.


(31/10/12)
ਸੁਰਜਨ ਸਿੰਘ

ਮੇਰੇ ਆਪਣੇ ਵਿਚਾਰ
ਹਰ ਇੱਕ ਸਿੱਖ ਮੰਨਦਾ ਹੈ ਕਿ ਦਸਵੇਂ ਪਾਤਸ਼ਾਹ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਦਿਤੀ। ਕਿਹੜੀ ਗੁਰਗੱਦੀ? ਉਹ ਗੁਰਗੱਦੀ ਜਿਸਤੇ ਦਸਵੇਂ ਪਾਤਸ਼ਾਹ ਖ਼ੁਦ ਬਰਾਜਮਾਨ ਸਨ। ਜਿਸ ਗੱਦੀ ਦਾ ਕੋਈ ਖ਼ੁਦ ਮਾਲਿਕ ਨਹੀਂ, ਉਸ ਨੂੰ ਉਹ ਕਿਸੇ ਹੋਰ ਨੂੰ ਕਿਸ ਤਰ੍ਹਾਂ ਦੇ ਸਕਦਾ ਹੈ? ਅਗਰ ਦਸਵੇਂ ਪਾਤਸ਼ਾਹ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰੂ ਨਾ ਮੰਨਿਆ ਜਾਏ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਵੀ ਗੁਰੂ ਮੰਨਣ ਵਿੱਚ ਔਕੜ ਪੇਸ਼ ਆਉਂਦੀ ਹੈ। ਪਹਿਲੇ ਪਾਤਸ਼ਾਹ, ਦੂਜੇ, ਤੀਜੇ, ----------, ਦਸਵੇਂ ਪਾਤਸ਼ਾਹ ਗੁਰੂ ਹਨ ਅਤੇ ਹੁਣ ਗੁਰਗੱਦੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੁਭਾਇਮਾਨ ਹਨ।
ਸੁਰਜਨ ਸਿੰਘ +9190419041


(31/10/12)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਸੋਚ ਨਿਮਾਣੀ ਜਿੰਦੇ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਕੁਝ ਤਾਂ ਸੋਚ ਨਿਮਾਣੀ ਜਿੰਦੇ। ਹੋ ਗਈ ਕਿਵੇਂ ਕਹਾਣੀ ਜਿੰਦੇ।
ਕੀ ਕਰਨਾ ਸੀ ਕੀ ਏ ਕੀਤੀ, ਕਾਰ ਬੇਕਾਰ ਅੰਞਾਣੀ ਜਿੰਦੇ।
ਪ੍ਰਭ ਨੇ ਤਾਂ ਸੀ ਖੇਡ ਰਚਾਈ, ਸਭ ਨੇ ਵਾਰੀ ਲਾਣੀ ਜਿੰਦੇ।
ਜਿਸ ਨੇ ਆਉਣਾ ਉਸ ਨੇ ਜਾਣਾ, ਟਿਕਦਾ ਕੌਣ ਪਰਾਣੀ ਜਿੰਦੇ।
ਤੂੰ ਕਿਉਂ ਬਹਿ ਗਈ ਲਾਕੇ ਅੱਡਾ, ਖੜੀ ਕਰ ਲਈ ਢਾਣੀ ਜਿੰਦੇ।
ਜਿਸ ਮਾਇਆ ਵਿੱਚ ਮੋਹ ਏ ਪਾਇਆ, ਦੁੱਕੀ ਸੰਗ ਨਾ ਜਾਣੀ ਜਿੰਦੇ।
ਖਾਲੀ ਆਈ ਖਾਲੀ ਜਾਵੇਂ, ਖਾਕ ਜਦੋਂ ਏ ਛਾਣੀ ਜਿੰਦੇ।
ਨਾਮ ਹੈ ਜਿਸ ਨੇ ਪਾਰ ਲਗਾਉਣਾ, ਰਹਿ ਗਈ ਨਾਮ ਅਲਾਣੀ ਜਿੰਦੇ।
ਜਪ ਲੈ, ਜਪ ਲੈ, ਅਜੇ ਵੀ ਵੇਲਾ, ਸੁਲਝ ਲੈ ਉਲਝੀ ਤਾਣੀ ਜਿੰਦੇ।
ਨਾਮ ਜਪੇ ਤੇ ਤਨ ਮਨ ਉਜਲ, ਮੁਕ ਜਾਏ ਆਵਣ-ਜਾਣੀ ਜਿੰਦੇ।


(31/10/12)
ਗੁਰੂ ਗ੍ਰੰਥ ਦਾ ਖਾਲਸਾ ਪੰਥ

GRUU GRANTH DA KHALSA PANTH
ਮਿੱਤੀ: ੩੧. ੧੦. ੨੦੧੨
ਪ੍ਰੈਸ ਨੋਟ
‘ਤੱਤ ਗੁਰਮਤਿ ਪਰਿਵਾਰ’ ਵਲੋਂ ਸਿੱਖ ਰਹਿਤ ਮਰਿਯਾਦਾ ਵਿੱਚ ਕੀਤੀਆਂ ਜਾ ਰਹੀਆਂ ‘ਕਥਿਤ ਸੋਧਾਂ’ ਅਤੇ ਪ੍ਰਚਾਰ ਬਾਰੇ ਗੁਰੂ ਗ੍ਰੰਥ ਦਾ ਖਾਲਸਾ ਪੰਥ, ਵਿਸ਼ਵ ਚੇਤਨਾ ਲਹਿਰ, ਜਥੇਬੰਦੀ ਵਲੋ ਉਹ ਹੀ ਸਟੈਂਡ ਜਾਂ ਪ੍ਰਤੀਕਰਮ ਅੱਜ ਵੀ ਹੈ, ਜੋ ‘ਤੱਤ ਗੁਰਮਤਿ ਪਰਿਵਾਰ’ ਦੀਆਂ ਪਿਛਲੀਆਂ ਮੀਟਿੰਗਾਂ ਬਾਰੇ ਸੀ। ਇਸ ਲਈ ਇਨਾਂ ਦੇ ਸੱਦੇ ਪੱਤਰ ਦਾ ਜਵਾਬ ਦੇਣਾਂ ਇਸ ਜਥੇਬੰਦੀ ਵਲੋਂ ਠੀਕ ਨਹੀਂ ਸਮਝਿਆ ਗਇਆ, ਕਿਉਂਕਿ ਇਹ ਅਪਣੇ ਕੀਤੇ, ਕਿਸੇ ਵੀ ‘ਕ੍ਰਿਤ’ ਦੀ ਅਲੋਚਨਾਂ ਅਤੇ ਵਿਰੋਧੀ ਵਿਚਾਰਧਾਰਾ ਨੂੰ ਮਾਨਤਾ ਨਹੀਂ ਦਿੰਦੇ, ਅਤੇ ਨਾਂ ਹੀ ਉਸ ਤੇ ਕੋਈ ਵਿਚਾਰ ਕਰਦੇ ਹਨ। ਇਹ ਉਸੇ ਵਿਚਾਰਧਾਰਾ ਨੂੰ ਪ੍ਰਮੁੱਖਤਾ ਦਿੰਦੇ ਅਤੇ ਸਵੀਕਾਰਦੇ ਹਨ, ਜੋ ਇਨਾਂ ਦਾ ਹੀ ਪੱਖ ਪੂਰਦਾ ਹੋਵੇ।
‘ਗੁਰੂ ਗ੍ਰੰਥ ਦਾ ਖਾਲਸਾ ਪੰਥ’ ਵਿਸ਼ਵ ਚੇਤਨਾ ਲਹਿਰ, ਜੱਥੇਬੰਦੀ, ‘ਤੱਤ ਗੁਰਮਤਿ ਪਰਿਵਾਰ’ ਦੇ ਕਿਸੇ ‘ਕਥਿਤ ਨਿਜੀ ਉਪਰਾਲੇ’ ਦਾ ਸਮਰਥਨ ਨਹੀਂ ਕਰਦੀ ਅਤੇ ਨਾਂ ਹੀ ਕੋਈ ਜਵਾਬ ਦੇ ਕੇ ‘ਤੱਤ ਗੁਰਮਤਿ ਪਰਿਵਾਰ’ ਨੂੰ ਕੋਈ ਅਹਮਿਯਤ ਹੀ ਦੇਣਾਂ ਚਾਂਉਦੀ ਹੈ। ਲੇਕਿਨ ਤੱਤ ਗੁਰਮਤਿ ਪਰਿਵਾਰ ਵਲੋਂ ਅਪਣੀ ਦੂਸਰੀ ਕਥਿਤ ਇਕਤੱਰਤਾ ਮੀਟਿੰਗ ਵਲੋਂ ਜਾਰੀ ‘ਪ੍ਰੇਸ ਨੋਟ’ ਅਤੇ ਅਖਬਾਰ ਵਿੱਚ ਛਪੀਆਂ ਕੁੱਝ ਐਸੀਆਂ ਖਬਰਾਂ ਪੜ੍ਹਨ ਨੂੰ ਮਿਲੀਆਂ ਹਨ, ਜਿਸ ਵਿੱਚ ਪ੍ਰੋਫੇਸਰ ਦਰਸ਼ਨ ਸਿੰਘ ਜੀ ਖਾਲਸਾ ਦੇ ਖੱਤ ਨੂੰ ਅਧਾਰ ਬਣਾਂ ਕੇ ਇਹ ਕੂੜ ਪ੍ਰਚਾਰ ਕੀਤਾ ਗਇਆ ਹੇ ਕਿ ਪ੍ਰੋਫੇਸਰ ਦਰਸ਼ਨ ਸਿੰਘ ਜੀ ਨੇ ਤੱਤ ਗੁਰਮਤਿ ਪਰਿਵਾਰ ਦੇ ਕਿਸੇ ਨਿਜੀ ਉਪਰਾਲੇ ਦਾ ਸਮਰਥਨ ਕੀਤਾ ਹੈ, ਜਾਂ ਸਫਲਤਾ ਦੀ ਕਾਮਨਾ ਕੀਤੀ ਹੈ। ਪ੍ਰੋਫੈਸਰ ਦਰਸ਼ਨ ਸਿੰਘ ਜੀ ਖਾਲਸਾ ‘ਗੁਰੂ ਗ੍ਰੰਥ ਦਾ ਖਾਲਸਾ ਪੰਥ’ ਵਿਸ਼ਵ ਚੇਤਨਾ ਲਹਿਰ, ਜੱਥੇਬੰਦੀ ਦੀ ਕੇਂਦਰੀ ਪੰਚਾਇਤ ਦੇ ਇੱਕ ਮੋਹਤਬਰ ਅਤੇ ਸਤਕਾਰਤ ਮੈਂਬਰ ਹਨ ਅਤੇ ਉਹ ਇਸ ਜੱਥੇਬੰਦੀ ਦੇ ਇੱਕ ਅਹਿਮ ਅੰਗ ਹਨ। ਇਸ ਲਈ ਗੁਰੂ ਗ੍ਰੰਥ ਦਾ ਖਾਲਸਾ ਪੰਥ, ਵਿਸ਼ਵ ਚੇਤਨਾ ਲਹਿਰ, ਜਥੇਬੰਦੀ, ਨੂੰ ਇਹ ਪ੍ਰੇਸ ਨੋਟ ਜਾਰੀ ਕਰਨ ਦੀ ਜਰੂਰਤ ਮਹਸੂਸ ਹੋ ਰਹੀ ਹੈ, ਤਾਂ ਕਿ ਪਾਠਕਾਂ ਨੂੰ ਕਿਸੇ ਕਿਸਮ ਦਾ ਕੋਈ ਮੁਗਾਲਤਾ ਜਾਂ ਗਲਤ ਫਹਮੀ ਨਾਂ ਰਵੇ।
ਸਾਰੀ ਜਾਨਕਾਰੀ ਅਤੇ ਪੜਚੋਲ ਤੋਂ ਬਾਦ ਇਹ ਤੱਥ ਸਾਮ੍ਹਣੇ ਆਏ ਹਨ ਕਿ ਤੱਤ ਗੁਰਮਤਿ ਪਰਿਵਾਰ ਵਲੋਂ ਭੇਜੇ ਗਏ ‘ਸੱਦਾ ਪੱਤਰ’ ਦਾ ਜਵਾਬ ਪ੍ਰੋਫੇਸਰ ਦਰਸ਼ਨ ਸਿੰਘ ਜੀ ਖਾਲਸਾ ਵਲੋਂ ਸਿਸ਼ਟਾਚਾਰ ਅਤੇ ਸਭਿਆਚਾਰ ਦੇ ਤੌਰ ਤਰੀਕਿਆ ਦੇ ਅਧੀਨ ਦਿਤਾ ਗਇਆ ਸੀ, ਨਾਂ ਕਿ ਤੱਤ ਗੁਰਮਤਿ ਪਰਿਵਾਰ ਵਲੋਂ ਕੀਤੇ ਜਾ ਰਹੇ ਕਿਸੇ ਕੰਮ ਦਾ ਕਿਸੇ ਵੀ ਰੂਪ ਵਿੱਚ ਕੋਈ ਸਮਰਥਨ ਕੀਤਾ ਗਇਆ ਹੈ। ਉਨਾਂ ਦੇ ਸਭਿਆਚਾਰ ਅਤੇ ਸ਼ਿਸ਼ਟਾਚਾਰ ਵਜੋਂ ਲਿਖੇ ਖੱਤ ਨੂੰ ਤੱਤ ਗੁਰਮਤਿ ਪਰਿਵਾਰ ਨੇ ਅਪਣੇ ਕੀਤੇ ਜਾ ਰਹੇ ਕੰਮਾਂ ਦੇ ਸਮਰਥਨ ਵਜੋ ਪੇਸ਼ ਕੀਤਾ ਹੈ। ਪ੍ਰੋਫੇਸਰ ਸਾਹਿਬ ਜੀ ਦਾ ਤੱਤ ਗੁਰਮਤਿ ਪਰਿਵਾਰ ਨੂੰ ਭੇਜੇ ਗਏ ਖੱਤ ਵਿੱਚ ਸੰਬੋਧਨ ਪੰਥ ਦੇ ਹਰ ਸਿੱਖ ਲਈ ਹੈ, ਨਾਂ ਕਿ ਤੱਤ ਗੁਰਮਤਿ ਪਰਿਵਾਰ ਲਈ। ਤੱਤ ਗੁਰਮਤਿ ਪਰਿਵਾਰ ਵਾਲਿਆਂ ਨੂੰ ਚਾਹੀਦਾ ਹੈ ਕਿ ਪ੍ਰੋਫੇਸਰ ਸਾਹਿਬ ਜੀ ਦੇ ਖੱਤ ਦਾ ਇਹ ਅੰਸ਼ ਧਿਆਨ ਨਾਲ ਪੜ੍ਹ ਕੇ ਅਪਣੇ ਮਨ ਦੇ ਮੁਗਾਲਤੇ ਨੂੰ ਦੂਰ ਕਰ ਲੈਣ।
“…. ਆਪ ਜੀ ਵਲੋਂ ਗੁਰਮਤਿ ਗਾਡੀ ਰਾਹ ਢੂੰਡਣ ਦਾ ਉਪਰਾਲਾ ਖੂਬ ਸੂਰਤ ਹੈ. ਬਾਕੀ ਹਰ ਜਾਗ੍ਰਤ ਧਿਰ ਦਾ ਢੰਗ ਤਰੀਕਾ ਅਤੇ ਗਤੀ ਵੱਖਰੀ ਹੋ ਸਕਦੀ ਹੈ। ਗੁਰੂ ਕਰੇ ਹਰ ਜਾਗ੍ਰਤ ਸੋਚ ਦੀ ਮੰਜ਼ਲ ਅਤੇ ਦਿਸ਼ਾ ਜ਼ਰੂਰ ਇੱਕ ਹੋਵੇ ਤਾਂਕੇ ਸਿਖ ਨੂੰ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਅਗਵਾਈ ਵਿੱਚ ਜੀਵਨ ਮੰਜ਼ਲ ਮਿਲ ਸੱਕੇ ਗੁਰੂ ਸਫਲਤਾ ਬਖਸ਼ੇ। ….”
ਤੱਤ ਗੁਰਮਤਿ ਵਾਲਿਆ ਨੇ ਦੋਬਾਰਾ ਇੱਕ ਖੱਤ, ਪ੍ਰੋਫੈਸਰ ਦਰਸ਼ਨ ਸਿੰਘ ਜੀ ਨੂੰ ਇਸ ਬਾਬਤ ਲਿਖਿਆ ਕਿ ਇੰਡੀਆ ਵਿਚੋਂ ਗੁਰੂ ਗ੍ਰੰਥ ਦੇ ਖਾਲਸਾ ਪੰਥ, ਜਥੇਬੰਦੀ ਦੇ ਕਿਸੇ ਨੁਮਾਇੰਦੇ ਨੂੰ ਇਕੱਤ੍ਰਤਾ ਵਿੱਚ ਸ਼ਾਮਲ ਹੋਣ ਲਈ ਜਰੂਰ ਭੇਜਿਆ ਜਾਵੇ। ਜਿਸ ਦਾ ਜਵਾਬ ਤੱਤ ਗੁਰਮਤਿ ਵਾਲਿਆਂ ਨੂੰ ਦੇਂਦਿਆਂ ਪ੍ਰੋਫੈਸਰ ਸਾਹਿਬ ਜੀ ਨੇ ਸਪਸ਼ਟ ਲਫਜ਼ਾਂ ਵਿੱਚ ਲਿਖਿਆ ਸੀ, ਕਿ
“… … …. . ਮੀਟਿੰਗਾਂ ਅਤੇ ਫੈਸਲਿਆਂ ਦੇ ਅਧਿਕਾਰ ਜੱਥੇਬੰਦੀ ਦੀ ਕੇਂਦਰੀ ਪੰਚਾਇਤ ਕੋਲ ਰਾਖਵੇ ਹਨ ਜੀ, ਬਲਕੇ ਕੇਂਦਰੀ ਪੰਚਾਇਤ ਵੱਲੋਂ ਮੇਰੀ ਗ਼ੈਰ ਹਾਜ਼ਰੀ ਵਿੱਚ ਭੀ ਗੁਰਮਤਿ ਦੀ ਰੋਸ਼ਨੀ ਵਿੱਚ ਲਏ ਗਏ ਹਰ ਫੈਸਲੇ ਦਾ ਮੈਂ ਵੀ ਪਾਬੰਦ ਹਾਂ ਜੀ, ਮੈਂ ਆਪ ਜੀ ਦੀ ਇਛਾ ਰੂਪ ਪੱਤਰ ਜੱਥੇਬੰਦੀ ਦੇ ਗਿਆਤ ਲਈ ਜੱਥੇਬੰਦੀ ਨੂੰ ਫਾਰਵਰਡ ਕਰ ਦਿਤਾ ਹੈ। ਫੈਸਲਾ ਜੱਥੇਬੰਦੀ ਦੀ ਕੇਂਦਰੀ ਪੰਚਾਇਤ ਨੇ ਆਪ ਕਰਨਾ ਹੈ ਜੀ। …. .” (ਪ੍ਰੋਫੇਸਰ ਦਰਸ਼ਨ ਸਿੰਘ ਜੀ ਦਾ ਭੇਜਿਆ, ਇਹ ਖੱਤ ਗੁਰੂ ਗ੍ਰੰਥ ਦਾ ਖਾਲਸਾ ਪੰਥ ਦੀ ਕੇਂਦਰੀ ਪੰਚਾਇਤ ਨੂੰ ਪ੍ਰਾਪਤ ਹੋ ਗਇਆ ਸੀ)।
ਤੱਤ ਗੁਰਮਤਿ ਵਾਲਿਆਂ ਨੇ ਪ੍ਰੋ ਸਾਹਿਬ ਵਲੋਂ ਭੇਜਿਆ ਪਹਿਲਾ ਖੱਤ ਤਾਂ ਅਪਣੀ ਮੀਟਿੰਗ ਵਿੱਚ ਪੜ੍ਹ ਕੇ ਸੁਣਾਇਆ ਅਤੇ ਉਸ ਨੂੰ ਜਨਤਕ ਕੀਤਾ, ਲੇਕਿਨ ਦੁਸਰਾ ਖੱਤ ਜਨਤਕ ਨਹੀਂ ਕੀਤਾ, ਕਿਉਂਕਿ ਉਹ ਖੱਤ ਤੱਤ ਪਰਿਵਾਰ ਦੀ ਸੋਚ ਦੇ ਉਲਟ ਸੰਦੇਸ਼ ਦੇ ਰਿਹਾ ਸੀ, ਜਿਸ ਵਿੱਚ ਕਿਸੇ ‘ਸਮਰਥਨ’ ਦੀ ਕੋਈ ਗਲ ਨਹੀਂ ਸੀ, ਬਲਕਿ ਗੁਰੂ ਗ੍ਰੰਥ ਦਾ ਖਾਲਸਾ ਪੰਥ, ਜੱਥੇਬੰਦੀ ਦੇ ਸਟੈਂਡ ਨਾਲ ਅਪਣੇ ਜੁੜੇ ਹੋਣ ਦੀ ਗਲ ਦੀ ਪ੍ਰੋੜਤਾ ਕੀਤੀ ਗਈ ਸੀ। ਅਤੇ ਸਪਸ਼ਟ ਕਿਹਾ ਗਇਆ ਸੀ ਕਿ “…. ਫੈਸਲਾ ਜੱਥੇਬੰਦੀ ਦੀ ਕੇਂਦਰੀ ਪੰਚਾਇਤ ਨੇ ਆਪ ਕਰਨਾ ਹੈ ਜੀ। …. .”
ਤੱਤ ਗੁਰਮਤਿ ਪਰਿਵਾਰ ਨੂੰ, ਉਨਾਂ ਦੀਆ ਇਸ ਤਰ੍ਹਾਂ ਦੀਆਂ ‘ਗੈਰ ਸਿਧਾਂਤਕ ਹਰਕਤਾਂ’ ਅਤੇ ਕੂੜ ਪ੍ਰਚਾਰ ਕਰਨ ਤੋਂ ਮੁੜ ਸੁਚੇਤ ਕਰਦਿਆਂ ਗੁਰੂ ਗ੍ਰੰਥ ਦਾ ਖਾਲਸਾ ਪੰਥ, ਵਿਸ਼ਵ ਚੇਤਨਾ ਲਹਿਰ ਦੀ ਕੇਂਦਰੀ ਪੰਚਾਇਤ ਵਲੋਂ ਹੇਠ ਲਿਖੇ ਨਿਰਣੈ ਲਏ ਗਏ ਹਨ ਕਿ:-
੧- ਤੱਤ ਗੁਰਮਤਿ ਪਰਿਵਾਰ ਦੇ ਸਿੱਖ ਰਹਿਤ ਮਰਿਯਾਦਾ ਬਾਰੇ ਕੀਤੇ ਜਾ ਰਹੇ ‘ਕਥਿਤ ਨਿਜੀ ਉਪਰਾਲਿਆਂ’ ਨੂੰ ਗੁਰੂ ਗ੍ਰੰਥ ਦਾ ਖਾਲਸਾ ਪੰਥ, ਵਿਸ਼ਵ ਚੇਤਨਾ ਲਹਿਰ, ਜਥੇਬੰਦੀ, ਅਤੇ ਇਸ ਦੀ ਕੇਂਦਰੀ ਪੰਚਾਇਤ ਦੇ ਕਿਸੇ ਮੈਂਬਰ ਦਾ ਕੋਈ ਸਮਰਥਨ ਪ੍ਰਾਪਤ ਨਹੀਂ ਹੈ।
੨- ਤੱਤ ਗੁਰਮਤਿ ਪਰਿਵਾਰ ਨੂੰ ਇਹ ਤਾਕੀਦ ਕੀਤੀ ਜਾਂਦੀ ਹੈ ਕਿ ਗੁਰੂ ਗ੍ਰੰਥ ਦਾ ਖਾਲਸਾ ਪੰਥ ਦੇ ਕਿਸੇ ਮੈਂਬਰ ਦੇ ਸਭਿਆਚਾਰ ਪੱਖੋਂ ਲਿਖੇ ਗਏ, ਕਿਸੇ ਖੱਤ ਨੂੰ ਅਪਣੇ ਨਿਜੀ ਅਤੇ ਅਖੌਤੀ ਉਪਰਾਲਿਆਂ ਦੇ ‘ਸਮਰਥਨ’ ਵਜੋ ਪੇਸ਼ ਕਰਨ ਅਤੇ ਵਰਤਣ ਦੀ ਗੈਰ ਸਿਧਾਤਕ ਕੋਸ਼ਿਸ਼ ਨਾਂ ਕੀਤੀ ਜਾਵੇ।
੩-ਤੱਤ ਗੁਰਮਤਿ ਪਰਿਵਾਰ ਨੂੰ ਆਪ ਹੁਦਰੇ ਤੋਰ ਤੇ ਸਿੱਖ ਰਹਿਤ ਮਰਿਯਾਦਾ ਨੂੰ ਸੋਧਨ/ ਰੱਦ ਕਰਨ ਦਾ ਕੋਈ ਅਧਿਕਾਰ ‘ਪੰਥ’ ਜਾਂ ਕਿਸੇ ‘ਇਕੱਠ’ ਪਾਸੋਂ ਪ੍ਰਾਪਤ ਨਹੀਂ ਹੈ। ਇਸ ਕਰਕੇ ਗੁਰੂ ਗ੍ਰੰਥ ਦਾ ਖਾਲਸਾ ਪੰਥ, ਵਿਸ਼ਵ ਚੇਤਨਾ ਲਹਿਰ, ਜਥੇਬੰਦੀ, ਉਨਾਂ ਦੇ ਕਿਸੇ ਕਥਿਤ ਉਪਰਾਲੇ ਵਿੱਚ ਸ਼ਾਮਿਲ ਨਹੀ ਹੋ ਸਕਦੀ। ਪੰਥਿਕ ਫੈਸਲੇ ਕਰਨ ਦਾ ਅਧਿਕਾਰ ਕੇਵਲ ਤੇ ਕੇਵਲ ‘ਸਰਬਤ ਖਾਲਸਾ’ ਜਾਂ ‘ਸਿੱਖਾਂ ਦੇ ਇੱਕ ਵੱਡੇ ਇਕੱਠ’ ਦੁਆਰਾ ਥਾਪੇ ਗਏ ‘ਪੈਨਲ’ ਰਾਹੀਂ ਹੀ ਹੋ ਸਕਦਾ ਹੈ।
ਕੇਂਦਰੀ ਪੰਚਾਇਤ
ਗੁਰੂ ਗ੍ਰੰਥ ਦਾ ਖਾਲਸਾ ਪੰਥ, ਵਿਸ਼ਵ ਚੇਤਨਾ ਲਹਿਰ


(30/10/12)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਬਾਹਰ ਰਾਵਣ ਜਾਲ ਰਹੇ ਹੋ।
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਬਾਹਰ ਰਾਵਣ ਜਾਲ ਰਹੇ ਹੋ।
ਅੰਦਰ ਰਾਵਣ ਪਾਲ ਰਹੇ ਹੋ।
ਜੀਂਦੇ ਹੋ ਦੋਮੂਹਾਂ ਜੀਵਨ,
ਫਿਰ ਸੱਚ ਕਿਥੋਂ ਭਾਲ ਰਹੇ ਹੋ।
ਜੋ ਕਹਿੰਦੇ ਹੋ ਕਰਦੇ ਨਹੀਂ
ਚਲਦੇ ਸਮਿਆਂ ਨਾਲ ਰਹੇ ਹੋ।
ਨਕਲੀ ਬਣ ਗਏ ਨਕਲ ਕਰਦਿਆਂ,
ਨੱਚ ਬੇਗਾਨੇ ਤਾਲ ਰਹੇ ਹੋ।
ਅਸਲ ਪਛਾਣੋ ਜੁੜੋ ਸੱਚ ਸੰਗ,
ਝੂਠ `ਚ ਜੀਵਨ ਗਾਲ ਰਹੇ ਹੋ।
ਦਲਵਿੰਦਰ ਦੀ ਗੱਲ ਅੰਦਰ ਦੀ,
ਬਾਹਰੋਂ ਬਾਹਰੋਂ ਟਾਲ ਰਹੇ ਹੋ।


(30/10/12)
ਹਰਜਿੰਦਰ ਸਿੰਘ ਬਸਿਆਲਾ

ਨਿਊਜ਼ੀਲੈਂਡ `ਚ ਚਮਕਿਆ ਇੱਕ ਹੋਰ ਫੌਜਾ ਸਿੰਘ
ਨਿਊਜ਼ੀਲੈਂਡ `ਚ 73 ਸਾਲਾ ਬਲਬੀਰ ਸਿੰਘ ਬਸਰਾ ਨੇ ਆਕਲੈਂਡ ਮੈਰਾਥਨ ਵਿੱਚ 42. 19 ਕਿਲੋਮੀਟਰ ਦੌੜ `ਚ ਨੌਜਵਾਨਾਂ ਨੂੰ ਪਛਾੜਿਆ
ਆਕਲੈਂਡ 30 ਅਕਤੂਬਰ (ਹਰਜਿੰਦਰ ਸਿੰਘ ਬਸਿਆਲਾ) - ਪਿਛਲੇ ਐਤਵਾਰ ‘ਨਿਊਜ਼ੀਲੈਂਡ’ ਜ਼ ਪ੍ਰੀਮੀਅਰ ਰੋਡ ਰੇਸ’ ਆਕਲੈਂਡ ਮੈਰਾਥੋਨ 2012 ਦੌੜ ਬੜੀ ਜੋਸ਼ੋ-ਗਰੋਸ਼ ਨਾਲ ਸਥਾਨਕ ਲੋਕਾਂ ਅਤੇ 50 ਵੱਖ-ਵੱਖ ਦੇਸ਼ਾਂ ਦੇ ਤਕਰੀਬਨ 16500 ਮੈਰਾਥਨ ਦੌੜਾਕਾਂ ਵੱਲੋਂ ਕੀਤੀ ਗਈ। ਇਸ ਦੇ ਵਿੱਚ ਭਾਵੇਂ ਬਹੁਤ ਸਾਰੇ ਭਾਰਤੀ ਲੋਕਾਂ ਨੇ ਵੀ ਹਿੱਸਾ ਲਿਆ ਪਰ ਇੱਕ 73 ਸਾਲਾ ਪੰਜਾਬੀ ਨੌਜਵਾਨ ਸ. ਬਲਬੀਰ ਸਿੰਘ ਬਸਰਾ ਖਲਵਾੜਾ ਗੇਟ ਫਗਵਾੜਾ ਵਾਲਿਆਂ ਨੇ ਪੂਰੀ ਮੈਰਾਥਨ ਦੌੜ ਯਾਨਿ ਕਿ 42. 19 ਕਿਲੋਮੀਟਰ ਦਾ ਲੰਬੀ ਦੌੜ 4 ਘੰਟੇ 43 ਮਿੰਟ ਅਤੇ 59 ਸੈਕਿੰਡ ਦੇ ਵਿੱਚ ਪੂਰਾ ਕਰਕੇ ਇਥੇ ਵਸਦੇ ਪੰਜਾਬੀ ਭਾਈਚਾਰੇ ਦਾ ਨਾਮ ਰੌਸ਼ਨ ਕੀਤਾ। ਉਨ੍ਹਾਂ ਆਪਣੀ ਇਸ ਪ੍ਰਾਪਤੀ ਅਤੇ ਤੰਦਰੁਸਤੀ ਦਾ ਰਾਜ ਆਪਣੇ ਪੁੱਤਰ ਗੁਰਦੀਪ ਸਿੰਘ ਬਸਰਾ ਅਤੇ ਨੂੰਹ ਬਲਜਿੰਦਰ ਕੌਰ ਵੱਲੋਂ ਕੀਤੀ ਜਾ ਰਹੀ ਸੇਵਾ ਅਤੇ ਹੌਂਸਲਾ ਅਫ਼ਜਾਈ ਮੰਨਿਆ ਹੈ ਜਿਨ੍ਹਾਂ ਦੇ ਪਿਆਰ ਆਸਰੇ ਉਹ ਇਸ ਮੈਰਾਥਨ ਦੌੜ ਦੇ ਵਿੱਚ ਹਿੱਸਾ ਲੈ ਸਕੇ ਹਨ। ਸ਼ਾਲਾ ਇਹ 73 ਸਾਲਾ ਨੌਜਵਾਨ ਆਉਣ ਵਾਲੇ ਸਮੇਂ ਵਿੱਚ ਵੀ ਪੰਜਾਬੀਆਂ ਦੀ ਤੰਦਰੁਸਤੀ ਅਤੇ ਸਿਹਤ ਦਾ ਪ੍ਰਦਰਸ਼ਨ ਕਰਕੇ ਨਿਊਜ਼ੀਲੈਂਡ ਦਾ ਫੌਜਾ ਸਿੰਘ ਕਹਾਵੇ।


(30/10/12)
ਅਵਤਾਰ ਸਿੰਘ ਮਿਸ਼ਨਰੀ

ਗੁਰੂ ਅਤੇ ਬਾਬੇ ਵਾਲਾ ਝਗੜਾ - ਅਵਤਾਰ ਸਿੰਘ ਮਿਸ਼ਨਰੀ (5104325827)
ਗੁਰੂ ਗ੍ਰੰਥ ਸਾਹਿਬ ਸਾਰੀ ਮਨੁੱਖਤਾ ਲਈ ਹੈ ਉਪਦੇਸ਼ ਰੂਪ ਹੈ-ਉਪਦੇਸ਼ ਚਹੁ ਵਰਣਾ ਕਉ ਸਾਝਾਂ॥ ਗੁਰੂ ਇੱਕ ਸਿਧਾਂਤ ਹੈ ਸਿੱਖਾਂ ਦੇ ਵੱਖਰੇ-ਵੱਖਰੇ ਦਸ ਗੁਰੂ ਨਹੀਂ ਸਗੋਂ-ਇਕਾ ਬਾਣੀ ਇਕੁ ਗੁਰ ਇਕੋ ਸਭਦਿ ਵੀਚਾਰੁ॥ ਭਾਵ ਸੱਚ ਰੂਪੀ ਸ਼ਬਦ ਹੀ ਸਦੀਵੀ ਗੁਰੂ ਹੈ। ਬਾਬਾ ਨਾਨਕ ਸਾਡਾ ਰਹਿਬਰ ਹੈ ਤੇ ਬਾਕੀ ਨੌਂ ਸਿੱਖ ਮਹਾਂਪੁਰਖ ਬਾਬੇ ਨਾਨਕ ਦੇ ਜਾਂਨਸ਼ੀਨ ਉਤਰਾਧਿਕਾਰੀ ਹਨ। ਜਦ ਸਿੱਧਾਂ ਨੇ ਵਿਚਾਰ ਚਰਚਾ ਕਰਦੇ ਸਮੇਂ ਜਾਹਰ ਪੀਰ ਜਗਤ ਗੁਰ ਬਾਬੇ ਨੂੰ ਪੁੱਛਿਆ ਕਿ ਤੁਹਾਡਾ ਗੁਰੂ ਕੌਣ ਹੈ? ਤਾਂ ਬਾਬਾ ਨਾਨਕ ਜੀ ਨੇ ਸਾਫ-ਸਾਫ ਕਹਿ ਦਿੱਤਾ-ਸਬਦ ਗੁਰੂ ਸੁਰਤਿ ਧੁਨਿ ਚੇਲਾ॥ ਵਿਦਵਾਨ ਲਿਖਾਰੀ ਅਤੇ ਫੇਸ ਬੁੱਕ ਤੇ ਲਿਖਣ ਵਾਲੇ ਵੀਰੋ ਘਟੋ ਘੱਟ ਜੋ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਰਹਿਬਰ ਆਗੂ ਮੰਨਦੇ ਹਨ, ਹੋਰ ਕਿਸੇ ਦੇਹਧਾਰੀ ਸਾਧ ਸੰਤ ਦੇ ਮੱਗਰ ਨਹੀਂ ਲਗਦੇ, ਉਹ ਤਾਂ ਛੋਟੇ ਮੋਟੇ ਮਤ-ਭੇਦ ਛੱਡ, ਮਿਲ ਕੇ ਚੱਲਣ ਨਾਂ ਕਿ ਧੜੇਬੰਦੀ ਜਾਂ ਬੇਸਮਝੀ ਵਿੱਚ ਇੱਕ ਦੂਜੇ ਵਿਰੁੱਧ ਧੂੰਆਂ ਧਾਰ ਬਿਆਨ ਬਾਜੀ ਕਰੀ ਜਾਣ। ਸਾਰਿਆਂ ਦੇ ਵਿਚਾਰ ਬਿਲਕੁਲ ਇਕੋ ਜਿਹੇ ਨਹੀਂ ਹੋ ਸਕਦੇ ਜਿਵੇਂ ਪੰਜੇ ਉਂਗਲਾਂ ਵੱਡੀਆਂ ਛੋਟੀਆਂ ਹਨ ਪਰ ਮਿਲ ਕੇ ਪੰਜਾ ਅਤੇ ਘਸੁੰਨ ਬਣ ਜਾਂਦੀਆਂ ਹਨ-ਕਰਤੇ ਇਕ ਖੇਲ ਰਚਾਇਆ ਕੋਈ ਕਿਸੇ ਜਿਹਾ ਉਪਾਇਆ॥ ਜੇ ਲੜਨਾ ਹੀ ਹੈ ਤਾਂ ਬੁਰਾਈਆ, ਵਿਸ਼ੇ-ਵਿਕਾਰਾਂ, ਭੇਖੀ ਸਾਧਾਂ ਸੰਤਾਂ ਅਤੇ ਉਨ੍ਹਾਂ ਦੁਆਰਾ ਪੈਦਾ ਕੀਤੇ ਕਰਮਕਾਂਡਾਂ ਵਿਰੁੱਧ ਲੜੀਏ। ਐਸ ਵੇਲੇ ਜਾਗਰੂਕ ਸਿੱਖਾਂ ਨੂੰ ਇੱਕ ਮੁੱਠ ਰਹਿਣਾ ਚਾਹੀਦਾ ਹੈ ਨਹੀਂ ਤਾਂ ਭੂਤਰੇ ਫਿਰਦੇ ਵੱਗਾਂ ਦੇ ਵੱਗ ਭੇਖੀ ਡੇਰਦਾਰ ਸਾਧ ਸਿੱਖੀ ਦਾ ਮਲੀਆ ਮੇਟ ਕਰ ਦੇਣਗੇ! ਜਰਾ ਸੋਚੋ! ਕੀ ਸਿੱਖਾਂ ਦੇ ਗਿਆਰਾਂ ਗੁਰੂ ਹਨ ਜਾਂ ਸਦੀਵੀ ਸ਼ਬਦ ਹੀ ਵਾਹਿਦ ਇੱਕ ਗੁਰੂ ਹੈ। ਸਿੱਖ ਨੇ ਅਰਦਾਸ ਵੀ ਉਸ ਸ਼ਬਦ ਗੁਰੂ ਅਕਾਲ ਪੁਰਖ ਪਾਸ ਕਰਨੀ ਹੈ ਨਾਂ ਕਿ ਵੱਖ ਵੱਖ ਦਸ ਗੁਰੂਆਂ ਅੱਗੇ। ਗੁਰੂ ਗ੍ਰੰਥ ਸਾਹਿਬ ਵਿਖੇ ਛੇ ਗੁਰ ਵਿਅਕਤੀਆਂ, ਪੰਦਰਾਂ ਭਗਤਾਂ, ਗਿਆਰਾਂ ਭੱਟਾਂ ਅਤੇ ਤਿੰਨ ਗੁਰਸਿੱਖਾਂ ਟੋਟਲ ਪੈਂਤੀ ਮਹਾਂ ਪੁਰਖਾਂ ਦੀ ਬਾਣੀ ਹੈ। ਇਸ ਲਈ ਬਾਕੀਆਂ ਨੂੰ ਛੱਡ ਕੇ ਕੇਵਲ ਦਸਾਂ ਨੂੰ ਹੀ ਗੁਰੂ ਮੰਨ ਅਰਦਾਸ ਕਰੀ ਜਾਂਦੇ ਹਾਂ। ਕੀ ਇਹ ਬਾਕੀਆਂ ਨਾਲ ਵਿਤਕਰਾ ਨਹੀਂ? ਆਓ ਸਮਝ ਤੋਂ ਕੰਮ ਲੈ ਕੇ ਗੁਰ ਸਿਧਾਂਤ ਦੀ ਗੱਲ ਕਰੀਏ ਨਾਂ ਕਿ ਬਾਬਾ ਜਾਂ ਗੁਰੂ ਕਹਿਣ ਵਾਲੀ ਗੱਲ ਵਿੱਚ ਉਲਝੀ ਜਾਈਏ। ਬਾਬਾ ਨਾਨਕ ਜੀ ਜਗਤ ਰਹਿਬਰ ਹਨ ਜਿਨ੍ਹਾਂ ਨੇ ਸਦੀਵੀ ਜਨਮ ਮਰਨ ਰਹਿਤ ਸ਼ਬਦ ਗੁਰੂ ਦੀ ਸੋਝੀ ਸੰਸਾਰ ਨੂੰ ਬਖਸ਼ ਕੇ ਜਨਮ ਲੈ ਕੇ ਮਰਨ ਵਾਲੇ ਦੇਹਧਾਰੀ ਗੁਰੂਆਂ ਤੋਂ ਮਨੁੱਖਤਾ ਦਾ ਖਹਿੜਾ ਛਡਾਇਆ। ਜੇ ਦੇਹਧਾਰੀ ਹੀ ਗੁਰੂ ਹੁੰਦਾ ਤਾਂ ਦਸਵੇਂ ਪਾਤਸ਼ਾਹ ਕਦੇ ਵੀ ਸ਼ਬਦ ਗੁਰੂ ਨੂੰ ਗੁਰਗੱਦੀ ਨਾਂ ਦਿੰਦੇ ਸਗੋਂ ਆਪਣੀ ਥਾਂ ਗਿਆਰਵਾਂ ਗੁਰੂ ਥਾਪ ਦਿੰਦੇ-ਸਭ ਸਿਖਨ ਕਉ ਹੁਕਮ ਹੈ ਗੁਰੂ ਮਾਨਯੋਂ ਗ੍ਰੰਥ॥ ਸੋ ਹੁਣ ਸਾਡਾ ਸਭ ਦਾ “ਗੁਰੂ ਗ੍ਰੰਥ ਸਾਹਿਬ” ਹੀ ਸਦੀਵੀ ਸ਼ਬਦ ਗੁਰੂ ਹੈ॥ ਇਸ ਲਈ ਝਗੜਾ ਖਤਮ ਹੈ।


(29/10/12)
ਸੁਰਜਨ ਸਿੰਘ

ਮੇਰੇ ਆਪਣੇ ਵਿਚਾਰ

ਕੁੱਝ ਦਿਨਾਂ ਤੋਂ ਸਿੱਖ ਜਗਤ ਵਿੱਚ ਇੱਕ ਚਰਚਾ ਬੜੇ ਜ਼ੋਰਾਂ ਤੇ ਹੈ। ਇਸ ਦਾ ਜ਼ਿਕਰ ਸਿੱਖ ਮਾਰਗ ਨੂੰ ਲਿਖੇ 28-10-2012 ਦੇ ਪੱਤਰ ਨੰ. 2 ਵਿੱਚ ਵੀ ਆਇਆ ਹੈ। ਇਸ ਨੇ ਸਿੱਖਾਂ ਨੂੰ ਦੋ ਤਬਕਿਆਂ ਵਿੱਚ ਵੰਡਿਆ ਹੋਇਆ ਹੈ। ਦੋਵੇਂ ਤਬਕਿਆਂ ਦੇ ਸਿਰ ਕੱਢ ਸੱਜਣ ਆਪਣੇ ਆਪ ਨੂੰ ਬੁਧੀ ਜੀਵ ਆਖਦੇ ਹਨ। ਮੱਖਣ (ਤੱਤ) ਕੱਢਣ ਲਈ ਦੁੱਧ (ਗਿਆਨ / ਗੁਰਮਤਿ) ਦਾ ਹੋਣਾ ਲਾਜ਼ਮੀ ਹੈ। ਮੈਂ ਘਟ ਬੁਧੀ ਵਾਲੇ ਦੇ ਵਿਚਾਰ ਵਿੱਚ ਸਿੱਖ ਵਾਸਤੇ ਗੁਰੂ ਸਾਹਿਬਾਨ ਹੀ ਦੁੱਧ ਦਾ ਸੋਮਾ ਹਨ; ਜੇ ਅਸੀਂ ਗੁਰੂ ਸਾਹਿਬਾਨ ਨੂੰ ਗੁਰੂ ਨਹੀਂ ਮੰਨਦੇ ਤਾਂ ਅਸੀਂ ਦੁੱਧ ਦੇ ਸੋਮੇ ਨਾਲੋਂ ਟੁਟਦੇ ਹਾਂ; ਦੁੱਧ ਦਾ ਵਸੀਲਾ ਹੀ ਖਤਮ ਹੋ ਗਿਆ ਤਾਂ ਅਸੀਂ ਮੱਖਣ ਕਿਥੋਂ ਕੱਢਣਾ ਹੈ? ਪਾਣੀ ਰਿੜਕਿਆਂ ਤਾਂ ਮੱਖਣ ਨਹੀਂ ਨਿਕਲਦਾ। ਮੇਰੇ ਵਰਗੇ ਹਮਾਤੜ ਘਟ ਪੜ੍ਹੇ ਲਿਖੇ ਬੁੱਧੂ ਢੋਲੇ (ਕਿ ਟੋਲੇ) ਇਸ ਚਰਚਾ ਤੇ ਕੀ ਵਿਚਾਰ ਕਰਨ? ਸਤਿਗੁਰ ਮੇਰੇ ਵਰਗਿਆਂ ਨੂੰ ਸੁਮੱਤ ਬਖਸ਼ੇ ਕਿ ਅਸੀਂ ਗੁਰੂ ਸਾਹਿਬਾਨ ਨੂੰ ਹੀ ਗੁਰਮਤਿ ਦਾ ਸੋਮਾ ਸਮਝਦੇ ਰਹੀਏ। ਗੁਰਮਤਿ ਤਾਂ ਗੁਰਮਤਿ ਹੀ ਹੈ, ਕੀ ਇਸ ਨਾਲ ਕੋਈ ਵਿਸ਼ੇਸ਼ਣ ਲਗ ਸਕਦਾ ਹੈ?

ਸੁਰਜਨ ਸਿੰਘ +919041409041


(29/10/12)
ਸਤਿਨਾਮ ਸਿੰਘ ਮਾਂਟਰੀਅਲ

ਕੀ ਰੱਬ ਦਾ ਕੋਈ ਨਾਮੁ ਹੈ? ਕੀ ਸਿਖਾਂ ਦਾ ਕੋਈ ਇੱਕ ਅੱਖਰ ਨਾਮ ਜਾ ਗੁਰਮੰਤਰ ਹੈ?

ਸਦੀਆਂ ਤੋਂ ਲੋਕਾਂ (ਖਾਸ ਕਰਕੇ ਭਾਰਤੀਆਂ) ਦੀ ਬਿਨਾ ਕਿਰਤ ਕੀਤਿਆਂ ਹੀ ਸੁਖ ਪਰਾਪਤ ਕਰਨ ਦੀ ਚਾਹਤ ਰਹੀ ਹੈ, ਇਹੀ ਕਾਰਨ ਹੈ ਕਿ ਮਨੁਖ ਇਸ ਸੰਸਾਰ ਤੋਂ ਬਾਹਰ ਕੁਦਰਤ ਦੇ ਨਿਜਮਾਂ ਤੋਂ ਉਲਟ ਕਿਸੇ ਕਾਲਪਿਤ ਰੱਬ ਨੂੰ ਲੱਭ ਰਿਹਾ ਹੈ, ਕਿਉਂ? ਕਿਉਂਕਿ ਉਸ ਵਿੱਚ ਮਨੁਖ ਦਾ ਆਪਣਾ ਸੁਆਰਥ ਹੈ, ਕਿਸੇ ਨੂੰ ਮਰਨ ਤੋਂ ਬਾਦ ਸਵੱਰਗ ਚਾਹੀਦਾ ਹੈ, ਕਿਸੇ ਨੂੰ ਦੁਨਿਆਂਵੀ ਪਦਾਰਥ ਚਾਹੀਦੇ ਹਨ, ਕਿਸੇ ਨੂੰ ਮਾਨਸਿਕ ਪਰਿਸ਼ਾਨੀਂ ਹੈ ਮਨ ਦੀ ਸ਼ਾਂਤੀ ਚਾਹੀਦੀ ਹੈ, ਕਿਸੇ ਨੂੰ ਕੁੱਝ ਚਾਹੀਦਾ ਹੈ ਕਿਸੇ ਨੂੰ ਕੁਝ……ਪਰ ਇਸ ਜਿੰਦਗੀ ਵਿੱਚ ਬੰਦਾ ਅਵਗੁਣ ਛੱਡਕੇ ਗੁਣ ਗਰਿਹਣ ਕਰਨ ਨੂੰ ਤਿਆਰ ਨਹੀ, ਜਿਸ ਨਾਲ ਕੇ ਸਾਰਾ ਕੁੱਝ ਪ੍ਰਾਪਤ ਹੋ ਸਕਦਾ ਹੈ।

ਜਦੋਂ ਦਾ ਮਨੁਖ ਸੁਹਾਰਥ ਬਾਦੀ ਹੋਇਆ ਹੈ, ਚਲਾਕ ਵਿਰਤੀ ਦੇ ਲੋਕ (ਖਾਸ ਕਰਕੇ ਧਰਮ ਦਾ ਪਹਿਰਾਵਾ ਪੈਹਨਣ ਵਾਲ੍ਹੇ) ਉਦੋਂ ਤੋਂ ਹੀ ਇਸ ਨੂੰ ਲੁਟ ਰਹੇ ਹਨ ਡਰਾ ਰਹੇ ਹਨ, ਇਸ ਸੁਆਰਥੀ ਸੋਚ ਵਿਚੋ ਹੀ ਜਨਮ ਹੋਇਆ ਹੈ ਰੱਬ (ਨਿਰੰਕਾਰ) ਦੇ ਅੱਖਰੀ ਨਾਮ ਦਾ।

ਚਲਾਕ ਬਿਰਤੀ ਵਾਲੇ ਲੋਕਾਂ ਨੇ ਧਰਮ ਦਾ ਲਵਾਸ ਪਹਿਨ ਕੇ ਰੱਬ ਦੇ ਨਾਮੁ ਤੇ ਲੋਕਾਂ ਨੂੰ ਲੁਟਣਾ ਸੁਰੂ ਕੀਤਾ, ਰੱਬ ਦੇ ਨਾਮ ਰੱਖਣੇ ਸੁਰੂ ਹੋਏ, ਰਾਮ’ ਅੱਲਾ’ ਨਰਾਇਣ’ ਮੁਰਾਰੀ’ …… (ਨੋਟ ਇਥੇ ਮੈ ਵਾਹਿਗੁਰੂ ਇਸ ਕਰਕੇ ਨਹੀ ਲਿਖਿਆ ਕਿਉਕੇ ਵਾਹਿਗੁਰੂ ਰੱਬ ਦਾ ਨਾਮ ਨਹੀ ਹੈ) ਆਪਣੀ 2 ਮੱਤ ਨਾਲ ਅਣਗਿਣਤ ਨਾਮੁ ਰੱਖੇ ਗਏ, ਭੋਲ੍ਹੇ ਭਾਲ੍ਹੇ ਲੋਕਾਂ ਨੂੰ ਕੈਹ ਦੇਣਾ ਕਿ ਦੁਨੀਆਂ ਦੁਖਾਂ ਦਾ ਘਰ ਹੈ, ਆਹ ਲੈ ਰੱਬ ਦਾ ਨਾਮੁ, ਤੇ ਆਹ ਲੈ ਮਾਲ੍ਹਾ ਚਾੜ ਦੇ ਰਗੜਾ, ਦੁਨੀਆਂ ਦੇ ਧੰਦਿਆਂ ਵੱਲ ਧਿਆਨ ਨਹੀ ਦੇਣਾ ਇਹ ਸੱਭ ਝੂਠੇ ਹਨ, ਜੋ ਕੁੱਝ ਤੇਰੇ ਕੋਲ ਹੈ ਉਹ ਸਾਨੂੰ ਦਾਨ ਕੱਰ ਦੇ, ਇਸ ਸੰਸਾਰ ਤੋ ਕੁੱਝ ਨਾਲ ਨਹੀ ਜਾਣਾ, ਬੰਦਾ ਨੰਗਾ ਆਇਆ ਨੰਗਾ ਹੀ ਜਾਣਾ।

ਇਸ ਇੱਕ ਅੱਖਰੀ ਰੱਬ ਦਾ ਨਾਮੁ ਜਪਾਉਣ ਨਾਲ ਚਲਾਕ ਲੋਕਾਂ ਦੇ ਦੋ ਕੰਮ ਸਵਰ ਦੇ ਸਨ, ਇੱਕ ਤਾਂ ਦਾਨਪੁਨ ਦੇ ਨਾਮ ਤੇ ਪਦਾਰਥਾਂ ਦੇ ਗੱਫੇ, ਅਤੇ ਦੂਜਾ ਇਹ ਨਾਮ ਜਪਣ ਵਾਲ੍ਹਾ ਮਨੁਖ ਸਦਾ ਲਈ ਅਗਿਆਨਤਾ ਵਿੱਚ ਧਕਿਆ ਜਾਂਦਾ ਸੀ, ਨਾ ਲੋਕ ਨਾਮੁ ਤੋਂ ਬਿਣਾਂ ਕੁੱਝ ਹੋਰ ਸੋਚਣ, ਨਾ ਇਨ ਦੇ ਕਾਲ੍ਹੇ ਧੰਦਿਆਂ ਦਾ ਪੱਰਦਾ ਉਠੇ।

ਪਹਿਲਾਂ 2 ਤਾਂ ਇਹ ਨਾਮੁ ਦਾ ਧੰਦਾ ਪੁਜਾਰੀ ਵਰਗ ਦੇ ਹੀ ਹੱਥਾਂ ਵਿੱਚ ਸੀ, ਬਾਦ ਵਿੱਚ ਇਸ ਨੂੰ ਹਾਕਮ ਧਿਰਾਂ (ਰਾਜਨੀਤਕਾਂ) ਨੇ ਅਪਣਾਲਿਆ, ਅਤੇ ਆਪਣੇ ਬੰਦਿਆਂ ਦੇ ਰਾਹੀਂ ਇਸ ਨੂੰ ਹੋਰ ਫੈਲਾਇਆ, ਤਾਂ ਕਿ ਲੋਕ ਅਗਿਆਨਤਾ ਵਿੱਚ ਹੀ ਧਸੇ ਰਹਿਣ, ਗਿਆਨਵਾਨ ਨਾਂ ਹੋ ਸਕਣ, ਅਤੇ ਆਪਣੀ ਅਜਾਦੀ ਵਾਰੇ ਨਾ ਸੋਚਣ ਸਕਣ, ਮਾਨੁਖ ਹੁਦਿਆਂ ਹੋਇਆਂ ਵੀ ਪਸ਼ੂ ਬਣੇ ਰਹਿਣ, ਇਸ ਤਰਾਂ ਇਹ ਇੱਕ ਕਾਮਯਾਵ ਧੰਦਾ ਹੋ ਨਿਬੜਿਆ, ਜੋ ਅੱਜ ਵੀ ਜਾਰੀ ਹੈ।

ਜਰਾ ਸੋਚੋ, ਜਿਸ ਸ਼ਕਤੀ (ਪਾਵਰ) ਦਾ ਕੋਈ ਜਨਮ ਮਰਨ ਨਹੀ ਹੈ, ਕੋਈ ਆਦ ਅੰਤ ਨਹੀ ਹੈ, ਮਾਂ ਬਾਪ ਨਹੀ ਹੈ, ਉਸ ਦਾ ਨਾਮੁ ਕਿਵੇਂ ਹੋ ਸਕਦਾ? ਨਾਮ ਅਕਾਰਾਂ ਦੇ ਹੋ ਸਕਦੇ ਹਨ, ਪਰ ਨਿਰੰਕਾਰ ਦਾ ਕੋਈ ਨਾਮ ਨਹੀ ਹੋ ਸਕਦਾ।

ਚਲੋ ਜਿਨਾ ਕੋਲ ਕੋਈ ਗਿਆਨ ਨਹੀਂ, ਜਾ ਗਿਆਨ ਦਾ ਕੋਈ ਖਜਾਨਾ (ਗਰੰਥ) ਨਹੀਂ ਹੈ, ਉਹ ਤਾਂ ਇਸ ਇੱਕ ਅਖਰੀ ਨਾਮ ਦੇ ਚਕਰਾਂ ਵਿੱਚ ਪੈਣ ਤਾਂ ਪੈਣ, ਪਰ ਸਿਖ ਕਿਉਂ? ਜਿਨ੍ਹਾ ਦੇ ਕੋਲ ਗਿਆਨ ਦਾ ਅਥਾਹ ਖਜਾਨਾ ਹੈ, ਮਹਾਨ ਗਰੰਥ ਸ੍ਰੀ ਗੁਰੂ ਗਰੰਥ ਸਾਹਿਬ ਜੀ ਹੈ।

ਗੱਲ ਕਰਦੇ ਹਾਂ, ਗੁਰਬਾਣੀ ਦੀ ਤੇ ਗੁਰਬਾਣੀ ਵਿਚਲੇ ਨਾਮ ਦੀ ਅਤੇ ਸਿਮਰਨ ਦੀ, ਗੁਰਬਾਣੀ ਵਿੱਚ ਲੋਕ ਬੋਲੀ ਵਰਤੀ ਹੋਈ ਹੈ, ਜੋ ਲੋਕ ਅਕਸਰ ਬੋਲਦੇ ਸੀ, ਉਸ ਟਾਈਮ ਦੇ ਕਾਲਿਪਤ ਰੱਬ ਦੇ ਨਾਮ, ਜੋ ਲੋਕਾਂ ਦੀ ਜੁਬਾਨ ਤੇ ਚੜੇ ਹੋਏ ਸੀ, ਉਹ ਵੀ ਵਰਤੇ ਹੋਏ ਹਨ, ਉਹ ਮੁਹਾਵਰੇ ਵੀ ਵਰਤੇ ਹੋਏ ਹਨ ਜੋ ਲੋਕਾਂ ਵਿੱਚ ਪ੍ਰਚੱਲਤ ਸੀ, ਅਤੇ ਪ੍ਰਾਣਕ ਕਹਾਣੀਆਂ ਦੀਆਂ ਉਧਾਰਨਾ ਵੀ ਹਨ, ਇਹ ਗੁਰੂ ਸਾਹਿਬ ਜੀ ਨੇ ਇਸ ਕਰਕੇ ਵਰਤੇ ਕਿਉਂਕੇ ਬਿਲਕੁਲ ਨਵਾਂ ਗਿਆਨ ਸਮਝਾਣ ਦੇ ਲਈ ਜਰੂਰੀ ਸੀ, ਪਰਚਲਤ (ਪੁਰਾਣੇ) ਲਫਜਾਂ ਨਾਲ ਬਿਲਕੁਲ ਨਵਾਂ ਗਿਆਨ ਦਿਤਾ ਹੈ ਨਵੇਂ ਅਰਥ ਦਿਤੇ ਹਨ, ਆਪਾ ਇਹ ਕੈਹ ਲਈਏ ਕਿ ਗੁਰੂ ਜੀ ਨੇ ਨਵੀਂ ਦੁਵਾਈ ਪਿਲਾਣ ਦੇ ਲਈ ਕੁੱਝ ਪੁਰਾਣੇ ਵਰਤਨਾ ਦੀ ਵਰਤੋਂ ਕੀਤੀ ਹੈ, ਤਾਂ ਕਿ ਲੋਕ ਅਸਾਨੀ ਨਾਲ ਪੀ ਲੈਣ, ਪਰ ਨਾਲ ਦੀ ਨਾਲ ਗੁਰੂ ਜੀ ਨੇ ਇਨਾਂ ਨਾਂਮਾਂ ਨੂੰ ਰੱਦ ਵੀ ਕੀਤਾ ਹੋਇਆ ਹੈ।

ਗੁਰਬਾਣੀ ਵਿੱਚ ਨਾਮੁ ਦਾ ਬਹੁਤ ਜਿਕਰ ਹੈ, ਸਿਮਰਨ ਦਾ ਵੀ ਬਹੁਤ ਜਿਕਰ ਹੈ, ਪਰ ਨਾਲ 2 ਗੁਰਬਾਣੀ ਵਿੱਚ ਚੰਗੀ ਤਰਾਂ ਸਮਝਾਇਆ ਵੀ ਹੋਇਆ ਹੈ ਕਿ ਨਾਮੁ ਕੀ ਹੈ, ਜਪਣਾਂ ਕਿਵੇਂ ਹੈ, ਸਿਮਰਨ ਕਿਵੇਂ ਕਰਨਾ ਹੈ।

ਮੇਰੇ ਮੀਤ ਗੁਰਦੇਵ ਮੋ ਕਉ ਰਾਮ ਨਾਮੁ ਪਰਗਾਸਿ॥ ਗੁਰਮਤਿ ਨਾਮੁ ਮੇਰਾ ਪ੍ਰਾਨ ਸਖਾਈ ਹਰਿ ਕੀਰਤਿ ਹਮਰੀ ਰਹਰਾਸਿ॥॥ 10॥

ਜੇ ਵਡ ਭਾਗੁ ਹੋਇ ਅਤਿ ਨੀਕਾ ਤਾਂ ਗੁਰਮਤਿ ਨਾਮੁ ਦ੍ਰਿੜੀਜੈ॥ ਸਭੁ ਮਾਇਆ ਮੋਹੁ ਬਿਖਮੁ ਜਗੁ ਤਰੀਐ ਸਹਜੇ ਹਰਿ ਰਸੁ ਪੀਜੈ॥॥ 1326॥ ……, , ,

ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ॥ ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ॥॥ 687॥

ਇਸ ਤਰਾਂ ਦੇ ਹੋਰ ਵੀ ਬਹੁਤ ਸ਼ਬਦ ਹਨ ਜਿਹਨਾਂ ਵਿੱਚ ਸ਼ਬਦ ਦੀ ਵਿਚਾਰ ਨੂੰ ਹੀ, ਗਿਆਨੁ ਤੇ ਨਾਮ ਕਿਹਾ ਹੈ,

ਗੁਰਮੁਖਿ ਬਾਣੀ ਨਾਮੁ ਹੈ ਨਾਮੁ ਰਿਦੈ ਵਸਾਈ॥॥ 1239॥

ਇਸ ਸ਼ਬਦ ਵਿੱਚ ਸਾਰੀ ਗੁਰਬਾਣੀ ਨੂੰ ਨਾਮੁ ਅਤੇ ਰਿਦੇ ਵਿੱਚ ਵਸਾਣ ਦੀ ਗੱਲ ਕੀਤੀ ਹੈ,

ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ॥॥ 304॥॥

ਲਉ ਜੀ ਗੁਰੂ ਜੀ ਨੇ ਸਿਖਾਂ ਨੂੰ ਨਿਚੋੜ ਹੀ ਦੱਸ ਦਿਤਾ ਕਿ ਸਤਿਗੁਰ (ਸ੍ਰੀ ਗੁਰੂ ਗਰੰਥ ਸਾਹਿਬ ਜੀ) ਕੀ ਬਾਣੀ ਹੀ, ਸੱਤ (ਸੱਚ ਸਰੂਪ ਪ੍ਰਮਾਤਮਾਂ ਦਾ) ਸਰੂਪ ਹੈ, ਅਤੇ ਸਿਖਾਂ ਨੂੰ ਗੁਰਬਾਣੀ ਬੱਣ ਜਾਣ ਨੂੰ ਕਿਹਾ ਹੈ।

ਗੁਰਬਾਣੀ ਕਿਵੇਂ ਬਣੀਏਂ? ਗੁਰਬਾਣੀ ਸਿਖ ਦੀ ‘ਬੋਲ ਚਾਲ’ ਬੈਠਣ ਉਠਣ’ ਕੱਮ ਕਾਰ, ਵਿਚੋ ਦਿਸਣੀ ਚਾਹੀਦੀ ਹੈ, ਗੁਰਬਾਣੀ ਉਨਸਾਰ ਆਪਣੇ ਜੀਵਨ ਨੂੰ ਢਾਲ੍ਹ ਲੈਣਾ, ਇਸ ਨੂੰ ਕਿਹਾ ਹੈ ਗੁਰਬਾਣੀ ਬਣੀਐ।

ਜਿਸ ਤਰਾਂ, ਨਾਮ’ ੁ ਬਾਰੇ, ਗੁਰੂ ਜੀ ਨੇ ਚੰਗੀ ਤਰਾਂ ਸਮਝਾਇਆ ਹੋਇਆ ਹੈ, ਇਸ ਤਰਾਂ, ਜਪਣ’ ਤੇ ਸਿਮਰਨ, ਬਾਰੇ ਵੀ ਚੰਗੀ ਤਰਾਂ ਸਮਝਾਇਆ ਹੋਇਆ ਹੈ।

ਬਾਣੀ ਨਾਮਦੇਉ ਜੀਉ ਕੀ ਰਾਮਕਲੀ ਘਰੁ 1

ੴ ਸਤਿਗੁਰ ਪ੍ਰਸਾਦਿ॥ ਆਨੀਲੇ ਕਾਗਦੁ ਕਾਟੀਲੇ ਗੂਡੀ, ਆਕਾਸ ਮਧੇ ਭਰਮੀਅਲੇ॥ ਪੰਚ ਜਨਾ ਸਿਉ ਬਾਤ ਬਤਊਆ, ਚੀਤੁ ਸੁ ਡੋਰੀ ਰਾਖੀਅਲੇ॥ 1॥ ਮਨੁ ਰਾਮ ਨਾਮਾ ਬੇਧੀਅਲੇ॥ ਜੈਸੇ ਕਨਿਕ ਕਲਾ ਚਿਤੁ ਮਾਂਡੀਅਲੇ॥ 1॥ ਰਹਾਉ॥ ਆਨੀਲੇ ਕੁੰਭੁ ਭਰਾਈਲੇ ਊਦਕ, ਰਾਜ ਕੁਆਰਿ ਪੁਰੰਦਰੀਏ॥ ਹਸਤ ਬਿਨੋਦ ਬੀਚਾਰ ਕਰਤੀ ਹੈ, ਚੀਤੁ ਸੁ ਗਾਗਰਿ ਰਾਖੀਅਲੇ॥ 2॥ ਮੰਦਰੁ ਏਕੁ ਦੁਆਰ ਦਸ ਜਾ ਕੇ, ਗਊ ਚਰਾਵਨ ਛਾਡੀਅਲੇ॥ ਪਾਂਚ ਕੋਸ ਪਰ ਗਊ ਚਰਾਵਤ, ਚੀਤੁ ਸੁ ਬਛਰਾ ਰਾਖੀਅਲੇ॥ 3॥ ਕਹਤ ਨਾਮਦੇਉ ਸੁਨਹੁ ਤਿਲੋਚਨ, ਬਾਲਕੁ ਪਾਲਨ ਪਉਢੀਅਲੇ॥ ਅੰਤਰਿ ਬਾਹਰਿ ਕਾਜ ਬਿਰੂਧੀ, ਚੀਤੁ ਸੁ ਬਾਰਿਕ ਰਾਖੀਅਲੇ॥ 4॥ 972॥

ਇਸ ਸ਼ਬਦ ਵਿੱਚ ਪੰਜ (5) ਉਧਾਰਨਾ ਦੇਕੇ ਚੰਗੀ ਤਰਾਂ ਸਮਝਾਇਆ ਹੋਇਆ ਹੈ ਕਿ, ਨਾਮੁ ਗੁਰਮਤਿ (ਗੁਰੂ ਦੀ ਸਿਖਿਆ) ਗੁਰ ਉਪਦੇਸ਼ ਨੂੰ ਜਪਣਾ ਕਿਵੇਂ ਹੈ, (ਜਾਦ ਕਿਵੇਂ ਰਖਣਾ ਹੈ) ਸੰਖੇਪ ਵਿਚਾਰ-

1-ਜਿਵੇਂ ਬੱਚੇ ਪਤੰਗ ਉਡਾਉਂਦੇ ਹੋਏ ਗੱਲ੍ਹਾ ਕਰਦੇ 2 ਵੀ ਧਿਆਨ ਪਤੰਗ ਵਿੱਚ ਰੱਖਦੇ ਹਨ, 2- ਜਿਵੇਂ ਸੁਨਿਆਰ ਗਾਹਕ ਨਾਲ ਗੱਲਾਂ ਕਰਦਾ 2 ਵੀ ਧਿਆਨ ਭੱਠੀ ਵਿੱਚ ਪਏ ਸੋਨੇ ਵਿੱਚ ਰਖਦਾ ਹੈ, 3- ਜਿਵੇਂ ਇੱਕ ਲੜਕੀ ਪਾਣੀ ਦਾ ਘੜਾ ਸਿਰ ਤੇ ਚੁਕਕੇ ਸਹਿਲੀਆਂ ਨਾ ਹੱਸਦੀ ਖੇਗਦੀ ਤੁਰੀ ਜਾਂਦੀ ਵੀ ਧਿਆਨ ਘੜੇ ਵਿੱਚ ਰਖਦੀ ਹੈ, 4- ਜਿਵੇਂ ਗਊ (ਪਸ਼ੂ) ਦੂਰ ਚੁਗਦੀ 2 ਵੀ ਧਿਆਨ ਆਪਣੇ ਬਛਰੇ ਵਿੱਚ ਰਖਦੀ ਹੈ, 5- ਜਿਵੇਂ ਇੱਕ ਔਰਤ ਘਰ ਦਾ ਕੰਮਕਾਰ ਕਰਦੀ ਚਿਤ ਆਪਣੇ ਬੱਚੇ ਵਿੱਚ ਰਖਦੀ ਹੈ,

ਬਿਲਕੁਲ ਇਸੇ ਤਰਾਂ ਹੀ ਮਨੁਖ ਨੇ ਉਠ ਦਿਆਂ ਬੈਠ ਦਿਆਂ ਬੋਲ ਦਿਆ ਚੱਲ ਦਿਆਂ ਘਰ ਪਰਿਬਾਰ ਦੇ ਸਾਰੇ ਕੰਮਕਾਰ ਕਰਦਿਆਂ, ਗੁਰੂ ਜੀ ਦੀ ਦਿਤੀ ਹੋਈ ਮਤਿ, ਗੁਰੂ ਜੀ ਦਾ ਦਿਤਾ ਹੋਇਆ ਉਪਦੇਸ਼ ਹਰ ਵਕਤ ਯਾਦ ਰਖਣਾ ਹੈ, ਇਹ ਹੈ ਨਾਮ ਜਪਣਾ।

ਗੁਰਬਾਣੀ ਨੂੰ ਵਿਚਾਰਕੇ ਇਹੀ ਸਮਝ ਲਗਦੀ ਹੈ ਕਿ ਜੋ ਕੱਣ 2 ਦੇ ਅੰਦਰ ਅਤੇ ਬਾਹਰ ਵਰਤ ਰਹੀ ਸ਼ਕਤੀ (ਰੱਬ) ਨੂੰ ਗੁਰੂ ਜੀ ਨੇ ਕੋਈ ਵੀ ਅੱਖਰੀ ਨਾਮ ਨਹੀ ਦਿਤਾ, ਸਿਰਫ ‘ਇੱਕ ਓ’ ‘1ਓ’ ‘ੴ’ ਹੀ ਕਿਹਾ ਹੈ, ਜਾ ਫਿਰ ਨਿਰੰਕਾਰ (ਅਕਾਰ ਤੋਂ ਰਹਿਤ) ਕਿਹਾ ਹੈ (ਨੋਟ- ਰੱਬ ਵੀ ਉਸ ਦਾ ਨਾਮ ਨਹੀ ਹੈ)

ਸਤਿਨਾਮ ਸਿੰਘ ਮਾਂਟਰੀਅਲ 514-219-2525


(29/10/12)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਉਠਦਿਆਂ ਬਹਿੰਦਿਆਂ ਨਾਮ ਜਪੋ।
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਉਠਦਿਆਂ ਬਹਿੰਦਿਆਂ ਨਾਮ ਜਪੋ।
ਸੁਣਦਿਆਂ ਕਹਿੰਦਿਆਂ ਨਾਮ ਜਪੋ।
ਜੀਵਨ ਤਾਂ ਇੱਕ ਪੌੜੀ ਹੈ,
ਚੜ੍ਹਦਿਆਂ ਲਹਿਦਿਆਂ ਨਾਮ ਜਪੋ।
ਹਸਦਿਆਂ ਵਸਦਿਆਂ ਨਾਮ ਜਪੋ,
ਮੁਸ਼ਕਲ ਸਹਿੰਦਿਆਂ ਨਾਮ ਜਪੋ।
ਸਭ ਰੋਗਾਂ ਦਾ ਦਾਰੂ ਨਾਮ,
ਰਜ਼ਾ `ਚ ਰਹਿੰਦਿਆਂ ਨਾਮ ਜਪੋ।
ਮੰਜ਼ਿਲ ਸਰ ਹੋ ਜਾਊ ਆਪ,
ਵਧਦਿਆਂ ਢਹਿੰਦਿਆਂ ਨਾਮ ਜਪੋ।
ਬੇੜਾ ਬੰਨੇ ਲਾਊ ਰੱਬ,
ਧਾਰ `ਚ ਵਹਿੰਦਿਆਂ ਨਾਮ ਜਪੋ।


(28/10/12)
ਗੁਰਸ਼ਰਨ ਸਿੰਘ ਕਸੇਲ

ਸ੍ਰ. ਹਰਦੇਵ ਸਿੰਘ ਜੀ, ਜੰਮੂ
ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਹਿ ॥
ਵੀਰ ਜੀ, ਆਪ ਦੀਆਂ ਚਿੱਠੀਆਂ ਤੋਂ ਇੰਜ਼ ਮਹਿਸੂਸ ਹੋਇਆ ਹੈ ਕਿ ਤੁਸੀਂ ਮੇਰੀ ਪੁੱਛੀ ਗੱਲ ਦਾ ਜਵਾਬ “ਹਾਂ” ਵਿੱਚ ਦਿਤਾ ਹੈ । ਆਪ ਦਾ ਜਵਾਬ ਦੇਣ ਲਈ ਬਹੁਤ-ਬਹੁਤ ਧੰਨਵਾਦ ।
ਆਦਰ ਸਹਿਤ,
ਗੁਰਸ਼ਰਨ ਸਿੰਘ ਕਸੇਲ


(28/10/12)
ਤੱਤ ਗੁਰਮਤਿ ਪਰਿਵਾਰ

“ਬਾਬਾ ਨਾਨਕ ਦੀ ਅਸਲ ਵਿਚਾਰਧਾਰਾ ਵੱਲ ਵਾਪਸੀ ਦੇ ਸਫਰ ਲਈ ਇੱਕ ਮਜ਼ਬੂਤ ਕਦਮ”
“ਸਿੱਖ ਰਹਿਤ ਮਰਿਯਾਦਾ ਸੁਧਾਰ ਉਪਰਾਲੇ ਦਾ ਛੇਵਾਂ ਪੜਾਅ ਕਾਮਯਾਬੀ ਨਾਲ ਸੰਪੰਨ”
“ਸਮਾਗਮ ਵਿੱਚ ਸ. ਜੋਗਿੰਦਰ ਸਿੰਘ ਸਪੋਕਸਮੈਨ ਅਤੇ ਪ੍ਰੋ. ਦਰਸ਼ਨ ਸਿੰਘ ਦੇ ਸੰਦੇਸ਼ ਵੀ ਪੜ੍ਹੇ ਗਏ”

ਬਾਬਾ ਨਾਨਕ ਜੀ ਦੀ ਦੱਸੀ ਰਾਹ ਤੋਂ ਸੇਧ ਲੈਂਦਿਆਂ, ਲੰਮੇ ਸਮੇਂ ਤੋਂ ਪੁਜਾਰੀ-ਹਾਕਮ ਗਠਜੋੜ ਵਲੋਂ ਭੋਲੀ ਭਾਲੀ ਲੋਕਾਈ ਨੂੰ ਲੁੱਟਣ ਲਈ ਵਿਛਾਏ ਕਰਮਕਾਂਡੀ ਭਰਮਜਾਲ ਨੂੰ ਤੋੜਣ ਦੇ ਯਤਨਾਂ ਹੇਠ ਇੱਕ ਮਜ਼ਬੂਤ ਉਪਰਾਲਾ ਚਰਮ ਸੀਮਾ ਤੇ ਉਦੋਂ ਪਹੁੰਚਿਆ, ਜਦੋਂ 24 ਅਤੇ 25 ਅਕਤੂਬਰ 2012 ਨੂੰ ‘ਤੱਤ ਗੁਰਮਤਿ ਪਰਿਵਾਰ’ ਵਲੋਂ ਅੱਠ ਮੈਂਬਰੀ ਇਕੱਤਰਤਾ ਪ੍ਰਬੰਧਕ ਕਮੇਟੀ (ਦਲੀਪ ਸਿੰਘ ਕਸ਼ਮੀਰੀ, ਗੁਰਦੇਵ ਸਿੰਘ ਬਟਾਲਵੀ, ਉਪਕਾਰ ਸਿੰਘ ਫਰੀਦਾਬਾਦ, ਪ੍ਰੋ. ਇੰਦਰ ਸਿੰਘ ਘੱਗਾ, ਅਮਰਜੀਤ ਸਿੰਘ ਚੰਦੀ, ਬਲਦੇਵ ਸਿੰਘ ਦਿਲੀ, ਸੁਖਵਿੰਦਰ ਜੀਤ ਸਿੰਘ ਆਸਟਰੇਲਿਆ ਅਤੇ ਗੁਰਿੰਦਰ ਸਿੰਘ ਮੋਹਾਲੀ) ਦੀ ਦੇਖ ਰੇਖ ਹੇਠ ਚੇਤੰਨ, ਸੁਹਿਰਦ ਅਤੇ ਦ੍ਰਿੜ ਬੁੱਧੀਜੀਵੀਆਂ, ਵਿਦਵਾਨਾਂ ਅਤੇ ਪੰਥਦਰਦੀਆਂ ਦਾ ਦੋ ਰੋਜ਼ਾ ਇਕੱਠ (ਰਹਿਤ ਮਰਿਯਾਦਾ ਸੁਧਾਰ ਉਪਰਾਲੇ ਦੇ ਛੇਵੇਂ ਪੜਾਅ ਵਜੋਂ) ਵਚਾਰ-ਚਰਚਾ ਕਰਨ ਲਈ ‘ਫਿਉਚਰ ਪੈਕ ਹਾਈਅਰ ਸੈਕੰਡਰੀ ਸਕੂਲ ਜੰਮੂ’ ਵਿਖੇ ਸੰਯੋਜਿਤ ਕੀਤਾ ਗਿਆ। ਇਸ ਇਤਿਹਾਸਿਕ ਇਕੱਤਰਤਾ ਵਿੱਚ 24 ਅਤੇ 25 ਮਾਰਚ 2012 ਨੂੰ ਤੀਜੇ ਪੜਾਅ ਦੇ ਵਿਚਾਰ ਚਰਚਾ ਸਮਾਗਮ ਵਿਚ, ਪੰਥ ਦੀਆਂ ਜਾਗਰੂਕ ਸ਼ਖਸੀਅਤਾਂ ਵਲੋਂ ਸਰਬਸੰਮਤੀ ਨਾਲ ਤਿਆਰ ਕੀਤੇ ਸੰਭਾਵੀ ਖਰੜੇ “ਗੁਰਮਤਿ ਜੀਵਨ ਸੇਧਾਂ: ਮੁੱਖ ਨੁਕਤੇ” ਦੀ ਮੱਦ ਵਾਰ ਵਿਆਖਿਆ ਤੇ ਖੁੱਲਦਿਲੀ ਅਤੇ ਵਿਸ਼ਾਲ ਨਾਲ ਇਕ-ਇਕ ਮੱਦ ਨੂੰ ਗੁਰਮਤਿ ਦੀ ਕਸਵੱਟੀ ਤੇ ਘੋਖਣ ਅਤੇ ਵਿਚਾਰਨ ਉਪਰੰਤ ਅੰਤਿਮ ਰੂਪ ਦਿਤਾ ਗਿਆ।
ਨਾਨਕ ਵਿਚਾਰਧਾਰ ਨੂੰ ਪੁਜਾਰੀਵਾਦੀ ਤਾਕਤਾਂ ਵਲੋਂ ਫੈਲਾਏ ਕਰਮਕਾਂਡੀ ਧੁੰਧਲਕੇ `ਚੋਂ ਬਾਹਰ ਕੱਢਣ ਦੇ ਇਸ ਕ੍ਰਾਂਤੀਕਾਰੀ ਕਦਮ ਰਾਹੀਂ ਗੁਰਮਤਿ ਦੇ ਸਹੀ ਰੂਪ ਦੇ ਪ੍ਰਚਾਰ ਅਤੇ ਪ੍ਰਸਾਰ ਦੇ ਸਫਰ ਵਿੱਚ ਆਈ ਖੜੋਤ ਨੂੰ ਤੋੜਦਿਆਂ, ਇਸ ਇਤਹਾਸਕ ਇਕੱਠ ਨੇ ਪੰਥ ਪ੍ਰਵਾਨਿਕਤਾ ਦੇ ਨਾਮ `ਤੇ ਪ੍ਰਚਲਿਤ ‘ਸਿੱਖ ਰਹਿਤ ਮਰਿਯਾਦਾ’ ਵਿਚਲੇ ਗੁਰਮਤਿ ਵਿਰੋਧੀ ਅੰਸ਼ਾਂ ਨੂੰ ਨਕਾਰਦੇ ਹੋਏ, ਇਨ੍ਹਾਂ ਪ੍ਰਵਾਨਿਆਂ ਨੇ ਨਿਵਕਲੇ ਰੂਪ ਵਿੱਚ ਇੱਕ ਦਸਤਾਵੇਜ਼ ਤਿਆਰ ਕੀਤਾ।
ਨਾਨਕ ਪਾਤਸ਼ਾਹ ਜੀ ਵਲੋਂ ਸਮਝਾਏ ਰੱਬੀ ਸਿਧਾਂਤਾਂ ਦੀ ਰੌਸ਼ਨੀ ਵਿੱਚ “ਗੁਰਮਤਿ ਜੀਵਨ ਸੇਧਾਂ: ਮੁੱਖ ਨੁਕਤੇ” ਇਹ ਦਸਤਾਵੇਜ਼ ਕਿਸੇ ਇੱਕ ਫਿਰਕੇ ਦੀ ਵਲੱਗਣ ਨੂੰ ਤੋੜਦਿਆਂ, ਸਮੁੱਚੇ ਮਨੁੱਖੀ ਭਾਈਚਾਰੇ ਦੀ ਸੇਧ ਲਈ ਨਿਰਧਾਰਿਤ ਕੀਤਾ ਗਿਆ। ਇਸ ਬੈਠਕ ਦੀ ਵੱਡੀ ਪ੍ਰਾਪਤੀ ‘ਅਨੁਸ਼ਾਸ਼ਿਤ ਅਤੇ ਸੱਭਿਅਕ’ ਮਾਹੌਲ ਵਿੱਚ ਹਰ ਵਿਅਕਤੀ ਨੂੰ ਆਪਣੇ ਵਿਚਾਰ ਪੂਰਨ ਆਜ਼ਾਦੀ ਅਤੇ ਦ੍ਰਿੜਤਾ ਨਾਲ ਰੱਖਣ ਦਾ ਹੱਕ ਸੀ। ਹਰ ਮੱਦ ਅਤੇ ਉਸ ਦੀ ਵਿਆਖਿਆ ਵਿਚਲੇ ਹਰ ਨੁਕਤੇ ਨੂੰ ਬਾਰੀਕੀ, ਸੁਹਿਰਦਤਾ ਅਤੇ ਇਮਾਨਦਾਰੀ ਨਾਲ ਗੁਰਮਤਿ ਦੀ ਕਸਵੱਟੀ ਤੇ ਪਰਖ ਕੇ ਸਰਬ ਸੰਮਤੀ ਨਾਲ ਹੱਥ ਖੜੇ ਕਰ ਕੇ ਪ੍ਰਵਾਨ ਕੀਤਾ ਗਿਆ।
ਵਿਚਾਰ-ਚਰਚਾ ਦਾ ਆਗਾਜ਼ ਪ੍ਰਿੰਸੀਪਲ ਨਰਿੰਦਰ ਸਿੰਘ ਜੰਮੂ ਵਲੋਂ ‘ਕੁੰਜੀਵਤ ਵਿਚਾਰ’ ਰਾਹੀਂ ਕੀਤਾ ਗਿਆ। ਉਪਰੰਤ ਹਾਜ਼ਰ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਅਤੇ ਸੱਜਣਾਂ ਨੇ ਵਿਚਾਰ ਚਰਚਾ ਨੂੰ ਜ਼ਾਤ-ਪਾਤ, ਧੜੇ, ਈਰਖਾ ਅਤੇ ਈਗੋ ਆਦਿ ਅਲਾਮਤਾਂ ਤੋਂ ਉੱਪਰ ਉਠ ਕੇ ਪ੍ਰਵਾਨ ਚੜਾਉਣ ਦਾ ਇੱਕ ਪ੍ਰਣ ਲਿਆ। ਦੇਸ਼ ਵਿਦੇਸ਼ ਤੋਂ ਇਸ ਉਪਰਾਲੇ ਸੰਬੰਧੀ ਆਏ ਸੰਦੇਸ਼ ਪੜ੍ਹ ਕੇ ਸੁਣਾਏ ਗਏ, ਜਿਨ੍ਹਾਂ ਵਿਚੋਂ ਜੋਗਿੰਦਰ ਸਿੰਘ ਜੀ ਮੁੱਖ ਸੰਪਾਦਕ ਰੋਜ਼ਾਨਾ ਸਪੋਕਸਮੈਨ ਅਤੇ ਪ੍ਰੋ. ਦਰਸ਼ਨ ਸਿੰਘ ਜੀ ਖਾਲਸਾ (ਕੈਨੇਡਾ) ਪ੍ਰਮੁੱਖ ਸਨ। ਜੋਗਿੰਦਰ ਸਿੰਘ ਜੀ ਦੇ ਮਨੁੱਖੀ ਦਰਦ ਨਾਲ ਲਬਰੇਜ਼, ਦਿਲ ਟੁੰਬਵੇਂ ਸ਼ਬਦਾਂ ਵਿੱਚ ਲਿਖੇ ਭਾਵਪੂਰਤ ਸੰਦੇਸ਼ ਨੇ ਮਾਹੌਲ ਨੂੰ ਉਤਸਾਹਿਤ ਕਰਦਿਆਂ ਹੋਰ ਗੰਭੀਰਤਾ ਪ੍ਰਦਾਨ ਕੀਤੀ। ਪ੍ਰੋ. ਦਰਸ਼ਨ ਸਿੰਘ ਜੀ ਖਾਲਸਾ ਨੇ ਆਪਣੇ ਸੰਦੇਸ਼ ਵਿੱਚ ਸ਼ਰੀਰਕ ਮਜ਼ਬੂਰੀ ਕਾਰਨ ਸ਼ਾਮਿਲ ਹੋਣ ਤੋਂ ਅਸਮੱਰਥਤਾ ਜਤਾਉਂਦੇ ਹੋਏ, ਇਸ ਉਪਰਾਲੇ ਨੂੰ ਇੱਕ ਖੂਬਸੂਰਤ ਉਦਮ ਦੱਸਦਿਆਂ ਇਸ ਦੀ ਕਾਮਯਾਬੀ ਲਈ ਕਾਮਨਾ ਕੀਤੀ।
ਹਾਜ਼ਰ ਗੁਰਮਤਿ ਪਾਂਧੀਆਂ ਦੇ ਅਤੇ ਦੇਸ਼-ਵਿਦੇਸ਼ ਵਿਚੋਂ ਭੇਜੇ ਮੱਦਵਾਰ ਸੁਝਾਵਾਂ ਨੂੰ ਬੜੀ ਗੰਭੀਰਤਾ ਅਤੇ ਸੁਹਿਰਦਤਾ ਨਾਲ ਵਿਚਾਰਿਆ ਗਿਆ। ਕਿਸੇ ਮਜ਼ਬੂਰੀ ਵੱਸ ਸ਼ਰੀਰਕ ਤੋਰ ਤੇ ਇਕੱਤਰਤਾ ਵਿੱਚ ਹਾਜ਼ਰ ਨਾ ਹੋ ਸਕੇ ਚਾਹਵਾਨ ਕੁੱਝ ਪੰਥਦਰਦੀਆਂ ਨੇ ‘ਵੀਡੀਉ ਕਾਨਫਰਾਂਸਿੰਗ’ ਰਾਹੀਂ ਵੀ ਹਾਜ਼ਰੀ ਭਰਦਿਆਂ ਆਪਣੇ ਕੀਮਤੀ ਸੁਝਾਅ ਰੱਖੇ। ਦੇਸ਼-ਵਿਦੇਸ਼ ਤੋਂ ਸੱਜਣਾਂ ਦੇ ਮੋਬਾਇਲ ਰਾਹੀਂ ਉਤਸਾਹਜਨਕ ਥਾਪੜੇ ਵੀ ਨਿਰੰਤਰ ਮਿਲਦੇ ਰਹੇ।
ਬਾਬਾ ਨਾਨਕ ਜੀ ਵਲੋਂ ਸਿਖਾਈ ਜੁਗਤ ਨੂੰ ਤਿਲਾਂਜਲੀ ਦੇ ਕੇ ਪੁਜਾਰੀਵਾਦੀ ਪਹੁੰਚ ਹੇਠ ਇਸ ਇਤਿਹਾਸਕ ਉਪਰਾਲੇ ਦਾ ਵਿਰੋਧ ਕਰਦੇ ਪੰਥ ਵਿਚਲੇ ਕੁੱਝ ਸੱਜਣਾਂ ਵਲੋਂ ਵਿਅਕਤ ਕੀਤੀ ‘ਨਾਂਹ-ਪੱਖੀ’ ਪ੍ਰਤੀਕ੍ਰਿਆ ਦੀ ਪੜਚੋਲ ਕਰਨ ਉਪਰੰਤ ਇਸ ਇਕੱਠ ਨੇ ਸਰਬ ਸੰਮਤੀ ਨਾਲ ਮਤਾ ਪਾਸ ਕਰਕੇ ਗੁਰਮਤਿ ਦੀ ਕਸਵੱਟੀ `ਤੇ ਵਿਚਾਰ-ਚਰਚਾ ਤੋਂ ਭਗੌੜੇ ਹੋਣ ਵਾਲੀ ਇਸ ਨਕਾਰਾਤਮਕ ਪ੍ਰਤੀਕ੍ਰਿਆ ਨੂੰ ਰੱਦ ਕਰ ਦਿਤਾ। ਮਤੇ ਦੀ ਸ਼ਬਦਾਵਲੀ ਅਤੇ ਇਸ ਤਾਰੀਖ਼ੀ ਉਪਰਾਲੇ ਦਾ ਗੈਰ-ਸਿਧਾਂਤਕ ਵਿਰੋਧ ਕਰਨ ਵਾਲੇ ਸੱਜਣਾਂ ਦੇ ਨਾਮ ਇਸ ਤਰਾਂ ਹਨ:
ਮਤਾ: ਸਿੱਖ ਰਹਿਤ ਮਰਿਯਾਦਾ ਸੁਧਾਰ ਉਪਰਾਲੇ ਦੇ ਛੇਵੇਂ ਪੜਾਅ ਦੀ ਵਿਚਾਰ-ਚਰਚਾ ਲਈ ਭੇਜੇ ਸੱਦਾ ਪੱਤਰ ਦੇ ਪ੍ਰਤੀਕਰਮ ਵਜੋਂ ਕੁੱਝ ਸੱਜਣਾਂ ਦਾ ਇੱਕ ਸਾਂਝਾ ਬਿਆਨ ਕੁੱਝ ਪੰਥਕ ਵੈਬਸਾਈਟਾਂ `ਤੇ ਪ੍ਰਕਾਸ਼ਿਤ ਹੋਇਆ। ਇਸ ਬਿਆਨ ਦੇ ਇੱਕ ਨੁਕਤੇ ਵਿੱਚ ਇਹ ਨਿਰ-ਆਧਾਰ ਇਲਜ਼ਾਮ ਲਾਇਆ ਗਿਆ ਹੈ ਕਿ ਇਕੱਤਰਤਾ ਪ੍ਰਬੰਧਕ ਕਮੇਟੀ ਦੇ ਕੁੱਝ ਸੱਜਣ ‘ਸ਼ਬਦ ਗੁਰੁ ਗ੍ਰੰਥ ਸਾਹਿਬ ਜੀ’ ਬਾਰੇ ਨਿਰਮੂਲ ਸ਼ੰਕੇ ਖੜੇ ਕਰਦੇ ਹਨ। ਸੱਚਾਈ ਇਹ ਹੈ ਕਿ ਤਿਆਰ ਕੀਤੇ ਦਸਤਾਵੇਜ਼ ਦੀ ਸੇਧ ਲਈ ਆਧਾਰ ਹੀ ‘ਸ਼ਬਦ ਗੁਰੁ ਗ੍ਰੰਥ ਸਾਹਿਬ ਜੀ’ ਬਣਾਇਆ ਗਿਆ ਹੈ। ਐਸਾ ਬੇਹੂਦਾ, ਝੂਠਾ ਅਤੇ ਕੱਚਘਰੜ ਇਲਜ਼ਾਮ ਇਹ ਸਪਸ਼ਟ ਕਰਦਾ ਹੈ ਕਿ ਵਿਰੋਧ ਕਰਨ ਵਾਲੇ ਸੱਜਣ ਪੂਰਵਾ-ਗ੍ਰਹ, ਨਿੱਜੀ ਅਸਹਿਮਤੀ ਅਤੇ ਈਗੋ ਆਦਿ ਅਲਾਮਤਾਂ ਦੇ ਪ੍ਰਭਾਵ ਹੇਠ ‘ਨਾਂਹ-ਪੱਖੀ’ ਪਹੁੰਚ ਅਪਨਾਉਂਦੇ ਹੋਏ ਸੁਧਾਰ ਦੇ ਵਿਰੋਧ ਵਿੱਚ ਖੜੇ ਹੋ ਰਹੇ ਹਨ। ਅਫਸੋਸ! ਕੁੱਝ ਐਸੀਆਂ ਸ਼ਖਸੀਅਤਾਂ ਦੇ ਨਾਮ ਵੀ ਇਸ ਬਿਆਨ ਨਾਲ ਜੁੜੇ ਹਨ, ਜਿਨ੍ਹਾਂ ਤੋਂ ਬੇਹਤਰੀਨ ਅਗਵਾਈ ਦੀ ਉਮੀਦ ਕੀਤੀ ਜਾਂਦੀ ਹੈ।
ਵਾਰ-ਵਾਰ ਸੁਝਾਅ ਮੰਗਣ ਅਤੇ ਇਕੱਤਰਤਾ ਵਿੱਚ ਸ਼ਾਮਿਲ ਹੋ ਕੇ ਵਿਚਾਰ ਦੇਣ ਦੀਆਂ ਨਿਸ਼ਕਾਮ ਬੇਨਤੀਆਂ ਦੇ ਬਾਵਜੂਦ ਕੀਤਾ ਜਾ ਰਿਹਾ ਇਹ ਵਿਰੋਧ ਸਪਸ਼ਟ ਕਰਦਾ ਹੈ ਕਿ ਇਹ ਸੱਜਣ ਗੁਰਮਤਿ ਦੀ ਇੱਕ ਮੁੱਖ ਸੇਧ ‘ਵਿਚਾਰ’ ਤੋਂ ਆਨੇ-ਬਹਾਨੇ ਭਗੌੜੇ ਹਨ। ਇਸ ਬਿਆਨ ਵਿਚਲੀ ਸ਼ਬਦਾਵਲੀ ਇਹ ਸੰਕੇਤ ਵੀ ਕਰਦੀ ਹੈ ਕਿ ਇਹ ਸੱਜਣ ਪੰਥ ਦੇ ਸੁਚੇਤ ਤਬਕੇ ਵਿੱਚ ਵਿਚਰਦੇ ਸੁਧਾਰ ਵਿਰੋਧੀ ਚੰਦ ਵਿਦਵਾਨਾਂ ਦੇ ਗਲਤ ਪ੍ਰਚਾਰ ਦੇ ਪ੍ਰਭਾਵ ਹੇਠ ਗੁੰਮਰਾਹ ਹੋ ਗਏ ਹਨ।
ਅੱਜ ਦੀ ਇਹ ਇਕੱਤਰਤਾ ਸਰਬ ਸੰਮਤੀ ਨਾਲ ਇਨ੍ਹਾਂ ਸੱਜਣਾਂ ਦੀ ਇਸ ‘ਨਾਂਹ-ਪੱਖੀ’ ਸੁਧਾਰ ਵਿਰੋਧੀ ਪਹੁੰਚ ਨੂੰ ਰੱਦ ਕਰਦੀ ਹੈ। ਅਸੀਂ ਇਹ ਵੀ ਆਸ ਕਰਦੇ ਹਾਂ ਕਿ ਭਵਿੱਖ ਵਿੱਚ ਇਹ ਸੱਜਣ ਆਪਣੀ ਗਲਤ ਪਹੁੰਚ ਦੀ ਸਵੈ-ਪੜਚੋਲ ਕਰਨਗੇ।
ਵਿਰੋਧ ਕਰਨ ਵਾਲੇ ਸੱਜਣ: ਗੁਰਤੇਜ ਸਿੰਘ ਸਾਬਕਾ ਆਈ. ਏ. ਐਸ, ਰਾਜਿੰਦਰ ਸਿੰਘ ਖਾਲਸਾ ਪੰਚਾਇਤ, ਗਿਆਨੀ ਜਗਤਾਰ ਸਿੰਘ ਜਾਚਕ, ਸਰਬਜੀਤ ਸਿੰਘ (ਐਡੀਟਰ ਇੰਡੀਆ ਅਵੈਅਰਨੈਸ), ਕਿਰਪਾਲ ਸਿੰਘ ਬਠਿੰਡਾ, ਗਿਆਨੀ ਸੁਰਜੀਤ ਸਿੰਘ ਦਿਲੀ, ਜਸਬਿੰਦਰ ਸਿੰਘ ਖਾਲਸਾ ਦੁਬਈ, (ਰਿਟਾ.) ਕਰਨਲ ਗੁਰਦੀਪ ਸਿੰਘ ਮੋਹਾਲੀ, ਸ੍ਰ. ਇੰਦਰਜੀਤ ਸਿੰਘ ਕਾਨਪੁਰ, ਗਿਆਨੀ ਸੁਖਦੇਵ ਸਿੰਘ ਮੋਹਾਲੀ, ਮਨਜੀਤ ਸਿੰਘ ਖਾਲਸਾ ਮੋਹਾਲੀ।
ਆਉਂਦੀਆਂ ਨਸਲਾਂ ਲਈ ਗੁਰਮਤਿ ਵਿਚਾਰਧਾਰਾ ਨੂੰ ਸਮਝਣ ਦਾ ਰਾਹ ਸੁਖਾਲਾ ਕਰਨ ਦੇ ਬੇ-ਮਿਸਾਲ ਅਤੇ ਇਮਾਨਦਾਰਾਨਾ ਕੋਸ਼ਿਸ਼ ਹੇਠ ਹੋਏ ਇਸ ਉਪਰਾਲੇ ਵਿੱਚ ਪ੍ਰਬੰਧਕੀ ਕਮੇਟੀ ਤੋਂ ਇਲਾਵਾ ਪ੍ਰਿੰਸੀਪਲ ਨਰਿੰਦਰ ਸਿੰਘ ਜੰਮੂ, ਗੁਰਪ੍ਰੀਤ ਸਿੰਘ ਕੈਨੇਡਾ ‘ਗੁਰੂ ਪੰਥ ਡਾਟ ਕਾਮ’, ਹਰਮਿੰਦਰ ਸਿੰਘ ਲੁਧਿਆਣਾ, ਗੁਰਸੇਵਕ ਸਿੰਘ ਮੱਦਰਸਾ, ਪ੍ਰਿੰ. ਨਸੀਬ ਸਿੰਘ ਸੇਵਕ, ਸੁਰਿੰਦਰ ਸਿੰਘ ਫਰੀਦਾਬਾਦ, ਕਰਨੈਲ ਸਿੰਘ ਸਿਰਸਾ, ਮੋਹਨ ਸਿੰਘ ਡੇਰਾਬੱਸੀ, ਦਰਸ਼ਨ ਸਿੰਘ ਧਨੌਲਾ, ਬੀਬੀ ਹਰਬੰਸ ਕੌਰ ਲੁਧਿਆਣਾ, ਦਲੀਪ ਸਿੰਘ ਅਬੋਹਰ, ਇਕਵਾਕ ਸਿੰਘ ਪੱਟੀ, ਹਰਲਾਜ ਸਿੰਘ ਬਹਾਦੁਰਪੁਰ, ਮਨਮੋਹਨ ਸਿੰਘ ਜੰਮੂ, ਡਾ. ਪਰਮਜੀਤ ਸਿੰਘ ਧੂੰਦੜੀ, ਦਲਜੀਤ ਸਿੰਘ ਲੁਧਿਆਣਾ, ਗਿਆਨੀ ਗੁਰਮੇਲ ਸਿੰਘ ਕੋਟਉਮਰਾ, ਹਰਮੀਤ ਸਿੰਘ ਮਲੌਟ, ਪਰਮਜੀਤ ਸਿੰਘ ਅਬੋਹਰ, ਉਂਕਾਰ ਸਿੰਘ ਜੰਮੂ, ਨਛੱਤਰ ਸਿੰਘ ਐਡਵੋਕੈਟ, ਰਣਜੀਤ ਸਿੰਘ ਫਰੀਦਾਬਾਦ, ਚਤੁਰਦੇਵ ਸਿੰਘ ਜੰਮੂ, ਲਾਭ ਸਿੰਘ ਬਹਾਦੁਰਪੁਰ, ਸੁਖਦੇਵ ਸਿੰਘ ਲੁਧਿਆਣਾ, ਅਮਰ ਸਿੰਘ ਧੂਰੀ, ਗਗਨਦੀਪ ਸਿੰਘ ਧੂਰੀ, ਗੁਰਬਖਸ਼ ਸਿੰਘ ਦਿਲੀ, ਗੁਰਪ੍ਰੀਤ ਸਿੰਘ ਅਬੋਹਰ, ਗੁਰਮੀਤ ਸਿੰਘ ਸਿਰਸਾ, ਅਜੀਤ ਸਿੰਘ ਪੁੰਛ, ਮਨਜੀਤ ਕੌਰ ਜੰਮੂ, ਗੁਰਪ੍ਰੀਤ ਸਿੰਘ, ਚਰਨਪ੍ਰੀਤ ਸਿੰਘ, ਗੁਰਿੰਦਰ ਕੌਰ ਉਤਰਾਂਚਲ, ਰਾਜਿੰਦਰ ਕੌਰ, ਮਨਮੋਹਨ ਸਿੰਘ ਨਾਨਕ ਨਗਰ, ਮਨਜੀਤ ਸਿੰਘ ਪਿੰਟੂ, ਅਜੀਤ ਸਿੰਘ ਗਾਡੀਗੜ, ਤੀਰਥ ਕੌਰ, ਕੁਲਬੀਰ ਸਿੰਘ ਆਦਿ।
ਸਾਰੇ ਹਾਜ਼ਰੀਨ ਦੀ ਇਹ ਇੱਕ ਮੱਤ ਰਾਏ ਸੀ ਕਿ ਉਨ੍ਹਾਂ ਨੇ ਆਪਣੇ ਜੀਵਨ ਦੌਰਾਨ ਐਸਾ ਅਨੁਸ਼ਾਸ਼ਿਤ ਉਪਰਾਲਾ ਨਹੀਂ ਦੇਖਿਆ, ਜਿਸ ਵਿੱਚ ਸਰਬਸੰਮਤੀ ਨਾਲ ਐਸੇ ਠੋਸ ਅਤੇ ਕ੍ਰਾਂਤੀਕਾਰੀ ਫੈਸਲੇ ਲਏ ਗਏ ਹੋਣ।
ਸੰਯੋਜਕ: ਤੱਤ ਗੁਰਮਤਿ ਪਰਿਵਾਰ




(28/10/12)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਕਰਤਾ ਨਿੱਤ ਨਵਾਂ ਰੋਜ਼ਾਨਾ।
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਕਰਤਾ ਨਿੱਤ ਨਵਾਂ ਰੋਜ਼ਾਨਾ।
ਜੋ ਅੱਜ, ਕੱਲ੍ਹ ਨਹੀਂ ਉਹ ਬਾਣਾ।
ਕੁਦਰਤ ਦੇ ਵਿੱਚ ਵਸਦਾ ਦਾਤਾ।
ਰੋਜ਼ ਨਵਾਂ ਜਗ ਰਚਦਾ ਦਾਤਾ।
ਰੰਗ-ਵੰਨ-ਬਣਤ ਬਦਲਦੇ ਰਹਿੰਦੇ।
ਬਦਲਣਹਾਰ ਜਗਤ ਨੂੰ ਕਹਿੰਦੇ।
ਬਦਲੀ ਆਉਂਦੀ ਏ ਹਰ ਸਾਹੀਂ।
ਕੋਈ ਕਿਸੇ ਦੇ ਵਰਗਾ ਨਾਂਹੀ।
ਕਰਤੇ ਵਰਗਾ ਹੋਰ ਨਾ ਕੋਈ।
ਸ਼੍ਰਿਸ਼ਟ ਰਚੀ ਕਈ ਵਾਰ ਏ ਗੋਈ।
ਏਨੀ ਬਦਲੀ ਕਿਉਂ ਏਂ ਹੋਈ।
ਉਸ ਨੂੰ ਸਮਝ ਨਾ ਸਕਦਾ ਕੋਈ।
ਉਸ ਵਰਗਾ ਨਾ ਕੋਈ ਦਾਨਾ।
ਕਰਤਾ ਨਿੱਤ ਨਵਾਂ ਰੋਜ਼ਾਨਾ।


(28/10/12)
ਗੁਰਚਰਨ ਪੱਖੋਕਲਾਂ

ਸਰੁਤੀ ਕਾਂਢ ਤੇ ਪੰਜਾਬ ਵਿੱਚ ਘੱਟਦੀ ਕੁੜੀਆਂ ਦੀ ਗਿਣਤੀ
ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ (ਬਰਨਾਲਾ)
ਪਿਛਲੇ ਦਿਨੀ ਪੰਜਾਬ ਵਿੱਚ ਹੋਏ ਸਰੁਤੀ ਕਾਂਢ ਨੇ ਇੱਕ ਵਾਰ ਫਿਰ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਪੰਜਾਬ ਵਿੱਚ ਕੁੜੀਆਂ ਦੀ ਗਿਣਤੀ ਕਿਉਂ ਘੱਟ ਰਹੀ ਹੈ। ਕੁੜੀਆਂ ਦੀ ਇੱਜਤ ਮਾਪਿਆਂ ਦੀ ਪੱਗ ਹੁੰਦੀ ਹੈ। ਕੁੜੀਆਂ ਦੀ ਇੱਜਤ ਜਦੇ ਇਸ ਤਰਾਂ ਸਰੇਆਂਮ ਬਜਾਰਾਂ ਵਿੱਚ ਰੁਲਦੀ ਹੈ ਤਾਂ ਪੰਜਾਬੀ ਅਣਖ ਖੁਦਕਸੀਆਂ ਦਾ ਕਾਰਨ ਬਣ ਜਾਂਦੀ ਹੈ । ਅਨੇਕਾਂ ਪ੍ਰਸਨ ਉੱਠਦੇ ਹਨ ਇਸ ਤਰਾਂ ਦੇ ਕਾਂਢ ਤੋਂ ਜਿੰਨਾਂ ਦੇ ਕੋਈ ਜਵਾਬ ਨਾਂ ਵਿਦਵਾਨਾਂ ਕੋਲ ਹਨ ਅਤੇ ਸਰਕਾਰਾਂ ਤਾਂ ਜੋ ਇੱਜਤ ਨੂੰ ਬਜਾਰੀ ਵਸਤੂ ਸਮਝਦੀਆਂ ਹਨ ਕਿਉਂ ਜਵਾਬ ਦੇਣਗੀਆਂ ? ਪੰਜਾਬ ਪੁਲਿਸ ਦੇ ਅਫਸਰ ਸਹਿਬਾਨ ਤਾਂ ਮਜਬੂਰ ਦਿਖਾਈ ਦਿੱਤੇ ਨੇ ਇਸ ਕਾਂਢ ਵਿੱਚ ਪਰ ਜਿਉਂ ਹੀ ਉਹਨਾਂ ਨੂੰ ਕੋਈ ਅਜਾਦੀ ਮਿਲੀ ਤਦ ਉਹਨਾਂ ਬਹੁਤ ਹੀ ਤੇਜੀ ਨਾਲ ਇੱਕ ਹੰਢੇ ਹੋਏ ਮੁਜਰਮ ਨੂੰ ਲੱਖ ਬਚਾਅ ਕਰਨ ਦੇ ਬਾਵਜੂਦ ਗੋਆ ਤੋਂ ਰੰਗ ਰਲੀਆਂ ਮੰਨਾਉਂਦੇ ਨੂੰ ਕਾਬੂ ਕਰ ਲਿਆ ਪਰ ਇਸ ਤੋਂ ਬਾਅਦ ਫਿਰ ਲੱਗਦਾ ਹੈ ਕਿ ਇਸ ਤੋਂ ਅੱਗੇ ਪੁਲਿਸ ਕੋਈ ਕਾਰਵਾਈ ਕਰਨ ਤੋਂ ਮਜਬੂਰ ਦਿਖਾਈ ਦਿੱਤੀ ਜਿਵੇਂ ਕੋਈ ਗੁਪਤ ਅਕਾਸਬਾਣੀ ਹੀ ਪੁਲਿਸ ਨੂੰ ਕਾਬੂ ਕਰ ਕੇ ਬੈਠ ਗਈ ਹੋਵੇ। ਜਦ ਸਰੁਤੀ ਬਰਾਮਦ ਹੋਈ ਤਦ ਉਸਦਾ ਕੋਈ ਮੈਡੀਕਲ ਮੁਆਇਨਾਂ ਨਹੀਂ ਜਦੋਂ ਕਿ ਉਹ ਨਬਾਲਗ ਸੀ ਪਰ ਇਸ ਮੈਡੀਕਲ ਜਾਂਚ ਨੂੰ ਸਰੁਤੀ ਦੇ ਨਾਂ ਤੇ ਹੀ ਬੰਦ ਕਰ ਦਿੱਤਾ ਗਿਆਂ । ਕੀ ਹੁਣ ਦੋਸੀ ਹੀ ਫੈਸਲਾ ਕਰਿਆਂ ਕਰਨਗੇ ਕਿ ਉਹ ਮੈਡੀਕਲ ਜਾਂਚ ਕਰਵਾਉਣਗੇ ਜਾਂ ਨਹੀਂ ? ਕੀ ਜਾਂਚ ਪੁਲਿਸ ਦੀ ਮੰਗ ਤੇ ਹੋਣਾਂ ਨਹੀਂ ਚਾਹੀਦਾ ਸੀ ? ਪਿੱਛਲੇ ਸਾਲ ਹੀ ਸੈਂਟਰ ਸਰਕਾਰ ਨੇ ਇੱਕ ਕਨੂੰਨ ਬਣਾਇਆ ਸੀ ਕਿ ਨਾਬਾਲਗ ਨਾਲ ਭਾਵੇਂ ਉਸਦੀ ਸਹਿਮਤੀ ਨਾਲ ਹੀ ਸਰੀਰਕ ਸਬੰਧ ਬਣਾਏ ਜਾਣ ਤਦ ਵੀ ਬਲਾਤਕਾਰ ਹੀ ਮੰਨਿਆਂ ਜਾਵੇਗਾ ਪਰ ਇਸ ਕਾਂਢ ਵਿੱਚ ਇਹ ਲਾਗੂ ਕਿਉਂ ਨਹੀ ਕੀਤਾ ਗਿਆ। ਕੀ ਨਬਾਲਗ ਲੋਕ ਪੁਲਿਸ ਨੂੰ ਅਦੇਸ ਦੇ ਸਕਦੇ ਹਨ? ਕੀ ਨਬਾਲਗ ਦਾ ਰਾਖਾ ਜਾਂ ਗਾਰਡੀਅਨ ਉਸਦੇ ਮਾਪੇ ਨਹੀਂ ਹੁੰਦੇ ਜੋ ਨਬਾਲਗ ਵਾਰੇ ਫੈਸਲਾ ਕਰਦੇ ਹਨ ਪਰ ਇਸ ਕਾਂਢ ਵਿੱਚ ਮਾਪਿਆਂ ਨੂੰ ਦਰ ਕਿਨਾਰ ਕਰਕੇ ਨਬਾਲਗ ਦੇ ਹੁਕਮ ਹੀ ਪਰਵਾਨ ਕੀਤੇ ਜਾ ਰਹੇ ਹਨ ਕਿਉਂ?
ਪੰਜਾਬ ਗੁਰੂਆਂ ਦੇ ਨਾਂ ਤੇ ਵੱਸਦਾ ਹੈ ਕੀ ਹੁਣ ਗੁਰੂਆਂ ਦੀ ਸੋਚ ਭੁਲਾਕੇ ਅਸੀ ਕਿਸੇ ਨਵੇਂ ਸਮਾਜ ਦੀ ਨੀਂਹ ਰੱਖਣਾਂ ਚਾਹੁੰਦੇ ਹਾਂ ?ਜਿਸ ਵਿੱਚ ਨਬਾਲਗ ਬੱਚੇ ਵੀ ਆਪਣੇ ਫੈਸਲੇ ਆਪ ਕਰਿਆ ਕਰਨਗੇ । ਕੀ ਇਸ ਕਾਂਢ ਦੀ ਸੀਬੀਆਂਈ ਜਾਂਚ ਨਹੀਂ ਹੋਣੀ ਚਾਹੀਦੀ ? ਦੇਸ ਦਾ ਜਾਂ ਪੰਜਾਬ ਦਾ ਇਸਤਰੀਆਂ ਬਾਰੇ ਮਹਿਕਮਾ ਪਤਾ ਨਹੀਂ ਹੁਣ ਸੌਂ ਕਿਉਂ ਗਿਆ ਹੈ? ਮਨੁੱਖੀ ਅਧਿਕਾਰ ਕਮਿਸਨਾਂ ਨੇ ਪਤਾ ਨਹੀਂ ਕਿਉਂ ਪਾਸਾ ਵੱਟ ਰੱਖਿਆ ਹੈ ? ਅਦਾਲਤਾਂ ਜਦ ਛੋਟੇ ਛੋਟੇ ਕੇਸਾਂ ਨੂੰ ਮੀਡੀਆ ਵਿੱਚੋਂ ਖਬਰਾਂ ਪੜਕੇ ਹੀ ਕਾਰਵਾਈ ਕਰ ਸਕਦੀਆਂ ਹਨ ਇਸ ਕੇਸ ਬਾਰੇ ਕੋਈ ਕਾਰਵਾਈ ਕਿਉਂ ਨਹੀਂ ਕਰ ਰਹੀਆਂ ? ਕੀ ਕਿਸੇ ਕੁੜੀ ਦੇ ਮਾਪੇ ਜੋ ਪਹਿਲਾਂ ਆਪਣੀ ਸਮਾਜਕ ਇੱਜਤ ਗਵਾ ਚੁੱਕੇ ਹਨ ਅਤੇ ਇਨਸਾਫ ਦੇ ਨਾਂ ਤੇ ਆਪਣੀ ਕਮਾਈ ਗੁਆ ਕੇ ਹੀ ਇਨਸਾਫ ਹਾਸਲ ਕਰਨਗੇ ? ਕੀ ਇਹੋ ਜਿਹੇ ਚਰਚਿਤ ਕਾਂਢ ਵਿੱਚ ਵੀ ਅਦਾਲਤਾਂ ਦੀ ਕੋਈ ਨਿੱਜੀ ਜੁੰਮੇਵਾਰੀ ਨਹੀੰ ਬਣਦੀ ਕਿ ਉਹ ਆਪਣੇ ਤੌਰ ਤੇ ਕਾਰਵਾਈ ਕਰਨ ?
ਇਸ ਨਬਾਲਗ ਬੱਚੀ ਦੀ ਜੋ ਵੀ ਮਰਜੀ ਹੋਵੇ ਪਰ ਇੱਕ ਇਸਤਿਹਾਰੀ ਮੁਜਰਿਮ ਨੂੰ ਅਗਵਾ ਕਰਨ ਦਾ ਹੱਕ ਕਿਸ ਨੇ ਦਿੱਤਾ ਹੈ? ਪਹਿਲਾਂ ਇਸ ਇਸਤਿਹਾਰੀ ਮੁਜਰਿਮ ਨੇ ਇਸ ਕੁੜੀ ਨੂੰ ਅਗਵਾ ਭਾਰੀ ਗਿਣਤੀ ਗੁੰਡਿਆਂ ਦੀ ਸਹਾਇਤਾ ਨਾਲ ਕਰੀ ਰੱਖਿਆ ਹੈ ਹੁਣ ਅਦਾਲਤਾਂ ਦੀ ਮੱਦਦ ਨਾਲ ਸਰਕਾਰ ਨੇ ਪੁਲਿਸ ਦੀ ਪਹਿਰੇਦਾਰੀ ਵਿੱਚ ਅਗਵਾ ਵਾਂਗ ਰੱਖਿਆ ਹੋਇਆ ਹੈ ਕੀ ਨਾਰੀ ਨਿਕੇਤਨ ਦੀ ਥਾਂ ਨਬਾਲਗ ਬੱਚੀ ਮਾਪਿਆਂ ਕੋਲ ਨਹੀਂ ਭੇਜੀ ਜਾਣੀ ਚਾਹੀਦੀ ਸੀ ? ਕੀ ਪੁਲਿਸ ਵਾਲੇ ਅਤੇ ਨਾਰੀ ਨਿਕੇਤਨ ਵਾਲੇ ਹੁਣ ਮਾਪਿਆਂ ਤੋਂ ਵੀ ਚੰਗੇ ਹੋ ਗਏ ਹਨ ਜਾਂ ਕੋਈ ਗੁਪਤ ਲੋਕ ਹਾਲੇ ਵੀ ਇਸ ਕੁੜੀ ਨੂੰ ਮਾਪਿਆਂ ਤੋਂ ਦੂਰ ਕਰਕੇ ਗੁੰਮਰਾਹ ਕਰਨਾਂ ਸੋਚਦੇ ਹਨ? ਸਰਕਾਰ ਵਿਰੋਧੀ ਰਾਜਨੀਤਕ ਧਿਰਾਂ ਨੇ ਇਸ ਕੇਸ ਨੂੰ ਭਾਵੇਂ ਖੂਬ ਉਛਾਲਿਆ ਹੈ ਪਰ ਇਹਨਾਂ ਦੇ ਕਨੂੰਨੀ ਸੈਲਾਂ ਨੇ ਅਦਾਲਤਾਂ ਦੇ ਸਾਹਮਣੇ ਕੋਈ ਮਜਬੂਤ ਪੱਖ ਰੱਖਿਆ ਦਿਖਾਈ ਨਹੀਂ ਦਿੱਤਾ । ਜੇ ਰਾਜਨੀਤੀ ਦੇ ਨਾਲ ਕਨੂੰਨੀ ਮੱਦਦ ਵਿਰੋਧੀ ਰਾਜਨੀਤਕ ਧਿਰਾਂ ਕਰਦੀਆਂ ਤਾਂ ਇਸ ਤਰਾਂ ਦੇ ਕੇਸ ਨਾਲ ਨਵੀਆਂ ਪਿਰਤਾਂ ਪਾਈਆਂ ਜਾ ਸਕਦੀਆਂ ਸਨ ਅਤੇ ਬੱਚੀ ਦੇ ਮਾਪਿਆਂ ਨੂੰ ਇਨਸਾਫ ਵੀ ਮਿਲਣਾਂ ਸੀ ਪਰ ਇਹ ਹੋ ਨਹੀਂ ਸਕਿਆ । ਅਸਲ ਵਿੱਚ ਆਮ ਲੋਕ ਦਾ ਕੋਈ ਸੱਚਾ ਹਮਾਇਤੀ ਹੁਣ ਘੱਟ ਹੀ ਰਹਿ ਗਿਆ ਹੈ ਰਾਜਨੀਤਕ ਜੋ ਹਮੇਸਾਂ ਹੀ ਬੇਵਿਸਵਾਸ ਵਾਲੇ ਹੁੰਦੇ ਹਨ ਜੋ ਕਦੇ ਵੀ ਆਪਣਾਂ ਮੁੱਲ ਪਵਾਕੇ ਜਾਂ ਰਾਜਨੀਤਕ ਫਾਇਦਾ ਉਠਾ ਕੇ ਚੁੱਪ ਕਰ ਜਾਂਦੇ ਹਨ ।
ਦੂਸਰੇ ਪਾਸੇ ਧਾਰਮਿੱਕ ਆਗੂਆਂ ਦੀ ਚੁੱਪ ਨੇ ਵੀ ਅਨੇਕਾਂ ਸਵਾਲ ਖੜੇ ਕਰ ਦਿੱਤੇ ਹਨ । ਕੀ ਧਾਰਮਿਕ ਆਗੂਆਂ ਵੱਲੋਂ ਹੁਣ ਬਹੂ ਬੇਟੀਆਂ ਦੇ ਮਸਲਿਆਂ ਤੋਂ ਪਾਸਾ ਵੱਟ ਲਿਆ ਹੈ ? ਪੰਜਾਬ ਦੇ ਲੋਕ ਗੁਰੂ ਕਾਲ ਅਤੇ ਉਸਤੋਂ ਬਾਅਦ ਤੱਕ ਇਸਤਰੀ ਦੀ ਇੱਜਤ ਬਚਾਉਣ ਲਈ ਅਬਦਾਲੀਆਂ ਤੱਕ ਨਾਲ ਟੱਕਰ ਲੈ ਲਿਆ ਕਰਦੇ ਸਨ ਪਰ ਅੱਜ ਦੇ ਧਾਰਮਿਕ ਆਗੂ ਤਾਂ ਆਪਣੇ ਵਿੱਚੋਂ ਹੀ ਉਪਜੇ ਆਗੂਆਂ ਨੂੰ ਹੁਕਮ ਤਾਂ ਕੀ ਸਲਾਹ ਦੇਣ ਤੋਂ ਵੀ ਮੁਨਕਰ ਹੋ ਗਏ ਲੱਗਦੇ ਹਨ । ਗੁਰੂਆਂ ਦੀ ਰੂਹ ਪਤਾ ਨਹੀਂ ਕਿਹੋ ਜਿਹੀਆਂ ਬਦ ਦੁਆਵਾਂ ਸਾਨੂੰ ਦੇ ਰਹੀ ਹੋਵੇਗੀ ? ਜਿਹੜੇ ਵਿਦਵਾਨ ਇਸਤਰੀ ਦੀ ਬਰਾਬਰਤਾ ਅਤੇ ਅਜਾਦੀ ਦਾ ਰਾਗ ਅਲਾਪਦੇ ਹਨ ਅਤੇ ਪੰਜਾਬ ਵਿੱਚ ਕੁੜੀਆਂ ਦੀ ਘੱਟਦੀ ਗਿਣਤੀ ਦਾ ਰੌਲਾ ਪਾਉਂਦੇ ਹਨ ਤਦ ਉਹ ਆਪਣੀਆਂ ਧੀਆਂ ਵੱਲ ਨਜਰ ਮਾਰਕੇ ਦੇਖਣ ਕਿ ਜੇ ਉਹਨਾਂ ਦੀ ਬਹੂ ਬੇਟੀ ਨਾਲ ਇਹੋ ਕੁੱਝ ਹੋਇਆ ਹੁੰਦਾਂ ਕੀ ਉਹ ਇਹੋ ਜਿਹੇ ਮਹੌਲ ਵਿੱਚ ਕੁੜੀ ਜੰਮਣ ਦੀ ਜੁਰਅਤ ਕਰਨਗੇ । ਸਰਕਾਰਾਂ ਦੁਆਰਾ ਜਿਸ ਤਰਾਂ ਦਾ ਸਮਾਜ ਬਣਾਇਆ ਜਾ ਰਿਹਾ ਇਸ ਵਿੱਚ ਤਾਂ ਮਾਪੇ ਔਲਾਦ ਜੰਮਣਾਂ ਹੀ ਗਲਤ ਸਮਝਣਗੇ ।
ਤੀਜੀ ਧਿਰ ਪੰਜਾਬ ਦੇ ਗਾਇਕਾਂ ਦੇ ਵੀ ਅਤੇ ਇਹਨਾਂ ਦੇ ਗੰਦ ਲਿਖਣ ਵਾਲੇ ਲੇਖਕਾਂ ਦੇ ਵੀ ਗਲ ਤਮਗਾ ਪਾਉਣਾਂ ਚਾਹੀਦਾ ਹੈ ਜਿਹੜੇ ਧੀਆਂ ਭੈਣਾਂ ਨੂੰ ਧੱਕੇ ਨਾਲ ਚੁੱਕ ਕੇ ਲੈ ਜਾਣ ਦੀ ਪੈਰਵਾਈ ਕਰਦੇ ਹਨ ਅਤੇ ਇਸ ਕਾਂਢ ਨਾਲ ਉਹਨਾਂ ਦੀ ਮਨੋ ਕਾਮਨਾਂ ਪੂਰੀ ਹੋ ਗਈ ਹੈ। ਧਾਰਮਿਕ ਪਰਚਾਰਕਾਂ ਦਾ ਤਾਂ ਕਿਧਰੇ ਅਸਰ ਦਿਖਾਈ ਨਹੀ ਦਿੰਦਾਂ ਪਰ ਗਾਇਕਾਂ ਦਾ ਅਸਰ ਸਮਾਜ ਤੇ ਜਰੂਰ ਸਿਰ ਚੜ ਕੇ ਬੋਲ ਰਿਹਾ ਹੈ ਜਿਸ ਨਾਲ ਕੁੜੀਆਂ ਨੂੰ ਬੱਸਾਂ ਬਜਾਰਾਂ ਅਤੇ ਸਾਂਝੀਆਂ ਥਾਵਾਂ ਤੇ ਜਾਣਾ ਵੀ ਮੁਸਕਲ ਕਰ ਦਿੱਤਾ ਹੈ। ਪੰਜਾਬ ਦੇ ਗਾਇਕ ਸੰਗਠਨਾਂ ਨੂੰ ਆਪਣੇ ਗਾਇਕ ਭਰਾਵਾਂ ਦਾ ਪੰਜਾਬੀ ਅਣਖ ਖਤਮ ਕਰਨ ਤੇ ਜਰੂਰ ਹੀ ਸਨਮਾਨ ਸਮਾਰੋਹ ਕਰ ਲੈਣਾਂ ਚਾਹੀਦਾ ਹੈ ਅਤੇ ਸਰਕਾਰ ਨੂੰ ਵਧਾਈ ਵੀ ਜੋ ਉਹਨਾਂ ਨੂੰ ਗੰਦ ਗਾਉਣ ਦਾ ਮੌਕਾ ਦੇ ਰਹੀ ਹੈ । ਸਰਕਾਰਾਂ ਦਾ ਧੰਨਵਾਦ ਵੀ ਜਰੂਰ ਕਰਨਾਂ ਚਾਹੀਦਾ ਹੈ ਜੋ ਪੰਜਾਬ ਦੇ ਸਭਿਆਚਾਰ ਨੂੰ ਨਵੀਆਂ ਸੋਚਾਂ ਤੇ ਅਤੇ ਨਵੀਆਂ ਬੁਲੰਦੀਆਂ ਵੱਲ ਵਿਕਾਸ ਕਰਵਾ ਰਹੀਆਂ ਹਨ । ਪੰਜਾਬ ਦੀ ਵਿਰਾਸਤ ਦੇ ਮਹਾਨ ਗੁਰੂਆਂ ਪੀਰਾਂ ਫਕੀਰਾਂ ਅਤੇ ਸਹੀਦਾਂ ਤੋਂ ਜਰੂ੍ਰ ਹੁਣ ਮਾਫੀ ਮੰਗ ਲੈਣੀ ਚਾਹੀਦੀ ਹੈ ।


(27/10/12)
ਹਰਦੇਵ ਸਿੰਘ, ਜੰਮੂ

ਸਤਿਕਾਰ ਯੋਗ ਗੁਰਸ਼ਰਨ ਸਿੰਘ ਕਸੇਲ ਜੀਉ,
ਗੁਰੂ ਫ਼ਤਿਹ ਪਰਵਾਨ ਕਰਨੀ!
ਛਿਮਾ ਕਰਨਾ ਆਪ ਜੀ ਨੂੰ ਉਲਝਨ ਹੋਈ ਹੈ ਪਰ ਮੈਂ ਗਿਆਨ ਨੂੰ ਗੁਰੂ ਨਾਲੋਂ ਉੱਚਾ ਨਹੀਂ ਆਖ ਰਿਹਾ। ਮੈਂ ਲਿਖਿਆ ਸੀ:-
“ਗੁਰੂ ਅਰਜਨ ਦੇਵ ਜੀ ਨੇ ਆਦਿ ਬੀੜ ਲਿਖਣ ਉਪਰੰਤ ਜਿਸ ਢੰਗ ਨਾਲ ਸਿੱਖਾਂ ਨੂੰ ਉਸਦਾ ਸਤਿਕਾਰ ਕਰਨਾ ਸਿਖਾਉਂਣਾ ਸ਼ੂਰੂ ਕੀਤਾ ਉਸ ਪਿੱਛਲੇ ਉੱਦੇਸ਼ ਨੂੰ ਸਮਝਣ ਦੀ ਲੋੜ ਹੈ। ਨਹੀਂ ਤਾਂ ਕੋਈ ਗੁਰੂ ਅਰਜਨ ਜੀ ਨੂੰ ਪੁੱਛ ਸਕਦਾ ਸੀ ਕਿ ‘ਗਿਆਨ’ ਨੂੰ ਉਚੇ ਆਸਨ ਸਥਾਪਤ ਕਰਨ, ਉਪਰ ਚੰਦੋਆ ਕਰਨ ਜਾਂ ਚਵਰ ਝੁਲਾਉਂਣ ਦੀ ਕੀ ਲੋੜ ਸੀ” ?
ਮੇਰੇ ਲਿਖਣ ਵਿੱਚ ਇੱਕ ਤਨਜ਼ ਸੀ ਤੋਂ ਭਾਵ ਇਹ ਹੈ ਕਿ ਜਿਸ ਵੇਲੇ ਗੁਰੂ ਅਰਜਨ ਦੇਵ ਜੀ ਨੇ ਸਿੱਖਾਂ ਨੂੰ ਦਸ਼ਮੇਸ਼ ਜੀ ਵਲੋਂ ਗੁਰੂ ਸਥਾਪਤ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਸਤਿਕਾਰ ਸਿਖਾਉਂਣ ਦਾ ਆਰੰਭ ਕਰ ਦਿੱਤਾ ਸੀ ਤਾਂ ਉਸ ਵੇਲੇ ਕਿਸੇ ਨੇ ਇਹ ਸਵਾਲ ਨਹੀਂ ਸੀ ਕੀਤਾ ਕਿ ਗੁਰੂ ਤਾਂ ਗਿਆਨ ਹੈ ਫ਼ਿਰ ਪੋਥੀ ਨੂੰ ਸਤਿਕਾਰ ਕਿਉਂ ਦਿੱਤਾ ਜਾ ਰਿਹਾ ਹੈ? ਕਿਸੇ ਨੇ ਇਹ ਤਰਕ ਨਹੀਂ ਸੀ ਦਿੱਤਾ ਕਿ ਗਿਆਨ ਨਾ ਤਾਂ ਉੱਚੇ ਆਸਨ ਤੇ ਸਥਾਪਤ ਹੋ ਸਕਦਾ ਹੈ ਅਤੇ ਨਾ ਹੀ ੳੇੁਸ ਨੂੰ ਚੰਦੋਏ ਅਤੇ ਚਵਰ ਦੀ ਲੋੜ ਹੈ! ! ਇਹ ਸੰਕ੍ਰਮਤ ਰੋਗ ਹੁਣ ਕੁੱਝ ਸੱਜਣਾਂ ਨੂੰ ਲੱਗਾ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਕਹਿਣ ਦੇ ਬਾਜਏ ਕੇਵਲ ਗਿਆਨ ਨੂੰ ਗੁਰੂ ਕਹਿੰਦੇ ਹਨ।
ਅਰਜਨ ਜੀ ਨੇ ‘ਪੋਥੀ ਪਰਮੇਸਰ ਕਾ ਥਾਨੁ’ (ਮਾਰ. ਮ. 5) ਬਚਨ ਉਚਾਰੇ ਅਤੇ ਪੋਥੀ ਦਾ ਸਤਿਕਾਰ ਸਿਖਾਉਣ ਦੀ ਜੁਗਤ ਅਰੰਭੀ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਗਿਆਨ ਨੂੰ ਨਹੀਂ ਬਲਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਦੀ ਪਦਵੀ ਤੇ ਵਿਰਾਜਮਾਨ ਕੀਤਾ। ਭਾਈ ਨੰਦ ਲਾਲ ਜੀ ਵਲੋਂ ਦਰਜ ਕੀਤਾ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਸਪਸ਼ਟ ਸੀ:-
ਸ਼ਬਦ ਸੁਨੈ ਗੁਰ ਹਿਤ ਚਿਤ ਲਾਇ। ਗਿਆਨ ਸ਼ਬਦ ਗੁਰ ਸੁਨੈ ਸੁਨਾਇ।
ਜੋ ਮਮ ਸਾਥ ਚਹੇ ਕਰ ਬਾਤ। ਗ੍ਰੰਥ ਜੀ ਪੜ੍ਹੈ ਬਿਚਾਰਹਿ ਸਾਥ। 10.
ਜੋ ਮੁਝ ਬਚਨ ਸੁਨਨ ਕੀ ਚਾਹਿ। ਗ੍ਰੰਥ ਵਿਚਾਰ ਸੁਨਹੁ ਚਿਤ ਲਾਇ।
ਮੇਰਾ ਰੂਪ ਗ੍ਰੰਥ ਜੀ ਜਾਨ। ਇਸ ਮੇਂ ਭੇਦ ਨ ਰੰਚਕ ਮਾਨ। 11.

ਸੰਖੇਪ ਭਾਵਅਰਥ:- ਗੁਰ ਸਿੱਖ ਨੂੰ ਚਾਹੀਦਾ ਹੈ ਕਿ ਉਹ ਗੁਰੂ ਦੇ ਸਤਿਕਾਰ ਕਰਕੇ, ਗੁਰੂ ਦੇ ਸ਼ਬਦ ਨੂੰ ਮਨ ਕਰਕੇ ਸੁਣੇ। ਉਹ ਗੁਰੂ ਦੇ ਸ਼ਬਦ ਵਿਚਲੇ ਗਿਆਨ ਨੂੰ ਸੁਣੇ ਅਤੇ ਸੁਣਾਏ। ਜੋ ਵੀ ਮੇਰੇ ਨਾਲ ਗਲ ਕਰਨਾ ਚਾਹੁੰਦਾ ਹੈ ਉਹ ਗ੍ਰੰਥ ਜੀ ਨੂੰ ਪੜੇ ਦੇ ਨਾਲ ਉਸ ਨੂੰ ਵਿਚਾਰੇ (10) ਜਿਸ ਦੇ ਮਨ ਵਿੱਚ ਮੇਰੇ ਬਚਨ ਸੁਨਣ ਦਾ ਚਾੳ ਹੈ ਉਹ ਗ੍ਰੰਥ ਦੀ ਵਿਚਾਰ ਨੂੰ ਮਨ ਕਰਕੇ ਸੁਣੇ। ਸਿੱਖ ਗ੍ਰੰਥ ਜੀ ਨੂੰ ਮੇਰਾ ਰੂਪ ਕਰਕੇ ਮੰਨਣ, ਉਹ ਮੇਰੇ ਅਤੇ ਗ੍ਰੰਥ ਵਿੱਚ ਰੱਤੀ ਭਰ ਵੀ ਅੰਤਰ ਨਾ ਸਮਝਣ (11)
ਦਸ਼ਮੇਸ਼ ਜੀ ਵਲੋਂ ਗੁਰੂ ਰੂਪ ਅਤੇ ਗੁਰਤਾ ਦੇ ਕਾਨਸੇਪਟ ਬਾਰੇ ਸਾਨੂੰ ਵਿਚਾਰ ਦੀ ਲੋੜ ਹੈ। ਖ਼ੈਰ!
ਸਾਰੇ ਸਿੱਖਾਂ ਨੂੰ ਉਸ ਗ੍ਰੰਥ ਨੂੰ ਗੁਰੂ ਰੂਪ ਮੰਨਣ ਦਾ ਹੁਕਮ ਸੀ ਜਿਸ ਵਿੱਚ ਗੁਰਬਾਣੀ ਲਿਖੀ ਗਈ ਹੁੰਦੀ ਸੀ। ਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਲਿਖੀ ਬਾਣੀ ਨੂੰ ਚਿਤ ਕਰਕੇ ਵਿਚਾਰਨਾ ਅਤੇ ਮੰਨਣਾ ਹੈ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਬਦਲੇ ਸੱਚ ਦੇ ਗਿਆਨ ਨੂੰ ਗੁਰੂ ਕਰਕੇ ਪ੍ਰਚਾਰਨਾ ਅਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਾਤਰ ਗ੍ਰੰਥ ਜਾਂ ਪੁਸਤਕ ਕਹਿਣਾ, ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਪਦਵੀ ਤੇ ਸਿੱਖ ਦੇ ਨਿਸ਼ਚੇ ਨੂੰ ਵਰਗਲਾਉਂਣ ਵਰਗੀ ਨਾਸਮਝੀ ਹੈ।
ਵੀਰ ਜੀ ਇਸ ਨਾਸਮਝੀ ਦਾ ਪਹਿਲਾ ਟੀਚਾ ਹੈ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ‘ਗੁਰੂ’ ਸ਼ਬਦ ਨੂੰ ਹਟਾਉਂਣਾ। ਫ਼ਿਰ ਉਸਦੇ ਸਵਰੂਪ ਨੂੰ ਗ਼ੈਰ ਜ਼ਰੂਰੀ ਕਰਾਰ ਦਿੰਦੇ ਹੋਏ ਗੁਰੂ ਗ੍ਰੰਥ ਨੂੰ ਗੁਰਤਾ ਦੇ ਸਿੰਘਾਸਨ ਤੋਂ ਹਟਾਉਂਣ ਦਾ ਵਿਚਾਰ ਪੇਸ਼ ਕਰਨਾ।ਜੇ ਕਰ ਇਹ ਗਲ ਆਪ ਜੀ ਨੂੰ ਸਮਝ ਨਹੀਂ ਆ ਰਹੀ ਤਾਂ ਇਹ ਆਪ ਜੀ ਦੀ ਸਮਝ ਹੈ। ਬਸ ਇਤਨੇ ਹੀ ਵਿਚਾਰਾਂ ਨਾਲ ਕਿਸੇ ਭੁੱਲ ਚੂਕ ਲਈ ਛਿਮਾ ਦਾ ਜਾਚਕ ਸਮਝਣਾ।
ਹਰਦੇਵ ਸਿੰਘ, ਜੰਮੂ-27. 10, 12


(27/10/12)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਯਾਦ ਕਰੋ ਵਾਹਿਗੁਰੂ ਨੂੰ ਨਿੱਤ।
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਹੋ ਇੱਕ ਮਨ ਇਕਾਗਰ ਚਿੱਤ। ਯਾਦ ਕਰੋ ਵਾਹਿਗੁਰੂ ਨੂੰ ਨਿੱਤ।
ਦੁੱਖ ਦਰਦ ਦਾ ਡੇਰਾ ਦੂਰ, ਕਾਰਜ ਸੱਭ ਤੁਹਾਡੇ ਹਿੱਤ।
ਸਾਰਾ ਉਸ ਦਾ ਕੀਤਾ ਖੇਲ੍ਹ, ਜਿਉਂ ਲੋੜੇ ਕਰਵਾਵੇ ਤਿੱਤ।
ਆਦਿ ਅੰਤ ਜਦ ਉਹ ਹੀ ਹੈ, ਸਭ ਕੁੱਝ ਕਰੀਏ ਓਸ ਨਮਿਤ।
ਉਸ ਦੀ ਰਚਨਾ ਧਰਤ ਆਕਾਸ਼, ਉਸ ਦੇ ਸੂਰਜ, ਤਾਰੇ, ਖਿੱਤ।
ਉਸ ਦਾਤੇ ਦੇ ਸਾਰੇ ਜੀਵ, ਨਾ ਕੋਈ ਵੈਰੀ ਨਾ ਕੋਈ ਮਿੱਤ।
ਮਨ ਦੀ ਉਪਜ ਹੈ ਸਮਾ ਸਥਾਨ, ਕੀ ਕੋਈ ਵਾਰ ਤੇ ਕੀ ਕੋਈ ਥਿੱਤ।
ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਦੂਰ ਜੇ ਰਖਣੇ ਮਨ ਨੂੰ ਜਿੱਤ।
ਸਾਰੀ ਰਚਨਾ ਉਸ ਦੀ ਜਾਣ, ਜੱਗ ਦਾ ਹਿੱਤ ਵਿੱਚ ਰਖਣਾ ਹਿੱਤ।
ਜੋ ਅੰਦਰ ਹੀ ਵਸਦਾ ਹੈ, ਬਾਹਰ ਉਸ ਨੂੰ ਭਾਲੋ ਕਿੱਤ।
ਪ੍ਰਭ ਜਪਿਆਂ ਛੁਟਕਾਰਾ ਹੈ, ਜੱਗ ਬੰਧਨ ਤੋਂ ਛੁੱਟੇ ਜਿਤ।


(26/10/12)
ਗੁਰਸ਼ਰਨ ਸਿੰਘ ਕਸੇਲ

ਸ੍ਰ. ਹਰਦੇਵ ਸਿੰਘ ਜੀ, ਜੰਮੂ
ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਹਿ ॥
ਤੁਸੀਂ ਲਿਖਿਆ ਹੈ, “ਆਪਣੇ ਲੇਖ ਰਾਹੀਂ ਮੈਂ ਜੋ ਕਹਿਣ ਦਾ ਜਤਨ ਕੀਤਾ ਹੈ ਉਹ ਲੇਖ ਵਿੱਚ ਸਪਸ਼ਟ ਹੈ”। ਵੀਰ ਜੀ, ਤੁਸੀਂ ਲੇਖ ਲਿਖਿਆ ਹੈ ਹੋ ਸਕਦਾ ਹੈ ਤੁਸੀਂ ਤਾਂ ਸਪਸ਼ਟ ਹੋਵੋ ਪਰ ਮੇਰੀ ਤੁੱਛ ਬੁੱਧੀ ਵਿਚ ਇਹ ਸਮਝ ਨਹੀਂ ਆਈ ਹੈ ਇਸ ਕਰਕੇ ਹੀ ਆਪ ਨੂੰ ਦੁਬਾਰਾ ਸੰਖੇਪ ਅਤੇ ਸਰਲ ਭਾਸ਼ਾ ਵਿਚ ਲਿਖਣ ਦੀ ਬੇਨਤੀ ਕੀਤੀ ਸੀ ।
ਆਪ ਜੀ ਪਾਸੋਂ ਇਹ ਜਾਣਨ ਦੀ ਬੇਨਤੀ ਕੀਤੀ ਸੀ, “ਕੀ ਆਪ ਇਸ ਲੇਖ ਵਿੱਚ ਇਹ ਕਹਿਣਾ ਚਾਹੁੰਦੇ ਹੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੀ ਦਸ ਗੁਰੂ ਸਾਹਿਬ ਵਾਂਗਰ ਹੀ ਸਰੀਰ ਹੈ ? ਜਾਂ ਕੁਝ ਹੋਰ” ? ਚੰਗਾ ਹੁੰਦਾ ਜੇਕਰ ਆਪ ਸੰਖੇਪ ਅਤੇ ਸਰਲ ਸ਼ਬਦਾਂ ਵਿਚ ਦੱਸ ਦੇਂਦੇ, ਪਰ ਚਲੋਂ ਜਿਵੇਂ ਆਪ ਦੀ ਮਰਜੀ ।
ਵੀਰ ਜੀ, ਤੁਸੀਂ, ਆਪਣਾ ਇਕ ਹੋਰ ਲੇਖ ਪੜ੍ਹਨ ਲਈ ਕਹਿ ਰਹੇ ਹੋ ਪਰ ਤੁਸੀਂ ਤਾਂ ਇਸ ਲੇਖ ਵਿਚ ਲਿਖਿਆ ਹੈ, “ਗੁਰੂ ਅੰਦਰ ਗਿਆਨ ਹੈ ਗਿਆਨ ਦੇ ਅੰਦਰ ਗੁਰੂ ਨਹੀਂ”.
“ਗਿਆਨ ਤੋਂ ਗੁਰੂ ਦੀ ਨਹੀਂ ਬਲਕਿ ਗੁਰੂ ਤੋਂ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਗਿਆਨ ਤੋਂ ਗੁਰੂ ਨਹੀਂ ਉਪਜਦਾ ਬਲਕਿ ਗੁਰੂ ਗਿਆਨ ਦੇਂਣ ਵਾਲਾ ਹੈ। ਗਿਆਨ ਤੋਂ ਗੁਰੂ ਨਹੀਂ ਪ੍ਰਗਟ ਹੁੰਦਾ ਬਲਕਿ ਗੁਰੂ ਗਿਆਨ ਨੂੰ ਪ੍ਰਗਟਾਉਂਣ ਵਾਲਾ ਹੈ। ਇਸ ਲਈ ਗੁਰੂ ਦਾ ਸਥਾਨ ਸੱਚ ਨਾਲੋਂ ਉੱਪਰ ਹੈ। ਸੱਚ ਦੇ ਗਿਆਨ ਮਾਤਰ ਨੂੰ ਗੁਰੂ ਕਹਿਣਾ ਗੁਰੂ ਦੀ ਵਾਸਤਵਕ ਸਥਿਤੀ ਤੋਂ ਅਣਜਾਣ ਅਤੇ ਗੁਮਰਾਹ ਹੋਂਣਾ ਹੈ।“
ਪਰ, ਹੁਣ ਲਿਖ ਰਹੇ ਹੋ ਕਿ,
“ਗੁਰੂ ਅਰਜਨ ਦੇਵ ਜੀ ਨੇ ਆਦਿ ਬੀੜ ਲਿਖਣ ਉਪਰੰਤ ਜਿਸ ਢੰਗ ਨਾਲ ਸਿੱਖਾਂ ਨੂੰ ਉਸਦਾ ਸਤਿਕਾਰ ਕਰਨਾ ਸਿਖਾਉਂਣਾ ਸ਼ੂਰੂ ਕੀਤਾ ਉਸ ਪਿੱਛਲੇ ਉੱਦੇਸ਼ ਨੂੰ ਸਮਝਣ ਦੀ ਲੋੜ ਹੈ। ਨਹੀਂ ਤਾਂ ਕੋਈ ਗੁਰੂ ਅਰਜਨ ਜੀ ਨੂੰ ਪੁੱਛ ਸਕਦਾ ਸੀ ਕਿ ‘ਗਿਆਨ’ ਨੂੰ ਉਚੇ ਆਸਨ ਸਥਾਪਤ ਕਰਨ, ਉਪਰ ਚੰਦੋਆ ਕਰਨ ਜਾਂ ਚਵਰ ਝੁਲਾਉਂਣ ਦੀ ਕੀ ਲੋੜ ਸੀ” ?
ਕੀ ਇਥੇ ਤੁਸੀਂ “ਗਿਆਨ” ਨੂੰ ਗੁਰੂ ਸਰੀਰ ਨਾਲੋਂ ਉੱਚਾ ਤਾਂ ਨਹੀਂ ਆਖ ਰਹੇ ? ਇਹ ਤਾਂ ਤੁਸੀਂ ਹੋਰ ਵੀ ਉਲਝਨ ਵਿਚ ਪਾ ਦਿਤਾ ਹੈ ।
ਖੈਰ, ਜੇਕਰ ਤੁਸੀਂ ਨਹੀਂ ਦੱਸਣਾ ਚਾਹੁੰਦੇ ਤਾਂ ਕੋਈ ਗੱਲ ਨਹੀਂ । ਚਿੱਠੀ ਦਾ ਜਵਾਬ ਦੇਣ ਲਈ ਧੰਨਵਾਦ ।
ਆਦਰ ਸਹਿਤ,
ਗੁਰਸ਼ਰਨ ਸਿੰਘ ਕਸੇਲ


(26/10/12)
ਡਾ. ਇਕਬਾਲ ਸਿੰਘ ਢਿੱਲੋਂ

ਸਿਖਮਾਰਗ ਵੈਬਸਾਈਟ ਦੇ ਮਾਨਯੋਗ ਸੰਪਾਦਕ ਜੀ, ਆਪ ਜੀ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ!

ਆਪ ਜੀ ਅਤੇ ਸੂਝਵਾਨ ਪਾਠਕਾਂ ਦੀ ਜਾਣਕਾਰੀ ਹਿਤ ਇਹ ਸੂਚਨਾ ਹੈ ਕਿ ਮੇਰੀ ‘ਅਕਾਲ-ਤਖਤ’ ਦੇ ਵਿਸ਼ੇ ਤੇ ਲਿਖੀ ਹੋਈ ਪੁਸਤਕ ਛਪ ਕੇ ਤਿਆਰ ਹੋ ਗਈ ਹੈ। ਪੁਸਤਕ ਦਾ ਸਿਰਲੇਖ ਹੈ:

ਅਕਾਲ-ਤਖਤ: ਸੰਕਲਪ ਅਤੇ ਵਿਵਸਥਾ

ਸੰਨ 2011 ਵਿੱਚ ‘ਸਿਖਮਾਰਗ’ ਵੈਬਸਾਈਟ ਤੇ ਲੇਖਕ ਦੇ ‘ਅਕਾਲ-ਤਖਤ’ ਦੇ ਅਤੀ ਸੰਵੇਦਨਸ਼ੀਲ ਵਿਸ਼ੇ ਸਬੰਧੀ ਲਿਖੇ ਹੋਏ ਅੱਠ ਲੇਖ ਪਾਏ ਗਏ ਸਨ ਜਿਸ ਉਪਰੰਤ ਇਹਨਾਂ ਲੇਖਾਂ ਰਾਹੀਂ ਪੇਸ਼ ਕੀਤੀ ਗਈ ਨਿਵੇਕਲੀ ਅਤੇ ਕਰਾਂਤੀਕਾਰੀ ਵਿਚਾਰਧਾਰਾ ਉੱਤੇ ਇੱਕ ਪੁਸਤਕ ਤਿਆਰ ਕਰਨ ਦੀ ਵਿਉਂਤ ਬਣ ਗਈ। ਇਸ ਤਰ੍ਹਾਂ ਇਸ ਪੁਸਤਕ ਦੇ ਹੋਂਦ ਵਿੱਚ ਆਉਣ ਵਿੱਚ ‘ਸਿਖਮਾਰਗ’ ਵੈਬਸਾਈਟ ਦਾ ਵੱਡਮੁੱਲਾ ਯੋਗਦਾਨ ਬਣਿਆ ਹੈ।

ਉਪਰੋਕਤ ਪੁਸਤਕ ਨੂੰ ਤਿਆਰ ਕਰਨ ਹਿਤ ਕੀਤੀ ਗਈ ਅਗਲੇਰੀ ਖੋਜ ਰਾਹੀਂ ਕਈ ਵੱਖਰੇ ਤੱਥ ਪਰਾਪਤ ਹੋਏ ਹਨ ਅਤੇ ਕਈ ਨਵੀਆਂ ਧਾਰਨਾਵਾਂ ਉਭਰ ਕੇ ਸਾਹਮਣੇ ਆਈਆਂ ਹਨ ਜਿਹਨਾਂ ਸਦਕਾ ਲੇਖਕ ਦੀ ‘ਅਕਾਲ-ਤਖਤ’ ਸਬੰਧੀ ਵਿਚਾਰਧਾਰਾ ਹੋਰ ਵੀ ਪਰਪੱਕ ਹੋਈ ਹੈ ਅਤੇ ਪੁਸਤਕ ਵਿੱਚ ਇਹ ਵਿਚਾਰਧਾਰਾ ਪੂਰੀ ਤਰ੍ਹਾਂ ਨਿੱਖਰ ਕੇ ਸਾਹਮਣੇ ਆਈ ਹੈ। ਫਿਰ ਵੀ ਲੇਖਕ ਨੂੰ ਵਿਦਵਾਨ ਪਾਠਕਾਂ ਦੀਆਂ ਕੀਮਤੀ ਰਾਵਾਂ ਅਤੇ ਉਹਨਾਂ ਦੇ ਬਹੁਮੱਲੇ ਸੁਝਾਵਾਂ ਦੀ ਉਡੀਕ ਰਹੇਗੀ।

ਪੁਸਤਕ ‘ਅਕਾਲ-ਤਖਤ: ਸੰਕਲਪ ਅਤੇ ਵਿਵਸਥਾ’ ਦੇ ਕੁੱਲ 160 ਪੰਨੇ ਹਨ ਅਤੇ ਇਹ ਨੌਂ ਅਧਿਆਵਾਂ ਵਿੱਚ ਵੰਡੀ ਹੋਈ ਹੈ। ਗੱਤੇ ਦੀ ਜਿਲਦ ਵਿੱਚ ਸਜੀ ਵਧੀਆ ਕਾਗਜ਼ ਅਤੇ ਛਪਾਈ ਵਾਲੀ ਇਸ ਪੁਸਤਕ ਦੀ ਫੀ ਕਾਪੀ ਕੀਮਤ 300 ਰੁਪਏ (ਭਾਰਤ ਲਈ) ਅਤੇ 12 ਅਮਰੀਕਨ ਡਾਲਰ (ਬਦੇਸ਼ਾਂ ਲਈ) ਰੱਖੀ ਗਈ ਹੈ। ਡਾਕ ਅਤੇ ਸ਼ਿਪਿੰਗ ਦਾ ਖਰਚਾ ਵੱਖਰਾ ਹੈ। (ਉਂਜ ਪਰੰਪਰਾ ਮੁਤਾਬਿਕ ਕੀਮਤ ਉੱਤੇ ਕੁੱਝ discount ਦਿੱਤਾ ਜਾਵੇਗਾ।)

ਪੁਸਤਕ ‘ਅਕਾਲ-ਤਖਤ: ਸੰਕਲਪ ਅਤੇ ਵਿਵਸਥਾ’ ਅਕਾਲ-ਤਖਤ ਦੀ ਅਸਲੀਅਤ ਤੋਂ ਪਰਦਾ ਚੁੱਕਣ ਦੀ ਪਹਿਲ ਕਰਦਾ ਹੋਇਆ ਸਿਖ ਕੌਮ ਨੂੰ ਗੂੜ੍ਹੀ ਨੀਂਦ ਵਿੱਚੋਂ ਜਗਾਉਣ ਹਿਤ ਕੀਤਾ ਗਿਆ ਸੁਹਿਰਦ ਯਤਨ ਹੈ ਤਾਂ ਕਿ ਸਮੁੱਚੀ ਕੌਮ ਸੱਚੇ-ਦਿਲੋਂ ਗੁਰਮੱਤ ਦੀ ਧਾਰਨੀ ਹੁੰਦੇ ਹੋਏ ਗੰਭੀਰਤਾ ਨਾਲ ਆਪਣੇ ਇਤਹਾਸ ਤੇ ਨਜ਼ਰਿਸਾਨੀ ਵੀ ਕਰੇ ਅਤੇ ਇਕ-ਮੁੱਠ ਹੋ ਕੇ ਭਵਿੱਖ ਲਈ ਕੋਈ ਠੋਸ ਕਾਰਜ-ਯੋਜਨਾ ਉਲੀਕਣ ਹਿਤ ਲੋੜੀਂਦੇ ਉਪਰਾਲੇ ਵੀ ਕਰੇ।

ਸਤਿਕਾਰਯੋਗ ਪਾਠਕਾਂ ਅੱਗੇ ਸਨਿਮਰ ਬੇਨਤੀ ਹੈ ਕਿ ਉਪਰੋਕਤ ਪੁਸਤਕ ਦੀਆਂ ਕਾਪੀਆਂ ਪਰਾਪਤ ਕਰਨ ਹਿਤ ਉਹ ਸਿੱਧਾ ਲੇਖਕ ਨਾਲ ਹੀ ਸੰਪਰਕ ਕਰਨ।

ਨੋਟ 1. : ਪੁਸਤਕ ਦੇ ਟਾਈਟਲ ਪੰਨੇਂ ਦੀ ਤਸਵੀਰ ਹੇਠਾਂ ਦਿੱਤੀ ਜਾ ਰਹੀ ਹੈ

ਨੋਟ 2. : ਪੁਸਤਕ ‘ਅਕਾਲ-ਤਖਤ: ਸੰਕਲਪ ਅਤੇ ਵਿਵਸਥਾ’ ਦਾ ਕੋਈ ਉਚੇਚਾ ਰਿਲੀਜ਼-ਸਮਾਗਮ ਨਹੀਂ ਆਯੋਜਿਤ ਕੀਤਾ ਜਾ ਰਿਹਾ। ਪੁਸਤਕ ਸਬੰਧੀ ਸੂਚਨਾ ਦੇ ‘ਸਿਖਮਾਰਗਵੈਬਸਾਈਟ ਉੱਤੇ ਪਾਏ ਜਾਣ ਨੂੰ ਹੀ ਪੁਸਤਕ ਦੇ ਰਿਲੀਜ਼ ਕੀਤੇ ਜਾਣ ਦੀ ਰਸਮ ਵਜੋਂ ਸਵੀਕਾਰ ਲਿਆ ਜਾਵੇ ਜੀ।

ਇਕਬਾਲ ਸਿੰਘ ਢਿੱਲੋਂ (ਡਾ.)

ਚੰਡੀਗੜ੍ਹ।

ਫੋਨ ਨੰ. 09317910734

E-Mail IDs: [email protected], [email protected]

Facebook Link: http://facebook.com/driqbalsinghdhillon


(26/10/12)
ਅਵਤਾਰ ਸਿੰਘ ਮਿਸ਼ਨਰੀ

ਸਿਮਰਨ ਟੋਟਕਾ
ਅਵਤਾਰ ਸਿੰਘ ਮਿਸ਼ਨਰੀ (510-432-5827)
ਸਿਮਰਨ ਦਾ ਮਤਲਵ ਹੈ ਯਾਦ ਸਿੱਖ ਨੇ ਸਿਮਰਨ ਅਕਾਲ ਦਾ ਕਰਨਾ ਹੈ ਭਾਵ ਹਰ ਵੇਲੇ ਚੰਗੇ ਕੰਮ ਕਰਦੇ, ਉਠਦੇ, ਬੈਠਦੇ, ਤੁਰੇ ਫਿਰਦੇ, ਖਾਂਦੇ ਪੀਂਦੇ ਅਤੇ ਸੌਂਦੇ ਵੀ ਕਰਤਾਰ ਨੂੰ ਯਾਦ ਰੱਖਣਾ ਹੈ। ਗੁਰੂ ਨਾਨਕ ਸਾਡਾ ਰਹਿਬਰ ਹੈ ਨਾਂ ਕਿ ਬਾਬਾ ਨੰਦ ਸਿੰਘ। ਕੀ ਜੋ ਗੁਰੂ ਅਤੇ ਭਗਤ ਸਹਿਬਾਂਨ ਗੁਰਬਾਣੀ ਵਿਖੇ ਉਪਦੇਸ਼ ਦੇ ਗਏ ਹਨ, ਉਨ੍ਹਾਂ ਨੂੰ ਮੰਨੀਏ ਜਾਂ ਕਿਸੇ ਪੰਜ ਭੂਤਕ ਬਾਬੇ ਦੀਆਂ ਗੱਲਾਂ ਨੂੰ? ਜਿੰਦਗੀ ਸਵਾਰਨ ਦਾ ਨਾਂ ਸਿਮਰਨ ਹੈ ਨਾਂ ਕਿ ਚੌਂਕੜਾ ਮਾਰ, ਅੱਖਾਂ ਮੀਟ, ਮਾਲਾ ਫੇਰਨਾ-ਗਾਂਏਂ ਸੁਣੇ ਆਂਖੇ ਮੀਟੇਂ ਪਾਈਏ ਨਾਂ ਪਰਮ ਪਦ ਗੁਰ ਉਪਦੇਸ਼ ਗਹਿ ਜਉ ਲਉ ਨਾਂ ਕਮਾਈਏ॥ (ਭਾਈ ਗੁਰਦਾਸ ਜੀ) ਆਓ ਬਾਬਿਆਂ ਜਾਂ ਉਨ੍ਹਾਂ ਦੇ ਸੇਵਕਾਂ ਦੀਆਂ ਆਪੂੰ ਬਣਾਈਆਂ ਕਹਾਣੀਆਂ ਨੂੰ ਛੱਡ ਕੇ-ਬਾਬਾਣੀਆਂ ਕਹਾਣੀਆਂ ਪੁਤ ਸਪੁਤ ਕਰੇਨਿ॥ ਵਾਲੀ ਗੁਰਬਾਣੀ ਨੂੰ ਆਪ ਪੜੀਏ, ਵਿਚਾਰੀਏ ਅਤੇ ਆਪਣੇ ਜੀਵਨ ਵਿੱਚ ਧਾਰਨ ਕਰਕੇ ਜੀਵਨ ਯਾਤਰਾ ਸਫਲੀ ਕਰੀਏ।


(25/10/12)
ਹਰਦੇਵ ਸਿੰਘ, ਜੰਮੂ

ਸਤਿਕਾਰ ਯੋਗ ਗੁਰਸ਼ਰਨ ਸਿੰਘ ਕਸੇਲ ਜੀਉ,
ਗੁਰੂ ਫ਼ਤਿਹ ਪਰਵਾਨ ਕਰਨੀ!
ਆਪਣੇ ਲੇਖ ਰਾਹੀਂ ਮੈਂ ਜੋ ਕਹਿਣ ਦਾ ਜਤਨ ਕੀਤਾ ਹੈ ਉਹ ਲੇਖ ਵਿੱਚ ਸਪਸ਼ਟ ਹੈ। ਬਾਕੀ ਆਪ ਜੀ ਦਾ ਸਵਾਲ ਹੈ:-
“ਵੀਰ ਜੀ, ਕੀ ਆਪ ਜੀ ਇਸ ਲੇਖ ਵਿੱਚ ਇਹ ਕਹਿਣਾ ਚਾਹੁੰਦੇ ਹੋ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵੀ ਦਸ ਗੁਰੂ ਵਾਂਗ ਸਾਹਿਬ ਵਾਂਗ ਹੀ ਸਰੀਰ ਹੈ? ਜਾਂ ਕੁੱਝ ਹੋਰ?
ਵੀਰ ਜੀ ਗੁਰੂ ਗ੍ਰੰਥ ਸਾਹਿਬ ਜੀ ਦਸ ਗੁਰੂ ਸਾਹਿਬਾਨ ਦੀ ਆਤਮਿਕ ਜੋਤ ਹੋ ਕੇ ਸਰੀਰ ਨਹੀਂ ਬਲਕਿ ਉਸ ਤੋਂ ਵੱਧ ਬਹੁਤ ਕੁੱਝ ਹੈ। ਇਸ ‘ਬਹੁਤ ਕੁੱਝ’ ਨੂੰ ਸਮਝਣ ਲਈ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਨੁੱਖਾ ਦੇਹ ਦੇ ਦਾਇਰੇ ਦੀ ਤੁਲਨਾ ਤੋਂ ਬਾਹਰ ਹੋ ਕੇ ਵੀ ਵਿਚਾਰਨ ਦੀ ਲੋੜ ਹੈ। ਦਸ ਗੁਰੂ ਸਾਹਿਬਾਨ ਮਾਤਰ ਸਰੀਰ ਨਹੀਂ ਸਨ! ਬੇਨਤੀ ਹੈ ਕਿ ਸਿੱਖ ਮਾਰਗ. ਕਾਮ ਤੇ ਲੇਖ ਲੜੀ ਚੌਥੀ ਵਿੱਚ ਮੇਰੇ ਵਲੋਂ ਲਿਖੇ, ਇਕ ਲੇਖ “ਗੁਰੂ ਨਾਨਕ, ਸਰੀਰ ਅਤੇ ਸ਼ਖ਼ਸੀਅਤਾਂ” ਪੜਨ ਦੀ ਕਿਰਪਾਲਤਾ ਕਰਨੀ।
ਗੁਰੂ ਅਰਜਨ ਦੇਵ ਜੀ ਨੇ ਆਦਿ ਬੀੜ ਲਿਖਣ ਉਪਰੰਤ ਜਿਸ ਢੰਗ ਨਾਲ ਸਿੱਖਾਂ ਨੂੰ ਉਸਦਾ ਸਤਿਕਾਰ ਕਰਨਾ ਸਿਖਾਉਂਣਾ ਸ਼ੂਰੂ ਕੀਤਾ ਉਸ ਪਿੱਛਲੇ ਉੱਦੇਸ਼ ਨੂੰ ਸਮਝਣ ਦੀ ਲੋੜ ਹੈ। ਨਹੀਂ ਤਾਂ ਕੋਈ ਗੁਰੂ ਅਰਜਨ ਜੀ ਨੂੰ ਪੁੱਛ ਸਕਦਾ ਸੀ ਕਿ ‘ਗਿਆਨ’ ਨੂੰ ਉਚੇ ਆਸਨ ਸਥਾਪਤ ਕਰਨ, ਉਪਰ ਚੰਦੋਆ ਕਰਨ ਜਾਂ ਚਵਰ ਝੁਲਾਉਂਣ ਦੀ ਕੀ ਲੋੜ ਸੀ? ਜੇ ਕਰ ਨਾਮ ਅੰਮ੍ਰਿਤ ਦੀ ਪ੍ਰਾਪਤੀ ਦੁਰਲਭ ਹੈ ਤਾਂ ਅੰਮ੍ਰਿਤ ਨਾਲ ਭਰਭੁਰ ਗੁਰੂਆਂ ਦੇ ਕਾਰਜਾਂ ਵਿਚਲੇ ਅੰਮ੍ਰਿਤ ਦੇ ਰਸ ਦੀ ਵਿਚਾਰ ਕੋਈ ਸੋਖੀ ਗਲ ਨਹੀਂ।
ਆਸ ਹੈ ਕਿ ਆਪ ਜੀ ਗੁਰੁ ਨਾਨਕ, ਸਰੀਰ ਅਤੇ ਸ਼ਖ਼ਸੀਅਤਾਂ ਲੇਖ ਜ਼ਰੂਰ ਪੜੋਗੇ ਤਾਂ ਕਿ ਅਗਲੀ ਵਿਚਾਰ ਹੋ ਸਕੇ।
ਹਰਦੇਵ ਸਿੰਘ, ਜੰਮੂ-25. 10. 12


(25/10/12)
ਜਸਵੰਤ ਸਿੰਘ ‘ਅਜੀਤ’

ਕੀ ਸਿੱਖ-ਨਸਲਕੁਸ਼ੀ ਦੇ ਦੋਸ਼ੀਆਂ ਨੂੰ ਸਜ਼ਾ ਮਿਲ ਪਾਇਗੀ?
ਨਵੰਬਰ-84 ਦੇ ‘ਸਿੱਖ-ਨਸਲਕੁਸ਼ੀ’ ਕਾਂਡ ਨੂੰ ਵਾਪਰਿਆਂ ਅਠਾਈ ਵਰ੍ਹਿਆਂ ਦਾ ਲੰਮਾਂ ਸਮਾਂ ਬੀਤ ਗਿਆ ਹੋਇਆ ਹੈ। ਇਤਨਾ ਲੰਮਾਂ ਸਮਾਂ ਬੀਤ ਜਾਣ ਦੇ ਬਾਵਜੂਦ ਇਸ ਕਾਂਡ ਦੇ ਲਈ ਗਰਦਾਨੇ ਜਾਂਦੇ ਮੁਖ ਦੋਸ਼ੀਆਂ ਵਿਚੋਂ ਕਿਸੇ ਇੱਕ ਨੂੰ ਵੀ ਅਜੇ ਤਕ ਸਜ਼ਾ ਨਹੀਂ ਮਿਲ ਸਕੀ ਅਤੇ ਇਸ ਸਮੇਂ ਦੌਰਾਨ ਜੋ ਹਾਲਾਤ ਬਣ ਚੁਕੇ ਹੋਏ ਹਨ, ਉਨ੍ਹਾਂ ਦੀ ਗੰਭੀਰਤਾ ਨਾਲ ਘੋਖ ਕੀਤਿਆਂ ਵੀ ਇਹ ਸੰਭਵ ਨਹੀਂ ਜਾਪਦਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਕਦੀ ਇਸ ਕਾਂਡ ਦੇ ਲਈ ਕਿਸੇ ਮੁਖ ਦੋਸ਼ੀ ਨੂੰ ਸਜ਼ਾ ਮਿਲ ਪਾਇਗੀ। ਇਸਦਾ ਕਾਰਣ ਇਹ ਹੈ ਕਿ ਬੀਤੇ 28 ਵਰ੍ਹਿਆਂ ਵਿੱਚ ਬਹੁਤ ਕੁੱਝ ਬਦਲ ਗਿਆ ਹੋਇਆ ਹੈ। ਨਵੀਂ ਪਨੀਰੀ ਸਾਹਮਣੇ ਆ ਗਈ ਹੈ। ਉਸ ਸਮੇਂ ਜੋ ਬਚੇ ਸਨ, ਉਹ ਹੁਣ ਜਵਾਨ ਹੋ ਚੁਕੇ ਹੋਏ ਹਨ, ਜੋ ਜਵਾਨ ਸਨ, ਉਹ ਬਜ਼ੁਰਗ ਹੋ ਗਏ ਹੋਏ ਹਨ ਅਤੇ ਜੋ ਬਜ਼ੁਰਗ ਸਨ, ਉਹ ਜਾਂ ਤਾਂ ਇਸ ਸੰਸਾਰ ਨੂੰ ਤਿਆਗ ਚੁਕੇ ਹਨ ਜਾਂ ਫਿਰ ਇਸਨੂੰ ਤਿਆਗਣ ਦੀ ਤਿਆਰੀ ਕਰ ਰਹੇ ਹਨ।
ਕਈ ਵਰ੍ਹੇ ਪਹਿਲਾਂ ਜਦੋਂ ਸੀ. ਬੀ. ਆਈ. ਦੇ ਸਾਬਕਾ ਡਾਇਰੈਕਟਰ ਸ. ਜੋਗਿੰਦਰ ਸਿੰਘ ਨਾਲ ਹੋਈ ਇੱਕ ਮੁਲਾਕਾਤ ਦੌਰਾਨ ਉਨ੍ਹਾਂ ਮੇਰੇ ਇੱਕ ਸੁਆਲ ਦਾ ਜਵਾਬ ਦਿੰਦਿਆਂ ਕਿਹਾ ਕਿ ਜਦੋਂ ਇਨਸਾਫ ਦੇਣ ਵਿੱਚ ਦੇਰੀ ਹੋਣ ਲਗ ਜਾਏ ਤਾਂ ਇਨਸਾਫ ਮਿਲਣ ਦੀ ਆਸ ਦੰਮ ਤੋੜਨ ਲਗਦੀ ਹੈ। ਕਿਉਂਕਿ ਜਿਉਂ-ਜਿਉਂ ਇਨਸਾਫ ਦੀ ਪ੍ਰਕ੍ਰਿਆ ਲਟਕਦੀ ਜਾਂਦੀ ਹੈ, ਤਿਉਂ-ਤਿਉਂ ਇਨਸਾਫ ਪ੍ਰਾਪਤੀ ਦੀ ਆਸ ਵੀ ਟੁਟਣ ਲਗਦੀ ਹੈ। ਸਮਾਂ ਬੀਤਣ ਦੇ ਨਾਲ ਗਵਾਹ ਵੀ ਮੂਲ ਸਥਿਤੀ ਨੂੰ ਭੁਲਣ ਲਗਦੇ ਹਨ ਅਤੇ ਇਨ੍ਹਾਂ ਵਿਚੋਂ ਹੀ ਕਈਆਂ ਨੂੰ ਗੁਨਾਹਗਾਰਾਂ ਵਲੋਂ ਖਰੀਦ ਵੀ ਲਿਆ ਜਾਂਦਾ ਹੈ। ਫਲਸਰੂਪ ਇਨਸਾਫ ਦੀ ਆਸ ਲਾਈ ਬੈਠਿਆਂ ਨੂੰ ਆਖਰ ਨਿਰਾਸ਼ਾ ਦਾ ਹੀ ਸਾਹਮਣਾ ਕਰਨਾ ਪੈਂਦਾ ਹੈ।
ਇਸ ਵਿੱਚ ਕੋਈ ਸ਼ਕ ਨਹੀਂ ਕਿ ਨਵੰਬਰ-84 ਦੇ ਕਾਂਡ ਵਿੱਚ ਪੀੜਤਾਂ ਨੂੰ ਇਨਸਾਫ ਨਾ ਮਿਲਣ ਦੇ ਲਈ ਜਿਥੇ ਇੱਕ ਕਾਰਣ ਇਨ੍ਹਾਂ ਮਾਮਲਿਆਂ ਦਾ ਲਟਕਦਿਆਂ ਜਾਣਾ ਹੈ, ਉਥੇ ਹੀ ਇਸ ਗਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਸਦਾ ਦੂਜਾ ਕਾਰਣ ਉਨ੍ਹਾਂ ‘ਦਲਾਲਾਂ’ ਦੀ ਭੂਮਿਕਾ ਹੈ, ਜਿਨ੍ਹਾਂ ਨੇ ਪਹਿਲਾਂ ਪੀੜਤਾਂ ਦੇ ਹਮਦਰਦ ਬਣ ਉਨ੍ਹਾਂ ਦਾ ਵਿਸ਼ਵਾਸ ਜਿਤਿਆ ਤੇ ਫਿਰ ਉਨ੍ਹਾਂ ਦਾ ਭਾਵਨਾਤਮਕ ਤੇ ਆਰਥਕ ਸ਼ੋਸ਼ਣ ਕੀਤਾ। ਇਨ੍ਹਾਂ ਦਲਾਲਾਂ ਨੇ ਉਨ੍ਹਾਂ ਦੇ ਦੁਖ-ਦਰਦ ਅਤੇ ਜ਼ਖਮਾਂ ਦੀਆਂ ਚੀਸਾਂ ਨੂੰ ਵੇਚ ਦੇਸ਼-ਵਿਦੇਸ਼ ਦੇ ਸਿੱਖਾਂ ਪਾਸੋਂ ਲਖਾਂ ਰੁਪਏ ਇਕਠੇ ਕੀਤੇ ਤੇ ਆਪਣੇ ਘਰ ਭਰ ਲਏ। ਟੁਟੀਆਂ ਮੋਟਰ-ਸਾਈਕਲਾਂ ਦੀਆਂ ਸੁਆਰੀਆਂ ਕਰਨ ਵਾਲੇ ਲਗ਼ਜ਼ਰੀ ਏ ਸੀ ਕਾਰਾਂ ਦੇ ਮਾਲਕ ਬਣ ਗਏ ਅਤੇ ਛੋਟੇ-ਛੋਟੇ ਫਲੈਟਾਂ ਵਿੱਚ ਰਹਿਣ ਵਾਲੇ ਵੱਡੀਆਂ ਕੋਠੀਆਂ ਵਿੱਚ ਜਾ ਵਿਰਾਜੇ। ਇਨ੍ਹਾਂ ਇਥੇ ਹੀ ਬਸ ਨਹੀਂ ਕੀਤੀ, ਇਸਤੋਂ ਅਗੇ ਵਧ ਇਨ੍ਹਾਂ ‘ਦਲਾਲਾਂ’ ਨੇ ਪੀੜਤਾਂ ਦੇ ਗੁਨਾਹਗਾਰਾਂ ਦੇ ਨਾਲ ਸੌਦੇ ਕਰਵਾ ਮੋਟੀਆਂ ਦਲਾਲੀਆਂ ਵੀ ਵਸੂਲੀਆਂ। ਇਤਨਾ ਕੁੱਝ ਕਰਨ ਦੇ ਬਾਅਦ ਵੀ ਉਨ੍ਹਾਂ ਵਿਚੋਂ ਕਈ ਅੱਜ ਵੀ ਪੀੜਤਾਂ ਦੇ ਹਮਦਰਦ ਬਣ, ਲਗਾਤਾਰ ਉਨ੍ਹਾਂ ਦਾ ਸ਼ੋਸ਼ਣ ਕਰਦੇ ਚਲੇ ਆ ਰਹੇ ਹਨ।
ਇਨ੍ਹਾਂ ‘ਦਲਾਲਾਂ’ ਵਿਚੋਂ ਹੀ ਅਜ ਵੀ ਕਈ ਉਨ੍ਹਾਂ ਨੂੰ ਇਨਸਾਫ ਨਾ ਮਿਲਣ ਦੀ ਦੁਹਾਈ ਦਿੰਦੇ ਅਤੇ ਨਵੰਬਰ ਮਹੀਨੇ ਦੇ ਆਉਣ ਨਾਲ ਹੀ ਇਸ ਕਾਂਡ ਦੌਰਾਨ ਮਾਰੇ ਗਏ ਵਿਅਕਤੀਆਂ ਪ੍ਰਤੀ ਸ਼ਰਧਾਂਜਲੀ ਭੇਂਟ ਕਰਨ ਲਈ ਸੈਮੀਨਾਰਾਂ ਦਾ ਆਯੋਜਨ ਕਰਦੇ ਅਤੇ ਮਾਰੇ ਗਿਆਂ ਪ੍ਰਤੀ ਸ਼ਰਧਾਂਜਲੀ ਭੇਂਟ ਕਰਨ ਦੇ ਨਾਲ ਹੀ ਪੀੜਤਾਂ ਨੂੰ ਇਨਸਾਫ ਨਾ ਮਿਲਣ ਦਾ ਰੋਣਾ ਰੌਂਦਿਆਂ ਅੱਥਰੂ ਵੀ ਵਹਾਉਂਦੇ ਹਨ। ਦੋਸ਼ੀਆਂ ਨੂੰ ਸਜ਼ਾ ਦਿਤੇ ਜਾਣ ਦੀ ਮੰਗ ਕਰਦਿਆਂ ਮੁਜ਼ਾਹਿਰੇ ਵੀ ਕਰਦੇ ਅਤੇ ਧਰਨੇ ਵੀ ਦਿੰਦੇ ਹਨ। ਇਹ ‘ਰਸਮ’ ਪੂਰਿਆਂ ਕਰਨ ਤੋਂ ਬਾਅਦ ਫਿਰ ਇਹ ਆਪੋ-ਆਪਣੀਆਂ ਲਗਜ਼ਰੀ ਕਾਰਾਂ ਵਿੱਚ ਬੈਠ, ਕੋਠੀਆਂ ਦੇ ਏ ਸੀ ਕਮਰਿਆਂ ਵਿੱਚ ਜਾ ਮਹਿਫਲਾਂ ਜਮਾਂਦੇ ਹਨ।
ਅਠਾਈ ਵਰ੍ਹੇ ਬੀਤ ਜਾਣ ਤੇ ਵੀ ਦੋਸ਼ੀਆਂ ਨੂੰ ਸਜ਼ਾ ਨਾ ਮਿਲਣ ਦਾ ਸ਼ੋਰ ਮਚਾ, ਵਿਰੋਧੀਆਂ ਨੂੰ ਕਟਹਿਰੇ ਵਿੱਚ ਖੜਿਆਂ ਕਰਨ ਵਾਲੇ ਇਨ੍ਹਾਂ ਪੀੜਤਾਂ ਦੇ ਹਮਦਰਦਾਂ ਦਾ ਆਪਣਾ ਕਿਰਦਾਰ ਕੀ ਹੈ, ਇਸਦੀ ਇੱਕ ਮਿਸਾਲ ਉਨ੍ਹੀਂ ਦਿਨੀਂ ਸਾਹਮਣੇ ਆਈ, ਜਦੋਂ ਨਵੰਬਰ-84 ਦੇ ਗਰਦਾਨੇ ਜਾਂਦੇ ਇੱਕ ਮੁਖ ਦੋਸ਼ੀ, ਸਜਣ ਕੁਮਾਰ ਦੇ ਵਿਰੁਧ ਦਿੱਲੀ ਹਾਈ ਕੋਰਟ ਵਿੱਚ ਚਲ ਰਹੇ ਇੱਕ ਮੁਕਦਮੇਂ ਦੀ ਸੁਣਵਾਈ ਕਰਨ ਵਾਲੇ ਵਿਦਵਾਨ ਜੱਜਾਂ, ਜਸਟਿਸ ਬੀ ਡੀ ਅਹਿਮਦ ਅਤੇ ਜਸਟਿਸ ਪੀ ਕੇ ਭਸੀਨ ਨੇ ਸਜਣ ਕੁਮਾਰ ਦੇ ਵਿਰੁਧ ਪੀੜਤਾਂ ਵਲੋਂ ਪੈਰਵੀ ਕਰਨ ਵਾਲੇ ਵਕੀਲਾਂ, ਜਿਨ੍ਹਾਂ ਵਿੱਚ ਸੁਪ੍ਰੀਮ ਕੋਰਟ ਦੇ ਇੱਕ ਪ੍ਰਸਿੱਧ ਤੇ ਪੀੜਤਾਂ ਦੇ ਸਭ ਤੋਂ ਵਧ ਹਮਦਰਦ ਹੋਣ ਅਤੇ ਪੀੜਤਾਂ ਦੇ ਕੇਸ ਮੁਫਤ ਲੜਨ ਦਾ ਦਾਅਵਾ ਕਰਨ ਵਾਲੇ ਐਡਵੋਕੇਟ ਸਾਹਿਬ, ਜਿਨ੍ਹਾਂ ਅੱਜ ਤਕ ਸ਼ਾਇਦ ਹੀ ਕਿਸੇ ਇੱਕ ਵੀ ਦੋਸ਼ੀ ਨੂੰ ਸਜ਼ਾ ਦਾਆਣ ਵਿੱਚ ਸਫਲਤਾ ਪ੍ਰਾਪਤ ਕੀਤੀ ਹੋਵੇ, ਵੀ ਸ਼ਾਮਲ ਸਨ, ਦੀ ਬੜੀ ਝਾੜ-ਝੰਬ ਕੀਤੀ ਅਤੇ ਕਿਹਾ ਕਿ ਇੱਕ ਪਾਸੇ ਤਾਂ ਉਹ ਅਦਾਲਤ ਤੇ ਇਹ ਦਬਾਉ ਬਣਾਂਦੇ ਚਲੇ ਆ ਰਹੇ ਹਨ ਕਿ ਇਸ ਮਾਮਲੇ ਦੀ ਸੁਣਵਾਈ ਲਗਾਤਾਰ ਤੇ ਹਰ ਰੋਜ਼ ਕੀਤੀ ਜਾਏ, ਤਾਂ ਜੋ ਇਸਦਾ ਫੈਸਲਾ ਜਲਦੀ ਹੋ ਸਕੇ ਅਤੇ ਦੂਜੇ ਪਾਸੇ ਉਹ ਹਰ ਤਰੀਕ ਤੇ ਸੁਣਵਾਈ ਮੁਲਤਵੀ ਕਰ, ਅਗਲੀ ਤਰੀਕ ਦਿਤੇ ਜਾਣ ਦੀ ਮੰਗ ਕਰਨ ਲਗਦੇ ਹਨ। ਵਿਦਵਾਨ ਜੱਜਾਂ ਨੇ ਦਸਿਆ ਕਿ ਅਜਿਹਾ ਉਹ ਬੀਤੇ ਸਮੇਂ ਵਿੱਚ ਤਕਰੀਬਨ ਪੰਦ੍ਰਾਂਹ ਵਾਰ ਕਰ ਚੁਕੇ ਹਨ।
ਦਸਿਆ ਜਾਂਦਾ ਹੈ ਕਿ ਇਨ੍ਹਾਂ ਐਡਵੋਕੇਟਾਂ ਵਲੋਂ ਇਸ ਕਰਕੇ ਸੁਣਵਾਈ ਮੁਲਤਵੀ ਕਰ, ਵਾਰ-ਵਾਰ ਨਵੀਂ ਤਰੀਕ ਮੰਗੀ ਜਾਂਦੀ ਚਲੀ ਆ ਰਹੀ ਸੀ ਕਿ ਉਹ ਸਜਣ ਕੁਮਾਰ ਦੇ ਵਿਰੁਧ ਗਵਾਹ ਪੇਸ਼ ਨਹੀਂ ਸੀ ਕਰ ਪਾ ਰਹੇ, ਫਲਸਰੂਪ ਹਰ ਵਾਰ ਕਿਸੇ ਨਾ ਕਿਸੇ ਬਹਾਨੇ ਅਗਲੀ ਵਾਰ ਗਵਾਹ ਪੇਸ਼ ਕਰਨ ਦਾ ਵਾਇਦਾ ਕਰ, ਉਹ ਨਵੀਂ ਤਰੀਕ ਲੈਂਦੇ ਚਲੇ ਆ ਰਹੇ ਸਨ। ਉਨ੍ਹਾਂ ਵਲੋਂ ਇਸ ਤਰ੍ਹਾਂ ਮੁਕਦਮੇ ਨੂੰ ਲਟਕਾਂਦਿਆਂ ਰਹਿਣ ਦਾ ਕਾਰਣ ਕੀ ਹੋ ਸਕਦਾ ਹੈ? ਇਸਦਾ ਜਵਾਬ ਤਾਂ ‘ਵਿਦਵਾਨ’ ਤੇ ਦੋਸ਼ੀਆਂ ਨੂੰ ਸਜ਼ਾ ਦੁਆਉਣ ਪ੍ਰਤੀ ‘ਈਮਾਨਦਾਰ’ ਹੋਣ ਦੇ ਦਾਅਵੇਦਾਰ ਪੀੜਤਾਂ ਦੇ ‘ਹਮਦਰਦ’ ਹੀ ਦੇ ਸਕਦੇ ਹਨ। ਪ੍ਰੰਤੂ ਆਮ ਲੋਕਾਂ ਵਲੋਂ ਇਹ ਸੁਆਲ ਪੁਛਿਆ ਜਾਣਾ ਸੁਭਾਵਕ ਹੀ ਹੈ ਕਿ ਆਖਿਰ ਉਹ ਸਜਣ ਕੁਮਾਰ ਦੇ ਵਿਰੁਧ ਗਵਾਹ ਪੇਸ਼ ਕਿਉਂ ਨਹੀਂ ਕਰ ਰਹੇ ਸਨ?
ਲੋਕਾਂ ਵਲੋਂ ਇਹ ਸੁਆਲ ਇਸ ਕਰ ਕੇ ਉਠਾਇਆ ਜਾਂਦਾ ਰਿਹਾ, ਕਿਉਂਕਿ ਇਹ ਮਾਮਲਾ ਅਨਵਰ ਕੌਰ ਦੇ ਪੁਲਿਸ ਦੇ ਸਾਹਮਣੇ ਦਿਤੇ ਗਏ ਉਸ ਬਿਆਨ ਦੇ ਆਧਾਰ ਤੇ ਚਲ ਰਿਹਾ ਸੀ, ਜਿਸ ਵਿੱਚ ਉਸਨੇ ਕਿਹਾ ਸੀ ਕਿ ਸਜਣ ਕੁਮਾਰ ਦੇ ਭੜਕਾਉਣ `ਤੇ ਫਸਾਦੀ ਭੀੜ ਨੇ ਉਸਦੇ ਸੁਲਤਾਨਪੁਰੀ ਸਥਿਤ ਘਰ ਦੇ ਸਾਹਮਣੇ ਹੀ ਉਸਦੇ ਪਤੀ ਨੂੰ ਬੜੀ ਬੇਰਹਿਮੀ ਦੇ ਨਾਲ ਕਤਲ ਕਰ ਦਿਤਾ ਸੀ। ਹੇਠਲੀ ਅਦਾਲਤ ਵਿੱਚ ਜਦੋਂ ਵਿਦਵਾਨ ਜੱਜ ਨੇ ਉਸਨੂੰ ਸਜਣ ਕੁਮਾਰ ਦੀ ਸ਼ਨਾਖਤ ਕਰਨ ਲਈ ਕਿਹਾ ਤਾਂ ਉਹ ਇਹ ਆਖ, ਉਸਦੀ ਸ਼ਨਾਖਤ ਕਰਨ ਵਿੱਚ ‘ਅਸਫਲ’ ਰਹੀ ਕਿ ਉਹ ਪੱਕੇ ਤੌਰ ਤੇ ਇਹ ਨਹੀਂ ਕਹਿ ਸਕਦੀ ਕਿ ਇਹ ਸਜਣ ਕੁਮਾਰ ਉਹੀ ਹੈ, ਜੋ ਫਸਾਦੀ ਭੀੜ ਦੀ ਅਗਵਾਈ ਕਰ ਰਿਹਾ ਸੀ। ਉਸਨੇ ਅਦਾਲਤ ਵਿੱਚ ਸਜਣ ਕੁਮਾਰ ਨੂੰ ਪਹਿਚਾਨਣ ਤੋਂ ਇਨਕਾਰ ਕਿਉਂ ਕੀਤਾ? ਇਸ ਸੁਆਲ ਦਾ ਜਵਾਬ ਅਜੇ ਤਕ ਨਾ ਤਾਂ ਅਨਵਰ ਕੌਰ ਨੇ ਦਿਤਾ ਹੈ ਅਤੇ ਨਾ ਹੀ ਉਸ ਵਲੋਂ ਪੈਰਵੀ ਕਰ ਰਹੇ ਐਡਵੋਕੇਟਾਂ ਨੇ? ਇਸ ਮਾਮਲੇ ਵਿੱਚ ਇੱਕ ਹੋਰ ਗਵਾਹ, ਫੋਤਾ ਸਿੰਘ ਵੀ ਦਸਿਆ ਗਿਆ ਸੀ। ਉਸਦੀ ਗਵਾਹੀ ਕਰਵਾਣ ਵਿੱਚ ਵੀ ਵਿਦਵਾਨ ਵਕੀਲ ਸਫਲ ਹੋਏ ਜਾਂ ਨਹੀਂ ਅਜੇ ਤਕ ਪਤਾ ਕਿਸੇ ਨੂੰ ਨਹੀਂ ਚਲ ਸਕਿਆ।
ਹੁਣ ਵੀ ਜਗਦੀਸ਼ ਟਾਈਟਲਰ ਅਤੇ ਸਜਣ ਕੁਮਾਰ ਦੇ ਵਿਰੁਧ ਜੋ ਮੁਕਦਮੇ ਅਦਾਲਤਾਂ ਵਿੱਚ ਹਨ ਉਨ੍ਹਾਂ ਦਾ ਕੀ ਨਤੀਜਾ ਹੋਵੇਗਾ, ਉਸਦਾ ਇੰਤਜ਼ਾਰ ਕਰਨਾ ਹੋਵੇਗਾ। ਪ੍ਰੰਤੂ ਇਤਨਾ ਜ਼ਰੂਰ ਹੈ ਕਿ ਅਦਾਲਤਾਂ ਦੋਸ਼ੀਆਂ ਨੂੰ ਸਜ਼ਾ ਸਬੂਤਾਂ ਅਤੇ ਗੁਆਹੀਆਂ ਦੇ ਅਧਾਰ ਤੇ ਹੀ ਦੇ ਸਕਦੀਆਂ ਹਨ, ਨਾ ਕਿ ਪ੍ਰਦਰਸ਼ਨ, ਸੈਮੀਨਾਰ ਕਰ ਜਾਂ ਪ੍ਰਦਰਸ਼ਨੀਆਂ ਲਾ ਕੇ ਸਰਕਾਰ ਪੁਰ ਦਬਾਉ ਬਣਾਉਣ ਨਾਲ। ਅਦਾਲਤਾਂ ਵਿੱਚ ਕਈ ਵਾਰ ਵਿਦਵਾਨ ਜੱਜਾਂ ਵਲੋਂ ਇਹ ਗਲ ਸਪਸ਼ਟ ਕੀਤੀ ਜਾਂਦੀ ਚਲੀ ਆ ਰਹੀ ਹੈ ਕਿ ਗੁਆਹੀਆਂ ਤਲਾਸ਼ਣਾਂ ਉਨ੍ਹਾਂ ਦਾ ਕੰਮ ਨਹੀਂ। ਪਰ ਜਿਥੇ ਗੁਆਹੀਆਂ ਸੰਭਾਲਣ ਦੀ ਬਜਾਏ ਉਨ੍ਹਾਂ ਨੂੰ ਵੇਚ ਹੀ ਦਿੱਤਾ ਗਿਆ ਹੋਵੇ, ਉਥੇ ਕੋਈ ਕੀ ਕਰ ਸਕਦਾ ਹੈ?
ਇਸ ਵਿੱਚ ਕੋਈ ਸ਼ਕ ਨਹੀਂ ਕਿ ਇਹ ਕਾਂਡ ਕਾਂਗ੍ਰਸ ਦੇ ਸੱਤਾ-ਕਾਲ ਵਿੱਚ ਵਾਪਰਿਆ ਹੈ ਅਤੇ ਇਸ ਵਿੱਚ ਕਈ ਸੀਨੀਅਰ ਕਾਂਗ੍ਰਸੀ ਲੀਡਰਾਂ ਦੀ ਸ਼ਮੂਲੀਅਤ ਰਹੀ ਹੈ। ਕਾਂਗ੍ਰਸ ਨੇ ਭਾਵੇਂ ਇਸ ਕਾਂਡ ਦੀ ਜਾਂਚ ਲਈ ਕਈ ਕਮਿਸ਼ਨਾਂ ਅਤੇ ਕਮੇਟੀਆਂ ਦਾ ਗਠਨ ਵੀ ਕੀਤਾ, ਫਿਰ ਵੀ ਉਸਦਾ ਮੁਖ ਉਦੇਸ਼ ਇਹੀ ਰਿਹਾ ਕਿ ਇਨ੍ਹਾਂ ਦੀਆਂ ਜਾਂਚ ਰਿਪੋਰਟਾਂ ਵਿੱਚ ਉਸਦੇ ਆਗੂ ਲਪੇਟ ਵਿੱਚ ਨਾ ਆ ਸਕਣ। ਜੇ ਕੋਈ ਕਿਸੇ ਕਾਰਣ ਲਪੇਟ ਵਿੱਚ ਆ ਵੀ ਜਾਏ ਤਾਂ ਅਦਾਲਤਾਂ ਵਿਚੋਂ ਉਹ ਦੋਸ਼-ਮੁਕਤ ਹੋ ਜਾਏ।
ਪਰ ਕੀ ਇਹ ਵੀ ਸੱਚਾਈ ਨਹੀਂ ਹੈ ਕਿ ਇਨ੍ਹਾਂ ਵਰ੍ਹਿਆਂ ਵਿੱਚ ਕਈ ਵਾਰ ਕੇਂਦਰ ਅਤੇ ਰਾਜਾਂ ਵਿੱਚ ਗ਼ੈਰ-ਕਾਂਗ੍ਰਸੀ ਸਰਕਾਰਾਂ ਬਣੀਆਂ ਹਨ। ਕੇਂਦਰ ਦੀਆਂ ਇਨ੍ਹਾਂ ਸਰਕਾਰਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਵੀ ਭਾਈਵਾਲੀ ਰਹੀ। ਇਸਤੋਂ ਬਿਨਾਂ ਦਿੱਲੀ, ਹਰਿਆਣਾ ਸਮੇਤ ਕਈ ਅਜਿਹੇ ਰਾਜਾਂ ਵਿੱਚ ਉਸਦੀ ਭਾਈਵਾਲ ਭਾਜਪਾ ਦੀਆਂ ਸਰਕਾਰਾਂ ਬਣੀਆਂ, ਜਿਨ੍ਹਾਂ ਵਿੱਚ ਬੇਗੁਨਾਹ ਸਿੱਖਾਂ ਦਾ ਚਿਟੇ ਦਿਨੀਂ ਕਤਲ ਵੀ ਹੋਇਆ ਤੇ ਉਨ੍ਹਾਂ ਦੀਆਂ ਅਰਬਾਂ-ਖਰਬਾਂ ਰੁਪਿਆਂ ਦੀਆਂ ਜਾਇਦਾਦਾਂ ਲੁਟੀਆਂ ਤੇ ਸਾੜੀਆਂ ਵੀ ਗਈਆਂ ਸਨ। ਉਨ੍ਹਾਂ ਰਾਜਾਂ ਦੀਆਂ ਸਰਕਾਰਾਂ ਦਾ ਵਤੀਰਾ ਵੀ ਕਾਂਗ੍ਰਸੀ ਸਰਕਾਰਾਂ ਨਾਲੋਂ ਕੋਈ ਵਖਰਾ ਨਹੀਂ ਰਿਹਾ। ਜਦੋਂ ਵੀ ਚੋਣਾਂ ਆਈਆਂ ਗ਼ੈਰ-ਕਾਂਗ੍ਰਸੀ ਪਾਰਟੀਆਂ ਅਤੇ ਪੀੜਤਾਂ ਦੇ ਹਮਦਰਦ ਸਿੱਖ ਆਗੂਆਂ ਨੇ ਸਿੱਖ-ਨਸਲਕੁਸ਼ੀ ਦੇ ਪੀੜਤਾਂ ਨੂੰ ਇਨਸਾਫ ਦੁਆਉਣ ਦੇ ਵਾਇਦੇ ਕੀਤੇ ਅਤੇ ਕਾਂਗ੍ਰਸ ਨੂੰ ਸਿੱਖ-ਕਤਲੇਆਮ ਲਈ ਜ਼ਿਮੇਂਦਾਰ ਠਹਿਰਾ, ਸਿੱਖਾਂ ਅਤੇ ਕਾਂਗ੍ਰਸ ਵਿੱਚ ਪਾੜਾ ਵਧਾ, ਸਿੱਖਾਂ ਦਾ ਭਾਵਨਾਤਮਕ ਸ਼ੋਸ਼ਣ ਕਰ ਰਾਜਸੀ ਲਾਭ ਉਠਾਇਆ। ਚੋਣਾਂ ਦੀ ਪ੍ਰਕ੍ਰਿਆ ਦੇ ਖਤਮ ਹੁੰਦਿਆਂ ਹੀ ਇਨ੍ਹਾਂ ਵਾਇਦਿਆਂ ਨੂੰ `ਚੁਨਾਵੀ ਵਾਇਦੇ’ ਆਖ, ਅਣਗੋਲਿਆਂ ਕਰ ਦਿਤਾ ਜਾਂਦਾ ਰਿਹਾ। ਜੇ ਕਦੀ ਕੁੱਝ ਕਰਨ ਦੀ ਪ੍ਰਕ੍ਰਿਆ ਸ਼ੁਰੂ ਕੀਤੀ ਤਾਂ ਉਹ ਕਦੀ ਵੀ ਖਤਮ ਹੋਣ ਤੇ ਹੀ ਨਹੀਂ ਆਈ।
ਭਾਜਪਾ ਦੀ ਅਗਵਾਈ ਵਾਲੀ ਐਨ ਡੀ ਈ ਸਰਕਾਰ ਵਲੋਂ ਗਠਤ ਨਾਨਾਵਤੀ ਕਮਿਸ਼ਨ ਦੀ ਮਿਸਾਲ ਸਭ ਦੇ ਸਾਹਮਣੇ ਹੈ। ਛੇ ਮਹੀਨਿਆਂ ਵਿੱਚ ਰਿਪੋਰਟ ਦੇਣ ਲਈ ਗਠਤ ਕੀਤੇ ਗਏ ਇਸ ਕਮਿਸ਼ਨ ਦੀ ਮਿਆਦ ਛੇ-ਛੇ ਮਹੀਨੇ ਕਰਕੇ ਲਗਾਤਾਰ ਵਧਾਈ ਜਾਂਦੀ ਰਹੀ। ਐਨ ਡੀ ਏ ਦੀ ਸਰਕਾਰ ਆਪਣਾ ਪੰਜ ਵਰ੍ਹਿਆਂ ਦਾ ਕਾਰਜ-ਕਾਲ ਪੂਰਾ ਕਰ ਚਲੀ ਵੀ ਗਈ, ਪਰ ਕਮਿਸ਼ਨ ਦੀ ਰਿਪੋਰਟ ਨੇ ਨਾ ਆਉਣਾ ਸੀ ਨਾ ਆਈ। ਜਦੋਂ ਕਾਂਗ੍ਰਸ ਸਰਕਾਰ ਵਲੋਂ ਕਮਿਸ਼ਨ ਦੀ ਮਿਆਦ ਹੋਰ ਵਧਾਣ ਤੋਂ ਇਨਕਾਰ ਕੀਤਾ ਗਿਆ ਤਾਂ ਪੰਜ ਵਰ੍ਹਿਆਂ ਤੋਂ ਵੀ ਵਧ ਸਮੇਂ ਦੀ ਆਪਣੀ ਕਾਰਗੁਜ਼ਾਰੀ ਦੀ ਜੋ ਰਿਪੋਰਟ ਉਸਨੇ ਦਿਤੀ ਉਸਦਾ ਸਾਰ ਇਹ ਸੀ ਕਿ ਸਿੱਖ-ਕਤਲੇਆਮ ਵਿੱਚ ਸਮੇਂ ਦੀ ਸਰਕਾਰ ਦੀ ਕੋਈ ਭਾਈਵਾਲੀ ਨਹੀਂ ਸੀ। ਇਸ ਕਤਲੇਆਮ ਦੇ ਲਈ ਗਰਦਾਨੇ ਜਾਂਦੇ ਮੁਖ ਦੋਸ਼ੀਆਂ, ਭਗਤ, ਸਜਣ ਤੇ ਟਾਈਟਲਰ ਆਦਿ ਦੇ ਵਿਰੁਧ ਲਗੇ ਦੋਸ਼ਾਂ ਦੀ ਅਜੇ ਹੋਰ ਜਾਂਚ ਕਰਨ ਦੀ ਲੋੜ ਹੈ। ਕਿਸੇ ਨੇ ਉਸਤੋਂ ਇਹ ਨਹੀਂ ਪੁਛਿਆ ਕਿ ਜੇ ਅਜੇ ਵੀ ਹੋਰ ਜਾਂਚ ਦੀ ਲੋੜ ਹੈ ਤਾਂ ਉਹ ਆਪ ਪੰਜ ਵਰ੍ਹਿਆਂ ਤੋਂ ਵੀ ਵਧ ਮਿਲੇ ਸਮੇਂ ਵਿੱਚ ਕੀ ਕਰਦਾ ਰਿਹਾ?
…ਅਤੇ ਅੰਤ ਵਿਚ: ਸੱਚਾਈ ਤਾਂ ਇਹ ਹੈ ਕਿ ਕਾਂਗ੍ਰਸ ਵਾਂਗ ਭਾਜਪਾ ਦੀ ਅਗਵਾਈ ਵਾਲੀ ਐਨ ਡੀ ਏ ਦੀ ਸਰਕਾਰ ਵੀ ਸਿੱਖ-ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਿਤੇ ਜਾਣ ਪ੍ਰਤੀ ਇਮਾਨਦਾਰ ਨਹੀਂ ਸੀ, ਕਿਉਂ? ਇਸਦਾ ਜਵਾਬ ਤਾਂ ਉਸਦੇ ਮੁੱਖੀ ਹੀ ਦੇ ਸਕਦੇ ਹਨ, ਪਰ ਕੁੱਝ ਮਾਹਿਰਾਂ ਅਨੁਸਾਰ ਇਹ ਗਲ ਉਸੇ ਸਮੇਂ ਹੀ ਸਪਸ਼ਟ ਹੋ ਗਈ ਸੀ, ਜਦੋਂ ਐਨ. ਡੀ. ਏ. ਸਰਕਾਰ ਨੇ ਗੁਜਰਾਤ ਵਿੱਚ ਹੋਏ ਮੁਸਲਿਮ ਘਟਗਿਣਤੀ ਦੇ ਕਤਲੇਆਮ ਦੀ ਜਾਂਚ ਕਰਨ ਦੀ ਜ਼ਿਮੇਂਦਾਰੀ ਵੀ ਨਾਨਾਵਤੀ ਕਮਿਸ਼ਨ ਨੂੰ ਸੌਂਪ ਦਿਤੀ। ਉਸੇ ਸਮੇਂ ਇੱਕ ਰਾਜਸੀ ਮਾਹਿਰ ਨੇ ਭਵਿਖ-ਬਾਣੀ ਕੀਤੀ ਸੀ ਕਿ ਹੁਣ ਸਿੱਖ-ਕਤਲੇਆਮ ਬਾਰੇ ਨਾਨਾਵਤੀ ਕਮਿਸ਼ਨ ਦੀ ਰਿਪੋਰਟ ਵਿੱਚ ਸਮੇਂ ਦੀ ਕਾਂਗ੍ਰਸ ਸਰਕਾਰ ਨੂੰ ਦੋਸ਼-ਮੁਕਤ ਕਰਾਰ ਦੇ ਦਿਤਾ ਜਾਇਗਾ ਅਤੇ ਦੋਸ਼ੀਆਂ ਲਈ ਸ਼ਕ ਦੀ ਗੁੰਜਾਇਸ਼ ਰਖਕੇ ਉਨ੍ਹਾਂ ਦੇ ਦੋਸ਼-ਮੁਕਤ ਹੋ ਜਾਣ ਦਾ ਰਾਹ ਉਪਲਬਧ ਕਰਵਾ ਦਿਤਾ ਜਾਇਗਾ, ਕਿਉਂਕਿ ਐਨ ਡੀ ਏ ਸਰਕਾਰ ਗੁਜਰਾਤ ਦੇ ਮੁਸਲਿਮ-ਕਤਲੇਆਮ ਦੇ ਸੰਬੰਧ ਵਿੱਚ ਵੀ ਅਜਿਹੀ ਹੀ ਰਿਪੋਰਟ ਲੈਣਾ ਚਾਹੁੰਦੀ ਹੈ, ਕਿਉਂਕਿ ਉਥੇ ਐਨ ਡੀ ਏ ਦੀ ਮੁਖ ਪਾਰਟੀ, ਭਾਜਪਾ ਦੀ ਆਪਣੀ ਸਰਕਾਰ ਦੀ ਸਰਪ੍ਰਸਤੀ ਹੇਠ ਹੀ ਮੁਸਲਿਮ ਭਾਈਚਾਰੇ ਦੇ ਕਤਲੇਆਮ ਹੋਣ ਦੀ ਘਟਨਾ ਵਾਪਰੀ ਹੈ, ਇਸ ਕਰਕੇ ਉਹ ਆਪਣੀ ਸਰਕਾਰ ਨੂੰ ਦੋਸ਼-ਮੁਕਤ ਕਰਾਰ ਦੁਆਉਣ ਲਈ ਕਾਂਗ੍ਰਸ-ਸਰਕਾਰ ਨੂੰ ਵੀ ਦੋਸ਼-ਮੁਕਤ ਕਰਾਰ ਦੁਆ ਦੇਣਾ ਚਾਹੁੰਦੀ ਹੈ, ਤਾਂ ਜੋ ਪਲੜਾ ਬਰਾਬਰ ਦਾ ਰਹੇ। ਆਖਿਰ ਉਸ ਰਾਜਸੀ ਮਾਹਿਰ ਦੀ ਭਵਿਖਬਾਣੀ ਸੱਚ ਹੋ ਕੇ ਹੀ ਰਹੀ। 000
(Mobile : +91 98 68 91 77 31)


(24/10/12)
ਗੁਰਸ਼ਰਨ ਸਿੰਘ ਕਸੇਲ

ਸ੍ਰ. ਹਰਦੇਵ ਸਿੰਘ ਜੀ, ਜੰਮੂ
ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਹਿ ॥
ਆਪ ਜੀ ਦਾ ਲੇਖ, “ਕੀ ਸਿੱਖਾਂ ਦਾ ‘ਗੁਰੂ’ ਸੱਚ ਦਾ ਗਿਆਨ ਹੈ ?” ਪੜ੍ਹਿਆ । ਇਸ ਲੇਖ ਬਾਰੇ ਆਪ ਪਾਸੋਂ ਕੁਝ ਜਾਣਕਾਰੀ ਲੈਣਾ ਚਾਹੁੰਦਾ ਹਾਂ ਆਸ ਹੈ ਕਿ ਆਪ ਜਾਣਕਾਰੀ ਦੇਣ ਦੀ ਖੇਚਲ ਕਰੋਗੇ ।
ਜਿਵੇਂ ਆਪ ਜੀ ਨੇ ਲਿਖਿਆ ਹੈ, “ਜਪੁ ਦੀ ਪਹਿਲੀ ਪਉੜੀ ਵਿੱਚ ਗੁਰੂ ਨਾਨਕ ਨੇ ਸੱਚ ਦੇ ਗਿਆਨ ਨੂੰ ਪ੍ਰਾਪਤ ਕਰਨ ਮਤਾਰ ਨੂੰ ਸੱਚਿਆਰਾ ਹੋ ਜਾਂਣ ਦੀ ਸ਼ਰਤ ਸਥਾਪਤ ਨਹੀਂ ਕੀਤਾ। ਗੁਰੂ ਸੱਚ ਦਾ ਗਿਆਨ ਨਹੀਂ ਬਲਕਿ ਸੱਚ ਦਾ ਗਿਆਨ ਗੁਰੂ ਦੀ ਇੱਕ ਅਲਾਮਤ ਹੈ। ਸੱਚ ਦਾ ਗਿਆਨ ਗੁਰੂ ਅਤੇ ਉਸਦੀ ਗੁਰਤਾ ਦੇ ਮਾਰਫ਼ਤ ਵਰਤਦਾ ਹੈ। ਗੁਰੂ ਸੱਚ ਦੇ ਗਿਆਨ ਦੀ ਕਸਵਟੀ ਹੈ ਉਸਦੀ ਸ਼ਿਨਾਖਤ ਹੈ। ਇਸੇ ਲਈ ਜੋ ਗੁਰੂਆਂ ਨੇ ਉਚਾਰਿਆ-ਸਵੀਕਾਰਿਆ ਉਹੀ ਉਨ੍ਹਾਂ ਉਪਰੰਤ ਗੁਰਤਾ ਦੀ ਪਦਵੀ ਤੇ ਵਿਰਾਜਮਾਨ ਹੋ ਗਿਆ। ਉਸ ਤੋਂ ਬਾਹਰ ਸੱਚੇ ਗਿਆਨ ਨੂੰ ਅਸੀਂ ਵਰਤਦੇ ਤਾਂ ਹਾਂ ਗੁਰੂ ਸਵੀਕਾਰ ਨਹੀਂ ਕਰਦੇ। ਉਸ ਨੂੰ ਅਸੀਂ ਗੁਰਤਾ ਤੇ ਵਿਰਾਜਮਾਨ ਨਹੀਂ ਸਮਝਦੇ।”
“ਗੁਰੂ ਕੇਵਲ ਸੱਚ ਨਹੀਂ ਬਲਕਿ ਸੱਚਿਆਰਾ ਵੀ ਹੈ। ਉਹ ਮਾਤਰ ਇੱਕ ਫ਼ੈਕਟ (ਸੱਚ) ਨਹੀਂ ਬਲਕਿ ਉਹ ਆਪ ਵਰਤਦਾ ਵੀ ਹੈ। ਇਕੱਲੇ ਸੱਚ ਖੜੋਤ ਹੈ। ਗੁਰੂਤਾ ਤਾਂ ਕ੍ਰਿਆਸ਼ੀਲ ਤਾ ਹੈ ਸਚਿਆਰਾਪਨ ਹੈ!”
ਵੀਰ ਜੀ, ਕੀ ਆਪ ਇਸ ਲੇਖ ਵਿੱਚ ਇਹ ਕਹਿਣਾ ਚਾਹੁੰਦੇ ਹੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੀ ਦਸ ਗੁਰੂ ਸਾਹਿਬ ਵਾਂਗਰ ਹੀ ਸਰੀਰ ਹੈ ? ਜਾਂ ਕੁਝ ਹੋਰ ?
ਆਦਰ ਸਹਿਤ,
ਗੁਰਸ਼ਰਨ ਸਿੰਘ ਕਸੇਲ


(24/10/12)
ਸਤਨਾਮ ਸਿੰਘ ਜੌਹਲ

ਗੁਰਮਤਿ ਸੈਮੀਨਾਰ

ਕੈਨੇਡੀਅਨ ਸਿੱਖ ਸਟੱਡੀ ਤੇ ਟੀਚਿੰਗ ਸੁਸਾਇਟੀ ਵਲੋਂ ਇੱਕ ਗੁਰਮਤ ਸੈਮੀਨਾਰ ਆਯੋਜਿਤ ਕੀਤਾ ਜਾ ਰਹਾ ਹੈ ਜਿਸ ਵਿੱਚ ਪੰਥ ਦੇ ਮਹਾਨ ਪ੍ਰਚਾਰਕ ਗਿਆਨੀ ਜਸਬੀਰ ਸਿੰਘ ਵੈਨਕੂਵਰ ਅਤੇ ਹਰਮਨਪ੍ਰੀਤ ਸਿੰਘ ਕਪੂਰਥਲੇ ਵਾਲੇ ਭਾਗ ਲੈ ਰਹੇ ਹਨ। ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਹੁੰਮ ਹੁਮਾ ਕੇ ਪੁਜਣ ਦੀ ਕ੍ਰਿਪਾਲਤਾ ਕਰਨੀ ਜੀ।
ਸਥਾਨ ਤੇ ਸਮਾਂ
ਸਿੱਖ ਸਟੱਡੀ ਸੈਂਟਰ, #108-1083 ਈਸਟ ਕੈਂਟ ਐਵੀਨਿਊ ਵੈਨਕੂਵਰ ਬੀ ਸੀ 28 ਅਕਤੂਬਰ 2012 ਦਿਨ ਐਤਵਾਰ ਬਾਦ ਦੁਪਿਹਰ 2: 00 ਤੋਂ 5: 00 ਵਜੇ ਤਕ
ਹੋਰ ਜਾਣਕਾਰੀ ਵਾਸਤੇ
ਸਤਨਾਮ ਸਿੰਘ ਜੌਹਲ 604-307-3800 ਪੂਰਨ ਸਿੰਘ ਗਿਲ 604-325-3784


(23/10/12)
ਮਨਜੀਤ ਸਿੰਘ ਖਾਲਸਾ

ਸ੍ਰ ਮੱਖਣ ਸਿੰਘ ਜੀ
ਮੈਂ ਇੱਕ ਵਾਰ ਫਿਰ ਆਪ ਜੀ ਦਾ ਧਿਆਨ ਮਿਤੀ ੭. ੧੦. ੧੨ ਵਾਲੇ ਪੱਤਰ ਵੱਲ ਦਿਵਾਉਣਾ ਚਾਹੁੰਦਾ ਹਾਂ ਜਿਸ ਵਿੱਚ ਪੱਤਰ ਲਿਖਣ ਵਾਲੇ ਗਰੁਪ ਨੇ ਤੱਤ ਪਰਿਵਾਰ ਦੇ “ਉਪਰਾਲੇ” ਬਾਰੇ ਪ੍ਰਸੰਸਾ ਯੁਕਤ ਵਿਚਾਰ ਪ੍ਰਗਟ ਕੀਤੇ ਬਲਕਿ ਆਪਣੇ ਵਲੋਂ ਸੁਝਾਉ ਵੀ ਇਨ੍ਹਾਂ ਸ਼ਬਦਾ ਵਿੱਚ ਪ੍ਰਗਟ ਕੀਤਾ:- “ਜਿਹੜੇ ਸਜਣ ਅਜੇ ਤਾਈ ਆਪਣੇ ਸੁਝਾਉ ਨਹੀਂ ਭੇਜ ਸਕੇ, ਉਨ੍ਹਾਂ ਨੂੰ ਵੀ ਬੇਨਤੀ ਹੈ ਕਿ ਆਪਣੇ ਕੀਮਤੀ ਸੁਜਾਅ ਛੇਤੀ ਤੌਂ ਛੇਤੀ ਭੇਜਣ ਦੀ ਖੇਚਲ ਕਰਨ”। ਸੰਪਾਦਕ ਜੀ ਜੇ ਕਰ ਇਸ ਵਿਸ਼ੇ ਤੇ ਕੋਈ ਗਰੁਪ ਸਿਖ ਮਾਰਗ ਤੇ ਪਰਿਵਾਰ ਦੀ ਪ੍ਰਸ਼ੰਸਾ ਕਰਦੇ ਹੋਏ, ਆਪਣਾ ਸਮਰਥਨ ਪ੍ਰਗਟ ਕਰ ਸਕਦਾ ਹੈ ਤਾਂ ਕੁੱਝ ਪੰਥ ਦਰਦੀ ਪਰਿਵਾਰ ਨਾਲ ਆਪਣੀ ਅਸਹਿਮਤੀ ਕਿਉਂ ਨਹੀਂ ਪ੍ਰਗਟ ਕਰ ਸਕਦੇ? ਸੰਪਾਦਕ ਜੀ ਸੁਝਾਅ ਤਾਂ ਅਸੀਂ ਵੀ ਕੋਈ ਨਹੀਂ ਦਿੱਤਾ ਬਲਕਿ ਪਰਿਵਾਰ ਵਲੋਂ ਲਿਖੇ ਪੱਤਰ ਦੇ ਜਵਾਬ ਵਿੱਚ ਪਰਿਵਾਰ ਨੂੰ ਇਹ ਸੂਚਿਤ ਕੀਤਾ ਹੈ ਕਿ ਪਰਿਵਾਰ ਦੇ ਇਸ ਉਪਰਾਲੇ ਵਿੱਚ ਕੁੱਝ ਵਿਸ਼ੇਸ਼ ਕਾਰਣਾਂ ਕਰਕੇ ਸਾਡੀ ਕੋਈ ਭੂਮਿਕਾ ਨਹੀਂ ਬਣਦੀ। ਜੇ ਕਰ ਸਿਖ ਮਾਰਗ ਤੇ ਪਰਿਵਾਰ ਲਈ ਪ੍ਰਸ਼ੰਸਾ ਅਤੇ ਸੁਝਅ ਭਰਿਆ ਹਲੂਣਾ ਛਪ ਸਕਦਾ ਹੈ ਤਾਂ ਫਿਰ ਕਿਸੇ ਵਲੋਂ ਪ੍ਰਗਟਾਈ ਅਸਹਿਮਤੀ ਕਿਉਂ ਨਹੀਂ ਛਪ ਸਕਦੀ? ਇਸ ਕਰਕੇ ਗੁਰਮਤਿ ਅਨੁਸਾਰ ਨਿਰਪਖਤਾ ਦੇ ਤਕਾਜ਼ੇ ਦਾ ਪਾਲਣ ਕਰਦੇ ਹੋਏ ਨੱਥੀ ਕੀਤੀ ਗਏ ਪੱਤਰ ਨੂੰ ਛਾਪਣ ਦੀ ਕਿਰਪਾਲਤਾ ਕਰੋ ਜੀ।
(ਸੰਪਾਦਕੀ ਟਿੱਪਣੀ:- ਮਨਜੀਤ ਸਿੰਘ ਖਾਲਸਾ ਜੀ, ਜਿਸ ਪੱਤਰ ਦੀ ਤੁਸੀਂ ਗੱਲ ਕਰਦੇ ਹੋ ਉਸ ਵਿੱਚ ਕੋਈ ਵੀ ਸੁਝਾਓ ਨਹੀਂ ਦਿੱਤਾ ਗਿਆ ਬਲਕਿ ਸੁਝਾਓ ਭੇਜਣ ਦੀ ਗੱਲ ਕੀਤੀ ਹੈ। ਉਹਨਾ ਨੇ ਸਿਰਫ ਕੀਤੇ ਜਾਣ ਵਾਲੇ ਕੰਮ ਦੀ ਸਲਾਘਾ ਕੀਤੀ ਹੈ, ਨਾ ਕੋਈ ਸੁਝਾਓ ਦਿੱਤਾ ਹੈ ਅਤੇ ਨਾ ਹੀ ਨੁਕਤਾਚੀਨੀ ਕੀਤੀ ਹੈ। ਤੁਸੀਂ ਆਪਣੇ ਪੱਤਰ ਵਿੱਚ ਨੁਕਤਾਚੀਨੀ ਦੇ ਨਾਲ-ਨਾਲ ਸਵਾਲ ਵੀ ਕੀਤੇ ਹਨ। ਇਸੇ ਬਾਰੇ ਮੈਂ ਨੋਟ 15 ਸਤੰਬਰ 2012 ਨੂੰ ਪਾਇਆ ਸੀ। ਤੁਹਾਡੇ ਪੱਤਰ ਦੀ ਬਿੱਲਕੁੱਲ ਹੀ ਉਹਨਾ ਦੇ ਪੱਤਰ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ। ਹਾਂ, ਇਤਨੀ ਕੁ ਤੁਲਨਾ ਜਰੂਰ ਕੀਤੀ ਜਾ ਸਕਦੀ ਹੈ ਕਿ ਉਹਨਾ ਨੇ ਜਿਸ ਕੰਮ ਦੀ ਸਲਾਘਾ ਕੀਤੀ ਸੀ ਤੁਸੀਂ ਉਸ ਦੇ ਉਲਟ ਲਿਖਿਆ ਹੈ। ਫਿਰ ਵੀ ਮੈਂ ‘ਸਿੱਖ ਮਾਰਗ’ ਦੇ ਪਾਠਕਾਂ ਨੂੰ ਦੱਸ ਦਿੰਦਾ ਹਾਂ ਕਿ ਹੇਠ ਲਿਖੇ ਸੱਜਣ ‘ਤੱਤ ਗੁਰਮਤਿ’ ਵਾਲੇ ਜੋ ‘ਸਿੱਖ ਜੀਵਨ ਜਾਂਚ’ ਬਣਾ ਰਹੇ ਹਨ, ਉਹਨਾ ਨਾਲ ਸਹਿਮਤ ਨਹੀਂ ਹਨ। ਕਿਉਂ ਨਹੀਂ? ਇਸ ਬਾਰੇ ਇੰਟਰਨੈੱਟ ਤੇ ਹੋਰ ਥਾਵਾਂ ਤੇ ਪੜ੍ਹਿਆ ਜਾ ਸਕਦਾ ਹੈ।
ਗੁਰਤੇਜ ਸਿੰਘ ਸਾਬਕਾ ਆਈ ਏ ਐਸ, ਰਾਜਿੰਦਰ ਸਿੰਘ ਖਾਲਸਾ ਪੰਚਾਇਤ, ਗਿਆਨੀ ਜਰਤਾਰ ਸਿੰਘ ਜਾਚਕ, ਸਰਬਜੀਤ ਸਿੰਘ (ਐਡੀਟਰ ਇੰਡੀਆ ਅਵੇਅਰਨੈੱਸ), ਕਿਰਪਾਲ ਸਿੰਘ ਬਠਿੰਡਾ, ਗਿਆਨੀ ਸੁਰਜੀਤ ਸਿੰਘ ਦਿੱਲੀ, ਜਸਬਿੰਦਰ ਸਿੰਘ ਖਾਲਸਾ ਦੁਬਈ, (ਰਿਟਾ.) ਕਰਨਲ ਗੁਰਦੀਪ ਸਿੰਘ ਮੋਹਾਲੀ, ਸ੍ਰ ਇੰਦਰਜੀਤ ਸਿੰਘ ਕਾਨ੍ਹਪੁਰ, ਗਿਆਨੀ ਸੁਖਦੇਵ ਸਿੰਘ ਮੋਹਾਲੀ ਅਤੇ ਮਨਜੀਤ ਸਿੰਘ ਖਾਲਸਾ, ਮੋਹਾਲੀ।


(23/10/12)
ਵਰਿੰਦਰ ਸਿੰਘ

“ਗਜ ਸਾਢੇ ਤੈ ਤੈ ਧੋਤੀਆ”
ਆਸਾ ॥ ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ ॥ ਗਲੀ ਜਿਨ੍ਹ੍ਹਾ ਜਪਮਾਲੀਆ ਲੋਟੇ ਹਥਿ ਨਿਬਗ ॥ ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ ॥੧॥ ਐਸੇ ਸੰਤ ਨ ਮੋ ਕਉ ਭਾਵਹਿ ॥ ਡਾਲਾ ਸਿਉ ਪੇਡਾ ਗਟਕਾਵਹਿ ॥੧॥ ਰਹਾਉ ॥ ਬਾਸਨ ਮਾਂਜਿ ਚਰਾਵਹਿ ਊਪਰਿ ਕਾਠੀ ਧੋਇ ਜਲਾਵਹਿ ॥ ਬਸੁਧਾ ਖੋਦਿ ਕਰਹਿ ਦੁਇ ਚੂਲ੍ਹ੍ਹੇ ਸਾਰੇ ਮਾਣਸ ਖਾਵਹਿ ॥੨॥ ਓਇ ਪਾਪੀ ਸਦਾ ਫਿਰਹਿ ਅਪਰਾਧੀ ਮੁਖਹੁ ਅਪਰਸ ਕਹਾਵਹਿ ॥ ਸਦਾ ਸਦਾ ਫਿਰਹਿ ਅਭਿਮਾਨੀ ਸਗਲ ਕੁਟੰਬ ਡੁਬਾਵਹਿ ॥੩॥ ਜਿਤੁ ਕੋ ਲਾਇਆ ਤਿਤ ਹੀ ਲਾਗਾ ਤੈਸੇ ਕਰਮ ਕਮਾਵੈ ॥ ਕਹੁ ਕਬੀਰ ਜਿਸੁ ਸਤਿਗੁਰੁ ਭੇਟੈ ਪੁਨਰਪਿ ਜਨਮਿ ਨ ਆਵੈ ॥੪॥੨॥
ਅਰਥ:- (ਜੋ ਮਨੁੱਖ) ਸਾਢੇ ਤਿੰਨ ਤਿੰਨ ਗਜ਼ (ਲੰਮੀਆਂ) ਧੋਤੀਆਂ (ਪਹਿਨਦੇ, ਅਤੇ) ਤਿਹਰੀਆਂ ਤੰਦਾਂ ਵਾਲੇ ਜਨੇਊ ਪਾਂਦੇ ਹਨ, ਜਿਨ੍ਹਾਂ ਦੇ ਗਲਾਂ ਵਿਚ ਮਾਲਾਂ ਹਨ ਤੇ ਹੱਥ ਵਿੱਚ ਲਿਸ਼ਕਾਏ ਹੋਏ ਲੋਟੇ ਹਨ, (ਨਿਰੇ ਇਹਨਾਂ ਲੱਛਣਾਂ ਕਰਕੇ) ਉਹ ਮਨੁੱਖ ਪਰਮਾਤਮਾ ਦੇ ਭਗਤ ਨਹੀਂ ਆਖੇ ਜਾਣੇ ਚਾਹੀਦੇ, ਉਹ ਤਾਂ (ਅਸਲ ਵਿਚ) ਬਨਾਰਸੀ ਠੱਗ ਹਨ ।1। ਮੈਨੂੰ ਅਜਿਹੇ ਸੰਤ ਚੰਗੇ ਨਹੀਂ ਲੱਗਦੇ, ਜੋ ਮੂਲ ਨੂੰ ਭੀ ਟਹਿਣੀਆਂ ਸਮੇਤ ਖਾ ਜਾਣ (ਭਾਵ, ਜੋ ਮਾਇਆ ਦੀ ਖ਼ਾਤਰ ਮਨੁੱਖਾਂ ਨੂੰ ਜਾਨੋਂ ਮਾਰਨੋਂ ਭੀ ਸੰਕੋਚ ਨਾ ਕਰਨ) ।1।ਰਹਾਉ। (ਇਹ ਲੋਕ) ਧਰਤੀ ਪੁੱਟ ਕੇ ਦੋ ਚੁੱਲ੍ਹੇ ਬਣਾਂਦੇ ਹਨ, ਭਾਂਡੇ ਮਾਂਜ ਕੇ (ਚੁੱਲ੍ਹਿਆਂ) ਉੱਤੇ ਰੱਖਦੇ ਹਨ, (ਹੇਠਾਂ) ਲੱਕੜੀਆਂ ਧੋ ਕੇ ਬਾਲਦੇ ਹਨ (ਸੁੱਚ ਤਾਂ ਇਹੋ ਜਿਹੀ, ਪਰ ਕਰਤੂਤ ਇਹ ਹੈ ਕਿ) ਸਮੂਲਚੇ ਮਨੁੱਖ ਖਾ ਜਾਂਦੇ ਹਨ ।2। ਇਹੋ ਜਿਹੇ ਮੰਦ-ਕਰਮੀ ਮਨੁੱਖ ਸਦਾ ਵਿਕਾਰਾਂ ਵਿਚ ਹੀ ਖਚਿਤ ਫਿਰਦੇ ਹਨ, ਉਂਞ ਮੂੰਹੋਂ ਅਖਵਾਂਦੇ ਹਨ ਕਿ ਅਸੀ ਮਾਇਆ ਦੇ ਨੇੜੇ ਨਹੀਂ ਛੋਂਹਦੇ । ਸਦਾ ਅਹੰਕਾਰ ਵਿਚ ਮੱਤੇ ਫਿਰਦੇ ਹਨ, (ਇਹ ਆਪ ਤਾਂ ਡੁੱਬੇ ਹੀ ਸਨ) ਸਾਰੇ ਸਾਥੀਆਂ ਨੂੰ ਭੀ (ਇਹਨਾਂ ਮੰਦ-ਕਰਮਾਂ ਵਿਚ) ਡੋਬਦੇ ਹਨ ।3। (ਪਰ ਜੀਵਾਂ ਦੇ ਕੀਹ ਵੱਸ?) ਜਿਸ ਪਾਸੇ ਪਰਮਾਤਮਾ ਨੇ ਕਿਸੇ ਮਨੁੱਖ ਨੂੰ ਲਾਇਆ ਹੈ ਉਸੇ ਹੀ ਪਾਸੇ ਉਹ ਲੱਗਾ ਹੋਇਆ ਹੈ, ਤੇ ਉਹੋ ਜਿਹੇ ਹੀ ਉਹ ਕੰਮ ਕਰ ਰਿਹਾ ਹੈ । ਹੇ ਕਬੀਰ! ਸੱਚ ਤਾਂ ਇਹ ਹੈ ਕਿ ਜਿਸ ਨੂੰ ਸਤਿਗੁਰੂ ਮਿਲ ਪੈਂਦਾ ਹੈ, ਉਹ ਫਿਰ ਕਦੇ ਜਨਮ (ਮਰਨ ਦੇ ਗੇੜ) ਵਿਚ ਨਹੀਂ ਆਉਂਦਾ ।4।
ਵਿਚਾਰ : ਭਗਤ ਕਬੀਰ ਜੀ ਉਸ ਸਮੇ ਦੇ ਬ੍ਰਾਹਮਿਨ ਦੇ ਬਾਰੇ ਕਹ ਰਹੇ ਹਨ ਜੋ ਆਪਣੇ ਆਪ ਨੂ ਸੰਤ ਕਹਾਉਂਦੇ ਸਨ ਕੇ ਸਿਰਫ ਲਮੀਆਂ ਲਮੀਆਂ ਧੋਤੀਆਂ ਪਾਉਣ ਨਾਲ ਜਾਂ ਤਿਹਰੇ ਜਨੇਊ ਪਾਉਣ ਨਾਲ ਜਾਂ ਹੱਥ ਵਿਚ ਲੋਟੇ ਅਤੇ ਗਲ ਵਿਚ ਮਾਲਾ ਪਾਉਣ ਨਾਲ ਕੋਈ ਭਗਤ ਨਹੀਂ ਬਣ ਜਾਂਦਾ| ਏਹੋ ਜਿਹੇ ਲੋਕ ਪੈਸੇ ਵਾਸਤੇ ਕਿਸੇ ਨੂ ਜਾਨੋ ਮਾਰਨ ਲਗਿਆਂ ਵੀ ਨਹੀਂ ਸੋਚਦੇ| ਆਓ ਭਗਤ ਕਬੀਰ ਜੀ ਦੇ ਇਸ ਸ਼ਬਦ ਦੀ ਅੱਜ ਦੇ ਹਲਾਤਾਂ ਨਾਲ ਤੁਲਨਾ ਕਰੀਏ| ਅੱਜ ਪੰਜਾਬ ਵਿਚ ੧੬੦੦੦ ਦੇ ਕਰੀਬ ਏਹੋ ਜਿਹੇ ਸੰਤ ਹਰਲ ਹਰਲ ਕਰਦੇ ਫਿਰਦੇ ਹਨ ਫਰਕ ਸਿਰਫ ਇਤਨਾ ਹੈ ਕੇ ਜਨੇਊ ਦੀ ਜਗਾਹ ਉਤੇ ਗਾਤਰੇ ਪਾਏ ਹੋਏ ਹਨ ਮਾਲਾ ਅਤੇ ਲੋਟੇ ਤਾਂ ਬਹੁਤੇ ਇਹ ਵੀ ਚੱਕੀ ਫਿਰਦੇ ਹਨ, ਧੋਤੀਆਂ ਦੀ ਜਗਾਹ ਲੰਬੇ ਲੰਬੇ ਚੋਲਿਆਂ ਨੇ ਲੈ ਲਈ ਹੈ ਅਤੇ ਸਿਰ ਉਤੇ ਗੋਲ ਪੱਗ| ਬੰਦਾ ਮਾਰਨ ਨੂ ਇਹ ਵੀ ਮਿੰਟ ਨਹੀਂ ਲਾਉਂਦੇ ਨਹੀਂ ਤਾਂ ਅਦਾਲਤਾਂ ਵਿਚ ਇਹਨਾ ਦੇ ਚਲਦੇ ਕੇਸ ਵੇਖ ਲਵੋ, ਮਾਇਆ ਵਿਚ ਇਹ ਗ੍ਰਸੇ ਪਾਏ ਹਨ ਕਹਨ ਨੂ ਬ੍ਰਹਮਚਾਰੀ ਕਹਾਉਂਦੇ ਹਨ ਪਰ ਕਈਆਂ ਉਤੇ ਰੇਪ ਦੇ ਕੇਸ ਚੱਲ ਰਹੇ ਹਨ|
ਅਗਲੀ ਤੁੱਕ ਵਿਚ ਕਬੀਰ ਸਾਹਿਬ ਇਹਨਾ ਦੀ ਸੁੱਚ ਭਿੱਟ ਬਾਰੇ ਦਸਦੇ ਹਨ ਕੇ ਕਿਵੇਂ ਜਮੀਨ ਪੁੱਟ ਪੁੱਟ ਕੇ ਚੁੱਲੇ ਬਣਾਉਂਦੇ ਹਨ ਅਤੇ ਲਕੜੀਆਂ ਵੀ ਢੋ ਢੋ ਕੇ ਬਲਦੇ ਹਨ| ਅੱਜ ਵੀ ਬਹੁਤ ਸਾਰੇ ਅਖੰਡ ਕੀਰਤਨੀਆਂ ਵਰਗੇ ਤੁਹਾਨੂ ਇਸ ਤਰਾਂ ਕਰਨ ਵਾਲੇ ਆਪਣੇ ਆਪ ਨੂ ਸਿੱਖ ਕਹਾਉਣ ਵਾਲੇ ਬ੍ਰਾਹਮਿਨ ਮਿਲ ਜਾਣਗੇ ਜੋ ਸੰਗਤ ਦੇ ਨਾਲ ਬੈਠ ਕੇ ਪ੍ਰਸ਼ਾਦਾ ਵੀ ਨਹੀਂ ਛੱਕ ਸਕਦੇ, ਆਪਣਾ ਪ੍ਰਸ਼ਾਦਾ ਆਪ ਬਣਾਉਂਦੇ ਹਨ ਅਤੇ ਲੋਹੇ ਦੇ ਭਾਂਡਿਆਂ ਤੋਂ ਬਿਨਾ ਖਾਂਦੇ ਨਹੀਂ| ਕੀ ਇਹ ਗੁਰੂ ਦੇ ਲੰਗਰ ਦੀ ਬੇਅਦਬੀ ਨਹੀਂ ਹੈ ? ਗੁਰਬਾਣੀ ਦੀ ਤਾਂ ਸ਼ੁਰੁਆਤ ਹੀ ਗੁਰੂ ਨਾਨਕ ਸਾਹਿਬ ਨੇ “ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ ॥” ਤੋਂ ਕੀਤੀ ਹੈ, ਕੀ ਗੁਰੂ ਨਾਨਕ ਸਾਹਿਬ ਆਪਣੇ ਨਾਲ ਲੋਹੇ ਦੇ ਭਾਂਡੇ ਚੱਕੀ ਫਿਰਦੇ ਸੀ ਹਰ ਜਗਾਹ ਉਤੇ, ਫਿਰ ਤਾਂ ਵਿਚਾਰਾ ਮਰਦਾਨਾ ਇਸੇ ਕਮ ਤੇ ਲਗਿਆ ਰਹੰਦਾ|
ਇਸ ਤੋਂ ਅਗੇ ਭਗਤ ਜੀ ਇਹਨਾ ਮਨੁਖਾਂ ਬਾਰੇ ਦਸਦੇ ਹਨ ਕਹਨ ਨੂ ਤਾਂ ਇਹ ਮਾਇਆ ਦੇ ਬੰਦਨਾ ਨੂ ਤਿਆਗ ਚੁੱਕੇ ਹਨ ਕਹੰਦੇ ਹਨ ਕੇ ਅਸੀਂ ਮਾਇਆ ਨੂ ਹਥ ਨਹੀਂ ਲਾਉਂਦੇ, ਅੱਜ ਤੁਹਾਨੂ ਨਾਨਕਸਰ ਸੰਪਰਦਾ ਵਰਗੇ ਕਈ ਮਿਲ ਜਾਣਗੇ ਜੋ ਬਿਲਕੁਲ ਆਹੀ ਕਹੰਦੇ ਹਨ ਕੇ ਅਸੀਂ ਮਾਇਆ ਨੂ ਬਿਲਕੁਲ ਨਹੀਂ ਛੋਹਂਦੇ, ਹਾਂ ਰੁਪਿਆ ਦੋ ਰੁਪਿਆ ਨਹੀਂ ਲੈਂਦੇ ਇਹ ਲੋਕ ਲਖਾਂ ਵਿਚ ਮਾਇਆ ਲੈਂਦੇ ਹਨ, ਨਹੀਂ ਤਾਂ ੩੦੦ ਏਕੜ ਦੀ ਜਮੀਨ ਕਿਥੋਂ ਆ ਗਈ| ਦੂਜੀ ਗਲ ਮਾਇਆ ਸਿਰਫ ਪੈਸਾ ਹੀ ਨਹੀਂ ਹੁੰਦੀ ਜਿਹੜਾ ਫੁਲੀਆਂ ਦਾ ਪ੍ਰਸ਼ਾਦ ੧੦ ਰੁਪਏ ਦਾ ਬਾਹਰ ਵਿਕਦਾ ਹੈ ਓਹ ਕੀ ਹੈ? ਜਿਹੜੇ ਕਪੜੇ ਅਤੇ ਹੋਰ ਸਮਾਨ ਇਹ ਸੰਪਟ ਪਾਠ ਦੀ ਆੜ ਵਿਚ ਲੈਂਦੇ ਹਨ ਓਹ ਕੀ ਹੈ?
ਅਖੀਰ ਵਿਚ ਭਗਤ ਕਬੀਰ ਜੀ ਇਹਨਾ ਦੇ ਅਹੰਕਾਰ ਦਾ ਜਿਕਰ ਕਰਦੇ ਹਨ ਕੇ ਕਿਵੇਂ ਇਹ ਆਪ ਤਾਂ ਡੁਬਦੇ ਹਨ ਨਾਲ ਆਪਣੇ ਸਾਥੀਆਂ ਨੂ ਵੀ ਡੋਬ ਦੇਂਦੇ ਹਨ| ਅੱਜ ਕਿਨੇ ਏਹੋ ਜਿਹੇ ਬਾਬੇ ਹਨ ਜਿਨਾ ਦਾ ਅਹੰਕਾਰ ਓਹਨਾ ਦੀ ਕਿਸੇ ਵੀ ਟੇਪ ਜਾਂ ਸੀਡੀ ਵਿਚੋਂ ਵੇਖਿਆ ਜਾ ਸਕਦਾ ਹੈ...ਹਰ ਗਲ ਤੇ ਮੈ ਇਹ ਕੀਤਾ ਮੈ ਓਹ ਕੀਤਾ ..ਇਹ ਲੋਕ ਲੱਖਾਂ ਕਰੋੜਾਂ ਨੂ ਆਪਣੇ ਨਾਲ ਡੋਬ ਰਹੇ ਹਨ|
ਅੰਤ ਵਿਚ ਭਗਤ ਕਬੀਰ ਜੀ ਮਨੁੱਖ ਨੂ ਸਮਝਾ ਰਹੇ ਹਨ ਕੇ ਉਸ ਇਕ ਸਚੇ ਅਕਾਲਪੁਰਖ ਦੇ ਹੁਕਮ ਵਿਚ ਚੱਲ ਤਾਂ ਕੇ ਤੇਰਾ ਜਨਮ ਮਰਨ ਦਾ ਗੇੜ ਕਟਿਆ ਜਾਵੇ| ਹਰ ਕੋਈ ਬੰਦਾ ਉਸ ਦੇ ਕੀਤੇ ਕਰਮਾ ਦਾ ਫਲ ਭੁਗਤ ਰਿਹਾ ਹੈ ਦਿਨ ਵਿੱਚ ਸੌ ਸੌ ਵਾਰ ਮਰਦਾ ਹੈ| ਪਰ ਜਿਹੜਾ ਗੁਰੂ ਦੀ ਮੱਤ ਨੂ ਧਾਰਣ ਕਰ ਲੈਂਦਾ ਹੈ ਓਹ ਇਸ ਚੱਕਰ ਵਿਚੋਂ ਨਿਕਲ ਜਾਂਦਾ ਹੈ ਅਤੇ ਹੁਕਮ ਰਜਾਈ ਚੱਲਣ ਲਗ ਪੈਂਦਾ ਹੈ|

...ਭੁੱਲ ਚੁੱਕ ਦੀ ਖਿਮਾ ...ਵਰਿੰਦਰ ਸਿੰਘ


(20/10/12)
ਸਰਵਜੀਤ ਸਿੰਘ

ਭਾਈ ਹਰੀ ਸਿੰਘ ਰੰਧਾਵਾ ਜੀ,
(ਜਨਰਲ ਸਕੱਤਰ ਸੰਤ ਸਮਾਜ)
ਵਾਹਿਗੁਰੂ ਜੀ ਖਾਲਸਾ।
ਵਾਹਿਗੁਰੂ ਜੀ ਕੀ ਫ਼ਤਿਹ।
ਭਾਈ ਹਰੀ ਸਿੰਘ ਰੰਧਾਵਾ ਜੀ, ਪਿਛਲੇ ਦਿਨੀਂ ਅਜੀਤ ਜਲੰਧਰ `ਚ (11 ਅਕਤੂਬਰ-ਅੰਤਰਰਾਸ਼ਟਰੀ ਪੰਨਾ) ਛਪੇ ਆਪ ਜੀ ਦੇ ਬਿਆਨ, “ਬਿਕਰਮੀ ਕੈਲੰਡਰ ਹੀ ਗੁਰਬਾਣੀ ਅਤੇ ਸਿੱਖ ਰਵਾਇਤਾਂ ਅਨੁਸਾਰ ਸਹੀ ਹੈ” ਸਬੰਧੀ ਬੇਨਤੀ ਹੈ ਕਿ ‘ਬਿਕਰਮੀ ਕੈਲੰਡਰ’ ਦੇ ਗੁਰਬਾਣੀ ਸਿਧਾਂਤ ਨਾਲ ਮੇਲ ਬਾਰੇ ਵਿਸਥਾਰ ਨਾਲ ਜਾਣਕਾਰੀ ਦੇਣ ਦੀ ਕ੍ਰਿਪਾਲਤਾ ਕਰੋ ਜੀ। ਜਿਵੇ ਕਿ ਆਪ ਜੀ ਜਾਣਦੇ ਹੀ ਹੋ ਕੇ ਇਹ ਵਿਸ਼ਾ ਆਮ ਅਤੇ ਸਰਲ ਨਾ ਹੋਣ ਕਰਕੇ, ਕੈਲੰਡਰ ਸਬੰਧੀ ਆਮ ਸੰਗਤਾਂ ਨੂੰ ਜਿਆਦਾ ਜਾਣਕਾਰੀ ਨਹੀ ਹੈ। ਸੰਤ ਸਮਾਜ ਦੇ ਜਨਰਲ ਸਕੱਤਰ ਹੋਣ ਦੇ ਨਾਤੇ ਆਪ ਜੀ ਦਾ ਫਰਜ਼ ਬਣਦਾ ਹੈ ਕਿ ਆਮ ਸੰਗਤਾਂ ਨੂੰ ‘ਬਿਕਰਮੀ ਕੈਲੰਡਰ’ ਸਬੰਧੀ ਵਿਸਥਾਰ ਨਾਲ ਜਾਣਕਾਰੀ ਦੇਣ ਦੀ ਖੇਚਲ ਕਰੋ। (ਯਾਦ ਰਹੇ ਕਿ ਭਾਈ ਹਰੀ ਸਿੰਘ ਰੰਧਾਵਾ ਨੇ ਹਾਂਗਕਾਂਗ ਵਿਚ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਸੀ ਕਿ ਪੁਰਾਤਨ ਬਿਕਰਮੀ ਕੈਲੰਡਰ ਹੀ ਸਿੱਖ ਰਵਾਇਤਾਂ ਅਨੁਸਾਰ ਸਹੀ ਹੈ। ਸਾਰੇ ਸਿੱਖਾਂ ਨੂੰ ਆਪਣੇ ਦਿਨ ਤਿਉਹਾਰ ਇਸੇ ਅਨੁਸਾਰ ਮਨਾਉਣੇ ਚਾਹੀਦੇ ਹਨ)

ਭਾਈ ਹਰੀ ਸਿੰਘ ਰੰਧਾਵਾ ਜੀ, ਜਿਸ ‘ਬਿਕਰਮੀ ਕੈਲੰਡਰ ਦਾ ਆਪ ਜੀ ਨੇ ਜਿਕਰ ਕੀਤਾ ਹੈ ਉਸ ਕੈਲੰਡਰ ਦੀਆਂ ਕੀ-ਕੀ ਵਿਸ਼ੇਸ਼ਤਾਈਆਂ ਹਨ? ਕੀ ਆਪ ਜੀ ‘ਸੂਰਜੀ ਬਿਕ੍ਰਮੀ’ ਕੈਲੰਡਰ ਨੂੰ ਸਿੱਖ ਰਵਾਇਤਾਂ ਅਨੁਸਾਰ ਸਹੀ ਮੰਨਦੇ ਹੋ ਜਾਂ ‘ਚੰਦਰ-ਸੂਰਜੀ ਬਿਕ੍ਰਮੀ’ ਕੈਲੰਡਰ ਨੂੰ ਸਿੱਖ ਰਵਾਇਤਾਂ ਅਨੁਸਾਰ ਸਹੀ ਮੰਨਦੇ ਹੋ? ਇਨ੍ਹਾਂ ਦੋਵਾਂ ਕੈਲੰਡਰਾਂ `ਚ ਕਿਹੜਾ ਕੈਲੰਡਰ ਗੁਰਬਾਣੀ ਦੇ ਸਿਧਾਂਤ ਨਾਲ ਮੇਲ ਖਾਂਦਾ ਹੈ ਅਤੇ ਕਿਵੇਂ? ਕੀ ਆਪ ਜੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਸੋਧ ਕੇ (ਮਾਰਚ 2010) ਜਾਰੀ ਕੀਤੇ ਗਏ ਕੈਲੰਡਰ ਨਾਲ ਸਹਿਮਤ ਹੋ? ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਜਾਰੀ ਕੀਤਾ ਗਿਆ ਕੈਲੰਡਰ, ਕੀ ‘ਸੂਰਜੀ ਬਿਕ੍ਰਮੀ’ ਕੈਲੰਡਰ ਹੈ ਜਾਂ ਚੰਦਰ-ਸੂਰਜੀ ਬਿਕ੍ਰਮੀ’ ਕੈਲੰਡਰ’ ?
ਭਾਈ ਹਰੀ ਸਿੰਘ ਰੰਧਾਵਾ ਜੀ, ਨਿਮਰਤਾ ਸਹਿਤ ਬੇਨਤੀ ਹੈ ਕਿ ਲਿਖਤੀ ਰੂਪ ਵਿਚ ਜਾਂ ਆਪਣੀ ਅਵਾਜ਼ `ਚ ਰਿਕਾਰਡ ਕਰਵਾ ਕੇ ‘ਬਿਕਰਮੀ ਕੈਲੰਡਰ’ ਸਬੰਧੀ ਆਪਣੀ ਖੋਜ ਭਰਪੂਰ ਜਾਣਕਾਰੀ ਦੇਸ਼ ਵਿਦੇਸ਼ ਦੀਆਂ ਸੰਗਤਾਂ ਤਾਂਈ ਛੇਤੀ ਤੋਂ ਛੇਤੀ ਪੁੱਜਦੀ ਕਰੋ ਜੀ ਤਾਂ ਜੋ ਸਿੱਖ ਸੰਗਤਾਂ ਖਾਸ ਕਰਕੇ ਵਿਦੇਸ਼ਾਂ ਦੀਆਂ ਸੰਗਤਾਂ `ਚ ਕੈਲੰਡਰ ਸਬੰਧੀ ਪੈਦਾ ਹੋਈ ਦੁਬਿਧਾ ਦਾ ਸਰਬ ਪ੍ਰਵਾਨਤ ਹੱਲ ਲੱਭਿਆ ਜਾ ਸਕੇ।
ਆਸ ਸਹਿਤ
ਸਰਵਜੀਤ ਸਿੰਘ


(20/10/12)
ਬਲਦੇਵ ਸਿੰਘ ਫਿਰੋਜ਼ਪੁਰ

ੴਸਤਿਨਾਮ
ਜਸਬੀਰ ਸਿੰਘ ਵੈਨਕੂਵਰ ਜੀ
ਗੁਰੂ ਫਤਿਹ ਪ੍ਰਵਾਨ ਕਰਨਾਂ ਜੀ
ਸਾਧੂ ਬਿਨਿੰਗ ਜੀ ਨਾਲ ਆਪ ਜੀ ਦੀ ਵਿਚਾਰ ਚਰਚਾ ਦੀ ਵੀਡੀਉ ਦੇਖੀ, ਵਾਰਤਾਲਾਪ ਬਹੁਤ ਹੀ ਸੁਹਣੇ ਮਾਹੌਲ ਵਿੱਚ ਹੋਇਆ। ਸਰਦਾਰ ਮੱਖਣ ਸਿੰਘ ਜੀ ਪੁਰੇਵਾਲ ਜੀ ਵਾਗ, ਅਕਾਲ ਟੀ. ਵੀ. ਵਾਲੇ ਵੀ ਵਿਸ਼ਾਲ ਹਿਰਦੇ ਵਾਲੇ, ਅਤੇ ਵਧਾਈ ਦੇ ਪਾਤਰ ਹਨ। ਜਿੰਨ੍ਹਾਂ ਨੇਂ ਅਜੇਹੇ ਖੁੱਲੇ ਵਿਚਾਰਾਂ ਵਾਸਤੇ ਮੰਚ ਮੁਹਈਆ ਕਰਵਾਇਆ।
ਸ. ਜਸਬੀਰ ਸਿੰਘ ਜੀ, ਇਸ ਵੀਡੀਉ ਤੋਂ ਬਿਨਾਂ ਕੀ ਤੁਹਾਡੀ ਉਹਨਾਂ ਨਾਲ ਕੋਈ ਹੋਰ ਗੱਲਬਾਤ ਵੀ ਹੋਈ ਸੀ। ਕੀ ਤੁਹਾਨੂੰ ਲੱਗਦਾ ਹੈ, ਕਿ ਸਾਧੂ ਬਿਨਿੰਗ ਆਸਤਿਕ ਬਣ ਸੱਕਦਾ ਹੈ।
ਵਿਗਿਆਨੀਂ, ਜਾਂ ਨਾਸਤਕ ਲੋਕ ਹਰ ਗੱਲ ਦਾ ਸਬੂਤ ਮੰਗਦੇ ਹਨ। ਅਤੇ ਸਬੂਤ ਤੋਂ ਬਿਨਾਂ ਉਹ ਕੁੱਝ ਵੀ ਨਹੀਂ ਮੰਨਦੇ।
ਸਾਧੂ ਬਿਨਿੰਗ ਜੀ ਨੇਂ ਵੀ ਆਪਣੇਂ ਨਾਸਤਕ ਹੋਣ ਦੇ ਜਾਂ ਰੱਬ ਨਾਂ ਹੋਣ ਦੇ ਕਈ ਸਬੂਤ ਦਿੱਤੇ ਹਨ। ਪਰ ਤੁਸੀਂ ਰੱਬ ਦੇ ਹੋਣ ਦਾ, ਸਿਰਫ ਇੱਕ ਆਪਣੇਂ ਵਿਸ਼ਵਾਸ ਤੋਂ ਬਿਨਾਂ, ਹੋਰ ਕੋਈ ਠੋਸ ਸਬੂਤ ਜਾਂ ਐਸੀ ਕੋਈ ਗੱਲ ਨਹੀਂ ਕੀਤੀ, ਜਿਸ ਦਾ ਕਿ ਸਾਧੂ ਬਿਨਿੰਗ ਜੀ ਉੱਤੇ ਕੋਈ ਅਸਰ ਹੁੰਦਾ।
ਤੁਸੀਂ ਉਸ ਨੂੰ ਬਾਣੀਂ ਪੱੜ੍ਹ ਕੇ ਸੁਣਾ ਰਹੇ ਸੀ। ਜਿਸ ਬੰਦੇ ਨੂੰ ਰੱਬ ਤੇ ਹੀ ਵਿਸ਼ਵਾਸ ਨਾਂ ਹੋਵੇ। ਉਹਨੂੰ ਗੁਰਬਾਣੀਂ ਦੀ ਮਿਸਾਲ ਦੇਣਾਂ ਜਾਂ ਤੁਹਾਡਾ ਉਸ ਨੂੰ ਗੁਰਬਾਣੀਂ ਸੁਨਾਉਣਾਂ, ਮੱਝ ਅੱਗੇ ਬੀਨ ਵਜਾਉਣ ਵਾਂਗ ਲੱਗਦਾ ਸੀ, ਬੇਸ਼ਕ ਆਪਣਾਂ ਵੀਡੀਉ ਦੁਬਾਰਾ ਦੇਖ ਲਵੋ। ਉਸ (ਬਿਨਿੰਗ ਜੀ) ਸਾਹਮਣੇਂ ਕੋਈ ਪ੍ਰੈਕਟੀਕਲ ਮਿਸਾਲ, ਜਾਂ ਰੱਬ ਦਾ ਕੋਈ ਸਬੂਤ ਪੇਸ਼ ਕਰਨਾਂ ਚਾਹੀਦਾ ਸੀ। ਜਾਂ ਉਸ ਨੂੰ ਕੋਈ ਐਸਾ ਸਵਾਲ ਕਰਨਾਂ ਚਾਹੀਦਾ ਸੀ, ਜਿਸ ਦਾ ਉਹ ਪਾਸ ਕੋਈ ਉੱਤਰ ਨਾਂ ਹੁੰਦਾ। ਅਤੇ ਉਹ ਸੋਚਨ ਵਾਸਤੇ ਮਜਬੂਰ ਹੋ ਜਾਂਦਾ (ਜਿਵੇਂ ਕਿ ਡਾ. ਬਸਰਾਲ ਜੀ ਨੇਂ ਸੁਝਾਅ ਦਿੱਤਾ ਹੈ)। ਉਸ ਨੂੰ ਬਾਣੀਂ ਸੁਨਾਉਣ ਦਾ ਕੀ ਫਾਇਦਾ, ਬਾਣੀਂ ਨੂੰ ਤਾਂ ਆਪਾਂ ਹੀ ਨਹੀਂ ਮੰਨਦੇ, ਸਾਧੂ ਬਿਨਿੰਗ ਕੀ ਮੰਨੇਂ ਗਾ।
ਰੱਬ ਹੈ, ਇਸ ਵਿੱਚ ਤਾਂ ਕੋਈ ਸ਼ੱਕ ਨਹੀਂ ਹੈ। ਅਤੇ ਇਹ ਗੱਲ ਤਾਂ ਦੂਜੇ ਸਾਰੇ ਧਰਮਾਂ ਵਾਲੇ ਵੀ ਮੰਨਦੇ ਹਨ।
ਪਰ ਕੀ ਸਾਡੀ ਗੁਰਮਤਿ, ਜਾਂ ਇਹ ਬਾਣੀਂ, ਜਾਂ ਗੁਰੂ ਨਾਨਕ ਦਾ ਗਿਆਨ, ਜਾਂ ਗੁਰੂ ਨਾਨਕ ਦੀ ਥਿਊਰੀ, ਜਿਸ ਨੂੰ ਆਪਾਂ ਵਿਗਿਆਨ ਤੋਂ ਵੀ ਊਪਰ ਮੰਨਦੇ ਹਾਂ, ਇਸ ਪਾਸ ਕੀ ਰੱਬ ਦੇ ਹੋਣ ਦਾ ਕੋਈ ਵੀ ਸਬੂਤ ਨਹੀਂ ਹੈ? ਜੇ ਨਹੀਂ ਹੈ ਤਾਂ, ਇਸ ਵਿੱਚ ਕਿਸ ਦਾ ਕਸੂਰ ਹੈ।
ਵਿਸ਼ਵਾਸ ਅੰਧਾ ਹੋ ਜਾਵੇ, ਤਾਂ ਉਸ ਨੂੰ ਅੰਧ ਵਿਸ਼ਵਾਸ ਕਹਿੰਦੇ ਹਨ। ਸਾਧੂ ਬਿਨਿੰਗ ਦੇ ਸਾਹਮਣੇਂ ਤਾਂ ਇੱਕ ਤਰਾਂ ਨਾਲ, ਆਪ ਜੀ ਦਾ ਵਿਸ਼ਵਾਸ ਅੰਧਾ ਸਾਬਤ ਹੋ ਚੁੱਕਾ ਹੈ। ਭਾਵ ਆਪ ਉਹਨਾਂ ਨੂੰ ਆਪਣੀਂਆਂ ਦਲੀਲਾਂ ਨਾਲ ਜਰਾ ਵੀ ਪਰਭਾਵਿਤ ਨਹੀਂ ਕਰ ਸਕੇ। ਸਾਧੂ ਬਿਨਿੰਗ ਜੀ ਤਾਂ ਇਸ ਤੋਂ ਵੀ ਅੱਗੇ, ਕਨੈਡਾ ਵਿੱਚ ਨਾਸਤਿਕਤਾ ਦੀ ਇੱਕ ਲਹਿਰ ਚਲਾਉਣਾਂ ਚਾਹੁੰਦੇ ਹਨ। ਅਤੇ ਨਾਸਤਿਕ ਬਾਣੀਂ ਨਾਂ ਦੀ ਇੱਕ ਕਿਤਾਬ ਵੀ ਲਿਖ ਚੁੱਕੇ ਹਨ। ਫੇਸਬੁੱਕ ਤੇ ਉਹਨਾਂ ਦੀ ਸ: ਗੁਰਪ੍ਰੀਤ ਸਿੰਘ ਜੀ ਨਾਲ, ਹੋਈ ਇੱਕ ਹੋਰ ਵਾਰਤਾ ਦੀ ਵੀਡੀਉ ਸੁਣ ਕੇ ਦੇਖੋ। ਤੁਹਾਡੇ ਵਰਗੇ ਵਿਦਵਾਨ ਪ੍ਰੀਚਰ ਨੂੰ ਚਾਹੀਦਾ ਹੈ ਕਿ ਉਹਨਾਂ ਨੂੰ ਰੱਬ ਦੀ ਹੋਂਦ ਦਾ ਵਿਸ਼ਵਾਸ ਕਰਾਵੇ।
ਕੋਈ ਬੋਲੇ ਜਾਂ ਨਾਂ ਬੋਲੇ, ਪਰ ਇਸ ਦਾ ਗੁਰੂ ਨਾਨਕ ਦੇ ਸਿੱਖਾਂ ਨੂੰ ਖੇਦ ਜਰੂਰ ਹੋਵੇਗਾ। ਮੇਰੇ ਵਾਂਗ ਜਾਂ ਡਾ. ਬਸਰਾਲ ਜੀ ਵਾਂਗ ਹੋਰ ਵੀ ਕਈ ਸੋਚਦੇ ਹੋਣ ਗੇ, ਕਿ ਸਾਧੂ ਬਿਨਿੰਗ ਜੀ ਨੂੰ ਇਹ ਕਹਿਣਾਂ ਚਾਹੀਦਾ ਸੀ, ਜਾਂ ਉਹ ਕਹਿਣਾਂ ਚਾਹੀਦਾ ਸੀ।
ਕੁੱਝ ਗਲਤ ਲਿਖਿਆ ਗਿਆ ਹੋਵੇ ਤਾਂ ਮਾਫੀ ਚਾਹੁੰਦਾ ਹਾਂ ਜੀ।
ਸਤਿਕਾਰ ਸਹਿਤ
ਬਲਦੇਵ ਸਿੰਘ ਫਿਰੋਜ਼ਪੁਰ


(20/10/12)
ਗੁਰਸਿੱਖ ਫੈਮਿਲੀ ਕਲੱਬ ਫ਼ਰੀਦਾਬਾਦ

ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਸਮਾਜ ਦੇ ਵਿਹੜੇ ਵਿਚੋਂ ਮਨਮੱਤ,ਕਰਮਕਾਂਡਾਂ ਨੂੰ ਬਾਹਰ ਕੱਡਣ ਲਈ ਸਾਨੂੰ ਸਾਰਿਆਂ ਨੂੰ ਲਗਾਤਾਰ ਜਤਨ ਕਰਦੇ ਰਹਨਾ ਚਾਹੀਦਾ ਹੈ ਸੋ ਸਾਡੇ ਵਲੋਂ ਵੀ ਇਹ ਜਤਨ ਤੁਹਾਡੇ ਨਾਲ ਸਾਂਝਾਂ ਕਰ ਰਹੇ ਹਾਂ । ਉਮੀਦ ਹੈ ਕਿ ਤੁਸੀਂ ਸਾਰੇ ਇਸ ਸੇਵਾ ਵਿੱਚ "ਦੇਖ ਹਮਾਰਾ ਹਾਲ" ਵੀਡੀਉ ਫਿੱਲਮ ਨੂੰ ਸੰਸਾਰ ਦੇ ਹਰ  ਕੋਨੇ ਤੱਕ ਪਹੁਚਾਉਣ ਲਈ ,ਫੇਸਬੁਕ,ਟਵੀਟਰ, ਈ ਮੇਲ, ਯੂ ਟੁਇਬ ਆਦਿ ਸ਼ੋਸ਼ਲ ਵੈਬ ਸਾਈਟ ਰਾਹੀਂ ਸਾਂਝਾਂ(ਵੰਡੋਗੇ) ਕਰੋਗੇ ।
3 ਨਵੰਬਰ ਨੂੰ ਕੜਵਾਚੌਥ ਆ ਰਿਹਾ ਹੈ ਇਸ ਵੀਡੀਉ ਨੂੰ ਘੱਟ ਤੋਂ ਘੱਟ 1 ਵਾਰ ਹਰ ਰੋਜ 3 ਨਵੰਬਰ ਤੱਕ ਤਾਂ
Share ਜਰੂਰ ਕੀਤਾ ਜਾਵੇ ਸਾਡਾ ਮਕਸਦ ਕੇਵਲ ਗੁਰੂ ਗੰ੍ਰਥ ਸਾਹਿਬ ਦੀ ਗਿਆਨ ਮਰਯਾਦਾ ਨੂੰ ਮਨੁੱਖਤਾ ਤੱਕ ਪਹੁੰਚਾਉਣਾ ਹੈ।
09811981066, 8528389994, 9872722216.
ਸਿੱਖ ਘਰਾਣਿਆਂ ਅੰਦਰ ਫੈਲ ਰਹੀ ਮਨਮਤਿ ਦੀ ਝਲਕ ਵਿਖਾਉਂਦੀ ਫਿਲਮ "ਦੇਖੁ ਹਮਾਰਾ ਹਾਲੁ" ਪੇਸ਼ ਕਰਤਾ ਗੁਰਸਿੱਖ ਫੈਮਿਲੀ ਕਲੱਬ ਫ਼ਰੀਦਾਬਾਦ।
http://www.youtube.com/watch?v=Oqn8KlP9Ldc&feature=plcp


(20/10/12)
ਗੁਰਿੰਦਰ ਸਿੰਘ ਕੋਟਕਪੂਰਾ

ਸਿੱਖ ਇਤਿਹਾਸ ਪ੍ਰਤੀ ਗਲਤ ਟਿੱਪਣੀਆਂ ਕਰਨ ਵਾਲੇ ਸਰਕਾਰੀ ਅਧਿਆਪਕ ਨੂੰ ਮਾਫੀ ਮੰਗ ਕੇ ਛੁਡਾਉਣਾ ਪਿਆ ਖਹਿੜਾ
ਜਾਗਦੀ ਜ਼ਮੀਰ ਵਾਲੇ ਅਣਖੀਲੇ ਵਿਦਿਆਰਥੀਆਂ ਨੇ ਕੀਤਾ ਪਰਦਾਫਾਸ਼! !
ਕੋਟਕਪੂਰਾ, 20 ਅਕਤੂਬਰ (ਗੁਰਿੰਦਰ ਸਿੰਘ) :- ਸਿੱਖ ਗੁਰੂਆਂ ਪ੍ਰਤੀ ਅਪਮਾਨਜਨਕ ਸ਼ਬਦਾਵਲੀ ਵਰਤ ਕੇ ਵਿਦਿਆਰਥੀਆਂ ਦੀਆਂ ਭਾਵਨਾਵਾਂ ਨੂੰ ਸੱਟ ਮਾਰਨ ਵਾਲੇ ਅਧਿਆਪਕ ਨੂੰ ਪੁਲਿਸ ਪ੍ਰਸ਼ਾਸ਼ਨ ਦੇ ਉਚ ਅਧਿਕਾਰੀਆਂ ਦੀ ਹਾਜ਼ਰੀ `ਚ 2 ਪਿੰਡਾਂ ਦੀ ਪੰਚਾਇਤ ਦੇ ਸਾਹਮਣੇ ਮਾਫੀ ਮੰਗ ਕੇ ਖਹਿੜਾ ਛੁਡਾਉਣਾ ਪਿਆ। ਨੇੜਲੇ ਪਿੰਡ ਢਾਬ ਗੁਰੂ ਕੀ ਬਾਹਮਣਵਾਲਾ ਦੇ ਸਰਕਾਰੀ ਸਕੂਲ ਦੇ ਇਤਿਹਾਸ ਦੇ ਅਧਿਆਪਕ ਦੀ ਉਕਤ ਹਰਕਤ ਨਾਲ ਪਿੰਡ `ਚ ਤਣਾਅ ਵਾਲਾ ਮਾਹੌਲ ਬਣ ਗਿਆ ਪਰ ਦਿਲਬਾਗ ਸਿੰਘ ਪੰਨੂੰ ਐਸ. ਪੀ. ਡੀ. ਫਰੀਦਕੋਟ ਦੀ ਸੂਝਬੂਝ ਤੇ ਸਿਆਣਪ ਸਦਕਾ ਟਕਰਾਅ ਟਲ ਗਿਆ ਤੇ ਦੋਨਾਂ ਧਿਰਾਂ ਨੂੰ ਸੰਤੁਸ਼ਟ ਕਰਕੇ ਮਾਮਲਾ ਸੁਲਝਾ ਲਿਆ ਗਿਆ। ਦੋਨੋਂ ਪਿੰਡਾਂ ਦੀਆਂ ਪੰਚਾਇਤਾਂ ਅਤੇ 100 ਦੇ ਕਰੀਬ ਹੋਰ ਪਤਵੰਤਿਆਂ ਦੀ ਹਾਜ਼ਰੀ `ਚ ਵਿਦਿਆਰਥੀਆਂ ਨੇ ਦੱਸਿਆ ਕਿ ਉਕਤ ਅਧਿਆਪਕ ਨੇ ਬੱਚਿਆਂ ਨੂੰ ਪੜ੍ਹਾਉਂਦਿਆਂ ਕਿਹਾ ਕਿ ਜਦੋਂ ਲੋਕ ਜੰਗਲਾਂ `ਚ ਰਹਿੰਦੇ ਸਨ ਤਾਂ ਉਸ ਸਮੇਂ ਨਾਈ ਨਹੀਂ ਸਨ ਹੁੰਦੇ, ਇਸ ਲਈ ਆਦਮੀ ਦੀ ਦਾੜ੍ਹੀ ਜਾਂ ਕੇਸ ਵਧ ਜਾਂਦੇ ਸਨ ਪਰ ਅੱਜ ਨਾਈਆਂ ਦੀ ਬਹੁਤਾਤ ਕਰਕੇ ਕੇਸਾਂ ਨੂੰ ਵਧਾਉਣਾ ਸਿਆਣਪ ਨਹੀਂ। ਅੰਮ੍ਰਿਤਧਾਰੀ ਵਿਦਿਆਰਥੀਆਂ ਦੇ ਪਾਈਆਂ ਕ੍ਰਿਪਾਨਾਂ (ਸ਼੍ਰੀ ਸਾਹਿਬ) `ਤੇ ਟਿੱਪਣੀ ਕਰਦਿਆਂ ਉਕਤ ਅਧਿਆਪਕ ਨੇ ਕਿਹਾ ਕਿ ਏ. ਕੇ. 47 ਦੇ ਯੁੱਗ `ਚ ਇਨਾਂ ਛੁਰੀਆਂ ਦੀ ਕੋਈ ਮਹੱਤਤਾ ਨਹੀਂ। ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਬੱਚੇ ਸਨ ਤੇ ਉਨਾਂ ਨੂੰ ਗੁਰੂ ਨਹੀਂ ਮੰਨਿਆ ਜਾ ਸਕਦਾ ਆਦਿਕ ਵਿਵਾਦਤ ਟਿੱਪਣੀਆਂ ਨੇ ਜਾਗਦੀ ਜ਼ਮੀਰ ਵਾਲੇ ਵਿਦਿਆਰਥੀਆਂ ਨੂੰ ਝੰਜੋੜਿਆ ਤੇ ਉਨਾਂ ਇਸਦਾ ਵਿਰੋਧ ਕੀਤਾ।
ਪ੍ਰਤੱਖ ਦਰਸ਼ੀਆਂ ਅਨੁਸਾਰ ਸਰਕਾਰੀ ਹਾਈ ਸਕੂਲ ਢਾਬ ਗੁਰੂ ਕੀ ਦੇ ਅਧਿਆਪਕ ਗੁਰਦਿਆਲ ਭੱਟੀ ਨੇ ਵਿਦਿਆਰਥੀਆਂ ਨੂੰ ਸਿੱਖ ਇਤਿਹਾਸ ਨੂੰ ਝੂਠਲਾਉਣ ਵਾਲੀਆਂ ਕਹਾਣੀਆਂ ਸੁਣਾਉਣੀਆਂ ਸ਼ੁਰੂ ਕਰ ਦਿੱਤੀਆਂ। ਪਿਛਲੇ ਕੁੱਝ ਦਿਨਾਂ ਤੋਂ ਉਹ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਿੱਖ ਗੁਰੂਆਂ ਖਿਲਾਫ ਗਲਤ ਟਿੱਪਣੀਆਂ ਕਰਕੇ ਇਤਿਹਾਸ ਪੜ੍ਹਾ ਰਿਹਾ ਸੀ, ਕਿ ਜਦੋਂ ਜਾਗਦੀ ਜ਼ਮੀਰ ਵਾਲੇ ਅਣਖੀਲੇ ਵਿਦਿਆਰਥੀਆਂ ਨਵਦੀਪ ਸਿੰਘ, ਸੁਖਪਾਲ ਸਿੰਘ ਤੇ ਰਮਨਦੀਪ ਸ਼ਰਮਾ ਦਾ ਸਬਰ ਦਾ ਪਿਆਲਾ ਭਰ ਗਿਆ ਤਾਂ ਉਨਾਂ ਉਸਦਾ ਵਿਰੋਧ ਕਰਦਿਆਂ ਕਿਹਾ ਕਿ ਉਹ ਸਿੱਖ ਇਤਿਹਾਸ ਨੂੰ ਗੰਧਲਾ ਕਰਨ ਦੀ ਕੋਸ਼ਿਸ਼ ਨਾ ਕਰੇ। ਉਕਤ ਵਿਦਿਆਰਥੀਆਂ ਨੇ ਸਾਰੀ ਘਟਨਾ ਆਪਣੇ ਮਾਪਿਆਂ ਨਾਲ ਸਾਂਝੀ ਕੀਤੀ ਤਾਂ ਬਾਹਮਣਵਾਲਾ ਅਤੇ ਢਾਬ ਦੀਆਂ ਦੋਨੋਂ ਪੰਚਾਇਤਾਂ ਸਮੇਤ ਮੋਹਤਬਰ ਵਿਅਕਤੀਆਂ ਦਾ ਇਕੱਠ ਸਕੂਲ `ਚ ਸੱਦਿਆ ਗਿਆ, ਜਿਥੇ ਉਕਤ ਅਧਿਆਪਕ ਨੇ ਸਪਸ਼ਟ ਤੌਰ `ਤੇ ਆਪਣੀ ਗਲਤੀ ਨਾ ਮੰਨਦਿਆਂ ਟੇਢੇ ਢੰਗ ਨਾਲ ਵਿਦਿਆਰਥੀਆਂ `ਤੇ ਪ੍ਰਭਾਵ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਵਿਦਿਆਰਥੀਆਂ ਵੱਲੋਂ ਸਾਰੀ ਗੱਲ ਜਨਤਕ ਕਰਨ ਉਪਰੰਤ ਮਾਮਲਾ ਤਣਾਅਪੂਰਵਕ ਬਣ ਗਿਆ ਤੇ ਦਿਲਬਾਗ ਸਿੰਘ ਪੰਨੂੰ ਐਸ. ਪੀ. ਡੀ. ਫਰੀਦਕੋਟ, ਅਵਤਾਰ ਸਿੰਘ ਡੀ. ਐਸ. ਪੀ. ਕੋਟਕਪੂਰਾ ਅਤੇ ਇਕਬਾਲ ਸਿੰਘ ਐਸ. ਐਚ. ਓ. ਥਾਣਾ ਸਿਟੀ ਕੋਟਕਪੂਰਾ ਦੀ ਅਗਵਾਈ ਹੇਠ ਪੁਲਿਸ ਪਾਰਟੀ ਮੌਕੇ `ਤੇ ਪੁੱਜੀ। ਪੁਲਿਸ ਅਧਿਕਾਰੀਆਂ ਨੇ ਦੋਨਾਂ ਧਿਰਾਂ ਦੀ ਗੱਲ ਸੁਣੀ ਤਾਂ ਉਕਤ ਅਧਿਆਪਕ ਨੂੰ ਤੁਰਤ ਸਿਟੀ ਥਾਣਾ ਕੋਟਕਪੂਰਾ ਵਿਖੇ ਲਿਜਾਇਆ ਗਿਆ। ਦੋਨੋਂ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਸਮੇਤ ਬਘੇਲ ਸਿੰਘ, ਸਿਮਰਜੀਤ ਸਿੰਘ, ਬੇਅੰਤ ਸਿੰਘ, ਗੁਰਦਿਆਲ ਸਿੰਘ, ਜਸਵੰਤ ਸਿੰਘ, ਗੁਰਤੇਜ਼ ਸਿੰਘ ਆਦਿ ਨੇ ਉਕਤ ਅਧਿਆਪਕ ਦੀ ਤੁਰਤ ਬਦਲੀ ਸਮੇਤ ਉਸ ਖਿਲਾਫ ਬਣਦੀ ਕਾਰਵਾਈ ਦੀ ਮੰਗ ਕੀਤੀ। ਇਲਾਕੇ ਦੀਆਂ ਪੰਥਕ ਜੱਥੇਬੰਦੀਆਂ `ਚ ਉਕਤ ਘਟਨਾ ਪ੍ਰਤੀ ਜਬਰਦਸਤ ਰੋਸ ਦੇਖਦਿਆਂ ਅਧਿਆਪਕ ਨੇ ਮਾਫੀ ਮੰਗ ਕੇ ਖਹਿੜਾ ਛੁਡਾਇਆ। ਭਾਈ ਗੁਰਦਾਸ ਜੀ ਸਾਹਿਤ ਸਭਾ ਬੁੱਕਣ ਸਿੰਘ ਨਗਰ ਕੋਟਕਪੂਰਾ ਦੇ ਸਰਪ੍ਰਸਤ ਤੇ ਪੰਥਕ ਵਿਦਵਾਨ ਮਹਿੰਦਰ ਸਿੰਘ ਨੇ ਉਕਤ ਘਟਨਾ ਪ੍ਰਤੀ ਰੋਸ ਜਾਹਰ ਕਰਦਿਆਂ ਕਿਹਾ ਕਿ ਅਜਿਹੇ ਸ਼ਰਾਰਤੀ ਅਨਸਰਾਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਦਿਲਬਾਗ ਸਿੰਘ ਪੰਨੂੰ ਐਸ. ਪੀ. ਡੀ. ਅਨੁਸਾਰ ਅਧਿਆਪਕ ਗੁਰਦਿਆਲ ਭੱਟੀ ਵੱਲੋਂ ਮਾਫੀ ਮੰਗਣ ਅਤੇ ਭਵਿੱਖ `ਚ ਅਜਿਹੀ ਗਲਤੀ ਨਾ ਦੁਹਰਾਉਣ ਦਾ ਵਾਅਦਾ ਕਰਨ ਤੋਂ ਬਾਅਦ ਬੱਚਿਆਂ ਦੇ ਮਾਪਿਆਂ ਤੇ ਪੰਚਾਇਤ ਨੇ ਉਸਨੂੰ ਮਾਫ ਕਰ ਦਿੱਤਾ।


(19/10/12)
ਅਵਤਾਰ ਸਿੰਘ ਲੰਡਨ

ਸ. ਮੱਖਣ ਸਿੰਘ ਪੁਰੇਵਾਲ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿੱਹ
ਅਗੱਸਤ ੨੦੧੦ ਵਿੱਚ ਮੇਰੇ ਇੱਕ ਅੱਤਿ ਨਜ਼ਦੀਕੀ ਰਿਸ਼ਤੇਦਾਰ ਨੇ ਮੈਂਨੂੰ ਕਿਸੇ ਅਮਰੀਕਨ ਦੀ ਇੱਕ ਈਮੇਲ
“godisimaginary.com” ਰੱਬ ਦੀ ਹੋਂਦ/ਅਣ ਹੋਂਦ ਜਾਨਣ ਬਾਰੇ ਭੇਜ ਕੇ ਮੇਰੇ ਵਿਚਾਰ ਮੰਗੇ ਸਨ। ਜੋ ਵਿਚਾਰ ਮੈਂ ਉਸ ਸਮੇਂ ਉਸ ਨੂੰ ਅਤੇ ਉਸ ਦੇ ਸਾਥੀਆਂ ਨੂੰ ਦਿਤੇ ਸਨ ਉਹ (ਤਿੰਨ ਈ ਮੇਲ) ਮੈਂ ਆਪ ਜੀ ਨੂੰ ਵੀ ਭੇਜ ਦਿਤੀਆਂ ਹਨ। ਜੇ ਆਪ ਜੀ ਠੀਕ ਸਮਝੋ ਤਾਂ ਸਿੱਖਮਾਰਗ ਤੇ ਛਾਪ ਦੇਣਾਂ।
ਭੁਲਾਂ ਲਈ ਖਿਮਾਂ ਦਾ ਜਾਚਕ ਹਾਂ।
ਸਤਿਕਾਰ ਸਹਿਤ,
ਅਵਤਾਰ ਸਿੰਘ ਲੰਡਨ।
ਅਕਤੂਬਰ ੧੯, ੨੦੧੨.
(ਸੰਪਾਦਕੀ ਟਿੱਪਣੀ:- ਸ: ਅਵਤਾਰ ਸਿੰਘ ਲੰਡਨ ਜੀ, ਜਦੋਂ ਅਸੀਂ ‘ਸਿੱਖ ਮਾਰਗ’ ਸ਼ੁਰੂ ਕੀਤਾ ਸੀ ਤਾਂ ਉਹ ਸਿਰਫ ਅੰਗ੍ਰੇਜ਼ੀ ਵਿੱਚ ਹੀ ਸੀ ਅਤੇ ਇੱਥੇ ਅੰਗ੍ਰੇਜ਼ੀ ਵਾਲਾ ਭਾਗ ਪਹਿਲਾਂ ਦਾ ਹੀ ਹੈ। ਕਿਉਂਕਿ ਉਸ ਵੇਲੇ ਹੋਰ ਕੋਈ ਵੀ ਭਾਸ਼ਾ ਖਾਸ ਕਰਕੇ ਪੰਜਾਬੀ ਇੰਟਰਨੈੱਟ ਤੇ ਨਹੀਂ ਸੀ ਚਲਦੀ। ਇਸ ਦੇ ਕਾਰਨ ਬਾਰੇ ਵਿਸਥਾਰ ਨਾਲ ਮੈਂ ਪਹਿਲਾਂ ਕਈ ਵਾਰੀ ਲਿਖ ਚੁੱਕਾ ਹਾਂ। ਫਿਰ ਜਦੋਂ ਪੰਜਾਬੀ ਦੀ ਸੁਵਿਧਾ ਹੋਈ ਤਾਂ ਪੰਜਾਬੀ ਅਤੇ ਅੰਗ੍ਰੇਜ਼ੀ ਦੀਆਂ ਲਿਖਤਾਂ ਪਉਂਦੇ ਰਹੇ ਸੀ। ਹੁਣ ਕੁੱਝ ਸਮੇਂ ਤੋਂ ਸਮੇਂ ਦੀ ਮਜਬੂਰੀ ਕਾਰਨ ‘ਸਿੱਖ ਮਾਰਗ’ ਤੇ ਸਿਰਫ ਪੰਜਾਬੀ ਦੀਆਂ ਲਿਖਤਾਂ ਹੀ ਪਾਈਆਂ ਜਾਂਦੀਆਂ ਹਨ। ਪਰ ਇਸ ਹਫਤੇ ਤੋਂ ਅੰਗ੍ਰੇਜ਼ੀ ਵਿੱਚ ਲਿਖਣ ਵਾਲੇ ਵੀ ਆਪਣੇ ਕੁਮਿੰਟਸ ‘ਫੇਸ-ਬੁੱਕ’ ਦੇ ਰਾਹੀਂ ਦੇ ਸਕਦੇ ਹਨ। ਸੋ, ਕਿਰਪਾ ਕਰਕੇ ਤੁਸੀਂ ਇਹ ਵਿਚਾਰ ਜਿਹੜੇ ਅੰਗ੍ਰੇਜ਼ੀ ਵਿੱਚ ਭੇਜੇ ਸਨ ਉਹਨਾ ਨੂੰ ਉਸ ਆਸਤਕ-ਨਾਸਤਕ ਵਿਚਾਰ ਚਰਚਾ ਵਾਲੇ ਪੰਨੇ ਤੇ ਆਪ ਹੀ ਪਾ ਦਿਓ, ਕਿਉਂਕਿ ਇਹ ਉਸ ਵਿਸ਼ੇ ਨਾਲ ਸੰਬੰਧਿਤ ਹੈ। ਜੇ ਕਰ ਤੁਹਾਡੇ ਕੋਲ ਫੇਸ-ਬੁੱਕ ਦਾ ਅਕਾਉਂਟ ਨਹੀਂ ਹੈ ਤਾਂ ਕਿਸੇ ਜਾਣ-ਪਛਾਣ ਵਾਲੇ ਰਾਹੀਂ ਪਵਾ ਦਿਓ ਤਾਂ ਬਹੁਤ ਚੰਗੀ ਗੱਲ ਹੋਵੇਗੀ)


(19/10/12)
ਸੰਦੀਪ ਸਿੰਘ ਖਾਲੜਾ

ਫਰੈਂਕਫਰਟ ਵਿਖੇ ਚਲ ਰਹੇ ਗੁਰਮਤਿ ਕੈਂਪ ਵਿੱਚ ਸੰਗਤਾਂ ਦਾ ਭਾਰੀ ਉਤਸ਼ਾਹ। (ਐਤਵਾਰ ਦੇ ਦੀਵਾਨ ਵਿੱਚ ਡਾ: ਸੁਖਪ੍ਰੀਤ ਸਿੰਘ ਉਦੋਕੇ ਗੁਰਮਤਿ ਵੀਚਾਰਾਂ ਕਰਨਗੇ)
ਫਰੈਂਕਫਰਟ 19 ਅਕਤੂਬਰ (ਸੰਦੀਪ ਸਿੰਘ ਖਾਲੜਾ) ਪਿਛਲੇ ਦਿਨਾਂ ਤੋਂ ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ (ਜਰਮਨੀ) ਵਿਖੇ ਬੱਚਿਆਂ ਦੀਆਂ ਛੁਟੀਆਂ ਨੂੰ ਮੁੱਖ ਰੱਖਦਿਆਂ ਲਗਾਏ ਗਏ ਗੁਰਮਤਿ ਟ੍ਰੇਨਿੰਗ ਕੈਂਪ ਦੇ ਪੰਜਵੇਂ ਦਿਨ ਤੱਕ ਜਿਥੇ ਇੰਡੀਆ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਡਾ: ਸੁਖਪ੍ਰੀਤ ਸਿੰਘ ਜੀ ਉਦੋਕੇ ਨੇ ਗੁਰਬਾਣੀ ਦੀ ਰੋਸ਼ਨੀ ਵਿੱਚ ਸਾਇੰਸ ਕੀ ਕਹਿੰਦੀ ਹੈ ਅਤੇ ਸ੍ਰਿਸ਼ਟੀ ਅਤੇ ਬ੍ਰਹਿਮੰਡ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਥੇ ਭਾਈ ਸੰਦੀਪ ਸਿੰਘ ਖਾਲੜਾ ਵੱਲੋਂ ਜਪੁ ਜੀ ਸਾਹਿਬ ਬਾਣੀ ਤੋ ਇਲਾਵਾ ਸੋ-ਦਰ ਬਾਣੀ ਦੇ ਪਹਿਲੇ ਪੰਜ ਸ਼ਬਦਾਂ ਦਾ ਸ਼ੁਧ ਉਚਾਰਨ ਕਰਵਾਇਆ ਉਥੇ ਇਹਨਾਂ ਬਾਣੀਆਂ ਦੇ ਔਖੇ ਸ਼ਬਦਾਂ ਦੇ ਅਰਥਾਂ ਦੀ ਵੀ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਗ੍ਰੰਥੀ ਭਾਈ ਅਮਰੀਕ ਸਿੰਘ ਜੀ ਅਤੇ ਭਾਈ ਬਲਵਿੰਦਰ ਸਿੰਘ ਜੀ ਨੇ ਵਿਦਿਆਰਥੀਆਂ ਨੂੰ ਹਰਮੋਨੀਅਮ ਅਤੇ ਤਬਲੇ ਦੀ ਸਿਖਲਾਈ ਦਿੱਤੀ ਅਤੇ ਇੰਡੀਆ ਤੋਂ ਆਏ ਸਿਮਰਨ ਸਿੰਘ ਜੀ ਵੱਲੋਂ ਧਾਰਮਿਕ ਫਿਲਮਾਂ ਵੀ ਵਿਖਾਈਆਂ ਗਈਆਂ ਹਨ। ਇਸ ਗੁਰਮਤਿ ਕੈਂਪ ਵਿੱਚ ਬੱਚਿਆਂ ਅਤੇ ਸਮੂੰਹ ਸਾਧ ਸੰਗਤ ਜੀ ਵੱਲੋਂ ਗੁਰੁ ਦੀ ਕਿਰਪਾ ਨਾਲ ਭਾਰੀ ਉਤਸ਼ਾਹ ਦਿਖਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਐਤਵਾਰ ਦੇ ਦੀਵਾਨ ਜੋਤੀ ਜੋਤ ਪਾਤਸ਼ਾਹੀ ਸਤਵੀਂ, ਗੁਰਤਾਗੱਦੀ ਪਾ: ਅਠਵੀਂ, ਜੋਤੀ ਜੋਤ ਪਾ: ਦਸਵੀਂ ਅਤੇ ਗੁਰਗੱਦੀ ਦਿਵਸ ਗੁਰੁ ਗ੍ਰੰਥ ਸਾਹਿਬ ਜੀ ਦੇ ਸਬੰਧ ਵਿੱਚ ਸਜਾਏ ਜਾਣਗੇ। ਜਿਹਨਾਂ ਵਿੱਚ ਜਿਥੇ ਭਾਈ ਅਮਰੀਕ ਸਿੰਘ ਜੀ ਕਠਿਆਲੀ ਦਾ ਜਥਾ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕਰੇਗਾ ਉਥੇ ਡਾ: ਸੁਖਪ੍ਰੀਤ ਸਿੰਘ ਜੀ ਉਦੋਕੇ ਸੰਗਤਾਂ ਨਾਲ ਗੁਰਮਤਿ ਵੀਚਾਰਾਂ ਦੀ ਸਾਂਝ ਕਰਨਗੇ।

*****************************************************************

ਪਿੰਡ ਡੱਲ,ਜਿਲਾ ਤਰਨ ਤਾਰਨ ਵਿਖੇ ਭਾਈ ਦੀਦਾਰ ਸਿੰਘ ਜੀ ਦੇ ਪਿਤਾ ਸ੍ਰ: ਮਹਿੰਦਰ ਸਿੰਘ ਜੀ ਦੀ ਅੰਤਿਮ ਅਰਦਾਸ ਦੌਰਾਨ ਪ੍ਰਿ:ਗੁਰਬਚਨ ਸਿੰਘ ਜੀ ਪਨਵਾਂ ਵੱਲੋਂ ਕੀਤੀ ਗਈ ਗੁਰਮਤਿ ਵੀਚਾਰ ਵਿੱਚ ਉਹਨਾਂ ਨੇ ਵਿਸਥਾਰ ਪੂਰਵਕ ਦੱਸਿਆਂ ਕਿ ਜਿਆਦਾ ਤਰ ਲੌਗ ਮੱਥਾ ਤਾਂ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਟੇਕਦੇ ਹਨ।ਪਰ ਕਰਮ ਗਰੁੜ ਪੁਰਾਣ ਵਾਲੇ ਕਰਦੇ ਹਨ।ਉਹਨਾਂ ਨੇ ਗੁਰਬਾਣੀ ਵਿਚ ਆਏ "ਅਵਰਿ ਕਾਜਿ" ਬਾਰੇ ਵੀ ਚੰਗੀ ਤਰ੍ਹਾਂ ਜਾਣਕਾਰੀ ਦਿੱਤੀ। ਵਿਸਥਾਰ ਪੂਰਵਕ ਆਪ ਜੀ ਉਹਨਾਂ ਦੀ ਕਥਾ ਸੁਣ ਸਕਦੇ ਹੋ ਜੀ।

ਸੰਦੀਪ ਸਿੰਘ ਖਾਲੜਾ
http://www.youtube.com/watch?v=jM0BT-emO2M


ਧੰਨਵਾਦ

‘ਸਿੱਖ ਮਾਰਗ’ ਦੇ ਉਹਨਾ ਪਾਠਕਾਂ ਦਾ ਧੰਨਵਾਦ ਜਿਹਨਾ ਨੇ ‘ਆਸਤਕ ਨਾਸਤਕ’ ਵਾਲੀ ਵਿਚਾਰ ਚਰਚਾ ਸੁਣਕੇ ਆਪਣੇ ਵਿਚਾਰ ਸੁਚੱਜੇ ਢੰਗ ਨਾਲ ਪੇਸ਼ ਕੀਤੇ ਹਨ। ਉਮੀਦ ਹੈ ਕਿ ਅਗਾਂਹ ਨੂੰ ਵੀ ਤੁਸੀਂ ਇਸੇ ਤਰ੍ਹਾਂ ਸੁਚੱਜੇ ਵਿਚਾਰ ਪੇਸ਼ ਕਰਦੇ ਰਹੋਂਗੇ ਅਤੇ ਹੋਰ ਵੀ ਪਾਠਕ ਜਿਹੜੇ ਕਰਨਾ ਚਾਹੁੰਦੇ ਹੋਣਗੇ ਆਪਣੇ ਵਿਚਾਰ ਤੁਹਾਡੇ ਵਾਂਗ ਹੀ ਪੇਸ਼ ਕਰਨਗੇ ਤਾਂ ਕਿ ਇਸ ਨੂੰ ਬੰਦ ਕਰਨ ਦੀ ਨੌਬਤ ਨਾ ਆਵੇ। ਮੇਰਾ ਖਿਆਲ ਹੈ ਕਿ ਫੇਸ-ਬੁੱਕ ਤੋਂ ਬਿਨਾ ਜਿਹੜੇ ਯਾਹੂ, ਏ. ਓ. ਐੱਲ. ਅਤੇ ਹੌਟ ਮੇਲ ਵਾਲਾ ਈ-ਮੇਲ ਵਰਤਦੇ ਹਨ ਉਹ ਵੀ ਆਪਣੇ ਕੁਮਿੰਟਸ ਕਰ ਸਕਦੇ ਹਨ-ਸੰਪਾਦਕ।


(18/10/12)
ਵਰਿੰਦਰ ਸਿੰਘ (ਗੋਲਡੀ)

ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥
ਗੁਰੂ ਨਾਨਕ ਸਾਹਿਬ ਜੀ ਦਾ ਇਹ ਜਪੁਜੀ ਦੇ ਅਖੀਰ ਤੇ ਲਿਖਿਆ ਸਲੋਕ ਸ਼ਾਇਦ ਸਭ ਤੋਂ ਜਿਆਦਾ ਪੜਿਆ ਜਾਂਦਾ ਹੈ| ਕੀ ਕਾਰਨ ਹੈ ਕੇ ਇਸ ਸਲੋਕ ਨੂ ਹਰ ਬਾਣੀ ਦੇ ਅਖੀਰ ਵਿਚ ਪੜਨ ਦੀ ਹਦਾਇਤ ਹੈ| ਆਓ ਇਸ ਸਲੋਕ ਨੂ ਵਿਚਾਰੀਏ :
ਸਲੋਕੁ ॥ ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥ ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ ॥ ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ ॥ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ ॥ ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ ॥੧॥
ਅਰਥ:- ਪ੍ਰਾਣ (ਸਰੀਰਾਂ ਲਈ ਇਉਂ ਹਨ ਜਿਵੇਂ) ਗੁਰੂ (ਜੀਵਾਂ ਦੇ ਆਤਮਾ ਲਈ) ਹੈ, ਪਾਣੀ (ਸਭ ਜੀਵਾਂ ਦਾ) ਪਿਉ ਹੈ ਅਤੇ ਧਰਤੀ (ਸਭ ਦੀ) ਵੱਡੀ ਮਾਂ ਹੈ। ਦਿਨ ਅਤੇ ਰਾਤ ਦੋਵੇਂ ਖਿਡਾਵਾ ਤੇ ਖਿਡਾਵੀ ਹਨ, ਸਾਰਾ ਸੰਸਾਰ ਖੇਡ ਰਿਹਾ ਹੈ, (ਭਾਵ, ਸੰਸਾਰ ਦੇ ਸਾਰੇ ਜੀਵ ਰਾਤ ਨੂੰ ਸੌਣ ਵਿਚ ਅਤੇ ਦਿਨੇ ਕਾਰ-ਵਿਹਾਰ ਵਿਚ ਪਰਚੇ ਪਏ ਹਨ)। ਧਰਮਰਾਜ ਅਕਾਲ ਪੁਰਖ ਦੀ ਹਜ਼ੂਰੀ ਵਿਚ (ਜੀਵਾਂ ਦੇ ਕੀਤੇ ਹੋਏ) ਚੰਗੇ ਤੇ ਮੰਦੇ ਕੰਮ ਵਿਚਾਰਦਾ ਹੈ। ਆਪੋ ਆਪਣੇ (ਇਹਨਾਂ ਕੀਤੇ ਹੋਏ) ਕਰਮਾਂ ਦੇ ਅਨੁਸਾਰ ਕਈ ਜੀਵ ਅਕਾਲ ਪੁਰਖ ਦੇ ਨੇੜੇ ਹੋ ਜਾਂਦੇ ਹਨ ਅਤੇ ਅਕਾਲ ਪੁਰਖ ਤੋਂ ਦੂਰਿ ਹੋ ਜਾਂਦੇ ਹਨ। ਹੇ ਨਾਨਕ! ਜਿਨ੍ਹਾਂ ਮਨੁੱਖਾਂ ਨੇ ਅਕਾਲ ਪੁਰਖ ਦਾ ਨਾਮ ਸਿਮਰਿਆ ਹੈ, ਉਹ ਆਪਣੀ ਮਿਹਨਤ ਸਫਲੀ ਕਰ ਗਏ ਹਨ, (ਅਕਾਲ ਪੁਰਖ ਦੇ ਦਰ ’ਤੇ) ਉਹ ਉੱਜਲ ਮੁਖ ਵਾਲੇ ਹਨ ਅਤੇ (ਹੋਰ ਭੀ) ਕਈ ਜੀਵ ਉਹਨਾਂ ਦੀ ਸੰਗਤਿ ਵਿਚ (ਰਹਿ ਕੇ) (“ਕੂੜ ਦੀ ਪਾਲਿ” ਢਾਹ ਕੇ ਮਾਇਆ ਦੇ ਬੰਧਨਾਂ ਤੋਂ) ਆਜ਼ਾਦ ਹੋ ਗਏ ਹਨ।1।
ਵਿਚਾਰ :- ਸਭ ਤੋਂ ਪਹਲਾਂ ਪਵਨ (ਹਵਾ, ਸਵਾਸ, ਵਾਯੂ) ਦੀ ਗੁਰੂ ਨਾਲ ਤੁਲਨਾ ਕੀਤੀ ਹੈ, ਜਿਸ ਤਰਾਂ ਪਵਨ ਹਰ ਜਗਾਹ ਤੇ ਬਰਾਬਰ ਵਗਦੀ ਹੈ ਉਸੇ ਤਰਾਂ ਗੁਰੂ ਦਾ ਗਿਆਂਨ ਵੀ ਹਰ ਕਿਸੇ ਵਾਸਤੇ ਹਰ ਜਗਾਹ ਤੇ ਇਕੋ ਜਿਹਾ ਹੈ| ਜਿਸ ਤਰਾਂ ਸਵਾਸਾਂ ਤੋਂ ਬਿਨਾ ਪ੍ਰਾਣੀ ਜਿੰਦਾ ਨਹੀਂ ਰਹ ਸਕਦਾ ਇਸੇ ਤਰਾਂ ਗੁਰੂ ਤੋਂ ਬਿਨਾ ਆਤਮਾ ਜਿੰਦਾ ਨਹੀਂ ਰਹ ਸਕਦੀ|
ਉਸ ਤੋਂ ਬਾਹਦ ਪਾਣੀ ਜੋ ਸਭ ਜੀਆਂ ਦਾ ਅਧਾਰ ਹੈ ਦੀ ਤੁਲਨਾ ਪਿਤਾ ਨਾਲ ਕੀਤੀ ਗਈ ਹੈ| ਪਾਣੀ ਤੋਂ ਬਿਨਾ ਕੋਈ ਜੀਵ ਜੰਤੁ ਜਿੰਦਾ ਨਹੀਂ ਰਹ ਸਕਦਾ ਇਸ ਗਲ ਨੂ ਪਾਣੀ ਵੀ ਚੰਗੀ ਤਰਾਂ ਜਾਣਦਾ ਹੈ, ਪਰ ਇਸ ਦੇ ਬਾਵਜੂਦ ਪਾਣੀ ਹਮੇਸ਼ਾਂ ਢਲਾਨ ਵਾਲੇ ਪਾਸੇ ਨੂ ਵੱਗਦਾ ਹੈ, ਓਹ ਕਦੇ ਵੀ ਨਹੀਂ ਕਹੰਦਾ ਕੇ ਮੈ ਉਪਰ ਵੱਲ ਨੂ ਵਗਣਾ ਹੈ| ਇਕ ਹੋਰ ਗੁਣ ਪਾਣੀ ਦਾ ਹੈ ਕੇ ਓਹ ਨਿਰਮਲ ਗਿਣਿਆ ਜਾਣਦਾ ਹੈ ਪਰ ਦੁਜੇ ਦੀ ਮੈਲ ਲਾਉਣ ਲਗਿਆਂ ਓਹ ਇਕ ਵਾਰ ਵੀ ਨਹੀਂ ਸੋਚਦਾ ਕੇ ਮੈ ਨਿਰਮਲ ਨਹੀਂ ਰਹਾਂਗਾ ਗੰਦਾ ਹੋ ਜਾਵਾਂਗਾ| ਤੀਜਾ ਗੁਣ ਜੋ ਪਾਣੀ ਦਾ ਹੈ ਓਹ ਇਹ ਹੈ ਕੇ ਓਹ ਜਿਸ ਵਿੱਚ ਵੀ ਮਿਲਾਇਆ ਜਾਂਦਾ ਹੈ ਉਸੇ ਦਾ ਰੰਗ ਧਾਰਣ ਕਰ ਲੈਂਦਾ ਹੈ|
ਇਸ ਤੋਂ ਬਾਹਦ ਗੁਰੂ ਸਾਹਿਬ ਧਰਤੀ ਦੀ ਤੁਲਨਾ ਮਾਤਾ ਨਾਲ ਕਰਦੇ ਹਨ, ਧਰਤੀ ਦਾ ਜਿਗਰਾ ਬਹੁਤ ਵੱਡਾ ਹੈ( ਮਾ ਵਰਗਾ ) ਕੋਈ ਉਸ ਨੂ ਕੱਟੇ, ਵੱਡੇ, ਟੁਕੜੇ ਕਰੇ ਓਹ ਕਦੇ ਗਿਲਾ ਸ਼ਿਕਵਾ ਨਹੀਂ ਕਰਦੀ ਫਿਰ ਵੀ ਹਰ ਇਕ ਨਾਲ ਉਤਨਾ ਹੀ ਪਿਆਰ ਕਰਦੀ ਹੈ| ਐਨਾ ਕੁਝ ਕਰਨ ਦੇ ਬਾਹਦ ਵੀ ਜੇ ਉਸ ਵਿਚ ਕੁਝ ਬੀਜੋ ਤਾਂ ਆਪਣੀ ਪਰਵਾਹ ਨਾ ਕਰਦੀ ਹੋਈ ਹਰ ਇਕ ਨੂ ਬਰਾਬਰ ਫਲ ਦੇਂਦੀ ਹੈ|
ਇਹ ਤਿਨ ਨੁਕਤੇ ਸਮਝਣ ਵਾਲੇ ਹਨ, ਗੁਰੂ ਸਾਹਿਬ ਸਾਨੂ ਇਹ ਦੱਸ ਰਹੇ ਹਨ ਕੇ ਇਹਨਾ ਦੇ ਸਾਰੇ ਗੁਣ ਆਪਣੇ ਜੀਵਨ ਵਿੱਚ ਲੈ ਕੇ ਆ| ਤੈਨੂ ਅਕਾਲਪੁਰਖ ਨੇ ਇਸ ਦੁਨੀਆ ਤੇ ਵਿਚਰਨ ਵਾਸਤੇ ਦਿਨ ਅਤੇ ਰਾਤ ਦੋ ਖਿਡਾਵਾ ਤੇ ਖਿਡਾਵੀ ਦੇ ਦਿੱਤੇ ਹਨ| ਹੁਣ ਤੂੰ ਆਪਣੀ ਜਿੰਦਗੀ ਕਿਵੇਂ ਬਤੀਤ ਕਰਨੀ ਹੈ ਓਹ ਤੇਰੇ ਹੱਥ ਹੈ| ਸਾਰੀ ਜਿੰਦਗੀ ਵਿਕਾਰਾਂ ਵਿਚ ਰਹ ਕੇ ਜਾਂ ਗੁਰੂ ਦੀ ਮੱਤ ਤੇ ਚੱਲ ਕੇ| ਪਰ ਇਕ ਗਲ ਯਾਦ ਰਖੀਂ ਤੂੰ ਜੋ ਵੀ ਚੰਗਾ ਜਾਂ ਮੰਦਾ ਕੰਮ ਕਰ ਰਿਹਾ ਹੈਂ ਉਸ ਦਾ ਹਿਸਾਬ ਤੈਨੂ ਦੇਣਾ ਹੀ ਪਵੇਗਾ|
ਕਪੜੁ ਰੂਪੁ ਸੁਹਾਵਣਾ ਛਡਿ ਦੁਨੀਆ ਅੰਦਰਿ ਜਾਵਣਾ ॥ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ॥ ਹੁਕਮ ਕੀਏ ਮਨਿ ਭਾਵਦੇ ਰਾਹਿ ਭੀੜੈ ਅਗੈ ਜਾਵਣਾ ॥ ਨੰਗਾ ਦੋਜਕਿ ਚਾਲਿਆ ਤਾ ਦਿਸੈ ਖਰਾ ਡਰਾਵਣਾ ॥ ਕਰਿ ਅਉਗਣ ਪਛੋਤਾਵਣਾ ॥੧੪॥ {ਪੰਨਾ 470-471}
ਤੇਰੇ ਕੀਤੇ ਕਰਮਾ ਅਨੁਸਾਰ ਹੀ ਤੂੰ ਅਕਾਲਪੁਰਖ ਦੇ ਨੇੜੇ ਜਾਂ ਦੂਰ ਹੁੰਦਾ ਹੈਂ| ਮਨੁੱਖ ਜੋ ਵੀ ਪਾਪ ਜਾਂ ਪੁੰਨ ਕਰਦਾ ਹੈ ਉਸ ਦਾ ਲੇਖਾ ਉਸ ਨੂ ਦੇਣਾ ਹੀ ਪੈਂਦਾ ਹੈ| ਜਪੁਜੀ ਦੀ ਵੀਹਵੀਂ ਪੌੜੀ ਵਿੱਚ ਗੁਰੂ ਸਾਹਿਬ ਫਰਮਾਉਂਦੇ ਹਨ: “ਪੁੰਨੀ ਪਾਪੀ ਆਖਣੁ ਨਾਹਿ ॥ ਕਰਿ ਕਰਿ ਕਰਣਾ ਲਿਖਿ ਲੈ ਜਾਹੁ ॥ ਆਪੇ ਬੀਜਿ ਆਪੇ ਹੀ ਖਾਹੁ ॥ ਨਾਨਕ ਹੁਕਮੀ ਆਵਹੁ ਜਾਹੁ ॥“
ਅਖੀਰ ਵਿਚ ਗੁਰੂ ਸਾਹਿਬ ਦੱਸ ਰਹੇ ਹਨ ਕੇ ਜਿਨਾ ਮਨੁਖਾਂ ਨੇ ਉਸ ਅਕਾਲਪੁਰਖ ਦਾ ਸਿਮਰਨ ਕੀਤਾ ਹੈ, ਭਾਵ ਉਸ ਦੇ ਇਹਨਾ ਗੁਣਾ ਨੂ ਆਪਣੀ ਜਿੰਦਗੀ ਦਾ ਅਧਾਰ ਬਣਾ ਲਿਆ ਹੈ ਅਤੇ ਗੁਰੂ ਦੀ ਦਿੱਤੀ ਮੱਤ ਉਤੇ ਚਲਦੇ ਹਨ ਓਹਨਾ ਦੀ ਮੇਹਨਤ ਜਰੂਰ ਸਫਲ ਹੁੰਦੀ ਹੈ| ਓਹਨਾ ਦੇ ਮੁੱਖ ਉਜਲੇ ਹੁੰਦੇ ਹਨ ਭਾਵ ਓਹਨਾ ਦੀ ਹਰ ਕੋਈ ਸਿਫਤ ਕਰਦਾ ਹੈ| ਇਕ ਨੁਕਤਾ ਐਥੇ ਹੋਰ ਵਿਚਾਰਨ ਜੋਗ ਹੈ ਕੇ ਅਖੀਰ ਵਿੱਚ ਗੁਰੂ ਸਾਹਿਬ ਕਹ ਰਹੇ ਹਨ “ਕੇਤੀ ਛੁਟੀ ਨਾਲਿ” ਗੁਰਮਤ ਵਿੱਚ ਸਿਰਫ ਆਪਣੇ ਆਪ ਨੂ ਸਵਾਰਨਾ ਹੀ ਪ੍ਰਵਾਨ ਨਹੀਂ ਹੈ ਨਾਲ ਦੂਜਿਆਂ ਨੂ ਵੀ ਗਿਆਂਨ ਦਾ ਚਾਨਣ ਵੰਡਣਾ ਹੈ| ਗੁਰੂ ਨਾਨਕ ਸਾਹਿਬ ਨੇ ਇਸੇ ਕਰਕੇ ਐਨੀਆਂ ਉਦਾਸੀਆਂ ਕੀਤੀਆਂ , ਓਹ ਸਿਰਫ ਚੰਗੇ ਬੰਦਿਆਂ ਨੂ ਹੀ ਨਹੀਂ ਮਿਲੇ ਸਗੋਂ ਕੋਡੇ, ਸਜਣ ਠੱਗ,ਅਤੇ ਮਲਿਕ ਭਾਗੋ ਵਰਗੇ ਬੰਦਿਆਂ ਨੂ ਵੀ ਮਿਲੇ ਅਤੇ ਸਚ ਦਾ ਰਸਤਾ ਦਿਖਾਇਆ| ਆਓ ਗੁਰੂ ਦੀ ਮੱਤ ਤੇ ਚੱਲ ਕੇ ਆਪਣਾ ਅਤੇ ਦੂਜਿਆਂ ਦਾ ਜੀਵਨ ਸਚਿਆਰਾ ਕਰੀਏ|

ਭੁੱਲ ਚੁੱਕ ਦੀ ਖਿਮਾ ....ਵਰਿੰਦਰ ਸਿੰਘ (ਗੋਲਡੀ)


(18/10/12)
ਜਸਵੰਤ ਸਿੰਘ ‘ਅਜੀਤ’

ਰਾਹੁਲ ਵਲੋਂ ਬਿਆਨੇ ਸੱਚ ਤੇ ਹਾਏ-ਤੋਬਾ ਕਿਉਂ?
ਸਰਬ ਹਿੰਦ ਕਾਂਗ੍ਰਸ ਕਮੇਟੀ ਦੇ ਜਨਰਲ ਸਕਤ੍ਰ ਸ਼੍ਰੀ ਰਾਹੁਲ ਗਾਂਧੀ ਨੇ ਆਪਣੀ ਪਿਛਲੀ ਪੰਜਾਬ ਫੇਰੀ ਦੌਰਾਨ ਇਹ ਆਖ ਕਿ ਪੰਜਾਬ ਦੇ 70 ਪ੍ਰਤੀਸ਼ਤ ਨੌਜਵਾਨ ਨਸ਼ਿਆਂ ਦਾ ਸ਼ਿਕਾਰ ਹੋ, ਆਪਣੀਆਂ ਜਵਾਨੀਆਂ ਬਰਬਾਦ ਕਰ ਰਹੇ ਹਨ, ਪੰਜਾਬ ਦੀ ਰਾਜਨੀਤੀ ਵਿੱਚ ਇੱਕ ਭੂਚਾਲ ਜਿਹਾ ਲੈ ਆਂਦਾ ਹੈ। ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਅਤੇ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਕੇ ਬਾਦਲ ਅਕਾਲੀ ਦਲ ਦੇ ਸਰਕਲ ਜਥੇਦਾਰ ਤਕ ‘ਸ਼ਬਦੀ ਲੱਠ’ ਲੈ, ਉਨ੍ਹਾਂ ਦੁਆਲੇ ਹੋ ਗਏ ਹਨ। ਹਾਲਾਂਕਿ ਉਨ੍ਹਾਂ ਤਾਂ ਕੇਵਲ ਉਹੀ ਸੱਚ ਬਿਆਨ ਕੀਤਾ ਹੈ, ਜੋ ਪੰਜਾਬ ਦੇ ਨੇਤਾ ਆਪ ਕਈ ਵਰ੍ਹਿਆਂ ਤੋਂ ਸਵੀਕਾਰਦੇ ਚਲੇ ਆ ਰਹੇ ਹਨ। ਉਹ ਤਾਂ ਇਥੋਂ ਤਕ ਆਖਦੇ ਹਨ ਕਿ ਪੰਜਾਬ ਦਾ ਛੇਵਾਂ ਦਰਿਆ ਸ਼ਰਾਬ ਹੈ, ਜੋ ਬੜੀ ਹੀ ਸ਼ਿਦਤ ਨਾਲ ਵੱਗ ਪੰਜਾਬ ਦੀ ਜਵਾਨੀ ਬਰਬਾਦ ਕਰ ਰਿਹਾ ਹੈ। ਹੋਰ ਤਾਂ ਹੋਰ ਪੰਜਾਬ ਦੇ ਸਿੱਖ ਮੁੱਖੀ ਤਾਂ ਇਥੋਂ ਤਕ ਸਵੀਕਾਰਦੇ ਚਲੇ ਆ ਰਹੇ ਹਨ ਕਿ ਪੰਜਾਬ ਦਾ ਨੱਬੇ ਪ੍ਰਤੀਸ਼ਤ ਸਿੱਖ ਨੌਜਵਾਨ ਸਿੱਖੀ ਵਿਰਸੇ ਨਾਲੋਂ ਟੁੱਟ ਨਸ਼ਿਆਂ ਦਾ ਸ਼ਿਕਾਰ ਹੋ ਜਵਾਨੀ ਬਰਬਾਦ ਕਰਨ ਤੇ ਤੁਲ ਗਿਆ ਹੋਇਆ ਹੈ।
ਜਿਸ ਸੱਚਾਈ ਨੂੰ ਰਾਹੁਲ-ਵਿਰੋਧੀ ਬਿਆਨ ਜਾਰੀ ਕਰ ਝੁਠਲਾਣ ਦਾ ਅਸਫਲ ਜਤਨ ਕੀਤਾ ਜਾ ਰਿਹਾ ਹੈ, ਉਸਦੀ ਪੁਸ਼ਟੀ ਕਰਦਿਆਂ ਪੰਜਾਬ ਦਾ ਹੀ ਇੱਕ ਪ੍ਰਮੁਖ ਪੰਜਾਬੀ ਦੈਨਿਕ ਦੇ ਸੰਪਾਦਕੀ ਵਿੱਚ ਇਸ ਗਲ ਦੀ ਚਰਚਾ ਕਰਦਿਆਂ ਲਿਖਿਆ ਗਿਅ ਹੈ ਕਿ ‘ਦੇਸ਼ ਵਿੱਚ ਕੇਰਲਾ ਤੋਂ ਬਾਅਦ ਪੰਜਾਬ ਹੀ ਸ਼ਰਾਬ ਦੀ ਸਭ ਤੋਂ ਵੱਧ ਖਪਤ ਕਰਨ ਵਾਲਾ ਦੂਜਾ ਸੂਬਾ ਹੈ। ਪੰਜਾਬ ਵਿੱਚ ਭਾਵੇਂ ਕੋਈ ਪਰਿਵਾਰਕ ਸਮਾਗਮ ਹੋਵੇ ਜਾਂ ਕੋਈ ਪਾਰਟੀ, ਸ਼ਰਾਬ ਦੀ ਵਰਤੋਂ ਆਮ ਕੀਤੀ ਜਾਂਦੀ ਹੈ। ਸੂਬੇ ਵਿੱਚ ਸਾਲ 2006 ਦੇ ਮੁਕਾਬਲੇ ਸ਼ਰਾਬ ਦੇ ਠੇਕਿਆਂ ਦੀ ਗਿਣਤੀ ਵੱਧ ਕੇ ਤਿੰਨ ਗੁਣਾ ਹੋ ਗਈ ਹੈ। ਪੰਜਾਬ ਦੇ ਪਿੰਡਾਂ ਦੀਆਂ ਪੰਚਾਇਤਾਂ ਵਲੋਂ ਸ਼ਰਾਬ ਦੇ ਠੇਕੇ ਬੰਦ ਕਰਨ ਸਬੰਧੀ ਅਕਸਰ ਮਤੇ ਪਾਸ ਕਰਕੇ ਸਰਕਾਰ ਨੂੰ ਭੇਜੇ ਜਾਂਦੇ ਰਹਿੰਦੇ ਹਨ ਪਰ ਸਰਕਾਰ ਵਲੋਂ ਇਨ੍ਹਾਂ ਦੀ ਅਣਦੇਖੀ ਕਰਨ ਦਾ ਰੁਝਾਨ ਦੇਖਣ ਨੂੰ ਮਿਲਦਾ ਹੈ। ਵਰਨਣਯੋਗ ਹੈ ਕਿ ਸੂਬੇ ਦੇ ਜ਼ਿਲਾ ਸੰਗਰੂਰ ਦੇ ਜ਼ਿਆਦਾਤਰ ਪਿੰਡਾਂ ਦੀਆਂ ਪੰਚਾਇਤਾਂ ਵਲੋਂ ਵੱਖ-ਵੱਖ ਸਮੇਂ `ਤੇ ਸ਼ਰਾਬ ਦੇ ਠੇਕੇ ਬੰਦ ਕਰਨ ਲਈ ਮਤੇ ਪਾਸ ਕੀਤੇ ਜਾਂਦੇ ਰਹੇ, ਪਰ ਸਰਕਾਰ ਤੋਂ ਮਿਲੀ ਨਿਰਾਸ਼ਾ ਕਾਰਨ ਹੀ ਸ਼ਾਇਦ ਪਿਛਲੇ ਸਾਲ ਦੀਆਂ 55 ਦੇ ਮੁਕਬਲੇ ਇਸ ਵਾਰ ਕੇਵਲ 35 ਅਰਜ਼ੀਆਂ ਹੀ ਭੇਜੀਆਂ ਗਈਆਂ।
ਇਸ ਸੰਪਾਦਕੀ ਦਾ ਲੇਖਕ ਹੋਰ ਲਿਖਦਾ ਹੈ ਕਿ ‘ਪੰਚਾਇਤੀ ਰਾਜ ਐਕਟ ਕਾਰਨ ਸਰਕਾਰ ਪੰਚਾਇਤਾਂ ਵਲੋਂ ਪ੍ਰਾਪਤ ਹੋਣ ਵਾਲੇ ਅਜਿਹੇ ਮਤਿਆਂ ਵੱਲ ਧਿਆਨ ਦੇਣ ਦੀ ਪਾਬੰਧ ਹੈ ਪਰ ਨਾਲ ਹੀ ਸਰਕਾਰ ਨੇ ਇਸਦੀ ਅਣਦੇਖੀ ਕਰਨ ਲਈ ਇੱਕ ਚੋਰ ਮੋਰੀ ਵੀ ਰੱਖ ਲਈ ਹੈ ਕਿ ਜੇਕਰ ਕਿਸੇ ਵੀ ਖੇਤਰ ਵਿੱਚ ਸ਼ਰਾਬ ਦੀ ਨਾਜਾਇਜ਼ ਵਿਕਰੀ ਹੁੰਦੀ ਹੈ ਤਾਂ ਉੱਥੇ ਸ਼ਰਾਬ ਦੇ ਠੇਕੇ ਬੰਦ ਨਹੀਂ ਕੀਤੇ ਜਾਣਗੇ। …ਸ਼ਰਾਬ ਦੀ ਵਿਕਰੀ ਤੋਂ ਸਰਕਾਰ ਦਾ ਮੁੱਖ ਉਦੇਸ਼ ਟੈਕਸ ਇਕੱਠਾ ਕਰਨਾ ਹੈ। ਇਥੇ ਸਵਾਲ ਪੈਦਾ ਹੁੰਦਾ ਹੈ ਕਿ ਕੀ ਸਿਰਫ ਪੈਸਾ ਇਕੱਠਾ ਕਰਨ ਦੇ ਉਦੇਸ਼ ਨਾਲ ਕਿਸੇ ਅਜਿਹੇ ਨਾਜਾਇਜ਼ ਕੰਮ ਦੀ ਮੰਨਜ਼ੂਰੀ ਦਿੱਤੀ ਜਾ ਸਕਦੀ ਹੈ, ਜਿਸ ਕਾਰਣ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੁੰਦੀ ਹੋਵੇ’ ? ਇਸ ਸੰਪਾਦਕੀ ਵਿੱਚ ਹੋਰ ਅੱਗੇ ਲਿਖਿਆ ਹੈ ‘ਜ਼ਿਆਦਾਤਰ ਸ਼ਰਾਬ ਦੇ ਠੇਕੇ ਸਕੂਲਾਂ. ਕਾਲਜਾਂ ਦੇ ਨੇੜੇ ਅਤੇ ਮੁੱਖ ਸੜਕਾਂ `ਤੇ ਨਿਸ਼ਚਿਤ ਸਮੇਂ ਤੋਂ ਪਹਿਲਾਂ ਅਤੇ ਬਾਅਦ ਅਕਸਰ ਖੁਲ੍ਹੇ ਰਹਿੰਦੇ ਹਨ। ਇੱਥੇ ਹੀ ਬਸ ਨਹੀਂ ਇਨ੍ਹਾਂ ਵਲੋਂ ਸ਼ਰਾਬ ਦੀ ਇਸ਼ਤਿਹਾਰਬਾਜ਼ੀ ਤੋਂ ਇਲਾਵਾ ਨਾਜਾਇਜ਼ ਤੋਰ `ਤੇ ਸ਼ਰਾਬ ਦੀ ਵਿਕਰੀ ਵੀ ਕੀਤੀ ਜਾਂਦੀ ਹੈ’। ਲੇਖਕ ਲਿਖਦਾ ਹੈ ਕਿ ‘ਮੀਡੀਆ ਵਲੋਂ ਵਾਰ-ਵਾਰ ਅਜਿਹੀਆਂ ਗਤੀਵਿਧੀਆਂ ਬਾਰੇ ਛਾਪਣ ਅਤੇ ਵਿਖਾਉਣ ਦੇ ਬਾਵਜੂਦ ਸਰਕਾਰ ਵਲੋਂ ਕੋਈ ਖਾਸ ਕਦਮ ਨਹੀਂ ਚੁਕੇ ਜਾਂਦੇ। … ਸ਼ਰਾਬ ਦੀ ਵਿਕਰੀ ਤੋਂ ਕੇਵਲ ਸਰਕਾਰ ਅਤੇ ਠੇਕੇਦਾਰਾਂ ਨੂੰ ਹੀ ਲਾਭ ਨਹੀਂ ਹੁੰਦਾ ਬਲਕਿ ਸਿਆਸੀ ਨੇਤਾਵਾਂ ਸਮੇਤ ਕਈ ਹੋਰ ਵੀ ਇਸ ਕਾਰੋਬਾਰ ਵਿੱਚ ਹੱਥ ਰੰਗਦੇ ਹਨ।
ਇਸ ਤੋਂ ਇਲਾਵਾ ਇੱਕ ਸੱਚਾਈ ਹੋਰ ਵੀ ਹੈ। ਜਿਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਸੀਨੀਅਰ ਅਤੇ ਟਕਸਾਲੀ ਆਗੂ, ਜੋ ਪਾਰਟੀ ਲੀਡਰਸ਼ਿਪ ਵਲੋਂ ਅਣਗੌਲੇ ਕੀਤੇ ਲੰਮਾਂ ਸਮਾਂ ਘਰ ਵਿੱਚ ਹੀ ਬੰਦ ਬਿਸਤਰ ਤੇ ਪਏ ਪਿਛਲੇ ਦਿਨੀਂ ਹੀ ਅਕਾਲ ਚਲਾਣਾ ਕਰ ਗਏ ਹਨ, ਨੇ ਇੱਕ ਨਿਜੀ ਮੁਲਾਕਾਤ ਦੌਰਾਨ ਇਹ ਆਖਦਿਆਂ ਕਿ ਸ਼ਾਇਦ ਸ਼੍ਰੋਮਣੀ ਅਕਾਲੀ ਦਲ ਦੇ ਕਈ ਮੁੱਖੀਆਂ ਨੂੰ ਵੀ ਯਾਦ ਹੋਵੇਗਾ, ਦਸਿਆ ਕਿ ਖਾਲਸਾ ਪੰਥ ਦੀ ਸਿਰਜਨਾ ਦੀ ਸੰਪੂਰਨਤਾ ਦੇ ਤੀਜੀ ਸ਼ਤਾਬਦੀ ਦਾ ਵਰ੍ਹਾ ਸੀ, ਇਸ ਵਰ੍ਹੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ ਅਤੇ ਪੰਜਾਬ ਸਰਕਾਰ ਵਲੋਂ ਅਜਿਹੇ ਪ੍ਰੋਗਰਾਮ ਉਲੀਕਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ, ਜੋ ਇਨ੍ਹਾਂ ਸੰਸਥਾਵਾਂ ਦੇ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਦਰਜ ਹੋ, ਸਦੀਵੀ ਯਾਦਗਾਰ ਬਣ ਜਾਣ। ਅਜਿਹੇ ਹੀ ਪ੍ਰੋਗਰਾਮਾਂ ਦੀ ਰੂਪ ਰੇਖਾ ਤਿਆਰ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ ਅਤੇ ਪੰਜਾਬ ਸਰਕਾਰ ਦੇ ਮੁੱਖੀਆਂ ਦੀ ਇੱਕ ਸਾਂਝੀ ਬੈਠਕ ਨਵੀਂ ਦਿੱਲੀ ਵਿੱਚ ਆਯੋਜਿਤ ਕੀਤੀ ਗਈ ਸੀ। ਉਸਨੇ ਦਸਿਆ ਕਿ ਇਸ ਬੈਠਕ ਵਿੱਚ ਜਿਸ ਸਮੇਂ ਤੀਜੀ ਸ਼ਤਾਬਦੀ ਸਬੰਧੀ ਇਤਿਹਾਸਕ ਪ੍ਰੋਗਰਾਮ ਉਲੀਕਣ ਬਾਰੇ ਖੁਲ੍ਹ ਕੇ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਸੀ ਅਤੇ ਅਕਾਲੀ ਮੁੱਖੀ ਆਪੋ-ਆਪਣੇ ਸੁਝਾਅ ਦੇ ਰਹੇ ਸਨ ਤਾਂ ਅਚਾਨਕ ਹੀ ਇੱਕ ਅਕਾਲੀ ਮੁਖੀ ਝਕਦਿਆਂ-ਝਕਦਿਆਂ ਇਹ ਆਖਦਾ ਸੁਣਿਆ ਜਾਣ ਲਗਾ, ‘ਪ੍ਰਧਾਨ ਸਾਹਿਬ, ਕਿਉਂ ਨਾ ਇਸ ਵਰ੍ਹੇ ਸ਼੍ਰੋਮਣੀ ਅਕਾਲੀ ਦਲ ਵਲੋਂ ਇਹ ਫੈਸਲਾ ਲੈ ਲਿਆ ਜਾਏ ਕਿ ਇਸ ਵਰ੍ਹੇ ਕੋਈ ਵੀ ਸ਼ਰਾਬ ਪੀਣ ਵਾਲਾ ਵਿਅਕਤੀ ਸ਼੍ਰੋਮਣੀ ਅਕਾਲੀ ਦਲ ਦਾ ਨਾ ਤਾਂ ਮੈਂਬਰ ਬਣ ਸਕੇਗਾ ਅਤੇ ਨਾ ਹੀ ਅਹੁਦੇਦਾਰ। ਇਸੇ ਅਕਾਲੀ ਮੁੱਖੀ ਅਨੁਸਾਰ ਹੀ, ਬਸ ਫਿਰ ਕੀ ਸੀ, ਇਹ ਗਲ ਸੁਣਦਿਆਂ ਹੀ ਬੈਠਕ ਵਿੱਚ ਇੱਕ-ਦਮ ਚੁੱਪ ਵਰਤ ਗਈ। ਬੈਠਕ ਵਿੱਚ ਮੌਜੂਦ ਕਿਸੇ ਵੀ ਅਕਾਲੀ ਮੁੱਖੀ ਦੇ ਮੂੰਹ ਵਿਚੋਂ ਕੋਈ ਗਲ ਨਹੀਂ ਸੀ ਨਿਕਲ ਰਹੀ, ਨਾ ਇਸ ਸੁਝਾਅ ਦੇ ਹਕ ਵਿੱਚ ਅਤੇ ਨਾ ਹੀ ਉਸਦੇ ਵਿਰੁਧ। ਸਾਰੇ ਹੀ ਕਦੀ ਸੁਝਾਅ ਦੇਣ ਵਾਲੇ ਅਤੇ ਕਦੀ ਪਾਰਟੀ ਪ੍ਰਧਾਨ ਵਲ ਵੇਖਣ ਲਗੇ, ਉਹ ਸ਼ਾਇਦ ਆਪ ਕੁੱਝ ਕਹਿਣ ਤੋਂ ਪਹਿਲਾਂ ਪ੍ਰਧਾਨ ਦੀ ਪ੍ਰਤੀਕ੍ਰਿਆ ਜਾਣਨਾ ਚਾਹੁੰਦੇ ਸਨ। ਉਧਰ ਬੈਠਕ ਵਿੱਚ ਇਕ-ਦਮ ਛਾਈ ਚੁਪ-ਚਾਂ ਤੋਂ ਪ੍ਰੇਸ਼ਾਨ ਹੋ ਇਹ ਸੁਝਾਅ ਦੇਣ ਵਾਲਾ ਮੁੱਖੀ ਕਦੀ ਸਾਥੀ ਅਕਾਲੀ ਮੁੱਖੀਆਂ ਵਲ ਅਤੇ ਕਦੀ ਪ੍ਰਧਾਨ ਵਲ ਬਿਟਰ-ਬਿਟਰ ਵੇਖਣ ਲਗਾ। ਉਸਨੂੰ ਸਮਝ ਹੀ ਨਹੀਂ ਸੀ ਆ ਰਹੀ ਕਿ ਆਖਿਰ ਉਸਨੇ ਕਿਹੜੀ ਅਜਿਹੀ ਅਜੀਬ ਜਿਹੀ ਗਲ ਕਹਿ ਦਿੱਤੀ ਹੈ, ਜਿਸ ਕਾਰਣ ਸਾਰਿਆਂ ਦੀ ਬੋਲਤੀ ਬੰਦ ਹੋ ਕੇ ਰਹਿ ਗਈ ਹੈ? ਇਸੇ ਅਕਾਲੀ ਮੁੱਖੀ ਨੇ ਦਸਿਆ ਕਿ ਅਚਾਨਕ ਹੀ ਇਹ ਚੁਪ ਟੁੱਟੀ, ਪਾਰਟੀ ਦੇ ਇੱਕ ‘ਬਹੁਤ ਹੀ ਵਡੇ’ ਆਗੂ (ਉਨ੍ਹਾਂ ਉਸਦਾ ਨਾਂ ਵੀ ਦਸਿਆ ਸੀ ਪ੍ਰੰਤੂ ਕੁੱਝ ਕਾਰਣਾ ਕਰਕੇ ਉਸਦਾ ਨਾਂ ਇਥੇ ਦੇਣਾ ਮੁਨਾਸਬ ਨਹੀਂ, ਵੈਸੇ ਉਸ ਬੈਠਕ ਵਿੱਚ ਮੌਜੂਦ ਅਤੇ ਜਿਨ੍ਹਾਂ ਉਸ ਬੈਠਕ ਦੀ ਕਾਰਵਾਈ ਵੇਖੀ-ਸੁਣੀ ਸੀ, ਉਨ੍ਹਾਂ ਨੂੰ ਜ਼ਰੂਰ ਉਸਦਾ ਆਗੂ ਦਾ ਨਾਂ ਯਾਦ ਹੋਵੇਗਾ) ਦੱਬੀ ਆਵਾਜ਼ ਵਿੱਚ ਕਹਿ ਰਿਹਾ ਸੀ ਕਿ ‘ਫਿਰ ਅਕਾਲੀ ਦਲ ਵਿੱਚ ਰਹਿ ਕੌਣ ਜਾਇਗਾ’ ? ਇਹ ਸੁਣ ਬੈਠਕ ਵਿੱਚ ਮਸਖਰੀ ਭਰਿਆ ਮਿੰਨ੍ਹਾ-ਮਿੰਨ੍ਹਾ ਹਾਸਾ ਫੈਲ ਗਿਆ ਅਤੇ ਚੁਪ ਟੁੱਟ ਗਲ ਅਗੇ ਵਧਣ ਲਗੀ। ਦਸਣ ਵਾਲੇ ਅਨੁਸਾਰ ਭਾਵੇਂ ਇਹ ਗਲ ਮਜ਼ਾਕ ਵਿੱਚ ਹੀ ਕਹੀ ਗਈ ਹੋਵੇਗੀ, ਪਰ ਸੀ ਉਹ ਕਿਸੇ ਹਦ ਤਕ ਸੱਚਾਈ ਦੇ ਬਹੁਤ ਹੀ ਨੇੜੇ।
ਸੁਆਲ ਉਠਦਾ ਹੈ ਕਿ ਅੱਜ ਤੋਂ 13-14 ਵਰ੍ਹੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਮੁੱਖੀਆਂ ਦੀ ਬੈਠਕ ਵਿੱਚ ਉਠੀ ਇਸ ਆਵਾਜ਼ ਪੁਰ ਕੋਈ ਟਿੱਪਣੀ ਕਰਨ ਦੀ ਲੋੜ ਬਾਕੀ ਰਹਿ ਜਾਂਦੀ ਹੈ?
…ਅਤੇ ਅੰਤ ਵਿੱਚ: ਇਨ੍ਹਾਂ ਦਿਨਾਂ ਵਿੱਚ ਹੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਯੂਥ ਵਿੰਗ ਦੇ ਪ੍ਰਧਾਨ ਅਤੇ ਪੰਜਾਬ ਮੰਤਰੀ ਮੰਡਲ ਦੇ ਇੱਕ ਸਨੀਅਰ ਮੈਂਬਰ ਸ. ਮਜੀਠੀਆ ਦਾ ਇੱਕ ਬਿਆਨ ਮੀਡੀਆ ਵਿੱਚ ਆਇਆ ਹੈ, ਜਿਸ ਵਿੱਚ ਉਨ੍ਹਾਂ ਕਿਹਾ ਹੈ ਕਿ ਰਾਹੁਲ ਗਾਂਧੀ ਜਿਥੇ-ਜਿਥੇ ਵੀ ਜਾਂਦਾ ਹੈ, ਉਥੇ-ਉਥੇ ਹੀ ਕਾਂਗ੍ਰਸ ਦਾ ਭੋਗ ਪੈ ਜਾਂਦਾ ਹੈ। ਮਜੀਠੀਆ ਸਾਹਿਬ ਦਾ ਇਹ ਬਿਆਨ ਪੜ੍ਹ ਕੇ ਹੈਰਾਨੀ ਹੋਈ ਕਿ ਜਦ ਕਿ ਉਨ੍ਹਾਂ ਨੂੰ ਪਤਾ ਹੈ ਕਿ ਰਾਹੁਲ ਜਿਥੇ-ਜਿਥੇ ਵੀ ਜਾਂਦਾ ਹੈ, ਉਥੇ-ਉਥੇ ਹੀ ਕਾਂਗ੍ਰਸ ਦਾ ਭੋਗ ਪੈ ਜਾਂਦਾ ਹੈ, ਫਿਰ ਤਾਂ ਉਨ੍ਹਾਂ ਨੂੰ ਰਾਹੁਲ ਗਾਂਧੀ ਨੂੰ ਬਾਰ-ਬਾਰ ਪੰਜਾਬ ਆਉਣ ਦਾ ਸਦਾ ਦਿੰਦਿਆਂ ਰਹਿਣਾ ਚਾਹੀਦਾ ਹੈ।
Mobile : +91 98 68 91 77 31


‘ਸਿੱਖ ਮਾਰਗ’ ਦੇ ਪਾਠਕਾਂ/ਲੇਖਕਾਂ ਦੀ ਜਾਣਕਾਰੀ ਲਈ

ਅੱਜ 17 ਅਕਤੂਬਰ 2012 ਨੂੰ ਅਸੀਂ ਮੁੱਖ ਪੰਨੇ ਤੇ ਇੱਕ ਯੂ-ਟਿਊਬ ਦਾ ਲਿੰਕ ਪਾਇਆ ਹੈ ਜੋ ਕਿ ਚਾਰ ਭਾਗਾਂ ਵਿੱਚ ਹੈ। ਜਿਸ ਵਿੱਚ ਵਿਚਾਰ ਕੀਤੀ ਗਈ ਹੈ ਕਿ, ਕੀ ਰੱਬ ਹੈ? ਪਾਠਕ ਜਨ ਇਹ ਸੁਣ ਕੇ ਆਪਣੇ ਵਿਚਾਰ ਉਸ ਪੰਨੇ ਦੇ ਹੇਠਾਂ ਦਰਜ਼ ਕਰ ਸਕਦੇ ਹਨ। ‘ਸਿੱਖ ਮਾਰਗ’ ਤੇ ਲਿਖਣ ਵਾਲੇ ਜਿਹੜੇ ਲੇਖਕ ਫੇਸ-ਬੁੱਕ ਤੇ ਵੀ ਲਿਖਦੇ ਰਹਿੰਦੇ ਹਨ ਉਹਨਾ ਦੇ ਲੇਖਾਂ ਦੇ ਹੇਠਾਂ ਅਸੀਂ ਪਾਠਕਾਂ ਦੇ ਵਿਚਾਰ ਦੇਣ ਲਈ ਕੁੱਝ ਸਮੇ ਲਈ ਲਿੰਕ ਪਾ ਕੇ ਦੇਖਾਂਗੇ। ਜੇ ਕਰ ਕਿਸੇ ਨੇ ਇਸ ਦਾ ਗਲਤ ਇਸਤੇਮਾਲ ਨਾ ਕੀਤਾ ਅਤੇ ਲੇਖਕ ਲਈ ਠੀਕ ਲੱਗਿਆ ਤਾਂ ਪਉਂਦੇ ਰਹਾਂਗੇ ਨਹੀਂ ਤਾਂ ਬੰਦ ਕਰ ਦੇਵਾਂਗੇ। ਕਿਉਂਕਿ ਮੈਂ ਖੁਦ ਫੇਸ-ਬੁੱਕ ਦਾ ਬਹੁਤ ਹੀ ਘੱਟ ਇਸਤੇਮਾਲ ਕੀਤਾ ਹੈ ਇਸੇ ਲਈ ਹਾਲੇ ਤੱਕ ਨਾ ਤਾਂ ਕੋਈ ਉਥੇ ਮਿੱਤਰ ਬਣਾਇਆ ਹੈ ਅਤੇ ਨਾ ਹੀ ਕਿਸੇ ਦਾ ਬਣਿਆਂ ਹਾਂ। ਮੈਂ ਤਾਂ ਕਈ ਮਹੀਨਿਆਂ ਬਾਅਦ ਹੀ ਉਥੇ ਜਾਂਦਾ ਹਾਂ। ਇਸ ਦਾ ਮੁੱਖ ਕਾਰਨ ਸਮੇਂ ਦੀ ਘਾਟ ਅਤੇ ਦਿਲਚਸਪੀ ਨਾ ਹੋਣਾ ਹੈ। ਕਈ ਵਾਰੀ ਖ਼ਬਰਾਂ ਵਿੱਚ ਤਾਂ ਇਹ ਵੀ ਪੜ੍ਹਨ/ਸੁਣਨ ਲਈ ਮਿਲਿਆ ਸੀ ਕਿ ਉਥੇ ਲਗਭਗ 50% ਜਾਹਲੀ ਆਈ. ਡੀਆਂ ਬਣਾਈਆਂ ਹੋਈਆਂ ਹਨ। ਇਸ ਲਈ ਕਿਸੇ ਖਾਸ ਕਾਰਨ ਭਾਵੇਂ ਜਾਵਾਂ ਨਹੀਂ ਤਾਂ ਉਸ ਤੋਂ ਦੂਰ ਹੀ ਰਹਿੰਦਾ ਹਾਂ। ਕਿਸੇ ਖਾਸ ਵਿਸ਼ੇ ਤੇ ਵਿਚਾਰ ਚਰਚਾ ਲਈ ਪਾਠਕਾਂ ਦਾ ਪੰਨਾ ਹੀ ਠੀਕ ਹੈ ਅਤੇ ਇਹ ਪੰਨਾ ਇਸੇ ਤਰ੍ਹਾਂ ਚਲਦਾ ਰਹੇਗਾ ਪਰ ਜੇ ਕਰ ਕੋਈ ਫੇਸ-ਬੁੱਕ ਤੇ ਲਿਖਣ ਵਾਲਾ ਵੀ ਕੋਈ ਆਪਣੇ ਕੁਮਿੰਟਸ ਦੇਣਾ ਚਾਹੇ ਤਾਂ ਉਹ ਵੀ ਕੁੱਝ ਖਾਸ ਲੇਖਾਂ ਜਾਂ ਯੂ-ਟਿਊਬ ਦੇ ਲਿੰਕ ਹੇਠਾਂ ਦੇ ਸਕਦਾ ਹੈ। ਇਸ ਦਾ ਇਸਤੇਮਾਲ ਕਿਵੇਂ ਹੁੰਦਾ ਹੈ ਅਤੇ ਇਹ ਕਿਤਨਾ ਕੁ ਚਿਰ ਚੱਲਦਾ ਹੈ ਇਸ ਬਾਰੇ ਹਾਲੇ ਕੁੱਝ ਨਹੀਂ ਕਿਹਾ ਜਾ ਸਕਦਾ-ਸੰਪਾਦਕ।


(17/10/12)
ਗਿਆਨੀ ਜਗਤਾਰ ਸਿੰਘ ਜਾਚਕ

ਪੰਜਾਬ ਦੀ ਸ਼ਾਤੀ ਲਈ ਹਿੰਦੂ ਸੁਰਖਿਆ ਸੰਮਤੀ ਦੇ ਅਤੰਕੀ ਮਹੰਤ ‘ਗਿਰੀ ਨੂੰ ਪੰਜਾਬ ਸਰਕਾਰ ਗ੍ਰਿਫਤਾਰ ਕਰੇ: ਗਿਆਨੀ ਜਾਚਕ
ਲੁਧਿਆਣਾ, 17 ਅਕਤੂਬਰ () ਪੰਜਾਬ ਦੇ ਮੁਖ ਮੰਤਰੀ ਸ੍ਰ: ਪ੍ਰਕਾਸ਼ ਸਿੰਘ ਬਾਦਲ ਮੰਨਦੇ ਹਨ ਕਿ ਲੋਕ ਸਭਾ ਦੀਆਂ ਅਗਾਮੀ ਚੋਣਾਂ ਨੂੰ ਮੁਖ ਰੱਖ ਕੇ ਕੇਂਦਰ ਸਰਕਾਰ ਪੰਜਾਬ ਵਿੱਚ ਅਤੰਕਵਾਦ ਹਊਆ ਦਿਖਾ ਕੇ ਪੰਜਾਬ ਦੇ ਮਹੌਲ ਨੂੰ ਵਿਗਾੜਣਾ ਚਹੁੰਦੀ ਹੈ। ਜੇ ਬਾਦਲ ਸਾਹਿਬ ਨੂੰ ਅਜਿਹਾ ਖ਼ਤਰਾ ਭਾਸ ਰਿਹਾ ਹੈ ਤਾਂ ਉਹ ਹਿੰਦੂ ਸੁਰਖਿਆ ਸੰਮਤੀ ਦੇ ਅਤੰਕੀ ਮਹੰਤ ਗਿਰੀ ਨੂੰ ਗ੍ਰਿਫ਼ਤਾਰ ਕਿਉਂ ਨਹੀਂ ਕਰਦੀ? ਜਿਹੜਾ ਹਰ ਰੋਜ਼ ਪਟਿਆਲੇ ਤੋਂ ਸਿੱਖ ਨੌਜਵਾਨਾਂ ਨੂੰ ਭੜਕਾ ਕੇ ਪੁਲੀਸ ਪਾਸੋਂ ਮਰਵਾਉਣ ਲਈ ਸਿੱਧੀ ਲੜਾਈ ਲਈ ਸ਼ਰੇਆਮ ਲਲਕਾਰੇ ਮਾਰ ਕੇ ਪੰਜਾਬ ਦੀ ਸ਼ਾਂਤੀ ਨੂੰ ਅੱਗ ਲਾ ਰਿਹਾ ਹੈ। ਇਹ ਲਫ਼ਜ਼ ਅੰਤਰਾਸ਼ਟਰੀ ਸਿੱਖ ਪ੍ਰਚਾਰਕ ਤੇ ਯੂਨੀਵਰਸਲ ਪੀਸ ਫੈਡਰੇਸ਼ਨ ਦੇ ‘ਸ਼ਾਤੀ ਦੂਤ’ ਗਿਆਨੀ ਜਗਤਾਰ ਸਿੰਘ ਜਾਚਕ ਨੇ ਇੱਕ ਲਿਖਤੀ ਬਿਆਨ ਵਿੱਚ ਕਹੇ।
ਉਨ੍ਹਾਂ ਸਪਸ਼ਟ ਕੀਤਾ ਕਿ ਇਸ ਸਬੰਧੀ ਪਟਿਆਲਾ ਨਿਵਾਸੀ ਅਤੰਕੀ ਮਹੰਤ ਪੰਚਾਨੰਦ ਗਿਰੀ ਦੀਆਂ ਨੈਟ `ਤੇ ਯੂ ਟਿਊਬ ਵਿੱਚ ਤਿੰਨ ਵੀਡੀਓ ਵੇਖੀਆਂ ਜਾ ਸਕਦੇ ਹਨ।
http://www.youtube.com/watch?v=bqbnXk4AZgQ&feature=plcp

http://www.youtube.com/watch?v=BwLc9P-wsko

http://www.youtube.com/watch?v=BwLc9P-wsko

ਗਿਆਨੀ ਜਾਚਕ ਨੇ ਹੈਰਾਨੀ ਪਰਗਟ ਕੀਤੀ ਹੈ ਕਿ ਜਿਹੜੀ ਪੰਜਾਬ ਸਰਕਾਰ ਭਾਰਤੀ ਸੰਵਿਧਾਨ ਦੇ ਅੰਤਰਗਤਿ ਕੌਮੀ ਸਘੰਰਸ਼ ਕਰ ਰਹੇ ਸਿੱਖ ਨੌਜਵਾਨ ਆਗੂਆਂ ਤੇ ਧਰਮ ਪ੍ਰਚਾਰਕਾਂ ਨੂੰ ਅਮਨ-ਕਨੂੰਨ ਦੇ ਖ਼ਤਰੇ ਦਾ ਬਹਾਨਾ ਘੜ ਕੇ ਬਿਨ੍ਹਾਂ ਕਿਸੇ ਕਾਰਨ ਗ੍ਰਿਫਤਾਰ ਕਰ ਲੈਂਦੀ ਹੈ। ਉਹ “ਕੰਘਾ, ਕੱਛ, ਕੜਾ, ਕ੍ਰਿਪਾਨ। ਭੇਜ ਦਿਆਗੇ ਖ਼ਾਲਿਸਤਾਨ” ਵਰਗੇ ਭੜਕਾਊ ਨਾਰ੍ਹੇ ਮਾਰ ਕੇ ਆਪਣੇ ਮੁਬਾਈਲ ਨੰਬਰ 92163 05130, 94170 17139, 93161 01268 ਦੇ ਕੇ ਸਿੱਖ ਕੌਮ ਨੂੰ ਲੜਨ ਲਈ ਵੰਗਾਰਨ ਤੇ 84 ਵਾਲਾ ਹਾਲ ਕਰਨ ਦੀ ਚੇਤਾਵਨੀ ਦੇਣ ਵਾਲੇ ਮਹੰਤ ਅਤੇ ਉਹਦੇ ਸ਼ਿਵ ਸੈਨਿਕ ਅਤੰਕੀ ਸਾਥੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੀ ਜ਼ੁਬਾਨ `ਤੇ ਲਗਾਮ ਕਿਉਂ ਨਹੀਂ ਲਾਉਂਦੀ? ਉਨ੍ਹਾਂ ਨੇ ਕੌਮੀ ਹੱਕਾਂ ਲਈ ਸਘੰਰਸ਼ਸੀਲ ਸਿੱਖ ਜਥੇਬੰਦੀਆਂ ਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਸ਼ਰਾਰਤੀ ਅਨੁਸਰਾਂ ਦੀ ਭੜਕਾਹਟ ਵਿੱਚ ਨਾ ਫਸਣ ਅਤੇ ਇੱਕ ਮੁੱਠ ਹੋ ਕੇ ਕਨੂੰਨੀ ਕਾਰਵਾਈ ਕਰਨ। ਸ੍ਰ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਪ੍ਰਧਾਨ ਸ਼੍ਰੋਮਣੀ ਕਮੇਟੀ ਤੇ ਦਿੱਲੀ ਕਮੇਟੀ ਨੂੰ ਵੀ ਇਸ ਪੱਖੋਂ ਆਪਣਾ ਫ਼ਰਜ਼ ਅਦਾ ਕਰਨਾ ਚਾਹੀਦਾ ਹੈ ਅਤੇ ਅਜਿਹੇ ਸ਼ਰਾਰਤੀ ਅਨਸਰਾਂ ਵਿਰੁਧ ਹਾਈਕੋਰਟ ਵਿੱਚ ਰਿਟ ਪਾਉਣੀ ਚਾਹੀਦੀ ਹੈ।


(17/10/12)
ਰਘਬੀਰ ਸਿੰਘ ਮਾਨਾਂਵਾਲੀ

ਮਤਲਬ ਲਈ ਮੱਥੇ ਟੇਕਣ ਲੋਕ…!
ਸਤਿਕਾਰ ਗੁਰੂ ਦਾ ਜਿਹੜਾ-ਕਿਹੜਾ, ਮਤਲਬ ਲਈ ਮੱਥੇ ਟੇਕਣ ਲੋਕ,
ਗੁਰੂਆਂ ਦੇ ਨਾਵਾਂ ਥੱਲੇ ਵੇਖੋ, ਆਪਣੀਆਂ ਰੋਟੀਆਂ ਸੇਕਣ ਲੋਕ।
ਪਾਖੰਡੀ ਸਾਧਾਂ ਦੇ ਪੈਰੀਂ ਡਿੱਗਕੇ, ਕਹਿੰਦੇ ਸਭ ਕੁੱਝ ਤੁਸੀਂ ਹੀ ਦਿਤਾ,
ਥਾਂ-ਥਾਂ ਮੜ੍ਹੀਆਂ `ਤੇ ਫੇਰ ਕੇ ਝਾੜੂ, ਕੀ-ਕੀ ਕਰਦੇ ਖੇਖਣ ਲੋਕ।
ਲੋੜਵੰਦਾਂ ਦੀ ਮਦਦ ਦੇ ਲਈ, ਜੇ ਸਹਿਯੋਗ ਦੀ ਮੰਗ ਹਾਂ ਕਰਦੇ,
ਖਾਲੀ ਜੇਬਾਂ ਦਾ ਰੌਲਾ ਪਾ ਕੇ, ਡੌਰ-ਭੌਰ ਇਹ ਵੇਖਣ ਲੋਕ।
ਸ਼ਰਾਬਾਂ-ਕਬਾਬਾਂ ਖੂਬ ਉਡਾਕੇ, ਲੱਚਰ ਗੀਤਾਂ `ਤੇ ਭੰਗੜੇ ਪਾ ਕੇ,
ਗੁਰਦੁਆਰੇ ਫਿਰ ਨੱਕ ਰਗੜਦੇ, ਦੇਖੋ ਕਿੱਡੇ ਭੇਖਣ ਲੋਕ।
-ਰਘਬੀਰ ਸਿੰਘ ਮਾਨਾਂਵਾਲੀ
ਮੋਬਾਇਲ: 88728-54500


(17/10/12)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਯਾਦ ਜੋ ਕਰਨਾ ਸੀ, ਨਹੀਂ ਕੀਤਾ।
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਯਾਦ ਕਰੇਂ, ਕੀ ਕੀ ਨਹੀਂ ਕੀਤਾ।
ਯਾਦ ਜੋ ਕਰਨਾ ਸੀ, ਨਹੀਂ ਕੀਤਾ।
ਜੋ ਕੀਤਾ ਸੋ ਮਾਇਆ ਖਾਤਰ,
ਕੁਝ ਵੀ ਅਪਣੇ ਲਈ ਨਹੀਂ ਕੀਤਾ।
ਬਿਨਸਨਹਾਰ `ਚ ਪਿਆਰ ਵਧਾਇਆ
ਮੋਹ ਛੱਡਣ ਨੂੰ ਜੀ ਨਹੀਂ ਕੀਤਾ।
ਧੰਦ ਕਮਾਇਆ ਲੋਭ ਵਧਾਇਆ
ਵਣਜ ਸੱਚ ਦਾ ਹੀ ਨਹੀਂ ਕੀਤਾ।
ਆਉਣ ਜਾਣ ਦੇ ਚੱਕਰ ਫਸਿਆ,
ਛੁੱਟਣ ਲਈ ਕੁੱਝ ਵੀ ਨਹੀਂ ਕੀਤਾ।
ਜਿਸ ਨੇ ਬੇੜਾ ਬੰਨੇ ਲਾਉਣਾ,
ਪ੍ਰਭ ਨੂੰ ਚੇਤੇ ਹੀ ਨਹੀਂ ਕੀਤਾ।
ਹੁਣ ਪਛਤਾਇਆਂ ਹੋਣਾ ਕੀ ਏ,
ਕਰ ਲਈ ਲੱਸੀ, ਘੀ ਨਹੀਂ ਕੀਤਾ।


(16/10/12)
ਸੰਦੀਪ ਸਿੰਘ ਖਾਲੜਾ

ਗੁਰਮਤਿ ਕੈਂਪ ਦੇ ਦੂਜੇ ਦਿਨ 80 ਬੱਚਿਆਂ ਤੋਂ ਇਲਾਵਾ ਵੱਡੀ ਸੰਗਤ ਨੇ ਵੀ ਹਾਜਰੀਆਂ ਭਰੀਆਂ। ਫਰੈਂਕਫਰਟ 16 ਅਕਤੂਬਰ () ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ ਵਿਖੇ ਚਲ ਰਹੇ ਗੁਰਮਤਿ ਟ੍ਰੇਨਿੰਗ ਕੈਂਪ ਦੇ ਦੂਜੇ ਦਿਨ ਦੀ ਸ਼ੁਰੂਆਤ ਦੌਰਾਨ ਬੱਚਿਆਂ ਵੱਲੋਂ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਉਪਰੰਤ ਗ੍ਰੰਥੀ ਭਾਈ ਬਲਵਿੰਦਰ ਸਿੰਘ ਜੀ ਨੇ ਅਰਦਾਸ ਕੀਤੀ ਅਤੇ ਭਾਈ ਅਮਰੀਕ ਸਿੰਘ ਜੀ ਕਠਿਆਲੀ ਨੇ ਹੁਕਮਨਾਮਾਂ ਲਿਆ। ਉਪਰੰਤ ਗ੍ਰੰਥੀ ਭਾਈ ਸੰਦੀਪ ਸਿੰਘ ਖਾਲੜਾ ਨੇ ਜਪੁ ਜੀ ਸਾਹਿਬ ਜੀ ਦੀ 12 ਵੀਂ ਪਉੜੀ ਤੋਂ ਲੈ ਕੇ 22 ਵੀਂ ਪਉੜੀ ਤੱਕ ਸੰਥਿਆ ਕਰਵਾਈ। ਅਤੇ ਗੁਰੁ ਨਾਨਕ ਸਾਹਿਬ ਜੀ ਵੱਲੋਂ ਬਖਸ਼ੇ ਸਿਧਾਂਤ ਕਿਰਤ ਕਰੋ, ਨਾਮ ਜਪੋ, ਵੰਡ ਸਕੋ ਬਾਰੇ ਜਾਣਕਾਰੀ ਦਿਤੀ ਇਸ ਤੋਂ ਉਪਰੰਤ ਡਾ: ਸੁਖਪ੍ਰੀਤ ਸਿੰਘ ਉਧੋਕੇ ਜੀ ਨੇ ਬੱਚਿਆਂ ਨੂੰ ਗੁਰਬਾਣੀ ਦੀ ਵਿਅਖਿਆ ਕਰਦਿਆਂ ਸੋਖੇ ਢੰਗ ਰਾਹੀਂ ਦਸਿਆ ਕਿ ਧਰਤੀ ਕਿਸੇ ਬਲਦ ਦੇ ਸਿਰ ਉੱਪਰ ਨਹੀਂ ਖੜੀ ਬਲਕਿ ਵਾਹਿਗੁਰੂ ਦੇ ਅਟੱਲ ਹੁਕਮ (ਨਿਯਮ) ਵਿੱਚ ਕਾਰ ਕਰ ਰਹੀ ਹੈ।


(16/10/12)
ਗੁਰਚਰਨ ਪੱਖੋਕਲਾਂ

ਵਿਦਿਆਰਥੀ ਵਜੀਫੇ ਜਾਰੀ ਕਰਨ ਵਿੱਚ ਦੇਰੀ ਕਿਉਂ?
ਜਦ ਪੰਜਾਬ ਸਰਕਾਰ ਚਲਾਉਣ ਵਾਲੇ ਰਾਜਨੀਤਕ ਆਗੂ ਵਿਦਿਆ ਦੇ ਵਿਕਾਸ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਜਦ ਅਸਲੀਅਤ ਦੇਖ ਕੇ ਦੁਖੀ ਹੋਣੋਂ ਨਹੀਂ ਰਿਹਾ ਜਾਂਦਾ।ਸਰਕਾਰਾਂ ਭਾਵੇਂ ਲੱਖ ਦਾਅਵੇ ਕਰਨ ਪਰ ਵਿਦਿਆ ਦਾ ਜੋ ਬੁਰਾ ਹਸਰ ਵੱਖ ਵੱਖ ਸਕੀਮਾਂ ਦੀ ਅਣਦੇਖੀ ਕਾਰਨ ਕੀਤਾ ਜਾ ਰਿਹਾ ਹੈ ਅੱਤ ਦੁਖਦਾਈ ਹੈ। ਪੰਜਾਬ ਸਰਕਾਰ ਵੱਲੋਂ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਤਾਂ ਮੈਰਿਟ ਤੱਕ ਵਿੱਚ ਆਉਣ ਵਾਲੇ ਵਿਦਿਆਰਥੀਆਂ ਨੂੰ ਆਰਥਿਕ ਸਹਾਇਤਾ ਤਾਂ ਕਿਧਰੇ ਇੱਕ ਸਰਟੀਫਿਕੇਟ ਵੀ ਨਹੀਂ ਦਿੱਤਾ ਜਾਂਦਾ ਇਸ ਤੋਂ ਵੱਧ ਦੁਰਦਸਾ ਕੀ ਹੋ ਸਕਦੀ ਹੈ। ਕੋਈ ਵਿਦਿਆਰਥੀ ਜਦ ਦਿਨ ਰਾਤ ਮਿਹਨਤ ਕਰਕੇ ਆਪਣੇ ਅਤੇ ਦੇਸ ਦੇ ਭਵਿੱਖ ਲਈ ਜੂਝਣ ਦੀ ਤਦ ਹੀ ਸੋਚਦਾ ਹੈ ਜੇ ਦੇਸ਼ ਦੀਆਂ ਸਰਕਾਰਾਂ ਉਸਨੂੰ ਪੜਾਈ ਵਿੱਚ ਸਹਿਯੋਗ ਕਰਨ। ਪੰਜਾਬ ਸਰਕਾਰ ਵੱਲੋਂ ਤਾਂ ਕੋਈ ਸਕੀਮ ਹੈ ਹੀ ਨਹੀਂ ਪਰ ਕੇਦਰੀ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਉਤਸਾਹਿਤ ਕਰਨ ਲਈ ਕਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਜਿੰਨਾਂ ਵਿੱਚ ਆਦਰਸ ਸਕੂਲ ਅਤੇ ਵਜੀਫਾ ਸਕੀਮਾਂ ਪਰਮੁੱਖ ਹਨ। ਦੇਸ ਦਾ ਘੱਟ ਗਿਣਤੀ ਭਲਾਈ ਵਿਭਾਗ ਵੀ ਕਈ ਵੱਡੀਆਂ ਆਰਥਿਕ ਸਕੀਮਾਂ ਚਲਾ ਰਿਹਾ ਹੈ। ਪਰ ਪੰਜਾਬ ਸਰਕਾਰ ਦੀ ਨਲਾਇਕ ਅਫਸਰਸਾਹੀ ਅਤੇ ਰਾਜਨੀਤਕ ਇਸਦਾ ਪੂਰਾ ਫਾਇਦਾ ਨਾਂ ਲੈਕੇ ਸਿੱਖ ਅਤੇ ਹੋਰ ਘੱਟਗਿਣਤੀ ਬੱਚਿਆਂ ਦਾ ਨੁਕਸਾਨ ਕਰ ਰਹੇ ਹਨ। ਦੂਸਰੇ ਸਟੇਟਾਂ ਦੀਆਂ ਸਰਕਾਰਾਂ ਅਤੇ ਉਹਨਾਂ ਦੇ ਸਿੱਖਿਆ ਬੋਰਡ ਆਪਣੇ ਪੱਧਰ ਤੇ ਹੀ ਯੋਗ ਵਿਦਿਆਰਥੀਆਂ ਨੂੰ ਸੂਚਿਤ ਕਰਦੇ ਹਨ ਜਦੋਕਿ ਪੰਜਾਬ ਸਰਕਾਰ ਵੱਲੋਂ ਕੋਈ ਉਪਰਾਲਾ ਨਹੀਂ ਕੀਤਾ ਜਾਂਦਾ ਉਲਟਾ ਇਸ ਤਰਾਂ ਦੀਆਂ ਵਜੀਫਾ ਸਕੀਮਾਂ ਦੇ ਆਇਆ ਪੈਸਾ ਰਾਜਨੀਤਕ ਹਿੱਤਾਂ ਵਾਲੀਆਂ ਚਾਲਾਂ ਲਈ ਵਰਤਿਆ ਜਾ ਰਿਹਾ ਹੈ ਜੋ ਕਿ ਵਿਦਿਆਰਥੀ ਵਰਗ ਨਾਲ ਸਰੇਆਮ ਬੇਇਨਸਾਫੀ ਹੈ। ਵਿਰੋਧੀ ਧਿਰ ਤਾਂ ਪੰਜਾਬ ਸਰਕਾਰ ਵੱਲੋਂ ਸਾਈਕਲ ਵੰਡਣ ਲਈ ਖਰਚੇ ਪੈਸੇ ਨੂੰ ਵਜੀਫਾ ਸਕੀਮ ਵਾਲਾ ਪੈਸਾ ਹੀ ਦੱਸਦੇ ਹਨ ਜੇ ਇਹ ਸਹੀ ਹੈ ਤਾਂ ਇਹ ਇੱਕ ਨਿੰਦਣਯੋਗ ਕਾਰਵਾਈ ਹੈ। ਹੁਣ ਇੱਕ ਹੋਰ ਖਬਰ ਆਈ ਹੈ ਕਿ ਸਰਕਾਰ ਵੱਲੋਂ ਪਿਛਲੇ ਸਾਲ ਦੇ ਆਈ ਰਕਮ ਨੂੰ ਵਰਤੇ ਜਾ ਚੁੱਕੇ ਹੋਣ ਦਾ ਸਰਟੀਫਿਕੇਟ ਵੀ ਕੇਂਦਰ ਸਰਕਾਰ ਨੂੰ ਨਹੀਂ ਭੇਜਿਆ ਗਿਆ ਜਿਸ ਕਾਰਨ ਕੇਂਦਰ ਨੇ ਹੋਰ ਦਿੱਤਾ ਜਾ ਸਕਣ ਵਾਲਾ ਪੈਸਾ ਰੋਕ ਲਿਆ ਹੈ। ਕੀ ਇਸਦੀ ਜੁੰਮਵਾਰੀ ਨਲਾਇਕ ਅਫਸਰਸਾਹੀ ਸਿਰ ਨਹੀਂ ਪਾਈ ਜਾਣੀ ਚਾਹੀਦੀ ਅਤੇ ਇਸ ਦੇ ਲਈ ਜੁੰਮੇਵਾਰਾਂ ਖਿਲਾਫ ਵਿਭਾਗੀ ਕਾਰਵਾਈ ਨਹੀਂ ਕੀਤੀ ਜਾਣੀ ਚਾਹੀਦੀ?ਇਸ ਨਲਾਇਕੀ ਕਾਰਨ ਯੋਗ ਵਿਦਿਆਰਥੀਆਂ ਦੇ ਹੋਏ ਆਰਥਿਕ ਨੁਕਸਾਨ ਨੂੰ ਇਹਨਾਂ ਅਫਸਰਾਂ ਦੀ ਆਮਦਨ ਵਿੱਚੋਂ ਨਹੀ ਪੂਰਾ ਕੀਤਾ ਜਾਣਾਂ ਚਾਹੀਦਾ।
ਜੇ ਰਾਜਨੀਤਕ ਲੋਕ ਇਸ ਤਰਾਂ ਦੀਆਂ ਸਕੀਮਾਂ ਦੇ ਪੈਸੇ ਦੀ ਦੁਰਵਰਤੋਂ ਲਈ ਜੁੰਮੇਵਾਰ ਹਨ ਤਦ ਇਹ ਲੋਕ ਕਿਹੋ ਜਿਹੇ ਪੰਥਕ ਹਨ? ਕੀ ਅਕਾਲ ਤਖਤ ਅਤੇ ਸਰੋਮਣੀ ਕਮੇਟੀ ਮੈਬਰਾਂ ਦੀ ਜੁੰਮੇਵਾਰੀ ਨਹੀ ਬਣਦੀ ਕਿ ਘੱਟ ਗਿਣਤੀ ਦੇ ਨਾਂ ਥੱਲੇ ਸਿੱਖ ਕੌਮ ਦੇ ਲਈ ਆਉਣ ਵਾਲੇ ਪੈਸੇ ਦੀ ਯੋਗ ਵਰਤੋਂ ਲਈ ਇਹਨਾਂ ਪੰਥਕ ਸਰਕਾਰਾਂ ਤੇ ਦਬਾਅ ਪਾਉਣ। ਜਿਸ ਕੇਂਦਰ ਸਰਕਾਰ ਨੂੰ ਸਾਡੇ ਅਕਾਲੀ ਦਿਨ ਰਾਤਾ ਗਾਲਾਂ ਕੱਢਦੇ ਨਹੀਂ ਥੱਕਦੇ ਪਰ ਉਸ ਵੱਲੋਂ ਚਲਾਈਆਂ ਜਾ ਰਹੀਆਂ ਘੱਟ ਗਿਣਤੀ ਸਕੀਮਾਂ ਦਾ ਫਾਇਦਾ ਨਾਂ ਉਠਾਉਣ ਲਈ ਖੁਦ ਹੀ ਜੁੰਮੇਵਾਰ ਹਨ। ਇਸ ਤਰਾਂ ਕਰਕੇ ਇਹ ਲੋਕ ਜਿੱਥੇ ਗਰੀਬ ਸਿੱਖ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰ ਰਹੇ ਹਨ ਅਤੇ ਉਸਦੇ ਨਾਲ ਹੀ ਆਪਣੀ ਕੌਮ ਦੇ ਨਾਲ ਧਰੋਹ ਕਮਾਉਣ ਸਮਾਨ ਹੈ। 2010 ਦੇ ਵਿੱਚ ਸੈਂਟਰ ਸਰਕਾਰ ਵੱਲੋਂ ਮੈਰਿਟ ਕਮ ਮੀਨਜ ਵਜੀਫਾ ਸਕੀਮ ਦੇ ਲਈ ਆਏ ਪੈਸੇ ਨੂੰ 2011 ਦੇ ਨਵੰਬਰ ਮਹੀਨੇ ਤੱਕ ਵੀ ਜਾਰੀ ਨਹੀਂ ਕੀਤਾ ਗਿਆ ਸੀ ।ਕੀ ਸਕੂਲ ਸਿੱਖਿਆ ਬੋਰਡ ਦੇ ਅਫਸਰ ਸਾਹੀ ਦਾ ਇਹ ਵਿਹਲੜਪੁਣਾਂ ਨਹੀਂ ਸਿੱਧ ਕਰਦਾ? ਸਰਕਾਰ ਚਲਾਉਣ ਵਾਲੀਆਂ ਰਾਜਨੀਤਕ ਪਾਰਟੀਆਂ ਆਪਣੇ ਫਾਇਦੇ ਲਈ ਤਾਂ ਕਰੋੜਾ ਰੁਪਏ ਨਸਈ ਖਿਡਾਰੀਆਂ ਦੇ ਲਈ ਖਰਚ ਕਰ ਸਕਦੀਆਂ ਹਨ ਪਰ ਗਰੀਬ ਹੁਸਿਆਰ ਵਿਦਿਆਰਥੀ ਵਰਗ ਲਈ ਮੁਫਤ ਵਿੱਚ ਮਿਲਣ ਵਾਲੇ ਕੇਂਦਰੀ ਸਰਕਾਰ ਦੇ ਪੈਸੇ ਨੂੰ ਵੰਡ ਵੀ ਨਹੀਂ ਸਕਦੀਆਂ। ਕਿਹੋ ਜਿਹੀਆਂ ਹਨ ਇਹ ਸਰਕਾਰਾਂ ਜਿੰਹਨਾਂ ਨੂੰ ਆਪਣੇ ਰਾਜ ਦੇ ਆਉਣ ਵਾਲੇ ਭਵਿੱਖੀ ਵਿਦਿਆਰਥੀ
ਵਰਗ ਦਾ ਖਿਆਲ ਨਹੀਂ ।ਆਪਣੇ ਕੋਲੋਂ ਜੇ ਪੰਜਾਬ ਸਰਕਾਰ ਕੁੱਝ ਨਹੀਂ ਦੇ ਸਕਦੀ ਤਾਂ ਘੱਟੋ ਘੱਟ ਕੇਂਦਰ ਸਰਕਾਰ ਵੱਲੋਂ ਆਉਣ ਵਾਲੇ ਇਸ ਪੈਸੇ ਦੀ ਤਾਂ ਸਹੀ ਵਕਤ ਤੇ ਸਹੀ ਹੁਸਿਆਰ ਗਰੀਬ ਵਿਦਿਆਰਥੀਆਂ ਲਈ ਸਹੀ ਨੀਤੀ ਅਪਣਾ ਕੇ ਵਰਤੋਂ ਕਰ ਲਵੇ। ਪਰ ਇੱਥੇ ਦੀ ਸਰਕਾਰ ਨੂੰ ਕੌਣ ਕੋਈ ਕੁੱਝ ਕਹਿ ਸਕਦਾ ਹੈ ਜਿਸਨੂੰ ਇਹ ਸਭ ਕੁੱਝ ਨਜਰੀਂ ਹੀ ਨਹੀਂ ਪੈਂਦਾਂ ਕਿਉਂਕਿ ਉਹਨਾਂ ਨੇੁ ਜੇ ਕਦੇ ਗਰੀਬੀ ਹੰਢਾਈ ਹੋਵੇ ਫਿਰ ਹੀ ਤਾਂ ਉਹ ਗਰੀਬਾਂ ਦਾ ਦਰਦ ਸਮਝਣ। ਕਾਸ ਰੱਜਵੀਆਂ ਅਤੇ ਲੋੜੋਂ ਵੱਧ ਤਨਖਾਹਾਂ ਲੈਣ ਵਾਲੀ ਅਫਸਰ ਸਾਹੀ ਹੀ ਆਪਣਾਂ ਫਰਜ ਪਛਾਣ ਲਵੇ । ਹੁਣ 2011 -12 ਸਾਲ ਵਾਲੇ ਵਜੀਫੇ ਅਕਤੂਬਰ ਤੱਕ ਵੀ ਵੰਡੇ ਨਹੀਂ ਗਏ । ਵਿਦਿਆਰਥੀ ਕਿਸੇ ਹੋਰ ਸਕੀਮ ਵਿੱਚ ਵੀ ਅਪਲਾਈ ਕਰਨ ਤੋਂ ਵਾਂਝੇਂ ਰਹਿ ਗਏ ਹਨ। ਇਸ ਸਕੀਮ ਵਿੱਚ ਦੁਬਾਰਾ ਅਗਲੇ ਸਾਲ ਲਈ ਅਪਲਾਈ ਕਰਨ ਦੀ ਤਰੀਕ ਖਤਮ ਹੋਣ ਕੰਢੇ ਹੈ ਪਰ ਜਿੰਨਾਂ ਚਿਰ ਪਿਛਲਾ ਵਜੀਫਾ ਨਹੀ ਜਾਰੀ ਹੁੰਦਾਂ ਉਨਾਂ ਚਿਰ ਅਗਲੇ ਸਾਲ ਵਾਸਤੇ ਦੁਬਾਰਾ ਅਪਲਾਈ ਨਹੀਂ ਕੀਤਾ ਜਾ ਸਕਦਾ ਕਿਉਂਕਿ ਔਨਲਾਈਨ ਸਿਸਟਮ ਪਿਛਲੇ ਵਜੀਫੇ ਨੂੰ ਮਿਲਣ ਤੋਂ ਬਾਅਦ ਹੀ ਅਗਲੇ ਸਾਲ ਦਾ ਡਾਟਾ ਇੰਟਰ ਕਰਦਾ ਹੈ। ਅਗਲਾ ਸੈਸਨ ਅੱਧਿਉਂ ਵੱਧ ਲੰਘ ਗਿਆ ਹੈ ਪਰ ਵਜੀਫੇ ਹਾਲੇ ਤੱਕ 2011 ਵਾਲੇ ਹੀ ਨਹੀਂ ਮਿਲੇ ਜਦੋਂ ਕਿ ਦੂਸਰੀਆਂ ਸਟੇਟਾਂ ਕਦੋਂ ਦੀਆਂ ਇਹ ਵੰਡ ਚੁੱਕੀਆਂ ਹਨ। ਇਸ ਲਈ ਹੀ ਕੁਦਰਤ ਕੋਲੋਂ ਦੁਆ ਹੀ ਮੰਗੀ ਜਾ ਸਕਦੀ ਹੈ। ਰੱਬ ਇਹਨਾਂ ਦਰਦ ਵਿਹੂਣੇ ਰਾਜਨੀਤਕਾਂ ਅਤੇ ਅਫਸਰਾਂ ਨੂੰ ਸੁਮੱਤ ਬਖਸੇ।
ਗੁਰਚਰਨ ਪੱਖੋਕਲਾਂ 9417727245
ਪਿੰਡ ਪੱਖੋਕਲਾਂ (ਬਰਨਾਲਾ)


(16/10/12)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਜੋ ਅੰਦਰ ਤੋਂ ਫੁਰਦੀ ਕਵਿਤਾ।
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਜੋ ਅੰਦਰ ਤੋਂ ਫੁਰਦੀ ਕਵਿਤਾ।
ਉਹ ਹੁੰਦੀ ਏ ਧੁਰ ਦੀ ਕਵਿਤਾ।
ਮਨ ਤਨ ਰੂਹ ਇੱਕ ਮਿਕ ਹੋ ਜਾਂਦੇ,
ਰੂਹ-ਰੱਬ ਸੰਗ ਜਾ ਜੁੜਦੀ ਕਵਿਤਾ।
ਅਨਹਦ ਨਾਦ ਗੂੰਜਦਾ ਜਦ ਵੀ,
ਰਚੇ ਸਰੋਦੀ ਸੁਰਦੀ ਕਵਿਤਾ।
ਨਸ਼ੇ ਗੜੂੰਦੀ ਰੂਹ ਲਰਜ਼ਾਉਂਦੀ
ਬਣਦੀ ਬੇਗਮਪੁਰ ਦੀ ਕਵਿਤਾ।
ਨੂਰੋ-ਨੂਰ ਸਮਾਉਂਦਾ ਤਨ ਮਨ
ਚਾਨਣ ਦੇ ਵਿੱਚ ਤੁਰਦੀ ਕਵਿਤਾ।
ਆਪਾ ਛੱਡਕੇ ਹਰ ਥਾਂ ਉਹ ਹੀ
ਉਸ ਸੱਚੇ ਸਤਿਗੁਰ ਦੀ ਕਵਿਤਾ।
ਜੱਗ ਦੀ ਛੱਡ ਕੇ ਰੱਬ ਦੀ ਲਿੱਖ ਤੂੰ,
ਦੇਖੀਂ ਕਿਵੇਂ ਉਤਰਦੀ ਕਵਿਤਾ।


(14/10/12)
ਮਨਦੀਪ ਸਿੰਘ ‘ਵਰਨਨ’

ਕੀ ਅੱਜ ਗੁਰਦੁਵਾਰੇ ਸਿੱਖੀ ਪ੍ਰਚਾਰ ਦਾ ਕੇਂਦਰ ਹਨ ?

ਸਿੱਖ ਧਰਮ , ਵਿਚਾਰਧਾਰਾ, ਸਿਧਾਂਤ ਉਂਦੋ ਵਜੂਦ ਵਿੱਚ ਆਇਆ ਜਦੋਂ ਭਾਰਤ ਨੂੰ ਬਾਹਰੀ ਹਮਲਾਵਾਰ ਬਾਹਰੋਂ ਆਕੇ ਲੁੱਟ ਰਹੇ ਸਨ ਤੇ ਅੰਦਰੂਨੀ ਅਖੌਤੀ ਧਰਮੀ ਲੋਕ ਧਰਮ ਦੇ ਨਾਂ ਤੇ ਲੁੱਟ ਰਹੇ ਸਨ । ਭਾਰਤ ਦਾ ਧਾਰਮਿਕ, ਸਾਮਾਜਿਕ , ਆਰਥਿਕ ਤਾਣਾਬਾਣਾ ਬੁਰੀ ਤਰਾਂ ਉਲਝ ਗਿਆ ਸੀ । ਹਮਲਾਵਰਾਂ ਅਤੇ ਧਾਰਮਿਕ ਲੁਟੇਰਿਆਂ ਦੇ ਵਿਚਕਾਰ ਸਮਾਜ ਦਰੜਿਆ ਜਾ ਰਿਹਾ ਸੀ । ਹਮਲਾਵਰ ਜ਼ੁਲਮ ਤੇ ਲੁੱਟ ਕਰਨ ਲਈ ਆਉਂਦੇ ਸਨ ਤੇ ਧਾਰਮਿਕ ਆਗੂ ਜਾਂ ਪੁਜਾਰੀ ਤੜਫ ਰਹੀ ਜਨਤਾ ਨੂੰ ਕਿਸੇ ‘ਅਵਤਾਰ’ ਦੇ ਆਉਣ ਲਈ ਅਰਦਾਸਾਂ ਕਰਾਕੇ ਝੂਠ ਤੇ ਆਧਾਰਿਤ ਕਿਸੇ ਅਣਹੋਈ ਗੈਬੀ ਸ਼ਕਤੀ ਦੀ ਆੜ ਵਿੱਚ ਚੂੰਡ ਰਹੇ ਸਨ।

ਕੋਟੀ ਹੂ ਪੀਰ ਵਰਜਿ ਰਹਾਏ ਜਾ ਮੀਰੁ ਸੁਣਿਆ ਧਾਇਆ ॥ ਥਾਨ ਮੁਕਾਮ ਜਲੇ ਬਿਜ ਮੰਦਰ ਮੁਛਿ ਮੁਛਿ ਕੁਇਰ ਰੁਲਾਇਆ ॥ ਕੋਈ ਮੁਗਲੁ ਨ ਹੋਆ ਅੰਧਾ ਕਿਨੈ ਨ ਪਰਚਾ ਲਾਇਆ ॥ ਪੰਨਾ 417॥

ਗੁਰੂ ਨਾਨਕ ਪਾਤਸ਼ਾਹ ਦੇ ਉਚਾਰੇ ਉਪਰੋਕਤ ਸ਼ਬਦ ਕਰਾਮਾਤ ਦੀ ਆਸ ਵਿੱਚ ਬੈਠੇ ਲੋਕਾਂ ਲਈ ਇਕ ਵੰਗਾਰ ਸਨ , ਲਲਕਾਰ ਸਨ ।

ਗੁਰੂ ਨਾਨਕ ਦੀ ਅਣਖੀ ਵਿਚਾਰਧਾਰਾ ਨੇ ਸਮਾਜ ਵਿੱਚ ਨਵੀਂ ਰੂਹ ਫੂਕ ਦਿੱਤੀ, ਪੁਜਾਰੀ ਦੀ ਲੁੱਟ ਤੋਂ ਸੁਚੇਤ ਕਰ ਦਿੱਤਾ ਤੇ ਡਿੱਗੇ ਹੋਏ ਲੋਕ ਹਮਲਾਵਰਾਂ ਅਤੇ ਧਾਰਮਿਕ ਲੁਟੇਰਿਆਂ ਦੇ ਸਾਹਮਣੇ ਤਣਕੇ ਖਲੋ ਗਏ । ਦੇਵੀ -ਦੇਵਤਿਆ ਦੀ ਉਡੀਕ ਕਰਨ ਵਾਲੇ ਆਪ ਦੁਸ਼ਮਣਾਂ ਅੱਗੇ ਅੜ ਗਏ । ਸਾਰੇ ਹੀ ਗੁਰੂ ਸਾਹਿਬਾਨ ਨੇ ਸਮਾਜ ਦੇ ਹਰ ਪੱਖ ਬਾਰੇ ਲੋਕਾਂ ਨੂੰ ਸਿੱਧੇ ਰਾਹ ਪਾਇਆ । ਵਿੱਦਿਆ, ਵਪਾਰ, ਜੰਗਜੂ ਹੋਣਾ, ਅਸਲ ਧਰਮੀ , ਸੱਭਿਅਕ ਜੀਵਨ , ਇਹਨਾਂ ਮਨੁੱਖੀ ਜੀਵਨ ਦੇ ਪਹਿਲੂਆਂ ਬਾਰੇ ਸਮਾਜ ਨੂੰ ਹੋਕਾ ਦਿੱਤਾ। ਆਪ ਗੁਰੂ ਸਾਹਿਬਾਨ ਨੇ ਇਹ ਜੀਵਨ ਜੀਕੇ ਸਮਾਜ ਦੀ ਬਣਤਰ ਬਦਲ ਦਿੱਤੀ ਤੇ ਗੁਰਬਾਣੀ ਦੇ ਰੂਪ ਵਿੱਚ ਸਿੱਖੀ ਨੂੰ ਇੱਕ ਅਨਮੋਲ ਜੀਵਨ ਜਿਉਣ ਦਾ ਢੰਗ ਬਣਾਕੇ ਸਮਾਜ ਦੇ ਹਵਾਲੇ ਕੀਤਾ । ਗੁਰੂ ਸਾਹਿਬ ਵਲੋਂ ਕਾਇਮ ਧਰਮਸ਼ਾਲਾਂ (ਪ੍ਰਚਾਰ ਕੇਂਦਰ) ਦੇ ਜ਼ਰੀਏ ਅਤੇ ਥਾਪੇ ਗਏ ਪ੍ਰਚਾਰਕ ਸਿੱਖਾਂ ਦੇ ਨਿਰੋਲ ਗੁਰੂ ਸਿਧਾਂਤ ਦੇ ਪ੍ਰਚਾਰ ਕਾਰਨ ਸਿੱਖਾਂ ਨੇ ਗੁਰਬਾਣੀ ਇਸ ਸਿਧਾਂਤ ਤੇ ਚਲਦਿਆਂ ਸ਼ਾਨਾਮੱਤੀਆਂ ਮਿਸਾਲਾਂ ਸੰਸਾਰ ਦੇ ਲੋਕਾਂ ਦੇ ਸਾਹਮਣੇ ਕਾਇਮ ਕੀਤੀਆਂ। ਬਾਬਾ ਬੰਦਾ ਸਿੰਘ ਬਹਾਦਰ ਨੇ ਇੱਕ ਸਫਲ ਹਾਕਮ ਹੋਣ ਦਾ ਮਾਣ ਵੀ ਸਿੱਖੀ ਦੀ ਝੋਲੀ ਪਾਇਆ , ਭਾਰਤ ਵਿੱਚ ਕਾਮੇ ਲੋਕਾਂ ਨੂੰ ਉਹਨਾਂ ਦੇ ਪੂਰਨ ਹੱਕ ਦੇਣੇ ਵੀ ਸਿੱਖ ਸਿਧਾਂਤ ਦੇ ਹਿੱਸੇ ਆਏ । ਪਰ ਕੀ ਕਾਰਨ ਬਣਿਆ ਕਿ ਸਿੱਖੀ ਦੇ ਸੁਨਿਹਰੀ ਅਸੂਲ ਤੇ ਸਿਧਾਂਤ ਹੋਣ ਦੇ ਬਾਵਜੂਦ ਅਸੀਂ ਨਿਘਾਰ ਵੱਲ ਕਿਉਂ ਗਏ , ਸੱਚੇ-ਸੁੱਚੇ ਕਿਰਦਾਰ ਦੀ ਮਾਲਕ ਸਿੱਖ ਕੌਮ ਅੱਜ ਆਪਣਾ ਵਜੂਦ ਕਿਉਂ ਨਹੀਂ ਬਚਾ ਰਹੀ , ਇਸ ਤਰਾਂ ਦੇ ਕਈ ਸਵਾਲ ਸਾਡੀ ਆਉਣ ਵਾਲੀ ਨਵੀਂ ਪੀੜੀ ਦੇ ਸਾਹਮਣੇ ਪਹਾੜ ਬਣੇ ਖੜੇ ਹਨ ।

ਅੱਜ ਦਾ ਸਿੱਖ ਉਪਰ ਬਿਆਨ ਕੀਤੇ ਸਾਰੇ ਸਿੱਖੀ ਗੁਣਾਂ ਨੂੰ ਧਾਰਨ ਕਰਨ ਲਈ ਗੁਰਦੁਵਾਰੇ ਵੱਲ ਵੇਖਦਾ ਹੈ ਤੇ ਆਸ ਰੱਖਦਾ ਹੈ ਕਿ ਉਥੋਂ ਸਿੱਖੀ ਦੀ ਕੋਈ ਕਣੀ ਮਿਲ ਜਾਵੇ । ਗੁਰੂ ਦੁਆਰੈ ਹੋਇ ਸੋਝੀ ਪਾਇਸੀ ॥ ਏਤੁ ਦੁਆਰੈ ਧੋਇ ਹਛਾ ਹੋਇਸੀ ॥ ਗੁਰੂ ਨਾਨਕ ਸਾਹਿਬ ਦਾ ਇਹ ਸ਼ਬਦ ਕਈ ਗੁਰਦੁਵਾਰਿਆਂ ਦੀ ਕੰਧਾਂ ਤੇ ਆਮ ਪੜਿਆ ਜਾਂਦਾ ਹੈ ਪਰ ਕੀ ਅੱਜ ਸਾਡੇ ਗੁਰਦੁਵਾਰਿਆ ਵਿੱਚੋਂ ਸਿੱਖ ਕੌਮ ਨੂੰ ਕੋਈ ਸੇਧ ਮਿਲ ਰਹੀ ਹੈ । ਅਖੌਤੀ ਤਖਤਾਂ ਤੇ ਬੈਠੇ ਬੂਝੜ ਪੁਜਾਰੀਆਂ ਨੂੰ ਬੱਸ ਖਿੱਲਤਾਂ, ਸਿਰੋਪੇ, ਸਨਮਾਨ, ਸੋਨੇ ਦੇ ਖੰਡੇ ਹੀ ਦਿਸਦੇ ਹਨ ਤੇ ਪੈਸੇ ਦੀ ਭੁੱਖ ਖਾਤਰ ਨਿੱਤ ਨਵੇਂ ਕੂੜਨਾਮੇ ਧਰਮ ਦੀ ਆੜ ਹੇਠ ਕੱਢਕੇ ਗੁਰਦੁਵਾਰਿਆਂ ਦਾ ਅਸਲ ਮੰਤਵ ਰੋਲਕੇ ਰੱਖ ਦਿੱਤਾ ਗਿਆ ਹੈ । ਇੱਥੇ ਸਾਧਾਂ ਦੇ ਡੇਰਿਆਂ ,ਠਾਠਾਂ, ਟਕਸਾਲਾਂ, ਅਕਾਲ ਕੁਟੀਆ ਦੀ ਗੱਲ ਕਰਨ ਦੀ ਜ਼ਰੂਰਤ ਨਹੀਂ ਕਿਉਂਕਿ ਉਹ ਤੇ ਬਣੇ ਹੀ ਸਿੱਖਾਂ ਨੂੰ ਲੁੱਟਣ ਤੇ ਉਜਾੜਨ ਲਈ ਹਨ । ਪਰ ਜਿਹੜੇ ਭਾਰਤ ਤੋਂ ਲੈਕੇ ਵਿਦੇਸ਼ ਦੇ ‘ਗੁਰੂਘਰ’ ਅਖਵਾਉਂਦੇ ਹਨ ਉਹਨਾਂ ਗੁਰਦੁਵਾਰਿਆਂ ਵਿੱਚੋਂ ਸਿਵਾਏ ਕਰਮ-ਕਾਂਡ ਦੇ ਕੁਝ ਨਹੀਂ ਮਿਲ ਰਿਹਾ । ਸਿੱਖੀ ਰੂਪ ਵਿਚ ਬੈਠਾ ਪੁਜਾਰੀ ਅੱਜ ਦੇ ਸਿੱਖ ਨੂੰ ਕਈ ਤਰਾਂ ਦੇ ਸ਼ਬਜ਼ਬਾਗ ਦਿਖਾ ਕੇ ਲੁੱਟ ਰਿਹਾ ਹੈ । ਸ਼੍ਰੋਮਣੀ ਕਮੇਟੀ ਅਧੀਨ ਸਾਰੇ ਗੁਰਦੁਵਾਰੇ ਸਪੈਸ਼ਲ ਤੀਰਥ ਅਸਥਾਨ ਬਣ ਗਏ ਹਨ, ਸਾਡੇ ਇਤਿਹਾਸ ਤੋਂ ਜਾਣੂ ਕਰਾਉਣ ਦੀ ਬਜਾਏ ਉਥੋਂ ਦੀ ਇਤਿਹਾਸਕ ਮਹੱਤਤਾ ਦੇ ਸਿਰ ਤੇ ਨਗਰ ਕੀਰਤਨ , ਕਾਨਫਰੰਸਾਂ ਕਰਕੇ ਰਾਜਨੀਤੀ ਮੌਜਾਂ ਲੁੱਟ ਰਹੀ ਹੈ । ਜਦੋਂ ਮਾਝੇ ਦੇ ਕਈ ਸਿੱਖ ਪਰਿਵਾਰ ਤੇ ਬਾਕੀ ਪੰਜਾਬ ਵਿੱਚ ਵੀ ਗਰੀਬ ਸਿੱਖ ਪਰਿਵਾਰ ‘ਈਸਾਈ’ ਬਣ ਰਹੇ ਹਨ (ਸ਼ਾਇਦ ਮਾਲੀ ਹਾਲਤਾਂ ਕਰਕੇ) ਪਰ ਦੂਜੇ ਪਾਸੇ ਸ਼੍ਰੋਮਣੀ ਕਮੇਟੀ , ਦਿੱਲੀ ਕਮੇਟੀ ਕਈ ਰੰਗ-ਬਰੰਗੇ ਨਗਰ ਕੀਰਤਨਾਂ , ਸ਼ਤਾਬਦੀਆਂ, ਕਾਨਫਰੰਸਾਂ, ਜਪ ਸਮਾਗਮਾਂ, ਰੈਣ-ਸਬਾਈਆਂ ਤੇ ਪੈਸੇ ਉਜਾੜ ਕੇ ਸਿੱਖੀ ਦਾ ਅਸਲ ਵਿੱਚ ਜਲੂਸ ਕੱਢ ਰਹੇ ਹਨ । ਨਿਹੰਗਾਂ ਦੀਆਂ ਤੇ ਟਕਸਾਲਾਂ ਦੀਆਂ ਗੁਰਮਤਿ ਵਿਰੋਧੀ ਚਾਲਾਂ ਕਰਕੇ ਮਜ਼ਬੀ ਸਿੱਖ ( ਗੁਰਮਤਿ ਦੇ ਉਲਟ) ਗਰਦਾਨੇ ਗਏ ਸਿੱਖ ਵੀਰ ਸਿੱਖੀ ਤੋਂ ਕਿਨਾਰਾ ਕਰ ਰਹੇ ਹਨ । ਕਈ -ਕਈ ਮੀਲ ਦੇ ਮਾਰਚ ਤੇ ਸਾਰੀ ਰਾਤ ਖੜਕਦੇ ਛੈਣਿਆਂ ਤੇ ਖਰਾਬ ਕੀਤਾ ਪੈਸਾ ਜੇ ਗਰੀਬ ਸਿੱਖ ਪਰਿਵਾਰਾਂ ਤੱਕ ਪਹੁੰਚੇ ਤਾਂ ਉਹ ਰੱਜਵੀਂ ਰੋਟੀ ਖਾ ਸਕਦੇ ਹਨ । ਇੱਕਲੇ ਦਰਬਾਰ ਸਾਹਿਬ (ਅਮ੍ਰਿਤਸਰ ) ਵਿੱਚ ਹੁੰਦੇ ਬੇਲੋੜੇ ਅਖੰਡ-ਪਾਠ ਜੇ ਨਾ ਕੀਤੇ ਜਾਣ ਤੇ ਉਸੇ ਪੈਸੇ ਨਾਲ ਸਿੱਖਾਂ ਦੇ ਬੱਚੇ ਵਧੀਆ ਵਿੱਦਿਆ ਪੜ ਸਕਦੇ ਹਨ। ਬ੍ਰਾਹਮਣੀ ਦੀਵਾਲੀ ਮੌਕੇ ਅਮ੍ਰਿਤਸਰ ਦੇ ਵਿੱਚ ਫੂਕੀ ਜਾਂਦੀ ਲੱਖਾਂ ਦੀ ਆਤਿਸ਼ਬਾਜ਼ੀ ਤੇ ਪਟਾਕੇ ਜੇ ਗੁਰਮਤਿ ਅਨੁਸਾਰ ਸਿੱਖ ਗਰੀਬ ਪਰਿਵਾਰਾਂ ਦੀ ਭਲਾਈ ਵਾਸਤੇ ਖਰਚੇ ਜਾਂਦੇ ਤਾਂ ਕੋਈ ਸਰਸੇ ਵਾਲਾ , ਨੂਰਮਹਿਲੀਆ ਇਹਨਾਂ ਪਰਿਵਾਰਾਂ ਨੂੰ ਭਰਮਾ ਨਾ ਸਕਦਾ, ਜੇ ਇਸੇ ਬਰਬਾਦ ਕੀਤੇ ਪੈਸੇ ਨਾਲ ਗਰੀਬ ਦਾ ਇਲਾਜ ਹੁੰਦਾ ਤਾਂ ਉਹ ਆਪਣੀ ਇੱਜ਼ਤ ਇਹਨਾਂ ਬੂਬਨਿਆਂ ਅੱਗੇ ਨਾ ਰੁਲਵਾਉਂਦੇ । ਨਗਰ ਕੀਰਤਨਾਂ ,ਰੈਣ ਸਬਾਈਆਂ , ਅਖੰਡ ਪਾਠਾਂ ਦੀਆਂ ਲੜੀਆਂ , ਸੰਗਮਰਮਰੀ ਬਿਲਡਿੰਗਾਂ ਦੀ ਭਰਮਾਰ ਦੇ ਵਿੱਚ ਕਾਮੇ ਨੂੰ ਹਿੱਕ ਨਾਲ ਲਾਉਣ ਵਾਲਾ ਬਾਬੇ ਨਾਨਕ ਦਾ ਸਿਧਾਂਤ ਅਲੋਪ ਹੋ ਗਿਆ ਹੈ । ਕਾਰ ਸੇਵਾ ਦੇ ਨਾਂ ਤੇ ਗੁਰਮਤਿ ਦੇ ਕੇਂਦਰਾਂ ਦੀ ਥਾਂ ਤੇ ਬ੍ਰਾਹਮਣੀ ਤੀਰਥ ਖੜੇ ਕਰ ਦਿੱਤੇ ਗਏ ਹਨ ਤੇ ਅਰਬਾਂ ਰੁਪੈ ਬਿਨਾਂ ਕਿਸੇ ਮਤਲਬ ਦੇ ਸੋਨੇ ਦੇ ਗੁੰਬਦਾਂ ਅਤੇ ਸੰਗਮਰਮਰ ਤੇ ਉਜਾੜ ਦਿੱਤੇ ਗਏ ਹਨ । ਦੇਸ਼ ਦੇ ਨਾਲ ਵਿਦੇਸ਼ ਦੇ ਗੁਰਦੁਵਾਰੇ ਵੀ ਸਿੱਖੀ ਦੇ ਪ੍ਰਚਾਰ ਦੇ ਮੰਤਵ ਤੋਂ ਉਖੜ ਹੀ ਨਹੀਂ ਗਏ ਬਲਕਿ ਉਲਟ ਚੱਲਦੇ ਹਨ । 1984 ਤੋਂ ਬਾਅਦ ਸਿੱਖ ਸੰਘਰਸ਼ ਦੇ ਨਾਮ ਤੇ ਕਰੋੜਾਂ ਡਾਲਰ ਵਿਦੇਸ਼ੀ ਗੁਰਦੁਵਾਰਿਆਂ ਵਿੱਚ ਇਕੱਠੇ ਕੀਤੇ ਗਏ ਜਿਨਾਂ ਵਿੱਚੋਂ ਬਹੁਤੇ ਪੈਸੇ ਦਾ ਕੋਈ ਪਤਾ ਨਹੀਂ ਕਿੱਥੇ ਗਿਆ । ਤਕਰੀਬਨ ਸਾਰੇ ਗੁਰਦੁਵਾਰਿਆਂ ਵਿੱਚ ਕਿਸੇ ਡੇਰੇ ਜਾਂ ਟਕਸਾਲ ਦੀ ਮਰਯਾਦਾ ਚੱਲਦੀ ਹੈ । ਅਖੰਡ ਪਾਠਾਂ ਦੀਆ ਲੜੀਆਂ, ਬੇਲੋੜੀਆਂ ਸਿਰਫ ਮਾਇਆਂ ਲੈਣ ਲਈ ਅਰਦਾਸਾਂ ਕੀਤੀਆਂ ਜਾਂਦੀਆਂ ਹਨ। ਵਿਸਾਖੀ ਵਾਲੇ ਦਿਨ ਨਿਸ਼ਾਨ ਦੀ ਸੇਵਾ ਕਰਨ ਵੇਲੇ ਉਸੇ ਤਰਾਂ ਬ੍ਰਾਹਮਣੀ ਕੱਚੀ ਲੱਸੀ ਨਾਲ ਨਵਾਇਆ ਜਾਂਦਾ ਹੈ । ਹਾਸੋਹੀਣੀ ਹਾਲਤ ਹੁੰਦੀ ਹੈ ਜਦੋਂ ਵਿਦੇਸ਼ਾਂ ਦੇ ਰਾਜਨੀਤਕ (ਅੰਗਰੇਜ਼) ਲੋਕਾਂ ਨੂੰ ਇਹਨਾਂ ਸਮਾਗਮਾਂ ਵਿੱਚ ਸੱਦਿਆ ਜਾਂਦਾ ਹੈ ਤੇ ਉਹ ਵੇਖਦੇ ਹਨ ਕਿ ਨਿਰਾਲਾ ਸਿੱਖ ਧਰਮ ਇਸ ਕੱਚੀ ਲੱਸੀ ਨਾਲ ਕੀ ਪਵਿੱਤਰ ਕਰਦਾ ਹੈ। ਇੱਕ ਪਾਸੇ ਮੂਰਤੀ ਪੂਜਾ ਤੋਂ ਮੁਨਕਰ ਹੈ ਦੂਜੇ ਪਾਸੇ ਆਪਣਾ ‘ਝੰਡਾ’ ਕੱਚੀ ਲੱਸੀ ਨਾਲ ਨਵਾਕੇ ਤੇ ਮੱਥਾ ਟੇਕਿਆ ਜਾਂਦਾ ਹੈ ।

ਵਿਦੇਸਾਂ ਦੇ ਗੁਰਦੁਵਾਰੇ ਲੰਗਰ ਕਿੱਥੇ ਬਹਿਕੇ ਛਕਣ ਵਾਲੇ ਇੱਕ ਗੁਰਮਤਿ ਵਿਰੋਧੀ ਫਤਵੇ ਕਰਕੇ ਬੁਰੀਂ ਤਰਾਂ ਪ੍ਰਭਾਵਿਤ ਹੋਏ । ਗੁਰਦੁਵਾਰਿਆਂ ਵਿੱਚ ਹੋਈਆਂ ਸਿੱਖਾਂ ਦੀਆ ਲੜਾਈਆਂ ਆਮ ਮੀਡੀਏ ਤੇ ਆਈਆਂ, ਪੱਗਾਂ ਰੁਲੀਆਂ, ਕੇਸ ਪੁੱਟੇ ਗਏ , ਰਿਸ਼ਤੇਦਾਰੀਆਂ ਟੁੱਟ ਗਈਆਂ ਤੇ ਸਾਰੀ ਕੌਮ ਦਾ ਜਲੂਸ ਨਿਕਲ ਗਿਆ। ਅਕਾਲ ਤਖਤ ਮਹਾਨ ਦਾ ਨਾਅਰਾ ਲਾਉਣ ਵਾਲੇ ਗੁਰਦੁਵਾਰੇ ਉਸੇ ਤਖਤ ਤੋਂ ਪ੍ਰਵਾਨਿਤ ਕਹੀ ਜਾਂਦੀ ਮਰਿਯਾਦਾ ਦੀਆਂ ਧੱਜੀਆਂ ਉਡਾਉਂਦੇ ਹਨ। ਉਹਨਾਂ ਸਾਰੇ ਗੁਰਦੁਵਾਰਿਆਂ ਵਿੱਚ ਨਿਸ਼ਾਨ ਦੀ ਕੱਚੀ ਲੱਸੀ ਨਾਲ ਧੁਲਾਈ ਕੀਤੀ ਜਾਂਦੀ ਹੈ, ਅਖੰਡ ਪਾਠਾਂ ਦੀਆਂ ਲੜੀਆਂ ਚੱਲਦੀਆਂ ਹਨ, ਸਾਧਾਂ ਦੀਆਂ ਬਰਸੀਆਂ ਮਨਾਈਆਂ ਜਾਂਦੀਆਂ ਹਨ ਤੇ ਉਸਤੋਂ ਵੀ ਵੱਧ ਹਾਸੋਹੀਣੇ ਹਾਲਾਤ ਬਣਦੇ ਹਨ ਜਦੋਂ ਉਥੇ ਆਏ ਹੋਏ ਰਾਗੀ,ਢਾਡੀ, ਪ੍ਰਚਾਰਕ ਉਨਾਂ ਬੇਨਾਮ ਸਾਧਾਂ ਦੀਆਂ ਸਿਫਤਾਂ ਕਰਦੇ ਨਹੀਂ ਰੱਜਦੇ । ਜਿਹੜੇ ਗੁਰਦੁਵਾਰੇ ਇਸ ਫਤਵੇ ਦੇ ਖਿਲਾਫ ਵੀ ਖੜੇ ਕਰਮਕਾਂਡ ਉਨਾਂ ਵਿੱਚ ਵੀ ਅੱਤ ਦੇ ਭਾਰੂ ਹਨ। ਬਹੁਤੇ ਵਿਦੇਸ਼ੀ ਗੁਰਦੁਵਾਰੇ ਜਥੇਬੰਦੀਆਂ, ਟਰੱਸਟਾਂ ਜਾਂ ਕੁਝ ਵਿਅਕਤੀਆਂ ਦੀ ਮਲਕੀਅਤ ਹਨ , ਸਟੇਜਾਂ ਤੋਂ ਬੇਸ਼ਰਮ ਹੋਕੇ ਸੰਗਤ ਨੁੰ ਕਿਹਾ ਜਾਂਦਾ ਹੈ ਸੇਵਾ ਕਰੋ , ਮਾਇਆ ਦਿਓ, ਜੀਵਨ ਸਫਲਾ ਕਰੋ ਪਰ ਜਾਇਦਾਦ ਪ੍ਰਬੰਧਕਾਂ ਦੀ ਬਣ ਰਹੀ ਹੁੰਦੀ ਹੈ। ਉਹਨਾਂ ਵਿੱਚ ਪੱਤਾ ਵੀ ਪ੍ਰਬੰਧਕਾਂ ਦੀ ਮਰਜ਼ੀ ਨਾਲ ਹਿੱਲਦਾ ਹੈ, ਕਿਸ ਪ੍ਰਚਾਰਕ ਨੇ ਕੀ ਬੋਲਣਾ, ਨਗਰ ਕੀਰਤਨ ਵਿੱਚ ਕਿਸਦਾ ਫਲੋਟ ਲੱਗੇਗਾ , ਕੌਣ ਮੁੱਖ ਸਟੇਜ ਤੇ ਬੋਲੇਗਾ । ਫਲੋਟਾਂ ਤੇ ਗਾਉਣ ਲਈ ਲੱਗਣ ਲਈ ਢਾਡੀ ਆਪਸ ਵਿੱਚ ਲੜਦੇ ਆਮ ਦੇਖੇ ਜਾਂਦੇ ਹਨ ਤੇ ਨਗਰ ਕੀਰਤਨ ਵੀ ਸਿਰਫ ਮੇਲੇ ਬਣਕੇ ਰਹਿ ਗਏ ਹਨ। ਆਮ ਸਿੱਖ ਕਰਮ ਕਾਡਾਂ ਨੂੰ ਹੀ ਸਿੱਖੀ ਸਮਝ ਰਿਹਾ ਹੈ, ਲੰਗਰਾਂ ਨੁੰ ਭੋਗ ਲਵਾਉਣੇ, ਧੂਫਾਂ ਲਗਾਉਣੀਆਂ, ਕੁੰਭ ਰੱਖਣੇ ਆਦਿਕ ਨੂੰ ਹੀ ਧਰਮ ਪਾਲਣਾ ਸਮਝਿਆ ਜਾ ਰਿਹਾ ਹੈ । ਦਰਬਾਰ ਹਾਲ ਵਿੱਚ ਸਾਫ ਕਾਰਪੇਟ ਹੋਣ ਦੇ ਕਾਰਨ ਵੀ ਵਿਦੇਸ਼ ਦੇ ਕਈ ਗੁਰਦੁਵਾਰੇ ਜਿਹੜੇ ਪੂਰੀ ਤਰਾਂ ਸਾਧਾਂ ਦੇ ਪ੍ਰਭਾਵ ਹੇਠ ਹਨ ਉਨਾਂ ਨੇ ਪੈਰ ਧੋਣ ਲਈ ਚੁਬੱਚੇ ਬਣਾ ਰੱਖੇ ਨੇ ਤੇ ਗੁਰੂ ਨਾਨਕ ਦਾ ਸਿੱਖ ਕਹਾਉਣ ਵਾਲਾ ਉਸ ਗੰਦੇ ਪਾਣੀ ਨੂੰ ਪੀ ਵੀ ਰਿਹਾ ਹੈ । ਗੁਰਬਾਣੀ ਦਾ ਅਮ੍ਰਿਤ ਛੱਡਕੇ ਪੈਰ ਧੋਣ ਵਾਲੇ ਪਾਣੀ ਨਾਲ ਕਰਿਸ਼ਮਾ ਹੋਣ ਦੀ ਆਸ ਰੱਖ ਰਿਹਾ ਹੈ । ਕਈ ਗੁਰਦੁਵਾਰਿਆਂ ਵਿੱਚ ਜਿੰਨੇ ਅਖੰਡ-ਪਾਠ ਉਨੀਆਂ ਹੀ ਪਲਾਸਟਿਕ ਦੀਆਂ ਕੈਨੀਆਂ ਪਿੱਛੇ ਪਾਣੀ ਦੀਆਂ ਭਰਕੇ ਰੱਖੀਆਂ ਜਾਂਦੀਆਂ ਹਨ ਕਿਉਂਕਿ ਵਿਦੇਸ਼ ਵਿੱਚ ਕੋਰਾ ਘੜਾ ਨਹੀਂ ਮਿਲਦਾ । ਗ੍ਰੰਥੀਆਂ ਲਈ ਇਹ ਪਾਣੀ ਦੁੱਧ ਵਰਗਾ ਹੈ, ਭੋਲੀ ਸੰਗਤ ਇਹਨਾਂ ਤੋਂ ਅਰਦਾਸ ਕਰਾਕੇ ਆਪਣਾ ਕਾਰਜ ਸੰਪੂਰਨ ਕਰਨ ਦਾ ਭਰਮ ਪਾਲ ਬੈਠੀ ਹੈ । ਮੇਰੀ ਅੱਖੀਂ ਵੇਖੀ ਘਟਨਾ ਹੈ ਇੱਕ ਗਰੰਥੀ ਕਿਸੇ ਕਾਰਨ ਇੱਕ ਸਿੱਖ ਦੇ ਨਵੇਂ ਘਰ ਦੀ ਸ਼ੁਰੂਆਤ ਕਰਨ ਦੀ ਅਰਦਾਸ ਕਰਨ ਲਈ ਨਹੀਂ ਜਾ ਸਕਿਆ, ਸ਼ਾਇਦ ਉਸਨੂੰ ਕੋਈ ਹੋਰ ਰੁਝੇਵਾਂ ਸੀ ਪਰ ਕਰਮ-ਕਾਂਡ ਦੀ ਹੱਦ ਹੋਈ ਵੇਖੀ ਜਦੋਂ ਉਸਨੇ ਉਸ ਪਰਿਵਾਰ ਨੂੰ ਕਿਹਾ ਕਿ ਮੇਰਾ ਆਪ ਜਾਕੇ ਅਰਦਾਸ ਕਰਨ ਦਾ ਅਜੇ ਸਮਾਂ ਨਹੀਂ ਹੈ , ਤੁਸੀਂ ਇਸ ਤਰਾਂ ਕਰੋ ਆਹ ਅਮ੍ਰਿਤ (ਕੈਨੀ ਵਾਲਾ ਪਾਣੀ) ਲੈ ਜਾਓ ਤੇ ਜਿਸ ਜਗਾ ਤੇ ਘਰ ਬਨਾਉਣਾ ਹੈ ਉਥੇ ਛਿੜਕ ਦਿਓ । ਗ੍ਰੰਥੀ ਨੇ ਕਿਹਾ ਕਿ ਅਰਦਾਸ ਮੈਂ ਫਿਰ ਕਿਸੇ ਦਿਨ ਕਰ ਦਿਆਗਾਂ, ਜਿੰਨਾਂ ਪੁਜਾਰੀਆਂ ਦਾ ਪਾਣੀ ਦਾ ਗਿਲਾਸ 20 ਡਾਲਰ ਦਾ ਵਿਕੇ ਉਹ ਕਿਉਂ ਗੁਰੂ ਨਾਨਕ ਦਾ ਸਿਧਾਂਤ ਸਿੱਖ ਸੰਗਤ ਵਿੱਚ ਪ੍ਰਚਾਰਨਗੇ। ਇੱਥੇ ਹੀ ਬੱਸ ਨਹੀਂ ਇਹ ਬੇਹਾ ਪਾਣੀ ਅੱਜ ਸਿੱਖ ਪਰਿਵਾਰਾਂ ਦੀ ਓਟ ਬਣ ਗਿਆ ਹੈ , ਗੁਰਬਾਣੀ ਪੜਨ, ਵਿਚਾਰਨ ਤੋਂ ਕਿਨਾਰਾ ਕਰਕੇ ਸਿਰਫ ਇਸ ਮੁਸ਼ਕੀਲੇ ਪਾਣੀ ਦੀ ਕਰਾਮਾਤ ਦੀ ਆਸ ਤੇ ਜੀ ਰਹੇ ਹਾਂ ।

ਕੋਟੀ ਹੂ ਪੀਰ ਵਰਜਿ ਰਹਾਏ ਜਾ ਮੀਰੁ ਸੁਣਿਆ ਧਾਇਆ ॥ ਥਾਨ ਮੁਕਾਮ ਜਲੇ ਬਿਜ ਮੰਦਰ ਮੁਛਿ ਮੁਛਿ ਕੁਇਰ ਰੁਲਾਇਆ ॥ ਕੋਈ ਮੁਗਲੁ ਨ ਹੋਆ ਅੰਧਾ ਕਿਨੈ ਨ ਪਰਚਾ ਲਾਇਆ ॥ ਪੰਨਾ 417॥ ਕਿੱਥੇ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਇਹ ਬਾਣੀ ਉਚਾਰਕੇ ਇਨਕਲਾਬ ਲਿਆ ਦਿੱਤੇ ਪਰ ਅੱਜ ਗੁਰਦੁਵਾਰਿਆਂ ਵਿੱਚ ਮਨਮੱਤ ਭਾਰੂ ਹੋਣ ਕਰਕੇ ਇਨਕਲਾਬੀ ਸਿੱਖ ਪਾਣੀ ਦੀ ਕਰਾਮਾਤ ਉਡੀਕ ਰਿਹਾ ਹੈ।

ਇਹ ਇੱਕਲੀ ਘਟਨਾ ਨਹੀਂ ਅਨੇਕਾਂ ਇਸ ਤਰਾਂ ਦੀਆਂ ਬ੍ਰਾਹਮਣੀ ਕਰਮ-ਕਾਂਡੀ ਰੀਤਾਂ ਹਨ ਜੋ ਸਾਡੇ ਗੁਰਦੁਵਾਰਿਆਂ ਵਿੱਚੋਂ ਪ੍ਰਮਾਣਿਤ ਹੋਕੇ ਚਲਦੀਆਂ ਹਨ ਤੇ ਸਿੱਖ ਵਿਚਾਰੇ ਧਰਮ ਦੀ ਗੱਲ ਹੋਣ ਕਰਕੇ ਵਿਰੋਧ ਕਰਨਾ ਪਾਪ ਸਮਝਦੇ ਹਨ। ਵਿਦੇਸ਼ ਵਿੱਚ ਤਾਂ ਕਈ ਗਰੰਥੀਆਂ ਨੇ ਵੀ ਆਪਣੇ ਗੁਰਦੁਵਾਰੇ ਬਣਾਏ ਹਨ, ਇਮਾਰਤ ਠੇਕੇ ਤੇ ਲੈਕੇ ਮਨਭਾਉਂਦੇ ਕਰਮਕਾਂਡ ਚੱਲਦੇ ਹਨ। ਇਹਨਾਂ ਗੁਰਦੁਵਾਰਿਆਂ ਵਿੱਚ ਯੋਗ ਕੈਂਪ ਲੱਗ ਰਹੇ ਹਨ, ਨਾਮ ਸਿਮਰਨ ਦੇ ਨਾਂ ਤੇ ਜੋਗੀਆਂ ਦੀ ਵਿਚਾਰਧਾਰਾ ਸਿੱਖੀ ਵਿੱਚ ਬੁਰੀਂ ਤਰੀ ਤਰਾਂ ਵੜ ਗਈ ਹੈ । ਗੁਰਦੁਵਾਰੇ ਦੇ ਨਾਂ ਤੇ ਕੋਈ ਵੀ ਪਾਖੰਡ , ਕਰਮਕਾਂਡ ਸ਼ੁਰੂ ਕਰ ਦਿੱਤਾ ਜਾਵੇ , ਉਹ ਸਫਲ ਹੋ ਜਾਂਦਾ ਹੈ, ਕਮਾਈ ਦਾ ਵਧੀਆ ਸਾਧਨ ਹੈ ਕਿਉਂਕਿ ਧਰਮ ਦੇ ਨਾਂ ਥੱਲੇ ਚੱਲਦਾ ਹੈ ਤੇ ਧਰਮ ਖਿਲਾਫ ਬੋਲਣਾ ਮਹਾਂਪਾਪ ਹੈ । ਅਗਰ ਕੋਈ ਇਸ ਵਰਤਾਰੇ ਖਿਲਾਫ ਆਵਾਜ਼ ਉਠਾਉਂਦਾ ਹੈ ਤਾਂ ਅਕਾਲ ਤਖਤ ਦਾ ਹਊਆ ਖੜਾ ਹੈ, ਉੱਥੇ ਬੈਠਾ ਅੰਦਰੂਨੀ ਬੋਦੀ ਵਾਲਾ ਪੁਜਾਰੀ ਆਪਣੇ ਖੜੇ ਕੀਤੇ ਧਰਮ ਵਿੱਚੋਂ ਛੇਕਣ ਦਾ ਡਰਾਵਾ ਦਿੰਦਾ ਹੈ, ਅਵਾਜ਼ਾਂ ਚੁੱਪ ਕਰਾਉਣ ਲਈ ਹਰ ਹਥਕੰਡਾ ਵਰਤਿਆ ਜਾਂਦਾ ਹੈ।

ਅਫਸੋਸ ਹੈ ਕਿ ਗੁਰੂ ਨਾਨਕ ਸਾਹਿਬ ਦੀ ਇਨਕਲਾਬੀ ਵਿਚਾਰਧਾਰਾ ਦੇ ਕੇਂਦਰ ਬਨਣ ਵਾਲੇ ਗੁਰਦੁਵਾਰੇ ਅੱਜ ਸਿਰਫ ਪੂਜਾ ਸਥਾਨ, ਰਾਜਨੀਤੀ,ਚੌਧਰ, ਵਹਿਮ –ਭਰਮ, ਕਰਮਕਾਂਡ ਤੇ ਕਮਾਈ ਦੇ ਕੇਂਦਰ ਬਣ ਗਏ ਹਨ। ਠੇਕੇ ਤੇ ਹੁੰਦੇ ਅਖੰਡਪਾਠਾਂ ਦੀਆਂ ਲੜੀਆਂ ਸਿੱਖਾਂ ਨੂੰ ਚਿੜਾ ਰਹੀਆ ਹਨ ਕਿ ਲਓ ਸਿੱਖੋ ! ਤੁਹਾਡੀ ਸੋਚ ਉਸੇ ਪੁਜਾਰੀ ਕੋਲ ਗਹਿਣੇ ਹੈ ਜਿਸਤੋਂ ਤੁਹਾਡੇ ਮਹਾਨ ਗੁਰੂ ਨਾਨਕ ਸਾਹਿਬ ਨੇ ਵੰਗਾਰ ਪਾਕੇ ਬਚਾਇਆ ਸੀ । ਲੋੜ ਹੈ ਗੁਰਬਾਣੀ ਆਪ ਪੜਕੇ ਵਿਚਾਰਨ ਤੇ ਸਮਝਣ ਦੀ ਤਾਂਕਿ ਇਸ ਸ਼ਾਤਿਰ ਪੁਜਾਰੀ ਦੀ ਸੋਚ ਤੋਂ ਬਚਿਆ ਜਾਵੇ।

ਮਨਦੀਪ ਸਿੰਘ ‘ਵਰਨਨ’


(14/10/12)
ਡਾ ਦਲਵਿੰਦਰ ਸਿੰਘ ਗ੍ਰੇਵਾਲ

ਕੀ ਕੀ ਗੁਣ ਗਾਵਾਂ ਮੈਂ ਤੇਰੇ।
ਡਾ ਦਲਵਿੰਦਰ ਸਿੰਘ ਗ੍ਰੇਵਾਲ
ਕੀ ਕੀ ਗੁਣ ਗਾਵਾਂ ਮੈਂ ਤੇਰੇ।
ਗਿਣਨੇ ਵਸ ਵਿੱਚ ਹੈ ਨਾ ਮੇਰੇ।
ਨਿਰਗੁਣ ਵੀ ਤੂੰ ਸਰਗੁਣ ਵੀ ਤੂੰ।
ਪਹਿਲਾਂ ਵੀ ਸੀ ਤੇ ਹੁਣ ਵੀ ਤੂੰ।
ਤੂੰ ਹੀ ਰਹਿਣਾ ਹੋਰ ਨਾ ਰਹਿਣਾ।
ਤੇਰਾ ਦਿਤਾ ਕਿਸ ਤੋਂ ਲਹਿਣਾ।
ਹਰ ਇੱਕ ਜੀ ਦੇ ਵਿੱਚ ਏਂ ਵਸਦਾ।
ਹਰ ਇੱਕ ਫੁਲ ਫਲ ਦੇ ਵਿੱਚ ਰਸਦਾ।
ਹਰ ਧੜਕਣ ਵਿੱਚ ਤੂੰ ਹੀ ਤੂੰ ਏਂ।
ਤੂੰ ਏਂ ਬੀਜ ਤੇ ਇਹ ਜਗ ਰੂੰ ਏਂ।
ਵਸਦਾ ਏਂ ਤੂੰ ਹਰ ਇੱਕ ਕਣ ਵਿਚ।
ਭਾਲਣ ਲੋਕੀਂ ਪਰਬਤ ਬਣ ਵਿਚ।
ਨਜ਼ਰ ਨਾ ਆਵੇਂ ਲੱਭਣ ਬਥੇਰੇ।
ਕੀ ਕੀ ਗੁਣ ਗਾਵਾਂ ਮੈਂ ਤੇਰੇ।
ਤੇਰੇ ਵਰਗਾ ਹੋਰ ਨਾ ਹੋਣਾ।
ਛੈਲ ਛਬੀਲਾ ਸਦ ਮਨਮੋਹਣਾ।
ਦਿਖਦਾ ਨਾ ਪਰ ਅਨੁਭਵ ਹੋਵੇਂ।
ਯਾਦ ਕਰੋ ਤਾਂ ਹਾਜ਼ਰ ਹੋਵੇਂ।
ਹਰ ਸੂਰਜ ਵਿੱਚ ਮਚਦਾ ਏਂ ਤੂੰ।
ਗ੍ਰਹਿ ਮੰਡਲ ਸੰਗ ਨਚਦਾ ਏਂ ਤੂੰ।
ਚੰਦ੍ਰਮਾਂ ਦੀ ਠੰਢਕ ਤੂੰ ਏਂ।
ਭੋਂ ਤੇ ਫੈਲੀ ਰੰਗਤ ਤੁੰ ਏਂ।
ਕਿਧਰੇ ਚਾਨਣ ਕਿਤੇ ਹਨੇਰੇ।
ਕੀ ਕੀ ਗੁਣ ਗਾਵਾਂ ਮੈਂ ਤੇਰੇ।
ਸਭ ਥਾਂ ਫੈਲੀ ਕੁਦਰਤ ਤੇਰੀ।
ਸਾਰੇ ਜਗ ਦਾ ਤੂੰ ਹੀ ਕਰਤਾ।
ਤੇਰੇ ਬਿਨਾ ਨਾ ਕੋਈ ਰਚਿਤਾ।
ਹਰ ਹਿਰਦੇ ਵਿੱਚ ਧੜਕਣ ਤੇਰੀ।
ਹਰ ਸਾਗਰ ਦੀ ਤੂੰ ਡੂੰਘਾਈ।
ਹਰ ਪਰਬਤ ਦੀ ਤੂੰ ਊਚਾਈ।
ਨਾਂ ਤੂੰ ਜੰਮਦਾ ਨਾ ਤੂੰ ਮਰਦਾ।
ਜੋ ਵੀ ਕਰਦਾ ਸਹਿਜ `ਚ ਕਰਦਾ।
ਸਹਿਜ ਵਿਛੋੜੇਂ ਸਹਿਜ ਮਿਲਾਵੇਂ।
ਜੁੜ ਵਿਛੜਣ ਦੀ ਖੇਡ ਚਲਾਵੇਂ।
ਸੱਚ ਵੀ ਤੂੰ ਏ ਸੁੱਚਾ ਹੈਂ ਤੂੰ।
ਉੱਚੇ ਤੋਂ ਵੀ ਉੱਚਾ ਹੈਂ ਤੂੰ।
ਗ਼ੈਰ ਨਾ ਕੋਈ ਵੈਰ ਨਾ ਕੋਈ।
ਸਭ ਵਿੱਚ ਪਾਈ ਪਿਆਰ ਦੀ ਲੋਈ।
ਤੇਰੇ ਬਾਝੋਂ ਭਟਕਣ ਸਾਰੀ।
ਮਾਇਆ ਦੀ ਕੀ ਖੇਡ ਖਿਲਾਰੀ।
ਸਭ ਦੀ ਮੰਜ਼ਿਲ ਠੌਰ ਠਿਕਾਣਾ।
ਤੂੰ ਹੀ ਆਖਰ ਜਿਸ ਵਿੱਚ ਜਾਣਾ।
ਜਗ ਤੇ ਪਲ ਦੋ ਪਲ ਦੇ ਡੇਰੇ।
ਕੀ ਕੀ ਗੁਣ ਗਾਵਾਂ ਮੈਂ ਤੇਰੇ।
ਸਾਰੇ ਬਦਲਣਹਾਰ ਬਣਾਏ।
ਸਾਰੇ ਨੇ ਚੱਕਰ ਵਿੱਚ ਪਾਏ।
ਵੱਖੋ ਵਖਰਾ ਹਰ ਕੋਈ ਘੜਿਆ।
ਕੋਈ ਨਾ ਕਿਸ ਹੀ ਜੇਹਾ ਰਚਿਆ।
ਇਤਨੀ ਭਿੰਨਤਾ ਫਿਰ ਵੀ ਇੱਕ ਹੈ।
ਤੁਧ ਮਿਲਣੇ ਦੀ ਆਖਰ ਖਿੱਚ ਹੈ।
ਮਿਲ ਮਿਟ ਜਾਣਾ ਅਤੇ ਸਮਾਣਾ।
ਹਰ ਜੀਵਨ ਦਾ ਇਹੋ ਨਿਸ਼ਾਨਾ।
ਆਉਣ ਜਾਣ ਦੇ ਮੁਕਣ ਫੇਰੇ।
ਕੀ ਕੀ ਗੁਣ ਗਾਵਾ ਮੈਂ ਤੇਰੇ।


(13/10/12)
ਸਤਨਾਮ ਕੌਰ ਫਰੀਦਾਬਾਦ

ਕੀ ਗੁਰੂ ਗੋਬਿੰਦ ਸਿੰਘ ਜੀ ਮਿਥਿਹਾਸਕ ਗਪੋੜਾਂ, ਯੱਗ ਅਤੇ ਪੁੰਨ ਦਾਨ ਵਰਗੇ ਫੋਕਟ ਕਰਮਾਂ ਦਾ ਫਜ਼ੂਲ ਗਿਆਨ ਆਪਣੇ ਸਿੱਖਾਂ ਨੂੰ ਦੇ ਸਕਦੇ ਸਨ?

ਬਚਿੱਤਰ ਨਾਟਕ /ਅਖੌਤੀ ਦਸਮ ਗ੍ਰੰਥ ਦਾ ਲਿਖਾਰੀ ਬ੍ਰਾਹਮਣਾਂ `ਤੇ ਰੱਜ ਕੇ ਮਿਹਰਬਾਨ, ਯੱਗਾਂ (ਹਵਨ) ਵਿੱਚ ਬ੍ਰਾਹਮਣਾਂ ਨੂੰ ਇੰਨ੍ਹਾਂ ਦਾਨ ਦਿਵਾਇਆ ਕਿ ਮੰਗਤੇ ਵੀ ਰਾਜੇ ਬਣ ਗਏ

(੧੩ ਅਕਤੂਬਰ ੨੦੧੨; ਸਤਨਾਮ ਕੌਰ ਫਰੀਦਾਬਾਦ)

ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਯੰਗ ਸਿੱਖ ਐਸੋਸਿਏਸ਼ਨ ਦੇ ਪ੍ਰਧਾਨ ਸ. ਗੁਰਿੰਦਰ ਸਿੰਘ ਨੇ ਅੱਜ ਅਖੌਤੀ ਦਸਮ ਗ੍ਰੰਥ ਦੇ ਵਿਰੋਧ ਵਿੱਚ ਮਨਾਏ ਕਾਲਾ ਦਿਵਸ ਮੌਕੇ ਕਹੇ। ਉਨ੍ਹਾਂ ਦਸਿਆ ਕਿ ਬਚਿੱਤਰ ਨਾਟਕ/ਅਖੌਤੀ ਦਸਮ ਗ੍ਰੰਥ ਵਿੱਚ ਪੰਨਾ ੧੨੭-੧੫੫ `ਤੇ 'ਗਿਆਨ ਪ੍ਰਬੋਧ ਨਾਂ ਦੀ ਰਚਨਾ ਹੈ ਜੋ ਕਿ ਮਿਥਿਹਾਸਕ ਗਪੋੜਾਂ ਅਤੇ ਕਰਮਕਾਂਡਾਂ ਨਾਲ ਭਰਪੂਰ ਹੈ। ਇਸ ਰਚਨਾ ਵਿੱਚ ਮਹਾਂਕਾਲ ਉਸਤਤਿ, ਆਤਮਾ ਤੇ ਪਰਮਾਤਮਾ ਦੀਆਂ ਗੱਲਾਂ ਜਿਸ ਵਿੱਚ ਪਰਮਾਤਮਾ ਆਤਮਾ ਨੂੰ ਚਾਰ ਤਰ੍ਹਾਂ ਦੇ ਧਰਮ ਦੱਸਦਾ ਹੈ ਅਤੇ ਉਸ ਚਾਰ ਧਰਮਾਂ ਵਿਚੋਂ ਇੱਕ ਦਾਨ ਧਰਮ ਦੀ ਗੱਲ ਕਰਕੇ ਗਿਆਨ ਦਾ ਪ੍ਰਬੋਧ ਸਮਾਪਤ ਹੋ ਜਾਂਦਾ ਹੈ ਕਿਉਂਕਿ ਬਾਕੀ ਦੇ ਧਰਮ ਬਾਰੇ ਪਰਮਾਤਮਾ ਆਤਮਾ ਨੂੰ ਜਾਣਕਾਰੀ ਦੇਣਾ ਭੁੱਲ ਜਾਂਦਾ ਹੈ ਜਾਂ ਫਿਰ ਇਸ ਪਰਮਾਤਮਾ ਦੀ ਕਹਾਣੀ ਸੁਣ ਕੇ ਆਤਮਾ ਸੌ ਜਾਂਦੀ ਹੈ। ਇਸੇ ਕਰ ਕੇ ਗਿਆਨ ਪ੍ਰਬੋਧ ਦੀ ਰਚਨਾ ਇੱਕ ਧਰਮ ਦਾ ਵੇਰਵਾ ਦੇ ਕੇ ਸਮਾਪਤ ਹੋ ਜਾਂਦੀ ਹੈ। ਉਨ੍ਹਾਂ ਦਸਿਆ ਕਿ ਦਾਨ ਧਰਮ ਦੀ ਕਹਾਣੀ ਵੀ ਬੜੀ ਹਾਸੋਹੀਣੀ ਹੈ ਜਿਸ ਵਿੱਚ ਯੁਧਿਸ਼ਟਰ ਆਦਿਕ ਪਾਂਡਵਾਂ ਵਲੋਂ ਰਾਜਸੂਅ, ਅਸ਼ਵਮੇਧ ਜੱਗ, ਰਾਜਾ ਪ੍ਰੀਛਤ ਵੱਲੋ ਗੱਜਮੇਧ ਅਤੇ ਉਸਦੇ ਪੁਤਰ ਰਾਜਾ ਜਨਮੇਜਾ ਵਲੋਂ ਅਹਿ (ਸਰਪ) ਮੇਧ ਜੱਗ ਦਾ ਵਰਣਨ ਹੈ:

ਰਾਜਸੂਅ ਜੱਗ: ਜਿਸ ਵਿੱਚ ਇੱਕ ਇੱਕ ਬ੍ਰਾਹਮਣ ਨੂੰ ੧੦੦-੧੦੦ ਹਾਥੀ ਤੇ ਰੱਥ, ੨੦੦੦ ਘੋੜੇ, ਸੋਨੇ ਦੇ ਸਿੰਗਾਂ ਨਾਲ ਜੜੀਆਂ ੪੦੦੦ ਮਹਿਖੀਆਂ (ਮੱਝਾਂ) ਅਤੇ ਹਰੇਕ ਬ੍ਰਾਹਮਣ ਨੂੰ ਸੋਨਾ, ਚਾਂਦੀ, ਤਾਂਬਾ, ਅੰਨ, ਰੇਸ਼ਮੀ ਵਸਤ੍ਰ ਇਤਨੇ ਦਿੱਤੇ ਕਿ ਮੰਗਤੇ ਵੀ ਰਾਜੇ ਹੋ ਗਏ। ਚਾਰ ਕੋਹਾਂ ਵਿੱਚ ਹਵਨ ਕੁੰਡ ੧੦੦੦ ਪਰਨਾਲਾ ਅਤੇ ਹਰੇਕ ਪਰਨਾਲੇ ਵਿੱਚ ਹਾਥੀ ਦੀ ਸੁੰਡ ਜਿਤਨੀ ਵੱਡੀ ਘਿਉ ਦੀ ਧਾਰ, ਸਾਰੇ ਮੁਲਕਾਂ ਦੀਆਂ ਲਕੜੀਆਂ, ਹੀਰੇ, ਮੋਤੀ, ਕਸਤੂਰੀ ਦੀ ਸਾਮਗ੍ਰੀ, ਸਮੂਹ ਤੀਰਥਾਂ ਦੀ ਮਿੱਟੀ ਇਕੱਠੀ ਕੀਤੀ ਗਈ। ਅਸ਼ਵਮੇਧ ਜੱਗ: ਘੋੜੇ ਦੇ ਮਾਸ ਦੇ ਤਿੰਨ ਹਿੱਸੇ ਜੱਗ ਵਿੱਚ ਬੈਠੇ ਬ੍ਰਾਹਮਣ ਛੱਤ੍ਰੀਆਂ ਅਤੇ ਹੋਰ ਲੋਕਾਂ ਨੇ ਖਾਧੇ ਤੇ ਚੌਥਾ ਅਗਨ ਵਿੱਚ ਹੋਮ ਕੀਤਾ। ਉਨ੍ਹਾਂ ਦਸਿਆ ਕਿ ਅਖੌਤੀ ਦਸਮ ਗ੍ਰੰਥ ਸਿਰਫ ਘੋੜਾ ਹੀ ਨਹੀਂ ਜੈ ਮਾਂ ਕਲਕੱਤੇ ਵਾਲੀ ਅੱਗੇ ਝੋਟੇ ਦੀ ਬਲੀ ਅਤੇ ਉਸ ਦਾ ਮਾਂਸ ਖਾਣ ਦੀ ਵੀ ਇਜ਼ਾਜ਼ਤ ਦਿੰਦਾ ਹੈ ਇਸ ਤੋਂ ਇਲਾਵਾ ਪਸ਼ੁਮੇਧ ਜੱਗਾਂ ਵਿੱਚ ਤਾਂ ਕਈ ਤਰ੍ਹਾਂ ਦੇ ਜਾਨਵਰਾਂ ਦੀ ਬਲੀ ਅਤੇ ਮਾਂਸ ਖਾਣ ਦੀ ਇਜ਼ਾਜ਼ਤ ਹੈ।

ਗਜੱਮੇਧ ਜੱਗ: ਚਿੱਟੇ ਦੰਦਾਂ ਵਾਲੇ ਅਨਗਿਣਤ ਹਾਥੀ ਹੋਮਨ ਵਾਸਤੇ, ਅੱਠਾਂ ਕੋਹਾਂ ਵਿੱਚ ਕੁੰਡ ਬਣਾਇਆ, ੮੦੦੦ ਜੱਗ ਕਰਾਉਣ ਵਾਲੇ ਬ੍ਰਾਹਮਣ ੮੦੦੦ ਪਰਨਾਲੇ ਹਾਥੀ ਦੀ ਸੁੰਡ ਜਿਤਨੀ ਵੱਡੀ ਘਿਉ ਦੀ ਧਾਰ। ਸਰਪ ਮੇਧ: ਹਵਨ ਕੁੰਡ ਵਿੱਚ ਮੰਤ੍ਰਾਂ ਦੀ ਸ਼ਕਤੀ ਨਾਲ ਕਰੋੜਾਂ ਸੱਪ ਆ ਕੇ ਗਿਰੇ ਤੇ ਸੜਨ ਲਗੇ। ਇੱਕ ਇੱਕ ਹੱਥ ਤੋਂ ਲੈ ਕੇ ੧੦੦੦-੧੦੦੦ ਹੱਥ ਲੰਮੇ ਸੱਪ ਅਤੇ ਅਗੁੰਠੇ ਜਿੰਨੇ, ਫਿਰ ੧੦੦੦, ੨੦੦੦, ੩੦੦੦ ਯੋਜਨ ਲੰਮੇ ਤੇ ਚੌੜੇ ਸੱਪ ਆ ਕੇ ਸੜਨ ਲਗੇ (ਗਿਆਨ ਪ੍ਰਬੋਧ - ਛੰਦ ੧੬੭-੧੭੧)

ਅੰਤ ਵਿੱਚ ਜਨਮੇਜਾ ਦੇ ਪੁਤਰਾਂ ਵਲੋਂ ਕੀਤੇ ਪਸ਼ੁਮੇਧ ਜੱਗ ਅਤੇ ਆਪੋ ਵਿਚਲੀ ਲੜਾਈ ਭਿੜਾਈ ਦਰਸਾ ਕੇ ਗਿਆਨ ਪ੍ਰਬੋਧ ਵਾਲੀ ਰਚਨਾ ਦੀ ਸਮਾਪਤੀ ਕੀਤੀ ਹੈ। ਇਸ ਸਮੁੱਚੀ ਰਚਨਾ ਵਿੱਚ ਮਹਾਂਕਾਲ, ਜੱਗ ਅਤੇ ਕਰਮਕਾਂਡਾਂ ਆਦਿ ਦਾ ਜ਼ਿਕਰ ਹੈ ਪਰੰਤੂ ਗੁਰਬਾਣੀ ਅਨੁਸਾਰ ਜਪ-ਤਪ, ਹੋਮ-ਜਗ, ਦਾਨ ਦੇਣਾ ਨਿਰੋਲ ਪਾਖੰਡ ਹੈ। ਅਸੁਮੇਧ ਜਗੁ ਕੀਜੈ ਸੋਨਾ ਗਰਭ ਦਾਨੁ ਦੀਜੈ ਰਾਮ ਨਾਮ ਸਰਿ ਤਉ ਨਾ ਪੂਜੈ॥ (ਗੁਰੂ ਗ੍ਰੰਥ ਸਾਹਿਬ ਜੀ -੯੭੩) ਸ. ਗੁਰਿੰਦਰ ਸਿੰਘ ਨੇ ਕਿਹਾ ਕਿ ਇਹੋ ਜਿਹੀਆਂ ਹਾਸੋਹੀਣੀਆਂ ਗੱਲਾਂ ਨੂੰ ਤਾਂ ਆਮ ਵਿਅਕਤੀ ਵੀ ਮੰਨਣ ਨੂੰ ਤਿਆਰ ਨਹੀਂ ਹੋ ਸਕਦਾ ਅਤੇ ਗੁਰਬਾਣੀ ਦੀ ਕਸੌਟੀ ਦੇ ਤਾਂ ਇਹ ਨੇੜੇ-ਤੇੜੇ ਵੀ ਨਹੀਂ ਢੁਕੱਦੀਆਂ। ਸ. ਗੁਰਿੰਦਰ ਸਿੰਘ ਨੇ ਕਿਹਾ ਕਿ ਬਚਿੱਤਰ ਨਾਟਕ/ਅਖੌਤੀ ਦਸਮ ਗ੍ਰੰਥ ਨੂੰ ਗੁਰੂ ਕ੍ਰਿਤ ਆਖ ਕੇ ਸਿੱਖਾਂ ਨੂੰ ਯੱਗ, ਪੁੰਨ, ਦਾਨ, ਹੋਮ ਆਦਿ ਤਰ੍ਹਾਂ ਦੇ ਕਰਮਕਾਂਡ, ਦੇਵੀ ਦੇਵਤਿਆਂ ਦੀ ਪੂਜਾ, ਨਸ਼ਿਆਂ ਅਤੇ ਅਸ਼ਲੀਲਤਾ ਦੇ ਦਲਦਲ ਵਿੱਚ ਧਕੇਲਣਾ ਹੀ ਬਿਪਰ ਦਾ ਮਕਸਦ ਹੈ। ਸੋਚਣ ਵਾਲੀ ਗੱਲ ਹੈ ਕਿ ਜੇ ਇਹ ਰਚਨਾ ਗੁਰੂ ਗੋਬਿੰਦ ਸਿੰਘ ਜੀ ਦੀ ਹੁੰਦੀ ਤਾਂ ਕੀ ਉਹ ਮਿਥਿਹਾਸਕ ਗਪੋੜਾਂ, ਯੱਗ ਅਤੇ ਪੁੰਨ ਦਾਨ ਵਰਗੇ ਫੋਕਟ ਕਰਮਾਂ ਦਾ ਫਜ਼ੂਲ ਗਿਆਨ ਆਪਣੇ ਸਿੱਖਾਂ ਨੂੰ ਦਿੰਦੇ? ਬਿਲਕੁਲ ਨਹੀਂ! ਇਸ ਲਈ ਗੁਰਸਿੱਖੋ! ਸੁਚੇਤ ਹੋਵੋ ਤੇ ਇਸ ਬ੍ਰਾਹਮਣੀ ਗ੍ਰੰਥ ਨੂੰ ਸਿੱਖੀ ਦੇ ਵਿਹੜੇ ਵਿਚੋਂ ਬਾਹਰ ਸੁਟਣ ਲਈ ਹੰਭਲਾ ਮਾਰੋ। ਯਕੀਨਨ! ਜਿੱਤ ਸੱਚ ਦੀ ਹੋਵੇਗੀ। ਇਸ ਮੌਕੇ ਹਰ ਮਹੀਨੇ ਦੀ ੧੩ ਨੂੰ ਛੱਪਣ ਵਾਲਾ ਅਖੌਤੀ ਦਸਮ ਗ੍ਰੰਥ ਦਾ ਪਾਜ਼ ਉਘੇੜਦਾ ਇਸ਼ਤਿਹਾਰ ਵੀ ਸੰਗਤਾਂ ਵਿੱਚ ਵੰਡਿਆ ਗਿਆ।


(13/10/12)
ਬਲਦੇਵ ਸਿੰਘ ਟੋਰਾਂਟੋ

ਸਤਿਕਾਰ ਯੋਗ ਮੱਖਣ ਸਿੰਘ ਜੀ ਗੁਰ ਫਤਿਹ ਪ੍ਰਵਾਨ ਕਰਨੀ
ਗੁਰਸਰਨ ਸਿੰਘ ਕਸੇਲ ਹੋਰਾਂ ਵਲੋ ਪੁਤੀ ਗੰਡ ਪਵੈ ਸੰਸਾਰ ਵਾਲੇ ਸਬਦ ਦੇ ਸਵਾਲ ਬਾਰੇ ਦਾਸ ਵਲੋ ਕੀਤੀ ਵਿਆਖਿਆ ਵਾਲਾ ਲਿੰਕ ਪਾ ਦੇਣਾ ਹੋ ਸਕਦਾ ਉਨਾ ਲਈ ਸਹਾਇਕ ਹੋ ਸਕੇ।
ਬਲਦੇਵ ਸਿੰਘ

http://www.sikhmarg.com/2010/0530-putteen-gandh.html


(12/10/12)
ਅਵਤਾਰ ਸਿੰਘ ਲੰਡਨ

ਸ. ਗੁਰਸ਼ਰਨ ਸਿੰਘ ਕਸੇਲ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿੱਹ
“ਨਾਨਕ ਆਖੈ ਇਹ ਬੀਚਾਰੁ॥ ਸਿਫਤੀ ਗੰਢੁ ਪਵੈ ਦਰਬਾਰਿ॥
ਅਸੀਂ ਹਰ ਰੋਜ਼ ਬਾਂਣੀ ਪੜ੍ਹਦੇ ਅਤੇ ਸੁਣਦੇ ਹਾਂ ਪਰ ਕਦੇ ਇਸ ਗੱਲ ਵੱਲ ਧਿਆਂਨ ਦੇਣ ਦੀ ਖੇਚੱਲ ਨਹੀਂ ਕਰਦੇ ਕਿ ਬਾਂਣੀ ਦੁਆਰਾ ਗੁਰੂ ਸਾਂਨੂੰ ਕੀ ਸੰਦੇਸ਼ ਦੇ ਰਹੇ ਹਨ। ਤੇ ਇਹੀ ਕਾਰਨ ਹੈ ਕਿ ਅਸੀਂ ਆਪੇ ਨਾਲੋਂ ਭਾਵ ਅਪਣੇਂ ਅਸਲੇ ਨਾਲੋਂ ਟੁਟੇ ਹੋਏ ਹਾਂ।
ਮਨ ਤੂ ਜੋਤਿ ਸਰੂਪ ਹੈ ਅਪਣਾ ਮੂਲ ਪਛਾਣੁ।
ਮਨ ਹਰਿ ਜੀ ਤੇਰੇ ਨਾਲਿ ਹੈ ਗੁਰਮਤੀ ਰੰਗ ਮਾਣਿ ਪੰਨਾਂ (੪੪੧)
ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ॥
ਪੀਪਾ ਪ੍ਰਣਵੈ ਤਤੁ ਹੈ, ਸਤਿਗੁਰੁ ਹੋਇ ਲਖਾਵੈ॥ ਪੰਨਾਂ (੬੯੫)
ਗੁਰੂ ਦੇ ਦਰਸਾਏ ਰਸਤੇ ਤੇ ਚਲਦਿਆਂ ਹੀ ਜੀਵ ਅਪਣੇਂ ਮੂਲ ਨੂੰ ਪਹਿਚਾਨਣ ਯੋਗ ਬਣਦਾ ਹੈ। ਉਸ ਦੀ ਸਿਫਤ ਸਲਾਹ ਕਰਨ ਦਾ ਭਾਵ ਉਸ ਦੇ ਗੁਣਾਂ ਨੂੰ ਗ੍ਰਹਿਣ ਕਰਨਾਂ ਤੇ ਉਸ ਨਾਲ ਇਕਮਿਕ ਹੋਕੇ ਅਭੇਦ ਹੋਣਾਂ ਉਸ ਦੇ ਦਰਬਾਰਿ ਨਾਲ ਜੁੜਣਾਂ (ਗੰਢੁ ਪਾਉਂਣਾਂ) ਹੈ।
ਭੁਲਾਂ ਲਈ ਖਿਮਾਂ ਦਾ ਜਾਚਕ ਹਾਂ।
ਸਤਿਕਾਰ ਸਹਿਤ, ਅਵਤਾਰ ਸਿੰਘ ਲੰਡਨ
ਅਕਤੂਬਰ ੧੨, ੨੦੧੨.


(12/10/12)
ਸੁਰਜਨ ਸਿੰਘ

ਗੁਰਸ਼ਰਨ ਸਿੰਘ ਕਸੇਲ ਜੀ,
ਇਹ ਠੀਕ ਹੈ ਕਿ ਗੁਰੂ ਸਾਹਿਬਾਨ ਗੁਰਬਾਣੀ ਵਿੱਚ ਪਰਚਲਤ ਸੰਸਾਰਿਕ ਕਾਰ ਵਿਹਾਰ, ਪਰਚਲਤ ਮਨੌਤਾਂ ਦਾ ਹਵਾਲਾ (ਦ੍ਰਿਸ਼ਟਾਂਤ ਵਜੋਂ) ਦੇ ਕੇ ਆਪਣਾ ਮਤ ਸਮਝਾਂਦੇ ਹਨ। ਗੁਰੂ ਦੇ ਮਤ ਤੇ ਚਲਣਾ ਸਾਡਾ ਫ਼ਰਜ਼ ਬਣਦਾ ਹੈ। ਗੁਰਮਤਿ ਸਿੱਧਾਂਤ ਕੀ ਹੈ, ਇਹ
http://www.gurugranthdarpan.com/darpan2/darpan_pdf.html ਤੇ ਪ੍ਰੋ. ਸਾਹਿਬ ਸਿੰਘ ਜੀ ਨੇ ਚੰਗਾ ਜਤਨ ਕੀਤਾ ਹੈ ਸਮਝਾਉਣ ਦਾ। ਜੇ ਤੁਸੀਂ ਮੁਨਾਸਿਬ ਸਮਝੋ ਤਾਂ ਪੜ੍ਹ ਲੈਣਾ।

ਸੁਰਜਨ ਸਿੰਘ- +919041409041


ਹਰ ਮਹੀਨੇ ਦੀ 13 ਤਾਰੀਖ ਨੂੰ ਕਾਲਾ ਦਿਵਸ ਕਿਉਂ ਅਤੇ ਜੁੰਮੇਵਾਰ ਕੌਣ? ਦਾ ਪੋਸਟਰ ਦੇਖਣ ਲਈ ਕਲਿਕ ਕਰੋ।


(11/10/12)
ਗੁਰਸ਼ਰਨ ਸਿੰਘ ਕਸੇਲ

ਸਤਿਕਾਰ ਯੋਗ ਸੰਪਾਦਕ ਜੀ ਅਤੇ ਸਿੱਖ ਮਾਰਗ ਦੇ ਪਾਠਕ ਸੱਜਣੋ,
ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਹਿ ॥
ਸ੍ਰ. ਸੁਰਜਨ ਸਿੰਘ ਜੀ ਅਤੇ ਇੱਕ ਬੇਨਾਮ ਪਾਠਕ ਦਾ ਵੀ ਬਹੁਤ ਬਹੁਤ ਧੰਨਵਾਦ ਜਿੰਨਾਂ ਆਪਣਾ ਕੀਮਤੀ ਸਮਾਂ ਕੱਢਕੇ ਜਾਣਕਾਰੀ ਭੇਜੀ ।
ਮਾਫ਼ ਕਰਨਾ ! ਮੈਂਨੂੰ ਲੱਗਦਾ ਹੈ ਕਿ ਮੈਂ “ਸਿੱਖ ਮਾਰਗ” ਦੇ ਵਿਦਵਾਨਾ ਅਤੇ ਪਾਠਕਾਂ ਪਾਸੋਂ ਜਿਹੜੀ ਸ਼ਬਦ “ਕੈਹਾ ਕੰਚਨੁ ਤੁਟੈ ਸਾਰੁ” ਵਾਲੇ ਦੀ ਜਾਣਕਾਰੀ ਲੈਣਾ ਚਾਹੁੰਦਾ ਹਾਂ ਉਹ ਦੱਸਣ ਵਿੱਚ ਅਸਫਲ ਰਿਹਾ ਹਾਂ । ਮੇਰੀ ਖਾਹਿਸ਼ ਇਹ ਜਾਣਨ ਦੀ ਸੀ ਕਿ ਗੁਰਮਤਿ ਦਾ ਸਿਧਾਂਤ ਕਿਹੜੀਆਂ ਪੰਗਤੀਆਂ ਵਿੱਚ ਹੈ । ਕੀ ਗੁਰੂ ਨਾਨਕ ਪਾਤਸ਼ਾਹ ਇਸ ਸ਼ਬਦ ਦੀਆਂ ਹੇਠ ਲਿਖੀਆਂ ਇਹਨਾਂ ਪੰਗਤੀਆਂ ਵਿਚ ਪ੍ਰਚਲਤ ਰਵਾਇਤ ਦੀ ਗੱਲ ਕਰਦੇ ਹਨ ?
“ਮਃ ੧ ॥ ਕੈਹਾ ਕੰਚਨੁ ਤੁਟੈ ਸਾਰੁ ॥ ਅਗਨੀ ਗੰਢੁ ਪਾਏ ਲੋਹਾਰੁ ॥ ਗੋਰੀ ਸੇਤੀ ਤੁਟੈ ਭਤਾਰੁ ॥ ਪੁਤੀਂ ਗੰਢੁ ਪਵੈ ਸੰਸਾਰਿ ॥ ਰਾਜਾ ਮੰਗੈ ਦਿਤੈ ਗੰਢੁ ਪਾਇ ॥ ਭੁਖਿਆ ਗੰਢੁ ਪਵੈ ਜਾ ਖਾਇ ॥ ਕਾਲਾ ਗੰਢੁ ਨਦੀਆ ਮੀਹ ਝੋਲ ॥ ਗੰਢੁ ਪਰੀਤੀ ਮਿਠੇ ਬੋਲ ॥ ਬੇਦਾ ਗੰਢੁ ਬੋਲੇ ਸਚੁ ਕੋਇ ॥ ਮੁਇਆ ਗੰਢੁ ਨੇਕੀ ਸਤੁ ਹੋਇ ॥ ਏਤੁ ਗੰਢਿ ਵਰਤੈ ਸੰਸਾਰੁ ॥ ਮੂਰਖ ਗੰਢੁ ਪਵੈ ਮੁਹਿ ਮਾਰ” ॥
ਅਤੇ ਕੀ ਹੇਠ ਲਿਖੀਆਂ ਦੋ ਪੰਗਤੀਆਂ ਵਿਚ ਗੁਰੂ ਜੀ ਆਪਣੇ ਵਿਚਾਰ ਦੇਂਦੇ ਹਨ ?
“ਨਾਨਕੁ ਆਖੈ ਏਹੁ ਬੀਚਾਰੁ ॥ ਸਿਫਤੀ ਗੰਢੁ ਪਵੈ ਦਰਬਾਰਿ ॥੨॥ (ਪੰਨਾ 143)
ਪ੍ਰੋ. ਸਾਹਿਬ ਸਿੰਘ ਜੀ ਦੀ ਵਿਆਖਿਆ ਬਾਰੇ ਗੱਲ ਨਹੀਂ ਸੀ । ਸੋ, ਆਸ ਹੈ ਕਿ ਮੈਂ ਇਸ ਵਾਰ ਆਪਣੀ ਗੱਲ ਸਮਝਾਉਣ ਵਿਚ ਸਫਲ ਹੋ ਸਕਾਂਗਾ ।
ਸੱਭ ਦਾ ਧੰਨਵਾਦ ।
ਗੁਰਸ਼ਰਨ ਸਿੰਘ ਕਸੇਲ


(11/10/12)
ਹਰਮਿੰਦਰ ਸਿੰਘ ਲੁਧਿਆਣਾ

ਮਨੁੱਖੀ ਵਿਕਾਸ ਦਾ ਸਿਧਾਂਤ

ਮਨੁਖੀ ਵਿਕਾਸ ਦੇ ਸਿਧਾਂਤ ਦੀਆਂ ਅੱਲਗ -ਅੱਲਗ ਥਿਉਰੀਆਂ ਹਨ ਜਿਨਾਂ ਵਿਚੋਂ ਡਾਰਵਿਨ ਦੀ ਵੀ ਇਕ ਥੀਉਰੀ ਹੈ ਜਿਸਨੂੰ
theory of evolution ਕਿਹਾ ਜਾਂਦਾ । ਡਾਰਵਿਨ ਇਹ ਮਨਦਾ ਹੈ ਕੀ ਅਜੋਕੇ ਮਨੁਖ ਦੇ ਪੂਰਵਜ ਬਾਂਦਰ ਸਨ । ਸਰੀਰ ਦਾ ਲਚਕੀਲਾ ਹੋਣਾ , ਕਿਸੇ ਨਿਯਮ ਅਧੀਨ ਨਾ ਰਹਿਣਾ , ਸਿਰਫ ਪੇਟ ਭਰਨ ਤੱਕ ਹੀ ਸੀਮਿਤ ਰਹਿਣਾ , ਕਦੀ ਇਕ ਪੇੜ ਤੋਂ ਦੂਜੇ ਅਤੇ ਦੁੱਜੇ ਤੋਂ ਤੀਜੇ ਤੇ ਟਪੂਸੀਆਂ ਮਾਰ ਕੇ ਚੜਨਾ-ਉਤਰਨਾ ਇਹੀ ਇਨਾਂ ਦੀ ਦਿਨ੍ਚਰਿਆ ਸੀ । ਅੱਜ ਦਾ ਮਨੁਖ ਓਸੇ ਬਾਂਦਰਾਂ ਦੀ ਹੀ ਵਿਕਸਿਤ ਹੋਈ ਦਿਖ ਹੈ । ਏਸ ਥੀਉਰੀ ਬਾਰੇ ਤਕਰੀਬਨ ਦੁਨੀਆਂ ਦੇ ਬਹੁਤਾਤ ਲੋਗ ਜਾਣਦੇ ਹਨ ਭਾਵੇਂ ਏਸ ਸਮੇ ਤੱਕ ਮਨੁਖੀ ਸਰੀਰ ਦੇ ਅੰਗ ਪੂਰੀ ਤਰਾਂ ਵਿਕਸਿਤ ਹੋ ਚੁੱਕੇ ਸਨ ,ਓਹ ਚਾਰ ਤੋਂ ਦੋ ਪੈਰਾਂ ਤੇ ਸਿੱਧਾ ਖੜਾ ਹੋ ਕੇ ਚੱਲ ਫਿਰ ਸਕਦਾ ਸੀ ਪਰ ਦਿਮਾਗੀ ਤੋਰ ਤੇ ਓਸ ਦੀ ਅਜੇ ਤਰੱਕੀ ਕਰਨੀ ਬਾਕੀ ਸੀ । ਓਸ ਨੇ ਆਪਨੇ ਅੰਦਲੇ ਡਰ ਅਤੇ ਲਾਲਚ ਨੂੰ ਧਰਵਾਸ ਦੇਣ ਲਈ ਕੁਝ ਮਨੁਖਾ /ਪੁਜਾਰੀਆਂ (ਜਿਨਾਂ ਵੱਲੋਂ ਅਕਾਲ ਪੁਰਖ ਦੇ ਬਨਾਏ ਅਤੇ ਸਾਰਿਆਂ ਤੇ ਇਕਸਾਰ ਲਾਗੂ ਹੋਣ ਵਾਲੇ ਨਿਯਮਾ ਦੇ ਬਰਾਬਰ ਆਪਨੇ ਨਿਯਮ ਘੜ ਕੇ ਲੋਕਾਈ ਅੰਦਰਲੇ ਡਰ ਅਤੇ ਲਾਲਚੀ ਸੁਭਾਅ ਨੂੰ ਭਾੰਪਦਿਆਂ ਲਾਗੂ ਕਰਵਾਉਣੇ ਸ਼ੁਰੂ ਕਰ ਦਿੱਤੇ ) ਵੱਲੋਂ ਬਨਾਏ ਕਰਮਕਾਂਡਾਂ ਨੂੰ ਧਰਮ ਦੀ ਆੜ ਵਿਚ ਅਪਨਾਉਣਾ ਸ਼ੁਰੂ ਕਰ ਦਿੱਤਾ ਸੀ ਏਸ ਸਮੇ ਤੱਕ ਜੇ ਗੁਰਬਾਣੀ ਰਾਹੀ ਸਮ੍ਝਆਉਣਾ ਹੋਵੇ ਤਾਂ ਮਾਹੋਲ ਕੁਝ ਅਜਿਹਾ ਸੀ ਕਿ ................
"ਕਰਤੂਤਿ ਪਸੂ ਕੀ ਮਾਨਸ ਜਾਤਿ ॥"
................ ਪਰ ਬਹੁਤ ਘੱਟ ਲੋਗ ਇਹ ਜਾਣਦੇ ਹਨ ਇਕ ਇਨਕਲਾਬ ਦੁਨੀਆਂ ਵਿਚ ਹੋਰ ਅਇਆ ਜਦੋਂ ਸਰੀਰਿਕ ਤੋਰ ਤੇ ਵਿਕਸਿਤ ਹੋ ਚੁੱਕੇ ਮਨੁਖ ਨੂੰ ਦਿਮਾਗੀ ਤੋਰ ਤੇ ਵੀ ਬਲਵਾਨ ਕਰਨਾ ਸੀ ....... ਓਹ ਇਨਕਲਾਬ ਆਇਆ ..........1469 ਚ .......ਅਤੇ ਏਸ ਯੁਗ ਪੁਰਸ਼ ਦਾ ਨਾਮ ਸੀ ......ਬਾਬਾ ਨਾਨਕ .......

ਏਸ ਇਨਕਲਾਬ ਦੀ ਸਭ ਤੋਂ ਵੱਡੀ ਪ੍ਰਾਪਤੀ ਸੀ ਕਿ ਚਿਰਾਂ ਤੋਂ ਓਹਨਾ ਪੁਜਾਰੀਆਂ ਵੱਲੋਂ ਮਾਨਵਤਾ ਤੇ ਠੋੱਸੇ ਗਏ ਆਪੂੰ ਘੜੇ ਨਿਯਮਾਂ ਤੇ ਕਰਾਰੀ ਚੋਟ ਕਰਦੇ ਹੋਏ ਵਜਨਦਾਰ ਦਲੀਲਾਂ ਨਾਲ ਮਾਨਵਤਾ ਨੂੰ ਫੇਰ ਅਕਾਲਪੁਰਖ ਜੀ ਦੇ ਨਿਯਮਾ ਅਧੀਨ ਲਿਆਉਣ ਦਾ ਕਾਮਯਾਬ ਯਤਨ ਕੀਤਾ ਗਿਆ। ਪੁਜਾਰੀਆਂ ਨੂੰ ਇਹ ਕਿੱਦਾਂ ਮਨਜੂਰ ਹੋ ਸਕਦਾ ਸੀ ।ਸਮੇ ਸਮੇ ਤੇ ਹਮਲੇ ਕੀਤੇ ਗਏ । ਸਾਮ -ਦਾਮ- ਦੰਡ- ਭੇਦ ਵਰਤੇ ਗਏ । ਪਰਿਵਾਰ ਦੇ ਜੀਆਂ ਨੂੰ ਭੜਕਾਇਆ/ਵਰਗਲਾ ਕੇ ਸੋਚ ਬਦਲੀ ਗਈ। ਗਲਤ ਇਤਿਹਾਸ ਪ੍ਰਚਾਰਿਆ ਗਿਆ । ਸੇਧ ਲੈਣ ਵਾਲੇ ਗ੍ਰੰਥਾ ਵਿਚ ਘੁਸਪੈਠ ਕੀਤੀ ਗਈ ਅਤੇ ਕੁਝ ਕੁ ਗੁਰੂਆ ਦੇ ਨਾਮ ਤੇ ਨਵੇਂ ਵੀ ਘੜੇ ਗਏ ।....."ਭਰਮ /ਭੁਲੇਖਾ "........ਮਨੁਖ ਦੇ ਸੁਭਾਅ ਦਾ ਇਕ ਜਰੂਰੀ ਅੰਗ ਹੈ। ਇਥੇ ਇਹ ਮੰਨ ਲਿਆ ਜਾਣਾ ਚਾਹੀਦਾ ਹੈ ਕਿ ਬਿਪਰ ਇਕ ਚੰਗਾ ਮਨੋਵਿਗਿਆਨੀ ਹੈ ਜੋ ਕਿ ਮਨੁਖ ਅੰਦਰਲੇ ਭੁਲੇਖੇ ਖਾ ਜਾਣ ਵਾਲੇ ਤੱਤ ਨੂੰ ਵਰਤਣਾ ਚੰਗੀ ਤਰਾਂ ਜਾਣਦਾ ਹੈ।
ਸਾਨੂੰ ਗੁਰੂ ਸਾਹਿਬਾਨਾ ਨੇ 239 ਸਾਲਾਂ ਦੀ ਘਾਲਣਾ ਘਾਲ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿਚ ਇਕ ਅਜਿਹੀ ਕਸਵੱਟੀ ਦਿੱਤੀ ਜਿਸ ਤੇ ਮਨੁਖਤਾ ਆਪਨੇ ਅੰਦਰ ਪੈਦਾ ਹੋ ਚੁੱਕੇ ਭਰਮ ਭੁਲੇਖੇ ਨੂੰ ਪਰਖ ਸਕਦੀ ਹੈ ਪਰ ਪਤਾ ਨਹੀ ਸਾਡੇ ਕੁਝ ਭੁੱਲੜ ਵੀਰ ਸਿਖਾਂ ਦੇ ਵਿਹੜੇ ਵਿਚ ਸੱਟੇ ਗਏ ਕੁਝ ਗ੍ਰੰਥਾਂ ਨੂੰ ਬਜਾਏ ਗੁਰੂ ਗ੍ਰੰਥ ਸਾਹਿਬ ਦੀ ਕਸਵੱਟੀ ਤੇ ਪਰਖ ਕੇ ਆਪਣੇ ਏਸ ਪੈਦਾ ਹੋਏ ਭਰਮ /ਭੁਲੇਖੇ ਨੂੰ ਦੂਰ ਕਰ ਲੈਣ ਸਗੋਂ ਅਜੀਬ ਜਿਹੀਆਂ ਮਨਮਤੀ ਅਤੇ ਥੋਥੀਆਂ ਦਲੀਲਾਂ (ਮਹਾਂਕਾਲ ਨੂੰ ਅਕਾਲ , ਭਗੌਤੀ ਨੂੰ ਕਿਰਪਾਨ , ਗੁਰੂ ਗੋਬਿੰਦ ਸਿੰਘ ਜੀ ਨੂੰ ਦੇਵੀ ਭਗਤ ਸਿਧ ਕਰਨਾ ਆਦਿ ) ਦੇ ਕੇ ਏਸ ਨੂੰ ਸਹੀ ਠਹਿਰਾਉਣ ਲਈ ਬਜਿੱਦ ਹਨ । ਇਥੇ ਓਹ ਲਠਮਾਰ ਅਤੇ ਬਜਾਰੂ ਭਾਸ਼ਾ ਵਰ੍ਤਨ ਤੋਂ ਵੀ ਸੰਕੋਚ ਨਹੀ ਕਰਦੇ । ਓਹ ਪਤਾ ਨਹੀ ਕਿਉਂ ਬੈਕ ਗੇਅਰ ਲਗਾ ਕੇ (ਸਰੀਰਕ ਅਤੇ ਦਿਮਾਗੀ ) ਤਰੱਕੀ ਕਰ ਚੁੱਕੇ ਇਨਸਾਨ ਨੂੰ ਮੁੜ ਤੋਂ 1469 ਤੋਂ ਵੀ ਪਿਛੇ (ਸ਼ਾਇਦ ਪੱਥਰ ਯੁੱਗ ਤੱਕ..ਜਦੋਂ ਮਨੁਖ ਦੇ ਪੂਰਵਜ ਚਾਰ ਪੈਰਾਂ ਤੇ ਚਲਦੇ ਸਨ ) ਲੈ ਜਾਣਾ ਚਾਹੁੰਦੇ ਹਨ ...ਜੇ ਤੇ ਓਹ ਵੀਰ ਆਪਣੀ ਏਸ ਜਿੱਦ ਲਈ ਅੱਗੇ ਵਾਂਗੂੰ ਇਹ ਥੋਥੀਆਂ ਦਲੀਲਾਂ ਦਿੰਦੇ ਹਨ ਕੀ ਲੋਕਤੰਤਰ ਵਿਚ ਹਰ ਇੱਕ ਨੂੰ ਆਪਣੇ ਆਪਣੇ ਤਰੀਕੇ ਨਾਲ ਸੋਚਣ ਅਤੇ ਬੋਲਣ ਦਾ ਹੱਕ ਹੈ ਤਾਂ ਫੇਰ ਏਹੋ ਜਿਹੇ ਵੀਰਾਂ ਨੂੰ ਇਹ ਸੋਚ ਮੁਬਾਰਕ ।ਪਰ ਓਹ ਕਿਉਂ ਇਹ ਚਾਹੁੰਦੇ ਹਨ ਕੀ ਬਾਕੀ ਲੋਗ ਜੋ ਸਰੀਰਕ ਅਤੇ ਦਿਮਾਗੀ ਤੋਰ ਤੇ ਵਿਕਸਿਤ ਹੋ ਚੁੱਕੇ ਹਨ ਤੁਹਾਡੀ ਏਸ ਜਿੱਦ ਨਾਲ ਸੇਹ੍ਮਤ ਹੋਣ ? ਜੇ ਤੁਸੀਂ ਏਸ ਗੱਲ ਲਈ ਬਜਿੱਦ ਹੀ ਹੋ ਕਿ ਦੋ ਤੋਂ ਚਾਰ ਪੈਰਾਂ ਤੇ ਵਾਪਸ ਜਾਣਾ ਹੀ ਹੈ ਤਾਂ ਤੁਹਾਡੀ ਸਹੁਲਤ ਲਈ ਇਕ ਹੋਰ ਥੋਥੀ ਦਲੀਲ ਦੇ ਦਿੰਦੇ ਹਾਂ ਕਿ ਚਾਰ ਪੈਰਾਂ ਤੇ ਚੱਲਣ ਨਾਲ ਸਰੀਰ ਦਾ ਭਾਰ ਵੰਡਿਆ ਜਾਂਦਾ ਹੈ ਜਿਸ ਨਾਲ ਰੀੜ ਦੀ ਹੱਡੀ ਤੇ ਭਾਰ ਨਹੀ ਪੈਂਦਾ ਭਾਵ
SPINE PROBLEM ਭਵਿਖ ਵਿਚ ਕਦੇ ਵੀ ਨਹੀ ਹੋਵੇਗੀ ..............

ਹਰਮਿੰਦਰ ਸਿੰਘ ਲੁਧਿਆਣਾ ।


(10/10/12)
ਗਿ: ਸੰਤੋਖ ਸਿੰਘ

ਪਿਆਰੇ ਸ. ਮੱਖਣ ਸਿੰਘ ਜੀ
ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫ਼ਤਿਹ
ਪਿਛਲੇ ਕੁੱਝ ਸਾਲਾਂ ਤੋਂ ‘ਸਿੱਖ ਮਾਰਗ’ ਵਿੱਚ ਕੁੱਝ ਵਿਦਵਾਨਾਂ ਦੇ ਵਿਦਵਤਾ ਭਰਪੂਰ ਲੇਖ ਪੜ੍ਹਨ ਦੇ ਨਾਲ਼ ਨਾਲ਼, ਨਾ ਚਾਹੁੰਦਿਆਂ ਹੋਇਆਂ ਵੀ, ਪੱਤਰਾਂ ਵਾਲ਼ਾ ਪੰਨਾ ਇਸ ਆਸ ਨਾਲ਼ ਖੋਹਲ ਲਿਆ ਕਰਦਾ ਹਾਂ ਕਿ ਸ਼ਾਇਦ, ਸ਼ਾਇਦ ਕਿਤੇ ਭੁਲੇਖੇ ਨਾਲ਼ ਹੀ, ਕੋਈ ਸੱਜਣ ਕੰਮ ਅਉਣ ਵਾਲ਼ੀ ਗੱਲ ਆਪਣੇ ਪੱਤਰ ਵਿੱਚ ਲਿਖ ਦੇਵੇ! ਪਰ ਅੱਜ ਤੋਂ ਪਹਿਲਾਂ ਤੱਕ ਹਰ ਸਮੇ ਨਿਰਾਸਤਾ ਹੀ ਪੱਲੇ ਪੈਂਦੀ ਰਹੀ। ਇੱਕ ਦੂਜੇ ਨੂੰ ਛੁਟਿਆਉਣ, ਖ਼ੁਦ ਨੂੰ ਵੱਡਾ ਵਿਦਵਾਨ ਬਣਾਉਣ ਤੋਂ ਬਿਨਾ ਕਿਸੇ ਪੱਤਰ ਵਿਚੋਂ ਕਦੀ ਕੋਈ ਕੰਮ ਦੀ ਗੱਲ ਨਹੀਂ ਸੀ ਲੱਭੀ। ਆਪਣੀ ਚਲਾਕੀ ਦੀਆਂ ਚੁੰਝਾਂ ਮਾਰ ਮਾਰ ਤੇ ਚੋਭਾਂ ਚੋਭ ਚੋਭ ਕੇ, ਦੂਜੇ ਨੂੰ ਚਿੜਾਉਣ ਵਾਸਤੇ ਉਹ ਸਵਾਲ ਪੁੱਛੇ ਜਾਂਦੇ ਹਨ ਜਿਨ੍ਹਾਂ ਦੇ ਜਵਾਬਾਂ ਬਾਰੇ ਖ਼ੁਦ ਨੂੰ ਪਤਾ ਹੁੰਦਾ ਹੈ। ਮੈਂ ਇਸ ਬਾਰੇ ਕੁੱਝ ਲਿਖਣ ਤੋਂ ਇਸ ਲਈ ਝਿਜਕਦਾ ਰਿਹਾ ਹਾਂ ਕਿ ਕਿਤੇ ਇਹ ਸਾਰੇ ਸ਼ੁਭ ਵਿਚਾਰਾਂ ਵਾਲ਼ੇ ਵਿਦਵਾਨ ਹੱਥ ਧੋ ਕੇ ਮੇਰੇ ਮਗਰ ਹੀ ਨਾ ਪੈ ਜਾਣ! ਇਸ ਗੱਲ ਦੀ ਵੀ ਮੁੜ ਮੁੜ ਹੈਰਾਨੀ ਹੁੰਦੀ ਰਹਿੰਦੀ ਹੈ ਕਿ ਸ. ਮੱਖਣ ਸਿੰਘ ਵਰਗਾ ਕਿਰਤੀ ਸਿੱਖ ਅਜਿਹੇ ਫ਼ਜ਼ੂਲ ਪੱਤਰਾਂ ਨੂੰ ਛਾਪਣ ਲਈ ਆਪਣੇ ਸੀਮਤ ਵਸੀਲੇ ਅਤੇ ਸ਼ਕਤੀ ਕਾਹਦੇ ਵਾਸਤੇ ਖ਼ਰਚ ਕਰਦਾ ਹੈ! ਅੱਜ ਜਦੋਂ ਕੁਲਵੰਤ ਸਿੰਘ ਢੇਸੀ ਦਾ ਪੱਤਰ ਪੜ੍ਹਿਆ ਤਾਂ ਸਮਝ ਪਈ ਕਿ ਆਖਰ ਕਿਤੇ ਸੂਝਵਾਨਤਾ ਭਰਪੂਰ ਪੱਤਰ ਵੀ ਲਿਖਿਆ ਜਾ ਸਕਦਾ ਹੈ।
ਮੇਰੇ ਵਿਚਾਰ ਵਿੱਚ ਇਹ ਪੱਤਰ, ਪੱਤਰਾਂ ਦੇ ਕਾਲਮ ਵਿੱਚ ਛਪਣ ਦੀ ਬਜਾਇ, ਲੇਖਾਂ ਦੇ ਕਾਲਮ ਵਿੱਚ ਛਪਦਾ ਤਾਂ ਹੋਰ ਵੀ ਚੰਗਾ ਹੁੰਦਾ। ਮੈਂ ਬੇਨਤੀ ਕਰਦਾ ਹਾਂ ਕਿ ਜੇਕਰ ਗੁੰਜਾਇਸ਼ ਹੋਵੇ ਤਾਂ ਇਸ ਪੱਤਰ ਨੂੰ ਸ. ਕੁਲਵੰਤ ਸਿੰਘ ਢੇਸੀ ਦੇ ਬਾਕੀ ਲੇਖਾਂ ਵਿੱਚ ਸ਼ਾਮਲ ਕਰ ਕੇ, ਲੰਮੇ ਸਮੇ ਲਈ ‘ਸਿੱਖ ਮਾਰਗ’ ਦੇ ਪਾਠਕਾਂ ਵਾਸਤੇ ਸਾਂਭਿਆ ਜਾਵੇ। ਸ. ਕੁਲਵੰਤ ਸਿੰਘ ਢੇਸੀ ਹੋਰਾਂ ਨੂੰ ਵੀ ਬੇਨਤੀ ਹੈ ਕਿ ਇਸ ਲੇਖ ਨੂੰ ਹੋਰ ਸੋਧ ਕੇ ਅਤੇ ਵਧਾ ਕੇ ਬਾਕੀ ਪੱਤਰਾਂ ਨੂੰ ਵੀ ਭੇਜਣ ਦਾ ਉਦਮ ਕਰਨ ਅਤੇ ਜੇਕਰ ਹੋ ਸਕੇ ਤਾਂ ਇਸ ਨੂੰ ਕਿਤਾਬਚੇ ਦਾ ਰੂਪ ਵੀ ਦੇ ਕੇ ਵੀ ਵਧ ਤੋਂ ਵਧ ਪੰਥ ਦਰਦੀਆਂ ਦੇ ਦ੍ਰਿਸ਼ਟੀਚਰ ਕਰਨ।
ਸ਼ੁਭ ਚਿੰਤਕ
ਸੰਤੋਖ ਸਿੰਘ
(ਸੰਪਾਦਕੀ ਟਿੱਪਣੀ:- ਗਿ: ਸੰਤੋਖ ਸਿੰਘ ਜੀ ਉਂਜ ਤਾਂ ਅਸੀਂ ਪਹਿਲਾਂ ਵੀ ਕਈ ਵਾਰੀ ਲਿਖ ਚੁੱਕੇ ਹਾਂ ਪਰ ਤੁਹਾਡੀ ਯਾਦ ਦਸਤ ਤਾਜ਼ਾ ਕਰਨ ਲਈ ਫਿਰ ਦੁਹਰਾ ਦਿੰਦੇ ਹਾਂ ਕਿ ਅਸੀਂ ਮੁੱਖ ਪੰਨੇ ਤੇ ਉਹੀ ਲੇਖ ਪਉਣ ਦੀ ਕੋਸ਼ਿਸ਼ ਕਰਦੇ ਹਾਂ ਜਿਹੜੇ ਕਿ ਕਿਤਾਬ ਜਾਂ ਆਪਣੀ ਵੈੱਬ ਸਾਈਟ ਤੋਂ ਬਿਨਾ ਪਹਿਲਾਂ ਹੋਰ ਥਾਵਾਂ ਤੇ ਨਾ ਛਪੇ ਹੋਣ। ਲੇਖਕ ਦਸਮ ਗ੍ਰੰਥ ਅਤੇ ਰਾਗਮਾਲਾ ਨੂੰ ਗੁਰੂ ਕ੍ਰਿਤ ਨਾ ਮੰਨਦਾ ਹੋਵੇ। ਕੁਲਵੰਤ ਸਿੰਘ ਢੇਸੀ ਦੀ ਇਸ ਲਿਖਤ ਤੋਂ ਬਿਨਾ ਪਹਿਲਾਂ ਕੋਈ ਵੀ ਲਿਖਤ/ਲੇਖ ‘ਸਿੱਖ ਮਾਰਗ’ ਤੇ ਨਹੀਂ ਛਪਿਆ ਇਸ ਲਈ ਬਾਕੀ ਲੇਖਾਂ ਵਿੱਚ ਸ਼ਾਮਲ ਕਰਨ ਵਾਲੀ ਗੱਲ ਤੁਹਾਡਾ ਕੋਈ ਸੁਪਨਾ ਤਾਂ ਹੋ ਸਕਦਾ ਹੈ ਪਰ ਅਸਲੀਅਤ ਨਹੀਂ ਹੈ। ਸਾਨੂੰ ਹਾਲੇ ਕੁੱਲਵੰਤ ਸਿੰਘ ਢੇਸੀ ਦੇ ਦਸਮ ਗ੍ਰੰਥ ਅਤੇ ਰਾਗਮਾਲਾ ਬਾਰੇ ਖਿਆਲਾਂ ਦੀ ਪੂਰੀ ਜਾਣਕਾਰੀ ਨਹੀਂ ਹੈ। ਇਸ ਲਈ ਭਵਿੱਖਤ ਵਿੱਚ ਉਸ ਦੀਆਂ ਕੋਈ ਲਿਖਤਾਂ ਇੱਥੇ ਛਪਦੀਆਂ ਹਨ ਜਾਂ ਨਹੀਂ। ਇਸ ਬਾਰੇ ਕੁੱਝ ਨਹੀਂ ਕਿਹਾ ਜਾ ਸਕਦਾ)


(10/10/12)
ਗੁਰਸ਼ਰਨ ਸਿੰਘ ਕਸੇਲ

ਸਤਿਕਾਰ ਯੋਗ ਸ੍ਰ. ਅਵਤਾਰ ਸਿੰਘ ਲੰਡਨ ਜੀ ਅਤੇ ਸ੍ਰ. ਗੁਰਇੰਦਰ ਸਿੰਘ ਪਾਲ ਜੀ,
ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਹਿ ॥
ਆਪ ਵੀਰਾਂ ਦਾ “ਕੈਹਾ ਕੰਚਨੁ ਤੁਟੈ ਸਾਰ” ਵਾਲੇ ਸ਼ਬਦ ਬਾਰੇ ਆਪਣੇ ਵਿਚਾਰ ਦੇਣ ਦਾ ਬਹੁਤ-ਬਹੁਤ ਧੰਨਵਾਦ ।
ਸਤਿਕਾਰ ਸਹਿਤ,
ਗੁਰਸ਼ਰਨ ਸਿੰਘ ਕਸੇਲ


(10/10/12)
ਸੁਰਜਨ ਸਿੰਘ

ਮਾਨਯੋਗ ਗੁਰਸ਼ਰਨ ਸਿੰਘ ਕਸੇਲ ਜੀ,

‘ਕੈਹਾ ਕੰਚਨੁ ਤੁਟੈ ਸਾਰੁ’ ਸ਼ਬਦ ਦੇ ਅਰਥ, ਮੇਰੇ ਵੀਚਾਰ ਵਿੱਚ, ਉਹੀ ਠੀਕ ਹਨ ਜੋ ਪ੍ਰੋ. ਸਾਹਬਿ ਸਿੰਘ ਨੇ ਕੀਤੇ ਹਨ। ਸਿਫਤ ਅਰਬੀ ਭਾਸ਼ਾ ਦਾ ਲਫ਼ਜ਼ ਹੈ ਜਿਸ ਦੇ ਅਰਥ ਹਨ ਤਅ੍ਹਰੀਫ਼ ਅਤੇ ਸਿਫਤੀ ਦੇ ਅਰਥ ਹਨ ਗੁਰਬਾਣੀ ਵਿਆਕਰਣ ਅਨੁਸਾਰ ਸਿਫਤ ਕਰਨ ਨਾਲ। ਇਸ ਸ਼ਬਦ ਦੀ ਤੁਕ ਸਿਫਤੀ ਗੰਢੁ ਪਵੈ ਦਰਬਾਰਿ ਦੇ ਜੋ ਅਰਥ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਕੀਤੇ ਹਨ ਉਹ ਇਸ ਤਰ੍ਹਾਂ ਹਨ:- ਨਾਨਕ (ਅਖੀਰਲਾ) ਵੀਚਾਰ (ਗੰਢ ਪੈਣ ਦੇ ਵਿਸ਼ੇ ਵਿੱਚ) ਇਹ ਦਸਦਾ ਹੈ (ਕਿ ਵਾਹਿਗੁਰੂ ਦੇ) ਦਰਬਾਰ ਨਾਲ ਸਨਬੰਧ (ਵਾਹਿਗੁਰੂ) ਦੀ ਸਿਫਤ ਸਲਾਹ (ਕਰਨ) ਨਾਲ ਬਣਦਾ ਹੈ। ਪ੍ਰੋ. ਤੇਜਾ ਸਿੰਘ ਜੀ ਨੇ ਵੀ ਇਤੁਕ ਦੇ ਅਰਥ ਇਸ ਤਰ੍ਹਾਂ ਕੀਤੇ ਹਨ:-ਹਰੀ ਦੇ ਦਰਬਾਰ ਨਾਲ ਹਰੀ ਦੀ ਸਿਫਤ ਸਲਾਹ ਨਾਲ ਹੀ ਜੋੜ ਬਣਦਾ ਹੈ। (ਤੂੰ ਸਚਾ ਸਾਹਿਬੁ ਸਿਫਤਿ ਸੁਆਲਿਉ ਜਿਨਿ ਕੀਤੀ ਸੁ ਪਾਰਿ ਪਇਆ - ਸਲੋਕ ਮਹਲਾ ੧ ਪੰਨਾ ੪੬੯) ਇਸ ਗੁਰਬਾਣੀ ਦੀ ਤੁਕ ਵਿੱਚ ਤਾਂ ਗੁਰੂ ਜੀ ਪਰਤਖ ਦਸਦੇ ਹਨ ਕਿ ਹੇ ਵਾਹਿਗੁਰੂ! ਤੂੰ ਸਦਾ ਕਾਇਮ ਰਹਿਣ ਵਾਲਾ ਹੈਂ। ਤੇਰੀਆਂ ਸੋਹਣੀਆਂ ਵਡਿਆਈਆਂ ਹਨ। ਜਿਸ ਜਿਸ ਨੇ ਵੀ ਤੇਰੇ ਗੁਣ ਗਾਏ ਹਨ ਤੇਰੀ ਸਿਫਤ ਕੀਤੀ ਹੈ ਉਹ ਸੰਸਾਰ ਸਮੁੰਦਰ ਤੋਂ ਤਰ ਗਿਆ ਹੈ - ਭਾਵ ਤੇਰੀ ਦਰਗਾਹ/ਦਰਬਾਰ ਵਿੱਚ ਪਹੁੰਚ ਗਿਆ ਹੈ। ਸੰਸਾਰਕ ਕਾਰ ਵਿਹਾਰ ਵਿੱਚ ਵੀ ਇਹ ਗੱਲ ਬੜੀ ਪਰਤਖ ਹੈ ਕਿ ਜਿਸ ਦੀ ਅਸੀਂ ਸਿਫਤ ਕਰਦੇ ਹਾਂ ਉਸ ਨਾਲ ਸਨਬੰਧ ਬਣਦਾ ਹੈ।

ਸੁਰਜਨ ਸਿੰਘ-Mobile no. +919041409041


(10/10/12)
‘ਸਿੱਖ ਮਾਰਗ’ ਦਾ ਇੱਕ ਪਾਠਕ

ਵਿਚਾਰ: ਕੈਹਾ ਕੰਚਨੁ ਤੁਟੈ ਸਾਰੁ---
ਲੋਹਾ ਕੈਹਾ ਜਾਂ ਸੋਨਾ ਟੁੱਟਟ ਤਾਂ ਲੋਹਾਰ ਆਦਿ ਅੱਗ ਨਾਲ ਜੋੜਦੇ ਹਨ। ਪਤਨੀ ਨਾਲ ਪਤੀ ਦੀ ਟੁੱਟ ਜਾਏ ਤਾਂ ਬੱਚਿਆਂ ਕਾਰਣ ਸਮਾਜ ਨਾਲ ਸਬੰਧ ਜੁੜਦਾ ਹੈ। ਸਰਕਾਰੀ ਦੇਣਦਾਰੀਆਂ ਦੇਣ `ਚ ਹੀ ਭਲਾ ਹੈ। ਭੁੱਖਿਆਂ ਨੂੰ ਖਾਣ `ਤੇ ਹੀ ਕੁੱਝ ਚੰਗਾ ਲਗਦਾ ਹੈ। ਮੀਂਹ ਨਾਲ ਨਦੀਆਂ `ਚ ਪਾਣੀ ਭਰਨ ਨਾਲ ਹੀ ਸੋਕੇ ਤੋਂ ਰਾਹਤ ਮਿਲ਼ਦੀ ਹੈ। ਮਿੱਠਾ ਬੋਲਣ ਨਾਲ ਪਿਆਰ ਦਾ ਸਬੰਧ ਬਣਦਾ ਹੈ। ਸੱਚ ਬੋਲਿਆਂ ਹੀ ਕੋਈ ਗਿਆਨੀ ਹੁੰਦਾ ਹੈ। ਮਰ ਗਏ ਆਪਣੀ ਨੇਕੀ ਤੇ ਸੱਚ ਕਰਕੇ ਯਾਦ ਰਹਿੰਦੇ ਹਨ। ਸੰਸਾਰ ਵਿੱਚ ਇਸ ਤਰਾਂ ਸਬੰਧ ਜੁੜਦੇ ਹਨ। ਮੂਰਖ ਨੂੰ ਸਮਝਾਉਣ ਲਈ ਸਖ਼ਤੀ ਕੰਮ ਆਉਂਦੀ ਹੈ। ਗੁਰੂ ਨਾਨਕ ਦਾ ਖ਼ਿਆਲ ਹੈ ਕਿ ਸਿਮਰਣ ਨਾਲ ਦਰਬਾਰ ਵਿੱਚ ਇਜ਼ਤ ਮਿਲਦੀ ਹੈ।
ਉਹੀ ਸ੍ਰਿਸ਼ਟੀ ਰਚੇਤਾ ਹੈ ਤੇ ਉਹੀ ਗਿਆਨਪ੍ਰਦਾਤਾ ਹੈ। ਉਹੀ ਖੋਟੇ ਖਰੇ ਦੀ ਪਰਖ ਕਰਦਾ ਹੈ। ਖਰਿਆਂ ਨੂੰ ਮੇਲ਼ ਲੈਂਦਾ ਹੈ ਤੇ ਖੋਟਿਆਂ ਨੂੰ ਦੁਰਕਾਰ ਦਿੰਦਾ ਹੈ। ਫਿਰ ਦਰਬਾਰ `ਚੋਂ ਦੁਰਕਾਰੇ ਹੋਏ ਕਿਸ ਅੱਗੇ ਫ਼ਰਿਆਦ ਕਰਨ? ਇਹੀ ਰਾਹ ਬਚਦਾ ਹੈ ਕਿ ਉਹ ਸਤਿਗੁਰੂ ਦੀ ਭਾਲ ਕਰਨ। ਉਹੀ ਖੋਟਿਆ ਨੂੰ ਖਰੇ ਕਰ ਸਕਦਾ ਹੈ ਤੇ ਉਸੇ ਦੇ ਦੱਸੇ ਗਿਆਨ ਨਾਲ ਬਿਗੜੀ ਬਣਦੀ ਹੈ। ਉਸ ਨਾਲ ਪ੍ਰੇਮ ਕੀਤਿਆਂ ਹੀ ਦਰਬਾਰ ਵਿੱਚ ਮਾਣ ਮਿਲਦਾ ਹੈ। ਅਣਗਿਣਤ ਹਨ ਜਿਹੜੇ ਉਸ ਨੇ ਆਪ ਬਖ਼ਸ਼ੇ ਹਨ।
ਭਾਵ: ਸੰਸਾਰੀ ਥੁੜਾਂ, ਰੁਕਾਵਟਾਂ ਦੇ ਕਈ ਹੱਲ ਹਨ ਪਰ ਰੁਹਾਨੀ ਸੰਕਟ ਦੇ ਹੱਲ ਦਾ ਗਿਆਨ ਕੇਵਲ ਗੁਰੂ ਕੋਲ ਹੈ, ਜਿਸ ਕੋਲ ਜਾਣ ਦਾ ਸਲੀਕਾ ਪ੍ਰੇਮ ਹੈ। (ਗੁਰਮਤਿ ਗਿਆਨ ਤੇ ਪ੍ਰੇਮ ਦਾ ਸੰਗਮ ਹੈ: “ਸਸੀਅਰ ਕੈ ਘਰਿ ਸੂਰੁ ਸਮਾਵੈ” )
‘ਸਿੱਖ ਮਾਰਗ’ ਦਾ ਇੱਕ ਪਾਠਕ


(09/10/12)
ਅਵਤਾਰ ਸਿੰਘ ਲੰਡਨ

ਸ. ਗੁਰਸ਼ਰਨ ਸਿੰਘ ਕਸੇਲ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿੱਹ
ਕੈਹਾ ਕੰਚਨੁ ਤੁਟੈ ਸਾਰੁ ਪੰਨਾਂ--- (੧੪੩)
ਪ੍ਰੋ. ਸਾਹਿਬ ਸਿੰਘ ਜੀ ਦੇ ਅਰਥਾਂ ਵਿੱਚ “ਪੁਤੀ” ਸ਼ਬਦ ਦੇ ਅਰਥ ਮੇਰੀ ਸਮੱਝ ਅਨੁਸਾਰ ਪੁਤ੍ਰ ਦੀ ਥਾਂ ਤੇ ਔਲਾਦ (ਧੀਆਂ ਪੁਤ੍ਰ) ਹੋਣਾਂ ਚਾਹੀਦਾ ਹੈ।
“ਨਾਨਕੁ ਆਖੈ ਇਹ ਬੀਚਾਰੁ॥ ਸਿਫਤੀ ਗੰਢੁਪਵੈ ਦਰਬਾਰਿ॥ ਪੰਨਾਂ (੧੪੩)
ਇਸ ਉਪ੍ਰੋਕਤ ਤੁਕ ਦੇ ਅਰਥ ਕਰਨ ਲਈ ਮੈਂ ਹੇਠ ਲਿਖੇ ਸ਼ਬਦਾਂ ਦੇ ਅਰਥਾਂ ਨੂੰ ਧਿਆਂਨ ਵਿੱਚ ਰੱਖਣਾਂ ਜ਼ਰੂਰੀ ਸੱਮਝਦਾ ਹਾਂ। ਤਾਂ ਜੋ ਮੈਂ ਸਮੱਝ ਸਕਾਂ ਕਿ ਦਰਬਾਰ ਕਿੱਥੇ ਹੈ। ਮੇਰੀ ਸਮੱਝ ਅਨੁਸਾਰ ਦਰਬਾਰ ਬਾਹਿਰ ਨਹੀਂ ਅੰਦਰ ਹੀ ਹੈ।
ਫਰੀਦਾ ਜੰਗਲੁ ਜੰਗਲੁ ਕਿਆ ਭਵਹਿ ਵਣਿ ਕੰਡਾ ਮੋੜੇਹਿ॥
ਵਸੀ ਰਬੁ ਹਿਆਲੀਐ, ਜੰਗਲੁ ਕਿਆ ਢੂਢੇਹਿ॥ ਪੰਨਾਂ (੧੩੭੮)
ਸਭੁ ਕਿਛੁ ਘਰ ਮਹਿ ਬਾਹਿਰ ਨਾਹੀ॥ ਬਾਹਰਿ ਟੋਲੈ ਸੋ ਭਰਮਿ ਭੁਲਾਹੀ॥
ਗੁਰਪਰਸਾਦੀ ਜਿਨੀ ਅੰਤਰਿ ਪਾਇਆ ਸੋ ਅੰਤਰਿ ਬਾਹਰਿ ਸੁਹੇਲਾ ਜੀਉ॥ ਪੰਨਾਂ (੧੦੨)
ਮੈਂ ਅਪਣੇਂ ਕੀਤੇ ਅਰਥਾਂ ਨੂੰ ਅੰਤਿਮ ਨਹੀਂ ਮੰਨਦਾ। ਤਾਂ ਤੇ ਵਿਦਵਾਂਨ ਸੱਜਣਾਂ ਪਾਸੋਂ ਹੋਰ ਜਾਨਣਾਂ ਚਾਹੁੰਦਾ ਹਾਂ।
ਸਤਿਕਾਰ ਸਹਿਤ ਅਵਤਾਰ ਸਿੰਘ ਲੰਡਨ
੯ ਅਕਤੂਬਰ, ੨੦੧੨


(09/10/12)
ਗੁਰਇੰਦਰ ਸਿੰਘ ਪਾਲ

ਸਿਫਤੀ ਗੰਢੁ ਪਵੈ ਦਰਬਾਰਿ॥
ਸ: ਗੁਰਸ਼ਰਨ ਸਿੰਘ ਜੀ,
ਪਹਿਲਾਂ ਤਾਂ ਮੈਂ ਸੱਚੇ ਦਿਲੋਂ ਇਹ ਸਵੀਕਾਰ ਕਰਦਾ ਹਾਂ ਕਿ ਗੁਰਮਤਿ ਦੇ ਸੱਚੇ ਪ੍ਰਚਾਰ ਵਾਸਤੇ ਜੋ ਸੇਵਾ ਪ੍ਰੋ: ਸਾਹਿਬ ਸਿੰਘ ਜੀ ਨੇ ਕੀਤੀ ਹੈ ਉਹ ਲਾਸਾਨੀ ਹੈ। ਉਨ੍ਹਾਂ ਦੀ ਕੀਤੀ ਸੇਵਾ ਤੋਂ ਗੁਰੂ (ਗ੍ਰੰਥ) ਦੇ ਸੱਚੇ ਸਿੱਖਾਂ ਨੇ ਬਹੁਤ ਲਾਭ ਉਠਾਇਆ ਹੈ ਅਤੇ ਅੱਗੇ ਤੋਂ ਵੀ ਉਠਾਉਂਦੇ ਰਹਿਣ ਗੇ। ਪਰ ਤੁਹਾਡਾ, ਸੁਹਿਰਦ ਮਨ ਵਿੱਚੋਂ ਉਮਡਿਆ ਤੇ ਨਮਰਤਾ ਨਾਲ ਬਿਆਨ ਕੀਤਾ, ਸ਼ੰਕਾ ਵੀ ਨਾਜਾਇਜ਼ ਨਹੀਂ ਹੈ। ਜੇ ਸ਼ਬਦ ਦੀਆਂ ਪਹਿਲੀਆਂ ਤੁਕਾਂ ਦੇ ਅਰਥਾਂ ਦੇ ਪ੍ਰਸੰਗ ਵਿੱਚ ਵਿਚਾਰੀਏ ਤਾਂ ਇਸ ਤੁਕ ਦੇ ਅਰਥ ਹੋਰ ਵੀ ਹੋ ਸਕਦੇ ਹਨ।
ਪਹਿਲਾਂ, ਸ਼ਬਦ ਵਿੱਚ ਵਰਤੇ ਕੁੱਝ ਲਫ਼ਜ਼ਾਂ (ਟੁੱਟੈ, ਗੰਢੁ, ਦਰਬਾਰਿ ਅਤੇ ਸਿਫਤੀ) ਦੇ ਅਰਥਾਂ ਨੂੰ ਵਿਚਾਰ ਲਈਏ: ਟੁੱਟੈ: (ਅਸਲੇ ਨਾਲੋਂ) ਟੁੱਟਣਾ, ਅਲੱਗ ਹੋਣਾ। ਗੰਢ ਪਵੈ: ਟੁੱਟੇ ਨੂੰ ਦੁਬਾਰਾ ਜੋੜਣ ਦੀ ਕ੍ਰਿਆ। ਦਰਬਾਰਿ: ਰੱਬ ਦੀ ਦਰਗਹ ਵਿਚ, ਰੱਬ ਦੇ ਘਰਿ। ਸਿਫ਼ਤ ਅਰਬੀ ਬੋਲੀ ਦਾ ਲਫ਼ਜ਼ ਹੈ ਜਿਸ ਦੇ ਅਰਥ ਹਨ: ਖ਼ਸਲਤ ਦੀ ਖ਼ੂਬੀ, ਸੁਭਾਉ ਦਾ ਨੇਕ ਗੁਣ। ਸਿਫ਼ਤੀ: ਰੂਹਾਨੀ ਖ਼ੂਬੀਆਂ/ਸਦਗੁਣਾਂ (ਸਤੁ, ਸੰਤੋਖ, ਦਇਆ, ਧਰਮ ਤੇ ਧੀਰਜ ਆਦਿ) ਦੇ ਧਾਰਨ ਕਰਨ ਨਾਲ।
ਇਨ੍ਹਾਂ ਅਰਥਾਂ ਦੇ ਆਧਾਰ `ਤੇ, ਸਿਫਤੀ ਗੰਢੁ ਪਵੈ ਦਰਬਾਰਿ॥ ਦੇ ਅਰਥ ਹੋਏ: ਸਦਗੁਣਾਂ ਦੇ ਧਾਰਨ ਕੀਤਿਆਂ ਹੀ ਰੱਬ ਦੇ ਦਰਬਾਰ ਵਿੱਚ ਰਸਾਈ/ਪਹੁੰਚ ਹੋ ਸਕਦੀ ਹੈ ਅਰਥਾਤ ਆਪਣੇ ਅਸਲੇ ਤੋਂ ਟੁੱਟੀ ਆਤਮਾ ਸਦਗੁਣਾਂ (ਸਚ ਆਚਾਰ) ਸਦਕਾ ਆਪਣੇ ਮੂਲ ਪਰਮਾਤਮਾ ਨਾਲ ਮੁੜ ਜੁੜ ਸਕਦੀ ਹੈ।
ਗੁਰਇੰਦਰ ਸਿੰਘ ਪਾਲ
ਅਕਤੂਬਰ 09, 2012.


(09/10/12)
ਕੁਲਵੰਤ ਸਿੰਘ ਢੇਸੀ, ਕਾਵੈਂਟਰੀ, ਯੂ ਕੇ

ਧੂੜ ਤਾਂ ਹੈ ਪਰ ਕਾਫਲਾ ਗੁੰਮ ਹੈ
ਮਨੁੱਖ ਆਦਿ ਕਾਲ ਤੋਂ ਹੀ ਆਪਣੇ ਹਿੱਤਾਂ ਲਈ ਜਥੇਬੰਦ ਹੁੰਦਾ ਆਇਆ ਹੈ । ਇੱਕ ਕਾਮਯਾਬ ਸੰਗਠਨ ਵਿਚ ਦੁਨੀਆਂ ਨੂੰ ਅੱਗੇ ਲਾਉਣ ਦੀ ਤਾਕਤ ਹੁੰਦੀ ਹੈ, ਇਸ ਕਰਕੇ ਜਮਾਤ ਨੂੰ ਕਰਾਮਾਤ ਵੀ ਕਿਹਾ ਜਾਂਦਾ ਹੈ । ਪੰਜਾਬੀ ਦੀ ਅਖਾਣ ਹੈ ਕਿ ਇੱਕ ਇੱਕ ਅਤੇ ਦੋ ਗਿਆਰਾਂ ਹੁੰਦੇ ਹਨ। ਬਹੁਤੇ ਮਨੁੱਖਾਂ ਦਾ ਇਕੱਠੇ ਹੋ ਕੇ ਕਿਸੇ ਕਾਰਜ ਵਾਸਤੇ ਟੁਰਨਾਂ ਮੁਸ਼ਕਲ ਤਾਂ ਹੁੰਦਾ ਹੈ ਪਰ ਉਸ ਵਿਚ ਬਰਕਤ ਬਹੁਤ ਹੁੰਦੀ ਹੈ । ਅਸੀਂ ਬਰਤਾਨੀਆਂ ਵਿਚ ਰਹਿੰਦਿਆਂ ਇੱਕ ਤੋਂ ਬਾਅਦ ਇੱਕ ਜਥੇਬੰਦੀਆਂ ਬਣਾਈਆਂ ਹਨ ਪਰ ਜੇਕਰ ਭਲਕ ਨੂੰ ਸਾਡੀ ਜਥੇਬੰਦਕ ਇਕਾਈ ਦੀ ਸਾਡੇ ਸਮਾਜ ਨੂੰ ਦਿੱਤੀ ਹੋਈ ਦੇਣ ਦਾ ਲੇਖਾ ਜੋਖਾ ਕਰਨਾਂ ਪਵੇ ਤਾਂ ਅਸੀਂ ਸੰਕਟ ਵਿਚ ਫਸ ਜਾਵਾਂਗੇ । ਕੀ ਅਸੀਂ ਆਪਣੇ ਸਮਾਜ ਦੀਆਂ ਵਿਆਪਕ ਚਣੌਤੀਆਂ ਨੂੰ ਨਜਿੱਠਣ ਵਿਚ ਭੂਮਿਕਾ ਨਿਭਾਈ ਹੈ ਜਾਂ ਸਮਾਜ ਨੂੰ ਹੋਰ ਔਕੜਾਂ ਵਿਚ ਪਾਇਆ ਹੈ ਇਸ ਦਾ ਲੇਖਾ ਜੋਖਾ ਬਹੁਤ ਜਰੂਰੀ ਹੈ । ਆਓ ਬੀਤ ਗਏ ਤੇ ਇੱਕ ਨਿਗ੍ਹਾ ਮਾਰੀਏ ।

ਸੰਨ ੧੯੮੪ ਤੋਂ ਪਹਿਲਾਂ ਯੂ ਕੇ ਵਿਚ ਜਥੇਬੰਦਕ ਹਿਲਜੁਲ ਜਾਂ ਤਾਂ ਮਾਰਕਸੀ ਤਰਜ਼ ਤੇ ਬਣੀਆਂ ਜਥੇਬੰਦੀਆਂ ਵਿਚ ਸੀ ਜਾਂ ਫਿਰ ਅਕਾਲੀ ਅਤੇ ਕਾਂਗਰਸ ਦੇ ਪਿਛਲੱਗ ਬਣੀਆਂ ਜਥੇਬੰਦੀਆਂ ਵਿਚ । ਸਭ ਤੋਂ ਪੁਰਾਣਾ ਇਤਹਾਸ ਇੰਡੀਅਨ ਵਰਕਰਜ਼ ਐਸੋਸੀਏਸ਼ਨ ਦਾ ਹੈ । ਭਾਰਤੀ ਕਾਮਿਆਂ ਦੇ ਹਿੱਤਾਂ ਦੀ ਪੈਰਵੀ ਕਰਨ ਲਈ ਇਹ ਜਥੇਬੰਦੀ ਸੰਨ ੧੯੩੮ ਦੌਰਾਨ ਹੋਂਦ ਵਿਚ ਆਈ। ਭਾਵੇਂ ਇਸ ਦਾ ਕਾਰਜ ਖੇਤਰ ਬਰਤਾਨੀਆਂ ਵਿਚ ਕਾਮਿਆਂ ਦੇ ਹੱਲਾਂ ਲਈ ਲੜਨ ਤਕ ਸੀਮਤ ਸੀ ਪਰ ਇਹ ਜਥੇਬੰਦੀ ਭਾਰਤ ਦੀ ਅਜ਼ਾਦੀ ਪ੍ਰਤੀ ਵੀ ਚੇਤੰਨ ਰਹੀ ਅਤੇ ਸ਼ਹੀਦ ਊਧਮ ਸਿੰਘ ਦਾ ਨਾਮ ਵੀ ਇਸ ਜਥੇਬੰਦੀ ਨਾਲ ਜੁੜਦਾ ਹੈ । ਇਸ ਦੀ ਅਗਵਾਈ ਕਰ ਰਹੀ ਲੀਡਰਸ਼ਿਪ ਕਮਿਊਨਿਸਟ ਖਿਆਲਾਂ ਦੀ ਸੀ। ਉਹਨਾਂ ਸਮਿਆਂ ਵਿਚ ਰੰਗਦਾਰ ਕਾਮਿਆਂ ਨਾਲ ਕੰਮਾਂ ਕਾਰਾਂ ‘ਤੇ ਵੱਡਾ ਵਿਤਕਰਾ ਕੀਤਾ ਜਾਂਦਾ ਸੀ ਅਤੇ ਉਸ ਵੇਲੇ ਭਾਰਤੀ ਅਤੇ ਰੰਗਦਾਰ ਕਾਮਿਆਂ ਦੇ ਹਿੱਤਾਂ ਲਈ ਲੜਨ ਵਿਚ ਇਸ ਪਾਰਟੀ ਦੇ ਆਗੂਆਂ ਨੇ ਯਥਾਸ਼ਕਤ ਜੱਦੋ ਜਹਿਦ ਕੀਤੀ। ਇਸ ਪਾਰਟੀ ਦੀ ਬਰਤਾਨੀਆਂ ਵਿਚ ਨੀਤੀ ਇੱਕ ਪੱਖੀ ਭਾਵ ਕਿ ਲੇਬਰ (ਸਰਕਾਰ) ਪੱਖੀ ਸੀ । ਸੰਨ ੧੯੫੦ ਵਿਚ ਪਾਰਟੀ ਦੀ ਸਿਆਸਤ ਲੰਡਨ ਤੋਂ ਬ੍ਰਮਿੰਘਮ ਆ ਗਈ ਪਰ ਨੈਕਸਲਾਈਟ ਪ੍ਰਭਾਵਾਂ ਦੇ ਪ੍ਰਬਲ ਹੋਣ ਤੇ ਇਸ ਵਿਚ ਫੁੱਟ ਪੈ ਗਈ । ਇਹ ਜਥੇਬੰਦੀ ਭਾਵੇਂ ਅੱਜ ਵੀ ਕਾਇਮ ਹੈ ਪਰ ਇਸ ਦਾ ਕਾਰਜ ਖੇਤਰ ਬੜਾ ਸੀਮਤ ਹੈ। ਇਸ ਦੀ ਕਾਰਗੁਜ਼ਾਰੀ ਨੂੰ ਦੇਸੀ ਢੁੱਠ ਮਾਰ ਰੂਝਾਨਾਂ ਕਾਰਨ ਵੀ ਉਹ ਫਲ ਨਹੀਂ ਪੈ ਸਕੇ ਜੋ ਪੈਣੇ ਚਾਹੀਦੇ ਸਨ।

ਯੂ ਕੇ ਵਿਚ ਅਕਾਲੀ ਅਤੇ ਕਾਂਗਰਸੀ ਜਥੇਬੰਦੀਆਂ ਹਮੇਸ਼ਾਂ ਹੀ ਪੰਜਾਬ ਜਾਂ ਭਾਰਤ ਦੀਆਂ ਸ਼ਖਸੀਅਤਾਂ ਦੇ ਇਸ਼ਾਰਿਆਂ ਤੇ ਕੰਮ ਕਰਦੀਆਂ ਰਹੀਆਂ ਹਨ। ਇਹ ਵੀ ਲਗਾਤਾਰ ਫੁੱਟ ਦਾ ਸ਼ਿਕਾਰ ਰਹੀਆਂ ਹਨ। ਇਹਨਾਂ ਦਾ ਕਾਰਜ ਖੇਤਰ ਪ੍ਰਮੁਖ ਤੌਰ ਤੇ ਭਾਰਤ ਤੋਂ ਆਏ ਆਪਣੇ ਸਿਆਸੀ ਆਕਾਂ ਦੇ ਗਲਾਂ ਵਿਚ ਹਾਰ ਪਾਉਣੇ ਅਤੇ ਉਹਨਾਂ ਦੇ ਮਾਣ ਵਿਚ ਇਕੱਠ ਕਰਨ ਤਕ ਸੀਮਤ ਰਿਹਾ ਹੈ। ਕਈ ਇੱਕ ਕਾਂਗਰਸੀ ਆਗੂਆਂ ਦੀ ਭਾਰਤੀ ਹਾਈ ਕਮਿਸ਼ਨ ਲੰਡਨ ਅਤੇ ਬ੍ਰਮਿੰਘਮ ਦੇ ਕੌਂਸਲਿਟ ਨਾਲ ਨੇੜਤਾ ਹੋਣ ਕਾਰਨ ਉਹਨਾਂ ਨੇ ਭਾਈਚਾਰੇ ਦੇ ਇਮੀਗ੍ਰੇਸ਼ਨ, ਪਾਸਪੋਰਟ ਅਤੇ ਵੀਜ਼ੇ ਨਾਲ ਸਬੰਧਤ ਮੁਸ਼ਕਲਾਂ ਨੂੰ ਹੱਲ ਕਰਨ ਵਿਚ ਬਣਦਾ ਯੋਗਦਾਨ ਪਾਇਆ ਹੈ ਪਰ ਅਕਾਲੀ ਲੀਡਰਸ਼ਿਪ ਦਾ ਬਹੁਤਾ ਰੂਝਾਨ ਪੰਜਾਬ ਵਲ ਹੀ ਰਿਹਾ ਹੈ । ਸੰਨ ਚੁਰਾਸੀ ਤੋਂ ਮਗਰੋਂ ਭਾਈ ਜਸਵੀਰ ਸਿੰਘ ਰੋਡੇ ਦੀ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਬਹੁਤ ਧੜੱਲੇ ਨਾਲ ਉਭਰੀ ਪਰ ਛੇਤੀ ਹੀ ਗੈਰ ਕਾਨੂੰਨੀ ਹੋ ਗਈ । ਇਹੋ ਹਾਲ ਬੱਬਰ ਖਾਲਸਾ ਦਾ ਹੋਇਆ । ਇਸ ਸਮੇਂ ਯੂ ਕੇ ਵਿਚ ਪ੍ਰਮੁਖ ਤੌਰ ਤੇ ਸਿੱਖ ਫੈਡਰੇਸ਼ਨ, ਅਮ੍ਰਿਤਸਰ ਅਕਾਲੀ ਦਲ ਅਤੇ ਪੰਥਕ ਦਲ ਹਿਲ ਜੁਲ ਵਿਚ ਹਨ । ਬਾਦਲ ਪੱਖੀ ਧੜਾ ਅਤੇ ਹੋਰ ਅਕਾਲੀ ਧੜੇ ਸਿਰਫ ਨਾਮ ਮੂਜਬ ਹੀ ਹਨ। ਧਾਰਮਕ ਸੰਗਠਨਾਂ ਵਿਚ ਯੂਰਪ ਪੱਧਰ ਤੇ ਅਖੰਡ ਕੀਰਤਨੀ ਜਥਾ ਲੰਬੇ ਸਮੇਂ ਤੋਂ ਹੋਂਦ ਵਿਚ ਹੈ ਜੋ ਕਿ ਆਪਣੀ ਵਿੱਤ ਅਨੁਸਾਰ ਧਰਮ ਦਾ ਪ੍ਰਚਾਰ ਕਰ ਰਿਹਾ ਹੈ। ਦਮਦਮੀ ਟਕਸਾਲ ਨਾਲ ਸਬੰਧਤ ਵੱਖ ਵੱਖ ਧੜੇ ਵੀ ਹੁਣ ਹਰਕਤ ਵਿਚ ਹਨ । ਸਾਊਥਾਲ ਦੀ ਸਿੱਖ ਮਿਸ਼ਨਰੀ ਸੁਸਾਇਟੀ ਨੇ ਪ੍ਰਿੰਟ ਮੀਡੀਏ ਦੇ ਵੇਲੇ ਕਾਫੀ ਧਾਰਮਕ ਪ੍ਰਚਾਰ ਕੀਤਾ ਪਰ ਇਲੈਕਟ੍ਰੌਂਨਿਕ ਮੀਡੀਏ ਵਿਚ ਇਹ ਸੁਸਤ ਰਫਤਾਰ ਹੋ ਗਈ। ਓਵਰਸੀਜ਼ ਕਾਂਗਰਸ ਯੂ ਕੇ ਦਾ ਗਠਨ ਸੰਨ ੧੯੬੯ ਵਿਚ ਹੋਇਆ ਅਤੇ ਇਹ ਹੁਣ ਕਈ ਗੁੱਟਾਂ ਵਿਚ ਵੰਡੀ ਹੋਈ ਹੈ। ਬ੍ਰਤਾਨੀਆਂ ਅਤੇ ਯੂਰਪ ਵਿਚ ਸਿੱਖ ਦਸਤਾਰ ਅਤੇ ਕਕਾਰਾਂ ਦੇ ਮੁੱਦੇ ਨੂੰ ਲੈ ਕੇ ਯੂ ਕੇ ਸਿੱਖ ਫੈਡਰੇਸ਼ਨ , ਬ੍ਰੀਟਿਸ਼ ਸਿੱਖ ਕੰਸਲਟੇਟਿਵ ਫੋਰਮ ( ਰਾਏ) , ਸਿੱਖ ਕੌਂਸਲ ਯੂ ਕੇ ਅਤੇ ਕੁਝ ਇੱਕ ਹੋਰ ਸੰਗਠਨ ਸਰਗਰਮ ਹਨ । ਇਹਨਾਂ ਸੰਗਠਨਾਂ ਦੀਆਂ ਪ੍ਰਾਪਤੀਆਂ ਤਾਂ ਜ਼ਰੂਰ ਹਨ ਪਰ ਇਹਨਾਂ ਦਾ ਰਲ ਕੇ ਨਾ ਚਲ ਸਕਣਾਂ ਯੂਰਪ ਪੱਧਰ ਤੇ ਧਾਰਮਕ ਮਸਲਿਆਂ ਨੂੰ ਨਜਿੱਠਣ ਵਿਚ ਮੁਸ਼ਕਲਾਂ ਵੀ ਖੜੀਆਂ ਕਰ ਰਿਹਾ ਹੈ। ਸਿੱਖ ਕੌਂਸਲ ਯੂ ਕੇ ਦੇ ਕਾਰਜ ਖੇਤਰ ਤੇ ਅਣਇੱਛਤ ਦੇਸੀ ਰਾਜਨੀਤੀ ਦੀ ਵੇਲ ਦਾ ਪ੍ਰਛਾਵਾਂ ਹੋਣ ਕਾਰਨ ਇਹ ਲੋਕਾਂ ਵਿਚ ਉਸ ਹੱਦ ਤਕ ਹਰਮਨ ਪਿਆਰੀ ਨਾਂ ਹੋ ਸਕੀ ਜਿਸ ਤਕ ਹੋਣੀ ਚਾਹੀਦੀ ਸੀ। ਫੈਡਰੇਸ਼ਨ ਆਫ ਸਿੱਖ ਆਗੇਨਾਈਜ਼ੇਸ਼ਨ ਕੇਵਲ ਜੂਨ ਦੇ ਮੁਜ਼ਾਹਰੇ ਤਕ ਸੀਮਤ ਰਹੀ ਹੈ ਪਰ ਅਗਲੇ ਸਾਲ ਦੇ ਮੁਜ਼ਾਹਰੇ ਤੇ ਵੱਡਾ ਸਵਾਲੀਆ ਚਿੰਨ ਹੈ।
ਆਓ ਹੁਣ ਇਹਨਾਂ ਜਥੇਬੰਦੀਆਂ ਦੇ ਵਿਚਾਰਧਾਰਕ ਪੱਖ ਤੇ ਗੌਰ ਕਰੀਏ।

ਯੂ ਕੇ ਦੇ ਕਮਿਊਨਿਸਟ ਆਗੂਆਂ ਨੂੰ ਵਿਨਾਸ਼ਕਾਰੀ ਬੁਰਜੂਆ ਰੂਝਾਨਾਂ ਦੀ ਸਮਝ ਤਾਂ ਸੀ ਅਤੇ ਉਹ ਜਾਤੀ, ਜਮਾਤੀ ਅਤੇ ਫਿਰਕੂ ਰੁਚੀਆਂ ਦੇ ਖਤਿਰਆਂ ਪ੍ਰਤੀ ਸੂਝ ਵੀ ਰੱਖਦੇ ਸਨ ਪਰ ਪਦਾਰਥ ਅਤੇ ਪੈਸੇ ਪ੍ਰਤੀ ਇਹਨਾਂ ਦੀ ਨਿੱਜੀ ਪਕੜ ਬੁਰਜੂਆ ਲੋਕਾਂ ਤੋਂ ਕਿਸੇ ਤਰਾਂ ਵੀ ਘੱਟ ਨਹੀਂ ਸੀ ਤੇ ਜਨਤਕ ਕ੍ਰਾਂਤੀਆਂ ਦੀ ਗੱਲ ਇਹਨਾਂ ਦੇ ਬੌਧਿਕ ਠਰਕ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਸੀ । ਰੂਸ ਅਤੇ ਚੀਨ ਦੇ ਇਨਕਲਾਬਾਂ ਤੋਂ ਪ੍ਰਭਾਵਤ ਇਹ ਲੋਕ ਆਪਸ ਵਿਚ ਵੀ ਚੋਖੇ ਮਤਭੇਦ ਰੱਖਦੇ ਸਨ । ਕੋਈ ਸਮਾਂ ਸੀ ਜਦੋਂ ਜਸਵੰਤ ਸਿੰਘ ਕੰਵਲ ਨੇ ਪੰਜਾਬ ਦੀ ਨੈਕਸਲਾਈਟ ਲਹਿਰ ਤੋਂ ਪ੍ਰਭਾਵਤ ਹੋ ਕੇ ‘ ਲਹੂ ਦੀ ਲੋਅ ’ ਨਾਵਲ ਲਿਖ ਕੇ ਧਮਾਕਾ ਜਿਹਾ ਕੀਤਾ ਅਤੇ ਉਸ ਦੇ ਜਵਾਬ ਵਿਚ ਯੂ ਕੇ ਤੋਂ ਰਘਬੀਰ ਢੰਡ ਨੇ ‘ਲੋਅ ਦਾ ਲਹੂ’ ਕਿਤਾਬਚਾ ਛਪਵਾ ਕੇ ਉਸ ਨੂੰ ਮਾਰਕਸੀ ਚਣੌਤੀ ਦੇਣ ਦੀ ਕੋਸ਼ਿਸ਼ ਕੀਤੀ ਸੀ । ਅੱਜ ਦੀ ਤਾਰੀਖ ਵਿਚ ਪੰਜਾਬ ਦੀ ਰਵਾਇਤੀ ਪ੍ਰਵਾਸੀ ਕਮਿਊਨਿਸਟ ਲੀਡਰਸ਼ਿਪ ਬੁਢਾਪੇ ਦਾ ਆਖਰੀ ਦੌਰ ਹੰਢਾ ਰਹੀ ਹੈ ਅਤੇ ਕੋਈ ਇੱਕ ਵੀ ਨੌਜਵਾਨ ਸ਼ਖਸੀਅਤ ਐਸੀ ਦਿਖਾਈ ਨਹੀਂ ਦਿੰਦੀ ਜਿਸ ਨੂੰ ਇਹਨਾਂ ਦਾ ਅੱਜ ਦਾ ਵਾਰਸ ਹੋਣ ਦਾ ਮਾਣ ਹੋਵੇ। ਇਹਨਾਂ ਬਜ਼ੁਰਗ ਕਮਿਊਨਿਸਟਾਂ ਨੂੰ ਜਿਥੇ ਧਰਮ ਨਿਰਪੇਖ ਰਾਜ ਦੀ ਅਹਿਮੀਅਤ ਦਾ ਗਿਆਨ ਸੀ ਉਥੇ ਰਾਜ ਵਿਚ ਵੱਖ ਵੱਖ ਕੌਮਾਂ ਅਤੇ ਰਾਸ਼ਟਰ ਦੇ ਅੰਤਰ ਸਬੰਧਾਂ ਦੀ ਵੀ ਪੂਰੀ ਸਮਝ ਹੈ ਸੀ। ਅਜੋਕੇ ਖਾਲਿਸਤਾਨੀਆਂ ਕੋਲ ਇੱਕ ਵੀ ਐਸੀ ਸ਼ਖਸੀਅਤ ਨਹੀਂ ਹੈ ਜੋ ਕਿ ਇਹਨਾਂ ਕਮਿਊਨਿਸਟਾਂ ਨਾਲ ਇਹਨਾਂ ਅਹਿਮ ਮੁੱਦਿਆਂ ਤੇ ਬਹਿਂਸ ਕਰ ਸਕੇ।

ਆਪਣੀ ਮਾਰਕਸੀ ਐਨਕ ਦੀ ਮਜ਼ਬੂਰੀ ਕਾਰਨ ਧਰਮ ਨੂੰ ਕੋਈ ਅਹਿਮੀਅਤ ਨਾਂ ਦਿੰਦੇ ਹੋਣ ਕਾਰਨ ਕਮਿਊਨਿਸਟ ਲੋਕ ਸਿੱਖ ਮੁਖ ਧਾਰਾ ਤੋਂ ਅਲੱਗ ਥਲੱਗ ਹੁੰਦੇ ਚਲੇ ਗਏ। ਸਿੱਖ ਗੁਰੂ ਸਾਹਿਬਾਨ ਦਾ ਜੀਵਨ ਅਤੇ ਸਿੱਖ ਸਿਧਾਂਤ ਏਨਾਂ ਨਵਾਂ ਨਰੋਆ ਅਤੇ ਮਾਨਵੀ ਹੈ ਕਿ ਉਸ ਨੂੰ ਪਿੱਠ ਦੇ ਕੇ ਇਹਨਾਂ ਪੜ੍ਹੇ ਲਿਖੇ ਲੋਕਾਂ ਨੇ ਆਪਣਾ ਰਾਜਸੀ ਅਤੇ ਸਮਾਜਕ ਅਧਾਰ ਹੀ ਗੰਵਾ ਲਿਆ । ਸੰਗਠਤ ਤੌਰ ਤੇ ਵੀ ਇਹ ਏਨੇ ਕਮਜ਼ੋਰ ਹੋ ਗਏ ਕਿ ਖਾਲਿਸਤਨੀਆਂ ਰਾਂਹੀ ਹਾਈ ਜੈਕ ਕੀਤੇ ਸਿੱਖ ਸਿਧਾਂਤ ਨੂੰ ਚਣੌਤੀ ਦੇਣ ਲਈ ਇਹਨਾਂ ਕੋਲ ਦਮ ਨਾਂ ਰਿਹਾ । ਇਸ ਦੇ ਫਲਰੂਪ ਸਿੱਖ ਸਿਧਾਂਤ ਅਤੇ ਸੰਸਥਾ ( ਗੁਰਦੁਆਰੇ) ਤੇ ਉਹਨਾਂ ਲੋਕਾਂ ਦਾ ਏਕਾ ਅਧਿਕਾਰ ਹੋ ਗਿਆ ਜਿਹਨਾਂ ਨੇ ਖਾਲਿਸਤਾਨ ਦੇ ਨਾਮ ਨੂੰ ਵਰਤ ਕੇ ਗੁਰਦੁਆਰਿਆਂ ਤੇ ਕਾਬਜ ਹੋਣ ਦੇ ਨਾਲ ਨਾਲ ਸਿੱਖਾਂ ਦੇ ਆਗੂ ਹੋਣ ਦੀ ਹਵਾ ਵੀ ਬਣਾ ਲਈ।

ਆਓ ਹੁਣ ਖਾਲਿਸਤਾਨੀ ਗੁੱਟਾਂ ਦੀ ਕਾਰਗੁਜ਼ਾਰੀ ਦੇ ਨਾਲ ਨਾਲ ਮਨੁੱਖੀ ਸੁਭਾਅ, ਪ੍ਰਸਿਥਿਤੀਆਂ ਅਤੇ ਸਿਧਾਂਤਾਂ ਦੇ ਅੰਤਰ ਸਬੰਧਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ।

ਅਜੋਕੇ ਪਦਾਰਥਵਾਦੀ, ਭੋਗੀ, ਉਕਸਾਊ ਅਤੇ ਭਰਮਾਊ ਸਭਿਆਚਾਰ ਵਿਚ ਧਰਮ ਦੀ ਵਕਤੀ ਲਿਪਾ ਪੋਚੀ ਬਹੁਤ ਸਾਰਾ ਭਰਮ ਤਾਂ ਪੈਦਾ ਕਰਦੀ ਹੈ ਪਰ ਅੰਦਰੋਂ ਇਹ ਨਿਪਟ ਖੋਖਲੀ ਹੈ। ਧਰਮ ਨੂੰ ਨਾਅਰੇਬਾਜ਼ਾਂ ਅਤੇ ਜੋਰਾਂਵਰਾਂ ਨੇ ਕੁਝ ਇਸ ਤਰਾਂ ਹਾਈਜੈਕ ਕੀਤਾ ਹੋਇਆ ਹੈ ਕਿ ਧਰਮ ਦੀ ਸੰਜੀਦਾ ਸਮਝ ਰੱਖਣ ਵਾਲੇ ਲੋਕ ਉਹਨਾਂ ਸਾਹਮਣੇ ਸਾਹ ਨਹੀਂ ਕੱਢਦੇ । ਅਕਾਲ ਤਖਤ ‘ਤੇ ਹਮਲੇ ਤੋਂ ਬਾਅਦ ਅਚਾਨਕ ਹੀ ਖਾਲਿਸਤਾਨੀ ਨਾਅਰੇ ਦੀ ਸੁਰ ਉੱਚੀ ਹੋ ਗਈ ਪਰ ਇਸ ਨਾਅਰੇ ਨੂੰ ਜਿਥੇ ਕੇਂਦਰ ਦੀ ਕਾਣੀ ਵੰਡ ਅਤੇ ਸਿੱਖਾਂ ਤੇ ਕੀਤੇ ਜੁਲਮਾਂ ਵਿਚੋਂ ਲੋੜੀਂਦਾ ਬਲ ਮਿਲਦਾ ਸੀ ਉਥੇ ਇਸ ਨਾਅਰੇ ਦੇ ਇੱਕ ਧਿਰੀ ਅਤੇ ਉਲਾਰ ਹੋਣ ਕਾਰਨ ਇਹ ਇੱਕ ਆਮ ਸਿੱਖ ਦੀ ਮਾਨਸਿਕ ਤ੍ਰਿਪਤੀ ਕਰਵਾਉਣ ਤੋਂ ਅਸਮਰਥ ਹੀ ਰਿਹਾ।

ਪੰਜਾਬ ਵਿਚ ਰਹਿੰਦਿਆਂ ਅਸੀਂ ਬਹੁਤ ਗੰਭੀਰਤਾ ਨਾਲ ਦੇਖਿਆ ਕਿ ਧਰਮ ਦੇ ਨਾਮ ‘ਤੇ ਬਣੇ ਰਾਜਨੀਤਕ, ਅਰਧ ਰਾਜਨੀਤਕ ਜਾਂ ਫਿਰਕੂ ਸੰਗਠਨਾਂ ਦੇ ਆਗੂਆਂ ਦੀ ਇੱਕ ਦੂਸਰੇ ਨਾਲ ਸਾਹਬ ਸਲਾਮ ਵੀ ਨਹੀਂ ਹੈ, ਜਦ ਕਿ ਧਰਮ ਤਾਂ ਸਭ ਨਾਲ ਪ੍ਰੇਮ ਸਿਖਾਉਂਦਾ ਹੈ। ਇਥੇ ਯੂ ਕੇ ਵਿਚ ਤਾਂ ਖਾਲਿਸਤਾਨੀ ਗੁੱਟਾਂ ਦੇ ਆਪਸ ਵਿਚ ਚੋਖੇ ਮਤ ਭੇਦ ਹਨ। ਬੇਗਮ ਪੁਰੇ ਜਾਂ ਹਲੇਮੀ ਰਾਜ ਦੇ ਦਾਅਵੇ ਤਾਂ ਮਹਿਜ਼ ਗਲੀਂ ਬਾਤੀਂ ਹਨ ਪਰ ਅਮਲੀ ਤੌਰ ਤੇ ਇੱਕ ਗੁਰਦੁਆਰੇ ਦੇ ਕਬਜੇ ਨੂੰ ਲੈ ਕੇ ਹੀ ਸਰਬ ਸਾਂਝੀਵਾਲਤਾ ਦੇ ਮੁੱਦੇ ਦਾ ਜਲੂਸ ਨਿਕਲ ਜਾਂਦਾ ਹੈ। ਅਸਲ ਗੱਲ ਇਹ ਹੈ ਕਿ ਖਾਲਸਾਈ ਚਰਿੱਤਰ ਦੀ ਗੈਰ ਹਾਜ਼ਰੀ ਵਿਚ ਖਾਲਿਸਤਾਨੀ ਦਾਅਵੇ ਖੋਖਲੇ ਹੀ ਰਹਿਣਗੇ ਅਤੇ ਖਾਲਸਾਈ ਚਰਿੱਤਰ ਦਾ ਮਤਲਬ ਨਿਰਪੱਖ ਅਤੇ ਨਿਸ਼ਕਪਟ ਹੋਣਾਂ ਹੈ।
ਕੁਲ ਮਿਲਾ ਕੇ ਸਾਡੀ ਹਰ ਰੰਗ ਅਤੇ ਹਰ ਢੰਗ ਦੀ ਜਥੇਬੰਦਕ ਤਸਵੀਰ ਸੱਚ, ਸਾਦਗੀ ਅਤੇ ਨਿਸ਼ਕਪਟਤਾ ਤੇ ਅਧਾਰਤ ਹੋਣ ਦੀ ਬਜਾਏ ਬੇਯਕੀਨੀ, ਤੌਖਲੇ, ਖੁਦਪਸੰਦੀ ਅਤੇ ਢੋਂਗ ਵਾਲੀ ਬਣਦੀ ਹੈ ਅਤੇ ਇਸ ਤਰਾਂ ਦੀ ਸੋਚ ਵਾਲੇ ਗਿਰੋਹ ਕਿਸੇ ਸਮਾਜ ਦਾ ਕਿਹੋ ਜਿਹਾ ਮਾਰਗ ਦਰਸ਼ਨ ਕਰ ਸਕਦੇ ਹਨ ਇਸ ਗੱਲ ਦਾ ਅੰਦਾਜ਼ਾ ਸਹਿਜੇ ਹੀ ਲੱਗ ਸਕਦਾ ਹੈ।


(08/10/12)
ਗੁਰਸ਼ਰਨ ਸਿੰਘ ਕਸੇਲ

ਸਤਿਕਾਰ ਯੋਗ ਸੰਪਾਦਕ ਜੀ ਅਤੇ ਸਿੱਖ ਮਾਰਗ ਦੇ ਪਾਠਕ ਸੱਜਣੋ,
ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਹਿ ॥
ਕੁਝ ਸਮੇਂ ਤੋਂ ਹੇਠ ਲਿਖੇ ਸ਼ਬਦ ਬਾਰੇ ਜਾਣਨ ਲਈ ਕੋਸ਼ਿਸ ਵਿਚ ਹਾਂ ਜੋ ਆਪ ਸੱਭ ਸਿੱਖ ਮਾਰਗ ਦੇ ਪਾਠਕਾਂ ਤੇ ਵਿਦਵਾਨਾਂ ਨਾਲ ਇਸ ਦੀ ਸਾਂਝ ਕਰ ਰਿਹਾ ਹਾਂ । ਆਸ ਕਰਦਾ ਹਾਂ ਕਿ ਆਪ ਵੀ ਇਸ ਬਾਰੇ ਆਪਣੇ ਵਿਚਾਰ ਦੇਣ ਦੀ ਖੇਚਲ ਕਰੋਗੇ ।
ਗੁਰੂ ਨਾਨਕ ਪਾਤਸ਼ਾਹ ਜੀ ਦਾ ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 143 ਤੇ ਸ਼ਸ਼ੋਬਤ ਹੈ:
ਮਃ ੧ ॥ ਕੈਹਾ ਕੰਚਨੁ ਤੁਟੈ ਸਾਰੁ ॥ ਅਗਨੀ ਗੰਢੁ ਪਾਏ ਲੋਹਾਰੁ ॥ ਗੋਰੀ ਸੇਤੀ ਤੁਟੈ ਭਤਾਰੁ ॥ ਪੁਤੀ. ਗੰਢੁ ਪਵੈ ਸੰਸਾਰਿ ॥ ਰਾਜਾ ਮੰਗੈ ਦਿਤੈ ਗੰਢੁ ਪਾਇ ॥ ਭੁਖਿਆ ਗੰਢੁ ਪਵੈ ਜਾ ਖਾਇ ॥ ਕਾਲਾ ਗੰਢੁ ਨਦੀਆ ਮੀਹ ਝੋਲ ॥ ਗੰਢੁ ਪਰੀਤੀ ਮਿਠੇ ਬੋਲ ॥ ਬੇਦਾ ਗੰਢੁ ਬੋਲੇ ਸਚੁ ਕੋਇ ॥ ਮੁਇਆ ਗੰਢੁ ਨੇਕੀ ਸਤੁ ਹੋਇ ॥ ਏਤੁ ਗੰਢਿ ਵਰਤੈ ਸੰਸਾਰੁ ॥ ਮੂਰਖ ਗੰਢੁ ਪਵੈ ਮੁਹਿ ਮਾਰ ॥ ਨਾਨਕੁ ਆਖੈ ਏਹੁ ਬੀਚਾਰੁ ॥ ਸਿਫਤੀ ਗੰਢੁ ਪਵੈ ਦਰਬਾਰਿ ॥੨॥ (ਪੰਨਾ 143)
ਅਰਥ :—ਜੇ ਕੈਹਾਂ, ਸੋਨਾ ਜਾਂ ਲੋਹਾ ਟੁੱਟ ਜਾਏ, ਅੱਗ ਨਾਲ ਲੋਹਾਰ (ਆਦਿਕ) ਗਾਂਢਾ ਲਾ ਦੇਂਦਾ ਹੈ, ਜੇ ਵਹੁਟੀ ਨਾਲ ਖਸਮ ਨਾਰਾਜ਼ ਹੋ ਜਾਏ, ਤਾਂ ਜਗਤ ਵਿਚ (ਇਹਨਾਂ ਦਾ) ਜੋੜ ਪੁੱਤ੍ਰਾਂ ਦੀ ਰਾਹੀਂ ਬਣਦਾ ਹੈ । ਰਾਜਾ (ਪਰਜਾ ਪਾਸੋਂ ਮਾਮਲਾ) ਮੰਗਦਾ ਹੈ (ਨਾਹ ਦਿੱਤਾ ਜਾਏ ਤਾਂ ਰਾਜਾ ਪਰਜਾ ਦੀ ਵਿਗੜਦੀ ਹੈ, ਮਾਮਲਾ) ਦਿੱਤਿਆਂ (ਰਾਜਾ ਪਰਜਾ ਦਾ) ਮੇਲ ਬਣਦਾ ਹੈ । ਭੁੱਖ ਨਾਲ ਆਤੁਰ ਹੋਏ ਬੰਦੇ ਦਾ (ਆਪਣੇ ਸਰੀਰ ਨਾਲ ਤਾਂ ਹੀ) ਸੰਬੰਧ ਬਣਿਆ ਰਹਿੰਦਾ ਹੈ ਜੇ ਉਹ (ਰੋਟੀ) ਖਾਏ । ਕਾਲਾਂ ਨੂੰ ਗੰਢ ਪੈਂਦੀ ਹੈ (ਭਾਵ, ਕਾਲ ਮੁੱਕ ਜਾਂਦੇ ਹਨ) ਜੇ ਬਹੁਤੇ ਮੀਂਹ ਪੈ ਕੇ ਨਦੀਆਂ ਚੱਲਣ । ਮਿੱਠੇ ਬਚਨਾਂ ਨਾਲ ਪਿਆਰ ਦੀ ਗੰਢ ਪੈਂਦੀ ਹੈ (ਭਾਵ, ਪਿਆਰ ਪੱਕਾ ਹੁੰਦਾ ਹੈ । ਵੈਦ (ਆਦਿਕ ਧਰਮ ਪੁਸਤਕਾਂ) ਨਾਲ (ਮਨੁੱਖ ਦਾ ਤਦੋਂ) ਜੋੜ ਜੋੜਦਾ ਹੈ ਜੇ ਮਨੁੱਖ ਸੱਚ ਬੋਲੇ । ਮੁਏ ਬੰਦਿਆਂ ਦਾ (ਜਗਤ ਨਾਲ) ਸੰਬੰਧ ਬਣਿਆ ਰਹਿੰਦਾ ਹੈ (ਭਾਵ, ਪਿਛੋਂ ਲੋਕ ਯਾਦ ਕਰਦੇ ਹਨ) ਜੇ ਮਨੁੱਖ ਭਲਾਈ ਤੇ ਦਾਨ ਕਰਦਾ ਰਹੇ । (ਸੋ) ਇਸ ਤਰ੍ਹਾਂ ਦੇ ਸੰਬੰਧ ਨਾਲ ਜਗਤ (ਦਾ ਵਿਹਾਰ) ਚੱਲਦਾ ਹੈ । ਮੂੰਹ ਤੇ ਮਾਰ ਪਿਆਂ ਮੂਰਖ (ਦੇ ਮੂਰਖ-ਪੁਣੇ) ਨੂੰ ਰੋਕ ਪਾਂਦੀ ਹੈ ।
ਕੁਝ ਸੱਜਣਾ ਨਾਲ ਇਸ ਸ਼ਬਦ ਬਾਰੇ ਵਿਚਾਰ ਕਰਨ ਨਾਲ ਇਹ ਜਾਪਦਾ ਹੈ ਕਿ ਹੇਠ ਦੀਆਂ ਦੋ ਪੰਗਤੀਆਂ ਗੁਰੂ ਜੀ ਆਪਣੇ ਵਿਚਾਰ ਦੇ ਰਹੇ ਹਨ ਅਤੇ ਉਪਰੋਤਕ ਪੰਗਤੀਆਂ ਸਾਡੇ ਸਮਾਜ ਵਿਚ ਚਲੀ ਆ ਰਹੀ ਰਵਾਇਤ ਬਾਰੇ ਗੱਲ ਕਰ ਰਹੇ ਹਨ ।
ਨਾਨਕੁ ਆਖੈ ਏਹੁ ਬੀਚਾਰੁ ॥ ਸਿਫਤੀ ਗੰਢੁ ਪਵੈ ਦਰਬਾਰਿ ॥ ਅਰਥ-: ਨਾਨਕ ਇਹ ਵਿਚਾਰ (ਦੀ ਗੱਲ) ਦੱਸਦਾ ਹੈ, ਕਿ (ਪਰਮਾਤਮਾ ਦੀ) ਸਿਫ਼ਤਿ-ਸਾਲਾਹ ਦੀ ਰਾਹੀਂ (ਪ੍ਰਭੂ ਦੇ ਦਰਬਾਰ ਵਿਚ (ਆਦਰ-ਪਿਆਰ ਦਾ) ਜੋੜ ਜੁੜਦਾ ਹੈ ।੨। ਟੀਕਾਕਾਰ: ਪ੍ਰੋ. ਸਾਹਿਬ ਸਿੰਘ ਜੀ ।
ਪਾਠਕ ਸੱਜਣੋ ! ਕੀ ਇਹ ਵਿਚਾਰ ਸਹੀ ਹੈ ਜਾਂ ਕੁਝ ਹੋਰ ਹੈ; ਇਹ ਦੱਸਣ ਦੀ ਖੇਚਲ ਕਰਨੀ ਜੀ । ਆਪ ਸੱਭ ਦਾ ਧੰਨਵਾਦੀ ਹੋਵਾਂਗਾ ।
ਆਦਰ ਸਹਿਤ,
ਗੁਰਸ਼ਰਨ ਸਿੰਘ ਕਸੇਲ


(08/10/12)
ਸਤਨਾਮ ਕੌਰ ਫਰੀਦਾਬਾਦ

ਫਿਲਮ “ਔ ਮਾਈ ਗੋਡ’ ਰਾਹੀਂ ਇੱਕ ਵਧੀਆ ਸੰਦੇਸ਼ ਦਿੱਤਾ ਪਰ ਸਿੱਖਾਂ ਨੂੰ ਉਸ ਵਿੱਚ ਕਿਉਂ ਨਹੀਂ ਲਿਆ ਜਦ ਕਿ ਅੱਜ ਸਿੱਖ ਵੀ ਇੰਨ੍ਹਾਂ ਸਭ ਪਾਖੰਡਾਂ ਦੇ ਸ਼ਿਕਾਰ ਹਨ: ਸ. ਉਪਕਾਰ ਸਿੰਘ ਫਰੀਦਾਬਾਦ
ਫਿਲਮ ‘ਔ ਮਾਈ ਗੌਡ’ ਬਾਬੇ ਨਾਨਕ ਦੇ ਸੰਦੇਸ਼ ਦੇ ਨੇੜੇ
(੮ ਅਕਤੂਬਰ ੨੦੧੨; ਸਤਨਾਮ ਕੌਰ ਫਰੀਦਾਬਾਦ)
ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ. ਉਪਕਾਰ ਸਿੰਘ ਫਰੀਦਾਬਾਦ ਨੇ ਕੀਤਾ। ਉਨ੍ਹਾਂ ਕਿਹਾ ਕਿ ਫਿਲਮ ‘ਔ ਮਾਈ ਗੌਡ’ ਬਾਬੇ ਨਾਨਕ ਦੇ ਸੰਦੇਸ਼ਾਂ ਦੇ ਕਾਫੀ ਨੇੜੇ ਹੈ। ਇਸ ਫਿਲਮ ਨੂੰ ਹੁਣ ਤਕ ਦੀ ਸਭ ਤੋਂ ਬਿਹਤਰ ਫਿਲਮ ਦਸਦਿਆਂ ਨਾਇਕ ਪਰੇਸ਼ ਰਾਵਲ ਅਤੇ ਅਕਸ਼ੈ ਕੁਮਾਰ ਦੇ ਵਧੀਆ ਪ੍ਰਦਰਸ਼ਨ ਅਤੇ ਫਿਲਮ ਦੀ ਪ੍ਰਬੰਧਕੀ ਟੀਮ ਵੱਲੋਂ ਸੱਚ ਵਿਖਾਉਣ ਦੀ ਹਿੰਮਤ ਲਈ ਜਿੱਥੇ ਵਧਾਈ ਦਿੱਤੀ ਉਥੇ ਸਵਾਲ ਪੁਛਦਿਆਂ ਕਿਹਾ ਕਿ ਇਸ ਫਿਲਮ ਵਿੱਚ ਜਿੱਥੇ ਹਿੰਦੂ, ਮੁਸਲਮਾਨ ਤੇ ਈਸਾਈਆਂ ਵਿੱਚ ਧਰਮ ਦੇ ਨਾਂ `ਤੇ ਆ ਰਹੀ ਗਿਰਾਵਟ ਨੂੰ ਉਜਾਗਰ ਕੀਤਾ ਉਥੇ ਸਿੱਖਾਂ ਨੂੰ ਕਿਉਂ ਛੱਡਿਆ? ਜਦ ਕਿ ਅੱਜ ਦੇ ਸਿੱਖ ਤਾਂ ਵਹਿਮ ਭਰਮ, ਪੁਜਾਰੀਵਾਦ ਅਤੇ ਕਰਮ ਕਾਂਡਾਂ ਦੇ ਵੱਧ ਸ਼ਿਕਾਰ ਹਨ। ਬਾਬੇ ਨਾਨਕ ਅਤੇ ਉਨ੍ਹਾਂ ਦੇ ਪੈਰੋਕਾਰਾਂ ਨੇ ਅਪਣਾ ਸਮੁਚਾ ਜੀਵਨ ਕਰਮਕਾਂਡਾਂ ਅਤੇ ਪੁਜਾਰੀਵਾਦ ਦਾ ਚਿਹਰਾ ਨਕਾਬ ਕਰਨ `ਤੇ ਲਾ ਦਿੱਤਾ ਜੋ ਕੰਮ ਫਿਲਮ ਔ ਮਾਈ ਗੌਡ ਵਿੱਚ ਨਾਇਕ ਪਰੇਸ਼ ਰਾਵਲ ਕਾਂਜੀ ਭਾਈ ਬਣ ਕੇ ਕਰਦੇ ਹਨ। ਉਨ੍ਹਾਂ ਕਿਹਾ ਕਿ ਬਾਬੇ ਨਾਨਕ ਵੱਲੋਂ ਦਿੱਤੇ ਸੰਦੇਸ਼ਾਂ ਨੂੰ ਸਿੱਖ ਕੌਮ ਨੇ ਵਿਸਾਰ ਦਿੱਤਾ ਹੈ ਤਾਹੀਉਂ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੁਮਾਲਾਂ ਵਿੱਚ ਲਪੇਟ ਕੇ ਮੂਰਤੀ ਵਾਂਗ ਪੂਜ ਰਹੇ ਹਨ ਅਤੇ ਜੋਤਾਂ ਜਗਾਉਣੀਆਂ, ਆਰਤੀ, ਟੱਲ ਖੜਕਾਉਣੇ, ਪਸ਼ੂਆਂ ਦੀ ਬਲੀ, ਨਰੈਲ, ਕੁੰਭ, ਧਾਗੇ ਤਵੀਤਾਂ, ਕੀਮਤੀ ਰੁਮਾਲੇ, ਏ. ਸੀ. ਅਤੇ ਹਜ਼ਾਰਾਂ ਤਰ੍ਹਾਂ ਦੇ ਹੋਰ ਪਾਖੰਡਾਂ ਰਾਹੀਂ ਧਰਮ ਦੇ ਨਾਂ `ਤੇ ਦੁਕਾਨਾਂ ਚਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਖੌਤੀ ਜੱਥੇਦਾਰ, ਸਾਧ, ਸੰਤ, ਬ੍ਰਹਮਗਿਆਨੀ ਬਾਬੇ ਉਸ ਮਨੁੱਖ ਨੂੰ ਤਨਖਾਹੀਆ ਤੇ ਨਾਸਤਕ ਸਾਬਤ ਕਰਣ `ਤੇ ਪੂਰਾ ਜ਼ੋਰ ਲਾ ਦਿੰਦੇ ਹਨ ਜੋ ਬਾਬੇ ਨਾਨਕ ਦੇ ਸੱਚ ਨੂੰ ਦੁਨੀਆਂ ਸਾਹਮਣੇ ਉਜਾਗਰ ਕਰਦਾ ਹੈ। ਧਰਮ ਦੇ ਨਾਂ `ਤੇ ਹੋ ਰਹੇ ਪਾਖੰਡਾਂ ਵਿੱਚ ਘਿਰ ਕੇ ਮਨੁੱਖ ਨੇ ਆਪਣਾ ਜੀਵਨ ਤਬਾਹ ਕਰ ਲਿਆ ਹੈ ਇਸ ਲਈ ਹਰ ਮਨੁੱਖ ਨੂੰ ਸੱਚ ਦਾ ਪ੍ਰਚਾਰ ਕਰਣ ਵਾਲੀ ਇਸ ਫਿਲਮ ਨੂੰ ਵੇਖ ਕੇ ਸੇਧ ਲੈਣੀ ਚਾਹੀਦੀ ਹੈ। ਉਨ੍ਹਾਂ ਅਫਸੋਸ ਜਤਾਉਂਦਿਆਂ ਕਿਹਾ ਕਿ ਅੱਜ ਦੇ ਸਿੱਖ ਸਚ ਸੁਣਨਾ ਪਸੰਦ ਨਹੀਂ ਕਰਦੇ ਤਾਹੀਓਂ ਸੱਚ ਦਾ ਆਇਨਾ ਵਿਖਾਉਣ ਵਾਲੀ ਇਸ ਫਿਲਮ ਵਿੱਚ ਸਿੱਖਾਂ ਵੱਲੋਂ ਕੀਤੇ ਜਾ ਰਹੇ ਪਾਖੰਡਾਂ ਦਾ ਜ਼ਿਕਰ ਸ਼ਾਇਦ ਕਰਮਕਾਂਡਾਂ ਨੂੰ ਬੜਾਵਾ ਦੇ ਰਹੇ ਅਖੌਤੀ ਸਿੱਖਾਂ ਦੇ ਵਿਰੋਧ ਦੇ ਡਰੋਂ ਫਿਲਮ ਦੇ ਪ੍ਰਬੰਧਕਾਂ ਨੇ ਨਹੀਂ ਕੀਤਾ। ਸ. ਉਪਕਾਰ ਸਿੰਘ ਨੇ ਕਿਹਾ ਕਿ ਉਹ ਲੋਕ ਵਧਾਈ ਦੇ ਪਾਤਰ ਹਨ ਜਿੰਨ੍ਹਾਂ ਨੇ ਫਿਲਮ ਵਿਚਲੇ ਸਚ ਨੂੰ ਕਬੂਲਦਿਆਂ ਇਸ ਦਾ ਵਿਰੋਧ ਨਾ ਕੀਤਾ ਅਤੇ ਇਸ ਗੱਲ ਦੀ ਖੁਸ਼ੀ ਵੀ ਜ਼ਾਹਰ ਕੀਤੀ ਕਿ ਜਿਥੇ ਹੋਰ ਸਾਧਨਾਂ ਰਾਹੀਂ ਲੋਕਾਂ ਵਿੱਚ ਜਾਗ੍ਰਿਤੀ ਆ ਰਹੀ ਹੈ ਉਥੇ ਮਲਟੀਮੀਡੀਆ ਤਕਨੀਕ ਵੀ ਇਸ ਜਾਗ੍ਰਿਤੀ ਲਹਿਰ ਵਿੱਚ ਅਪਣਾ ਵੱਡਮੁਲਾ ਯੋਗਦਾਨ ਪਾ ਰਹੀ ਹੈ। ਹੁਣ ਇਹੋ ਜਿਹੇ ਹਿੰਮਤ ਵਾਲੇ ਪ੍ਰੋਡੀਊਸਰ ਦੀ ਲੋੜ ਹੈ ਜੋ ਗੁਰਬਾਣੀ ਗਿਆਨ ਨੂੰ ਸਮਝਦਿਆਂ ਹੋਇਆ ਸਿੱਖਾਂ ਅੰਦਰਲੇ ਪੁਜਾਰੀਵਾਦ, ਕਰਮਕਾਂਡ ਅਤੇ ਮਨਮਤ ਨੂੰ ਸਿੱਧੇ ਤੌਰ `ਤੇ ਫਿਲਮ ਰਾਹੀਂ ਪੇਸ਼ ਕਰ ਕੇ ਸਿੱਖ ਸਮਾਜ ਨੂੰ ਆਇਨਾ ਵਿਖਾਵੇ ਜੋ ਕਿ ਇੱਕ ਕ੍ਰਾਂਤੀਕਾਰੀ ਕਦਮ ਹੋਵੇਗਾ ਇਸ ਦੇ ਲਈ ਉਨ੍ਹਾਂ ਨੂੰ ਸਾਡੇ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ।


(07/10/12)
ਸਿੱਖ ਮਾਰਗ ਦੇ ਕੁਝ ਪਾਠਕ

ਸਤਿਕਾਰਤ ਸੰਪਾਦਕ ਜੀ,

ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫ਼ਤਿਹ॥
ਤੱਤ ਗੁਰਮਤਿ ਪਰਿਵਾਰ ਵਾਲਿਆਂ ਵੱਲੋਂ ਤਕਰੀਬਨ ਸਾਰੇ ਹੀ ਜਾਗਰੂਕ ਗਰੁਪਾਂ ਨੂੰ ਇਕ ਹੀ ਮੰਚ ਤੇ ਇਕੱਠਾ ਕਰਨ ਦੀ ਕੀਤੀ ਗਈ ਪਹਿਲ ਸ਼ਲਾਘਾਯੋਗ ਹੈ ਅਗਰ ਕੋਈ ਗਰੁਪ ਸ਼ਮੂਲੀਅਤ ਨਹੀਂ ਵੀ ਕਰ ਸਕਦਾ ਪਰ ਉਸਦਾ ਲਿਖਤੀ ਵਿਚਾਰਾਂ ਰਾਹੀਂ ਸ਼ਾਮਲ ਹੋ ਜਾਣਾ, ਜਾਗਰੂਕਤਾ ਦੀ ਲਹਿਰ ਨੂੰ ਵੱਡੀ ਤਾਕਤ ਪ੍ਰਦਾਨ ਕਰੇਗਾ। ਜਿਹੜੇ ਸੱਜਣ ਅਜੇ ਤਾਈ ਆਪਣੇ ਸੁਝਾਓ ਨਹੀ ਭੇਜ ਸਕੇ, ਉਨ੍ਹਾਂ ਨੂੰ ਵੀ ਬੇਨਤੀ ਹੈ ਕਿ ਆਪਣੇ ਕੀਮਤੀ ਸੁਜਾਓ ਛੇਤੀ ਤੋਂ ਛੇਤੀ ਭੇਜਣ ਦੀ ਖੇਚਲ ਕਰਨ। ਅਸੀਂ ‘ਤੱਤ ਗੁਰਮਤਿ ਪਰਿਵਾਰ’ ਵਾਲਿਆਂ ਦੇ ਇਸ ਉੱਦਮ ਦੀ ਪੁਰ ਜ਼ੋਰ ਸ਼ਲਾਘਾ ਕਰਦੇ ਹਾਂ।

ਸਿੱਖ ਮਾਰਗ ਦੇ ਕੁਝ ਪਾਠਕ;
ਭਾਈ ਅਵਤਾਰ ਸਿੰਘ ਮਿਸ਼ਨਰੀ ਫਰੀਮਾਂਟ, ਬੀਬੀ ਹਰਸਿਮਰਤ ਕੌਰ ਖਾਲਸਾ ਫਰੀਮਾਂਟ, ਡਾ. ਗੁਰਮੀਤ ਸਿੰਘ ਬਰਸਾਲ ਸੈਨਹੋਜੇ, ਸਰਬਜੀਤ ਸਿੰਘ ਸੈਕਰਾਮੈਂਟੋ, ਪ੍ਰੋ. ਮੱਖਣ ਸਿੰਘ ਸੈਕਰਾਮੈਂਟੋ, ਸ੍ਰ. ਹਾਕਮ ਸਿੰਘ ਸੈਕਰਾਮੈਂਟੋ, ਸ੍ਰ. ਗਿਆਨ ਸਿੰਘ ਸੈਕਰਾਮੈਂਟੋ, ਸ੍ਰ. ਕੁਲਦੀਪ ਸਿੰਘ ਯੂਬਾਸਿਟੀ, ਭਾਈ ਬਲਵਿੰਦਰ ਸਿੰਘ ਮਿਸ਼ਨਰੀ ਮਰਸਡ, ਸ੍ਰ, ਚਮਕੌਰ ਸਿੰਘ ਫਰਿਜਨੋ ਸ੍ਰ. ਗਜਿੰਦਰ ਸਿੰਘ ਨਿਊਯਾਰਕ, ਭਾਈ ਜਸਮਿੱਤਰ ਸਿੰਘ ਨਿਊਯਾਰਕ, ਸ੍ਰ. ਇੰਦਰਪਾਲ ਸਿੰਘ ਓਂਮਪੁਰੀ ਨਿਊਯਾਰਕ ਸ੍ਰ. ਜੋਰਾ ਸਿੰਘ ਰਾਜੋਆਣਾ ਪਿਟਸਬਰਗ ਅਤੇ ਗੁਰਪ੍ਰੀਤ ਸਿੰਘ ਮਾਨ ਫਰਿਜਨੋ।


(07/10/12)
ਹਰਦੇਵ ਸਿੰਘ, ਜੰਮੂ

ਸਤਿਕਾਰ ਯੋਗ ਸੰਪਾਦਕ ਸਿੱਖ ਮਾਰਗ ਜੀਉ,
ਸਤਿ ਸ਼੍ਰੀ ਅਕਾਲ।
ਕਿਰਪਾ ਕਰਕੇ ਸਪਸ਼ਟ ਕਰਨਾ ਕਿ ਤ. ਪਰਿਵਾਰ ਵਲੋਂ ਘੱਲੀ ਚਿੱਠੀ ਹੇਠ ਲਿਖਿਆ ਪੀਲਾ ਰੰਗੀ ਸੰਪਾਦਕੀ ਨੋਟ ਕਿਸ ਵਲੋਂ ਹੈ? ਸਿੱਖ ਮਾਰਗ ਵਲੋਂ, ਤ. ਪਰਿਵਾਰ ਵਲੋਂ ਜਾਂ ਫਿਰ ਦਲੀਪ ਸਿੰਘ ਕਸ਼ਮੀਰੀ, ਪ੍ਰੋ. ਇੰਦਰ ਸਿੰਘ ਘੱਗਾ, ਅਮਰਜੀਤ ਸਿੰਘ ਚੰਦੀ, ਉਪਕਾਰ ਸਿੰਘ ਫਰੀਦਾਬਾਦ, ਗੁਰਦੇਵ ਸਿੰਘ ਬਟਾਲਵੀ, ਬਲਦੇਵ ਸਿੰਘ ਦਿਲੀ, ਸੁਖਵਿੰਦਰਜੀਤ ਸਿੰਘ ਆਸਟਰੇਲੀਆ, ਗੁਰਿੰਦਰ ਸਿੰਘ ਮੋਹਾਲੀ ਜੀ ਵਲੋਂ?
ਹਰਦੇਵ ਸਿੰਘ, ਜੰਮੂ -7. 10. 12
(ਹਰਦੇਵ ਸਿੰਘ ਜੰਮੂ ਜੀ ਇਹ ਨੋਟ ‘ਸਿੱਖ ਮਾਰਗ’ ਦੇ ਸੰਪਾਦਕ ਮੱਖਣ ਸਿੰਘ ਪੁਰੇਵਾਲ ਵਲੋਂ ਹੈ। ਇਸ ਦੇ ਲਿਖਣ ਦੀ ਲੋੜ ਤਾਂ ਪਈ ਸੀ ਕਿਉਂਕਿ ਇਸ ਚਿੱਠੀ ਦੇ ਵਿੱਚ ਖਰੜਾ ਪੜ੍ਹਨ ਲਈ ਜੋ ਲਿੰਕ ਸਨ ਉਹਨਾ ਵਿੱਚ ਸਿੱਖ ਮਾਰਗ ਦਾ ਲਿੰਕ ਨਹੀਂ ਸੀ। ਉਹਨਾ ਨੂੰ ਚੇਤਾ ਭੁੱਲ ਗਿਆ ਸੀ, ਲੱਭਾ ਨਹੀਂ ਸੀ ਜਾਂ ਕੋਈ ਹੋਰ ਕਾਰਨ ਸੀ, ਇਸ ਬਾਰੇ ਤਾਂ ਉਹੀ ਜਾਣਦੇ ਹਨ। ਇਹ ਸਿਰਫ ਸਿੱਖ ਮਾਰਗ ਦੇ ਪਾਠਕਾਂ ਦੀ ਸਹੂਲਤ ਨੂੰ ਮੁੱਖ ਰੱਖ ਕੇ ਲਿਖਿਆ ਸੀ ਕਿ ਜੇ ਕਰ ਉਹ ਇੱਥੇ ਹੀ ਇਹ ਪੜ੍ਹਨਾ ਚਾਹੁਣ ਤਾਂ ਪੜ੍ਹ ਸਕਦੇ ਹਨ-ਸੰਪਾਦਕ)


(07/10/12)
ਰਵਿੰਦਰ ਰਤਨ ਪਾਲ

ਦਰਬਾਰ ਸਾਹਿਬ ਸ੍ਰੀ ਅੰਮਿਤਸਰ ਵਿਖੇ ਰੋਜਾਨਾ ਦੁਧ ਨਾਲ ਫਰਸ਼ ਨੂੰ ਇਸ਼ਨਾਨ ਕਰਵਾਇਆ ਜਾਦਾ ਹੈ, ਕੀ ਇਹ ਗੁਰੂ ਨਾਨਕ ਦੀ ਵਿਗਿਆਨਕ ਸੋਚ ਮੁਤਾਬਿਕ ਸਹੀ ਹੈ? ਰੋਜਾਨਾ ਕਈ ਸੌ ਲੀਟਰ ਦੁਧ ਜਾ ਦਹੀ ਬੇਅਰਥ ਜਾਦਾ ਹੈ, ਇਸ ਦੀ ਸ਼ੁਰੂਆਤ ਕਿਸ ਨੇ ਤੇ ਕਦੋ ਕੀਤੀ? ਕੀ ਅਜਿਹਾ ਕਰਨਾ ਠੀਕ ਹੈ? ਕਿਤੇ ਸਿਖ ਵੀ ਬ੍ਰਾਹਮਵਾਦੀ ਸੋਚ ਤੋ ਪ੍ਰੇਰਿਤ ਤਾ ਨਹੀ?
ਕਿਰਪਾ ਕਰਕੇ ਆਪਨੇ ਵੀਚਾਰ ਜਰੂਰ ਦੱਸੋ।
ਰਵਿੰਦਰ ਰਤਨ ਪਾਲ।

(ਦੁੱਧ ਨਾਲ ਫਰਸ਼ ਨੂੰ ਧੋਣਾ ਕੋਈ ਗੁਰਮਤਿ ਨਹੀਂ ਸਗੋਂ ਘੋਰ ਮਨਮਤਿ ਹੈ। ਪਰ ਪੁਰਾਤਨਤਾ ਅਤੇ ਪਰੰਮਪਰਾ ਦੇ ਨਾਮ ਤੇ ਰੌਲਾ ਪਾ ਕੇ ਡੇਰਾਵਾਦੀਆਂ ਅਤੇ ਕਰਮ ਕਾਂਡੀਆਂ ਵਲੋਂ ਇਸ ਨੂੰ ਠੀਕ ਕਹਿਆ ਜਾ ਰਿਹਾ ਹੈ। ਇਹੀ ਦੁੱਧ ਲੰਗਰ ਅਤੇ ਗਰੀਬਾਂ ਲਈ ਵਰਤਿਆ ਜਾ ਸਕਦਾ ਹੈ। ਇਸ ਦੀ ਸ਼ੁਰੂਆਤ ਕਦੋਂ ਹੋਈ, ਇਸ ਬਾਰੇ ਕੋਈ ਪੱਕਾ ਨਹੀਂ ਕਿਹਾ ਜਾ ਸਕਦਾ ਪਰ ਬਹੁਤੀਆਂ ਮਨਮਤਾਂ ਜੋ ਉਥੇ ਹੁੰਦੀਆਂ ਹਨ ਉਹ ਗੁਰੂ ਕੀ ਨਿੰਦਾ ਵਾਲੀ ਪੁਸਤਕ, “ਗੁਰ ਬਿਲਾਸ ਪਾਤਸ਼ਾਹੀ ਛੇਵੀਂ” ਦੇ ਅਧਾਰ ਤੇ ਹੁੰਦੀਆਂ ਹਨ-ਸੰਪਾਦਕ)


(‘ਸਿੱਖ ਮਾਰਗ’ ਦੇ ਸਾਰੇ ਪਾਠਕਾਂ/ਲੇਖਕਾਂ ਦੀ ਜਾਣਕਾਰੀ ਲਈ ਸੰਪਾਦਕੀ ਨੋਟ)

ਪਾਠਕਾਂ ਦੀ ਮੰਗ/ਸਲਾਹ/ਸੁਝਾਓ ਨੂੰ ਮੁੱਖ ਰੱਖ ਕੇ ‘ਸਿੱਖ ਮਾਰਗ’ ਤੇ ਇੱਕ ਨਵਾਂ ਪੰਨਾ ‘ਰਿਸ਼ਤੇ-ਨਾਤੇ’ ਸ਼ੁਰੂ ਕੀਤਾ ਗਿਆ ਹੈ। ਇਸ ਦਾ ਲਿੰਕ ਮੁੱਖ ਪੰਨੇ ਤੇ ਪਾ ਦਿੱਤਾ ਗਿਆ ਹੈ। ਹੁਣ ‘ਸਿੱਖ ਮਾਰਗ’ ਦੇ ਸਾਰੇ ਪਾਠਕ/ਲੇਖਕ ਇਸ ਪੰਨੇ ਤੇ ਆਪ ਅਤੇ ਆਪਣੇ ਮਿੱਤਰਾਂ/ਦੋਸਤਾਂ ਅਤੇ ਰਿਸ਼ਤੇਦਾਰਾਂ ਵਲੋਂ ਐਡਾਂ ਦੇ ਸਕਦੇ ਹਨ। ਇਸ ਪੰਨੇ ਤੇ ਐਡ ਪਉਣ ਲਈ ਸਿਰਫ ਸਿੱਖ ਧਰਮ ਤੇ ਸ਼ਰਧਾ/ਭਾਵਨਾ ਦਾ ਹੋਣਾ ਜਰੂਰੀ ਹੈ। ਇਸ ਤੇ ‘ਸਿੱਖ ਮਾਰਗ’ ਦੀਆਂ ਲਿਖਤਾਂ ਵਾਲੇ ਨਿਯਮ ਲਾਗੂ ਨਹੀਂ ਹੁੰਦੇ। ਹੋਰ ਜਾਣਕਾਰੀ ਤੁਸੀਂ ਇਸ ਪੰਨੇ ਤੇ ਪੜ੍ਹ ਸਕਦੇ ਹੋ। ਇਸ ਪੰਨੇ ਨੂੰ ਸ਼ੁਰੂ ਕਰਨ ਦਾ ਮਤਲਬ ਸਿਰਫ ਭਲਾਈ ਹੈ, ਜੇ ਕਰ ਕਿਸੇ ਦੀ ਹੋ ਸਕਦੀ ਹੋਵੇ।


(06/10/12)
ਤੱਤ ਗੁਰਮਤਿ ਪਰਿਵਾਰ

ਸਿੱਖ ਰਹਿਤ ਮਰਿਯਾਦਾ ਸੁਧਾਰ ਉਪਰਾਲਾ: ਪੜਾਅ ਛੇਵਾਂ

ਤਿਆਰ ਸੰਭਾਵੀ ਦਸਤਾਵੇਜ਼ ਅਤੇ ਵਿਆਖਿਆ ਤੇ ਵਿਚਾਰ ਇਕੱਤਰਤਾ

-ਦੂਜੀ ਇਕੱਤਰਤਾ ਪ੍ਰਬੰਧਕ ਕਮੇਟੀ-

ਪ੍ਰਚਲਿਤ ਸਿੱਖ ਰਹਿਤ ਮਰਿਯਾਦਾ ਵਿਚਲੀਆਂ ਕਮੀਆਂ ਦੇ ਸੁਧਾਰ ਨੂੰ ਲੈ ਕੇ ਸ਼ੁਰੂ ਕੀਤਾ ਉਪਰਾਲਾ ਹੁਣ ਆਪਣੀ ਮੰਜ਼ਿਲ ਦੇ ਛੇਵੇਂ ਪੜਾਅ ਤੇ ਪੁੱਜ ਚੁੱਕਾ ਹੈ। ਪਹਿਲੇ ਪੜਾਅ ਵਿੱਚ ਆਪਸੀ ਵਿਚਾਰਾਂ ਰਾਹੀਂ ‘ਗੁਰਮਤਿ ਜੀਵਨ ਜਾਚ’ ਦੇ ਨਾਮ ਹੇਠ ਸਿੱਖ ਰਹਿਤ ਮਰਿਯਾਦਾ ਦੇ ਸੁਧਰੇ ਹੋਏ ਰੂਪ ਦਾ ਇੱਕ ਸੰਭਾਵੀ ਖਰੜਾ ਤਿਆਰ ਕੀਤਾ ਗਿਆ। ਦੁਜੇ ਪੜਾਅ ਵਿੱਚ ਇਸ ਸੰਭਾਵੀ ਰੂਪ ਨੂੰ ਸਮੂੰਹ ਪੰਥ ਦੇ ਕੀਮਤੀ ਸੁਝਾਵਾਂ/ਵੀਚਾਰਾਂ ਲਈ ਜਨਤਕ ਕੀਤਾ ਗਿਆ। ਤੀਜੇ ਪੜਾਅ ਵਿੱਚ ਸੁਚੇਤ ਪੰਥ ਦੇ ਸਹਿਮਤ ਨੁਮਾਇੰਦਿਆਂ ਅਤੇ ਵਿਦਵਾਨਾਂ ਦੀ ਦੋ ਰੋਜ਼ਾ ਸਾਂਝੀ ਵਿਚਾਰ ਇਕੱਤਰਤਾ ਮਾਰਚ 2012 ਵਿੱਚ ਬੁਲਾ ਕੇ, ਸੰਭਾਵੀ ਖਰੜਾ ਅਤੇ ਉਸ ਬਾਰੇ ਆਏ ਸੁਝਾਵਾਂ ਨੂੰ ਮੱਦਵਾਰ ਵਿਚਾਰਿਆ ਗਿਆ। ਇਸ ਇਕੱਤਰਤਾ ਨੇ ‘ਗੁਰਮਤਿ ਜੀਵਨ ਸੇਧਾਂ-ਮੁੱਖ ਨੁਕਤੇ’ ਨਾਮਕ ਇੱਕ ਦਸਤਾਵੇਜ਼ ਪ੍ਰਚਲਿਤ ਰਹਿਤ ਮਰਿਯਾਦਾ ਦੇ ਸੁਧਰੇ ਹੋਏ ਰੂਪ ਵਜੋਂ ਤਿਆਰ ਕੀਤਾ ਗਿਆ।

ਇਸ ਸਾਂਝੇ ਸੁਧਾਰ ਉਪਰਾਲੇ ਦੇ ਚੌਥੇ ਪੜਾਅ ਵਜੋਂ ਤਿਆਰ ਦਸਤਾਵੇਜ਼ (ਗੁਰਮਤਿ ਜੀਵਨ ਸੇਧਾਂ: ਮੁੱਖ ਨੁਕਤੇ) ਦੀ ਇੱਕ ਵਿਆਖਿਆ ਤਿਆਰ ਕੀਤੀ ਗਈ। ਪੰਜਵੇਂ ਪੜਾਅ ਵਿੱਚ ਇਸ ਸੰਭਾਵੀ ਦਸਤਾਵੇਜ਼ ਅਤੇ ਉਸ ਦੀ ਵਿਆਖਿਆ ਨੂੰ ਸਾਰਿਆਂ ਦੀ ਨਜ਼ਰਸਾਣੀ ਅਤੇ ਗੁਰਬਾਣੀ ਦੀ ਰੋਸ਼ਨੀ ਵਿੱਚ ਕੀਮਤੀ ਸੁਝਾਵਾਂ ਲਈ ਵੱਖ ਵੱਖ ਤਰੀਕੇ ਜਨਤਕ ਤੌਰ ਤੇ ਪੇਸ਼ ਕੀਤਾ ਗਿਆ। ਇਸ ਖਰੜੇ ਨੂੰ ਹੇਠ ਲਿਖੇ ਲਿੰਕ ਤੇ ਪੜਿਆ ਜਾ ਸਕਦਾ ਹੈ।

http://khalsanews.org/newspics/2012/09Sept2012/15%20Sep%2012/15%20Sep%2012%20SRM%20draft%20-%20TGP.htm

http://gurupanth.com/

http://singhsabhausa.com/fullview.php?type=article&path=1921

http://www.tattgurmatparivar.com/BindParticularEditorial.aspx?LekhID=143

ਇਸ ਬਾਰੇ ਆਪਣੇ ਲਿਖਤੀ ਵਿਚਾਰ ਅਤੇ ਸੁਝਾਅ 15 ਅਕਤੂਬਰ 12 ਤੱਕ ਹੇਠ ਲਿਖੇ ਪਤੇ ਤੇ ਭੇਜੇ ਜਾ ਸਕਦੇ ਹਨ।

[email protected]

ਸੁਚੇਤ ਪੰਥ ਦੇ ਸਹਿਮਤ ਸੱਜਣਾਂ ਦੇ ਇਸ ਸਾਂਝੇ ਉਪਰਾਲੇ ਦੇ ਛੇਵੇਂ ਪੜਾਅ ਵਿੱਚ ਅਕਤੂਬਰ ਦੇ ਆਖਿਰੀ ਦੋ ਹਫਤਿਆਂ ਦੌਰਾਣ ਤਿੰਨ ਰੋਜ਼ਾ ਦੁਜੀ ਵਿਚਾਰ ਇਕੱਤਰਤਾ ਕਰਵਾਈ ਜਾ ਰਹੀ ਹੈ। ਇਹ ਸਾਂਝੀ ਵਿਚਾਰ ਇਕੱਤਰਤਾ ‘ਦੂਜੀ ਇਕੱਤਰਤਾ ਪ੍ਰਬੰਧਕ ਕਮੇਟੀ’ ਦੀ ਦੇਖ ਰੇਖ ਹੇਠ ਹੋ ਰਹੀ ਹੈ ਅਤੇ ਸੰਯੋਜਨ ‘ਤੱਤ ਗੁਰਮਤਿ ਪਰਿਵਾਰ’ ਕਰ ਰਿਹਾ ਹੈ। ਇਸ ਇਕੱਤਰਤਾ ਵਿੱਚ ਤਿਆਰ ਸੰਭਾਵੀ ਦਸਤਾਵੇਜ਼ ਅਤੇ ਉਸ ਦੀ ਵਿਆਖਿਆ ਅਤੇ ਉਸ ਪ੍ਰਤੀ ਆਏ ਸੁਝਾਵਾਂ ਨੂੰ, ਮੱਦਵਾਰ ਵਿਚਾਰ ਕੇ, ਫਾਈਨਲ ਰੂਪ ਦੇਣ ਦਾ ਯਤਨ ਕੀਤਾ ਜਾਵੇਗਾ।

ਛੇਵੇਂ ਪੜਾਅ ਦੀ ਇਸ ਇਕੱਤਰਤਾ ਵਿੱਚ ਵੀ ਦਾਖਲਾ ਸਿਰਫ ਸੱਦਾ ਪੱਤਰ ਰਾਹੀਂ ਹੀ ਹੋਵੇਗਾ। ਨਿਰਪੱਖ ਅਤੇ ਖੁਲੇ ਦਿਲ ਨਾਲ ਸਾਰੀਆਂ ਸੁਚੇਤ ਧਿਰਾਂ ਦੇ ਨੁਮਾਇੰਦਿਆਂ ਅਤੇ ਜਾਗਰੂਕ ਵਿਦਵਾਨਾਂ ਅਤੇ ਸ਼ਖਸੀਅਤਾਂ ਨੂੰ ਬੁਲਾਇਆ ਜਾਵੇਗਾ। ਆਪਣੀ ਜਾਣਕਾਰੀ ਅਤੇ ਸਮਝ ਨਾਲ ਹੇਠ ਲਿਖੀਆਂ ਧਿਰਾਂ/ਸ਼ਖਸੀਅਤਾਂ/ ਵਿਦਵਾਨਾਂ ਨੂੰ ਸੱਦਾ ਪੱਤਰ ਭੇਜੇ ਜਾ ਰਹੇ ਹਨ।

ਪ੍ਰੋ. ਦਰਸ਼ਨ ਸਿੰਘ, ਜੋਗਿੰਦਰ ਸਿੰਘ ਸਪੋਕਸਮੈਨ, ਗੁਰਤੇਜ ਸਿੰਘ ਸਾਬਕਾ ਆਈ ਏ ਐਸ, ਡਾ. ਹਰਜਿੰਦਰ ਸਿੰਘ ਦਿਲਗੀਰ, ਗਿਆਨੀ ਜਗਤਾਰ ਸਿੰਘ ਜਾਚਕ, ਵੀਰ ਭੁਪਿੰਦਰ ਸਿੰਘ, ਗਿਆਨੀ ਸੁਰਜੀਤ ਸਿੰਘ ਦਿਲੀ, ਜਸਬਿੰਦਰ ਸਿੰਘ ਦੁਬਈ, ਪ੍ਰਿੰਸੀਪਲ ਨਰਿੰਦਰ ਸਿੰਘ ਜੰਮੂ, (ਰਿ.) ਕਰਨਲ ਗੁਰਦੀਪ ਸਿੰਘ ਮੋਹਾਲੀ, ਦਲਬੀਰ ਸਿੰਘ ਐਮ ਐਸ ਸੀ ਦਿਲੀ, ਰਾਜਿੰਦਰ ਸਿੰਘ ਖਾਲਸਾ ਪੰਚਾਇਤ, ਤਰਸੇਮ ਸਿੰਘ ਖਾਲਸਾ ਦਿਲੀ ਕਮੇਟੀ, ਡਾ. ਗੁਰਸ਼ਰਨਜੀਤ ਸਿੰਘ, ਡਾ. ਇਕਬਾਲ ਸਿੰਘ ਢਿਲੋਂ, ਪੰਥਪ੍ਰੀਤ ਸਿੰਘ, ਸੁਖਵਿੰਦਰ ਸਿੰਘ ਸਭਰਾ, ਦਲੀਪ ਸਿੰਘ ਅਬੋਹਰ, ਕਿਰਪਾਲ ਸਿੰਘ ਬਠਿੰਡਾ, ਗੁਰਸੇਵਕ ਸਿੰਘ ਧੌਲਾ, ਗੁਰਦੀਪ ਸਿੰਘ ਫਗਵਾੜਾ, ਅਮਰੀਕ ਸਿੰਘ ਰਾਜਪੁਰਾ, ਹਰਲਾਜ ਸਿੰਘ ਬਹਾਦੁਰਪੁਰ, ਕੰਵਲਜੀਤ ਸਿੰਘ ਕੁੰਡਲ, ਇਕਵਾਕ ਸਿੰਘ ਪੱਟੀ, ਧਰਮ ਸਿੰਘ ਭੰਖਰਪੁਰ, ਪਰਮਿੰਦਰ ਸਿੰਘ ਸ਼ੌਂਕੀ, ਸਤਿਨਾਮ ਸਿੰਘ ਹਮਰਾਜ਼, ਜਗਜੀਤ ਸਿੰਘ ਲੁਧਿਆਣਾ, ਹਰਮਿੰਦਰ ਸਿੰਘ ਲੁਧਿਆਣਾ, ਕੰਵਰ ਅੰਮ੍ਰਿਤਪਾਲ ਸਿੰਘ, ਕਸ਼ਮੀਰ ਸਿੰਘ ਮੁਕਤਸਰ, ਦਰਸ਼ਨ ਸਿੰਘ ਧਨੌਲਾ, ਕਰਨੈਲ ਸਿਘ ਸਿਰਸਾ, ਪਰਮਜੀਤ ਸਿੰਘ ਉਤਰਾਖੰਡ, ਪ੍ਰਿਤਪਾਲ ਸਿੰਘ ਰੁਦਰਪੁਰ, ਹਰਭਜਨ ਸਿੰਘ ਜੰਮੂ, ਸੀ ਡੀ ਸਿੰਘ ਜੰਮੂ, ਜਗਜੀਤ ਸਿੰਘ ਜੰਮੂ, ਭੁਪਿੰਦਰ ਸਿੰਘ ਉਧਮਪੂਰ, ਮੋਹਨ ਸਿੰਘ ਡੇਰਾਬੱਸੀ, ਬੀਬੀ ਹਰਬੰਸ ਕੌਰ ਫਰੀਦਾਬਾਦ, ਦਵਿੰਦਰ ਸਿੰਘ ਆਰਟੀਸਟ ਖਰੜ, ਗੁਰਸੇਵਕ ਸਿੰਘ ਮੱਦਰਸਾ, ਰਣਜੀਤ ਸਿੰਘ ਬਹਾਦੁਰ ਪੁਰ, ਕੁਲਵੰਤ ਸਿੰਘ ਮੁੰਬਈ, ਰਵਿੰਦਰ ਸਿੰਘ ਪਿੰਜੌਰ

ਸੰਸਥਾਵਾਂ ਵਜੋਂ:- ਸਿੱਖ ਮਿਸ਼ਨਰੀ ਕਾਲਜ ਲੁਧਿਆਣਾ, ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ, ਸਾਹਿਬਜ਼ਾਦਾ ਜੁਝਾਰ ਸਿੰਘ ਮਿਸ਼ਨਰੀ ਕਾਲਜ ਚੌਂਤਾ (ਰੋਪੜ), ਗੁਰੂ ਗ੍ਰੰਥ ਦਾ ਖਾਲਸਾ ਪੰਥ, ਗੁਰਸਿੱਖ ਫੈਮਲੀ ਕਲੱਬ ਲੁਧਿਆਣਾ, ਏਕਸ ਕੇ ਬਾਰਿਕ, ਦਸਮ ਗ੍ਰੰਥ ਵਿਚਾਰ ਮੰਚ ਇੰਟਰਨੈਸ਼ਨਲ ਫਰੀਦਾਬਾਦ, ਗੁਰੂ ਤੇਗ ਬਹਾਦੁਰ ਸੋਸਾਇਟੀ ਅਬੋਹਰ, ਦੁਰਮਤਿ ਸੌਧਕ ਗੁਰਮਤਿ ਲਹਿਰ, ਸ਼੍ਰੋਮਣੀ ਸਿੱਖ ਸਮਾਜ ਮੋਹਾਲੀ, ਗੁਰਮਤਿ ਪ੍ਰਚਾਰ ਜਥਾ ਦਿਲੀ, ਦਸ਼ਮੇਸ਼ ਯੂਥ ਆਰਗੇਨਾਈਜੇਸ਼ਨ ਜੰਮੂ, ਫਤਹਿ ਮਲਟੀਮੀਡੀਆ, ਕਾਨਪੁਰ ਤੋਂ ਸੁਚੇਤ ਧਿਰਾਂ ਦਾ ਇੱਕ ਸਾਂਝਾ ਨੁਮਾਇੰਦਾ

ਸੰਪਾਦਕ: ਸਿੱਖ ਮਾਰਗ, ਖਾਲਸਾ ਨਿਉਜ਼, ਸਿੰਘ ਸਭਾ ਯੂ ਐਸ ਏ, ਗੁਰੂ ਪੰਥ, ਸਿੱਖ ਸਪੋਕਸਮੈਨ ਕੈਨੇਡਾ, ਸਿੰਘ ਸਭਾ ਕੇਨੈਡਾ, ਸਿੱਖ ਬੁਲੇਟਿਨ, ਵੇਕ ਅਪ ਖਾਲਸਾ, ਇੰਡੀਆ ਅਵੇਅਰਨੈਸ

ਮਨੁੱਖ ਜਾਨਕਾਰੀ ਅਤੇ ਸਮਝ ਸੀਮਿਤ ਹੈ, ਸੋ ਹੋ ਸਕਦਾ ਹੈ ਕਿ ਸੁਚੇਤ ਪੰਥ ਦੀਆਂ ਕੁੱਝ ਧਿਰਾਂ, ਵਿਦਵਾਨਾਂ, ਸ਼ਖਸੀਅਤਾਂ ਦੇ ਨਾਮ ਇਸ ਵਿੱਚ ਨਾ ਆਏ ਹੋਣ। ਸਿੱਖ ਰਹਿਤ ਮਰਿਯਾਦਾ ਸੁਧਾਰ ਉਪਰਾਲੇ ਨਾਲ ਸਹਿਮਤ ਐਸੀ ਕੋਈ ਸ਼ਖਸੀਅਤ/ਧਿਰ/ ਵਿਦਵਾਨ ਅਗਰ ਆਪ ਜੀ ਦੀ ਨਜ਼ਰ ਵਿੱਚ ਹੈ (ਜਿਸ ਦਾ ਨਾਮ ਉਪਰ ਵਾਲੀ ਲਿਸਟ ਵਿੱਚ ਨਹੀਂ ਆਇਆ) ਤਾਂ ਆਪ ਜੀ ਉਸ ਬਾਰੇ ਸਾਨੂੰ 15 ਅਕਤੂਬਰ 12 ਤੱਕ ਜਾਣਕਾਰੀ ਦੇ ਦੇਣ ਦੀ ਕਿਰਪਾਲਤਾ ਕਰਨੀ ਤਾਂ ਕਿ ਉਨ੍ਹਾਂ ਨੂੰ ਵੀ ਸੱਦਾ ਪੱਤਰ ਭੇਜਿਆ ਜਾ ਸਕੇ। ਜੇ ਕੋਈ ਐਸਾ ਸੱਜਣ ਆਪ ਆਉਣਾ ਚਾਹੇ ਤਾਂ ਸਾਨੂੰ ਲਿਖ ਸਕਦਾ ਹੈ, ਉਨ੍ਹਾਂ ਨੂੰ ਬੁਲਾਉਣ ਵਿੱਚ ਖੁਸ਼ੀ ਹੋਵੇਗੀ। ਵਿਦੇਸ਼ਾਂ ਵਿੱਚ ਰਹਿਣ ਵਾਲੇ ਸੱਜਣਾਂ ਦੇ ਨਾਮ ਸ਼ਾਮਿਲ ਨਹੀਂ ਕੀਤੇ, ਕਿਉਂਕਿ ਸਾਡੀ ਸਮਝ ਅਨੁਸਾਰ ਖਾਸ ਇਸ ਇਕੱਤਰਤਾ ਲਈ ਆਉਣਾ ਖਰਚੀਲ਼ਾ ਹੋਵੇਗਾ। ਅਗਰ ਕੋਈ ਉਪਰਾਲੇ ਦੀ ਲੋੜ ਨਾਲ ਸਹਿਮਤ ਅਤੇ ਚਾਹਵਾਨ ਵਿਦੇਸ਼ੀ ਸੱਜਣ ਇਸ ਦੌਰਾਣ ਇੰਡਿਆ ਆ ਰਿਹਾ ਹੈ ਜਾਂ ਖਾਸ ਤੌਰ ਤੇ ਆਉਣ ਦਾ ਇੱਛੁਕ ਹੈ ਤਾਂ ਉਹ ਸਾਨੂੰ ਲਿਖ ਸਕਦਾ ਹੈ। ਉਨ੍ਹਾਂ ਨੂੰ ਸ਼ਾਮਿਲ ਕਰਨ ਵਿੱਚ ਵੀ ਖੁਸ਼ੀ ਹੋਵੇਗੀ।

ਸੁਚੇਤ ਪੰਥ ਦੀਆਂ ਲਗਭਗ ਸਾਰੀਆਂ ਧਿਰਾਂ ਇੱਕ ਸਾਂਝੀ ਮੰਜ਼ਿਲ ਦੇ ਬਾਵਜੂਦ ਆਪਸ ਵਿੱਚ ਪਈਆਂ ਦੂਰੀਆਂ ਨੂੰ ਲੈ ਕੇ ਚਿੰਤਤ ਹਨ। ਲਗਭਗ ਸਾਰੀਆਂ ਧਿਰਾਂ ਅਤੇ ਸੱਜਣ ਮਨ ਕਰਕੇ ਇੱਕ ਸਾਂਝੇ ਮੰਚ ਤੇ ਇਕੱਠਾ ਹੋਣਾ ਵੀ ਚਾਹੁੰਦੀਆਂ ਹਨ। ਪਰ ਮਨ ਵਿਚਲੀ ਈਗੋ ਅਤੇ ਕੁੱਝ ਮੁੱਦਿਆਂ ਤੇ ਵਿਚਾਰਧਾਰਕ ਮਤਭੇਦ ਕਾਰਨ ਪੈਦਾ ਹੋਏ ਨਿੱਜੀ ਵਿਰੋਧ ਨੇ ਉਨਾਂ ਨੂੰ ਨੇੜੇ ਨਹੀਂ ਆਉਣ ਦੇਂਦੇ ਅਤੇ ਇਸ ਲਈ ਐਸੇ ਉਪਰਾਲੇ ਤੋੜ ਨਹੀਂ ਚੜ ਰਹੇ।

ਸਿੱਖ ਰਹਿਤ ਮਰਿਯਾਦਾ ਵਿਚਲੀਆਂ ਕਮੀਆਂ ਦੇ ਸੁਧਾਰ ਦੀ ਮੰਸ਼ਾ ਨਾਲ ਸ਼ੁਰੂ ਹੋਇਆ ਇਹ ਇਤਿਹਾਸਿਕ ਉਪਰਾਲਾ, ਸਾਰੀਆਂ ਸੁਚੇਤ ਧਿਰਾਂ ਨੂੰ ਇੱਕ ਸਾਂਝੇ ਮੰਚ ਤੇ ਲਿਆਉਣ ਦੀ ਦਿਸ਼ਾ ਵਿੱਚ ਵੀ ਇੱਕ ‘ਮੀਲ-ਪੱਥਰ’ ਸਾਬਿਤ ਹੋ ਸਕਦਾ ਹੈ। ਲੋੜ ਹੈ ਆਪਣੇ ਮਨ ਵਿਚਲੀ ਈਗੋ ਅਤੇ ਸੰਕੀਰਨਤਾ ਨੂੰ ਇੱਕ ਪਾਸੇ ਕਰਕੇ, ਖੁੱਲੇ ਦਿਲ ਨਾਲ ਇਸ ਸੱਦੇ ਨੂੰ ਪ੍ਰਵਾਨ ਕਰਨ ਦੀ। ਕਿਸੇ ਖਾਸ ਧਿਰ, ਵਿਦਵਾਨ ਜਾਂ ਸੱਜਣ ਨਾਲ ਕੁੱਝ ਮੁੱਦਿਆਂ ਤੇ ਵਿਚਾਰਧਾਰਕ ਅਸਹਿਮਤੀ ਕਾਰਨ ਪੈਦਾ ਹੋਈ ਨਰਾਜ਼ਗੀ/ਨਫਰਤ/ਦੂਰੀ ਸਾਡੇ ਮਨ ਦੀ ਰੁਕਾਵਟ ਨਹੀਂ ਬਨਣੀ ਚਾਹੀਦੀ। ਪਿੱਛਲੀ ਇਕੱਤਰਤਾ ਵੇਲੇ ਕੁੱਝ ਸੁਚੇਤ ਧਿਰਾਂ/ਸੱਜਣਾਂ ਨੇ ਉਪਰੋਕਤ ਅਲਾਮਤਾਂ ਕਾਰਨ, ਸ਼ਰਤਾਂ ਦਾ ਬਹਾਨਾ ਬਣਾ ਕੇ, ਇਸ ਇਕਤੱਰਤਾ ਤੋਂ ਕਿਨਾਰਾ ਕਰ ਲਿਆ ਸੀ। ਉਨ੍ਹਾਂ ਨੂੰ ਅਸੀਂ ਫਿਰ ਨਿਰਮਾਣਤਾ, ਨਿਸ਼ਕਾਮਤਾ ਅਤੇ ਸੁਹਿਰਦਤਾ ਨਾਲ ਸੱਦਾ ਦੇ ਰਹੇ ਹਾਂ। ਅਗਰ ਅਸੀਂ ਵਾਰ ਵਾਰ ਉਹੀ ਗਲਤੀਆਂ ਦੁਹਰਾਉਂਦੇ ਹਾਂ ਤਾਂ ਗੁਰਮਤਿ ਅਤੇ ਇਤਿਹਾਸ ਦੋਨੋ ਵਲੋਂ ਕਟਘਰੇ ਵਿੱਚ ਖੜੇ ਮੰਨੇ ਜਾਵਾਂਗੇ। ਬਾਬਾ ਨਾਨਕ ਜੀ ਵਲੋਂ ਸ਼ੁਰੂ ਕੀਤੇ ਗੁਰਮਤਿ ਇਨਕਲਾਬ ਦੇ ਇਸ ਅਹਿਮ ਮੁੱਦੇ ਤੇ ਫਰਜ਼ਾਂ ਨੂੰ ਵਿਖਾਈ ਪਿੱਠ ਲਈ ਇਤਿਹਾਸ ਸਾਨੂੰ ਮੁਆਫ ਨਹੀਂ ਕਰੇਗਾ।

ਕੁਝ ਪੰਥਦਰਦੀ ਸੱਜਣਾਂ ਵਲੋਂ ਅਗਿਆਨਤਾ ਅਤੇ ਵਿਵੇਕਹੀਨ ਜਜ਼ਬਾਤਾਂ ਕਾਰਨ ਇਸ ਉਪਰਾਲੇ ਬਾਰੇ ਝੂਠਾ ਪ੍ਰਾਪੇਗੰਡਾ ਕੀਤਾ ਜਾ ਰਿਹਾ ਹੈ। ਸੋ ਉਨ੍ਹਾਂ ਦੇ ਸ਼ਿਕਵੇ ਦੂਰ ਕਰਨ ਲਈ ਅਸੀਂ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਹਾਲੀਂ ਤੱਕ ਕੁੱਝ ਫਾਈਨਲ ਨਹੀਂ ਹੋਇਆ ਹੈ। ਇਕੱਤਰਤਾ ਵਿੱਚ ਆਉ ਅਤੇ ਗੁਰਮਤਿ ਦਲੀਲ ਦੀ ਰੋਸ਼ਨੀ ਵਿੱਚ ਆ ਕੇ ਵਿਚਾਰ ਕਰੋ। ਵਿਚਾਰ ਤੋਂ ਭਗੌੜੇ ਹੋਣਾ ਅਤੇ ਝੂਠਾ ਪ੍ਰਾਪੇਗੰਡਾ ਕਰਨਾ ਸਾਡੀ ਸੁਹਿਰਦਤਾ ਤੇ ਹੀ ਇੱਕ ਵੱਡਾ ਪ੍ਰਸ਼ਨ-ਚਿੰਨ੍ਹ ਹੈ। ਇਤਿਹਾਸ ਸੱਚ ਦਾ ਸਾਥ ਦੇਣ ਦੇ ਐਸੇ ਮੌਕੇ ਵਾਰ ਵਾਰ ਨਹੀਂ ਦੇਵੇਗਾ। ਇਸ ਆਹਿਮ ਮੌੜ ਤੇ ‘ਈਗੋ ਅਤੇ ਨਰਾਜ਼ਗੀ’ ਆਦਿ ਦੇ ਪ੍ਰਭਾਵ ਹੇਠ, ਅਗਾਉਂ ਸ਼ਰਤਾਂ ਲਾਕੇ, ਵਿਚਾਰ ਨੂੰ ਪਿੱਠ ਵਿਖਾਉਣਾ ਇਤਿਹਾਸ ਵਿੱਚ ਇੱਕ ‘ਕਾਲਾ ਬਾਬ’ ਸਾਬਿਤ ਹੋ ਸਕਦਾ ਹੈ। ਇਹ ਸੱਚ ਹੈ ਕਿ ਹਾਲੀਂ ਤੱਕ ਕੁੱਝ ਫਾਈਨਲ ਨਹੀਂ ਹੋਇਆ ਹੈ, ਪਰ ਇਹ ਵੀ ਸੱਚ ਹੈ ਕਿ ਇਸ ਇਕੱਤਰਤਾ ਵਿੱਚ ਇਸ ਦਸਤਾਵੇਜ਼ ਨੂੰ ਫਾਈਨਲ ਕਰਨ ਦਾ ਪੂਰਾ ਯਤਨ ਕੀਤਾ ਜਾਵੇਗਾ।

ਜੋ ਵੀ ਸੁਚੇਤ ਧਿਰ/ਸੱਜਣ ਇਸ ਨਿਸ਼ਕਾਮ ਸੱਦੇ ਦੇ ਬਾਵਜੂਦ, ਵਿਚਾਰ ਚਰਚਾ ਵਿੱਚ ਸ਼ਾਮਿਲ ਨਹੀਂ ਹੁੰਦਾ ਅਤੇ ਦਸਤਾਵੇਜ਼ ਦੇ ਸਾਹਮਣੇ ਆਉਣ ਉਪਰੰਤ ਰੌਲਾ ਪਾਉਂਦਾ ਹੋਇਆ ਪ੍ਰਾਪੇਗੰਡਾ ਕਰਨ ਦਾ ਯਤਨ ਕਰੇਗਾ ਤਾਂ ਇਹ ਪਹੁੰਚ ਉਸ ਦੇ ਗੁਰਮਤਿ ਪ੍ਰਤੀ ਸਮਰਪਣ ਤੇ ਹੀ ਪ੍ਰਸ਼ਨਚਿੰਨ੍ਹ ਹੋਵੇਗੀ। ਇਹ ਵੀ ਸਪਸ਼ਟ ਹੋਣਾ ਜ਼ਰੂਰੀ ਹੈ ਕਿ ਇਸ ਇਕੱਤਰਤਾ ਦਾ ਇਕੋ ਇੱਕ ਵਿਸ਼ਾ ਤਿਆਰ ਸੰਭਾਵੀ ਦਸਤਾਵੇਜ਼ ਅਤੇ ਵਿਆਖਿਆ ਦੀ ਗੁਰਮਤਿ ਦੀ ਰੋਸ਼ਨੀ ਵਿੱਚ ਮੱਦਵਾਰ ਵਿਚਾਰ ਹੀ ਹੈ। ਇਸ ਵਿੱਚ ਕਿਸੇ ਵੀ ਹਾਜ਼ਰੀਨ ਨੂੰ ਬੇਲੋੜੇ ਲੈਕਚਰ ਤੋਂ ਪਰਹੇਜ਼ ਕੀਤਾ ਗਿਆ।

ਇਸ ਉਪਰਾਲੇ ਦੇ ਛੇਂਵੇ ਪੜਾਅ ਤੇ ਕਾਮਯਾਬੀ ਨਾਲ ਪਹੁੰਚਦੇ ਹੋਏ, ਅਸੀਂ ਇੱਕ ਵਾਰ ਫੇਰ ਇਹ ਸਪਸ਼ਟ ਕਰਨਾ ਜ਼ਰੂਰੀ ਸਮਝਦੇ ਹਾਂ ਕਿ ਅਸੀਂ ਇਸ ਉਪਰਾਲੇ ਨੂੰ ਪ੍ਰਚਲਿਤ ਪੰਥ ਦੇ ਕਿਸੇ ਨੁਮਾਇੰਦਾ ਪੈਨਲ ਵਜੋਂ ਨਹੀਂ ਕਰ ਰਹੇ। ਸਾਡਾ ਇਹ ਸੁਧਾਰ ਉਪਰਾਲਾ ਗੁਰਮਤਿ ਇਨਕਲਾਬ ਦੇ ਮੋਢੀ ਨਾਨਕ ਪਾਤਸ਼ਾਹ ਜੀ ਦੀ ‘ਖਰਾ ਸੱਚ ਪੇਸ਼ ਕਰੀ ਜਾਵੋ, ਜਿਸ ਨੂੰ ਚੰਗਾ ਲਗੇਗਾ ਅਪਣਾ ਲਵੇਗਾ’ ਵਾਲੀ ਜੀਵਨ ਸੇਧ ਤੋਂ ਪ੍ਰੇਰਿਤ ਅਤੇ ਸੁਧਾਰ ਦੇ ਮੁੱਢਲੇ ਮਨੁੱਖੀ ਹੱਕ ਦਾ ਇਸਤੇਮਾਲ ਹੈ। ਪ੍ਰਚਲਿਤ ਪੰਥ ਉਪਰ ਸਾਡੀ ਨਾ ਤਾਂ ਕੋਈ ਅਥਾਰਿਟੀ ਹੈ ਅਤੇ ਨਾ ਹੀ ਅਸੀਂ ਅਕਾਲ ਤਖਤ ਦੇ ਨਾਮ ਤੇ ਮੌਜੂਦਾ ਸਮੇਂ ਚਲ ਰਹੀ ਪੁਜਾਰੀਵਾਦੀ ਵਿਵਸਥਾ ਨੂੰ ਮਾਨਤਾ ਦੇਂਦੇ ਹਾਂ। ਇਹ ਸੁਧਾਰ ਉਪਰਾਲਾ ਸਮੁੱਚੀ ਮਨੁੱਖਤਾ ਵਿਚਲੇ ਸਹਿਮਤ ਲੋਕਾਂ ਲਈ ਹੀ ਹੈ। ਇਸ ਲਈ ਇਸ ਉਪਰਾਲੇ ਕਾਰਨ ਅਸੀਂ ਨਾ ਤਾਂ ਪ੍ਰਚਲਿਤ ਪੰਥ ਅਤੇ ਨਾ ਹੀ ਅਕਾਲ ਤਖਤ ਦੀ ਮੌਜੂਦਾ ਪੁਜਾਰੀਵਾਦੀ ਵਿਵਸਥਾ ਸਾਹਮਣੇ ਆਪਣੇ ਆਪ ਨੂੰ ਜਵਾਬਦੇਹ ਮੰਨਦੇ ਹਾਂ।

ਬੇਨਤੀ ਹੈ ਕਿ ਸੱਦਾ ਪੱਤਰ ਦੇ ਪਹੁੰਚਦੇ ਹੀ, ਆਪਣੇ ਆਉਣ ਦੀ ਪ੍ਰੋੜਤਾ ਬਾਰੇ ਜਾਣਕਾਰੀ ਦੇਵੋ ਤਾਂ ਕਿ ਸੁਚੱਜੇ ਪ੍ਰਬੰਧ ਕੀਤੇ ਜਾ ਸਕਣ। ਜੇ ਸੱਦਾ ਪੱਤਰ ਕਿਸੇ ਸੰਸਥਾ ਲਈ ਹੈ ਤਾਂ ਆਪਣੇ ਵਲੋਂ ਭੇਜੇ ਜਾਣ ਵਾਲੇ ਨੁਮਾਇੰਦੇ ਦਾ ਨਾਮ ਅਤੇ ਹੋਰ ਜਾਨਕਾਰੀ ਜਲਦ ਮੁਹੱਈਆ ਕਰਵਾਉਣ ਦੀ ਕਿਰਪਾ ਕਰਨੀ। ਇਹ ਦੁਹਰਾਉਣਾ ਗੈਰ-ਵਾਜਬ ਨਹੀਂ ਹੋਵੇਗਾ ਕਿ ਇਸ ਇਕੱਤਰਤਾ ਵਿੱਚ ਦਾਖਲਾ ਸਿਰਫ ਪ੍ਰਮਾਨਿਤ ਸੱਦਾ-ਪੱਤਰ ਰਾਹੀਂ ਹੀ ਹੋਵੇਗਾ। ਜੇ ਅਤਿ ਦੀ ਮਜ਼ਬੂਰੀ ਕਾਰਨ ਕੋਈ ਸੱਦਿਆ ਸੱਜਣ/ਵਿਦਵਾਨ/ ਧਿਰ ਸ਼ਾਮਿਲ ਨਹੀਂ ਹੋ ਸਕਦਾ/ਸਕਦੀ ਤਾਂ ਇਸ ਖਰੜੇ ਬਾਰੇ ਮੱਦਵਾਰ ਆਪਣੇ ਲਿਖਤੀ ਵਿਚਾਰ/ਸੁਝਾਵ ਜ਼ਰੂਰ ਭੇਜੇ। ਹੋਰ ਪਾਠਕਾਂ ਨੂੰ ਵੀ ਨਿਮਰ ਬੇਨਤੀ ਹੈ ਕਿ ਇਸ ਸੰਭਾਵੀ ਦਸਤਾਵੇਜ਼ ਬਾਰੇ ਆਪਣੇ ਲਿਖਤੀ ਵਿਚਾਰ/ਸੁਝਾਵ ਜਲਦ ਤੋਂ ਜਲਦ (ਅੰਤਿਮ ਮਿਤੀ 15 ਅਕਤੂਬਰ 12) ਤੱਕ ਜ਼ਰੂਰ ਭੇਜੋ ਜੀ।

ਕਿਸੇ ਵੀ ਜਾਨਕਾਰੀ ਦੇ ਲੈਣ ਦੇਣ ਲਈ ਸੰਪਰਕ

09419126791, 09815971601 ਈ-ਮੇਲ: [email protected]

ਸਾਡੇ ਵਲੋਂ ਆਪਣੀ ਸਮਝ ਅਨੁਸਾਰ ਭੇਜੇ ਸੱਦਾ ਪੱਤਰਾਂ ਦੀ ਉਪਰੋਕਤ ਲਿਸਟ ਵਿੱਚ ਕੁੱਝ ਨਾਮ ਵਿਦੇਸ਼ੀ ਵੀ ਹਨ। ਇਸ ਸਮਾਗਮ ਵਿੱਚ ‘ਵੀਡੀਉ ਕਾਨਫਰਾਂਸਿੰਗ’ ਦਾ ਵੀ ਇੰਤਜ਼ਾਮ ਕਰਨ ਦਾ ਯਤਨ ਕੀਤਾ ਜਾਵੇਗਾ। ਉਹ ਸੱਜਣ ਇਸ ਵਿੱਚ ‘ਵੀਡੀਉ ਕਾਨਫਰਾਂਸ’ ਰਾਹੀਂ ਵੀ ਸ਼ਾਮਿਲ ਹੋ ਸਕਦੇ ਹਨ।

ਆਪ ਸਭ ਦੇ ਸਹਿਯੋਗ ਨਾਲ ਗੁਰਮਤਿ ਇਨਕਲਾਬ ਦੇ ਇਸ ਇਤਿਹਾਸਿਕ ਉਪਰਾਲੇ ਦੇ ਛੇਂਵੇ ਪੜਾਅ ਨੂੰ ਨਿਸ਼ਕਾਮਤਾ ਨਾਲ ਕਾਮਯਾਬ ਕਰਨ ਲਈ ਕਾਰਜਰਤ

ਦੂਜੀ ਇਕੱਤਰਤਾ ਪ੍ਰਬੰਧਕ ਕਮੇਟੀ

ਦਲੀਪ ਸਿੰਘ ਕਸ਼ਮੀਰੀ, ਪ੍ਰੋ. ਇੰਦਰ ਸਿੰਘ ਘੱਗਾ, ਅਮਰਜੀਤ ਸਿੰਘ ਚੰਦੀ, ਉਪਕਾਰ ਸਿੰਘ ਫਰੀਦਾਬਾਦ, ਗੁਰਦੇਵ ਸਿੰਘ ਬਟਾਲਵੀ, ਬਲਦੇਵ ਸਿੰਘ ਦਿਲੀ, ਸੁਖਵਿੰਦਰਜੀਤ ਸਿੰਘ ਆਸਟਰੇਲੀਆ, ਗੁਰਿੰਦਰ ਸਿੰਘ ਮੋਹਾਲੀ

ਸੰਯੋਜਕ

ਤੱਤ ਗੁਰਮਤਿ ਪਰਿਵਾਰ

ਮਿਤੀ 06-10-12

(ਸੰਪਦਾਕੀ ਨੋਟ:- ਗੁਰਮਤਿ ਜੀਵਨ ਸੇਧਾਂ ਦਾ ਖਰੜਾ ‘ਸਿੱਖ ਮਾਰਗ’ ਤੇ ਵੀ 15 ਸਤੰਬਰ 2012 ਦੀ ਐਂਟਰੀ ਤੇ ਪਾਠਕਾਂ ਦੇ ਪੰਨੇ ਤੇ ਕਲਿਕ ਕਰਕੇ ਪੜਿਆ ਜਾ ਸਕਦਾ ਹੈ। ਅਤੇ ਜਾਂ ਫਿਰ ਸਿੱਧੇ ਇਸ ਲਿੰਕ ਤੇ http://www.sikhmarg.com/Gurmat-Jiwan-Sedhan.pdf ) 




(06/10/12)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਸਤਿਨਾਮ ਕਰਤਾਰ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਜਿਸ ਦਾ ਹਰ ਕੋਈ ਅਪਣਾ ਹੋਵੇ, ਕੋਈ ਨਾ ਹੋਵੇ ਗ਼ੈਰ।
ਸਭ ਨੂੰ ਕਰੇ ਮੁਹੱਬਤ ਜਿਹੜਾ, ਨਾ ਰੱਖੇ ਜੋ ਵੈਰ।
ਉਸ ਨੂੰ ਕਿਸ ਦਾ ਡਰ ਭਉ ਹੋਵੇ, ਉਹ ਨਿਭਉ ਨਿਰੰਕਾਰ।
ਬੋਲੋ ਸਾਰੇ ਮਿਲ ਕੇ ਭਾਈ, ਸਤਿਨਾਮ ਕਰਤਾਰ।
ਜੱਗ ਪਾਲੇ, ਸੱਭ ਨੂੰ ਦਏ ਖਾਣਾ, ਸਭ ਦੀ ਰਖਿਆ ਕਰਦਾ।
ਨਾ ਡਰ ਲੈਂਦਾ ਨਾ ਡਰ ਦੇਂਦਾ, ਫਿਰ ਵੀ ਸਭ ਜਗ ਡਰਦਾ।
ਉਸ ਦਾ ਨਾਮ ਲਿਆਂ ਤਾਂ ਹੁੰਦਾ, ਬੇੜਾ ਭਵਜਲ ਪਾਰ।
ਬੋਲੋ ਸਾਰੇ ਮਿਲ ਕੇ ਭਾਈ, ਸਤਿਨਾਮ ਕਰਤਾਰ।
ਆਉਣ ਜਾਣ ਵਿੱਚ ਪਾਏ ਸਾਰੇ, ਨਾ ਕੋਈ ਰੁਕਦਾ ਟਿਕਦਾ।
ਸਭ ਦੀ ਮੰਜ਼ਿਲ ਹੈ ਉਹ ਇਕੋ, ਮਿਲ-ਮੁਕਣਾ ਹਰ ਸਿਕਦਾ।
ਜਾਲ ਫਸਾਏ ਮਾਇਆ ਦਾ ਜਦ, ਹਰ ਹਿੰਮਤ ਬੇਕਾਰ।
ਬੋਲੋ ਸਾਰੇ ਮਿਲ ਕੇ ਭਾਈ, ਸਤਿਨਾਮ ਕਰਤਾਰ।
ਉਸ ਦੇ ਹੁਕਮ `ਚ ਹਰ ਕੋਈ ਚੱਲਦਾ, ਹੁਕਮ `ਚ ਜੀਂਦਾ ਮਰਦਾ।
ਜੋ ਬੁਝ ਲੈਂਦਾ ਹੁਕਮ ਹੈ ਉਸਦਾ, ਮੈਂ ਮੇਰੀ ਨਾ ਕਰਦਾ।
ਸਭ ਤੇ ਹੁਕਮ ਚਲਾਵੇ ਜਿਹੜਾ, ਉਹ ਸੱਚੀ ਸਰਕਾਰ।
ਬੋਲੋ ਸਾਰੇ ਮਿਲ ਕੇ ਭਾਈ, ਸਤਿਨਾਮ ਕਰਤਾਰ।
ਸਭਨਾ ਜੀਆ ਕਾ ਇਕੁ ਦਾਤਾ, ਹੋਰ ਨਾ ਦੂਜਾ ਕੋਈ।
ਉਹ ਮਾਲਕ ਉਹ ਪ੍ਰਿਤਪਾਲਕ, ਸਭ ਨੂੰ ਦੇਵੇ ਢੋਈ।
ਉਸ ਦਾ ਵੈਰੀ ਹੋਵੇ ਕਿਹੜਾ, ਜਿਸ ਦੇ ਸਭ ਦਿਲਦਾਰ।
ਬੋਲੋ ਸਾਰੇ ਮਿਲ ਕੇ ਭਾਈ, ਸਤਿਨਾਮ ਕਰਤਾਰ।
ਭਉ ਉਸਦੇ ਤੋਂ ਭਾਉ ਉਪਜੇ, ਭਉ ਬਿਨ ਭਾਉ ਨਾਹੀਂ।
ਉਸ ਤੋਂ ਵਿਛੁੜਣ ਦਾ ਭਉ ਚੰਗਾ, ਨਾਮ ਰਹੇ ਜੇ ਸਾਹੀਂ
ਪਲ ਪਲ ਉਸ ਨੂੰ ਯਾਦ ਕਰੋ ਤਾਂ ਜੁੜ ਜਾਵੇਗੀ ਤਾਰ।
ਬੋਲੋ ਸਾਰੇ ਮਿਲ ਕੇ ਭਾਈ, ਸਤਿਨਾਮ ਕਰਤਾਰ।


(03/10/12)
ਤੱਤ ਗੁਰਮਤਿ ਪਰਿਵਾਰ

ਸਤਿਕਾਰਯੋਗ ਸੰਪਾਦਕ ਸਿੱਖ ਮਾਰਗ ਜੀ
ਗੁਰ ਫਤਹਿ ਪ੍ਰਵਾਨ ਹੋਵੇ
ਪਰਿਵਾਰ ਦੇ ਮੁੱਢਲੇ ਮੈਂਬਰਾਂ/ਸੰਪਾਦਕੀ ਮੰਡਲ ਦੇ ਨਾਵਾਂ ਨੂੰ ਲੈ ਕੇ ਇੱਕ ਬੇਲੋੜੀ ਚਰਚਾ ਹਰਦੇਵ ਸਿੰਘ ਜੀ ਜੰਮੂ ਵਲੋਂ ਕੁੱਝ ਦਿਨ ਤੋਂ ਸਿੱਖ ਮਾਰਗ ਤੇ ਚਲ ਪਈ ਹੈ। ਇਸ ਉਪਰੰਤ ਕੁੱਝ ਹੋਰ ਸੱਜਣ ਵੀ ਇਸ ਚਰਚਾ ਵਿੱਚ ਹਿੱਸਾ ਲੈ ਰਹੇ ਹਨ। ਜਿਸ ਨਾਲ ਸਿੱਖ ਮਾਰਗ ਦੇ ਪਾਠਕਾਂ ਦਾ ਕੀਮਤੀ ਸਮਾਂ ਵੀ ਖਰਾਬ ਹੋ ਰਿਹਾ ਹੋਵੇਗਾ। ਜਿਵੇਂ ਕਿ ਆਪ ਸਭ ਜਾਣਦੇ ਹੋ ਕਿ ਪਰਿਵਾਰ ਇਸ ਸਮੇਂ ਇੱਕ ਅਤਿ ਲੋੜੀਂਦੇ ਸਾਂਝੇ ਸੁਧਾਰ ਉਪਰਾਲੇ ਨੂੰ ਸਿਰੇ ਚੜਾਉਣ ਦੀ ਜਿੰਮੇਵਾਰੀ ਸੰਭਾਲ ਰਿਹਾ ਹੈ। ਇਸ ਸਮੇਂ ਸਾਡੇ ਲਈ ਪ੍ਰਾਥਮਿਕਤਾ ਇਸ ਉਪਰਾਲੇ ਦਾ ਪੰਜਵਾਂ ਅਤੇ ਛੇਵਾਂ ਪੜਾਅ ਹੈ, ਜੋ ਯੋਜਨਾ ਅਨੁਸਾਰ ਅਕਤੂਬਰ 2012 ਦੇ ਅੰਤ ਤੱਕ ਖਤਮ ਹੋ ਜਾਵੇਗਾ। ਉਸ ਸਮੇਂ ਤੱਕ ਸਾਡੇ ਕੋਲ ਐਸੀ ਕਿਸੇ ਚਰਚਾ ਵਿੱਚ ਪੈਣਾ ਸੰਭਵ ਨਹੀਂ ਹੈ। ਇਸ ਸੁਧਾਰ ਉਪਰਾਲੇ ਦੇ ਇਹ ਪੜਾਅ ਪੂਰੇ ਹੋ ਜਾਣ ਉਪਰੰਤ ਨਵੰਬਰ 2012 ਵਿੱਚ ਸਮਾਂ ਮਿਲਦੇ ਹੀ ਅਸੀਂ ਸਾਹਮਣੇ ਆ ਰਹੀਆਂ ਪੁਛਾਂ/ਸਵਾਲਾਂ ਆਦਿ ਬਾਰੇ ਆਪਣਾ ਖੁੱਲਾ ਪੱਖ ਰੱਖਣ ਦਾ ਨਿਮਾਣਾ ਯਤਨ ਕਰਾਂਗੇ। ਉਸ ਸਮੇਂ ਤੱਕ ਅਸੀਂ ਪਰਿਵਾਰ ਸੰਬੰਧੀ ਐਸੀ ਕਿਸੇ ਵੀ ਲਿਖਤ ਦਾ ਨੋਟਿਸ ਨਾ ਲੈਣ ਲਈ ਮਜ਼ਬੂਰ ਹੋਵਾਂਗੇ।
ਸੰਪਾਦਕ ਜੀ, ਉਸ ਸਮੇਂ ਤੱਕ, ਜੇ ਆਪ ਜੀ ਨੂੰ ਠੀਕ ਸਮਝੋ ਤਾਂ ਇਸ ਸੰਬੰਧੀ ਕੋਈ ਵੀ ਪੱਤਰ ਨਾ ਛਾਪਿਆ ਜਾਵੇ।
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
03/10/12

(ਸੰਪਾਦਕੀ ਟਿੱਪਣੀ:- ਇਹ ਚੰਗਾ ਕੀਤਾ ਤੁਸੀਂ ਆਪਣਾਂ ਪੱਖ ਵੀ ਪਾਠਕਾਂ ਨਾਲ ਸਾਂਝਾ ਕਰ ਲਿਆ। ਅਗਲੇ ਮਹੀਨੇ ਭਾਵ ਕਿ ਨਵੰਬਰ 2012 ਨੂੰ ਤੁਸੀਂ ਜਿਤਨੀ ਕੁ ਜਾਣਕਾਰੀ ਪਾਠਕਾਂ ਨਾਲ ਸਾਂਝੀ ਕਰਨੀ ਚਾਹੁੰਦੇ ਹੋ ਕਰ ਲੈਣੀ। ਜਿਤਨੀ ਕੁ ਫੂਨ ਤੇ ਕਿਸੇ ਨਾਲ ਸਾਂਝੀ ਕਰਨੀ ਚਾਹੁੰਦੇ ਹੋ ਉਹ ਫੂਨ ਤੇ ਕਰ ਲੈਣੀ। ‘ਸਿੱਖ ਮਾਰਗ’ ਦੇ ਸਾਰੇ ਹੀ ਪਾਠਕਾਂ/ਲੇਖਕਾਂ ਨੂੰ ਬੇਨਤੀ ਹੈ ਕਿ ਇਹ ਗੱਲ ਅੱਜ ਇੱਥੇ ਹੀ ਖਤਮ ਕੀਤੀ ਜਾਂਦੀ ਹੈ ਇਸ ਲਈ ਕੋਈ ਵੀ ਪਾਠਕ ਇਸ ਬਾਰੇ ਹੋਰ ਪੱਤਰ ਨਾ ਲਿਖੇ-ਧੰਨਵਾਦ)


(03/10/12)
ਅਵਤਾਰ ਸਿੰਘ ਲੰਡਨ

ਸ. ਹਰਦੇਵ ਸਿੰਘ ਜੰਮੂ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿੱਹ
ਮੇਰੇ ਮਿਤੀ ੦੧. ੧੦. ੨੦੧੨ ਵਾਲੇ ਪੱਤਰ ਅਤੇ ਤੁਸੀਂ ਅਪਣੇਂ ਮਿਤੀ ੨੯. ੦੯. ੨੦੧੨ ਅਤੇ ਮਿਤੀ ੦੨. ੧੦. ੨੦੧੨ ਪੱਤਰ ਇਕੱਠੇ ਰੱਖਕੇ ਪੜ੍ਹਣ ਦੀ ਖੇਚਲ ਕਰੋਗੇ ਤਾਂ ਆਪ ਜੀ ਨੂੰ ਯਾਦ ਆ ਜਾਵੇ ਗਾ ਕਿ ਆਪ ਜੀ ਨੇਂ ਸੰਪਾਦਕ ਸਿੱਖਮਾਰਗ ਨੂੰ ਮਿਤੀ ੨੯. ੦੯. ੨੦੧੨ ਜੋ ਲਿਖਿਆ ਹੈ ਉਹ ਇਸ ਪ੍ਰਕਾਰ ਹੈ।
(੧) ਮੈਂ “ਤੱਤ ਗੁਰਮਤਿ ਪਰਿਵਾਰ” ਨਾਮ ਹੇਠ ਛੱਪਦਿਆਂ ਲਿਖਤਾਂ ਦੇ ਸੰਪਾਦਕ ਸੱਜਣਾਂ ਦੇ ‘ਨਾਮ’ ਪੁੱਛੇ ਹਨ ‘ਪਤੇ ਨਹੀਂ!
ਆਪ ਜੀ ਗੁਰਮਤਿ ਦੀ ਵਿਚਾਰ ਨੂੰ ਭੁੱਲਕੇ “ਤੱਤ ਪਰਿਵਾਰ” ਅਤੇ “ਤ. ਪਰਿਵਾਰ” ਦੇ ਚੱਕਰ ਵਿੱਚ ਕੁੱਝ ਜ਼ਿਆਦਾ ਹੀ ਉਲਝ ਗਏ ਲਗਦੇ ਹੋ। ਆਪ ਜੀ ਨੂੰ ਇਹ ਵੀ ਯਾਦ ਨਹੀਂ ਰਿਹਾ ਕਿ “ਤੱਤ” ਦੀ ਗੱਲ ਕਰ ਰਹੇ ਹੋ ਜਾਂ “ਤ” ਦੀ। ਆਪ ਜੀ ਦੇ ਮਿਤੀ ੦੨. ੧੦. ੨੦੧੨ ਵਾਲੇ ਪੱਤਰ ਚੋਂ ਇਹ ਝਲੱਕ ਸਪੱਸ਼ਟ ਦਿਖਾਈ ਦੇ ਰਹੀ ਹੈ।
ਗਿਆਨੀ ਭਾਗ ਸਿੰਘ ਅੰਬਾਲਾ ਤੇ ਪ੍ਰੋ. ਸਰਬਜੀਤ ਸਿੰਘ ਧੂੰਦਾ ਨਾਲ ਜੋ ਕੁੱਝ ਹੋਇਆ ਹੈ ਉਹ ਸਾਡੇ ਸਾਮ੍ਹਣੇਂ ਹੈ। ਸ. ਕਾਲਾ ਅਫ਼ਗਾਂਨਾਂ ਅਤੇ ਪ੍ਰੋ. ਦਰਸ਼ਨ ਸਿੰਘ ਖਾਲਸਾ ਨਾਲ ਦੇਸ ਪਰਦੇਸ ਵਿੱਚ ਕੀ ਹੋਇਆ ਹੈ ਉਹ ਭੀ ਸਾਡੇ ਸਾਮ੍ਹਣੇਂ ਹੈ। ਉਹ ਕੌਣ ਹੈ ਤੇ ਕਿੱਥੇ ਬੈਠਾ ਜੋ ਸਿੱਖ ਵਿਦਵਾਂਨਾਂ ਨਾਲ ਇਹ ਸੱਭ ਕੁੱਝ ਕਰਵਾ ਰਿਹਾ ਹੈ? ਅਜਿਹੀਆਂ ਘਟਨਾਂਵਾਂ ਬਾਂਹ ਮਰੋੜੇ ਜਾਂਣ ਤੋਂ ਵੱਧਕੇ ਸਿਰ ਪਾੜਣ ਤਕ ਵੀ ਗਈਆਂ ਹਨ। ਮੈਂ ਅਖੀਂ ਵੇਖੀਆਂ ਤੇ ਬੀਤੀਆਂ ਗੱਲਾਂ ਕਰ ਰਿਹਾ ਹਾਂ। ਇਨ੍ਹਾਂ ਸਵਾਲਾਂ ਦੇ ਜਵਾਬ ਹਰ ਸਿੱਖ ਨੂੰ ਆਪ ਲੱਭਣੇਂ ਪੈਂਣਗੇ ਜਿਹੜੇ ਨਹੀਂ ਲੱਭ ਸਕਦੇ ਉਨ੍ਹਾਂ ਨੂੰ ਸਾਧਾਂ ਦੇ ਡੇਰਿਆਂ ਵਿੱਚ ਬਹੁਤ ਜਗ੍ਹਾ ਮਿਲ ਜਾਵੇਗੀ।
ਜੇ “ਤੱਤ ਗੁਰਮਤਿ ਪਰਿਵਾਰ” ਸੰਸਥਾ ਦੇ ਵਿਚਾਂਰਾਂ ਨਾਲ ਤੁਸੀਂ ਸਹਿਮੱਤ ਨਹੀਂ ਹੋ ਤਾਂ ਤੁਸੀਂ ਅਪਣੇਂ ਵਿਚਾਰ ਖੁਲ੍ਹ ਕੇ ਲਿਖ ਸਕਦੇ ਹੋ। ਇਸ ਸੰਸਥਾ ਦੇ ਵਿਚਾਰਾਂ ਨਾਲ ਸੰਪਾਦਕ ਸਿੱਖਮਾਰਗ ਜੇ ਸਹਿਮੱਤ ਨਹੀਂ ਹੋਵੇ ਗਾ ਤਾਂ ਉਹ ਨਿਰਸੰਦੇਹ ਉਨ੍ਹਾਂ ਵਿਚਾਰਾਂ ਨੂੰ ਨਹੀਂ ਛਾਪੇਗਾ ਸਿੱਖਮਾਰਗ ਨਿਸਚੇ ਹੀ ਗੁਰਮਤਿ ਪ੍ਰਤੀ ਅਪਣਾਂ ਉੱਚਾ ਪੱਧਰ ਬਨਾਈ ਰੱਖੇਗਾ। ਸਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ। ਇੱਕ ਸਮਾਂ ਉਹ ਵੀ ਸੀ ਜਦੋਂ “ਤੱਤ ਗੁਰਮਤਿ ਪਰਿਵਾਰ” ਵਾਲੇ ਤੁਹਾਡੇ ਮਿਤ੍ਰ ਸਨੇਹੀ ਸਨ ਅੱਜ ਗੱਲ ਕੁੱਝ ਹੋਰ ਹੈ। ਤੁਸੀਂ ਆਪ ਤਾਂ ਜ਼ਾਤੀਆਤ ਵਿੱਚ ਉਲਝੇ ਹੀ ਹੋ ਕਿਸੇ ਹੋਰ ਨੂੰ ਇਸ ਚਿਕੜ ਵਿੱਚ ਕਿਉਂ ਧੱਕ ਰਹੇ ਹੋ? ਸਿੱਖਮਾਰਗ ਤੇ ਮੈਂ ਕਿਸੇ ਫ਼ਜ਼ੂਲ ਬਹਿਸ ਵਿੱਚ ਨਹੀਂ ਉਲਝਣਾਂ ਚਾਹੁੰਦਾ। ਆਸ ਹੈ ਮੈਂਨੂੰ ਖਿਮਾਂ ਕਰੋਗੇ।
“ਮਿਠਾ ਸੋ ਜੋ ਭਾਵਦਾ ਸਜਣੁ ਸੋ ਜਿ ਰਾਸਿ” ਪੰਨਾਂ (੫੧੭)
ਸਤਿਕਾਰ ਸਹਿਤ ਅਵਤਾਰ ਸਿੰਘ ਲੰਡਨ
੦੩. ੧੦. ੨੦੧੨


(03/10/12)
ਗੁਰਇੰਦਰ ਸਿੰਘ ਪਾਲ

‘ਸਿੱਖ ਮਾਰਗ’ ਦੇ ਸੰਪਾਦਕ ਤੇ ਪਾਠਕਾਂ/ਲੇਖਕਾਂ ਦੇ ਵਿਚਾਰ ਵਾਸਤੇ:
24 ਸਤੰਬਰ ਨੂੰ ਸ: ਹਰਦੇਵ ਸਿੰਘ ਜੰਮੂ ਨੇ, ‘ਸਿੱਖ ਮਾਰਗ’ ਰਾਹੀਂ, ‘ਤੱਤ ਗੁਰਮਤਿ ਪਰਿਵਾਰ’ ਵਾਲਿਆਂ ਨੂੰ ਸਵਾਲ ਕੀਤਾ ਸੀ, “………ਆਪਣੇ ਸੰਪਾਦਕੀ ਮੰਡਲ ਦੇ ਸੱਜਣਾਂ ਦੇ ਨਾਮ ਬਾਰੇ ਦਾਸ ਅਤੇ ਸੁਚੇਤ ਵਰਗ ਨੂੰ ਸੂਚਿਤ ਕਰਨ ਦੀ ਕਿਰਪਾਲਤਾ ਕਰਨੀ”। ਇਸੇ ਦੇ ਸੰਬੰਧ ਵਿੱਚ ਅੱਜ ਤਕ 14-15 ਪੱਤਰ ‘ਸਿੱਖ ਮਾਰਗ’ `ਤੇ ਪਾਏ ਜਾ ਚੁੱਕੇ ਹਨ। ਸ: ਹਰਦੇਵ ਸਿੰਘ ਦੇ ਇਸ ਸਵਾਲ ਤੇ ਇਸ ਤੋਂ ਸ਼ੁਰੂ ਹੋਈ ਬਹਿਸ ਨਾਲ ਸੰਬੰਧਿਤ ਕੁੱਝ ਇੱਕ ਪਾਠਕਾਂ ਦੇ ਫ਼ੋਨ ਵੀ ਆਏ ਹਨ। ਉਨ੍ਹਾਂ ਸਾਰਿਆਂ ਦਾ ਕਹਿਣਾ ਹੈ, “ਇਹ ਸਵਾਲ ਬੇਹੂਦਾ ਹੈ ਅਤੇ ਇਸ ਕਾਰਣ ਚਲ ਰਹੀ ਬਹਿਸ ਵੀ ਫ਼ਜ਼ੂਲ ਤੇ ਬੇਹੂਦਾ ਹੋਣ ਕਰਕੇ, ਗੁਰਮਤਿ ਨੂੰ ਸਮਰਪਿਤ, ‘ਸਿੱਖ ਮਾਰਗ’ ਦੇ ਮਿਆਰ ਦੀ ਨਹੀਂ ਹੈ; ਸਵਾਲ-ਕਰਤਾ ਦਾ ਮਕਸਦ ਵੀ ਬੇਹੂਦਾ ਬਹਿਸ ਛੇੜਣਾ ਹੀ ਸੀ, ਜਿਸ ਵਿੱਚ ਉਹ ਸਫ਼ਲ ਰਿਹਾ ਹੈ!” ਦਾਸ ਦਾ ਵੀ ਇਹੋ ਵਿਚਾਰ ਹੈ। ਇਸ ਵਿਚਾਰ ਦਾ ਆਧਾਰ ਨਿਮਨ ਲਿਖਤ ਤੱਥ ਹਨ:
ਅਸੀਂ ਪਾਠਕ/ਲੇਖਕ ‘ਸਿੱਖ ਮਾਰਗ’ ਨਾਲ ਇਸ ਵਾਸਤੇ ਜੁੜੇ ਹਾਂ ਕਿਉਂਕਿ ਸਾਨੂੰ ਇੱਥੋਂ ਗੁਰੁ-ਗਿਆਨ-ਪ੍ਰਕਾਸ਼ ਦੀਆਂ ਕਿਰਨਾਂ ਮਿਲਦੀਆਂ ਹਨ, ਅਸੀਂ ਇੱਕ ਦੂਸਰੇ ਤੋਂ ਕੁੱਝ ਸਿੱਖਦੇ ਹਾਂ। ਪਰੰਤੂ ਇਸ ਸਵਾਲ ਦਾ ਗੁਰਮਤਿ-ਗਿਆਨ ਨਾਲ ਦੂਰ ਦਾ ਵੀ ਵਾਸਤਾ ਨਹੀਂ! ਇਸ ਸਵਾਲ ਅਤੇ ਇਸ ਕਾਰਣ ਹੋ ਰਹੀ ਬਹਿਸ ਤੋਂ ਸਾਨੂੰ ਕੀ ਗਿਆਨ ਮਿਲਿਆ? ਕੁੱਝ ਵੀ ਨਹੀਂ! ਹਾਂ, ਪਾਠਕਾਂ/ਲੇਖਕਾਂ ਦੇ ਵਕਤ ਦੀ ਬਰਬਾਦੀ ਜ਼ਰੂਰ ਹੋਈ ਹੈ!
ਸ: ਹਰਦੇਵ ਸਿੰਘ ਜੰਮੂ ਕਾਫ਼ੀ ਸਮਾਂ ‘ਤੱਤ ਗੁਰਮਤਿ ਪਰਿਵਾਰ’ ਨਾਲ ਜੁੜੇ ਰਹੇ ਹਨ। ਫ਼ਿਰ ਇਹ ਕਿਵੇਂ ਹੋ ਸਕਦਾ ਹੈ ਕਿ ਉਨ੍ਹਾਂ ਨੂੰ ‘ਪਰਿਵਾਰ’ ਦੇ ਸੰਪਾਦਕੀ ਮੰਡਲ ਬਾਰੇ ਜਾਣਕਾਰੀ ਨਾ ਹੋਵੇ! ਜਦ ਹਰਦੇਵ ਸਿੰਘ ਉਨ੍ਹਾਂ ਦੇ ਸੰਗ ਸਨ, ਉਦੋਂ ਉਨ੍ਹਾਂ ਤੋਂ ਨਾਮ ਪੁੱਛ ਕੇ ਆਪਣੀ ਖੋਹ ਦੀ ਅੱਗ ਨੂੰ ਬੁਝਾ ਲੈਂਦੇ! ਇਹ ਸਵਾਲ ਸ: ਹਰਦੇਵ ਸਿੰਘ ਨੇ ‘ਤੱਤ ਗੁਰਮਤਿ ਪਰਿਵਾਰ’ ਤੋਂ ਵੱਖ ਹੋਣ ਤੋਂ ਬਾਅਦ ਹੀ ਉਠਾਇਆ ਹੈ!
ਹਰਦੇਵ ਸਿੰਘ ਦੇ ਨਾਮ ‘ਜਮੂੰ’ ਤੋਂ ਪ੍ਰਤੱਖ ਹੈ ਕਿ ਉਹ ਅਤੇ ਸ: ਨਰਿੰਦਰ ਸਿੰਘ ‘ਜੰਮੂ’ ਇੱਕੋ ਸ਼ਹਿਰ ਦੇ ਬਾਸ਼ਿੰਦੇ ਹਨ! ਅਤੇ ਹੋ ਸਕਦਾ ਹੈ ਕਿ ਉਹ ਇੱਕ ਦੂਜੇ ਦੇ ਆਂਢ-ਗੁਆਂਢ `ਚ ਹੀ ਰਹਿੰਦੇ ਹੋਣ! ਤਾਂ ਫ਼ਿਰ ਕਿਉਂ ਨਹੀਂ ਸ: ਹਰਦੇਵ ਸਿੰਘ ਆਪ ਜਾ ਕੇ ਨਰਿੰਦਰ ਸਿੰਘ ਨਾਲ ਫ਼ਤਹ ਸਾਂਝੀ ਕਰਕੇ ਲੋੜੀਂਦੀ ਜਾਣਕਾਰੀ ਲੈ ਲੈਂਦੇ! ‘ਸਿੱਖ ਮਾਰਗ’ ਨੂੰ ਅਖਾੜਾ ਬਣਾ ਕੇ ਧੂੜ ਉਡਾਉਣ ਦੀ ਕੀ ਲੋੜ ਸੀ!
ਸ: ਹਰਦੇਵ ਸਿੰਘ ਦੇ ਪੱਤਰਾਂ ਤੋਂ ਸਪਸ਼ਟ ਹੈ ਕਿ ਉਨ੍ਹਾਂ ਨੇ ਇਹ ਸਵਾਲ ਸਿੱਧਾ ‘ਤੱਤ ਗੁਰਮਤਿ ਪਰਿਵਾਰ’ ਵਾਲਿਆਂ ਨੂੰ ਵੀ ਕੀਤਾ ਹੈ। ਜੇ ਉਹ ਜਵਾਬ ਨਹੀਂ ਦੇਣਾ ਚਾਹੁੰਦੇ ਤਾਂ ‘ਸਿੱਖ ਮਾਰਗ’ ਜਾਂ ਕੋਈ ਹੋਰ ਕੀ ਕਰ ਸਕਦਾ ਹੈ?
‘ਤੱਤ ਗੁਰਮਤਿ ਪਰਿਵਾਰ’ ਦਾ ਆਪਣਾ ਸਾਈਟ ਵੀ ਹੈ। ਉਨ੍ਹਾਂ ਦੀਆਂ ਲਿਖਤਾਂ ਨਾਲ ਸੰਬੰਧਿਤ ਸਵਾਲ ਤੇ ਬਹਿਸ ਉਨ੍ਹਾਂ ਦੀ ਹੀ ਸਾਈਟ `ਤੇ ਵਧੇਰੇ ਸ਼ੋਭਾ ਦੇਵੇ ਗੀ! ਸਵਾਲ-ਕਰਤਾ ਤੇ ‘ਪਰਿਵਾਰ’ ਵਾਲੇ ਇਸ ਮਸ਼ਵਰੇ `ਤੇ ਗੰਭੀਰ ਵਿਚਾਰ ਕਰਨ!
ਪਾਠਕ/ਲੇਖਕ ਸੱਜਨੋਂ, ‘ਸਿੱਖ ਮਾਰਗ’ ਇੱਕੋ ਇੱਕ ਸਾਈਟ ਹੈ ਜੋ ਵਿਚਾਰ ਵਟਾਂਦਰੇ ਦੀ ਖੁਲ੍ਹ ਦਿੰਦਾ ਹੈ। ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਇਸ ਸਾਈਟ ਨੂੰ ਮਨ ਦੀ ਭੜਾਸ ਕੱਢਣ ਤੇ ਭੰਡੀ-ਪ੍ਰਚਾਰ ਕਰਨ ਲਈ ਵਰਤ ਕੇ ਇਸ ਸਾਈਟ ਪ੍ਰਤਿ ਆਪਣੀ ਕ੍ਰਿਤਘਣਤਾ ਦਾ ਸਬੂਤ ਦੇਈਏ!
ਸੰਪਾਦਕ ਨੂੰ ਬੇਨਤੀ ਹੈ ਕਿ ਉਹ ਭੰਡੀ-ਪ੍ਰਚਾਰ ਕਰਨ ਤੇ ਭੜਾਸ ਕੱਢਣ ਵਾਲੇ ਲੇਖਕਾਂ ਅਤੇ ਉਨ੍ਹਾਂ ਦੀ ਵਕਾਲਤ ਕਰਨ ਵਾਲਿਆਂ ਦੇ ਪੱਤਰਾ ਤੇ ਲਿਖਤਾਂ ਤੋਂ ‘ਸਿੱਖ ਮਾਰਗ’ ਨੂੰ ਮੁਕਤ ਰੱਖਣ ਦੀ ਖੇਚਲ ਕਰਨ!
ਗੁਰਇੰਦਰ ਸਿੰਘ ਪਾਲ
ਅਕਤੂਬਰ 3, 2012.


(03/10/12)
ਹਰਦੇਵ ਸਿੰਘ, ਜੰਮੂ

ਵੀਰ ਸਰਵਜੀਤ ਸੈਕਰਾਮੇਂਟੋ ਜੀ
ਸਤਿ ਸ਼੍ਰੀ ਅਕਾਲ!

ਵੀਰ ਜੀ ਆਪ ਜੀ ਨੇ ਲਿਖਿਆ ਹੈ:- “ਸ. ਹਰਦੇਵ ਸਿੰਘ ਜੰਮੂ ਜੀ, ਆਪ ਜੀ ਵੱਲੋਂ ‘ਤੱਤ ਗੁਰਮਤਿ ਪਰਿਵਾਰ’ ਵਾਲਿਆਂ ਦੇ ਨਾਮ (ਪ੍ਰਿ: ਨਰਿੰਦਰ ਸਿੰਘ ਜੰਮੂ, ਸ. ਮਨਜੀਤ ਸਿੰਘ ਖਾਲਸਾ, ਸ. ਗੁਰਿੰਦਰ ਸਿੰਘ, ਸ. ਰਵਿੰਦਰ ਸਿੰਘ ਪਿੰਜੌਰ, ਅਤੇ ਸ. ਦਲੀਪ ਸਿੰਘ ਕਸ਼ਮੀਰੀ) ਦੱਸਣ ਲਈ ਆਪ ਜੀ ਦਾ ਬਹੁਤ-ਬਹੁਤ ਧੰਨਵਾਦ। ਇਹ ਸਵਾਲ ਆਪ ਜੀ ਦਾ ਹੀ ਸੀ ਅਤੇ ਆਪ ਜੀ ਨੇ ਜਵਾਬ ਦੇ ਦਿੱਤਾ ਹੈ। ਇਕ ਵਾਰੀ ਫੇਰ ਆਪ ਜੀ ਦਾ ‘ਤੱਤ ਗੁਰਮਤਿ ਪਰਿਵਾਰ’ ਵਾਲਿਆਂ ਸਬੰਧੀ ਜਾਣਕਾਰੀ ਦੇਣ ਲਈ ਧੰਨਵਾਦ।
ਪਰ ਵੀਰ ਜੀ ਮੇਰਾ ਕਹਿਣਾ ਸੀ:- “ਮੈਂ ਉਨ੍ਹਾਂ ਕੁੱਝ ਵੀਰਾਂ ਨਾਲ ਸੰਪਰਕ ਹੋਂਣ ਕਰਕੇ ਉਨ੍ਹਾਂ ਨੂੰ ਜਾਣਦਾ ਹਾਂ ਜਿਵੇਂ ਕਿ ਪ੍ਰਿ. ਨਰਿੰਦਰ ਸਿੰਘ ਜੰਮੂ ਜੀ, ਰਵਿੰਦਰ ਸਿੰਘ ਪਿੰਜੋਰ ਜੀ ਅਤੇ ਇੱਕ ਹੋਰ ਸੱਜਣ। ਹਾਂ ਪਰਿਵਾਰ ਵਲੋਂ ਲਿਖੀ ਪਲੇਠੀ ਪੁਸਤਕ ‘ਵਾਪਸੀ ਦਾ ਸਫ਼ਰ’ ਦੇ ਸੰਪਾਦਕ ਪ੍ਰਿ. ਨਰਿੰਦਰ ਸਿੰਘ ਜੰਮੂ, ਸ. ਮਨਜੀਤ ਸਿੰਘ ਖਾਲਸਾ, ਸ. ਗੁਰਿੰਦਰ ਸਿੰਘ, ਸ. ਰਵਿੰਦਰ ਸਿੰਘ (ਪਿੰਜੋਰ?) ਅਤੇ ਸ. ਦਲੀਪ ਸਿੰਘ ਕਸ਼ਮੀਰੀ ਜੀ ਹਨ। ਪਰ ਜੇ ਕਰ ਮੈਂ ਆਪਣੇ ਵਲੋਂ ਇਹ ਕਹਾਂ ਕਿ ਇਹੀ ਪਰਿਵਾਰ ਦੀਆਂ ਲਿਖਤਾਂ ਦਾ ਸਥਾਈ ਸੰਪਾਦਕੀ ਮੰਡਲ ਹੈ ਤਾਂ ਵੀ ਇਸ ਬਾਰੇ ਸਪਸ਼ਟਤਾ ਲਈ ਔਪਚਾਰਕ/ਅਧਿਕਾਰਕ ਤਸਦੀਕ ਜਾਂ ਇਨਕਾਰ ਕਰਨਾ ਪਰਿਵਾਰ ਦਾ ਕੰਮ ਹੈ ਮੇਰਾ ਨਹੀ। ਮੈਂ ਕੇਵਲ ਪੁੱਛ ਹੀ ਸਕਦਾ ਹਾਂ।
ਵੀਰ ਸਰਵਜੀਤ ਸੈਕਰਾਮੇਂਟੋ ਜੀ, ਤ. ਪਰਿਵਾਰ ਦੇ ਸੱਜਣਾਂ ਦੇ ਨਾਮ ਪਹਿਲਾਂ ਹੀ ਉਨ੍ਹਾਂ ਦੀ ਵੈਬਸਾਈਟ ਤੇ ਹਨ ਇਸ ਲਈ ਮੇਰਾ ਧੰਨਵਾਦ ਨਾ ਕਰੋ। ਮੇਰਾ ਸਵਾਲ ਇਨ੍ਹਾਂ ਸੱਜਣਾਂ ਵਲੋਂ ਇਹ ਜਾਣਨਾ ਹੈ ਕਿ ਪਰਿਵਾਰ ਦਾ ਸੰਪਾਦਕੀ ਮੰਡਲ ਕਿਹੜਾ ਹੈ? ਮੇਰਾ ਸਵਾਲ ਕੀ ਸੀ ਇਹ ਮੈਂ ਜਾਣਦਾ ਹਾਂ ਜਿਸ ਨੂੰ ਤੁਸੀ ਉਲਟਾ ਕਰਕੇ ਆਪਣੇ ਵਲੋਂ ਵਰਤੀ ਮੰਦੀ ਸ਼ਬਦਾਵਲੀ ਬਾਰੇ ਆਪਣੀ ਜਵਾਬਦੇਹੀ ਤੋਂ ਮੁੰਹ ਮੋੜਨ ਦਾ ਰਾਹ ਕੱਡ ਰਹੇ ਹੋ।
ਜੇ ਕਰ ਪਰਿਵਾਰ ਦਿਆਂ ਲਿਖਤਾਂ ਦਾ ਸੰਪਾਦਕੀ ਮੰਡਲ ਪਰਿਵਾਰ ਦੀ ਪਲੇਠੀ ਪੁਸਤਕ ਲਿਖਣ ਵਾਲਾ ਹੀ ਹੈ ਤਾਂ ਇਸ ਦੀ ਤਸਦੀਕ ਕਰਨਾ ਪਰਿਵਾਰ ਦਾ ਫ਼ਰਜ਼ ਬਣਦਾ ਹੈ। ਤੁਸੀ ਮੇਰੇ ਪ੍ਰਤੀ ਗੁੱਸਾ ਤਿਆਗ ਕੇ ਅਤੇ ਕੁੱਝ ਕੁ ਮਿੰਟ ਕੈਲੰਡਰ ਦਿਆਂ ਜਮਾ ਤਕਸੀਮਾਂ ਤੋਂ ਕੱਡ ਕੇ ਮੇਰੇ ਵਲੋਂ ਪੁੱਛੇ ਮੂਲ ਸਵਾਲ ਨੂੰ ਵਿਚਾਰੋਗੇ ਤਾਂ ਹੀ ਮੇਰੇ ਵਲੋਂ ਪੁੱਛੇ ਸਵਾਲ ਦੀ ਸਮਝ ਲੱਗੇਗੀ। ਜੇ ਕਰ ਫਿਰ ਵੀ ਸਮਝ ਨਾ ਸਕੋ ਤਾਂ ਇਸ ਬਾਰੇ ਚਰਚਾ ਇੱਥੇ ਹੀ ਸਮਾਪਤ ਸਮਝਣਾ!
ਹਰਦੇਵ ਸਿੰਘ, ਜੰਮੂ 3. 10. 12


(03/10/12)
ਮਨਜੀਤ ਸਿੰਘ ਖਾਲਸਾ, ਮੋਹਾਲੀ

ਸ੍ਰ ਮੱਖਣ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਿਸ਼ਾ: ਤੱਤ ਪਰਿਵਾਰ ਦੀ ਪੁਸਤਕ ‘ਵਾਪਸੀ ਦਾ ਸਫਰ’ ਦੇ ਸੰਪਾਦਨ ਸਬੰਧੀ
ਸ੍ਰ ਹਰਦੇਵ ਸਿੰਘ ਜੰਮੂ ਵਲੋਂ 1 ਅਕਤੂਬਰ 2012 ਨੂੰ ਤੱਤ ਪਰਿਵਾਰ ਦੀ ਪੁਸਤਕ ‘ਵਾਪਸੀ ਦਾ ਸਫਰ’ ਦੇ ਹਵਾਲੇ ਰਾਂਹੀ ਸਿਖ ਮਾਰਗ ਦੇ ਪਾਠਕਾਂ ਨੂੰ ਦਸਿਆ ਗਿਆ ਹੈ ਕਿ ਤੱਤ ਪਰਿਵਾਰ ਦੀ ਉਪਰੋਕਤ ਪੁਸਤਕ ਦੇ ਸੰਪਾਦਕੀ ਮੰਡਲ ਵਿੱਚ ਮੈਂ ਵੀ ਸ਼ਾਮਿਲ ਹਾਂ ਜਦੋਂ ਕਿ ਦਾਸ ਦਾ ਨਾਮ ਤੱਤ ਪਰਿਵਾਰ ਵਲੋਂ ਚਲਾਈ ਜਾ ਰਹੀ ਵੈੱਬਸਾਈਟ ਵਿੱਚ ਪ੍ਰਬੰਧਕੀ ਬੋਰਡ ਦੇ ਮੈਂਬਰਾਂ ਵਿੱਚ ਕਾਫੀ ਸਮਾਂ ਪਹਿਲਾਂ ਦਰਜ ਸੀ ਜੋ ਮੇਰੇ ਔਬਜੈਕਸ਼ਨ ਕਰਣ ਉਪਰੰਤ, ਪਰਿਵਾਰ ਵਲੋਂ ਹਟਾ ਲਿਆ ਗਿਆ ਸੀ। ਪਰ ਉਕਤ ਪੁਸਤਕ ਦੇ ਸੰਪਾਦਕੀ ਮੰਡਲ ਵਿੱਚ ਮੇਰਾ ਨਾਂ ਉਨ੍ਹਾਂ ਨੇ ਕਿਵੇਂ ਦਰਜ ਕੀਤਾ? ਪਰਿਵਾਰ ਹੀ ਦੱਸ ਸਕਦਾ ਹੈ। ਜਦੋਂ ਕਿ ‘ਵਾਪਸੀ ਦਾ ਸਫਰ’ ਪੁਸਤਕ ਵਿੱਚ ਮੇਰੇ ਵਲੋਂ ਲਿਖਿਆ ਕੋਈ ਵੀ ਲੇਖ ਸ਼ਾਮਿਲ ਨਹੀਂ। ਇਸ ਲਈ ਵਾਪਸੀ ਦਾ ਸਫਰ ਪੁਸਤਕ ਦੇ ਸੰਪਾਦਨ ਨਾਲ ਮੇਰਾ ਨਾਮ ਜੁੜਿਆ ਹੋਇਆ ਨਾ ਸਮਝਿਆ ਜਾਏ, ਅਸਲ ਵਿੱਚ ਮੈਂ ਉਸ ਪੁਸਤਕ ਦੇ ਸੰਪਾਦਕਾਂ ਵਿੱਚ ਨਹੀਂ ਸੀ।
ਧੰਨਵਾਦ ਸਹਿਤ
ਮਨਜੀਤ ਸਿੰਘ ਖਾਲਸਾ, ਮੋਹਾਲੀ
ਮੋਬਾਈਲ: 09417440779


(03/10/12)
ਅਵਤਾਰ ਸਿੰਘ ਮਿਸ਼ਨਰੀ

ਵਰਲਡ ਸਿੱਖ ਫੈਡਰੇਸ਼ਨ ਦੀ ਇਕੱਤਰਤਾ ਅਤੇ ਗੁਰਮਤਿ ਪ੍ਰਚਾਰ

(ਅਵਤਾਰ ਸਿੰਘ ਮਿਸ਼ਨਰੀ) 29 ਸਤੰਬਰ 2012 ਦਿਨ ਐਤਵਾਰ ਨੂੰ ਵਰਲਡ ਸਿੱਖ ਫੈਡਰੇਸ਼ਨ ਦੇ ਸਿਰਕੱਢ ਆਗੂ ਸ੍ਰ. ਹਰਬਖਸ਼ ਸਿੰਘ ਸੈਨਹੋਜ਼ੇ ਦੇ ਨਵੇਂ ਘਰ ਵਿਖੇ ਅਕਾਲ ਪੁਰਖ ਦਾ ਸ਼ੁਕਰਾਨਾਂ ਕਰਦੇ ਹੋਏ ਪ੍ਰਵਾਰ ਨੇ ਆਪ ਸਹਿਜ ਪਾਠ ਕੀਤਾ। ਬੱਚੀ ਹਰਸ਼ਲੀਨ ਕੌਰ ਦਾ ਜਨਮ ਦਿਨ ਮਨਾਇਆ ਗਿਆ। ਚਾਹ ਪਾਣੀ ਦਾ ਲੰਗਰ ਛਕਣ ਉਪ੍ਰੰਤ “ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ. ਐੱਸ. ਏ. ਸੰਸਥਾ” ਵੱਲੋਂ ਦਾਸ ਅਤੇ ਹਰਸਿਮਰਤ ਕੌਰ ਖਾਲਸਾ ਨੇ ਸਮਿਲਤ ਹੋ ਕੇ ਨੌਂਵੇਂ ਮਹੱਲੇ ਦੇ ਸ਼ਲੋਕ ਪੜ੍ਹ ਕੇ ਬਿਨਾਂ ਰਾਗਮਾਲਾ ਪੜ੍ਹੇ ਸਹਿਜ ਪਾਠ ਦੀ ਸਮਾਪਤੀ ਕੀਤੀ ਕਿਉਂਕਿ ਰਾਗਮਾਲਾ ਗੁਰਬਾਣੀ ਨਹੀਂ-ਰਾਗਮਾਲਾ ਗੁਰ ਕੀ ਕ੍ਰਿਤ ਨਾਹਿ ਮੁੰਦਾਵਣੀ ਲਗ ਗੁਰ ਬੈਣ॥ (ਸੂਰਜ ਪ੍ਰਕਾਸ਼) ਇਸੇ ਲਈ ਅਕਾਲ ਤਖਤ ਤੇ ਵੀ ਨਹੀਂ ਪੜ੍ਹੀ ਜਾਂਦੀ ਅਤੇ ਸਿੱਖ ਰਹਿਤ ਮਰਯਾਦਾ ਵਿੱਚ ਵੀ ਲਿਖਿਆ ਹੈ ਕਿ ਕੋਈ ਪੜ੍ਹੇ ਜਾਂ ਨਾਂ ਪੜ੍ਹੇ। ਉਚੇਚਾ ਬਿਨਾ ਲੋੜ ਦੇ ਰੁਮਾਲਾ ਵੀ ਨਹੀਂ ਚੜ੍ਹਾਇਆ ਗਿਆ ਅਤੇ ਤੁਪਕਾ-ਤੁਪਕਾ ਪਾਣੀ ਵੀ ਨਹੀਂ ਤਰੌਂਕਿਆ ਗਿਆ। ਕੋਈ ਸੰਪ੍ਰਦਾਈ, ਡੇਰਾਵਾਦੀ ਜਾਂ ਬ੍ਰਾਹਮਣੀ ਰੀਤ ਨਹੀਂ ਕੀਤੀ ਗਈ। ਜੇ ਇਵੇਂ ਹਰੇਕ ਮਾਈ-ਭਾਈ ਆਪ ਪਾਠ ਕਰੇ ਵਿਚਾਰੇ ਤਾਂ ਬ੍ਰਾਹਮਣਵਾਦ ਅਤੇ ਡੇਰਾਵਾਦ ਤੋਂ ਖਹਿੜਾ ਛੁਡਾਇਆ ਜਾ ਸਕਦਾ ਹੈ। ਬੀਬੀ ਹਰਸਿਮਰਤ ਕੌਰ ਖਾਲਸਾ ਨੇ ਗਟਾਰ ਨਾਲ ਗੁਰਬਾਣੀ ਦਾ ਕੀਰਤਨ ਵਿਆਖਿਆ ਸਹਿਤ ਕੀਤਾ। ਲੌਸ ਐਂਜਲੈਸ ਤੋਂ ਆਏ ਸ੍ਰ. ਹਰਬਖਸ਼ ਸਿੰਘ ਦੇ ਭਾਣਜੇ ਕਾਕਾ ਦੀਪ ਸਿੰਘ ਨੇ ਸੁਰ ਤਾਲ ਰਾਗ ਵਿੱਚ ਗੁਰਬਾਣੀ ਦੇ ਦੋ ਸ਼ਬਦਾਂ ਦਾ ਬਹੁਤ ਹੀ ਰਸਭਿਨਾ ਕੀਰਤਨ ਕਰਕੇ ਸੰਗਤ ਨੂੰ ਨਿਹਾਲ ਕੀਤਾ।

ਦਾਸ ਨੇ ਵੀ ਨਵੇਂ ਘਰ ਅਤੇ ਜਨਮ ਦਿਨ ਤੇ ਵਖਿਆਣ ਕਰਦੇ ਹੋਏ ਦਰਸਾਇਆ ਕਿ ਗੁਰੂ ਗ੍ਰੰਥ ਸਾਹਿਬ ਵਿਖੇ 6 ਗੁਰੂਆਂ, 15 ਭਗਤਾਂ, 11 ਭੱਟਾਂ ਅਤੇ 3 ਗੁਰਸਿੱਖਾਂ ਟੋਟਲ 35 ਮਹਾਂਪੁਰਖਾਂ ਦੀ ਬਾਣੀ ਹੈ। ਜਦ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਘਰ ਵਿਖੇ ਕਰਦੇ ਹਾਂ ਤਾਂ 35 ਮਹਾਂਪੁਰਖਾਂ ਦੇ ਉਪਦੇਸ਼ਾਂ ਰੂਪੀ ਚਰਨ ਪੈ ਜਾਂਦੇ ਹਨ ਕਿਉਂਕਿ-ਗੁਰ ਕੇ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਂਧਿਓ ਪਾਲਿ॥ (ਗੁਰੂ ਗ੍ਰੰਥ)। ਇਸ ਲਈ ਕਿਸੇ ਅਖੌਤੀ ਸਾਧ ਦੇ ਚਰਨਾਂ ਦੀ ਜਗਹ ਗੁਰੂ ਗ੍ਰੰਥ ਸਾਹਿਬ ਦੇ ਚਰਨ ਹੀ ਘਰੇ ਪੁਆਉਣੇ ਚਾਹੀਦੇ ਹਨ ਜਿਸ ਨਾਲ 35 ਗੁਰਮੁਖਾਂ ਦੇ ਚਰਨ ਘਰ ਵਿਚ ਪੈ ਜਾਂਦੇ ਹਨ । “ਘਰ” ਬਾਰੇ ਵਿਚਾਰ ਕੀਤਾ ਕਿ ਜਿਵੇਂ ਅਸੀਂ ਆਪਣੇ ਦੁਨੀਆਵੀ ਘਰ ਨੂੰ ਸਾਫ ਰੱਖਦੇ ਹਾਂ ਕਿ ਕੋਈ ਮਹਿਮਾਨ ਜਾਂ ਦੋਸਤ ਨਰਾਜ ਨਾਂ ਹੋਵੇ ਓਵੇਂ ਹੀ ਅਸੀਂ ਹਿਰਦੇ ਰੂਪੀ ਘਰ ਨੂੰ ਵੀ ਔਗੁਣਾਂ ਦਾ ਤਿਆਗ ਅਤੇ ਸ਼ੁਭ ਗੁਣ ਧਾਰਨ ਕਰਕੇ ਸਵਾਰਨਾ-ਸ਼ਿੰਗਾਰਨਾਂ ਹੈ। ਜਿਵੇਂ ਸਾਡੇ ਦੁਨਿਆਵੀ ਘਰ ਵਿੱਚ ਸਾਡਾ ਪੂਰਾ ਪ੍ਰਵਾਰ ਵਸਦਾ ਹੈ ਇਵੇਂ ਹੀ ਸੰਸਾਰ ਰੂਪੀ ਘਰ ਵਿੱਚ ਸਮੁੱਚੀ ਮਨੁੱਖਤਾ ਰੂਪੀ ਪ੍ਰਵਾਰ ਰਹਿੰਦਾ ਸਮਝਣਾ ਹੈ। ਇਹ ਸਮਝ ਤਾਂ ਹੀ ਆਵੇਗੀ ਜਦ ਅਸੀਂ ਆਪ ਗੁਰਬਾਣੀ ਦਾ ਪਾਠ, ਕੀਰਤਨ ਅਤੇ ਵਿਚਾਰ ਸਿੱਖਾਂ, ਕਮਾਵਾਂ ਅਤੇ ਪ੍ਰਚਾਰਾਂਗੇ।

ਸਿੱਖ ਪ੍ਰੋਹਿਤਵਾਦੀ ਨਹੀਂ ਸਗੋਂ ਕਿਰਤਵਾਦੀ ਧਰਮ ਹੈ। ਹਰੇਕ ਸਿੱਖ ਭਾਵੇਂ ਉਹ ਆਦਮੀ ਜਾਂ ਔਰਤ ਹੈ ਸਾਰੇ ਧਰਮ ਕਰਮ ਕਰ ਸਕਦਾ ਹੈ, ਉਸ ਨੂੰ ਕਿਸੇ ਪੁਜਾਰੀ ਵਿਚੋਲੇ ਦੀ ਲੋੜ ਨਹੀਂ। ਅਖੌਤੀ ਚੋਲਾਧਾਰੀ ਸਾਧਾਂ, ਲਾਲਚੀ ਅਤੇ ਅਗਿਆਨੀ ਪ੍ਰਬੰਧਕਾਂ ਨੇ ਸਾਨੂੰ ਡਰਾਇਆ ਹੋਇਆ ਹੈ ਕਿ ਵੇਖਣਾ ਗੁਰਬਾਣੀ ਗਲਤ ਪੜ੍ਹਨ ਨਾਲ ਪਾਪ ਲਾਗੇਗਾ। ਆਪਾਂ ਜਰਾ ਸੋਚੀਏ! ਜਦ ਬੱਚਾ ਸਕੂਲ ਜਾਣਾ ਸ਼ੁਰੂ ਕਰਦਾ ਹੈ ਕਈ ਕੈਦੇ ਵੀ ਪਾੜਦਾ ਹੈ ਤਾਂ ਹੀ ਅੱਗੇ ਕਿਤਾਬਾਂ ਪੜ੍ਹਨ ਦੇ ਯੋਗ ਹੁੰਦਾ ਹੈ ਪਰ ਜੇ ਆਪਾਂ ਕੈਦੇ ਫਟਨ ਦੇ ਡਰ ਜਾਂ ਪਾਪ ਕਰਕੇ ਬੱਚੇ ਨੂੰ ਸਕੂਲੋਂ ਹਟਾ ਲਈਏ ਕੀ ਉਹ ਉਚ ਵਿਦਿਆ ਪ੍ਰਾਪਤ ਕਰ ਸਕਦਾ ਹੈ? ਇਵੇਂ ਹੀ ਗੁਰਬਾਣੀ ਪੜ੍ਹਦੇ ਕਈ ਗਲਤੀਆਂ ਵੀ ਹੋਣੀਆਂ ਸੁਭਾਵਕ ਹਨ ਪਰ ਸਾਨੂੰ ਲੋਟੂ ਸਾਧਾਂ ਅਤੇ ਲਾਲਚੀ ਭਾਈਆਂ ਦੇ ਮਗਰ ਲੱਗ,ਗੁਰਬਾਣੀ ਪੜ੍ਹਨੋ-ਵਿਚਾਰਨੋ ਪਿਛੇ ਨਹੀਂ ਹਟਣਾਂ ਚਾਹੀਦਾ।

ਉਪਰੰਤ ਫਰਿਜਨੋ ਸਿੰਘ ਸਭਾ ਗੁਰਦੁਆਰੇ ਦੇ ਜਨਰਲ ਸੈਕਟਰੀ ਸ੍ਰ. ਗੁਰਪ੍ਰੀਤ ਸਿੰਘ ਮਾਨ ਨੇ ਦਾਸ ਦੇ ਵਖਿਆਣ ਦੀ ਪ੍ਰੋੜਤਾ ਕਰਦੇ ਹੋਏ ਘੱਟੋ ਘੱਟ ਭੇਖੀ ਸਾਧਾਂ ਨੂੰ ਆਪਣੇ ਘਰਾਂ ਚ ਬੁਲਾਉਣ ਨਾਲੋਂ “ਗੁਰੂ ਗ੍ਰੰਥ ਸਾਹਿਬ” ਨੂੰ ਹੀ ਆਪਣੇ ਘਰ ਪ੍ਰਕਾਸ਼ਨਾ ਚਾਹੀਦਾ ਹੈ ਜਿਸ ਨਾਲ 35 ਮਹਾਂਪੁਰਖਾਂ ਦੇ ਸਿਖਿਆਵਾਂ ਰੂਪੀ ਚਰਨ ਪੈ ਜਾਂਦੇ ਹਨ। ਉਨ੍ਹਾਂ ਨੇ ਆਈਆਂ ਸੰਗਤਾਂ ਅਤੇ ਦੋਸਤਾਂ ਮਿਤਰਾਂ ਦਾ ਪ੍ਰਵਾਰ ਵੱਲੋਂ ਧੰਨਵਾਦ ਕੀਤਾ। ਫਿਰ ਸਮਾਪਤੀ ਤੇ ਦਾਸ ਨੇਪ੍ਰਿਥਮ ਅਕਾਲ ਪੁਰਖ ਸਿਮਰ ਕੇ” ਸ਼ਬਦਾਂ ਨਾਲ ਅਰਦਾਸ ਕੀਤੀ ਕਿ ਅਕਾਲ ਪੁਰਖ ਇਸ ਨਵੇਂ ਘਰ ਵਿੱਚ ਸ੍ਰ. ਹਰਬਖਸ਼ ਸਿੰਘ ਜੀ ਦੇ ਸਮੂੰਹ ਪ੍ਰਵਾਰ ਨੂੰ ਸੁੱਖ ਸੁਖਾਂ ਦਾ ਨਿਵਾਸ ਬਖਸ਼ੇ ਅਤੇ ਗੁਰਬਾਣੀ ਦੇ ਪ੍ਰਵਾਹ ਘਰ ਵਿੱਚ ਚਲਦੇ ਰਹਿਣ, ਬੱਚੀ ਹਰਸ਼ਲੀਨ ਕੌਰ ਨੂੰ ਹੋਣਹਾਰਤਾ ਅਤੇ ਵਿਦਿਆ ਦੀ ਦਾਤ ਅਤੇ ਸਮੁੰਹ ਪ੍ਰਵਾਰ ਨੂੰ ਤੰਦਰੁਸਤੀਆਂ ਬਖਸ਼ੇ। ਇਸ ਸਹਿਜ ਪਾਠ ਦੇ ਭੋਗ ਤੇ ਕ੍ਰਾਂਤੀਕਾਰੀ ਕਦਮ ਚੱਕਦਿਆਂ ਜਾਗਰੂਕ ਵੀਰਾਂ ਦੀ ਸਲਾਹ ਨਾਲ ਰਵਾਇਤੀ ਰੁਮਾਲਾ ਦੇਣ ਦੀ ਪ੍ਰਥਾ ,ਭਗੌਤੀ ਅਤੇ ਰਾਗਮਾਲਾ ਨੂੰ ਪਰੇ ਰੱਖਿਆ ਗਿਆ।

ਇਸ ਉਪ੍ਰੰਤ ਲੰਗਰ ਛੱਕਣ ਤੋਂ ਬਾਅਦ “ਅਖੌਤੀ ਸੰਤਾਂ ਦੇ ਕੌਤਕ ਫੇਸਬੁਕ ਗਰੁੱਪ” ਜਿਸ ਦੇ ਇੰਟ੍ਰਨੈਟ ਤੇ 65000 ਮੈਂਬਰ ਹਨ ਦੇ ਐਡਮਿਨਜ਼ ,ਸਲਾਹਕਾਰਾਂ, ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ.ਐਸ. ਏ. ਅਤੇ “ਵਰਡ ਸਿੱਖ ਫੈਡਰੇਸ਼ਨ” ਦੀ ਮੀਟਿੰਗ ਸ੍ਰ. ਹਰਬਖਸ਼ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਨਵੰਬਰ 2012 ਦੇ ਪਹਿਲੇ ਹਫਤੇ ਯੂਬਾਸਿਟੀ ਦੇ ਸਲਾਨਾ ਜੋੜਮੇਲੇ ਤੇ ਅਤੇ ਹੋਰ ਗੁਰਦਵਾਰਿਆਂ ਵਿੱਚ ਗੁਰਮਤਿ ਪ੍ਰਚਾਰ ਬਾਰੇ ਵਿਚਾਰਾਂ ਕੀਤੀਆਂ ਗਈਆਂ ਕਿ ਕਿਵੇਂ ਅਤੇ ਕਿਹੜੇ ਗੁਰਸਿੱਖ ਵਿਦਵਾਨਾਂ ਦੀਆਂ ਸੀਡੀਆਂ ਅਤੇ ਪੁਸਤਕਾਂ ਦੀ ਸਟਾਲ ਲਾਉਣੀ ਹੈ, ਜਥੇਬੰਦੀ ਨੂੰ ਮਜਬੂਤ ਕਰਨਾ ਅਤੇ ਸਭ ਨਾਲ ਰਲ ਮਿਲ ਕੇ ਕਿਵੇਂ ਚਲਣਾ ਹੈ? ਵਿਦਵਾਨ ਕਥਾਕਾਰਾਂ ਨੂੰ ਕਿਵੇਂ ਬਲਾਉਣਾ ਹੈ? ਬਾਕੀ ਜਾਗਰੂਕ ਗਰੁੱਪਾਂ ਨਾਲ ਪਈਆਂ ਦੂਰੀਆਂ ਖਤਮ ਕਰਨ ਲਈ ਕਿੰਝ ਕੋਸ਼ਿਸ਼ਾਂ ਕਰਨੀਆਂ ਹਨ । ਇਸ ਮੀਟਿੰਗ ਵਿੱਚ ਦਾਸ, ਬੀਬੀ ਹਰਸਿਮਰਤ ਕੌਰ ਖਾਲਸਾ ਫਰੀਮਾਂਟ, ਸ੍ਰ. ਗੁਰਪ੍ਰੀਤ ਸਿੰਘ ਮਾਨ, ਸ੍ਰ. ਰਛਪਾਲ ਸਿੰਘ ਬਾਹੋਵਾਲ, ਡਾ. ਲਵਨਪ੍ਰੀਤ ਸਿੰਘ ਫਰਿਜਨੋ, ਸ੍ਰ. ਰਵਿੰਦਰ ਸਿੰਘ ਗੋਲਡੀ, ਸ੍ਰ. ਜਿੰਦਰਪਾਲ ਸਿੰਘ, ਸ੍ਰ. ਹਰਿੰਦਰ ਸਿੰਘ ਉਬੀ, ਕਾਕਾ ਦੀਪ ਸਿੰਘ ਅਤੇ ਸਾਥੀ ਐਲੇ, ਡਾ. ਗੁਰਮੀਤ ਸਿੰਘ ਬਰਸਾਲ,ਸ੍ਰ. ਹਰਬਖਸ਼ ਸਿੰਘ, ਸ੍ਰ. ਗੁਰਸੇਵਕ ਸਿੰਘ ਰੋਡੇ ਅਤੇ ਸ੍ਰ. ਹਰਮਿੰਦਰ ਸਿੰਘ ਸੇਖਾ ਸੈਨਹੋਜੇ, ਸ੍ਰ. ਜਗਮੇਲ ਸਿੰਘ ਯੂਨੀਅਨ ਸਿਟੀ ਅਤੇ ਕੁਝ ਹੋਰ ਸਜਨ ਵੀ ਸ਼ਾਮਲ ਹੋਏ।


(03/10/12)
ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਜਰਨਲ ਬਰਾੜ ਉੱਪਰ ਜਾਨਲੇਵਾ ਹਮਲਾ – ਇੱਕ ਵਿਸ਼ਲੇਸ਼ਣ
- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ
ਪਿੱਛਲੇ ਦਿਨੀਂ ਭਾਰਤੀ ਫ਼ੋਜ ਦੇ ਇੱਕ ਰਿਟਾਇਰਡ ਜਰਨਲ ਬਰਾੜ ਉੱਤੇ ਲੰਡਨ ਦੇ ਇੱਕ ਨਿਜੀ ਦੌਰੇ ਦੌਰਾਨ ਤਥਾਕਥਿਤ ਘਾਤ ਲਗਾ ਕੇ ਹੋਏ ਜਾਨਲੇਵਾ ਹਮਲੇ ਦੀ ਖ਼ਬਰ ਹਿੰਦੁਸਤਾਨ ਤੇ ਹੋਰ ਦੇਸੀ-ਵਿਦੇਸ਼ੀ ਮੀਡੀਏ ਉੱਪਰ ਕਾਫ਼ੀ ਛਾਈ ਰਹੀ | ਯਾਦ ਰਹੇ ਕਿ ਇਹ ਜਰਨਲ ਬਰਾੜ ਉਹ ਹੀ ਵਿਅਕਤੀ ਹੈ ਜਿਸ ਨੇ ਭਾਰਤੀ ਫ਼ੌਜ ਵਲੋਂ ਸਿੱਖਾਂ ਦੇ ਕੇਂਦਰੀ ਧਾਰਮਿਕ ਸਥਾਨ ਉੱਪਰ ਜੂਨ ੧੯੮੪ ਵਿੱਚ ਆਪ੍ਰੇਸ਼ਨ ਨੀਲਾ-ਤਾਰਾ ਨਾਂ ਹੇਠ ਕੀਤੇ ਗਏ ਵਿਉਂਤਬੰਦ ਹਮਲੇ ਵਿੱਚ ਹਮਲਾ ਕਰਨ ਵਾਲੀ ਟੁੱਕੜੀ ਦੀ ਕਮਾਨ ਸੰਭਾਲੀ ਸੀ | ਸੋ ਇਸ ਘਟਨਾਕ੍ਰਮ ਉੱਪਰ ਪੰਜਾਬ ਤੇ ਭਾਰਤ ਸਰਕਾਰ ਤੋਂ ਇਲਾਵਾ ਵੱਖ-੨ ਨਰਮ ਤੇ ਗਰਮਦਲੀਏ ਮੁੱਖਧਾਰਾ ਅਤੇ ਵੱਖਵਾਦੀ ਸਿੱਖ ਲੀਡਰਾਂ ਦੇ ਭਾਂਤ-੨ ਦੇ ਬਿਆਨ ਵੀ ਵੇਖਣ ਨੂੰ ਮਿਲੇ, ਜਿਸ ਵਿੱਚ ਆਪਣੇ ਮਨੋਰਥ/ਸੁਆਰਥ ਅਨੁਸਾਰ ਹਰੇਕ ਨੇ ਇਸ ਘਟਨਾ ਦੀ ਨਿੰਦਾ ਜਾਂ ਪ੍ਰੋੜ੍ਹਤਾ ਕੀਤੀ, ਹਾਲਾਕਿ ਕਿਸੇ ਵੀ ਗਰਮ-ਦਲੀ ਧੜੇ ਵਲੋਂ ਇਸਦੀ ਜ਼ਿੰਮੇਵਾਰੀ ਨਹੀਂ ਕਬੂਲੀ ਗਈ |
ਇਸ ਦੇ ਨਾਲ ਹੀ ਆਪਣੇ ਉੱਤੇ ਹੋਏ ਇਸ ਤਥਾਕਥਿਤ ਜਾਨਲੇਵਾ ਹਮਲੇ ਤੋਂ ੧-੨ ਦਿਨ ਬਾਅਦ ਹੀ ਜਰਨਲ ਬਰਾੜ ਵਲੋਂ ਵੱਖ-੨ ਮੀਡੀਆ ਚੈਨਲਾਂ/ਅਖਬਾਰਾਂ ਵਿੱਚ ਇਸ ਹਮਲੇ ਸੰਬੰਧੀ ਕਈ ਇੰਟਰਵਿਊ ਦਿੱਤੇ ਗਏ ਜਿਸ ਵਿੱਚ ਉਹਨਾਂ ਕੇ ਖੁੱਲ੍ਹ ਕੇ ਆਪਣੇ ਹਮਲਾ ਕਰਨ ਵਾਲੇ ਵਿਅਕਤੀਆਂ ਬਾਰੇ ਖੁਲਾਸੇ ਅਤੇ ਦਾਅਵੇ ਕੀਤੇ ਗਏ, ਅਤੇ ਨਾਲ ਹੀ ਨਾਲ ਆਪਣੀ ਬਹਾਦਰੀ ਦੇ ਕਿੱਸੇ ਵੀ ਗਾਏ ਕਿ ਕਿਸ ਤਰ੍ਹਾਂ ਉਹਨਾਂ ਨੇ ਬੜੀ ਹਿੰਮਤ ਅਤੇ ਸੂਝ-ਬੂਝ ਨਾਲ ਆਪਣੇ ਉੱਤੇ ਹਮਲਾ ਕਰਨ ਵਾਲੇ ਤਿੰਨ ਨੌਜਵਾਨ “ਦਾੜੀਧਾਰੀ” ਵਿਅਕਤੀਆਂ ਨਾਲ ਇੱਕਲੇ ਮੁਕਾਬਲਾ ਕਰ ਕੇ ਉਹਨਾਂ ਨੂੰ ਭੱਜਣ ਲਈ ਮਜਬੂਰ ਕਰ ਦਿੱਤਾ, ਜਿਸਨੂੰ ਨਾ ਕੇਵਲ ਸਥਾਪਤੀਵਾਦੀ ਹਿੰਦੂਸਤਾਨੀ ਮੀਡੀਏ ਨੇ ਖੂਬ ਉਛਾਲਿਆ ਬਲਕਿ ਭਾਰਤੀ ਸਰਕਾਰੀ ਤੰਤਰ ਨੇ ਵੀ ਇਸਨੂੰ ਪੱਛਮੀ ਦੇਸ਼ਾਂ ਵਿੱਚ ਤਥਾਕਥਿਤ ਸਿੱਖ-ਅੱਤਵਾਦ ਦੇ ਮੁੜ੍ਹ ਉਭਾਰ ਵਜੋਂ ਪੇਸ਼ ਕੀਤਾ |
ਪਰ ਜਰਨਲ ਬਰਾੜ ਦੇ ਇਸ ਘਟਨਾ ਸੰਬੰਧੀ ਜਾਣਕਾਰੀ ਦਿੰਦੇ ਆਪਣੇ ਹੀ ਸ਼ਬਦ ਅਤੇ ਘਟਨਾਕ੍ਰਮ ਤੋਂ ਇੱਕ-ਦੋ ਦਿਨ ਬਾਅਦ ਹੀ ਦਿੱਤੀ ਗਈ ਇੰਟਰਵਿਊ ਵਿੱਚ ਉਹਨਾਂ ਦੀ ਦੀ ਮੌਜੂਦਾ ਹਾਲਤ ਆਪਣੇ ਆਪ ਹੀ ਇਸ ਘਟਨਾ ਦੀ ਅਸਲੀਅਤ ਅਤੇ ਛੁਪੇ ਮੰਤਵਾਂ ਬਾਰੇ ਗੰਭੀਰ ਸ਼ੰਕੇ ਖੜੇ ਕਰ ਜਾਂਦੇ ਹਨ, ਜਿਹਨਾਂ ਦੀ ਵੱਖ-੨ ਕਾਰਕਾਂ ਅਧੀਨ ਘੋਖ ਕਰਨਾ ਬਹੁਤ ਹੀ ਜਰੂਰੀ ਬਣ ਜਾਂਦਾ ਹੈ :
੧. ਹਮਲੇ ਵਿੱਚ ੩ ਹੱਟੇ-ਕੱਟੇ ਨੌਜਵਾਨ “ਦਾੜੀਧਾਰੀ” ਵਿਅਕਤੀ ਸ਼ਾਮਿਲ ਸਨ –
ਇੱਥੇ ਇਹ ਵੇਖਣਾ ਜ਼ਰੂਰੀ ਹੋ ਜਾਂਦਾ ਹੈ ਕਿ ਇੱਕ ੭੫-੮੦ ਸਾਲ ਬਜ਼ੁਰਗ ਉੱਪਰ ਜੇ ੩ ਹੱਟੇ-ਕੱਟੇ ਨੌਜਵਾਨ (ਜਰਨਲ ਬਰਾੜ ਦੇ ਆਪਣੇ ਹੀ ਸ਼ਬਦਾਂ ਵਿੱਚ) ਜਾਨਲੇਵਾ ਹਮਲਾ ਕਰ ਦੇਣ ਤਾਂ ਕਿੰਨਾ ਕੁ ਸੰਭਵ ਹੈ ਕਿ ਉਹ ਬਜ਼ੁਰਗ ਇੱਕਲਾ ਕੇਵਲ ਆਪਣੀ ਹੀ ਬਹਾਦੁਰੀ ਨਾਲ ਉਹਨਾਂ ਦਾ ਨਾ ਕੇਵਲ ਮੁਕਬਲਾ ਕਰਨ ਵਿੱਚ ਬਲਕਿ ਉਹਨਾਂ ਨੂੰ ਲੰਮਾ ਸਮਾਂ ਖਦੇੜੀ ਰੱਖਣ ਤੇ ਫੇਰ ਭੱਜਣ ‘ਤੇ ਮਜਬੂਰ ਕਰ ਸਕਦਾ ਹੈ ?
੨. ਹਮਲਾ ਲੰਮੀ ਪਲਾਨਿੰਗ ਤੋਂ ਬਾਅਦ ਪੂਰੀ ਵਿਉਂਤਬੰਦੀ ਨਾਲ ਕੀਤਾ ਗਿਆ ਸੀ –
ਜੇਕਰ (ਜਰਨਲ ਬਰਾੜ ਦੇ ਕਹੇ ਅਨੁਸਾਰ) ਹਮਲਾ ਬੜੀ ਹੀ ਵਿਉਂਤਬੰਦੀ ਅਤੇ ਘਾਤ ਮਿੱਥ ਕੇ ਕੀਤਾ ਗਿਆ ਸੀ ਤਾਂ ਫੇਰ ਕੀ ਕਰਨ ਹੈ ਕਿ ਉਹ ਤਿੰਨ ਦੇ ਤਿੰਨ ਵਿਅਕਤੀ ਉੱਥੇ ਅਠਾਰਵੀਂ ਸਦੀ ਦੇ ਖੂੰਢੇ ਹਥਿਆਰ ਲਈ ਫ਼ਿਰ ਰਹੇ ਸਨ ਅਤੇ ਹਮਲੇ ਵਿੱਚ ਜਰਨਲ ਬਰਾੜ ਦੇ ਸਰੀਰ ‘ਤੇ ਹੋਏ ਸਾਰੇ ਜ਼ਖ਼ਮ ਕੇਵਲ ਤੇ ਕੇਵਲ ਮਾਮੂਲੀ ਅਤੇ ਘਾਤਕ ਅੰਗਾਂ ਤੋਂ ਹੈਰਾਨੀਜਨਕ ਤਰੀਕੇ ਨਾਲ ਹੱਟਵੇਂ ਸਨ ?
੩. ਹਮਲੇ ਦਾ ਇੱਕੋ-ਇੱਕ ਉਦੇਸ਼ ਜਰਨਲ ਬਰਾੜ ਦੀ ਜਾਨ ਲੈਣਾ ਸੀ –
ਜੇਕਰ ਤਥਾਕਥਿਤ ਹਮਲਾਵਰਾਂ ਇੱਕੋ-ਇੱਕ ਉਦੇਸ਼ ਜਰਨਲ ਬਰਾੜ ਦੀ ਜਾਣ ਲੈਣਾ ਸੀ ਤਾਂ ਕੀ ਕਰਨ ਸੀ ਕਿ ਉਹਨਾਂ ਦਾ ਇੱਕ ਵੀ ਵਾਰ ਜਰਨਲ ਬਰਾੜ ਦੇ ਸਰੀਰ ਦੀ ਕਿਸੇ ਅਜਿਹੀ ਜਗ੍ਹਾ ਨਾ ਵੱਜਿਆ ਜੋ ਕਿ ਉਸਦੀ ਮੌਤ ਦਾ ਕਰਨ ਬਣ ਸਕਦਾ ਜਾਂ ਕੋਈ ਗੰਭੀਰ ਜ਼ਖ਼ਮ ਹੀ ਦੇ ਸਕਦਾ; ਬਲਕਿ ਇਸ ਹਮਲੇ ਤੋਂ ਇੱਕ ਰਾਤ ਬਾਅਦ ਜਰਨਲ ਬਰਾੜ ਹਸਪਤਾਲ ਤੋਂ ਡਿਸਚਾਰਜ ਹੋ ਕੇ ਪੂਰੇ ਮੀਡੀਆ ਵਿੱਚ ਆਪਣੇ ‘ਤੇ ਹੋਏ ਹਮਲੇ ਦੀ ਲੰਬੀ-ਚੌੜੀ ਇੰਟਰਵਿਊ ਦੇਣ ਦੇ ਕਾਬਿਲ ਵੀ ਹੋ ਗਏ !
੪. ਹਮਲੇ ਦਾ ਹਥਿਆਰ (ਖੁੰਢੀ) ਕਿਰਪਾਨ ਹੋਣਾ/ਦੱਸਣਾ –
ਜਦ ਪੱਛਮ ਵਿੱਚ ਆਧੁਨਿਕ ਜਾਨਲੇਵਾ ਹਥਿਆਰ ਬੜੀ ਅਸਾਨੀ ਨਾਲ ਕਾਨੂਨੀ ਤੌਰ ‘ਤੇ ਮਿਲ ਜਾਂਦੇ ਹਨ ਤਾਂ ਇਹ ਇੱਕ ਅਜਿਹੇ ਯਤਨ ਵਜੋਂ ਸਾਹਮਣੇ ਆਇਆ ਕਿ ਇਸ ਘਟਨਾ ਨੂੰ ਪੱਛਮੀ ਦੇਸ਼ਾਂ ਵਿੱਚ ਲੰਮੇ ਸੰਘਰਸ਼ ਤੋਂ ਬਾਅਦ ਕਿਰਪਾਨ ਨੂੰ ਇੱਕ ਧਾਰਮਿਕ ਪ੍ਰਤੀਕ ਵਜੋਂ ਮਿਲਦੀ ਮਾਨਤਾ ਲਈ ਬਣਦੇ ਮਾਹੌਲ ਨੂੰ ਖਰਾਬ ਕਰਨ ਦੇ ਯਤਨ ਵਜੋਂ ਵਜੋਂ ਵੀ ਵੇਖਿਆ ਜਾ ਸਕਦਾ ਹੈ |
ਸੋ ਇਹਨਾਂ ਸਾਰੇ ਸ਼ੰਕਿਆਂ ਦੇ ਕਾਰਨ ਇਹ ਪੂਰੇ ਦਾ ਪੂਰਾ ਘਟਨਾਕ੍ਰਮ ਗੰਭੀਰ ਸ਼ੱਕ ਦੇ ਘੇਰੇ ਵਿੱਚ ਆ ਜਾਂਦਾ ਹੈ, ਕਿ ਕਿਤੇ ਇਹ ਸਾਰਾ ਕੁਝ ਕੋਈ ਡੰਮੀ ਕਾਰਾ ਤਾਂ ਨਹੀਂ ਸੀ ਜਿਸਦੇ ਪਿੱਛੇ ਇੱਕ ਤੀਰ ਨਾਲ ਕਈ-੨ ਸ਼ਿਕਾਰ ਫੁੰਡਣ ਦੇ ਗੁਝੇ ਮੰਤਵ ਛੁਪੇ ਹੋਏ ਹੋ ਸਕਦੇ ਹਨ ਜਿਸ ਅਧੀਨ ਇੱਕ ਪਾਸੇ ਜਿੱਥੇ ਇਸ ਦਾ ਮਕਸਦ ਵਿਸਕਾਨਸਿਨ (ਅਮਰੀਕਾ) ਵਿੱਚਲੇ ਸਿੱਖਾਂ ਉੱਤੇ ਹੋਏ ਨਸਲੀ ਹਮਲੇ ਤੋਂ ਬਾਅਦ ਪੱਛਮ ਵਿੱਚ ਹਮਦਰਦੀ ਦੀ ਹਵਾ ਅਧੀਨ ਮਿਲਦੇ ਲਾਭਾਂ ਨੂੰ ਖੰਡਿਤ ਕਰਨਾ, ਅੰਤਰ-ਰਾਸ਼ਟਰੀ ਪੱਧਰ ‘ਤੇ ਸਿੱਖਾਂ ਦੀ ਛਵੀ ਖਰਾਬ ਕਰਨਾ, ਕੈਨੇਡਾ ਤੋਂ ਬਾਅਦ ਲੰਡਨ ਵਿੱਚ ਵੀ ਬ੍ਰਿਟਿਸ਼ ਸਰਕਾਰ (ਤੇ ਹੋਰ ਯੂਰਪੀ ਸਰਕਾਰਾਂ) ਨੂੰ ਸਿੱਖ ਵੱਖਵਾਦੀਆਂ ‘ਤੇ ਦਬਾਓ ਰੱਖਣ ਲਈ ਮਜਬੂਰ ਕਰਨਾ, ਦਿਨੋਂ-ਦਿਨ ਬਦਲਦੇ ਹਿੰਦੂਸਤਾਨੀ ਅਤੇ ਪੰਜਾਬ ਦੇ ਸਿਆਸੀ ਖੇਤਰ ਵਿਚ ਲਾਹਾ ਲੈਣ ਦੇ ਨਾਲ-੨ ਜਰਨਲ ਬਰਾੜ ਦੇ (ਖੂਫ਼ੀਆ ਏਜੰਸੀਆਂ ਦੀ ਮਿਲੀ-ਭੁਗਤ ਸਹਿਤ) ਆਪਣੇ ਪ੍ਰਭਾਵ ਨੂੰ ਮੁੜ ਸੁਰਜੀਤ ਕਰਨਾ ਵੀ ਹੋ ਸਕਦਾ ਹੈ |
ਮੰਤਵ ਕੋਈ ਵੀ ਹੋਵੇ ਭਾਵੁਕ ਸਿੱਖ ਨੌਜਵਾਨੀ ਨੂੰ ਇਸ ਘਟਨਾ ‘ਤੇ ਪ੍ਰਤੀਕਰਮ ਦਿੰਦਿਆਂ ਸਹਿਜ ਅਤੇ ਦਿਮਾਗ ਤੋਂ ਕੰਮ ਲੈਣਾ ਚਾਹੀਦਾ ਹੈ ਕਿਉਂਕਿ ਬਹੁਤੀ ਵਾਰੀ ਖੂਫ਼ੀਆ (ਜਾਂ ਤੀਜੀਆਂ) ਏਜੰਸੀਆਂ ਅਜਿਹੇ ਕਾਰੇ ਕੇਵਲ ਪ੍ਰਤੀਕਰਮ ਦੇਖ ਕੇ ਮਾਸੂਮ ਤੇ ਆਮ ਲੋਕਾਂ ਨੂੰ ਆਪਣੇ ਮੁਫਾਦਾਂ ਲਈ ਨਿਸ਼ਾਨਾਂ ਬਣਾਉਣ ਲਈ ਕਰਵਾਉਂਦੀਆਂ ਹਨ ਅਤੇ ਕਈ ਨਾਸਮਝ ਗਰਮ ਜਾਂ ਭੜਕਾਊ ਹਰਕਤ ਕਰ ਕੇ ਇਹਨਾਂ ਦੇ ਜਾਲ ਵਿੱਚ ਫੱਸ ਜਾਂਦੇ ਹਨ | ਪੰਜਾਬ ਦੇ ਕਾਲੇ ਦਿਨਾਂ ਵਿੱਚ ਸਾਡੀ ਨੌਜਵਾਨੀ ਨੇ ਅਜਿਹਾ ਬਹੁਤ ਸਾਰਾ ਸੰਤਾਪ ਆਪਣੇ ਪਿੰਡੇ ‘ਤੇ ਹੰਢਾਇਆ ਹੈ; ਸੋ ਹੋਸ਼ ਕਾਇਮ ਰੱਖਣ ਦੀ ਹੋਰ ਵੀ ਜਿਆਦਾ ਲੋੜ ਹੈ |
ਅੰਤ ਵਿੱਚ ਵਿਸ਼ਲੇਸ਼ਣ ਕੀਤਿਆਂ ਇਸ ਹਮਲੇ ਦੀ ਅਸਲੀਅਤ, ਮਨੋਰਥ ਅਤੇ ਸਮੇਂ ਸਥਾਨ ਬਾਰੇ ਕਈ ਪ੍ਰਕਾਰ ਦੇ ਅਜਿਹੇ ਸ਼ੰਕੇ ਉਪਜਦੇ ਹਨ ਜਿਹਨਾਂ ਦੇ ਜਵਾਬ ਸਹੀ-੨ ਦੇਣੇ ਨਾ ਤਾਂ ਜਰਨਲ ਬਰਾੜ ਅਤੇ ਭਾਰਤ-ਸਰਕਾਰ (ਜਾਂ ਪੜਦੇ ਪਿੱਛਲੀਆਂ ਖ਼ੁਫ਼ੀਆ ਏਜੰਸੀਆਂ) ਲਈ ਸੌਖੇ ਹਨ ਨਾ ਹੀ ਇਸ ਹਮਲੇ ਨੂੰ ਲੈ ਕੇ ਅੰਤਰ-ਰਾਸ਼ਟਰੀ ਪੱਧਰ ‘ਤੇ ਸਿੱਖਾਂ ਦੀ ਦਿੱਖ ਖਰਾਬ ਕਰਨ ਲਈ ਮੁੜ੍ਹ ਤੋਂ ਯਤਨਸ਼ੀਲ ਸਥਾਪਤੀਵਾਦੀ ਤੇ ਘੱਟਗਿਣਤੀਆਂ ਦੇ ਹਕੂਕਾਂ ਵਿਰੋਧੀ ਹਿੰਦੂਸਤਾਨੀ ਮੀਡੀਏ ਲਈ |


(03/10/12)
ਪਰਸ਼ੋਤਮ ਲਾਲ ਸਰੋਏ

ਕਲਮੀਂ ਸੇਵਾ ਇੱਕ ਬਹੁਤ ਵੱਡਾ ਪੁੰਨ ਹੈ
ਅੱਜ ਜਿਸ ਵੇਲੇ ਕਿ ਦੁਨੀਆਂ ਆਪਣੇ ਆਪ ਵਿੱਚ ਸਿਰਫ਼ ਤੇ ਸਿਰਫ਼ ਆਪਣੇ ਤੱਕ ਹੀ ਸਿਮਟ ਕੇ ਰਹਿ ਗਈ ਹੈ ਉਸ ਸਮੇਂ ਦੌਰਾਨ ਮੇਰੇ ਕੁੱਝ ਲੇਖਕ ਵੀਰ ਇਸ ਦੁਨੀਆਂ ਨੂੰ ਸਮਾਜ ਨੂੰ ਆਪਣੇ ਪੰਜਾਬੀ ਸਹਿਤ ਨਾਲ ਜੋੜ ਕੇ ਇਸ ਸਮਾਜ ਨੂੰ ਇੱਕ ਸਚੁੱਜਾ ਸਮਾਜ ਬਣਾਉਣ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾ ਰਹੇ ਹਨ। ਜਿਹੜਾ ਕਿ ਹਰ ਇੱਕ ਦੇ ਵਸ ਦੀ ਗੱਲ ਨਹੀਂ ਹੈ। ਇਸ ਤਰ੍ਹਾਂ ਦੇ ਕੰਮ ਨੂੰ ਕਲਮੀਂ ਸੇਵਾ ਵੀ ਕਿਹਾ ਜਾ ਸਕਦਾ ਹੈ।
ਸਮਾਜ ਦੇ ਲਈ ਕੁਰਬਾਨੀ ਕਰਨ ਦਾ ਜਜ਼ਬਾ ਤਾਂ ਕੋਈ ਕੋਈ ਹੀ ਰੱਖਦਾ ਹੈ। ਜ਼ਿਆਦਾਤਰ ਇਹ ਹੀ ਦੇਖਿਆ ਗਿਆ ਹੈ ਕਿ ਕਿਸੇ ਦੇ ਹੋਣ `ਤੇ ਤਾਂ ਉਸ ਦੀ ਕੋਈ ਕਦਰ ਨਹੀਂ ਹੁੰਦੀ ਪਰ ਬਾਅਦ ਵਿੱਚ ਉਹੀ ਸਮਾਜ ਉਸ ਦੇ ਨਾਂਅ `ਤੇ ਮੇਲੇ ਲਗਾਉਂਦਾ ਦਿਖਾਈ ਦਿੰਦਾ ਹੈ। ਸਮਾਜ ਵਿਚਲੇ ਗ਼ਲਤ ਅਨਸਰਾਂ ਦੇ ਖ਼ਿਲਾਫ਼ ਨਿਡਰ ਹੋ ਕੇ ਕਲਮੀਂ ਯੁੱਧ ਛੇੜ ਦੇਣਾ ਤੇ ਉਨ੍ਹਾਂ ਗਲ਼ਤ ਅਨਸਰਾਂ ਨੂੰ ਆਪਣੀਆਂ ਹਰਕਤਾਂ ਤੋਂ ਬਾਜ ਆਉਣ ਲਈ ਇੱਕ ਚਨੌਤੀ ਦੇ ਦੇਣਾ ਜਿਹੀ ਕਲਮੀਂ ਦੇਣ ਸਮਾਜ ਨੂੰ ਇੱਕ ਬਹੁਤ ਵੱਡੀ ਦੇਣ ਹੈ।
ਸਾਡੇ ਇਸ ਸਮਾਜ ਵਿੱਚ ਕੁੱਝ ਇੱਕ ਤਾਂ ਐਸੇ ਵੀ ਹਨ ਜਿਹੜੇ ਕਿ ਪਿਛਲੱਗੂ ਬਣ ਕੇ ਤੇ ਆਪਣੇ ਤੇ ਸਿਰਫ਼ ਤੇ ਸਿਰਫ਼ ਆਪਣੇ ਨਿੱਜੀ ਫ਼ਾਇਦੇ ਜਾਂ ਆਰਥਿਕ ਲਾਭ ਨੂੰ ਹੀ ਪਹਿਲ ਦੇ ਆਧਾਰ `ਤੇ ਦੇਖਦੇ ਹਨ। ਜੇ ਕੋਈ ਉਸ ਨੂੰ ਕੁੱਝ ਗ਼ਲਤ ਵੀ ਲਿਖਣ ਨੂੰ ਕਹਿ ਦੇਵੇ ਤਾਂ ਉਹ ਝੱਟ ਲਿਖ ਦਿੰਦੇ ਹਨ। ਜਿਸ ਦਾ ਅੰਦਾਜ਼ਾ ਪਾਠਕ ਜਾਂ ਸਰੋਤੇ ਆਦਿ ਅੱਜ ਦੀਆਂ ਫਿਲਮਾਂ ਦੇਖ ਕੇ ਜਾਂ ਗੀਤ ਸੁਣ ਕੇ ਭਲੀ ਭਾਂਤੀ ਲਗਾ ਸਕਦੇ ਹਨ। ਜੇਕਰ ਇਨ੍ਹਾਂ ਲੇਖਕਾਂ ਜਾਂ ਗੀਤਕਾਰਾਂ ਤੋਂ ਪੁੱਛਿਆ ਜਾਵੇ ਕਿ ਭਾਈ ਇਹ ਸਭ ਲਿਖ ਕੇ ਜਾਂ ਫਿਲਮਾ ਕੇ ਜਾਂ ਦਿਖਾ ਕੇ ਕੀ ਕੜੀ ਘੋਲੀ ਗਈ ਹੈ ਤਾਂ ਉਹ ਕਹਿੰਦੇ ਹਨ ਕਿ ਸਾਡਾ ਸਮਾਜ ਇਹੋ ਹੀ ਪਸੰਦ ਕਰਦਾ ਹੈ ਤੇ ਫਿਰ ਅਸੀਂ ਆਪਣਾ ਪੇਟ ਵੀ ਤਾਂ ਇਸ ਕੰਮ ਤੋਂ ਹੀ ਭਰਨਾ ਹੈ।
ਹੁਣ ਮੈਂ ਏਥੇ ਕਲਮੀਂ ਸੇਵਾ ਦੀ ਗੱਲ ਕੀਤੀ ਹੈ। ਬਾਕੀ ਕਲਮੀਂ ਸੇਵਾ ਤੋਂ ਭਾਵ ਕਿਸੇ ਦਾ ਸਿਰ ਕਲਮ ਕਰਨ ਜਾਂ ਉਸ ਨੂੰ ਕਤਲ ਕਰ ਕੇ ਸੁੱਟ ਦੇਣਾ ਤੋਂ ਨਹੀਂ ਹੈ ਬਲਕਿ ਕਲਮੀਂ ਸੇਵਾ ਤੋਂ ਭਾਵ ਕਲਮ ਜਾਂ ਪੈੱਨ ਉਠਾ ਕੇ ਐਸਾ ਸਹਿਤ ਸਮਾਜ ਦੀ ਝੋਲੀ ਪਾਉਣਾ ਜਿਸ ਨਾਲ ਕਿ ਸਮਾਜ ਵਿਚਲੀਆਂ ਕੁਰੀਤੀਆਂ ਨੂੰ ਸਮਾਜ ਦੇ ਸਾਹਮਣਾ ਲਿਆ ਕੇ ਉਨ੍ਹਾਂ ਨੂੰ ਸਿੱਧੇ ਰਾਹ ਵੱਲ ਚੱਲਣ ਲਈ ਪ੍ਰੇਰਿਆ ਜਾਏ ਤੇ ਇੱਕ ਸੁਚੱਜੇ ਤੇ ਨਰੋਏ ਸਮਾਜ ਦੀ ਸਥਾਪਨਾ ਕੀਤੀ ਜਾ ਸਕੇ, ਤੋਂ ਲਿਆ ਜਾ ਸਕਦਾ ਹੈ। ਇਸ ਕਲਮੀਂ ਸੇਵਾ ਨਾਲ ਸਮਾਜ ਦੀ ਝੋਲੀ ਵਿੱਚ ਐਸਾ ਸਾਫ਼-ਸੁਥਰਾ ਤੇ ਸੁਚੱਜਾ ਸਹਿਤ ਪਾਇਆ ਜਾਵੇ ਜਿਸ ਨਾਲ ਕਿ ਇੱਕ ਵਧੀਆ ਤੇ ਨਰੋਆ ਸਮਾਜ ਸਿਰਜਿਆ ਜਾ ਸਕਦਾ ਹੈ।
ਕਲਮ ਵਿੱਚ ਮੰਨੋਰੰਜਨ ਦੇ ਨਾਲ ਸਮਾਜ ਨੂੰ ਸੇਧ ਦੇਣ ਦੀ ਤਾਕਤ ਵੀ ਹੋਣੀ ਚਾਹੀਦੀ ਹੈ। ਇਹ ਕਲਮ ਦੀ ਤਾਕਤ ਕੋਈ ਮਾੜੀ-ਮੋਟੀ ਤਾਕਤ ਨਹੀਂ ਹੈ। ਇਸ ਕਲਮ ਦੀ ਤਾਕਤ ਨੂੰ ਪਹਿਚਾਣਨ ਦੀ ਲੋੜ ਹੈ। ਇਸ ਕਲਮ ਦੀ ਤਾਕਤ ਅੱਗੇ ਬਹੁਤ ਵੱਡੇ ਵੱਡੇ ਖੱਬੀ-ਖ਼ਾਨ ਗੋਡੇ ਟੇਕ ਗਏ ਹਨ। ਇਸ ਤੋਂ ਕੋਈ ਜਿੱਤ ਨਹੀਂ ਸਕਿਆ। ਇਥੋਂ ਤੱਕ ਕੀ ਰਾਜਾ ਨੈਪੋਲੀਅਨ ਵੀ ਕਲਮ ਦੀ ਤਾਕਤ ਨਾਲ ਮੱਥਾ ਲਾਉਣ ਤੋਂ ਕੰਨੀ ਕਤਰਾਇਆ ਹੈ।
ਹੁਣ ਕਲਮ ਦੀ ਤਾਕਤ ਤੁਹਾਡੇ ਹੱਥ ਆ ਗਈ ਹੈ ਤਾਂ ਇਸ ਗੱਲ ਦਾ ਅਰਥ ਇਹ ਵੀ ਕਦਾਚਿਤ ਨਾ ਲੈ ਲੈਣਾ ਕਿ ਮੈਂ ਆਪਣੀ ਕਲਮ ਦੀ ਤਾਕਤ ਨਾਲ ਕਿਸੇ ਭਲੇ-ਮਾਨਸ ਦਾ ਹੀ ਬੇੜਾ ਗ਼ਰਕ ਕਰ ਦਿਆ। ਇਸ ਤਰ੍ਹਾਂ ਦੀ ਕਲਮੀਂ ਤਾਕਤ ਕੋਈ ਸੇਵਾ ਨਹੀਂ ਨਿਭਾਉਂਦੀ ਹੈ। ਕਲਮੀਂ ਸੇਵਾ ਸਿਰਫ਼ ਉਹ ਸੇਵਾ ਹੈ ਜਿਸ ਨਾਲ ਕਿ ਸਮਾਜਿਕ ਭਲਾਈ ਹੀ ਹੁੰਦੀ ਹੈ ਨਾ ਕਿ ਕਿਸੇ `ਤੇ ਚਿੱਕੜ ਸੁੱਟਣਾ ਹੁੰਦਾ ਹੈ। ਮੈਂ ਅਕਸਰ ਦੇਖਦਾ ਹਾਂ ਕਿ ਕੁੱਝ ਮੇਰੇ ਲੇਖਕ ਭਾਈ ਭਰਾ ਵੀ ਆਪਣੇ ਆਪ ਨੂੰ ਉੱਚਾ ਦਰਸਾਉਣ ਦੀ ਹੋੜ ਵਿੱਚ ਦੂਜੇ ਆਪਣੇ ਵਰਗੇ ਲੇਖਕਾਂ ਉੱਤੇ ਹੀ ਚਿੱਕੜ ਸੁੱਟਦੇ ਹੋਏ ਨਜ਼ਰੀਂ ਆਉਂਦੇ ਹਨ। ਜਿਹੜਾ ਕਿ ਇੱਕ ਬਹੁਤ ਘਟੀਆਂ ਵਰਤਾਰਾ ਹੈ। ਜੇਕਰ ਇਹ ਅਕਲਾਂ ਵਾਲੇ ਜਾਂ ਕਲਮਾਂ ਵਾਲੇ ਹੀ ਆਪਸ ਵਿੱਚ ਲੜਨਾ- ਝਗੜਨਾ ਸ਼ੁਰੂ ਕਰ ਦੇਣ ਤਾਂ ਇਨ੍ਹਾਂ ਦੀ ਅਕਲ ਨੂੰ ਘਾਹ ਚਰਨ ਗਈ ਹੀ ਕਿਹਾ ਜਾ ਸਕਦਾ ਹੈ।
ਅਜਿਹੀ ਕਲਮੀਂ ਸੇਵਾ ਫਿਰ ਨਿਸਫਲ ਜਾਂਦੀਂ ਹੈ। ਕਲਮ ਉਠਾ ਕੇ ਤਾਂ ਆਪਾਂ ਲੋਕਾਂ ਨੇ ਵੈਰ ਵਿਰੋਧ ਨੂੰ ਦੂਰ ਕਰਨਾ ਹੈ ਤੇ ਸਮਾਜ ਨੂੰ ਸ਼ਾਂਤੀ-ਭਰਪੂਰ ਸਮਾਜ ਬਣਾਉਣ ਵਿੱਚ ਯੋਗਦਾਨ ਪਾਉਣਾ ਹੈ। ਇਸ ਤਰ੍ਹਾਂ ਕਰਨ ਨਾਲ ਫਿਰ ਕੰਮ ਵਾਲੀ ਸ਼ਾਂਤੀ ਵੀ ਆਉਣ ਨੂੰ ਤਿਆਰ ਨਹੀਂ ਹੋਵੇਗੀ। ਫਿਰ ਭਾਵਨਾਤਮਕ ਸ਼ਾਂਤੀ ਕਿੱਥੋਂ ਆ ਸਕਦੀ ਹੈ ਭਲਾ। ਕਲਮੀਂ ਸੇਵਾ ਤੋਂ ਭਾਵ ਚਿੱਕੜ `ਚੋਂ ਡੱਡੂ ਕੱਢਣ ਤੋਂ ਵੀ ਲਿਆ ਜਾ ਸਕਦਾ ਹੈ। ਕਈ ਵਾਰੀ ਮੈਂ ਦੇਖਦਾ ਹਾਂ ਕਿ ਇਹ ਸਾਡਾ ਸਮਾਜ ਹੀ ਸਾਨੂੰ ਲੇਖਕਾਂ ਨੂੰ ਇਹ ਸ਼ਵਾਲ ਕਰਦਾ ਹੋਇਆ ਨਜ਼ਰੀਂ ਪੈਂਦਾ ਹੈ ਕਿ ਇਹ ਲਿਖਣਾ ਕਿਹੜੇ ਕੰਮਾਂ ਤੋਂ ਕੰਮ ਹੈ। ਕੀ ਮਿਲਦਾ ਹੈ ਤੁਹਾਨੂੰ ਇਸ ਤਰ੍ਹਾਂ ਲਿਖਣ ਤੋਂ? ਕੀ ਕੋਈ ਆਰਥਿਕ ਲਾਭ ਵੀ ਹੁੰਦੀ ਹੈ?
ਅਜਿਹੀਆਂ ਗੱਲਾਂ ਸੁਣ ਕੇ ਮੇਰੇ ਮਨ ਵਿੱਚ ਇਹ ਹੀ ਆਉਂਦਾ ਹੈ ਕਿ ਇਹ ਲੋਕ ਸਮਾਜ ਵਿੱਚ ਭਲਾ ਨਹੀਂ ਚਾਹੁੰਦੇ। ਇਹ ਲੋਕ ਤਾਂ ਸਿਰਫ਼ ਤੇ ਸਿਰਫ਼ ਆਪਣੇ ਆਪ ਤੱਕ ਹੀ ਸਿਮਟ ਕੇ ਰਹਿ ਗਏ ਹਨ। ਇਨ੍ਹਾਂ ਦਾ ਆਪਣਾ ਫ਼ਾਇਦਾ ਕਿਸ ਚੀਜ਼ ਵਿੱਚ ਹੈ ਦੀ ਗੱਲ ਇਨ੍ਹਾਂ ਦੇ ਦਿਮਾਗ `ਤੇ ਪ੍ਰਧਾਨਤਾ ਦਾ ਰੂਪ ਧਾਰਨ ਕਰ ਗਈ ਹੈ ਤੇ ਸਿਰਫ਼ ਨਿੱਜੀ ਪੈਸੇ ਦੇ ਲਾਭ ਨੂੂੰ ਹੀ ਮਹੱਤਵ ਦਿੱਤਾ ਜਾਂਦਾ ਹੈ ਤੇ ਲੇਖਕ ਦੇ ਮਨ ਵਿੱਚ ਕੀ ਹੁੰਦਾ ਹੈ ਸਮਝਣ ਦੀ ਇਸ ਸਮਾਜ ਕੋਲ ਰਤਾ ਵੀ ਵਿਹਲ ਨਹੀਂ ਹੁੰਦੀ।
ਬਾਕੀ ਕੁੱਝ ਹੱਦ ਤੱਕ ਦੇਖਿਆ ਜਾਵੇ ਤਾਂ ਪੇਟ ਤਾਂ ਇਹਨਾਂ ਲੇਖਕ ਵੀਰਾਂ ਨੂੰ ਵੀ ਲੱਗਾ ਹੁੰਦਾ ਹੈ। ਜੇਕਰ ਇਹ ਆਪਣੇ ਪੇਟ ਦੀ ਭੁੱਖ ਨੂੰ ਦੂਰ ਨਹੀਂ ਕਰਨਗੇ ਤਾਂ ਜੀਵਿਤ ਰਹਿ ਕੇ ਚੰਗਾ ਲਿਖ ਕੇ ਵਧੀਆਂ ਤੇ ਨਰੋਆ ਸਮਾਜ ਸਿਰਜਣ ਵਿੱਚ ਆਪਣਾ ਵਡਮੁੱਲਾ ਯੋਗਦਾਨ ਕਿਉਂ ਪਾ ਸਕਣਗੇ। ਫਿਰ ਇੱਕ ਕਹਾਵਤ ਇਹ ਵੀ ਤਰ੍ਹਾਂ ਬੜੀ ਮਸ਼ਹੂਰ ਹੈ “ਅਖੇ ਪੇਟ ਨਾ ਪਈਆਂ ਰੋਟੀਆਂ, ਤੇ ਸੱਭੇ ਗੱਲਾਂ ਖੋਟੀਆਂ।” ਅਰਥਾਤ ਜੇਕਰ ਉਹ ਕਲਮ ਹੀ ਨਾ ਚਲਾ ਸਕੇ ਤਾਂ ਫਿਰ ਕਲਮੀਂ ਸੇਵਾ ਕਿਵੇਂ ਨਿਭਾਈ ਜਾ ਸਕੇਗੀ? ਇਸ ਕਰਕੇ ਜੇਕਰ ਲੇਖਕ ਸਮਾਜ ਲਈ ਕੁਰਬਾਨੀ ਦਾ ਜਜ਼ਬਾ ਰੱਖਦਾ ਹੈ ਤਾਂ ਇਸ ਸਮਾਜ ਨੂੰ ਵੀ ਇਨ੍ਹਾਂ ਲੇਖਕਾਂ ਦਾ ਖ਼ਿਆਲ ਰੱਖਣਾ ਚਾਹੀਦਾ ਹੈ।
ਜੇਕਰ ਲੇਖਕ ਵਧੀਆਂ ਨਾ ਲਿਖਣਗੇ ਤੇ ਜਾਂ ਫਿਰ ਚੋਰ ਉਚੱਕਿਆ ਤੋਂ ਡਰ ਕੇ ਆਪਣੀ ਕਲਮ ਦਾ ਮੁੱਖ ਹੋਰ ਪਾਸੇ ਵੱਲ ਮੋੜ ਲੈਣਗੇ ਜਾਂ ਇਨ੍ਹਾਂ ਦੇ ਕਹਿਣ ਅਨੁਸਾਰ ਹੀ ਆਪਣੀ ਕਲਮ ਚਲਾਉਣਗੇ ਤਾਂ ਇਹ ਕਲਮੀਂ ਸੇਵਾ ਚੋਰ ਸੇਵਾ ਦਾ ਰੂਪ ਧਾਰਨ ਕਰ ਲਵੇਗੀ। ਜਿਹੜਾ ਸਮਾਜ ਦੇ ਹਿੱਤ ਵਿੱਚ ਸਹੀ ਨਹੀਂ ਹੋਵੇਗਾ। ਮੈਂ ਆਪਣੇ ਕਲਮੀਂ ਵੀਰਾਂ ਜਾਂ ਹੋਰ ਕਲਮੀਂ ਸਾਥੀਆਂ ਅੱਗੇ ਇਹੀ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਉਹ ਵਧੀਆਂ ਲਿਖਣ ਤੇ ਕੁੱਝ ਐਸਾ ਨਾ ਲਿਖਣ ਜਿਸ ਨਾਲ ਕਿ ਸਮਾਜ ਗ਼ਲਤ ਪਾਸੇ ਵੱਲ ਜਾਂਦਾ ਹੋਵੇ। ਆਪਾਂ ਇਸ ਕਲਮੀਂ ਸੇਵਾ ਨਾਲ ਇੱਕ ਸਾਫ਼-ਸੁਥਰਾ ਤੇ ਸ਼ਾਂਤੀ ਵਾਲਾ ਸਮਾਜ ਸਿਰਜਣਾ ਹੈ ਨਾ ਕਿ ਕੁਰੀਤੀਆਂ ਵਾਲਾ ਸਮਾਜ। ਇਸ ਕਰਕੇ ਆਪਣੀ ਕਲਮੀਂ ਤਾਕਤ ਨੂੰ ਪਹਿਚਾਣਨ ਦੀ ਲੋੜ ਹੈ।
ਧੰਨਵਾਦ ਸਹਿਤ।
ਪਰਸ਼ੋਤਮ ਲਾਲ ਸਰੋਏ, ਮੋਬਾਇਲ ਨੰ:- 92175-44348


(02/10/12)
ਹਰਦੇਵ ਸਿੰਘ, ਜੰਮੂ

ਸਤਿਕਾਰ ਯੋਗ ਅਵਤਾਰ ਸਿੰਘ ਲੰਡਨ ਜੀ,

ਸਤਿ ਸ਼੍ਰੀ ਅਕਾਲ!

ਆਪ ਜੀ ਨੇ ਆਪਣੇ ਪੱਤਰ ਮਿਤੀ 1. 10. 12 ਵਿੱਚ ਲਿਖਿਆ ਹੈ:-

“ਕੁੱਝ ਸੱਜਣ, ਸਿੱਖਮਾਰਗ ਦੇ ਸੰਪਾਦਕ ਕੋਲੋਂ ਇਸ ਗੱਲ ਦੀ ਮੰਗ ਕਰ ਰਹੇ ਹਨ ਕਿ ਉਹ ਤੱਤ ਗੁਰਮਤਿ ਪ੍ਰੀਵਾਰ ਨਾਲ ਸਬੰਧਤ ਲੇਖਕਾਂ ਦੇ ਨਾਮ ਜਨਤਕ ਕਰਨ”

ਮੈਂ ਸੰਪਾਦਕ ਜੀ ਤੋਂ ਕਦੇ ਇਹ ਮੰਗ ਨਹੀਂ ਕੀਤੀ ਕਿ ਉਹ ਪਰਿਵਾਰ ਦੇ ਸੰਪਾਦਕੀ ਮੰਡਲ ਦੇ ਨਾਮ ਜਨਤਕ ਕਰਨ। ਜੇ ਕਰ ਮੈਂ ਕਿੱਧਰੇ ਐਸਾ ਲਿਖਿਆ ਹੈ ਤਾਂ ਦੱਸਣ ਦੀ ਕਿਰਪਾਲਤਾ ਕਰੋ ਨਹੀਂ ਤਾਂ ਮੇਰੇ ਸੰਧਰਭ ਵਿੱਚ ਆਪਣੇ ਸ਼ਬਦ ਵਾਪਸ ਲਵੋ!

ਪਰਿਵਾਰ ਨੇ ਆਪਣੇ ਪ੍ਰਬੰਧਕੀ ਮੰਡਲ ਦੇ ਸੱਜਣਾਂ ਦੇ ਨਾਮ ਆਪ ਜਨਤਕ ਕੀਤੇ ਹੋਏ ਹਨ ਪਰ ਸੰਪਾਦਕੀ ਮੰਡਲ ਦੀ ਜਾਣਕਾਰੀ ਕਿੱਧਰੇ ਨਹੀਂ ਦਿੱਤੀ ਹੋਈ ਇਸ ਲਈ ਸੰਪਾਦਕ ਜੀ ਨੂੰ ਪੁੱਛਣਾ ਬਣਦਾ ਹੀ ਨਹੀਂ। ਤੁਹਾਡੀ ‘ਵਿੱਕਣ ਅਤੇ ਬਾਂਹ ਮਰੌੜ ਥਿਯੂਰੀ’ ਮੁਤਾਬਕ ਤਾਂ ਪਰਿਵਾਰ ਨੂੰ ਪ੍ਰਬੰਧਕੀ ਮੰਡਲ ਦੀ ਜਾਣਕਾਰੀ ਵੀ ਨਹੀਂ ਸੀ ਦੇਂਣੀ ਚਾਹੀਦੀ। ਕਿਉਂਕਿ ਤੁਹਾਡੀ ਇਸ ਥਿਯੂਰੀ ਮੁਤਾਬਕ ਨਾਮ ਪਤਾ ਚਲਣ ਤੇ ਬੰਦੇ ਵਿੱਕ ਵੀ ਸਕਦੇ ਹਨ ਅਤੇ ਬਾਹਾਂ ਵੀ ਮਰੋੜੀਆਂ ਜਾ ਸਕਦੀਆ ਹਨ।

ਬਾਕੀ ਕੀ ਤੁਹਾਡੇ ਪੱਤਰ ਦਾ ਭਾਵ ਇਹ ਲਿਆ ਜਾਏ ਕਿ ਲਿਖਤਾਂ ਹੇਠ ਆਪਣਾ ਨਾਮ ਦੇਂਣ ਵਾਲੇ ਸੱਜਣ ਵਿੱਕਣ ਵਾਲੀ ਸ਼੍ਰੇਣੀ ਦੇ ਮਜ਼ਬੂਰ ਸੱਜਣ ਹਨ? ਕਿਰਪਾ ਕਰਕੇ ਸਪਸ਼ਟ ਕਰਨਾ ਤਾਂ ਕਿ ਤਾ ਚਲ ਸਕੇ ਕਿ ਤੁਸੀ ਲਿਖਤਾਂ ਹੇਠ ਆਪਣਾ ਨਾਮ ਲਿਖਣ ਵਾਲੇ ਸੱਜਣਾ ਬਾਰੇ ਕੀ ਸੋਚਦੇ ਹੋ!

ਹਰਦੇਵ ਸਿੰਘ, ਜੰਮੂ 2. 10. 12

*********

ਸਤਿਕਾਰ ਯੋਗ ਰਾਜਿੰਦਰ ਸਿੰਘ ਨਿਯੂਯਾਰਕ ਜੀ,

ਸਤਿ ਸ਼੍ਰੀ ਅਕਾਲ!

ਵੀਰ ਜੀ ਆਪ ਜੀ ਦੀ ਜਾਣਕਾਰੀ ਲਈ ਦੱਸ ਦੇਵਾਂ ਕਿ ਮੈਂ ਤ. ਪਰਿਵਾਰ ਨੂੰ ਲਿਖਤੀ ਬੇਨਤੀ ਕੀਤੀ ਸੀ ਪਰ ਪਰਿਵਾਰ ਵਲੋਂ ਜਵਾਬ ਨਹੀਂ ਆਇਆ। ਸੰਪਾਦਕ ਜੀ ਨੇ ਪਰਿਵਾਰ ਤੋਂ ਜਾਣਕਾਰੀ ਮੰਗਦੇ ਪੱਤਰ ਛਾਪ ਕੇ ਕੁੱਝ ਵੀ ਗਲਤ ਨਹੀਂ ਕੀਤਾ ਕਿਉਂਕਿ ਸਿੱਖ ਮਾਰਗ ਤੇ ਪਰਿਵਾਰ ਦਿਆਂ ਲਿਖਤਾਂ ਛੱਪਦੀਆਂ ਹਨ ਅਤੇ ਨਿਯਮ ਮੁਤਾਬਕ ਪਰਿਵਾਰ ਨੂੰ ਉਸਦੀਆਂ ਦੀਆਂ ਲਿਖਤਾਂ ਸਬੰਧੀ ਸਵਾਲ ਪੁੱਛਿਆ ਜਾ ਸਕਦਾ ਹੈ। ਮੰਚ ਲੇਖਾਂ ਦਾ ਲਿਖਾਰੀ ਨਹੀਂ ਹੁੰਦਾ ਮੰਚ ਵਿੱਚ ਲਿਖਾਰੀ ਹੁੰਦੇ ਹਨ!

ਜਿੰਮੇਵਾਰ ਲੇਖਨ ਦੇ ਖੇਤਰ ਵਿੱਚ (ਵਿਸ਼ੇਸ਼ ਤੌਰ ਤੇ ਧਰਮ ਦੇ ਖੇਤਰ ਵਿਚ) ਐਸਾ ਕਦੇ ਨਹੀਂ ਹੁੰਦਾ ਕਿ ਪੁੱਛੇ ਜਾਣ ਤੇ ਲਿਖਾਰੀ ਆਪਣਾ ਨਾਮ ਦੱਸਣ ਤੋਂ ਇਨਕਾਰ ਕਰਨ। ਗੁਰਮਤਿ ਤਾਂ ਸੱਚ ਸ੍ਹਾਮਣੇ ਰੱਖਣ ਦੀ ਪ੍ਰੇਰਨਾ ਦਿੰਦੀ ਹੈ। ਇਸੇ ਲਈ ਸਿੱਖ ਮਾਰਗ ਤੇ ਬੇਨਾਮੀ ਅਤੇ ਲਾ-ਵਾਰਸ ਲਿਖਤਾਂ ਨਹੀਂ ਪਾਇਆਂ ਜਾਦੀਆਂ। ਧਾਰਮਕ ਖੇਤਰ ਵਿੱਚ ‘ਗੋਸਟ ਲੇਖਨ’ ਨਹੀਂ ਸੋਭਦਾ।

ਇਸ ਲਈ ਬਹਿਸ ਦੇ ਬਜਾਏ, ਇਹ ਚੰਗਾ ਹੋਵੇਗਾ ਕਿ ਨਾਮ ਦੱਸਣ ਜਾਂ ਨਾ ਦੱਸਣ ਦੀ ਗਲ ਪਰਿਵਾਰ ਨੂੰ ਕਰਨ ਦਿੱਤੀ ਜਾਏ। ਜੇ ਕਰ ਉਹ ਸੰਪਾਦਕੀ ਮੰਡਲ ਬਾਰੇ ਜਾਣਕਾਰੀ ਨਹੀਂ ਦੇਂਣਾ ਚਾਹੁੰਦੇ ਤਾਂ ਇਸ ਬਾਰੇ ਜਵਾਬ ਦੇਂਣ ਦੀ ਗਲ ਪਰਿਵਾਰ ਤੇ ਹੀ ਛੱਡੀ ਜਾਏ।

ਹਰਦੇਵ ਸਿੰਘ, ਜੰਮੂ 2. 10. 12


(02/10/12)
ਸਰਵਜੀਤ ਸਿੰਘ

ਹਰਦੇਵ ਸਿੰਘ ਜੰਮੂ ਜੀ।
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫ਼ਤਿਹ।
ਸ. ਹਰਦੇਵ ਸਿੰਘ ਜੰਮੂ ਜੀ, ਆਪ ਜੀ ਵੱਲੋਂ ‘ਤੱਤ ਗੁਰਮਤਿ ਪਰਿਵਾਰ’ ਵਾਲਿਆਂ ਦੇ ਨਾਮ (ਪ੍ਰਿ: ਨਰਿੰਦਰ ਸਿੰਘ ਜੰਮੂ, ਸ. ਮਨਜੀਤ ਸਿੰਘ ਖਾਲਸਾ, ਸ. ਗੁਰਿੰਦਰ ਸਿੰਘ, ਸ. ਰਵਿੰਦਰ ਸਿੰਘ ਪਿੰਜੌਰ, ਅਤੇ ਸ. ਦਲੀਪ ਸਿੰਘ ਕਸ਼ਮੀਰੀ) ਦੱਸਣ ਲਈ ਆਪ ਜੀ ਦਾ ਬਹੁਤ-ਬਹੁਤ ਧੰਨਵਾਦ। ਇਹ ਸਵਾਲ ਆਪ ਜੀ ਦਾ ਹੀ ਸੀ ਅਤੇ ਆਪ ਜੀ ਨੇ ਜਵਾਬ ਦੇ ਦਿੱਤਾ ਹੈ। ਇਕ ਵਾਰੀ ਫੇਰ ਆਪ ਜੀ ਦਾ ‘ਤੱਤ ਗੁਰਮਤਿ ਪਰਿਵਾਰ’ ਵਾਲਿਆਂ ਸਬੰਧੀ ਜਾਣਕਾਰੀ ਦੇਣ ਲਈ ਧੰਨਵਾਦ।
ਸਤਿਕਾਰ ਸਹਿਤ
ਸਰਵਜੀਤ ਸਿੰਘ


(02/10/12)
ਵਰਿੰਦਰ ਸਿੰਘ

ਸਚਖੰਡ ਕਿਥੇ ਹੈ ?

ਵਰਿੰਦਰ ਸਿੰਘ

ਆਮ ਹੀ ਦੇਖਣ ਨੂੰ ਮਿਲਦਾ ਹੈ ਕਿ ਮਰੇ ਹੋਏ ਸਾਧਾਂ ਦੀਆਂ ਜਦੋਂ ਬਰਸੀਆਂ ਮਨਾਈਆਂ ਜਾਂਦੀਆਂ ਹਨ ਤਾਂ ਇਸ਼ਤਿਹਾਰ ‘ਤੇ ਲਿਖਿਆ ਹੁੰਦਾ ਹੈ ਸਚਖੰਡ ਵਾਸੀ, ਸੰਪੂਰਨ ਬ੍ਰਹਮਗਿਆਨੀ ੧੦੦੮ ਸੰਤ ਬਾਬਾ ...ਫਲਾਨਾ ਸਿੰਘ ਜੀ ਫਲਾਨੇ ਵਾਲੇ। ਕਈ ਸਾਧਾਂ ਦੇ ਡੇਰਿਆਂ ‘ਤੇ ਵੀ ਲਿਖਿਆ ਮਿਲ ਜਾਵੇਗਾ ‘ਸਚਿ ਖੰਡਿ ਵਸੈ ਨਿਰੰਕਾਰੁ॥’

ਕੀ ਹੈ ਇਹ ਸੱਚਖੰਡ ? ਕਿੱਥੇ ਹੈ ਇਹ ਸੱਚਖੰਡ ? ਆਮ ਆਦਮੀ ਸ਼ਾਇਦ ਸੱਚਖੰਡ ਨੂੰ ਬ੍ਰਾਹਮਣ ਦਾ ਰਚਿਆ ਸਵਰਗ ਹੀ ਸਮਝਦਾ ਹੈ, ਜਿੱਥੇ ਚੰਗੇ ਕਰਮ ਕਰਨ ਵਾਲੇ ਜਾਂ ਬ੍ਰਾਹਮਣ ਦੇ ਕਹੇ ਮੁਤਾਬਿਕ ਦਾਨ, ਪੁੰਨ ਜਾਂ ਕਰਮ ਕਾਂਡ ਕਰਨ ਵਾਲੇ ਬੰਦੇ ਮਰਨ ਤੋਂ ਬਾਅਦ ਜਾਂਦੇ ਹਨ ਪਰ ਗੁਰਬਾਣੀ ਤਾਂ ਇਸ ਤਰ੍ਹਾਂ ਦੇ ਸਵਰਗ-ਨਰਕ ਨੂੰ ਮੰਨਦੀ ਹੀ ਨਹੀਂ। ਗੁਰਬਾਣੀ ਮੁਤਾਬਿਕ ਤਾਂ ਉਹ ਸਵਰਗ ਅਤੇ ਨਰਕ ਇਸੇ ਦੁਨੀਆ ਵਿਚ ਹਨ:

ਤ੍ਰਿਹੁ ਗੁਣ ਮਹਿ ਵਰਤੈ ਸੰਸਾਰਾ॥ ਨਰਕ ਸੁਰਗ ਫਿਰਿ ਫਿਰਿ ਅਉਤਾਰਾ॥ ੩ ॥

ਕਹੁ ਨਾਨਕ ਜੋ ਲਾਇਆ ਨਾਮ॥ ਸਫਲ ਜਨਮੁ ਤਾ ਕਾ ਪਰਵਾਨ” (ਪੰ: 389)

ਤ੍ਰੈ ਗੁਣ ਕੀਆ ਪਸਾਰਾ॥ ਨਰਕ ਸੁਰਗ ਅਵਤਾਰਾ॥

ਹਉਮੈ ਆਵੈ ਜਾਈ॥ ਮਨੁ ਟਿਕਣੁ ਨ ਪਾਵੈ ਰਾਈ॥

ਬਾਝੁ ਗੁਰੂ ਗੁਬਾਰਾ॥ ਮਿਲਿ ਸਤਿਗੁਰ ਨਿਸਤਾਰਾ” (ਪੰ: 1003)

ਜਿਹੜੇ ਮਨੁੱਖ ਗੁਰੂ ਦੀ ਮੱਤ ‘ਤੇ ਚੱਲ ਪੈਂਦੇ ਹਨ ਉਹਨਾਂ ਨੂੰ ਸਮਝ ਆ ਜਾਂਦੀ ਹੈ ਕਿ ਮਨੁੱਖਾ ਜਨਮ ਮਿਲਿਆ ਹੀ ਉਸ ਅਕਾਲਪੁਰਖ ਨਾਲ ਸਾਂਝ ਪਾ ਕੇ ਉਸ ਨਾਲ ਇੱਕ-ਮਿੱਕ ਹੋਣ ਵਾਸਤੇ ਹੈ:

“ਭਈ ਪਰਾਪਤਿ ਮਾਨੁਖ ਦੇਹੁਰੀਆ ॥ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ॥”

ਅਤੇ ਉਹਨਾਂ ਦਾ ਸਵਰਗ-ਨਰਕ ਬਾਰੇ ਬਹੁਤ ਸਪੱਸ਼ਟ ਫੈਸਲਾ ਹੁੰਦਾ ਹੈ:

ਕਬੀਰ ਸੁਰਗ ਨਰਕ ਤੇ ਮੈ ਰਹਿਓ ਸਤਿਗੁਰ ਕੇ ਪਰਸਾਦਿ॥

ਚਰਨ ਕਮਲ ਕੀ ਮਉਜ ਮਹਿ ਰਹਉ ਅੰਤਿ ਅਰੁ ਆਦਿ (ਪੰ: 1370)

ਸੁਰਗ ਬਾਸੁ ਨ ਬਾਛੀਐ ਡਰੀਐ ਨ ਨਰਕਿ ਨਿਵਾਸੁ॥

ਹੋਨਾ ਹੈ ਸੋ ਹੋਈ ਹੈ ਮਨਹਿ ਨ ਕੀਜੈ ਆਸ (ਪੰ: 337)

ਫਿਰ ਇਹ ਲੋਕ ਕਿਵੇਂ ਕਹਿ ਸਕਦੇ ਹਨ ਕਿ ‘ਸਾਡੇ ਬਾਬਾ ਜੀ ਤਾਂ ਸੱਚਖੰਡ ਵਿੱਚ ਬੈਠੇ ਹਨ।’ ਕਈ ਵਾਰ ਸੋਚੀਦਾ ਹੈ ਕਿ ਉੱਥੇ ਤਾਂ ਬਹੁਤ ਭੀੜ ਹੋਣੀ ਹੈ, ਐਨੇ ਪਾਖੰਡੀਆਂ ਵਿੱਚੋਂ ਤਾਂ ਬਾਬੇ ਨਾਨਕ ਨੂੰ ਲੱਭਣਾ ਬਹੁਤ ਔਖਾ ਹੁੰਦਾ ਹੋਣਾ ਉੱਥੇ ਜਾ ਕੇ...! ਅਸਲ ਵਿੱਚ ਸਿੱਖ ਨੇ ਕਿਸੇ ਸੱਚਖੰਡ ਵਿੱਚ ਮਰਨ ਤੋਂ ਬਾਅਦ ਨਹੀਂ ਜਾਣਾ ਸਗੋਂ ਜਿਉਂਦੇ ਜੀਅ ਐਥੇ ਹੀ ਸੱਚਖੰਡ ਬਣਾਉਣਾ ਹੈ। ਆਓ ਜਪੁਜੀ ਦੀ ਉਸ ਪਉੜੀ ਦੀ ਵਿਚਾਰ ਕਰੀਏ:

ਸਚਿ ਖੰਡਿ ਵਸੈ ਨਿਰੰਕਾਰੁ॥ਕਰਿ ਕਰਿ ਵੇਖੇ, ਨਦਰਿ ਨਿਹਾਲ॥

ਤਿਥੈ, ਖੰਡ ਮੰਡਲ ਵਰਭੰਡ॥ ਜੇ ਕੋ ਕਥੈ, ਤ ਅੰਤ ਨ ਅੰਤ॥

ਤਿਥੈ, ਲੋਅ ਲੋਅ ਆਕਾਰ॥ ਜਿਵ ਜਿਵ ਹੁਕਮ ਤਿਵੈ ਤਿਵ ਕਾਰ॥

ਵੇਖੈ ਵਿਗਸੈ, ਕਰਿ ਵੀਚਾਰੁ॥ ਨਾਨਕ, ਕਥਨਾ ਕਰੜਾ ਸਾਰੁ॥ 37॥

ਅਰਥ : ਉਸ ਅਵਸਥਾ ਵਿਚ ਬੇਅੰਤ ਭਵਣ ਤੇ ਅਕਾਰ ਦਿੱਸਦੇ ਹਨ, (ਜਿਨ੍ਹਾਂ ਸਭਨਾਂ ਵਿਚ) ਉਸੇ ਤਰ੍ਹਾਂ ਕਾਰ ਚੱਲ ਰਹੀ ਹੈ ਜਿਵੇਂ ਅਕਾਲ ਪੁਰਖ ਦਾ ਹੁਕਮ ਹੁੰਦਾ ਹੈ (ਭਾਵ, ਇਸ ਅਵਸਥਾ ਵਿਚ ਅੱਪੜ ਕੇ ਮਨੁੱਖ ਨੂੰ ਹਰ ਥਾਂ ਅਕਾਲ ਪੁਰਖ ਦੀ ਰਜ਼ਾ ਵਰਤਦੀ ਦਿੱਸਦੀ ਹੈ)।(ਉਸ ਨੂੰ ਪਰਤੱਖ ਦਿਸੱਦਾ ਹੈ ਕਿ) ਅਕਾਲ ਪੁਰਖ ਵੀਚਾਰ ਕਰਕੇ (ਸਭ ਜੀਵਾਂ ਦੀ) ਸੰਭਾਲ ਕਰਦਾ ਹੈ ਤੇ ਖੁਸ਼ ਹੁੰਦਾ ਹੈ।ਹੇ ਨਾਨਕ! ਇਸ ਅਵਸਥਾ ਦਾ ਕਥਨ ਕਰਨਾ ਬਹੁਤ ਹੀ ਔਖਾ ਹੈ (ਭਾਵ, ਇਹ ਅਵਸਥਾ ਬਿਆਨ ਨਹੀਂ ਹੋ ਸਕਦੀ, ਅਨੁਭਵ ਹੀ ਕੀਤੀ ਜਾ ਸਕਦੀ ਹੈ) ॥੩੭॥

ਜਿਸ ਮਨੁੱਖ ਨੇ ਆਪਣੀ ਮੱਤ ਨੂੰ ਗੁਰੂ ਅਨੁਸਾਰ ਢਾਲ ਲਿਆ ਅਤੇ ਗੁਰੂ ਦੇ ਹੁਕਮ ਅਨੁਸਾਰ ਆਪਣੀ ਜ਼ਿੰਦਗੀ ਬਤੀਤ ਕਰਨੀ ਸ਼ੁਰੂ ਕਰ ਦਿੱਤੀ ਉਹ ਸੱਚਖੰਡ ਦਾ ਵਾਸੀ ਹੋ ਨਿਬੜਦਾ ਹੈ। ਇਹ ਕੰਮ ਕੋਈ ਐਨਾ ਸੌਖਾ ਵੀ ਨਹੀਂ ਹੈ, ਇਸ ਤੱਕ ਪਹੁੰਚਣ ਵਾਸਤੇ ਮਨੁੱਖ ਨੂੰ ਅਥਾਹ ਮਿਹਨਤ ਕਰਨੀ ਪੈਂਦੀ ਹੈ। ਆਪਣੀ ਹਉਮੈ ਦਾ ਤਿਆਗ ਕਰ ਕੇ, ਵਿਕਾਰਾਂ ਤੋਂ ਖਲਾਸੀ ਪਾਉਣੀ ਅਤੇ ਗੁਣਾਂ ਨੂੰ ਧਾਰਨ ਕਰਨ ਨਾਲ ਹੀ ਸੱਚਖੰਡ ਵਾਸੀ ਬਣਿਆ ਜਾ ਸਕਦਾ ਹੈ। ਉਸ ਮਨੁੱਖ ਦੇ ਫੁਰਨੇ ਹਮੇਸ਼ਾਂ ਵਾਸਤੇ ਖਤਮ ਹੋ ਜਾਂਦੇ ਹਨ ਅਤੇ “ਹੁਕਮ ਰਜਾਈ ਚਲਣਾ” ਦੀ ਅਵਸਥਾ ਵਿੱਚ ਪਹੁੰਚ ਜਾਂਦਾ ਹੈ। ਜਿਵੇਂ ਗੁਰੂ ਨਾਨਕ ਸਾਹਿਬ ਇਸ ਪਉੜੀ ਵਿੱਚ ਕਹਿ ਰਹੇ ਹਨ, ਉਸ ਦੀ ਇਸ ਅਵਸਥਾ ਦਾ ਬਿਆਨ ਕਰਨਾ ਬਹੁਤ ਹੀ ਮੁਸ਼ਕਿਲ ਹੈ। ਆਓ ਝੂਠੇ ਸੱਚਖੰਡ ਦੀ ਪ੍ਰਾਪਤੀ ਵਾਸਤੇ ਬ੍ਰਾਹਮਣੀ ਕਰਮਕਾਂਡ ਛੱਡ ਕੇ ਅਸਲੀ ਸੱਚਖੰਡ ਦੀ ਪ੍ਰਾਪਤੀ ਦੀ ਕੋਸ਼ਿਸ਼ ਕਰੀਏ:

ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ॥

ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ॥

ਸਿੱਖ ਨੇ ਦੁਨੀਆਂ ਵਿੱਚ ਵਿਚਰਦੇ ਅਤੇ ਦੁਨਿਆਵੀ ਕੰਮ ਕਰਦੇ ਹੀ ਮੁਕਤੀ ਦਾ ਰਸਤਾ ਫੜ੍ਹਨਾ ਹੈ।

ਭੁੱਲ ਚੁੱਕ ਦੀ ਖਿਮਾਂ,

ਵਰਿੰਦਰ ਸਿੰਘ।


(02/10/12)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਹਰ ਪਲ ਬਦਲੇ ਹਰ ਕੋਈ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਹਰ ਪਲ ਬਦਲੇ ਹਰ ਕੋਈ ਥਿਰ ਨ ਪਲ ਸੰਸਾਰ।
ਰਚ ਆਕਾਰ ਵਿੱਚ ਰੰਗ ਭਰੇ, ਰੋਜ਼ ਨਵੇਂ ਕਰਤਾਰ।
ਰਕਤ-ਬਿੰਦ ਤੋਂ ਤਨ ਰਚੇ, ਬਾਲਕ ਫੇਰ ਜਵਾਨ।
ਬਣੇ ਮਨੁਖ ਮਾਇਆ ਢਲੇ, ਪਲ ਪਲ ਘਟਦੀ ਜਾਨ।
ਬੁਢਾ ਹੋ ਹਿਲਣੋਂ ਰਹੇ, ਫਿਰ ਛਡਦਾ ਸੰਸਾਰ।
ਹਰ ਪਲ ਬਦਲੇ ਹਰ ਕੋਈ ਥਿਰ ਨ ਪਲ ਸੰਸਾਰ।
ਜਲ ਛੁਹ ਬੀ ਪੌਦਾ ਬਣੇ, ਰੁੱਖ ਖੜ੍ਹਦਾ ਸਿਰ ਭਾਰ।
ਲਗਦੇ ਪੱਤੇ ਟਾਹਣੀਆਂ, ਫੁਲ, ਫਲ ਦੇਣ ਬਹਾਰ।
ਪਤਝੜ ਪੱਤੇ ਝੜ ਗਏ, ਫਲ ਟੁਟਣ ਬਣ ਭਾਰ।
ਹਰ ਪਲ ਬਦਲੇ ਹਰ ਕੋਈ ਥਿਰ ਨ ਪਲ ਸੰਸਾਰ।
ਸੂਰਜ ਚੜਿਆ ਰੋਸ਼ਨੀ, ਕਰਦੀ ਦੂਰ ਹਨੇਰ।
ਸਿਖਰ ਦੁਪਹਿਰੇ ਧੁਪ ਦਾ, ਪੈਂਦਾ ਕਹਿਰ ਚੁਫੇਰ।
ਸ਼ਾਮ ਢਲੇ ਠੰਢਕ ਮੁੜੇ, ਛਿਪਿਆਂ ਫਿਰ ਅੰਧਕਾਰ।
ਹਰ ਪਲ ਬਦਲੇ ਹਰ ਕੋਈ ਥਿਰ ਨ ਪਲ ਸੰਸਾਰ।
ਹਰ ਜੀਅ ਵਿੱਚ ਨੇ ਜੀਅ ਬੜੇ, ਸੈਲ ਵਾਇਰਸ ਤੇ ਜੀਨ।
ਬਦਲ ਰਹੇ ਬੈਕਟੀਰੀਆ, ਹਰ ਪਲ ਹੋਣ ਨਵੀਨ।
ਘਟਦਾ-ਵਧਦਾ ਕੁੱਝ ਨਹੀਂ ਬਦਲਣ ਇਹ ਆਕਾਰ।
ਹਰ ਪਲ ਬਦਲੇ ਹਰ ਕੋਈ ਥਿਰ ਨ ਪਲ ਸੰਸਾਰ।
ਇਹ ਜਗ ਬਦਲਣਹਾਰ ਹੈ, ਸਥਿਰ ਰਹੇ ਨਾ ਕੋਇ।
ਕੋਈ ਨਾ ਕਿਸਹੀ ਜਿਹਾ, ਹਰ ਕੋਈ ਵੱਖ ਵੱਖ ਹੋਇ।
ਸਤਿਗੁਰ ਮੇਰਾ ਨੀਤ ਨਵਾਂ, ਸਦਾ ਸਦਾ ਦਾਤਾਰ।
ਹਰ ਪਲ ਬਦਲੇ ਹਰ ਕੋਈ ਥਿਰ ਨ ਪਲ ਸੰਸਾਰ।


(01/10/12)
ਅਵਤਾਰ ਸਿੰਘ ਲੰਡਨ

ਸਿੱਖਮਾਰਗ ਦੇ ਸੁਹਿਰਦ ਪਾਠਕ ਸੱਜਣੋਂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿੱਹ
ਕੁੱਝ ਸੱਜਣ, ਸਿੱਖਮਾਰਗ ਦੇ ਸੰਪਾਦਕ ਕੋਲੋਂ ਇਸ ਗੱਲ ਦੀ ਮੰਗ ਕਰ ਰਹੇ ਹਨ ਕਿ ਉਹ ਤੱਤ ਗੁਰਮਤਿ ਪ੍ਰੀਵਾਰ ਨਾਲ ਸਬੰਧਤ ਲੇਖਕਾਂ ਦੇ ਨਾਮ ਜਨਤਕ ਕਰਨ। ਇਸ ਦਾ ਕਾਰਨ ਭਾਂਵੇਂ ਕੁੱਝ ਵੀ ਹੋਵੇ ਪਰ ਇੱਕ ਗੱਲ ਸਪੱਸ਼ਟ ਹੈ ਕਿ ਇਨ੍ਹਾਂ ਦੇ ਨਾਂਮ ਜਨਤਕ ਕਰਨਾਂ ਸਿੱਖ ਵਿਚਾਰਧਾਰਾ ਦੇ ਹਿਤ ਵਿੱਚ ਨਹੀਂ ਹੈ। ਮੇਰੇ ਇਸ ਜਵਾਬ ਸਦਕਾ ਉਹ ਸੱਜਣ ਮੈਂਨੂੰ ਪੁਛਣਗੇ ਕਿ ਅਜਿਹਾ ਕਰਨਾਂ ਹਿਤ ਵਿੱਚ ਕਿਉਂ ਨਹੀਂ ਹੈ? ਇਨ੍ਹਾਂ ਸੱਜਣਾਂ ਨੂੰ ਮੈਂ ਕਹਾਂਗਾ ਕਿ ਉਹ ਮੈਂਨੂੰ ਸਵਾਲ ਕਰਨ ਤੋਂ ਪਹਿਲਾਂ ਸਾਮ, ਦਾਮ ਅਤੇ ਦੰਡ ਦੇ ਅਰਥ ਅਤੇ ਭਾਵ ਅਰਥ ਚੰਗੀ ਤਰ੍ਹਾਂ ਸਮਝ ਲੈਣ। ਮੈਨੂੰ ਤਾਂ ਇਸ ਦੇ ਅਰਥ ਇਉਂ ਸਮਝਾਏ ਗਏ ਹਨ।
“ਦੁਨੀਆਂ ਬਦਲ ਗਈ ਹੈ _ ਐ ਫ਼ਲੱਕ (ਅਸਮਾਨ) ਤੂ ਭੀ ਬਦਲ ਜਾ”
ਅਨੇਕਾਂ ਵਿਅਕਤੀ ਅਜਿਹੇ ਹਨ ਜਿਨ੍ਹਾਂ ਦੀ ਵਿਚਾਰਧਾਰਾ ਬਦਲਦਿਆਂ ਕੋਈ ਸਮਾਂ ਨਹੀਂ ਲਗਿਆ। ਵਿਰੋਧੀਆਂ ਨੂੰ ਸਿੱਖ ਵਿਦਵਾਂਨਾਂ ਦੀ ਲੋੜ ਹੈ ਜੋ ਉਨ੍ਹਾਂ ਨੂੰ ਥੋੜੇ ਬਹੁਤੇ ਮੁੱਲ ਨਾਲ ਮਿਲ ਜਾਂਦੇ ਹਨ। ਜਿਹੜੇ ਵਿਕਣ ਤੋਂ ਇਨਕਾਰੀ ਹੋ ਜਾਂਦੇ ਹਨ ਉਨ੍ਹਾਂ ਲਈ ਉਚੇਚਾ ਪ੍ਰਬੰਧ ਕੀਤਾ ਜਾਂਦਾ ਹੈ। ਅਜਿਹੇ ਵਿਅਕਤੀ ਸਾਡੇ ਵਿਚਕਾਰ ਹੀ ਰਹਿੰਦੇ ਹਨ। ਮਨੁੱਖੀ ਮਜਬੂਰੀਆਂ ਦਾ ਕੋਈ ਅੰਤ ਨਹੀਂ ਹੈ। ਪਰ ਉਥੇ ਹਰ ਮਜਬੂਰੀ ਦਾ ਇਲਾਜ ਹੁੰਦਾ ਹੈ।
“ਸ਼ਾਹ ਹੁਸੈਨ ਤੂੰ ਕਿਸ ਬਾਗ਼ ਦੀ ਮੂਲੀ _ –ਇਥੇ ਮਨਸੂਰ ਕਬੂਲੀ ਸੂਲੀ”
ਸਿੱਖਮਾਰਗ ਦੇ ਸਤਿਕਾਰਯੋਗ ਸੰਪਾਦਕ ਸ. ਮੱਖਣ ਸਿੰਘ ਪੁਰੇਵਾਲ ਨੇ ਇੱਕ ਬਹੁਤ ਹੀ ਕਠਣ ਜ਼ੁਮੇਂਵਾਰੀ ਸੰਭਾਲੀ ਹੋਈ ਹੈ। ਜੇ ਉਹ ਅਜ ਹਿੰਦ ਦੀ ਪਵਿਤੱਰ ਧਰਤੀ ਤੇ ਵਸਦੇ ਹੁੰਦੇ ਤਾਂ ਨਿਸਚੇ ਹੀ ਉਨ੍ਹਾਂ ਦੀ ਬਾਂਹ ਮਰੋੜੀ ਜਾਣੀ ਸੀ ਤੇ ਇਨ੍ਹਾਂ ਵਲੋਂ ਆਰੰਭੀ ਇਹ ਸੇਵਾ ਨਿਰਵਿਘਣ ਨਹੀਂ ਸੀ ਚੱਲ ਸਕਣੀ। ਤੱਤ ਮਾਰਗ ਪ੍ਰੀਵਾਰ ਵਾਲਿਆਂ ਦੀ ਜਿਹੜੀ ਲਿਖਤ ਗੁਰਮਤਿ ਸਿਧਾਂਤ ਤੇ ਪੂਰੀ ਨਹੀਂ ਉੱਤਰਦੀ ਉਸ ਦਾ ਵਿਰੋਧ ਕਰਨਾਂ ਸਾਡਾ ਸਾਰਿਆਂ ਦਾ ਹੱਕ ਅਤੇ ਫ਼ਰਜ਼ ਬਣਦਾ ਹੈ। ਉਨ੍ਹਾਂ ਦੇ ਨਾਮ ਜਾਨਣ ਦੀ ਗੱਲ ਜੇ ਕਰ ਸੰਪਾਦਕ ਅਤੇ ਸਲਾਹਕਾਰ ਬੋਰਡ ਤੇ ਹੀ ਰਹਿਣ ਦਿਤੀ ਜਾਵੇ ਤਾਂ ਚੰਗਾ ਹੋਵੇ ਗਾ। ਕਿਉਂਕਿ ਸਿੱਖਮਾਰਗ ਨੂੰ ਸਾਫ਼ ਸੁਥਰੇ ਢੰਗ ਨਾਲ ਚਲਾਉਂਣਾਂ ਕੇਵਲ ਤੇ ਕੇਵਲ ਉਨ੍ਹਾਂ ਦੀ ਨਿਜੀ ਜ਼ੁਮੇਂਵਾਰੀ ਹੈ। ਅਸੀਂ ਸਿੱਖਮਾਰਗ ਤੋਂ ਪਿੱਛੇ ਤਾਂ ਹਟ ਸਕਦੇ ਹਾਂ ਪਰ ਕਿਸੇ ਵੀ ਤਰ੍ਹਾਂ ਉਨ੍ਹਾਂ ਨੂੰ ਮਜਬੂਰ ਕਰਨਾਂ ਬਹੁਤ ਵਡੀ ਗਲਤੀ ਹੋਵੇਗੀ। ਸ. ਹਰਦੇਵ ਸਿੰਘ ਜੰਮੂ ਜੀ ਨੇ ਅੱਪਣੀ ਮਰਜ਼ੀ ਨਾਲ ਤੱਤ ਗੁਰਮਤਿ ਪ੍ਰੀਵਾਰ ਨੂੰ ਤਿਆਗ ਪੱਤਰ ਦਿਤਾ ਹੈ ਤਾਂ ਮੈਂ ਉਨ੍ਹਾਂ ਨੂੰ ਕਹਾਂਗਾ:-
“ਜਬ ਬੁਲਬੁਲ ਨੇ ਆਸ਼ੀਆਂ ਛੋੜ ਦੀਆ ਉਸ ਕੀ ਬਲਾ ਸੇ ਬੂਂਮ ਬਸੇ ਯਾ ਹੁਮਾ ਬਸੇ”
ਸਤਿਕਾਰ ਸਹਿਤ ਅਵਤਾਰ ਸਿੰਘ ਲੰਡਨ
੦੧. ੧੦. ੨੦੧੨.


(01/10/12)
ਗਜਿੰਦਰ ਸਿੰਘ ਨਿਊਯਾਰਕ

ਸਤਿਕਾਰਯੋਗ ਸੰਪਾਦਕ ਅਤੇ ਸਲਾਹਕਾਰ ਬੋਰਡ ਦੇ ਸਹਿਯੋਗੀ ਵੀਰੋ,
ਸਤਿਗੁਰਾਂ ਦੀ ਬਖਸ਼ੀ ਮਿੱਠੀ ਅਤੇ ਨਿੱਘੀ ਫ਼ਤਿਹ ਪ੍ਰਵਾਨ ਹੋਵੇ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ।

ਮੈਂ ਕਈ ਸਾਲਾਂ ਤੋਂ ‘ਸਿੱਖ ਮਾਰਗ’ ਦਾ ਪਾਠਕ ਹਾਂ ਅਤੇ ਇੱਥੇ ਛਪਣ ਵਾਲੀਆਂ ਲਿਖਤਾਂ ਅਤੇ ਵਿਚਾਰ ਚਰਚਾ ਤੋਂ ਕਾਫੀ ਲਾਭ ਲਿਆ ਹੈ। ਪਰ ਕਈ ਵਾਰੀ ਬੇਲੋੜੇ ਪੱਤਰ ਛਪਣ ਤੇ ਹੈਰਾਨੀ ਵੀ ਹੁੰਦੀ ਹੈ। ਵੇਖੋ: ਤਾਰੀਖ 29/09/12 ਦੇ ਤਿੰਨ ਬੇਲੋੜੇ ਪੱਤਰ। ਹਰਦੇਵ ਸਿੰਘ ਜੰਮੂ ਦਾ ਅਤੇ ਉਸ ਦੀ ਪ੍ਰੋੜਤਾ ਕਰਦਾ ਜਸਬੀਰ ਸਿੰਘ ਕੈਲਗਿਰੀ ਦਾ ਅਤੇ ਮਦਨਮੋਹਨ ਸਿੰਘ ਜੀ ਦਾ। ਇਹ ਤੱਤ ਗੁਰਮਤਿ ਵਾਲਿਆਂ ਦੀ ਪਛਾਣ ਜਾਂ ਨਾਮ ਜਾਨਣ ਲਈ ਹਨ। ਕੀ ਇਹਨਾ ਪੱਤਰਾਂ ਵਿਚੋਂ ਸਿੱਖ ਮਾਰਗ ਦੇ ਪਾਠਕਾਂ ਨੂੰ ਕੋਈ ਗਿਆਨ ਹੁੰਦਾ ਹੈ?
ਅਗਰ ਇਹਨਾ ਪੱਤਰਾਂ ਦੀ ਥਾਂ ਤੇ ਕੋਈ ਉਸਾਰੂ ਵਿਚਾਰ ਜਾਂ ਗਿਆਨ ਵਾਲੀ ਗੱਲ ਛਪਦੀ ਤਾਂ ਪਾਠਕਾਂ ਨੂੰ ਵੀ ਲਾਹਾ ਅਤੇ ਸਿੱਖ ਮਾਰਗ ਦਾ ਮਨੋਰਥ ਵੀ ਪੂਰਾ ਹੁੰਦਾ।
ਇਕ ਸਾਧਾਰਣ ਚਾਹ ਦੀ ਪਿਆਲੀ ਪੀਣ ਤੋਂ ਪਹਿਲਾਂ ਚਾਹ ਨੂੰ ਪੁਣਨੀ ਨਾਲ ਪੁਣ ਲਈਦਾ ਹੈ। ਪਰ ਇਸ ਤਰ੍ਹਾਂ ਦੇ ਪੱਤਰ ਛਾਪਣੇ-----।
ਵੈਸੇ ਹਰਦੇਵ ਸਿੰਘ ਜੰਮੂ ਜੀ (ਉਹਨਾ ਦੀ ਲਿਖਤ ਮੁਤਾਬਕ) ਤੱਤ ਗੁਰਮਤਿ ਵਾਲਿਆਂ ਦੇ ਨਾਲ ਹੀ ਸਨ। ਉਹਨਾ ਕੋਲ ਉਹਨਾ ਬਾਰੇ ਜਾਣਕਾਰੀ ਹੈ ਉਹ ਸਿੱਧੀ ਉਥੋਂ ਵੀ ਲੈ ਸਕਦੇ ਸਨ।
ਕਿਰਪਾ ਕਰਕੇ ਸਾਨੂੰ ਪਾਠਕਾਂ ਨੂੰ ਕੁੱਝ ਨਿਰੋਆ ਪੜ੍ਹਨ ਨੂੰ ਦਿਓ ਅਤੇ ਇਸ ਸਾਈਟ ਨੂੰ ਅਖਾੜਾ ਬਨਾਣ ਤੋਂ ਬਚਾਓ ਜੀ।
ਆਦਰ ਸਹਿਤ,
ਗਜਿੰਦਰ ਸਿੰਘ ਨਿਊਯਾਰਕ।


(01/10/12)
ਹਰਦੇਵ ਸਿੰਘ, ਜੰਮੂ

ਸਤਿਕਾਰ ਯੋਗ ਸੰਪਾਦਕ ਜੀਉ,

ਸਤਿ ਸ਼੍ਰੀ ਅਕਾਲ!

ਆਪ ਜੀ ਨੂੰ ਸੰਬੋਧਤ ਹੋ ਕੇ ਵੀਰ ਸਰਵਜੀਤ ਸਿੰਘ ਜੀ ਨੇ ਆਪਣੇ ਵਲੋਂ ਦਿੱਤੀ ਕੁੱਝ ਗਲਤ ਜਾਣਕਾਰੀ ਨੂੰ ਵਾਪਸ ਲਿਆ ਹੈ। ਜਿਸ ਲਈ ਉਨ੍ਹਾ ਦਾ ਧਨਵਾਦ! ਆਪਣੇ ਵਲੋਂ ਹੋਈ ਗਲਤੀ ਦਾ ਗੁੱਸਾ ਮੇਰੇ ਤੇ ਕੱਡਦੇ ਉਨ੍ਹਾਂ ਪੱਤਰ ਮਿਤੀ 30. 9. 12 ਵਿੱਚ ਮੇਰੇ ਲਈ “ਬਦਨੀਯਤੀ” ਅਤੇ “ਮੱਕਾਰੀ” ਸ਼ਬਦਾਂ ਦਾ ਇਸਤੇਮਾਲ ਕੀਤਾ ਹੈ ਮੈਂਨੂੰ ਇਸਦਾ ਰੰਜ ਨਹੀਂ। ਹਾਂ ਸਲਾਹਕਾਰ ਬੋਰਡ ਸ਼ਾਯਦ ਐਸੀ ਸ਼ਬਦਾਵਲੀ ਦਾ ਨੋਟਿਸ ਲੇ ਸਕਦਾ ਹੈ।

ਵੀਰ ਸਰਵਜੀਤ ਜੀ ਨੂੰ ਪਹਿਲਾਂ ‘ਵਿਦਵਾਨ ਪੈਨਲ ਵਿੱਚ ਹੋਂਣ’ ਅਤੇ ‘ਪਰਿਵਾਰ ਦੇ ਮੈਂਬਰ ਹੋਂਣ’ ਵਿਚਲਾ ਅੰਤਰ ਸਪਸ਼ਟ ਹੋਂਣਾ ਚਾਹੀਦਾ ਹੈ। ਬੇਨਤੀ ਹੈ ਕਿ ਵੀਰ ਸਰਵਜੀਤ ਸਿੰਘ ਪਹਿਲਾਂ ਪਰਿਵਾਰ ਦੀ ਮੁੱਢਲੀ ਜਾਣਕਾਰੀ ਚੰਗੀ ਤਰਾਂ ਪੜ ਲੇਂਣ ਜਿਸ ਵਿੱਚ ਸਪਸ਼ਟ ਹੈ ਕਿ ਵਿਦਵਾਨ ਪੈਨਲ ਦੇ ਸੱਜਣ ਜ਼ਰੂਰੀ ਨਹੀਂ ਕਿ ਪਰਿਵਾਰ ਦੇ ਮੈਂਬਰ ਵੀ ਹੋਂਣ। ਪਰਿਵਾਰ ਨੇ ਪਰਿਵਾਰ ਦੀ ਮੈਂਬਰਸ਼ਿਪ ਲਈ ਫਾਰਮ ਵੀ ਰੱਖਿਆ ਹੈ ਜੋ ਕਿ ਦਾਸ ਨੇ ਕਦੇ ਨਹੀਂ ਭਰੀਆ। ਇਸ ਲਈ ਵੀਰ ਸਰਵਜੀਤ ਸਿੰਘ ਜੀ ਦੁਬਾਰਾ ਗਲਤ ਬਿਆਨੀ ਕਰ ਰਹੇ ਹਨ ਕਿ ਮੈਂ ਪਰਿਵਾਰ ਦਾ ਮੈਂਬਰ ਹੋਂਣ ਦੀ ਗਲ ਲਿਖੀ ਹੈ! ਬੇਨਤੀ ਹੈ ਕਿ ਵੀਰ ਸਰਵਜੀਤ ਜੀ (ਜੇ ਕਰ ਉਹ ਸੈਕਰਾਮੈਂਟੋ ਵਾਲੇ ਹੀ ਹਨ) ਕੈਲੰਡਰੀ ਤਾਰੀਖਾਂ ਨੂੰ ਧਿਆਨ ਨਾਲ ਵਾਚਣ ਦੇ ਨਾਲ-ਨਾਲ ਮੰਚਾਂ ਦੇ ਪ੍ਰਬੰਧਕੀ ਨਿਯਮਾਂ ਬਾਰੇ ਵੀ ਥੋੜੀ ਜਾਣਕਾਰੀ ਪ੍ਰਾਪਤ ਕਰਨ।

ਮੇਰਾ ਨਾਮ ਤ. ਪਰਿਵਾਰ ਨੇ ਆਪਣੇ ਵਿਦਵਾਨ ਪੈਨਲ ਵਿੱਚ ਖੁਦ ਹੀ ਪਾਇਆ ਸੀ। ਜਿਸ ਨੂੰ ਮੈਂ ਆਪ ਲਿਖਤੀ ਬੇਨਤੀ ਕਰਕੇ ਹਟਵਾ ਲਿਆ। ਮੈਂ ਕਦੇ ਪਰਿਵਾਰ ਦੀ ਮੈਂਬਰਸ਼ਿਪ ਨਹੀਂ ਲਈ ਅਤੇ ਨਾ ਹੀ ਮੈਂ ਲਿਖਿਆ ਹੈ ਕਿ ਮੈਂ ਪਰਿਵਾਰ ਦਾ ਮੈਂਬਰ ਸੀ। ਨਾ ਹੀ ਮੈਂ ਵਿਦਵਾਨ ਪੈਨਲ ਵਿੱਚ ਨਾਮ ਹੋਂਣ ਸਮੇਂ ਉਨ੍ਹਾਂ ਨੂੰ ਲੇਖਾਂ ਬਾਰੇ ਆਪਣੀ ਸਹਿਮਤੀ ਦਿੱਤੀ ਹੈ। ਉਨ੍ਹਾਂ ਨਾਲ ਹੋਏ ਇੱਕ ਆਰੰਭਕ ਦੌਰ ਦੇ ਵਿਚਾਰ ਵਟਾਂਦਰੇ ਦੋਰਾਨ ਜਿਸ ਵੇਲੇ ਮੈਂਨੂੰ ਉਨ੍ਹਾਂ ਦੇ ਹੈਰਾਨ ਕਰਨ ਵਾਲੇ ਵਿਚਾਰਾਂ/ਲੇਖਾਂ ਦਾ ਪਤਾ ਚਲਿਆ ਤਾਂ ਮੈਂ ਆਪਣੀ ਅਸਿਮਤੀ ਬਾਰੇ ਉਨ੍ਹਾਂ ਨੂੰ ਸਪਸ਼ਟ ਸ਼ਬਦਾਂ ਵਿੱਚ ਦੱਸ ਦਿੱਤਾ। ਉਨ੍ਹਾਂ ਮੈਨੂੰ ਆਪਣੇ ਵਿਚਾਰ ਲਿਖਤੀ ਰੂਪ ਵਿੱਚ ਦੇਂਣ ਲਈ ਕਹਿਆ ਤੇ ਮੈਂ ਅਸਹਿਮਤੀ ਪੁਰਨ ਲੇਖ ਵੀ ਲਿਖੇ। ਆਸ ਹੈ ਕਿ ਤਕਾਜ਼ੇ ਮੁਤਾਬਕ ਵੀਰ ਸਰਵਜੀਤ ਜੀ ਆਪਣੀ ਇਸ ਗਲਤ ਬਿਆਨੀ ਵਾਪਸ ਲੇਂਣਗੇ ਕਿ ਮੈਂ ਪਰਿਵਾਰ ਦਾ ਮੈਂਬਰ ਹੋਂਣ ਦੀ ਗਲ ਲਿਖੀ/ਮੰਨੀ ਹੈ।

ਮੈਂ ਉਨ੍ਹਾਂ ਕੁੱਝ ਵੀਰਾਂ ਨਾਲ ਸੰਪਰਕ ਹੋਂਣ ਕਰਕੇ ਉਨ੍ਹਾਂ ਨੂੰ ਜਾਣਦਾ ਹਾਂ ਜਿਵੇਂ ਕਿ ਪ੍ਰਿ. ਨਰਿੰਦਰ ਸਿੰਘ ਜੰਮੂ ਜੀ, ਰਵਿੰਦਰ ਸਿੰਘ ਪਿੰਜੋਰ ਜੀ ਅਤੇ ਇੱਕ ਹੋਰ ਸੱਜਣ। ਹਾਂ ਪਰਿਵਾਰ ਵਲੋਂ ਲਿਖੀ ਪਲੇਠੀ ਪੁਸਤਕ ‘ਵਾਪਸੀ ਦਾ ਸਫ਼ਰ’ ਦੇ ਸੰਪਾਦਕ ਪ੍ਰਿ. ਨਰਿੰਦਰ ਸਿੰਘ ਜੰਮੂ, ਸ. ਮਨਜੀਤ ਸਿੰਘ ਖਾਲਸਾ, ਸ. ਗੁਰਿੰਦਰ ਸਿੰਘ, ਸ. ਰਵਿੰਦਰ ਸਿੰਘ (ਪਿੰਜੋਰ?) ਅਤੇ ਸ. ਦਲੀਪ ਸਿੰਘ ਕਸ਼ਮੀਰੀ ਜੀ ਹਨ। ਪਰ ਜੇ ਕਰ ਮੈਂ ਆਪਣੇ ਵਲੋਂ ਇਹ ਕਹਾਂ ਕਿ ਇਹੀ ਪਰਿਵਾਰ ਦੀਆਂ ਲਿਖਤਾਂ ਦਾ ਸਥਾਈ ਸੰਪਾਦਕੀ ਮੰਡਲ ਹੈ ਤਾਂ ਵੀ ਇਸ ਬਾਰੇ ਸਪਸ਼ਟਤਾ ਲਈ ਔਪਚਾਰਕ/ਅਧਿਕਾਰਕ ਤਸਦੀਕ ਜਾਂ ਇਨਕਾਰ ਕਰਨਾ ਪਰਿਵਾਰ ਦਾ ਕੰਮ ਹੈ ਮੇਰਾ ਨਹੀ। ਮੈਂ ਕੇਵਲ ਪੁੱਛ ਹੀ ਸਕਦਾ ਹਾਂ।

ਵੀਰ ਸਰਵਜੀਤ ਜੀ ਲਿਖਦੇ ਹਨ:- “ਤੱਤ ਗੁਰਮਤਿ ਪਰਿਵਾਰ’ ਨੇ ਪੱਤਰ ‘ਸਿੰਘ ਸਭਾ ਇੰਟਰਨੈਸ਼ਨਲ’ ਵੱਲੋਂ ਕੀਤੇ ਗਏ ਸਮਾਗਮ ਸਬੰਧੀ ਲਿਖਿਆ ਸੀ। ਮੇਰਾ ਖਿਆਲ ਹੈ ਕਿ ਇਸ `ਚ ਕਿਸੇ ਨੂੰ ਲਾੜੇ ਦੀ ਤਾਈ ਦਾ ਰੋਲ ਨਿਭਾਉਣ ਦਾ ਕੋਈ ਅਧਿਕਾਰ ਨਹੀ ਹੈ”

ਮੇਰਾ ਕਿਸੇ ਸਿੰਘ ਸਭਾ ਇੰਟਰਨੇਸ਼ਨਲ ਨਾਲ ਕੋਈ ਸਬੰਧ ਨਹੀਂ ਹੈ। ਵੀਰ ਸਰਵਜੀਤ ਜੀ ਆਪਣੇ ਹੀ ਲਿਖੇ ਤੇ ਵਿਚਾਰ ਕਰਨ ਕਿ ਕੀ ਸਿੰਘ ਸਭਾ ਇੰਟਰਨੇਸ਼ਨਲ ਵਲੋਂ ਕੀਤੇ ਸਮਾਗਮ ਬਾਰੇ ਗਲ ਕਰਕੇ ਪਰਿਵਾਰ ਨੇ ਲਾੜੇ ਦੀ ਤਾਈ ਦਾ ਰੋਲ ਅਦਾ ਕੀਤਾ ਸੀ? ਜਾਂ ਉਹ ਵੀਰ ਨਿਸ਼ਾਨ ਸਾਹਿਬ ਪੀਲਾ ਜਾਂ ਨੀਲਾ ਵਰਗੀ ਗਲ ਕਰਕੇ ਲਾੜੇ ਦੀ ਤਾਈ ਦਾ ਰੋਲ ਅਦਾ ਕਰ ਰਹੇ ਹਨ? ਅਗਰ ਕੋਈ ਮੰਚ ਧਿਰ ਪਾਠਕਾਂ ਦੇ ਪੜਨ ਲਈ ਲੇਖ ਲਿਖਦਾ ਹੈ ਤਾਂ ਕੀ ਪਾਠਕ ਉਸ ਧਿਰ ਨੂੰ ਕੋਈ ਲੋੜੀਂਦਾ ਸਵਾਲ ਨਹੀਂ ਕਰ ਸਕਦੇ? ਸੰਪਾਦਕੀ ਮੰਡਲ ਦੀ ਔਪਚਾਰਕ ਜਾਣਕਾਰੀ ਬਾਰੇ ਮੇਰੇ ਸਵਾਲਾਂ ਦਾ ਕਿਸੇ ਸਮਾਗਮ ਨਾਲ ਕੋਈ ਸਬੰਧ ਨਹੀਂ।

ਵੀਰ ਜੀ ਲਾੜੇ ਦੀ ਤਾਈ ਦਾ ਰੋਲ ਵਾਲਾ ਆਪਣਾ ਜੁਮਲਾ ਪਹਿਲਾਂ ਆਪਣੇ ਤੇ ਲਾਗੂ ਕਰਨ ਅਤੇ ਪੁੱਛੇ ਗਏ ਸਵਾਲ ਦਾ ਜਵਾਬ ਪਰਿਵਾਰ ਨੂੰ ਦੇਂਣ ਦੇਵਣ। ਕਿਸੇ ਧਿਰ ਕਲੋਂ ਉਸਦੇ ਸੰਪਾਦਕੀ ਮੰਡਲ ਦਾ ਨਾਮ ਪੁੱਛਣ ਨਾਲ ਸਿੱਖ ਮਾਰਗ ਦੇ ਮਿਆਰ ਨੂੰ ਕੋਈ ਸੱਟ ਨਹੀਂ ਵੱਜਦੀ। ਅਗਰ ਐਸਾ ਹੁੰਦਾ ਤਾਂ ਸੰਪਾਦਕ ਜੀ ਐਸੀਆਂ ਪੁੱਛਾਂ ਨੂੰ ਪ੍ਰਕਾਸ਼ਤ ਨਾ ਕਰਦੇ। ਸੰਪਾਦਕ ਜੀ ਨੇ ਖ਼ੁਦ ਇਸ ਮਿਆਰ ਦੀ ਸਥਾਪਨਾ ਕੀਤੀ ਹੈ ਅਤੇ ਉਸਦਾ ਪਾਲਨ ਕਰਦੇ ਹਨ। ਸੰਪਾਦਕ ਜੀ ਨੂੰ ਮੰਚਾ ਦੀ ਕਾਰਜਸ਼ੈਲੀ ਦੇ ਇਸ ਜ਼ਰੁਰੀ ਅੰਗ ਦਾ ਪਤਾ ਹੈ। ਉਨ੍ਹਾਂ ਪਾਰਦਰਸ਼ਤਾ ਨਾਲ ਸੰਪਾਦਕ ਹਨ ਅਤੇ ਉਸੇ ਪਾਰਦਰਸ਼ਤਾ ਨਾਲ ਉਨ੍ਹਾਂ ਬਾ-ਕਾਯਦਾ ਨਾਮ ਦੇ ਕੇ ਸਲਾਹਕਾਰ ਬੋਰਡ ਵੀ ਨਿਯੁਕਤ ਕੀਤਾ ਹੈ।

ਸੰਪਾਦਕ ਜੀ ਅੰਤ ਵਿੱਚ ਆਪ ਜੀ ਨੂੰ ਬੇਨਤੀ ਹੈ ਕਿ ਵੀਰ ਸਰਵਜੀਤ ਜੀ ਵਲੋਂ ਆ ਰਹੇ ਪੱਤਰਾਂ ਬਾਰੇ ਸਪਸ਼ਟ ਕਰਨਾ ਕਿ ਇਹ ਪੱਤਰ ਸਰਵਜੀਤ ਸਿੰਘ ਸੈਕਰਾਮੈਂਟੋ ਜੀ ਵਲੋਂ ਹੀ ਹਨ ਜਾਂ ਕਿਸੇ ਹੋਰ ਸਰਵਜੀਤ ਜੀ ਵਲੋਂ। ਜੇ ਕਰ ਇਹ ਕੋਈ ਹੋਰ ਸਰਵਜੀਤ ਸਿੰਘ ਜੀ ਹਨ ਤਾਂ ਉਪਰ ਲਿਖੀ ਕਲੈਡਰ ਵਾਲੀ ਟਿੱਪਣੀ ਨੂੰ ਵਾਪਸ ਸਮਝਿਆ ਜਾਏ।

ਹਰਦੇਵ ਸਿੰਘ, ਜੰਮੂ-1. 10. 12


(01/10/12)
ਹਰਮੀਤ ਸਿੰਘ ਖਾਲਸਾ

ਸਤਿਕਰਯੋਗ ਸਰਵਜੀਤ ਸਿੰਘ ਜੀ, ਸਤਿ ਸ੍ਰੀ ਅਕਾਲ ਜੇ ਆਪ ਜੀ ਗੁੱਸਾ ਨਾ ਕਰੋ ਤਾਂ ਆਪ ਜੀ ਕੋਲੋਂ ਦਾਸ ਇੱਕ ਸਵਾਲ ਪੁਛਨਾ ਚਾਹੁੰਦਾ ਹੈ ਕਿ, ਆਪ ਜੀ “ਸਿੱਖ ਮਾਰਗ” ਦੇ ਮਿਆਰ ਦੀ ਗੱਲ ਕਰਦੇ ਹੋ ਪਰ ਆਪ ਜੀ ਦੀਆਂ ਲਿਖਤਾਂ ਦਾ ਮਿਆਰ ਕਿਹੋ ਜਿਹਾ ਹੈ ਇਹ ਕਦੀ ਆਪ ਜੀ ਨੇ ਸੋਚਿਆ ਹੈ?

ਆਪ ਜੀ ਦੀਆਂ ਲਿਖਤਾਂ ਵਿਚੋਂ ਕੋਟ ਕਰ ਰਿਹਾਂ ਹਾਂ ਜੀ,

1. “ਤੱਤ ਗੁਰਮੱਤ ਪਰਵਾਰ ਵਿਚੋਂ ਉਸ ਦਾ ਬਿਸਤਰਾ ਗੋਲ ਕਿਤਾ ਸੀ।” ਗਲਤ ਅਤੇ ਅਧਾਰਹੀਣ ਹੋਣ ਕਰਕੇ ਮਿਆਰ ਤੋਂ ਡਿਗੀ ਹੋਈ ਸਟੇਟਮੈਂਟ।

2. “…ਸ਼ਾਇਦ ਇਹ ਪਹਿਲੀ ਵਾਰ ਹੈ ਕਿ ਉਸ ਸੱਜਣ ਨੇ ਸੰਖੇਪ ਅਤੇ ਸਪਸ਼ਟ ਸ਼ਬਦਾਵਲੀ ਵਰਤੀ ਹੈ…” ਕਿਸੇ ਦੀ ਬੇਈਜ਼ਤੀ ਕਰਦੀ ਹੋਈ ਮਿਆਰ ਤੋਂ ਡਿਗੀ ਹੋਈ ਸਟੇਟਮੈਂਟ।

3. “…ਉਸ ਦੀ ਇਮਾਨਦਾਰੀ ਨਹੀ ਸਗੋਂ ਟਿੰਡ’ ਚ ਕਾਨਾ ਪਾਈ ਰਖਣ ਦੀ ਬਦ ਨੀਤੀ ਹੀ ਸਾਬਤ ਹੁੰਦੀ ਹੈ…” ਅਧਾਰਹੀਣ ਹੋਣ ਕਰਕੇ ਮਿਆਰ ਤੋਂ ਡਿਗੀ ਹੋਈ ਸਟੇਟਮੈਂਟ।

4. “…ਲਿਖਣ ਵਾਲੇ ਦੀ ਮਕਾਰੀ ਡੁੱਲ ਡੁੱਲ ਪੈਂਦੀ ਹੋਵੇ…” ਅਦਾਰਹੀਣ, ਗੁੱਸੇ ਅਤੇ ਨਫਰਤ ਨਾਲ ਭਰੀ ਹੋਣ ਕਰਕੇ ਮਿਆਰ ਤੋਂ ਡਿਗੀ ਹੋਈ ਸਟੇਟਮੈਂਟ।

ਵੀਰ ਜੀ ਵਿਚਾਰਾਂ ਵਿੱਚ ਵਿਖਰੇਵਾਂ ਹੋਣਾ ਸੁਭਾਵਿਕ ਅਤੇ ਕੁਦਰਤੀ ਹੁੰਦਾ ਹੈ ਪਰ ਆਪਣੇ ਤੋਂ ਵਖਰੇ ਵਿਚਾਰ ਰਖਦੇ ਕਿਸੇ ਦੂਸਰੇ ਵਿਅਕਤੀ ਪ੍ਰਤੀ ਨਫਰਤ, ਗੁੱਸਾ, ਘ੍ਰਿਣਾ ਰਖਨਾ ਅਤੇ ਉਸ ਪ੍ਰਤੀ ਭਦੀ ਸ਼ਬਦਾਵਲੀ ਵਰਤਨਾ ਕਿਨਾ ਕੁ ਜਾਇਜ਼ ਹੈ? ਕਿਰਪਾ ਕਰਕੇ ਦਾਸ ਦੀ ਗੱਲ ਦਾ ਬੁਰਾ ਨਾ ਮਨਾਉਣਾ ਅਤੇ ਇਸ ਗੱਲ ਉਪਰ ਵਿਚਾਰ ਕਰਨਾ। ਅਗਰ ਕੋਈ ਗੱਲ ਵਾਧੀ ਘਾਟੀ ਲਿਖੀ ਗਈ ਹੋਵੇ ਤਾਂ ਦਾਸ ਨੂੰ ਖਿਮਾਂ ਕਰ ਦੇਣਾ ਜੀ।

ਦਾਸਰਾ

ਹਰਮੀਤ ਸਿੰਘ ਖਾਲਸਾ


(1/10/12)
ਪ੍ਰੇਮ ਸਿੰਘ/ਸਿੰਘ ਸਭਾ ਯੂ ਐਸ ਏ

ਗੁਰਦੁਆਰਾ ਖਾਲਸਾ ਕੇਅਰ ਫਾਉਂਡੇਸ਼ਨ (ਲਾਸ ਐਂਜਲਸ) ਵਿਖੇ ਗਿਆਨੀ ਦਿੱਤ ਸਿੰਘ ਅਤੇ ਸਿੰਘ ਸਭਾ ਲਹਿਰ ਨੂੰ ਯਾਦ ਕੀਤਾ ਗਿਆ।
ਲਾਸ ਐਂਜਲਸ (ਪ੍ਰੇਮ ਸਿੰਘ) --ਐਤਵਾਰ ਸਤੰਬਰ 30,2012 ਨੂੰ ਗੁਰਦੁਆਰਾ ਖਾਲਸਾ ਕੇਅਰ ਫਾਉਂਡੇਸ਼ਨ (ਲਾਸ ਐਂਜਲਸ) ਵਿਖੇ ਗਿਆਨੀ ਦਿੱਤ ਸਿੰਘ ਅਤੇ ਸਿੰਘ ਸਭਾ ਲਹਿਰ ਸਬੰਧੀ ਦੁਪਹਿਰ ਦੇ ਸਮਾਗਮ ਕੀਤੇ ਗਏ ਜਿਸ ਵਿਚ ਭਾਈ ਗੁਰਮੀਤ ਸਿੰਘ (ਸਿੰਘ ਸਭਾ ਯੂ ਐਸ ਏ) ਵਾਲਿਆਂ ਨੇ ਭਗਤ ਕਬੀਰ ਜੀ ਦਾ ਸ਼ਬਦ 'ਹਮਰਾ ਧਨੁ ਮਾਧਉ ਗੋਬਿੰਦੁ ਧਰਣੀਧਰੁ ਇਹੈ ਸਾਰ ਧਨੁ ਕਹੀਐ ॥ਜੋ ਸੁਖੁ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖੁ ਰਾਜਿ ਨ ਲਹੀਐ ॥1॥ ਰਹਾਉ ॥'(336) ਦਾ ਕੀਰਤਨ ਕੀਤਾ ਅਤੇ ਗਿਆਨੀ ਦਿੱਤ ਸਿੰਘ ਅਤੇ ਸਿੰਘ ਸਭਾ ਲਹਿਰ ਨਾਲ ਸਬੰਧਿਤ ਅੰਕੜੇ ਸੰਗਤ ਨਾਲ ਸਾਂਝੇ ਕੀਤੇ।ਗਿਆਨੀ ਦਿੱਤ ਸਿੰਘ ਹੋਰਾਂ ਦੀ ਜਾਤ-ਪਾਤ ਉਪਰ ਲਿਖੀ ਹੋਈ ਕਵਿਤਾ ਵੀ ਸੁਣਾਈ।ਉਪਰੰਤ ਭਾਈ ਸਰਬਜੀਤ ਸਿੰਘ ਹੋਰਾਂ ਨੇ ਭਗਤ ਕਬੀਰ ਜੀ ਦਾ ਹੀ ਉਚਾਰਣ ਸ਼ਬਦ 'ਅਬ ਤਬ ਜਬ ਕਬ ਤੁਹੀ ਤੁਹੀ ॥ਹਮ ਤੁਅ ਪਰਸਾਦਿ ਸੁਖੀ ਸਦ ਹੀ ॥1॥ ਰਹਾਉ ॥'(969) ਦਾ ਕੀਰਤਨ ਅਤੇ ਵਿਆਖਿਆ ਕੀਤੀ।ਗਿਆਨੀ ਦਿਤ ਸਿੰਘ, ਪ੍ਰੋ. ਗੁਰਮੁਖ ਸਿੰਘ ਅਤੇ ਸਿੰਘ ਸਭਾ ਲਹਿਰ ਬਾਰੇ ਖੁਲ ਕੇ ਵੀਚਾਰ ਕੀਤੀ ਗਈ। ਕੁਝ ਲਿਟਰੇਚਰ ਵੀ ਸੰਗਤਾਂ ਵਿਚ ਵੰਡਿਆ ਗਿਆ।ਇਸ ਮੌਕੇ ਰੈਡ ਕਰਾਸ ਵੱਲੋਂ ਖੁਨ-ਦਾਨ ਕੈਂਪ ਵੀ ਲਗਾਇਆ ਗਿਆ,ਬਹੁਤ ਸਾਰੇ ਵੀਰਾਂ-ਭੈਣਾਂ ਨੇ ਖੂਨ-ਦਾਨ ਕੀਤਾ।



{ਨੋਟ:- ਪਿਛਲੇ ਹੋਰ ਪੱਤਰ ਪੜ੍ਹਨ ਲਈ ਐਰੋ (ਤੀਰ) ਨੂੰ ਕਲਿਕ ਕਰੋ ਜਾਂ ਉਪਰ ਪੰਨੇ ਦੀ ਚੋਣ ਕਰੋ ਜੀ}


.