.


(30/11/12)
ਗੁਰਸ਼ਰਨ ਸਿੰਘ ਕਸੇਲ

ਸੰਪਾਦਕ ਸ੍ਰ ਮੱਖਣ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਹਿ ॥
ਆਪ ਜੀ ਨੇ ਕੁਝ ਆਪਣੇ ਨਵੇਂ ਪਾਏ ਲੇਖਾਂ ਬਾਰੇ ਪਾਠਕਾਂ ਤੋਂ ਵਿਚਾਰ ਮੰਗੇ ਹਨ। ਇਸ ਬਾਰੇ ਮੇਰੇ ਕੁਝ ਮਾਮੂਲੀ ਜਿਹੇ ਵਿਚਾਰ ਹਨ।
ਮੂਰਖ ਬੰਦਿਆਂ ਜਾਂ ਹੂੜਮੱਤ ਬੰਦਿਆਂ ਲਈ ਦੁਨੀਆਂ ਵਿਚ ਜਿਹੜੀ ਗੱਲ ਪ੍ਰਚਲਤ ਸੀ ਜਾਂ ਹੈ, ਉਸਦਾ ਹਵਾਲਾ ਗੁਰਬਾਣੀ ਵਿਚ ਦਿਤਾ ਹੈ ਕਿ “ਮੂਰਖ ਗੰਢੁ ਪਵੈ ਮੁਹਿ ਮਾਰ” ॥ ਜੋ ਅਜਿਹੇ ਕਈਆਂ ਤੇ ਢੁੱਕਦੀ ਹੈ । ਸੋ ਤੁਸੀਂ ਆਪਣੀ ਲਿਖਤ ਨੂੰ ਜਿਉਂ ਦੀ ਤਿਉਂ ਹੀ ਰਹਿਣ ਦਿਓ ।
ਸਾਡੇ ਸਮਾਜ ਵਿਚ ਇਕ ਕਹਾਵਤ ਬਹੁਤ ਵਧੀਆ ਇਹ ਵੀ ਹੈ ਕਿ “ਮੂਰਖ ਦੋਸਤ ਨਾਲੋਂ ਸਿਆਣਾ ਦੁਸ਼ਮਣ ਚੰਗਾ ਹੁੰਦਾ ਹੈ” । ਸੋ, ਦਰਸ਼ਨ ਸਿੰਘ ਰਾਗੀ ਜੀ ਦੇ ਜੇ ਅਜਿਹੇ ਦੋਸਤ ਰਹਿਣਗੇ ਤਾਂ ਹੋ ਸਕਦਾ ਹੈ ਆਉਣ ਵਾਲੇ ਸਮੇਂ ਉਹਨਾਂ ਦੀਆਂ ਲਿਖਤਾਂ ਜਾਂ ਭਾਸ਼ਨਾ ਤੇ ਹੋਰ ਵੀ ਕਿੰਤੂ ਪ੍ਰੰਤੂ ਕਰਵਾਉਣਗੇ ।
ਹਾਂ, ਤੁਸੀਂ ਸਿੱਖਾਂ ਦੇ ਕਿਰਦਾਰ ਬਾਰੇ ਗੱਲ ਲਿਖੀ ਹੈ । ਹੋ ਸਕੇ ਤਾਂ ਟੋਰਾਂਟੋ ਤੋਂ ਛਪਣ ਵਾਲੇ “ਪਰਵਾਸੀ” ਅਖਬਾਰ ਦੇ 23 ਨਵੰਬਰ ਪੰਨਾ 5 ਟੋਰਾਂਟੋ ਦੇ ਕਾਲਮ ਵਿਚ ਡਾ.ਵਰਿਆਮ ਸਿੰਘ ਸੰਧੂ ਜੀ ਦਾ ਲੇਖ “ਹੀਰੇ ਬੰਦਿਆਂ ਨੂੰ ਨਮਸਕਾਰ-2 ਪੜ੍ਹਨ ਦੀ ਖੇਚਲ ਕਰਨੀ ਜੀ ।
ਇਕ ਪਾਠਕ,
ਗੁਰਸ਼ਰਨ ਸਿੰਘ ਕਸੇਲ


(30/11/12)
ਅਵਤਾਰ ਸਿੰਘ ਲੰਡਨ

ਸ. ਗੁਰਸ਼ਰਨ ਸਿੰਘ ਕਸੇਲ ਜੀ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿੱਹ
ਆਪ ਜੀ ਵਲੋਂ ਉਠਾਇਆ ਗਿਆ ਪ੍ਰਸ਼ਨ ਇਸ ਕਰਕੇ ਵੀ ਬਹੁਤ ਮਹੱਤਵ ਪੂਰਨ ਹੈ ਕਿ ਇਹ ਪ੍ਰਮੁੱਖ ਰੂਪ ਵਿੱਚ ਗੁਰਮਤਿ ਸਿਧਾਂਤ ਦੀ ਸਪੱਸ਼ਟ ਅਤੇ ਸਰਲ ਵਿਆਖਿਆ ਦੀ ਮੰਗ ਕਰਦਾ ਹੈ। ਗੁਰੂ ਦੇ ਹੁਕਮ ਦੀ ਪਾਲਨਾਂ ਕਰਨ ਲਈ ਸਿਖਾਂ ਅੰਦਰ ਬਿਹਬਲਤਾ ਹੈ ਅਤੇ ਦੂਸਰੇ ਧਰਮਾਂ ਦੇ ਲੋਕਾਂ ਵਿੱਚ ਭਾਰੀ ਉਤਸੁਕਤਾ ਹੈ। ਗੁਰਮਤਿ ਸਿਧਾਂਤ (ਫਿਲਾਸਫੀ) ਅੱਜ ਦੇ ਹਰ ਜੀਵ ਲਈ ਪੱਥ ਦਰਸ਼ਕ ਹੈ। ਪਰ ਸਾਡਾ ਦੁਖਾਂਤ ਇਹ ਹੈ ਕਿ ਸਾਡੇ ਗੁਰੂ ਘਰਾਂ ਦੇ ਬਹੁਤੇ ਪ੍ਰਬੰਧਕ ਅਤੇ ਪ੍ਰਚਾਰਕ ਗਿਆਨ ਵਿਹੂਣੇਂ ਹਨ ਜਾਂ ਸਵਾਰਥੀ ਤੇ ਵਿਕਾਊ ਮਾਲ ਹਨ।
“ਜ਼ਮਾਨਾਂ ਬੜੇ ਗ਼ੌਰ ਸੇ ਸੁਣ ਰਹਾ ਥਾ ਹਮੀਂ ਸੋ ਗਏ ਦਾਸਤਾਂ ਕਹਿਤੇ ਕਹਿਤੇ”
ਦਸ ਗੁਰੂ ਸਾਹਿਬਾਂਨ ਅਤੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਅਪਣਾਂ ਗੁਰੂ ਮੰਨਣ ਵਾਲੇ ਸਿੱਖਾਂ ਲਈ ਨਿਮਨ ਲਿਖਤ ਆਦੇਸ਼ ਨੂੰ ਸਮਝਣਾਂ ਅਤੇ ਮੰਨਣਾਂ ਅਤਿ ਜ਼ਰੂਰੀ ਹੈ।
1. ਕਿਰਤ ਕਰਨੀ
2. ਵੰਡ ਛਕਣਾਂ
3. ਨਾਮ ਜਪਨਾ
ਅਤੇ
4. ਪਰਚਾ ਸ਼ਬਦ ਦਾ (ਨਿਝਰੁ ਝਰੈ ਸਹਜ ਧੁਨਿ ਲਾਗੈ ਘਰ ਹੀ ਪਰਚਾ ਪਾਈਐ) ਪੰਨਾਂ- ੭੩੦
5. ਪੂਜਾ ਅਕਾਲ ਦੀ
6. ਦੀਦਾਰ ਖਾਲਸੇ ਦਾ (ਕਹੁ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤਿ ਜਿਹ ਜਾਨੀ) ਪੰਨਾ -੬੫੪
ਅਵਤਾਰ ਸਿੰਘ ਲੰਡਨ
੩੦ ਨਵੰਬਰ ੨੦੧੨


(30/11/12)
ਇਕ ਪਾਠਕ

ਸ. ਮੱਖਣ ਸਿੰਘ ਜੀ,

ਕੈਲੰਡਰ ਦਾ ਗਿਆਨ ਸੱਚਮੁਚ ਬੋਰ ਕਰਨ ਵਾਲੀ ਚੀਜ਼ ਹੈ। ਵੀਰ ਸਰਵਜੀਤ ਸਿੰਘ ਕਾਫ਼ੀ ਸਮੇਂ ਤੋਂ ਇਸ ਨਾਲ ਜੂਝ ਰਿਹਾ ਹੈ। ਬੋਰੀਅਤ ਭਰਪੂਰ ਕੰਮ ਕਰਨ ਦੀ ਉਸ ਦੀ ਸਮਰੱਥਾ ਦੀ ਦਾਦ ਦੇਣੀ ਬਣਦੀ ਹੈ। ਜਿਹੜੇ ਸੱਜਣ ਇਸ ਗਿਆਨ ਤੋਂ ਬੋਰ ਹੁੰਦੇ ਹਨ ਉਨ੍ਹਾਂ ਨੂੰ ਇਹ ਨਹੀਂ ਪੜ੍ਹਨਾ ਚਾਹੀਦਾ। ਪਰ ਅਜਿਹੇ ਲੋਕ ਵੀ ਹਨ ਜਿਨ੍ਹਾਂ ਦੀ ਇਸ ਵਿਸ਼ੇ ਵਿੱਚ ਦਿਲਚਸਪੀ ਹੈ।

ਕੌਣ ਕਿਸ ਦਾ ਕਿਤਨਾ ਅਤੇ ਕਿਹੋ ਜਿਹਾ ਦੋਸਤ ਹੈ ਇਹ ਸਰਵਜੀਤ ਦੀ ਚਿੰਤਾ ਦਾ ਵਿਸ਼ਾ ਨਹੀਂ ਹੈ। ਮੈਂ ਉਸ ਨੂੰ ਮਿਲਿਆ ਨਹੀਂ। ਇਸ ਕਰਕੇ ਉਸਨੂੰ ਦੋਸਤ ਨਹੀਂ ਕਹਿ ਸਕਦਾ, ਪਰ ਵੀਰ ਕਹਿ ਸਕਦਾ ਹਾਂ, ਜੇ ਉਸ ਨੂੰ ਪ੍ਰਵਾਣ ਹੋਵੇ। ਪਰ, ਗਿਆਨ ਦਾ ਕੋਈ ਵੀਰ ਜਾਂ ਦੋਸਤ ਨਹੀਂ ਹੁੰਦਾ।

ਜੇ ਕਿਸੇ ਨੂੰ ਵੀਰ ਕਹਿ ਲਈਏ ਤਾਂ ਉਸ ਦਾ ਨਿਰਾਦਰ ਨਹੀਂ ਕਰਨਾ ਬਣਦਾ। ਗਿਆਨ ਨਾਲ ਸਹਿਮਤ ਜਾਂ ਅਸਹਿਮਤ ਹੋਣਾ ਹੋਰ ਗੱਲ ਹੈ। ਸਰਵਜੀਤ ਦੀ ਭਾਸ਼ਾ ਦਾ ਅੰਦਾਜ਼ ਹਮਲਾਵਰ ਵਾਲਾ ਹੁੰਦਾ ਹੈ, ਜੋ ਗਿਆਨ ਲਈ ਢੁਕਵਾਂ ਨਹੀਂ ਹੈ। ਉਸ ਦੀ ਆਪਣੀ ਮਾਨਸਿਕ ਸਿਹਤ ਲਈ ਵੀ ਠੀਕ ਨਹੀਂ। ਇਹ ਉਸਦੇ ਬੌਧਿਕ ਸਫ਼ਰ ਵਿੱਚ ਵੀ ਰੁਕਾਵਟ ਬਣ ਸਕਦਾ ਹੈ। ਮੇਰਾ ਉਸ ਦੇ ਨਿਜ ਨਾਲ ਕੋਈ ਝਗੜਾ ਨਹੀਂ ਹੈ। ਜੰਤਰੀ ਨਾ ਉਸ ਦੀ ਹੈ ਨਾ ਮੇਰੀ ਹੈ। ਮੈਂ ਕਸ਼ੈ ਨੂੰ ਅਕਸ਼ੈ ਨਹੀਂ ਕਰ ਸਕਦਾ ਤੇ ਨਾ ਹੀ ਉਹ ਅਕਸ਼ੈ ਨੂੰ ਕਸ਼ੈ ਕਰ ਸਕਦਾ ਹੈ। ਨਾ ਹੀ ਕੋਈ ਹੋਰ ਕਰ ਸਕਦਾ ਹੈ।

ਉਸ ਨੇ ਆਖ਼ਰੀ ਬਾਰ ਸਵਾਲ ਪੁੱਛਿਆ ਹੈ, ਜਿਸ ਦਾ ਜਵਾਬ ਉਸੇ ਦੇ 12 ਤਰੀਕ ਵਾਲੇ ਖ਼ਤ ਦੀ ਸਹਾਇਤਾ ਨਾਲ ਦੇ ਰਿਹਾ ਹਾਂ। ਸੰਮਤ 2069 ਵਿੱਚ ਕੱਤਕ ਦੀ “ਮੱਸਿਆ ਦਾ ਅਰੰਭ ਮੰਗਲ਼ਵਾਰ ਨੂੰ 7. 13 ਸਵੇਰ ਵੇਲੇ ਹੁੰਦਾ ਹੈ ਪਰ ਇਸ ਦਾ ਅੰਤ ਬੁਧਵਾਰ ਨੂੰ ਸੂਰਜ ਚੜਨ ਤੋਂ ਪਹਿਲਾਂ ਹੀ ਭਾਵ 3. 38 ਤੇ ਹੀ ਹੋ ਜਾਂਦਾ ਹੈ”। ਉਸ ਨੇ ਹੀ ਲਿਖਿਆ ਹੈ ਕਿ “ਅਸਲੀ ਤਿੱਥ ਪਤ੍ਰਿਕਾ (ਪੰਡਤ ਦੇਵੀ ਦਿਆਲ) ਮੁਤਾਬਕ ਇਸ ਸਾਲ ਦੀ ਮੱਸਿਆ ਦੀ ਤਿੱਥ ‘ਅਕਸ਼’ ਹੈ”। ਅਕਸ਼ ਤਿੱਥ ਉਹ ਹੈ ਜੋ ਕਸ਼ ਨਹੀਂ। ਹਿੰਦੀ ਜਾਂ ਪੰਜਾਬੀ ਦਾ ਕੋਈ ਵੀ ਕੋਸ਼ ਕਸ਼ ਅਤੇ ਅਕਸ਼ ਨੂੰ ਸਮਾਨਅਰਥੀ ਨਹੀਂ ਮੰਨਦਾ। ਇਸ ਵਿੱਚ ਵੀਰ ਸਰਵਜੀਤ, ਹਰਦੇਵ ਸਿੰਘ ਜੰਮੂ ਜਾਂ ਉਸ ਦੇ ਦੋਸਤ ਦਾ ਕੋਈ ਲੈਣਾ ਦੇਣਾ ਨਹੀਂ ਹੈ। ਇਹ ਰਲ਼ ਕੇ ਕਿਸੇ ਅਕਸ਼ ਤਿੱਥ ਨੂੰ ਕਸ਼ ਨਹੀਂ ਬਣਾ ਸਕਦੇ।

ਵੀਰ ਸਰਵਜੀਤ ਨੂੰ ਬੇਨਤੀ ਹੈ ਕਿ ਦੱਸੇ ਕਿ ਕਿਸੇ ਸ਼ਬਦ ਕੋਸ਼ ਵਿੱਚ ਅਕਸ਼ ਅਤੇ ਕਸ਼ ਨੂੰ ਸਮਾਨਅਰਥੀ ਲਿਖਿਆ ਹੈ? ਜੇ ਲਿਖਿਆ ਹੋਵੇ ਤਾਂ ਮੈਂ ਜ਼ਰੂਰ ਖਿੜੇ ਮੱਥੇ ਸੱਚ ਨੂੰ ਪ੍ਰਵਾਣ ਕਰ ਲਵਾਂਗਾ। ਢੁਚਰਾਂ ਨਹੀਂ ਡਾਹਵਾਂਗਾ ਤੇ ਨਾ ਹੀ ਟਾਲ਼ਮਟੋਲ਼ ਵਾਲੇ ਹੋਰ ਸਵਾਲ ਜਵਾਬ ਵਿੱਚ ਪਵਾਂਗਾ। ਸ਼ਬਦ ਦੇ ਅਰਥ ਲਈ ਸ਼ਬਦ ਕੋਸ਼ ਤੋਂ ਉਪਰ ਹੇਠਾਂ ਕੋਈ ਹੋਰ ਸਬੂਤ ਨਹੀਂ ਹੁੰਦਾ।

ਮੈਂ ਆਪਣੀ ਮਾਂ ਬੋਲੀ ਪੰਜਾਬੀ ਦਾ ਇੱਕ ਨਿਮਾਣਾ ਜਿਹਾ ਅਧਿਆਪਕ ਹਾਂ। ਹਿੰਦੀ, ਉਰਦੂ, ਅੰਗਰੇਜ਼ੀ ਪੜ੍ਹਨ ਦਾ ਸ਼ੌਕ ਰਖਦਾ ਹਾਂ। ਐਟੀਮੌਲੋਜੀ ਵਿੱਚ ਮੇਰੀ ਵਿਸ਼ੇਸ਼ ਰੁਚੀ ਹੈ। ਮੇਰੇ ਕੋਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਛਾਪਿਆ ਸੰਸਕ੍ਰਿਤ ਪੰਜਾਬੀ ਕੋਸ਼ ਹੈ, ਜਿਸ ਦੇ ਪੰਨਾ ਚਾਰ `ਤੇ ਅਕਸ਼ੈ ਦਾ ਅਰਥ “ਅਖੈ, ਅਵਿਨਾਸੀ, ਜਿਸ ਦਾ ਨਾਸ ਨਾ ਹੋਵੇ” ਲਿਖਿਆ ਹੈ। ਮਹਾਨ ਕੋਸ਼ ਵਿੱਚ ਲਿਖਿਆ ਹੈ ਕਿ “ਜਿਸ ਦਾ ਅਖੈ (ਨਾਸ਼) ਨਾ ਹੋਵ, ਅਵਿਨਾਸ਼ੀ”।

"अक्षय" meaning in English: imperishable

हिन्दी - हिन्दी शब्दकोश से हिन्दी शब्द "अक्षय" के लिए हिन्दी अर्थ

1. (सं.न.ब.) जिसका क्षय या नाश न हो।

2. अविनाशी

"अक्षय" के लिये उदाहरण...

1. अक्षय शब्द का उपयोग प्रेमचंद ने अपनी कहानी स्वांग. में इस प्रकार किया है.

- " खून करके आन्नद के इस अक्षय स्रोत को अपवित्र न कीजिए।"

ਦਾਸ,

ਬੇਨਾਮ


(30/11/12)
ਹਰਦੇਵ ਸਿੰਘ, ਜੰਮੂ

ਵੀਰ ਸਰਬਜੀਤ ਸਿੰਘ ਸਕਰਮੇਂਟੋ ਜੀਉ,
ਗੁਰੂ ਦੀ ਬਖ਼ਸ਼ੀ ਫਤਿਹ ਪਰਵਾਨ ਕਰਨੀ।
ਸੰਪਾਦਕ ਜੀ ਵਲੋਂ ਸੁਝਾਅ ਹੈ ਕਿ, ਇਹ ਚਰਚਾ, ਪਾਠਕਾਂ ਲਈ ਲੰਬੀ ਹੋ ਜਾਣ ਕਾਰਨ ਬੰਦ ਕਰ ਦਿੱਤੀ ਜਾਏ ਤਾਂ ਠੀਕ ਹੈ। ਇਸ ਲਈ ਹੋਰ ਚਰਚਾ ਕਰਨੀ ਠੀਕ ਨਹੀਂ। ਕੇਵਲ ਇਤਨਾ ਕਹਿਣਾ ਚਾਹੁੰਦਾ ਹਾਂ ਕਿ ਤੁਸੀ ਵੀ ਮੇਰੇ ਭਾਈ ਹੋ ਅਤੇ ਦੋਸਤ ਵੀ। ਨਹੀਂ ਹੋ?
ਧਿਆਨ ਦੇਂਣਾ ਗੁਮਨਾਮ ਲਿਖਾਰੀ ਅਨੁਸਾਰ, ਉਹ ਸਿੱਖ ਮਾਰਗ ਦਾ ਪਾਠਕ ਵੀ ਹੈ ਜੀ! ਅਤੇ ਇਹ ਸੁਭਾਵਕ ਹੈ ਕਿ ਮੇਰੇ ਅਤੇ ਆਪ ਜੀ ਦੇ ਪੱਤਰਾਚਾਰ ਨੂੰ ਪੜਨ ਵਾਲਾ ਹੈ। ਜੇ ਕਰ ਉਹ ਪਾਠਕ ਮੇਰੇ ਲਿਖੇ ਕਿਸੇ ਸ਼ਬਦ ਨੂੰ ਵਰਤ ਰਿਹਾ ਹੈ, ਜਾਂ ਫਿਰ ‘ਅਕਸ਼’ ਸ਼ਬਦ ਦੀ ਵਿਆਖਿਆ ਵਿੱਚ ਉਹੀ ਗਲ ਲਿਖਦਾ ਹੈ ਜੋ ਮੈਂ ਲਿਖੀ ਹੈ, ਤਾਂ ਇਸ ਵਿੱਚ ਆਪ ਜੀ ਦੇ ਵਿਚਲਿਤ ਹੋਂਣ ਦਾ ਕੋਈ ਕਾਰਨ ਪ੍ਰਤੀਤ ਨਹੀਂ ਹੁੰਦਾ।
ਵੀਰ ਜੀ ‘ਅਕਸ਼’ ਦਾ ਅਰਥ ਭਾਵੇਂ ਮੈਂ ਲਿਖਾਂ ਜਾਂ ਕੋਈ ਹੋਰ ਅਰਥ ਤਾਂ ਸ਼ਬਦਕੋਸ਼ ਅਨੁਸਾਰ ਹੀ ਲਿਖੇ ਜਾਣਗੇ। ਸ਼ਬਦ ਦੀ ਸੰਧੀ ਜਾਂ ਵਿਛੇਦ ਵੀ ਵਿਆਕਰਨ ਅਨੁਸਾਰ ਹੋਵੇਗਾ। ਤੁਸੀ ਇਸ ਨੂੰ ਦੋਸਤੀ ਕਹੋ ਜਾਂ ਸਾਂਝ ਇਸ ਨਾਲ ‘ਅਕਸ਼’ ਸ਼ਬਦ ਦੇ ਅਰਥ ਨੂੰ ਕੋਈ ਫ਼ਰਕ ਨਹੀਂ ਪੇਂਦਾ ਜੀ।
ਗੁਮਨਾਮ ਲਿਖਾਰੀ ਵੀ ਦਿਵਾਲੀ ਨੂੰ, ‘ਵਿਕੀਪੀਡੀਆਂ’ ਦੀ ਸੁਚਨਾ ਅਨੁਸਾਰ, 5 ਦਿਨਾਂ ਦਾ ਤਿਯੋਹਾਰ ਕਰਕੇ ਲਿਖਦਾ ਹੈ। ਤਾਂ ਆਪ ਜੀ ਦੇ ਫ਼ਾਰਮੂਲੇ ਅਨੁਸਾਰ, ਉਸ ਗੁਮਨਾਮ ਲਿਖਾਰੀ ਦੀ ‘ਦੋਸਤੀ’ ਵਿਕੀਪੀਡੀਆ ਵਾਲਿਆਂ ਨਾਲ ਵੀ ਹੈ ਜੀ।
ਵੀਰ ਜੀ ਆਪ ਜੀ ਵਲੋਂ ਪੁੱਛੇ ਸਵਾਲ ਬਾਰੇ ਕੇਵਲ ਇਤਨਾ ਹੀ ਦੁਹਰਾਉਂਣਾ ਚਾਹੁੰਦਾ ਹਾਂ ਕਿ ਮੇਰੀ ਕਲੈਂਡਰ ਗਣਿਤ ਬਾਰੇ ਨਾ ਮੈਂਨੂੰ ਜਾਣਕਾਰੀ ਹੈ ਨਾ ਦਿਲਚਸਪੀ। ਜੋ ਗਲ ਮੈਂਨੂੰ ਨਾ ਆਉਂਦੀ ਹੋਵੇ, ਉਸ ਬਾਰੇ ਮੈਂ ਆਪਣੀ ਅਗਿਆਨਤਾ ਸਵੀਕਾਰ ਕਰ ਲੇਂਦਾ ਹਾਂ ਜੀ। ਜੇ ਕਰ ਇਹ ਗਲ ਹੁਣ ਆਪ ਜੀ ਨੂੰ ਤੀਜੀ ਅਤੇ ਆਖਰੀ ਵਾਰ ਵੀ ਸਮਝ ਨਾ ਆਏ ਤਾਂ ਇਹ ਵਿੱਚ ਮੇਰਾ ਕਸੂਰ ਨਹੀਂ। ਬਾਕੀ ਪੰਜਾਬੀ ਟਾਈਪ ਵੀ ਮੈਂ ਹੁਣ ਹੀ ਸਿੱਖੀ ਹੈ ਜਿਸ ਲਈ ਮੈਂ ਕੁੱਝ ਸੱਜਣਾਂ ਦਾ ਅਤੇ ਸਿੱਖ ਮਾਰਗ. ਕਾਮ ਦਾ ਧਨਵਾਦੀ ਹਾਂ।
ਹਰਦੇਵ ਸਿੰਘ, ਜੰਮੂ-30. 11. 12


ਸੰਪਾਦਕੀ ਨੋਟ:-

ਐਤਵਾਰ 25 ਨਵੰਬਰ ਨੂੰ ਮੈਂ ਆਪਣੇ ਵਲੋਂ ਦੋ ਲੇਖ ਲਿਖ ਕੇ ਪਾਏ ਸੀ ਅਤੇ ਇੱਕ ਲੇਖ ਜੋ ਕਿ ਕਿਸੇ ਦੇ ਜਵਾਬ ਵਿੱਚ ਸੀ ਉਸ ਬਾਰੇ ‘ਸਿੱਖ ਮਾਰਗ’ ਦੇ ਪਾਠਕਾਂ ਤੋਂ ਉਸ ਲਿਖਤ ਵਿਚਲੀ ਸ਼ਬਦਾਵਲੀ ਬਾਰੇ ਅਤੇ ਉਸ ਨੂੰ ਹਟਾਉਣ ਬਾਰੇ ਪੁੱਛਿਆ ਸੀ। ਇਸ ਬਾਰੇ ਇੱਕ ਪਾਠਕ ਦੀ ਚਿੱਠੀ ਤਾਂ ਪਹਿਲਾਂ ਹੀ ਪਾਈ ਜਾ ਚੁੱਕੀ ਹੈ। ਕੁੱਝ ਹੋਰ ਪਾਠਕਾਂ ਨੇ ਇਸ ਬਾਰੇ ਜੋ ਵਿਚਾਰ ਪ੍ਰਗਟ ਕੀਤੇ ਹਨ ਉਹਨਾ ਦੇ ਕੁੱਝ ਹਿੱਸੇ ਨੂੰ ਪਾਠਕਾਂ ਨਾਲ ਹੇਠਾਂ ਸਾਂਝਾ ਕਰ ਰਿਹਾ ਹਾਂ। ਕਿਉਂਕਿ ਇਹਨਾ ਵਿਚੋਂ ਬਹੁਤੇ ਨਿੱਜੀ ਸਨ ਇਸ ਲਈ ਉਸ ਦਾ ਕੁੱਝ ਹਿੱਸਾ ਹੀ ਸਖ਼ਤ ਸ਼ਬਦਾਵਲੀ ਕੱਟ ਕੇ ਪਾਠਕਾਂ ਨਾਲ ਸਾਂਝਾ ਕਰ ਰਿਹਾ ਹਾਂ। ਇਸ ਤੋਂ ਇਲਾਵਾ ਇੱਕ ਪਾਠਕ ਨੇ ਫੂਨ ਰਾਹੀਂ ਵੀ ਕੁੱਝ ਇਸ ਤਰ੍ਹਾਂ ਦੇ ਹੀ ਵਿਚਾਰ ਪ੍ਰਗਟ ਕੀਤੇ ਸਨ ਪਰ ਉਸ ਨੇ ਨਾਲ ਹੀ ਇਸ ਲਿਖਤ ਨੂੰ ਹਟਾਉਣ ਦੀ ਬੇਨਤੀ ਵੀ ਕੀਤੀ ਸੀ। ਜਿਸ ਬਾਰੇ ਮੈਂ ਕੁੱਝ ਸ਼ਰਤਾਂ ਸਹਿਤ ਹਾਂ ਵੀ ਕਰ ਦਿੱਤੀ ਸੀ। ਦੂਸਰੇ ਲੇਖ ‘ਕੀ ਇਹ ਗੁਰਮਤਿ ਅਤੇ ਸਿਖੀ ਹੈ’ ਬਾਰੇ ਮੈਂ ਸਾਰੇ ਪਾਠਕਾਂ ਸਾਹਮਣੇ ਹੀ ਸਲਾਹਕਾਰ ਬੋਰਡ ਤੋਂ ਪੁੱਛਣਾ ਚਾਹੁੰਦਾ ਕਿ ਉਹ ਇਸ ਬਾਰੇ ਆਪਣੀ ਰਾਇ ਗੁਰਬਾਣੀ ਅਤੇ ਗੁਰਮਤਿ ਨੂੰ ਸਾਹਮਣੇ ਰੱਖ ਕੇ ਦੇਣ ਕਿ ਇਸ ਵਿੱਚ ਕੋਈ ਗੱਲ ਗੁਰਮਤਿ ਤੋਂ ਉਲਟ ਤਾਂ ਨਹੀਂ। ਜੇ ਹੈ ਤਾਂ ਦਲੀਲ ਨਾਲ ਦੱਸਣ ਤਾਂ ਹੀ ਇਸ ਨੂੰ ਹਟਾਉਣ ਬਾਰੇ ਸੋਚ ਸਕਦਾ ਹਾਂ ਉਸ ਤਰ੍ਹਾਂ ਨਹੀਂ।
ਸਰਵਜੀਤ ਸਿੰਘ ਅਤੇ ਦੂਸਰੇ ਹੋਰ ਦੋ ਪਾਠਕਾਂ ਬਾਰੇ ਜੋ ਵਿਚਾਰ ਹੋ ਰਹੀ ਹੈ ਉਸ ਨੂੰ ਵੀ ਕਈ ਪਾਠਕ ਕੁੱਝ ਬੋਰਿੰਗ ਸਮਝ ਰਹੇ ਹਨ ਇਸ ਲਈ ਇਸ ਨੂੰ ਬੰਦ ਕਰ ਦਿੱਤਾ ਜਾਵੇ ਤਾਂ ਠੀਕ ਹੈ। ਜੇ ਕਰ ਦੂਜੇ ਪਾਠਕ ਸਰਵਜੀਤ ਦੇ ਇੱਕ ਸਵਾਲ ਦਾ ਜਵਾਬ ਦੇਣਾ ਚਾਹੁੰਣ ਤਾਂ ਦੇ ਸਕਦੇ ਹਨ।


ਸ: ਮੱਖਣ ਸਿੰਘ ਜੀ ਆਪ ਨੇ ਸੰਪਾਦਕੀ ਲੇਖ ਵਿੱਚ ਜਿਸ ‘ਉਜੱਡ ਧੂਤੇ’ ਬਾਰੇ ਲਿਖਿਆ ਹੈ, ਉਸ ਬਾਰੇ ਇਹ ਪ੍ਰਮਾਣਿਤ ਸੱਚ ਹੈ ਕਿ ਉਹ ਮਨ ਦਾ ਕਾਲਾ ਹੋਣ ਕਰਕੇ ਚਿੱਟੇ ਝੂਠ ਬੋਲਣ/ਲਿਖਣ ਤੋਂ ਨਹੀਂ ਝਿਜਕਦਾ। ਉਹ, ਆਪਣੀ ਮੰਡਲੀ ਸਮੇਤ, ਹਉਮੈ, ਈਰਖਾ ਅਤੇ ਨਿੰਦਾ ਆਦਿ ਮਾਨਸਿਕ ਰੋਗਾਂ ਨਾਲ ਪੂਰੀ ਤਰ੍ਹਾਂ ਗ੍ਰਸਤ ਹੈ। ਉਸ ਨੂੰ ਆਪਣੇ ਅਗਿਆਨ ਪਰ ਹਉਮੈ-ਮਾਰੇ ਲੀਡਰ ਦੀ ਥਾਪਣਾ ਵੀ ਪ੍ਰਾਪਤ ਹੈ। ਇਸ ਸੱਚ ਦਾ ਤਾਜ਼ਾ ਪ੍ਰਮਾਣ ਇਹ ਹੈ ਕਿ ਉਸ ਦੇ 22 ਨਵੰਬਰ ਦੇ ਕੌਮੈਂਟਸ 23 ਨਵੰਬਰ ਨੂੰ ਇੱਕ ਲੇਖ ਦੇ ਰੂਪ ਵਿੱਚ ਪ੍ਰਕਾਸ਼ਤ ਕੀਤੇ ਹੋਏ ਹਨ। ---------------ਸਗੋਂ ਉਸ ਦੀ ਹੌਂਸਲਾ ਅਫ਼ਜ਼ਾਈ ਵੀ ਕੀਤੀ ਹੈ ਤਾਂਕਿ ਭਵਿਖ ਵਿੱਚ ਵੀ ਉਹ ਦੂਜੇ ਲੇਖਕਾਂ ਅਤੇ ਸਾਈਟਾਂ ਵਿਰੁਧ ਇਵੇਂ ਹੀ ਗੰਦ ਉਗਲਦਾ ਰਹੇ।
ਦੂਸਰਾ, ਇੱਕ ਕਹਾਵਤ ਹੈ ਕਿ ਕਈ ਵਾਰ ਭੌਂਕੇ ਕੁੱਤੇ ਨੂੰ ਚੁੱਪ ਕਰਾਉਣ ਲਈ ਉਸ ਤੋਂ ਵੀ ਉੱਚੀ ਆਵਾਜ਼ ਵਿਚ…… (ਚੀਕਣਾ) ਪੈਂਦਾ ਹੈ।
ਉਪਰੋਕਤ ਦੀ ਰੌਸ਼ਣੀ ਵਿੱਚ ਵੇਖੀਏ ਤਾਂ ਆਪ ਨੇ ਕੁੱਝ ਵੀ ਗ਼ਲਤ ਨਹੀਂ ਲਿਖਿਆ ਅਤੇ ਬੋਲੀ ਵੀ ਬਹੁਤ ਢੁੱਕਵੀਂ ਹੈ। ਬਲਕਿ ਮੈਂ ਤਾਂ ਇਹ ਵੀ ਕਹਾਂਗਾ ਕਿ ਤੁਹਾਡੀ ਦਿੱਤੀ ਦਵਾ ਦੀ ਖ਼ੁਰਾਕ ਰੋਗ ਦੀ ਦੀਰਘਤਾ ਦੇ ਮੁਕਾਬਲੇ ਬਹੁਤ ਘੱਟ ਹੈ।
ਸੋ, ਮੇਰੇ ਵਿਚਾਰ ਵਿੱਚ ਤੁਹਾਨੂੰ ਤੁਹਾਡੇ ਸੰਪਾਦਕੀ ਲੇਖ ਵਿੱਚੋਂ ਨਾ ਤਾਂ ਕਿਸੇ ਸ਼ਬਦ ਨੂੰ ਬਦਲਣ ਦੀ ਲੋੜ ਹੈ ਅਤੇ ਨਾ ਹੀ ਲੇਖ ਨੂੰ ਸਾਈਟ ਤੋਂ ਹਟਾਉਣ ਦੀ!
***********************************
------ ਬੇਸਮਝ ਅਤੇ ਮੂਰਖ ਹੈ ਅਤੇ ਪ੍ਰੌ ਦਰਸ਼ਨ ਸਿੰਘ ਦਾ ਬਹੁਤਾ ਚਹੇਤਾ ਬਨਣਾ ਚਾਹੁੰਦਾ ਹੈ ਜਦੋਂ ਕਿ ਉਸਨੂੰ ਇਹ ਅਹਿਸਾਸ ਨਹੀ ਹੈ ਕਿ ਇਸ ਨਾਲ ਉਹ ਪ੍ਰੌ ਦੀ ਅਸਲ ਵਿਚ ਘਟੌਤੀ ਕਰਾ ਰਿਹਾ ਹੈ। ਮੱਖਣ ਸਿੰਘ ਜੀ ਸਬਦਾਵਲੀ ਵਿਚ ਕੋਈ ਮਾੜੇ ਸ਼ਬਦ ਨਹੀ ਸਨ ਅਤੇ ਸਰਬਜੀਤ ਸਿੰਘ ਆਪਣੇ ਵਿਚਾਰ ਠੀਕ ਲਿਖੇ ਹਨ।
**************************************

ਕੁਝ ਸੱਜਣ ਜਾਣ ਬੁ਼ਝ ਜਾਂ ਅਣਜਾਣੇ ਵਿੱਚ, ਬਣ ਰਹੀ ਲਹਿਰ ਨੂੰ ਪੁੱਠਾ ਗੇੜਾ ਦੇਣ ਲਈ ਨਾਕਾਰਾਤਮਿਕ ਨੁਕਤਾਚੀਨੀ ਵਾਲੀ ਪਹੁੰਚ ਅਪਣਾ ਰਹੇ ਹਨ ਜਿਨਾਂ ਵਿੱਚ -------- ਦਾ ਨਾਮ ਲਿਆ ਜਾ ਸਕਦਾ ਹੈ ।ਆਪਣੇ ਵਲੋਂ ਇਹ ਲੋਕ ਸ਼ਾਇਦ ਪੰਥ ਦੇ ਅਸਲ ਹਤੈਸ਼ੀ ਹੋਣ ਦਾ ਭਰਮ ਪਾਲੀ ਬੈਠੇ ਹੋਣਗੇ ਪਰ ਇਹ ਆਪਣੀਆਂ ਲਿਖਤਾਂ ਨਾਲ ਹਰ ਜਾਗਰੁਕ ਜੱਥੇਬੰਦੀ ਜਾਂ ਵਿਦਵਾਨ, ਪਰਚਾਰਕ ਦੇ ਹਰ ਕੰਮ ਦੀ ਨੈਗੇਟਿਵ ਅਲੋਚਨਾ ਨਾਲ ਇਕ ਵਖੇੜਾ ਹੀ ਖੜਾ ਕਰਦੇ ਹਨ ਜੋ ਹਰ ਉਸਾਰੂ ਕਦਮ ਨੂੰ ਸੰਗਲ ਮਾਰਨ ਦੀ ਕੋਸ਼ਿਸ਼ ਤੁਲ ਹੁੰਦਾ ਹੈ----
*************************************
ਵੀਰ ਜੀ, ਅੱਜ ਤਾਂ ਤੁਸੀਂ ਕਮਾਲ ਦੀ ਲੇਖਣੀ ਲਿਖ ਕੇ ਕਮਾਲ ਈ ਕਰ ਦਿੱਤੀ ਹੈ। ------------ਦਸਮਗ੍ਰੰਥ ਬਾਰੇ ਸਾਡੇ ਵਿਚਾਰ ਇੱਕੋ ਜਿਹੇ ਸਨ ਅਤੇ ਦਾਸ ਚਾਹੁੰਦਾ ਸੀ ਕਿ ਅਜਿਹੇ ਵਿਚਾਰਾਂ ਵਾਲੇ ਵੀਰ ਇੱਕ ਹੀ ਪਲੇਟਫਾਰਮ ਤੇ ਇਕੱਠੇ ਹੋਣੇ ਚਾਹੀਦੇ ਹਨ। ਪਰ ਸਮੇਂ ਦੀ ਤੋਰ ਦੇ ਨਾਲ ਫੇਸਬੁੱਕ ਰਾਹੀਂ ਦਾਸ ਇਸ ਧੂਤੇ ਬਾਰੇ ਕਾਫੀ ਕੁੱਝ ਜਾਣ ਚੁੱਕਿਆ ਹੈ। ਅਸੀਂ ਪ੍ਰੋ.ਦਰਸ਼ਨ ਸਿੰਘ ਜੀ ਦੇ ਵਿਰੋਧੀ ਨਹੀਂ, ਪਰ ਇਸ ਧੂਤੇ ਵਲੋਂ ਹਰ ਹੀਲੇ ਪ੍ਰੋ. ਦਰਸ਼ਨ ਸਿੰਘ ਜੀ ਨੂੰ ਅਜਾਈਂ ਹੀ ਘਸੀਟੀ ਜਾਣਾ ਬਿਲਕੁੱਲ ਵੀ ਸ਼ੋਭਾ ਨਹੀਂ ਦਿੰਦਾ। ਤੁਸੀਂ ਬੜੇ ਹੀ ਸੰਕੋਚਵੇਂ ਲਫਜਾਂ ਰਾਹੀਂ ਇਸ ਧੂਤੇ ਦੀ ਸ਼ਖਸੀਅਤ ਨੂੰ ਉਜਾਗਰ ਕੀਤਾ ਹੈ। ਤੁਹਾਡੇ ਵਰਗੇ ਗੁਰਮੁੱਖਾਂ ਤੋਂ ਆਸ ਹੈ ਕਿ ਉਹ ਦ੍ਰਿੜਤਾ ਨਾਲ ਸੱਚ ਤੇ ਪਹਿਰਾ ਦਿੰਦੇ ਰਹਿਣਗੇ।


(29/11/12)
ਗੁਰਸ਼ਰਨ ਸਿੰਘ ਕਸੇਲ

ਸ੍ਰ ਅਵਤਾਰ ਸਿੰਘ ਜੀ ਲੰਡਨ ਅਤੇ ਸ੍ਰ ਸਰਵਜੀਤ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਹਿ ॥
ਆਪ ਵੀਰਾਂ ਦਾ ਧੰਨਵਾਦ ਜੋ ਤੁਸੀਂ ਆਪਣੇ ਕੀਮਤੀ ਸਮੇਂ ਵਿਚੋਂ ਕੁਝ ਸਮਾਂ ਕੱਢ ਕੇ ਮੇਰੇ ਵੱਲੋਂ ਪੁੱਛੇ ਗਏ ਕਿ “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਜੂਦਗੀ ਵਿਚ ਅਰਦਾਸ ਕਰਦੇ ਸਮੇਂ ਸੰਬੋਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਰਨਾ ਚਾਹੀਦਾ ਹੈ ਜਾਂ ਅਕਾਲ ਪੁਰਖ ਨੂੰ” ? ਬਾਰੇ ਆਪਨੇ ਇਹ ਦੱਸਣ ਦੀ ਖੇਚਲ ਕੀਤੀ ਕਿ ਸੰਬੋਧਨ ਅਕਾਲ ਪੁਰਖ ਨੂੰ ਹੀ ਕਰਨਾ ਚਾਹੀਦਾ ਹੈ ।
ਪਰ ਵੀਰ ਜੀਓ, ਸਾਡੇ ਏਥੇ ਟੋਰਾਂਟੋ ਦੇ ਇਲਾਕੇ ਦੇ ਤਾਂ ਜਿੰਨੇ ਵੀ ਗੁਰਦੁਆਰੇ ਹਨ ਉਥੇ ਤਾਂ ਤਕਰੀਬਨ ਸਾਰੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਸੰਬੋਧਨ ਕਰਦੇ ਹਨ । ਇਸ ਕਰਕੇ ਸਿੱਖ ਮਾਰਗ ਦੇ ਵਿਦਵਾਨਾ ਅਤੇ ਪਾਠਕਾਂ ਤੋਂ ਇਹ ਜਾਣਨਾ ਚਾਹਿਆ ਸੀ ਪਰ ਲੱਗਦਾ ਬਹੁਤੇ ਵਿਦਵਾਨ ਤੇ ਪਾਠਕ ਸ਼ਾਇਦ ਅਰਦਾਸ ਕਿਸ ਅੱਗੇ ਕੀਤੀ ਜਾ ਰਹੀ ਹੈ ਇਸ ਵੱਲ ਖਿਆਲ ਨਹੀਂ ਕਰਦੇ ।
ਇਕ ਪਾਠਕ,
ਗੁਰਸ਼ਰਨ ਸਿੰਘ ਕਸੇਲ


(29/11/12)
ਚਰਨਜੀਤ ਸਿੰਘ ਬਰੈਂਮਪਟਨ

ਆਪੀਨੈੑ ਆਪੁ ਸਾਜਿਓ ਆਪੀਨੈੑ ਰਚਿਓ ਨਾਉ।।
ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ।। (੪੬੩)
ਸਵਾਲ: ਕੀ ਉਪਰਲੀਆਂ ਪੰਕਤੀਆਂ ਵਿੱਚ ਰੱਬ ਦੇ ਪਸਾਰੇ ਦੀ ਗੱਲ ਹੋ ਰਹੀ ਹੈ?
ਵਿਚਾਰ: ਇਹ ਆਸਾ ਕੀ ਵਾਰ ਦੀ ਪਹਿਲੀ ਪਉੜੀ ਦੀ ਪਹਿਲੀਆਂ ਦੋ ਪੰਕਤੀਆਂ ਹਨ। ਇਸ ਤੋਂ ਪਹਿਲਾਂ ੩ ਸਲੋਕ ਹਨ ਅਤੇ ਇਸ ਤੋਂ ਬਾਅਦ ਇਸੇ ਪਉੜੀ ਦੀਆਂ ੩ ਹੋਰ ਪੰਕਤੀਆਂ ਹਨ।
ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ।।
ਆਸਾ ਮਹਲਾ ੧।।
ਵਾਰ ਸਲੋਕਾ ਨਾਲਿ ਸਲੋਕ ਭੀ ਮਹਲੇ ਪਹਿਲੇ ਕੇ ਲਿਖੇ ਟੁੰਡੇ ਅਸ ਰਾਜੈ ਕੀ ਧੁਨੀ।।
ਸਲੋਕੁ ਮਃ ੧।।
ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ।।
ਜਿਨਿ ਮਾਣਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ।। ੧।।
ਮਹਲਾ ੨।।
ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ।।
ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ।। ੨।।
ਮਃ ੧।।
ਨਾਨਕ ਗੁਰੂ ਨ ਚੇਤਨੀ ਮਨਿ ਆਪਣੈ ਸੁਚੇਤ।।
ਛੁਟੇ ਤਿਲ ਬੂਆੜ ਜਿਉ ਸੁੰਞੇ ਅੰਦਰਿ ਖੇਤ।।
ਖੇਤੈ ਅੰਦਰਿ ਛੁਟਿਆ ਕਹੁ ਨਾਨਕ ਸਉ ਨਾਹ।।
ਫਲੀਅਹਿ ਫੁਲੀਅਹਿ ਬਪੁੜੇ ਭੀ ਤਨ ਵਿਚਿ ਸੁਆਹ।। ੩।।
ਪਉੜੀ।।
ਆਪੀਨੈੑ ਆਪੁ ਸਾਜਿਓ ਆਪੀਨੈੑ ਰਚਿਓ ਨਾਉ।।
ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ।।
ਦਾਤਾ ਕਰਤਾ ਆਪਿ ਤੂੰ ਤੁਸਿ ਦੇਵਹਿ ਕਰਹਿ ਪਸਾਉ।।
ਤੂੰ ਜਾਣੋਈ ਸਭਸੈ ਦੇ ਲੈਸਹਿ ਜਿੰਦੁ ਕਵਾਉ।।
ਕਰਿ ਆਸਣੁ ਡਿਠੋ ਚਾਉ।। ੧।।
ਗੌਰ ਕਰਣ ਵਾਲੀ ਗੱਲ ਹੈ ਕਿ ਪਹਿਲੇ ਤਿੱਨਾਂ ਹੀ ਸਲੋਕਾਂ ਵਿੱਚ ਗੁਰੁ ਦੀ ਮਹਿਮਾ ਅਤੇ ਗੁਰੁ ਦੀ ਅਹਿਮਿਅਤ ਦਾ ਜਿਕਰ ਹੈ। ਸਲੋਕਾਂ ਨੂੰ ਪਉੜੀਆਂ ਖੋਲਦੀਆਂ ਹਨ। ਤਾ ਫਿਰ ਜਰੂਰ ਵਿਚਾਰਾਧੀਨ ਪੰਕਤੀਆਂ ਦਾ ਸਂਬਧ ਵੀ ਉਪਰਲੇ ਸਲੋਕਾਂ ਨਾਲ ਹੋਵੇਗਾ। ਜੇ ਸਲੋਕ ਨੂੰ ਇੱਕ ਤਰਾ ਦਾ ਸਵਾਲ ਮੰਨਿਆ ਜਾਵੇ ਤਾ ਪਉੜੀ ਉਸ ਦਾ ਜਵਾਬ ਹੁੰਦੀ ਹੈ। ਜੇ ਵਿਚਾਰਾਧੀਨ ਪੰਕਤੀਆਂ ਦਾ ਅਰਥ ਇਹ ਕਡਿਆ ਜਾਵੇ ਕਿ ਰੱਬ ਨੇ ਆਪਣੇ ਆਪ ਨੂੰ ਸਾਜ ਕੇ ਕੁਦਰਤ ਨੂੰ ਸਾਜਿਆ ਤੇ ਇਹ ਜਵਾਬ ਉਪਰਲੇ ਸਲੋਕਾਂ ਨਾਲ ਮੇਲ ਨਹੀਂ ਖਾਂਦਾ। ਇਸ ਪਉੜੀ ਵਿੱਚ ਵੀ ਜਰੂਰ ਗੁਰੁ ਦਾ ਜਿਕਰ ਹੋਣਾ ਚਾਹੀਦਾ ਹੈ।
ਥੌੜਾ ਜਿਹਾ ਵਲਾ ਪਾ ਕੇ ਆਈਏ ਤਾ ਕਿ ਗੱਲ ਨੂੰ ਸਮਝਣਾ ਸੌਖਾ ਹੋ ਜਾਵੇ।
ਗੁਰਬਾਣੀ ਦੀ ਤਰਤੀਬ ਹੈ ਕਿ ਆਮਤੌਰ ਤੇ ਗੁਰੁ ਪਹਿਲਾਂ ਚੌਪਦਿਆਂ ਵਿੱਚ ਗੱਲ ਸ਼ੁਰੂ ਕਰਦੇ ਹਨ। ਅਸ਼ਟਪਦਿਆਂ ਵਿੱਚ ਉਸੇ ਗੱਲ ਨੂੰ ਵਿਸਤਾਰ ਦਿਂਦੇ ਹਨ। ਛਂਤਾ ਵਿੱਚ ਉਸੇ ਗੱਲ ਦਾ ਸਿੱਖ ਬਣ ਕੇ ਹੁੰਗਾਰਾ ਭਰਦੇ ਹਨ ਕਿ ਗੁਰੁ ਨੇ ਜੋ ਗੱਲ ਸਮਝਾਈ ਹੈ, ਉਹ ਸਮਝ ਆ ਗਈ। ਵਾਰਾਂ ਵਿੱਚ ਉਸੇ ਗੱਲ ਨੂੰ ਫਿਰ ਦ੍ਰੜ ਕਰਾੳਂਦੇ ਹਨ ਅਤੇ ਭਗਤਾਂ ਦੀ ਬਾਣੀ ਵਿੱਚ ਹਵਾਲੇ ਦਿਂਦੇ ਹਨ। ਸੋ ਸਾਰੀ ਗੁਰਬਾਣੀ ਵਿੱਚ ਉਹੀ ਗੱਲਾਂ ਬਾਰ ਬਾਰ ਦੋਹਰਾਈਆਂ ਜਾ ਰਹੀਆਂ ਹਨ।
ਸ੍ਰੀ ਰਾਗ ਵਿੱਚ ਗੁਰੂ ਨਾਨਕ ਸਾਹਿਬ ਪਹਿਲੇ ਹੀ ਚੌਪਦੇ ਵਿੱਚ ਕਹਿਂਦੇ ਹਨ:
ਮੈ ਆਪਣਾ ਗੁਰੁ ਪੂਛਿ ਦੇਖਿਆ ਅਵਰੁ ਨਾਹੀ ਥਾਉ।। ੧।। ਰਹਾਉ।। (੧੪)
ਪਰ ਸ੍ਰੀ ਰਾਗ ਦੀ ਹੀ ਪਹਿਲੀ ਹੀ ਅਸ਼ਟਪਦੀ ਵਿੱਚ ਗੁਰੁ ਨਾਨਕ ਸਾਹਿਬ ਹੀ ਇਹ ਕਹਿ ਰਹੇ ਹਨ:
ਅੰਬੜਿ ਕੋਇ ਨ ਸਕਈ ਹਉ ਕਿਸ ਨੋ ਪੁਛਣਿ ਜਾਉ।। ੫।। (੫੩)
ਇਸ ਤੋਂ ਸਾਬਿਤ ਹੁੰਦਾ ਹੈ ਕਿ ਗੁਰੂ ਨਾਨਕ ਦਾ ਰੱਬ ਹੀ ਸਿਰਫ ਗੁਰੂ ਨਾਨਕ ਦੇ ਅੰਦਰ ਨਹੀਂ ਸਗੋਂ ਗੁਰੁ ਨਾਨਕ ਦਾ ਗੁਰੂ ਵੀ ਗੁਰੂ ਨਾਨਕ ਦੇ ਅੰਦਰ ਹੈ।
ਜਿਸ ਗੁਰੁ ਦਾ ਜਿਕਰ ਗੁਰੁ ਨੇ ਸਲੋਕਾਂ ਵਿੱਚ ਕੀਤਾ ਹੈ, ਉਸੇ ਗੁਰੁ ਬਾਰੇ ਕਹਿ ਰਹੇ ਹਨ ਕਿ ਗਿਆਨ ਗੁਰੂ ਵੀ ਅਂਦਰੋ ਹੀ ਉਪਜਦਾ ਹੈ। ਜੋ ਕੁੱਝ ਵੀ ਅਸੀ ਪੜਦੇ, ਸੁਣਦੇ, ਵੇਖਦੇ ਹਾਂ, ਉਹ ਸਬ ਕੁੱਝ ਇੱਕ ਤਰਾਂ ਦੀ ਜਾਣਕਾਰੀ ਹੈ। ਜਦੋਂ ਅਸੀਂ ਜਾਣਕਾਰੀ ਨੂੰ ਅੰਦਰ ਰਿੜਕਦੇ ਹਾਂ ਤਾ ਉਹ ਗਿਆਨ ਬਣਦਾ ਹੈ। ਪਰ ਇਸੇ ਪਉੜੀ ਵਿੱਚ ਹੀ ਅੱਗੇ ਚਲ ਕੇ ਗੁਰੁ ਸਾਹਿਬ ਕਹਿ ਰਹੇ ਹਨ ਕਿ ਇਸ ਗਿਆਨ ਗੁਰੂ ਦੀ ਉਪਜ ਵਾਸਤੇ ਵੀ ਰੱਬ ਦੀ ਮੇਹਰ ਦੀ ਲੋੜ ਹੁੰਦੀ ਹੈ। ਜਦੋਂ ਗਿਆਨ ਗੁਰੁ ਅਂਦਰ ਉਪਜਦਾ ਹੈ ਤਾ ਫਿਰ ਉਹ ਕੁਦਰਤ ਨੂੰ ਸਾਜਦਾ ਹੈ। ਭਾਵ ਆਪਣਾ ਮੰਨ ਤਨ ਹਰਾ ਕਰਦਾ ਹੈ।
ਦਾਤਾ ਕਰਤਾ ਆਪਿ ਤੂੰ ਤੁਸਿ ਦੇਵਹਿ ਕਰਹਿ ਪਸਾਉ।।
ਤੂੰ ਜਾਣੋਈ ਸਭਸੈ ਦੇ ਲੈਸਹਿ ਜਿੰਦੁ ਕਵਾਉ।।
ਕਰਿ ਆਸਣੁ ਡਿਠੋ ਚਾਉ।। ੧।।
ਇਹ ਮੰਨ ਤਨ ਰੱਬ ਨੇ ਸਾਨੂੰ ਪ੍ਰਸਾਦ ਵਿੱਚ ਦਿੱਤੇ ਹਨ। ਉਪਰਲੀਆਂ ਪੰਕਤੀਆਂ ਤੋਂ ਜਪੁ ਦੀ ਹੇਠਲੀ ਪੰਕਤੀ ਦਾ ਵੀ ਸਹੀ ਅਰਥ ਪਤਾ ਲਗਦਾ ਹੈ।
ਕੀਤਾ ਪਸਾਉ ਏਕੋ ਕਵਾਉ।। (੩)
ਰੱਬ ਨੇ ਸਾਨੂੰ ਜਿੰਦ ਅਤੇ ਕਵਾਉ (ਜਿੰਦ ਦਾ ਕਵਚ ਭਾਵ ਸ਼ਰੀਰ) ਸਾਨੁੰ ਪਸਾਉ (ਪ੍ਰਸਾਦ) ਵਿੱਚ ਦਿੱਤੇ ਹਨ।
ਸਾਰ: ਰੱਬ ਨੇ ਮੰਨ ਤਨ ਸਾਨੂੰ ਪ੍ਰਸਾਦ ਵਿੱਚ ਦਿੱਤੇ ਹਨ। ਗਿਆਨ ਗੁਰੂ ਦੇ ਲੜ ਲਗ ਕੇ ਆਪਣੀ ਜਿਂਦਗੀ ਸਵਾਰੀ ਜਾਂਦੀ ਹੈ। ਸਿੱਖ ਦਾ ਰੱਬ ਵੀ ਸਿੱਖ ਦੇ ਅਂਦਰ ਵਸਦਾ ਹੈ। ਸਿੱਖ ਦਾ ਗੁਰੁ ਵੀ ਸਿੱਖ ਦੇ ਅੰਦਰ ਵਸਦਾ ਹੈ। ਅੰਦਰਲਾ ਗੁਰੁ ਹੀ ਅੰਦਰਲੇ ਰੱਬ ਨਾਲ ਮੇਲ ਕਰਾ ਸਕਦਾ ਹੈ
ਚਰਨਜੀਤ ਸਿੰਘ
ਬਰੈਂਮਪਟਨ


(29/11/12)
ਸਰਵਜੀਤ ਸਿੰਘ

ਗੁੰਮਨਾਮ ਪਾਠਕ ਅਤੇ ਹਰਦੇਵ ਸਿੰਘ ਜੰਮੂ ਜੀ, ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫ਼ਤਿਹ।

ਸਿੱਖ ਮਾਰਗ ਦਾ ਨਿਮਾਣੇ, ਨਿਤਾਣੇ ਅਤੇ ਗੁੰਮਨਾਮ ਪਾਠਕ ਜੀ, ਆਪ ਜੀ ਨੇ ਮੇਰੇ ਨਾਮ ਲਿਖੇ ਪੱਤਰ ਦੇ ਅਰੰਭ `ਚ ਹੀ ਲਿਖਦੇ ਹੋ, “ਜੇ ਵੀਰ ਸਰਵਜੀਤ ਰਤਾ ਉਤੇਜਨਾ ਵਿੱਚ ਨਾ ਆਵੇ ਤਾਂ ਉਸ ਨੂੰ ਕੈਲੰਡਰ ਦੀ ਸ਼ਬਦਾਵਲੀ ਬਾਬਤ ਮੁੜ ਵਿਚਾਰ ਕਰਨੀ ਚਾਹੀਦੀ ਹੈ”। ਆਪ ਜੀ ਵੱਲੋਂ ਮੇਰੇ ਲਈ ਉਤੇਜਨਾ ਸ਼ਬਦ ਦੀ ਵਰਤੋ ਕਰਨੀ, ਹਰਦੇਵ ਸਿੰਘ ਦੀ ਹਮਾਇਤ `ਚ ਪੱਤਰ ਲਿਖਣਾ, ਹਰਦੇਵ ਸਿੰਘ ਵਾਂਗੂੰ ਮੇਰੇ 27 ਨਵੰਬਰ ਦੇ ਪੱਤਰ ਨੂੰ ਬਿਨਾ ਪੜ੍ਹੇ/ਸਮਝੇ ਹੀ ਪੱਤਰ ਲਿਖਣਾ, ਬਹੁਤਾ ਸੋਭਾ ਨਹੀਂ ਦਿੰਦਾ। ਖੈਰ! ਜੀ ਆਇਆ ਨੂੰ।

ਹਰਦੇਵ ਸਿੰਘ ਜੀ, ਆਪ ਨੇ ਮੇਰੇ 12 ਨਵੰਬਰ ਦੇ ਪੱਤਰ ਦੇ ਸਬੰਧ `ਚ ਆਪਣੇ 13 ਨਵੰਬਰ ਦੇ ਪੱਤਰ `ਚ ਕੁਝ ਨੁਕਤੇ ਉਠਾਏ ਸਨ; ਆਪ ਨੇ ਲਿਖਿਆ ਸੀ,

(1) “ਅੱਜ ਦੇ ਇਤਹਾਸ ਦਾ ਵਿਸ਼ਲੇਸ਼ਣ ਕਰਨ ਵਾਲਾ ਇਤਹਾਸਕਾਰ, ਅੱਜ ਦਿਆਂ ਅਖਬਾਰਾਂ/ਕਲੇਂਡਰਾਂ ਦੇ ਰਿਕਾਰਡ ਅਨੁਸਾਰ 2012 ਦੀ ਦਿਵਾਲੀ ਮਨਾਉਂਣ ਨੂੰ ਦਰਜ ਕਰੇਗਾ, ਜਾਂ ਫਿਰ ਗਣਿਤ ਅਨੁਸਾਰ?”

ਵੀਰ ਜੀ, ਮੈਂ ਆਪਣੇ 12 ਨਵੰਬਰ ਦੇ ਪੱਤਰ `ਚ ਹੀ ਲਿਖ ਦਿੱਤਾ ਸੀ ਕਿ, “ਇਸ ਸਾਲ ਦੀਵਾਲੀ 13 ਨਵੰਬਰ ਨੂੰ ਮਨਾਈ ਜਾ ਰਹੀ ਹੈ”।

(2) “ਨਾਲ ਹੀ ਸਪਸ਼ਟ ਕਰਨ ਦੀ ਕਿਰਪਾਲਤਾ ਕਰਨੀ ਕਿ ਆਪ ਜੀ ਅਨੁਸਾਰ ਗੁਰੂ ਹਰਗੋਬਿੰਦ ਜੀ ਜਦੋਂ ਰਿਹਾ ਹੋਏ ਉਸ ਸਾਲ ਦਿਵਾਲੀ ਕਦੇਂ ਮਨਾਈ ਗਈ ਸੀ?”

ਇਸ ਸਬੰਧੀ ਮੈਂ ਆਪਣੇ 14 ਨਵੰਬਰ ਦੇ ਲਿਖਿਆ ਸੀ, “ਇਸ ਸਵਾਲ ਨਾਲ ਮੇਰਾ ਕੋਈ ਸਬੰਧ ਨਹੀ ਹੈ”। ਉਂਝ ਮੈਂ 12 ਨਵੰਬਰ ਨੂੰ ਲਿਖ ਦਿੱਤਾ ਸੀ, ‘ਜਦੋਂ ਕਿ ਉਸ ਸਾਲ ਦੀਵਾਲੀ ਭਾਵ ਕੱਤਕ ਦੀ ਮੱਸਿਆ 27 ਅਕਤੂਬਰ ਦਿਨ ਬੁਧਵਾਰ ਨੂੰ ਸੀ”।

(3) ਤੁਸੀਂ 15 ਨਵੰਬਰ ਨੂੰ ਫੇਰ ਲਿਖਿਆ ਸੀ, “ਮੇਰਾ ਤਾਂ ਕੇਵਲ ਇਹ ਸਵਾਲ ਹੈ ਕਿ ਜਿਸ ਸਾਲ, ਗੁਰੂ ਹਰਗੋਬਿੰਦ ਜੀ ਰਿਹਾ ਹੋਏ ਸੀ, ਉਸ ਸਾਲ, ਭਾਰਤ ਵਿੱਚ ਹਿੰਦੂਆਂ ਵਲੋਂ ਕਿਸ ਦਿਹਾੜੇ ਦਿਵਾਲੀ ਮਨਾਈ ਗਈ ਸੀ? ਜਵਾਬ ਦੇਂਣਾ ਜਾਂ ਨਾ ਦੇਂਣਾ ਆਪ ਜੀ ਦੀ ਮਰਜ਼ੀ”!

ਵੀਰ ਜੀ, ਤੁਹਾਡੇ 15 ਨਵੰਬਰ ਦੇ ਸਵਾਲ ਦਾ ਜਵਾਬ ਮੈਂ ਆਪਣੇ 14 ਨਵੰਬਰ ਦੇ ਪੱਤਰ `ਚ ਹੀ ਦੇ ਦਿੱਤਾ ਸੀ। ਨਾਲ ਹੀ ਮੈਂ ਇਹ ਵੀ ਲਿਖਿਆ ਸੀ, “ਜੇ ਤੁਸੀਂ, ਮੇਰੇ 12 ਤਾਰੀਖ ਦੇ ਪੱਤਰ ਵਿੱਚ ਲਿਖੀ ਹੋਈ ਸਪੱਸ਼ਟ ਪੰਗਤੀ, ‘ਜਦੋਂ ਕਿ ਉਸ ਸਾਲ ਦੀਵਾਲੀ ਭਾਵ ਕੱਤਕ ਦੀ ਮੱਸਿਆ 27 ਅਕਤੂਬਰ ਦਿਨ ਬੁਧਵਾਰ ਨੂੰ ਸੀ’ ਪੜ੍ਹੀ ਹੁੰਦੀ ਤਾਂ ਤੁਹਾਨੂੰ ਇਹ ਸਵਾਲ ਪੁੱਛਣ ਦੀ ਲੋੜ ਹੀ ਨਹੀ ਸੀ ਪੈਣੀ”।

(4) ਆਪ ਨੇ ਆਪਣੇ 18 ਨਵੰਬਰ ਦੇ ਪੱਤਰ `ਚ ਸਵਾਲ ਕੀਤਾ ਸੀ, “ਇਸ ਕਰਕੇ ਇਹ ਦੱਸਣ ਦੀ ਕਿਰਪਾਲਤਾ ਕਰੋ ਕਿ ਸੰਨ 1619 ਦੀ ਦਿਵਾਲੀ ‘ਇਤਹਾਸਕ ਪੱਖੋਂ’ ਕਹਿੜੇ ਦਿਨ ਮਨਾਈ ਗਈ ਸੀ? 27 ਅਕਤੂਬਰ 1619, ਦਿਨ ਬੁੱਧਵਾਰ ਨੂੰ ਹੀ ਜਾਂ ਫਿਰ ਕਿਸੇ ਹੋਰ ਦਿਨ? ਨਾਲ ਹੀ ਇਹ ਜਾਣਕਾਰੀ ਦੇਂਣ ਦੀ ਕਿਰਪਾਲਤਾ ਵੀ ਕਰਨੀ ਕਿ ਜੇ ਕਰ ਬੀਤੀ ਦਿਵਾਲੀ 13. 11. 12 ਨਹੀਂ ਸੀ ਬਣਦੀ ਤਾਂ ਕਿਸ ਦਿਨ ਬਣਦੀ ਸੀ”।

ਵੀਰ ਜੀ, ਤੁਹਾਡੇ 18 ਨਵੰਬਰ ਦੇ ਸਵਾਲਾਂ ਦਾ ਜਵਾਬ ਮੈਂ ਆਪਣੇ 14 ਨਵੰਬਰ ਦੇ ਪੱਤਰ `ਚ ਦੇ ਦਿੱਤਾ ਸੀ।

(5) ਆਪ ਨੇ ਆਪਣੇ 19 ਨਵੰਬਰ ਦੇ ਪੱਤਰ ਵਿਚ ਤਿੰਨ ਸਵਾਲ ਕੀਤੇ ਸਨ,

(੧) ਇਸ ਕਰਕੇ ਇਹ ਦੱਸਣ ਦੀ ਕਿਰਪਾਲਤਾ ਕਰੋ ਕਿ ਸੰਨ 1619 ਦੀ ਦਿਵਾਲੀ ‘ਇਤਹਾਸਕ ਪੱਖੋਂ’ ਕਹਿੜੇ ਦਿਨ ਮਨਾਈ ਗਈ ਸੀ? 27 ਅਕਤੂਬਰ 1619, ਦਿਨ ਬੁੱਧਵਾਰ ਨੂੰ ਹੀ ਜਾਂ ਫਿਰ ਕਿਸੇ ਹੋਰ ਦਿਨ?

(੨) ਨਾਲ ਹੀ ਇਹ ਜਾਣਕਾਰੀ ਦੇਂਣ ਦੀ ਕਿਰਪਾਲਤਾ ਵੀ ਕਰਨੀ ਕਿ ਜੇ ਕਰ ਬੀਤੀ ਦਿਵਾਲੀ 13. 11. 12 ਨਹੀਂ ਸੀ ਬਣਦੀ ਤਾਂ ਕਿਸ ਦਿਨ ਬਣਦੀ ਸੀ”?

 (੩) ਨਾਲ ਹੀ ਇਹ ਵੀ ਦੱਸਣਾ ਕਿ ਜੇ ਕਰ ਬੀਤੀ ਦਿਵਾਲੀ 13. 11. 12 ਨਹੀਂ ਸੀ ਬਣਦੀ ਤਾਂ ਕਿਸ ਦਿਨ ਬਣਦੀ ਸੀ?

ਵੀਰ ਜੀ, ਤੁਹਾਡੇ 21 ਨਵੰਬਰ ਦੇ ਤਿੰਨਾ ਸਵਾਲਾਂ ਦਾ ਜਵਾਬ ਮੈਂ ਆਪਣੇ 14 ਨਵੰਬਰ ਦੇ ਪੱਤਰ `ਚ ਦੇ ਦਿੱਤਾ ਸੀ।

(6) ਤੁਸੀਂ ਆਪਣੇ 23 ਨਵੰਬਰ ਦੇ ਪੱਤਰ `ਚ ਲਿਖਦੇ ਹੋ, “ਫਿਰ ਵੀ ਜਿੱਥੇਂ ਤਕ ਮੇਰੇ ਜਵਾਬ ਦੇਂਣ ਦੀ ਗਲ ਹੈ ਮੈਂ ਤਾਂ ਆਪ ਜੀ ਦੇ ਇੱਕ ਹੀ ਸਮੇਂ, ਇੱਕ ਸਵਾਲ ਤੇ ਹੀ ਦੋ-ਦੋ ਸਵੈਵਿਰੌਧੀ ਬਿਆਨ ਨੂੰ ਸਮਝਣ ਬਾਦ ਹੀ ਕੁੱਝ ਕਹਿਣ ਦਾ ਜਤਨ ਕਰ ਸਕਦਾ ਹਾਂ। ਤੁਸੀ ਕਹਿੰਦੇ ਹੋ ਕਿ ਮੰਗਲਵਾਰ 7. 13 ਨੂੰ ਮੱਸਿਆ ਦਾ ਆਰੰਭ ਹੋਇਆ, ਜਿਸਦਾ ਅੰਤ ਬੁੱਧਵਾਰ 3. 38 ਤੇ ਹੋਇਆ। ਭਾਵ, 7. 13 ਤੋਂ ਅੱਗੇ 3. 38 ਤਕ ਯਾਨੀ ਕਿ ਲੱਗਭਗ 20 ਘੰਟੇ 25 ਮਿੰਟ ਤਕ ਮੱਸਿਆ ਸੀ! ਇਕ ਪਾਸੇ ਆਪ ਜੀ ਦਾ ਲਿਖਣਾ ਹੈ ਕਿ ਮੰਗਲਵਾਰ 7. 13 ਤੋਂ ਬਾਦ ਮੱਸਿਆ ਦਾ ਆਰੰਭ ਹੋਇਆ, ਜੋ ਕਿ 3. 38 ਤਕ ਜਾਰੀ ਰਹੀ। ਦੂਜੇ ਪਾਸੇ ਆਪ ਜੀ ਲਿਖਦੇ ਹੋ ਕਿ “… ਇਸ ਸਾਲ ਕੱਤਕ ਦੀ ਮੱਸਿਆ ਹੈ ਹੀ ਨਹੀਂ. .” “ਵੀਰ ਜੀ ਆਪਣੀ ਗਲ ਤਾਂ ਸਪਸ਼ਟ ਕਰੋ ਤਾਂ ਕਿ ਕੋਈ ਜਵਾਬ ਦੇਂਣ ਦਾ ਜਤਨ ਕਰ ਸਕੇ! ਪਹਿਲਾਂ ਇਹ ਤਾਂ ਸਮਝਾਉ ਕਿ ਆਪ ਜੀ ਵਲੋਂ ਪਹਿਲਾਂ ਇਸ ਸਾਲ ਮੱਸਿਆ ਦੇ ਆਰੰਭ ਅਤੇ ਅੰਤ ਦਾ ਸਮਾਂ (20 ਘੰਟੇ. 25 ਮਿੰਟ) ਲਿਖ ਕੇ ਫਿਰ “ਇਸ ਸਾਲ ਕੱਤਕ ਦੀ ਮੱਸਿਆ ਹੈ ਹੀ ਨਹੀਂ” ਲਿਖਣ ਤੋਂ ਕੀ ਭਾਵ ਹੈ”?

ਵੀਰ ਜੀ, ਮੈਂ ਆਪਣੇ 24 ਨਵੰਬਰ ਦੇ ਪੱਤਰ `ਚ ਲਿਖਿਆ ਸੀ, “ਆਪ ਜੀ ਵੱਲੋਂ ਵਾਰ-ਵਾਰ ਪੁੱਛੇ ਜਾ ਰਹੇ ਸਵਾਲ ਦੇ ਸਬੰਧੀ ਬੇਨਤੀ ਹੈ ਕਿ ਮੈਨੂੰ ਪਤਾ ਸੀ ਕਿ ਤੁਸੀਂ ਟਿੰਡ `ਚ ਕਾਨਾ ਪਾ ਲੈਣਾ ਹੈ, ਇਸ ਲਈ ਮੈਂ ਪਹਿਲਾ ਹੀ ਵਿਸ਼ੇਸ਼ ਤੌਰ ਤੇ ਉਸ ਦਾ ਜਿਕਰ ਕਰ ਦਿੱਤਾ ਸੀ। ਮੇਰੇ ਪੱਤਰ ਨੂੰ ਧਿਆਨ ਨਾਲ ਪੜ੍ਹੋ, ਜੇ ਮੇਰੀ ਸਪੱਸ਼ਟ ਲਿਖਤ ਪੜ੍ਹ ਕੇ ਵੀ ਆਪ ਨੂੰ ਸਮਝ ਨਾ ਆਵੇ ਤਾਂ ਮੈਨੂੰ ਮਾਫ਼ ਕਰ ਦੇਣਾ ਜੀ”।

ਪੇਸ਼ ਹੈ ਮੇਰੇ 12 ਨਵੰਬਰ ਦੇ ਪੱਤਰ ਦਾ ਉਹ ਭਾਗ ਜਿਸ `ਚ ਤੁਹਾਡੇ ਸਵਾਲ ਦਾ ਜਵਾਬ ਹੈ। ਜਾਂ ਤਾਂ ਤੁਸੀਂ ਇਸ ਨੂੰ ਨਹੀਂ ਸਮਝ ਨਹੀ ਸਕੇ ਜਾਂ ਇਸ ਦਾ ਕੋਈ ਹੋਰ ਕਾਰਨ ਹੈ। ਇਹ ਤੁਸੀਂ ਜਾਣੋ, “ਪਾਠਕਾਂ ਦੀ ਜਾਣਕਾਰੀ ਲਈ ਇਹ ਦੱਸਣਾ ਜਰੂਰੀ ਹੈ ਕਿ ਚੰਦਰ-ਸੂਰਜੀ ਕੈਲੰਡਰ ਦੇ ਦਿਨ ਦਾ ਅਰੰਭ ਸੂਰਜ ਚੜਨ ਵੇਲੇ ਹੁੰਦਾ ਹੈ। ਭਾਵ ਚੰਦ ਦੀ ਜੋ ਤਿਥ ਸੂਰਜ ਚੜਨ ਵੇਲੇ ਹੋਵੇਗੀ, ਉਸ ਦਿਨ ਦੀ ਉਹ ਤਿਥ ਹੀ ਗਿਣੀ ਜਾਵੇਗੀ, ਅੱਗਲੇ ਦਿਨ ਜਦੋਂ ਸੂਰਜ ਦੁਬਾਰਾ ਚੜੇਗਾ ਤਾ ਉਸ ਵੇਲੇ ਚੰਦ ਦੀ ਜੋ ਤਿਥ ਹੋਵੇਗੀ ਉਹ, ਉਸ ਦਿਨ ਦੀ ਗਿਣੀ ਜਾਵੇਗੀ। ਇਸ ਨਾਲ ਕੋਈ ਫਰਕ ਨਹੀ ਪੈਂਦਾ ਕਿ ਉਹ ਤਿਥ ਸੂਰਜ ਚੜਨ ਤੋਂ 5 ਮਿੰਟ ਪਹਿਲਾ ਅਰੰਭ ਹੋਈ ਹੈ ਜਾਂ ਸੂਰਜ ਚੜਨ ਤੋਂ 5 ਮਿੰਟ ਪਿਛੋਂ ਖਤਮ ਹੋ ਗਈ ਹੈ”।

(7) ਤੁਸੀਂ ਆਪਣੇ 25 ਨਵੰਬਰ ਦੇ ਪੱਤਰ `ਚ ਲਿਖਦੇ ਹੋ, “ਮੈਂ “ਅਕਸ਼ ਤਿੱਥ” ਦਾ ਅਰਥ ਪੜਿਆ ਹੈ, ਤਾਂ ਉਸਦਾ ਭਾਵ ਉਹ ਤਿੱਥ ਹੈ ਜੋ ਕਿ ਹਿੰਦੂਆਂ ਵਿੱਚ ਸਭ ਤੋਂ ਪਵਿੱਤਰ ਮੰਨੀ ਜਾਂਦੀ ਹੈ ਅਤੇ ਉਨ੍ਹਾਂ ਲਈ ਇਸ ਤਿੱਥ ਦੇ ਘੇਰੇ ਵਿੱਚ ਆਉਂਣ ਵਾਲਾ ਹਰ ਪਲ ਪਵਿੱਤਰ ਹੁੰਦਾ ਹੈ ਜਿਸ ਲਈ ਕਿਸੇ ਮਹੂਰਤ ਨੂੰ ਭਾਲਣ ਦੀ ਲੋੜ ਨਹੀਂ ਹੁੰਦੀ। ਤੁਸੀ ਅਕਸ਼ ਦਾ ਭਾਵ “ਇਸ ਸਾਲ ਕੱਤਕ ਦੀ ਮੱਸਿਆ ਆਉਂਦੀ ਹੀ ਨਹੀਂ” ਕਿਵੇਂ ਕੱਢਿਆ ਹੈ ਇਸ ਦੀ ਮੈਂਨੂੰ ਸਮਝ ਨਹੀਂ ਆਈ, ਤੇ ਤੁਸੀ ਵੀ ਕੁੱਝ ਦੱਸਣ ਤੋਂ ਮੁਨਕਰ ਹੋ ਸਿਵਾ ਇਸਦੇ ਕਿ ਮੈਂ ਕਿਸੇ “ਟਿੰਡ `ਚ ਕਾਨਾ” ਪਾਇਆ ਹੈ। ਕੋਸ਼ਿਸ਼ ਕੀਤੀ ਤਾਂ ਇਹ ਵੀ ਪਤਾ ਚਲਿਆ ਹੈ ਕਿ ਅਕਸ਼ ਦਾ ਭਾਵ ਨਾ ਆਉਂਣ ਵਾਲਾ ਨਹੀਂ ਹੁੰਦਾ ਬਲਕਿ ਖਤਮ ਨਾ ਹੋਂਣ ਵਾਲਾ ਵੀ ਹੁੰਦਾ ਹੈ”।

ਇਸ ਸਬੰਧੀ ਮੈਂ ਆਪਣੇ 27 ਨਵੰਬਰ ਦੇ ਪੱਤਰ `ਚ ਲਿਖਿਆ ਸੀ, ‘ਅਕਸ਼’ ਇਹ ਸ਼ਬਦ ਪੰਜਾਬੀ `ਚ ਲਿਖਣ ਵੇਲੇ ਸ਼ਾਇਦ ਠੀਕ ਤਰ੍ਹਾਂ ਨਾ ਲਿਖਿਆ ਗਿਆ ਹੋਵੇ । ਇਸ ਨੂੰ ਕਸ਼ੈ, ਖਸ਼ੈ, kshaya ਖੈਅ ਅਤੇ ਖੈ ਵੀ ਕਿਹਾ ਜਾਂਦਾ ਹੈ। ਪਿਛਲੇ ਸਾਲ (ਸੰਮਤ ੨੦੬੮) ਕੱਤਕ ਸੁਦੀ 14 ਨੂੰ ਇਸੇ ਜੰਤਰੀ ਵਿਚ ‘ਚੌਦਸ ਤਿਥ ਦਾ ਖੈ’ ਲਿਖਿਆ ਗਿਆ ਸੀ। ਸੰਮਤ ੨੦੬੪ ਦੀ ਜੰਤਰੀ ਵਿੱਚ ਕੱਤਕ ਸੁਦੀ 13 ਨੂੰ ‘ਤਰੌਦਸ਼ੀ ਤਿੱਥ ਦਾ ਖੈਅ’ ਲਿਖਿਆ ਹੋਇਆ ਹੈ।... ਯਾਦ ਰਹੇ, ‘ਬਿਕ੍ਰਮੀ ਤਿਥ ਪੱਤ੍ਰਕਾਂ’ (ਜੋਤਸ਼ੀ ਪ੍ਰਤਾਪ ਸਿੰਘ) ਵਿਚ ‘ਤਿਥ ਅਕਸ਼’ ਨੂੰ ‘ਤਿਥ ਗਤ ਗਈ’ ਲਿਖਿਆ ਹੋਇਆ ਹੈ”।

(8) ਤੁਸੀਂ ਆਪਣੇ 28 ਨਵੰਬਰ ਦੇ ਪੱਤਰ `ਚ ਲਿਖਦੇ ਹੋ, “ਵੀਰ ਜੀ, ਆਪ ਜੀ ਨੂੰ ਸ਼ਾਯਦ ਗਲਤੀ ਲਗ ਰਹੀ ਹੈ। ਬਹੁਤ ਸਾਰੇ ਸ਼ਬਦਾਂ ਨਾਲ ‘ਅ` ਅਖਰ ਲੱਗਣ ਨਾਲ ਅਰਥ ਵਿਪਰੀਤ ਭਾਵ ਦੇ ਹੋ ਜਾਂਦੇ ਹਨ। ਜਿਵੇਂ ‘ਕਥ` ਦਾ ਅਰਥ ਹੁੰਦਾ ਹੈ ‘ਕਹਿਣ ਯੇਗ` ਅਤੇ ‘ਅਕਥ` ਦਾ ਅਰਥ ਹੋ ਜਾਂਦਾ ਹੈ ‘ਨਾ ਕਹਿਣ ਯੋਗ`। ਇਵੇਂ ਇਹ ‘ਤੁਲ` ਦਾ ‘ਅਤੋਲ`, ‘ਚਿੰਤਾ` ਦਾ ‘ਅਚਿੰਤਾ`, ‘ਕਸ਼ਯ’ ਦਾ ਅਕਸ਼ਯ ਆਦਿ। ‘ਕਸ਼ਯ` ਦਾ ‘ਅਕਸ਼ਯ` ਆਦਿ। ਗੁਰਬਾਣੀ ਦੇ ਇਸ ਹਵਾਲੇ ਨੂੰ ਵਿਚਾਰੋ ਤਾਂ ਆਪ ਜੀ ਨੂੰ ਪਤਾ ਚਲੇ ਕਿ ਤੁਸੀਂ ਅਕਸ਼ ਸ਼ਬਦ ਦਾ ਜੋ ਭਾਵ ਕੱਡੀਆ ਹੈ ਉਹ ਗਲਤ ਹੈ”।

ਜੰਮੂ ਜੀ, ਕਿੰਨੀ ਖੁਸ਼ੀ ਦੀ ਗੱਲ ਹੈ ਕਿ ਤੁਹਾਡੇ ਹਮਾਇਤੀ, ਇਕ ਗੁੰਮਨਾਮ ਪਾਠਕ ਨੇ ਵੀ 28 ਨਵੰਬਰ ਦੇ ਪੱਤਰ `ਚ ਅਜੇਹਾ ਹੀ ਲਿਖਿਆ ਹੈ, “ਉਹ ‘ਕਸ਼ੈ’ ਤੇ ‘ਅਕਸ਼ੈ’ ਵਿੱਚ ਫ਼ਰਕ ਨਹੀਂ ਕਰ ਰਹੇ। ...ਪਰ ਹਿੰਦੂ ਕੈਲੰਡਰ ਵਿੱਚ ਜੇ ਕਿਸੇ ਅਜਿਹੀ ਤਿੱਥ ਨੂੰ ਕੋਈ ਵਿਸ਼ੇਸ਼ ਦਿਨ ਸੁਦ ਜਾਂ ਦਿਹਾੜਾ ਹੋਵੇ ਤਾਂ ਉਸ ਨੂੰ ‘ਕਸ਼ੈ’ ਦੇ ਵਿਪਰੀਤ ‘ਅਕਸ਼ੈ’ ਭਾਵ ਅ+ਕਸ਼ੈ ਮੰਨ ਲਿਆ ਜਾਂਦਾ ਹੈ। ‘ਅਕਸ਼ੈ’ ਦਾ ਅਰਥ ਹੈ ਅਵਿਨਾਸੀ ਭਾਵ ਜਿਸ ਦਾ ਨਾਸ ਨਹੀਂ ਹੁੰਦਾ, ਜੋ ਹਰ ਹਾਲਤ ਵਿੱਚ ਗਿਣੀ ਜਾਣੀ ਹੈ। ... ਪਰ ਇਸ ਤਿੱਥ ਨੂੰ ਹਿੰਦੂਆਂ ਦਾ ਪਵਿਤਰ ਦਿਨ ਦੀਵਾਲੀ ਸੀ ਇਸ ਕਰਕੇ ਇਸ ਮੱਸਿਆ ਨੂੰ ਵਿਸ਼ੇਸ਼ ਤੌਰ ਪਰ ਕਸ਼ੈ ਦੇ ਵਿਪਰੀਤ ਅਕਸ਼ੈ ਮੰਨ ਲਿਆ ਗਿਆ। ਜਦ ਅਸਲੀ ਤਿੱਥ ਪੱਤ੍ਰਿਕਾ ਵਾਲਾ, ਸਰਵਜੀਤ ਦੇ ਲਿਖਣ ਮੁਤਾਬਕ, ਇਸ ਸਾਲ ਦੀ ਕੱਤਕ ਦੀ ਮੱਸਿਆ ਨੂੰ ਅਕਸ਼ ਲਿਖਦਾ ਹੈ ਤਾਂ ਉਸ ਦਾ ਇਹੋ ਭਾਵ ਹੈ। ਮਹਾਨਕੋਸ਼ ਦੇ ਕਰਤਾ ਵਿਦਵਾਨ ਕਾਹਨ ਸਿੰਘ ਨਾਭਾ ਜੀ ਨੇ ਅਕਸ਼ੈ ਦਾ ਅਰਥ ਅਵਿਨਾਸੀ ਲਿਖਿਆ ਹੋਇਆ ਹੈ”।

ਹਰਦੇਵ ਸਿੰਘ ਜੰਮੂ ਜੀ, ਹੋਰ ਜੋ ਮਰਜ਼ੀ ਹੋਵੇ ਪਰ ਤੁਹਾਡੀ ਚੋਣ ਦੀ ਦਾਦ ਦੇਣੀ ਬਣਦੀ ਹੈ। ਕਿੰਨੀ ਸਾਝ ਹੈ ਤੁਹਾਡੇ ਅਤੇ ਤੁਹਾਡੇ ਦੋਸਤ `ਚ। ਤੁਹਾਡੇ ਦੋਸਤ ਨੂੰ ਵੀ ‘ਅ’ ਨਾਲ ਕਿੰਨਾ ਲਗਾਉ ਹੈ। ਉਸ ਨੇ ਵੀ ਆਪਣੇ ਪੱਤਰ `ਚ ‘ਅ’ ਦਾ ਹੀ ਜਿਕਰ ਕੀਤਾ ਹੈ। ਉਹ ਵੀ ਤੁਹਾਡੇ ਵਾਂਗੂੰ ਪੰਜਾਬੀ ਵਿਆਕਰਣ ਦਾ ਮਾਹਿਰ ਹੈ। ਇਥੇ ਹੀ ਬਸ ਨਹੀ, ਤੁਹਾਨੂੰ ਦੋਵਾਂ ਦੋਸਤਾਂ ਨੂੰ ਇਕੱਲੇ ‘ਅ’ ਨਾਲ ਹੀ ਨਹੀ ਸਗੋਂ ‘ਉਤੇਜਨਾ’ ਨਾਲ ਵੀ ਬਹੁਤ ਲਗਾਉ ਹੈ ਤੁਸੀਂ ਆਪਣੇ ਪੱਤਰ `ਚ ਲਿਖਿਆ ਸੀ, , “ਵੀਰ ਜੀ ਬੇਨਤੀ ਹੈ ਕਿ ਹੁਣ ਜ਼ਰਾ ਬਿਨ੍ਹਾਂ ਗੁੱਸੇ ਅਤੇ ਉੱਤੇਜਨਾ ਵਿੱਚ ਆਏ ਨੁੱਕਤਾ ਸਮਝਣ ਦਾ ਯਤਨ ਕਰਨਾ ਜੀ”! ਅਤੇ ਤੁਹਾਡੇ ਦੋਸਤ ਨੇ ਲਿਖਿਆ ਹੈ, “ਜੇ ਵੀਰ ਸਰਵਜੀਤ ਰਤਾ ਉਤੇਜਨਾ ਵਿੱਚ ਨਾ ਆਵੇ ਤਾਂ ਉਸ ਨੂੰ ਕੈਲੰਡਰ ਦੀ ਸ਼ਬਦਾਵਲੀ ਬਾਬਤ ਮੁੜ ਵਿਚਾਰ ਕਰਨੀ ਚਾਹੀਦੀ ਹੈ” ਵਾਹ ਕਿਆ ਦੋਸਤੀ ਹੈ। ਦੋਸਤ ਹੋਵੇ ਤਾਂ ਤੁਹਾਡੇ ਦੋਸਤ ਵਰਗਾ।

ਹਰਦੇਵ ਸਿੰਘ ਜੀ, ਮੈਨੂੰ ਫੇਰ ਇਹ ਲਿਖਣਾ ਪੈਣਾ ਹੈ ਕਿ ਜੇ ਤੁਸੀਂ ਅਤੇ ਤੁਹਾਡੇ ਦੋਸਤ ਨੇ ਮੇਰਾ 27 ਨਵੰਬਰ ਦਾ ਪੱਤਰ ਧਿਆਨ ਨਾਲ ਪੜ੍ਹਿਆ ਹੁੰਦਾ ਤਾਂ ਤੁਹਾਨੂੰ 28 ਨਵੰਬਰ ਨੂੰ ਪੱਤਰ ਲਿਖਣਾ ਨਹੀ ਸੀ ਪੈਣਾ। ਤੁਸੀਂ ਅਤੇ ਤੁਹਾਡੇ ਦੋਸਤ ਨੇ ਮੇਰੇ ਲਿਖੇ ਨੂੰ ਪੜ੍ਹਨ / ਸਮਝਣ ਦੀ ਬਜਾਇ ਮੈਨੂੰ ਪੰਜਾਬੀ ਦੀ ਵਿਆਕਰਣ ਪੜ੍ਹਾਉਣੀ ਅਰੰਭ ਕਰ ਦਿੱਤੀ ਹੈ। ਵੀਰ ਜੀ, ਕੀ ਆਪ ਜੀ ਜਾਂ ਤੁਹਾਡਾ ਗੁੰਮਨਾਮ ਦੋਸਤ ਕਿਤੇ ਪੰਜਾਬੀ ਦੇ ਅਧਿਆਪਕ ਤਾਂ ਨਹੀ ਹੋ?

ਜੰਮੂ ਜੀ, ਮੈਂ ਤੁਹਾਡੇ ਗੁੰਮਨਾਮ ਦੋਸਤ ਦੇ ਸੁਝਾਓ, “ਉਸ ਨੂੰ ਕੈਲੰਡਰ ਦੀ ਸ਼ਬਦਾਵਲੀ ਬਾਬਤ ਮੁੜ ਵਿਚਾਰ ਕਰਨੀ ਚਾਹੀਦੀ ਹੈ” ਤੇ ਅਮਲ ਕਰਦਾ ਹੋਇਆ, ਆਪਣੇ 12 ਨਵੰਬਰ ਦੇ ਪੱਤਰ `ਚ ਇਹ ਪੰਗਤੀ ‘ਅਸਲੀ ਤਿਥ ਪਤ੍ਰਿਕਾ’ (ਪੰਡਤ ਦੇਵੀ ਦਿਆਲ) ਮੁਤਾਬਕ ਇਸ ਸਾਲ ਮੱਸਿਆ ਦੀ ਤਿੱਥ ‘ਅਕਸ਼’ ਹੈ” ਤੇ ਮੁੜ ਵਿਚਾਰ ਕਰਦਾ ਹੋਇਆ ‘ਅਸਲੀ ਤਿਥ ਪਤ੍ਰਿਕਾ’ `ਚ ਲਿਖੇ ਗਏ ‘ਅਕਸ਼’ ਦੀ ਥਾਂ ਇਸੇ ਤਿੱਥ ਲਈ ‘‘ਬਿਕ੍ਰਮੀ ਤਿਥ ਪੱਤ੍ਰਕਾਂ’ ਵਿੱਚ ਲਿਖੇ ਗਏ, ਇਸ ਸ਼ਬਦ ਦੇ ਬਦਲ ‘ਗਤ’ ਸ਼ਬਦ ਦੀ ਵਰਤੋਂ ਕਰਦਾ ਲੈਂਦਾ ਹਾਂ। ਮੇਰੀ ਉਸ ਪੰਗਤੀ ਨੂੰ ਇਸ ਤਰ੍ਹਾਂ ਪੜ੍ਹਿਆ ਜਾਵੇ, ‘‘ਬਿਕ੍ਰਮੀ ਤਿਥ ਪੱਤ੍ਰਕਾਂ’ (ਜੋਤਸ਼ੀ ਪ੍ਰਤਾਪ ਸਿੰਘ) ਵਿਚ ‘ਤਿਥ ਗਤ ਗਈ’ ਲਿਖਿਆ ਹੋਇਆ ਹੈ। (ਮੇਰੇ 27 ਨਵੰਬਰ ਦੇ ਪੱਤਰ `ਚ ਪਹਿਲੀ ਫੋਟੋ ਵੇਖੋ)

ਇਥੇ ਇਕ ਗੱਲ ਦਾ ਜਿਕਰ ਕਰਨਾ ਜਰੂਰੀ ਹੈ ਕਿ ‘ਅਸਲੀ ਤਿਥ ਪਤ੍ਰਿਕਾ’ (ਪੰਡਤ ਦੇਵੀ ਦਿਆਲ) ਵਿਚ ਬਿਕ੍ਰਮੀ 2069 ਸੰਮਤ ਵਿਚ ਕਸ਼ੈ, ਖਸ਼ੈ, kshaya ਖੈਅ ਅਤੇ ਖੈ ਤਿਥ ਲਈ ‘ਅਕਸ਼’ ਲਿਖਿਆ ਗਿਆ ਹੈ। ਜਿਵੇ ਮੈਂ ਪਹਿਲਾ ਵੀ ਲਿਖਿਆ ਸੀ, ਇਹ ਸ਼ਬਦ ਪੰਜਾਬੀ ਦਾ ਨਹੀ ਹੈ ਇਸ ਲਈ ਹੋ ਸਕਦਾ ਹੈ ਕਿ ਪੰਜਾਬੀ `ਚ ਠੀਕ ਨਾ ਲਿਖਿਆ ਗਿਆ ਹੋਵੇ। ਹਰਦੇਵ ਸਿੰਘ ਜੰਮੂ ਨੇ ਮੇਰੇ ਵੱਲੋਂ ਵਰਤੇ ਗਏ ਇਸ ਸ਼ਬਦ ਦੀ ਭਾਵਨਾ ਨੂੰ ਸਮਝੇ ਬਿਨਾ ਹੀ ਲਿਖਦੇ ਹਨ, “ਵੀਰ ਜੀ, ਆਪ ਜੀ ਨੂੰ ਸ਼ਾਯਦ ਗਲਤੀ ਲਗ ਰਹੀ ਹੈ। ਬਹੁਤ ਸਾਰੇ ਸ਼ਬਦਾਂ ਨਾਲ ‘ਅ` ਅਖਰ ਲੱਗਣ ਨਾਲ ਅਰਥ ਵਿਪਰੀਤ ਭਾਵ ਦੇ ਹੋ ਜਾਂਦੇ ਹਨ”। ਇਨ੍ਹਾਂ ਦੇ ਗੁੰਮਨਾਮ ਹਮਾਇਤੀ ਲਿਖਦੇ ਹਨ, “ ਉਹ ‘ਕਸ਼ੈ’ ਤੇ ‘ਅਕਸ਼ੈ’ ਵਿੱਚ ਫ਼ਰਕ ਨਹੀਂ ਕਰ ਰਹੇ”।

ਮੈਂ ਆਪਣੇ 27 ਨਵੰਬਰ ਦੇ ਪੱਤਰ `ਚ ਲਿਖਿਆ ਸੀ ‘‘ਬਿਕ੍ਰਮੀ ਤਿਥ ਪੱਤ੍ਰਕਾਂ’ ਵਿਚ ‘ਤਿਥ ਗਤ ਗਈ’ ਲਿਖਿਆ ਗਿਆ ਹੈ। ‘ਅਸਲੀ ਤਿਥ ਪਤ੍ਰਿਕਾ’ ਵਿਚ ਸੰਮਤ 2068 ਵਿੱਚ ਖੈ, ਸੰਮਤ 2064 ਦੀ ਜੰਤਰੀ ਵਿਚ ਖੈਅ ਲਿਖਿਆ ਗਿਆ ਸੀ। ‘ਅਸਲੀ ਤਿਥ ਪਤ੍ਰਿਕਾ’ ਸੰਮਤ 2070 ਬਿਕ੍ਰਮੀ ਦੀ ਜੰਤਰੀ ਵਿੱਚ kshaya or Loos ਤਿੱਥ ਲਈ ‘ਖੈਅ’ ਸ਼ਬਦ ਦੀ ਵਰਤੋਂ ਕੀਤੀ ਗਈ ਹੈ। ਕੱਤਕ ਸੁਦੀ 5 ਲਈ ਲਿਖਿਆ ਗਿਆ ਹੈ, “ਪੰਚਮੀ ਤਿੱਥ ਦਾ ਖੈਅ” ਮੱਘਰ ਦੀ ਮੱਸਿਆ ਲਈ ਲਿਖਿਆ ਹੈ, ‘ਮੱਸਿਆ ਤਿਥ ਦਾ ਖੈਅ’। ਵਿਦਵਾਨ ਦੋਸਤਾਂ ਨੂੰ ਬੇਨਤੀ ਹੈ ਕਿ ਇਨ੍ਹਾਂ ਸ਼ਬਦਾਂ ਨੂੰ ਜੰਤਰੀ ਦੀ ਸ਼ਬਦਾਵਲੀ ਦੇ ਤੌਰ ਤੇ ਹੀ ਸਮਝਣ ਦਾ ਯਤਨ ਕਰੋ।

ਪੋ: ਹਰਦੇਵ ਸਿੰਘ ਜੰਮੂ ਅਤੇ ਸਤਿਕਾਰ ਯੋਗ ਗੁੰਮਨਾਮ ਦੋਸਤ ਜੀ, ਆਪ ਜੀ ਵੱਲੋਂ ਜੋ ਵਾਰ-ਵਾਰ ਪੁੱਛੇ ਜਾਂਦੇ ਸਾਰੇ ਸਵਾਲਾਂ ਦੇ ਜਵਾਬ ਮੈਂ ਆਪਣੇ ਪੱਤਰਾਂ `ਚ ਕਾਪੀ ਕਰਕੇ ਪੇਸਟ ਕਰ ਦਿੱਤੇ ਹਨ ਤਾਂ ਜੋ ਤੁਹਾਨੂੰ ਵੇਦ ਵਿਚੋਂ ਐਟਮ ਬੰਬ ਦਾ ਫ਼ਾਰਮੂਲਾ ਨਾ ਲੱਭਣਾ ਪਵੇ। ਹੁਣ ਮੇਰਾ ਸਿਰਫ ਇਕ ਸਵਾਲ, ਜੋ ਮੈਂ ਤੀਜੀ ਅਤੇ ਆਖਰੀ ਵਾਰ ਪੁੱਛ ਰਿਹਾ ਹੈ ਉਹ ਇਹ ਕਿ ਸੰਮਤ 2069 ਬਿਕ੍ਰਮੀ ‘ਚ ਕੱਤਕ ਦੀ ਮੱਸਿਆ, ਤੁਹਾਡੇ ਅਤੇ ਤੁਹਾਡੇ ਦੋਸਤ ਅਨੁਸਾਰ ਕਿਸ ਦਿਨ ਸੀ?

ਸਤਿਕਾਰ ਸਹਿਤ ਸਰਵਜੀਤ ਸਿੰਘ


(29/11/12)
ਸਤਨਾਮ ਸਿੰਘ ਜੌਹਲ

ਪ੍ਰੈਸ ਰਿਲੀਜ਼
ਸੰਗਤਾਂ ਨੂੰ ਇਹ ਜਾਣ ਕੇ ਅਤਿਅੰਤ ਖ਼ੁਸ਼ੀ ਹੋਵੇਗੀ ਕਿ ਕੈਨੀਡੀਅਨ ਸਿੱਖ ਸਟੱਡੀਜ਼ ਐਂਡ ਟੀਚਿੰਗ ਸੁਸਾਇਟੀ ਵਲੋਂ ਗੁਰਮਤਿ ਸਿਖਲਾਈ ਕੋਰਸ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਵਿੱਚ ਗੁਰਬਾਣੀ, ਗੁਰਮਤਿ ਫਿਲਾਸਫੀ, ਗੁਰ ਇਤਿਹਾਸ ਅਤੇ ਸਿੱਖ ਇਤਿਹਾਸ ਪੜ੍ਹਾਇਆ ਜਾਵੇਗਾ। ਇਸ ਵਿੱਚ ਹਰੇਕ ਇਸਤਰੀ ਅਤੇ ਪੁਰਸ਼ ਦਾਖ਼ਲਾ ਲੈ ਸਕਦਾ ਹੈ। ਕੋਰਸ ਪੂਰਾ ਹੋਣ ਉਪਰੰਤ ਪ੍ਰੀਖਿਆ ਪਾਸ ਕਰਨ ਵਾਲ ਵਿਦਿਆਰਥੀਆਂ ਨੂੰ ਸਰਟੀਫੀਕੇਟ ਦਿੱਤਾ ਜਾਵੇਗਾ। ਗੁਰਮਤਿ ਦੀ ਪੜ੍ਹਾਈ ਦੇ ਨਾਲ ਕਥਾ ਵਿਆਖਿਆਣ ਦੀ ਪ੍ਰੈਕਟੈਸ ਵੀ ਕਰਾਈ ਜਾਵੇਗੀ ਤਾਂ ਕਿ ਵਿਦਿਆਰਥੀ ਸਿੱਖ ਸੰਗਤਾਂ ਵਿੱਚ ਵਿਚਰ ਕੇ ਗੁਰਮਤਿ ਦਾ ਪਰਚਾਰ ਕਰ ਸਕਣ। ਫ਼ਿਲਹਾਲ ਇਹ ਕਲਾਸਾਂ ਹਫ਼ਤੇ ਵਿੱਚ ਦੋ ਦਿਨ ਹੀ ਲਗਣਗੀਆਂ: ਐਤਵਾਰ ਅਤੇ ਸੋਮਵਾਰ: ਸਮਾਂ ਹੈ: ਸ਼ਾਮ 6. 00 ਤੋਂ 8. 00 ਵਜੇ ਤੱਕ। ਨੋਟ: ਇਹ ਕਲਾਸਾਂ 6 ਜਨਵਰੀ 2013 ਤੋਂ ਸ਼ੁਰੂ ਹੋ ਰਹੀਆਂ ਹਨ। ਚਾਹਵਾਨ ਵਿਦਿਆਰਥੀ ਹੇਠ ਲਿਖੇ ਫ਼ੋਨ ਨੰਬਰ ਤੇ ਸੰਪਰਕ ਕਰਕੇ ਆਪਣਾ ਨਾਮ ਰਜ਼ਿਸਟਰ ਕਰ ਸਕਦੇ ਹਨ। ਇਹ ਕੋਰਸ ਪੰਜਾਬੀ ਵਿੱਚ ਕਰਵਾਇਆ ਜਾਵੇਗਾ।
ਫ਼ੋਨ ਨੰਬਰ: ਪੂਰਨ ਸਿੰਘ ਗਿਲ 604-325-3784, ਸਤਨਾਮ ਸਿੰਘ ਜੌਹਲ 604-307-3800, ਗੁਰਦੇਵ ਸਿੰਘ ਕਦੋਲਾ 604-327-5769
ਕੈਨਡੀਅਨ ਸਿੱਖ ਸਟੱਡੀਜ਼ ਐਂਡ ਟੀਚਿੰਗ ਸੁਸਾਇਟੀ ਵਲੋਂ:
ਗ਼ਦਰ ਲਹਿਰ ਦੀ ਸੌ ਸਾਲਾ ਸ਼ਤਾਬਦੀ ਦੇ ਸੰਬੰਧ ਵਿੱਚ ਇੱਕ ਕਾਨਫਰੈਂਸ ਅਯੋਜਿਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ ਜੋ 16 ਮਾਰਚ ਦਿਨ ਸ਼ਨਿਚਵਾਰ 2013 ਨੂੰ ਇੰਡੀਆ ਬੈਂਕੁਇਟ ਹਾਲ 1
3030-76 Ave, ਸਰੀ ਵਿਖੇ ਹੋਵੇਗੀ। ਇਸ ਕਾਨਫਰੈਂਸ ਵਿੱਚ ਇੰਗਲੈਂਡ, ਭਾਰਤ ਅਤੇ ਯੂ. ਐਸ. ਏ. ਤੋਂ ਵਿਦਵਾਨ ਲੇਖਕ ਆਪਣੇ ਖੋਜ ਪਤਰਾਂ ਦੁਆਰਾ ਗ਼ਦਰ ਲਹਿਰ ਦੇ ਇਤਿਹਾਸ ਸੰਬੰਧੀ ਵਡਮੁੱਲੀ ਜਾਣਕਾਰੀ ਪ੍ਰਦਾਨ ਕਰਨਗੇ। ਹੋਰ ਜਾਣਕਾਰੀ ਲਈ ਫ਼ੋਨ ਕਰੋ: ਸਤਨਾਮ ਸਿੰਘ ਜੌਹਲ 604-307-3800 ਪੂਰਨ ਸਿੰਘ ਗਿਲ 604-325-3784


(29/11/12)
ਗੁਰਿੰਦਰ ਸਿੰਘ ਕੋਟਕਪੂਰਾ

ਰਿਣ ਉਤਾਰ ਯਤਨ ਯਾਤਰਾ ਅਤੇ ਸੌਦਾ ਸਾਧ ਦੇ ਚੇਲਿਆਂ ਦਾ ਸਿੱਖਾਂ ਨਾਲ ਟਕਰਾਅ ਵਾਲੀਆਂ ਖ਼ਬਰਾਂ ਦਾ ਪੱਖ
ਟਕਰਾਅ ਤੇ ਯਾਤਰਾ ਵਾਲੀਆਂ ਇਕਪਾਸੜ ਖ਼ਬਰਾਂ ਨੇ ਮੀਡੀਏ ਦੀ ਭਰੋਸੇਯੋਗਤਾ `ਤੇ ਲਾਇਆ ਸਵਾਲੀਆ ਨਿਸ਼ਾਨ! !
ਕੋਟਕਪੂਰਾ, 29 ਨਵੰਬਰ (ਗੁਰਿੰਦਰ ਸਿੰਘ) :- ਬੀਤੇ ਐਂਤਵਾਰ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਅਖ਼ਬਾਰਾਂ ਦੀਆਂ ਸੁਰਖੀਆਂ ਬਣੀਆਂ ਦੋ ਖ਼ਬਰਾਂ ਨੇ ਅਜੀਬ ਚਰਚਾ ਛੇੜੀ, ਕਿਉਂਕਿ ਵੱਖੋ-ਵੱਖਰੀਆਂ ਅਖ਼ਬਾਰਾਂ ਦੀ ਆਪੋ-ਆਪਣੀ ਸੁਰ ਨਾਲ ਸਿਆਸੀ ਤੇ ਗੈਰ-ਸਿਆਸੀ ਖਬਰਾਂ `ਚ ਦਿਲਚਸਪੀ ਰੱਖਣ ਵਾਲੇ ਲੋਕਾਂ ਲਈ ਹੈਰਾਨ ਹੋਣਾ ਸੁਭਾਵਿਕ ਸੀ। ਪਹਿਲੀ ਖ਼ਬਰ ਬਠਿੰਡੇ ਜ਼ਿਲ੍ਹੇ ਦੇ ਇਤਿਹਾਸਕ ਕਸਬੇ ਮਾਈਸਰਖਾਨੇ ਤੋਂ ਦਿੱਲੀ ਤੱਕ ‘ਰਿਣ ਉਤਾਰ ਯਤਨ ਯਾਤਰਾ’ ਬਾਰੇ ਜਦੋਂ ਕਿ ਦੂਜੀ ਖ਼ਬਰ ‘ਸਿਰਸੇ ਵਿਖੇ ਸਿੱਖ ਜੱਥੇਬੰਦੀਆਂ ਤੇ ਸੌਦਾ ਸਾਧ ਦੇ ਚੇਲਿਆਂ `ਚ ਹੋਏ ਟਕਰਾਅ’ ਨਾਲ ਸਬੰਧਤ ਸੀ। ਦੋਨੋਂ ਖ਼ਬਰਾਂ ਦਿਲਚਸਪ, ਵਿਲੱਖਣ ਤੇ ਹੈਰਾਨ ਕਰ ਦੇਣ ਵਾਲੀਆਂ ਇਸ ਲਈ ਸਨ ਕਿ ਪ੍ਰੈਸ ਦੇ ਕੁੱਝ ਹਿੱਸੇ ਨੇ ਆਪਣੀ ਨਿਰਪੱਖਤਾ ਨੂੰ ਦਾਅ `ਤੇ ਲਾਉਂਦਿਆਂ ਪਤਾ ਹੋਣ ਦੇ ਬਾਵਜੂਦ ਵੀ ਖਬਰਾਂ ਨੂੰ ਵੱਖਰਾ ਰੁੱਖ ਦੇ ਕੇ ਪਾਠਕ ਵਰਗ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ। ‘ਰਿਣ ਉਤਾਰ ਯਾਤਰਾ’ ਬਾਰੇ ਪਾਠਕ ਵਰਗ ਨੇ ਬਹੁਤ ਕੁੱਝ ਅਖ਼ਬਾਰਾਂ `ਚ ਪੜਿਆ ਤੇ ਟੀ. ਵੀ. ਚੈੱਨਲਾਂ ਰਾਹੀਂ ਆਪਣੇ ਕੰਨੀ ਸੁਣਿਆ ਕਿ ਬ੍ਰਾਹਮਣ ਜੱਥੇਬੰਦੀਆਂ ਵੱਲੋਂ ਮਾਈਸਰਖਾਨੇ ਤੋਂ ਦਿੱਲੀ ਤੱਕ ਜਿਸ ਰਿਣ ਉਤਾਰ ਯਾਤਰਾ ਦਾ ਆਯੋਜਨ ਕੀਤਾ ਗਿਆ, ਉਸ ਨੂੰ ਇੱਕ ਧੜੇ ਨੇ ਕਾਮਯਾਬ ਅਤੇ ਦੂਜੇ ਧੜੇ ਨੇ ਬਾਦਲ ਵਿਰੋਧੀ ਅਕਾਲੀ ਦਲ ਦਾ ਨਾਂਅ ਲੈ ਕੇ ਉਸ `ਤੇ ਯਾਤਰਾ ਨੂੰ ਫੇਲ੍ਹ ਕਰਨ ਦੇ ਦੋਸ਼ ਲਾਉਣ ਦੇ ਨਾਲ-ਨਾਲ ਇਹ ਵੀ ਕਹਿ ਦਿੱਤਾ ਕਿ ਦਿੱਲੀ ਅਕਾਲੀ ਦਲ ਨੇ ਬ੍ਰਾਹਮਣ ਭਾਈਚਾਰੇ ਦਾ ਅਪਮਾਨ ਕੀਤਾ ਹੈ, ਜਦਕਿ ਬ੍ਰਾਹਮਣ ਜੱਥੇਬੰਦੀਆਂ ਦਾ ਇੱਕ ਧੜਾ ਆਪਣੀ ਹੀ ਦੂਜੀ ਜੱਥੇਬੰਦੀ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਰਿਹਾ ਹੈ।
ਬ੍ਰਾਹਮਣ ਜੱਥੇਬੰਦੀਆਂ ਦੇ ਇੱਕ ਧੜੇ ਦਾ ਦੋਸ਼ ਹੈ ਕਿ ਜਦੋਂ ਉਹ ਦਿੱਲੀ ਗੁਰਦਵਾਰਾ ਰਕਾਬਗੰਜ ਵਿਖੇ ਪੁੱਜੇ ਤਾਂ ਉਨਾਂ ਨੂੰ ਅਪਮਾਨਜਨਕ ਸ਼ਬਦਾਵਲੀ ਵਰਤ ਕੇ ਗੁਰਦਵਾਰੇ `ਚੋਂ ਭੱਜ ਜਾਣ ਬਾਰੇ ਆਖਿਆ ਗਿਆ। ਬ੍ਰਾਹਮਣ ਭਾਈਚਾਰੇ ਦੇ ਦੂਜੇ ਧੜੇ ਦੇ ਆਗੂ ਨੇ ਡਰਾਮੇਬਾਜ਼ੀ ਦਾ ਦੋਸ਼ ਆਪਣੇ ਹੀ ਭਾਈਚਾਰੇ ਦੇ ਕੁੱਝ ਲੋਕਾਂ `ਤੇ ਲਾਉਂਦਿਆਂ ਮੰਨਿਆ ਕਿ ਇਹ ਸਭ ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ, ਦਿੱਲੀ ਅਕਾਲੀ ਦਲ ਅਤੇ ਸਰਨਾ ਭਰਾਵਾਂ ਨੂੰ ਬਦਨਾਮ ਕਰਨ ਦੀ ਇੱਕ ਸ਼ਰਮਨਾਕ ਚਾਲ ਸੀ। ਭਾਵੇਂ ਰਿਣ ਉਤਾਰ ਯਤਨ ਯਾਤਰਾ ਵੀ ਪੂਰੀ ਤਰ੍ਹਾਂ ਸਿਆਸਤ ਤੋਂ ਪ੍ਰੇਰਿਤ ਸੀ, ਕਿਉਂਕਿ ਉਕਤ ਯਾਤਰਾ ਹਵਾਈ ਜਹਾਜ਼ ਦੀ ਰਫਤਾਰ ਵਾਂਗ ਮਾਈਸਰਖਾਨੇ ਤੋਂ ਆਨੰਦਪੁਰ ਸਾਹਿਬ ਅਤੇ ਉਸ ਤੋਂ ਬਾਅਦ ਦਿੱਲੀ ਲਈ ਰਵਾਨਾ ਹੋ ਗਈ, ਰਸਤੇ `ਚ ਕਿਤੇ ਵੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਦਾ ਜ਼ਿਕਰ ਤੱਕ ਨਹੀਂ ਕੀਤਾ ਗਿਆ ਪਰ ਫਿਰ ਵੀ ਸਿਆਸੀ ਪੱਖੋਂ ਬਾਦਲ ਵਿਰੋਧੀ ਧੜਿਆਂ ਨੂੰ ਬਦਨਾਮ ਕਰਨ ਦੀ ਸ਼ਰਮਨਾਕ ਚਾਲ ਅਤੇ ਪ੍ਰੈਸ ਦੇ ਇੱਕ ਹਿੱਸੇ ਵੱਲੋਂ ਨਿਭਾਇਆ ਗਿਆ ਰੋਲ ਹੁਣ ਬੱਚੇ-ਬੱਚੇ ਦੀ ਜੁਬਾਨ `ਤੇ ਹੈ। ਜ਼ਿਕਰਯੋਗ ਹੈ ਕਿ ਉਕਤ ਝੂਠੀ ਘਟਨਾ ਨੂੰ ਕੁੱਝ ਅਖ਼ਬਾਰਾਂ ਅਤੇ ਟੀ. ਵੀ. ਚੈੱਨਲਾਂ ਨੇ ਬੇਲੋੜਾ ਵਿਸਥਾਰ ਦੇ ਕੇ ਪ੍ਰਸਾਰਿਤ ਕੀਤਾ। ਦੂਜੀ ਘਟਨਾ ਸੌਦਾ ਸਾਧ ਦੇ ਚੇਲਿਆਂ ਨਾਲ ਸਿੱਖ ਜੱਥੇਬੰਦੀਆਂ ਦੇ ਹੋਏ ਟਕਰਾਅ ਦੀ ਹੈ। ਜਿਸ `ਚ ਦੇਸ਼ ਭਰ ਦੀਆਂ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਅਖ਼ਬਾਰਾਂ ਨੇ ਸ਼ਪਸ਼ਟ ਕੀਤਾ ਕਿ ਸਿੱਖ ਜੱਥੇਬੰਦੀਆਂ ਦੀ ਮੀਟਿੰਗ ਦੀ ਸਮਾਪਤੀ ਤੋਂ ਬਾਅਦ ਸੌਦਾ ਸਾਧ ਦੇ ਭੂਤਰੇ ਚੇਲਿਆਂ ਨੇ ਘਰੋਂ-ਘਰੀਂ ਪਰਤ ਰਹੇ ਸਿੱਖਾਂ ਨੂੰ ਘੇਰ-ਘੇਰ ਕੇ ਉਨਾਂ `ਤੇ ਹਮਲਾ ਕੀਤਾ ਅਤੇ ਨਿਹੱਥੇ ਸਿੱਖਾਂ ਨੂੰ ਜਖ਼ਮੀ ਕਰਨ ਤੋਂ ਇਲਾਵਾ ਉਨਾਂ ਦੇ ਧਾਰਮਿਕ ਚਿੰਨ੍ਹਾਂ ਦੀ ਬੇਅਦਬੀ ਕੀਤੀ ਗਈ ਪਰ ਸੌਦਾ ਸਾਧ ਦੇ ਡੇਰੇ ਤੋਂ ਛਪਦੇ ਇੱਕ ਅਖ਼ਬਾਰ ਨੇ ਆਪਣੇ ਮੁੱਖ ਪੰਨੇ `ਤੇ ਸਿੱਖਾਂ ਨੂੰ ਸ਼ਰਾਰਤੀ ਅਨਸਰ ਦੱਸਦਿਆਂ ਉਨਾਂ ਉਪਰ ਅਮਨ-ਸ਼ਾਂਤੀ ਨੂੰ ਲਾਂਬੂ ਲਾਉਣ ਦਾ ਦੋਸ਼ ਲਾ ਕੇ ਸ਼੍ਰੋਮਣੀ ਕਮੇਟੀ ਮੈਂਬਰ ਗੁਰਮੀਤ ਸਿੰਘ ਤ੍ਰਿਲੋਕੇਵਾਲਾ ਨੂੰ ਸ਼ਰਾਰਤੀ ਅਨਸਰਾਂ ਦਾ ਸਰਗਨਾਂ ਦੱਸਿਆ ਤੇ ਨਿਹੱਥੇ ਡੇਰਾਪ੍ਰੇਮੀਆਂ `ਤੇ ਗੋਲੀਆਂ ਚਲਾਉਣ ਦਾ ਦੋਸ਼ ਲਾਇਆ। ਜੇਕਰ ਉਕਤ ਦੋਨੋਂ ਖਬਰਾਂ ਨੂੰ ਨਿਰਪੱਖਤਾ ਨਾਲ ਵਾਚਿਆ ਜਾਵੇ ਤਾਂ ਸੌਦਾ ਸਾਧ ਦੇ ਸੈਂਕੜੇ ਪ੍ਰੇਮੀਆਂ ਖਿਲਾਫ ਮਾਮਲਾ ਦਰਜ ਹੋਇਆ ਅਤੇ ਦੂਜੀ ਦਿਲਚਸਪ ਘਟਨਾ ਇਹ ਹੈ ਕਿ ਪੂਰੇ ਸਿਰਸੇ ਜ਼ਿਲ੍ਹੇ `ਚ ਕਰਫਿਊ ਕਰਕੇ ਵਿਆਹ-ਸ਼ਾਦੀਆਂ ਤੇ ਹੋਰ ਸਮਾਗਮ ਪ੍ਰਭਾਵਿਤ ਹੋਏ ਪਰ ਸੌਦਾ ਸਾਧ ਦੇ ਡੇਰੇ `ਚ ਹਫਤਾਵਾਰੀ ਸਤਿਸੰਗ ਹੋਇਆ, ਜਿਸ `ਚ 50, 000 ਤੋਂ ਵੱਧ ਪ੍ਰੇਮੀ ਇਕੱਠੇ ਹੋਏ। ਇਸ ਸਥਿਤੀ `ਚ ਸਿਰਸੇ `ਚ ਲਾਇਆ ਗਿਆ ਕਰਫਿਊ ਅਸਲੋਂ ਨਕਾਰਾ ਜਾਂ ਇੱਕ ਧਿਰ ਵੱਲ ਲਿਹਾਜੀ ਹੋਣ ਦੇ ਦੋਸ਼ ਵੀ ਲਾਉਣ ਦਾ ਕਾਰਨ ਬਣ ਗਿਆ।


(28/11/12)
ਹਰਦੇਵ ਸਿੰਘ, ਜੰਮੂ

ਵੀਰ ਸਰਵਜੀਤ ਸਿੰਘ ਜੀ,

ਗੁਰੂ ਦੀ ਬਖ਼ਸ਼ੀ ਫ਼ਤਿਹ ਪਰਵਾਨ ਕਰਨੀ!

ਵੀਰ ਜੀ ਮੈਂ ਆਪ ਜੀ ਦੇ ਪੱਤਰ ਦੀ ਤੁਲਨਾ ਵੇਦ ਨਾਲ ਨਹੀਂ ਕੀਤੀ, ਬਲਕਿ ਆਪ ਜੀ ਨੂੰ, ਕਿਸੇ ਸ਼ਾਸਤ੍ਰੀ ਜੀ ਵਲੋਂ ਸਮਝਾਉਂਣ ਦੇ ਢੰਗ ਦਾ ਉਦਾਹਰਣ ਦਿੱਤਾ ਹੈ। ਮੈਂ ਸਚਮੁਚ ਵੇਦ ਵਿਚੋਂ ਐਟਮ ਬੰਬ ਦਾ ਫ਼ਾਰਮੂਲਾ ਨਹੀਂ ਲੱਭ ਸਕਦਾ। ਹੁਣ ਇਹ ਆਪ ਜੀ ਦੀ ਸਮਝ ਤੇ ਨਿਰਭਰ ਹੈ, ਕਿ ਤੁਸੀ ਮੇਰੀ ਇਸ ਅਸਮਰਥਾ ਨੂੰ, ਮੇਰੀ ਨਾਲਾਯਕੀ ਸਮਝੋ ਜਾਂ ਸ਼ਾਸਤ੍ਰੀ ਜੀ ਦੀ ਵਿਦਵਤਾ!

ਵੀਰ ਜੀ ਹਿਸਾਬ (ਗਿਣਤੀ) ਲਗਾਉਂਣ ਵਿੱਚ ਅਤੇ ਆਪਣੇ ਲਿਖੇ ਦਾ ਹਿਸਾਬ (ਜਵਾਬ) ਦੇਂਣ ਵਿੱਚ ਫ਼ਰਕ ਹੁੰਦਾ ਹੈ ਜੀ!

ਆਪ ਜੀ ਦੇ ਕਥਨ ਅਨੁਸਾਰ, ਮੇਰੇ ਪਿੱਛਲੇ ਪੱਤਰ ਵਿੱਚ ਆਪ ਜੀ ਨੂੰ, ਕੁੱਝ ਨਵੀਂਆਂ ਗਲਾਂ ਪੜਨ ਨੂੰ ਮਿਲਿਆਂ ਹਨ ਜਿਨ੍ਹਾਂ ਦਾ ਆਪ ਜੀ ਨੂੰ ਪਤਾ ਨਹੀਂ ਸੀ। ਤੁਸੀ ਲਿਖਦੇ ਹੋ:-

“‘ਅਕਸ਼` ਇਹ ਸ਼ਬਦ ਪੰਜਾਬੀ ੱਚ ਲਿਖਣ ਵੇਲੇ ਸ਼ਾਇਦ ਠੀਕ ਤਰ੍ਹਾਂ ਨਾ ਲਿਖਿਆ ਗਿਆ ਹੋਵੇ । ਇਸ ਨੂੰ ਕਸ਼ੈ, ਖਸ਼ੈ, kshaya ਖੈਅ ਅਤੇ ਖੈ ਵੀ ਕਿਹਾ ਜਾਂਦਾ ਹੈ”

ਵੀਰ ਜੀ, ਆਪ ਜੀ ਨੂੰ ਸ਼ਾਯਦ ਗਲਤੀ ਲਗ ਰਹੀ ਹੈ। ਬਹੁਤ ਸਾਰੇ ਸ਼ਬਦਾਂ ਨਾਲ ‘ਅ` ਅਖਰ ਲੱਗਣ ਨਾਲ ਅਰਥ ਵਿਪਰੀਤ ਭਾਵ ਦੇ ਹੋ ਜਾਂਦੇ ਹਨ। ਜਿਵੇਂ ‘ਕਥ` ਦਾ ਅਰਥ ਹੁੰਦਾ ਹੈ ‘ਕਹਿਣ ਯੇਗ` ਅਤੇ ‘ਅਕਥ` ਦਾ ਅਰਥ ਹੋ ਜਾਂਦਾ ਹੈ ‘ਨਾ ਕਹਿਣ ਯੋਗ`। ਇਵੇਂ ਇਹ ‘ਤੁਲ` ਦਾ ‘ਅਤੋਲ`, ‘ਚਿੰਤਾ` ਦਾ ‘ਅਚਿੰਤਾ`, ‘ਕਸ਼ਯ` ਦਾ ‘ਅਕਸ਼ਯ` ਆਦਿ। ਗੁਰਬਾਣੀ ਦੇ ਇਸ ਹਵਾਲੇ ਨੂੰ ਵਿਚਾਰੋ ਤਾਂ ਆਪ ਜੀ ਨੂੰ ਪਤਾ ਚਲੇ ਕਿ ਤੁਸੀ ਅਕਸ਼ ਸ਼ਬਦ ਦਾ ਜੋ ਭਾਵ ਕੱਡੀਆ ਹੈ ਉਹ ਗਲਤ ਹੈ:-

ਤਉ ਹੋਇ ਨਿਖਿਅਉ ਅਖੈ ਪਦੁ ਲਹੈ (ਗੁਰੂ ਗ੍ਰੰਥ ਸਾਹਿਬ, ਪੰਨਾ 341)

ਹਰਿ ਕਾ ਨਾਮ ਅਖੈ ਨਿਧਿ ਅਪਜਜਉ (ਗੁਰੂ ਗ੍ਰੰਥ ਸਾਹਿਬ ਪੰਨਾ 1401)

ਇੱਥੇ ‘ਅਖੈ` ਸ਼ਬਦ ‘ਗਾਵੇ ਕੋ ਸਾਜਿ ਕਰੇ ਤਨ ਖੇਹ` (ਜਪੁ) ਵਿੱਚ ਆਏ ‘ਖੇਹ` ਸ਼ਬਦ ਦਾ ਵਪਰੀਤ ਹੈ ਯਾਨੀ ਕਿ ‘ਖੇਹ` ਦਾ ਅਰਥ ਨਾਸ ਹੋਂਣ ਵਾਲਾ ਅਤੇ ‘ਅਖੈ` ਦਾ ਅਰਥ ਖਤਮ ਨਾ ਹੋਂਣ ਵਾਲਾ!

ਹੋਰ ਵੇਖੋ! ਆਪ ਵਲੋਂ ਕੋਟ ਕੀਤੀ ਅੰਗੇਜ਼ੀ ਦੀ ਲਾਈਨ ਇਸ ਪ੍ਰਕਾਰ ਹੈ:-

“A tithi on which the sun dose not rise is expunged. It has sustained a diminution or loos (kshaya), and it is called a kshaya tithi.

ਵੀਰ ਜੀ ਧਿਆਨ ਦੇਵੋ, ਇਸ ਪੰਗਤੀ ਵਿੱਚ ‘ਕਸ਼ਯ` ਬਾਰੇ ਸੂਚਨਾ ਹੈ, ਨਾ ਕਿ ‘ਅਕਸ਼ਯ` ਬਾਰੇ! ‘ਅਕਸ਼ਯ` ਦੇ ਅਰਥ ਨੂੰ ਇਸ ਲਿੰਕ ਤੇ ਪੜੋ ਜੀ:-

http://dict.hinkhoj.com/hindi-dictionary.php?scode=dict_home&word=%E0%A4%85%E0%A4%95%E0%A4%95%E0%A5%8D%E0%A4%B7%E0%A4%AF

ਖ਼ੈਰ! ਇਸ ਵਿਸ਼ੇ ਬਾਰੇ ਮਿਲੀ ਕੁੱਝ ਹੋਰ ਜਾਣਕਾਰੀ ਆਪ ਜੀ ਨਾਲ ਸਾਂਝੀ ਕਰਨਾ ਚਾਹੁੰਦਾ ਹਾਂ।

ਭਾਰਤੀ ਨਿਯਮ ਵਿੱਚ ਪ੍ਰਵਿਸ਼ਟਾ ਸੂਰਜ ਦਾ ਦਿਨ ਹੈ ਜੋ ਚੌਵੀ ਘੰਟੇ ਦਾ ਹੁੰਦਾ ਹੈ। ਤਿੱਥ ਚੰਦਰਮਾ ਦਾ ਦਿਨ ਹੈ, ਜਿਸ ਦੀ ਲੰਬਾਈ ਇੱਕ ਸਾਰ ਨਹੀਂ ਰਹਿੰਦੀ। ਹਿੰਦੂ ਸੂਰਜ ਚੜ੍ਹੇ ਤੋਂ ਲੈ ਕੇ ਦੂਜੇ ਸੂਰਜ ਚੜ੍ਹਨ ਤਕ ਦਿਨ ਰਾਤ ਮੰਨਦੇ ਹਨ, ਮੁਸਲਮਾਨ ਸ਼ਾਮ (ਸੰਝ) ਤੋਂ ਲੈ ਕੇ ਦੂਜੀ ਸੰਝ ਤਕ ਦਿਨ ਰਾਤ ਸਮਝਦੇ ਹਨ, ਈਸਾਈ ਅੱਧੀ ਰਾਤ ਤੋਂ ਦੂਜੀ ਅੱਧੀ ਰਾਤ ਤਕ ਦਿਨ ਰਾਤ ਮੰਨਦੇ ਹਨ। ਕਈ ਵਾਰ ਅਜਿਹਾ ਹੁੰਦਾ ਹੈ ਕਿ ਤਿੱਥ ਸੂਰਜ ਚੜ੍ਹਨ, ਭਾਵ ਪ੍ਰਵਿਸ਼ਟੇ ਦੇ ਆਰੰਭ ਤੋਂ ਬਾਦ ਵਿੱਚ ਬਦਲਦੀ ਹੈ। ਅਜਿਹੀ ਤਿੱਥ ਨੂੰ ਗਿਣਿਆ ਨਹੀਂ ਜਾਂਦਾ। ਪਿਛਲੀ ਤਿੱਥ ਹੀ ਗਿਣੀ ਜਾਂਦੀ ਹੈ। ਪਰ ਕੁੱਝ ਖਾਸ ਤਿੱਥਾਂ ਨੂੰ (ਸੂਰਜ ਚੜ੍ਹਨ ਤੋਂ ਬਾਦ ਵਿੱਚ ਅਰੰਭ ਹੋਣ ਪਰ ਵੀ) ਇਸ ਕਰਕੇ ਗਿਣ ਲਿਆ ਜਾਂਦਾ ਹੈ ਕਿਉਂਕਿ ਉਨਾਂ ਨਾਲ ਕੋਈ ਵਿਸ਼ੇਸ਼ ਗਲ ਜੁੜੀ ਹੁੰਦੀ ਹੈ। ਇਸ ਸਾਲ ਦੀ ਕੱਤਕ ਦੀ ਮੱਸਿਆ ਸੂਰਜ ਚੜਨ ਤੋਂ ਬਾਦ ਵਿੱਚ ਅਰੰਭ ਹੋਈ ਸੀ। ਇਸ ਕਰਕੇ ਅਜਿਹੀ ਔਕੜ ਦੇ ਹੱਲ ਲਈ ਇਹ ਨਿਯਮ ਬਣਾਇਆ ਗਿਆ ਹੈ ਕਿ ਅਜਿਹੀ ਤਿੱਥ ਨੂੰ ਅਕਸ਼ ਦਾ ਦਰਜਾ ਦਿਤਾ ਜਾਂਦਾ ਹੈ। ‘ਅਕਸ਼` ‘ਅਕਸ਼ਯ` ਸ਼ਬਦ ਦਾ ਪੰਜਾਬੀ ਰੂਪ ਹੈ। ਇਸ ਦਾ ਅਰਥ ਹੈ ਜਿਸ ਦਾ ਵਿਨਾਸ਼ ਨਾ ਹੋਵੇ। ਕਸ਼ੈ ਦਾ ਪੰਜਾਬੀ ਰੂਪ ਖੈ ਹੈ, ਜਿਸਦਾ ਅਰਥ ਹੈ ਨਾਸ ਜਾਂ ਖ਼ਤਮ ਹੋਣਾ। ਇਸ ਦੇ ਅੱਗੇ ਐੜਾ ਲਗਾਣ ਨਾਲ ਇਹ ਅਕਸ਼ੈ, ਭਾਵ ਕਸ਼ੈ ਦਾ ਵਿਰੋਧੀ ਯਾਨੀ ਕਿ ਅਵਿਨਾਸੀ, ਭਾਵ ਅਕਸ਼ੈ (ਅਕਸ਼ਯ) ਹੋ ਗਿਆ। ਇਸ ਸ਼ਬਦ ਲਈ, ਜਿਵੇਂ ਕਿ ਉਪਰ ਵਿਚਾਰ ਆਏ ਹਾਂ, ‘ਅਖੈ` ਵੀ ਵਰਤਿਆ ਜਾਂਦਾ ਹੈ।

ਇਥੇ ਅਕਸ਼ੈ ਦਾ ਭਾਵ ਉਹ ਤਿੱਥ, ਜੋ ਮੱਸਿਆ ਹੈ, ਅਵਿਨਾਸੀ ਹੈ, ਜਿਸ ਨੂੰ ਗਿਣਨ ਤੋਂ ਛੱਡਿਆ ਨਹੀਂ ਜਾ ਸਕਦਾ। ਇਸ ਕਰਕੇ ਉਸ ਨੂੰ ਗਿਣਨਾ ਜ਼ਰੂਰੀ ਹੈ, ਭਾਵੇਂ ਉਹ ਸੂਰਜ ਚੜ੍ਹਨ ਤੋਂ ਬਾਦ ਵਿੱਚ ਅਰੰਭ ਹੋਈ ਹੈ।

ਵੀਰ ਜੀ ਉਪਰੋਕਤ ਜਾਣਕਾਰੀ ਸਹੀ ਜਾਂ ਗਲਤ ਇਸਦਾ ਪਤਾ ਆਪ ਜੀ ਨੂੰ ਹੋਵੇਗਾ, ਪਰ ਪ੍ਰਤੀਤ ਹੁੰਦਾ ਹੈ ਕਿ ਤੁਸੀ ਅਕਸ਼ ਜਾਂ ਅਕਸ਼ੈ ਦਾ ਅਰਥ ਨਹੀਂ ਦੇਖਿਆ, ਜਿਸ ਕਾਰਨ ਆਪ ਜੀ ਨੇ ਲਿਖਿਆ ਕਿ; “ਅਸਲੀ ਤਿਥ ਪਤ੍ਰਿਕਾ’(ਪੰਡਤ ਦੇਵੀ ਦਿਆਲ) ਮੁਤਾਬਕ ਇਸ ਸਾਲ ਮੱਸਿਆ ਦੀ ਤਿੱਥ ‘ਅਕਸ਼’ ਹੈ। ਭਾਵ ਇਸ ਸਾਲ ਕੱਤਕ ਦੀ ਮੱਸਿਆ ਆਉਂਦੀ ਹੀ ਨਹੀਂ”

ਵੀਰ ਜੀ ਦਿਵਾਲੀ ਲਈ ਨਿਯਤ ਕੀਤੇ ਗਏ ਦਿਨ, ਮਿਤੀ ੧੩. ੧੧. ੧੨ ਅਨੁਸਾਰ, ਦਿਵਾਲੀ ਮਨਾ ਵੀ ਲਈ ਅਤੇ ਪਟਾਖੇ ਵੀ ਚਲਾ ਲਏ। ਤੁਸੀ ਲੱਖ ਵਾਰ ਵੀ ਲਿਖੋ ਕਿ ਮਿਤੀ ੧੩. ੧੧. ੧੨ ਨੂੰ ਦਿਵਾਲੀ ਨਹੀਂ ਸੀ, ਪਰ ਇਤਹਾਸ ਅਨੁਸਾਰ ਤਾਂ ਦਿਵਾਲੀ ਦਰਜ ਹੋ ਚੁੱਕੀ ਹੈ। ਇਹੀ ਇਤਹਾਸ ਅਤੇ ਆਪ ਜੀ ਦੀ ਗਣਨਾ ਵਿਚਲਾ ਅੰਤਰ ਹੈ। ਤੁਸੀ ਕਲੈਂਡਰ ਦੇ ਗਿਆਤਾ ਤਾਂ ਹੋ ਸਕਦੇ ਹੋ, ਪਰ ਉਸਦੇ ਨਿਯਮਾਂ ਦੇ ਰਚੈਤਾ ਨਹੀਂ ਹੋ। ਇਸ ਲਈ ‘ਅਕਸ਼` ਸ਼ਬਦ/ਨਿਯਮ ਦੀ ਥੌੜੀ ਹੋਰ ਪੜਚੋਲ ਕਰੋ, ਤਾਂ ਕਿ ਮੇਰੇ ਵਰਗੇ ਅਣਜਾਣ ਬੰਦੇ ਨੂੰ ਵੀ ਪਤਾ ਚਲ ਸਕੇ ਕਿ, ੧੩. ੧੧. ੧੨ ਨੂੰ ਦਿਵਾਲੀ ਹੈ ਹੀ ਨਹੀਂ ਸੀ, ਤਾਂ ਮਨਾ ਕਿਵੇਂ ਲਈ ਗਈ?

ਵੀਰ ਜੀ ਮੈਂ ਕਲੈਂਡਰ/ਤਿਥਾਂ ਦੇ ਗਣਿਤ ਬਾਰੇ ਨਹੀਂ ਜਾਣਦਾ, ਨਾ ਹੀ ਮੇਰੀ ਇਸ ਵਿੱਚ ਦਿਲਚਸਪੀ ਹੈ, ਪਰ ਚੁੰਕਿ ਆਪ ਜੀ ਦਾ ਪੱਤਰ ਮਿਤੀ ੧੨. ੧੧. ੧੨ ਵਿਚ, ਗੁਰੂ ਹਰਗੋਬਿੰਦ ਜੀ ਦੀ ਰਿਹਾਈ ਦੇ ਇਤਹਾਸ ਬਾਰੇ ਵਿਚਾਰ ਸੀ, ਇਸ ਲਈ ਜਿਗਿਆਸਾ ਵਸ਼ ਮੈਂ ਆਪ ਜੀ ਤੋਂ ਸਵਾਲ ਪੁਛਿਆ ਸੀ, ਜਿਸਦਾ ਜਵਾਬ ਤੁਸੀ ਅਜੇ ਤਕ ਨਹੀਂ ਦਿੱਤਾ। ਤੁਹਾਡੇ ਲਿਖੇ ਦੀ ਕੋਈ ਗਲ ਸਮਝ ਨਾ ਆਏ ਤਾਂ ਤੁਹਾਡੇ ਕੋਲੋਂ ਹੀ ਪੁੱਛਣਾ ਬਣਦਾ ਹੈ। ਨਹੀਂ?

ਵੀਰ ਜੀ ਮੈਂ ਕਲੈਂਡਰ ਦਾ ਵਿਦਵਾਨ ਨਹੀਂ ਜੇ ਆਪ ਜੀ ਨੂੰ ਕਲੇਂਡਰ ਗਣਿਤ ਬਾਰੇ ਜਵਾਬ ਦੇ ਸਕਾਂ। ਇਸ ਵਿਸ਼ੇ ਬਾਰੇ ਤੁਹਾਡਾ ਮੇਰੇ ਕੋਲੋਂ ਸਵਾਲ ਪੁੱਛਣਾ ਇੰਝ ਹੈ, ਜਿਵੇਂ ਕਿ ਮਾਸਟਰ ਉਲਟਾ ਵਿਦਿਆਰਥੀ ਨੂੰ ਕਹੇ ਕਿ ਮੈਂਨੂੰ ਪੜਾ! ਇਸ ਦੇ ਬਜਾਏ, ਆਪ ਜੀ ਅਕਸ਼ (ਅਕਸ਼ਯ) ਸ਼ਬਦ ਦੇ ਅਸਲ ਅਰਥ ਨੂੰ ਵਿਚਾਰਨ ਦਾ ਯਤਨ ਕਰਦੇ ਹੋਏ, ਮੇਰੇ ਵਲੋਂ ਪਿੱਛਲੇ ਪੱਤਰਾਂ ਵਿੱਚ ਪੁੱਛੀ ਜਾਣਕਾਰੀ ਦੇਂਣ ਦੀ ਕਿਰਪਾਲਤਾ ਕਰੋ ਜੀ।

ਹਰਦੇਵ ਸਿੰਘ, ਜੰਮੂ-੨੮. ੧੧. ੧੨

ਵੀਰ ਚਰਨਜੀਤ ਬਰੈਮਪਟਨ ਜੀਉ,

ਗੁਰੂ ਦੀ ਬਖ਼ਸ਼ੀ ਫ਼ਤਿਹ ਪਰਵਾਨ ਕਰਨੀ!

ਆਪ ਜੀ ਨੇ ਇੱਕ ਬੜਾ ਅਹਿਮ ਨੁਕਤਾ ਉਠਾਇਆ ਹੈ, ਜਿਸਨੂੰ ‘ਜਨਮ ਦਿਨ ਦੀ ਤਿਥੀ` ਅਤੇ ‘ਜਨਮ ਦੇ ਉਤਸਵ` ਨੂੰ ਮਨਾਉਂਣ ਦੇ ਨਾਲ ਜੁੜੇ ਅਹਿਮ ਪਰਿਪੇਖਾਂ ਦੇ ਸੰਧਰਭ ਵਿੱਚ ਵਿਚਾਰਨ ਦੀ ਲੋੜ ਹੈ। ਮੇਰੇ ਵਿਚਾਰ ਨਾਲ ਗੁਰੂ ਦਾ, ‘ਪ੍ਰਕਾਸ਼ ਦਿਹਾੜਾ` ਅਤੇ ‘ਪ੍ਰਕਾਸ਼ ਉਤਸਵ` ਅਰਥਾਰਤ ਪ੍ਰਕਾਸ਼ ਦੀ ਖ਼ੁਸ਼ੀ ਮਨਾਉਂਣ ਦੇ ਦਿਹਾੜੇ ਵਿਚ, ਅੰਤਰ ਸੰਭਵ ਹੋ ਸਕਦਾ ਹੈ ਜਿਵੇਂ ਕਿ Birth Day’ ਅਤੇBirth day Celebration’ ਵਿਚ। ਇਸਦੇ ਪਿੱਛੇ ਕੋਈ ਵਿਸ਼ੇਸ਼ ਕਾਰਨ ਵੀ ਹੋ ਸਕਦਾ ਹੈ। ਆਪ ਜੀ ਦਾ ਨੁਕਤਾ ਵਿਚਾਰਨ ਯੋਗ ਹੈ।

ਹਰਦੇਵ ਸਿੰਘ, ਜੰਮੂ-੨੮. ੧੧. ੧੨


(28/11/12)
ਇਕ ਪਾਠਕ

ਸ. ਮੱਖਣ ਸਿੰਘ ਜੀ,

ਜੇ ਵੀਰ ਸਰਵਜੀਤ ਰਤਾ ਉਤੇਜਨਾ ਵਿੱਚ ਨਾ ਆਵੇ ਤਾਂ ਉਸ ਨੂੰ ਕੈਲੰਡਰ ਦੀ ਸ਼ਬਦਾਵਲੀ ਬਾਬਤ ਮੁੜ ਵਿਚਾਰ ਕਰਨੀ ਚਾਹੀਦੀ ਹੈ। ਉਹ ‘ਕਸ਼ੈ’ ਤੇ ‘ਅਕਸ਼ੈ’ ਵਿੱਚ ਫ਼ਰਕ ਨਹੀਂ ਕਰ ਰਹੇ। ਸੂਰਜੀ ਦਿਨ, ਪ੍ਰਵਿਸ਼ਟੇ ਦੇ ਆਰੰਭ ਤੋਂ ਬਾਦ ਸ਼ੁਰੂ ਹੋਣ ਵਾਲਾ ਚੰਦਰਮਾ ਦਾ ਦਿਨ ਅਰਥਾਤ ਤਿੱਥ ਆਮ ਤੌਰ ਪਰ ‘ਕਸ਼ੈ’ ਹੁੰਦੀ ਹੈ। ‘ਕਸ਼ੈ’ ਤਿੱਥ ਦੀ ਕੈਲੰਡਰ ਵਿੱਚ ਗਿਣਤੀ ਨਹੀਂ ਹੁੰਦੀ। ਕਸ਼ੈ ਦਾ ਅਰਥ ਵੀ ਨਾਸ ਹੋਣਾ ਹੈ। ਪਰ ਹਿੰਦੂ ਕੈਲੰਡਰ ਵਿੱਚ ਜੇ ਕਿਸੇ ਅਜਿਹੀ ਤਿੱਥ ਨੂੰ ਕੋਈ ਵਿਸ਼ੇਸ਼ ਦਿਨ ਸੁਦ ਜਾਂ ਦਿਹਾੜਾ ਹੋਵੇ ਤਾਂ ਉਸ ਨੂੰ ‘ਕਸ਼ੈ’ ਦੇ ਵਿਪਰੀਤ ‘ਅਕਸ਼ੈ’ ਭਾਵ ਅ+ਕਸ਼ੈ ਮੰਨ ਲਿਆ ਜਾਂਦਾ ਹੈ। ‘ਅਕਸ਼ੈ’ ਦਾ ਅਰਥ ਹੈ ਅਵਿਨਾਸੀ ਭਾਵ ਜਿਸ ਦਾ ਨਾਸ ਨਹੀਂ ਹੁੰਦਾ, ਜੋ ਹਰ ਹਾਲਤ ਵਿੱਚ ਗਿਣੀ ਜਾਣੀ ਹੈ। ਇਸ ਸਾਲ ਕੱਤਕ ਦੀ ਮੱਸਿਆ ਪ੍ਰਵਿਸ਼ਟੇ ਦੇ ਨਾਲ ਨਹੀਂ ਸੀ ਅਰੰਭ ਹੁੰਦੀ ਇਸ ਲਈ ਇਹ ਕਸ਼ੈ ਭਾਵ ਗਿਣਤੀ ਤੋਂ ਬਾਹਰ ਹੋਣੀ ਚਾਹੀਦੀ ਸੀ। ਪਰ ਇਸ ਤਿੱਥ ਨੂੰ ਹਿੰਦੂਆਂ ਦਾ ਪਵਿਤਰ ਦਿਨ ਦੀਵਾਲੀ ਸੀ ਇਸ ਕਰਕੇ ਇਸ ਮੱਸਿਆ ਨੂੰ ਵਿਸ਼ੇਸ਼ ਤੌਰ ਪਰ ਕਸ਼ੈ ਦੇ ਵਿਪਰੀਤ ਅਕਸ਼ੈ ਮੰਨ ਲਿਆ ਗਿਆ। ਜਦ ਅਸਲੀ ਤਿੱਥ ਪੱਤ੍ਰਿਕਾ ਵਾਲਾ, ਸਰਵਜੀਤ ਦੇ ਲਿਖਣ ਮੁਤਾਬਕ, ਇਸ ਸਾਲ ਦੀ ਕੱਤਕ ਦੀ ਮੱਸਿਆ ਨੂੰ ਅਕਸ਼ ਲਿਖਦਾ ਹੈ ਤਾਂ ਉਸ ਦਾ ਇਹੋ ਭਾਵ ਹੈ। ਮਹਾਨਕੋਸ਼ ਦੇ ਕਰਤਾ ਵਿਦਵਾਨ ਕਾਹਨ ਸਿੰਘ ਨਾਭਾ ਜੀ ਨੇ ਅਕਸ਼ੈ ਦਾ ਅਰਥ ਅਵਿਨਾਸੀ ਲਿਖਿਆ ਹੋਇਆ ਹੈ। ਅਖੈ, ਅਕਸ਼ੈ ਜਾਂ ਅਕਸ਼ ਇਕੋ ਗੱਲ ਹੈ। ਇਵੇਂ ਹੀ ਕਸ਼ੈ ਜਾਂ ਖੈ ਇਕੋ ਗੱਲ ਹੈ।

ਸਾਨੂੰ ਗਿਆਨ ਦੇ ਮਾਮਲੇ ਵਿੱਚ ਹੱਠ ਨਹੀਂ ਕਰਨਾ ਚਾਹੀਦਾ। ਕੋਈ ਵੀ ਗ਼ਲਤ ਹੋ ਸਕਦਾ ਹੈ ਤੇ ਕੋਈ ਵੀ ਠੀਕ ਹੋ ਸਕਦਾ ਹੈ। ਨੈੱਟ `ਤੇ ਦੇਖਿਆ ਜਾ ਸਕਦਾ ਹੈ ਕਿ ਹਿੰਦੂਆਂ ਵਿੱਚ ਦੀਵਾਲੀ ਪੰਜ ਦਿਨ ਮਨਾਈ ਜਾਂਦੀ ਹੈ।

ਵਿੱਕੀਪੀਡੀਆ ਦੀ ਭਰੋਸੇਯੋਗਤਾ `ਤੇ ਜੇ ਵਿਸ਼ਵਾਸ ਕਰ ਲਿਆ ਜਾਵੇ ਤਾਂ ਉਥੇ ਲਿਖਿਆ ਹੈ ਕਿ: “Diwali is primarily a five day Hindu festival which starts on Dhanteras, celebrated on thirteenth lunar day of Krishna paksha (dark fortnight) of the Hindu calendar month Ashwin and ends on Bhaidooj, celebrated on second lunar day of Shukla paksha (bright fortnight) of the Hindu calendar month Kartik.

The festival starts with Dhanteras on which most Indian business communities begin their financial year. The second day of the festival is called the Naraka Chaturdasi. Amavasya, the third day of Diwali, marks the worship of Lakshmi, the goddess of wealth. The fourth day of Diwali is known as Kartika Shudda Padyami. The fifth day is referred to as Yama Dvitiya (also calledBhai Dooj), and on this day sisters invite their brothers to their home”.

ਦਾਸ,

ਸਿੱਖ ਮਾਰਗ ਦਾ ਨਿਮਾਣਾ, ਨਿਤਾਣਾ ਤੇ ਗੁਮਨਾਮ ਪਾਠਕ


(28/11/12)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਸਭ ਲਈ ਆਪੋ ਅਪਣੀ ਕਾਰ।
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਸਭ ਲਈ ਆਪੋ ਅਪਣੀ ਕਾਰ।
ਫਰਜ਼ ਨਿਭਾਉ, ਹੁਕਮ ਪੁਗਾਉ, ਲਗ ਜਾਉਗੇ ਪਾਰ।
ਜੋ ਮਿਲਿਆ ਸੋ ਦਿਲ ਸੰਗ ਕਰਨਾ। ਮਨ ਪਿਛੇ ਨਾ ਕੰਮੋਂ ਟਲਣਾ।
ਰੱਖ ਨਿਸ਼ਾਨਾ ਸੇਧੇ ਚਲਣਾ, ਪੱਕਾ ਨਿਸ਼ਚਾ ਧਾਰ।
ਸਭ ਲਈ ਆਪੋ ਅਪਣੀ ਕਾਰ।
ਗਿਣਵੇਂ ਪਲ ਤੇ ਮਿਣਵੀਂ ਸ਼ਕਤੀ, ਰੱਬ ਨੇ ਹੁਕਮ ਪੂਰਨ ਨੂੰ ਦਿੱਤੀ।
ਐਵੈਂ ਕਿਉਂ ਹੋਈ ਦੋਚਿੱਤੀ, ਅੱਗਾ ਆਪ ਸਵਾਰ।
ਸਭ ਲਈ ਆਪੋ ਅਪਣੀ ਕਾਰ।
ਕੰਮ ਕਰੀ ਚਲ, ਨਾਮ ਜਪੀ ਚਲ। ਮਨ ਚਿਤ ਲਾਕੇ ਉਸ ਸੱਚੇ ਵਲ।
ਕੀਤੇ ਦਾ ਮਿਲ ਜਾਊਗਾ ਫਲ, ਕਰਕੇ ਦੇਖ ਵਿਚਾਰ।
ਸਭ ਲਈ ਆਪੋ ਅਪਣੀ ਕਾਰ।
ਹੁਕਮ ਨਾ ਮੰਨਿਆ, ਕੰਮ ਨਾ ਕੀਤਾ। ਬੇੜਾ ਆਪੂੰ ਡੋਬ ਹੈ ਲੀਤਾ।
ਕੌਣ ਬਚਾਵੇ ਦਸ ਮੇਰੇ ਮੀਤਾ? ਸਭ ਪਾਸੇ ਤੋਂ ਮਾਰ।
ਸਭ ਲਈ ਆਪੋ ਅਪਣੀ ਕਾਰ।
ਆਪ ਕਮਾਓ, ਵੰਡ ਕੇ ਖਾਓ, ਭੁੱਲਕੇ ਵੀ ਨਾ ਮੰਗਣ ਜਾਓ।
ਇਕ ਗਲ ਨੂੰ ਨਾ ਕਦੇ ਭੁਲਾਓ, ਸੱਚਾ ਮਦਦਗਾਰ।
ਸਭ ਲਈ ਆਪੋ ਅਪਣੀ ਕਾਰ।
ਉਸ ਸਾਰਾ ਜੱਗ ਧੰਧੇ ਲਾਇਆ, ਸਭ ਦੇ ਭਾਗੀਂ ਕੰਮ ਏ ਪਾਇਆ।
ਜਿਸਨੇ ਉਸ ਦਾ ਹੁਕਮ ਨਿਭਾਇਆ, ਮਰੇ ਨਾ ਬਾਰੰਬਾਰ।
ਸਭ ਲਈ ਆਪੋ ਅਪਣੀ ਕਾਰ।


(28/11/12)
ਪ੍ਰੋਫੈਸਰ ਭੁਪਿੰਦਰ ਸਿੰਘ ਸਾਲਿਸਟਰ

ਸਪੋਕਸਮੌਨ ਦੀ ਅਕਲ ਦਾ ਦੀਵਾਲਾ
ਡੇਰੇਦਾਰ ਅਤੇ ਗੁਰਬਾਣੀ ਵਿਆਕਰਣ ਤੋ ਅਣਭਿਜ ਸਿਖ ਆਮਤੌਰ ਉਤੇ ਮੂਲਮੰਤਰ ਦਾ ਪਾਠ ਕਰਦਿਆਂ ਕਈ ਉਕਾਈਆਂ ਕਰਦੇ ਹਨ ਖ਼ਾਸ ਕਰਕੇ ਜਦ ਅਖੀਰਲਾ ਸਬਦ "ਸੈਭੰ" ਆਉਂਦਾ ਹੈ ਤਾਂ ਉਸਦਾ ਉਚਾਰਨ ਸੰਸਕ੍ਰਿਤ ਦਾ ਗਿਆਨ ਨਾ ਹੋਣ ਕਰਕੇ ਟਪਲਾ ਖਾ ਜਾਂਦੇ ਹਨ ਅਤੇ ਉਚਾਰਨ "ਸੈਭੰਗ" ਕਰਦੇ ਹਨ ਜੋ ਕਿ ਬਿਲਕੁਲ ਗਲਤ ਹੈ. ਇਥੋਂ ਤਕ ਕਿ ਦਰਬਾਰ ਸਾਹਿਬ ਦੇ ਗ੍ਰੰਥੀ ਵੀ ਗਲਤ ਉਚਾਰਨ "ਸੈਭੰਗ" ਕਰ ਰਹੇ ਹਨ ਜਿਸ ਦਾ ਅਰਥ ਹੈ "ਕਿਸੇ ਨੂੰ ਭੰਗ ਕਰ ਦੇਣਾ, ਖ਼ਤਮ ਕਰ ਦੇਣਾ ਜੋ ਕਿ ਸਰਾਸਰ ਗ਼ਲਤ ਹੈ."
ਇਹ ਸ਼ਬਦ ਸੰਸਕ੍ਰਿਤ ਦੇ ਸ਼ਬਦ "ਸ੍ਵੇਭੂਂ" ਦਾ ਪੰਜਾਬੀ ਰੁਪਾਂਤਰ ਹੈ ਜਿਸ ਦਾ ਅਰਥ ਹੈ ਜਿਸ ਨੂੰ ਕਿਸੇ ਨੇ ਨਹੀਂ ਪੈਦਾ ਕੀਤਾ ਬਲਕਿ ਖ਼ੁਦ ਪੈਦਾ ਹੋਇਆ ਹੈ. ਭਾਵ ਕਿ ਅਕਾਲ ਪੁਰਖ ਜਨਮ ਮਰਨ ਤੋਂ ਰਹਿਤ ਹੈ ਉਹ ਪੇਦਾਇਸ਼ ਦੇ ਚਾਰੇ ਤਰੀਕਿਆ "ਅੰਡਜ, ਜੇਰਜ, ਸ੍ਵੇਤਜ, ਉਤ੍ਭਜ" ਤੋਂ ਪੈਦਾ ਨਹੀਂ ਹੋਇਆ.
ਸੋ ਇਸ ਸ਼ਬਦ ਦਾ ਸਹੀ ਉਚਾਰਨ "ਸ੍ਵੇਬੰਘ ਭਾਵ ਸੈਭੰ ਹੈ" ਨਾ ਕਿ ਸੈਭੰਗ, ਜਿਸ ਦੀ ਵਿਆਖਿਆ ਸਪੋਕਸਮੈਨ ਦਾ ਅਡੀਟਰ ਜੋਗਿੰਦਰ ਸਿੰਘ ਅੱਜ ੨੮ ਨਵੰਬਰ ਦੀ ਅਖ਼ਬਾਰ ਵਿਚ ਆਪਣੇ ਐਡੀਟੋਰੀਅਲ ਵਿਚ ਕਰ ਰਿਹਾ ਹੈ. ਸਤਿਗੁਰੁ ਨਾਨਕ ਸਾਹਿਬ ਦੇ ਨਾਮ ਉਪਰ "ਉਚਾ ਦਰ ਬਾਬੇ ਨਾਨਕ ਦਾ" ਯਾਦਗਾਰ ਬਣਾ ਰਿਹਾ ਹੈ ਪਰ ਉਸ ਨੂੰ ਤਾਂ ਮੂਲਮੰਤਰ ਦਾ ਸਹੀ ਉਚਾਰਨ ਅਤੇ ਅਰਥ ਵੀ ਨਹੀਂ ਆਉਂਦਾ!!
ਜੋਗਿੰਦਰ ਸਿੰਘ ਉਤੇ ਰੋਸ ਜਿਆਦਾ ਹੈ ਕਿਓਂਕਿ ਉਹ ਆਪਨੇ ਆਪ ਨੂੰ ਸਤਿਗੁਰੁ ਨਾਨਕ ਪਾਤਿਸ਼ਾਹ ਜੀ ਦੀ ਵਿਚਾਰਧਾਰਾ ਦਾ ਸਪੋਕਸਮੈਨ ਮੰਨਦਾ ਹੈ. ਹੋਰ ਤਾਂ ਹੋਰ ਰੋਜ਼ਾਨਾ ਦਰਬਾਰ ਸਾਹਿਬ ਦੇ ਗ੍ਰੰਥੀ ਅਤੇ ਦੁਨੀਯਾ ਭਰ ਦੇ ਸਿਖ ਇਹ ਭੁਲ ਬਾਰ ਬਾਰ ਦੁਹਰਾ ਰਹੇ ਹਨ ਅਤੇ ਕਦੇ ਸਮਝਣ ਦੀ ਕੋਸ਼ਿਸ ਹੀ ਨਹੀ ਕਰਦੇ.
ਮੂਲ ਮੰਤਰ ਦੇ ਉਚਾਰਨ ਵਿਚ ਜਿਹੜੀ ਹੋਰ ਵੱਡੀ ਭੁਲ ਸਿਖ ਕਰ ਰਹੇ ਹਨ ਉਹ ਹੈ "੧ ਓਂਕਾਰ " ਦਾ ਗ਼ਲਤ ਉਚਾਰਨ ਜਿਵੇਂ "ਓਮਕਾਰ". ਇਸ ਵਲ ਸਾਰੇ ਸਿਖਾਂ ਨੂੰ ਬਹੁਤ ਧਿਆਨ ਦੇਣ ਦੀ ਲੋੜ ਹੈ ਕਿ ਇਸਦਾ ਸਹੀ ਉਚਾਰਨ "੧ ਓਂਕਾਰ " ਹੀ ਕੀਤਾ ਜਾਵੇ.
ਵਾਹੇਗੁਰੁ ਸਾਨੂੰ ਸਾਰਿਆਂ ਨੂੰ ਸੁਮੱਤ ਦੇਵੇ ਕਿ ਅਸੀਂ ਸਤਿਗੁਰੁ ਪਾਤਿਸ਼ਾਹ ਜੀ ਦੀ ਸਚੀ ਬਾਣੀ ਦਾ ਸ਼ੁਧ ਉਚਾਰਨ ਕਰਕੇ ਗੁਰਬਾਣੀ ਅਨੁਸਾਰ ਆਪਣਾ ਜੀਵਨ ਢਾਲ ਕੇ ਸਫਲਾ ਕਰ ਸਕੀਏ.
ਭੁਲਾ ਦੀ ਖਿਮਾਂ.
ਗੁਰੂ ਪੰਥ ਦਾ ਦਾਸਰਾ
ਪ੍ਰੋਫੈਸਰ ਭੁਪਿੰਦਰ ਸਿੰਘ ਸਾਲਿਸਟਰ
WWW.SIKHPARLIAMENT.COM


(27/11/12)
ਅਵਤਾਰ ਸਿੰਘ ਲੰਡਨ

ਸ. ਗੁਰਸ਼ਰਨ ਸਿੰਘ ਕਸੇਲ ਜੀ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿੱਹ
ਆਪ ਜੀ ਦੇ ਪਤੱਰ ਮਿਤੀ ੨੫. ੧੧. ੨੦੧੨ ਵਿੱਚ ਉਠਾਏ ਗਏ ਸਵਾਲ ਦੇ ਜਵਾਬ ਬਾਰੇ ਮੇਰੀ ਜਾਣਕਾਰੀ ਅਨੁਸਾਰ ਅਸੀਂ ਸ੍ਰੀ ਗਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਅਰਦਾਸ ਕਰਦੇ ਸਮੇਂ ਅਕਾਲ ਪੁਰਖ ਨੂੰ ਸੰਬੋਧਨ ਕਰਦੇ ਹਾਂ।
ਅਵਤਾਰ ਸਿੰਘ ਲੰਡਨ
੨੭ ਨਵੰਬਰ ੨੦੧੨.


(27/11/12)
ਚਰਨਜੀਤ ਸਿੰਘ ਬਰੈਂਮਪਟਨ

ਸਿਖਮਾਰਗ ਦੇ ਪਾਠਕ ਸਜਨੋ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ

17/11/12 ਦੇ ਸਰਵਜੀਤ ਸਿੰਘ ਜੀ ਦਾ ਪੱਤਰ ਪੜ ਕੇ ਇਹ ਜਾਣਕਾਰੀ ਮਿਲੀ ਕੇ ਐਸ ਜੀ ਪੀ ਸੀ ਦੀ ਸਾਈਟ ਤੇ ਵੀ ਗੁਰੁ ਨਾਨਕ ਸਾਹਿਬ ਦੀ ਜਨਮ ਤਾਰੀਖ ਅਪ੍ਰੈਲ ਦੇ ਮਹੀਨੇ ਦੀ ਹੈ। ਇੰਟਰਨੈਟ ਤੇ ਕੁੱਝ ਉਂਗਲਾਂ ਮਾਰਣ ਤੇ ਇਹ ਵੀ ਪਤਾ ਚਲਿਆ ਕਿ ਜੀਸਸ ਦੀ ਜਨਮ ਤਾਰੀਖ ਵੀ 25 ਦਸੰਬਰ ਦੀ ਨਹੀਂ ਹੈ। ਇਸ ਤੋਂ ਮੰਨ ਵਿੱਚ ਇੱਕ ਸਵਾਲ ਪੈਦਾ ਹੋਇਆ ਜੋ ਆਪ ਸਬ ਸਾਹਮਣੇ ਰਖ ਰਿਹਾ ਹਾਂ।
“ਕਿਸੇ ਮਹਾਪੁਰਖ ਦੇ ਜਨਮ ਦਿਵਸ ਦਾ ਮੁੱਕਰਰ ਹੋਣਾ ਅਤੇ ਉਸੇ ਮਹਾਪੁਰਖ ਦਾ ਜਨਮ ਦਿਵਸ ਮਣਾਉਨ ਦੀ ਤਾਰੀਖ, ਕੀ ਇਹ ਦੋ ਅੱਡ ਅੱਡ ਵਿਸ਼ੇ ਤੇ ਨਹੀਂ?”
ਇਸ ਮੁਤੱਲਕ ਮੇਰੇ ਜਹਿਨ ਵਿੱਚ ਤੇ ਸਿਰਫ ਇਕੋ ਹੀ ਉਦਾਹਰਣ ਆਈ ਹੈ। ਆਮਤੌਰ ਤੇ ਅੱਜਕਲ ਜੇ ਕਿਸੇ ਬੱਚੇ ਦਾ ਜਨਮ ਦਿਵਸ ਵੀਕ ਡੇ ਵਿੱਚ ਆਂਉਂਦਾ ਹੋਵੇ ਤਾ ਵੀ ਲੋਕ ਸਹੂਲਤ ਨੂੰ ਮੁਖ ਰੱਖ ਦਿਆਂ ਵੀਕ ਐਂਡ ਤੇ ਹੀ ਮਣਾਉਦੇ ਹਨ। ਸ਼ਾਇਦ ਨਵੰਬਰ ਵਿੱਚ ਮਣਾਉਨਾ ਪੈਸੇ ਦੇ ਹਿਸਾਬ ਨਾਲ ਜਿਆਦਾ ਫਾਇਦੇਮੰਦ ਹੈ।
ਮੈਨੂੰ ਨਹੀਂ ਪਤਾ ਕਿ ਇਹ ਐਨੋਲੋਜੀ ਠੀਕ ਹੈ ਜਾਂ ਗਲਤ।
ਚਰਨਜੀਤ ਸਿੰਘ
ਬਰੈਂਮਪਟਨ


(27/11/12)
ਸਰਵਜੀਤ ਸਿੰਘ

ਸਿੱਖ ਮਾਰਗ ਦੇ ਸਮੂਹ ਪਾਠਕਾਂ ਨੂੰ,
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫ਼ਤਿਹ।
ਸ. ਮੱਖਣ ਸਿੰਘ ਜੀ, ਆਪ ਜੀ ਵੱਲੋਂ ਮੰਗੀ ਗਈ ਸਲਾਹ ਸਬੰਧੀ ਮੇਰੀ ਨਿਜੀ ਰਾਏ ਇਹ ਹੈ; ਮੈਂ ਆਪ ਜੀ ਲੇਖ ਪੂਰਾ ਪੜ੍ਹਿਆ ਹੈ। ਆਪ ਨੇ ਜੋ ਲਿਖਿਆ ਹੈ ਉਹ ਸੱਚ ਹੈ। ਸ਼ਬਦਾਵਲੀ ਨੂੰ ਸਖ਼ਤ ਤਾਂ ਨਹੀ ਕਿਹਾ ਜਾਂ ਸਕਦਾ ਪਰ ਸਪੱਸ਼ਟ ਜਰੂਰ ਹੈ। ਜੋ, ਮੇਰੇ ਖਿਆਲ ਮੁਤਾਬਕ ਕੂੜ ਦਾ ਜਵਾਬ ਦੇਣ ਲਈ ਹੋਣੀ ਵੀ ਚਾਹੀਦੀ ਹੈ। ਹਾਂ ਉਨ੍ਹਾਂ ਸੱਜਣਾ ਲਈ, ਜੋ ਆਪ ਗੋਲ-ਮੋਲ ਗੱਲ ਕਰਨ ਦੇ ਆਦੀ ਹਨ, ਤੁਹਾਡੇ ਵੱਲੋਂ ਵਰਤੀ ਗਈ ਸਪੱਸ਼ਟ ਸ਼ਬਦਾਵਲੀ ਅਣਸੁਖਾਵੀਂ ਹੋ ਸਕਦੀ ਹੈ। ਆਪ ਜੀ ਨੂੰ ਇਕ ਬੇਨਤੀ ਕਰਨੀ ਜਰੂਰੀ ਸਮਝਦਾ ਹਾਂ ਕਿ ਅੱਗੇ ਤੋਂ ਕਿਸੇ ਦੀ ਨਾ ਵਾਚਕ ਟਿੱਪਣੀਆਂ ਦਾ ਜਵਾਬ ਦੇਣ ਦੀ ਬਿਜਾਏ ਉਸ ਨੂੰ ਅੱਖੋਂ ਪਰੋਖੇ ਹੀ ਕਰ ਦੇਣਾ ਚਾਹੀਦਾ ਹੈ। ਜਿਹੜੇ ਸੱਜਣ ਨਾ ਵਾਚਕ ਟਿੱਪਣੀਆਂ ਕਰਕੇ, ਜਾਂ ਗੈਰ ਮਿਆਰੀ ਸ਼ਬਦਾਵਲੀ ਦੀ ਵਰਤੋ ਕਰਕੇ ਦੂਜੀ ਧਿਰ ਨੂੰ ਨੀਵਾਂ ਵਿਖਾਉਣ ਦੀ ਅਸਫਲ ਕੋਸ਼ਿਸ਼ ਕਦੇ ਹਨ, ਉਨ੍ਹਾਂ ਨੂੰ ਵੀ ਬੇਨਤੀ ਹੈ ਕਿ ਕਿਸੇ ਵੱਲੋਂ ਖਿਚੀ ਗਈ ਲਕੀਰ ਨੂੰ ਮਿਟਾਉਣ ਨਾਲੋਂ, ਜੇ ਤੁਹਾਡੇ `ਚ ਸਮਰੱਥਾ ਹੈ ਤਾ ਉਸ ਤੋਂ ਵੱਡੀ ਲਕੀਰ ਖਿੱਚ ਦਿਓ ਦੂਜੇ ਦੀ ਲਕੀਰ ਆਪਣੇ ਆਪ ਛੋਟੀ ਹੋ ਜਾਵੇਗੀ।
#################
ਸ. ਗੁਰਸ਼ਰਨ ਸਿੰਘ ਕਸੇਲ ਜੀ,
ਆਪ ਜੀ ਦੇ ਸਵਾਲ, “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੌਜੂਦਗੀ ਵਿਚ ਅਰਦਾਸ ਕਰਦੇ ਸਮੇਂ ਸੰਬੋਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਰਨਾ ਚਾਹੀਦਾ ਹੈ ਜਾਂ ਅਕਾਲ ਪੁਰਖ ਨੂੰ”। ਅਰਦਾਸ ਸਬੰਧੀ ਸਿੱਖ ਰਹਿਤ ਮਰਯਾਦਾ `ਚ ਦਰਜ ਹੈ, “ਅਰਦਾਸ ਕਰਨ ਵਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਖੜ੍ਹੋ ਕੇ, ਹੱਥ ਜੋੜ ਕੇ ਅਰਦਾਸ ਕਰੇ। ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੌਜੂਦ ਨਾ ਹੋਣ ਤਾਂ ਕਿਸੇ ਪਾਸੇ ਮੂੰਹ ਕਰਕੇ ਅਰਦਾਸ ਕਰੋ, ਪ੍ਰਵਾਨ ਹੈ”। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੌਜੂਦਗੀ ਵਿਚ ਅਰਦਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਖੜ੍ਹੋ ਕੇ ਅਤੇ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੌਜੂਦ ਨਹੀ ਤਾਂ ਕਿਸੇ ਪਾਸੇ ਵੀ ਮੂੰਹ ਕਰਕੇ ਕੀਤੀ ਜਾਂਦੀ ਹੈ। ਦੋਵੇਂ ਹਾਲਾਤਾਂ ਵਿੱਚ ਹੀ ਅਰਦਾਸ ਅਕਾਲ ਪੁਰਖ ਅੱਗੇ ਹੀ ਕੀਤੀ ਜਾਣੀ ਚਾਹੀਦੀ ਹੈ। ਆਪ ਜੀ ਦੇ ਸਵਾਲ ਪਿਛੇ, ਆਪ ਦੀ ਭਾਵਨਾ ਨੂੰ ਮੈਂ ਸਮਝ ਸਕਦਾ ਹਾਂ। ਅੱਜ ਭਾਈ/ਗ੍ਰੰਥੀ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਮੌਜੂਦਗੀ ਵਿੱਚ ਅਰਦਾਸ ਕਰਦੇ ਹਨ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਬੋਧਨ ਕਰਕੇ ਹੀ ਕਰਦੇ ਹਨ। ਜੋ ਮੇਰੇ ਖਿਆਲ ਮੁਤਾਬਕ ਠੀਕ ਨਹੀ ਹੈ।
#########################
ਸ. ਹਰਦੇਵ ਸਿੰਘ ਜੀ, ਤੁਸੀਂ ਤਾਂ ਕਮਾਲ ਹੀ ਕਰ ਦਿੱਤੀ, ਮੇਰੇ ਪੱਤਰ ਦੀ ਤੁਲਨਾ ਵੇਦ ਨਾਲ ਕਰਕੇ!
ਆਪ ਨੇ ਲਿਖਿਆ ਹੈ, “ਖ਼ੈਰ! ਮੇਰੇ ਵਿੱਚ ਸਾਮਰਥ ਨਹੀਂ ਕਿ ਮੈਂ ਵੇਦ ਵਿਚੋਂ ਐਟਮ ਬੰਮ ਦਾ ਫਾਰਮੂਲਾ ਲੱਭ ਸਕਾਂ”। ਮੈਂ ਆਪ ਨਾਲ ਸਹਿਮਤ ਹਾਂ, ਜਿਹੜਾ ਵਿਅਕਤੀ ਇਕ ਸਧਾਰਨ ਪੱਤਰ ਨੂੰ ਪੜ੍ਹ ਕੇ ਆਪਣੇ ਸਵਾਲ ਦਾ ਜਵਾਬ ਨਹੀ ਲੱਭ ਸਕਦਾ ਉਹ ਵੇਦ `ਚ ਐਟਮ ਬੰਬ ਬਣਾਉਣ ਦਾ ਫਾਰਮੂਲਾ ਕਿਵੇਂ ਲੱਭ ਸਕਦਾ ਹੈ।
ਆਪ ਵੱਲੋਂ ਦਿੱਤੀ ਗਈ ‘ਅਕਸ਼ ਤਿੱਥ’ ਦੀ ਪ੍ਰੀਭਾਸ਼ਾ ਮੇਰੇ ਲਈ ਨਵੀ ਹੈ। ਆਪ ਜੀ ਦੇ ਲਿਖਦੇ ਹੋ, “ਮੈਂ “ਅਕਸ਼ ਤਿੱਥ” ਦਾ ਅਰਥ ਪੜਿਆ ਹੈ, ਤਾਂ ਉਸਦਾ ਭਾਵ ਉਹ ਤਿੱਥ ਹੈ ਜੋ ਕਿ ਹਿੰਦੂਆਂ ਵਿੱਚ ਸਭ ਤੋਂ ਪਵਿੱਤਰ ਮੰਨੀ ਜਾਂਦੀ ਹੈ ਅਤੇ ਉਨ੍ਹਾਂ ਲਈ ਇਸ ਤਿੱਥ ਦੇ ਘੇਰੇ ਵਿੱਚ ਆਉਂਣ ਵਾਲਾ ਹਰ ਪਲ ਪਵਿੱਤਰ ਹੁੰਦਾ ਹੈ ਜਿਸ ਲਈ ਕਿਸੇ ਮਹੂਰਤ ਨੂੰ ਭਾਲਣ ਦੀ ਲੋੜ ਨਹੀਂ ਹੁੰਦੀ”। ਤੁਸੀਂ ਕੋਈ ਹਵਾਲਾ ਨਹੀ ਦਿੱਤਾ ਜਿਥੋਂ ਤੁਹਾਡੇ ਵੱਲੋਂ ਲਿਖੀ ਗਈ ‘ਅਕਸ਼ ਤਿੱਥ’ ਦੀ ਪ੍ਰੀਭਾਸ਼ਾ ਦੀ ਪੜਤਾਲ ਕੀਤੀ ਜਾ ਸਕੇ। ਜੇ ਅਸੀਂ ਇਹ ਮੰਨ ਲਈਏ ਕਿ ਇਸ ਤਿੱਥ ਨੂੰ ਦੀਵਾਲੀ ਹੋਣ ਕਰਕੇ ਇਸ ਨੂੰ ਗਿਣਿਆ ਗਿਆ ਹੈ ਅਤੇ ਇਹ ਪਵਿਤਰ ਸੀ ਜਿਵੇ ਤੁਸੀਂ ਅਰਥ ਕੀਤੇ ਹਨ ਤਾਂ ਸਵਾਲ ਪੈਦਾ ਹੁੰਦਾ ਕਿ ਇਸੇ ਜੰਤਰੀ (ਅਸਲੀ ਤਿਥ ਪਤ੍ਰਿਕਾ- ਪੰ: ਦੇਵੀ ਦਿਆਲ) ਮੁਤਾਬਕ 18 ਅਕਤੂਬਰ ਦਿਨ ਵੀਰਵਾਰ ਨੂੰ ਅੱਸੂ ਸੁਦੀ 4 ਵੀ ਅਕਸ਼ ਸੀ ਅਤੇ ਹੁਣ ਦਸੰਬਰ 8 ਦਿਨ ਸ਼ਨੀਵਾਰ ਨੂੰ ਮੱਘਰ ਵਦੀ 10 ਅਤੇ ਦਸੰਬਰ 16 ਦਿਨ ਐਤਵਾਰ ਨੂੰ ਮੱਘਰ ਸੁਦੀ 4 ਅਕਸ਼ ਹੋਵੇਗੀ। ਇਨ੍ਹਾਂ ਦਿਨਾਂ `ਚ ਤਾਂ ਕੋਈ ਖਾਸ ਦਿਹਾੜਾ ਨਹੀ ਹੈ। ‘ਅਕਸ਼’ ਇਹ ਸ਼ਬਦ ਪੰਜਾਬੀ `ਚ ਲਿਖਣ ਵੇਲੇ ਸ਼ਾਇਦ ਠੀਕ ਤਰ੍ਹਾਂ ਨਾ ਲਿਖਿਆ ਗਿਆ ਹੋਵੇ । ਇਸ ਨੂੰ ਕਸ਼ੈ, ਖਸ਼ੈ,
kshaya ਖੈਅ ਅਤੇ ਖੈ ਵੀ ਕਿਹਾ ਜਾਂਦਾ ਹੈ। ਪਿਛਲੇ ਸਾਲ (ਸੰਮਤ ੨੦੬੮) ਕੱਤਕ ਸੁਦੀ 14 ਨੂੰ ਇਸੇ ਜੰਤਰੀ ਵਿਚ ‘ਚੌਦਸ ਤਿਥ ਦਾ ਖੈ’ ਲਿਖਿਆ ਗਿਆ ਸੀ। ਸੰਮਤ ੨੦੬੪ ਦੀ ਜੰਤਰੀ ਵਿੱਚ ਕੱਤਕ ਸੁਦੀ 13 ਨੂੰ ‘ਤਰੌਦਸ਼ੀ ਤਿੱਥ ਦਾ ਖੈਅ’ ਲਿਖਿਆ ਹੋਇਆ ਹੈ। ਚੰਦਰ-ਸੂਰਜੀ ਬਿਕ੍ਰਮੀ 2069 ਸੰਮਤ ਵਿਚ ‘ਅਸਲੀ ਤਿਥ ਪਤ੍ਰਿਕਾ’ ਮੁਤਾਬਕ 15 ਤਿੱਥਾਂ ਅਕਸ਼, ਕਸ਼ੈ, ਖਸ਼ੈ, ਖੈਅ ਜਾਂ ਖੈ ਹਨ ਅਤੇ ‘ਬਿਕ੍ਰਮੀ ਤਿਥ ਪੱਤ੍ਰਕਾਂ’ (ਜੋਤਸ਼ੀ ਪ੍ਰਤਾਪ ਸਿੰਘ) ਮੁਤਾਬਕ 16 ਤਿੱਥਾਂ ‘ਤਿਥ ਗਤ ਗਈ’ ਹਨ। ਵੱਖ-ਵੱਖ ਜੰਤਰੀਆਂ `ਚ ਤਿਥ ਅਤੇ ਕੁਲ ਗਿਣਤੀ ਵੱਖ- ਵੱਖ ਹੋ ਸਕਦੀ ਹੈ। ਇਸ ਦਾ ਇਕ ਕਾਰਨ ਇਹ ਹੈ ਕਿ ਸੂਰਜ ਹਰ ਸ਼ਹਿਰ `ਚ ਵੱਖ-ਵੱਖ ਸਮੇਂ ਚੜਦਾ ਹੈ। ਯਾਦ ਰਹੇ, ‘ਬਿਕ੍ਰਮੀ ਤਿਥ ਪੱਤ੍ਰਕਾਂ’ (ਜੋਤਸ਼ੀ ਪ੍ਰਤਾਪ ਸਿੰਘ) ਵਿਚ ‘ਤਿਥ ਅਕਸ਼’ ਨੂੰ ‘ਤਿਥ ਗਤ ਗਈ’ ਲਿਖਿਆ ਹੋਇਆ ਹੈ।
ਹਰਦੇਵ ਸਿੰਘ ਜੀ ਜੇ ਆਪ ਨੂੰ ਕੈਲੰਡਰ ਨਾਲ ਸਬੰਧਿਤ ਸ਼ਬਦਾਵਲੀ ਦੀ ਸਮਝ ਹੁੰਦੀ ਤਾਂ ਤੁਸੀਂ ‘ਪਾਣੀ `ਚ ਮਧਾਣੀ’ ਨਹੀਂ ਸੀ ਪਾਉਣੀ।
“A tithi on which the sun dose not rise is expunged. It has sustained a diminution or loos (kshaya), and it is called a kshaya tithi. on the other hand, a tithi on which the sun rises twice is repeated. It has sustained an increase (vriddhi), and is called an adhika or added tithi.” (The indian Calendar page 18 )



ਆਪ ਨੇ ਇਕ ਹੋਰ ਨਵੀ ਜਾਣਕਾਰੀ ਦਿੱਤੀ ਹੈ, “ ਹਿੰਦੂਆਂ ਲਈ, ਪ੍ਰਾਥਮਿਕ ਤੌਰ ਤੇ, ਦਿਵਾਲੀ 5 (ਪੰਜ) ਦਿਨਾਂ ਦਾ ਤਿਯੋਹਾਰ ਹੁੰਦਾ ਹੈ” ਇਸ ਲਈ ਧੰਨਵਾਦ। ਵੀਰ ਜੀ, ਮੇਰੀ ਜਾਣਕਾਰੀ ਬਹੁਤ ਸੀਮਤ ਹੈ ਜਿਸ ਮੁਤਾਬਕ ਦੀਵਾਲੀ ਕੱਤਕ ਦੀ ਮੱਸਿਆ ਨੂੰ (ਸਿਰਫ ਇਕ ਦਿਨ) ਹੁੰਦੀ ਹੈ। ਮੈਂ ਆਪ ਜੀ ਨੂੰ ਇਕ ਸਵਾਲ ਪੁਛਿਆ ਸੀ, “ਸੰਮਤ 2069 ਬਿਕ੍ਰਮੀ ‘ਚ ਕੱਤਕ ਦੀ ਮੱਸਿਆ ਤੁਹਾਡੀ ਗਿਣਤ ਮੁਤਾਬਕ ਕਿਸ ਦਿਨ ਸੀ?” ਆਪ ਨੇ ਕੋਈ ਜਵਾਬ ਨਹੀ ਦਿੱਤਾ। ਹੁਣ ਉਪ੍ਰੋਕਤ ਫ਼ੋਟੋ ਨੂੰ ਵੇਖੋ ਅਤੇ ਸੋਚੋ ਕਿ 0,0 ਅਤੇ 0 ਦਾ ਕੀ ਭਾਵ ਹੈ।
##################################
ਪਾਠਕਾਂ ਨੂੰ ਬੇਨਤੀ ਹੈ ਕਿ ਉਪ੍ਰੋਕਤ ਦੋ ਜੰਤਰੀਆਂ ਦੇ ਪੰਨਿਆਂ ਨੂੰ ਧਿਆਨ ਨਾਲ ਵੇਖੋ। ਪਹਿਲੀ ‘ਬਿਕ੍ਰਮੀ ਤਿਥ ਪੱਤ੍ਰਕਾਂ’ (ਜੋਤਸ਼ੀ ਪ੍ਰਤਾਪ ਸਿੰਘ) ਹੈ ਅਤੇ ਦੂਜੀ ‘ਅਸਲੀ ਤਿਥ ਪਤ੍ਰਿਕਾ’ (ਪੰ: ਦੇਵੀ ਦਿਆਲ) ਦੋਵਾਂ ਵਿਚ ਹੀ ਰੋਜ਼ਾਨਾ ਸੂਰਜ ਉਦੇ ਹੋਣ ਦਾ ਸਮਾਂ ਵੱਖ-ਵੱਖ ਹੈ । ਇਸ ਤੋਂ ਸਪੱਸ਼ਟ ਹੈ ਕਿ ਇਹ ਦੋਵਾਂ ਦੀ ਗਿਣਤ ਵੱਖ-ਵੱਖ ਅਸਥਾਨਾਂ ਤੇ ਕੀਤੀ ਗਈ ਹੈ। ਜੇ ਪੂਰੇ ਦੇਸ ਨੂੰ ਛੱਡ ਕੇ ਸਿਰਫ ਪੰਜਾਬ ਦੀ ਹੀ ਗੱਲ ਕਰੀਏ ਤਾਂ ਅੱਜ ਮੋਹਾਲੀ 7.01 ਅਤੇ ਫਾਜਿਲਕਾ 7.10 ਤੇ ਸੂਰਜ ਉਦੇ ਹੋਇਆ ਸੀ। (ਇਸ ਸਮੇ `ਚ ਇਕ ਅੱਧੇ ਮਿੰਟ ਦਾ ਫਰਕ ਹੋ ਸਕਦਾ ਹੈ) ਫਰਜ਼ ਕਰੋ; ਦੋ ਵਿਦਵਾਨ, ਇਨ੍ਹਾਂ ਦੋਵਾਂ ਸ਼ਹਿਰਾਂ `ਚ ਉਥੇ ਦੇ ਸੂਰਜ ਉਦੇ ਹੋਣ ਦੇ ਸਮੇ ਨੂੰ ਮੁਖ ਰੱਖਕੇ ਜੰਤਰੀਆਂ ਬਣਾਉਣ ਤਾਂ ਦੋਵਾਂ ਜੰਤਰੀਆਂ ਵਿੱਚ ਅਕਸ਼/ਗਤ
(kshaya or loos) ਅਤੇ ਅਧਿਕ ਤਿੱਥ (adhika or added tithi) ਵੱਖ-ਵੱਖ ਹੋ ਸਕਦੀਆਂ ਹਨ। ਫਰਜ਼ ਕਰੋ ਕੱਤਕ ਸੁਦੀ ਚੌਦਸ ਬੁਧਵਾਰ ਸਵੇਰੇ 7.05 ਤੇ ਖਤਮ ਹੁੰਦੀ ਹੈ ਤਾਂ ਇਹ ਮੋਹਾਲੀ ਵਾਲੀ ਜੰਤਰੀ ਵਿੱਚ ਤਾ ਚੌਦਸ ਗਿਣੀ ਜਾਵੇਗੀ ਪਰ ਫਾਜਿਲਕਾ ਵਾਲੀ ਜੰਤਰੀ ਵਿਚ ਪੁਨਿਆਂ। ਯਾਦ ਰਹੇ ਇਸ ਕੈਲੰਡਰ ਵਿੱਚ 19 ਸਾਲਾਂ ਵਿਚ 7 ਸਾਲ (ccLccLcLccLccLccLcL) ਅਜੇਹੇ ਵੀ ਆਉਂਦੇ ਹਨ ਜਿਨ੍ਹਾਂ `ਚ 13 ਮਹੀਨੇ ਹੁੰਦੇ ਹਨ। ਕਦੇ-ਕਦਾਈਂ ਸਾਲ ਅਜੇਹਾ ਵੀ ਆ ਜਾਂਦਾ ਹੈ ਜਿਸ `ਚ ਸਿਰਫ 11 ਮਹੀਨੇ ਹੀ ਹੁੰਦੇ ਹਨ। ਇਹ ਹੈ ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਦਾ ਕਮਾਲ! ਜੋ ਦੁਨੀਆਂ ਭਰ `ਚ ਫੈਲ ਚੁੱਕੀ ਸਿੱਖ ਕੌਮ ਤੇ ਠੋਸਿਆ ਜਾ ਰਿਹਾ ਹੈ।
ਧੰਨਵਾਦ
ਸਰਵਜੀਤ ਸਿੰਘ


(27/11/12)
ਵਰਿੰਦਰ ਸਿੰਘ (ਗੋਲਡੀ)

ਗੁਰੂ ਨਾਨਕ ਸਾਹਿਬ ਜੀ ਦਾ ਮੁਢਲਾ ਸਿਧਾਂਤ .....ਨਾਮ ਜਪੋ, ਕਿਰਤ ਕਰੋ, ਵੰਡ ਛਕੋ !

ਬਾਬੇ ਨਾਨਕ ਦੀ ਸਿੱਖੀ ਦੀ ਇਹ ਤਿਨ ਧੁਰੇ ਹਨ ਜਿਹਨਾ ਉੱਤੇ ਸਾਰੀ ਸਿੱਖ ਫਲਾਸਫੀ ਖੜੀ ਹੈ| ਧਿਆਨ ਨਾਲ ਵਿਚਾਰਿਆ ਜਾਵੇ ਤਾਂ ਇਹ ਕੋਈ ਤਿਨ ਅਲੱਗ ਅਲੱਗ ਚੀਜਾਂ ਨਹੀਂ ਹਨ ਸਗੋਂ ਤਿਨੋ ਇਕਠੀਆਂ ਹੀ ਹਨ ਅਤੇ ਨਾਮ ਜੱਪਣ ਦੀ ਅਵਸਥਾ ਵਿਚ ਹੀ ਆਉਂਦੀਆਂ ਹਨ| ਪਰ ਅੱਜ ਦੇ ਸਾਧ ਲਾਣੇ ਨੇ ਨਾਮ ਜੱਪਣ ਦੀ ਪ੍ਰੀਭਾਸ਼ਾ ਹੀ ਬਦਲ ਦਿੱਤੀ ਹੈ ਅਤੇ ਉਸੇ ਉਤੇ ਸਾਰਾ ਜੋਰ ਦਿੱਤਾ ਹੋਇਆ ਹੈ ਕਿਉਂਕੇ ਦੁਜੇ ਦੋਵਾਂ ਤੋਂ ਇਹ ਬਾਗੀ ਹਨ| ਜੇ ਸਾਨੂੰ ਗੁਰੂ ਨਾਨਕ ਦੇ ਨਾਮ ਜੱਪਣ ਵਾਲੀ ਅਵਸਥਾ ਦੀ ਸਮਝ ਆ ਜਾਵੇ ਤਾਂ ਕਿਰਤ ਕਰੋ ਅਤੇ ਵੰਡ ਸ਼ਕੋ ਦੀ ਸਮਝ ਆਪਣੇ ਆਪ ਆ ਜਾਵੇਗੀ| ਆਓ ਇਹਨਾ ਤਿੰਨਾ ਨੂੰ ਗੁਰਬਾਣੀ ਦੀ ਸੇਧ ਵਿੱਚ ਵਿਚਾਰਨ ਦਾ ਜਤਨ ਕਰੀਏ|

ਨਾਮ ਜਪਣਾ:- ਨਾਮ ਜਪੋ ਨੂ ਸਮਝਣ ਵਾਸਤੇ ਪਹਲਾਂ ਇਹ ਸਮਝਨਾ ਬਹੁਤ ਜਰੂਰੀ ਹੈ ਕੇ ਗੁਰਬਾਣੀ ਮੁਤਾਬਿਕ ਨਾਮ ਕੀ ਹੈ? ਵੈਸੇ ਤਾਂ ਨਾਮ ਉਸ ਨੂ ਕਿਹਾ ਜਾ ਸਕਦਾ ਹੈ ਜਿਸ ਦਾ ਸਾਰਾ ਪਸਾਰਾ ਹੈ ਅਤੇ ਜੋ ਇਸ ਸ੍ਰਿਸ਼ਟੀ ਨੂ ਚਲਾ ਰਿਹਾ ਹੈ, ਇਕ ਏਨਰਜੀ, ਇਕ ਨੂਰ, ਅਕਾਲਪੁਰਖ, ਕੁਦਰਤ, ਰਬ ਅਤੇ ਹੋਰ ਬਹੁਤ ਸਾਰੇ ਨਾਮ ਅਸੀਂ ਆਪਣੀ ਸੋਚ ਮੁਤਾਬਿਕ ਉਸ ਨੂ ਦੇ ਦਿੱਤੇ|

ਨਾਮ ਕੇ ਧਾਰੇ ਸਗਲੇ ਜੰਤ ॥ਨਾਮ ਕੇ ਧਾਰੇ ਖੰਡ ਬ੍ਰਹਮੰਡ ॥ਨਾਮ ਕੇ ਧਾਰੇ ਸਿਮ੍ਰਿਤਿ ਬੇਦ ਪੁਰਾਨ ॥ਨਾਮ ਕੇ ਧਾਰੇ ਸੁਨਨ ਗਿਆਨ ਧਿਆਨ ॥ਨਾਮ ਕੇ ਧਾਰੇ ਆਗਾਸ ਪਾਤਾਲ ॥ਨਾਮ ਕੇ ਧਾਰੇ ਸਗਲ ਆਕਾਰ ॥ਨਾਮ ਕੇ ਧਾਰੇ ਪੁਰੀਆ ਸਭ ਭਵਨ ॥

ਸਾਰਾ ਕੁਝ ਨਾਮ ਦੇ (ਅਕਾਲਪੁਰਖ) ਦੇ ਆਸਰੇ ਹੀ ਖੜਾ ਹੈ ਅਤੇ ਚੱਲ ਰਿਹਾ ਹੈ| ਆਦਿ ਬੀੜ ਦੀ ਸੰਪੂਰਨਤਾ ਤੇ ਗੁਰੂ ਅਰਜਨ ਸਾਹਿਬ ਜੀ ਨੇ ਦੋ ਸਲੋਕਾਂ ਦਾ ਸਲੋਕ ਉਚਾਰਣ ਕੀਤਾ ਹੈ, ਪਹਲਾ ਹੈ “ਥਾਲ ਵਿਚਿ ਤਿੰਨਿ ਵਸਤੂ ਪਈਓ ਸਤੁ ਸੰਤੋਖੁ ਵੀਚਾਰੋ ॥ ਅੰਮ੍ਰਿਤ ਨਾਮੁ ਠਾਕੁਰ ਕਾ ਪਇਓ ਜਿਸ ਕਾ ਸਭਸੁ ਅਧਾਰੋ ॥ ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਇ ਉਧਾਰੋ ॥ ਏਹ ਵਸਤੁ ਤਜੀ ਨਹ ਜਾਈ ਨਿਤ ਨਿਤ ਰਖੁ ਉਰਿ ਧਾਰੋ ॥ ਤਮ ਸੰਸਾਰੁ ਚਰਨ ਲਗਿ ਤਰੀਐ ਸਭੁ ਨਾਨਕ ਬ੍ਰਹਮ ਪਸਾਰੋ ॥੧॥” ਅਤੇ ਦੂਜਾ ਹੈ “ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗੁ ਕੀਤੋਈ ॥ ਮੈ ਨਿਰਗੁਣਿਆਰੇ ਕੋ ਗੁਣੁ ਨਾਹੀ ਆਪੇ ਤਰਸੁ ਪਇਓਈ ॥ ਤਰਸੁ ਪਇਆ ਮਿਹਰਾਮਤਿ ਹੋਈ ਸਤਿਗੁਰੁ ਸਜਣੁ ਮਿਲਿਆ ॥ ਨਾਨਕ ਨਾਮੁ ਮਿਲੈ ਤਾਂ ਜੀਵਾਂ ਤਨੁ ਮਨੁ ਥੀਵੈ ਹਰਿਆ ॥੧॥” ਇਹਨਾ ਦੋਵਾਂ ਸਲੋਕਾਂ ਨੂ ਧਿਆਨ ਨਾਲ ਸਮਝਣ ਤੇ ਨਾਮ ਦੀ ਪ੍ਰੀਭਾਸ਼ਾ ਆਪਣੇ ਆਪ ਸਾਫ਼ ਹੋ ਜਾਂਦੀ ਹੈ| ਗੁਰੂ ਸਾਹਿਬ ਜੀ ਗੁਰੂ ਗਰੰਥ ਸਾਹਿਬ ਜੀ ਨੂੰ ਪਹਲੀ ਪੰਗਤੀ ਵਿੱਚ ਥਾਲ ਕਹ ਰਹੇ ਹਨ ਅਤੇ ਦੂਜੀ ਵਿੱਚ ਅਮ੍ਰਿਤ ਨਾਮ| ਇਸੇ ਤਰਾਂ ਦੁਜੇ ਸਲੋਕ ਵਿਚ ਕਹ ਰਹੇ ਹਨ ਕੇ ਤੇਰੇ ਨਾਮ ਦੇ ਆਸਰੇ ਹੀ ਮੈ ਆਤਮਿਕ ਤੋਰ ਤੇ ਜਿਉਂਦਾ ਰਹ ਸਕਦਾ ਹਾਂ| ਹੁਣ ਵਿਚਾਰਨ ਵਾਲੀ ਗਲ ਇਹ ਹੈ ਕੇ ਜੇ ਪੂਰਾ ਗੁਰੂ ਗਰੰਥ ਸਾਹਿਬ ਹੀ ਨਾਮ ਹੈ ਤਾਂ ਕਿਵੇਂ ਜਪਿਆ ਜਾ ਸਕਦਾ ਹੈ?

ਗੁਰਬਾਣੀ ਮੁਤਾਬਿਕ ਨਾਮ ਜਪੋ ਦਾ ਮਤਲਬ ਹੈ ਆਪਣੇ ਜੀਵਨ ਨੂ ਗੁਰੂ ਦੀ ਸਿਖਿਆ ਮੁਤਾਬਿਕ ਢਾਲਣਾ, ਕਰਤੇ ਦੀ ਸਿਫਤ ਸਲਾਹ ਕਰਨੀ, ਅਤੇ ਗੁਰੂ ਦੇ ਕਹੇ ਅਨੁਸਾਰ ਚਲਨਾ| ਵਾਹੇਗੁਰੂ ਵਾਹੇਗੁਰੂ ਮੰਤਰ ਦਾ ਜਾਪ ਕਰਨਾ (ਤੋਤਾ ਰਟਣ) ਸਿਰਫ ਕਰਮਕਾਂਡ ਹੈ ਹੋਰ ਕੁਝ ਵੀ ਨਹੀਂ, ਗੁਰੂ ਨਾਨਕ ਸਾਹਿਬ ਜਪੁਜੀ ਵਿਚ ਫਰਮਾਉਂਦੇ ਹਨ ਕੇ “ਇਕ ਦੂ ਜੀਭੌ ਲਖ ਹੋਹਿ ਲਖ ਹੋਵਹਿ ਲਖ ਹੋਵਹਿ ਲਖ ਵੀਸ” ਕੇ ਜੇ ਐਨੀ ਵਾਰ ਵੀ ਬਾਰ ਬਾਰ ਕੋਈ ਇੱਕ ਨਾਮ ਰਟਿਆ ਜਾਵੇ ਤਾਂ ਵੀ ਅਗਿਆਨੀ ਮਨੁਖ ਦੀ “ਕੂੜੀ, ਕੂੜੇ ਠੀਸ” ਹੀ ਹੈ| ਅਸਲੀ ਵਾਹ ਗੁਰੂ ਓਹੀ ਹੈ ਜੋ ਉਸ ਦੀ ਕੁਦਰਤ ਨੂ ਵੇਖ ਕੇ ਵਿਸਮਾਦ ਵਿੱਚ ਆਪਣੇ ਆਪ ਮੂੰਹ ਵਿਚੋਂ ਨਿਕਲੇ|

ਕਿਰਤ ਕਰੋ:- ਕਿਰਤ ਕਰੋ ਨਾਮ ਜਪੋ ਦਾ ਹੀ ਰੂਪ ਹੈ| ਗੁਰਮਤ ਵਿੱਚ ਵੇਹਲੜਾਂ ਦੀ ਕੋਈ ਥਾਂ ਨਹੀਂ ਹੈ| ਗੁਰੂ ਨਾਨਕ ਸਾਹਿਬ ਜੀ ਵੀ ਉਦਾਸੀਆਂ ਤੋਂ ਬਾਹਦ ਕਰਤਾਰਪੁਰ ਜਮੀਨ ਲੈ ਕੇ ਆਪ ਖੇਤੀ ਕਰਦੇ ਰਹੇ| ਪਰ ਅੱਜ ਕਲ ਦੇ ਅਖੌਤੀ ਸੰਤ ਬਣਦੇ ਹੀ ਇਸ ਕਰਕੇ ਹਨ ਕੇ ਕੋਈ ਕਮ ਨਾ ਕਰਨਾ ਪਵੇ| ਆਪ ਵੀ ਵੇਹਲੜ ਤੇ ਨਾਲ ਦੇ ਚੇਲੇ ਚਪਟੇ ਵੀ ਵੇਹਲੜ ਪਰ ਕਿਰਤ ਕਰਨ ਵਾਲਿਆਂ ਦੇ ਪੈਸੇ ਲੁੱਟ ਲੁੱਟ ਕੇ ਮਹਲ ਖੜੇ ਕਰ ਲਏ| ਆਸਾ ਦੀ ਵਾਰ ਵਿੱਚ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਕੇ “ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ ॥“ ਆਪਣਾ ਕੰਮ ਇਮਾਨਦਾਰੀ ਨਾਲ ਕਰਨਾ ਹੀ ਨਾਮ ਜਪਣਾ ਹੈ ਅਤੇ ਆਪਣੇ ਗੁਰੂ ਦੇ ਹੁਕਮ ਤੇ ਚੱਲਣਾ ਹੈ |

ਵੰਡ ਛਕੋ:- ਗੁਰੂ ਸਾਹਿਬ ਜੀ ਦਾ ਇਹ ਸਿਧਾਂਤ ਬਹੁਤ ਹੀ ਜਰੂਰੀ ਹੈ ਅਤੇ ਨਾਮ ਜਪਣ ਦੀ ਹੀ ਅਗਲੀ ਅਵਸਥਾ ਹੈ| ਇਮਾਨਦਾਰੀ ਨਾਲ ਕਿਰਤ ਕਰਕੇ ਦਸਵੰਦ ਕਢਣਾ ਅਤੇ ਉਸ ਦਸਵੰਦ ਨਾਲ ਕਿਸੇ ਲੋੜਵੰਦ ਦੀ ਮਦਦ ਕਰਨੀ ਹੀ ਅਸਲੀ ਵੰਡ ਕੇ ਛਕਣਾ ਹੈ| ਆਪਣੇ ਇਮਾਨਦਾਰੀ ਨਾਲ ਕਮਾਏ ਹੋਏ ਪੈਸੇ ਕਿਸੇ ਵੇਹਲੜ ਨੂ ਦੇਣੇ ਤਾਂ ਕੇ ਓਹ ਸਿੱਖੀ ਦਾ ਹੋਰ ਘਾਣ ਕਰ ਸਕੇ ਬਹੁਤ ਵੱਡੀ ਬੇਵਕੂਫੀ ਹੈ| ਆਪ ਖਾਨ ਤੋਂ ਪਹਲਾਂ ਆਪਣੇ ਗਵਾਂਡੀ ਦੇ ਘਰ ਦੇਖਣਾ ਕੇ ਖਾਣਾ ਖਾਦਾ ਹੈ ਕੇ ਨਹੀਂ ਹੀ ਅਸਲੀ ਗੁਰਮੱਤ ਹੈ| ਅੱਜ ਬਹੁਤ ਸਾਰੀਆਂ ਸੰਸਥਾ ਹਨ ਜੋ ਲੋੜਵੰਦਾਂ ਦੀ ਮਦਦ ਕਰ ਰਹੀਆਂ ਹਨ ਓਹਨਾ ਨੂ ਆਪਣਾ ਦਸਵੰਦ ਦੇਣਾ ਹੀ ਅਸਲੀ ਗੁਰਮੱਤ ਹੈ| “ਘਾਲਿ ਖਾਇ ਕਿਛੁ ਹਥਹੁ ਦੇਇ ॥ਨਾਨਕ ਰਾਹੁ ਪਛਾਣਹਿ ਸੇਇ ॥“

ਭੁੱਲ ਚੁੱਕ ਦੀ ਖਿਮਾ (ਵਰਿੰਦਰ ਸਿੰਘ )


(27/11/12)
ਜਸਵੰਤ ਸਿੰਘ 'ਅਜੀਤ'

ਦਿੱਲੀ ਹਾਈਕੋਰਟ ਦੇ ਸਾਬਕਾ ਜੱਜ, ਜਸਟਿਸ ਆਰ ਐਸ ਸੋਢੀ ਨੇ ਪੰਜਾਬ ਬ੍ਰਾਹਮਣ ਸਭਾ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਵਲੋਂ ਹਿੰਦੂ ਧਰਮ ਦੀ ਰਖਿਆ ਲਈ ਦਿੱਤੀ ਗਈ ਸ਼ਹਾਦਤ ਦਾ ‘ਕਰਜ਼ਾ’ ਉਤਾਰਣ ਲਈ ‘ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਤ’ ਬਠਿੰਡਾ ਅਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਗੁਰਦੁਆਰਾ ਸੀਸਗੰਜ ਸਾਹਿਬ ਦਿੱਲੀ ਤਕ ਕੀਤੀ ਗਈ ‘ਰਿਣ ਉਤਾਰ ਯਾਤਰਾ’ ਨੂੰ ਧਾਰਮਕ ਮਾਨਤਾਵਾਂ ਨਾਲ ਇੱਕ ਕੋਝਾ ਮਜ਼ਾਕ ਅਤੇ ਗੁਰੂ ਸਾਹਿਬ ਦੀ ਸ਼ਹਾਦਤ ਅਤੇ ਉਸਦੇ ਉਦੇਸ਼ ਨੂੰ ਛੁਟਿਆਉਣ ਦੀ ਕੀਤੀ ਗਈ ਇੱਕ ਸੋਚੀ-ਸਮਝੀ ਸਾਜ਼ਿਸ਼ ਕਰਾਰ ਦਿੱਤਾ। ਜਸਟਿਸ ਆਰ ਐਸ ਸੋਢੀ ਨੇ ਇਸ ਸਬੰਧ ਵਿੱਚ ਜਾਰੀ ਆਪਣੇ ਬਿਆਨ ਵਿੱਚ ਕਿਹਾ ਕਿ ਉਨ੍ਹਾਂ ਨੂੰ ਹੈਰਾਨੀ ਇਸ ਗਲ ਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਬ੍ਰਾਹਮਣ ਸਭਾ ਦੀ ਇਸ ਅਖੌਤੀ ‘ਰਿਣ ਉਤਾਰ ਯਾਤਰਾ’ ਨੂੰ ਬਠਿੰਡਾ ਅਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਰਵਾਨਾ ਕਰ ਅਤੇ ਇਹ ਆਖ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਰਿਣ (ਕਰਜ਼) ਨੂੰ ਉਤਾਰਣ ਦਾ ਸਮੁਚੇ ਬ੍ਰਾਹਮਣ ਭਾਈਚਾਰੇ ਵਲੋਂ ਕੀਤਾ ਗਿਆ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ, ਇਸ ਸਾਜ਼ਿਸ਼ ਵਿੱਚ ਨਾ ਕੇਵਲ ਆਪਣੀ ਹਿਸੇਦਾਰੀ ਦਰਜ ਕਰਵਾਈ, ਸਗੋਂ ਇਸ ਸਾਜ਼ਸ਼ ਦੇ ਕਰਣਧਾਰਾਂ ਦੇ ਹੌਂਸਲੇ ਵਧਾਉਣ ਵਿੱਚ ਵੀ ਕੋਈ ਕਸਰ ਨਹੀਂ ਛੱਡੀ।
ਜਸਟਿਸ ਸੋਢੀ ਨੇ ਹੋਰ ਦਸਿਆ ਕਿ ਇਸ ਯਾਤਰਾ ਦੇ ਕਰਣਧਾਰ ਦੇਵੀ ਦਿਆਲ ਦਾ, ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਜਥਿਆਂ ਵਲੋਂ ਜਗ੍ਹਾ-ਜਗ੍ਹਾ ਇਸਤਰ੍ਹਾਂ ਸੁਆਗਤ ਅਤੇ ਸਿਰੋਪਾ ਦੇ ਕੇ ਸਨਮਾਨ ਕੀਤਾ ਗਿਆ ਜਿਵੇਂ ਉਹ ਇਸ ਯਾਤਰਾ ਰਾਹੀਂ ਗੁਰੂ ਸਾਹਿਬ ਦੀ ਸ਼ਹਾਦਤ ਦਾ ਕਰਜ਼ਾ ਉਤਾਰ ਹੀ ਦੇਵੇਗਾ। ਜਸਟਿਸ ਸੋਢੀ ਨੇ ਪੁਛਿਆ ਕਿ ਕੀ ਸ੍ਰੀ ਗੁਰੂ ਤੇਗ ਬਹਾਦਰ ਜੀ ਵਲੋਂ ਧਰਮ ਅਤੇ ਧਾਰਮਕ ਮਾਨਤਾਵਾਂ ਦੀ ਰਖਿਆ ਲਈ ਦਿੱਤੀ ਗਈ ਅਦੁਤੀ ਸ਼ਹਾਦਤ ਦਾ ਕਰਜ਼ਾ ਦੁਨੀਆਂ ਦੀ ਕੋਈ ਵੀ ਤਾਕਤ ਉਤਾਰਨ ਦੀ ਸਮਰਥਾ ਰਖਦੀ ਹੈ ਜਾਂ ਉਤਾਰ ਸਕਦੀ ਹੈ? ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਮਝ ਅਨੁਸਾਰ ਜੇ ਦੁਨੀਆਂ ਦੀ ਸਮੁਚੀ ਤਾਕਤ ਵੀ ਝੌਂਕ ਦਿੱਤੀ ਜਾਏ ਤਾਂ ਵੀ ਰਹਿੰਦੀ ਦੁਨੀਆਂ ਤਕ ਗੁਰੂ ਸਾਹਿਬ ਦੀ ਸ਼ਹਾਦਤ ਦਾ ਕਰਜ਼ਾ ਨਹੀਂ ਉਤਾਰਿਆ ਜਾ ਸਕਦਾ।
ਜਸਟਿਸ ਆਰ ਐਸ ਸੋਢੀ ਨੇ ਕਿਹਾ ਕਿ ਉਨ੍ਹਾਂ ਨੂੰ ਅਫਸੋਸ ਤੇ ਦੁਖ ਇਸ ਗਲ ਦਾ ਵੀ ਹੈ ਕਿ ਇਸ ਅਰਥਹੀਨ `ਤੇ ਗੁਰੂ ਸਾਹਿਬ ਦੀ ਸ਼ਹਾਦਤ ਅਤੇ ਉਸਦੇ ਉਦੇਸ਼ ਨੂੰ ਛੁਟਿਆਉਣ ਲਈ ਰਚੇ ਗਏ ਨਾਟਕ ਨੂੰ ਪੰਥਕ ਆਗੂਆਂ ਵਲੋਂ ਹੀ ਸ਼ਹਿ ਦਿੱਤੀ ਗਈ। ਜਦਕਿ ਉਨ੍ਹਾਂ ਨੂੰ ਚਾਹੀਦਾ ਤਾਂ ਇਹ ਸੀ ਕਿ ਉਹ ਇਸ ਨਾਟਕ ਦੇ ਕਰਣਧਾਰਾਵਾਂ ਨੂੰ ਸਪਸ਼ਟ ਕਰ ਦਿੰਦੇ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦਾ ਜੋ ਕਰਜ਼ਾ ਹੈ, ਉਹ ਕਿਸੇ ਤਰ੍ਹਾਂ ਵੀ ਨਹੀਂ ਉਤਾਰਿਆ ਜਾ ਸਕਦਾ। ਇਸਲਈ ਜੇ ਉਨ੍ਹਾਂ ਯਾਤਰਾ ਕਰਨੀ ਹੀ ਹੈ ਤਾਂ ਉਹ ‘ਰਿਣ ਉਤਾਰ ਯਾਤਰਾ’ ਕਰਨ ਦੀ ਬਜਾਏ, ਸਤਿਗੁਰਾਂ ਦਾ ਸ਼ੁਕਰਾਨਾ ਕਰਨ ਦੀ ਅਰਦਾਸ ਕਰਨ ਲਈ ਗੁਰਦੁਆਰਾ ਸੀਸ ਗੰਜ ਸਾਹਿਬ ਦਿੱਲੀ ਤਕ ਦੀ ‘ਸ਼ੁਕਰਾਨਾ ਯਾਤਰਾ’ ਕਰਨ, ਕਿਉਂਕਿ ਗੁਰੂ ਸਾਹਿਬ ਨੇ ਉਸ ਸਮੇਂ ਉਨ੍ਹਾਂ ਦੇ ਧਰਮ ਅਤੇ ਧਾਰਮਕ ਵਿਸ਼ਵਾਸ ਦੀ ਰਖਿਆ ਲਈ ਆਪਾ ਕੁਰਬਾਨ ਕੀਤਾ ਸੀ, ਜਦੋਂ ਉਨ੍ਹਾਂ (ਬ੍ਰਾਹਮਣਾ) ਦੇ ਆਪਣੇ ਆਗੂ `ਤੇ ਰਹਿਬਰ ਤੇ ਰਖਿਅਕ ਹੋਣ ਦੇ ਦਾਅਵੇਦਾਰ ਰਾਜਪੂਤ ਰਾਜਿਆਂ ਅਤੇ ਹਿੰਦੂ ਧਰਮ ਦੀ ਠਕੇਦਾਰੀ ਦਾ ਦਾਅਵਾ ਕਰਨ ਵਾਲਿਆਂ ਨੇ ਹੱਥ ਖੜੇ ਕਰ ਉਨ੍ਹਾਂ ਅਤੇ ਉਨ੍ਹਾਂ ਦੇ ਧਰਮ ਦੀ ਰਖਿਆ ਕਰਨ ਵਲੋਂ ਮੂੰਹ ਮੋੜ ਲਿਆ ਸੀ।


(27/11/12)
ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਨਿਰਮਲ ਪੰਥ
- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

-ਭਟਕੀ ਮੂਲੋਂ ਲੋਕਾਈ ਸਾਰੀ, ਰਾਹੇ ਸਿੱਧੇ ਪਾਵਣ ਆਇਆ ਤੂੰ|
ਵਿਲਕਦੀ ਵੰਡਾਂ ਮਾਨਵਤਾ ਵਿਚਾਰੀ, ਜੋੜ੍ਹਨ ਬਾਬ ਬਣਾਇਆ ਤੂੰ|

-ਸੱਚ ਦੀ ਅਲਖ ਹਿਰਦੇ ਅੰਦਰ, ਸਭ ਵਸਦਾ ਛੱਡ ਕੇ ਤੁਰਿਆ,
ਚੜ੍ਹਿਆ ਸੋਧਣ ਧਰਤਿ ਲੋਕਾਈ, ਸਤਿਨਾਮੁ ਲੜ ਲਾਇਆ ਤੂੰ|

-ਅਠਸਠਿ ਨਾਹ ਮੈਲ ਧੋਂਵਦੇ, ਅੰਤਰਿ ਸਵਾਹ ਨਾ ਮਿਟੀ ਇਕੇਰਾਂ,
ਤੀਰਥਿ ਨਾਓਂ ਨੂੰ ਦੱਸਿਆ ਬਾਬੇ, ਭਮੱਕੜਾਂ ਰਾਹੇ ਪਾਇਆ ਤੂੰ|

-ਮੋਇਆਂ ਪਿਛੋਂ ਜਿਉਂਦੇ ਰੋਲਣ, ਲੁੱਟਣਾ ਬਾਬ ਬਣਾਇਆ ਜਿਹਨਾਂ,
ਜੀਵਦੇ ਪਿਤਰ ਸੇਵਨਾ ਦੱਸ ਕੇ, ਮਰਿਆਂ ਗਲੋਂ ਲਾਹਿਆ ਤੂੰ|

-ਜੋਤ ਘੜਿਆਲ ਸ਼ੰਖਾਂ ਨਾਦਾਂ, ਸੁਗੰਧੀ ਚਵਰ ਦੀਪਕਾਂ ਰੁਲ ਗਏ,
ਸੱਚ ਦੀ ਸਦਾ ਅਨਾਦਿ ਆਰਤੀ, ਕੁਦਰਤ ਦਰਸ ਕਰਾਇਆ ਤੂੰ|

-ਕਾਰਾਂ ਕੱਢ ਕੇ, ਪਾਤਕ, ਸੂਤਕ, ਭਿੱਟਿਆ ਸੁੱਚਾ ਕੂਕਣ ਜਿਹੜੇ,
ਅੰਤਰਿ ਮੈਲ ਲਾਹ ਸੱਚ ਆਚਾਰ, ਸੁਚਿ ਸੱਚ ਦਰਸਾਇਆ ਤੂੰ|

-ਸਚਿ ਭਾਲ ਦਾ ਝੂਠਾ ਜੀਵਨ, ਤਿਆਗ ਮਹਿਲ ਉਸਾਰ ਵਸੇਂਦੇ,
ਮਰਨਾ ਸੱਚ ਤੇ ਜਿਊਣਾ ਝੂਠ, ਇਹੈ ਉਪਦੇਸ ਦਿੜ੍ਹਾਇਆ ਤੂੰ|

-ਜਟਾ ਜੂਟ ਕਈ ਘੋਨ ਮੋਨੜੇ, ਸਾਬਤ ਮੋਮਨ ਦਸਤਾਰ ਸਿਰਾ,
ਵੇਸਾਂ ਦੀਆਂ ਭੰਨ ਸੱਭੇ ਵੰਗਾਂ, ਸਹੁ ਦੇ ਰਾਹੇ ਪਾਇਆ ਤੂੰ|

-ਦੋ ਤਿੰਨ ਕੋਈ ਕਰੇ ਲਖੇਰਾਂ, ਵੰਡ ਵੰਡ ਰੱਬ ਵੰਡਾਇਆ ਜਾਣੋ,
ਸਾਹਿਬ ਮੇਰਾ ਏਕੋ ਹੈ, ਏਕਾ ਏਕੰਕਾਰ ਲੜ੍ਹ ਲਾਇਆ ਤੂੰ|

-ਪੱਥਰ ਪੂਜ ਕੇ ਮੱਥੈ ਲਾਵਣ, ਨੀਚ ਕਹਿ ਮਾਨਸ ਤੜ੍ਹਫ਼ਾਵਣ,
ਨੀਚਾਂ ਵਿੱਚ ਹੈ ਵੱਸਦਾ ਆਪ, ਨੀਚੋ ਊਚ ਬਣਾਇਆ ਤੂੰ|

-ਜਿਸਦੀ ਕੁੱਖੋਂ ਜਨਮੇ ਆਪ, ਉਸਨੂੰ ਸੱਦਣ ਜਗ ਦਾ ਪਾਪ,
ਜਨਣੀ ਦੀ ਲੈ ਪੂਤਾ ਆਸੀਸ, ਭੰਡੈ ਮਾਣ ਦਿਵਾਇਆ ਤੂੰ|

-ਸੁਰਗ ਕਲਪ ਕੇ ਦੂਹਰੀ ਲੁੱਟ, ਜੀਵਨ ਨਰਕ ਬਣਾਇਆ ਪੂਰਾ,
ਸੋ ਦਰ ਦਾ ਸਚ ਰੂਪ ਸਿਰਜ, ਦੋਜ਼ਖ ਜੰਨਤਾਂ ਗਲੋਂ ਲਾਹਿਆ ਤੂੰ|

-ਪੱਛਮ ਵਸੇ ਕਿਸੇ ਵਸੈ ਪੂਰਬਾ, ਖੁਦ ਹੀ ਸਿਰਜ ਬਿਠਾਇਆ ਆਪ,
ਚਹੁੰ ਕੂਟਾਂ ਹਰ ਜ਼ਰਾ ਹਰ ਹਿਰਦਾ, ਬਾਹਰੀ ਢੂੰਡ ਬਚਾਇਆ ਤੂੰ|

-ਧਰਮੀ ਬਾਣਾ ਵਿਹਲੜ੍ਹ ਟੋਲਾ, ਜਗ ਲੁੱਟ ਆਪਣ ਪੂਜ ਚਲਾਏ,
ਵਿਣ ਸੇਵਾ ਨਿਹਫਲ ਸਭ ਕਰਨੀ, ਵੰਡਣਾ ਧਰਮ ਸਿਖਾਇਆ ਤੂੰ|

-ਪੂਜਾ ਦਾ ਧਾਨ ਢਿੱਡ ਜੋ ਪਚਾ ਕੇ, ਵੱਢੀ ਲੈ ਕੇ ਖੁਦਾ ਬਣਾਵਣ,
ਕਾਜ਼ੀ ਮੁੱਲਾ ਪੰਡਤ ਜੋਗੀ, ਸਭ ਨੂੰ ਗਲ ਤੋਂ ਲਾਹਿਆ ਤੂੰ|

-ਕਰਮ ਧਰਮ ਦੇ ਬਣੇ ਵਿਚੋਲੇ, ਰੱਬ ਦੇ ਘਰ ਦੇ ਪੱਟੇ ਕੱਟਦੇ,
ਜੀਵ ਸਖੀ ਤੇ ਉਸਦਾ ਸਹੁ, ਤੀਜਾ ਬਾਹਰ ਬਿਠਾਇਆ ਤੂੰ|

-ਕਿਰਤੀਆਂ ਦਾ ਲਹੂ ਚੂਸ ਕੇ ਜੋ, ਯੱਗ ਧਰਮ ਧਰਮਰਾਜ ਸਦਾਵਣ,
ਐਸੇ ਮਲਕਾਂ ਦੇ ਰੱਤੜੇ ਤਜ ਕੇ, ਲਾਲੋ ਦਾ ਰੁੱਖਾ ਪਰਣਾਇਆ ਤੂੰ|

-ਨਿੱਤ ਨਿੱਤ ਹੋਈਆਂ ਹਾਮਲ ਡਾਰਾਂ, ਸੂਰਜ ਚੰਦੀ ਹੱਥ ਬੰਨ ਖੜ੍ਹਾਏ,
ਪ੍ਰੇਮ ਗਲੀ ਧਰ ਤਲੀ ਤੇ ਸੀਸ, ਮੋਇਆਂ ਸੁਰਜੀਤ ਬਣਾਇਆ ਤੂੰ|

-ਹਿੰਦੀ ਪਠਾਣੀਆਂ ਦੀ ਗਤ ਹੋਈ, ਜਮ ਮੁਗਲ ਚੜ੍ਹਾਇਆ ਕਰਤੇ,
ਪਾਪ ਕੀ ਜੰਝ ਨਾਲ ਮੱਥਾ ਲਾ, ਦਰਦ ਸਵਾਲ ਰੱਬ ਪਾਇਆ ਤੂੰ|

-ਦਰ ਦਰ ਦੀ ਭਟਕਣ ਮੇਟੀ, ਵਣ ਕੰਡਿਆਂ ਤੋਂ ਮੁੜ੍ਹਾਇਆ ਤੂੰ|
'ਕੰਵਲ' ਗ੍ਰਹਿਸਥੀ ਸ਼੍ਰੇਸ਼ਠ ਹੋਇਆ, ਨਿਰਮਲ ਪੰਥ ਚਲਾਇਆ ਤੂੰ|


(26/11/12)
ਵਰਿੰਦਰ ਸਿੰਘ (ਗੋਲਡੀ)

ਗੁਰੂ ਨਾਨਕ ਸਾਹਿਬ ਦੀ ਵਗਿਆਨ ਨੂ ਦੇਣ ?

ਗੁਰੂ ਨਾਨਕ ਸਾਹਿਬ ਜੀ ਨੇ ਉਸ ਸਮੇ ਜਨਮ ਲਿਆ ਜਦੋਂ ਲੋਕਾਂ ਦੀ ਵਗਿਆਨ ਬਾਰੇ ਜਾਣਕਾਰੀ ਬਹੁਤ ਹੀ ਸੀਮਤ ਸੀ| ਲੋਕ ਸਮਝਦੇ ਸਨ ਕੇ ਧਰਤੀ ਇਕ ਬੱਲਦ ਨੇ ਆਪਣੇ ਸਿਰ ਤੇ ਚੱਕ ਰਖੀ ਹੈ ਅਤੇ ਜਦੋਂ ਇੱਕ ਪਾਸੇ ਥੱਕ ਜਾਂਦਾ ਹੈ ਤਾਂ ਸਿੰਗ ਬਦਲਦਾ ਹੈ ਇਸੇ ਕਾਰਨ ਭੂਚਾਲ ਆਉਂਦੇ ਹਨ ਜਾਂ ਕਿਸੇ ਕਛੂਕੁਮੇ ਨੇ ਜਾਂ ਸੱਪ ਨੇ ਚੱਕ ਰਖੀ ਹੈ| ਗਲੀਲਿਓ ਤੋਂ ਕੋਈ ਸੌ ਸਾਲ ਪਹਲਾਂ ਗੁਰੂ ਨਾਨਕ ਨੇ ਇਸ ਗਲ ਦਾ ਖੰਡਨ ਕਰ ਦਿੱਤਾ ਸੀ| “ਧਵਲੈ ਉਪਰਿ ਕੇਤਾ ਭਾਰੁ ॥ ਧਰਤੀ ਹੋਰੁ ਪਰੈ ਹੋਰੁ ਹੋਰੁ ॥ ਤਿਸ ਤੇ ਭਾਰੁ ਤਲੈ ਕਵਣੁ ਜੋਰੁ ॥” ਬਹੁਤ ਸਾਰੇ ਸਵਾਲ ਹਨ ਜੋ ਵਗਿਆਨ ਨੇ ਗੁਰੂ ਨਾਨਕ ਸਾਹਿਬ ਜੀ ਤੋਂ ਬਾਹਦ ਲੱਭੇ ਜਾਂ ਅਜੇ ਵੀ ਨਹੀਂ ਲੱਭੇ ਪਰ ਗੁਰੂ ਨਾਨਕ ਸਾਹਿਬ ਓਹਨਾ ਦੇ ਜਵਾਬ ਪੰਜ ਸੌ ਸਾਲ ਪਹਲਾਂ ਹੀ ਦੇ ਗਏ ਸਨ ਜਿਹਨਾ ਵਿਚੋਂ ਕੁਝ ਹਨ ;

੧. ਸ੍ਰਿਸ਼ਟੀ ਬੰਨਣ ਤੋਂ ਪਹਲਾਂ ਕੀ ਸੀ ?

ਅਰਬਦ ਨਰਬਦ ਧੁੰਧੂਕਾਰਾ ॥ ਧਰਣਿ ਨ ਗਗਨਾ ਹੁਕਮੁ ਅਪਾਰਾ ॥ ਨਾ ਦਿਨੁ ਰੈਨਿ ਨ ਚੰਦੁ ਨ ਸੂਰਜੁ ਸੁੰਨ ਸਮਾਧਿ ਲਗਾਇਦਾ ॥੧॥ ਖਾਣੀ ਨ ਬਾਣੀ ਪਉਣ ਨ ਪਾਣੀ ॥ ਓਪਤਿ ਖਪਤਿ ਨ ਆਵਣ ਜਾਣੀ ॥ ਖੰਡ ਪਤਾਲ ਸਪਤ ਨਹੀ ਸਾਗਰ ਨਦੀ ਨ ਨੀਰੁ ਵਹਾਇਦਾ ॥੨॥

ਅਰਥ:- (ਜਗਤ ਦੀ ਰਚਨਾ ਤੋਂ ਪਹਿਲਾਂ ਬੇਅੰਤ ਸਮਾ ਜਿਸ ਦੀ ਗਿਣਤੀ ਦੇ ਵਾਸਤੇ) ਅਰਬਦ ਨਰਬਦ (ਲਫ਼ਜ਼ ਭੀ ਨਹੀਂ ਵਰਤੇ ਜਾ ਸਕਦੇ, ਐਸੀ) ਘੁੱਪ ਹਨੇਰੇ ਦੀ ਹਾਲਤ ਸੀ (ਭਾਵ, ਅਜੇਹੀ ਹਾਲਤ ਸੀ ਜਿਸ ਦੀ ਬਾਬਤ ਕੁਝ ਭੀ ਦੱਸਿਆ ਨਹੀਂ ਜਾ ਸਕਦਾ । ਤਦੋਂ ਨਾਹ ਧਰਤੀ ਸੀ ਨਾਹ ਆਕਾਸ਼ ਸੀ ਅਤੇ ਨਾਹ ਹੀ ਕਿਤੇ ਬੇਅੰਤ ਪ੍ਰਭੂ ਦਾ ਹੁਕਮ ਚੱਲ ਰਿਹਾ ਸੀ । ਤਦੋਂ ਨਾਹ ਦਿਨ ਸੀ ਨਾਹ ਰਾਤ ਸੀ, ਨਾਹ ਚੰਦ ਸੀ ਨਾਹ ਸੂਰਜ ਸੀ । ਤਦੋਂ ਪਰਮਾਤਮਾ ਆਪਣੇ ਆਪ ਵਿਚ ਹੀ (ਮਾਨੋ ਐਸੀ) ਸਮਾਧੀ ਲਾਈ ਬੈਠਾ ਸੀ ਜਿਸ ਵਿਚ ਕੋਈ ਕਿਸੇ ਕਿਸਮ ਦਾ ਫੁਰਨਾ ਨਹੀਂ ਸੀ ।1। ਤਦੋਂ ਨਾਹ ਜਗਤ-ਰਚਨਾ ਦੀਆਂ ਚਾਰ ਖਾਣੀਆਂ ਸਨ ਨਾਹ ਜੀਵਾਂ ਦੀਆਂ ਬਾਣੀਆਂ ਸਨ । ਤਦੋਂ ਨਾਹ ਹਵਾ ਸੀ ਨਾਹ ਪਾਣੀ ਸੀ, ਨਾਹ ਉਤਪੱਤੀ ਸੀ ਨਾਹ ਪਰਲੌ ਸੀ, ਨਾਹ ਜੰਮਣ ਸੀ ਨਾਹ ਮਰਨ ਸੀ । ਤਦੋਂ ਨਾਹ ਧਰਤੀ ਦੇ ਨੌ ਖੰਡ ਸਨ ਨਾਹ ਪਾਤਾਲ ਸੀ, ਨਾਹ ਸਤ ਸਮੁੰਦਰ ਸਨ ਤੇ ਨਾਹ ਹੀ ਨਦੀਆਂ ਵਿਚ ਪਾਣੀ ਵਹਿ ਰਿਹਾ ਸੀ ।2।

੨. ਸ੍ਰਿਸ਼ਟੀ ਕਿਸ ਨੇ ਰਚੀ ਅਤੇ ਕਿਸ ਤਰਾਂ ?

ਏਕੋ ਕਰਤਾ ਜਿਨਿ ਜਗੁ ਕੀਆ ॥ ਬਾਝੁ ਕਲਾ ਧਰਿ ਗਗਨੁ ਧਰੀਆ ॥

ਅਰਥ:- ਉਹ ਇਕ ਆਪ ਹੀ ਆਪ ਕਰਤਾਰ ਹੈ ਜਿਸ ਨੇ ਜਗਤ ਰਚਿਆ ਹੈ, ਜਿਸ ਨੇ ਕਿਸੇ ਦਿੱਸਦੇ ਸਹਾਰੇ ਤੋਂ ਬਿਨਾ ਹੀ ਧਰਤੀ ਤੇ ਆਕਾਸ਼ ਨੂੰ ਠਹਰਾਇਆ ਹੋਇਆ ਹੈ ।

ਸਸੈ ਸਭੁ ਜਗੁ ਸਹਜਿ ਉਪਾਇਆ ਤੀਨਿ ਭਵਨ ਇਕ ਜੋਤੀ ॥

ਅਰਥ:- ਪਰਮਾਤਮਾ ਨੇ ਕਿਸੇ ਉਚੇਰੇ ਉੱਦਮ ਤੋਂ ਬਿਨਾ (ਸਹਜ ਸੁਭਾ) ਹੀ ਇਹ ਸਾਰਾ ਜਗਤ ਪੈਦਾ ਕੀਤਾ ਹੈ ਉਸ ਦੀ ਜੋਤਿ ਸਾਰੇ ਜਗਤ ਵਿਚ ਪਸਰ ਰਹੀ ਹੈ।

੩. ਜੀਵ ਧਰਤੀ ਤੇ ਕਿਉਂ ਆਉਂਦੇ ਹਨ ?

ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ ॥ ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ ॥

ਅਰਥ:- ਅਕਾਲ ਪੁਰਖ ਦੇ ਹੁਕਮ ਅਨੁਸਾਰ ਸਾਰੇ ਸਰੀਰ ਬਣਦੇ ਹਨ, (ਪਰ ਇਹ) ਹੁਕਮ ਦੱਸਿਆ ਨਹੀਂ ਜਾ ਸਕਦਾ ਕਿ ਕਿਹੋ ਜਿਹਾ ਹੈ। ਰਬ ਦੇ ਹੁਕਮ ਅਨੁਸਾਰ ਹੀ ਸਾਰੇ ਜੀਵ ਜੰਮ ਪੈਂਦੇ ਹਨ ਅਤੇ ਹੁਕਮ ਅਨੁਸਾਰ ਹੀ (ਰੱਬ ਦੇ ਦਰ 'ਤੇ) ਸ਼ੋਭਾ ਮਿਲਦੀ ਹੈ। ਜੀਵ ਧਰਤੀ ਉਤੇ ਉਸ ਦੇ ਹੁਕਮ ਅਨੁਸਾਰ ਹੀ ਆਉਂਦੇ ਹਨ ਅਤੇ ਉਸ ਦੇ ਹੁਕਮ ਅਨੁਸਾਰ ਹੀ ਚਲੇ ਜਾਂਦੇ ਹਨ |

੪. ਇਹ ਸ੍ਰਿਸ਼ਟੀ ਕਿੰਨੀ ਕੁ ਵੱਡੀ ਹੈ ?

ਬਲਿਹਾਰੀ ਕੁਦਰਤਿ ਵਸਿਆ ॥ ਤੇਰਾ ਅੰਤੁ ਨ ਜਾਈ ਲਖਿਆ ॥

ਅਰਥ:- ਹੇ ਕੁਦਰਤ ਵਿਚ ਵੱਸ ਰਹੇ ਕਰਤਾਰ! ਮੈਂ ਤੈਥੋਂ ਸਦਕੇ ਹਾਂ, ਤੇਰਾ ਅੰਤ ਪਾਇਆ ਨਹੀਂ ਜਾ ਸਕਦਾ ॥੧॥

ਅੰਤੁ ਨ ਜਾਪੈ ਕੀਤਾ ਆਕਾਰੁ ॥ ਅੰਤੁ ਨ ਜਾਪੈ ਪਾਰਾਵਾਰੁ ॥ ਅੰਤ ਕਾਰਣਿ ਕੇਤੇ ਬਿਲਲਾਹਿ ॥ ਤਾ ਕੇ ਅੰਤ ਨ ਪਾਏ ਜਾਹਿ ॥ ਏਹੁ ਅੰਤੁ ਨ ਜਾਣੈ ਕੋਇ ॥ ਬਹੁਤਾ ਕਹੀਐ ਬਹੁਤਾ ਹੋਇ ॥ ਵਡਾ ਸਾਹਿਬੁ ਊਚਾ ਥਾਉ ॥ ਊਚੇ ਉਪਰਿ ਊਚਾ ਨਾਉ ॥ ਏਵਡੁ ਊਚਾ ਹੋਵੈ ਕੋਇ ॥ ਤਿਸੁ ਊਚੇ ਕਉ ਜਾਣੈ ਸੋਇ ॥ ਜੇਵਡੁ ਆਪਿ ਜਾਣੈ ਆਪਿ ਆਪਿ ॥ ਨਾਨਕ ਨਦਰੀ ਕਰਮੀ ਦਾਤਿ ॥

ਅਰਥ:- ਅਕਾਲ ਪੁਰਖ ਨੇ ਇਹ ਜਗਤ (ਜੋ ਦਿੱਸ ਰਿਹਾ ਹੈ) ਬਣਾਇਆ ਹੈ, ਪਰ ਇਸ ਦਾ ਹੀ ਅੰਤ ਨਹੀਂ ਪਾਇਆ ਜਾਂਦਾ। ਇਸ ਦਾ ਉਰਲਾ ਤੇ ਪਾਰਲਾ ਬੰਨਾ ਕੋਈ ਨਹੀਂ ਦਿੱਸਦਾ। ਕਈ ਮਨੁੱਖ ਅਕਾਲ ਪੁਰਖ ਦਾ ਹੱਦ-ਬੰਨਾ ਲੱਭਣ ਲਈ ਤਰਲੈ ਲੈ ਰਹੇ ਸਨ, ਪਰ ਉਸ ਦੇ ਹੱਦ-ਬੰਨੇ ਲੱਭੇ ਨਹੀਂ ਜਾ ਸਕਦੇ। (ਅਕਾਲ ਪੁਰਖ ਦੇ ਗੁਣਾਂ ਦਾ) ਇਹ ਹੱਦ-ਬੰਨਾ (ਜਿਸ ਦੀ ਬੇਅੰਤ ਜੀਵ ਭਾਲ ਕਰ ਰਹੇ ਹਨ) ਕੋਈ ਮਨੁੱਖ ਨਹੀਂ ਪਾ ਸਕਦਾ। ਜਿਉਂ ਜਿਉਂ ਇਹ ਗੱਲ ਆਖੀ ਜਾਵੀਏ ਕਿ ਉਹ ਵੱਡਾ ਹੈ, ਤਿਉਂ ਤਿਉਂ ਉਹ ਹੋਰ ਵੱਡਾ, ਹੋਰ ਵੱਡਾ ਪਰਤੀਤ ਹੋਣ ਲੱਗ ਪੈਂਦਾ ਹੈ। ਅਕਾਲ ਪੁਰੱਖ ਵੱਡਾ ਹੈ, ਉਸ ਦਾ ਟਿਕਾਣਾ ਉੱਚਾ ਹੈ। ਉਸ ਦਾ ਨਾਮਣਾ ਭੀ ਉੱਚਾ ਹੈ।ਜੇ ਕੋਈ ਹੋਰ ਉਸ ਜੇਡਾ ਵੱਡਾ ਹੋਵੇ, ਉਹ ਹੀ ਉਸ ਉੱਚੇ ਅਕਾਲ ਪੁਰਖ ਨੂੰ ਸਮਝ ਸਕਦਾ ਹੈ (ਕਿ ਉਹ ਕੇਡਾ ਵੱਡਾ ਹੈ)। ਅਕਾਲ ਪੁਰਖ ਆਪ ਹੀ ਜਾਣਦਾ ਹੈ ਕਿ ਉਹ ਆਪ ਕੇਡਾ ਵੱਡਾ ਹੈ। ਹੇ ਨਾਨਕ! (ਹਰੇਕ) ਦਾਤ ਮਿਹਰ ਦੀ ਨਜ਼ਰ ਕਰਨ ਵਾਲੇ ਅਕਾਲ ਪੁਰਖ ਦੀ ਬਖ਼ਸ਼ਸ਼ ਨਾਲ ਮਿਲਦੀ ਹੈ ॥੨੪॥

ਇਸ ਲਈ ਉਸ ਦੀ ਸ੍ਰਿਸ਼ਟੀ ਦਾ ਅੰਤ ਨਹੀਂ ਪਾਇਆ ਜਾ ਸਕਦਾ ਹਾਲੇ ਵੀ ਬਹੁਤ ਸਾਰੇ ਤਾਰੇ ਅਤੇ ਬ੍ਰਹਮੰਡ ਹਨ ਜਿਨਾ ਤੱਕ ਇਨਸਾਨ ਦੀ ਪਹੁੰਚ ਨਹੀਂ ਹੋਈ “ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥”

੫. ਸ੍ਰਿਸ਼ਟੀ ਨੂ ਕੌਣ ਅਤੇ ਕਿਵੇਂ ਚਲਾ ਰਿਹਾ ਹੈ ?

ਜਿਵ ਤਿਸੁ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣੁ ॥ ਓਹੁ ਵੇਖੈ ਓਨਾ ਨਦਰਿ ਨ ਆਵੈ ਬਹੁਤਾ ਏਹੁ ਵਿਡਾਣੁ ॥

ਅਰਥ:- ਜਿਵੇਂ ਉਸ ਅਕਾਲ ਪੁਰਖ ਨੂੰ ਭਾਉਂਦਾ ਹੈ ਅਤੇ ਜਿਵੇਂ ਉਸ ਦਾ ਹੁਕਮ ਹੁੰਦਾ ਹੈ, ਤਿਵੇਂ ਹੀ ਉਹ ਆਪ ਸੰਸਾਰ ਦੀ ਕਾਰ ਚਲਾ ਰਿਹਾ ਹੈ। ਇਹ ਬੜਾ ਅਸਚਰਜ ਕੌਤਕ ਹੈ ਕਿ ਉਹ ਅਕਾਲ ਪੁਰਖ (ਸਭ ਜੀਵਾਂ ਨੂੰ) ਵੇਖ ਰਿਹਾ ਹੈ ਪਰ ਜੀਵਾਂ ਨੂੰ ਅਕਾਲ ਪੁਰਖ ਨਹੀਂ ਦਿੱਸਦਾ। ਅਕਾਲਪੁਰਖ ਹਰ ਜੀਵ ਹਰ ਕਣ ਵਿੱਚ ਸਮਾਇਆ ਹੋਇਆ ਹੈ, ਇਸੇ ਵਾਸਤੇ ਕੋਈ ਵੀ ਕਾਰ ਉਸ ਤੋਂ ਬਿਨਾ ਨਹੀਂ ਹੋ ਸਕਦੀ ਸਾਰਾ ਕੁਝ ਕਰਨ ਕਰਾਵਣ ਵਾਲਾ ਓਹ ਆਪ ਹੀ ਹੈ|

ਆਪੇ ਆਪੁ ਉਪਾਇ ਨਿਰਾਲਾ ॥ ਸਾਚਾ ਥਾਨੁ ਕੀਓ ਦਇਆਲਾ ॥ ਪਉਣ ਪਾਣੀ ਅਗਨੀ ਕਾ ਬੰਧਨੁ ਕਾਇਆ ਕੋਟੁ ਰਚਾਇਦਾ ॥੧॥ ਨਉ ਘਰ ਥਾਪੇ ਥਾਪਣਹਾਰੈ ॥ ਦਸਵੈ ਵਾਸਾ ਅਲਖ ਅਪਾਰੈ ॥ ਸਾਇਰ ਸਪਤ ਭਰੇ ਜਲਿ ਨਿਰਮਲਿ ਗੁਰਮੁਖਿ ਮੈਲੁ ਨ ਲਾਇਦਾ ॥੨॥ ਰਵਿ ਸਸਿ ਦੀਪਕ ਜੋਤਿ ਸਬਾਈ ॥ ਆਪੇ ਕਰਿ ਵੇਖੈ ਵਡਿਆਈ ॥ ਜੋਤਿ ਸਰੂਪ ਸਦਾ ਸੁਖਦਾਤਾ ਸਚੇ ਸੋਭਾ ਪਾਇਦਾ ॥੩॥

ਅਰਥ:- (ਪਰਮਾਤਮਾ) ਆਪ ਹੀ ਆਪਣੇ ਆਪ ਨੂੰ (ਜਗਤ ਦੇ ਰੂਪ ਵਿਚ) ਪੈਦਾ ਕਰ ਕੇ (ਮਾਇਆ ਦੇ ਮੋਹ ਤੋਂ) ਨਿਰਲੇਪ (ਭੀ) ਰਹਿੰਦਾ ਹੈ । ਹਵਾ ਪਾਣੀ ਅੱਗ (ਆਦਿਕ ਤੱਤਾਂ) ਦਾ ਮੇਲ ਕਰ ਕੇ ਉਹ ਪਰਮਾਤਮਾ ਸਰੀਰ-ਕਿਲ੍ਹਾ ਰਚਦਾ ਹੈ ਤੇ ਸਦਾ-ਥਿਰ ਦਇਆਲ ਪ੍ਰਭੂ ਇਸ ਸਰੀਰ ਨੂੰ (ਆਪਣੇ ਰਹਿਣ ਲਈ) ਥਾਂ ਬਣਾਂਦਾ ਹੈ ।1। ਬਣਾਣ ਦੀ ਤਾਕਤ ਰੱਖਣ ਵਾਲੇ ਪ੍ਰਭੂ ਨੇ ਇਸ ਸਰੀਰ ਦੇ ਨੌ ਘਰ (ਕਰਮ ਇੰਦ੍ਰੇ) ਬਣਾਏ ਹਨ । ਦਸਵੇਂ ਘਰ (ਦਸਵੇਂ ਦੁਆਰ) ਵਿਚ ਉਸ ਅਦ੍ਰਿਸ਼ਟ ਤੇ ਬੇਅੰਤ ਪ੍ਰਭੂ ਦੀ ਰਿਹੈਸ਼ ਹੈ । (ਜੀਵ ਮਾਇਆ ਦੇ ਮੋਹ ਵਿਚ ਫਸ ਕੇ ਆਪਣੇ ਆਪ ਨੂੰ ਮਲੀਨ ਕਰ ਲੈਂਦੇ ਹਨ, ਪਰ) ਜੇਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ ਉਸ ਦੇ ਪੰਜੇ ਗਿਆਨ-ਇੰਦ੍ਰੇ ਉਸ ਦਾ ਮਨ ਉਸ ਦੀ ਬੁੱਧੀ-ਇਹ ਸੱਤੇ ਹੀ ਸਰੋਵਰ ਪ੍ਰਭੂ ਦੇ ਨਾਮ ਦੇ ਪਵਿਤ੍ਰ ਜਲ ਨਾਲ ਭਰੇ ਰਹਿੰਦੇ ਹਨ, ਇਸ ਵਾਸਤੇ ਉਸ ਨੂੰ ਮਾਇਆ ਦੀ ਮੈਲ ਨਹੀਂ ਲੱਗਦੀ ।2। ਪਰਮਾਤਮਾ ਆਪ ਹੀ ਸੂਰਜ ਚੰਦ੍ਰਮਾ (ਜਗਤ ਦੇ) ਦੀਵੇ ਬਣਾ ਕੇ ਆਪਣੀ ਵਡਿਆਈ ਵੇਖਦਾ ਹੈ, ਇਹਨਾਂ ਸੂਰਜ ਚੰਦ੍ਰਮਾ (ਆਦਿਕ) ਦੀਵਿਆਂ ਵਿਚ ਸਾਰੀ ਸ੍ਰਿਸ਼ਟੀ ਵਿਚ ਉਸ ਦੀ ਆਪਣੀ ਹੀ ਜੋਤਿ (ਚਾਨਣ ਕਰ ਰਹੀ) ਹੈ । ਉਹ ਪ੍ਰਭੂ ਸਦਾ ਚਾਨਣ ਹੀ ਚਾਨਣ ਹੈ, ਉਹ ਸਦਾ (ਜੀਵਾਂ ਨੂੰ) ਸੁਖ ਦੇਣ ਵਾਲਾ ਹੈ । ਜੇਹੜਾ ਜੀਵ ਉਸ ਦਾ ਰੂਪ ਹੋ ਜਾਂਦਾ ਹੈ ਉਸ ਨੂੰ ਪ੍ਰਭੂ ਆਪ ਹੀ ਸੋਭਾ ਦੇਂਦਾ ਹੈ ।3।

ਇਸੇ ਤਰਾਂ ਗੁਰੂ ਨਾਨਕ ਸਾਹਿਬ ਜੀ ਨੇ ਹੋਰ ਬਹੁਤ ਸਾਰੇ ਸਵਾਲਾਂ ਦੇ ਜਵਾਬ ਆਪਣੀ ਬਾਣੀ ਵਿੱਚ ਦਿੱਤੇ ਅਤੇ ਲੋਕਾਂ ਤੱਕ ਪਹੁੰਚਾਏ| ਗੁਰੂ ਨਾਨਕ ਸਾਹਿਬ ਜੀ ਦਾ ਵਵਾਗਿਆਨਿਕ ਪੱਖ ਇੱਕ ਬਹੁਤ ਹੀ ਅਣਗੋਲਿਆ ਵਿਸ਼ਾ ਹੈ| ਜਿਸ ਸਮੇ ਤੇ ਗੁਰੂ ਨਾਨਕ ਸਾਹਿਬ ਇਸ ਦੁਨੀਆ ਤੇ ਆਏ ਉਸ ਸਮੇ ਲੋਕ ਬਹੁਤ ਬੁਰੀ ਤਰਾਂ ਕਰਮਕਾਂਡਾਂ ਵਿੱਚ ਫੱਸੇ ਹੋਏ ਸਨ| ਕਿਸੇ ਨੂ ਨਹੀਂ ਪਤਾ ਸੀ ਕੇ ਕੀ ਧਰਤੀ ਗੋਲ ਹੈ ? ਗ੍ਰੈਵਿਟੀ ਕੀ ਚੀਜ਼ ਹੈ? ਰੁਤਾਂ ਕਿਸ ਤਰਾਂ ਬਣਦੀਆਂ ਹਨ? ਧਰਤੀ ਕਿਸ ਦੇ ਆਸਰੇ ਖੜੀ ਹੈ? ਕੀ ਹੋਰ ਵੀ ਧਰਤੀਆਂ ਹਨ? ਕੁਦਰਤ ਕੀ ਹੈ ? ਅਤੇ ਬਹੁਤ ਸਾਰੇ ਇਸ ਤਰਾਂ ਦੇ ਹੋਰ ਸਵਾਲ ਹਨ ਜਿਨਾ ਦਾ ਜਵਾਬ ਗੁਰੂ ਸਾਹਿਬ ਨੇ ਘਰ ਘਰ ਜਾ ਕੇ ਦਿੱਤਾ| ਉਸ ਸਮੇ ਦੇ ਹਲਾਤਾਂ ਵਿੱਚ ਏਹੋ ਜਿਹੇ ਸਵਾਲਾਂ ਦੇ ਜਵਾਬ ਦੇਣੇ ਕੋਈ ਸੌਖੇ ਨਹੀਂ ਹੁੰਦੇ ਹੋਣਗੇ, ਮੈ ਜਦੋਂ ਵੀ ਇਸ ਬਾਰੇ ਸੋਚਦਾ ਹਾਂ ਤਾਂ ਮੇਰਾ ਸਿਰ ਉਸ ਮਹਾਨ ਹਸਤੀ ਅਗੇ ਆਪਣੇ ਆਪ ਝੁੱਕ ਜਾਂਦਾ ਹੈ ਜਿਸ ਨੇ ਲੋਕਾਈ ਨੂ ਹਨੇਰੇ ਵਿਚੋਂ ਕੱਡ ਕੇ ਰੋਸ਼ਨੀ ਦਿਖਾਈ|

ਭੁੱਲ ਚੁੱਕ ਦੀ ਖਿਮਾ....ਵਰਿੰਦਰ ਸਿੰਘ (ਗੋਲਡੀ)


(26/11/12)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਕੀ ਕੀ ਗੁਣ ਮੈਂ ਗਾਵਾਂ ਤੇਰੇ।
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਕੀ ਕੀ ਗੁਣ ਮੈਂ ਗਾਵਾਂ ਤੇਰੇ।
ਤੇਰੀ ਮਹਿਮਾ ਵਰਨਣ ਕਰਨਾ, ਤਾਂ ਨਾ ਵਸ ਵਿੱਚ ਮੇਰੇ।
ਮੈ ਇੱਕ ਛੋਟਾ ਕੀਟ ਜੋ ਅਪਣੀ ਗੁਫਾ `ਚ ਸਿਮਟਿਆ ਹੋਇਆ।
ਜਿਸ ਨੇ ਰਚਿਆ, ਉਸ ਸੱਚੇ ਦੇ, ਧਿਆਨ ਕਦੇ ਨਾ ਖੋਇਆ।
ਅਪਣੇ ਚਾਨਣ ਤੋਂ ਵੀ ਡਰਦਾ, ਪਾਲ ਲਏ ਨੇ ਨ੍ਹੇਰੇ।
ਕੀ ਕੀ ਗੁਣ ਮੈਂ ਗਾਵਾਂ ਤੇਰੇ।
ਗੁਰ ਨਾ ਪਾਇਆ, ਗਿਆਨ ਨਾ ਪਾਇਆ, ਐਵੇਂ ਵਕਤ ਗਵਾਇਆ।
ਉਡਦਾ ਉਡਦਾ ਜੋ ਵੀ ਸੁਣਿਆ, ਉਸ ਤੇ ਗਿਆਨ ਵਧਾਇਆ।
ਗਿਆਨ-ਵਿਹੂਣਾ, ਰਿਹਾ ਭਟਕਦਾ, ਇੱਕ ਤੋਂ ਦੂਜੇ ਡੇਰੇ।
ਕੀ ਕੀ ਗੁਣ ਮੈਂ ਗਾਵਾਂ ਤੇਰੇ।
ਘਰ ਵਿੱਚ ਸਤਿਗੁਰ, ਪਰ ਅੱਖ ਮੈਲੀ, ਕੀਕੂੰ ਰਤਨ ਪਛਾਣੇ।
ਪੂਰਾ ਗੁਰ, ਗੁਰੂ ਗ੍ਰੰਥ ਸਾਹਿਬ ਹੈ, ਇਸ ਦੇ ਸ਼ਬਦ ਨਾ ਮਾਣੇ।
ਸ਼ਬਦ ਸ਼ਬਦ ਵਿੱਚ ਗਿਆਨ ਹੈ ਰੱਬੀ, ਸਮਝ ਨਾ ਆਇਆ ਮੇਰੇ।
ਕੀ ਕੀ ਗੁਣ ਮੈਂ ਗਾਵਾਂ ਤੇਰੇ।
ਤੇਰੀ ਮਹਿਮਾ ਦਾ ਭੰਡਾਰਾ, ਤੁਧ ਤਕ ਰਾਹ ਦਿਖਲਾਵੇ।
ਭਾਗਾਂ ਵਾਲਾ ਜੋ ਗੁਰ ਦੇ ਲੜ, ਲਗ ਕੇ ਮਾਰਗ ਪਾਵੇ।
ਮਾਰਗ ਭੁਲਿਆਂ, ਜੀਵਣ-ਮਰਨਾ, ਆਉਣ-ਜਾਣ ਦੇ ਫੇਰੇ।
ਕੀ ਕੀ ਗੁਣ ਮੈਂ ਗਾਵਾਂ ਤੇਰੇ।


(26/11/12)
ਗੁਰਚਰਨ ਪੱਖੋਕਲਾਂ

ਕੀਰਤਨ ਦੇ ਨਾਂ ਥੱਲੇ ਗੁਰਬਾਣੀ ਦਾ ਅਪਮਾਨ ਕਿਉਂ ?
ਵਕਤ ਦੇ ਨਾਲ ਦੁਨੀਆਂ ਦੀ ਹਰ ਚੀਜ ਬਦਲ ਜਾਂਦੀਂ ਹੈ ਪਰ ਉਸਦਾ ਮੂਲ ਕਦੇ ਨਹੀਂ ਬਦਲਦਾ । ਜਿਸ ਦੁਨਿਆਵੀ ਵਸਤੂ ਦਾ ਮੂਲ ਬਦਲ ਦਿੱਤਾ ਜਾਵੇ ਉਹ ਸਿਰਫ ਨਵੀਂ ਵਸਤੂ ਹੀ ਹੁੰਦੀ ਹੈ। ਸਿੱਖ ਫਲਸਫੇ ਵਿੱਚ ਗੁਰਬਾਣੀ ਨੂੰ ਮੂਲ ਤੱਤ ਦੀ ਥਾ ਹਾਸਲ ਹੈ ਜਿਸਨੂੰ ਕੀਰਤਨ , ਕਥਾ ਅਤੇ ਪੜਨ , ਸੁਣਨ ਦੇ ਨਾਲ ਸਮਝਾਇਆ ਜਾਂਦਾਂ ਹੈ। ਜਦ ਵੀ ਲੋਕ ਸਮੂਹਕ ਤੌਰ ਤੇ ਇਕੱਠੇ ਹੁੰਦੇ ਹਨ ਤਦ ਗੁਰਬਾਣੀ ਪੜੀ ਜਾਣੀ ਚਾਹੀਦੀ ਹੈ। ਗੁਰਬਾਣੀ ਨੂੰ ਬੋਲਣ ਨਾਲ ਹੀ ਸਾਰੇ ਤਰੀਕਿਆਂ ਤੋਂ ਵੱਧ ਬੋਲਿਆ ਅਤੇ ਸਮਝਾਇਆ ਜਾ ਸਕਦਾ ਹੈ। ਪਰ ਅੱਜ ਕੱਲ ਇਸ ਰਵਾਇਤ ਨੂੰ ਖਤਮ ਕੀਤਾ ਜਾ ਰਿਹਾ ਹੈ । ਜਿੰਨਾਂ ਹੀ ਗੁਰਬਾਣੀ ਨੂੰ ਸੁੱਧ ਅਤੇ ਸਾਫ ਪੜਿਆ ਜਾਦਾਂ ਹੈ ਉਨੀ ਹੀ ਗੁਰਬਾਣੀ ਵੱਧ ਸਮਝ ਆਈ ਜਾਂਦੀ ਹੈ। ਜਿੰਨਾਂ ਹੀ ਕੋਈ ਗੁਰਬਾਣੀ ਨੂੰ ਵੱਧ ਪੜਦਾ ਰਹਿੰਦਾਂ ਹੈ ਉਨੇ ਹੀ ਉਸਦੇ ਅਰਥ ਆਪਣੇ ਆਪ ਸਮਝ ਆਉਣ ਲੱਗਦੇ ਹਨ। ਗੁਰਬਾਣੀ ਤਾਂ ਕੀ ਦੁਨੀਆਂ ਦੀ ਹਰ ਪੜੀ ਜਾਣ ਵਾਲੀ ਕੋਈ ਵੀ ਕਿਤਾਬ ਜਿੰਨੀ ਵੱਧ ਵਾਰ ਪੜ ਲਈਏ ਉਨੀ ਹੀ ਵੱਧ ਸਮਝ ਆ ਜਾਂਦੀ ਹੈ। ਗੁਰੂ ਗਰੰਥ ਦੇ ਅਰਥ ਵੀ ਗੁਰਬਾਣੀ ਵਿੱਚੋਂ ਹੀ ਸਮਝ ਪੈਂਦੇ ਹਨ ਨਾਂ ਕਿ ਦੂਸਰਿਆਂ ਦੇ ਕੀਤੇ ਅਰਥ ਗੁਰਬਾਣੀ ਦੇ ਅਸਲੀ ਅਰਥ ਹੁੰਦੇ ਹਨ। ਹਰ ਮਨੁੱਖ ਦੀ ਆਪੋ ਆਪਣੀ ਸਮਝ ਹੁੰਦੀ ਹੈ ਜਿਸ ਅਨੁਸਾਰ ਹੀ ਉਹ ਗੁਰਬਾਣੀ ਦੇ ਅਰਥ ਸਮਝਦਾ ਅਤੇ ਕਰਦਾ ਹੈ। ਗੁਰੂ ਨਾਨਕ ਜੀ ਵੀ ਅੱਖਰਾਂ ਦੇ ਅਰਥ, ਲਿਖਣ ਵਾਲੇ ਸਿਰ ਨਾਂ ਕਹਿਕੇ ਕਰਨ ਵਾਲੇ ਦੇ ਅਰਥਾਂ ਨੂੰ ਹੀ ਮਾਨਤਾ ਦਿੰਦੇ ਹਨ। ਜਿਨ ਇਹ ਲਿਖੈ ਤਿਸ ਸਿਰ ਨਾਂਹੀ ਜਿਵ ਫੁਰਮਾਵੈ ਤਿਵ ਤਿਵ ਪਾਹੀਂ।
ਵਪਾਰੀ ਅਤੇ ਚਲਾਕ ਕਿਸਮ ਦੇ ਲੋਕਾਂ ਨੇ ਰਾਜਸੱਤਾਵਾਂ ਦੀ ਪੁਸਤਪਨਾਹੀ ਥੱਲੇ ਗੁਰਬਾਣੀ ਨੂੰ ਗਾਉਣਾਂ ਸੁਰੂ ਕੀਤਾ ਹੋਇਆਂ ਹੈ। ਕੀਰਤਨ ਰੂਪੀ ਗਾਉਣ ਦੇ ਤਰੀਕੇ ਨਾਲ ਬਹੁਤ ਥੋੜੀ ਬਾਣੀ ਗਾਈ ਜਾ ਸਕਦੀ ਹੈ। ਵਰਤਮਾਨ ਸਮੇਂ ਵਿੱਚ ਇਸ ਤਰੀਕੇ ਨਾਲ ਹੀ ਗੁਰਬਾਣੀ ਨੂੰ ਲੋਕਾਂ ਤੋਂ ਦੂਰ ਵੀ ਕੀਤਾ ਜਾਂਦਾਂ ਹੈ। ਕੀਰਤਨ ਕਰਨ ਸਮੇਂ ਵਰਤਮਾਨ ਸਮੇਂ ਦੇ ਵਪਾਰੀ ਕਿਸਮ ਦੇ ਕੀਰਤਨੀਏ ਮਨਮੱਤੇ ਅਰਥ ਵੀ ਕਰ ਸਕਦੇ ਅਤੇ ਕਰਦੇ ਹਨ। ਇਸ ਤਰਾਂ ਦੇ ਕੀਰਤਨੀਏ ਕੀਰਤਨ ਦੇ ਨਾਂ ਥੱਲੇ ਵਿਸੇਸ ਕਿਸਮ ਦੇ ਲੋਕਾਂ ਦੀ ਚਾਪਲੂਸੀ ਕਰਨ ਦਾ ਧੰਦਾਂ ਵੀ ਕਰਦੇ ਹਨ ਜੋ ਗੁਰਬਾਣੀ ਦਾ ਨਿਰਾਦਰ ਵੀ ਹੈ । ਪੁਰਾਤਨ ਸਮੇਂ ਵਿੱਚ ਕੀਰਤਨ ਜਾਂ ਸੰਗੀਤ ਦਾ ਸਹਾਰਾ ਸਿਰਫ ਇੱਛਾਵਾਨ ਲੋਕਾਂ ਨੂੰ ਬੁਲਾਉਣ ਤੱਕ ਹੁੰਦਾਂ ਸੀ ਪਰ ਲੋਕਾਂ ਦੀ ਹਾਜਰੀ ਵਿੱਚ ਸਿਰਫ ਅਨੰਤ ਰੱਬੀ ਤਾਕਤ ਦੇ ਗੁਣ ਗਾਏ ਜਾਂਦੇ ਸਨ । ਆਮ ਤੌਰ ਤੇ ਕੀਰਤਨ ਸਵੇਰ ਵੇਲੇ ਸੂਰਜ ਚੜਨ ਤੋਂ ਪਹਿਲਾਂ ਵਾਲੇ ਸਮੇਂ ਹੀ ਹੁੰਦਾਂ ਸੀ ਜਿਸ ਨਾਲ ਸਭ ਨੂੰ ਇਹ ਵੀ ਪਤਾ ਲੱਗ ਜਾਂਦਾਂ ਸੀ ਕਿ ਕਿਸ ਘਰ ਗੁਰਬਾਣੀ ਦਾ ਪਾਠ ਹੋ ਰਿਹਾ ਹੈ ਅਤੇ ਕਿਉਂ ਹੋ ਰਿਹਾ ਹੈ ਜਾਂ ਕੀ ਸਮਾਗਮ ਹੈ। ਗੁਰੂ ਨਾਨਕ ਜੀ ਜਦ ਵੀ ਗੁਰਬਾਣੀ ਬੋਲਦੇ ਸਨ ਤਾਂ ਉਸ ਤੋਂ ਪਹਿਲਾਂ ਆਪਣੇ ਰਬਾਬੀ ਨੂੰ ਕਹਿੰਦੇ ਸਨ ਮਰਦਾਨਿਆਂ ਰਬਾਬ ਛੇੜ ਗੁਰਬਾਣੀ ਆਈ ਹੈ। ਜਦ ਹੀ ਰਬਾਬ ਦੀ ਤਾਨ ਛਿੜਦੀ ਸੀ ਤਦ ਨੇੜੇ ਤੇੜੇ ਦੇ ਲੋਕ ਵੀ ਰਬਾਬ ਦੀ ਅਵਾਜ ਸੁਣਕੇ ਇਕੱਠੇ ਹੁੰਦੇ ਸਨ ਅਤੇ ਗੁਰੂ ਜੀ ਗੁਰਬਾਣੀ ਬੋਲਿਆ ਕਰਦੇ ਸਨ। ਇਸ ਤਰਾਂ ਸੰਗੀਤ ਦੇ ਸਹਾਰੇ ਲੋਕਾਂ ਨੂੰ ਇਕੱਠੇ ਹੋਣ ਅਤੇ ਗੁਰਬਾਣੀ ਸੁਣਨ ਦਾ ਮੌਕਾ ਮਿਲਦਾ ਸੀ । ਗੁਰੂ ਜੀ ਦਾ ਮੂਲ ਮਕਸਦ ਗੁਰਬਾਣੀ ਬੋਲਣਾਂ ਹੁੰਦਾਂ ਸੀ ਨਾਂ ਕਿ ਲੋਕਾਂ ਨੂੰ ਸੰਗੀਤ ਸੁਣਉਣਾਂ । ਅੱਜ ਤੋਂ 40 ਕੁ ਸਾਲ ਪਹਿਲਾਂ ਤੱਕ ਵੀ ਇਹ ਤਰੀਕਾ ਹੀ ਵਰਤਿਆ ਜਾਂਦਾਂ ਰਿਹਾ ਹੈ। ਸੰਗੀਤਕ ਕੀਰਤਨ ਲੋਕਾਂ ਨੂੰ ਇਕੱਠੇ ਕਰਨ ਦਾ ਸਾਧਨ ਮਾਤਰ ਹੈ ਪਰ ਅਸਲੀ ਉਦੇਸ ਗੁਰਬਾਣੀ ਬੋਲਣਾਂ ਹੀ ਹੁੰਦਾਂ ਹੈ। ਵਰਤਮਾਨ ਸਮੇਂ ਵਿੱਚ ਕੀਰਤਨ ਦੇ ਨਾਂ ਥੱਲੇ ਸੰਗੀਤ ਪਰਧਾਨ ਕਰ ਦਿੱਤਾ ਗਿਆਂ ਹੈ। ਕੀਰਤਨ ਹਮੇਸਾਂ ਅਨੰਤ ਰੱਬੀ ਤਾਕਤ ਦੇ ਗੁਣ ਗਾਉਣ ਨੂੰ ਹੀ ਕਿਹਾ ਜਾਂਦਾਂ ਹੈ ਜਦੋਂ ਕਿ ਅੱਜ ਕੱਲ ਕੀਰਤਨ ਦੇ ਨਾਂ ਥੱਲੇ ਵਿਅਕਤੀ ਵਿਸੇਸ ਜਾਂ ਪਰੀਵਾਰਾਂ ਦੇ ਗੁਣ ਜਾਂ ਰਾਜਨੀਤਕਾਂ ਦੇ ਗੁਣ ਗਾਏ ਜਾਂਦੇ ਹਨ ਜੋ ਰੱਬ ਦੀ ਕੀਰਤੀ ਨਹੀਂ ਹੁੰਦੀ । ਇਸ ਤਰਾਂ ਦੇ ਕੀਰਤਨ ਬਾਰੇ ਗੁਰੂ ਜੀ ਨੇ ਕਿਹਾ ਹੈ ਕਿ
ਕਲਯੁੱਗ ਮੈਂ ਕੀਰਤਨ ਪਰਧਾਨਾਂ । ਗੁਰਮੁੱਖ ਜਪੀਐ ਲਾਇ ਧਿਆਨਾਂ । ਆਪ ਤਰੈ ਸਗਲੈ ਕੁਲ ਤਾਰੈ। ਹਰ ਦਰਗਹ ਪਤਿ ਸਿਉ ਜਾਇਦਾਂ।
ਦਾ ਭਾਵ ਹੈ ਕਿ ਕਲਯੁੱਗ ਭਾਵ ਕਲਾ ਦੇ ਜਮਾਨੇ ਵਿੱਚ ਕੀਰਤਨ (ਸੰਗੀਤ) ਪਰਧਾਨ ਬਣ ਬੈਠਦਾ ਹੈ ਪਰ ਗੁਰੂ ਵੱਲ ਮੂੰਹ ਕਰਕੇ ਤੁਰਨ ਵਾਲੇ ਗੁਰਮੁੱਖ ਲੋਕ ਸਿਰਫ ਉਸ ਅਨੰਤ ਤਾਕਤ ਦਾ ਜਪ ਕਰਦੇ ਹਨ ਇਸ ਤਰਾਂ ਉਹ ਕੀਰਤਨ ਜਾਂ ਕੀਰਤਨੀਆਂ ਤੋਂ ਬੱਚਕੇ ਆਪ ਵੀ ਤਰ ਜਾਂਦੇ ਹਨ ਅਤੇ ਆਪਣੀ ਕੁੱਲ ਨੂੰ ਵੀ ਤਾਰ ਲੈਂਦੇ ਹਨ। ਪਰਧਾਨ ਲਫਜ ਗੁਰਬਾਣੀ ਵਿੱਚ ਝੂਠ ਲਈ ਵੀ ਵਰਤਿਆ ਹੈ ਜਿਵੇਂ ਸਰਮ ਧਰਮ ਦੋਏ ਛੁਪ ਖਲੋਏ । ਕੂੜ ਫਿਰੈ ਪਰਧਾਨ ਵੇ ਲਾਲੋ।
ਵਰਤਮਾਨ ਸਮੇਂ ਵਿੱਚ ਵਪਾਰਕ ਬਿਰਤੀਆਂ ਹਰ ਕੰਮ ਵਿੱਚ ਭਾਰੂ ਹੋ ਰਹੀਆਂ ਹਨ । ਸਮੁੱਚੀ ਦੁਨੀਆਂ ਵਾਂਗ ਸਿੱਖ ਫਲਸਫੇ ਨੂੰ ਮੰਨਣ ਵਾਲੇ ਲੋਕ ਵੀ ਵਪਾਰਕ ਹੋ ਚੁੱਕੇ ਹਨ । ਰਾਜ ਸੱਤਾ ਹਰ ਤਰੀਕਾ ਕੁਰਸੀ ਬਚਾਉਣ ਲਈ ਸਹੀ ਸਮਝਦੀ ਹੈ ਗੁਰਬਾਣੀ ਦੀ ਥਾਂ ਕੀਰਤਨ ਦੇ ਨਾਂ ਥੱਲੇ ਆਪਣੀ ਬੱਲੇ ਬੱਲੇ ਕਰਵਾਉਣੀ ਰਾਜਨੀਤਕਾਂ ਨੂੰ ਕੋਈ ਗੁਨਾਹ ਨਹੀਂ ਲੱਗਦਾ। ਗੁਰੂ ਗਰੰਥ ਦੇ ਨਾਂ ਥੱਲੇ ਆਪਣੀ ਉਸਤੱਤ ਕਰਵਾਉਣਾਂ ਹੀ ਦੁਨਿਆਵੀ ਲੋਕਾਂ ਦਾ ਮੁੱਖ ਉਦੇਸ ਹੋ ਗਿਆ ਹੈ । ਸਮੁੱਚੇ ਸਮਾਜ ਦਾ ਵੱਡਾ ਹਿੱਸਾ ਗੁਰਬਾਣੀ ਦੇ ਨਾਂ ਥੱਲੇ ਆਪਣੀ ਹਾਉਮੈਂ ਨੂੰ ਪੱਠੇ ਵੱਧ ਪਾਉਂਦਾਂ ਹੈ। ਗੁਰੂ ਗਰੰਥ ਸਾਹਿਬ ਦੇ ਨਾਂ ਥੱਲੇ ਸਿਰਫ ਲੋਕਾਂ ਦਾ ਇਕੱਠ ਕੀਤਾ ਜਾਂਦਾਂ ਹੈ ਪਰ ਗੁਰੂ ਗਰੰਥ ਦੀ ਬਾਣੀ ਪੜਨ ਦੀ ਇਜਾਜਤ ਪਾਠੀ ਸਿੰਘਾਂ ਨੂੰ ਨਹੀਂ ਦਿੱਤੀ ਜਾਂਦੀ। ਗੁਰਬਾਣੀ ਦੇ ਪਾਠ ਕਰਨ ਵਾਲੇ ਪਾਠੀ ਦੀ ਬਜਾਇ ਪਰੀਵਾਰ ਦੇ ਸੋਹਿਲੇ ਗਾਉਣ ਵਾਲੇ ਅਖੌਤੀ ਕੀਰਤਨੀਏ ਬਿਠਾ ਦਿੱਤੇ ਜਾਂਦੇ ਹਨ । ਜੋ ਸਾਰਾ ਸਮਾਂ ਗੁਰਬਾਣੀ ਗਾਉਣ ਦੀ ਥਾਂ ਪਰੀਵਾਰ , ਰਾਜਨੀਤਕਾਂ ,ਅਤੇ ਵੱਧ ਪੈਸੇ ਭੇਟਾਂ ਦੇਣ ਵਾਲਿਆਂ ਦੇ ਸੋਹਲੇ ਗਾਉੰਦੇ ਰਹਿੰਦੇ ਹਨ। ਮੁਸਕਿਲ ਨਾਲ ਗੁਰਬਾਣੀ ਦਾ ਇੱਕ ਅੱਧਾ ਸਲੋਕ ਬੋਲਦੇ ਹਨ ਪਰ ਮਨਮੱਤੀਆਂ ਕਹਾਣੀਆਂ ਅਤੇ ਆਪਣਾਂ ਮਨਮੱਤੀ ਪਰਚਾਰ ਵੱਧ ਕਰਦੇ ਹਨ। ਜਦੋਂ ਕਿ ਗੁਰਬਾਣੀ ਦਾ ਪਾਠ ਕਰਨ ਸਮੇਂ ਇਹੋ ਜਿਹਾ ਕੁੱਝ ਕਰਨਾਂ ਸੰਭਵ ਨਹੀਂ ਹੁੰਦਾਂ । ਗੁਰਬਾਣੀ ਪੜਨ ਨਾਲ ਤਾਂ ਗੁਰੂਆਂ ਦੀ ਸੋਚ ਹੀ ਬੋਲਦੀ ਹੈ ਪਰ ਦੁਨੀਆਂ ਦੇ ਲੋਕ ਤਾਂ ਆਪਣੀ ਉਸਤੱਤ ਬਲਵਾਉਣਾਂ ਚਾਹੁੰਦੇ ਹੁੰਦੇ ਹਨ। ਗੁਰਬਾਣੀ ਦੇ ਸਲੋਕ ਤਾਂ ਰਾਜਸੱਤਾ ਤੱਕ ਨੂੰ ਮਾਸ ਖਾਣ ਵਾਲੇ ਸੇਰ ਤੱਕ ਉਹਨਾਂ ਦੇ ਸਿਪਾਹ ਸਲਾਰਾਂ ਨੂੰ ਹੱਡੀਆਂ ਚੂੰਡਣ ਵਾਲੇ ਕੁੱਤੇ ਤੱਕ ਬੋਲ ਦਿੰਦੀ ਹੈ ਪਰ ਦੁਨਿਆਵੀ ਲੋਕ ਤਾਂ ਰਾਜਨੀਤਕਾਂ ਦੀ ਗੁਲਾਮੀ ਕਰਨ ਵਾਸਤੇ ਇਕੱਠ ਰਖਵਾਉੰਦੇ ਹਨ । ਗੁਰਬਾਣੀ ਦੀ ਅਵਾਜ ਤਾਂ ਦਿਖਾਵੇ ਨੂੰ ਵੀ ਵੀ ਸੱਚ ਦਾ ਸੀਸਾਂ ਦਿਖਾ ਦਿੰਦੀ ਹੈ ਜੋ ਕਿ ਦੁਨਿਆਵੀ ਲੋਕ ਦੇਖਣਾਂ ਨਹੀਂ ਚਾਹੁੰਦੇ । ਸੋ ਇਸ ਤਰਾਂ ਗੁਰਬਾਣੀ ਦੇ ਸੱਚ ਤੋਂ ਬਚਣ ਲਈ ਕੀਰਤਨ ਦਾ ਉਟ ਆਸਰਾ ਲੈਕੇ ਆਪਣੇ ਮਕਸਦ ਹੱਲ ਕਰਦੇ ਹਨ। ਅੱਜਕੱਲ ਦੇ ਕੀਰਤਨੀਏ ਜੋ ਨਿਸਕਾਮ ਨਹੀਂ ਹੁੰਦੇ ਸਗੋਂ ਪੈਸੇ ਦੇ ਪੁੱਤ ਹੁੰਦੇ ਹਨ ਵੀ ਗੁਰਬਾਣੀ ਦੀ ਘੋਰ ਬੇਅਦਬੀ ਕਰਨ ਦੀ ਸਰਮ ਨਹੀਂ ਮੰਨਦੇ । ਵਰਤਮਾਨ ਸਮੇਂ ਦੇ ਕੀਰਤਨੀਏ ਤਾਂ ਸਰਕਾਰਾਂ ਇਨਾਮ ,ਸਨਮਾਨ, ਪਦਮ ਸਿਰੀਆਂ ਦੇ ਖਿਤਾਬ ਲੈਣ ਤੱਕ ਚਲੇ ਗਏ ਹਨ ਪਰ ਕਿਸੇ ਸਮੇਂ ਗੁਰੂ ਘਰਾਂ ਦੇ ਕੀਰਤਨੀਏ ਤਾਂ ਕੀ ਘੋੜਿਆਂ ਦੀ ਲਿੱਦ ਚੁੱਕਣ ਵਾਲੇ ਵੀ ਸਰਕਾਰਾਂ ਤੋਂ ਮਿਲੀਆਂ ਨਵਾਬੀਆਂ ਜੁੱਤੀ ਤੋਂ ਵਾਰ ਦਿਆਂ ਕਰ ਸਕਦੇ ਸਨ। ਗੁਰੂ ਘਰਾਂ ਦੇ ਸੇਵਾਦਾਰ ਭਾਈ ਮਨੀ ਸਿੰਘ ਵਰਗੇ ਬੰਦ ਬੰਦ ਕਟਵਾ ਗਏ ਪਰ ਸਰਕਾਰਾਂ ਦੀ ਗੁਲਾਮੀ ਕਬੂਲ ਨਹੀਂ ਕੀਤੀ। ਅਨੰਤ ਰੱਬੀ ਤਾਕਤ ਦਾ ਅਸਲੀ ਕੀਰਤਨੀਆਂ ਕਦੇ ਸਰਕਾਰਾਂ ਅਤੇ ਪੈਸੇ ਦਾ ਗੁਲਾਮ ਨਹੀਂ ਹੁੰਦਾਂ ਪਰ ਵਰਤਮਾਨ ਸਮੇ ਵਿੱਚ ਕੋਈ ਮਰਦਾਨੇ ਕਿਆਂ ਵਰਗਾ ਕੀਰਤਨੀਆਂ ਭਾਲਿਆਂ ਵੀ ਮੁਸਕਿਲ ਨਾਲ ਮਿਲਦਾ ਹੈ। ਕੀਰਤਨ ਕਰਨਾਂ ਭਾਵੇਂ ਬਹੁਤ ਹੀ ਚੰਗੀ ਕਲਾ ਅਤੇ ਪਰਚਾਰ ਦਾ ਸਾਧਨ ਹੈ ਪਰ ਵਪਾਰਕ ਤੌਰ ਤੇ ਕੀਰਤਨ ਕਰਨ ਨੂੰ ਗੁਰੂਆਂ ਦੀ ਸੋਚ ਅਤੇ ਬਾਣੀ ਬਹੁਤ ਵੱਡਾ ਗੁਨਾਹ ਮੰਨਦੀ ਹੈ। ਵਰਤਮਾਨ ਸਮੇਂ ਵਿੱਚ ਕੀਰਤਨ ਦੇ ਨਾਂ ਥੱਲੇ ਰੱਬ ਦੀ ਉਸਤੱਤ ਜਾਂ ਗੁਰਬਾਣੀ ਦੀ ਉਸਤੱਤ ਨਹੀਂ ਕਹੀ ਜਾ ਰਹੀ ਹੈ ਸਗੋਂ ਕੀਰਤਨ ਅਤੇ ਗੁਰਬਾਣੀ ਦੀ ਵਰਤੋਂ ਵਪਾਰਕ ਅਤੇ ਸਵੈ ਪਰਚਾਰ ਲਈ ਕੀਤੀ ਜਾ ਰਹੀ ਹੈ ਜਿਸ ਤੋਂ ਬਚਿਆ ਜਾਣਾਂ ਚਾਹੀਦਾ ਹੈ। ਕੀਰਤਨ ਦੇ ਨਾਂ ਥੱਲੇ ਗੁਰੂ ਗਰੰਥ ਦੀ ਅਰਦਾਸ ਸਮੇਂ ਪੜੀਆਂ ਜਾਣ ਵਾਲੀਆਂ ਬਾਣੀਆਂ ਨੂੰ ਵੀ ਕੀਰਤਨੀਏ ਵਪਾਰੀ ਲੋਕ ਗਾਉਣਾਂ ਸੁਰੂ ਕਰ ਚੁੱਕੇ ਹਨ ਅਰਦਾਸ ਦੇ ਸਮੇਂ ਤੋਂ ਪਹਿਲਾਂ ਪੜੇ ਜਾਣ ਵਾਲੇ ਅਨੰਦ ਸਾਹਿਬ ਨੂੰ ਵੀ ਘਟਾਕਿ ਪੰਜ ਪਉੜੀਆਂ ਤੱਕ ਸੀਮਤ ਕਰ ਦਿੱਤਾ ਗਿਆ ਹੈ ਅਤੇ ਉਹ ਵੀ ਪਾਠੀ ਸਿੰਘ ਦੀ ਥਾਂ ਕੀਰਤਨੀਏ ਹੀ ਗਾਉਣਾਂ ਸੁਰੂ ਕਰ ਚੁੱਕੇ ਹਨ। ਗੁਰੂ ਗਰੰਥ ਦੀ ਸਿਰਫ ਹੋਂਦ ਹੀ ਹੁੰਦੀ ਹੈ ਪਰ ਉਸਦੀ ਬਾਣੀ ਪੜਨ ਤੇ ਮਨਾਹੀ ਹੀ ਕਰ ਦਿੱਤੀ ਗਈ ਹੈ । ਸੰਗਤ ਦੀ ਹਾਜਰੀ ਵਿੱਚ ਗੁਰਬਾਣੀ ਹੀ ਪੜੀ ਜਾਣੀ ਚਾਹੀਦੀ ਹੈ ਪਰ ਵਰਤਮਾਨ ਸਮੇਂ ਗੁਰਬਾਣੀ ਦੀ ਬਜਾਇ ਕੀਰਤਨ ਹੀ ਕਿਉਂ ਕੀਤਾ ਜਾਂਦਾਂ ਹੈ ਅਨੇਕਾਂ ਸਵਾਲ ਖੜੇ ਕਰ ਰਿਹਾ ਹੈ। ਰਾਜਸੱਤਾਵਾਂ ਨਾਲ ਸਾਂਝ ਪਾਕੇ ਤੁਰਨ ਵਾਲੀਆਂ ਧਰਮ ਸੱਤਾਵਾਂ ਇਸਦੀ ਪੁਸਤ ਪਨਾਹੀ ਕਿਉਂ ਕਰ ਰਹੀਆਂ ਹਨ ਵਿਚਾਰਨ ਯੋਗ ਹੈ।
ਕਿਸੇ ਵੀ ਵਿਆਹ ਜਾਂ ਖੁਸੀ ਦੇ ਮੌਕੇ ਤੇ ਜਾਂ ਮਰਨ ਵਗੈਰਾ ਦੇ ਅਫਸੋਸ ਦੇ ਮੌਕੇ ਤੇ ਗੁਰੂ ਗਰੰਥ ਸਿਰਫ ਦਿਖਾਵੇ ਲਈ ਹੀ ਲਿਆਂਦਾਂ ਜਾ ਰਿਹਾ ਹੈ ਪਰ ਪਰਧਾਨਗੀ ਕੀਰਤਨੀਆਂ ਦੇ ਹੱਥ ਹੁੰਦੀ ਹੈ। ਬਹੁਤੇ ਪਾਠੀ ਸਿੰਘਾਂ ਨੇ ਵੀ ਹੁਣ ਪਾਠ ਕਰਨ ਦੇ ਨਾਲ ਕੀਰਤਨ ਕਰਨ ਦਾ ਕੰਮ ਸੁਰੂ ਕਰ ਲਿਆਂ ਹੈ। ਆਮ ਹੀ ਇਹ ਲੋਕ ਕਹਿੰਦੇ ਹਨ ਕਿ ਅੱਠ ਦਸ ਦਿਨ ਪਾਠ ਕਰਨ ਤੋਂ ਬਾਅਦ ਗੁਰੂ ਘਰਾਂ ਦੇ ਪਰਬੰਧਕ ਪੰਜ ਚਾਰ ਸੌ ਮੁਸਕਲ ਨਾਲ ਦਿੰਦੇ ਹਨ ਪਰ ਇੱਕ ਘੰਟੇ ਦੇ ਕੀਰਤਨ ਵਿੱਚ ਪੰਜ ਚਾਰ ਹਜਾਰ ਤੱਕ ਵੀ ਬਣ ਜਾਂਦਾਂ ਹੈ। ਅੱਜ ਕੱਲ ਪਾਠੀ ਸਿੰਘ ਤਾਂ ਕੋਈ ਬਣਨਾਂ ਹੀ ਨਹੀਂ ਚਾਹੁੰਦਾ ਪਰ ਕੀਰਤਨੀਆਂ ਦੀਆਂ ਫੌਜਾਂ ਤਿਆਰ ਹੋ ਰਹੀਆਂ ਹਨ। ਜਦ ਤੱਕ ਕੀਰਤਨ ਨੂੰ ਵੇਚਣ ਦੀ ਪਰੰਪਰਾਂ ਬੰਦ ਨਹੀਂ ਕਰਵਾਈ ਜਾਂਦੀ ਗੁਰਬਾਣੀ ਦਾ ਨਿਰਾਦਰ ਹੁੰਦਾਂ ਰਹੇਗਾ। ਗੁਰੂ ਗਰੰਥ ਦੀ ਹਾਜਰੀ ਸਮੇਂ ਗੁਰੂ ਗਰੰਥ ਦੀ ਬਾਣੀ ਤੋਂ ਇਲਾਵਾ ਬੋਲਣਾਂ ਗਾਉਣਾਂ ਗੁਰੂ ਗਰੰਥ ਦੀ ਅਤੇ ਗੁਰੂਆਂ ਦੀ ਸੋਚ ਦਾ ਨਿਰਾਦਰ ਹੈ। ਗੁਰਬਾਣੀ ਹੀ ਮਹਾਨ ਹੈ ਗੁਰਬਾਣੀ ਨੂੰ ਕੀਰਤਨ ਦੇ ਨਾਂ ਥੱਲੇ ਦੂਸਰੇ ਦਰਜੇ ਤੇ ਕਰ ਦੇਣਾਂ ਗੁਨਾਹ ਹੈ ਜੋ ਅੱਜ ਕੱਲ ਸਰੇਆਮ ਹੋਈ ਜਾ ਰਿਹਾ ਹੈ। ਆਧੁਨਿਕ ਬਨਾਰਸ ਦੇ ਠ੍ੱਗ ਰੂਪੀ ਸੰਤ ਅਤੇ ਪਰਚਾਰਕਾਂ ਨੂੰ ਜਾਂ ਪੈਸਾ ਲੈਕੇ ਕੀਰਤਨ ਕਰਨ ਵਾਲਿਆਂ ਨੂੰ ਰੋਕਿਆ ਜਾਣਾ ਜਰੂਰੀ ਹੈ। ਗੁਰਬਾਣੀ ਦੀ ਬੇਅਦਬੀ ਕਰਨ ਦੇ ਭਾਗੀ ਬਣਨ ਤੋਂ ਵਰਤਮਾਨ ਦੇ ਧਾਰਮਿਕ ਪਰਬੰਧਕਾਂ ਨੂੰ ਜਰੂਰ ਹੀ ਕੋਈ ਫੈਸਲਾ ਲੈਣ ਦੀ ਦਲੇਰੀ ਕਰਨੀ ਚਾਹੀਦੀ ਹੈ।
ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ (ਬਰਨਾਲਾ)


(25/11/12)
ਗੁਰਸ਼ਰਨ ਸਿੰਘ ਕਸੇਲ

ਸੰਪਾਦਕ ਜੀ ਅਤੇ ਸਿੱਖ ਮਾਰਗ ਦੇ ਸਤਿਕਾਰ ਯੋਗ ਵਿਦਵਾਨੋ ਅਤੇ ਪਾਠਕੋ,
ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਹਿ ॥

ਆਪ ਸੱਭ ਗੁਰਮਤਿ ਨੂੰ ਚੜ੍ਹਦੀ ਕਲਾ ਵਿਚ ਵੇਖਣ ਵਾਲਿਆਂ ਸਿੱਖਾਂ ਅੱਗੇ ਬੇਨਤੀ ਹੈ ਇਹ ਦੱਸਣ ਦੀ ਖੇਚਲ ਕਰਨੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਜੂਦਗੀ ਵਿਚ ਅਰਦਾਸ ਕਰਦੇ ਸਮੇਂ ਸੰਬੋਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਰਨਾ ਚਾਹੀਦਾ ਹੈ ਜਾਂ ਅਕਾਲ ਪੁਰਖ ਨੂੰ ?
ਸਤਿਕਾਰ ਸਹਿਤ,
ਗੁਰਸ਼ਰਨ ਸਿੰਘ ਕਸੇਲ


(25/11/12)
ਹਰਦੇਵ ਸਿੰਘ, ਜੰਮੂ

ਵੀਰ ਸਰਵਜੀਤ ਸਿੰਘ, ਸਕਰੇਮੇਂਟੋ ਜੀ,

ਗੁਰੂ ਦੀ ਬਖ਼ਸ਼ੀ ਫ਼ਤਿਹ ਪਰਵਾਨ ਕਰਨੀ।

ਆਪ ਜੀ ਦਾ ਪੱਤਰ ਪੜ ਕੇ ਇੱਕ ਗੱਲ ਯਾਦ ਆ ਗਈ। ਇੱਕ ਸ਼ਾਸਤ੍ਰੀ ਜੀ ਨੇ ਕਿਹਾ ਕਿ ਵੇਦ ਵਿੱਚ ਐਟਮ ਬੰਮ ਬਨਾਉਂਣ ਦਾ ਫ਼ਾਰਮੂਲਾ ਲਿਖਿਆ ਹੋਇਆ ਹੈ। ਪਰ ਪੜਨ ਵਾਲੇ ਜਿਗਿਆਸੂ ਨੂੰ ਨਾ ਲੱਭਾ। ਸ਼ਾਸਤ੍ਰੀ ਜੀ ਨੂੰ ਪੁੱਛਿਆ ਗਿਆ ਕਿ ਐਟਮ ਬੰਮ ਬਨਾਉਂਣ ਦਾ ਫ਼ਾਰਮੂਲਾ ਵੇਦ ਵਿੱਚ ਕਿਸ ਥਾਂ ਲਿਖਿਆ ਹੈ? ਤਾਂ ਸ਼ਾਸਤ੍ਰੀ ਜੀ ਜਾ ਜਵਾਬ ਸੀ ਕਿ; ਆਪ ਪੜ ਕੇ ਵੇਖ ਲੋ, ਜੇ ਪੜ੍ਹ ਕੇ ਵੀ ਸਮਝ ਨਾ ਆਵੇ ਤਾਂ ਮੈਨੂੰ ਮਾਫ਼ ਕਰ ਦੇਣਾ ਜੀ!

ਵੀਰ ਸਰਬਜੀਤ ਸਿੰਘ ਜੀ ਤੁਸੀ ਲਿਖਦੇ ਹੋ “ਇਸ ਸਾਲ ਦੀਵਾਲੀ 13 ਨਵੰਬਰ ਨੂੰ ਮਨਾਈ ਜਾ ਰਹੀ ਹੈ। ‘ਅਸਲੀ ਤਿਥ ਪਤ੍ਰਿਕਾ’ (ਪੰਡਤ ਦੇਵੀ ਦਿਆਲ) ਮੁਤਾਬਕ ਇਸ ਸਾਲ ਮੱਸਿਆ ਦੀ ਤਿੱਥ ‘ਅਕਸ਼’ ਹੈ। ਭਾਵ ਇਸ ਸਾਲ ਕੱਤਕ ਦੀ ਮੱਸਿਆ ਆਉਂਦੀ ਹੀ ਨਹੀਂ”

ਮੈਂ “ਅਕਸ਼ ਤਿੱਥ” ਦਾ ਅਰਥ ਪੜਿਆ ਹੈ, ਤਾਂ ਉਸਦਾ ਭਾਵ ਉਹ ਤਿੱਥ ਹੈ ਜੋ ਕਿ ਹਿੰਦੂਆਂ ਵਿੱਚ ਸਭ ਤੋਂ ਪਵਿੱਤਰ ਮੰਨੀ ਜਾਂਦੀ ਹੈ ਅਤੇ ਉਨ੍ਹਾਂ ਲਈ ਇਸ ਤਿੱਥ ਦੇ ਘੇਰੇ ਵਿੱਚ ਆਉਂਣ ਵਾਲਾ ਹਰ ਪਲ ਪਵਿੱਤਰ ਹੁੰਦਾ ਹੈ ਜਿਸ ਲਈ ਕਿਸੇ ਮਹੂਰਤ ਨੂੰ ਭਾਲਣ ਦੀ ਲੋੜ ਨਹੀਂ ਹੁੰਦੀ। ਤੁਸੀ ਅਕਸ਼ ਦਾ ਭਾਵ “ਇਸ ਸਾਲ ਕੱਤਕ ਦੀ ਮੱਸਿਆ ਆਉਂਦੀ ਹੀ ਨਹੀਂ” ਕਿਵੇਂ ਕੱਢਿਆ ਹੈ ਇਸ ਦੀ ਮੈਂਨੂੰ ਸਮਝ ਨਹੀਂ ਆਈ, ਤੇ ਤੁਸੀ ਵੀ ਕੁੱਝ ਦੱਸਣ ਤੋਂ ਮੁਨਕਰ ਹੋ ਸਿਵਾ ਇਸਦੇ ਕਿ ਮੈਂ ਕਿਸੇ “ਟਿੰਡ `ਚ ਕਾਨਾ” ਪਾਇਆ ਹੈ। ਕੋਸ਼ਿਸ਼ ਕੀਤੀ ਤਾਂ ਇਹ ਵੀ ਪਤਾ ਚਲਿਆ ਹੈ ਕਿ ਅਕਸ਼ ਦਾ ਭਾਵ ਨਾ ਆਉਂਣ ਵਾਲਾ ਨਹੀਂ ਹੁੰਦਾ ਬਲਕਿ ਖਤਮ ਨਾ ਹੋਂਣ ਵਾਲਾ ਵੀ ਹੁੰਦਾ ਹੈ।

ਤੁਸੀ ਗੁਰੂ ਹਰਗੋਬਿੰਦ ਜੀ ਦੀ ਰਿਹਾਈ ਦੇ ਦਿਨ ਅਤੇ ਕੱਤਕ ਦੀ ਮੱਸਿਆ 2012 ਦੀ ਵਿਚਾਰ ਕਰਦੇ ਇਸ ਅਹਿਮ ਨੁੱਕਤੇ ਨੂੰ ਨਜ਼ਰ ਅੰਦਾਜ਼ ਕਰ ਗਏ ਕਿ ਹਿੰਦੂਆਂ ਲਈ, ਪ੍ਰਾਥਮਿਕ ਤੌਰ ਤੇ, ਦਿਵਾਲੀ 5 (ਪੰਜ) ਦਿਨਾਂ ਦਾ ਤਿਯੋਹਾਰ ਹੁੰਦਾ ਹੈ ਜਿਸਦਾ ਆਰੰਭ ਧਨਤੇਰਸਤੋਂ ਹੁੰਦਾ ਹੈ ਅਤੇ ਅੰਤ ਭਾਈ ਦੂਜਨੂੰ! । ਜੇ ਕਰ ਸਮਕਾਲੀ ਸਰੋਤਾਂ ਨੇ ਹਰਗੋਬਿੰਦ ਜੀ ਦੀ ਰਿਹਾਈ ਅਤੇ ਉਨ੍ਹਾਂ ਦੇ ਦਰਬਾਰ ਸਾਹਿਬ ਆਉਂਣ ਦੀ ਘਟਨਾਵਾਂ ਨੂੰ ਦਿਵਾਲੀ ਤਿਯੋਹਾਰ ਨੂੰ ਵਾਪਰਦਾ ਦਰਜ ਕੀਤਾ ਹੈ ਤਾਂ ਇਹ ਨੁੱਕਤਾ ਵੀ ਉਚੇਚਾ ਧਿਆਨ ਮੰਗਦਾ ਹੈ ਕਿ, ਕੀ ਉਹ ਘਟਨਾਵਾਂ, 5 ਦਿਨਾਂ ਦੇ ਮੰਨੇ ਜਾਂਦੇ ਦਿਵਾਲੀ ਤਿਯੋਹਾਰ ਦੋਰਾਨ ਵਾਪਰਨ ਕਾਰਨ ਵੀ ਦਿਵਾਲੀ ਨੂੰ ਵਾਪਰਿਆਂ ਮੰਨਿਆਂ ਗਈਆਂ?

ਖ਼ੈਰ! ਮੇਰੇ ਵਿੱਚ ਸਾਮਰਥ ਨਹੀਂ ਕਿ ਮੈਂ ਵੇਦ ਵਿਚੋਂ ਐਟਮ ਬੰਮ ਦਾ ਫਾਰਮੂਲਾ ਲੱਭ ਸਕਾਂ!

ਹਰਦੇਵ ਸਿੰਘ, ਜੰਮੂ-25. 11. 12


(25/11/12)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਬਿਨ ਗੁਰ ਮੁਕਤ ਨਾ ਪਾਵੇ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਬਿਨ ਗੁਰ ਮੁਕਤ ਨਾ ਪਾਵੇ, ਗੁਰ ਹੀ ਸੱਚੀ ਭਗਤ ਕਰਾਵੇ।
ਗੁਰ ਬਿਨ ਆਪਾ ਸਮਝ ਨਾ ਆਉਂਦਾ, ਸ਼ਬਦ ਸਾਰ ਨਾ ਆਵੇ।
ਸ਼ਬਦ ਬਿਨਾ ਸੁੱਖ ਮਿਲੇ ਨਾ ਮਨ ਨੂੰ, ਸ਼ਬਦ ਹੀ ਸ਼ਾਂਤ ਸਮਾਵੇ।
ਸ਼ਬਦ ਹੀ ਚਾਨਣ ਭਰਦਾ ਅੰਦਰ, ਨ੍ਹੇਰ ਦੂਰ ਹੋ ਜਾਵੇ।
ਸ਼ਬਦ ਸੰਗ ਹੀ ਸੱਚ ਸੰਗ ਜੁੜਣਾ, ਸੱਚਾ ਸੱਚ ਸਮਾਵੇ।
ਬਿਨ ਗੁਰ ਮੁਕਤ ਨਾ ਪਾਵੇ, ਗੁਰ ਹੀ ਸੱਚੀ ਭਗਤ ਕਰਾਵੇ।
ਗੁਰ ਬਿਨ ਉਸ ਦਾ ਗਿਆਨ ਮਿਲੇ ਨਾ, ਜੀਵ ਭਟਕਦਾ ਫਿਰਦਾ।
ਦੁਨੀਆਂ ਮੋਹਣੀ ਦਾ ਏ ਮੋਹਿਆ, ਝੂਠ ਵਿਚਾਲੇ ਘਿਰਦਾ।
ਝੂਠ ਜਲਾਵੇ, ਤੇ ਭਟਕਾਵੇ, ਪ੍ਰਭ ਤੋਂ ਦੂਰ ਕਰਾਵੇ।
ਬਿਨ ਗੁਰ ਮੁਕਤ ਨਾ ਪਾਵੇ, ਗੁਰ ਹੀ ਸੱਚੀ ਭਗਤ ਕਰਾਵੇ।
ਗੁਰ ਹੀ ਮਨ ਨੂੰ ਰੋਸ਼ਨ ਕਰਦਾ, ਪ੍ਰਭ ਦੀ ਸਿਫਤ ਸੁਣਾਵੇ।
ਘਰ ਮੰਦਰ ਨੂੰ ਖੋਲ੍ਹਣ ਖਾਤਰ, ਗੁਰ ਹੀ ਕੁੰਜੀ ਲਾਵੇ।
ਨਾਮ `ਚ ਸੁਰਤ ਟਿਕਾਉਣੀ ਕੀਕੂੰ, ਇਸ ਦਾ ਭੇਦ ਬਤਾਵੇ।
ਬਿਨ ਗੁਰ ਮੁਕਤ ਨਾ ਪਾਵੇ, ਗੁਰ ਹੀ ਸੱਚੀ ਭਗਤ ਕਰਾਵੇ।
ਉਸ ਸੰਗ ਸੁਰਤ ਟਿਕੀ ਤਾਂ ਅਪਣੀ ਹੋਂਦ ਰਹੇ ਨਾ ਕੋਈ।
ਮਨ ਤਨ ਰੋਸ਼ਨ ਹੋ ਜਾਵੇ ਤਾਂ, ਹੋ ਜਾਂਦਾ ਏ ਸੋਈ।
ਜੋਤੀ ਜੋਤ ਮਿਲੇ ਤਾਂ ਮੁਕਤੀ, ਗੁਰ ਦੀ ਸੇਧ ਦਿਵਾਵੇ।
ਬਿਨ ਗੁਰ ਮੁਕਤ ਨਾ ਪਾਵੇ, ਗੁਰ ਹੀ ਸੱਚੀ ਭਗਤ ਕਰਾਵੇ।


(25/11/12)
ਗੁਰਸੇਵਕ ਸਿੰਘ ਧੌਲਾ

ਵੀਰੋ ਪਟੀਸ਼ਨ ਸਾਇਨ ਕਰ ਦੇਵੋ, ਥੱਲੇ ਇਕ ਲਿੰਕ ਪਾਇਆ ਹੈ ਉਸਨੂੰ ਖੋਲੋ। ਸਾਨੂੰ 25,000 ਸਾਇਨ ਚਾਹੀਦੇ ਨੇ ਇਸ ਪਟੀਸ਼ਨ ਤੇ 15 ਦਸੰਬਰ ਤੋ ਪਹਿਲਾਂ ਪਹਿਲਾਂ। ਮਾਰੋ ਜੋਰ।
Dec 15/2012 Http://wh.gov/XZj1


ਕੰਮ ਕੋਈ ਬਹੁਤਾ ਔਖਾਂ ਨਹੀ ਸੌਖਾ ਹੀ ਹੈ, ਥੱਲੇ ਲਿਖੇ ਅਨੁਸਾਰ ਕਰੋ।
1. ਪਹਿਲਾਂ ਲਿੰਕ ਖੋਲੋ।
2. CREATE AN ACCOUNT ਉੱਤੇ ਕਲਿੰਕ ਕਰੋ।
ਉਸਤੋ ਬਾਅਦ ਇਕ ਹੋਰ ਪੇਜ਼ ਖੁਲੇਗਾ, ਉਸ ਵਿੱਚ
3. E-mail Address
ਵਿੱਚ ਆਪਣਾ ਈਮੇਲ ਐਡਰਿਸ਼ ਭਰੋ।
4. ਉਸਤੋ ਅੱਗੇ ਦੋ ਖਾਨਿਆਂ ਵਿੱਚ ਆਪਣਾ ਨਾਮ ਦਾ ਫਸਟ ਨਾਮ ਅਤੇ ਲਾਸਟ ਨਾਮ ਭਰੋ ਜੋ ਵੀ ਹੈ ਤੁਹਾਡਾ।
5. Zip ਵਾਲੇ ਖਾਨੇ ਨੂੰ ਭਰਨ ਦੀ ਲੋੜ ਨਹੀ, ਉਸਨੂੰ ਛੱਡ ਦੇਵੋ।
6. ਉਸਤੋ ਬਾਅਦ ਥੱਲੇ ਇਕ ਕੋਡ ਜਿਹਾ ਦਿੱਤਾ ਹੋਵੇਗਾ, ਉਸਨੂੰ ਉਸਤੋ ਥੱਲੇ ਵਾਲੇ ਖਾਨੇ ਵਿੱਚ ਭਰ ਦੇਵੋ।
7. ਬਸ ਇਸਤੋ ਬਾਅਦ
CREATE AN ACCOUNT ਤੇ ਕਲਿੰਕ ਕਰ ਦੇਵੋ।

ਹੁਣ ਇਸਤੋ ਬਾਅਦ ਵਾਇਟ ਹਾਊਸ ਵੱਲੋ ਤੁਹਾਨੂੰ ਤੁਹਾਡੀ ਈ ਮੇਲ ਆਈ ਡੀ ਤੇ ਮੈਸਜ਼ ਆਵੇਗਾ। ਉਸ ਮੈਸਜ ਨੂੰ ਖੋਲੋ ਅਤੇ ਉਸ ਵਿੱਚ ਇਕ ਲਿੰਕ ਦਿੱਤਾ ਹੋਵੇਗਾ ਉਸਨੂੰ ਓਪਨ ਕਰੋ। ਪੇਜ਼ ਖੁਲਣ ਤੇ ਜਿਥੇ
SIGN THIS PETITION ਲਿਖਿਆ ਹੈ ਉਥੇ ਕਲਿੰਕ ਕਰ ਦੇਵੋ। ਬਸ ਹੋ ਗਈ ਪਟੀਸ਼ਨ ਸਾਇਨ।

ਗੁਰਸੇਵਕ ਸਿੰਘ ਧੌਲਾ
Mobile No. 94632-16267


(24/11/12)
ਸਰਵਜੀਤ ਸਿੰਘ

ਹਰਦੇਵ ਸਿੰਘ ਜੰਮੂ ਜੀ,
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫ਼ਤਿਹ।

ਆਪ ਜੀ ਵੱਲੋਂ ਵਾਰ-ਵਾਰ ਪੁੱਛੇ ਜਾ ਰਹੇ ਸਵਾਲ ਦੇ ਸਬੰਧੀ ਬੇਨਤੀ ਹੈ ਕਿ ਮੈਨੂੰ ਪਤਾ ਸੀ ਕਿ ਤੁਸੀਂ ਟਿੰਡ `ਚ ਕਾਨਾ ਪਾ ਲੈਣਾ ਹੈ, ਇਸ ਲਈ ਮੈਂ ਪਹਿਲਾ ਹੀ ਵਿਸ਼ੇਸ਼ ਤੌਰ ਤੇ ਉਸ ਦਾ ਜਿਕਰ ਕਰ ਦਿੱਤਾ ਸੀ। ਮੇਰੇ ਪੱਤਰ ਨੂੰ ਧਿਆਨ ਨਾਲ ਪੜ੍ਹੋ, ਜੇ ਮੇਰੀ ਸਪੱਸ਼ਟ ਲਿਖਤ ਪੜ੍ਹ ਕੇ ਵੀ ਆਪ ਨੂੰ ਸਮਝ ਨਾ ਆਵੇ ਤਾਂ ਮੈਨੂੰ ਮਾਫ਼ ਕਰ ਦੇਣਾ ਜੀ।
ਸਰਵਜੀਤ ਸਿੰਘ


(24/11/12)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਸੰਨ 1918 ਦੇ 14 ਨੁਕਤੇ ਤੇ 1941 ਦਾ ਐਟਲਾਂਟਿਕ ਚਾਰਟਰ-
ਬਨਾਮ ਭਾਰਤ ਦੀ ਆਜ਼ਾਦੀ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਡੀਨ ਦੇਸ਼ ਭਗਤ ਯੂਨੀਵਰਸਿਟੀ

ਸੰਨ 1918 ਦੇ 14 ਨੁਕਤੇ ਤੇ 1941 ਦਾ ਐਟਲਾਂਟਿਕ ਚਾਰਟਰ ਕੀ ਸਨ? ਇਹ ਕਿਉਂ ਤੇ ਕਿਸਨੇ ਤਿਆਰ ਕੀਤੇ? ਇਨ੍ਹਾਂ ਦਾ ਭਾਰਤ ਦੀ ਆਜ਼ਾਦੀ ਉਤੇ ਕੀ ਅਸਰ ਪਿਆ? ਇਨ੍ਹਾਂ ਸਵਾਲਾਂ ਦਾ ਜਵਾਬ ਹੈ ਇਹ ਲੇਖ।
ਸੰਨ 1918 ਦੇ 14 ਨੁਕਤੇ, ਅਮਰੀਕਨ ਰਾਸ਼ਟਰਪਤੀ ਵੁਡਰੋ ਵਿਲਸਨ ਦੇ ਅਮਰੀਕਨ ਪਾਰਲੀਮੈਂਟ ਦੇ ਦੋਹਾਂ ਸਦਨਾਂ ਦੇ ਸਮੂਹ ਨੂੰ ਜਨਵਰੀ 1918 ਨੂੰ ਦਿਤੇ ਗਏ ਭਾਸ਼ਣ ਦਾ ਅੰਸ਼ ਹਨ। ਇਹ ਮੁੱਖ ਤੌਰ ਤੇ ਵਿਦੇਸ਼ੀ-ਨੀਤੀ ਦੇ ਸਲਾਹਕਾਰ ਐਡਵਰਡ ਹਾਊਸ ਦੇ ਅਧੀਨ 150 ਸਲਾਹਕਾਰਾਂ ਦੀ ਕਮੇਟੀ ਵਲੋਂ ਪਹਿਲੇ ਵਿਸ਼ਵ ਯੁੱਧ ਸਮੇਂ ਮੁਸ਼ਕਿਲ ਵਿੱਚ ਫਸੇ ਇੰਗਲੈਂਡ ਨੂੰ ਸਹਾਇਤਾ ਦੇ ਇਵਜ਼ ਵਿੱਚ ਸੁਝਾਏ ਗਏ ਸਨ। ਇਹ ਭਾਸ਼ਣ ਯੁਧ ਦੇ ਖਾਤਮੇ ਤੋਂ 10 ਮਹੀਨੇ ਪਹਿਲਾਂ ਦਿਤਾ ਗਿਆ ਤੇ ਜਰਮਨੀ ਨਾਲ 1919 ਵਿੱਚ ਹੋਏ ਸਮਝੌਤੇ ਦਾ ਆਧਾਰ ਬਣਿਆ। ਅਮਰੀਕਾ ਮਿਤਰ ਦੇਸ਼ਾਂ ਦੀ ਅਪੀਲ ਤੇ ਉਨ੍ਹਾਂ ਦੀ ਹਮਾਇਤ ਲਈ 6 ਅਪ੍ਰੈਲ 1917 ਨੂੰ ਯੁਧ ਵਿੱਚ ਸ਼ਾਮਿਲ ਹੋਇਆ ਸੀ। ਇਨ੍ਹਾਂ ਚੌਦਾਂ ਨੁਕਤਿਆਂ ਦਾ ਸਾਰ ਇਸ ਪ੍ਰਕਾਰ ਹੈ:
1. ਦੇਸ਼ਾਂ ਵਿੱਚ ਕੋਈ ਵੀ ਗੁਪਤ ਸਮਝੌਤੇ ਨਹੀਂ ਹੋਣੇ ਚਾਹੀਦੇ।
2. ਸਾਰੇ ਸਮੁੰਦਰਾਂ ਤੇ ਦੇਸ਼ਾਂ ਦੀ ਸੰਪੁਰਨ ਆਜ਼ਾਦੀ ਹੋਣੀ ਚਾਹੀਦੀ ਹੈ।
3. ਦੇਸ਼ਾਂ ਵਿਚਕਾਰ ਵਿਉਪਾਰ-ਸ਼ਰਤਾਂ ਜਾਂ ਰੋਕਾਂ ਤੋਂ ਬਿਨਾ ਹੋਵੇ।
4. ਹਥਿਆਰਾਂ ਦੀ ਹੋੜ ਤੇ ਰੋਕ ਤੇ ਹਥਿਆਰਾਂ ਦਾ ਘਟਾਉ ਕੀਤਾ ਜਾਵੇ।
5. ਬਸਤੀਆਂ ਦੇ ਦਾਅਵੇ ਬਸਤੀ ਵਾਸੀਆਂ ਤੇ ਬਸਤੀਵਾਦੀਆਂ ਦੇ ਦਾਅਵੇ ਦੋਨਾਂ ਦੇ ਹਿਤਾਂ ਨੂੰ ਸਾਹਮਣੇ ਰੱਖ ਕੇ ਨਜਿਠੇ ਜਾਣ।
6. ਰੂਸੀ ਇਲਾਕੇ ਨੂੰ ਖਾਲੀ ਕਰਨਾ ਤੇ ਇਸ ਦੀ ਸਰਕਾਰ ਨੂੰ ਸੋਸਾਇਟੀ ਆਫ ਨੇਸ਼ਨਜ਼ ਵਿੱਚ ਮਿਲਣ ਲਈ ਸੱਦਾ ਦੇਣਾ।
7. ਜਰਮਨੀ ਤੋਂ ਬੈਲਜੀਅਮ ਦੇ ਇਲਾਕੇ ਖਾਲੀ ਕਰਵਾਉਣੇ।
8. ਫਰਾਂਸ ਦੇ ਸਾਰੇ ਇਲਾਕੇ ਛੁਡਵਾਉਣੇ।
9. ਇਟਲੀ ਦੀਆਂ ਹੱਦਾਂ ਰਾਸ਼ਟਰੀਅਤਾ ਦੇ ਆਧਾਰ ਤੇ ਨੀਯਤ ਕਰਨੀਆਂ।
10. ਆਸਟਰੀਆ ਤੇ ਹੰਗਰੀ ਦੇ ਆਜ਼ਾਦੀ ਪਰਸਤਾਂ ਨੂੰ ਆਜ਼ਾਦੀ ਦਿਵਾਉਣੀ।
11. ਬਲਕਾਨ ਦੇਸ਼ਾਂ ਦੀ ਦੁਬਾਰਾ ਬਹਾਲੀ ਤੇ ਉਨ੍ਹਾਂ ਨੂੰ ਸਰਬੀਆਂ ਸਾਗਰ ਤਕ ਪਹੁੰਚ ਦੇਣੀ।
12. ਟਰਕੀ ਵਿੱਚ ਘਟਗਿਣਤੀਆਂ ਦੀ ਸੁਰਖਿਆ ਤੇ ਸਾਰੀ ਦੁਨੀਆ ਦੇ ਸਮੁੰਦਰੀ ਜ਼ਹਾਜ਼ਾਂ ਦਾ ਡਾਰਡਨੈਲਜ਼ ਰਾਹੀਂ ਆਜ਼ਾਦ ਆਉਣ ਜਾਣ ਨਿਸ਼ਚਿਤ ਕਰਨਾ।
13. ਪੋਲੈਂਡ ਦੀ ਆਜ਼ਾਦੀ ਤੇ ਸਮੁੰਦਰ ਤਕ ਪਹੁੰਚ।
14. ਸਾਰੇ ਦੇਸ਼ਾਂ ਦੀ ਲੀਗ ਬਣਾਈ ਜਾਵੇ ਜੋ “ਸਭ ਸਮਝੌਤਿਆਂ ਦੀ, ਦੇਸ਼ਾਂ ਦੀਆਂ ਆਜ਼ਾਦੀਆਂ ਦੀ ਤੇ ਵੱਡੇ ਅਤੇ ਛੋਟੇ ਦੇਸ਼ਾਂ ਦੇ ਇਲਾਕਿਆਂ ਦੀ ਆਜ਼ਾਦੀ ਦੀ ਬਰਾਬਰ ਸੁਰਖਿਆ ਕਰੇ”।
ਇਨ੍ਹਾਂ 14 ਨੁਕਤਿਆਂ ਦੇ ਆਧਾਰ ਤੇ ਅਮਰੀਕੀ ਵਿਚੋਲੀਏ ਕਰਨਲ ਹਾਊਸ, ਇੰਗਲੈਂਡ ਦੇ ਪਰਵਕਤਾ ਵਿਲੀਅਮ ਵਾਈਜ਼ਮੈਨ ਤੇ ਵੁਡਰੋ ਵਿਲਸਨ ਵਿਚਕਾਰ ਗਲ ਬਾਤ ਹੋਈ। ਇਹੋ ਨੁਕਤੇ ਜਰਮਨੀ ਨਾਲ ਸਮਝੌਤੇ ਦੀ ਨੀਂਹ ਬਣੇ ਜਿਸ ਨੂੰ ਫਰਾਂਸ ਤੇ ਇਟਲੀ ਨੇ ਵੀ ਇੱਕ ਨਵੰਬਰ 1918 ਨੂੰ ਲਿਖਤ ਰੂਪ ਵਿੱਚ ਸਵੀਕਾਰ ਕੀਤਾ ਪਰ ਇਂਗਲੈਂਡ ਨੇ ਪਿਛੋਂ ‘ਸਮੁੰਦਰਾਂ ਤੇ ਦੇਸ਼ਾਂ ਦੀ ਆਜ਼ਾਦੀ’ ਤੇ 14 ਵੇਂ ਨੁਕਤੇ ਨੂੰ ਛਡ ਕੇ ਬਾਕੀ ਨੁਕਤਿਆਂ ਤੇ ਅਮਲ ਕੀਤਾ।
ਭਾਰਤ ਲਈ ਇਸ ਦਾ ਮਹੱਤਵ: ਨੁਕਤਾ 2. ਸਾਰੇ ਸਮੁੰਦਰਾਂ ਤੇ ਦੇਸ਼ਾਂ ਦੀ ਸੰਪੁਰਨ ਆਜ਼ਾਦੀ ਹੋਵੇ ਤੇ 14.’ਸਾਰੇ ਦੇਸ਼ਾਂ ਦੀ ਲੀਗ ਬਣਾਈ ਜਾਵੇ ਜੋ “ਸਭ ਸਮਝੌਤਿਆਂ ਦੀ, ਦੇਸ਼ਾਂ ਦੀਆਂ ਆਜ਼ਾਦੀਆਂ ਦੀ ਤੇ ਵੱਡੇ ਅਤੇ ਛੋਟੇ ਦੇਸ਼ਾਂ ਦੇ ਇਲਾਕਿਆਂ ਦੀ ਆਜ਼ਾਦੀ ਦੀ ਬਰਾਬਰ ਸੁਰਖਿਆ ਕਰੇ” ਭਾਰਤ ਲਈ ਬੜੇ ਮਹਤਵ ਪੂਰਨ ਸਨ ਜਿਨ੍ਹਾਂ ਕਰਕੇ ਭਾਰਤ ਦਾ ਆਜ਼ਾਦ ਹੋਣਾ 1919 ਵਿੱਚ ਹੀ ਨਿਸ਼ਚਿਤ ਹੋ ਜਾਂਦਾ। ਪਰ ਇੰਗਲੈਂਡ ਇਸ ਨੁਕਤੇ ਤੇ ਖਰਾ ਨਾ ਉਤਰਿਆ ਤੇ ਭਾਰਤ ਤੇ ਹੋਰ ਗੁਲਾਮ ਮੁਲਕਾਂ ਨੂੰ ਆਜ਼ਾਦੀ ਨਾ ਮਿਲ ਸਕੀ ਜਿਸਨੇ ਵੁਡਰੋ ਵਿਲਸਨ ਨੂੰ ਬਹੁਤ ਨਿਰਾਸ ਕੀਤਾ। ਜਦ ਦੂਸਰਾ ਵਿਸ਼ਵ ਯੁੱਧ ਸ਼ੁਰੂ ਹੋਇਆ ਤਾਂ ਅਮਰੀਕਾ ਨੇ ਇਸ ਯੁਧ ਵਿੱਚ ਹਿਸਾ ਨਾ ਲਿਆ ਜਿਸ ਦਾ ਇੱਕ ਮੁੱਖ ਕਾਰਨ ਇੰਗਲੈਂਡ ਦਾ 14 ਨੁਕਤਿਆਂ ਦੀ ਸੰਧੀ ਤੇ ਪੂਰਾ ਨਾ ਉਤਰਨਾ ਸੀ।
ਪਰ ਦੂਸਰੇ ਯੁਧ ਸਮੇਂ ਸੰਨ 1941 ਵਿੱਚ ਜਰਮਨੀ ਦਾ ਪਲੜਾ ਇਤਨਾ ਭਾਰੀ ਹੋ ਗਿਆ ਕਿ ਉਸਨੇ ਫਰਾਂਸ, ਹਾਲੈਂਡ, ਬੈਲਜੀਅਮ ਆਦਿ ਕਈ ਯੂਰਪੀ ਦੇਸ਼ਾਂ ਨੂੰ ਹੜਪ ਲਿਆ ਤੇ ਰੂਸ ਦੇ ਅੱਧ ਤੱਕ ਚਲਾ ਗਿਆ। ਜਰਮਨੀ ਦੇ ਸਾਥੀ ਜਪਾਨ ਨੇ ਵੀ ਚੀਨ ਦੇ ਵੱਡੇ ਇਲਾਕੇ ਹਥਿਆ ਲਏ। ਹਰ ਪਾਸੇ ਇੰਗਲੈਂਡ ਤੇ ਉਸ ਦੇ ਸਾਥੀਆਂ ਦੀ ਹਾਰ ਹੋ ਰਹੀ ਸੀ ਜਿਸ ਕਰਕੇ ਉਹ ਫਿਰ ਅਮਰੀਕਾ ਕੋਲ ਮਦਦ ਲਈ ਫਿਰ ਫਰਿਆਦੀ ਹੋਇਆ। ਅਮਰੀਕਾ ਦੇ ਰਾਸ਼ਟਰਪਤੀ ਰੂਜ਼ਵੈਲਟ ਨੂੰ ਵੁਡਰੋ ਵਿਲਸਨ ਦਾ ਤਮਤਮਾਉਂਦਾ ਚਿਹਰਾ ਯਾਦ ਸੀ ਜਦ ਇੰਗਲੈਂਡ ਨੇ ਚੌਂਦਾ ਨੁਕਤਿਆਂ ਨੂੰ ਪੂਰਾ ਨਹੀਂ ਸੀ ਕੀਤਾ। ਉਸ ਨੇ ਇੰਗਲੈਂਡ ਨੂੰ ਲਿਖਿਆ ਕਿ ਉਹ ਕੋਈ ਸਮਝੌਤਾ ਤਾਂ ਹੀ ਕਰੇਗਾ ਜੇ ਇੰਗਲੈਂਡ ਲਿਖਤੀ ਰੂਪ ਵਿੱਚ ਮੰਨੇ। ਇੰਗਲੈਂਡ ਬੁਰੀ ਹਾਲਤ ਵਿੱਚ ਸੀ ਤੇ ਉਸ ਕੋਲ ਸਮਝੌਤੇ ਤੇ ਦਸਖਤ ਕਰਨ ਬਿਨਾ ਕੋਈ ਚਾਰਾ ਨਹੀਂ ਸੀ। ਰੂਜ਼ਵੈਲਟ ਤੇ ਚਰਚਿਲ ਨੇ ਅਗਸਤ 1941 ਵਿੱਚ ਨਿਊਫਾਊਂਡਲੈਂਡ ਵਿੱਚ ਸਮਝੌਤੇ ਦਾ ਮਸੌਦਾ ਤਿਆਰ ਕੀਤਾ ਤੇ 14 ਅਗਸਤ 1941 ਨੂੰ ਦੋਨਾਂ ਦੇ ਦਸਤਖਤਾਂ ਥੱਲੇ ਅਟਲਾਂਟਿਕ ਚਾਰਟਰ ਦੇ ਨਾਮ ਥਲੇ ਜਾਰੀ ਹੋਇਆ ਜਿਸ ਦੇ ਅੱਠ ਨੁਕਤੇ ਬਾਰੇ ਸੰਯੁਕਤ ਬਿਆਨ ਜਾਰੀ ਕੀਤਾ:
ਰਾਸ਼ਟਰਪਤੀ ਰੂਜ਼ਵੈਲਟ ਤੇ ਪ੍ਰਧਾਨ ਮੰਤਰੀ ਚਰਚਿਲ, ਅਗਸਤ 14, 1941 ਦਾ ਸੰਯੁਕਤ ਬਿਆਨ: ਅਮਰੀਕਾ ਦੇ ਰਾਸ਼ਟਰਪਤੀ ਰੂਜ਼ਵੈਲਟ ਤੇ ਮਹਾਰਾਣੀ ਦੀ ਸਰਕਾਰ ਦੇ ਪ੍ਰਤੀਨਿਧ ਪ੍ਰਧਾਨ ਮੰਤਰੀ ਚਰਚਿਲ ਨੇ ਆਪਸੀ ਮੇਲ ਤੇ ਵਿਚਾਰ ਵਿਮਰਸ਼ ਪਿਛੋਂ ਜਨ-ਗਿਆਨ ਲਈ ਕੁੱਝ ਸਾਂਝੇ ਅਸੂਲ ਸਾਂਝੇ ਕੀਤੇ ਹਨ ਜਿਨ੍ਹਾਂ ਦਾ ਮਕਸਦ ਵਿਸ਼ਵ ਦਾ ਭਵਿਖ ਚੰਗਾ ਬਣਾਉਣਾ ਹੈ:-
1. ਦੋਨੋਂ ਦੇਸ਼ ਕੋਈ ਇਲਾਕਾਈ ਜਾਂ ਕੋਈ ਹੋਰ ਮਹਤਵਕਾਂਖਸ਼ਾ ਨਹੀਂ ਰਖਦੇ।
2. ਉਹ ਲੋਕਾਂ ਦੀਆਂ ਇਛਾਵਾਂ ਦੇ ਵਿਰੁਧ ਹੱਦਾਂ ਵਿੱਚ ਕੋਈ ਵੀ ਤਬਦੀਲੀ ਨਹੀਂ ਲਿਆਉਣਾ ਚਾਹੁੰਦੇ।
3. ਉਹ ਸਭ ਲੋਕਾਂ ਦੇ ਸਰਕਾਰ ਦੀ ਕਿਸਮ ਚੁਨਣ ਦੇ ਜੱਦੀ ਹੱਕ ਨੂੰ ਸਵੀਕਾਰ ਕਰਦੇ ਹਨ। ਜਿਨ੍ਹਾਂ ਤੋਂ ਸਵੈਰਾਜ ਦਾ ਅਧਿਕਾਰ ਧੱਕੇ ਨਾਲ ਖੋਹਿਆ ਗਿਆ ਹੈ ਉਨ੍ਹਾਂ ਨੂੰ ਸਵੈਰਾਜ ਦਾ ਅਧਿਕਾਰ ਦਿਤਾ ਜਾਇਗਾ।
4. ਉਹ ਅਪਣਾ ਹਰ ਵਾਹਿਦਾ ਪੂਰਾ ਕਰਨ ਦੀ ਹਰ ਕੋਸ਼ਿਸ਼ ਕਰਨਗੇ ਤਾਂ ਕਿ ਹਰ ਛੋਟਾ ਵੱਡਾ, ਜੇਤੂ ਜਾ ਹਰਾਇਆ ਦੇਸ਼, ਵਿਉਪਾਰ, ਜਾਂ ਵਿਸ਼ਵ ਦਾ ਕੱਚਾ ਮਾਲ ਜੋ ਉਸ ਦੇ ਆਰਥਿਕ ਵਧਾਰੇ ਲਈ ਜ਼ਰੂਰੀ ਹੋਵੇ, ਬਰਾਬਰਤਾ ਦਾ ਹੱਕ ਮਾਣ ਸਕੇ।
5. ਉਹ ਚਾਹੁੰਦੇ ਹਨ ਕਿ ਸਾਰੇ ਦੇਸ਼ਾਂ ਵਿੱਚ ਆਰਥਿਕਤਾ ਦੇ ਖੇਤਰ ਵਿੱਚ ਸਾਰਿਆਂ ਲਈ, ਮਜ਼ਦੂਰੀ ਦੇ ਮਾਪਦੰਡ, ਆਰਥਿਕ ਵਧਾਰੇ ਅਤੇ ਸਮਾਜਿਕ ਸੁਰਖਿਆ ਚੰਗੇਰੇ ਹੋਣ।
6. ਨਾਜ਼ੀ ਤਾਨਾਸ਼ਾਹੀ ਖਤਮ ਕਰਨ ਪਿਛੋਂ ਉਹ ਆਸ਼ਾ ਕਰਦੇ ਹਨ ਕਿ ਸ਼ਾਂਤੀ ਸਥਾਪਿਤ ਹੋਵੇਗੀ ਜਿਸ ਨਾਲ ਸਾਰੇ ਮੁਲਕਾਂ ਵਿੱਚ ਅਪਣੀਆਂ ਹੱਦਾਂ ਅੰਦਰ ਰਹਿਣ ਸਹਿਣ ਦੀ ਸੁਰਖਿਅਤਾ ਹੋਵੇਗੀ ਤੇ ਸਾਰੇ ਲੋਕ ਡਰ ਤੇ ਥੋੜਾਂ ਤੋਂ ਆਜ਼ਾਦ ਹੋ ਕੇ ਅਪਣੀਆਂ ਜ਼ਿੰਦਗੀਆਂ ਬਤੀਤ ਕਰ ਸਕਣਗੇ।
7. ਇਹੋ ਜਿਹੀ ਸ਼ਾਂਤੀ ਸਾਰੇ ਲੋਕਾਂ ਨੂੰ ਡੂੰਘੇ ਸਮੁੰਦਰਾਂ-ਸਾਗਰਾਂ ਵਿੱਚ ਬਿਨਾ ਰੁਕਾਵਟ ਆਉਣ ਜਾਣ ਦੀ ਖੁਲ੍ਹ ਦੇਵੇਗੀ।
8. ਉਨ੍ਹਾਂ ਦਾ ਯਕੀਨ ਹੈ ਕਿ ਦੁਨੀਆਂ ਦੇ ਸਾਰੇ ਦੇਸ, ਸਚਾਈ ਤੇ ਰੂਹਾਨੀ ਕਾਰਣਾਂ ਕਰਕੇ ਸ਼ਕਤੀ ਦਾ ਇਸਤੇਮਾਲ ਛੱਡ ਦੇਣਗੇ। ਭਵਿਖ ਵਿੱਚ ਸ਼ਾਂਤੀ ਕਦੇ ਨਹੀਂ ਹੋ ਸਕਦੀ ਜੇ ਕੁੱਝ ਦੇਸ਼ ਧਰਤੀ, ਸਾਗਰ ਜਾਂ ਅੰਬਰ ਦੂਸਰਿਆਂ ਨੂੰ ਡਰਾਉਣ, ਹਮਲਾ ਕਰਨ ਲਈ ਵਰਤਦੇ ਹਨ। ਉਹ ਮੰਨਦੇ ਹਨ ਕਿ ਸਮੁਚੀ ਤੇ ਸਦੀਵੀ ਸੁਰਖਿਆ ਲਈ ਅਜਿਹੇ ਦੇਸ਼ਾਂ ਨੂੰ ਹਥਿਆਰੋਂ ਵਾਂਝੇ ਕਰਨਾ ਜ਼ਰੂਰੀ ਹੈ। ਇਸੇਤਰ੍ਹਾਂ ਉਹ ਹੋਰ ਸਭ ਤਰੀਕੇ ਇਸਤੇਮਾਲ ਕਰਨ ਲਈ ਹੌਸਲਾ ਅਫਜ਼ਾਈ ਕਰਨਗੇ ਜਿਸ ਨਾਲ ਅਮਨ ਪ੍ਰੇਮੀ ਲੋਕ ਹਥਿਆਰਾਂ ਦੇ ਨਪੀੜਵੇਂ ਭਾਰ ਤੋਂ ਮੁਕਤ ਹੋ ਸਕਣਗੇ।
ਦਸਤਖਤ ਦਸਤਖਤ
ਫਰੈਂਕਲਿਨ ਦੀ ਰੂਜ਼ਵੈਲਟ ਵਿੰਸਟਨ ਐਸ ਚਰਚਿਲ
ਭਾਰਤ ਦੀ ਆਜ਼ਾਦੀ ਤੇ ਪ੍ਰਭਾਵ:
ਰਾਸ਼ਟਰਪਤੀ ਰੂਜ਼ਵੈਲਟ ਦੇ ਭਾਸ਼ਣ-ਲੇਖਕ ਰਾਬਰਟ ਸ਼ੇਰਵੁਡ ਨੇ ਲਿਖਿਆ: “ਦੂਰ ਨਹੀਂ ਜਦੋਂ ਭਾਰਤ, ਬਰ੍ਹਮਾ, ਮਲਾਇਆ ਅਤੇ ਇੰਡੋਨੀਸ਼ੀਆ ਦੇ ਲੋਕ ਅਟਲਾਂਟਿਕ ਚਾਰਟਰ ਦੇ ਆਧਾਰ ਤੇ ਅਪਣੀ ਆਜ਼ਾਦੀ ਲਈ ਆਵਾਜ਼ ਉਠਾਉਣਗੇ”। ਤੀਜੇ ਨੁਕਤੇ “ਉਹ ਸਭ ਲੋਕਾਂ ਦੇ ਸਰਕਾਰ ਦੀ ਕਿਸਮ ਚੁਨਣ ਦੇ ਜੱਦੀ ਹੱਕ ਨੂੰ ਸਵੀਕਾਰ ਕਰਦੇ ਹਨ। ਜਿਨ੍ਹਾਂ ਤੋਂ ਸਵੈਰਾਜ ਦਾ ਅਧਿਕਾਰ ਧੱਕੇ ਨਾਲ ਖੋਹਿਆ ਗਿਆ ਹੈ ਉਨ੍ਹਾਂ ਨੂੰ ਸਵੈਰਾਜ ਦਾ ਅਧਿਕਾਰ ਦਿਤਾ ਜਾਇਗਾ” ਅਨੁਸਾਰ ਇੰਗਲੈਂਡ ਲਈ ਇਹ ਜ਼ਰੂਰੀ ਸੀ ਕਿ ਉਹ ਅਪਣੇ ਅਧੀਨ ਬਸਤੀਆਂ ਨੂੰ ਆਜ਼ਾਦ ਕਰੇ। ਪਰ ਉਹ ਇਹ ਯੁਧ ਖਤਮ ਹੋਣ ਤਕ ਟਾਲਦਾ ਰਿਹਾ। ਜਦ ਚਰਚਿਲ ਨੇ ਭਾਰਤ ਨੂੰ ਆਜ਼ਾਦੀ ਨਾ ਦਿਤੀ ਤਾਂ ਸੰਨ 1942 ਵਿੱਚ ਗਾਂਧੀ ਨੇ ਰੂਜ਼ਵੈਲਟ ਨੂੰ ਲਿਖਿਆ: ਮੈਂ ਸੋਚਣ ਲਈ ਮਜ਼ਬੂਰ ਹਾਂ ਕਿ ਚਾਰਟਰ ਅਨੁਸਾਰ ਅਲਾਈਡ ਦੇਸ਼ ਦੁਨੀਆਂ ਵਿੱਚ ਆਜ਼ਾਦੀ ਫੈਲਉਣ ਤੇ ਲੋਕਾਂ ਵਿੱਚ ਲੋਕਤੰਤਰ ਫੈਲਾਉਣ ਲਈ ਪ੍ਰਤੀਬੱਧ ਹਨ ਪਰ ਇਹ ਸਭ ਖੋਖਲਾ ਲਗਦਾ ਹੈ ਜਦੋਂ ਹਿੰਦੁਸਤਾਨ ਤੇ ਅਫਰੀਕਾ ਦੇ ਲੋਕ ਗੁਲਾਮੀ ਵਿੱਚ ਪਿਸ ਰਹੇ ਹਨ”। ਰੂਜ਼ਵੈਲਟ ਚਰਚਿਲ ਉਪਰ ਮੁਆਹਿਦੇ ਦੀਆਂ ਸ਼ਰਤਾਂ ਅਨੁਸਾਰ ਗੁਲਾਮ ਦੇਸ਼ਾਂ ਨੂੰ ਆਜ਼ਾਦ ਕਰਨ ਲਈ ਲਗਾਤਾਰ ਜ਼ੋਰ ਦਿੰਦੇ ਰਹੇ ਜਿਸ ਕਰਕੇ ਆਖਰ ਇੰਗਲੈਂਡ ਨੂੰ ਭਾਰਤ ਨੂੰ ਆਜ਼ਾਦੀ ਦੇਣ ਲਈ ਮਜ਼ਬੂਰ ਹਣਾ ਪਿਆ।


(24/11/12)
ਅਵਤਾਰ ਸਿੰਘ ਮਿਸ਼ਨਰੀ

ਬ੍ਰਾਹਮਣਾਂ ਅਤੇ ਬਾਦਲਾਂ ਵੱਲੋਂ ਰਿਨ ਉਤਾਰਣ ਬਹਾਨੇ ਮੂਰਤੀ ਪੂਜਾ ਦਾ ਪ੍ਰਚਾਰ

ਅਵਤਾਰ ਸਿੰਘ ਮਿਸ਼ਨਰੀ (5104325727)

ਹੁਣ ਜੋ ਨਵਾਂ ਸ਼ੋਸ਼ਾ ਨਵੀਨ ਬ੍ਰਾਹਮਣਾਂ ਅਤੇ ਉਨ੍ਹਾਂ ਦੇ ਮੁਰੀਦ ਬਣ ਚੁੱਕੇ ਬਾਦਲ ਦਲੀਆਂ ਮੀਡੀਏ ਵਿੱਚ ਛੱਡਿਆ ਹੈ ਕਿ ਹਿੰਦੂ ਧਰਮ ਦੀ ਰੱਖਿਆ ਲਈ ਜੋ ਕੁਰਬਾਨੀ ਗੁਰੂ ਤੇਗ ਬਹਾਦਰ ਜੀ ਨੇ ਦਿੱਤੀ ਸੀ, ਦੇ ਬਦਲੇ ਗੁਰੂ ਦਾ ਕਰਜਾ ਉਤਾਰਨ ਲਈ ਗੁਰੂ ਦੀ ਮੂਰਤੀ ਮੰਦਰਾਂ ਵਿੱਚ ਅਸਥਾਪਤ ਕੀਤੀ ਜਾਵੇ। ਪਹਿਲੀ ਤਾਂ ਗੱਲ ਗੁਰੂ ਜੀ ਨੇ ਕੁਰਬਾਨੀ ਮਜਲੂਮਾਂ ਦੀ ਖਾਤਰ-ਜੋ ਸਰਣਿ ਆਵੈ ਤਿਸ ਕੰਠਿ ਲਾਵੈ॥ ਦੇ ਸਿਧਾਂਤ ਨੂੰ ਮੁੱਖ ਰੱਖ ਕੇ ਦਿੱਤੀ ਸੀ ਨਾਂ ਕਿ ਕੇਵਲ ਹਿੰਦੂਆਂ ਦੇ ਤਿਲਕ ਜੰਝੂ ਖਾਤਰ। ਇਹ ਤਾਂ ਗੁਰੂ ਦਾ ਦਰ ਹੀ ਐਸਾ ਹੈ ਜੋ ਬਿਨਾਂ ਕਿਸੇ ਵਿਤਕਰੇ ਦੇ ਦੂਜਿਆਂ ਦੀ ਮਦਦ ਕਰਦਾ ਹੈ ਭਾਵੇਂ ਉਹ ਕਿਸੇ ਵੀ ਧਰਮ, ਜਾਤ ਜਾਂ ਫਿਰਕੇ ਨਾਲ ਸਬੰਧਤ ਹੋਣ। ਗੁਰੂ ਪ੍ਰੇਮੀਓਂ!ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮੂਰਤੀ ਮੰਦਰਾਂ ਵਿੱਚ ਲਾ ਕੇ ਨਹੀਂ ਸਗੋਂ ਰਿਨ ਤਾਂ ਗੁਰੂ ਜੀ ਦੀ ਵਿਚਾਰਧਾਰਾ ਨੂੰ ਅਪਣਾ ਕੇ ਹੀ ਉਤਾਰਿਆ ਜਾ ਸਕਦਾ ਹੈ। ਜੇ ਅਜੇ ਵੀ ਕਸ਼ਮੀਰੀ ਬ੍ਰਾਹਮਣ ਪੱਥਰ ਦੀਆਂ ਮੂਰਤੀਆਂ ਨੂੰ ਭਗਵਾਨ ਮੰਨ ਕੇ ਪੂਜੀ ਜਾ ਰਹੇ ਹਨ ਜੋ ਇਨ੍ਹਾਂ ਦੀ ਰੱਖਿਆ ਓਦੋਂ ਨਾਂ ਕਰ ਸੱਕੀਆਂ ਤੇ ਅੱਜ ਕਿਵੇਂ ਕਰਨਗੀਆਂ? ਹੁਣ ਤੁਸੀਂ ਰਾਜ ਭਾਗ ਦੇ ਮਾਲਕ ਹੋ ਜੇ ਰਿਣ ਉਤਾਰਨਾ ਹੀ ਹੈ ਤਾਂ ਲੱਖਾਂ ਬੇਦੋਸ਼ੇ ਸਿੱਖ ਜੋ 84 ਦੇ ਦੌਰ ਵਿਚ ਵਹਿਸ਼ੀਆਨਾ ਜ਼ੁਲਮਾਂ ਰਾਹੀਂ ਮਾਰ ਦਿੱਤੇ ਗਏ ਅਤੇ ਹਜਾਰਾ ਸਿੱਖ ਔਰਤਾਂ ਦੀ ਪਤ ਲੁੱਟੀ ਅਤੇ ਉਨ੍ਹਾਂ ਦੇ ਸਾਹਮਣੇ ਮਸੂਮ ਬੱਚਿਆਂ ਨੂੰ ਕੋਹ ਕੋਹ ਕੇ ਮਾਰਿਆ ਗਿਆ। ਕੀ ਆਪ ਉਨ੍ਹਾਂ ਦੇ ਕਾਤਲਾਂ ਨੂੰ ਸਜਾ ਦਿਵਾ ਕੇ ਸਿੱਖਾਂ ਨਾਲ ਇਨਸਾਫ ਕਰਦੇ ਹੋਏ ਰਿਨ ਉਤਾਰੋਗੇ? ਕੀ ਅੱਜ ਤੱਕ ਕਿਸੇ ਵੀ ਮੰਦਰ ਵਿੱਚ ਗੁਰੂ ਜੀ ਦਾ ਸ਼ਹੀਦੀ ਦਿਵਸ ਮਨਾਉਂਦੇ ਹੋ? ਤੁਹਾਨੂੰ ਤਾਂ ਸਗੋਂ ਗੁਰੂ ਦੀ ਬਦੌਲਤ ਪ੍ਰਾਪਤ ਹੋਈ ਰਾਜਸਤਾ ਦੀ ਰਾਜਧਾਨੀ ਦਾ ਨਾਮ ਹੀ “ਮਹਾਂਨਗਰ ਤੇਗ ਬਹਾਦਰ” ਰੱਖਣਾ ਚਾਹੀਦਾ ਸੀ। ਫਿਰ ਵੀ ਸ਼ੁਕਰ ਹੈ ਕਿ ਤੁਹਾਨੂੰ ਗੁਰੂ ਜੀ ਦੀ ਕੁਰਬਾਨੀ ਦਾ ਅਹਿਸਾਸ ਤਾਂ ਮਹਿਸੂਸ ਹੋਇਆ ਹੈ ਭਾਵੇ ਕਿਸੇ ਲਾਲਸਾ ਕਰਕੇ ਹੀ ਸਹੀ। ਆਓ ਆਪਾਂ ਸਾਰੇ ਰਲ ਮਿਲ ਕਹੀਏ-ਧੰਨ ਗੁਰੂ ਤੇਗ ਬਹਾਦਰ॥ ਸਗਲ ਸ੍ਰਿਸ਼ਟ ਪੇ ਢਾਪੀ ਚਾਦਰ॥ ਆਓ ਧਰਮਾਂ ਫਿਰਕਿਆਂ ਦੀਆਂ ਦੁਵਾਰਾਂ ਚੋਂ ਬਾਹਰ ਨਿਕਲ ਕੇ-ਸਰਬ ਧਰਮ ਮਹਿ ਸ੍ਰੇਸ਼ਟ ਧਰਮ ਹਰਿ ਕੋ ਨਾਮ ਜਪ ਨਿਰਮਲ ਕਰਮ॥ (ਗੁਰੂ ਗ੍ਰੰਥ) ਦੇ ਸਿਧਾਂਤ ਤੇ ਪਹਿਰਾ ਦੇ ਕੇ ਸਹੀ ਮਹਿਨਿਆਂ ਵਿੱਚ ਰਿਨ ਉਤਾਰੀਏ! ਜੀਂਦੇ ਜੀਅ ਨਾਮਣਾ ਖੱਟ ਲਓ ਨਹੀਂ ਤਾਂ ਪਛਤਾਵਾ ਹੀ ਪੱਲੇ ਰਹਿ ਜਾਵੇਗਾ।


(24/11/12)
ਗੁਰਚਰਨ ਪੱਖੋਕਲਾਂ

ਮਹਾਂਮਾਨਵ ਯੁੱਗ ਪੁਰਸ ਗੁਰੂ ਨਾਨਕ ਦੇਵ ਜੀ
ਗੁਰਚਰਨ ਪੱਖੋਕਲਾਂ 9417727245
ਸਾਡਾ ਸਮਾਜ ਆਮ ਤੌਰ ਤੇ ਕਿਸੇ ਵੀ ਮਨੁੱਖ ਨੂੰ ਉਸਦੀ ਰਾਜ ਤਾਕਤ ਜਾਂ ਜਾਇਦਾਦ ਦੇ ਪੈਮਾਨਿਆ ਨਾਲ ਮਾਪਦਾ ਹੈ ਪਰ ਗਿਆਨ ਦੀ ਸਿਖਰਲੀ ਪੌੜੀ ਤੇ ਖੜੇ ਮਨੁੱਖ ਇਸ ਤਰਾਂ ਨਹੀਂ ਕਰਦੇ। ਇਹ ਲੋਕ ਕਿਸੇ ਵੀ ਮਨੁੱਖ ਨੂੰ ਮਾਪਣ ਸਮੇਂ ਉਸਦੀ ਗਿਆਨ ਅਵਸਥਾਂ ਨੂੰ ਦੇਖਕੇ ਫੈਸਲਾ ਕਰਦੇ ਹਨ । ਜਿਸ ਮਨੁੱਖ ਦੀ ਅਵਸਥਾ ਜਿੰਨੀ ਵਿਸਾਲ ਹੋਵੇਗੀ ਉਸਦੀ ਮਹਾਨਤਾ ਨੂੰ ਛੋਟੇ ਦਾਇਰੇ ਨਾਲ ਮਾਪਿਆ ਹੀ ਨਹੀਂ ਜਾ ਸਕਦਾ। ਜਿੰਨਾਂ ਲੋਕਾਂ ਦੇ ਦਾਇਰੇ ਸਮੁੱਚੇ ਬ੍ਰਹਿਮੰਡ ਨੂੰ ਕਲਾਵੇ ਵਿੱਚ ਲੈਣ ਦੀ ਤਾਕਤ ਰੱਖਦੇ ਹਨ ਉਹ ਧਰਤੀ ਉੱਪਰ ਮਹਾਂਮਾਨਵ ਦਾ ਦਰਜਾ ਪਰਾਪਤ ਕਰ ਜਾਂਦੇ ਹਨ। ਲੋਕਾਂ ਲਈ ਆਪਣੀ ਜਾਨ ਕੁਰਬਾਨ ਕਰ ਜਾਣ ਵਾਲੇ ਸਹੀਦ ਦਾ ਦਰਜਾ ਪਰਾਪਤ ਕਰ ਜਾਂਦੇ ਹਨ। ਲੋਕਾਂ ਨੁੰ ਗਿਆਨ ਦੇ ਸਿਖਰਲੇ ਪੱਧਰ ਤੱਕ ਲਿਜਾਣ ਵਾਲੇ ਮਹਾਂਮਾਨਵ ਦਾ ਦਰਜਾ ਪਾ ਜਾਂਦੇ ਹਨ। ਈਸਾ ਮਸੀਹ, ਮੁਹੰਮਦ ਸਾਹਿਬ ਗੁਰੂ ਨਾਨਕ ਦੇਵ ਜੀ, ਸੁਕਰਾਤ ਅਦਿ ਉਹ ਮਹਾਂਮਾਨਵ ਹਨ ਜਿੰਨਾਂ ਨੂੰ ਸਦਾ ਹੀ ਉਹਨਾਂ ਦੇ ਗਿਆਨ ਕਰਕੇ ਸਤਿਕਾਰਿਆ ਜਾਂਦਾਂ ਰਹੇਗਾ। ਹਿੰਦੋਸਤਾਨ ਦੀ ਧਰਤੀ ਉੱਪਰ ਬਹੁਤ ਸਾਰੇ ਮਹਾਨ ਪੁਰਸ ਪੈਦਾ ਹੋਏ ਹਨ ਜਿੰਨਾਂ ਨੇ ਲੋਕਾਈ ਨੂੰ ਸੱਚ ਦੇ ਰਾਹ ਉੱਪਰ ਤੁਰਨ ਵਾਲਾ ਰਾਹ ਦਿਖਾਇਆ ਅਤੇ ਇਹਨਾਂ ਪੁਰਸਾਂ ਵਿੱਚੋਂ ਹੀ ਪੰਜਾਬ ਦੀ ਧਰਤੀ ਉੱਪਰ ਪੈਦਾ ਹੋਏ ਗੁਰੂ ਨਾਨਕ ਦੇਵ ਜੀ ਸਨ। ਗੁਰੂ ਨਾਨਕ ਦੇਵ ਜੀ ਨੇ ਸਮੁੱਚੀ ਲੋਕਾਈ ਨੂੰ ਸੱਚ ਦੇ ਰਾਹ ਦੇ ਪਾਂਧੀ ਬਣਾਉਣ ਦਾ ਜੋ ਗਿਆਨ ਦਿੱਤਾ ਹੈ ਯੁੱਗਾਂ ਤੱਕ ਸਾਡਾ ਰਾਹ ਰੁਸਨਾਉਂਦਾ ਰਹੇਗਾ। ਗੁਰੂ ਜੀ ਦੀ ਸੋਚ ਦਾ ਘੇਰਾ ਏਨਾਂ ਵਿਸਾਲ ਸੀ ਜਿਸ ਵਿੱਚ ਸਹਿਰਾਂ ਦੇਸ਼ਾਂ, ਧਰਤੀਆਂ ਦੀ ਹੱਦ ਤੋਂ ਪਾਰ ਕਰਕੇ ਸਮੁੱਚੇ ਬ੍ਰਹਿਮੰਡ ਨੂੰ ਕਲਾਵੇ ਵਿੱਚ ਲੈ ਲੈਂਦਾ ਹੈ। ਇਹ ਗੁਰੂ ਸੋਚ ਮਨੁੱਖ ਨੂੰ ਬ੍ਰਹਿਮੰਡ ਦੇ ਘੇਰੇ ਤੋਂ ਵੀ ਬਾਹਰ ਲਿਜਾਕਿ ਅਨੰਤ ਕੁਦਰਤ ਨਾਲ ਜੋੜ ਦੇਦੀਂ ਹੈ। ਕੁਦਰਤ ਨਾਲ ਜੁੜਿਆ ਮਨੁੱਖ ਹੀ ਅਨੰਤ ਤਾਕਤ ਪਰਮਾਤਮਾ ਬਾਰੇ ਸੋਚ ਸਕਦਾ ਹੈ।
ਆਮ ਦੁਨਿਆਵੀ ਮਨੁੱਖ ਦਾ ਘੇਰਾ ਪਰੀਵਾਰ ਤੋਂ ਸੰਸਾਰ ਤੱਕ ਹੀ ਹੋ ਸਕਦਾ ਹੈ ਪਰ ਏਨਾ ਘੇਰਿਆਂ ਨੂੰ ਤੋੜਨ ਵਾਲੇ ਮਨੁੱਖ ਹੀ ਗਿਆਨੀ ,ਵਿਗਿਆਨੀ, ਬ੍ਰਹਮ ਗਿਆਨੀ, ਸੰਤ ,ਸਹੀਦ ਬਣਨ ਦੇ ਕਾਬਲ ਹੁੰਦੇ ਹਨ। ਜੋ ਮਨੁੱਖ ਪਰੀਵਾਰ ਦਾ ਘੇਰਾ ਤੋੜ ਦਿੰਦਾਂ ਹੈ ਉਹ ਸਮਾਜ ਬਾਰੇ ਸੋਚਣ ਲੱਗ ਜਾਂਦਾ ਹੈ ਅਤੇ ਸਮਾਜ ਲਈ ਜਿਉਣ ਲੱਗਦਾ ਹੈ। ਜੋ ਸਮਾਜ ਦਾ ਘੇਰਾ ਤੋੜ ਦੇਵੇ ਉਹ ਦੇਸ ਲਈ ਜਿਉਣਾਂ ਸੁਰੂ ਕਰ ਦਿੰਦਾਂ ਹੈ । ਜੋ ਮਨੁੱਖ ਦੇਸ ਦਾ ਘੇਰਾ ਤੋੜ ਕੇ ਦੁਨੀਆਂ ਲਈ ਜਿਉਣ ਲੱਗ ਪਵੇ ਉਹ ਸੰਤ, ਸਹੀਦ,ਬ੍ਰਹਮ ਗਿਆਨੀ ਦੀ ਅਵਸਥਾ ਵਿੱਚ ਆ ਜਾਂਦਾ ਹੈ । ਗੁਰੂ ਨਾਨਕ ਦੇਵ ਜੀ ਬਚਪਨ ਤੋਂ ਹੀ ਵਿਸਾਲ ਸੋਚ ਦੇ ਮਾਲਕ ਸਨ ਅਤੇ ਇਸ ਕਾਰਨ ਉਹਨਾਂ ਦੇ ਦੁਨਿਆਵੀ ਲੋਕਾਂ ਨਾਲ ਮੱਤਭੇਦ ਬਚਪਨ ਤੋਂ ਹੀ ਸੁਰੂ ਹੋ ਗਏ ਸਨ। ਸਭ ਤੋਂ ਪਹਿਲਾਂ ਗੁਰੂ ਜੀ ਦੇ ਵਿਚਾਰਕ ਮੱਤਭੇਦ ਆਪਣੇ ਹੀ ਪਰੀਵਾਰ ਨਾਲ ਸੁਰੂ ਹੋਏ ਜਿਸ ਵਿੱਚ ਉਹਨਾਂ ਪਰੀਵਾਰਕ ਰਸਮਾਂ ਜਨੇਊ ਪਹਿਨਣ ਆਦਿ ਤੋਂ ਇਨਕਾਰ ਕਰ ਦਿੱਤਾ ਸੀ। ਦੁਨੀਆਂਦਾਰ ਬਾਪ ਆਪਣੇ ਪੁੱਤਰ ਨੂੰ ਇੱਕ ਸਫਲ ਵਪਾਰਕ ਵਿਅਕਤੀ ਬਣਾਉਣਾਂ ਚਾਹੁੰਦਾ ਸੀ ਪਰ ਗੁਰੂ ਜੀ ਦਾ ਆਸਾ ਪੈਸਾ ਕਮਾਉਣ ਦੀ ਥਾਂ ਲੋੜਵੰਦਾਂ ਨੂੰ ਸਹਾਇਤਾ ਕਰਨਾਂ ਸੀ ਜਿਸ਼ ਅਧੀਨ ਬਾਪ ਤੋਂ ਮਿਲੇ ਵਪਾਰ ਕਰਨ ਵਾਲੇ ਪੈਸੇ ੳਹਨਾਂ ਸਾਧੂਆਂ ਅਤੇ ਲੋੜਵੰਦਾਂ ਦੀ ਸੇਵਾ ਵਿੱਚ ਖਰਚ ਕਰ ਦਿੱਤੇ। ਇਹਨਾਂ ਗੱਲਾਂ ਤੋਂ ਹੀ ਸੰਸਾਰੀ ਪਰੀਵਾਰ ਨਾਲ ਗੁਰੂ ਜੀ ਦਾ ਜੋੜ ਨਾਂ ਬੈਠ ਸਕਿਆ ਅਤੇ ਜਿੰਦਗੀ ਵਿੱਚ ਅੱਗੇ ਜਾਕੇ ਭੈਣ ਨਾਨਕੀ ਦੇ ਘਰ ਜਾਕੇ ਰਹਿਣਾਂ ਪਿਆ। ਰੱਬੀ ਸੁਭਾਅ ਵਾਲਾ ਮਨੁੱਖ ਏਥੇ ਵੀ ਰਾਜਸੱਤਾ ਨੂੰ ਇਮਾਨਦਾਰੀ ਅਤੇ ਲੋਕ ਪੱਖੀ ਨੀਤੀ ਕਾਰਨ ਫਿੱਟ ਨਾਂ ਬੈਠਿਆ ਅਤੇ ਉਹਨਾਂ ਉੱਪਰ ਸਰਕਾਰੀ ਖਜਾਨੇ ਦੀ ਦੁਰਵਰਤੋਂ ਦੇ ਦੋਸ ਬਣਾਉਣ ਦੀ ਕੋਸਿਸ ਕੀਤੀ ਜੋ ਤਫਤੀਸ ਤੋਂ ਬਾਅਦ ਸਭ ਝੂਠ ਨਿੱਕਲੇ। ਗੁਰੂ ਨਾਨਕ ਜੀ ਦੇ ਵਿਆਹ ਕਰਨ ਤੋਂ ਬਾਅਦ ਵੀ ਘਰੇਲੂ ਸਬੰਧ ਸੁਖਾਵੇਂ ਨਹੀ ਰਹੇ। ਗੁਰੂ ਜੀ ਦੇ ਸਹੁਰਿਆਂ ਵੱਲੋਂ ਗੁਰੂ ਜੀ ਉੱਪਰ ਕਈ ਬਾਰ ਦਬਾਅ ਬਣਾਇਆ ਗਿਆ ਕਿ ਉਹ ਸਿਰਫ ਪਰੀਵਾਰ ਤੱਕ ਹੀ ਰਹਿਣ ਪਰ ਗੁਰੂ ਜੀ ਆਪਣੇ ਆਪ ਨੂੰ ਸਦਾ ਹੀ ਰੱਬੀ ਪਹੁੰਚ ਵੱਲ ਤੋਰਦੇ ਰਹੇ। ਗੁਰੂ ਜੀ ਨੂੰ ਪਰਵਾਰਕ ਔਕੜਾਂ ਵਿੱਚ ਉਥੋਂ ਦੇ ਨਵਾਬ ਰਾਏ ਬੁਲਾਰ ਨੇ ਬਹੁਤ ਵਾਰ ਮੱਦਦ ਕੀਤੀ ਕਿਉਕਿ ਰਾਏ ਬੁਲਾਰ ਜੀ ਨੂੰ ਗੁਰੂ ਨਾਨਕ ਜੀ ਵਿੱਚੋਂ ਖੁਦਾਈ ਨੂਰ ਦਿੱਸਣ ਲੱਗ ਪਿਆ ਸੀ। ਰਾਏ ਬੁਲਾਰ ਨੇ ਗੁਰੂ ਜੀ ਦੇ ਪਿਤਾ ਮਹਿਤਾ ਕਾਲੂ ਨੂੰ ਗੁਰੂ ਜੀ ਨਾਲ ਸਖਤੀ ਕਰਨ ਤੋਂ ਵਰਜ ਦਿੱਤਾ ਸੀ ਅਤੇ ਜੇ ਕੋਈ ਪਰੀਵਾਰਿਕ ਨੁਕਸਾਨ ਗੁਰੂ ਜੀ ਕਾਰਨ ਹੋਵੇ ਦਾ ਖਮਿਆਜਾ ਹੋਵੇ ਤਾਂ ਉਸ ਨੁਕਸਾਨ ਨੂੰ ਆਪਣੇ ਕੋਲੋਂ ਭਰਨ ਦਾ ਕਹਿ ਦਿੱਤਾ ਸੀ। ਗੁਰੂ ਜੀ ਦੇ ਇਹ ਰੱਬੀ ਰੰਗ ਇੱਕ ਦਿਨ ਗੁਰੂ ਜੀ ਨੂੰ ਪਰੀਵਾਰ ਤੋ ਸਮਾਜ ਦੇ ਵੱਲ ਲੈ ਤੁਰੇ। ਗੁਰੂ ਜੀ ਪਰੀਵਾਰ ਦਾ ਮੋਹ ਛੱਡ ਕੇ ਦੁਨੀਆਂ ਨੂੰ ਤਾਰਨ ਵਾਸਤੇ ਸੰਸਾਰ ਯਾਤਰਾ ਤੇ ਤੁਰ ਪਏ ।ਗੁਰੂ ਜੀ ਨੇ ਇਹਨਾਂ ਸੰਸਾਰ ਯਾਤਰਾਵਾਂ ਦੌਰਾਨ ਗਿਆਨ ਦਾ ਭੰਡਾਰ ਲੋਕਾਂ ਨੂੰ ਦਿੱਤਾ ਅਤੇ ਇਸ ਦੌਰਾਨ ਹੀ ਸੰਸਾਰ ਉੱਪਰ ਪੈਦਾ ਹੋਏ ਮਹਾਨ ਸੰਤਾਂ ਫਕੀਰਾਂ ਦਾ ਸੱਚ ਲਿਖਤ ਰੂਪ ਵਿੱਚ ਇਕੱਠਾਂ ਕੀਤਾ ਜੋ ਅੱਜ ਗੁਰੂ ਗਰੰਥ ਵਿੱਚ ਸੁਸੋਭਿਤ ਹੈ। ਗੁਰੂ ਜੀ ਨੇ ਧਰਮਾਂ ਦੀ ਵਲਗਣ ਨੂੰ ਤੋੜ ਕੇ ਇੱਕੋ ਪਰਮਾਤਮਾ ਇੱਕੋ ਹੈ ਧਰਮ ਦੀ ਗੱਲ ਕੀਤੀ ਜਿਸ ਵਿੱਚ ਮਨੁੱਖ ਨੂੰ ਸਿੱਖਣ ਵਾਲਾ ਸਿੱਖ ਜੋ ਗਿਆਨਵਾਨ ਹੋਵੇ ਦੀ ਬਣਨ ਦੀ ਸਲਾਹ ਦਿੱਤੀ। ਧਰਮਾਂ ਦੇ ਘੇਰੇ ਮਨੁੱਖ ਨੂੰ ਅੰਨਾਂ ਜਾਂ ਕਾਣਾਂ ਬਣਾਉਂਦੇ ਹਨ ਪਰ ਗਿਆਨ ਵਾਨ ਮਨੁੱਖ ਹੀ ਏਨਾਂ ਧਰਮ ਦੇ ਘੇਰਿਆਂ ਨੂੰ ਤੋੜ ਕੇ ਅਸਲ ਧਰਮ ਸਮਝ ਸਕਦਾ ਹੈ। ਗੁਰੂ ਜੀ ਅਨੁਸਾਰ ਸੰਸਾਰਕ ਧਰਮਾਂ ਦੀ ਥਾਂ ਚੰਗਾਂ ਆਚਰਣ ਵਾਲਾ ਗਿਆਨ ਵਾਨ ਮਨੁੱਖ ਹੀ ਅਸਲੀ ਦੀਨ ਦੁਖੀਆਂ ਦੀ ਮੱਦਦ ਕਰਦਾ ਹੈ ਅਤੇ ਨਿਤਾਣੇ ਦਾ ਤਾਣ ,ਨਿਮਾਨੇ ਦਾ ਮਾਣ, ਨਿਉਟਿ ਦੀ ਉਟ ਵਾਲਾ ਕੰਮ ਕਰਨ ਵਾਲਾ ਹੀ ਅਸਲ ਧਰਮੀ ਸੀ।
ਸਮੇਂ ਦੇ ਨਾਲ ਭਾਵੇਂ ਰਾਜਸੱਤਾ ਨੇ ਗੁਰੂ ਜੀ ਦੇ ਨਾਂ ਉੱਪਰ ਹੀ ਪਾਰਟੀ ਰੂਪੀ ਧਰਮ ਖੜਾ ਕਰ ਦਿੱਤਾ ਹੈ ਪਰ ਗੁਰੂ ਜੀ ਤੋਂ ਸਿੱਖਿਆ ਲੈਣ ਵਾਲਾ ਸਿੱਖ ਤਾਂ ਇਹਨਾਂ ਵਲਗਣਾਂ ਤੋਂ ਸਦਾ ਹੀ ਉੱਪਰ ਉੱਠ ਜਾਂਦਾਂ ਹੈ । ਕੀ ਅਸੀਂ ਮਾਨਵਤਾ ਵਾਲਾ ਧਰਮ ਅਪਣਾ ਲਿਆ ਹੈ ਜਾਂ ਕੀ ਅਸੀ ਦੂਸਰਿਆਂ ਨੂੰ ਨਿੰਦ ਕੇ ਹੀ ਆਪਣੇ ਆਪ ਨੂੰ ਉੱਚਾ ਸਮਝਣ ਦਾ ਭਰਮ ਪਾਲਦੇ ਹਾਂ? ਕੀ ਅਸੀ ਲੋੜਵੰਦਾਂ ਦੀ ਸੇਵਾ ਕਰਨ ਦਾ ਧਰਮ ਨਿਭਾਉਂਦੇ ਹਾਂ ਜਾਂ ਖਾਸ ਭੇਖ ਪਹਿਨ ਕੇ ਲੋਕਾਂ ਨੂੰ ਵੱਸ ਵਿੱਚ ਕਰਨ ਦੀ ਕੋਸਿਸ ਕਰਦੇ ਹਾਂ? ਗੁਰੂ ਜੀ ਵੱਲੋਂ ਲਾਈਆਂ ਕਸਵੱਟੀਆਂ ਸਾਨੂੰ ਸਾਡੇ ਬਾਰੇ ਦੱਸ ਦਿੰਦੀਆਂ ਹਨ ਪਰ ਅਸੀਂ ਮਾਇਆ ਧਾਰੀ ਹੋ ਕੇ ਜਦ ਅੰਨੇ ਬੋਲੇ ਬਣ ਜਾਂਦੇ ਹਾਂ ਤਦ ਸਾਨੂੰ ਕੁੱਝ ਵੀ ਦਿਖਾਈ ਨਹੀਂ ਦਿੰਦਾ ਨਾਂ ਹੀ ਸੁਣਦਾ ਹੈ। ਗੁਰੂ ਨਾਨਕ ਜੀ ਉਹ ਯੁੱਗਪੁਰਸ ਹਨ ਜਿਹਨਾਂ ਦੇ ਰਾਹ ਤੇ ਤੁਰਨ ਵਾਲੇ ਵੀ ਮਹਾਨ ਹੋ ਜਾਂਦੇ ਹਨ।


(23/11/12)
ਹਰਦੇਵ ਸਿੰਘ, ਜੰਮੂ

ਵੀਰ ਸਰਬਜੀਤ ਸਿੰਘ ਸਕਰੇਮੇਂਟੋ ਜੀ,
ਗੁਰੂ ਦੀ ਬਖ਼ਸ਼ੀ ਫ਼ਤਿਹ ਪਰਵਾਨ ਕਰਨੀ!
ਤੁਹਾਡੇ ਸਵਾਲ ਦਾ ਜਵਾਬ ਮੈਂ ਜ਼ਰੂਰ ਦਿੰਦਾ ਜੇ ਕਰ ਮੈਂਨੂੰ ਕਲੇਂਡਰ ਬਾਰੇ ਜਮਾ-ਤਕਸੀਮਾਂ ਆਦਿ ਆਉਂਦੀਆਂ ਹੁੰਦੀਆਂ। ਆਪਣੇ ਸਵਾਲ ਦਾ ਜਵਾਬ ਤਾਂ ਆਪ ਜੀ ਨੇ, ਆਪਣੇ ਹਿਸਾਬ ਨਾਲ, ਆਪਣੇ ਪੱਤਰ ਮਿਤੀ 12. 11. 12 ਦੇ ਸਿਰਲੇਖ “ਦੀਵਾਲੀ ਨਾ ਉਦਣ ਸੀ ਨਾ ਅੱਜ ਹੈ” ਵਿੱਚ “ਇਸ ਸਾਲ ਕੱਤਕ ਦੀ ਮੱਸਿਆ ਹੈ ਹੀ ਨਹੀਂ” ਲਿਖ ਕੇ ਦਿੱਤਾ ਹੋਇਆ ਹੈ।
ਫਿਰ ਵੀ ਜਿੱਥੇਂ ਤਕ ਮੇਰੇ ਜਵਾਬ ਦੇਂਣ ਦੀ ਗਲ ਹੈ ਮੈਂ ਤਾਂ ਆਪ ਜੀ ਦੇ ਇੱਕ ਹੀ ਸਮੇਂ, ਇੱਕ ਸਵਾਲ ਤੇ ਹੀ ਦੋ-ਦੋ ਸਵੈਵਿਰੌਧੀ ਬਿਆਨ ਨੂੰ ਸਮਝਣ ਬਾਦ ਹੀ ਕੁੱਝ ਕਹਿਣ ਦਾ ਜਤਨ ਕਰ ਸਕਦਾ ਹਾਂ।
ਤੁਸੀ ਕਹਿੰਦੇ ਹੋ ਕਿ ਮੰਗਲਵਾਰ 7. 13 ਨੂੰ ਮੱਸਿਆ ਦਾ ਆਰੰਭ ਹੋਇਆ, ਜਿਸਦਾ ਅੰਤ ਬੁੱਧਵਾਰ 3. 38 ਤੇ ਹੋਇਆ। ਭਾਵ, 7. 13 ਤੋਂ ਅੱਗੇ 3. 38 ਤਕ ਯਾਨੀ ਕਿ ਲੱਗਭਗ 20 ਘੰਟੇ 25 ਮਿੰਟ ਤਕ ਮੱਸਿਆ ਸੀ! ਇਕ ਪਾਸੇ ਆਪ ਜੀ ਦਾ ਲਿਖਣਾ ਹੈ ਕਿ ਮੰਗਲਵਾਰ 7. 13 ਤੋਂ ਬਾਦ ਮੱਸਿਆ ਦਾ ਆਰੰਭ ਹੋਇਆ, ਜੋ ਕਿ 3. 38 ਤਕ ਜਾਰੀ ਰਹੀ। ਦੂਜੇ ਪਾਸੇ ਆਪ ਜੀ ਲਿਖਦੇ ਹੋ ਕਿ “… ਇਸ ਸਾਲ ਕੱਤਕ ਦੀ ਮੱਸਿਆ ਹੈ ਹੀ ਨਹੀਂ. .”
ਵੀਰ ਜੀ ਆਪਣੀ ਗਲ ਤਾਂ ਸਪਸ਼ਟ ਕਰੋ ਤਾਂ ਕਿ ਕੋਈ ਜਵਾਬ ਦੇਂਣ ਦਾ ਜਤਨ ਕਰ ਸਕੇ! ਪਹਿਲਾਂ ਇਹ ਤਾਂ ਸਮਝਾਉ ਕਿ ਆਪ ਜੀ ਵਲੋਂ ਪਹਿਲਾਂ ਇਸ ਸਾਲ ਮੱਸਿਆ ਦੇ ਆਰੰਭ ਅਤੇ ਅੰਤ ਦਾ ਸਮਾਂ (20 ਘੰਟੇ. 25 ਮਿੰਟ) ਲਿਖ ਕੇ ਫਿਰ “ਇਸ ਸਾਲ ਕੱਤਕ ਦੀ ਮੱਸਿਆ ਹੈ ਹੀ ਨਹੀਂ” ਲਿਖਣ ਤੋਂ ਕੀ ਭਾਵ ਹੈ? ? ?
ਵੀਰ ਜੀ ਆਪਣੇ ਸ਼ਬਦਾਂ ਵਿੱਚ ਉੱਠ ਰਹੇ ਸਵੈਵਿਰੋਧ ਨੂੰ ਮੇਰੇ ਵਰਗੇ ਅਣਜਾਣ ਬੰਦੇ ਲਈ ਸਪਸ਼ਟ ਕਰਨ ਦਾ ਫ਼ਰਜ਼ ਤਾਂ ਨਿਭਾਉ। ਮੈਂ ਆਪਣੇ ਲਈ ਅਣਜਾਣ ਵਿਸ਼ੇ ਤੇ ਤੁੱਕਾਂ ਮਾਰਦੇ ਹੋਏ, ਗਲਤ ਜਾਣਕਾਰੀ ਦੇ ਕੇ, ਆਪਣਾ ਫ਼ਰਜ਼ ਨਹੀਂ ਨਿਭਾਉਣ ਵਿੱਚ ਯਕੀਨ ਨਹੀਂ ਕਰਦਾ। ਤੁਸੀ ਜਾਣਕਾਰ ਹੋ ਇਸ ਲਈ ਆਪਣੀ ਲਿਖੀ ਗਲ ਸਪਸ਼ਟ ਕਰੋ ਜੀ! ਆਸ ਹੈ ਕਿ ਤੁਸੀ ਇਸ ਵਾਰ ਟਾਲੋ ਗੇ ਨਹੀਂ।
ਹਰਦੇਵ ਸਿੰਘ, ਜੰਮੂ-23. 11. 12


(23/11/12)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਦਾਤਾ ਜੀ! ਅਸੀਂ ਕੌਣ ਵੀਚਾਰੇ।
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਦਾਤਾ ਜੀ! ਅਸੀਂ ਕੌਣ ਵੀਚਾਰੇ।
ਤੇਰੀ ਕੀਤੀ ਤੇ ਕੀ ਕਿੰਤੂ, ਕਰਨ ਕਰਾਵਣਹਾਰੇ।
ਮਿਟੀ ਪਾਣੀ ਗੁੱਧੇ ਭਾਂਡੇ, ਅਗਨ ਦੇ ਨਾਲ ਪਕਾਏ।
ਸਿਰ ਦੇ ਖਲਾ `ਚ ਸੋਚ ਭਰੀ, ਫਿਰ ਪੌਣ ਪਾ ਨੱਚਣ ਲਾਏ।
ਜੈਸੀ ਚਾਹੇ ਉਪਰ ਵਾਲਾ, ਸ਼ਕਲ ਧਾਰਦੇ ਸਾਰੇ।
ਦਾਤਾ ਜੀ! ਅਸੀਂ ਕੌਣ ਵੀਚਾਰੇ।
ਊਹੋ ਕਰਨਾ, ਜੋ ਉਹ ਚਾਹੇ, ਜਿਉਂ ਗੁਡੀਆਂ ਦਾ ਖੇਲਾ।
ਹੱਥ ਮਾਲਕ ਦੇ ਡੋਰ ਰਹੇ, ਤੇ ਨੱਚੇ ਮਿੱਟੀ ਢੇਲਾ।
ਉਸ ਦੇ ਹੁਕਮੋਂ ਬਾਹਰ ਕੀ ਜਾਣਾਂ, ਸ਼ਕਤੀ ਸਭ ਕਰਤਾਰੇ।
ਦਾਤਾ ਜੀ! ਅਸੀਂ ਕੌਣ ਵੀਚਾਰੇ।
ਕਿਤਨਾ ਨੱਚਣਾ, ਕੀਕੂੰ ਨਚਣਾ, ਇਹ ਸਭ ਉਹ ਸਮਝਾਏ।
ਜੋ ਉਸਦੀ ਮਰਜ਼ੀ ਵਿੱਚ ਨਚਦਾ, ਮਾਰ ਕਦੇ ਨਾ ਖਾਏ।
ਜੋ ਮਰਜ਼ੀ ਤੋਂ ਹੁੰਦੇ ਮੁਨਕਰ, ਖਾਂਦੇ ਧੱਕੇ ਭਾਰੇ।
ਦਾਤਾ ਜੀ! ਅਸੀਂ ਕੌਣ ਵੀਚਾਰੇ।
ਉਸ ਦੀ ਮਰਜ਼ੀ ਦੇ ਵਿੱਚ ਰਹਿ ਕੇ, ਕਾਰਜ ਕਰਦੇ ਰਹਿਣਾ।
ਸੁੱਖ ਮਿਲੇ ਤਾਂ ਵੰਡ ਕੇ ਜਿਉਣਾ, ਦੁੱਖ ਮਿਲੇ ਹੱਸ ਸਹਿਣਾ।
ਉਹੀ ਪਿਆਰਾ ਉਸ ਨੂੰ ਜਿਹੜਾ, ਉਸਦੇ ਜੀਵ ਪਿਆਰੇ।
ਦਾਤਾ ਜੀ! ਅਸੀਂ ਕੌਣ ਵੀਚਾਰੇ।
ਉਸਦੀ ਰਚਨਾ ਧੰਨ ਧੰਨ ਸਮਝੋ, ਸਭ ਕੁੱਝ ਇੱਕ ਦਮ ਆਹਲਾ।
ਕਿਧਰੇ ਵੀ ਕੁੱਝ ਘਾਟ ਨਹੀਂ ਹੈ, ਸਭ ਸੰਪੂਰਨ ਮਾਲਾ।
ਵਿਰਲਾ ਸਮਝੇ ਕਿਰਤ ਤੇ ਕਿਰਿਆ, ਉਸ ਦੇ ਰੰਗ ਨਿਆਰੇ।
ਦਾਤਾ ਜੀ! ਅਸੀਂ ਕੌਣ ਵੀਚਾਰੇ।
ਮਰਜ਼ੀ ਮੰਨਣੀ, ਹੁਕਮ ਚ ਰਹਿਣਾ, ਆਪਾ ਅਰਪਣ ਕਰਨਾ।
ਜੱਗ ਅਪਣਾਉਣਾ, ਪਿਆਰ ਵੰਡਾਉਣਾ, ਜੀ ਲਾ ਮਿਹਨਤ ਕਰਨਾ।
ਧਿਆਨ ਲਗਾਕੇ, ਨਾਮ ਧਿਆਉਣਾ, ਮਿਹਰ ਕਰੇ, ਉਹ ਤਾਰੇ।
ਦਾਤਾ ਜੀ! ਅਸੀਂ ਕੌਣ ਵੀਚਾਰੇ।


(22/11/12)
ਸਰਵਜੀਤ ਸਿੰਘ

ਹਰਦੇਵ ਸਿੰਘ ਜੰਮੂ ਜੀ,
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫ਼ਤਿਹ।
ਆਪ ਜੀ ਦੇ ਬਚਨ, “ਵੀਰ ਜੀ ਆਪ ਜੀ ਨੇ ਆਪਣੇ ਪੱਤਰ “ਦੀਵਾਲੀ ਨਾ ਉਦਣ ਸੀ ਨਾ ਅੱਜ ਹੈ” ਦੀ ਅੰਤਲੀ ਪੰਗਤੀ ਵਿੱਚ ਪਾਠਕਾਂ ਦੇ ਸ੍ਹਾਮਣੇ ਇਹ ਸਵਾਲ ਖੜਾ ਕੀਤਾ ਹੋਇਆ ਹੈ:-“ਹੁਣ ਸਵਾਲ ਪੈਦਾ ਹੁੰਦਾ ਹੈ ਜਦੋਂ ਇਸ ਸਾਲ ਕੱਤਕ ਦੀ ਮੱਸਿਆ ਹੈ ਹੀ ਨਹੀ ਤਾਂ ਦੀਵਾਲੀ ਕਾਹਦੀ?”।
ਵੀਰ ਜੀ, ਜਦੋਂ ਤੁਸੀਂ ਇਹ ਮੰਨਦੇ ਹੋ ਕਿ ਮੈਂ “ਪਾਠਕਾਂ ਦੇ ਸ੍ਹਾਮਣੇ ਇਹ ਸਵਾਲ ਖੜਾ ਕੀਤਾ ਹੋਇਆ ਹੈ” ਤਾਂ ਇਕ ਪਾਠਕ ਹੋਣ ਦੇ ਨਾਤੇ ਤੁਹਾਡਾ ਫਰਜ਼ ਬਣਦਾ ਹੈ ਕਿ ਮੇਰੇ ਸਵਾਲ ਦਾ ਜਵਾਬ ਦੇ ਕੇ ਮੇਰੀ ਜਾਣਕਾਰੀ `ਚ ਵਾਧਾ ਕਰੋ।
ਸਰਵਜੀਤ ਸਿੰਘ


(21/11/12)
ਹਰਦੇਵ ਸਿੰਘ, ਜੰਮੂ

ਵੀਰ ਸਰਬਜੀਤ ਸਿੰਘ ਜੀ,

ਗੁਰੂ ਦੀ ਬਖ਼ਸ਼ੀ ਫ਼ਤਿਹ ਪਰਵਾਨ ਕਰਨੀ!

ਆਪ ਜੀ ਦੇ ਪੱਤਰ ਮਿਤੀ 12. 11. 12 ਦੇ ਸੰਧਰਭ ਵਿੱਚ ਆਪ ਜੀ ਵੱਲ ਲਿਖੇ ਪੱਤਰ ਮਿਤੀ 18. 11. 12 ਦਾ ਆਪ ਜੀ ਵਲੋਂ ਕੋਈ ਜਵਾਬ ਨਹੀਂ ਮਿਲਿਆ। ਹੋ ਸਕਦਾ ਹੈ ਤੁਸੀ ਮਸਰੂਫ਼ ਰਹੇ ਹੋਵੋ। ਮੈਂ ਦੋ ਨੁੱਕਤਿਆ ਬਾਰੇ ਜਾਣਕਾਰੀ ਮੰਗੀ ਸੀ:-

(1) ਇਸ ਕਰਕੇ ਇਹ ਦੱਸਣ ਦੀ ਕਿਰਪਾਲਤਾ ਕਰੋ ਕਿ ਸੰਨ 1619 ਦੀ ਦਿਵਾਲੀ ‘ਇਤਹਾਸਕ ਪੱਖੋਂ’ ਕਹਿੜੇ ਦਿਨ ਮਨਾਈ ਗਈ ਸੀ? 27 ਅਕਤੂਬਰ 1619, ਦਿਨ ਬੁੱਧਵਾਰ ਨੂੰ ਹੀ ਜਾਂ ਫਿਰ ਕਿਸੇ ਹੋਰ ਦਿਨ?

(2) ਨਾਲ ਹੀ ਇਹ ਜਾਣਕਾਰੀ ਦੇਂਣ ਦੀ ਕਿਰਪਾਲਤਾ ਵੀ ਕਰਨੀ ਕਿ ਜੇ ਕਰ ਬੀਤੀ ਦਿਵਾਲੀ 13. 11. 12 ਨਹੀਂ ਸੀ ਬਣਦੀ ਤਾਂ ਕਿਸ ਦਿਨ ਬਣਦੀ ਸੀ?

ਵੀਰ ਜੀ ਆਪ ਜੀ ਨੇ ਆਪਣੇ ਪੱਤਰ “ਦੀਵਾਲੀ ਨਾ ਉਦਣ ਸੀ ਨਾ ਅੱਜ ਹੈ” ਦੀ ਅੰਤਲੀ ਪੰਗਤੀ ਵਿੱਚ ਪਾਠਕਾਂ ਦੇ ਸ੍ਹਾਮਣੇ ਇਹ ਸਵਾਲ ਖੜਾ ਕੀਤਾ ਹੋਇਆ ਹੈ:-

“ਹੁਣ ਸਵਾਲ ਪੈਦਾ ਹੁੰਦਾ ਹੈ ਜਦੋਂ ਇਸ ਸਾਲ ਕੱਤਕ ਦੀ ਮੱਸਿਆ ਹੈ ਹੀ ਨਹੀ ਤਾਂ ਦੀਵਾਲੀ ਕਾਹਦੀ?”

ਇਸ ਸਵਾਲ ਤੋਂ ਪਹਿਲਾਂ ਆਪ ਜੀ ਨੇ ਲਿਖਿਆ ਹੈ:- “ਕਿਉਂਕਿ ਮੰਗਲਵਾਰ ਸਵੇਰੇ ਨੂੰ ਸੂਰਜ 6. 55 ਮਿੰਟ ਤੇ ਉਦੇ ਹੋਇਆ ਸੀ ਤਾਂ ਮੰਗਲ ਵਾਰ ਦੀ ਤਿਥ ਚੌਦਸ ਬਣਦੀ ਹੈ। ਚੌਦਸ ਦਾ ਅੰਤ ਮੰਗਲਵਾਰ ਸਵੇਰ ਵੇਲੇ 7. 13 ਤੇ ਹੋ ਗਿਆ ਅਤੇ ਮੱਸਿਆ ਦਾ ਅਰੰਭ ਮੰਗਲਵਾਰ ਨੂੰ 7. 13 ਸਵੇਰ ਵੇਲੇ ਹੁੰਦਾ ਹੈ ਪਰ ਇਸ ਦਾ ਅੰਤ ਬੁਧਵਾਰ ਨੂੰ ਸੂਰਜ ਚੜਨ ਤੋਂ ਪਹਿਲਾ ਹੀ ਭਾਵ 3. 38 ਤੇ ਹੀ ਹੋ ਜਾਂਦਾ ਹੈ”

ਵੀਰ ਜੀ ਆਪ ਜੀ ਨੇ ਖ਼ੁਦ ਲਿਖਿਆ ਹੈ ਕਿ ਮੰਗਲਵਾਰ 7. 13 ਨੂੰ ਮੱਸਿਆ ਦਾ ਆਰੰਭ ਹੋਇਆ, ਜਿਸਦਾ ਅੰਤ ਬੁੱਧਵਾਰ 3. 38 ਤੇ ਹੋਇਆ। ਭਾਵ, 7. 13 ਤੋਂ ਅੱਗੇ 3. 38 ਤਕ ਯਾਨੀ ਕਿ ਲੱਗਭਗ 20 ਘੰਟੇ 25 ਮਿੰਟ ਤਕ ਮੱਸਿਆ ਸੀ! ਇਕ ਪਾਸੇ ਆਪ ਜੀ ਦਾ ਲਿਖਣਾ ਹੈ ਕਿ ਮੰਗਲਵਾਰ 7. 13 ਤੋਂ ਬਾਦ ਮੱਸਿਆ ਦਾ ਆਰੰਭ ਹੋਇਆ, ਜੋ ਕਿ 3. 38 ਤਕ ਜਾਰੀ ਰਹੀ। ਦੂਜੇ ਪਾਸੇ ਆਪ ਜੀ ਲਿਖਦੇ ਹੋ ਕਿ “…ਜਦੋਂ ਇਸ ਸਾਲ ਕੱਤਕ ਦੀ ਮੱਸਿਆ ਹੈ ਹੀ ਨਹੀਂ ਤਾਂ ਦਿਵਾਲੀ ਕਾਹਦੀ?”

ਆਪ ਜੀ ਦਾ ਕਥਨ ਅਸਮੰਜਸ ਭਰੀ ਸਥਿਤੀ ਉੱਤਪਨ ਕਰ ਰਿਹਾ ਹੈ। ਤੁਸੀ ਇਸ ਵਿਸ਼ੇ ਦੇ ਜਾਣਕਾਰ ਹੋ। ਇਸ ਲਈ ਬੇਨਤੀ ਹੈ ਕਿ, ਦਿਨ ਗਣਨਾ ਤੋਂ ਅਣਜਾਣ, ਮੇਰੇ ਵਰਗੇ ਪਾਠਕ ਨੂੰ ਸੇਧ ਦੇਂਣ ਦੀ ਕਿਰਪਾਲਤਾ ਕਰੋ ਜੀ। ਨਾਲ ਹੀ ਇਹ ਵੀ ਦੱਸਣਾ ਕਿ ਜੇ ਕਰ ਬੀਤੀ ਦਿਵਾਲੀ 13. 11. 12 ਨਹੀਂ ਸੀ ਬਣਦੀ ਤਾਂ ਕਿਸ ਦਿਨ ਬਣਦੀ ਸੀ?

ਆਸ ਹੈ ਕਿ ਆਪ ਜੀ ਆਪਣੇ ਵਲੋਂ ਲਿਖੇ ਪੱਤਰ “ਦੀਵਾਲੀ ਨਾ ਉਦਣ ਸੀ ਨਾ ਅੱਜ ਹੈ” ਬਾਰੇ ਉੱਠਦੇ ਸੁਭਾਵਕ ਨੁੱਕਤਿਆਂ ਨੂੰ ਸਪਸ਼ਟ ਕਰਨ ਤੋ ਗ਼ੁਰੇਜ਼ ਨਹੀਂ ਕਰੋਗੇ।

ਹਰਦੇਵ ਸਿੰਘ, ਜੰਮੂ-21. 12. 12


(21/11/12)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਚੁੰਝ ਗਿਆਨੀ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਬਹੁ ਨੇਰੇ, ਘੱਟ ਚਾਨਣ ਵਾਲੇ, ਚੁੰਝ ਗਿਆਨੀ।
ਰੇਤ ਚੋਂ ਧਾਤਾਂ ਛਾਨਣ ਵਾਲੇ, ਚੁੰਝ ਗਿਆਨੀ।
ਇਸ ਬ੍ਰਹਿਮੰਡ ਵਿੱਚ ਬਿੰਦੂ ਤੋਂ ਵੀ ਛੋਟੇ ਨੇ ਇਹ,
ਖੁਦ ਨੂੰ ਰੱਬ ਅਖਵਾਵਣ ਵਾਲੇ, ਚੁੰਝ ਗਿਆਨੀ।
ਨਾ ਖੋਜੀ, ਨਾ ਗਹਿਰ ਗੰਭੀਰ, ਨਾ ਅੰਦਰ ਝਾਕਣ,
ਝੂਠ-ਬ੍ਰਿਛ-ਛਾਂ ਮਾਨਣ ਵਾਲੇ, ਚੁੰਝ ਗਿਆਨੀ।
ਅਗਲੇ ਦੀ ਜੜ੍ਹ ਪੁਟਣ ਤੋਂ ਇਹ ਘੱਟ ਨਾ ਕਰਦੇ,
ਦੂਜੇ ਦਾ ਦੁੱਖ ਮਾਨਣ ਵਾਲੇ, ਚੁੰਝ ਗਿਆਨੀ।
ਰਾਈ ਦਾ ਪਰਬਤ ਕਰ ਦੇਂਦੇ, ਨਿਰੇ ਗਲਾਕੜ੍ਹ,
ਰੋਗ ‘ਅਹੰ’ ਦਾ ਪਾਲਣ ਵਾਲੇ, ਚੁੰਝ ਗਿਆਨੀ।
ਲੋਕਾਂ ਨੂੰ ਰਾਹ ਦਸਦੇ ਪੁੱਠੇ, ਖੁਦ ਬਿਨ ਸੇਧੋਂ,
ਗਲਤ ਇਰਾਦੇ ਠਾਨਣ ਵਾਲੇ, ਚੁੰਝ ਗਿਆਨੀ।
ਪੁੱਠੀ ਗੱਲ ਤੇ ਅੜਦੇ ਪਰ, ਛਡਦੇ ਨਾ ਪਿਛਾ
ਜੋਕ ਵਾਂਗ ਰੱਤ ਮਾਨਣ ਵਾਲੇ, ਚੁੰਝ ਗਿਆਨੀ।
ਅਪਣੇ ਘਰ ਦੀ ਮਿੱਟੀ ਪੁਟਦੇ, ਸਮਝੋਂ ਬਾਹਰੇ,
ਸਿਵੇ ਆਪਣੇ ਬਾਲਣ ਵਾਲੇ, ਚੁੰਝ ਗਿਆਨੀ।
ਕਦੇ ਕਿਸੇ ਦਾ ਕੁੱਝ ਸੰਵਾਰਨ, ਮੈਂ ਨਹੀਂ ਤਕਿਆ,
ਭਲੇ ਨੂੰ ਤੋਪਾਂ ਤਾਨਣ ਵਾਲੇ, ਚੁੰਝ ਗਿਆਨੀ।
ਸ਼ਬਦਾਂ ਦੀ ਨਾ ਚੋਣ ਇਨ੍ਹਾਂ ਨੂੰ ਕਰਨੀ ਆਉਂਦੀ
ਪੁੱਠੇ ਬੋਲੀਂ ਜਾਲਣ ਵਾਲੇ, ਚੁੰਝ ਗਿਆਨੀ
ਰਬਾ ਦੇਂਈਂ ਸੁਮਤ, ਪਛਾਨਣ ਅਪਣਾ ਆਪਾ,
ਖੁਦ ਦੀ ਹੋਂਦ ਨਾ ਜਾਨਣ ਵਾਲੇ, ਚੁੰਝ ਗਿਆਨੀ।


(ਸੰਪਾਦਕੀ ਟਿੱਪਣੀ ਕੱਲ ਤੋਂ ਅੱਗੇ)

ਕੱਲ 19 ਨਵੰਬਰ 2012 ਨੂੰ ਜਦੋਂ ਮੈਂ ਪਾਠਕਾਂ ਦਾ ਪੰਨਾ ਅੱਪਡੇਟ ਕਰਕੇ ਕੰਪਿਊਟਰ ਬੰਦ ਕਰਕੇ ਹਟਿਆ ਤਾਂ ਇੰਡੀਆ ਤੋਂ ਪ੍ਰਿੰ: ਗੁਰਬਚਨ ਸਿੰਘ ਪੰਨਵਾਂ ਦਾ ਫੂਨ ਆ ਗਿਆ। ਉਂਜ ਜਦੋਂ ਉਹ ਇੰਡੀਆ ਹੁੰਦੇ ਹਨ ਤਾਂ ਫੂਨ ਤੇ ਗੱਲਬਾਤ ਬਹੁਤ ਹੀ ਘੱਟ ਹੁੰਦੀ ਹੈ। ਜਦੋਂ ਦੀ ਉਹਨਾ ਨੇ ਪ੍ਰਿੰਸੀਪਲ ਦੀ ਜਿੰਮੇਵਾਰੀ ਸੰਭਾਲੀ ਹੈ ਉਹ ਕਾਫੀ ਰੁਝੇਵੇਂ ਵਿੱਚ ਰਹਿੰਦੇ ਹਨ ਅਤੇ ਮੈਂ ਤਾਂ ਸਦਾ ਹੀ ਰੁਝੇਵੇਂ ਵਿੱਚ ਹੁੰਦਾ ਹਾਂ ਅਤੇ ਆਪਣੇ ਆਪ ਨੂੰ ਰੱਖਦਾ ਹਾਂ, ਫਿਰ ਮੇਰੀ ਕੰਮ ਦੀ ਸ਼ਿਫਟ ਵੀ ਰਾਤ ਦੀ ਹੈ ਇਸ ਲਈ ਬਹੁਤੀ ਜਰੂਰੀ ਗੱਲ ਤੋਂ ਬਿਨਾ ਮੈਂ ਫੂਨ ਘੱਟ ਹੀ ਕਿਸੇ ਨੂੰ ਕਰਦਾ ਹਾਂ। ਜਦੋਂ ਉਹ ਬਾਹਰ ਵਿਦੇਸ਼ਾਂ ਵਿੱਚ ਪ੍ਰਚਾਰਕ ਦੌਰੇ ਤੇ ਹੁੰਦੇ ਹਨ ਤਾਂ ਫੂਨ ਕਰ ਲੈਂਦੇ ਹਨ ਅਤੇ ਖਾਸ ਕਰਕੇ ਉਦੋਂ ਜਦੋਂ ਨਵੇਂ ਕੋਈ ਲੇਖ ਲਿਖ ਕੇ ਭੇਜੇ ਹੋਣ ਜਾਂ ਹਾਲੇ ਭੇਜਣੇ ਹੋਣ। ਕੱਲ ਵੀ ਉਹਨਾ ਨੇ ਇਸੇ ਕਰਕੇ ਫੂਨ ਕੀਤਾ ਸੀ ਕਿ ਕੁੱਝ ਲੇਖ ਲਿਖੇ ਹਨ ਉਹ ਸੁਧਾਈ ਕਰਕੇ ਛੇਤੀਂ ਹੀ ਭੇਜਣ ਦੀ ਕੋਸ਼ਿਸ਼ ਕਰਨਗੇ। ਅਤੇ ਨਾਲ ਹੀ ਕੱਲ ਮੈਂ ਜੋ ਜਾਣਕਾਰੀ ਦਿੱਤੀ ਸੀ ਉਸ ਦੀ ਉਹਨਾ ਨੇ ਪੁਸ਼ਟੀ ਕਰ ਦਿੱਤੀ ਕਿ ਹੁਣ ਉਹਨਾ ਦੀ ਸਾਰੀ ਟੀਮ ਅਤੇ ਉਹ ਆਪ ਕਿਤਨੇ ਰੁਝੇਵੇਂ ਵਿੱਚ ਰਹਿੰਦੇ ਹਨ। ਇਸ ਵੇਲੇ ਸੁਖਵਿੰਦਰ ਸਿੰਘ ਦਦੇਹਰ, ਹਰਜਿੰਦਰ ਸਿੰਘ ਸਭਰਾ ਅਤੇ ਕਈ ਹੋਰ ਵਿਦੇਸ਼ਾਂ ਵਿੱਚ ਪ੍ਰਚਾਰ ਲਈ ਗਏ ਹਨ ਅਤੇ ਜਾ ਰਹੇ ਹਨ। ਪਿਛੇ ਕਲਾਸਾਂ ਨੂੰ ਪੜ੍ਹਾਉਣ ਵਾਲੇ ਪ੍ਰੋ: ਸਰਬਜੀਤ ਸਿੰਘ ਧੁੰਦਾ ਅਤੇ ਆਪ ਹੀ ਹਨ। ਹਫਤੇ ਵਿੱਚ ਕਈ ਵਾਰੀ ਪਿੰਡਾਂ ਵਿੱਚ ਵੀ ਪ੍ਰਚਾਰ ਵਾਸਤੇ ਦਿਨ ਬੁੱਕ ਹੁੰਦੇ ਹਨ, ਫਿਰ ਜਿਹੜੇ ਵਿਦੇਸ਼ਾਂ ਵਿੱਚ ਪ੍ਰਚਾਰ ਲਈ ਗਏ ਹਨ ਉਹਨਾ ਦੀ ਥਾਂ ਤੇ ਕਲਾਸਾਂ ਵੀ ਇਹਨਾ ਨੂੰ ਹੀ ਲਉਣੀਆਂ ਪੈਂਦੀਆਂ ਹਨ, ਕਿਸੇ ਆਏ ਗਏ ਨਾਲ ਵੀ ਕੁੱਝ ਸਮਾ ਬਤਾਉਣਾਂ ਪੈਂਦਾ ਹੈ ਇਸ ਲਈ ਲਿਖਣ ਲਈ ਸਮਾਂ ਬਹੁਤ ਘੱਟ ਮਿਲਦਾ ਹੈ। ਉਹਨਾ ਦੇ ਦੱਸਣ ਮੁਤਾਬਕ ਇਸ ਵੇਲੇ ਦੇਸ਼ ਅਤੇ ਵਿਦੇਸ਼ ਵਿੱਚ ਪ੍ਰਚਾਰ ਦੀ ਇਤਨੀ ਮੰਗ ਹੈ ਕਿ ਅਸੀਂ ਸਾਰੀ ਪੂਰੀ ਨਹੀਂ ਕਰ ਸਕਦੇ। ਇਸ ਦਾ ਸਭ ਤੋਂ ਵੱਧ ਸਿਹਰਾ ਉਹ ‘ਸਿੱਖ ਮਾਰਗ’ ਨੂੰ ਦਿੰਦੇ ਹਨ। ਸਾਰੀ ਦੁਨੀਆ ਵਿੱਚ ਗੁਰਮਤਿ ਦੇ ਸੱਚ ਇਨਕਲਾਬ ਦੀ ਗੱਲ ਨੂੰ ਜਦੋਂ ਉਹ ‘ਸਿੱਖ ਮਾਰਗ’ ਨਾਲ ਜੋੜਨ ਦੀ ਗੱਲ ਕਰਦੇ ਹਨ ਤਾਂ ਮੈਂ ਉਹਨਾ ਨੂੰ ਟੋਕਦਾ ਹਾਂ ਤਾਂ ਉਹ ਕਹਿੰਦੇ ਹਨ ਕਿ ਇਹ ਗੱਲ ਮੈਂ ਐਵੇਂ ਨਹੀਂ ਕਹਿੰਦਾ ਵੱਖ-ਵੱਖ ਦੇਸ਼ਾਂ ਵਿੱਚ ਪ੍ਰਚਾਰ ਕਰਨ ਨਾਲ ਜੋ ਜਾਣਕਾਰੀ ਮਿਲਦੀ ਹੈ ਉਸ ਦੇ ਅਧਾਰ ਤੇ ਕਹਿੰਦਾ ਹਾਂ। ਹੁਣ ਭਾਵੇਂ ਪੰਜਾਬ ਦੇ ਪਿੰਡਾਂ ਸਾਡੇ ਬਹੁਤੇ ਪ੍ਰੋਗਰਾਮ ਬੰਗਲਾ ਸਾਹਿਬ ਦੀ ਸਟੇਜ ਤੋਂ ਪ੍ਰਚਾਰ ਸੁਣ ਕੇ ਬੁੱਕ ਹੁੰਦੇ ਹਨ ਪਰ ਵਿਦੇਸ਼ਾਂ ਵਿੱਚ ਪਹਿਲੇ ਪਹਿਲ ‘ਸਿੱਖ ਮਾਰਗ’ ਤੋਂ ਪੜ੍ਹ ਕੇ ਹੀ ਬੁੱਕ ਹੁੰਦੇ ਸਨ। ਇੱਕ ਤਾਜਾ ਘਟਨਾ ਦਾ ਵੀ ਉਹਨਾ ਨੇ ਜ਼ਿਕਰ ਕੀਤਾ ਸੀ ਕਿ ਵਿਦੇਸ਼ਾਂ ਤੋਂ ਇੱਕ ਪਾਠਕ ਨੇ ਆਪਣੇ ਪਿੰਡ ਕਥਾ ਦਾ ਪ੍ਰੋਗਰਾਮ ਬੁੱਕ ਕੀਤਾ ਅਤੇ ਨਾਲ ਹੀ ਉਹ ‘ਸਿੱਖ ਮਾਰਗ’ ਤੋਂ ਲੇਖ ਪਰਿੰਟ ਕਰਕੇ ਲਿਆਇਆ ਸੀ ਜੋ ਸੰਗਤ ਵਿੱਚ ਵੰਡੇ। ਇਹ ਸਾਰਾ ਕੁੱਝ ਲਿਖਣ ਤੋਂ ਭਾਵ ਇਹ ਹੈ ਕਿ ‘ਸਿੱਖ ਮਾਰਗ’ ਨੇ ਆਪਣੇ ਵਿਤੋਂ ਬਾਹਰਾ ਹੋ ਕੇ ਵੀ ਗੁਰਬਾਣੀ ਦੀ ਸਚਾਈ ਲੋਕਾਈ ਤੱਕ ਪਹੁੰਚਾਣ ਲਈ ਆਪਣਾ ਯੋਗਦਾਨ ਪਾ ਦਿੱਤਾ ਹੈ। ਹੁਣ ਭਾਵੇਂ ਲੇਖ ਘੱਟ ਛਪਣ ਜਾਂ ਨਾ ਵੀ ਛਪਣ ਤਾਂ ਬਹੁਤਾ ਫਰਕ ਨਹੀਂ ਪੈਣਾ ਕਿਉਂਕਿ ਹੁਣ ਹੋਰਨਾ ਨੇ ਵੀ ਇਹ ਜਿੰਮੇਵਾਰੀ ਸੰਭਾਲ ਲਈ ਹੈ। ਦਸਮ ਗ੍ਰੰਥ ਬਾਰੇ ਅਤੇ ਗੁਰਮਤਿ ਦੇ ਹੋਰ ਵਿਸ਼ਿਆਂ ਬਾਰੇ ਜਿਤਨੀਆਂ ਲਿਖਤਾਂ ਇੱਥੇ ‘ਸਿੱਖ ਮਾਰਗ’ ਤੇ ਹਨ ਸ਼ਾਇਦ ਹੀ ਹਾਲੇ ਹੋਰ ਕਿਤੇ ਹੋਣ। ਡੇਰਾਵਾਦੀ ਸਾਧ ਲਾਣਾ ਅਤੇ ਉਹਨਾ ਦੇ ਸ਼ਰਧਾਲੂ ਤਾਂ ਪਹਿਲੇ ਦਿਨ ਤੋਂ ਹੀ ‘ਸਿੱਖ ਮਾਰਗ’ ਦੇ ਵਿਰੋਧੀ ਹਨ ਪਰ ਕਈ ਹੋਰ ਵੀ ਹਨ ਜੋ ਕਿ ‘ਸਿੱਖ ਮਾਰਗ’ ਦਾ ਨਾਮ ਲਏ ਬਿਨਾ ਇਸ ਬਾਰੇ ਖੁਣਸਾਂ ਕੱਢਦੇ ਰਹਿੰਦੇ ਹਨ ਅਤੇ ਇਸ ਨੂੰ ਛੁਟਿਆਉਣ ਦਾ ਯਤਨ ਕਰਦੇ ਰਹਿੰਦੇ ਹਨ ਕਿ ਇੱਥੇ ਆ ਹੁੰਦਾ ਹੈ ਜਾਂ ਔਹ ਹੁੰਦਾ ਹੈ ਇਹ ਕਿਉਂ ਨਹੀਂ ਹੁੰਦਾ ਅਤੇ ਕਈ ਕੁੱਝ ਹੋਰ ਲਿਖ ਕੇ ਵੀ ਆਪਣੇ ਮਨ ਦੀ ਭੜਾਸ ਕੱਢਦੇ ਰਹਿੰਦੇ ਹਨ। ਪਰ ਇਸ ਤਰ੍ਹਾਂ ਕਰਨ ਨਾਲ ਨਾਲ ਕੋਈ ਬਹੁਤਾ ਫਰਕ ਨਹੀਂ ਪੈਣਾ ਕਿਉਂਕਿ ਸਾਰੀ ਸਚਾਈ ਲੋਕਾਈ ਦੇ ਸਾਹਮਣੇ ਹੈ ਅਤੇ ਨਾ ਹੀ ਸਾਰਿਆਂ ਨੂੰ ਵਰਗਲਾਇਆ ਜਾ ਸਕਦਾ ਹੈ।


(20/11/12)
ਜਸਵਿੰਦਰ ਸਿੰਘ

ਧੰਨ ਸਿੱਖੋ ਧੰਨ ਸਿੱਖੀ ਕਮਾਈ,
ਪਹਿਲਾਂ ਗੋਲਕ, ਫਿਰ ਤਾਲੇ, ਉਪਰ ਲਾਖ ਲਗਾਈ।
ਜਸਵਿੰਦਰ ਸਿੰਘ
9814715796
ਕਿਸੇ ਵੀ ਗੁਰਦੁਆਰੇ ਵਿੱਚ ਜਾਈਏ, ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਸਰੂਪ ਅੱਗੇ ਵਾਹਵਾ ਲੰਮੀ ਲੰਝੀ ਗੋਲਕ ਪਈ ਨਜ਼ਰ ਆਏਗੀ। ਗੁਰੂ ਸਾਹਿਬ ਨੂੰ ਸੀਸ ਨਿਵਾਉਣ ਤੋਂ ਪਹਿਲਾਂ ‘ਇਸ ਦੇਵੀ’ ਨੂੰ ਮੱਥਾ ਆਪਣੇ ਆਪ ਹੀ ਟੇਕਿਆ ਜਾਂਦਾ ਹੈ। ਵੈਸੇ ਸਿੱਖਾਂ ਦੀ ਇਸ ‘ਸੱਚਾਈ’ ਤੋਂ ਕੁਰਬਾਨ ਹੋਣ ਨੂੰ ਵੀ ਜੀਅ ਕਰ ਆਉਂਦਾ ਹੈ। ਸ਼ਾਇਦ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਗੁਰੂ ਜੀ ਸਾਨੂੰ ਤੁਹਾਡੇ ਨਾਲੋਂ ਪਹਿਲਾਂ ਇਹ ਗੋਲਕ ਪਿਆਰੀ ਹੈ। ਗੁਰੂ ਅੱਗੇ ਸੀਸ ਭੇਟ ਕਰਨਾ ਸੀ ਪਰ ਸ਼ਾਇਦ ਅਸੀਂ ਕੁੱਝ ਦਮੜੇ ਭੇਂਟ ਕਰਕੇ ਆਪਣੇ ਆਪ ਨੂੰ ਵੱਡਾ ਸਿੱਖ ਕਹਾਉਣ ਵਿੱਚ ਮਾਣ ਮਹਿਸੂਸ ਕਰਦੇ ਹਾਂ। ਥੋੜ੍ਹੇ ਜਿਹੇ ਛਿੱਲੜ ਰੱਖ ਕੇ ਅਸੀਂ ਮੰਗਾਂ ਦੀ ਲੰਮੀ ਲਿਸਟ ਪੇਸ਼ ਕਰ ਦਿੰਦੇ ਹਾਂ। ਖੈਰ ਇਹ ਇੱਕ ਅਲੱਗ ਵਿਸ਼ਾ ਹੈ। ਅੱਜ ਅਸੀਂ ਸਿਰਫ਼ ਗੋਲਕ ਦੀ ਗੱਲ ਕਰਨੀ ਹੈ। … …
ਇਹ ਆਖਿਆ ਜਾਂਦਾ ਹੈ ਕਿ ਗੁਰਦੁਆਰਾ ਪ੍ਰਬੰਧ ਲਈ ਹੈ ਗੋਲਕ ਤਾਂ। ਕੀ ਬਾਕੀ ਦੇ ਧਰਮ ਜਾਂ ਮੱਤਾਂ ਵਾਲੇ ਪ੍ਰਬੰਧ ਨਹੀਂ ਕਰਦੇ? ਕੀ ਉਨ੍ਹਾਂ ਦੇ ਨਿਰਮਾਣ ਕਾਰਜ ਨਹੀਂ ਚਲਦੇ? ਖੈਰ। ਚਲੋ ਮੰਨਿਆ ਕਿ ਪ੍ਰਬੰਧ ਲਈ ਮਾਇਆ ਦੀ ਲੋੜ ਹੈ। ਇਹ ਵੀ ਇੱਕ ਪਲ ਲਈ ਮੰਨ ਲੈਂਦੇ ਹਾਂ ਕਿ ਇਸ ਦਾ ਗੋਲਕ ਤੋਂ ਬਿਨਾਂ ਕੋਈ ਸੌਖਾ ਬਦਲ ਨਹੀਂ। ਪਰ ਕੀ ਇਸ ਨੂੰ ਗੁਰੁ ਸਾਹਿਬ ਦੇ ਬਿਲਕੁਲ ਅੱਗੇ ਹੀ ਰੱਖਣਾ ਜਰੂਰੀ ਹੈ? ਗੁਰੂਦੁਆਰੇ ਵਿੱਚ ਇਸ ਦੀ ਹੋਰ ਕੋਈ ਥਾਂ ਨਹੀਂ? ਫ਼ਿਰ ਇਨ੍ਹਾਂ ਗੋਲਕਾਂ ਨੂੰ ਤਾਲੇ ਵੀ ਲਗਵਾ ਦਿੱਤੇ ਗਏ। ਤਾਂ ਕਿ ਕੋਈ ‘ਮਾਇਆ ਦਾ ਲਾਲਚੀ’ ਚੋਰੀ ਨਾ ਕਰ ਸਕੇ। ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਸੁਰੱਖਿਆ ਭਾਵੇਂ ਕਿੰਨੀ ਵੀ ਢਿੱਲੀ ਕਿਉਂ ਨਾ ਰਹਿ ਜਾਵੇ। ਕਿਧਰੇ ਸ਼ਾਟ ਸਰਕਟ ਕਾਰਨ ਅੱਗ ਲੱਗ ਜਾਵੇ। ਕਿਧਰੇ ਕੋਈ ਸ਼ਰਾਰਤੀ ਅਨਸਰ ਇਸ ਪਾਵਨ ਬੀੜ ਦੇ ਪੱਤਰੇ ਪਾੜ ਦੇਵੇ। ਕੋਈ ਗੱਲ ਨਹੀਂ। ਉਸ ਲਈ ਤਾਂ ਅਖਬਾਰੀ ਬਿਆਨ ਦਿੱਤੇ ਜਾ ਸਕਦੇ ਹਨ। ਦੁਸ਼ਮਣ ਦਾ ਹੱਥ ਕਿਹਾ ਜਾ ਸਕਦਾ ਹੈ। ਪਛਤਾਵੇ ਵਜੋਂ ਅਖੰਡ ਪਾਠ ਕਰਵਾਇਆ ਜਾ ਸਕਦਾ ਹੈ ਅਤੇ ਸੰਗਤ ਵਿੱਚ ਕਿਸੇ ਵੱਡੇ ਧਾਰਮਿਕ ਜਾਂ ਰਾਜਨੀਤਿਕ ਲੀਡਰ ਦੀ ਮੌਜੂਦਗੀ ਵਿੱਚ ਅਰਦਾਸ ਕੀਤੀ ਜਾ ਸਕਦੀ ਹੈ। ਪਰ ਜੇ ਗੋਲਕ ਵਿੱਚੋਂ ਮਾਇਆ ਚਲੀ ਗਈ, ਉਸ ਦਾ ਕੀ ਬਣੇਗਾ? ਗੰਥੀ ਸਿੰਘਾਂ ਬਾਰੇ ਭਾਂਤ ਭਾਂਤ ਦੀਆਂ ਗੱਲਾਂ ਪੜ੍ਹਨ ਸੁਣਨ ਨੂੰ ਮਿਲਦੀਆਂ ਹਨ। ਗੋਲਕ ਚੋਂ ਚੋਰੀ ਦੇ ਇਲਜ਼ਾਮ ਅਕਸਰ ਹੀ ਲੱਗ ਜਾਂਦੇ ਹਨ। ਤਨਖਾਹ ਘੱਟ ਹੈ, ਸਾਹਮਣੇ ਮਾਇਆ ਹੈ। ਈਮਾਨ ਡੋਲ ਸਕਦਾ ਹੈ। ਡੋਲ ਜਾਂਦਾ ਹੋਵੇਗਾ। …. .
ਤਾਲੇ ਤਾਂ ਲਗਾਏ ਹੀ ਸਨ, ਉਪਰ ਕੱਪੜਾ ਲਪੇਟ ਕੇ, ਰੀਬਨ ਲਗਾ ਕੇ ਫ਼ਿਰ ਚੰਗੀ ਤਰਾਂ ਲਾਖ ਲਗਾ ਦਿੱਤੀ ਅਤੇ ਇਸ ਨੂੰ ਸੀਲ ਕਰ ਦਿੱਤਾ। ਤਾਂ ਕਿ ਕੋਈ ਬਾਹਰੀ ਤੱਤ ਜਾਂ ਡੋਲੇ ਈਮਾਨ ਵਾਲਾ ਤਾਲੇ ਨੂੰ ਡੁਪਲੀਕੇਟ ਚਾਬੀ ਆਦਿ ਰਾਹੀ ਨਾ ਖੋਲ੍ਹ ਲਵੇ। ਅਸੀਂ ਗੁਰੂ ਦੇ ਸਿੱਖ ਹਾਂ। ਅਸੀਂ ਗੁਰੁ ਸਾਹਿਬ ਜੀ ਨੂੰ ਅਰਪਨ ਕੀਤੀ ਦਸਵੰਧ ਦੀ ਮਾਇਆ ਦੀ ਰਾਖੀ ਕਰਨੀ ਹੈ। {ਗੁਰੁ ਸਾਹਿਬ ਦੀ ਵਿਚਾਰਧਾਰਾ ਦੀ ਰਾਖੀ ਭਾਵੇਂ ਨਾ ਹੋ ਸਕੇ, ਪਰ ਮਾਇਆ ਵੱਲ ਤੱਕਣ ਦੀ ਕਿਸੇ ਦੀ ਹਿੰਮਤ ਕਿਵੇਂ ਪੈ ਜਾਵੇ?} … … … …. .
ਪਿਆਰਿਓ! ਠਕਿ ਹੈ ਗੁਰੂ ਘਰ ਲਈ ਮਾਇਆ ਚਾਹੀਦੀ ਹੈ। ਸੱਚ ਹੈ ਕਿ ਉਸ ਮਾਇਆ ਦੀ ਸੰਭਾਲ ਜਾਂ ਰਾਖੀ ਵੀ ਅਸੀਂ ਹੀ ਕਰਨੀ ਹੈ। ਪਰ ਗੁਰੁ ਘਰ ਆਉਣ ਵਾਲੇ ਗੈਰ ਸਿੱਖਾਂ ਨੂੰ ਅਸੀਂ ਕੀ ਦੱਸਣਾ ਚਾਹੁੰਦੇ ਹਾਂ? ਕਿਹੜੇ ਸਿੱਖ ਕਿਰਦਾਰ ਦੀ ਝਲਕ ਅਸੀਂ ਦਿਖਾ ਰਹੇ ਹਾਂ? ਗੁਰ ਫੁਰਮਾਨ ਹੈ, “ਚੋਰ ਕੀ ਹਾਮਾ ਭਰੇ ਨਾ ਕੋਇ।। ਚੋਰੁ ਕੀਆ ਚੰਗਾ ਕਿਉਂ ਹੋਇ।।” (ਪੰਨਾ662) ਪਰ ਇੱਕ ਅਣਜਾਣ ਵਿਅਕਤੀ ਤੇ ਇਹੀ ਪ੍ਰਭਾਵ ਜਾਵੇਗਾ ਕਿ ਗੁਰਦੁਆਰੇ ਵਿੱਚ ਰਹਿਣ ਵਾਲੇ ਜਾਂ ਗੁਰੁ ਘਰ ਆਉਣ ਵਾਲੇ ਬਹੁਤ ਵੱਡੇ ਚੋਰ ਹਨ। ਕੀ ਇਸ ਦਾ ਕੋਈ ਹੋਰ ਬਦਲ ਨਹੀਂ ਲੱਭਿਆ ਜਾ ਸਕਦਾ? ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਗ੍ਰੰਥੀ ਸਿੰਘ ਦੀ ਜਾਂ ਕਿਸੇ ਹੋਰ ਮੁਲਾਜ਼ਮ ਦੀ ਪੱਕੀ ਡਿਊਟੀ ਨਹੀਂ ਲਗਾਈ ਜਾ ਸਕਦੀ? ਇਹ ਸਿੰਘ ਮਾਇਆ ਲੈ ਕੇ ਰਸੀਦ ਦੇ ਸਕਦਾ ਹੈ। ਚਲੋ ਜੇ ਗੋਲਕ ਦੀ ਜਰੂਰਤ ਸਮਝੀ ਵੀ ਜਾਵੇ, ਤਾਂ ਸਾਡੇ ਖਿਆਲ ਵਿੱਚ ਇਸ ਦੀ ਥਾਂ ਗੁਰਦੁਆਰੇ ਦੇ ਇੱਕ ਕੋਨੇ ਵਿੱਚ ਹੋਵੇ, ਨਾ ਕਿ ਗੁਰੁ ਸਾਹਿਬ ਦੇ ਸਰਪੂ ਦੇ ਅੱਗੇ। ਇੱਕ ਸਿੱਖ ਦੀ ਪੱਕੀ ਮੌਜੂਦਗੀ ਨਾਲ ਗੁਰੁ ਸਾਹਿਬ ਜੀ ਦੀ ਸੁਰੱਖਿਆ ਵੀ ਯਕੀਨੀ ਬਣ ਜਾਏਗੀ। ਆਉਣ ਵਾਲੀ ਸੰਗਤ ਨੂੰ ਵੀ ਅਟੈਂਡ ਕੀਤਾ ਜਾ ਸਕੇਗਾ ਅਤੇ ਗੁਰੂ ਦਾ ਉਪਦੇਸ਼ ਵੀ ਦੱਸਿਆ ਜਾ ਸਕੇਗਾ। ਅਤੇ ਗੋਲਕ ਦੀ ਰਾਖੀ ਵੀ ਹੋ ਸਕੇਗੀ। ਆਸ ਕਰਦਾ ਹਾਂ ਕਿ ਗੁਰੁ ਪਿਆਰੇ, ਗੁੱਸਾ ਕਰਨ ਦੀ ਥਾਂ ਤੇ ਸੋਚਣਗੇ ਅਤੇ ਕੋਈ ਵਧੀਆ ਹੱਲ ਲੱਭਣਗੇ। ਜਿਸ ਨਾਲ ਪੰਥ ਦੀ ਬਦਨਾਮੀ ਨਾ ਹੋਵੇ।
------------------------00000---------------------
ਲੈਕਚਰਰ ਅਰਥ ਸ਼ਾਸ਼ਤਰ,
ਸਰਕਾਰੀ ਸੀਨੀ. ਸੈਕੰਡਰੀ ਸਕੂਲ,
ਭੈਣੀ ਸਾਹਿਬ (ਲੁਧਿਆਣਾ) -141126

********************************************************************************

ਅੰਮ੍ਰਿਤ ਇੱਕ ਦਾਤ ਤੇਰੀ
ਜਸਵਿੰਦਰ ਸਿੰਘ

1. ਅੰਮ੍ਰਿਤ ਦੀ ਦਾਤ ਕੇਹੀ?
ਅੰਮ੍ਰਿਤ –ਸੌਗਾਤ ਕੇਹੀ?
ਲੱਗੇ ਬਰਸਾਤ ਜੇਹੀ, ਅਰਸ਼ਾਂ ਤੋਂ ਆਵੇ ਓਹ।
2. ਅੰਮ੍ਰਿਤ ਇੱਕ ਸ਼ਕਤੀ ਏ।
ਅੰਮ੍ਰਿਤ ਇੱਕ ਭਗਤੀ ਏ।
ਮਿਲਦੀ ਨਾ ਸਸਤੀ ਏ, ਸਿਰ-ਭੇਟਾ ਚਾਹਵੇ ਓਹ।
3. ਅੰਮ੍ਰਿਤ ਲਾਸਾਨੀ ਹੈ।
ਅੰਮ੍ਰਿਤ ਰੂਹਾਨੀ ਹੈ।
ਇਹਦੀ ਮੰਗ ਕੁਰਬਾਨੀ ਹੈ, ਤਨ-ਮਨ ਰਚ ਜਾਵੇ ਓਹ।
4. ਅੰਮ੍ਰਿਤ ਹੈ ਪਿਆਰ ਸਦਾ।
ਅੰਮ੍ਰਿਤ ਵੰਗਾਰ ਸਦਾ।
ਪੀਵੇ ‘ਸਰ ਦਾਰ’ ਸਦਾ, ਪੂਰਨਤਾ ਪਾਵੇ ਓਹ।
5. ਅੰਮ੍ਰਿਤ ਨਿਰਵੈਰ ਦਿਸੇ।
‘ਇੱਕ ਬਿਨ’ ਸਭ ਗੈਰ ਦਿਸੇ।
ਮੰਗੇ ਜੱਗ ਖੈਰ ਦਿਸੇ, ਖੁਦ ਝੋਲ ਫ਼ੈਲਾਵੇ ਓਹ।
6. ਅੰਮ੍ਰਿਤ ਝਨਕਾਰ ਜੇਹੀ।
ਇੱਕ ਤੇਜ ਕਟਾਰ ਜੇਹੀ।
ਬਿਜਲੀ ਦੀ ਤਾਰ ਜੇਹੀ, ਘਟ ਜੋਤ ਜਗਾਵੇ ਓਹ।
7. ਅੰਮ੍ਰਿਤ ਪਰਵਾਜ ਕੇਹੀ?
ਅੰਮ੍ਰਿਤ ਆਵਾਜ ਕੇਹੀ?
ਅਦੁਭੁਤ ਇੱਕ ਸਾਜ ਜੇਹੀ, ਅਨਹਦ-ਧੁਨ ਗਾਵੇ ਓਹ।
8. ਇੱਕ ਮਿੱਠੜੀ ਬਾਣੀ ਹੈ।
ਇੱਕ ਨੇਮ ਕਹਾਣੀ ਹੈ।
ਖਾਲਸੇ ਦੀ ਰਾਣੀ ਹੈ, ਰਜ ਰਾਜ ਕਮਾਵੇ ਓਹ।
9. ਅੰਮ੍ਰਿਤ ਸ਼ੈਅ ਮਿੱਠੀ ਹੈ।
ਗੈਰਤ ਵੀ ਡਿੱਠੀ ਹੈ।
ਇਹ ਖੰਡਿਅਹੁ ਤਿੱਖੀ ਹੈ, ਪਰ ਤੇਜ ਲੁਕਾਵੇ ਓਹ।
10. ਅੰਮ੍ਰਿਤ ਗੁਫ਼ਤਾਰ ਸਜੇ।
ਸਹਿਜੇ ਰਫ਼ਤਾਰ ਸਜੇ।
ਫ਼ਬਵੀਂ ਦਸਤਾਰ ਸਜੇ, ਜਰ ਦਿਲ ਧਸ ਜਾਵੇ ਓਹ।
11. ਅੰਮ੍ਰਿਤ ਇੱਕ ਨੂਰ ਜੇਹਾ।
ਮਿੱਠੜਾ ਦਸਤੂਰ ਜੇਹਾ।
ਚੜ੍ਹ ਜਾਏ ਸਰੂਰ ਜੇਹਾ, ਜਦ ਫ਼ਤਹਿ ਗਜਾਵੇ ਓਹ।
12. ਜੋ ਅੰਮ੍ਰਿਤ ਬਾਨੀ ਹੈ।
ਉਹਦੀ ਅਮਰ ਨਿਸ਼ਾਨੀ ਹੈ।
ਹਰ ਸ਼ੈਅ ਮਸਤਾਨੀ ਹੈ, ਐਸਾ ਭਰਮਾਵੇ ਓਹ।
13. ਅੰਮ੍ਰਿਤ ਨੂੰ ਚਾਹਵੇ ਜੋ।
ਅੰਮ੍ਰਿਤ ਨੂੰ ਪਾਵੇ ਜੋ।
ਹਰ ਬਚਨ ਕਮਾਵੇ ਜੋ, ਧੁਰ ਤੋੜ ਨਿਭਾਵੇ ਓਹ।
14. ਜੋ ਅੰਮ੍ਰਿਤ ਪੀਂਦਾ ਏ।
ਅੰਮ੍ਰਿਤ ਲਈ ਜੀਂਦਾ ਏ।
ਮੁਰਦਾ ਪਿਆ ਦੀਂਹਦਾ ਏ, ਪਰ ਅਮਰ ਕਰਾਵੇ ਓਹ।
15. ਅੰਮ੍ਰਿਤ ਆਧਾਰ ਮੇਰਾ।
ਅੰਮ੍ਰਿਤ ਹੈ ਪਿਆਰ ਮੇਰਾ।
ਅੰਮ੍ਰਿਤ ਸੰਸਾਰ ਮੇਰਾ, ‘ਜਸ-ਅਮਰ’ ਦਿਵਾਵੇ ਓਹ।
---------------000-------------
ਲੈਕਚਰਰ ਅਰਥ-ਸ਼ਾਸ਼ਤਰ,
ਸਰਕਾਰੀ ਸੀਨੀ. ਸੈਕੰਡਰੀ ਸਕੂਲ,
ਭੈਣੀ ਸਾਹਿਬ (ਲੁਧਿਆਣਾ) -141126


(19/11/12)
ਸੁਖਵਿੰਦਰਜੀਤ ਸਿੰਘ ਅਸਟ੍ਰੇਲੀਆ

ਸਤਿਕਾਰਯੋਗ ਸੰਪਾਦਕ ਜੀ,
ਸਤਿ ਸ੍ਰੀ ਅਕਾਲ ਜੀ,
ਆਪ ਜੀ ਦੀ ਸਇਟ ਤੇ ਹਫਤਾਵਾਰੀ ਲੇਖਾਂ ਦੀ ਗਿਣਤੀ ਘੱਟ ਹੁੰਦੀ ਜਾ ਰਹੀ ਹੈ, ਵੈਸੇ ਤਾਂ ਇਹ ਕੋਈ ਚਿੰਤਾਂ ਵਾਲੀ ਗੱਲ ਨਹੀ ਹੈ ਤੇ ਗਿੱਣਤੀ ਨਾਲ ਫਰਕ ਨਹੀ ਪੈਦਾਂ ਲੇਖ ਵਧੀਆ ਤੇ ਜਾਣਕਾਰੀ ਭਰਪੂਰ ਹੋਣੇ ਚਾਹੀਦੇ ਹਨ ਜੋ ਕਿ ਹੁੰਦੇ ਹਨ।
ਲੇਕਨ ਮੇਰੇ ਖਿਆਲ ਮੁਤਾਬਿਕ ਸਇਟ ਤੇ ਲਿਖਣ ਵਾਲਿਆਂ ਦੀ ਗਿੱਣਤੀ ਦਾ ਕਾਰਨ ਕਿਤੇ ਦੋ ਕੋ ਸੱਜਣ ਵਲੋ ਬੇਵਜਾ ਕਿੱਤੀ ਜਾਂਦੀ ਨੁਕਤਾ ਚਿੰਨੀ ਨਾ ਹੋਵੇ, ਮੇਰੀ ਬੇਨਤੀ ਹੈ ਕਿ ਇਸ ਗੱਲ ਨੂੰ ਵਿਚਰਿਆ ਜਾਵੇ ਸ਼ਲਾਹਕਾਰ ਬੋਰਡ ਨਾਲ। ਕੋਈ ਜਦੋ ਵੱਧੀਆ ਲੇਖ ਲਿਖਦਾ ਹੈ ਉਸ ਲਿਖਣ ਵਾਲੇ ਨੂੰ ਕਾਫੀ ਮੇਹਨਤ ਕਰਨੀ ਪੈਂਦੀ ਹੈ, ਆਪ ਖੁਦ ਅੱਛੇ ਲੇਖਕ ਹੋ ਸੱਮਝਦੇ ਹੋਵੋਗੇ। ਲੇਕਿਨ ਜਦੋ ਇਹ ਦੋ ਗਿੱਣਤੀ ਦੇ ਬੰਦੇ ਬੇਵਜਾ ਤੇ ਨਿਜ਼ੀ ਕਿੜ ਕਰਕੇ ਨੁਕਤਾ ਚਿੰਨੀ ਸ਼ੁਰੂ ਕਰ ਦਿੰਦੇ ਹਨ ਤਾਂ ਲਿਖਣ ਵਾਲੇ ਨੂੰ ਠੇਸ ਪੁੰਹਚਦੀ ਹੈ।
ਕ੍ਰਿਪਾ ਕਰਕੇ ਮੇਰੀ ਗੱਲ ਤੇ ਵਿਚਾਰ ਕੀਤੀ ਜਾਵੇ, ਚੰਗੇ ਲਿਖਣ ਵਾਲਿਆ ਦੀ ਹੌਸਲਾਅਫਜ਼ਾਈ ਜਰੂਰੀ ਹੈ ਤੇ ਉਹਨਾਂ ਦਾ ਲਗਾਤਾਰ ਲਿਖਣਾ ਸਾਈਟ ਲਈ ਵੀ ਜਰੂਰੀ ਹੈ ਤੇ ਮੇਰੇ ਜਹੇ ਪਾਠਕਾਂ ਲਈ ਲਾਭਦਾਈਕ ਹੈ।
ਭੁੱਲ ਚੁੱਕ ਦੀ ਖਿਮਾ
ਸੁਖਵਿੰਦਰਜੀਤ ਸਿੰਘ ਅਸਟ੍ਰੇਲੀਆ
(ਸੰਪਾਦਕੀ ਟਿੱਪਣੀ:- ਸੁਖਵਿੰਦਰਜੀਤ ਸਿੰਘ ਜੀ ਜਦੋਂ ਅਸੀਂ ਆਪਣੀ ਵੈੱਬ ਸਾਈਟ ਸ਼ੁਰੂ ਕੀਤੀ ਸੀ ਤਾਂ ਉਸ ਵੇਲੇ ਕੋਈ ਦਰਜਨ ਕੁ ਹੀ ਸਿੱਖ ਧਰਮ ਨਾਲ ਸੰਬੰਧਿਤ ਸਾਈਟਾਂ ਸਨ। ਉਹਨਾ ਵਿਚੋਂ ਵੀ ਬਹੁਤੇ ਡੇਰਿਆਂ ਨੂੰ ਮੰਨਣ ਵਾਲੇ ਸਨ। ਜਦੋਂ ਤੁਸੀਂ ਸਚਾਈ ਨੂੰ ਮੁੱਖ ਰੱਖ ਕੇ ਕਿਸੇ ਸੇਧ ਵਿੱਚ ਚਲਦੇ ਹੋ ਤਾਂ ਕਈ ਵਾਰੀ ਬਹੁਤੇ ਤੁਹਾਡੇ ਆਪਣੇ ਨਾਲ ਦੇ ਵੀ ਵਿਰੋਧੀ ਬਣ ਜਾਂਦੇ ਹਨ ਜਾਂ ਅਸੂਲਾਂ ਦੀ ਮਜ਼ਬੂਰੀ ਕਾਰਨ ਬਣਾਉਂਣੇ ਪੈਂਦੇ ਹਨ। ਦਸਮ ਗ੍ਰੰਥ ਬਾਰੇ ਇੰਟਰਨੈੱਟ ਤੇ ਸਭ ਤੋਂ ਪਹਿਲਾਂ ‘ਸਿੱਖ ਮਾਰਗ’ ਨੇ ਹੀ ਅਵਾਜ਼ ਉਠਾਈ ਸੀ ਉਸ ਵੇਲੇ ਵੀ ਕਈ ਨੇੜਲੇ ਨਿਰਾਜ਼ ਹੋਏ ਸਨ। ਉਸ ਤੋਂ ਬਾਅਦ ਅਨੇਕਾਂ ਹੀ ਮੁੱਦਿਆਂ ਤੇ ਅਸੀਂ ਸੱਚ ਦੀ ਖਾਤਰ ਸਟੈਂਡ ਲੈ ਕੇ ਅਨੇਕਾਂ ਇੱਥੇ ਲਿਖਣ ਵਾਲਿਆਂ ਨੂੰ ਆਪਣੇ ਵਿਰੋਧੀ ਬਣਾਇਆ ਹੈ ਹਾਲੇ ਹੋਰ ਵੀ ਪਤਾ ਨਹੀਂ ਕਿਤਨੇ ਕੁ ਬਣਨ। ਪਰ ਨਿਰਪੱਖਤਾ ਅਤੇ ਸਚਾਈ ਸਾਡਾ ਮੁੱਖ ਅਸੂਲ ਹੈ ਜਿਸ ਨੂੰ ਕਿ ਹੁਣ ਕਾਫੀ ਗਿਣਤੀ ਵਿੱਚ ਸਿੱਖ ਸਮਝਣ ਲੱਗ ਪਏ ਹਨ। ਇਸ ਲਈ ਸਾਨੂੰ ਇਸ ਗੱਲ ਦਾ ਕੋਈ ਵੀ ਫਰਕ ਨਹੀਂ ਪੈਂਦਾ ਕਿ ‘ਸਿੱਖ ਮਾਰਗ’ ਨੂੰ ਕਿੰਨੇ ਲੋਕ ਪੜ੍ਹਦੇ ਹਨ ਜਾਂ ਇਸ ਲਈ ਲਿਖਦੇ ਹਨ। ਅਸੀਂ ਜੋ ਅਸੂਲ ਬਣਾਏ ਹਨ ਉਹਨਾ ਤੇ ਵੱਧ ਤੋਂ ਵੱਧ ਚੱਲਣ ਦੀ ਕੋਸ਼ਿਸ਼ ਕਰਦੇ ਹਾਂ। ਕਿਸੇ ਸਮੇਂ ਇੱਥੇ ਹਫਤਾਵਾਰੀ ਲੇਖ ਛਪਣ ਦੀ ਗਿਣਤੀ 15-20 ਤੱਕ ਹੋ ਗਈ ਸੀ। ਇਤਨੇ ਲੇਖ 8-10 ਘੰਟੇ ਕੰਪਿਊਟਰ ਤੇ ਕੰਮ ਕਰਕੇ ਸੌਣ ਵੇਲੇ ਤੱਕ ਮਸਾਂ ਹੀ ਤਿਆਰ ਕਰਕੇ ਪੈਂਦੇ ਸਨ। ਉਸ ਵੇਲੇ ਸਹੀ ਸੋਚ ਵਾਲੀਆਂ ਕੁੱਝ ਹੋਰ ਸਾਈਟਾਂ ਵੀ ਚੱਲਣ ਲੱਗ ਪਈਆਂ ਸਨ। ਫਿਰ ਮੈਂ ਸਚਿਆ ਕਿ ਕਿਉਂ ਨਾ ਕੰਮ ਕੁੱਝ ਵੰਡ ਜਾਵੇ ਇੱਥੇ ਸਿਰਫ ਉਹੀ ਲੇਖ ਪਾਏ ਜਾਣ ਜਿਹੜੇ ਕਿ ਪਹਿਲਾਂ ਨਹੀਂ ਛਪੇ ਜਾਂ ਹੋਰ ਥਾਂਵਾਂ ਤੇ ਛਪਣ ਲਈ ਨਹੀਂ ਭੇਜੇ ਜਾਂਦੇ। ਕਿਉਂਕਿ ਕਈ ਵਾਰੀ ਕੁੱਝ ਰੁਝੇਵੇਂ ਦੇ ਕਾਰਨ ਜਦੋਂ ਮੈਂ ਕੁੱਝ ਸਮੇਂ ਲਈ ਅੱਪਡੇਟ ਨਹੀਂ ਸੀ ਕਰਦਾ ਤਾਂ ਕਈ ਇੱਥੇ ਲਿਖਣ ਵਾਲੇ ਆਪਣੇ ਲੇਖ ਹੋਰ ਕਿਤੇ ਨਹੀਂ ਸੀ ਭੇਜਦੇ। ਮੈਂ ਸੋਚਿਆ ਕਿ ਜਿਹੜੇ ਹੋਰ ਕਿਤੇ ਨਹੀਂ ਭੇਜਦੇ ਉਹਨਾ ਦੇ ਲੇਖਾਂ ਨੂੰ ਹੀ ਪਹਿਲ ਦਿੱਤੀ ਜਾਵੇ ਜਿਸ ਨਾਲ ਕੰਮ ਕੁੱਝ ਘਟ ਜਾਵੇਗਾ। ਕਈਆਂ ਨੇ ਉਸ ਵੇਲੇ ਇਸ ਗੱਲ ਨੂੰ ਵੀ ਪੁੱਠਾ ਹੀ ਸੋਚਿਆ ਸੀ। ਖੈਰ! ਜੋ ਵੀ ਇਹ ਫੈਸਲਾ ਲਿਆ ਸੀ ਉਸ ਅਨੁਸਾਰ ਚੱਲਣ ਦੀ ਕੋਸ਼ਿਸ਼ ਕਰਦਾ ਹਾਂ। ਇਸ ਨਾਲ ਨਾ ਤਾਂ ਕਿਸੇ ਨਾਲ ਕੋਈ ਲਿਹਾਜ ਕੀਤਾ ਜਾਂਦਾ ਹੈ ਅਤੇ ਨਾ ਹੀ ਪੱਖਪਾਤ। ਪਾਂਠਕਾਂ ਦੇ ਪੰਨੇ ਤੇ ਇਹ ਅਸੂਲ ਲਾਗੂ ਨਹੀਂ ਹਨ। ਇਸ ਲਈ ਕਈ ਲੇਖ ਉਥੇ ਵੀ ਪਉਣੇ ਪੈਂਦੇ ਹਨ, ਕੱਲ ਵੀ ਇੱਕ ਪਾਇਆ ਸੀ ਕਿਉਂਕਿ ਉਹ ਪਹਿਲਾਂ ਹੀ ਹੋਰ ਕਿਤੇ ਛਪ ਚੁੱਕਾ ਸੀ। ਲੇਖਕ ਦੀ ਆਪਣੀ ਸਾਈਟ ਜਾਂ ਕਿਤਾਬ ਵਿਚੋਂ ਜਰੂਰੀ ਲਿਖਤਾਂ ਨੂੰ ਇਸ ਅਸੂਲ ਤੋਂ ਛੋਟ ਹੈ। ਲੇਖ ਘੱਟ ਛਪਣ ਦੇ ਇਹ ਅਤੇ ਹੋਰ ਵੀ ਕਈ ਕਾਰਨ ਹਨ। ਕਈ ਲੇਖਕ ਹੁਣ ਫੇਸਬੁੱਕ ਤੇ ਵੀ ਰੁੱਝੇ ਰਹਿੰਦੇ ਹਨ। ਪ੍ਰਿੰ: ਗੁਰਬਚਨ ਸਿੰਘ ਜੀ ਵੀ ਪਹਿਲਾਂ ਨਾਲੋਂ ਰੁਝੇਵੇਂ ਵਿੱਚ ਹਨ। ਗਿ: ਜਸਬੀਰ ਸਿੰਘ ਜੀ ਵੀ ਕਈ ਹਫਤਿਆਂ ਤੋਂ ਰੁਝੇਵੇਂ ਵਿੱਚ ਹਨ। ਇਹ ਦੋ ਤਾਂ ਇੱਥੇ ਰੈਗੂਲਰ ਲਿਖਣ ਵਾਲੇ ਸਨ। ਇਹਨਾ ਤੋਂ ਬਿਨਾ ਹੋਰ ਜਿਹੜੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ਼ ਵਾਲੇ ਲਿਖਦੇ ਸਨ ਉਹ ਹੁਣ ਬਹੁਤੀ ਕਥਾ ਹੀ ਕਰਦੇ ਹਨ ਅਤੇ ਯੂ-ਟਿਊਬ ਨੇ ਉਹਨਾ ਦੇ ਲੇਖਾਂ ਦੀ ਥਾਂ ਲੈ ਲਈ ਹੈ। ਇਹ ਮੋਟੇ-ਮੋਟੇ ਕਾਰਨ ਤੁਹਾਨੂੰ ਦੱਸ ਦਿੱਤੇ ਹਨ ਅਤੇ ਇਹਨਾ ਤੋਂ ਬਿਨਾ ਹੋਰ ਵੀ ਕਈ ਹੋ ਸਕਦੇ ਹਨ। ਪਰ ਜੋ ਤੁਸੀਂ ਕਾਰਨ ਲਿਖਿਆ ਹੈ ਉਸ ਬਾਰੇ ਮੈਨੂੰ ਕੋਈ ਬਹੁਤੀ ਸਚਾਈ ਨਹੀਂ ਲਗਦੀ ਅਤੇ ਨਾ ਹੀ ਕਿਸੇ ਲੇਖਕ ਨੇ ਮੈਨੂੰ ਸਿੱਧੇ ਤੌਰ ਤੇ ਅਜਿਹਾ ਕਿਹਾ ਹੀ ਹੈ।)


(19/11/12)
ਸੰਦੀਪ ਸਿੰਘ

ਖਾਲੜਾ 19 ਨਵੰਬਰ (ਸੰਦੀਪ ਸਿੰਘ) ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਚਲਾਏ ਜਾ ਰਹੇ ਗੁਰਮਤਿ ਪ੍ਰਚਾਰ ਕੇਂਦਰਾਂ ਦੇ ਬਣਾਏ ਗਏ ਸਬ ਜੋਨਾਂ ਦੇ ਗੁਰਮਤਿ ਪ੍ਰਚਾਰ ਕੇਂਦਰ ਮਾਲੂਵਾਲ (ਤਰਨ ਤਾਰਨ) ਅਤੇ ਕੇਂਦਰ ਡੱਲ (ਤਰਨ ਤਾਰਨ) ਵਿਦਿਆਰਥੀਆਂ ਦੇ ਗੁਰਦੁਆਰਾ ਬਾਬਾ ਸਾਹਿਬ ਦਿੱਤਾ ਜੀ ਪਿੰਡ ਮਾਲੂਵਾਲ ਵਿਖੇ ਕਵਿਤਾ , ਕਵੀਸ਼ਰੀ, ਲੈਕਚਰ, ਗੁਰਬਾਣੀ ਕੰਠ, ਅਤੇ ਗੁਰਬਾਣੀ ਵੀਚਾਰ ਮੁਕਾਬਲੇ ਕਰਵਾਏ ਗਏ।ਜਿਹਨਾਂ ਵਿੱਚ ਲਗਭਗ 100 ਬੱਚਿਆਂ ਨੇ ਭਾਗ ਲਿਆ।ਇਸ ਸਮੇਂ ਜੱਜਾਂ ਦੀ ਡਿਊਟੀ ਭਾਈ ਸਕੱਤਰ ਸਿੰਘ ਡੱਲ ਅਤੇ ਭਾਈ ਕੁਲਦੀਪ ਸਿੰਘ ਨੇ ਨਿਭਾਹੀ। ਇਸ ਸਮੇਂ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਵੱਲੋਂ ਉਚੇਚੇ ਤੌਰ ਤੇ ਭਾਈ ਸੰਦੀਪ ਸਿੰਘ ਨੇ ਹਾਜਰੀ ਭਰੀ । ਇਹਨਾਂ ਗੁਰਮਤਿ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਸਾਰੇ ਹੀ ਬੱਚਿਆਂ ਨੂੰ ਸ੍ਰ:ਸਤਪਾਲ ਸਿੰਘ ਹਾਂਗਕਾਂਗ ਹੋਰਾਂ ਨੇ ਗਰਮ ਕੋਟੀਆਂ ਦੇ ਕੇ ਸਨਮਾਨਿਤ ਕੀਤਾ। ਇਸ ਸਮੇਂ ਸਟੇਜ ਸਕੱਤਰ ਦੀ ਡਿਊਟੀ ਭਾਈ ਜਤਿੰਦਰ ਸਿੰਘ ਮਾਹਣੇ ਨੇ ਨਿਭਾਹੀ। ਇਸ ਸਮੇਂ ਭਾਈ ਗੁਰਸ਼ਰਨ ਸਿੰਘ ਡੱਲ, ਭਾਈ ਗੁਰਮੀਤ ਸਿੰਘ, ਸ੍ਰ: ਸੁਖਦੇਵ ਸਿੰਘ ਮਾਲੂਵਾਲ ਆਦਿ ਹਾਜਿਰ ਸਨ। ਉਪਰੰਤ ਗੁਰੁ ਕਾ ਲੰਗਰ ਅਤੁੱਟ ਵਰਤਿਆ।


(19/11/12)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਗਿਆਨੀ ਉਹ ਜੋ ਸੱਚ ਵੀਚਾਰੇ।
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਗਿਆਨੀ ਉਹ ਜੋ ਸੱਚ ਵੀਚਾਰੇ।
ਉਸ ਸੱਚੇ ਦੀ ਹੋਂਦ ਨੂੰ ਸਮਝੇ, ਕਿਰਤ ਉਸੇ ਦੀ ਸਾਰੇ।
ਉਸ ਦੇ ਸ਼ਬਦ ਦਾ ਭੇਦ ਪਛਾਣੇ, ਉਸ ਦੇ ਹੁਕਮ ਵਖਾਣੇ।
ਸਹਿਜੇ ਹੀ ਹਰਿਨਾਮ ਸਮਾਏ, ਰਹਿੰਦਾ ਉਸ ਦੇ ਭਾਣੇ।
ਸਮਝੇ ਸਭ ਨੂੰ ਰੂਪ ਉਸੇ ਦਾ, ਆਪ ਤਰੇ ਜਗ ਤਾਰੇ।
ਗਿਆਨੀ ਉਹ ਜੋ ਸੱਚ ਵੀਚਾਰੇ।
ਕਰਨ ਕਾਰਨ ਪ੍ਰਭ ਸੋਈ ਕੋਈ, ਜੀਵ ਨਾ ਕੁੱਝ ਕਰ ਸਕਦਾ।
ਜਿਵੇਂ ਚਲਾਵੇਂ ਓਵੇਂ ਚਲਣਾ, ਉਵੇਂ ਰਹੇ ਜਿਉਂ ਰਖਦਾ।
ਖੁਦ ਰੱਬ ਉਸਦੇ ਅੰਦਰ ਬੋਲੇ, ਸੱਚੋ ਸੱਚ ਉਚਾਰੇ।
ਗਿਆਨੀ ਉਹ ਜੋ ਸੱਚ ਵੀਚਾਰੇ।
ਕੀ ਗਿਆਨੀ ਦੋ ਅੱਖਰ ਪੜ੍ਹਕੇ, ਅਪਣਾ ਆਪ ਜਤਾਵੇ।
ਅਹੰ ਚ ਫਸ ਫਾਰਸੀਆਂ ਘੋਟੇ, ਗੱਪਾਂ ਨਾਲ ਨਿਵਾਵੇ।
ਮਨ `ਚ ਧੁੰਦਲਕਾ, ਹੋਸ਼ ਚ ਭੌਂਚਲ, ਝੂਠ ਨਾ ਸੱਚ ਨਿਤਾਰੇ।
ਗਿਆਨੀ ਉਹ ਜੋ ਸੱਚ ਵੀਚਾਰੇ।
ਉਹ ਨਾ ਗਿਆਨੀ ਜੋ ਕੁੱਝ ਪੜ੍ਹਕੇ, ਗਿਆਨ ਘੋਟਦੇ ਫਿਰਦੇ।
“ਮੈਂ ਹੀ ਠੀਕ, ਗਲਤ ਸਭ ਦੁਨੀਆਂ”, ਚੇਲੇ ਚਾਰ ਲੈ ਗਿਰਦੇ।
ਨੀਚਾ ਕਰਕੇ, ਖੁਸ਼ੀ ਮਨਾਵੇ, ਆਪ ਮਰੇ ਸੰਗ ਮਾਰੇ।
ਗਿਆਨੀ ਉਹ ਜੋ ਸੱਚ ਵੀਚਾਰੇ।
ਰੱਬ ਦੀ ਰਮਜ਼ੋਂ ਦੂਰ, ਉਹ ਡੁੱਬੇ, ਤਾਰਨ ਹਾਰਾ ਕਿਹੜਾ?
ਫੜਿਆ ਨਾ ਲੜ ਉਸਦਾ, ਸਾਰੀ ਦੁਨੀਆਂ ਸਾਂਭੇ ਜਿਹੜਾ।
ਅਪਣੇ ਪੈਰੀਂ ਆਪੂੰ ਬੰਨ੍ਹਦੇ ਕੂੜ ਦੇ ਪੱਥਰ ਭਾਰੇ।
ਗਿਆਨੀ ਉਹ ਜੋ ਸੱਚ ਵੀਚਾਰੇ
ਕਰਤੇ ਦੀ ਏ ਸ਼੍ਰਿਸ਼ਟ ਵਡੇਰੀ, ਜੀਅ ਤਾਂ ਕਣ ਤੋਂ ਛੋਟਾ।
ਕਣ ਕੀ ਜਾਣੇ ਬ੍ਰਹਿਮੰਡ ਰਚਨਾ, ਖੁਦ ਦੀ ਸਮਝ ਦਾ ਤੋਟਾ।
ਗਿਣਵੇਂ ਸਾਹ, ਅਣਹੋਂਦ ਹੋਂਦ ਹੈ, ਫਿਰ ਕਿਉਂ ਤੋੜੇ ਤਾਰੇ।
ਗਿਆਨੀ ਉਹ ਜੋ ਸੱਚ ਵੀਚਾਰੇ।
ਜਾਣ ਜਾਣ ਇਹ ਜਾਣ ਲਿਆ ਹੈ, ਗਿਆਨ ਨਾ ਮੈਂਨੂੰ ਕੋਈ।
ਬ੍ਰਹਮ ਗਿਆਨੀ ਦਾ ਡੇਰਾ ਉੱਚਾ, ਉਸ ਤਕ ਪਹੁੰਚ ਨਾ ਹੋਈ।
ਕੀ ਜਾਣਾ ਮੈਂ ਉਸ ਦੀ ਰਚਨਾ, ਸੀਮਤ ਬੁੱਧ ਸਹਾਰੇ।
ਗਿਆਨੀ ਉਹ ਜੋ ਸੱਚ ਵੀਚਾਰੇ।
ਦਾਤਾ ਮੱਤ ਦੇ, ਤੈਨੂੰ ਜਾਣਾ, ਆਪੇ ਨੂੰ ਪਹਿਚਾਣਾ।
ਨਾਮ ਜਪਾਂ ਲੜ ਲੱਗਾਂ ਤੇਰੇ, ਸਿੱਖ ਲਾਂ ਧਿਆਨ ਟਿਕਾਣਾ।
ਹਰ ਸਾਹ ਨਾਮ ਜਪੇ ਤੇਰਾ ਚਿੱਤ, ਤੇਰੀ ਕਿਰਤ ਨਿਹਾਰੇ।
ਗਿਆਨੀ ਉਹ ਜੋ ਸੱਚ ਵੀਚਾਰੇ।


(18/11/12)
ਹਰਦੇਵ ਸਿੰਘ, ਜੰਮੂ

ਸਰਬਜੀਤ ਸਿੰਘ ਜੀਉ,

ਗੁਰੂ ਦੀ ਬਖ਼ਸ਼ੀ ਫ਼ਤਿਹ ਪਰਵਾਨ ਕਰਨੀ!

ਆਪ ਜੀ ਨੇ ਆਪਣੇ ਪੱਤਰ ਮਿਤੀ 17. 11. 12 ਵਿੱਚ ਆਪਣੀ ਲਿਖੀ ਇੱਕ ਅੱਧੀ ਪੰਗਤੀ ਕੋਟ ਕਰਦੇ ਮੈਂਨੂੰ ਲਿਖਿਆ ਹੈ:-

“ਹਰਦੇਵ ਸਿੰਘ ਜੰਮੂ ਜੀ, ਤੁਹਾਡੇ ਲਿਖੇ ਸ਼ਬਦਾਂ, “ਜਵਾਬ ਦੇਂਣਾ ਜਾਂ ਨਾ ਦੇਂਣਾ ਆਪ ਜੀ ਦੀ ਮਰਜ਼ੀ!” ਸਬੰਧੀ ਬੇਨਤੀ ਹੈ ਕਿ ਜੇ ਤੁਸੀਂ, ਮੇਰੇ 12 ਤਾਰੀਖ ਦੇ ਪੱਤਰ ਵਿੱਚ ਲਿਖੀ ਹੋਈ ਸਪੱਸ਼ਟ ਪੰਗਤੀ, “ਜਦੋਂ ਕਿ ਉਸ ਸਾਲ ਦੀਵਾਲੀ ਭਾਵ ਕੱਤਕ ਦੀ ਮੱਸਿਆ 27 ਅਕਤੂਬਰ ਦਿਨ ਬੁਧਵਾਰ ਨੂੰ ਸੀ” ਪੜ੍ਹੀ ਹੁੰਦੀ ਤਾਂ ਤੁਹਾਨੂੰ ਇਹ ਸਵਾਲ ਪੁੱਛਣ ਦੀ ਲੋੜ ਹੀ ਨਹੀ ਸੀ ਪੈਣੀ”

ਵੀਰ ਜੀ ਆਪ ਜੀ ਦੀ ਲਿਖੀ ਇਹ ਪੰਗਤੀ ਮੈਂ ਧਿਆਨ ਨਾਲ ਹੀ ਪੜੀ ਸੀ। ਪੁਰੀ ਪੰਗਤੀ ਇਸ ਪ੍ਰਕਾਰ ਸੀ:-

“ਗੁਰੂ ਜੀ ਕੱਤਕ ਦੀ ਚੌਦਸ ਭਾਵ ਕੱਤਕ ਦੀ ਮੱਸਿਆ ਤੋਂ ਇਕ ਦਿਨ ਪਹਿਲਾ ਕਿਲੇ ‘ਚ ਬਾਹਰ ਆਏ ਸਨ (26 ਅਕਤੂਬਰ 1619 ਈ (ਯੂਲੀਅਨ) ਦਿਨ ਮੰਗਲਵਾਰ) ਜਦੋਂ ਕਿ ਉਸ ਸਾਲ ਦੀਵਾਲੀ ਭਾਵ ਕੱਤਕ ਦੀ ਮੱਸਿਆ 27 ਅਕਤੂਬਰ ਦਿਨ ਬੁਧਵਾਰ ਨੂੰ ਸੀ। ਸਪੱਸ਼ਟ ਹੈ ਕਿ ਜਿਸ ਦਿਨ ਗੁਰੂ ਜੀ ਕਿਲੇ ‘ਚ ਬਾਹਰ ਆਏ ਸਨ ਉਸ ਦਿਨ ਦੀਵਾਲੀ ਨਹੀ ਸੀ” (12. 11. 12)

ਵੀਰ ਜੀ ਬੇਨਤੀ ਹੈ ਕਿ ਹੁਣ ਜ਼ਰਾ ਬਿਨ੍ਹਾਂ ਗੁੱਸੇ ਅਤੇ ਉੱਤੇਜਨਾ ਵਿੱਚ ਆਏ ਨੁੱਕਤਾ ਸਮਝਣ ਦਾ ਯਤਨ ਕਰਨਾ ਜੀ! ਪੱਤਰ ਮਿਤੀ 12. 11. 12 ਵਿੱਚ ਤੁਸੀ ਦੋ ਗਲਾਂ ਕੀਤੀਆਂ:-

ਪਹਿਲੀ ਇਹ ਕਿ ਗੁਰੂ ਜੀ ਜਿਸ ਦਿਨ (26 ਅਕਤੂਬਰ 1619) ਬਾਹਰ ਆਏ ਦਿਵਾਲੀ ਉਸ ਦਿਨ ਨਹੀਂ ਬਲਕਿ 27 ਅਕਤੂਬਰ 1619 ਦਿਨ ਬੁਧਵਾਰ ਨੂੰ ਸੀ।

ਦੂਜੀ ਇਹ ਕਿ ਆਪ ਜੀ ਦੀ ਗਣਿਤ ਗਣਨਾ ਅਨੁਸਾਰ 13. 11. 12 ਨੂੰ ਵੀ ਦਿਵਾਲੀ ਨਹੀਂ ਸੀ।

ਮੇਰੀ ਸਮਝ ਮੁਤਾਬਕ ਤੁਸੀ ਜੋ 27 ਅਕਤੂਬਰ 1619 ਦਿਨ ਬੁੱਧਵਾਰ ਨੂੰ ਦਿਵਾਲੀ ਦਾ ਦਿਨ ‘ਇਤਹਾਸਕ ਪੱਖੋਂ’ ਨਹੀਂ ਬਲਕਿ ਆਪਣੀ ਗਣਿਤ ਗਣਨਾ ਦੇ ਅਧਾਰ ਤੇ ਨਿਰਧਾਰਤ ਕਰਦੇ ਲਿਖਿਆ ਹੈ। ਆਪ ਜੀ ਅਨੁਸਾਰ, ‘ਦਿਵਾਲੀ ਹੋਂਣ’ ਅਤੇ ‘ਦਿਵਾਲੀ ਮਨਾਉਂਣ’ ਵਿਚ, ‘ਗਣਿਤ ਪੱਖੋਂ’ ਅਤੇ ‘ਇਤਹਾਸਕ ਪੱਖੋਂ’ ਫ਼ਰਕ ਹੋ ਸਕਦਾ ਹੈ। ਜਿਵੇਂ ਕਿ ਆਪ ਜੀ ਦੀ ਗਣਨਾ ਮੁਤਾਬਕ ਬੀਤੀ ਦਿਵਾਲੀ, 13. 11. 12 ਨੂੰ ਨਹੀਂ ਸੀ ਬਣਦੀ, ਪਰ ਇਤਹਾਸਕ ਪੱਖੋਂ ਹੁਣ ਇਹ ਇੱਕ ਅੱਕਟ ਸੱਚਾਈ ਹੈ ਕਿ ਮਿਤੀ 13. 11. 12 ਨੂੰ ਭਾਰਤ ਵਿੱਚ ਦਿਵਾਲੀ ਮਨਾਈ ਗਈ।

ਵੀਰ ਜੀ, ਇਸ ਸਥਿਤੀ ਵਿਚ, ਮੇਰੇ ਸਵਾਲ ਦਾ ਮਕਸਦ ਇਹ ਜਾਣਨਾ ਸੀ ਕਿ, ਜਦ ਆਪ ਜੀ ਦੀ ਗਣਨਾ ਅਨੁਸਾਰ, ਦਿਵਾਲੀ ਨਾ ਹੋਂਣ ਦੇ ਬਾਵਜੂਦ, ਭਾਰਤ ਵਿੱਚ ਦਿਵਾਲੀ 13. 11. 12 ਨੂੰ ਮਨਾਈ ਗਈ, ਤਾਂ ਹੋ ਸਕਦਾ ਕਿ ਆਪ ਜੀ ਦੀ ਗਣਨਾ ਮੁਤਾਬਕ, 27 ਅਕਤੂਬਰ 1619, ਦਿਨ ਬੁੱਧਵਾਰ ਆਉਂਦੀ ਦਿਵਾਲੀ ਵੀ, 27 ਅਕਤੂਬਰ ਦੇ ਬਜਾਏ 26 ਅਕਤੂਬਰ 1619 ਨੂੰ ਹੀ, ਜਾਂ ਫ਼ਿਰ ਕਿਸੇ ਹੋਰ ਦਿਨ ਮਨਾਈ ਗਈ ਹੋਵੇ।

ਇਸ ਕਰਕੇ ਇਹ ਦੱਸਣ ਦੀ ਕਿਰਪਾਲਤਾ ਕਰੋ ਕਿ ਸੰਨ 1619 ਦੀ ਦਿਵਾਲੀ ‘ਇਤਹਾਸਕ ਪੱਖੋਂ’ ਕਹਿੜੇ ਦਿਨ ਮਨਾਈ ਗਈ ਸੀ? 27 ਅਕਤੂਬਰ 1619, ਦਿਨ ਬੁੱਧਵਾਰ ਨੂੰ ਹੀ ਜਾਂ ਫਿਰ ਕਿਸੇ ਹੋਰ ਦਿਨ?

ਨਾਲ ਹੀ ਇਹ ਜਾਣਕਾਰੀ ਦੇਂਣ ਦੀ ਕਿਰਪਾਲਤਾ ਵੀ ਕਰਨੀ ਕਿ ਜੇ ਕਰ ਬੀਤੀ ਦਿਵਾਲੀ 13. 11. 12 ਨਹੀਂ ਸੀ ਬਣਦੀ ਤਾਂ ਕਿਸ ਦਿਨ ਬਣਦੀ ਸੀ?

ਹਰਦੇਵ ਸਿੰਘ, ਜੰਮੂ-18. 11. 12


(18/11/12)
ਸਤਿੰਦਰਜੀਤ ਸਿੰਘ

ਜ਼ਾਤ-ਪਾਤ

ਸਤਿੰਦਰਜੀਤ ਸਿੰਘ

‘ਜ਼ਾਤੀਵਾਦ’ ਭਾਵ ਕਿ ਸਮਾਜ ਦਾ ਜ਼ਾਤ-ਪਾਤ ਵਿੱਚ ਵੰਡਿਆ ਹੋਣਾ। ਜਿੱਥੇ ਗੁਰੂ ਸਾਹਿਬ ਨੇ ਸਮਾਜ ਵਿੱਚੋਂ ਜ਼ਾਤ-ਪਾਤ ਖਤਮ ਕਰਕੇ ਮਾਨਵਤਾ ਨੂੰ ‘ਇੱਕ’ ਕਰਨ ਲਈ ਆਵਾਜ਼ ਉਠਾਈ, ਜ਼ਾਤ-ਪਾਤ ਦਾ ਖੰਡਨ ਕੀਤਾ ਉੱਥੇ ਹੀ ਸਮੇਂ ਦੀਆਂ ਸਰਕਾਰਾਂ ਨੇ ਇਸ ਕਾਰਕ ਨੂੰ ‘ਕੁਰਸੀ’ ਤੱਕ ਪਹੁੰਚਣ ਲਈ ‘ਕਾਰਨ’ ਬਣਾ ਲਿਆ। ਇਹ ਜ਼ਾਤ-ਪਾਤ ਸਮਾਜ ਨੂੰ ਮਨੂੰ ਸਿੰਮ੍ਰਤੀ ਦੀ ਦੇਣ ਹੈ ਜਿਸ ਨੇ ਮਾਨਵਤਾ ਨੂੰ ‘ਚਾਰ ਵਰਣਾਂ’ (ਚਾਰ ਜ਼ਾਤਾਂ) ਵਿੱਚ ਵੰਡਿਆ ਜਿੰਨ੍ਹਾਂ ਵਿੱਚ ਸਭ ਤੋਂ ਪਹਿਲਾਂ ਮਤਲਬ ਸਭ ਤੋਂ ‘ਉੱਚੀ ਜ਼ਾਤ’ ਬ੍ਰਾਹਮਣ ਦੀ ਮੰਨੀ ਗਈ ਫਿਰ ‘ਖੱਤਰੀ’,ਫਿਰ ‘ਸ਼ੂਦਰ’ ਅਤੇ ਚੌਥਾ ਨੰਬਰ ‘ਵੈਸ਼’ ਦਾ ਮੰਨਿਆ ਗਿਆ। ਕਿਉਂਕਿ ਮਨੂੰ ਆਪ ਬ੍ਰਾਹਮਣ ਸੀ, ਇਸ ਲਈ ਉਸਨੇ ਆਪਣਾ ਕੰਮ ਚੱਲਦਾ ਰੱਖਣ ਲਈ ਬ੍ਰਾਹਮਣ ਨੂੰ ਦੁਨੀਆਂ ਦੇ ਕਰਤੇ ‘ਬ੍ਰਹਮਾ’ ਦਾ ‘ਮੂੰਹ’ ਦੱਸਿਆ ‘ਤੇ ਬੱਸ ਸਾਰਾ ਕੁਝ ਬ੍ਰਾਹਮਣ ਦੇ ਕਬਜ਼ੇ ਹੇਠ ਹੋ ਗਿਆ। ਮਨੂੰ ਦੇ ਇਸ ਝੂਠ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਭਗਤ ਕਬੀਰ ਜੀ ਨੇ ਫੁਰਮਾਇਆ:

ਬੇਦ ਕੀ ਪੁਤ੍ਰੀ ਸਿੰਮ੍ਰਿਤਿ ਭਾਈ ॥ ਸਾਂਕਲ ਜੇਵਰੀ ਲੈ ਹੈ ਆਈ ॥੧॥ {ਪੰਨਾ 329}

ਭਾਵ ਇਹ ਸਿੰਮ੍ਰਿਤੀ ਜੋ ਵੇਦਾਂ ਦੇ ਆਧਾਰ ਤੇ ਬਣੀ ਹੈ (ਇਹ ਤਾਂ ਆਪਣੇ ਸ਼ਰਧਾਲੂਆਂ ਵਾਸਤੇ ਵਰਨ ਆਸ਼ਰਮ ਦੇ, ਮਾਨੋ) ਸੰਗਲ ਤੇ (ਕਰਮ-ਕਾਂਡ ਦੀਆਂ) ਰੱਸੀਆਂ ਲੈ ਕੇ ਆਈ ਹੋਈ ਹੈ ।1।

ਗੁਰੂ ਸਾਹਿਬ ਨੇ ਤਾਂ ਇਸ ‘ਬ੍ਰਹਮਾਂ’ ਵਰਗੇ ਕਿਸੇ ਸ਼੍ਰਿਸ਼ਟੀ ਰਚਨਹਾਰ ਦਾ ਵੀ ਖੰਡਨ ਕੀਤਾ ‘ਤੇ ਬ੍ਰਹਮਾਂ ਨੂੰ ਵੀ ਉਸ ‘ਕਰਤਾਪੁਰਖ, ਅਕਾਲਪੁਰਖ’ ਦੇ ਭੈਅ ਵਿੱਚ ਦੱਸਿਆ:

ਕੇਤੇ ਪਵਣ ਪਾਣੀ ਵੈਸੰਤਰ ਕੇਤੇ ਕਾਨ ਮਹੇਸ ॥

ਕੇਤੇ ਬਰਮੇ ਘਾੜਤਿ ਘੜੀਅਹਿ ਰੂਪ ਰੰਗ ਕੇ ਵੇਸ ॥ {ਪੰਨਾ 5}

ਸਿੱਖ ਧਰਮ ਗੁਰੂ ਨਾਨਕ ਸਾਹਿਬ ਦੁਆਰਾ ਚਲਾਇਆ ਗਿਆ ਨਿਰਮਲ ਪੰਥ ਹੈ ਜਿਸ ਵਿੱਚ ਕਿਸੇ ਵੀ ਕਰਮਕਾਂਡ, ਊਚ-ਨੀਚ, ਸੁੱਚ-ਭਿੱਟ ਦੀ ਕੋਈ ਥਾਂ ਨਹੀਂ। ਇਸ ਊਚ-ਨੀਚ ਅਤੇ ਸੁੱਚ-ਭਿੱਟ ਵਰਗੇ ਵਿਤਕਰਿਆਂ ਤੋਂ ਸਮਾਜ ਨੂੰ ਛੁਟਕਾਰਾ ਦਿਵਾਉਣ ਲਈ ਹੀ ਗੁਰੂ ਸਾਹਿਬ ਨੇ ‘ਸਰੋਵਰ ਇਸ਼ਨਾਨ’ ਦੀ ਪ੍ਰਥਾ ਸ਼ੁਰੂ ਕੀਤੀ ਜਿੱਥੇ ਸਾਰੇ ਧਰਮਾਂ,ਮਜ਼ਹਬਾਂ ਅਤੇ ‘ਜ਼ਾਤਾਂ’ ਦੇ ਲੋਕ ਬਿਨਾਂ ਕਿਸੇ ਭੇਦ-ਭਾਵ ਤੋਂ ਇਕੱਠੇ ਇਸ਼ਨਾਨ ਕਰਦੇ ਸਨ। ਸਰੋਵਰ ਵਿੱਚ ਇਸ਼ਨਾਨ ਦਾ ਮਕਸਦ ਲੋਕਾਂ ਨੂੰ ਜ਼ਾਤ-ਪਾਤ ਤੋਂ ਮੁਕਤ ਕਰ ਉਹਨਾਂ ਦੀ ਸੋਚ ਨੂੰ ਵਿਤਕਰੇ ਤੋਂ ਰਹਿਤ ਕਰਨਾ ਸੀ। ਸਰੋਵਰ ਦੇ ਇਸ਼ਨਾਨ ਤੋਂ ਇਲਾਵਾ ਗੁਰੂ ਸਾਹਿਬ ਨੇ ‘ਲੰਗਰ ਪ੍ਰਥਾ’ ਦੀ ਸ਼ੁਰੂਆਤ ਵੀ ਕੀਤੀ ਜਿਸ ਤਹਿਤ ਹਰ ਜ਼ਾਤ, ਧਰਮ ਦੇ ਲੋਕ ਬਿਨਾਂ ਕਿਸੇ ਭੇਦ-ਭਾਵ ਦੇ ਇੱਕ ਹੀ ਜਗਾ ਪੰਗਤ ਵਿੱਚ ਬੈਠ ਕੇ ਲੰਗਰ ਛਕਦੇ ਸਨ। ਇੱਥੋਂ ਤੱਕ ਕੇ ਬਾਦਸ਼ਾਹ ਅਕਬਰ ਨੂੰ ਵੀ ਪੰਗਤ ਵਿੱਚ ਬੈਠ ਕੇ ਲੰਗਰ ਛਕਣਾ ਪਿਆ। ਗੁਰੂ ਸਾਹਿਬ ਦੇ ਇਹ ਦੋ ਫੈਸਲੇ ਜ਼ਾਤੀਵਾਦ ਦੀ ਸੋਚ ਉੱਪਰ ਬਹੁਤ ਕਰਾਰੀ ਚੋਟ ਸਨ। ਸਮਾਜ ਦੇ ਲਿਤਾੜੇ ਅਤੇ ਨਿਤਾਣੇ ਲੋਕਾਂ ਨੂੰ ਜਦੋਂ ਬਾਕੀ ‘ਜ਼ਾਤਾਂ’ ਵਾਂਗ ਗੁਰੂ ਨਾਨਕ ਸਾਹਿਬ ਦੇ ਘਰ ਪਿਆਰ ਅਤੇ ਸਤਿਕਾਰ ਮਿਲਣ ਲੱਗਾ ਤਾਂ ਮਾਨਵਤਾ ਗੁਰੂ ਨਾਨਕ ਸਾਹਿਬ ਦੇ ‘ਘਰ’ ਨੂੰ ਵਹੀਰਾਂ ਘੱਤ ਤੁਰ ਪਈ। ਭਗਤ ਕਬੀਰ ਜੀ, ਜਿੰਨ੍ਹਾਂ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਹੀ ਸਤਿਕਾਰਯੋਗ ਸਥਾਨ ਪ੍ਰਾਪਤ ਹੈ ਮਨੂੰਵਾਦੀ ਬ੍ਰਾਹਮਣ ‘ਤੇ ਟਕੋਰ ਕਰਦੇ ਹੇ ਫੁਰਮਾਉਂਦੇ ਹਨ:

ਗਰਭ ਵਾਸ ਮਹਿ ਕੁਲੁ ਨਹੀ ਜਾਤੀ ॥ ਬ੍ਰਹਮ ਬਿੰਦੁ ਤੇ ਸਭ ਉਤਪਾਤੀ ॥੧॥

ਸਾਰੇ ਜੀਵਾਂ ਦੀ ਉਤਪੱਤੀ ਪਰਮਾਤਮਾ ਦੀ ਅੰਸ਼ ਤੋਂ (ਹੋ ਰਹੀ) ਹੈ (ਭਾਵ, ਸਭ ਦਾ ਮੂਲ ਕਾਰਨ ਪਰਮਾਤਮਾ ਆਪ ਹੈ); ਮਾਂ ਦੇ ਪੇਟ ਵਿਚ ਤਾਂ ਕਿਸੇ ਨੂੰ ਇਹ ਸਮਝ ਨਹੀਂ ਹੁੰਦੀ ਕਿ ਮੈਂ ਕਿਸ ਕੁਲ ਦਾ ਹਾਂ ।1।

ਕਹੁ ਰੇ ਪੰਡਿਤ ਬਾਮਨ ਕਬ ਕੇ ਹੋਏ ॥ ਬਾਮਨ ਕਹਿ ਕਹਿ ਜਨਮੁ ਮਤ ਖੋਏ ॥੧॥ ਰਹਾਉ ॥

ਦੱਸ, ਹੇ ਪੰਡਿਤ! ਤੁਸੀ ਬ੍ਰਾਹਮਣ ਕਦੋਂ ਦੇ ਬਣ ਗਏ ਹੋ? ਇਹ ਆਖ ਆਖ ਕੇ ਕਿ ਮੈਂ ਬ੍ਰਾਹਮਣ ਹਾਂ, ਮੈਂ ਬ੍ਰਾਹਮਣ ਹਾਂ, ਮਨੁੱਖਾ ਜਨਮ (ਅਹੰਕਾਰ ਵਿਚ ਅਜਾਈਂ) ਨਾਹ ਗਵਾਓ ।1।ਰਹਾਉ।

ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ ॥ ਤਉ ਆਨ ਬਾਟ ਕਾਹੇ ਨਹੀ ਆਇਆ ॥੨॥

ਜੇ (ਹੇ ਪੰਡਿਤ!) ਤੂੰ (ਸੱਚ-ਮੁੱਚ) ਬ੍ਰਾਹਮਣ ਹੈਂ ਤੇ ਬ੍ਰਾਹਮਣੀ ਦੇ ਪੇਟੋਂ ਜੰਮਿਆ ਹੈਂ, ਤਾਂ ਕਿਸੇ ਹੋਰ ਰਾਹੇ ਕਿਉਂ ਨਹੀਂ ਜੰਮ ਪਿਆ? ।2।

ਤੁਮ ਕਤ ਬ੍ਰਾਹਮਣ ਹਮ ਕਤ ਸੂਦ ॥ ਹਮ ਕਤ ਲੋਹੂ ਤੁਮ ਕਤ ਦੂਧ ॥੩॥

(ਹੇ ਪੰਡਿਤ!) ਤੁਸੀ ਕਿਵੇਂ ਬ੍ਰਾਹਮਣ (ਬਣ ਗਏ)? ਅਸੀ ਕਿਵੇਂ ਸ਼ੂਦਰ (ਰਹਿ ਗਏ)? ਅਸਾਡੇ ਸਰੀਰ ਵਿਚ ਕਿਵੇਂ (ਨਿਰਾ) ਲਹੂ ਹੀ ਹੈ? ਤੁਹਾਡੇ ਸਰੀਰ ਵਿਚ ਕਿਵੇਂ (ਲਹੂ ਦੀ ਥਾਂ) ਦੁੱਧ ਹੈ? ।3।

ਕਹੁ ਕਬੀਰ ਜੋ ਬ੍ਰਹਮੁ ਬੀਚਾਰੈ ॥ ਸੋ ਬ੍ਰਾਹਮਣੁ ਕਹੀਅਤੁ ਹੈ ਹਮਾਰੈ ॥੪॥੭॥

{ ਗਉੜੀ ਕਬੀਰ ਜੀ ॥ ਪੰਨਾ 324}

ਹੇ ਕਬੀਰ! ਆਖ-ਅਸੀ ਤਾਂ ਉਸ ਮਨੁੱਖ ਨੂੰ ਬ੍ਰਾਹਮਣ ਸੱਦਦੇ ਹਾਂ ਜੋ ਪਰਮਾਤਮਾ (ਬ੍ਰਹਮ) ਨੂੰ ਸਿਮਰਦਾ ਹੈ ।4।7।

ਕਬੀਰ ਜੀ ਨੇ ਸਾਰੀ ਮਾਨਵਤਾ ਨੂੰ ‘ਇੱਕ’ ਪ੍ਰਮਾਤਮਾ ਦੀ ਰਚਨਾ ਦੱਸਦਿਆਂ ਫੁਰਮਾਇਆ:

ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥

ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥੧॥ {ਪੰਨਾ 1349}

ਪਰ ਅਫਸੋਸ ਕਿ ਗੁਰੂ ਸਾਹਿਬ ਨੇ ਸਮਾਜ ਨੂੰ ਜਿਸ ਜ਼ਾਤਪਾਤ ਦੀ ਦਲਦਲ ਵਿੱਚੋਂ ਕੱਢਿਆ ਸੀ, ਇਹ ਫਿਰ ਉਸ ਵਿੱਚ ਧਸ ਗਿਆ ਹੈ। ਅੱਜ ਸਾਰਾ ਕਾਰੋਬਾਰ ਹੀ ਜ਼ਾਤ ਅਧਾਰਿਤ ਹੈ। ਪਿੰਡਾਂ ਵਿੱਚ ਸਰਪੰਚ ਦੀ ਚੋਣ, ਨੌਕਰੀਆਂ ਵਿੱਚ ਚੋਣ, ਇੱਥੋਂ ਤੱਕ ਕਿ ਦੇਸ਼ ਦਾ ਭਵਿੱਖ ਮੰਨੇ ਜਾਂਦੇ ‘ਵਿਦਿਆਰਥੀ’ ਵਰਗ ਦੀ ਸ਼ੁਰੂਆਤ ਵੀ ਜ਼ਾਤ-ਪਾਤ ਦੇ ਨਾਲ ਹੀ ਹੁੰਦੀ ਹੈ। ਇੱਕ ਬੱਚਾ ਅਜੇ ਕਿਸੇ ਵੀ ਭਾਸ਼ਾ ਦੀ ਵਰਣਮਾਲਾ ਦੇ ਰੂਬਰੂ ਹੋਣ ਤੋਂ ਪਹਿਲਾਂ ਹੀ ‘ਜ਼ਾਤ’ ਦਾ ਸ਼ਿਕਾਰ ਹੋ ਜਾਂਦਾ ਹੈ। ਦਾਖਲਾ ਫਾਰਮ ‘ਤੇ ਜ਼ਾਤ ਦੱਸਣੀ ਜ਼ਰੂਰੀ ਹੈ, ਸਿਰਫ ਸ਼ੁਰੂਆਤ ਵਿੱਚ ਹੀ ਨਹੀਂ ਬਲਕਿ ਕਾਲਜ ਪੱਧਰ ‘ਤੇ ਜਾ ਕੇ ਵੀ ਦਾਖਲਾ ਫਾਰਮ ਵਿੱਚ ਜ਼ਾਤ ਲਿਖਣੀ ਪੈਂਦੀ ਹੈ। ਹੁਣ ਇਹ ਸੋਚਣਾ ਜ਼ਿਆਦਾ ਮੁਸ਼ਕਿਲ ਨਹੀਂ ਕਿ ਜਿਹੜਾ ਬੱਚਾ ਸਿੱਖਿਆ ਹੀ ਜ਼ਾਤ-ਪਾਤ ਦੇ ਦਾਇਰੇ ਵਿੱਚ ਰਹਿ ਕੇ ਪ੍ਰਾਪਤ ਕਰਦਾ ਹੈ ਉਹ ਇਸ ‘ਜ਼ਾਤੀਵਾਦ’ ਤੋਂ ਕਿਵੇਂ ਮੁਕਤ ਹੋ ਸਕਦਾ ਹੈ...? ਜੇਕਰ ਕੋਈ ਚੰਗੀ ਸੋਚ ਦਾ ਮਾਲਕ ਇਸ ‘ਸੰਗਲ’ ਤੋਂ ਮੁਕਤ ਹੋਣਾ ਵੀ ਚਾਹੁੰਦਾ ਹੈ ਤਾਂ ਜਦੋਂ ਉਹ ਜੀਵਨ ਵਿੱਚ ਅੱਗੇ ਵਧਣ ਲਈ ਨੌਕਰੀ ਵਾਲਾ ਫਾਰਮ ਫੜ੍ਹਦਾ ਹੈ ਤਾਂ ਅੱਗੇ ਫਿਰ ‘ਜ਼ਾਤ’ (Category) ਨਾਲ ਉਸਦਾ ਸਾਹਮਣਾ ਹੁੰਦਾ ਹੈ। ਹੁਣ ਜ਼ਾਤਾਂ General, SC, ST, OBC ਆਦਿ ਹਨ ਜਿੰਨ੍ਹਾਂ ਵਿੱਚੋਂ ਜਨਰਲ ਨੂੰ ਛੱਡ ਬਾਕੀ ਸਭ ਨੂੰ ਹਰ ਖੇਤਰ ਵਿੱਚ ਖਾਸ ਰਿਆਇਤ ਪ੍ਰਾਪਤ ਹੈ। ਜਿੱਥੇ ਪਹਿਲਾਂ ਲੋਕ ਆਪਣੀ ਜ਼ਾਤ ਦਾ ਨਾਮ ਲੈਣ ਤੋਂ ਝਿਜਕਦੇ ਸਨ, ਅੱਜ ਬੜੇ ਮਾਣ ਨਾਲ ਦੱਸਦੇ ਹਨ ਕਿ ਮੈਂ ਫਲਾਣੀ ਜ਼ਾਤ ਦਾ ਹਾਂ। ਕਾਰਨ ਹੈ ‘ਰਾਖਵਾਂਕਰਨ’ ਜੋ ਕੇ ਵੋਟ-ਤੰਤਰ ਦਾ ਇੱਕ ਵੱਡਾ ਹਿੱਸਾ ਹੈ। ਇਸ ਰਾਖਵਾਂਕਰਨ ਦੀ ਸ਼ੁਰੂਆਤ ਵੀ ਗਾਂਧੀਵਾਦੀ ਸੋਚ ਤੋਂ ਹੋਈ ਜਦੋਂ ਡਾ:ਭੀਮ ਰਾਓ ਅੰਬੇਦਕਰ ਅਖੌਤੀ ‘ਉੱਚੀਆਂ’ ਜ਼ਾਤਾਂ ਤੋਂ ਤੰਗ ਆ ਕੇ ‘ਸਿੱਖ’ ਧਰਮ ਅਪਣਾਉਣ ਲਈ ਤਿਆਰ ਸੀ ਤਾਂ ਮੋਹਨ ਦਾਸ ਕਰਮ ਚੰਦ ਗਾਂਧੀ ਨੇ ‘ਦਲਿੱਤ’ ਭਾਈਚਾਰੇ ਨੂੰ ਕੁਝ ਖਾਸ ‘ਰਿਆਇਤਾਂ’ ਸਰਕਾਰ ਕੋਲੋਂ ਸੰਵਿਧਾਨ ਵਿੱਚ ਦਿਵਾਉਣ ਲਈ ‘ਮਰਨ-ਵਰਤ’ ਰੱਖ ਲਿਆ ਜੋ ਕਿ ਮੋਹਨ ਦਾਸ ਗਾਂਧੀ ਦਾ ਇੱਕੋ-ਇੱਕ ‘ਤੇ ਆਖਰੀ ਹਥਿਆਰ ਹੁੰਦਾ ਸੀ। ਉਸ ‘ਹਥਿਆਰ’ ਸਦਕਾ ‘ਦਲਿਤ’ ਭਾਈਚਾਰੇ ਨੂੰ ‘ਰਾਖਵਾਂਕਰਨ’ ਦੀ ਨੀਤੀ ਤਹਿਤ ਕੁਝ ਖਾਸ ਛੋਟਾਂ ਮਿਲ ਗਈਆਂ ‘ਤੇ ਉਹ ਖੁਸ਼ ਹੋ ਗਏ। ਮੇਰੇ ਸੁਣਨ ਵਿੱਚ ਤਾਂ ਆਇਆ ਹੈ ਕਿ ਇਹ ‘ਰਾਖਵਾਂਕਰਨ’ ਦਸ ਸਾਲ ਦੇ ਸਮੇਂ ਲਈ ਹੀ ਸੀ ਤਾਂ ਜੋ ਇਹਨਾਂ ਦਸਾਂ ਸਾਲਾਂ ਵਿੱਚ ‘ਪਛੜੇ’ ਵਰਗਾਂ ਦੀ ਸਮਾਜਿਕ ਅਤੇ ਆਰਥਿਕ ਦਸ਼ਾ ਸੁਧਾਰ ਕੇ ਉਹਨਾਂ ਨੂੰ ਵੀ ਬਾਕੀ ਵਰਗਾਂ ਦੇ ਬਰਾਬਰ ਹੋਣ ਦਾ ਮੌਕਾ ਮਿਲੇ।

ਇਹ ਗੱਲ ਸਹੀ ਹੈ ਕਿ ਹਰ ਇਨਸਾਨ ਨੂੰ ਬਰਾਬਰ ਦਾ ਮੌਕਾ ਜੀਵਨ ਵਿੱਚ ਮਿਲਣਾ ਚਾਹੀਦਾ ਹੈ ਪਰ ‘ਰਾਖਵਾਂਕਰਨ’ ਦੀ ਨੀਤੀ ਨੂੰ ਮੁੜ ਸੁਧਾਰਨ ਦੀ ਜ਼ਰੂਰਤ ਹੈ। ਇਸ ਨੀਤੀ ਵਿੱਚੋਂ ‘ਜ਼ਾਤ-ਪਾਤ’ ਨੂੰ ਹਟਾ ਕਿ ਆਰਥਿਕ ਹਾਲਾਤ ਨੂੰ ਆਧਾਰ ਬਣਾਉਣਾ ਚਾਹੀਦਾ ਹੈ। ਅੱਜ ‘ਦਲਿੱਤ’ ਭਾਈਚਾਰੇ ਨਾਲ ਸੰਬੰਧਿਤ ਬਹੁਤ ਸਾਰੇ ਐਸੇ ਪਰਿਵਾਰ ਹਨ ਜੋ ਲੱਖਾਂਪਤੀ-ਕਰੋੜਾਂਪਤੀ ਹਨ ਪਰ ‘ਉੱਚ ਵਰਗ’ ਭਾਵ ‘ਜਨਰਲ ਵਰਗ’ ਨਾਲ ਸੰਬੰਧਿਤ ਅਨੇਕਾਂ ਪਰਿਵਾਰ ਹਨ ਜੋ ਦੋ ਡੰਗ ਦੀ ਰੋਟੀ ਤੋਂ ਵੀ ਮੁਹਤਾਜ਼ ਹਨ ਪਰ ਉਹਨਾਂ ਨੂੰ ਕੋਈ ਰਿਆਇਤ ਨਹੀਂ, ਕਿਉਂ...? ਉਹਨਾਂ ਦਾ ‘ਬਰਾਬਰ ਦਾ ਮੌਕਾ’ ਕਿੱਥੇ ਗਿਆ...? ਸਰਕਾਰੀ ਨੀਤੀਆਂ ਨੇ ਜ਼ਾਤ-ਪਾਤ ਨੂੰ ਖਤਮ ਕਰਨ ਦੀ ਬਜਾਏ ਵਧਾਇਆ ਹੈ। ਵੱਧਦੀ ਮਹਿੰਗਾਈ ਕਾਰਨ ਨੌਕਰੀਆਂ ਪ੍ਰਾਪਤ ਕਰਨ ਲਈ ਹਰ ਕੋਈ ‘ਰਾਖਵਾਂਕਰਨ’ ਚਾਹੁੰਦਾ ਹੈ ਪਰ ਉਹ ਵੀ ਜ਼ਾਤ ਆਧਾਰਿਤ। ਜਿਵੇਂ ਪਿੱਛੇ ਜੇ ਹਰਿਆਣੇ ਦੇ ‘ਜਾਟ’ ਭਾਈਚਾਰੇ ਨੇ ਅੰਦੋਲਨ ਚਲਾਇਆ। ਪੰਜਾਬ ਵਿੱਚ ਵੀ ‘ਰਾਖਵਾਂਕਰਨ’ ਬਾਰੇ ਬਹਿਸ ਚਲਦੀ ਹੀ ਰਹਿੰਦੀ ਹੈ। ਇਹ ਨੀਤੀ ਹੁਣ ਦੇ ਸਮੇਂ ਸਮਾਜ ‘ਤੇ ਭਾਰੀ ਪੈ ਰਹੀ ਹੈ, ਸਮਾਜ ਨੂੰ ਵੰਡ ਰਹੀ ਹੈ ਨਾ ਕਿ ਜੋੜ ਰਹੀ ਹੈ। ਸਿਆਸੀ ਲੋਕ ਇਸ ਹਥਿਆਰ ਨਾਲ ਚੋਣਾਂ ਸਮੇਂ ਲੋਕਾਂ ਨੂੰ ਵਰਗਲਾ ਕੇ ਆਪਣੇ ਹਿੱਤ ਵਿੱਚ ਵਰਤਦੇ ਹਨ। ਹੁਣ ਤਾਂ ਗਾਉਣ ਵਾਲਿਆਂ ਨੇ ਵੀ ‘ਨੀਵੀਆਂ’ ਮੰਨੀਆਂ ਜਾਂਦੀਆਂ ਜ਼ਾਤਾਂ ਬਾਰੇ ਬਹੁਤ ਵਧਾ-ਚੜ੍ਹਾ ਕੇ ਗੀਤ ਗਾਉਣੇ ਸ਼ੁਰੂ ਕਰ ਦਿੱਤੇ ਹਨ। ਅਣਭੋਲ ਲੋਕ ਉਹਨਾਂ ਦੀ ਪੈਸੇ ਕਮਾਉਣ ਦੀ ਲਾਲਸਾ ਨੂੰ ਸਮਝਣ ਦੀ ਬਜਾਏ ਕਾਰਾਂ, ਜੀਪਾਂ ‘ਤੇ ਉੱਚੀ-ਉੱਚੀ ਇਹ ਫੁੱਟਪਾਊ ਗੀਤ ਚਲਾਉਂਦੇ ਹਨ।

ਮੈਂ ਕਿਸੇ ਜ਼ਾਤ ਦਾ ਵਿਰੋਧੀ ਨਹੀਂ,ਮੈਂ ਗੁਰੂ ਨਾਨਕ ਸਾਹਿਬ ਦੀ ਸਿੱਖਿਆ ‘ਤੇ ਚੱਲਣ ਦਾ ਹਾਮੀ ਹਾਂ। ਸਮਾਂ ਐਸਾ ਬਣ ਗਿਆ ਹੈ ਕਿ ਧਰਮ ਸਥਾਨ ਵੀ ਜ਼ਾਤ ਅਧਾਰਿਤ ਹੋ ਗਏ ਹਨ। ਗੁਰੂ ਨਾਨਕ ਸਾਹਿਬ ਦੀ ਸਿੱਖਿਆ ‘ਤੇ ਟਿਕਿਆ ਸਿੱਖ ਧਰਮ ਵੀ ਜ਼ਾਤ-ਪਾਤ ਵਿੱਚ ਬਹੁਤ ਡੂੰਘਾ ਧਸ ਗਿਆ ਹੈ। ਜ਼ਾਤ ਅਧਾਰਿਤ ਗੁਰਦੁਆਰੇ ਆਮ ਦੇਖੇ ਜਾ ਸਕਦੇ ਹਨ। ਕੀ ਇਹ ਗੁਰੂ ਨਾਨਕ ਸਾਹਿਬ ਦੀ ਸਿੱਖਿਆ ਤੋਂ ਬਾਗੀ ਹੋਣ ਵਾਲੀ ਹਰਕਤ ਨਹੀਂ...? ਸਿੱਖਾਂ ਨੂੰ ਅਕਸਰ ਸੋਸ਼ਲ ਨੈਟਵਰਕ ‘ਤੇ ‘ਗੋਤਾਂ’ ਪਿੱਛੇ ਝਗੜਦੇ ਦੇਖਿਆ ਹੈ। ਗੋਤ ਲਿਖਣ ਦਾ ਕਾਰਨ ‘ਜ਼ਾਤ’ ਨੂੰ ਮੰਨਣਾ ਦੱਸ ਕੇ ਕਿਸੇ ਨੂੰ ਵੀ ਭੰਡਣ ਦਾ ਚੱਕਰ ਅਕਸਰ ਦੇਖਣ ਨੂੰ ਮਿਲ ਜਾਂਦਾ ਹੈ ਪਰ ਕੀ ਕਦੇ ਕਿਸੇ ਨੇ ਸਰਕਾਰੀ ਤੰਤਰ ਰਾਹੀਂ ਆਮ ਇਨਸਾਨ ਤੱਕ ਪਹੁੰਚਦੇ ਜ਼ਾਤੀਵਾਦ ਦਾ ਵਿਰੋਧ ਵੀ ਇਸੇ ਤਰ੍ਹਾਂ ਕੀਤਾ ਹੈ ਜਿਵੇਂ ਇੰਟਰਨੈਟ ‘ਤੇ ਜ਼ਾਤ ਵਿਰੋਧੀ ਜੰਗ ਜਿੱਤਣ ਦੀ ਕੋਸ਼ਿਸ਼ ਹੁੰਦੀ ਹੈ...? ਬੇਸ਼ੱਕ ਜ਼ਾਤ-ਪਾਤ ਨੂੰ ਵਧਾਉਣ ਵਾਲੀ ਹਰ ਗੱਲ ਦਾ ਵਿਰੋਧ ਹੋਣਾ ਚਾਹੀਦਾ ਹੈ ਭਾਵੇਂ ਉਹ ‘ਗੋਤ’ ਹੋਣ ਜਾਂ ਕੁਝ ਹੋਰ ਪਰ ਬਰਾਬਰਤਾ ਨਾਲ ਨਾ ਕਿ ਆਪਣੇ ਮਕਸਦ ਪੂਰਤੀ ਵਿੱਚ ਸਹਾਈ ਗੱਲਾਂ ਨੂੰ ਅੱਖੋਂ ਪਰੋਖੇ ਕਰ ਕੇ।

ਅਖੌਤੀ ਸਾਧ ਵੀ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਦੇ ਹਨ ‘ਤੇ ਉਹਨਾਂ ਨੂੰ ਇਸ ਜ਼ਾਤ-ਪਾਤ ਵਿੱਚ ਉਲਝਾ ਕੇ ਆਪਣਾ ਧੰਦਾ ਚਲਾ ਰਹੇ ਹਨ। ਗੁਰਦੁਆਰਿਆਂ ਵਿੱਚ ਲੰਗਰ ਜ਼ਾਤਾਂ ਵਿੱਚ ਵੰਡੇ ਗਏ, ਖੰਡੇ ਦੀ ਪਾਹੁਲ ਜ਼ਾਤਾਂ ਵਿੱਚ ਵੰਡੀ ਗਈ। ਜਿੱਥੇ ਗੁਰੂ ਸਾਹਿਬ ਵੇਲੇ ‘ਪਹਿਲੇ ਪੰਗਤ ਪਾਛੈ ਸੰਗਤ’ ਦਾ ਸਿਧਾਂਤ ਸੀ ਉੱਥੇ ਹੁਣ ਇਹ ‘ਇੱਕ ਪੰਗਤ’ ਤੋਂ ‘ਦੋ ਪੰਗਤਾਂ’ ਵਿੱਚ ਵੰਡਿਆ ਗਿਆ ਇੱਕ ਜੱਟ-ਜ਼ਿਮੀਂਦਾਰਾਂ ਦੀ ‘ਤੇ ਦੂਜੀ ‘ਦਲਿੱਤਾਂ’ ਦੀ। ਇਹ ਸਭ ਅਖੌਤੀ ਸਾਧਾਂ ਦੀ ਲਾਲਚੀ ਪ੍ਰਵਿਰਤੀ ਕਾਰਨ ਹੋਇਆ ਹੈ। ਕੋਈ ਵੀ ਇਹਨਾਂ ਵਿਹਲੜ ਸਾਧਾਂ ਜੋ ਕਿ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਦੀਆਂ ਧੱਜੀਆਂ ਉਡਾਉਂਦੇ ਹਨ ਦਾ ਵਿਰੋਧ ਨਹੀਂ ਕਰਦਾ, ਸਗੋਂ ਉਹਨਾਂ ਦੇ ਪੈਰੀਂ ਡਿੱਗਦੇ ਜਾਂਦੇ ਹਨ ਲੋਕ। ਜੇਕਰ ਕੋਈ ਕਿਸੇ ਸਾਧ ਦੀਆਂ ਕਰਤੂਤਾਂ ਨੂੰ ਜੱਗ ਜਾਹਿਰ ਕਰਦਾ ਹੈ ਤਾਂ ਉਸਨੂੰ ‘ਨਾਸਤਿਕ’, ‘ਗੁਰੂ ਨਿੰਦਕ’ ਵਰਗੇ ਲਕਬ ਦਿੱਤੇ ਜਾਂਦੇ ਹਨ। ਸੱਚ ਸੁਨਣ ਦੀ ਹਿੰਮਤ ਖਤਮ ਹੋ ਗਈ ਹੈ ਲੋਕਾਂ ਵਿੱਚ। ਲੋਕਾਂ ਦੀ ਗਲਤੀ ਹੈ ਕਿ ਕਿਸੇ ਬੰਦੇ ਦੀ ਗਲਤ ਸੋਚ ਤੋਂ ਤੰਗ ਹੋ ਕੇ ਉਸਦਾ ਵਿਰੋਧ ਕਰ, ਗੁਰਮਤਿ ਅਨੁਸਾਰ ਉਸ ਨਾਲ ਵਿਚਾਰ ਕਰਨ ਦੀ ਬਜਾਏ ‘ਅਲੱਗ ਰਸਤਾ’ ਫੜ੍ਹ ਲੈਂਦੇ ਹਨ ‘ਤੇ ਕਿਸੇ ਦੇਹਧਾਰੀ ਮਗਰ ਲੱਗ ਤੁਰਦੇ ਹਨ ‘ਤੇ ਦੇਹਧਾਰੀ ਕਿਹੜਾ ਘੱਟ ਕਰਦੇ ਹਨ...? ਜੇ ਕਿਸੇ ਪਿੰਡ ਦੇ ਗੁਰਦੁਆਰੇ ਵਿੱਚ ਕਿਸੇ ਨੀਵੀਂ ਜ਼ਾਤ ਮੰਨੇ ਜਾਂਦੇ ਇਨਸਾਨ ਨਾਲ ਵਿਤਕਰਾ ਹੋਇਆ ਤਾਂ ਕਿਸੇ ਨੇ ਗੁਰਮਤਿ ਅਨੁਸਾਰ ਦਲੀਲ ਨਹੀਂ ਦਿੱਤੀ, ਬੱਸ ਕਿਸੇ ਬੂਬਨੇ ਦਾ ਪੱਲਾ ਫੜ੍ਹ ਲਿਆ ‘ਤੇ ਅੱਗੇ ਬੂਬਨਾ ਵੀ ਲੰਗਰ ਵਿੱਚ ਦੋ ਪੰਗਤਾਂ ਲਵਾਈ ਬੈਠਾ ਹੁੰਦਾ ਪਰ ਉਸਨੂੰ ‘ਬਾਬਾ ਜੀ ਦੇ ਚੋਜ਼’ ਕਹਿ ਕੇ ਸੱਚ ਤੋਂ ਟਾਲਾ ਵੱਟਿਆ ਜਾਂਦਾ ਹੈ। ਹੁਣ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਭਗਤ ਰਵਿਦਾਸ ਜੀ ਦੀ ਬਾਣੀ ਨੂੰ ਵੀ ਅਲੱਗ ਕਰ ਲਿਆ ਗਿਆ ਹੈ। ਕੀ ਇਹ ਗੁਰੂ ਅਰਜਨ ਸਾਹਿਬ ਜੀ ਦੀ ਸੋਚ ਦੀ ਉਲੰਘਣਾ ਨਹੀਂ...? ਬਾਣੀ ਅਲੱਗ ਕਰਨ ਵਾਲੇ ਡੇਰੇਦਾਰਾਂ ਨੇ ਲੋਕਾਂ ਨੂੰ ਕਿਹੜਾ ‘ਏਕਤਾ’ ਦਾ ਜਾਂ ਗੁਰਮਤਿ ਦਾ ਪਾਠ ਪੜ੍ਹਾਇਆ...? ਉਲਟਾ ਗੁਰੂ ਸਿਧਾਂਤ ਨੂੰ ਹੀ ਦੋਫਾੜ ਕਰ ਦਿੱਤਾ ਪਰ ਅਸੀਂ ਨਹੀਂ ਸਮਝੇ, ਨਵੇਂ ਨਾਅਰੇ ਬਣਾਏ, ਨਵੇਂ ਝੰਡੇ ਬਣਾਏ ‘ਤੇ ਬੱਸ ਬਣ ਗਿਆ ਇੱਕ ਹੋਰ ‘ਪੰਥ’ ਪਰ ਕੀ ਇਹ ਗੁਰੂ ਨਾਨਕ ਸਾਹਿਬ ਦੀ ਸੋਚ ਹੈ...? ਹਰਗਿਜ਼ ਨਹੀਂ ਪਰ ਸਾਨੂੰ ਕੀ ਸਾਡਾ ਸਵਾਰਥ ਪੂਰਾ ਹੋਣਾ ਚਾਹੀਦਾ। ਜਦੋਂ ਕੋਈ ਸਾਨੂੰ ਨੀਵੀਂ ਜ਼ਾਤ ਸਮਝੇ ਜਾਂਦਿਆਂ ਨੂੰ ਜ਼ਾਤ ਦਾ ਨਾਮ ਲੈ ਕੇ ਬੁਲਾਉਂਦਾ ਤਾਂ ਉਸਦਾ ਸਿਰ ਪਾੜਨ ਤੱਕ ਜਾਂਦੇ ਹਾਂ ਪਰ ਸਰਕਾਰੀ ਨੌਕਰੀਆਂ ‘ਤੇ ਜਦੋਂ ਜ਼ਾਤ ਅਧਾਰਿਤ ਚੋਣ ਹੁੰਦੀ ਆ ਤਾਂ ਸਭ ਤੋਂ ਅੱਗੇ ਨੰਬਰ ਭਾਲਦੇ ਹਾਂ, ਇਹ ਦੋਗਲਾਪਣ ਕਿਉਂ...? ਕੀ ਕਿਸੇ ਸਾਧ ਦੇ ਡੇਰੇ ‘ਤੇ ਵੀ ‘ਨੀਵੀਂ’ ਜ਼ਾਤ ਦੇ ਲੰਗਰ ਵਿੱਚ ਬੈਠਣ ਤੋਂ ਕਿਸੇ ਨੇ ਜਵਾਬ ਦੇ ਕੇ ਵਿਰੋਧ ਕੀਤਾ ਹੈ...? ਮੈਂ ਤਾਂ ਨਹੀਂ ਸੁਣਿਆ ਕਦੇ। ਫਿਰ ਆਪਸ ਵਿੱਚ ਆਮ ਬੰਦਿਆਂ ਦੀ ਘਟੀਆਂ ਸੋਚ ਕਾਰਨ ਗੁਰੂ ਸਿਧਾਂਤ ਨੂੰ ਦੋ ਥਾਈਂ ਕਰਨ ਦੀ ਜ਼ਰੂਰਤ ਕੀ...? ਗਲਤ ਦਾ ਵਿਰੋਧ ਕਰੋ, ਗੁਰੂ ਸਾਹਿਬ ਨੇ ‘ਜ਼ਾਤਾਂ’ ਨੂੰ ਖਤਮ ਕੀਤਾ ਨਾ ਕਿ ‘ਵੰਡਿਆ’ ਪਰ ਅਸੀਂ ਗੁਰੂ ਸਾਹਿਬ ਦੀ ਬਾਣੀ ਹੀ ਵੰਡ ਧਰੀ...!

‘ਰਾਖਵਾਂਕਰਨ’ ਹੋਣਾ ਚਾਹੀਦਾ ਹੈ ਪਰ ਤਰਕਸੰਗਤ ਨਾ ਕਿ ਅੰਨ੍ਹੇਵਾਹ। ਕੋਈ ਵੀ ‘ਭੁੱਖਾ ਨਾ ਸੌਵੇਂ’ ਇਹ ਨੀਤੀ ਹੋਣੀ ਚਾਹੀਦੀ ਹੈ ‘ਰਾਖਵੇਂਕਰਨ’ ਦੀ’ ਨਾ ਕਿ ਜ਼ਾਤਾਂ ਨੂੰ ਰਾਖਵਾਂਕਰਨ ਦਿੱਤਾ ਜਾਵੇ। ਇੱਕ ਆਧਾਰ ਬਣਾਇਆ ਜਾਵੇ ਜੋ ਕਿ ਕਿਸੇ ਦੀ ਵੀ ਆਰਥਿਕ ਹਾਲਤ ਨੂੰ ਮੁੱਖ ਰੱਖ ਕੇ ਉਸਨੂੰ ਬਿਨਾਂ ਕਿਸੇ ਭੇਦ-ਭਾਵ, ਜ਼ਾਤ-ਪਾਤ ਦੇ ਬਰਾਬਰ ਮੌਕਾ ਦੇਵੇ। ਇਹ ਨਾ ਹੋਵੇ ਕਿ ਸਰਕਾਰੀ ਉੱਚ ਪਦਵੀ ਦਾ ਨਿੱਘ ਮਾਨਣ ਵਾਲਾ ਮੁੜ-ਮੁੜ ਰਾਖਵਾਂਕਰਨ ਦੇ ਆਧਾਰ ‘ਤੇ ਕਿਸੇ ਜ਼ਰੂਰਤਮੰਦ ਦਾ ਹੱਕ ਖੋਹਦਾਂ ਫਿਰੇ। ਗੁਰਬਾਣੀ ਤੋਂ ਸਾਨੂੰ ਸੋਝੀ ਮਿਲਦੀ ਹੈ ਕਿ:

ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ ॥

ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ ॥

ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ ॥੪॥੩॥

{ਪੰਨਾ 15}

ਆਉ ਗੁਰੂ ਸਾਹਿਬ ਦੀ ਸੋਚ ਨੂੰ ਅਪਣਾ ਕੇ ‘ਇੱਕ’ ਹੋ ਕੇ ਚੱਲਣ ਦਾ ਗ਼ਤਨ ਕਰੀਏ। ਜ਼ਰੂਰਤਮੰਦ ਦੀ ਹਰ ਸੰਭਵ ਮੱਦਦ ਕਰੀਏ ਤਾਂ ਜੋ ਉਹਨਾਂ ਨੂੰ ਵੀ ਜੀਵਨ ਵਿੱਚ ਅੱਗੇ ਵਧਣ ਦੇ ਬਰਾਬਰ ਮੌਕੇ ਮਿਲਣ, ਆਪਣੀਆਂ ਲਾਲਸਾਵਾਂ ਦਾ ਸ਼ਿਕਾਰ ਹੋ ਕੇ ਸਮਾਜ ਵਿੱਚ ਵੰਡੀਆਂ ਪਾਉਣ ਵਾਲੀ ‘ਰਾਖਵਾਂਕਰਨ’ ਨੀਤੀ ਨੂੰ ਤਿਆਗ ਕੇ ‘ਹਰ ਲੋੜਵੰਦ ਦੀ ਬਿਨਾਂ ਕਿਸੇ ਜ਼ਾਤ-ਪਾਤ ਦੇ ਭੇਦਭਾਵ ਤੋਂ ਮੱਦਦ’ ਕਰਨ ਵਾਲੀ ਨੀਤੀ ਨੂੰ ਅਪਣਾਈਏ ਤਾਂ ਜੋ ਇੱਕ ਬਰਾਬਰ ਅਤੇ ਸੰਤੁਲਿਤ ਸਮਾਜ ਦੀ ਸਿਰਜਣਾ ਹੋ ਸਕੇ। ਸਮਾਜ ਨੂੰ ਵੋਟਾਂ ਅਤੇ ਪੈਸੇ ਦੇ ਲਾਲਚ ਵਿੱਚ ‘ਜ਼ਾਤਾਂ’ ਵਿੱਚ ਵੰਡਣ ਵਾਲੀ ਹਰ ਸੋਚ ਭਾਵੇਂ ਉਹ ਰਾਜਨੀਤਿਕ ਹੋਵੇ ਜਾਂ ਧਰਮ ਦੀ ਆੜ ਹੇਠ ਲੁਕੀ ਹੋਵੇ ਦਾ ਤਿਆਗ ਕਰੀਏ। ਭੁੱਲ-ਚੁੱਕ ਦੀ ਖਿਮਾਂ।

ਸਤਿੰਦਰਜੀਤ ਸਿੰਘ।


(18/11/12)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਹਾਂ ਮੰਗਦਾ ਸਭ ਦੀ ਸੁੱਖ ਦਾਤਾ।
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਹਾਂ ਮੰਗਦਾ ਸਭ ਦੀ ਸੁੱਖ ਦਾਤਾ।
ਨਾ ਹੋਵੇ ਜੱਗ ਤੇ ਦੁੱਖ ਦਾਤਾ।
ਜੇ ਪੀੜ ਕਦੇ ਇੱਕ ਨੂੰ ਹੋਵੇ,
ਰਲ ਵੰਡਣ ਸਭ ਇਕ-ਮੁੱਖ ਦਾਤਾ।
ਸਭ ਹਸਦੇ ਵਸਦੇ ਰਹਿਣ ਸਦਾ,
ਸਦਾ ਜੰਤੂ ਜੀਵ ਮਨੁੱਖ ਦਾਤਾ।
ਗੁਣ ਤੇਰੇ ਗਾਵੇ ਕੁਲ ਰਚਨਾ,
ਰਲ ਝੂਮਣ ਚਾਅ ਵਿੱਚ ਰੁੱਖ ਦਾਤਾ।
ਦੇ ਖਾਣ, ਪਾਉਣ, ਸਿਰ ਢਕਣ ਲਈ,
ਨਾ ਹੋਵੇ ਕਿਤੇ ਨੰਗ ਭੁੱਖ ਦਾਤਾ।
ਹਰ ਪੌਧ ਫੈਲਦੀ ਫੁਲਦੀ ਰਹੇ,
ਹੋਏ ਹਰਿਕ ਸੁਲੱਖਣੀ ਕੁੱਖ ਦਾਤਾ।
ਇਹ ਜਗ ਤਾਂ ਤੇਰਾ ਬਰਦਾ ਹੈ,
ਤੂੰ ਦੁਨੀਆਂ ਦਾ ਪਰਮੁਖ, ਦਾਤਾ,
ਹੇ ਬਖਸ਼ਣਹਾਰੇ ਬਖਸ਼ ਦਈਂ
ਕੋਈ ਤੈਥੋਂ ਨਾ ਬੇਮੁੱਖ ਦਾਤਾ।


(17/11/12)
ਸਰਵਜੀਤ ਸਿੰਘ

ਸਿੱਖ ਮਾਗਰ ਦੇ ਸਮੂਹ ਪਾਠਕਾਂ ਨੂੰ’
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫ਼ਤਿਹ।
ਸਤਿਕਾਰ ਯੋਗ ਪਾਠਕੋ, ਨਿਮਰਤਾ ਸਹਿਤ ਬੇਨਤੀ ਹੈ ਕਿ ਜਿਵੇ ਆਪਾਂ ਸਾਰੇ ਜਾਣਦੇ ਹੀ ਹਾਂ ਕਿ ਪ੍ਰਚਲਤ ਰਵਾਇਤ ਮੁਤਾਬਕ ਗੁਰੂ ਨਾਨਕ ਜੀ ਦਾ ਪ੍ਰਕਾਸ਼ ਦਿਹਾੜਾ 28 ਨਵੰਬਰ ਨੂੰ ਆ ਰਿਹਾ ਹੈ। ਮੈਂ ਸ਼੍ਰੋਮਣੀ ਕਮੇਟੀ ਦੀ ਵੈਬ ਸਾਈਟ ਤੇ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਪੜ੍ਹ ਰਿਹਾ ਸੀ ਤਾ ਇਹ ਜਾਣ ਕੇ ਹੈਰਾਨੀ ਹੋਈ ਕਿ ਸ਼੍ਰੋਮਣੀ ਕਮੇਟੀ ਤਾਂ ਖ਼ੁਦ ਇਹ ਮੰਨਦੀ ਹੈ ਕਿ ਗੁਰੂ ਜੀ ਦਾ ਪ੍ਰਕਾਸ਼ ਵੈਸਾਖ `ਚ ਹੋਇਆ ਸੀ।
“Guru Nanak Sahib (the First Nanak, the founder of Sikhism) was born on 15th April, 1469 at Rai-Bhoi-di Talwandi in the present distrect of Shekhupura (Pakistan), now Nanakana Sahib. The Birthday of Guru Nanak Sahib is celebrated on 15th Kartik Puranmashi i.e. full moon day of the month Kartik”. (http://sgpc.net/gurus/gurunanak.asp)
ਸਵਾਲ ਪੈਦਾ ਹੁੰਦਾ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਅਜੇਹੀ ਦੋਗ਼ਲੀ ਨੀਤੀ ਅਪਨਾਉਣ ਪਿਛੇ ਕੀ ਰਾਜ ਹੋ ਸਕਦਾ ਹੈ?
ਇਸ ਸਬੰਧੀ ਜੇ ਕਿਸੇ ਸੱਜਣ ਨੂੰ ਜਾਣਕਾਰੀ ਹੋਵੇ ਤਾਂ ਸਾਂਝੀ ਕਰਨ ਦੀ ਕ੍ਰਿਪਾਲਤਾ ਕਰਨੀ ਜੀ।
ਧੰਨਵਾਦ ਸਤਹਿ
ਸਰਵਜੀਤ ਸਿੰਘ
###########################
ਹਰਦੇਵ ਸਿੰਘ ਜੰਮੂ ਜੀ, ਤੁਹਾਡੇ ਲਿਖੇ ਸ਼ਬਦਾਂ, “ਜਵਾਬ ਦੇਂਣਾ ਜਾਂ ਨਾ ਦੇਂਣਾ ਆਪ ਜੀ ਦੀ ਮਰਜ਼ੀ!” ਸਬੰਧੀ ਬੇਨਤੀ ਹੈ ਕਿ ਜੇ ਤੁਸੀਂ, ਮੇਰੇ 12 ਤਾਰੀਖ ਦੇ ਪੱਤਰ ਵਿੱਚ ਲਿਖੀ ਹੋਈ ਸਪੱਸ਼ਟ ਪੰਗਤੀ, “ਜਦੋਂ ਕਿ ਉਸ ਸਾਲ ਦੀਵਾਲੀ ਭਾਵ ਕੱਤਕ ਦੀ ਮੱਸਿਆ 27 ਅਕਤੂਬਰ ਦਿਨ ਬੁਧਵਾਰ ਨੂੰ ਸੀ” ਪੜ੍ਹੀ ਹੁੰਦੀ ਤਾਂ ਤੁਹਾਨੂੰ ਇਹ ਸਵਾਲ ਪੁੱਛਣ ਦੀ ਲੋੜ ਹੀ ਨਹੀ ਸੀ ਪੈਣੀ।
ਸਰਵਜੀਤ ਸਿੰਘ


(17/11/12)
ਜਸਵੰਤ ਸਿੰਘ ‘ਅਜੀਤ’

ਦਿੱਲੀ ਹਾਈਕੋਰਟ ਦੇ ਸਾਬਕਾ ਜੱਜ, ਜਸਟਿਸ ਆਰ ਐਸ ਸੋਢੀ ਨੇ ਬੀਤੇ ਦਿਨ ਗੁਰਦੁਆਰਾ ਰਕਾਬਗੰਜ ਸਥਿਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫਤਰ ਦੇ ਬਾਹਰ ਦੋ ਸਿੱਖ ਗੁਟਾਂ ਵਿਚਕਾਰ ਹੋਈ ਹਿੰਸਕ ਝੜਪ, ਜਿਸ ਵਿੱਚ ਕੁੱਝ ਸਿੱਖਾਂ ਦੇ ਜ਼ਖਮੀ ਹੋਣ ਦੀ ਖਬਰ ਹੈ, ਨੂੰ ਸਮੁਚੇ ਸਿੱਖ ਪੰਥ ਦਾ ਸਿਰ ਨੀਵਾਂ ਕਰ ਦੇਣ ਵਾਲੀ ਬਹੁਤ ਹੀ ਸ਼ਰਮਨਾਕ ਘਟਨਾ ਕਰਾਰ ਦਿੱਤਾ ਅਤੇ ਕਿਹਾ ਕਿ ਇੱਕ ਪਾਸੇ ਤਾਂ ਸਿੱਖ ਜਗਤ ਸੰਸਾਰ ਦੇ ਕਈ ਦੇਸ਼ਾਂ ਵਿੱਚ ਪਗੜੀ ਪੁਰ ਲਾਈ ਗਈ ਹੋਈ ਪਾਬੰਦੀ ਨੂੰ ਖਤਮ ਕਰਵਾਣ ਦੇ ਉਦੇਸ਼ ਨਾਲ ਲਗਾਤਾਰ ਸੰਘਰਸ਼ ਕਰਦਾ ਚਲਿਆ ਆ ਰਿਹਾ ਹੈ ਅਤੇ ਦੂਜੇ ਪਾਸੇ ਸਿੱਖਾਂ ਦੇ ਹੀ ਆਗੂ ਹੋਣ ਦੇ ਦਾਅਵੇਦਾਰ ਆਪ ਹੀ ਇੱਕ-ਦੂਜੇ ਦੀਆਂ ਪੱਗਾਂ ਲਾਹ, ਹਵਾ ਵਿੱਚ ਉਛਾਲ ਅਤੇ ਪੈਰਾਂ ਹੇਠ ਰੋਲ ਸਿੱਖਾਂ ਸਥਿਤੀ ਹਾਸੋ-ਹੀਣੀ ਬਣਾਉਣ ਤੇ ਤੁਲ ਗਏ ਹੋਏ ਹਨ।
ਜਸਟਿਸ ਆਰ ਐਸ ਸੋਢੀ ਨੇ ਇਸ ਸਬੰਧ ਵਿੱਚ ਜਾਰੀ ਆਪਣੇ ਬਿਆਨ ਵਿੱਚ ਕਿਹਾ ਕਿ ਉਹ ਇਸ ਸਮੇਂ ਇਸ ਵਿਵਾਦ ਵਿੱਚ ਨਹੀਂ ਪੈਣਾ ਚਾਹੁੰਦੇ ਕਿ ਇਸ ਦੁਖਦਾਈ ਘਟਨਾ ਲਈ ਕੌਣ ਜ਼ਿਮੇਂਦਾਰ ਹੈ ਅਤੇ ਕੌਣ ਨਹੀਂ? ਪ੍ਰੰਤੂ ਉਹ ਇਤਨਾ ਕਹਿਣੋਂ ਨਹੀਂ ਰਹਿ ਸਕਦੇ ਕਿ ਇਸ ਘਟਨਾ ਦੌਰਾਨ ਜੋ ਪੱਗਾਂ ਉਤਰੀਆਂ ਅਤੇ ਰੁਲੀਆਂ ਹਨ, ਉਹ ਕੇਵਲ ਇੱਕ-ਦੋ ਸਿੱਖਾਂ ਦੀਆਂ ਹੀ ਨਹੀਂ ਸਨ, ਉਹ ਤਾਂ ਸਗੋਂ ਸਮੁਚੀ ਸਿੱਖ ਕੌਮ ਦੀਆਂ ਸਨ, ਜੋ ਸਿਰਾਂ ਤੋਂ ਲਥੀਆਂ ਅਤੇ ਪੈਰਾਂ ਹੇਠ ਰੁਲੀਆਂ ਹਨ। ਉਨ੍ਹਾਂ ਦਸਿਆ ਕਿ ਮੀਡੀਆ ਵਿੱਚ ਆਈਆਂ ਖਬਰਾਂ ਪੜ੍ਹ ਅਤੇ ਛਪੀਆਂ ਫੋਟੋਆਂ ਵੇਖ ਕੇ ਖੂਨ ਦੇ ਅਥਰੂ ਰੋਣ ਤੇ ਜੀਅ ਕਰਦਾ ਹੈ, ਕਿਉਂਕਿ ਉਹ ਮੰਨਦੇ ਹਨ ਕਿ ਇਹ ਫੋਟੋਆਂ ਅਤੇ ਖਬਰਾਂ ਸਮੁਚੇ ਸਿੱਖ ਜਗਤ ਦਾ ਸਿਰ ਸ਼ਰਮ ਨਾਲ ਨੀਵਾਂ ਕਰ ਦੇਣ ਵਾਲੀਆਂ ਹਨ। ਉਨ੍ਹਾਂ ਕਿਹਾ ਕਿ ਜਿਵੇਂ ਕਿ ਦਸਿਆ ਗਿਆ ਹੈ ਕਿ ਇਹ ਝਗੜਾ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਦੇ ਮੁੱਦੇ ਨੂੰ ਲੈ ਕੇ ਹੋਇਆ ਹੈ, ਜੇ ਇਹੀ ਗਲ ਹੈ ਤਾਂ ਸੁਆਲ ਉਠਦਾ ਹੈ ਕਿ ਕੀ ਇੱਕ-ਦੂਜੇ ਦੀਆਂ ਪੱਗਾਂ ਲਾਹ ਅਤੇ ਪੈਰਾਂ ਹੇਠ ਰੋਲ ਕੇ ਹੀ ਇਹ ਚੋਣਾਂ ਲੜੀਆਂ ਅਤੇ ਜਿਤੀਆਂ ਜਾਣੀਆਂ ਹਨ ਜੇ ਇਸ ਘਟਨਾ ਪਿਛੇ ਇਹੀ ਸੋਚ ਕੰਮ ਕਰ ਰਹੀ ਸੀ ਤਾਂ ਇਹ ਬਹੁਤ ਹੀ ਸ਼ਰਮਨਾਕ ਗਲ ਹੈ? ਉਨ੍ਹਾਂ ਕਿਹਾ ਕਿ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਵਿੱਚ ਹਾਰ-ਜਿਤ ਦਾ ਫੈਸਲਾ ਆਮ ਸਿੱਖ ਮਤਦਾਤਾਵਾਂ ਦੀਆਂ ਵੋਟਾਂ ਨੇ ਕਰਨਾ ਹੈ, ਇਸ ਲਈ ਇਹ ਚੋਣਾਂ ਇੱਕ-ਦੂਜੇ ਦੀਆਂ ਪੱਗਾਂ ਲਾਹੁਣ ਅਤੇ ਪੈਰਾਂ ਹੇਠ ਰੋਲਣ ਨਾਲ ਨਹੀਂ, ਸਗੋਂ ਸਿੱਖਾਂ ਦੀਆਂ ਵੋਟਾਂ ਨਾਲ ਜਿੱਤੀਆਂ ਜਾ ਸਕਦੀਆਂ ਹਨ। ਇਸ ਕਰਕੇ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਲੜਨ ਤੇ ਜਿਤਣ ਲਈ ਆਪਣੀ ਸ਼ਕਲ-ਸੂਰਤ (ਛੱਬੀ) ਸੰਵਾਰ ਕੇ ਸਿੱਖਾਂ ਵਿੱਚ ਜਾ ਉਨ੍ਹਾਂ ਨੂੰ ਪ੍ਰਭਾਵਤ ਕਰ ਉਨ੍ਹਾਂ ਦਾ ਦਿਲ ਜਿਤਣ ਦੀ ਲੋੜ ਹੈ, ਨਾ ਕਿ ਇੱਕ-ਦੂਜੇ ਦੀਆਂ ਪੱਗਾਂ ਉਛਾਲ ਤੇ ਪੈਰਾਂ ਵਿੱਚ ਰੋਲ ਕੌਮ ਦੀ ਛੱਬੀ ਵਿਗਾੜਨ ਅਤੇ ਉਸਦੀ ਸਥਿਤੀ ਹਾਸੋਹੀਣੀ ਬਣਾਉਣ ਦੀ।


(15/11/12)
ਹਰਦੇਵ ਸਿੰਘ, ਜੰਮੂ

ਵੀਰ ਸਰਬਜੀਤ ਜੀ,
ਗੁਰੂ ਦੀ ਬਖ਼ਸ਼ੀ ਫ਼ਤਿਹ ਪਰਵਾਨ ਕਰਨੀ!
ਆਪਣੇ ਵੱਲ ਆਪ ਜੀ ਦਾ ਪੱਤਰ, ਮਿਤੀ 14. 11. 12 ਪੜ ਕੇ, ਮੇਰਾ ਧਿਆਨ ਇੱਕ ਮਸ਼ਹੂਰ ਸ਼ਾਯਰ ਦੇ ਇਨ੍ਹਾਂ ਅਲਫ਼ਾਜ਼ਾਂ ਵੱਲ ਚਲਾ ਗਿਆ:-
ਹਰ ਇੱਕ ਬਾਤ ਪੇ ਕਹਤੇ ਹੋ ਤੁਮ, ਕਿ ਤੂ ਕਆ ਹੈ,
ਤੁਮੀਂ ਕਹੋ ਕੇ ਯੇ ਅੰਦਾਜ਼ ਏ ਗੁਫ਼ਤਗੂ ਕਆ ਹੈ?
ਸਰਬਜੀਤ ਸਿੰਘ ਜੀ ਤੁਸੀ ਮੇਰੇ ਵਲੋਂ ਪੁੱਛੇ ਇੱਕ ਸਵਾਲ ਨੂੰ ਕੋਟ ਕੀਤਾ ਹੈ। ਵੀਰ ਜੀ ਆਪ ਜੀ ਤੋਂ ਜਾਣਕਾਰੀ ਮੰਗਣ ਦਾ ਭਾਵ ਇਹ ਜਾਣਨਾ ਸੀ ਕਿ, ਜਿਸ ਸਾਲ ਗੁਰੂ ਹਰਗੋਬਿੰਦ ਜੀ ਗਵਾਲੀਅਰ ਕਿਲੇ ਤੋਂ ਰਿਹਾ ਹੋਏ ਸਨ ਉਸ ਸਾਲ ਭਾਰਤ ਵਿੱਚ ਮਨਾਈ ਜਾਂਦੀ ਦਿਵਾਲੀ ਹਿੰਦੂਆਂ ਵਲੋਂ ਕਿਸ ਦਿਹਾੜੇ ਮਨਾਈ ਗਈ ਸੀ? ਮੇਰੇ ਵਲੋਂ ਪੁੱਛੀ ਜਾਣਕਾਰੀ ਦਾ ਸਬੰਧ ਆਪ ਜੀ ਵਲੋਂ ਲਿਖੇ ਪੱਤਰ ਮਿਤੀ 12. 11. 12 ਨਾਲ ਹੀ ਸੀ। ਪਰ ਤੁਸੀ ਜਾਣਕਾਰੀ ਦੇਂਣ ਦੀ ਥਾਂ ਤਲਖ਼ੀ ਅਤੇ ਉੱਤੇਜਨਾ ਦੇ ਨਾਲ, ਕੁੱਝ ਬੇਲੋੜੀਆਂ ਮੁਬਾਰਕਾਂ ਦਿੰਦੇ ਹੋਏ, ਮੈਂਨੂੰ ਸਵਾਲ ਵੀ ਪੁੱਛ ਲਏ। ਮੈਂ ਆਪ ਜੀ ਦੇ ਇਸ ਅੰਦਾਜ਼ੇ ਗੁਫ਼ਤਗੂ ਨੂੰ ਸਮਝ ਸਕਦਾ ਹਾਂ!
ਵੀਰ ਜੀ ਆਪ ਜੀ ਵਲੋਂ ਪੁੱਛੇ ਸਵਾਲ ਬਾਰੇ ਬੇਨਤੀ ਹੈ ਕਿ ਜੇ ਕਰ ਮੈਂਨੂੰ ਕਲੇਂਡਰ ਦੀਆਂ ਤਾਰੀਖਾਂ ਦੀ ਗਿਣਤਿਆਂ ਬਾਰੇ ਜਾਣਕਾਰੀ ਹੁੰਦੀ, ਜਾਂ ਫ਼ਿਰ ਮੈਂ ਇਸ ਬਾਬਤ ਲੇਖ ਲਿਖਣ ਵਾਲਾ ਜਾਣਕਾਰ ਹੁੰਦਾ ਤਾਂ ਆਪ ਜੀ ਤੋਂ ਜਾਣਕਾਰੀ ਨਾ ਮੰਗਦਾ! ਮੈਂ ਆਪ ਜੀ ਨੂੰ ਪਹਿਲਾਂ ਵੀ ਦੱਸ ਚੁੱਕਿਆ ਹਾਂ ਕਿ ਮੇਰੀ ਗਣਿਤ ਵਿਸ਼ੇ ਬਾਰੇ ਦਿਲਚਸਪੀ ਨਹੀਂ ਰਹੀ। ਇਸ ਲਈ ਮੈਂ ਇਹੋ ਜਿਹੀਆਂ ਗਿਣਤਿਆਂ ਸਬੰਧਤ ਜਾਣਕਾਰੀ, ਅਤੇ ਉਨ੍ਹਾਂ ਨਾਲ ਜੁੜੇ ਕੁੱਝ ਸਵਾਲਾਂ ਬਾਰੇ, ਆਪ ਜੀ ਵਰਗੇ ਸੱਜਣ ਜੀ ਤੋਂ ਹੀ ਕੁੱਝ ਪੁੱਛ ਸਕਦਾ ਹਾਂ। ਲੇਕਿਨ ਜੇ ਕਰ ਆਪ ਜੀ ਵਰਗਾ ਸੱਜਣ ਵੀ ਇਹ ਜਾਣਕਾਰੀ ਦੇਂਣ ਦੀ ਥਾਂ ਤਲਖ਼ੀ ਅਤੇ ਉੱਤੇਜਨਾ ਵਿੱਚ ਜਾਏ ਤਾਂ ਇਹ ਗਲ ਸੋਭਦੀ ਨਹੀਂ।
ਮੇਰਾ ਤਾਂ ਕੇਵਲ ਇਹ ਸਵਾਲ ਹੈ ਕਿ ਜਿਸ ਸਾਲ, ਗੁਰੂ ਹਰਗੋਬਿੰਦ ਜੀ ਰਿਹਾ ਹੋਏ ਸੀ, ਉਸ ਸਾਲ, ਭਾਰਤ ਵਿੱਚ ਹਿੰਦੂਆਂ ਵਲੋਂ ਕਿਸ ਦਿਹਾੜੇ ਦਿਵਾਲੀ ਮਨਾਈ ਗਈ ਸੀ? ਜਵਾਬ ਦੇਂਣਾ ਜਾਂ ਨਾ ਦੇਂਣਾ ਆਪ ਜੀ ਦੀ ਮਰਜ਼ੀ!
ਹਰਦੇਵ ਸਿੰਘ, ਜੰਮੂ-15. 11. 12


(15/11/12)
ਸਤਨਾਮ ਕੌਰ ਫਰੀਦਾਬਾਦ/ਉਪਕਾਰ ਸਿੰਘ ਫਰੀਦਾਬਾਦ

ਬਚਿੱਤਰ ਨਾਟਕ ਦੀਆਂ ਬਚਿੱਤਰ ਬਾਤਾਂ: ਅਖੇ ਨੰਦੌਣ ਦੀ ਜੰਗ ਸਮੇਂ (੧੬੯੦) ਗੁਰੂ ਦਸ਼ਮੇਸ਼ ਨੇ ਹਨੂਮਾਨ ਦੇ ਮੰਤ੍ਰ ਦਾ ਜਾਪ ਕੀਤਾ ਜਿਸ ਵਿੱਚ ਚੰਡੀ ਦੇਵੀ ਨੇ ਵੀ ਸ਼ਮੂਲੀਅਤ ਕੀਤੀ
* ਜੰਗ ਸਮੇਂ ਗੁਰਦੇਵ ਦਾ ਸਾਥ ਨਾ ਦੇਣ ਵਾਲਿਆਂ ਨੂੰ ਅਨੰਦਪੁਰ ਵਿੱਚ ਨਾ ਵਸਣ ਦਿੱਤਾ ਅਤੇ ਟੰਗ ਟੰਗ ਕੇ ਕੁੱਤੇ ਦੀ ਮੌਤ ਮਾਰਿਆ
* ਗੁਰੂ ਦਸ਼ਮੇਸ਼ ਅੰਦਰੋਂ ਮੁਗ਼ਲਾਂ ਨਾਲ ਮਿਲੇ ਹੋਏ, ਧਨ-ਬਟੋਰੂ ਅਤੇ ਲੋਕਾਂ ਨੂੰ ਸ਼੍ਰਾਪ ਦਿੰਦੇ ਸਨ
(੧੫ ਨਵੰਬਰ ੨੦੧੨; ਸਤਨਾਮ ਕੌਰ ਫਰੀਦਾਬਾਦ)
ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ. ਉਪਕਾਰ ਸਿੰਘ ਫਰੀਦਾਬਾਦ ਨੇ ਕੀਤਾ। ਉਨ੍ਹਾਂ ਕਿਹਾ ਕਿ ਜਿਸ ਅਖੌਤੀ ਦਸਮ ਗ੍ਰੰਥ ਦਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕੀਤਾ ਜਾ ਰਿਹਾ ਹੈ ਉਸ ਦੀ ਰਚਨਾ ਜਾਅਲੀ ਆਤਮਕਥਾ ਬਚਿੱਤਰ ਨਾਟਕ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਹਨੂਮਾਨ ਦੇ ਮੰਤ੍ਰ ਦਾ ਜਾਪ ਕਰਦਿਆਂ ਦਸਿਆ ਹੈ। ਸ. ਉਪਕਾਰ ਸਿੰਘ ਨੇ ਬਚਿੱਤਰ ਨਾਟਕ ਬਾਰੇ ਦਿੱਤੀ ਇਸ ਜਾਨਕਾਰੀ ਦਾ ਹਵਾਲਾ ਮਿਸ਼ਨਰੀ ਲਹਿਰ ਦੇ ਮੋਢੀ ਸ. ਮਹਿੰਦਰ ਸਿੰਘ ਜੋਸ਼ ਰਚਿਤ ਪੁਸਤਕ ਬਚਿੱਤਰ ਨਾਟਕ ਦੀਆਂ ਬਚਿੱਤਰ ਬਾਤਾਂ ਵਿਚੋਂ ਦਸਿਆ। ਉਨ੍ਹਾਂ ਕਿਹਾ ਕਿ ਬਚਿੱਤਰ ਨਾਟਕ ਜਿਸਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਆਤਮਕਥਾ ਦਸਿਆ ਜਾਂਦਾ ਹੈ ਉਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖਸੀਅਤ ਨੂੰ ਬਦਨਾਮ ਕੀਤਾ ਗਿਆ ਹੈ ਜਿਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਪਿਛਲੇ ਜਨਮ ਵਿੱਚ ਤਪਸਿਆ ਅਤੇ ਮਹਾਂਕਾਲ ਕਾਲਕਾ ਦੀ ਅਰਾਧਨਾ ਕਰਦਾ ਦਸਿਆ ਹੈ। ਮਹਾਂਕਾਲ ਇੱਕ ਸ਼ਰੀਰਧਾਰੀ ਹੈ ਜੋ ਮਾਂਸ ਖਾਣ ਦਾ ਇੰਨਾਂ ਸ਼ੌਕੀਨ ਹੈ ਕਿ ਆਪਣੀ ਵੱਡੀਆਂ ਦਾੜਾਂ ਨਾਲ ਬੰਦੇ ਤਕ ਚਿੱਥ-ਚੱਬ ਕੇ ਖਾ ਜਾਂਦਾ ਹੈ। ਉਹ ਸ਼ਰਾਬੀ ਵੀ ਹੈ ਜੋ ਭੰਗ ਸ਼ਰਾਬ ਦਾ ਸੇਵਨ ਕਰਦਾ ਹੈ। ਸ. ਉਪਕਾਰ ਸਿੰਘ ਨੇ ਦਸਿਆ ਕਿ ਜਾਅਲੀ ਆਤਮਕਥਾ ਦਾ ਇਤਿਹਾਸ ਅਤੇ ਸਾਇੰਸ ਲਾਜੁਆਬ ਹਨ ਜਿਸ ਵਿੱਚ ਇੱਕ ਕੰਨ ਦੀ ਮੈਲ ਤੋਂ ਸ਼੍ਰਿਸ਼ਟੀ ਬਣੀ ਅਤੇ ਦੂਜੇ ਕੰਨ ਦੀ ਮੈਲ ਨਾਲ ਮਧੁ-ਕੀਟਭ ਰਾਕਸ਼ ਮਰੇ ਅਤੇ ਉਨ੍ਹਾਂ ਮਰੇ ਹੋਏ ਰਾਕਸਾਂ ਦੀ ਚਮੜੀ ਤੋਂ ਧਰਤੀ ਬਣ ਗਈ। ਸੂਰਜ ਜੋ ਅੱਗ ਦਾ ਗੈਸੀ ਗੋਲਾ ਹੈ ਮਨੁੱਖੀ ਰੂਪ ਹੋ ਗਿਆ ਉਸਦੇ ਘਰ ਔਲਾਦ ਜੰਮੀ, ਵੱਡੇ ਵੱਡੇ ਪ੍ਰਤਾਪੀ ਰਾਜੇ ਜੋੇ ਅੱਗੇ ਚਲ ਕੇ ਰਘੁ ਤੋਂ ਰਘੁਬੰਸ਼ੀ ਹੋ ਗਏ ਜਿਸ ਵਿੱਚ ਰਾਮਚੰਦ੍ਰ ਦੀ ਔਲਾਦ ਲਵ ਤੇ ਕੁਸ਼ ਨਾਲ ਗੁਰੂ ਨਾਨਕ ਸਾਹਿਬ ਤੇ ਗੁਰੂ ਦਸ਼ਮੇਸ਼ ਨੂੰ ਜੋੜ ਕੇ ਲਵ ਕੁਸ਼ ਦੀ ਔਲਾਦ ਬਣਾ ਦਿੱਤਾ ਅਤੇ ਲਵ ਕੁਸ਼ ਦੇ ਕਲਪਿਤ ਜੁੱਧ ਵਿੱਚ ਭੂਤ-ਪ੍ਰੇਤ, ਡਾਇਣਾਂ, ਚੁੜੈਲਾਂ ਅਤੇ ਕਾਲ ਦੀ ਪਤਨੀ ਕਾਲੀ ਵੀ ਸ਼ਾਮਲ ਹੋ ਗਈ। ਜੋ ਕਿ ਹਾਸੋਹੀਣੀ ਗੱਲ ਹੈ ਅਤੇ ਗੁਰੂ ਦਸ਼ਮੇਸ਼ ਦੇ ਕਿਰਦਾਰ ਨੂੰ ਵੱਡਾ ਦਾਗ ਲਾਉਣ ਵਾਲੀ ਗੱਲ ਹੈ। ਕੀ ਇੰਨ੍ਹਾਂ ਫੋਕੀਆਂ ਗੱਲਾਂ ਦੇ ਲਿਖਾਰੀ ਗੁਰੂ ਗੋਬਿੰਦ ਸਿੰਘ ਜੀ ਹੋ ਸਕਦੇ ਹਨ? ਇਸ ਬਚਿੱਤਰ ਨਾਟਕ ਵਿੱਚ ਮੁਹੰਮਦ ਸਾਬ ਵਰਗਿਆਂ ਦਾ ਵੀ ਅਪਮਾਨ ਕੀਤਾ ਹੈ ਅਤੇ ਇਸ ਬਚਿੱਤਰ ਗੱਪ ਲਿਖਣ ਵਾਲੇ ਲਿਖਾਰੀ ਅਨੁਸਾਰ ਰਾਮਾਨੰਦ ਤੋਂ ਬਾਦ ਮੁਹੰਮਦ ਇਸ ਸੰਸਾਰ ਵਿੱਚ ਆਏ ਜਦ ਕਿ ਸਹੀ ਇਤਿਹਾਸ ਮੁਤਾਬਕ ਮੁਹੰਮਦ ਸਾਬ ਪਹਿਲਾਂ ਆਏ ਸਨ। ਉਨ੍ਹਾਂ ਕਿਹਾ ਕਿ ਇਹ ਜਾਅਲੀ ਆਤਮਕਥਾ ਦੀ ਉਥੋਂ ਹੱਦ ਹੋ ਗਈ ਜਦ ਉਹ ਗੁਰੂ ਗੋਬਿੰਦ ਸਿੰਘ ਜੀ ਨੂੰ ਇੱਕ ਅਤਿਆਚਾਰੀ ਵਾਂਗ ਪੇਸ਼ ਕਰਦਾ ਹੈ ਅਤੇ ਲਿਖਦਾ ਹੈ ਕਿ ਜੰਗ ਸਮੇਂ ਗੁਰਦੇਵ ਦਾ ਸਾਥ ਨਾ ਦੇਣ ਵਾਲਿਆਂ ਨੂੰ ਅਨੰਦਪੁਰ ਵਿੱਚ ਨਾ ਵਸਣ ਦਿੱਤਾ ਅਤੇ ਟੰਗ ਟੰਗ ਕੇ ਕੁੱਤੇ ਦੀ ਮੌਤ ਮਾਰਿਆ। ਗੁਰੂ ਦਸ਼ਮੇਸ਼ ਵੱਲੋਂ ਲੋਕਾਂ ਨੂੰ ਸ਼੍ਰਾਪ ਦਿੰਦੇ ਵਿਖਾਉਣਾ ਅਤੇ ਦੂਜਿਆਂ ਦੇ ਪਿੰਡ ਲੁੱਟ ਜਾਣ ਅਤੇ ਅਨੰਦਪੁਰ ਬਚ ਜਾਣ `ਤੇ ਖੁਸ਼ੀ ਦਾ ਇਜ਼ਹਾਰ, ਸਾਕਤ ਕਵੀ ਗੁਰੂ ਦਸ਼ਮੇਸ਼ ਨੂੰ ਅੰਦਰੋਂ ਮੁਗ਼ਲਾਂ ਨਾਲ ਮਿਲਿਆ ਅਤੇ ਧਨ-ਬਟੋਰੂ ਕਰ ਕੇ ਚਿਤਰ ਰਿਹਾ ਹੈ। ਉਨ੍ਹਾਂ ਕਿਹਾ ਕਿ ਬਚਿੱਤਰ ਨਾਟਕ ਦੇ ਲਿਖਾਰੀ ਦਾ ਇਸ਼ਟ ਨਿਰਾਕਾਰ ਪਰਮੇਸ਼ਰ ਨਹੀਂ ਸਗੋਂ ਮਹਾਂਕਾਲ/ਸਰਬਲੋਹ/ਖੜਗਕੇਤ ਸਰਬਕਾਲ ਪਿਤਾ ਹੈ ਅਤੇ ਉਸ ਦੀ ਪਤਨੀ ਦੇਵੀ ਕਾਲਕਾ ਮਾਤਾ ਹੈ। ਇਸ ਲਈ ਜਾਅਲੀ ਆਤਮਕਥਾ ਬਚਿੱਤਰ ਨਾਟਕ ਅਕਾਲ ਪੁਰਖ ਦੇ ਉਪਾਸ਼ਕ ਗੁਰੂ ਗੋਬਿੰਦ ਸਿੰਘ ਜੀ ਰਚਨਾ ਕਤਈ ਨਹੀਂ ਹੋ ਸਕਦੀ। ਉਪਕਾਰ ਸਿੰਘ ਨੇ ਕਿਹਾ ਕਿ ਗੁਰਮਤਿ ਸਿਧਾਂਤਾਂ ਦਾ ਘਾਣ ਕਰਣ ਵਾਲੀ ਇਸ ਜਾਅਲੀ ਆਤਮਕਥਾ ਬਾਰੇ ਵੱਧ ਤੋਂ ਵੱਧ ਸੰਗਤਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ। ਤਾਕਿ ਇਸ ਜਾਅਲੀ ਪੋਥੇ ਦਾ ਪ੍ਰਕਾਸ਼ ਗੁਰੂ ਅਸਥਾਨਾਂ ਤੋਂ ਹਟਾਇਆ ਜਾਵੇ।


(14/11/12)
ਸਰਵਜੀਤ ਸਿੰਘ

ਹਰਦੇਵ ਸਿੰਘ ਜੰਮੂ ਜੀ, ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫ਼ਤਿਹ।

ਹਰਦੇਵ ਸਿੰਘ ਜੀ, ਆਪ ਜੀ ਨੂੰ ਤ੍ਰੇਤਾ ਯੁਗ ਦੇ ਅਵਤਾਰ, ਰਾਮ ਜੀ ਦੇ ਆਯੁਧਿਆ ਵਾਪਸ ਆਉਣ (ਲੱਗ-ਭੱਗ 2160000 ਸਾਲ ਪਹਿਲਾ) ਦੀ ਬਹੁਤ-ਬਹੁਤ ਵਧਾਈ! ਆਪ ਦੇ ਪੱਤਰ ਸਬੰਧੀ ਬੇਨਤੀ ਹੈ ਕਿ ਮੈਨੂੰ ਅਜੇਹਾ ਕੋਈ ਅਧਿਕਾਰ ਨਹੀ ਹੈ ਕਿ ਮੈਂ ਤੁਹਾਨੂੰ ਕਹਾਂ ਕਿ ਸੀਤਾ ਪਤੀ ਰਾਮ ਦੇ ਆਯੁਧਿਆ ਵਾਪਸ ਆਉਣ ਦੀ ਖੁਸ਼ੀ ‘ਚ ਦੀਵੇ ਨਾ ਜਗਾਓ। ਪ੍ਰਚੱਲਤ ਰਵਾਇਤ ਮੁਤਾਬਕ ਰਾਮ ਜੀ ਕੱਤਕ ਦੀ ਮੱਸਿਆ ਵਾਲੇ ਦਿਨ ਵਾਪਸ ਆਏ ਸਨ। ਜੰਮੂ ਜੀ, ਜੇ ਰਾਮ ਜੀ ਦੇ ਵਾਪਸ ਆਉਣ ਦੇ ਸਾਲ ਭਾਵ ਸੰਨ/ਸੰਮਤ ਬਾਰੇ ਜਾਣਕਾਰੀ ਦੇ ਸਕੋ ਤਾਂ ਧੰਨਵਾਦੀ ਹੋਵਾਂਗਾ। ਆਪ ਦੇ ਸਵਾਲ, “ਨਾਲ ਹੀ ਸਪਸ਼ਟ ਕਰਨ ਦੀ ਕਿਰਪਾਲਤਾ ਕਰਨੀ ਕਿ ਆਪ ਜੀ ਅਨੁਸਾਰ ਗੁਰੂ ਹਰਗੋਬਿੰਦ ਜੀ ਜਦੋਂ ਰਿਹਾ ਹੋਏ ਉਸ ਸਾਲ ਦਿਵਾਲੀ ਕਦੇਂ ਮਨਾਈ ਗਈ ਸੀ”?। ਇਸ ਸਵਾਲ ਨਾਲ ਮੇਰਾ ਕੋਈ ਸਬੰਧ ਨਹੀ ਹੈ।

ਵੀਰ ਜੀ, ਮੈਂ ਗੁਰੂ ਕੀਆ ਸਾਖੀਆਂ ਦਾ ਹਵਾਲਾ ਦਿੱਤਾ ਸੀ। “ਸੰਮਤ ਸੋਲਾਂ ਸੈ ਛਿਹਤ੍ਰ ਕੱਤਕ ਮਾਸੇ ਕ੍ਰਿਸ਼ਨਾ ਪੱਖੇ ਚੌਦਸ ਕੇ ਦਿੰਹੁ ਗੁਰੂ ਜੀ ਬਾਵਨ ਰਾਜਯੋਂ ਕੇ ਗੈਲ ਗੜ੍ਹ ਗੁਆਲੀਅਰ ਸੇ ਬੰਧਨ ਮੁਕਤ ਹੂਏ”।... “ਗੁਰੂ ਹਰਿਗੋਬਿੰਦ ਜੀ ਮਹਲ ਛਟਾ ਬੇਟਾ ਗੁਰੂ ਅਰਜਨ ਜੀ ਸੰਮਤ ਸੋਲਾਂ ਸੈ ਸਤੱਤ੍ਰਾ ਮਾਘ ਪ੍ਰਵਿਸ਼ਟੇ ਪਹਿਲੀ ਕੇ ਦਿੰਹੁ ਹੇਹਰ ਨਗਰੀ ਸੇ ਚਲ ਗਾਮ ਗੁਰੂ ਕੇ ਚੱਕ, ਪਰਗਣਾ ਨਿਝਰਆਲਾ ਆਏ”।

ਜੰਮੂ ਜੀ, ਸੰਮਤ ਸੋਲਾਂ ਸੈ ਛਿਹਤ੍ਰ ਕੱਤਕ ਮਾਸੇ ਕ੍ਰਿਸ਼ਨਾ ਪੱਖੇ ਚੌਦਸ ਕੇ ਦਿੰਹੁ” ਅਤੇ “ਸੰਮਤ ਸੋਲਾਂ ਸੈ ਸਤੱਤ੍ਰਾ ਮਾਘ ਪ੍ਰਵਿਸ਼ਟੇ ਪਹਿਲੀ ਕੇ ਦਿੰਹੁ” ਦੀ ਵਿਆਖਿਆ ਕਰਨ ਦੀ ਖੇਚਲ ਕਰੋ ਜੀ। ਸੰਮਤ 2069 ਬਿਕ੍ਰਮੀ ‘ਚ ਕੱਤਕ ਦੀ ਮੱਸਿਆ ਤੁਹਾਡੀ ਗਿਣਤ ਮੁਤਾਬਕ ਕਿਸ ਦਿਨ ਸੀ?

ਹਰਦੇਵ ਸਿੰਘ ਜੰਮੂ ਜੀ, ਆਪ ਨੂੰ ਬਾਬਾ ਵਿਸ਼ਵਕਰਮਾ ਜੀ ਦੇ ਪ੍ਰਕਾਸ਼ ਦਿਹਾੜੇ (ਕੱਤਕ ਸੁਦੀ ਏਕਮ) ਦੀਆਂ ਵਧਾਈਆਂ!

ਧੰਨਵਾਦ ਸਹਿਤ  ਸਰਵਜੀਤ ਸਿੰਘ


(14/11/12)
ਮਨਦੀਪ ਸਿੰਘ ‘ਵਰਨਨ’

ਵੀਰ ਕੁਲਵੰਤ ਸਿੰਘ ਢੇਸੀ (ਯੂ.ਕੇ.) ਜੀ,

ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ॥

ਪਰਵਾਨ ਕਰਨਾ ਜੀ,

ਆਪ ਜੀ ਦੇ ਲੇਖ 'ਸਿੱਖਾਂ ਦੀ ਦੀਵਾਲੀ ਤੇ ਨੇ੍ਰੇ ਦਾ ਕਹਿਰ “ਸੱਚ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ! ਚੁੱਪ ਰਿਹਾ ਤਾਂ ਸ਼ਮਾਂਦਾਨ ਕੀ ਕਹਿਣਗੇ !!” ਵਿੱਚ ਆਪ ਜੀ ਲਿਖਦੇ ਹੋ :- ਪ੍ਰੋ: ਧੂੰਦਾ ਵਰਗੇ ਪ੍ਰਚਾਰਕਾਂ ਦੀ ਆਪਣੇ ਆਪ ਵਿਚ ਇੱਕ ਭਾਰੀ ਸਮੱਸਿਆ ਹੈ ਕਿ ਉਹ ਸਿੱਖ ਧਰਮ ਦੀ ਸਿਧਾਂਤਕ ਵਿਆਖਿਆ ਕਰਦੇ ਕਰਦੇ ਕਈ ਵੇਰਾਂ ਸਿੱਖ ਧਰਮ ਦੀਆਂ ਮਾਣਮੱਤੀਆਂ ਰਿਵਾਇਤਾਂ ਅਤੇ ਧਾਰਨਾਂਵਾਂ ਤੇ ਅਸਹਿ ਸੱਟ ਮਾਰ ਜਾਂਦੇ ਹਨ ਜਿਸ ਨਾਲ ਉਹਨਾਂ ਦੇ ਵਿਰੋਧੀਆਂ ਨੂੰ ਉਹਨਾਂ ਖਿਲਾਫ ਹਮਲਾ ਕਰਨ ਦਾ ਮੌਕਾ ਮਿਲ ਜਾਂਦਾ ਹੈ ।...

1. ਕਿਰਪਾ ਕਰਕੇ ਦੱਸੋਗੇ ਕਿ ਆਪ ਜੀ ਕਿਨਾਂ -ਕਿਨਾਂ ਰਵਾਇਤਾਂ ਧਾਰਨਾਵਾਂ ਦੀ ਗੱਲ ਕਰਦੇ ਹੋ ? ਅਤੇ ਕਿਵੇਂ ਤੇ ਕਿੱਥੇ ਸਰਬਜੀਤ ਸਿੰਘ ਧੂੰਦਾ ਨੇ ਉਹਨਾਂ ਤੇ ਸੱਟ ਮਾਰੀ ਹੈ । ਗੁਰਬਾਣੀ ਸਿਧਾਂਤ ਦੇ ਆਧਾਰ ਤੇ ਉਹ ਰਵਾਇਤਾਂ ਤੇ ਧਾਰਨਾਵਾਂ ਕਿਵੇਂ -ਕਿਵੇਂ ਠੀਕ ਹਨ ।

2. ਨਾਮ ਸਿਮਰਨ, ਬਿਬੇਕ, ਰਹਿਤ ਦੇ ਅਰਥ ਗੁਰਬਾਣੀ ਦੇ ਸਿਧਾਂਤ ਮੁਤਾਬਿਕ ਕੀ ਹਨ ਤੇ ਤੁਸੀਂ ਕੀ ਸਮਝਦੇ ਹੋ ?

ਆਪ ਜੀ ਦੇ ਉੱਤਰ ਦੀ ਉਡੀਕ ਵਿੱਚ...

ਮਨਦੀਪ ਸਿੰਘ 'ਵਰਨਨ'


(14/11/12)
ਸੰਤੋਖ ਸਿੰਘ ਆਸਟ੍ਰੇਲੀਆ

ਤੇਰਾਂ ਨਵੰਬਰ ਨੂੰ ਫਿਰ ਸ. ਕੁਲਵੰਤ ਸਿੰਘ ਢੇਸੀ ਜੀ ਦਾ ਪੱਤਰ ਛਪਿਆ ਹੈ। ‘ਸਿੱਖ ਮਾਰਗ’ ਉਪਰ ਇਸ ਪੱਤਰ ਨੂੰ ਸ਼ਾਇਦ ਇਕੋ ਪਾਸੇ ਦੇ ਵਿਚਾਰ ਰੱਖਣ ਵਾਲ਼ੇ ਪਾਠਕ ਹੀ ਪੜ੍ਹਦੇ ਹੋਣ ਜੋ ਕਿ ਪਹਿਲਾਂ ਹੀ ਅਜਿਹੇ ਵਿਚਾਰਾਂ ਵਾਲ਼ੇ ਹਨ। ਲੋੜ ਤਾਂ ਅਜਿਹੇ ਵਿਚਾਰਾਂ ਨੂੰ ਉਹਨਾਂ ਪਾਠਕਾਂ ਤੱਕ ਪੁਚਾਉਣ ਦੀ ਹੈ ਜੋ ਇਹਨਾਂ ਵਿਚਾਰਾਂ ਤੋਂ ਅਣਜਾਣ ਹਨ।
ਮੈਂ ਢੇਸੀ ਜੀ ਨੂੰ ਬੇਨਤੀ ਕਰਦਾ ਹਾਂ ਕਿ ਉਹ ਇਸ ਪੱਤਰ ਅਤੇ ਅਜਿਹੇ ਵਿਚਾਰਾਂ ਭਰਪੂਰ ਲੇਖ, ਬਾਕੀ ਪੰਜਾਬੀ ਪੱਤਰਾਂ ਨੂੰ ਵੀ ਭੇਜਣ; ਖਾਸ ਕਰਕੇ ਉਹਨਾਂ ਪੱਤਰਾਂ, ਸੰਸਥਾਵਾਂ ਅਤੇ ਸੱਜਣਾਂ ਨੂੰ ਜਿਨ੍ਹਾਂ ਬਾਰੇ ਇਹ ਸਮਝਿਆ ਜਾਂਦਾ ਹੈ ਕਿ ਉਹਨਾਂ ਨੂੰ ਵੀ ਅਜਿਹੇ ਵਿਚਾਰਾਂ ਤੋਂ ਜਾਣੂ ਕਰਵਾਉਣ ਦੀ ਲੋੜ ਹੈ। ‘ਸਿੱਖ ਮਾਰਗ’ ਦੇ ਪਾਠਕ ਤਾਂ ਢੇਸੀ ਜੀ ਦੇ ਵਿਚਾਰਾਂ ਨਾਲ ਆਮ ਕਰਕੇ ਸਹਿਮਤ ਹੀ ਹਨ।
ਸ਼ੁਭਚਿੰਤਕ
ਸੰਤੋਖ ਸਿੰਘ
ਆਸਟ੍ਰੇਲੀਆ


(14/11/12)
ਡਾ ਦਲਵਿੰਦਰ ਸਿੰਘ ਗ੍ਰੇਵਾਲ

ਗਹਿਰ
ਡਾ ਦਲਵਿੰਦਰ ਸਿੰਘ ਗ੍ਰੇਵਾਲ

ਚਾਰੇ ਪਾਸੇ ਛਾਈ ਗਹਿਰ।
ਪਿੰਡ ਲਪੇਟੇ, ਢਕ ਲਏ ਸ਼ਹਿਰ।
ਸਾੜ ਪਰਾਲੀ ਜੱਟਾਂ ਕੀਤਾ,
ਲੋਕਾਂ ਉਪਰ ਵੱਡਾ ਕਹਿਰ।
ਅਰਬਾਂ ਦੀ ਸੀ ਖਾਦ ਪਰਾਲੀ,
ਬਣ ਧੂਆਂ ਗਈ ਅੰਬਰ ਠਹਿਰ।
ਮੀਲਾਂ ਤਕ ਗਿਆ ਫੈਲ ਚੁਫੇਰੇ,
ਦਹਿਲ ਗਿਆ ਏ ਦਿੱਲੀ ਸ਼ਹਿਰ।
ਡਰਦਾ ਡਰਦਾ ਸੂਰਜ ਚੜ੍ਹਦਾ,
ਦਿਸੇ ਨਾ ਕੁੱਝ ਵੀ, ਚੜ੍ਹੀ ਦੁਪਹਿਰ।
ਛਾਇਆ ਹੈ ਹਰ ਤਰਫ ਧੁੰਧਲਕਾ,
ਨਾਲੇ ਚਲ ਪਈ ਠੰਢੀ ਲਹਿਰ।
ਘਰ ਵਿੱਚ ਧੂਆਂ, ਸੜਕ ਤੇ ਗਹਿਰ
ਇਧਰ ਖਾਈ ਉਧਰ ਨਹਿਰ।
ਗਿੱਡ ਅੱਖਾਂ ਵਿਚ, ਨਜ਼ਲਾ ਨੱਕ ਤੇ,
ਘਰ ਘਰ ਖੰਘ, ਬੁਖਾਰ ਦਾ ਕਹਿਰ।
ਸਾਹ ਲੈਣੇ ਵੀ ਔਖੇ ਹੋਏ,
ਕਾਲਾ ਧੂਆਂ ਬਣਿਆ ਜ਼ਹਿਰ।
ਹਾੜਾ ਵੀਰੋ, ਸਾੜ ਪਰਾਲੀ,
ਦੇਸ਼ ਤੇ ਨਾ ਢਾਵੋ ਇਹ ਕਹਿਰ।


(13/11/12)
ਹਰਦੇਵ ਸਿੰਘ, ਜੰਮੂ

ਸਤਿਕਾਰ ਯੋਗ ਸਰਬਜੀਤ ਸਿੰਘ ਜੀ,
ਗੁਰੂ ਫ਼ਤਿਹ ਪਰਵਾਨ ਕਰਨੀ!
ਆਪ ਜੀ ਦਾ ਪੱਤਰ ਮਿਤੀ 12. 11. 12 ਪੜ ਕੇ ਪਤਾ ਚਲਿਆ ਹੈ ਕਿ, ਆਪ ਜੀ ਦੀ ਗਣਨਾ ਅਨੁਸਾਰ, ਜਿਸ ਦਿਨ ਗੁਰੂ ਹਰਗੋਬਿੰਦ ਜੀ ਰਿਹਾ ਹੋਏ, ਉਸ ਦਿਨ ਦਿਵਾਲੀ ਨਹੀਂ ਸੀ ਅਤੇ ਅੱਜ (13. 11. 12) ਵੀ ਦਿਵਾਲੀ ਨਹੀਂ ਹੈ। ਯਾਨਿ ਕਿ ‘ਦਿਵਾਲੀ ਦੇ ਅਸਲ ਦਿਨ’ ਅਤੇ ‘ਦਿਵਾਲੀ ਮਨਾਉਂਣ ਦੇ ਦਿਨ’ ਵਿੱਚ ਅੰਤਰ ਹੈ।
ਜੇ ਕਰ ਆਪ ਜੀ ਦੀ ਗਣਨਾ ਸਹੀ ਹੈ, ਤਾਂ ਵੀ ਇਹ ਤੱਥ ਆਪਣੀ ਜਗ੍ਹਾ ਹੈ ਕਿ, ਅੱਜ, ਯਾਨੀ ਕਿ ਮਿਤੀ 13. 11. 12 ਨੂੰ ਦਿਵਾਲੀ ਮਨਾਈ ਗਈ ਹੈ। ਆਉਂਣ ਵਾਲੇ ਸਮੇਂ ਵਿੱਚ ਜਿਸ ਵੇਲੇ ਵੀ, ਕਿਸੇ ਲਿਖਤ ਵਿਚ, ਕਿਸੇ ਥਾਂ, ਸਨ 2012 ਦੀ ਦਿਵਾਲੀ ਦਾ ਮਨਾਉਂਣ ਦਾ ਜ਼ਿਕਰ ਆਏਗਾ ਤਾਂ ਇਹੀ ਸਵੀਕਾਰ ਕੀਤਾ ਜਾਏਗਾ ਕਿ ਸੰਨ 2012 ਵਿੱਚ ਦਿਵਾਲੀ 13. 11. 2012 ਵਾਲੇ ਦਿਨ ਹੀ ਮਨਾਈ ਗਈ ਸੀ। ਅਸੀਂ ਆਪਣੀ ਅੱਖੀ ਇਹ ਵੇਖਿਆ ਹੈ ਕਿ ਦਿਵਾਲੀ 13. 11. 12 ਨੂੰ ਮਨਾਈ ਗਈ ਹੈ, ਭਾਵੇਂ ਉਹ ਗਣਿਤ ਅਨੁਸਾਰ 13. 11. 12 ਨੂੰ ਨਾ ਬਣਦੀ ਸਿੱਧ ਹੁੰਦੀ ਹੋਵੇ।
ਹੁਣ ਸਵਾਲ ਉੱਠਦਾ ਹੈ ਕਿ ਸਦਿਆਂ ਬਾਦ, ਅੱਜ ਦੇ ਇਤਹਾਸ ਦਾ ਵਿਸ਼ਲੇਸ਼ਣ ਕਰਨ ਵਾਲਾ ਇਤਹਾਸਕਾਰ, ਅੱਜ ਦਿਆਂ ਅਖਬਾਰਾਂ/ਕਲੇਂਡਰਾਂ ਦੇ ਰਿਕਾਰਡ ਅਨੁਸਾਰ 2012 ਦੀ ਦਿਵਾਲੀ ਮਨਾਉਂਣ ਨੂੰ ਦਰਜ ਕਰੇਗਾ, ਜਾਂ ਫਿਰ ਗਣਿਤ ਅਨੁਸਾਰ? ਜੇ ਕਰ ਉਹ ਲਿਖਦਾ ਹੈ ਕਿ “ਸੰਨ 2012 ਦੀ ਦਿਵਾਲੀ, ਮਿਤੀ 13. 11. 12 ਨੂੰ, ਭਾਰਤ ਵਲੋਂ ਛੁੱਟੀ ਸੀ ਇਸ ਲਈ ਸਰਕਾਰੀ ਦਫ਼ਤਰ ਅਤੇ ਅਦਾਲਤਾਂ ਬੰਦ ਸਨ” ਤਾਂ ਕਿ ਉਸ ਵਲੋਂ ਲਿਖਿਆ ਇਹ ਤੱਥ ਸਵੀਕਾਰ ਕੀਤਾ ਜਾਏਗਾ ਜਾਂ ਨਹੀਂ?
ਨਾਲ ਹੀ ਸਪਸ਼ਟ ਕਰਨ ਦੀ ਕਿਰਪਾਲਤਾ ਕਰਨੀ ਕਿ ਆਪ ਜੀ ਅਨੁਸਾਰ ਗੁਰੂ ਹਰਗੋਬਿੰਦ ਜੀ ਜਦੋਂ ਰਿਹਾ ਹੋਏ ਉਸ ਸਾਲ ਦਿਵਾਲੀ ਕਦੇਂ ਮਨਾਈ ਗਈ ਸੀ? ਗਣਿਤ ਅਨੁਸਾਰ ਆਪਣੀ ਸਹੀ ਤਾਰੀਖ ਤੇ ਜਾਂ ਫਿਰ ਅੱਜ ਹੀ ਵਾਂਗ ਕਿਸੇ ਹੋਰ ਤਾਰੀਖ ਤੇ?
ਹਰਦੇਵ ਸਿੰਘ, ਜੰਮੂ-13. 11. 12


(13/11/12)
ਕੁਲਵੰਤ ਸਿੰਘ ਢੇਸੀ

ਸਿੱਖਾਂ ਦੀ ਦੀਵਾਲੀ ਤੇ ਨੇ੍ਰੇ ਦਾ ਕਹਿਰ
“ਸੱਚ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ !
ਚੁੱਪ ਰਿਹਾ ਤਾਂ ਸ਼ਮਾਂਦਾਨ ਕੀ ਕਹਿਣਗੇ !!”

ਅੱਜ ਜਦੋਂ ਸਾਰੀ ਦੁਨੀਆਂ ਵਿਚ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੇ ਜਸ਼ਨ ਮਨਾਏ ਜਾ ਰਹੇ ਹਨ ਤਾਂ ਇੰਗਲੈਂਡ ਦੇ ਇਹ ਜਸ਼ਨ ਲੰਡਨ ਦੇ ਗੁਰਦੁਆਰਿਆਂ ਵਿਚ ਹੋਈ ਹੁਲੜਬਾਜੀ ਕਾਰਨ ਗ੍ਰਹਿਣੇ ਗਏ ਹਨ । ਅੱਜ ਸਾਡੇ ਧਰਮ ਵਿਚ ਰਿਵਾਇਤ ਅਤੇ ਹਿਦਾਇਤ ਦਾ ਝਗੜਾ ਸਿਰ ਚੜ੍ਹ ਕੇ ਬੋਲ ਰਿਹਾ ਹੈ । ਪਿਛਲੇ ਕੁਝ ਅਰਸੇ ਤੋਂ ਅਸੀਂ ਸੰਗਤਾਂ ਨੂੰ ਸੁਚੇਤ ਕਰ ਰਹੇ ਸਾਂ ਕਿ ਸਿੱਖ ਧਰਮ ਦੀ ਧੜੇਬੰਦਕ ਕਤਾਰਬੰਦੀ ਬੜੇ ਖਤਰਨਾਕ ਪਾਸੇ ਵਲ ਨੂੰ ਵਧ ਰਹੀ ਹੈ ਜੋ ਕਿ ਸਾਡੀ ਏਕਤਾ ਨੂੰ ਤਹਿਸ ਨਹਿਸ ਕਰ ਦੇਵੇਗੀ । ਸਿੱਖ ਮਿਸ਼ਨਰੀ ਪ੍ਰੋ: ਸਰਬਜੀਤ ਸਿੰਘ ਧੂੰਦਾ ਦੇ ਮੁੱਦੇ ਤੇ ਸਲੋਅ ਅਤੇ ਸਾਊਥਾਲ ਵਿਚ ਸਿੱਖਾਂ ਦਰਮਿਆਨ ਹੋਏ ਟਕਰਾਅ ਨਾਲ ਅੱਜ ਹਰ ਸਿੱਖ ਦਾ ਹਿਰਦਾ ਵਲੂੰਧਰਿਆ ਗਿਆ ਹੈ । ਅੱਜ ਹਰ ਸਿੱਖ ਦੇ ਮਨ ਵਿਚ ਇਹ ਵਿਚਾਰ ਦੁਹਾਈ ਦੇ ਰਿਹਾ ਹੈ ਕਿ ਕੀ ਸਾਡੇ ਗੁਰਦੁਆਰੇ ਹਮੇਸ਼ਾਂ ਹੀ ਲੜਾਈ ਦਾ ਮੈਦਾਨ ਬਣੇ ਰਹਿਣਗੇ ? ਕੀ ਅਮਨ ਪਸੰਦ ਅਖਵਾਉਣ ਵਾਲਾ ਸਿੱਖ ਭਾਈਚਾਰਾ ਹੁਣ ਦੁਨੀਆਂ ਦੀ ਨਿਗ੍ਹਾ ਵਿਚ ਸਥਾਈ ਤੌਰ ਤੇ ਅੱਤਵਾਦੀ ਬਣਨ ਜਾ ਰਿਹਾ ਹੈ ? ਕੀ ਸਾਡੇ ਧਰਮ ਦੇ ਸਾਰੇ ਹੀ ਫੈਸਲੇ ਹੁਣ ਡਾਂਗ ਦੇ ਜ਼ੋਰ ਨਾਲ ਹੋਇਆ ਕਰਨਗੇ ?
ਆਓ ਸਭ ਤੋਂ ਪਹਿਲਾਂ ਸਮੱਸਿਆ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ।
ਸਾਡੇ ਸਿੱਖ ਗੁਰੂ ਸਾਹਿਬਾਨ ਦੇ 31 ਗੁਰਪੁਰਬ ਹਨ, ਕਮਾਲਾਂ ਭਰਿਆ ਗੁਰ ਇਤਹਾਸ ਅਤੇ ਸਿੱਖ ਇਤਹਾਸ ਹੈ ਪਰ ਸਭ ਪਾਸਿਓ ਪਾਸਾ ਸੰਕੋਚ ਕੇ ਅਨੇਕਾਂ ਸੰਸਥਾਵਾਂ ਕਾਫੀ ਅਰਸੇ ਤੋਂ ਆਪੋ ਆਪਣੇ ਮਹਾਂਪੁਰਖਾਂ ਨੂੰ ਪ੍ਰਚਾਰ ਕੇ ਆਪੋ ਆਪਣੇ ਧੜੇ ਦੀ ਸ੍ਰੇਸ਼ਟਤਾ ਸਥਾਪਤ ਕਰਨ ਵਲ ਵਧ ਰਹੀਆਂ ਹਨ । ਇਹਨਾਂ ਸੰਸਥਾਵਾਂ ਨਾਲ ਸਬੰਧਤ ਗੁਰਦੁਆਰਿਆਂ ਵਿਚ ਕੇਵਲ ਉਹਨਾਂ ਹੀ ਪ੍ਰਚਾਰਕਾਂ ਨੂੰ ਬੁੱਕ ਕੀਤਾ ਜਾਂਦਾ ਹੈ ਜਿਹੜੇ ਕਿ ਉਹਨਾਂ ਦੇ ਮਹਾਂਪੁਰਖਾਂ ਦਾ ਪ੍ਰਚਾਰ ਕਰਨ । ਇਸ ਸ਼੍ਰੇਣੀ ਨੂੰ ਮੋਟੇ ਤੌਰ ਤੇ ਸੰਤ ਸਮਾਜ ਕਿਹਾ ਜਾਂਦਾ ਹੈ ਅਤੇ ਸਿੱਖ ਮਿਸ਼ਨਰੀ ਪ੍ਰਚਾਰਕ ਇਹਨਾਂ ਲਈ ਪ੍ਰਮੁਖ ਖਤਰਾ ਬਣੇ ਹੋਏ ਹਨ । ਕੋਈ ਸਮਾਂ ਸੀ ਸਿੱਖਾਂ ਦਾ ਸੰਤ ਸਮਾਜ ਸ਼ਾਂਤੀਪੂਰਵਕ ਤਰੀਕੇ ਨਾਲ ਆਪਣੇ ਅਮਲਾਂ ਵਿਚ ਮਸਤ ਰਹਿੰਦਾ ਸੀ ਪਰ ਹੁਣ ਸਮੱਸਿਆ ਉਦੋਂ ਗੰਭੀਰ ਹੋ ਗਈ ਜਦੋਂ ਤੋਂ ਕੁਝ ਇੱਕ ਕਟੜਪੰਥੀ ਅਤੇ ਖੜਕੂ ਅਖਵਾਉਣ ਵਾਲੀਆਂ ਸੰਸਥਾਵਾਂ ਦੀ ਸੰਤ ਸਮਾਜ ਨੂੰ ਹਿਮਾਇਤ ਮਿਲਣ ਲੱਗ ਪਈ । ਅੱਜ ਸ਼ਾਂਤਮਈ ਅਖਵਾਉਣ ਵਾਲੇ ਸੰਤ ਸਮਾਜ ਦੇ ਅਨੇਕਾਂ ਪ੍ਰਚਾਰਕ ਨਾਂ ਕੇਵਲ ਸਿੱਖ ਮਿਸ਼ਨਰੀਆਂ ਨੂੰ ਸਟੇਜਾਂ ਤੇ ਜਵਾਬ ਵੀ ਦੇਣ ਲੱਗ ਪਏ ਹਨ ਸਗੋਂ ਉਹ ਮਿਸ਼ਨਰੀਆਂ ਨੂੰ ਮਸ਼ੀਨਰੀ ਕਹਿ ਕੇ ਮੂੰਹ ਵੀ ਚਿੜਾਉਂਦੇ ਹਨ ।
ਮੈਂ ਇੱਕ ਦਿਨ ਪੰਜਾਬ ਤੋਂ ਪ੍ਰੌਡ ਹੋ ਕੇ ਆਏ ਇੱਕ ਗੁਰਸਿੱਖ ਤੋਂ ਸਿੱਖ ਮਿਸ਼ਨਰੀ ਸੰਸਥਾਵਾਂ ਦੀ ਸਾਡੇ ਧਰਮ ਨੂੰ ਦੇਣ ਸਬੰਧੀ ਪੁੱਛਿਆ ਤਾਂ ਉਸ ਦਾ ਦੋ ਟੁੱਕ ਜਵਾਬ ਸੀ ਕਿ ਪੰਜਾਬ ਦੇ ਪੜ੍ਹੇ ਲਿਖੇ ਤਬਕੇ ਵਿਚ ਸਿੱਖ ਮਿਸ਼ਨਰੀ ਸੰਸਥਾਵਾਂ ਅਤੇ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਨੇ ਬਹੁਤ ਕੰਮ ਕੀਤਾ ਹੈ ਜਦ ਕਿ ਘੱਟ ਪੜ੍ਹੇ ਲਿਖੇ ਵਰਗ ਵਿਚ ਸੰਤ ਸਮਾਜ ਨੇ ਕੰਮ ਕੀਤਾ ਹੈ । ਮਸਲਾ ਸਿਰਫ ਉਦੋਂ ਪੈਦਾ ਹੋ ਗਿਆ ਜਦੋਂ ਸੰਤ ਸਮਾਜ ਮਿਸ਼ਨਰੀਆਂ ਨੂੰ ਆਪਣੀ ਹੋਂਦ ਲਈ ਵੱਡਾ ਖਤਰਾ ਸਮਝਣ ਲੱਗ ਪਿਆ । ਪਿਛਲੇ ਦਿਨੀਂ ਇੱਕ ਸਜਣ ਨੇ ਤਾਂ ਇਥੋਂ ਤਕ ਕਹਿ ਦਿੱਤਾ ਕਿ ਅਗਰ ਪ੍ਰੋ: ਧੂੰਦਾ ਵਰਗੇ ਪ੍ਰਚਾਰਕ ਇਹਨਾਂ ਦੇਸ਼ਾਂ ਵਿਚ 6 ਮਹੀਨੇ ਡਟ ਕੇ ਪ੍ਰਚਾਰ ਕਰ ਦੇਣ ਤਾਂ ਸੰਤ ਸਮਾਜ ਅਤੇ ਕੱਟੜਪੰਥੀ ਸੰਸਥਾਵਾਂ ਅਸਰ ਹੀਣ ਹੋ ਜਾਣਗੀਆਂ । ਚੇਤੇ ਰਹੇ ਕਿ ਸੰਤ ਸਮਾਜ ਦੇ ਨਾਲ ਨਾਲ ਕੁਝ ਇੱਕ ਕੱਟੜਪੰਥੀ ਸੰਸਥਾਵਾਂ ਲਈ ਵੀ ਸਿੱਖ ਮਿਸ਼ਨਰੀ ਵੱਡਾ ਖਤਰਾ ਬਣਨ ਦੇ ਨਾਲ ਇਹ ਮਸਲਾ ਹੁਣ ਸੜਕ ਤੇ ਆ ਗਿਆ ਹੈ ਅਤੇ ਸਿੱਧੇ ਟਕਰਾਓ ਹੋਣ ਲੱਗ ਪਏ ਹਨ ।
ਬਹੁਤ ਸਾਰੇ ਲੋਕਾਂ ਨੂੰ ਇਹ ਜਾਣਕੇ ਹੈਰਾਨੀ ਹੋਵੇਗੀ ਕਿ ਸਾਡੀਆਂ ਕੱਟੜਪੰਥੀ ਸੰਸਥਾਵਾਂ ਲਈ ਤਾਂ ਪੰਥ ਰਤਨ ਗਿਆਨੀ ਸੰਤ ਸਿੰਘ ਮਸਕੀਨ ਵਰਗੇ ਗੁਰਸਿੱਖ ਵੀ ਬਹੁਤ ਵੱਡਾ ਖਤਰਾ ਰਹੇ ਹਨ । ਇਹਨਾ ਸੰਸਥਾਵਾਂ ਨਾਲ ਸਬੰਧਤ ਲੋਕ ਮਸਕੀਨ ਜੀ ਖਿਲਾਫ ਆਪਣੀ ਭੜਾਸ ਜਨਤਕ ਤੌਰ ਤੇ ਤਾਂ ਨਾਂ ਸਹੀ ਪਰ ਆਪੋ ਆਪਣੀਆਂ ਸਫਾਂ ਵਿਚ ਜ਼ਰੂਰ ਕੱਢਦੇ ਰਹੇ ਹਨ। ਹੁਣ ਕੱਟੜਪੰਥੀ ਸੰਸਥਾਵਾਂ ਵਿਚ ਨੌਜਵਾਨਾਂ ਨੂੰ ਇਸ ਹੱਦ ਤਕ ਭੜਕਾਇਆ ਗਿਆ ਹੈ ਕਿ ਉਹ ਹਰ ਮਿਸ਼ਨਰੀ ਦੀ ਦਸਤਾਰ ਉਤਾਰਨ ਅਤੇ ਉਸ ਨੂੰ ਛਿੱਲਣ ਦੇ ਲਲਕਾਰੇ ਸ਼ਰੇ ਆਮ ਮਾਰਦੇ ਹਨ । ਪਿਛਲੇ ਦਿਨੀ ਇਕੱ ਪ੍ਰਚਾਰਕ ਨੂੰ ਜਦੋਂ ਇਹਨਾਂ ਨੌਜਵਾਨਾਂ ਤੋਂ ਖਤਰਾ ਦਿੱਸਿਆ ਤਾਂ ਉਸ ਨੇ ਆਪਣੀ ਦਸਤਾਰ ਖੁਦ ਹੀ ਉਤਾਰ ਲਈ ਕਿ ਭਾਈ ਤੁਸੀਂ ਮੇਰੀ ਦਸਤਾਰ ਹੀ ਲਾਹੁਣੀ ਹੈ ਮੈਂ ਖੁਦ ਹੀ ਉਤਾਰ ਲੈਂਦਾ ਹਾਂ । ਅਜੇਹੀਆਂ ਘਟਨਾਵਾਂ ਸਾਰੇ ਸਿੱਖ ਭਾਈਚਾਰੇ ਲਈ ਬੇਹੱਦ ਸ਼ਰਮਨਾਕ ਹਨ । ਸਿੱਖ ਧਰਮ ਜਿਸ ਨੂੰ ਇਸ ਦੁਨੀਆਂ ਦਾ ਸਭ ਤੋਂ ਵੱਧ ਅਗਾਂਹ ਵਧੂ ਅਤੇ ਵਿਗਿਆਨਕ ਧਰਮ ਕਿਹਾ ਜਾਂਦਾ ਹੈ ਅੱਜ ਉਸ ਧਰਮ ਦੀ ਵਿਆਖਿਆ ਦਾ ਅਧਿਕਾਰ ਕੇਵਲ ਲੱਠ ਮਾਰਾਂ ਕੋਲ ਰਹਿ ਗਿਆ ਹੈ । ਸਿੱਖ ਸਮਾਜ ਦਾ 98 % ਭਾਈਚਾਰਾ ਪ੍ਰੋ: ਧੂੰਦਾ ਵਰਗੇ ਪ੍ਰਚਾਰਕਾਂ ਨੂੰ ਸੁਣਨਾਂ ਚਾਹੁੰਦਾ ਹੈ ਪਰ ਇਸ ਸਮਾਜ ਦੀ ਕੋਈ ਖਾੜਕੂ ਜਥੇਬੰਦੀ ਨਾਂ ਹੋਣ ਕਾਰਨ ਉਹ ਇਹਨਾਂ ਪ੍ਰਚਾਰਕਾਂ ਨੂੰ ਕੋਈ ਹਿਫਾਜਤ ਦੇਣ ਤੋਂ ਅਸਮਰਥ ਹਨ ਅਤੇ ਮੂਕ ਦਰਸ਼ਕ ਬਣ ਕੇ ਸਭ ਦੇਖ ਰਹੇ ਹਨ ।
ਪ੍ਰੋ: ਧੂੰਦਾ ਵਰਗੇ ਪ੍ਰਚਾਰਕਾਂ ਦੀ ਆਪਣੇ ਆਪ ਵਿਚ ਇੱਕ ਭਾਰੀ ਸਮੱਸਿਆ ਹੈ ਕਿ ਉਹ ਸਿੱਖ ਧਰਮ ਦੀ ਸਿਧਾਂਤਕ ਵਿਆਖਿਆ ਕਰਦੇ ਕਰਦੇ ਕਈ ਵੇਰਾਂ ਸਿੱਖ ਧਰਮ ਦੀਆਂ ਮਾਣਮੱਤੀਆਂ ਰਿਵਾਇਤਾਂ ਅਤੇ ਧਾਰਨਾਂਵਾਂ ਤੇ ਅਸਹਿ ਸੱਟ ਮਾਰ ਜਾਂਦੇ ਹਨ ਜਿਸ ਨਾਲ ਉਹਨਾਂ ਦੇ ਵਿਰੋਧੀਆਂ ਨੂੰ ਉਹਨਾਂ ਖਿਲਾਫ ਹਮਲਾ ਕਰਨ ਦਾ ਮੌਕਾ ਮਿਲ ਜਾਂਦਾ ਹੈ । ਇਹੀ ਕਾਰਨ ਹੈ ਕਿ ਪਿਛਲੇ ਦਿਨੀਂ ਪ੍ਰੋ: ਧੂੰਦਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਭੁੱਲ ਬਖਸ਼ਾਉਣੀ ਪਈ ਸੀ । ਨਾਮ ਸਿਮਰਨ, ਬਿਬੇਕ, ਰਹਿਤ, ਕੀਰਤਨ, ਸਰੋਵਰ, ਲੰਗਰ, ਕਾਰ ਸੇਵਾ, ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਹਿੱਤ ਚੜ੍ਹਦੇ ਚੰਦੋਏ ਤੇ ਰੁਮਾਲੇ ਅਤੇ ਹੋਰ ਅਨੇਕਾਂ ਅਜੇਹੀਆਂ ਅਜੇਹੀਆਂ ਗੱਲਾਂ ਹਨ ਜਿਹਨਾਂ ਬਾਰੇ ਸਾਡੇ ਪ੍ਰਚਾਰਕਾਂ ਨੂੰ ਬੋਲਣ ਸਮੇਂ ਬਹੁਤ ਸਮਝ ਅਤੇ ਸੰਕੋਚ ਤੋਂ ਕੰਮ ਲੈਣ ਦੀ ਲੋੜ ਹੈ । ਸਭ ਤੋਂ ਵੱਧ ਖਤਰਨਾਕ ਮਸਲਾ ਦਸਮ ਗ੍ਰੰਥ ਦਾ ਹੈ ਜਿਸ ਨੂੰ ਹੁਣ ਸੰਤ ਸਮਾਜ ਅਤੇ ਕੁਝ ਕਟੜਪੰਥੀ ਸੰਸਥਾਵਾਂ ਨੇ ਸ੍ਰੀ ਗੁਰੂ ਦਸਮ ਗ੍ਰੰਥ ਕਹਿ ਕੇ ਸਿੱਖ ਧਰਮ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਸਥਾਪਤ ਕਰਨ ਦਾ ਇੱਕ ਤਰਾਂ ਨਾਲ ਦ੍ਰਿੜ ਫੈਸਲਾ ਕਰ ਲਿਆ ਹੈ । ਉਹਨਾਂ ਸਾਹਮਣੇ ਸਿੱਖ ਮਿਸ਼ਨਰੀ ਸਭ ਤੋਂ ਵੱਡਾ ਰੋੜਾ ਹਨ ਅਤੇ ਉਹ ਕਿਸੇ ਵੀ ਕੀਮਤ ਤੇ ਇਸ ਰੋੜੇ ਨੂੰ ਹਟਾਉਣ ਲਈ ਹਰ ‘ਕੁਰਬਾਨੀ’ ਕਰਨ ਨੂੰ ਤਿਆਰ ਹਨ। ਪਿਛਲੇ ਦਿਨੀ ਸਾਡੇ ਕਿਸੇ ਮਿੱਤਰ ਨੇ ਇੱਕ ਨੌਜਵਾਨ ਨੂੰ ਇਥੋਂ ਤਕ ਕਹਿੰਦਿਆਂ ਵੀ ਸੁਣਿਆ ਹੈ ਕਿ ਉਸ ਨੇ ਤਾਂ ਉਮਰ ਕੈਦ ਹੀ ਕੱਟਣੀ ਹੈ ਚਲੋ ਕਿਸੇ ਦੁਸ਼ਟ (ਪ੍ਰਚਾਰਕ) ਨੂੰ ਸੋਧ ਕੇ ਹੀ ਸਹੀ । ਸੋਚਣ ਵਾਲੀ ਗੱਲ ਹੈ ਕਿ ਇਹਨਾ ਨੌਜਵਾਨਾਂ ਨੂੰ ਇਸ ਹੱਦ ਤਕ ਭੜਕਾਉਣ ਵਾਲੇ ਕਿਸ ਧਰਮ ਦੀ ਸੇਵਾ ਕਰ ਰਹੇ ਹਨ!

ਚੰਗਾ ਹੁੰਦਾ ਅਗਰ ਮਿਸ਼ਨਰੀ ਅਤੇ ਗੈਰ ਮਿਸ਼ਨਰੀ ਸਾਰੀਆਂ ਹੀ ਸਿੱਖ ਸੰਸਥਾਵਾਂ ਸਿੱਖ ਰਹਿਤ ਮਰਿਯਾਦਾ ਦੇ ਮੁੱਦੇ ਤੇ ਸਹਿਮਤ ਹੋ ਕੇ ਇਸ ਟਕਰਾਓ ਨੂੰ ਟਾਲ ਲੈਂਦੀਆਂ ਪਰ ਅਫਸੋਸ ਇਹ ਹੈ ਕਿ ਕੁਝ ਕੱਟੜਪੰਥੀ ਲੋਕ ਆਪਣੇ ਹੀ ਧੜੇ ਦੀ ਮਰਿਯਾਦਾ ਨੂੰ ਹੀ ਪੰਥ ਦੀ ਮਰਿਯਾਦਾ ਵਜੋਂ ਸਥਾਪਤ ਕਰਨ ਲਈ ਪੂਰੀ ਤਰਾਂ ਜ਼ੋਰ ਅਜ਼ਮਾਈ ਕਰ ਰਹੇ ਹਨ । ਸਭ ਤੋਂ ਵੱਡੀ ਔਕੜ ਉਦੋਂ ਬਣ ਜਾਂਦੀ ਹੈ ਜਦੋਂ ਕਿ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖਤ ਵਰਗੀਆਂ ਸੰਸਥਾਵਾਂ ਸਿੱਖ ਸਮਾਜ ਦੇ ਮਰਿਯਾਦਾ ਦੇ ਮੁੱਦੇ ਤੇ ਮੂਕ ਦਰਸ਼ਕ ਬਣ ਜਾਂਦੀਆਂ ਹਨ । ਇਹਨਾਂ ਸੰਸਥਾਵਾਂ ਉਪਰ ਬਾਦਲ ਦਲ ਦਾ ਅਧਿਕਾਰ ਹੈ ਅਤੇ ਬਾਦਲ ਦਲ ਦੀ ਸੰਤ ਸਮਾਜ ਨਾਲ ਭਾਈਵਾਲੀ ਹੈ ਜਿਸ ਦੇ ਸਿੱਟੇ ਵਜੋਂ ਸਿੱਖ ਰਹਿਤ ਮਰਿਯਾਦਾ ਦੀ ਸ਼ਰੇਆਮ ਉਲੰਘਣਾਂ ਹੋ ਰਹੀ ਹੈ ਅਤੇ ਸਾਡੇ ਜਥੇਦਾਰ ਪੰਥ ਨੂੰ ਕੋਈ ਨਿੱਗਰ ਸੇਧ ਦੇ ਕੇ ਇਸ ਸੰਕਟ ਵਿਚੋਂ ਬਾਹਰ ਕੱਢਣ ਲਈ ਕੋਈ ਵੀ ਭੂਮਿਕਾ ਨਿਭਾਉਂਦੇ ਨਜ਼ਰ ਨਹੀਂ ਆਉਂਦੇ ।

ਅਖੀਰ ਤੇ ਅਸੀਂ ਸਿੱਖ ਮਿਸ਼ਨਰੀ ਅਤੇ ਗੈਰ ਮਿਸ਼ਨਰੀ ਸਾਰੀਆਂ ਹੀ ਸੰਸਥਾਵਾਂ ਦੇ ਪ੍ਰਚਾਰਕਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਪੰਥ ਨੂੰ ਇਸ ਸੰਕਟ ਵਿਚੋਂ ਕਢਣ ਲਈ ਸਧਾਰਨ ਸੂਝ ( ਕਾਮਨ ਸੈਂਸ ) ਤੋਂ ਕੰਮ ਲੈਣ । ਧਰਮ ਦੀ ਸੇਵਾ ਅਧਾਰਮਕ ਅਮਲਾਂ ਨਾਲ ਕਦੀ ਵੀ ਨਹੀਂ ਕੀਤੀ ਜਾ ਸਕਦੀ । ਸੱਚ ਦੀ ਸਥਾਪਤੀ ਲਈ ਝੂਠ, ਬੁਰਛਾਗਰਦੀ, ਹੁਲੜਬਾਜ਼ੀ, ਗੁੰਡਾਗਰਦੀ ਅਤੇ ਹਿੰਸਾ ਨੂੰ ਸੰਦ ਵਜੋਂ ਵਰਤਣ ਦੇ ਲਲਕਾਰੇ ਹੀ ਸਾਬਤ ਕਰਦੇ ਹਨ ਕਿ ਇਹ ਧਰਮ ਦੇ ਨਹੀਂ ਸਗੋਂ ਅਧਰਮ ਦੇ ਹੀ ਅਮਲ ਹਨ।
ਮਿਸ਼ਨਰੀ ਅਤੇ ਗੈਰ ਮਿਸ਼ਨਰੀ ਸਿੱਖਾਂ ਨੂੰ ਬੇਨਤੀ ਹੈ ਕਿ ਆਪਾਂ ਗੁਰੂ ਦੀ ਹਦਾਇਤ ਅਨੁਸਾਰ ਅਤੇ ਆਪਣੇ ਜੀਵਨ ਵਿਚ ਗੁਰੂ ਦੇ ਗਿਆਨ ਦਾ ਦੀਵਾ ਜਗਾ ਕੇ ਜੀਵਨ ਨੂੰ ਰੌਸ਼ਨ ਕਰੀਏ ਤੇ ਸੱਚ ਦੇ ਮਾਣਕਾਂ ਨਾਲ ਭਰ ਲਈਏ ਤਾਂ ਕਿ ਹਨੇਰੇ ਦੇ ਅਮਲਾਂ ਨਾਲ ਆਪਣਾ ਅਤੇ ਹੋਰਾਂ ਦਾ ਜਿਊਣਾਂ ਹਰਾਮ ਨਾ ਹੋਵੇ—
'ਸਤਿਗੁਰ ਸਬਦਿ ਉਜਾਰੋ ਦੀਪਾ ॥ ਬਿਨਸਿਓ ਅੰਧਕਾਰ ਤਿਹ ਮੰਦਰਿ, ਰਤਨ ਕੋਠੜੀ ਖੁਲ੍ਹੀ ਅਨੂਪਾ ॥੧॥--821
ਸੱਚ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ
ਚੁੱਪ ਰਿਹਾ ਤਾਂ ਸ਼ਮਾਂਦਾਨ ਕੀ ਕਹਿਣਗੇ !!
ਕੁਲਵੰਤ ਸਿੰਘ ਢੇਸੀ


(13/11/12)
ਮਨਜੀਤ ਸਿੰਘ ਖਾਲਸਾ

ਸਿਖ ਧਰਮ ਦੇ ਨਿਆਰੇਪਨ ਦੇ ਉਲਟ ਹੈ ਸਿੱਖਾਂ ਵਿੱਚ ਵਿਸ਼ਵਕਰਮਾ ਦੀ ਮਾਨਤਾ: ਮਨਜੀਤ ਸਿੰਘ ਖਾਲਸਾ, ਮੋਹਾਲੀ
ਸਿਖਾਂ ਦੇ ਇੱਕ ਤੱਬਕੇ ਨਾਲ ਜੁੜੇ ਸੱਜਣ ਅਗਿਆਨਤਾ ਵੱਸ ਹੀ ਵਿਸ਼ਵਕਰਮਾ ਨਾਮੀ ਦੇਵਤੇ ਨੂੰ ਇਸ਼ਟ ਮੰਨਦੇ ਹੋਏ, ਉਸਦਾ ਦਿਨ ਮਨਾਉਦਿਆਂ, ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਉਪਦੇਸ਼ਾਂ ਦੀ ਉਲੱਘਣਾ ਕਰਨ ਦੇ ਨਾਲ-ਨਾਲ ਸਿਖ ਰਹਿਤ ਮਰਿਆਦਾ ਦੇ ਸਿਰਲੇਖ ਗੁਰਮਤਿ ਦੀ ਰਹਿਣੀ ਦੇ ਭਾਗ ‘ੳ’ ਵਿੱਚ ਅੰਕਿਤ “ਇਕ ਅਕਾਲ ਪੁਰਖ ਤੋਂ ਛੁਟ ਕਿਸੇ ਦੇਵੀ ਦੇਵਤੇ ਦੀ ਉਪਾਸਨਾ ਨਹੀਂ ਕਰਨੀ” ਮੱਦ ਦਾ ਵੀ ਖੁੱਲੇ ਆਮ ਉਲੰਘਣ ਕਰਦੇ ਹਨ। ਪਰ ਕਦੇ ਵੀ ਮੇਰੇ ਕਿਸੇ ਕੋਮੀ ਪ੍ਰਬੰਧਕ/ਆਗੂ ਨੇ ਇਨ੍ਹਾਂ ਭੁੱਲੇ ਹੋਏ ਵੀਰਾਂ ਨੂੰ ਸਮਝਾ ਕੇ ਗੁਰਮਤਿ ਅਨੁਸਾਰੀ ਸੇਧ ਦੇਣ ਦੀ ਕੋਸ਼ਿਸ਼ ਨਹੀਂ ਕੀਤੀ। ਬਲਕਿ ਅਜੋਕੇ ਕੋਮੀ ਪ੍ਰਬਧੰਕ ਤਾਂ ਉਨ੍ਹਾਂ ਭੋਲੇ ਭਾਲੇ ਅਗਿਆਨੀ ਵੀਰਾਂ ਦੇ ਸੱਦੇ ਤੇ ਬੜੇ ਫਖਰ ਨਾਲ ਐਸੇ ਸਮਾਗਮਾਂ ਵਿੱਚ ਸ਼ਿਰੱਕਤ ਕਰਦੇ ਹਨ। ਆਉ ਵਿਚਾਰੀਏ ਕਿ ਵਿਸ਼ਵਕਰਮਾਂ ਨਾਮੀ ਦੇਵਤੇ ਬਾਰੇ ਹਿੰਦੂ ਗ੍ਰੰਥ ਕੀ ਲਿਖਦੇ ਹਨ?
ਰਮਾਇਣ ਨਾਮੀ ਹਿੰਦੂ ਗ੍ਰੰਥ ਵਿੱਚ ਅੰਕਿਤ ਹੈ ਕਿ ਵਿਸ਼ਵਕਰਮਾ ਅੱਠਵੇਂ ਵਸੁ ਪ੍ਰਭਾਸ ਦਾ ਪੁੱਤਰ ਲਾਵਨਯਮਤੀ ਯੋਗ ਸਿੱਧਾ ਤੋਂ ਪੈਦਾ ਹੋਇਆ, ਇਸ ਦੀ ਪੁੱਤਰੀ ਸੰਜਨਾ ਦਾ ਵਿਆਹ ਸੂਰਜ ਨਾਮੀ ਦੇਵਤੇ (ਜੋ ਸਮੁੱਚੇ ਬ੍ਰਹਮੰਡ ਨੂੰ ਰੁਸ਼ਨਾਉਂਦਾ ਹੈ) ਨਾਲ ਹੋਇਆ ਪਰ ਜਦੋਂ ਸੰਜਨਾ ਸੂਰਜ ਦਾ ਤੇਜ ਨਾ ਸਹਾਰ ਸਕੀ, ਤਾਂ ਵਿਸ਼ਵਕਰਮਾ ਨੇ ਸੂਰਜ ਦੇਵਤੇ ਨੂੰ ਆਪਣੀ ਖਰਾਦ ਤੇ ਬੰਨ ਕੇ, ਸੂਰਜ ਦਾ ਅੱਠਵਾਂ ਭਾਗ ਛਿੱਲ ਦਿੱਤਾ, ਜਿਸ ਕਰਕੇ ਸੂਰਜ ਦੀ ਤਪਸ਼ ਘਟ ਗਈ, ਸੂਰਜ ਦੇ ਇਸ ਛਿੱਲੇ ਹੋਏ ਛਿੱਲੜ ਨਾਲ ਵਿਸ਼ਵਕਰਮਾ ਜੀ ਨੇ, ਵਿਸ਼ਨੂੰ ਜੀ ਦਾ ਸੁਦਰਸ਼ਨ ਚੱਕਰ, ਸ਼ਿਵ ਜੀ ਦਾ ਤ੍ਰਿਸ਼ੂਲ, ਕਾਰਤਿਕੇਯ ਦੀ ਬਰਛੀ ਅਤੇ ਕਈ ਹੋਰ ਦੇਵਤਿਆਂ ਦੇ ਸ਼ਸਤ੍ਰ ਵੀ ਬਣਾਏ। ਪਰ ਕੀ ਕਾਰਣ ਹੈ? ਕਿ ਹਿੰਦੂ ਸਮਾਜ ਵਿੱਚ ਵਿਸ਼ਵਕਰਮਾ ਨਾਮੀ ਦੇਵਤੇ ਨੂੰ ਇਤਨਾ ਸ਼ਕਤੀਸ਼ਾਲੀ ਹੋਣ ਦੇ ਬਾਵਜੂਦ ਵੀ ਕੋਈ ਖਾਸ ਮਹੱਤਤਾ ਨਹੀਂ ਦਿੱਤੀ ਗਈ ਜਦੋਂ ਕਿ ਇਨ੍ਹਾਂ ਦੇ ਆਪਣੇ ਗ੍ਰੰਥਾਂ ਵਿੱਚ ਹੀ ਵਿੱਚ ਵਿਸ਼ਵਕਰਮਾ ਨੂੰ ਬੜਾ ਹੀ ਮਹਾਨ ਦੇਵਤਾ ਦਰਸਾਇਆ ਗਿਆ ਹੈ। ਜੇਕਰ ਹਿੰਦੂ ਸਮਾਜ ਇਸ ਮਹਾਨ ਦੇਵਤੇ ਨੂੰ ਮਾਨਤਾ ਦਿੰਦਾ ਤਾਂ ਹਰ ਗਲੀ ਮੁੱਹਲੇ ਵਿੱਚ ਇਸ ਸ਼ਕਤੀਸ਼ਾਲੀ ਦੇਵਤੇ ਦੇ ਮੰਦਰ ਜਰੂਰ ਉਸਾਰੇ ਜਾਂਦੇ ਅਤੇ ਇਹ ਦੇਵਤਾ ਕੇਵਲ ਰਾਮਗੜ੍ਹੀਆਂ ਦੇ ਗੁਰਦੁਆਰਿਆਂ ਤੱਕ ਹੀ ਸੀਮਤ ਹੋਕੇ ਕਿਉਂ ਰਹਿ ਜਾਂਦਾ? ਜਦੋਂ ਕਿ ਹਿੰਦੂ ਸਮਾਜ ਨੇ ਰਾਮ, ਕ੍ਰਿਸ਼ਨ, ਸ਼ਿਵ, ਹਨੂਮਾਨ ਆਦਿ ਦੇਵਤਿਆਂ ਨੂੰ ਤਾਂ ਮਾਨਤਾ ਦਿੱਤੀ ਪਰ ਸੂਰਜ ਵਰਗੇ ਸ਼ਕਤੀਸ਼ਾਲੀ ਦੇਵਤੇ ਨੂੰ ਆਪਣੀ ਖਰਾਦ ਤੇ ਬੰਨ ਕੇ, ਉਸਦਾ ਅੱਠਵਾਂ ਹਿੱਸਾ ਛਿੱਲ ਦੇਣ ਵਾਲੇ ਅਤੇ ਛਿੱਲੇ ਹੋਏ ਛਿੱਲੜ ਨਾਲ ਵਿਸ਼ਨੂੰ ਜੀ ਦਾ ਸੁਦਰਸ਼ਨ ਚੱਕਰ, ਸ਼ਿਵ ਜੀ ਦਾ ਤ੍ਰਿਸ਼ੂਲ, ਕਾਰਤਿਕੇਯ ਦੀ ਬਰਛੀ ਅਤੇ ਕਈ ਹੋਰ ਦੇਵਤਿਆਂ ਦੀ ਸ਼ਸਤ੍ਰਾਂ ਰਾਹੀਂ ਸੇਵਾ ਕਰਨ ਵਾਲੇ ਇਸ ਸ਼ਕਤੀਸ਼ਾਲੀ ਦੇਵਤੇ ਦਾ ਮੰਦਿਰ ਨਾ ਬਣ੍ਹਾ ਕੇ ਉਸ ਨੂੰ ਰਾਮਗੜ੍ਹੀਆ ਬਰਾਦਰੀ ਤੱਕ ਸੀਮਤ ਕਰ ਦੇਣ ਪਿੱਛੇ ਕੀ ਰਾਜ਼ ਹੈ? ਉਸ ਨੇ ਇਸ ਸ਼ਕਤੀ ਸ਼ਾਲੀ ਦੇਵਤੇ ਦੀ ਯਾਦਗਾਰਾਂ ਬਣਾਉਂਣ ਵਿੱਚ ਇਤਨੀ ਤੰਗਦਿਲੀ ਕਿਉਂ ਵਰਤੀ? ਮੈਂ ਆਪਣੇ ਰਾਮਗੜ੍ਹੀਆ ਬਰਾਦਰੀ ਦੇ ਬਜੁਰਗਾਂ ਅਤੇ ਭਰਾਂਵਾਂ ਦਾ ਧਿਆਨ ਇਸ ਪਾਸੇ ਵੱਲ ਦਿਵਾਉਂਣਾ ਚਾਹੁੰਦਾ ਹਾਂ ਜੋ ਕਿ ਵਿਚਾਰਣ ਲਈ ਮਹੱਤਵਪੂਰਨ ਵਿਸ਼ਾ ਹੈ।
ਹਰ ਸਾਲ ਦੀਵਾਲੀ ਤੋਂ ਅਗਲੇ ਦਿਨ ਉਤੱਰੀ ਭਾਰਤ ਵਿੱਚ ਹਿੰਦੂ ਦੇਵਤੇ ਵਿਸ਼ਕਰਮਾ, ਜਿਸਨੂੰ ਹਿੰਦੂ ਸਮਾਜ ਆਪ ਕੋਈ ਮਾਨਤਾ ਨਹੀਂ ਦਿੰਦਾ, ਉਸ ਦੇਵਤੇ ਦਾ ਪੁੱਰਬ ਗੁਰਦੁਆਰਿਆਂ ਵਿੱਚ ਮਨਾਇਆ ਜਾਂਦਾ ਹੈ, ਸਾਡੇ ਅਨਪੜ੍ਹ ਪ੍ਰਚਾਰਕਾਂ ਅਤੇ ਪਖੰਡੀ ਸਾਧਾਂ ਸੰਤਾਂ ਦੀ ਅਗਿਆਨਤਾ ਨੂੰ ਵਰਤ ਕੇ, ਸਿਖ ਧਰਮ ਦੇ ਨਿਆਰੇਪਨ ਨੂੰ ਖਤਮ ਕਰਨ ਦੀ ਮਨਸ਼ਾ ਕਾਰਣ, ਜੇਕਰ ਸਿਖ ਧਰਮ ਹਿੰਦੂ ਮਨਮਤਿ ਵਿੱਚ ਜਜ਼ਬ ਹੋ ਜਾਏ ਤਾਂ ਇਸ ਵਿੱਚ ਕਿਸ ਦੀ ਨਾ ਸਮਝੀ ਹੈ? ਇਸਦੇ ਨਤੀਜੇ ਵਜੋਂ ਹੀ ਕੁੱਝ ਭੋਲੇ ਭਾਲੇ ਸਿਖ ਬੜੀ ਸ਼ਰਧਾ ਭਾਵਨਾ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਉਸ ਵਿਸ਼ਵਕਰਮਾ ਨਾਮੀ ਦੇਵਤੇ ਦੀ ਉਸਤਤੀ ਕਰਦੇ ਨਹੀਂ ਥੱਕਦੇ, ਜੋ ਸੂਰਜ ਦੇਵਤੇ ਨੂੰ ਆਪਣੀ ਖਰਾਦ ਤੇ ਬੰਨ ਕੇ, ਛਿੱਲ ਸਕਦਾ ਹੈ, ਉਸ ਸੂਰਜ ਦੀ ਤਪਸ਼ ਘਟਾ ਸਕਣ ਦੀ ਸਮਰੱਥਾ ਰੱਖਦਾ ਹੈ। ਸੂਰਜ ਦੇ ਛਿੱਲੇ ਹੋਏ ਛਿੱਲੜਾਂ ਨਾਲ ਵਿਸ਼ਨੂੰ ਜੀ ਦਾ ਸੁਦਰਸ਼ਨ ਚੱਕਰ, ਸ਼ਿਵ ਜੀ ਦਾ ਤ੍ਰਿਸ਼ੂਲ, ਕਾਰਤਿਕੇਯ ਦੀ ਬਰਛੀ ਅਤੇ ਕਈ ਹੋਰ ਦੇਵਤਿਆਂ ਦੇ ਸ਼ਸਤ੍ਰ ਵੀ ਬਣਾਉਂਦਾ ਹੈ।
ਇਥੇ ਇੱਕ ਗੱਲ ਵਿਚਾਰਨ ਯੋਗ ਹੈ ਕਿ:-
1. ਕੀ ਕਦੇ ਕੋਈ ਅੱਗ ਦੇ ਗੋਲੇ ਸੂਰਜ ਨੂੰ ਆਪਣੀ ਖਰਾਦ ਤੇ ਬੰਨ ਸਕਦਾ ਹੈ?
2. ਜੇਕਰ ਬੰਨ ਸਕਦਾ ਹੈ ਤਾਂ ਕੀ ਸੂਰਜ ਦੀ ਤਪਸ਼ ਨਾਲ ਖਰਾਦ ਪਿਘੱਲ ਕੇ ਖਤੱਮ ਨਹੀ ਹੋ ਜਾਏਗੀ?
3. ਕੀ ਸੂਰਜ ਨੂੰ ਦੁਨੀਆਂ ਦੀ ਕਿਸੇ ਖਰਾਦ ਤੇ ਬੰਨ ਕੇ ਕੱਟਿਆ (ਛਿਲਿਆ) ਵੀ ਜਾ ਸਕਦਾ ਹੈ?
ਇਹ ਸੱਭ ਕੁੱਝ ਇੱਕ ਝੂਠੀ ਕੱਲਪਣਾ ਤੋਂ ਵੱਧ ਕੁੱਝ ਵੀ ਨਹੀਂ ਇਸ ਲਈ ਏਡੀ ਵੱਡੀ ਝੂਠੀ ਕੱਲਪਨਾ ਦੇ ਸਹਾਰੇ ਘੜੇ ਗਏ ਝੂਠ ਦਾ ਦਿਨ, ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਮਨਾਉਣਾ, ਕੀ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਤੋਹੀਨ ਕਰਨ ਦੇ ਬਰਾਬਰ ਨਹੀਂ? ਜਿਹੜੇ ਸਿਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਵਿਚਾਰਦੇ ਹਨ ਉਹ ਚੰਗੀ ਤਰ੍ਹਾਂ ਬਾਣੀ ਦੇ ਇਸ ਸਿਧਾਂਤ ਨੂੰ ਸਮਝਦੇ ਹਨ ਕਿ “ਗੁਰੁ ਈਸਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ॥” ਭਾਵ ਉਸ ਰੱਬ ਦਾ ਨਾਮ ਅਤੇ ਗਿਆਨ ਗੁਰੂ ਦੀ ਰਾਂਹੀਂ ਪ੍ਰਾਪਤ ਹੁੰਦਾ ਹੈ। ਗੁਰੂ ਦੀ ਰਾਂਹੀਂ ਹੀ ਇਹ ਪ੍ਰਰਤੀਤ ਆਉਂਦੀ ਹੈ ਕਿ ਉਹ ਹਰੀ ਸਭ ਥਾਂਈ ਵਿਆਪਕ ਹੈ। ਗੁਰੂ ਹੀ ਸਾਡੇ ਲਈ ਸ਼ਿਵ ਹੈ, ਗੁਰੂ ਹੀ ਸਾਡੇ ਲਈ ਗੋਰਖ ਤੇ ਬ੍ਰਹਮਾ ਅਤੇ ਗੁਰੂ ਹੀ ਸਾਡੇ ਲਈ ਮਾਈ ਪਾਰਬਤੀ ਹੈ। ਪਰ ਜਿਹੜੇ ਵੀਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਗਿਆਨ ਨੂੰ ਸਮਝਦੇ ਹਨ ਉਹ ਇੱਕ ਅਕਾਲ ਪੁੱਰਖ ਤੋਂ ਸਿਵਾਏ ਕਿਸੇ ਹੋਰ ਦੇਵਤੇ ਜਾਂ ਉਸ ਵਲੋਂ ਬਣਾਏ ਔਜਾਰਾਂ ਨੂੰ ਮੱਥੇ ਨਹੀਂ ਟੇਕਦੇ।
ਵਿਸ਼ਵਕਰਮਾ ਦੇਵਤੇ ਦੀ ਤਸਵੀਰ ਸਬੰਧੀ ਸਿਆਣੇ ਹਿੰਦੂ ਵੀਰਾਂ ਦਾ ਮੰਨਣਾ ਹੈ ਕਿ ਖੱਬੀ ਲੱਤ ਨੂੰ ਸੱਜੀ ਲੱਤ ਉਪੱਰ ਰੱਖਣ ਵਾਲੀ ਤਸਵੀਰ ਵਿਸ਼ਵਕਰਮਾ ਦੀ ਹੈ ਪਰ ਸੱਜੀ ਲੱਤ ਨੂੰ ਖੱਬੀ ਲੱਤ ਉੱਪਰ ਰੱਖਣ ਵਾਲੀ ਤਸਵੀਰ ਵਿਸ਼ਵਕਰਮਾ ਦੇ ਭਰਾ ਦੀ ਹੈ। ਜਦੋਂ ਕਿ ਗੁਰਮਤਿ ਵਿੱਚ ਕਾਲਪਨਿਕ ਤਸਵੀਰਾਂ ਜਾਂ ਮੂਰਤੀ ਪੂਜਾ ਲਈ ਸਖੱਤ ਮਨਾਹੀ ਕੀਤੀ ਗਈ ਹੈ।
ਰਾਮਗੜ੍ਹੀਆ ਬਰਾਦਰੀ ਲਈ ਵਿਸ਼ਵਕਰਮਾ ਦੇਵਤੇ ਸਬੰਧੀ ਇਹ ਗੱਲ ਵੀ ਵਿਚਾਰਣ ਯੋਗ ਹੈ ਕਿ ਵਿਸ਼ਵਕਰਮਾ ਬ੍ਰਹਮਾ ਦੀ ਔਲਾਦ ਹੈ ਅਤੇ ਬ੍ਰਹਮਾ ਉਹ ਦੇਵਤਾ ਹੈ ਜਿਸ ਨਾਲ ਆਪਣੀ ਹੀ ਬੇਟੀ ਦਾ ਬਲਾਤਕਾਰ ਕਰਨ ਦੀ ਘਟਨਾ ਜੁੜੀ ਹੈ। ਜਿਸਦੇ ਫਲਸਰੂਪ ਸ਼ਿਵ ਨੇ ਬ੍ਰਹਮਾ ਨੂੰ ਸ਼ਰਾਪ ਦਿੱਤਾ ਸੀ ਕਿ ਅੱਜ ਤੋਂ ਬਾਦ ਬ੍ਰਹਮਾ ਦੀ ਇਸ ਧਰਤੀ ਤੇ ਪੂਜਾ ਨਹੀਂ ਹੋਵੇਗੀ। ਇਸ ਸਬੰਧੀ ਭਗਤ ਤਰਲੋਚਨ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਇਉਂ ਫਰਮਾਨ ਕੀਤਾ ਹੈ:-
“ਅਨਿਕ ਪਾਤਿਕ ਹਰਤਾ ਤ੍ਰਿਭਵਣ ਨਾਥੁ ਰੀ ਤੀਰਥਿ ਤੀਰਥਿ ਭ੍ਰਮਤਾ ਲਹੈ ਨ ਪਾਰੁ ਰੀ॥ ਕਰਮ ਕਰਿ ਕਪਾਲੁ ਮਫੀਟਸਿ ਰੀ॥”
ਭਾਵ ਜਿਸ ਸ਼ਿਵ ਜੀ ਨੂੰ ਬਲੀ ਦੇਵ ਸਮਝ ਕੇ ਮੰਦਰਾਂ ਵਿੱਚ ਟਿਕਾਏ ਸ਼ਿਵ ਦੀ ਪੂਜਾ ਕਰਦੇ ਹੋ, ਉਸੇ ਬਾਬਤ ਇਹ ਭੀ ਆਖਦੇ ਹੋ ਕਿ ਜਦੋਂ ਬ੍ਰਹਮਾ ਆਪਣੀ ਹੀ ਲੜਕੀ ਉੱਤੇ ਮੋਹਿਤ ਹੋ ਗਿਆ, ਤਾਂ ਸ਼ਿਵ ਜੀ ਨੇ ਉਸ ਦਾ ਇੱਕ ਸਿਰ ਕੱਟ ਦਿੱਤਾ, ਤੇ, ਇਹ ਸਿਰ ਸ਼ਿਵ ਜੀ ਦੇ ਹੱਥ ਨਾਲ ਚਿਬੜ ਗਿਆ। ਸ਼ਿਵ ਕਈ ਤੀਰਥਾਂ ਤੇ ਭਟਕਦੇ ਫਿਰੇ, ਪਰ ਸਿਰ ਸ਼ਿਵ ਜੀ ਦੇ ਹੱਥ ਨਾਲੋਂ ਲਹਿੰਦਾ ਹੀ ਨਹੀਂ ਸੀ। ਦੱਸੋ, ਜੋ ਸ਼ਿਵ ਜੀ ਆਪਣੇ ਹੱਥ ਨਾਲੋਂ ਸਿਰ ਨਾ ਲੱਥਣ ਕਾਰਣ ਆਪ ਇਤਨੇ ਆਤੁਰ ਤੇ ਦੁਖੀ ਹੋਏ, ਉਹ ਭਲਾ ਤੁਹਾਡਾ ਕੀਹ ਸਵਾਰਨਗੇ? ਅਤੇ ਜੇਕਰ ਤੂੰ ਆਪਣਾ ਕੁੱਝ ਸਵਾਰਨਾ ਚਾਹੁੰਦਾ ਹੈ ਤਾਂ ਤੂੰ ਅਜੇਹੇ ਵਿਭਚਾਰੀ ਦੇ ਪੁੱਤਰ ਅੱਗੇ ਝੁਕਕੇ ਅਰਦਾਸਾਂ ਕਰਨੀਆਂ ਛੱਡ। ਉਸ ਪ੍ਰਮਾਤਮਾ ਅੱਗੇ ਅਰਦਾਸ ਕਰ ਜੋ ਸਰਬਸ਼ਕਤੀ ਮਾਨ ਹੈ ਜਿਸ ਸਬੰਧੀ ਭਗਤ ਵੀਦਾਸ ਜੀ ਬੜੀ ਦਿੜਤਾ ਨਾਲ ਉਪਦੇਸ਼ ਦਿੰਦੇ ਹਨ ਕਿ
“ਹਰਿ ਸੋ ਹੀਰਾ ਛਾਡਿ ਕੈ ਕਰਹਿ ਆਨ ਕੀ ਆਸ, ਤੇ ਨਰ ਦੋਜ਼ਕ ਜਾਹਿਗੇ ਸਤਿ ਭਾਖੈ ਰਵਿਦਾਸ”
ਭਾਵ ਜਿਹੜੇ ਮਨੁੱਖ ਪਰਮਾਤਮਾ ਵਰਗੇ ਹੀਰੇ ਨੂੰ ਛੱਡ ਕੇ ਹੋਰ ਦੇਵਤਿਆਂ ਤੇ ਆਸ ਰੱਖਦੇ ਹਨ ਉਹ ਮਨੁੱਖ ਘੋਰ ਨਰਕਾਂ ਵਿੱਚ ਪੈਣਗੇ, ਇਹ ਸੱਚੀ ਗੱਲ ਰਵਿਦਾਸ ਦੱਸਦਾ ਹੈ। ਭਗਤ ਰਵਿਦਾਸ ਦੇ ਬਾਣੀ ਵਿੱਚ ਕਹੇ ਸੱਚੇ ਬਚਨਾਂ ਤੋਂ ਮੁੱਖ ਮੋੜਕੇ ਆਪਣੇ ਮਨ ਦੀ ਮਨਮੱਤ ਨੂੰ ਇੱਕ ਪਾਸੇ ਰੱਖਕੇ, ਕੀ ਅਜੇਹੀਆਂ ਹੁੰਦੀਆਂ ਮਨਮਤਾਂ ਦੇ ਸੁਧਾਰ ਲਈ ਰਾਮਗੜ੍ਹੀਆ ਬਰਾਦਰੀ ਦੇ ਸੂਝਵਾਨ ਵੀਰ, ਪ੍ਰਬੰਧਕ ਅਤੇ ਆਗੂ ਕੋਈ ਸਾਰਥੱਕ ਭੂਮਿਕਾ ਨਿਭਾਉਣ ਦਾ ਯੱਤਨ ਕਰਣਗੇ?
ਦਾਸਰਾ
ਮਨਜੀਤ ਸਿੰਘ ਖਾਲਸਾ, ਮੋਹਾਲੀ।
ਮੋਬਾਈਲ: 09417440779


(13/11/12)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਦਾਤਾ! ਕੀ ਤੇਰੇ ਘਰ ਘਾਟਾ।
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਦਾਤਾ! ਕੀ ਤੇਰੇ ਘਰ ਘਾਟਾ।
ਤੇਰੀ ਮਾਇਆ ਸਮਝੇ, ਜਿਸਨੇ ਪੀਤਾ ਅੰਮ੍ਰਿਤ ਬਾਟਾ।
ਅਰਬਾਂ ਖਰਬਾਂ ਜੀਵ ਨੇ ਆਏ, ਖਰਬਾਂ ਹੋਰ ਵੀ ਆਣੇ।
ਸਭ ਨੂੰ ਜੀਣ ਲਈ ਸਾਹ ਦੇਵੇਂ, ਸਭ ਲਈ ਵਖਰੇ ਖਾਣੇ।
ਕਿਧਰੇ ਥੋੜਾ, ਕਿਧਰੇ ਬਹੁਤਾ, ਕਿਧਰੇ ਅੰਬਰ ਪਾਟਾ।
ਦਾਤਾ! ਕੀ ਤੇਰੇ ਘਰ ਘਾਟਾ।
ਜਿਤਨੇ ਵੀ ਜੀ, ਸਾਰੇ ਤੇਰੀ ਨਜ਼ਰ ਦੇ ਥੱਲੇ ਵਸਦੇ।
ਹੁਕਮ ਤੇਰੇ ਵਿੱਚ ਕਾਰ ਕਮਾਉਂਦੇ, ਹੁਕਮ `ਚ ਬਹਿੰਦੇ ਨਸਦੇ।
ਚਾਰੇ ਪਾਸੇ ਨਾਦ ਗੂੰਜਦਾ, ਧਰਤ ਅੰਬਰ ਛਣਕਾਟਾ।
ਦਾਤਾ! ਕੀ ਤੇਰੇ ਘਰ ਘਾਟਾ।
ਤੇਰੇ ਘਰ ਨਾ ਲੰਗਰ ਥੁੜਿਆ, ਖਾ ਖਾ ਜਾਣ ਬਥੇਰੇ।
ਹਰ ਇੱਕ ਨੂੰ ਆਨੰਦ ਪ੍ਰਾਪਤ, ਗਾਉਂਦੇ ਨੇ ਗੁਣ ਤੇਰੇ।
ਮੰਗਤਿਆਂ ਨੂੰ ਰਾਜ ਕਰਾਏਂ, ਕੋਈ ਬਿਰਲਾ ਕੋਈ ਟਾਟਾ।
ਦਾਤਾ! ਕੀ ਤੇਰੇ ਘਰ ਘਾਟਾ।
ਮੈਂ ਤਾਂ ਮੰਗਾਂ ਨਾਮ ਦੀ ਗੁੜ੍ਹਤੀ, ਤੁਧ ਸੰਗ ਇਉਂ ਜੁੜ ਜਾਵਾਂ।
ਅਪਣਾ ਆਪਾ ਮਿਟ ਜਾਏ ਮੇਰਾ, ਮੈਂ ਤੋਂ ਤੂੰ ਹੋ ਜਾਵਾਂ।
ਲੜ ਲੱਗ ਤੇਰੇ ਤਰੇ ਬੜੇ ਨੇ, ਦਾਸ ਨਾ ਛੱਡ ਅੱਧਵਾਟਾ।
ਦਾਤਾ! ਕੀ ਤੇਰੇ ਘਰ ਘਾਟਾ।


(13/11/12)
ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਇਧਰਲੀਆਂ ਉਧਰਲੀਆਂ
- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਹਨੇਰਾ ਆਖਦਾ ਚਾਨਣ ਤੋਂ ਮੈਂ ਡਰਾਂ ਨਾਹੀਂ
ਇਹ ਗੱਲਾਂ ਹੁਣ ਹੋ ਗਈਆਂ ਪੁਰਾਣੀਆਂ ਜੀ

ਚਿੱਟੇ ਕੱਪੜੇ ਪਾ ਕੇ ਪਾਉਣਾ ਨਕਾਬ ਚਿੱਟਾ
ਲਾਟਾਂ ਗਿਆਨ ਦੀਆਂ ਖੂਬ ਜਗਾਉਣੀਆਂ ਜੀ

ਲਾ ਕੇ ਨਾਰ੍ਹੇ ਖਿੱਚਵੇਂ ਚਾਨਣ ਜੇਬ੍ਹ ਰੱਖਣਾ
ਤਰਕੀਬਾਂ ਸਾਰੀਆਂ ਅਸਾਂ ਇਹ ਜਾਣੀਆਂ ਜੀ

ਮੰਤਰੀ ਲੀਡਰ ਸਰਮਾਏਦਾਰ ਨਾਲ ਲੈ
ਸੁੱਚੀਆਂ ਲੁੱਟਾਂ ਅਸਾਂ ਰਲ ਮਚਾਉਣੀਆਂ ਜੀ

ਵੰਡ ਮਜ਼ਹਬਾਂ ਨੂੰ ਲਾ ਕੇ ਬਹੁਰੰਗੇ ਝੰਡੇ
ਅਸੀਂ ਜੜ੍ਹਾਂ ਧਰਮ ਦੀਆਂ ਹਿਲਾਉਣੀਆਂ ਜੀ

ਨੀਲਾ ਭਗਵਾਂ ਹਰਾ ਬਦਲ ਬਦਲ ਪਾਣੇ
ਲਾਲ ਪਾ ਕੇ ਕੈਟ-ਵਾਕ ਕਰਾਉਣੀਆਂ ਜੀ

ਨਿੱਤ ਨਵੀਂ ਖੇਡ ਤੇ ਵੱਖਰੀ ਜੁਗਤ ਲਾਣੀ
ਅਸੀਂ ਕਲਾਬਾਜ਼ੀਆਂ ਰੌਜ਼ ਵਿਖਾਉਣੀਆਂ ਜੀ

ਰਾਤੀਂ ਛੱਕ ਕਬਾਬ ਪਹਿਲੀ ਤੌੜ ਲਾਉਣੀ
ਇੱਕਠੇ ਬਹਿ ਫੇਰ ਵੰਡੀਆਂ ਪਾਉਣੀਆਂ ਜੀ


(12/11/12)
ਸਰਵਜੀਤ ਸਿੰਘ

ਦੀਵਾਲੀ ਨਾ ਓਦਣ ਸੀ ਨਾ ਅੱਜ ਹੈ!

ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਮੁਤਾਬਕ ਕੱਤਕ ਦੀ ਮੱਸਿਆ ਨੂੰ ਹਿੰਦੂ ਧਰਮ ਦਾ ਇਕ ਖਾਸ ਦਿਹਾੜਾ ਦੀਵਾਲੀ ਮਨਾਇਆ ਜਾਂਦਾ ਹੈ। ਜਾਣੇ ਅਣਜਾਣੇ ਦੀਵਾਲੀ ਨੂੰ ਗੁਰੂ ਹਰਿਗੋਬਿੰਦ ਸਾਹਿਬ ਜੀ ਨਾਲ ਜੋੜ ਕੇ ਸਿੱਖਾਂ ਵੱਲੋਂ ਵੀ, ਇਹ ਦਿਨ ਆਪਣੇ ਕੇਂਦਰੀ ਅਸਥਾਨ ਤੇ ਮਨਾਇਆ ਜਾਂਦਾ ਹੈ। ਪ੍ਰਚੱਲਤ ਰਵਾਇਤ ਮੁਤਾਬਕ ਇਸ ਦਿਨ ਗੁਰੂ ਹਰਿਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ‘ਚ ਆਪਣੀ ਅਤੇ 52 ਰਾਜਿਆਂ ਦਿ ਰਿਹਾਈ ਕਰਵਾ ਕੇ ਦਰਬਾਰ ਸਾਹਿਬ ਪੂਜੇ ਸਨ ਅਤੇ ਸਿਖਾਂ ਨੇ ਦਰਬਾਰ ਸਾਹਿਬ ਅਤੇ ਸਾਰੇ ਸ਼ਹਿਰ ‘ਚ ਦੀਪ ਮਾਲਾ ਕੀਤੀ ਸੀ। ਪੁਰਾਤਨ ਇਤਿਹਾਸਿਕ ਵਸੀਲਿਆਂ ‘ਚ ਗੁਰੂ ਜੀ ਦੀ ਗ੍ਰਿਫ਼ਤਾਰੀ ਦਿਆਂ ਤਾਰੀਖਾਂ ਵੱਖ ਵੱਖ ਦਰਜ ਹਨ, ਪਰ ਭੱਟ ਵਹੀ ‘ਚ ਗੁਰੂ ਜੀ ਦੀ ਰਿਹਾਈ ਦੀ ਤਾਰੀਖ ਸਪੱਸ਼ਟ ਦਰਜ ਹੈ ਅਤੇ ਸਾਰੇ ਵਿਦਵਾਨ ਉਸ ਨਾਲ ਸਹਿਮਤ ਹਨ।
“ਗੁਰੂ ਹਰਿਗੋਬਿੰਦ ਜੀ ਮਹਲ ਛਟਾ ਬੇਟਾ ਗੁਰੂ ਅਰਜਨ ਜੀ ਕਾ, ਸੋਢੀ ਖਤ੍ਰੀ ਚੱਕ ਗੁਰੂ ਕਾ, ਪਰਗਣਾ ਨਿਝਰਆਲਾ, ਸੰਮਤ ਸੋਲਾਂ ਸੈ ਛਿਹਤ੍ਰ ਕੱਤਕ ਮਾਸੇ ਕ੍ਰਿਸ਼ਨਾ ਪੱਖੇ ਚੌਦਸ ਕੇ ਦਿੰਹੁ ਗੁਰੂ ਜੀ ਬਾਵਨ ਰਾਜਯੋਂ ਕੇ ਗੈਲ ਗੜ੍ਹ ਗੁਆਲੀਅਰ ਸੇ ਬੰਧਨ ਮੁਕਤ ਹੂਏ।
ਨਾਇਕ ਰਹੀ ਰਾਮ ਦਰੋਗਾ ਬੇਟਾ ਨਾਇਕ ਹਰਬੰਸ ਲਾਲ ਕਾ ਚੰਦ੍ਰਬੰਸੀ ਜਾਦਵ ਬੜ੍ਹਤੀਆ ਕਨਾਵਰ ਨੇ ਬੰਦੀ ਛੋੜ ਗੁਰੂ ਹਰਗੋਬਿਮਦ ਜੀ ਕੇ ਬਮਧਨ ਮੁਕਤ ਹੋਨੇ ਕੀ ਖੁਸ਼ੀ ਮੇਂ ਦੀਪਮਾਲਾ ਕੀ। ਏਕ ਦਿਵਸ ਨਾਇਕ ਹਰੀਰਾਮ ਕੇ ਗ੍ਰਹਿ ਮੇਂ ਨਿਵਾਸ ਕਰ ਕੇ ਹੁਆਲਿਅਰ ਸੇ ਬਿਦਾਈ ਲੀ ਰਾਸਤੇ ਕਾਂ ਪਮਧ ਮੁਕਾਇ ਆਗਰੇ ਆਇ ਨਿਵਾਸ ਕੀਆ”। (ਭੱਟ ਵਹੀ ਜਾਦੋਬੰਸੀਆਂ ਬੜਤੀਆਂ ਕੀ)
ਗੁਰੂ ਹਰਿਗੋਬਿੰਦ ਜੀ ਮਹਲ ਛਟਾ ਬੇਟਾ ਗੁਰੂ ਅਰਜਨ ਜੀ ਕਾ, ਬਾਸੀ ਚੱਕ ਗੁਰੂ ਪਰਗਣਾ ਨਿਝਰਆਲਾ, ਗਢ ਗੁਆਲੀਅਰ ਸੇ ਬੰਧਨ ਮੁਕਤ ਹੋਇ ਗਾਮ ਕਲਾਨੌਰ ਪਰਗਣਾ ਬਟਾਲਾ ਮੇਂ ਆਏ, ਬਾਦਸ਼ਾਹ ਜਹਾਗੀਰ ਕੇ ਗੈਲ ਸੰਮਤ ਸੋਲਾਂ ਸੈ ਛਿਹੱਤਰ ਫਲਗੁਨ ਪ੍ਰਵਿਸ਼ਟੇ, ਪਹਿਲੀ ਸੰਗ੍ਰਾਦ ਕੇ ਦਿਹੁੰ। ਗੁਰੂ ਜੀ ਕਾ ਆਨਾ ਸੁਨ ਕਰ ਬਾਬਾ ਬੁੱਢਾ ਬੇਟਾ ਬਾਬ ਸੁੱਘਾ ਰੰਧਾਵੇ ਕਾ, ਗੁਰਦਾਸ ਬੇਟਾ ਈਸ਼ਰਦਾਸ ਬੱਲੇ ਕਾ, ਬੱਲੂਰਾਇ ਬੇਟਾ ਮੂਲਚੰਦ ਜਲ੍ਹਾਲੇ ਕਾ, ਪਦਮਰਾਇ ਬੇਟਾ ਕੌਲਦਾਸ ਹਜਾਵਤ ਕਾ, ਹੋਰ ਸਿਖ ਫਲਕੀਰ ਆਏ”। (ਭੱਟ ਵਹੀ ਤਲਉਂਢਾ ਪਰਹਣਾ ਜੀਂਦ)
“ਗੁਰੂ ਹਰਿਗੋਬਿੰਦ ਜੀ ਮਹਲ ਛਟਾ ਬੇਟਾ ਗੁਰੂ ਅਰਜਨ ਜੀ ਸੰਮਤ ਸੋਲਾਂ ਸੈ ਸਤੱਤ੍ਰਾ ਮਾਘ ਪ੍ਰਵਿਸ਼ਟੇ ਪਹਿਲੀ ਕੇ ਦਿੰਹੁ ਹੇਹਰ ਨਗਰੀ ਸੇ ਚਲ ਗਾਮ ਗੁਰੂ ਕੇ ਚੱਕ, ਪਰਗਣਾ ਨਿਝਰਆਲਾ ਆਏ।...ਗੁਰੂ ਜੀ ਕੇ ਆਨੇ ਕੀ ਖੁਸੀ ਮੇ ਦੀਪਮਾਲਾ ਕੀ ਗਈ” (ਭੱਟ ਵਹੀ ਤਲਉਂਢਾ ਪਰਹਣਾ ਜੀਂਦ) (ਗੁਰੂ ਕੀਆ ਸਾਖੀਆਂ ਪੰਨਾ 30-31)
‘ਗੁਰੂ ਕੀਆ ਸਾਖੀਆਂ’ ‘ਚ ਦਰਜ ਤਾਰੀਖ ਮੁਤਾਬਕ, “ ਸੰਮਤ ਸੋਲਾਂ ਸੈ ਛਿਹਤ੍ਰ ਕੱਤਕ ਮਾਸੇ ਕ੍ਰਿਸ਼ਨਾ ਪੱਖੇ ਚੌਦਸ ਕੇ ਦਿੰਹੁ ਗੁਰੂ ਜੀ ਬਾਵਨ ਰਾਜਯੋਂ ਕੇ ਗੈਲ ਗੜ੍ਹ ਗੁਆਲੀਅਰ ਸੇ ਬੰਧਨ ਮੁਕਤ ਹੂਏ” ਗੁਰੂ ਜੀ ਕੱਤਕ ਦੀ ਚੌਦਸ ਭਾਵ ਕੱਤਕ ਦੀ ਮੱਸਿਆ ਤੋਂ ਇਕ ਦਿਨ ਪਹਿਲਾ ਕਿਲੇ ‘ਚ ਬਾਹਰ ਆਏ ਸਨ (26 ਅਕਤੂਬਰ 1619 ਈ (ਯੂਲੀਅਨ) ਦਿਨ ਮੰਗਲਵਾਰ) ਜਦੋਂ ਕਿ ਉਸ ਸਾਲ ਦੀਵਾਲੀ ਭਾਵ ਕੱਤਕ ਦੀ ਮੱਸਿਆ 27 ਅਕਤੂਬਰ ਦਿਨ ਬੁਧਵਾਰ ਨੂੰ ਸੀ। ਸਪੱਸ਼ਟ ਹੈ ਕਿ ਜਿਸ ਦਿਨ ਗੁਰੂ ਜੀ ਕਿਲੇ ‘ਚ ਬਾਹਰ ਆਏ ਸਨ ਉਸ ਦਿਨ ਦੀਵਾਲੀ ਨਹੀ ਸੀ।
‘ਭੱਟ ਵਹੀ ਤਲਉਂਢਾ ਪਰਹਣਾ ਜੀਂਦ’ ਮੁਤਾਬਕ ਗੁਰੂ ਜੀ “ਸੰਮਤ ਸੋਲਾਂ ਸੈ ਛਿਹੱਤਰ ਫਲਗੁਨ ਪ੍ਰਵਿਸ਼ਟੇ, ਪਹਿਲੀ ਸੰਗ੍ਰਾਦ ਕੇ ਦਿਹੁੰ” ਭਾਵ 27 ਜਨਵਰੀ 1620 ਦਿਨ ਵੀਰਵਾਰ ਨੂੰ ਕਲਾਨੌਰ ਪੁਜੇ ਸਨ। ਭੱਟ ਵਹੀ ਮੁਤਾਬਕ ਗੁਰੂ ਜੀ ਪ੍ਰਿਥੀ ਚੰਦ ਦੀ ਮੁਕਾਣ ਦੇਣ ਮੇਹਰਬਾਨ ਦੇ ਘਰ ‘ਸਾਲ ਸੋਲਾਂ ਸੈ ਸਤੱਤਰ ਪੋਖ ਪ੍ਰਵਿਸ਼ਟੇ ਅਠਾਈ” (26 ਦਸੰਬਰ 1620) ਨੂੰ ਪੁਜਦੇ ਹਨ। ਇਸ ਉਪ੍ਰੰਤ ਗੁਰੂ ਜੀ ਗੁਰੂ ਕੇ ਚੱਕ ਪੁਜਦੇ ਹਨ, “ਗੁਰੂ ਹਰਿਗੋਬਿੰਦ ਜੀ ਮਹਲ ਛਟਾ ਬੇਟਾ ਗੁਰੂ ਅਰਜਨ ਜੀ ਸੰਮਤ ਸੋਲਾਂ ਸੈ ਸਤੱਤ੍ਰਾ ਮਾਘ ਪ੍ਰਵਿਸ਼ਟੇ ਪਹਿਲੀ ਕੇ ਦਿੰਹੁ ਹੇਹਰ ਨਗਰੀ ਸੇ ਚਲ ਗਾਮ ਗੁਰੂ ਕੇ ਚੱਕ, ਪਰਗਣਾ ਨਿਝਰਆਲਾ ਆਏ” । ਦਰਬਾਰ ਸਾਹਿਬ ਦੀਪ ਮਾਲਾ ਇਸ ਦਿਨ ਭਾਵ 28 ਦਸੰਬਰ 1920 ਦਿਨ ਵੀਰਵਾਰ ਨੂੰ ਕੀਤੀ ਗਈ ਸੀ । ਉਸ ਦਿਨ ਵੀ ਦੀਵਾਲੀ (ਕੱਤਕ ਦੀ ਮੱਸਿਆ) ਨਹੀ ਸੀ ਸਗੋਂ ਉਸ ਦਿਨ ਤਾਂ ਪੋਹ ਸੁਦੀ ਚੌਦਸ ਸੀ। ਯਾਦ ਰਹੇ 1620 ਵਿਚ ਦੀਵਾਲੀ 15 ਅਕਤੂਬਰ ਨੂੰ ਸੀ।
ਇਸ ਸਾਲ ਦੀਵਾਲੀ 13 ਨਵੰਬਰ ਨੂੰ ਮਨਾਈ ਜਾ ਰਹੀ ਹੈ। ‘ਅਸਲੀ ਤਿਥ ਪਤ੍ਰਿਕਾ’(ਪੰਡਤ ਦੇਵੀ ਦਿਆਲ) ਮੁਤਾਬਕ ਇਸ ਸਾਲ ਮੱਸਿਆ ਦੀ ਤਿੱਥ ‘ਅਕਸ਼’ ਹੈ। ਭਾਵ ਇਸ ਸਾਲ ਕੱਤਕ ਦੀ ਮੱਸਿਆ ਆਉਂਦੀ ਹੀ ਨਹੀਂ। ਇਸ ਤੋਂ ਪਹਿਲਾ ਕੇ ਗੱਲ ਅੱਗੇ ਤੋਰੀ ਜਾਵੇ ਪਾਠਕਾਂ ਦੀ ਜਾਣਕਾਰੀ ਲਈ ਇਹ ਦੱਸਣਾ ਜਰੂਰੀ ਹੈ ਕਿ ਚੰਦਰ-ਸੂਰਜੀ ਕੈਲੰਡਰ ਦੇ ਦਿਨ ਦਾ ਅਰੰਭ ਸੂਰਜ ਚੜਨ ਵੇਲੇ ਹੁੰਦਾ ਹੈ। ਭਾਵ ਚੰਦ ਦੀ ਜੋ ਤਿਥ ਸੂਰਜ ਚੜਨ ਵੇਲੇ ਹੋਵੇਗੀ, ਉਸ ਦਿਨ ਦੀ ਉਹ ਤਿਥ ਹੀ ਗਿਣੀ ਜਾਵੇਗੀ, ਅੱਗਲੇ ਦਿਨ ਜਦੋਂ ਸੂਰਜ ਦੁਬਾਰਾ ਚੜੇਗਾ ਤਾ ਉਸ ਵੇਲੇ ਚੰਦ ਦੀ ਜੋ ਤਿਥ ਹੋਵੇਗੀ ਉਹ, ਉਸ ਦਿਨ ਦੀ ਗਿਣੀ ਜਾਵੇਗੀ। ਇਸ ਨਾਲ ਕੋਈ ਫਰਕ ਨਹੀ ਪੈਂਦਾ ਕਿ ਉਹ ਤਿਥ ਸੂਰਜ ਚੜਨ ਤੋਂ 5 ਮਿੰਟ ਪਹਿਲਾ ਅਰੰਭ ਹੋਈ ਹੈ ਜਾਂ ਸੂਰਜ ਚੜਨ ਤੋਂ 5 ਪਿਛੋਂ ਖਤਮ ਹੋ ਗਈ ਹੈ।
‘ਅਸਲੀ ਤਿਥ ਪਤ੍ਰਿਕਾ’ ਮੁਤਾਬਕ 13 ਨਵੰਬਰ ਦਿਨ ਮੰਗਲਵਾਰ ਨੂੰ ਸਵੇਰੇ 6.55 ਤੇ ਸੂਰਜ ਉਦੇ ਹੋਇਆ ਹੈ। 14 ਨਵੰਬਰ ਦਿਨ ਬੁਧਵਾਰ ਨੂੰ ਸਵੇਰੇ 6.56 ਤੇ ਸੂਰਜ ਉਦੇ ਹੋਵੇਗਾ। ਇਸ ਜੰਤਰੀ ਮੁਤਾਬਕ 13 ਨਵੰਬਰ ਦਿਨ ਮੰਗਲਵਾਰ ਨੂੰ ਕੱਤਕ ਦੀ ਚੌਦਸ ਹੈ। ਚੌਦਸ ਦਾ ਅਰੰਭ 12 ਨਵੰਬਰ ਦਿਨ ਸੋਮਵਾਰ ਨੂੰ ਸਵੇਰੇ 10.33 ਤੇ ਹੋਇਆ ਸੀ ਅਤੇ ਇਸ ਦਾ ਅੰਤ ਮੰਗਲਵਾਰ ਦੀ ਸਵੇਰ ਨੂੰ ਸਵੇਰੇ 7.13 ਤੇ ਹੋਇਆ ਹੈ। ਕਿਉਂਕਿ ਮੰਗਲਵਾਰ ਸਵੇਰੇ ਨੂੰ ਸੂਰਜ 6.55 ਮਿੰਟ ਤੇ ਉਦੇ ਹੋਇਆ ਸੀ ਤਾਂ ਮੰਗਲ ਵਾਰ ਦੀ ਤਿਥ ਚੌਦਸ ਬਣਦੀ ਹੈ। ਚੌਦਸ ਦਾ ਅੰਤ ਮੰਗਲਵਾਰ ਸਵੇਰ ਵੇਲੇ 7.13 ਤੇ ਹੋ ਗਿਆ ਅਤੇ ਮੱਸਿਆ ਦਾ ਅਰੰਭ ਮੰਗਲਵਾਰ ਨੂੰ 7.13 ਸਵੇਰ ਵੇਲੇ ਹੁੰਦਾ ਹੈ ਪਰ ਇਸ ਦਾ ਅੰਤ ਬੁਧਵਾਰ ਨੂੰ ਸੂਰਜ ਚੜਨ ਤੋਂ ਪਹਿਲਾ ਹੀ ਭਾਵ 3.38 ਤੇ ਹੀ ਹੋ ਜਾਂਦਾ ਹੈ ਅਤੇ ਜਦੋਂ ਬੁਧਵਾਰ ਨੂੰ ਸਵੇਰੇ 6.56ਤੇ ਸੂਰਜ ਉਦੇ ਹੋਵੇਗਾ ਤਾਂ ਉਸ ਵੇਲੇ ਚੰਦ ਦੀ ਤਿਥ ਕੱਤਕ ਸੁਦੀ ਏਕਮ ਹੋਵੇਗੀ। ਸੋ ਸਪੱਸ਼ਟ ਹੈ ਕਿ ਹਿੰਦੂਆਂ ਦੇ ਵਿਧੀ ਵਿਧਾਨ ਮੁਤਾਬਕ ਮੰਗਲਵਾਰ ਸਵੇਰੇ ਸੂਰਜ ਉਦੇ ਹੋਣ ਵੇਲੇ ਕੱਤਕ ਦੀ ਚੌਦਸ ਅਤੇ ਬੁਧਵਾਰ ਨੂੰ ਸੂਰਜ ਉਦੇ ਹੋਣ ਵੇਲੇ ਕੱਤਕ ਸੁਦੀ ਏਕਮ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਜਦੋਂ ਇਸ ਸਾਲ ਕੱਤਕ ਦੀ ਮੱਸਿਆ ਹੈ ਹੀ ਨਹੀ ਤਾਂ ਦੀਵਾਲੀ ਕਾਹਦੀ?
ਸਰਵਜੀਤ ਸਿੰਘ


(12/11/12)
ਡਾ ਗੁਰਮੀਤ ਸਿੰਘ ਬਰਸਾਲ

ਵਰਡ ਸਿੱਖ ਫੈਡਰੇਸ਼ਨ ਦੀ ਜਾਗਰੁਕਤਾ ਮੁਹਿੰਮ ਨੂੰ ਭਰਵਾਂ ਹੁੰਗਾਰਾ
ਅਖੌਤੀ ਸੰਤਾਂ ਦੇ ਕੌਤਕ ਨਾਮੀ ਫੇਸਬੁਕ ਗਰੁੱਪ ਅੱਜ ਕਲ ਫੇਸਬੁਕ ਦੀ ਦੁਨੀਆਂ ਦਾ ਇੱਕ ਬਹੁਤ ਵੱਡਾ ਗਰੁੱਪ ਬਣ ਚੁੱਕਾ ਹੈ, ਜਿਸਦੇ ਮੈਂਬਰਾਂ ਦੀ ਗਿਣਤੀ ਪੰਝੱਤਰ ਹਜਾਰ ਦਾ ਅੰਕੜਾ ਪਾਰ ਕਰ ਚੁੱਕੀ ਹੈ । ਇਸ ਗਰੁੱਪ ਅਨੁਸਾਰ ਸਿੱਖੀ ਦੇ ਅੰਦਰ ਅਤੇ ਬਾਹਰ ਪਨਪ ਰਹੇ ਹਰ ਤਰਾਂ ਦੇ ਡੇਰੇ ਅਤੇ ਸੰਤ-ਬਾਬੇ ਗੁਰੂ ਨਾਨਕ ਸਾਹਿਬ ਜੀ ਦੇ ਬਕਸ਼ੇ ਨਿਰਾਲੇ ਰਸਤੇ ਤੇ ਲੁਕਾਈ ਦੇ ਚੱਲਣ ਵਿੱਚ ਸਭ ਤੋਂ ਵੱਡਾ ਰੋੜਾ ਹਨ । ਸੋ ਇਹ ਗਰੁੱਪ ਹਰ ਰੋਜ ਨਵੀਆਂ ਨਵੀਆਂ ਪੋਸਟਾਂ ਅਤੇ ਕੁਮੈਂਟਾਂ ਰਾਹੀਂ ਸੰਗਤਾਂ ਨੂੰ ਇਹਨਾਂ ਅਖੋਤੀ ਸੰਤਾ-ਬਾਬਿਆਂ ਦੀ ਅਸਲੀਅਤ ਦਿਖਾਉੰਦਾ ਹੋਇਆ , ਇਹਨਾਂ ਦੁਆਰਾ ਕਿਰਤੀ ਲੋਕਾਂ ਦੇ ਤਨ, ਮਨ ਅਤੇ ਧਨ ਦੀ ਕਰੀ ਜਾ ਰਹੀ ਲੁੱਟ ਖਿਲਾਫ ਜਾਗਰਿਤ ਕਰ ਰਿਹਾ ਹੈ । ਧਰਾਤਲ ਪੱਧਰ ਤੇ ਹੱਥੀਂ ਸੇਵਾ ਕਰਨ ਵਾਲਿਆਂ ਦੀ ਜੱਥੇਬੰਦੀ “ਵਰਡ ਸਿੱਖ ਫੈਡਰੇਸ਼ਨ” ਵੀ ਇਸ ਗਰੁੱਪ ਦੀ ਦੇਣ ਹੈ ਜੋ ਕਿ ਅੰਤਰਰਾਸ਼ਟਰੀ ਪੱਧਰ ਦੀ ਇੱਕ ਰਜਿਸ਼ਟਰਡ ਸੰਸਥਾ ਬਣ ਚੁੱਕੀ ਹੈ । ਵਰਡ ਸਿੱਖ ਫੈਡਰੇਸ਼ਨ ਦੂਜੀਆਂ ਜਾਗਰੁਕ ਜੱਥੇਬੰਦੀਆਂ ਨਾਲ ਤਾਲਮੇਲ ਰੱਖਦੀ ਹੋਈ ਵੱਖ ਵੱਖ ਗੁਰਦਵਾਰਿਆਂ ਅਤੇ ਨਗਰ ਕੀਰਤਨਾਂ ਤੇ ਡੇਰਾਬਾਦ ਖਿਲਾਫ ਜਾਗਰੂਕ ਪਰਚਾਰਕਾਂ ਅਤੇ ਵਿਦਵਾਨਾ ਦੀਆਂ ਸੀਡੀਆਂ, ਕਿਤਾਬਾਂ ਅਤੇ ਰਹਿਤ ਮਰਿਆਦਾ ਦੀਆਂ ਕਾਪੀਆਂ ਮੁਫਤ ਵੰਡਦੀ ਹੈ ।
ਪਿਛਲੇ ਦਿਨੀ ਯੂਬਾ ਸਿਟੀ ਦੇ ਨਗਰ ਕੀਰਤਨ ਤੇ ਜਿੱਥੇ ਕਿ ਸੰਗਤਾਂ ਦੀ ਗਿਣਤੀ ਇੱਕ ਲੱਖ ਤੋਂ ਉੱਪਰ ਹੋ ਜਾਦੀ ਹੈ ,ਵਰਡ ਸਿੱਖ ਫੈਡਰੇਸ਼ਨ ਵਲੋਂ ਵਿਸ਼ਾਲ ਸਟਾਲ ਲਗਾਇਆ ਗਿਆ ਜਿਸ ਵਿੱਚ ਕਨੇਡਾ ਅਮਰੀਕਾ ਦੇ ਵੱਖ ਵੱਖ ਸ਼ਹਿਰਾਂ ਤੋਂ ਆਏ ਫੈਡਰੇਸ਼ਨ ਸੇਵਾਦਾਰਾਂ ਨੇ ਹਿੱਸਾ ਲਿਆ । ਦੋ ਦਿਨ ਲਗਾਤਾਰ ਸਟਾਲ ਤੇ ਸੰਗਤਾਂ ਦਾ ਤਾਂਤਾ ਬੱਝਾ ਰਿਹਾ । ਟੈਂਟ ਵਿੱਚ ਦੋਨੋ ਦਿਨ ਲਗਾਤਾਰ ਵੱਖ ਵੱਖ ਵਿਸ਼ਿਆਂ ਤੇ ਵਿਚਾਰ ਵਿਟਾਂਦਰੇ ਚਲਦੇ ਰਹੇ ਜਿਨਾਂ ਵਿੱਚ ਗੁਰਮਤਿ ਫਲਸਫੇ ਵਾਰੇ ਗੰਭੀਰ ਵਿਚਾਰਾਂ ਹੁੰਦੀਆਂ ਰਹੀਆਂ । ਬਹੁਤ ਸਾਰੀਆਂ ਸੰਗਤਾਂ ਨੇ ਜੱਥੇਬੰਦੀ ਦੇ ਕੰਮਾਂ ਨੂੰ ਦੇਖਕੇ ਸਹਿਯੋਗ ਦੇਣ ਦੀ ਪੇਸ਼ਕਸ ਕੀਤੀ । ਬਹੁਤ ਸਾਰੇ ਪੰਥਕ ਆਗੂ, ਅਖਵਾਰਾਂ ਵਾਲੇ ,ਰੇਡੀਓ ਵਾਲੇ ਅਤੇ ਟੈਲੀਵੀਜਨ ਦੇ ਨੁਮਾਂਇੰਦੇ ਵੀ ਸੇਵਾਦਾਰਾਂ ਦੀਆਂ ਇੰਟਰਵਿਊਆਂ ਦੇ ਨਾਲ ਜੱਥੇਬੰਦਕ ਨੀਤੀ ਤੇ ਵਿਚਾਰ ਕਰਕੇ ਗਏ । ਡਾ ਅਮਰਜੀਤ ਸਿੰਘ ਵਾਸ਼ਿੰਗਟਨ (ਖਾਲਿਸਤਾਨ ਅਫੇਅਰਜ਼ ਸੈਂਟਰ), ਭਾਈ ਜਸਵੰਤ ਸਿੰਘ ਹੋਠੀ (ਪ੍ਰਧਾਨ ਅਮੈਰੀਕਨ ਗੁਰਦਵਾਰਾ ਪ੍ਰਬੰਧਕ ਕਮੇਟੀ), ਨਰਿੰਦਰਪਾਲ ਸਿੰਘ ਹੁੰਦਲ (ਸੰਪਾਦਕ ਇੰਡੋ ਅਮੈਰੀਕਨ ਟਾਈਮਜ਼), ਮਝੈਲ ਸਿੰਘ ਸਰਾਂ (ਅੰਤਰਰਾਸ਼ਟਰੀ ਲੇਖਕ), ਬਲਵੰਤ ਸਿਘ ਮੱਲ੍ਹਾ (ਰਿਪੋਰਟਰ ਪੰਜਾਬੀ ਐਕਸਪ੍ਰੈਸ ਨਿਊਜ ਅਤੇ ਜਸ ਪੰਜਾਬੀ ਟੀਵੀ), ਇੰਦਰਜੀਤ ਸਿੰਘ ਰਾਣਾ (ਚੇਅਰਮੈਨ ਗੁਰਮਤਿ ਗਿਆਨ ਮਿਸ਼ਨਰੀ ਕਾਲੇਜ ਲੁਧਿਆਣਾ), ਮਹਿੰਦਰ ਸਿੰਘ ਘੱਗ (ਸਾਹਿਤ ਸਭਾ ਯੂਬਾ ਸਿਟੀ), ਪਰਵਿੰਦਰ ਸਿੰਘ ਪਰਵਾਨਾ (ਸਾਹਿਤ ਸਭਾ ਬੇ-ਏਰੀਆ), ਗੁਰਮੀਤ ਸਿੰਘ ਲੌਸ-ਏਂਜਲਸ (ਸਿੰਘ ਸਭਾ ਯੂ ਐਸ ਏ ਡਾਟ ਕਾਮ) ਅਮ੍ਰਿਤਪਾਲ ਸਿੰਘ ਫਰਿਜਨੋ, ਸਰਬਜੀਤ ਸਿੰਘ ਸੈਕਰਾਮੈਂਟੋ,ਸ ਰਦੂਲ ਸਿੰਘ ਬਾਜਵਾ ਆਦਿ ਸਖਸ਼ੀਅਤਾਂ ਨੇ ਵੀ ਸਟਾਲ ਤੇ ਹਾਜਰੀ ਲਵਾਈ। ਪ੍ਰੋ ਦਰਸ਼ਣ ਸਿੰਘ ਖਾਲਸਾ, ਸਰਬਜੀਤ ਸਿੰਘ ਧੂੰਦਾ, ਡਾ ਪੰਥਪਰੀਤ ਸਿੰਘ, ਪ੍ਰਿ ਗੁਰਬਚਨ ਸਿੰਘ ਪੰਨਵਾਂ, ਹਰਭਜਨ ਸਿੰਘ, ਸ਼ਿਵਤੇਗ ਸਿੰਘ ਅਤੇ ਗੁਰਦਵਾਰਾ ਬੰਗਲਾ ਸਾਹਿਬ ਤੋਂ ਪਰਸਾਰਿਤ ਹੋਈਆਂ ਕਥਾ ਦੀਆਂ ਹਜਾਰਾਂ ਸੀਡੀਆਂ ਵੰਡੀਆਂ ਗਈਆਂ ।
ਵਰਡ ਸਿੱਖ ਫੈਡਰੇਸ਼ਨ ਨੇ ਯੂਬਾ ਸਿਟੀ ਵਿੱਚ ਮੀਟਿੰਗ ਦੌਰਾਨ ਅਜੋਕੇ ਨੁਕਤਾਚੀਨੀ ਵਾਲੇ ਹਾਲਾਤਾਂ ਨੂੰ ਭਾਂਪਕੇ ਆਪਣੀ ਨੀਤੀ ਤਹਿ ਕਰਦਿਆਂ ਇਹ ਫੈਸਲਾ ਕੀਤਾ ਕਿ ਇਹ ਜੱਥੇਬੰਦੀ ਡੇਰੇਦਾਰਾਂ ਵਿਰੋਧੀ ਹਮਖਿਆਲ ਜਾਗਰੂਕ ਜੱਥੇਬੰਦੀਆਂ ਨਾਲ ਗੁਣਾਂ ਦੀ ਸਾਂਝ ਪਾਉਂਦਿਆਂ ਹੋਇਆਂ ਵੀ ਇੱਕ ਖਾਸ ਫਾਸਲਾ ਰੱਖ ਕੇ ਚੱਲੇਗੀ । ਵੱਖ ਵੱਖ ਜਾਗਰੁਕ ਜੱਥੇਬੰਦੀਆਂ, ਗਰੁੱਪਾਂ, ਵਿਦਵਾਨਾਂ, ਪਰਚਾਰਕਾਂ ਅਤੇ ਸੇਵਾਦਾਰਾਂ ਦੀ ਨਿੱਜੀ ਖੋਜ, ਵਿਚਾਰਧਾਰਾ ਜਾਂ ਨੀਤੀ ਕਾਰਣ ਉਪਜੇ ਉਹਨਾਂ ਦੇ ਫਰਕਾਂ ਕਾਰਣ ਕਿਸੇ ਦਾ ਸਾਥ ਜਾਂ ਵਿਰੋਧਤਾ ਨਹੀਂ ਕਰੇਗੀ ।ਜਿਸ ਵੀ ਗਰੁੱਪ ਨਾਲ ਜਿਨੀ ਸੋਚ ਮਿਲਦੀ ਹੋਵੇਗੀ ਉਨਾਂ ਉਸਦਾ ਮੁਦਿਆਂ ਅਨੁਸਾਰ ਸਾਥ ਦਿੱਤਾ ਜਾਵੇਗਾ । ਜਾਗਰੁਕ ਗਰੁੱਪਾਂ ਵਿੱਚ ਫੁੱਟ ਪਾਉਣ ਦੀ ਚਾਹਨਾਂ ਰੱਖਣ ਵਾਲੇ ਅਨਸਰਾਂ ਤੇ ਬਾਜ ਅੱਖ ਰੱਖੀ ਜਾਵੇਗੀ ਅਤੇ ਸਮਾਂ ਆਉਣ ਤੇ ਅਜਿਹੇ ਅਨਸਰ ਬੇਨਕਾਬ ਕਰੇ ਜਾਣਗੇ ।
ਯੂਬਾ ਸਿਟੀ ਨਗਰ ਕੀਰਤਨ ਤੇ ਪੁੱਜੇ ਵਰਡ ਸਿੱਖ ਫੈਡਰੇਸ਼ਨ ਦੇ ਸੇਵਾਦਾਰਾਂ ਵਿੱਚ ਹਰਬਕਸ਼ ਸਿੰਘ ਰਾਊਕੇ ਸੈਨਹੋਜੇ, ਹਰਮਿੰਦਰ ਸਿੰਘ ਸੇਖਾ ਸੈਨਹੋਜੇ, ਗੁਰਸੇਵਕ ਸਿੰਘ ਰੋਡੇ ਸੈਨਹੋਜੇ, ਵਰਿੰਦਰ ਸਿੰਘ ਗੋਲਡੀ ਐਲ ਏ , ਰਸ਼ਪਾਲ ਸਿੰਘ ਫਰਿਜਨੋ, ਸਤਵਿੰਦਰਜੀਤ ਕੌਰ ਫਰਿਜਨੋ, ਬਲਰਾਜ ਸਿੰਘ ਸਪੋਕਨ, ਬੀਬੀ ਕਮਲਦੀਪ ਕੋਰ, ਹਰਜੀਤ ਸਿੰਘ ਸੈਕਰਾਮੈਂਟੋ, ਅਜਾਇਬ ਸਿੰਘ ਸਿਆਟਲ, ਲਛਮਣ ਸਿੰਘ ਕੈਲਗਰੀ, ਹਨੀ ਸਿੰਘ ਕੈਲਗਰੀ, ਕੁਲਜੀਤ ਸਿੰਘ ਫਰਿਜਨੋ, ਸਮਰ ਸਿੰਘ ਫਰਿਜਨੋ, ਗੁਰਨੇਕ ਸਿੰਘ ਬਾਗੜੀ ਫਰਿਜਨੋ, ਹਰਵਿੰਦਰ ਸਿੰਘ ਮਨਟਿੱਕਾ, ਗੁਰਦੀਪ ਕੌਰ, ਸੁਰਿੰਦਰ ਸਿੰਘ, ਬਾਵਾ ਸਿੰਘ, ਸੁਖਦੇਵ ਸਿੰਘ, ਹਰਵਿੰਦਰ ਸਿੰਘ ਸਿਮੀ-ਵੈਲੀ, ਕਰਤਾਰ ਸਿੰਘ ਘੁੰਮਣ, ਹਰਮਨ ਸਿੰਘ ਪੰਮਾ, ਰਵਿੰਦਰ ਸਿੰਘ ਕਾਹਲੋਂ, ਬਲਵਿੰਦਰ ਸਿੰਘ ਲੰਗੜੋਆ, ਤਰਲੋਚਨ ਸਿੰਘ, ਗੁਰਇਕਵਾਲ ਸਿੰਘ ਰੋਜਵਿਲ, ਰੁਪਿੰਦਰਜੀਤ ਕੌਰ, ਰੁਪਿੰਦਰ ਕੌਰ ਰੋਜਵਿਲ ਮਨਜੀਤ ਸਿੰਘ ਥਿੰਦ ਅਤੇ ਗੁਰਮੀਤ ਸਿੰਘ ਬਰਸਾਲ ਸਾਮਿਲ ਸਨ । ਬਲਵਿੰਦਰ ਸਿੰਘ ਸਮਰਾ ਯੂਬਾਸਿਟੀ ਨੇ ਆਪਣੇ ਜੱਥੇ ਸਮੇਤ ਤਿੰਨੇ ਦਿਨ ਅਣਥੱਕ ਸੇਵਾ ਕੀਤੀ । ਭਾਈ ਅਵਤਾਰ ਸਿੰਘ ਮਿਸ਼ਨਰੀ ਅਤੇ ਬੀਬੀ ਹਰਸਿਮਰਤ ਕੌਰ ਖਾਲਸਾ ਨੇ ਇਸ ਸਟਾਲ ਵਿੱਚ ਹਾਜਰੀ ਦੇ ਨਾਲ ਨਾਲ ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਵਲੋਂ ਵੱਖਰਾ ਸਟਾਲ ਵੀ ਲਗਾਇਆ ਹੋਇਆ ਸੀ ।
ਡਾ ਗੁਰਮੀਤ ਸਿੰਘ ਬਰਸਾਲ


ਹਰ ਮਹੀਨੇ ਦੀ 13 ਤਾਰੀਖ ਨੂੰ ਕਾਲਾ ਦਿਵਸ ਕਿਉਂ ਅਤੇ ਜੁੰਮੇਵਾਰ ਕੌਣ? ਦਾ ਪੋਸਟਰ ਦੇਖਣ ਲਈ ਕਲਿਕ ਕਰੋ।


(11/11/12)
ਗੁਰਸ਼ਰਨ ਸਿੰਘ ਕਸੇਲ

ਸ੍ਰ ਹਰਦੇਵ ਸਿੰਘ ਜੰਮੂ ਜੀ,
ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਹਿ ॥
ਵੀਰ ਜੀ,ਆਪ ਪਾਸੋਂ “ਮੂਲ ਮੰਤਰ” “ੴ ਤੋਂ ਸ਼ੁਰੂ ਹੋ ਕੇ ਕਿਥੋਂ ਤੀਕਰ ਹੈ” ਇਸ ਲਈ ਪੁੱਛਿਆ ਸੀ ਕਿ ਸ਼ਾਇਦ ਆਪ ਵੀ ਸਾਧ ਲਾਣੇ (ਸਿੱਖ ਧਰਮ ਨੂੰ ਲੱਗੀ ਚਿੱਟੀ ਸਿਉਂਕ) ਵਾਂਗੂ ਕਿਤੇ ਤੁਸੀਂ ਵੀ “ਨਾਨਕ ਹੋਸੀ ਭੀ ਸਚੁ”॥ ਤੀਕਰ ਮੰਨਦੇ ਹੋਵੋ । ਜਿਵੇਂ ਆਪਨੇ ਆਪਣੀ 7-11-12 ਵਾਲੀ ਚਿੱਠੀ ਵਿੱਚ ਲਿਖਿਆ ਸੀ ਕਿ, ਜਿਵੇਂ ਕਿ ਮੂਲ ਮੰਤਰ ਵਿੱਚ ਆਉਂਦਾ ਹੈ ‘ਹੋਸੀ ਭੀ ਸਚੁ’।
ਪਰ ਚਲੋ ਆਪਨੇ ਦੱਸ ਦਿਤਾ ਹੈ ਕਿ ਤੁਸੀਂ “ਮੂਲ ਮੰਤਰ” ਨੂੰ ‘ੴ ਤੋਂ ਸ਼ੁਰੂ ਹੋ ਕੇ ਗੁਰ ਪ੍ਰਸਾਦਿ’ ਤੀਕਰ ਹੀ ਮੰਨਦੇ ਹੋ । ਚਿੱਠੀ ਦਾ ਜਵਾਬ ਦੇਣ ਲਈ ਆਪ ਦਾ ਧੰਨਵਾਦ।
ਸਤਿਕਾਰ ਸਹਿਤ,
ਗੁਰਸ਼ਰਨ ਸਿੰਘ ਕਸੇਲ


(11/11/12)
ਹਰਦੇਵ ਸਿੰਘ, ਜੰਮੂ

ਸਤਿਕਾਰ ਯੋਗ ਚਰਨਜੀਤ ਸਿੰਘ ਬਰੈਂਮਪਟਨ ਜੀਉ

ਗੁਰੂ ਫਤਿਹ ਪਰਵਾਨ ਕਰਨੀ!

ਵੀਰ ਜੀਉ, ਰੱਹਸ ਤੋਂ ਮੇਰਾ ਭਾਵ ਕੋਈ ਜਾਦੂ-ਟੋਨਾ ਜਾਂ ਤਾਂਤ੍ਰਕ ਟੋਟਕਾ ਨਹੀਂ! ਮਾਫ਼ ਕਰਨਾ ਮੈਂ ਆਪ ਜੀ ਨੂੰ ਸਪਸ਼ਟ ਨਹੀਂ ਕਰ ਸਕਿਆ। ਆਪ ਜੀ ਜੋ ਵਿਚਾਰ ਰਹੇ ਹੋ ਮੈਂ ਉਸ ਤੇ ਕੋਈ ਇਤਰਾਜ਼ ਨਹੀਂ ਕਰ ਰਿਹਾ ਬਲਕਿ ਇਹ ਕੇਵਲ ਵਿਚਾਰ-ਵਟਾਂਦਰਾ ਮਾਤਰ ਸਮਝਣਾ।

ਵੀਰ ਜੀ, ਪਰਮਾਤਮਾ ਅਤੇ ਸੰਸਾਰ ਦੀਆਂ ਕਈ ਐਸੀਆਂ ਸੱਚਾਈਆਂ ਹਨ, ਜੋ ਹੈ ਤਾਂ ਹਨ, ਪਰ ਸਾਨੂੰ ਅੱਜੇ ਪਤਾ ਨਹੀਂ ਹਨ। ਕੋਈ ਵੀ ਗਲ, ਜੋ ਕਿਸੇ ਬੰਦੇ ਨੂੰ ਪਤਾ ਨਾ ਹੋਵੇ, ਉਹ ਗਲ ਉਸ ਬੰਦੇ ਲਈ ਰੱਹਸ ਹੀ ਰਹਿੰਦੀ ਹੈ। ਮਸਲਨ ਪਰਮਾਤਮਾ ਦਾ ਵਿਸਥਾਰ ਇਤਨਾ ਵੱਡਾ ਹੈ ਕਿ ਉਹ ਮਨੁੱਖ ਦੇ ਗਿਆਨ ਬੌਧ ਵਿੱਚ ਨਹੀਂ। ਇਹ ਮੈਂ ਨਹੀਂ ਕਹਿੰਦਾ ਬਲਕਿ ਬਾਣੀ ਵਿੱਚ ਲਿਖਿਆ ਹੈ।

ਵਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ॥ ਕੋਇ ਨ ਜਾਣੈ ਤੇਰਾ ਕੇਤਾ ਕੇਵਡੁ ਚੀਰਾ (9)

ਅਰਥ:-ਹੇ ਮੇਰੇ ਵੱਡੇ ਮਾਲਕ! ਤੂੰ (ਮਾਨੋ, ਇਕ) ਡੂੰਘਾ (ਸਮੁੰਦਰ) ਹੈਂ, ਤੂੰ ਬੜੇ ਜਿਗਰੇ ਵਾਲਾ ਹੈਂ, ਤੂੰ ਬੇਅੰਤ ਗੁਣਾਂ ਵਾਲਾ ਹੈਂ। ਕੋਈ ਭੀ ਜੀਵ ਨਹੀਂ ਜਾਣਦਾ ਕਿ ਤੇਰਾ ਕਿਤਨਾ ਵੱਡਾ ਵਿਸਥਾਰ ਹੈ। 1. ਰਹਾਉ।

ਗੁਣ ਗੂੜ ਗੁਪਤ ਅਪਾਰ ਕਰਤੇ ਨਿਗਮ ਅੰਤੁ ਨ ਪਾਵਹੇ ॥ (459)

ਅਰਥ:- ਕਰਤਾਰ ਦੇ ਗੁਣ ਡੂੰਘੇ ਹਨ ਗੁੱਝੇ ਹਨ ਬੇਅੰਤ ਹਨ, ਵੈਦ ਭੀ ਉਸ ਦੇ ਗੁਣਾਂ ਦਾ ਅੰਤ ਨਹੀਂ ਪਾ ਸਕਦੇ

ਰੂੜੋ ਗੂੜੋ ਗਹਿਰ ਗੰਭੀਰੋ ਊਚੌ ਅਗਮ ਅਪਾਰੇ (613)

ਅਰਥ:- ਹੇ ਅਪਹੁੰਚ! ਹੇ ਬੇਅੰਤ। ਤੂੰ ਸਭ ਤੋਂ ਉੱਚਾ ਹੈਂ, ਤੂੰ ਸੋਹਣਾ ਹੈਂ, ਤੂੰ ਵੱਡੇ ਜਿਗਰੇ ਵਾਲਾ ਹੈਂ, ਤੂੰ ਸਾਰੇ ਸੰਸਾਰ ਵਿਚ ਗੁਪਤ ਵੱਸ ਰਿਹਾ ਹੈਂ

ਵੀਰ ਜੀ ਜੋ ਗਲ ਸਾਨੂੰ ਸਮਝ ਵਿੱਚ ਨਾ ਆਏ ਕੀ ਉਹ ਗਲ ਸਾਡੇ ਲਈ ਰਹੱਸਮਈ ਨਹੀਂ ਹੁੰਦੀ? ਕੀ ਅਸੀਂ ਪਰਮਾਤਮਾ ਦੇ ਬਾਰੇ ਹਰ ਗਲ ਜਾਣ ਚੁੱਕੇ ਹਾਂ? ਉਸ ਨੂੰ 100% ਸਮਝ ਚੁੱਕੇ ਹਾਂ?

ਇੰਝ ਹੀ ਜੇ ਕਰ ਗੁਰਬਾਣੀ ਦੇ ਕਿਸੇ ਉਪਦੇਸ਼ ਵਿਚਲੀ ਗਲ ਸਾਨੂੰ ਸਮਝ ਨਾ ਆਏ ਕੀ ਉਹ ਗਲ ਸਾਡੇ ਲਈ ਰਹੱਸਮਈ ਨਹੀਂ ਕਹੀ ਜਾਏਗੀ? ਕੀ ਅਸੀਂ ਗੁਰਬਾਣੀ ਨੂੰ 100% ਸਮਝ ਚੁੱਕੇ ਹਾਂ? ਜੇ ਕਰ ਅਸੀਂ ਪਰਮਾਤਮਾ ਜਾਂ ਬਾਣੀ ਨੂੰ 100% ਸਮਝ ਨਹੀਂ ਪਾਉਂਦੇ ਤਾਂ ਮੇਰੇ ਵਿਚਾਰ ਅਨੁਸਾਰ ਪਰਮਾਤਮਾ ਜਾਂ ਬਾਣੀ ਦੇ ਰਹੱਸ ਨੂੰ ਸਵੀਕਾਰ ਕਰਨਾ ਇੱਕ ਬਿਬੇਕਮਈ ਵਿਚਾਰ ਹੈ। ਰੱਹਸ ਤੋਂ ਮੇਰਾ ਭਾਵ ਉਹ ਗਲ ਹੈ, ਜੋ ਹੈ ਤਾਂ ਸੱਚਾਈ, ਪਰ ਉਹ ਸਾਡੀ ਸਮਝ ਵਿੱਚ ਨਹੀਂ ਆਈ ਹੋਵੇ!

ਰਹੱਸ ਹੁੰਦੇ ਹਨ! ਮਨੁੱਖ ਪੈਦਾ ਹੁੰਦੇ ਹਨ ਤਾਂ ਇਹ ਪਤਾ ਹੁੰਦਾ ਹੈ ਕਿ ਸਭ ਇੱਕ ਦਿਨ ਮਰ ਜਾਣਗੇ। ਪਰ ਇਹ ਨਹੀਂ ਪਤਾ ਹੁੰਦਾ ਕਿ ਉਹ ਕਿਵੇਂ ਅਤੇ ਕਿਸ ਦਿਨ-ਘੜੀ-ਪਲ ਮਰਨ ਗੇ। ਖ਼ੂਨ ਤੋਂ ਇਨਸਾਨ ਚਿਰ ਤੋਂ ਜਾਣੂ ਸੀ, ਪਰ ਖ਼ੂਨ ਦੇ ਇਸ ਰਹੱਸ ਦਾ ਪਤਾ ਮਨੁੱਖ ਨੂੰ ਹਜ਼ਾਰਾਂ ਸਾਲਾਂ ਬਾਦ ਚਲਿਆ, ਕਿ ਖ਼ੂਨ ਦੇ ਕਈਂ ਗਰੁੱਪ ਹੁੰਦੇ ਹਨ। ਇਵੇਂ ਹੀ ਲਿਖਤਾਂ/ਵਿਚਾਰਾਂ ਨਾਲ ਜੁੜੇ ਕਈਂ ਰਹੱਸ ਹੁੰਦੇ ਹਨ। ਇੱਕ ਸਮੇਂ ਪੁਰਾਤਨ ਭਾਰਤ ਵਿੱਚ ‘ਬ੍ਰਹਮੀ’ ਅਤੇ ‘ਖਰੋਸ਼ਤੀ’ ਭਾਸ਼ਾ/ਲਿਖਤਾਂ ਪ੍ਰਚਲਤ ਸਨ। ਸਦੀਆਂ ਦਾ ਸਮਾਂ ਬੀਤਣ ਤੇ ਉਹ ਵਰਤੋਂ/ਪ੍ਰਚਲਨ ਤੋਂ ਇਤਨੀਆਂ ਹੱਟ ਗਈਆਂ, ਕਿ ਕਿਸੇ ਲਈ ਉਨ੍ਹਾਂ ਨੂੰ ਪੜਨਾ ਵੀ ਸੰਭਵ ਨਹੀਂ ਰਿਹਾ। ਇਸ ਪੱਖੋਂ ਉਹ ਰਹੱਸਮਈ ਹੋ ਗਈਆਂ ਤਦ ਤਕ, ਜਦ ਤਕ ਕਿ ‘ਜੇਮਸ ਪ੍ਰਿੰਸਪ’ ਨਾਮ ਦੇ ਇੱਕ ਅੰਗ੍ਰੇਜ਼ ਨੇ, 19ਵੀ ਸਦੀ ਵਿੱਚ ਉਨ੍ਹਾਂ ਦੁਆਲੇ ਚੜ ਗਏ ਰਹੱਸ ਦੀਆਂ ਪਰਤਾਂ ਨੂੰ ਨਹੀਂ ਖੋਲਿਆ। ਲਿਖਤਾਂ ਵਿੱਚ ਲਿਖੇ ਰਹੱਸਮਈ ਹੋ ਚੁਕੇ ਵਿਚਾਰ ਪੜੇ ਜਾ ਸਕੇ। ਕੋਈ ਸੱਚ ਦੇ ਨਾਮ ਤੇ ਭੁੱਲੇਖਾ ਦਵੇ ਤਾਂ ਇਸਦਾ ਅਰਥ ਇਹ ਨਹੀਂ ਹੋ ਸਕਦਾ ਕਿ ਸੱਚ ਹੁੰਦਾ ਹੀ ਨਹੀਂ। ਕੋਈ ਰਹੱਸ ਦੇ ਨਾਮ ਤੇ ਭੁੱਲੇਖਾ ਖੜਾ ਕਰੇ ਤਾਂ ਇਸਦਾ ਅਰਥ ਨਹੀਂ ਕਿ ਰਹੱਸ ਹੁੰਦਾ ਹੀ ਨਹੀਂ।

ਸ੍ਰਿਸ਼ਟੀ ਦੀ ਰਚਨਾ ਸਬੰਧਤ ਬਾਣੀ ਹਵਾਲਿਆਂ ਬਾਰੇ ਆਪ ਜੀ ਨੇ ਸਵਾਲ ਕੀਤਾ ਹੈ:- “ਪਰ ਕੀ ਕੋਈ ਗੁਰਬਾਣੀ ਪੜ ਕੇ ਇਹ ਦੱਸ ਸਕਦਾ ਹੈ ਕਿ ਗੁਰੁ ਨਾਨਕ ਸਾਹਿਬ ਇਸ ਨਤੀਜੇ ਤੇ ਕਿਵੇਂ ਪੁੱਜੇ? “ਚਲ ਮਰਦਾਨਿਆ, ਮੀਟ ਅੱਖਾਂ” ਤੋਂ ਇਲਾਵਾ ਵੀ ਕੋਈ ਹੋਰ ਥੀਉਰੀ ਹੈ?

ਵੀਰ ਜੀ “ਚਲ ਮਰਦਾਨਿਆ, ਮੀਟ ਅੱਖਾਂ” ਥਿਉਰੀ ਨੂੰ ਮੈਂ ਵੀ ਨਹੀਂ ਮੰਨਦਾ। ਅਸੀਂ ਇਸ ਨੂੰ ਬਿਬੇਕ ਥੀਉਰੀ ਹੀ ਕਹਿ ਲਈਏ, ਤਾਂ ਇਹੀ ਕਹਾਂਗੇ ਕਿ ਗੁਰੂ ਨਾਨਕ ਜੀ ਨੇ, ਪਰਮਾਤਮਾ ਵਲੋਂ ਬਖਸ਼ੀਸ਼ ਕੀਤੇ ਬਿਬੇਕ ਵਿਚਾਰ ਨਾਲ, ਸ੍ਰਿਸ਼ਟੀ ਦੀ ਰਚਨਾ ਤੋਂ ਪਹਿਲਾਂ ਕੀ ਸਥਿਤੀ ਨੂੰ ਵਿਚਾਰ ਲਿਆ ਸੀ! ਖ਼ਲਾ ਵਿਚ, ਇੱਕ ਬੈਲ ਦੇ ਸਿੰਗਾਂ ਤੇ, ਧਰਤੀ ਦੇ ਖੜੇ ਹੋਣ ਦੀ ਧਾਰਨਾ ਬਾਰੇ ਸੱਚਾਈ ਦੇ ਰਹੱਸ ਨੂੰ, ਗੁਰੂ ਨਾਨਕ ਜੀ ਨੇ ਜਪੁ ਦੀ ਬਾਣੀ ਵਿੱਚ ਖੋਲਿਆ। ਵੀਰ ਜੀ ਸੱਚ ਵੀ ਕਈਂ ਵਾਰ, ਕਈਂ ਸਦਿਆਂ ਰਹੱਸਮਈ ਰਹਿੰਦਾ ਹੈ, ਜਦ ਤਕ ਕੀ ਕੋਈ ਉਸ ਪਿੱਛਲੀ ਸੱਚਾਈ ਨੂੰ ਬਿਆਨ ਕਰਨ ਯੋਗ ਨਾ ਹੋ ਜਾਏ! ਇੱਕ ਸਮਾਂ ਸੀ ਜਦ ਮਨੁੱਖ ਲਈ ਧਰਤੀ ਦੀ ਚਾਲ ਇੱਕ ਰਹੱਸ ਸੀ। ਉਹ ਸੂਰਜ ਨੂੰ ਘੁੰਮਦਾ ਸਮਝਦਾ ਸੀ। ਧਰਤੀ ਘੰਮਦੀ ਹੈ, ਇਹ ਸੱਚ ਤਾਂ ਸੀ, ਪਰ ਇਹ ਸੱਚ, ਮਨੁੱਖ ਲਈ ਇੱਕ ਰਹੱਸ ਹੀ ਸੀ। ਯਾਨੀ ਕਿ ਇੱਕ ਬਿਬੇਕਮਈ ਗਲ ਕਦੇ ਮਨੁੱਖ ਲਈ ਸਦੀਆਂ ਰਹੱਸਮਈ ਰਹੀ ਸੀ।

ਗੁਰੂ ਨਾਨਕ ਜੀ ਨੇ ਕਈਂ ਐਸੇ ਰੱਹਸਾਂ ਤੋਂ ਪਰਦਾ ਚੁੱਕਿਆ। ਵਿਗਿਆਨ ਗੁਰੂ ਨਾਨਕ ਦਾ ਵਿਸ਼ਾ ਨਹੀਂ! ਗੁਰੂ ਨਾਨਕ ਵਿਗਿਆਨ ਦੀ ਕਸਵਟੀ ਲਗਾ ਕੇ ਹੀ ਮਾਹਨ ਨਹੀਂ ਸਥਾਪਤ ਹੁੰਦੇ। ਉਨ੍ਹਾਂ ਦੀ ਮਹਾਨਤਾ ਦਾ ਦਾਇਰਾ ਵੱਡਾ ਹੈ। ਸ੍ਰਿਸ਼ਟੀ ਦੀ ਰਚਨਾ ਬਾਰੇ, ਬਾਣੀ ਵਿੱਚ ਆਏ ਉਨ੍ਹਾਂ ਦੇ ਕੁੱਝ ਵਿਚਾਰ, ਵਿਗਾਆਨ ਸਮਝਾਉਂਣ ਲਈ ਨਹੀਂ, ਬਲਕਿ ਪਰਮਾਤਮਾ ਦੀ ਮਹਾਨਤਾ ਅਤੇ ਸੱਚ ਨੂੰ ਦਰਸਾਉਂਣ ਲਈ ਹਨ। ਉਹ ਕੁੱਝ ਵਿਚਾਰ, ਕੁੱਝ ਧਾਰਮਕ ਵਿਸ਼ਵਾਸਾਂ ਤੋਂ ਪਰਦਾ ਚੁੱਕਣ ਲਈ ਹਨ। ਉਹ ਇਸ ਵਿਸ਼ਵਾਸ ਤੋਂ ਪਰਦਾ ਚੁੱਕਣ ਲਈ ਹਨ ਕਿ ਸ੍ਰਿਸ਼ਟੀ ਦੀ ਰਚਨਾ ਪਰਮਾਤਮਾ ਨੇ, 3-6-8 ਦਿਨ੍ਹਾਂ ਵਿੱਚ ਕੀਤੀ! ਉਹ ਇਸ ਵਿਸ਼ਵਾਸ ਤੋਂ ਪਰਦਾ ਚੁੱਕਣ ਲਈ ਹਨ ਕਿ ਸ੍ਰਿਸ਼ਟੀ ਦੀ ਰਚਨਾ ਕਿਸੇ ਦੇਵਤੇ ਨੇ ਕੀਤੀ! ਉਹ ਇਸ ਵਿਸ਼ਵਾਸ ਤੋਂ ਪਰਦਾ ਚੁੱਕਣ ਲਈ ਹਨ ਕਿ ਸੰਸਾਰ, ਭੰਡਾਰ ਅਤੇ ਜੀਵਨ-ਮਰਣ ਦੀ ਕਾਰ ਕਿਸੇ ਦੇਵਤਿਆਂ ਦੇ ਹੱਥ ਹੈ! ਪਰਮਾਤਮਾ ਅਤੇ ਮਨੁੱਖ ਦੇ ਸਬੰਧ ਵਿਚਲੇ ਕੁੱਝ ਭੁੱਲੇਖੇ ਦੂਰ ਕਰਨ ਲਈ ਇਹ ਸੱਚਾਈਆਂ ਵੀ ਬਿਆਨ ਕਰਨੀਆਂ ਜ਼ਰੂਰੀ ਸਨ ਇਸ ਲਈ ਗੁਰੂ ਨਾਨਕ ਜੀ ਨੇ ਐਸਾ ਹੀ ਕੀਤਾ।

ਵੀਰ ਜੀ ਗੁਰੂ ਨਾਨਕ ਜੀ ਜੇ ਕਰ ਇਤਨੀ ਬਿਬੇਕਮਈ ਸ਼ਕਤੀ ਰੱਖਦੇ ਹਨ ਕਿ ਉਹ, ਬਿਬੇਕ ਨਾਲ, ਉਸ ਵੇਲੇ ਦੇ ਬਾਰੇ ਸੱਚ ਬਿਆਨ ਕਰਦੇ ਹਨ, ਜਿਸ ਵੇਲੇ ਨਾਂ ਤਾਂ ਸ੍ਰਿਸ਼ਟੀ ਸੀ ਅਤੇ ਨਾ ਹੀ ਵਕਤ! ਤਾਂ ਕੀ ਉਹ ਉਸੇ ਬਿਬੇਕ ਨਾਲ ਇਤਨਾ ਵੀ ਨਹੀਂ ਭਾਂਪ ਸਕਦੇ ਕਿ ਚਲ ਰਹੀਆਂ ਰਾਜਨੀਤੀਕ ਪਰਿਸਥਿਤੀਆਂ ਦੇ ਮੱਧੇ ਨਜ਼ਰ ਨਿਕਟ ਭਵਿੱਖ ਵਿੱਚ ਸ਼ੇਰਸ਼ਾਹ ਅਤੇ ਹਮਾਉਂ ਵਿਚਕਾਰ ਕੀ ਹੋਂਣ ਵਾਲਾ ਹੈ? ਜੇ ਕਰ ਗੁਰੂ ਨਾਨਕ ਦੀ ਬਿਬੇਕ ਵਿਚਾਰ ਸ਼ਕਤੀ ਭੂਤਕਾਲ ਵਿੱਚ ਜਾ ਸਕਦੀ ਹੈ ਤਾਂ ਉਹ ਆਪਣੇ ਸ੍ਹਾਮਣੇ ਵਾਪਰ ਰਹਿਆਂ ਪਰਿਸਥਿਤੀਆਂ ਦੇ ਮੱਦੇਨਜ਼ਰ ਇਤਨਾ ਵੀ ਭਾਂਪ ਸਕਦੀ ਹੈ ਕਿ ਨਿਕਟਵਰਤੀ ਭਵਿੱਖ ਵਿੱਚ ਕੀ ਹੋਂਣ ਵਾਲਾ ਹੈ! ਵੀਰ ਜੀ ਮੇਰਾ ਭਾਵ ਕੋਈ ‘ਛੂ ਮੰਤਰ’ ਵਾਲੀ ਭਵਿੱਖਵਾਣੀ ਦਾ ਨਹੀਂ ਹੈ।

ਗੁਰੂ ਨਾਨਕ ਦਾ ਕੋਈ ਵੀ ਬਿਬੇਕਮਈ ਵਿਚਾਰ, ਜੋ ਸਾਡੀ ਸਮਝ ਵਿੱਚ ਨਹੀਂ ਆਏ, ਤਾਂ ਉਸ ਵਿਚਾਰ ਵਿਚਲਾ ਸੱਚ, ਸਾਡੇ ਲਈ ਇੱਕ ਰਹੱਸ ਹੀ ਰਹਿੰਦਾ ਹੈ। ਉਸ ਵੇਲੇ ਤਕ, ਜਦ ਤਕ ਉਹ ਸਾਡੀ ਸਮਝ ਵਿੱਚ ਨਾ ਆ ਜਾਏ।

ਆਸ ਹੈ ਕਿ ਰਹੱਸ ਤੋਂ ਮੇਰਾ ਭਾਵ ਆਪ ਜੀ ਨੂੰ ਸਪਸ਼ਟ ਹੋ ਗਿਆ ਹੋਵੇਗਾ।

ਇਤਨੇ ਹੀ ਸ਼ਬਦਾਂ ਨਾਲ ਕਿਸੇ ਭੁੱਲ ਚੂਕ ਲਈ ਛਿਮਾ ਦਾ ਜਾਚਕ ਸਮਝਣਾ!

ਹਰਦੇਵ ਸਿੰਘ, ਜੰਮੂ-11. 11. 12


(11/11/12)
ਰਾਜਿੰਦਰ ਸਿੰਘ (ਮੁੱਖ-ਸੇਵਾਦਾਰ)

ੴਸਤਿਗੁਰਪ੍ਰਸਾਦਿ॥
ਦੀਵਾਲੀ ਦੀ ਰਾਤ ਦੀਵੇ ਬਾਲੀਅਨਿ?

ਦੀਵਾਲੀ ਦੇ ਦਸੇ ਜਾਂਦੇ ਇਤਹਾਸ ਵਿੱਚ ਝਾਤੀ ਮਾਰੀਏ ਤਾਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਇਹ ਹਿੰਦੂ ਕੌਮ ਦੇ ਇੱਕ ਅਵਤਾਰ ਸ੍ਰੀ ਰਾਮ ਚੰਦਰ ਜੀ ਦੇ ਜੀਵਨ ਤੇ ਅਧਾਰਤ ਇੱਕ ਘਟਨਾ ਨਾਲ ਸਬੰਧਤ ਹੈ। ਇਸ ਤਰ੍ਹਾਂ ਇਹ ਇੱਕ ਨਿਰੋਲ ਹਿੰਦੂ ਤਿਉਹਾਰ ਹੈ ਜਿਸ ਦਾ ਸਿੱਖ ਕੌਮ ਨਾਲ ਕੋਈ ਨੇੜੇ-ਤੇੜੇ ਦਾ ਸਬੰਧ ਨਹੀਂ। ਬੇਸ਼ਕ ਇਕੋ ਸਮਾਜ ਵਿੱਚ ਵਿਚਰਦਿਆਂ, ਉਨ੍ਹਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ, ਇਸ ਬਾਰੇ ਕੋਈ ਗਲਤ ਟਿਪੱਣੀਆਂ ਨਹੀਂ ਕਰਨੀਆਂ ਚਾਹੀਦੀਆਂ, ਬਲਕਿ ਮੈਂ ਇਹ ਕਹਾਂਗਾ ਕਿ ਕਿਸੇ ਕੌਮ ਦੇ ਕਿਸੇ ਤਿਉਹਾਰ ਬਾਰੇ ਵੀ ਕੋਈ ਐਸੀਆਂ ਟਿੱਪਣੀਆਂ ਨਹੀਂ ਕਰਨੀਆਂ ਚਾਹੀਦੀਆਂ ਜਿਸ ਨਾਲ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇ ਪਰ ਇਸ ਦਾ ਇਹ ਮਤਲਬ ਵੀ ਬਿਲਕੁਲ ਨਹੀਂ ਕਿ ਅਸੀਂ ਦੂਸਰਿਆਂ ਦੇ ਤਿਉਹਾਰ ਆਪ ਮਨਾਉਣ ਲੱਗ ਪਈਏ। ਦੂਸਰਿਆਂ ਦੀ ਖੁਸ਼ੀ ਵਿੱਚ ਸ਼ਾਮਲ ਹੋਣ ਅਤੇ ਉਸ ਨੂੰ ਆਪ ਮਨਾਉਣ ਵਿੱਚ ਵੱਡਾ ਫਰਕ ਹੁੰਦਾ ਹੈ, ਇਸ ਦੇ ਬਾਵਜੂਦ ਦੀਵਾਲੀ ਦਾ ਤਿਉਹਾਰ ਹੋਰ ਤਾਂ ਹੋਰ ਇਹ ਸਿੱਖ ਕੌਮ ਦੇ ਕੇਂਦਰੀ ਸਥਾਨ ਦਰਬਾਰ ਸਾਹਿਬ ਵਿੱਚ ਲੰਬੇ ਸਮੇਂ ਤੋਂ ਮਨਾਇਆ ਜਾਂਦਾ ਹੈ।
ਇਹ ਗਲਤ ਪ੍ਰਥਾ ਕਦੋਂ ਅਤੇ ਕਿਵੇਂ ਸ਼ੁਰੂ ਹੋਈ ਇਸ ਦਾ ਨਿਰਣਾ ਕਰਨਾ ਤਾਂ ਬਹੁਤ ਔਖਾ ਹੈ ਪਰ ਆਮ ਤੌਰ ਤੇ ਬਹੁਤੇ ਸਿੱਖ ਇਤਿਹਾਸਕਾਰ ਇਹ ਮੰਨਦੇ ਹਨ ਕਿ ਪੁਰਾਤਨ ਸਮੇਂ ਵਿੱਚ ਜਦੋਂ ਕੈਲੰਡਰ ਆਦਿ ਨਹੀਂ ਸੀ ਹੁੰਦੇ ਅਤੇ ਆਪਸੀ ਸਬੰਧ ਸਥਾਪਤ ਕਰਨ ਅਤੇ ਸੁਨੇਹੇ ਪਹੁੰਚਾਣ ਦੇ ਸਾਧਨ ਬਹੁਤ ਸੀਮਤ ਸਨ, ਖਾਲਸੇ ਨੇ ਸਾਲ ਵਿੱਚ ਆਪਣੇ ਦੋ ਇਕੱਠ ਕਰਨ ਵਾਸਤੇ ਵਿਸਾਖੀ ਅਤੇ ਦੀਵਾਲੀ ਨੂੰ ਚੁਣਿਆਂ, ਕਿਉਂਕਿ ਸਮਾਜਕ ਪੱਧਰ ਤੇ ਇਹ ਦੋ ਤਿਉਹਾਰ ਵਧੇਰੇ ਮਾਨਤਾ ਪ੍ਰਾਪਤ ਸਨ ਅਤੇ ਯਾਦ ਰਖਣੇ ਤੇ ਸਮੇਂ ਦੀ ਪਹਿਚਾਣ ਕਰਨ ਲਈ ਸੌਖੇ ਸਨ, ਅਤੇ ਉਂਝ ਵੀ ਤਕਰੀਬਨ ਸਾਲ ਦੇ ਅੱਧ, ਇੱਕ ਦੂਜੇ ਤੋਂ ਛੇ ਮਹੀਨੇ ਬਾਅਦ ਆਉਂਦੇ ਸਨ। ਵਿਸਾਖੀ ਦੇ ਦਿਨ ਖ਼ਾਲਸਾ ਪੰਥ ਦੀ ਸਾਜਨਾ ਕਰਨ ਨਾਲ ਸਿੱਖਾਂ ਵਾਸਤੇ ਤਾਂ ਇਹ ਦਿਨ ਬਹੁਤ ਮਹੱਤਵ-ਪੂਰਨ ਹੋ ਗਿਆ ਸੀ, ਹੋ ਸਕਦਾ ਹੈ ਕਿ ਇਸੇ ਨਾਲ ਦੀਵਾਲੀ ਨੂੰ ਵੀ ਮਾਨਤਾ ਮਿਲ ਗਈ ਹੋਵੇ।
ਮੈਂ ਵਿਦਵਾਨਾਂ ਦੀ ਇਸ ਧਾਰਨਾ ਨੂੰ ਰੱਦ ਤਾਂ ਨਹੀਂ ਕਰਦਾ ਪਰ ਮੇਰਾ ਇਹ ਸੋਚਣਾ ਹੈ ਕਿ ਜਿਵੇਂ ਮਹੰਤਾਂ ਨੇ ਕੌਮ ਦੇ ਪ੍ਰਮੁੱਖ ਇਤਿਹਾਸਕ ਗੁਰਦੁਆਰਿਆਂ ਤੇ ਕਾਬਜ਼ ਹੋ ਕੇ, ਉਨ੍ਹਾਂ ਵਿੱਚ ਬ੍ਰਾਹਮਣੀ ਮਰਿਯਾਦਾ ਅਤੇ ਰਵਾਇਤਾਂ ਸਥਾਪਤ ਕੀਤੀਆਂ, ਉਸੇ ਬ੍ਰਾਹਮਣੀ ਪ੍ਰਭਾਵ ਅਧੀਨ ਹੀ ਉਨ੍ਹਾਂ ਸਾਡੇ ਗੁਰਧਾਮਾਂ ਵਿੱਚ ਦੀਵਾਲੀ ਮਨਾਉਣੀ ਸ਼ੁਰੂ ਕੀਤੀ ਹੋਵੇਗੀ।
ਜਿਵੇਂ ਨਵੀਂ ਸਿੱਖ ਰਹਿਤ ਮਰਯਾਦਾ ਬਨਾਉਣ ਦੇ ਬਾਵਜੂਦ ਵੀ ਅਸੀਂ ਬਹੁਤੇ ਬ੍ਰਾਹਮਣੀ ਕਰਮਾਂ ਤੋਂ ਮੁਕਤੀ ਪ੍ਰਾਪਤ ਨਹੀਂ ਕਰ ਸਕੇ, ਇਸ ਦੀਵਾਲੀ ਤੋਂ ਵੀ ਖਹਿੜਾ ਨਹੀਂ ਛੁੜਾ ਸਕੇ।
ਜਿਵੇਂ ਕੌਮ ਵਿੱਚ ਅਕਸਰ ਬਿਪਰਵਾਦੀ ਕਰਮਾਂ ਨੂੰ ਤਿਆਗਣ ਬਾਰੇ ਵਿਚਾਰ ਚਲਦੀ ਰਹਿੰਦੀ ਹੈ, ਦੀਵਾਲੀ ਨਾ ਮਨਾਉਣ ਬਾਰੇ ਵੀ ਸਿੱਖ ਕੌਮ ਵਿੱਚ ਲੰਬੇ ਸਮੇਂ ਤੋਂ ਵਾਵਰੋਲਾ ਉਠਦਾ ਰਿਹਾ, ਪਰ ਜਿਵੇਂ ਅਸੀਂ ਕਿਸੇ ਬਿਪਰ ਕਰਮ ਨੂੰ ਤਿਆਗਣ ਦੀ ਜਗ੍ਹਾ ਤੇ ਉਸ ਦਾ ਕੇਵਲ ਰੂਪ ਬਦਲ ਲੈਂਦੇ ਹਾਂ, ਭਾਵ ਉਸ ਬ੍ਰਾਹਮਣੀ ਕਰਮ ਦਾ ਸਿੱਖੀ ਕਰਨ ਕਰ ਦੇਂਦੇ ਹਾਂ, ਉਸੇ ਤਰ੍ਹਾਂ ਅਸੀਂ ਇਸ ਤਿਉਹਾਰ ਨੂੰ ਗੁਰੂ ਹਰਿਗੋਬਿੰਦ ਸਾਹਿਬ ਦੀ ਗਵਾਲੀਅਰ ਜੇਲ੍ਹ ਤੋਂ ਰਿਹਾਈ ਦੇ ਇਤਿਹਾਸ ਨਾਲ ਜੋੜ ਕੇ ਇਸ ਦਾ ਨਾਂ ਬਦਲ ਕੇ ਬੰਦੀਛੋੜ ਦਿਵਸ ਰੱਖ ਲਿਆ। ਬਹੁਤੇ ਇਤਹਾਸਕਾਰਾਂ ਦਾ ਇਹ ਨਿਰਣਾ ਹੈ ਕਿ ਕਿਸੇ ਤਰ੍ਹਾਂ ਵੀ ਸਤਿਗੁਰੂ ਹਰਿਗੋਬਿੰਦ ਸਾਹਿਬ ਦਾ ਗਵਾਲੀਅਰ ਜੇਲ੍ਹ ਤੋਂ ਰਿਹਾ ਹੋ ਕੇ ਅੰਮ੍ਰਿਤਸਰ ਪੁੱਜਣਾ ਉਸ ਦਿਨ ਨਹੀਂ ਬਣਦਾ, ਪਰ ਸਾਡੀ ਸਮੱਸਿਆ ਤਾਂ ਇਹ ਹੈ ਕਿ ਅਸੀਂ ਦੀਵਾਲੀ ਦਾ ਖਹਿੜਾ ਨਹੀਂ ਛਡਣਾ ਚਾਹੁੰਦੇ।
ਮੈਂ ਬਹੁਤਾ ਇਸ ਵਿਵਾਦ ਵਿੱਚ ਵੀ ਨਹੀਂ ਪੈਣਾ ਚਾਹੁੰਦਾ ਸਗੋਂ ਦੋ ਕੁ ਸਿੱਧੀਆਂ ਗਲਾਂ ਪੁਛਣਾ ਚਾਹੁੰਦਾ ਹਾਂ।
ਇਕ ਤਾਂ ਇਹ ਕਿ ਅਕਸਰ ਇਸ ਦਿਨ ਦਰਬਾਰ ਸਾਹਿਬ ਅੰਦਰ ਰਾਗੀਆਂ ਵਲੋਂ ਭਾਈ ਗੁਰਦਾਸ ਜੀ ਦੀ ਉਨੀਵੀਂ ਵਾਰ ਦੀ ਛੇਵੀਂ ਪਉੜੀ, ਜਿਸ ਦੀ ਸ਼ੁਰੂਆਤ ‘ਦੀਵਾਲੀ ਦੀ ਰਾਤ ਦੀਵੇ ਬਾਲੀਅਨਿ॥’ ਪੰਕਤੀ ਨਾਲ ਹੁੰਦੀ ਹੈ ਦਾ ਬੜੇ ਜ਼ੋਰ-ਸ਼ੋਰ ਨਾਲ ਕੀਰਤਨ ਕੀਤਾ ਜਾਂਦਾ ਹੈ, ਬਲਕਿ ਇਹ ਪੰਕਤੀ ਬਾਰ-ਬਾਰ ਦੁਹਰਾਈ ਜਾਂਦੀ ਹੈ।
ਪਹਿਲੀ ਗੱਲ ਤਾਂ ਇਹ ਕਿ ਸ਼੍ਰੋਮਣੀ ਕਮੇਟੀ ਵਲੋਂ ਆਪ ਛਾਪੀ ਜਾਂਦੀ ਅਤੇ ਪੰਥ ਪਰਵਾਨਤ ਕਹੀ ਜਾਂਦੀ ਸਿੱਖ ਰਹਿਤ ਮਰਯਾਦਾ ਵਿੱਚ ਸਪੱਸ਼ਟ ਲਿਖਿਆ ਹੈ ਕਿ ਭਾਈ ਗੁਰਦਾਸ ਜੀ ਅਤੇ ਭਾਈ ਨੰਦਲਾਲ ਸਿੰਘ ਜੀ ਦੀਆਂ ਰਚਨਾਵਾਂ ਕੇਵਲ ਪਰਮਾਣ ਰੂਪ ਵਿੱਚ ਪੜ੍ਹੀਆਂ ਜਾ ਸਕਦੀਆਂ ਹਨ, ਭਾਵ ਗੁਰਬਾਣੀ ਦੇ ਕਿਸੇ ਪੱਖ ਦੀ ਵਿਆਖਿਆ ਕਰਨ ਵਾਸਤੇ। ਫਿਰ ਮੂਲ ਰੂਪ ਵਿੱਚ ਇਸ ਦਾ ਕੀਰਤਨ ਕਿਉਂ ਕੀਤਾ ਜਾਂਦਾ ਹੈ?
ਦੂਸਰਾ ਜੇ ਇਸ ਗੱਲ ਨੂੰ ਨਜ਼ਰਅੰਦਾਜ਼ ਵੀ ਕਰ ਦਿੱਤਾ ਜਾਵੇ ਤਾਂ ਅਸੀਂ ਤਾਂ ਦੀਵਾਲੀ ਨਹੀਂ ਮਨਾ ਰਹੇ, ਬੰਦੀਛੋੜ ਦਿਵਸ ਮਨਾ ਰਹੇ ਹਾਂ ਫਿਰ ਇਹ ਪੰਕਤੀ ਬਾਰ-ਬਾਰ ਕਿਉਂ ਰਟੀ ਜਾਂਦੀ ਹੈ
ਆਓ ਜ਼ਰਾ ਹੁਣ ਇਸ ਪੂਰੀ ਪਉੜੀ ਨੂੰ ਵੀ ਵਿਚਾਰ ਲਈਏ:
ਦੀਵਾਲੀ ਦੀ ਰਾਤ ਦੀਵੇ ਬਾਲੀਅਨਿ॥
ਤਾਰੇ ਜਾਤ ਸਨਾਤ ਅੰਬਰ ਭਾਲੀਅਨਿ॥
ਫੁਲਾਂ ਦੀ ਬਾਗਾਤ ਚੁਣ ਚੁਣ ਚਾਲੀਅਨਿ॥
ਤੀਰਥਿ ਜਾਤੀ ਜਾਤ ਨੈਣ ਨਿਹਾਲੀਅਨਿ॥
ਹਰਿ ਚੰਦੁਰੀ ਝਾਤ ਵਸਾਇ ਉਚਾਲੀਅਨਿ॥
ਗੁਰਮੁਖ ਸੁਖਫਲ ਦਾਤ ਸ਼ਬਦ ਸਮ੍ਹਾਲੀਅਨਿ॥ ੬॥
ਅਰਥ: ਇਸ ਪਉੜੀ ਦੀ ਪਹਿਲੀ ਪੰਕਤੀ ਵਿੱਚ ਭਾਈ ਗੁਰਦਾਸ ਜੀ ਸੰਸਾਰ ਵਿੱਚ ਚਲ ਰਹੀ ਰੀਤੀ ਦਾ ਵਰਨਣ ਕਰਦੇ ਹਨ ਕਿ ਹਿੰਦੂ ਸਮਾਜ ਦੇ ਲੋਕ ਦੀਵਾਲੀ ਵਾਲੀ ਰਾਤ ਨੂੰ ਘਰਾਂ ਵਿੱਚ ਦੀਵੇ ਬਾਲਦੇ ਹਨ, ਫਿਰ ਦੂਜੀ ਪੰਕਤੀ ਵਿੱਚ ਸਮਝਾਉਂਦੇ ਹਨ ਕਿ ਜਿਵੇਂ ਰਾਤ ਨੂੰ ਤਾਂ ਅਕਾਸ਼ ਵਿੱਚ ਵੱਡੇ ਛੋਟੇ ਤਾਰੇ ਚਮਕਦੇ ਨਜ਼ਰ ਆਉਂਦੇ ਹਨ ਪਰ ਦਿਨੇ ਖ਼ਤਮ ਹੋ ਜਾਂਦੇ ਹਨ ਬਿਲਕੁਲ ਉਂਝੇ ਹੀ ਇਹ ਦੀਵੇ ਵੀ ਕੁੱਝ ਦੇਰ ਬਾਅਦ ਬੁੱਝ ਜਾਂਦੇ ਹਨ।
ਦੂਜੇ ਪ੍ਰਮਾਣ ਵਿੱਚ ਭਾਈ ਸਾਹਿਬ ਫੁਲਾਂ ਦੇ ਬਾਗ ਦਾ ਪ੍ਰਮਾਣ ਦੇਂਦੇ ਸਮਝਾਉਂਦੇ ਹਨ ਕਿ ਬਾਗਾਂ ਵਿੱਚ ਤਰ੍ਹਾਂ-ਤਰ੍ਹਾਂ ਦੇ ਫੁਲ ਖਿੜਦੇ ਹਨ, ਪਰ ਉਨ੍ਹਾਂ ਦੇ ਖੇੜੇ ਵਿੱਚ ਹੀ ਆਉਣ ਤੋਂ ਕੁੱਝ ਦੇਰ ਬਾਅਦ ਹੀ ਮਾਲੀ ਉਨ੍ਹਾਂ ਨੂੰ ਤੋੜ ਲੈਂਦਾ ਹੈ।
ਤੀਸਰੇ ਪ੍ਰਮਾਣ ਵਿੱਚ ਦਸਦੇ ਹਨ ਕਿ ਅਸੀਂ ਅਕਸਰ ਵੇਖਦੇ ਹਾ ਕਿ ਯਾਤਰੀਆਂ ਦੇ ਟੋਲੇ ਤੀਰਥਾਂ ਤੇ ਜਾਂਦੇ ਹਨ ਤੇ ਫਿਰ ਤੀਰਥਾਂ ਤੋਂ ਵਾਪਸ ਮੁੜ ਆਉਂਦੇ ਹਨ।
ਚੌਥਾ ਪ੍ਰਮਾਣ ਭਾਈ ਸਾਹਿਬ ਨੇ ਹਰਚੰਦਉਰੀ ਦਾ ਦਿੱਤਾ ਹੈ ਜੋ ਕੁੱਝ ਦੇਰ ਨਜ਼ਰ ਆਉਣ ਤੋਂ ਬਾਅਦ ਛੇਤੀ ਹੀ ਅਲੋਪ ਹੋ ਜਾਂਦੀ ਹੈ, ਇਹ ਉਂਝ ਹੀ ਹੈ ਜਿਵੇਂ ਕੋਈ ਨਗਰ ਵਸ ਕੇ ਥੋੜ੍ਹੀ ਦੇਰ ਵਿੱਚ ਹੀ ਉਜੜ ਗਿਆ ਹੋਵੇ।
ਭਾਈ ਸਾਹਿਬ ਇਨ੍ਹਾਂ ਸਾਰੇ ਕਰਮਾਂ ਨੂੰ ਬੇਲੋੜਾ ਅਤੇ ਗੁਰਮਤਿ ਵਿਹੂਣਾ ਦਸ ਕੇ, ਇਨ੍ਹਾਂ ਸਾਰੇ ਭਰਮਾਂ ਤੋਂ ਮੁਕਤ ਹੋਣ ਦੀ ਪ੍ਰੇਰਨਾ ਦੇਂਦੇ ਹੋਏ ਸਮਝਾਉਂਦੇ ਹਨ ਕਿ ਜੋ ਗੁਰਮੁਖ ਹਨ ਭਾਵ ਗੁਰੂ ਦੇ ਹੁਕਮ ਵਿੱਚ ਚਲਦੇ ਹਨ, ਉਹ ਐਸੇ ਫੋਕਟ ਕਰਮਾਂ ਦਾ ਤਿਆਗ ਕਰ ਕੇ ਗੁਰੂ ਦੇ ਸ਼ਬਦ ਨੂੰ ਹਿਰਦੇ ਵਿੱਚ ਵਸਾਉਂਦੇ ਹਨ ਅਤੇ ਇਸ ਤਰ੍ਹਾਂ ਆਪਣੇ ਜੀਵਨ ਨੂੰ ਸਦੈਵੀ ਗਿਆਨ ਚਾਨਣ ਨਾਲ ਰੁਸ਼ਨਾ ਲੈਂਦੇ ਹਨ।
ਅਸਲ ਵਿੱਚ ਇਸ ਉਨ੍ਹੀਵੀਂ ਪਉੜੀ ਦੀ ਇਸ ਛੇਵੀਂ ਪਉੜੀ ਨੂੰ ਸਮਝਣ ਲਈ ਨਾਲ ਸਤਵੀਂ ਪਉੜੀ ਨੂੰ ਸਮਝਣਾ ਬਹੁਤ ਜ਼ਰੂਰੀ ਹੈ।
ਗੁਰਮੁਖ ਮਨ ਪਰਗਾਸ ਗੁਰੂ ਉਪਦੇਸਿਆ॥
ਪੇਈਅੜੈ ਘਰ ਵਾਸੁ ਮਿਟੇ ਅੰਦੇਸਿਆ॥
ਆਵਾ ਵਿੱਚ ਨਿਰਾਸ ਗਿਆਨ ਅਵੇਸਿਆ॥
ਸਾਧ ਸੰਗਤਿ ਰਹਿਰਾਸ ਸ਼ਬਦ ਸੰਦੇਸਿਆ॥
ਗੁਰਮੁਖ ਦਾਸਨਿ ਦਾਸ ਮਤਿ ਪਰਵੇਸਿਆ॥
ਸਿਮਰਣ ਸਾਸ ਗਿਰਾਸ ਦੇਸ ਵਿਦੇਸਿਆ॥ ੭॥

ਗੁਰੂ ਉਪਦੇਸ਼ ਉਤੇ ਚਲਣ ਨਾਲ ਗੁਰਮੁਖਾਂ ਦੇ ਮਨ ਵਿੱਚ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਇਸ ਗਿਆਨ ਸਦਕਾ ਉਨ੍ਹਾਂ ਦੇ ਡਰ ਅਤੇ ਭਰਮ ਖ਼ਤਮ ਹੋ ਜਾਂਦੇ ਹਨ ਅਤੇ ਉਹ ਸਮਝ ਜਾਂਦੇ ਹਨ ਕਿ ਇਹ ਸੰਸਾਰ ਬਿਲਕੁਲ ਇੰਜ ਹੀ ਹੈ ਜਿਵੇਂ ਕੋਈ ਔਰਤ ਕੁੱਝ ਸਮੇਂ ਲਈ ਆਪਣੇ ਪੇਕੇ ਘਰ ਰਹਿਣ ਲਈ ਆਉਂਦੀ ਹੈ (ਪਰ ਉਸ ਨੂੰ ਪਤਾ ਹੈ ਕਿ ਕੁੱਝ ਸਮੇਂ ਬਾਅਦ ਉਸ ਨੇ ਸਹੁਰੇ ਭਾਵ ਆਪਣੇ ਘਰ ਵਾਪਸ ਜਾਣਾ ਹੈ)।
ਜਦੋਂ ਗਿਆਨ ਉਨ੍ਹਾਂ ਦੇ ਹਿਰਦੇ ਵਿੱਚ ਵਸ ਜਾਂਦਾ ਹੈ ਤਾਂ ਉਹ ਆਸਾ ਵਿੱਚ ਨਿਰਾਸ ਰਹਿੰਦੇ ਹਨ ਭਾਵ ਤ੍ਰਿਸ਼ਨਾ ਦੀ ਅਗਨ ਵਿੱਚ ਨਹੀਂ ਜਲਦੇ।
ਸਾਧ ਸੰਗਤ ਵਿੱਚ ਜਾਣ ਦਾ ਲਾਹਾ ਤਾਂ ਹੀ ਹੈ ਜੇ ਅਸੀਂ ਉਥੋਂ ਗੁਰੂ ਸਬਦ ਦਾ ਗਿਆਨ ਪ੍ਰਾਪਤ ਕਰ ਕੇ ਆਉਂਦੇ ਹਾਂ। ਮਤਿ ਵਿੱਚ ਗਿਆਨ ਦਾ ਪ੍ਰਵੇਸ਼ ਹੋਣ ਨਾਲ ਮਨ ਵਿੱਚ ਨਿਮਰਤਾ ਆਉਂਦੀ ਹੈ ਅਤੇ ਗੁਰਮੁਖਾਂ ਦੇ ਦਾਸਾਂ ਦੇ ਦਾਸ ਬਨਣਾ ਲੋਚਦੇ ਹਾਂ।
ਐਸੇ ਗੁਰਮੁਖ ਦੇਸ਼ ਜਾਂ ਵਿਦੇਸ਼ ਵਿੱਚ ਜਿਥੇ ਮਰਜ਼ੀ ਰਹਿਣ, ਅਕਾਲ ਪੁਰਖ ਹਰ ਵੇਲੇ ਉਨ੍ਹਾਂ ਦੇ ਮਨ ਵਿੱਚ ਵਸਿਆ ਰਹਿੰਦਾ ਹੈ। ਉਹ ਸਦਾ ਉਸ ਦੀ ਯਾਦ ਵਿੱਚ ਲੀਨ ਰਹਿੰਦੇ ਹਨ।
ਇਥੇ ਤਾਂ ਭਾਈ ਸਾਹਿਬ ਸਾਨੂੰ ਗੁਰਬਾਣੀ ਦਾ ਇਹ ਲਾਸਾਨੀ ਸਿਧਾਂਤ ਦ੍ਰਿੜ ਕਰਾ ਰਹੇ ਹਨ ਕਿ ਐਸੇ ਵਿਖਾਵੇ ਦੇ ਕਰਮ ਛੱਡ ਕੇ ਜੀਵਨ ਨੂੰ ਗੁਰਬਾਣੀ ਦੁਆਰਾ ਦਰਸਾਏ, ਗੁਰੂ ਉਪਦੇਸ਼ ਦੁਆਰਾ ਪ੍ਰਾਪਤ ਗਿਆਨ ਨਾਲ ਰੌਸ਼ਨਾਉਣਾ ਚਾਹੀਦਾ ਹੈ। ਫਿਰ ਅਸੀਂ ਹਰ ਸਾਲ ਇਹ ਦੀਵੇ ਲਾਈਟਾਂ ਆਦਿ ਬਾਲਣ ਦਾ ਵਿਖਾਵਾ ਕਿਉਂ ਕਰ ਰਹੇ ਹਾਂ?
ਇਤਨਾ ਹੀ ਨਹੀਂ ਹਰ ਸਾਲ ਆਤਸ਼ਬਾਜੀ ਉਤੇ ਲੱਖਾਂ ਰੁਪਏ ਬਰਬਾਦ ਕਰਨ ਤੋਂ ਇਲਾਵਾ ਕਰਤੇ ਦੀ ਕੁਦਰਤ ਵਿੱਚ ਇਤਨਾ ਪ੍ਰਦੂਸ਼ਨ ਫੈਲਾਇਆ ਜਾ ਰਿਹਾ ਹੈ। ਸਿੱਖ ਧਰਮ ਕੁਦਰਤ ਦਾ ਧਰਮ ਹੈ, ਕਿਉਂਕਿ ਕੁਦਰਤ ਵਿੱਚ ਅਕਾਲ-ਪੁਰਖ ਵਸਦਾ ਹੈ। ਸਤਿਗੁਰੂ ਦਾ ਪਾਵਨ ਫੁਰਮਾਨ ਹੈ:
“ਬਲਿਹਾਰੀ ਕੁਦਰਤਿ ਵਸਿਆ॥ ਤੇਰਾ ਅੰਤੁ ਨ ਜਾਈ ਲਖਿਆ॥ 1॥” (ਸਲੋਕੁ ਮਃ 1, ਪੰਨਾ 469)
ਹੇ ਕੁਦਰਤ ਵਿੱਚ ਵੱਸ ਰਹੇ ਕਰਤਾਰ ! ਮੈਂ ਤੈਥੋਂ ਸਦਕੇ ਹਾਂ, ਤੇਰਾ ਅੰਤ ਪਾਇਆ ਨਹੀਂ ਜਾ ਸਕਦਾ।
“ਕੁਦਰਤਿ ਦਿਸੈ ਕੁਦਰਤਿ ਸੁਣੀਐ ਕੁਦਰਤਿ ਭਉ ਸੁਖ ਸਾਰੁ॥ ਕੁਦਰਤਿ ਪਾਤਾਲੀ ਆਕਾਸੀ ਕੁਦਰਤਿ ਸਰਬ ਆਕਾਰੁ॥” (ਮਃ 1, ਪੰਨਾ 464)
(ਹੇ ਪ੍ਰਭੂ !) ਜੋ ਕੁੱਝ ਦਿੱਸ ਰਿਹਾ ਹੈ ਤੇ ਜੋ ਕੁੱਝ ਸੁਣੀ ਆ ਰਿਹਾ ਹੈ, ਇਹ ਸਭ ਤੇਰੀ ਹੀ ਕਲਾ ਹੈ; ਇਹ ਭਉ ਜੋ ਸੁਖਾਂ ਦਾ ਮੂਲ ਹੈ, ਇਹ ਭੀ ਤੇਰੀ ਕੁਦਰਤ ਹੈ। ਪਤਾਲਾਂ ਤੇ ਅਕਾਸ਼ਾਂ ਵਿੱਚ ਤੇਰੀ ਹੀ ਕੁਦਰਤ ਹੈ, ਇਹ ਸਾਰਾ ਅਕਾਰ (ਭਾਵ, ਇਹ ਸਾਰਾ ਜਗਤ ਜੋ ਦਿੱਸ ਰਿਹਾ ਹੈ) ਤੇਰੀ ਹੀ ਅਚਰਜ ਖੇਡ ਹੈ।
ਸਿੱਖ ਨੂੰ ਤਾਂ ਅਕਾਲ-ਪੁਰਖ ਦੀ ਸਾਜੀ ਇਸ ਕੁਦਰਤ ਵਿੱਚ ਪ੍ਰਦੂਸ਼ਨ ਫੈਲਾਉਣ ਦਾ ਸੋਚਣਾ ਵੀ ਨਹੀਂ ਚਾਹੀਦਾ।
ਬੇਸ਼ਕ ਇਹ ਗੱਲ ਕੁੱਝ ਸ਼ਲਾਘਾਯੋਗ ਹੈ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਇਹ ਆਤਿਸ਼ਬਾਜੀ ਦਾ ਸਮਾਂ ਘਟਾ ਕੇ ਅੱਧੇ ਘੰਟੇ ਤੋਂ ਦਸ ਮਿੰਟ ਕਰ ਦਿੱਤਾ ਗਿਆ ਹੈ ਪਰ ਗੈਰ ਸਿਧਾਂਤਕ ਕਰਮਾਂ ਤੋਂ ਪੂਰੀ ਤਰ੍ਹਾਂ ਹੀ ਛੁਟਕਾਰਾ ਪਾਉਣਾ ਜ਼ਰੂਰੀ ਹੈ।
ਰਾਜਿੰਦਰ ਸਿੰਘ (ਮੁੱਖ-ਸੇਵਾਦਾਰ)
ਸ਼ੋਮਣੀ ਖ਼ਾਲਸਾ ਪੰਚਾਇਤ
ਮੁਬਾਈਲ: +91 98761 04726


(11/11/12)
ਵਰਿੰਦਰ ਸਿੰਘ “ਗੋਲਡੀ”

“ਸੁਖੁ ਦੁਖੁ ਦੁਇ ਦਰਿ ਕਪੜੇ”

ਅਸੀਂ ਸੁੱਖ ਅਤੇ ਦੁੱਖ ਨੂ ਰਬ ਜੀ ਕੋਲੋਂ ਮਿਲੀਆਂ ਦਾਤਾਂ ਅਤੇ ਸਰਾਪਾਂ ਤੱਕ ਹੀ ਸੀਮਤ ਕਰ ਦਿੱਤਾ ਹੈ| ਜੇ ਕੋਈ ਮਨੁੱਖ ਸਰੀਰਕ ਤੋਰ ਤੇ ਤੰਦਰੁਸਤ ਹੈ, ਵਧੀਆ ਨੋਕਰੀ ਤੇ ਲਗਾ ਹੋਇਆ ਹੈ, ਸੋਹਣਾ ਘਰ ਹੈ, ਸੋਹਣਾ ਪਰਿਵਾਰ ਹੈ ਤਾਂ ਅਸੀਂ ਕਹੰਦੇ ਹਾਂ ਕੇ ਇਸ ਉਤੇ ਤਾਂ ਰਬ ਦੀ ਬਹੁਤ ਮੇਹਰ ਹੈ ਰਬ ਨੇ ਸਾਰੀਆਂ ਦਾਤਾਂ ਦਿਤੀਆਂ ਹਨ| ਇਸ ਦੇ ਉਲਟ ਜੇ ਕੋਈ ਕਿਸੇ ਸਰੀਰਕ ਬਿਮਾਰੀ ਦਾ ਮਰੀਜ਼ ਹੈ, ਨੋਕਰੀ ਵਿਚ ਕੋਈ ਔਕੜ ਹੈ, ਜਾਂ ਕੋਈ ਪਰਿਵਾਰਕ ਔਕੜ ਹੈ ਤਾਂ ਅਸੀਂ ਝੱਟ ਕਹ ਦੇਂਦੇ ਹਾਂ ਕੇ ਤੈਨੂੰ ਤਾਂ ਰਬ ਨੇ ਸਰਾਪ ਦਿੱਤਾ ਹੈ| ਕੀ ਰਬ ਜੀ ਕਿਸੇ ਨੂ ਦੁੱਖ ਜਾਂ ਸਰਾਪ ਦੇਂਦੇ ਹਨ ? ਹਰ ਰੋਜ਼ ਮੂਲਮੰਤਰ ਵਿਚ ਪੜਦੇ ਹਾਂ ਕੇ ਅਕਾਲਪੁਰਖ ਨਿਰਵੈਰ ਹੈ, ਫਿਰ ਓਹ ਨਿਰਵੈਰ ਕਿਵੇਂ ਰਹ ਗਿਆ ਜੇ ਇਕ ਨੂੰ ਦਾਤਾਂ ਤੇ ਦੁਜੇ ਨੂੰ ਸਰਾਪ ?

ਅਸਲ ਵਿੱਚ ਬਹੁਤੇ ਦੁੱਖ ਸਾਨੂ ਆਪਣੀਆਂ ਗਲਤੀਆਂ ਕਰਕੇ ਹੀ ਮਿਲਦੇ ਹਨ, ਸੁੱਖਾਂ ਦੀ ਭਾਲ ਵਿੱਚ ਅਸੀਂ ਕਈ ਕਿਸਮ ਦੇ ਗਲਤ ਤਰੀਕੇ ਅਪਨਾਉਂਦੇ ਹਾਂ ਅਤੇ ਦੁੱਖਾਂ ਵਿੱਚ ਘੇਰੇ ਜਾਂਦੇ ਹਾਂ| “ਸੁਖ ਕਉ ਮਾਗੈ ਸਭੁ ਕੋ ਦੁਖੁ ਨ ਮਾਗੈ ਕੋਇ ॥ ਸੁਖੈ ਕਉ ਦੁਖੁ ਅਗਲਾ ਮਨਮੁਖਿ ਬੂਝ ਨ ਹੋਇ ॥ ਸੁਖ ਦੁਖ ਸਮ ਕਰਿ ਜਾਣੀਅਹਿ ਸਬਦਿ ਭੇਦਿ ਸੁਖੁ ਹੋਇ ॥” ਅਰਥ : ਹਰੇਕ ਜੀਵ (ਦੁਨੀਆ ਵਾਲਾ) ਸੁਖ ਮੰਗਦਾ ਹੈ, ਕੋਈ ਭੀ ਦੁੱਖ ਨਹੀਂ ਮੰਗਦਾ; ਪਰ (ਮਾਇਕ) ਸੁਖ ਨੂੰ ਦੁੱਖ-ਰੂਪ ਫਲ ਬਹੁਤ ਲੱਗਦਾ ਹੈ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਨੂੰ ਇਸ (ਭੇਤ) ਦੀ ਸਮਝ ਨਹੀਂ ਆਉਂਦੀ (ਉਹ ਦੁਨੀਆ ਵਾਲੇ ਸੁਖ ਹੀ ਮੰਗਦਾ ਰਹਿੰਦਾ ਹੈ ਤੇ ਨਾਮ ਤੋਂ ਵਾਂਜਿਆ ਰਹਿੰਦਾ ਹੈ)। (ਅਸਲ ਵਿਚ ਦੁਨੀਆ ਦੇ) ਸੁਖ ਤੇ ਦੁਖ ਇਕੋ ਜਿਹੇ ਹੀ ਸਮਝਣੇ ਚਾਹੀਦੇ ਹਨ। ਅਸਲ ਆਤਮਕ ਸੁਖ ਤਦੋਂ ਹੀ ਮਿਲਦਾ ਹੈ ਜੇ ਗੁਰੂ ਦੇ ਸ਼ਬਦ ਦੀ ਰਾਹੀਂ ਮਨ ਨੂੰ ਵਿੰਨ੍ਹ ਲਿਆ ਜਾਏ (ਮਨ ਨੂੰ ਨੱਥ ਕੇ ਦੁਨੀਆ ਦੇ ਮੌਜ-ਮੇਲਿਆਂ ਵਲੋਂ ਰੋਕ ਕੇ ਰੱਖਿਆ ਜਾਏ) ॥ ਅਸੀਂ ਸੁੱਖ ਅਤੇ ਦੁੱਖ ਨੂੰ ਆਪਣੇ ਨਜ਼ਰੀਏ ਨਾਲ ਹੀ ਵੇਖਦੇ ਹਾਂ| ਇੱਕ ਸੁੱਖ ਪਾਉਣ ਦੀ ਖਾਤਰ ਅਨੇਕਾਂ ਦੁੱਖ ਸਹੇੜ ਬੈਂਦੇ ਹਾਂ ਅਤੇ ਸਾਨੂ ਪਤਾ ਹੀ ਨਹੀ ਲਗਦਾ| “ਸੁਖੁ ਮਾਂਗਤ ਦੁਖੁ ਆਗੈ ਆਵੈ ॥ ਸੋ ਸੁਖੁ ਹਮਹੁ ਨ ਮਾਂਗਿਆ ਭਾਵੈ ॥“ ਮੈਨੂੰ ਉਸ ਸੁਖ ਦੇ ਮੰਗਣ ਦੀ ਲੋੜ ਨਹੀਂ, ਜਿਸ ਸੁਖ ਦੇ ਮੰਗਿਆਂ ਦੁੱਖ ਮਿਲਦਾ ਹੈ | ਇਹ ਗਲ ਸਮਝ ਲੈਣੀ ਚਾਹੀਦੀ ਹੈ ਕੇ ਦੁੱਖ ਕੋਈ ਅਲਗ ਚੀਜ਼ ਨਹੀਂ ਹੈ ਸਗੋਂ ਸੁਖਾਂ ਦਾ ਹੀ ਦੂਜਾ ਰੂਪ ਹਨ|

ਮਨੁੱਖ ਦੇ ਸਾਰੇ ਦੁੱਖ, ਕਲੇਸ਼, ਚਿੰਤਾ,ਅਤੇ ਤਣਾਵਾਂ ਦਾ ਮੁੱਖ ਕਾਰਨ ਉਸ ਦੀ ਸੁੱਖਾਂ ਦੀ ਪ੍ਰਾਪਤੀ ਵਾਸਤੇ ਤ੍ਰਿਸ਼ਨਾ ਹੀ ਹੁੰਦੀ ਹੈ| “ਸੁਖ ਕੈ ਹੇਤਿ ਬਹੁਤੁ ਦੁਖੁ ਪਾਵਤ ਸੇਵ ਕਰਤ ਜਨ ਜਨ ਕੀ॥ ਦੁਆਰਹਿ ਦੁਆਰਿ ਸੁਆਨ ਜਿਉ ਡੋਲਤ ਨਹ ਸੁਧ ਰਾਮ ਭਜਨ ਕੀ” ਗੁਰਦੇਵ ਸਮਝਾ ਰਹੇ ਹਨ ਕੇ ਸੁੱਖਾਂ ਦੀ ਤਲਾਸ਼ ਵਿਚ ਮਨੁੱਖ ਬਹੁਤ ਦੁੱਖ ਪਾਉਂਦਾ ਹੈ ਅਤੇ ਜਣੇ ਖਣੇ ਦੀ ਸੇਵਾ ਵਿਚ ਲਗਿਆ ਰਹਿੰਦਾ ਹੈ| ਦਰ ਦਰ ਤੇ ਕੁਤਿਆਂ ਵਾਂਗੂੰ ਤੁਰਿਆ ਫਿਰਦਾ ਹੈ ਅਤੇ ਅਕਾਲਪੁਰਖ ਤੋਂ ਦੂਰ ਹੋ ਜਾਂਦਾ ਹੈ| ਅੱਜ ਤੁਹਾਨੂੰ ਕਈ ਏਹੋ ਜਿਹੇ ਮਿਲ ਜਾਣਗੇ ਜਿਹੜੇ ਸੁੱਖ ਪਾਉਣ ਦੇ ਚਕਰਾਂ ਵਿਚ ਅਖੌਤੀ ਸੰਤਾਂ, ਬਾਬਿਆਂ ਦੇ ਡੇਰੇ ਨਾਲ ਜੁੜ ਜਾਂਦੇ ਹਨ ਅਤੇ ਅੰਤ ਨੂੰ ਅਨੇਕ ਦੁੱਖ ਪਾਉਂਦੇ ਹਨ| ਹਰ ਰੋਜ ਏਹੋ ਜਿਹੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਹਨ|

ਬੱਸ ਇਕੋ ਗਲ ਮਨੁੱਖ ਨੂੰ ਸਮਝ ਲੈਣੀ ਚਾਹੀਦੀ ਹੈ ਕੇ ਸੁੱਖ ਅਤੇ ਦੁੱਖ ਦੋਨੋ ਇੱਕੋ ਸਿੱਕੇ ਦੇ ਦੋ ਰੂਪ ਹਨ| ਦੋਨੋ ਹੀ ਉਸ ਅਕਾਲਪੁਰਖ ਦੇ ਹੁਕਮ ਵਿੱਚ ਮਿਲਦੇ ਹਨ| “ਜਤਨ ਬਹੁਤ ਸੁਖ ਕੇ ਕੀਏ ਦੁਖ ਕੋ ਕੀਓ ਨ ਕੋਇ॥ ਕਹੁ ਨਾਨਕ ਸੁਨਿ ਰੇ ਮਨਾ ਹਰਿ ਭਾਵੈ ਸੋ ਹੋਇ” ਕੋਈ ਮਨੁੱਖ ਏਹੋ ਜਿਹਾ ਨਹੀਂ ਹੋਵੇਗਾ ਜਿਸਨੂ ਸਿਰਫ ਅਤੇ ਸਿਰਫ ਦੁੱਖ ਹੀ ਮਿਲਦੇ ਹਨ ਸੁੱਖ ਨਹੀਂ, ਇਹ ਦੋਵੇਂ ਅਕਾਲਪੁਰਖ ਦੀ ਰਜਾ ਵਿੱਚ ਹੀ ਆਉਂਦੇ ਹਨ| ਗੁਰੂ ਨਾਨਕ ਸਾਹਿਬ ਜੀ ਮਨੁੱਖ ਨੂੰ ਸਮਝਾਉਂਦੇ ਹਨ “ਨਾਨਕ ਬੋਲਣੁ ਝਖਣਾ ਦੁਖ ਛਡਿ ਮੰਗੀਅਹਿ ਸੁਖ ॥ ਸੁਖੁ ਦੁਖੁ ਦੁਇ ਦਰਿ ਕਪੜੇ ਪਹਿਰਹਿ ਜਾਇ ਮਨੁਖ ॥ ਜਿਥੈ ਬੋਲਣਿ ਹਾਰੀਐ ਤਿਥੈ ਚੰਗੀ ਚੁਪ ॥“ ਗੁਰੂ ਸਾਹਿਬ ਕਹੰਦੇ ਹਨ ਕੇ ਦੁੱਖ ਸੁੱਖ ਜਿਹੜੇ ਜਿੰਦਗੀ ਦੇ ਦੋ ਅੰਗ ਹਨ ਓਹ ਤਾਂ ਮਨੁੱਖ ਨੂੰ ਹੰਡਾਉਣੇ ਹੀ ਪੈਂਦੇ ਹਨ ਅਤੇ ਬਾਰ ਬਾਰ ਸੁੱਖਾਂ ਨੂ ਮੰਗਣਾ ਸਿਰ ਖਪਾਈ ਕਰਨੀ ਹੀ ਹੈ| ਜਿਥੇ ਮਨੁੱਖ ਦਾ ਕੋਈ ਜੋਰ ਨਾ ਚਲੇ ਓਥੇ ਚੁੱਪ ਰਹਨ ਵਿੱਚ ਹੀ ਭਲਾਈ ਹੁੰਦੀ ਹੈ| ਭਾਵ ਉਸ ਦੀ ਰਜਾ ਵਿਚ ਹੀ ਚਲਣਾ ਚਾਹੀਦਾ ਹੈ|

ਜਦੋਂ ਮਨੁੱਖ ਅਕਾਲਪੁਰਖ ਦੇ ਹੁਕਮ ਨੂ ਪਛਾਣ ਲੈਂਦਾ ਹੈ ਓਦੋਂ ਸੁੱਖ ਅਤੇ ਦੁੱਖ ਦੋਵਾਂ ਨੂ ਇੱਕੋ ਜਿਹਾ ਸਮਝਦਾ ਹੈ| “ਜਬ ਲਗੁ ਹੁਕਮੁ ਨ ਬੂਝਤਾ ਤਬ ਹੀ ਲਉ ਦੁਖੀਆ॥ ਗੁਰ ਮਿਲਿ ਹੁਕਮੁ ਪਛਾਣਿਆ ਤਬ ਹੀ ਤੇ ਸੁਖੀਆ” ਉਸ ਦੇ ਭਾਣੇ ਵਿਚ ਚਲਣ ਵਾਲੇ ਮਨੁੱਖ ਨੂੰ ਕੋਈ ਸਰੀਰਕ ਦੁੱਖ ਪੋਹ ਨਹੀਂ ਸਕਦਾ ਓਹ ਓਹਨਾ ਦੁਖਾਂ ਨੂ ਵੀ ਉਸ ਦੀ ਦਾਤ ਸਮਝ ਕੇ ਖੁਸ਼ੀ ਖੁਸ਼ੀ ਲੈਂਦਾ ਹੈ| ਓਹ ਦੁੱਖ ਅਤੇ ਸੁੱਖ ਦੋਵਾਂ ਵਿਚ ਉਸ ਅਕਾਲਪੁਰਖ ਨੂੰ ਸਦਾ ਯਾਦ ਰਖਦਾ ਹੈ ਅਤੇ ਦੋਵਾਂ ਨੂੰ ਇੱਕੋ ਜਿਹਾ ਲੈਂਦਾ ਹੈ| “ਜੇ ਸੁਖੁ ਦੇਹਿ ਤ ਤੁਝਹਿ ਅਰਾਧੀ ਦੁਖਿ ਭੀ ਤੁਝੈ ਧਿਆਈ॥ ੨ ॥ ਜੇ ਭੁਖ ਦੇਹਿ ਤ ਇਤ ਹੀ ਰਾਜਾ ਦੁਖ ਵਿਚਿ ਸੂਖ ਮਨਾਈ” ਅੱਜ ਅਖੌਤੀ ਸੰਤ ਲੋਕਾਂ ਨੂ ਕਹ ਦੇਂਦੇ ਹਨ ਕੇ ਦੁੱਖ ਭੰਜਨੀ ਜਾਂ ਸੁਖਮਨੀ ਸਾਹਿਬ ਜੀ ਦੇ ਐਨੇ ਪਾਠ ਕਰ ਲਵੋ ਤਾਂ ਸਰੀਰਕ ਦੁੱਖ ਕਟੇ ਜਾਣਗੇ, ਓਹ ਇਹ ਨਹੀਂ ਸੋਚਦੇ ਕੇ ਸਰੀਰਕ ਦੁੱਖ ਤਾਂ ਇਸ ਬਾਣੀ ਨੂੰ ਲਿਖਣ ਵਾਲਿਆਂ ਨੂ ਵੀ ਸਹਨੇ ਪਏ ਸਨ| ਤਤੀ ਤਵੀ ਤੇ ਬੈਠਨਾ, ਸਿਰ ਵਿੱਚ ਤੱਤੀ ਰੇਟ ਪਵਾਉਣੀ, ਦੇਗ ਵਿਚ ਉਬਾਲੇ ਜਾਣ ਨਾਲੋਂ ਜਿਆਦਾ ਸਰੀਰਕ ਦੁੱਖ ਕੀ ਹੋ ਸਕਦਾ ਹੈ| ਪਰ ਓਹ ਅਕਾਲਪੁਰਖ ਦੀ ਰਜਾ ਵਿਚ ਖੁਸ਼ ਸਨ ਅਤੇ ਉਸ ਦੇ ਹੁਕਮ ਨੂ ਪਛਾਣਦੇ ਸਨ ਏਹੀ ਕਾਰਨ ਹੈ ਕੇ ਹੱਸਦੇ ਹੱਸਦੇ ਸਿਰ ਤੋਂ ਖੋਪੜ ਲਵਾ ਲਏ ,ਆਰਿਆਂ ਨਾਲ ਚਿਰਾਏ ਗਏ, ਦੇਗਾਂ ਵਿੱਚ ਉਬਲੇ ਗਏ,ਚਰਖੜੀਆਂ ਤੇ ਚੜ ਗਏ, ਅਤੇ ਬਚਿਆਂ ਦੇ ਟੋਟੇ ਕਰਵਾ ਕੇ ਗਲਾਂ ਵਿੱਚ ਅਤੇ ਮੂੰਹ ਵਿੱਚ ਪਵਾ ਲਏ| ਇਹ ਸਭ ਕੁਝ ਨੂੰ ਉਸੇ ਤਰਾਂ ਲਿਆ ਜਿਵੇਂ ਜਿੰਦਗੀ ਦੇ ਸੁੱਖਾਂ ਨੂ|

ਅਸਲੀ ਦੁੱਖ ਤਾਂ ਉਸ ਦੇ ਵਿਛੋੜੇ ਦਾ ਹੈ ਜਿਸ ਨੂ ਅਸੀਂ ਕਦੇ ਚਿਤਾਰਦੇ ਹੀ ਨਹੀਂ| ਅਕਾਲਪੁਰਖ ਅਗੇ ਅਰਦਾਸ ਕਰੋ ਕੇ ਇਹ ਦੁੱਖ ਨਾ ਦੇਵੇ ਬਾਕੀ ਸੁੱਖ ਦੁੱਖ ਤਾਂ ਸਰੀਰ ਦਾ ਹੀਸਾ ਹੀ ਹਨ| “ਦੁਖੁ ਤਦੇ ਜਾ ਵਿਸਰਿ ਜਾਵੈ॥ ਭੁਖ ਵਿਆਪੈ ਬਹੁ ਬਿਧਿ ਧਾਵੈ॥ ਸਿਮਰਤ ਨਾਮੁ ਸਦਾ ਸੁਹੇਲਾ ਜਿਸੁ ਦੇਵੈ ਦੀਨ ਦਇਆਲਾ ਜੀਉ” ਅਰਥ: (ਜੀਵ ਨੂੰ) ਦੁੱਖ ਤਦੋਂ ਹੀ ਵਾਪਰਦਾ ਹੈ ਜਦੋਂ ਉਸ ਨੂੰ (ਪਰਮਾਤਮਾ ਦਾ ਨਾਮ) ਭੁੱਲ ਜਾਂਦਾ ਹੈ। (ਨਾਮ ਤੋਂ ਖੁੰਝੇ ਹੋਏ ਜੀਵ ਉਤੇ) ਮਾਇਆ ਦੀ ਤ੍ਰਿਸ਼ਨਾ ਜ਼ੋਰ ਪਾ ਲੈਂਦੀ ਹੈ, ਤੇ ਜੀਵ ਕਈ ਢੰਗਾਂ ਨਾਲ (ਮਾਇਆ ਦੀ ਖ਼ਾਤਰ ਭਟਕਦਾ ਫਿਰਦਾ ਹੈ। ਦੀਨਾਂ ਉਤੇ ਦਇਆ ਕਰਨ ਵਾਲਾ ਪਰਮਾਤਮਾ ਜਿਸ ਮਨੱਖ ਨੂੰ (ਨਾਮ ਦੀ ਦਾਤਿ) ਦੇਂਦਾ ਹੈ ਉਹ ਸਿਮਰ ਸਿਮਰ ਕੇ ਸਦਾ ਸੌਖਾ ਰਹਿੰਦਾ ਹੈ ॥੧॥

ਭੁੱਲ ਚੁੱਕ ਦੀ ਖਿਮਾ (ਵਰਿੰਦਰ ਸਿੰਘ “ਗੋਲਡੀ”)


(10/11/12)
ਚਰਨਜੀਤ ਸਿੰਘ ਬਰੈਂਮਪਟਨ

ਹਰਦੇਵ ਸਿੰਘ ਜੰਮੂ ਜੀ
ਮੈਂ ਭਵਿੱਖਵਾਚਕ ਪੰਕਤੀ ਨੂੰ ਉਹਨਾਂ ਅਰਥਾਂ ਵਿੱਚ ਨਹੀਂ ਲੈਂਦਾ ਜਿਹਨਾਂ ਵਿੱਚ ਤੁਸੀ ਲੈ ਰਹੇ ਹੋ। ਹੁਣ ਤਕ ਦੀ ਵਿਚਾਰ ਨਾਲ ਜੋ ਮੈਨੂੰ ਸਮਝ ਪਈ ਹੈ ਉਸ ਮੁਤਾਬਿਕ:
ਆਵਿਨ ਅਠਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ ॥
ਨੂੰ ਗੁਰਬਾਣੀ ਦੀ ਹੀ ਹੇਠਲੀ ਪੰਕਤੀ ਚੰਗੀ ਤਰਾਂ ਬਿਆਨ ਕਰਦੀ ਹੈ।
ਏ ਭੂਪਿਤ ਸਭ ਦਿਵਸ ਚਾਰਿ ਕੇ ਝੂਠੇ ਕਰਤ ਦਿਵਾਜਾ ॥੧॥(856)
ਕੌਣ ਆਇਆ ਅਤੇ ਕੌਣ ਗਿਆ, ਕੋਈ ਮੱਹਤਵ ਨਹੀਂ ਰਖਦਾ। ਗੁਰੂ ਨੇ ਸਿਰਫ ਇੱਕ ਇਤਿਹਾਸਿਕ ਘਟਨਾ ਨੂੰ ਆਪਣਾ ਗਿਆਨ ਦੇਣ ਲਈ ਵਰਤਿਆ ਹੈ। ਪਰ ਗੁਰੁ ਕਿਸੀ ਬੀਤ ਚੁਕੀ ਘਟਨਾ ਨੂੰ ਹੀ ਬਿਆਨ ਕਰ ਸਕਦੇ ਹਨ। ਜੋ ਘਟਨਾ ਅਜੇ ਵਾਪਰੀ ਹੀ ਨਹੀਂ, ਉਸ ਨੂੰ ਬਿਆਨ ਨਹੀਂ ਕਰ ਸਕਦੇ।
ਨਾ ਤੇ ਮੈਂ ਵਿਚਾਰਾਧੀਨ ਸ਼ਬਦ ਦੀ ਪੰਕਤੀ ਨੂੰ ਭਵਿਖਵਾਣੀ ਮੰਨਦਾ ਹਾਂ ਅਤੇ ਨਾ ਹੀ ਇਹ ਮੰਨਦਾ ਹਾਂ ਕਿ ਗੁਰਬਾਣੀ ਨੇ ਸ੍ਰਿਸ਼ਟੀ ਦੀ ਉੱਤਪਤੀ ਬਾਰੇ ਕੋਈ ਗਿਆਨ ਦਿੱਤਾ ਹੈ।
ਮੈਂ ਉਹਨਾਂ ਲੋਕਾਂ ਵਿਚੋਂ ਹਾਂ ਜੋ ਗੁਰਬਾਣੀ ਨੂੰ ਬਿਬੇਕਮਯੀ ਮੰਨਦੇ ਹਨ ਨਾ ਕਿ ਰੱਹਸਮਯੀ। ਮੈਨੂੰ ਪਤਾ ਹੈ ਕਿ ਸਿਰਫ ਤੁਸੀ ਹੀ ਨਹੀਂ, ਹੋਰ ਵੀ ਬਹੁਤ ਸੱਜਣ ਹਨ ਜੋ ਗੁਰਬਾਣੀ ਦੀਆਂ ਪੰਕਤੀਆਂ ਦਾ ਹਵਾਲਾ ਦੇ ਕੇ ਇਹ ਦੱਸਣ ਦੀ ਕੋਸ਼ਿਸ਼ ਕਰਦੇ ਹਨ ਕਿ ਵਿਗਿਆਨ, ਸ੍ਰਿਸ਼ਟੀ ਦੀ ਉਤਪਤੀ ਬਾਰੇ ਜੋ ਅੱਜ ਕਹਿੰਦੀ ਹੈ, ਉਹ ਸਾਡੇ ਗੁਰੁ ਸਦੀਆਂ ਪਹਿਲਾਂ ਕਹਿ ਗਏ ਹਨ।
ਜੇ ਵਿਗਿਆਨ ਨੂੰ ਪੁਛੋ ਕਿ ਉਹ ਇਸ ਨਤੀਜੇ ਤੇ ਕਿਂਵੇ ਪੁੱਜੀ, ਤਾ ਵਿਗਿਆਨ ਜਰੂਰ ਜਵਾਬ ਦੇਵੇਗੀ। ਪਰ ਕੀ ਕੋਈ ਗੁਰਬਾਣੀ ਪੜ ਕੇ ਇਹ ਦੱਸ ਸਕਦਾ ਹੈ ਕਿ ਗੁਰੁ ਨਾਨਕ ਸਾਹਿਬ ਇਸ ਨਤੀਜੇ ਤੇ ਕਿਵੇਂ ਪੁੱਜੇ? “ਚਲ ਮਰਦਾਨਿਆ, ਮੀਟ ਅੱਖਾਂ” ਤੋਂ ਇਲਾਵਾ ਵੀ ਕੋਈ ਹੋਰ ਥੀਉਰੀ ਹੈ? ਮੈਂ ਸੁਣਿਆ ਹੈ ਕਿ ਹਿੰਦੁ ਵੀ ਇਹੀ ਦਾਵਾ ਕਰਦੇ ਹਨ ਕਿ ਐਟਮ ਬੰਬ ਦਾ ਨੁਸਖਾ ਤੇ ਵੇਦਾਂ ਵਿੱਚ ਲਿਖਿਆ ਹੋਇਆ ਹੈ।
ਇਕ ਗੱਲ ਹੋਰ ਧਿਆਨ ਰੱਖਣ ਵਾਲੀ ਹੈ ਕਿ ਥਿਉਰੀ ਜ੍ਹਿਨੀ ਮਰਜੀ ਚੰਗੀ ਹੋਵੇ, ਪਰ ਹੈ ਉਹ ਸਿਰਫ ਥਿਉਰੀ ਹੀ। ਇਹ ਥਿਉਰੀਆਂ ਅਜੇ ਸਿੱਧ ਨਹੀਂ ਹੋ ਸਕੀਆ।
ਇਸ ਜਮਾਨੇ ਦੇ ਮਹਾਨ ਵਿਗਿਆਨੀ ਸਟੀਫਨ ਹਾਕਿਂਗ ਆਪਣੀ ਪੁਸਤਕ “ਏ ਬਰੀਫ ਹਿਸਟਰੀ ਆੱਫ ਟਾਈਮ” ਵਿੱਚ ਲਿਖਦੇ ਹਨ: (ਸੰਪਾਦਕ ਜੀ, ਮੁਆਫ ਕਰਨਾ, ਮੇਰੇ ਤੋਂ ਪੰਜਾਬੀ ਵਿੱਚ ਟਰਾਂਸਲੇਸ਼ਨ ਨਹੀਂ ਹੋ ਸਕੀ)
I shall take the simpleminded view that a theory is just a model of the universe, or a restricted part of it, and a set of rules that relate quantities in the model to observations that we make. It exists only in our minds and does not have any other reality (whatever that means).
ਕਲ ਨੂੰ ਪੱਛਮ ਦੇ ਵਿਗਿਆਨੀ (ਜਿਆਦਾਤਰ ਵਿਗਿਆਨੀ ਪੱਛਮ ਦੇ ਹੀ ਹਨ) ਕੋਈ ਨਵੀਂ ਥਿਉਰੀ ਲੈ ਕੇ ਆ ਜਾਣ, ਤਾ ਕਿ ਫਿਰ ਅਸੀ ਉਸੇ ਥਿਉਰੀ ਦੀ ਪ੍ਰਮਾਣ ਬਾਣੀ ਵਿਚੋਂ ਲੱਭਣੇ ਸ਼ੁਰੂ ਕਰ ਦੇਵਾਂਗੇ?
ਮੇਰਾ ਮੰਨਣਾ ਹੈ ਕਿ ਜੋ ਲੋਕ ਗੁਰਬਾਣੀ ਵਿਚੋਂ ਸ੍ਰਿਸ਼ਟੀ ਦੀ ਉਤਪਤੀ ਦੇ ਨਿਯਮ ਲੱਭਦੇ ਹਨ, ਉਹ, ਅਣਜਾਨਪੁਣੇ ਵਿੱਚ ਹੀ ਸਹੀ, ਬਿਬੇਕਮਯੀ ਗੁਰਬਾਣੀ ਨੂੰ ਰੱਹਸਮਯੀ ਗੁਰਬਾਣੀ ਬਨਾ ਰਹੇ ਹੁੰਦੇ ਹਨ। ਬਿਲਕੁਲ ਇਹੀ ਕੰਮ ਅਖੌਤੀ ਸੰਤ ਕਰ ਰਹੇ ਹਨ। ਫਰਕ ਸਿਰਫ ਇਤਨਾ ਹੈ ਕਿ ਅਖੌਤੀ ਸੰਤ ਇਸ ਨੂੰ ਸ਼੍ਰਧਾ, ਪਰਾਭੌਤਿਕ ਆਦਿ ਦੇ ਨਾਮ ਹੇਠ ਪਰਚਾਰ ਰਹੇ ਹਨ। ਉਹਨਾਂ ਦੀ ਹੀ ਸੋਚ ਨੂੰ ਇਹ ਸੱਜਨ ਵਿਗਿਆਨ ਦਾ ਸਹਾਰਾ ਲੈ ਕਿ ਹੋਰ ਪੱਕਾ ਕਰ ਰਹੇ ਹਨ।
ਚਰਨਜੀਤ ਸਿੰਘ
ਬਰੈਂਮਪਟਨ


ਅਸਟ੍ਰੇਲੀਆਂ ਤੋਂ ‘ਸਿੱਖ ਮਾਰਗ’ ਦੇ ਇੱਕ ਪਾਠਕ ਵਲੋਂ ਸਵਾਲ

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਗੁਰੂ ਨਾਨਕ ਜੀ ਨੇ ਵੈਦਿਕ ਰਸਮਾ ਅਨੁਸਾਰ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਸੀ। ਜੇ ਕਰ ਇਹ ਸੱਚ ਹੋਵੇ (ਜਿਵੇਂ ਕਿ ਮੈਂ ਵਿਸ਼ਵਾਸ਼ ਕਰਦਾ ਹਾਂ) ਤਾਂ ਅਸੀਂ ਯਕੀਨ ਨਾਲ ਕਹਿ ਸਕਦੇ ਹਾਂ ਕਿ ਬਾਕੀ ਗੁਰੂਆਂ ਨੇ ਵੀ ਉਂਜ ਹੀ ਕੀਤਾ ਹੋਵੇਗਾ। ਤਦ ਸਵਾਲ ਉਠਦਾ ਹੈ ਕਿ ਗੁਰੂਆਂ ਦੀ ਨਿਗਰਾਨੀ ਹੇਠ ਸਿੱਖਾਂ ਦੇ ਅਤੇ ਹੋਰ ਵਿਆਹ ਕਿਹੜੀ ਰੀਤੀ ਅਨੁਸਾਰ ਹੋਏ ਹੋਣਗੇ?


(10/11/12)
ਹਰਦੇਵ ਸਿੰਘ, ਜੰਮੂ

ਸਤਿਕਾਰ ਯੋਗ ਗੁਰਸ਼ਰਨ ਸਿੰਘ ਕਸੇਲ ਜੀ,

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ॥

ਆਪ ਜੀ ਨੇ ਸਵਾਲ ਪੁੱਛਿਆ ਹੈ:-

ਵੀਰ ਜੀ, ਇਹ ਵਿਚਾਰ ਦੇਣ ਦੀ ਖੇਚਲ ਕਰਨੀ ਕਿ ਆਪ ਦੇ ਵਿਚਾਰ ਅਨੁਸਾਰ “ਮੂਲ ਮੰਤਰ” ੴ ਤੋਂ ਸ਼ੁਰੂ ਹੋ ਕੇ ਕਿਥੋਂ ਤੀਕਰ ਹੈ?

ਵੀਰ ਜੀਉ ਮੇਰੇ ਵਿਚਾਰ ਅਨੁਸਾਰ ‘ਮੂਲ ਮੰਤਰ’ ‘ੴ ਤੋਂ ਸ਼ੁਰੂ ਹੋ ਕੇ ਗੁਰ ਪ੍ਰਸਾਦਿ’ ਤਕ ਹੀ ਹੈ। ਇਸ ਵਿੱਚ ਪਰਮਾਤਮਾ ਦੇ ਸਵਰੂਪ ਬਾਰੇ ਜਾਣਕਾਰੀ ਹੈ। ਹਾਲਾਂਕਿ ਇਸ ਤੋਂ ਅੱਗੇ ਵਾਲੇ ਮੰਗਲਾਚਰਨ ‘ਆਦਿ ਸਚੁ ਜੁਗਾਦਿ ਸਚੁ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥ 1॥ ਵਿੱਚ ਵੀ ਪਰਮਾਤਮਾ ਦੇ ਸਵਰੂਪ ਦਾ ਹੀ ਜ਼ਿਕਰ ਹੈ, ਪਰ ਇਹ ਮੂਲਮੰਤਰ ਦਾ ਹਿੱਸਾ ਨਹੀਂ।

ਮੇਰੇ ਵਿਚਾਰ ਅਨੁਸਾਰ ਜੋ ਤੱਥ, ਮੂਲ ਮੰਤਰ ਦੇ ‘ੴ ਤੋਂ ਸ਼ੁਰੂ ਹੋ ਕੇ ਗੁਰ ਪ੍ਰਸਾਦਿ’ ਤਕ ਹੋਂਣ ਦੀ ਠੋਸ ਗਵਾਹੀ ਭਰਦੇ ਹਨ, ਉਹ ਇਸ ਪ੍ਰਕਾਰ ਹਨ:-

(1) ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮੂਲ ਮੰਤਰ ਦੇ ਸੰਖੇਪ ‘ਗੁਰ ਪ੍ਰਸਾਦਿ’ ਤਕ ਹਨ।

(2) ਪ੍ਰਾਚੀਨ ਬੀੜਾਂ/ਪੌਥੀਆਂ ਵਿੱਚ ਮੂਲ ਮੰਤਰ ਦਾ ਸੰਖੇਪ ‘ੴ ਸਤਿਗੁਰ ਪ੍ਰਸਾਦਿ’ ਹੀ ਲਿਖਿਆ ਮਿਲਦਾ ਹੈ ਨਾ ਕਿ ‘ੴ ਹੋਸੀ ਭੀ ਸਚੁ’। ਮਿਸਾਲ ਵਜੋਂ ਅਹਿਆਪੁਰ ਵਾਲੀ ਪੌਥੀ, ਪੌਥੀ ਗੁਰੂ ਹਰਸਹਾਇ, ਬਾਹੋਵਾਲੀ ਪੌਥੀ, ਕਰਤਾਰਪੁਰੀ ਬੀੜ ਅਤੇ ਹੋਰ ਕਈਂ ਬੀੜਾਂ। ਜੇ ਕਰ ਮੂਲ ਮੰਤਰ ‘ਹੋਸੀ ਭੀ ਸਚੁ’ ਤਕ ਹੁੰਦਾ ਤਾਂ ਉਸਦਾ ਸੰਖੇਪ ਵੀ ‘ਗੁਰ ਪ੍ਰਸਾਦਿ’ ਦੀ ਥਾਂ ‘ਹੋਸੀ ਭੀ ਸਚੁ’ ਕਰਕੇ ਵਰਤਿਆ ਜਾਂਦਾ।

(3) ਪ੍ਰਾਚੀਨ ਬੀੜਾਂ ਵਿੱਚ ਪ੍ਰਾਪਤ ਹੁੰਦੇ ਗੁਰੂਆਂ ਦੇ ਹੱਥੀ ਨਿਸਾਣਾਂ ਵਿੱਚ ਵੀ ਮੂਲ ਮੰਤਰ ੴ ਤੋਂ ਸ਼ੂਰੁ ਕੇ ਗੁਰ ਪ੍ਰਸਾਦਿ ਤਕ ਹੀ ਲਿਖਿਆ ਮਿਲਦਾ ਹੈ। ਜਿਵੇਂ ਕਿ ਕਰਤਾਰ ਪੁਰੀ ਬੀੜ ਵਿੱਚ ਗੁਰੂ ਅਰਜਨ ਦੇਵ ਜੀ ਦਾ ਨਿਸਾਣ ਅਤੇ ਹੋਰ ਬੀੜਾਂ ਵਿੱਚ ਪ੍ਰਾਪਤ ਗੁਰੂ ਹਰਗੋਬਿੰਦ, ਗੁਰੂ ਹਰਿਰਾਏ ਅਤੇ ਗੁਰੂ ਤੇਗ ਬਾਹਦਰ ਜੀ ਦੇ ਨਿਸਾਣ।

ਇਸ ਲਈ ਮੈਂ ਸਮਝਦਾ ਹਾਂ ਕਿ ਮੂਲ ਮੰਤਰ ‘ਗੁਰ ਪ੍ਰਸਾਦਿ’ ਤਕ ਹੈ। ਉਂਝ ਗੁਰੂ ਦਾ ਦਿੱਤਾ ਹੋਇਆ ਹਰ ਉਪਦੇਸ ਗੁਰ ਮੰਤ੍ਰ ਹੈ।

ਕਿਸੇ ਭੁੱਲ ਚੂਕ ਲਈ ਛਿਮਾ ਦਾ ਜਾਚਕ ਸਮਝਣਾ!

ਹਰਦੇਵ ਸਿੰਘ, ਜੰਮੂ-10. 11. 12


(10/11/12)
ਜਸਵਿੰਦਰ ਸਿੰਘ

ਤੇ ਹੁਣ ਨਗਰ ਕੀਰਤਨ ਵਿੱਚ ਝਾਕੀਆਂ ਵੀ
ਜਦੋਂ ਵੀ ਕੋਈ ਗੁਰਪੁਰਬ ਆਉਂਦਾ ਹੈ, ਉਸ ਤੋਂ ਇੱਕ ਜਾਂ ਦੋ ਦਿਨ ਪਹਿਲਾਂ “ਨਗਰ ਕੀਰਤਨ” ਕੱਢਿਆ ਜਾਂਦਾ ਹੈ। ਗੁਰਮਤਿ ਸਿਧਾਂਤਾਂ ਅਨੁਸਾਰ ਤਾਂ ਵੈਸੇ ਨਗਰ ਕੀਰਤਨ ਕੱਢਣਾ ਹੀ ਗਲਤ ਹੈ। ਆਪਣੇ ਗੁਰੂ- “ਸ਼ਬਦ-ਗੁਰੂ” ਨੂੰ ਲੈ ਕੇ ਸ਼ੋਰ ਸ਼ਰਾਬਾ ਕਰਦੇ, ਸ਼ਹਿਰ ਦੀਆਂ ਗਲੀਆਂ ਬਾਜ਼ਾਰਾਂ ਵਿੱਚ ਜਾਣਾ, ਲੰਮੇ ਲੰਮੇ ਕਾਫ਼ਲਿਆਂ ਦਾ ਟਰੈਫ਼ਿਕ ਜਾਮ ਕਰਨਾ ਅਤੇ ਲੋਕਾਈ ਦੇ ਨਿੱਤ ਦੇ ਕੰਮਾਂ ਵਿੱਚ ਵਿਘਨ ਦਾ ਕਾਰਨ ਬਣਨਾ ਕਿਸੇ ਵੀ ਤਰਾਂ ਤੱਤ ਗੁਰਮਤਿ ਸਿਧਾਂਤ ਨਹੀਂ ਕਹਾ ਸਕਦਾ। ਭਾਈ ਗੁਰਬਖਸ਼ ਸਿੰਘ, ਜੋ ਕਿ ਇੱਕ ਵਿਦਵਾਨ ਲੇਖਕ ਹਨ {ਕਰਤਾ “ਨਾਨਕ ਸਾਚੇ ਕਉ ਸਚ ਜਾਣ” ਅਤੇ “ਜੋ ਹਮ ਸ਼ਹਰੀ ਸੋ ਮੀਤ ਹਮਾਰਾ” } ਅਨੁਸਾਰ ‘ਪ੍ਰਭਾਤ ਫੇਰੀਆਂ’ ਅਤੇ ‘ਨਗਰ ਕੀਰਤਨ’ ਵਿੱਚ ਤਾਂ ਸੁਰਤਿ ਦਾ ਖਿੰਡਾਉ ਹੁੰਦਾ ਹੈ, ਜਦਕਿ ਧਰਮ ਤਾਂ ਸੁਰਤਿ ਨੂੰ ਸ਼ਬਦ ਵਿੱਚ ਜੋੜਨ ਦਾ ਨਾਂ ਹੈ।
ਖੈਰ! ਸਦੀਆਂ ਤੋਂ ਇਹ ਪ੍ਰਥਾ ਚਲਦੀ ਆ ਰਹੀ ਹੈ। ਇਤਿਹਾਸਕ ਪੱਖ ਵੀ ਹੋਵੇਗਾ। ਉਸ ਸਮੇਂ ਕੋਈ ਖਾਸ ਕਾਰਨ ਵੀ ਹੋਣਗੇ। ਉਨ੍ਹਾਂ ਤੇ ਚਰਚਾ ਕਰਨੀ ਸਾਡਾ ਅੱਜ ਦਾ ਵਿਸ਼ਾ ਨਹੀਂ। ਅੱਜ ਅਸੀਂ ਗੱਲ ਕਰਾਂਗੇ ਨਗਰ ਕੀਰਤਨ ਦੀ ਬਣਤਰ ਦੀ। ਹੁਣ ਤੱਕ ਜੋ ਕੁੱਝ ਦੇਖਿਆ ਹੈ, ਉਸ ਵਿੱਚ ਸਕੂਲੀ ਬੱਚੇ ਬੈਂਡ ਵਾਜੇ ਸਮੇਤ ਕਤਾਰਾਂ ਵਿੱਚ, ਨਿਹੰਗ ਸਿੰਘਾਂ ਦਾ ਗੱਤਕਾ, ਸ਼ਬਦ ਕੀਰਤਨ ਕਰਦੇ ਜੱਥੇ, ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਪਾਲਕੀ ਵਿੱਚ, ਵੱਖ ਵੱਖ ਬੋਲਦੇ ਹੋਏ ਬੁਲਾਰੇ, ਅਤੇ ਪਿੱਛੇ ਪੈਦਲ ਜਾਂ ਵੱਖ ਵੱਖ ਵਾਹਨਾਂ ਤੇ ਚਲਦੀ ਹੋਈ ਸੰਗਤ।
ਫਿਰ ਸਾਹਿਬਜਾਦਿਆਂ ਦੇ ਸ਼ਹੀਦੀ ਗੁਰਪੁਰਬ ਤੋਂ ਪਹਿਲਾਂ ਲੁਧਿਆਣੇ ਵਿਖੇ ਕੱਢੇ ਗਏ ਇੱਕ ਨਗਰ ਕੀਰਤਨ ਵਿੱਚ ਝਾਕੀਆਂ ਵੀ ਵੇਖਣ ਨੂੰ ਮਿਲੀਆਂ। ਜਿਵੇਂ ਇੱਕ ਝਾਕੀ ਵਿੱਚ ਭਾਈ ਮਤੀਦਾਸ ਜੀ ਆਰੇ ਨਾਲ ਚੀਰੇ ਜਾਂਦੇ ਦਿਖਾਏ ਗਏ ਸੀ। ਦੂਜੀ ਝਾਕੀ ਵਿੱਚ ਭਾਈ ਮਨੀ ਸਿੰਘ ਜੀ ਦਾ ਬੰਦ ਬੰਦ ਕੱਟਿਆ ਜਾਂਦਾ ਦਿਖਾਇਆ ਗਿਆ ਸੀ। ਇਹ ਝਾਕੀ ਨਿਰੋਲ ਮਸ਼ੀਨੀਕਰਣ ਰਾਹੀਂ ਦਿਖਾਈਆਂ ਗਈਆਂ ਸਨ। ਲੱਕੜੀ ਦੇ ਫੱਟੇ ਤੇ ਬਣਾਈ ਭਾਈ ਸਾਹਿਬ ਜੀ ਦੀ ਤਸਵੀਰ ਤੇ ਆਰਾ ਫਿੱਟ ਕੀਤਾ ਗਿਆ ਸੀ ਅਤੇ ਪਿਛਲੇ ਪਾਸਿਓਂਮੋਟਰ ਲਗਾ ਕੇ ਆਰੇ ਨੂੰ ਇੱਕੋ ਥਾਂ ਤੇ ਸਰੀਰ ਵਿੱਚੋਂ ਲੰਘਦਾ ਦਿਖਾਇਆ ਗਿਆ ਹੈ।
ਇਸ ਤਰਾਂ ਦੀਆਂ ਕੁੱਝ ਝਲਕੀਆਂ ਗੁਰੂ ਅਰਜਨ ਸਾਹਿਬ ਜੀ ਸ਼ਹੀਦੀ ਦੇ 400 ਸਾਲਾ ਸ਼ਤਾਬਦੀ ਸਮਾਗਮਾਂ ਵੇਲੇ ਤਰਨਤਾਰਨ ਵਿਖੇ ਵੀ ਦੇਖੀਆਂ ਸਨ। ਗੁਰੂ ਅਰਜਨ ਸਾਹਿਬ ਤੱਤੀ ਤਵੀ ਤੇ ਬੈਠੇ ਦਿਖਾਏ ਸਨ (ਵੱਡ ਆਕਾਰੀ ਫੋਟੋ)। ਹੇਠਾਂ ਅੱਗ ਦੀਆਂ ਲਾਟਾਂ ਚਲਦੀਆਂ ਨਜ਼ਰ ਆ ਰਹੀਆਂ ਸਨ। ਲਾਲ ਪੀਲ਼ੇ ਕੱਪੜੇ ਦੀਆਂ ਕਾਤਰਾਂ ਨੂੰ ਹੇਠੋਂ ਬੰਨ੍ਹ ਦਿੱਤਾ ਗਿਆ ਸੀ ਅਤੇ ਇੱਕ ਪਾਸਿਓਂ ਤੇਜ ਪੱਖਾ ਚਲਾ ਕੇ ਉਨ੍ਹਾਂ ਕਾਤਰਾਂ ਨੂੰ ਉਪਰ ਵੱਲ ਉਠਦੀਆਂ ਕੀਤਾ ਗਿਆ ਸੀ। , ਜੋ ਬਲ਼ਦੀ ਹੋਈ ਅੱਗ ਦਾ ਪ੍ਰਭਾਵ ਪਾਉਂਦੀਆਂ ਸਨ। ਇਸੇ ਤਰਾਂ ਇੱਕ ਥਾਂ ਤੇ ਗੁਰੂ ਨਾਨਕ ਦੇਵ ਜੀ ਉਤੇ ਆਪਣੇ ਆਪ ਚੌਰ ਹੋ ਰਿਹਾ ਦਿਖਾਇਆ ਗਿਆ ਸੀ {ਯੰਤਰੀਕਰਣ ਰਾਹੀਂ} ਅਤੇ ਹੋਰ ਥਾਂ ਆਪੇ ਚੱਕੀਆਂ ਚੱਲ ਰਹੀਆਂ ਸਨ। … … …
ਅੱਜ ਵਿਗਿਆਨ ਦਾ ਯੁੱਗ ਹੈ। ਕਿਸੇ ਵੀ ਘਟਨਾ ਨੂੰ ਇਸ ਢੰਗ ਨਾਲ ਪੇਸ਼ ਕਰਨਾ ਜਿਆਦਾ ਔਖਾ ਨਹੀਂ ਹੈ। ਪਰ ਵੇਖਣ ਵਾਲੀ ਗੱਲ ਇਹ ਹੈ ਕਿ ਕੀ ਗੁਰਮਤਿ ਸਿਧਾਂਤ ਇਸ ਦੀ ਇਜ਼ਾਜ਼ਤ ਦਿੰਦਾ ਹੈ? ਜਿਹੜਾ ਗੁਰਮਤਿ ਸਿਧਾਂਤ ਮੂਰਤੀ ਪੂਜਾ ਦੇ ਵਿਰੁੱਧ ਹੈ, ਗੁਰੂ ਸਾਹਿਬਾਨ ਦੀਆਂ ਤਸਵੀਰਾਂ ਬਣਾਉਣ ਦੀ ਵੀ ਇਜ਼ਾਜ਼ਤ ਨਹੀਂ ਦਿੰਦਾ, ਅਸੀਂ ਉਸ ਇਤਿਹਾਸ ਨੂੰ ਹਿਰਦੇ ਵਿੱਚ ਵਸਾਉਣ ਦੀ ਥਾਂ ਇਸ ਤਰਾਂ ਪੇਸ਼ ਕਰ ਰਹੇ ਹਾਂ। ਬਹੁਤ ਸਾਰੇ ਪਾਠਕ ਕਹਿਣਗੇ ਕਿ ਇਸ ਤਰਾਂ ਸੌਖਿਆਂ ਸਮਝ ਆ ਜਾਏਗੀ ਅਤੇ ਪ੍ਰੇਰਨਾ ਮਿਲੇਗੀ। ਪਰ ਅਸੀਂ ਇਤਿਹਾਸ ਤੋਂ ਹੁਣ ਤੱਕ ਕਿੰਨਾ ਕੁ ਸਿੱਖਿਆ ਹੈ? ਗੁਰਦੁਆਰਾ ਮਹਿੰਦੀਆਣਾ ਸਾਹਿਬ ਵਿਖੇ ਸਿੱਖ ਇਤਿਹਾਸ ਨੂੰ ਪੱਥਰਾਂ ਅਤੇ ਸੀਮਿੰਟ ਰਾਹੀਂ ਦਿਖਾਇਆ ਹੈ। ਕਿੰਨੇ ਕੁ ਸਿੱਖ ਹੋਣਗੇ ਜਿਨ੍ਹਾਂ ਉਥੋਂ ਪ੍ਰਭਾਵਿਤ ਹੋ ਕੇ ਪਤਿਤਪੁਣਾ ਛੱਡ ਦਿੱਤਾ ਜਾਂ ਬਹਾਦਰੀ ਪੈਦਾ ਕੀਤੀ। ਕਿੰਨੇ ਕੁ ਨੇ ਜਿਨ੍ਹਾਂ ਉਥੋਂ ਪ੍ਰੇਰਨਾ ਲੈ ਕੇ ਅੰਮ੍ਰਿਤ ਛਕਿਆ।
ਪ੍ਰੇਰਨਾ ਤਾਂ ਗੁਰਬਾਣੀ ਅਤੇ ਗੁਰੂ ਦੇ ਸ਼ਬਦ ਵਿੱਚ ਹੈ। ਇੱਕ ਅਧਿਆਪਕ ਜਮਾਤ ਵਿੱਚ ਪੜ੍ਹਾਉਂਦਾ ਹੈ। ਉਹ ਆਪਣੇ ਵਿਸ਼ੇ ਨੂੰ ਸੌਖਾ ਬਣਾਉਣ ਲਈ ਚਾਰਟ, ਮਾਡਲ, ਪ੍ਰਯੋਗ ਆਦਿ ਦੀ ਵਰਤੋਂ ਕਰਦਾ ਹੈ, ਪਰ ਇਹ ਇਕੱਲੇ ਕੁੱਝ ਵੀ ਨਹੀਂ। ਉਹ ਆਪਣੇ ਵਿਸ਼ੇ ਨਾਲ ਸੰਬੰਧਤ ਕਰ ਕੇ ਇਨ੍ਹਾਂ ਦੀ ਵਰਤੋਂ ਆਪਣੇ ਸਿਧਾਂਤ ਨੂੰ ਦ੍ਰਿੜ ਕਰਵਾਉਣ ਲਈ ਕਰਦਾ ਹੈ। …. ਇਹੀ ਗੱਲ ਇੱਥੇ ਵੀ ਹੈ। ਗੁਰ-ਸ਼ਬਦ ਦੇ ਸਿਧਾਂਤ ਤੋਂ ਉਲਟ ਵਰਤੀ ਗਈ ‘ਸਹਾਇਕ ਸਮੱਗਰੀ’ ਉਲਟ ਪ੍ਰਭਾਵ ਪਾਉਂਦੀ ਹੈ। ਗੁਰਬਾਣੀ ਦਾ ਫਲੁਰਮਾਨ ਹੈ “ਗੁਰ ਕੀ ਮੂਰਤਿ ਮਨ ਮਹਿ ਧਿਆਨ।” ਜਿਸ ਨੂੰ ਭਾਈ ਗੁਰਦਾਸ ਜੀ ਨੇ “ਗੁਰ ਮੂਰਤ ਗੁਰ ਸ਼ਬਦ ਹੈ” ਕਹਿ ਕੇ ਸਮਝਾਇਆ ਹੈ। ਇਹੀ ਸਾਡਾ ਸਿਧਾਂਤ ਹੈ, ਪਰ ਜੇ ਅਸੀਂ ਸ਼ਬਦ-ਗੁਰੂ ਦੇ ਸਿਧਾਂਤ ਨੂੰ ਸਮਝਾਉਣ ਲਈ ਗੁਰੂ ਸਾਹਿਬਾਨ ਦੀਆਂ ਮੂਰਤਾਂ, ਚਿੱਤਰਾਂ, ਅਤੇ ਬੁੱਤਾਂ ਦੀ ਸਮੱਗਰੀ ਵਰਤੀਏ, ਤਾਂ ਸਿਧਾਂਤ ਪ੍ਰਪੱਕ ਹੋਵੇਗਾ ਜਾਂ ਅਸੀਂ ਸਿਧਾਂਤ ਤੋਂ ਦੂਰ ਜਾਵਾਂਗੇ? ਜਿਹੜੇ ਸਿੰਘਾਂ ਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਪਿੱਛੋਂ ਵੀ ਮੁਗਲਾਂ ਨਾਲ ਲੋਹਾ ਲਿਆ ਅਤੇ ਉਨ੍ਹਾਂ ਦੇ ਛੱਕੇ ਛੁਡਾਏ, ਉਨ੍ਹਾਂ ਨੇ ਕਿਹੜੀਆਂ ਤਸਵੀਰਾਂ, ਮੂਰਤਾਂ, ਬੁੱਤਾਂ ਜਾਂ ਝਾਕੀਆਂ ਤੋਂ ਪ੍ਰੇਰਨਾ ਲਈ ਸੀ? ਉਨ੍ਹਾਂ ਨੇ ‘ਗੁਰੂ ਦੇ ਸ਼ਬਦ’ ਨੂੰ – ‘ਗੁਰੂ ਦੇ ਹੁਕਮ’ ਨੂੰ ਹਿਰਦੇ ਵਿੱਚ ਰੱਖਿਆ ਸੀ। ਕਿਸੇ ਤਸਵੀਰ ਨੂੰ ਨਹੀਂ। …. .
ਬੇਨਤੀ ਹੈ ਕਿ ਸਿੱਖੀ ਸਿਧਾਂਤਾਂ ਨੂੰ ਪੈਰਾਂ ਹੇਠ ਨਾ ਰੋਲੋ। ਇਸ ਤਰਾਂ ਕਰਨ ਨਾਲ ਸਾਡਾ ਸਿਰ ਉਚਾ ਨਹੀਂ ਹੁੰਦਾ। ਸਭ ਤੋਂ ਪਹਿਲਾਂ ਸਾਡੇ ਲਈ ਸਿਧਾਂਤਕ ਦ੍ਰਿੜਤਾ ਜਰੂਰੀ ਹੈ। ਫ਼ਿਰ ਪ੍ਰਚਾਰ ਵੀ ਸਿਧਾਂਤਾਂ ਅਨੁਸਾਰ ਹੀ ਕੀਤਾ ਜਾਵੇ। ਦੇਖਾ ਦੇਖੀ ਵਿੱਚ ਨਹੀਂ। ਹੋਰ ਮੱਤਾਂ ਲਈ ਝਾਕੀਆਂ ਰਾਸਾਂ ਪਾਉਣੀਆਂ ਪ੍ਰਵਾਨ ਹੋ ਸਕਦੀਆਂ ਹਨ, ਪਰ ਸਿੱਖੀ ਵਿੱਚ ਨਹੀਂ। ਨਗਰ ਕੀਰਤਨ ਜੇ ਕੱਢਣੇ ਹੀ ਹਨ, ਤਾਂ ਉਸ ਵਿੱਚ ਸਿਰਫ਼ ਅਤੇ ਸਿਰਫ਼ ਗੁਰੂ ਜੱਸ ਹੋਵੇ। ਉਹ ਵੀ ਬਹੁਤ ਹੀ ਟਿਕਾਅ, ਠਰੰਮੇ ਅਤੇ ਸਹਿਜ ਵਿੱਚ। ਜੋਰ, ਸ਼ੋਰ ਦੀਆਂ ਕੰਨ ਪਾੜਵੀਆਂ ਆਵਾਜਾਂ ਨਾਲ ਨਹੀਂ। ਨਗਰ ਕੀਰਤਨਾਂ ਦੇ ਅੱਗੇ ਪ੍ਰਦੂਸ਼ਣ ਫੈਲਾਉਂਦੀ ਆਤਿਸ਼ਬਾਜੀ ਨਹੀਂ ਹੋਣੀ ਚਾਹੀਦੀ।
ਕਿਸੇ ਵੀਰ ਭੇਣ ਨੂੰ ਮੇਰੇ ਸ਼ਬਦਾਂ ਤੋਂ ਚੋਟ ਪੁੱਜੀ ਹੋਵੇ, ਖਿਮਾ ਦਾ ਜਾਚਕ ਹਾਂ। ਪਾਠਕਾਂ ਤੋਂ ਟਿੱਪਣੀ ਦੀ ਆਸ ਕਰਦਾ ਹਾਂ।
ਜਸਵਿੰਦਰ ਸਿੰਘ
9814715796
ਲੈਕਚਰਰ ਅਰਥ-ਸ਼ਾਸ਼ਤਰ,
ਸਰਕਾਰੀ ਸੀਨੀ. ਸੈਕੰ. ਸਕੂਲ,
ਭੇਣੀ ਸਾਹਿਬ (ਲੁਧਿਆਣਾ)



(10/11/12)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਜੋ ਰਚਿਆ ਸੋ ਢਾਇਗਾ।
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਜੋ ਰਚਿਆ ਸੋ ਢਾਇਗਾ।
ਆਖਿਰ ਸਭ ਲੈ ਜਾਇਗਾ।
ਜਿਸ ਨੇ ਜਗਤ ਬਣਾਇਆ ਹੈ।
ਜਗ ਸਭ ਉਸ ਦੀ ਮਾਇਆ ਹੈ।
ਭਰਮ ਦੇ ਜਾਲ ਫਸਾਇਗਾ।
ਜੋ ਰਚਿਆ ਸੋ ਢਾਇਗਾ।
ਵਾ ਦੇ ਮਹਿਲ ਬਣਾਉਂਦੇ ਹੋ।
ਰੇਤ ਤੇ ਵੱਟੇ ਲਾਉਨਦੇ ਹੋ।
ਛੱਲ ਪਈ ਵਹਿ ਜਾਇਗਾ।
ਜੋ ਰਚਿਆ ਸੋ ਢਾਇਗਾ।
ਨਾ ਕੇਝ ਨਾਲ ਲਿਆਂਦਾ ਹੈ।
ਨਾਲ ਵੀ ਕੁੱਝ ਨਾ ਜਾਂਦਾ ਹੈ।
ਸਭ ਜੋ ਰਚਿਆ ਸੋ ਢਾਇਗਾ।
ਧਰਿਆ ਰਹਿ ਜਾਇਗਾ।
ਜੋ ਰਚਿਆ ਸੋ ਢਾਇਗਾ।
ਝੂਠਾ ਮਾਣ, ਮੁਹੱਬਤ ਝੂਠ।
ਝੂਠੀ ਦੌਲਤ, ਇਜ਼ਤ ਝੂਠ।
ਝੂਠ ਨੂੰ ਸੱਚ ਮਿਟਾਇਗਾ।
ਜੋ ਰਚਿਆ ਸੋ ਢਾਇਗਾ।
ਸੱਚਾ ਹੈ ਬਸ ਇਕੋ ਨਾਮ।
ਜਪ ਲੈ ਉਸ ਨੂੰ ਸੁਬਹ ਸ਼ਾਮ।
ਨਾਮ ਹੀ ਪਾਰ ਲੰਘਾਇਗਾ।
ਜੋ ਰਚਿਆ ਸੋ ਢਾਇਗਾ।


(09/11/12)
ਹਰਦੇਵ ਸਿੰਘ, ਜੰਮੂ

ਸਤਿਕਾਰ ਯੋਗ ਚਰਨਜੀਤ ਸਿੰਘ ਬੇਰਮਪਟਨ ਜੀਉ,

ਸਤਿ ਸ਼੍ਰੀ ਅਕਾਲ!

ਆਪ ਜੀ ਦਾ ਬਹੁਤ ਧਨਵਾਦ! ਆਪ ਜੀ ਨੇ ਲਿਖਿਆ ਹੈ:-

“ਤੁਹਾਡੇ ਪੁਆਇਂਟ ਨੰਬਰ 7 ਨਾਲ ਮੈਂ ਸਹਿਮਤ ਹਾਂ ਕਿ ਹੋਰੁ ਭੀ ਉਠਸੀ ਮਰਦ ਕਾ ਚੇਲਾ ਭਵਿਖ ਵਾਚਕ ਪੰਕਤੀ ਹੈ। ਸੋ ਇਸ ਨੂੰ ਗੌਰ ਕਰਦਿਆਂ ਦੋਵੇਂ ਪੰਕਤੀਆਂ ਦੇ ਹੇਠ ਲਿਖੇ ਅਰਥ ਹੋਰ ਢੁਕਵੇਂ ਲਗਦੇ ਹਨ। ਜੇ ਅੱਜ ਹੁਂਮਾਯੂ ਹਾਰ ਗਿਆ ਹੈ ਤੇ ਕਲ ਨੂੰ ਸ਼ੇਰ ਸ਼ਾਹ ਸੁਰੀ ਦੀ ਥਾਂ ਤੇ ਕੋਈ ਹੋਰ “ਮਰਦ ਕਾ ਚੇਲਾ” ਆ ਜਾਵੇਗਾ। ਫਰ ਇਸ ਨੂੰ ਅਸੀ ਭਵਿਖਵਾਣੀ ਨਹੀਂ ਕਹਿ ਸਕਦੇ। ਇਹ ਤਾ ਇੱਕ ਅਟਲ ਸਚਾਈ ਬਿਆਨ ਕੀਤੀ ਗਈ ਹੈ।

ਵੀਰ ਜੀ ਜੇ ਕਰ ਆਪ ਜੀ ਵਲੋਂ ਕੀਤੇ ਉਰੋਕਤ ਅਰਥ ਸਹੀ ਹਨ, ਤਾਂ ਵਿਚਾਰ ਕਰਨ ਯੋਗ ਅਗਲੀ ਗਲ ਇਹ ਹੈ, ਕਿ ਸ਼ੇਰਸ਼ਾਹ ਸੂਰੀ ਤੋਂ ਉਪਰੰਤ ਕੋਈ ਹੋਰੁ ਨਹੀਂ ਬਲਕਿ ਖ਼ੂਦ ਹਮਾਉਂ ਹੀ ਦੁਬਾਰਾ ਸੱਤਾ ਪ੍ਰਾਪਤ ਕਰਨ ਵਿੱਚ ਹਾਸਲ ਹੋਇਆ ਸੀ। ਤੇ ਜੇਕਰ ਇਸ ਗਲ ਨੂੰ ਭਵਿੱਖਵਾਣੀ ਨਹੀਂ ਮੰਨਦੇ ਹੋਏ ਅਟਲ ਸੱਚਾਈ ਮੰਨਿਆ ਜਾਏ, ਤਾਂ ਫਿਰ ਇਸ ਨੂੰ ਬੰਦਾ ਸਿੰਘ ਬਹਾਦਰ ਜਾਂ ਖਾਲਸਾ ਤੇ ਵੀ ਢੁੱਕਾਇਆ ਜਾ ਸਕਦਾ ਹੈ। ਅਸੀਂ ਜਾਣਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਇਤਹਾਸ ਵਿੱਚ ‘ਮਰਦ ਅਗੰਮੜਾ’ ਕਰਕੇ ਅਤੇ ਖ਼ਾਲਸੇ ਨੂੰ ਉਸ ‘ਮਰਦ ਦਾ ਚੇਲਾ’ ਕਰਕੇ ਸੰਬੋਧਤ ਕੀਤਾ ਗਿਆ ਹੈ। ਇਸ ਰੂਪ ਵਿੱਚ ਬੰਦਾ ਸਿੰਘ ਬਹਾਦਰ ਵੀ ਮਰਦ ਦਾ ਚੇਲਾ ਕਹਿਆ ਜਾ ਸਕਦਾ ਹੈ।

ਵੀਰ ਜੀਉ ਇਹ ਵੀ ਵਿਚਾਰ ਕਰਨਾ “ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ’ ਪੰਗਤੀ, ਸਿਸ਼੍ਰਟੀ ਦੀ ‘ਰਚਨਾ ਬਾਰੇ ਨਹੀਂ ਪਤਾ ਨਹੀਂ’ ਦੇ ਭਾਵ ਨਾਲ ਨਹੀਂ ਜੁੜੀ ਹੋਈ, ਬਲਕਿ ਸਿਸ਼੍ਰਟੀ ਦੀ ‘ਰਚਨਾ ਕਿਸ ਦਿਨ, ਤਾਰੀਖ, ਮਹੀਨੇ ਜਾਂ ਮੌਸਮ ਬਾਰੇ ਪਤਾ ਨਹੀਂ’ ਦੇ ਭਾਵ ਨਾਲ ਜੁੜੀ ਹੈ। ਸਿਸ਼੍ਰਟੀ ਕੀ ਰਚਨਾ ਕਿੰਝ ਹੋਈ, ਇਸਦਾ ਉੱਤਰ ਗੁਰੁ ਸਾਹਿਬ ਨੇ ਦਿੱਤਾ ਹੈ, ਪਰ ਉਹ ਕਿਸ ਦਿਨ, ਕਿਸ ਤਾਰੀਖ, ਕਿਸ ਮੌਸਮ ਜਾਂ ਮਹੀਨੇ ਹੋਈ ਇਸਦਾ ਉੱਤਰ ਗੁਰੂ ਸਾਹਿਬ ਜੀ ਨੇ ਨਹੀਂ ਦਿੱਤਾ ਕਿਉਂਕਿ ਦਿਨ, ਤਾਰੀਖ ਮਹੀਨੇ ਜਾਂ ਮੌਸਮ ਸਿਸ਼੍ਰਟੀ ਰਚਨਾ ਤੋਂ ਬਾਦ ਦੀਆਂ ਮਨੁੱਖੀ ਵੰਡਾਂ ਅਤੇ ਸਿੱਟੇ (ਮੌਸਮ ਸਿਸ਼੍ਰਟੀ ਬਣਨ ੳਪਰੰਤ ਬੜੇ ਹਨ) ਹਨ।

ਸਵਾਲ ਭਵਿੱਖਵਾਣੀ ਦਾ ਨਹੀਂ। ਸਵਾਲ ਇਹ ਵਿਚਾਰਨ ਦਾ ਹੈ ਕਿ ਜੇ ਕਰ ਗੁਰੂ ਦਾ ਆਤਮਕ ਬਿਬੇਕ (ਸ਼ਪਰਿਟਿਉਲ Wisdom), ਕਰੋੜਾਂ ਸਾਲ ਪਹਿਲਾਂ ਹੋਏ ਚਸ਼ਮਦੀਦ ਹੀਣ ਵਰਤਾਰੇ ਬਾਰੇ, ਕੁੱਝ ਸੱਚਾਈ ਬਿਆਨ ਕਰ ਸਕਦਾ ਹੈ, ਤਾਂ ਕੀ ਕਾਰਨ ਹੈ ਕਿ ਉਸੇ ਗੁਰੂ ਦਾ ਆਤਮਕ ਬਿਬੇਕ ਆਉਂਣ ਵਾਲੇ ਨਿਕਟਵਰਤੀ ਵਰਤਾਰੇ ਬਾਰੇ ਕੁੱਝ ਸੱਚਾਈ ਬਿਆਨ ਨਹੀਂ ਕਰ ਸਕਦਾ? ਇਸ ਤੇ ਵਿਚਾਰ ਦੀ ਲੋੜ ਹੈ।

ਵੀਰ ਜੀ ਗੁਰਬਾਣੀ ਵਿੱਚ ਕੁਦਰਤ ਅਤੇ ਪਰਮਾਤਮਾ ਨਾਲ ਜੁੜੇ ਕਈ ਪੱਖਾਂ ਨੂੰ ਵਿਸਮਾਦ ਕਰਕੇ ਬਿਆਨ ਕੀਤਾ ਹੈ। ਕੁਦਰਤ ਦੇ ਕਈਂ ਪੱਖ ਐਸੇ ਹਨ ਜੋ ਵਿਸਮਾਦਮਈ ਹਨ। ਤਾਂ ਹੀ ਵਿਗਿਆਨ ਵੀ ਕਈਂ ਵਿਸਮਾਦਾਂ ਦੀ ਖੋਜ ਵਿੱਚ ਲੱਗਾ ਰਹਿੰਦਾ ਹੈ। ਗੁਰਬਾਣੀ ਵਿੱਚ ਕਈ ਭੇਤਾਂ ਨੂੰ ਖੋਲਿਆ ਵੀ ਗਿਆ ਹੈ ਅਤੇ ਕਈਂ ਥਾਂ ਵਿਸਮਾਦ ਦੀ ਅਪਾਰਤਾ ਨੂੰ ਵੀ ਸਵੀਕਾਰ ਕੀਤਾ ਗਿਆ ਹੈ। ਮੁਲ ਮੰਤਰ ਵਿੱਚ ਪਰਮਾਤਮਾ ਨੂੰ ਬਿਆਨ ਕੀਤਾ ਗਿਆ ਹੈ ਪਰ ਨਾਲ ਉਸ ਨੂੰ ਕਿਸੇ ਲੇਖੇ ਤੋਂ ਬਾਹਰ ਅਕੱਥ-ਅਭੇਦ ਵੀ ਦੱਸਿਆ ਗਿਆ ਹੈ। ਇਸੇ ਅਨੁਸਾਰ ਤਾਕੀਦ ਹੈ ‘ਸ੍ਰਿਸਟੇ ਭੇਉ ਨ ਜਾਣੈ ਕੋਇ’ ਪਰਮਾਤਮਾ ਦੇ ਗੁਣਾਂ ਦੀ ਪਛਾਂਣ ਦੱਸਦੇ ਗੁਰੂ ਨੇ ਤਾਕੀਦ ਕੀਤੀ ਹੈ ਕਿ ਉਸ ਦੇ ਗੁਣਾਂ ਦਾ ਵੀ ਅੰਤ ਨਹੀਂ। ਅਕਾਲ ਪੁਰਖ ਦੇ ਇਕ-ਇਕ ਗੁਣ ਨੂੰ ਵੀ ਪੁਰੀ ਤਰਾਂ ਉਹੀ ਜਾਣ ਸਕਦਾ ਹੈ, ਜੋ ‘ਉਸ’ ਦੇ ਜਿਨ੍ਹਾਂ ਉੱਚਾ ਹੋਵੇ। ਉਹ ਤਾਂ ਕੋਈ ਨਹੀਂ! ਇੰਝ ਹੀ ਗੁਰੂ ਦੇ ਗੁਣਾਂ ਦਾ ਪੁਰਾ ਭੇਦ ਉਹ ਜਾਣੇ ਜੋ ਗੁਰੂ ਜਿਨ੍ਹਾਂ ਉੱਚਾ ਹੋਵੇ। ਉਹ ਤਾਂ ਕੋਈ ਨਹੀਂ!

ਮਨੁੱਖ ਤਾਂ ਕੁਦਰਤ ਦੇ ਸਾਰੇ ਨਿਯਮਾਂ ਤੋਂ ਵੀ ਜਾਣੂ ਨਹੀਂ। ਨਾ ਹੀ ਅਸੀਂ ਗੁਰੂ ਦੀ ਉਸ ਸਹਿਜ ਅਵਸਥਾ ਤੋਂ ਪੁਰੇ ਜਾਣੂ ਹਾਂ ਜਿਸ ਦੇ ਤਲ ਤੇ ਖੜੇ ਹੋ ਕੇ ਗੁਰੂ ਭੂਤ, ਵਰਤਮਾਨ ਅਤੇ ਭਵਿੱਖ ਵਿੱਚ ਪਰਮਾਤਮਾ ਦੀ ਕਾਰ ਨੂੰ ਸਮਝਦਾ ਹੈ। ਵਿਸਮਾਦ ਰੂਪੀ ਜੋ ਪੱਖ, ਅਜੇ ਸਾਡੀ ਸਮਝ ਵਿੱਚ ਨਹੀਂ ਤਾਂ ਉਸ ਦਾ ਅਰਥ ਇਹੀ ਨਿਕਲਦਾ ਹੈ ਕਿ ਉਹ ਪੱਖ ਸਾਡੇ ਲਈ ਰਹੱਸਮਈ ਹਨ। ਇੱਥੋਂ ਤਕ ਕਿ ਗੁਰੂ ਦੀ ਕਹਿਆਂ ਗਲਾਂ ਵੀ ਕਈਂ ਪੱਖੋਂ ਸਾਡੀ ਸਮਝ ਵਿਚੋਂ ਬਾਹਰ ਹਨ ਅਤੇ ਇਸ ਲਈ ਤਦ ਤਕ ਰਹੱਸਮਈ ਹਨ ਜਦ ਤਕ ਕਿ ਕੋਈ ਆਤਮ ਦੇ ਉਚੇ ਤਲ ਤੇ ਖੜਾ ਹੋ ਕੇ ਉਸ ਨੂੰ ਅਨੁਭਵ ਨਾ ਕਰ ਲਵੇ। ਅਸੀਂ ਤਾਂ ਅਨੁਭਵ ਤੋਂ ਬਾਹਰ ਖੜੇ ਲੋਗ ਹਾਂ। ਗੁਰੂ ਦਾ ਹੁਕਮ ਹੈ, ਸਮਝਣ ਦਾ ਯਤਨ ਕਰਦੇ ਹਾਂ। ਗੁਰੂ ਆਪ ਜੀ ਨੂੰ ਸਫ਼ਲਤਾ ਬਖ਼ਸ਼ੇ।

ਆਪ ਜੀ ਦੇ ਵਿਚਾਰ ਹੇਤੂ ਗਲ ਲਿਖਦੇ ਕੋਈ ਭੁੱਲਚੂਕ ਹੋਵੇ ਤਾਂ ਛਿਮਾ ਦਾ ਜਾਚਕ ਸਮਝਣਾ।

ਹਰਦੇਵ ਸਿੰਘ, ਜੰਮੂ


(09/11/12)
ਗੁਰਸ਼ਰਨ ਸਿੰਘ ਕਸੇਲ

ਸ੍ਰ ਹਰਦੇਵ ਸਿੰਘ ਜੰਮੂ ਜੀ,
ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਹਿ ॥
ਵੀਰ ਜੀ, ਇਹ ਵਿਚਾਰ ਦੇਣ ਦੀ ਖੇਚਲ ਕਰਨੀ ਕਿ ਆਪ ਦੇ ਵਿਚਾਰ ਅਨੁਸਾਰ “ਮੂਲ ਮੰਤਰ” ੴ ਤੋਂ ਸ਼ੁਰੂ ਹੋ ਕੇ ਕਿਥੋਂ ਤੀਕਰ ਹੈ ?
ਆਦਰ ਸਹਿਤ,
ਗੁਰਸ਼ਰਨ ਸਿੰਘ ਕਸੇਲ


(09/11/12)
ਅਵਤਾਰ ਸਿੰਘ ਮਿਸ਼ਨਰੀ

ਗੁਰਮਤਿ ਪ੍ਰਚਾਰਕ, ਨਿੰਦਕ ਅਤੇ ਗੁਣਾਂ ਦੀ ਸਾਂਝ

ਅਵਤਾਰ ਸਿੰਘ ਮਿਸ਼ਨਰੀ (5104325827)

ਭਾਈ ਸਰਬਜੀਤ ਸਿੰਘ ਧੂੰਦਾ, ਪ੍ਰੋ ਇੰਦਰ ਸਿੰਘ ਘੱਗਾ ਅਤੇ ਹੋਰ ਵੀ ਅਨੇਕਾਂ ਵਿਦਵਾਨ ਮਿਸ਼ਨਰੀ ਕਾਲਜਾਂ ਨਾਲ ਮਿਲ ਕੇ “ਗੁਰੂ ਗ੍ਰੰਥ ਸਾਹਿਬ” ਦੀ ਨਿਰੋਲ ਵਿਚਾਰਧਾਰਾ ਦਾ ਪ੍ਰਚਾਰ ਕਰ ਰਹੇ ਹਨ। ਗੁਰਮਤਿ ਗਿਆਂਨ ਮਿਸ਼ਨਰੀ ਕਾਲਜ ਨੇ ਪੰਜਾਬ ਦੇ ਕਰੀਬ 600 ਪਿੰਡਾਂ ਕਸਬਿਆਂ ਵਿੱਚ ਪ੍ਰਚਾਰ ਸੈਂਟਰ ਖੋਲ ਕੇ ਓਥੇ ਮਿਸ਼ਨਰੀ ਪ੍ਰਚਾਰਕ ਭੇਜੇ ਹਨ ਜੋ ਗੁਰਮਤਿ ਪ੍ਰਚਾਰ ਦੇ ਨਾਲ ਬੱਚਿਆਂ ਦੀਆ ਗੁਰਮਤਿ ਕਲਾਸਾਂ ਵੀ ਲੈਂਦੇ ਹਨ। ਇੰਟ੍ਰਨੈਸ਼ਨਲ ਸਿੰਘ ਸਭਾ ਨੇ ਗੁਰਬਾਣੀ ਸਿਧਾਂਤ ਘਰ ਘਰ ਪਹੁਚਾਉਣ ਲਈ ਲੱਖਾਂ ਦੀ ਤਦਾਤ ਵਿੱਚ ਸੀਡੀਆਂ ਅਤੇ ਵਿਦਵਾਨਾਂ ਦੀਆਂ ਕਿਤਾਬਾਂ ਦੇਸ਼ ਵਿਦੇਸ਼ ਵਿੱਚ ਲਾਗਤ ਮੁੱਲ ਅਤੇ ਬਹੁਤਾਤ ਵਿੱਚ ਫਰੀ ਵੰਡੀਆਂ ਹਨ ਅਤੇ ਵੰਡ ਰਹੇ ਹਨ। ਜਿਸ ਨਾਲ ਕੌਮ ਵਿੱਚ ਜਗ੍ਰਿਤੀ ਆ ਰਹੀ ਹੈ ਅਤੇ ਗੁਰਮਤਿ ਵਿਰੋਧੀ ਜਾਂ ਅੰਧ ਵਿਸ਼ਵਾਸ਼ੀ ਸਜਨ ਘਬਰਾ ਕੇ ਵਿਰੋਧ ਕਰ ਰਹੇ ਹਨ। ਫੇਸ ਬੁੱਕ ਅਤੇ ਇੰਟ੍ਰਨੈਟ ਉਤੇ ਲੱਖਾਂ ਦੀ ਤਦਾਤ ਵਿੱਚ ਨੌਜਵਾਨ ਮਿਸ਼ਨਰੀ ਪ੍ਰਚਾਰਕ ਵੈਬਸਾਈਡਾਂ ਦੇ ਮੈਂਬਰ ਬਣ ਰਹੇ ਹਨ। ਇਹ ਜਗਰਤੀ ਦੀ ਨਿਸ਼ਾਨੀ ਨਹੀਂ ਕਿ ਕੁਝ ਸਮਾਂ ਪਹਿਲੇ ਇੰਟ੍ਰਨੈਸ਼ਨਲ ਸਿੰਘ ਸਭਾ ਵੱਲੋਂ ਟੋਰਾਂਟੋ ਕਨੇਡਾ ਵਿਖੇ ਹੋਈ “ਵਿਸ਼ਵ ਸਿੱਖ ਕਾਨਫਰੰਸ” ਵਿੱਚ 550 ਦੇ ਕਰੀਬ ਡੈਲੀਗੇਟ ਵੱਖ ਵੱਖ ਦੇਸ਼ਾਂ ਤੋਂ ਪਹੁੰਚੇ ਹੋਏ ਸਨ। ਜਿੱਥੇ ਪੰਥ ਦੇ ਮਹਾਨ ਵਿਦਵਾਨ ਲਿਖਾਰੀ ਅਤੇ ਪ੍ਰਚਾਰਕਾਂ ਬਾਬਾ ਗੁਰਬਖਸ਼ ਸਿੰਘ ਕਾਲਾ ਅਫਗਾਨਾ, ਪ੍ਰੋ ਇੰਦਰ ਸਿੰਘ ਘੱਗਾ, ਸ੍ਰ ਕੁਲਦੀਪ ਸਿੰਘ ਰੇਡੀਓ ਸ਼ੇਰੇ ਪੰਜਾਬ ਅਤੇ ਸ੍ਰ ਕੁਲਦੀਪ ਸਿੰਘ ਅਵੇਕਅਪ ਖਾਲਸਾ ਨੂੰ ਗੋਲਡ ਮੈਡਲਾਂ ਨਾਲ ਸਨਮਾਨਤ ਕੀਤਾ ਗਿਆ ਅਤੇ ਭਾਰੀ ਗਿਣਤੀ ਵਿੱਚ ਬਾਬਾ ਕਾਲਾ ਅਫਗਾਨਾਂ ਅਤੇ ਪ੍ਰੋ ਇੰਦਰ ਸਿੰਘ ਘੱਗਾ ਵਰਗੇ ਵਿਦਵਾਨਾਂ ਦੀਆਂ ਸੀਡੀਆਂ ਅਤੇ ਪੁਸਤਕਾਂ ਦੀ ਵਿਕਰੀ ਹੋਈ। ਮੁਫਤ ਲਿਟ੍ਰੇਚਰ ਵੀ ਭਾਰੀ ਤਦਾਦ ਵਿੱਚ ਵਿੰਡਆ ਗਿਆ। ਦੂਜਾ ਅਮੈਰਕਾ ਦੇ ਸ਼ਹਿਰ ਯੂਬਾ ਸਿਟੀ (ਕੈਲੇਫੋਰਨੀਆਂ) ਵਿਖੇ ਗੁਰੂ ਗ੍ਰੰਥ ਸਾਹਿਬ” ਦੇ ਸਲਾਨਾਂ ਗੁਰਗੱਦੀ ਦਿਵਸ ਜੋੜਮੇਲੇ ਤੇ “ਵਰਲਡ ਸਿੱਖ ਫੈਡਰੇਸ਼ਨ, ਇੰਟ੍ਰਨੈਸ਼ਨਲ ਸਿੰਘ ਸਭਾ,ਮਿਸ਼ਨਰੀ ਕਾਲਜ, ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ ਐਸ ਏ ਅਤੇ ਹੋਰ ਵੀ ਸਹਿਯੋਗੀ ਜਥੇ ਬੰਦੀਆਂ ਵੱਲੋਂ ਮਿਲ ਕੇ “ਗੁਰੂ ਸ਼ਬਦ” ਦਾ ਲੰਗਰ ਵਰਤਾਇਆ ਗਿਆ। ਹਜਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਗੁਰਮਤਿ ਸਬੰਦੀ ਲਿਟ੍ਰੇਚਰ ਲਿਆ। ਦੂਜੇ ਪਾਸੇ ਦਾਸਾਂ ਨੇ ਵੀ “ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ ਐਸ ਏ” ਵੱਲੋਂ ਸੁਲਝੇ ਹੋਏ ਵਿਦਵਾਨਾਂ ਦੀਆਂ ਸੀਡੀਆਂ ਅਤੇ ਪੁਸਤਕਾਂ ਦਾ ਸਟਾਲ ਲਾਇਆ ਹੋਇਆ ਸੀ ਇਸ ਵਾਰ ਬਹੁਤੀਆਂ ਸੰਗਤਾਂ ਨੇ ਅਖੌਤੀ ਦਸਮ ਗ੍ਰੰਥ ਸਬੰਧੀ ਪੁਸਤਕਾਂ ਲਈਆਂ। ਗੁਰ ਪੁਰਬ ਸੁਖ ਸੁਖਾਂ ਨਾਲ ਸੰਪਨ ਹੋਇਆ। ਆਓ ਦੂਜਿਆਂ ਦੇ ਔਗੁਣ ਫੋਲਣ ਨਾਲੋਂ ਗੁਯਾ ਦੀ ਸਾਂਝ ਕਰੀਏ-ਸਾਝ ਕਰੀਜੈ ਗੁਣਹ ਕੇਰੀ ਛਾਡਿ ਅਵਗੁਣ ਚਲੀਐ॥ ਇਸ ਵਿੱਚ ਹੀ ਕੌਮ ਦਾ ਭਲਾ ਹੈ। ਆਪ ਦਾਸਾਂ ਨਾਲ 5104325827 ਨੰਬਰ ਤੇ ਸੰਪਰਕ ਕਰਕੇ ਗੁਰਮਤਿ ਸਬੰਧੀ ਪੁਸਤਕਾਂ ਅਤੇ ਸੀਡੀਆਂ ਲੈ ਸਕਦੇ ਹੋ।


(09/11/12)
ਬਿਕਰਮਜੀਤ ਸਿੰਘ ‘ਜੀਤ’

ਸਿੱਖਣਾਂ ਬਾਕੀ ਹੈ :::
(ਬਿਕਰਮਜੀਤ ਸਿੰਘ ‘ਜੀਤ’)
ਮੌਸਮ ਕੋਲੋਂ ਅਸਾਂ ਨਹੀਂ ਸਿੱਖਿਆ, ਹਾਲਾਤਾਂ ਵਿਚ ਢਲਣਾਂ
ਬਿਰਖ ਦੇ ਕੋਲੋਂ ਵੀ ਨਹੀਂ ਸਿੱਖਿਆ, ਸੱਚ ਦੇ ਉਪਰ ਖੜ੍ਹਣਾਂ
ਅਸੀ ਨ੍ਹਾਂ ਸਿੱਖਿਆ ਧਰਤੀ ਕੋਲੋਂ, ਸਦਾ ਹੀ ਵਿੱਛੇ ਰਹਿਣਾਂ
ਪਾਣੀਂ ਕੋਲੋਂ ਕਦੇ ਨਹੀਂ ਸਿੱਖਿਆ, ਨੀਵੀਂ ਥਾਂ ਤੇ ਬਹਿਣਾਂ
ਸ਼ੀਸ਼ੇ ਕੋਲੋਂ ਸਿੱਖ ਨਹੀਂ ਸੱਕੇ, ਅਸੀਂ ਸੱਚੋ ਸੱਚ ਦਰਸਾਣਾਂ
ਅਸੀਂ ਸਿੱਖਿਆ ਨਹੀਂ ਘੜੀ ਦੇ ਕੋਲੋਂ, ਹਰਦਮ ਚਲਦੇ ਜਾਣਾਂ
ਸੂਰਜ ਕੋਲੋਂ ਅਸਾਂ ਨਹੀਂ ਸਿੱਖਿਆ, ਸੱਭ ਨੂੰ ਰੋਸ਼ਨ ਕਰਨਾਂ
ਚੰਨ ਕੋਲੋਂ ਵੀ ਨਹੀਂ ਏ ਸਿੱਖਿਆ, ਠੰਡਕ ਸੱਭ ਵਿਚ ਭਰਨਾਂ
ਸਿੱਖਆ ਨਹੀਂ ਕੁੱਤੇ ਦੇ ਕੋਲੋਂ, ਅਸੀਂ ਮਾਲਿਕ ਦਾ ਹੋ ਜਾਣਾਂ
ਕਛੂਏ ਕੋਲੋਂ ਅਸੀਂ ਨਹੀਂ ਸਿੱਖਿਆ, ਸਹਿਜੇ ਟੁਰ ਜਿੱਤ ਜਾਣਾਂ
ਫ਼ੁਲ ਕੋਲੋਂ ਨ੍ਹਾਂ ਸਿੱਖਿਆ ਵਿਚ ਕੰਡਿਆਂ ਦੇ ਖਿੜਿਆ ਰਹਿਣਾਂ
ਸਿੱਖਿਆ ਨਹੀਂ ਵੇਲ ਦੇ ਕੋਲੋਂ, ਸੰਗ ਪ੍ਰੀਤਮ ਲਿਪਟੇ ਰਹਿਣਾਂ
ਸਿੱਖਣਾਂ ਹੈ ਅਜੇ ਅੱਗ ਦੇ ਕੋਲੋਂ, ਅਸਾਂ ਨਿੱਘ ਕਿਸੇ ਨੂੰ ਦੇਣੀਂ
ਬਰਫ਼ ਦੇ ਕੋਲੋਂ ਵੀ ਸਿੱਖਣਾਂ ਹੈ, ਅਸੀਂ ਠੰਢ ਕਲੇਜੇ ਪਾਣੀਂ
ਨਦੀ ਦੇ ਕੋਲੋਂ ਨ੍ਹਾਂ ਸਿੱਖ ਸਕੇ, ਤਾਂਘ ਪ੍ਰੀਤਮ ਕੋਲ ਜਾਣ ਦੀ
ਨ੍ਹਾਂ ਸਿੱਖੀ ਏ ਸਾਗਰ ਕੋਲੋਂ, ਤੜਪ ਵਿਛੜਿਆਂ ਨੂੰ ਪਾਣ ਦੀ
ਅਸੀਂ ਨਹੀਂ ਸਿੱਖਿਆ ਪੱਥਰ ਕੋਲੋਂ, ਨਿਸਚਾ ਪੱਕਾ ਕਰਨਾਂ
ਲੋਹੇ ਕੋਲੋਂ ਨਹੀਂ ਸਿੱਖਿਆ ਅੰਦਰ, ਫ਼ੌਲਾਦੀ ਜਜ਼ਬਾ ਭਰਨਾਂ
ਲਕੜੀ ਕੋਲੋਂ ਕਿਸੇ ਦੇ ਤਾਂਈਂ, ਨਹੀਂ ਸਿੱਖਿਆ ਕੱਟ ਜਾਣਾਂ
ਫ਼ਲਦਾਰ ਟਹਿਣੀਂ ਤੋਂ ਅਸੀਂ, ਸਿੱਖਿਆ ਨਹੀਂ ਝੁਕ ਜਾਣਾਂ
ਕਦੋਂ ਸਿੱਖਾਂਗੇ ਸੱਭ ਕੁਝ ਅਸੀਂ, ਇਹ ਸਮਾਂ ਖਿਸਕਦਾ ਜਾਏ
ਮਿਲਿਐ ਜਨਮ ਮਨੁੱਖੀ ਉੱਤਮ, ਐਵੇਂ ਬਿਰਥਾ ਲੰਘੀ ਜਾਏ
ਵਂਡਕੇ ਪਿਆਰ ਜਗਤ ਦੇ ਅੰਦਰ, ਲਈਏ ਖੁਸ਼ੀ ਹਰ ਇਕ ਤੋਂ
ਸੱਚ ਦੇ ਮਾਰਗ ਨੂੰ ਅਪਨਾਈਏ, ਡਰੀਏ ਸਿਰਫ਼ ਇਕ ਰੱਬ ਤੋਂ
ਕਾਮ ਕ੍ਰੋਧ ਹੰਕਾਰ ਨੂੰ ਤੱਜੀਏ, ਲੋਭ ਮੋਹ ਸੱਭ ਕਰੀਏ ਦੂਰ
ਨੀਵੇਂ ਹੋ ਰਹੀਏ ਜਗ ਅੰਦਰ,ਆਕੜ ਮਾਣ ਦਾ ਕਰੀਏ ਚੂਰ
ਜੀਵਨ ਹੋਵੇ ਸੁਥਰਾ ਸਾਡਾ, ਕਰੀਏ ਕਿਰਤ ਸੱਚੀ ਤੇ ਸੁੱਚੀ
ਸੱਚ ਧਰਮ ਤੇ ਸੇਵਾ ਸਿਮਰਨ, ਇਨ੍ਹਾਂ 'ਚ ਹੋਵੇ ਸਾਡੀ ਰੁਚੀ
ਬੋਲ ਅਸਾਡੇ ਹੋਵਣ ਮਿੱਠੇ, ਕਰੀਏ ਮਾਣ ਤੇ ਆਦਰ ਸੱਭ ਦਾ
ਨਾਲ ਪਿਆਰ ਦੇ ਜਿੱਤੀਏ ਅਸੀਂ, ਦਿਲ ਜਗਤ ਵਿਚ ਸੱਭਦਾ
ਇਕ ਅਰਦਾਸ "ਜੀਤ" ਇਹ ਰੱਬ ਨੂੰ, ਆਓ ਮਿਲਕੇ ਕਰੀਏ
ਹੋਵੇ ਜਨਮ ਇਹ ਸਫ਼ਲ ਅਸਾਡਾ, ਭਉਜਲ ਪਾਰ ਉਤਰੀਏ


(08/11/12)
ਸੁਰਜਨ ਸਿੰਘ

“ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ।।” (ਤਿਲੰਗ ਮਹਲਾ ੧)

ਗੁਰੂ ਨਾਨਕ ਦੇਵ ਜੀ ਆਪਣੀ ਤੀਜੀ ਉਦਾਸੀ ਦੌਰਾਨ ਮੱਕੇ ਬਗਦਾਦ ਤੋਂ ਵਾਪਸ ਪਰਤਦੇ ਭਾਈ ਲਾਲੋ ਕੋਲ ਰੁਕ ਗਏ। ਉਨ੍ਹੀਂ ਦਿਨੀਂ ਹੀ ਬਾਬਰ ਸਿਆਲਕੋਟ ਮਾਰਣ ਦੇ ਬਾਅਦ ਏਮਨਾਬਾਦ ਤੇ ਆ ਪਿਆ। ਬਾਬਰ ਨੇ ਜੋ ਦੁਰਦਸ਼ਾ ਏਮਨਾਬਾਦ ਦੀ ਕੀਤੀ, ਗੁਰੂ ਜੀ ਆਪਣੇ ਸ਼ਬਦ ਵਿੱਚ ਇਸ ਤਰ੍ਹਾਂ ਬਿਆਨ ਕਰਦੇ ਹਨ:- ਹੇ ਲਾਲੋ! ਜਿਹੋ ਜਿਹੀ ਖਸਮ ਪ੍ਰਭੂ ਵਲੋਂ ਮੈਨੂੰ ਪ੍ਰੇਰਨਾ ਆਈ ਹੈ ਉਸ ਅਨੁਸਾਰ ਮੈਂ ਤੈਨੂੰ ਏਮਨਾਬਾਦ (ਦੁਰਘਟਨਾ) ਦੀ ਵਾਕਫ਼ੀਅਤ ਦੇਂਦਾ ਹਾਂ। “ਆਵਨਿ ਅਠਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ।। “ਅਰਥ:-” (ਪਰ ਹੇ ਭਾਈ ਲਾਲੋ|! ਜਦ ਤਕ ਮਨੁੱਖ ਮਾਇਆ ਦੇ ਮੋਹ ਵਿੱਚ ਪਰਵਿਰਤ ਹਨ, ਅਜੇਹੇ ਘੱਲੂ - ਘਾਰੇ ਵਾਪਰਦੇ ਹੀ ਰਹਿਣੇ ਹਨ, ਮੁਗਲ ਅਜ) ਸੰਮਤ ਅਠੱਤਰ ਵਿੱਚ ਆਏ ਹਨ, ਇਹ ਸੰਮਤ ਸਤਾਨਵੇ ਵਿੱਚ ਚਲੇ ਜਾਣਗੇ, ਕੋਈ ਹੋਰ ਸੂਰਮਾ ਉਠੇਗਾ। “ਗੁਰਬਾਣੀ ਵਿਆਕਰਣ” ਅਨੁਸਾਰ ਇਸ ਤੁਕ ਵਿੱਚ ਲਫ਼ਜ਼ ‘ਉਠਸੀ’ ਅੱਨ- ਪੁਰਖ, ਇਕ-ਵਚਨ, ਭਵਿੱਖਤ ਕਾਲ ਕ੍ਰਿਆ ਹੈ, ਜਿਸ ਦੇ ਅਰਥ ਹਨ:- ਉਠੇਗਾ। ਅਰਥਾਂ ਤੋਂ ਸਾਫ ਪਤਾ ਚਲਦਾ ਹੈ ਕਿ ਗੁਰੂ ਜੀ ਨੇ ਗੱਲ ਆਉਣ ਵਾਲੇ ਸਮੇਂ (ਭਵਿੱਖ) ਦੀ ਕੀਤੀ ਹੈ। ਅਗਰ ਗੁਰੂ ਜੀ ਦੇ ਜੀਵਨ ਕਾਲ ਵਿੱਚ ਹੀ ਹਮਾਯੂੰ ਸ਼ੇਰਸ਼ਾਹ ਸੂਰੀ ਕੋਲੋਂ ਹਾਰ ਖਾ ਕੇ ਭੱਜਿਆ ਹੁੰਦਾ ਤਾ ਗੁਰੂ ਜੀ ਗੱਲ ਵਰਤਮਾਨ ਕਾਲ ਦੀ ਕਰਦੇ ਅਤੇ ਤੁਕ ਵਿੱਚ ਕ੍ਰਿਆ ਵੀ ਵਰਤਮਾਨ ਕਾਲ ਦੀ ਵਰਤਦੇ। ‘ਉਠਸੀ ‘ਦੀ ਥਾਂ ‘ਉਠੈ ‘ਵਰਤਦੇ। ‘ਉਠੈ ‘ਅੱਨ-ਪੁਰਖ, ਇੱਕ -ਵਚਨ, ਵਰਤਮਾਨ ਕ੍ਰਿਆ ਹੈ ਜਿਸ ਦੇ ਅਰਥ ਹਨ:- ਉਠਦਾ ਹੈ। ਇਸ ਤੋਂ ਸਪਸ਼ਟ ਹੈ ਕਿ ਹਮਾਯੂੰ ਨੇ ਸ਼ਾਰਸ਼ਾਹ ਸੂਰੀ ਤੋਂ ਹਾਰ ਗੁਰੂ ਨਾਨਕ ਦੇਵ ਜੀ ਦੇ ਜੀਵਨ ਕਾਲ ਦੇ ਬਾਅਦ ਖਾਦੀ ਹੈ। ਸਿੱਖ ਇਤਿਹਾਸ ਵੀ ਗਵਾਹ ਹੈ ਕਿ ਜਿਸ ਵੇਲੇ ਹਮਾਯੂੰ ਹਾਰ ਖਾ ਕੇ ਕਾਬਲ ਕੰਧਾਰ ਵਲ ਜਾ ਰਿਹਾ ਸੀ, ਗੁਰੂ ਅੰਗਦ ਦੇਵ ਜੀ ਨੂੰ ਮਿਲਨ ਵਾਸਤੇ ਖਡੂਰ ਸਾਹਿਬ ਆਇਆ। ਇਹ ਘਟਨਾ ਗੁਰੂ ਨਾਨਕ ਦੇਵ ਜੀ ਦੇ ਜੀਵਨ ਕਾਲ ਤੋਂ ਬਾਅਦ ਦੀ ਹੈ। ਗੁਰਬਾਣੀ ਕੋਈ ਕਵਿਤਾ ਜਾਂ ਵਾਰਤਿਕ ਨਹੀਂ ਜਿਸ ਨੂੰ ਕਈ ਵਾਰੀ ਦੁਰੁਸਤ ਕਰ ਕੇ ਆਖਰੀ ਰੂਪ ਦਿੱਤਾ ਗਿਆ ਹੋਵੇ। ਇਹ ਤਾਂ ਧੁਰ ਕੀ ਬਾਣੀ (ਅਕਾਲ ਪਾਸੋਂ ਆਈ ਬਾਣੀ) ਹੈ। ਗੁਰੂ ਜੀ ਦਾ ਸ਼ਬਦ ਸ਼ੁਰੂ ਹੀ ਇਸ ਤਰ੍ਹਾਂ ਹੁੰਦਾ ਹੈ:- “ਜੈਸੇ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ।।” ਇਹ ਸ਼ਬਦ ਗੁਰੂ ਨਾਨਕ ਦੇਵ ਜੀ ਨੇ ਉਸ ਵੇਲੇ ਉਚਾਰਿਆ ਜਿਸ ਵਕਤ ਉਹ ਭਾਈ ਲਾਲੋ ਕੋਲ ਬਾਬਰ ਦੇ ਹਮਲੇ ਦੌਰਾਨ ਏਮਨਾਬਾਦ ਸੰਮਤ ੧578 ਵਿੱਚ ਰੁਕੇ ਹੋਏ ਸੀ। ਇਹ ਸਮਾਂ ਹਿਮਾਯੂੰ ਦੀ ਹਾਰ ਤੋਂ ੧9 ਸਾਲ ਪਹਿਲਾਂ ਦਾ ਹੈ।
ਸੁਰਜਨ ਸਿੰਘ----+919041409041


(08/11/12)
ਚਰਨਜੀਤ ਸਿੰਘ ਬਰੈਂਮਪਟਨ

ਹਰਦੇਵ ਸਿੰਘ ਜੰਮੂ ਜੀ
ਸ਼ਬਦ ਬਾਰੇ ਆਪਣੇ ਵਿਚਾਰ ਦੇਣ ਲਈ ਧੰਨਵਾਦ
ਸ਼ਬਦ ਵਿਚਲੇ ਲਿਖੇ ਸੰਮਤ ਦੀ ਵਿਆਖਿਆ ਦੀ ਸਮਸਿਆ ਨਹੀਂ ਹੈ। ਮਸਲਾ ਇਹਨਾਂ ਪੰਕਤੀਆਂ ਦੇ ਲਿਖਾਰੀ ਦਾ ਹੈ।
ਮੈਨੁੰ ਨਹੀਂ ਲਗਦਾ ਕਿ ਗੁਰੂ ਨਾਨਕ ਸਾਹਿਬ ਨੇ ਕੋਈ ਭਵਿਖਵਾਣੀ ਕੀਤੀ ਹੈ। ਜਿਆਦਾ ਸਂਭਾਵਨਾ ਇਹੀ ਲਗਦੀ ਹੈ ਕਿ ਗੁਰੁ ਅਂਗਦ ਸਾਹਿਬ ਜਾਂ ਬਾਅਦ ਦੇ ਗੁਰੂਆਂ ਨੇ ਇਹ ਪੰਕਤੀਆਂ ਉਚਾਰਿਆਂ ਹਨ ਜਾਂ ਇਹਨਾਂ ਦੀ ਸਂਪਾਦਨਾ ਕੀਤੀ ਹੈ। ਜਪੁ ਦਾ ੳਦਾਹਰਣ ਮੈਂ ਦੇ ਚੁਕਾ ਹਾਂ। ਇੱਕ ਹੋਰ ਉਦਾਹਰਣ ਮਾਰੂ ਰਾਗ ਵਿੱਚ ਦੇ ਰਿਹਾ ਹਾਂ। ਮਾਰੂ ਰਾਗ ਦਾ ਸਿਰਲੇਖ ਇਸ ਤਰਾਂ ਸ਼ੁਰੂ ਹੁੰਦਾ ਹੈ।
ਰਾਗੁ ਮਾਰੂ ਮਹਲਾ ੧ ਘਰੁ ੧ ਚਉਪਦੇ
ਪਰ ਇਸ ਤੋਂ ਬਾਅਦ ਇੱਕ ਸਲੋਕ ਲਿਖਿਆ ਹੈ ਜੋ ਕਿ ਮਹਲਾ ਪੰਜਵਾ ਦਾ ਹੈ। ਸਲੋਕ ਤੋਂ ਪਹਿਲਾ ਬਾਣੀ ਰਚਣਹਾਰ ਦਾ ਨਾਮ ਨਹੀਂ ਲਿਖਿਆ ਗਿਆ। ਪਰ ਇਹੀ ਸਲੋਕ ਗੁਜਰੀ ਕੀ ਵਾਰ ਵਿੱਚ ਮਹਲਾ ਪੰਜਵਾ ਦੇ ਨਾਮ ਹੇਠ ਦਰਜ ਹੈ। ਇਸ ਸਲੋਕ ਤੋਂ ਬਾਅਦ ਮਹਲਾ ਪਹਿਲਾ ਦੇ ਚੌਪਦੇ ਸ਼ੁਰੂ ਹੁੰਦੇ ਹਨ।
ਬਾਣੀ ਉਚੇਚਾ ਲਿਖੀ ਗਈ ਹੈ। ਜਿਹਨਾਂ ਘਰਾਂ ਦੇ ਵਿੱਚ ਜੇ ਇੱਕ ਗੁਰੂ ਦੀ ਬਾਣੀ ਨਹੀਂ ਹੈ ਤਾ ਇਸ ਦੀ ਪੂਰਤੀ ਦੂਜੇ ਗੁਰੂਆਂ ਵਿਚੋਂ ਕਿਸੇ ਨੇ ਜਰੂਰ ਕਿਤੀ ਹੈ। ਮੇਰਾ ਮੰਨਣਾ ਹੈ ਕਿ ਗੁਰੁ ਨਾਨਕ ਸਾਹਿਬ ਤੋਂ ਹੀ ਬਾਣੀ ਦੀ ਸਂਪਾਦਨਾ ਸ਼ੁਰੂ ਹੋ ਗਈ ਸੀ। ਗੁਰੂ ਅਰਜਨ ਸਾਹਿਬ ਨੇ ਤੇ ਸਿਰਫ ਮੁੰਕਮਲ ਕਿਤੀ ਹੈ। ਸੋ ਇੱਕ ਤਰਾਂ ਦਾ ਇਹ ਕਿਹਾ ਜਾ ਸਕਦਾ ਹੈ ਕਿ ਪਹਿਲੇ ਗੁਰੁ ਤੋਂ ਪੰਜਵੇ ਗੁਰੂ ਤਕ ਬਾਣੀ ਰਚਨਾ
“work in progress” ਸੀ। ਇਸ ਦੌਰਾਣ ਬਾਣੀ ਰਚੀ ਵੀ ਜਾਂਦੀ ਰਹੀ। ਬਾਣੀ ਦੀ ਸਂਪਾਦਨਾ ਵੀ ਹੁੰਦੀ ਰਹੀ ਅਤੇ ਕਿਹੜੇ ਸ਼ਬਦ ਨੂੰ ਕਿਹੜੀ ਥਾਂ ਤੇ ਦਰਜ ਕਰਨਾ ਹੈ, ਇਹ ਕੰਮ ਵੀ ਨਾਲ ਨਾਲ ਚਲਦਾ ਰਿਹਾ।
ਤੁਹਾਡੇ ਪੁਆਇਂਟ ਨੰਬਰ 7 ਨਾਲ ਮੈਂ ਸਹਿਮਤ ਹਾਂ ਕਿ ਹੋਰੁ ਭੀ ਉਠਸੀ ਮਰਦ ਕਾ ਚੇਲਾ ਭਵਿਖ ਵਾਚਕ ਪੰਕਤੀ ਹੈ। ਸੋ ਇਸ ਨੂੰ ਗੌਰ ਕਰਦਿਆਂ ਦੋਵੇਂ ਪੰਕਤੀਆਂ ਦੇ ਹੇਠ ਲਿਖੇ ਅਰਥ ਹੋਰ ਢੁਕਵੇਂ ਲਗਦੇ ਹਨ।
ਜੇ ਅੱਜ ਹੁਂਮਾਯੂ ਹਾਰ ਗਿਆ ਹੈ ਤੇ ਕਲ ਨੂੰ ਸ਼ੇਰ ਸ਼ਾਹ ਸੁਰੀ ਦੀ ਥਾਂ ਤੇ ਕੋਈ ਹੋਰ “ਮਰਦ ਕਾ ਚੇਲਾ” ਆ ਜਾਵੇਗਾ। ਫਰ ਇਸ ਨੂੰ ਅਸੀ ਭਵਿਖਵਾਣੀ ਨਹੀਂ ਕਹਿ ਸਕਦੇ। ਇਹ ਤਾ ਇੱਕ ਅਟਲ ਸਚਾਈ ਬਿਆਨ ਕੀਤੀ ਗਈ ਹੈ।
ਜਿਹੜੀ ਤੁਸੀ ਸ੍ਰਿਸ਼ਟੀ ਦੀ ਰਚਨਾ ਬਾਰੇ ਗੁਰਬਾਣੀ ਵਿੱਚ ਜਿਕਰ ਦੀ ਗੱਲ ਕੀਤੀ ਹੈ, ਉਸ ਨਾਲ ਮੈਂ ਸਹਿਮਤ ਨਹੀਂ ਹਾਂ।
ਪਹਿਲਾਂ ਇਸ ਕਰ ਕੇ ਗੁਰੂਆਂ ਜਾ ਭਗਤੀ ਕਾਲ ਤੋਂ ਪਹਿਲਾਂ ਧਰਮ ਅਤੇ ਅਧਿਆਤਮ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਰੱਹਸ ਨਾਲ ਜੋੜਿਆ ਜਾਂਦਾ ਸੀ। ਅੱਜ ਤੱਕ ਵੀ ਸਾਰੀ ਦੁਨਿਆ ਵਿੱਚ ਬਹੁਤਾਤ ਲੋਕ ਧਰਮ ਅਤੇ ਅਧਿਆਤਮ ਨੂੰ ਰੱਹਸਮਯੀ ਹੀ ਸਮਝਦੇ ਹਨ। ਭਗਤੀਕਾਲ ਵਿੱਚ ਇਹ ਪਹਿਲੀ ਦਫਾ ਹੋਇਆ ਕਿ ਧਰਮ ਅਤੇ ਅਧਿਆਤਮ ਨੂੰ ਰੱਹਸ ਨਾਲੋਂ ਤੋੜ ਕੇ ਬਿਬੇਕ ਨਾਲ ਜੋੜਿਆ ਗਿਆ। ਗੁਰਬਾਣੀ ਵਿੱਚ ਜੇ ਰੱਹਸ ਦੀ ਗੱਲ ਵੀ ਕੀਤੀ ਗਈ ਹੈ ਤਾ ਉਹ ਵੀ ਬਿਬੇਕ ਨਾਲ ਕੀਤੀ ਗਈ ਹੈ। ਇਹ ਬਿਬੇਕ ਹੀ ਹੈ ਜੋ ਬਾਣੀ ਵਿੱਚ ਲਗਾਤਾਰ ਮੌਜੂਦ ਹੈ।
ਦੂਜਾ ਇਹ ਕਿ ਕੁੱਝ ਗੱਲਾਂ ਐਸੀਆਂ ਹਨ ਜਿਹਨਾਂ ਨੂੰ ਪਹਿਲਾਂ ਤੋਂ ਹੀ ਧਰਮ ਨਾਲ ਜੋੜ ਕੇ ਵੇਖਿਆ ਜਾਂਦਾ ਰਿਹਾ ਹੈ। ਜਿਵੇਂ ਕਿ ਮਰਣ ਤੋਂ ਬਾਅਦ ਜੀਵਨ, ਮਾਸ ਖਾਣਾ ਹੈ ਜਾਂ ਨਹੀਂ, ਚਮਤਕਾਰ ਆਦਿ। ਇਹਨਾਂ ਵਿਚੋਂ ਹੀ ਇੱਕ “ਸ੍ਰਿਸ਼ਟੀ ਦੀ ਰਚਨਾ ਕਿਵੇਂ ਹੋਈ” ਵੀ ਇੱਕ ਹੈ। ਗੁਰਬਾਣੀ ਇਹਨਾਂ ਵਿਸ਼ਿਆਂ ਨੁੰ ਧਰਮ ਦਾ ਹਿੱਸਾ ਨਹੀਂ ਮੰਨਦੀ। ਪਰ ਕਿਉਂਕਿ ਇਹ ਪਹਿਲਾਂ ਤੋਂ ਹੀ ਧਰਮ ਨਾਲ ਜੋੜ ਕੇ ਵੇਖੇ ਜਾਂਦੇ ਰਹੇ ਹਨ, ਇਸ ਕਰ ਕੇ ਇਹਨਾਂ ਵਿਸ਼ਿਆਂ ਨੂੰ
address ਜਰੂਰ ਕਰਦੀ ਹੈ। ਜੋ ਵੀ ਉਸ ਵੇਲੇ ਦੀਆਂ ਪਰਚਲਿਤ ਧਾਰਨਾਵਾਂ ਸਨ, ਉਹਨਾਂ ਨੂੰ ਵਰਤ ਕੇ ਅਧਿਆਤਮਕ ਸਿਖਿਆਂ ਜਰੂਰ ਦਿੰਦੀ ਹੈ।
ਅਕਸਰ ਹੀ ਸ੍ਰਿਸ਼ਟੀ ਦੀ ਰਚਨਾ ਬਾਰੇ ਮਾਰੂ ਸੋਹਲੇ ਦੀ ਇਹ ਪੰਕਤੀਆਂ ਕੁਔਟ ਕਿਤੀਆਂ ਜਾਂਦੀਆਂ ਹਨ।
ਅਰਬਦ ਨਰਬਦ ਧੁੰਧੂਕਾਰਾ ॥ ਧਰਿਣ ਨ ਗਗਨਾ ਹੁਕਮੁ ਅਪਾਰਾ ॥ ਨਾ ਦਿਨੁ ਰੈਨਿ ਨ ਚੰਦੁ ਨ ਸੂਰਜੁ ਸੁੰਨ ਸਮਾਧਿ ਲਗਾਇਦਾ ॥੧॥
ਪਰ ਜੇ ਇਸ ਤੋਂ ਠੀਕ ਅਗਲਾ ਸ਼ਬਦ ਪੜਿਆ ਜਾਵੇ ਤਾ ਸਾਰਾ ਸਾਫ ਹੋ ਜਾਂਦਾ ਹੈ ਕਿ ਇਹ ਸ੍ਰਿਸ਼ਟੀ ਦੀ ਨਹੀਂ ਸਗੋਂ ਸ਼ਰੀਰ ਦੀ ਗੱਲ ਹੋ ਰਹੀ ਹੈ।
ਆਪੇ ਆਪੁ ਉਪਾਇ ਨਿਰਾਲਾ ॥ ਸਾਚਾ ਥਾਨੁ ਕੀਓ ਦਇਆਲਾ ॥ ਪਉਣ ਪਾਣੀ ਅਗਨੀ ਕਾ ਬੰਧਨੁ ਕਾਇਆ ਕੋਟੁ ਰਚਾਇਦਾ ॥੧॥(1036)
ਇਸ ਨੂੰ ਹੋਰ ਚੰਗੀ ਤਰਾਂ ਸਮਝਣ ਲਈ ਪਮਨਾ 1033 ਤੋਂ ਸ਼ੁਰੂ ਕਰੋ ਜਿੱਥੋਂ ਇਹ 5 ਸ਼ਬਦਾ ਦਾ ਸੈਟ ਸ਼ੁਰੂ ਹੋਇਆ ਹੈ।
ਸ਼ੁਰੂ ਦੇ ਵਿੱਚ ਹੀ ਗੁਰੁ ਸਾਹਿਬ ਲਿਖਦੇ ਹਨ
ਮਾਰੂ ਮਹਲਾ ੧ ਦਖਣੀ ॥ ਕਾਇਆ ਨਗਰੁ ਨਗਰ ਗੜ ਅੰਦਿਰ ॥ ਸਾਚਾ ਵਾਸਾ ਪੁਰਿ ਗਗਨੰਦਿਰ ॥ ਅਸਥਿਰੁ ਥਾਨੁ ਸਦਾ ਨਿਰਮਾਇਲੁ ਆਪੇ ਆਪੁ ਉਪਾਇਦਾ ॥੧॥(1033)
ਜੇ ਇਸ ਨੂੰ ਸ੍ਰਿਸ਼ਟੀ ਦੀ ਰਚਨਾ ਬਾਰੇ ਹੀ ਲੈਣਾ ਹੈ ਤਾ ਵੀ ਇਸ ਵਿੱਚ ਕੋਈ ਸ੍ਰਿਸ਼ਟੀ ਦੀ ਉਤਪਤੀ ਬਾਰੇ ਕੁੱਝ ਨਹੀਂ ਹੈ। ਜਦੋਂ ਗੁਰੁ ਸਾਹਿਬ ਕਹਿ ਰਹੇ ਹਨ ਕਿ “ਜਦੋਂ ਕੁੱਝ ਵੀ ਨਹੀਂ ਸੀ ਤਾ ਰੱਬ ਆਪ ਸੀ” ਤਾ ਇਹ ਤੇ ਸਿਰਫ ਕਹਿਣ ਦਾ ਹੀ ਇੱਕ ਤਰੀਕਾ ਹੈ ਕਿ “ਮੈਨੁੰ ਨਹੀਂ ਪਤਾ”। ਇਹੀ ਸਾਡੇ ਗੁਰੁ ਦੀ ਇੱਕ ਵੱਡੀ ਸਿਫਤ ਹੈ ਕਿ ਉਹ ਕਹਿ ਸਕਦਾ ਹੈ ਕਿ “ਮੈਨੂੰ ਨਹੀਂ ਪਤਾ”। ਬਜਾਏ ਇਸ ਦੇ ਕਿ ਕੁੱਝ ਕਹਿ ਕੇ ਲੋਕਾਂ ਨੂੰ ਵਾਧੂ ਦੇ ਵਹਿਮਾਂ ਭਰਮਾਂ ਵਿੱਚ ਪਾ ਦੇਵੇ।
ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ ॥
ਚਰਨਜੀਤ ਸਿੰਘ
ਬਰੈਂਮਪਟਨ


(08/11/12)
ਅਵਤਾਰ ਸਿੰਘ, ਸਰੀ, ਬੀ ਸੀ, ਕਨੇਡਾ

“ਨਗਾਰਾ”
ਸਾਰੇ ਗੁਰਦੁਆਰੇਆਂ ਵਿੱਚ ਨਗਾਰਾ ਹੋਣਾ ਚਾਹੀਦਾ ਹੈ
ਪੰਥਕ ਰਹਿਤ ਮਰਿਯਾਦਾ ਵਿੱਚ “ਗੁਰਦੁਆਰਾ” ਸਿਰਲੇਖ ਦੀ ਮਦ (ਢ) ਵਿੱਚ ਲਿਖਿਆ ਹੈ।
“ਗੁਰਦੁਆਰੇ ਵਿੱਚ ਨਗਾਰਾ ਹੋਵੇ, ਜੋ ਸਮੇਂ ਸਿਰ ਵਜਾਇਆ ਜਾਵੇ”
ਗੁਰੁ ਗੋਬਿੰਦ ਸਿੰਘ ਜੀ ਨੇ ਆਪਣੇ ਸਮੇਂ ਸਿਖਾਂ ਵਿੱਚ ਜੋਸ਼ ਭਰਨ ਲਈ ਇੱਕ ਵੱਡਾ ਸਾਰਾ ਨਗਾਰਾ ਬਣਵਾਇਆ, ਜਿਸ ਦਾ ਨਾਮ “ਰਣਜੀਤ ਨਗਾਰਾ” ਰੱਖਿਆ। ਜਦ ਵੀ ਨਗਾਰੇ ਤੇ ਚੋਟ ਵੱਜਦੀ ਤਾਂ ਸਿੱਖਾਂ ਵਿੱਚ ਜੋਸ਼ ਆ ਜਾਂਦਾ। ਇਹ ਪਰੰਪਰਾ ਤਦ ਤੋਂ ਜਾਰੀ ਹੈ ਤੇ ਅਜ ਸਾਡੇ ਗੁਰਦੁਆਰਿਆਂ ਵਿੱਚ ਨਗਾਰਾ ਵੱਜਦਾ ਹੈ। ਪਰ ਹੌਲੀ ਹੌਲੀ ਇਹ ਪਰੰਪਰਾ ਸਿਰਫ ਇਤਿਹਾਸਕ ਗੁਰਦੁਆਰਿਆਂ ਤਕ ਹੀ ਸੀਮਤ ਹੋ ਰਹੀ ਹੈ ਅਤੇ ਕਿਤੇ ਕਿਤੇ ਇਤਿਹਾਸਕ ਗੁਰਦੁਆਰਿਆਂ ਵਿਚੋਂ ਵੀ ਨਗਾਰਾ ਅਲੋਪ ਹੁੰਦਾ ਜਾ ਰਿਹਾ ਹੈ।
ਨਗਾਰਾ ਖ਼ੁਦਮੁਖ਼ਤਿਆਰੀ ਦਾ ਚਿੰਨ੍ਹ ਹੈ। ਪੁਰਾਣੇ ਵੇਲਿਆਂ ਵਿੱਚ ਸਿਰਫ਼ ਬਾਦਸ਼ਾਹ ਨੂੰ ਹੀ ਇਹ ਹੱਕ ਹਾਸਿਲ ਸੀ ਕਿ ਉਨ੍ਹਾਂ ਦੇ ਕਿਲ੍ਹੇ ਚੋਂ ਨਗਾਰੇ ਦੀ ਆਵਾਜ਼ ਸੁਣਾਈ ਦੇਵੇ। ਕਿਸੇ ਹੋਰ ਨੂੰ ਇਹ ਹੱਕ ਹਾਸਿਲ ਨਹੀਂ ਸੀ ਕਿ ਉਹ ਨਗਾਰਾ ਵਜਾ ਸਕੇ। ਸਿੱਖਾਂ ਨੂੰ ਨਗਾਰਾ ਗੁਰੂ ਗੋਬਿੰਦ ਸਾਹਿਬ ਨੇ ਦਿਤਾ ਸੀ। ਗੁਰੂ ਸਾਹਿਬ ਨੇ ਇੱਕ ਵੱਡਾ ਨਗਾਰਾ ਮੜ੍ਹਵਾਇਆ ਅਤੇ ਪਹਿਲੀ ਵਾਰੀ ਅਨੰਦਪੁਰ ਸਾਹਿਬ ਦੀ ਧਰਤੀ `ਤੇ ਵਜਾਇਆ ਗਿਆ ਸੀ। ਰਹਿਤ ਮਰਿਯਾਦਾ ਅਨੁਸਾਰ ਸਾਰੇ ਗੁਰਦੁਆਰੇਆਂ ਵਿੱਚ ਨਗਾਰਾ ਹੋਣਾ ਚਾਹੀਦਾ ਹੈ ਤੇ ਅਰਦਾਸ ਸਮੇਂ ਵਜਾਇਆ ਜਾਣਾ ਚਾਹੀਦਾ ਹੈ।
ਅਰਦਾਸ ਤੋਂ ਪਹਿਲਾਂ ਨਗਾਰਾ ਵਜਣ ਤੇ ਜਿੱਥੇ ਜਿੱਥੇ ਵੀ ਅਵਾਜ਼ ਪਹੁੰਚੇ, ਉਥੇ ਉਥੇ ਸੁਚੇਤ ਹੋ ਜਾਣਾ ਚਾਹੀਦੈ। ਮਗਰੋਂ ‘ਬੋਲੋ ਜੀ ਵਾਹਿਗੁਰੂ’ ਕਹਿਣ ਤੇ ਜਦ ਨਗਾਰਾ ਵਜਦੈ ਤਾਂ ਇਉਂ ਪ੍ਰਤੀਤ ਹੁੰਦਾ ਹੈ ਕਿ ਜੇ ਕਿਸੇ ਦੀ ਬਿਰਤੀ ਉਰਾਂ ਪਰਾਂ ਜਾ ਰਹੀ ਹੈ ਤੇ ਮੁੜ ਪਰਤ ਆਵੇ ਤੇ ਪੁਨਰ ਸਾਵਧਾਨ ਹੋ ਜਾਵੇ।
ਜਿਸ ਤਰ੍ਹਾਂ ‘ਹੁਕਮ’ ਲੈਣ ਤੋਂ ਪਹਿਲਾਂ ਵੱਖਰੇ ਢੰਗ ਦੀ ਆਵਾਜ਼ ਜੋ ਸੁਚੇਤ ਕਰਦੀ ਹੈ, “ਗੁਰੁ ਦਾ ਹੁਕਮ ਸੁਨਣ ਲਈ ਤਿਆਰ ਹੋ ਜਾੳ।”
ਅਜ ਵੀ ਜਲੂਸਾਂ ਤੇ ਨਗਰ ਕੀਰਤਨ ਆਦਿ ਤੋਂ ਪਹਿਲਾਂ ਨਗਾਰਾ ਹੀ ਵਜਾਇਆ ਜਾਂਦਾ ਹੈ, ਤੇ ਸਭ ਤੋਂ ਮੂਹਰੇ ਨਗਾਰਾ ਹੀ ਹੁੰਦਾ ਹੈ ਜੋ ਸਭ ਨੂੰ ਸੁਚੇਤ ਕਰਦਾ ਹੈ ਜਲੂਸ ਜਾਂ ਨਗਰ ਕੀਰਤਨ ਬਾਰੇ। ਨਗਾਰੇ ਨੂ ਅਲੋਪ ਹੋਣ ਤੋਂ ਬਚਾਈਏ। ਆਪੋ ਆਪਣੇ ਇਲਾਕੇ ਦੇ ਗੁਰਦੁਆਰਾ ਸਾਹਿਬਾਨ ਵਿਖੇ ਨਗਾਰੇ ਸਥਾਪਿਤ ਕਰੀਏ।
ਅਖੀਰ ਵਿੱਚ ਭਾਈ ਨਿਹਾਲ ਸਿੰਘ ਜੀ ਦੀ ਕਵਿਤਾ ਦੇ ਇਹ ਬੋਲ ਪੇਸ਼ ਕਰਦਾ ਹਾਂ। ਇਹਨਾਂ ਬੋਲਾਂ ਦੇ ਥੱਲੇ ਇੱਕ ਲਿਂਕ ਦੇ ਰਿਹਾ ਹਾਂ ਜਿਸ ਨੂੰ ਕਲਿਕ ਕਰਕੇ “ਵਾਹਨ ਸ਼ਿਗਾਰੇ ਰਹੇਂ, ਵਾਜਤੇ ਨਗਾਰੇ ਰਹੇਂ” ਦੀ ਵੀਡੀਉ ਕਲਿਪ ਵੀ ਦੇਖ ਸਕਦੇ ਹੋ।
ਵਾਹਨ ਸ਼ਿਗਾਰੇ ਰਹੇਂ, ਬਾਜਤੇ ਨਗਾਰੇ ਰਹੇਂ.
ਦੁਰਜਨ ਡਰਾਰੇ ਰਹੇਂ, ਭਾਗੇ ਭੀਮ ਰਾਹ ਕੇ।
ਸੰਗਤੇਂ ਆਬਾਦ ਰਹੇਂ, ਆਵਤੇ ਪ੍ਰਸਾਦ ਰਹੇਂ,
ਲਾਖੋਂ ਅਹਿਲਾਦ ਰਹੇਂ, ਦੇਖੀਏ ਉਮਾਹ ਕੇ।
ਗਾਦੀਆਂ ਅਟਲ ਰਹੇਂ, ਚੌਕੀਆਂ ਅਚਲ ਰਹੇਂ,
ਬੁੰਗੇ ਝਲਾ ਝਲ ਰਹੇਂ, ਪੂਰੇ ਉਤਸ਼ਾਹ ਕੇ।
ਲਾਗਤੇ ਦੀਵਾਨ ਰਹੇਂ, ਗਾਵਤੇ ਸੁਜਾਨ ਰਹੇਂ,
ਝੁਲਤੇ ਨਿਸ਼ਾਨ ਰਹੇਂ, ਸਾਚੇ ਪਾਤਿਸਾਹ ਕੇ।

Video clip of “Bajte Nagare Rahen”:-
http://www.youtube.com/watch?v=NApY2apvdUM&feature=youtu.be

ਅਵਤਾਰ ਸਿੰਘ, ਸਰੀ, ਬੀ ਸੀ, ਕਨੇਡਾ


(07/11/12)
ਹਰਦੇਵ ਸਿੰਘ, ਜੰਮੂ

ਸਤਿਕਾਰ ਯੋਗ ਚਰਨਜੀਤ ਸਿੰਘ ਬਰੈਂਮਪਟਨ ਜੀਉ,

ਸਤਿ ਸ਼੍ਰੀ ਅਕਾਲ!

ਆਪ ਜੀ ਵਲੋਂ ਕੀਤੀ ਜਾ ਰਹੀ ਸ਼ਲਾਘਾ ਯੋਗ ਪੜਚੋਲ ਬਾਰੇ ਕੁੱਝ ਨੁਕਤੇ ਆਪ ਜੀ ਦੇ ਵਿਚਾਰ ਲਈ ਇਸ ਪ੍ਰਕਾਰ ਹਨ:-

(1) ਇਤਹਾਸ ਵਿੱਚ ਕਈਂ ਵਾਰ ਕੁੱਝ ਘਟਨਾਵਾਂ ਲੰਭੇ ਸਮੇਂ ਨਾਲ ਸਬੰਧਤ ਹੋਣ ਕਾਰਣ ਪਹਿਲੇ ਸਾਲ ਤੋਂ ਚੜਦੇ ਸਾਲ ਤਕ ਖਿੱਚ ਜਾਂਦੀਆਂ ਹਨ। ਮਸਲਨ ਬਾਬਰ ਨੇ 1518-19 ਦਰਮਿਆਨ ਪਹਿਲੀ ਵਾਰ ਸਿੰਧ ਨੂੰ ਪਾਰ ਕਰਕੇ ਭੀਰਾ ਦੇ ਕਿਲੇ ਤੇ ਕਬਜ਼ਾ ਕਰ ਲਿਆ ਸੀ। ਪਰ ਉਸ ਨੂੰ ਕਾਬੁਲ ਵਾਪਸ ਜਾਣਾ ਪਿਆ। ਇਸ ਦੌਰਾਨ ਦੌਲਤ ਖਾਨ ਨੇ ਉਸ ਦੇ ਕਮਾਂਡਰ ਨੂੰ ਭੀਰਾ ਤੋਂ ਬੇ-ਦਖ਼ਲ ਕਰ ਦਿੱਤਾ ਸੀ। ਸਤੰਬਰ 1519 ਵਿੱਚ ਇੱਕ ਵਾਰ ਫਿਰ ਉਸਦਾ ਭਾਰਤ ਆਉਂਣ ਦਾ ਜ਼ਿਕਰ ਇਤਹਾਸ ਵਿੱਚ ਮਿਲਦਾ ਹੈ। ਪਰ ਇਹ ਆਮਦਾਂ ਪ੍ਰਭਾਵੀ ਨਹੀਂ ਸਨ।

(2) ਸਨ 1520-21 ਦਰਮਿਆਨ ਬਾਬਰ ਨੇ ਦੁਬਾਰਾ ਸਿੰਧ ਦਰੀਆ ਪਾਰ ਕਰਕੇ ‘ਭੀਰਾ’ ਅਤੇ ‘ਸਿਆਲਕੋਟ’ ਤੇ ਕਬਜ਼ਾ ਕਰ ਲਿਆ। ‘ਲਾਹੋਰ’ ਵੀ ਉਸ ਹੱਥੇ ਚੜ ਗਿਆ। ਇਹ ਭਾਰਤ ਵਿੱਚ ਉਸਦੀ ਪਹਿਲੀ ਜ਼ਿਆਦਾ ਪ੍ਰਭਾਵੀ ਆਮਦ ਸੀ। ਉਹ ਹੋਰ ਅੱਗੇ ਨਾ ਵੱਧ ਸਕਿਆ ਕਿਉਂਕਿ ਪਿੱਛੇ ਕੰਧਾਰ ਵਿੱਚ ਬਗ਼ਾਵਤ ਕਾਰਨ ਉਸ ਨੂੰ ਫਿਰ ਵਾਪਸ ਜਾਣਾ ਪਿਆ। ਇਸ ਬਗ਼ਾਵਤ ਨੂੰ ਦਬਾਉਂਣ ਵਿੱਚ ਬਾਬਰ ਨੂੰ ਢੇਡ ਕੁ ਸਾਲ ਦਾ ਸਮਾਂ ਲੱਗਾ ਸੀ ਜਿਸ ਬਾਦ ਉਸ ਨੇ ਇੱਕ ਵਾਰ ਫਿਰ ਆਪਣਾ ਧਿਆਨ ਭਾਰਤ ਵੱਲ ਕੇਂਦ੍ਰਿਤ ਕੀਤਾ।

(3) ਉਪੋਕਤ ਤੱਥ ਇਹ ਦਰਸਾਉਂਦੇ ਹਨ ਕਿ ਬਾਬਰ ਦੇ ਭਾਰਤ ਆਉਂਣ ਦੀ ਘਟਨਾ ਇੱਕ ਸਾਲ ਤੋਂ ਵੱਧ ਸਾਲਾਂ ਵਿੱਚ ਪਸਰੀ ਹੋਈ ਮਿਲਦੀ ਹੈ।

(4) ਇੰਝ ਹੀ ਇਤਹਾਸ ਵਿੱਚ ‘ਹਮਾਉਂ’ ਦੀ ਹਾਰ ਦੀ ਘਟਨਾ ਵੀ ਸਮੇਂ ਵਿੱਚ ਪਸਰੀ ਹੋਈ ਮਿਲਦੀ ਹੈ। ਜਿਵੇਂ ਕਿ ਮਾਰਚ 1539 ਵਿੱਚ ਸ਼ੇਰਸ਼ਾਹ ਨੇ ਹਮਾਉਂ ਨੂੰ `ਚੌਸਾ’ ਦੀ ਜੰਗ ਵਿੱਚ ਸ਼ਿਕਸਤ ਦਿੱਤੀ ਸੀ। ਇਸ ਤੋਂ ਮਗਰੋਂ ਮਈ 1540 ਵਿੱਚ ‘ਕਨੌਜ’ ਦੀ ਲੜਾਈ ਵਿੱਚ ਸ਼ੇਰਸ਼ਾਹ ਵਲੋਂ ਹਮਾਉਂ ਨੂੰ ਉਸਦੇ ਦੋ ਭਾਈਆਂ ਸਮੇਤ, ਕੜੀ ਸ਼ਿਕਸਤ ਦੇਂਣ ਦੀ ਗਲ ਇਤਹਾਸ ਵਿੱਚ ਲਿਖੀ ਮਿਲਦੀ ਹੈ।

(5) ਸਬੰਧਤ ਸ਼ਬਦ ਚੁੰਕਿ ਰਾਗ ਤਿਲੰਗ ਵਿੱਚ ਹੈ ਇਸ ਲਈ ਰਾਗ-ਕਾਵਿਯ ਦੀ ਲੈਅ-ਬੰਦਿਸ਼ ਦੇ ਅਨੁਸ਼ਾਸਨ ਕਾਰਨ, ਸਮੇਂ ਵਿੱਚ ਪਸਰੇ ਹੋਏ ਵਰਤਾਰੇ ਨੂੰ ਦਰਸਾਉਂਣ ਲਈ ਦੋਵੇਂ ਆਂਕੜੇ, ‘ਛਿਹਤਰੈ ਅਠਤਰੈ’ ਜਾਂ ‘ਛਿਆਨਵੈ ਸਤਾਨਵੈ’ ਲਿਖਣਾ ਮੁਮਕਿਨ ਨਹੀਂ ਜਾਪਦਾ, ਬਲਕਿ ਇਕੋ ਆਂਕੜੇ ਦੀ ਵਰਤੋਂ ਕਰਨੀ ਬਣਦੀ ਹੈ। ਇਤਹਾਸਕਰ ਤਾਂ 1520-21 ਕਰਕੇ ਦੋਵੇਂ ਆਂਕੜੇ ਲਿਖ ਲੇਂਦੇ ਹਨ।

(6) ਸ਼ਬਦ ਦਾ ਪਹਿਲਾ ਭਾਗ ਵਰਤਮਾਨ ਅਤੇ ਦੂਜਾ ਭਾਗ ਭਵਿੱਖ ਵੱਲ ਇਸ਼ਾਰਾ ਕਰਦਾ ਪ੍ਰਤੀਤ ਹੂੰਦਾ ਹੈ।

(7) ਸ਼ਬਦ ਵਿੱਚ ਆਏ ‘ਹੋਰੁ ਭੀ ਉਠਸੀ ਮਰਦ ਕਾ ਚੇਲਾ’ ਅਤੇ ‘ਸਚੁ ਸੁਣਾਇਸੀ ਸਚ ਕੀ ਬੇਲਾ’ ਵਰਗੇ ਸ਼ਬਦ ਵੀ ਵਿਚਾਰ ਮੰਗਦੇ ਹਨ ਜੋ ਕਿ ਭਵਿੱਖਕਾਲਕ ਜਾਪਦੇ ਹਨ, ਜਿਵੇਂ ਕਿ ਮੂਲ ਮੰਤਰ ਵਿੱਚ ਆਉਂਦਾ ਹੈ ‘ਹੋਸੀ ਭੀ ਸਚੁ’। ਹੋਰ ਥਾਂਈ ‘ਹੈ ਭੀ ਹੋਸੀ ਜਾਇ ਨਾ ਜਾਸੀ’ (ਜਪੁ) ਅਤੇ ‘ਨਾਨਕ ਵਸਤ ਪਛਾਣਸੀ’ (ਪੰਨਾ 18) ਜੋ ਦੀਸੈ ਸੋ ਚਲਸੀ (ਪੰਨਾ 61) ਅਸਮਾਨੁ ਧਰਤੀ ਚਲਸੀ (ਪੰਨਾ 64) ਇਹ ਸਾਰੇ ਸ਼ਬਦ ਗੁਰੂ ਨਾਨਕ ਜੀ ਵਲੋਂ ਹੀ ਉਚਾਰੇ ਹੋਏ ਹਨ ਅਤੇ ਸਪਸ਼ਟਤਾ ਨਾਲ ਭਵਿੱਖਕਾਲ ਸਬੰਧਤ ਜਾਪਦੇ ਹਨ।

(8) ਜੇ ਕਰ ਇਸ਼ਾਰਾ ਸ਼ੇਰਸ਼ਾਹ ਵੱਲ ਹੈ, ਤਾਂ ਸ਼ੇਰਸ਼ਾਹ ਹਮਾਉਂ ਨੂੰ ਚੌਸਾ ਦੀ ਲੜਾਈ ਤੋਂ ਪਹਿਲਾਂ ਹੀ, ਬੰਗਾਲ ਅੰਦਰ ਗ਼ੌਰ ਨਾਮਕ ਇਲਾਕੇ ਵਿੱਚ ਫ਼ੱਸਾ ਚੁਕਿਆ ਸੀ, ਜਿਸ ਕਰਕੇ ਆਗਰੇ ਨਾਲੋਂ ਹਮਾਂਉਂ ਦਾ ਰਾਬਤਾ ਟੂੱਟ ਗਿਆ ਸੀ। ਫਿਰ ਚੌਸਾ ਵਿਚ, ਸ਼ੇਰਸ਼ਾਹ ਨੇ ਹਮਾਂਉਂ ਨੂੰ ਆਰੰਬਕ ਸ਼ਿਕਸਤ ਦੇ ਦਿੱਤੀ ਅਤੇ ਇਨ੍ਹਾਂ ਹਾਲਾਤਾਂ ਦੇ ਮੱਧੇਨਜ਼ਰ ਗੁਰੂ ਨਾਨਕ ਜੀ ਲਈ ਬਿਲਕੁਲ ਨੇੜੇ ਦੇ ਸਮੇਂ (ਸਤਾਨਵੈ) ਨੂੰ ਪਹਿਲਾਂ ਹੀ ਭਾਂਪ ਲੇਂਣਾ ਕੋਈ ਨਾਮੁਮਕਿਨ ਗਲ ਨਹੀਂ ਜਾਪਦੀ। ਗੁਰੂ ਦੇ ਗੁਣਾਂ ਨੂੰ ਘੱਟ ਕਰਕੇ ਨਹੀਂ ਸਮਝਿਆ ਜਾ ਸਕਦਾ। ਜੇ ਕਰ ਅਸੀਂ ਮੰਨਦੇ ਹਾਂ ਕਿ ਗੁਰੂ ਨਾਨਕ ਨੇ ਸਿੱਧ ਗੋਸ਼ਟਿ ਜਾਂ ਹੋਰ ਸ਼ਬਦਾਂ ਵਿੱਚ ਭੂਤਕਾਲ ਨੂੰ ਜਾਣਦੇ ਹੋਏ ਸ੍ਰਿਸ਼ਟੀ ਦੀ ਰਚਨਾ ਤੋਂ ਪਹਿਲਾਂ ਦੀ ਸਥਿਤੀ ਤਕ ਨੂੰ ਬਿਆਨ ਕੀਤਾ ਹੈ ਤਾਂ ਫਿਰ ਕੀ ਕਾਰਨ ਹੈ ਕਿ ਗੁਰੂ ਨਾਨਕ ਨਿਕਟਵਰਤੀ ਭਵਿੱਖ ਨੂੰ ਵੀ ਨਹੀਂ ਸੀ ਸਮਝ ਸਕਦੇ? ਵਿਗਿਆਨੀਆਂ ਨੇ ਤਾਂ ਆਲਿਆਂ ਅਤੇ ਤਜਰਬਿਆਂ ਨਾਲ ਭੂਤਕਾਲ ਦੇ ਤੱਥ ਜਾਣੇ ਹਨ ਪਰ ਗੁਰੂ ਨਾਨਕ ਨੇ ਕਿਵੇਂ ਜਾਣ ਲਏ? ਇਸ ਸਵਾਲ ਤੇ ਵੀ ਵਿਚਾਰ ਦੀ ਲੋੜ ਹੈ।

ਵੀਰ ਜੀ ਇਸ ਸ਼ਬਦ ਦੇ ਅਰਥਾਂ ਬਾਰੇ ਮੇਰੀ ਜ਼ਿਆਦਾ ਜਾਣਕਾਰੀ ਨਹੀਂ ਹੈ। ਹੋ ਸਕਦਾ ਹੈ ਇਸਦਾ ਭਾਵ ਵਧੇਰੇ ਗਹਿਰਾ ਜਾਂ ਵੱਖਰਾ ਜਾਂ ਫਿਰ ਉਹੀ ਹੋਵੇ ਜੋ ਪ੍ਰੋ. ਸਾਹਿਬ ਸਿੰਘ ਜੀ ਨੇ ਕੀਤਾ ਹੈ। ਉਪਰੋਕਤ ਨੁਕਤੇ ਆਪ ਜੀ ਦੇ ਵਲੋਂ ਕੀਤੇ ਜਾ ਰਹੇ ਯਤਨ ਵਿੱਚ ਸ਼ਾਯਦ ਕੁੱਝ ਕੰਮ ਆ ਸਕਣ।

ਕਿਸੇ ਭੁੱਲ ਚੂਕ ਲਈ ਛਿਮਾ ਦਾ ਜਾਚਕ ਸਮਝਣਾ!

ਹਰਦੇਵ ਸਿੰਘ, ਜੰਮੂ- 7. 11. 12 


(07/11/12)
ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)

ਸਤਿਕਾਰਿਤ ਵੀਰ ਚਰਨਜੀਤ ਸਿੰਘ ਬਰੈਂਪਟਨ ਜੀ,
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ!!
“ਆਵਨਿ ਅਠਤਰੈ ਜਾਨਿ ਸਤਾਨਵੈ” ਕੀ ਇਹ ਕਿਸੇ ਸਮੇ ਵਰਤਿਆ ਜਾਣ ਵਾਲਾ ਮੁਹਾਵਰਾ ਤੇ ਨਹੀਂ?
(ਗੁਰਮੀਤ ਸਿੰਘ ਬਰਸਾਲ)

****************************************************

ਉਬਾਮੇ ਦੀ ਜਿੱਤ ਸਿਖਾਂ ਦੀ ਨਜ਼ਰ ਵਿੱਚ
ਨਸਲਬਾਦ ਦੀ ਵਗਦੀ ਨ੍ਹੇਰੀ ਥੰਮਣ ਲਈ,
ਚਿੱਟੇ ਘਰ ਤੇ ਕਾਲੇ ਮੁੜਕੇ ਬਹਿ ਗਏ ਨੇ ।
ਦੁਖੀ ਦਿਲਾਂ ਲਈ ਹਾਅ ਦਾ ਨਾਅਰਾ ਮਾਰਨ ਜੋ,
ਦੇਖੋ ਕਿੱਦਾਂ ਦਿਲੋਂ ਦੁਆਵਾਂ ਲੈ ਗਏ ਨੇ ।
ਰੰਗ ਨਸਲ ਦੇ ਉੱਚੇ ਬੁਰਜ ਉਸਾਰੇ ਜੋ,
ਲੋਕ ਮਨਾ ਚੋਂ ਲਗਦਾ ਕਿੰਗਰੇ ਢਹਿ ਗਏ ਨੇ ।
“ਇੱਕੋ ਜੱਗ ਦੀ ਜਾਤ ਤੇ ਵੱਖਰਾ ਕੋਈ ਨਾਂ”,
ਗੁਰੂ ਅਸਾਡੇ ਸਭ ਲੋਕਾਂ ਨੂੰ ਕਹਿ ਗਏ ਨੇ ।
“ਕਰ ਭਲਾ ਹੋ ਭਲਾ” ਕਿਤਾਬੀਂ ਲਿਖਿਆ ਹੈ,
ਅੱਖਾਂ ਸਾਹਵੇਂ ਸੱਚਾ ਹੁੰਦਾ ਦੇਖ ਲਿਆ ।
ਚਾਰ ਦਿਨਾਂ ਲਈ ਝੰਡੇ ਨੀਵੇਂ ਕੀਤੇ ਸੀ ,
ਚੋਂਹ ਸਾਲਾਂ ਲਈ ਝੰਡੇ ਉੱਚੇ ਰਹਿ ਗਏ ਨੇ ।
ਡਾ ਗੁਰਮੀਤ ਸਿੰਘ ਬਰਸਾਲ(ਕੈਲੇਫੋਰਨੀਆਂ)


(07/11/12)
ਬੀ. ਐਸ. ਢਿੱਲੋਂ ਐਡਵੋਕੇਟ

ਇੱਕ ਸਿਆਸੀ ਟਿੱਪਣੀ
ਸਿਖਾਂ ਦੇ ਧਰਮ ਅਤੇ ਰਾਜਨੀਤੀ ਨੂੰ ਇੱਕ ਕਹਿਣ ਪਿਛੇ ਅਸਲ ਮਕਸਦ ਕੀ ਹੈ ?
ਅੱਜ ਦੋ ਨਿੱਜੀ ਘਟਨਾਵਾਂ ਸਾਂਝੀਆਂ ਕਰਦੇ ਹਾਂ l ਸਾਬਕਾ ਮੁਖ ਮੰਤਰੀ ਹਰਚਰਨ ਸਿੰਘ ਬਰਾੜ ਦੇ ਸਾਡੇ ਪਿੰਡ ਕੋਟ ਫੱਤੇ (ਬਠਿੰਡਾ) ਨਾਨਕੇ ਹਨ l ਇੱਕ ਦਿਨ ਇੱਕ ਵਿਆਹ ਵਿੱਚ ਅਸੀਂ ਸਾਡੇ ਘਰਾਂ ਦੇ ਕੁਝ ਬੰਦੇ ਇਕਠੇ ਬੈਠੇ ਸਾਂ l ਤਾਂ ਗੱਲ ਅਕਾਲ ਤਖ਼ਤ ਦੀ ਚੱਲ ਪਈ l ਬਰਾੜ ਸਾਬ ਕਹਿਣ ਲੱਗੇ ਕੇ ਮੈਂ ਕੁਝ ਦਿਨ ਪਹਿਲਾਂ ਹੀ ਟੋਹੜੇ ਨੂੰ ਕਿਹਾ ਸੀ ਕੇ ਟੋਹੜਾ ਸਾਹਿਬ ਹੁਣ ਤਾਂ ਬਹੁਤ ਸਾਲ ਹੋ ਗਾਏ l ਆਪਾਂ ਇਸ ਮੰਦਭਾਗੀ ਘਟਨਾ ਨੂੰ ਛੱਡ ਕੇ ਪੰਜਾਬ ਦੇ ਵਿਕਾਸ ਦੀ ਗੱਲ ਕਰੀਏ lਤਾਂ ਟੋਹੜਾ ਸਾਬ ਆਪਣਾਂ ਸੁਰਮਾਂ ਮਟਕਾ ਕੇ ਕਹਨ ਲੱਗੇ ਕੇ ਬਰਾੜ ਸਾਹਿਬ ਅਸੀਂ ਤਾਂ ਅੱਜ ਤੱਕ ਅਬਦਾਲੀ ਨੂੰ
dhaddan (dhadd sarngian ) ਤੇ ਚੜਾਈ ਫਿਰਦੇ ਹਾਂ l ਥੋਨੂੰ ਤਾਂ ਅਜੇ ਥੋੜੇ ਸਾਲ ਹੀ ਹੋਏ ਹਨ l ਅਜੇ ਤੁਹਾਨੂ ਕਈ ਸਾਲ ਰਗੜਾਂਗੇ l ਹੁਣ ਦੂਜੀ ਘਟਨਾ ਵੀ ਸੁਣ ਲਵੋ ਪੰਜਾਬ ਦੇ ਇੱਕ senior ਕਾਂਗਰਸੀ ਨੇਤਾ, ਜਿਸ ਦੀ ਨਾਨਕਿਆਂ ਵਾਲੀ ਤਾਰ ਸਾਡੇ ਪਿੰਡ ਨਾਲ ਜੁੜਦੀ ਹੈ l ਦੇ ਘਰੇ ਅਸੀਂ ਬੈਠੇ ਸਾਂ l ਤੇ ਓਹਨੀਂ ਦਿਨੀ ਹੀ ਅਕਾਲੀ ਸਰਕਾਰ ਟੁੱਟੀ ਸੀ l ਸਾਡਾ ਇਹ ਕਾਂਗਰਸੀ ਮਿੱਤਰ ਸਾਨੂੰ ਕਹਨ ਲੱਗਿਆ ਕੇ ਅਕਾਲੀ ਮੂਰਖ ਨਿੱਕਲੇ l ਜੇਹੜੇ ਅੱਡੇ ਵੱਡੇ ਮੁਦੇ ਦੇ ਹੁੰਦਿਆਂ ਦੋਬਾਰਾ ਸਰਕਾਰ ਨਹੀਂ ਬਣਾ ਸਕੇ l ਜੇ ਕਿਤੇ ਇਹਨਾਂ ਨੇ ਸਾਡਾ ਅਕਾਲ ਤਖ਼ਤ ਢਾਹਿਆ ਹੁੰਦਾ l ਅਸੀਂ ਪੰਜਾਬ ਚੋਂ ਸੋ ਸਾਲ ਆਪਣੀ ਸਰਕਾਰ ਨਹੀਂ ਸਾਂ ਜਾਣ ਦਿੰਦੇ l
ਬੀ. ਐਸ. ਢਿੱਲੋਂ ਐਡਵੋਕੇਟ


(07/11/12)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਸਭ ਲਈ ਆਪੋ ਅਪਣੀ ਕਾਰ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਸਭ ਲਈ ਆਪੋ ਅਪਣੀ ਕਾਰ
ਫਰਜ਼ ਨਿਭਾਉ, ਹੁਕਮ ਪੁਗਾਉ, ਹੋ ਜਾਉਗੇ ਪਾਰ।
ਜੋ ਮਿਲਿਆ ਸੋ ਦਿਲ ਸੰਗ ਕਰਨਾ, ਮਨ ਰਖ ਵਸ, ਨਾ ਕੰਮੋ ਟਲਣਾ।
ਰੱਖ ਨਿਸ਼ਾਨਾ ਸੇਧ `ਚ ਚਲਣਾ, ਪੱਕਾ ਨਿਸ਼ਚਾ ਧਾਰ।
ਫਰਜ਼ ਨਿਭਾਉ, ਹੁਕਮ ਪੁਗਾਉ, ਹੋ ਜਾਉਗੇ ਪਾਰ।
ਗਿਣਵੇਂ ਪਲ ਤੇ ਮਿਣਵੀਂ ਸ਼ਕਤੀ, ਰੱਬ ਨੇ ਹੁਕਮ ਪੁਗਾਉਣ ਨੂੰ ਦਿਤੀ।
ਐਵੇਂ ਕਿਉਂ ਕਰਦੇ ਦੋ-ਚਿੱਤੀ, ਅੱਗਾ ਲਵੋ ਸਵਾਰ।
ਫਰਜ਼ ਨਿਭਾਉ, ਹੁਕਮ ਪੁਗਾਉ, ਹੋ ਜਾਉਗੇ ਪਾਰ।
ਕੰਮ ਕਰੋ ਤੇ ਨਾਮ ਜਪੋ ਜੀ, ਉਸ ਸੱਚੇ ਵਲ ਧਿਆਨ ਧਰੋ ਜੀ।
ਫਿਰ ਜੋ ਚਾਹੋ ਸੋ ਪਾਵੋ ਜੀ, ਜੱਗ ਦਾ ਏਹੋ ਸਾਰ।
ਫਰਜ਼ ਨਿਭਾਉ, ਹੁਕਮ ਪੁਗਾਉ, ਹੋ ਜਾਉਗੇ ਪਾਰ।
ਹੁਕਮ ਨਾ ਮੰਨਿਆਂ ਕੰਮ ਨਾ ਕੀਤਾ, ਬੇੜਾ ਆਪੂੰ ਡੋਬ ਹੈ ਲੀਤਾ।
ਕੌਣ ਬਚਾਵੇ ਦਸ ਮੇਰੇ ਮੀਤਾ, ਸਭ ਪਾਸੇ ਤੋਂ ਮਾਰ।
ਫਰਜ਼ ਨਿਭਾਉ, ਹੁਕਮ ਪੁਗਾਉ, ਹੋ ਜਾਉਗੇ ਪਾਰ।
ਆਪ ਕਮਾਉ, ਵੰਡ ਕੇ ਖਾਉ, ਭੁਲਕੇ ਵੀ ਮੰਗਣ ਨਾ ਜਾਉ।
ਇਸ ਗਲ ਨੂੰ ਨਾ ਕਦੇ ਭੁਲਾਉ, ਸੱਚਾ ਮਦਦਗਾਰ।
ਫਰਜ਼ ਨਿਭਾਉ, ਹੁਕਮ ਪੁਗਾਉ, ਹੋ ਜਾਉਗੇ ਪਾਰ।
ਉਸ ਸਾਰਾ ਜਗ ਧੰਦੇ ਲਾਇਆ, ਸਭ ਦੇ ਭਾਗੀਂ ਕੰਮ ਏ ਪਾਇਆ।
ਜਿਸ ਨੇ ਉਸ ਦਾ ਹੁਕਮ ਨਿਭਾਇਆ, ਫਸਦਾ ਨਾ ਮੰਝਧਾਰ।
ਫਰਜ਼ ਨਿਭਾਉ, ਹੁਕਮ ਪੁਗਾਉ, ਹੋ ਜਾਉਗੇ ਪਾਰ।


(06/11/12)
ਚਰਨਜੀਤ ਸਿੰਘ ਬਰੈਂਮਪਟਨ

ਸਰਵਜੀਤ ਸਿੰਘ ਜੀ
ਤਰੀਖਾਂ ਬਾਰੇ ਜਾਣਕਾਰੀ ਦੇਣ ਲਈ ਧੰਨਵਾਦ।
ਇੰਟਰਨੈਟ ਤੋਂ ਖੋਜ ਕਰਣ ਤੇ ਪਤਾ ਚਲਦਾ ਹੈ ਕਿ ਸ਼ੇਰ ਸ਼ਾਹ ਸੁਰੀ ਨੇ ਹੁਮਾਯੂ ਨੂੰ 26 ਜੂਨ 1539 ਦੇ ਦਿਨ ਹਰਾਇਆ। ਇਹ ਤਰੀਖ ਦੇਸੀ ਹਿਸਾਬ ਨਾਲ 1596 ਦੀ ਹਾੜ ਜਾਂ ਸੌਣ ਦੀ ਕੋਈ ਤਰੀਖ ਬਣਦੀ ਹੈ। ਗੁਰੁ ਨਾਨਕ ਸਾਹਿਬ ਦਾ ਅਕਾਲ ਚਲਾਣਾ 1596 ਸੰਮਤ ਦੀ ਅਸੂ ਵਿੱਚ ਹੋਇਆ। ਸੋ ਇੱਕ ਗੱਲ ਤੇ ਸਪਸ਼ਟ ਹੋ ਗਈ ਕਿ ਜਦੋਂ ਹੁੰਮਾਯੂ ਦੀ ਹਾਰ ਹੋਈ, ਉਦੋਂ ਗੁਰੁ ਨਾਨਕ ਸਾਹਿਬ ਇਸ ਧਰਤੀ ਤੇ ਮੌਜੂਦ ਸਨ। ਸੋ ਉਹ ਖੁਦ ਇਸ ਘਟਨਾ ਦਾ ਜਿਕਰ ਆਪਣੀ ਬਾਣੀ ਵਿੱਚ ਕਰ ਸਕਦੇ ਸਨ।
ਪਰ ਇਥੇ ਫਿਰ ਸਵਾਲ ਖੜਾ ਹੋ ਜਾਂਦਾ ਹੈ ਕਿ ਗੁਰੁ ਸਾਹਿਬ ਆਪਣੀ ਬਾਣੀ ਵਿੱਚ “ਸਤਾਨਵੈ” ਕਿਉ ਲਿਖ ਗਏ ਜਦੋਂ ਕਿ ਸੰਮਤ1597 ਵਿੱਚ ਉਹ ਆਪ ਇਸ ਧਰਤੀ ਤੇ ਨਹੀਂ ਸਨ ਅਤੇ ਘਟਨਾ ਵੀ ਸੰਮਤ1596 ਵਿੱਚ ਵਾਪਰੀ।
ਤਰੀਖ ਬਾਰੇ ਤੇ ਇੱਕ ਵਿਆਖਿਆ ਇਹ ਹੋ ਸਕਦੀ ਹੈ ਕਿ ਭਾਵੇਂ ਸ਼ੇਰ ਸ਼ਾਹ ਸੁਰੀ ਨੇ ਹੁੰਮਾਯੂ ਨੂੰ ਸੰਮਤ1596 ਵਿੱਚ ਹਰਾਇਆ ਪਰ ਪੰਜਾਬ ਤੋਂ ਪਰੇ ਜਾਂਦਿਆ ਜਾਂਦਿਆ ਸੰਮਤ1597 ਚੜ ਗਿਆ ਹੋਵੇ। ਇਸੇ ਕਰ ਕੇ ਬਾਣੀ ਵਿੱਚ “ਸਤਾਨਵੈ” ਲਿਖਿਆ ਮਿਲਦਾ ਹੈ।
ਪਰ ਇਸ ਨਾਲ ਬਾਣੀ ਦੇ ਲਿਖਾਰੀ ਦੀ ਗੱਲ ਨਹੀਂ ਸੁਲਝਦੀ।
ਚਰਨਜੀਤ ਸਿੰਘ
ਬਰੈਂਮਪਟਨ


(06/11/12)
ਹਰਦੇਵ ਸਿੰਘ, ਜੰਮੂ

ਵੀਰ ਸਰਵਜੀਤ ਸਿੰਘ ਸਕਰਮੈਂਟੋ ਜੀ,
ਸਤਿ ਸ਼੍ਰੀ ਅਕਾਲ!
ਆਪਣੇ ਵੱਲ ਆਪ ਜੀ ਦਾ ਪੱਤਰ ਮਿਤੀ 5. 11. 12 ਪੜੀਆ ਹੈ। ਤੁਸੀ ਆਰੰਭ ਵਿੱਚ ਹੀ ਮੈਨੂੰ ਲਿਖਿਆ ਹੈ:-
“ਆਪ ਨੇ ਆਪਣੇ ਲੇਖ, ‘ਇਕ ਪ੍ਰਚਾਰਕ ਜੀ ਨਾਲ ਸੰਖੇਪ ਮੁਲਾਕਾਤ’ ਵਿਚ ਜੋ ਬੁਝਾਰਤ ਪਾਈ ਹੈ ਉਸ ਦੀ ਸਮਝ ਨਹੀ ਆਈ”
ਵੀਰ ਜੀ ਪਹਿਲੀ ਗੱਲ ਤਾਂ ਇਹ ਕਿ ਉਸ ਲੇਖ ਵਿੱਚ ਕੋਈ ਬੁਝਾਰਤ ਨਹੀਂ। ਪਰ ਜੇ ਕਰ ਆਪ ਨੂੰ ਐਸਾ ਲੱਗਾ ਹੈ ਤਾਂ ਜਿਸ ਗਲ ਦੀ ਆਪ ਜੀ ਨੂੰ ਸਮਝ ਨਹੀਂ ਆਈ ਹੋਵੇ ਉਸ ਬਾਰੇ ਇਤਨੇ ਕਿਆਸ ਨਹੀਂ ਲਿਖਣੇ ਚਾਹੀਦੇ ਜਿਤਨੇ ਕਿ ਆਪ ਜੀ ਨੇ ਲਿਖ ਦਿੱਤੇ। ਤੁਸੀ ਅੱਗੇ ਲਿਖਿਆ ਹੈ:-
“ਮੈਨੂੰ ਤੁਹਾਡਾ ਲੇਖ ਪੜ੍ਹ ਕੇ ਇਹ ਮਹਿਸੂਸ ਹੋਇਆ ਹੈ ਕਿ ਆਪ ਜੀ ਨੇ ਇਕ ਫਰਜ਼ੀ ਪਾਤਰ ਸਿਰਜ ਕੇ ਮੁਲਾਕਾਤ ਕੀਤੀ ਹੈ”
ਵੀਰ ਜੀ ਮੇਰਾ ਲਿਖਿਆ ਲੇਖ ਇੱਕ ਅਸਲ ਮੁਲਾਕਾਤ ਵਿੱਚ ਵਿਚਾਰੇ ਕੁੱਝ ਅੰਸ਼ਾ ਤੇ ਅਧਾਰਤ ਹੈ ਜਿਸ ਦਾ ਸਬੰਧ ਜੰਮੂ ਵਿੱਚ ਹੋਈ ਕਿਸੇ ਮੀਟਿੰਗ ਨਾਲ ਨਹੀਂ। ਪ੍ਰਚਾਰਕ ਜੀ ਨਾਲ ਅਚਾਨਕ ਹੋਈ ਇਹ ਮੁਲਾਕਾਤ, ਜੰਮੂ ਵਿਖੇ ਹੋਈ ਮੀਟਿੰਗ ਤੋਂ ਕੁੱਝ ਹਫ਼ਤੇ ਪਹਿਲਾਂ ਹੋਈ ਸੀ। ਮੈਂ ਕਿਸੇ ਫਰਜ਼ੀ ਪਾਤਰ ਨੂੰ ਨਹੀਂ ਘੜੀਆ, ਇਸ ਲਈ, ਇਸ ਬਾਰੇ ਆਪ ਜੀ ਦਾ ਆਪਣਾ ਖ਼ਿਆਲ ਫ਼ਰਜ਼ੀ ਹੈ। ਜ਼ਰਾ ਕੁ ਸੋਚੋ! ਸੱਚਮੁੱਚ ਹੋਈ ਮੁਲਾਕਾਤ ਨੂੰ ਜੇ ਕਰ ਆਪ ਜੀ ਫ਼ਰਜ਼ੀ ਕਹਿੰਦੇ ਹੋ, ਤਾਂ ਆਪ ਜੀ ਨੂੰ ਮਹਸੂਸ ਹੋਂਣ ਵਾਲੀ ਉਪਰੋਕਤ ਗਲ ਦਾ ਮੇਰੇ ਲਈ ਕੀ ਮਹੱਤਵ ਬੱਚਦਾ ਹੈ? ਮੈਂ ਆਪ ਜੀ ਤੇ ਯਕੀਨ ਕਰਾਂ ਜਾਂ ਆਪਣੇ ਨਾਲ ਬੀਤੇ ਅਨੁਭਵ ਤੇ?
ਵੀਰ ਜੀ ਲੇਖ ਨੂੰ ਧਿਆਨ ਨਾਲ ਪੜੋ, ਪ੍ਰਚਾਰਕ ਜੀ ਅਰਦਾਸ ਵਾਲੀ ਗਲ ਨੂੰ ਛੱਡ ਕੇ ਬਾਕੀ ਨੁਕਤਿਆਂ ਤੇ ਚੁਪ ਰਹੇ ਸੀ ਅਤੇ ਚੁੱਪ ਰਹਿਣ ਤੋਂ ਅਰਥ ਇਹ ਨਹੀਂ ਨਿਕਲਦਾ ਕਿ ਉਹ ਮੇਰੇ ਨਾਲ ਸਹਿਮਤਿ ਹੀ ਹੋ ਗਏ ਹੋਂਣ। ਵੀਰ ਜੀ ਤੁਹਾਡਾ ਧਿਆਨ ਝੱਟ ਹੀ ‘ਤ੍ਰਿਆ ਚਰਿਤ੍ਰ’ ਵੱਲ ਚਲਾ ਗਿਆ ਹੈ! ਖ਼ੈਰ! ਤੁਹਾਡੀ ਤਸੱਲੀ ਲਈ ਦੱਸ ਦੇਵਾਂ ਕਿ ਇਸ ਬਾਰੇ ਮੇਰੀ ਪ੍ਰਚਾਰਕ ਜੀ ਨਾਲ ਕੋਈ ਗਲ ਨਹੀਂ ਸੀ ਹੋਈ।
ਤੁਸੀ ਕੁੱਝ ਸਿੱਟੇ ਕੱਡਣ ਤੇ ਆਪਣਾ ਕੀਮਤੀ ਵਕਤ ਜ਼ਾਇਆ ਕੀਤਾ ਹੈ। ਵੀਰ ਜੀ ਸੁਭਾਵਕ ਹੈ ਕਿ, ਜੇ ਮੈਂ ਖ਼ੂਦ ਕਮਰੇ, ਲੰਗਰ ਅਤੇ ਹੋਰ ਸੱਜਣਾ ਦੇ ਹੋਂਣ ਦੀ ਗਲ ਲਿਖ ਰਿਹਾ ਹਾਂ, ਤਾਂ ਇਹ ਆਪਣੇ ਆਪ ਸਪਸ਼ਟ ਹੈ ਕਿ ਇਹ ਮੁਲਾਕਾਤ ਕਿਸੇ ਦਰਿਆ ਦੇ ਕੰਡੇ ਨਹੀਂ ਸੀ ਹੋਈ। ਅੰਤ ਵਿੱਚ ਤੁਸੀ ਮੇਰੇ ਲੇਖ ਨੂੰ ਕਿਸੇ ਸੰਸਥਾ ਦੀ ਆਲੋਚਨਾ ਨਾਲ ਜੋੜਨ ਦਾ ਸਿੱਟਾ ਕੱਡਦੇ ਲਿਖਿਆ ਹੈ:-
“ਹਰਦੇਵ ਸਿੰਘ ਜੰਮੂ ਜੀ, ਇੰਨੇ ਘਟੀਆਂ ਤਰੀਕੇ ਨਾਲ ਅਤੇ ਏਨੀ ਨੀਵੇਂ ਪੱਧਰ ਦੀ ਅਲੋਚਨਾ ਕਰਕੇ, ਆਪਣੇ ਮੁਹੋਂ ਆਪ ਹੀ ਮੀਆ ਮਿੱਠੂ ਬਣਨਾ, ਆਪਣੇ ਆਪ ਨੂੰ ਵਿਦਵਾਨ ਸਮਝਣ ਵਾਲੇ ਨੂੰ ਸ਼ੋਭਾ ਨਹੀ ਦਿੰਦਾ”
ਪਹਿਲੀ ਗਲ; ਆਪਣੇ ਆਪ ਨੂੰ ਵਿਦਵਾਨ ਸਮਝਣ ਦਾ ਭੁੱਲੇਖਾ ਮੈਂ ਕਦੇ ਨਹੀਂ ਪਾਲਿਆ।
ਦੂਜੀ ਗਲ; ਵੀਰ ਸਰਵਜੀਤ ਜੀ, ਜੋ ਲੇਖ ਆਪ ਜੀ ਲਈ ਬੁਝਾਰਤ ਹੈ, ਅਤੇ ਜਿਸ ਵਿਚਲੀ ਸਬਬਨ ਮੁਲਾਕਾਤ, ਕਿਸੇ ਧਿਰ ਵਲੋਂ ਜੰਮੂ ਸੱਦੀ ਹੋਈ ਮੀਟਿੰਗ ਤੋਂ ਕੁੱਝ ਹਫ਼ਤੇ ਪਹਿਲਾਂ ਹੋਈ ਹੈ, ਉਸ ਨੂੰ ਪੜ ਕੇ ਆਪ ਜੀ ਵਲੋਂ ਵਰਤੀ ਕਿਆਸ ਅਧਾਰਤ ਉਪਰੋਕਤ ਸ਼ਬਦਾਵਲੀ ਕਿਸ ਪੱਧਰ ਦੀ ਹੈ? ਖ਼ੂਦ ਵਿਚਾਰ ਕਰ ਲੇਂਣਾ ਜੀ!
ਹਰਦੇਵ ਸਿੰਘ, ਜੰਮੂ-6. 11. 12


(06/11/12)
ਡਾ: ਇਕਬਾਲ ਸਿੰਘ ਢਿੱਲੋਂ

ਸਿਖਮਾਰਗ ਵੈਬਸਾਈਟ ਦੇ ਸਤਿਕਾਰਯੋਗ ਸੰਪਾਦਕ ਜੀ, ਆਪ ਜੀ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ!
ਸਰਵਜੀਤ ਸਿੰਘ ਜੀ ਨ
ੇ ਸਿਖਮਾਰਗ ਵੈਬਸਾਈਟ ਤੇ 05. 11. 2912 ਨੂੰ ਪਾਏ ਗਏ ਆਪਣੇ ਪੱਤਰ ਵਿੱਚ ਇਸ ਹਫਤੇ ਦੇ ‘ਸਪਤਾਹਿਕ ਲੇਖ’ ਕਾਲਮ ਵਿੱਚ ਸ਼ਾਮਲ ਲੇਖ ‘ਇਕ ਪ੍ਰਚਾਰਕ ਜੀ ਨਾਲ ਸੰਖੇਪ ਮੁਲਾਕਾਤ’ ਦਾ ਬਿਲਕੁਲ ਸਹੀ ਵਿਸ਼ਲੇਸ਼ਣ ਕਰਦੇ ਹੋਏ ਇਸ ਲੇਖ ਦੇ ਲੇਖਕ ਦੇ ਨੈਤਿਕ ਪੱਧਰ ਨੂੰ ਚੰਗੀ ਤਰ੍ਹਾਂ ਬੇਪਰਦ ਕੀਤਾ ਹੈ। ਇੱਸੇ ਲੇਖਕ ਨੇ 02. 11. 2012 ਨੂੰ ਸਿਖਮਾਰਗ ਵੈਬਸਾਈਟ ਤੇ ਮੇਰੀ ਨਵੀਂ ਛਪੀ ਪੁਸਤਕ ‘ਅਕਾਲ-ਤਖਤ: ਸੰਕਲਪ ਅਤੇ ਵਿਵਸਥਾ’ ਸਬੰਧੀ ਪਾਏ ਗਏ ਆਪਣੇ ਪੱਤਰ ਵਿੱਚ ਈਰਖਾ, ਨਿਰਾਸ਼ਾ, ਨਫਰਤ, ਵੈਰ-ਭਾਵਨਾਂ ਅਤੇ ਨਿੰਦਿਆ ਦੇ ਪੰਜ ਮਨੋਵਿਕਾਰਾਂ ਦਾ ਸਪਸ਼ਟ ਰੂਪ ਵਿੱਚ ਪ੍ਰਗਟਾਵਾ ਕੀਤਾ ਹੈ। ਹਉਮੇ ਦੇ ਰੋਗ ਤੋਂ ਬੁਰੀ ਤਰ੍ਹਾਂ ਪੀੜਤ ਅਤੇ ਉਪਰੋਕਤ ਪੰਜ ਮਨੋਵਿਕਾਰਾਂ ਦਾ ਸ਼ਿਕਾਰ ਇਹ ਲੇਖਕ ਸਦਾ ਮਨਮੱਤੀ ਪ੍ਰੰਪਰਾਵਾਂ ਦੇ ਹੱਕ ਵਿੱਚ ਖੜੋਤਾ ਨਜ਼ਰ ਆਉਂਦਾ ਹੈ। ਆਪ ਜੀ ਅਤੇ ਵੈਬਸਾਈਟ ਦੇ ਸਲਾਹਕਾਰ ਬੋਰਡ ਨੂੰ ਬੇਨਤੀ ਹੈ ਕਿ ਸਿਖਮਾਰਗ ਵੈਬਸਾਈਟ ਦੇ ਮਿਆਰ ਨੂੰ ਸਾਹਮਣੇ ਰੱਖਦੇ ਹੋਏ ਇਸ ਲੇਖਕ ਪ੍ਰਤੀ ਅਤੇ ਉਸ ਦੀਆਂ ਵਿਚਾਰ-ਅਧੀਨ ਨਾਂਹ-ਪੱਖੀ ਲਿਖਤਾਂ ਵਰਗੀਆਂ ਰਚਨਾਵਾਂ ਪ੍ਰਤੀ ਕੋਈ ਠੋਸ ਨੀਤੀ ਅਪਣਾਈ ਜਾਵੇ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।


(06/11/12)
ਸਤਪਾਲ ਸਿੰਘ ਦੁਗਰੀ

ਕੁਝ ਹੀ ਦਿਨਾਂ ਚ ਆਉਣ ਵਾਲੇ ਅਨਮੱਤੀ ਤਿਉਹਾਰ ਦੀਵਾਲੀ ਬਾਰੇ ਅੱਜ ਫਤਹਿ ਮਲਟੀਮੀਡਿਆ ਟੀਮ ਵਲੋਂ ਸਰਗੋਧਾ ਸੀਨੀਅਰ ਸੈਕੰਡਰੀ ਸਕੂਲ ਵਿਚ ਬਚਿਆਂ ਨੂੰ “ਦੀਵਾ ਇਉ ਜਲੈ” ਫਿਲਮ ਦਿਖਾਈ ਗਈ ਅਤੇ ਉਨਾਂ ਨੂੰ ਜਾਣਕਾਰੀ ਦਿੱਤੀ ਗਈ ਕੇ ਇਸ ਦਿਨ ਅਸੀਂ ਖੁਦ ਆਪਣੇ ਪੈਸੇ ਦੀ ਬਰਬਾਦੀ ਕਰਦੇ ਹਨ ਅਤੇ ਆਪ ਹੀ ਆਪਣੇ ਵਾਤਾਵਰਣ ਨੂੰ ਗੰਦਾ ਕਰਕੇ ਜਹਿਰ ਭਰਿਆ ਮਾਹੋਲ ਦਿੰਦੇ ਹਾਂ ਜਿਸ ਨਾਲ ਸਮਾਜ ਵਿਚ ਕਈ ਤਰਾਂ ਦੀਆਂ ਬਿਮਾਰੀਆਂ ਫੈਲਦੀਆਂ ਹਨ ਜਿਸਦੇ ਜਿੰਮੇਵਾਰ ਅਸੀਂ ਆਪ ਹਾਂ , ਮੋਕੇ ਤੇ ਹੀ ਬਚਿਆਂ ਕੋਲੋਂ ਫਿਲਮ ਵਿਚੋਂ ਸਵਾਲ ਪੁਛ ਕੇ ਸਹੀ ਜਵਾਬ ਦੇਣ ਵਾਲੇ ਬਚਿਆਂ ਨੂੰ ਇਨਾਮ ਦਿੱਤੇ ਗਏ ,ਸਾਰੇ ਪ੍ਰੋਗ੍ਰਾਮ ਦੀ ਸਮਾਪਤੀ ਵੇਲੇ ਕਈ ਬਚਿਆਂ ਨੇ ਆ ਕੇ ਪ੍ਰਣ ਕੀਤਾ ਕੇ ਉਹ ਪਟਾਕੇ ਨਾ ਚਲਾ ਕੇ ਆਪਣੇ ਸਮਾਜ ਨੂੰ ਸਾਫ਼ ਸੁਥਰਾ ਰਖਣਗੇ ..ਸਤਪਾਲ ਸਿੰਘ ਦੁਗਰੀ


(06/11/12)
ਬਿਕਰਮਜੀਤ ਸਿੰਘ 'ਜੀਤ'

ਆਓ ਸਿਆਣੇ ਬਣੀਏਂ :::
( ਬਿਕਰਮਜੀਤ ਸਿੰਘ 'ਜੀਤ' )
ਆਓ ਅੱਸੀਂ ਸੁਹਾਣੇ ਬਣੀਏਂ, ਆਓ ਅੱਸੀਂ ਸਿਆਣੇ ਬਣੀਏਂ
ਸਦੀ ਇਕੀਵੀਂ ਦੇ ਮਨੁੱਖ ਹਾਂ ਸਮਝ ਸੋਚ ਹੈ ਨਵੀਂ ਅਸਾਡੀ
ਕਾੰਪਯੂਟਰ ਦੇ ਯੁਗ ਦੇ ਵਾਸੀ ਪੁਲਾੜੋਂ ਪਰੇ ਹੈ ਖੋਜ ਅਸਾਡੀ
ਛੋਹੀਏ ਅੱਜ ਚੰਗੇ ਕੁਝ ਕਾਰੇ ਆਓ ਅੱਸੀਂ ਨਿਆਰੇ ਬਣੀਏਂ
ਆਓ ਅੱਸੀਂ ਸੁਹਾਣੇ ਬਣੀਏਂ ਆਓ ਅੱਸੀਂ ਸਿਆਣੇ ਬਣੀਏਂ

ਚਾਵਾਂ ਨਾਲ ਤਿਹਾਰ ਮਨਾਈਏ ਭਰੀਏ ਖ਼ੁਸ਼ੀ ਤੇ ਪ੍ਰੇਮ ਦੇ ਰੰਗ
ਪਟਾਕਿਆਂ ਦੇ ਸੇਕ ਤੋਂ ਬਚੀਏ ਛੱਡੀਏ ਹੁਣ ਇਹ ਮਾੜਾ ਸੰਗ
ਪੂੰਜੀ ਫੂਕਣੋਂ ਹਟੀਏ ਸਾਰੇ ਨਾਲੇ ਸ੍ਵਸਤ ਨਿਰੋਗੀ ਬਣੀਏਂ
ਆਓ ਅੱਸੀਂ ਸੁਹਾਣੇ ਬਣੀਏਂ ਆਓ ਅੱਸੀਂ ਸਿਆਣੇ ਬਣੀਏਂ

ਗਲੋਬਲ ਵਾਰਮਿੰਗ ਖ਼ਤਰਾ ਭਾਰਾ ਜੂਝ ਰਹੀ ਏ ਕੁੱਲ ਲੁਕਾਈ
ਵੱਧਣੈਂ ਸੰਕਟ ਭਾਰੀ ਜੇ ਆਤਿਸ਼ਬਾਜ਼ੀ ਤੇ ਲਗਾਮ ਨ੍ਹਾਂ ਲਾਈ
ਵਾਤਾਵਰਣ ਬਚਾਕੇ ਅਪਣਾਂ ਕੁਦਰਤ ਦੇ ਸ਼ੁਭਚਿੰਤਕ ਬਣੀਏਂ
ਆਓ ਅੱਸੀਂ ਸੁਹਾਣੇ ਬਣੀਏਂ ਆਓ ਅੱਸੀਂ ਸਿਆਣੇ ਬਣੀਏਂ

ਪੈਸਾ ਬੇਅੰਤ ਫ਼ਜ਼ੂਲ ਜੋ ਰੁੜ੍ਹਦਾ ਉਨ੍ਹੂੰ ਕਿਤੇ ਸਕਾਰਥੇ ਲਾਈਏ
ਕਿਸੇ ਬੱਚੇ ਨੂੰ ਵਿਦਿਯਾ ਦੇਈਏ ਲੋੜਵੰਦ ਦੇ ਕਾਜ ਕਰਾਈਏ
ਯੱਸ਼ ਖੱਟੀਏ 'ਜੀਤ' ਧਰਤੀ ਤੇ ਨਾਲੇ ਰੱਬ ਦੇ ਪਿਆਰੇ ਬਣੀਏਂ
ਆਓ ਅੱਸੀਂ ਸੁਹਾਣੇ ਬਣੀਏਂ ਆਓ ਅੱਸੀਂ ਸਿਆਣੇ ਬਣੀਏਂ


(05/11/12)
ਹਾਕਮ ਸਿੰਘ

ਸਤਿਕਾਰ ਯੋਗ ਗਿਆਨੀ ਜਗਤਾਰ ਸਿੰਘ ਜਾਚਕ ਜੀ,
‘ਤੈਂ ਕੀ ਦਰਦ ਨ ਆਇਆ’ ਤੁਕਾਂਸ਼ ਨੂੰ ‘ਏਤੀ ਮਾਰ ਪਈ ਕਰਲਾਨੇ’ ਨਾਲੋਂ ਨਖੇੜ ਕੇ ਉਹਨਾਂ ਦੇ ਜੁਦੇ ਜੁਦੇ ਅਰਥ ਕਰਨੇ ਠੀਕ ਨਹੀਂ ਜਾਪਦੇ। ‘ਤੈਂ ਕੀ ਦਰਦ ਨ ਆਇਆ’ ਕਰਲਾਣੇ ਦੀ ਵਿਸ਼ੇਸ਼ਤਾ ਦੱਸਦਾ ਹੈ। ਗੁਰੂ ਸਾਹਿਬ ਤੇ ਇਹ ਦੱਸ ਰਹੇ ਹਨ ਕਿ ਜਿਨ੍ਹਾਂ ਤੇ ਮਾਰ ਪਈ ਸੀ ਉਹ ਕੁਰਲਾਉਂਦੇ ਹੋਏ ਕਹਿ ਰਹੇ ਸਨ ਕਿ “ਹੇ ਰੱਬਾ ਅਸੀਂ ਮਾਰ ਪੈਣ ਤੇ ਕੁਰਲਾ ਰਹੇ ਹਾਂ ਕੀ ਤੈਨੂੰ ਸਾਡੀ ਕੁਰਲਾਹਟ ਸੁਣ ਕੇ ਵੀ ਤਰਸ ਨਹੀਂ ਆਉਂਦਾ?”। ਰੱਬ ਨੂੰ ਉਲਾਂਭਾ ਉਹ ਦੁਖੀਏ ਦੇ ਰਹੇ ਸਨ ਕਵੀ (ਗੁਰੂ ਨਾਨਕ ਸਾਹਿਬ) ਨਹੀਂ। ਗੁਰੂ ਸਾਹਿਬ (ਕਵੀ) ਤੇ ਗੁਰਬਾਣੀ ਦੇ ਪਰੇਮੀਆਂ ਲਈ ਪ੍ਰਭੂ ਦੀ ਖੇਡ ਦੇ ਨਿਜ਼ਾਮ ਵਿਚ ਹੋ ਰਹੀ ਇਕ ਇਤਿਹਾਸਕ ਘਟਨਾ ਦਾ ਵਰਨਣ ਕਰ ਰਹੇ ਹਨ, ਉਸ ਨੂੰ ਕੋਈ ਸਵਾਲ ਨਹੀਂ ਕਰ ਰਹੇ ਨਾ ਹੀ ਕੋਈ ਉਲਾਂਭਾ ਦੇ ਰਹੇ ਹਨ। ਗੁਰੂ ਸਾਹਿਬ ਤੇ ਕਰਤਾਰ ਦੇ ਭਾਣੇ ਨੂੰ ਮਿੱਠਾ ਕਰ ਕੇ ਮੰਨਦੇ ਹਨ, ਅਤੇ ਜੋ ਹੋ ਰਿਹਾ ਹੈ ਉਸ ਨੂੰ ਸਹੀ ਜਾਣ ਕੇ ਪਰਵਾਨ ਕਰਦੇ ਹਨ। ਗੁਰਬਾਣੀ ਪ੍ਰਭੂ ਨੂੰ ਸਵਾਲ ਨਹੀਂ ਕਰਦੀ ਅਤੇ ਨਾਂ ਹੀ ਉਲਾਂਭੇ ਦਿੰਦੀ ਹੈ। ਗੁਰਬਾਣੀ ਵਿਚ ਇਤਿਹਾਸਕ/ਮਿਥਿਹਾਸਕ ਵਾਰਦਾਤਾਂ, ਪ੍ਰਭੂ ਦੇ ਗੁਣਾਂ ਨੂੰ ਸਮਝਾਉਣ ਲਈ ਵਰਤੀਆਂ ਹਨ, ਉਸ ਨੂੰ ਸਵਾਲ ਕਰਨ ਲਈ ਨਹੀਂ।
ਵਿਦਵਾਨ ਮੰਨਦੇ ਹਨ ਕਿ ‘ਤੈਂ ਕੀ ਦਰਦ ਨ ਆਇਆ’ ਤੁਕਾਂਸ਼ ਨੂੰ ਗੁਰਮਤਿ ਦੇ ਮੂਲ਼ ਸਿਧਾਂਤ ਤੋਂ ਉਲਟ ਅਤੇ ਰਹਾਉ ਵਾਲੀ ਪੰਕਤੀ ਤੋਂ ਵਖਰਾ ਕਰ ਕੇ ਅਰਥਾਉਣਾ ਠੀਕ ਨਹੀਂ ਹੈ। ਪ੍ਰਭੂ ਕਰਤਾ ਪੁਰਖ ਹੈ। ਉਹ ਸਰਿਸ਼ਟੀ ਦਾ ਕਰਤਾ ਹੈ ਅਤੇ ਆਪਣੀ ਸਰਿਸ਼ਟੀ ਵਿਚ ਵਿਆਪਕ ਹੈ। ਸਰਿਸ਼ਟੀ ਉਸ ਦੀ ਖੇਡ ਹੈ। ਸਭ ਕੁੱਝ ਉਸ ਦੇ ਹੁਕਮ ਵਿਚ ਹੋ ਰਿਹਾ ਹੈ। ਪਰ ਉਹ ਆਪ ਸੰਸਾਰਕ ਵਰਤਾਰੇ ਤੋਂ ਨਿਰਲੇਪ ਹੈ। ਦੁਖ-ਸੁਖ, ਦਰਦ, ਪੀੜਾ, ਆਦਿ ਮਨੁੱਖੀ ਜਾਂ ਤ੍ਰੈ-ਗੁਣੀ ਸੰਸਾਰ ਦਾ ਦੂਜਾ ਭਾਉ ਹੈ। “ਦੁਖ ਸੁਖ ਕਰਤੈ ਧੁਰਿ ਲਿਖਿ ਪਾਇਆ ਦੂਜਾ ਭਾਉ ਆਪ ਵਰਤਾਇਆ” (ਪੰ: 1054)। ਮਾਰ ਧਾੜ, ਕੁਰਲਾਉਣਾ, ਉਲਾਂਭਾ ਹਉਮੈ ਅਧੀਨ ਮਨੁੱਖੀ ਕਮਜ਼ੋਰੀ ਦਾ ਪਰਗਟਾਵਾ ਹਨ। ਇਹ ਸਭ ਮਨੁੱਖੀ ਜੀਵਨ ਅਤੇ ਸੰਸਾਰ ਦਾ ਵਿਹਾਰ ਹੈ ਜਿਸ ਵਿਚ ਮਾਇਆ ਦੇ ਦੂਜੇ ਭਾਉ ਦਾ ਪਰਭਾਵ ਹੈ। ਗੁਰੂ ਨਾਨਕ ਸਾਹਿਬ ਸੰਸਾਰ ਵਿਚ ਮਾਇਆ ਦੇ ਪਰਭਾਵ ਦਾ ਦਰਿਸ਼ਟਾਂਤ ਦੇ ਰਹੇ ਹਨ, ਉਹ ਪ੍ਰਭੂ ਨੂੰ ਸੰਬੋਧਨ ਨਹੀਂ ਕਰ ਰਹੇ ਅਤੇ ਨਾ ਹੀ ਕੋਈ ਇਤਿਹਾਸਕ ਵਰਨਣ ਕਰ ਰਹੇ ਹਨ।
“ਕਰਤਾ ਤੂੰ ਸਭਨਾ ਕਾ ਸੋਈ॥ ਜੇ ਸਕਤਾ ਸਕਤੇ ਕੋ ਮਾਰੇ ਤਾ ਮਨ ਰੋਸੁ ਨ ਹੋਈ॥1॥ ਰਹਾਉ॥” ਫਰੀਦ ਕੋਟੀਏ ਟੀਕੇ ਦੇ ਰਹਾਉ ਦੀ ਪੰਗਤੀ ਦੇ ਇਹ ਅਰਥ “ਹੇ ਕਰਤਾ ਪੁਰਖ! ਤੂੰ ਸਭ ਕਾ (ਸੋਈ) ਸੁਧ ਲੈਨੇ ਹਾਰ ਹੈ॥ ਜੇ (ਸਕਤਾ) ਬਲਵਾਨ, ਬਲਵਾਨ ਕੋ ਮਾਰੇ ਤੇ ਫਿਰ ਤੁਹਾਰੇ ਮਨ ਮੇਂ ਮਾਰਨੇ ਵਾਲੇ ਪਰ ਕ੍ਰੋਧ ਨਹੀਂ ਆਉਤਾ” ਪ੍ਰਭੂ ਨੂੰ ਮਾਨਵ ਰੂਪ
(Anthropomorphic) ਵਜੋਂ ਪੇਸ਼ ਕਰਦੇ ਹਨ। ਇਹ ਗੁਰਮਤਿ ਸਿਧਾਂਤ ਦੇ ਵਿਪਰੀਤ ਹੈ। ਗੁਰਮਤਿ ਵਿਚ ਪ੍ਰਭੂ ਨੂੰ ਮਨੁੱਖ ਜਾਂ ਅਵਤਾਰ ਨਹੀਂ ਚਿਤਵਿਆ ਹੈ ਅਤੇ ਨਾ ਹੀ ਉਸਦਾ ਕੋਈ ਮਨ ਹੈ ਜਿਸ ਨੂੰ ਕ੍ਰੋਧ ਆਉਂਦਾ ਹੋਵੇ। ਮਨ ਤੇ ਮਨੁੱਖ ਦਾ ਗੁਣ ਹੈ ਪ੍ਰਭੂ ਦਾ ਨਹੀਂ। “ਕਰਤਾ ਤੂੰ ਸਭਨਾ ਕਾ ਸੋਈ” ਪ੍ਰਭੂ ਦੇ ਇਕ ਗੁਣ ਦਾ ਵਰਨਣ ਹੈ ਅਤੇ ਇਹ ਪ੍ਰਭੂ ਨੂੰ ਸੰਬੋਧਨ ਕਰ ਕੇ ਨਹੀਂ ਆਖਿਆ ਜਾਪਦਾ। ਇਹ ਤੇ ਸ਼ਰਧਾਲੂਆਂ ਨੂੰ ਉਪਦੇਸ਼ ਆਖਿਆ ਜਾ ਸਕਦਾ ਹੈ।
ਹਾਕਮ ਸਿੰਘ


(05/11/12)
ਸਰਵਜੀਤ ਸਿੰਘ

ਚਰਨਜੀਤ ਸਿੰਘ ਬਰੈਂਮਪਟਨ ਜੀ, ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫ਼ਤਿਹ।
ਆਪ ਜੀ ਵੱਲੋਂ ਬਿਕ੍ਰਮੀ ਸੰਮਤ ਨੂੰ ਈਸਵੀ ‘ਚ ਬਦਲਣ ਸਬੰਧੀ ਇਕ ਨੁਕਤਾ ਉਠਾਇਆ ਗਿਆ ਹੈ। ਇਸ ਸਬੰਧੀ ਬੇਨਤੀ ਹੈ ਕਿ ਜਦੋਂ ਅਸੀਂ ਬਿਕ੍ਰਮੀ ਸੰਮਤ ਨੂੰ ਈਸਵੀ ‘ਚ ਬਦਲਦੇ ਹਾਂ ਤਾ ਇਕ ਗਲਤੀ ਅਕਸਰ ਹੀ ਹੋ ਜਾਂਦੀ ਹੈ। ਆਮ ਤੌਰ ਤੇ ਇਹ ਬਿਕ੍ਰਮੀ ਸੰਮਤ ‘ਚ 57 ਸਾਲ ਘਟਾ ਲਏ ਜਾਂਦੇ ਹਨ। ਜੇ ਕੋਈ ਤਾਰੀਖ 1 ਚੇਤ ਤੋਂ 17 ਪੋਹ ਦੇ ਦਰਮਿਆਨ ਦੀ ਹੋਵੇਗੀ ਤਾਂ ਫ਼ਰਕ 57 ਸਾਲ ਦਾ ਹੀ ਹੋਵੇਗਾ ਪਰ ਜਦੋਂ ਕੋਈ ਤਾਰੀਖ 18 ਪੋਹ ਤੋਂ 30 ਫੱਗਣ ਦੇ ਦਰਮਿਆਨ ਦੀ ਹੋਵੇਗੀ ਤਾਂ ਫਰਕ 56 ਸਾਲ ਦਾ ਹੋਵੇਗਾ।
31 ਦਸੰਬਰ 2013 ਈ: ਦਿਨ ਸੋਮਵਾਰ ਨੂੰ 17 ਪੋਹ ਸੰਮਤ 2069 ਬਿਕ੍ਰਮੀ (ਦ੍ਰਿਕ ਗਿਣਤ ਸਿਧਾਂਤ) ਹੈ ਹੁਣ ਜੇ ਇਸ ਨੂੰ ਈ: ਸੰਨ ਵਿਚ ਬਦਲਣਾ ਹੋਵੇ ਤਾਂ ਇਸ ‘ਚ 57 ਸਾਲ ਘਟਾਉਣੇ ਪੈਣਗੇ। 2069-57= 2012 ਈ:। 1 ਜਨਵਰੀ ਨੂੰ ਇਹ ਸੰਮਤ 2013ਈ: ਹੋ ਜਾਣਾ ਹੈ ਪਰ ਬਿਕਰਮੀ ਸੰਮਤ 2069 ਹੀ ਰਹਿਣਾ ਹੈ। ਇਸ ਲਈ 18 ਪੋਹ ਸੰਮਤ 2069 ਬਿਕ੍ਰਮੀ ਦੀ ਤਾਰੀਖ 1 ਜਨਵਰੀ 2013 ਈ: ਦਿਨ ਮੰਗਲਵਾਰ ਹੋਵੇਗੀ। ਹੁਣ ਜੇ ਅਸੀਂ 2013 ਵਿਚ 57 ਜਮਾ ਕਰੀਏ ਤਾਂ 2013+57=2070 ਸੰਮਤ ਬਣਦਾ ਹੈ ਜੋ ਕਿ ਠੀਕ ਨਹੀ ਹੈ। ਇਸ ਲਈ 1 ਜਨਵਰੀ ਭਾਵ 18 ਪੋਹ ਤੋਂ 13 ਮਾਰਚ ਭਾਵ 30 ਫੱਗਣ ਤਾਂਈ 56 ਘਟਾਉਣੇ ਪੈਣਗੇ। 1 ਚੇਤ ਤੋਂ ਸੰਮਤ 2070 ਹੋ ਜਾਵੇਗਾ ਤਾਂ 57 (2070-57= 2013) ਘਟਾਉਣੇ ਪੈਣਗੇ। “ਬਿਕ੍ਰਮੀ ਸੰਮਤ ਨਾਲੋਂ ਅੰਗਰੇਜੀ ਸੰਨ 56 ਸਾਲ 9 ਮਹੀਨੇ 17 ਦਿਨ ਛੋਟਾ ਹੈ” (ਵਸਾਖ ਨਹੀ ਕੱਤਕ-ਪੰਨਾ 138)
ਗੁਰੂ ਨਾਨਕ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ ਸਬੰਧੀ ਬੇਨਤੀ ਹੈ ਕਿ ਪੁਰਾਨਤ ਇਤਿਹਾਸਕ ਵਸੀਲਿਆਂ ‘ਚ ਇਹ ਤਾਰੀਖ ਅੱਸੂ ਵਦੀ 10 ਸੰਮਤ 1596 ਬਿਕ੍ਰਮੀ ਦਰਜ ਹੈ। ਕਈ ਲੇਖਕਾਂ ਨੇ ਇਹ ਤਾਰੀਖ ਅੱਸੂ ਸੁਦੀ 10 ਸੰਮਤ 1596 ਬਿਕ੍ਰਮੀ ਵੀ ਦਰਜ ਕੀਤੀ ਹੈ। (ਪੁੰਨਿਆ ਤੋਂ ਮੱਸਿਆ ਭਾਵ ਹਨੇਰੇ ਪੱਖ ਨੂੰ ਵਦੀ ਅਤੇ ਮੱਸਿਆ ਤੋਂ ਪੁੰਨਿਆ ਭਾਵ ਚਾਨਣੇ ਪੱਖ ਨੂੰ ਸੁਦੀ ਲਿਖਿਆ ਜਾਂਦਾ ਹੈ) ਹੋ ਸਕਦਾ ਹੈ ਕਿ ਇਹ ਵਦੀ-ਸੁਦੀ ਦੇ ਭੁਲੇਖੇ ਕਰਕੇ ਹੋਇਆ ਹੋਵੇ। ਗੁਰੂ ਨਾਨਕ ਜੀ, ਅੱਸੂ ਵਦੀ 10 ਸੰਮਤ 1596 ਬਿਕ੍ਰਮੀ ਭਾਵ 8 ਅੱਸੂ ਸੰਮਤ 1596 ਬਿਕ੍ਰਮੀ (ਸੂਰਜੀ ਸਿਧਾਂਤ) 7 ਸਤੰਬਰ 1539 (ਯੂਲੀਅਨ) ਦਿਨ ਐਤਵਾਰ ਨੂੰ ਜੋਤੀ ਜੋਤ ਸਮਾਏ ਸਨ।
‘ਆਵਨਿ ਅਠਤਰੈ ਜਾਨਿ ਸਤਾਨਵੈ’:- ਜੇ ਇਹ ਸੂਰਜੀ ਬਿਕ੍ਰਮੀ ਦਾ ਸੰਮਤ ਹੈ ਤਾਂ ‘ਅਠਤਰੈ’ ਭਾਵ 1578 ਦਾ ਅਰੰਭ ਭਾਵ 1 ਚੇਤ, 25 ਫਰਵਰੀ 1521 (ਯੂਲੀਅਨ) ਦਿਨ ਸੋਮਵਾਰ ਨੂੰ ਹੋਇਆ ਸੀ ਅਤੇ ਇਸ ਦਾ ਆਖਰੀ ਦਿਨ ਭਾਵ 30 ਫੱਗਣ 24 ਫਰਵਰੀ 1522 (ਯੂਲੀਅਨ) ਦਿਨ ਸੋਮਵਾਰ ਸੀ। ‘ਸਤਾਨਵੈ’ ਭਾਵ 1597 ਦਾ ਅਰੰਭ 1 ਚੇਤ/26 ਫਰਵਰੀ 1540 (ਯੂਲੀਅਨ) ਦਿਨ ਵੀਰਵਾਰ ਨੂੰ ਹੋਇਆ ਸੀ ਅਤੇ ਇਸ ਦਾ ਆਖਰੀ ਦਿਨ ਭਾਵ 30 ਫੱਗਣ 24 ਫਰਵਰੀ 1541(ਯੂਲੀਅਨ) ਦਿਨ ਵੀਰਵਾਰ ਸੀ।
ਜੇ ਇਹ ਚੰਦਰ-ਸੂਰਜੀ ਬਿਕ੍ਰਮੀ ਦਾ ਸੰਮਤ ਹੈ ਤਾਂ ਇਸ ਦਾ ਅਰੰਭ ਭਾਵ ਚੇਤ ਸੁਦੀ ਏਕਮ, 9 ਮਾਰਚ 1521 (ਯੂਲੀਅਨ) ਦਿਨ ਸ਼ਨਿਚਰਵਾਰ ਨੂੰ ਹੋਇਆ ਸੀ ਅਤੇ ਇਸ ਦਾ ਆਖਰੀ ਦਿਨ 2 ਚੇਤ 26 ਫਰਵਰੀ 1522 (ਯੂਲੀਅਨ) ਦਿਨ ਬੁਧੱਵਾਰ ਸੀ।‘ਸਤਾਨਵੈ’ ਇਸ ਦਾ ਅਰੰਭ ਭਾਵ ਚੇਤ ਸੁਦੀ ਏਕਮ, 9 ਮਾਰਚ 1540 (ਯੂਲੀਅਨ) ਦਿਨ ਮੰਗਲਵਾਰ ਨੂੰ ਹੋਇਆ ਸੀ ਅਤੇ ਇਸ ਦਾ ਆਖਰੀ ਦਿਨ 2 ਚੇਤ 25 ਫਰਵਰੀ 1522 (ਯੂਲੀਅਨ) ਦਿਨ ਸ਼ੁੱਕਰਵਾਰ ਸੀ।
ਇਹ ਹੈ ਤਾਰੀਖਾਂ ਸਬੰਧੀ ਕੁਝ ਜਾਣਕਾਰੀ। ਹੋ ਸਕਦਾ ਹੈ ਕਿ ਇਹ ਜਾਣਕਾਰੀ ਆਪ ਜੀ ਵੱਲੋਂ ਉਠਾਏ ਗਏ ਬਹੁਤ ਹੀ ਅਹਿਮ ਸਵਾਲ ਦਾ ਸਹੀ ਜਵਾਬ ਲੱਭਣ ‘ਚ ਸਹਾਈ ਹੋਵੇਗੀ।
ਆਪ ਜੀ ਵੱਲੋਂ ਲਿਖੇ ਗਏ ਸ਼ਬਦਾਂ, “ਇਸ ਕਿਸਮ ਦੀਆਂ ਭਵਿਖਵਾਣੀਆਂ ਕਰਣੀਆਂ ਗੁਰਬਾਣੀ ਦੀ ਸਿਖਿਆਂਵਾਂ ਨਾਲ ਮੇਲ ਨਹੀਂ ਖਾਂਦੀਆਂ” ਨਾਲ ਮੈਂ ਸਹਿਮਤ ਹਾਂ।
ਸਤਿਕਾਰ ਸਹਿਤ ਸਰਵਜੀਤ ਸਿੰਘ

*************************************************

ਹਰਦੇਵ ਸਿੰਘ ਜੰਮੂ ਜੀ,
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫ਼ਤਿਹ।
ਆਪ ਨੇ ਆਪਣੇ ਲੇਖ, ‘ਇਕ ਪ੍ਰਚਾਰਕ ਜੀ ਨਾਲ ਸੰਖੇਪ ਮੁਲਾਕਾਤ’ ਵਿਚ ਜੋ ਬੁਝਾਰਤ ਪਾਈ ਹੈ ਉਸ ਦੀ ਸਮਝ ਨਹੀ ਆਈ। ਮੈਨੂੰ ਤੁਹਾਡਾ ਲੇਖ ਪੜ੍ਹ ਕੇ ਇਹ ਮਹਿਸੂਸ ਹੋਇਆ ਹੈ ਕਿ ਆਪ ਜੀ ਨੇ ਇਕ ਫਰਜ਼ੀ ਪਾਤਰ ਸਿਰਜ ਕੇ ਮੁਲਾਕਾਤ ਕੀਤੀ ਹੈ। ਆਪ ਹੀ ਪ੍ਰਚਾਰਕ ਵੱਲੋਂ ਸਵਾਲ ਕਰਕੇ ਆਪ ਹੀ ਜਵਾਬ ਦੇ ਕੇ ਪ੍ਰਚਾਰਕ ਨੂੰ ਚੁੱਪ ਹੀ ਨਹੀ ਕਰਵਾਇਆ ਸਗੋਂ ਉਸ ਦੀ ਆਪਣੇ ਨਾਲ ਸਹਿਮਤੀ ਵੀ ਇਨ੍ਹਾਂ ਸ਼ਬਦਾਂ, “ਤਾਂ ਪ੍ਰਚਾਰਕ ਜੀ ਨੇ ਸਵੀਕਾਰ ਕੀਤਾ ਕਿ ਹਾਂ ਕੁੱਝ ਗੱਲਾਂ ਦਾ ਪਤਾ ਤਾਂ ਆਪਸੀ ਵਿਚਾਰ ਨਾਲ ਹੀ ਚਲਦਾ ਹੈ” ਪ੍ਰਗਟਾ ਦਿੱਤੀ ਹੈ। ਲੰਗਰ ਛਕਣ ਪਿਛੋਂ ਤਾਂ ਉਸ ਵਿਚਾਰੇ ਨੇ ਤੁਹਾਡੇ ਸਵਾਲਾਂ ਦਾ ਸਾਹਮਣਾ ਕਰਨ ਦੀ ਬਿਜਾਏ ਉਥੋਂ ਖਿਸਕਣ `ਚ ਹੀ ਭਲਾਈ ਸਮਝੀ। ਆਪ ਜੀ ਦੇ ਸ਼ਬਦ, “ਬੜੀ ਹੈਰਾਨਗੀ ਹੋਈ ਕਿ ਉਹ ਪ੍ਰਚਾਰਕ ਜੀ ਬਿਨਾ ਕੋਈ ਗਲ ਕੀਤੇ ਅਤੇ ਬਿਨ੍ਹਾ ਮਿਲੇ-ਕੁੱਝ ਕਹੇ ਬਾਹਰੋ-ਬਾਹਰ ਹੀ ਚਾਲੇ ਪਾ ਗਏ। ਮੈਂ ਉਡੀਕਦਾ ਹੀ ਰਿਹਾ ਜਦ ਤਕ ਕਿ ਕਿਸੇ ਨੇ ਦੱਸਿਆ ਕਿ ਉਹ ਤਾਂ ਚਲੇ ਗਏ ਹਨ”। ਅੱਗੇ ਆਪ ਜੀ ਲਿਖਦੇ ਹੋ, “ਇਸ ਉਪਰੰਤ ਇੱਕ ਹੋਰ ਵਿਸ਼ੇ ਬਾਰੇ ਬੜੀ ਛੋਟੀ ਜਿਹੀ ਵਿਚਾਰ ਹੋਈ ਜਿਸਦਾ ਜ਼ਿਕਰ ਇੱਥੇ ਕਰਨਾ ਠੀਕ ਨਹੀਂ ਜਾਪਦਾ”। ਮੇਰਾ ਖਿਆਲ ਹੈ ਕਿ ਇਹ ਵਿਸ਼ਾ ‘ਤ੍ਰਿਆ ਚਰਿੱਤਰ’ ਦਾ ਹੋਵੇਗਾ।
ਤੁਹਾਡੀ ਪਹਿਲੀ ਪੰਗਤੀ ਤੋਂ , “ਕੁੱਝ ਦਿਨ ਪਹਿਲਾਂ ਕੁੱਝ ਸੱਜਣਾ ਨਾਲ ਵਿਚਾਰ ਵਟਾਂਦਰੇ ਦੌਰਾਨ ਅਚਾਨਕ ਇੱਕ ਪ੍ਰਚਾਰਕ ਸੱਜਣ ਜੀ ਕਮਰੇ ਵਿੱਚ ਦਾਖ਼ਲ ਹੋਏ” ਤਾਂ ਇਹ ਜਾਪਦਾ ਹੈ ਕਿ ਇਹ ਗੱਲਬਾਤ ਤੁਹਾਡੇ ਘਰ/ਦਫਤਰ `ਚ ਹੋਈ ਹੈ। ਇਕ ਹੋਰ ਪੰਗਤੀ, “ਇਸੇ ਦੋਰਾਨ ਕਿਸੇ ਨੇ ਲੰਗਰ ਛੱਕ ਕੇ ਬਾਕੀ ਗਲ ਕਰਨ ਦਾ ਸੁਜਾਅ ਦੇ ਦਿੱਤਾ ਤਾਂ ਅਸੀਂ ਲੰਗਰ ਕਮਰੇ ਵਿੱਚ ਜਾ ਬੈਠੇ”। ਇਸ ਤੋਂ ਲਗਦਾ ਹੈ ਕਿ ਆਪ ਜੀ ਕਿਸੇ ਗੁਰਦਵਾਰੇ ਦੇ ਦਰਸ਼ਨਾਂ ਨੂੰ ਗਏ ਹੋਵੋਗੇ। ਅੱਗੇ ਆਪ ਜੀ ਲਿਖਦੇ ਹੋ, “ਲੰਗਰ ਛੱਕਣ ਦੀ ਸਮਾਪਤੀ ਹੋਈ ਤਾਂ ਮੇਜ਼ਬਾਨ ਸਾਹਿਬ ਜੀ ਨੇ ਕਿਹਾ ਕਿ ਤੁਸੀਂ ਕਮਰੇ ਵਿੱਚ ਜਾ ਕੇ ਵਿਚਾਰਾਂ ਜਾਰੀ ਰੱਖੋ ਤੇ ਮੈਂ ਕੋਈ ਜ਼ਰੂਰੀ ਕੰਮ ਨਿਪਟਾ ਕੇ ਵਾਪਸ ਪਰਤਦਾ ਹਾਂ”। ਇਸ ਦਾ ਭਾਵ ਹੈ ਕਿ ਤੁਸੀਂ ਕਿਸੇ ਦੇ ਘਰ ਗਏ ਹੋਏ ਹੋ। “ਮੈਂ ਕੁੱਝ ਸੱਜਣਾ ਨਾਲ ਕਮਰੇ ਵਿੱਚ ਚਲਾ ਗਿਆ” ਇਸ ਦਾ ਭਾਵ ਹੈ ਕਿ ਉਥੇ ਤੁਹਾਡੇ ਸਾਥੀ (ਸ. ਦਵਿੰਦਰ ਸਿੰਘ ਜੰਮੂ) ਤੋਂ ਇਲਾਵਾ ਹੋਰ ਵੀ ਕਈ ਸੱਜਣ ਹਾਜ਼ਰ ਸਨ। ਜਿਸ ਦੀ ਤਸਦੀਕ ਤੁਹਾਡੇ ਲਿਖੇ ਸ਼ਬਦ, “ਪਰ ਪ੍ਰਚਾਰਕ ਜੀ ਅਤੇ ਬਾਕੀ ਮਿੱਠਬੋਲੜੇ ਸੱਜਣਾਂ ਦੇ ਸੁਭਾਅ ਵਿੱਚ ਕਾਫ਼ੀ ਅੰਤਰ ਮਹਸੂਸ ਹੋਇਆ” ਵੀ ਕਰਦੇ ਹਨ। ਆਪ ਵੱਲੋਂ ਲਿਖੀ ਇਕ ਹੋਰ ਪੰਗਤੀ, “ਜੇ ਕਰ ਪ੍ਰਚਾਰਕ ਜੀ ਕੁੱਝ ਸਮ੍ਹਾਂ ਹੋਰ ਬੈਠਦੇ ਤਾਂ ਹੋਰ ਵਿਸਤ੍ਰਤ ਵਿਚਾਰਾਂ ਹੁੰਦੀਆਂ। ਕੁੱਝ ਸਿੱਖਣ ਦਾ ਮੌਕਾ ਮਿਲਦਾ”, ਵੀ ਕਹਾਣੀ ਨੂੰ ਫਰਜ਼ੀ ਹੀ ਸਾਬਿਤ ਕਰਦੀ ਹੈ। ਸਾਰੇ ਲੇਖ `ਚ ਤਾਂ ਤੁਸੀਂ ਉਸ ਪ੍ਰਚਾਰਕ ਤੋਂ ਕੁਝ ਵੀ ਸਿੱਖਣ ਦਾ ਜਿਕਰ ਨਹੀ ਕੀਤਾ ਸਗੋਂ ਉਸ ਨੂੰ ਸਵਾਲ ਪੁਛ ਕੇ ਠਿੱਠ ਹੀ ਕੀਤਾ ਹੈ ਤਾਂ ਹੀ ਤਾ ਉਸ ਵਿਚਾਰੇ ਨੇ ਲੰਗਰ ਛਕ ਕੇ ਖਿਸਕਣ ਦੀ ਕੀਤੀ। ਅਖੀਰ `ਚ ਆਪ ਜੀ ਲਿਖਦੇ ਹੋ, “ਬਾਕੀ ਸੱਜਣਾਂ ਨਾਲ ਕੁੱਝ ਵਿਚਾਰਾਂ ਉਪਰੰਤ ਮੈਂ ਤੇ ਸ. ਦਵਿੰਦਰ ਸਿੰਘ ਜੀ ਬਾ-ਕਾਯਦਾ ਪਿਆਰ ਭਰੀ ਰੁੱਖ਼ਸਤ ਲੇ ਕੇ ਵਾਪਸ ਪਰਤ ਆਏ” ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਤੁਸੀਂ ਕਿਸੇ ਦੇ ਘਰ ਗਏ ਹੋਏ ਸੀ।
ਜੰਮੂ ਜੀ, ਤੁਸੀਂ ਆਪਣੇ ਲੇਖ `ਚ ਰਹਿਤ ਮਰਯਾਦਾ ਅਤੇ ਉਸ `ਚ ਦਰਜ ਅਰਦਾਸ ਦਾ ਜਿਕਰ ਵੀ ਕੀਤਾ ਹੈ ਅਤੇ ਆਪਣਾ ਸਾਥੀ ਵੀ ਸ. ਦਵਿੰਦਰ ਸਿੰਘ ਜੰਮੂ ਲਿਖਿਆ ਹੈ। ਪਿਛਲੇ ਦਿਨੀਂ ਹੀ ਇਸ ਸੰਸਥਾ ਦੀ ਇਕੱਤਰਤਾ ਵੀ ਜੰਮੂ `ਚ ਹੀ ਹੋਈ ਸੀ। ਇਨ੍ਹਾਂ ਸਾਰੇ ਹਾਲਾਤਾਂ ਨੂੰ ਮੁਖ ਰੱਖਕੇ ਇਹ ਸਿੱਟਾ ਸਹਿਜੇ ਹੀ ਕੱਢਿਆ ਜਾ ਸਕਦਾ ਹੈ ਕਿ ਤੁਸੀਂ ਖ਼ਿਆਲੀ ਪਾਤਰਾਂ ਰਾਹੀ ਉਸ ਸੰਸਥਾ ਖਿਲਾਫ਼ ਆਪਣੀ ਭੜਾਸ ਹੀ ਕੱਢੀ ਹੈ।
ਹਰਦੇਵ ਸਿੰਘ ਜੰਮੂ ਜੀ, ਇੰਨੇ ਘਟੀਆਂ ਤਰੀਕੇ ਨਾਲ ਅਤੇ ਏਨੀ ਨੀਵੇਂ ਪੱਧਰ ਦੀ ਅਲੋਚਨਾ ਕਰਕੇ, ਆਪਣੇ ਮੁਹੋਂ ਆਪ ਹੀ ਮੀਆ ਮਿੱਠੂ ਬਣਨਾ, ਆਪਣੇ ਆਪ ਨੂੰ ਵਿਦਵਾਨ ਸਮਝਣ ਵਾਲੇ ਨੂੰ ਸ਼ੋਭਾ ਨਹੀ ਦਿੰਦਾ।
ਧੰਨਵਾਦ
ਸਰਵਜੀਤ ਸਿੰਘ

*************************************************************************

ਸਤਿਕਾਰ ਕਮੇਟੀ ਬਨਾਮ ਪੰਥਕ ਮਤਾ
ਪਿਛਲੇ ਦਿਨੀਂ ਅਖ਼ਬਾਰੀ ਖ਼ਬਰਾਂ ਮੁਤਾਬਕ ਆਪੂ ਬਣੀ ਸਤਿਕਾਰ ਕਮੇਟੀ ਨੇ ‘ਭਾਈ ਚਤਰ ਸਿੰਘ ਜੀਵਨ ਸਿੰਘ’ ਵੱਲੋਂ ਬਿਲਟੀ ਰਾਹੀ ਭੇਜੇ ਗਏ ਨਿਤਨੇਮ ਦੇ ਗੁਟਕੇ ਅਤੇ ਹੋਰ ਕਿਤਾਬਾਂ ਨੂੰ ਰੋਕ ਲਿਆ ਅਤੇ ਬਕਸਿਆਂ `ਚ ਬੰਦ ਕਰਕੇ ਸਾਰਾ ਸਮਾਨ ਅਗਲੇਰੀ ਕਰਵਾਈ ਲਈ ਅਕਾਲ ਤਖ਼ਤ ਸਾਹਿਬ ਭੇਜ ਦਿੱਤਾ। ਯਾਦ ਰਹੇ ਇਸ ਪ੍ਰਕਾਸ਼ਕ ਤੇ ਪਹਿਲਾ ਵੀ ਅਜੇਹੀ ਕਾਰਵਾਈ ਹੋ ਚੁੱਕੀ ਹੈ। ਉਦੋਂ ਤਾ ਮਸਲਾ ਇਸ ਤੋਂ ਵੀ ਵੱਡਾ ਸੀ ਕਿਉਂਕਿ ਉਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਭੇਜੇ ਜਾ ਰਹੇ ਸਨ। ਉਸ ਵੇਲੇ ਇਸ ਫ਼ਰਮ ਦੇ ਮਾਲਕਾਂ ਖਿਲਾਫ਼ ਹੀ ਕਰਵਾਈ ਨਹੀ ਸੀ ਕੀਤੀ ਗਈ ਸਗੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਨਵੇ ਸਰੂਪ ਛਾਪਣ ਤੇ ਵੀ ਪਾਬੰਦੀ ਲਾ ਦਿੱਤੀ ਗਈ ਸੀ। ਹੁਣ ਇਹ ਸਰੂਪ ਸਿਰਫ ਸ਼ਰੋਮਣੀ ਕਮੇਟੀ ਹੀ ਛਾਪ ਸਕਦੀ ਹੈ ਅਤੇ ਪੂਰਨ ਗੁਰ ਮਰਯਾਦਾ ਨਾਲ ਦੇਸ਼ ਵਿਦੇਸ਼ ਭੇਜਦੀ ਹੈ। ਸ਼ਰੋਮਣੀ ਕਮੇਟੀ ਵੱਲੋਂ ਆਪਣੇ ਜਿੰਮੇਵਾਰ ਅਧਿਕਾਰੀਆਂ ਰਾਹੀ ਵਿਦੇਸ਼ `ਚ ਆਪ ਪੁਜਦੇ ਕੀਤੇ ਗਏ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀਆਂ ਖ਼ਬਰਾਂ ਵੀ ਕਿਵੇਂ ਅਖ਼ਬਾਰੀ ਸੁਰਖੀਆਂ ਦਾ ਸ਼ਿੰਗਾਰ ਬਣ ਦੀਆ ਰਹੀਆਂ ਹਨ ਇਕ ਵੱਖਰਾ ਵਿਸ਼ਾ ਹੈ ਪਰ ਇਥੇ ਮੈਂ ਇਕ ਉਸ ਮਤੇ ਦਾ ਜਿਕਰ ਕਰਨਾ ਚਾਹੁੰਦਾ ਹਾਂ ਜੋ ਸ਼ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਵਿਦਵਾਨਾਂ ਨੇ ਖ਼ੁਦ ਪਾਸ ਕੀਤਾ ਸੀ।
ਧਾਰਮਿਕ ਸਲਾਹਕਾਰ ਕਮੇਟੀ ਦੀ ਚੌਧਵੀਂ ਇਕੱਤਰਤਾ ਮਿਤੀ 13-5-45 ਨੂੰ ਪਾਸ ਕੀਤਾ ਗਿਆ ਮਤਾ ਨੰ: 29
ਬੀੜਾਂ ਦੇ ਪਾਰਸਲ: ਸ਼੍ਰੀ ਦਰਬਾਰ ਸਾਹਿਬ ਕਮੇਟੀ ਦੀ ਪੱਤ੍ਰਿਕਾ ਨੰ: 4125/67 ਮਿਤੀ 28-12-44 ਜਿਸ ਰਾਹੀਂ ਉਨ੍ਹਾਂ ਪੁੱਛ ਕੀਤੀ ਹੈ ਕਿ ਕੀ ਸ੍ਰੀ ਗੁਰੂ ਸਾਹਿਬ ਜੀ ਦੀਆਂ ਬੀੜਾਂ ਬਾਹਰ ਪਾਰਸਲਾਂ ਰਾਜੀ ਭੇਜੀਆਂ ਜਾਣੀਆਂ ਚਾਹੀਦੀਆਂ ਹਨ ਜਾਂ ਨਹੀ। ਪੇਸ਼ ਹੋ ਕੇ ਪ੍ਰਵਾਨ ਹੋਇਆ ਕਿ ਪਾਰਸਲ ਰਾਹੀਂ ਬੀੜਾਂ ਲੋੜ ਪੈਣ ਤੇ ਭੇਜ ਦੇਣੀਆਂ ਚਾਹੀਦੀਆਂ ਹਨ ਪਰੰਤੂ ਇਸ ਗੱਲ ਦਾ ਖਾਸ ਖਿਆਲ ਰੱਖਿਆ ਜਾਣਾ ਚਾਹੀਦਾ ਹੈ ਕਿ ਪੈਕਿੰਗ ਚੰਗਾ ਤੇ ਆਦਰਯੋਗ ਹੋਵੇ। ਨੋਟ: ਇਸ ਸਮੇਂ ਸਿੰਘ ਸਾਹਿਬ ਜਥੇਦਾਰ ਮੋਹਣ ਸਿੰਘ ਜੀ ਨੇ ਇਕੱਤਰਤਾ ਵਿਚ ਦਰਸ਼ਨ ਦਿੱਤੇ। (ਪੰਥਕ ਮਤੇ-ਪੰਨਾ 38, ਸੰਪਾਦਕ ਡਾ ਕਿਰਪਾਲ ਸਿੰਘ)
ਹੁਣ ਸਵਾਲ ਪੈਦਾ ਹੁੰਦਾ ਹੈ ਕੀ ਇਹ ਮਤਾ ਵਾਪਸ ਲੈ ਲਿਆ ਗਿਆ ਹੈ ਜਾਂ ਸਤਿਕਾਰ ਕਮੇਟੀ ਸਮੇਤ ਸ਼੍ਰੋਮਣੀ ਕਮੇਟੀ ਨੂੰ ਖ਼ੁਦ ਇਸ ਮਤੇ ਦੀ ਜਾਣਕਾਰੀ ਨਹੀ ਹੈ?
ਸਤਿਕਾਰ ਸਹਿਤ
ਸਰਵਜੀਤ ਸਿੰਘ


(05/11/12)
ਹਰਦੇਵ ਸਿੰਘ, ਜੰਮੂ

‘ਮਨੁੱਖਤਾ ਲਈ ਜੀਵਨ ਜਾਚ ਵਿੱਚ ਸਿੱਖ ਦੀ ਪਰਿਭਾਸ਼ਾ ਕਿਉਂ’ ?

ਹਰਦੇਵ ਸਿੰਘ, ਜੰਮੂ

ਗੁਰੂ ਨਾਨਕ ਜੀ ਨੇ ਜਿਸ ਧਰਮ ਦੀ ਪਾਲਣਾ ਦਾ ਉਪਦੇਸ਼ ਸਾਨੂੰ ਦਿੱਤਾ, ਉਸ ਧਰਮ ਦੀਆਂ ਸਿੱਖਿਆਵਾਂ ਸਾਰੇ ਮਨੁੱਖਾਂ ਲਈ ਲਾਹੇਵੰਧ ਹਨ। ਇਸ ਕਰਕੇ ਗੁਰੂ ਨਾਨਕ ਦੇ ਧਰਮ ਨੂੰ ਸਾਰੀ ਮਨੁੱਖਤਾ ਲਈ ਕਿਹਾ ਜਾਂਦਾ ਹੈ। ਇਸਦਾ ਅਰਥ ਇਹ ਨਹੀਂ, ਕਿ ਸਾਰੇ ਮਨੁੱਖਾਂ ਨੇ ਇਸ ਨੂੰ ਅਪਨਾ ਲਿਆ ਹੈ। ਗੁਰੂ ਗ੍ਰੰਥ ਸਾਹਿਬ ਜੀ ਸਾਰੇ ਸੰਸਾਰ ਲਈ ਹਨ! ਇਸਦਾ ਦਾ ਅਰਥ ਇਹ ਨਹੀਂ ਕਿ, ਹਰ ਕਿਸੇ ਨੇ ਇਸ ਨੂੰ ਆਪਣਾ ਗੁਰੂ ਸਵੀਕਾਰ ਕਰ ਲਿਆ ਹੈ! ਸੰਸਾਰ ਦੇ ਬਾਕੀ ਲੋਕਾਂ ਲਈ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਗੁਰੂ ਹਨ, ਪਰ ਉਨ੍ਹਾਂ ਦੇ ਆਪਣੇ ਗੁਰੂ ਨਹੀਂ! ਗੁਰਤਾ ਤਾਂ ਸਵੀਕਾਰ ਕਰਨ ਦਾ ਭਾਵ ਹੁੰਦਾ ਹੈ। ਖ਼ੈਰ!

ਇਸ ਗਲ ਤੋਂ ਕੋਈ ਵੀ ਇਨਕਾਰੀ ਨਹੀਂ ਕਿ, ਗੁਰੂ ਨਾਨਕ ਵਲੋਂ ਸਿਖਾਏ ਧਰਮ ਵਿਚ, ਮਨੁੱਖਤਾ ਜਾਂ ਸਰਬਤ ਦੇ ਭਲੇ ਦਾ ਟੀਚਾ ਹੈ, ਅਤੇ ਗੁਰੂ ਗ੍ਰੰਥ ਜੀ ਦੀਆਂ ਸਿੱਖਿਆਵਾਂ, ਹਰ ਮਨੁੱਖ ਲਈ ਹਨ। ਚਾਹੇ ਤਾਂ ਹਰ ਕੋਈ ਉਸ ਨੂੰ ਪੜ ਕੇ, ਉਸ ਤੋਂ ਜੀਵਨ ਸੇਧ ਲੇ ਸਕਦਾ ਹੈ। ਪਰ ਨਾਲ ਦੇ ਨਾਲ, , ਇਸ ਸੱਚਾਈ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ, ਸਾਰੇ ਮਨੁੱਖਾਂ ਨੇ ਗੁਰੂ ਨਾਨਕ ਵਲੋਂ ਦਰਸਾਏ ਧਰਮ ਨੂੰ ਸਵੀਕਾਰ ਨਹੀਂ ਕੀਤਾ। ਨਾ ਗੁਰੂ ਨਾਨਕ ਤੋਂ ਦਸ਼ਮੇਸ਼ ਜੀ ਵੇਲੇ ਤਕ, ਅਤੇ ਨਾ ਹੀ ਉਸ ਤੋਂ ਬਾਦ ਅੱਜ ਤਕ!

ਇਸੇ ਪਰਿਪੇਖ ਵਿਚ, ਅੱਜ ਕਲ ਪ੍ਰਚਾਰੇ ਜਾ ਰਹੇ ਇਸ ਜੁਮਲੇ ਤੇ ਵਿਚਾਰ ਕਰੀਏ ਕਿ, ਸਿੱਖ ਰਹਿਤ ਮਰਿਆਦਾ ਸੁਧਾਰ ਦਾ ਟੀਚਾ, ਸਾਰੀ ਮਨੁੱਖਤਾ ਲਈ ਇੱਕ ਰਹਿਤ ਤਿਆਰ ਕਰਨਾ ਹੈ। ਕਮਾਲ ਹੈ ਭਈ! ਦਾਵਾ ਸਾਰੀ ਮਨੁੱਖਤਾ ਲਈ ਜੀਵਨ ਜਾਚ ਤਿਆਰ ਕਰਨ ਦਾ ਪਰ ਉਸ ਵਿੱਚ ਪਰਿਭਾਸ਼ਾ ਕੇਵਲ ਸਿੱਖ ਦੀ? ਇਸ ਦਾਵੇ ਤੋਂ ਹੀ ਸਿੱਧ ਹੁੰਦਾ ਹੈ ਕਿ ਦਾਵਾ ਕਰਨ ਵਾਲੇ ਜ਼ਜ਼ਬਾਤੀ ਹੋ ਸਕਦੇ ਹਨ, ਪਰ ਉਨ੍ਹਾਂ ਪਾਸ ਸੋਚ ਦੀ ਉਹ ਪੱਧਰ ਨਹੀਂ, ਜੋ ਕਿ ਐਸੇ ਮਾਮਲਿਆਂ ਬਾਰੇ ਸੋਚ-ਵਿਚਾਰ ਲਈ ਹੋਣੀ ਚਾਹੀਦੀ ਹੈ।

ਗੁਰੂ ਨਾਨਕ ਜੀ ਦਾ ਧਰਮ ਮਨੁੱਖਤਾ ਲਈ ਹੈ, ਇਹ ਤਾਂ ਠੀਕ ਹੈ। ਪਰ ਭਲਾ ਜੋ ਲੋਕਾਈ, ਗੁਰੂ ਨਾਨਕ ਦੇ ਮਾਰਗ ਤੇ ਤੁਰਨ ਦਾ ਨਿਸ਼ਚਾ ਹੀ ਨਹੀਂ ਰੱਖਦੀ, ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਨਹੀਂ ਮੰਨਦੀ, ਉਸ ਲੋਕਾਈ ਲਈ, ਸਿੱਖ ਕਿਵੇਂ ਕੋਈ ਰਹਿਤ ਮਰਿਆਦਾ ਤਿਆਰ ਕਰ ਸਕਦੇ ਹਨ? ਇਸਲਾਮ, ਇਸਾਈਅਤ ਆਦਿ ਵਿੱਚ ਅਕੀਦਾ ਰੱਖਣ ਵਾਲਿਆਂ ਲਈ ਕੁਰਾਨ, ਬਾਈਬਲ ਆਦਿ ਸਾਰੀ ਮਨੁੱਖਤਾ ਲਈ ਹਨ। ਉਨ੍ਹਾਂ ਤੋਂ ਪੁੱਛੇ ਬਿਨ੍ਹਾਂ, ਉਨ੍ਹਾਂ ਲਈ ਅਸੀਂ ਕਿਵੇਂ ਕੋਈ ਜੀਵਨ ਜਾਚ ਤਿਆਰ ਕਰ ਸਕਦੇ ਹਾਂ? ਇਹ ਭੁੱਲੇਖੇ ਵਿੱਚ ਪਏ ਹੋਏ ਸੱਜਣਾਂ ਦਾ ਭੁੱਲੇਖਾਪੁਰਨ ਦਾਵਾ ਹੈ। ਉਹ ਆਪਣੇ ਇਸ ਦਾਵੇ ਵਿੱਚ ਮੁਲੋਂ ਹੀ ਭੁੱਲੇ ਹੋਏ ਹਨ।

ਜੇ ਕਰ ਰਹਿਤ ਮਰਿਆਦਾ ਸਾਰੀ ਮਨੁੱਖਤਾ ਲਈ ਹੋਂਣੀ ਚਾਹੀਦੀ ਹੈ ਤਾਂ ਉਸ ਵਿੱਚ ਸਿੱਖ ਦੀ ਪਰਿਭਾਸ਼ਾ ਕਿਵੇਂ ਲਿਖੀ ਜਾ ਸਕਦੀ ਹੈ? ? ? ਉਸ ਵਿੱਚ ਤਾਂ ਮਨੁੱਖਤਾ ਦੀ ਪਰਿਭਾਸ਼ਾ ਹੋਣੀ ਚਾਹੀਦੀ ਹੈ! ਕਿਉਂਕਿ ਸਿੱਖ ਦੀ ਪਰਿਭਾਸ਼ਾ ਲਿੱਖਦੇ ਹੀ ਰਹਿਤ ਮਰਿਆਦਾ ਜਾਂ ਜੀਵਨ ਜਾਚ ਕੇਵਲ ਸਿੱਖਾਂ ਵਾਸਤੇ ਹੋ ਜਾਂਦੀ ਹੈ ਨਾ ਕਿ ਸਾਰੀ ਮਨੁੱਖਤਾ ਵਾਸਤੇ। ਪਰਿਭਾਸ਼ਾ ਸਿੱਖ ਦੀ, ਅਤੇ ਦਾਵਾ ‘ਸਾਰੀ ਮਨੁੱਖਤਾ ਲਈ’ ਦਾ? ਬੜਾ ਹਾਸੋਹੀਣਾ ਦੋਗਲਾ ਦਾਵਾ ਜਾਪਦਾ ਹੈ! ਦੋ ਕਸ਼ਤੀਆਂ ਤੇ ਸਵਾਰੀ ਵਰਗਾ! ਨਾ ਇੱਧਰ ਦਾ ਨਾ ਉੱਧਰ ਦਾ!

ਐਸਾ ਦਾਵਾ ਕਰਨ ਵਾਲਿਆਂ ਨੂੰ ਚਾਹੀਦਾ ਹੈ ਕਿ ਉਹ ‘ਸਿੱਖ’ ਦੇ ਬਜਾਏ ‘ਮਨੁੱਖ’ ਜਾਂ ‘ਮਨੁੱਖਤਾ’ ਦੀ ਪਰਿਭਾਸ਼ਾ ਲਿਖਣ, ਤਾਂ ਕਿ ਉਨ੍ਹਾਂ ਦੀ ‘ਕਥਨੀ ਅਤੇ ਕਰਨੀ’ ਇੱਕ ਨਜ਼ਰ ਆਏ, ਅਤੇ ਸਾਰੀ ਮਨੁੱਖਤਾ ਵਾਸਤੇ ਰਹਿਤ ਮਰਿਆਦਾ ਬਨਾਉਂਣ ਬਾਰੇ, ਉਨ੍ਹਾਂ ਦੀ ਵਿਦਵਤਾ ਅਤੇ ਕੁਸ਼ਲਤਾ ਦਾ ਵੀ ਪਤਾ ਚਲ ਸਕੇ!

ਹਰਦੇਵ ਸਿੰਘ, ਜੰਮੂ 5. 11. 12


(05/11/12)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਮੈਂ ਸਾਹਿਬ ਦਾ ਗੋਲਾ।
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਮੈਂ ਸਾਹਿਬ ਦਾ ਗੋਲਾ।
ਸਾਹਿਬ ਕਰਕੇ ਕੀਮਤ ਮੇਰੀ, ਸਾਹਿਬ ਬਿਨ ਨਾ ਤੋਲਾ।
ਸਭ ਕੁੱਝ ਆਪੋ ਆਪ ਹੈ ਸਾਹਿਬ, ਸਭ ਉਸ ਹੁਕਮ ਰਜ਼ਾਈ।
ਉਸ ਦੇ ਹੁਕਮ `ਚ ਹਰ ਕੋਈ ਏਥੇ, ਹੁਕਮ ਨਾ ਕਹਿਆ ਜਾਈ।
ਹੁਕਮ `ਚ ਰਹਿੰਦਾ ਸੋਨਾ ਸੋਈ, ਹੁਕਮੋਂ ਬਾਹਰ ਕੋਲਾ।
ਮੈਂ ਸਾਹਿਬ ਦਾ ਗੋਲਾ।
ਸਭ ਕੁੱਝ ਉਸ ਦੇ ਵੱਸ ਵਿਚ, ਕੁੱਝ ਨਾ, ਉਸ ਦੇ ਵੱਸੋਂ ਬਾਹਰਾ।
ਸਦ ਸੁਣਦਾ ਸਦ ਵੇਖੇ ਸਾਹਿਬ, ਨਜ਼ਰ `ਚ ਕੁੱਲ ਪਸਾਰਾ।
ਜੋ ਚਾਹੇ ਕਰਵਾਵੇ ਆਪੇ, ਏਹੋ ਹਰ ਘਰ ਬੋਲਾ।
ਮੈਂ ਸਾਹਿਬ ਦਾ ਗੋਲਾ।
ਉਸ ਦੇ ਹੁਕਮੋਂ ਸੱਜੇ ਖੱਬੇ, ਹੋ ਨਾ ਸਕਦਾ ਕੋਈ।
ਕਾਰਜ ਲਈ ਲੋੜੀਂਦੀ ਮਤ ਦੇ, ਕਰਵਾ ਲੈਂਦਾ ਸੋਈ।
ਉਸ ਦੇ ਅੱਗੇ ਕੀ ਚਤੁਰਾਈਆਂ, ਚੰਗਾ ਰਹਿਣਾ ਭੋਲਾ।
ਮੈ ਸਾਹਿਬ ਦਾ ਗੋਲਾ।
ਉਸ ਦੇ ਨਾਲ ਰਿਹਾਂ ਹੀ ਸਰਦਾ, ਉਸ ਜੇਹਾ ਨਾ ਕੋਈ।
ਉਸ ਨੂੰ ਛੱਡਕੇ ਧੱਕੇ ਮਿਲਦੇ, ਮਿਲੇ ਨਾ ਕਿਧਰੇ ਢੋਈ।
ਮੇਰੇ ਵਰਗੇ ਹੋਰ ਬਥੇਰੇ, ਰੁਲਦਾ ਫਿਰਦਾ ਟੋਲਾ।
ਮੈਂ ਸਾਹਿਬ ਦਾ ਗੋਲਾ।
ਉਸ ਤੋਂ ਬਿਨਾ ਨਾ ਕਿਧਰੇ ਜਾਣਾ, ਉਸ ਲੜ ਲੱਗ ਕੇ ਰਹਿਣਾ।
ਦੁੱਖ-ਸੁੱਖ ਉਸ ਦਾ ਦਿਤਾ ਸਹਿਣਾ, ਦਿਲ ਦੀ ਉਸ ਨੂੰ ਕਹਿਣਾ।
ਉਹ ਮੇਰਾ ਸਾਈਂ ਉਹ ਮੇਰਾ ਦਾਤਾ, ਉਹ ਹੀ ਮੇਰਾ ਢੋਲਾ।
ਮੈਂ ਸਾਹਿਬ ਦਾ ਗੋਲਾ।


(04/11/12)
ਸੁਰਜਨ ਸਿੰਘ

ਸ. ਚਰਨਜੀਤ ਸਿੰਘ ਜੀ ਬਰੈਂਮਪਟਨ,
ਤੁਸੀਂ ਠੀਕ ਲਿਖਿਆ ਹੈ 1-11-2012 ਵਾਲੇ ਸਿੱਖ ਮਾਰਗ ਤੇ ਮੈਨੂੰ ਪਾਏ ਪੱਤਰ ਵਿੱਚ ਕਿ ਜਿਸ ਨੇ ਸ਼ਬਦੁ ਦੀ ਦਾਤਿ ਬਖ਼ਸ਼ੀ ਹੈ ਉਸ ਨੂੰ ਗੁਰੂ} ਨਾਂ ਮਨ ਕੇ ਉਸ ਦੀ ਦਾਤਿ ਨੂੰ ਹੀ ਗੁਰੂ ਮਨਣਾ, ਅਜੀਬ ਗੱਲ ਹੈ।
‘ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿਖ ਸੁਣੀ।।’ (ਜਪੁ ਜੀ ਸਾਹਿਬ) ਅਰਥ: ਜੇ ਸਤਿਗੁਰੂ ਦੀ ਇੱਕ ਸਿੱਖਿਆ ਸੁਣ ਲਈ ਜਾਏ, ਤਾਂ ਮਨੁੱਖ ਦੀ ਬੁੱਧੀ ਦੇ ਅੰਦਰ ਰਤਨ, ਜਵਾਹਰ ਤੇ ਮੋਤੀ ਉਪਜ ਪੇਂਦੇ ਹਨ (ਭਾਵ, ਪਰਮਾਤਮਾ ਦੇ ਗੁਣ ਪੈਦਾ ਹੋ ਜਾਂਦੇ ਹਨ)। ਮਨਮਤਿ, ਮਨਮੁਖਤਾ ਤਦ ਹੀ ਦੂਰ ਹੁੰਦੀ ਹੈ ਜੇ ਸਤਿਗੁਰੂ ਦੀ ਸਿਖਿਆ ਸੁਣ ਕੇ ਮਨ ਵਿੱਚ ਵਸਾਈ ਜਾਏ। ਗੁਰੂ ਦੀ ਸਿਖਿਆ ਦਾ ਪ੍ਰਭਾਵ ਤਦ ਹੀ ਪੈਂਦਾ ਹੈ ਜੇ ਸਤਿਗੁਰੂ ਵਿੱਚ ਅਟੁਟ ਵਿਸ਼ਵਾਸ ਹੋਵੇ। ‘ਜੈਸਾ ਸਤਿਗੁਰੁ ਸੁਣੀਦਾ ਤੈਸੋ ਹੀ ਮੈ ਡੀਠੁ।। ਵਿਛੁੜਿਆ ਮੇਲੇ ਪ੍ਰਭੂ ਹਰਿ ਦਰਗਹ ਕਾ ਬਸੀਠੁ।। ‘(ਪੰਨਾ 957) ਅਰਥ: “ਸਤਿਗੁਰੂ ਜਿਹੋ ਜਿਹਾ ਸੁਣੀਦਾ ਸੀ, ਉਹੋ ਜਿਹਾ ਮੈਂ (ਅਖੀਂ) ਵੇਖ ਲਿਆ ਹੈ, ਗੁਰੂ ਪ੍ਰਭੂ ਦੀ ਹਜ਼ੂਰੀ ਦਾ ਵਿਚੋਲਾ ਹੈ, ਪ੍ਰਭੂ ਤੋਂ ਵਿੱਛੜੁਆਂ ਨੂੰ (ਮੁੜ) ਪ੍ਰਭੂ ਨਾਲ ਮਿਲਾ ਦੇਂਦਾ ਹੈ।” ‘ਮੇਰਾ ਮਨੁ ਲੋਚੈ ਗੁਰ ਦਰਸਨ ਤਾਈ’ (ਪੰਨਾ 9੬) ਅਰਥ: ਮੇਰਾ ਮਨ ਗੁਰੂ ਜੀ ਦੇ ਦਰਸ਼ਨ ਨੂੰ ਲੋਚਦਾ ਹੈ। ‘ਮੋਹਿ ਰੈਣਿ ਨ ਵਿਹਾਵੈ ਨੀਦ ਨ ਆਵੈ ਬਿਨ ਦੇਖੇ ਗੁਰ ਦਰਬਾਰੇ ਜੀਉ ‘(ਪੰਨਾ 9੬ -97) ਅਰਥ: ਮੈਨੂੰ (ਤਾਂ) ਰਾਤ ਨਹੀਂ ਬੀਤਦੀ, ਨੀਂਦ ਨਹੀਂ ਪੈਂਦੀ ਗੁਰੂ ਦਾ ਦਰਬਾਰ ਵੇਖੇ ਬਿਨਾ, ਹੇ ਜੀਉ! । ਭਾਵੇਂ ਕਿੱਨੀ ਧੂ ਖਿੱਚ ਕੀਤੀ ਜਾਏ, ਇਨ੍ਹਾਂ ਗੁਰਬਾਣੀ ਦੀਆਂ ਤੁਕਾਂ ਵਿੱਚ ਆਏ ਲਫ਼ਜ਼ ਗੁਰ/ਸਤਿਗੁਰੁ ਦੇ ਅਰਥ ‘ਸ਼ਬਦੁ ‘ਨਹੀਂ ਕੀਤੇ ਜਾ ਸਕਦੇ। ਗੁਰ/ਸਤਿਗੁਰੁ ਦੇ ਅਰਥ ਗੁਰੂ ਹੀ ਹਨ। ਗੁਰੁ ਨਾਨਕੁ ਨਾਨਕੁ ਹਰਿ ਸੋਇ।। (ਪੰਨਾ 8੬5) ; ਗੁਰ ਨਾਨਕ ਦੇਵ ਗੋਵਿੰਦ ਰੂਪ।। (ਪੰਨਾ ੧੧9੨) ; ਗੁਰ ਅੰਗਦ ਦੀ ਦੋਹੀ ਫਿਰੀ।। (ਪੰਨਾ9੬7) ; ਗੁਰ ਰਾਮਦਾਸ ਘਰਿ ਕੀਅਉ ਪ੍ਰਗਾਸਾ।। (ਪੰਨਾ ੧੪0੬)। ਇਨ੍ਹਾਂ ਗੁਰਬਾਣੀ ਦੀਆਂ ਤੁਕਾਂ ਵਿੱਚ ਨਾਨਕ, ਅੰਗਦ, ਰਾਮਦਾਸ ਨਾਵਾਂ ਨਾਲ ਵਿਸ਼ੇਸ਼ਣ ‘ਗੁਰ ‘ਲਗਾ ਹੈ। ਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਨ੍ਹਾਂ ਨੂੰ ਗੁਰੂ ਆਖਿਆ ਗਿਆ ਹੈ। ਭਾਈ ਵੀਰ ਸਿੰਘ ਜੀ ਸੰਥ੍ਯਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਦੇ ਹਨ:- “ਗੁਰਸਿਖੀ ਵਿੱਚ ਗੁਰੂ ਪਦ ਦਸੋਂ ਗੁਰੂ ਸਾਹਿਬਾਨ ਵਾਸਤੇ ਮਖ਼ਸੂਸ ਹੈ।” ਉਪਰਲੀ ਵਿਚਾਰ ਤੋਂ ਸਿੱਧ ਹੈ ਕਿ ਦਸੋਂ ਗੁਰੂ ਸਾਹਿਬ (ਨਾਨਕ, ਅੰਗਦ, ਅਰਮਦਾਸ, -----------, ਗੋਬਿੰਦ ਸਿੰਘ) ਸਿੱਖਾਂ ਦੇ ਗੁਰੂ ਹਨ ਅਤੇ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰਗੱਦੀ ਤੇ ਬਰਾਜਮਾਨ ਹਨ।
ਸਿੱਧਾਂ ਵਿੱਚ ਗੁਰੂ ਚੇਲੇ ਦੀ ਪ੍ਰਥਾ ਚਲਦੀ ਹੈ। ਗੋਰਖ ਨਾਥ ਦਾ ਗੁਰੂ ਮਛਿੰਦਰ ਨਾਥ ਸੀ। ਗੋਰਖ ਨਾਥ ਦੇ ਵੀ ਕਈ ਚੇਲੇ ਸਨ। ਸਿੱਧਾਂ ਦਾ ਇਹ ਸਵਾਲ ਸੁਭਾਵਿਕ ਸੀ ਕਿ ਹੇ ਨਾਨਕ! ਤੇਰਾ ਗੁਰੂ ਕੌਣ ਹੈ? ਤੂੰ ਕਿਸ ਦਾ ਚੇਲਾ ਹੈਂ? ਗੁਰੂ ਜੀ ਨੇ ਜਵਾਬ ਦਿੱਤਾ:- “ਪਵਨ ਅਰੰਭੁ ਸਤਿਗੁਰ ਮਤਿ ਵੇਲਾ।। ਸਬਦੁ ਗੁਰੂ ਸੁਰਤਿ ਧੁਨਿ ਚੇਲਾ।।” (ਪੰਨਾ 9੪੩) ਇਸ ਦੇ ਅਰਥ ਕਰਨ ਤੋਂ ਪਹਿਲਾਂ “ਸਬਦੁ ਸਤਿ ਸਤਿ ਪ੍ਰਭੁ ਬਕਤਾ।। ਸੁਰਤਿ ਸਤਿ ਸਤਿ ਜਸੁ ਸੁਨਤਾ।।” (ਪੰਨਾ ੨85) ਦੇ ਅਰਥਾਂ ਤੇ ਵਿਚਾਰ ਕਰਨ ਦੀ ਲੋੜ ਹੈ ਜੋ ਇਸ ਤਰ੍ਹਾਂ ਹਨ:- ਪ੍ਰਭੂ ਦੀ ਸਿਫਤਿ ਸਾਲਾਹ ਦਾ ਸ਼ਬਦ ਸਦਾ ਕਾਇਮ ਹੈ, ਸ਼ਬਦ ਨੂੰ ਉਚਾਰਨ ਵਾਲਾ ਵੀ ਥਿਰ ਹੋ ਜਾਂਦਾ ਹੈ, ਪ੍ਰਭੂ ਵਿੱਚ ਸੁਰਤਿ ਜੋੜਨੀ ਸਤਿ ਕਰਮ ਹੈ, ਪ੍ਰਭੂ ਦਾ ਜਸ ਸੁਣਨ ਵਾਲਾ ਵੀ ਸਤਿ ਹੈ। ਗੁਰੂ ਜੀ ਨੇ ਜੋ ਸਿੱਧਾਂ ਨੂੰ ਜਵਾਬ ਦਿੱਤਾ ਉਸ ਦੇ ਅਰਥ ਇਸ ਤਰ੍ਹਾਂ ਹਨ:- ਪ੍ਰਾਣ ਹੀ ਹਸਤੀ ਦਾ ਮੁਢ ਹਨ। ਇਹ ਮਨੁਖਾ ਜਨਮ ਸਤਿਗੁਰੂ ਦੀ ਸਿਖਿਆ ਲੈਣ ਦਾ ਹੈ। ਮੇਰੀ ਸੁਰਤਿ ਦਾ ਟਿਕਾਉ ਪ੍ਰਭੂ ਦੀ ਸਿਫਤਿ ਸਾਲਾਹ ਦੇ ਸ਼ਬਦ ਦਾ ਚੇਲਾ ਹੈ। ਸ਼ਬਦ ਮੈਨੂੰ ਦੀਖ੍ਯਤ ਕਰਨ ਵਾਲਾ ਹੈ।
ਸਿੱਖ ਜੋ ਸੰਗਤੀ ਅਰਦਾਸ ਕਰਦਾ ਹੈ ਇਹ ਕੋਈ ਦਸਾਂ ਜਾਂ ਗਿਆਰਾਂ ਗੁਰੂਆਂ ਦੀ ਅਰਦਾਸ ਨਹੀਂ ਹੈ। ਅਰਦਾਸ ਵਿੱਚ ਸਿੱਖ ਗੁਰੂਆਂ ਨੂੰ ਯਾਦ ਕਰਦਾ ਹੈ, ਇਸ ਤੋਂ ਸਿੱਖ ਨੂੰ ਪ੍ਰੇਰਣਾ ਮਿਲਦੀ ਹੈ ਗੁਰੂ ਸਾਹਿਬਾਨ ਦੇ ਦੱਸੇ ਰਾਹ ਤੇ ਚਲਣ ਦੀ। ਸਿੱਖ ਸ਼ਹੀਦਾਂ ਨੂੰ ਯਾਦ ਕਰਦਾ ਹੈ। ਜਦ ਆਖਦਾ ਹੈ ਜਿਨਾਂ ਨੇ ਸਿੱਖੀ ਕੇਸਾਂ ਸੁਆਸਾ ਨਾਲ ਨਿਬਾਈ ਤਾਂ ਸਿੱਖ ਨੂੰ ਸਿੱਖੀ ਵਿੱਚ ਪੱਕਿਆਂ ਰਹਣ ਦੀ ਪ੍ਰੇਰਣਾ ਮਿਲਦੀ ਹੈ। ਜਦ ਅਰਦਾਸ ਵਿੱਚ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਦਾ ਹੈ ਤਾਂ ਉਹ ਸਾਰੇ ਯਾਦ ਆਉਂਦੇ ਹਨ ਜ੍ਰਿਨ੍ਹਾਂ ਜਿਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਸੋ ਇਹ ਕਹਿਣਾ ਠੀਕ ਨਹੀਂ ਕਿ ਭਗਤਾਂ ਨਾਲ ਸਿੱਖ ਅਰਦਾਸ ਵਿੱਚ ਵਿਤਕਰਾ ਕਰਦਾ ਹੈ। ਅਰਦਾਸ ਵਿੱਚ ਸਿੱਖ ਸਿੱਖੀ ਜੀਵਨ ਦੀ ਤਾਂਘ ਕਰਦਾ ਹੈ।
ਸੁਰਜਨ ਸਿੰਘ ----+919041409041


(04/11/12)
ਚਰਨਜੀਤ ਸਿੰਘ ਬਰੈਂਮਪਟਨ

ਸਿੱਖ ਮਾਰਗ ਦੇ ਪਾਠਕ ਜਨੋ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ
ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ ॥
ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ ॥੧॥ (360)
ਮੇਰੀ ਸਮਝ ਮੁਤਾਬਿਕ ਉਪਰਲੇ ਸ਼ਬਦ ਦੇ ਅਰਥ ਇਂਝ ਬਣਦੇ ਹਨ।
ਆਪੈ ਦੋਸੁ ਨ ਦੇਈ
ਹਿਂਦੁਸਤਾਨ ਆਪਣੇ ਆਪ ਨੂੰ ਦੋਸ਼ ਨਹੀਂ ਦਿੰਦਾ।
ਕਰਤਾ ਜਮੁ ਕਰਿ ਮੁਗਲੁ ਚੜਾਇਆ ॥
ਕਹਿਂਦਾ ਹੈ ਕਿ ਕਰਤੇ ਨੇ ਮੁਗਲਾਂ ਨੂੰ ਹਿਂਦੁਸਤਾਨ ਤੇ ਚਾੜਿਆ ਹੈ।
ਕਮਜੋਰੀਆਂ ਆਪਣੀਆਂ ਤੇ ਦੋਸ਼ ਰੱਬ ਨੂੰ।
ਗੱਲ ਤੁਰੀ ਹੈ ਤਾ ਇੱਕ ਹੋਰ ਸ਼ਂਕਾ ਵੀ ਪਾਠਕਾਂ ਸਾਹਮਣੇ ਰੱਖ ਦਿਆਂ। ਗੁਰਬਾਣੀ ਇਤਿਹਾਸ ਨਹੀਂ ਹੈ ਪਰ ਇਤਿਹਾਸਕ ਜਾਣਕਾਰੀ ਇਸ ਵਿਚੋਂ ਮਿਲਦੀ ਜਰੂਰ ਹੈ।
ਗੁਰੁ ਨਾਨਕ ਸਾਹਿਬ ਦਾ ਅਕਾਲ ਚਲਾਣਾ 1539 ਦਾ ਮੰਨਿਆ ਜਾਂਦਾ ਹੈ। ਪਰ ਇੱਕ ਹੋਰ ਬਾਬਰ ਦੇ ਹਮਲੇ ਸਂਬਧੀ ਸ਼ਬਦ ਤਿਲਂਗ ਰਾਗ ਵਿੱਚ ਹੈ।
ਆਵਨਿ ਅਠਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ ॥
ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ ॥ (723)
1578 ਸੰਮਤ (1521 ਈਸਵੀ) ਵਿੱਚ ਬਾਬਰ ਨੇ ਹਮਲਾ ਕੀਤਾ। 1530 ਇਸਵੀ ਵਿੱਚ ਬਾਬਰ ਦੀ ਮੌਤ ਹੋਈ। ਉਸ ਤੋਂ ਬਾਅਦ ਹੁਮਾਂਯੂ ਤਖਤ ਤੇ ਬੈਠਾ। 1597 ਸਂਮਤ (1540 ਈਸਵੀ) ਵਿੱਚ ਸ਼ੇਰ ਸ਼ਾਹ ਸੁਰੀ ਨੇ ਹੁਮਾਂਯੂ ਨੂੰ ਹਰਾ ਕੇ ਭਜਾ ਦਿੱਤਾ। ਮੈਨੂੰ ਤੇ “ਮਰਦ ਕਾ ਚੇਲਾ” ਤੋਂ ਸ਼ੇਰ ਸ਼ਾਹ ਸੁਰੀ ਵੱਲ ਹੀ ਇਸ਼ਾਰਾ ਲਗਦਾ ਹੈ।
ਇਸ ਪੰਕਤੀ ਤੋਂ ਤਿੱਨ ਸਿੱਟੇ ਕੱਡੇ ਜਾ ਸਕਦੇ ਹਨ।
1) ਗੁਰੁ ਨਾਨਕ ਸਾਹਿਬ ਦਾ ਅਕਾਲ ਚਲਾਣਾ 1539 ਦੇ ਬਜਾਏ 1540 ਜਾਂ ਉਸ ਤੋਂ ਬਾਅਦ ਹੋਇਆ ਤਾਂ ਹੀ ਉਹ ਇਹ ਪੰਕਤੀ ਲਿਖ ਸਕੇ।
2) ਜਿਵੇਂ ਕਿ ਜਪੁ ਦਾ ਅਖੀਰਲਾ ਸਲੋਕ ਦੂਜੇ ਪਾਤਸ਼ਾਹ ਦਾ ਲਿਖਿਆ ਹੋਇਆ ਹੈ। (ਇਹ ਸਲੋਕ ਰਾਗ ਮਾਝ ਵਿੱਚ ਮਹਲਾ 2 ਨਾਮ ਹੇਠ ਹੈ), ਉਸੇ ਤਰਾਂ ਇਹ ਪੰਕਤੀ ਵੀ ਮਹਲਾ ਦੂਜੇ ਦੀ ਹੋ ਸਕਦੀ ਹੈ। ਇਹ ਭੀ ਹੋ ਸਕਦਾ ਹੋ ਕਿ ਕੁੱਝ ਹਿੱਸਾ ਗੁਰੁ ਨਾਨਕ ਸਾਹਿਬ ਦਾ ਹੋਵੇ ਤੇ ਕੁੱਝ ਹਿੱਸਾ ਗੁਰੁ ਅੰਗਦ ਸਾਹਿਬ ਦਾ। ਇਸ ਦੀ ਸੰਭਾਵਨਾ ਹੋਰ ਵੱਧ ਜਾਂਦੀ ਹੈ ਜਦੋਂ ਅਸੀ ਇਸ ਪੰਕਤੀ ਤੋਂ ਅਗਲੀ ਅਤੇ ਪਿਛਲੀਆਂ ਕੁੱਝ ਪੰਕਤੀਆਂ ਦੀ ਵਿਚਾਰ ਕਰਦੇ ਹਾਂ। ਉਹਨਾਂ ਪੰਕਤੀਆਂ ਤੋਂ ਇਂਝ ਹੀ ਪ੍ਰਤੀਤ ਹੁੰਦਾ ਹੈ ਕਿ ਜਦੋਂ ਬਾਬਰ ਦਾ ਹਮਲਾ ਹੋਇਆ, ਉਸ ਤੋਂ ਇਕਦਮ ਬਾਅਦ ਇਹ ਪੰਕਤੀਆਂ ਲਿਖਿਆਂ ਗਈਆਂ ਸਨ।
3) ਗੁਰੁ ਨਾਨਕ ਸਾਹਿਬ ਨੇ ਭਵਿਖਵਾਣੀ ਕੀਤੀ ਕਿ 1597 ਸੰਮਤ ਵਿੱਚ ਹੁਮਾਂਯੂ ਦੀ ਹਾਰ ਹੋਏਗੀ। ਨਿਜੀ ਤੌਰ ਤੇ ਮੈਂ ਇਸ ਨਾਲ ਸਹਿਮਤ ਨਹੀਂ ਹਾਂ। ਇਸ ਕਿਸਮ ਦੀਆਂ ਭਵਿਖਵਾਣੀਆਂ ਕਰਣੀਆਂ ਗੁਰਬਾਣੀ ਦੀ ਸਿਖਿਆਂਵਾਂ ਨਾਲ ਮੇਲ ਨਹੀਂ ਖਾਂਦੀਆਂ।
ਇਕ ਚੌਥੀ ਸੰਭਾਵਨਾ ਭੀ ਹੈ ਕਿ 1597 ਸੰਮਤ ਦਾ 1539 ਇਸਵੀ ਹੀ ਬਣਦਾ ਹੋਵੇ। ਜੇ ਕਿਸੇ ਨੂੰ ਕਲੈਂਡਰਾਂ ਦੀ ਸਮਝ ਹੈ ਤਾ ਇਸ ਉਤੇ ਰੋਸ਼ਨੀ ਪਾਉਣ ਦੀ ਕ੍ਰਿਪਾ ਕਰੇ। ਜਿੱਥੇ ਤੱਕ ਮੈਨੂੰ ਪਤਾ ਹੈ, ਸੰਮਤ ਦੇ ਸਾਲਾਂ ਵਿਚੋਂ ਜੇ 57 ਘਟਾ ਦਿੱਤੇ ਜਾਣ ਤਾ ਇਸਵੀ ਸਾਲ ਬਣਦਾ ਹੈ।
ਮੈਨੁੰ ਤੇ ਇਹੀ ਲਗਦਾ ਹੈ ਕਿ ਇਹ ਸ਼ਬਦ ਗੁਰੁ ਨਾਨਕ ਸਾਹਿਬ ਅਤੇ ਗੁਰੁ ਅਂਗਦ ਸਾਹਿਬ, ਦੋਵਾਂ ਦਾ ਲਿਖਿਆ ਹੋਇਆ ਹੈ ਅਤੇ ਇਹ ਸ਼ਬਦ ਇਕੋ ਵਾਰ ਵਿੱਚ ਨਹੀਂ ਲਿਖਿਆ ਗਿਆ।
ਪਾਠਕਾਂ ਦੇ ਵਿਚਾਰਾਂ ਦੀ ੳਡੀਕ ਵਿਚ।
ਚਰਨਜੀਤ ਸਿੰਘ
ਬਰੈਂਮਪਟਨ


(04/11/12)
ਸੰਦੀਪ ਸਿੰਘ ਖਾਲੜਾ

ਮਨੁੱਖੀ ਹੱਕਾਂ ਦੀ ਅਵਾਜ ਨੂੰ ਕੌਮਾਂਤਰੀ ਪੱਧਰ ਤੇ ਪਹੁੰਚਾਉਣ ਵਾਲੇ ਸ਼ਹੀਦ ਸ੍ਰ: ਜਸਵੰਤ ਸਿੰਘ ਖਾਲੜਾ ਦੀ ਯਾਦ ਵਿੱਚ 17 ਵਾਂ ਸ਼ਹੀਦੀ ਸਮਾਗਮ ਮਨਾਇਆ ਗਿਆ। (ਇਸ ਦੌਰਾਨ ਤਿੰਨ ਰੌਜਾ ਗੁਰਮਤਿ ਕੈਂਪ ਵੀ ਲਗਾਇਆ ਗਿਆ) ਖਾਲੜਾ 5 ਨਵੰਬਰ (ਸੰਦੀਪ ਸਿੰਘ ਖਾਲੜਾ) ਪੰਜਾਬ ਅੰਦਰ ਕਾਲੇ ਦੌਰ ਦੌਰਾਨ ਅਣਮਨੁਖੀ ਤਸੀਹੇ ਦੇ ਕੇ ਅਤੇ ਵੱਖ ਵੱਖ ਸਮਸਾਨਘਾਟਾਂ ਅੰਦਰ ਲਾਵਾਰਿਸ ਕਹਿ ਕੇ ਸਾੜੇ ਗਏ 25000 ਦੇ ਕਰੀਬ ਨੌਜੁਆਨਾਂ ਦੀ ਆਵਾਜ ਨੂੰ ਕੌਮਾਤਰੀ ਪੱਧਰ ਤੇ ਪਹੁਚਾਉਣ ਵਾਲੇ ਸ਼ਹੀਦ ਸ੍ਰ: ਜਸਵੰਤ ਸਿੰਘ ਖਾਲੜਾ ਦੇ 17 ਵੇਂ ਸ਼ਹੀਦੀ ਸਮਾਗਮ ਨੂੰ ਮਨਾਉਂਦਿਆਂ ਉਹਨਾਂ ਦੇ ਜੱਦੀ ਗ੍ਰਹਿ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਬਾਅਦ ਭਾਈ ਕੁਲਵਿੰਦਰ ਸਿੰਘ ਦੇ ਜਥੇ ਵੱਲੋਂ ਅੰਮ੍ਰਿਤਮਈ ਬਾਣੀ ਦਾ ਕੀਰਤਨ ਕੀਤਾ ਗਿਆ ਤੇ ਕਵੀਸ਼ਰ ਗੁਰਨਾਮ ਸਿੰਘ ਮਨਿਹਾਲਾ ਦੇ ਜਥੇ ਨੇ ਬੀਰ ਰਸੀ ਵਾਰਾਂ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਉਪਰੰਤ ਸਿੱਖ ਵਿਦਵਾਨ ਭਾਈ ਹਰਜਿੰਦਰ ਸਿੰਘ ਸਭਰਾ ਨੇ ਗੁਰਬਾਣੀ ਵੀਚਾਰ ਅਤੇ ਸਿੱਖ ਵਿਰਸੇ ਸਬੰਧੀ ਸੰਗਤਾਂ ਨੂੰ ਜਾਣੂੰ ਕਰਵਾਇਆ। ਇਸੇ ਸਬੰਧੀ ਰੋਜ ਗਾਰਡਨ ਪਬਲਿਕ ਸਕੂਲ ਖਾਲੜਾ ਵਿਖੇ ਤਿੰਨ ਰੋਜਾ ਗੁਰਮਤਿ ਟ੍ਰੇਨਿੰਗ ਕੈਂਪ ਲਗਾਇਆ ਗਿਆ ਜਿਸ ਵਿੱਚ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਪ੍ਰਚਾਰਕਾਂ ਨੇ ਗੁਰਮਤਿ ਪ੍ਰਚਾਰ ਕੇਂਦਰ ਡੱਲ ਦੇ ਭਾਈ ਗੁਰਸ਼ਰਨ ਸਿੰਘ ਦੀ ਅਗਵਾਈ ਹੇਠ ਗੁਰਬਾਣੀ, ਇਤਿਹਾਸ ਅਤੇ ਰਹਿਤ ਮਰਯਾਦਾ ਦੀ ਜਾਣਕਾਰੀ ਦਿੱਤੀ ਇਸ ਕੈਂਪ ਵਿੱਚ ਜਿਥੇ ਭਾਗ ਲੈਣ ਵਾਲੇ ਬੱਚਿਆਂ ਨੂੰ ਧਾਰਮਿਕ ਪੁਸਤਕਾਂ ਅਤੇ ਗੁਰਬਾਣੀ ਗੁਟਕੇ ਦਿੱਤੇ ਗਏ ਉਥੇ ਪਹਿਲੇ, ਦੂਜੇ, ਤੀਜੇ, ਚੌਥੇ ਸਥਾਨ ਤੇ ਆਉਣ ਵਾਲੇ ਬੱਚਿਆਂ ਨੂੰ ਵਿਸ਼ੇਸ਼ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਉਚੇਚੇ ਤੌਰ ਤੇ ਇੰਗਲੈਂਡ ਤੋਂ ਸਾਬਕਾ ਐਸ. ਜੀ. ਪੀ. ਸੀ ਮੈਂਬਰ ਸ੍ਰ: ਅਮਰਜੀਤ ਸਿੰਘ ਖਾਲੜਾ ਨੇ ਪਹੁੰਚ ਕੇ ਸਾਰੇ ਪ੍ਰੋਗਰਾਮ ਦਾ ਆਯੋਜਨ ਕੀਤਾ। ਇਸ ਸਮੇਂ ਹਲਕਾ ਵਲਟੋਹਾ ਦੇ ਵਿਧਇਕ ਅਤੇ ਮੁੱਖ ਸੰਸਦੀ ਸਕੱਤਰ ਸ੍ਰ: ਵਿਰਸਾ ਸਿੰਘ ਵਲਟੋਹਾ ਨੇ ਹਾਜਰੀ ਭਰਦਿਆਂ ਕਿਹਾ ਕਿ ਮਾਝੇ ਦੀ ਧਰਤੀ ਨੂੰ ਸ਼ਹੀਦਾਂ ਦੀ ਧਰਤੀ ਅਖਵਾਉਣ ਦਾ ਮਾਣ ਪ੍ਰਾਪਤ ਹੈ ਅਤੇ ਇਸੇ ਹੀ ਧਰਤੀ ਦੀ ਗੋਦ ਵਿੱਚੋਂ ਸ਼ਹੀਦ ਸ੍ਰ: ਜਸਵੰਤ ਸਿੰਘ ਖਾਲੜਾ ਨੇ ਜਨਮ ਲਿਆ ਸੀ। ਇਸ ਮੌਕੇ ਸੁਰਿੰਦਰਪਾਲ ਸਿੰਘ ਘਰਿਆਲਾ, ਸ੍ਰ: ਸੰਦੀਪ ਸਿੰਘ ਖਾਲੜਾ (ਜਰਮਨੀ), ਜਸਬੀਰ ਸਿੰਘ ਪੱਧਰੀ, ਹਰਦਿਆਲ ਸਿੰਘ, ਪ੍ਰਧਾਨ ਗੁਪਾਲ ਸਿੰਘ, ਸਰਪੰਚ ਮੇਜਰ ਸਿੰਘ, ਸਰਪੰਚ ਸਾਹਿਬ ਸਿੰਘ, ਸ੍ਰ: ਗੁਰਜੀਤ ਸਿੰਘ, ਜਗਤਾਰ ਸਿੰਘ ਪੰਜਾਬ ਬੁੱਕ, ਕੈਪ: ਅਵਤਾਰ ਸਿੰਘ, ਸਰਵਨ ਸਿੰਘ ਧੁੰਨ, ਮਾ: ਲੱਖਾ ਸਿੰਘ ਨਾਰਲੀ, ਸਕੱਤਰ ਸਿੰਘ ਦੋਧੀ, ਕਰਨੈਲ ਸਿੰਘ ਫੌਜੀ, ਮਾ: ਵਜੀਰ ਸਿੰਘ, ਸਤਨਾਮ ਸਿੰਘ ਜੇ. ਈ. , ਬੇਅੰਤ ਸਿੰਘ, ਗ੍ਰੰਥੀ ਗੁਰਜੀਤ ਸਿੰਘ, ਬਾਬਾ ਬਲਵਿੰਦਰ ਸਿੰਘ ਇਸ ਪ੍ਰੋਗਰਾਮ ਦੌਰਾਨ ਸਟੇਜ ਸਕੱਤਰ ਦੀ ਸੇਵਾ ਸ੍ਰ: ਸਤਨਾਮ ਸਿੰਘ ਅਮੀਸ਼ਾਹ ਮੁੱਖ ਬੁਲਾਰਾ ਹੋਰਾਂ ਨੇ ਬਾਖੂਬੀ ਨਿਭਾਹੀ।



(03/11/12)
ਪ੍ਰੀਤਮ ਸਿੰਘ

ਗਿਆਨੀ ਜਗਤਾਰ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫ਼ਤਿਹ।

ਮੈਨੂ ਤੁਹਾਡੇ ਕੀਤੇ ਅਰਥ ਪੜ੍ਹ ਕੇ ਬਹੁਤ ਖ਼ੁਸ਼ੀ ਹੋਈ ਹੈ। ਮੈਨੂੰ ਇਹ ਵੀ ਅਫ਼ਸੋਸ ਹੈ ਕਿ ਡਾ: ਬਲਦੇਵ ਸਿੰਘ ਜੀ ਜਿੰਨ੍ਹਾਂ ਨੇ ਡੋਰਿਸ ਜੈਕੋਬਸ਼ ਦੇ ਥੀਸਿਸ ਦਾ ਰਿਵਿਊ ਕੀਤਾ ਸੀ, ਉਹ ਇਸ ਦੁਨੀਆਂ ਵਿਚ ਨਹੀ ਹਨ। ਡੋਰਿਸ ਜੈਕੋਬਸ਼ ਨੇ ਯੂਨਿਵਰਸਿਟੀ ਔਫ ਬ੍ਰਿਟਿਸ਼ ਕੋਲੰਬੀਆਂ, ਵੈਨਕੂਵਰ ਤੋਂ ਡਾ: ਹਰਜੋਤ ਸਿੰਘ ਉਬਰਾਏ ਨਾਲ ਪੀ ਐਚ ਡੀ ਕੀਤੀ ਸੀ ਅਤੇ ਆਪਣੇ ਥੀਸਿਸ ਵਿਚ ਲਿਖਿਆ ਸੀ ਕਿ ਗੁਰੂ ਸਾਹਿਬਾਨ ਨੇ ਵੀ ਤੀਵੀਂ ਜਾਤੀ ਨਾਲ ਹੋ ਰਹੇ ਧੱਕੇ ਬਾਰੇ ਕੁਝ ਨਹੀਂ ਸੀ ਕੀਤਾ। ਬਾਬਰ ਦੇ ਹਮਲੇ ਸਮੇਂ ਗੁਰੂ ਨਾਨਕ ਸਾਹਿਬ ਐਮਨਾਬਾਦ ਵਿਚ ਸਨ ਅਤੇ ਰੱਬ ਨੂੰ ਉਲਾਂਭਾ ਦੇ ਕੇ ਫਿਰ ਇਹ ਕਹਿ ਦਿਤਾ ਕਿ ਉਹ (ਰੱਬ) ਆਪ ਦੋਸ਼ ਨਹੀ ਲੈਂਦਾ ....ਆਦਿ।
ਡਾ: ਉਬਰਾਏ ਨੇ ਆਪਣੇ ਵਲੋਂ ਕਾਮੈੰਟਸ ਵਿਚ ਲਿਖਿਆ ਸੀ ਕਿ ਸਿੱਖਾਂ ਦਾ ਰੱਬ ਵੀ ਇਕ ‘ਪੁਰਖ’ ਹੈ। ਇਥੇ ਉਹ ਆਪ ਅਕਾਲੁ ਪੁਰਖੁ ਦੇ ਅਰਥਾਂ ਤੋਂ ਅਨਜਾਣ ਹੈ।
ਹੁਣ ਜੋ ਆਪ ਨੇ ਅਰਥ ਕੀਤੇ ਹਨ ਅਤੇ ਇਸ ਨਾਲ “ਰਤਨ ਵਿਗਾੜਿ ਵਿਗੋਏ ਕੁਤੀਂ ਮੁਇਆ ਸਾਰ ਨ ਕਾਈ ॥” ਦੇ ਅਰਥ ਠੀਕ ਤੌਰ `ਤੇ ਉਨ੍ਹਾਂ ਕੁਤੇ ਹਾਕਮਾਂ ਉਤੇ ਢੁਕਦੇ ਹਨ!

ਆਪ ਜੀ ਦਾ ਬਹੁਤ ਬਹੁਤ ਧੰਨਵਾਦ!
ਪ੍ਰੀਤਮ ਸਿੰਘ


(03/11/12)
ਡਾ. ਇਕਾਬਲ ਸਿੰਘ ਢਿੱਲੋਂ

ਮਾਨਯੋਗ ਗਿਆਨੀ ਜਗਤਾਰ ਸਿੰਘ ਜਾਚਕ ਜੀ, ਆਪ ਜੀ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ!
ਆਪ ਜੀ ਦੇ ਸਿਖਮਾਰਗ ਵੈਬਸਾਈਟ ਤੇ ਪਾਏ ਗਏ 02. 11. 2012 ਦੇ ਪੱਤਰ ਦੇ ਹਵਾਲੇ ਨਾਲ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਡਾ. ਦਿਲਗੀਰ ਵੱਲੋਂ ਦਿੱਤੀ ਵਿਆਖਿਆ ਵਧੇਰੇ ਢੁੱਕਵੀਂ ਜਾਪਦੀ ਹੈ। ਸਬੰਧਤ ਸਤਰ ਨੂੰ ਭਾਵੇਂ ਸਵਾਲੀਆ ਫਿਕਰਾ ਬਣਾਓ ਜਾਂ ਸਾਦਾ, ਅਰਥ ਤਾਂ ਇਹੀ ਨਿਕਲਣਗੇ ਕਿ “ਪ੍ਰਭੂ ਨੂੰ ਦਰਦ ਨਹੀਂ ਆਇਆ”। ਪਰੰਤੂ ਸਬੰਧਤ ਸਤਰ ਦੇ ਸਵਾਲੀਆ ਹੋਣ ਦੀ ਸਥਿਤੀ ਵਿੱਚ ਇਸ ਵਿਚਲੇ ਸ਼ਬਦਾਂ ਦੀ ਲੜੀ ਹੇਠਾਂ ਦਿੱਤੇ ਅਨੁਸਾਰ ਹੋਣੀ ਚਾਹੀਦੀ ਸੀ:
ਕੀ ਤੈਂ ਦਰਦ ਨਾ ਆਇਆ॥
ਪਰੰਤੂ ਵਿਆਕਰਨ ਦੇ ਅਧਾਰ ਤੇ ਵਾਚਦਿਆ ਸਤਰ ਦੀ ਅਸਲੀ ਲੜੀ ਵਿਚਲੇ ‘ਤੈਂ ਕੀ’ ਦੇ ਅਰਥ ਤਾਂ ‘ਤੈਂਨੂੰ’ ਬਣਦੇ ਨਜ਼ਰ ਆਉਂਦੇ ਹਨ। ਇਸ ਪੱਖੋਂ ਵੇਖਿਆ ਜਾਵੇ ਤਾਂ ਡਾ. ਦਿਲਗੀਰ ਵੱਲੋਂ ਕੀਤੀ ਵਿਆਖਿਆ ਸਹੀ ਲੱਗਦੀ ਹੈ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।


(03/11/12)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਸਦ ਸੰਗ ਸੱਚਾ ਸੋਈ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਸਦ ਸੰਗ ਸੱਚਾ ਸੋਈ।
ਹੋਰ ਜੋ ਮਿਲਿਆ ਡੰਗ ਟਪਾਊ, ਸੰਗ ਨਾ ਚੱਲੇ ਕੋਈ।
ਰੰਗ ਬਦਲਦੀ ਦੁਨੀਆਂ ਦੇ ਵਿਚ, ਰੰਗ ਲੋਕ ਬਦਲਾਂਦੇ।
ਜਿਸ ਰੰਗ ਨੂੰ ਅੱਜ ਕਰੋ ਮੁਹੱਬਤ, ਕੱਲ ਹੋਰ ਹੋ ਜਾਂਦੇ।
ਹਰ ਰੰਗ ਵਿੱਚ ਤਾਂ ਉਹ ਹੀ ਹਾਜ਼ਿਰ, ਰੰਗ ਰੰਗ ਉਸਦੀ ਲੋਈ।
ਸਦ ਸੰਗ ਸੱਚਾ ਸੋਈ।
ਮਤਲਬਖੋਰੀ ਦੁਨੀਆਂ ਵਿੱਚ ਸੱਭ, ਮਤਲਬ ਕੱਢ ਤੁਰ ਜਾਂਦੇ।
ਮੈ ਨਾ ਤੱਕੇ ਸੱਚੇ ਵਰਗੇ, ਧੁਰ ਤਕ ਸਾਥ ਪੁਗਾਂਦੇ।
ਇਕੋ ਹੀ ਹੈ ਬਿਨ ਮਤਲਬ ਜੋ, ਦਿੰਦਾ ਸਭ ਨੂੰ ਢੋਈ।
ਸਦ ਸੰਗ ਸੱਚਾ ਸੋਈ।
ਉਤਰ ਜਾਵਾਂ ਦੱਖਣ ਜਾਵਾਂ, ਹਰ ਦਮ ਰਹਿੰਦਾ ਨਾਲੇ।
ਕਸ਼ਟ ਪਏ ਤੇ ਯਾਦ ਕਰਾਂ ਤਾਂ, ਇੱਕ ਦਮ ਆਣ ਸੰਭਾਲੇ।
ਮੂਰਖ ਮੈਂ ਜੋ ਸਾਥ ਨਾ ਦੇਵਾਂ, ਉਸ ਨੂੰ ਗਿਲਾ ਨਾ ਕੋਈ।
ਸਦ ਸੰਗ ਸੱਚਾ ਸੋਈ।
ਸਾਥ ਸਦਾ ਜੋ ਦੇਵੇ, ਕਿਉਂ ਨਾ, ਉਸਦੇ ਸੰਗ ਜੁੜ ਜਾਵਾਂ।
ਉਸ ਸੱਚੇ ਬਿਨ ਹੋਰ ਕਿਸੇ ਤੋਂ, ਝੂਠੀ ਆਸ ਤਕਾਵਾਂ।
ਅਪਣੇ ਚਰਨੀਂ ਰੱਖ ਸਦਾ ਤੂੰ, ਦਾਸ ਦੀ ਇਹ ਅਰਜ਼ੋਈ।
ਸਦ ਸੰਗ ਸੱਚਾ ਸੋਈ।
ਹੋਰ ਜੋ ਮਿਲਿਆ ਡੰਗ ਟਪਾਊ, ਸੰਗ ਨਾ ਚੱਲੇ ਕੋਈ।


(02/11/12)
ਮਨਦੀਪ ਸਿੰਘ ‘ਵਰਨਨ’

ਨਸਲਕੁਸ਼ੀ

ਪੱਥਰ ਬਣ ਗਏ ਸੀਨੇ ਦੇ ਅਰਮਾਨ ਆਸਾਂ ਨੇ ਪੱਲਾ ਛੱਡ ਦਿੱਤਾ
ਤਾਂਡਵ ਹੋਇਆ ‘ਸ਼ਿਵ’ ਦਾ ਮੌਤ ਨੇ ਕਹਿਰ ਕਮਾਇਆ ਜਾ
ਹੰਝੂ ਮੁੱਕ ਗਏ ਪਰ ਮਾਵਾਂ ਦੇ ਕੀਰਨੇ ਮੁੱਕੇ ਨਾ
ਦਿੱਲੀ ਸ਼ਹਿਰ ਵਿੱਚ ਕਿਸੇ ਮਜ਼ਬੀ ਭਾਂਬੜ ਲਾਇਆ ਜਾ
ਅਰਥ ਰਿਹਾ ਨਾ ਅਮਨ ਲੋਕਤੰਤਰੀ ਸ਼ਕਤੀ ਦਾ
ਪਟਕਾ ਲਾਹਕੇ ਜਦੋਂ ਟਾਇਰ ਗਲੇ ਵਿੱਚ ਪਾਇਆ ਜਾ
ਚਿੱਟੀ ਦਾਹੜੀ ਵਾਲਾ ਬਾਪੂ ਤੜਫੇ ਬਿਨ ਪਾਣੀ ਤੋਂ
ਜਾਵੇ ਜਿਗਰ ਚੀਰਦਾ ਮਿੱਟੀ ਦਾ ਤੇਲ ਪਿਲਾਇਆ ਜਾ
ਚੁੰਨੀ ਗੁਲਾਬੀ ਲਾਹੀ ਲਾਡੋ ਰਾਣੀ ਚੰਨੀ ਦੀ
ਖੂਨੀ ਪੰਜਿਆਂ ਉਸਦੇ ਸਿਰ ਤੇ ਕੱਫਨ ਟਿਕਾਇਆ ਜਾ
ਮਾਂ ਬਿਲਕੀ, ਭੈਣ ਤੜਫੀ, ਦਾਦੀ ਫਰਿਯਾਦੀ ਸੀ
ਸੱਪਾਂ ਜ਼ਹਿਰ ਪਿਲਾਕੇ ਮੁਖੋਂ ਰਾਮ ਕਹਾਇਆ ਜਾ
ਕੌਣ ਬਚਾਵੇ ਅੱਜ ਅਬਲਾ ਕੂਕਾਂ ਮਾਰ ਬੁਲਾਵੇ ਕੀ
‘ਕ੍ਰਿਸ਼ਨਾ’ ਚੀਰ –ਹਰਨ ਲਈ ਆਪ ਹੀ ਚੱਲਕੇ ਆਇਆ ਜਾ
ਕਿ ਕਦਰ ਹੈ ‘ਇੰਦਰ’ ਦੇ ਸਾਹਵੇਂ ਸਤੀਆਂ ਦੀ
‘ਮਨਦੀਪ’ ਸਾਡੇ ਆਪਣਿਆਂ ਹੀ ਮਹਾਂਕਾਲ ਅਪਨਾਇਆ ਜਾ

ਮਨਦੀਪ ਸਿੰਘ ‘ਵਰਨਨ’


(02/11/12)
ਹਰਦੇਵ ਸਿੰਘ, ਜੰਮੂ

ਸਤਿਕਾਰ ਯੋਗ ਪਾਠਕ ਸੱਜਣੋਂ

ਸਤਿ ਸ਼੍ਰੀ ਅਕਾਲ!

ਸਿੱਖ ਮਾਰਗ. ਕਾਮ ਤੇ ਇਸ ਹਫ਼ਤੇ ਦੇ ਲੇਖਾਂ ਵਿੱਚ ਡਾ. ਇਕਾਬਲ ਸਿੰਘ ਢਿੱਲੋਂ ਜੀ ਵਲੋਂ ਉਨ੍ਹਾਂ ਦੀ ਪੁਸਤਕ “ਅਕਾਲ ਤਖ਼ਤ: ਸੰਕਲਪ ਅਤੇ ਵਿਵਸਥਾ” ਨਾਮੀ ਪੁਸਤਕ ਦੀ ਭੂਮਿਕਾ ਇੱਕ ਲੇਖ ਦੇ ਰੂਪ ਵਿੱਚ ਲਿਖੀ ਗਈ। ਆਪਣੀ ਪੁਸਤਕ ਦੀ ਆਪ ਹੀ ਭੂਮਿਕਾ ਲਿਖਦੇ ਡਾ. ਜੀ ਨੇ ਆਪਣੀ ਪੁਸਤਕ ਦੇ ਸਿਫ਼ਤੀ ਕਸੀਦੇ ਆਪ ਹੀ ‘ਸਭ ਤੋਂ ਪਹਿਲਾ ਪਹਿਲਾ ਯਤਨ` ਅਤੇ ‘ਇੱਕ ਪ੍ਰਭਾਵਸ਼ਾਲੀ ਵਸੀਲਾ ਸਾਬਤ ਹੋਵੇਗੀ` ਆਦਿ ਲਿਖ ਕੇ ਪਰੋਸ ਦਿੱਤੇ ਅਤੇ ਨਾਲ ਹੀ ਸਪਸ਼ਟ ਮੰਨਿਆਂ ਹੈ ਕਿ ਇਹ ਪੁਸਤਕ ਉਨ੍ਹਾਂ ਦੇ ਮਨ ਵਿੱਚ ਉੱਠੀਆਂ ‘ਨਵੀਂਆਂ ਧਾਰਨਾਵਾਂ` ਅਧਾਰਤ ਹੈ। ਪਰ ਇਹ ਭੂਮਿਕਾ ਅਧੂਰੀ ਸੀ ਜਿਸ ਨੂੰ ਡਾ. ਸਾਹਿਬ ਜੀ ਨੇ ਇੱਕ ਵੱਖਰੇ ਪੱਤਰ ਮਿਤੀ 01.11.12 ਰਾਹੀਂ ਪੁਰਾ ਕਰਨ ਦਾ ਯਤਨ ਕੀਤਾ ਹੈ।

ਚਾਹੀਦਾ ਤਾਂ ਇਹ ਸੀ ਕਿ ਡਾ. ਜੀ ਇਸ ਪੁਸਤਕ ਨਾਲ ਜੁੜੀ ਅਸਲਿਅਤ ਨੂੰ ਪੁਸਤਕ ਦੀ ਭੂਮਿਕਾ ਦੇ ਨਾਲ ਹੀ ਪੁਸਤਕ ਦੇ ਅੰਦਰ ਹੀ ਲਿਖਦੇ ਪਰ ਉਨ੍ਹਾਂ ਅਸਲ ਭੁਮਿਕਾ ਨੂੰ ਪੁਸਤਕ ਨਾਲੋਂ ਵੱਖ ਕਰਕੇ ਪੇਸ਼ ਕੀਤਾ ਤਾਂ ਕਿ ਅਸਲੀਅਤ ਉਸ ਪੁਸਤਕ ਦਾ ਹਿੱਸਾ ਨਾ ਬਣ ਕੇ ਇੱਕ ਪੱਤਰ ਦੇ ਰੂਪ ਵਿੱਚ ਗੁਆਚ ਜਾਏ। ਉਨ੍ਹਾਂ ਦੇ ਆਪਣੇ ਹੀ ਸੱਤ ਲੇਖ ਉਨ੍ਹਾਂ ਦੀ ਪੁਸਤਕ ਦੀ ਰਾਹ ਦਾ ਰੋੜਾ ਸਨ ਜਿਨ੍ਹਾਂ ਨੂੰ ਇੱਕ ਪੱਤਰ ਦੇ ਮਾਧਿਅਮ ਦੂਰ ਕਰਨ ਦਾ ਯਤਨ ਡਾ. ਜੀ ਵਲੋਂ ਕੀਤਾ ਗਿਆ ਹੈ।

ਦਾਸ ਵਲੋਂ ਗੁਰੂ ਦੇ ਉਸਾਰੇ ਅਕਾਲ ਤਖ਼ਤ ਦੀਆਂ ਅਸਲ ਤਸਵੀਰਾਂ ਦੇ ਹਵਾਲੇ ਪ੍ਰਗਟ ਕਰਨ ਉਪਰੰਤ ਡਾ. ਜੀ ਨੇ ਆਪਣੇ ਪੱਤਰ ਮਿਤੀ 18.3.12 ਸਿੱਖ ਮਾਰਗ. ਕਾਮ ਤੇ “ਉਂਜ ਜ਼ਿਆਦਾ ਸੰਭਾਵਨਾਂ ਇਸ ਥੜ੍ਹੇ ਦੇ ਅਸਲੀ ਹੋਣ ਦੀ ਲਗਦੀ ਹੈ” ਲਿਖਦੇ ਹੋਏ ਲਿਖਿਆ ਸੀ ਕਿ:-

ਉਪੱਰ ਦਰਸਾਈ ਸਾਰੀ ਸਥਿਤੀ ਵਿੱਚ ਤਾਂ ਵਿਚਾਰ-ਅਧੀਨ ਤਸਵੀਰ ਪੇਸ਼ ਕਰਨ ਵਾਲੀਆਂ ਧਿਰਾਂ ਨੂੰ ਮੰਗ ਕਰਨੀ ਚਾਹੀਦੀ ਹੈ ਕਿ ਮੁੜ-ਖੁਦਾਈ ਕਰਵਾ ਕੇ ਛੇਵੇਂ ਗੁਰੂ ਜੀ ਦੇ ਤਖਤ-ਸਿੰਘਾਸਣ ਨਾਲ ਸਬੰਧਿਤ ਥੜ੍ਹੇ ਵਾਲੀ ਇਸ ਆਲੌਕਿਕ ‘ਲੱਭਤ` ਨੂੰ ਹੂਬਹੂ ਰੂਪ ਵਿੱਚ ਪਰਗਟ ਕੀਤਾ ਜਾਵੇ ਅਤੇ ਇਸ ਨੂੰ ਇੱਕ ਮਹੱਤਵਪੂਰਨ ਸਿਖ ਇਤਹਾਸਿਕ ਅਤੇ ਵਿਰਾਸਤੀ ਯਾਦਗਾਰ ਦੇ ਤੌਰ ਤੇ ਪਰਦਰਸ਼ਿਤ ਕੀਤਾ ਜਾਵੇ”

ਇਸ ਤੇ ਦਾਸ ਦੀ ਪ੍ਰਤੀਕਿਰਆ, ਇਹ ਸੀ:-

“ਲਿਖਾਰੀ ਜੀ ਨੂੰ ਚਾਹੀਦਾ ਹੈ ਕਿ ਪਹਿਲਾਂ ਉਹ ਇਸ ਬਾਰੇ ਅਪਣੇ ਲਿਖੇ ਲੇਖਾਂ ਅਤੇ ਸੰਭਾਵਤ ਕਿਤਾਬ ਦੀ ਖੁਦਾਈ ਕਰਨ ਅਤੇ ਗਲਤਬਿਆਨੀਆਂ ਨੂੰ ਬਾਹਰ ਕੱਡਣ। ਛਪਾਈ ਜੇ ਕਰ ਨਹੀਂ ਹੋਈ ਤਾਂ ਛਪਾਈ ਨੂੰ ਹੁਣ ਦੇਰ ਲੱਗ ਸਕਦੀ ਹੈ ਕਿਉਂਕਿ ਖੁਦਾਈ ਲਈ ਸਮਾਂ ਤਾਂ ਲੱਗੇ ਗਾ ਹੀ। ਜੇ ਕਰ ਛੱਪ ਗਈ ਹੈ ਤਾਂ ਕੋਈ ਗਲ ਨਹੀਂ ਪਾਠਕ ਆਪ ਖੁਦਾਈ ਕਰ ਲੇਂਣ ਗੇ। (ਦਾਸ ਦਾ ਲੇਖ, ‘ਗੁਰੂ ਦਾ ਉਸਾਰਿਆ ਅਕਾਲ ਤਖ਼ਤ ਕਦੇ ਅਲੋਪ ਨਹੀਂ ਹੋਇਆ` ਮਿਤੀ ੧੯. ੩. ੧੨ ਸਿੱਖ ਮਾਰਗ. ਕਾਮ)

ਸਿੱਟੇ ਵਜੋਂ ਡਾ. ਜੀ ਨੂੰ ਆਪਣੀ ਕਿਤਾਬ ਵਿੱਚ ਭਾਰੀ ਤਬਦੀਲਿਆਂ ਕਰਨੀਆਂ ਪਈਆਂ ਜਿਸ ਕਾਰਨ ਕਿਤਾਬ ਦੀ ਛਪਾਈ ਕਈਂ ਮਹੀਨੇ ਠੰਡੇ ਬਸਤੇ ਵਿੱਚ ਜਾ ਪਈ। ਡਾ. ਜੀ ਦੂਬਿਦਾ ਕਾਰਨ ਪੁਸਤਕ ਦੀ ਭੁਮਿਕਾ ਵਿੱਚ ਇਹ ਸੱਚਾਈ ਨਾ ਲਿਖ ਸਕੇ ਇਸ ਲਈ ਪਹਿਲਾਂ ਲਿਖੇ ਅਧਾਰਹੀਨ ਅਤੇ ਭੁੱਲੇਖਾ/ਤਰੁੱਟੀਆਂ ਪੁਰਨ ਲੇਖਾਂ ਤੋਂ ਖਹਿੜਾ ਛੁੜਾਉਂਣ ਲਈ, ਕਿਤਾਬ ਉਪਰੰਤ ਇੱਕ ਪੱਤਰ ਰਾਹੀਂ ਆਪਣੇ ਸੱਤ ਲੇਖ ਹਟਾਉਂਣ ਦੀ ਬੇਨਤੀ ਦਾ ਢੰਗ ਅਪਣਾ ਲਿਆ।

ਪੱਤਰ ਮਿਤੀ ੧. ੧੧. ੧੨ ਵਿੱਚ ਡਾ. ਢਿੱਲੋਂ ਜੀ ਲਿਖਦੇ ਹਨ:- “ਮੈਂ ਇੱਥੇ ਇਹ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਉਪਰੋਕਤ ਪੁਸਤਕ ਤਿਆਰ ਕਰਨ ਹਿਤ ਕੀਤੀ ਗਈ ਅਗਲੇਰੀ ਖੋਜ ਅਤੇ ਸਮੱਗਰੀ ਦੀ ਸੁਧਾਈ ਦੀ ਪ੍ਰੀਕਿਰਿਆ ਰਾਹੀਂ ਸਬੰਧਤ ਲੇਖਾਂ ਦੇ ਪਾਠ (text) ਵਿੱਚ ਭਾਰੀ ਤਬਦੀਲੀਆਂ ਆ ਗਈਆਂ ਹਨ”

“…ਸੱਤ ਲੇਖ ‘ਸਿਖਮਾਰਗ’ ਵੈਬਸਾਈਟ ਤੋਂ ਹਟਾ ਦੇਣ ਨਾਲ ਪਾਠਕ ਕੇਵਲ ਪੁਸਤਕ ਦੀ ਸਮੱਗਰੀ ਵਿੱਚ ਦਰਜ ਵਿਸ਼ੇ ਸਬੰਧੀ ਸੋਧੇ ਹੋਏ ਪਾਠ (text) ਨੂੰ ਹੀ ਪੜ੍ਹਨਗੇ ਤਾਂ ਮੇਰੀ ਵਿਚਾਰਧਾਰਾ ਪ੍ਰਤੀ ਕਿਸੇ ਭੰਬਲਭੂਸੇ ਦੀ ਗੁੰਜਾਇਸ਼ ਨਹੀਂ ਰਹੇਗੀ।

ਉਨ੍ਹਾਂ ਇਸ ਪੱਤਰ ਵਿੱਚ ਵੀ ਸਵੀਕਾਰ ਕੀਤਾ ਹੈ ਕਿ ਉਨ੍ਹਾਂ ਦੀ ਪੁਸਤਕ “ਮੇਰੀ ਵਿਚਾਰਧਾਰਾ” ਅਧਾਰਤ ਹੈ। ਉਹ ਗੁਰਮਤਿ ਅਤੇ ਤੱਥਾਂ ਨੂੰ ਕਲਪਨਾ, ਅਤੇ ਆਪਣੀ ਕਲਪਨਾ ਨੂੰ ਤੱਥ ਬਣਾਉਂਦੇ ਆਏ ਹਨ! ਖ਼ੈਰ ਇਸ ਪੱਤਰ ਰਾਹੀਂ ਇਹ ਗਲਾਂ ਸਪਸ਼ਟ ਹੋਇਆਂ ਪ੍ਰਤੀਤ ਹੁੰਦੀਆਂ ਹਨ:-

(1) ਡਾ. ਢਿੱਲੋਂ ਜੀ ਨੇ ਕਈ ਮਹੀਨੇਆਂ ਤਕ ਪਾਠਕਾਂ ਨੂੰ ਗਲਤ ਜਾਣਕਾਰੀ ਦਿੱਦੇ ਹੋਏ ਸੱਤ ਲੇਖ ਸਿੱਖ ਮਾਰਗ. ਕਾਮ ਤੇ ਲਿਖੇ!

(2) ਡਾ. ਜੀ ਮਹੀਨੇਆਂ ਤਕ ਆਪਣੇ ਉਨ੍ਹਾਂ ਲੇਖਾਂ ਤੇ ਅੜੇ ਰਹੇ ਜਿਨ੍ਹਾਂ ਅੰਦਰ ਬਾਦ ਵਿੱਚ ਉਨ੍ਹਾਂ ਨੂੰ ਭਾਰੀ ਤਬਦੀਲਿਆਂ ਕਰਨੀਆਂ ਪਈਆਂ।

(3) ਇਨ੍ਹਾਂ ਸੱਤ ਲੇਖਾਂ ਵਿੱਚ ਬਹੁਤ ਕੁੱਝ ਐਸਾ ਸੀ ਜਿਸ ਲਈ ਡਾ. ਜੀ ਨੂੰ ਇਨ੍ਹਾਂ ਵਿੱਚ ਨਾ ਕੇਵਲ ਭਾਰੀ ਤਬਦੀਲਿਆਂ ਕਰਨੀਆਂ ਪਈਆਂ ਬਲਕਿ ਇਨ੍ਹਾਂ ਨੂੰ ਵੈਬਸਾਈਟ ਤੋਂ ਹਟਵਾਉਂਣ ਦਾ ਰਾਹ ਵੀ ਚੁਣਨਾ ਪਿਆ।

(4) ਇਨਾਂ ਲੇਖਾ ਨੂੰ ਹਟਾਉਂਣ ਦਾ ਮਕਸਦ ਪਾਠਕਾਂ ਨੂੰ ਭੰਬਲਭੁਸੇ ਤੋਂ ਬਚਾਉਂਣਾ ਨਹੀਂ ਬਲਕਿ ਆਪਣੀ ਭੰਬਲਭੂਸਾ ਰੂਪ ਕਿਤਾਬ ਵਿਚਲੀ ਨਿਜੀ ਵਿਚਾਰਧਾਰਾ ਨੂੰ ਬਚਾਉਂਣ ਦਾ ਯਤਨ ਮਾਤਰ ਹੈ।

(5) ਉਨ੍ਹਾਂ ਆਪਣੀ ਨਵੀਂ ਵਿਚਾਰਧਾਰਾ ਵਿਚਲੇ ਭੰਬਲਭੂਸੇ ਤੋਂ ਬਚਣ ਲਈ ਹੀ ਭਾਰੀ ਤਬਦੀਲਿਆਂ ਕੀਤੀਆਂ ਹਨ ਅਤੇ ਇਸ ਲਈ ਉਨ੍ਹਾਂ ਆਪਣੀ ਕਿਤਾਬ ਪਿੱਛਲੀ ਅਸਲ ਭੂਮਿਕਾ ਨੂੰ ਛੁਪਾਉਂਣ ਦੀ ਜੁਗਤ ਵਿੱਚ ਲੇਖ ਹਟਾਵਾਏ ਹਨ। ਇਸ ਕਸਰਤ ਨਾਲ ਡਾ. ਸਾਹਿਬ ਜੀ ਦੀ ਪੁਸਤਕ ਦੀ ਵਿਸ਼ਵਸਨੀਅਤਾ ਨਾ ਦੇ ਬਰਾਬਰ ਬੱਚੀ ਹੈ।

ਇੰਝ ਪ੍ਰਤੀਤ ਹੁੰਦਾ ਹੈ ਕਿ ਡਾ. ਜੀ ਨੇ ਆਪਣੀ ਨਿਜੀ ਵਿਚਾਰਧਾਰਾ ਨਹੀਂ ਬਦਲੀ ਬਲਕਿ ਉਸ ਨੂੰ ਤੋਰਨ ਲਈ ਲੇਖ ਹਟਵਾ ਕੇ ਆਪਣੀ ਗਲਤ ਬਿਆਨਿਆਂ ਛੁਪਾਉਂਣ ਦਾ ਢੰਗ ਵਰਤਿਆ ਹੈ। ਲੇਕਿਨ ਸੁਚੇਤ ਪਾਠਕ ਜਨ ਉਨ੍ਹਾਂ ਦੇ ਪੱਤਰ ਮਿਤੀ 1.11.12 ਨੂੰ ਉਨ੍ਹਾਂ ਦੀ ਕਿਤਾਬ ਵਿਚਲੀ ਭੂਮਿਕਾ ਨਾਲ ਜੋੜ ਕੇ ਹੀ ਦੇਖਣਗੇ।

ਲਿਖਤ ਵਾਪਸ ਲੇਂਣਾ ਹਰ ਲਿਖਾਰੀ ਦਾ ਹੱਕ ਹੁੰਦਾ ਹੈ। ਪਰ ਉਸਦਾ ਕੋਈ ਵਾਜਬ ਤਰੀਕਾ ਹੁੰਦਾ ਹੈ। ਜੇ ਕਰ ਡਾ. ਸਾਹਿਬ ਲੇਖਨ ਅਦਬ ਦੇ ਤਕਾਜ਼ੇ ਨੂੰ ਮੰਨਦੇ ਹਨ ਤਾਂ ਉਹ ਆਪਣੇ ਪੁਰਾਣੇ ਲੇਖਾਂ ਨੂੰ ਵੀ ਪਾਠਕਾਂ ਦੇ ਸਾਹਮਣੇ ਰਹਿਣ ਦੇਂਣ ਕਿਉਂਕਿ ਉਹ ਸੱਤ ਲੇਖ ਸਿੱਖ ਮਾਰਗ ਤੇ ਛੱਪੇ ਹੋਏ ਬਹੁਤ ਸਾਰੇ ਪੱਤਰਾਂ ਦੇ ਰਿਕਾਰਡ ਨਾਲ ਜੁੜੇ ਹਨ। ਜਿਨ੍ਹਾਂ ਲੇਖਾਂ ਤੇ ਪਾਠਕਾਂ ਦਰਮਿਆਨ ਹਫ਼ਤਿਆਂ ਬੱਧੀ ਲੰਬੀ ਵਿਚਾਰ ਚਰਚਾ ਹੋਈ ਹੋਵੇ ਉਨ੍ਹਾਂ ਲੇਖਾਂ ਨੂੰ ਹਟਵਾ ਕੇ ਡਾ. ਸਾਹਿਬ ਨੇ ਲੇਖਨ ਦੇ ਅਦਬ ਦੀ ਘੋਰ ੳਲੰਘਨਾ ਕੀਤੀ ਹੈ।

ਡਾ. ਸਾਹਿਬ ਜੀ ਨੂੰ ਚਾਹੀਦਾ ਸੀ ਕਿ ਉਹ ਹਟਵਾਏ ਗਏ ਲੇਖਾਂ ਦੇ ਹੇਠ ਤਬਦੀਲਿਆਂ ਸਬੰਧੀ ਟਿੱਪਣੀ ਲਿਖ ਛੱਡਦੇ ਤਾਂ ਕਿ ਪਾਠਕਾਂ ਨੂੰ ਸੂਚਨਾ ਮਿਲ ਜਾਂਦੀ ਕਿ ਇਨ੍ਹਾਂ ਲੇਖਾਂ ਵਿੱਚ ਤਬਦੀਲੀ ਹੋਈ ਹੈ ਅਤੇ ਉਹ ਕਿਤਾਬ ਨਾਲ ਮਿਲਾਨ ਕਰਕੇ ਕੇ ਜਾਣ ਸਕਦੇ ਸੀ ਕਿ ਕਿਹੜੀ-੨ ਤਬਦੀਲੀ ਹੋਈ ਹੈ? ਇਸ ਨਾਲ ਸੱਤ ਲੇਖਾਂ ਸਬੰਧੀ ਸਿੱਖ ਮਾਰਗ ਤੇ ਪਏ ਵੱਖ-ਵੱਖ ਲੇਖਕਾਂ ਦੇ ਪੱਤਰਾਂ ਦੇ ਵੱਡੇ ਰਿਕਾਰਡ ਦਾ ਪਰਿਪੇਖ/ਅਧਾਰ ਵੀ ਬੱਚਿਆ ਰਹਿੰਦਾ। ਪ੍ਰਿੰਟ ਮੀਡੀਆ ਵਿੱਚ ਜੇ ਕਰ ਛਪੀ ਸਾਮਗਰੀ ਜੇ ਕਰ ਵਾਪਸ ਲਈ ਜਾਂਦੀ ਹੈ ਤਾਂ ਪਾਠਕਾਂ ਨੂੰ ਟਿੱਪਣੀ ਰਾਹੀਂ ਸੁਚਿਤ ਕਰ ਦਿੱਤਾ ਜਾਂਦਾ ਹੈ ਪਰ ਡਾ. ਦਿੱਲੋਂ ਜੀ ਨੇ ਲੇਖ ਹਟਵਾ ਕੇ ਵਿਚਾਰਕਾਂ ਦਰਮਿਆਨ ਹੋਏ ਅਤੇ ਸਿੱਖ ਮਾਰਗ ਤੇ ਪਏ ਸਾਰੇ ਸੰਵਾਦ ਦੇ ਵੱਡੇ ਰਿਕਾਰਡ ਨੂੰ ਖਰਾਬ ਕਰਨ ਦਾ ਯਤਨ ਕੀਤਾ ਹੈ। ਉਨ੍ਹਾਂ ਸੰਪਾਦਕ ਜੀ ਦੀ ਸੁਹਿਰਦਤਾ ਦਾ ਅਨੁਚਿਤ ਲਾਭ ਉਠਾਇਆ ਹੈ।

ਹੋ ਸਕਦਾ ਹੈ ਕਿ ਡਾ. ਸਾਹਿਬ ਜੀ ਹੁਣ ਸਬੰਧਤ ਪੱਤਰਾਂ ਦਾ ਰਿਕਾਰਡ ਵੀ ਹਟਵਾਉਂਣ ਦੀ ਮੰਗ ਕਰ ਦੇਂਣ ਤਾਂ ਕਿ ਉਨ੍ਹਾਂ ਦੇ ਵਿਚਾਰਾਂ ਦੀ ਧਾਰਕ ਪੁਸਤਕ ਨਾਲ ਜੁੜੀ ਸਾਰੀ ਹੀ ਅਸਲੀਅਤ ਤੇ ਪਰਦਾ ਪੈ ਜਾਏ। ਇਸ ਸਾਰੀ ਕਸਰਤ ਨਾਲ ਡਾ. ਸਾਹਿਬ ਜੀ ਦੀ ਪੁਸਤਕ ਦੀ ਵਿਸ਼ਵਸਨੀਅਤਾ ਨਾ ਦੇ ਬਰਾਬਰ ਬੱਚੀ ਹੈ!

ਹਰਦੇਵ ਸਿੰਘ, ਜੰਮੂ ੨. ੧੧. ੧੨


(02/11/12)
ਤੱਤ ਗੁਰਮਤਿ ਪਰਿਵਾਰ

ਸਿੱਖ ਰਹਿਤ ਮਰਿਯਾਦਾ ਸੁਧਾਰ ਉਪਰਾਲੇ ਦੇ ਛੇਵੇਂ ਪੜਾਅ ਦੀ ਇਕੱਤਰਤਾ ਵਿਚ ਪਾਸ ਕੀਤੇ ਮਤੇ ਬਾਰੇ ਇਕ ਜ਼ਰੂਰੀ ਵਿਚਾਰ:

ਸਿੱਖ ਰਹਿਤ ਮਰਿਯਾਦਾ ਸੁਧਾਰ ਉਪਰਾਲੇ ਦੇ ਛੇਵੇਂ ਪੜਾਅ ਦੀ ਇਕੱਤਰਤਾ ਵਿਚ ਸਰਬਸੰਮਤੀ ਨਾਲ ਇਕ ਮਤਾ ਪਾਸ ਕੀਤਾ ਗਿਆ ਸੀ। ਇਹ ਮਤਾ ਇਸ ਇਕੱਤਰਤਾ ਦੇ ਸੱਦਾ ਪੱਤਰ ਦੇ ਪ੍ਰਤੀਕਰਮ ਵਜੋਂ 11 ਸੱਜਣਾਂ ਵਲੋਂ ਜਨਤਕ ਤੌਰ ’ਤੇ ਦਿੱਤੇ ਸਾਂਝੇ ਪ੍ਰਤੀਕਰਮ ਬਿਆਨ ਦੀ ਪੜਚੋਲ ਨਾਲ ਸੰਬੰਧਿਤ ਸੀ। ਇਸ ਸਾਂਝੇ ਬਿਆਨ ਵਿਚ 11 ਸੱਜਣਾਂ ਵਿਚ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ ਜੀ ਦਿਲੀ ਦਾ ਨਾਮ ਵੀ ਸ਼ਾਮਿਲ ਸੀ। ਸੋ ਸੁਭਾਵਿਕ ਤੌਰ ’ਤੇ ਮਤੇ ਵਿਚ ਵੀ ਉਨ੍ਹਾਂ ਦਾ ਨਾਮ ਸ਼ਾਮਿਲ ਹੋ ਗਿਆ।
ਇਕੱਤਰਤਾ ਦੀ ਖਬਰ ਛੱਪਣ ਤੋਂ ਬਾਅਦ ਪ੍ਰਿੰ. ਗਿਆਨੀ ਸੁਰਜੀਤ ਸਿੰਘ ਜੀ ਨੇ ਪ੍ਰਿੰ. ਨਰਿੰਦਰ ਸਿੰਘ ਜੰਮੂ ਨੂੰ ਫੋਨ ਕਰਕੇ ਕਿਹਾ ਹੈ ਕਿ 11 ਸੱਜਣਾਂ ਦੇ ਉਸ ਸਾਂਝੇ ਬਿਆਨ ਨਾਲ ਉਹ ਸਹਿਮਤ ਨਹੀਂ ਸਨ ਅਤੇ ਕਿਸੇ ਵਿਚਾਰ-ਚਰਚਾ ਦੇ ਬਾਈਕਾਟ ਰੂਪੀ ਗੁਰਮਤਿ ਵਿਰੋਧੀ ਹਰਕਤ ਨਾਲ ਉਹ ਕਦੇ ਸਹਿਮਤ ਨਹੀਂ ਹੋ ਸਕਦੇ। ਉਨ੍ਹਾਂ ਦੇ ਕਥਨ ਅਨੁਸਾਰ ਉਹ ਤਾਂ ਇਸ ਵਿਚਾਰ-ਚਰਚਾ ਵਿਚ ਸ਼ਾਮਿਲ ਹੋਣ ਲਈ ਪੂਰਾ ਮਨ ਬਣਾਈ ਬੈਠੈ ਸਨ, ਪਰ ਢੱਲਦੀ ਉਮਰ ਕਾਰਨ ਪੈਦਾ ਹੋਈ ਸ਼ਰੀਰਕ ਮਜ਼ਬੂਰੀ ਕਾਰਨ ਸਫਰ ਕਰਨ ਤੋਂ ਅਸਮਰਥ ਸਨ। ਸਪਸ਼ਟ ਹੈ ਕਿ ਉਨ੍ਹਾਂ ਦਾ ਨਾਮ ਇਸ ਸਾਂਝੇ ਬਿਆਨ ਦੇ ਸੂਤਰਧਾਰ ਸੱਜਣ ਨੇ ਗਲਤ ਤਰੀਕੇ ਵਰਤ ਲਿਆ ਹੈ।
ਉਨ੍ਹਾਂ ਨੂੰ ਇਸ ਗੱਲ ਦਾ ਅਫਸੋਸ ਹੋਇਆ ਕਿ ਗੁਰਮਤਿ ਦੀ ਰੌਸ਼ਨੀ ਵਿਚ ਹੋਈ ਇਕ ਵਿਚਾਰ-ਚਰਚਾ ਦੌਰਾਨ ਉਨ੍ਹਾਂ ਦਾ ਨਾਮ ਮਤੇ ਵਿਚ ‘ਨਾਂਹ-ਪੱਖੀ’ ਪਹੂੰਚ ਦੇ ਤੌਰ ’ਤੇ ਸ਼ਾਮਿਲ ਹੋਇਆ।
ਪ੍ਰਿ: ਸੁਰਜੀਤ ਸਿੰਘ ਜੀ ਦੀ ਸੱਚੀ-ਸੁੱਚੀ ਭਾਵਨਾ ਦੀ ਕਦਰ ਕਰਦੇ ਹੋਏ, ਇਸ ਇਕੱਤਰਤਾ ਦੇ ਸੰਯੋਜਕ ਵਜੋਂ, ‘ਤੱਤ ਗੁਰਮਤਿ ਪਰਿਵਾਰ’ ਪਾਠਕਾਂ ਨੂੰ ਇਹ ਬੇਨਤੀ ਕਰਦਾ ਹੈ ਕਿ ਸਪਸ਼ਟੀਕਰਨ ਆ ਜਾਣ ਉਪਰੰਤ ਪ੍ਰਿੰ: ਗਿਆਨੀ ਸੁਰਜੀਤ ਸਿੰਘ ਜੀ ਦਾ ਨਾਮ ਇਸ ਮਤੇ ਤੋਂ ਬਾਹਰ ਸਮਝਿਆ ਜਾਵੇ।
ਇਸ ਗੁਰਮਤਿ ਵਿਰੋਧੀ ਨਾਂਹ-ਪੱਖੀ ਸਾਂਝੇ ਬਿਆਨ ਦੇ ਸੂਤਰਧਾਰ ਸੱਜਣ ਵਲੋਂ ਆਪਣੀ ਈਰਖਾ ਅਤੇ ਨਰਾਜ਼ਗੀ ਕਾਰਨ ਕੁਝ ਹੋਰ ਸੱਜਣਾਂ ਦੇ ਨਾਮ ਵੀ ਇਸ ਬਿਆਨ ਲਈ ਆਪਹੁੱਦਰੇ ਤੌਰ ’ਤੇ ਵਰਤੇ ਜਾਪਦੇ ਹਨ। ਉਪਰਾਲੇ ਦੀ ਤਾਜ਼ਾ ਇਕੱਤਰਤਾ ਸੰਬੰਧੀ ਵੀ ਇਸ ਸੱਜਣ ਅਤੇ ਇਕਾ-ਦੁੱਕਾ ਹੋਰ ਸੱਜਣਾਂ ਵਲੋਂ ਗੁੰਮਰਾਹ-ਕੁੰਨ ਪ੍ਰਚਾਰ ਕੀਤਾ ਜਾ ਰਿਹਾ ਹੈ, ਜਿਸ ਬਾਰੇ ਆਪਣਾ ਖੁੱਲਾ ਪੱਖ ਪਾਠਕਾਂ ਸਾਹਮਣੇ ਸਮਾਂ ਮਿਲਦੇ ਹੀ ਰੱਖਣ ਦਾ ਯਤਨ ਕਰਾਂਗੇ ਤਾਂ ਕਿ ਸਾਰਿਆਂ ਨੂੰ ਇਸ ਕੂੜ-ਪ੍ਰਚਾਰ ਦਾ ਸੱਚ ਸਮਝ ਆ ਸਕੇ। ‘ਗੁਰੂ ਗ੍ਰੰਥ ਦਾ ਖਾਲਸਾ ਪੰਥ’ ਜਥੇਬੰਦੀ ਦੇ ਤਾਜ਼ਾ ਆਏ ਬਿਆਨ ਦਾ ਸੱਚ ਵੀ ਉਸੇ ਸਮੇਂ ਸਾਹਮਣੇ ਲਿਆਉਂਦਾ ਜਾਵੇਗਾ।
ਇਸ ਸਮੇਂ ਸਿਰਫ ਇਨਾਂ ਹੀ ਕਹਿਣਾ ਚਾਹੁੰਦੇ ਹਾਂ ਕਿ ਇਨ੍ਹਾਂ ਇਕ-ਅੱਧ ਸੰਸਥਾ ਅਤੇ ਕੁੱਝ-ਕੁ ਸੱਜਣਾਂ ਤੋਂ ਇਲਾਵਾ ਸਮੁੱਚੇ ਜਾਗਰੂਕ ਪੰਥ ਨੇ ਇਸ ਉਪਰਾਲੇ ਦਾ ਸੁਆਗਤ ਕੀਤਾ ਹੈ। ਇਸ ਸੰਦਰਭ ਵਿਚ ਵਿਦੇਸ਼ਾਂ ਤੋਂ ਵੀ ਬਹੁਤ ਸਮਰਥਨ ਮਿਲਿਆ ਹੈ।
24 ਅਕਤੂਬਰ 2012 ਨੂੰ ਹੀ ਇਸ ਉਪਰਾਲੇ ਸੰਬੰਧੀ ‘ਰੇਡੀਉ ਹਮਸਫਰ’ ਤੇ ਵੀ ਇਕ ‘ਟਾਕ-ਸ਼ੋ’ ਹੋਇਆ ਸੀ, ਜਿਸ ਦੀ ਸ਼ੁਰੂਆਤ ‘ਤੱਤ ਗੁਰਮਤਿ ਪਰਿਵਾਰ’ ਦੇ ਇਕ ਮੁੱਢਲੇ ਮੈਂਬਰ ਪ੍ਰਿੰ. ਨਰਿੰਦਰ ਸਿੰਘ ਜੰਮੂ ਦੀ ਇੰਟਰਵਿਉ ਰਾਹੀਂ ਹੋਈ, ਜਿਸ ਵਿਚ ਉਨ੍ਹਾਂ ਨੇ ਟਾਕ-ਸ਼ੋ ਦੇ ਸੰਚਾਲਕ ਵਲੋਂ ਇਸ ਸੁਧਾਰ ਉਪਰਾਲੇ ਬਾਰੇ ਪੁੱਛੇ ਸਵਾਲਾਂ ਦੇ ਜਵਾਬ ਬਹੁਤ ਸੰਯਮ ਅਤੇ ਸਪਸ਼ਟਤਾ ਨਾਲ ਦਿੱਤੇ। ਇਸ ਉਪਰੰਤ ਇਸ ਵਿਸ਼ੇ ’ਤੇ ਲਗਭਗ ਇਕ ਘੰਟਾ ਵਿਚਾਰ-ਚਰਚਾ ਚਲਦੀ ਰਹੀ। ਇਕ ਕਾਲਰ ਤੋਂ ਇਲਾਵਾ ਸਮੁਹ ਕਾਲਰਾਂ ਨੇ ਵਿਰੋਧ ਕਰਨ ਵਾਲੇ ਸਜਣ ਨੂੰ ਨਿਰਉੱਤਰ ਕਰਦੇ ਹੋਏ, ਇਸ ਸੁਧਾਰ ਉਪਰਾਲੇ ਦਾ ਭਰਪੂਰ ਸਮਰਥਨ ਕੀਤਾ।
ਸਿੱਖ ਰਹਿਤ ਮਰਿਯਾਦਾ ਸੁਧਾਰ ਉਪਰਾਲਾ
ਸੰਯੋਜਕ: ਤੱਤ ਗੁਰਮਤਿ ਪਰਿਵਾਰ


(02/11/12)
ਜਗਤਾਰ ਸਿੰਘ ਜਾਚਕ

‘ਤੈਂ ਕੀ ਦਰਦੁ ਨ ਆਇਆ?’ ਤੁਕਾਂਸ਼ ਦੇ ਮਾਅਨੇ ਗਲ਼ਤ ਕਿਉਂ ਹੋ ਰਹੇ ਹਨ?

ਡਾ. ਹਰਜਿੰਦਰ ਸਿੰਘ ਜੀ ‘ਦਿਲਗੀਰ’ ਇੱਕ ਐਸੇ ਪੰਥਪ੍ਰਸਤ ਪ੍ਰਸਿੱਧ ਇਤਿਹਾਸਕਾਰ ਤੇ ਗੁਰਸਿੱਖ ਵਿਦਵਾਨ ਹਨ, ਜਿਹੜੇ ਇਤਿਹਾਸਕ ਘਟਨਾਵਾਂ ਨੂੰ ਗੁਰਮਤਿ ਦੀ ਸਿਧਾਂਤਕ ਰੌਸ਼ਨੀ ਵਿੱਚ ਵਿਚਾਰਨ ਤੇ ਦਲੇਰੀ ਨਾਲ ਪ੍ਰਗਟਾਉਣ ਦੀ ਸਮਰਥਾ ਰਖਦੇ ਹਨ। ਉਨ੍ਹਾਂ ਵਿੱਚ ਸੱਚ ਕਹਿਣ ਦੀ ਜੁਰਅਤ ਹੈ। ਦਾਸ, ਡਾ. ਸਾਹਿਬ ਜੀ ਦੀ ਵਿਦਿਅਕ ਯੋਗਤਾ ਤੇ ਇਤਿਹਾਸਕ ਦੇਣ ਅੱਗੇ ਸਿਰ ਝਕਾਉਂਦਾ ਹੈ। ਉਨ੍ਹਾਂ ਦਾ ਗੁਰਬਾਣੀ ਸਬੰਧੀ ਇੱਕ ਕੀਮਤੀ ਲੇਖ, ਜੋ ਪਹਿਲੀ ਨਵੰਬਰ ਨੂੰ ‘ਖ਼ਾਲਸਾ ਨਿਊਜ਼’ ਤੇ ਛਪਿਆ ਹੈ, ਉਸ ਵਿੱਚ ਲਿਖਿਆ ਹੈ:

“ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ “॥ ਇਕ ਐਸੀ ਤੁਕ ਹੈ, ਜਿਸ ਦੇ ਮਾਅਨੇ ਅਕਸਰ ਗ਼ਲਤ ਕੀਤੇ ਜਾਂਦੇ ਹਨ (ਇੱਥੇ ਪ੍ਰੋ ਸਾਹਿਬ ਸਿੰਘ ਨੇ ਵੀ ਗ਼ਲਤੀ ਕੀਤੀ ਹੈ) । ਇਸ ਦਾ ਗ਼ਲਤ ਮਾਅਨਾ ਇਹ ਕੀਤਾ ਗਿਆ ਹੈ: ਇਤਨੀ ਮਾਰ ਪਈ ਕਿ ਉਹ ਕਰਲਾ ਉਠੇ । ਇਹ ਸਭ ਕੁਝ ਵੇਖ ਕੇ ਕੀ ਤੈਨੂੰ ਉਹਨਾਂ ਉਤੇ ਤਰਸ ਨਹੀਂ ਆਇਆ? ਇਸ ਵਿਚ ਕੁਝ ਲੇਖਕਾਂ ਨੇ ਗ਼ਲਤੀ ਨਾਲ ਕੀ ਅਤੇ? (ਸਵਾਲੀਆ ਨਿਸ਼ਾਨ) ਕੋਲੋਂ ਪਾ ਦਿੱਤੇ ਹਨ । ਜੇ ਇਨ੍ਹਾਂ ਮਾਅਨਿਆਂ ਨੂੰ ਮੰਨ ਲਈਏ ਤਾਂ ਇਸ ਦਾ ਅਰਥ ਇਹ ਨਿਕਲਦਾ ਹੈ:

ਗੁਰੁ ਨਾਨਕ ਸਾਹਿਬ ਨੇ ਰੱਬ ਨੂੰ ਉਲਾਂਭਾ ਦਿੱਤਾ ਹੈ, ਉਨ੍ਹਾਂ ਨੇ ਰੱਬ ‘ਤੇ ਇਤਰਾਜ਼ ਕੀਤਾ ਹੈ; ਉਸ ਦਾ ਭਾਣਾ ਮੰਨਣ ਤੋਂ ਇਨਕਾਰ ਕੀਤਾ ਹੈ; ਉਸ ਦੇ ਭਾਣੇ ਨੂੰ ਮਿੱਠਾ ਕਰ ਕੇ ਨਹੀਂ ਮੰਨਿਆ । ਇਹ ਸਾਰੀਆਂ ਗੱਲਾਂ ਗੁਰੁ ਸਾਹਿਬ ਦੀ ਫ਼ਿਲਾਸਫ਼ੀ ਦੇ ਉਲਟ ਹਨ। “

ਦਿਲਗੀਰ ਜੀ ਨੇ ਵਿਚਾਰ ਅਧੀਨ ਉਪਰੋਕਤ ਤੁਕ ਵਾਲੇ ਸ਼ਬਦ ਦੇ ਪਹਿਲੇ ਦੋ ਪਦਿਆਂ ਦੇ ਇਤਿਹਾਸਕ ਤੇ ਸਿਧਾਂਤਕ ਦ੍ਰਿਸ਼ਟੀਕੋਨ ਤੋਂ ਤੁਕ-ਅਰਥ ਤੇ ਭਾਵਾਰਥ ਲਿਖ ਕੇ, ਬਾਕੀ ਦੇ ਲੇਖਕਾਂ ਨੂੰ ਅਰਜ਼ ਕੀਤੀ ਹੈ ਕਿ ਉਹ ਇਸ ਤੁਕ ਦੇ ਗਲ਼ਤ ਮਾਅਨੇ ਨਾ ਕਰਿਆ ਕਰਨ। ਉਨ੍ਹਾਂ ਮੁਤਾਬਿਕ ਤੁਕ ਦੇ ਅਸਲ ਮਾਅਨੇ ਹਨ :

ਇਤਨੀ ਮਾਰ ਪਈ ਕਿ ਉਹ (ਹਾਕਮ ਵੀ ਤੇ ਜਨਤਾ ਵੀ) ਕਰਲਾ (ਹਾਇ ਹਾਇ ਪੁਕਾਰ) ਉਠੇ। (ਪਰ) ਇਹ ਸਭ ਕੁਝ ਵੇਖ ਕੇ ਤੈਨੂੰ ਉਹਨਾਂ ਉਤੇ ਤਰਸ ਨਹੀਂ ਆਇਆ। (ਉਨ੍ਹਾਂ ਪਠਾਣ ਹਾਕਮਾਂ ‘ਤੇ ਤਰਸ ਇਸ ਕਰ ਕੇ ਨਹੀਂ ਆਇਆ ਕਿਉਂਕਿ ਉਹ ਰੱਬ ਨੂੰ ਭੁੱਲ ਬੈਠੇ ਸਨ; ਉਹ ਜ਼ਾਲਮ ਹਾਕਮ ਸਨ) ।

ਅਰਥ ਪੜ੍ਹ ਕੇ ਇਉਂ ਜਾਪਦਾ ਹੈ ਕਿ ਦਿਲਗੀਰ ਸਾਹਿਬ ਨੇ ‘ਤੈਂ ਕੀ ਦਰਦੁ ਨ ਆਇਆ’ ਤੁਕਾਂਸ਼ ਦੀ ਲਫ਼ਜ਼ੀ ਬਣਤਰ ਨੂੰ ਅਣਗੌਲਿਆਂ ਕੀਤਾ ਹੈ। ਉਨ੍ਹਾਂ ਨੇ ਗੁਰਮਤਿ ਦੇ ਸਿਧਾਂਤਕ ਦ੍ਰਿਸ਼ਟੀਕੋਨ ਤੋਂ ਸ਼ਬਦ ਦੇ ਇਤਿਹਾਸਕ ਪ੍ਰਸੰਗ ਵਿੱਚ ਤੁਕ ਦੇ ਭਾਵਾਰਥ ਲਿਖ ਕੇ ਸਿਧਾਂਤਕ ਟਪਲੇ ਤੋਂ ਬਚਣ ਦਾ ਯਤਨ ਕੀਤਾ ਹੈ। ਸਿੱਖ ਮਿਸ਼ਨਰੀ ਕਾਲਜ, ਲੁਧਿਆਣਾ ਦੇ ਵਿਦਵਾਨਾਂ ਨੇ ਵੀ ਇਸ ਤੁਕ ਦੇ ਲਗਭਗ ਇਹੀ ਅਰਥ ਕੀਤੇ ਹਨ; ਤਾਂ ਜੋ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਉਲਾਂਭੇ ਦੇ ਦੋਸ਼ ਤੋਂ ਬਚਾਇਆ ਜਾ ਸਕੇ। ਵਿਦਵਾਨ ਸਜਣਾਂ ਦਾ ਅਜਿਹਾ ਯਤਨ ਸ਼ਲਾਘਾ ਯੋਗ ਹੈ ਅਤੇ ਗੁਰਮਤਿ ਦੇ ਸਿਧਾਂਤਕ ਦ੍ਰਿਸ਼ਟੀਕੋਨ ਤੋਂ ਇਹ ਅਰਥ ਸਹੀ ਵੀ ਜਾਪਦੇ ਹਨ। ਪਰ, ਗੁਰਬਾਣੀ ਦੀ ਲਿਖਣ ਸ਼ੈਲੀ ਅਤੇ ਵਿਆਕਰਣਿਕ ਦ੍ਰਿਸਟੀਕੋਨ ਤੋਂ ‘ਤੈਂ ਕੀ ਦਰਦੁ ਨ ਆਇਆ’ ਤੁਕਾਂਸ਼ ਦੇ ਉਪਰੋਕਤ ਕਿਸਮ ਅਰਥ ਕਰ ਸਕਣੇ ਅਸੰਭਵ ਹਨ।

ਕਿਉਂਕਿ, ਸ੍ਰ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿਖੇ ਕੀ ਲਫ਼ਜ਼ ਦੀ ਵਰਤੋਂ 2656 ਵਾਰ ਹੋਈ ਹੈ ਅਤੇ ਇਹ ਕੇਵਲ ਦੋ ਰੂਪਾਂ ਵਿੱਚ ਹੀ ਵਰਤਿਆ ਮਿਲਦਾ ਹੈ। ਇੱਕ ਹੈ ‘ਦੀ’ ਦੇ ਅਰਥਾਂ ਵਿੱਚ ਸਬੰਧਕੀ ਰੂਪ ਅਤੇ ਦੂਜਾ ਹੈ ‘ਕਿਆ’ ਦੇ ਅਰਥਾਂ ਵਿੱਚ ਪ੍ਰਸ਼ਨ-ਵਾਚਕ ਰੂਪ। ਜਿਵੇਂ:

ਮੰਨੇ ਕੀ ਗਤਿ, ਕਹੀ ਨ ਜਾਇ॥ {ਜਪੁਜੀ, ਅੰਗ 3}

ਆਇ ਗਇਆ, ਕੀ ਨ ਆਇਓ? ਕਿਉ ਆਵੈ ਜਾਤਾ? ॥ {ਅੰਗ 766}

‘ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ’ {ਅੰਗ 360} ਤੁਕ ਵਿੱਚ ਵੀ ਕੀ ਲਫ਼ਜ਼ ਪ੍ਰਸ਼ਨ-ਵਾਚਕ ਹੈ। ਇਹੀ ਕਾਰਣ ਹੈ ਕਿ ਸ਼੍ਰੋਮਣੀ ਕਮੇਟੀ ਵਲੋਂ ਪ੍ਰਵਾਣਿਤ ਅਤੇ ਬਾਬਾ ਈਸ਼ਰ ਸਿੰਘ ਰਾੜੇ ਵਾਲਿਆਂ ਦੀ ਸਿਮਰਤੀ ਨੂੰ ਸਮਰਪਤ ‘ਈਸ਼ਰ ਮਾਈਕਰੋ ਮੀਡੀਆ’ ਵੈਬ ਸਾਈਟ ਉਪਰ, ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ `ਤੇ ਅਧਾਰਿਤ ਇਸ ਤੁਕ ਦਾ ਪਾਠ-ਬੋਧ ਇਉਂ ਕਰਵਾਇਆ ਗਿਆ ਹੈ:

ਏਤੀ ਮਾਰ ਪਈ ਕਰਲਾਣੇ; ਤੈਂ ਕੀ ਦਰਦੁ ਨ ਆਇਆ?॥ 1॥

ਗਿਆਨੀ ਗੁਰਬਚਨ ਸਿੰਘ ਭਿੰਡਰਾਂ ਵਾਲਿਆਂ ਨੇ ਪਾਠ-ਬੋਧ ਕਰਵਾਉਣ ਲਈ ‘ਗੁਰਬਾਣੀ ਪਾਠ ਦਰਸ਼ਨ’ ਪੁਸਤਕ ਵਿੱਚ ਕੀ ਲਫ਼ਜ਼ ਨੂੰ ਪ੍ਰਸ਼ਨ ਵਾਚਕ ਮੰਨ ਕੇ, ਤੁਕ ਵਿੱਚਲੇ ‘ਕੀ’ ਲਫ਼ਜ਼ ਪਿਛੋਂ ਕਾਮਾ ਲਗਾ ਕੇ ਅਰਥ ਸਪਸ਼ਟ ਕਰਨ ਦਾ ਇਉਂ ਯਤਨ ਕੀਤਾ ਹੈ:

ਏਤੀ ਮਾਰ ਪਈ ‘ਕਰਲਾਣੇ’ ; ਤੈਂ ਕੀ, ਦਰਦੁ ਨ ਆਇਆ॥ 1॥

ਇਹੀ ਕਾਰਣ ਹੈ ਕਿ ਪ੍ਰੋ. ਸਾਹਿਬ ਸਿੰਘ ਜੀ ਹੁਰਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਵਿਖੇ ਗੁਰਬਾਣੀ ਦੀ ਤੁਕ ਵਿੱਚ ਸੁਆਲੀਆ ਨਿਸ਼ਾਨ ਭਾਵੇਂ ਨਹੀਂ ਪਾਇਆ। ਪਰ, ਅਰਥ ਕਰਨ ਵੇਲੇ ‘ਕੀ’ ਲਫ਼ਜ਼ ਨੂੰ ਧਿਆਨ ਵਿੱਚ ਰੱਖ ਕੇ ਤੁਕ-ਅਰਥ ਸੁਆਲੀਆ ਰੂਪ ਵਿੱਚ ਕੀਤੇ ਅਤੇ ਅਖ਼ੀਰ ਵਿੱਚ ਸੁਆਲੀਆ ਚਿੰਨ (?) ਵੀ ਲਗਾਇਆ। ਜਿਵੇਂ:

(ਹੇ ਕਰਤਾਰ ! ਬਦ-ਮਸਤ ਪਠਾਣ ਹਾਕਮਾਂ ਦੇ ਨਾਲ ਗਰੀਬ ਨਿਹੱਥੇ ਲੋਕ ਭੀ ਪੀਸੇ ਗਏ) ਇਤਨੀ ਮਾਰ ਪਈ ਕਿ ਉਹ (ਹਾਇ ਹਾਇ) ਪੁਕਾਰ ਉਠੇ। ਕੀ (ਇਹ ਸਭ ਕੁੱਝ ਵੇਖ ਕੇ) ਤੈਨੂੰ ਉਹਨਾਂ ਉਤੇ ਤਰਸ ਨਹੀਂ ਆਇਆ ? । 1. {}

ਗੁਰਬਾਣੀ ਦੀ ਲਿਖਣ ਸ਼ੈਲੀ ਤੇ ਵਿਆਕਰਣਿਕ ਦ੍ਰਿਸ਼ਟੀਕੋਨ ਤੋਂ ਪ੍ਰੋ. ਸਾਹਿਬ ਜੀ ਵੱਲੋਂ ਕੀਤੇ ਤੁਕ-ਅਰਥ ਬਿਲਕੁਲ ਸਹੀ ਹਨ ਅਤੇ ਦਿਲਗੀਰ ਜੀ ਦਾ ਇਹ ਕਥਨ ਕਿ “ਪ੍ਰੋ. ਸਾਹਿਬ ਨੇ ਗਲਤੀ ਕੀਤੀ ਹੈ” ਜਾਂ “ਕੁਝ ਲੇਖਕਾਂ ਨੇ ਗਲ਼ਤੀ ਨਾਲ ਕੀ ਅਤੇ? (ਸੁਆਲੀਆ ਨਿਸ਼ਾਨ) ਕੋਲੋਂ ਪਾ ਦਿੱਤੇ ਹਨ।” ਬਿਲਕੁਲ ਨਿਰਮੂਲ ਜਾਪਦਾ ਹੈ।

ਹਾਂ! ਪ੍ਰੋ. ਸਾਹਿਬ ਅਤੇ ਹੋਰ ਲੇਖਕ ਵੀਰਾਂ ਨੂੰ ਅਰਥ ਕਰਨ ਵੇਲੇ ਜਿਥੇ ਟਪਲਾ ਲੱਗਾ, ਉਹ ਹੈ ਸ਼ਬਦ ਦਾ ਰਹਾਉ ਵਾਲਾ ਪਦਾ, ਜਿਹੜਾ ਸੰਪੂਰਨ ਤੌਰ `ਤੇ ਕਰਤੇ ਪ੍ਰਭੂ ਨੂੰ ਸੰਬੋਧਨ ਕਰਕੇ ਮਧਮ ਪੁਰਖ ਵਿੱਚ ਉਚਾਰਨ ਕੀਤਾ ਗਿਆ ਹੈ। ਪਰ, ਅਰਥ ਕਰਨ ਵੇਲੇ ਵਿਦਵਾਨਾਂ ਨੇ ਇਸ ਦੀ ਪਹਿਲੀ ਤੁਕ ਤਾਂ ਸੰਬੋਧਨ ਰੂਪ ਮੰਨ ਕੇ ਮਧਮ-ਪੁਰਖ ਵਿੱਚ ਅਰਥਾਈ ਹੈ। ਪਰ, ਦੂਜੀ ਤੁਕ ਨੂੰ ਸੰਬੋਧਨ ਰੂਪ ਨਾ ਮੰਨ ਕੇ ਅਨ ਪੁਰਖ ਵਿੱਚ ਅਰਥਾਇਆ ਗਿਆ ਹੈ। ਸਤਿਕਾਰਯੋਗ ਦਿਲਗੀਰ ਸਾਹਿਬ ਵੀ ਇਸੇ ਸ਼੍ਰੇਣੀ ਵਿੱਚ ਸ਼ਾਮਲ ਹਨ। ਸ਼ਬਦ ਦੀ ਪਾਵਨ ਤੁਕ ਅਤੇ ਉਨ੍ਹਾਂ ਵੱਲੋਂ ਕੀਤੇ ਗਏ ਅਰਥ ਇਸ ਪ੍ਰਕਾਰ ਹਨ:

ਕਰਤਾ! ਤੂੰ ਸਭਨਾ ਕਾ ਸੋਈ॥

ਜੇ ਸਕਤਾ, ਸਕਤੇ ਕਉ ਮਾਰੇ; ਤਾ ਮਨਿ ਰੋਸੁ ਨ ਹੋਈ॥ 1॥ ਰਹਾਉ॥ {ਅੰਗ 360}

1. ਹੇ ਕਰਤਾ (ਦੁਨੀਆਂ ਬਣਾਉਣ ਵਾਲੇ ਕਰਤਾਰ) ਤੂੰ ਸਭਨਾਂ ਹੀ ਜੀਵਾਂ ਦੀ ਸੋਈ (ਸਾਰ ਲੈਣ) ਵਾਲਾ ਹੈਂ

2. ਜੇ ਕੋਈ ਜ਼ੋਰਾਵਰ ਜ਼ੋਰਾਵਰ ਨੂੰ ਮਾਰ ਕੁਟਾਈ ਕਰੇ ਤਾਂ (ਕਿਸੇ ਦੇ ਵੀ) ਮਨ ਵਿਚ ਰੋਸ ਨਹੀਂ ਹੁੰਦਾ (ਕਿਉਂਕਿ ਦੋਵੇਂ ਧਿਰਾਂ ਇਕ ਦੂਜੇ ਨੂੰ ਬਰਾਬਰ ਦੇ ਤਗੜੇ ਹੱਥ ਵਿਖਾ ਲੈਂਦੇ ਹਨ) ।

ਇਸ ਪੱਖੋਂ ਫਰੀਦਕੋਟੀ ਟੀਕੇ ਦੇ ਅਰਥ ਬਿਲਕੁਲ ਸਹੀ ਹਨ। ਉਸ ਦੀ ਲਿਖਤ ਇਸ ਪ੍ਰਕਾਰ ਹੈ: ਹੇ ਕਰਤਾ ਪੁਰਖ! ਤੂੰ ਸਭ ਕਾ (ਸੋਈ) ਸੁਧ ਲੇਨੇ ਹਾਰਾ ਹੈਂ॥ ਜੇ (ਸਕਤਾ) ਬਲਵਾਨ, ਬਲਵਾਨ ਕੋ ਮਾਰੇ ਤੋ ਫਿਰ ਤੁਮਾਰੇ ਮਨ ਮੇਂ ਮਾਰਨ ਵਾਲੇ ਪਰ ਕ੍ਰੋਧ ਨਹੀਂ ਆਉਤਾ॥ ਰਹਾਉ॥

ਸਪਸ਼ਟ ਹੈ ਕਿ ਗੱਲ ਕਰਤੇ ਪ੍ਰਭੂ ਦੇ ਮਨ ਦੀ ਸੀ। ਪਰ, ਵਿਦਵਾਨਾਂ ਨੇ ਮਨ ਕਿਸੇ ਹੋਰ ਵਿਅਕਤੀ ਦਾ ਮੰਨ ਲਿਆ। ਇਥੋਂ ਹੀ ਮੁੱਢ ਬੱਝਾ ਹੈ ਸ਼ਬਦ ਦੀਆਂ ਉਨ੍ਹਾਂ ਕੁੱਝ ਤੁਕਾਂ ਦੇ ਗਲ਼ਤ ਅਰਥਾਂ ਦਾ, ਜਿਨ੍ਹਾਂ ਦੇ ਹਵਾਲੇ ਅਤੇ ਅਰਥਾਂ ਪੱਖੋਂ ਡਾ. ਦਿਲਗੀਰ ਜੀ ਨੇ ਲੇਖਕ ਵੀਰਾਂ ਨੂੰ ਸੁਚੇਤ ਕੀਤਾ ਹੈ।

ਮੇਰਾ ਖ਼ਿਆਲ ਹੈ ਕਿ ਜੇਕਰ ਟੀਕਾਕਾਰ ਲੇਖਕ ਵੀਰ ਇਸ ਸ਼ਬਦ ਨੂੰ ਵੀਚਾਰਨ ਵੇਲੇ ਸੰਨ 1521 ਨੂੰ ਸੈਦਪੁਰ (ਐਮਨਾਬਾਦ) ਵਿਖੇ ਮੁਗਲ ਪਠਾਣਾ ਦੀ ਹੋਈ ਇਸ ਲੜਾਈ ਵਿੱਚ, ਆਪਣੇ ਆਪ ਨੂੰ ਗੁਰੂ ਨਾਨਕ ਸਾਹਿਬ ਜੀ ਨਾਲ ਉਸ ਲਹੂ-ਲਹਾਨ ਮੈਦਾਨ ਤੇ ਅੱਗਾਂ ਦੇ ਭਾਂਬੜਾਂ ਵਿੱਚ ਖੜਾ ਕਰਕੇ ਲੋਕਾਂ ਦੀ ਕਰਲਾਹਟ ਸੁਣਦੇ; ਤਾਂ ਉਹ ‘ਏਤੀ ਮਾਰ ਪਈ ‘ਕਰਲਾਣੇ’ ; ਤੈਂ ਕੀ, ਦਰਦੁ ਨ ਆਇਆ॥’ ਤੁਕ ਪੜ੍ਹ ਕੇ ਇਹ ਭੁਲੇਖਾ ਨਾ ਖਾਂਦੇ ਕਿ ਗੁਰੂ ਨਾਨਕ ਸਾਹਿਬ ਕਰਤੇ-ਪ੍ਰਭੂ ਨੂੰ ਸੁਆਲੀਆ ਲਹਿਜੇ ਵਿੱਚ ਕੋਈ ਉਲਾਂਭਾ ਦੇ ਰਹੇ ਹਨ। ਉਹ ਛੇਤੀ ਹੀ ਸਮਝ ਜਾਂਦੇ ਕਿ ਇਹ ਪੁਕਾਰ ਮਾਇਕ ਰੰਗ ਤਮਾਸ਼ਿਆਂ ਵਿੱਚ ਬੇਹੋਸ਼ ਹੋਏ ਅਤੇ ਰਾਜ ਅਭਿਮਾਨ ਕਾਰਨ ਕੁੱਤੇ ਬਣੇ ਹਾਕਮ ਪਠਾਣਾਂ ਦੇ ਪ੍ਰਵਾਰਾਂ ਅਤੇ ਹੋਰ ਪੀੜਤ ਹਿਰਦਿਆਂ ਦੀ ਦੁਖਿਤ ਹੂਕ ਹੈ, ਜਿਹੜੇ ਸਕਤੇ ਸ਼ੀਂਹ ਬਣੇ ਮੁਗਲਾਂ ਹੱਥੋਂ ਬੇਇਜ਼ਤ ਹੋ ਕੇ ਮਰ ਰਹੇ ਸਨ।

ਗੁਰੂ ਨਾਨਕ ਸਾਹਿਬ ਤਾਂ ਰਹਾਉ ਦੀ ਤੁਕ ਦੁਆਰਾ ਉਨ੍ਹਾਂ ਦੁਖੀਆਂ ਦੇ ਅਜਿਹੇ ਸ਼ਿਕਵੇ ਤੇ ਗਿਲੇ ਸੁਣ ਕੇ ਇੱਕ ਢੰਗ ਨਾਲ ਉਨ੍ਹਾਂ ਦਾ ਉੱਤਰ ਦੇ ਰਹੇ ਸਨ। ਜਿਵੇਂ ਪੰਜਾਬੀ ਦਾ ਮੁਹਾਵਰਾ ਹੈ ‘ਕਹਾਂ ਧੀ ਨੂੰ, ਸੁਣਾਵਾਂ’ ਨੋਂਹ ਨੂੰ। “ਕਰਤਾ ਤੂੰ ਸਭਨਾ ਕਾ ਸੋਈ॥ ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ ਰੋਸੁ ਨ ਹੋਈ॥” ਗੁਰਵਾਕ ਦੁਆਰਾ ਸੰਬੋਧਨ ਕਰਦੇ ਸਨ ਰੱਬ ਨੂੰ ਤੇ ਸਮਝਾ ਰਹੇ ਸਨ ਸਾਡੇ ਵਰਗੇ ਭੁਲੜਾਂ ਨੂੰ। ਇਸ ਦ੍ਰਿਸ਼ਟੀਕੋਨ ਤੋਂ ਸੰਪੂਰਨ ਸ਼ਬਦ ਦੇ ਤੁਕ-ਅਰਥ ਤੇ ਭਾਵਾਰਥ ਇਸ ਪ੍ਰਕਾਰ ਹੋਣਗੇ।

ਆਸਾ ਮਹਲਾ 1॥ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ॥ ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ॥ ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ॥ 1॥

ਅਰਥ : —ਖੁਰਾਸਾਨ ਦੀ ਸਪੁਰਦਗੀ (ਕਿਸੇ ਹੋਰ ਨੂੰ) ਕਰ ਕੇ (ਬਾਬਰ ਮੁਗ਼ਲ ਨੇ ਹਮਲਾ ਕਰ ਕੇ) ਹਿੰਦੁਸਤਾਨ ਨੂੰ ਆ ਸਹਮ ਪਾਇਆ। (ਜੇਹੜੇ ਲੋਕ ਆਪਣੇ ਫ਼ਰਜ਼ ਭੁਲਾ ਕੇ ਰੰਗ ਰਲੀਆਂ ਵਿੱਚ ਪੈ ਜਾਂਦੇ ਹਨ ਉਹਨਾਂ ਨੂੰ ਸਜ਼ਾ ਭੁਗਤਣੀ ਹੀ ਪੈਂਦੀ ਹੈ, ਇਸ ਬਾਰੇ) ਕਰਤਾਰ ਆਪਣੇ ਉਤੇ ਇਤਰਾਜ਼ ਨਹੀਂ ਆਉਣ ਦੇਂਦਾ। (ਸੋ, ਫ਼ਰਜ਼ ਭੁਲਾ ਕੇ ਵਿਕਾਰਾਂ ਵਿੱਚ ਮਸਤ ਪਏ ਪਠਾਣ ਹਾਕਮਾਂ ਨੂੰ ਦੰਡ ਦੇ ਕੇ ਜਗਾਉਣ ਲਈ ਕਰਤਾਰ ਨੇ) ਮੁਗ਼ਲ-ਬਾਬਰ ਨੂੰ ਜਮਰਾਜ ਬਣਾ ਕੇ (ਹਿੰਦੁਸਤਾਨ ਤੇ) ਚਾੜ੍ਹ ਦਿੱਤਾ। (ਬਦ-ਮਸਤ ਪਠਾਣ ਹਾਕਮਾਂ ਦੇ ਨਾਲ ਗਰੀਬ ਨਿਹੱਥੇ ਲੋਕ ਭੀ ਪੀਸੇ ਗਏ) ਇਤਨੀ ਮਾਰ ਪਈ ਕਿ ਰਾਜਕੁਮਾਰ ਤੇ ਹੋਰ ਹਿੰਦੂ ਤੇ ਹਿੰਦਵਾਣੀਆਂ (ਹਾਇ ਹਾਇ) ਪੁਕਾਰ ਉਠੇ। (ਉਹ ਕਰਲਾਉਂਦੇ ਹੋਏ ਕਹਿ ਰਹੇ ਸਨ “ਰੱਬਾ! ਇਤਨੀ ਮਾਰ ਪੈਂਦੀ ਵੇਖ ਕੇ) ਤੈਨੂੰ ਸਾਡੇ `ਤੇ ਤਰਸ ਨਹੀਂ ਆਇਆ? । 1.

ਕਰਤਾ ਤੂੰ ਸਭਨਾ ਕਾ ਸੋਈ॥ ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ ਰੋਸੁ ਨ ਹੋਈ॥ 1॥ ਰਹਾਉ॥

ਹੇ ਕਰਤਾਰ ! ਤੂੰ ਸਭਨਾਂ ਹੀ ਜੀਵਾਂ ਦੀ ਸਾਰ ਲੈਣ ਵਾਲਾ ਹੈਂ। ਜੇ ਕੋਈ ਜ਼ੋਰਾਵਰ, ਜ਼ੋਰਾਵਰ ਨੂੰ ਮਾਰ ਕੁਟਾਈ ਕਰੇ ਤਾਂ (ਹੇ ਕਰਤਾਰ! ਤੇਰੇ) ਮਨ ਵਿੱਚ ਗੁੱਸਾ-ਗਿਲਾ ਨਹੀਂ ਹੁੰਦਾ (ਕਿਉਂਕਿ ਦੋਵੇਂ ਧਿਰਾਂ ਇੱਕ ਦੂਜੇ ਨੂੰ ਕਰਾਰੇ ਹੱਥ ਵਿਖਾ ਲੈਂਦੇ ਹਨ)। 1. ਰਹਾਉ।

ਸਕਤਾ ਸੀਹੁ ਮਾਰੇ ਪੈ ਵਗੈ, ਖਸਮੈ ਸਾ ਪੁਰਸਾਈ॥ ਰਤਨ ਵਿਗਾੜਿ ਵਿਗੋਏ ਕੁਤੀ, ਮੁਇਆ ਸਾਰ ਨ ਕਾਈ॥ ਆਪੇ ਜੋੜਿ ਵਿਛੋੜੇ ਆਪੇ, ਵੇਖੁ ਤੇਰੀ ਵਡਿਆਈ॥ 2॥

( ‘ਏਤੀ ਮਾਰ ਪਈ ਕਰਲਾਣੇ, ਤੈਂ ਕੀ ਦਰਦੁ ਨ ਆਇਆ’ ਵਰਗੇ ਉਲਾਂਭੇ ਦੇਣ ਵਾਲਿਆਂ ਨੂੰ ਗੁਰਦੇਵ ਜੀ ਨੇ ਰਹਾਉ ਦੇ ਪਦੇ ਰਾਹੀਂ ਸਮਝਾਇਆ ਕਿ ਤਹਾਨੂੰ ਪਈ ਮਾਰ ਦਾ ਰੱਬ ਨੂੰ ਕੋਈ ਗੁੱਸਾ-ਗਿਲਾ ਨਹੀਂ। ਕਿਉਂਕਿ, ਤੁਸੀਂ ਦੋਵੇ ਧਿਰਾਂ ਇੱਕੋ ਜਹੀਆਂ ਹੋ। ਹਾਂ ਭਾਈ! ਇਹ ਠੀਕ ਹੈ ਕਿ) ਜੇ ਕੋਈ ਸ਼ੇਰ (ਵਰਗਾ) ਜ਼ੋਰਾਵਰ ਗਾਈਆਂ ਦੇ ਵੱਗ (ਵਰਗੇ ਕਮਜ਼ੋਰਾਂ) ਉਤੇ ਹੱਲਾ ਕਰ ਕੇ ਮਾਰਨ ਨੂੰ ਆ ਪਏ, ਤਾਂ ਇਸ ਦੀ ਪੁੱਛ (ਵੱਗ ਦੇ) ਖਸਮ ਨੂੰ ਹੀ ਹੁੰਦੀ ਹੈ (ਪਰ, ਇਥੇ ਕੋਈ ਗਾਈਆਂ ਦਾ ਵੱਗ ਨਹੀਂ। ਦੋਨੋ ਪਾਸੇ ਉਹ ਸਕਤੇ ਹਾਕਮ ਹਨ, ਜਿਹੜੇ ਦੁਨਿਆਵੀ ਰੰਗ ਰਲੀਆਂ ਵਿੱਚ ਮਦਹੋਸ਼ ਤੇ ਸੁਆਰਥੀ ਹੋ ਕੇ ਧਨ, ਜੋਬਨ ਤੇ ਰਾਜ ਅਭਿਮਾਨ ਵਿੱਚ ਕੁੱਤਿਆਂ ਵਰਗੇ ਬਣ ਗਏ ਹਨ। ਜਿਵੇਂ ਕੁੱਤੇ, ਓਪਰੇ ਕੁੱਤਿਆਂ ਨੂੰ ਵੇਖ ਕੇ ਜਰ ਨਹੀਂ ਸਕਦੇ ਤੇ ਇੱਕ ਦੂਜੇ ਨੂੰ ਪਾੜ ਖਾਂਦੇ ਹਨ। ਇਹੀ ਸੁਭਾਵ ਹੋ ਗਿਆ ਸੀ ਇਨ੍ਹਾਂ ਦਾ। ਇਹੀ ਕਾਰਣ ਹੈ ਕਿ ਪਹਿਲਾਂ ਤਾਂ ਇਨ੍ਹਾਂ) ਕੁਤਿਆਂ ਨੇ ਰਤਨ ਰੂਪ ਮਨੁਖੀ ਸਰੀਰਾਂ ਨੂੰ ਵਿਕਾਰਾਂ ਵਿੱਚ ਲੱਗ ਕੇ ਵਗਾੜਿਆ ਤੇ ਹੁਣ ਇਨ੍ਹਾਂ ਮਰੇ ਪਿਆਂ ਦੀ ਵੀ ਕੋਈ ਸਾਰ ਨਹੀਂ ਲੈ ਰਿਹਾ।

(ਹੇ ਕਰਤਾਰ ! ਤੇਰੀ ਰਜ਼ਾ ਤੂੰ ਹੀ ਜਾਣੇਂ) ਤੂੰ ਆਪ ਹੀ (ਸੰਬੰਧ) ਜੋੜ ਕੇ ਆਪ ਹੀ ਇਹਨਾਂ ਨੂੰ ਮੌਤ ਦੇ ਘਾਟ ਉਤਾਰ ਕੇ ਆਪੋ ਵਿਚੋਂ) ਵਿਛੋੜ ਦਿੱਤਾ ਹੈ। ਵੇਖ ! ਹੇ ਕਰਤਾਰ ! ਇਹ ਤੇਰੀ ਤਾਕਤ ਦਾ ਕਰਿਸ਼ਮਾ ਹੈ। 2.

ਜੇ ਕੋ ਨਾਉ ਧਰਾਏ ਵਡਾ ਸਾਦ ਕਰੇ ਮਨਿ ਭਾਣੇ॥ ਖਸਮੈ ਨਦਰੀ ਕੀੜਾ ਆਵੈ ਜੇਤੇ ਚੁਗੈ ਦਾਣੇ॥ ਮਰਿ ਮਰਿ ਜੀਵੈ ਤਾ ਕਿਛੁ ਪਾਏ ਨਾਨਕ ਨਾਮੁ ਵਖਾਣੇ॥ 3॥ 5॥ 39॥ {ਪੰਨਾ 360}

(ਧਨ ਪਦਾਰਥ ਹਕੂਮਤ ਆਦਿਕ ਦੇ ਨਸ਼ੇ ਵਿੱਚ ਮਨੁੱਖ ਆਪਣੀ ਹਸਤੀ ਨੂੰ ਭੁੱਲ ਜਾਂਦਾ ਹੈ ਤੇ ਬੜੀ ਆਕੜ ਵਿਖਾ ਵਿਖਾ ਕੇ ਹੋਰਨਾਂ ਨੂੰ ਦੁੱਖ ਦੇਂਦਾ ਹੈ, ਪਰ ਇਹ ਨਹੀਂ ਸਮਝਦਾ ਕਿ) ਜੇ ਕੋਈ ਮਨੁੱਖ ਆਪਣੇ ਆਪ ਨੂੰ ਵੱਡਾ ਅਖਵਾ ਲਏ, ਤੇ ਮਨ-ਮੰਨੀਆਂ ਰੰਗ-ਰਲੀਆਂ ਮਾਣ ਲਏ, ਤਾਂ ਭੀ ਉਹ ਖਸਮ-ਪ੍ਰਭੂ ਦੀਆਂ ਨਜ਼ਰਾਂ ਵਿੱਚ ਇੱਕ ਕੀੜਾ ਹੀ ਦਿੱਸਦਾ ਹੈ ਜੋ (ਧਰਤੀ ਤੋਂ) ਦਾਣੇ ਚੁਗ ਚੁਗ ਕੇ ਨਿਰਬਾਹ ਕਰਦਾ ਹੈ (ਹਉਮੈ ਦੀ ਬਦ-ਮਸਤੀ ਵਿੱਚ ਉਹ ਮਨੁੱਖ ਜ਼ਿੰਦਗੀ ਅਜਾਈਂ ਹੀ ਗਵਾ ਜਾਂਦਾ ਹੈ)।

ਹੇ ਨਾਨਕ ! ਜੇਹੜਾ ਮਨੁੱਖ ਵਿਕਾਰਾਂ ਵਲੋਂ ਆਪਾ ਮਾਰ ਕੇ (ਆਤਮਕ ਜੀਵਨ) ਜੀਊਂਦਾ ਹੈ, ਤੇ ਪ੍ਰਭੂ ਦਾ ਨਾਮ ਸਿਮਰਦਾ ਹੈ ਉਹੀ ਇਥੋਂ ਕੁੱਝ ਖੱਟਦਾ ਹੈ। 3. 5. 39.

ਮੈਂ ਅਤਿ ਧੰਨਵਾਦੀ ਹਾਂ ਡਾ. ਦਿਲਗੀਰ ਸਾਹਿਬ ਜੀ ਦਾ, ਜਿਨ੍ਹਾਂ ਨੇ ਇਹ ਸ਼ਬਦ ਵੀਚਾਰਨ ਲਈ ਪ੍ਰੇਰਿਆ ਹੈ। ਅਸੀਂ ਇੱਕ ਦੂਜੇ ਨੂੰ ਲੰਮੇ ਸਮੇਂ ਤੋਂ ਪਿਆਰ ਤੇ ਸਤਿਕਾਰ ਦਿੰਦੇ ਆ ਰਹੇ ਹਾਂ। ਪੂਰਨ ਉਮੀਦ ਹੈ ਕਿ ਉਹ ਆਪਣੀ ਬਜ਼ੁਰਗੀ ਵਾਲਾ ਬਿਰਦ ਪਾਲਦੇ ਹੋਏ ਮੇਰੀ ਉੱਤਰ ਦੇਣ ਵਾਲੀ ਉਪਰੋਕਤ ਗੁਸਤਾਖ਼ੀ ਨੂੰ ਮੁਆਫ਼ ਕਰਨਗੇ ਅਤੇ ਦਾਸਰੇ ਵੱਲੋਂ ਕੀਤੀ ਸ਼ਬਦ ਵੀਚਾਰ ਨੂੰ ਹੋਰ ਸੁਧਾਰਨ ਲਈ ਸਹਾਇਕ ਹੋਣਗੇ। ਸੂਝਵਾਨ ਪਾਠਕਾਂ ਨੂੰ ਵੀ ਬੇਨਤੀ ਹੈ ਕਿ ਉਹ ਵੀ ਆਪਣੇ ਵਿਚਾਰ ਖੁਲ੍ਹ ਕੇ ਦੇਣ ਤਾਂ ਜੋ ‘ਸ੍ਰੀ ਗੁਰੂ ਗ੍ਰੰਥ ਸਾਹਿਬ ਇੰਸਟੀਚਿਊਟ’ ਮੈਲਬਰਨ ਵੱਲੋਂ ਚਲਾਏ ਜਾ ਰਹੇ ‘ਗੁਰਬਾਣੀ ਦਰਪਣ’ ਪ੍ਰੋਜੈਕਟ ਰਾਹੀਂ ਇਸ ਸ਼ਬਦ ਦੀ ਸਹੀ ਵਿਚਾਰ ਸੰਗਤਾਂ ਤਕ ਪਹੁੰਚਾਈ ਜਾ ਸਕੇ। ਸਾਨੂੰ ਗੁਰਉਪਦੇਸ਼ ਹੈ:

ਬਾਦੁ ਬਿਬਾਦੁ ਕਾਹੂ ਸਿਉ ਨ ਕੀਜੈ॥ ਰਸਨਾ ਰਾਮ ਰਸਾਇਨੁ ਪੀਜੈ॥ {ਅੰਗ 1164}

ਗੁਣਵੰਤਿਆਂ ਪਾਛਾਰ: ਜਗਤਾਰ ਸਿੰਘ ਜਾਚਕ, ਮਿਤੀ 2 ਨਵੰਬਰ 2012

ਲੁਦਿਆਣਾ (ਇੰਡੀਆ) ਮੁਬਾਈਲ: 09855205089


(02/11/12)
ਸਤਿੰਦਰਜੀਤ ਸਿੰਘ

ਕਰਵਾ ਚੌਥ: ਇੱਕ ਭਰਮ

ਸਤਿੰਦਰਜੀਤ ਸਿੰਘ

ਧਰਤੀ ਦਾ ਗੁਲਾਮ ਭਾਵ ਧਰਤੀ ਦੁਆਲੇ ਦਿਨ-ਰਾਤ ਬਿਨ੍ਹਾਂ ਸਾਹ ਲਏ ਚੱਕਰ ਲਾਉਣ ਵਾਲਾ ਚੰਦਰਮਾ ਜੋ ਕਿ ਧਰਤੀ ਦਾ ਕੁਦਰਤੀ ਉਪ-ਗ੍ਰਹਿ ਹੈ ਅਤੇ ਪ੍ਰਮਾਤਮਾ ਦੀ ਰਚਨਾ ਕੁਦਰਤ ਵੱਲੋਂ ਤੈਅ ਕੀਤੇ ਨਿਯਮਾਂ ਅਧੀਨ ਹੈ, ਕਿਸੇ ਦਾ ਕੁਝ ਨਹੀਂ ਸੰਵਾਰ ਸਕਦਾ। ਕਰਵਾ ਚੌਥ ਦਾ ਵਰਤ ਜੋ ਕਿ ਚੰਨ ਨੂੰ ਦੇਖ ਕੇ ਖਤਮ ਕੀਤਾ ਜਾਂਦਾ ਹੈ ਇੱਕ ਪਾਖੰਡ, ਵਹਿਮ, ਅੰਧ-ਵਿਸ਼ਵਾਸ਼, ਕਰਮਕਾਂਡ...ਤੋਂ ਵੱਧ ਕੁਝ ਨਹੀਂ। ਜੀਵਨ ਦੇਣ 'ਤੇ ਲੈਣ ਵਾਲਾ ਇੱਕੋ-ਇੱਕ ਪ੍ਰਮਾਤਮਾ ਹੈ ਕੋਈ ਗ੍ਰਹਿ ਜਾਂ ਉਪ-ਗ੍ਰਹਿ ਨਹੀਂ। ਜਿਸ ਦਾ ਧਰਮ ਇਹ ਕੰਮ ਕਰਨ ਦੀ ਇਜ਼ਾਜ਼ਤ ਦਿੰਦਾ ਹੈ ਉਹਨਾਂ ਨੂੰ ਮੁਬਾਰਕ ਪਰ ਗੁਰੂ ਨਾਨਕ ਸਾਹਿਬ ਨੇ ਸਮੁੱਚੀ ਮਾਨਵਤਾ ਨੂੰ ਪਾਖੰਡ ਅਤੇ ਕਰਮਕਾਂਡ ਤੋਂ ਮੁਕਤ ਕਰਨ ਲਈ ਕ੍ਰਾਂਤੀ ਲਿਆਂਦੀ ਸੀ, ਸਿੱਖ ਧਰਮ ਦੇ ਪਹਿਲੇ ਗੁਰੂ, ਗੁਰੂ ਨਾਨਕ ਸਾਹਿਬ ਹੋਏ ਹਨ ਫਿਰ ਸਿੱਖ ਕਿਉਂ ਇਹਨਾਂ ਕਰਮਕਾਂਡਾ ਨੂੰ ਮਨਾ ਰਹੇ ਹਨ...? ਜਿਸ ਪਾਖੰਡ 'ਚੋਂ ਗੁਰੂ ਸਾਹਿਬ ਨੇ ਕੱਢਿਆ ਸੀ, ਉਸੇ ਵਿੱਚ ਫਿਰ ਧਸਦੇ ਜਾ ਰਹੇ ਹਾਂ, ਜੇ ਮੰਗਣਾ ਹੀ ਹੈ ਤਾਂ ਜੀਵਨ ਲਈ ਖੁਸੀਆਂ ਪ੍ਰਮਾਤਮਾ ਤੋਂ ਮੰਗੋ, ਉਸਦੀ ਕਿਸੇ ਰਚਨਾ ਤੋਂ ਨਹੀਂ, ਜਿਸਨੂੰ ਪ੍ਰਮਾਤਮਾ ਰੱਖੇ ਉਸਨੂੰ ਕੋਈ ਨਹੀਂ ਮਾਰ ਸਕਦਾ, ਗੁਰਬਾਣੀ ਦਾ ਉਪਦੇਸ਼ ਸਪੱਸ਼ਟ ਹੈ:ਭੈਰਉ ਮਹਲਾ ੫ ॥

ਜਿਸੁ ਤੂ ਰਾਖਹਿ ਤਿਸੁ ਕਉਨੁ ਮਾਰੈ ॥ ਸਭ ਤੁਝ ਹੀ ਅੰਤਰਿ ਸਗਲ ਸੰਸਾਰੈ ॥

ਕੋਟਿ ਉਪਾਵ ਚਿਤਵਤ ਹੈ ਪ੍ਰਾਣੀ ॥ ਸੋ ਹੋਵੈ ਜਿ ਕਰੈ ਚੋਜ ਵਿਡਾਣੀ ॥੧॥

ਰਾਖਹੁ ਰਾਖਹੁ ਕਿਰਪਾ ਧਾਰਿ ॥ ਤੇਰੀ ਸਰਣਿ ਤੇਰੈ ਦਰਵਾਰਿ ॥੧॥ ਰਹਾਉ ॥

ਜਿਨਿ ਸੇਵਿਆ ਨਿਰਭਉ ਸੁਖਦਾਤਾ ॥ ਤਿਨਿ ਭਉ ਦੂਰਿ ਕੀਆ ਏਕੁ ਪਰਾਤਾ ॥

ਜੋ ਤੂ ਕਰਹਿ ਸੋਈ ਫੁਨਿ ਹੋਇ ॥ ਮਾਰੈ ਨ ਰਾਖੈ ਦੂਜਾ ਕੋਇ ॥੨॥

ਕਿਆ ਤੂ ਸੋਚਹਿ ਮਾਣਸ ਬਾਣਿ ॥ ਅੰਤਰਜਾਮੀ ਪੁਰਖੁ ਸੁਜਾਣੁ ॥

ਏਕ ਟੇਕ ਏਕੋ ਆਧਾਰੁ ॥ ਸਭ ਕਿਛੁ ਜਾਣੈ ਸਿਰਜਣਹਾਰੁ ॥੩॥

ਜਿਸੁ ਊਪਰਿ ਨਦਰਿ ਕਰੇ ਕਰਤਾਰੁ ॥ ਤਿਸੁ ਜਨ ਕੇ ਸਭਿ ਕਾਜ ਸਵਾਰਿ ॥

ਤਿਸ ਕਾ ਰਾਖਾ ਏਕੋ ਸੋਇ ॥ ਜਨ ਨਾਨਕ ਅਪੜਿ ਨ ਸਾਕੈ ਕੋਇ ॥੪॥੪॥੧੭॥

{ਪੰਨਾ 1139}ਅਰਥ:- ਹੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ, ਮੈਂ ਤੇਰੇ ਦਰ ਤੇ ਆਇਆ ਹਾਂ, ਮਿਹਰ ਕਰ ਕੇ ਮੇਰੀ ਰੱਖਿਆ ਕਰ, ਰੱਖਿਆ ਕਰ ।1।ਰਹਾਉ।

ਹੇ ਪ੍ਰਭੂ! ਜਿਸ ਨੂੰ ਤੂੰ ਬਚਾਏਂ, ਉਸ ਨੂੰ ਕੋਈ ਮਾਰ ਨਹੀਂ ਸਕਦਾ, (ਕਿਉਂਕਿ) ਸਾਰੇ ਸੰਸਾਰ ਵਿਚ ਸਾਰੀ (ਉਤਪੱਤੀ) ਤੇਰੇ ਹੀ ਅਧੀਨ ਹੈ । ਹੇ ਭਾਈ! ਜੀਵ (ਆਪਣੇ ਵਾਸਤੇ) ਕ੍ਰੋੜਾਂ ਹੀਲੇ ਸੋਚਦਾ ਰਹਿੰਦਾ ਹੈ, ਪਰ ਉਹੀ ਕੁਝ ਹੁੰਦਾ ਹੈ ਜੋ ਅਚਰਜ ਚੋਜ ਕਰਨ ਵਾਲਾ ਪਰਮਾਤਮਾ ਕਰਦਾ ਹੈ ।1।

ਹੇ ਭਾਈ! ਜਿਸ ਮਨੁੱਖ ਨੇ ਨਿਰਭਉ ਅਤੇ ਸਾਰੇ ਸੁਖ ਦੇਣ ਵਾਲੇ ਪਰਮਾਤਮਾ ਦੀ ਸਰਨ ਲਈ, ਉਸ ਨੇ (ਆਪਣਾ ਹਰੇਕ) ਡਰ ਦੂਰ ਕਰ ਲਿਆ, ਉਸ ਨੇ ਇਕ ਪਰਮਾਤਮਾ ਨਾਲ ਹੀ ਡੂੰਘੀ ਸਾਂਝ ਪਾ ਲਈ । ਹੇ ਪ੍ਰਭੂ! ਜੋ ਕੁਝ ਤੂੰ ਕਰਦਾ ਹੈਂ, ਉਹੀ ਹੁੰਦਾ ਹੈ । (ਤੈਥੋਂ ਬਿਨਾ) ਕੋਈ ਦੂਜਾ ਨਾਹ ਕਿਸੇ ਨੂੰ ਮਾਰ ਸਕਦਾ ਹੈ ਨਾਹ ਬਚਾ ਸਕਦਾ ਹੈ ।2।

ਹੇ ਭਾਈ! (ਆਪਣੇ) ਮਨੁੱਖਾ ਸੁਭਾਉ ਅਨੁਸਾਰ ਤੂੰ ਕੀਹ ਸੋਚਾਂ ਸੋਚਦਾ ਰਹਿੰਦਾ ਹੈਂ? ਸਰਬ-ਵਿਆਪਕ ਪਰਮਾਤਮਾ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ ਸਿਆਣਾ ਹੈ । (ਅਸਾਂ ਜੀਵਾਂ ਦੀ) ਉਹੀ ਟੇਕ ਹੈ ਉਹੀ ਆਸਰਾ ਹੈ । ਜੀਵਾਂ ਨੂੰ ਪੈਦਾ ਕਰਨ ਵਾਲਾ ਉਹ ਪ੍ਰਭੂ ਸਭ ਕੁਝ ਜਾਣਦਾ ਹੈ ।3।

ਹੇ ਭਾਈ! ਕਰਤਾਰ ਜਿਸ ਮਨੁੱਖ ਉੱਤੇ ਮਿਹਰ ਦੀ ਨਿਗਾਹ ਕਰਦਾ ਹੈ, ਉਸ ਸੇਵਕ ਦੇ ਉਹ ਸਾਰੇ ਕੰਮ ਸਵਾਰਦਾ ਹੈ । ਉਸ ਮਨੁੱਖ ਦਾ ਰਾਖਾ ਉਹ ਪਰਮਾਤਮਾ ਆਪ ਹੀ ਬਣਿਆ ਰਹਿੰਦਾ ਹੈ । ਹੇ ਦਾਸ ਨਾਨਕ! (ਜਗਤ ਦਾ ਕੋਈ ਜੀਵ) ਉਸ ਦੀ ਬਰਾਬਰੀ ਨਹੀਂ ਕਰ ਸਕਦਾ ।4।4।17।

ਗੁਰੂ ਸਾਹਿਬ ਸਮਝਾਉਂਦੇ ਹਨ ਕਿ ਜਿਸਨੂੰ ਮਨੁੱਖ ਤਿਆਗਦਾ ਹੈ ਉਹ ਅੰਨ ਵੀ ਪ੍ਰਮਾਤਮਾ ਹੀ ਪੈਦਾ ਕਰਦਾ ਹੈ। ਉਹ ਪ੍ਰਮਾਤਮਾ ਧੰਨ ਹੈ ਜੋ ਸਭ ਲਈ ਅਨਾਜ ਪੈਦਾ ਕਰਦਾ ਹੈ ਅਤੇ ਉਹ ਅਨਾਜ ਵੀ ਧੰਨ ਹੈ ਜਿਸ ਨੂੰ ਖਾ ਕੇ ਪੇਟ ਭਰਨ ਨਾਲ ਮਨ ਖਿਲ ਉੱਠਦਾ ਹੈ:

ਗੋਂਡ ॥ ਧੰਨੁ ਗੁਪਾਲ ਧੰਨੁ ਗੁਰਦੇਵ ॥ ਧੰਨੁ ਅਨਾਦਿ ਭੂਖੇ ਕਵਲੁ ਟਹਕੇਵ ॥

ਧਨੁ ਓਇ ਸੰਤ ਜਿਨ ਐਸੀ ਜਾਨੀ ॥ ਤਿਨ ਕਉ ਮਿਲਿਬੋ ਸਾਰਿੰਗਪਾਨੀ ॥੧॥

ਆਦਿ ਪੁਰਖ ਤੇ ਹੋਇ ਅਨਾਦਿ ॥ ਜਪੀਐ ਨਾਮੁ ਅੰਨ ਕੈ ਸਾਦਿ ॥੧॥ ਰਹਾਉ ॥ {ਪੰਨਾ 873}

ਅਰਥ: (ਹੇ ਭਾਈ!) ਅੰਨ (ਜਿਸ ਨੂੰ ਤਿਆਗਣ ਵਿਚ ਤੁਸੀ ਭਗਤੀ ਸਮਝਦੇ ਹੋ) ਪਰਮਾਤਮਾ ਤੋਂ ਹੀ ਪੈਦਾ ਹੁੰਦਾ ਹੈ, ਤੇ ਪਰਮਾਤਮਾ ਦਾ ਨਾਮ ਭੀ ਅੰਨ ਖਾਧਿਆਂ ਹੀ ਜਪਿਆ ਜਾ ਸਕਦਾ ਹੈ।੧।ਰਹਾਉ।

ਸੋ, ਧੰਨ ਹੈ ਧਰਤੀ ਦਾ ਪਾਲਣ ਵਾਲਾ ਪ੍ਰਭੂ (ਜੋ ਅੰਨ ਪੈਦਾ ਕਰਦਾ ਹੈ), ਧੰਨ ਹੈ ਸਤਿਗੁਰੂ (ਜੋ ਐਸੇ ਪ੍ਰਭੂ ਦੀ ਸੂਝ ਬਖ਼ਸ਼ਦਾ ਹੈ), ਤੇ ਧੰਨ ਹੈ ਅੰਨ ਜਿਸ ਨਾਲ ਭੁੱਖੇ ਮਨੁੱਖ ਦਾ ਹਿਰਦਾ (ਫੁੱਲ ਵਾਂਗ) ਟਹਿਕ ਪੈਂਦਾ ਹੈ। ਉਹ ਸੰਤ ਭੀ ਭਾਗਾਂ ਵਾਲੇ ਹਨ ਜਿਨ੍ਹਾਂ ਨੂੰ ਇਹ ਸਮਝ ਆਈ ਹੈ (ਕਿ ਅੰਨ ਨਿੰਦਣ-ਜੋਗ ਨਹੀਂ ਹੈ ਤੇ ਅੰਨ ਖਾ ਕੇ ਪ੍ਰਭੂ ਨੂੰ ਸਿਮਰਦੇ ਹਨ), ਉਹਨਾਂ ਨੂੰ ਪਰਮਾਤਮਾ ਮਿਲਦਾ ਹੈ।੧।

ਗੁਰੂ ਸਾਹਿਬ ਤਾਂ ਕਹਿੰਦੇ ਹਨ ਕਿ ਅੰਨ ਦਾ ਤਿਆਗ ਕਰਨ ਦੀ ਥਾਂ ਉਸਨੂੰ ਸਹਿਜ ਨਾਲ ਇਸ ਤਰ੍ਹਾਂ ਛਕੋ ਜਿਵੇਂ ਪ੍ਰਮਾਤਮਾ ਦਾ ਨਾਮ ਸਿਮਰਦੇ ਹੋਈਏ:

ਜਪੀਐ ਨਾਮੁ ਜਪੀਐ ਅੰਨੁ ॥ ਅੰਭੈ ਕੈ ਸੰਗਿ ਨੀਕਾ ਵੰਨੁ ॥

ਅੰਨੈ ਬਾਹਰਿ ਜੋ ਨਰ ਹੋਵਹਿ ॥ ਤੀਨਿ ਭਵਨ ਮਹਿ ਅਪਨੀ ਖੋਵਹਿ ॥੨॥ {ਪੰਨਾ 873}

ਅਰਥ: (ਤਾਂ ਤੇ) ਪ੍ਰਭੂ ਦਾ ਨਾਮ ਸਿਮਰਨਾ ਚਾਹੀਦਾ ਹੈ ਤੇ ਅੰਨ ਨੂੰ ਭੀ ਪਿਆਰ ਕਰਨਾ ਚਾਹੀਦਾ ਹੈ (ਭਾਵ, ਅੰਨ ਤੋਂ ਤਰਕ ਕਰਨ ਦੇ ਥਾਂ ਅੰਨ ਨੂੰ ਇਉਂ ਸਹਿਜੇ ਸਹਿਜੇ ਪ੍ਰੀਤ ਨਾਲ ਛਕੋ ਜਿਵੇਂ ਅਡੋਲ ਹੋ ਕੇ ਪਿਆਰ ਨਾਲ ਨਾਮ ਸਿਮਰਨਾ ਹੈ)। (ਵੇਖੋ, ਜਿਸ ਪਾਣੀ ਨੂੰ ਰੋਜ਼ ਵਰਤਦੇ ਹੋ, ਉਸੇ) ਪਾਣੀ ਦੀ ਸੰਗਤ ਨਾਲ ਇਸ ਅੰਨ ਦਾ ਕੇਹਾ ਸੁਹਣਾ ਰੰਗ ਨਿਕਲਦਾ ਹੈ! (ਜੇ ਪਾਣੀ ਵਰਤਣ ਵਿਚ ਪਾਪ ਨਹੀਂ ਤਾਂ ਅੰਨ ਤੋਂ ਨਫ਼ਰਤ ਕਿਉਂ?)। ਜੋ ਮਨੁੱਖ ਅੰਨ ਤੋਂ ਤਰਕ ਕਰਦੇ ਹਨ ਉਹ ਸਭ ਥਾਂ ਆਪਣੀ ਇੱਜ਼ਤ ਗਵਾਉਂਦੇ ਹਨ (ਭਾਵ, ਅੰਨ ਦਾ ਤਿਆਗ ਕੋਈ ਐਸਾ ਕੰਮ ਨਹੀਂ ਜਿਸ ਨੂੰ ਦੁਨੀਆ ਪਸੰਦ ਕਰੇ)।੨।ਸਿੱਖ ਨੇ ਆਪਣਾ ਜੀਵਨ ਗੁਰਬਾਣੀ ਤੋਂ ਸੇਧ ਲੈ ਕੇ ਬਣਾਉਣਾ ਹੈ ਨਾ ਕਿ ਕਿਸੇ ਦੀ ਰੀਸ ਨਾਲ। ਭੋਜਨ ਦਾ ਤਿਆਗ ਕਰ, ਵਰਤ ਵਰਗੇ ਪਾਖੰਗ ਕਰਨ ਵਾਲਿਆਂ ਲਈ ਗੁਰੂ ਸਾਹਿਬ ਫੁਰਮਾਉਂਦੇ ਹਨ ਕਿ:

ਛੋਡਹਿ ਅੰਨੁ ਕਰਹਿ ਪਾਖੰਡ ॥ ਨਾ ਸੋਹਾਗਨਿ ਨਾ ਓਹਿ ਰੰਡ ॥

ਜਗ ਮਹਿ ਬਕਤੇ ਦੂਧਾਧਾਰੀ ॥ ਗੁਪਤੀ ਖਾਵਹਿ ਵਟਿਕਾ ਸਾਰੀ ॥੩॥

ਅੰਨੈ ਬਿਨਾ ਨ ਹੋਇ ਸੁਕਾਲੁ ॥ ਤਜਿਐ ਅੰਨਿ ਨ ਮਿਲੈ ਗੁਪਾਲੁ ॥

ਕਹੁ ਕਬੀਰ ਹਮ ਐਸੇ ਜਾਨਿਆ ॥ ਧੰਨੁ ਅਨਾਦਿ ਠਾਕੁਰ ਮਨੁ ਮਾਨਿਆ ॥੪॥੮॥੧੧॥

{ਪੰਨਾ 873}

ਅਰਥ: ਜੋ ਲੋਕ ਅੰਨ ਛੱਡ ਦੇਂਦੇ ਹਨ ਤੇ (ਇਹ) ਪਖੰਡ ਕਰਦੇ ਹਨ, ਉਹ (ਉਹਨਾਂ ਕੁਚੱਜੀਆਂ ਜ਼ਨਾਨੀਆਂ ਵਾਂਗ ਹਨ ਜੋ) ਨਾਹ ਸੋਹਾਗਣਾਂ ਹਨ ਨਾਹ ਰੰਡੀਆਂ। (ਅੰਨ ਛੱਡਣ ਵਾਲੇ ਸਾਧੂ,) ਲੋਕਾਂ ਵਿਚ ਆਖਦੇ ਫਿਰਦੇ ਹਨ, ਅਸੀ ਨਿਰਾ ਦੁੱਧ ਪੀ ਕੇ ਹੀ ਨਿਰਬਾਹ ਕਰਦੇ ਹਾਂ, ਪਰ ਚੋਰੀ ਚੋਰੀ ਸਾਰੀ ਦੀ ਸਾਰੀ ਪਿੰਨੀ ਖਾਂਦੇ ਹਨ।੩।

ਅੰਨ ਤੋਂ ਬਗ਼ੈਰ ਸੁਕਾਲ ਨਹੀਂ ਹੋ ਸਕਦਾ, ਅੰਨ ਛੱਡਿਆਂ ਰੱਬ ਨਹੀਂ ਮਿਲਦਾ। ਹੇ ਕਬੀਰ! (ਬੇਸ਼ੱਕ) ਆਖ-ਸਾਨੂੰ ਇਹ ਨਿਸ਼ਚਾ ਹੈ ਕਿ ਅੰਨ ਬੜਾ ਸੁੰਦਰ ਪਦਾਰਥ ਹੈ ਜਿਸ ਨੂੰ ਖਾਧਿਆਂ (ਸਿਮਰਨ ਕਰ ਕੇ) ਸਾਡਾ ਮਨ ਪਰਮਾਤਮਾ ਨਾਲ ਜੁੜਦਾ ਹੈ।੪।੮।੧੧।ਸਿੱਖ ਧਰਮ ਵਿੱਚ ਇਹਨਾਂ ਵਰਤਾਂ ਆਦਿਕ ਕਰਮਕਾਂਡਾ ਦੀ ਕੋਈ ਥਾਂ ਨਹੀਂ।

ਜਾਗੋ ਸਿੱਖੋ, ਜਾਗੋ,

ਕਰਮਕਾਂਡ ਤਿਆਗੋ।


(01/11/12)
ਡਾ: ਇਕਬਾਲ ਸਿੰਘ ਢਿੱਲੋਂ

ਸਿਖਮਾਰਗ ਵੈਬਸਾਈਟ ਦੇ ਮਾਨਯੋਗ ਸੰਪਾਦਕ ਜੀ, ਆਪ ਜੀ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ!

ਜਿਵੇਂ ਕਿ ਆਪ ਜੀ ਅਤੇ ਸਿਖਮਾਰਗ’ ਵੈਬਸਾਈਟ ਦੇ ਸੂਝਵਾਨ ਪਾਠਕਾਂ ਨੁੰ ਪਤਾ ਹੀ ਹੈ, ‘ਅਕਾਲ-ਤਖਤ’ ਦੇ ਵਿਸ਼ੇ ਤੇ ਮੇਰੀ ਪੁਸਤਕ ‘ਅਕਾਲ-ਤਖਤ: ਸੰਕਲਪ ਅਤੇ ਵਿਵਸਥਾ’ ਕੁੱਝ ਕੁ ਦਿਨ ਪਹਿਲਾਂ ਛਪੀ ਹੈ। ਇਸ ਤੋਂ ਪਹਿਲਾਂ 2011 ਈਸਵੀ ਦੌਰਾਨ ‘ਅਕਾਲ-ਤਖਤ’ ਦੇ ਵਿਸ਼ੇ ਤੇ ਹੀ ਮੇਰੇ ਕੁੱਝ ਲੇਖ ‘ਸਿਖਮਾਰਗ’ ਵੈਬਸਾਈਟ ਤੇ ਪਾਏ ਗਏ ਸਨ ਜਿਹਨਾਂ ਦੇ ਅਧਾਰ ਤੇ ਮੇਰੇ ਮਨ ਵਿੱਚ ਇਸ ਪੁਸਤਕ ਨੂੰ ਤਿਆਰ ਕਰਨ ਦੀ ਵਿਉਂਤ ਬਣ ਗਈ ਸੀ। ਮੈਂ ਇੱਥੇ ਇਹ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਉਪਰੋਕਤ ਪੁਸਤਕ ਤਿਆਰ ਕਰਨ ਹਿਤ ਕੀਤੀ ਗਈ ਅਗਲੇਰੀ ਖੋਜ ਅਤੇ ਸਮੱਗਰੀ ਦੀ ਸੁਧਾਈ ਦੀ ਪ੍ਰੀਕਿਰਿਆ ਰਾਹੀਂ ਸਬੰਧਤ ਲੇਖਾਂ ਦੇ ਪਾਠ (text) ਵਿੱਚ ਭਾਰੀ ਤਬਦੀਲੀਆਂ ਆ ਗਈਆਂ ਹਨ। ਮੈਂ ਇਸ ਤੱਥ ਦਾ ਜ਼ਿਕਰ ਪੁਸਤਕ ਦੀ ਭੂਮਿਕਾ ਵਿੱਚ ਵੀ ਕੀਤਾ ਹੈ ਜੋ ‘ਸਿਖਮਾਰਗ’ ਵੈਬਸਾਈਟ ਤੇ ਇੱਸੇ ਹਫਤੇ (29. 10. 2012 ਤੋਂ ਲੈ ਕੇ) ਪਾਈ ਗਈ ਹੈ। ਉੱਪਰ ਦਰਸਾਈ ਸਥਿਤੀ ਵਿੱਚ ਮੇਰੀ ਬੇਨਤੀ ਹੈ ਕਿ ਵੈਬਸਾਈਟ ਦੀ ਲੇਖ ਲੜੀ ਚੌਥੀ ਵਿੱਚ ਸ਼ਾਮਲ ਚੱਲੇ ਆ ਰਹੇ ਮੇਰੇ ਹੇਠਾਂ ਦੱਸੇ ਸੱਤ ਲੇਖ ਤੁਰੰਤ ਹਟਾ ਦਿੱਤੇ ਜਾਣ:

1.“ਅਕਾਲ ਤਖਤ” ਦੀ ਸਥਿਤੀ

2. ਅਖੌਤੀ ਅਕਾਲ-ਤਖਤ ਦੀ ਵਕਾਲਤ ਬਾਰੇ

3. ਅਖੌਤੀ ਅਕਾਲ-ਤਖਤ ਅਤੇ ਸਿਧਾਂਤ ਦਾ ਮੁੱਦਾ

4. ਅਖੌਤੀ ਅਕਾਲ-ਤਖਤ ਬਨਾਮ ਪੁਜਾਰੀਵਾਦ

5. ਅਖੌਤੀ ਅਕਾਲ-ਤਖਤ ਵਿਵਸਥਾ ਅਤੇ ਸਿਖ-ਮਾਨਸਿਕਤਾ

6. ਸਿਖ ਮੱਤ ਵਿੱਚ ਮੀਰੀ-ਪੀਰੀ ਦਾ ਸੰਕਲਪ

7. ਕੁਝ ਨਹੀਂ ਥੁੜਿਆ ਅਖੌਤੀ ਅਕਾਲ-ਤਖਤ ਬਿਨਾਂ

ਸਤਿਕਾਰਯੋਗ ਸੰਪਾਦਕ ਜੀ, ਮੇਰੇ ਵੱਲੋਂ ਉਪਰੋਕਤ ਬੇਨਤੀ ਕਰਨ ਦਾ ਮੁੱਖ ਅਧਾਰ ਇਹ ਹੈ ਕਿ ਇਹ ਸੱਤ ਲੇਖ ‘ਸਿਖਮਾਰਗ’ ਵੈਬਸਾਈਟ ਤੋਂ ਹਟਾ ਦੇਣ ਨਾਲ ਪਾਠਕ ਕੇਵਲ ਪੁਸਤਕ ਦੀ ਸਮੱਗਰੀ ਵਿੱਚ ਦਰਜ ਵਿਸ਼ੇ ਸਬੰਧੀ ਸੋਧੇ ਹੋਏ ਪਾਠ (text) ਨੂੰ ਹੀ ਪੜ੍ਹਨਗੇ ਤਾਂ ਮੇਰੀ ਵਿਚਾਰਧਾਰਾ ਪ੍ਰਤੀ ਕਿਸੇ ਭੰਬਲਭੂਸੇ ਦੀ ਗੁੰਜਾਇਸ਼ ਨਹੀਂ ਰਹੇਗੀ। ਉਮੀਦ ਹੈ ਕਿ ਆਪ ਜੀ ਉੱਪਰ ਦਰਸਾਏ ਸੱਤ ਲੇਖ ਹਟਾਉਣ ਬਾਰੇ ਕੀਤੀ ਗਈ ਮੇਰੀ ਮੰਗ ਪਿਛਲੀ ਭਾਵਨਾ ਨੂੰ ਸਹੀ ਅਰਥਾਂ ਵਿੱਚ ਲਵੋਗੇ ਅਤੇ ਮੇਰੀ ਉਪਰੋਕਤ ਬੇਨਤੀ ਨੂੰ ਜ਼ਰੂਰ ਹੀ ਸਵੀਕਾਰ ਕਰ ਲਵੋਗੇ।

ਆਪ ਜੀ ਦੇ ਸਹਿਯੋਗ ਲਈ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਹੈ ਜੀ।

ਇਕਬਾਲ ਸਿੰਘ ਢਿੱਲੋਂ

ਚੰਡੀਗੜ੍ਹ।


(01/11/12)
ਚਰਨਜੀਤ ਸਿੰਘ ਬਰੈਂਮਪਟਨ

ਸੁਰਜਨ ਸਿੰਘ ਜੀ
ਇਸੇ ਤਰਾਂ ਦਾ ਸਵਾਲ ਮੈਂ ਕੁੱਝ ਮਹੀਨੇ ਪਹਿਲਾਂ ਤੱਤ ਗੁਰਮਤਿ ਪਰਿਵਾਰ ਨੂੰ ਕੀਤਾ ਸੀ।
ਬ੍ਰਹਮਾ ਬਡਾ ਕਿ ਜਾਸੁ ਉਪਾਇਆ॥
ਬੇਦੁ ਬਡਾ ਕਿ ਜਹਾਂ ਤੇ ਆਇਆ॥ 2॥ (331)
ਪਰ ਜਿਵੇਂ ਕਿ ਅਕਸਰ ਹੀ ਹੁੰਦਾ ਰਿਹਾ ਹੈ, ਉਹਨਾਂ ਕੋਲ ਜਵਾਬ ਦੇਣ ਲਈ ਸਮਾਂ ਨਹੀਂ ਹੁੰਦਾ। ਕਿਤਨੀ ਅਜੀਬ ਗੱਲ ਹੈ ਕਿ ਗੁਰੂਆਂ ਦੀ ਕ੍ਰਿਤ ਨੂੰ ਤੇ “ਗੁਰੁ” ਪਰ ਗੁਰੂਆਂ ਨੂੰ “ਬਾਬੇ” ਜਾਂ “ਜਾਮੇ”।
ਚਰਨਜੀਤ ਸਿੰਘ ਬਰੈਂਮਪਟਨ


(01/11/12)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਸੋਈ ਹੋਵੇ ਜੋ ਉਸ ਭਾਵੇ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਸੋਈ ਹੋਵੇ ਜੋ ਉਸ ਭਾਵੇ, ਨਾ ਹੋਵੇ, ਜੋ ਭਾਵੇ ਨਾ।
ਕੀ ਉਸ ਭਾਵੇ ਕੀ ਨਾ ਭਾਵੇ, ਮੇਰੀ ਅਕਲ `ਚ ਆਵੇ ਨਾ।
ਓਸ ਅਕਲ ਦਾ ਫਾਇਦਾ ਕੀ ਜੇ ਗਲ ਉਸ ਦੀ ਜਾਣਾ ਨਾ।
ਓਸ ਟਿਕਾਣੇ ਲਈ ਕਿਉਂ ਲੁੱਝਾਂ, ਆਖਰ ਜਿਸ ਨੂੰ ਪਾਣਾ ਨਾ।
ਉਹ ਕਰਵਾਵੇ ਜੋ ਉਸ ਭਾਉਂਦਾ, ਨਾ ਭਾਵੇ, ਕਰਵਾਵੇ ਨਾ।
ਸੋਈ ਹੋਵੇ ਜੋ ਉਸ ਭਾਵੇ, ਨਾ ਹੋਵੇ, ਜੋ ਭਾਵੇ ਨਾ।
ਕੀ ਕਰਵਾੳੇਣੈ ਮੈਂ ਕੀ ਜਾਣਾ, ਗਿਆਨ ਅਸਲ ਦਾ ਪਾਇਆ ਨਾ।
ਕੀ ਹਾਂ, ਕੀ ਮੈਂ ਕਰਨੈਂ ਹਾਲੇ, ਸਮਝ `ਚ ਮੇਰੀ ਆਇਆ ਨਾ।
ਜੋ ਚਾਹੇ, ਉਹ ਰਚਦਾ ਸੋਈ, ਚਾਹ ਨਾ, ਕਦੇ ਬਣਾਵੇ ਨਾ।
ਸੋਈ ਹੋਵੇ ਜੋ ਉਸ ਭਾਵੇ, ਨਾ ਹੋਵੇ, ਜੋ ਭਾਵੇ ਨਾ।
ਇਹ ਪਰਤਿਆਕੇ ਵੇਖ ਲਿਆ ਮੈਂ, ਇਛਾ ਆਪੇ ਪੁਗਦੀ ਨਾ।
ਚਾਹਤ ਉਸਦੇ ਹੁਕਮੋਂ ਬਾਹਰੀ, ਦਾਲ ਕਦੇ ਵੀ ਗਲਦੀ ਨਾ।
ਉਸ ਦੇ ਹੁਕਮ `ਚ ਸਭ ਕੁੱਝ ਹਾਸਿਲ, ਬਿਨ ਹੁਕਮੋਂ ਵਸ ਆਵੇ ਨਾ।
ਸੋਈ ਹੋਵੇ ਜੋ ਉਸ ਭਾਵੇ, ਨਾ ਹੋਵੇ, ਜੋ ਭਾਵੇ ਨਾ।


(01/11/12)
ਅਵਤਾਰ ਸਿੰਘ ਮਿਸ਼ਨਰੀ

ਰੱਬ ਅਤੇ ਨਾਮ ਸਿਮਰਣ ਬਾਰੇ ਸੰਖੇਪ ਵਿਚਾਰ
ਅਵਤਾਰ ਸਿੰਘ ਮਿਸ਼ਨਰੀ (5104325827)
ਰੱਬ ਅਕਾਰ ਰਹਿਤ ਹੈ, ਅਨਾਮੀ ਹੈ, ਸੰਸਾਰ ਦਾ ਕਰਤਾ ਹੈ, ਸਰਬ ਸ਼ਕਤੀਮਾਨ ਹੈ, ਸਰਬ ਵਿਆਪਕ ਹੈ, ਜਰਾ ਜਰਾ ਵਿੱਚ ਵਸਦਾ ਹੈ, ਕਰਤਾ ਕਿਰਤ ਨਾਲੋਂ ਵੱਖ ਨਹੀਂ, ਬੇਅੰਤ ਹੈ, ਆਦਿ ਅੰਤ ਰਹਿਤ ਹੈ, ਸ਼ੁਭ ਗੁਣਾਂ ਦਾ ਸੋਮਾਂ ਹੈ। ਸੋ ਕਿਰਤ ਵਿਰਤ ਕਰਦੇ ਹੋਏ ਸ਼ੁਭ ਗੁਣ ਧਾਰਨ ਕਰਕੇ ਪਰਉਪਕਾਰੀ ਜੀਵਨ ਬਸਰ ਕਰਨਾਂ ਹੀ ਨਾਮ ਸਿਮਰਨ ਹੈ ਨਾਂ ਕਿ ਕਿਸੇ ਇੱਕ ਸ਼ਬਦ ਦਾ ਬਾਰ ਬਾਰ ਰਟਨ ਕਰਨਾਂ ਸਿਮਰਨ ਹੈ ਸਗੋਂ “ਗੁਣ ਕਹਿ ਗੁਣੀ ਸਮਾਵਣਿਆਂ” ਹੋਣਾ ਹੈ। ਨਾਮ ਸਿਮਰਨ ਦੀ ਵਿਧੀ ਗੁਰਬਾਣੀ ਵਿੱਚ ਦਰਸਾਈ ਗਈ ਹੈ ਸੋ ਸਿੱਖ ਨੇ ਗੁਰਬਾਣੀ ਗੁਰੂ ਦੀ ਸਿਖਿਆ ਤੇ ਚੱਲਣਾ ਹੈ ਨਾਂ ਕਿ ਕਿਸੇ ਆਪੂੰ ਬਣੇ ਜਾਂ ਬਣਾਏ ਗਏ ਡੇਰਦਾਰ, ਸਾਧ, ਸੰਤ ਜਾਂ ਸੰਪ੍ਰਦਾਈ ਦੇ ਕਹੇ ਕਿਸੇ ਸ਼ਬਦ ਦਾ ਮੰਤਰ ਜਾਪ ਕਰੀ ਜਾਣਾਂ ਹੈ। ਜਿਵੇਂ ਮੱਛੀ ਦੀ ਪ੍ਰੀਤ ਪਾਣੀ ਨਾਲ ਹੈ ਜੋ ਉਸ ਦਾ ਜੀਵਨ ਅਧਾਰ ਹੈ ਇਵੈ ਹੀ ਸਿੱਖ ਦੀ ਪ੍ਰੀਤ ਗੁਰੂ ਪ੍ਰਮਾਤਮਾਂ ਅਕਾਲ ਪੁਰਖ ਨਾਲ ਹੋਣੀ ਚਾਹੀਦੀ ਹੈ। ਖਾਲਕ ਖਲਕਤ ਵਿੱਚ ਵਸਦਾ ਹੈ। ਸਭ ਕੁਝ ਉਸਦਾ ਹੀ ਰੂਪ ਹੈ-ਜੋ ਦੀਸਹਿ ਸੋ ਤੇਰਾ ਰੂਪ॥ ਇਸ ਲਈ ਖਲਕਤ ਨਾਲ ਪਿਆਰ ਕਰਨਾਂ ਹੀ ਖਾਲਕ ਦੀ ਬੰਦਗੀ ਹੈ। ਹੋਰ ਸਾਰੇ ਅਡੰਬਰ ਕੂੜ ਹਨ। ਅੱਖਾਂ ਮੀਟ, ਛੌਂਕੜਾ ਮਾਰ ਸਮਾਧੀਆਂ ਲੌਣੀਆਂ ਸਿੱਖੀ ਵਿਖੇ ਪ੍ਰਵਾਣ ਨਹੀਂ ਸਗੋਂ ਇਹ ਸਨਾਤਨੀ ਸਾਧਾਂ ਅਤੇ ਸਿੱਧਾਂ ਦੇ ਲੋਕ ਵਿਖਾਵੇ ਵਾਲੇ ਕਰਮ ਹਨ-ਗਾਇਂ ਸੁਣੇ ਆਂਖੇਂ ਮੀਚੈਂ ਪਾਈਏ ਨਾਂ ਪਰਮਪਦ ਗੁਰ ਉਪਦੇਸ਼ ਗਹਿ ਜੌ ਲੌ ਨਾਂ ਕਮਾਈਏ॥ (ਭਾ. ਗੁ.) ਦਸਾਂ ਨੌਹਾਂ ਦੀ ਕਿਰਤ ਕਰਨੀ, ਵੰਡ ਛੱਕਣਾ ਅਤੇ ਨਾਮ ਜਪਣਾ ਗੁਰਮੁਖ ਗਾਡੀ ਰਾਹ ਹੈ। ਸਿੱਖ ਨੂੰ ਹੋਰ ਹੋਰ ਪਗ ਡੰਡੀਆਂ ਛੱਡ ਕੇ ਗੁਰੂ ਦਰਸਾਏ ਰਾਹ ਤੇ ਹੀ ਚਲਣਾਂ ਚਾਹੀਦਾ ਹੈ।




{ਨੋਟ:- ਪਿਛਲੇ ਹੋਰ ਪੱਤਰ ਪੜ੍ਹਨ ਲਈ ਐਰੋ (ਤੀਰ) ਨੂੰ ਕਲਿਕ ਕਰੋ ਜਾਂ ਉਪਰ ਪੰਨੇ ਦੀ ਚੋਣ ਕਰੋ ਜੀ}


.