ਜਾਣੈ ਜੇ ਕੋਈ॥ (ਪੰਨਾ 120)) ਉਹ
ਹਰ ਸਰੀਰ ਵਿੱਚ ਜੋਤ ਬਣ ਕੇ, ਆਤਮਾ ਬਣ ਕੇ ਸਮਾਇਆ ਹੋਇਆ ਹੈ। (ਸਭਿ ਮਹਿ ਜੋਤਿ ਜੋਤਿ ਹੈ ਸੋਇ।
(ਪੰਨਾ 13)) ਹਰ ਸਰੀਰ ਉਸ ਦੀ ਜੋਤ ਨਾਲ ਜਗਦਾ ਹੈ (ਪੰਨਾ 597) ਉਹ ਹੀ ਸਾਰੇ ਜੀਆਂ ਵਿੱਚ ਜੋਤ ਦੇ
ਰੂਪ ਵਿੱਚ ਵਸ ਰਿਹਾ ਹੈ। ਪਰਮਾਤਮਾ ਨੇ ਸਭ ਨੂੰ ਇਕੋ ਜਿਹੀ ਜੋਤ ਆਤਮਾ ਦਿਤੀ ਹੈ ਤੇ ਇਹੋ ਜੋਤ ਸਾਰੇ
ਤ੍ਰਿਭਵਣ ਵਿੱਚ ਫੈਲ ਰਹੀ ਹੈ। (ਪੰਨਾ 62) ਉਹ ਆਪ ਹੀ ਧਰਤੀ ਹੈ ਆਪ ਹੀ ਜਲ ਤੇ ਜੋ ਜਲ ਥਲ ਤੇ ਹੋ
ਰਿਹਾ ਹੈ ਸਾਰਾ ਉਸ ਦਾ ਹੀ ਕੀਤਾ ਹੋਇਆ ਹੈ। ਉਸ ਦਾ ਹੁਕਮ ਹੀ ਹਰ ਥਾਂ ਚਲਦਾ ਹੈ। ਉਸ ਨੇ ਆਪੇ ਸਾਰੇ
ਵਿਸ਼ਵ ਦੀ ਰਚਨਾ ਪਾਣੀ ਤੇ ਮਿਟੀ ਨੂੰ ਗੁੰਨ ਕੇ ਬਣਾਈ ਹੈ। (ਆਪੇ ਧਰਤੀ ਆਪਿ ਜਲੁ ਪਿਆਰਾ ਆਪੇ ਕਰੇ
ਕਰਾਇਆ॥ ਆਪੇ ਹੁਕਮਿ ਵਰਤਦਾ ਪਿਆਰਾ ਜਲੁ ਮਾਟੀ ਬੰਧਿ ਰਖਾਇਆ॥ (ਪੰਨਾ 606))
ਉਸ ਨੇ ਸਾਰੀ ਸ਼੍ਰਿਸਟੀ ਸਹਜ ਨਾਲ ਰਚੀ ਹੈ (ਬਿਗ ਬੈਂਗ ਨਾਲ ਨਹੀਂ) (ਹੁਕਮੀ ਸਹਜੇ ਸ੍ਰਿਿਸਟਿ ਉਪਾਈ।
(ਪੰਨਾ 1043) ਸਭਨਾਂ ਨੂੰ ਅਪਣੇ ਹੁਕਮ ਅਨੁਸਾਰ ਸਾਜਦਾ ਹੈ ਤੇ ਫਿਰ ਹੁਕਮ ਵਿੱਚ ਰਖਦਾ ਹੈ ਤੇ ਹੁਕਮ
ਅੰਦਰ ਚਲਦਿਆਂ ਵੇਖਦਾ ਹੈ। (ਹੁਕਮੁ ਸਾਜਿ ਹੁਕਮੈ ਵਿਚਿ ਰਖੈ ਹੁਕਮੈ ਅੰਦਰਿ ਵੇਖੈ। (ਪੰਨਾ 1243))
ਇਕੋ ਹੁਕਮ ਵਿੱਚ ਉਪਜਿਆ ਇਹ ਵਿਸ਼ਵ ਸਿਰਫ ਉਸ ਇਕੋ ਦੇ ਹੁਕਮ ਵਿੱਚ ਹੀ ਚਲਦਾ ਹੈ। (ਏਕੋ ਹੁਕਮੁ ਵਰਤੈ
ਸਭੁ ਲੋਈ (ਪੰਨਾ 223)) ਉਸ ਨੇ ਹੀ ਸਾਰੇ ਜੀਆਂ ਨੂੰ ਧੰਧੇ ਲਾਇਆ ਹੈ। (ਸਿਰਿ ਸਿਰਿ ਧੰਧੇ ਆਪੇ
ਲਾਏ। ਪੰਨਾ 1051) ਹਰ ਜੀਵ ਲਈ ਢੁਕਦਾ ਕਾਰਜ ਚੁਣਿਆ ਤੇ ਲਿਖ ਦਿਤਾ ਗਿਆ ਹੈ। (ਜੇਤੇ ਜੀਅ ਲਿਖੀ
ਸਿਰ ਕਾਰਿ। (ਪੰਨਾ1169))
ਉਸਨੇ ਹੀ ਸਾਰੇ ਵਿਸ਼ਵ ਨੂੰ ਵਧਾਇਆ (ਆਪਿ ਇਕੰਤੀ ਆਪਿ ਪਸਾਰਾ।) (ਪੰਨਾ 556) ਕਿਸ ਨੂੰ ਕਿਸ ਤਰ੍ਹਾਂ
ਵਧਾਉਣਾ ਹੈ ਉਹ ਹੀ ਜਾਣਦਾ ਹੈ ਤੇ ਅਪਣੇ ਆਪ ਹੀ ਸਭ ਦਾ ਵਿਗਾਸ ਕਰਦਾ ਹੈ। (ਸਭਿ ਕਿਛੁ ਜਾਣੈ ਕਰੇ
ਆਪਿ ਆਪੇ ਵਿਗਸੀਤਾ। (ਪੰਨਾ 510)। ਸਾਰੀ ਰਚਨਾ ਉਹ ਆਪ ਹੀ ਹੈ, ਜੋ ਰਚਿਆ ਜਾਂ ਢਾਇਆ ਹੈ ਉਹ ਉਸਦਾ
ਅਪਣਾ ਹਿਸਾ ਹੀ ਹੈ। ਅਪਣੇ ਹਿਸਿਆਂ ਨੂੰ ਵਧਦਾ ਫੁਲਦਾ ਦੇਖਕੇ ਉਹ ਅਨੰਦਿਤ ਹੁੰਦਾ ਹੈ। ਉਸ ਦੇ ਇਹ
ਚੋਜ ਨਿਰਾਲੇ ਹਨ ਜਿਨ੍ਹਾਂ ਨੂੰ ਉਹ ਕਰਦਾ ਵੀ ਆਪ ਹੀ ਹੈ ਤੇ ਮਾਣਦਾ ਵੀ ਆਪ ਹੀ ਹੈ। ਸਾਰੀ ਕੁਦਰਤ
ਸਾਰੀ ਬਨਸਪਤਿ ਉਹ ਆਪ ਹੀ ਹੈ, ਹਰ ਗੁਰਮੁਖ ਉਸ ਦਾ ਹੀ ਰੂਪ ਹੁੰਦਾ ਹੈ। (ਆਪੇ ਹੀ ਸਭੁ ਆਪਿ ਹੈ
ਪਿਆਰਾ ਆਪੇ ਥਾਪਿ ਉਥਾਪੈ॥ ਆਪੇ ਵੇਖਿ ਵਿਗਸਦਾ ਪਿਆਰਾ ਕਰਿ ਚੋਜ ਵੇਖੈ ਪ੍ਰਭੁ ਆਪੈ॥ ਆਪੇ ਵਣਿ ਤਿਣਿ
ਸਭਤੁ ਹੈ ਪਿਆਰਾ ਆਪੇ ਗੁਰਮੁਖਿ ਜਾਪੈ॥ (ਪੰਨਾ 606)) ਸਾਰਾ ਜਲ ਥਲ ਉਹ ਆਪ ਹੀ ਹੈ ਜੋ ਉਹ ਆਪ ਕਰਦਾ
ਹੈ ਸੋ ਪੂਰਨ ਹੁੰਦਾ ਹੈ। ਉਹ ਹੀ ਸਭਨਾ ਨੂੰ ਰਿਜ਼ਕ ਰੋਟੀ ਦਿੰਦਾ ਹੈ ਹੋਰ ਕੋਈ ਨਹੀਂ। ਉਹ ਇਹ ਸਾਰੀ
ਖੇਡ ਖੇਡ ਰਿਹਾ ਹੇ ਤੇ ਸਭ ਕੁਜ ਅਪਣੇ ਆਪ ਹੀ ਕਰਦਾ ਜਾ ਰਿਹਾ ਹੈ (ਆਪੇ ਜਲ ਥਲਿ ਸਭਤੁ ਹੈ ਪਿਆਰਾ
ਪ੍ਰਭੁ ਆਪੇ ਕਰੇ ਸੁ ਹੋਇ॥ ਸਭਨਾ ਰਿਜਕੁ ਸਮਾਹਦਾ ਪਿਆਰਾ ਦੂਜਾ ਅਵਰੁ ਨ ਕੋਇ॥ ਆਪੇ ਖੇਲ ਖੇਲਾਇਦਾ
ਪਿਆਰਾ ਆਪੇ ਕਰੇ ਸੁ ਹੋਇ॥ (ਪੰਨਾ 605))
ਉਹ ਸਭ ਨੂੰ ਪੈਦਾ ਤਾਂ ਕਰਦਾ ਹੀ ਹੇ ਸਭ ਨੂਂ ੳਾਪੁ ਅਪਣੇ ਧੰਧੇ ਵੀ ਲਾਉਂਦਾ ਹੈ। (ਆਪੇ ਆਪਿ
ਉਪਾਇਦਾ ਪਿਆਰਾ ਸਿਰਿ ਆਪੇ ਧੰਧੜੈ ਲਾਹੁ॥ (ਪੰਨਾ 604)) ਸਾਰੇ ਜੀਆਂ ਨੂੰ ਉਹ ਹੀ ਪਾਲਦਾ ਹੈ ਤੇ
ਜਿਥੇ ਵੀ ਕੋਈ ਹੈ ਖਾਣ ਪੀਣ ਦਾ ਬੰਦੋਬਸਤ ਕਰਦਾ ਹੈ। (ਸਿਰਿ ਸਿਰਿ ਰਿਜਕ ਸੰਬਾਹੇ ਠਾਕੁਰੁ ਕਾਹੇ ਮਨ
ਭਉ ਕਰਿਆ। (ਪੰਨਾ495)) ਉਹ ਸਾਰਿਆਂ ਦਾ ਧਿਆਨ ਵੀ ਖੁਦ ਹੀ ਰਖਦਾ ਹੈ (ਆਪਿ ਉਪਾਏ ਮੇਦਨੀ ਆਪੇ ਕਰਦਾ
ਸਾਰ। (ਪੰਨਾ 951)) ਸਭ ਦੀ ਰਖਿਆ ਕਰਦਾ ਹੈ: ਡੁਬਦੇ ਤਾਰਦਾ ਹੈ। (ਰਖੇ ਰਖਣਹਾਰੁ ਆਪਿ ਉਬਾਰਿਅਨੁ।
(517) ਸਭਨਾ ਦੀ ਸਾਰ ਰਖਦਾ ਹੈ, ਸਭ ਨੂੰ ਸੁਖ ਪਹੁਚਾਉਂਦਾ ਹੈ ਅਤੇ ਰਿਜ਼ਕ ਦਿੰਦਾ ਹੈ। (ਸਭਨਾ ਸਾਰ
ਕਰੇ ਸੁਖਦਾਤਾ ਆਪੇ ਰਿਜਕ ਪਹੁਚਾਇਦਾ। (ਪੰਨਾ 1060)) ਸਭ ਨੂੰ ਜੋ ਲੋੜੀਂਦਾ ਹੈ ਦਿੰਦਾ ਹੈ। ਲੋੜ
ਪਏ ਤੇ ਉਸਨੂੰ ਜੋਤ ਸ਼ਕਤੀ ਬਣਾ ਅਪਣੇ ਵਿੱਚ ਮਿਲਾ ਲੈਂਦਾ ਹੈ। (ਸਭਨਾ ਜੀਆ ਕਾ ਇਕੁ ਦਾਤਾ ਜੋਤੀ
ਜੋਤਿ ਮਿਲਾਵਣਹਾਰੁ। (ਪੰਨਾ 68)) ਜਿਸ ਜਿਸ ਦਾ ਜਦ ਕਾਰਜ ਪੂਰਨ ਹੋ ਜਾਂਦਾ ਹੈ ਉਸ ਨੂੰ ਅਪਣੇ ਵਿੱਚ
ਮਿਲਾ ਲੈਂਦਾ ਹੈ। (ਆਪਿ ਉਪਾਏ ਆਪਿ ਖਪਾਏ। (ਪੰਨਾ 349))
ਸਾਰਾ ਵਿਸ਼ਵ ਤਾਂ ਮਾਇਆ ਹੈ ਜੋ ਲਗਾਤਾਰ ਬਦਲਣਹਾਰ ਹੈ ਜਲ ਉਪਰ ਬੁਲਬੁਲੇ ਵਾਂਗ ਹੈ, ਜੋ ਰੋਜ਼ ਉਠਦਾ
ਮਿਟਦਾ ਰਹਿੰਦਾ ਹੈ; ਜੈਸੇ ਜਲ ਤੇ ਬੁਦਬੁਦਾ ਉਪਜੈ ਬਿਨਸੈ ਨੀਤ। ਜਗ ਰਚਨਾ ਤੈਸੇ ਰਚੀ ਕਹੁ ਨਾਨਕ
ਸੁਨਿ ਮੀਤ। (ਪੰਨਾ 1427) ਉਹ ਜਦ ਜੀ ਚਾਹੁੰਦਾ ਹੈ ਸਭ ਕੁੱਝ ਸਮਾਪਤ ਕਰਕੇ ਇੱਕ ਹੋ ਜਾਂਦਾ ਹੈ ਤੇ
ਜਦ ਜੀ ਚਾਹੇ ਅਪਣਾ ਵਿਸਥਾਰ ਕਰ ਲੈਂਦਾ ਹੈ। (ਆਪਹਿ ਏਕ ਆਪਹਿ ਬਿਸਥਾਰੂ (ਪੰਨਾ: 279)) ਸਾਰਾ ਵਿਸ਼ਵ
ਉਸ ਵਿਚੋਂ ਪੈਦਾ ਹੋਇਆ ਹੈ ਤੇ ਆਖਰ ਉਸ ਵਿੱਚ ਹੀ ਜਾ ਸਮਾਉਂਦਾ ਹੈ। ਇਸ ਤਰ੍ਹਾਂ ਸਾਰਾ ਵਿਸ਼ਵ ਉਸ
ਵਿੱਚ ਹੈ ਤੇ ਉਹ ਸਭਨਾਂ ਵਿੱਚ ਹੈ। (ਖਾਲਿਕੁ ਖਲਕ ਖਲਕ ਮਹਿ ਖਾਲਿਕੁ (ਪੰਨਾ 1350)
ਉਹ ਪਰਮਾਤਮਾ ਹੀ ਸਾਰਾ ਵਿਸ਼ਵ ਹੈ ਤੇ ਘਟ ਘਟ ਵਿੱਚ ਵਸ ਰਿਹਾ ਹੈ ਉਸ
ਬਿਨਾ ਹੋਰ ਕੋਈ ਨਹੀਂ। (ਪੰਨਾ: 907). (ਏਕ ਆਪਿ ਵਰਤਦਾ ਪਿਆਰੇ ਘਟਿ ਘਟਿ ਰਹਿਆ ਸਮਾਇ। (ਪੰਨਾ
432)) ਉਹ ਆਪ ਤਾਂ ਇਕੋ ਹੈ ਪਰ ਉਸ ਦੁ ਰੂਪ ਅਨੇਕ ਹਨ। ਆਪਹਿ ਏਕ ਆਪਹਿ ਅਨੇਕ (ਪੰਨਾ: 279) ਸਾਰੀ
ਰਚਨਾ ਕਰਤਾ ਵਿੱਚ ਹੀ ਹੈ ਤੇ ਸਾਰੀ ਰਚਨਾ ਵਿੱਚ ਕਰਤਾ ਹੀ ਹੈ। (ਸਭਿ ਜੋਤਿ ਤੇਰੀ ਜੋਤੀ ਵਿਚਿ ਕਰਤੇ
ਸਭੁ ਸਚੂ ਤੇਰਾ ਪਾਤਸਾਹਾ। (ਪੰਨਾ 1314)) (ਪੰਨਾ 1350) ਸਾਰਿਆ ਵਿੱਚ ਉਹ ਇਕੋ ਹੀ ਹੈ। (ਏਕ ਮਹਿ
ਸਰਬ ਸਰਬ ਮਹਿ ਏਕਾ (ਪੰਨਾ 907)) ਜਿਸ ਦਾ ਇਹ ਸਾਰਾ ਵਿਸ਼ਵ ਹੀ ਪਸਾਰਾ ਹੈ (ਏਕੰਕਾਰੁ ਏਕੁ ਪਸਾਰਾ
ਏਕੈ ਅਪਰ ਅਪਾਰਾ। (ਪੰਨਾ 821)) ਉਹੋ ਹੀ ਸਾਰੇ ਜਗਤ ਵਿੱਚ ਵਿਦਮਾਨ ਹੈ। (ਏਕਸ ਮਹਿ ਸਭ ਜਗਤੋ ਵਰਤੈ
(ਪੰਨਾ 1234))
ਇਸ ਲਈ ਸਾਰੇ, ਸਾਰੀ ਬ੍ਰਹਿਮੰਡ, ਸਾਰੀ ਰਚਨਾ ਸਾਰੇ ਜੀਵਾਂ ਨੂੰ ਉਸ ਤੋਂ ਭਿੰਨ ਨਹੀਂ ਸਮਝਣਾ
ਚਾਹੀਦਾ। ਪਰਮਾਤਮਾ ਸਾਰੇ ਵਿਸ਼ਵ ਦਾ ਧੁਰਾ ਹੈ ਭਾਵੇਂ ਕਿ ਆਕਾਰਾਂ ਦੇ ਰੂਪ ਵੱਖ ਵੱਖ ਹਨ ਪਰ ਇਹਨਾਂ
ਦਾ ਜਮਾਂ ਜੋੜ ਇਕੋ ਇੱਕ ਪਰਮਾਤਮਾ ਹੈ। ਸਾਰੇ ਸਰੀਰਾਂ ਦੀ ਜੋਤ ਤਾਂ ਇਕੋ ਹੀ ਹੈ। (ਏਕਾ ਜੋਤਿ ਹੈ
ਸਰੀਰਾ ਪੰਨਾ 125) ਉਸਨੇ ਸਾਰਾ ਵਿਸ਼ਵ ਸ਼ਕਤੀ ਤੋਂ ਪੈਦਾ ਕੀਤਾ ਤੇ ਇਹੋ ਸ਼ਕਤੀ ਵੱਖ ਵੱਖ ਰੂਪਾਂ ਵਿੱਚ
ਸਾਰੇ ਵਿਸ਼ਵ ਵਿੱਚ ਫੈਲ ਰਹੀ ਹੈ। (ਸਭੇ ਏਕਾ ਜੋਤਿ ਜਾਣੈ ਜੇ ਕੋਈ॥ (ਪੰਨਾ 120)) ਸਾਰੇ ਜੀਅ ਭਿੰਨ
ਭਿੰਨ ਰੂਪ ਨਾਲ ਉਪਜਾਏ ਹਨ ਕੋਈ ਵੀ ਕਿਸੇ ਵਰਗਾ ਨਹੀਂ। (ਕੋਇ ਨ ਕਿਸ ਹੀ ਜੇਹਾ ਉਪਾਇਆ। (ਪੰਨਾ
1056) ਸਾਰਾ ਵਿਸ਼ਵ ਬਦਲਣਹਾਰ ਹੈ (ਸਭੁ ਜਗੁ ਚਲਣਹਾਰੁ; ਪੰਨਾ 468) ਸਾਰਿਆ ਨੇ ਤੁਰ ਜਾਣਾ ਹੈ ਪਰ
ਆਖਰ ਨੂੰ ਉਸੇ ਨੇ ਹੀ ਰਹਿਣਾ ਹੈ। (ਸਭਿ ਕਿਛੁ ਆਪੇ ਆਪਿ। (ਪੰਨਾ 475)
ਪਹਿਲਾਂ ਵੀ ਉਹ ਹੀ ਸੀ, ਹੁਣ ਵੀ ਊਹੋ ਹੀ ਹੈ ਤੇ ਅਗੇ ਨੂੰ ਵੀ ਉਹ ਹੀ ਹੋਵੇਗਾ। ਮੁੱਢ, ਮਧ ਤੇ ਅੰਤ
ਵੀ ਉਹ ਹੀ ਹੈ। (ਆਦਿ ਅੰਤਿ ਮਧਿ ਪ੍ਰਭ ਸੋਈ (ਪੰਨਾ 1085)) ਧਰਤੀ, ਪਾਣੀ ਤੇ ਵਾਤਾਵਰਨ ਵਿੱਚ ਵੀ
ਉਹ ਹੀ ਹੈ। (ਆਦਿ ਅੰਤਿ ਮਧਿ ਪ੍ਰਭ ਰਵਿਆ ਜਲਿ ਥਲਿ ਮਹੀਅਲ ਸੋਈ (ਪੰਨਾ 784)) ਸਾਰੀ ਸ੍ਰਿਸਟੀ
ਵਿੱਚ ਉਹ ਆਪ ਹੀ ਸਮਾਇਆ ਹੋਇਆ ਹੈ। (ਸਭਿ ਤੇਰੀ ਸ੍ਰਿਸਿਟ ਤੂੰ ਆਪਿ ਰਹਿਆ ਸਮਾਈ। ਪੰਨਾ 164) ਕਰਤਾ
ਵੀ ਉਹ ਹੀ ਹੈ ਤੇ ਭੁਗਤਾ ਵੀ; ਅਪਣੀਆਂ ਪ੍ਰਾਪਤੀਆਂ ਦੀ ਕੀਮਤ ਵੀ ਉਹ ਆਪ ਹੀ ਲਾਉਂਦਾ ਹੈ। (ਆਪਿ
ਕਰਤਾ ਆਪਿ ਭੁਗਤਾ ਆਪੇ ਕੀਮਤਿ ਪਾਇਦਾ। (ਪੰਨਾ 1035)) ਸਾਰਾ ਸੰਸਾਰ ਪ੍ਰਮਾਤਮਾ ਦੇ ਅੰਦਰ ਹੀ ਹੈ।
(ਸਭਿ ਤੁਝ ਹੀ ਅੰਤਰਿ ਸਗਲ ਸੰਸਾਰੈ। (ਪੰਨਾ 1139)) ਸਾੲਰੇ ਜੀੳ ਵੀ ਉਸਦੇ ਹਨ ਤੇ ਉਹ ਵੀ ਸਭ ਦਾ
ਅਪਣਾ ਹੈ। ਸਾਰੇ ਉਸ ਵਿੱਚ ਹੀ ਸਮਾਏ ਹੋਏ ਹਨ। (ਸਭ ਜੀਅ ਤੇਰੇ ਤੂ ਸਭਸ ਦਾ ਮੇਰੇ ਸਾਹਾ ਸਭਿ ਤੁਝ
ਹੂੀ ਮਾਹਿ ਸਮਾਹਿ। (ਪੰਨਾ 670))। ਉਸ ਬਿਨਾ ਹੋਰ ਦੂਸਰਾ ਕੋਈ ਨਹੀਂ (ਏਕਸ ਤੇ ਦੂਜਾ ਨਹੀਂ ਕੋਇ
(ਪੰਨਾ 842))
(02/09/12)
ਭਾਈ ਲ਼ਖਵਿੰਦਰ ਸਿੰਘ ਗੰਭੀਰ (ਕਥਾਵਾਚਕ)
ਸਿੱਖੀ ਸ਼ਾਨ ਵੱਖਰੀ
1 ਸਿੱਖੀ ਸ਼ਾਨ ਵੱਖਰੀ, ਇਹਦੀ ਆਨ ਵੱਖਰੀ।
ਹਰ ਕਦਮ ਇਹ ਗੁਰੂ ਨਾਲ ਚੱਲਦੀ ਏ।
ਸਿਰ ਕੱਟ ਜਾਵੇ, ਟੋਟੇ ਹੋ ਜਾਵੇ।
ਲੱਖਾਂ ਦੁਖੜ੍ਹੇ ਗੁਰੂ ਲਈ ਝੱਲਦੀ ਏ।
2 ਸੀਸ ਦੇ ਪਹਿਲਾਂ ਫਿਰ ਲਈ ਸਿੱਖੀ,
ਉਸੇ ਸਿੱਖੀ ਦਾ ਹੋ ਗਿਆ ਘਾਣ ਵੀਰੋ।
ਵੱਗ ਭੇਡਾਂ ਦੇ ਰਲ ਗਿਆ ਸ਼ੇਰ ਏਥੇ,
ਕੋਈ ਰਹੀ ਨਾਂ ਅੱਡ ਪਹਿਚਾਨ ਵੀਰੋ।
3 ਸਿਰ ਝੁਕਦਾ ਸੀ ਪਹਿਲਾਂ ਇੱਕ ਅੱਗੇ,
ਅੱਜ ਲੱਖਾਂ ਹੀ ਬਣੇਂ ਭਗਵਾਨ ਏਥੇ।
ਜਰਦਾ ਲਾਉਣ ਤੇ ਬੀੜ੍ਹੀਆਂ ਪੀਣ ਵਾਲੇ,
ਉਹ ਵੀ ਗੁਰੂ ਨੇਂ ਖਾਣ ਜੋ ਪਾਣ ਏਥੇ।
4 ਰੱਬ ਸਮਝ ਕੇ ਸੱਪਾਂ ਦੀ ਕਰੇਂ ਪੂਜਾ,
ਕੱਚੀ ਲੱਸੀ ਜਾ ਗੁਗੇ ਨੂੰ ਪਾਵਦਾਂ ਏ।
ਮੰਗਲਵਾਰ ਨੂੰ ਕਪੜ੍ਹੇ ਰੱਖ ਗੰਦੇ,
ਵੀਰਵਾਰ ਨੂੰ ਸਿਰ ਨਾਂ ਨਾਂਵਦਾਂ ਏਂ।
5 ਆਹ ਕੀ ਬਣ ਗਿਆਂ ਏਂ ਮੈਨੂੰ ਦੱਸ ਸਿੱਖਾ,
ਜਟਾਂ ਲੰਮੀਆਂ ਪਿੰਡੇ ਲਮਕਾ ਵੀਰਾ।
ਭੂਤ ਕੱਢਦਾਂ ਏਂ ਸਿਰ ਮਾਰਦਾਂ ਏਂ,
ਵਡਭਾਗੀਆਂ ਦੇ ਡੇਰੇ ਜਾ ਵੀਰਾ।
6 ਲੱਖ ਦਾਤੇ ਦਾ ਬੜ੍ਹਾ ਹੈ ਡਰ ਤੈਂਨੂੰ,
ਲਾਲਾਂ ਵਾਲਾ ਤੇ ਨਾਹਰ ਕਦੇ ਭੁਲਦਾ ਨਾਂ।
ਗੌਂਸ ਪਾਕ ਜਾਵੇਂ ਜਾਕੇ ਖੇਹ ਖਾਵੇਂ,
ਕਹੇਂ ਲੱਖਾਂ ਦਾ ਜੋ ਕੌਡੀ ਮੁੱਲ ਦਾ ਨਾਂ।
7 ਗੁਝੇ ਸ਼ਾਹ ਨੂੰ ਗੁਝੀਆਂ ਪੁੱਛ ਗੱਲਾਂ,
ਨਿਗ੍ਹਾ ਪੀਰ ਨਿਗਾਹੇ ਤੇ ਰੱਖਦਾਂ ਏਂ।
ਤਾਜੇ ਦੁਧ ਦੀ ਖੀਰ ਲੈ ਭਰ ਭਾਂਡੇ,
ਸ਼ੇਖ ਫੱਤੇ ਦੇ ਘਰ ਨੂੰ ਨੱਠਦਾਂ ਏਂ।
8 ਮੈਨੁੰ ਆਉਂਦੀ ਨਾਂ ਸਮਝ ਕੀ-ਕੀ ਨਾਮ ਦੱਸਾਂ,
ਜਿਹੜ੍ਹੇ-ਜਿਹੜ੍ਹੇ ਤੂੰ ਪੀਰ ਬਣਾਂ ਰਿਹਾਂ ਏਂ।
ਮਰੇ ਗਧਾ ਤੇ ਪੀਰ ਬਣੇਂ ਗਧੇ ਸ਼ਾਹ ਜੀ,
ਬਾਬੇ ਗਧੇ ਦੇ ਤੇਲ ਵੀ ਜਾ ਪਾ ਰਿਹਾਂ ਏਂ।
9 ਕਬਰਾਂ ਪੂਜਦਾਂ ਏਂ ਮੁਰਦੇ ਪੂਜਦਾਂ ਏਂ,
ਧਾਗੇ ਟੂਣਿਆਂ ਵਿੱਚ ਵਿਸ਼ਵਾਸ਼ ਤੇਰਾ।
ਖੇਤਰਪਾਲ ਤੇ ਭੈਰੋਂ ਨੂੰ ਕਹੇਂ ਬਾਬਾ,
ਫੱਕਰ ਸ਼ਾਹ ਨੇਂ ਕਰਤਾ ਨਾਸ਼ ਤੇਰਾ।
10 ਛੱਡ ਪੱਲੜ੍ਹਾ ਗ੍ਰੰਥ ਤੇ ਪੰਥ ਵਾਲਾ,
ਜਾ-ਜਾ ਮੰਦਰੀਂ ਟੱਲ ਖੜ੍ਹਕਾਂਵਦਾਂ ਏਂ।
ਲੇਖ ਲਿਖੇ ਸੀ ਇੱਕ ਅਕਾਲ ਫਿਰ ਵੀ,
ਹੱਥ ਜੋਤਸ਼ੀਆਂ ਅੱਗੇ ਦਿਖਾਵਦਾਂ ਏ।
11 ਸ਼ਨੀਵਾਰ ਨੂੰ ਪੂਜਦੈਂ ਸ਼ਨੀ ਕਾਲਾ,
ਲ਼ੋਹਾ ਤੇਲ ਤੇ ਸਰੋਂ ਦੀ ਦਾਲ ਦੇਵੇਂ।
ਇੱਕ ਲੈ ਨਿੰਬੂ ਪੰਜ ਲਾ ਮਿਰਚਾਂ,
ਟੰਗ ਘਰਾਂ ਦੇ ਬੂਹਿਆਂ ਨਾਲ ਦੇਵੇਂ।
12 ਬਾਬੇ ਆਖਿਆ ਸੀ ਹੁੰਦੇ ਵਹਿਮ ਮਾੜ੍ਹੇ,
ਉਹਨਾਂ ਵਹਿਮਾਂ ਦੇ ਵਹਿਣਾਂ ਵਿੱਚ ਵਹਿ ਗਿਆਂ ਏਂ।
ਬਿੱਲੀ ਕੱਟ ਜੇ ਰਾਹ ਤੇ ਤੂੰ ਮਰ ਜਾਨੈਂ,
ਰਸਤਾ ਛੱਡ ਕੁਰਾਹੇ ਕਿਓਂ ਪੈ ਗਿਆਂ ਏਂ।
13 ਕੰਮ ਜਾਂਦੇ ਨੂੰ ਪਿਛੋਂ ਜੇ ਆਵਾਜ ਪੈਜੇ।
ਅੱਖਾਂ ਲਾਲ ਕਰਕੇ ਜੋੜ੍ਹਾ ਝਾੜ੍ਹਦਾਂ ਏਂ।
ਗੁਰੂ ਗ੍ਰੰਥ ਤੇ ਤੇਰਾ ਵਿਸ਼ਵਾਸ਼ ਹੈ ਨਹੀਂ,
ਦੇਖਾ ਦੇਖੀ ਹੀ ਐਵੇਂ ਸਿਰ ਮਾਰਦਾਂ ਏਂ।
14 ਇੱਕ ਬੇੜ੍ਹੀ ਤੇ ਹੋ ਅਸਵਾਰ ਸਿੱਖਾ,
ਪੈਰ ਦੋਵਾਂ ਤੇ ਕਾਸਨੂੰ ਰੱਖਦਾਂ ਏਂ।
ਪਾਰ ਹੋਈਦੈ ਇੱਕ ਦਾ ਫੜ੍ਹ ਪੱਲਾ,
ਛੱਡ ਗ੍ਰੰਥ ਬਾਬਾ ਕਿਓਂ ਖੇਹ ਫੱਕਦਾਂ ਏਂ।
15 ਆਜਾ ਭੁੱਲਿਆ ਭੁੱਲ ਬਖਸ਼ਾ ਗੁਰ ਤੋਂ,
ਵਲਾਂ ਛਲਾਂ ਨੂੰ ਛੱਡ ਸਿੱਧਾ ਤੀਰ ਹੋਜਾ।
ਚਰਨੀਂ ਲੱਗ ਕੇ ਗੁਰੂ ਗ੍ਰੰਥ ਜੀ ਦੀ,
ਸਿੰਘ ਬਣਕੇ ਫਿਰ ਗੰਭੀਰ ਹੋ ਜਾ।
ਭਾਈ ਲ਼ਖਵਿੰਦਰ ਸਿੰਘ ਗੰਭੀਰ (ਕਥਾਵਾਚਕ)
ਸੰਪਰਕ ਨੰ: 098721-18848
(02/09/12)
ਬਲਜੀਤ ਸਿੰਘ (ਇਟਲੀ)
ਵਿਗਿਆਨ
ਗੁਰਬਾਣੀ ਦੇ ਰਾਹ ਤੇ
ਗੁਰਬਾਣੀ ਦਾ ਵਿਗਿਆਨਿਕ ਪਖ ਅਸੀਂ ਹਮੇਸ਼ਾਂ ਨਜਰ ਅੰਦਾਜ ਕਰਦੇ ਆ ਰਹੇ ਹਾਂ ,ਕਿਓਂ ਕੇ ਸਾਡੇ ਸਮਾਜ
ਵਿਚ ਗੁਰਬਾਣੀ ਦੀ ਵਰਤੋਂ ਸਿਰਫ ਕਰਮਕਾਂਡਾਂ ਅਤੇ ਕਰਾਮਾਤੀ ਸ਼ਕਤੀਆਂ ਦੇ ਪ੍ਰਚਾਰ ਲਈ ਹੀ ਕਰਨ ਤੇ
ਜੋਰ ਦਿੱਤਾ ਜਾ ਰਿਹਾ ਹੈ ,ਇਸ ਵਿਚ ਕੋਈ ਦੋ ਰਾਵਾਂ ਨਹੀ ਕੇ ਗੁਰਬਾਣੀ ਸਾਨੂ ,ਆਤਮਿਕ ਸ਼ਾਂਤੀ ,
ਮਨੁਖਤਾ ਵਿਚ ਬਰਾਬਰਤਾ , ਅਤੇ ਸਚਾਈ ਦਾ ਵਿਸ਼ਾਲ ਸਿਧਾਂਤ ਦਿੰਦੀ ਹੈ , ਪਰ ਇਸ ਦੇ ਨਾਲ ਨਾਲ ਨਾਨਕ
ਪਾਤਿਸ਼ਾਹ ਦੀ ਸੋਚ ਵਿਚ ਇੱਕ ਵਿਗਿਆਨ ਦਾ ਬਹੁਤ ਵਿਸ਼ਾਲ ਸੋਮਾ ਵੀ ਹੈ ,ਜਿਸ ਨੂ ਵਿਚਾਰਨ ਤੇ ਅਸੀਂ
ਕੋਈ ਜਿਆਦਾ ਕਾਮਯਾਬ ਨਹੀ ਹੋ ਸਕੇ ,ਗੁਰਬਾਣੀ ਨੇ ਸ੍ਰਿਸ਼ਟੀ ਦੇ ਪੈਦਾ ਹੋਣ ਤੋਂ ਖੰਡਾਂ
ਬ੍ਰਹਿਮੰਡਾਂ ਦਾ ਗਿਆਂਨ ਪੰਦਰਵੀਂ ਸਦੀ ਵਿਚ ਹੀ ਸਾਡੀ ਝੋਲੀ ਪਾ ਦਿੱਤਾ ਸੀ , ਜਿਸ ਨੂ ਅੱਜ ਦੇ
ਯੁੱਗ ਵਿਚ ਸਾਇੰਸ ਹੂ ਬ ਹੂ ਅੱਗੇ ਤੋਰ ਰਹੀ ਹੈ .ਜਿਵੇਂ ਗੁਰਬਾਣੀ ਅਨੁਸਾਰ ਸ੍ਰਿਸ਼ਟੀ ਦੀ ਸ਼ੁਰੂਆਤ
ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ ॥
ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ ॥ ਸਿਰੀਰਾਗੁ (ਮਃ ੧) ਗੁਰੂ ਗ੍ਰੰਥ ਸਾਹਿਬ - ੨੦
ਜਾਂ
ਪਉਣੁ ਉਪਾਇ ਧਰੀ ਸਭ ਧਰਤੀ ਜਲ ਅਗਨੀ ਕਾ ਬੰਧੁ ਕੀਆ ॥ - ਆਸਾ (ਮਃ ੧)
ਗੁਰੂ ਗ੍ਰੰਥ ਸਾਹਿਬ - ੩੫੦
ਗੁਰਬਾਣੀ ਵਿਚ ਸਪਸ਼ਟ ਕੀਤਾ ਗਿਆ ਹੈ ਕੇ ਕਰਤੇ ਨੇ ਸਭ ਤੋਂ ਪਹਿਲਾਂ ਹਵਾ ਪੈਦਾ ਕਰਕੇ
ਪਾਣੀ,ਧਰਤੀ,ਅੱਗ ਆਦਿ ਸਭ ਨੂ ਇਕੱਠਾ ਕਰਕੇ ਸਾਰੀ ਸ੍ਰਿਸ਼ਟੀ ਨੂ ਹੋਂਦ ਵਿਚ ਲਿਆਓੰਦਾ , ਜਿਸ ਦੀ
ਅੱਜ ਵਿਗਿਆਨ ਵੀ ਹਾਮੀ ਭਰਦੀ ਹੈ , ਜਲ ਅਗਨੀ ਕਾ ਬੰਧੁ ਕੀਆ ਦੇ ਤੱਤ ਨੂ ਵਿਚਾਰੀਏ ਤਾਂ ਗੁਰੂ
ਸਾਹਿਬ ਇਹ ਵੀ ਦੱਸ ਰਹੇ ਹਨ ਕੇ ਪਾਣੀ ਦੇ ਵਿਚ ਹੀ ਅੱਗ ਮੋਜੂਦ ਹੈ ,ਜਦ ਕੇ ਸਾਨੂ ਆਮ ਇਨਸਾਨ ਨੂ ਇਹ
ਗੱਲ ਅਜੀਬ ਜਿਹੀ ਲਗਦੀ ਹੈ ,ਜਦ ਕੇ ਸਾਡੇ ਸਰੀਰ ਦੇ ਅੰਦਰ ਪਾਣੀ,ਅੱਗ ਇੱਕ ਥਾਂ ਇਕਠੇ ਵਿਚਰ ਰਹੇ
ਹਨ, ਪਰ ਨਾਲ ਹੀ ਜਦੋਂ ਆਕਾਸ਼ ਵਿਚ ਪਾਣੀ ਭਰੇ ਬਦਲ ਆਪਸ ਇਚ ਟਕਰਾਓਦੇ ਹਨ ਤਾਂ ਓਨਾ ਵਿਚੋਂ ਵੀ ਅੱਗ
ਪਰਗਟ ਹੁੰਦੀ ਹੈ ,ਭਾਵ ਨਾਨਕ ਪਾਤਸ਼ਾਹ ਨੇ ਇਨਾ ਵਿਗਿਆਨਿਕ ਪ੍ਰਕਿਰਿਆਵਾਂ ਦੀ ਬੜੇ ਧਿਆਨ ਨਾਲ
ਪੜਚੋਲ ਕੀਤੀ ਹੋਈ ਹੈ .
ਵਿਚੇ ਧਰਤੀ ਵਿਚੇ ਪਾਣੀ ਵਿਚਿ ਕਾਸਟ ਅਗਨਿ ਧਰੀਜੈ ॥ - ਸੂਹੀ (ਮਃ ੪)
ਗੁਰੂ ਗ੍ਰੰਥ ਸਾਹਿਬ - ੭੩੫
ਗੁਰੂ ਸਾਹਿਬ ਇਥੇ ਇੱਕ ਹੋਰ ਵਿਗਿਆਨਿਕ ਸਚਾਈ ਪੇਸ਼ ਕਰਦੇ ਫੁਰ੍ਮਾਓੰਦੇ ਹਨ ਕੇ ਪਾਣੀ ਦੇ
ਵਿਚ ਧਰਤੀ ਟਿਕੀ ਹੋਈ ਹੈ, ਅਤੇ ਫਿਰ ਧਰਤੀ ਵਿਚ ਪਾਣੀ, ਜੋ ਕੇ ਸਾਇੰਸ ਨੇ ਵੀ ਹੁਣ ਸਿੱਧ ਕੀਤਾ ਹੈ
ਕੇ ਲਗਭਗ ੭੦% ਪਾਣੀ ਵਿਚ ੩੦% ਧਰਤੀ ਟਿਕੀ ਹੋਈ ਹੈ ,ਇਸੇ ਤਰਾਂ "ਵਿਚਿ ਕਾਸਟ ਅਗਨਿ ਧਰੀਜੈ " ਵਿਚ
ਗੁਰੂ ਸਾਹਿਬ ,,ਲੱਕੜ ਵਿਚ ਅੱਗ ਦੀ ਮੋਜੂਦਗੀ ਹੋਣ ਦੇ ਵਿਗਿਆਨਿਕ ਨਜਰੀਏ ਤੋਂ ਚੰਗੀ ਤਰਾਂ ਜਾਣੁ ਸਨ
,ਕੇ ਅੱਗ ਲੱਕੜ ਦੇ ਵਿਚੋਂ ਹੀ ਪਰਗਟ ਹੁੰਦੀ ਹੈ ,ਕਿਓਂ ਕੇ ਹੁਣ ਵੀ ਕਈ ਵਾਰ ਅਸੀਂ ਦੇਖਿਆ ਹੈ ਕੇ
ਵੱਡੇ ਵੱਡੇ ਜੰਗਲਾਂ ਨੂ ਆਪਣੇ ਆਪ ਅੱਗ ਲੱਗਣ ਦਾ ਇਹੋ ਕਾਰਨ ਹੁੰਦਾ ਹੈ . ਅੰਤਰਿਕਸ਼ ਵਿਚ ਚੰਨ ਜੋ
ਸਾਨੂ ਰੋਸ਼ਨੀ ਦਿੰਦਾ ਹੈ ਓਸ ਬਾਰੇ ਵਿਗਿਆਨ ਨੇ ਸਾਬਿਤ ਕੀਤਾ ਹੈ ਕੇ ਚੰਨ ਦੀ ਆਪਣੀ ਕੋਈ ਰੋਸ਼ਨੀ
ਨਹੀ ਹੁੰਦੀ ,ਬਲਕਿ ਸੂਰਜ ਦੀਆਂ ਤੇਜ ਕਿਰਨਾਂ ਚੰਨ ਉੱਤੇ ਪੈਣ ਨਾਲ ਚੰਨ ਸਾਨੂ ਦਿਨ ਰਾਤ ਜਗਦਾ
ਪ੍ਰਤੀਤ ਹੁੰਦਾ ਹੈ ,ਅਤੇ ਇਹ ਵਿਗਿਆਨਿਕ ਸਚਾਈ ਵੀ ਸਾਨੂ ਵਿਗਿਆਨ ਤੋਂ ਪਹਿਲਾਂ ਗੁਰਬਾਣੀ ਦੇ ਚੁੱਕੀ
ਹੈ ,ਗੁਰਬਾਣੀ ਫੁਰਮਾਣ ਹੈ
ਸਬਦੁ ਭਾਖਤ ਸਸਿ ਜੋਤਿ ਅਪਾਰਾ ॥
ਸਸਿ ਘਰਿ ਸੂਰੁ ਵਸੈ ਮਿਟੈ ਅੰਧਿਆਰਾ .... ਰਾਮਕਲੀ ਗੋਸਟਿ (ਮਃ ੧) ਗੁਰੂ ਗ੍ਰੰਥ ਸਾਹਿਬ - ੯੪੩
ਭਾਵ ਗੁਰਸ਼ਬਦ ਦੀ ਸਿਖਿਆ ਨਾਲ ਇਨਸਾਨ ਅੰਦਰ ਇਸ ਤਰਾਂ ਗਿਆਂਨ ਦਾ ਚਾਨਣ ਹੋ ਜਾਂਦਾ ਹੈ
,ਜਿਵੇਂ ਚੰਨ ਉੱਤੇ ਸੂਰਜ ਦੀ ਰੋਸ਼ਨੀ ਪੈਣ ਨਾਲ ਉਸ ਦਾ ਅੰਧੇਰਾ ਮਿਟ ਜਾਂਦਾ ਹੈ,ਸਪਸ਼ਟ ਹੈ ਕੇ
ਮੇਰੇ ਪਾਤਿਸ਼ਾਹ ਨੂ ਓਸ ਵੇਲੇ ਤੋਂ ਹੀ ਪਤਾ ਸੀ ਕੇ ਚੰਨ ਨੂ ਸੂਰਜ ਦੀ ਰੋਸ਼ਨੀ ਪੈਂਦੀ ਹੈ ,ਉਸ ਦੀ
ਆਪਣੀ ਕੋਈ ਰੋਸ਼ਨੀ ਨਹੀ, ਬਿਨਾ ਕਿਸੇ ਵਿਗਿਆਨਿਕ ਸਾਧਨ ਤੋਂ ਇਹ ਜਾਨਕਾਰੀਆਂ ਦੇਣਾ ਸਾਬਿਤ ਕਰਦਾ ਹੈ
ਕੇ ਪਾਤਿਸ਼ਾਹ ਕਿਸ ਦਰਜੇ ਦੇ ਜਾਗਰੂਕ ਅਤੇ ਵਿਗਿਆਨਿਕ ਹਸਤੀ ਹਰੇ ਹਨ .
ਇਥੇ ਦੇਖਦੇ ਹਾਂ ਕਮਾਲ ਦਾ ਵਿਚਾਰ ਗੁਰੂ ਸਾਹਿਬ ਜੀ ਨੇ ਦਿੱਤਾ ਹੈ ,
ਮੇਰੈ ਪ੍ਰਭਿ ਸਾਚੈ ਇਕੁ ਖੇਲੁ ਰਚਾਇਆ ॥
ਕੋਇ ਨ ਕਿਸ ਹੀ ਜੇਹਾ ਉਪਾਇਆ ॥
ਆਪੇ ਫਰਕੁ ਕਰੇ ਵੇਖਿ ਵਿਗਸੈ ਸਭਿ ਰਸ ਦੇਹੀ ਮਾਹਾ ਹੇ ॥੧॥ ਮਾਰੂ ਸੋਲਹੇ (ਮਃ ੩) ਗੁਰੂ ਗ੍ਰੰਥ
ਸਾਹਿਬ - ਅੰਗ ੧੦੫੬
ਇਥੇ ਇੱਕ ਬਹੁਤ ਬਰੀਕੀ ਵਾਲਾ ਨੁਕਤਾ ਸਾਡੇ ਨਾਲ ਗੁਰੂ ਸਾਹਿਬ ਨੇ ਸਾਂਝਾ ਕੀਤਾ ਹੈ,ਕੇ
ਕਰਤੇ ਦੀ ਕੁਦਰਤ ਨੇ ਦੁਨੀਆਂ ਵਿਚ ਕੋਈ ਵੀ ਇਨਸਾਨ ਕਿਸੇ ਦੂਸਰੇ ਵਰਗਾ ਨਹੀ ਬਣਾਇਆ ,ਦੁਨੀਆਂ ਦੇ ਹਰ
ਇਨਸਾਨ ਵਿਚ ਇੱਕ ਦੂਸਰੇ ਨਾਲੋਂ ਕੋਈ ਨਾ ਕੋਈ ਭਿੰਨਤਾ ਜਰੂਰ ਹੈ , ਜਿਸ ਦੇ ਅਧਾਰ ਤੇ ਅੱਜ ਸਾਇੰਸ
ਨੇ ਵੀ ਸਿੱਧ ਕੀਤਾ ਹੈ ਕੇ ਦੁਨੀਆਂ ਵਿਚ ਕਿਸੇ ਵੀ ਇਨਸਾਨ ਦੇ ਉਂਗਲਾਂ ਦੇ ਨਿਸ਼ਾਨ
(fingerprints)
ਆਪਸ ਵਿਚ ਨਹੀ ਮਿਲਦੇ ,ਸੋ ਇਹ ਬਹੁਤ ਵੱਡੀ ਵਿਗਿਆਨਿਕ ਖੋਜ ਗੁਰੂ ਸਾਹਿਬ ਜੀ ਸਾਨੂ ਬਹੁਤ ਪਹਿਲਾਂ
ਦੇ ਚੁੱਕੇ ਹਨ ,ਜਿਸ ਨੂ ਅੱਜ ਸਾਇੰਸ ਵੀ ਪੂਰੀ ਤਰਾਂ ਕਬੂਲ ਕਰਦੀ ਹੈ.
ਗੁਰੂ ਸਾਹਿਬ ਜੀ ਨੇ ਬ੍ਰਹਿਮੰਡਾਂ ਅਤੇ ਓਨਾ ਦੇ ਗ੍ਰਹਿ ਆਦਿ ਦੀ ਕੋਈ ਗਿਣਤੀ ਨਹੀ ਦੱਸੀ,ਕਿਓਂ ਕੇ
ਓਨਾ ਨੂ ਇਹ ਵੀ ਗਿਆਂਨ ਸੀ ਕੇ ਇਹ ਗਿਣਤੀ ਰਹਿੰਦੀ ਦੁਨੀਆਂ ਤੱਕ ਕੋਈ ਦੱਸ ਹੀ ਨਹੀ ਸਕਦਾ ,ਕਿਓਂਕੇ
ਕਰਤੇ ਦੀ ਕੁਦਰਤ ਦਾ ਕੋਈ ਅੰਤ ਹੀ ਨਹੀ ਹੈ
"ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ॥
ਇਹ ਗਿਣਤੀ ਤਾਂ ਅੱਜ ਇੰਨੇ ਸਾਧਨ ਹੋਣ ਦੇ ਬਾਵਜੂਦ ਵਿਗਿਆਨ ਵੀ ਪਤਾ ਨਹੀ ਕਰ ਸਕੀ ਅਤੇ ਨਾ
ਹੀ ਕਰ ਸਕੇਗੀ , ਕਿਓਂ ਕੇ ਗੁਰਬਾਣੀ ਫੁਰਮਾਣ ਹੈ
(ਏਹੁ ਅੰਤੁ ਨ ਜਾਣੈ ਕੋਇ ॥ ਬਹੁਤਾ ਕਹੀਐ ਬਹੁਤਾ ਹੋਇ ॥)
ਜਿੰਨੀ ਵੀ ਸਾਇੰਸ ਬ੍ਰਹਿਮੰਡ ਵਿਚ ਵਿਚਰਦੀ ਜਾਵੇਗੀ ਓਨਾ ਹੀ ਬ੍ਰਹਿਮੰਡ ਦਾ ਪਸਾਰਾ ਹੋਰ
ਅੱਗੇ ਦਿਸਦਾ ਜਾਵੇਗਾ ,ਪਰ ਕਿਤੇ ਵੀ ਆਖਿਰ ਨਹੀ ਹੋਵੇਗਾ ,ਅਤੇ ਇਹ ਅਸਲੀਅਤ ਗੁਰੂ ਸਾਹਿਬ ਓਸ ਵੇਲੇ
ਵੀ ਜਾਣਦੇ ਸਨ,ਜੋ ਕੇ ਕਦੀ ਵੀ ਗਲਤ ਸਾਬਿਤ ਨਹੀ ਹੋਵੇਗੀ .
ਬਹੁਤੁ ਓਪਮਾ ਥੋਰ ਕਹੀ ॥ ਦੇ ਅਧਾਰ ਤੇ ਇਹ ਉੱਪਰ ਦਿੱਤੇ ਵਿਗਿਆਨਿਅਕ ਤੱਤ ਅਜੇ ਗੁਰਬਾਣੀ ਦਾ ਬਹੁਤ
ਥੋੜਾ ਹਿੱਸਾ ਹਨ ,ਕਿਓਂ ਕੇ ਸਾਡੇ ਸਮਾਜ ਨੇ ਗੁਰਬਾਣੀ ਦੀ ਅਸਲੀਅਤ ਤੋਂ ਹਮੇਸ਼ਾਂ ਪਾਸਾ ਵੱਟੀ ਰਖਿਆ
ਹੈ ,ਇਸ ਲਈ ਸਾਡੇ ਕੋਲ ਸਭ ਤੋਂ ਜਿਆਦਾ ਲੋੜੀਂਦੀ ਗੁਰਬਾਣੀ ਦੀ ਵਿਚਾਰ ਅਤੇ ਜੀਵਨ ਸੇਧ ਨਾ ਹੋਣ
ਕਰਕੇ ਕਰੀਬ ਹਰ ਖੇਤਰ ਵਿਚ ਸਾਡੇ ਪਛੜੇ ਹੋਣ ਦਾ ਕਾਰਨ ਬਣਿਆ ਹੈ ,ਅੱਜ ਵੀ ਜੇ ਅਸੀਂ ਇਮਾਨਦਾਰੀ ਨਾਲ
ਗੁਰਬਾਣੀ ਦੀ ਹੋਰ ਵਿਚਾਰ ਕਰਦੇ ਜਾਈਏ ਤਾਂ ਇਸ ਅਥਾਹ ਸਮੁੰਦਰ ਵਿਚੋਂ ਗਿਆਂਨ ਰੂਪੀ ਮੋਤੀ ਨਿਕਲਦੇ
ਹੀ ਆਓਣਗੇ .
ਅਖੁਟੁ ਖਜਾਨਾ ਸਤਿਗੁਰਿ ਦੀਆ ਤੋਟਿ ਨਹੀ ਰੇ ਮੂਕੇ ॥
ਬਲਜੀਤ ਸਿੰਘ (ਇਟਲੀ)
(02/09/12)
ਅਵਤਾਰ ਸਿੰਘ (ਪ੍ਰੋ)
SAF
SIKH ARTICULATROS FROUM
(# 64, New Adarsh Nagar, Kot Rani Road, Phagwara -144402)
(Press note - 02 -09 – 2012)
ਸਿੱਖ ਆਰਟੀਕੁਲੇਟਰਜ਼ ਦੇ ਮੈਂਬਰਾਂ
ਦੀ, ਨਿਊ ਆਦਰਸ਼ ਨਗਰ, ਫ਼ਗਵਾੜਾ ਵਿਖੇ, ਅਹਿਮ ਵਿਚਾਰ ਹੋਈ, ਜਿਸ ਵਿੱਚ ਫ਼ੋਰਮ ਦੇ ਕਨਵੀਨਰ ਪ੍ਰੋ.
ਅਵਤਾਰ ਸਿੰਘ ਨੇ ਇੰਡੀਅਨ ਆਈਡਲ ਵਿੱਚ ਟੌਪ ਥਰੀ ਵਿੱਚ ਪਹੁੰਚੇ ਦਵਿੰਦਰਪਾਲ ਸਿੰਘ ਦੀ ਬਾਕਮਾਲ
ਗਾਇਕੀ ਤੇ ਸਾਫ਼, ਸੁਥਰੇ, ਸਾਦਾ ਅਤੇ ਗੰਭੀਰ ਸਿੱਖ ਕਿਰਦਾਰ ਦੀ ਪ੍ਰਸ਼ੰਸਾ ਕੀਤੀ। ਨਾਦ ਪ੍ਰਗਾਸ ਦੇ
ਡਾਇਰੈਕਟਰ ਪ੍ਰੋ. ਜਗਦੀਸ਼ ਸਿੰਘ ਨੇ ਭਾਰਤੀ ਫ਼ਿਲਮੀ ਸੰਗੀਤ ਕਲਾ ਨਾਲ ਸਬੰਧਤ ਮਹਾਨ ਹਸਤੀਆਂ ਦਾ
ਧੰਨਵਾਦ ਕੀਤਾ, ਜਿਨ੍ਹਾਂ ਨੇ ਦਵਿੰਦਰਪਾਲ ਦੀ ਗਾਇਕੀ ਅਤੇ ਕਿਰਦਾਰ ਦੀ ਇਸ ਕਦਰ ਤਾਰੀਫ਼ ਕੀਤੀ, ਜਿਸ
ਨਾਲ ਵਿਸ਼ਵ ਭਰ ਵਿੱਚ ਸਿੱਖ ਦੀ ਸਵੱਛ ਅਤੇ ਅਸਲ ਪਹਿਚਾਣ ਦਾ ਉਭਾਰ ਹੋਇਆ ਹੈ। ਭਾਰਤੀ ਸਾਹਿਤ ਅਕਾਦਮੀ
ਦੇ ਯੁਵਾ ਐਵਾਰਡ ਨਾਲ ਸਨਮਾਨਤ ਕਵੀ ਪਰਮਵੀਰ ਸਿੰਘ ਨੇ ਆਖਿਆ ਕਿ ਪੰਜਾਬੀ ਗਾਇਕਾਂ ਦੇ ਸੁੱਚੇ
ਕਿਰਦਾਰ ਅਤੇ ਗਾਇਕੀ ਦੇ ਉਚੇ ਮਿਆਰ ਲਈ ਦਵਿੰਦਰਪਾਲ ਨੇ ਇੱਕ ਨਵੀਂ ਰੌਸ਼ਨੀ ਪ੍ਰਦਾਨ ਕੀਤੀ ਹੈ।
ਪ੍ਰੋ. ਹਰਪਾਲ ਸਿੰਘ ਚੰਡੀਗੜ੍ਹ ਨੇ, ਬਾਲ ਉਮਰ ਦਵਿੰਦਰਪਾਲ ਨੂੰ ਉਤਸ਼ਾਹਿਤ ਕਰਨ ਹਿਤ, ਤਮਾਮ ਸਿੱਖ
ਸੰਸਥਾਵਾਂ ਨੂੰ ਸੁਝਾ ਦਿੱਤਾ ਕਿ ਉਸ ਨੂੰ ਭਰਵੇਂ ਸਮਾਗਮ ਵਿੱਚ ਸਨਮਾਨਿਤ ਕੀਤਾ ਜਾਵੇ। ਪ੍ਰੋ.
ਮਨਜੀਤ ਸਿੰਘ ਦਾ ਵਿਚਾਰ ਸੀ ਕਿ ਇਸ ਸਨਮਾਨ ਨਾਲ ਪੰਜਾਬ ਦਾ ਮਾਣ ਸਮਝੇ ਜਾਂਦੇ ਕਲਾਕਾਰਾਂ ਵਲੋਂ
ਵਿਗਾੜੀ ਗਈ ਸਿੱਖ ਪਹਿਚਾਣ ਨੂੰ ਦਰੁਸਤ ਕਰਨ ਦੀ ਸੰਭਾਵਨਾ ਬਣੇਗੀ। ਸਭ ਨੇ ਮਹਿਸੂਸ ਕੀਤਾ ਕਿ
ਸਤਿਗੁਰਾਂ ਦੇ ਪਾਏ ਪੂਰਨਿਆ ਦੀ ਬਰਕਤ ਹੈ ਕਿ ਦਵਿੰਦਰਪਾਲ ਜਹੇ ਬਰਖ਼ੁਰਦਾਰ ਵੱਡਿਆਂ ਲਈ ਵੀ ਚਾਨਣ
ਮੁਨਾਰਾ ਬਣ ਰਹੇ ਹਨ ਅਤੇ ਸੰਗੀਤ ਕਲਾ ਨੂੰ ਆਪਣੀ ਮਿਹਨਤ ਤੇ ਹੁਨਰ ਨਾਲ ਨਿਖਾਰ ਰਹੇ ਹਨ।
ਸੂਚਨਾਕਾਰ,
ਅਵਤਾਰ ਸਿੰਘ (ਪ੍ਰੋ)
ਕਨਵੀਨਰ,
{ਨੋਟ:- ਪਿਛਲੇ ਹੋਰ ਪੱਤਰ ਪੜ੍ਹਨ ਲਈ ਐਰੋ (ਤੀਰ) ਨੂੰ ਕਲਿਕ ਕਰੋ ਜਾਂ ਉਪਰ ਪੰਨੇ ਦੀ ਚੋਣ ਕਰੋ ਜੀ}